Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
6_29 Jan
24_5 Jan
11_23 Dec
28_10 Dec
13_27 Nov
3_12 Nov
16_2 Nov
26_15 Oct





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS









'84 ਸਿੱਖ ਕਤਲੇਆਮ 'ਤੇ ਮੌਜੂਦਾ ਕੇਂਦਰੀ ਸਰਕਾਰ ਵੀ ਸਿੱਖਾਂ ਨਾਲ ਖੇਡਾਂ ਹੀ ਖੇਡ ਰਹੀ ਹੈ।

ਚੰਡੀਗੜ੍ਹ, 11 ਫਰਵਰੀ -'84 ਸਿੱਖ ਕਤਲੇਆਮ 'ਤੇ ਮੌਜੂਦਾ ਕੇਂਦਰੀ ਸਰਕਾਰ ਵੀ ਸਿੱਖਾਂ ਨਾਲ ਖੇਡਾਂ ਹੀ ਖੇਡ ਰਹੀ ਹੈ। ਜੇ ਸਰਕਾਰ ਦੇ ਮਨ ਵਿਚ ਸਿੱਖਾਂ ਲਈ ਥੋੜ੍ਹੀ ਜਿਹੀ ਵੀ ਹਮਦਰਦੀ ਹੁੰਦੀ ਤਾਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ '84 ਦੀਆਂ ਪੀੜਤ ਵਿਧਵਾਵਾਂ ਦੀਆਂ ਕਲੋਨੀਆਂ ਵਿਚ ਜ਼ਰੂਰ ਜਾਂਦੀ, ਪਰ ਹਾਲੇ ਤੱਕ ਉਹ ਨਹੀਂ ਗਏ। ਉਨ੍ਹਾ ਇਸ ਨੂੰ ਜ਼ਰੂਰੀ ਨਹੀਂ ਸਮਝਿਆ। ਇਹ ਦੋਸ਼ ਆਲ ਇੰਡੀਆ ਸਿੱਖ ਕਾਨਫ਼ਰੰਸ ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੱਬਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਲਗਾਏ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਿਰਫ਼ ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਦਾ ਨਾਂ ਹੀ ਲੈ ਰਹੀ ਹੈ। ਕੀ ਹੋਰ ਨੇਤਾ ਇਸ ਕਤਲੇਆਮ ਲਈ ਦੋਸ਼ੀ ਨਹੀਂ ਸਨ। ਹੁਣ ਜਗਦੀਸ਼ ਟਾਇਟਲਰ ਬਾਰੇ ਸੀ ਬੀ ਆਈ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਇਹ ਸਭ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਂਗ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਯੋਜਨਾਬੱਧ ਕਤਲੇਆਮ ਸੀ ਜਿਸ ਵਿਚ ਪੁਲਿਸ ਦੇ 72 ਦੇ ਕਰੀਬ ਉਚ ਅਹੁਦਿਆਂ 'ਤੇ ਬੈਠੇ ਪੁਲਿਸ ਅਫ਼ਸਰ ਵੀ ਸ਼ਾਮਲ ਸਨ। ਜਿਨ੍ਹਾਂ ਬਾਰੇ ਪੁਲਿਸ ਵਿਭਾਗ ਆਪਣੀ ਵਿਭਾਗੀ ਕਾਰਵਾਈ ਦੌਰਾਨ ਇਹ ਮੰਨ ਚੁੱਕਆ ਹੈ ਕਿ ਇਹ ਲੋਕ ਇਸ ਕਾਰਨਾਮੇ ਵਿਚ ਸ਼ਾਮਲ ਪਾਏ ਗਏ। ਇਹ ਅਧਿਕਾਰੀ ਅੱਜ ਵੀ ਉਚ ਅਹੁਦਿਆਂ 'ਤੇ ਲੱਗੇ ਹੋਏ ਹਨ। ਇਕ ਸਵਾਲ ਦੇ ਜਵਾਬ ਵਿਚ ਸ. ਬੱਬਰ ਨੇ ਕਿਹਾ ਕਿ ਜੋ ਸੇਵਾ ਮੁਕਤ ਹੋ ਗਏ ਹਨ ਉਹ ਭਾਰਤ ਵਿਚ ਹੀ ਰਹਿ ਰਹੇ ਹਨ। ਜੇ ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਰਾਠੌਰ ਵਿਰੁਧ ਮੁਕੱਦਮਾ ਚਲ ਸਕਦਾ ਹੈ ਤਾਂ ਉਨ੍ਹਾਂ ਦੋਸ਼ੀ ਰਿਟਾਇਰਡ ਅਫ਼ਸਰਾਂ ਵਿਰੁੱਧ ਕਿਉਂ ਨਹੀਂ। ਸ. ਬੱਬਰ ਨੇ ਅਦਾਲਤੀ ਕਾਰਜਪ੍ਰਣਾਲੀ 'ਤੇ ਵੀ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਅਦਾਲਤ ਜਿਵੇਂ ਦੂਜੇ ਮਾਮਲਿਆਂ ਵਿਚ ਗੰਭੀਰਤਾ ਨਾਲ ਕਾਰਵਾਈ ਕਰਦੀਆਂ ਹਨ, ਉਸ ਤਰ੍ਹਾਂ ਇਸ ਮਾਮਲੇ ਵਿਚ ਨਹੀਂ ਕੀਤੀ ਗਈ।ਇਸ ਮੌਕੇ ਆਪਣੀ ਕਿਤਾਬ 'ਇੰਡੀਅਨ ਗਵਰਨਮੈਂਟਸ ਆਰਗੇਨਾਈਜ਼ਡ ਕਾਰਨੇਜ' ਨੂੰ ਜਾਰੀ ਕਰਦਿਆਂ ਸ. ਬੱਬਰ ਨੇ ਕਿਹਾ ਕਿ ਇਸ ਵਿਚ '84 ਸਿੱਖ ਕਤਲੇਆਮ ਦੇ ਅਹਿਮ ਦਸਤਾਵੇਜ਼ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਿੱਲੀ ਦੀ ਕੇਂਦਰੀ ਸਰਕਾਰ, ਦਿੱਲੀ ਪੁਲਿਸ ਅਤੇ ਮੁੱਖ ਸਕੱਤਰ ਦਿੱਲੀ ਤੋਂ ਵੀ 18 ਸਵਾਲਾਂ ਸਬੰਧੀ ਜਾਣਕਾਰੀ ਮੰਗੀ ਹੈ। ਸ.ਬੱਬਰ ਨੇ ਇਹ ਖਦਸ਼ਾ ਪ੍ਰਗਟ ਕੀਤਾ ਕਿ ਕੁੱਝ ਖੁਫੀਆ ਅਧਿਕਾਰੀ ਉਨ੍ਹਾਂ ਦੀ ਗਤੀਵਿਧੀਆਂ 'ਤੇ ਨਜ਼ਰ ਰਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਜ਼ਿੰਮੇਵਾਰ ਹੋਵੇਗੀ।

ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਸੰਬੰਧੀ “ਥਾਣਾ ਤੇ ਕਚਹਿਰੀ” ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਤੁਰੰਤ ਬੰਦ ਹੋਵੇ :-ਟਿਵਾਣਾ

ਫਤਿਹਗੜ੍ਹ ਸਾਹਿਬ, 11 ਫਰਵਰੀ - “ਜਿਹੜੇ ਅਖੌਤੀ ਬੁੱਧੀਜੀਵੀ ਆਪਣੇ ਆਪ ਨੂੰ ਸਿੱਖ ਕੌਮ ਦੇ ਰਹਿਨੁਮਾ ਸਾਬਿਤ ਕਰਨ ਲਈ ਤਰਲੋ ਮੱਛੀ ਹੋ ਕੇ ਮੀਰੀ-ਪੀਰੀ ਦੇ ਮਹਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਦੀ ਥਾਣਾ ਤੇ ਕਦੀ ਕਚਹਿਰੀ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰ ਰਹੇ ਹਨ, ਉਨ੍ਹਾ ਨੂੰ ਇਹ ਵੀ ਜਾਣਕਾਰੀ ਨਹੀਂ ਕਿ ਕਦੀ ਵੀ ਕੋਈ ਧਾਰਮਿਕ, ਇਖਲਾਕੀ ਕਦਰਾਂ-ਕੀਮਤਾਂ ਦੀ ਅਗਵਾਈ ਕਰਨ ਵਾਲੀ ਕੋਈ ਸੰਸਥਾ ਜਾਂ ਸਮਾਜ ਦੀ ਬਹਿਤਰੀ ਲੋੜਣ ਵਾਲੇ ਸੰਗਠਨ ਮਨੁੱਖਤਾ ਵਿਰੋਧੀ ਨਹੀਂ ਹੋ ਸਕਦੇ। ਹਾਂ, ਉਸ ਸੰਸਥਾ ਜਾਂ ਸੰਗਠਨ ਉਂਤੇ ਕਿਸੇ ਸਮੇਂ ਆਪਣੀਆਂ ਸ਼ਾਜਿਸਾਂ ਤੇ ਸਿਆਸੀ ਕਲਾਬਾਜ਼ੀਆਂ ਦਾ ਸਹਾਰਾ ਲੈ ਕੇ ਗੈਰ ਇਖਲਾਕੀ ਤੇ ਗੈਰ ਧਰਮੀ ਸਮਾਜ ਵਿਰੋਧੀ ਅਨਸਰ ਕਾਬਿਜ਼ ਹੋਣ ਵਿੱਚ ਕੁਝ ਥੌੜੇ ਸਮੇ ਲਈ ਜ਼ਰੂਰ ਕਾਬਿਜ਼ ਹੋ ਸਕਦਾ ਹੈ। ਜਦੋਂ ਅਜਿਹਾ ਸਮਾਜ ਵਿਰੋਧੀ ਵਰਤਾਰਾ ਸਾਹਮਣੇ ਆਵੇ ਤਾਂ ਸਾਨੂੰ ਉਨ੍ਹਾਂ ਪ੍ਰਬੰਧਕਾਂ ਤੇ ਜ਼ਿੰਮੇਵਾਰ ਸੱਜਣਾਂ ਦੀਆਂ ਗੈਰ ਜਿੰਮੇਵਾਰੀਆਂ ਵਾਲੀਆਂ ਗੈਰ ਸਿਧਾਂਤਕ ਕਾਰਵਾਈਆਂ ਵਿਰੁੱਧ ਦ੍ਰਿੜਤਾ ਨਾਲ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਨਾ ਕਿ ਸਮੁੱਚੀ ਸੰਸਥਾ ਜਾਂ ਸੰਗਠਨ ਨੂੰ ਬਦਨਾਮ ਕਰਨ ਦੀ ਕਾਰਵਾਈ।” ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਸੱਜਣਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਨੂੰ ਉਪਰੋਕਤ ਥਾਣਾ ਤੇ ਕਚਹਿਰੀ ਦੇ ਅਪਮਾਨਜਨਕ ਨਾਮ ਦੇ ਕੇ ਕੀਤੀ ਜਾ ਰਹੀ ਵਰਤੋਂ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਗੈਰ ਇਖਲਾਕੀ ਤੇ ਗੈਰ ਸਮਾਜਿਕ ਲੋਕਾਂ ਦੇ ਮਾੜੇ ਪ੍ਰਬੰਧ ਅਤੇ ਨਿਜ਼ਾਮ ਨੂੰ ਬਦਲਣ ਦੀ ਆੜ ਵਿੱਚ ਆਰ ਐਂਸ ਐਸ ਤੇ ਸਿੱਖ ਵਿਰੋਧੀ ਹਿੰਦੂਤਵ ਤਾਕਤਾਂ ਦੇ ਢਹੇ ਚੜ੍ਹ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸਿੱਖੀ ਸੰਸਥਾਵਾਂ ਨੂੰ ਬਦਨਾਮ ਕਰਨ ਵਾਲੇ ਲੋਕ ਵਿਰੋਧ ਕਰਦੇ ਹੋਏ ਇਹ ਵੀ ਭੁੱਲ ਜਾਂਦੇ ਹਨ ਕਿ ਸਿੱਖ ਗੁਰੂ ਸਾਹਿਬਾਨ ਤੇ ਅਨੇਕਾਂ ਸਿੰਘਾਂ ਨੇ ਮਹਾਨ ਕੁਰਬਾਨੀਆਂ ਕਰਕੇ ਇਨ੍ਹਾ ਮਨੁੱਖਤਾ ਪੱਖੀ ਸੰਸਥਾਵਾਂ ਨੂੰ ਲੰਮੇ ਸਮੇ ਦੀ ਜੱਦੋਜਹਿਦ ਉਪਰੰਤ ਹੋਂਦ ਵਿੱਚ ਲਿਆਂਦਾ ਹੈ ਅਤੇ ਇਨ੍ਹਾ ਸੰਸਥਾਵਾਂ ਦਾ ਮਕਸਦ ਮਨੁੱਖਤਾ ਦੀ ਬਿਨਾ ਕਿਸੇ ਭੇਦਭਾਵ ਤੋਂ ਬਹਿਤਰੀ ਕਰਨਾ ਹੈ। ਇਸ ਲਈ ਸ: ਟਿਵਾਣਾ ਨੇ ਪ੍ਰੋ: ਦਰਸ਼ਨ ਸਿੰਘ, ਭਾਈ ਜਗਤਾਰ ਸਿੰਘ ਜਾਚਕ ਤੇ ਉਨ੍ਹਾ ਦੇ ਸਹਿਯੋਗੀ ਸੱਜਣਾਂ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਧੜਿਆਂ ਦੀ ਮਾਰੂ ਬਿਰਤੀ ਵਾਲੀ ਗੈਰ ਦਲੀਲ ਸੋਚ ਤੋਂ ਉਂਪਰ ਉਂਠ ਕੇ ਇਨ੍ਹਾ ਸੰਸਥਾਵਾਂ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਕਰਨ ਨਾ ਕਿ ਇਨ੍ਹਾ ਮਹਾਨ ਸੰਸਥਾਵਾਂ ਨੂੰ ਬਦਨਾਮ ਕਰਕੇ। ਇਹ ਸੁਧਾਰ ਇਖਲਾਕੀ ਤੇ ਧਰਮੀ ਕਦਰਾਂ-ਕੀਮਤਾਂ ਉਂਤੇ ਪਹਿਰਾ ਦੇਣ ਉਪਰੰਤ ਆਵੇਗਾ। ਉਨ੍ਹਾਂ ਸ਼੍ਰੀ ਜਾਚਕ ਵੱਲੋਂ ਅਕਾਲ ਤਖਤ ਦੀ ਸਰਵ ਉਂਚਤਾ ਨੂੰ ਕਾਇਮ ਰੱਖਣ ਦੇ ਦਿੱਤੇ ਗਏ ਵਿਚਾਰ ਦਾ ਸਵਾਗਤ ਵੀ ਕੀਤਾ। ਉਨ੍ਹਾ ਇਸ ਗੱਲ ਉਂਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਸਾਡੇ ਸਮਾਜਿਕ, ਧਾਰਮਿਕ, ਸਿਆਸੀ ਰਹਿਨੁਮਾ ਅਖਵਾਉਣ ਵਾਲੇ ਆਗੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਤੋਂ ਅਗਵਾਈ ਲੈਣ ਦੀ ਬਜਾਏ ਵਪਾਰਿਕ ਸੋਚ ਵਾਲੇ ਅਦਾਰਿਆਂ ਤੇ ਬੁੱਧੀਜੀਵੀਆਂ ਤੋਂ ਅਗਵਾਈ ਲੈਣ ਲੱਗ ਪਏ ਹਨ। ਜਿੱਥੋ ਸਿੱਖ ਕੌਮ ਦੀ ਭਰਾ-ਮਾਰੂ ਜੰਗ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾ ਕਿਹਾ ਕਿ ਜਦੋਂ ਅਸੀਂ ਗੁਰੂ ਸ਼ਬਦ ਤੋਂ ਅਗਵਾਈ ਲੈਣ ਉਦੋਂ “ਹੋਏ ਇੱਕਤਰ ਮਿਲਹੁ ਮੇਰੇ ਭਾਈ। ਦੁਬਿਧਾ ਦੂਰਿ ਕਰੋ ਲਿਵ ਲਾਇ।।” ਦੇ ਮਹਾਵਾਕ ਅਨੁਸਾਰ ਸਿੱਖ ਕੌਮ ਦੇ ਸਮੁੱਚੇ ਮਸਲੇ ਹੱਲ ਹੋ ਜਾਣਗੇ ਅਤੇ ਸ਼ਾਤਿਰ ਦੁਸ਼ਮਣ ਅਤੇ ਘੁਸਪੈਠ ਰਾਹੀਂ ਨੁਕਸਾਨ ਪਹੁੰਚਾਉਣ ਵਾਲੇ ਲੋਕ ਵੀ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਣਗੇ।

ਬੱਚੇ ਦੀ ਦਲੇਰੀ ਨਾਲ ਬੈਂਕ ਲੁੱਟਣ ਆਏ ਲੁਟੇਰੇ ਕਾਬੂ

ਮਾਨਸਾ, 11 ਫਰਵਰੀ- ਜ਼ਿਲ੍ਹੇ ਦੇ ਪਿੰਡ ਫਫੜੇਭਾਈਕੇ ਵਿਚ ਬੀਤੇ ਦਿਨ ਗੁਰਜੀਤ ਸਿੰਘ ਨਾਂ ਦੇ ਇਕ 12 ਸਾਲਾ ਬੱਚੇ ਨੇ ਅਪਣੇ ਤੇਜ਼ ਦਿਮਾਗ ਅਤੇ ਸਾਹਸ ਦਿਖਾਉਂਦੇ ਹੋਏ ਪਥਰਾਅਬਾਜ਼ੀ ਕਰਕੇ ਸਤਲੁਜ ਸਹਿਕਾਰੀ ਗ੍ਰਾਮੀਣ ਬੈਂਕ ਨੂੰ ਦਿਨ ਦਿਹਾੜੇ ਲੁੱਟਣ ਤੋਂ ਬਚਾ ਲਿਆ। ਉਪਭੋਗਤਾਵਾਂ, ਆਮ ਜਨਤਾ ਅਤੇ ਬੈਂਕ ਸਟਾਫ ਨੇ ਬਾਅਦ ਵਿਚ ਲੁਟੇਰਿਆਂ ਨੂੰ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਿਲੇ ਵੇਰਵਿਆਂ ਅਨੁਸਾਰ ਪਿੰਡ ਫਫੜੇਭਾਈਕੇ ਦੇ ਸਤਲੁਜ ਗ੍ਰਾਮੀਣ ਬੈਂਕ ਵਿਚ ਦਿਨ ਦਿਹਾੜੇ ਤਿੰਨ ਹਥਿਆਰਬੰਦ ਲੁਟੇਰੇ ਲੁੱਟਣ ਦੇ ਲਈ ਪੁੱਜੇ। ਲੁਟੇਰਿਆਂ ਨੇ ਆਉਂਦੇ ਹੀ ਬੈਂਕ ਦੇ ਗੰਨਮੈਨ ਜੰਗ ਸਿੰਘ ’ਤੇ ਹਮਲਾ ਬੋਲ ਦਿੱਤਾ। ਗੰਨਮੈਨ ਨੂੰ ਜ਼ਖ਼ਮੀ ਅਤੇ ਨਿਹੱਥਾ ਕਰਕੇ ਇਹ ਲੁਟੇਰੇ ਕੈਸ਼ ਰੂਮ ਦੀ ਚਾਬੀ ਦੇ ਲਈ ਬੈਂਕ ਸਟਾਂਫ ਦੇ ਮੈਂਬਰਾਂ ਦੇ ਨਾਲ ਹੱਥੋਪਾਈ ਕਰਨ ਲੱਗੇ। ਇਸੇ ਦੌਰਾਨ ਉਥੇ ਚਾਅ ਦੇਣ ਆਇਆ ਸਰਵਣ ਸਿੰਘ ਨਾਂ ਦਾ ਚਾਹ ਵਾਲੇ ਦਾ 12 ਸਾਲਾ ਪੁੱਤਰ ਗੁਰਜੀਤ ਸਿੰਘ ਇਹ ਸਭ ਕੁਝ ਵੇਖ ਕੇ ਚੀਕਦਾ ਹੋਇਆ ਬਾਹਰ ਭੱਜਿਆ ਅਤੇ ਬਾਹਰ ਤੋਂ ਲੁਟੇਰਿਆਂ ’ਤੇ ਅੰਨ੍ਹੇਵਾਹ ਪੱਥਰ ਬਰਸਾਉਣ ਲੱਗਿਆ। ਅਚਾਨਕ ਹੋਏ ਹਮਲੇ ਤੋਂ ਲੁਟੇਰੇ ਡਰ ਗਏ ਅਤੇ ਲਹੂਲੁਹਾਨ ਹੋ ਗਏ। ਖੁਦ ਅਤੇ ਸਾਥੀਆਂ ਦੇ ਫਟੇ ਸਿਰ ਵੇਖ ਕੇ ਲੁਟੇਰਿਆਂ ਦੇ ਹੌਸਲੇ ਪਸਤ ਹੋ ਗਏ। ਇਸੇ ਦੌਰਾਨ ਬੈਂਕ ਵਿਚ ਆਏ ਉਪਭੋਗਤਾਵਾਂ ਅਤੇ ਸਟਾਫ ਮੈਂਬਰਾਂ ਵਿਚ ਵੀ ਹਿੰਮਤ ਦਾ ਸੰਚਾਰ ਹੋਇਆ। ਉਨ੍ਹਾਂ ਨੇ ਬੈਂਕ ਦੇ ਬਾਹਰ ਤੋਂ ਆਮ ਜਨਤਾ ਨੂੰ ਵੀ ਅਪਣੇ ਨਾਲ ਮਿਲਾ ਕੇ ਲੁਟੇਰਿਆਂ ’ਤੇ ਇਕੱਠੇ ਹੀ ਜ਼ੋਰਦਾਰ ਹਮਲਾ ਬੋਲਿਆ। ਇਸ ਹੋਏ ਹਮਲੇ ਵਿਚ ਲੁਟੇਰਿਆਂ ਨੂੰ ਹਥਿਆਰ ਚਲਾਉਣ ਅਤੇ ਭੱਜਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਕਾਬੂ ਕਰ ਲਏ ਗਏ। ਬਾਅਦ ਵਿਚ ਸੂਚਨਾ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਲੁਟੇਰਿਆਂ ਨੂੰ ਫੜ ਲਿਆ। ਜ਼ਿਲ੍ਹੇ ਦੇ ਐਸਐਸਪੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਉਹ ਗੁਰਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਨਗੇ। ਐਸਐਸਪੀ ਮਾਨ ਨੇ ਮੌਕੇ ’ਤੇ ਜਾ ਕੇ ਵੀ ਗੁਰਜੀਤ ਸਿੰਘ ਨੂੰ ਸ਼ਾਬਾਸ਼ੀ ਦਿੱਤੀ।


ਅਮਰੀਕਾ ਦੇ ਪ੍ਰਧਾਨ ਓਬਾਮਾ ਵਲੋਂ ਹੇਤੀ ਰਾਹਤ ਕਾਰਜਾਂ ਵਿੱਚ ਸਰਗਰਮ ਸਿੱਖ ਜਥੇਬੰਦੀ ‘ਯੂਨਾਈਟਿਡ ਸਿੱਖਜ਼’ ਦੀ ਸ਼ਲਾਘਾ

ਵਾਸ਼ਿੰਗਟਨ, ਡੀ. ਸੀ. - 26 ਮਿਲੀਅਨ ਸਿੱਖ ਕੌਮ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਹੇਤੀ ਵਿੱਚ ਆਏ ਭੂਚਾਲ ਤੋਂ ਬਾਅਦ ਉੱਥੇ ਰਾਹਤ ਕਾਰਜਾਂ ਵਿੱਚ ਸਰਗਰਮ ਸਿੱਖ ਜਥੇਬੰਦੀ ‘ਯੂਨਾਈਟਿਡ ਸਿੱਖਜ਼’ ਦੇ ਕੰਮ ਨੂੰ ਅਮਰੀਕਾ ਦੇ ਪ੍ਰਧਾਨ ਬਰਾਕ ਓਬਾਮਾ ਨੇ ਵੀ ਸਰਾਹਿਆ ਹੈ। ਵਾਸ਼ਿੰਗਟਨ ’ਚ ‘ਸਾਲਾਨਾ ਨੈਸ਼ਨਲ ਪਰੇਅਰ ਇਕੱਠ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਓਬਾਮਾ ਨੇ ਕਿਹਾ, ‘ਰੱਬ ਦੀ ਬਖਸ਼ਿਸ਼, ਅੱਡਅ ੱਡ ਧਰਮਾਂ ਦੇ ਲੋਕਾਂ ਵਲੋਂ ਹੇਤੀ ਵਿੱਚ ਕੀਤੇ ਜਾ ਰਹੇ ਰਾਹਤ ਕੰਮਾਂ ਰਾਹੀਂ ਜ਼ਾਹਰ ਹੋ ਰਹੀ ਹੈ। ਇਸ ਬਖਸ਼ਿਸ਼ ਦੀਆਂ ਪਾਤਰ ਜੌ5ਥੇਬੰਦੀਆਂ ਹਨ- ਅਮਰੀਕਨ ਜਿਊਇਸ਼ ਵਰਲਡ ਸਰਵਿਸ, ਹਿੰਦੂ ਮੰਦਰ, ਮੁੱਖਧਾਰਾ ਪ੍ਰੋਟੈਸਟੈਂਟ, ਕੈਥੋਲਿਕ ਰਿਲੀਫ ਸਰਵਿਸਿਜ਼, ਅਫਰੀਕਨ-ਅਮਰੀਕਨ ਚਰਚ ਅਤੇ ਯੂਨਾਈਟਿਡ ਸਿੱਖਜ਼’। ਪ੍ਰਧਾਨ ਓਬਾਮਾ ਵਲੋਂ ਜਿਸ ਸਮਾਗਮ ਵਿੱਚ ਉਪਰੋਕਤ ਟਿੱਪਣੀ ਕੀਤੀ ਗਈ, ਉਸ ਵਿੱਚ ਦੁਨੀਆਂ ਦੇ ਕਈ ਦੇਸ਼ਾਂ ਦੇ ਮੁਖੀ, ਅਮਰੀਕਨ ਕਾਂਗਰਸ ਤੇ ਸੈਨੇਟ ਦੇ ਉੱਘੇ ਮੈਂਬਰ, ਕੈਬਨਿਟ ਦੇ ਮੰਤਰੀ ਅਤੇ ਵਿਸ਼ੇਸ਼ ਮਹਿਮਾਨ ਮੌਜੂਦ ਸਨ। ਪ੍ਰਧਾਨ ਓਬਾਮਾ ਦੇ ਇਸ ਭਾਸ਼ਣ ਦੀ ਰਿਪੋਰਟਿੰਗ ਦੁਨੀਆਂ ਭਰ ਦੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ (ਸਮੇਤ ਭਾਰਤੀ ਨਿਊਜ਼ ਏਜੰਸੀ -ਪੀ. ਟੀ. ਆਈ.) ਵਲੋਂ ਕੀਤੀ ਗਈ।
ਯਾਦ ਰਹੇ, ਹੇਤੀ ਵਿੱਚ ਆਏ ਜ਼ਬਰਦਸਤ ਭੂਚਾਲ ਨਾਲ ਦੋ ਲੱਖ ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਲੱਖਾਂ ਲੋਕ ਬੇਘਰ ਹੋਏ ਹਨ। ਹੇਤੀ ਵਿੱਚ ਆਏ ਭੂਚਾਲ ਤੋਂ 72 ਘੰਟੇ ਬਾਅਦ ਹੀ, ਯੂਨਾਈਟਿਡ ਨੇਸ਼ਨਜ਼ ਦੀ ਮਾਨਤਾ ਪ੍ਰਾਪਤ ਸੰਸਥਾ ‘ਯੂਨਾਈਟਿਡ ਸਿੱਖਜ਼’ ਨੇ ਹੇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਆਪਣਾ ‘ਮੁੱਢਲਾ ਕੈਂਪ’ ਸਥਾਪਤ ਕਰਕੇ ਰਾਹਤ ਕਾਰਜ ਆਰੰਭ ਕਰ ਦਿੱਤੇ ਸਨ। ਟਰਾਂਟੋ (ਕੈਨੇਡਾ) ਦੇ ਯੂਨਾਈਟਿਡ ਸਿੱਖਜ਼ ਵ¦ਟੀਅਰਾਂ ਵਲੋਂ ਅਰੰਭਿਆ ¦ਗਰ ਇਸ ਵੇਲੇ ਵੱਡਾ ਆਕਾਰ ਹਾਸਲ ਕਰ ਚੁੱਕਾ ਹੈ ਅਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਨਾਲ ਸਬੰਧਿਤ ਵ¦ਟੀਅਰ ਉੱਥੇ ¦ਗਰ ਦੀ ਸੇਵਾ ਵਿੱਚ ਨਿਰੰਤਰ ਜੁਟੇ ਹੋਏ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ (ਕੈਨੇਡਾ) ਨਾਲ ਸਬੰਧਿਤ ਨੌਜਵਾਨ ਸਿੱਖ ਬੱਚੇ-ਬੱਚੀਆਂ ਵੀ ਉੱਥੇ ਪੂਰੀ ਤਨਦੇਹੀ ਨਾਲ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਯੂਨਾਈਟਿਡ ਸਿੱਖਜ਼ ਨਾਲ ਸਬੰਧਿਤ ਲਗਭਗ ਇੱਕ ਦਰਜਨ ²ਡਾਕਟਰਾਂ ਤੇ ਨਰਸਾਂ ਦੀ ਟੀਮ ਵੀ ਉੱਥੇ ਰੋਗੀਆਂ ਲਈ ‘ਮਸੀਹਾ’ ਬਣ ਕੇ ਬਹੁੜੀ ਹੋਈ ਹੈ ਅਤੇ ਉਨ੍ਹਾਂ ਦੀ ਭਾਰੀ ਮੰਗ ਹੈ। ਆਉਣ ਵਾਲੇ ਦਿਨਾਂ ਵਿੱਚ ਹੇਤੀ ਵਿੱਚ ਸੇਵਾ-ਕਾਰਜਾਂ ਲਈ ਜਾਣ ਵਾਸਤੇ, ਦੁਨੀਆਂ ਭਰ ਤੋਂ ਸੈਂਕੜਿਆਂ ਸਿੱਖ ਵ¦ਟੀਅਰਾਂ ਨੇ ਯੂਨਾਈਟਿਡ ਸਿੱਖਜ਼ ਤੱਕ ਪਹੁੰਚ ਕੀਤੀ ਹੈ।
ਪ੍ਰਧਾਨ ਓਬਾਮਾ ਵਲੋਂ ਯੂਨਾਈਟਿਡ ਸਿੱਖਜ਼ ਨੂੰ ਦਿੱਤੇ ਗਏ ਮਾਣ ਲਈ ਧੰਨਵਾਦ ਕਰਦਿਆਂ ਯੂਨਾਈਟਿਡ ਸਿੱਖਜ਼ ਅਮਰੀਕਾ ਦੇ ਡਾਇਰੈਕਟਰ ਸ. ਕੁਲਦੀਪ ਸਿੰਘ ਨੇ ਮੀਡੀਓ ਨੂੰ ਸੰਬੋਧਤ ਹੁੰਦਿਆਂ ਕਿਹਾ, ‘‘ਇਹ ਮਾਣ ਸਮੁੱਚੀ ਸਿੱਖ ਕੌਮ ਦਾ ਹੈ। ਅਸੀਂ 10 ਸਾਲਾਂ ਵਿੱਚ ਜਿੱਥੇ ਪਹੁੰਚੇ ਹਾਂ, ਇਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਅਸੀਂ ਹੇਤੀ ਵਿੱਚ ¦ਮਾ ਸਮਾਂ ਰਾਹਤ ਕਾਰਜ ਜਾਰੀ ਰੱਖਣਾ ਚਾਹੁੰਦੇ ਹਾਂ- ਜਿਹਨਾਂ ਕਾਰਜਾਂ ਵਿੱਚ ਹਸਪਤਾਲ ਦੀ ਸਥਾਪਨਾ ਅਤੇ ਯਤੀਮ ਬੱਚਿਆਂ ਲਈ ਰਿਹਾਇਸ਼-ਵਿੱਦਿਅਕ ਸਹੂਲਤਾਂ ਵੀ ਸ਼ਾਮਲ ਹਨ। ਅਸੀਂ ਆਸ ਕਰਦੇ ਹਾਂ ਕਿ ਸਿੱਖ ਸੰਗਤਾਂ ਸਾਨੂੰ ਇਵੇਂ ਹੀ ਨਿਰੰਤਰ ਸਹਿਯੋਗ ਦੇਂਦੀਆਂ ਰਹਿਣਗੀਆਂ।’’

1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਲੀਲਾਂ ਪੇਸ਼ .

ਨਵੀਂ ਦਿੱਲੀ: 10 ਫਰਵਰੀ -1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਰਿਪੋਰਟ ਦੇਨਾਲ ਸੀ.ਬੀ.ਆਈ. ਨੇ ਦਿੱਲੀ ਦੀ ਇਕ ਅਦਾਲਤ ਸਾਹਮਣੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਤੇ ਗਵਾਹਾਂ ਦੇ ਬਿਆਨਾਂ ਨੂੰ ਝੂਠਾ ਅਤੇ ਮਨਘੜਤ ਕਰਾਰ ਦਿੱਤਾ। ਸੀ.ਬੀ.ਆਈ. ਦੇ ਵਕੀਲ ਸੰਜੇ ਕੁਮਾਰ ਨੇ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਰਾਕੇਸ਼ ਪੰਡਤ ਦੇ ਸਾਹਮਣੇ ਦਲੀਲ ਦਿੰਦਿਆਂ ਕਿਹਾ ਕਿ ਜਸਵੀਰ ਸਿੰਘ ਦਾ ਬਿਆਨ ਪੂਰੀ ਤਰ੍ਹਾਂ ਝੂਠ ਅਤੇ ਮਨਘੜਤ ਹੈ। ਉਨ੍ਹਾਂ ਗਲਤ ਢੰਗ ਨਾਲ ਟਾਇਟਲਰ ਨੂੰ ਫਸਾਉਣ ਦੇ ਇਰਾਦੇ ਨਾਲ ਬਿਆਨ ਦਿੱਤੇ। ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਇਕ ਹੋਰ ਗਵਾਹ ਸੁਰਿੰਦਰ ਸਿੰਘ ਦੇ ਪਿਤਾ, ਭਰਾ ਅਤੇ ਪੁੱਤਰ ਤੋਂ ਪੁਛਗਿੱਛ ਕੀਤੀ ਹੈ ਅਤੇ ਸਭ ਨੇ ਇਹ ਹੀ ਕਿਹਾ ਹੈ ਕਿ ਉਹ ਸਹੀ ਬਿਆਨ ਨਹੀਂ ਦੇ ਰਿਹਾ। ਸੰਜੇ ਕੁਮਾਰ ਨੇ ਜਸਵੀਰ ਸਿੰਘ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਉਸ ਨੇ ਇਕ ਅੰਬੈਸਡਰ ਕਾਰ ਵਿਚ ਟਾਇਟਲਰ ਨੂੰ ਦੇਖਣ ਦਾ ਵੀ ਦਾਅਵਾ ਕੀਤਾ ਸੀ। ਬੀ ਬੀ ਆਈ ਦੇ ਵਕੀਲ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਕੋਲ ਉਸ ਸਮੇਂ ਅਜਿਹਾ ਕੋਈ ਵਾਹਨ ਨਹੀਂ ਸੀ। ਜਸਵੀਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਸੁੱਚਾ ਸਿੰਘ ਨੇ ਉਸ ਨੂੰ ਸ਼ਰਨ ਦਿੱਤੀ ਸੀ, ਪਰ ਸੀ ਬੀ ਆਈ ਦੇ ਵਕੀਲ ਨੇ ਇਸ ਨੂੰ ਵੀ ਗਲਤ ਦਸਦਿਆਂ ਕਿਹਾ ਕਿ ਗਵਾਹ ਨੇ ਜਾਂਚ ਏਜੰਸੀ ਦੇ ਸਾਹਮਣੇ ਉਸ ਨੂੰ ਜਾਨਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਪੀੜਤ ਦੇ ਵਕੀਲ ਨੂੰ ਮਾਮਲੇ ਵਿਚ ਇਕ ਵਿਰੋਧ ਪਟੀਸ਼ਨ ਦਾਖ਼ਲ ਕਰਨ ਨੂੰ ਕਿਹਾ ਅਤੇ ਮਾਮਲੇ ਦੀ ਸੁਣਵਾਈ ਨੂੰ 23 ਫਰਵਰੀ ਤੱਕ ਟਾਲ ਦਿੱਤਾ। ਦਿੱਲੀ ਹਾਈ ਕੋਰਟ ਨੇ 8 ਫਰਵਰੀ ਨੂੰ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤਾ ਸੀ ਕਿ ਸਿੱਖ ਵਿਰੋਧੀ ਦੰਗਿਆਂ ਦੇ ਸਾਰੇ ਲਟਕਦੇ ਮਾਮਲਿਆਂ ਵਿਚ ਸੁਣਵਾਈ ਛੇ ਮਹੀਨੇ ਦੇ ਅੰਦਰ ਪੂਰੀ ਕੀਤੀ ਜਾਵੇ। ਇਨ੍ਹਾਂ ਵਿਚ ਕਾਂਗਰਸੀ ਆਗੂਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਨਾਲ ਸਬੰਧਤ ਮਾਮਲੇ ਵੀ ਸ਼ਾਮਲ ਹਨ। ਸੀ ਬੀ ਆਈ ਏ ਨੇ ਪਿਛਲੇ ਸਾਲ ਇਕ ਦਸੰਬਰ ਨੂੰ ਮੌਕੇ ਦੇ ਗਵਾਹ ਸੁਰਿੰਦਰ ਸਿੰਘ ਦੇ ਇਕ ਸਥਾਨਕ ਅਦਾਲਤ ਨੂੰ ਦਿੱਤੇ ਗਏ ਬਿਆਨਾਂ ਦਾ ਜ਼ਿਕਰ ਕੀਤਾ। ਸੀ ਬੀ ਆਈ ਨੇ ਸਾਬਕਾ ਮੰਤਰੀ ਦੇ ਖ਼ਿਲਾਫ਼ ਮਾਮਲੇ ਵਿਚ ਆਪਣੀ ਅੰਤਿਮ ਰਿਪੋਰਟ ਨੂੰ ਜਾਇਜ਼ ਠਹਿਰਾਉਣ ਲਈ ਅਜਿਹਾ ਕੀਤਾ। ਸੁਰਿੰਦਰ ਸਿੰਘ ਦੀ 13 ਜੁਲਾਈ 09 ਨੂੰ ਮੌਤ ਹੋ ਗਈ ਸੀ। ਸੀ ਬੀ ਆਈ ਨੇ ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਸੁਰਿੰਦਰ ਸਿੰਘ ਦੇ ਰਿਸ਼ਤੇਦਾਰਾਂ ਅਤੇ ਹੋਰ ਗਵਾਹਾਂ ਜਿਵੇਂ ਕਿ ਹਰਿੰਦਰ ਸਿੰਘ, ਹਰਭਜਨ ਸਿੰਘ, ਕੁਲਜੀਤ ਸਿੰਘ ਦੁੱਗਲ ਦੇ ਬਿਆਨਾਂ ਨੂੰ ਵੀ ਪੜ੍ਹਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਤਰੀ ਦਿੱਲੀ ਵਿਚ ਗੁਰਦੁਆਰਾ ਪੁਲਬੰਗਸ਼ ਦੇ ਨੇੜੇ ਤੇੜੇ ਦੰਗਾਕਾਰੀ ਭੀੜ ਵਿਚ ਟਾਇਟਲਰ ਨਹੀਂ ਸੀ। ਜਾਂਚ ਏਜੰਸੀ ਨੇ ਇਸ ਤੋਂ ਪਹਿਲਾਂ ਅਦਾਲਤ ਦੇ ਸਾਹਮਣੇ ਇਕ ਸੀ ਡੀ ਪੇਸ਼ ਕੀਤੀ ਅਤੇ ਦਾਅਵਾ ਕੀਤਾ ਕਿ ਟਾਇਟਲਰ ਉਸ ਸਮੇਂ ਇੰਦਰਾ ਗਾਂਧੀ ਦੀ ਰਿਹਾਇਸ਼ 'ਤੇ ਸੀ ਨਾ ਕਿ ਦੰਗੇ ਵਾਲੀ ਥਾਂ 'ਤੇ।

ਸਿੱਖ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਹੀ ਹੱਥਾਂ ਵਿਚ ਦੇ ਕੇ ਸਮਾਜ ਦੇ ਹਰ ਪੱਖ ਵਿਚ ਸੁਧਾਰ ਖੁਦ ਨੋਟ ਕਰਨ : ਕਨੇਡੀਅਨ

ਮੋਹਾਲੀ, 10 ਫਰਵਰੀ :ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਰਨਲ ਸਕੱਤਰ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਹੈ ਕਿ ਆ ਰਹੀਆਂ ਸ੍ਰੋਮਣੀ ਕਮੇਟੀ ਚੋਣਾਂ ਰਾਹੀਂ ਗੁਰਧਾਮਾਂ ਦਾ ਪ੍ਰਬੰਧ ਨਿਰੋਲ ਪੰਥਕ ਹਿੱਤੂ ਧਿਰਾਂ ਦੇ ਹੱਥਾਂ ਵਿਚ ਦੇਣ ਲਈ ਅਕਾਲੀ ਦਲ ਪੰਚ ਪ੍ਰਧਾਨੀ ਦਾ ਯੂਥ ਵਿੰਗ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਉਨ੍ਹਾਂ ਨੂੰ ਦੱਸ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਅਤੇ ਗੁਰਧਾਮਾਂ ’ਤੇ ਕਾਬਜ਼ ਲੋਕ ਕਿਸ ਤਰ੍ਹਾਂ ਸਿੱਖੀ ਦਾ ਮਲੀਆਮੇਟ ਕਰਨ ਲੱਗੇ ਹਨ ਅਤੇ ਸਿੱਖ ਸਮਾਜ ਨੂੰ ਹਿੰਦੂਵਾਦੀ ਨੀਤੀ ਤਹਿਤ ਜਾਤ-ਪਾਤ ਵਿਚ ਵੰਡ ਕੇ ਅਪਣਾ ਉ¤ਲੂ ਸਿੱਧਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਧਾਮਾਂ ’ਤੇ ਕਾਬਜ਼ ਲੋਕਾਂ ਦੀ ਜਾਤ-ਪਾਤੀ ਸੋਚ ਕਾਰਨ ਹੀ ਮੰਨੂੰਵਾਦੀ ਸ਼ਕਤੀਆਂ ਅੱਜ ਦਲਿਤ ਭਾਈਚਾਰੇ ਨੂੰ ਸਿੱਖ ਪੰਥ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਭਾਈ ਸੰਦੀਪ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਇਹ ਵੀ ਦੱਸਣ ਦੀ ਲੋੜ ਹੈ ਕਿ ਗੁਰਧਾਮਾਂ ਦਾ ਪ੍ਰਬੰਧ ਚੰਗੇ ਪ੍ਰਬੰਧਕਾਂ ਦੇ ਹੱਥ ਆੁਣ ਨਾਲ ਸਿਰਫ ਧਾਰਮਿਕ ਪੱਖ ਤੋਂ ਰਹੀ ਲਾਭ ਨਹੀਂ ਹੋਵੇਗਾ ਸਗੋਂ ਉਨ੍ਹਾਂ ਦਾ ਸਮਾਜਿਕ ਜੀਵਨ ਵੀ ਉ¤ਪਰ ਉਠੇਗਾ। ਉਨ੍ਹਾਂ ਕਿਹਾ ਕਿ ਸਾਡੀ ਸਿਆਸੀ ਸੋਚ ਧਰਮ ਤੋਂ ਪ੍ਰੇਰਿਤ ਹੋਵੇਗੀ। ਲੋਕਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਉ¤ਚਾ ਚੁਕਣ ਅਤੇ ਵਿਦਿਅਕ ਖੇਤਰ ਵਿਚ ਸੁਧਾਰ ਲਈ ਅਸੀਂ ਵਿਸ਼ੇਸ਼ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਿੱਖ ਸਮਾਜ ਦੇ ਹਰ ਹਿੱਸੇ ਨੂੰ ਅਪੀਲ ਹੈ ਕਿ ਮਨੁੱਖੀ ਸਮਾਜਦਾ ਹਰ ਪੱਖ ਤੋਂ ਸੁਧਾਰ ਕਰਨ ਦੇ ਸਾਡੇ ਯਤਨਾਂ ਨੂੰ ਬੂਰ ਪੈਂਦਾ ਵੇਖਣ ਲਈ ਆ ਰਹੀਆਂ ਸ੍ਰੌਮਣੀ ਕਮੇਟੀ ਚੋਣਾਂ ਵਿਚ ਮੌਜ਼ੂਦਾ ਸਥਾਪਤੀ ਨੂੰ ਜੜੋਂ ਉਖਾੜ ਕੇ ਪੰਥਕ ਤੇ ਅਗਾਂਹਧੂ ਸੋਚ ਵਾਲੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ।

ਈ ਟੀ ਟੀ ਅਧਿਆਪਕਾ ਦੀ ਫੜੋ-ਫੜੀ ਸ਼ੁਰੂ

ਮਾਛੀਵਾੜਾ 10 ਫਰਵਰੀ (ਸੁਸ਼ੀਲ ਸ਼ਰਮਾ) ਆਉਣ ਵਾਲੀ 12 ਫਰਵਰੀ ਨੂੰ ਪੰਜਾਬ ਦੇ ਈ ਟੀ ਟੀ ਅਧਿਆਪਕਾ ਵੱਲੋ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ¦ਬੀ ਵਿਚ ਹੋਣ ਵਾਲੀ ਰੋਸ ਰੈਲੀ ਨੂੰ ਅਸਫਲ ਬਣਾਉਣ ਲਈ ਪੰਜਾਬ ਦਾ ਪੁਲਿਸ ਵਿਭਾਗ ਪੱਬਾ ਭਾਰ ਹੋ ਗਿਆ ਹੈ। ਰੈਲੀ ਤੋ ਪਹਿਲਾ ਹੀ ਪੁਲਿਸ ਦੇ ਦਬਾਅ ਕਾਰਨ ਯੂਨੀਅਨ ਦੇ ਕਈ ਮੈਬਰ ਰੂਹ ਪੋਸ਼ ਹੋ ਗਏ ਹਨ, ਜਾ ਯੂਨੀਅਨ ਛੱਡਣ ਦਾ ਮਨ ਬਣਾ ਰਹੇ ਹਨ, ਹਾਲਾਕਿ ਸਥਾਨਕ ਪੁਲਿਸ ਅਧਿਕਾਰੀਆ ਨੇ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਤਾ ਨਹੀ ਕੀਤੀ ਪਰ ਸੂਤਰਾ ਦਾ ਕਹਿਣਾ ਹੈ,ਕਿ ਯੂਨੀਅਨਦਾ ਚੌਥਾ ਪਾਵਾ ਮੰਨੇ ਜਾਦੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੂੰ ਵੀ ਪੁਲਿਸ ਨੇ ਬੀਤੀ ਰਾਤ ਉਨ੍ਹਾ ਦੇ ਘਰ ਤੋ ਕਾਬੂ ਕਰ ਲਿਆ।

700 ਤੋ ਵੱਧ ਲੜਕੀਆ ਦਾ ਭਵਿੱਖ ਖ਼ਤਰੇ ਵਿਚ
ਪ੍ਰੀਖਿਆ ਸਿਰ ਤੇ ਪਰ ਪੜਾਉਣ ਲਈ ਅਧਿਆਪਕ ਨਹੀ

ਮਾਛੀਵਾੜਾ 10 ਫਰਵਰੀ (ਸੁਸ਼ੀਲ ਸ਼ਰਮਾ) ਮੌਜੂਦਾ ਰਾਜ ਸਰਕਾਰ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਮਿਟਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ,ਪਰ ਹਕੀਕਤ ਇਹ ਹੈ ਕਿ ਅੱਜ ਵੀ ਲੜਕੀਆ ਦੇ ਸਰਕਾਰੀ ਸਕੂਲ ਦੀਆ ਨੰਨ੍ਹੀਆ ਬੱਚੀਆ ਘਰੋ ਤਾ ਸਕੂਲ ਜਾਦੀਆ ਨੇ ਪਰ ਪੜ੍ਹੇ ਬਿਨਾ ਹੀ ਅਧਿਆਪਕਾ ਦੀ ਕਮੀ ਦੇ ਕਾਰਨ ਵਾਪਸ ਮੁੜਨਾ ਪੈਦਾ ਹੈ,ਸ਼ਹਿਰ ਦੀ ਇੱਕੋ ਇੱਕ ਲੜਕੀਆ ਦੀ ਸਰਕਾਰੀ ਸੰਸਥਾ ਦੇ ਹਾਲਾਤ7 ਇਨ੍ਹੇ ਬਦਤਰ ਹਨ, ਕਿ ਵਿਸ਼ੇ ਹਿਸਾਬ ਤੇ ਹਿੰਦੀ ਤੱਕ ਦੇ ਪੱਦ ਖ਼ਾਲੀ ਪਏ ਹਨ। ਪ੍ਰਿਸੀਪਲ ਮੈਡਮ ਦੀ ਗੱਲ ਮੰਨੀਏ ਤਾ ਪਾਸਬੱਕ ਕਮੇਟੀ ਦੇ ਜਰੀਏ ਸਕੂਲ ਵਿਚ ਖ਼ਾਲੀ ਪਏ ਪੰਜ ਵਿਚੋ ਦੋ ਪੱਦ ਤਾ ਭਰ ਲਏ ਸੀ । ਪਰ ਮਾਸੂਮ ਬੱਚਿਆ ਦੀ ਬੁਰੀ ਕਿਸਮਤ, ਫੰਡ ਦੇ ਕਾਰਨ ਪ੍ਰਬੰਧਕਾ ਦੀ ਇਹ ਕੋਸ਼ਿਸ ਵੀ ਨਕਾਮ ਹੁੰਦੀ ਨਜ਼ਰ ਆ ਰਹੀ ਹੈ। ਹੁਣ ਜਦ ਕਿ ਪ੍ਰੀਖੀਆ ਸਿਰ ਤੇ ਹੈ, ਤਨਖਾਹ ਨਾ ਦੇਣ ਦੇ ਚਲਦਿਆ ਸਕੂਲ ਪ੍ਰਬੰਧਕ ਰੱਖੇ ਗਏ ਦੋ ਅਧਿਆਪਕਾ ਨੂੰ ਵੀ ਹਟਾਉਣਾ ਪਵੇਗਾ। ਲੜਕੀਆ ਦੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਵਿਚ ਕਰੀਬ 720 ਤੋ ਵੱਧ ਵਿਦਿਆਰਥਣਾ ਦੇ ਮਾਪੇ ਉਨ੍ਹਾ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਹਨ। ਜਿਆਦਾਤਰ ਗਰੀਬ ਪਰਿਵਾਰਾ ਨਾਲ ਸਬੰਧਤ ਇਨ੍ਹਾ ਬੱਚੀਆ ਦਾ ਸਕੂਲ ਟੀਚਰਾ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ,
ਪੜ੍ਹਨ ਲਈ ਹਿਸਾਬ,ਹਿੰਦੀ,ਇਤਿਹਾਸ,ਇਕਨੋਾਮਿਕਸ,ਪੋਲੀਟਿਕਲ ਸਾਇੰਸ ਤੱਕ ਦੇ ਅਧਿਆਪਕ ਨਹੀ ਹਨ। ਅਜਿਹੇ ਹਾਲਾਤਾ ਵਿਚ ਇਨ੍ਹਾ ਦੀ ਪੜਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਿਸ ਤਰਾ ਹੋਵੇਗੀ। ਜਦ ਕਿ ਪੇਪਰ ਸਿਰ ਤੇ ਹਨ। ਸਕੂਲ ਦੀ ਪ੍ਰਿੰਸੀਪਲ ਨੇ ਆਪਣੀ ਬੇਬਸੀ ਜ਼ਾਹਰ ਕਰਦਿਆ ਦੱਸਿਆ ਕਿ ਟੀਚਰਾ ਦੀ ਕਮੀ ਨੂੰ ਦੂਰ ਕਰਨ ਲਈ ਪਾਸਬੱਕ ਕਮੇਟੀ ਦੇ ਜਰੀਏ ਹਿੰਦੀ ਤੇ ਇਤਿਹਾਸ ਦੇ ਦੋ ਅਧਿਆਪਕ ਰੱਖ ਲਏ ਗਏ, ਪਰ ਫੰਡ ਦੀ ਕਮੀ ਕਾਰਨ ਉਨ੍ਹਾ ਨੂੰ ਇਸ ਮਹੀਨੇ ਦੀ ਤਨਖਾਹ ਹੀ ਦਿੱਤੀ ਜਾਵੇਗੀ ਤੇ ਫਿਰ ਮਜਬੂਰੀ ਬੱਸ ਉਨ੍ਹਾ ਨੂੰ ਹਟਾਉਣਾ ਪਵੇਗਾ। ਉਨ੍ਹਾ ਦੱਸਿਆ ਕਿ ਰਸੌਈ ਘਰ ਲਈ ਆਈ ਗਰਾਟ 60 ਹਜ਼ਾਰ ਰੁਪਏ ਦੀ ਰਾਸ਼ੀ ਹੀ ਮਿਲੀ ਸੀ ਜਿਸ ਨਾਲ ਉਹ ਪੂਰੀ ਨਹੀ ਹੋਈ ਆਪਣੇ ਸਟਾਫ ਦੀ ਮੱਦਦ ਨਾਲ ਆਪਣੇ ਅਸਲ ਰਸੂਕ ਨਾਲ ਕੁਝ ਪੈਸੇ ਇੱਕਠੇ ਕਰਕੇ ਕੰਮ ਚਲਾਇਆ ਜਾ ਰਿਹਾ ਹੈ।


ਸੰਤ ਭਿੰਡਰਾ ਵਾਲੇ ਦੀ ਸੋਚ ਤੇ ਪਹਿਰਾ ਦਿਆਗੇ ; ਕੁਲਵੰਤ ਸੰਧੂ

ਮਾਛੀਵਾੜਾ 09 ਫਰਵਰੀ (ਸੁਸ਼ੀਲ ਸ਼ਰਮਾ) ਸਾਡੇ ਪਾਰਟੀ ਸਿੱਖ ਕੌਮ ਦੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆ ਦੀ ਸੋਚ ਤੇ ਪਹਿਰਾ ਦਿੰਦੀ ਆਈ ਹੈ, ਤੇ ਦਿੰਦੀ ਰਹੇਗੀ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਹਰ ਸਾਲ ਦੀ ਤਰਾ ਇਸ ਬਾਰ ਵੀ ਸੰਤ ਜੀ ਦਾ ਜਨਮਦਿਨ 12 ਫਰਬਰੀ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੱਡੀ ਕਾਨਫੰਰਸ ਕਰਕੇ ਮਨਾਇਆ ਜਾਵੇਗਾ। ਇਨ੍ਹਾ ਗੱਲਾ ਦਾ ਪ੍ਰਗਟਾਵਾ ਕਰਦਿਆ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਹਲਕਾ ਫਹਿਤਗੜ੍ਹ ਤੋ ਚੋਣ ਲੜ ਚੁੱਕੇ ਤੇ ਹੁਣ ਸ੍ਰੋਮਣੀ ਕਮੇਟੀ ਤੇ ਹਲਕਾ ਪਾਇਲ ਤੋ ਉਮੀਦਵਾਰ ਕੁਲਵੰਤ ਸਿੰਘ ਸੰਧੂ ਨੇ ਕੀਤਾ। ਉਨ੍ਹਾ ਕਿਹਾ ਕਿ ਸਿੱਖ ਨੋਜਵਾਨਾ ਵਿਚ ਨਵੀ ਰੂਹ ਫੂਕਣ ਵਾਲੇ ਤੇ ਸੇਵਾ ਦੀ ਸੋਚ ਤੇ ਆਪਣੇ ਆਪ ਨੂੰ ਅਕਾਲੀ ਕਹਾਉਣ ਵਾਲੇ ਸਭ ਕੁਝ ਭੁੱਲ ਗਏ ਹਨ। ਅਕਾਲ ਤਖ਼ਤ ਤੋ ਸਿੱਖ ਕੌਮ ਦਾ ਸ਼ਹੀਦ ਦਾ ਦਰਜਾ ਪਾਉਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸਰਕਾਰ ਭਾਜਪਾ ਦੇ ਮੁੱਠੀ ਭਰ ਆਗੂਆ ਦੇ ਥੱਲੇ ਲੱਗੀ ਹੋਈ ਹੈ। ਚਾਹੀਦਾ ਤਾ ਇਹ ਸੀ ਕਿ ਸੰਤਾ ਦਾ ਜਨਮਦਿਨ ਅਕਾਲ ਤਖ਼ਤ ਤੇ ਮਨਾਇਆ ਜਾਦਾ ਕਿਉਕਿ ਉਨ੍ਹਾ ਨੇ ਸ਼ਹੀਦੀ ਵੀ ਉੱਥੇ ਹੀ ਦਿੱਤੀ ਸੀ,ਪਰ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਸਿੱਖ ਕੌਮ ਨਾਲੋ ਆਪਣਾ ਹਿੱਤ ਜਿਆਦਾ ਪਿਆਰਾ ਹੈ। ਸਾਡੀ ਪਾਰਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਆਪਣੇ ਬਲ-ਬੋਤੇ ਤੇ ਲੜੇਗੀ, ਤੇ ਹਮ ਖਿਆਲੀ ਆਗੂਆ ਨਾਲ ਸਮਝੋਤੇ ਦੀ ਸੰਭਾਵਨਾ ਵੀ ਹੈ।

ਖ਼ਾਲਿਸਤਾਨ ਦੇ ਸ਼ਹੀਦ ਪਰਵਾਰਾਂ ਵਿਚੋਂ ਮਾਤਾ ਗੁਰਦੀਪ ਕੌਰ ਅਕਾਲ ਚਲਾਣਾ ਕਰ ਗਏ।

ਸੈਨ ਫ਼ਰਾਂਸਿਸਕੋ (ਰਾਹੋਂ-ਨਵਾਂਸ਼ਹਿਰ) : ਇਹ ਖ਼ਬਰ ਵੈਰਾਗ, ਉਦਾਸੀ ਤੇ ਚੜ੍ਹਦੀ ਕਲਾ ਦੇ ਰਲੇ ਮਿਲੇ ਅਹਿਸਾਸ ਨਾਲ ਪੜੀ ਜਾਏਗੀ ਕਿ ਆਖ਼ਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਪਰਵਾਰਾਂ ਵਿਚੋਂ ਮਾਤਾ ਗੁਰਦੀਪ ਕੌਰ ਜੀ ਸਦਾ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਗੁਰੂ ਹੁਕਮਾਂ ਅਨੁਸਾਰ ਉਪਜੇ ਹੋਏ ਹਰ ਜੀਵ ਨੇ ਅੱਜ ਜਾਂ ਕੱਲ ਬਿਨਸ ਜਾਣਾ ਹੈ।
ਮਾਤਾ ਗੁਰਦੀਪ ਕੌਰ ਦਾਦਾ ਭਾਗ ਸਿੰਘ ਦਾਦੀ ਚਾਂਦ ਕੌਰ, ਪਿਤਾ ਸ਼ਹੀਦ ਭਾਈ ਭਗਤ ਸਿੰਘ ਤੇ ਮਾਤਾ ਸੰਤ ਕੌਰ ਦੇ ਘਰ ਪਿੰਡ ਆਲੋਮਹਾਰ, ਤਹਿਸੀਲ ਡਸਕਾ, ਜ਼ਿਲਾ ਸਿਆਲਕੋਟ ਵਿਚ 30 ਦਸੰਬਰ 1931 ਨੂੰ ਪੈਦਾ ਹੋਏ। ਮੁਢੱਲੀ ਸਿਖਿਆ ਉਰਦੂ ਤੇ ਗੁਰਮੁਖੀ ਵਿਚ ਪਿੰਡ ਦੇ ਗੁਰਦੁਆਰੇ ਤੇ ਪ੍ਰਾਇਮਰੀ ਸਕੂਲ ਵਿਚ ਹਾਸਲ ਕੀਤੀ। ਛੋਟੀ ਉਮਰ ਦੌਰਾਨ, ਪਿਤਾ ਸ੍ਰ: ਭਗਤ ਸਿੰਘ ਅੰਗਰੇਜ਼ ਹਕੂਮਤ ਵਿਰੁੱਧ ਧਰਮ ਦੀ ਬ੍ਰਿਧੀ ਤੇ ਸਿੱਖ ਗੁਰਧਾਮਾਂ ਦੀ ਅਜ਼ਾਦੀ ਲਈ ਜੂਝਦਿਆਂ ਅੰਗਰੇਜ਼ਾਂ ਦੇ ਜ਼ਾਲਿਮ ਰਾਜ ਦੀ ਪੁਲਿਸ ਦੀਆਂ ਡਾਂਗਾਂ ਨਾਲ ਕਸਾਈ ਕੁਟਾਪੇ ਕਰਕੇ ਜੈਤੋ ਦੇ ਮੋਰਚੇ ਦੌਰਾਨ ਸ਼ਹੀਦ ਹੋ ਗਏ।
ਅਨੰਦ ਕਾਰਜ ਸ੍ਰ: ਹਰਬੰਸ ਸਿੰਘ ਨਾਲ ਪਿੰਡ ਬੱਦੋਕੇ, ਤਹਿਸੀਲ ਡਸਕਾ ਜ਼ਿਲਾ ਸਿਆਲਕੋਟ ਪਾਕਿਸਤਾਨ-ਭਾਰਤ ਦੀ ਵੰਡ ਤੋਂ ਥੋਹੜਾ ਸਮਾਂ ਪਹਿਲਾਂ ਹੋਇਆ। ਭਾਰਤ ਪਾਕਿਸਤਾਨ ਵੰਡ ਦੇ ਉਜਾੜੇ ਦੇ ਦੁੱਖੜੇ, ਸਿੱਖ, ਮੁਸਲਮਾਨ ਤੇ ਹਿੰਦੂ ਕਤਲੇਆਮ ਦੇ ਭਿਆਨਕ ਕਤਲੇਆਮ ਨੂੰ ਵੇਖਣ, ਜਰਨ ਤੇ ਹੰਢਾਉਣ ਵਾਲਿਆਂ ਵਿਚ ਇਹ ਪਰਵਾਰ ਵੀ ਸੀ ਜਿਸਨੇ ਕਈ ਥਾਂ ਪਨਾਹ ਲੈਣ ਤੋਂ ਬਾਅਦ ਜਿਲਾ ਜਲੰਧਰ ਦੇ ਕਸਬਾ ਰਾਹੋਂ ਵਿਚ ਪੱਕਾ ਵਸੇਬਾ ਕੀਤਾ।
ਧਰਮਪਤੀ ਸ੍ਰ: ਹਰਬੰਸ ਸਿੰਘ ਮਿਲਟਰੀ ਦੀ ਮੈਡੀਕਲ ਸੇਵਾ ਵਿਚ ਸਨ ਇਸ ਕਰਕੇ ਭਾਰਤ ਦੇ ਕਈ ਰਾਜਾਂ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਰਹਿਣ ਦਾ ਮੌਕਾ ਮਿਲਿਆ ਤੇ ਸੇਵਾ ਮੁਕਤੀ ਬਾਅਦ ਖੇਤੀ ਅਤੇ ਟਰਾਂਸਪੋਰਟ ਦੇ ਕੰਮ ਵਿਚ ਰੁੱਝ ਗਏ।
ਮਾਤਾ ਗੁਰਦੀਪ ਕੌਰ ਨੇ ਆਪਣੇ ਬਚਿਆਂ ਨੂੰ ਸਿੱਖੀ ਦੇ ਦਾਇਰੇ ਵਿਚ ਮਜ਼ਬੂਤ ਰਖਣ ਲਈ ਬੇਹੱਦ ਸ਼ੰਘਰਸ਼ ਕੀਤਾ। ਜਦੋਂ ਪੰਜਾਬ ਵਿਚ, ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਦੀ ਅਗਵਾਈ ਵਿਚ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤਾਂ ਆਪਦੇ ਤਿੰਨ ਪੁੱਤਰਾਂ ਜਸਵਿੰਦਰ ਸਿੰਘ, ਰਜਿੰਦਰ ਸਿੰਘ ਤੇ ਬਲਵਿੰਦਰਪਾਲ ਸਿੰਘ ਨੇ ਆਪਣੇ ਆਪ ਨੂੰ ਧਰਮ ਦੀ ਰਖਵਾਲੀ ਤੇ ਅਜ਼ਾਦੀ ਲਈ ਚੱਲਦੀ ਸ਼ਾਂਤਮਈ ਜੱਦੋ-ਜਹਿਦ ਵਿਚ ਸ਼ਾਮਲ ਕਰਦਿਆਂ ਭਾਰਤ ਸਰਕਾਰ ਦੇ ਸਿੱਖ ਕੌਮ ਵਿਰੁੱਧ ਹੁੰਦੇ ਜ਼ੁਲਮਾਂ ਵਿਰੁੱਧ ਸਿੱਖ ਸਟੂਡੈਟਸ ਫ਼ੈਡਰੇਸ਼ਨ ਦੇ ਹੋਰ ਸਿੱਖ ਨੋਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜ਼ੋਰਦਾਰ ਆਵਾਜ਼ ਉਠਾਈ। ਇਸ ਪਿੱਛੇ ਪ੍ਰੇਰਨਾ ਤੇ ਉਤਸ਼ਾਹ ਮਾਤਾ ਗੁਰਦੀਪ ਕੌਰ ਜੀ ਦਾ ਸੀ। ਜਿਸ ਦੇ ਨਤੀਜੇ ਵਜੋਂ ਮਾਤਾ ਗੁਰਦੀਪ ਕੌਰ ਨੂੰ ਸਣੇ ਪਰਵਾਰ ਪੁਲੀਸ ਦੇ ਭਾਰੀ ਤਸ਼ਦੱਦ ਦਾ ਸ਼ਿਕਾਰ ਹੋਣਾ ਪਿਆ।
ਪੁਲੀਸ ਦਾ ਜ਼ੁਲਮ ਏਨਾ ਵਧ ਗਿਆ ਸੀ ਕਿ ਇਕ ਵਾਰ ਤਾਂ ਪੁਲੀਸ ਇਨਾਂ ਦੇ ਘਰਦਾ ਸਾਰਾ ਸਮਾਨ ਸਣੇ ਭਾਂਡਿਆਂ ਦੇ ਚੁੱਕ ਕੇ ਥਾਣੇ ਲੈ ਗਈ ਤੇ ਪਰਵਾਰ ਨੂੰ ਕਿਸੇ ਘਰ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਬੜੀ ਮੁਸ਼ਕਲ ਨਾਲ ਰਿਸ਼ਵਤਾਂ ਦੇ ਕੇ ਭਾਰੀ ਸਿਫ਼ਾਰਸ਼ਾਂ ਨਾਲ ਸਮਾਨ ਛਡਾਉਣਾ ਪਿਆ। ਅਚਾਨਕ ਤੜਕੇ ਪੈਂਦੇ ਪੁਲੀਸ ਛਾਪਿਆਂ ਦੇ ਮਾਨਸਿਕ ਤਸ਼ਦੱਦ ਨੂੰ ਲਗਾਤਾਰ ਬਰਦਾਸ਼ਤ ਕਰਨਾ ਪਿਆ ਪਰ ਉਹ ਸਦਾ ਸਹਿਜ ਅਵਸਥਾ ਵਿਚ ਰਹੇ ਕਦੇ ਘਬਰਾਏ ਨਹੀਂ। 1984 ਦੇ ਸਿੱਖ ਘੱਲੂਘਾਰੇ ਤੋਂ ਬਾਅਦ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲੇ ਸੰਘਰਸ਼ ਵਿਚ ਮਾਤਾ ਜੀ ਦੇ ਛੋਟੇ ਪੁੱਤਰ ਜਸਵਿੰਦਰ ਸਿੰਘ ਸਣੇ ਆਪਣੇ ਪੰਜਾਂ ਸਾਥੀਆਂ ਦੇ ਪੁਲੀਸ ਮੁਕਾਬਲੇ ਵਿਚ ਸ਼ਹੀਦੀ ਪਾ ਗਏ।
ਇਸ ਸ਼ਹੀਦੀ ਤੋਂ ਬਾਅਦ ਆਪਦੇ ਦੂਜੇ ਪੁੱਤਰ ਰਾਜਿੰਦਰ ਸਿੰਘ ਤੇ ਵਡੇ ਪੁੱਤਰ ਬਲਵਿੰਦਰਪਾਲ ਸਿੰਘ ਨੂੰ ਭਾਰੇ ਪੁਲੀਸ ਤਸ਼ਦੱਦ ਦਾ ਸ਼ਿਕਾਰ ਹੋਣਾ ਪਿਆ ਤੇ ਜੇਲ੍ਹ ਤਾਂ ਜੂਨ 1984 ਵਿਚ ਹੀ ਕੱਟਣੀ ਪੈ ਗਈ ਸੀ। ਦੂਜੇ ਪੁੱਤਰ ਰਜਿੰਦਰ ਸਿੰਘ ਤੇ ਵਡੇ ਪੁੱਤਰ ਬਲਵਿੰਦਰਪਾਲ ਸਿੰਘ ਨੂੰ ਪਰਵਾਰ ਸਮੇਤ ਜਾਨ ਬਚਾਉਣ ਲਈ ਵਿਦੇਸ਼ਾਂ ਵਿਚ ਸ਼ਰਨ ਲੈਣੀ ਪਈ। ਮਾਤਾ ਜੀ ਦੇ ਹੱਠ ਤੇ ਸਹਿਜ ਅਵਸਥਾ ਨੂੰ ਤੋੜਨ ਲਈ ਪੁਲੀਸ ਨੇ ਸਣੇ ਇਨਾਂ ਦੀ ਛੋਟੀ ਧੀ ਪਲਵਿੰਦਰ ਕੌਰ ਨੂੰ ਘਰੋਂ ਚੁੱਕ ਕੇ ਤਸ਼ਦੱਦ ਕੇਂਦਰਾਂ ਵਿਚ ਭਾਰੀ ਪੁਲੀਸ ਤਸ਼ੱਦਦ ਦਾ ਸ਼ਿਕਾਰ ਬਣਾਇਆ। ਇਸ ਤਸ਼ਦੱਦ ਤੇ ਗੁੱਝੀਆਂ ਸੱਟਾਂ ਨਾਲ ਮਾਤਾ ਜੀ ਤੇ ਉਨਾਂ ਦੀ ਬੇਟੀ ਲਗਾਤਾਰ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਰਹੇ।
ਇਨਾਂ ਦੇ ਧਰਮਪਤੀ ਸ੍ਰ: ਹਰਬੰਸ ਸਿੰਘ ਨੂੰ ਅਚਾਨਕ ਹੀ ਤੜਕੇ ਚੁੱਕ ਕੇ ਥਾਣੇ ਲੈ ਜਾਣਾ ਤੇ ਤੇ ਬਿਠਾਈ ਰਖਣਾ ਤੇ ਅੰਤ ਲੁਧਿਆਣੇ ਵਿਚ ਉਨਾਂ ਨੂੰ ਮਾਰਨ ਲਈ ਗੁਰਦੁਆਰਾ ਸਾਹਿਬ ਨੂੰ ਪੈਦਲ ਜਾਂਦਿਆਂ ਪੁਲੀਸ ਗੱਡੀ ਇਨਾਂ ਦੇ ਪਿਛਲੇ ਪਾਸਿਓਂ ਮਾਰੀ ਜਿਸ ਨੇ ਪੂਰੇ ਸਰੀਰ ਨੂੰ ਜ਼ਖ਼ਮੀ ਕਰ ਦਿਤਾ ਤੇ ਉਨਾਂ ਦੀ ਇਕ ਲੱਤ ਨੂੰ ਕਈ ਥਾਵਾਂ ਤੋਂ ਤੋੜ ਕੇ ਸੜਕ ਦੇ ਕਿਨਾਰੇ ਸੁੱਟ ਦਿਤਾ। ਅੰਤ ਉਹ ਇਸੇ ਸਰੀਰਕ ਤੇ ਮਾਨਸਿਕ ਅਵਸਥਾ ਨਾਲ ਘੁਲਦੇ ਅਕਾਲ ਚਲਾਣਾ ਕਰ ਗਏ।
ਮਾਤਾ ਜੀ ਤੇ ਉਨਾਂ ਦੇ ਪਰਵਾਰ ਨਾਲ ਭਾਰਤੀ ਹਕੂਮਤ ਦੇ ਜ਼ੁਲਮ ਦੀ ਦਾਸਤਾਨ ਬਹੁਤ ਲੰਮੀ ਤੇ ਸਿੱਖੀ ਦੇ ਕੁਰਬਾਨੀ ਭਰੇ ਇਤਿਹਾਸ ਨਾਲ ਸਾਂਝੀ ਹੈ। ਮਾਤਾ ਜੀ ਨੇ ਪਤੀ ਤੇ ਪੁੱਤਰਾਂ ਦੇ ਲੰਮੇ ਵਿਛੋੜੇ ਨੂੰ ਵਾਹਿਗੁਰੂ ਦੇ ਹੁਕਮ ਸਮਝ ਕੇ ਰਜ਼ਾ ਵਿਚ ਰਹਿਣਾ ਸਿਖਿਆ। ਫ਼ੋਨ ਉਤੇ ਵੀ ਮਾਤਾ ਜੀ ਦੀ ਅਸੀਸ ਮਿਲਣੀ ਤੇ ਉਨਾਂ ਕਹਿਣਾ ਪੁੱਤਰ ਕਦੋਂ ਆਵੋਗੇ ਤਾਂ ਅਸਾਂ ਕਹਿਣਾ ਮਾਤਾ ਜੀ ਹਕੂਮਤਾਂ ਦੇ ਬਾਗ਼ੀਆਂ ਨੂੰ ਅਜਿਹੇ ਕਸ਼ਟਾਂ ਵਿਚੋਂ ਗੁਜ਼ਰਨਾ ਹੀ ਪੈਂਦਾ ਹੈ ਤੇ ਉਨਾਂ ਕਹਿਣਾ ਕਿ ਜਿਵੇਂ ਵਾਹਿਗੁਰੂ ਦਾ ਹੁਕਮ ਹੈ ਤੇ ਇਸ ਵਿਚ ਹੀ ਭਲਾ ਹੈ।
ਅੰਤ ਉਹ ਬੀਮਾਰੀ ਦੀ ਅਵਸਥਾ ਪਰ ਚੜਦੀ ਕਲਾ ਦੇ ਅਹਿਸਾਸ ਅੰਦਰ, ਵਾਹਿਗੁਰੂ ਵਾਹਿਗੁਰੂ ਜਪਦਿਆਂ ਨਵਾਂਸ਼ਹਿਰ ਦੇ ਹਸਪਤਾਲ ਵਿਚ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ।
ਇਸ ਅਹਿਸਾਸ ਨਾਲ ਮਾਤਾ ਜੀ ਨਾਲ ਸੰਬਧਿਤ ਸਿੱਖ-ਇਤਿਹਾਸ ਸਾਂਝਾ ਕੀਤਾ ਜਾ ਰਿਹਾ ਹੈ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਜੂਝੇ ਸਿੱਖ ਪਰਵਾਰਾਂ ਨਾਲ ਕੀ ਬੀਤੀ, ਕਿਵੇਂ ਬੀਤੀ ਤੇ ਉਨਾਂ ਕਿਸ ਤਰਾਂ ਭਿਆਨਕ ਝੱਖੜਾਂ ਦਾ ਸਾਹਮਣਾ ਕਰਦਿਆਂ ਸਿੱਖੀ ਜਜ਼ਬੇ ਦੇ ਅਹਿਸਾਸ ਨੂੰ ਹਰਾ ਭਰਾ ਰਖਿਆ।
ਮਾਤਾ ਜੀ ਪ੍ਰਤੀ ਵੀਚਾਰਾਂ ਦੀ ਸਾਂਝ ਪਾਉਣ ਲਈ ਉਨਾਂ ਦੇ ਵਡੇ ਪੁੱਤਰ ਬਲਵਿੰਦਰਪਾਲ ਸਿੰਘ ਖ਼ਾਲਸਾ ਨਾਲ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ :
510-670-1990

ਬੀਬਾ ਕਿਰਨਜੀਤ ਕੌਰ ਦੀ ਮੌਤ ਬਾਦਲ ਹਕੂਮਤ ਉੱਤੇ ਸ਼ਰਮਨਾਕ ਕਾਲਾ ਇਖਲਾਕੀ ਧੱਬਾ :- ਮਾਨ

ਫਤਿਹਗੜ੍ਹ ਸਾਹਿਬ, 9 ਫਰਵਰੀ :- ਈ ਜੀ ਐਸ ਅਧਿਆਪਿਕਾ ਬੀਬਾ ਕਿਰਨਜੀਤ ਕੌਰ ਦੀ ਹੋਈ ਅਤਿ ਦਰਦਨਾਕ ਮੌਤ ਉੱਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਜਦੋਂ ਕੋਈ ਵੀ ਇਨਸਾਨ ਆਪਣੇ ਆਪ ਨੂੰ ਖਤਮ ਕਰਨ ਲਈ ਤਿਆਰ ਕਰ ਲੈਂਦਾ ਹੈ ਜਾਂ ਤਾਂ ਉਸਦਾ ਮਕਸਦ ਮਨੁੱਖਤਾ ਪੱਖੀ ਹੁੰਦਾ ਹੈ ਜਾਂ ਫਿਰ ਉਹ ਆਪਣੇ ਨਾਲ, ਸਮਾਜ ਨਾਲ ਜਾਂ ਆਪਣੇ ਸਾਥੀਆਂ ਨਾਲ ਹੋ ਰਹੀ ਘੋਰ ਬੇਇਨਸਾਫੀ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਇਹ ਰਾਹ ਅਪਣਾਉਂਦਾ ਹੈ। ਉਨ੍ਹਾ ਕਿਹਾ ਕਿ ਬੀਬਾ ਕਿਰਨਜੀਤ ਕੌਰ ਦੀ ਹੋਈ ਮੌਤ ਪੰਜਾਬ ਦੀ ਬਾਦਲ-ਭਾਜਪਾ ਹਕੂਮਤ ਲਈ ਤੇ ਸਾਡੇ ਸਮਾਜ ਲਈ ਕਈ ਅਹਿਮ ਸਵਾਲ ਛੱਡ ਗਈ ਹੈ। ਉਨ੍ਹਾ ਕਿਹਾ ਕਿ ਸਮੇ ਸਮੇ ਦੀਆਂ ਹਕੂਮਤਾਂ ਜੇਕਰ ਅਧਿਆਪਕ ਵਰਗ ਦੀਆਂ ਜਾਇਜ਼ ਹੱਕੀ ਮੰਗਾਂ ਨੂੰ ਵੀ ਪੂਰਨ ਕਰਨ ਤੋਂ ਭੱਜ ਜਾਣ ਤਾਂ ਮੁਲਾਜ਼ਮ ਵਰਗ ਵਿੱਚ ਭਾਈ ਬੇਚੈਨੀ ਪੈਦਾ ਹੋ ਜਾਣਾ ਕੁਦਰਤੀ ਹੈ। ਬੀਬਾ ਕਿਰਨਜੀਤ ਕੌਰ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰਕੇ ਪੰਜਾਬ ਸਰਕਾਰ ਦੀਆਂ ਆਪ ਹੁਦਰੀਆਂ ਕਾਰਵਾਈਆਂ ਨੂੰ ਚੁਣੌਤੀ ਦਿੱਤੀ ਹੈ। ਭਾਵੇਂ ਕਿ ਅਸੀਂ ਆਤਮ ਹੱਤਿਆ ਦੀ ਕਾਰਵਾਈ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਕਿਉਕਿ ਸਿੱਖ ਧਰਮ ਇਸਦੀ ਇਜ਼ਾਜਤ ਨਹੀਂ ਦਿੰਦਾ। ਪਰ ਜਿਨ੍ਹਾ ਹਾਲਤਾਂ ਵਿੱਚ ਬੀਬਾ ਕਿਰਨਜੀਤ ਕੌਰ ਨੇ ਇਹ ਦੁਖਾਂਤ ਭਰਿਆ ਕਦਮ ਚੁੱਕਿਆ ਹੈ, ਉਸਨੂੰ ਕੋਈ ਵੀ ਇਨਸਾਨ ਨਜ਼ਰ ਅੰਦਾਜ ਨਹੀਂ ਕਰ ਸਕਦਾ। ਇਸ ਕਾਰਵਾਈ ਉਪਰੰਤ ਬਾਦਲ-ਭਾਜਪਾ ਦੀ ਹਕੂਮਤ ਦੀਆਂ ਤਾਨਾਸ਼ਾਹੀ ਨੀਤੀਆਂ ਵਿਰੁੱਧ ਇੱਕ ਅਹਿਜਾ ਕਾਲਾ ਧੱਬਾ ਲੱਗ ਗਿਆ ਹੈ ਕਿ ਹੁਣ ਪੰਜਾਬ ਦੀ ਹਕੂਮਤ ਉਸਦੇ ਵਾਰਿਸਾਂ ਨੂੰ ਕਿੰਨੀ ਵੀ ਰਾਹਤ ਕਿਉਂ ਨਾ ਦੇ ਦੇਵੇ, ਬਾਦਲ ਹਕੂਮਤ ਵਿਰੁੱਧ ਪੰਜਾਬੀਆਂ ਵਿੱਚ ਉੱਠ ਰਹੇ ਰੋਹ ਨੂੰ ਹੁਣ ਕੋਈ ਵੀ ਤਾਕਤ ਰੋਕ ਨਹੀਂ ਸਕੇਗੀ। ਬਾਦਲ ਹਕੂਮਤ ਦੀਆਂ ਜਿਆਦਤੀਆਂ ਵਿਰੁੱਧ ਉਤਪੰਨ ਹੋਇਆ ਮਾਹੌਲ ਇਸ ਹਕੂਮਤ ਦੀਆਂ ਜੜਾਂ ਨੂੰ ਖੋਖਲਾ ਕਰਕੇ ਰਹੇਗਾ। ਇੱਥੋ ਦੀ ਕਾਨੂੰਨੀ ਵਿਵਸਥਾ ਦੀ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਸਥਿਤੀ ਇਹ ਸੰਦੇਸ਼ ਦੇ ਰਹੀ ਹੈ ਕਿ ਪੰਜਾਬ ਨਿਵਾਸੀ ਸਮੂਹ ਮੁਲਾਜ਼ਮ, ਮਜ਼ਦੂਰ, ਕਿਸਾਨ, ਵਿਦਿਆਰਥੀ, ਔਰਤ ਵਰਗ, ਵਪਾਰੀ, ਕਾਰਖਾਨੇਦਾਰ ਆਦਿ ਆਪਣੇ ਨਾਲ ਹੋ ਰਹੀਆਂ ਬੇਇਨਸਾਫੀਆਂ ਵਿਰੁੱਧ ਲਾਮਬੱਧ ਹੋ ਕੇ ਰਿਸ਼ਵਤਖੋਰਾਂ, ਜਖੀਰੇਬਾਜ਼ਾਂ ਦੀ ਬਾਦਲ-ਭਾਜਪਾ ਹਕੂਮਤ ਨੂੰ ਚੱਲਦਾ ਕਰਨ ਲਈ ਕਮਰਕੱਸੇ ਕਰ ਲੈਣ ਅਤੇ ਅਜਿਹਾ ਮਾਹੌਲ ਪੈਦਾ ਕਰਨ ਜਿਸ ਵਿੱਚ ਕਿਸੇ ਵੀ ਵਰਗ ਨਾਲ ਹੁਕਮਰਾਨ ਜਿਆਦਤੀ ਨਾ ਕਰ ਸਕੇ ਅਤੇ ਕਿਸੇ ਵੀ ਇਨਸਾਨ ਨੂੰ ਮਜ਼ਬੂਰੀ ਵੱਸ ਆਤਮ ਹੱਤਿਆ ਨਾ ਕਰਨੀ ਪਵੇ।

ਸਤਵੰਤ ਸਿੱਧੂ ਨੂੰ ਸਦਮਾ

ਮਾਛੀਵਾੜਾ 09 ਫਰਵਰੀ (ਸੁਸ਼ੀਲ ਸ਼ਰਮਾ) ਇਲਾਕੇ ਦੇ ਪਿੰਡ ਸਿੱਧੂਪੁਰ ਦੇ ਸਰਪੰਚ ਤੇ ਕਾਗਰਸ ਦੇ ਜਿਲ੍ਹਾ ਸਕੱਤਰ ਸਤਵੰਤ ਸਿੰਘ ਨੂੰ ਉੱਦੋ ਗਹਿਰਾ ਸਦਮਾ ਲੱਗਿਆ ਜਦੋ ਉਸ ਦੀ ਛੋਟੀ ਭਰਾਈ ਨਿਰਪਜੀਤ ਕੌਰ ਦੀ ਕੁਝ ਦਿਨ ਬਿਮਾਰ ਰਹਿਣ ਤੋ ਬਾਦ ਮੌਤ ਹੋ ਗਈ ਇਸ ਮੌਕੇ ਵੱਖ-ਵੱਖ ਰਾਜਸੀ ਪਾਰਟੀਆ ਤੇ ਧਾਰਮਿਕ ਸੰਸਥਾਵਾ ਦੇ ਆਗੂਆ ਨੇ ਸਿੱਧੂ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਅੰਤਮ ਸੰਸਕਾਰ ਮੌਕੇ ਸੈਕੜੇ ਲੋਕਾ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ ਉਨ੍ਹਾ ਦੀ ਅੰਤਮ ਅਰਦਾਸ 14ਫਰਬਰੀ ਨੂੰ ਪਿੰਡ ਸਿੱਧੂਪੁਰ ਵਿਖੇ ਹੋਵੇਗਾ।

ਸਰਕਾਰ ਦੀਆ ਗਲਤ ਨੀਤੀਆ ਕਾਰਨ ਵਿਧਾਨ ਸਭਾ ਵਿਚ ਥਾਲੀਆ ਤੇ ਚਮਚੇ ਖ਼ੜਕਾਉਣੇ ਪਏ; ਭੱਠਲ

ਮਾਛੀਵਾੜਾ 09 ਫਰਵਰੀ (ਸੁਸ਼ੀਲ ਸ਼ਰਮਾ) ਅਕਾਲੀ ਭਾਜਪਾ ਸਰਕਾਰ ਤਿੰਨ ਸਾਲਾ ਵਿਚ ਕੁਝ ਅਜਿਹੇ ਮੋਰਚਾ ਨਹੀ ਮਾਰ ਸਕੀ ਜਿਸ ਦਾ ਜਿਕਰ ਕੀਤਾ ਜਾ ਸਕੇ,ਜਦ ਵੀ ਅਸੀ ਵਿਧਾਨ ਸਭਾ ਵਿਚ ਭੱਖਦੇ ਮਸਲਿਆ ਤੇ ਸਵਾਲ ਕੀਤੇ ਤਾ ਸੱਤਾਧਾਰੀ ਪਾਰਟੀ ਨੇ ਜਵਾਬ ਦੇਣ ਦੀ ਥਾ ਰੌਲਾ-ਗੌਲਾ ਕਰਕੇ ਅਸਲ ਮੁੱਦਿਆ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕੀਤੀ ਜਿਸ ਕਾਰਨ ਸਾਨੂੰ ਕਈ ਵਾਰ ਬੇਕਆਉਟ ਕਰਨਾ ਪਿਆ ਤੇ ਚਮਚ ਥਾਲੀਆ ਖ਼ੜਕਾਉਣੇ ਪਏ। ਇਨ੍ਹਾ ਵਿਚਾਰਾ ਦੀ ਚਰਚਾ ਅੱਜ ਇੱਥੇ ਜਿਲ੍ਹਾ ਸਕੱਤਰ ਗੋਰਾ ਮਾਗਟ ਦੇ ਭਰਾ ਦੇ ਵਿਆਹ ਸਮਾਗਮ ਤੇ ਪਹੁੰਚੀ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਰਦਿਆ ਕਿਹਾ ਕਿ ਜਦੋ ਦੀ ਸਰਕਾਰ ਸੱਤਾ ਵਿਚ ਆਈ ਹੈ,ਤਾ ਅਸੀ ਹਰ ਸੈਸ਼ਨ ਵਿਚ ਆਪਣੀਆ ਤਜਵੀਜਾ ਰੱਖੀਆ ਪਰ ਬਾਦਲ ਦੀ ਸਰਕਾਰ ਤੇ ਜੂੰ ਨਹੀ ਸਰਕੀ, ਤਿੰਨ ਸਾਲਾ ਵਿਚ ਭੱਖਦੇ 22 ਮੁੱਦੇ ਤੇ ਸਰਕਾਰ ਅੱਗੇ ਰੱਖ ਚੁੱਕੇ ਹਾ,ਪਰ ਕੀ ਕੀਤਾ ਜਾਵੇ ਇਸਦੀ ਭਾਈਵਾਲ ਪਾਰਟੀ ਇਸਨੂੰ ਸ਼ਾਹ ਵੀ ਨਹੀ ਲੈ ਦਿੰਦੀ,ਜਿੱਥੇ ਭਾਜਪਾ ਨੂੰ ਵਪਾਰੀ ਵਰਗ ਦਾ ਹੇਜ਼ ਆ ਰਿਹਾ ਹੈ,ਉੱਥੇ ਅਕਾਲੀ ਜਿੰਮੀਦਾਰਾ ਨੂੰ ਝੂੱਠੇ ਸਬਸਿਡੀਆ ਦੇ ਸਬਜਬਾਗ ਦਿਖਾਏ ਜਾ ਰਹੇ ਹਨ, ਜਦ ਕਿ ਆਦਮੀ ਨੂੰ ਕਿਸੇ ਦੀ ਫ਼ਿਕਰ ਨਹੀ ਵਿਕਾਸ ਪੱਖੋ ਤਾ ਸਰਕਾ ਦਾ ਦਿਵਾਲਾ ਹੀ ਨਿਕਲਿਆ ਹੈ, ਮੁੱਖ ਮੰਤਰੀ ਨੇ ਅਪਣਿਆ ਨੂੰ ਹੀ ਕੈਬਨਿਟ ਰੈਕ ਦੇ ਕੇ ਵੀ ਕੋਈ ਅਜਿਹੀ ਮੱਲ ਨਹੀ ਮਾਰੀ ਕੇ ਆਮ ਲੋਕਾ ਵਿਚ ਜਿਸਦੀ ਤਾਰੀਫ ਕੀਤੀ ਜਾਵੇ। ਇਸ ਮੌਕੇ ਵਿਧਾਇਕ ਈਸ਼ਰ ਸਿੰਘ ਮੇਹਰਵਾਨ,ਵਿਧਾਇਕ ਦਰਸ਼ਨ ਸਿੰਘ ਬਰਾੜ,ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋ,ਜਿਲਾ ਪ੍ਰਧਾਨ ਭ¦ਿਦਰ ਸਿੰਘ,ਸਮਸ਼ੇਰ ਸਿੰਘ ਸੰਧੂ, ਅਜੀਤ ਪਾਲ ਸਿੰਘ,ਹਰਜੀਤ ਨਾਗਰਾ,ਬਲਾਕ ਪ੍ਰਧਾਨ ਸੁਰਿੰਦਰ ਕੁੰਦਰਾ,ਕਸਤੂਰੀ ਲਾਲ ਮਿੰਟੂ,ਹਰਜਿੰਦਰ ਸਿੰਘ ਮਾਗਟ,ਚੇਤਨ ਚਰਾਇਆ, ਨੀਤਨ ਜੈਨ,ਕੁਲਵਿੰਦਰ ਮਾਣੇਵਾਲ,ਸੁੱਚਾ ਸਿੰਘ ਵੀ ਮੌਜੂਦ ਸਨ।

ਜੇ ਪੀ ਸੀਮਿੰਟ ਵਾਲਿਆ ਨੇ ਰਾਜ ਮਿਸਤਰੀਆ ਦੀ ਵਰਕਸ਼ਾਪ ਲਗਾਈ

ਮਾਛੀਵਾੜਾ 09 ਫਰਵਰੀ (ਸੁਸ਼ੀਲ ਸ਼ਰਮਾ) ਇੱਥੋ ਨੇੜਲੇ ਪਿੰਡ ਚੱਕਲੀ ਆਦਲ ਵਿਖੇ ਜੈ ਪ੍ਰਕਾਸ ਐਸੋਸੀਏਟ ਲਿਮਿ; ਵੱਲੋ ਹਲਕੇ ਦੇ ਰਾਜ ਮਿਸਤਰੀਆ ਦੀ ਵਰਕਸ਼ਾਪ ਲਗਾਈ ਗਈ ਮਾਰਕੀਟਿੰਗ ਸੁਸਾਇਟੀ ਦੇ ਚੇਅਰਮੈਨ ਰਾਜਵੰਤ ਸਿੰਘ ਕੂੰਨਰ ਦੇ ਸੱਦੇ ਤੇ ਇੰਜੀ; ਨਵਦੀਪ ਸਿੰਘ ਤੇ ਮੋਹਣ ਢੰਡਾ ਦੀ ਦੋ ਮੈਬਰੀ ਟੀਮ ਪਿੰਡ ਵਿਚ ਪਹੁੰਚੀ ਇੱਥੇ ਇੱਕਠੇ ਹੋਈ ਕਰੀਬ 100 ਤੋ ਵੱਧ ਰਾਜ ਮਿਸਤਰੀਆ ਨੂੰ ਜੇ ਪੀ ਸੀਮਿੰਟ ਬਾਰੇ ਜਾਣਕਾਰੀ ਦਿੱਤੀ ਗਈ ਟੀਮ ਅਨੁਸਾਰ 1958 ਤੋ ਚੱਲ ਰਹੇ ਐਸੋਸੀਏਟ ਦੇ ਸਾਰੇ ਦੇਸ਼ ਵਿਚ ਵੱਡੇ-ਵੱਡੇ ਪਲਾਟ ਲੱਗੇ ਹੋਏ ਹਨ। ਸੰਸਥਾ ਵੱਲੋ ਵੱਡੀਆ ਬਿਲਡਿੰਗਾ,ਡੈਮ ਤੇ ਆਪਣੇ ਵੱਲੋ ਬਿਜਲੀ ਵੀ ਤਿਆਰ ਕੀਤੀ ਜਾਦੀ ਹੈ। ਮੌਕੇ ਤੇ ਮੌਜੂਦ ਮਿਸਤਰੀਆ ਨੂੰ ਸੰਸਥਾ ਨਾਲ ਸਬੰਧਤ ਇੱਕ ਫ਼ਿਲਮ ਵੀ ਦਿਖਹਈ ਗਈ ਇਸ ਮੌਕੇ ਰਾਜਵੰਤ ਕੁੰਨਰ ਤੋ ਇਲਾਵਾ ਜਸਮੇਰ ਸਿੰਘ,ਕਰਨੈਲ ਸਿੰਘ,ਦਲਜੀਤ ਸਿੰਘ ਸਮੇਤ ਹੋਰ ਵੀ ਪਤਵੰਤੇ ਸਜੱਣ ਹਾਜ਼ਰ ਸਨ।


ਗਊ ਪੂਜਕ ਬਾਦਲ ਨੇ ਫਿਰ ਦਿੱਤੀ ਸਿੱਖ ਸਿਧਾਤਾਂ ਨੂੰ ਚੁਣੌਤੀ:-ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਨਿਊਯਾਰਕ,8 ਫਰਵਰੀ :- ਸਿੱਖ ਕੌਮ ਭਾਵੇਂ ਅਂਖਾਂ ਤੇ ਖੁਦਗਰਜੀ ਦੀ ਪੱਟੀ ਬੰਨ੍ਹ ਕੇ ਨਜ਼ਰਅੰਦਾਜ ਕਰੀ ਜਾਵੇ ਪਰ ਪ੍ਰਕਾਸ਼ ਸਿੰਹੁ ਬਾਦਲ ਹਿੰਦੂ ਸੰਗਠਨਾਂ ਨੂੰ ਖੁਸ਼ ਰੱਖਣ ਲਈ ਸਿੱਖਾਂ ਅਤੇ ਸਿੱਖ ਸਿਧਾਤਾਂ ਦਾ ਰੱਜ ਕੇ ਘਾਣ ਕਰ ਰਿਹਾ ਹੈ।ਹਾਲੇ ਲੁਧਿਆਣੇ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਦਾ ਸਿਵਾ ਠੰਡਾ ਨਹੀ ਸੀ ਹੋਇਆ ਇਸ ਨੇ ਲੁਧਿਆਣੇ ਵਿਚ ਹੀ ਇਕ ਹੋਰ ਨਵਾਂ ਚੰਦ ਚਾੜ ਦਿਤਾ ਜਿਸ ਵਿਚ ਹੰਬੜਾ ਰੋਡ ਤੇ ਬਣੇ ਗੋਬਿੰਦ ਧਾਮ ਗਊਸ਼ਾਲਾ ਨੂੰ 10 ਲੱਖ ਦੀ ਗਰਾਂਟ ਦੇ ਕੇ ਅਗਲੇ ਸਾਲ ਲਈ 10 ਲੱਖ ਦਾ ਵਾਅਦਾ ਕਰਕੇ ਅਤੇ ਪੰਜਾਬ ਦੀਆਂ ਅਵਾਰਾ ਗਊਆਂ ਨੂੰ 20 ਤੋ 30 ਏਕੜ ਜਮੀਨ ਅਲਾਟ ਕਰਾ ਕੇ ਗਊਸ਼ਾਲਾਵਾਂ ਬਣਾਉਣ ਦਾ ਤਹੱਈਆ ਹੀ ਨਹੀ ਕੀਤਾ ਸਗੋ ਪ੍ਰੈਸ ਨੂੰ ਸੰਬੋਧਤ ਹੁੰਦਿਆਂ ਸਿਧਾਂਤਕ ਤੌਰ ਤੇ ਗੁਰੁ ਗ੍ਰੰਥ ਸਾਹਿਬ ਤੋ ਬੇਮੁਖ ਹੋਣ ਦਾ ਸਬੂਤ ਵੀ ਦਿਤਾ ਜਿਸ ਵਿਚ ਇਸ ਨੇ ਕਿਹਾ ਕਿ ਅੱਜ ਜਿਨੀ ਸ਼ਾਂਤੀ ਮੈਨੂੰ ਗਊਸ਼ਾਲਾ ਵਿਚ ਆ ਕੇ ਮਿਲੀ ਹੈ ਉਨੀ ਹੋਰ ਕਿਸੇ ਧਰਮ ਅਸਥਾਨ ਤੇ ਨਹੀ ਮਿਲੀ ਇਸਦੀ ਅਤਿ ਨਿੰਦਣਯੋਗ ਅਤੇ ਮੰਦਭਾਗੀ ਹਰਕਤ ਹੈ।ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਦਵਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚ ,ਦਿਦਾਰ ਸਿੰਘ, ਪ੍ਰੋ.ਸੁਰਿੰਦਰਪਾਲ ਸਿੰਘ, ਬਲਜੀਤ ਸਿੰਘ, ਜਸਦੇਵ ਸਿੰਘ ਕੈਲੀਫੋਰਨੀਆਂ ਇੰਦਰਪਾਲ ਸਿੰਘ, ਸੁਖਦੇਵ ਸਿੰਘ ਸ਼ਿਆਟਲ, ਜਰਨੈਲ ਸਿੰਘ ਖਾਲਸਾ, ਲਖਵੀਰ ਸਿੰਘ ਲਾਡੀ, ਲਾਲ ਸਿੰਘ, ਨਵਜੋਤ ਸਿੰਘ, ਵਰਿੰਦਰ ਸਿੰਘ ,ਚਰਨਜੀਤ ਸਿੰਘ ਸਮਰਾ ਅਤੇ ਸੁਖਵੀਰ ਸਿੰਘ ਨਿਊਯਾਰਕ ਨੇ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਵਿਚ ਡੁੱਬ ਕੇ ਇਨਸਾਨੀ ਕਦਰਾਂ ਕੀਮਤਾਂ ਤੋ ਦੂਰ ਜਾ ਰਿਹਾ ਹੈ ਜੋ ਕੌਮੀ ਭਵਿਖ ਲਈ ਖਤਰੇ ਦੀ ਘੰਟੀ ਹੈ, ਉਨਾਂ ਲਈ ਇਹ ਅਖੌਤੀ ਪੰਥਕ ਸਰਕਾਰ ਨਾ ਕੋਈ ਨਸ਼ਾ ਛੁਡਾਉਣ ਦੀ ਮੁੰਹਿਮ ਚਲਾ ਰਹੀ ਹੈ ਨਾ ਹੀ ਕੋਈ ਨਸ਼ਾ ਛੁਡਾਉ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ,ਪਰ ਅਵਾਰਾ ਗਊਆਂ ਲਈ ਗਰਾਟਾਂ ਦੇ ਗੱਫੇ ਵੰਡੇ ਜਾ ਰਹੇ ਹਨ।ਇਸਦਾ ਸਿੱਧਾ ਮਤਲਬ ਹੈ ਕਿ ਹਿੰਦੂ ਵੋਟਾਂ ਲੈਣ ਦੀ ਖਾਤਰ ਅਖੌਤੀ ਬਾਦਲ ਨੂੰ ਸਿੱਖ ਕੌਂਮ ਦੇ ਕੁਰਾਹੇ ਪਏ ਬੱਚਿਆਂ ਨਾਲੋਂ ਹਿੰਦੂਆਂ ਦੀਆਂ ਅਵਾਰਾ ਗਊਆਂ ਦਾ ਜਿਆਦਾ ਫਿਕਰ ਹੈ।ਉਨਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਦੇ ਏਡਜ਼ ਸਰਵੇਖਣ ਦੌਰਾਨ ਇਸਦੀ ਲਪੇਟ ਵਿੱਚ ਆ ਚੁੱਕਿਆ ਪੰਜਾਬ ਦਾ ਅਮਿੰ੍ਰਤਸਰ ਜਿਲਾ ਪੂਰੇ ਭਾਰਤ ਚੋਂ ਨੰਬਰ ਇੱਕ ਤੇ ਹੈ ਜੋ ਵਿਸਵ ਭਾਈਚਾਰੇ ਵਿੱਚ ਸਿੱਖਾ ਤੇ ਬਹੁਤ ਵੱਡਾ ਕਲੰਕ ਹੈ ਉਸਦੀ ੁਇਸਨੂੰ ਕੋਈ ਚਿੰਤਾ ਨਹੀ।ਸਿੱਖ ਆਗੂਆ ਨੇ ਕਿਹਾ ਕਿ ਜੇਕਰ ਖਾਲਸਾ ਪੰਥ ਨੂੰ ਬਚਾਉਣਾ ਹੈ ਤਾਂ ਸਭ ਨੂੰ ਇੱਕਠਿਆਂ ਹੋ ਕੇ “ਬਾਦਲ ਭਜਾਓ ਪੰਥ ਬਚਾਓ” ਦਾ ਨਾਅਰਾ ਬੁਲੰਦ ਕਰਨਾ ਪਵੇਗਾ ਨਹੀ ਤਾਂ ਇਹ ਗਦਾਰ ਪੂਰੀ ਕੌਮ ਦਾ ਹਿੰਦੂਕਰਣ ਕਰਕੇ ਛੱਡੇਗਾ ।

ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਦਾ ਮਨੋਰਥ ਮੰਜਿ਼ਲ ਵੱਲ ਵੱਧਣ ਲਈ ਸੁਹਿਰਦ ਹੋਣਾ :- ਅੰਮ੍ਰਿਤਸਰ ਦਲ

ਫਤਿਹਗੜ੍ਹ ਸਾਹਿਬ, 8 ਫਰਵਰੀ :- ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 20ਵੀਂ ਸਦੀ ਦੇ “ਮਹਾਨ ਸਿੱਖ” ਵਜੋਂ ਐਲਾਨੇ ਗਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ 12 ਫਰਵਰੀ ਨੂੰ ਜਨਮ ਦਿਨ ਹਰ ਸਾਲ ਮਨਾਉਣ ਦਾ ਮਨੋਰਥ ਸਿੱਖ ਕੌਮ ਵੱਲੋਂ ਸਿੱਖ ਅਜ਼ਾਦੀ ਪ੍ਰਾਪਤੀ ਲਈ ਸੁਹਿਰਦ ਭਰੇ ਉੱਦਮ ਕਰਨਾ ਹੈ।
ਇਹ ਵਿਚਾਰ ਅੱਜ ਇੱਥੇ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਰੋਪੜ ਤੇ ਲੁਧਿਆਣਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਉਪਰੋਕਤ ਸਮਾਗਮ ਦੀ ਕਾਮਯਾਬੀ ਲਈ ਵਿਚਾਰਾਂ ਕਰਦੇ ਹੋਏ ਉੱਭਰ ਕੇ ਸਾਹਮਣੇ ਆਏ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰੋ: ਮਹਿੰਦਰਪਾਲ ਸਿੰਘ ਜਨਰਲ ਸਕੱਤਰ ਨੇ ਬੋਲਦੇ ਹੋਏ ਕਿਹਾ ਕਿ 1947 ਤੋਂ ਬਾਅਦ ਜੋ ਬੇਇਨਸਾਫੀਆਂ ਸਿੱਖ ਕੌਮ ਨਾਲ ਹੋਈਆਂ ਹਨ, ਉਹ ਸ਼ਾਇਦ ਹੀ ਕਿਸੇ ਹੋਰ ਕੌਮ ਨਾਲ ਹੋਈਆਂ ਹੋਣਗੀਆਂ। ਇਨ੍ਹਾ ਬੇਇਨਸਾਫੀਆਂ ਅਤੇ ਵਿਸਵਾਸ਼ਘਾਤਾਂ ਨੂੰ ਸਦਾ ਲਈ ਖਤਮ ਕਰਨ ਵਾਸਤੇ ਤੇ ਹਿਲੇਮੀ ਰਾਜ ਦਾ ਸੁਪਨਾ ਸਾਕਾਰ ਕਰਨ ਵਾਸਤੇ ਖਾਲਿਸਤਾਨ ਦੀ ਸਥਾਪਨਾ ਸਿੱਖਾਂ ਦੀ ਅਤਿ ਅਵੱਸ਼ਕ ਲੋੜ ਬਣ ਗਈ ਹੈ। ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਜਿਸ ਮਕਸਦ ਲਈ ਸੰਤ ਭਿੰਡਰਾਂਵਾਲਿਆਂ ਤੇ ਸਿੱਖ ਨੌਜਵਾਨਾਂ ਨੇ ਸ਼ਹਾਦਤਾਂ ਪਾਈਆਂ ਹਨ, ਉਨ੍ਹਾ ਦੇ ਕੌਮੀ ਸੁਪਨੇ ਨੂੰ ਸਾਕਾਰ ਕਰਨਾ ਅੱਜ ਹਰ ਸਿੱਖ ਦਾ ਫਰਜ਼ ਬਣਦਾ ਹੈ ਤੇ ਬੀਤੇ 62 ਸਾਲਾਂ ਤੋਂ ਹਿੰਦ ਹਕੂਮਤ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਦਾ ਅੰਤ ਉਸ ਵੇਲੇ ਹੋਵੇਗਾ ਜਦੋਂ ਅਸੀਂ ਪੰਜਾਬ ਦੀ ਜਰਖੇਜ਼ ਧਰਤੀ ਉੱਤੇ ਪਾਕਿਸਤਾਨ ਤੇ ਹਿੰਦੋਸਤਾਨ ਦੇ ਵਿਚਕਾਰ ਬੱਫਰ ਸਟੇਟ “ਆਜ਼ਾਦ ਸਿੱਖ ਬਾਦਸ਼ਾਹੀ ਰਾਜ” ਸਥਾਪਿਤ ਕਰ ਲਵਾਂਗੇ। ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ ਨੌਜਵਾਨਾਂ ਨੂੰ ਉਚੇਚੇ ਤੌਰ ਤੇ ਸੱਦਾ ਦਿੰਦੇ ਹੋਏ ਕਿਹਾ ਕਿ ਅਜੋਕਾ ਸਮਾਂ ਨੌਜਵਾਨਾਂ ਦਾ ਸਮਾਂ ਹੈ। ਇਸ ਲਈ ਅਸਲੀ ਨੌਜਵਾਨਾਂ ਨੂੰ ਆਪਣੀਆਂ ਕੌਮੀ ਤੇ ਸਮਾਜ ਪੱਖੀ ਜਿ਼ੰਮੇਵਾਰੀਆਂ ਨੂੰ ਸਮਝਦੇ ਹੋਏ ਅਜਿਹੇ ਉੱਦਮ ਕਰਨ ਲਈ ਤਤਪਰ ਰਹਿਣਾ ਪਵੇਗਾ, ਜਿਸ ਨਾਲ ਪੰਥ ਵਿਰੋਧੀ ਤਾਕਤਾਂ ਸਿੱਖ ਕੌਮ ਨੂੰ ਬਦਨਾਮ ਕਰਨ ਜਾਂ ਉਨ੍ਹਾ ਵਿੱਚ ਭਰਾ ਮਾਰੂ ਜੰਗ ਕਰਾਉਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਵੀ ਦੇਣਾ ਪਵੇਗਾ ਤੇ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਹੋਏ “ਖਾਲਿਸਤਾਨ” ਦੀ ਪ੍ਰਾਪਤੀ ਲਈ ਤਨ, ਮਨ, ਧਨ ਨਾਲ ਯੋਗਦਾਨ ਪਾਉਣਾ ਪਵੇਗਾ। ਜਿ਼ਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਘੱਲੂਮਾਜਰਾ ਨੇ ਇਸ ਇਕੱਠ ਨੂੰ ਕਾਮਯਾਬ ਕਰਨ ਹਿੱਤ ਜਿ਼ਲ੍ਹੇ ਦੇ 400 ਪਿੰਡਾਂ ਨੂੰ ਜਿ਼ੰਮੇਵਾਰ ਸੱਜਣਾਂ ਨੂੰ ਵੰਡ ਕੇ ਉਚੇਚਾ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾ 12 ਫਰਵਰੀ ਨੂੰ ਕੀਤੇ ਜਾਣ ਵਾਲੇ ਕੌਮੀ ਇਕੱਠ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਣ ਦੀ ਅਪੀਲ ਕਰਦੇ ਹੋਏ ਪੰਜਾਂ ਜਿ਼ਲ੍ਹਿਆਂ ਦੇ ਅਹੁਦੇਦਾਰਾਂ ਨੂੰ ਉਚੇਚੀਆਂ ਜਿ਼ੰਮੇਵਾਰੀਆਂ ਵੀ ਸੋਪੀਆਂ ਗਈਆਂ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਸੀਨੀਅਰ ਲੀਡਰਸਿ਼ਪ ਤੋਂ ਇਲਾਵਾ ਜਥੇਦਾਰ ਗੁਰਦਿਆਲ ਸਿੰਘ ਘੱਲੂਮਾਜਰਾ ਜਿ਼ਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸਵਰਨ ਸਿੰਘ ਫਾਟਕ ਮਾਜਰੀ, ਜਥੇਦਾਰ ਅਮਰ ਸਿੰਘ ਖਨਿਆਣ ਸਰਪ੍ਰਸਤ, ਕੁਲਦੀਪ ਸਿੰਘ ਭਾਗੋਵਾਲ ਜਿ਼ਲ੍ਹਾ ਪ੍ਰਧਾਨ ਮੋਹਾਲੀ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਕ੍ਰਿਸ਼ਨ ਸਿੰਘ ਸਲਾਣਾ ਅਮਲੋਹ, ਜੋਗਿੰਦਰ ਸਿੰਘ ਸੈਪਲਾ, ਗੁਰਸ਼ਰਨ ਸਿੰਘ ਬਸੀ ਪਠਾਣਾ, ਮਹਿੰਦਰ ਸਿੰਘ ਖਮਾਣੋਂ, ਹਰਮਨ ਸਿੰਘ ਲਟੌਰ ਸਰਹਿੰਦ, ਸਿ਼ੰਗਾਰਾ ਸਿੰਘ ਬਡਲਾ ਖੇੜੀ ਨੋਧ ਸਿੰਘ, ਨਾਜਰ ਸਿੰਘ ਕਾਹਨਪੁਰ, ਬੀਬੀ ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਫਤਿਹਗੜ੍ਹ ਸਾਹਿਬ, ਬੀਬੀ ਕੁਲਦੀਪ ਕੌਰ, ਗੁਰਮੁਖ ਸਿੰਘ ਸਮਸਪੁਰ, ਬਲਵਿੰਦਰ ਸਿੰਘ ਚਰਨਾਰਥਲ, ਜੋਰਾ ਸਿੰਘ ਮੁਕਾਰੋਪੁਰ, ਭੁਪਿੰਦਰ ਸਿੰਘ ਫਤਿਹਪੁਰ, ਰਣਬੀਰ ਸਿੰਘ ਭੱਦਲਥੂਹਾ, ਸਤਨਾਮ ਸਿੰਘ ਮੰਡੀ ਗੋਬਿੰਦਗੜ੍ਹ, ਚਰਨਜੀਤ ਸਿੰਘ ਕਲੋੜ, ਹਰਪ੍ਰੀਤ ਸਿੰਘ ਚੈਚਲ ਯੂਥ ਵਿੰਗ, ਜਗਦੀਪ ਸਿੰਘ, ਨਰਿੰਦਰ ਸਿੰਘ ਬਸੀ, ਛੱਜੂ ਸਿੰਘ, ਬਲਵੰਤ ਸਿੰਘ ਰਾਮਗੜੀਆ, ਗੁਰਦੀਪ ਸਿੰਘ ਘਟੌੜਾ, ਕਰਮਜੀਤ ਸਿੰਘ ਜ: ਸਕੱਤਰ ਨੋਗਾਵਾ, ਦਰਬਾਰਾ ਸਿੰਘ ਮਡੋਫਲ, ਬਲਜਿੰਦਰ ਸਿੰਘ ਤਲਾਣੀਆ, ਸੁਰਿੰਦਰ ਸਿੰਘ ਬਰਕਤਪੁਰ, ਜੰਡ ਸਿੰਘ ਖਡੋਰੀ, ਪਵਿੱਤਰ ਸਿੰਘ ਸ਼ਹੀਦਗੜ੍ਹ ਮਲਕ ਸਿੰਘ ਟਿੱਬੀ ਮੀਤ ਪ੍ਰਧਾਨ ਆਦਿ ਆਗੂਆਂ ਤੇ ਸਰਕਲ ਪ੍ਰਧਾਨਾਂ ਨੇ ਸਮੂਲੀਅਤ ਕੀਤੀ।

ਭਾਰਤੀ ਦੂਤਘਰਾਂ ਵਲੋਂ ਨਵੀਂ ਵੀਜ਼ਾ ਸਕੀਮ ਪ੍ਰਵਾਸੀਆਂ ਨੂੰ ਲੁੱਟਣ ਦੀ ਸਾਜਿਸ਼-ਡੱਲੇਵਾਲ

ਲੰਡਨ- – ਬਰਤਾਨੀਆ ਸਥਿਤ ਭਾਰਤੀ ਅੰਬੈਸੀ ਵਲੋਂ ਜਾਰੀ ਕੀਤੀ ਨਵੀਂ ਵੀਜ਼ਾ ਸਕੀਮ ਨਾਲ ਪੰਜਾਬੀ ਖਾਸ ਕਰ ਸਿੱਖ ਸਭ ਤੋਂ ਵੱਧ ਪ੍ਰੇਸਾ਼ਨ ਹੋਣ ਜਾ ਰਹੇ ਰਹੇ ਹਨ । ਜਿਸ ਅਨੁਸਾਰ ਅਗਰ ਕਿਸੇ ਭਾਰਤੀ ਮੂਲ ਦੇ ਵਿਆਕਤੀ ਨੇ ਬਰਤਾਨੀਆ ਦੀ ਨਾਗਰਿਕਤਾ ਹਾਸਲ ਕੀਤੀ ਹੈ ਅਤੇ ਉਸ ਨੇ ਭਾਰਤ ਦਾ ਪੰਜ ਸਾਲ ਦਾ ਵੀਜਾ ਪ੍ਰਾਪਤ ਕਰਨਾ ਹੈ ਤਾਂ ਉਸ ਨੂੰ ਨੱਬੇ ਪੌਂਡ ਦੀ ਫੀਸ ਅਦਾ ਕਰਕੇ ਭਾਰਤੀ ਨਾਗਰਿਕਤਾ ਵਾਪਸ ਕਰਨੀ ਪਏਗੀ । ਇਸ ਦੀ ਮਾਰ ਹੇਠ ਸਭ ਤੋਂ ਵੱਧ ਪੰਜਾਬੀ ਆਏ ਹਨ । ਹਜ਼ਾਰਾਂ ਅਜਿਹੇ ਵਿਆਕਤੀ ਹਨ ਜਿਹਨਾਂ ਨੂੰ ਬਰਤਾਨੀਆ ਦੀ ਨਾਗਰਿਕਤਾ ਪ੍ਰਾਪਤ ਕੀਤਿਆਂ ਤਿੰਨ ਚਾਰ ਦਹਾਕੇ ਹੋ ਚੁੱਕੇ ਹਨ । ਹਜ਼ਾਰਾਂ ਪੰਜਾਬੀ ਅਜਿਹੇ ਹਨ ਜਿਹਨਾਂ ਕੋਲ ਭਾਰਤੀ ਪਾਸਪੋਰਟ ਨਹੀਂ ਹਨ ਜਾਂ ਉਹਨਾਂ ਦੇ ਪਾਸਪੋਰਟ ਭਾਰਤੀ ਦੂਤ ਘਰ ਨੇ ਰੱਖ ਲਏ ਸਨ , ਜਦੋਂ ਉਹਨਾਂ ਨੇ ਬ੍ਰਿਟਿਸ਼ ਨਾਗਰਿਕਤਾ ਲੈਣ ਮਗਰੋਂ ਪਹਿਲੀ ਵਾਰ ਭਾਰਤ ਦਾ ਵੀਜ਼ਾ ਅਪਲਾਈ ਕੀਤਾ ਸੀ । ਜਦਕਿ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੇ ਪੁਰਾਣੇ ਭਾਰਤੀ ਪਾਸਪੋਰਟ ਸਮੇਤ ਨੱਬੇ ਪੌਂਡ ਫੀਸ ਅਦਾ ਕਰਕੇ ਭਾਰਤੀ ਨਾਗਰਿਕਤਾ ਵਾਪਸ ਕੀਤੀ ਜਾਵੇ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਰਤੀ ਵੀਜ਼ਾ ਅਧਿਕਾਰੀਆਂ ਵਲੋਂ ਸ਼ੁਰੂ ਕੀਤੀ ਗਈ ਇਸ ਪ੍ਰਵਾਸੀ ਮਾਰੂ ਨੀਤੀ ਦਾ ਸਖਤ ਵਿਰੋਧ ਕਰਦਿਆਂ ਇਸ ਨੂੰ ਲੁੱਟਣ ਦੀ ਨਵੀਂ ਸਾਜਿਸ਼ ਆਖਿਆ ਗਿਆ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਨੁਕਤਾ ਉਠਾਇਆ ਗਿਆ ਕਿ ਅਗਰ ਇੰਗਲੈਂਡ ਦਾ ਵਿਆਕਤੀ ਨੇ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਅਜਿਹਾ ਨਹੀਂ ਕਰਨਾ ਪੈਂਦਾ ਤਾਂ ਭਾਰਤ ਸਰਕਾਰ ਵਲੋਂ ਅਜਿਹਾ ਕਿਉਂ ਕੀਤਾ ਗਿਆ ਹੈ । ਨਵੀਂ ਵੀਜ਼ਾ ਨੀਤੀ ਅਨੁਸਾਰ ਛੇ ਮਹੀਨੇ ਦੇ ਸੈਲਾਨੀ ਵੀਜ਼ੇ ਤੇ ਵਿਸ਼ੇਸ਼ ਸ਼ਰਤ ਲਗਾਈ ਗਈ ਹੈ ਕਿ ਭਾਰਤ ਵਿੱਚ ਦੁਬਾਰਾ ਦਾਖਲ ਹੋਣ ਲਈ ਦੋ ਮਹੀਨੇ ਦਾ ਵਕਫਾ ਹੋਣਾ ਚਾਹੀਦਾ ਹੈ ਜਿਸ ਨਾਲ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਉਹ ਸਿੱਖ ਖਾਸ ਪ੍ਰਭਾਵਿਤ ਹੋਣਗੇ ਜਿਹੜੇ ਪਹਿਲਾਂ ਭਾਰਤ ਜਾਂਦੇ ਸਨ ਅਤੇ ਵਾਪਸ ਵੀ ਭਾਰਤ ਤੋਂ ਆਉਂਦੇ ਸਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਸ ਮਾਰੂ ਪ੍ਰਵਾਸੀ ਨੀਤੀ ਨੂੰ ਪੰਜਾਬੀ ਖਾਸਕਰ ਸਿੱਖ ਮਾਰੂ ਨੀਤੀ ਕਰਾਰ ਦਿੱਤਾ ਗਿਆ ਕਿਉਂ ਕਿ ਬਰਤਾਨੀਆ ਵਿੱਚ ਵੱਸਣ ਵਾਲੇ ਭਾਰਤੀਆਂ ਵਿੱਚ ਸਭ ਤੋਂ ਵੱਧ ਪੰਜਾਬੀ ਹਨ ਅਤੇ ਪੰਜਾਬੀਆਂ ਵਿੱਚੋਂ ਸਭ ਤੋਂ ਵੱਧ ਸਿੱਖ ਹੀ ਹਨ ।

ਰੁਚਿਕਾ ਮਾਮਲੇ ਦੇ ਦੋਸ਼ੀ ਰਾਠੌਰ ਤੇ ਕਾਤਲਾਨਾ ਹਮਲਾ

ਚੰਡੀਗੜ੍ਹ, 8 ਫਰਵਰੀ - ਰੁਚਿਕਾ ਮਾਮਲੇ ਦੇ ਦੋਸ਼ੀ ਅਤੇ ਹਰਿਆਣਾ ਪੁਲਿਸ ਦੇ ਸਾਬਕਾ ਡੀ.ਜੀ.ਪੀ. ਰਾਠੌਰ ’ਤੇ ਸੋਮਵਾਰ ਨੂੰ ਉਸ ਵੇਲੇ ਕਾਤਲਾਨਾ ਹਮਲਾ ਹੋ ਗਿਆ, ਜਦੋਂ ਉਹ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਵਿਚੋਂ ਬਾਹਰ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਅੱਜ 8 ਫਰਵਰੀ ਨੂੰ ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ’ਚ ਰਾਠੌਰ-ਰੁਚਿਕਾ ਮਾਮਲੇ ਦੀ ਸੁਣਵਾਈ ਹੋਈ ਸੀ। ਅਦਾਲਤੀ ਕਾਰਵਾਈ ਤੋਂ ਮਗਰੋਂ ਰਾਠੌਰ ਆਪਣੀ ਪਤਨੀ ਆਭਾ ਰਾਠੌਰ ਸਣੇ ਬਾਹਰ ਆ ਰਹੇ ਸਨ ਕਿ ਉਥੇ ਹਾਜ਼ਰ ਮੀਡੀਆ ਵਿਚੋਂ ਇਕ ਨੌਜਵਾਨ ਨੇ ਅਗਾਂਹ ਆ ਕੇ ਖੱਬੇ ਹੱਥ ਨਾਲ ਰਾਠੌਰ ਦੀ ਸੱਜੀ ਗੱਲ੍ਹ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਦੋ ਵਾਰ ਪੂਰੇ ਜ਼ੋਰ ਨਾਲ ਵਾਰ ਕੀਤਾ ਪਰ ਭੀੜ ਕਾਰਨ ਧੱਕਾਮੁੱਕੀ ਹੋਣ ’ਤੇ ਉਸ ਦਾ ਨਿਸ਼ਾਨਾ ਚੁੱਕ ਗਿਆ ਅਤੇ ਮੌਕੇ ’ਤੇ ਹਾਜ਼ਰ ਪੁਲਿਸ ਕਰਮਚਾਰੀਆਂ ਨੇ ਉਕਤ ਹਮਲਾਵਰ ਨੂੰ ਕਾਬੂ ਹਿਰਾਸਤ ਵਿਚ ਲੈ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਸ ਨੌਜਵਾਨ ਨੇ ਆਪਣਾ ਨਾਮ ਦਿਨੰਕਰ ਅਤੇ ਆਪਣੇ ਆਪ ਨੂੰ ਅਹਿਮਦਾਬਾਦ ਦਾ ਰਹਿਣ ਵਾਲਾ ਦੱਸਿਆ ਸੀ, ਉਸ ਨੇ ਅਦਾਲਤ ਵਿਚ ਹਾਜ਼ਰ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਉਹ ਅਹਿਮਦਾਬਾਦ ਤੋਂ ਇਸ ਕੇਸ ਦੀ ਕਵਰੇਜ ਵਾਸਤੇ ਇੱਥੇ ਆਇਆ ਸੀ ਪਰ ਬਾਅਦ ਵਿਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੂਲ ਤੌਰ ’ਤੇ ਵਾਰਾਣਸੀ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਅਹਿਮਦਾਬਾਦ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਪੁਲਿਸ ਨੇ ਉਕਤ ਨੌਜਵਾਨ ਕੋਲੋਂ ਹਮਲੇ ਵਿਚ ਇਸਤੇਮਾਲ ਕੀਤਾ ਗਿਆ ਚਾਕੂ ਅਤੇ ਫੋਟੋ ਖਿੱਚਣ ਵਾਲਾ ਕੈਮਰਾ ਵੀ ਕਬਜ਼ੇ ਵਿਚ ਲੈ ਲਿਆ ਹੈ। ਓਧਰ, ਰਾਠੌਰ ਦੇ ਚਿਹਰੇ ’ਤੇ ਜ਼ਖ਼ਮ ਗਹਿਰਾਂ ਤਾਂ ਨਹੀਂ ਹੋਇਆ ਪਰ ਉਸ ਦਾ ਖੂਨ ਕਾਫ਼ੀ ਵਹਿ ਗਿਆ ਸੀ। ਪੁਲਿਸ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਰਾਠੌਰ ਨੂੰ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਸੀ।

ਸੰਤ ਸਮਾਜ ਤੇ ਬਾਦਲ ਦਲ ਦੀ ਸਿਆਸੀ ਸੌਦੇਬਾਜ਼ੀ ਤੋ ਸਿੱਖ ਕੌਮ ਸੁਚੇਤ ਰਹੇ :- ਮਾਨ

ਫਤਿਹਗੜ੍ਹ ਸਾਹਿਬ, 8 ਫਰਵਰੀ :- “ਜਦੋਂ ਵੀ ਕਿਸੇ ਕੌਮ ਦੀਆਂ ਧਾਰਮਿਕ ਸਖਸੀਅਤਾਂ ਦੀ ਸਿਆਸੀ ਆਗੂਆਂ ਨਾਲ ਕੋਈ ਸੌਦੇਬਾਜ਼ੀ ਹੋਣ ਦੀ ਗੱਲ ਸਾਹਮਣੇ ਆਵੇ, ਉਸ ਸਮੇਂ ਉਸ ਕੌਮ ਨੂੰ ਗਹਿਰੀ ਠੇਸ ਪਹੁੰਚਣੀ ਕੁਦਰਤੀ ਹੁੰਦੀ ਹੈ ਅਤੇ ਉਸ ਕੌਮ ਨੂੰ ਪਹਿਲੇ ਨਾਲੋਂ ਵੀ ਵਧੇਰੇ ਸੁਚੇਤ ਹੋ ਕੇ ਵਿਚਰਨਾ ਪੈਦਾ ਹੈ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸੰਤ ਸਮਾਜ ਤੇ ਬਾਦਲ ਦਲੀਆਂ ਵਿਚਕਾਰ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਕੀਤੀ ਜਾ ਰਹੀ ਸੌਦੇਬਾਜ਼ੀ ਨੂੰ ਸੰਤ ਸਮਾਜ ਦੀ ਦਿਸ਼ਾਹੀਣ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟਾਏ। ਉਨ੍ਹਾ ਕਿਹਾ ਕਿ ਇੰਜ ਜਾਪਦਾ ਹੈ ਕਿ ਬਾਦਲ ਦਲੀਆਂ ਅਤੇ ਸੰਤ ਸਮਾਜ ਦੀ ਇਖਲਾਕੀ ਲੀਹ ਤੋਂ ਉਤਰੀ ਗੱਡੀ ਨੂੰ ਅੱਗੇ ਖਿੱਚਣ ਲਈ ਹੁਣ ਇਹ ਦੋਵੇ ਧਿਰਾਂ ਇੱਕ ਦੂਸਰੇ ਦਾ ਪੂਰਕ ਬਣ ਕੇ ਕੁਝ ਵੀ ਕਰਨ ਨੂੰ ਤਿਆਰ ਹੋ ਗਈਆਂ ਜਾਪਦੀਆਂ ਹਨ। ਪਰ ਇਨ੍ਹਾ ਨੂੰ ਇਹ ਬਹੁਤ ਵੱਡਾ ਭੁਲੇਖਾ ਪੈਦਾ ਹੋ ਗਿਆ ਹੈ ਕਿ ਸਿੱਖ ਕੌਮ ਇਸ ਗੈਰ ਇਖਲਾਕੀ ਅਤੇ ਗੈਰ ਧਾਰਮਿਕ ਬਣਦੇ ਜਾ ਰਹੇ ਜੋੜ ਨੂੰ ਪ੍ਰਵਾਨ ਕਰ ਲਵੇਗੀ। ਉਨ੍ਹਾ ਕਿਹਾ ਕਿ ਅਸਲੀਅਤ ਵਿੱਚ ਸੰਤ ਸਮਾਜ ਤੇ ਬਾਦਲ ਦਲੀਏ ਵੱਲੋ ਪਹਿਲੇ ਸੌਦੇਬਾਜ਼ੀ ਅਧੀਨ ਨਾਨਕਸ਼ਾਹੀ ਕੈਲੰਡਰ ਨੂੰ ਤਬਦੀਲ ਕਰਕੇ ਬ੍ਰਿਕਮੀ ਵਿੱਚ ਬਦਲਣਾ ਵੀ ਇਸ ਸੌਦੇ ਦੀ ਕੜੀ ਸੀ ਅਤੇ ਹੁਣ ਇਸ ਸੰਤ ਸਮਾਜ ਨੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਦੀ ਸ਼ਹਾਦਤ ਦੀ ਸੌਦੇਬਾਜ਼ੀ ਕਰਕੇ, ਆਪਣੀ ਦਿਨ-ਬ-ਦਿਨ ਘੱਟਦੀ ਜਾ ਰਹੀ ਧਾਰਮਿਕ ਸ਼ਕਤੀ ਨੂੰ ਫਿਰ ਤੋਂ ਪ੍ਰਾਪਤ ਕਰਨ ਦੀ ਅਸਫਲ ਕੌਸਿ਼ਸ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਸੰਤ ਸਮਾਜ ਬਾਦਲ ਦਲੀਆਂ ਦੇ ਥੱਲੇ ਲੱਗ ਕੇ 170 ਵਿੱਚੋਂ 30 ਸੀਟਾਂ ਦੀ ਸੌਦੇਬਾਜ਼ੀ ਕਰਕੇ ਆਪਣੇ ਆਪ ਨੂੰ ਸਿੱਖ ਕੌਮ ਵਿੱਚ ਜੀਵਤ ਰੱਖਣ ਦੀ ਕੌਸਿ਼ਸ ਕਰ ਰਿਹਾ ਹੈ।
ਉਨ੍ਹਾ ਸੰਤ ਸਮਾਜ ਤੇ ਬਾਦਲ ਦਲੀਆਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਦੀਆਂ ਸ਼ਹਾਦਤਾਂ ਉਤੇ ਸਿਆਸੀ ਤੇ ਧਾਰਮਿਕ ਸੌਦੇਬਾਜ਼ੀਆਂ ਕਰਨ ਵਾਲੇ ਲੋਕਾਂ ਨੂੰ ਹੁਣ ਸਿੱਖ ਕੌਮ ਕਤਈ ਵੀ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਕਿਉਂਕਿ ਸਿੱਖ ਕੌਮ ਇਹ ਵੀ ਸਮਝ ਚੁੱਕੀ ਹੈ ਕਿ ਇਹ ਉਪਰੋਕਤ ਦੋਵੇ ਧਿਰਾਂ ਸੰਤ ਸਮਾਜ ਤੇ ਬਾਦਲ ਦਲ ਹਿੰਦੂਤਵ ਤਾਕਤਾਂ ਦੇ ਇਸ਼ਾਰੇ ਉੱਤੇ ਅਜਿਹੀ ਸਿੱਖ ਵਿਰੋਧੀ ਕਾਰਵਾਈ ਉੱਤੇ ਇਸ ਲਈ ਅਮਲ ਕਰ ਰਹੇ ਹਨ ਤਾਂ ਕਿ “ਖਾਲਿਸਤਾਨ” ਨੂੰ ਕਾਇਮ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਇਸ ਮੁਲਕ ਦੀ ਸੁਪਰੀਮ ਕੋਰਟ ਤੋਂ ਮਿਲੀ ਕਾਨੂੰਨੀ ਹਿਫਾਜਿ਼ਤ ਨੂੰ ਹੋਰ ਬਲ ਨਾ ਮਿਲ ਸਕੇ ਤੇ ਇਹ ਲੋਕ ਹਿੰਦੂਤਵ ਤਾਕਤਾਂ ਨਾਲ ਸਾਂਠ-ਗਾਂਠ ਕਰਕੇ ਖਾਲਿਸਤਾਨ ਦੇ ਮਿਸ਼ਨ ਨੂੰ ਠੇਸ ਪਹੁੰਚਾ ਸਕਣ। ਉਨ੍ਹਾ ਕਿਹਾ ਕਿ ਸਿੱਖ ਕੌਮ ਹਰ ਸਮਾਜਿਕ, ਧਾਰਮਿਕ ਤੇ ਸਿਆਸੀ ਗਤੀਵਿਧੀ ਉੱਤੇ ਪੂਰੀ ਬਾਜ ਨਜ਼ਰ ਰੱਖਦੀ ਹੋਈ ਵਿਚਰ ਰਹੀ ਹੈ। ਹੁਣ 12 ਫਰਵਰੀ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮਹਾਨ ਅਸਥਾਨ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ 63ਵਾ ਜਨਮ ਦਿਹਾੜਾ ਮਨਾਉਂਦੀ ਹੋਈ ਸਿੱਖ ਕੌਮ ਆਪਣੀ ਮੰਜਿ਼ਲ ਵੱਲ ਅਡੋਲ ਵੱਧ ਰਹੀ ਹੈ। ਹਿੰਦੂਤਵ ਤਾਕਤਾਂ ਦੇ ਗੁਲਾਮ ਬਣੇ ਬਾਦਲ ਦਲੀਏ ਤੇ ਉਨ੍ਹਾ ਦੇ ਸਹਿਯੋਗੀ ਸੰਤ ਸਮਾਜ ਹੁਣ ਸਾਡੇ ਰਾਹ ਵਿੱਚ ਰੋੜਾ ਬਣਨ ਵਿੱਚ ਕਤਈ ਕਾਮਯਾਬ ਨਹੀਂ ਹੋ ਸਕਣਗੇ ਤੇ ਸਿੱਖ ਕੌਮ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਇਨ੍ਹਾ ਦੋਗਲੀ ਸੋਚ ਵਾਲੇ ਗੁਲਾਮ ਜਹਿਨੀਅਤ ਦੇ ਮਾਲਿਕ ਆਗੂਆਂ ਨੂੰ ਹਰ ਕੀਮਤ ਉੱੇਤ ਸਬਕ ਸਿਖਾ ਕੇ ਰਹੇਗੀ।

ਮੋਦੀ ਗਰੀਬਾਂ ਦੇ ਮਸੀਹਾ ਬਣਨ ਦੀ ਕੋਸ਼ਿਸ਼ 'ਚ ਨੇ .

ਅਹਿਮਦਾਬਾਦ, 8 ਫਰਵਰੀ -ਗੁਜਰਾਤ ਦੇ ਸੀ.ਈ.ਓ. ਕਹੇ ਜਾਣ ਵਾਲੇ ਮੁੱਖ ਮੰਤਰੀ ਨਰੇਂਦਰ ਮੋਦੀ ਆਪਣੀ ਸਾਖ ਬਦਲਣ ਅਤੇ ਸੂਬੇ ਭਰ ਵਿਚ ਗ਼ਰੀਬ ਕਲਿਆਣ ਮੇਲਾ ਆਯੋਜਿਤ ਕਰਕੇ ਖੁਦ ਨੂੰ ਗ਼ਰੀਬਾਂ ਦੇ ਮਸੀਹਾ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਵਿਰੋਧੀ ਧਿਰ ਨੇ ਇਸ ਨੂੰ ਦਿਖਾਵਾ ਅਤੇ ਤਮਾਸ਼ਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਵਜੋਂ ਆਪਣੇ ਪੰਜ ਸਾਲ ਦੇ ਕਾਰਜਕਾਲ ਵਿਚਾਲੇ ਮੋਦੀ ਆਪਣੀ ਸਾਖ ਬਦਲਣ ਦੀ ਕੋਸ਼ਿਸ਼ ਵਿਚ ਗੁਜਰਾਤ ਵਿਚ ਘੱਟੋ ਘੱਟ 25 ਗ਼ਰੀਬ ਮੇਲਿਆਂ ਦਾ ਆਯੋਜਨ ਕਰ ਚੁੱਕੇ ਹਨ। ਸੂਬਾ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ਸਰਕਾਰੀ ਯੋਜਨਾਵਾਂ ਦਾ ਗਰੀਬਾਂ ਤੱਕ ਲਾਭ ਪਹੁੰਚਾਉਣਾ ਹੈ।


ਕੈਨੇਡਾ ਦੇ ਰੈਸਟੋਰੈਂਟ ਨੇ ਦਸਤਾਰਧਾਰੀ ਸਿੱਖ ਨੂੰ ਦਾਖ਼ਲ ਹੋਣ ਤੋਂ ਰੋਕਣ ਵਾਲੇ ਮੁਆਫ਼ੀ ਮੰਗੀ

ਰਿਚਮੰਡ ਹਿਲ - ਕੈਨੇਡਾ ਦੇ ਰਿਚਮੰਡ ਹਿਲ ਰੈਸਟੋਰੈਂਟ ਨੇ ਉਸ ਸਿੱਖ ਵਿਅਕਤੀ ਤੋਂ ਮੁਆਫ਼ੀ ਮੰਗੀ ਹੈ ਜਿਸ ਨੂੰ ਪੱਗ ਬੰਨ੍ਹੀ ਹੋਣ ਕਾਰਨ ਰੈਸਟੋਰੈਂਟ ਵਿਚ ਦਾਖ਼ਲ ਨਹੀਂ ਹੋਣ ਦਿਤਾ ਗਿਆ ਸੀ। ਮਾਰਲੋ ਰੈਸਟੋਰੈਂਟ ਅਤੇ ਵਾਈਨ ਬਾਰ ਦੇ ਮਾਲਕ ਐਂਡਰਿਊ ਤਾਰਨੋਵਸਕੀ ਨੇ ਕਿਹਾ, ‘‘ਅਸੀ ਅਪਣੇ ਸਾਰੇ ਗਾਹਕਾਂ, ਜਿਨ੍ਹਾਂ ਨੂੰ ਨਸਲਵਾਦ ਦੀਆਂ ਕਥਿਤ ਰੀਪੋਰਟਾਂ ਕਾਰਨ ਠੇਸ ਪੁੱਜੀ ਹੈ, ਨੂੰ ਦਸਣਾ ਚਾਹੁੰਦੇ ਹਾਂ ਕਿ ਅਸੀਂ ਮੁਆਫ਼ੀ ਮੰਗ ਲਈ ਹੈ।’’ ਦਸਣਯੋਗ ਹੈ ਕਿ ਪਿਛਲੇ ਦਿਨੀਂ ਗੌਰਵ ਸਿੰਘ ਨਾਂ ਦੇ ਇਕ ਸਿੱਖ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਧਾਰਮਕ ਵਿਤਕਰਾ ਕਰਦਿਆਂ ਰੈਸਟੋਰੈਂਟ ਪ੍ਰਬੰਧਕਾਂ ਨੇ ਪੱਗ ਬੰਨ੍ਹੀ ਹੋਣ ਕਾਰਨ ਅੰਦਰ ਦਾਖ਼ਲ ਨਾ ਹੋਣ ਦਿਤਾ। ਗੌਰਵ ਸਿੰਘ ਰੈਸਟੋਰੈਂਟ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਸੀ ਤਾਕਿ ਉਹ ਸਿੱਖ ਧਰਮ ਵਿਚ ਪੱਗ ਦੀ ਅਹਿਮੀਅਤ ਬਾਰੇ ਉਨ੍ਹਾਂ ਨੂੰ ਦੱਸ ਸਕੇ। ਐਂਡਰਿਊ ਨੇ ਕਿਹਾ, ‘‘ਮੈਂ ਸਿੱਖ ਧਰਮ ਬਾਰੇ ਕਾਫ਼ੀ ਕੁੱਝ ਜਾਣਦਾ ਹਾਂ। ਘਟਨਾ ਬਾਰੇ ਪਤਾ ਲਗਦਿਆਂ ਹੀ ਮੈਂ ਉਸ ਨੌਜਵਾਨ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ। ਗੌਰਵ ਸਿੰਘ ਨੇ ਮਾਰਲੋ ਰੈਸਟੋਰੈਂਟ ਨੂੰ ਧਮਕੀ ਦਿਤੀ ਸੀ ਕਿ ਜੇ ਉਸ ਤੋਂ ਮੁਆਫ਼ੀ ਨਾ ਮੰਗੀ ਤਾਂ ਉਹ ਮੀਡੀਆ ਵਿਚ ਜਾਵੇਗਾ। ਗੌਰਵ ਸਿੰਘ ਨੇ ਦਸਿਆ ਕਿ ਅਪਣੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਜਦੋਂ ਉਹ ਰੈਸਟੋਰੈਂਟ ’ਤੇ ਗਿਆ ਤਾਂ ਦਰਵਾਜ਼ੇ ਉਤੇ ਖੜੇ ਦਰਬਾਨਾਂ ਨੇ ਉਸ ਨੂੰ ਅੰਦਰ ਦਾਖ਼ਲ ਨਾ ਹੋਣ ਦਿਤਾ। ਇਸ ਲਈ ਸਿਰਫ਼ ਪੱਗ ਬੰਨ੍ਹੀ ਹੋਣ ਨੂੰ ਕਾਰਨ ਦਸਿਆ ਗਿਆ। ਗੌਰਵ ਸਿੰਘ ਨੇ ਦਰਬਾਨਾਂ ਨੂੰ ਪੱਗ ਦੀ ਅਹਿਮੀਅਤ ਦੱਸਣ ਬਾਰੇ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਪੱਲੇ ਕੁੱਝ ਨਾ ਪਿਆ। ਗੌਰਵ ਸਿੰਘ ਨੇ ਅਪਣੀ ਸ਼ਿਕਾਇਤ ਦੀਆਂ ਕਾਪੀਆਂ ਓਂਟਾਰੀਉ ਦੇ ਮਨੁੱਖੀ ਅਧਿਕਾਰ ਕਮਿਸ਼ਨ, ਸਿੱਖ ਅਮਰੀਕੀ ਲੀਗਲ ਡਿਫ਼ੈਸ ਅਤੇ ਐਜੂਕੇਸ਼ਨ ਫ਼ੰਡ ਤੋਂ ਇਲਾਵਾ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਨਵਦੀਪ ਬੈਂਸ ਨੂੰ ਵੀ ਭੇਜੀਆਂ।

ਚੌਕ ਵਿਚ ਫੱਸਿਆ ਟੱਰਕ, ਅੱਧੇ ਘੰਟੇ ਤੱਕ ਲੱਗਿਆ ਜਾਮ

ਮਾਛੀਵਾੜਾ 07 ਫਰਵਰੀ (ਸੁਸ਼ੀਲ ਸ਼ਰਮਾ) ਆਪਣੇ ਗਲਤ ਡਿਜਾਇਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਰਿਹਾ ਮਾਛੀਵਾੜਾ ਸ਼ਹਿਰ ਦੇ ਮੁੱਖ ਚੌਕ ਵਿਚ ਅੱਜ ਇੱਕ ਲੰਬੀ ਗੱਡੀ ਲੰਘਣ ਵੇਲੇ ਫੱਸ ਗਈ ਤੇ ਮੁੱਖ ਮਾਰਗ ਤੇ ਲਗਭਗ ਅੰਧਾ ਘੰਟਾ ਟ੍ਰੈਫਿਕ ਜਾਮ ਲੱਗਿਆ ਰਿਹਾ,ਹਾਲਾ ਕਿ ਟੱਰਕ ਡਰਾਇਵਰ ਸਥਾਨਕ ਲੋਕਾ ਦੀ ਸਹਾਇਤਾ ਨਾਲ ਬੜੀ ਮੁਸ਼ਕਿਲ ਨਾਲ ਟੱਰਕ ਕੱਢਣ ਵਿਚ ਸਫਲ ਹੋ ਗਿਆ ,ਪਰ ਹਰ ਦਿਨ ਹੁੰਦੇ ਇਹ ਜਾਮ ਸਮਰਾਲਾ ਦੀ ਤਰਾ ਟ੍ਰੈਫਿਕ ਲਾਇਟਾ ਲਗਾਉਣ ਦੀ ਮੰਗ ਨੂੰ ਵਧਾ ਰਹੇ ਹਨ। ਕਰੀਬ ਚਾਰ ਸਾਲ ਪਹਿਲਾ ਸਤਲੁਜ ਦਰਿਆ ਦੇ ਬਣੇ ਪੁਲ ਦਾ ਨਿਰਮਾਣ ਹੋਣ ਤੇ ਖੰਨਾ-ਨਵਾ ਸ਼ਹਿਰ ਮੁੱਖ ਮਾਰਗ ਚੌੜਾ ਕੀਤਾ ਗਿਆ ਸੀ ਇਸ ਦੇ ਨਾਲ ਹੀ ਸ਼ਹਿਰ ਦੇ ਮੁੱਖ ਚੌਕ ਦੀ ਕਿਸਮਤ ਵੀ ਖੁੱਲੀ ਸੀ ਤੇ ਇਸ ਦਾ ਨਵ ਨਿਰਮਾਣ ਕੀਤਾ ਗਿਆ ਸੀ ਪਰ ਉਸ ਵੇਲੇ ਸਥਾਨਕ ਲੋਕਾ ਦੀ ਮੰਗ ਦੇ ਬਾਵਜੂਦ ਰਾਜਨੀਤਕ ਦਬਾਅ ਦੇ ਚਲਦਿਆ ਚੌਕ ਸਹੀ ਢੰਗ ਨਾਲ ਡਿਜਾਇਨ ਨਹੀ ਹੋਇਆ। ਜਿਸ ਦਾ ਖਮਿਆਜਾ ਅੱਜ ਇਲਾਕੇ ਦੇ ਗੱਡੀ ਚਾਲਕਾ ਤੇ ਆਮ ਲੋਕਾ ਨੂੰ ਭੁਗਤਨਾ ਪੈ ਰਿਹਾ ਹੈ। ਦਪਿਹਰ ਤੋ ਬਾਦ ਫੱਸੇ ਇਸ ਟੱਰਕ ਦੀ ਘਟਨਾ ਤੇ ਵਿਰੋਧੀ ਧਿਰ ਤੇ ਕੌਸ਼ਲਰ ਤੇ ਬਲਾਕ ਕਾਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਕਿਹਾ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ, ਫਿਰ ਹੀ ਇਸ ਚੌਕ ਨੂੰ ਠੀਕ ਕਰਨ ਬਾਰੇ ਪ੍ਰਸ਼ਸਾਨ ਸੋਚੇਗਾ।

ਮੁੰਬਈ ਹਵਾਈ ਅੱਡੇ 'ਤੇ ਅਤਿਵਾਦੀ ਬਾਰੇ ਸੂਚਨਾ ਮਿਲਣ 'ਤੇ ਜਹਾਜ਼ ਉਤਾਰਿਆ

ਮੁੰਬਈ- 7 ਫਰਵਰੀ -ਦੁਬਈ ਜਾ ਰਹੇ ਐਮੀਰੇਟਸ ਏਅਰਲਾਈਨਜ਼ ਦੇ ਇਕ ਜਹਾਜ਼ ਵਿਚ ਅਤਿਵਾਦੀ ਦੇ ਸਵਾਰ ਹੋਣ ਦੀ ਇਕ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ 'ਤੇ ਦਿੱਤੀ ਸੂਚਨਾ ਮਿਲਣ ਤੋਂ ਬਾਅਦ ਅੱਜ ਜਹਾਜ਼ ਨੂੰ ਐਮਰਜੈਂਸੀ ਦੀ ਹਾਲਤ ਵਿਚ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਐਮੀਰੇਟਸ ਦੀ ਮੁੰਬਈ-ਦੁਬਈ ਈੇ.ਕੇ. 502 ਉਡਾਣ ਵਿਚ ਤਕਰੀਬਨ 200 ਮੁਸਾਫ਼ਰ ਸਵਾਰ ਸਨ। ਸੂਚਨਾ ਮਿਲਣ ਤੋਂ ਬਾਅਦ 9.30 ਵਜੇ ਇਸ ਨੂੰ ਸੰਕਟ ਦੀ ਸਥਿਤੀ ਵਿਚ ਇਥੇ ਉਤਾਰ ਲਿਆ ਗਿਆ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚੋਂ ਇਕ ਦਾ ਨਾਂ ਸ਼ਹਿਬਾਜ਼ ਖਾਨ ਹੈ।


ਭ੍ਰਿਸ਼ਟ ਪ੍ਰਬੰਧ ਕਾਰਨ ਸੰਗਤ ਦਾ ਪੈਸਾ ਜਾਂਦੈ ਸਿਆਸਤਦਾਨਾਂ ਦੀ ਜੇਬ ਵਿੱਚ ਤੇ ਧਰਮ ਵਿਰੁੱਧ ਹੀ ਹੁੰਦੀ ਹੈ ਵਰਤੋਂ

ਮੋਹਾਲੀ, 6 ਫਰਵਰੀ - ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦੇ ਘਪਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪਹਿਲੇ ਤੋਂ ਅਖੀਰਲੇ ਸਿਰੇ ਤੱਕ ਸਮੁੱਚਾ ਢਾਂਚਾ ਹੀ ਭ੍ਰਿਸਟ ਹੈ। ਕਮੇਟੀ ਵਿਚ ਬੇਨਿਯਮੀਆਂ ਦਾ ਇਹ ਕੋਈ ਪਹਿਲਾ ਮਾਮਲਾ ਸਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਮਾੜੇ ਪ੍ਰਬੰਧ ਦੀ ਬਦੌਲਤ ਇਸ ਸੰਸਥਾ ਦਾ ਵਕਾਰ ਨੂੰ ਕਈ ਵਾਰ ਸੱਟ ਲੱਗੀ ਹੈ।ਸ਼੍ਰੋਮਣੀ ਕਮੇਟੀ ਵਿਚ ਸਿਰਫ਼ ਆਰਥਿਕ ਪੱਖ ਤੋਂ ਹੀ ਨਹੀਂ ਸਗੋਂ ਆਚਰਨ ਪੱਖ ਤੋਂ ਵੀ ਗਿਰਾਵਟ ਲੋਕਾਂ ਨੇ ਨੋਟ ਕੀਤੀ ਹੈ। ਇਕ ਸਾਬਕਾ ਮੀਤ ਪ੍ਰਧਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਮੌਕੇ ਵੀ ਨਮੋਸ਼ੀ ਜਨਕ ਖੁਲਾਸੇ ਹੋਏ ਸਨ। ਇਕ ਹੋਰ ਸੀਨੀਅਰ ਮੁਲਾਜ਼ਮ ’ਤੇ ਵੀਡੀਓ ਸਬੂਤਾਂ ਸਮੇਤ ਇਲਜ਼ਾਮ ਲੱਗ ਚੁੱਕੇ ਹਨ। ਕਮੇਟੀ ਦੇ ਹੇਠਲੇ ਮੁਲਾਜ਼ਮਾਂ ਦਾ ਰਵਈਆਂ ਸੰਗਤਾਂ ਪ੍ਰਤੀ ਬੜੀ ਜ਼ਲਾਲਤ ਭਰਿਆ ਹੁੰਦਾ ਹੈ। ਜਦੋਂ ਅਜਿਹੀ ਬਿਮਾਰ ਤੇ ਹੇਠਲੇ ਪੱਧਰ ਦੀ ਮਾਨਸਿਕਤਾ ਵਾਲੇ ਲੋਕ ਕਿਸੇ ਜਿਮੇਵਾਰ ਧਾਰਮਿਕ ਸੰਸਥਾ ’ਤੇ ਕਾਬਜ਼ ਹੋ ਜਾਣ ਤਾਂ ਫਿਰ ਉਪ੍ਰੋਕਤ ਕਿਸਮ ਦੇ ਘਪਲੇ ਸਾਹਮਣੇ ਆਉਣੇ ਇਕ ਆਮ ਵਰਤਾਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਉਚੇ-ਸੁੱਚੇ ਆਚਰਣ ਵਾਲੇ ਵਿਅਕਤੀਆਂ ਨੂੰ ਹੀ ਚੁਣ ਕੇ ਸ਼੍ਰੋਮਣੀ ਕਮੇਟੀ ਵਿਚ ਭੇਜਣ ਤਾਂ ਜੋ ਉਹ ਅਜਿਹੀਆਂ ਉਚ ਧਾਰਮਿਕ ਸੰਸਥਾਵਾਂ ਦਾ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ ਤੇ ਸੰਗਤ ਵਲੋਂ ਗੁਰੁ ਦੀ ਗੋਲਕ ਨੂੰ ਭੇਂਟ ਕੀਤੇ ਪੈਸੇ ਦੀ ਉਚਿਤ ਵਰਤੋਂ ਹੋ ਸਕੇ ਜਿਸਦਾ ਸਮਾਜ ਤੇ ਧਰਮ ਦੋਵਾਂ ਨੂੰ ਫਾਇਦਾ ਪਹੁੰਚੇ। ਵਰਨਾ ਸੰਗਤਾਂ ਵਲੋਂ ਸ਼ਬਦ ਗੁਰੁ ਅੱਗੇ ਭੇਟ ਕੀਤੇ ਪੈਸੇ ਦੀ ਇਨ੍ਹਾਂ ਭ੍ਰਿਸ਼ਟ ਲੋਕਾ ਵਲੋਂ ਇਸੇ ਤਰ੍ਹਾਂ ਧਰਮ ਵਿਰੋਧੀ ਕਾਰਵਾਈਆਂ ਲਈ ਵਰਤੋਂ ਹੁੰਦੀ ਰਹੇਗੀ ਤੇ ਇਸੇ ਤਰ੍ਹਾਂ ਗੁਰੂ ਦੀ ਗੋਲਕ ਦਾ ਪੈਸਾ ਸਿਅਸਤਦਾਨਾਂ ਦੀਆਂ ਜੇਬ੍ਹਾਂ ਵਿਚ ਜਾਂਦਾ ਰਹੇਗਾ ਜਿਸਦੀ ਵਰਤੋਂ ਉਹ ਧਰਮ ਤੇ ਪੰਥ ਵਿਰੁਧ ਹੀ ਕਰਨਗੇ।

ਮੋਦੀ ਦੇ ਤਿੰਨ ਸਹਿਯੋਗੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲਗਾਤਾਰ ਸੰਪਰਕ 'ਚ ਸਨ

ਗਾਂਧੀ ਨਗਰ, 6 ਫਰਵਰੀ -ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਨਿੱਜੀ ਸਹਿਯੋਗੀਆਂ ਨੇ ਜੁਡੀਸ਼ੀਅਲ ਕਮਿਸ਼ਨ ਨੂੰ ਸੌਂਪੇ ਆਪਣੇ ਸਹੁੰ ਪੱਤਰਾਂ ਵਿਚ ਮੰਨ ਲਿਆ ਹੈ ਕਿ ਉਹ 2002 ਵਿਚ ਹੋਏ ਗੁਜਰਾਤ ਦੰਗਿਆਂ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਜਨਰਲ ਸਕੱਤਰ ਜੈਦੀਪ ਪਟੇਲ ਨਾਲ ਲਗਾਤਾਰ ਸੰਪਰਕ ਵਿਚ ਸਨ । ਸਾਲ 2002 ਵਿਚ ਗੋਧਰਾ ਰੇਲ ਅਗਨੀ ਕਾਂਡ ਅਤੇ ਉਸ ਤੋਂ ਬਾਅਦ ਭੜਕੇ ਦੰਗਿਆਂ ਦੀ ਜਾਂਚ ਕਰ ਰਹੇ ਨਾਨਾਵਤੀ-ਮਹਿਤਾ ਜੁਡੀਸ਼ੀਅਲ ਕਮਿਸ਼ਨ ਦੇ ਸਾਹਮਣੇ ਉਨ੍ਹਾਂ ਨੇ ਮੰਨਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਜਨਰਲ ਸਕੱਤਰ ਜੈ ਦੀਪ ਪਟੇਲ ਨਾਲ 27 ਫਰਵਰੀ ਤੋਂ 1 ਮਾਰਚ 2002 ਵਿਚਾਲੇ ਕਈ ਵਾਰ ਗੱਲਬਾਤ ਕੀਤੀ। ਪਟੇਲ ਨਰੋਦਾ ਪਾਟਿਆ ਕਤਲੇਆਮ ਦੇ ਦੋਸ਼ੀ ਹਨ ਅਤੇ ਇਸੇ ਦੌਰਾਨ ਉਥੇ ਸਭ ਤੋਂ ਵੱਧ ਫਿਰਕੂ ਹਿੰਸਾ ਦੇਖੀ ਗਈ। ਕਮਿਸ਼ਨ ਨੇ ਮੁੱਖ ਮੰਤਰੀ ਦੇ ਟੈਲੀਫੋਨ ਦਾ ਸੰਚਾਲਨ ਕਰਨ ਵਾਲੇ ਮੋਦੀ ਦੇ ਤਿੰਨ ਸਹਿਯੋਗੀਆਂ ਓ. ਪ੍ਰਕਾਸ਼ ਸਿੰਘ, ਸੰਜੇ ਭਾਸਵਰ ਅਤੇ ਤਨਮੇ ਮਹਿਤਾ ਨੂੰ 27 ਫਰਵਰੀ ਤੋਂ 1 ਮਾਰਚ ਵਿਚਾਲੇ ਪਟੇਲ ਅਤੇ ਹੋਰ ਲੋਕਾਂ ਨਾਲ ਹੋਈ ਗੱਲਬਾਤ ਦਾ ਬਿਓਰਾ ਸੌਂਪਣ ਨੂੰ ਕਿਹਾ ਸੀ। ਸ਼ੁੱਕਰਵਾਰ ਨੂੰ ਇਨ੍ਹਾਂ ਤਿੰਨਾਂ ਨੇ ਇਸ ਸਬੰਧੀ ਸਹੁੰ ਪੱਤਰ ਸੌਂਪਿਆ। ਦੰਗਾ ਪੀੜਤਾਂ ਵਲੋਂ ਜਨ ਸੰਘਰਸ਼ ਮੰਚ ਦੀ ਪਟੀਸ਼ਨ 'ਤੇ ਇਹ ਹੁਕਮ ਦਿੱਤਾ ਗਿਆ।

ਸ: ਸਿਮਰਨਜੀਤ ਸਿੰਘ ਮਾਨ ਨੇ ਗੁਰਬਾਣੀ ਪ੍ਰਸਾਰਣ ਕਰਨ ਦੇ ਮਾਮਲੇ ’ਚ ਹੋਏ ਘਪਲੇ ਦੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ

ਚੰਡੀਗੜ੍ਹ 6 ਫਰਵਰੀ - ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਦਰਬਾਰ ਸਾਹਿਬ ਤੋਂ ਸਮੁੱਚੀ ਸਿੱਖ ਕੌਮ ਲਈ ਟੀ.ਵੀ. ਚੈਨਲ ਰਾਹੀਂ ਪ੍ਰਸਾਰਣ ਕੀਤੀ ਜਾਣ ਵਾਲੀ ਗੁਰਬਾਣੀ ਦੇ ਮਾਮਲੇ ਵਿੱਚ ਬੀਤੇ ਸਮੇਂ ਅਤੇ ਅਜੋਕੇ ਸਮੇਂ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਉਂਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ, ਇਸਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਤੇ ਅਧਿਕਾਰੀਆਂ ਲਈ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅੰਮ੍ਰਿਤਸਰ ਦੇ ਮੌਜੂਦਾ ਐਸ ਐਸ ਪੀ ਨੂੰ ਤੁਰੰਤ ਇਸ ਵਿਰੁੱਧ ਐਫ ਆਈ ਆਰ ਦਰਜ ਕਰਕੇ ਛਾਣਬੀਣ ਕਰਨ ਦੀ ਮੰਗ ਕਰਦੇ ਹੋਏ ਅੱਜ ਪਾਰਟੀ ਦੇ ਲੈਟਰਹੈਡ ਉਂਤੇ ਲਿਖਤੀ ਰੂਪ ਵਿੱਚ ਈਮੇਲ ਤੇ ਕੋਰੀਅਰ ਰਾਹੀਂ ਪੱਤਰ ਭੇਜਿਆ ਹੈ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗੁਰਬਾਣੀ ਪ੍ਰਸਾਰਣ ਕਰਨ ਵਾਲੇ ਈ ਟੀ ਸੀ ਚੈਂਨਲ ਤੇ ਪੀ ਟੀ ਸੀ ਚੈਂਨਲ ਦੇ ਮਾਲਕਾਂ, ਅਧਿਕਾਰੀਆਂ ਨੇ ਆਪੋ ਆਪਣੇ ਚੈਨਲਾਂ ਨੂੰ ਇਹ ਪ੍ਰੋਗਰਾਮ ਦਿਵਾਉਣ ਲਈ ਬੀਤੇ ਸਮੇਂ ਵਿੱਚ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ੍ਹ ਨੂੰ ਵੱਡੀਆਂ ਰਿਸ਼ਵਤਾਂ ਦਿੱਤੀਆਂ ਹਨ ਅਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਵਿੱਚੋਂ ਕੋਈ 300 ਕਰੋੜ ਦੇ ਲਗਭਗ ਵੱਡਾ ਘਪਲਾ ਕੀਤਾ ਗਿਆ ਹੈ ਜੋ ਜਸਟਿਸ ਅਜੀਤ ਸਿੰਘ ਬੈਂਸ ਚੇਅਰਮੈਨ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਤੇ ਸ: ਸਰਬਜੀਤ ਸਿੰਘ ਵੇਰਕਾ ਉਂਤੇ ਅਧਾਰਿਤ ਕਮੇਟੀ ਦੀ ਕੱਲ੍ਹ ਜਾਰੀ ਕੀਤੀ ਗਈ ਰਿਪੋਰਟ ਉਪਰੰਤ ਸਿੱਖ ਸੰਗਤਾਂ ਨੂੰ ਇਸ ਵੱਡੇ ਫਰੇਬ ਦੀ ਜਾਣਕਾਰੀ ਮਿਲੀ ਹੈ। ਸ: ਮਾਨ ਨੇ ਇਹ ਪੱਤਰ ਲਿਖਦੇ ਹੋਏ ਕਿਹਾ ਹੈ ਕਿ ਜੋ ਲੋਕ ਸਿੱਖ ਕੌਮ ਨੂੰ ਹਨੇਰੇ ਵਿੱਚ ਰੱਖ ਕੇ ਸਿੱਖ ਕੌਮ ਦੀ ਪਾਰਲੀਮੈਟ ਐਸ ਜੀ ਪੀ ਸੀ ਦੇ ਖਜ਼ਾਨੇ ਦੀ ਬੁਰੀ ਤਰ੍ਹਾ ਦੁਰਵਰਤੋਂ ਕਰਨ ਤੇ ਆਪਣੀਆਂ ਤਿਜੌਰੀਆਂ ਭਰਨ ਵਿੱਚ ਲੱਗੇ ਹੋਏ ਹਨ, ਅਜਿਹੇ ਮਹੰਤ ਬਿਰਤੀ ਵਾਲੇ ਲੋਕਾਂ ਨੂੰ ਹੁਣ ਸਿੱਖ ਕੌਮ ਨੂੰ ਇਸ ਮਹਾਨ ਸੰਸਥਾ ਦੇ ਪ੍ਰਬੰਧ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਲੋਕ ਕੇਵਲ ਕੌਮੀ ਸਰਮਾਏ ਦੀ ਹੀ ਦੁਰਵਰਤੋਂ ਨਹੀਂ ਕਰ ਰਹੇ ਬਲਕਿ ਆਪਣੀ ਮਲੀਨ ਬੁੱਧੀ ਰਾਹੀਂ ਕੌਮ ਵਿੱਚ ਗੈਰ ਇਖਲਾਕੀ, ਗੈਰ ਧਰਮੀ ਕਾਰਵਾਈਆਂ ਕਰਕੇ ਸਿੱਖ ਧਰਮ ਦੇ ਉਂਚੇ ਸੁੱਚੇ ਕਿਰਦਾਰ ਨੂੰ ਵੀ ਕੌਮਾਂਤਰੀ ਪੱਧਰ ਉਂਤੇ ਦਾਗੀ ਕਰ ਰਹੇ ਹਨ ਜੋ ਹੋਰ ਵੀ ਨਮੋਸ਼ੀ ਵਾਲੀ ਤੇ ਸਿੱਖ ਕੌਮ ਦੀ ਹੇਠੀ ਕਰਵਾਉਣ ਵਾਲੀ ਮੰਦਭਾਗੀ ਕਾਰਵਾਈ ਹੈ। ਉਨ੍ਹਾ ਸੰਬੰਧਿਤ ਜ਼ਿਲ੍ਹੇ ਦੇ ਐਸ ਐਸ ਪੀ ਨੂੰ ਪੁਰਜ਼ੋਰ ਗੁਜ਼ਾਰਿਸ਼ ਕਰਦੇ ਹੋਏ ਕਿਹਾ ਕਿ ਇਸ ਆਈ ਰਿਪੋਰਟ ਉਪਰੰਤ ਉਨ੍ਹਾ ਦਾ ਇਹ ਕਾਨੂੰਨੀ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਉਹ ਇਸ ਹੋਏ ਵੱਡੇ ਘਪਲੇ ਸੰਬੰਧੀ ਸੰਬੰਧਿਤ ਥਾਣੇ ਵਿੱਚ ਤੁਰੰਤ ਐਫ ਆਈ ਆਰ ਦਰਜ ਕਰਕੇ ਅਗਲੇਰੀ ਛਾਣਬੀਣ ਕਰਨ ਦੀ ਕਾਰਵਾਈ ਨੂੰ ਪੂਰਨ ਕਰਨ ਤੇ ਗੁਰੂ ਘਰਾਂ ਵਿੱਚ ਘੁਸਪੈਠ ਕੀਤੇ ਗਏ ਅਜਿਹੇ ਮਹੰਤ ਬਿਰਤੀ ਵਾਲੇ ਪ੍ਰਧਾਨਾਂ, ਪ੍ਰਬੰਧਕਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰਨ। ਉਨ੍ਹਾ ਦੇਸ਼-ਵਿਦੇਸ਼ਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਇਹ ਅਪੀਲ ਕੀਤੀ ਕਿ ਬੀਤੇ ਕਾਫੀ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਤ ਵੱਡੀਆਂ ਬੇਨਿਯਮੀਆਂ ਤੇ ਘਪਲੇ ਹੁੰਦੇ ਆ ਰਹੇ ਹਨ। ਜਿਸ ਲਈ ਮਰਹੂਮ ਜਥੇਦਾਰ ਟੌਹੜਾ ਤੋਂ ਲੈ ਕੇ ਸ: ਪ੍ਰਕਾਸ ਸਿੰਘ ਬਾਦਲ ਤੇ ਸ਼੍ਰੀ ਮੱਕੜ ਤੱਕ ਦੇ ਬਾਦਲ ਦਲੀਏ ਜ਼ਿੰਮੇਵਾਰ ਹਨ। ਹੁਣ ਸਿੱਖ ਕੌਮ ਨੂੰ ਪੂਰੀ ਸੰਜੀਦਗੀ ਨਾਲ ਅਮਲ ਕਰਦੇ ਹੋਏ ਅਜਿਹੇ ਮਹੰਤ ਬਿਰਤੀ ਵਾਲੇ ਲੋਕਾਂ ਨੂੰ ਇਸ ਮਹਾਨ ਸੰਸਥਾ ਵਿੱਚੋਂ ਬਾਹਰ ਕਰਨ ਦਾ ਸਮਾਂ ਆ ਗਿਆ ਹੈ। ਇਸ ਉਹ ਸੁਚੇਤ ਹੁੰਦੇ ਹੋਏ ਆਉਣ ਵਾਲੇ ਸਮੇ ਵਿੱਚ ਆਪਣੀਆਂ ਕੌਮੀ ਜ਼ਿੰਮੇਵਾਰੀਆਂ ਨੂੰ ਵੀ ਪੂਰਨ ਕਰਨ ਤੇ ਅਜਿਹੀਆਂ ਸਖਸੀਅਤਾਂ ਨੂੰ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਅੱਗੇ ਲਿਆਉਣ, ਜੋ ਸਹੀ ਮਾਇਨਿਆ ਵਿੱਚ ਸਿੱਖ ਕੌਮ ਦੀ ਇਸ ਪਾਰਲੀਮੈਂਟ ਵਿੱਚ ਬੇਗਮਪੁਰਾ ਜਾਂ ਹਲੇਮੀ ਰਾਜ ਵਾਲੀਆਂ ਖੂਬੀਆਂ ਨੂੰ ਉਜਾਗਰ ਕਰਨ ਤੇ ਗੁਰੂ ਸਾਹਿਬਾਨ ਦੀ ਸੋਚ ਉਂਤੇ ਅਮਲ ਕਰਨ ਦੇ ਸਮਰੱਥ ਹੋਣ।

ਸੀਮਿੰਟ, ਡੀਜ਼ਲ ਸਮੇਤ ਅੱਧਾ ਦਰਜਨ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ

ਚੰਡੀਗੜ੍ਹ 6 ਫਰਵਰੀ -ਪੰਜਾਬ ਵਿਚ ਸੀਮਿੰਟ, ਡੀਜ਼ਲ,ਪਲਾਈਵੁੱਡ ਸਮੇਤ ਅੱਧਾ ਦਰਜਨ ਚੀਜ਼ਾ ਦੇ ਰੇਟ 5 ਫਰਵਰੀ ਤੋਂ ਵਧ ਗਏ ਹਨ ਕਿਉਂਕਿ ਸਰਕਾਰ ਨੇ ਇਨ੍ਹਾਂ ਚੀਜ਼ਾਂ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਤੇ ਅਦਾਰਤ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਵਿਚ ਰੇਟ ਵਧਾਉਣ ਅਤੇ ਐਂਟਰੀ ਟੈਕਸ ਵਦਾਉਣ ਦੀ ਸਿਫਾਰਸ਼ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਐਂਟਰੀ ਵੱਲੋਂ ਐਂਟਰੀ ਟੈਕਸ ਅਤੇ ਅੱਧਾ ਦਰਜਨ ਵਸਤੂਆਂ ਦੇ ਰੇਟਾਂ ਵਿਚ ਵਾਧਾ 5 ਫਰਵਰੀ ਤੋਂ ਕੀਤਾ ਗਿਆ ਹੈ ਐਂਟਰੀ ਟੈਕਸ ਵਿਚ ਵਾਧਾ ਕਰਨ ਨਾਲ 120 ਕਰੋੜ ਰੁਪਏ ਦਾ ਵਾਧੂ ਟੈਕਸ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਹੋਵੇਗਾ। ਇਸ ਰਿਪੋਰਟ ਵਿਚ 4000 ਕਰੋੜ ਰੁਪਏ ਦਾ ਐਡਮਿਨ ਰੈਵੇਨਿਊ ਜੁਟਾਉਣ ਲਈ ਕੁਝ ਸੁਝਾਅ ਦਿੱਤੇ ਗਏ ਹਨ। ਸਰਕਾਰ ਨੇ ਕੈਬਨਿਟ ਵਿਚ ਇਸ ਰਿਪੋਰਟ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਅਦਿਕਾਰੀ ਨੇ ਦੱਸਿਆ ਕਿ ਸਥਾਨਕ ਉਦਯੋਗਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਨੁਕਸਾਨ ਤੋਂ ਬਚਣ ਲਈ ਕਈ ਵਸਤੂਆਂ ਤੇ ਐਂਟਰੀ ਲਗਾਇਆ ਜਾਵੇਗਾ।

ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਸੋਲਰ ਸਿਟੀ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ।

ਮੁਹਾਲੀ, 6 ਫਰਵਰੀ- ਪੰਜਾਬ ਊਰਜਾ ਵਿਕਾਸ ਏਜੰਸੀ ਦੇ ਚੇਅਰਮੈਨ ਮਨਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਸੌਰ ਊਰਜਾ ਪਰਿਯੋਜਨਾ ਨੂੰ ਬੜਾਵਾ ਦੇਣ ਦੇ ਲਈ ਪਹਿਲੇ ਪੜਾਅ ਵਿਚ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਸੋਲਰ ਸਿਟੀ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ। ਇਸ ਦੇ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਵਿਚ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਭੇਜਿਆ ਜਾ ਚੁੱਕਾ ਹੈ ਤਾਕਿ ਯੋਜਨਾ ’ਤੇ ਸਬਸਿਡੀ ਮਿਲ ਸਕੇ। ਇਸ ਨਾਲ ਸੌਰ ਊਰਜਾ ਚਲਿਤ ਉਪਕਰਨਾਂ ਨੂੰ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇਗਾ। ਚੇਅਰਮੈਨ ਮਨਜੀਤ ਸਿੰਘ ਨੇ ਕਿਹਾ ਕਿ ਪ੍ਰਦੇਸ ਸਰਕਾਰ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਚ ਸੌਲਰ ਸਿਸਟਮ ਵਿਕਸਿਤ ਕਰਨ ਦੇ ਲਈ 1 ਕਰੋੜ ਰੁਪਏ, ਦੁਰਗਿਆਨਾ ਮੰਦਰ ਦੇ ਲਈ 25 ਲੱਖ ਰੁਪਏ, ਜਲ੍ਹਿਆਂਵਾਲਾ ਬਾਗ ਦੇ ਲਈ 25 ਲੱਖ ਰੁਪਏ, ਸ੍ਰੀ ਆਨੰਦਪੁਰ ਸਾਹਿਬ ਦੇ ਲਈ 50 ਲੱਖ, ਸ੍ਰੀ ਤਲਵੰਡੀ ਸਾਬੋ ਦੇ ਲਈ 50 ਲੱਖ ਰੁਪਏ ਅਤੇ ਵਾਹਘਾ ਬਾਰਡਰ ਦੇ ਲਈ 50 ਲੱਖ ਰੁਪਏ ਮਨਜ਼ੂਰ ਕੀਤੇ ਹਨ। ਇਸ ਮੌਕੇ ’ਤੇ ਸੀਨੀਅਰ ਅਕਾਲੀ ਨੇਤਾ ਗੁਰਸੇਵ ਸਿੰਘ ਹਰਪਾਲਪੁਰ ਅਤੇ ਪੀਐਸ ਵਾਲੀਆ ਮੌਜੂਦ ਸਨ। ਬਿਜਲੀ ਦੀ ਕਮੀ ਨਾਲ ਜੂਝਦੇ ਹੋਏ ਪੰਜਾਬ ਵਿਚ ਸੋਲਰ ਸਿਸਟਮ ਨੂੰ ਬੜਾਵਾ ਦੇਣ ਦੀ ਸਖ਼ਤ ਜ਼ਰੂਰਤ ਹੈ। ਇਸ ਨਾਲ ਇਕ ਪਾਸੇ ਜਿੱਥੇ ਬਿਜਲੀ ਦੀ ਭਾਰੀ ਬੱਚਤ ਹੋਵੇਗੀ, ਉਥੇ ਹੀ ਲੋਕਾਂ ਦੇ ਜੀਵਨ ਇਕੋ ਫਰੈਂਡਲੀ ਸੌਰ ਊਰਜਾ ਨਾਲ ਰੌਸ਼ਨ ਹੋ ਸਕਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਚੇਅਰਮੈਨ ਮਨਜੀਤ ਸਿੰਘ ਨੇ ਕਹੀ। ਉਨ੍ਹਾਂ ਨੇ ਕਿਹਾ ਕਿ ਇਸ ਤਹਿਤ ਬਲਾਕ ਪੱਧਰ ’ਤੇ ਪਿੰਡਾਂ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾਣਗੇ। ਪੰਜਾਬ ਸਰਕਾਰ ਨੇ ਸੀਐਫਐਲ, ਸੋਲਰ ਵਾਟਰ ਹੀਟਿੰਗ ਸਿਸਟਮ, ਵੀਆਈਐਸ ਪੰਪ ਸੇਟ ਨੂੰ ਉਪਯੋਗ ਵਿਚ ਲਿਆਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਕਨੀਕ ਨਾਲ 25 ਪ੍ਰਤੀਸ਼ਤ ਬਿਜਲੀ ਦੀ ਬਚਤ ਹੋ ਸਕਦੀ ਹੈ। ਸੌਰ ਊਰਜਾ ਦਾ ਪ੍ਰਯੋਗ ਸਟਰੀਟ ਲਾਈਟ ਦੇ ਇਲਾਵਾ ਖੇਤੀ ਵਿਚ ਵੀ ਕੀਤਾ ਜਾ ਸਕਦਾ ਹੈ। ਊਰਜਾ ਸਰੰਕਸ਼ਣ ਵਿਭਾਗ ਦੇ ਲਈ ਮਈ ਤੋਂ ਆਮ ਬੱਲਬਾਂ ਦੇ ਮੁੱਲ ’ਤੇ ਪਿੰਡਾਂ ਵਿਚ ਸੀਐਫਐਲ ਟਿਊਬਾਂ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਇਹ ਯੋਜਨਾ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਚਲਾਈ ਜਾਵੇਗੀ। ਉਥੇ ਹੀ ਸਰਕਾਰੀ ਵਿਭਾਗਾਂ ਨੂੰ ਸੋਲਰ ਸਿਸਟਮ ਅਪਨਾਉਣ ਲਈ ਜ਼ੋਰ ਦਿੱਤਾ ਗਿਆ ਹੈ।

ਵਾਸਿੰਗਟਨ ਤੇ ਆਸੇ ਪਾਸੇ ਭਾਰੀ ਬਰਫਬਾਰੀ

ਵਾਸਿੰਗਟਨ ਵਿੱਚ 1870 ਤੋਂ ਲੈ ਕੇ ਹੁਣ ਤੱਕ ਇੱਕ ਫੁੱਟ ਤੋਂ ਵੱਧ ਬਰਫ 13 ਵਾਰ ਪਈ ਹੈ। 1922 ਵਿੱਚ ਸਭ ਤੋਂ ਵੱਧ ਬਰਫ ਰਿਕਾਰਡ ਕੀਤੀ ਗਈ ਜਦੋਂ 28 ਇੰਚ ਬਰਫ ਪਈ ਸੀ।ਪਰ ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਅਜੇ ਬਰਫਬਾਰੀ ਦਾ ਰਿਕਾਰਡ ਰੱਖਣਾ ਸ਼ੁਰੂ ਨਹੀਂ ਸੀ ਹੋਇਆ ਉਦੋਂ1772 ਵਿੱਚ ਵਾਸਿ਼ਗਟਨ ਵਿੱਚ ਤਿੰਨ ਫੁੱਟ ਬਰਫ ਪਈ ਸੀ। ਸ਼ਨੀਚਰਵਾਰ 6 ਫਰਵਰੀ ਨੂੰ ਦੁਪਹਿਰ ਤੱਕ 2 ਫੁੱਟ ਬਰਫ ਪੈ ਚੁੱਕੀ ਸੀ ਜਿਹੜੀ ਕਿ 90 ਸਾਲ ਵਿੱਚ ਰਿਕਾਰਡ ਦੱਸੀ ਜਾਂਦੀ ਹੈ।ਇਸ ਤੋਂ ਇਲਾਵਾ ਵੈਸਟਵਰਜੀਨੀਆਂ-ਡੈਲਵੇਅਰ-ਵਰਜੀਨੀਆ-ਪੈਨਸਲਵਾਨੀਆਂ-ਮੈਰੀਲੈਂਡ-ਨਿਊਜਰਸੀ ਵੀ ਭਾਰੀ ਬਰਫਬਾਰੀ ਨਾਲ ਢੱਕੇ ਗਏ ਹਨ।ਮੈਰੀ ਲੈਂਡ ਅਤੇ ਵਾਸਿੰਗਟਨ ਦੇ ਗਵਰਨਰਾਂ ਨੇ ਸਟੇਟ ਵਿੱਚ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।


ਹਉਮੈਂ ਅਧੀਨ ਹੋ ਕੇ ਜਥੇਦਾਰਾਂ ਤੇ ਪ੍ਰੋ: ਦਰਸ਼ਨ ਸਿੰਘ ਵੱਲੋਂ ਅਪਣਾਈ ਜਾ ਰਹੀ ਟਕਰਾਅ ਵਾਲੀ ਸੋਚ ਕੌਮ ਲਈ ਘਾਤਕ :- ਮਾਨ

ਫਤਿਹਗੜ੍ਹ ਸਾਹਿਬ, 5 ਫਰਵਰੀ :- “ ਇਸ ਗੱਲ ਤੋਂ ਕੋਈ ਵੀ ਸਿੱਖ ਮੁਨੱਕਰ ਨਹੀਂ ਹੋ ਸਕਦਾ ਕਿ, ਸਾਡੇ ਨਿਤਨੇਮ ਦੀਆਂ ਬਾਣੀਆਂ ਵਿੱਚੋ ਤਿੰਨ ਬਾਣੀਆਂ ਜਾਪੁ ਸਾਹਿਬ, ਚੌਪਈ ਸਾਹਿਬ ਤੇ ਸਵੱਈਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਤੇ ਰਚਨਾਵਾਂ ਵਿੱਚੋਂ ਹਨ। ਪਰ ਜਦੋਂ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਗਏ ਹਨ ਕਿ “ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ” ਫਿਰ ਕਿਸੇ ਹੋਰ ਗ੍ਰੰਥ, ਪੋਥੀ ਜਾਂ ਦੇਹਧਾਰੀ ਗੁਰੂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ੁਸੋਭਿਤ ਕਰਨਾ ਗੁਰੂ ਸਾਹਿਬਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਅਵੱਗਿਆ ਕਰਨ ਦੇ ਤੁੱਲ ਹੀ ਕਾਰਵਾਈ ਹੈ। ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ੁਸੋਭਿਤ ਕਰਨ ਦੀ ਜਿ਼ੱਦ ਕਰਨ ਵਾਲੇ, ਕੇਵਲ ਆਪਣੀ ਅਕਲ ਦਾ ਹੀ ਜਨਾਜ਼ਾ ਨਹੀਂ ਕੱਢ ਰਹੇ ਬਲਕਿ ਅਜਿਹਾ ਕਰਕੇ ਭਰਾ ਮਾਰੂ ਜੰਗ ਨੂੰ ਬੜਾਵਾ ਦੇਣ ਦੀ ਬੱਜਰ ਗੁਸਤਾਖੀ ਵੀ ਕਰ ਰਹੇ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਾਹਿਬਾਨ, ਸਿੱਖ ਕੌਮ, ਸੰਤ ਸਮਾਜ ਅਤੇ ਪ੍ਰੋ: ਦਰਸ਼ਨ ਸਿੰਘ ਵਿਚਕਾਰ ਨਾਨਕਸ਼ਾਹੀ ਕੈਲੰਡਰ, ਦਸ਼ਮ ਗ੍ਰੰਥ ਦੇ ਵਿਸ਼ੇ ਉੱਤੇ ਕੌਮ ਵਿੱਚ ਸ਼ੁਰੂ ਹੋਈ ਭਰਾ-ਮਾਰੂ ਜੰਗ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੈਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਜ਼ਾਹਿਰ ਕੀਤੇ। ਉਨ੍ਹਾ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਫਿਰ ਤੋਂ ਤਬਦੀਲੀ ਕਰਕੇ ਬਿਕ੍ਰਮੀ ਬਣਾਉਣਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥ ਨੂੰ ਸ਼ੁਸੋਭਿਤ ਕਰਨਾ, ਰਹਿਤ ਮਰਿਯਾਦਾ ਸੰਬੰਧੀ ਉੱਠੇ ਵਿਵਾਦ, ਮੀਰੀ-ਪੀਰੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਕਾਇਮ ਰੱਖਣ, ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਢੰਗ ਤਰੀਕਿਆਂ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਦੀ ਕੌਮੀ ਮਹੱਤਤਾ ਤੇ ਹੋ ਰਹੀ ਦੁਰਵਰਤੋਂ, ਧਰਮ ਉੱਤੇ ਰਾਜਸੀ ਸੋਚ ਦਾ ਹਾਵੀ ਹੋ ਜਾਣ ਦੀ ਮੰਦਭਾਗੀ ਕਾਰਵਾਈ, ਗੁਰੂ ਦੀ ਗੋਲਕ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ ਆਦਿ ਬਹੁਤ ਸਾਰੇ ਅਹਿਮ ਕੌਮੀ ਤੇ ਪੰਥਕ ਮੁੱਦੇ ਹਨ। ਜਿਨ੍ਹਾ ਦਾ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬੈਠ ਕੇ ਕੌਮ ਵਿੱਚ ਵਿਚਰ ਰਹੇ ਸਿਧਾਂਤਕ ਤੇ ਕੌਮੀ ਸੋਚ ਉਤੇ ਪਹਿਰਾ ਦੇਣ ਵਾਲੇ ਧਾਰਮਿਕ ਖਿਆਲਾਤਾਂ ਵਾਲੇ ਬੁੱਧੀਜੀਵੀਆਂ, ਵਿਦਵਾਨਾਂ ਉਤੇ ਅਧਾਰਿਤ ਇੱਕ ਕਮੇਟੀ ਬਣਾ ਕੇ ਤੇ ਸਮੁੱਚੇ ਪੰਥਕ ਗਰੁੱਪਾਂ ਦੀ ਪ੍ਰਵਾਨਗੀ ਨਾਲ ਕੋਈ ਸਾਰਥਕ ਹੱਲ ਕੱਢਦੇ ਹੋਏ ਇਨ੍ਹਾ ਉੱਠੇ ਮੁੱਦਿਆਂ ਦਾ ਅੰਤ ਕਰਨਾ ਬਣਦਾ ਹੈ। ਉਨ੍ਹਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਗ ਮਾਲਾ ਦੇ ਸੰਬੰਧ ਵਿੱਚ ਉੱਠੇ ਵਿਵਾਦ ਨੂੰ ਹੱਲ ਕਰਨ ਲਈ ਕਮੇਟੀ ਬਣਾਈ ਗਈ ਸੀ ਜਿਸਦੇ ਗਿਆਨੀ ਗੁਰਬਚਨ ਸਿੰਘ ਜੀ ਮੁਖੀ ਦਮਦਮੀ ਟਕਸਾਲ ਵੀ ਮੈਬਰ ਸਨ। ਜੇਕਰ ਉਦੋਂ ਇਹ ਕਮੇਟੀ ਉੱਠੇ ਵਿਵਾਦ ਨੂੰ ਹੱਲ ਕਰ ਸਕਦੀ ਹੈ ਤਾਂ ਹੁਣ ਅਜਿਹੀ ਵਿਦਵਾਨਾਂ ਦੀ ਕਮੇਟੀ ਕਿਉਂ ਨਹੀਂ ਬਣਾਈ ਜਾਂਦੀ?
ਸ: ਮਾਨ ਨੇ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਜੇਕਰ ਜਥੇਦਾਰ ਸਾਹਿਬਾਨ ਵੱਲੋਂ ਬਾਦਲ ਪਰਿਵਾਰ ਦੇ ਗੈਰ ਸਿਧਾਂਤਕ ਹੁਕਮਾਂ ਨੂੰ ਮੰਨ ਕੇ ਤਾਨਾਸ਼ਾਹੀ ਸੋਚ ਉੱਤੇ ਅਮਲ ਕਰਕੇ ਕਿਸੇ ਵੀ ਸਿੱਖ ਨੂੰ ਪੰਥ ਵਿੱਚੋਂ ਛੇਕਣ ਵਾਲੇ ਦਿਸ਼ਾਹੀਣ ਹੁਕਮਨਾਮਿਆਂ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਤਾਂ ਅਸੀਂ ਪ੍ਰੋ: ਦਰਸ਼ਨ ਸਿੰਘ ਵਰਗੀ ਸਖਸੀਅਤ ਵੱਲੋਂ ਪੰਜਾਬੀ ਦੇ ਮੋਹਾਲੀ ਤੋਂ ਪ੍ਰਕਾਸਿ਼ਤ ਹੋਣ ਵਾਲੇ ਇੱਕ ਅਖਬਾਰ ਤੇ ਚੰਡੀਗੜ੍ਹ ਤੇ ਜਲੰਧਰ ਦੇ ਅਲਾਸ਼ੀਨ ਡਰਾਇੰਗ ਰੂਮਾਂ ਵਿੱਚ ਬੈਠ ਕੇ ਸਿੱਖ ਕੌਮ ਸੰਬੰਧੀ ਭੰਬਲਭੁਸੇ ਪਾਉਣ ਵਾਲੇ ਆਪੂ ਬਣੇ ਕਈ ਅਖੌਤੀ ਬੁੱਧੀਜੀਵੀਆਂ ਦੀ ਪੰਥ ਮਾਰੂ ਸੋਚ ਨਾਲ ਖੜੋ ਕੇ ਲਾਈਨ ਵਾਹੁਣ ਅਤੇ ਦਸ਼ਮ ਗ੍ਰੰਥ ਸੰਬੰਧੀ ਬੇਲੋੜਾ ਵਿਵਾਦ ਖੜਾ ਕਰਨ ਤੇ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵਿੱਚ ਉਲਝਾਉਣ ਦੇ ਅਪਣਾਏ ਜਾ ਰਹੇ ਕੌਮ ਵਿਰੋਧੀ ਢੰਗ- ਤਰੀਕਿਆਂ ਨਾਲ ਵੀ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਦੂਸਰਾ ਇਹ ਭਰਾ ਮਾਰੂ ਜੰਗ ਹੋਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਰਾਜਸੀ ਹਕੂਮਤ ਪੰਜਾਬ ਸਰਕਾਰ ਤੇ ਧਾਰਮਿਕ ਸੰਸਥਾ ਐਸ ਜੀ ਪੀ ਸੀ ਉੱਤੇ ਕਾਬਿਜ਼ ਬਾਦਲ ਦਲੀਏ ਅਤੇ ਪੰਥ ਦੇ ਠੇਕੇਦਾਰ ਕਹਾਉਣ ਵਾਲੇ ਅਖੌਤੀ ਬੁੱਧੀਜੀਵੀ ਅਜਿਹੇ ਸਮੇਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ “ਸ਼ਬਦ ਗੁਰੂ” ਤੋਂ ਸੇਧ ਲੈਣ ਦੀ ਬਜਾਏ ਕਦੀ ਮੋਹਾਲੀ ਅਖਬਾਰ ਤੇ ਕਦੀ ਜਲੰਧਰੀ ਅਖਬਾਰ ਦੇ ਐਡੀਟਰਾਂ ਤੋਂ ਸੇਧਾਂ ਲੈਣ ਲੱਗ ਪਏ ਹਨ। ਜਿਹਨਾਂ ਨੂੰ ਸਿੱਖੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸਲੀਅਤ ਵਿੱਚ ਇਹ ਭਰਾ ਮਾਰੂ ਜੰਗ ਇਹਨਾਂ ਦੋਵਾਂ ਪੰਜਾਬੀ ਅਖਬਾਰਾਂ ਦੀ ਹੀ ਦੇਣ ਹੈ। ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਧਾਰਮਿਕ ਤੌਰ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿਆਸੀ ਤੌਰ ਤੇ ਮੀਰੀ ਪੀਰੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਮਾਨਦਾਰੀ ਨਾਲ ਸਮਰਪਿਤ ਹੋਣਾ ਪਵੇਗਾ। ਉਨ੍ਹਾ ਕਿਹਾ ਕਿ ਕੌਮ ਵਿੱਚ ਉੱਠਣ ਵਾਲੇ ਵਿਵਾਦਾਂ ਦਾ ਹੱਲ ਗੁਰੂ ਸਾਹਿਬਾਨ ਨੇ “ਸ਼ਬਦ ਗੁਰੂ” ਰਾਹੀਂ ਬਾਣੀ ਵਿੱਚ ਦਰਜ ਕੀਤਾ ਹੋਇਆ ਹੈ। ਲੋੜ ਕੇਵਲ ਸਹੀ ਰੂਪ ਵਿੱਚ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਹੈ। ਅਜਿਹੇ ਮੁੱਦਿਆਂ ਅਤੇ ਵਿਵਾਦਾਂ ਦਾ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਪ੍ਰਵਾਨ ਕਰਦੇ ਹੋਏ, ਸਰਵ ਪ੍ਰਵਾਨਿਤ ਢੰਗਾਂ, ਸਿਧਾਂਤਾਂ ਤੇ ਸੋਚ ਦੀ ਵਰਤੋਂ ਕਰਕੇ ਹੀ ਹੱਲ ਹੋਣਾ ਚਾਹੀਦਾ ਹੈ, ਨਾ ਕਿ ਅਖਬਾਰਾਂ ਤੇ ਮੀਡੀਏ ਵਿੱਚ ਸਿੱਖ ਕੌਮ ਦੀਆਂ, ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸੰਸਥਾਵਾਂ ਜਾਂ ਇੱਕ ਦੂਸਰੇ ਵਿਰੁੱਧ ਤੌਹੀਨ ਪੂਰਵਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਹੇਠੀ ਕਰਾਉਣ ਤੇ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰਨ ਦੀ ਮੰਦਭਾਗੀ ਕਾਰਵਾਈ ਕਰਕੇ।
ਉਨ੍ਹਾ ਕਿਹਾ ਕਿ ਅਸੀਂ (ਸਿੱਖ ਕੌਮ) ਵੀ ਦੋਸ਼ੀ ਹਾਂ ਜੋ ਅਜੇ ਤੱਕ ਪੂਰਨ ਸੁਚੇਤ ਹੀ ਨਹੀਂ ਕਿਉਂਕਿ 30 ਅਗਸਤ 2009 ਨੂੰ ਸਿੱਖ ਕੌਮ ਦੀ ਪਾਰਲੀਮੈਂਟ, ਐਸ.ਜੀ.ਪੀ.ਸੀ ਦੀ ਮਿਆਦ ਖਤਮ ਹੋ ਚੁੱਕੀ ਹੈ। ਉਸਦੀਆਂ ਚੋਣਾਂ ਕਰਾਉਣ ਲਈ ਸਿੱਖ ਕੌਮ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾ ਕਿਹਾ ਕਿ ਜੇਕਰ ਹਿੰਦੂ ਕੌਮ ਜਾਂ ਜਮਹੂਰੀਅਤ ਪਸੰਦ ਮੁਲਕਾਂ ਵਿੱਚ ਉੱਥੋ ਦੀਆਂ ਪਾਰਲੀਮੈਂਟ ਜਾਂ ਅਸੈਬਲੀ ਦੀ ਮਿਆਦ ਦਾ ਇੱਕ ਦਿਨ ਵੀ ਉੱਪਰ ਟੱਪ ਜਾਂਦੀ, ਤਾਂ ਉਹ ਲੋਕ ਕਦੋ ਦੇ ਸੜਕਾਂ ਤੇ ਨਿਕਲ ਚੁੱਕੇ ਹੁੰਦੇ। ਉਨ੍ਹਾ ਕਿਹਾ ਕਿ ਜੇਕਰ ਸਿੱਖ ਕੌਮ ਸੁਚੇਤ ਨਹੀਂ ਹੋਵੇਗੀ ਤਾਂ ਬਿੱਲੇ ਨੇ ਤਾਂ ਦੁੱਧ ਪੀ ਹੀ ਜਾਣਾ ਹੈ। ਸਾਡੇ ਲੀਡਰ ਤਾਂ ਏਜੰਸੀਆਂ ਦੇ ਇਸ਼ਾਰੇ ‘ਤੇ ਕੌਮ ਵਿਰੋਧੀ ਕਾਰਵਾਈਆਂ ਵਿੱਚ ਮਸ਼ਰੂਫ ਹਨ ਤੇ ਕੌਮ ਅਜੇ ਵੀ ਸੁੱਤੀ ਪਈ ਹੈ। ਉਨ੍ਹਾ ਕਿਹਾ ਕਿ ਉਪਰੋਕਤ ਦੋਵੇਂ ਅਖਬਾਰ ਤੇ ਕੁਝ ਗਿਣਤੀ ਦੇ ਅਖੌਤੀ ਬੁੱਧੀਜੀਵੀ ਸਿੱਖ ਕੌਮ ਨੂੰ ਆਪਣੇ ਮੁੱਖ ਨਿਸ਼ਾਨੇ “ਖਾਲਿਸਤਾਨ” ਵੱਲ ਦੇ ਰੁੱਖ ਤੋਂ ਮੋੜ ਕੇ ਫਜ਼ੂਲ ਦੇ ਵਿਵਾਦਾਂ ਵਿੱਚ ਉਲਝਾਉਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਚਾਹੀਦਾ ਇਹ ਹੈ ਕਿ ਕੌਮ ਨੂੰ ਭੰਬਲਭੂਸਿਆਂ ਵਿੱਚ ਫਸਾਉਣ ਦੀ ਬਜਾਏ 12 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਉੱਤੇ ਕੇਂਦਰਿਤ ਹੋ ਕੇ ਹੁੰਮ ਹੁੰਮਾ ਕੇ ਪਹੁੰਚਣਾ ਚਾਹੀਦਾ ਹੈ ਅਤੇ ਕੌਮ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਹੋਰ ਵਧੇਰੇ ਦ੍ਰਿੜਤਾ ਦੇਣੀ ਚਾਹੀਦੀ ਹੈ।

ਝੀਲ਼ ਵਾਲੇ, ਸ਼ਿਕਾਗੋ ਵਾਲੇ ਤੇ ਜਗੇੜੇ ਵਰਗੇ ਪਾਖੰਡੀ ਸਾਧਾਂ ’ਤੇ ਕਦੋਂ ਕਾਰਵਾਈ ਕਰੋਗੇ ‘ਜਥੇਦਾਰ’ ਜੀ? : ਕੈਨੇਡੀਅਨ

ਮੋਹਾਲੀ, 5ਫਰਵਰੀ : ਅਕਾਲ ਤਖ਼ਤ ’ਤੇ ਕਾਬਜ਼ ਜਥੇਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਛੇਕ ਦੇਣ ਦਾ ਫ਼ੈਸਲਾ ਤਾਂ ਬਹੁਤ ਜਲਦੀ ਨਾਲ ਲੈ ਲਿਆ ਪਰ ਸੰਤਾਂ ਦੇ ਰੂਪ ਵਿਚ ਵਿਚਰ ਰਹੀਆਂ ਕਾਲੀਆਂ ਭੇਡਾਂ ਜਿਨ੍ਹਾ ਬਾਰੇ ਲੰਮੇ ਸਮੇਂ ਤੋਂ ਇਨ੍ਹਾਂ ਜਥੇਦਾਰਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਬਾਰੇ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ। ਉਪ੍ਰੋਕਤ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਭਾਈ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਕਿ 31 ਦਸੰਬਰ 2009 ਨੂੰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਇਕ ਵਫਦ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਉਨ੍ਹਾਂ ਦੇ ਪੀ.ਏ. ਰਾਹੀਂ ਅਖੌਤੀ ਸਾਧ ਪ੍ਰਿਤਪਾਲ ਸਿਹੁੰ ਝੀਲ ਵਾਲੇ ਦੀਆਂ ਕਰਤੂਤਾਂ ਕਾਰਨ ਉਸਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਬੇਨਤੀ ਕੀਤੀ ਸੀ ਜਿਸ ’ਤੇ ਜਥੇਦਾਰਾਂ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਅਖੌਤੀ ਸੰਤ ਮਾਨ ਸਿੰਘ ਪਿਹੋਵਾ, ਦਲਜੀਤ ਸਿਘ ਸ਼ਿਕਾਗੋ ਦੀਆਂ ਕਰਤੂਤਾਂ ਬਾਰੇ ਵੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਕਈ ਵਾਰ ਜਥੇਦਾਰ ਨੂੰ ਬੇਨਤੀਆਂ ਕਰ ਚੁੱਕੀਆਂ ਹਨ ਪਰ ਜਥੇਦਾਰਾਂ ਨੂੰ ਇਨ੍ਹਾਂ ਲੋਕਾਂ ਵਿੱਚ ਕੋਈ ਖੋਟ ਸ਼ਾਇਦ ਇਸ ਲਈ ਨਜ਼ਰ ਨਹੀਂ ਆਈ ਕਿਉਂਕਿ ਇਹ ਪਾਖੰਡੀ, ਜਥੇਦਾਰਾਂ ਦੇ ਸਤਿਕਾਰਤ ਪੌਰਾਣਿਕ ਗ੍ਰੰਥਾਂ ਦੀਆਂ ਸਿਖਿਆਵਾਂ ਅਨੁਸਾਰ ਜੀਵਨ ਨਿਰਬਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਅਖੌਤੀ ਸਾਧ ਸ਼ਮਸ਼ੇਰ ਜਗੇੜੇ ਵਿਰੁੱਧ ਕਾਰਵਾਈ ਲਈ ਉਦੋਂ ਦੇ ਜਥੇਦਾਰ ਜੋਗਿੰਦਰ ਸਿੰਘ ‘ਵੇਦਾਂਤੀ’ ਨੇ ਪੀੜਤ ਲੜਕੀ ਨਾਲ ਵਾਅਦਾ ਕਰਕੇ ਪੀੜਤ ਲੜਕੀ ਨੂੰ ਹੀ ਦੋਸ਼ੀ ਠਹਿਰਾ ਦੇਣਾ ਉਪ੍ਰੋਕਤ ਤੱਥ ਲਈ ਇਕ ਵੱਡਾ ਸਬੂਤ ਹੈ ਕਿਉਂਕਿ ਜਗੇੜੇ ਦਾ ਜੀਵਨ ਢੰਗ ਵੀ ਤਾਂ ਵੇਦਾਂਤਾਂ ਦੀ ਸਿੱਖਿਆ ਤੋਂ ਹੀ ਪ੍ਰੇਰਿਤ ਹੈ। ਭਾਈ ਕਨੇਡੀਅਨ ਨੇ ਕਿਹਾ ਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਵਲੋਂ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਪਾਖੰਡਵਾਦ ਦੇ ਸਮਾਜ-ਵਿਰੋਧੀ ਅੱਡਿਆਂ ਨੂੰ ਪ੍ਰਫ਼ੁਲਤ ਕਰਨ ਲਈ ਹਰ ਤਰ੍ਹਾਂ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਹ ਧਿਰ ਗੁਰੂਘਰਾਂ ’ਤੇ ਕਾਬਜ਼ ਹੋ ਕੇ ਸਿੱਖ ਧਰਮ ਨੂੰ ਤਹਿਸ-ਨਹਿਸ ਕਰਨ ਦੀ ਪੰਥ ਵਿਰੋਧੀ ਸ਼ਕਤੀਆਂ ਵਲੋਂ ਮਿਲੀ ਡਿਊਟੀ ਨੂੰ ਹੀ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸ੍ਰੋਮਣੀ ਕਮੇਟੀ ਚੋਣਾਂ ਵਿਚ ਹਿੰਦੂਵਾਦ ਦੇ ਇਨ੍ਹਾਂ ਏਜੰਟ ਮਸੰਦਾਂ ਨੂੰ ਧੂਹ ਕੇ ਬਾਹਰ ਸੁੱਟਣ ਲਈ ਕੌਮ ਇਕਮੁੱਠ ਹੋ ਜਾਵੇ।

ਨਜਾਇਜ ਕਬਜਿਆ ਕਾਰਨ ਬਾਜ਼ਾਰ ਸੁੰਗੜਿਆ ਪ੍ਰਸ਼ਾਸਨ ਗਹਰੀ ਨੀਦ ਵਿਚ

ਮਾਛੀਵਾੜਾ 05 ਫਰਵਰੀ (ਸੁਸ਼ੀਲ ਸ਼ਰਮਾ) ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਇਕੋ-ਇੱਕ ਮੇਨ ਬਜ਼ਾਰ ਵਿਚ ਦੁਕਾਨਦਾਰਾ ਵੱਲੋ ਦੁਕਾਨਾ ਦੇ ਅੱਗੇ ਮਨ-ਮਾਨੇ ਢੰਗ ਨਾਲ ਰੱਖਿਆ ਸਮਾਨ 50 ਫੁੱਟੀ ਸੜਕ ਨੂੰ ਸੁੰਗੇੜ ਕੇ 20 ਫੁਟ ਦੀ ਕਰ ਦਿੰਦਾ ਹੈ। ਸ਼ਹਿਰ ਵਿਚ ਕੋਈ ਵੀ ਸਥਾਈ ਪਾਰਕਿੰਗ ਨਾ ਹੋਣ ਕਾਰਨ ਬਾਜ਼ਾਰ ਵਿਚ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਦੁਪਿਹਰ ਵੇਲੇ ਤਾ ਪੈਦਲ ਜਾਣ ਵਾਲਿਆ ਨੂੰ ¦ਘਣਾ ਮੁਸਕਿਲ ਹੋ ਜਾਦਾ ਹੈ,ਪਰ ਸਥਾਨਕ ਨਗਰ ਕੌਸ਼ਲ ਹੋਵੇ ਜਾ ਪੁਲਿਸ ਪ੍ਰਸ਼ਾਸਨ ਰਾਜਨੀਤਕ ਦਬਾਅ ਦੇ ਕਾਰਨ ਸ਼ਹਿਰ ਵਾਸੀਆ ਨੂੰ ਇਸ ਸਮੱਸਿਆ ਤੋ ਨਿਜਾਤ ਦਿਵਾਉਣ ਵਿਚ ਅਸਫਲ ਰਹੇ ਹਨ। ਖੰਨਾ-ਨਵਾ ਸ਼ਹਿਰ ਰੋਡ ਤੇ ਪੈਦੇ ਸ਼ਹਿਰ ਦੇ ਮੁੱਖ ਚੋਕ ਤੋ ਲੈ ਕੇ ਗਾਧੀ ਚੌਕ ਤੱਕ ਤਾ ਟ੍ਰੈਫਿਕ ਦੇ ਹਾਲਾਤ ਜਿਆਦਾ ਹੀ ਮਾੜੇ ਹਨ, ਪਿਛਲੇ ਕੁਝ ਦਿਨਾ ਤੋ ਟ੍ਰੈਫਿਕ ਪੁਲਿਸ ਦੇ ਜਵਾਨ ਮੁੱਖ ਚੌਕ ਵਿਚ ਤੈਨਾਤ ਤਾ ਹਨ, ਪਰ ਉਨ੍ਹਾ ਦਾ ਨਿਸ਼ਾਨਾ ਸਿਰਫ ਮੋਟਰ ਸਾਇਕਲ ਚਾਲਕ ਨੋਜਵਾਨ ਹੀ ਹਨ। ਬਜ਼ਾਰ ਸੁਰੂ ਹੁੰਦਿਆ ਹੀ ਬੇਤਰਤੀਬ ਖੜ੍ਹੇ ਛੋਟੇ-ਵੱਡੇ ਵਾਹਨਾ ਤੇ ਸਿਕੰਜਾ ਕੱਸਣਾ ਸਾਇਦ ਉਨ੍ਹਾ ਦੀ ਡਿਊਟੀ ਵਿਚ ਨਹੀ ਹੈ, ਗਾਧੀ ਚੌਕ ਦਾ ਵੀ ਇਹੀ ਹਾਲ ਹੈ,ਲੋਕ ਚੌਕ ਵਿਚ ਗੱਡੀ ਖੜ੍ਹੀ ਕਰ ਬਾਜ਼ਾਰ ਵਿਚ ਨਿਕਲ ਜਾਦੇ, ਟ੍ਰੈਫਿਕ ਜਾਮ ਹੋ ਜਾਣ ਤੇ ਇਨ੍ਹਾ ਨੂੰ ਪੁਛਣ ਵਾਲਾ ਕਈ ਨਹੀ ਹੈ। ਨਗਰ ਕੌਸ਼ਲ ਦੇ ਅਧਿਕਾਰੀ ਇੱਕ ਦੋ ਮਹੀਨੇ ਵਿਚ ਦੁਕਾਨਦਾਰਾ ਨੂੰ ਚਿਤਾਵਨੀ ਦੇ ਕੇ ਆਪਣੀ ਡਿਊਟੀ ਪੂਰੀ ਕਰ ਲੈਦੇ ਹਨ। ਗਾਧੀ ਚੌਕ ਦੇ ਕੁਝ ਦੁਕਾਨਾਦਾਰਾ ਨੇ ਆਪਣੀ ਬੇਬਸੀ ਜ਼ਾਹਰ ਕਰਦਿਆ ਕਿਹਾ ਕਿ ਜਿਆਦਾ ਸਮਾਨ ਬਾਹਰ ਕੱਢਣਾ ਮਜਬੂਰੀ ਹੈ ਨਹੀ ਤਾ ਲੋਕ ਕੋਈ ਵਾਹਨ ਅੱਗੇ ਲਾ ਕੇ ਚਲਦੇ ਬਣਦੇ ਹਨ ਕਈ ਵਾਰ ਤਾ ਇਹ ਵੀ ਵਾਪਰਿਆ ਹੈ ਕਿ ਤੂੰ ਤੂੰ-ਮੈ ਮੈ ਤੋ ਬਾਦ ਝਗੜਾ ਹੋਣ ਦੀ ਨੋਬਤ ਵੀ ਆਈ ਹੈ। ਉੱਥੇ ਹੀ ਕੁਝ ਡਰਾਇਵਰਾ ਨੇ ਦੱਸਿਆ ਕਿ ਜਦ ਕੋਈ ਪਾਰਕਿੰਗ ਹੀ ਨਹੀ ਹੈ ਤਾ ਗੱਡੀ ਕਿੱਥੇ ਖੜ੍ਹੀ ਕਰੀਏ ਬਾਜ਼ਾਰ ਵਿਚ ਖਰੀਦਦਾਰੀ ਕਰਨੀ ਹੈ ਤਾ ਗੱਡੀ ਵੀ ਇੱਥੇ ਹੀ ਖੜ੍ਹੀ ਕਰਨੀ ਹੋਵੇਗੀ। ਕਾਰਨ ਚਾਹੇ ਕੁਝ ਵੀ ਹੋਵੇ ਪਰ ਖਮਿਆਜ਼ਾ ਤਾ ਅਕਸਰ ਆਮ ਸ਼ਹਿਰ ਵਾਸੀਆ ਨੂੰ ਭੁਗਤਣਾ ਪੈਦਾ ਹੈ। ਇਸ ਸਬੰਧੀ ਜਦੋ ਪੁਲਿਸ ਨਾਲ ਗੱਲ ਕੀਤੀ ਤਾ ਉਨ੍ਹਾ ਕਿਹਾ ਕਿ ਸਾਡੇ ਕੋਲ ਕੋਈ ਇਸ ਤਰਾ ਦੀ ਗੱਲ ਨਹੀ ਆਈ ਪਰ ਫਿਰ ਵੀ ਅੱਜ ਤੋ ਬਾਦ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ।

ਭਾਰਤ ਸਰਕਾਰ ਵੱਲੋ 1857 ਤੋਂ ਪਹਿਲਾਂ ਦੇ ਸ਼ਹੀਦਾਂ ਨੂੰ ਅਣਗੌਲਿਆ ਕਰਨਾ ਮੰਦਭਾਗਾ : ਤਰਲੋਚਨ ਸਿੰਘ

ਅੰਮ੍ਰਿਤਸਰ, 5 ਫਰਵਰੀ -ਸ੍ਰ ਤਰਲੋਚਨ ਸਿੰਘ ਮੈਂਬਰ ਰਾਜ ਸਭਾ ਨੇ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਜ਼ਾਦੀ ਦੇ 6 ਦਹਾਕੇ ਬੀਤਣ ਉਪਰੰਤ ਕੇਂਦਰ ਸਰਕਾਰ ਨੇ ਜੰਗ-ਏ-ਆਜ਼ਾਦੀ ਵਿੱਚ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਨਾਵਾਂ ਨੂੰ ਇਕ ਰਜਿਸਟਰ ਵਿੱਚ ਦਰਜ ਕਰਨ ਦਾ ਫੈਸਲਾ ਲਿਆ ਅਤੇ ਪ੍ਰਧਾਨ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਣੀ ਉਚ ਪੱਧਰੀ ਕਮੇਟੀ ਵੱਲੋਂ ਇਹ ਕੰਮ ਇੰਡੀਅਨ ਕੌਂਸਲ ਆਫ ਰਿਸਰਚ ਦੇ ਸਪੁਰਦ ਕੀਤਾ ਗਿਆ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਰਜਿਸਟਰ ਵਿੱਚ ਕੇਵਲ 1857 ਦੇ ਗਦਰ ਅਤੇ ਉਸ ਤੋਂ ਬਾਅਦ ਦੀਆਂ ਆਜ਼ਾਦੀ ਲਹਿਰਾਂ ਨੂੰ ਅੰਗਰੇਜਾਂ ਖਿਲਾਫ ਕੀਤੇ ਘੋਲਾਂ ਦਾ ਹਿੱਸਾ ਮੰਨਿਆਂ ਗਿਆ ਹੈ । ਉਨ੍ਰਾਂ ਕਿਹਾ ਕਿ ਇਸ ਫੈਸਲੇ ਸਦਕਾ 1846 ਦੀ ਐਂਗਲੋ ਸਿੱਖ ਜੰਗ ਜਿਸ ਵਿੱਚ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ਅੰਗਰੇਜਾਂ ਵਿਰੁੱਧ ਸੰਘਰਸ਼ ਕੀਤਾ ਅਤੇ ਚਿੱਲਿਆਂ ਵਾਲਾ ਦੀ ਲੜਾਈ ਤੇ ਸ੍ਰ ਸ਼ਾਮ ਸਿੰਘ ਅਟਾਰੀ ਵਾਲਾ ਵੱਲੋਂ ਬਹਾਦਰੀ ਨਾਲ ਲੜੀ ਸਭਰਾਵਾਂ ਦੀ ਲੜਾਈ ਨੂੰ ਦੇਸ਼ ਦੀ ਆਜ਼ਾਦੀ ਦੇ ਅੰਦਲੋਨ ਦਾ ਹਿੱਸਾ ਨਹੀਂ ਮੰਨਿਆ ਗਿਆ। ਐਨਾ ਹੀ ਨਹੀਂ ਨਾਮਧਾਰੀ ਬਾਬਾ ਰਾਮ ਸਿੰਘ ਜੀ ਵੱਲੋਂ ਚਲਾਈ ਕੂਕਾ ਲਹਿਰ ਨੂੰ ਵੀ ਇਸ ਦਾ ਹਿੱਸਾ ਨਹੀਂ ਮੰਨਿਆ ਗਿਆ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਰਵੱਈਏ ਪ੍ਰਤੀ ਪੰਜਾਬੀਆਂ ਨੂੰ ਲਾਮਬੰਦ ਹੋ ਕੇ ਆਵਾਜ ਉਠਾਉਣ ਲਈ ਸੱਦਾ ਦਿੰਦਿਆਂ ਸਵਾਲ ਕੀਤਾ ਕਿ ਦੀਵਾਨ ਮੂਲ ਚੰਦ, ਜਨਰਲ ਮਾਖੇ ਖਾਂ ਅਤੇ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਵੱਲੋਂ ਅੰਗਰੇਜ ਸਾਮਰਾਜ ਨੂੰ ਦਿੱਤੀਆਂ ਚੁਣੌਤੀਆਂ ਦਾ ਭਾਰਤ ਸਰਕਾਰ ਦੀਆਂ ਨਜਰਾਂ ਵਿੱਚ ਕੋਈ ਮੁੱਲ ਹੈ ਜਾਂ ਨਹੀਂ? ਸ੍ਰ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਮੁੱਦਾ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਲੋੜ ਹੈ ਕਿ ਪੰਜਾਬ ਦੇ ਸਮੂਹ ਮੈਂਬਰ ਪਾਰਲੀਮੈਂਟ ਇਕਮੱਤ ਹੋ ਕੇ ਇਸ ਮਸਲੇ ਤੇ ਪਾਰਲੀਮੈਂਟ ਵਿੱਚ ਆਵਾਜ ਉਠਾਉਣ ਤਾਂ ਜੋ ਪੰਜਾਬ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਦੇਸ਼ ਦੇ ਇਤਿਹਾਸ ਵਿੱਚ ਬਣਦੀ ਥਾਂ ਮਿਲੇ। ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਇਕ ਹੋਰ ਵਿਤਕਰੇ ਵੱਲ ਧਿਆਨ ਦਿਵਾਉਂਦਿਆਂ ਸ੍ਰ ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਭਾਰਤ ਦੇ ਸਮੂਹ ਅੰਤਰ ਰਾਸ਼ਟਰੀ ਹਵਾਈ ਅੱਡਿਆਂ ਦੇ ਨਾਮ ਰੱਖੇ ਜਾ ਚੁੱਕੇ ਹਨ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਅੰਮ੍ਰਿਤਸਰ ਅੰਤਰ ਰਾਸ਼ਟਰੀ ਹਵਾਈ ਅੱਡਾ ਜਿਸ ਦਾ ਨਾਮ ਇਸ ਪਵਿੱਤਰ ਸ਼ਹਿਰ ਦੇ ਸੰਸਥਾਪਕ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ,'ਗੁਰੂ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅੱਡਾ' ਰੱਖਣ ਲਈ ਪੰਜਾਬ ਅਸੈਂਬਲੀ ਵੱਲੋਂ ਪ੍ਰਸਤਾਵ ਪਾਸ ਕਰਕੇ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਬਾਰੇ ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਭਾਰਤ-ਪਾਕਿ ਰਿਸ਼ਤਿਆਂ ਬਾਰੇ ਗੱਲਬਾਤ ਕਰਦਿਆਂ ਸ੍ਰ ਤਰਲੋਚਨ ਸਿੰਘ ਨੇ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਵੀਜਾ ਕੇਂਦਰ ਖੋਲੇ ਜਾਣ ਦੀ ਲੋੜ ਤੇ ਜੋਰ ਦਿੱਤਾ ਤਾਂ ਜੋ ਦੋਹਾਂ ਦੇਸ਼ਾਂ ਦੇ ਬਾਸ਼ੰਦਿਆਂ ਵਿੱਚ ਨੇੜਤਾ ਬਣੇ। ਉਨ੍ਹਾਂ ਕਿਹਾ ਕਿ 1947 ਤੋਂ ਪਹਿਲਾਂ ਪੈਦਾ ਹੋਏ ਵਿਅਕਤੀਆਂ ਨੂੰ ਜੋ ਕਿ ਇਸ ਸਮੇਂ ਲਹਿੰਦੇ ਜਾਂ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਹਨ, ਆਪਣੇ ਜੱਦੀ ਪਿੰਡਾਂ ਵਿੱਚ ਜਾਣ ਲਈ ਅਤੇ ਆਪਣੀ ਜਨਮ ਭੂਮੀਂ ਨੂੰ ਨਤਮਸਤਕ ਹੋਣ ਲਈ ਵਿਸ਼ੇਸ਼ ਪਰਮਿਟ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਆਪਣੀ ਮਿੱਟੀ ਨੂੰ ਸਲਾਮ ਕਰਨ ਦੇ ਇਛੁੱਕ ਅਜਿਹੇ ਵਿਅਕਤੀਆਂ ਲਈ ਪਾਸਪੋਰਟ ਦੀ ਥਾਂ ਵਿਸ਼ੇਸ਼ ਪਰਮਿਟ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਅੰਤਮ ਸਮੇਂ ਆਪਣੀ ਮਾਤ ਭੂਮੀਂ ਨੂੰ ਸਿਜਦਾ ਕਰ ਸਕਣ।

'ਪੰਜਾਬ ਅੰਤਰ-ਰਾਸ਼ਟਰੀ ਯੂਨੀਵਰਸਿਟੀ' ਸਥਾਪਿਤ ਹੋਣ ਦਾ ਰਾਹ ਪੱਧਰਾ

ਚੰਡੀਗੜ੍ਹ, 5 ਫਰਵਰੀ - ਲੁਧਿਆਣਾ ਦੇ ਨੇੜੇ 35 ਏਕੜ ਰਕਬੇ ਵਿੱਚ ਵਿਸ਼ਵ ਪੱਧਰ ਦੀ 'ਪੰਜਾਬ ਅੰਤਰ-ਰਾਸ਼ਟਰੀ ਯੂਨੀਵਰਸਿਟੀ' ਸਥਾਪਿਤ ਹੋਣ ਦਾ ਰਾਹ ਪੱਧਰਾ ਹੋਣ ਦੇ ਨਾਲ ਹੀ ਪੰਜਾਬ ਨੇ ਉਚ ਸਿਖਿਆ ਦੇ ਖੇਤਰ ਵਿੱਚ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ । ਇਹ ਯੂਨੀਵਰਸਿਟੀ ਕਾਰਨੇਗੀ ਮੈਲਿਨ ਯੂਨੀਵਰਸਿਟੀ ਪਿਟਸਬਰਗ ਯੂ. ਐਸ. ਏ. ਦੀ ਭਾਈਵਾਲੀ ਨਾਲ ਬਣਾਈ ਜਾ ਰਹੀ ਹੈ। ਪ੍ਰਸਤਾਵਿਤ ਯੂਨੀਵਰਸਿਟੀ ਇਕ ਸਾਂਝਾ ਉਦਮ ਹੈ ਜਿਸ ਨੂੰ ਆਈ.ਆਰ.ਈ.ਓ. ਗਰੁੱਪ ਵਲੋ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਦੀ ਚੀਫ ਐਗਜੈਟਿਵ ਆਫਿਸਰ ਕਾਰਨੇਗੀ ਮੈਲਿਨ ਸ੍ਰੀ ਗਿਲ ਤਰਾਨ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ, ਜਿਨ੍ਹਾ ਨੇ ਰਾਜ ਵਿੱਚ ਨਵੀ' ਯੂਨੀਵਰਸਿਟੀ ਦੀ ਸਥਾਪਨਾ ਲਈ ਭਾਰੀ ਦਿਲਚਸਪੀ ਦਿਖਾਈ। ਸ੍ਰੀ ਤਰਾਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਸਤਾਵ ਅਨੁਸਾਰ ਯੂਨੀਵਰਸਿਟੀ ਵਿੱਚ ਪੰਜ ਸਕੂਲ ਹੋਣਗੇ ਜਿੰਨਾਂ ਵਿੱਚ ਇੰਜੀਨੀਅਰਿੰਗ ਅਤੇ ਤਕਨਾਲੋਜੀ, ਸਿਖਿਆ ਅਤੇ ਟੀਚਰਜ਼ ਸਿਖਲਾਈ, ਅਪਲਾਈਡ ਸਾਇੰਸ, ਹਿਊਮਨਿਟੀਜ਼ ਅਤੇ ਭਾਸ਼ਾਵਾਂ ਅਤੇ ਮੈਨੇਜਮੈਂਟ ਅਤੇ ਬਿਜਨਸ ਸਟੱਡੀਜ਼ ਸ਼ਾਮਲ ਹੋਣਗੇ। ਇਹ ਕੋਰਸ ਯੂ.ਐਸ.ਏ. ਕੈ'ਪਸ ਵਿੱਚ ਚਲਾਏ ਜਾਂਦੇ ਕੋਰਸਾਂ ਦੇ ਬਰਾਬਰ ਹੋਣਗੇ।ਇਹ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ ਕਿ ਇਸ ਯੂਨੀਵਰਸਿਟੀ ਵਲੋ' ਦਿੱਤੀਆਂ ਗਈਆਂ ਡਿਗਰੀਆਂ ਨੂੰ ਯੂ.ਐਸ.ਏ. ਵਿੱਚ ਮਾਨਤਾ ਮਿਲੇ। ਸ੍ਰੀ ਤਰਾਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਿਖਿਆ ਦੀ ਲਾਗਤ ਅੰਤਰ-ਰਾਸ਼ਟਰੀ ਵਿਦਿਆਰਥੀਆਂ ਕੋਲੋਂ ਅਮਰੀਕਾ ਵਿੱਚ ਲਈ ਜਾਂਦੀ ਫੀਸ ਦਾ ਮਾਮੂਲੀ ਹਿੱਸਾ ਹੋਵੇਗੀ। ਤਕਨੀਕੀ ਕੋਰਸ ਸਥਾਨਕ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੇ ਜਾਣਗੇ। ਉਹਨਾ ਦੱਸਿਆ ਕਿ ਕਾਰਨੇਗੀ ਮੈਲਿਨ ਯੂਨੀਵਰਸਿਟੀ ਅਮਰੀਕਾ ਦੀਆਂ ਪਹਿਲੀਆਂ 10 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੈ ਅਤੇ ਇਸ ਦਾ ਰੋਬੋਟਿਕਸ ਵਿਭਾਗ ਸਭ ਤੋਂ ਵਧੀਆ ਵਿਭਾਗਾਂ ਵਿਚੋਂ ਨੰਬਰ 1 'ਤੇ ਹੈ। ਉਹਨਾਂ ਕਿਹਾ ਕਿ ਅਜਿਹੀਆਂ ਅਤਿ ਆਧੁਨਿਕ ਸਿਖਿਆ ਸੰਸਥਾਵਾਂ ਚੀਨ, ਦੋਹਾ (ਕਤਰ) ਅਤੇ ਕਜਾਕਿਸਤਾਨ ਵਿੱਚ ਵੀ ਸਥਾਪਿਤ ਕੀਤੀਆਂ ਗਈਆਂ ਹਨ। ਪ੍ਰਸਤਾਵਿਤ ਯੂਨੀਵਰਸਿਟੀ ਦੀ ਸਥਾਪਨਾ ਲਈ ਸਿਧਾਂਤਕ ਪ੍ਰਵਾਨਗੀ ਦਿੰਦੇ ਹੋਏ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਮੁੱਚਾ ਪ੍ਰੋਜੈਕਟ ਦੋ ਹਫਤਿਆਂ ਵਿੱਚ ਕਲੀਅਰ ਕਰ ਦਿੱਤਾ ਜਾਵੇਗਾ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਸਾਰੀਕਰਨ ਅਤੇ ਉਦਾਰਵਾਦੀ ਆਰਥਿਕਤਾ ਦੇ ਸੰਦਰਭ ਵਿੱਚ ਉਚ ਸਿਖਿਆ ਦਾ ਮਿਆਰ ਵਿਸ਼ਵ ਪੱਧਰੀ ਹੋਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਭਾਰਤ ਦੀ 65 ਫੀਸਦੀ ਜਨਸੰਖਿਆ ਨੌਜਵਾਨਾਂ ਦੀ ਹੈ ਜੋ 40 ਸਾਲ ਦੀ ਉਮਰ ਤੋਂ ਘੱਟ ਹਨ। ਉਹਨਾਂ ਉਮੀਦ ਪ੍ਰਗਟ ਕੀਤੀ ਹੈ ਕਿ ਭਾਰਤ ਅਤੇ ਪੰਜਾਬ ਵਾਧਾ ਦਰ ਨੂੰ 10 ਫੀਸਦੀ ਤੱਕ ਲਿਜਾ ਸਕਦੇ ਹਨ ਜੇ ਅਸੀਂ ਸਾਰੇ ਅਨੁਸ਼ਾਸਨਾਂ ਵਿੱਚ ਸਿਖਿਅਤ ਯੂਨੀਵਰਸਿਟੀ ਗਰੈਜੂਏਟ ਤਿਆਰ ਕਰੀਏ। ਉਹਨਾਂ ਕਿਹਾ ਕਿ ਸਿਖਿਆ ਮੰਤਰੀ ਨੂੰ ਪੰਜਾਬ ਵਿੱਚ ਸਿਖਿਆ ਸੈਕਟਰ ਦੇ ਬੜਾਵੇ ਲਈ ਸਿਖਿਆ ਵਿੱਚ ਨਿਵੇਸ਼ ਲਿਆਉਣ ਦੀ ਲੰਮੀ ਮਿਆਦ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਨੂੰ ਸਿਖਿਆ ਦਾ ਧੁਰਾ ਬਣਾਇਆ ਜਾ ਸਕੇ। ਉਹਨਾਂ ਨੇ ਸਿਖਿਆ ਵਿਭਾਗ ਨੂੰ ਚੰਡੀਗੜ੍ਹ ਦੇ ਨੇੜੇ 2000 ਏਕੜ ਰਕਬੇ ਵਿੱਚ ਇਕ ਸਿਖਿਆ ਸਿਟੀ ਵਿਕਸਿਤ ਕਰਨ ਦਾ ਵਿਆਪਕ ਪ੍ਰਸਤਾਵ ਤਿਆਰ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਵਧੀਆ ਬੁਨਿਆਦੀ ਢਾਂਚਾ ਹੈ ਜਿਸ ਦੀ ਸਿਖਿਆ ਦੇ ਖੇਤਰ ਵਿੱਚ ਬੜਾਵੇ ਲਈ ਵਰਤੋ' ਕਰਨੀ ਚਾਹੀਦੀ ਹੈ। ਸਿਖਿਆ ਮੰਤਰੀ ਸ੍ਰੀਮਤੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਰਾਜ ਸਰਕਾਰ ਉਚ ਸਿਖਿਆ ਦੇ ਬੜਾਵੇ ਲਈ ਨਿੱਜੀ ਸੈਕਟਰ ਦੀਆਂ ਯੂਨੀਵਰਸਿਟੀਆਂ ਦਾ ਸਵਾਗਤ ਕਰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਦੇਣ ਦੇ ਨਾਲ ਫੀਸ ਦਾ ਦਰਮਿਆਨਾ ਢਾਂਚਾ ਅਪਨਾਏ ਜਾਣ 'ਤੇ ੋਜ਼ਰ ਦਿੱਤਾ।


ਦਿੱਲੀ ਹਾਈ ਕੋਰਟ ਵੱਲੋ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਸੀ.ਬੀ.ਆਈ. ਦੀ ਆਲੋਚਨਾ

ਨਵੀਂ ਦਿੱਲੀ, 3 ਫਰਵਰੀ - ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਸੀ.ਬੀ.ਆਈ. ਅਤੇ ਹੋਰ ਏਜੰਸੀਆਂ ਦੀ ਆਲੋਚਨਾ ਕੀਤੀ ਹੈ । ਅਦਾਲਤ ਨੇ ਉਨ੍ਹਾਂ ਨੂੰ ਗ਼ੈਰ ਸੰਵੇਦਨਸ਼ੀਲ ਕਰਾਰ ਦਿੰਦਿਆਂ ਮਾਮਲਿਆਂ ਦੇ ਤੁਰੰਤ ਨਿਪਟਾਰੇ ਦੀ ਲੋੜ ਪ੍ਰਗਟਾਈ। ਅਦਾਲਤ ਅਨੁਸਾਰ ਇਸਦੇ ਲਈ ਵਿਸ਼ੇਸ਼ ਸਰਕਾਰੀ ਵਕੀਲ ਦੀ ਨਿਯੁਕਤੀ ਦੀ ਲੋੜ ਹੈ। ਮਾਨਯੋਗ ਮੁੱਖ ਜੱਜ ਏ.ਪੀ.ਸ਼ਾਹ ਦੀ ਪ੍ਰਧਾਨਗੀ ਵਿਚ ਹਾਈਕੋਰਟ ਦੀ ਇਕ ਬੈਂਚ ਨੇ ਕਿਹਾ ਕਿ ਤੁਹਾਨੂੰ ਪੀੜਤਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਡਾਇਰੈਕਟਰ ਨੂੰ ਮਾਮਲਿਆਂ ਦੇ ਨਿਪਟਾਰੇ ਲਈ ਇਕ ਸੀਨੀਅਰ ਵਕੀਲ ਦੀ ਨਿਯੁਕਤੀ ਲਈ ਕਹੋ। ਬੈਂਚ ਨੇ ਕਿਹਾ ਕਿ ਇਹ ਇਕ ਨਿਆਂ ਸੰਗਤ ਮੰਗ ਹੈ। ਇਨ੍ਹਾਂ ਮਾਮਲਿਆਂ ਨੂੰ ਨਿਯਮਤ ਮਾਮਲਿਆਂ ਵਾਂਗ ਨਾ ਲਵੋ। ਅਦਾਲਤ ਨੇ ਏਜੰਸੀਆਂ ਨੂੰ ਸੰਵੇਦਨਸ਼ੀਲਤਾ ਵਰਤਣ ਲਈ ਕਿਹਾ। ਬੈਂਚ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਨਾਲ ਜੁੜੀ ਇਤਿਹਾਸਕ ਪਿੱਠ ਭੂਮੀ ਅਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰਖਿਆ ਜਾਵੇ। ਜੱਜ ਨੇ ਕਿਹਾ ਕਿ ਕੀ ਤੁਹਾਨੂੰ ਨਹੀਂ ਲਗਦਾ ਕਿ ਗੁਜਰਾਤ ਦੰਗਿਆਂ ਦੇ ਮਾਮਲਿਆਂ ਵਾਂਗ ਇਨ੍ਹਾਂ ਮਾਮਲਿਆਂ ਨੂੰ ਨਿਪਟਾਉਣ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਕੈਪਟਨ ਨੂੰ ਬਣਾਏ ਜਾਣ ਦੀ ਸੰਭਾਵਨਾ

ਚੰਡੀਗੜ੍ਹ, 4 ਫਰਵਰੀ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤੇ ਹੋਰ ਅਹੁਦੇਦਾਰ ਅਤੇ ਜ਼ਿਲ੍ਹਾ ਪ੍ਰਧਾਨ ਲਗਵਾਉਣ ਲਈ ਪੰਜਾਬ ਤੋਂ ਕਾਂਗਰਸ ਆਲਾ ਕਮਾਨ ਨੂੰ ਇੱਕ ਸਾਬਕਾ ਮੰਤਰੀ ਦੀ ਅਗਵਾਈ ਵਿੱਚ ਵੱਡਾ ਵਫਦ ਮਿਲਿਆ। ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਅਸੈਂਬਲੀ ਦੀਆਂ ਚੋਣਾਂ ਨੇੜੇ ਆਉਣ ਕਰਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਜਲਦੀ ਬਣਾਏ ਜਾਣ। ਪਤਾ ਲੱਗਾ ਹੈ ਕਿ ਆਲਾ ਕਮਾਨ ਪੰਜਾਬ ਵਿੱਚ ਜਲਦੀ ਹੀ ਨਵੇਂ ਪ੍ਰਧਾਨ ਲਾਉਣ ਤੇ ਜ਼ਿਲ੍ਹਾ ਪ੍ਰਧਾਨ ਲਾਉਣ ਲਈ ਫੈਸਲਾ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਜਦੋਂ ਇਹ ਪਤਾ ਲੱਗਾ ਕਿ ਕਾਂਗਰਸ ਆਲਾ ਕਮਾਨ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਅਤੇ ਜ਼ਿਲ੍ਹਿਆਂ ਦੇ ਪ੍ਰਧਾਨ ਭਾਰਤ ਦੇ ਆਧਾਰ ਉੱਤੇ ਵੋਟਾਂ ਪਾ ਕੇ ਨਹੀਂ ਚੁਣ ਰਿਹਾ। ਸਗੋਂ ਕਾਂਗਰਸ ਦੀ ਰਿਵਾਇਤੀ ਫੈਸਲੇ ਮੁਤਾਬਕ ਸਭ ਉੱਪਰ ਤੋਂ ਲਿਸਟਾਂ ਬਣ ਕੇ ਆ ਜਾਣਗੀਆਂ ਤੇ ਸਰਬ ਸੰਮਤੀ ਕਰਕੇ ਚੋਣ ਪ੍ਰਕਿਰਿਆ ਵੀ ਪੂਰੀ ਕਰ ਲਈ ਜਾਵੇਗੀ। ਇਸ ਕਰਕੇ ਹੁਣ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਵੀ ਦਿੱਲੀ ਤੋਂ ਹੀ ਬਣ ਕੇ ਆਵੇਗੀ। ਕਾਂਗਰਸ ਆਲਾ ਕਮਾਨ ਕਮਾਨ ਦੇ ਇਸ ਗੁਪਤ ਫੈਸਲੇ ਨਾਲ ਅਤੇ ਉਪਰੋਂ ਨਿਯੁਕਤੀਆਂ ਕਰਨ ਦੇ ਆਦੇਸ਼ਾਂ ਨਾਲ ਪੰਜਾਬ ਵਿੱਚ ਭਾਰਤੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਫੂਕ ਨਿਕਲ ਗਈ ਹੈ, ਕਿਉਂਕਿ ਕੇ.ਪੀ. ਭੱਠਲ ਧੜੇ ਵੱਲੋਂ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਧੜੇ ਗੁੱਠੇ ਲਾਈਨ ਲਗਾਇਆ ਜਾ ਸਕੇ, ਪਰ ਹੁਣ ਕਾਂਗਰਸ ਆਲਾ ਕਮਾਨ ਨੇ ਜ਼ਿਲ੍ਹਾ ਪ੍ਰਧਾਨ ਉੱਪਰੋਂ ਹੀ ਚੋਣ ਪ੍ਰਕਿਰਿਆ ਪੂਰੀ ਕਰਕੇ ਚੁਣਨ ਦਾ ਫਤਵਾ ਇੱਕ ਲਿਸਟ ਭੇਜ ਕੇ ਕਰ ਦੇਣਾ ਹੈ।
ਇਹੀ ਪ੍ਰਕਿਰਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਲਈ ਆਪਣਾ ਹੀ ਜਾਵੇਗਾ। ਇਸ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਆਲਾ ਕਮਾਨ ਵੱਲੋਂ ਬਣਾਈ ਲਿਸਟ ਮੁਤਾਬਕ ਹੀ ਚੋਣ ਪਕਿਰਿਆ ਪੂਰੀ ਕਰਕੇ ਬਣਾਇਆ ਜਾਵੇਗਾ। ਬਕਾਇਦਾ ਕਾਗਜ ਵਿਖਾ ਕੇ ਕਰਵਾਏ ਜਾਣਗੇ, ਪਰ ਇੱਕ-ਇੱਕ ਕਾਂਗਰਸ ਉਮੀਦਵਾਰ ਉਹ ਕਾਗਜ ਦਾਖਲ ਕਰੇਗਾ, ਜਿਸ ਨੂੰ ਦਿੱਲੀ ਤੋਂ ਕਾਂਗਰਸ ਆਲਾ ਕਮਾਨ ਦਾ ਥਾਪੜਾ ਹੋਵੇਗਾ। ਇਹੀ ਪ੍ਰਕਿਰਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਲਈ ਅਪਣਾਈ ਜਾਵੇਗੀ। ਉੱਧਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਵਿੱਚ ਸਰਗਰਮ ਹਨ। ਪਤਾ ਲੱਗਾ ਹੈ ਕਿ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਰੇ ਅਹੁਦੇਦਾਰ ਉਨ੍ਹਾਂ ਦੀ ਹੀ ਸਹਿਮਤੀ ਨਾਲ ਨਿਯੁਕਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਿਆਂ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ਲਈ ਆਪਣੀ ਇੱਕ ਗੁਪਤ ਲਿਸਟ ਕਾਂਗਰਸ ਆਲਾ ਕਮਾਨ ਨੂੰ ਪੇਸ਼ ਕੀਤੀ ਹੈ। ਪਤਾ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਕਈ ਹਿਮਾਇਤੀ ਦਿੱਲੀ ਵਿੱਚ ਆਲਾ ਕਮਾਨ ਨੂੰ ਮਿਲੇ, ਜਿਨ੍ਹਾਂ ਵਿੱਚ ਸਵਰਗੀ ਸ. ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਪੰਜਾਬ ਦਾ ਨਵਾਂ ਪ੍ਰਧਾਨ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ ਕੀਤੀ ਹੈ। ਇਸ ਤਰ੍ਹਾਂ ਹੋਰ ਕੋਈ ਨੇਤਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਕਾਂਗਰਸ ਹਾਈਕਮਾਨ ਨੂੰ ਮਿਲੇ।

ਪ੍ਰੋ. ਦਰਸ਼ਨ ਸਿੰਘ ਦਾ ਸਾਥ ਦੇਣ ਵਾਲਿਆਂ ਤੋਂ ਕੌਮ ਸੁਚੇਤ ਰਹੇ : ਮੱਕੜ

ਅੰਮ੍ਰਿਤਸਰ, 4 ਫਰਵਰੀ - ਸਥਾਨਕ ਗੁਰੂ ਨਾਨਕ ਨਿਵਾਸ ਇਕੱਤਰਤਾ ਹਾਲ 'ਚ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰੋ: ਦਰਸ਼ਨ ਸਿੰਘ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਗੰਦੀ, ਭੱਦੀ ਤੇ ਨਾ ਸੁਣਨਯੋਗ ਵਰਤੀ ਸ਼ਬਦਾਵਲੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਪਾਸ ਸਪਸ਼ਟੀਕਰਨ ਦੇਣ ਦੀ ਬਜਾਏ ਕੀਤਾ ਪਾਖੰਡ ਅਤੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਨੀਵੇਂ ਪੱਧਰ ਦੀ ਸ਼ਬਦਾਵਲੀ ਅਜਿਹਾ ਸਭ ਵਰਤਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਹੈ । ਦਰਸ਼ਨ ਸਿੰਘ ਰਾਗੀ ਨੂੰ ਪੰਥ 'ਚੋਂ ਛੇਕੇ ਜਾਣ ਉਪ੍ਰੰਤ ਪੰਥ ਵਿਰੋਧੀ ਏਜੰਸੀਆਂ ਦੇ ਇਸ਼ਾਰੇ 'ਤੇ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਜ਼ੋਰਦਾਰ ਨਿੰਦਾ ਦਾ ਮਤਾ ਪਾਸ ਕਰਦਿਆਂ ਸੰਗਤਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਵਲੋਂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਅਕਹਿ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਦਾ ਬਦਲਾ ਲੈਂਦਿਆਂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ 1710 ਈ: 'ਚ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਫ਼ਤਹਿ ਉਪਰੰਤ ਸਿੱਖ ਰਾਜ ਦਾ ਝੰਡਾ ਝੁਲਾਇਆ। ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ 'ਸਰਹਿੰਦ ਫ਼ਤਹਿ' ਕੀਤੇ ਜਾਣ ਨੂੰ 300-ਸਾਲ ਪੂਰੇ ਹੋਣ 'ਤੇ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 'ਸਰਹਿੰਦ ਫ਼ਤਹਿ' ਦੀ ਤੀਜੀ ਸ਼ਤਾਬਦੀ ਵਜੋਂ 12, 13 ਤੇ 14 ਮਈ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਪੱਧਰ 'ਤੇ ਮਨਾਏ ਜਾਣ ਸਬੰਧੀ ਕਈ ਫੈਸਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਇਹ ਸ਼ਤਾਬਦੀ ਫਤਹਿ ਦਿਵਸ ਦੀ ਮਨਾਈ ਜਾ ਰਹੀ ਹੈ ਪਰ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਗ੍ਰਿਫਤਾਰ ਕਰਕੇ ਮਹਿਰੋਲੀ (ਦਿੱਲੀ) ਲਿਜਾ ਕੇ ਸ਼ਹੀਦ ਕੀਤਾ ਸੀ। ਇਸ ਲਈ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਮਹਿਰੋਲੀ (ਦਿੱਲੀ) ਤੀਕ ਵਿਸ਼ੇਸ਼ ਸ਼ਹੀਦ ਮਾਰਚ ਆਯੋਜਿਤ ਕਰਨ ਦੇ ਨਾਲ-ਨਾਲ ਮਹਿਰੋਲੀ ਵਿਖੇ ਵੀ ਇਕ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਸਮਾਗਮਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਸੈਮੀਨਾਰ ਇਕ ਦਿੱਲੀ ਅਤੇ ਇਕ ਫਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੇ ਜਾਣਗੇ ਜਿਸ ਵਿਚ ਨਾਮਵਰ ਵਿਦਵਾਨ ਆਪਣੇ ਪ੍ਰਚੇ ਪੜਨਗੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਡਾਕੂਮੈਂਟਰੀ ਫਿਲਮ ਤਿਆਰ ਕੀਤੇ ਜਾਣ, ਸ਼ਤਾਬਦੀ ਨੂੰ ਸਮਰਪਿਤ ਸੋਨੇ-ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕਰਨ , ਇਸ ਮੌਕੇ 5 ਤੇ 10 ਰੁਪਏ ਵਾਲੀ ਡਾਕ ਟਿਕਟਾਂ ਜਾਰੀ ਕੀਤੇ ਜਾਣ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਖਣ ਅਤੇ ਸ਼ਤਾਬਦੀ ਸਮਾਗਮ ਸਮੇਂ ਗਤਕਾ ਮੁਕਾਬਲੇ ਵੀ ਕਰਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ. ਕਸ਼ਮੀਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਰਾਗੀ ਭਾਈ ਅਵਤਾਰ ਸਿੰਘ ਦਿੱਲੀ ਵਾਲਿਆਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੁਰਮਤਿ ਸਾਹਿਤ ਵਿਸ਼ੇ 'ਤੇ ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ. ਰੂਪ ਸਿੰਘ ਨੂੰ ਸਨਮਾਨ ਦਿੱਤੇ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਅਤੇ ਸ. ਰੂਪ ਸਿੰਘ ਦੀ ਪ੍ਰਸ਼ੰਸਾ ਦਾ ਮਤਾ ਪਾਸ ਕੀਤਾ ਗਿਆ ਅਤੇ ਅੱਜ ਦੀ ਇਕੱਤਰਤਾ 'ਚ ਸੈਕਸ਼ਨ 85 ਦੀਆਂ 119, ਸੈਕਸ਼ਨ 87 ਦੀਆਂ 43 ਅਤੇ ਟਰੱਸਟ ਵਿਭਾਗ ਦੀਆਂ 61 ਮੱਦਾਂ 'ਤੇ ਵਿਚਾਰਾਂ ਤੋਂ ਇਲਾਵਾ ਪ੍ਰਧਾਨ ਜੀ ਵਲੋਂ ਪ੍ਰਵਾਨਗੀ ਦੀ ਆਸ ਪੁਰ ਕੀਤੀਆਂ ਪ੍ਰਵਾਨਗੀਆਂ ਦੀ ਪੁਸ਼ਟੀ ਕੀਤੀ ਗਈ।ਇਕੱਤਰਤਾ 'ਚ ਸ੍ਰ: ਰਘੂਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ੍ਰ: ਕੇਵਲ ਸਿੰਘ ਬਾਦਲ, ਜੂਨੀਅਰ ਮੀਤ ਪ੍ਰਧਾਨ, ਸ੍ਰ: ਸੁਖਦੇਵ ਸਿੰਘ ਭੌਰ, ਜਨਰਲ ਸਕੱਤਰ, ਅੰਤ੍ਰਿੰਗ ਮੈਂਬਰ ਸੰਤ ਟੇਕ ਸਿੰਘ ਧਨੌਲਾ, ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਦਿਆਲ ਸਿੰਘ ਕੋਲਿਆਂਵਾਲੀ, ਸ੍ਰ: ਸੁਰਜੀਤ ਸਿੰਘ ਗੜ੍ਹੀ, ਬੀਬੀ ਭਜਨ ਕੌਰ ਡੋਗਰਾਂਵਾਲਾ, ਸ੍ਰ: ਨਿਰਮੈਲ ਸਿੰਘ ਜੌਲਾਂ ਕਲਾਂ, ਸ੍ਰ: ਗੁਰਬਚਨ ਸਿੰਘ ਕਰਮੂੰਵਾਲਾ, ਬੀਬੀ ਰਵਿੰਦਰ ਕੌਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ, ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀ: ਸਕੱਤਰ ਸ. ਰੂਪ ਸਿੰਘ, ਸ. ਸਤਿਬੀਰ ਸਿੰਘ ਤੇ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਅਮਲਾ ਵਿਭਾਗ ਦੇ ਇੰਚਾਰਜ ਸ. ਰਘਬੀਰ ਸਿੰਘ, ਟਰੱਸਟ ਵਿਭਾਗ ਦੇ ਇੰਚਾਰਜ ਸ. ਸੁਖਬੀਰ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ, ਸੁਪਰਵਾਈਜ਼ਰ ਸ. ਕਰਮਬੀਰ ਸਿੰਘ ਤੇ ਸ. ਪ੍ਰਮਦੀਪ ਸਿੰਘ ਨੇ ਸ਼ਮੂਲੀਅਤ ਕੀਤੀ।

ਕੌਮੀ ਬਾਬੇ ਨੂੰ-ਸੁਖਦੀਪ ਸਿੰਘ ਬਰਨਾਲਾ

ਮੇਰੇ ਕੌਮੀ ਸੰਘਰਸ਼ ਦੇ ਬਾਨੀਆਂ ਉਏ
ਅੱਜ ਰੜਕਦੀ ਏ ਤੇਰੀ ਘਾਟ ਮੈਨੂੰ
ਤੇਰੇ ਬਾਝੋਂ ਇਹ ਕਾਫ਼ਲਾ ਘਿਰ ਗਿਆ ਏ
ਔਖੀ ਤੁਰਨੀ ਸੰਘਰਸ਼ ਦੀ ਵਾਟ ਮੈਨੂੰ

ਤੇਰੀ ਬੁੱਕਲ ਦਾ ਨਿੱਘ ਜੋ ਮਾਣਦੇ ਰਹੇ
ਸੱਪ ਬੁੱਕਲ ਦੇ ਅੱਜ ਉਹੀ ਬਣ ਗਏ ਨੇ
ਪਾ ਕੇ ਦਿੱਲੀ ਦੇ ਨਾਲ ਪਿਆਰ ਡਾਹਢਾ
ਫਣ ਸਾਡੇ ਹੀ ਸਾਹਮਣੇ ਤਣ ਲਏ ਨੇ ।

ਰਹੇ ਵਾਂਗ ਪਰਛਾਵੇਂ ਜੋ ਨਾਲ ਤੇਰੇ
ਅੱਜ ਅੱਤਵਾਦੀ ਤੈਨੂੰ ਉਹ ਕਹਿਣ ਲੱਗੇ
ਮਾਰੇ ਕੋਹ-ਕੋਹ ਪੰਜਾਬ ਦੇ ਪੁੱਤ ਜਿੰਨਾਂ
ਉਹਨਾਂ ਯਾਰਾਂ ਨਾ ਮਹਿਫ਼ਲਾਂ ’ਚ ਬਹਿਣ ਲੱਗੇ


ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਨਹੀਂ ਹੋਣ ਦੇਵਾਂਗੇ : ਸਿੰਘ ਸਾਹਿਬ

ਧਨੌਲਾ, 3 ਫਰਵਰੀ (ਸਦਿਉੜ੍ਹਾ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਸੰਤ ਬਾਬਾ ਟੇਕ ਸਿੰਘ ਧਨੌਲਾ ਦੇ ਵਿਸ਼ੇਸ਼ ਸੱਦੇ 'ਤੇ ਪਹੁੰਚਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਦੀਆਂ ਪਹਿਲਾਂ ਸਾਡੇ ਗੁਰੂਆਂ ਨੇ ਸਾਨੂੰ ਆਪਸੀ ਭੇਦ-ਭਾਵ ਦੇ ਚਿੱਕੜ ਵਿਚੋਂ ਕੱਢ ਕੇ ਏਕਤਾ ਪੈਦਾ ਕੀਤੀ ਸੀ । ਪ੍ਰੰਤੂ ਅੱਜ ਰਵਿਦਾਸ ਭਾਈਚਾਰੇ ਦੇ ਕੁੱਝ ਸੁਆਰਥੀ ਲੋਕ ਆਪਣਾ ਨਿੱਜੀ ਲਾਹਾ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੀ ਬਾਣੀ ਕੱਢਣ ਲਈ ਕਹਿ ਰਹੇ ਹਨ ਲੇਕਿਨ ਅਸੀਂ ਕਿਸੇ ਵੀ ਕੀਮਤ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਨਹੀਂ ਹੋਣ ਦੇਵਾਂਗੇ ਅਤੇ ਸਮੁੱਚੀ ਸਿੱਖ ਕੌਮ ਇਸ ਦਾ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕੱਲੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਨਹੀਂ ਹੈ ਬਲਕਿ ਇਸ ਵਿਚ ਸਾਰੇ ਗੁਰੂਆਂ ਅਤੇ ਭਗਤਾਂ ਦੀ ਬਾਣੀ ਦਰਜ ਹੈ। ਜੇਕਰ ਦਲਿਤ ਭਾਈਚਾਰੇ ਦੇ ਕੁੱਝ ਸੁਆਰਥੀ ਲੋਕ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਪ੍ਰਕਾਸ਼ਤ ਕਰਨਾ ਚਾਹੁੰਦੇ ਹਨ ਤਾਂ ਉਹ ਬਾਣੀ ਆਪ ਲਿਖ ਲੈਣ।
ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਅਸੀਂ ਬੀਤੇ ਦਿਨੀਂ ਰਵਿਦਾਸ ਭਾਈਚਾਰੇ ਦੇ ਬਣਾਏ ਹੋਏ ਟਰੱਸਟ ਦੇ ਆਗੂ ਗਿਆਨ ਚੰਦ ਜੀ ਨੂੰ ਅਤੇ ਭਾਈਚਾਰੇ ਦੇ ਲੋਕਾਂ ਨੂੰ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਸੁਚੇਤ ਕਰ ਦਿੱਤਾ ਹੈ ਕਿ ਗੁਰੂ ਰਵਿਦਾਸ ਭਗਤ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਵੱਖ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗ੍ਰੰਥ ਵਜੋਂ ਮਾਨਤਾ ਦਿੰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ ਅਤੇ ਇਸ ਨੂੰ ਗੁਰੂ ਦਾ ਦਰਜਾ ਦੇਣਾ ਬਿਲਕੁਲ ਦਰੁਸਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਦੀ ਸਰਵਉਚ ਅਦਾਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਹੋਰ ਅਹੁੱਦਿਆਂ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਹੋਈਆਂ ਹਨ
। ਜਥੇਦਾਰ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਪਾਖੰਡ ਦਾ ਖੰਡਨ ਕਰਕੇ ਸਮੁੱਚੀ ਮਾਨਵਤਾ ਨੂੰ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਉਪਦੇਸ਼ ਦਿੱਤਾ ਅਤੇ ਜਿਹੜਾ ਮਨੁੱਖ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਦੇ ਉਲਟ ਉਹਨਾਂ ਦੀ ਬਾਣੀ ਦਾ ਨਿਰਾਦਰ ਕਰੇਗਾ, ਉਹ ਨਰਕਾਂ ਦਾ ਭਾਗੀ ਬਣੇਗਾ। ਜਨ ਜਾਗ੍ਰਿਤੀ ਵਲੋਂ ਪ੍ਰੋ: ਦਰਸ਼ਨ ਸਿੰਘ ਰਾਗੀ 'ਤੇ ਉਸ ਦੇ ਕੁੱਝ ਸਾਥੀਆਂ ਵਲੋਂ ਅਕਾਲ ਤਖ਼ਤ ਤੇ ਪੰਜ ਸਿੰਘ ਸਹਿਬਾਨ ਦੀ ਵਿਰੋਧਤਾ ਕਰਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਜਥੇ: ਨੇ ਕਿਹਾ ਕਿ ਅਕਾਲ ਤਖ਼ਤ ਦੀ ਵਿਰੋਧਤ ਕਰਨ ਵਾਲਾ ਵਿਅਕਤੀ ਕਦੀ ਵੀ ਸਿੱਖ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ 'ਤੇ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਸੀ ਪਰ ਉਸ ਨੇ ਪੰਜ ਸਿੰਘ ਸਾਹਿਬਾਨਾਂ ਨੂੰ ਆਪਣਾ ਪੱਖ ਦੱਸਣ ਦੀ ਬਜਾਏ ਗੋਲਕ ਉਪਰ ਹੀ ਆਪਣਾ ਪੱਖ ਰੱਖ ਕੇ ਵਾਪਿਸ ਆ ਗਏ। ਜਦੋਂ ਕਿ ਪ੍ਰੋ: ਦਰਸ਼ਨ ਸਿੰਘ ਆਪਣੇ ਕਾਰਜ ਕਾਲ ਦੌਰਾਨ ਗਲਤੀ ਕਰਨ ਵਾਲੇ ਸਿੱਖਾਂ ਨੂੰ ਭੁੱਲ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਆਪਣੇ ਕੋਲ ਬੁਲਾਉਂਦਾ ਸੀ, ਅੱਜ ਉਹ ਜਾਣ ਬੁੱਝ ਕੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਅਜਿਹਾ ਕਰ ਰਿਹਾ ਹੈ। ਪ੍ਰੋ: ਦਰਸ਼ਨ ਸਿੰਘ ਨੂੰ ਕਈ ਸਿੱਖਾਂ ਵਲੋਂ ਸਨਮਾਨਿਤ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਸ ਦਾ ਸਾਥ ਦੇਣ ਵਾਲੇ ਲੋਕ ਆਪਣੀ ਜ਼ਮੀਰ ਦੀ ਅਵਾਜ਼ ਨੂੰ ਪਹਿਚਾਣਦੇ ਨਹੀਂ ਜੋ ਗੁਰੂ ਦੇ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ, ਉਹ ਆਪਣੇ ਨਿੱਜੀ ਸੁਆਰਥਾਂ ਲਈ ਪ੍ਰੋ: ਦਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਆਪਣੀ ਜ਼ਮੀਰ ਦੀ ਅਵਾਜ਼ ਨੂੰ ਪਹਿਚਾਣ ਕੇ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਪੰਜ ਸਿੰਘ ਸਹਿਬਾਨਾਂ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਉਂਦੇ ਹਨ ਤਾਂ ਉਨ੍ਹਾਂ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਇਸ ਮੌਕੇ ਨੰਬਰਦਾਰ ਬਲਵਿੰਦਰ ਸਿੰਘ ਹਾਜ਼ਰ ਸਨ।

ਸਮਾਜ ਬਚਾਓ ਮੋਰਚਾ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਦੀ ਗੱਲ ਕਰਕੇ ਸ਼ਲਾਘਾਯੋਗ ਉਦਮ ਕੀਤਾ :- ਮਾਨ

ਫਤਿਹਗੜ੍ਹ ਸਾਹਿਬ, 3 ਫਰਵਰੀ :- “ਰਵੀਦਾਸ ਭਾਈਚਾਰੇ ਨਾਲ ਸੰਬੰਧਿਤ ਸਮਾਜ ਬਚਾਓ ਮੋਰਚਾ ਵੱਲੋਂ ਜਾਤਾਂ-ਬਰਾਦਰੀਆਂ ਦੀ ਸਮਾਜ ਵਿਰੋਧੀ ਸੋਚ ਤੋਂ ਉੱਪਰ ਉੱਠ ਕੇ ਬਿਨਾ ਕਿਸੇ ਤਰ੍ਹਾ ਦੇ ਭੇਦ-ਭਾਵ ਤੋਂ ਸਮੁੱਚੀ ਮਨੁੱਖਤਾ ਦੀ ਬਹਿਤਰੀ ਲੋੜਣ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਵਾਲੀ ਆਵਾਜ਼ ਬੁਲੰਦ ਕਰਕੇ ਸਮਾਜ ਪੱਖੀ ਸ਼ਲਾਘਾਯੋਗ ਉੱਦਮ ਕੀਤਾ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜ ਬਚਾਓ ਮੋਰਚਾ ਦੇ ਕਨਵੀਨਰ ਸ਼੍ਰੀ ਗਿਆਨ ਚੰਦ ਤੇ ਉਨ੍ਹਾ ਦੀ ਸਮੁੱਚੀ ਜਥੇਬੰਦੀ ਵੱਲੋਂ ਕਾਸ਼ੀ ਵਿਖੇ ਸੰਤ ਸਰਵਣ ਦਾਸ ਚੈਰੀਟੇਬਲ ਟ੍ਰਸਟ ਡੇਰਾ ਬੱਲਾਂ ਵੱਲੋ ਕੀਤੇ ਗਏ ਆਦੇਸ਼ ਨੂੰ ਰੱਦ ਕਰਨ ਦੀ ਕਾਰਵਾਈ ਦਾ ਸਵਾਗਤ ਕਰਦੇ ਹੋਏ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਡੇਰਾ ਬੱਲਾਂ ਵਾਲੇ ਸਾਧੂ ਵੱਲੋਂ ਕੀਤੀ ਗਈ ਇਹ ਕਾਰਵਾਈ ਦਲਿਤ ਭਾਈਚਾਰੇ ਨੂੰ ਸਿੱਖ ਕੌਮ ਵਿੱਚੋਂ ਨਿਖੇੜਣ ਦੀ ਸ਼ਾਜਸੀ ਕਾਰਵਾਈ ਹੈ। ਜਿਸ ਪਿੱਛੇ ਸਿੱਖ ਵਿਰੋਧੀ ਤਾਕਤਾਂ ਦੇ ਦਿਮਾਗ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਡੇਰਾ ਬੱਲਾਂ ਵਾਲੇ ਸਾਧੂ, ਕੁਝ ਗਿਣਤੀ ਦੇ ਬੰਦਿਆਂ ਦੀ ਅਗਵਾਈ ਕਰ ਰਹੇ ਹੋਣਗੇ ਲੇਕਿਨ ਸਮੁੱਚੇ ਦਲਿਤ ਸਮਾਜ ਦੀ ਅਜਿਹੀ ਸਮਾਜ ਵਿਰੋਧੀ ਸੋਚ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ ਲਈ ਇੱਕ ਡੇਰੇ ਵੱਲੋਂ ਅਜਿਹੀ ਬਿਆਨਬਾਜ਼ੀ ਕਰਕੇ ਸਮੁੱਚੇ ਦਲਿਤ ਭਾਈਚਾਰੇ ਨੂੰ ਬਦਨਾਮ ਕਰਨ ਤੇ ਸਿੱਖੀ ਤੋਂ ਨਿਖੇੜਣ ਦੀ ਸ਼ਾਜਿਸ ਨੂੰ ਬਿਲਕੁੱਲ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਕਿਸੇ ਇੱਕ ਸਾਧ, ਡੇਰੇ ਨੂੰ ਤਾਂ ਕੀ ਕਿਸੇ ਨੂੰ ਵੀ ਕੋਈ ਅਜਿਹਾ ਹੱਕ ਨਹੀਂ ਕਿ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਸਾਹਿਬਾਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਤੇ ਚਾਰ ਸਿੱਖਾਂ ਦੀ ਬਾਣੀ ਵਿੱਚ ਕੋਈ ਲਗ ਮਾਤਰ ਵੀ ਤਬਦੀਲੀ ਕਰ ਸਕਣ ਜਾਂ ਉਸ ਵਿੱਚੋ ਕੁਝ ਕੱਢ ਕੇ ਕੁਝ ਹੋਰ ਪਾ ਸਕਣ।
ਉਨ੍ਹਾ ਪੰਜਾਬ ਦੇ ਅਮਨਮਈ ਮਾਹੌਲ ਨੂੰ ਗੰਧਲਾ ਕਰਨ ਵਾਲੀਆਂ ਤਾਕਤਾਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਉਨ੍ਹਾ ਵਿੱਚ ਸ਼ੁਸੋਭਿਤ ਭਗਤਾਂ ਜਾਂ ਭੱਟਾਂ ਦੇ ਸੰਬੰਧ ਵਿੱਚ ਕਿਸੇ ਨੂੰ ਵੀ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਇਜ਼ਾਜਤ ਖਾਲਸਾ ਪੰਥ ਨਹੀਂ ਦੇਵੇਗਾ। ਉਨ੍ਹਾ ਸਮੁੱਚੇ ਦਲਿਤ ਭਾਈਚਾਰੇ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਡੇਰੇਦਾਰਾਂ ਦੇ ਮੱਕੜ੍ਹ ਜਾਲ ਵਿੱਚ ਬਿਲਕੁਲ ਨਾ ਫਸਣ, ਜੋ ਧਰਮਾਂ, ਕੌਮਾਂ, ਜਾਤਾਂ-ਬਰਾਦਰੀਆਂ ਆਦਿ ਦੇ ਨਾਮ ਉੱਤੇ ਸਮਾਜ ਵਿੱਚ ਵੰਡੀਆਂ ਪਾ ਕੇ ਸਰਬ ਸਾਂਝੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਨੂੰ ਠੇਸ ਪਹੁੰਚਾਉਂਦੇ ਹੋਣ।

ਭਾਰਤੀ ਮੀਡੀਆ ਹਰੇਕ ਹਮਲੇ ਨੂੰ ਨਸਲੀ ਰੰਗਤ ਨਾ ਦੇਵੇ : ਆਸਟਰੇਲੀਆ

ਮੈਲਬੌਰਨ/ਨਵੀਂ ਦਿੱਲੀ, 3 ਫਰਵਰੀ : ਆਸਟਰੇਲੀਆ ਨੇ ਅੱਜ ਭਾਰਤੀ ਮੀਡੀਆ ਦੀ ਇਹ ਕਹਿੰਦਿਆਂ ਆਲੋਚਨਾ ਕੀਤੀ ਹੈ ਕਿ ਮੀਡੀਆ ਨੂੰ ਖ਼ਬਰਾਂ ਦੀ ਰਿਪੋਰਟਿੰਗ ਵਿਚ ਕੁੱਝ ਸੰਤੁਲਨ ਰੱਖਣਾ ਚਾਹੀਦਾ ਹੈ । ਆਸਟਰੇਲੀਆ ਦਾ ਇਹ ਬਿਆਨ ਇਕ ਭਾਰਤੀ ਨਾਗਰਿਕ ਵਲੋਂ ਆਪਣੀ ਕਾਰ ਨੂੰ ਅੱਗ ਲਗਾਏ ਜਾਣ ਤੋਂ ਬਾਅਦ ਪ੍ਰਸਾਰਿਤ ਹੋਈਆਂ ਖ਼ਬਰਾਂ ਦੇ ਮੱਦੇਨਜ਼ਰ ਆਇਆ। ਜ਼ਿਕਰਯੋਗ ਹੈ ਕਿ ਉਕਤ ਭਾਰਤੀ ਨਾਗਰਿਕ ਨੇ ਬੀਮੇ ਦਾ ਕਲੇਮ ਲੈਣ ਲਈ ਆਪਣੀ ਕਾਰ ਨੂੰ ਅੱਗ ਲਗਾ ਕੇ ਇਹ ਦਾਅਵਾ ਕੀਤਾ ਸੀ ਕਿ ਉਸ 'ਤੇ ਹਮਲਾ ਹੋਇਆ ਹੈ। ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਜੌਨ ਬਰੰਬੀ ਅਤੇ ਭਾਰਤ ਵਿਚ ਆਸਟਰੇਲੀਅਨ ਹਾਈ ਕਮਿਸ਼ਨਰ ਪੀਟਰ ਵਰਗੀਜ਼ ਨੇ ਭਾਰਤੀਆਂ 'ਤੇ ਹੋ ਰਹੇ ਹਮਲਿਆਂ ਨੂੰ ਨਸਲੀ ਰੰਗਤ ਦੇਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਨਾਲ ਆਸਟਰੇਲੀਆ ਦੀ ਸਾਖ ਨੂੰ ਧੱਬਾ ਲਗ ਰਿਹਾ ਹੈ। ਉਨ੍ਹਾਂ ਇਹ ਬਿਆਨ ਪੁਲਿਸ ਵਲੋਂ ਇਸ ਦੋਸ਼ ਤੋਂ ਬਾਅਦ ਦਿੱਤਾ ਕਿ ਆਸਟਰੇਲੀਆ ਵਿਚ ਰਹਿੰਦੇ ਜਸਪ੍ਰੀਤ ਸਿੰਘ (29) ਨੇ ਬੀਤੀ 8 ਜਨਵਰੀ ਨੂੰ ਬੀਮਾ ਕਲੇਮ ਲੈਣ ਲਈ ਆਪਣੀ ਕਾਰ ਨੂੰ ਜਾਣ ਬੁੱਝ ਕੇ ਆਪਣੇ ਘਰ ਦੇ ਨੇੜੇ ਅੱਗ ਲਗਾ ਦਿੱਤੀ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਉਸ 'ਤੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ ਅਤੇ ਉਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਜਸਪ੍ਰੀਤ ਸਿੰਘ 'ਤੇ ਪੁਲਿਸ ਕੋਲ ਝੂਠੀ ਰਿਪੋਰਟ ਦਰਜ ਕਰਵਾਉਣ ਦਾ ਅਪਰਾਧਕ ਮਾਮਲਾ ਦਰਜ ਕਰ ਲਿਆ ਗਿਆ ਹੈ। ਮੈਲਬੌਰਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰੰਬੀ ਨੇ ਕਿਹਾ ਕਿ ਮੈਂ ਸੋਚਦਾ ਹਾਂ ਕਿ ਭਾਰਤੀ ਮੀਡੀਆ ਕਾਫ਼ੀ ਹੱਦ ਤੱਕ ਅਤੇ ਭਾਰਤ ਸਰਕਾਰ ਦੇ ਕੁੱਝ ਪ੍ਰਤੀਨਿੱਧੀ ਵੀ ਕੁੱਝ ਹੱਦ ਤੱਕ ਆਸਟਰੇਲੀਆ ਵਿਚਲੀਆਂ ਘਟਨਾਵਾਂ ਨੂੰ ਨਸਲੀ ਰੰਗਤ ਦੇਣ ਦਾ ਕੰਮ ਕਰ ਰਹੇ ਹਨ । ਉਨ੍ਹਾਂ ਇਸ ਸਬੰਧੀ ਬੀਤੇ ਸਾਲ 29 ਦਸੰਬਰ ਨੂੰ ਨਿਊ ਸਾਊਥ ਵੇਲਜ਼ ਵਿਖੇ ਰਣਜੋਧ ਸਿੰਘ ਦੇ ਕਤਲ ਦਾ ਵੀ ਹਵਾਲਾ ਦਿੱਤਾ।


‘ਪ੍ਰੋ. ਦਰਸ਼ਨ ਸਿੰਘ ਦੇ ਅੜੀਅਲ ਰਵੱਈਏ ਦੇ ਕਾਰਨ ਹੀ ਕੜਾ ਫੈਸਲਾ ਲੈਣ ਨੂੰ ਮਜਬੂਰ ਹੋਣਾ ਪਿਆ।

ਅੰਮ੍ਰਿਤਸਰ, 2 ਫਰਵਰੀ- ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਤੋਂ ਛੇਕਣ ਦੇ ਮਾਮਲੇ ਵਿਚ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਤਿਰਲੋਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਕੜੀ ਕਾਰਵਾਈ ਸਿੰਘ ਸਾਹਿਬਾਨਾਂ ਦੀ ਮਜਬੂਰੀ ਬਣ ਗਈ ਸੀ। ਪ੍ਰੋ. ਸਿੰਘ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਅਪਣੇ ਗੁਨਾਹ ਦੀ ਖਿਮਾ ਯਾਚਨਾ ਕਰਨੀ ਚਾਹੀਦੀ ਸੀ। ਸਿੱਖ ਸਾਹਿਬਾਨਾਂ ਦੇ ਸਾਹਮਣੇ ਆਮ ਸਿੱਖ ਦੀ ਤਰ੍ਹਾਂ ਸਪਸ਼ਟੀਕਰਨ ਦੇਣਾ ਚਾਹੀਦਾ ਸੀ, ਲੇਕਿਨ ਉਨ੍ਹਾਂ ਦੇ ਅੜੀਅਲ ਰਵੱਈਏ ਦੇ ਕਾਰਨ ਹੀ ਕੜਾ ਫੈਸਲਾ ਲੈਣ ਨੂੰ ਮਜਬੂਰ ਹੋਣਾ ਪਿਆ। ਉਧਰ ਧਾਰਮਿਕ ਸੰਸਥਾ ਏਕਸ ਕੇ ਬਾਰਕ ਨੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਤੋਂ ਛੇਕਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਗੁਰਦੁਆਰਾ ਪਾਤਸ਼ਾਹੀ ਛਠੀ, ਗੁਮਟਾਲਾ ਰੋਡ ’ਤੇ ਹੋਈ ਮੀਟਿੰਗ ਵਿਚ ਸੰਸਥਾ ਦੇ ਪਦ ਅਧਿਕਾਰੀਆਂ ਨੇ ਸਰਬਸੰਮਤੀ ਨਾਲ ਪਾਸ ਪ੍ਰਸਤਾਵ ਵਿਚ ਸਿੰਘ ਸਾਹਿਬਾਨ ਦੇ ਉਕਤ ਫੈਸਲੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਨੇ ਪ੍ਰੋ. ਸਿੰਘ ਨੂੰ ਹਰ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

ਸਤਿਕਾਰਤ ਪਦਵੀਆਂ ਤੇ ਬਿਰਾਜਮਾਨ ਵਿਆਕਤੀਆਂ ਦੇ ਪੁਤਲੇ ਸਾੜਨੇ ਮੰਦਭਾਗੇ-ਡੱਲੇਵਾਲ

ਲੰਡਨ – ਕੌਮ ਨੂੰ ਭਰੋਸੇ ਵਿੱਚ ਲਏ ਬਿਨਾਂ ਨਾਨਕਸ਼ਾਹੀ ਕੈਲੰਡਰ ਵਿੱਚ ਬੇਲੋੜੀਆਂ ਸੋਧਾਂ ਕਰਨੀਆਂ ਸਰਾਸਰ ਗਲਤ ਹਨ । ਪ੍ਰਫੈਸਰ ਦਰਸ਼ਨ ਸਿੰਘ ਰਾਗੀ ਨੂੰ ਪੰਥ ਚੋਂ ਛੇਕੇ ਜਾਣ ਸਮੇਤ ਕਿਸੇ ਵੀ ਪੰਥਕ ਮੁੱਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ , ਦਮਦਮੀ ਟਕਸਾਲ ਦੇ ਮੁਖੀ ਜਾਂ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਪ੍ਰਧਾਨ ਦੇ ਪੁਤਲੇ ਸਾੜਨ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਸਖਤ ਨਿਖੇਧੀ ਕੀਤੀ ਗਈ ਹੈ । ਉਕਤ ਪਦਵੀਆਂ ਤੇ ਬਿਰਾਜ਼ਮਾਨ ਵਿਆਕਤੀਆਂ ਵਲੋਂ ਕੌਮ ਪ੍ਰਤੀ ਗੈਰ ਜਿੰਮੇਵਾਰੀ ਦਿਖਾਈ ਜਾ ਰਹੀ ਹੈ , ਜਿਸ ਦਾ ਫਾਇਦਾ ਸਿੱਖ ਵਿਰੋਧੀ ਲਾਬੀ ਉਠਾ ਰਹੀ ਹੈ ਜਿਸ ਕਾਰਨ ਉਹਨਾਂ ਦੇ ਪੁਤਲੇ ਸਾੜਨ ਵਾਲੇ ਸਿੱਖਾਂ ਦੀਆਂ ਮਹੱਤਵ ਪੂਰਨ ਪਦਵੀਆਂ ਦਾ ਸਤਿਕਾਰ ਹੀ ਨਹੀਂ ਘਟਾ ਰਹੇ ਬਲਕਿ ਪੂਰੀ ਕੌਮ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਹਨ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ , ਸ੍ਰ, ਜਤਿੰਦਰ ਸਿਘ ਅਠਵਾਲ ,ਸ੍ਰ, ਨਿਰੰਜਨ ਸਿੰਘ ਬਾਸੀ ਅਤੇ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਪੁਤਲੇ ਸਾੜ ਕੇ ਕੌਮ ਦਾ ਜਲੂਸ ਕੱਢਣ ਵਾਲਿਆਂ ਨੂੰ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੇ ਬਚਨ ਯਾਦ ਰੱਖਣ ਲਈ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ,ਸ੍ਰ਼ੋਮਣੀ ਕਮੇਟੀ ਜਾਂ ਕੋਈ ਵੀ ਸੰਸਥਾ ਸਮੁੱਚੇ ਰੂਪ ਵਿੱਚ ਮਾੜੀ ਨਹੀਂ ਹੁੰਦੀ , ਕੇਵਲ ਕੁੱਝ ਕਾਬਜ਼ ਬੰਦੇ ਮਾੜੇ ਹੋ ਸਕਦੇ ਹਨ , ਜਿਹਨਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ । ਸਿੱਖ ਧਰਮ ਵਿੱਚ ਸ਼ਰਧਾ ਨੂੰ ਸੱਟ ਮਾਰਕੇ ਨਾਸਤਕਤਾ ਫੈਲਾਅ ਰਹੇ , ਗੁਰਬਾਣੀ ,ਗੁਰਮੰਤਰ ,ਮੂਲਮੰਤਰ , ਗੁਰ ਇਤਿਹਾਸ ,ਸਿੱਖ ਇਤਿਹਾਸ ਪ੍ਰਤੀ ਵਾਦ ਵਿਵਾਦ ਪੈਦਾ ਕਰ ਰਹੀ ਅਖੌਤੀ ਅਤੇ ਸਵੈ ਸਜੇ ਵਿਦਵਾਨਾਂ , ਸਿੱਖ ਜ਼ਜ਼ਬਾਤਾਂ ਨੂੰ ਭੜਕਾ ਕੇ ਆਪਣੀ ਅਖਬਾਰ ਦੀ ਵਿੱਕਰੀ ਵਧਾਉਣ ਵਾਲੇ ਫੁੱਟ ਪਾਊ ਸੰਪਾਦਕਾਂ ਦੇ ਹੱਥਾਂ ਵਿੱਚ ਖੇਡ ਰਹੇ ਦਰਸ਼ਨ ਸਿੰਘ ਰਾਗੀ ਨੂੰ ਵੀ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੀਦਾ ਸੀ ਜਿਸ ਤਰਾਂ ਸੁਰਜੀਤ ਸਿੰਘ ਬਰਨਾਲਾ ਉਹਦੇ ਸਾਹਮਣੇ ਪੇਸ਼ ਹੋਇਆ ਸੀ ।

ਸਿੱਖ ਹੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ 'ਤੇ ਉਤਾਰੂ . .
ਦਰਸ਼ਨ ਸਿੰਘ 'ਦਰਸ਼ਕ'

ਜਦੋਂ 1984 ਵਿਚ ਭਾਰਤੀ ਫ਼ੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਦੇਸ਼ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਐਨਾ ਜ਼ਿਆਦਾ ਦੁੱਖ ਹੋਇਆ ਸੀ ਕਿ ਉਹ ਅੱਜ ਤੱਕ ਕਾਂਗਰਸ ਦੀ ਇਸ ਬਜਰ ਗਲਤੀ ਨੂੰ ਭੁੱਲਣ ਲਈ ਤਿਆਰ ਨਹੀਂ ਹਨ ਅਤੇ ਅੱਜ ਸਿੱਖ ਹੀ ਉਸ ਮਹਾਨ ਸਰਵਉੱਚ ਸੰਸਥਾ ਜਿਸਦੇ ਸਿਰਜਣਹਾਰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹਨ ਅਤੇ ਜਿਸ ਦੀ ਤਾਮੀਰ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਤੋਂ ਕਰਵਾਈ, ਨੂੰ ਢਹਿ ਢੇਰੀ ਕਰਨ 'ਤੇ ਉਤਾਰੂ ਹਨ । ਜਦੋਂ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਤਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਅਜਿਹੇ ਭੁਲੱਕੜਾਂ ਨੂੰ ਸਦਬੁੱਧੀ ਬਖ਼ਸ਼ੀ ਜਾਵੇ ਪਰ ਅਫ਼ਸੋਸ ਦੀ ਗੱਲ ਹੈ ਕਿ ਜਿਹੜੇ ਲੋਕ ਆਪਣੇ ਕੋਲ 'ਸਦਬੁੱਧੀ' ਹੋਣ ਦਾ ਦਾਅਵਾ ਕਰਦੇ ਹਨ ਅੱਜ ਉਹ ਹੀ ਸਿੱਖ ਕੌਮ ਨੂੰ ਦੋਫਾੜ ਕਰਨ 'ਚ ਤੁਲੇ ਹੋਏ ਹਨ। ਸਿੱਖ ਕੌਮ 'ਤੇ ਸੰਕਟ ਦੀ ਘੜੀ ਉਸ ਸਮੇਂ ਆਈ ਹੈ ਜਦੋਂ ਇਹ ਬਹਾਦਰ ਕੌਮ ਕੌਮੀ ਹੀ ਨਹੀਂ, ਕੌਮਾਂਤਰੀ ਪੱਧਰ 'ਤੇ ਆਪਣਾ ਲੋਹਾ ਮਨਵਾਉਣ ਲਈ ਯਤਨਸ਼ੀਲ ਹੋ ਰਹੀ ਹੈ। ਉਸ ਮੌਕੇ ਇਸ ਕੌਮ ਨੂੰ ਦਰਪੇਸ਼ ਅਜਿਹੇ ਵਿਵਾਦ ਖੜ੍ਹੇ ਹੋ ਗਏ ਹਨ ਜਿਹੜੇ ਕਿ ਰਲ-ਮਿਲ ਕੇ ਬੈਠ ਕੇ ਨਿਪਟਾਏ ਜਾਣੇ ਚਾਹੀਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਹੀ ਸਿੱਖਾਂ ਦੀਆਂ ਪੱਗਾਂ ਉਤਾਰ ਰਹੇ ਹਨ ਅਤੇ ਇਸ ਹਉਮੈ ਦੇ ਤਹਿਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਰਫ਼ ਪਿੱਠ ਹੀ ਨਹੀਂ ਦਿਖਾ ਰਹੇ ਸਗੋਂ ਉਸ ਤੋਂ ਬਾਗ਼ੀ ਹੋਣ ਨੂੰ ਜ਼ਿਆਦਾ ਫਖ਼ਰ ਵਾਲੀ ਗੱਲ ਸਮਝਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜਿਨ੍ਹਾਂ ਦਾ ਸਿੱਖ ਕੌਮ ਵਿਚ ਬਹੁਤ ਮਾਣ ਸਤਿਕਾਰ ਹੈ, ਦਾ ਸਿੱਖ ਕੌਮ ਵਿਚੋਂ ਛੇਕੇ ਜਾਣਾ ਬੇਹੱਦ ਅਫ਼ਸੋਸਨਾਕ ਘਟਨਾ ਹੈ। ਇਹ ਘਟਨਾ ਹਰਗਿਜ਼ ਵਾਪਰਨੀ ਨਹੀਂ ਚਾਹੀਦੀ ਸੀ, ਪਰ ਇਹ ਵਾਪਰੀ, ਕਿਉਂ ਵਾਪਰੀ ਇਸਦੇ ਲਈ ਖੁਦ ਪ੍ਰੋ. ਦਰਸ਼ਨ ਸਿੰਘ ਵੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਦਸਮ ਗ੍ਰੰਥ ਵਿਚਲੀਆਂ ਕੁੱਝ ਰਚਨਾਵਾਂ 'ਤੇ ਕਿੰਤੂ-ਪ੍ਰੰਤੂ ਕੀਤਾ ਅਤੇ ਕਿਹਾ ਕਿ ਇਹ ਰਚਨਾਵਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੱਗ ਨੂੰ ਹੱਥ ਪਾਉਣ ਬਰਾਬਰ ਹਨ। ਪ੍ਰੋਫੈਸਰ ਸਾਹਿਬ ਨੇ ਜੋ ਕੁੱਝ ਅਮਰੀਕਾ ਵਿਚ ਕਿਹਾ ਉਸ ਵਿਚਲੀ ਭਾਵਨਾ ਤਾਂ ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਖ਼ਿਲਾਫ਼ ਨਹੀਂ ਸੀ ਪਰ ਕੁੱਝ ਸਿੱਖਾਂ ਨੂੰ ਜੇਕਰ ਕੁੱਝ ਗਲਤ ਲੱਗਿਆ ਤਾਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕਰ ਦਿੱਤੀ, ਤੇ ਉਸਦਾ ਸਪਸ਼ਟੀਕਰਨ ਪ੍ਰੋ. ਦਰਸ਼ਨ ਸਿੰਘ ਨੂੰ ਦੇਣਾ ਚਾਹੀਦਾ ਸੀ। ਉਨ੍ਹਾਂ ਗੱਲਾਂ ਵਿਚ ਵਜ਼ਨ ਨਹੀਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਪਸ਼ਟੀਕਰਨ ਦੇਣ ਲਈ ਕਿਥੇ ਬੁਲਾਇਆ ਹੈ। ਅਫ਼ਸੋਸ ਦੀ ਗੱਲ ਇਹ ਸੀ ਕਿ ਪ੍ਰੋਫ਼ੈਸਰ ਸਾਹਿਬ ਉਥੇ ਨਿਮਾਣੇ ਸਿੱਖ ਵਜੋਂ ਪੇਸ਼ ਨਹੀਂ ਹੋਏ। ਉਹ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜੇਕਰ ਇਕ ਸਿੱਖ ਇਸ ਮਹਾਨ ਸੰਸਥਾ ਦੇ ਮੁੱਖ ਸੇਵਾਦਾਰ ਦੇ ਹੁਕਮਾਂ ਦੀ ਨਾਫੁਰਮਾਨੀ ਕਰਦਾ ਹੈ ਤਾਂ ਇਸਦਾ ਪ੍ਰਭਾਵ ਆਮ ਸਿੱਖਾਂ 'ਤੇ ਕੀ ਪਵੇਗਾ। ਜੇਕਰ ਪ੍ਰੋਫ਼ੈਸਰ ਸਾਹਿਬ ਇਕ ਨਿਮਾਣੇ ਸਿੱਖ ਵਾਂਗ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਜਾਂਦੇ ਅਤੇ ਸਪਸ਼ਟੀਕਰਨ ਦੇ ਦਿੰਦੇ ਤਾਂ ਇਸ ਨਾਲ ਉਨ੍ਹਾਂ ਦੀ ਪੱਗ ਉਤੇ ਹੀ ਇਕ ਹੋਰ ਕਲਗੀ ਲੱਗਣੀ ਸੀ। ਇਕ ਉਦਾਹਰਣ ਪੇਸ਼ ਹੁੰਦੀ ਕਿ ਇਕ ਮਹਾਨ ਅਤੇ ਵਿਦਵਾਨ ਸਿੱਖ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਆਂਚ ਨਹੀਂ ਆਉਣ ਦਿੱਤੀ। ਅੱਜ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਕੁੱਝ ਅਖੌਤੀ ਸਿੱਖ ਵਿਦਵਾਨ ਸਿੰਘ ਸਾਹਿਬਾਨ ਨੂੰ ਪੁਜਾਰੀ ਦਸ ਰਹੇ ਹਨ, ਕੋਈ ਕਹਿ ਰਿਹਾ ਹੈ ਕਿ ਇਨ੍ਹਾਂ ਪੁਜਾਰੀਆਂ ਦੇ ਗਲੇ ਵਿਚ ਜੁੱਤੀਆਂ ਦੇ ਹਾਰ ਪਾਓ, ਕੋਈ ਉਨ੍ਹਾਂ ਨੂੰ ਮਸੰਦ ਦੱਸ ਰਿਹਾ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਇਨ੍ਹਾਂ ਪੁਜਾਰੀਆਂ ਨੂੰ ਗੁਰਦੁਆਰਿਆਂ ਵਿਚੋਂ ਕੱਢ ਦਿਓ। ਹੋਰ ਤਾਂ ਹੋਰ ਕੁੱਝ ਇਹ ਵੀ ਕਹਿ ਰਹੇ ਹਨ ਕਿ ਸਿੱਖੀ ਵਿਚੋਂ ਛੇਕਿਆ ਜਾਣਾ ਹੀ ਵੱਡੀ ਵਡਿਆਈ ਹੈ ਅਤੇ ਛੇਕਿਆ ਹੋਇਆ ਹੀ ਅਸਲੀ ਸਿੱਖ ਹੈ। ਪ੍ਰੋਫ਼ੈਸਰ ਸਾਹਿਬ ਜਿਨ੍ਹਾਂ ਨੂੰ ਇਕ ਵਾਰ ਫਿਰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਉਹ ਇਸ ਮਹਾਨ ਸੰਸਥਾ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਜੇਕਰ ਉਨ੍ਹਾਂ ਦੇ ਫ਼ੈਸਲਿਆਂ ਨੂੰ ਇਸ ਤਰ੍ਹਾਂ ਚੁਣੌਤੀ ਦਿੱਤੀ ਜਾਂਦੀ ਤੇ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਤਾਂ ਕਿੰਨਾ ਕੁ ਚੰਗਾ ਹੁੰਦਾ।

ਕੀ ਮਹਾਂਰਾਸ਼ਟਰ ਭਾਰਤ ਦਾ ਹਿੱਸਾ ਨਹੀਂ ਹੈ?

ਬਰਮਿੰਘਮ,(ਬੇਅੰਤ ਸਿੰਘ), ਭਾਰਤ ਦੇ ਗ੍ਰਹਿ ਮੰਤਰੀ ਮਿ: ਪੀ: ਚਿੰਦਾਬਰਮ ਨੇ ਪਾਰਲੀਮੈਂਟ ਵਿੱਚ ਹਿੰਦੂ ਮਿਲੀਟੈਂਸੀ ਬਾਰੇ ਬਿਆਨ ਦਿੱਤਾ ਸੀ।ਲੇਕਿਨ ਲੱਗਦਾ ਹੈ ਕਿ ਕੇਂਦਰ ਸਰਕਾਰ ਜਾਂ ਤਾਂ ਹਿੰਦੂ ਮਿਲੀਟੈਂਸੀ ਅੱਗੇ ਬੇਬਂਸ ਹੈ ਜਾਂ ਫਿਰ ਅੰਦਰੋਂ ਉਨ੍ਹਾਂ ਨਾਲ ਸਹਿਮਤ ਹੈ।ਜੇ ਹਲਾਤ ਇਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੌਰ ਤੇ ਲਿਖਣਾ ਪਿਆ ਕਰੇਗਾ ਕਿ ਮਹਾਂਰਾਸ਼ਟਰ ਨੂੰ ਛੱਡਕੇ ਕਸ਼ਮੀਰ ਤੋਂ ਕੰਨਿਆਂਕੁਮਾਰੀ ਤੱਕ ਭਾਰਤ ਇਕ ਹੈ।ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਿਰਮਾਣ ਸੈਨਾ ਸਾਰੇ ਕਾਈਦੇ ਕਨੂੰਨ ਛਿੱਕੇ ਟੰਗ ਕੇ ਡਿਕਟੇਟਰ ਬਣੇ ਹੋਏ ਹਨ। ਲੇਕਿਨ ਸੂਬਾ ਅਤੇ ਕੇਂਦਰ ਸਰਕਾਰ ਨੁੰ ਨੈਸ਼ਨਲ ਸਿਕਿਉਰਟੀ ਐਕਟ ਜਾਂ ਹੋਰ ਕੋਈ ਕਨੂੰਨ ਨਜ਼ਰ ਨਹੀ ਆਉਂਦਾ।ਦੂਜੇ ਪਾਸੇ ਭਾਈ ਪ੍ਰਮਿੰਦਰ ਸਿੰਘ ਸੈਣੀ ਜੋ ਕਿ ਜਹਾਜ ਅਗਵਾ ਕੇਸ ਵਿਚ ਬਣਦੀ ਸਜਾ ਕੱਟ ਚੁੱਕੇ ਹਨ, ਲੇਕਿਨ ਫਿਰ ਵੀ ਕਨੇਡਾ ਤੋਂ ਡਿਪੋਰਟ ਹੋ ਕੇ ਭਾਰਤ ਪੁੱਜਦੇ ਸਾਰ ਹੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। 1947 ਤੋਂ ਲੈਕੇ ਘੱਟ ਗਿਣਤੀ ਕੌਮਾਂ ਉੱਤੇ ਦਲਿੱਤਾਂ ਤੇ ਜੁਲਮ ਤਸ਼ੱਦਦ ਅਤੇ ਦੂਹਰੇ ਕਨੂੰਨੀ ਮਾਪਦੰਡ ੳਪਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੋ ਭਾਰਤ ਵਿਚਲੇ ਲੋਕਤੰਤਰ ਦੇ ਸੋਹਲੇ ਗਾਉਣ ਵਾਲਿਆਂ ਨੂੰ ਤਾਂ ਕੀ ਅਫਗਾਨਿਸਤਾਨ ਉਤੇ ਇਰਾਕ ਵਿੱਚ ਫੌਜਾਂ ਭੇਜਣ ਵਾਲੇ ਲੋਕਤੰਤਰ ਦੇ ਰਾਖਿਆਂ ਨੂੰ ਵੀ ਨਜ਼ਰ ਨਹੀਂ ਆਉਦਾ।ਇਸ ਗੱਲ ਉਤੇ ਵਿਚਾਰ ਇੱਕ ਬੈਠਕ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਪ੍ਰਧਾਨ ਮਾਸਟਰ ਅਵਤਾਰ ਸਿੰਘ 07980287059, ਚੇਅਰਮੈਨ ਗੁਰਦਿਆਲ ਸਿੰਘ ਅਟਵਾਲ 07973726070, ਸਪੋਕਸਪਰਸਨ ਸੂਬਾ ਸਿੰਘ ਲਿਤਰਾਂ 07903176354 ਅਤੇ ਜਨਰਲ ਸਕੱਤਰ ਭਾਈ ਸਰਬਜੀਤ ਸਿੰਘ 07957401180 ਹੋਰਾਂ ਵੱਲੋਂ ਹੋਈ।

ਸ਼ਿਵ ਸੈਨਾ ਤੋਂ ਸ਼ਾਹਰੁਖ ਵਲੋਂ ਮੁਆਫ਼ੀ ਮੰਗਣ ਤੋਂ ਇਨਕਾਰ

2 ਫਰਵਰੀ - ਆਈ.ਪੀ.ਐਲ. 3 ਵਿਚ ਪਾਕਿਸਤਾਨੀ ਖਿਡਾਰੀਆਂ ਦੇ ਖੇਡਣ ਦੀ ਵਕਾਲਤ ਕਰਨ ਤੋਂ ਬਾਅਦ ਸ਼ਿਵ ਸੈਨਾ ਵੱਲੋਂ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਅਭਿਨੇਤਾ ਸ਼ਾਹਰੁਖ ਖਾਨ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ । ਉਨ੍ਹਾਂ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਗਲਤ ਨਹੀਂ ਕੀਤਾ ਜਿਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਵੇ। ਸ਼ਾਹਰੁਖ ਖਾਨ ਨੇ ਇਹ ਗੱਲ ਦੁਨੀਆਂ ਦੇ ਸਭ ਤੋਂ ਵੱਡੇ ਸ਼ੇਅਰ ਬਾਜ਼ਾਰ ਨੈਸਡੈਕ ਵਿਚ ਓਪਨਿੰਗ ਬੈਲ ਵਜਾਉਣ ਤੋਂ ਬਾਅਦ ਆਖੀ। ਉਨ੍ਹਾਂ ਇਸ ਦੇ ਨਾਲ ਹੀ ਸ਼ਿਵ ਸੈਨਾ ਵੱਲੋਂ ਉਨ੍ਹਾਂ ਪ੍ਰਤੀ ਦਿੱਤੇ ਜਾ ਰਹੇ ਬਿਆਨਾਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਵੱਲੋਂ ਉਨ੍ਹਾਂ 'ਤੇ ਜੋ ਹਮਲੇ ਕੀਤੇ ਜਾ ਰਹੇ ਹਨ, ਉਹ ਅਸਲ ਵਿਚ ਆਜ਼ਾਦੀ ਉਤੇ ਹਮਲੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਿਵ ਸੈਨਾ ਦੇ ਢੰਗ ਤਰੀਕੇ ਗ਼ੈਰ ਲੋਕਤੰਤਰੀ ਹਨ ਅਤੇ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿਚ ਇਸ ਤਰ੍ਹਾਂ ਦੇ ਗ਼ੈਰ ਸੰਵਿਧਾਨਕ ਤਰੀਕੇ ਅਪਨਾਉਣੇ ਅਣਉਚਿਤ ਅਤੇ ਨਿੰਦਣਯੋਗ ਹਨ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਨੇ ਬੀਤੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਖਿਡਾਰੀਆਂ ਨੂੰ ਆਈ.ਪੀ.ਐਲ. 3 ਵਿਚ ਖੇਡਣ ਦੀ ਵਕਾਲਤ ਕੀਤੀ ਸੀ। ਜਿਸ 'ਤੇ ਸ਼ਿਵ ਸੈਨਾ ਦੇ ਵਰਕਰ ਭੜਕ ਉਠੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਾਹਰੁਖ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਪੋਸਟਰ ਫਾੜ ਦਿੱਤੇ ਅਤੇ ਸਿਨੇਮਾ ਮਾਲਕਾਂ ਨੂੰ ਫਿਲਮ ਨਾ ਦੇਖਣ ਦੀ ਧਮਕੀ ਵੀ ਦਿੱਤੀ। ਸ਼ਿਵ ਸੈਨਾ ਨੇ ਤਾਂ ਸ਼ਾਹਰੁਖ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਪਾਕਿਸਤਾਨੀ ਖਿਡਾਰੀਆਂ ਨਾਲ ਇੰਨੀ ਹਮਦਰਦੀ ਹੈ ਤਾਂ ਉਹ ਖੁਦ ਪਾਕਿਸਤਾਨ ਵਿਚ ਜਾ ਕੇ ਰਹੇ।


1984 ਦੇ ਸਿੱਖ ਕਤਲੇਆਮ ਦੇ ਦੋ ਮਾਮਲਿਆਂ ਵਿਚ ਸੱਜਣ ਕੁਮਾਰ ਨੂੰ ਸੰਮਨ ਜਾਰੀ

ਨਵੀਂ ਦਿੱਲੀ, 1 ਫਰਵਰੀ- ਦਿੱਲੀ ਦੀ ਇਕ ਅਦਾਲਤ ਨੇ ਸਾਲ 1984 ਦੇ ਸਿੱਖ ਕਤਲੇਆਮ ਦੇ ਦੋ ਮਾਮਲਿਆਂ ਵਿਚ ਸਾਬਕਾ ਕਾਂਗਰਸੀ ਸਾਂਸਦ ਸੱਜਣ ਕੁਮਾਰ ਅਤੇ ਹੋਰਨਾਂ ਦੇ ਖ਼ਿਲਾਫ਼ ਦਾਖ਼ਲ ਦੋਸ਼ ਪੱਤਰ 'ਤੇ ਅੱਜ ਨੋਟਿਸ ਲੈਂਦਿਆਂ ਸੱਜਣ ਕੁਮਾਰ ਨੂੰ 17 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤੇ । ਵਧੀਕ ਮੁੱਖ ਮੈਟਰੋ ਪਾਲਿਟਨ ਮੈਜਿਸਟਰੇਟ ਲੋਕੇਸ਼ ਕੁਮਾਰ ਸ਼ਰਮਾ ਨੇ ਇਸ ਮਾਮਲੇ ਵਿਚ ਸੁਣਵਾਈ ਕਰਦਿਆਂ ਕਿਹਾ ਕਿ ਮੌਕੇ 'ਤੇ ਹਾਜ਼ਰ ਗਵਾਹਾਂ ਦੇ ਬਿਆਨਾਂ ਸਮੇਤ ਦੋਸ਼ ਪੱਤਰ ਦਾ ਅਧਿਐਨ ਕਰਨ ਤੋਂ ਬਾਅਦ ਦੋਸ਼ੀਆਂ ਦੇ ਖ਼ਿਲਾਫ਼ ਪਹਿਲੇ ਦਰਜੇ ਦਾ ਕਤਲ, ਦੰਗੇ ਅਤੇ ਹੋਰ ਅਪਰਾਧਾਂ ਦਾ ਮਾਮਲਾ ਬਣਾਇਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੁਲਤਾਨਪੁਰ ਅਤੇ ਦਿੱਲੀ ਕੈਂਟ ਖੇਤਰਾਂ ਵਿਚ ਦੰਗਿਆਂ ਦੇ ਸਿਲਸਿਲੇ ਵਿਚ ਕੇਂਦਰੀ ਜਾਂਚ ਬਿਊਰੋ ਨੇ 13 ਜਨਵਰੀ ਨੂੰ ਸੱਜਣ ਕੁਮਾਰ ਅਤੇ ਹੋਰਨਾਂ ਖ਼ਿਲਾਫ਼ ਦੋ ਦੋਸ਼ ਪੱਤਰ ਦਾਖ਼ਲ ਕੀਤੇ ਸਨ। ਪੀੜਤਾਂ ਅਤੇ ਸੀ.ਬੀ.ਆਈ. ਦੇ ਵਕੀਲ ਨੇ ਸੱਜਣ ਕੁਮਾਰ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਨਾਨਾਵਤੀ ਕਮੀਸ਼ਨ ਦੇ ਸਾਹਮਣੇ ਪੀੜਤਾਂ ਵਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਅਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਸਰਨੇ ਨੂੰ 'ਸਰਬੱਤ ਖ਼ਾਲਸਾ' ਦੇ ਨਾਂ 'ਤੇ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ: ਮੱਕੜ

. ਅੰਮ੍ਰਿਤਸਰ, 1 ਫਰਵਰੀ- ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਰਾਗੀ ਦਰਸ਼ਨ ਸਿੰਘ ਨੂੰ ਪੰਥ 'ਚੋਂ ਛੇਕੇ ਜਾਣ ਅਤੇ ਕੈਲੰਡਰ 'ਚ ਕੀਤੀਆਂ ਸੋਧਾਂ ਦੇ ਮਸਲੇ 'ਤੇ ਸਰਬੱਤ ਖ਼ਾਲਸਾ ਬੁਲਾਉਣ ਲਈ ਦਿੱਤੇ ਬਿਆਨ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡਣ ਵਾਲੇ ਲੋਕਾਂ ਨੂੰ 'ਸਰਬੱਤ ਖ਼ਾਲਸਾ' ਦੇ ਨਾਂ 'ਤੇ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਸ. ਸਰਨਾ ਨੂੰ ਇਹ ਵੀ ਜਾਣਕਾਰੀ ਨਹੀਂ ਕਿ ਸਰਬੱਤ ਖ਼ਾਲਸਾ ਕਿਨਾਂ ਹਾਲਾਤਾਂ 'ਚ ਤੇ ਕਿਸ ਵਲੋਂ ਬੁਲਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਪੰਥਕ ਰਵਾਇਤਾਂ 'ਤੇ ਪਹਿਰਾ ਦਿੰਦਿਆਂ ਅਕ੍ਰਿਤਘਣ ਤੇ ਗੁਰੂ ਨਿੰਦਕ ਨੂੰ ਪੰਥ 'ਚੋਂ ਛੇਕ ਕੇ ਸ਼ਲਾਘਾਯੋਗ ਫੈਸਲਾ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ 'ਹੁਕਮਨਾਮੇ 'ਤੇ ਕਿੰਤੂ ਕਰਨ ਵਾਲੇ ਵੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਆਡਾ ਲਾਇਆ ਉਸ ਦਾ ਹਸ਼ਰ ਬੁਰਾ ਹੋਇਆ ਪਰ ਇਤਿਹਾਸ 'ਚ ਇਹ ਹਵਾਲੇ ਵੀ ਹਨ ਕਿ ਇਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਵਾਲੇ ਨੂੰ ਪੰਥ ਨੇ ਹਮੇਸ਼ਾਂ ਮਾਣ ਦਿੱਤਾ ਤੇ ਭਾਵੇਂ ਉਸ ਦਾ ਜ਼ੁਰਮ ਕਿੰਨਾਂ ਵੀ ਸੰਗੀਨ ਕਿਉਂ ਨਾ ਹੋਵੇ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਸਰਵਉੱਚ ਪਾਵਨ ਅਸਥਾਨ ਦੇ ਮੁਖੀ ਰਹਿ ਚੁਕੇ ਤੇ ਸਿੱਖ ਪ੍ਰਚਾਰਕ ਅਖਵਾਉਣ ਵਾਲੇ ਰਾਗੀ ਦਰਸ਼ਨ ਸਿੰਘ ਵਲੋਂ ਆਪਣੀਆਂ ਕ੍ਰਿਤਾਂ ਤੇ ਗੋਸ਼ਟੀਆਂ ਦੌਰਾਨ ਜਨਤਕ ਤੌਰ 'ਤੇ ਗੁਰੂ ਸਾਹਿਬ ਪ੍ਰਤੀ ਕੀਤੀਆਂ ਟਿੱਪਣੀਆਂ ਸਬੰਧੀ ਪੰਜ ਸਿੰਘ ਸਾਹਿਬਾਨ ਵਲੋਂ ਸਪਸ਼ਟੀਕਰਨ ਲਈ ਬਾਰ-ਬਾਰ ਸਮਾਂ ਦਿੱਤੇ ਜਾਣ ਦੇ ਬਾਵਜੂਦ ਵੀ ਕਾਂਗਰਸ ਦੇ ਏਜੰਟਾਂ ਤੇ ਪੰਥ ਦੋਖੀ ਸ਼ਕਤੀਆਂ ਦਾ ਹੱਥ ਠੋਕਾ ਬਣ ਕੇ ਹੈਂਕੜਬਾਜ਼ੀ 'ਚ ਪੰਜ ਸਿੰਘ ਸਾਹਿਬਾਨ ਦੇ ਪੇਸ਼ ਨਾਂ ਹੋਣ ਕਾਰਨ ਉਸ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ ਅਤੇ ਕੈਲੰਡਰ 'ਚ ਸੋਧਾਂ ਕੀਤੇ ਜਾਣ 'ਤੇ ਪੰਥਕ ਜਥੇਬੰਦੀਆਂ 'ਚ ਵਖਰੇਵੇਂ ਦੂਰ ਹੋਏ ਹਨ 'ਤੇ ਪੰਥ ਇਕ ਮੁਠ ਹੋਇਆ ਜੋ ਸਿੱਖ ਵਿਰੋਧੀਆਂ ਨੂੰ ਰਾਸ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ. ਸਰਨਾ ਨੇ ਤਾਂ ਪੰਥਕ ਸੰਸਥਾਵਾਂ ਨੂੰ ਬਦਨਾਮ ਕਰਨ ਦਾ ਤਹੱਈਆ ਹੀ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਿਸਟਰ ਸਰਨਾ ਨੂੰ ਸਰਬੱਤ ਖ਼ਾਲਸਾ ਸੱਦਣ ਲਈ ਬਿਆਨ ਤੋਂ ਪਹਿਲਾਂ ਇਸ ਮਹਾਨ ਪ੍ਰੰਪਰਾ ਬਾਰੇ ਆਪਣੇ ਸਲਾਹਕਾਰਾਂ ਤੋਂ ਜ਼ਰੂਰ ਜਾਣਕਾਰੀ ਲੈ ਲੈਣੀ ਚਾਹੀਦੀ ਸੀ।

ਕੈਨੇਡਾ ਸਰਕਾਰ ਨੇ ਭਾਈ ਪਰਮਿੰਦਰ ਸਿੰਘ ਸੈਣੀ ਨੂੰ ਇੰਡੀਆ ਡਿਪੋਰਟ ਕਰਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਸ਼੍ਰੋਮਣੀ ਯੂਥ ਅਕਾਲੀ ਦਲ (ਅ) ਯੂ.ਕੇ.

ਬਰਮਿੰਘਮ ਸ਼੍ਰੋਮਣੀ ਯੂਥ ਅਕਾਲੀ ਦਲ (ਅ) ਯੂ.ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਜਨਰਲ ਸਕੱਤਰ ਭਾਈ ਸਤਿੰਦਰ ਸਿੰਘ ਮੰਗੂਵਾਲ,ਸੀ:ਮੀ: ਪ੍ਰਧਾਨ ਭਾਈ ਤੇਜਵੀਰ ਸਿੰਘ,ਸਕੱਤਰ ਭਾਂਈ ਮਨਦੀਪ ਸਿੰਘ ਅਜਨਾਲਾ,ਭਾਈ ਮਲਕੀਤ ਸਿੰਘ ਬਾਬਾ ਬਕਾਲਾ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਪਿਛਲੇ ਦਿਨੀ ਕੈਨੇਡਾ ਸਰਕਾਰ ਵਲੋ ਹਾਈਜੈਕਰ ਭਾਈ ਪਰਮਿੰਦਰ ਸਿੰਘ ਸੈਣੀ ਨੂੰ ਇੰਡੀਆ ਡਿਪੋਰਟ ਕੀਤੇ ਜਾਣ ਤੇ ਕੈਨੇਡਾ ਸਰਕਾਰ ਦੀ ਅਲੋਚਨਾ ਕੀਤੀ ਹੈ ਅਤੇ ਭਾਰਤ ਸਰਕਾਰ ਵਲੋਂ ਭਾਈ ਪਰਮਿੰਦਰ ਸਿੰਘ ਸੈਣੀ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਨਜਰਬੰਦ ਕਰਨ ਦੀ ਵੀ ਸਖਤ ਅਲੋਚਨਾਂ ਕੀਤੀ ਹੈ। ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਕਿਹਾ ਕਿ ਜਿਸ ਵੇਲੇ ਹਿੰਦੋਸਤਾਨ ਦੀ ਜਾਲਮ ਸਰਕਾਰ ਨੇ ਜੂਨ ਚੌਰਾਸੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਹਜਾਰਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਸਿੱਖਾਂ ਨੂੰ ਕਿਸੇ ਪਾਸੇ ਵੀ ਇਨਸਾਫ ਨਾ ਮਿਲਿਆ ਤਾਂ ਓੁਸ ਵੇਲੇ ਰੋਸ ਵਜੋਂ ਭਾਈ ਸਾਹਿਬ ਨੇ ਇਨਸਾਫ ਪਸੰਦ ਦੇਸ਼ਾਂ ਦਾ ਇਸ ਪਾਸੇ ਧਿਆਨ ਦਿਵਾਉਣ ਲਈ 5 ਜੁਲਾਈ 1984 ਨੂੰ ਸ੍ਰੀ ਨਗਰ ਤੋਂ ਨਵੀਂ ਦਿੱਲੀ ਨੂੰ ਜਾ ਰਹੀ ਇੰਡੀਅਨ ਏਅਰਲਾਈਨਜ ਦੇ ਜਹਾਜ ਨੂੰ ਅਗਵਾ ਕਰਕੇ ਲਹੌਰ ਲੈ ਗਏ ਸਨ ਪਾਕਿਸਤਾਨ ਵਿੱਚ ਸਜਾ ਭੁਗਤਣ ਤੋਂ ਬਾਅਦ ਓੁਹ ਕੈਨੇਡਾ ਚਲੇ ਗਏ ਸਨ ਜਿੱਥੇ ਓੁਹ ਅਮਨ ਅਮਾਨ ਨਾਲ ਰਹਿ ਰਹੇ ਸਨ ਪਰ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਨਾਲ ਵਪਾਰਕ ਸਬੰਧਾਂ ਦੀ ਖਾਤਰ ਭਾਈ ਪਰਮਿੰਦਰ ਸਿੰਘ ਸੈਣੀ ਨੂੰ ਡਿਪੋਰਟ ਕਰ ਦਿੱਤਾ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਓੁਪਰੋਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਨੁੰ ਓੁਨਾ ਚਿਰ ਇਨਸਾਫ ਨਹੀਂ ਮਿਲ ਸਕਦਾ ਜਿੰਨਾਂ ਚਿਰ ਸਾਨੂੰ ਆਪਣਾ ਅਜਾਦ ਘਰ ਖਾਲਿਸਤਾਨ ਪ੍ਰਾਪਤ ਨਹੀ ਹੋ ਜਾਦਾ ਭਾਈ ਮੁਠੱਡਾ ਤੇ ਸਾਥੀਆਂ ਨੇ ਭਾਰਤ ਸਰਕਾਰ ਨੂੰ ਜੋਰ ਦੇ ਕਿਹਾ ਕਿ ਭਾਈ ਸਾਹਿਬ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਕਿਓੁਕਿ ਓੁਹ ਅਪਣੀ ਬਣਦੀ ਸਜਾ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ

ਪੰਜਾਬ ਵਿੱਚ ਗੁੜ ਕੱਢਣ ਵਾਲੀਆਂ ਘੁਲਾੜੀਆਂ ੳੁੱਤੇ ਟੈਕਸ ਲਾਉਣ ਦੀ ਕਾਰਵਾਈ ਛੋਟੇ ਜਿ਼ਮੀਦਾਰਾਂ ਨੂੰ ਕੁਚਲਣ ਦੇ ਤੁੱਲ :- ਇਮਾਨ ਸਿੰਘ ਮਾਨ

ਚੰਡੀਗੜ੍ਹ, 1 ਫਰਵਰੀ :- “ਸਾਨੂੰ ਬਹੁਤ ਹੀ ਭਰੋਸੇਯੋਗ ਵਸੀਲਿਆਂ ਤੋਂ ਅੱਜ ਹੀ ਇਹ ਜਾਣਕਾਰੀ ਮਿਲੀ ਹੈ ਕਿ ਜੋ ਦੋ-ਦੋ ਚਾਰ-ਚਾਰ ਕਿਲ੍ਹਿਆਂ ਦੇ ਮਾਲਿਕ ਜਿ਼ੰਮੀਦਾਰ ਬਹੁਤ ਮਿਹਨਤ ਨਾਲ ਆਪਣੀ ਗੰਨੇ ਦੀ ਫਸਲ ਤਿਆਰ ਕਰਕੇ, ਫਿਰ ਉਸ ਗੰਨੇ ਦੇ ਰਸ ਤੋਂ ਆਪਣੇ ਖੇਤਾਂ ਵਿੱਚ ਘੁਲਾੜੀਆਂ ਲਗਾ ਕੇ ਗੁੜ ਤਿਆਰ ਕਰਦੇ ਹਨ, ਪੰਜਾਬ ਦੀ ਹਕੂਮਤ ਤੇ ਜਿ਼ਲ੍ਹਿਆਂ ਦੇ ਚੀਫ ਮੈਡੀਕਲ ਅਫਸਰਾਂ ਨੇ ਇਨ੍ਹਾ ਉੱਤੇ ਭਾਈ ਟੈਕਸ ਲਗਾ ਦਿੱਤੇ ਹਨ। ਜੋ ਕਿ ਇਨ੍ਹਾ ਛੋਟੇ ਜਿ਼ੰਮੀਦਾਰਾਂ ਦੇ ਰੁਜ਼ਗਾਰ ਉੱਤੇ ਵੱਡੀ ਸੱਟ ਮਾਰਨ ਤੇ ਉਨ੍ਹਾ ਦੇ ਹੱਕ ਹਕੂਕਾਂ ਨੂੰ ਕੁਚਲਣ ਦੇ ਤੁੱਲ ਅਸਹਿ ਕਾਰਵਾਈ ਹੈ।” ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ ਚੰਡੀਗੜ੍ਹ ਦੀ ਸੂਝਵਾਨ ਪ੍ਰੇਸ਼ ਦੇ ਨਾਮ ਬਿਅਨ ਜਾਰੀ ਕਰਦੇ ਹੋਏ ਪੰਜਾਬ ਦੀ ਬਾਦਲ ਹਕੂਮਤ ਤੇ ਇੱਥੋ ਦੇ ਜਿ਼ਲ੍ਹਿਆਂ ਵਿੱਚ ਤਾਇਨਾਤ ਸਿਹਤ ਵਿਭਾਗ ਨਾਲ ਸੰਬੰਧਿਤ ਮੁੱਖ ਸਿਹਤ ਅਫਸਰ (ਸੀ.ਐਮ.ਓ) ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਹੋਣ ਜਾ ਰਹੀ ਬੇਇਨਸਾਫੀ, ਜ਼ਬਰ-ਜ਼ੁਲਮ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਸਾਡੀ ਪੰਜਾਬ ਦੀ ਹਕੂਮਤ ਅਤੇ ਜਿ਼ਲ੍ਹਾ ਸਿਹਤ ਵਿਭਾਗ ਦੇ ਮੁੱਖ ਅਫਸਰਾਂ ਨੂੰ ਇਹ ਨੇਕ ਰਾਏ ਹੈ ਕਿ ਇਸ ਔਰੰਗਜ਼ੇਬੀ ਹੁਕਮ ਨੂੰ ਤੁਰੰਤ ਵਾਪਿਸ ਲਿਆ ਜਾਵੇ। ਜੇਕਰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੇ ਗੁੜ ਬਣਾਉਣ ਵਾਲੇ ਛੋਟੇ ਜਿ਼ੰਮੀਦਾਰਾਂ ਵਿਰੁੱਧ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਬੰਦ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਕੌਮੀ ਪੱਧਰ ਦੀ ਮੀਟਿੰਗ ਕਰਕੇ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਸ਼ੁਰੂ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਸ: ਇਮਨ ਸਿੰਘ ਮਾਨ ਨੇ ਘੁਲਾੜੀਆਂ ਰਾਹੀਂ ਗੁੜ ਬਣਾ ਕੇ ਆਪੋ-ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਜਿ਼ੰਮੀਦਾਰਾਂ ਨੂੰ ਇਹ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਸਿਹਤ ਵਿਭਾਗ ਦਾ ਕੋਈ ਅਫਸਰ ਉਨ੍ਹਾ ਦਾ ਮੰਦਭਾਵਨਾ ਅਧੀਨ ਸੈਪਲ ਭਰਕੇ ਜੁਰਮਾਨਾ ਕਰਨ ਜਾ ਉਨ੍ਹਾ ਉੱਤੇ ਜ਼ਬਰੀ ਟੈਕਸ ਇਕੱਤਰ ਕਰਨ ਦੀ ਗੈਰ ਕਾਨੰਨੀ ਕਾਰਵਾਈ ਕਰਦਾ ਹੈ ਤਾਂ ਉਹ ਅਜਿਹੇ ਨਾਦਰਸ਼ਾਹੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਅਤੇ ਤੁਰੰਤ ਪਾਰਟੀ ਦੇ ਮੁੱਖ ਦਫਤਰ ਦੇ ਫੋਨ ਨੰਬਰਾਂ 98157-77664, 98783-44432, 93166-12664 ਜਾਂ 01763-233764 ‘ਤੇ ਸੰਪਰਕ ਕਰਨ ਤਾਂ ਪਾਰਟੀ ਫੌਰੀ ਤੌਰ ਤੇ ਆਪਣੀਆਂ ਇਖਲਾਕੀ ਤੇ ਸਮਾਜਿਕ ਜਿ਼ੰਮੇਵਾਰੀਆਂ ਨੂੰ ਪੂਰਨ ਕਰਦੀ ਹੋਈ, ਉਨ੍ਹਾ ਨਾਲ ਹੋ ਰਹੇ ਜ਼ਬਰ ਜੁਲਮ ਨੂੰ ਰੋਕ ਸਕੇ।


ਗਾਂਧੀ ਦੇ ਕਤਲ ਕੇਸ ਦਾ ਫੈਂਸਲਾ ਘੱਟ ਗਿਣਤੀਆਂ ਨੂੰ ਸਜ਼ਾ ਦੇਣ ਵੇਲੇ ਯਾਦ ਵੀ ਰੱਖੋ –ਡੱਲੇਵਾਲ

ਕਾਵੈਂਟਰੀ – ਮੋਹਣ ਦਾਸ ਕਰਮ ਚੰਦ ਗਾਂਧੀ ਦੇ ਮਰਨ ਦਿਨ ਤੇ ਅਖੌਤੀ ਲੋਕਤੰਤਰ ਦੇਸ਼ ਹਿੰਦੋਸਤਾਨ ਦੇ ਭਗਤਾਂ ਵਲੋਂ ਵੱਖੋ ਵੱਖ ਤਰੀਕੇ ਨਾਲ ਸ਼ਰਧਾਂਜ਼ਲੀਆਂ ਦਿੱਤੀਆਂ ਗਈਆਂ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਸ ਮੌਕੇ ਹਿੰਦੋਸਤਾਨ ਦੇ ਅਖੌਤੀ ਰਾਸ਼ਟਰ ਪਿਤਾ ਗਾਂਧੀ ਦੇ ਮਰਨ ਦਿਨ ਤੇ ਨੁੱਥੂ ਰਾਮ ਗੌਂਡਸੇ ਦੀ ਰੱਜ ਕੇ ਪ੍ਰਸੰਸਾ ਕੀਤੀ ਗਈ , ਜਿਸ ਨੇ ਦੋਹਰੇ ਕਿਰਦਾਰ ਵਾਲੇ ਅਤੇ ਸਿੱਖਾਂ ਨਾਲ ਵਿਸ਼ਵਾਸ਼ਘਾਤ , ਵਾਅਦਾ ਖਿਲਾਫੀ ਕਰਨ ਵਾਲੇ ਇਸ ਜੂਠੇ ਅਤੇ ਡਰਾਮੇਬਾਜ਼ ਸਖਸ਼ ਨੂੰ ਸੰਸਾਰ ਤੋਂ ਰੁਖਸਤ ਕੀਤਾ ਸੀ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ਦਰ ਸਿੰਘ ਡੱਲੇਵਾਲ ਵਲੋਂ ਨੁਕਤਾ ਉਠਾਇਆ ਗਿਆ ਕਿ ਗਾਂਧੀ ਦੇ ਕਤਲ ਕੇਸ ਵਿੱਚ ਨੱਥੂ ਰਾਮ ਗੌਂਡਸੇ ਅਤੇ ਉਹਦੇ ਭਰਾ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ । ਸੈਸ਼ਨ ਜੱਜ ਨੇ ਨੱਥੂ ਰਾਮ ਨੂੰ ਕਤਲ ਦਾ ਦੋਸ਼ੀ ਮੰਨ ਕੇ ਸਜ਼ਾ ਸੁਣਾ ਦਿੱਤੀ ਜਦਕਿ ਉਹਦੇ ਭਰਾ ਨੂੰ ਇਹ ਕਹਿੰਦਿਆਂ ਬਰੀ ਕਰ ਦਿੱਤਾ ਸੀ ਕਿ ਤੂੰ ਕਤਲ ਵਿੱਚ ਸ਼ਾਮਲ ਸੀ ,ਤੇਰਾ ਕਤਲ ਵਿੱਚ ਹੱਥ ਹੈ , ਪਰ ਤੂੰ ਖੁਦ ਕਤਲ ਨਹੀਂ ਕੀਤਾ । ਯੂਨਾਈਟਿਡ ਖਾਲਸਾ ਦਲ ਯੁ,ਕੇ ਵਲੋਂ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਨੇਸਤੇਨਬੂਦ ਕਰਨ ਲਈ ਕੁਚਾਲਾਂ ਚੱਲ ਰਹੀ ਲਾਬੀ ਪੁੱਛਿਆ ਗਿਆ ਕਿ ਸ਼ਹੀਦ ਭਾਈ ਕੇਹਰ ਸਿੰਘ ,ਭਾਈ ਬਲਵੰਤ ਸਿੰਘ ,ਭਾਈ ਜਗਤਾਰ ਸਿੰਘ ਹਵਾਰਾ ,ਅਫਜ਼ਲ ਗੁਰੂ ਸਮੇਤ ਆਪੋ ਆਪਣੀਆਂ ਕੌਮਾਂ ਦੀ ਅਜ਼ਾਦੀ ਲਈ ਜੂਝ ਰਹੇ ਸੂਰਬੀਰਾਂ ਨੂੰ ਫਾਸੀਂ ਦਾ ਹੁਕਮ ਸੁਣਾਉਣ ਵੇਲੇ ਅਦਾਲਤ ਦੇ ਇਸ ਫੈਂਸਲੇ ਨੂੰ ਮੱਦੇ ਨਜ਼ਰ ਨਹੀਂ ਕਿਉਂ ਨਹੀਂ ਰੱਖਿਆ ਗਿਆ

ਵੱਖਰੇ ਪੰਥ ਦਾ ਐਲਾਨ ਕਰਨ ਵਾਲੇ ਮੰਨੂੰਵਾਦ ਦੇ ਏਜੰਟ,ਦਲਿਤ ਭਾਈਚਾਰੇ ਨੂੰ ਫਿਰ ਤੋਂ ਬ੍ਰਾਹਮਣ ਦੀ ਗੁਲਾਮੀ ਵਿੱਚ ਜਕੜਣ ਲਈ ਕਾਹਲੇ

ਮੋਹਾਲੀ, 31 ਜਨਵਰੀ - ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਰਨਲ ਸਕੱਤਰ ਭਾਈ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਹੈ ਕਿ ਦਲਿਤ ਭਾਈਚਾਰੇ ਵਿਚੋਂ ਹੀ ਮੰਨੂੰਵਾਦ ਦੇ ਏਜੰਟਾਂ ਨੇ ਮੰਨੂੰਵਾਦੀਆ ਦੇ ਇਸ਼ਾਰੇ ’ਤੇ ਵੱਖਰੇ ਧਰਮ, ਗ੍ਰੰਥ ਤੇ ਨਿਸ਼ਾਨ ਆਦਿ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਿੱਜੀ ਲਾਲਚਾਂ ਲਈ ਇਹ ਐਲਾਨ ਕਰਨ ਦੀ ਕਾਰਵਾਈ ਕੀਤੀ ਹੈ ਉਹ ਦਲਿਤ ਭਾਈਚਾਰੇ ਦੇ ਗ਼ਦਾਰ ਹਨ ਤੇ ਦਲਿਤ ਭਾਈਚਾਰੇ ਨੂੰ ਫਿਰ ਤੋਂ ਮੰਨੂੰਵਾਦ ਦੇ ਗ਼ੁਲਾਮ ਬਣਾ ਦੇਣ ਦੀਆਂ ਸ਼ਾਜ਼ਿਸਾਂ ਵਿੱਚ ਸ਼ਾਮਿਲ ਹਨ।
ਭਾਈ ਕਨੇਡੀਅਨ ਨੇ ਕਿਹਾ ਕਿ ਸਿੱਖ ਧਰਮ ਵਿੱਚ ਜਾਤ-ਪਾਤ ਲਈ ਕੋਈ ਥਾਂ ਨਹੀਂ ਅਤੇ ਇੱਥੇ ਸਭ ਲਈ ਬਰਾਬਰ ਅਧਿਕਾਰ ਹਨ। ਦਲਿਤ ਭਾਈਚਾਰਾ ਹਮੇਸਾ ਸਿੱਖ ਕੌਮ ਦਾ ਇੱਕ ਅਹਿਮ ਹਿੱਸਾ ਰਿਹਾ ਹੈ ਤੇ ਰਹੇਗਾ ਪਰ ਉਪ੍ਰੋਕਤ ਵੱਖਰੇ ਪੰਥ ਦਾ ਐਲਾਨ ਕਰਨ ਵਾਲੇ ਲੋਕ ਕਦੇ ਸਿੱਖ ਪੰਥ ਦਾ ਹਿੱਸਾ ਰਹੇ ਹੀ ਨਹੀਂ। ਇਨ੍ਹਾ ਲੋਕਾਂ ਵਲੋਂ ਕੀਤੀ ਗਈ ਇਹ ਕਾਰਵਾਈ ਦਲਿਤ ਸਮਾਜ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੇ ਬਰਾਬਰ ਹੈ। ਉਨ੍ਹਾ ਕਿਹਾ ਕਿ ਭਗਤ ਰਵਿਦਾਸ ਜੀ ਦੀ ਉਹੀ ਬਾਣੀ ਮੂਲ ਰੂਪ ਵਿੱਚ ਸਹੀ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰ ਕੇ ਸੰਭਾਲ ਲਈ ਗਈ ਸੀ। ਇਸ ਤੋਂ ਬਿਨਾਂ ਉਨ੍ਹਾਂ ਦੇ ਨਾਂ ਹੇਠ ਬਾਕੀ ਮਿਲਦੀ ਬਾਣੀ ਬ੍ਰਾਹਮਣਵਾਦ ਦੀ ਮਿਲਾਵਟ ਤੋਂ ਬਚ ਗਈ ਹੋਵੇਗੀ, ਇਸ ਬਾਰੇ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਇਸ ਲਈ ਵੱਖਰੇ ਗ੍ਰੰਥ ਦਾ ਐਲਾਨ ਵੀ ਦਲਿਤ ਭਾਈਚਾਰੇ ਲਈ ਆਉਣ ਵਾਲੇ ਸਮੇਂ ਵਿੱਚ ਬਹੁਤ ਘਾਤਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਵਿਚ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਉਲਟ ਬੁੱਤ ਪੂਜਾ ਨੂੰ ਵੱਡੇ ਪੱਧਰ ’ਤੇ ਪ੍ਰਚਲਿਤ ਕਰਨ ਦੀ ਖੇਡ ਵੀ ਖੇਡੀ ਜਾ ਰਹੀ ਹੈ।
ਭਾਈ ਕਨੇਡੀਅਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋ-ਇੱਕ ਅਜਿਹਾ ਸੂਬਾ ਹੈ ਜਿੱਥੇ ਦਲਿਤ ਵੀਰ ਅਣਖ ਨਾਲ ਸਿਰ ਉਠਾ ਕੇ ਰਹਿੰਦੇ ਹਨ ਤੇ ਇਹ ਸਭ ਦਲਿਤ ਸਮਾਜ ਦੇ ਸਿੱਖ ਪੰਥ ਦਾ ਇੱਕ ਹਿੱਸਾ ਹੋਣ ਕਾਰਨ ਹੀ ਹੋ ਸਕਿਆ ਹੈ ਪਰ ਦੇਸ਼ ਦੇ ਬਾਕੀ ਸੂਬਿਆਂ ਵਿੱਚ ਦਲਿਤ ਸਮਾਜ ਦੇ ਹਾਲਾਤ ਸਭ ਦੇ ਸਾਹਮਣੇ ਹਨ। ਉ¤ਥੇ ਉਨ੍ਹਾਂ ਨਾਲ ਅੱਜ ਵੀ ਗੁਲਾਮਾਂ ਤੋਂ ਭੈੜਾ ਸਲੂਕ ਹੋ ਰਿਹਾ ਹੈ।ਉ¤ਥੇ ਸਰਕਾਰਾਂ ਤੇ ਪ੍ਰਸ਼ਾਸ਼ਨ ਵੀ ਦਲਿਤਾਂ ਤੇ ਅਤਿਆਚਾਰ ਕਰਨ ਵਾਲਿਆਂ ਦੀ ਹੀ ਪਿੱਠ ਥਾਪੜਦੇ ਹਨ। ਪੰਜਾਬ ਦੀ ਧਰਤੀ ਦਲਿਤ ਸਮਾਜ ਦੀ ਖੜਗ ਭੁਜਾ ਹੈ ਪਰ ਮੰਨੂੰਵਾਦੀਏ ਹੁਣ ਇਸ ਖੜਗ-ਭੁਜਾ ਨੂੰ ਵੀ ਤੋੜ ਦੇਣਾ ਚਾਹੁੰਦੇ ਹਨ ਜੇਕਰ ਪੰਜਾਬ ਵਿੱਚ ਉਹ ਸਫ਼ਲ ਹੋ ਗਏ ਤਾਂ ਦਲਿਤ ਸਮਾਜ ਨੂੰ ਫਿਰ ਤੋਂ ਪੁਰਾਤਨ ਭਾਰਤੀ ਪ੍ਰੰਪਰਾ ਅਨੁਸਾਰ ਪੂਰਨ ਤੌਰ ’ਤੇ ਗ਼ੁਲਾਮ ਬਣਾ ਲੈਣ ਵਿੱਚ ਉਹ ਸਫ਼ਲ ਹੋ ਜਾਣਗੇ ਪਰ ਪੰਜਾਬ ਦਾ ਜਾਗਰੂਕ ਦਲਿਤ ਸਮਾਜ ਇਨ੍ਹਾਂ ਲੋਕਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਦਲਿਤ ਸਮਾਜ ਵਿੱਚ ਹੀ ਬੈਠੇ ਬ੍ਰਹਾਮਣਵਾਦ ਦੇ ਏਜੰਟਾਂ ਨੂੰ ਵੀ ਦਲਿਤ ਸਮਾਜ ਵਲੋਂ ਫ਼ਿਟਕਾਰ ਦਾ ਹੀ ਸਹਾਮਣਾ ਕਰਨਾ ਪਵੇਗਾ।

ਭਾਰਤ 'ਚ ਦਲਿਤ ਪੂਰੀ ਤਰ੍ਹਾਂ ਹਾਸ਼ੀਏ 'ਤੇ : ਰਿਪੋਰਟ

ਨਵੀਂ ਦਿੱਲੀ, 31 ਜਨਵਰੀ -ਸੰਯੁਕਤ ਰਾਸ਼ਟਰ ਨੇ ਹੈਰਾਨ ਕਰ ਦੇਣ ਵਾਲੇ ਕੁੱਝ ਅੰਕੜਿਆਂ ਅਤੇ ਸਿੱਟਿਆਂ ਨਾਲ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਦਲਿਤ ਅਤੇ ਖਾਸਕਰ ਦਲਿਤ ਔਰਤਾਂ ਨੂੰ ਪੂਰੀ ਤਰ੍ਹਾਂ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਹੈ, ਜੋ ਇਸ ਸਮਾਜ ਪ੍ਰਤੀ ਨਜ਼ਰੀਏ ਦੀ ਸਿਰੇ ਦੀ ਮਾੜੀ ਸਥਿਤੀ ਦੀ ਉਦਾਹਰਣ ਹੈ । ਸੰਯੁਕਤ ਰਾਸ਼ਟਰ ਦੀ 'ਵਿਸ਼ਵ ਸਮਾਜਿਕ ਸਥਿਤੀ ਰਿਪੋਰਟ-2010' ਵਿਚ ਕਿਹਾ ਗਿਆ ਹੈ ਕਿ ਭਾਰਤ, ਨੇਪਾਲ ਅਤੇ ਪਾਕਿਸਤਾਨ ਦੇ ਸਮਾਜ ਵਿਚ ਜਾਤ ਅਧਾਰਤ ਵਿਵਸਥਾ ਦੇ ਕਾਰਨ ਹੇਠਲੀਆਂ ਜਾਤਾਂ ਦੇ ਲੋਕ ਤ੍ਰਿਸਕਾਰ ਦੇ ਸ਼ਿਕਾਰ ਹਨ। ਹਰੇਕ ਦੋ ਸਾਲ ਵਿਚ ਤਿਆਰ ਹੋਣ ਵਾਲੀ ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੀ ਇਸ ਰਿਪੋਰਟ ਵਿਚ 1981 ਤੋਂ 2005 ਵਿਚਾਲੇ ਦੀ ਵਸੋਂ ਦੇ ਅਧਾਰ 'ਤੇ ਵਿਸ਼ਵ ਦੀ ਸਮਾਜਕ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਹੈ। ਹਾਲ ਹੀ ਵਿਚ ਨਵੀਂ ਦਿੱਲੀ ਵਿਚ ਜਾਰੀ ਹੋਈ ਰਿਪੋਰਟ ਵਿਚ ਭਾਰਤ ਦੇ ਸੰਧਰਭ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਰਹਿਣ ਵਾਲੇ ਦਲਿਤਾਂ ਦੀ ਖਾਸ ਤੌਰ 'ਤੇ ਸਿਹਤ ਦੇ ਮਾਮਲੇ ਵਿਚ ਹਾਲਤ ਕਾਫ਼ੀ ਗੰਭੀਰ ਹੈ। ਰਿਪੋਰਟ ਅਨੁਸਾਰ ਭਾਰਤ ਵਿਚ ਦਲਿਤਾਂ ਤੋਂ ਇਲਾਵਾ ਹੋਰ ਜਾਤਾਂ ਦੀ ਵਸੋਂ ਵਿਚ 44 ਫ਼ੀਸਦੀ ਬੱਚੇ ਘੱਟ ਵਜ਼ਨ ਵਾਲੇ ਹੁੰਦੇ ਹਨ। ਜਦੋਂ ਕਿ ਸਹੀ ਖੁਰਾਕ ਨਾ ਮਿਲਣ ਕਾਰਨ ਦਲਿਤਾਂ ਦੇ 54 ਫ਼ੀਸਦੀ ਬੱਚੇ ਘੱਟ ਵਜ਼ਨ ਵਾਲੇ ਹੁੰਦੇ ਹਨ। ਹੋਰ ਜਾਤਾਂ ਵਿਚ ਪ੍ਰਤੀ ਹਜ਼ਾਰ ਬੱਚਿਆਂ ਵਿਚੋਂ 68 ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਇਸ ਦੇ ਮੁਕਾਬਲੇ ਪ੍ਰਤੀ ਹਜ਼ਾਰ ਦਲਿਤ ਬੱਚਿਆਂ ਵਿਚੋਂ 83 ਜੰਮਦੇ ਹੀ ਦਮ ਤੋੜ ਦਿੰਦੇ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ ਦਲਿਤਾਂ ਦੇ ਪ੍ਰਤੀ ਹਜ਼ਾਰ ਵਿਚੋਂ 119 ਦੀ 5 ਸਾਲ ਜਾਂ ਉਸ ਤੋਂ ਘੱਟ ਉਮਰ ਵਿਚ ਹੀ ਮੌਤ ਹੋ ਜਾਂਦੀ ਹੈ ਜਦੋਂ ਕਿ ਬਾਕੀ ਆਬਾਦੀ ਵਿਚ ਇਹ ਅੰਕੜਾ ਪ੍ਰਤੀ ਹਜ਼ਾਰ 92 ਬੱਚਿਆਂ ਦਾ ਹੈ। ਭਾਰਤ ਵਿਚ ਉਚੀਆਂ ਜਾਤਾਂ ਦੇ ਪਰਿਵਾਰਾਂ ਵਿਚ ਦਲਿਤ ਪਰਿਵਾਰਾਂ ਨਾਲੋਂ ਵਸਤਾਂ ਦੇ ਉਪਭੋਗ 'ਤੇ ਪ੍ਰਤੀ ਪਰਿਵਾਰ ਹੋਣ ਵਾਲੇ ਖਰਚ ਦੇ ਮੁਕਾਬਲੇ 42 ਫੀਸਦੀ ਵੱਧ ਖਰਚਾ ਹੁੰਦਾ ਹੈ। ਅਰਥ ਸ਼ਾਸ਼ਤਰੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਅਰਥ ਸ਼ਾਸ਼ਤਰ ਵਿਭਾਗ ਦੀ ਪ੍ਰੋਫ਼ੈਸਰ ਜੈਯੰਤੀ ਘੋਸ਼ ਨੇ ਕਿਹਾ ਕਿ ਰਿਪੋਰਟ ਵਿਚ ਦੇ ਸਿੱਟੇ ਸੱਚਮੁੱਚ ਚਿੰਤਾਜਨਕ ਹਨ ਅਤੇ ਅਸੀਂ ਦਲਿਤਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ। ਨਰੇਗਾ ਯੋਜਨਾ ਰਾਹੀਂ ਚੰਗੀ ਸ਼ੁਰੂਆਤ ਜ਼ਰੂਰ ਹੋਈ ਹੈ, ਇਸਦੇ ਤਹਿਤ ਪੇਂਡੂ ਖੇਤਰਾਂ ਵਿਚ ਜਿਨ੍ਹਾਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ ਉਨ੍ਹਾਂ ਵਿਚੋਂ ਇਕ ਵਰਗ ਦਲਿਤਾਂ ਦਾ ਵੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜ਼ਮੀਨ ਦੀ ਮਾਲਕੀ ਦੇ ਮਾਮਲੇ ਵਿਚ ਹੇਠਲੇ ਤਬਕੇ ਦੇ ਲੋਕਾਂ ਨੂੰ ਬੇਦਖ਼ਲ ਕਰ ਦਿੱਤਾ ਜਾਂਦਾ ਹੈ। ਖਾਸ ਤੌਰ 'ਤੇ ਦਲਿਤ ਔਰਤਾਂ ਇਸ ਲਈ ਪ੍ਰਭਾਵਿਤ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਤੋਂ ਹਾਸ਼ੀਏ 'ਤੇ ਮੌਜੂਦ ਆਪਣੇ ਭਾਈਚਾਰੇ ਦੇ ਅੰਦਰ ਵੀ ਘੱਟ ਅਧਿਕਾਰ ਹਾਸਲ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਉਨ੍ਹਾਂ ਦਾ ਖਰਾਬ ਵਿੱਤੀ ਹਾਲਤ ਤੋਂ ਉਭਰਨਾ ਆਪਣੀ ਹੀ ਜਾਤ ਦੇ ਮਰਦਾਂ ਦੇ ਮੁਕਾਬਲੇ ਔਖਾ ਹੋ ਜਾਂਦਾ ਹੈ।

ਸੇਮ ਨਾਲੇ ਦੀ ਸਫਾਈ ਦਾ ਕੰਮ ਸਿਆਸਤ ਦੀ ਭੇਟ ਚੜਿਆ।
ਨਾਲੇ ਦੀ ਸਫਾਈ ਨਾ ਹੋਣ ਕਾਰਨ ਲੋਕਾ ਵਿਚ ਰੋਸ

ਮਾਛੀਵਾੜਾ 31 ਜਨਵਰੀ (ਸੁਸ਼ੀਲ ਸ਼ਰਮਾ) ਸ਼ਹਿਰ ਦੇ ਬਾਹਰਲੇ ਪਾਸੇ ਸੇਮ ਨਾਲੇ ਦੀ ਸਫਾਈ ਹੋਈ ਨੂੰ ਬਹੁਤ ਸਮਾ ਹੋ ਗਿਆ ਪਰ ਸੰਬੰਧਤ ਵਿਭਾਗ ਨੂੰ ਬਾਰ-ਬਾਰ ਬੇਨਤੀ ਕਰਨ ਤੇ ਵੀ ਕਿਸੇ ਦੇ ਕੰਨ ਤੇ ਜੂੰ ਨਹੀ ਸਰਕੀ। ਇਸ ਕਰਕੇ ਲੋਕਾ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਕਰ ਯੋਗ ਹੈ ਕਿ ਰੋਪੜ ਰੋੜ ਤੇ ਪੈਦੇ ਇਸ ਨਾਲੇ ਦੇ ਕਿਨਾਰੇ ਤੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੇ ਪ੍ਰਾਚੀਨ ਸਿਵਾਲਾ ਮੰਦਰ ਵੀ ਸਥਾਪਿਤ ਹੈ, ਜਿੱਥੇ ਦੂਰ-ਦਰਾਡੇ ਤੋ ਆਉਦੇ ਸਰਧਾਲੂਆ ਦਾ ਤਾਤਾ ਲਗਿਆ ਰਹਿੰਦਾ ਹੈ ਪਰ ਸਾਹਮਣੇ ਵਗਦੇ ਬਦਬੂਦਾਰ ਪਾਣੀ ਕਾਰਨ ਯਾਤਰੀਆ ਦੇ ਨੱਕ ਵਿਚ ਦਮ ਆ ਜਾਦਾ ਹੈ। ਇਸ ਵਿਚ 10-10 ਫੁੱਟ ¦ਬੀ ਦਿੱਬ ਤੇ ਹੋਰ ਕਈਆ ਤਰਾ ਦੀਆ ਝਾੜੀਆ ਕਾਰਨ ਪਾਣੀ ਰੁੱਕ ਜਾਦਾ ਹੈ ਤੇ ਕੀੜੀ ਦੀ ਚਾਲ ਚਲਦਾ ਹੈ,ਰੁਕਣ ਨਾਲ ਪਾਣੀ ਆਲੇ-ਦੁਆਲੇ ਦੇ ਖੈਤਾ ਵਿਚ ਜਾ ਕੇ ਜਿੱਥੇ ਫਸਲਾ ਨੂੰ ਨੁਕਸਾਨ ਪਹੁੰਚਾਦਾ ਹੈ ਉੱਥੇ ਹਰ ਆਉਣ ਜਾਣ ਵਾਲੇ ਵਿਆਕਤੀਆ ਨੂੰ ਭੈੜੀ ਬਦਬੂ ਦਾ ਸਾਹਮਣਾ ਕਰਨਾ ਪੈਦਾ ਹੈ। ਕੁਝ ਸਮਾ ਪਹਿਲਾ ਇਸ ਨਾਲੇ ਦੀ ਸਫਾਈ ਦਾ ਜਿੰਮਵਾਰੀ ਬਾਬਾ ਜਸਪਾਲ ਸਿੰਘ ਨੇ ਪੰਜਾਬ ਦੇ ਚੀਫ ਸਕੱਤਰ ਪੀ ਰਾਮ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲਖੋਵਾਲ ਦੇ ਸਹਿਯੋਗ ਨਾਲ ਇਸ ਦੀ ਸਫਾਈ ਕੂੰਮ ਕਲਾ ਤੋ ਸ਼ੁਰੂ ਕੀਤੀ ਸੀ ਪਰ ਤਰਾਸ਼ਦੀ ਇਹ ਹੈ ਕਿ ਸਫਾਈ ਦਾ ਕੰਮ ਥੋੜੇ ਦਿਨ ਹੀ ਚੱਲਿਆ ਸੀ ਕਿ ਪਤਾ ਨਹੀ ਕਿਸ ਦੀ ਨਜ਼ਰ ਲੱਗ ਗਈ ਕਿ ਇਹ ਕਾਰਸੇਵਾ ਸਿਆਸਤ ਦੀ ਭੇਟ ਚੜ੍ਹ ਗਈ। ਇਸ ਸਬੰਧੀ ਵਿਚ ਬਾਬਾ ਜਸਪਾਲ ਸਿੰਘ ਨਾਲ ਸੰਪਰਕ ਨਹੀ ਹੋ ਸਕਿਆ। ਸਿਵਾਲਾ ਮੰਦਰ ਕਮੇਟੀ ਦੇ ਵਿਨੋਦ ਭਾਟੀਆ ਤੇ ਹੋਰ ਮੈਬਰਾ ਦਾ ਕਹਿਣਾ ਸੀ ਕਿ ਅਸੀ ਨਗਰ ਕੌਸ਼ਲ ਤੇ ਡਰੈਨਜ ਵਿਭਾਗ, ਸਿਜਾਈ ਵਿਭਾਗ ਨੂੰ ਕਈ ਬਾਰ ਲਿਖਤ ਤੇ ਜਵਾਨੀ ਬੇਨਤੀ ਪੱਤਰ ਦਿੱਤੇ ਹਨ ਪਰ ਕੋਈ ਵੀ ਕਾਰਵਾਈ ਨਹੀ ਹੋਈ ਉਨ੍ਹਾ ਕਿਹਾ ਕਿ ਕਦੇ ਤਾ ਵਿਭਾਗ ਨੇ ਫੰਡ ਨਾ ਹੋਣ ਦੀ ਗੱਲ ਕਰਕੇ ਕਿਹਾ ਕਿ ਥੋੜਾ ਸਮਾ ਇੰਤਜਾਰ ਕਰੋ ਤੁਹਾਡਾ ਕੰਮ ਪਹਿਲ ਦੇ ਅਧਾਰ ਤੇ ਕਰਾਗੇ । ਜਦੋ ਹੁਣ ਕੁਝ ਦਿਨ ਪਹਿਲਾ ਕਮੇਟੀ ਮੈਬਰ ਉਨ੍ਹਾ ਨੂੰ ਮਿਲੇ ਤਾ ਉਨ੍ਹਾ ਕਿਹਾ ਕਿ ਬੱਸ ਹੁਣ ਤੁਹਾਡਾ ਕੰਮ ਹੋਣ ਹੀ ਵਾਲਾ ਹੈ, ਤੇ ਇੱਕ ਕਰਮਚਾਰੀ ਉਨ੍ਹਾ ਨੇ ਇਸ ਨਾਲੇ ਦੀ ਦੇਖ ਰੇਖ ਲਈ ਭੇਜ ਦਿੱਤਾ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।ਇਸ ਸਬੰਧੀ ਵਿਭਾਗ ਦੇ ਐਸ ਡੀ ਉ ਲੁਧਿਆਣਾ ਬਲਜੀਤ ਸਿੰਘ ਚਾਹਲ ਨਾਲ ਗੱਲ ਕੀਤੀ ਤਾ ਉਨ੍ਹਾ ਕਿਹਾ ਕਿ ਜਲਦੀ ਹੀ ਸਫਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਹੋਰ ਜਾਣਕਾਰੀ ਮੰਗਣ ਤੇ ਉਨ੍ਹਾ ਆਪਣਾ ਖਹਿੜਾ ਛੁਡਾਉਦਿਆ ਕਿਹਾ ਕਿ ਵਿਭਾਗ ਦੇ ਜੇ ਈ ਨਾਲ ਗੱਲ ਕਰ ਲਉ ਤੇ ਸੰਪਰਕ ਕਰਨ ਤੇ ਜੇ ਈ ਦਾ ਫੋਨ ਬੰਦ ਸੀ।


ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਅੰਮ੍ਰਿਤਸਰ, 30 ਜਨਵਰੀ -ਭਗਤ ਰਵਿਦਾਸ ਜੀ ਨੇ ਸਮੇਂ ਦੇ ਹਾਕਮਾਂ ਦੇ ਫਤਵਿਆਂ ਦੀ ਪ੍ਰਵਾਹ ਨਾ ਕਰਦਿਆਂ ਉਸ ਸਮੇਂ ਪ੍ਰਚਲਿਤ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪ੍ਰਾਣੀ ਮਾਤਰ ਨੂੰ ਊਚ ਨੀਚ, ਜ਼ਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜਕੇ ਮਨੁੱਖੀ ਬਰਾਬਰਤਾ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਯੋਜਿਤ ਸਮਾਗਮ 'ਚ ਸ਼ਮੂਲੀਅਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਦੁਨਿਆਵੀ ਜੀਵਨ 'ਚ ਸਮਾਜਿਕ ਵੰਡ-ਵਰਨ 'ਚ ਵਿਚਰਦਿਆਂ ਇਸ ਦੁੱਖ ਨੂੰ ਜਿਥੇ ਆਪਣੇ ਤਨ 'ਤੇ ਹੰਡਾਇਆ ਉਥੇ ਮਨੁੱਖਤਾ ਨਾਲ ਵੰਡਾਇਆ ਵੀ ਅਤੇ ਇਸ ਨੂੰ ਮਿਟਾਉਣ ਦੀ ਜੁਗਤ ਵੀ ਦੱਸੀ। ਹੱਥੀਂ ਕਿਰਤ ਕਰਨ ਤੇ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਪੈਗ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਵਲੋਂ ਰਚੀ ਬਾਣੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਗਤ ਰਵਿਦਾਸ ਜੀ ਦੇ 40 ਦੇ ਕਰੀਬ ਸ਼ਬਦ ਦਰਜ ਹਨ ਜਿਨ੍ਹਾਂ 'ਚੋਂ, 'ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ', 'ਬੇਗਮ ਪੁਰਾ ਸਹਰ ਕੋ ਨਾਉ', 'ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ', 'ਨੀਚਹ ਊਚ ਕਰੈ ਮੇਰਾ ਗੋਬਿੰਦੁ' ਆਦਿ ਸ਼ਬਦ ਤਾਂ ਪ੍ਰਾਣੀ ਮਾਤਰ ਦੀ ਚੇਤਨਾ 'ਚ ਘਰ ਕਰ ਗਏ ਹਨ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਭਗਤ ਰਵਿਦਾਸ ਜੀ ਦੇ ਜੀਵਨ 'ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਨਾਗਪੁਰੀ ਨੇ ਇਲਾਹੀ ਬਾਣੀ ਦੇ ਕੀਰਤਨ ਅਤੇ ਭਾਈ ਬਲਦੇਵ ਸਿੰਘ ਐਮ.ਏ. ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਅਰਦਾਸ ਭਾਈ ਬਲਜੋਧ ਸਿੰਘ ਗ੍ਰੰਥੀ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ ਤੇ ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀ: ਸਕੱਤਰ ਸ. ਰੂਪ ਸਿੰਘ ਤੇ ਸ. ਤਰਲੋਚਨ ਸਿੰਘ, ਸ੍ਰੀ ਦਰਬਾਰ ਸਾਹਿਬ, ਧਰਮ ਪ੍ਰਚਾਰ ਕਮਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ ਅਤੇ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।

ਭਗਤ ਰਵੀਦਾਸ ਜੀ ਨੇ ਜਾਤ-ਪਾਤ, ਅਮੀਰੀ-ਗਰੀਬੀ ਦੀ ਦ੍ਰਿੜਤਾ ਨਾਲ ਵਿਰੋਧਤਾ ਕਰਕੇ ਅਸਲੀਅਤ ਵਿੱਚ “ਬੇਗਮਪੁਰਾ” ਦੀ ਵੱਡਮੁੱਲੀ ਸੋਚ ਨੂੰ ਅਮਲੀ ਜਾਮਾ ਪਹਿਣਾਇਆ :- ਮਾਨ

ਚੰਡੀਗੜ੍ਹ, 30 ਜਨਵਰੀ :- ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਨੇ ਸਮੂਹ ਕੌਮਾਂ, ਧਰਮਾਂ, ਜਾਤਾਂ, ਬਰਾਦਰੀਆਂ ਤੇ ਫਿਰਕਿਆਂ ਦੀ ਸੋਚ ਤੋਂ ਉੱਪਰ ਉੱਠ ਕੇ ਮਨੁੱਖਤਾ ਪੱਖੀ ਉੱਦਮ ਕਰਨ ਵਾਲੀਆਂ ਤੇ ਮਨੁੱਖਤਾ ਲਈ ਕੁਰਬਾਨੀਆਂ ਕਰਨ ਵਾਲੀਆਂ ਸਖਸੀਅਤਾਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੇ ਸ਼ਬਦਾਂ ਤੇ ਬਾਣੀ ਨੂੰ ਦਰਜ ਕਰਕੇ ਸਭ ਭਿੰਨ-ਭੇਦ ਖਤਮ ਕਰ ਦਿੱਤੇ ਸਨ। ਭਗਤ ਰਵੀਦਾਸ ਜੀ ਨੇ “ਬੇਗਮਪੁਰਾ ਸ਼ਹਿਰ ਕੋ ਨਾਉ। ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾ ਤਸਵੀਸ ਖਿਰਾਜੁ ਨਾ ਮਾਲੁ। ਖਉਫੁ ਨਾ ਖਤਾ ਨਾ ਤਰਸ ਜਵਾਲੁ॥” ਦੇ ਸ਼ਬਦ ਉਚਾਰ ਕੇ ਬੇਗਮਪੁਰੇ ਦੀ ਤਸਵੀਰ ਨੂੰ ਜ਼ਾਹਿਰ ਕੀਤਾ ਸੀ ਜਿਸ ਵਿੱਚ ਗਮ, ਚਿੰਤਾ, ਤੌਖਲੇ ਨਾ ਦੀ ਕੋਈ ਚੀਜ਼ ਨਹੀਂ ਹੋਵੇਗੀ। ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਹੋਣਗੇ ਅਤੇ ਇਸ ਵਿੱਚ ਕਿਸੇ ਇੱਕ ਵੀ ਇਨਸਾਨ ਨਾਲ ਕੋਈ ਰਤੀ ਭਰ ਵੀ ਬੇਇਨਸਾਫੀ ਜਾਂ ਵਿਤਕਰਾ ਨਾ ਹੋਵੇ, ਅਜਿਹੇ ਸਮਾਜ ਦਾ ਚਿਤਰਨ ਉਨ੍ਹਾ ਨੇ ਕਰਕੇ ਮਨੁੱਖਤਾ ਦੀ ਗੱਲ ਕੀਤੀ। ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਉਨ੍ਹਾ ਦੀ ਵਿਚਾਰਧਾਰਾ ਦਾ ਜਿ਼ਕਰ ਕਰਦੇ ਹੋਏ ਅੱਜ ਉਨ੍ਹਾ ਦੇ ਮਹਾਨ ਜਨਮ ਦਿਹਾੜੇ ਉੱਤੇ ਸਮੁੱਚੀ ਮਨੁੱਖਤਾ ਨੂੰ ਜਿੱਥੇ ਹਾਰਦਿਕ ਮੁਬਾਰਕਵਾਦ ਭੇਜੀ ਹੈ, ਉੱਥੇ ਉਨ੍ਹਾ ਨੇ ਸਮਾਜ ਵਿੱਚ ਅੱਜ ਵੀ ਜਾਤ-ਪਾਤ, ਉਚ-ਨੀਚ, ਅਮੀਰ-ਗਰੀਬ ਦੇ ਵੱਧਦੇ ਜਾ ਰਹੇ ਪਾੜੇ ਦੀ ਸੋਚ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਤੇ ਭਗਤ ਰਵੀਦਾਸ ਵਰਗੀਆਂ ਸਖਸੀਅਤਾਂ ਦੇ ਮਹਾਨ ਜੀਵਨ ਤੋਂ ਪ੍ਰੇਰਨਾ ਤੇ ਸੇਧ ਲੈਂਦੇ ਹੋਏ ਅਮਲੀ ਰੂਪ ਵਿੱਚ ਜਾਤ-ਪਾਤ ਤੇ ਅਮੀਰੀ-ਗਰੀਬੀ ਨੂੰ ਖਤਮ ਕਰਨ ਲਈ ਜੱਦੋਜਹਿਦ ਕਰਨੀ ਚਾਹੀਦੀ ਹੈ। ਜੋ ਸਾਡੇ ਸਿੱਖ ਸਮਾਜ ਵਿੱਚ ਅੱਜ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਜਾਤਾਂ ਬਰਾਦਰੀਆਂ ਦੇ ਨਾਮ ਉੱਤੇ ਦੋ ਦੋ ਗੁਰੂਘਰ, ਦੋ ਦੋ ਸ਼ਮਸ਼ਾਨਘਾਟਾਂ ਤੇ ਦੋ ਦੋ ਧਰਮ ਸ਼ਾਲਾਵਾਂ ਕਾਇਮ ਹੋ ਚੁੱਕੀਆਂ ਹਨ, ਇਸ ਮਾਰੂ ਬਿਮਾਰੀ ਨੂੰ ਖਤਮ ਕਰਕੇ, ਸਮੁੱਚੀ ਮਨੁੱਖਤਾ ਨੂੰ ਇੱਕ ਪਲੇਟਫਾਰਮ ਉੱਤੇ ਇਕੱਤਰ ਕਰਨਾ ਪਵੇਗਾ। ਤਾਂ ਕਿ ਸਵਾਰਥੀ ਸੋਚ ਵਾਲੇ ਸਿਆਸਤਦਾਨ ਸਾਨੂੰ ਜਾਤਾਂ ਬਰਾਦਰੀਆਂ ਜਾਂ ਅਮੀਰੀ-ਗਰੀਬੀ ਦੇ ਪਾੜੇ ਵਿੱਚ ਵੰਡ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਕੋਈ ਨੁਕਸਾਨ ਨਾ ਕਰ ਸਕਣ ਤੇ ਗੁਰੂ ਸਾਹਿਬਾਨ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੁਸੋਭਿਤ ਅਤਿ ਸਤਿਕਾਰਯੋਗ ਭਗਤਾਂ ਤੇ ਭੱਟਾਂ ਦੇ ਮਾਨ-ਸਤਿਕਾਰ ਨੂੰ ਕਿਸੇ ਤਰ੍ਹਾ ਵੀ ਠੇਸ ਨਾ ਪਹੁੰਚਾ ਸਕਣ। ਉਨ੍ਹਾ ਅਜਿਹੇ ਆਗੂਆਂ ਨੂੰ ਵੀ ਸੁਚੇਤ ਕੀਤਾ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤਾਂ ਤੇ ਭੱਟਾਂ ਨੂੰ ਆਪੋ ਆਪਣੇ ਵਰਗਾਂ ਨਾਲ ਜੋੜ ਕੇ, ਵੱਖਰੇ ਤੌਰ ਤੇ ਆਪਣੇ ਹੀ ਦੁਨਿਆਵੀਂ ਪੰਥ ਚਲਾਉਣ ਜਾਂ ਮਨੁੱਖਤਾ ਨੂੰ ਫਿਰ ਤੋਂ ਜਾਤਾਂ-ਬਰਾਦਰੀਆਂ ਵਿੱਚ ਵੰਡਣ ਦੀ ਮਾਰੂ ਸੋਚ ਵਿੱਚ ਗ੍ਰਸਤ ਹੋਏ ਪਏ ਹਨ। ਉਨ੍ਹਾ ਕਿਹਾ ਕਿ ਅਜਿਹੀ ਸੋੜੀ ਸੋਚ ਰੱਖਣ ਵਾਲੇ ਲੋਕ ਅਸਲੀਅਤ ਵਿੱਚ ਮਨੁੱਖਤਾ ਦੇ ਦੁਸ਼ਮਣ ਹਨ, ਜਿਨ੍ਹਾ ਉੱਤੇ ਇੱਥੋ ਦੇ ਮੁਲਕ ਨਿਵਾਸੀਆਂ ਤੇ ਪੰਜਾਬੀਆਂ ਨੂੰ ਬਾਜ਼ ਨਜ਼ਰ ਰੱਖ ਕੇ ਚੱਲਣਾ ਹੋਵੇਗਾ ਤਾਂ ਕਿ ਮਨੁੱਖਤਾ ਵਿਰੋਧੀ ਤਾਕਤਾਂ ਵੱਖ ਵੱਖ ਕੌਮਾਂ, ਧਰਮਾਂ ਨੂੰ ਲੜਾਉਣ ਵਾਲੇ ਮੰਦਭਾਵਨਾ ਭਰੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ। ਅਸੀਂ ਇੱਕ ਤਾਕਤ ਹੋ ਕੇ ਗੁਰੂ ਸਾਹਿਬਾਨ ਤੇ ਭਗਤ ਰਵੀਦਾਸ ਜੀ ਵਰਗੀਆਂ ਸਖਸੀਅਤਾਂ ਦੀ ਬੇਗਮਪੁਰਾ ਵਸਾਉਣ ਵਾਲੀ ਸੋਚ ਨੂੰ ਅਮਲੀ ਜਾਮਾ ਪਹਿਣਾ ਸਕੀਏ। ਅਜਿਹਾ ਕਰਕੇ ਹੀ ਅਸੀਂ ਅਜਿਹੇ ਸਮਿਆਂ ਉੱਤੇ ਇੱਕ ਦੂਸਰੇ ਨੂੰ ਮੁਬਾਰਕਵਾਦ ਦੇਣ ਦੇ ਹੱਕਦਾਰ ਹੋ ਸਕਦੇ ਹਾਂ।

ਖਾਲਸਾਈ ਜਾਹੋ ਜਲਾਲ ਤੇ ਦੇਹਧਾਰੀ ਗੁਰੂਡੰਮ " ਨੂੰ ਲੰਡਨ ਵਿੱਚ ਰਿਲੀਜ ਕੀਤਾ ਗਿਆ

ਲੰਡਨ - ਸਿੱਖ ਦੁਸ਼ਮਣ ਲਾਬੀ ਵਲੋਂ ਕੌਮ ਨੂੰ ਕਮਜੋਰ ਕਰਨ ਲਈ ਦੇਹਧਾਰੀ ਗੁਰੁ ਡੰਮ ਉਭਾਰਿਆ ਜਾ ਰਿਹਾ ਹੈ ਅਤੇ ਸਮੇਂ ਦੀਆਂ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਨੇ ਵੀ ਵੋਟਾਂ ਦੀ ਭੁੱਖ ਪੂਰਤੀ ਲਈ ਹਮੇਸ਼ਾਂ ਇਹਨਾਂ ਦੀ ਪੁਸ਼ਤ ਪਨਾਹੀ ਕੀਤੀ ਹੈ , ਇਹ ਵਰਤਾਰਾ ਨਿਰੰਤਰ ਜਾਰੀ ਹੈ । ਹਾਲ ਹੀ ਦੌਰਾਨ ਇਸ ਦੁਖਾਂਤ ਨੂੰ ਉਜਾਗਰ ਕਰਦਿਆਂ ਸਿੱਖ ਕੌਮ ਦੇ ਮਹਾਨ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵਲੋਂ " ਖਾਲਸਈ ਜਾਹੋ ਜਲਾਲ ਅਤੇ ਦੇਹਧਾਰੀ ਗੁਰੂਡੰਮ " ਨਾਮੀਂ ਕਿਤਾਬ ਲਿਖੀ ਗਈ ਹੈ ਹੈ । ਜਿਸ ਨੂੰ ਗੁਰਦਵਾਰਾ ਦਸਮੇਸ਼ ਦਰਬਾਰ ਈਸਟਹਮ ਲੰਡਨ ਵਿਖੇ ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਸਿੱਖ ਸਰੂਡੈਂਟਸ ਫੈਡਰੇਸ਼ਨ ਵਲੋਂ ਰਿਲੀਜ਼ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲ ਦੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ , ਸ੍ਰ, ਸੁਖਵਿੰਦਰ ਸਿੰਘ ਖਾਲਸਾ , ਸ੍ਰ, ਚਰਨਜੀਤ ਸਿੰਘ ਸੁੱਜੋਂ ,ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ ਆਦਿ ਮੌਜੂਦ ਸਨ । ਗੁਰੁ ਦਰਬਾਰ ਵਿੱਚ ਮੋਜੂਦ ਸਿੱਖ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਇਸ ਇਨਕਲਾਬੀ ਕਿਤਾਬ ਦਾ ਸਵਾਗਤ ਕੀਤਾ ਗਿਆ । ਇਸ ਉਪਰੰਤ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀ ਸੋਧ ਨੂੰ ਰੱਦ ਕਰਦਿਆਂ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿਰੰਗ ਕਮੇਟੀ ਮੈਂਬਰ ਜਥੇਦਾਰ ਸੁਖਦੇਵ ਸਿੰਘ ਭੌਰ ਵਲੋਂ ਭਾਜਪਾ ਦੇ ਗੁਲਾਮ ਪ੍ਰਕਾਸ਼ ਚੰਦ ਬਾਦਲ ਐਂਡ ਕੰਪਨੀ ਦੀ ਬਿਪਰਵਾਦੀ ਚਾਲ ਖਿਲਾਫ ਰੋਹ ਦਾ ਪ੍ਰਗਟਾਵਾ ਕਰਨ ਬਦਲੇ ਸਿੱਖ ਜਥੇਬੰਦੀਆਂ ਵਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਵੇਗਾ । ਅਜਾਦ ਸਿੱਖ ਰਾਜ ਲਈ ਸੰਘਰਸ਼ਸ਼ੀਲ ਵਿਦੇਸ਼ਾਂ ਵਿੱਚ ਸਥਾਪਤ ਜਥੇਬੰਦੀਆਂ ਕੌਮ ਪ੍ਰਸਤ ਸਿੱਖ ਆਗੂਆਂ ਦਾ ਡੱਟ ਕੇ ਸਾਥ ਦੇਣਗੀਆਂ ਅਤੇ ਆਰæਐੱਸ਼ਐੱਸ ਦੀਆਂ ਕੱਠ ਪੁਤਲੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ । ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜਥੇਦਾਰ ਭੌਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਇਹ ਦਲੇਰਾਨਾ ਕਾਰਵਾਈ ਬਾਦਲ ਦੀ ਬੁੱਕਲ ਵਿੱਚ ਬੈਠੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਗੋਦ ਦਾ ਨਿੱਘ ਮਾਨਣ ਵਾਲੇ ਸਿੱਖ ਸੰਘਰਸ਼ ਦੇ ਵਿਸ਼ਵਾਸ਼ਘਾਤਕਾਂ ਦੀ ਮਰੀ ਹੋਈ ਜ਼ਮੀਰ ਨੂੰ ਹਲੂਣਾ ਦੇਵੇਗੀ । ਸਿੱਖ ਜਥੇਬੰਦੀਆਂ ਵਲੋਂ ਬਿਹਾਰੀ ਭਈਏ ਆਸ਼ੂਤੋਸ਼ ਦੇ ਚੇਲੇ ਮੋਹਣ ਲਾਲ ਬੰਗਾ ਨੂੰ ਸਿੱਖ ਮਾਰੂ ਸਿਅਸੀ ਚਾਲਾਂ ਤੋਂ ਬਾਜ਼ ਆਉਣ ਲਈ ਆਖਦਿਆਂ ਬਾਦਲ ਦੇ ਚਾਪਲੂਸਾਂ ਨੂੰ ਜਥੇਦਾਰ ਭੌਰ ਦਾ ਵਿਰੋਧ ਕਰਨ ਦੀ ਬਜਾਏ ਉਸ ਵਾਂਗ ਸੱਚ ਦੀ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ ।

ਹਾਲੈਡਂ ਵਿੱਚ ਸਿੱਖ ਬੱਚਿਆ ਦੇ ਨਾਮ ਦਰਜ ਕਰਵਾਉਣ ਵਿੱਚ ਮੁਸ਼ਕਲਾ

ਹਾਲੈਡ 29 ਜਨਵਰੀ (ਯ.ਸ) ਹਾਲੈਡਂ ਵਿੱਚ ਸਿੱਖ ਬੱਚਿਆ ਦੇ ਨਾਮ ਦਰਜ ਕਰਵਾਉਣ ਵਿੱਚ ਮੁਸ਼ਕਲਾ ਦਾ ਸਾਮਨਾ ਕਰਨਾ ਪੈ ਰਿਹਾ ਹੈ। ਕੋਈ ਲੱੜਕਾ ਜਾ ਲੱੜਕੀ ਵਿਆਹ ਕਰਵਾ ਕੇ ਹਾਲੈਡ ਵਿੱਚ ਆਉਂਦੇ ਹਨ ਅਤੇ ਉਨਾ ਦੇ ਬੱਚਾ ਜਨਮ ਲੈਂਦਾ ਹੈ ਤਾਂ ਉਨਾਂ ਬੱਚਿਆ ਦੇ ਨਾਮ ਠੀਕ ਤਰੀਕੇ ਨਾਲ ਰਜਿਸਟਰ ਨਹੀ ਕੀਤੇ ਜਾਂਦੇ । ਜੇਕਰ ਲੱੜਕੀ ਕੋਲ ਹਾਲੈਡ ਦੀ ਨੈਸ਼ਨੈਲਟੀ ਹੈ ਉਨਾ ਦੇ ਘਰ ਲੱੜਕਾ ਜਨਮ ਲੈਂਦਾ ਹੈ ਤਾ ਉਸ ਦੇ ਨਾਮ ਪਿੱਛੇ ਕੌਰ ਲੱਗਾ ਦਿੱਤਾ ਜਾਂਦਾ ਹੈ ਕਿਉ ਕਿ ਬੱਚੇ ਦੇ ਪਿਤਾ ਕੋਲ ਇੰਡੀਅਨ ਨੈਸ਼ਨੈਲਟੀ ਹੁੰਦੀ ਹੈ। ਇਹ ਸਮੱਸਿਆ 2003 ਵਿੱਚ ਸ.ਭੁਪਿੰਦਰ ਸਿੰਘ ਹਾਲੈਂਡ ਵਲੋਂ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆਂਦੀ ਗਈ ਸੀ ਪਰ ਇਸ ਦਾ ਕੋਈ ਹੱਲ ਨਹੀ ਨਿਕਲ ਸਕਿਆ। ਕਰਿਸ਼ਚਨ ਯੁਨੀਅਨ ਦੇ ਸਹਿਯੋਗ ਨਾਲ ਇਹ ਮਾਮਲਾ ਫਿਰ ਉਠਾਇਆ ਗਿਆ ਹੈ। ਸਾਰਿਆ ਨੂੰ ਇਸ ਵਿੱਚ ਵੱਧ ਤੋ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਤਾ ਜੋ ਅਸੀ ਆਪਣੀ ਸਹੀ ਪਹਿਚਾਣ ਕਾਇਮ ਰੱਖ ਸਕੀਏ।

ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯੂ ਕੇ ਵਲੋਂ ਅਕਾਲ ਤਖ਼ਤ ਸਾਹੇਬ ਦੇ ਫੈਂਸਲੇ ਦਾ ਸੁਆਗਤ

ਬਰਮਿੰਗਮ- ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯੂ ਕੇ ਦੀ ਹੰਗਾਮੀ ਮੀਟਿੰਗ ਪਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਦੀ ਪਰਧਾਨਗੀ ਹੇਠ੍ਹ ਹੋਈ ਜਿਸ ਵਿਚ ਪ੍ਰੋ. ਦਰਸ਼ਨ ਸਿੰਘ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਸਮ ਗਰੰਥ ਅਤੇ ਗੁਰੂ ਸਾਹੇਬ ਜੀ ਉੱਪਰ ਜੋ ਭੱਦੀ ਸ਼ਬਦਾਵਲੀ ਵਰਤੀ ਗਈ ਉਸਦਾ ਸਖ਼ਤ ਨੋਟਿਸ ਲੈਂਦੇਆਂ ਸ਼੍ਰੀ ਅਕਾਲ ਤਖ਼ਤ ਸਾਹੇਬ ਜੀ ਦੇ ਸਿੰਘ ਸਾਹੇਬਾਨਾ ਵਲੋਂ ਜੋ ਉਸ ਨੂੰ ਪੰਥ ਵਿਚੋ ਛੇਕੇਆ ਗਿਆ ਹੈ ਉਸ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਤੇ ਸੰਗਤ ਨੂੰ ਵੀ ਬੇਨਤੀ ਕੀਤੀ ਕੇ ਓਹ ਵੀ ਸ਼੍ਰੀ ਅਕਾਲ ਤਖ਼ਤ ਸਾਹੇਬ ਜੀ ਦੇ ਹੁਕਮਨਾਮੇ ਦੀ ਪਾਲਣਾ ਕਰਨ ਇਸ ਮੋਕੇ ਓਹਨਾ ਨਾਲ ਦਲ ਦੇ ਸੀਨੀਅਰ ਮੀਤ ਪਰਧਾਨ ਭਾਈ ਤੇਜਵੀਰ ਸਿੰਘ , ਜਰਨਲ ਸੱਕਤਰ ਸਤਿੰਦਰ ਪਾਲ ਸਿੰਘ ਮੰਗੁਵਾਲ ,ਸੱਕਤਰ ਭਾਈ ਮਨਦੀਪ ਸਿੰਘ , ਖਜਾਨਚੀ ਭਾਈ ਮਲਕੀਤ ਸਿੰਘ ਬਾਬਾ ਬਕਾਲਾ ਬਰਮਿੰਗਮ ਬਰਾਂਚ ਦੇ ਪਰਧਾਨ ਦਲਜੀਤ ਸਿੰਘ ,ਸੀਨੀਅਰ ਮੀਤ ਪਰਧਾਨ ਭਾਈ ਸਰੂਪ ਸਿੰਘ , ਨੋਟੀਗਮ ਬਰਾਂਚ ਦੇ ਪਰਧਾਨ ਭਾਈ ਵਰਿੰਦਰ ਸਿੰਘ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ !

ਨਸ਼ੇ 'ਚ ਧੁੱਤ ਔਰਤ ਨੇ ਕਾਰ ਨਾਲ 6 ਲੋਕ ਕੁਚਲੇ, ਸਬ ਇੰਸ. ਸਣੇ ਦੋ ਦੀ ਮੌਤ

ਮੁੰਬਈ, 30 ਜਨਵਰੀ -ਮੁੰਬਈ ਦੇ ਮਰੀਨ ਡਰਾਈਵ ਇਲਾਕੇ ਵਿਚ ਇਕ ਲੜਕੀ ਨੇ ਨਸ਼ੇ ਦੀ ਹਾਲਤ ਵਿਚ ਕਾਰ ਚਲਾਉਂਦੇ ਸਮੇਂ 6 ਲੋਕਾਂ ਨੂੰ ਕੁਚਲ ਦਿੱਤਾ । ਇਸ ਹਾਦਸੇ ਵਿਚ ਸਬ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। 27 ਸਾਲਾ ਨੂਰੀਆ ਯੂਸੁਫ ਨਾਮਕ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਖਿਲਾਫ਼ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਇਸ ਔਰਤ ਨੇ ਰਾਤ ਨੂੰ ਨਸ਼ੇ ਦੀ ਹਾਲਤ ਵਿਚ ਆਪਣੀ ਹੌਂਡਾ ਸੀ.ਆਰ.ਵੀ. ਕਾਰ ਨਾਲ ਇਕ ਪੁਲਿਸ ਦੀ ਗੱਡੀ ਸਮੇਤ ਤਿੰਨ ਗੱਡੀਆਂ ਨੂੰ ਟੱਕਰ ਮਾਰ ਦਿੱਤਾ। ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। 5 ਜ਼ਖ਼ਮੀਆਂ ਵਿਚੋਂ 4 ਪੁਲਿਸ ਮੁਲਾਜ਼ਮ ਹਨ। ਮੈਡੀਕਲ ਰਿਪੋਰਟ ਵਿਚ ਮਹਿਲਾ ਦੇ ਲੋੜ ਤੋਂ ਵੱਧ ਅਲਕੋਹਲ ਲੈਣ ਦੀ ਪੁਸ਼ਟੀ ਕੀਤੀ ਗਈ ਹੈ।ਇਹ ਔਰਤ ਓਪੇਰਾ ਹਾਊਸ ਤੋਂ ਮੈਟਰੋ ਥੀਏਟਰ ਵੱਲ ਜਾ ਰਹੀ ਸੀ। ਉਸ ਨੇ ਆਪਣੀ ਕਾਰ ਨੂੰ ਨਸ਼ੇ ਦੀ ਹਾਲਤ ਵਿਚ ਚਲਾਉਂਦੇ ਹੋਏ ਮਰੀਨ ਡਰਾਈਵ 'ਤੇ ਖੜ੍ਹੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਵਿਚ ਇਕ ਪੁਲਿਸ ਦੀ ਵੈਨ ਸੀ। ਟੱਕਰ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਦੇ ਰੋਕਣ 'ਤੇ ਨਸ਼ੇ ਦੀ ਹਾਲਤ ਵਿਚ ਇਸ ਔਰਤ ਨੇ ਕਾਰ ਦੀ ਸਪੀਡ ਹੋਰ ਤੇਜ਼ ਕਰ ਦਿੱਤੀ। ਕਾਰ ਬੇਕਾਬੂ ਹੋਣ 'ਤੇ ਉਸ ਦੀ ਗੱਡੀ ਟੈਕਸੀ ਨਾਲ ਜਾ ਟਕਰਾਈ ਅਤੇ ਫਿਰ ਪੁਲਿਸ ਵੈਨ ਸਮੇਤ ਇਕ ਮੋਟਰ ਸਾਈਕਲ ਨਾਲ ਵੀ ਟਕਰਾ ਗਈ।

ਹੁੱਡਾ ਨੇ ਹਰਿਆਣੇ ਵਿੱਚ ਪੰਜਾਬੀ ਲਾਗੂ ਕਰਕੇ ਸ਼ਲਾਘਾਯੋਗ ਉੱਦਮ ਕੀਤਾ ਤੇ ਪੰਜਾਬੀਆਂ ਦੇ ਮਨ ਜਿੱਤੇ :- ਮਾਨ

ਫਤਿਹਗੜ੍ਹ ਸਾਹਿਬ, 30 ਜਨਵਰੀ :- ਹਰਿਆਣੇ ਦੇ ਮੌਜੂਦਾ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਹੁੱਡਾ ਨੇ ਸੂਬੇ ਵਿੱਚ ਪੰਜਾਬੀ ਬੋਲੀ ਨੂੰ ਬਤੌਰ ਦੂਸਰੀ ਭਾਸ਼ਾ ਦੇ ਤੌਰ ਤੇ ਲਾਗੂ ਕਰਕੇ ਹਰਿਆਣੇ ਤੇ ਦੂਸਰੇ ਸੂਬਿਆਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਆਪਣਾ ਪੱਤਰ ਵਿਹਾਰ ਪੰਜਾਬੀ ਵਿੱਚ ਕਰਨ ਦੀ ਖੁੱਲ੍ਹ ਦੇ ਕੇ ਲੰਮੇ ਸਮੇਂ ਤੋਂ ਪੰਜਾਬੀ ਨਾਲ ਹੁੰਦੇ ਆ ਰਹੇ ਵਿਤਕਰਿਆਂ ਨੂੰ ਦੂਰ ਕਰਕੇ ਅਤਿ ਸ਼ਲਾਘਾਯੋਗ ਕੰਮ ਕੀਤਾ ਹੈ। ਅਜਿਹਾ ਕਰਕੇ ਉਨ੍ਹਾ ਨੇ ਬੀਤੇ ਸਮੇਂ ਦੇ ਹਰਿਆਣੇ ਦੇ ਮੁੱਖ ਮੰਤਰੀਆਂ ਤੋਂ ਵੱਖਰੀ ਪੰਜਾਬੀਆਂ ਵਿੱਚ ਇਹ ਸਤਿਕਾਰਯੋਗ ਪਹਿਚਾਣ ਬਣਾਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁੱਡਾ ਸਰਕਾਰ ਦੀ ਵਿਸ਼ੇਸ ਤੌਰ ਤੇ ਧੰਨਵਾਦੀ ਹੈ।
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁੱਡਾ ਸਰਕਾਰ ਦੇ ਪੰਜਾਬੀ ਪੱਖੀ ਉੱਦਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਅਤੇ ਬੀਤੇ ਸਮੇਂ ਦੇ ਮੁੱਖ ਮੰਤਰੀਆਂ ਭਜਨ ਲਾਲ, ਬੰਸੀ ਲਾਲ, ਓਮ ਪ੍ਰਕਾਸ਼ ਚੋਟਾਲਾ ਦੀਆਂ ਸਰਕਾਰਾਂ ਦੀ ਪੰਜਾਬ ਤੇ ਪੰਜਾਬੀ ਵਿਰੋਧੀ ਕਾਰਵਾਈਆਂ ਦੀ ਨਿਖੇਧੀ ਕਰਦੇ ਹੋਏ ਇੱਕ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਹਰਿਆਣੇ ਦੇ ਰਹਿ ਚੁੱਕੇ ਮੁੱਖ ਮੰਤਰੀ ਮਰਹੂਮ ਬੰਸੀ ਲਾਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀ ਵਿਰੋਧੀ ਕਾਰਵਾਈਆਂ ਕੀਤੀਆਂ। ਭਜਨ ਲਾਲ ਨੇ ਏਸ਼ੀਅਡ ਖੇਡਾਂ ਵੇਲੇ ਹਰਿਆਣੇ ਵਿੱਚ ਦਾਖਿਲ ਹੋਣ ਵਾਲੇ ਸਿੱਖਾਂ ਨੂੰ ਜਲੀਲ ਕਰਦੇ ਰਹੇ ਹਨ, ਪੰਜਾਬੀ ਬੋਲੀ, ਲਿਪੀ ਨਾਲ ਨਫਰਤ ਕਰਨ ਵਾਲੇ ਇਹ ਸਾਬਕਾ ਮੁੱਖ ਮੰਤਰੀ ਸਿੱਖਾਂ ਪ੍ਰਤੀ ਨਫਰਤ ਰੱਖਦੇ ਹਨ। ਓਮ ਪ੍ਰਕਾਸ਼ ਚੋਟਾਲਾ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਜਾਂ ਮਨੁੱਖਤਾ ਲਈ ਕੋਈ ਵੀ ਉੱਦਮ ਨਾ ਕਰਕੇ ਕੇਵਲ ਤੇ ਕੇਵਲ ਬਾਦਲ ਪਰਿਵਾਰ ਦੀ ਪ੍ਰਫੁੱਲਿਤਾ ਕਰਨ ਲਈ ਹੀ ਕੰਮ ਕਰਦੇ ਰਹੇ ਹਨ। ਜਿਵੇਂ ਬਾਲਸਰ (ਹਰਿਆਣਾ) ਵਿਖੇ ਬਾਦਲ ਪਰਿਵਾਰ ਨੂੰ ਹਰਿਆਣਵੀਂ ਦੀ ਕਰੋੜਾਂ ਅਰਬਾਂ ਰੁਪਏ ਦੀ ਜ਼ਮੀਨ ਕੋਡੀਆਂ ਦੇ ਭਾਅ ਦੇ ਕੇ ਹਰਿਆਣਵੀਆਂ ਨਾਲ ਕੇਵਲ ਦਗਾ ਹੀ ਨਹੀਂ ਕੀਤਾ ਬਲਕਿ ਇਸ ਜ਼ਮੀਨ ਦੀ ਸਿੰਚਾਈ ਲਈ ਵਿਸ਼ੇਸ ਨਹਿਰ ਕੱਢ ਕੇ ਉੱਥੋ ਦੇ ਜਿ਼ਮੀਦਾਰਾਂ ਨਾਲ ਵੱਡੀ ਬੇਇਨਸਾਫੀ ਕੀਤੀ ਕਿਉਂਕਿ ਉਨ੍ਹਾ ਨੂੰ ਅੱਜ ਤੱਕ ਵੀ ਲੋੜੀਦੀ ਸਿੰਚਾਈ ਵਾਲਾ ਪਾਣੀ ਨਹੀਂ ਮਿਲ ਰਿਹਾ। ਇਸ ਉਪਰੋਕਤ ਬਾਲਸਰ ਫਾਰਮ ਵਿਖੇ ਬਾਦਲ ਦਾ ਬਣਾਇਆ ਗਿਆ ਮਹਿਲਨੁਮਾ ਰਿਹਾਇਸ਼ਗਾਹ ਲਈ ਸ਼੍ਰੀ ਚੋਟਾਲਾ ਵੱਲੋਂ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਤਰੀਕੇ ਬਿਲਡਿੰਗ ਸਮਾਨ ਭੇਜ ਕੇ ਹਰਿਆਣੇ ਦੇ ਖਜ਼ਾਨੇ ਤੇ ਉਥੋ ਦੇ ਅਮਲੇ ਫੈਲੇ ਦੀ ਲੰਮਾ ਸਮਾਂ ਦੁਰਵਰਤੋਂ ਕੀਤੀ ਜਾਂਦੀ ਰਹੀ। ਇਸ ਤੋਂ ਇਲਾਵਾ ਦਿੱਲੀ ਹਵਾਈ ਅੱਡੇ ਦੇ ਨੇੜੇ ਗੁੜਗਾਓ ਵਿਖੇ ਬਾਦਲ ਦੇ “ਔਰਬਿਟ ਰਿਜ਼ਾਰਟ” ਲਈ ਸਭ ਕਾਨੂੰਨੀ ਉਲੰਘਾਣਾਵਾਂ ਕਰਕੇ ਅਰਬਾਂ ਰੁਪਏ ਦੀ ਜ਼ਮੀਨ ਬਾਦਲ ਦੇ ਨਾਮ ਕੋਡੀਆਂ ਵਿੱਚ ਕਰਵਾਈ ਗਈ। ਇਸ ਤੋਂ ਇਲਾਵਾ ਇਹ ਚੋਟਾਲਾ ਪਰਿਵਾਰ ਪੰਜਾਬ ਵਿੱਚ ਹੋਣ ਵਾਲੀਆਂ ਹਰ ਤਰ੍ਹਾ ਦੀਆਂ ਚੋਣਾਂ ਵਿੱਚ ਗੈਰ ਇਖਲਾਕੀ ਤਰੀਕੇ ਬਾਦਲ ਪਰਿਵਾਰ ਨੂੰ ਗੁੰਡੇ ਭੇਜ ਕੇ ਤੇ ਦੋ ਨੰਬਰ ਦੀ ਮਾਇਆ ਭੇਜ ਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦਾ ਵੀ ਭਾਗੀ ਹੈ। ਇਸ ਚੌਟਾਲਾ ਪਰਿਵਾਰ ਨੇ ਹਰਿਆਣੇ ਦੇ ਮੁੱਖ ਮੰਤਰੀ ਹੁੰਦੇ ਹੋਏ ਹਰਿਆਣੇ ਦਾ ਕੋਈ ਵਿਕਾਸ ਨਹੀਂ ਕੀਤਾ ਕੇਵਲ ਚੋਟਾਲਾ ਤੇ ਬਾਦਲ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ। ਪੰਜਾਬੀਆਂ ਤੇ ਹਰਿਆਣਵੀਆਂ ਵਿੱਚ ਹਮੇਸ਼ਾਂ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸੁਆਰਥਾਂ ਦੀ ਪੂਰਤੀ ਕਰਦੇ ਆਏ ਹਨ।
ਉਨ੍ਹਾ ਆਪਣੇ ਬਿਆਨ ਦੇ ਅੰਤ ਵਿੱਚ ਹਰਿਆਣੇ ਦੇ ਨਿਵਾਸੀਆਂ ਤੇ ਪੰਜਾਬ ਦੇ ਨਿਵਾਸੀਆਂ ਨੂੰ ਇਹ ਅਪੀਲ ਕੀਤੀ ਕਿ ਉਪਰੋਕਤ ਦੋਵੇ ਬਾਦਲ ਤੇ ਚੋਟਾਲਾ ਪਰਿਵਾਰ “ਲੋਟੂ ਪਰਿਵਾਰ” ਹਨ ਨੂੰ ਸਦਾ ਲਈ ਸਿਆਸਤ ਤੋਂ ਦੂਰ ਕਰ ਦੇਣ ਤਾਂ ਕਿ ਇਹ ਦੋਵੇਂ ਸੂਬਿਆਂ ਦੇ ਵਿਕਾਸ ਉੱਤੇ ਖਰਚ ਹੋਣ ਵਾਲੇ ਕਰੋੜਾਂ-ਅਰਬਾਂ ਰੁਪਇਆ ਦੀ ਦੁਰਵਰਤੋਂ ਨਾ ਹੋ ਸਕੇ। ਪੰਜਾਬੀਆਂ ਤੇ ਹਰਿਆਣਵੀਆਂ ਵਿੱਚ ਸਦਭਾਵਨਾ ਭਰੇ ਸਦੀਵੀਂ ਸੰਬੰਧ ਕਾਇਮ ਰਹਿ ਸਕਣ। ਉਨ੍ਹਾ ਹਰਿਆਣੇ ਦੇ ਪੱਤਰਕਾਰ ਭਰਾਵਾਂ ਤੇ ਪੰਜਾਬੀ ਪ੍ਰੇਮੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾ ਨੇ ਸ਼੍ਰੀ ਹੁੱਡਾ ਨੂੰ ਇਹ ਨੇਕ ਉੱਦਮ ਕਰਨ ਲਈ ਪ੍ਰੇਰਿਆ ਤੇ ਰਾਹ ਪੱਧਰਾ ਕੀਤਾ।



ਪ੍ਰੋ: ਦਰਸ਼ਨ ਸਿੰਘ ਪੰਥ ਵਿਚੋਂ ਖਾਰਜ

ਅੰਮ੍ਰਿਤਸਰ, 29 ਜਨਵਰੀ - ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਲੰਮੀ ਵਿਚਾਰ ਚਰਚਾ ਉਪਰੰਤ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੂੰ ਅੱਜ ਤਨਖਾਹ ਲਗਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਪੇਸ਼ ਨਾ ਹੋਣ ਤੇ ਪੰਥ ਵਿਚੋਂ ਖਾਰਜ਼ ਕਰ ਦਿੱਤਾ ਗਿਆ। ਅਮਰੀਕਾ ਸਥਿਤ ਨਿਊਯਾਰਕ ਦੇ ਗੁਰਦੁਆਰਾ ਰੋਚੈਸਟਰ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਇਤਰਾਜਯੋਗ ਅਤੇ ਘਟੀਆ ਸ਼ਬਦਾਵਲੀ ਬੋਲਣ ਤੇ ਦੇਸ਼ ਵਿਦੇਸ਼ ਤੋਂ ਆਏ ਪੱਤਰਾਂ ਨੂੰ ਵਿਚਾਰਨ ਉਪਰੰਤ ਪ੍ਰੋ: ਦਰਸ਼ਨ ਸਿੰਘ ਨੂੰ 7 ਜਨਵਰੀ 2010 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 29 ਜਨਵਰੀ 2010 ਤੱਕ ਤਨਖਾਹ ਲਗਾਉਣ ਲਈ ਪੇਸ਼ ਹੋਣ ਦਾ ਸਮਾਂ ਦਿੱਤਾ ਸੀ, ਪ੍ਰੰਤੂ ਅੱਜ 5:00 ਵਜੇ ਤੱਕ ਸਿੰਘ ਸਾਹਿਬਾਨ ਅੱਗੇ ਪੇਸ਼ ਨਾ ਹੋਣ ਉਪਰੰਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਖਾਰਜ ਕਰਨ ਸਬੰਧੀ ਹੁਕਮਨਾਮਾ ਜਾਰੀ ਕਰ ਦਿੱਤਾ। ਇਸ ਹੁਕਮਨਾਮੇ ਵਿੱਚ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨਾਲ ਕੋਈ ਵੀ ਸਿੱਖ ਰੋਟੀ ਬੇਟੀ ਦੀ ਸਾਂਝ ਨਹੀਂ ਰੱਖੇਗਾ ਅਤੇ ਨਾ ਹੀ ਕੋਈ ਗੁਰਮਤਿ ਸਮਾਗਮਾਂ ਦੌਰਾਨ ਇਸ ਨੂੰ ਕੀਰਤਨ ਲਈ ਬੁਲਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਰ ਕੋਈ ਪ੍ਰੋ: ਦਰਸ਼ਨ ਸਿੰਘ ਦਾ ਸਮਾਗਮ ਕਰਵਾਏਗਾ ਤਾਂ ਉਹ ਵੀ ਪੰਥ ਦੋਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਤਨਖਾਹੀਆ ਹੋਵੇਗਾ। ਅੱਜ ਹੋਈ ਇਕੱਤਰਤਾ ਵਿੱਚ ਪੰਜਾਂ ਤਖਤਾਂ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਮੀਤ ਜਥੇਦਾਰ ਜੋਤਇੰਦਰ ਸਿੰਘ ਹਾਜ਼ਰ ਸਨ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਪੰਥ ਤੋਂ ਛੇਕੇ ਗਏ ਪ੍ਰੋ: ਦਰਸ਼ਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਤੀਸਰੇ ਸਿੱਖ ਵਿਦਵਾਨ ਹਨ, ਉਨ੍ਹਾਂ ਤੋਂ ਪਹਿਲਾਂ 10 ਜੁਲਾਈ 2003 ਨੂੰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ 10 ਮਾਰਚ 2004 ਨੂੰ ਸਪੋਕਸਮੈਨ ਦੇ ਐਡੀਟਰ ਜੋਗਿੰਦਰ ਸਿੰਘ ਨੂੰ ਪੰਥ ਵਿਰੋਧੀ ਲਿਖਤਾਂ ਕਾਰਨ ਪੰਥ ਵਿਚੋਂ ਛੇਕਿਆ ਜਾ ਚੁੱਕਾ ਹੈ, ਜਿੰਨ੍ਹਾਂ ਨੇ ਅਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਹਾਜ਼ਰ ਹੋ ਕੇ ਆਪਣੀ ਭੁੱਲ ਨਹੀਂ ਬਖਸ਼ਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਦਸਤਖਤਾਂ ਹੇਠ ਜਾਰੀ ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ 5 ਦਸੰਬਰ 2009 ਅਤੇ 7 ਜਨਵਰੀ 2010 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਬਾਰੇ ਸਪੱਸ਼ਟੀਕਰਨ ਦੇਣ ਲਈ ਨਿੱਜੀ ਤੌਰ ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਸੀ, ਪ੍ਰੰਤੂ ਦਰਸ਼ਨ ਸਿੰਘ ਨਿੱਜੀ ਹਊਮੈ, ਖੁਦਗਰਜੀ ਅਤੇ ਹੰਕਾਰ ਵੱਸ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਆਕੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨਾਂ ਦੇ ਸਨਮੁੱਖ ਹਾਜ਼ਰ ਹੋਣ ਤੋਂ ਮੁਨਕਰ ਹੋ ਗਿਆ ਹੇ। ਸੰਗਤਾਂ ਨੂੰ ਵਿਦਿਤ ਹੋਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 8 ਜਨਵਰੀ 2007 ਰਾਹੀਂ ਦਰਸ਼ਨ ਸਿੰਘ ਰਾਗੀ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦਾ ਆਦੇਸ਼ ਜਾਰੀ ਕੀਤਾ ਸੀ ਅਤੇ ਇੰਨ੍ਹਾਂ ਨੂੰ ਤੱਥ ਰਹਿਤ, ਝੂਠੀ ਤੇ ਗੁੰਮਰਾਹਕੁੰਨ ਬਿਆਨਬਾਜੀ ਨਾ ਕਰਨ ਦੀ ਨਸੀਅਤ ਕੀਤੀ ਗਈ ਸੀ। ਇਸ ਤੋਂ ਇਲਾਵਾ 6 ਜੂਨ 2008 ਨੂੰ ਵੀ ਆਦੇਸ਼ ਜਾਰੀ ਕਰਕੇ ਇੰਨ੍ਹਾਂ ਨੂੰ ਪੰਥ ਵਿੱਚ ਦੁਬਿਧਾ ਪੈਦਾ ਕਰਨ ਵਾਲੇ ਮਸਲਿਆਂ ਬਾਰੇ ਸਟੇਜ਼ਾਂ, ਗੁਰਮਤਿ ਸਮਾਗਮਾਂ ਅਤੇ ਪ੍ਰੈਸ ਰਾਹੀਂ ਦੁਬਿਧਾ ਪੈਦਾ ਕਰਨ ਵਾਲੀ ਕੋਈ ਕਾਰਵਾਈ ਨਾ ਕਰਨ ਦਾ ਪਿਆਰ ਭਰਿਆ ਸੰਦੇਸ਼ ਦਿੱਤਾ ਗਿਆ ਸੀ, ਪਰ ਦਰਸ਼ਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਆਦੇਸ਼ਾਂ ਤੇ ਸੰਦੇਸ਼ਾਂ ਤੇ ਅਮਲ ਕਰਨ ਦੀ ਬਜਾਏ ਸਿੱਖ ਪੰਥ ਵਿੱਚ ਦੁਬਿਧਾ ਪੈਦਾ ਕਰਨ ਤੇ ਫੁੱਟ ਪਾਉਣ ਵਾਲੀਆਂ ਕਾਰਵਾਈਆਂ ਨਿਰੰਤਰ ਜਾਰੀ ਰੱਖੀਆਂ। ਇਥੋਂ ਤੱਕ ਕਿ ਸਿੰਘ ਸਾਹਿਬਾਨਾਂ ਪ੍ਰਤੀ ਮੱਸੇ ਰੰਗੜ ਨਾਲ ਤੁਲਨਾ ਕਰਨ ਵਾਲੀ ਘਟੀਆ ਤੇ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਆਪਣੇ ਪੱਤਰਾਂ ਵਿੱਚ ਕੀਤੀ। ਪੰਜ ਸਿੰਘ ਸਾਹਿਬਾਨ ਵੱਲੋਂ ਇੰਨ੍ਹਾਂ ਸਾਰੇ ਹਾਲਾਤਾਂ ਤੇ ਦੀਰਘ ਵਿਚਾਰ ਉਪਰੰਤ ਦਰਸ਼ਨ ਸਿੰਘ ਰਾਗੀ ਨੂੰ ਗੁਰੂ ਨਿੰਦਕ ਅਤੇ ਗੁਰੂ ਪੰਥ ਤੋਂ ਆਕੀ ਹੋਣ ਕਰਕੇ ਸਿੱਖ ਪੰਥ ’ਚੋਂ ਛੇਕਿਆ ਜਾਂਦਾ ਹੈ। ਦਰਸ਼ਨ ਸਿੰਘ ਰਾਗੀ ਨੂੰ ਪੰਥ ਵਿੱਚ ਰਹਿਣ ਦੇ ਮਾਣ ਤੋਂ ਬਾਹਰ ਹੋਣ ਕਾਰਣ ਉਸ ਨੂੰ ਹੁਣ ਸਿੱਖ ਹੋਣ ਦੇ ਹੱਕ ਹਕੂਕ ਨਸੀਬ ਨਹੀਂ ਹੋਣਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰੂ ਪਿਤਾ ਸਵਿਕਾਰਨ ਤੇ ਸਤਿਕਾਰਨ ਵਾਲੇ ਸਮੂਹ ਨਾਨਕ ਨਾਮ ਲੇਵਾ ਗੁਰ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ। ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਦਰਸ਼ਨ ਸਿੰਘ ਜਾਂ ਉਸ ਦੇ ਕਿਸੇ ਵੀ ਹਮਾਇਤੀ ਨੂੰ ਸਿੱਖ ਸਟੇਜ ਉਤੇ ਬੋਲਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਸਹਿਯੋਗ ਦਿੱਤਾ ਜਾਵੇ। ਅਜਿਹੀ ਭੁੱਲ ਕਰਨ ਵਾਲਾ ਗੁਰੂ ਪੰਥ ਦਾ ਦੇਣਦਾਰ ਤਨਖਾਹੀਆ ਹੋਵੇਗਾ। ਅੱਜ ਦੀ ਇਕੱਤਰਤਾ ਵਿੱਚ ਇਸ ਤੋਂ ਇਲਾਵਾ ਬੀਤੇ ਦਿਨੀਂ ਇੰਗਲੈਂਡ ਵਿਖੇ ਲੁਟੇਰਿਆਂ ਵੱਲੋਂ ਕਿਸੇ ਬੀਬੀ ਔਰਤ ਦਾ ਪਰਸ ਖੋਹੇ ਜਾਣ ਤੇ ਬੀਬੀ ਦੀ ਮਦਦ ਲਈ ਲੁਟੇਰਿਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਸੁਖਵਿੰਦਰ ਸਿੰ ਢੋਲਣ ਵਾਲਾ ਨੂੰ ਸ੍ਰੀ ਅਕਾਲ ਤਖਤ ਵੱਲੋਂ ਸਿੱਖ ਕੌਮ ਦਾ ਸ਼ਹੀਦ ਕਰਾਰ ਦਿੰਦਿਆਂ ਉਸ ਦਾ ਚਿੱਤਰ ਸਿੱਖ ਅਜਾਇਬ ਘਰ ਵਿੱਚ ਲਗਾਏ ਜਾਣ ਦਾ ਨਿਰਣਾ ਲਿਆ ਗਿਆ। ਪੰਜਾਬ ਸਰਕਾਰ ਵੱਲੋਂ ਗੁਰਮਤਿ ਸਾਹਿਤ ਦੀ ਸ਼੍ਰੇਣੀ ਵਿੱਚ ਪੁਰਸਕਾਰ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਦਾ ਮਤਾ ਪਾਸ ਕੀਤਾ। ਵੀਜ਼ਾ ਲੈ ਕੇ ਭਾਰਤ ਪੁੱਜੀ ਨਿਊਜੀਲੈਂਡ ਦੀ ਵਸਨੀਕ ਬੀਬੀ ਸ਼ੁੱਭਨੀਤ ਕੌਰ ਅਤੇ ਉਸ ਦੇ ਦੋ ਸਾਲਾ ਬੇਟੇ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਵਾਪਸ ਨਿਊਜੀਲੈਂਡ ਭੇਜਣ ਦੀ ਅਣਮਨੁੱਖੀ ਕਾਰਵਾਈ ਦੀ ਘੋਰ ਨਿੰਦਿਆਂ ਕਰਦਿਆਂ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ ਤਿਆਰ ਕੀਤੀ ਕਾਲੀ ਸੂਚੀ ਖਤਮ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਤੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਾਪਤ ਕਰਨ ਲਈ ਸ੍ਰੀ ਅੰਮ੍ਰਿਤਸਰ ਆਉਣ ਵਾਲੀਆਂ ਸੰਗਤਾਂ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਾਂ ਹਲਕਾ ਪ੍ਰਚਾਰਕ ਦੀ ਰਿਪੋਰਟ ਕਰਵਾਉਣ ਉਪਰੰਤ ਹੀ ਆਉਣ ਦੀ ਖੇਚਲ ਕਰਨ।

ਭਾਰਤੀ ਵਿਦਿਆਰਥੀ ਫ਼ਿਲਹਾਲ ਆਸਟਰੇਲੀਆ ਨਾ ਜਾਣ : ਪ੍ਰਨੀਤ ਕੌਰ

ਨਵੀਂ ਦਿੱਲੀ, 29 ਜਨਵਰੀ -ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਫ਼ਿਲਹਾਲ ਆਸਟਰੇਲੀਆ ਨਹੀਂ ਜਾਣਾ ਚਾਹੀਦਾ । ਵਿਦੇਸ਼ ਰਾਜ ਮੰਤਰੀ ਨੇ ਭਾਰਤੀ ਮੂਲ ਦੇ ਲੋਕਾਂ 'ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਇਹ ਸਲਾਹ ਦਿੱਤੀ ਹੈ। ਪ੍ਰਨੀਤ ਕੌਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਮਲਿਆਂ ਨੂੰ ਰੋਕਣ ਲਈ ਅਸੀਂ ਆਪਣੇ ਪੱਧਰ 'ਤੇ ਭਰਪੂਰ ਯਤਨ ਕਰ ਰਹੇ ਹਾਂ। ਭਾਰਤੀ ਲੋਕਾਂ ਖਾਸਕਰ ਵਿਦਿਆਰਥੀਆਂ ਨੂੰ ਫ਼ਿਲਹਾਲ ਆਸਟਰੇਲੀਆ ਨਾ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ। ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਸਟਰੇਲੀਆ 'ਤੇ ਇਸ ਗੱਲ ਨੂੰ ਲੈ ਕੇ ਦਬਾਅ ਬਣਾਇਆ ਹੈ ਕਿ ਉਹ ਹਮਲਿਆਂ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੇ। ਭਾਰਤ ਸਰਕਾਰ ਜਾਨਣਾ ਚਾਹੁੰਦੀ ਹੈ ਕਿ ਆਖਰ ਇਹ ਹਮਲੇ ਕਿਉਂ ਤੇ ਕਿਵੇਂ ਹੋ ਰਹੇ ਹਨ। ਇਨ੍ਹਾਂ ਹਮਲਿਆਂ ਬਾਰੇ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪਿਛਲੇ ਕੁੱਝ ਸਮੇਂ ਤੋਂ ਭਾਰਤੀ ਵਿਦਿਆਰਥੀਆਂ ਤੇ ਟੈਕਸੀ ਡਰਾਈਵਰ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਸਰਕਾਰ ਨੇ ਪਿਛਲੇ ਮਹੀਨੇ ਵੀ ਭਾਰਤੀ ਲੋਕਾਂ ਨੂੰ ਆਸਟਰੇਲੀਆ ਨਾ ਜਾਣ ਦੀ ਸਲਾਹ ਦਿੱਤੀ ਸੀ। ਵਿਦੇਸ਼ ਮੰਤਰਾਲੇ ਨੇ ਕੁੱਝ ਸਮਾਂ ਪਹਿਲਾਂ ਕਿਹਾ ਸੀ ਕਿ ਆਸਟਰੇਲੀਆ ਵਿਚ ਰਹਿਣ ਵਾਲਾ ਭਾਰਤੀ ਭਾਈਚਾਰਾ ਇਨ੍ਹਾਂ ਹਮਲਿਆਂ ਕਾਰਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਹੈ।

ਅਕਾਲੀ ਸਰਕਾਰ ਗ਼ਰੀਬਾਂ ਦਾ ਕਚੂਮਰ ਕੱਢ ਕੇ ਆਪਣੀਆਂ ਜੇਬਾਂ ਭਰ ਰਹੀ ਹੈ : ਕੈਪਟਨ .

ਚੰਡੀਗੜ੍ਹ, 29 ਜਨਵਰੀ - ਆਰਥਿਕ ਸਾਧਨ ਜੁਟਾਉਣ ਦੇ ਨਾਂ 'ਤੇ ਅਕਾਲੀ ਸਰਕਾਰ ਗ਼ਰੀਬਾਂ ਦਾ ਕਚੂਮਰ ਕੱਢ ਕੇ ਆਪਣੀਆਂ ਜੇਬਾਂ ਭਰ ਰਹੀ ਹੈ । ਇਹ ਦੋਸ਼ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਗਾਏ। ਸੁਖਬੀਰ-ਕਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਟਿੱਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਛੋਟੇ ਕਿਸਾਨਾਂ ਤੇ ਗਰੀਬ ਪਰਿਵਾਰਾਂ ਨੂੰ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਸਭ ਤੋਂ ਵੱਧ ਨੁਕਸਾਨ ਸਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਡੀ.ਟੀ.ਐਸ. 'ਤੇ 10 ਫ਼ੀਸਦੀ ਸੇਵਾ ਕਰ ਲਗਾ ਕੇ ਬਾਦਲ ਸਰਕਾਰ ਆਪਣੀ ਕੇਬਲ ਨੈੱਟਵਰਕ ਨੂੰ ਹੋਰ ਮਾਲਾਮਾਲ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਬੱਸਾਂ ਦੇ ਕਿਰਾਏ ਵਧਾ ਕੇ ਆਪਣੀ ਨਿੱਜੀ ਬੱਸ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਸੂਬੇ ਸਿਰ 63000 ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ। ਇਸ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਤੱਕ ਕਰਜ਼ੇ ਦੀ ਇਹ ਰਕਮ 75000 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮਾੜੀ ਹਾਲਤ ਸਭ ਦੇ ਸਾਹਮਣੇ ਆਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਗਰਮੀਆਂ ਦੇ ਮੌਸਮ ਵਿਚ ਸ਼ਹਿਰੀ ਖੇਤਰ ਵਿਚ 14 ਘੰਟੇ ਤੱਕ ਬਿਜਲੀ ਦੇ ਕੱਟ ਲੱਗਣਗੇ ਅਤੇ ਉਦਯੋਗਿਕ ਇਕਾਈਆਂ ਨੂੰ ਹਫ਼ਤੇ ਵਿਚ ਸਿਰਫ਼ 3 ਦਿਨ ਬਿਜਲੀ ਮਿਲੇਗੀ। ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਮੈਂ ਇਨ੍ਹਾਂ ਚੋਣਾਂ ਵਿਚ ਆਜ਼ਾਦੀ ਨਾਲ ਆਪਣੇ ਵਿਚਾਰ ਰੱਖ ਸਕਦਾ ਹਾਂ। ਮੈਂ ਇਨ੍ਹਾਂ ਚੋਣਾਂ ਵਿਚ ਰਾਜਸੀ ਤੌਰ 'ਤੇ ਹਿੱਸਾ ਲੈਣ ਦੇ ਵਿਰੁਧ ਹਾਂ। ਉਨ੍ਹਾਂ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਕਮੇਟੀ ਬਣਨ ਸਬੰਧੀ ਖ਼ਬਰਾਂ ਦਾ ਹਰਿਆਣਾ 'ਚ ਪ੍ਰਮਾਣੂ ਬਿਜਲੀ ਘਰ ਲੱਗਣ ਦਾ ਵੀ ਉਨ੍ਹਾਂ ਸੁਆਗਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਚਾਹੇ ਤਾਂ ਇਸ ਪਲਾਂਟ 'ਚ ਹਿੱਸਾ ਪਾ ਸਕਦਾ ਹੈ। ਬਿਜਲੀ ਬੋਰਡ ਦੇ ਨਿਗਮੀਕਰਨ ਸਬੰਧੀ ਪ੍ਰਤੀ ਦਿਨ ਸੁਆਲ 'ਤੇ ਸੰਖੇਪ ਟਿੱਪਣੀ ਕਰਦਿਆਂ ਕੈਪਟਨ ਨੇ ਕਿਹਾ ਕਿ ਬੋਰਡ 'ਤੇ ਇਸ ਸਮੇਂ 16 ਹਜ਼ਾਰ ਦਾ ਕਰਜ਼ਾ ਚੜ ਗਿਆ ਹੈ। ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਇਕ ਸੁਆਲ 'ਤੇ ਟਿੱਪਣੀ ਕਰਦਿਆਂ ਕੈਪਟਨ ਨੇ ੇਕਿਹਾ ਕਿ ਸੁਖਬੀਰ ਇਕ ਗੈਰ ਤਜ਼ਰਬੇਕਾਰ ਰਾਜਸੀ ਆਗੂ ਹੈ, ਉਨ੍ਹਾਂ ਕਿਹਾ ਕਿ ਵੱਡੇ ਬਾਦਲ ਤੇ ਛੋਟੇ ਬਾਦਲ ਦੀ ਸੋਚ ਵਿਚ ਬਹੁਤ ਅੰਤਰ ਹੈ।

ਪਰਮਿੰਦਰ ਸਿੰਘ ਸੈਨੀ ’ਤੇ ਹਾਈ ਕੋਰਟ ਦੇ ਜੱਜ ਕਰਨਗੇ ਕੇਸ ਚਲਾਉਣ ਜਾਂ ਰਿਹਾਅ ਕਰਨ ਬਾਰੇ ਫ਼ੈਸਲਾ

ਨਵੀਂ ਦਿੱਲੀ, 29 ਜਨਵਰੀ- ਬੀਤੇ ਦਿਨੀਂ ਕੈਨੇਡਾ ਤੋਂ ਡੀਪੋਰਟ ਕੀਤੇ ਗਏ 46 ਸਾਲਾ ਜਹਾਜ਼ ਅਗ਼ਵਾਕਾਰ ਪਰਮਿੰਦਰ ਸਿੰਘ ਸੈਨੀ ਉਤੇ ਭਾਰਤ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ (ਨੈਸ਼ਨਲ ਸਕਿਓਰਿਟੀ ਐਕਟ ਜਾਂ ਐਨ ਐਸ ਏ) ਲਾ ਕੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਹੁਣ ਹਾਈ ਕੋਰਟ ਦੇ ਜੱਜਾਂ ਦੀ ਇੱਕ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਕੀ ਭਾਰਤ ’ਚ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਜਾਵੇ ਜਾਂ ਕਿ ਆਜ਼ਾਦ ਕਰ ਦਿੱਤਾ ਜਾਵੇ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ,‘‘ਪਰਮਿੰਦਰ ਸਿੰਘ ਸੈਨੀ ਦੇ ਮਨ ਵਿੱਚ ਕੀ ਹੈ ਅਤੇ ਉਨ੍ਹਾਂ ਮਨਸ਼ਾ ਇਸ ਵੇਲੇ ਕੀ ਹੈ, ਇਸ ਬਾਰੇ ਪਹਿਲਾਂ ਅਧਿਕਾਰੀ ਰਾਸ਼ਟਰੀ ਹਿਤਾਂ ਵਿੱਚ ਕੁੱਝ ਯਕੀਨੀ ਬਣਾਉਣਾ ਚਾਹੁਣਗੇ। ਜੇ ਕੋਈ ਗੱਲ ਉਨ੍ਹਾਂ ਖ਼ਿਲਾਫ਼ ਮਿਲ਼ ਜਾਂਦੀ ਹੈ ਤਾਂ ਉਨ੍ਹਾਂ ਨੂੰ ਐਨ ਐਸ ਏ ਅਧੀਨ ਇੱਕ ਸਾਲ ਲਈ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।’’ ਉਧਰ ਸ. ਸੈਨੀ ਸੀ ਬੀ ਆਈ ਨੂੰ ਪਿਛਲੇ 25 ਵਰ੍ਹਿਆਂ ਤੋਂ ਲੋੜੀਂਦੇ ਹਨ ਅਤੇ ਇਸੇ ਲਈ ਇਹ ਜਾਂਚ ਏਜੰਸੀ ਵੀ ਹੁਣ ਆਪਣੇ ਪੱਧਰ ਉਤੇ ਇਹ ਪੁਣਛਾਣ ਕਰ ਰਹੀ ਹੈ ਕਿ ਉਨ੍ਹਾਂ ਨੂੰ ਭਾਰਤੀ ਹਵਾਈ ਜਹਾਜ਼ ਅਗ਼ਵਾ ਕਰ ਕੇ ਲਾਹੌਰ ਲਿਜਾਣ ਦੇ ਮਾਮਲੇ ’ਚ ਕਿਵੇਂ ਫਸਾਇਆ ਜਾ ਸਕਦਾ ਹੈ। ਚੇਤੇ ਰਹੇ ਕਿ ਸ. ਸੈਨੀ ਨੇ ਆਪਣੇ ਕੁੱਝ ਸਾਥੀਆਂ ਨਾਲ਼ ਮਿਲ਼ ਕੇ 6 ਜੁਲਾਈ 1984 ਨੂੰ ਸ੍ਰੀਨਗਰ ਤੋਂ ਦਿੱਲੀ ਜਾਣ ਵਾਲ਼ਾ ਹਵਾਈ ਜਹਾਜ਼ ਅਗ਼ਵਾ ਕਰ ਲਿਆ ਸੀ। ਉਸ ਜਹਾਜ਼ ਵਿੱਚ 255 ਮੁਸਾਫ਼ਰ ਸਵਾਰ ਸਨ ਅਤੇ ਉਨ੍ਹਾਂ ਸਭਨਾਂ ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਲਿਜਾਂਦਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਸ. ਸੈਨੀ ਨੇ ਇਹ ਕਾਰਵਾਈ ਜੂਨ 1984 ’ਚ ਵਾਪਰੇ ਬਲੂ ਸਟਾਰ ਆਪਰੇਸ਼ਨ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਕੀਤੀ ਸੀ। ਜਹਾਜ਼ ਅਗ਼ਵਾ ਦਾ ਇਹ ਨਾਟਕ 17 ਘੰਟੇ ਚਲਦਾ ਰਿਹਾ ਸੀ ਅਤੇ ਬਾਅਦ ’ਚ ਅਗ਼ਵਾਕਾਰਾਂ ਨੇ ਆਪਣੇ ਆਪ ਹੀ ਆਤਮਸਮਰਪਣ ਵੀ ਕਰ ਦਿੱਤਾ ਸੀ। ਸ੍ਰੀ ਸੈਨੀ ਨੂੰ ਲਾਹੌਰ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਬਾਅਦ ’ਚ ਉਸ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਬਾਅਦ ’ਚ ਇਹ ਸਜ਼ਾ ਵੀ ਮੁਆਫ਼ ਕਰ ਕੇ 1995 ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਫਿਰ ਉਹ ਅਫ਼ਗ਼ਾਨਿਸਤਾਨ ਦੇ ਜਾਅਲੀ ਪਾਸਪੋਰਟ ਦੇ ਆਧਾਰ ਉਤੇ ਇੱਕ ਜਾਅਲੀ ਨਾਂਅ ਬਲਬੀਰ ਸਿੰਘ ਨਾਲ਼ ਕੈਨੇਡਾ ਚਲੇ ਗਏ ਸਨ, ਜਿੱਥੇ ਉਨ੍ਹਾਂ 15 ਸਾਲ ਕਾਨੂੰਨੀ ਲੜਾਈ ਲੜੀ। ਅਖ਼ੀਰ ਕੈਨੇਡਾ ਸਰਕਾਰ ਨੇ ਬੀਤੇ ਮੰਗਲ਼ਵਾਰ 26 ਜਨਵਰੀ ਨੂੰ ਉਨ੍ਹਾਂ ਨੂੰ ਭਾਰਤ ਡੀਪੋਰਟ ਕਰ ਦਿੱਤਾ। ਆਪਣੇ 15 ਸਾਲਾਂ ਦੇ ਕੈਨੇਡਾ ਕਿਆਮ ਦੌਰਾਨ ਹੀ ਸ. ਸੈਨੀ ਨੇ ਗਰੈਜੂਏਸ਼ਨ ਕੀਤੀ ਸੀ ਅਤੇ ਫਿਰ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ ਪਰ ਕੈਨੇਡਾ ਵਿੱਚ ਉਨ੍ਹਾਂ ਨੂੰ ਵਕਾਲਤ ਦੀ ਪ੍ਰੈਕਟਿਸ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਕੈਨੇਡੀਅਨ ਲਾੱਅ ਸੁਸਾਇਟੀ ਸਾਹਵੇਂ ਪੇਸ਼ ਹੁੰਦਿਆਂ ਸ. ਸੈਨੀ ਨੇ ਕਬੂਲ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੇ ਬੀਤੇ ਉਤੇ ਪਛਤਾਵਾ ਹੈ ਅਤੇ ਉਹ ਕੁੱਝ ਲੋਕਾਂ ਦੇ ਪਿੱਛੇ ਲੱਗ ਗਏ ਸਨ।
ਭਾਰਤ ਸਰਕਾਰ ਵੱਲੋਂ ਸ. ਪਰਮਿੰਦਰ ਸਿੰਘ ਸੈਨੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ਼ ਜਿੱਥੇ ਪੰਜਾਬੀਆਂ ਦੇ ਇੱਕ ਵਰਗ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ, ਉਥੇ ਇਹ ਮਾਮਲਾ ਕੈਨੇਡਾ ਸਰਕਾਰ ਲਈ ਵੀ ਉਲਝਣ ਪੈਦਾ ਕਰ ਸਕਦਾ ਹੈ ਕਿਉਂਕਿ ਸ. ਸੈਨੀ ਦੇ ਵਕੀਲ ਨੇ ਕਈ ਵਾਰ ਕੈਨੇਡੀਅਨ ਅਦਾਲਤ ਨੂੰ ਆਖਿਆ ਸੀ ਕਿ ਭਾਰਤ ਡੀਪੋਰਟ ਕੀਤੇ ਜਾਣ ਦੀ ਹਾਲਤ ਵਿੱਚ ਸ. ਸੈਨੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਕੋਈ ਸਖ਼ਤ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਭਾਰਤ ਸਰਕਾਰ ਦੇ ਅਧਿਕਾਰੀ ਆਖ਼ਰ ਹੁਣ ਸ. ਪਰਮਿੰਦਰ ਸਿੰਘ ਸੈਨੀ ਤੋਂ ਕੀ ਚਾਹੁੰਦੇ ਹਨ। ਸ. ਸੈਨੀ ਕੈਨੇਡਾ ’ਚ ਹਰਫ਼ਨਮੌਲਾ ਦੇ ਨਾਂਅ ਨਾਲ਼ ਵੀ ਜਾਣੇ ਜਾਂਦੇ ਸਨ। ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਜੈਟ ਹਵਾਈ ਜਹਾਜ਼ ਉਤੇ ਦਿੱਲੀ ਭੇਜਿਆ ਸੀ ਅਤੇ ਇਹ ਜਹਾਜ਼ ਉਨ੍ਹਾਂ ਨੂੰ ਬੁੱਧਵਾਰ ਸ਼ਾਮੀਂ ਪੌਣੇ 7 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲੈ ਕੇ ਪੁੱਜਾ ਸੀ। ਕੈਨੇਡਾ ਤੋਂ ਸ. ਸੈਨੀ ਨਾਲ਼ ਆਈ ਅਧਿਕਾਰੀਆਂ ਦੀ ਟੀਮ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਦੇ ਅਫ਼ਸਰ ਵੀ ਮੌਜੂਦ ਸਨ। ਜਹਾਜ਼ ਉਤਰਨ ਦੇ ਤੁਰੰਤ ਮਗਰੋਂ ਸ. ਸੈਨੀ ਨੂੰ ਹਵਾਈ ਅੱਡੇ ਉਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਸ. ਸੈਨੀ ਨੂੰ ਨਵੀਂ ਦਿੱਲੀ ਲਿਆਉਣ ਲਈ ਵਿਸ਼ੇਸ਼ ਚਾਰਟਰਡ ਜਹਾਜ਼ ਦਾ ਇੰਤਜ਼ਾਮ ਵੀ ਭਾਰਤ ਸਰਕਾਰ ਨੇ ਹੀ ਕੀਤਾ ਸੀ। ਸੀ ਬੀ ਆਈ ਦੇ ਅਧਿਕਾਰੀ ਸ. ਸੈਨੀ ਨੂੰ ਤੁਰੰਤ ਕਿਸੇ ਅਣਦੱਸੀ ਥਾਂ ਉਤੇ ਲੈ ਗਏ ਸਨ। ਉਨ੍ਹਾਂ ਨੂੰ ਜੱਜ ਸਾਹਮਣੇ ਕਦੋਂ ਪੇਸ਼ ਕੀਤਾ ਜਾਵੇਗਾ, ਇਹ ਪਤਾ ਨਹੀਂ ਲੱਗ ਸਕਿਆ। ਸ. ਸੈਨੀ ਕਿਸੇ ਸਮੇਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਗਰਮ ਕਾਰਕੁੰਨ ਹੁੰਦੇ ਸਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਕਿ ਜਦੋਂ ਕੋਈ ਦੋਸ਼ੀ ਪਹਿਲਾਂ ਕਿਸੇ ਜੁਰਮ ਲਈ ਸਜ਼ਾ ਭੁਗਤ ਚੁੱਕਾ ਹੋਵੇ ਤਾਂ ਉਸ ਨੂੰ ਦੋਬਾਰਾ ਸਜ਼ਾ ਨਹੀਂ ਦਿੱਤੀ ਜਾ ਸਕਦੀ।
ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਸ. ਸਤਨਾਮ ਸਿੰਘ ਪਾਉਂਟਾ ਸਾਹਿਬ, ਜੋ ਖ਼ੁਦ ਇੱਕ ਜਹਾਜ਼ ਅਗ਼ਵਾਕਾਰ ਹਨ ਅਤੇ ਆਪਣੀ ਸਜ਼ਾ ਭੁਗਤ ਚੁੱਕੇ ਹਨ, ਦਾ ਕਹਿਣਾ ਹੈ ਕਿ ਜਦੋਂ ਡੀਪੋਰਟੇਸ਼ਨ ਮਗਰੋਂ ਇਹ ਖ਼ਦਸ਼ਾ ਹੋਵੇ ਕਿ ਸਬੰਧਤ ਵਿਅਕਤੀ ਉਤੇ ਉਸ ਦੇ ਮੂਲ ਵਤਨ ਵਿੱਚ ਤਸ਼ੱਦਦ ਢਾਹਿਆ ਜਾ ਸਕਦਾ ਹੈ ਤਾਂ ਉਸ ਨੂੰ ਡੀਪੋਰਟ ਕਰਨਾ ਹੀ ਨਹੀਂ ਚਾਹੀਦਾ। ਇੱਕ ਹੋਰ ਜਹਾਜ਼ ਅਗ਼ਵਾਕਾਰ ਸ. ਤੇਜਿੰਦਰ ਪਾਲ ਸਿੰਘ, ਜਿਨ੍ਹਾਂ ਨੂੰ ਦਸੰਬਰ 1997 ’ਚ ਸਰੀ ਤੋਂ ਡੀਪੋਰਟ ਕੀਤਾ ਗਿਆ ਸੀ, ਨੇ ਦੱਸਿਆ ਕਿ ਭਾਰਤ ਨੂੰ ਅਜਿਹੇ ਵਿਅਕਤੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਜਿਹੜੇ ਪਹਿਲਾਂ ਹੀ ਆਪਣੇ ਜੀਵਨ ਦੇ ਅਨੇਕਾਂ ਕੀਮਤੀ ਸਾਲ ਜੇਲ੍ਹਾਂ ਵਿੱਚ ਬਿਤਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ. ਪਰਮਿੰਦਰ ਸਿੰਘ ਸੈਨੀ ਨੂੰ ਭਾਰਤ ਡੀਪੋਰਟ ਕਰ ਕੇ ਕੈਨੇਡਾ ਸਰਕਾਰ ਨੇ ਠੀਕ ਨਹੀਂ ਕੀਤਾ। ਸ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਵੈਨਕੂਵਰ ਰਹਿੰਦੇ ਸਨ ਤਦ ਉਨ੍ਹਾਂ ਐਮਨੈਸਟੀ ਇੰਟਰਨੈਸ਼ਨਲ, ਯੂਨੀਸੈਫ਼ ਅਤੇ ਸਰੀ ਦੇ ਬਾਲ ਹਸਪਤਾਲ ਲਈ ਕਈ ਵਾਰ ਆਪਣੀਆਂ ਵ¦ਟਰੀ ਸੇਵਾਵਾਂ ਦਿੱਤੀਆਂ ਸਨ ਅਤੇ ਕਈ ਖ਼ੂਨਦਾਨ ਕੈਂਪ ਆਯੋਜਿਤ ਕੀਤੇ ਸਨ। ਇਸ ਤੋਂ ਇਲਾਵਾ ਹੋਰ ਵੀ ਕਈ ਸਮਾਜ ਸੇਵਾ ਦੇ ਕੰਮ ਕੀਤੇ ਸਨ ਪਰ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਸ਼ੁਰੂ ਕਰਨ ਦਾ ਕੋਈ ਮੌਕਾ ਹੀ ਨਹੀਂ ਦਿੱਤਾ।

ਬਲਵੀਰ ਬੱਬੀ ਦੀ ਕਹਾਣੀ ਪਹਿਲੇ ਨੰਬਰ ਤੇ ਰਹੀ

ਬਲਵੀਰ ਬੱਬੀ ਦੀ ਪਹਿਲੇ ਨੰਬਰ ਤੇ ਆਈ ਕਹਾਣੀ ਤੇ ਸਨਮਾਨਿਤ ਕਰਦੇ ਹੋਏ ਬਰਵਾਲੀ ਸੱਥ ਦੇ ਮੈਬਰ ਤੇ ਪਤਵੰਤੇ ਸਜੱਣ

ਮਾਛੀਵਾੜਾ 29 ਜਨਵਰੀ (ਸੁਸ਼ੀਲ ਸ਼ਰਮਾ) ਪਿਛਲੇ ਦਿਨੀ ਪੰਜਾਬੀ ਸੱਥ ਬਰਵਾਲੀ ਵੱਲੋ ਆਪਣੇ ਸਵ; ਮੈਬਰ ਮਲਕੀਤ ਸਿੰਘ ਘੰਮਣ ਦੀ ਯਾਦ ਵਿਚ ਕਹਾਣੀ ਮੁਕਾਬਲੇ ਕਰਵਾਏ ਗਏ ਇਨ੍ਹਾ ਮੁਕਾਬਲਿਆ ਵਿਚ ਇੱਥੋ ਨੇੜਲੇ ਪਿੰਡ ਤੱਖਰਾ ਦੇ ਨੋਜਵਾਨ ਬਲਵੀਰ ਸਿੰਘ ਬੱਬੀ ਦੀ ਕਹਾਣੀ ਪੁੱਤ ਸਰਦਾਰਾ ਦੇ ਪਹਿਲੇ ਨੰਬਰ ਤੇ ਰਹੀ । ਸਥਾਨਕ ਨੈਸ਼ਨਲ ਕਾਲਜ ਵਿਚ ਕਰਵਾਏ ਇੱਕ ਸਮਾਰੋਹ ਵਿਚ ਬੱਬੀ ਨੂੰ ਸਨਮਾਨਿਤ ਕੀਤਾ ਗਿਆ ।ਇਸ ਤੋ ਇਲਾਵਾ ਕੁਲਦੀਪ ਸਿੰਘ ਬਰਮਾਲੀ ਪੁਰ ਦੀ ਕਹਾਣੀ ਥਾਣਾ ਨੰਬਰ ਇੱਕ ਨੂੰ ਦੂਜਾ ਤੇ ਬਲਰਾਜ ਕੁਹਾੜਾ ਦੀ ਕਹਾਣੀ ਵਿਸ਼ਵਾਸ ਤੀਜੇ ਨੰਬਰ ਤੇ ਰਹੀ। ਇਸ ਮੌਕੇ ਬੱਬੀ ਨਾਲ ਗੱਲ ਕਰਨ ਤੇ ਉਸ ਨੇ ਕਿਹਾ ਕਿ ਮੈ ਹੋਰ ਵੀ ਕਈ ਕਹਾਣੀਆ ਤੇ ਲੇਖ ਲਿਖੇ ਹਨ ਜੋ ਅਕਸਰ ਅਖਬਾਰਾ ਵਿਚ ਛਪਦੇ ਹਨ। ਵਿਦੇਸ ਦਾ ਗੇੜਾ ਲਾ ਚੁੱਕੇ ਤੇ ਢਾਡੀ ਜੱਥੇ ਵਿਚ ਕੰਮ ਕਰਦਾ ਬਲਵੀਰ ਪੂਰੀ ਤਰਾ ਸਿੱਖੀ ਨੂੰ ਸਮਰਪਿਤ ਹੈ। ਇਸ ਮੋਕੇ ਮਨਮੋਹਨ ਸਿੰਘ ਦਾਉ,ਨਿਰਮਲ ਸਿੰਘ ਲਾਬੜਾ,ਗੁਰਦੀਪ ਸਿੰਘ ਕੰਗ,ਕੇਸਰ ਸਿੰਘ ਬਰਵਾਲੀ ਤੇ ਕਸ਼ਮੀਰੀ ਲਾਲ ਵੀ ਮੌਜੂਦ ਸਨ।