ਡੇਰਾਵਾਦ ਖਿਲਾਫ ਮੁਹਿੰਮ ਦੇ ਪਹਿਲੇ ਸ਼ਹੀਦ ਭਾਈ ਕੰਵਲਜੀਤ ਸਿੰਘ...ਸੁਖਦੀਪ ਸਿੰਘ ਬਰਨਾਲਾ

'ਇਹ ਸਿਜਦੇ ਨਹੀ ਮੰਗਦਾ
ਇਹ ਤਾ ਸਿਰ ਮੰਗਦਾ ਹੈ,
ਯਾਰਾਂ ਦਾ ਸੁਨੇਹਾ ਹੈ ਇਲਹਾਮ ਨਹੀ,

ਸਿੱਖ ਕੌਮ ਸਮੁੱਚੀ ਦੁਨੀਆ ਵਿੱਚ ਮਾਰਸ਼ਲ ਕੌਮ ਸਮਝੀ ਜਾਦੀ ਹੈ ਜਦੋ ਕਦੇ ਵੀ ਸਮੇ ਦੀਆਂ ਸਰਕਾਰਾ ਦੀ ਸਹਿਤੇ ਸਮਾਜ ਵਿਰੋਧੀ ਅਨਸਰਾ ਵਲੋ ਭੋਲੇ ਭਾਲੇ ਲੋਕਾ ਦੀ ਮਾਨਸਿਕ ਤੇ ਜਿਸਮਾਨੀ ਸੋਸ਼ਣ ਕੀਤਾ ਗਿਆ ਤਾ ਗੁਰੁ ਕੇ ਖਾਲਸੇ ਨੇ ਸਭ ਤੋ ਪਹਿਲਾ ਅਜਿਹੇ ਅਨਸਰਾ ਨਾਲ ਟੱਕਰ ਲਈ ਹੈ। ਬੇਸ਼ਕ ਬਦਲੇ ਵਿੱਚ ਸਾਨੂੰ ਅੱਤਵਾਦੀਆ ਤੇ ਵੱਖ ਵਾਦੀਆ ਦੇ ਖਿਤਾਬ ਵੀ ਬਖਸੇ ਜਾਂਦੇ ਰਹੇ ਹਨ।ਪਰ ਖਾਲਸੇ ਕਦੇ ਵੀ ਆਪਣੇ ਸਿੱਧ ਤੋ ਪਿੱਛੇ ਨਹੀ ਹਟਿਆ ਖੈਰ ਪਿਛਲੇ ਦਿਨੀ ਵੀ ਜਦੋ ਇਕ ਪਾਖੰਡੀ ਸਾਧ ਵਲੋ ਅਜਿਹਾ ਘਟਨਾ ਦੇ ਸਭ ਹੱਦਾ ਬੇਨੇ ਟੱਪਦਿਆਂ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਵਲੋ ਖਾਲਸਾ ਪੰਥ ਨੂੰ ਬਖਸ਼ੇ ਗੌਰਵਮਈ ਸਿਧਾਂਤਾ ਦਾ ਮਜਾਕ ਉਡਉਣ ਦੀ ਸਾਜਿਸ਼ ਰਚੀ ਗਈ ਤਾ ਇੱਕ ਵਾਰ ਫਿਰ ਸੁੱਤੇ ਸ਼ੇਰਾ ਨੇ ਅੰਗੜਾਈ ਲਈ ,ਸਿਰਸੇ ਵਾਲੇ ਸਾਧ ਵੱਲੋ ਇਹ ਕਰਤੂਤ ਆਪਣੇ ਸਿਰਸੇ ਡੇਰੇ ਵਿੱਚ 29 ਅਪ੍ਰੈਲ 2007 ਨੂੰ ਵੀ ਕੀਤੀ ਗਈ ਸੀ,ਜਦੋ ਕੋਈ ... ਪ੍ਰਤੀਕਰਮ ਨਾਂ ਹੋਇਆ ਤਾ ਇਹ ਭੂਤਰਿਆ ਸਾਨ ਬਰਨਾਲਾ ਤੋ 30 ਕੁ ਕਿਲੋਮੀਟਰ ਦੂਰ ਪੰਜਾਬ ਵਿਚਲੇ ਆਪਣੇ ਸਭ ਤੋ ਵੱਡੇ ਡੇਰੇ ਸਲਾਬਤਪੁਰਾ ਵਿਖੇ ਆ ਹਾਜ਼ਰ ਹੋਇਆ ਇਹ ਸੱਭ 12 ਮਈ 2007 ਦੀ ਹੈ ।ਗੁਰੁ ਸਾਹਿਬ ਦੀ ਰੀਸ ਕਰਦਿਆ ਭੇਖੀ ਗੁਰਬਚਨ ਨਰਕਧਾਰੀ ਹੋ ਵੀ ਦੋ ਕਦਮ ਅਗਾਂਹ ਲੰਘਦਾ ਹੋਇਆ ਇਹ ਸਾਧ ਸਿੱਖ ਹਿਰਦਿਆ ਨੂੰ ਵਲੂੰਧਰ ਗਿਆ ,ਪਰ ਉਸ ਕਰਤੂਤ ਨੂੰ ਕਰਦੇ ਸਮੇ ਸਾਹਮਣੇ ਬੈਠੇ ਕੁਝ ਕੁ ਪਗੜੀਧਾਰੀ ਮੁਰਦਾ ਜਮੀਰ ਚਾਟਇਆ ਨੂੰ ਚੁੱਪ ਵੇਖਕੇ ਇਹ ਸਾਧ ਸਿੱਖਾਂ ਦੀ ਜਮੀਰ ਮਰ ਜਾਣ ਦਾ ਹਾਲਤ ਅੰਦਾਜਾਂ ਲਾ ਬੈਠਾ, ਇਸ ਨੂੰ ਇਤਹਾਸ ਦੇ ਪੰਨਿਆ ਵਿੱਚ ਤੇ ਇਸ ਦੁਨੀਆ ਤੋ ਵੀ ਬੜੀ ਜਲਦੀ ਹਾਲਤ ਹਰਫ ਵਾਂਗ ਮਿਟਾ ਦੇਵੇਗਾ, ਪਰ ਜਦੋ ਕਿਸੇ ਚੇਲੇ ਨੇ ਸਾਧ ਦੀ ਕਰਤੂਤ ਦਾ ਵਿਰੋਧ ਨਾ ਕੀਤਾ ਤਾ ਇਸ ਚਾਂਭਲੇ ਹੋਏ ਲੰਗੂਰ ਨੇ ਦੂਸਰੇ ਦਿਨ ਅਖੌਤੀ ਪੰਥਕ ਅਖਬਾਰ ਵਿੱਚ ਇਕ ਇਸ਼ਤਿਹਾਰ ਛਪ ਕੇ ਸਿੱਖ ਕੌਮ ਮੂੰ ਲਲਕਾਰਾ ਮਾਰਿਆ ਵਿਰੋਧ ਹੋਣ ਦਾ ਖਦਸ਼ਾ ਪਹਿਲਾ ਹੀ ਹੋਣ ਦੇ ਮੱਦੇਨਜ਼ਰ ਆਪਣੇ ਦਸ ਕੁ ਹਜ਼ਾਰ ਲੱਤ ਮਾਰ ਗੁੰਡਿਆ ਨੂੰ ਆਪਣੇ ਵਿਧਾਇਕ ਕੁੜਮ ਦ ਿਸ਼ਹਿ ਤੇ ਬਠਿੰਡਾ ਸ਼ਹਿਰ ਵਿੱਚ ਬਹਾਦਰੀ ਦੇ ਜੌਹਰ ਵਿਖਉਣ ਲਈ,ਮੈਦਾਨ ਖਾਲੀ ਵੇਖ ਕੇ ਮੈਦਾਨ ਵਿੱਚ ਉਤਾਰਿਆ ਗਿਆ ,ਗਿਣਤੀ ਦੇ ਮੌਜੂਦ ਸਿੰਘਾ ਨੂੰ ਜੋ ਕਿ ਅਸਲੋ ਹੀ ਨਿਹੱਥੇ ਸਨ।ਸਾਧ ਦੇ ਚੇਲਿਆ ਨੇ ਬਹਾਦਰੀ ਦੇ ਜੌਹਰ ਵਿਖਾਏ ਵੀ ਸ੍ਰੋਮਣੀ ਕਮੇਟੀ ਦਾ ਇੱਕ ਸਹਿਕਾਰਤ ਮੈਂਬਰ ਮੈਦਾਨ ਛੱਡ ਕੇ ਇਕ ਸਕੂਲ ਵਿੱਚ ਭੱਜ ਕੇ ਚੜਦਿਆ ਫਰਾਰ ਹੋਗਿਆ ਖੈਰ ਪਹਿਲਾਂ ਮੌਜੂਦਾ ਮਸਲਾ ਨਜਿਠ ਲਈਏ ਫੇਰ ਏਸ ਮੈਬਰ ਵੀ ਸਾਰ ਲਵਾਗੇ।
ਬਿਨਾ ਸ਼ੱਕ ਸਾਧ ਇਸ ਭਰਮ ਦਾ ਸ਼ਿਕਾਰ ਸੀ ਕਿ ਉਹਦੇ ਲੱਤਮਾਰ ਮੇਰੇ ਦਸ ਪੰਦਰਾ ਗੱਡੀਆ ਫੂਕ ਕੇ ਸੌ ਡੇਢ ਸੌ ਪੁਲਿਸ ਵਾਲਿਆ ਤੇ ਪਥਰਾਅ ਕਰਕੇ ਡੀ. ਸੀ ਭੰਨਤੋੜ ਕਰਕੇ ਸਿੰਘਾ ਨੂੰ ਡਰ ਲੈਣਗੇ ਪੂਰੇ ਦੋ ਦਿਨ ਪ੍ਰਸ਼ਾਸਨ ਵੀ ਇਹ ਤਮਾਸ਼ਾ ਵੇਖਦਾ ਰਿਹਾ, ਵਿੱਚਇਹ ਬਿਆਨ ਵੀ ਆਏ ,ਸਿੱਖਾ ਲਈ ਇਕਲੀਆ ਪ੍ਰੇਮਣਾ ਹੀ ਕਾਫੀ ਹਨ,ਸਿਰਸੇ ਡੇਰੇ ਚੋ ਤਾ ਅਦ੍ਰਿਸ਼ ਦੇ ਅੱਗ ਲਾਅੂ ਬਿਆਨ ਅਉਦੇ ਰਹੇ ,ਕਿ ਸਾਡੀ ਗਿਣਤੀ ਸਾਢੇ ਤਿੰਨ ਕੋਰੜ ਹੈ , ਅਸੀ ਵੀ ਜ਼ਾਮ ਏ ਸਿਰਸਾ ਪੀਤਾ ਹੈ ,ਇੱਕ ਹਜ਼ਾਰ ਸਾਲ ਤੱਕ ਲੜ ਸਕਦੇ ਹਾਂ,ਪਰ ਜਦੋ ਸਿੰਘਾਂ ਨੇ ਲੜਨ ਦਾ ਮਨ ਬਣਾਇਆ ਤਾ ਸਾਧ ਦੇ ਚੇਲੇ ਇੱਕ ਮਿੰਟ ਤੋ ਪਹਿਲਾਂ ਹੀ ਗਾਧੀਗਿਰੀ ਦਾ ਬੁਰਕਾ ਪਾ ਕੇ ਬੈਠ ਗਏ , ਇੱਕ ਵਾਰ ਤਾ ਸਾਧ ਨੇ ਆਪਣੀ ਪੂਰੀ ਤਾਕਤ ਲੋਕ ਦਿੱਤੀ ਸੀ, ਕਿ ਖਾਲਸਾ ਪੰਥ ਉਹ ਦੀਆ ਗਿੱਦੜ ਭਲਕੀਆ ਤੋ ਡਰ ਕੇ ਹੀ ਚੁੱਪ ਹੋ ਜਾਵੇ,ਸਾਰੇ ਗੁੰਡਾ ਅਨਸਰਾਂ ਨੂੰ ਇੱਕ ਤਰਾਂ ਦੀਆ ਡਾਗਾਂ ਮੁੱਹਈਆ ਕਰਵਾਈਆ ਗਈਆ ਉਹ ਕਿਥੋ ਆਈਆ ਕੀ ਪਲੈਨਿੰਗ ਸੀ , ਇਹ ਵੀ ਧਿਆਨ ਦੀ ਮੰਗ ਕਰਦਾ ਇੱਕ ਵੱਖਰਾ ਵਿਸ਼ਾ ਹੈ ,ਸ਼ਇਦ ਅਗਲੇ ਅੰਕ ਵਿੱਚ ਵਿਚਾਰ ਕਰਾਗੇ ।
ਸਾਧ ਦੀਆ ਇਹਨਾਂ ਕਰਤੂਤਾ ਤੇ ਉਪਰੋ ਧਮਕੀਆ ਨੇ ਅੱਗ ਤੇ ਤੇਲ ਦਾ ਕੰਮ ਕੀਤਾ ,ਸਮੁੱਚਾ ਪੰਥ ਕਿਸੇ ਗੂੜੀ ਨੀਂਦ ਵਿੱਚੋ ਉੱਟ ਖੜੋਇਆ ਸੀ ,ਆਪਣੀ ਵਿਚਾਰ ਤੇ ਕੈਦਰਿਤ ਹੋਈਏ ,ਸਾਧ ਦੀ ਲਾਈ ਏਸ ਅੱਗ ਵਿੱਚ ਸਭ ਤੋ ਪਹਿਲਾਂ ਪ੍ਰਵਾਨਾ ਬਣਿਆ ਸ਼ਹੀਦ ਭਾਈ ਕੰਵਲਜੀਤ ਸਿੰਘ ਸੰਗਰਰੂ , ਸ਼ਹੀਦ ਭਾਈ ਕੰਵਲਜੀਤ ਸਿੰਘ ਦਾ ਜਨਮ 17 ਅਗਸਤ 1979 ਨੂੰ ਮਾਤਾ ਮਲਕੀਤ ਕੌਰ ਦੀ ਕੁੱਖੋ ਆਪਣੇ ਨਾਨਕੇ ਪਿੰਡ ਰਾਧੁਰਰਾਖਾ ਜਿਲਾ ਮਾਨਸਾ ਵਿਖੇ ਹੋਇਆ, ਪਿਤਾ ਸ. ਬੰਤ ਸਿੰਘ ਦੇ ਚਾਰ ਬੱਚਿਆ ਵਿੱਚ ਆਪਣੇ ਦੋ ਭੈਣ ਭਰਾਵਾਂ ਕੁਲਬੀਰ ਕੌਰ ਜਸਬੀਰ ਸਿੰਘ ਤੋ ਛੋਟਾ ਸੀ, ਕੰਵਲਜੀਤ ਸਿੰਘ ਇਕ ਛੋਟੀ ਭੈਣ ਹੈ ਬਲਜੀਤ ਕੌਰ ।ਭਾਈ ਕੰਵਲਜੀਤ ਸਿੰਘ ਤੇ ਮੁਢਲੀ ਪੜਾਈ ਆਪਣੇ ਜੱਦੀ ਪਿੰਡ ਜੋਸੀ ਮਾਜਰਾ ਨੇੜੇ ਮਲੌਦ ਜਿਲਾ ਲੁਧਿਆਣਾ ਵਿਖੇ ਹੀ ਕੀਤੀ ਪੰਜ ਕੁ ਜਮਾਤਾ ਉਹ ਇਸ ਪਿੰਡ ਵਿੱਚ ਪੜੇ, ਬਾਪੂ ਬੰਤ ਸਿੰਘ ਜੀ ਪੰਜਾਬ ਪੁਲਿਸ ਵਿੱਚ ਨੋਕਰੀ ਕਰਦੇ ਸਨ। 1990 ਵਿੱਚ ਉਹਨਾਂ ਦੀ ਡਿਊਟੀ ਮਾਲੇਰ ਕੋਟਲੇ ਸੀ ਆਪਣੇ ਸਮੁੱਚੇ ਪਰਿਵਾਰ ਸਮੇਤ ਪੁਲਿਸ ਲਾਈਨ ਮਾਲੇਰ ਕੋਟਲੇ ਦੇ ਕੁਆਰਟਰ ਵਿੱਚ ਰਿਹਾਇਸ਼ ਕਰ ਲਈ ,ਭਾਈ ਕੰਵਲਜੀਤ ਸਿੰਘ ਨੇ ਤਿੰਨ ਕੁ ਕਲਾਸਾ ਇਥੇ ਪੜੀਆ :8ਵੀਂ ਕਲਾਸ ਤੱਕ ਪੜਾਈ ਕਰਕੇ ਭਾਈ ਸਾਹਿਬ ਨੇ ਪੜਾਈ ਛੱਡ ਦਿੱਤੀ, ਚਾਰ ਕੁ ਸਾਲ ਮਾਲੇਰਕੋਟਲੇ ਰਹਿਣ ਤੋ ਬਾਅਦ ਸ:ਬੰਤ ਸਿੰਘ ਜੀ ਦੀ ਬਦਲੀ ਸੰਗਰੂਰ ਦੀ ਹੋ ਗੲ ਿ,4 ਅਪ੍ਰੈਲ 1994 ਨੂੰ ਆਪ ਜੀ ਆਪਣੇ ਪੂਰੇ ਪਰਿਵਾਰ ਨਾਲ ਸੰਗਰੂਰ ਆ ਕੇ ਪੁਲਿਸ ਲਾਈਨ ਵਿੱਚ ਰਹਿਣ ਲੱਗ ਪਏ ,ਭਾਈ ਕੰਵਲਜੀਤ ਸਿੰਘ ਨੇ ਇਥੇ ਬਿਜਲੀ ਦਾ ਕੰਮ ਸਿਖਣਾ ਸੁਰੂ ਕਰ ਦਿੱਤਾ ਤਕਰੀਬਨ ਤਿੰਨ ਸਾਲ ਕੰਮ ਸਿੱਖਣ ਮਗਰੋ ਭਾਈ ਸਾਹਿਬ ਨੇ ਪੁਲਿਸ ਲਾਈਨ ਸੰਗਰੂਰ ਦੇ ਸਾਹਮਣੇ ਇੱਕ ਦੁਕਾਨ ਕਿਰਾਏ ਤੇ ਲੈ ਕੇ ਕੰਵਲ ਇਲੈਕਟੀਸ਼ਨ ਦੀ ਦੁਕਾਨ ਕਰ ਲਈ
ਇਸ ਸਮੇ ਤੱਕ ਭਾਈ ਕੰਵਲਜੀਤ ਸਿੰਘ ਬਿਲਕੁਲ ਕਾਲੀਨਸ਼ੇਵ ਸਨ, ਖਾਲਸਾ ਪੰਥ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ ਮੌਕੇ ਭਾੲ ਿਸਾਹਿਬ ਦਾ ਝੁਕਾਅ ਸਿੱਖੀ ਵਲ ਹੋ ਗਿਆ ,ਆਪਣੀ ਰਿਸ਼ਤੇਦਾਰੀ ਵਿੱਚ ਭਾਈ ਹਰਦੀਪ ਸਿੰਘ ਦ ਿਪ੍ਰੇਰਨਾ ਸਦਕਾ ਗੁਰੂ ਇਤਿਹਾਸ ਪੜਨਾ ਸ਼ੁਰੂ ਕਰ ਦਿੱਤਾ ਤੇ 1999 ਦੇ ਅਖੀਰ ਵਿੱਚ ਗੁਰਦੁਆਰਾ ਮਨਤੂਆਣਾ ਸਾਹਿਬ ਜਾ ਕੇ ਪੰਜਾ ਪਿਅਰਿਆ ਤੋ ਅੰਮ੍ਰਿਤਪਾਨ ਕਰ ਲਿਆ ਉਸ ਦਿਨ ਤੋ ਭਾਈ ਸਾਹਿਬ ਪੱਕੇ ਨਿਤਨੇਮੀ ਸਿੰਘ ਬਣ ਗਏ, ਭਾਈ ਹਰਦੀਪ ਸਿੰਘ ਹੁਰਾ ਦੇ ਕੀਰਤਨੀ ਜਥੇ ਵਿੱਚ ਜਾਣ ਲੱਗ ਪਏ ਉਹਨਾ ਦੀ ਇੱਛਾ ਸੀ ਕਿ ਕੀਰਤਨ ਕਰਨਾ ਸਿੱਖ ਲਿਆ ਜਾਵੇ ਪਰ ਉਸ ਤੋ ਪਹਿਲਾ ਹੀ ਵਾਹਿਗੁਰੂ ਨੇ ਉਹਨਾ ਨੂੰ ਆਪਣੇ ਚਰਨਾਂ ਵਿੱਚ ਬੁਲਾ ਲਿਆ, ਇਥੇ ਇਹ ਵੀ ਵਰਣਯੋਗ ਹੈ ਕਿ ਰਾਜੀਵ ਗਾਂਧੀ ਤੇ ਹਮਲਾ ਕਰਨ ਦੇ ਦੋਸ਼ ਵਿੱਚ ਜੇਲ ਜਾਣ ਵਾਲੇ ਕਰਮਜੀਤ ਸਿੰਘ ਸੁਨਾਮ ਹੁਰਾਂ ਦੇ ਇਕ ਸਾਥੀ ਭਾਈ ਅਮਰਜੀਤ ਸਿੰਘ ,ਭਾਈ ਕੰਵਲਜੀਤ ਸਿੰਘ ਦੇ ਕੁਝ ਦੂਰ ਦੀ ਰਿਸ਼ਤੇਦਾਰੀ ਵਿੱਚ ਮਾਮਾ ਜੀ ਲਗਦੇ ਸਨ। 30 ਅਪ੍ਰੈਲ 2005 ਨੂੰ ਬਾਪੂ ਬੰਤ ਸਿੰਘ ਜੀ ਪੁਲਿਸ ਮਹਿਕਮੇ ਚ ਰਿਟਾਇਰਡ ਹੋ ਗਏ ਤੇ ਆਪਣਾ ਘਰ ਦੋ ਕੁ ਸਾਲ ਪਹਿਲਾ ਪਿੰਡ ਬਨੂਆਣਾ *ਉੱਭਾਵਾਲਾ ਰੋਡ ਪੁਲਿਸ ਲਾਈਨ ਤੋ ਤਕਰੀਬੀਨ 2 ਕਿਲੋਮੀਟਰ ਵਿਖੇ ਬਣਾ ਲਿਆ
30 ਅਕਤੂਬਰ 2005 ਨੂੰ ਭਾਈ ਕੰਵਲਜੀਤ ਸਿੰਘ ਦਾ ਵਿਆਹ ਬੀਬੀ ਪਰਵਿੰਦਰ ਕੌਰ ਨਾਲ ਸੰਪੂਰਨ ਗੁਰਸਿੱਖ ਰਹਿਤ ਮਰਯਾਦਾ ਅਨੁਸਾਰ ਹੋ ਗਿਆ ,ਬੀਬੀ ਪਰਵਿੰਦਰ ਕੌਰ ਦੇ ਪਿਤਾ ਸ: ਬੇਅੰਤ ਸਿੰਘ ਜੀ ਬਠਿੰਡਾ ਦੇ ਵਸਨੀਕ ਹਨ।17 ਨਵੰਬਰ 2006 ਨੂੰ ਭਾਈ ਸਾਹਿਬ ਦੇ ਘਰ ਬੇਟੀ ਮਨਜੋਤ ਕੌਰ ਦਾ ਜਨਮ ਹੋਇਆ ,ਜਦੋ ਪਾਖੰਡੀ ਸਾਧ ਸਿਰਸੇ ਵਾਲੇ ਨੇ ਆਪਣੀ ਕਰਤੂਤ ਕਰਨ ਤੋ ਬਾਅਦ ਆਪਣੇ ਚੇਲਿਆ ਰਾਹੀ ਬਠਿੰਡਾ ਵਿਖੇ ਹੁਲੜਬਾਜੀ ਕੀਤੀ ਤੇ ਸਿਰਸੇ ਸਿੰਘਾ ਦੀ ਕੁੱਟਮਾਰ ਕੀਤੀ ਗਈ ਸਿੰਘਾ ਲਈ ਇੱਕਲੀਆ ਬੇਮਣਾਂ ਹੀ ਕਾਫੀ ਹਨ।ਅਜਿਹੇ ਤਾਅਨਾ ਮਈ ਬਿਆਨ ਦਿੱਤੇ ਗਏ , ਇਸ ਘਟਨਾ ਨੇ ਭਾਈ ਸਾਹਿਬ ਦੇ ਮਨ ਤੇ ਬੜਾ ਅਸਰ ਕੀਤਾ ,ਭਾਈ ਸਾਹਿਬ ਦੇ ਸੁਹੱਰੇ ਬਠਿੰਡੇ ਹੋਣ ਕਰਨ ਇਸ ਸਮੁੱਚੇ ਘਟਨਾ ਕ੍ਰਮ ਨੂੰ ਉਹਨਾ ਨੇ ਬੜੇ ਨੇੜੇ ਤੋ ਮਹਿਸੂਸ ਕੀਤਾ ਤੇ ਸਿੱਖਾ ਦੀ ਅਨਖ ਨੁੰ ਲਾਲਕਾਰ ਦਾ ਅੱਖੀ ਵੇਖਿਆ ਹਾਲ ਵੀ ਸੁਣਿਆ । ਭਾਈ ਸਾਹਿਬ ਨੇ ਉਸੇ ਦਿਨ ਤੋ ਹੀ 13 ਅਪ੍ਰੈਲ 1978 ਦੇ ਵਿਸਾਖੀ ਵੇਲੇ ਜਾਨਾਂ ਵਾਰਨ ਵਾਲੇ ਸਿੰਘਾ ਦੇ ਰਸਤੇ ਤੇ ਚੱਲਣ ਦਾ ਪ੍ਰਣ ਕਰ ਲਿਆ ਮੈਨੂੰ ਉਦਾਸੀ ਦੀਆ ਉਹ ਲਾਈਨਾ ਯਾਦ ਆ ਰਹੀਆ ਹਨ,
ਜਿਥੇ ਗਏ ਹੋ ਅਸੀ ਵੀ ਆਏ ਜਾਣੋ,
ਬਲਦੀ ਚਿਖਾ ਹੁਣ ਠੰਡੀ ਨੀ ਹੋਣ ਦੇਣੀ ,
ਗਰਮ ਰਖਾਗੇ ਦੌਰ ਕੁਰਬਾਨੀਆ ਦਾ,
ਲਹਿਰ ਹੱਕਾ ਦੀ ਠੰਡੀ ਨੀ ਹੋਣ ਦੀ ,
ਸਾਧ ਦੀ ਕਰਤੂਤ ਸੰਬੰਧੀ ਜੋ ਘਟਨਾ ਕ੍ਰਮ ਵਾਪਰਿਆ।ਮੈ ਉਸ ਬਾਰੇ ਵਿਸਥਾਰ ਵਿੱਚ ਨਹੀ ਜਾਵਾਗਾ, ਆਪਣਾ ਵਿਸ਼ਾ ਹੈ ਭਾਈ ਸਾਹਿਬ ਦੀ ਸ਼ਹੀਦੀ ਕਿਵੇਂ ਤੇ ਕਿੰਨਾ ਹਾਲਤਾ ਵਿੱਚ ਹੋਈ , 17 ਤਾਰੀਖ ਨੂੰ ਜਦੋ ਸਿੰਘ ਸਾਹਿਬਾਨ ਵੱਲੋ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖਾਲਸਾ ਪੰਥ ਦਾ ਇੱਕਠ ਸੱਦ ਲਿਆ ਗਿਆ,ਭਾਈ ਸਾਹਿਬ ਦੀ ਪਤਨੀ ਬੀਬੀ ਪਰਵਿੰਦਰ ਕੌਰ ਨੇ ਦੱਸਿਆ ਕਿ ਜਦੋ 16 ਤਾਰੀਖ ਨੂੰ ਰਾਤ ਨੌ ਵਜੇ ਤੱਕ ਭਾਈ ਸਾਹਿਬ ਘਰ ਨਾ ਪਹੁੰਚੇ ਤਾ ਉਹਨਾਂ ਨੇ ਫੋਨ ਕਰਕੇ ਪੁੱਛਿਆ ਕਿ ਕਿੱਥੇ ਹੋ! ਕਹਿੰਦੇ ਹਾ ਬੱਸ ਪਿੰਡ ਆ ਗਿਆ !ਨਾਲੇ ਹੁਣ ਮੇਰਾ ਫਿਕਰ ਕਰਨਾ ਛੱਡ ਦੇਹ ਦੂਸਰੇ ਇਕ ਸਵੇਰੇ ਹੀ 6 ਕੁ ਵਜੇ ਆਪਣੇ ਇੱਕ ਦੌਲਤ ਨੂੰ ਫੋਨ ਕਰਕੇ ਕਿਹਾ ਕਿ ਗੁਰਦੁਆਰਾ ਸੰਤਪੁਰਾ ਸਾਹਿਬ ਤੋ ਗੱਡੀ ਜਾਣੀ ਹੈ ਦਮਾਦਮਾ ਸਾਹਿਬ ਆਪਾਂ ਚੱਲਣਾ ਹੈ!ਪੂਰੀ ਤਿਆਰੀ ਕਰ ਲਈ ਜਾਣ ਦੀ ਭਾਈ ਸਾਹਿਬ ਦੀ ਸਿੰਘਣੀ ਰੰਗਦਾਰ ਰੈਡ ਕਰਾਸ ਕੰਮਿਊਟਰ ਸੈਂਟਰ ਕੋਲੋ ਕੋਰਸ ਕਰਦੇ ਹਨ!ਸਵੇਰੇ ਹੀ ਸਿੰਘਣੀ ਨੂੰ ਸੈਂਟਰ ਵਿੱਚ ਛੱਡ ਕੇ !ਮਹਾਵੀਰ ਛੌਕ ਪਹੁੰਚ ਕੇ ਆਪਣੇ ਮਿੱਤਰ ਨੂੰ ਫੋਨ ਕਰਕੇ ਖੰਡੇ ਲੈ ਕੇ ਆਉਣ ਲਈ ਆਖਿਆ ਤੇ ਨਾਲ ਹੀ ਕਿਹਾ ਕਿ ਮੈਂ ਦਮਦਮਾ ਸਾਹਿਬ ਜਾ ਰਿਹਾ ਤੂੰ ਪਰਵਿੰਦਰ ਨੂੰ ਛੁੱਟੀ ਤੋ ਬਾਅਦ ਘਰ ਛੱਡ ਆਵੀ!ਉਪਰੰਤ ਭਾਈ ਸਾਹਿਬ ਗੁਰਦੁਆਰਾ ਸੰਤਪੁਰਾ ਸਾਹਿਬ ਚਲੇ ਗਏ ਜਾਕੇ ਕਿਸੇ ਸਿੰਘ ਦੇ ਘਰ ਪਏ ਪੰਜ ਖੰਡੇ ਜੋ ਕਿ ਸਪੈਸ਼ਲ ਬਣਵਾਏ ਹੋਏ ਸਨ ਨਗਰਕੀਰਤਨ ਲਈ ਖੁਦ ਜਾ ਕੇ ਲੈ ਆਏ ਨੀਲਾ ਕੁੜਤਾ ਚਿੱਟਾ ਪਜਾਮਾ ਕੇਸਰੀ ਦਸਤਾਰ ਚਿੱਟਾ ਸਿਰੋਪਾਓ ਸਰਬਲੋਹ ਦਾ ਵੱਡਾ ਕੜਾ ਹੱਥ ਵਿੱਚ ਖੰਡਾ ਇਹ ਬਾਣਾ ਸੀ ਭਾਈ ਸਾਹਿਬ ਦਾ ! ਤਕਰੀਬਨ 100-150ਸਿੰਘਾ ਦੇ ਜਥੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਇਹ ਜਥਾ ਸਾਢੇ ਕੁ ਅੱਠ ਵਜੇ ਦਮਦਮਾ ਸਾਹਿਬ ਲਈ ਰਵਾਨਾ ਹੋ ਗਿਆ !ਤਕਰੀਬਨ ਸਾਢੇ ਗਿਆਰਾ ਵਜੇ ਬੀਬੀ ਪਰਵਿੰਦਰ ਕੌਰ ਨੂੰ ਫੋਨ ਕਰਕੇ ਪੁਛਿਆ ਕਿ ਤੁਸੀ ਘਰ ਪਹੁੰਚ ਗਏ !ਮੈ ਵੀ ਆ ਜਵਾਗਾ 5-6 ਵਜੇ ਤੱਕ ਚੜ੍ਹਦੀ ਕਲਾ ਵਿੱਚ ਰਹਿਣਾ ਇਹ ਸੀ ਭਾਈ ਕੰਵਲਜੀਤ ਸਿੰਘ ਦੀ ਆਪਣੀ ਸਿੰਘਣੀ ਨਾਲ ਆਖਰੀ ਗੱਲਬਾਤ ਜੋ ਕਿ 17 ਮਈ 2007 ਨੂੰ ਤਕਰੀਬਨ ਸਾਢੇ ਕੁ ਗਿਆਰਾ ਵਜੇ ਹੋਈ।ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੰਘ ਸਾਹਿਬਾਨ ਨੇ ਸਿੱਖ ਸੰਗਤਾ ਦੇ ਜਬਰਦਸਤ ਰੋਸ ਦਾ ਸਾਹਮਣਾ ਕਰਦਿਆ ਆਪਣਾ ਪਹਿਲਾ 31 ਮਈ ਤੱਕ ਫੈਸਲਾ ਰੱਦ ਕਰਦਿਆ 20 ਮਈ ਤੱਕ ਦਾ ਅਲਟੀਮੇਟਮ ਦੇ ਕੇ ਮਾਮਲਾ ਇੱਕ ਵਾਰ ਨਿਬੇੜ ਦਿੱਤਾ। ਖੈਰ ਸ਼ਾਮੀ ਜਦੋ ਭਾਈ ਕੰਵਲਜੀਤ ਸਿੰਘ ਟੱਰਕ ਵਿੱਚ ਸਿੱਖ ਸੰਗਤਾ ਨਾਲ ਵਾਪਸ ਆ ਰਹੇ ਸਨ।ਤਾਂ ਸੁਨਾਮ ਦੇ ਨੇੜੇ ਬੇਰ ਕਲਾਂ ਵਿਖੇ ਸਾਧ ਦੇ ਚੇਲਿਆ ਨਾਲ ਸਿੰਘ ਦੀ ਝੜਪ ਹੋ ਗਈ ਸੀ!ਆਪਸ ਵਿੱਚ ਪੱਥਰਬਾਜੀ ਹੋ ਰਹੀ ਸੀ,ਕਾਫੀ ਪੁਲਿਸ ਵੀ ਮੌਜੂਦ ਸੀ ,ਪਰ ਉਹ ਵੀ ਪ੍ਰੇਮੀਆ ਦੇ ਪ੍ਰੇਮਜਾਲ ਦਾ ਸ਼ਿਕਾਰ ਹੋ ਗਈ ਲਗਦੀ ਸੀ,ਤੇਰੇ ਅੰਦਰੋ ਫਾਇਰਿੰਸ ਹੋ ਰਹੀ ਸੀ ਕਈ ਸਿੰਘ ਪਹਿਲਾਂ ਹੀ ਜਖਮੀ ਸਨ,ਉਥੇ ਮੌਜੂਦ ਸਿੰਘ ਨੂੰ ਸੰਗਤਾ ਦੇ ਜਥਿਆ ਨੂੰ ਵੰਗਾਰਿਆ ਸ: ਭਰਪੂਰ ਸਿੰਘ ਗਾਜੇਵਾਲ ਬੇਹੋਸ਼ ਹੋਕੇ ਡਿੱਗ ਚੁੱਕੇ ਸਨ ਇੱਕ 16-17 ਨਾਲ ਦਾ ਨੌਜੁਆਨ ਲਾਠੀਚਾਰਜ ਦੀ ਮਾਰ ਬੁਰੀ ਤਰਾਂ ਸਹਿ ਰਿਹਾ ਸੀ ਪੁਲਿਸ ਸਿੰਘਾ ਨੂੰ ਭਜਾਉਣ ਲਈ ਅਥਰੂ ਗੇਸ ਦੇ ਗੋਲੇ ਇਸਤੇਮਾਲ ਕਰ ਰਹੀ ਸੀ ਇਸ ਸਮੇ ਭਾਈ ਸਾਹਿਬ ਨੇ ਆਖਰੀ ਵਾਰ ਆਪਣੇ ਸਹੁਰਾ ਸਾਹਿਬ ਭਾਈ ਬੇਅੰਤ ਸਿੰਘ ਨਾਲ ਬਠਿੰਡੇ ਗੱਲ ਕੀਤੀ ਤੇ ਇਨ ਝੜਪ ਬਾਰੇ ਜਾਣਕਾਰੀ ਦਿੱਤੀ ।
ਹੈਰਾਨੀ ਦੀ ਗੱਲ ਇਹ ਸੀ ਕਿ ਸਾਰਾ ਕੁਝ ਬੜੀ ਸੋਖੇ ਸਮਝੀ ਚਾਲ ਰਹਿਤ ਹੋ ਰਿਹਾ ਸੀ ,ਬੇਰਕਲਾਂ ਡੇਰੇ ਤੋ ਤਕਰੀਬਨ ਅੱਧਾ ਕਿਲੋਮੀਟਰ ਦੇ ਏਰੀਏ ਵਿੱਚ ਕੋਈ ਇੱਟ ਰੋੜੇ ਵਹਾ ਰਹੀਆ ਸਨ। ਪੁਰਾਣੀਆ ਰਵਾਇਤਾ ਤੇ ਕਾਇਮ ਰਹਿੰਦਿਆ ਸਿੰਘਾ ਨੇ ਔਰਤਾ ਤੇ ਹੱਥ ਨਾ ਚੁਕਿਆ ਜਿਸ ਕਰਨ ਸਿੰਘਾ ਦਾ ਜਿਆਦਾ ਨੁਕਸਾਨ ਹੋਇਆ ਅੰਦਰ ਸਾਧ ਦੇ ਚੇਲਿਆ ਨੇ ਫਾਰਿਨਿੰਗ ਕਰਨੀ ਸ਼ੁਰੂ ਕਰ ਦਿੱਤੀ ਇਸੇ ਘਟਨਾ ਕ੍ਰਮ ਦੌਰਾਨ ਹੀ ਤਕਰੀਬਨ ਸਵਾ ਕੁ ਛੇ ਵਜੇ ਇਕ ਗੋਲੀ ਸ਼ਹੀਦ ਕੰਵਲਜੀਤ ਸਿੰਘ ਦੀ ਛਾਤੀ ਵਿੱਚ ਸੱਜੇ ਪਾਸੇ ਲੱਗੀ 25 ਦੇ ਕਰੀਬ ਹੋਰ ਸਿੰਘ ਵੀ ਜਖਮੀ ਹੋ ਗਏ ,ਸਾਧ ਦੇ ਚੇਲੇ ਵੀ ਜਖਮੀ ਹੋਏ ਪਰ ਸਿੰਘਾ ਕੋਲ ਕੋਈ ਮਾਰੂ ਹਥਿਆਰ ਨਾ ਹੋਣ ਕਾਰਨ ਉਹਨਾਂ ਦੀ ਹਾਲਤ ਖਤਰੇ ਤੋ ਬਾਹਰ ਨਹੀ ਸੀ ਪੁਲਿਸ ਪ੍ਰੇਮੀਆ ਪ੍ਰਤੀ ਜਿਆਦਾ ਪ੍ਰੇਮ ਵਿਖਾ ਰਹੀ ਸੀ ਇੱਕ ਸਿੰਘ ਜੋ ਉਸ ਸਮੇ ਉਥੇ ਮੌਜੂਦ ਸੀ ਉਹਨੇ ਦੱਸਿਆ ਕਿ ਐਬੂਲੈਸਾਂ ਆ ਤਾਂ ਰਹੀਆ ਸਨ,ਪਰ ਸਿਰਫ ਪ੍ਰੇਮੀਆਂ ਵਾਸਤੇ ਤਕਰੀਬਨ ਅੰਧੇ ਘੰਟੇ ਦੀ ਜੱਦੋ ਜਹਿਦ ਤੋ ਬਾਅਦ ਇੱਕ ਸਿੰਘ ਸ਼ਿੰਘ ਦੀ ਨਿੱਜੀ ਗੱਡੀ ਤੇ ਭਾਈ ਕੰਵਲਜੀਤ ਸਿੰਘ ਨੂੰ ਸੁਨਾਮ ਦੇ ਸਿਵਲ ਹਾਸਪੀਟਲ ਵਿੱਚ ਲਿਜਾਇਆ ਗਿਆ ਰਸਤੇ ਵਿੱਚ ਭਾਈ ਸਾਹਿਬ ਨੇ ਆਖਰੀ ਵਾਰ ਸਿੰਘਾ ਨੂੰ ਫਤਹਿ ਬੁਲਾਈ ਤੇ ਆਖਿਆ ਕਿ ਮੇਰੇ ਜਾਣ ਦਾ ਸ਼ਾਮ ਆਗਿਆ ਹੈ ਏਨੀ ਕੁ ਸੇਵਾ ਪ੍ਰਵਾਨ ਕਰਨੀ ਤੁਸੀ ਹੁਣ ਇਸ ਲੜਾਈ ਨੂੰ ਠੰਡਾ ਨਾ ਪੈਣ ਦੇਣਾ ,ਸਿਵਲ ਹਾਸਪੀਟਲ ਲਿਜਾਣ ਤੋ ਪਹਿਲਾਂ ਹੀ ਇਹ ਯੋਧਾ ਸ਼ਹਾਦਤ ਦਾ ਜ਼ਾਮ ਪੀ ਗਿਆ ,ਹੋਰ ਜਖਮੀ ਸਿੰਘਾ ਨੂੰ ਵੀ ਪਟਿਆਲਾ ਤੇ ਲੁਧਿਆਣਾ ਦੇ ਹਸਪਤਾਲਾ ਵਿੱਚ ਦਾਖਲ ਕਰਵਾਇਆ ਗਿਆ , ਇਥੇ ਇੱਕ ਘਟਨਾ ਹੋਰ ਵਾਪਰੀ ਜੋ ਪਾਠਕਾਂ ਨਾਲ ਸਾਂਝੀ ਕਰਨੀ ਬਹੁਤ ਜਰੂਰੀ ਹੈ ਉਹ ਇਹ ਕਿ ਜਦੋ ਸਾਧ ਦੇ ਚੇਲਿਆ ਨੇ ਵੇਖਿਆ ਕਿ ਘਬਰਾਹਟ ਵਿੱਚ ਉਹਨਾਂ ਹੱਥੋ ਫਾਰਿਨਿੰਗ ਹੋ ਗਈ ਹੈ ਤਾਂ ਉਹਨਾਂ ਨੇ ਜਵਾਬੀ ਕੇਸ ਬਣਵਾਉਣ ਲਈ ਆਪ ਹੀ ਆਪਣੇ ਛੇ ਸੱਤ ਖਾਲੀ ਪਏ ਕਮਰਿਆ ਨੂੰ ਅੱਗ ਲਾ ਲਈ ਜੋ ਤਰੁੰਤ ਬੁਝਾ ਵੀ ਦਿੱਤੀ ਗਈ ਮੀਡੀਆ ਨੂੰ ਇਹ ਦੱਸਿਆ ਗਿਆ ਕਿ ਸਿੰਘਾ ਨੇ ਸਾਡੇ ਘਰਾ ਤੇ ਹਮਲਾ ਕਰਕੇ ਅੱਗ ਲਾਈ ਹੇ,ਇਸ ਦੀ ਪੁਸ਼ਟੀ ਕਰਦਿਆ ਇੱਕ ਦਲੀਲ ਵੀ ਸੀ ਜੋ ਇਕ ਸਿੰਘ ਨੇ ਸਾਝੀ ਕੀਤੀ ਕਿ ਬਾਹਰਲੇ ਲੋਕਾ ਨੂੰ ਕੀ ਪਤਾ ਹੈ ਕਿ ਬੇਰਕਲਾਂ ਕਿਹੜਾ ਘਰ ਪ੍ਰੇਮੀਆ ਦਾ ਹੈ ਕਿਹੜਾ ਨਹੀ ,ਜਿਹੜੇ ਸਿੰਘਾ ਨਾਲ ਝੜਪ ਹੋਈ ਸਾਰੇ ਹੀ ਦੂਰ ਦੁਹਾਡੇ ਦੇ ਸਨ।ਸੱਚਮੁੱਚ ਬਾਹਰ ਦੇ ਲੋਕਾਂ ਨੂੰ ਕੀ ਪਤਾ ਹੈ ਆਹ ਘਰ ਸਾਧ ਦੇ ਚੇਲਿਆ ਦਾ ਹੈ ਆਹ ਨਹੀ,
ਭਾਈ ਕੰਵਲਜੀਤ ਸਿੰਘ ਦੀ ਸ਼ਹੀਦੀ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਦੂਸਰੇ ਦਿਨ 10 ਕੁ ਵਜੇ ਦੇ ਕਰੀਬ ਭਾਈ ਸਾਹਿਬ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਕਰਨ ਤੋ ਬਾਅਦ ਸਿੱਖ ਸੰਗਤਾ ਦੇ ਹਵਾਲੇ ਕਰ ਦਿੱਤੀ ਲਈ, ਭਾਈ ਸਾਹਿਬ ਦੀ ਸਿੰਘਣੀ ਬੀਬੀ ਪਰਵਿੰਦਰ ਕੌਰ ਨੇ ਜੈਕਾਰਿਆ ਦੀ ਗੂੰਜ ਨਾਲ ..ਸੰਸਕਾਰ ਮੌਕੇ ਪਹੁੰਚੀਆ ਸੰਗਤਾ ਦੀਆ ਅੱਖਾ ਨੂੰ ਨਾਮ ਕਰ ਦਿੱਤਾ ਅਣਭਬ ਬੱਚੀ ਮਨਜੋਤ ਕੌਰ ਜਿਸ ਦੀ ਉਮਰ ਸਿਰਫ ਛੇ ਕੁ ਮਹੀਨੇ ਹੈ ।ਜਿਸ ਦੇ ਸਿਰ ਤੋ ਅਖੌਤੀ ਸ਼ਾਂਤੀ ਦੇ ਪੁਜਾਰੀਆ ਨੇ ਅਖੌਤੀ ਸੱਚ ਦੇ ਵਾਰਸ਼ਾ ਝੂਠੇ ਸ਼ੌਦੇ ਵਾਲਿਆ ਨੇ ਪਿਤਾ ਦੀ ਛਾਂ ਤਾਂ ਬੇਸ਼ੱਕ ਨਹੀ ਰਹਿਣ ਦਿੱਤੀ ਪਰ ਸਮੁੱਚੇ ਪੰਥ ਨੇ ਇਨ ਬੱਚੀ ਦੇ ਸਿਰ ਤੇ ਆਪਣੀ ਛਾਂ ਚਾਦਰ ਕਰ ਦਿੱਤੀ ਹੈ।ਜੋ ਪੰਜਾਬ ਨੂੰ ਅੱਗ ਲਾਉਣ ਦੀ ਸਾਜਿਸ਼ ਸਾਧ ਨੇ ਰਚੀ ਹੈ,ਇਹ ਅੱਗ ਪਾਣੀ ਨਾਲ ਨਹੀ ਬੁਝ ਸਕਦੀ ,ਇਹਨੂੰ ਬੁਝਾਸੁਣ ਲਈ ਸਾਧ ਦੇ ਖੂਨ ਦੀ ਲੋੜ ਪਵੇਗੀ ,ਭਾਈ ਕੰਵਲਜੀਤ ਸਿੰਘ ਡੇਰਾਵਾਦ ਖਿਲਾਫ ਮੁਹਿੰਮ ਦੇ ਪਹਿਲੇ ਸ਼ਹੀਦ ਦੇ ਤੌਰ ਤੇ ਸਨਮਾਨੇ ਜਾਣਗੇ 27 ਤਾਰੀਖ ਨੂੰ ਸਮੁੱਚੇਪੰਥ ਨੂੰ ਭਾਈ ਸਾਹਿਬ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ?.!ਅੰਤ ਵਿੱਚ ਇਨਾਂ ਲਾਈਨਾ ਨਾਲ ਸਮਾਪਤੀ ਕਰਦਾ ਹਾਂ।
ਤੈਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ
ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ
ਸੌਹ ਖਾਂਦੇ ਹਾਂ ਅਸੀ ਜੁਆਨੀਆਂ ਦੀ
ਮੁੱਲ ਤਾਰਗੇ ਅਸੀ ਕੁਰਬਾਨੀਆ ਦਾ।