Shaheed Bhai Harmander Singh Ji
Shaheed Bhai Balkar Singh Ji
Shaheed Bhai Kanwaljit Singh Ji
"ਅਣਪਛਾਤੀ ਲਾਸ਼"
ADVERTISEMENTS
|
EDITORIAL
Dr Amarjeet Singh, Washington D.C.
‘ਚੀਨ -ਪਾਕਿਸਤਾਨ ਸਬੰਧਾਂ ਵਿੱਚ ਵਧੀ
ਮਿਠਾਸ ਬਨਾਮ ਭਾਰਤ ਦੀ ਭੜਾਸ’
ਬੇਸ਼ੱਕ ਟੋਰੰਟੋ ਵਿੱਚ ਹੋਈ ਜੀ-8 ਤੇ ਜੀ-20 ਦੇਸ਼ਾਂ ਦੀ ਮਿਲਣੀ ਨੇ, ਦੁਨੀਆ ਦੇ ਅੱਡ-ਅੱਡ ਪ੍ਰਭਾਵਸ਼ਾਲੀ ਦੇਸ਼ਾਂ ਵਿੱਚ ‘ਇਕਸਾਰਤਾ ਅਤੇ
ਇੱਕਸੁਰਤਾ’ ਦਾ ਭੁਲੇਖਾ ਪਾਇਆ ਹੋਵੇ ਪਰ ਦੁਨੀਆ ਦੀਆਂ ਦੋ ਸੁਪਰ-ਪਾਵਰਾਂ ਅਮਰੀਕਾ ਤੇ ਚੀਨ ਦੀ ਸੀਤ-ਜੰਗ, ਸਾਊਥ ਏਸ਼ੀਆ ਵਿੱਚ ਪੂਰੇ
ਤਾਣ ਨਾਲ ਲੜੀ ਜਾ ਰਹੀ ਹੈ। ਇਨ੍ਹਾਂ ਦੋਹਾਂ ਪ੍ਰਮੁੱਖ ਦੇਸ਼ਾਂ ਦੇ ਛੋਟੇ ਖਿਲਾੜੀ - ਭਾਰਤ ਅਤੇ ਪਾਕਿਸਤਾਨ, ਇਸ ਵੇਲੇ ਇੱਕ ਕਿਸਮ ਦੀ ਪਰੌਕਸੀ
ਵਾਰ ਹੀ ਲੜ ਰਹੇ ਹਨ। ਪਿਛਲੇ ਕੁਝ ਹਫਤਿਆਂ ਦੀਆਂ ਘਟਨਾਵਾਂ ਇਸ ਵਿਸ਼ੇ ਦੀ ਧੁੰਦ ਨੂੰ ਸਾਫ ਕਰਨ ਵਿੱਚ ਸਹਾਈ ਹੋਣਗੀਆਂ।
ਕੁਝ ਹਫਤੇ ਪਹਿਲਾਂ ਚੀਨ ਨੇ ਐਲਾਨ ਕੀਤਾ ਕਿ ਉਹ ਪਾਕਿਸਤਾਨ ਨੂੰ ਦੋ ‘ਨੀਊਕਲੀਅਰ ਰਿਐਕਟਰ’ ਲਗਾ ਕੇ ਦੇਵੇਗਾ ਤਾਂਕਿ ਉਸ
ਦੀਆਂ ਊਰਜਾ ਸਬੰਧੀ ਲੋੜਾਂ ਪੂਰੀਆਂ ਹੋ ਸਕਣ। ਇਸ ਬਿਆਨ ਨੇ ਭਾਰਤ ਵਿੱਚ ਤਾਂ ਹਲਚਲ ਪੈਦਾ ਕਰਨੀ ਹੀ ਸੀ, ਅਮਰੀਕਾ ਨੇ ਵੀ ਇਸ ਦਾ
ਵਿਰੋਧ ਕੀਤਾ। ਅਮਰੀਕਾ-ਭਾਰਤ ਨੇ, 45 ਮੈਂਬਰੀ ਨੀਊਕਲੀਅਰ ਸਪਲਾਇਰ ਗਰੁੱਪ ਵਿੱਚ, ਇਸ ਤਜ਼ਵੀਜ਼ ਦਾ ਵਿਰੋਧ ਕਰਨ ਲਈ ¦ਗਰ
¦ਗੋਟੇ ਕੱਸ ਲਏ। ਅਜੀਬ ਗੱਲ ਇਹ ਹੋਈ ਕਿ ਚੀਨ ਨੇ, ਨੀਊਕਲੀਅਰ ਸਪਲਾਇਰ ਗਰੱਪ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਲਿਆਂਦਾ ਹੀ ਨਹੀਂ।
ਕੁਝ ਦਿਨਾਂ ਬਾਅਦ ਚੀਨ ਦੇ ਨੁਮਾਇੰਦੇ ਨੇ ਬਿਆਨ ਦਿੱਤਾ ਕਿ ਸਾਨੂੰ ਪਾਕਿਸਤਾਨ ਵਿੱਚ ਨੀਊਕਲੀਅਰ ਪਲਾਂਟ ਲਾਉਣ ਲਈ ਕਿਸੇ ਤੋਂ
ਆਗਿਆ ਲੈਣ ਦੀ ਲੋੜ ਨਹੀਂ ਕਿਉਂਕਿ ਅਸੀਂ ਪਾਕਿਸਤਾਨ ਨਾਲ ਢਾਈ ਸਾਲ ਪਹਿਲਾਂ ਜਦੋਂ ਇਹ ਸਮਝੌਤਾ ਕੀਤਾ ਸੀ, ਉਦੋਂ ਚੀਨ,
ਨੀਊਕਲੀਅਰ ਸਪਲਾਇਰ ਗਰੁੱਪ ਦਾ ਮੈਂਬਰ ਨਹੀਂ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਨੇ, ਆਪਣੇ ਛੇ
ਰੋਜ਼ਾ ਚੀਨ ਦੌਰੇ ਦਾ ਐਲਾਨ ਕਰ ਦਿੱਤਾ ਅਤੇ ਇਸ ਦੌਰੇ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਿਆਨੀ, ਚੀਨ ਦੇ ਦੌਰੇ ’ਤੇ ਪਹੁੰਚ
ਗਏ।
ਭਾਰਤੀ ਸਟੇਟ ਨੂੰ ਇਸ ਗੱਲ ਦਾ ਬੜਾ ਧੱਕਾ ਲੱਗਾ ਕਿ ਅਮਰੀਕਾ ਨਾਲ ਜਿਹੜਾ ਨੀਊਕਲੀਅਰ ਸਮਝੌਤਾ ਕਰਨ ਲਈ ਉਹ ਕਈ ਸਾਲ
ਪੁੱਠਾ ਲਟਕਦਾ ਰਿਹਾ, ਉਹ ‘ਸਹੂਲਤ’ ਚੀਨ ਨੇ, ਪਾਕਿਸਤਾਨ ਨੂੰ ਅੱਖ ਦੇ ਫੋਰ ਵਿੱਚ ਦੇ ਦਿੱਤੀ ਹੈ। ਪਾਕਿਸਤਾਨ ਨੂੰ ‘ਨੀਊਕਲੀਅਰ’ ਪਲਾਂਟਾਂ ਤੋਂ
ਵਾਂਝਿਆ ਰਖਵਾਉਣ ਲਈ, ਭਾਰਤ ਨੇ ਪਾਕਿਸਤਾਨੀ ਪ੍ਰੈਜੀਡੈਂਟ ਦੀ ਚੀਨ ਫੇਰੀ ਤੋਂ ਪਹਿਲਾਂ, ਭਾਰਤੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ
ਨੂੰ ਤਿੰਨ ਰੋਜ਼ਾ ਦੌਰੇ ’ਤੇ ਚੀਨ ਭੇਜਿਆ। ਮਿਸਟਰ ਮੈਨਨ, ਚੀਨ ਦੇ ਪ੍ਰੀਮੀਅਰ ਵੈਨ ਜੀਆਬਾਓ, ਵਿਦੇਸ਼ ਮੰਤਰੀ ਯੈਂਗ ਜੀਚੀ ਅਤੇ ਸਟੇਟ ਕੌਂਸਲਰ
ਡਾਲ ਬਿਐਗੋ ਨੂੰ ਬੀਜਿੰਗ (ਚੀਨ ਦੀ ਰਾਜਧਾਨੀ) ਵਿੱਚ ਮਿਲਿਆ। ਭਾਵੇਂ ਕੂਟਨੀਤਕ ਮੁਲਾਕਾਤਾਂ ਨੂੰ ਕੂਟਨੀਤੀ ਦੇ ਤਹਿਤ ਹਮੇਸ਼ਾ ਸਫਲ ਹੀ
ਦੱਸਿਆ ਜਾਂਦਾ ਹੈ ਪਰ ਇਉਂ ਜਾਪਦਾ ਹੈ ਕਿ ਮਿਸਟਰ ਮੈਨਨ ਦੀ ਚੀਨ ਫੇਰੀ ਪੂਰੀ ਤਰ੍ਹਾਂ ਅਸਫਲ ਰਹੀ ਅਤੇ ਚੀਨੀ ਹਾਕਮਾਂ ਨੇ ਉਸ ਨੂੰ ਬੇਰੰਗ ਹੀ
ਤੋਰਿਆ।
ਮਿਸਟਰ ਮੈਨਨ ਦੇ ਭਾਰਤ ਵਾਪਸ ਪਰਤਣ ਤੋਂ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ਰਦਾਰੀ ਦਾ 6 ਰੋਜ਼ਾ ਦੌਰਾ ਸ਼ੁਰੂ ਹੋਇਆ। ਚੀਨ
ਨੇ ਪਾਕਿਸਤਾਨ ਵਿੱਚ ਨਾ ਸਿਰਫ ਨੀਊਕਲੀਅਰ ਪਲਾਂਟ ਲਾਉਣ ਦੇ ਫੈਸਲੇ ’ਤੇ ਹੀ ਸਹੀ ਪਾਈ ਬਲਕਿ ਇਹ ਐਲਾਨ ਵੀ ਕੀਤਾ ਕਿ ਚੀਨ,
ਪਾਕਿਸਤਾਨ ਨਾਲ ‘¦ਿਕ’ ਕਰਨ ਵਾਲੀ ਰੇਲ-ਲਾਈਨ ਵੀ ਵਿਛਾਏਗਾ ਤਾਂਕਿ ਪੁਰਾਣੇ ਇਤਿਹਾਸਕ ਵਪਾਰਕ ਰੂਟ ‘ਸਿਲਕ ਰੋਡ’ ਨੂੰ ਮੁੜ ਚਾਲੂ
ਕੀਤਾ ਜਾ ਸਕੇ। ਇਸ ਦਾ ਮਤਲਬ ਹੈ, ਚੀਨ ਦਾ ਸੂਬਾ ਸਿੰਗਕਿਆਂਗ, ਰੇਲ ਰਾਹੀਂ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਨਾਲ ਵੀ ਜੁੜ ਜਾਵੇਗਾ
ਅਤੇ ਅੱਗੇ ਇਹ ਰੇਲ-ਲਾਈਨ, ਗਵਾਦਰ ਦੀ ਸਮੁੰਦਰੀ ਬੰਦਰਗਾਹ ਤੱਕ ਵੀ ਜਾਵੇਗੀ।
ਹੁਣ ਤੱਕ ਚੀਨ ਤੇ ਪਾਕਿਸਤਾਨ, ਸਿਰਫ ਸੜਕ ਰਾਹੀਂ (ਕੋਰਾਕਰਮ ਹਾਈਵੇ) ਜੁੜੇ ਹੋਏ ਸਨ, ਸੋ ਰੇਲਵੇ ਰਾਹੀਂ ਦੋਹਾਂ ਦੇਸ਼ਾਂ ਦੇ ਜੁੜਨ ਦਾ
ਮਤਲਬ ਹੈ, ਚੀਨ ਵਲੋਂ ਕਿਸੇ ਵੀ ‘ਐਮਰਜੈਂਸੀ’ ਵਿੱਚ, ਪਾਕਿਸਤਾਨ ਨੂੰ ਫੌਰੀ ‘ਫੌਜੀ ਮੱਦਦ’ ਦਿੱਤੀ ਜਾ ਸਕੇਗੀ। ਇਸ ਫੈਸਲੇ ਨੇ ਭਾਰਤੀ ਹਾਕਮਾਂ
ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਕੁਝ ਭਾਰਤੀ ਮੀਡੀਆਕਾਰਾਂ ਨੇ ਇਸ ’ਤੇ ਵਿਸ਼ੇਸ਼ ਸੰਪਾਦਕੀ ਅਤੇ ਕਾਲਮ ਵੀ ਲਿਖੇ ਹਨ।
ਪਿਛਲੇ ਦੋ ਸਾਲਾਂ ਵਿੱਚ ਚੀਨ-ਭਾਰਤ ਸਬੰਧਾਂ ਵਿੱਚ ਆਈ ਭਾਰੀ ਖਟਾਸ ਦੀਆਂ ਕੁਝ ਘਟਨਾਵਾਂ ’ਤੇ ਨਜ਼ਰਸਾਨੀ ਲਾਹੇਵੰਦੀ ਹੋਵੇਗੀ।
ਚੀਨ ਨੇ, ਭਾਰਤ-ਅਮਰੀਕਾ ਨੀਊਕਲੀਅਰ ਸੰਧੀ ਨੂੰ ¦ਬਾਂ ਸਮਾਂ 45 ਮੈਂਬਰ ਦੇਸ਼ਾਂ ਵਾਲੇ ਨੀਊਕਲੀਅਰ ਸਪਲਾਇਰ ਗਰੁੱਪ ਦੀ ਮੀਟਿੰਗ ਵਿੱਚ
ਪਾਸ ਨਹੀਂ ਹੋਣ ਦਿੱਤਾ। ਅਖੀਰ ਅਮਰੀਕੀ ਪ੍ਰਧਾਨ ਬੁਸ਼ ਨੇ ਚੀਨ ਦੇ ਪ੍ਰਧਾਨ ਨੂੰ ਨਿੱਜੀ ਫੋਨ ਕਰਕੇ, ਇਸ ਦੀ ਹਮਾਇਤ ਮੰਗੀ ਤਾਂ ਹੀ ਇਹ
ਸਮਝੌਤਾ ਸਿਰੇ ਚੜ੍ਹ ਸਕਿਆ।
ਪਿਛਲੇ ਵਰ੍ਹੇ ਦੌਰਾਨ ਚੀਨ ਦੀ ਸਰਕਾਰੀ ਫੌਜ-ਪੀਪਲਜ਼ ਲਿਬਰੇਸ਼ਨ ਆਰਮੀ ਨੇ, ਅਰੁਣਾਚਲ ਪ੍ਰਦੇਸ਼ ਵਿੱਚ ਕਈ ਵਾਰ ਘੁਸਪੈਠ ਕੀਤੀ
ਅਤੇ ਭਾਰਤੀ ਪਾਸੇ ਦੀਆਂ ਚਟਾਨਾਂ ’ਤੇ ਲਾਲ ਸਿਆਹੀ ਨਾਲ ਚੀਨੀ ਨਾਹਰੇ ਵੀ ਲਿਖੇ। ਦਲਾਈਲਾਮੇ ਦੀ ਅਰੁਣਾਚਲ ਫੇਰੀ ਦਾ, ਚੀਨ ਨੇ ਭਾਰੀ
ਵਿਰੋਧ ਕੀਤਾ ਅਤੇ ਉਨ੍ਹਾਂ ਐਲਾਨ ਕੀਤਾ ਕਿ ਅਰੁਣਾਚਲ ਪ੍ਰਦੇਸ਼ ਚੀਨ ਦਾ ਹਿੱਸਾ ਹੈ। ਏਸ਼ੀਅਨ ਡਿਵੈਲਪਮੈਂਟ ਬੋਰਡ ਤੋਂ ਭਾਰਤ ਨੇ, ਅਰੁਣਾਚਲ
ਪ੍ਰਦੇਸ਼ ਦੇ ਵਿਕਾਸ ਲਈ ਕਰਜ਼ ਮਨਜ਼ੂਰ ਕਰਵਾਇਆ ਸੀ, ਜਿਸ ਦਾ ਚੀਨ ਨੇ ਵਿਰੋਧ ਕਰਕੇ, ਇਹ ਕਰਜ਼ਾ ਰੁਕਵਾ ਦਿੱਤਾ। ਭਾਰਤ ਨੂੰ ਸਭ ਤੋਂ
ਜ਼ਿਆਦਾ ਤਕਲੀਫ ਦੇਣ ਵਾਲਾ ਚੀਨ ਦਾ ਇਹ ਫੈਸਲਾ ਸੀ, ਜਿਸ ਅਨੁਸਾਰ ਭਾਰਤੀ ਕਸ਼ਮੀਰ ਦੇ ਵਾਸੀਆਂ ਨੂੰ ਚੀਨ ਦਾ ਵੀਜ਼ਾ ਅੱਡ ਪੇਪਰ ’ਤੇ
ਲਾ ਕੇ ਦਿੱਤਾ ਜਾਂਦਾ ਹੈ, ਭਾਰਤੀ ਪਾਸਪੋਰਟ ’ਤੇ ਨਹੀਂ, ਜਿਸ ਦਾ ਸਪੱਸ਼ਟ ਮਤਲਬ ਹੈ ਕਿ ਚੀਨ, ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ,
ਭਾਰਤ ਤੋਂ ਅੱਡ ਮੰਨਦਾ ਹੈ।
ਭਾਰਤੀ ਪਾਰਲੀਮੈਂਟ ਵਿੱਚ ਇਸ ਗੱਲੋਂ ਵੀ ਰੋਸ ਜ਼ਾਹਰ ਕੀਤਾ ਗਿਆ ਕਿ ਚੀਨੀ ਕੰਪਨੀਆਂ, ਸੰਤ ਭਿੰਡਰਾਂਵਾਲਿਆਂ ਦੀ ਤਸਵੀਰ
ਵਾਲੀਆਂ ਟੀ-ਸ਼ਰਟਾਂ, ਚਾਬੀਆਂ ਦੇ ਛੱਲੇ, ਕੰਧਾਂ ਦੇ ਕੈ¦ਡਰ, ਸ਼ੋਅ ਪੀਸ ਆਦਿ ਵੱਡੀ ਗਿਣਤੀ ਵਿੱਚ ਵਿੱਕਰੀ ਲਈ ਭਾਰਤ ਭੇਜ ਰਹੀਆਂ ਹਨ।
ਇਸ ਤਾ ਮਤਲਬ ਇਹ ਕੱਢਿਆ ਗਿਆ ਕਿ ਚੀਨ, ਵਿੰਗੇ-ਟੇਢੇ ਢੰਗ ਨਾਲ ਖਾਲਿਸਤਾਨ ਦੀ ਤਹਿਰੀਕ ਦੀ ਮੱਦਦ ਕਰ ਰਿਹਾ ਹੈ।
ਹੁਣ ਭਾਰਤ ਵਲੋਂ, ਚੀਨ-ਪਾਕਿਸਤਾਨ ਸਬੰਧਾਂ ਵਿੱਚ ਘੁਲੀ ਮਿਠਾਸ ਦੇ ਪ੍ਰਤੀਕਰਮ ਦੀ ਗੱਲ ਕਰਦੇ ਹਾਂ। ਭਾਰਤੀ ਸੁਰੱਖਿਆ ਸਲਾਹਕਾਰ
ਸ਼ਿਵ ਸ਼ੰਕਰ ਮੈਨਨ ਦੇ ਚੀਨ ਦੌਰੇ ਤੋਂ ਠੀਕ ਇੱਕ ਹਫ਼ਤੇ ਬਾਅਦ ਅਤੇ ਪਾਕਿਸਤਾਨੀ ਪ੍ਰਧਾਨ ਜ਼ਰਦਾਰੀ ਦੇ ਚੀਨ ਦੌਰੇ ਤੋਂ ਫੌਰੀ ਬਾਅਦ, ਭਾਰਤ ਦੀ
ਵਿਦੇਸ਼ ਮਾਮਲਿਆਂ ਦੀ ਸਕੱਤਰ ਅਤੇ ਭਾਰਤ ਦੀ ਸਭ ਤੋਂ ਉੱਚ ਪਾਏ ਦੀ ਡਿਪਲੋਮੈਟ ਨਿਰੂਪਮਾ ਰਾਓ, ਦਲਾਈਲਾਮੇ ਨਾਲ ਮੁਲਾਕਾਤ ਕਰਨ
ਲਈ, ਧਰਮਸ਼ਾਲਾ ਪਹੁੰਚ ਗਈ ਜਿਥੋਂਕਿ ਦਲਾਈਲਾਮਾ ਆਪਣੀ ਜਲਾਵਤਨ ਸਰਕਾਰ ਚਲਾ ਰਿਹਾ ਹੈ। 10 ਜੁਲਾਈ ਨੂੰ ਧਰਮਸ਼ਾਲਾ ਵਿੱਚ
ਦਲਾਈਲਾਮਾ ਨਾਲ ਹੋਈ ਇੱਕ ਘੰਟਾ ਬੰਦ ਕਮਰਾ ਮੀਟਿੰਗ ਤੋਂ ਬਾਅਦ, ਦਲਾਈਲਾਮੇ ਦੇ ਦਫ਼ਤਰ ਵਿੱਚ ਜਾਇੰਟ ਸੈਕਟਰੀ ਤੈਨਜ਼ਿਨ ਤਕੀਆਹ
ਨੇ ਕਿਹਾ, ‘ਮੀਟਿੰਗ ਦੌਰਾਨ, ਆਪਸੀ ਸਾਂਝੇ ਹਿਤਾਂ ਸਬੰਧੀ ਮਸਲਿਆਂ ਨੂੰ ਵਿਚਾਰਿਆ ਗਿਆ।’
ਚੀਨ ਨੇ ਨਿਰੂਪਮਾ ਰਾਓ ਵਲੋਂ ਦਲਾਈਲਾਮੇ ਨਾਲ ‘ਮੁਲਾਕਾਤ’ ਕਰਨ ’ਤੇ ‘ਰੋਸ ਟਿੱਪਣੀ’ ਵੀ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ
ਸਪੋਕਸਮੈਨ ਕਵਿਨ ਗੈਂਗ ਨੇ, ਧਰਮਸ਼ਾਲਾ ਵਿੱਚ ਹੋਈ ਉਪਰੋਕਤ ਮੀਟਿੰਗ ਤੋਂ ਫੌਰਨ ਬਾਅਦ, ਬੀਜਿੰਗ ਵਿਚਲੀ ਇੱਕ ਪ੍ਰੈੱਸ ਕਾਨਫਰੰਸ ਵਿੱਚ
ਕਿਹਾ - ‘ਭਾਰਤ ਦਾ ਇਹ ਫਰਜ਼ ਬਣਦਾ ਹੈ ਕਿ ਉਹ ਤਿੱਬਤ ਸਬੰਧੀ ਚੀਨ ਨੂੰ ਦਿੱਤੇ ਗਏ ਭਰੋਸਿਆਂ ਉੱਪਰ ਖੜਾ ਰਹੇ। ਭਾਰਤ ਸਰਕਾਰ ਨੇ
ਸਰਕਾਰੀ ਤੌਰ ’ਤੇ ਇਹ ਮੰਨਿਆ ਹੋਇਆ ਹੈ ਕਿ ਤਿੱਬਤ, ਚੀਨ ਦਾ ਹੀ ਇੱਕ ਹਿੱਸਾ ਹੈ, ਇਸ ਲਈ ਉਹ ਦਲਾਈਲਾਮੇ ਨੂੰ ਭਾਰਤ ਦੀ ਧਰਤੀ ਤੋਂ,
ਚੀਨ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਬਿਲਕੁਲ ਇਜ਼ਾਜ਼ਤ ਨਹੀਂ ਦੇਵੇਗਾ। ਭਾਰਤ ਨੂੰ ਸਮੁੱਚੀ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ
ਪਵੇਗਾ।’
ਭਾਰਤੀ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੂੰ, ਦਲਾਈਲਾਮੇ ਤੋਂ ਬਿਨਾਂ ‘ਅਤਿਵਾਦੀ ਤਿੱਬਤੀ ਗਰੁੱਪਾਂ’ ਨੇ ਵੀ ਆਪਣੀਆਂ ਮੰਗਾਂ ਸੌਂਪੀਆਂ,
ਜਿਨ੍ਹਾਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ, ਤਿੱਬਤ ਨੂੰ ਚੀਨ ਦਾ ਹਿੱਸਾ ਮੰਨਣ ਵਾਲੀ ਨੀਤੀ ’ਤੇ ਮੁੜ ਵਿਚਾਰ ਕਰੇ ਅਤੇ ਤਿੱਬਤ ਦੀ ਪੂਰਨਅਜ਼ਾਦੀ
ਨੂੰ ਮਾਨਤਾ ਦੇਵੇ।
ਭਾਰਤ ਦੇ ਮੁੱਖ ਧਾਰਾ ਮੀਡੀਆ ਅਤੇ ਚੀਨ ਸਬੰਧੀ ਮਾਹਿਰਾਂ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਭਾਰਤੀ ਵਿਦੇਸ਼
ਸਕੱਤਰ ਦੀ ਦਲਾਈਲਾਮੇ ਨਾਲ ਮੁਲਾਕਾਤ, ਚੀਨ ਨੂੰ ਇਹ ਸੁਨੇਹਾ ਦੇਣ ਲਈ ਹੈ ਕਿ ਜੇ ਚੀਨ, ਲਗਾਤਾਰ ਭਾਰਤ ਦੇ ਹਿਤਾਂ ਦੇ ਖਿਲਾਫ
ਭੁਗਤੇਗਾ ਤਾਂ ਭਾਰਤ ਵੀ ਖੁੱਲ੍ਹ ਕੇ ਤਿੱਬਤ ਕਾਰਡ ਖੇਡੇਗਾ।
ਸਿੱਖ ਨੁਕਤਾਨਿਗਾਹ ਤੋਂ ਅਸੀਂ ਉਪਰੋਕਤ ਘਟਨਾਕ੍ਰਮ ਨੂੰ ‘ਆਸਵੰਦੀ’ ਨਾਲ ਦੇਖਦੇ ਹਾਂ। ਭਾਵੇਂ ਭਾਰਤੀ ਹਾਕਮ ਆਪਣੀਆਂ ਚਾਣਕਿਆਚਾਲ
ਾਂ ਨਾਲ ਅਮਰੀਕਾ ਨੂੰ ਗੁੰਮਰਾਹ ਕਰਨ ਵਿੱਚ ਕਾਮਯਾਬ ਹੋਏ ਹੋਣਗੇ, ਪਰ ਸਾਊਥ ਏਸ਼ੀਆ ਵਿੱਚ ਭਾਰਤ ਦੀਆਂ ਪ੍ਰਸਾਰਵਾਦੀ ਨੀਤੀਆਂ ਨੂੰ,
ਚੀਨ ਨੇ ਠੱਲ੍ਹ ਪਾਈ ਹੈ। ਭਾਰਤੀ ਭਰੋਸਿਆਂ ਦੇ ਬਾਵਜੂਦ, ਅਫਗਾਨਿਸਤਾਨ ਵਿੱਚ ਅਮਰੀਕਾ ਦੀ ਅਸਫਲਤਾ, ਅਖੀਰ ਅਮਰੀਕਾ ਨੂੰ ਵੀ ਭਾਰਤ
ਦੀ ਅਸਲੀਅਤ ਸਮਝਾਉਣ ਵਿੱਚ ਮੱਦਦਗਾਰ ਹੋਵੇਗੀ। ਜੇ ਭਾਰਤ ਨੂੰ ‘ਖੁੱਲਿਆਂ’ ਛੱਡ ਦਿੱਤਾ ਜਾਵੇ ਤਾਂ ਨਾ ਸਿਰਫ ਉਹ ਆਪਣੇ ਨਕਸ਼ੇ ਵਿੱਚ
ਕੈਦ ਘੱਟਗਿਣਤੀਆਂ ਦਾ ਹੀ ਮੁਕੰਮਲ ਸਫਾਇਆ ਕਰ ਦੇਵੇਗਾ ਬਲਕਿ ਗੁਆਂਢੀ ਦੇਸ਼ਾਂ ਦਾ ਵੀ ਜੀਣਾ ਹਰਾਮ ਕਰ ਦੇਵੇਗਾ। ਕੀ ਭਾਰਤੀ ਸਟੇਟ
ਆਪਣੀ ਔਕਾਤ ਅਨੁਸਾਰ ਵਿਚਰਨਾ ਸਿੱਖੇਗੀ
ਮਾਮਲਾ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ
‘ਧੰਨਵਾਦ! ਕੇਰਲਾ ਦੇ ਮੁੱਖ ਮੰਤਰੀ ਜੀ’
ਅਫਰੀਕਾ ਮਹਾਂਦੀਪ ਵਿੱਚ ਇੱਕ ਲੋਕ-ਅਖਾਣ ਬੜਾ ਪ੍ਰਸਿੱਧ ਹੈ ਜਿਸ ਅਨੁਸਾਰ - ‘ਮਨੁੱਖੀ ਲਹੂ ਬੜਾ ਗਾੜ੍ਹਾ ਤੇ ਭਾਰਾ ਹੁੰਦਾ ਹੈ। ਇਸ ਨੂੰ
ਵਗਾਉਣ ਵਾਲਾ ਕੋਈ ਵੀ ਕਾਤਲ, ¦ਮੇ ਸਮੇਂ ਤੱਕ ਛੁਪਿਆ ਨਹੀਂ ਰਹਿ ਸਕਦਾ ਅਤੇ ਅਖੀਰ ਜੱਗ-ਜ਼ਾਹਰ ਹੋ ਜਾਂਦਾ ਹੈ।’ ਕੇਰਲਾ ਦੇ 87 ਸਾਲਾ
ਬਜ਼ੁਰਗ ਮੁੱਖ ਮੰਤਰੀ ਵੀ. ਐਸ. ਅਛੂਤਾਨੰਦ ਨੇ, ਅਖੀਰ ਉਹ ਤੱਥ ਆਪਣੇ ਮੂੰਹੋਂ ਜੱਗ-ਜ਼ਾਹਰ ਕਰ ਹੀ ਦਿੱਤਾ, ਜਿਸ ਨੂੰ ਸਮੁੱਚੀ ਸਿੱਖ ਕੌਮ ਤਾਂ
ਜਾਣਦੀ ਹੀ ਹੈ ਪਰ ਭਾਰਤ ਦੇ ਸਿਆਸੀ ਲੀਡਰ ਸੱਚ ਜਾਣਦੇ ਹੋਏ ਵੀ ਇਸ ਨੂੰ ਮੰਨਣ ਤੋਂ ਪਿਛਲੇ 26 ਸਾਲ ਤੋਂ ਇਨਕਾਰੀ ਹਨ। ਕੇਰਲਾ ਦੇ
ਅਲਾਪੁਜ਼ਾ ਸ਼ਹਿਰ ਵਿਖੇ, ਪਾਰਟੀ ਦਫਤਰ (ਕਮਿਊਨਿਸਟ-ਮਾਰਕਸਿਸਟ) ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ -
‘‘ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ, ਆਪਣੇ ਭਰਾ ਸੰਜੇ ਗਾਂਧੀ (ਜਿਸ ਨੇ ਐਮਰਜੈਂਸੀ ਦੌਰਾਨ ਭਾਰੀ ਜ਼ਿਆਦਤੀਆਂ ਕੀਤੀਆਂ ਸਨ) ਤੋਂ
ਕੋਈ ਬਹੁਤਾ ਚੰਗਾ ਸਾਬਤ ਨਹੀਂ ਹੋਇਆ। ਉਸ ਨੇ ਨਵੰਬਰ ’84 ਦਾ ਸਿੱਖ ਕਤਲੇਆਮ ਕਰਵਾਇਆ ਅਤੇ ਭੋਪਾਲ ਗੈਸ ਕਾਂਡ ਵੀ ਉਸ ਦੇ ਰਾਜ
ਵਿੱਚ ਹੀ ਹੋਇਆ। ਜੇ ਅਰਜਨ ਸਿੰਘ ਦੀ ਮੰਨੀਏ ਤਾਂ ਰਾਜੀਵ ਗਾਂਧੀ ਨੇ ਹੀ ਯੂਨੀਅਨ ਕਾਰਬਾਈਡ ਦੇ ਸਾਬਕਾ ਮੁਖੀ ਵਾਰਨ ਐਂਡਰਸਨ ਨੂੰ ਦੇਸ਼
ਵਿੱਚੋਂ ਫਰਾਰ ਹੋਣ ਦੀ ਇਜ਼ਾਜ਼ਤ ਦਿੱਤੀ ਸੀ ਅਤੇ ਇਸ ਤਰ੍ਹਾਂ ਉਸ ਨੂੰ ਠੀਕ ਠਾਕ ਅਮਰੀਕਾ ਪਹੁੰਚਣ ਵਿੱਚ ਮੱਦਦ ਕੀਤੀ ਸੀ...’’
ਮੁੱਖ ਮੰਤਰੀ ਦੇ ਇਸ ਬਿਆਨ ਨੇ, ਕਾਂਗਰਸੀ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ ਕਿਉਂਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਪੱਧਰ ਦੇ
ਸਿਆਸੀ ਲੀਡਰ ਨੇ (ਰਾਜੀਵ ਗਾਂਧੀ ’ਤੇ ਸਿੱਧੇ ਤੌਰ ’ਤੇ ਸਿੱਖ ਕਤਲੇਆਮ ਦਾ ਦੋਸ਼ ਕਦੀ ਕਿਸੇ ਬਰਨਾਲੇ, ਬਾਦਲ ਵਰਗੇ ਅਕਾਲੀ ਮੁੱਖ ਮੰਤਰੀ
ਨੇ ਵੀ ਨਹੀਂ ਲਾਇਆ, ਕਾਂਗਰਸੀਆਂ - ਬੀ. ਜੇ. ਪੀ. ਵਾਲਿਆਂ ਨੂੰ ਤਾਂ ਕਹਿਣਾ ਹੀ ਕੀ ਹੈ) ਖੁੱਲ੍ਹ ਕੇ, ਨਵੰਬਰ ’84 ਦੇ ਕਤਲੇਆਮ ਦੇ ‘ਕਾਤਲ’
ਦੀ ਨਿਸ਼ਾਨਦੇਹੀ ਕੀਤੀ ਹੈ। ਕਾਂਗਰਸ ਅਤੇ ਬੀ. ਜੇ. ਪੀ. ਵਲੋਂ, ਨਵੰਬਰ ’84 ਦੇ ਸਿੱਖ ਕਤਲੇਆਮ ਲਈ ਦੋ ਅੱਡ-ਅੱਡ ਕਮਿਸ਼ਨ ਬਿਠਾਏ ਗਏ।
ਕਾਂਗਰਸ ਨੇ ‘ਮਿਸ਼ਰਾ ਕਮਿਸ਼ਨ’ ਦੀ ਸਥਾਪਨਾ ਕੀਤੀ ਸੀ ਅਤੇ ਬੀ. ਜੇ. ਪੀ. ਦੇ ਪ੍ਰਧਾਨ ਮੰਤਰੀ ਵਾਜਪਾਈ ਨੇ ‘ਨਾਨਾਵਤੀ ਕਮਿਸ਼ਨ’ ਥਾਪਿਆ
ਸੀ। ਦੋਹਾਂ ਕਮਿਸ਼ਨਾਂ ਦਾ ਜ਼ੋਰ, ਰਾਜੀਵ ਗਾਂਧੀ ਨੂੰ ਮੁਕੰਮਲ ਤੌਰ ’ਤੇ ਬਰੀ ਕਰਨ ’ਤੇ ਹੀ ਲੱਗਾ ਰਿਹਾ। ਹਾਲਾਂਕਿ ਇਨ੍ਹਾਂ ਕਮਿਸ਼ਨਾਂ ਸਾਹਮਣੇ ਪੇਸ਼
ਸਬੂਤ, ‘ਅਸਲੀ ਕਾਤਲ’ ਦੀ ਪੂਰੀ ਸ਼ਨਾਖਤ ਕਰਦੇ ਸਨ। ਇਹ ਰਾਜੀਵ ਗਾਂਧੀ ਹੀ ਸੀ, ਜਿਸ ਨੇ ਆਪਣੀ ਗੱਦੀ ਨਸ਼ੀਨੀ ਤੋਂ ਬਾਅਦ ਆਪਣੀ
ਪਹਿਲੀ ਵੱਡੀ ਸਿਆਸੀ ਰੈਲੀ ਨੂੰ, ਬੋਟ ਕਲੱਬ ਵਿਖੇ ਸੰਬੋਧਨ ਕਰਦਿਆਂ, ਸਿੱਖ ਨਸਲਕੁਸ਼ੀ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਂਦਿਆਂ ਕਿਹਾ ਸੀ -
‘ਜਬ ਕੋਈ ਬੜਾ ਵਰਿਕਸ਼ ਗਿਰਤਾ ਹੈ ਤੋ ਧਰਤੀ ਕਾਂਪਤੀ ਹੀ ਹੈ...।’ ਇੰਦਰਾ ਗਾਂਧੀ ਕਤਲ ਕੇਸ ਦੇ ਮੁਕੱਦਮੇ ਦੌਰਾਨ, ਸਿੱਖ ਧਿਰ ਦੇ ਵਕੀਲ ਨੇ,
ਸਰਕਾਰੀ ਧਿਰ ਨੂੰ ਇਹ ਜਵਾਬ ਸੁਣਾ ਕੇ, ਅਸਲੀ ਕਾਤਲ ਦੇ ਨੈਣ-ਨਕਸ਼ ਬਿਆਨ ਕੀਤੇ ਸਨ - ‘‘ਧਰਤੀ ਕੋ ਕਹੀਂ ਇਸ ਲੀਏ ਤੋ ਨਹੀਂ
ਕੰਪਾਇਆ ਗਿਆ ਕਿ ਯੇ ਸਾਬਤ ਕੀਆ ਜਾ ਸਕੇ ਕਿ ਗਿਰਨੇ ਵਾਲਾ ਵਰਿਕਸ਼ ਬਹੁਤ ਬੜਾ ਥਾ...।’’ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ
ਜਦੋਂ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੀ ਜਾਂਚ ਲਈ ਰਾਜੀਵ ਗਾਂਧੀ ਤੋਂ ਮੰਗ ਕੀਤੀ ਗਈ ਤਾਂ ਉਹਦਾ ਜਵਾਬ ਸੀ - ‘ਇਸ ਕੀ ਜਾਂਚ
ਕਰਵਾਨਾ, ਸਿੱਖੋਂ ਕੇ ਹਿੱਤ ਮੇ ਨਹੀਂ ਹੈ।’ ਇਸ ਦਾ ਮਤਲਬ ਇਹ ਸੀ ਕਿ ਜਾਂਚ ਤੋਂ ਬਾਅਦ, ਸਿੱਖ ਕਤਲੇਆਮ ਦੇ ‘ਦੋਸ਼ੀ’ ਸਿੱਖ ਹੀ ਸਾਬਤ ਹੋਣਗੇ।
ਭਾਰੀ ਦਬਾਅ ਤੋਂ ਬਾਅਦ ਉਸ ਨੇ ‘ਮਿਸ਼ਰਾ ਕਮਿਸ਼ਨ’ ਬਿਠਾਇਆ, ਜਿਸ ਦੀ ਕਾਰਵਾਈ ਬੰਦ ਕਮਰੇ ਅਤੇ ‘ਬੰਦ ਕੈਮਰੇ’ ਵਿੱਚ ਹੋਈ ਅਤੇ ਰਿਪੋਰਟ
‘ਗੁਪਤ’ ਬਣਾ ਦਿੱਤੀ ਗਈ। ‘ਸੇਵਾਵਾਂ’ ਲਈ ਜਸਟਿਸ ਮਿਸ਼ਰਾ ਨੂੰ ਖੂਬ ਨਿਵਾਜਿਆ ਗਿਆ।
ਇਸੇ ਤਰ੍ਹਾਂ ‘ਨਾਨਾਵਤੀ ਕਮਿਸ਼ਨ’ ਨੇ ਵੀ ਹਿੰਦੂਤਵੀ ਖੇਡ ਖੇਡਦਿਆਂ, ਰਾਜੀਵ ਗਾਂਧੀ ਨੂੰ ਸਾਫ਼ ਬਰੀ ਕਰ ਦਿੱਤਾ। ‘ਇਨਾਮ’ ਵਜੋਂ ਜਸਟਿਸ
ਨਾਨਵਤੀ ਨੂੰ 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਮੁਸਲਮਾਨਾਂ ਦੇ ਕਤਲੇਆਮ ਦੀ ਪੜਤਾਲ ਵਾਲੇ ਕਮਿਸ਼ਨ
ਦਾ ‘ਇੰਚਾਰਜ’ ਬਣਾਇਆ ਗਿਆ। ਸਿੱਖਾਂ ਅਤੇ ਮੁਸਲਮਾਨਾਂ ਦੇ ਘਾਣ (1984 ਅਤੇ 2002) ਸਬੰਧੀ ਕਾਂਗਰਸ ਅਤੇ ਬੀ. ਜੇ. ਪੀ. ਦੀ
‘ਨਾਨਾਵਤੀ ਖੇਡ’ ਦਾ ਮਾਟੋ ਸੀ - ‘ਤੁਸੀਂ ਰਾਜੀਵ ਗਾਂਧੀ ਨੂੰ ਬਚਾਓ, ਅਸੀਂ ਨਰਿੰਦਰ ਮੋਦੀ ਦਾ ਵਾਲ ਨਹੀਂ ਵਿੰਗਾ ਹੋਣ ਦਿੰਦੇ।’ ਇਸ ਸੰਦਰਭ
ਵਿੱਚ ਕੇਰਲਾ ਦੇ ਮੁੱਖ ਮੰਤਰੀ ਵਲੋਂ ਲਈ ਗਈ ਪੁਜ਼ੀਸ਼ਨ ਬੜੀ ਬਹਾਦਰੀ ਵਾਲੀ ਹੈ, ਜਿਸ ਲਈ ਅਸੀਂ ਉਨ੍ਹਾਂ ਦੀ ਸ਼ਲਾਘਾ ਵੀ ਕਰਦੇ ਹਾਂ ਅਤੇ
ਧੰਨਵਾਦੀ ਵੀ ਹਾਂ।
ਮੁੱਖ ਮੰਤਰੀ ਅਛੂਤਾਨੰਦ ਦੇ ਬਿਆਨ ਤੋਂ ਬਾਅਦ, ਕੇਰਲਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਕਾਂਗਰਸ ਪਾਰਟੀ) ਊਮਨ ਚੰਦੀ ਨੇ,
ਮੁੱਖ ਮੰਤਰੀ ਨੂੰ ਮਾਫੀ ਮੰਗਣ ਅਤੇ ਬਿਆਨ ਵਾਪਸ ਲੈਣ ਲਈ ਕਿਹਾ। ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ - ‘‘ਮੇਰਾ ਬਿਆਨ ਦੇਣ ਦਾ
ਮਕਸਦ ਨਹਿਰੂ ਖਾਨਦਾਨ ਦੇ ਮੈਂਬਰਾਂ ਦਾ ਦੇਸ਼ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਘਟਾਉਣਾ ਨਹੀਂ ਹੈ। ਪਰ ਮੈਂ ਜੋ ਕੁਝ ਵੀ ਕਿਹਾ ਹੈ ਉਹ
ਇਤਿਹਾਸਕ ਤੱਥਾਂ ਦੇ ਅਧਾਰ ’ਤੇ ਕਿਹਾ ਹੈ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਸਿੱਖਾਂ ਦੇ ਕਤਲੇਆਮ ਸਬੰਧੀ ਜੋ ਕੁਝ ਰਾਜੀਵ ਗਾਂਧੀ ਨੇ
ਕਿਹਾ ਸੀ, ਉਸ ਦੀ ਉਦੋਂ ਵੀ ਮੀਡੀਏ ਵਿੱਚ ਭਾਰੀ ਆਲੋਚਨਾ ਹੋਈ ਸੀ। ਨਵੰਬਰ ’84 ਦੇ ਸਿੱਖ ਕਤਲੇਆਮ ਦੇ ਹਾਲਾਤ ਨਾਲ ਨਜਿੱਠਣ ਵਿੱਚ
ਰਾਜੀਵ ਗਾਂਧੀ ਨੇ ਨਾ ਹੀ ਨਿਰਪੱਖਤਾ ਦਿਖਾਈ ਸੀ ਅਤੇ ਨਾ ਹੀ ਸੰਜਮ। ਰਾਜੀਵ ਗਾਂਧੀ ਨੇ ਸਿੱਖ ਕਤਲੇਆਮ ਨੂੰ ਉੱਚਿਤ ਠਹਿਰਾਉਂਦਿਆਂ
ਕਿਹਾ ਸੀ - ‘ਜਦੋਂ ਵੱਡਾ ਦਰੱਖਤ ਡਿਗਦਾ ਹੈ ਤਾਂ ਝਟਕੇ ਆਉਂਦੇ ਹਨ...।’
ਕੇਰਲਾ ਦੇ ਮੁੱਖ ਮੰਤਰੀ ਅਛੂਤਾਨੰਦ ਕੋਈ ਛੋਟੀ ਸ਼ਖਸੀਅਤ ਨਾ ਹੋ ਕੇ, ਬੜੇ ਉੱਚ ਪਾਏ ਦੇ ਨੇਤਾ ਹਨ ਅਤੇ ਉਨ੍ਹਾਂ ਦਾ ਪਾਰਟੀ ਵਿੱਚ ਸ਼ੁਮਾਰ
ਜਯੋਤੀ ਬਾਸੂ ਵਰਗਿਆਂ ਨਾਲ ਹੁੰਦਾ ਹੈ। ਅੰਗਰੇਜ਼ੀ ਰਾਜ ਵੇਲੇ 1940 ਤੋਂ 1946 ਤੱਕ ਉਨ੍ਹਾਂ ਜੇਲ੍ਹ-ਯਾਤਰਾ ਕੀਤੀ। ਅਜ਼ਾਦ ਭਾਰਤ ਵਿੱਚ ਵੀ
ਲੋਕ-ਪੱਖੀ ਸੰਘਰਸ਼ ਦੀ ਅਗਵਾਈ ਕਰਦਿਆਂ 1954, 1962, 1963, 1965 ਅਤੇ 1975 ਵਿੱਚ ‘ਅੰਡਰਗਰਾਊਂਡ’ ਰਹੇ। ਕਈ ਸਾਲ
ਕਮਿਊਨਿਸਟ ਪਾਰਟੀ ਦੇ ਉੱਚ ਅਹੁਦਿਆਂ ’ਤੇ ਰਹਿਣ ਤੋਂ ਇਲਾਵਾ 1996-2000 ਤੱਕ ਲੈਫਟ ਡੈਮੋਕਰੈਟਿਕ ਫਰੰਟ ਦੇ ਮੁਖੀ ਵੀ ਰਹੇ। ਮਈ
2006 ਵਿੱਚ ਅਛੂਤਾਨੰਦ ਕੇਰਲਾ ਦੇ ਮੁੱਖ ਮੰਤਰੀ ਬਣੇ। ਉਹ ਸਮੇਂ ਸਮੇਂ ਵਿਵਾਦਾਂ ਦੇ ਘੇਰੇ ਵਿੱਚ ਵੀ ਰਹੇ ਹਨ ਕਿਉਂਕਿ ਉਹ ਆਪਣੀ ‘ਕਥਨੀ’
ਵਿੱਚ ਬੜੇ ਬੇਬਾਕ ਹਨ। ਰਾਜੀਵ ਗਾਂਧੀ ਨੂੰ ਨਵੰਬਰ ’84 ਲਈ ਜ਼ਿੰਮੇਵਾਰ ਠਹਿਰਾਉਣ ਦੀ ਸੱਚਾਈ ਬਿਆਨਣਾ, ਇੱਕ ਬੜੇ ਹੌਂਸਲੇ ਵਾਲੀ ਗੱਲ
ਹੈ। ਪਿਛਲੇ ਦੋ -ਤਿੰਨ ਦਹਾਕਿਆਂ ਦੇ ‘ਕਾਮਰੇਡਾਂ’ ਨੇ ਤਾਂ ਇੰਦਰਾ ਗਾਂਧੀ ਪਰਿਵਾਰ ਦੇ ਪਿਛਲੱਗ ਬਣ ਕੇ ਜਾਤੀ ਫਾਇਦੇ ਚੁੱਕਣੇ ਹੀ, ਪੁੰਨ ਦਾ
ਕੰਮ ਸਮਝਿਆ ਅਤੇ ਆਪਣੇ ‘ਕ੍ਰਾਂਤੀ’ ਦੇ ਨਾਹਰੇ ਨੂੰ ਵੀ ਤਿਲਾਂਜਲੀ ਦੇ ਦਿੱਤੀ। ਨਤੀਜੇ ਦੇ ਤੌਰ ’ਤੇ ‘ਨਕਸਲੀ ਲਹਿਰ’ ਇੱਕ ਅਜ਼ਾਦਾਨਾ ਤੌਰ
’ਤੇ ਕ੍ਰਾਂਤੀਕਾਰੀ ਲਹਿਰ ਵਜੋਂ ਪਨਪੀ ਹੈ, ਜਿਸ ਵਿੱਚ ਕਮਿਊਨਿਸਟਾਂ ਦਾ ਕੋਈ ਯੋਗਦਾਨ ਨਹੀਂ ਹੈ।
ਕੇਰਲਾ ਦੇ ਮੁੱਖ ਮੰਤਰੀ ਦਾ ਬਿਆਨ, ਹੋਰ ਵੀ ਅਹਿਮੀਅਤ ਵਾਲਾ ਹੋ ਨਿੱਬੜਦਾ ਹੈ ਜਦੋਂ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਨਵੰਬਰ ’84
ਨੂੰ ‘ਸਿੱਖ ਨਸਲਕੁਸ਼ੀ’ ਐਲਾਨਣ ਅਤੇ ‘ਇਨਸਾਫ’ ਦੇਣ ਦੀ ਪਟੀਸ਼ਨ ਵਿਚਾਰ-ਅਧੀਨ ਹੈ। ਕੀ ਭਾਰਤ ਵਿਚਲੇ ਹੋਰ ਸਿਆਸਤਦਾਨ ਵੀ, ਮੁੱਖ
ਮੰਤਰੀ ਅਛੂਤਾਨੰਦ ਵਾਂਗ, ਸੱਚ ਬੋਲਣ ਦਾ ਹੌਂਸਲਾ ਵਿਖਾਉਣਗੇ?
‘‘ਨਕਸਲੀ ਹਮਲੇ ਦੇ ਰੂਬਰੂ - ਕੀ ਭਾਰਤ ਇੱਕ ਫੇਲ੍ਹ ਸਟੇਟ?’’
ਭਾਰਤ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਟੋਰੰਟੋ ਵਿਚਲੀ ਜੀ-20 ਦੇਸ਼ਾਂ ਦੀ ਮੀਟਿੰਗ ਵਿੱਚ, ਭਾਰਤ ਦੀ ਆਰਥਿਕ ਤਰੱਕੀ ’ਤੇ ‘ਵਾਧਾ
ਦਰ’ ਦੀਆਂ ਬੜੀਆਂ ਡੀਂਗਾਂ ਮਾਰ ਰਿਹਾ ਸੀ ਪਰ ਜਿਉਂ ਹੀ ਉਹ ਆਪਣੀ ਮੀਡੀਆ ਬਰਾਤ ਨੂੰ ਲੈਕੇ ਵਾਪਸ ਉਡਾਨ ਭਰ ਰਿਹਾ ਸੀ - ਸੰਸਾਰ ਦੇ
ਮੁੱਖ ਨਿਊਜ਼ ਚੈਨਲਾਂ ’ਤੇ ਇਹ ਖਬਰ ਪ੍ਰਮੁੱਖਤਾ ਨਾਲ ਸੁਣਾਈ ਜਾ ਰਹੀ ਸੀ ਕਿ ਭਾਰਤੀ ਪ੍ਰਾਂਤ ਛੱਤੀਸਗੜ੍ਹ ਦੇ ਬਸ਼ਤਰ ਇਲਾਕੇ ਵਿੱਚ
ਨਕਸਲੀਆਂ ਵਲੋਂ ਕੀਤੇ ਗਏ ਦਿਨ-ਦਿਹਾੜੇ ਦੇ ਇੱਕ ਹਮਲੇ ਵਿੱਚ, ਸੀ. ਆਰ. ਪੀ. ਐਫ. ਦੇ 18 ਜਵਾਨ ਮਾਰੇ ਗਏ ਅਤੇ 15 ਹੋਰ ਜ਼ਖਮੀ ਹੋਏ,
ਜਿਨ੍ਹਾਂ ਵਿੱਚੋਂ 4 ਦੀ ਸਥਿਤੀ ਅਤਿ-ਗੰਭੀਰ ਹੈ। ਮਾਰੇ ਗਏ ਸਾਰੇ ਜਵਾਨ ਸੀ. ਆਰ. ਪੀ. ਐਫ. ਦੀ 39ਵੀਂ ਬਟਾਲੀਅਨ ਨਾਲ ਸਬੰਧਿਤ ਸਨ।
ਨਕਸਲੀਆਂ ਵਲੋਂ ਛੱਤੀਸਗੜ੍ਹ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਕੀਤਾ ਗਿਆ ਇਹ ਤੀਸਰਾ ਵੱਡਾ ਹਮਲਾ ਹੈ। 6 ਅਪ੍ਰੈਲ, 2010 ਨੂੰ
ਦਾਂਤੇਵਾੜਾ ਦੀ ਥਾਂ ’ਤੇ ਗਸ਼ਤ ਕਰ ਰਹੇ ਸੀ. ਆਰ. ਪੀ. ਐਫ. ਜਵਾਨਾਂ ’ਤੇ, ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ 76 ਜਵਾਨ ਮਾਰੇ ਗਏ ਸਨ
ਅਤੇ ਅਣਗਿਣਤ ਜ਼ਖਮੀ ਹੋਏ ਸਨ। ਨਕਸਲੀ ਇਨ੍ਹਾਂ ਸਭ ਦੇ ਹਥਿਆਰ ਅਤੇ ਅਸਲਾ ਵੀ ਚੁੱਕ ਕੇ ਲੈ ਗਏ ਸਨ। ਗ੍ਰਹਿ ਮੰਤਰੀ ਚਿਦੰਬਰਮ ਨੇ
ਇਸ ਨੂੰ ‘ਰਣਨੀਤੀ ਦੀ ਬਹੁਤ ਵੱਡੀ ਭੁੱਲ’ ਕਰਾਰ ਦਿੰਦਿਆਂ, ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨੇ ਪ੍ਰਵਾਨ ਨਹੀਂ
ਸੀ ਕੀਤਾ। ਇਸ ਤੋਂ ਬਾਅਦ 17 ਮਈ ਨੂੰ ਨਕਸਲੀਆਂ ਨੇ ਬਾਰੂਦੀ ਸੁਰੰਗ ਨਾਲ, ਬਸਤਰ ਇਲਾਕੇ ਵਿੱਚ ਹੀ ਇੱਕ ਬੱਸ ਨੂੰ ਉਡਾ ਦਿੱਤਾ ਸੀ, ਜਿਸ
ਵਿੱਚ 35 ਵਿਸ਼ੇਸ਼ ਪੁਲਿਸ ਅਧਿਕਾਰੀ (ਐਸ. ਪੀ. ਓ.) ਮਾਰੇ ਗਏ ਸਨ।
ਤਿੰਨ ਮਹੀਨੇ ਵਿੱਚ, ਇਹ ਤਿੰਨ ਪ੍ਰਮੁੱਖ ਘਟਨਾਵਾਂ, ਭਾਰਤੀ ਸੁਰੱਖਿਆ ਦਸਤਿਆਂ ਵਲੋਂ ਕੀਤੀ ਜਾ ਰਹੀ ਇੱਕ ਵੱਡੀ ਫੌਜੀ ਕਾਰਵਾਈ,
(ਜਿਸ ਨੂੰ ‘ਅਪਰੇਸ਼ਨ ਗਰੀਨ ਹੰਟ’ ਦਾ ਨਾਂ ਦਿੱਤਾ ਗਿਆ ਹੈ) ਦੇ ਬਾਵਜੂਦ ਹੋ ਰਹੀਆਂ ਹਨ, ਜਿਸ ਵਿੱਚ ਸੈਂਕੜਿਆਂ ਗਰੀਬੀ ਦੀ ਮਾਰ ਹੇਠ ਜੀਅ
ਰਹੇ, ਜੰਗਲੀ ਪ੍ਰਾਣੀਆਂ (ਆਦਿ-ਵਾਸੀਆਂ) ਨੂੰ ਕੀੜੇ -ਮਕੌੜੇ ਸਮਝਦਿਆਂ ਮਾਰ ਮੁਕਾਇਆ ਗਿਆ ਹੈ। ਇਸ ਅਪਰੇਸ਼ਨ ਗਰੀਨ ਹੰਟ ਦੇ ਖਿਲਾਫ
ਭਾਰਤ ਭਰ ਦੇ ਵਿਵੇਕਸ਼ੀਲ ਬੁੱਧੀਜੀਵੀਆਂ (ਜਿਨ੍ਹਾਂ ਵਿੱਚ ਲੇਖਕਾ ਅਰੁਧੰਤੀ ਰਾਏ, ਪ੍ਰਮੁੱਖ ਸਮਾਜਿਕ ਕਾਰਜਕਰਤਾ ਮੇਧਾ ਪਾਟੇਕਰ ਆਦਿ ਸ਼ਾਮਲ
ਹਨ) ਨੇ ਆਵਾਜ਼ ਬੁ¦ਦ ਕੀਤੀ ਹੈ। ਖੱਬੇ ਪੱਖੀ ਸਿਆਸੀ ਪਾਰਟੀਆਂ, ਤ੍ਰਿਣਮੂਲ ਕਾਂਗਰਸ ਦੀ ਮੁਖੀ, ਰੇਲਵੇ ਮੰਤਰੀ ਮਮਤਾ ਬੈਨਰਜੀ ਆਦਿਕ ਨੇ
ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ‘ਫੌਜੀ ਸ਼ਕਤੀ’ ਨਾਲ ਆਦਿ-ਵਾਸੀਆਂ ਦਾ ਘਾਣ ਕਰਨ ਦੀ ਥਾਂ, ਉਨ੍ਹਾਂ ਦੀਆਂ ਮੂਲ ਸਮੱਸਿਆਵਾਂ ਨੂੰ ਹੱਲ
ਕੀਤਾ ਜਾਏ ਪਰ ਦਿੱਲੀ ਦੀ ਅਖੌਤੀ ਲੋਕਤੰਤਰੀ ਸਰਕਾਰ, ‘ਸਰਕਾਰੀ-ਜਬਰ’ ਨੂੰ ਹੀ ਸਭ ਮਸਲਿਆਂ ਦਾ ਹੱਲ ਸਮਝਦੀ ਹੈ। ਭਾਰਤੀ ਗ੍ਰਹਿ
ਮੰਤਰਾਲਾ, ਬਹੁਤ ਜਲਦੀ ਭਾਰਤੀ ਹਵਾਈ ਫੌਜ ਤੋਂ, ਛੱਤੀਸਗੜ੍ਹ ਵਿੱਚ ‘ਬੰਬਾਰੀ’ ਕਰਵਾਉਣ ਵਾਲਾ ਹੈ ਤਾਂਕਿ ਇਨ੍ਹਾਂ ਆਦਿਵਾਸੀਆਂ ਦਾ ਖੁਰਾ
ਖੋਜ ਹੀ ਮਿਟਾ ਦਿੱਤਾ ਜਾਵੇ। ਭਾਰਤ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ, ਇਨ੍ਹਾਂ ਭੁੱਖ-ਨੰਗ ਨਾਲ ਘੁਲ ਰਹੇ ਆਦਿ ਵਾਸੀਆਂ ਨੂੰ ਆਪਣੇ
ਜੰਗਲੀ -ਘਰਾਂ ਤੋਂ ਵੀ ਮਹਿਰੂਮ ਕਰ ਦਿੱਤਾ ਹੈ ਕਿਉਂਕਿ ‘ਮਾਈਨਿੰਗ’ (ਖਣਿਜ ਪਦਾਰਥ ਕੱਢਣ) ਦੇ ਨਾਂ ਥੱਲੇ, ਇਨ੍ਹਾਂ ਦੇ ‘ਘਰ’, ਮਲਟੀਨੈਸ਼ਨਲ
ਕੰਪਨੀਆਂ ਦੇ ਹਵਾਲੇ ਕਰ ਦਿੱਤੇ ਗਏ ਹਨ। ਸਰਕਾਰੀ ਮਾਫੀਆ, ਮਲਟੀਨੈਸ਼ਨਲ ਮਾਫੀਆ, ਜੰਗਲੀ ਮਾਫੀਆ ਅਤੇ ਭਾਰਤੀ ਸੁਰੱਖਿਆ
ਦਸਤਿਆਂ ਵਲੋਂ ਖੜ੍ਹੇ ਕੀਤੇ ਗਏ ਨਕਲੀ ਖਾੜਕੂ ਗਰੁੱਪ (ਜੂਡਮ ਵਰਗੇ) ਸਭ ਮਿਲ ਕੇ ਆਦਿਵਾਸੀਆਂ ਦਾ ਸਫਾਇਆ ਕਰ ਰਹੇ ਹਨ। ਇਨ੍ਹਾਂ
ਢਿੱਡੋਂ ਭੁੱਖੇ ਗਰੀਬਾਂ ਕੋਲ, ਹਥਿਆਰ ਚੁੱਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਭਾਵੇਂ ਇਹ ਉਨ੍ਹਾਂ ਦੇ ਪ੍ਰੰਪਰਾਗਤ ਤੀਰ ਕਮਾਨ ਹੋਣ ਜਾਂ ਭਾਰਤੀ
ਦਸਤਿਆਂ ਤੋਂ ਖੋਏ ਹੋਏ ਹਥਿਆਰ।
ਲੇਖਿਕਾ ਅਰੁਧੰਤੀ ਰਾਏ ਨੇ, ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਇਨ੍ਹਾਂ ਗਰੀਬ, ਆਦਿਵਾਸੀਆਂ ਦੇ ਸੰਘਰਸ਼ ਦਾ ਪੱਖ ਪੂਰਦਿਆਂ
ਬਿਲਕੁਲ ਠੀਕ ਕਿਹਾ - ‘‘ਗਾਂਧੀ ਜੀ ਕੋਲ ਤਾਂ ਭੁੱਖ - ਹੜਤਾਲ ਕਰਕੇ ਆਪਣੀਆਂ ਮੰਗਾਂ ਮੰਨਵਾਉਣ ਦਾ ਬਲ ਸੀ ਪਰ ਇਹ ਵਿਚਾਰੇ ਤਾਂ
ਪਹਿਲਾਂ ਹੀ ਢਿੱਡੋਂ ਭੁੱਖੇ ਹਨ। ਇਹ ਵੀ ਗਾਂਧੀਵਾਦੀ ਹੀ ਹਨ। ਫਰਕ ਸਿਰਫ ਇੰਨਾ ਹੈ ਕਿ ਇਹ ਬੰਦੂਕ ਵਾਲੇ ਗਾਂਧੀਵਾਦੀ ਹਨ (ਗਾਂਧੀਅਨਜ਼
ਵਿਦ ਦਾ ਗੰਨਜ਼), ਕੋਈ ਦਹਿਸ਼ਤਗਰਦ ਨਹੀਂ ਹਨ।’’ ਸੱਚ ਦੀ ਵਕਾਲਤ ਕਰਨ ਵਾਲੀ ਇਹ ਬਹਾਦਰ ਬੀਬੀ ਸਾਹਮਣੇ ਸਿਰ ਝੁਕਦਾ ਹੈ। ਕਾਸ਼
ਭਾਰਤੀ ਨਕਸ਼ੇ ਵਿੱਚ ਕੈਦ ਸਿੱਖ ਬੁੱਧੀਜੀਵੀਆਂ ਨੇ, ਅਣਖ ਅਤੇ ਪੱਤ ਲਈ ਲੜ ਮਰਨ ਵਾਲੇ ਸਿੱਖ ਯੋਧਿਆਂ ਪ੍ਰਤੀ ਇਹੋ ਜਿਹੀ ਗੰਭੀਰ ਪਹੁੰਚ
ਅਪਣਾਈ ਹੁੰਦੀ। ਜੇ ਇਉਂ ਹੋਇਆ ਹੁੰਦਾ ਤਾਂ ਫਿਰ ਜੂਨ ’84 ਦੇ ਘੱਲੂਘਾਰੇ ਤੋਂ 26 ਸਾਲ ਬਾਅਦ, ਭਾਰਤ ਦਾ ਅਖੌਤੀ ਸਿੱਖ ਪ੍ਰਧਾਨ ਮੰਤਰੀ,
ਕੈਨੇਡਾ ਆ ਕੇ ਸਮੁੱਚੀ ਸਿੱਖ ਕੌਮ ’ਤੇ ‘ਅੱਤਵਾਦੀ ਅਤੇ ਦਹਿਸ਼ਤਵਾਦ’ ਦਾ ਲੇਬਲ ਲਾਉਣ ਦੀ ਕਮੀਨੀ ਹਰਕਤ ਨਾ ਕਰਦਾ।
ਸੋਨੀਆ-ਰਾਹੁਲ ਦੇ ਜਮੂਰੇ ਪ੍ਰਧਾਨ ਮੰਤਰੀ ਨੂੰ, ਭਾਰਤ ਦੇ ਦਸ ਸੂਬਿਆਂ ਵਿੱਚ ਮੂੰਹ ਅੱਡੀ ਖੜੀ ਦਲਿਤਾਂ, ਆਦਿ-ਵਾਸੀਆਂ, ਘੱਟਗਿਣਤੀਆਂ
ਦੀ ਇਹ ‘ਕ੍ਰਾਂਤੀ’ (ਜਿਸ ਨੂੰ ਨਕਸਲਵਾਦ ਦਾ ਨਾਂ ਦਿੱਤਾ ਜਾ ਰਿਹਾ ਹੈ) ਕਿਉਂ ‘ਵੱਡਾ ਚੈ¦ਿਜ’ ਨਜ਼ਰ ਨਹੀਂ ਆਉਂਦੀ? ਕਿਉਂ ਉਹ ‘ਸਿੱਖ
ਅੱਤਵਾਦ’ ਦੇ ਮੰਤਰ ਨੂੰ ਬਾਰ-ਬਾਰ ਦੋਹਰਾ ਰਿਹਾ ਹੈ? ਕਸ਼ਮੀਰ ਵਿਚ ਪਿਛਲੇ ਹਫ਼ਤੇ, ਇੱਕ ਫੌਜੀ ਕਰਨਲ ਸਮੇਤ ਕਈ ਫੌਜੀ ਮਾਰੇ ਗਏ ਹਨ।
ਪਿਛਲੇ ਦੋ ਦਿਨਾਂ ਵਿੱਚ ਕਸ਼ਮੀਰ ਵਿੱਚ ਫੌਜ ਨੇ 6 ਬੇਗੁਨਾਹ ਕਸ਼ਮੀਰੀ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਸਮੁੱਚੀ ਕਸ਼ਮੀਰ ਵਾਦੀ ਵਿੱਚ
ਰੋਸ ਹੜਤਾਲ ਜਾਰੀ ਹੈ। ਇਹ ਸਭ ਕੁਝ ਕਸ਼ਮੀਰ ਵਿੱਚ 7 ਲੱਖ ਭਾਰਤੀ ਫੌਜ ਦੀ ਮੌਜੂਦਗੀ ਦੇ ਬਾਵਜੂਦ ਵਾਪਰ ਰਿਹਾ ਹੈ। ਇਹੋ ਹਾਲ ਭਾਰਤ ਦੇ
ਉੱਤਰ-ਪੂਰਬ ਵਿਚਲੇ ਸੱਤ ਪ੍ਰਾਂਤਾਂ ਦਾ ਹੈ, ਜਿਨ੍ਹਾਂ ਵਿੱਚ ਨਾਗਾਲੈਂਡ, ਮਣੀਪੁਰ, ਅਸਾਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਤ੍ਰਿਪੁਰਾ ਆਦਿ ਸ਼ਾਮਲ
ਹਨ, ਜਿਨ੍ਹਾਂ ਵਿੱਚ ਬਹੁਤ ਰਿਟਾਇਰਡ ਫੌਜੀ ਜਨਰਲ ਅਤੇ ਪੁਲਿਸ ਅਫਸਰ ‘ਗਵਰਨਰ’ ਲਾਏ ਗਏ ਹਨ - ਭਾਵ ਇਹ ‘ਫੌਜੀ ਸਟੇਟਾਂ’ ਹੀ ਹਨ,
ਇਨ੍ਹਾਂ ਬਾਰੇ ਭਾਰਤ ਸਰਕਾਰ, ਅੰਤਰਰਾਸ਼ਟਰੀ ਭਾਈਚਾਰੇ ਕੋਲ ਵਾਵੇਲਾ ਕਿਉਂ ਨਹੀਂ ਕਰਦੀ ਕਿ ਇਥੇ ‘ਚੀਨ’ ਅਤਿਵਾਦ ਨੂੰ ਬੜਾਵਾ ਦੇ ਰਿਹਾ
ਹੈ?
ਹਕੀਕਤ ਇਹ ਹੈ ਕਿ 8-9 ਫੀ ਸਦੀ ਆਰਥਿਕ ‘ਗਰੋਥ ਰੇਟ’ ਦੀ ਕਾਵਾਂਰੌਲੀ ਵਿੱਚ ਭਾਰਤੀ ਹਾਕਮ, ‘ਅਸਲੀ ਭਾਰਤ’ ਦੀ ਤਸਵੀਰ ਨੂੰ
ਦਬਾ ਰਹੇ ਹਨ, ਜਿਹੜੀ ਕਿ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ ਇੱਕ ‘ਫੇਲ੍ਹ ਸਟੇਟ’ ਦੀ ਤਸਵੀਰ ਹੈ। ‘ਲੋਕਤੰਤਰ’ ਦੀ ਛੱਤਰੀ,
ਭਾਰਤ ਨੂੰ ਆਪਣੇ ‘ਮਨੁੱਖੀ ਹੱਕਾਂ ਦੇ ਘਾਣ’ ਨੂੰ ‘ਲੁਕਾਉਣ’ ਲਈ ਲੋੜੀਂਦੀ ਹੈ, ਜਿਸ ਦੀ ਵਰਤੋਂ ਬੜੇ ਧੜੱਲੇ ਨਾਲ ਕੀਤੀ ਜਾ ਰਹੀ ਹੈ। ਕਸ਼ਮੀਰ
ਦੇ ਸੰਘਰਸ਼ ਨੂੰ ‘ਪਾਕਿਸਤਾਨ’ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਸਿੱਖ ਸੰਘਰਸ਼ ਨੂੰ ‘ਦਹਿਸ਼ਤਗਰਦੀ’ ਨਾਲ ਜੋੜ ਦਿੱਤਾ ਗਿਆ ਹੈ ਪਰ
ਭਾਰਤੀ ਹਾਕਮ ਅਤੇ ਉਨ੍ਹਾਂ ਦੇ ਦੇਸ਼-ਵਿਦੇਸ਼ ਵਿਚਲੇ ਦੁਮਛੱਲੇ ਨਕਸਲੀ ਸੰਘਰਸ਼ ਦੀ ਵਿਆਖਿਆ ਕਿਉਂ ਨਹੀਂ ਕਰਦੇ?
ਉਪਰੋਕਤ ਸਾਰੇ ਹੀ ਸੰਘਰਸ਼, ਢੋਲ ਦੇ ਡੱਗੇ ਨਾਲ ਇਹ ਐਲਾਨ ਕਰ ਰਹੇ ਹਨ ਕਿ ਭਾਰਤ ਇੱਕ ‘ਦੇਸ਼’ ਦੇ ਤੌਰ ’ਤੇ ‘ਇਨਸਾਫ’ ਦੇਣ ਵਿੱਚ
ਨਾਕਾਮ ਰਿਹਾ ਹੈ। ਇਹ ਇੱਕ ਫੇਲ੍ਹ ਸਟੇਟ ਹੈ ਅਤੇ ਬੜੀ ਜਲਦੀ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ, ਦੁਨੀਆ ਦੇ ਨਕਸ਼ੇ ਤੋਂ
ਗਾਇਬ ਹੋਣ ਵਾਲਾ ਹੈ।
ਆਗੇ ਆਗੇ ਦੇਖੋ, ਹੋਤਾ ਹੈ ਕਿਆ।
29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਵਿਸ਼ੇਸ਼
‘ਜੰਗ ਹਿੰਦ-ਪੰਜਾਬ ਜਾਰੀ ਹੈ...’
29 ਜੂਨ ਨੂੰ ਦੁਨੀਆ ਭਰ ਵਿੱਚ ਬੈਠੀ 26 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ
ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ’ਤੇ ਆਪਣਾ ਅਖੀਰਲਾ
ਸਾਹ ਲਿਆ ਸੀ। 1799 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ, ਲਗਭਗ 18 ਸਾਲ ਦੀ ਉਮਰ ਵਿੱਚ ਤਖਤ-ਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ
ਸਿੰਘ ਨੇ, ਪੂਰੇ 40 ਵਰ੍ਹੇ ਪੰਜਾਂ ਦਰਿਆਵਾਂ ਦੀ ਧਰਤੀ ’ਤੇ ‘ਸਰਕਾਰ-ਏ-ਖਾਲਸਾ ਜੀਓ’ ਦੀ ਅਗਵਾਈ ਕੀਤੀ। ਅਨੇਕ ਮਨੁੱਖੀ ਕਮਜ਼ੋਰੀਆਂ ਦੇ
ਬਾਵਜੂਦ, ਮਹਾਰਾਜਾ ਰਣਜੀਤ ਸਿੰਘ ਇੱਕ ਮਜ਼ਬੂਤ ‘ਨਿਆਂਕਾਰੀ, ਉਦਾਰ ਦਿਲ, ਭੇਦਭਾਵ ਅਤੇ ਫਿਰਕੂ ਵਿਤਕਰੇ ਤੋਂ ਰਹਿਤ ਸ਼ਾਸ਼ਕ’ ਵਜੋਂ
ਗੈਰ-ਸਿੱਖਾਂ ਵਿੱਚ ਵੀ ਹਰਮਨਪਿਆਰਤਾ ਹਾਸਲ ਕਰ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਲਿਖੇ ਗਏ ਸ਼ਾਹ ਮੁਹੰਮਦ ਦੇ
ਜੰਗਨਾਮੇ - ‘ਜੰਗ ਹਿੰਦ-ਪੰਜਾਬ’ ਦੇ ਇਹ ਬੋਲ ਮਹਾਰਾਜੇ ਦੀ ਸ਼ਖਸੀਅਤ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਦੇ ਹਨ -
‘‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ।’’
ਅੱਜ ਵੀ ਲਾਹੌਰ ਦੀ ਯਾਤਰਾ ਕਰਨ ਵਾਲਾ ਹਰ ਸਿੱਖ ਜਦੋਂ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਨੂੰ ਵੇਖਦਾ ਹੈ ਤਾਂ ਕਿਲੇ ਦੇ ਸਾਹਮਣੇ
ਮਹਾਰਾਜਾ ਰਣਜੀਤ ਸਿੰਘ ਦੀ ਉੱਚੀ ਖੜ੍ਹੀ ਸਮਾਧ ਨੂੰ ਵੇਖ ਕੇ ਉਸ ਨੂੰ ਸਿੱਖ ਕੌਮ ਦੇ ਸੁਨਹਿਰੀ ‘ਬੀਤੇ-ਯੁੱਗ’ ਦੀਆਂ ਯਾਦਾਂ ਜ਼ਰੂਰ ਘੇਰ ਲੈਂਦੀਆਂ
ਹਨ। ਅਸੀਂ ਇਸ ਲਿਖਤ ਰਾਹੀਂ ‘ਸਮਾਧਾਂ ਬਣਾਉਣ’ ਦੀ ਮਨਮਤੀ ਕਾਰਵਾਈ ਦੀ ਪ੍ਰੋੜਤਾ ਨਹੀਂ ਕਰ ਰਹੇ ਬਲਕਿ ਸਮੁੱਚੇ ਸੰਦਰਭ ਵਿੱਚ ਗਵਾਚੀ
ਸਿੱਖ-ਬਾਦਸ਼ਾਹੀ ਦੇ ਨੈਣ-ਨਕਸ਼ਾਂ ਨੂੰ ਜ਼ਰੂਰ ਤਲਾਸ਼ ਰਹੇ ਹਾਂ।
ਮਹਾਰਾਜਾ ਰਣਜੀਤ ਸਿੰਘ ਇੱਕ ‘ਵਿਅਕਤੀ’ ਵਜੋਂ ਭਾਵੇਂ ਕੁਝ ਅਣ-ਸਿੱਖ ਕਾਰਵਾਈਆਂ ਵੀ ਕਰਦਾ ਰਿਹਾ ਪਰ ਕੁਲ ਮਿਲਾ ਕੇ ਉਹਦਾ
ਰਾਜ-ਕਾਜ ਸਮੁੱਚੀ ਅਠਾਰਵੀਂ ਸਦੀ ਦੀ ‘ਖਾਲਸਾ ਬਾਦਸ਼ਾਹਤ’ ਦੇ ਸੰਘਰਸ਼ ਦੀ ਸਿਖਰ ਸੀ। ਸਿੱਖ ਰਾਜ ਵਿੱਚ ਚੜ੍ਹਦੀ ਕਲਾ, ਜਿੱਤ, ਉਦਾਰਤਾ,
ਖੁਸ਼ਹਾਲੀ ਦੇ ਉਹ ਸਾਰੇ ਗੁਣ ਮੌਜੂਦ ਸਨ, ਜਿਨ੍ਹਾਂ ਦਾ ਐਲਾਨ ਸ਼ਾਹੀ-ਮੋਹਰ ਰਾਹੀਂ ਕੀਤਾ ਗਿਆ ਸੀ
‘‘ਦੇਗ-ਓ, ਤੇਗ-ਓ, ਫਤਿਹ-ਓ
ਨੁਸਰਤ ਬੇਦਰੰਗ!
ਯਾਫਤ ਅਜ
ਨਾਨਕ, ਗੁਰੂ ਗੋਬਿੰਦ ਸਿੰਘ।’
ਇਹ ਸ਼ਾਹੀ-ਮੋਹਰ, ਉਸ ਨਿਸ਼ਾਨੇ ਦਾ ਦੋਹਰਾਅ ਸੀ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕਰਕੇ, 14 ਮਈ,
1710 ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ’ਤੇ ਐਲਾਨਿਆ ਸੀ।
ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕੌਮ ਮੜ੍ਹੀਆਂ-ਸਮਾਧਾਂ ਆਦਿ ਵਿੱਚ ਯਕੀਨ ਨਹੀਂ ਰੱਖਦੀ, ਫਿਰ ਵੀ ਕਿਉਂ ਹਰ ਸਾਲ ਹਜ਼ਾਰਾਂ ਸਿੱਖ, 29
ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ’ਤੇ ਜੁੜ ਬੈਠਦੇ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਭੇਜਿਆ ਗਿਆ 500 ਸਿੱਖਾਂ ਦਾ ਜੱਥਾ
ਵੀ ਸ਼ਾਮਲ ਹੁੰਦਾ ਹੈ। ਪਿਛਲੇ 171 ਵਰ੍ਹਿਆਂ ਤੋਂ ਹੀ ਇਹ ਦਸਤੂਰ ਜਾਰੀ ਹੈ। ਇਸਦਾ ਜਵਾਬ ਵੀ ਸ਼ਾਇਦ ‘ਸਫਲ ਲੀਡਰ’ ਦੀ ਤਰਜਮਾਨੀ
ਕਰਦੀ ਸ਼ਾਹ ਮੁਹੰਮਦ ਦੀ ਲਿਖਤ ਹੀ ਦੇ ਸਕਦੀ ਹੈ -
‘‘ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ,
ਦੋਨੋਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਸਣੇ ਆਦਮੀ ਗੋਲੀਆਂ ਨਾਲ ਉੱਡਣ
ਹਾਥੀ ਡਿਗਦੇ ਸਣੇ ਅੰਬਾਰੀਆਂ ਨੇ।
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।’’
ਇੱਕ ਵਿਚਾਰ -ਚਰਚਾ ਦੌਰਾਨ, ਜਦੋਂ ਬਹੁਤ ਇਕੱਠੇ ਹੋਏ ਵਿਦਵਾਨ, ਇੱਕ ਤੋਂ ਬਾਅਦ ਇੱਕ ਮਹਾਰਾਜਾ ਰਣਜੀਤ ਸਿੰਘ ਦੀਆਂ
ਕਮਜ਼ੋਰੀਆਂ ਗਿਣਾ ਰਹੇ ਸਨ ਤਾਂ ਉਸ ਇਕੱਠ ਵਿੱਚ, ਪਿੱਛੇ ਜਿਹੇ ਬੈਠੇ ਇੱਕ ਸਧਾਰਨ ਪੇਂਡੂ ਬਾਈ ਨੇ, ਖਲੋ ਕੇ ਕੁਝ ਕਹਿਣ ਦੀ ਇਜ਼ਾਜ਼ਤ ਮੰਗੀ।
ਉਸ ਨੇ ਇੱਕ ਟਿੱਪਣੀ ਨਾਲ ਸਾਰੇ ਇਕੱਠ ਵਿੱਚ ਸੰਨਾਟਾ ਵਰਤਾ ਦਿੱਤਾ। ਉਸ ਨੇ ਕਿਹਾ - ‘ਭਰਾਵੋ, ਰਣਜੀਤ ਸਿੰਘ ਵਾਕਿਆ ਹੀ ਬਹੁਤ
ਨਿਕੰਮਾ ਸਿੱਖ ਸੀ, ਪਰ ਚਲੋ ਇਵੇਂ ਕਰੋ, ਇੱਕ ਨਿਕੰਮਾ ਰਣਜੀਤ ਸਿੰਘ ਹੀ ਜੰਮ ਦਿਓ, ਘੱਟੋ-ਘੱਟ ਅਸੀਂ ਕਿਸੇ ਰਾਜ ਦੇ ਮਾਲਕ ਤਾਂ ਅਖਵਾ
ਸਕੀਏ।’
ਜਿਸ ਹਿੰਦ-ਪੰਜਾਬ ਜੰਗ ਨੇ, ਸਾਡੀ 1849 ਵਿੱਚ ‘ਬਾਦਸ਼ਾਹਤ’ ਨਿਗਲ ਲਈ ਸੀ, ਅੱਜ ਉਹ ਹੀ ‘ਪੂਰਬੀ-ਦੱਖਣੀ’ ਦਿੱਲੀ, ਦਰਬਾਰ ’ਤੇ
ਕਾਬਜ਼ ਹਨ। ਅਸੀਂ ਪਿਛਲੀ ਡੇਢ ਸਦੀ ਵਿੱਚ ਫਿਰੰਗੀ ਸਾਮਰਾਜ ਨਾਲ ਵੀ ਅਤੇ ਹਿੰਦੂ ਸਾਮਰਾਜ ਨਾਲ ਵੀ ਕਈ ਲੜਾਈਆਂ ਲੜੀਆਂ ਹਨ, ਕੁਝ
ਜਿੱਤੀਆਂ ਅਤੇ ਕੁਝ ਹਾਰੀਆਂ ਹਨ। ਭਾਵੇਂ ਅੱਜ ਅਸੀਂ ਆਪਣੀ ਧਰਤੀ ’ਤੇ ਹੀ ਇੱਕ ਬੇਘਰੀ ਕੌਮ ਹਾਂ ਪਰ ਸਾਡੇ ਸਾਹਾਂ ਵਿੱਚ ਬਾਦਸ਼ਾਹਤ ਦੀ
ਖੁਸ਼ਬੋ ਹੈ ਅਤੇ ਸਾਡੇ ਕਦਮਾਂ ਵਿੱਚ ਮੰਜ਼ਿਲੇ-ਮਕਸੂਦ ਖਾਲਿਸਤਾਨ ਦੀ ਪ੍ਰਾਪਤੀ ਲਈ ਬਰਾਬਰ ਦਾ ਚਾਅ ਹੈ। ਵਿਕੇ ਹੋਇਆਂ, ਬੇਦਾਵਿਆਂ,
ਮੌਕਾਪ੍ਰਸਤਾਂ ਦਾ ਵੀ ਭਾਵੇਂ ਇੱਕ ਵੱਡਾ ਝੁਰਮਟ ਹੈ, ਪਰ ਪ੍ਰਵਾਨਿਆਂ, ਭਉਰਿਆਂ ਦੀ ‘ਮਸਤੀ’ ਵੀ ਕਿਸੇ ਤੋਂ ਘੱਟ ਨਹੀਂ ਹੈ।
ਦਲ-ਖਾਲਸਾ ਦੇ ‘ਨਿਸ਼ਾਨ’ (ਇਨਸਿਗਨੀਆ) ’ਤੇ ਉੱਕਰੀਆਂ ਇਹ ਲਾਈਨਾਂ, ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ
ਹਨ -
ਜੰਗ ਹਿੰਦ ਪੰਜਾਬ ਦਾ ਮੁੜ ਹੋਸੀ,
ਸਾਥੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇ।
ਉਦੋਂ ਤੱਕ ਨਹੀਂ ਜੰਗ ਖਤਮ ਹੋਣੀ,
ਜਦੋਂ ਤੱਕ ਜਿੱਤਦੀਆਂ ਨਹੀਂ, ਜੋ ਹਾਰੀਆਂ ਨੇ।
ਸ਼ਹਾਦਤ ਦਾ ਸਫਰ
‘ਗੁਰ ਅਰਜਨ ਵਿਟਹੁ ਕੁਰਬਾਣੀ’॥23॥
ਪੰਥ ਪ੍ਰਵਾਣਿਤ ਨਾਨਕਸ਼ਾਹੀ ਕੈ¦ਡਰ ਅਨੁਸਾਰ 16 ਜੂਨ ਦਾ ਦਿਨ ਸਮੁੱਚੀ ਸਿੱਖ ਕੌਮ ਵਲੋਂ, ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ,
ਬਾਣੀ ਦੇ ਬੋਹਿਥ, ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰ, ਪਹਿਲੇ ਸ਼ਹੀਦ ਗੁਰੂ, ਗੁਰੂ ਅਰਜਨ ਸਾਹਿਬ ਦੇ 404ਵੇਂ ਸ਼ਹੀਦੀ-ਪੁਰਬ ਵਜੋਂ
ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਗੁਰੂ ਅਰਜਨ ਸਾਹਿਬ ਤੋਂ ਸਿੱਖੀ ਵਿੱਚ ਸ਼ਹਾਦਤ ਦਾ ਦੌਰ ਸ਼ੁਰੂ ਹੁੰਦਾ ਹੈ, ਜੋ ਨਿਰੰਤਰ ਜਾਰੀ ਹੈ।
ਜਹਾਂਗੀਰ ਵਲੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਸਬੰਧੀ ਨਿਭਾਇਆ ਰੋਲ ਕਾਫ਼ੀ ਸਪੱਸ਼ਟ ਸ਼ਬਦਾਂ ਵਿੱਚ ਉਸ ਦੀ ਜੀਵਨ ਕਥਾ ਤੌਜ਼ਕੇ
- ਜਹਾਂਗੀਰੀ ਰਾਹੀਂ ਸਪੱਸ਼ਟ ਹੋ ਚੁੱਕਾ ਹੈ, ਪਰ ਦੁਸ਼ਟ ਚੰਦੂ ਦੇ ਰੋਲ ਨੂੰ ਅਜੋਕੇ ਇਤਿਹਾਸਕਾਰ, ਹਿੰਦੂਤਵੀ ਪ੍ਰਭਾਵ ਹੇਠ ਬਹੁਤ ਘਟਾ ਕੇ ਦੱਸਣ ਦਾ
ਯਤਨ ਕਰ ਰਹੇ ਹਨ। ਇਤਿਹਾਸਕ ਤੱਥ ਅਤੇ ਸਿੱਖ ਪ੍ਰੰਪਰਾ ਦੁਸ਼ਟ ਚੰਦੂ ਨੂੰ ‘ਪੂਰਾ ਦੋਸ਼ੀ’ ਗਰਦਾਨਦੀ ਹੈ।
ਹਕੀਕਤ ਇਹ ਹੈ ਕਿ ਬ੍ਰਾਹਮਣਵਾਦੀਆਂ ਦੇ ਲਾਹੌਰ ਦਰਬਾਰ ਵਿੱਚ ਨੁਮਾਇੰਦੇ ਚੰਦੂ ਨੇ, ਲਾਹੌਰ ਦਰਬਾਰ ਦੇ ਮੁਤੱਸਬੀ ਮੌਲਾਣਿਆਂ ਅਤੇ
ਹਾਕਮਾਂ ਨਾਲ ਮਿਲ ਕੇ ਗੁਰੂ ਅਰਜਨ ਸਾਹਿਬ ਨੂੰ ਅਕਹਿ ਅਤੇ ਅਸਹਿ ਕਸ਼ਟ ਦੇ ਕੇ ਸ਼ਹੀਦ ਕੀਤਾ, ਜਿਸ ਤੋਂ ਚੰਦੂ ਕਿਆਂ ਦਾ ਸਿੱਖ ਦੁਸ਼ਮਣੀ ਦਾ
ਅਗਲਾ ਚਾਰ ਸਦੀਆਂ ਦਾ ਰੋਲ ਆਰੰਭ ਹੁੰਦਾ ਹੈ।
ਸਿੱਖ ਪ੍ਰੰਪਰਾ ਅਤੇ ਇਤਿਹਾਸਕ ਵੇਰਵਿਆਂ ਅਨੁਸਾਰ ਦੁਸ਼ਟ ਚੰਦੂ ਨੇ ਗੁਰੂ ਸਾਹਿਬ ਨੂੰ ਆਪਣੀ ਹਵੇਲੀ ਵਿੱਚ ਲਿਜਾ ਕੇ ਤੱਤੀ ਤਵੀ ’ਤੇ
ਬਿਠਾਇਆ, ਸਿਰ ਵਿੱਚ ਰੇਤ ਪਵਾਈ ਅਤੇ ਦੇਗ ਵਿੱਚ ਉਬਾਲ ਕੇ ਅਖੀਰ ਉਨ੍ਹਾਂ ਦਾ ਪਵਿੱਤਰ, ਛਾਲੇ ਛਾਲੇ ਹੋਇਆ ਸਰੀਰ ਦਰਿਆ ਰਾਵੀ ਦੇ
ਹਵਾਲੇ ਕੀਤਾ ਗਿਆ।
ਚੰਦੂ ਦੀ ਦੁਸ਼ਮਣੀ, ਛੇਵੀਂ ਗੁਰੂ ਜੋਤ ਨਾਲ ਵੀ ਲਗਾਤਾਰ ਜਾਰੀ ਰਹੀ, ਜਿਸ ਦਾ ਸਿੱਟਾ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਕਿਲ੍ਹੇ
ਵਿੱਚ ਲਗਭਗ ਢਾਈ ਸਾਲ ਦੀ ਕੈਦ ਦੇ ਰੂਪ ਵਿੱਚ ਨਿਕਲਿਆ। ਪੰਜਾਬ ਦੇ ਸਿੱਖਾਂ ਵਿੱਚ ਫੈਲੀ ਬੇਚੈਨੀ, ਰੂਹਾਨੀ ਕ੍ਰਿਸ਼ਮੇ, ਸਾਈਂ ਮੀਆਂ ਮੀਰ ਦੀ
ਦਖਲਅੰਦਾਜ਼ੀ ਆਦਿ ਦਾ ਸਾਂਝਾ ਸਿੱਟਾ ਜਹਾਂਗੀਰ ਦਾ ਸਿੱਖਾਂ ਪ੍ਰਤੀ ਬਦਲੇ ਰਵੱਈਏ ਦੇ ਰੂਪ ਵਿੱਚ ਨਿਕਲਿਆ। ਜਹਾਂਗੀਰ ਨੇ ਨਾ ਸਿਰਫ ਗੁਰੂ
ਹਰਗੋਬਿੰਦ ਸਾਹਿਬ ਨੂੰ ਹੀ ਰਿਹਾਅ ਕੀਤਾ ਬਲਕਿ ਉਨ੍ਹਾਂ ਦੇ ਹੁਕਮ ’ਤੇ 52 ਹੋਰ ਰਾਜਸੀ ਕੈਦੀ-ਰਾਜਿਆਂ (ਜਿਨ੍ਹਾਂ ਵਿੱਚ ਹਿੰਦੂ ਪਹਾੜੀ ਰਾਜੇ,
ਰਾਜਪੂਤ ਰਾਜੇ ਅਤੇ ਕੁਝ ਮੁਸਲਮਾਨ ਵਿਦਰੋਹੀ ਰਾਜੇ ਵੀ ਸ਼ਾਮਲ ਸਨ) ਨੂੰ ਵੀ ਰਿਹਾਅ ਕੀਤਾ ਗਿਆ। ਜਹਾਂਗੀਰ ਨੇ, ਗੁਰੂ ਸਾਹਿਬ ਨਾਲ
‘ਸਮਝੌਤੇ’ ਦੇ ਤਹਿਤ ਹਤਿਆਰੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ।
ਭਾਈ ਬਿਧੀ ਚੰਦ ਨੇ, ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ, ਉਸ ਨੂੰ ਲਾਹੌਰ ਦੇ ਬਜ਼ਾਰਾਂ ਵਿੱਚ ਹੱਟੀ-ਹੱਟੀ ਮੰਗਤਾ ਬਣਾ ਕੇ ਫੇਰਿਆ ਅਤੇ ਉਸ
ਦੀ ਪੂਰੀ ਛਿਤਰੌਲ ਹੋਈ। ਅਖੀਰ ਉਸ ਦੇ ਭੜਭੁੰਜੇ ਨੇ, (ਜਿਸ ਤੋਂ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਸਿਰ ਵਿੱਚ ਰੇਤ ਪਵਾਈ ਸੀ) ਚੰਦੂ ਦੇ ਸਿਰ
ਵਿੱਚ ਕੜਛਾ ਮਾਰ ਕੇ ਉਸ ਦਾ ਅੰਤ ਕੀਤਾ। ਚੰਦੂ ਦੀ ਕੁੱਤੇ ਵਰਗੀ ਮੌਤ ਦੇ ਬਾਵਜੂਦ, ਉਸ ਦੇ ਲੜਕੇ ਨੇ ਗੁਰੂ ਘਰ ਦਾ ਵਿਰੋਧ ਜਾਰੀ ਰੱਖਿਆ।
ਜਹਾਂਗੀਰ ਦੀ ਮੌਤ ਤੋਂ ਬਾਅਦ, ਸ਼ਾਹਜ਼ਹਾਂ ਦਿੱਲੀ ਦੇ ਤਖਤ ’ਤੇ ਬੈਠਾ। ਉਸ ਦੇ ਸਮੇਂ ਦੌਰਾਨ ਫੇਰ ਸਿੱਖ-ਵਿਰੋਧੀ ਲਾਬੀ ਦਾ ਦਿੱਲੀ ਦਰਬਾਰ ਵਿੱਚ
ਜ਼ੋਰ ਵਧਿਆ। ਸ਼ਾਹਜ਼ਹਾਂ ਦੀਆਂ ਫੌਜਾਂ ਨੇ ਚਾਰ ਲੜਾਈਆਂ, ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਲੜੀਆਂ, ਜਿਨ੍ਹਾਂ ਚਾਰਾਂ ਲੜਾਈਆਂ ਵਿੱਚ ਹੀ
ਸਿੱਖਾਂ ਦੀ ਫਤਹਿ ਹੋਈ। ਇੱਕ ਲੜਾਈ ਵਿੱਚ, ਚੰਦੂ ਦਾ ਲੜਕਾ, ਸਿੱਖ ਫੌਜ ਦੇ ਖਿਲਾਫ ਲੜਦਾ ਹੋਇਆ ਮਾਰਿਆ ਗਿਆ।
ਅੱਜ ਜਿਹੜੇ ਸਿੱਖ ਸਕਾਲਰ ਜਾਂ ਸੁਸ਼ਮਾ ਸਵਰਾਜ ਵਰਗੇ ਭਾਜਪਾ ਦੇ ਨੇਤਾ ਦੁਸ਼ਟ ਚੰਦੂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦੀ ਜ਼ਿੰਮੇਵਾਰੀ ’ਚੋਂ
ਬਿਲਕੁਲ ਬਰੀ ਕਰਨਾ ਚਾਹੁੰਦੇ ਹਨ, ਉਹ ਇਤਿਹਾਸ ਨਾਲ ਦਗਾ ਕਮਾ ਰਹੇ ਹਨ। ਜੇ ਚੰਦੂ ‘ਨਿਰਦੋਸ਼’ ਜਾਂ ‘ਘੱਟ ਦੋਸ਼ੀ’ ਹੁੰਦਾ ਤਾਂ ਸਿੱਖ ਉਸ ਦਾ,
ਲਾਹੌਰ ਦੇ ਬਜ਼ਾਰਾਂ ਵਿੱਚ, ਗੁਰੂ ਸਾਹਿਬ ਦੇ ਸਾਹਮਣੇ, ਉਹ ਹਸ਼ਰ ਨਾ ਕਰਦੇ, ਜਿਹੜਾ ਹਸ਼ਰ ਬਾਅਦ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਨੇ
ਸਰਹਿੰਦ ਦੀ ਫਤਹਿ ਤੋਂ ਬਾਅਦ ਸੁੱਚਾ ਨੰਦ (ਜਿਸ ਨੂੰ ਸਿੱਖ ਝੂਠਾ ਨੰਦ ਸੱਦਦੇ ਸਨ) ਦਾ ਕੀਤਾ। ਸੁੱਚਾ ਨੰਦ ਨੇ ਸਰਹਿੰਦ ਦੀ ਕਚਹਿਰੀ ਵਿੱਚ -
‘ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਹਨ’ ਦੀ ਟਿੱਪਣੀ ਨਾਲ ਹਾਕਮ ਵਜੀਦ ਖਾਂ ਨੂੰ, ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ
ਫਤਹਿ ਸਿੰਘ) ਦੀ ਸ਼ਹਾਦਤ ਲਈ ਤਿਆਰ ਕੀਤਾ ਸੀ। ਜਿਵੇਂ ਉਸ ਜ਼ਮਾਨੇ ’ਚ ਚੰਦੂ ਤੇ ਸੁੱਚਾ ਨੰਦ ਨੇ ਸਿੱਖ ਵਿਰੋਧੀ ਲਾਬੀ ਕਰਕੇ ਸਿੱਖਾਂ ’ਤੇ
ਜ਼ੁਲਮ ਢੁਹਾਏ, ਅੱਜ ਉਸੇ ਚੰਦੂ ਤੇ ਸੁੱਚਾ ਨੰਦ ਦੀ ਔਲਾਦ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਤੱਕ ਸਿੱਖ ਵਿਰੋਧੀ ਲਾਬੀ ਕਰਕੇ ਸਿੱਖਾਂ ਵਿਰੁੱਧ
ਉਨ੍ਹਾਂ ਦੇ ਕੰਨ ਭਰ ਰਹੀ ਹੈ।
ਦਸਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿੱਚ (ਜਿਹੜਾ ਕਿ ਦੀਨੇ-ਕਾਂਗੜ ਤੋਂ
ਲਿਖਿਆ ਸੀ) ਇੱਕ ਉਹ ਤੱਥ ਬਿਆਨਿਆ ਸੀ, ਜਿਹੜਾ ਕਿ ਬ੍ਰਾਹਮਣਵਾਦੀਆਂ ਨੂੰ, ਸਿੱਖੀ ਦੇ ਪ੍ਰਤੱਖ ਦੁਸ਼ਮਣ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਗੁਰੂ
ਸਾਹਿਬ ਨੇ ਫਾਰਸੀ ਵਿੱਚ ਲਿਖਿਆ -ਮਨਮ ਕੁਸ਼ਤਰ ਅਮ ਕੋਰੀਆ ਬੁਤ-ਪ੍ਰਸਤ!
ਕਿ ਓ ਬੁੱਤ-ਪ੍ਰਸੰਦੋ ਮਨ ਬੁੱਤ-ਸ਼ਿਕਸਤ!
ਭਾਵ ‘ਮੈਨੂੰ ਬੁੱਤਾਂ ਦੀ ਪੂਜਾ ਕਰਨ ਵਾਲੇ (ਬੁੱਤ ਪ੍ਰਸਤ) ਪਹਾੜੀ (ਹਿੰਦੂ) ਰਾਜਿਆਂ ਨੂੰ ਸਜ਼ਾ-ਯਾਫਤਾ ਕਰਨ ਦਾ ਅਕਾਲ ਪੁਰਖ ਨੇ ਮਾਣ
ਬਖਸ਼ਿਆ ਹੈ। ਇਹ ਹਿੰਦੂ ਰਾਜੇ, ਬੁੱਤਾਂ ਦੀ ਪੂਜਾ ਕਰਨ ਵਾਲੇ (ਮੂਰਤੀ ਪੂਜਕ) ਹਨ ਅਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ (ਮੂਰਤੀ ਭੰਜਕ) ਹਾਂ।’
ਮਹਾਨ-ਕੋਸ਼ ਦੇ ਲਿਖਾਰੀ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਆਪਣੀ ਪ੍ਰਸਿੱਧ ਪੁਸਤਕ ‘ਹਮ ਹਿੰਦੂ ਨਹੀਂ’ (ਜੋ ਕਿ ਪਹਿਲੀ ਵਾਰ
1898 ਵਿੱਚ ਪ੍ਰਕਾਸ਼ਿਤ ਹੋਈ ਸੀ) ਦੇ ਪੰਨਾ 85 ’ਤੇ ਲਿਖਦੇ ਹਨ - ‘‘ਇਤਿਹਾਸ ਲਿਖਣ ਵਾਲਿਆਂ ਨੇ ਹਾਥੀ, ਤੰਬੂ ਆਦਿਕ ਸਮਾਨ ਨਾ ਦੇਣ
ਕਰਕੇ, ਸਤਿਗੁਰਾਂ ਦਾ ਪਹਾੜੀ ਰਾਜਿਆਂ ਨਾਲ ਜੋ ਵਿਰੋਧ ਲਿਖਿਆ ਹੈ, ਸੋ ਗੌਣ ਕਾਰਨ ਹੈ। ਮੁੱਖ ਵਿਰੋਧ ਦਾ ਕਾਰਨ ਖਾਲਸਾ ਧਰਮ ਦੀ ਸਿੱਖਿਆ
ਸੀ, ਜੋ ਮੂਰਤੀ ਪੂਜਕ ਮੱਤ ਦੇ ਵਿਰੁੱਧ ਸੀ। ਦਬਿਸਤਾਨਿ ਮਜ਼ਾਰਸ ਵਿੱਚ ਲਿਖਿਆ ਹੈ - ‘ਨਾਨਕ ਪੰਥੀ ਜੋ ਗੁਰੂ ਦੇ ਸਿੱਖ ਹਨ, ਉਹ ਬੁੱਤ ਅਰ
ਬੁੱਤਖਾਨਿਆਂ ਪਰ ਨਿਸਚਾ ਨਹੀਂ ਰੱਖਦੇ।’ ਸੋ ਜ਼ਾਹਰ ਹੈ ਕਿ ਬ੍ਰਾਹਮਣਵਾਦੀ ਸ਼ਕਤੀਆਂ ਦੇ ਪ੍ਰਤੀਨਿਧ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ,
ਇਕੱਠੇ ਹੋ ਕੇ ਜਿਹੜਾ ਕਾਰਾ 1685-86 ਵਿੱਚ ਭੰਗਾਣੀ ਦੇ ਮੈਦਾਨ ਵਿੱਚ ਕਰਨਾ ਚਾਹਿਆ ਸੀ, ਜਿਸ ਵਿੱਚ ਉਹ ਪੂਰੀ ਤਰ੍ਹਾਂ ਅਸਫਲ ਹੋਏ
ਸਨ, ਠੀਕ ਤਿੰਨ ਸਦੀਆਂ ਬਾਅਦ, ਜੂਨ 1984 ਵਿੱਚ ਉਹ ਹੀ ਕਰਤੂਤ ਇਨ੍ਹਾਂ ਬੁੱਤ-ਪ੍ਰਸਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ
ਇਤਿਹਾਸਕ ਗੁਰਦੁਆਰਿਆਂ ’ਤੇ ਟੈਂਕਾਂ-ਤੋਪਾਂ ਨਾਲ ਹਮਲਾ ਕਰਕੇ ਕਰ ਵਿਖਾਇਆ।
ਹਰਿਮੰਦਰ ਦੇ ਬੂਹੇ, ਆਪਣੇ ਪੰਜਵੇਂ ਪ੍ਰੀਤਮ ਦੀ ਸ਼ਹੀਦੀ ਯਾਦ ਮਨਾਉਂਦਿਆਂ, ਸਿੱਖ ਸੰਗਤਾਂ ਨੂੰ ਆਪ ਹੀ ਸ਼ਹੀਦੀਆਂ ਦਾ ਜਾਮ ਪੀਣਾ
ਪਿਆ। ਦਿੱਲੀ ਦੇ ਬੁੱਤਪ੍ਰਸਤ ਹਾਕਮਾਂ ਨੇ ਐਸਾ ਪਾਪ ਵਰਤਾਇਆ ਕਿ ਮੱਸਾ ਰੰਘੜ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮਾਂ ਨੂੰ ਵੀ ਮਾਤ ਪਾ
ਦਿੱਤੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਅਤੇ ਦਰਜਨਾਂ ਹੋਰ ਸਿੰਘਾਂ ਨੇ ਸੂਰਬੀਰਤਾ ਦੇ
ਜ਼ੌਹਰ ਦਿਖਾ ਕੇ ਸ਼ਹੀਦੀਆਂ ਪਾਈਆਂ। ਜੇ ਬੁੱਤ ਪ੍ਰਸਤਾਂ ਨੇ ਆਪਣੇ ‘ਅਸਲ ਇਰਾਦੇ’ ਨੂੰ ਇਸ ਹਮਲੇ ਨਾਲ ਜ਼ਾਹਰ ਕੀਤਾ ਤਾਂ ਗੁਰੂ ਅਰਜਨ
ਸਾਹਿਬ ਦੇ ਪੁੱਤਰ-ਪੁੱਤਰੀਆਂ ਨੇ ਵੀ ਪ੍ਰੀਤਮ ਗੁਰੂ ਦੀ ਡਗਰ ’ਤੇ ਚੱਲਦਿਆਂ ਪਿਛਲੇ 26 ਸਾਲਾਂ ਤੋਂ ਸ਼ਹੀਦੀਆਂ ਦੀ ਝੜੀ ਲਗਾਤਾਰ ਲਾਈ ਹੋਈ
ਹੈ। ਬੀਤੇ ਢਾਈ ਦਹਾਕਿਆਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋ ਚੁੱਕੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਅਜੇ ਵੀ
ਜੇਲ੍ਹਾਂ ਵਿੱਚ ਬੰਦ ਹਨ।
16 ਜੂਨ ਨੂੰ, ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਦਿਨ ਮਨਾਉਣਾ ਹੈ। ਜੇ ਸਤਾਰਵੀਂ ਸਦੀ
(1606) ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ, ਸ਼ੁਰੂ ਹੋਇਆ ਸਫਰ, ਅਠਾਰਵੀਂ ਸਦੀ ਵਿੱਚ ਖਾਲਸਾ ਪੰਥ ਵਲੋਂ ਰਾਜ-ਭਾਗ ਹਾਸਲ
ਕਰਕੇ, ਮੁਗਲੀਆ ਰਾਜ ਦੀ ਜੜ੍ਹ ਪੁੱਟ ਦੇਣ ਨਾਲ ਅਤੇ ਅਫਗਾਨਾਂ ਦੇ ਘਰ ਤੱਕ ਪਹੁੰਚ ਕੇ (ਜਮਰੌਦ) ਉਨ੍ਹਾਂ ਨੂੰ ਸਬਕ ਸਿਖਾਉਣ ਤੱਕ ਦੇ ‘¦ਮੇ
ਜ਼ੇਰੇ’ ਵਾਲਾ ਸੀ ਤਾਂ ਅੱਜ ਦੇ ਸਮੇਂ ਅੰਦਰ 3 ਜੂਨ, 1984 ਨੂੰ ਬੁੱਤ-ਪ੍ਰਸਤ ਦਿੱਲੀ ਹਾਕਮਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਬੋਲੇ ਹਮਲੇ ਦਾ ਜਵਾਬ
ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਦਿੱਤਾ ਜਾ ਸਕੇਗਾ। ਜੰਗ ਅਜੇ ਜਾਰੀ ਹੈ..... ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਵੈੱਬ-ਸਾਈਟ ’ਤੇ ਉੱਕਰੀ ਇਹ
ਲਿਖਤ ਸਿੱਖ ਜਜ਼ਬਿਆਂ ਦੀ ਠੀਕ ਤਰਜਮਾਨੀ ਕਰਦੀ ਹੈ
ਤੇਰੇ ਝੰਡਿਆਂ ਦੀ ਥਾਵੇਂ ਜੋ ਝੁੱਲਦੇ ਨੇ ਝੰਡੇ,
ਪਾੜਾਂਗੇ, ਸਾੜਾਂਗੇ, ਦਰਿਆਵਾਂ ਵਿੱਚ ਰੋੜਾਂਗੇ।
ਤੇਰੇ ਹੁਕਮਾਂ ਦਾ ਵੇਖੀਂ ਫਿਰ ਰਾਜ ਹੋਵੇਗਾ,
ਤੇਰੀ ਲਹੂ ਲਿੱਬੜੀ ਕੌਮ ਦੇ ਸਿਰ ਤਾਜ ਹੋਵੇਗਾ।
‘‘ਭਾਰਤੀ ਜ਼ਾਲਮਾਂ ਦੀਆਂ ਕੈਨੇਡੀਅਨ ਕਾਲੀਆਂ ਸੂਚੀਆਂ ਬਨਾਮ
ਅਖੌਤੀ ‘ਭਾਰਤੀ ਲੋਕਤੰਤਰ’ ਦੀਆਂ ਸਿੱਖ ਵਿਰੋਧੀ ਨੀਤੀਆਂ’’
ਪਿਛਲੇ ਦਿਨੀਂ, ਭਾਰਤ-ਕੈਨੇਡਾ ਸਬੰਧਾਂ ਵਿੱਚ ਇੰਨੀ ਕੁੜੱਤਣ ਆਈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ, ਦਿੱਲੀ ਸਥਿਤ ਕੈਨੇਡੀਅਨ
ਹਾਈ ਕਮਿਸ਼ਨਰ ਨੂੰ ਤਲਬ ਕਰਕੇ, ਆਪਣਾ ਰੋਸ ਜ਼ਾਹਰ ਕੀਤਾ। ਕੂਟਨੀਤੀ ਦੇ ਖੇਤਰ ਵਿੱਚ ਅੰਬੈਸਡਰ ਨੂੰ ਤਲਬ ਕਰਨਾ, ਅੰਬੈਸਡਰ ਨੂੰ ਦੇਸ਼ ’ਚੋਂ
ਬਾਹਰ ਕੱਢਣ ਤੋਂ ‘ਇੱਕ ਕਦਮ ਘੱਟ’ ਸਮਝਿਆ ਜਾਂਦਾ ਹੈ। ਇਹ ਵੀ ਐਨ ਉਸ ਮੌਕੇ ਕੀਤਾ ਗਿਆ ਜਦੋਂਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ
ਸਿੰਘ, ਕੁਝ ਹਫਤਿਆਂ ਬਾਅਦ ਜੀ-8 ਅਤੇ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨਾਂ ਵਿੱਚ ਸ਼ਮੂਲੀਅਤ ਕਰਨ ਲਈ, ਆਪਣੀ ਪਹਿਲੀ ਕੈਨੇਡਾ ਫੇਰੀ
’ਤੇ ਆ ਰਹੇ ਹਨ। ਆਖਰ ਇੱਕਦਮ ਐਸਾ ਕੀ ਹੋਇਆ ਕਿ ਕੁਝ ਹਫ਼ਤੇ ਪਹਿਲਾਂ, ਜਿਸ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੋਂ ਮਨਮੋਹਣ
ਸਿੰਘ, ‘ਖਾਲਿਸਤਾਨੀ ਅਲਗਾਵਾਦੀਆਂ’ ਨੂੰ ਨੱਥ ਪਾਉਣ ਦੀ ਮੰਗ ਕਰ ਰਹੇ ਸਨ (ਵਾਸ਼ਿੰਗਟਨ ਡੀ. ਸੀ. ਵਿਚਲੀ ਸੰਖੇਪ ਮੁਲਾਕਾਤ ਦੌਰਾਨ) ਹੁਣ
ਭਾਰਤੀ ਹਾਕਮ ਉਸੇ ਕੈਨੇਡਾ ਨੂੰ ‘ਲਾਲ ਅੱਖਾਂ’ ਵਿਖਾ ਰਹੇ ਹਨ। ਇਹ ‘ਸਲਾਮ ਜਵਾਬ ਦੋਵੇਂ ਕਰੇ, ਮੁਢੋਂ ਘੁਥਾ ਜਾਇ’ ਵਾਲੀ ਸਥਿਤੀ ਕਿਉਂਕਰ
ਬਣੀ?
ਇਸ ਘਟਨਾਕ੍ਰਮ ਦੀ ਪਹਿਲੀ ਖਬਰ ਪ੍ਰਧਾਨ ਮੰਤਰੀ ਦੀ ਟੀਮ ਨਾਲ, ਆਉਣ ਵਾਲੇ, ਇੱਕ ਆਈ. ਬੀ. (ਇੰਟੈਲੀਜੈਂਸ ਬਿਊਰੋ) ਦੇ ਪ੍ਰਮੁੱਖ
ਅਧਿਕਾਰੀ ਨੂੰ, ਕੈਨੇਡਾ ਵਲੋਂ ਵੀਜ਼ਾ ਦੇਣ ਤੋਂ ਇਨਕਾਰ ਕਰਨ ਨਾਲ ਸਾਹਮਣੇ ਆਈ। ਫਿਰ ਉਨ੍ਹਾਂ ਸ਼ਿਕਾਇਤਕਰਤਾਵਾਂ ਦੀ ¦ਬੀ ਲਾਈਨ ਲੱਗ
ਗਈ, ਜਿਨ੍ਹਾਂ ਨੂੰ ਪਿਛਲੇ ਦੋ ਵਰ੍ਹਿਆਂ ਦੌਰਾਨ ਕੈਨੇਡਾ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਬਾਰਡਰ ਸਕਿਉਰਿਟੀ ਫੋਰਸ
ਦਾ ਫਤਿਹ ਸਿੰਘ ਪੰਧੇਰ, ਪਟਿਆਲੇ ਦਾ ਸੀਨੀਅਰ ਪੁਲਿਸ ਕਪਤਾਨ ਐਸ. ਐਸ. ਖੱਟੜਾ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ (ਕ੍ਰਾਈਮ)
ਰਾਜਨ ਗੁਪਤਾ ਆਦਿ ਸ਼ਾਮਲ ਹਨ। ਭਾਰਤੀ ਮੀਡੀਏ ਨੇ, ਆਪਣੀ ਆਦਤ ਅਨੁਸਾਰ ਕੈਨੇਡਾ ਦੇ ਖਿਲਾਫ ਹਾਲ ਪਾਹਰਿਆ ਕੀਤੀ। ਸਰਕਾਰੀ
ਹਲਕਿਆਂ ਨੇ ਇਹ ਧਮਕੀ ਵੀ ਦਿੱਤੀ ਕਿ ਕੈਨੇਡਾ ਦੇ ਜਿਹੜੇ ਅਧਿਕਾਰੀ ਅਤੇ ਅਮਲਾ ਫੈਲਾ ਦਿੱਲੀ ਰਾਹੀਂ ਅਫਗਾਨਿਸਤਾਨ ਜਾਂਦਾ ਹੈ (ਕਿਉਂਕਿ
ਕੈਨੇਡੀਅਨ ਫੌਜੀ ਅਫਗਾਨਿਸਤਾਨ ਵਿੱਚ ਤਾਇਨਾਤ ਨੈਟੋ ਫੋਰਸ ਦਾ ਹਿੱਸਾ ਹਨ) ਉਨ੍ਹਾਂ ਨੂੰ ਭਾਰਤ ਵਿੱਚ ਦਾਖਲੇ ਦੀ ਇਜ਼ਾਜ਼ਤ ਨਹੀਂ ਦਿੱਤੀ
ਜਾਵੇਗੀ। ਸਿੱਖ ਹਲਕਿਆਂ ਵਿੱਚ ਖੁਸ਼ੀ ਦਾ ਇਜ਼ਹਾਰ ਹੋਇਆ ਕਿ ਚਲੋ ਆਖਿਰ, 26 ਸਾਲ ਬਾਅਦ ਕਿਸੇ ਮੁਲਕ ਨੇ ਮਨੁੱਖੀ ਹੱਕਾਂ ਦੇ ਮੁੱਦੇ ਨੂੰ
ਅਧਾਰ ਬਣਾ ਕੇ, ਕੁਝ ਭਾਰਤੀ ਜ਼ਾਲਮਾਂ ਦੀ ਸ਼ਨਾਖਤ ਤਾਂ ਕੀਤੀ ਹੈ। ਕੁਝ ਕੁ ਨੇ ਆਪਣੀਆਂ ਪਿੱਠਾਂ ਵੀ ਥਾਪੜੀਆਂ ਕਿ ਸਾਡੀਆਂ ‘ਰਿਪੋਰਟਾਂ’ ਜਾਂ
‘ਯਤਨਾਂ’ ਨੂੰ ਹੀ ‘ਬੂਰ’ ਪਿਆ ਹੈ। ਇਹ ਵੀ ਇੱਕ ਤੱਥ ਹੈ ਕਿ ਜਿਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ
ਪੰਜਾਬ ਪੁਲਿਸ, ਇੰਟੈਲੀਜੈਂਸ ਬਿਊਰੋ, ਭਾਰਤੀ ਫੌਜ ਅਤੇ ਬਾਰਡਰ ਸਕਿਉਰਿਟੀ ਫੋਰਸ ਦੇ ਅਧਿਕਾਰੀ-ਮੁਲਾਜ਼ਮ ਸ਼ਾਮਲ ਹਨ।
ਇਸ ਸਮੁੱਚੇ ਘਟਨਾਕ੍ਰਮ ਦੀ ਹਕੀਕਤ ਜਾਂ ਬੁਨਿਆਦ ਕੀ ਹੈ? ਵੈਸੇ ਕੈਨੇਡਾ ਦਾ ਸ਼ੁਮਾਰ, ਦੁਨੀਆ ਦੇ ਕੁਝ ਉਨ੍ਹਾਂ ਦੇਸ਼ਾਂ ਵਿੱਚ ਹੁੰਦਾ ਹੈ,
ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਪਿੜ ਵਿੱਚ ਆਪਣੀ ਵਧੀਆ ‘ਅੰਤਰਰਾਸ਼ਟਰੀ ਛਵੀ’ ਬਣਾਈ ਹੋਈ ਹੈ। ਕੈਨੇਡਾ ਜਿਥੇ ਨੀਊਕਲੀਅਰ ਹਥਿਆਰਾਂ ਤੋਂ
ਰਹਿਤ ਦੇਸ਼ ਹੈ, ਉਥੇ ਕੈਨੇਡਾ ਨੇ ਅਮਰੀਕਾ ਦੇ ਭਾਰੀ ਦਬਾਅ ਦੇ ਬਾਵਜੂਦ, ਇਰਾਕ ਵਿੱਚ ਆਪਣੀਆਂ ਫੌਜਾਂ ਭੇਜਣ ਤੋਂ ਇਨਕਾਰ ਕਰ ਦਿੱਤਾ
ਸੀ। ਕੈਨੇਡਾ ਨੇ, ਦੁਨੀਆ ਭਰ ਦੇ ਦੇਸ਼ਾਂ ਵਿੱਚ ਜਬਰ-ਜ਼ੁਲਮ ਦਾ ਸ਼ਿਕਾਰ ਲੋਕਾਂ ਨੂੰ ‘ਪਨਾਹ’ ਦੇਣ ਵਿੱਚ ਵੀ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਹੈ,
ਇਨ੍ਹਾਂ ਸਿਆਸੀ ਪਨਾਹਗੀਰਾਂ ਵਿੱਚ, ਕਈ ਸਿੱਖ ਨੌਜਵਾਨ ਤੇ ਬੀਬੀਆਂ ਵੀ ਸ਼ਾਮਲ ਹਨ। ਜੂਨ-1984 ਦੇ ਘੱਲੂਘਾਰੇ ਤੋਂ ਬਾਅਦ ਕੈਨੇਡਾ
ਸਰਕਾਰ ਦੀ ਸਿੱਖਾਂ ਨਾਲ ਕਿਤੇ ਜ਼ਿਆਦਾ ਹਮਦਰਦੀ ਹੁੰਦੀ ਜੇਕਰ ਭਾਰਤੀ ਖੁਫੀਆ ਏਜੰਸੀਆਂ 1985 ਵਿੱਚ ‘ਏਅਰ ਇੰਡੀਆ ਧਮਾਕੇ’ ਦੀ
ਨਿਖੇਧੀਯੋਗ, ਕਾਲੀ ਕਰਤੂਤ ਨੂੰ ਅੰਜ਼ਾਮ ਨਾ ਦਿੰਦੀਆਂ। ਇਸ ਦੇ ਬਾਵਜੂਦ ਬੀ. ਸੀ. ਸੁਪਰੀਮ ਕੋਰਟ ਨੇ, ਇਸ ਕੇਸ ਦੇ ਅਖੌਤੀ ਦੋਸ਼ੀਆਂ ਨੂੰ ਬਰੀ
ਕਰਕੇ ਇਹ ਸੁਨੇਹਾ ਦਿੱਤਾ ਕਿ ‘ਨਿਰਪੱਖ ਅਦਾਲਤ’ ਦਾ ਮਤਲਬ ਕੀ ਹੁੰਦਾ ਹੈ। ਇਉਂ ਸਿਰਫ ਕੈਨੇਡਾ ਵਰਗੇ ਦੇਸ਼ ਵਿੱਚ ਹੀ ਸੰਭਵ ਹੋ ਸਕਦਾ ਹੈ।
ਸਿੱਖ ਕੌਮ ਦੇ ਸਿਰ ਤੋਂ, ਏਅਰ ਇੰਡੀਆ ਦੀ ‘ਲਟਕਦੀ ਤਲਵਾਰ’ ਚੁੱਕੀ ਜਾਣ ਤੋਂ ਬਾਅਦ, ਭਾਰਤ ਸਰਕਾਰ ਦੀਆਂ ਏਜੰਸੀਆਂ, ਸਿੱਖਾਂ ਨੂੰ
ਬਦਨਾਮ ਕਰਨ ਲਈ ਲਗਾਤਾਰਤਾ ਨਾਲ ਕੈਨੇਡਾ ਵਿੱਚ ਕੋਈ ਨਾ ਕੋਈ ‘ਇਸ਼ੂ’ ਮਘਦਾ ਰੱਖ ਰਹੀਆਂ ਹਨ। ਇਹ ਦੁਖਦਾਈ ਹੈ ਕਿ ਉੱਜਲ ਦੁਸਾਂਝ
ਅਤੇ ਦੀਪਕ ਓਬਰਾਏ ਵਰਗੇ ਕੈਨੇਡੀਅਨ ਸਿਆਸੀ ਨੇਤਾ ਵੀ, ਕੈਨੇਡੀਅਨ ਹਿਤਾਂ ਨੂੰ ਪਹਿਲ ਦੇਣ ਨਾਲੋਂ, ਭਾਰਤੀ ਸਿਸਟਮ ਦੇ ਹੱਥਠੋਕਿਆਂ ਦਾ
ਰੋਲ ਅਦਾ ਕਰ ਰਹੇ ਹਨ।
ਭਾਰਤੀ ਬੁੱਚੜਾਂ ਨੂੰ ਵੀਜ਼ਾ ਨਾ ਦੇਣ ਦੇ ਫੈਸਲੇ ਦੀਆਂ ਜੜ੍ਹਾਂ, ਕੈਨੇਡਾ ਵਲੋਂ 2002 ਵਿੱਚ ਪਾਸ ਕੀਤੇ ਗਏ ‘ਇਮੀਗਰੇਸ਼ਨ ਐਂਡ ਰਫਿਊਜ਼ੀ
ਪ੍ਰੋਟੈਕਸ਼ਨ ਐਕਟ’ ਵਿੱਚ ਹਨ, ਜਿਸ ਨੂੰ ਲਗਭਗ ਦੋ ਸਾਲ ਪਹਿਲਾਂ ਤੋਂ ਗੰਭੀਰਤਾ ਨਾਲ ਲਾਗੂ ਕੀਤਾ ਗਿਆ ਹੈ। ਇਸ ਐਕਟ ਦੀ ਧਾਰਾ 35 (1)
(ਏ) ਅਨੁਸਾਰ, ‘ਜਿਨ੍ਹਾਂ ਲੋਕਾਂ ਨੇ ਕੈਨੇਡਾ ਤੋਂ ਬਾਹਰ ਕੋਈ ਐਸੀ ਕਾਰਵਾਈ ਕੀਤੀ ਹੋਵੇ, ਜਿਹੜੀ ਕਿ ਨਸਲਘਾਤ, ਜੰਗੀ ਜ਼ੁਰਮ ਜਾਂ ਮਨੁੱਖਤਾ
ਦੇ ਖਿਲਾਫ ਜ਼ੁਰਮਾਂ (ਜੈਨੋਸਾਈਡ, ਵਾਰ ਕਰਾਈਮਜ਼ ਔਰ ਕਰਾਈਮਜ਼ ਅਗੇਂਸਟ ਹਿਊਮੈਨਟੀ) ਦੀ ਸ਼੍ਰੇਣੀ ਵਿੱਚ ਆਉਂਦੀ ਹੈ, ਕੈਨੇਡਾ ਵਿੱਚ ਦਾਖਲ
ਹੋਣ ਲਈ ਅਯੋਗ ਹਨ।’ ਇਸ ਕਾਨੂੰਨ ਦੀ ਰੌਸ਼ਨੀ ਵਿੱਚ, ਕੈਨੇਡਾ ਦਾ ਵੀਜ਼ਾ ਲੈਣ ਲਈ ਜਿਹੜਾ ਅਰਜ਼ੀ-ਫਾਰਮ ਹੈ, ਉਸ ਵਿੱਚ ਸੁਰੱਖਿਆ
ਅਧਿਕਾਰੀਆਂ, ਮੁਲਾਜ਼ਮਾਂ (ਭਾਵੇਂ ਉਹ ਨੌਕਰੀ ਵਿੱਚ ਹਨ ਜਾਂ ਰਿਟਾਇਰ ਹੋ ਚੁੱਕੇ ਹਨ) ਨੂੰ ਹੇਠ ਲਿਖੇ ਅਨੁਸਾਰ ਸਵਾਲਾਂ ਦਾ ਜਵਾਬ ਦੇਣਾ ਪੈਂਦਾ
ਹੈ -
* ਕਿੱਥੇ-ਕਿੱਥੇ ਨੌਕਰੀ ਕੀਤੀ, ਯੂਨਿਟਾਂ ਦਾ ਨਾਂ, ਕਿੱਥੇ ਸਥਿਤ ਹਨ, ਨਿਭਾਈ ਗਈ ਡਿਊਟੀ ਦਾ ਵੇਰਵਾ, ਉੱਚ-ਅਧਿਕਾਰੀਆਂ ਦਾ ਨਾਂ
ਅਤੇ ਕਿੰਨਾ ਸਮਾਂ ਉਸ ਅਹੁਦੇ ’ਤੇ ਤਾਇਨਾਤੀ ਰਹੀ।
* ਤੁਹਾਡੇ ਉੱਚ ਅਧਿਕਾਰੀ ਦਾ ਨਾਂ, ਅਹੁਦਾ ਕੀ ਸੀ ਅਤੇ ਤੁਹਾਡੀ ਯੂਨਿਟ ਦਾ ਵੇਰਵਾ...।
* ਕੀ ਤੁਹਾਡੀ ‘ਯੂਨਿਟ’ ਨੇ ਕਦੀ ਕਿਸੇ ‘ਬਗਾਵਤ’ ਨੂੰ ਦਬਾਉਣ ਵਿੱਚ ਹਿੱਸਾ ਪਾਇਆ? ਜੇ ਜਵਾਬ ‘ਹਾਂ’ ਵਿੱਚ ਹੈ ਤਾਂ ਹਿ ਕਦੋਂ ਤੇ ਕਿੱਥੇ
ਹੋਇਆ? ਇਨ੍ਹਾਂ ‘ਅਪਰੇਸ਼ਨਾਂ’ ਦੌਰਾਨ, ਆਪਣੇ ਰੋਲ ਬਾਰੇ ਦੱਸੋ।
* ਕੀ ਤੁਹਾਡੀ ਯੂਨਿਟ ਨੇ ਫੜੇ ਗਏ ਬਾਗੀਆਂ ਦੀ ‘ਪੁੱਛਗਿੱਛ’ (ਇਨਟੈਰੋਗੇਸ਼ਨ) ਵਿੱਚ ਹਿੱਸਾ ਲਿਆ? ਜੇ ਜਵਾਬ ‘ਹਾਂ’ ਵਿੱਚ ਹੈ, ਤਾਂ ਦੱਸੋ
ਕਿ ਪੁੱਛਗਿੱਛ ਦੇ ਤਰੀਕੇ ਕੀ ਸਨ ਤੇ ਤੁਹਾਡਾ ਉਸ ਪੁੱਛਗਿੱਛ ਵਿੱਚ ਕੀ ਰੋਲ ਸੀ ਅਤੇ ਤੁਸੀਂ ਕਿਸ ਕਿਸਮ ਦੇ ਸਵਾਲ ਪੁੱਛੇ?
* ਕੀ ਤੁਸੀਂ ਅਪਰੇਸ਼ਨ ‘ਬਲਿਊ ਸਟਾਰ’ ਵਿੱਚ ਸ਼ਾਮਲ ਸੀ?
* ਹੋਰ ਤੁਹਾਡੀਆਂ ਕੀ ਡਿਊਟੀਆਂ ਸਨ ( ਜਾਂ ਹਨ) ਗ੍ਰਿਫਤਾਰੀਆਂ, ਮੁਕਾਬਲਿਆਂ, ਗ੍ਰਿਫਤਾਰੀਆਂ, ਪੁੱਛਗਿੱਛ ਅਤੇ ਹੋਰ ਸਬੰਧਿਤ
ਵੇਰਵਿਆਂ ਸਬੰਧੀ ਪੂਰੀ ਜਾਣਕਾਰੀ ਦਿਓ।
ਪਾਠਕਜਨ ਉਪਰੋਕਤ ‘ਵੇਰਵਿਆਂ’ ਦੀ ਰੌਸ਼ਨੀ ਵਿੱਚ ਜਿਹੜੇ ਸ਼ੱਕੀ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਪਛਾਣ ਹੋਈ, ਉਨ੍ਹਾਂ ਨੂੰ ਵੀਜ਼ਾ ਦੇਣ
ਤੋਂ ਇਨਕਾਰ ਕੀਤਾ ਗਿਆ। ਇਹ ਖੁਸ਼ੀ ਦੀ ਗੱਲ ਹੈ ਕਿ ਕੈਨੇਡੀਅਨ ਇਮੀਗਰੇਸ਼ਨ ਨੇ ਇਸ ਲਿਸਟ ਵਿੱਚ ‘ਘੱਲੂਘਾਰਾ ਜੂਨ-1984’ ਦੀ ਵੱਖਰੀ
ਪਛਾਣ ਵਾਲਾ ਕਾਲਮ ਬਣਾਇਆ ਹੈ, ਅਤੇ ਇਸ ਤਰ੍ਹਾਂ ਸਿੱਖ ਕੌਮ ਦੇ ਖਿਲਾਫ ਭਾਰਤ ਸਰਕਾਰ ਵਲੋਂ ਕੀਤੇ ਗਏ ਖੌਫਨਾਕ ਘੱਲੂਘਾਰੇ ਨੂੰ ਘੱਟੋ-
ਘੱਟ ਤਸਲੀਮ ਤਾਂ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਕੈਨੇਡੀਅਨ ਸਿੱਖਾਂ ਨੂੰ, ਕੈਨੇਡਾ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣੀ ਚਾਹੀਦੀ ਹੈ
ਕਿ ਉਹ ਭਾਰਤ ਸਰਕਾਰ ਦੇ ਕਿਸੇ ਵੀ ਦਬਾਅ ਨੂੰ ਬਿਲਕੁਲ ਨਾ ਕਬੂਲਣ ਅਤੇ ਸਖਤੀ ਨਾਲ ਵੀਜ਼ਾ-ਕਾਨੂੰਨ ਦੀ ਪਾਲਣਾ ਕਰਵਾਉਣ।
ਹੁਣ ਗੱਲ ਉਸ ਭਾਰਤੀ ਸਿਸਟਮ ਦੀ ਕਰਦੇ ਹਾਂ, ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ‘ਵੱਡਾ ਲੋਕਤੰਤਰ’ ਹੋਣ ਦਾ ਖੋਖਲਾ
ਦਾਅਵਾ ਕਰਦਾ ਹੈ। ਪਿਛਲੇ 26 ਸਾਲਾਂ ਵਿੱਚ, ਇਸ ‘ਢਾਂਚੇ’ ਨੇ ਸਿੱਖ ਕੌਮ ਦੀ ਪੂਰੀ ਇੱਕ ਨਸਲ ਹੀ ਮਾਰ ਮੁਕਾਈ ਹੈ। ਮਰਨ ਵਾਲਿਆਂ ਅਤੇ
‘ਗਾਇਬ ਕੀਤਿਆਂ’ ਦੀ ਗਿਣਤੀ ਲੱਖਾਂ ਵਿੱਚ ਹੈ ਪਰ ਇਸ ਸਬੰਧੀ ਨਾ ਉਦੋਂ ਤੇ ਨਾ ਹੀ ਹੁਣ ਕੋਈ ਅਪੀਲ-ਵਕੀਲ-ਦਲੀਲ ਦੀ ਗੁੰਜਾਇਸ਼ ਹੈ।
ਇਸ ਨਸਲਕੁਸ਼ੀ ਦੇ ਖਿਲਾਫ ਪ੍ਰਦੇਸਾਂ ਵਿੱਚ ਆਵਾਜ਼ ਉਠਾਉਣ ਵਾਲੇ ਸਿੱਖਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ‘ਬਲੈਕ ਲਿਸਟ’ ਕਰਕੇ, ਉਨ੍ਹਾਂ ਦੀ
ਦੇਸ਼-ਵਾਪਸੀ ’ਤੇ ਪਾਬੰਦੀ ਲਾ ਦਿੱਤੀ ਗਈ। ਇਸ ਬਲੈਕ-ਲਿਸਟ ਨੀਤੀ ਨੂੰ ਭਾਰਤ ਦੀਆਂ ਅੱਡ-ਅੱਡ ਸਰਕਾਰਾਂ ‘ਖਾਲਿਸਤਾਨ ਲਹਿਰ’ ਦਾ ਲੱਕ
ਤੋੜਨ ਲਈ ‘ਗਾਜਰ ਅਤੇ ਸੋਟੀ’ (ਕੈਰਟ ਐਂਡ ਸਟਿੱਕ ਪਾਲਿਸੀ) ਨੀਤੀ ਵਾਂਗ ਵਰਤ ਰਹੀਆਂ ਹਨ। ਕੈਨੇਡਾ ਦੀ ਸਰਕਾਰ ਤੱਕ ਪਹੁੰਚ ਕਰਕੇ ਇਹ
ਸੁਨੇਹਾ ਦਿੱਤਾ ਜਾਣਾ ਚਾਹੀਦਾ ਹੈ ਕਿ ਕੈਨੇਡਾ ਸਰਕਾਰ ‘ਬਲੈਕ ਲਿਸਟਿਡ’ ਸਿੱਖਾਂ ਦੇ ਮਸਲੇ ਨੂੰ ਉੱਚ-ਪੱਧਰੀ ਤੌਰ ’ਤੇ, ਭਾਰਤੀ ਹਾਈਕਮਿਸ਼ਨਰ
ਨੂੰ ਓਟਵਾ ‘ਤਲਬ’ ਕਰਕੇ ਉਠਾਵੇ। ਇਸ ਦੇ ਨਾਲ ਹੀ ਕੈਨੇਡਾ ਸਰਕਾਰ, ਭਾਰਤ ਸਰਕਾਰ ਨੂੰ ਕੈਨੇਡੀਅਨ ਸਿੱਖਾਂ ਦੇ ਮਾਮਲੇ ਵਿੱਚ ‘ਦਖਲਅੰਦਾਜ਼ੀ’
ਕਰਨ ਦੇ ਖਿਲਾਫ ਸਖਤ ਵਾਰਨਿੰਗ ਦੇਵੇ। ਇਸ ਦੇ ਨਾਲ ਹੀ ਕੈਨੇਡਾ ਵਿੱਚ ਮੌਜੂਦ ਭਾਰਤੀ ਖੁਫੀਆ ਏਜੰਸੀਆਂ ਦੇ ‘ਏਜੰਟਾਂ’ ਦੀ ਸ਼ਨਾਖਤ ਕਰਕੇ,
ਉਨ੍ਹਾਂ ਨੂੰ ਦਿੱਲੀ ਦੇ ਜਹਾਜ਼ ’ਤੇ ਬਿਠਾਇਆ ਜਾਵੇ।
ਭਾਰਤੀ ਲੋਕਤੰਤਰ ਦੀ ਕਰਤੂਤ ਤਾਂ ਇਹ ਹੈ ਕਿ ਘੱਲੂਘਾਰਾ-84 ਦੀ ਯਾਦ ਮਨਾਉਣ ਲਈ ਚੱਪੜਚਿੜੀ ਤੋਂ ਅਕਾਲ ਤਖਤ ਸਾਹਿਬ ਤੱਕ,
ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਕੱਢੇ ਜਾਣ ਵਾਲੇ ‘ਮਾਰਚ’ ’ਤੇ ਹੀ ਪਾਬੰਦੀ ਲਾ ਦਿੱਤੀ ਗਈ ਹੈ। ਚੱਪੜਚਿੜੀ ਨੂੰ ਇੱਕ ਪੁਲਿਸ ਛਾਉਣੀ
ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਅੱਡ-ਅੱਡ ਲੀਡਰਾਂ-ਕਾਰਕੁੰਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਤਰ੍ਹਾਂ
ਮੌਤ ਦੀ ਸਜ਼ਾ-ਪ੍ਰਾਪਤ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ, ਉਸ ਦੀ ਇੱਛਾ ਅਨੁਸਾਰ (ਭਾਰਤੀ ਸੁਪਰੀਮ ਕੋਰਟ ਦੇ ਇੱਕ ਫੈਸਲੇ ਦੀ ਰੌਸ਼ਨੀ
ਵਿੱਚ) ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ‘ਇਸ ਨਾਲ ਪੰਜਾਬ ਵਿੱਚ ਅਮਨ-ਕਾਨੂੰਨ ਦੀ
ਸਥਿਤੀ ਵਿਗੜ ਸਕਦੀ ਹੈ।’ ਜਿਹੜਾ ਲੋਕਤੰਤਰ ਇੱਕ ਕੜੀਆਂ-ਬੇੜੀਆਂ ਵਿੱਚ ਜਕੜੇ ‘ਕੈਦੀ’ ਤੋਂ ‘ਅਸੁਰੱਖਿਅਤ’ ਹੈ ਅਤੇ ਜਿਸ ਨੂੰ ‘ਸ਼ਾਂਤਮਈ
ਰੋਸ ਮਾਰਚ’ ਇੱਕ ‘ਹਥਿਆਰਬੰਦ ਜੰਗ’ ਜਾਪਦਾ ਹੈ, ਉਸ ਦੀ ਕਿੰਨੀ ਕੁ ਔਕਾਤ ਹੈ? ਉਸ ਦਾ ਕੈਨੇਡਾ ਵਰਗੇ ਲੋਕਤੰਤਰੀ ਮੁਲਕ ਨੂੰ ਧਮਕੀਆਂ
ਅਤੇ ‘ਸਲਾਹਾਂ’ ਦੇਣਾ ਕਿੰਨਾ ਕੁ ਨਿਆਂਸੰਗਤ ਹੈ?
ਕੈਨੇਡੀਅਨ ਸਿਸਟਮ ਦੇ ਛਾਨਣੇ ਨੇ ਕੁਝ ਭਾਰਤੀ ‘ਜ਼ਾਲਮ’ ਛਾਣ ਕੇ, ਸਾਹਮਣੇ ਲਿਆਂਦੇ ਹਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ
ਹੈ। ਅਸੀਂ ਆਸ ਕਰਦੇ ਹਾਂ ਕਿ ਕੈਨੇਡਾ ਸਰਕਾਰ, ਭਾਰਤੀ ਗਿੱਦੜ-ਭਬਕੀਆਂ ਦੀ ਪ੍ਰਵਾਹ ਕੀਤੇ ਬਿਨਾਂ ਕੈਨੇਡੀਅਨ ਕਾਨੂੰਨਾਂ ਨੂੰ ਸਖਤੀ ਨਾਲ
ਲਾਗੂ ਕਰੇਗੀ।
‘ਹਿੰਦੂਤਵੀਆਂ ਦਾ ਸਿਧਾਂਤਕ ਖੋਖਲਾਪਨ’
1920ਵਿਆਂ ਵਿੱਚ ਜਦੋਂਕਿ ਭਾਰਤ ਦੇ ਮੁਸਲਮਾਨਾਂ ਵਿੱਚ, ਤੁਰਕੀ ਦੇ ‘ਖਲੀਫੇ’ ਦੇ ਸਿਧਾਂਤ ਦੇ ਹੱਕ ਵਿੱਚ ਜ਼ੋਰਦਾਰ ‘ਖਿਲਾਫਤ ਲਹਿਰ’
ਚੱਲ ਰਹੀ ਸੀ (ਜਿਸ ਨੂੰ ਕਿ ਗਾਂਧੀ ਅਤੇ ਕਾਂਗਰਸ ਦੀ ਹਮਾਇਤ ਵੀ ਹਾਸਲ ਸੀ) ਤਾਂ ਮੂਲਵਾਦੀ ਹਿੰਦੂਆਂ ਵਿੱਚ ਇੱਕ ਅਸੁਰੱਖਿਆ ਦੀ ਭਾਵਨਾ
ਪੈਦਾ ਹੋਣੀ ਸ਼ੁਰੂ ਹੋਈ। ਇਸ ਸਬੰਧੀ ਸਭ ਤੋਂ ਪਹਿਲਾਂ ਹਿੰਦੂ-ਚਿੰਤਕ ਸਾਵਰਕਰ (ਜਿਸ ਨੂੰ ਹਿੰਦੂਤਵੀ ਵੀਰ ਸਾਵਰਕਰ ਕਹਿ ਕੇ ਸੰਬੋਧਨ ਕਰਦੇ
ਹਨ ਅਤੇ ਜਿਸ ਦਾ ਬੁੱਤ ਵਾਜਪਾਈ ਸਰਕਾਰ ਵੇਲੇ ਭਾਰਤੀ ਪਾਰਲੀਮੈਂਟ ਦੇ ਅਹਾਤੇ ਵਿੱਚ ਲਗਾਇਆ ਗਿਆ ਸੀ) ਨੇ ਇਹ ਫਲਸਫਾ ਦਿੱਤਾ ਕਿ
ਭਾਰਤ ਵਿੱਚ, ‘ਦੋ ਰਾਸ਼ਟਰ’ ਹਨ, ਇੱਕ ਹਿੰਦੂ ਅਤੇ ਦੂਸਰਾ ਮੁਸਲਮਾਨ। ਇਹ ਉਹ ਸਮਾਂ ਸੀ ਜਦੋਂਕਿ ਭਾਰਤ ਭਰ ਦੇ ਮੁਸਲਮਾਨ, ਭਾਰਤ ਦੀ
ਏਕਤਾ ਨੂੰ ਪ੍ਰਣਾਏ ਹੋਏ ਸਨ। ਮੁਸਲਮਾਨਾਂ ਦੇ ‘ਅੱਡ ਕੌਮ’ ਹੋਣ ਜਾਂ ‘ਪਾਕਿਸਤਾਨ ਦੇਸ਼’ ਸ਼ਬਦ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ। ਮੁਹੰਮਦ
ਅਲੀ ਜਿਨਾਹ, ਪੱਕੇ ਸੈਕੂਲਰ ਵਿਚਾਰਧਾਰਾ ਵਾਲੇ ਕਾਂਗਰਸੀ ਸਨ, ਸੋ ਇਹ ਮੁੱਢਲਾ ਇਤਿਹਾਸਕ ਸੱਚ ਹੈ ਕਿ ਭਾਰਤ ਵਿੱਚ ‘ਦੋ ਨੇਸ਼ਨ ਥਿਊਰੀ’
ਦੀ ਗੱਲ ਪਹਿਲਾਂ ਸਾਵਰਕਰ ਨੇ ਹੀ ਕੀਤੀ ਸੀ ਜਦੋਂਕਿ ਜਿਨਾਹ ਨੇ 23 ਮਾਰਚ, 1940 ਨੂੰ ਲਾਹੌਰ ਵਿੱਚ ਪਾਕਿਸਤਾਨ ਦਾ ਮਤਾ ਪਾਸ ਕੀਤਾ ਸੀ।
ਸਾਵਰਕਰ ਦੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਹੀ ਡਾਕਟਰ ਹੈਡਗਵੇਅਰ ਅਤੇ ਗੋਲਵਲਕਰ ਨੇ ਆਰ. ਐਸ. ਐਸ. (ਰਾਸ਼ਟਰੀ ਸਵੈਮ ਸੇਵਕ
ਸੰਘ) ਦੀ ਸਥਾਪਨਾ ਕੀਤੀ। ਆਰ. ਐਸ. ਐਸ. ਨੇ, ‘ਹਿੰਦੂ, ਹਿੰਦੀ, ਹਿੰਦੂਸਤਾਨ’ ਦਾ ਨਾਹਰਾ ਦਿੰਦਿਆਂ, ਭਾਰਤ ਵਿੱਚ - ‘ਇੱਕ ਨਸਲ, ਇੱਕ
ਲੋਕ, ਇੱਕ ਜ਼ੁਬਾਨ, ਇੱਕ ਸੱਭਿਆਚਾਰ’ ਦੀ ਨਾਜ਼ੀਵਾਦੀ ਵਿਚਾਰਧਾਰਾ ਨੂੰ ਆਪਣਾ ਨਿਸ਼ਾਨਾ ਐਲਾਨਿਆ। 1930ਵਿਆਂ ਵਿੱਚ ਜਦੋਂ
ਨਾਜ਼ੀਆਂ ਵਲੋਂ ਜਰਮਨੀ ਵਿੱਚ ਯਹੂਦੀਆਂ ਦਾ ਘਾਣ ਕੀਤਾ ਜਾ ਰਿਹਾ ਸੀ ਤਾਂ ਗੋਲਵਲਕਰ ਨੇ ਨਾਂ-ਸਿਰਫ ਹਿਟਲਰ ਦੀ ਤਾਰੀਫ ਹੀ ਕੀਤੀ
ਬਲਕਿ ਲਿਖਤੀ ਤੌਰ ’ਤੇ ਇਹ ਵੀ ਕਿਹਾ - ‘ਜੋ ਹੱਲ ਨਾਜ਼ੀਆਂ ਨੇ ਯਹੂਦੀ ਸਮੱਸਿਆ ਦਾ ਕੱਢਿਆ ਹੈ, ਇਹ ਹੀ ਹੱਲ ਭਾਰਤ ਵਿੱਚ ਘੱਟਗਿਣਤੀਅ
ਾਂ ਦੀ ਸਮੱਸਿਆ ਲਈ ਕੱਢਿਆ ਜਾਣਾ ਚਾਹੀਦਾ ਹੈ।’ ਭਾਵ ਘੱਟਗਿਣਤੀਆਂ ਦੀ ਮੁਕੰਮਲ ਨਸਲਕੁਸ਼ੀ।
15 ਅਗਸਤ, 1947 ਨੂੰ ਅੰਗਰੇਜ਼ ਭਾਰਤੀ ਉੱਪ ਮਹਾਂਦੀਪ ਨੂੰ ਭਾਰਤ ਅਤੇ ਪਾਕਿਸਤਾਨ ਦੋ ਦੇਸ਼ਾਂ ਵਿੱਚ ਵੰਡ ਕੇ (ਸਾਵਰਕਰ ਦੀ ਸੋਚ
ਅਨੁਸਾਰ) ਇੰਗਲੈਂਡ ਦੇ ਰਾਹੇ ਪਏ। 30 ਜਨਵਰੀ, 1948 ਨੂੰ ਅਖੌਤੀ ‘ਰਾਸ਼ਟਰ ਪਿਤਾ’ ਗਾਂਧੀ ਦਾ, ਹਿੰਦੂਤਵੀਆਂ ਨੇ ਕਤਲ ਕਰ ਦਿੱਤਾ।
ਸਾਵਰਕਰ ਵੀ, ਨੱਥੂ ਰਾਮ ਗੌਡਸੇ ਦੇ ਨਾਲ ਗਾਂਧੀ - ਕਤਲ ਕੇਸ ਵਿੱਚ ਸ਼ਾਮਲ ਸੀ, ਪਰ ‘ਸਬੂਤਾਂ ਦੀ ਘਾਟ’ ਦੇ ਅਧਾਰ ’ਤੇ ਬਰੀ ਕਰ ਦਿੱਤਾ
ਗਿਆ। ਆਰ. ਐਸ. ਐਸ. ’ਤੇ ਕੁਝ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ।
1950ਵਿਆਂ ਵਿੱਚ, ਆਰ. ਐਸ. ਐਸ. ਨੇ ਆਪਣੀ ਹਿੰਦੂਤਵੀ ਵਿਚਾਰਧਾਰਾ ਨੂੰ, ਸਿਆਸੀ ਆਵਾਜ਼ ਦੇਣ ਅਤੇ ਭਵਿੱਖ ਵਿੱਚ ਸੱਤਾ ਦੇ
ਗਲਿਆਰਿਆਂ ’ਤੇ ਕਬਜ਼ਾ ਕਰਨ ਲਈ ਇੱਕ ਰਾਜਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ, ਜਿਸ ਦਾ ਨਾਂ ‘ਭਾਰਤੀ ਜਨਸੰਘ’ ਰੱਖਿਆ ਗਿਆ।
1970ਵਿਆਂ ਵਿੱਚ ਇਹ ਭਾਰਤੀ ਜਨਸੰਘ ‘ਭਾਰਤੀਆ ਜਨਤਾ ਪਾਰਟੀ’ (ਬੀ. ਜੇ. ਪੀ.) ਦੇ ਰੂਪ ਵਿੱਚ ਨਵਾਂ ਅਵਤਾਰ ਧਾਰ ਕੇ ਸਾਹਮਣੇ
ਆਇਆ। 1990ਵਿਆਂ ਤੋਂ ਹੁਣ ਤੱਕ ਬੀ. ਜੇ. ਪੀ. ਤਿੰਨ ਵਾਰ ਸੱਤਾ ਦਾ ਸਵਾਦ ਚੱਖ ਚੁੱਕੀ ਹੈ, ਇੱਕ ਵਾਰ 13 ਦਿਨ ਲਈ, ਦੋਬਾਰਾ 14
ਮਹੀਨਿਆਂ ਲਈ ਤੇ ਫਿਰ ਪੂਰੇ ਪੰਜ ਸਾਲ। ਤਿੰਨੋਂ ਵਾਰ ਇਹ ਸਰਕਾਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਹੋਂਦ ਵਿੱਚ ਆਈ।
ਕਾਂਗਰਸ ਪਾਰਟੀ ਉਪਰ ਨਹਿਰੂ ਖਾਨਦਾਨ ਦਾ ਪੂਰਾ ਕੰਟਰੋਲ, ਪੀੜੀ-ਦਰ-ਪੀੜੀ ਹੋਣ ਕਰਕੇ ‘ਸੱਤਾ’ ਤੇ ਬਹੁਤੀ ਵਾਰ ਇਸ ਦਾ ਹੀ ਕਬਜ਼ਾ
ਰਿਹਾ। ਪੰਡਿਤ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਤੋਂ ਬਾਅਦ ਹੁਣ ਸੋਨੀਆ ਗਾਂਧੀ ਦਾ ਕ੍ਰਿਪਾ ਪਾਤਰ ਮਨਮੋਹਣ ਸਿੰਘ ਗੱਦੀ ਨਸ਼ੀਨ ਹੈ ਪਰ
ਰਾਹੁਲ ਗਾਂਧੀ, ਦੀ ਤਾਜਪੋਸ਼ੀ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਕਿਸੇ ਵੇਲੇ ਵੀ ਇਹ ਮਾਮੂਲੀ ਤਬਦੀਲੀ ਹੋ ਸਕਦੀ ਹੈ।
ਕਾਂਗਰਸੀ ਰਾਜ ਦੇ ਭ੍ਰਿਸ਼ਟਾਚਾਰੀ, ਬੇ-ਸਿਧਾਂਤਕ, ਭਾਈ ਭਤੀਜਾਵਾਦ ਵਾਲੇ ‘ਕਲਚਰ’ ਤੋਂ ਅੱਕੀ ਹੋਈ ਭਾਰਤੀ ਲੋਕਾਈ ਸਮਝਦੀ ਸੀ ਕਿ
ਚਲੋ ਭਾਵੇਂ ਬੀ. ਜੇ. ਪੀ. ਇੱਕ ਹਿੰਦੂਤਵੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਪਾਰਟੀ ਹੈ ਪਰ ਇਨ੍ਹਾਂ ਦਾ ਕੋਈ ‘ਸਿਧਾਂਤ’ (ਭਾਵ ਫਾਸ਼ੀਵਾਦੀ ਹੀ ਸੀ)
ਤਾਂ ਹੈ, ਇਸ ਲਈ ਘੱਟੋ ਘੱਟ ਇਨ੍ਹਾਂ ਦਾ ਪ੍ਰਸ਼ਾਸ਼ਨ ‘ਇਮਾਨਦਾਰ’ ਜ਼ਰੂਰ ਹੋਵੇਗਾ। ਪਰ ਕੇਂਦਰ ਵਿੱਚ ਤਿੰਨ ਵਾਰ ਬਣੀ ਇਨ੍ਹਾਂ ਦੀ ਸਰਕਾਰ ਦਾ
ਰਾਜ-ਕਾਲ ਅਤੇ ਇਸ ਵੇਲੇ ਭਾਰਤ ਦੇ 9 ਪ੍ਰਾਂਤਾਂ ਵਿੱਚ ਰਾਜ ਕਰ ਰਹੀਆਂ ਇਨ੍ਹਾਂ ਦੀ ਪਾਰਟੀ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਨੇ ਲੋਕਾਂ ਨੂੰ
ਯਕੀਨ ਕਰਵਾ ਦਿੱਤਾ ਹੈ ਕਿ ਇਸ ਦੇਸ਼ ਦੀ ‘ਮਿੱਟੀ ਦੇ ਪੁੱਤਰ’ ਹੋਣ ਦਾ ਦਾਅਵਾ ਕਰਨ ਵਾਲੇ ਹਿੰਦੂਤਵੀ ਵੀ ਪੁੱਜ ਕੇ ਬੇਈਮਾਨ, ਭ੍ਰਿਸ਼ਟਾਚਾਰੀ,
ਬੇਅਸੂਲੇ ਅਤੇ ਸੱਤਾ ਦੇ ਭੁੱਖੇ ਹੀ ਹਨ, ਇਸ ਤੋਂ ਵੱਧ ਕੁਝ ਨਹੀਂ।
ਪਿਛਲੇ ਕੁਝ ਹਫਤਿਆਂ ਵਿੱਚ, ਬੇ. ਜੇ. ਪੀ. ਦੀਆਂ ‘ਕਲਾਬਾਜ਼ੀਆਂ’ ਨੇ, ਬੀ. ਜੇ. ਪੀ. ਦੀ ‘ਜਵਾਨ ਬ੍ਰਿਗੇਡ’ ਦਾ ਪੋਲ ਵੀ ਖੋਲ੍ਹ ਦਿੱਤਾ ਹੈ।
ਵਾਜਪਾਈ ਅਤੇ ਅਡਵਾਨੀ ਨੂੰ ਇੱਕ ਪਾਸੇ ਕਰਕੇ, ਆਰ. ਐਸ. ਐਸ. ਨੇ ਆਪਣੇ ‘ਖਾਸਮ-ਖਾਸ’ ਨਿਤਿਨ ਗਡਕਰੀ ਨੂੰ ਬੀ. ਜੇ. ਪੀ. ਦਾ ਪ੍ਰਧਾਨ
ਥਾਪਿਆ ਅਤੇ ਐਲਾਨ ਕੀਤਾ ਸੀ ਕਿ ‘ਹੁਣ ਫੈਸਲਾਕੁੰਨ ਤਾਕਤ, ਜਵਾਨ ਕਾਰਕੁੰਨਾਂ ਨੂੰ ਸੌਂਪ ਦਿੱਤੀ ਗਈ ਹੈ, ਜਿਹੜੇ ਸਿਧਾਂਤਕ ਤੌਰ ’ਤੇ ਪ੍ਰਪੱਕ
ਹੋਣ ਦੇ ਨਾਲ-ਨਾਲ, ਸਮੇਂ ਦੇ ਹਾਣ ਦੇ ਵੀ ਹਨ।’ ਪਰ ਇਉਂ ਜਾਪਦਾ ਹੈ ਕਿ, ‘ਜਿਸ ਰੋਗ ਨਾਲ ਬੱਕਰੀ ਮਰ ਗਈ, ਉਹ ਹੀ ਰੋਗ ਪਠੋਰੀ ਨੂੰ’ ਵਾਂਗ,
ਇਹ ਵੀ ਉਸੇ ਨਸਲ ਦੇ ਬੇਈਮਾਨਾਂ ਵਰਗੇ ਹੀ ਹਨ।
ਝਾਰਖੰਡ ਵਿੱਚ ਸ਼ਿੱਬੂ ਸ਼ੋਰੇਨ ਨਾਲ ਗੱਠਜੋੜ ਦੇ ਮਾਮਲੇ ਵਿੱਚ, ਬੀ. ਜੇ. ਪੀ. ਨੇ ਆਪਣੀ ਪੂਰੀ ਮਿੱਟੀ ਪਲੀਤ ਕਰਵਾਈ। ਸ਼ਿੱਬੂ ਸ਼ੋਰੇਨ ਨੇ
ਬੀ. ਜੇ. ਪੀ. ਨੂੰ ਆਪਣੇ ਕਲਾਵੇ ਵਿੱਚ ਲੈ ਕੇ, ਪੂਰੀ ਤਰ੍ਹਾਂ ਬੇਨਕਾਬ ਕੀਤਾ ਅਤੇ ਹੁਣ ਫਿਰ ਜ਼ੋਰ ਦੀ ਠੁੱਡਾ ਮਾਰਿਆ ਹੋਇਆ ਹੈ। ਪੰਜਾਬ ਵਿੱਚ
ਅਖੌਤੀ ਇਮਾਨਦਾਰ ਮੰਤਰੀ ਲਕਸ਼ਮੀ ਕਾਂਤਾ ਚਾਵਲਾ (ਸਿਹਤ ਮੰਤਰੀ) ਦੀਆਂ ਬੇਈਮਾਨੀਆਂ ਦੇ ਪੋਲ, ਬੀ. ਜੇ. ਪੀ. ਵਲੋਂ ਹੀ ਪੰਜਾਬ ਸਰਕਾਰ
ਵਿੱਚ ਥਾਪੇ ਪਾਰਲੀਮਾਨੀ ਸਕੱਤਰ ਜਗਦੀਸ਼ ਸਾਹਨੀ (ਬਟਾਲਾ) ਨੇ ਸ਼ਰ੍ਹੇ-ਬਜ਼ਾਰ ਖੋਲ੍ਹੇ। ਲਕਸ਼ਮੀ ਕਾਂਤਾ ਚਾਵਲਾ ਨੇ ਅੱਗੋਂ ਸਾਹਨੀ ਦੀਆਂ
ਬੇਈਮਾਨੀਆਂ ਦਾ ‘ਕੱਚਾ ਚਿੱਠਾ’ ਫੋਲ ਧਰਿਆ। ਨਿਤਿਨ ਗ਼ਡਕਰੀ ਨੇ ਸਾਹਨੀ ਨੂੰ ਤਾਂ ‘ਬੂਹਾ’ ਦਿਖਾ ਦਿੱਤਾ ਹੈ ਪਰ ਚਾਵਲਾ ਬਾਰੇ ‘ਮਸ਼ਟ’ ਵੱਟੀ
ਹੋਈ ਹੈ। ‘ਸਿਧਾਂਤਵਾਦੀ’ ਪਾਰਟੀ ਦਾ ਇਹ ਚੋਰ-ਜਲੂਸ ਕੁਲ ਦੁਨੀਆ ਵੇਖ ਰਹੀ ਹੈ। ਇਹ ਹੀ ਗਡਕਰੀ, 14 ਮਈ ਨੂੰ ਫਤਹਿਗੜ੍ਹ ਸਾਹਿਬ ਦੇ
ਸਮਾਗਮ ਵਿੱਚ, ‘ਵੀਰ ਬੰਦਾ ਵੈਰਾਗੀ’ ਸ਼ਬਦ ਨਾਲ, ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਬੋਧਨ ਕਰਕੇ, ‘ਅਣਖੀਲੇ ਸਿੰਘਾਂ’ ਤੋਂ ਆਪਣੀ ਝੰਡ
ਕਰਵਾਉਂਦਾ ਹੈ ਅਤੇ ਭਰੇ ਦੀਵਾਨ ਵਿੱਚ ਭਾਸ਼ਣ ਵਿੱਚੇ ਛੱਡ ਕੇ, ‘ਬੈਠਣ’ ਲਈ ਮਜ਼ਬੂਰ ਹੁੰਦਾ ਹੈ।
‘ਹਿੰਦੂਤਵੀ ਸਿਧਾਂਤਵਾਦੀਆਂ’ ਨੇ ਆਪਣਾ ਸਭ ਤੋਂ ਵੱਡਾ ਜਨਾਜ਼ਾ ਜਾਤ-ਪਾਤੀ ਖਾਨੇ ਨੂੰ 2011 ਦੀ ਮਰਦਮਸ਼ੁਮਾਰੀ ਦੌਰਾਨ ਸ਼ਾਮਲ ਕਰਨ
ਦੇ ਮੁੱਦੇ ’ਤੇ ਉਠਵਾਇਆ ਹੈ। 7 ਮਈ ਨੂੰ ਲੋਕ ਸਭਾ ਵਿੱਚ ਇਸ ਵਿਸ਼ੇ ’ਤੇ, ਪਾਰਟੀ ਲੀਡਰ ਸੁਸ਼ਮਾ ਸਵਰਾਜ ਅਤੇ ਡਿਪਟੀ ਲੀਡਰ ਗੋਪੀਨਾਥ
ਮੁੰਡੇ ਨੇ ਸਰਕਾਰ ਨੂੰ ਅਪੀਲ ਕੀਤੀ (ਬਾਕੀ ਪਾਰਟੀਆਂ ਸਮੇਤ) ਕਿ ਜਾਤ-ਪਾਤ ਦਾ ਖਾਨਾ, ਮਰਦਮਸ਼ੁਮਾਰੀ ਫਾਰਮ ਵਿੱਚ ਸ਼ਾਮਲ ਕੀਤਾ ਜਾਵੇ।
ਕੁਝ ਦਿਨਾਂ ਬਾਅਦ ਨਿਤਿਨ ਗਡਕਰੀ ਨੇ ਗੋਲਮੋਲ ਬਿਆਨ ਦਿੱਤਾ। ਹੁਣ 26 ਮਈ ਦੀ ਟ੍ਰਿਬਿਊਨ ਅਖਬਾਰ ਵਿੱਚ ਇੱਕ ਖਬਰ ਪ੍ਰਕਾਸ਼ਿਤ ਹੋਈ
ਹੈ, ਜਿਸ ਦਾ ਸਿਰਲੇਖ ਹੈ - ‘ਬੀ. ਜੇ. ਪੀ. ਵਲੋਂ ਜਾਤ-ਪਾਤ ਸਬੰਧੀ ਸਟੈਂਡ ਤੋਂ ਯੂ ਟਰਨ’ ਖਬਰ ਦੇ ਵੇਰਵੇ ਅਨੁਸਾਰ, ‘‘ਆਰ. ਐਸ. ਐਸ. ਦੇ
ਜਨਰਲ ਸਕੱਤਰ ਸੁਰੇਸ਼ ਜੋਸ਼ੀ ਨੇ ਨਾਗਪੁਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ, ‘ਮਰਦਮਸ਼ੁਮਾਰੀ ਦਾ ਅਸਰ ਰਾਸ਼ਟਰੀਅਤਾ ਹੋਣਾ
ਚਾਹੀਦਾ ਹੈ, ਜਾਤ-ਪਾਤ ਨਹੀਂ। ਜਾਤ-ਪਾਤ ਲਿਖਣ ਨਾਲ ਸਮਾਜ ਵਿੱਚ ਹੋਰ ਤਣਾਅ ਵਧੇਗਾ ਅਤੇ ਹੁਣ ਤੱਕ ਜੋ ਕੰਮ ਰਾਸ਼ਟਰੀ ਏਕਤਾ ਲਈ
ਆਰ.ਐਸ. ਐਸ. ਤੇ ਹੋਰ ਜਥੇਬੰਦੀਆਂ ਨੇ ਕੀਤਾ ਹੈ, ਉਹ ਬਿਲਕੁਲ ਬੇਕਾਰ ਹੋ ਜਾਵੇਗਾ।’ ਆਰ. ਐਸ. ਐਸ. ਦਾ ਇਹ ਬਿਆਨ ਆਉਣ ਤੋਂ
ਬਾਅਦ ਆਪਣੀ ਸੁਰ ਬਦਲਦਿਆਂ, ਬੀ. ਜੇ. ਪੀ. ਦੇ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਵਿਸ਼ੇ ’ਤੇ ਰਾਸ਼ਟਰੀ
ਇੱਕ-ਸੰਮਤੀ ਪੈਦਾ ਕਰਨੀ ਚਾਹੀਦੀ ਹੈ।’’
ਪਾਠਕਜਨ! ਕਿੱਥੇ ਹੈ ਹਿੰਦੂਤਵੀਆਂ ਦਾ ਸਿਧਾਂਤਕ ਸਟੈਂਡ ਅਤੇ ਇਮਾਨਦਾਰੀ?
‘‘ਖਾਲਿਸਤਾਨ ਲਈ ਪੇਸ਼ਕਦਮੀਂ ਕਰਨਾ ਹੀ
ਪਹਿਲੇ ਸਿੱਖ ਰਾਜ ਦੀ ਯਾਦ ਮਨਾਉਣਾ ਹੈ’’
(ਅੰਤਿਮ ਕਿਸ਼ਤ)
ਬਾਬਾ ਬੰਦਾ ਸਿੰਘ ਬਹਾਦਰ ਵਲੋਂ ‘ਸਰਹਿੰਦ ਫਤਹਿ’ ਅਤੇ ਖਾਲਸਾ ਰਾਜ ਸਥਾਪਨਾ ਦਿਵਸ ਨਾਲ ਸਬੰਧਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਅਤੇ ਬਾਦਲ ਅਕਾਲੀ ਦਲ (ਸਰਕਾਰ ਸਮੇਤ) ਵਲੋਂ ਉਲੀਕੇ ਸਮਾਗਮ ਸਮਾਪਤ ਹੋ ਚੁੱਕੇ ਹਨ। 14 ਮਈ ਦੇ ਅੰਤਿਮ ਸਮਾਗਮ ਦੌਰਾਨ,
ਫਤਹਿਗੜ੍ਹ ਸਾਹਿਬ ਦੇ ਭਾਰੀ ਇਕੱਠ ਵਿੱਚ, ਜਥੇਦਾਰ ਅਕਾਲ ਤਖਤ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਦੀ ਮੌਜੂਦਗੀ ਵਿੱਚ, ਹਿੰਦੂਤਵੀ
ਲੀਡਰਾਂ- ਨਿਤਿਨ ਗਡਕਰੀ, (ਪ੍ਰਧਾਨ ਬੀ. ਜੇ. ਪੀ.), ਮਨੋਰੰਜਨ ਕਾਲੀਆ (ਮੰਤਰੀ) ਅਤੇ ਬਲਬੀਰ ਪੁੰਜ ਨੇ, ਬਾਬਾ ਬੰਦਾ ਸਿੰਘ ਬਹਾਦਰ ਨੂੰ
ਬਾਰ-ਬਾਰ ‘ਬੰਦਾ ਵੈਰਾਗੀ’ ਸੰਬੋਧਨ ਕਰਕੇ, ਜਿਵੇਂ ਸਮੁੱਚੀ ਸਿੱਖ ਕੌਮ ਨੂੰ ਜ਼ਲੀਲ ਕੀਤਾ, ਇਹ ਵੀ ਇਨ੍ਹਾਂ ਸਮਾਗਮਾਂ ਦਾ ‘ਅਨਿੱਖੜਵਾਂ ਦੁਖਦਾਈ
ਇਤਿਹਾਸ’ ਬਣ ਗਿਆ ਹੈ। ਅਸੀਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਨ੍ਹਾਂ ਬਹਾਦਰ ਸਿੰਘਾਂ-ਸਿੰਘਣੀਆਂ ਨੂੰ ਵਧਾਈ ਪੇਸ਼ ਕਰਦੇ ਹਾਂ, ਜਿਨ੍ਹਾਂ ਨੇ
ਗਡਕਰੀ ਨੂੰ ਚੈ¦ਜ ਕਰਦਿਆਂ ‘ਖਾਲਿਸਤਾਨ-ਜ਼ਿੰਦਾਬਾਦ’ ਦੇ ਨਾਹਰਿਆਂ ਨਾਲ ਉਸ ਦੇ ਹਿੰਦੂਤਵੀ ਰੱਥ ਨੂੰ ਰੋਕਿਆ ਅਤੇ ਸੁਨੇਹਾ ਦਿੱਤਾ ਕਿ
ਫਤਹਿਗੜ੍ਹ ਸਾਹਿਬ ਦੀ ਅਣਖੀ ਤੇ ਬਲਕਾਰ ਯੋਧਿਆਂ ਦੀ ਪਾਵਨ ਧਰਤੀ ’ਤੇ ਅਜੇ ਜਿਊਂਦੀ ਜ਼ਮੀਰ ਵਾਲੇ ਗੁਰੂ ਪਿਆਰੇ ਵਸਦੇ ਹਨ। ਉਨ੍ਹਾਂ
ਪਲਾਂ ਵਿੱਚ, ਜ਼ਮੀਰ-ਫਰੋਸ਼ ਬਾਦਲਕਿਆਂ ਦੇ ਚਿਹਰਿਆਂ ’ਤੇ ਫਿਰੀ ਪਿਲੱਤਣ ਦੱਸਦੀ ਸੀ ਕਿ ਕੌਮ-ਘਾਤਕਾਂ ਲਈ ਇਤਿਹਾਸ ਨੇ ਕੀ ਥਾਂ ਨੀਯਤ
ਕੀਤੀ ਹੋਈ ਹੈ। ਇਸ ਮੌਕੇ ਸਿਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੈਂਕੜੇ ਸਾਥੀਆਂ ਸਮੇਤ ਗ੍ਰਿਫ਼ਤਾਰੀ, ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ
ਸ਼ਹੀਦਾਂ ਦੀਆਂ ਤਸਵੀਰਾਂ ਸਮੇਤ ਲਗਾਈ ਗਈ ਅਜੋਕੇ ਸੰਘਰਸ਼ ਸਬੰਧੀ ਪ੍ਰਦਰਸ਼ਨੀ, ਦਲ ਖਾਲਸਾ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ
ਚੱਪੜਚਿੜੀ ਤੋਂ ਫਤਹਿਗੜ੍ਹ ਸਾਹਿਬ ਤੱਕ ਕੱਢਿਆ ਗਿਆ ‘ਖਾਲਸਾ ਰਾਜ ਮਾਰਚ’ ਆਦਿਕ ਕਾਰਵਾਈਆਂ ਨੇ, ਇੱਕ ਵਾਰ ਫਿਰ ਸਾਬਤ ਕਰ
ਦਿੱਤਾ ਹੈ ਕਿ ਪੰਜਾਬ ਦੀ ਧਰਤੀ ’ਤੇ ਖਾਲਿਸਤਾਨ ਦਾ ਪ੍ਰਚਮ ਉੱਚਾ ਰੱਖਣ ਵਾਲਿਆਂ ਦਾ ਕਾਫ਼ਲਾ ਨਿਰੰਤਰ ਆਪਣੀ ਮੰਜ਼ਿਲੇ-ਮਕਸੂਦ ਵੱਲ,
ਭਾਰੀ ਰੁਕਾਵਟਾਂ ਦੇ ਬਾਵਜੂਦ ਪੇਸ਼ ਕਦਮੀਂ ਕਰ ਰਿਹਾ ਹੈ।
ਅਸੀਂ ਆਪਣੀ ਲਿਖਤ ਦੇ ਸਿਰਲੇਖ ਵਿੱਚ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਗੁਰੂ ਦੀ ਬਖਸ਼ਿਸ਼ ਦੁਆਰਾ ‘ਪਹਿਲਾ ਸਿੱਖ ਰਾਜ’ ਸਥਾਪਤ
ਕਰਨ ਦਾ ਜਿਹੜਾ ਕ੍ਰਿਸ਼ਮਾ, 300 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਨੇ ਫਤਹਿਗ਼ੜ੍ਹ ਸਾਹਿਬ ਦੀ ਧਰਤੀ ’ਤੇ ਕਰ ਵਿਖਾਇਆ ਸੀ, ਉਸ ਦੀ
ਅਸਲੀ ਯਾਦ ਮਨਾਉਣਾ ਇਹ ਹੀ ਹੋਵੇਗਾ ਕਿ ਗੁਲਾਮੀ ਦੇ ਸੰਗਲਾਂ ਵਿੱਚ ਜਕੜੀ ਸਿੱਖ ਕੌਮ, ਖਾਲਿਸਤਾਨ ਦੀ ਪ੍ਰਾਪਤੀ ਦੇ ਰਸਤੇ ’ਤੇ ਦ੍ਰਿੜਤਾ
ਤੇ ਮਜ਼ਬੂਤੀ ਨਾਲ ਤੁਰੇ। ਇਤਿਹਾਸਕ ਪਿਛੋਕੜ ਵੱਲ ਇੱਕ ਪੰਛੀ ਝਾਤ ਇਉਂ ਹੈ -
12 ਮਈ, 1710 ਦੀ ਸਰਹਿੰਦ ਫਤਹਿ, 16 ਜੂਨ, 1606 ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਸ਼ੁਰੂ ਹੋਏ ‘ਅਜ਼ਾਦੀ’ ਦੇ ਸਫਰ
ਦੀ ਸਿਖਰ ਸੀ। ਇਸ ਸ਼ਹਾਦਤ ਨੇ ਸ੍ਰੀ ਅਕਾਲ ਤਖਤ ਸਾਹਿਬ, ਮੀਰੀ-ਪੀਰੀ ਦੇ ਸਿਧਾਂਤ ਅਤੇ ‘ਤਾਜ ਬਾਜ ਸਭਹੂੰ ਹਮ ਲੀਨੇ’ ਦੇ ਮਾਰਗ ਤੇ ਸਿੱਖ
ਲਹਿਰ ਨੂੰ ਚਲਾਇਆ ਸੀ। 24 ਨਵੰਬਰ, 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, 14 ਅਪ੍ਰੈਲ, 1699 ਨੂੰ ਖਾਲਸਾ ਪੰਥ ਦੀ
ਸਿਰਜਣਾ ਅਤੇ ਫਿਰ ਅਨੰਦਪੁਰ ਦੇ ਵਾਸੀਆਂ ਵਲੋਂ ਬਾਈਧਾਰ ਦੇ ਪਹਾੜੀ ਰਾਜਿਆਂ, ਸੂਬਾ ਸਰਹਿੰਦ ਦੀਆਂ ਮੁਗਲ ਫੌਜਾਂ ਅਤੇ ਹੋਰ ਜਿਹਾਦੀਆਂ-
ਰੰਘੜਾਂ ਆਦਿਕ ਦੇ ਖਿਲਾਫ ਲੜੀਆਂ ਗਈਆਂ ਜਾਨ-ਹੂਲਵੀਆਂ ਲੜਾਈਆਂ ਨੇ, ਖਾਲਸੇ ਨੂੰ ‘ਤੇਗ ਦੇ ਧਨੀ’ ਅਤੇ ‘ਕੁਰਬਾਨੀ ਦੇ ਪੁਤਲੇ’
ਬਣਾਇਆ ਸੀ। ਵੱਡੇ ਸਾਹਿਬਜ਼ਾਦਿਆਂ ਦੀਆਂ ‘ਬਹਾਦਰੀ ਪੈੜਾਂ’ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀਆਂ ਦਰਦਨਾਕ ਸ਼ਹਾਦਤਾਂ ਨੇ,
ਖਾਲਸੇ ਨੂੰ ਰੋਹ ਨਾਲ ਨੱਕੋ ਨੱਕ ਭਰ ਦਿੱਤਾ ਸੀ। ਖਾਲਸਾ ਰਾਜ ਦੀ ਫਸਲ ਤਿਆਰ ਖੜੀ ਸੀ। ਫੇਰ ਔਹ ਵੇਖੋ। ਦੱਖਣ ਦੀ ਧਰਤੀ ਤੋਂ, ਨੀਲੇ ਦੇ
ਸ਼ਾਹ ਅਸਵਾਰ, ਕਲਗੀਧਰ, ਸਰਬੰਸਦਾਨੀ, ਦਸਮੇਸ਼ ਪਿਤਾ ਨੇ, ਇੱਕ ‘ਭਗੌੜੇ ਵੈਰਾਗੀ’ ਨੂੰ ਥਾਪੜਾ ਦੇ ਕੇ, ‘ਬੰਦਾ ਸਿੰਘ ਬਹਾਦਰ’ ਬਣਾ ਕੇ, ਖੰਡੇ
ਬਾਟੇ ਦੀ ਪਾਹੁਲ ਬਖਸ਼ ਕੇ, ਪੰਜ ਤੀਰਾਂ, ਨਗਾਰੇ, ਨਿਸ਼ਾਨ ਸਾਹਿਬ ਅਤੇ ਪੰਜਾਂ ਸਿੰਘਾਂ ਦੀ ਕੌਂਸਲ ਨਾਲ, ਪੰਜਾਬ ਵੱਲ ਤੋਰਿਆ ਸੀ। ਪੰਜਾਬ ਅਤੇ
ਹੋਰ ਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਨਾਂ ਹੁਕਮਨਾਮੇ ਸਨ ਕਿ ਸ਼ਸ਼ਤਰਧਾਰੀ ਹੋ ਕੇ, ਬੰਦਾ ਸਿੰਘ ਬਹਾਦਰ ਦੇ ਨਾਲ ਆ ਮਿਲੋ। ਬਾਬਾ ਬੰਦਾ ਸਿੰਘ
ਬਹਾਦਰ ਨੂੰ ਸਪੱਸ਼ਟ ਹਦਾਇਤਾਂ ਸਨ - ‘ਦੁਸ਼ਟਾਂ ਨੂੰ ਸਜ਼ਾ-ਯਾਫਤਾ ਕਰਨਾ’ ਅਤੇ ‘ਸਰਬੱਤ ਦੇ ਭਲੇ ’ਤੇ ਆਧਾਰਿਤ, ਖਾਲਸਾ ਰਾਜ ਦੀ ਕਾਇਮੀ।’
ਬਾਬਾ ਬੰਦਾ ਸਿੰਘ ਨੇ, ਗੁਰੂ ਦੀ ਬਖਸ਼ਿਸ਼ ਨਾਲ, ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। 12 ਮਈ ਨੂੰ ਛੱਪੜ-ਝਿੜੀ (ਚੱਪੜ
ਚਿੜੀ) ਦੀ ਜੰਗ ਜਿੱਤ ਕੇ, 13 ਮਈ ਨੂੰ ਸਰਹਿੰਦ ਸ਼ਹਿਰ ’ਤੇ ਕਬਜ਼ਾ ਜਮਾਇਆ ਅਤੇ 14 ਮਈ ਨੂੰ ਇਸ ਧਰਤੀ ’ਤੇ ਪਹਿਲਾ ‘ਖਾਲਸਾ ਰਾਜ’
ਸਥਾਪਤ ਕੀਤਾ। ਬਾਬਾ ਬੰਦਾ ਸਿੰਘ ਦੀ ਸ਼ਾਹੀ-ਦਿੱਖ ਖਾਲਸਾ ਰਾਜ ਵਿੱਚ ਸੀ ਅਤੇ ਇਸ ਵਿੱਚ ਦਸ ਗੁਰੂ ਸਾਹਿਬਾਨ ਦੀ ਕਮਾਈ ਦਾ ਜਲਵਾ ਸੀ
- ਜਿਸ ਨੂੰ ਉਸ ਨੇ ਆਪਣੀ ਸ਼ਾਹੀ ਮੋਹਰ, ਸਿੱਕਿਆਂ ਅਤੇ ਹੋਰ ਵਸੀਲਿਆਂ ਰਾਹੀਂ ਜੱਗ-ਜ਼ਾਹਰ ਕੀਤਾ -
‘ਦੇਗ ਓ, ਤੇਗ ਓ, ਫਤਹਿ ਓ, ਨੁਸਰਤ ਬੇਦਰੰਗ।
ਯਾਫਤ ਅਜ਼ ਨਾਨਕ, ਗੁਰੂ ਗੋਬਿੰਦ ਸਿੰਘ’
ਮਤਲਬ ਸਪੱਸ਼ਟ ਸੀ - ਦੇਗ, ਤੇਗ, ਫਤਹਿ ਅਤੇ ਅਤੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰਾਂ ਦੀਆਂ
ਬਖਸ਼ਿਸ਼ਾਂ ਨਾਲ ਹਾਸਲ ਹੋਈਆਂ।
ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਮੋਹਰ ’ਤੇ ਇਹ ਇਬਾਰਤ ਦਰਜ ਸੀ -
‘ਅਜ਼ਮਤਿ ਨਾਨਕ ਗੁਰੂ, ਹਮ ਜਾਹਿਰੋ-ਬਾਤਨ ਅਸਤ।
ਪਾਤਸ਼ਾਹ ਦੀਨੋ-ਦੁਨੀਆ, ਆਪ ਸੱਚਾ ਸਾਹਿਬ ਅਸਤ।’
ਜਿਸ ਦਾ ਮਤਲਬ ਹੈ - ‘ਬਾਬਾ ਨਾਨਕ ਦੀ ਵਡਿਆਈ, ਅੰਦਰ ਅਤੇ ਬਾਹਰ ਸਾਰੇ ਪਾਸੇ ਹੈ। ਸੱਚਾ ਪਾਤਸ਼ਾਹ ਦੀਨ ਤੇ ਦੁਨੀਆ ਦੋਹਾਂ ਦਾ
ਹੀ ਮਾਲਕ ਹੈ।’ ਖਾਲਸਾ ਰਾਜ ਦੇ ਫਾਰਸੀ ਲਿਖਤ ਵਾਲੇ ਜਾਰੀ ਸਿੱਕਿਆਂ ਦੇ ਦੋਵੇਂ ਪਾਸੇ, ਗੁਰੂ ਕੀ ਵਡਿਆਈ ਅਤੇ ਗੁਰੂ-ਆਸ਼ੇ ਦੇ ‘ਬੇਗਮਪੁਰੇ
ਰਾਜ’ ਦਾ ਸਪੱਸ਼ਟ ਐਲਾਨਨਾਮਾ ਸੀ।
ਸਿੱਕੇ ਦੇ ਇੱਕ ਪਾਸੇ ਲਿਖਿਆ ਸੀ -
‘ਸਿੱਕਾ ਜ਼ਦ ਬਰ ਹਰਦੋ ਆਲਿਮ,
ਤੇਗਿ ਨਾਨਕ ਵਾਹਿਬ ਅਸਤ।
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਂ,
ਜ਼ਲਿ ਸੱਚਾ ਸਾਹਿਬ ਅਸਤ।’
ਮਤਲਬ ਹੈ - ‘ਦੋ ਜਹਾਨਾਂ ਦੇ ਮਾਲਕ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸਿੱਕਾ ਜਾਰੀ ਕੀਤਾ ਗਿਆ। ਗੁਰੂ ਨਾਨਕ ਸਾਹਿਬ ਦੀ
ਬਖਸ਼ਿਸ਼ ਪ੍ਰਾਪਤ ਤੇਗ ’ਚੋਂ ਹਰ ਦਾਤ ਪ੍ਰਾਪਤ ਹੁੰਦੀ ਹੈ। ਅਕਾਲ ਪੁਰਖ ਦੇ ਮਿਹਰੋ-ਕਰਮ ਨਾਲ, ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ
ਨੇ ਫਤਹਿ ਬਖਸ਼ਿਸ਼ ਕੀਤੀ ਹੈ।’
ਸਿੱਕੇ ਦੇ ਦੂਜੇ ਪਾਸੇ ਦਰਜ ਸੀ -
‘ਜਰਬ ਬ ਅਮਾਨੁਲ ਦਹਰ ਮੱਸਵਰਤ ਸ਼ਹਿਰ,
ਜ਼ੀਨਤੁਲ ਬਖਤ ਮੁਬਾਰਕ ਬਖਤ।’
ਮਤਲਬ - ‘ਦੁਨੀਆ ਦੇ ਅਮਨ-ਚੈਨ ਨਾਲ ਭਰਪੂਰ ਸਥਾਨ, ਸਵਰਗ ਵਰਗੇ ਸ਼ਹਿਰ, ਮੁਬਾਰਕ ਤਖਤ ਦੀ ਰਾਜਧਾਨੀ ਵਿੱਚ ਇਹ ਸਿੱਕਾ
ਜਾਰੀ ਹੋਇਆ।’
ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ, ਗੁਰੂ ਕੇ ਖਾਲਸੇ ਨੇ ਇਹੋ ਜਿਹਾ ਅਮਨ ਚੈਨ ਨਾਲ ਭਰਪੂਰ ਰਾਜ ਸਥਾਪਤ ਕੀਤਾ ਜਿਹੋ
ਜਿਹਾ ਪਹਿਲਾਂ ਇਸ ਧਰਤੀ ਨੇ ਕਦੀ ਨਹੀਂ ਸੀ ਵੇਖਿਆ। 700 ਸਾਲਾਂ ਦੇ ਇਸਲਾਮਿਕ ਰਾਜ ਦੇ ਗਲਬੇ ਤੋਂ ਛੁਟਕਾਰਾ ਦਿਵਾਉਣਾ ਕੋਈ ਛੋਟੀ
ਗੱਲ ਨਹੀਂ ਸੀ। ਸਿੱਖ ਰਾਜ ਦੇ ਪਹਿਲੇ ਫੁਰਮਾਨਾਂ ਵਿੱਚ - ‘ਹਰ ਜ਼ਮੀਨ ਵਾਹੁਣ ਵਾਲੇ ਨੂੰ, ਉਸ ਜ਼ਮੀਨ ਦੀ ਮਾਲਕੀ’ ਪ੍ਰਦਾਨ ਕਰਨ ਦਾ ਵਿਸ਼ੇਸ਼
ਹੁਕਮ ਵੀ ਸ਼ਾਮਲ ਸੀ। ਇਹ ਦੁਨੀਆ ਵਿੱਚ, ਜ਼ਮੀਨੀ ਸੁਧਾਰਾਂ ਦੇ ਮਾਮਲੇ ਵਿੱਚ ਐਲਾਨਿਆ ਗਿਆ ਪਹਿਲਾ ਕ੍ਰਾਂਤੀਕਾਰੀ ਕਦਮ ਸੀ। ਸਿੱਖ ਰਾਜ
ਨੇ ਜਗੀਰਦਾਰੀ ਸਿਸਟਮ ਦਾ ਅੰਤ ਕਰਕੇ ਕਿਸਾਨਾਂ (ਹਿੰਦੂ, ਸਿੱਖ, ਮੁਸਲਮਾਨ) ਨੂੰ ‘ਜ਼ਿਮੀਂਦਾਰ’ ਬਣਾ ਦਿੱਤਾ ਸੀ। ਦਲਿਤ ਵਰਗ ਲਈ ਵੀ ਇਹ
ਸਮਾਂ ਸੁਨਹਿਰੀ ਸਮਾਂ ਸੀ ਜਦੋਂਕਿ ਜਾਤ-ਪਾਤ ਅਧਾਰਤ ਵਿਤਕਰਾ ਖਤਮ ਹੋਣ ਕਰਕੇ, ਰਾਜ ਭਾਗ ਵਿੱਚ ਉਹ ਭਾਈਵਾਲ ਸਨ।
1715 ਵਿੱਚ ਬਾਬਾ ਬੰਦਾ ਸਿੰਘ ਅਤੇ ਉਨ੍ਹਾਂ ਦੇ 700 ਦੇ ਕਰੀਬ ਸਾਥੀਆਂ ਦੀ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਗ੍ਰਿਫਤਾਰੀ ਅਤੇ 12
ਜੂਨ, 1716 ਵਿੱਚ ਸ਼ਹੀਦੀ ਨੇ ਪਹਿਲੇ ਸਿੱਖ ਰਾਜ ਦਾ ਅੰਤ ਕਰ ਦਿੱਤਾ। ਫਿਰ ਲਗਭਗ ਅੱਧੀ ਸਦੀ ਦਾ ਦੌਰ ਜ਼ੁਲਮਾਂ, ਘੱਲੂਘਾਰਿਆਂ,
ਸ਼ਹੀਦੀਆਂ ਦਾ ਦੌਰ ਵੀ ਹੈ ਅਤੇ ਸਿੱਖ ਮਿਸਲਾਂ ਦੇ ਰੂਪ ਵਿੱਚ ਮੁੜ ਰਾਜਸੀ ਸ਼ਕਤੀ ਹਾਸਲ ਕਰਨ ਦਾ ਵੀ। ਉਸ ਤੋਂ ਬਾਅਦ ਦੇ ਅਗਲੇ ਦਹਾਕੇ
1799 ਵਿੱਚ, ਲਾਹੌਰ ਦਾ ਕਬਜ਼ਾ ਮਹਾਰਾਜਾ ਰਣਜੀਤ ਸਿੰਘ ਕੋਲ ਆਉਣ ਤੋਂ ਲੈ ਕੇ 1849 ਤੱਕ ਚੱਲੇ ‘ਸੁਨਹਿਰੀ ਸਿੱਖ ਰਾਜ’ ਦੀਆਂ ਯਾਦਾਂ
ਹਨ। ਇਸ ਸਿੱਖ ਰਾਜ ਦੇ ਜਾਣ ’ਤੇ ਮੁਸਲਮਾਨ ਕਵੀ ਸ਼ਾਹ ਮੁਹੰਮਦ ਦੇ ਪਾਏ ਕੀਰਨੇ, ਸਿੱਖ ਰਾਜ ਦੀ ਹਰਮਨਪਿਆਰਤਾ ਦੀ ਸੱਚੀ-ਸੁੱਚੀ ਝਲਕ
ਪਾਉਂਦੇ ਹਨ।
‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ।
1849 ਤੋਂ 1947 ਤੱਕ ਦਾ ਬ੍ਰਿਟਿਸ਼ ਸਾਮਰਾਜਵਾਦੀ ਦੌਰ, ਜਿਸ ਨੂੰ ਖ਼ਤਮ ਕਰਨ ਲਈ ਸਿੱਖ ਕੌਮ ਨੇ ਆਪਣੇ ਵਿਤੋਂ ਕਿਤੇ ਵੱਧ (80 ਫੀ
ਸਦੀ ਤੋਂ ਜ਼ਿਆਦਾ) ਕੁਰਬਾਨੀਆ ਕੀਤੀਆਂ। ਪਰ ਅਫਸੋਸ! ਸਿੱਖ ਲੀਡਰਸ਼ਿਪ ’ਤੇ, ਕਿ 1947 ਦੇ ਦੌਰ ਵਿੱਚ ਅੰਗਰੇਜ਼ੀ ਰਾਜ ਦਾ ਜੂਲਾ ਲਾਹ ਕੇ,
ਹਿੰਦੂ ਗੁਲਾਮੀ ਦਾ ਜੂਲਾ ਆਪਣੇ ਗਲ ਪਵਾ ਲਿਆ। ਕਾਫ਼ਲੇ ਦੇ ਸ਼ਾਹ-ਸਵਾਰਾਂ ਨੇ ਹੀ, ਕਾਫਲੇ ਨੂੰ ਅਣਗਹਿਲੀ ਕਰਕੇ ਲੁਟਾ ਧਰਿਆ। ਇੱਕ
ਵਾਰ ਫਿਰ ‘ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ ਵਾਲਾ ਭਾਣਾ ਵਰਤਿਆ।
1980ਵਿਆਂ ਦੇ ਦੌਰ ਨੇ ਇੱਕ ਹੋਰ ‘ਮਹਾਂਬਲੀ ਸਮੇਂ ’ਤੇ ਬੈਠਾ, ਉਹ ਕਦੀ ਨਾ ਹਾਰੇ’ ਦਾ ਕੌਤਕ ਵਰਤਾਇਆ। ਸੰਤ ਜਰਨੈਲ ਸਿੰਘ ਖਾਲਸਾ
ਭਿੰਡਰਾਂਵਾਲਿਆਂ ਦੀ ਮਿਕਨਾਤੀਸੀ ਸ਼ਖਸੀਅਤ ਨੇ, ਬਾਬਾ ਬੰਦਾ ਸਿੰਘ ਬਹਾਦਰ ਵਾਲਾ ਦੋਹਰਾਅ ਵਿਖਾਇਆ। ਗੁਰੂ ਬਖਸ਼ਿਸ਼ ਨਾਲ ਝਾੜ-ਝਾੜ
ਵਿੱਚੋਂ ‘ਰਾਜ ਕਰੇਗਾ ਖਾਲਸਾ’ ਦਾ ਨਾਦ ਸੁਣਾਈ ਦੇਣ ਲੱਗਾ। ਜੂਨ - 1984 ਦਾ ਘੱਲੂਘਾਰਾ, ਭਾਰਤ ਦੇ ਹਿੰਦੂ-ਹਾਕਮਾਂ ਦੇ ਜ਼ੁਲਮ ਦੀ ਸਿਖਰ
ਸੀ। ਖੰਡਰਾਤ ਬਣਾ ਦਿੱਤੇ ਗਏ ਅਕਾਲ ਤਖਤ ਦੀ ਤਾਬਿਆ ਜੁੜੇ ਸਰਬੱਤ ਖਾਲਸਾ ਨੇ, 1710 ਦੇ ਇਤਿਹਾਸ ਵੱਲ ਮੁੜਦਿਆਂ, ਇਤਿਹਾਸਕ
ਫੈਸਲਾ ਲੈਂਦਿਆਂ, 26 ਜਨਵਰੀ, 1986 ਨੂੰ ‘ਖਾਲਿਸਤਾਨ’ ਦੀ ਵਕਾਲਤ ਕੀਤੀ, ਜਿਸ ਦਾ ‘ਐਲਾਨਨਾਮਾ’ ਬਾਬਾ ਮਾਨੋਚਾਹਲ ਦੀ ਅਗਵਾਈ
ਹੇਠਲੀ ਪੰਥਕ ਕਮੇਟੀ ਨੇ 29 ਅਪ੍ਰੈਲ, 1986 ਨੂੰ ਜਾਰੀ ਕੀਤਾ।
ਇਸ ਐਲਾਨਨਾਮੇ ਦੇ ਜਾਰੀ ਹੋਇਆਂ, 24 ਵਰ੍ਹੇ ਬੀਤ ਚੁੱਕੇ ਹਨ। ਭਾਰਤੀ ਹਕੂਮਤ ਦੀਆਂ ਸਿੱਖ ਨਸਲਕੁਸ਼ੀ ਦੀਆਂ ਨੀਤੀਆਂ ਨੇ, ਇੱਕ
ਪੂਰੀ ਸਿੱਖ ਪੀੜ੍ਹੀ ਦਾ ਖਾਤਮਾ ਕਰ ਦਿੱਤਾ ਹੈ। ਅਕਾਲੀ ਲੀਡਰਸ਼ਿਪ ਦਾ ਰੋਲ ਗੰਗੂ, ਸੁੱਚਾ ਨੰਦ, ਲਖਪਤ ਰਾਏ, ਜਸਪਤ ਰਾਏ ਵਾਲਾ ਹੈ। ਇਸ
ਸਭ ਦੇ ਬਾਵਜੂਦ ‘ਜੰਗ ਅਜੇ ਜਾਰੀ ਹੈ।’ ਇਸ ਜੰਗ ਵਿੱਚ ਸ਼ਾਮਲ ਸਿੰਘਾਂ, ਸਿੰਘਣੀਆਂ, ਗੁਰੂ ਕਲਗੀਧਰ ਵਲੋਂ ਖਾਲਸੇ ਨੂੰ ਸਦੀਵ ਲਈ ਬਖਸ਼ੀ
‘ਬਾਦਸ਼ਾਹਤ’ ਦੀ ਬਖਸ਼ਿਸ਼ ਨੂੰ ਮੁੜ ਸਥਾਪਤ ਕਰਨ ਲਈ ਸੰਘਰਸ਼ਸ਼ੀਲ ਹਨ। 26 ਮਿਲੀਅਨ ਸਿੱਖ ਆਪਣੇ ਅਜ਼ਾਦ, ਪ੍ਰਭੂਸੱਤਾ ਸੰਪਨ ਰਾਜ
ਖਾਲਿਸਤਾਨ ਦੀ ਪ੍ਰਾਪਤੀ ਦਾ ਸਪੱਸ਼ਟ ਨਿਸ਼ਾਨਾ ਸਾਹਮਣੇ ਰੱਖ ਕੇ, ਮਜ਼ਬੂਤ ਕਦਮਾਂ ਨਾਲ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਵਧਣ। 21ਵੀਂ
ਸਦੀ ਦੇ ਮੁਢਲੇ ਦਹਾਕਿਆਂ ਵਿੱਚ ਸਤਿਗੁਰੂ ਦੀ ਬਖਸ਼ਿਸ਼ ਨਾਲ ਵਾਹਗਾ ਤੋਂ ਲੈ ਕੇ ਦਰਿਆਏ ਜਮੁਨਾ ਤੱਕ ਖਾਲਿਸਤਾਨ ਦੀ ਕਾਇਮੀ ਦਾ
ਕ੍ਰਿਸ਼ਮਾ, ਖਾਲਸੇ ਨੇ ਕਰ ਵਿਖਾਉਣਾ ਹੈ, ਇਸ ਬਾਰੇ ਕਿਸੇ ਨੂੰ ਕੋਈ ਸ਼ੱਕ-ਸ਼ੁਬਾ ਨਹੀਂ ਹੋਣਾ ਚਾਹੀਦਾ।
ਖਾਲਿਸਤਾਨ ਜ਼ਿੰਦਾਬਾਦ!
ਸਰਹਿੰਦ ਫਤਹਿ ਅਤੇ ਖਾਲਸਾ ਰਾਜ ਸਥਾਪਨਾ ਦੀ 300ਵੀਂ ਵਰ੍ਹੇਗੰਢ ਨੂੰ ਸਮਰਪਤ
‘‘ਖਾਲਿਸਤਾਨ ਲਈ ਪੇਸ਼ਕਦਮੀਂ ਕਰਨਾ ਹੀ
ਪਹਿਲੇ ਸਿੱਖ ਰਾਜ ਦੀ ਯਾਦ ਮਨਾਉਣਾ ਹੈ’’
12 ਮਈ, 2010 ਦਾ ਦਿਨ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵਲੋਂ ‘ਸਰਹਿੰਦ ਫਤਹਿ ਦਿਵਸ’ ਵਜੋਂ ਬੜੇ ਉਤਸ਼ਾਹ ਸਹਿਤ ਮਨਾਇਆ
ਜਾ ਰਿਹਾ ਹੈ ਜਦੋਂਕਿ 14 ਮਈ ਦਾ ਦਿਨ, ਖਾਲਸਾ ਰਾਜ ਐਲਾਨ ਦਿਵਸ ਵਜੋਂ, ਫਤਿਹਗੜ੍ਹ ਸਾਹਿਬ ਦੀ ਧਰਤੀ ’ਤੇ ਮਨਾਇਆ ਜਾਵੇਗਾ। ਇਸ
ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ਤਖਤ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਤੋਂ ਬੜੇ ਧੂਮ-ਧੜੱਕੇ ਨਾਲ ਅਰੰਭਿਆ ਗਿਆ ‘ਫਤਹਿ
ਮਾਰਚ’ ਅੱਡ-ਅੱਡ ਸਟੇਟਾਂ ’ਚੋਂ ਗੁਜ਼ਰਦਾ ਹੋਇਆ, 14 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗਾ, ਜਿਥੇ ਕਿ ਇਸ ਸਬੰਧੀ ਵਿਸ਼ੇਸ਼
ਸਮਾਗਮ ਹੋ ਰਹੇ ਹਨ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸੰਗਤਾਂ ਦੀ ਗੁਰੂ ਪ੍ਰਤੀ ਸ਼ਰਧਾ ਅਤੇ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜਿਸ ਦਾ ਸਬੂਤ
ਇਸ ‘ਫਤਹਿ ਮਾਰਚ (ਜਿਸ ਨੂੰ ਨਗਰ ਕੀਰਤਨ ਕਹਿਣਾ ਜ਼ਿਆਦਾ ਢੁੱਕਵਾਂ ਹੋਵੇਗਾ) ਦੇ ਥਾਂ-ਥਾਂ ਹੋਏ ਅਤੇ ਹੋ ਰਹੇ ਸਵਾਗਤ ਤੋਂ ਜ਼ਾਹਰ ਹੈ। ਇਸ
‘ਨਗਰ ਕੀਰਤਨ’ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਤੋਂ ਚੱਲੇ ਹੋਏ ‘ਮਾਰਚ’, 14 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੇ। ਦਲ
ਖਾਲਸਾ ਨੇ, ਸੰਘਰਸ਼ ਪੱਖੀ ਸਹਿਯੋਗੀ ਜਥੇਬੰਦੀਆਂ ਦੀ ਮੱਦਦ ਨਾਲ ਚੱਪੜ ਚਿੜੀ (ਇੱਕ ਪੁਰਾਤਨ ਸਰੋਤ ਮੁਤਾਬਿਕ ਇਸ ਦਾ ‘ਛੱਪੜ-ਝਿੜੀ’ ਸੀ
ਪਰ ਹੌਲੀ ਹੌਲੀ ਚੱਪੜ ਚਿੜੀ ਪ੍ਰਸਿੱਧ ਹੋ ਗਿਆ। 12 ਮਈ ਨੂੰ ਇਸ ਮੈਦਾਨ ਵਿੱਚ ਸੂਬਾ ਸਰਹਿੰਦ ਵਜ਼ੀਰ ਖਾਨ ਦੀ ਅਗਵਾਈ ਵਾਲੀ ਮੁਗਲੀਆ
ਫੌਜ ਨਾਲ, ਬਾਬਾ ਬੰਦਾ ਸਿੰਘ ਬਹਾਦਰ ਦੀ ਲੀਡਰਸ਼ਿਪ ਹੇਠ ਖਾਲਸੇ ਨੇ ਲਹੂ ਡੋਲਵੀਂ ਲੜਾਈ ਵਿੱਚ ਫਤਹਿ ਹਾਸਲ ਕਰਕੇ, 800 ਸਾਲ ਤੋਂ
ਹਕੂਮਤ ਕਰ ਰਹੇ ਇਸਲਾਮਿਕ ਹਾਕਮਾਂ ਦੀ ਸਫ ਵਲੇਟਣ ਦਾ ਰਾਹ ਪੱਧਰਾ ਕੀਤਾ) ਤੋਂ ਫਤਹਿਗੜ੍ਹ ਸਾਹਿਬ ਤੱਕ ‘ਖਾਲਸਾ ਰਾਜ ਪਰੇਡ’ ਕੱਢਣ ਦਾ
ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਖਾਲਸਾ ਰਾਜ ਪਰੇਡ ਵਿੱਚ, ਖਾਲਿਸਤਾਨ ਦੇ ਸੰਘਰਸ਼ ਨਾਲ ਸਬੰਧਿਤ ਸ਼ਹੀਦਾਂ ਦੇ ਪਰਿਵਾਰ
ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਪੰਜਾਬ ਦੇ ਜ਼ਾਲਮ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਵਾਲੇ
ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ‘ਬਾਬਾ ਬੰਦਾ ਸਿੰਘ ਬਹਾਦਰ ਬਹਾਦਰੀ ਮੈਡਲ’ ਨਾਲ ਨਿਵਾਜਿਆ ਜਾਵੇਗਾ। ਇਸ ਮਾਰਚ ਵਿੱਚ ਸ਼੍ਰੋਮਣੀ
ਅਕਾਲੀ ਦਲ (ਪੰਚ ਪ੍ਰਧਾਨੀ), ਖਾਲਸਾ ਐਕਸ਼ਨ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਆਦਿ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਮੂਲੀਅਤ
ਕਰਨਗੇ। ਫਤਹਿਗੜ੍ਹ ਸਾਹਿਬ ਪਹੁੰਚਣ ’ਤੇ ਖਾਲਸਾ ਰਾਜ ਦਾ ਪ੍ਰਤੀਕ ‘ਕੇਸਰੀ ਝੰਡਾ’ ਝੁਲਾਇਆ ਜਾਵੇਗਾ ਅਤੇ ਇਸ ਨੂੰ ਸਲਾਮੀ ਦਿੱਤੀ
ਜਾਵੇਗੀ।
ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਦੇ ਸੰਘਰਸ਼ ਲਈ ਸਮਰਪਿਤ ਜਥੇਬੰਦੀਆਂ ਵਲੋਂ ‘ਸਰਹਿੰਦ ਫਤਿਹ ਦਿਵਸ’ ਦੀ ਠੀਕ ਭਾਵਨਾ ਦੀ
ਤਰਜ਼ਮਾਨੀ ਕੀਤੀ ਗਈ ਹੈ, ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੱਢੇ ਜਾ ਰਹੇ ਮਾਰਚ ਵਿੱਚ ਇੱਕ ਗੱਲ ਨੂੰ ਯਕੀਨੀ ਬਣਾਇਆ
ਜਾ ਰਿਹਾ ਹੈ ਕਿ ‘ਖਾਲਸਾ ਰਾਜ’ ਦੇ ਸਿਧਾਂਤ ਨੂੰ ਦਫਨ ਕਰ ਦਿੱਤਾ ਜਾਵੇ। ਇਸ ਨੂੰ ਮਹਿਜ਼ ਇੱਕ ਨਗਰ ਕੀਰਤਨ ਦਾ ਰੂਪ ਦੇਣਾ, ਬੀ. ਜੇ. ਪੀ. ਤੇ
ਕਾਂਗਰਸ ਦੇ ਲੀਡਰਾਂ ਤੋਂ ਸਮਾਗਮ ਵਿੱਚ ਸ਼ਮੂਲੀਅਤ ਕਰਵਾਉਣਾ, ਮੌਜੂਦਾ ਦੌਰ ਵਿੱਚ ਕੁਰਬਾਨੀਆਂ ਕਰਨ ਵਾਲਿਆਂ ਨੂੰ ਬਿਲਕੁਲ ਲਾਂਭੇ ਰੱਖਣਾ
ਦੱਸਦਾ ਹੈ ਕਿ ਆਰ. ਐਸ. ਐਸ. ਦੇ ਸ਼ੋਅ ਬਵਾਏਜ਼ ਬਾਦਲ-ਮੱਕੜ ਐਂਡ ਕੰਪਨੀ ਦੇ ਅਸਲ ਇਰਾਦੇ ਕੀ ਹਨ। ਅਕਾਲੀ ਦਲ (ਅੰਮ੍ਰਿਤਸਰ) ਵਲੋਂ,
ਸ਼੍ਰੋਮਣੀ ਕਮੇਟੀ ਨਾਲ ਬਾਰ-ਬਾਰ ਸੰਪਰਕ ਕਰਨ ਦੇ ਬਾਵਜੂਦ, ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਕਿ
ਸਟੇਜ ਦੀ ਕਾਰਵਾਈ ਵਿੱਚ, ਪੰਥਕ ਸ਼ਖਸੀਅਤਾਂ (ਸਮੇਤ ਸਿਰਦਾਰ ਸਿਮਰਨਜੀਤ ਸਿੰਘ ਮਾਨ ਦੇ) ਦਾ ਕੀ ਰੋਲ ਹੋਵੇਗਾ? ਹੋ ਸਕਦਾ ਹੈ ਕਿ ਬਾਦਲ
ਦਲੀਏ, ਸੌੜੀ ਰਾਜਨੀਤੀ ਕਰਦਿਆਂ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ‘ਕੱਥੂਨੰਗਲ’ ਵਾਲੀ ਹਿੰਸਾ ਦੁਹਰਾਉਣ ਦਾ ਇਰਾਦਾ ਰੱਖਦੇ ਹੋਣ। ਜੇ
ਐਸਾ ਕੁਝ ਵੀ ਮੰਦਭਾਗਾ ਵਾਪਰਦਾ ਹੈ ਤਾਂ ਇਸ ਦੀ ਸਮੁੱਚੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੀ ਹੋਵੇਗੀ। ਪੰਥਕ ਸਟੇਜਾਂ, ਪੰਥ
ਪ੍ਰਸਤਾਂ ਲਈ ਹਨ ਨਾ ਕਿ ਹਿੰਦੂਤਵੀਆਂ ਅਤੇ ਕਾਂਗਰਸੀਆਂ ਲਈ।
12 ਮਈ, 1710 ਦੀ ਸਰਹਿੰਦ ਫਤਹਿ, 16 ਜੂਨ, 1606 ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਸ਼ੁਰੂ ਹੋਏ ‘ਅਜ਼ਾਦੀ’ ਦੇ ਸਫਰ
ਦੀ ਸਿਖਰ ਸੀ। ਇਸ ਸ਼ਹਾਦਤ ਨੇ ਸ੍ਰੀ ਅਕਾਲ ਤਖਤ ਸਾਹਿਬ, ਮੀਰੀ-ਪੀਰੀ ਦੇ ਸਿਧਾਂਤ ਅਤੇ ‘ਤਾਜ ਬਾਜ ਸਭਹੂੰ ਹਮ ਲੀਨੇ’ ਦੇ ਮਾਰਗ ਤੇ ਸਿੱਖ
ਲਹਿਰ ਨੂੰ ਚਲਾਇਆ ਸੀ। 24 ਨਵੰਬਰ, 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, 14 ਅਪ੍ਰੈਲ, 1699 ਨੂੰ ਖਾਲਸਾ ਪੰਥ ਦੀ
ਸਿਰਜਣਾ ਅਤੇ ਫਿਰ ਅਨੰਦਪੁਰ ਦੇ ਵਾਸੀਆਂ ਵਲੋਂ ਬਾਈਧਾਰ ਦੇ ਪਹਾੜੀ ਰਾਜਿਆਂ, ਸੂਬਾ ਸਰਹਿੰਦ ਦੀਆਂ ਮੁਗਲ ਫੌਜਾਂ ਅਤੇ ਹੋਰ ਜਿਹਾਦੀਆਂ-
ਰੰਘੜਾਂ ਆਦਿਕ ਦੇ ਖਿਲਾਫ ਲੜੀਆਂ ਗਈਆਂ ਜਾਨ-ਹੂਲਵੀਆਂ ਲੜਾਈਆਂ ਨੇ, ਖਾਲਸੇ ਨੂੰ ‘ਤੇਗ ਦੇ ਧਨੀ’ ਅਤੇ ‘ਕੁਰਬਾਨੀ ਦੇ ਪੁਤਲੇ’
ਬਣਾਇਆ ਸੀ। ਵੱਡੇ ਸਾਹਿਬਜ਼ਾਦਿਆਂ ਦੀਆਂ ‘ਬਹਾਦਰੀ ਪੈੜਾਂ’ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀਆਂ ਦਰਦਨਾਕ ਸ਼ਹਾਦਤਾਂ ਨੇ,
ਖਾਲਸੇ ਨੂੰ ਰੋਹ ਨਾਲ ਨੱਕੋ ਨੱਕ ਭਰ ਦਿੱਤਾ ਸੀ। ਖਾਲਸਾ ਰਾਜ ਦੀ ਫਸਲ ਤਿਆਰ ਖੜੀ ਸੀ। ਫੇਰ ਔਹ ਵੇਖੋ। ਦੱਖਣ ਦੀ ਧਰਤੀ ਤੋਂ, ਨੀਲੇ ਦੇ
ਸ਼ਾਹ ਅਸਵਾਰ, ਕਲਗੀਧਰ, ਸਰਬੰਸਦਾਨੀ, ਦਸਮੇਸ਼ ਪਿਤਾ ਨੇ, ਇੱਕ ‘ਭਗੌੜੇ ਵੈਰਾਗੀ’ ਨੂੰ ਥਾਪੜਾ ਦੇ ਕੇ, ‘ਬੰਦਾ ਸਿੰਘ ਬਹਾਦਰ’ ਬਣਾ ਕੇ, ਖੰਡੇ
ਬਾਟੇ ਦੀ ਪਾਹੁਲ ਬਖਸ਼ ਕੇ, ਪੰਜ ਤੀਰਾਂ, ਨਗਾਰੇ, ਨਿਸ਼ਾਨ ਸਾਹਿਬ ਅਤੇ ਪੰਜਾਂ ਸਿੰਘਾਂ ਦੀ ਕੌਂਸਲ ਨਾਲ, ਪੰਜਾਬ ਵੱਲ ਤੋਰਿਆ ਸੀ। ਪੰਜਾਬ ਅਤੇ
ਹੋਰ ਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਨਾਂ ਹੁਕਮਨਾਮੇ ਸਨ ਕਿ ਸ਼ਸ਼ਤਰਧਾਰੀ ਹੋ ਕੇ, ਬੰਦਾ ਸਿੰਘ ਬਹਾਦਰ ਦੇ ਨਾਲ ਆ ਮਿਲੋ। ਬਾਬਾ ਬੰਦਾ ਸਿੰਘ
ਬਹਾਦਰ ਨੂੰ ਸਪੱਸ਼ਟ ਹਦਾਇਤਾਂ ਸਨ - ‘ਦੁਸ਼ਟਾਂ ਨੂੰ ਸਜ਼ਾ-ਯਾਫਤਾ ਕਰਨਾ’ ਅਤੇ ‘ਸਰਬੱਤ ਦੇ ਭਲੇ ’ਤੇ ਆਧਾਰਿਤ, ਖਾਲਸਾ ਰਾਜ ਦੀ ਕਾਇਮੀ।’
ਬਾਬਾ ਬੰਦਾ ਸਿੰਘ ਨੇ, ਗੁਰੂ ਦੀ ਬਖਸ਼ਿਸ਼ ਨਾਲ, ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। 12 ਮਈ ਨੂੰ ਛੱਪੜ-ਝਿੜੀ (ਚੱਪੜ
ਚਿੜੀ) ਦੀ ਜੰਗ ਜਿੱਤ ਕੇ, 13 ਮਈ ਨੂੰ ਸਰਹਿੰਦ ਸ਼ਹਿਰ ’ਤੇ ਕਬਜ਼ਾ ਜਮਾਇਆ ਅਤੇ 14 ਮਈ ਨੂੰ ਇਸ ਧਰਤੀ ’ਤੇ ਪਹਿਲਾ ‘ਖਾਲਸਾ ਰਾਜ’
ਸਥਾਪਤ ਕੀਤਾ। ਬਾਬਾ ਬੰਦਾ ਸਿੰਘ ਦੀ ਸ਼ਾਹੀ-ਦਿੱਖ ਖਾਲਸਾ ਰਾਜ ਵਿੱਚ ਸੀ ਅਤੇ ਇਸ ਵਿੱਚ ਦਸ ਗੁਰੂ ਸਾਹਿਬਾਨ ਦੀ ਕਮਾਈ ਦਾ ਜਲਵਾ ਸੀ
- ਜਿਸ ਨੂੰ ਉਸ ਨੇ ਆਪਣੀ ਸ਼ਾਹੀ ਮੋਹਰ, ਸਿੱਕਿਆਂ ਅਤੇ ਹੋਰ ਵਸੀਲਿਆਂ ਰਾਹੀਂ ਜੱਗ-ਜ਼ਾਹਰ ਕੀਤਾ -
‘ਦੇਗ ਓ, ਤੇਗ ਓ, ਫਤਹਿ ਓ, ਨੁਸਰਤ ਬੇਦਰੰਗ।
ਯਾਫਤ ਅਜ਼ ਨਾਨਕ, ਗੁਰੂ ਗੋਬਿੰਦ ਸਿੰਘ’
ਮਤਲਬ ਸਪੱਸ਼ਟ ਸੀ - ਦੇਗ, ਤੇਗ, ਫਤਹਿ ਅਤੇ ਅਤੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰਾਂ ਦੀਆਂ
ਬਖਸ਼ਿਸ਼ਾਂ ਨਾਲ ਹਾਸਲ ਹੋਈਆਂ।
(ਚੱਲਦਾ)
‘‘ਦੋ ਮੂੰਹਾਂ ਪੱਤਰਕਾਰ ਕੁਲਦੀਪ ਨਈਅਰ - ਫਿਰਕੂ ਕਿ ਸੈਕੂਲਰ?’’
ਭਾਰਤ ਦੇ ਇੰਗਲੈਂਡ ਵਿੱਚ ਰਹਿ ਚੁੱਕੇ ਸਾਬਕਾ ਹਾਈ ਕਮਿਸ਼ਨਰ, ਪੱਤਰਕਾਰ ਕੁਲਦੀਪ ਨਈਅਰ, ਸਿੱਖ ਜਗਤ ਅਤੇ ਪਾਕਿਸਤਾਨੀ ਸੰਸਾਰ
ਵਿੱਚ ‘ਭੰਬਲਭੂਸਾ’ ਪਾਉਣ ਲਈ ਜਗਤ ਪ੍ਰਸਿੱਧ ਹਨ ਪਰ ਫਿਰ ਵੀ ਸਿੱਖਾਂ ਨਾਲ ਸਬੰਧਿਤ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਪਾਕਿਸਤਾਨੀ
ਮੀਡੀਆ ਉਨ੍ਹਾਂ ਨੂੰ ‘ਸਪਾਟ ਲਾਈਟ’ ਦੇਣ ਤੋਂ ਕਦੇ ਸੰਗ ਸੰਕੋਚ ਨਹੀਂ ਕਰਦਾ। ਅਖੌਤੀ ਸੈਕੂਲਰ ਮੀਡੀਏ ਵਲੋਂ ਉਨ੍ਹਾਂ ਨੂੰ ਆਪਣੇ ਕਾਲਮਾਂ ਵਿੱਚ
ਰੱਖਣਾ ਤਾਂ ਸਮਝ ਆਉਂਦਾ ਹੈ ਪਰ ਸਿੱਖ ਵਿਦਵਾਨਾਂ ਦੀ ਐਸੀ ਕੀ ਮਜਬੂਰੀ ਹੈ ਕਿ ਨਈਅਰ ਦੀਆਂ ਫਿਰਕੂ ਟਿੱਪਣੀਆਂ ਤੋਂ ਬਿਨਾਂ ਉਨ੍ਹਾਂ ਦੀ ਰੋਟੀ
ਹਜ਼ਮ ਨਹੀਂ ਹੁੰਦੀ। ਨਈਅਰ ਨੇ ਇੱਕ ਵਾਰ ਫਿਰ ਆਪਣੀ ਫਿਰਕੂ ਹਿੰਦੂ ਜ਼ਹਿਨੀਅਤ ਦਾ ਪ੍ਰਗਟਾਵਾ, ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ
ਪਟਿਆਲਾ ਵਿੱਚ, ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਹੈ।
ਜੋ ਕੁਝ ਨਈਅਰ ਨੇ ਪਟਿਆਲੇ ਦੀ ਕਾਨਫਰੰਸ ਵਿੱਚ ਕਿਹਾ ਉਹ ਕੁਝ ਕਹਿਣ ਲਈ, ਉਸ ਦੀ ਭੂਮਿਕਾ ਉਸ ਨੇ ਕੁਝ ਮਹੀਨੇ ਪਹਿਲਾਂ
ਆਪਣੇ ਭਾਸ਼ਣਾਂ ਅਤੇ ਲਿਖਤਾਂ ਰਾਹੀਂ ਤਿਆਰ ਕਰ ਲਈ ਸੀ। ਉਸ ਭੂਮਿਕਾ ਤਹਿਤ ਨਈਅਰ ਨੇ, ਯੂਨੈਸਕੋ (ਯੂ. ਐਨ.) ਦੀ ਕਿਸੇ ‘ਦੁਨੀਆ
ਦੀਆਂ ਭਾਸ਼ਾਵਾਂ ਦੇ ਭਵਿੱਖ’ ਸਬੰਧੀ ਰਿਪੋਰਟ ਨੂੰ ਤੋੜ-ਮਰੋੜ ਕੇ ਪੇਸ਼ ਕਰਦਿਆਂ ਕਿਹਾ ਸੀ ਕਿ ਪੰਜਾਬੀ ਜ਼ੁਬਾਨ ਆਉਣ ਵਾਲੇ ਕੁਝ ਦਹਾਕਿਆਂ
ਵਿੱਚ ਇੱਕ ‘ਮ੍ਰਿਤਕ ਜ਼ੁਬਾਨ’ ਬਣ ਜਾਵੇਗੀ। ਅਫਸੋਸ! ਇਸ ਵੇਲੇ ਸੈਂਕੜੇ ਸਿੱਖ ਵਿਦਵਾਨ ਹਨ, ਜਿਨ੍ਹਾਂ ਨੇ ਖੋਜ ਅਧਾਰਿਤ ਪੀ. ਐਚ. ਡੀਆਂ
ਕੀਤੀਆਂ ਹੋਈਆਂ ਹਨ, ਪਰ ਕਿਸੇ ਇੱਕ ਨੇ ਵੀ ਨਈਅਰ ਦੀ ਇਸ ਗਲਤ-ਬਿਆਨੀ ਨੂੰ ਤੱਥਾਂ ਅਧਾਰਿਤ ਚੈ¦ਜ ਨਹੀਂ ਕੀਤਾ। ਕਈਆਂ ਨੇ
ਨਈਅਰ ਦੀ ਮੱਖੀ ’ਤੇ ਮੱਖੀ ਮਾਰਦਿਆਂ ਦ੍ਰਿਸ਼ ਨੂੰ ਹੋਰ ਭਿਆਵਲਾ ਬਣਾ ਦਿੱਤਾ ਅਤੇ ਕੁਝ ਨੇ ਫੋਕੇ ਦਮਗਜ਼ੇ ਮਾਰ ਕੇ, ਪੰਜਾਬੀ ਦੀ ‘ਚੜ੍ਹਦੀ ਕਲਾ’
ਕਰ ਦਿੱਤੀ। ਕੋਈ ਚੈ¦ਜ ਨਾ ਹੋਣ ’ਤੇ, ਨਈਅਰ ਨੇ ਆਪਣਾ ਜ਼ਹਿਰੀਲਾ ਬਾਣ ਛੱਡਦਿਆਂ, ਪਟਿਆਲੇ ਦੇ ਇਕੱਠ ਵਿੱਚ ਕਿਹਾ, ‘ਪੰਜਾਬੀ ਦੀ
ਤਰੱਕੀ ਨਾ ਹੋਣ ਸਕਣ ਦਾ ਕਾਰਨ, ਇਸ ਦਾ ਦੂਜੀਆਂ ਲਿਪੀਆਂ ਵਿੱਚ ਨਾ ਲਿਖਿਆ ਜਾਣਾ ਹੈ। ਪੰਜਾਬੀ ਤਾਂ ਹੀ ਵਧ ਫੁੱਲ ਸਕਦੀ ਹੈ, ਜੇ ਇਸ
ਨੂੰ ਗੁਰਮੁਖੀ ਲਿਪੀ ਦੀ ਕੈਦ ਤੋਂ ਅਜ਼ਾਦ ਕੀਤਾ ਜਾਵੇ।’
ਨਈਅਰ ਦੀ ਇਸ ਅਤਿ-ਖਤਰਨਾਕ ਫਿਰਕੂ ਟਿੱਪਣੀ ਨੇ 1950ਵਿਆਂ ਦਾ ਪੰਜਾਬੀ ਹਿੰਦੂਆਂ ਦਾ ਰੋਲ ਇੱਕ ਫਿਰ ਚੇਤੇ ਕਰਵਾ ਦਿੱਤਾ ਹੈ।
ਅਖੌਤੀ ਆਜ਼ਾਦ ਭਾਰਤ ਵਿੱਚ, 1951ਵਿਆਂ ਦੀ ਮਰਦਮਸ਼ੁਮਾਰੀ ਦੌਰਾਨ, ਪੰਜਾਬੀ ਹਿੰਦੂਆਂ, ਵਿਸ਼ੇਸ਼ਕਰ ਇੱਕ ਹਿੰਦੂ ਅਖਬਾਰ ਨੇ ਬੜਾ
ਜ਼ਹਿਰੀਲਾ ਪ੍ਰਚਾਰ ਕਰਕੇ, ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਹਿੰਦੀ ਲਿਖਵਾਉਣ ਲਈ ਕਿਹਾ - ਜਿਸ ਦੇ ਤਹਿਤ ਪੰਜਾਬੀ ਜ਼ੁਬਾਨ ਦੀ
‘ਨਸਲਕੁਸ਼ੀ’ ਦਾ ਪਹਿਲਾ ਦੌਰ ਸ਼ੁਰੂ ਹੋਇਆ। ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ਨੇ ਜਦੋਂ ‘ਪੰਜਾਬੀ ਸੂਬਾ ਲਹਿਰ’ ਦੀ
ਸ਼ੁਰੂਆਤ ਕੀਤੀ ਤਾਂ ਪੰਜਾਬੀ ਹਿੰਦੂਆਂ ਨੇ ਜਵਾਬੀ ‘ਮਹਾਂ-ਪੰਜਾਬ’ ਦਾ ਨਾਹਰਾ ਦਿੱਤਾ। ਇਸ ਪੰਜਾਬੀ ਵਿਰੋਧੀ ਰੋਲ ਦੇ ਦੌਰ ਵਿੱਚ, ਵਿਦਵਾਨ
ਪੰਜਾਬੀ ਹਿੰਦੂਆਂ (ਜਿਨ੍ਹਾਂ ਦੀ ਅਗਵਾਈ ਸੂਰਜ ਭਾਨ ਕਰ ਰਿਹਾ ਸੀ) ਨੇ ਅਕਾਲੀਆਂ ਨੂੰ ਸੁਝਾਅ ਦਿੱਤਾ, ‘ਜੇ ਅਕਾਲੀ ਪੰਜਾਬੀ ਜ਼ੁਬਾਨ ਨੂੰ,
ਗੁਰਮੁਖੀ ਅੱਖਰਾਂ ਦੀ ਥਾਂ ਹਿੰਦੀ ਦੀ ਦੇਵਨਾਗਰੀ ਲਿਪੀ ਵਿੱਚ ਲਿਖਣਾ ਮੰਨ ਲੈਣ ਤਾਂ ਉਹ ਪੰਜਾਬੀ ਸੂਬੇ ਦੀ ਹਮਾਇਤ ਕਰਨ ਲਈ ਤਿਆਰ
ਹਨ।’ ਇਸ ਸਬੰਧੀ ਮੁੱਢਲੀ ਗੱਲਬਾਤ ਵੀ ਹੋਈ ਪਰ ਇਹ ਸੁਝਾਅ ‘ਮਹਾਰਾਣੀ’ ਨੂੰ ‘ਗੋਲੀ’ ਬਣਾਉਣ ਦੇ ਤੁਲ ਸੀ, ਜਿਸ ਕੁਚੇਸ਼ਟਾ ਭਰੀ ਸੋਚ ਦਾ
ਅਖੀਰ ਭੋਗ ਪੈ ਗਿਆ। ਪੰਜਾਬੀ ਹਿੰਦੂਆਂ ਨੇ ਨਾ ਸਿਰਫ ਪੰਜਾਬੀ ਸੂਬੇ ਦਾ ਹਿੰਸਕ ਵਿਰੋਧ ਹੀ ਕੀਤਾ ਬਲਕਿ 1950ਵਿਆਂ ਤੋਂ 1980ਵਿਆਂ
ਤੱਕ ਪੰਜਾਬ ਦੀ ਫਿਜ਼ਾ ਵਿੱਚ ਇਹ ਨਾਹਰੇ ਵੀ ਗੂੰਜਾਏ -
‘ਊੜਾ ਈੜੀ ਨਹੀਂ ਪੜ੍ਹੇਂਗੇ’
‘ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ’ਤੇ ਪਗੜੀ ਰਹਿਣ ਨਹੀਂ ਦੇਣੀ।’
‘ਕੱਛ ਕੰਘਾ ਕੜਾ ਕਿਰਪਾਨ, ਇਨ ਕੋ ਭੇਜੋ ਪਾਕਿਸਤਾਨ’
‘ਸਿਗਰਟ ਬੀੜੀ ਪੀਏਂਗੇ, ਸ਼ਾਨ ਕੇ ਸਾਥ ਜੀਏਂਗੇ।’
1980ਵਿਆਂ ਦੀ ਸਿੱਖ ਨਸਲਕੁਸ਼ੀ ਅਤੇ ਘੱਲੂਘਾਰਿਆਂ (ਜੂਨ, 1984, ਨਵੰਬਰ, 1984, 1984 ਤੋਂ 1995 ਤੱਕ ਪੰਜਾਬ ਦੇ ਪਿੰਡਾਂ
ਵਿੱਚ ਸਿੱਖਾਂ ਦਾ ਸ਼ਿਕਾਰ) ਦੀ ਜੜ੍ਹ ਵਿੱਚ, ਪੰਜਾਬੀ ਹਿੰਦੂਆਂ ਦੀ ਪੰਜਾਬੀ ਵਿਰੋਧੀ ਅਤੇ ਸਿੱਖ ਵਿਰੋਧੀ ਜ਼ਹਿਨੀਅਤ ਦਾ ਹੀ ਮੁੱਖ ਰੋਲ ਹੈ। 1991
ਦੀ ਮਰਦਮਸ਼ੁਮਾਰੀ ਤੱਕ ਪੰਜਾਬੀ ਹਿੰਦੂਆਂ ਵਲੋਂ ਆਪਣੀ ਮਾਂ-ਬੋਲੀ ਹਿੰਦੀ ਲਿਖਵਾਉਣ ਦਾ ਅਮਲ ਜਾਰੀ ਰਿਹਾ। 2001 ਵਿੱਚ ‘ਤਬਦੀਲੀ’
ਵੇਖਣ ਨੂੰ ਜ਼ਰੂਰ ਮਿਲੀ ਪਰ ਹੁਣ 2010 ਵਿੱਚ ਫਿਰਕੂ ਨਈਅਰ ਵਲੋਂ ਪੰਜਾਬੀ ਦੀ ‘ਲਿਪੀ’ ਸਬੰਧੀ ਛੇੜੀ ਗਈ ਬਹਿਸ, ਕਿਸੇ ਹੋਰ ਖਤਰਨਾਕ
ਉਦੇਸ਼ ਵੱਲ ਇਸ਼ਾਰਾ ਕਰ ਰਹੀ ਹੈ। ਇਹ ਅਮਲ ਇੱਕ ਪਾਸੇ ਜਿਥੇ ਸਿੱਖਾਂ ਵਿੱਚ ਭੰਬਲਭੂਸਾ ਪਾਉਣ ਲਈ ਹੈ, ਉਥੇ 2011 ਦੀ ਮਰਦਮਸ਼ੁਮਾਰੀ
ਦੌਰਾਨ ਪੰਜਾਬੀ ਹਿੰਦੂਆਂ ਨੂੰ ਇੱਕ ਵੱਖਰਾ ਸੁਨੇਹਾ ਵੀ ਦੇ ਰਿਹਾ ਹੈ। ਹਾਲਾਂਕਿ ਪਹਿਲਾਂ ਇਹ ਨਈਅਰ ਪੰਜਾਬੀ ਹਿੰਦੂਆਂ ਨੂੰ ਆਪਣੀ ਬੋਲੀ
ਪੰਜਾਬੀ ਲਿਖਵਾਉਣ ਦੀ ਜ਼ੁਬਾਨੀ-ਕਲਾਮੀਂ ‘ਸਲਾਹ’ ਦਿੰਦਾ ਰਿਹਾ ਹੈ, ਭਾਵੇਂ ਕਿ ਇਸ ਸਬੰਧੀ ਉਸ ਨੇ ਕਦੀ ਕੋਈ ਅਮਲੀ ਕਦਮ ਨਹੀਂ ਪੁੱਟਿਆ।
ਚੰਗਾ ਹੋਵੇ ਕਿ ਨਈਅਰ ਮਰ ਰਹੀ ਬ੍ਰਾਹਮਣ ਜ਼ੁਬਾਨ ਸੰਸਕ੍ਰਿਤ (ਜਿਸ ਨੂੰ ਕਿ ਸਰਕਾਰ ਕਰੋੜਾਂ ਰੁਪਈਏ ਖਰਚ ਕੇ ਜਿੰਦਾ ਰੱਖਣ ਦੀ ਕੋਸ਼ਿਸ਼
ਕਰ ਰਹੀ ਹੈ) ਨੂੰ ਬਚਾਉਣ ਲਈ ਉਨ੍ਹਾਂ ਦੀ ਮੱਦਦ ਕਰੇ ਅਤੇ ਪੰਜਾਬੀ ਜ਼ੁਬਾਨ ਅਤੇ ਉਸ ਦੀ ਵਿਲੱਖਣ ਲਿਪੀ -ਗੁਰਮੁਖੀ ਨੂੰ ‘ਇਕੱਲਿਆਂ’ ਛੱਡ
ਦੇਵੇ। ਇਸ ਨਈਅਰ ਨੂੰ ਕਦੀ ਭਿੰਡਰਾਂਵਾਲਿਆਂ ਦੀ ਫੋਟੋ, ਸਿੱਖ ਅਜਾਇਬ ਘਰ ਵਿੱਚ ਲੱਗਣ ਦੀ ਤਕਲੀਫ ਹੁੰਦੀ ਹੈ ਅਤੇ ਕਦੀ ਉਹ ਸਿੱਖਾਂ ਨੂੰ
ਖਾਲਿਸਤਾਨ ਦੀ ਮੰਗ ਛੱਡ ਕੇ, ‘ਭਾਰਤੀਅਤਾ’ ਦੇ ਰਾਹ ਪੈਣ ਦੀ ਸਲਾਹ ਦਿੰਦਾ ਹੈ। ਨਈਅਰ ਨੇ ਜੇ ਕਿਤੇ ‘ਲਿਪੀ’ ਬਦਲਣ ਦਾ ਸੁਝਾਅ
ਤਾਮਿਲ, ਬੰਗਾਲੀ, ਤੇਲਗੂ ਮਲਿਆਲਮ, ਆਸਾਮੀ ਆਦਿ ਸੂਬਾਈ ਜ਼ੁਬਾਨਾਂ ਬੋਲਣ ਵਾਲਿਆਂ ਨੂੰ ਦਿੱਤਾ ਹੁੰਦਾ ਤਾਂ ਉਸ ਨੂੰ ਆਟੇ-ਦਾਲ ਦਾ
ਭਾਅ ਪਤਾ ਲੱਗ ਜਾਂਦਾ ਪਰ ਅਫਸੋਸ! ਸਿੱਖ ਕੌਮ ਅਤੇ ਪੰਜਾਬੀ ਪਿਆਰਿਆਂ ਨੂੰ ਅੱਜ ਫਿਰਕੂ-ਨਈਅਰ ਵਰਗੇ ਸ਼ਿਕਾਰੀਆਂ ਨੇ ‘ਬੈਠੀਆਂ ਬੱਤਖਾਂ’
ਸਮਝਿਆ ਹੋਇਆ ਹੈ ਅਤੇ ਉਹ ਅੱਖਾਂ ਮੀਟ ਇਨ੍ਹਾਂ ਬੱਤਖਾਂ ਦਾ ਧੜਾਧੜ ਸ਼ਿਕਾਰ ਕਰ ਰਹੇ ਹਨ।
ਮਾਖਿਓਂ ਮਿੱਠੀ ਪੰਜਾਬੀ ਜ਼ੁਬਾਨ ਅਤੇ ਇਸ ਦੀ ਗੁਰਮੁਖੀ ਲਿਪੀ, ਬਹੁਗਿਣਤੀ ਪੰਜਾਬੀਆਂ ਦੀ ਬੇਵਫਾਈ ਦੇ ਬਾਵਜੂਦ (ਜਿਸ ਵਿੱਚ
ਪੱਛਮੀ ਪੰਜਾਬ ਦੇ ਉਰਦੂ ਨੂੰ ਮਾਤ-ਭਾਸ਼ਾ ਬਣਾਉਣ ਵਾਲੇ ਮੁਸਲਮਾਨ ਵੀ ਸ਼ਾਮਲ ਹਨ) ਅੱਜ ਇੱਕ ਜਿਉਂਦੀ ਜਾਗਦੀ ਜ਼ੁਬਾਨ ਹੈ। ਭਾਰਤੀ
ਕਬਜ਼ੇ ਹੇਠਲੇ ਪੰਜਾਬ ਦੀ ਰਾਜ-ਬੋਲੀ ਬਣਨ ਵਿੱਚ (ਇਸ ਅਧਾਰ ’ਤੇ ਹੀ ਪੰਜਾਬੀ ਸੂਬਾ ਕਾਇਮ ਹੋਇਆ ਸੀ ਅਤੇ ਪੰਜਾਬ ਭਾਸ਼ਾ ਐਕਟ ਪਾਸ
ਕੀਤਾ ਗਿਆ ਸੀ) ਪੰਜਾਬ ਦੀ ਹਿੰਦੂ ਬਿਓਰੋਕ੍ਰੇਸੀ ਨੇ ਭਰਵਾਂ ਰੋਲ ਅਦਾ ਕਰਦਿਆਂ, 44 ਸਾਲ ਬੀਤਣ ਬਾਅਦ ਵੀ, ਇਸ ਨੂੰ ਪੰਜਾਬ ਵਿੱਚ ਪੂਰੀ
ਤਰ੍ਹਾਂ ਲਾਗੂ ਨਹੀਂ ਹੋਣ ਦਿੱਤਾ। ਇਸ ਤੋਂ ਪਹਿਲਾਂ ਹਿੰਦੂ ਡੀ. ਏ. ਵੀ. ਸਕੂਲਾਂ ਅਤੇ ਕਾਲਜਾਂ ਨੇ, ਪੰਜਾਬੀ ਦੇ ਖਿਲਾਫ ਸੁਪਰੀਮ ਕੋਰਟ ਤੱਕ
ਲੜਾਈ ਲੜੀ ਪਰ ਅਖੀਰ ਮੂੰਹ ਦੀ ਖਾਧੀ। ਇਸ ਪੰਜਾਬੀ ਹਿੰਦੂ ਫਿਰਕੂ ਜ਼ਹਿਨੀਅਤ ਦਾ ਇਹ ‘ਜ਼ਹਿਰ’ ਹੀ ਹੈ, ਜਿਹੜਾ ਕਿ ਕੁਲਦੀਪ ਨਈਅਰ
ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਉਹ ‘ਪੰਜਾਬੀ’ ਦੇ ਨਾਂ ’ਤੇ ਬਣੀ ਯੂਨੀਵਰਸਿਟੀ ਦੀ ਹਦੂਦ ਅੰਦਰ ਖਲੋ ਕੇ, ਪੰਜਾਬੀ ਦੀ ਪਿੱਠ ਵਿੱਚ ਛੁਰਾ
ਮਾਰ ਰਿਹਾ ਹੈ। ਪੰਜਾਬੀ ਜ਼ੁਬਾਨ ਦੀ ਰੂਹ (ਗੁਰਮੁਖੀ) ਨੂੰ ਸਰੀਰ ਤੋਂ ਅੱਡ ਕਰਨ ਦੇ ਯਤਨ, ਇਨ੍ਹਾਂ ਹਿੰਦੂਤਵੀਆਂ ਨੇ ਪਹਿਲਾਂ ਇਸੇ ਯੂਨੀਵਰਸਿਟੀ
ਦੇ ਦੋ ਸਾਬਕਾ ਵਾਈਸ-ਚਾਂਸਲਰਾਂ (ਸਿੱਖੀ ਸ਼ਕਲੋਂ ਸੂਰਤ ਵਾਲੇ) ਤੋਂ ਵੀ ਕਰਵਾਏ ਪਰ ‘ਭਾੜੇ ਦੇ ਟੱਟੂ’ ਬਹੁਤੀ ਦੇਰ ਅੜ ਨਹੀਂ ਸਕੇ।
ਸੈਕੂਲਰ ਲਬਾਦੇ ਵਿੱਚ ਲਿਪਟਿਆ ਨਈਅਰ, ਇੱਕ ਪਾਸੇ ਪਾਕਿਸਤਾਨੀਆਂ, ਬੰਗਲਾ ਦੇਸ਼ੀਆਂ, ਮਾਲਦੀਵਜ਼-ਵਾਸੀਆਂ, ਭੂਟਾਨਵਾਸੀਅ
ਾਂ, ਨੇਪਾਲੀਆਂ, ਸ੍ਰੀ ¦ਕਾ ਵਾਸੀਆਂ, ਅਫਗਾਨਾਂ ਆਦਿ ਨੂੰ ਆਪਣੇ ਦਿੱਲੀ ਵਿੱਚ ਕਰਵਾਏ ‘ਸਿਖਰ ਸੰਮੇਲਨ’ ਰਾਹੀਂ, ‘ਯੂਰਪੀਅਨ
ਯੂਨੀਅਨ’ ਵਾਂਗ ਬਣਨ ਦੀ ਸਲਾਹ ਦੇ ਰਿਹਾ ਹੈ ਤਾਂਕਿ ਹਿੰਦੂਤਵੀਆਂ ਦਾ ‘ਅਖੰਡ ਭਾਰਤ’ ਦਾ ਸੁਫਨਾ, ਬਿਨਾਂ ਲੜਾਈ ਭਿੜਾਈ ਦੇ ਹੀ ਸਾਕਾਰ
ਹੋ ਸਕੇ ਅਤੇ ਦੂਸਰੇ ਪਾਸੇ ਸਿੱਖਾਂ ਨੂੰ ‘ਗੁਰਮੁਖੀ’ ਲਿਪੀ ਛੱਡਣ ਦੀ ਸਲਾਹ ਦੇ ਰਿਹਾ ਹੈ ਤਾਂਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਤੋਂ ਬਾਅਦ, ਹੁਣ
ਪੰਜਾਬੀ ਜ਼ੁਬਾਨ ਦੀ ਰੂਹ ਦਾ ਵੀ ਕਤਲ ਹੋ ਸਕੇ। ਕਿਹਾ ਕਹਿਣੇ, ਕੁਲਦੀਪ ਨਈਅਰ ਦੀ ਮਾਸੂਮੀਅਤ, ਭੋਲੇਪਣ, ਪੰਜਾਬੀ ਪਿਆਰੇ ਤੇ ਸਿੱਖ
ਹਿਤੈਸ਼ੀ ਹੋਣ ਦੇ.....
‘ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਹੀ ਜਾਂਦੇ ਨੇ।’
ਖਾਲਿਸਤਾਨ ਐਲਾਨ ਦਿਵਸ ਦੀ 24ਵੀਂ ਵਰ੍ਹੇਗੰਢ ’ਤੇ ਵਿਸ਼ੇਸ਼
‘ਖਾਲਿਸਤਾਨ ਦੀ ਮੰਜ਼ਿਲ ਵੱਲ ਦ੍ਰਿੜਤਾ ਨਾਲ
ਵਧਣ ਦੀ ਲੋੜ’
29 ਅਪਰੈਲ 1986 ਦਾ ਦਿਨ ਇੱਕ ਇਤਿਹਾਸਕ ਦਿਨ ਹੈ, ਜਿਸ ਦਿਨ 26 ਜਨਵਰੀ, 1986 ਦੇ ‘ਸਰਬੱਤ ਖਾਲਸਾ’ ਵਲੋਂ ਥਾਪੇ ਬਾਬਾ
ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਵਾਲੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰਕੇ ਅੰਤਰਰਾਸ਼ਟਰੀ ਹਲਚਲ
ਮਚਾ ਦਿੱਤੀ ਸੀ। ਜੂਨ ’84 ਦੇ ਘੱਲੂਘਾਰੇ ਨੇ ਸਿੱਖ ਮਾਨਸਿਕਤਾ ਨੂੰ ਬੜੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ ਅਤੇ ਰੋਹ ਵਿੱਚ ਭਰੀ ਹੋਈ ਸਿੱਖ ਕੌਮ
ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਦਰਸਾਏ ਰਸਤੇ ’ਤੇ ਚੱਲਣ ਲਈ ਤੱਤਪਰ ਸੀ। ਗੁਰਧਾਮਾਂ ’ਤੇ ਫੌਜੀ ਹਮਲੇ ਦੀ
ਸੂਰਤ ਵਿੱਚ ਖਾਲਿਸਤਾਨ ਦੀ ਨੀਂਹ ਰੱਖਣ ਦਾ ਜ਼ਿਕਰ ਉਨ੍ਹਾਂ ਕੀਤਾ ਹੋਇਆ ਸੀ। ਸੋ ਪੰਥਕ ਕਮੇਟੀ ਦਾ ਦਿਸ਼ਾ ਨਿਰਦੇਸ਼ ਸੰਤਾਂ ਦੇ ਆਸ਼ੇ ਅਨੁਸਾਰ
ਹੀ ਸੀ। ਖਾਲਿਸਤਾਨ ਐਲਾਨ ਦੀ 24ਵੀਂ ਵਰ੍ਹੇਗੰਢ ਮੌਕੇ ’ਤੇ ਜਿੱਥੇ ਅਸੀਂ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿਰ ਝੁਕਾਉਂਦੇ ਹਾਂੌ5
ਉੱਥੇ ਪਿਛਲੇ ਵਰ੍ਹਿਆਂ ਵਿੱਚ ਖਾਲਿਸਤਾਨੀ ਲਹਿਰ ਦੀਆਂ ਪ੍ਰਾਪਤੀਆਂ, ਘਾਟਿਆਂ ’ਤੇ ਵੀਚਾਰ ਕਰਨੀ ਵੀ ਲਾਹੇਵੰਦ ਹੋਵੇਗੀ।
ਇਨ੍ਹਾਂ 24 ਵਰ੍ਹਿਆਂ ਦੇ ਅਰਸੇ ਵਿੱਚ ਡੇਢ ਲੱਖ ਤੋਂ ਜ਼ਿਆਦਾ ਸਿੰਘ-ਸਿੰਘਣੀਆਂ ਨੇ ਜਾਮ-ਏ-ਸ਼ਹਾਦਤ ਪੀਤਾ ਹੈ। ਕੀ ਇਹਨਾਂ ਦੀਆਂ
ਕੁਰਬਾਨੀਆਂ ਨੇ ਕੋਈ ਰੰਗ ਨਹੀਂ ਲਿਆਂਦਾ? ਵੀਚਾਰਵਾਨ ਵੀਚਾਰ ਕਰਦੇ ਹਨ - ਬਿਬੇਕਹੀਣ ਪ੍ਰਾਪੇਗੰਡੇ ਵਿੱਚ ਯਕੀਨ ਰੱਖਦੇ ਹਨ! ਸਾਨੂੰ
ਆਪਣੀ ਤਾਕਤ ਦਾ ਸ਼ਾਇਦ ਅਹਿਸਾਸ ਨਾ ਹੋਵੇ ਪਰ ਸਾਡਾ ਦੁਸ਼ਮਣ, ਸਾਡੀ ਤਾਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਕੀ ਅੱਜ ਤੋਂ 24 ਵਰ੍ਹੇ ਪਹਿਲਾਂ
ਇਹ ਸੋਚਿਆ ਜਾ ਸਕਦਾ ਸੀ ਕਿ ਕੋਈ ਪਗੜੀਧਾਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਕੋਈ ਪਗੜੀਧਾਰੀ ਭਾਰਤੀ ਫੌਜ
ਦਾ ਜਰਨੈਲ ਬਣਾਇਆ ਜਾ ਸਕਦਾ ਹੈ? ਭਾਵੇਂ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਤੇ ਫੌਜੀ ਮੁਖੀ ਜਨਰਲ ਜੇ. ਜੇ. ਸਿੰਘ ਭਾਰਤ ਦੇ ਬ੍ਰਾਹਮਣਵਾਦੀ
ਸਿਸਟਮ ਦੇ ਦੁਮਛੱਲਿਆਂ ਤੋਂ ਵੱਧ ਕੋਈ ਹੈਸੀਅਤ ਨਹੀਂ ਰੱਖਦੇ ਅਤੇ ਸਾਡੇ ਲਈ ਕਿਸੇ ਕੰਮ ਦੇ ਸਾਬਤ ਨਹੀਂ ਹੋਏ ਪਰ ਸਿੱਖ ਸ਼ਕਲ ਸੂਰਤ
ਵਾਲਿਆਂ ਨੂੰ ਅੱਗੇ ਲਿਆਉਣਾ ਭਾਰਤੀ ਹਾਕਮਾਂ ਦੀ ‘ਮਜ਼ਬੂਰੀ’ ਹੈ ਤਾਂ ਕਿ ਖਾਲਿਸਤਾਨ ਦੀ ਲਹਿਰ ਨੂੰ ਭੰਬਲਭੂਸੇ ਵਿੱਚ ਪਾਇਆ ਜਾ ਸਕੇ।
ਹੁਣ ਕੇਂਦਰ ਵਿੱਚ ‘ਕੁਲੀਸ਼ਨ’ ਸਰਕਾਰਾਂ ਹੀ ਬਣਦੀਆਂ ਹਨ (ਭਾਵੇਂ ਪਿਛਲੀ ਬੀਜੇਪੀ ਦੀ ਅਗਵਾਈ ਵਾਲੀ 21 ਪਾਰਟੀਆਂ ਦੀ ਸਰਕਾਰ ਸੀ ਜਾਂ
ਅਜੋਕੀ ਕਾਂਗਰਸ ਦੀ ਅਗਵਾਈ ਵਾਲੀ ਮਿਲੀ ਜੁਲੀ ਸਰਕਾਰ ਹੈ), ਜਿਹਨਾਂ ਨੂੰ ਬਣਾਉਣ ਵਿੱਚ ‘ਤਾਕਤ ਦਾ ਤਰਾਜ਼ੂ’ ਹਮੇਸ਼ਾ ਖੇਤਰੀ ਪਾਰਟੀਆਂ
ਦੇ ਹੱਥ ਹੁੰਦਾ ਹੈ।
ਹਕੀਕਤ ਇਹ ਹੈ ਕਿ ‘ਹਿੰਦੂਤਵ’ ਦੀਆਂ ਏ ਅਤੇ ਬੀ ਟੀਮਾਂ (ਬੀਜੇਪੀ ਅਤੇ ਕਾਂਗਰਸ) ਦਾ ਭਾਰਤੀ ਰਾਜਨੀਤੀ ਤੇ ‘ਏਕਾਧਿਕਾਰ’
(ਮੋਨੋਪਲੀ) ਖਤਮ ਹੋ ਚੁੱਕਾ ਹੈ ਅਤੇ ਅੱਜਕੱਲ੍ਹ ਦੌਰ ਖੇਤਰੀ ਪਾਰਟੀਆਂ ਦਾ ਹੈ। ਦੋ ਦਿਨ ਪਹਿਲਾਂ ਭਾਰਤੀ ਪਾਰਲੀਮੈਂਟ ਵਿੱਚ ‘ਕਟੌਤੀ ਪ੍ਰਸਤਾਵਾਂ’
ਤੇ ਬੇਭਰੋਸਗੀ ਦੇ ਮਤਿਆਂ ਨੂੰ, ਖੇਤਰੀ ਪਾਰਟੀਆਂ ਦੀ ਮੱਦਦ ਨਾਲ ਹੀ ਮਨਮੋਹਣ ਸਿੰਘ ਸਰਕਾਰ ਝੇਲ ਸਕੀ ਹੈ, ਨਹੀਂ ਤਾਂ ਸਰਕਾਰ ਟੁੱਟ ਜਾਣੀ
ਸੀ। ਕੀ ਇੰਦਰਾ ਗਾਂਧੀ ਦੀ ਸ਼ਕਤੀ ਨੂੰ ਤੋੜਕੇ ਇਸ ‘ਖੇਤਰੀਵਾਦ’ ਦੇ ਯੁੱਗ ਦੀ ਅਰੰਭਤਾ ਕਰਨ ਵਿੱਚ ‘ਮੁੱਖ ਰੋਲ’ ਸਿੱਖ ਯੋਧਿਆਂ ਦਾ ਨਹੀਂ ਹੈ?
ਪਿਛਲੇ ਵਰ੍ਹਿਆਂ ਵਿੱਚ ਭਾਰਤੀ ਨਕਸ਼ੇ ਦੀ ਕੈਦ ਵਿਚਲਾ ਦਲਿਤ ਵਰਗ, ਬ੍ਰਾਹਮਣਵਾਦ ਦੇ ਖਿਲਾਫ ਉੱਠ ਖੜ੍ਹਾ ਹੋਇਆ ਹੈ। ਅੱਜ ਹਜ਼ਾਰਾਂ
ਸਾਲਾਂ ਤੋਂ ਬ੍ਰਾਹਮਣਵਾਦ ਦਾ ਸਤਾਇਆ ਦਲਿਤ, ਪਹਿਲਾਂ ਦਲਿਤ ਦੇ ਤੌਰ ’ਤੇ ਸੋਚਦਾ ਹੈ - ਫੇਰ ਉਸ ਦੀ ਕੋਈ ਹੋਰ ਪਾਰਟੀ ਹੈ। ਇਹ ਉਲਟੀ
ਗੰਗਾ ਵਗਾਉਣ ਵਾਲਾ ਕੌਣ ਹੈ? ਠੀਕ ਹੈ, ਖਾਲਿਸਤਾਨ ਲਹਿਰ ਵਿੱਚ ਸਰਕਾਰੀ ਨੀਤੀ ਤਹਿਤ ਲੁਟੇਰਿਆਂ ਦੀ ਘੁਸਪੈਠ ਨੇ ਲਹਿਰ ਨੂੰ ਨੁਕਸਾਨ
ਵੀ ਪਹੁੰਚਾਇਆ ਅਤੇ ਲੋਕਾਂ ਨੂੰ ਬੇਦਿਲ ਵੀ ਕੀਤਾ ਪਰ ਕੀ ਇਸ ਦੌਰ ਵਿੱਚ ਸੱਚੇ-ਸੁੱਚੇ ਕੌਮੀ ਪ੍ਰਵਾਨਿਆਂ ਦੀ ਕੋਈ ਕਮੀ ਰਹੀ ਹੈ? ਪ੍ਰਾਪਤੀਆਂ
ਨੂੰ ਛੁਟਿਆਉਣ ਤੇ ਕਮਜ਼ੋਰੀਆਂ ਨੂੰ ਪਹਾੜ ਬਣਾ ਕੇ ਵੇਖਣਾ, ਇਹ-ਬੇਈਮਾਨ ਬੁੱਧੀਜੀਵੀਆਂ ਦੇ ਲੱਛਣ ਹਨ, ਸਚਿਆਰੇ ਇਨਸਾਨਾਂ ਦੇ ਨਹੀਂ!
ਖਾਲਿਸਤਾਨ ਐਲਾਨ ਨਾਲ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਕਸ਼ਮੀਰ, ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਆਦਿ ਭਾਰਤ ਦੇ ਅੱਠ
ਸੂਬਿਆਂ ਵਿੱਚ ਹਥਿਆਰਬੰਦ ਸੰਘਰਸ਼ ਨੇ ਜ਼ੋਰ ਫ²ਿੜਆ। ਆਂਧਰਾ ਪ੍ਰਦੇਸ਼, ਬੰਗਾਲ, ਕਰਨਾਟਕਾ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼,
ਉੜੀਸਾ, ਮਹਾਰਾਸ਼ਟਰਾ ਆਦਿ ਪ੍ਰਾਂਤਾਂ ਵਿੱਚ ਨਕਸਲਬਾੜੀ ਲਹਿਰ ਮੁੜ ਜ਼ੋਰ ਫੜ੍ਹ ਰਹੀ ਹੈ। ਭਾਰਤ ਦੀਆਂ ਆਪਣੀਆਂ ਖੁਫੀਆ ਏਜੰਸੀਆਂ
ਦੀਆਂ ਰਿਪੋਰਟਾਂ ਅਨੁਸਾਰ ਨਕਸਲਬਾੜੀਆਂ ਕੋਲ 50 ਹਜ਼ਾਰ ਤੋਂ ਜ਼ਿਆਦਾ ਟਰੇਂਡ ਹਥਿਆਰਬੰਦ ਗੁਰੀਲੇ ਹਨ। ਪਿਛਲੇ ਸਮੇਂ ਵਿੱਚ ਨਕਸਲੀਆਂ
ਨੇ ਹਜ਼ਾਰ-ਹਜ਼ਾਰ ਦੀ ਗਿਣਤੀ ਵਿੱਚ ਧਾਤੂ-ਖਾਣਾਂ ’ਤੇ ਵੀ ਹਮਲੇ ਆਰੰਭੇ ਹੋਏ ਹਨ। ਭਾਰਤੀ ਸੁਰੱਖਿਆ ਦਸਤਿਆਂ ਵਲੋਂ ਆਰੰਭੇ ਅਪਰੇਸ਼ਨ
‘ਗਰੀਨ ਹੰਟ’ ਦੇ ਜਿਵੇਂ ਨਕਸਲੀਆਂ ਨੇ ਛੱਕੇ-ਛੁਡਾਏ ਹੋਏ ਹਨ, ਉਸ ਦੀ ਇੱਕ ਮਿਸਾਲ ਇੱਕੋ ਹੱਲੇ ਵਿੱਚ 75 ਭਾਰਤੀ ਸੁਰੱਖਿਆ ਕਰਮੀਆਂ ਦਾ
ਮਾਰੇ ਜਾਣਾ ਹੈ। ਨਕਸਲਬਾੜੀਆਂ ਵਿੱਚ ਬਹੁਗਿਣਤੀ ਜ਼ਮੀਨ-ਰਹਿਤ ਦਲਿਤਾਂ ਅਤੇ ਆਦਿਵਾਸੀਆਂ ਦੀ ਹੈ, ਜਿਹੜੇ ਸਦੀਆਂ ਤੋਂ ਬ੍ਰਾਹਮਣਵਾਦ
ਦੀ ਵਿਚਾਰਧਾਰਾ ਦੇ ਸਤਾਏ ਹੋਏ ਹਨ।
ਯੂ. ਪੀ. ਅਤੇ ਬਿਹਾਰ ਵਿੱਚ ਦਲਿਤਾਂ ਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਪਾਰਟੀਆਂ ਨੇ ਕਾਂਗਰਸ -ਬੀ. ਜੇ. ਪੀ. ਬ੍ਰਾਂਡ ਬ੍ਰਾਹਮਣਵਾਦੀ
ਪਾਰਟੀਆਂ ਨੂੰ ਧੋਬੀ ਪਟਕਾ ਮਾਰ ਕੇ ਚਿੱਤ ਕੀਤਾ ਹੈ। ਯੂ. ਪੀ. ਵਿੱਚ ਬੀ. ਜੇ. ਪੀ. ਤੇ ਕਾਂਗਰਸ ਵਲੋਂ ਦਲਿਤਾਂ ਦੀ ਸਰਦਾਰੀ ਕਬੂਲਣਾ ਕੋਈ ਛੋਟੀ
ਘਟਨਾ ਨਹੀਂ ਹੈ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ, ਯੂ. ਪੀ. ਦੀ ਮੁੱਖ ਮੰਤਰੀ ਮਾਇਆਵਤੀ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਸ਼ੁਸ਼ੋਭਿਤ
ਹੋਣ ਲਈ ਬੇਚੈਨ ਹੈ। ਯੂ. ਪੀ. ਦੇ ‘ਬ੍ਰਾਹਮਣ’ ਅੱਜਕੱਲ੍ਹ ਉਸਦੀ ਅਰਦਲ ਵਿੱਚ ਹਨ। ਪਿਛਲੀਆਂ ਪਾਰਲੀਮਾਨੀ ਚੋਣਾਂ ਵਿੱਚ ਲਾਲੂ ਯਾਦਵ,
ਮੁਲਾਇਮ ਯਾਦਵ ਤੇ ਰਾਮ ਬਿਲਾਸ ਪਾਸਵਾਨ ਦਾ ਇਕੱਠਾ ਹੋਣਾ ਵੀ ਬ੍ਰਾਹਮਣਵਾਦੀਆਂ ਨੂੰ ਬੜਾ ਚੁੱਭ ਰਿਹਾ ਹੈ। ਪਾਰਲੀਮੈਂਟ ਵਿੱਚ ਇਨ੍ਹਾਂ ਨੇ
‘ਔਰਤ ਰਾਖਵਾਂਕਰਨ ਬਿੱਲ’ ਨੂੰ ਆਪਣੀ ਸ਼ਕਤੀ ਨਾਲ ਪਾਸ ਹੋਣ ਤੋਂ ਰੋਕਿਆ ਹੋਇਆ ਹੈ। ਕਦੇ ਜਿਵੇਂ ਆਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ
ਸਿੰਘ ਸਾਹਿਬ ਨੇ ਦਿੱਲੀ ਦੇ ਔਰੰਗਜ਼ੇਬੀ ਨਿਜ਼ਾਮ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਪ੍ਰੇਰਣਾ ਲੈ ਕੇ ਬਾਅਦ ਵਿੱਚ ਭਾਰਤ ਭਰ
ਵਿੱਚ ਬਗਾਵਤਾਂ ਉੱਠ ਖੜ੍ਹੀਆਂ ਸਨ, ਜਿਨ੍ਹਾਂ ਨੇ ਅਖੀਰ ਵਿੱਚ ਮੁਗਲੀਆ ਸਲਤਨਤ ਦੀ ਸਫ ਵਲੇਟ ਦਿੱਤੀ ਸੀ, ਉਵੇਂ ਹੀ ਖਾਲਸਾ ਪੰਥ ਨੇ
ਖਾਨਦਾਨੀ ਬਾਦਸ਼ਾਹਤ ਰਾਹੀਂ ਸਥਾਪਤ ਇੰਦਰਾ ਗਾਂਧੀ ਦੀ ਤਾਨਾਸ਼ਾਹ ਹਕੂਮਤ ਨੂੰ ਚੈ¦ਿਜ ਕੀਤਾ ਤੇ ਇਉਂ ਭਾਰੀ ਕੁਰਬਾਨੀਆਂ ਦੇ ਕੇ ਭਾਰਤ
ਵਿਚਲੀਆਂ ਦੂਸਰੀਆਂ ਦੱਬੀਆਂ ਕੁਚਲੀਆਂ ਕੌਮਾਂ ਤੇ ਤਹਿਰੀਕਾਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਉਹ ਆਪਣੇ ਹੱਕ ਮੰਗਣ।
ਅੱਜ ਭਾਰਤ ਦਾ ਅਖੌਤੀ ਲੋਕਤੰਤਰੀ ਚਿਹਰਾ ਅੰਤਰਰਾਸ਼ਟਰੀ ਭਾਈਚਾਰੇ ਦੀ ਕਚਹਿਰੀ ਵਿੱਚ ਇੱਕ ਖੂੰਨੀ ਦਰਿੰਦਗੀ ਵਾਲੇ ਚਿਹਰੇ ਦੀ
ਪਛਾਣ ਰੱਖਦਾ ਹੈ। ਜਿੱਥੇ ਭਾਰਤੀ ਉਪ ਮਹਾਂਦੀਪ ਵਿਚਲੀ ਸਿੱਖ ਕੌਮ ਨੇ ਇਸ ਅਰਸੇ ਅੰਦਰ ਬਹੁਤ ਕਸ਼ਟ ਭੋਗੇ ਹਨ, ਉਥੇ ਪਰਦੇਸੀ ਖਾਲਸਾ ਜੀ
ਨੇ ਵੀ ਆਪਣੇ ਵਿੱਤ ਅਨੁਸਾਰ ਇਸ ਵਿੱਚ ਸ਼ਲਾਘਾਯੋਗ ਹਿੱਸਾ ਪਾਇਆ ਹੈ। ਕਦੇ ਗਦਰ ਲਹਿਰ ਦੇ ‘ਬਾਬਿਆਂ’ ਨੇ ਨਾਰਥ ਅਮਰੀਕਾ ਦੀ ਧਰਤੀ
ਤੋਂ ਵਾਪਸ ਜਾ ਕੇ, ਭਾਰਤ ਵਿੱਚੋਂ ਫਿਰੰਗੀ ਦਾ ਰਾਜ ਸਮਾਪਤ ਕਰਨ ਲਈ ਗਦਰ ਦੀਆਂ ਗੂੰਜਾਂ ਪਈਆਂ ਸਨ। ਉਹਨਾਂ ਦੀਆਂ ਕੁਰਬਾਨੀਆਂ ਨੇ
ਸਾਹ-ਸੱਤ ਹੀਣ ਭਾਰਤੀਆਂ ਵਿੱਚ ਇੱਕ ਨਵੀਂ ਰੂਹ ਫੂਕੀ ਸੀ। ਇਵੇਂ ਹੀ ਖਾਲਿਸਤਾਨ ਦੀ ਲਹਿਰ ਦਾ ਧੁਰਾ ਭਾਵੇਂ ਪੰਜਾਬ ਦੀ ਧਰਤੀ ’ਤੇ ਲਹੂ
ਡੋਲ੍ਹਵੀਂ ਲੜਾਈ ਲੜਨ ਵਾਲੇ ਖਾਲਿਸਤਾਨੀ ਯੋਧੇ ਹਨ ਪਰ ਭਾਰਤੀ ਜ਼ੁਲਮਾਂ ਦੀ ਕਹਾਣੀ ਨੂੰ ਬਾਹਰ ਲਿਆਉਣ ਵਿੱਚ ਪਰਦੇਸੀ ਖਾਲਸਾ ਜੀ ਨੇ
ਕੇਂਦਰੀ ਰੋਲ ਅਦਾ ਕੀਤਾ ਹੈ। ਜੂਨ-84 ਵਿੱਚ ਭਾਰਤੀ ਫੌਜ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ’ਤੇ
ਕੀਤੇ ਗਏ ਟੈਂਕਾਂ-ਤੋਪਾਂ ਦੇ ਹਮਲੇ ਦੇ ਰੋਸ ਵਜੋਂ ਦੁਨੀਆਂ ਭਰ ਵਿੱਚ ਬੈਠੇ ਸਿੱਖ ਉੱਠ ਖੜ੍ਹੇ ਸਨ। ਭਾਰਤੀ ਖੁਫੀਆ ਏਜੰਸੀਆਂ ਵਲੋਂ ਏਅਰ
ਇੰਡੀਆ ਦਾ ‘ਹਾਦਸਾ’ ਕਰਵਾ ਕੇ, ਉਸ ਵਿਚਲੇ 329 ਮੁਸਾਫਰਾਂ ਨੂੰ ਮਾਰ ਮੁਕਾਉਣਾ ਅਤੇ ਇਸਨੂੰ ਅਖੌਤੀ ‘ਸਿੱਖ ਦਹਿਸ਼ਤਗਰਦੀ’ ਦੇ ਖਾਤੇ
ਵਿੱਚ ਪਾਉਣਾ - ਬਾਹਰਲੇ ਸਿੱਖਾਂ ਨੂੰ ‘ਬਦਨਾਮ’ ਕਰਨ ਦੀ ਕੋਝੀ ਸਾਜ਼ਿਸ਼ ਸੀ। ਪਰ 20 ਸਾਲ ਦੀ ਲਗਾਤਾਰ ਕਾਨੂੰਨੀ ਲੜਾਈ ਤੋਂ ਬਾਅਦ, ਸਿੱਖ
ਕੌਮ ਇਸ ਵਿੱਚੋਂ ਸੁਰਖਰੂ ਹੋ ਕੇ ਨਿਕਲੀ ਅਤੇ ਸ਼ੱਕ ਦੀ ਸੂਈ, ਅਸਲੀ ਕਾਤਲ-ਭਾਰਤ ਸਰਕਾਰ ’ਤੇ ਕੇਂਦਰਤ ਹੋਈ। ਇਸੇ ਤਰ੍ਹਾਂ ਅਮਰੀਕਾ ਦੀਆਂ
ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਨੇ ਈਸਾਈ, ਮੁਸਲਮਾਨ, ਦਲਿਤ ਜਥੇਬੰਦੀਆਂ ਦੇ ਨਾਲ ਰਲਕੇ, ਜਿਵੇਂ ਗੁਜਰਾਤੀ ਹਿਟਲਰ,
ਨਰਿੰਦਰ ਮੋਦੀ ਦੇ ਅਮਰੀਕਾ ਦਾਖਲੇ ’ਤੇ ਪਾਬੰਦੀ ਲਵਾਈ, ਇਹ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ 30 ਲੱਖ ਸਿੱਖਾਂ ਦੀ ਤਾਕਤ ਦਾ
ਮੁਜ਼ਾਹਰਾ ਹੈ। ਇਸੇ ਬਿਨਾ ’ਤੇ ਸਿੱਖ ਕੌਮ ਨੇ ਜਗਦੀਸ਼ ਟਾਈਟਲਰ, ਕਮਲ ਨਾਥ, ਸੱਜਣ ਕੁਮਾਰ ਵਰਗਿਅ੍ਯਾਂ ਨੂੰ ਨਵੰਬਰ 1984 ਦੇ ਸਿੱਖ
ਕਤਲੇਆਮ ਲਈ ਸਜ਼ਾਵਾਂ ਦਿਵਾਉਣ ਲਈ ਜ਼ੋਰਦਾਰ ਲਾਮਬੰਦੀ ਅਰੰਭੀ ਹੋਈ ਹੈ। ‘ਸਿੱਖਜ਼ ਫਾਰ ਜਸਟਿਸ’ ਜਥੇਬੰਦੀ ਦੀ ਇਸ ਵਿੱਚ ਵਿਸ਼ੇਸ਼
ਭੂਮਿਕਾ ਹੈ। ਕਮਲ ਨਾਥ ਦੀ ਕੈਨੇਡਾ ਫੇਰੀ ਨੂੰ ਸਿੱਖਾਂ ਵਲੋਂ ਜ਼ੋਰਦਾਰ ਚੈ¦ਜ ਅਤੇ ਨਿਊਯਾਰਕ ਦੀ ਅਦਾਲਤ ਵਲੋਂ ਉਸ ਦੇ ਖਿਲਾਫ ਜਾਰੀ ਸੰਮਨ,
ਸਿੱਖ ਤਾਕਤ ਦਾ ਸੱਜਰਾ ਵਿਖਾਵਾ ਹੈ।
ਜਰਨੈਲ ਸਿੰਘ ਪੱਤਰਕਾਰ ਦਾ ਬਹਾਦਰੀ ਭਰਿਆ ਕਾਰਨਾਮਾ ਅਤੇ ਨਤੀਜੇ ਵਜੋਂ ਟਾਈਟਲਰ ਤੇ ਸੱਜਣ ਕੁਮਾਰ ਦੀ ਟਿਕਟ ਕੱਟਿਆ ਜਾਣਾ
- 26 ਮਿਲੀਅਨ ਸਿੱਖ ਕੌਮ ਦੀ ਸ਼ਕਤੀ ਦੀ ਤਾਜ਼ਾ ਮਿਸਾਲ ਹੈ। ਅਠਾਰਵੀਂ ਸਦੀ ਦੇ ਬਿਖੜੇ ਸਮੇਂ ਸਿੰਘ ਹਜ਼ਾਰਾਂ ਵਿੱਚ ਸਨ ਤੇ ਕੇਵਲ ਇੱਕ ਥਾਂ
ਨਾਲ ਹੀ ਜੁੜੇ (ਪੰਜਾਬ ਜਾਂ ਬੀਕਾਨੇਰ) ਹੋਏ ਸਨ। ਪਰ ਅੱਜ ਅਸੀਂ ਕਰੋੜਾਂ ਵਿੱਚ ਹਾਂ ਅਤੇ ਦੁਨੀਆਂ ਭਰ ਵਿੱਚ ਫੈਲੇ ਹੋਏ ਹਾਂ। ਆਰਥਿਕ ਤੌਰ ’ਤੇ
ਅਸੀਂ ਸੌਖੇ ਹਾਂ। ਬਾਹਰਲੇ ਦੇਸ਼ਾਂ ਦੀ ਰਾਜਨੀਤਕ ਪ੍ਰਕ੍ਰਿਆ ਨੂੰ ਅਸੀਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨੁੱਖੀ ਹੱਕਾਂ ਦੀਆਂ ਅ¦ਬਰਦਾਰ
ਜਥੇਬੰਦੀਆਂ ਸਾਡੇ ਲਈ ਹਾਅ ਦਾ ਨਾਅਰਾ ਮਾਰ ਰਹੀਆਂ ਹਨ। ਪਿਛਲੇ 24 ਵਰ੍ਹਿਆਂ ਵਿੱਚ ਅੰਤਰਰਾਸ਼ਟਰੀ ਤੌਰ ’ਤੇ ਸਾਡੀ ਸਿੱਖ ਦੇ ਤੌਰ ’ਤੇ
ਪਛਾਣ ਬਣੀ ਹੈ। ਨਗਰ ਕੀਰਤਨਾਂ ਵਿੱਚ ਕੇਸਰੀ ਦਸਤਾਰਾਂ ਅਤੇ ਚੁੰਨੀਆਂ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਸਿੰਘ-ਸਿੰਘਣੀਆਂ, ਭੁਜੰਗੀ ਸ਼ਾਮਲ
ਹੋ ਰਹੇ ਹਨ। ਮੀਡੀਆ, ਭਾਰਤੀ ਏਜੰਸੀਆਂ ਅਤੇ ਭਾਰਤ ਸਰਕਾਰ ਦੇ ਭਾਰੀ ਦਬਾਅ ਦੇ ਬਾਵਜੂਦ ਜਿਵੇਂ ਵਿਸਾਖੀ ਦੇ ਨਗਰ ਕੀਰਤਨਾਂ ਮੌਕੇ ਲੱਖਾਂ
ਸਿੱਖ ਸੰਗਤਾਂ ਖਾਲਿਸਤਾਨ ਦੇ ਕਾਜ ਅਤੇ ਖਾਲਿਸਤਾਨੀ ਸ਼ਹੀਦਾਂ ਪ੍ਰਤੀ ਆਪਣੀ ਸਮਰਪਣ ਭਾਵਨਾ ਦਾ ਪ੍ਰਗਟਾਵਾ ਕਰਦੀਆਂ ਹਨ, ਇਹ
ਖਾਲਿਸਤਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦਾ ਪ੍ਰਤੱਖ ਸਬੂਤ ਹੈ। ਮੁਸਲਮਾਨ ਭਾਈਚਾਰੇ ਨਾਲ ਜਿੰਨਾ ਮੇਲ ਮਿਲਾਪ ਅੱਜ ਹੈ, ਇੰਨਾ ਪਿਛਲੇ ਪੰਜ
ਸੌ ਵਰ੍ਹਿਆਂ ਵਿੱਚ ਕਦੇ ਵੇਖਣ ਨੂੰ ਨਹੀਂ ਆਇਆ। ਹਿੰਦ ਸਰਕਾਰ ਦਾ ਗਾਂਧੀਵਾਦ ਚਿਹਰਾ ਅੱਜ ਦੁਨੀਆਂ ਦੀਆਂ ਨਜ਼ਰਾਂ ਵਿੱਚ ਹਿਟਲਰਵਾਦੀ
ਬਣਕੇ ਸਾਹਮਣੇ ਆ ਚੁੱਕਾ ਹੈ। ਇੰਦਰਾ ਗਾਂਧੀ, ਜਨਰਲ ਵੈਦਿਆ, ਬੇਅੰਤੇ ਸਮੇਤ ਕਈ ਦੁਸ਼ਟ ਜੰਮਪੁਰੀ ਪਹੁੰਚਾਏ ਗਏ ਹਨ। ਬਾਕੀ ਡਰ ਡਰ ਕੇ
ਜੀਵਨ ਦੀਆਂ ਘੜੀਆਂ ਬਿਤਾ ਰਹੇ ਹਨ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਦਵਿੰਦਰਪਾਲ ਸਿੰਘ
ਭੁੱਲਰ ਵਰਗੇ ਬਹਾਦਰ ਸਿੰਘ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਅੰਦਰ ਅੱਜ ਵੀ ਖਾਲਿਸਤਾਨ ਦੇ ਤਰਾਨੇ ਗਾ ਰਹੇ ਹਨ। ਖਾਲਿਸਤਾਨ ਸ਼ਬਦ
ਆਪਣਿਆਂ ਤੇ ਵਿਰੋਧੀਆਂ ਦੋਹਾਂ ਦੀ ਜ਼ੁਬਾਨ ’ਚੋਂ ਅਸਾਨੀ ਨਾਲ ਨਿਕਲ ਜਾਂਦਾ ਹੈ। ਖਾਲਿਸਤਾਨ ਦੀ ਪ੍ਰਾਪਤੀ ਦਾ ਨਿਸ਼ਾਨਾ ਮਿੱਥ ਕੇ ਸ਼੍ਰੋਮਣੀ
ਅਕਾਲੀ ਦਲ (ਪੰਚ ਪ੍ਰਧਾਨੀ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਇੰਟਰਨੈਸ਼ਨਲ, ਅਕਾਲੀ ਦਲ ਇੰਟਰਨੈਸ਼ਨਲ ਆਦਿ
ਪਾਰਟੀਆਂ ਆਪੋ-ਆਪਣੇ ਵਿੱਤ ਅਨੁਸਾਰ ਯਤਨਸ਼ੀਲ ਹਨ। ਅੱਜ ਪੰਜਾਬ ਦੀ ਧਰਤੀ ’ਤੇ ਸਿੱਖ ਆਜ਼ਾਦੀ ਮਾਰਚ, ਬੰਦੀਛੋੜ ਖਾਲਸਾ ਮਾਰਚ,
ਸ਼ਹੀਦੀ ਕਾਨਫਰੰਸਾਂ ਤੇ ਦੀਵਾਨਾਂ ਦੇ ਪ੍ਰੋਗਰਾਮ ਲਗਾਤਾਰ ਚੱਲ ਰਹੇ ਹਨ। ਭਾਵੇਂ ਕਿ ਇਸਦੀ ਕੀਮਤ ਭਾਈ ਦਲਜੀਤ ਸਿੰਘ ਵਰਗੇ ਪੰਥਕ
ਆਗੂਆਂ ਨੂੰ ‘ਦੇਸ਼ਧ੍ਰੋਹ’ ਦੇ ਮੁਕੱਦਮਿਆਂ ਵਿੱਚ ਜੇਲ੍ਹ-ਯਾਤਰਾ ਕਰਕੇ ਚੁਕਾਉਣੀ ਪੈ ਰਹੀ ਹੈ। ਕੀ ਇਹ ਸਭ ਪ੍ਰਾਪਤੀਆਂ ਸਾਡੇ ਸੀਮਤ ਸਾਧਨਾਂ ਤੇ
ਘਰ ਦੇ ਭੇਤੀਆਂ ਦੀਆਂ ਗਦਾਰੀਆਂ ਦੇ ਬਾਵਜੂਦ ਘੱਟ ਹਨ?
24 ਵਰ੍ਹੇ ਤੋਂ ਲਗਾਤਾਰਤਾ ਨਾਲ, ਇੱਕ ਪਾਸੇ ਭਾਰਤ ਦਾ ਪ੍ਰਾਪੇਗੰਡਾਤੰਤਰ, ਦਿਨ ਰਾਤ ਇਹ ਪ੍ਰਚਾਰ ਕਰਨ ’ਤੇ ਲੱਗਾ ਰਹਿੰਦਾ ਹੈ ਕਿ ਸਿੱਖ
ਕੌਮ, ਖਾਲਿਸਤਾਨ ਦੀ ਲਹਿਰ ਦਾ ਸਮਰਥਨ ਨਹੀਂ ਕਰਦੀ ਪਰ ਦੂਸਰੇ ਪਾਸੇ ਕੀ ਕਾਰਨ ਹੈ ਕਿ ਖਾਲਿਸਤਾਨ ਦੀ ਲਹਿਰ ਨੂੰ ਕੈਨੇਡਾ ਵਿੱਚ ਦਬਾਉਣ
ਲਈ, ਭਾਰਤੀ ਪ੍ਰਧਾਨ ਮੰਤਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਮੱਦਦ ਮੰਗ ਰਿਹਾ ਹੈ? ਵਿਸਾਖੀ ਪਰੇਡ ਸਰੀ ਦੀ ਹੋਵੇ ਜਾਂ ਟੋਰੰਟੋ
ਦੀ ਭਾਰਤੀ ਹਾਕਮਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ,
ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਤਸਵੀਰਾਂ ਤੋਂ ਇੰਨਾ ਭੈਅ ਕਿਉਂ ਆਉਂਦਾ ਹੈ? ਜੇ ਭਾਰਤੀ ਨਕਸ਼ੇ ਵਿੱਚ ਕੈਦ ਸਿੱਖ ਖਾਲਿਸਤਾਨ ਦੇ ਵਿਰੁੱਧ
ਹਨ ਤਾਂ ਫਿਰ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੇ ਕੈ¦ਡਰਾਂ, ਛੱਲਿਆਂ, ਸਟਿੱਕਰਾਂ ਅਤੇ ਟੀ-ਸ਼ਰਟਾਂ ਦੀ ਲੱਖਾਂ ਵਿੱਚ ਹੋ ਰਹੀ ਵਿੱਕਰੀ
ਭਾਰਤ ਸਰਕਾਰ ਨੂੰ ਚਿੰਤਾ ਵਿੱਚ ਕਿਉਂ ਪਾ ਰਹੀ ਹੈ?
ਜ਼ਾਹਰ ਹੈ ਕਿ 26 ਮਿਲੀਅਨ ਸਿੱਖ ਕੌਮ, ਆਪਸੀ ਝਗੜਿਆਂ ਤੇ ਬਖੇੜਿਆਂ ਦੇ ਬਾਵਜੂਦ, ਕੌਮੀ ਘਰ ਖਾਲਿਸਤਾਨ ਬਣਾਉਣ ਲਈ ਦ੍ਰਿੜ
ਸੰਕਲਪ ਹੈ। ਜੇ ਭਾਰਤ ਦੇ ਰਾਜਸੀ ਅਤੇ ਅਦਾਲਤੀ ਸਿਸਟਮ ਨੂੰ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ‘ਕਾਤਲ’ ਨਜ਼ਰ ਨਹੀਂ ਆਉਂਦੇ
(ਜਿਵੇਂ ਕਿ ਜਗਦੀਸ਼ ਟਾਈਟਲਰ ਨੂੰ ਪਹਿਲਾਂ ਸੀ. ਬੀ. ਆਈ. ਨੇ ਕਲੀਨ ਚਿੱਟ ਦਿੱਤੀ ਸੀ, ਹੁਣ ਹੇਠਲੀ ਅਤਾਲਤ ਨੇ ਵੀ ਉਸ ਦੇ ਬੇਗੁਨਾਹ
ਹੋਣ ’ਤੇ ਮੋਹਰ ਲਾ ਦਿੱਤੀ ਹੈ) ਤਾਂ ਵੇਖਣਾ ਇਹ ਹੈ ਕਿ ਭਾਰਤੀ ਸਿਸਟਮ ਵਿੱਚ ਸਿੱਖਾਂ ਲਈ ਕੁਝ ਵੀ ਨਹੀਂ ਬਦਲਿਆ। ਇਨ੍ਹਾਂ 24 ਵਰ੍ਹਿਆਂ
ਵਿੱਚ, ਹਰ ਚੜ੍ਹਦੇ ਸੂਰਜ ਨੇ ਸਿੱਖਾਂ ਦੇ ਇਸ ਵਿਸ਼ਵਾਸ ਨੂੰ ਹੋਰ ਵੀ ਪੁਖਤਾ ਕੀਤਾ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਵੀ
ਮਸਲਾ ਹੱਲ ਨਹੀਂ ਹੋ ਸਕਦਾ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਸਿੱਖ ਭਾਰਤ ਸਰਕਾਰ ਦੇ ‘ਕਾਲੀ ਸੂਚੀ’ ਵਰਗੇ ਡਰਾਵਿਆਂ ਦੀ ਜਦ ਵਿੱਚ
ਆ ਕੇ ਆਪਣੀ ਰੂਹ ਦੀ ਆਵਾਜ਼ ਅੰਦਰ ਹੀ ਨੱਪ ਲੈਂਦੇ ਹਨ ਪਰ ਜਦ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਖਾਲਿਸਤਾਨ ਜਾਂ ਖਾਲਿਸਤਾਨ ਦੀ
ਕਾਇਮੀ ਖਾਤਰ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਸਜਦਾ ਕਰਨ ਲਈ ਇੱਕ-ਦੂਜੇ ਤੋਂ ਅੱਗੇ ਹੋ ਕੇ ਪੁੱਜਦੇ ਹਨ।
ਅਨੰਦਪੁਰ ਸਾਹਿਬ ਦੀ ਇੱਕ ਲੜਾਈ ਵੇਲੇ ਨਿਸ਼ਾਨ ਸਾਹਿਬ ਚੁੱਕੀ ਆਲਮ ਸਿੰਘ ਅੱਗੇ ਨਿਕਲ ਗਏ ਅਤੇ ਦੁਸ਼ਮਣ ਦੇ ਘੇਰੇ ਵਿੱਚ ਆ
ਗਏ। ਮੁਸਲਮਾਨ ਸੈਨਾਪਤੀ ਨੇ ਕਿਹਾ ਕਿ ਜੇ ਉਹ ਝੰਡਾ ਸੁੱਟ ਦੇਵੇ ਤਾਂ ਉਸ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਸਿੰਘ ਦੇ ਨਾਂਹ ਕਰਨ ’ਤੇ
ਸੈਨਾਪਤੀ ਨੇ ਕਿਹਾ ਕਿ ਉਸ ਦੀਆਂ ਬਾਹਾਂ ਕੱਟ ਦਿੱਤੀਆਂ ਜਾਣਗੀਆਂ ਤਾਂ ਉਸ ਨੇ ਕਿਹਾ ਕਿ ਮੈਂ ਪੈਰਾਂ ਨਾਲ ਨਿਸ਼ਾਨ ਸਾਹਿਬ ਫੜ੍ਹ ਲਵਾਂਗਾ।
ਸੈਨਾਪਤੀ ਨੇ ਕਿਹਾ ਕਿ ਜੇ ਤੇਰੀਆਂ ਲੱਤਾਂ ਵੱਢ ਦਿੱਤੀਆਂ ਗਈਆਂ, ਫੇਰ ਕੀ ਕਰੇਂਗਾ? ਭਾਈ ਆਲਮ ਸਿੰਘ ਨੇ ਕਿਹਾ ਕਿ ਫੇਰ ਮੈਂ ਮੂੰਹ ਨਾਲ
ਨਿਸ਼ਾਨ ਸਾਹਿਬ ਫੜ੍ਹ ਲਵਾਂਗਾ। ਸੈਨਾਪਤੀ ਨੇ ਕਿਹਾ, ਤੇਰਾ ਸਿਰ ਉਡਾ ਦਿੱਤਾ ਜਵੇਗਾ। ਇਹ ਸੁਣ ਕੇ ਭਾਈ ਆਲਮ ਸਿੰਘ ਨੇ ਕਿਹਾ ਕਿ ਮੈਂ ਸਿੱਖ
ਦਾ ਫਰਜ਼ ਪੂਰਾ ਕਰ ਦਿਆਂਗਾ। ਅੱਗੇ ਨਿਸ਼ਾਨ ਸਾਹਿਬ ਦੇ ਮਾਲਕ ਕਲਗੀਧਰ ਪਾਤਸ਼ਾਹ ਨੇ ਵੇਖਣਾ ਹੈ ਕਿ ਇਸ ਨੂੰ ਕਿਵੇਂ ਉੱਚਾ ਰੱਖਣਾ ਹੈ। ਇਹ
ਸੁਣ ਕੇ ਸੈਨਾਪਤੀ ਨੇ ਗੁੱਸੇ ਨਾਲ ਤਲਵਾਰ ਦਾ ਵਾਰ ਕੀਤਾ ਤੇ ਭਾਈ ਸਾਹਿਬ ਦੇ ਸ਼ਹੀਦ ਹੋਣ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਉੱਥੇ
ਅੱਪੜ ਕੇ ਨਿਸ਼ਾਨ ਸਾਹਿਬ ਸੰਭਾਲ ਚੁੱਕੇ ਸਨ ਤੇ ਨਾਲ ਹੀ ਮੁਗਲ ਸੈਨਾਪਤੀ ਨੂੰ ਨਰਕਵਾਸੀ ਬਣਾ ਚੁੱਕੇ ਸਨ। ਇਹ ਹੈ ਸਿੱਖੀ ਸਿਦਕ ਅਤੇ
ਵਿਸ਼ਵਾਸ਼।
ਖਾਲਿਸਤਾਨ ਦਿਵਸ ਦੇ ਮੌਕੇ ’ਤੇ ਭਾਈ ਆਲਮ ਸਿੰਘ ਵਰਗੀ ਦ੍ਰਿੜਤਾ ਤੇ ਗੁਰੂ ਵਿਸ਼ਵਾਸ ਦੋਹਰਾਉਣ ਦੀ ਲੋੜ ਹੈ। ਜੰਗ ਜਾਰੀ ਹੈ ਤੇ
ਉਸ ਦਿਨ ਤੱਕ ਜਾਰੀ ਰਹੇਗੀ ਜਦੋਂ ਤੱਕ ਖਾਲਸਾ ਪੰਥ ਆਪਣੀ ਮੰਜ਼ਿਲ-ਏ-ਮਕਸੂਦ ‘ਖਾਲਿਸਤਾਨ’ ਹਾਸਲ ਨਹੀਂ ਕਰ ਲੈਂਦਾ। ਘੱਲੂਘਾਰੇ,
ਪੁਰਾਤਨ ਸਿੰਘਾਂ ਦੇ ਰਾਜ ਲੈਣ ਦੇ ਇਰਾਦੇ ਨੂੰ ਡੁਲਾ ਨਹੀਂ ਸਨ ਸਕੇ ਤੇ ਅੱਜ ਦਾ ਦੌਰੇ-ਜ਼ੁਲਮ ਵੀ ਖਾਲਿਸਤਾਨ ਦੀ ਪ੍ਰਾਪਤੀ ਦੇ ਪੰਥਕ ਨਿਸ਼ਾਨੇ
ਨੂੰ ਹਾਸਲ ਕਰਨ ਵਿੱਚ ਰੋਕ ਨਹੀਂ ਬਣ ਸਕਦਾ। ਪੰਥ ਨੇ ਬਹੁਤ ਪੈਂਡਾ ਤਹਿ ਕਰ ਲਿਆ ਹੈ। ਖੂੰਨੀ ਨਦੀ ਤਰ ਕੇ ਆਏ ਕੇਸਰੀ ਕਾਫਲੇ ਦੇ ਸ਼ਾਹ
ਸਵਾਰਾਂ ਨੂੰ - ਮੰਜ਼ਿਲ ਖੜ੍ਹੀ ਉਡੀਕ ਰਹੀ ਹੈ। ਆਓ! ਇਸ 24ਵੀਂ ਵਰ੍ਹੇਗੰਢ ਮੌਕੇ ’ਤੇ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿਰ
ਝੁਕਾਉਂਦੇ ਹੋਏ ਇਹ ਪ੍ਰਣ ਦੋਹਰਾਈਏ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਚੈਨ ਨਾਲ ਨਹੀਂ ਬੈਠਾਂਗੇ। ਗੁਰੂ ਅੰਗ ਸੰਗ ਸਹਾਈ ਹੋਵੇਗਾ।
ਖਾਲਿਸਤਾਨ ਜ਼ਿੰਦਾਬਾਦ
‘‘ਕਾਜ਼ੀਆਂ ਬਾਮਣਾਂ ਕੀ ਗਲ ਥਕੀ,
ਅਗਦ ਪੜੈ ਸ਼ੈਤਾਨ ਵੇ ਲਾਲੋ’’ - ਗੁਰੂ ਨਾਨਕ ਸਾਹਿਬ
‘ਪੰਜਾਬ ਪੁਲਿਸ ਦੇ ਸਾਬਕਾ ਬਦਨਾਮ ਮੁਖੀ, ਕਾਤਲ ਕੇ. ਪੀ. ਗਿੱਲ
ਵਲੋਂ ਇਮਾਨਦਾਰੀ ਦੇ ਹੱਕ ’ਚ ਅਦਾਲਤੀ ਫਰਿਆਦ’
ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੇ ਹਮਲਾਵਰ ਮੁਗਲ ਬਾਦਸ਼ਾਹ ਬਾਬਰ ਦੀਆਂ ਫੌਜਾਂ ਵਲੋਂ ਐਮਨਾਬਾਦ ਸ਼ਹਿਰ ਵਿੱਚ ਕੀਤੀਆਂ
ਜ਼ਾਲਮਾਨਾ ਕਾਰਵਾਈਆਂ ਨੂੰ ‘ਤਿ¦ਗ ਰਾਗ’ ਵਿੱਚ ਉਚਾਰਤ ਸ਼ਬਦਾਂ ਰਾਹੀਂ ਬੇ-ਨਕਾਬ ਕੀਤਾ ਸੀ। ਇਨ੍ਹਾਂ ਮੁਗਲ-ਜ਼ੁਲਮਾਂ ਵਿੱਚ, ਫੌਜੀਆਂ ਵਲੋਂ
ਔਰਤਾਂ ਦੀ ਕੀਤੀ ਜਾ ਰਹੀ ਬੇਪਤੀ ਨੂੰ ਗੁਰੂ ਨਾਨਕ ਸਾਹਿਬ ਨੇ ਬੜੇ ਕਰੁਣਾਮਈ, ਕਾਵਿਕ ਅੰਦਾਜ਼ ਵਿੱਚ ਬਿਆਨਿਆ। ਕਿਉਂਕਿ ਹਿੰਦੂ ਅਤੇ
ਮੁਸਲਮਾਨ ਦੋਹਾਂ ਹੀ ਫਿਰਕਿਆਂ ਦੀਆਂ ਔਰਤਾਂ ਜ਼ੁਲਮ ਦਾ ਸ਼ਿਕਾਰ ਸਨ - ਇਸ ਲਈ ਗੁਰੂ ਸਾਹਿਬ ਦਾ ਹਾਅ ਦਾ ਨਾਅਰਾ ‘ਸਮੂਹਿਕ’ ਸੀ,
ਫਿਰਕਾਦਰਾਨਾ ਨਹੀਂ ਸੀ। ਮੁਸਲਮਾਨ ਧਰਮ ਵਿੱਚ ‘ਨਿਕਾਹ’ ਦੀ ਰਸਮ ਕਾਜ਼ੀ ਵਲੋਂ ਨਿਭਾਈ ਜਾਂਦੀ ਹੈ, ਜਦੋਂ ਕਿ ਹਿੰਦੂ ਵਿਆਹ ‘ਬ੍ਰਾਹਮਣ’ ਵਲੋਂ
ਪੜ੍ਹਾਇਆ ਜਾਂਦਾ ਹੈ। ਉਧਾਲੀਆਂ ਜਾ ਰਹੀਆਂ ਹਿੰਦੂ-ਮੁਸਲਮਾਨ ਕੁੜੀਆਂ ਨੂੰ ਜ਼ਾਲਮਾਂ ਦੇ ਪੰਜੇ ਵਿੱਚ ਫਸਿਆ ਦੇਖ ਕੇ, ਗੁਰੂ ਸਾਹਿਬ ਨੇ
ਫੁਰਮਾਇਆ ‘ਕਾਜ਼ੀਆਂ ਤੇ ਬਾਮਣਾਂ ਦਾ ਰੋਲ ਹੁਣ ਬਿਲਕੁਲ ਖਤਮ ਹੋ ਗਿਆ ਹੈ। ‘ਸ਼ੈਤਾਨ’ ਹੀ ਸਾਰੀਆਂ ਰਸਮਾਂ ਨਿਭਾਅ ਰਿਹਾ ਹੈ।’ ਜ਼ਾਹਰ ਹੈ
ਕਿ ਜਦੋਂ ਕੁਰਾਨ ਦੀਆਂ ਆਇਤਾਂ ਜਾਂ ਵੇਦ-ਮੰਤਰ, ਧਰਮੀ ਮਨੁੱਖਾਂ ਦੀ ਥਾਂ ‘ਸ਼ੈਤਾਨਾਂ’ ਦੀ ਮਲਕੀਅਤ ਬਣ ਜਾਣ ਤਾਂ ਉਸ ‘ਸਮਾਜ’ ਦੀ
ਅਸਲੀਅਤ ਕੀ ਹੋਵੇਗੀ।
21 ਅਪ੍ਰੈਲ ਦੀ, ਚੰਡੀਗੜ੍ਹ ਤੋਂ ਛਪਦੀ ‘ਇੰਗਲਿਸ਼ ਟ੍ਰਿਬਿਊਨ’ ਅਖਬਾਰ ਵਲੋਂ, ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਇੱਕ ਖਬਰ ਦਾ
ਸਿਰਲੇਖ ਹੈ - ‘ਕੇ. ਪੀ. ਗਿੱਲ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ - ਸਮਾਂ ਬੱਧ ਪੜਤਾਲ ਦੀ ਮੰਗ।’ ਖਬਰ ਦੇ ਵੇਰਵੇ ਅਨੁਸਾਰ, ਪੰਜਾਬ
ਪੁਲਿਸ ਦੇ ਸਾਬਕਾ ਪੁਲਿਸ ਮੁਖੀ ਕੇ. ਪੀ. ਗਿੱਲ ਨੇ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਪਿਛਲੇ ਦਿਨੀਂ ਭਰਤੀ ਕੀਤੇ ਗਏ 312 ਡਾਕਟਰਾਂ
ਦੀ ਚੋਣ ਵਿੱਚ ਹੋਈਆਂ ‘ਬੇਨਿਯਮੀਆਂ’ ਸਬੰਧੀ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ
ਵਿੱਚ ਮੰਗ ਕੀਤੀ ਗਈ ਹੈ ਕਿ ‘ਇਸ ਸਮੁੱਚੇ ਘਪਲੇ ਦੀ ਈਮਾਨਦਾਰੀ, ਨਿਰਪੱਖਤਾ ਅਤੇ ਸਾਰਥਿਕਤਾ ਨਾਲ ਸਮਾਂ-ਬੱਧ ਜਾਂਚ ਕਰਕੇ, ਸਚਾਈ ਨੂੰ
ਸਾਹਮਣੇ ਲਿਆਂਦਾ ਜਾਵੇ।’ ਪੰਜਾਬ ਦੇ ਮੁੱਖ-ਸਕੱਤਰ ਵਲੋਂ ਇਸ ਸਬੰਧੀ ਜਲਦ-ਰਿਪੋਰਟ ਨਾ ਦੇਣ ਕਰਕੇ, ਕੇ. ਪੀ. ਗਿੱਲ ਨੇ ਹਾਈਕੋਰਟ ਤੱਕ
ਪਹੁੰਚ ਕੀਤੀ ਹੈ। ਪਟੀਸ਼ਨ ਵਿੱਚ ਗਿੱਲ ਨੇ ਕਿਹਾ ਹੈ, ‘ਇਸ ਮਸਲੇ ਵਿੱਚ ਧਾਰੀ ਗਈ ਚੁੱਪ ਅਤੇ ਕੀਤੀ ਜਾ ਰਹੀ ਦੇਰੀ ਤੋਂ ਸਪੱਸ਼ਟ ਹੈ ਕਿ ਪ੍ਰਾਂਤਕ
ਸਰਕਾਰ ਇਸ ਮਾਮਲੇ ਦੇ ਤੱਥ ਬਾਹਰ ਲਿਆਉਣ ਵਿੱਚ ਸੰਜੀਦਾ ਨਹੀਂ ਹੈ। ਸਰਕਾਰ ਵਿੱਚ ਸਚਾਈ, ਦ੍ਰਿੜਤਾ ਅਤੇ ਇਮਾਨਦਾਰੀ ਦਾ ਘਾਟਾ ਹੈ,
ਇਸ ਲਈ ਅਦਾਲਤੀ ਦਖਲ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰਾਂ ਦੀ ਚੋਣ ਵਿੱਚ ਭ੍ਰਿਸ਼ਟਾਚਾਰੀ ਤੌਰ ਤਰੀਕਿਆਂ ਅਤੇ ਭਾਈ-ਭਤੀਜਾਵਾਦ
ਦਾ ਬੋਲਬਾਲਾ ਹੋ ਰਿਹਾ ਹੈ, ਜਿਸ ਨਾਲ 9 ਸਤੰਬਰ, 1996 ਤੋਂ 8 ਸਤੰਬਰ, 2002 ਤੱਕ (ਪਹਿਲੀ ਬਾਦਲ ਸਰਕਾਰ ਵੇਲੇ) ਪਬਲਿਕ ਕਮਿਸ਼ਨ ਦੇ
ਚੇਅਰਮੈਨ ਰਹੇ, ਬਦਨਾਮ ਰਵੀ ਸਿੱਧੂ ਦੇ ਦੌਰ ਦਾ ਚੇਤਾ, ਤਾਜ਼ਾ ਹੋ ਜਾਂਦਾ ਹੈ। ਇਸ ਮਾਮਲਾ ’ਤੇ ਅਦਾਲਤ ਵਲੋਂ ਫੌਰਨ ਕਾਰਵਾਈ ਹੋਣੀ ਚਾਹੀਦੀ
ਹੈ ਨਹੀਂ ਤਾਂ ਲੋਕਾਂ ਦਾ, ਸਰਕਾਰੀ ਅਦਾਰਿਆਂ ਤੋਂ ਵਿਸ਼ਵਾਸ਼ ਉੱਠ ਜਾਵੇਗਾ... ਇਸ ਸਬੰਧੀ ਅਦਾਲਤ ਵਲੋਂ, ਇਮਾਨਦਾਰ ਅਫਸਰਾਂ ’ਤੇ
ਅਧਾਰਿਤ ਇੱਕ ਜਾਂਚ-ਕਮੇਟੀ ਦਾ ਗਠਨ ਕੀਤਾ ਜਾਵੇ, ਤਾਂਕਿ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਇਸ ਵਿੱਚ ਦੋਸ਼ੀ ਪਾਏ ਗਏ
ਵਿਅਕਤੀਆਂ ਨੂੰ ਬਿਨਾਂ ਵੱਡਾ ਜਾਂ ਛੋਟਾ ਰੁਤਬਾ ਦੇਖੇ, ਸਜ਼ਾਵਾਂ ਦਿੱਤੀਆਂ ਜਾਣ। ਇੱਕ ਸੱਭਿਅਕ ਸਮਾਜ ਵਿੱਚ, ਇਨਸਾਫ ਦਾ ਇਹ ਹੀ ਤਕਾਜ਼ਾ
ਹੈ ਕਿ ਸੱਚਾਈ ਬਾਹਰ ਲਿਆਂਦੀ ਜਾਵੇ।’
ਇਹ ਪਟੀਸ਼ਨ ਦਾਇਰ ਕਰਨ ਲਈ ਕੇ. ਪੀ. ਗਿੱਲ, ਆਪ ਅਦਾਲਤ ਵਿੱਚ ਪਹੁੰਚਿਆ ਅਤੇ ਉਸ ਨੇ ਚੀਫ ਜਸਟਿਸ ਮੁਕਲ ਮੁਦਗਲ ਅਤੇ
ਜਸਟਿਸ ਜਸਬੀਰ ਸਿੰਘ ਨੂੰ ਆਪਣੀ ਇਹ ਪਟੀਸ਼ਨ ਸੌਂਪੀ। ਇਸ ਪਟੀਸ਼ਨ ’ਤੇ ਕਾਰਵਾਈ ਕਰਦਿਆਂ, ਅਦਾਲਤ ਨੇ ਇਸ ਸਬੰਧੀ ਪੰਜਾਬ ਸਰਕਾਰ
ਅਤੇ ਹੋਰ ਸਬੰਧਿਤ ਧਿਰਾਂ ਨੂੰ ਜਵਾਬਦੇਹੀ ਲਈ ਨੋਟਿਸ ਜਾਰੀ ਕਰ ਦਿੱਤੇ ਹਨ।
ਪਾਠਕਜਨ! ਨਾ ਤਾਂ ਅਸੀਂ ਬਾਦਲ ਸਰਕਾਰ ਦੇ ਹਾਮੀ ਹਾਂ ਅਤੇ ਨਾ ਹੀ ਉਸ ਦੇ ਭ੍ਰਿਸ਼ਟ ਅਦਾਰੇ ‘ਪੰਜਾਬ ਪਬਲਿਕ ਸਰਵਿਸ ਕਮਿਸ਼ਨ’ ਦੇ ਹੱਕ
ਵਿੱਚ ਨਿਤਰਣ ਦਾ ਸਾਡਾ ਕੋਈ ਇਰਾਦਾ ਹੈ। ਅਸੀਂ ਸਮਝਦੇ ਹਾਂ ਕਿ ਬਾਦਲ ਨੇ ਆਪਣੇ ਪਿਛਲੇ ਦੌਰ (1997-2002) ਵਿੱਚ ਸਰਕਾਰੀ ਪੱਧਰ ’ਤੇ
ਭ੍ਰਿਸ਼ਟਾਚਾਰ ਦੀਆਂ ਸਿਖਰਾਂ ਛੋਹੀਆਂ ਸਨ ਅਤੇ ਹੁਣ ਦੇ ਦੌਰ ਵਿੱਚ ਵੀ ਉਸ ਦਾ ਤਰਜ਼ੇ-ਹਕੂਮਤ ਉਨ੍ਹਾਂ ਭ੍ਰਿਸ਼ਟ ਤਰੀਕਿਆਂ ਦਾ ਹੀ ਮੁਜੱਸਮਾ ਹੈ।
ਬਾਦਲ ਨੇ ਤਾਂ ਸਿੱਖ ਕੌਮ ਦੇ ਧਾਰਮਿਕ ਅਦਾਰਿਆਂ (ਸਮੇਤ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ) ਨੂੰ ਵੀ ਪੂਰੀ ਤਰ੍ਹਾਂ ‘ਭ੍ਰਿਸ਼ਟ’
ਬਣਾ ਦਿੱਤਾ ਹੈ। ਪਰ, ਸਾਡਾ ਇਤਰਾਜ਼ ਤਾਂ ‘ਦਰਿੰਦੇ’ ਕੇ. ਪੀ. ਗਿੱਲ ਦੀ ਹਿਮਾਕਤ ’ਤੇ ਹੈ ਕਿ 50 ਹਜ਼ਾਰ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ
ਪੁਲਿਸ ਮੁਕਾਬਲਿਆਂ ਵਿੱਚ ਮੌਤ ਦੇ ਘਾਟ ਉਤਾਰਨ ਵਾਲਾ (ਜਿਨ੍ਹਾਂ ਵਿੱਚ ਜਸਵੰਤ ਸਿੰਘ ਖਾਲੜੇ ਵਰਗੇ ਦਰਵੇਸ਼, ਮਨੁੱਖੀ ਹੱਕਾਂ ਦੇ ਕਾਰਕੁੰਨ
ਸ਼ਾਮਲ ਹਨ) ਇਹ ‘ਵਹਿਸ਼ੀ’, ਅਦਾਲਤ ਦੇ ਸਾਹਮਣੇ ਕਿਵੇਂ ਇੱਕ ‘ਮਾਸੂਮ ਪਰਿੰਦੇ’ ਦੀ ਐਕਟਿੰਗ ਕਰ ਰਿਹਾ ਹੈ। ‘ਜਨਤਕ ਹਿੱਤਾਂ ਵਿੱਚ ਸਚਾਈ
ਬਾਹਰ ਲਿਆਉਣ’ ਦੀ ਫਰਿਆਦ ਕਰਨ ਵਾਲੇ ਕਾਤਲ ਗਿੱਲ ਨੇ, ਹਜ਼ਾਰਾਂ ਸਿੱਖਾਂ ਨੂੰ ਇਸ ਲਈ ‘ਅਣਪਛਾਤੀਆਂ ਲਾਸ਼ਾਂ’ ਵਿੱਚ ਬਦਲ ਦਿੱਤਾ
ਕਿਉਂਕਿ ਉਹ ਸੱਚਾਈ ਨੂੰ ਪਿਆਰ ਕਰਨ ਵਾਲੇ, ਗੁਰੂ ਕੇ ਸਿੱਖ ਸਨ। ਜਿਸ ਗਿੱਲ ‘ਭੇੜੀਏ’ ਨੇ ਕਈ ਵਰ੍ਹੇ, ਸਭ ਕਾਨੂੰਨ ਛਿੱਕੇ ’ਤੇ ਟੰਗ ਕੇ
ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਨਿਆਂ-ਸੰਗਤਤਾ ਇਹ ਦਿੱਤੀ ਹੋਵੇਗੀ ਕਿ - ‘ਅਦਾਲਤਾਂ, ਇਨ੍ਹਾਂ ਨੂੰ ਬਰੀ ਕਰ ਦਿੰਦੀਆਂ
ਹਨ।’ ਉਹ ਆਪਣੇ ਆਪ ਨੂੰ ‘ਸੱਭਿਅਕ ਸਮਾਜ’ ਦਾ ਮੈਂਬਰ ਦੱਸ ਰਿਹਾ ਹੈ ਅਤੇ ‘ਇਨਸਾਫ’ ਦੀ ਗੁਹਾਰ ਲਗਾ ਰਿਹਾ ਹੈ। ਆਈ. ਏ. ਐਸ. ਰੂਪਨ
ਦਿਓਲ ਬਜਾਜ ਨਾਲ, ਜਨਤਕ ਤੌਰ ’ਤੇ ਇਸ ਸ਼ਰਾਬੀ ਵਲੋਂ ਕੀਤਾ ਗਿਆ ਕਾਮੁਕ ਸਲੂਕ ਤਾਂ ਇਸ ਅੱਯਾਸ਼ ਦੀਆਂ ਕਾਲੀਆਂ ਕਰਤੂਤਾਂ ਦੀ
‘ਕਾਲਖ ਕੋਠੜੀ’ ਵਿੱਚ ਕੋਈ ਮਾਅਨੇ ਹੀ ਨਹੀਂ ਰੱਖਦਾ।
ਅਸੀਂ ਸਮਝਦੇ ਹਾਂ ਕਿ ਭਾਰਤੀ ਖੁਫੀਆਤੰਤਰ, ਪ੍ਰਾਪੇਗੰਡਾਤੰਤਰ ਅਤੇ ਸਰਕਾਰੀ ਰਾਜਤੰਤਰ, ਇੱਕ ਸੁਨਿਸ਼ਚਿਤ ਨੀਤੀ ਦੇ ਤਹਿਤ, 26
ਮਿਲੀਅਨ ਸਿੱਖ ਕੌਮ ਦੇ ਹਿਤਾਂ ਦੇ ਖਿਲਾਫ, ਆਪਣੀਆਂ ਕਾਰਵਾਈਆਂ ਵਿੱਚ ਤੇਜ਼ੀ ਲਿਆ ਰਹੇ ਹਨ। ਮਨਮੋਹਣ ਸਿੰਘ ਸਰਕਾਰ ਵਿੱਚ ਕੇਂਦਰੀ
ਮੰਤਰੀ ਕਮਲ ਨਾਥ ਨੂੰ ਨਿਊਯਾਰਕ ਵਿੱਚ ‘ਅਦਾਲਤੀ ਸੰਮਨ’ ਮਿਲਣੇ, ਬਾਕੀ ਸਿੱਖ ਕਾਤਲਾਂ ਲਈ ‘ਕੰਧ ’ਤੇ ਲਿਖਿਆ ਪੜ੍ਹੋ’ ਸਾਬਤ ਹੋਇਆ ਹੈ।
ਇਹ ‘ਕਾਤਲ’ ਹਣ ਆਪਣਾ ਇਮੇਜ਼ ਸੁਧਾਰਨ ਲਈ, ਕੇ. ਪੀ. ਗਿੱਲ ਵਰਗੇ ‘ਅਦਾਲਤੀ ਚੋਂਚਲੇ’ ਕਰ ਰਹੇ ਹਨ। ਕੈਨੇਡਾ ਵਿਚਲੀਆਂ ਘਟਨਾਵਾਂ,
ਜਿਨ੍ਹਾਂ ਵਿੱਚ ਸਰੀ ਦੇ ਨਗਰ-ਕੀਰਤਨ ਨੂੰ ਵਿਵਾਦਾਂ ਦੇ ਘੇਰੇ ਵਿੱਚ ਲਿਆਉਣਾ, ਟੋਰੰਟੋ ਦੇ ਦੋ ਗੁਰਦੁਆਰਿਆਂ ਵਿੱਚ ਉਪਰੋਥਲੀ ਵਾਪਰੀਆਂ
ਹਿੰਸਕ ਘਟਨਾਵਾਂ, ਕੈਨੇਡੀਅਨ ਮੁੱਖ ਧਾਰਾ ਮੀਡੀਏ ਅਤੇ ਭਾਰਤੀ ਮੀਡੀਏ ਵਲੋਂ ਉਪਰੋਕਤ ਘਟਨਾਵਾਂ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰਨਾ
ਆਦਿਕ ਨੂੰ ਇਸੇ ‘ਸਿੱਖ ਕੁਚਲੋ ਮੁਹਿੰਮ’ ਦੀ ਰੌਸ਼ਨੀ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੀ
ਸਰਪ੍ਰਸਤੀ ਵਾਲੀ ਨਿਊਜ਼ ਏਜੰਸੀ ਆਈ. ਏ. ਐਨ. ਐਸ. ਵਲੋਂ ਟੋਰੰਟੋ ਡੇਟਲਾਈਨ ਨਾਲ ਦਿੱਤੀ ਗਈ 20 ਅਪ੍ਰੈਲ ਦੀ ਇੱਕ ਖੌ5ਬਰ (ਟੋਰੰਟੋ ਦੇ
ਗੁਰਦੁਆਰੇ ਵਿੱਚ ਦੋ ਸਿੱਖ ਧੜ੍ਹਿਆਂ ਦਾ ਟਕਰਾਅ) ਦੀਆਂ ਅੰਤਲੀਆਂ ਲਾਈਨਾਂ ਬੜੀਆਂ ‘ਭੇਦਪੂਰਨ’ ਹਨ ਅਤੇ ਸਾਡੇ ਵਲੋਂ ਕੱਢੇ ਗਏ ਨਤੀਜੇ
ਨੂੰ ‘ਸਹੀ’ ਸਾਬਤ ਕਰਦੀਆਂ ਹਨ। ਖਬਰ ਅਨੁਸਾਰ - ‘ਐਤਵਾਰ ਦੀ ਗੁਰਦੁਆਰੇ ਵਿਚਲੀ ਹਿੰਸਕ ਘਟਨਾ, ਵੈਨਕੂਵਰ ਦੇ ਨਾਲ ਲੱਗਦੇ ਸਰੀ
ਵਿੱਚ ਨਿਕਲੀ ਵਿਸਾਖੀ ਦੀ ਖਾਲਿਸਤਾਨੀ ਪੱਖੀ ਪਰੇਡ (ਜਿਸ ਵਿੱਚ ਖਾਲਿਸਤਾਨ ਦੇ ਨਾਹਰੇ ਲਾਏ ਗਏ, ਖਾਲਿਸਤਾਨੀ ਝੰਡੇ ਝੁਲਾਏ ਗਏ ਅਤੇ
ਖਾਲਿਸਤਾਨੀ ਸ਼ਹੀਦਾਂ ਦਾ ਗੁਣ ਗਾਇਨ ਕੀਤਾ ਗਿਆ) ਤੋਂ ਸਿਰਫ ਇੱਕ ਦਿਨ ਬਾਅਦ ਹੀ ਵਾਪਰੀ ਹੈ। ਇਹ ਘਟਨਾਵਾਂ ਪ੍ਰਧਾਨ ਮੰਤਰੀ
ਮਨਮੋਹਣ ਸਿੰਘ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਦਿੱਤੀ ਗਈ ਚੇਤਾਵਨੀ ਦੇ ਕੁਝ ਦਿਨਾਂ ਬਾਅਦ ਹੀ ਵਾਪਰ ਗਈਆਂ ਹਨ,
ਜਿਸ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਨੇਡਾ ਵਿੱਚ ਖਾਲਿਸਤਾਨੀਆਂ ਦੀਆਂ ਵੱਧ ਰਹੀਆਂ ਕਾਰਵਾਈਆਂ ਤੋਂ ਉਨ੍ਹਾਂ ਨੂੰ ਖਬਰਦਾਰ
ਕੀਤਾ ਸੀ।’
ਪਾਠਕਜਨ! ਅਸੀਂ ਆਪਣੀ ਪਿਛਲੇ ਹਫ਼ਤੇ ਦੀ ਇੱਕ ਲਿਖਤ ਵਿੱਚ ਆਉਣ ਵਾਲੇ ਸਮੇਂ ਦੀ ਨਿਸਚਿਤ ਨਿਸ਼ਾਨਦੇਹੀ ਕੀਤੀ ਸੀ, ਜਿਸ
ਪਾਸੇ ਵੱਲ ਭਾਰਤੀ ਜਾਬਰਤੰਤਰ, ਸਿੱਖਾਂ ਨੂੰ ਦਬਾਉਣ ਲਈ ਵਧ ਰਿਹਾ ਹੈ। ਇਸ ਲਿਖਤ ਦੀਆਂ ਸੱਤਰਾਂ ਹਨ -
‘‘ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਕੀਤੀ ਅੱਧੇ ਘੰਟੇ ਦੀ ਮੁਲਾਕਾਤ ਦੌਰਾਨ ਬੜੀ
ਘਟੀਆ ਜ਼ਹਿਨੀਅਤ ਦਾ ਪ੍ਰਗਟਾਵਾ ਕੀਤਾ, ਜਿਸ ਦਾ ਖਮਿਆਜ਼ਾ ਸਮੁੱਚੀ ਸਿੱਖ ਕੌਮ ਨੂੰ ਭੁਗਤਣਾ ਪਏਗਾ। 9/11 ਤੋਂ ਬਾਅਦ, ਨਾਰਥ
ਅਮਰੀਕਾ ਅਤੇ ਪੱਛਮੀ ਦੇਸ਼ਾਂ ਵਿੱਚ ਸਿੱਖ ਪਹਿਲਾਂ ਹੀ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਸਿੱਖਾਂ ਦੀ ਸ਼ਕਲੋ ਸੂਰਤ, ਅਣਜਾਣ ਪੱਛਮੀ
ਜਗਤ ਨੂੰ, ਤਾਲਿਬਾਨਾਂ ਦੀ ਦਿੱਖ ਵਾਂਗ ਹੀ ਲੱਗਦੀ ਹੈ ਅਤੇ ਉਹ ਸਿੱਖਾਂ ਨੂੰ ਵੀ ਦਹਿਸ਼ਤਗਰਦ ਖਿਆਲਦੇ ਹਨ। ਮਨਮੋਹਣ ਸਿੰਘ ਨੇ, ਪਹਿਲਾਂ
ਤਾਂ ਸਿੱਖਾਂ ਨੂੰ 25 ਸਾਲ ਪਹਿਲਾਂ ਵਾਪਰੇ ਕਨਿਸ਼ਕ ਕਾਂਡ (ਜਿਸ ਵਿੱਚੋਂ ਦੋਵੇਂ ਸਿੱਖ ਦੋਸ਼ੀ ਬਰੀ ਹੋ ਚੁੱਕੇ ਹਨ) ਨਾਲ ਜੋੜਿਆ। ਫਿਰ ਉਸ ਨੇ ‘ਕੈਨੇਡਾ
ਵਿੱਚੋਂ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ’ ’ਤੇ ਚਿੰਤਾ ਦਾ ਇਜ਼ਹਾਰ ਕਰਦਿਆਂ, ਕੈਨੇਡਾ ਵਿਚਲੇ ਸਿੱਖ ਵੱਖਵਾਦੀਆਂ ਨੂੰ
ਦਬਾਉਣ ਲਈ ਕਿਹਾ, ਜਿਹੜੇ ਕਿ ਪੰਜਾਬ ਵਿੱਚ ਮੁੜ ਖਾੜਕੂਵਾਦ ਦੀ ਅੱਗ ਭੜਕਾਉਣਾ ਚਾਹੁੰਦੇ ਹਨ।’ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ
ਸਬੰਧੀ ਕੀ ਜਵਾਬ ਦਿੱਤਾ, ਇਸ ਦਾ ਅਜੇ ਪਤਾ ਨਹੀਂ ਲੱਗਾ। ਪਰ ਜ਼ਾਹਰ ਹੈ ਕਿ ਇੱਕ ਸਿੱਖ ਸ਼ਕਲੋ-ਸੂਰਤ ਵਾਲੇ ਪ੍ਰਧਾਨ ਮੰਤਰੀ ਵਲੋਂ,
ਹਿੰਦੂਤਵੀਆਂ ਦਾ ਹੱਥਠੋਕਾ ਬਣ ਕੇ, ਕੈਨੇਡਾ ਦੇ ਸ਼ਹਿਰੀ ਸਿੱਖਾਂ ਦੀ ‘ਬੋਲਣ ਦੀ ਅਜ਼ਾਦੀ’ ’ਤੇ ਪਾਬੰਦੀ ਦੀ ਮੰਗ ਕਰਨਾ, ਇੱਕ ਅਤਿ ਸ਼ਰਮਨਾਕ
ਕਾਰਾ ਹੈ, ਜਿਸ ਦੀ ਜਿੰਨੀ ਨਿੰਦਿਆ ਕੀਤੀ ਜਾਏ ਉਨੀ ਥੋੜ੍ਹੀ ਹੈ। ਜਿਸ ਸਰਕਾਰ ਦੀ ਆਪਣੀ ਖੁਫੀਆ ਏਜੰਸੀ ਨੇ, ਕਨਿਸ਼ਕ ਕਾਂਡ ਕਰਵਾਇਆ
ਹੋਵੇ, ਉਹ ਸਿੱਖਾਂ ਦੇ ਦੋਸ਼ ਮੁਕਤ ਹੋਣ ਤੋਂ ਬਾਅਦ ਵੀ ਸਿੱਖਾਂ ਨੂੰ ਕ¦ਕਿਤ ਕਰਨ ਲਈ, 25 ਸਾਲ ਬਾਅਦ ਵੀ ਪੱਬਾਂ ਭਾਰ ਹੋਵੇ, ਉਸ ਬਾਰੇ 26
ਮਿਲੀਅਨ ਸਿੱਖ ਕੌਮ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ, ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਕੀ ਭਾਰਤੀ ਖੁਫੀਆ
ਏਜੰਸੀਆਂ ਕੈਨੇਡਾ ਵਿੱਚ ਕੋਈ ਹੋਰ ‘ਦਹਿਸ਼ਤਗਰਦ ਕਾਰਾ’ ਕਰਨ ਦੀ ਤਿਆਰੀਆਂ ਕਰ ਰਹੀਆਂ ਹਨ? ਕੀ ਕਮਲ ਨਾਥ ਵਰਗੇ ‘ਕਾਤਲ
ਮੰਤਰੀਆਂ’ ਦੇ ਕੈਨੇਡਾ ਵਿੱਚ ਬੇਨਕਾਬ ਹੋਣ ਤੋਂ ਬਾਅਦ, ਭਾਰਤ ਸਰਕਾਰ ਵਲੋਂ ਕੈਨੇਡੀਅਨ ਸਿੱਖਾਂ ’ਤੇ ਇਹ ਜਵਾਬੀ ਹਮਲਾ ਹੈ? ਕੀ ਕੈਨੇਡਾ
ਸਰਕਾਰ ਆਪਣੇ ‘ਵਪਾਰਕ -ਭਾਈਵਾਲ’ ਭਾਰਤ ਨੂੰ ਖੁਸ਼ ਕਰਨ ਲਈ ਅਜ਼ਾਦੀ ਪਸੰਦ ਸਿੱਖਾਂ ਨੂੰ ਹੋਰ ਤੰਗ ਪ੍ਰੇਸ਼ਾਨ ਕਰੇਗੀ? ਕੈਨੇਡਾ ਵਾਸੀ
ਖਾਲਸਾ ਜੀ ਨੂੰ, ਭਾਰਤ ਸਰਕਾਰ ਦੇ ਇਸ ਛੇਕੜਲੇ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਦੀ ਲੋੜ ਹੈ।’’
ਖਾਲਸਈ ਸਮਾਜ ਅੰਦਰ ਵਿਆਪਕ ਜਾਤ-ਪਾਤ ਦਾ ਕੋਹੜ
ਪਿਛਲੇ ਹਫਤੇ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਵਲੋਂ ਖਾਲਸੇ ਦਾ ਸਾਜਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਕਈ
ਜਗ੍ਹਾ ਇਸ ਵੀਕਐਂਡ ’ਤੇ ਮਨਾਇਆ ਜਾ ਰਿਹਾ ਹੈ। ਜਗ੍ਹਾ ਜਗ੍ਹਾ ਨਗਰ ਕੀਰਤਨ ਕੱਢੇ ਗਏ, ਧਾਰਮਿਕ ਦੀਵਾਨ ਸਜੇ, ਅੰਮ੍ਰਿਤ ਸੰਚਾਰ ਹੋਏ, ਜੋ
ਕਿ ਬਹੁਤ ਵਧੀਆ ਗੱਲ ਹੈ। ਇਸ ਇਤਿਹਾਸਕ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਜਾਤ-ਪਾਤ ਦੇ
ਕੋਹੜ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ ਪਰ ਅਫਸੋਸ ਕਿ ਅਸੀਂ ਖਾਲਸੇ ਦਾ ਜਨਮ ਦਿਨ ਤਾਂ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਖਾਲਸੇ
ਦੇ ਜਨਮ ਉਪਰੰਤ ਜਾਤ-ਪਾਤ ਦੇ ਨਸ਼ੇ ਬਾਰੇ ਕੁਝ ਵੀ ਸੋਚਦੇ ਜਾਂ ਕਰਦੇ ਨਹੀਂ। ਖਾਲਸਾਈ ਸਮਾਜ ਅੰਦਰ ਜਾਤ-ਪਾਤ ਦਾ ਇਹ ਕੋਹੜ ਵੱਡੀ
ਪੱਧਰ ’ਤੇ ਫੈਲ ਕੇ ਵਿਆਪਕ ਰੋਗ ਬਣ ਚੁੱਕਾ ਹੈ।
ਸਿੱਖ ਸਕਾਲਰ ਭਾਈ ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.) ਨੇ ਇੱਕ ਵਾਰ ਪਟਿਆਲੇ ਵਿੱਚ ਇੱਕ ਇਕੱਠ ਵਿੱਚ ਬੋਲਦਿਆਂ ਕਿਹਾ,
‘‘ਗੈਰ ਜੱਟਾਂ ਅਤੇ ਜੱਟਾਂ ਵਿੱਚ ਵਧ ਰਿਹਾ ਪਾੜਾ ਇਥੇ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਾਲੀ ਸਥਿਤੀ ਪੈਦਾ ਕਰਦਾ ਜਾ ਰਿਹਾ ਹੈ, ਜਿਸ ਨਾਲ ਕਿ
ਕੌਮ ਦਾ ਭਵਿੱਖ ਖਤਮ ਹੋ ਜਾਏਗਾ। ਪਿਛਲੇ ਸਾਲਾਂ ਵਿੱਚ ਕੋਈ ਡੇਢ ਲੱਖ ਸਿੱਖ ਨੌਜਵਾਨ ਸ਼ਹੀਦ ਕੀਤਾ ਗਿਆ ਪਰ ਸਾਡੀ ਲੀਡਰਸ਼ਿਪ ਨੇ ਕਦੇ
ਵੀ ਇਸ ਪਾਸੇ ਨਹੀਂ ਸੋਚਿਆ।’ ਭਾਵੇਂ ਸਾਡੇ ਭਾਈ ਗੁਰਤੇਜ ਸਿੰਘ ਦੀ ਰਾਜਸੀ ਸੋਚ ਨਾਲ ਲੱਖ ਮਤਭੇਦ ਹੋਣ ਪਰ ਜਿਸ ‘ਕੋਹੜ’ ਵੱਲ ਉਨ੍ਹਾਂ ਨੇ
ਇਸ਼ਾਰਾ ਕੀਤਾ ਹੈ ਉਹ ਸਾਡੀ ਕੌਮ ਦੀ ਧਾਰਮਿਕ, ਸਮਾਜਿਕ, ਰਾਜਨੀਤਕ ਸੋਚ ਤੇ ਹਾਵੀ ਹੈ ਤੇ ਇਸ ਦੀ ਸੜਾਂਦ ਨੂੰ ਹਰ ਥਾਂ ਤੇ ਮਹਿਸੂਸ ਕੀਤਾ
ਜਾ ਸਕਦਾ ਹੈ। ਜਾਤ-ਪਾਤ ’ਤੇ ਅਧਾਰਤ ਨਸਲਵਾਦੀ ਸੋਚ (੍ਰੳਚਸਿਟ 2ੲਲਇਡਸ) ਰੱਖਣ ਵਾਲੇ, ਕਿਹੜੇ ਪੈਮਾਨੇ ਨਾਲ ਆਪਣੇ ਆਪ ਨੂੰ ਸਿੱਖ
ਸਮਝਦੇ ਹਨ? ਕੀ ਜਾਤ ਦੇ ਆਧਾਰ ’ਤੇ ਸੋਚਣ ਵਾਲਾ ਮਨੁੱਖ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਜੇ ਨਿਰਮਲ, ਖਾਲਸਾਈ ਪੰਥ ਦਾ
ਮੈਂਬਰ ਹੋਣ ਦਾ ਦਾਅਵਾ ਕਰ ਸਕਦਾ ਹੈ? ਹਰਗਿਜ਼, ਹਰਗਿਜ਼ ਨਹੀਂ। ਇਹੋ ਜਿਹੇ ਜਾਤ ਅਭਿਮਾਨੀ ਹਿਟਲਰ ਦੀ ਨਾਜ਼ੀ ਪਾਰਟੀ ਦੇ ਮੈਂਬਰ ਹੋ
ਸਕਦੇ ਹਨ ਪਰ ਉਨ੍ਹਾਂ ਨੂੰ ਆਪਣੇ ਆਪ ਨੂੰ ‘ਖਾਲਸਾ’ ਕਹਾਉਣ ਦਾ ਕੋਈ ਇਖਲਾਕੀ ਹੱਕ ਨਹੀਂ ਹੈ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਬੁ¦ਦ ਅਵਾਜ਼ ਵਿੱਚ ਫੁਰਮਾਇਆ -
‘‘ਫੱਕੜ ਜਾਤੀ ਫੱਕੜੁ ਨਾਉ॥ ਸਭਨਾ ਜੀਆ ਇਕਾ ਛਾਉ॥
ਜਾਤ ਦਾ ਅਭਿਮਾਨ ਕਰਨ ਵਾਲਿਆਂ ਨੂੰ, ਇਸ ਤੋਂ ਵੱਧ ਹੋਰ ਕੀ ਗਵਾਹੀ ਚਾਹੀਦੀ ਹੈ -
‘‘ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨ ਉਥੈ ਨਦਰਿ ਤੇਰੀ ਬਖਸੀਸ॥’’
ਗੁਰੂ ਨਾਨਕ ਨੇ ਸਮਾਜ ਵਿੱਚ ਨੀਵੀਂ ਜਾਤ ’ਚੋਂ ਸਮਝੇ ਜਾਂਦੇ ²ਡੂੰਮ ਭਾਈ ਮਰਦਾਨਾ ਜੀ ਨੂੰ ਆਪਣੇ ਸਫਰਾਂ ਦਾ ਸਾਥੀ ਬਣਾਇਆ ਤੇ ਸਾਰੀ
ਰੱਬੀ ਬਾਣੀ ਦਾ ਉਚਾਰਨ, ਗਾਇਨ ਭਾਈ ਮਰਦਾਨੇ ਦੀ ਰਬਾਬ ਨਾਲ ਗੁਰੂ ਨਾਨਕ ਸਾਹਿਬ ਨੇ ਕੀਤਾ। ਆਪਣੀ ਪਹਿਲੀ ਉਦਾਸੀ ਦਾ ਪੜਾਅ
ਭਾਈ ਲਾਲੋ ਜੀ, ਇੱਕ ਕਿਰਤੀ ਤਰਖਾਣ ਦੇ ਘਰ ਕੀਤਾ ਤੇ ਉੱਚੀ ਜਾਤ ਦਾ ਮਾਣ ਕਰਨ ਵਾਲੇ ਮਲਿਕ ਭਾਗੋ ਦੇ ਮਾਲ੍ਹ ਪੂੜਿਆਂ ਨੂੰ ਨਕਾਰ ਕੇ,
ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਵਡਿਆਇਆ।
ਅੱਜ ਖਾਲਸਾ ਪੰਥ ਗੰਭੀਰਤਾ ਨਾਲ ਵਿਚਾਰ ਕਰੇ ਕਿ ਗੁਰੂ ਨਾਨਕ ਨੂੰ ਪਿਆਰੇ ਕਿਰਤੀ, ਦਲਿਤ, ਨਿਮਾਣੇ, ਨਿਤਾਣੇ ਵਰਗ ਦੇ ਲੋਕ ਵੱਡੀ
ਗਿਣਤੀ ਵਿੱਚ ਸਾਡੇ ਧਰਮ ਦਾ ਹਿੱਸਾ ਕਿਉਂ ਨਹੀਂ ਬਣ ਸਕੇ? ਹਿੰਦੁਸਤਾਨ ਦਾ ਦਲਿਤ ਤੇ ਪੱਛੜਿਆ ਵਰਗ, ਜਿਸ ਨੂੰ ਕਿ ਸਿੱਖ ਧਰਮ ਸਰਬ
ਸਾਂਝੀਵਾਲਤਾ ਦੇ ਆਦਰਸ਼ ਨਾਲ ਆਪਣੇ ਆਪ ਵਿੱਚ ਸਮੋ ਸਕਦਾ ਸੀ, ਇੱਕ ਵੱਖਰੀ ਧਿਰ ਬਣ ਕੇ ਬ੍ਰਾਹਮਣਵਾਦ ਦੇ ਜੂਲੇ ’ਚੋਂ ਆਜ਼ਾਦੀ ਹਾਸਲ
ਕਰਨ ਦਾ ਯਤਨ ਕਰ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦੇ ਆਸ਼ੇ - ‘ਚਾਰ ਵਰਣ ਇਕ ਵਰਣ ਕਰਾਇਆ’ ਨੂੰ ਮੁੱਖ ਰੱਖ ਕੇ ਖੰਡੇ ਬਾਟੇ ਦਾ
ਅੰਮ੍ਰਿਤ ਛਕਾ ਕੇ ਸਦੀਵ ਰੂਪ ਵਿੱਚ ਅਕਾਲ ਪੁਰਖ ਦੀ ਫੌਜ-ਖਾਲਸਾ ਪੰਥ ਦੀ ਸਿਰਜਣਾ ਕੀਤੀ। ਬ੍ਰਾਹਮਣਵਾਦੀ ਸਮਾਜ ਵਲੋਂ ਦਿੱਤੇ ਗਏ
ਘ੍ਰਿਣਤ ਨਾਵਾਂ ਤੇ ਘਟੀਆ ਜ਼ਾਤਾਂ ਦੇ ਲੇਬਲ ਉਤਾਰ ਕੇ ‘ਸਰਦਾਰੀ’ ਬਖਸ਼ੀ। ਪੰਜਾਂ ਪਿਆਰਿਆਂ ਦੀ ਚੋਜਮਈ ਚੋਣ ਕਰਕੇ ਅੰਮ੍ਰਿਤ ਦੀ ਦਾਤ
ਬਖਸ਼ ਕੇ ਫੁਰਮਾਇਆ - ‘‘ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕ੍ਰਿਤ ਨਾਸ, ਵਰਣ ਨਾਸ। ਤੁਸੀਂ ‘ਖਾਲਸਾ’ ਹੋ। ਤੁਸੀਂ ਮੇਰੇ ਤੇ ਮਾਤਾ
ਸਾਹਿਬ ਕੌਰ ਦੇ ਸਪੁੱਤਰ-ਸਪੁੱਤਰੀਆਂ ਹੋ। ਤੁਸੀਂ ਸਾਰੇ ਆਨੰਦਪੁਰੀ ਦੇ ਵਾਸੀ ਹੋਣ ਕਰਕੇ ਗਰਾਈਂ ਹੋ। ਤੁਸੀਂ ਅੱਜ ਨਵਾਂ ਜਨਮ ਲਿਆ ਹੈ।’’
ਗੁਰੂ ਕਲਗੀਧਰ ਨੇ ‘ਖਾਲਸਾਈ’ ਆਦਰਸ਼ ਮੂਰਤੀਮਾਨ ਕਰਕੇ ਬ੍ਰਾਹਮਣਵਾਦ ਦੇ ਤਾਬੂਤ ਵਿੱਚ ਅਖੀਰਲਾ ਕਿੱਲ ਠੋਕ ਦਿੱਤਾ ਸੀ। ਮੰਨੂੰ ਦੀ
ਨਸਲਵਾਦੀ ਸੋਚ ਨੂੰ ਨਕਾਰ ਕੇ, ਸਾਰੀ ਕੌਮ ਨੂੰ ਸ਼ਸਤਰਧਾਰੀ ਬਣਾ ਕੇ ਇੱਕ ਨਵੀਂ ਕਰਾਂਤੀ, ਇੱਕ ਨਰੋਆ ਸਮਾਜ ਸਿਰਜਣ ਦਾ ਬਾਨਣੂੰ ਬੰਨ੍ਹਿਆ
ਸੀ। ਬਾਣੀ ਪੜ੍ਹਦਾ ਸਿੱਖ ਬ੍ਰਾਹਮਣ ਦਾ ਕਰਮ ਕਰ ਰਿਹਾ ਸੀ, ਜੰਗ ਵਿੱਚ ਜੂਝਦਾ ਸਿੰਘ ‘ਕਸ਼ੱਤਰੀ’ ਦੀ ਪ੍ਰੀਭਾਸ਼ਾ ਦੱਸ ਰਿਹਾ ਸੀ, ਕਿਰਤ-ਵਿਰਤ
ਕਰਦਾ ਸਿੱਖ ‘ਵੈਸ਼ਯ’ ਦਾ ਫਰਜ਼ ਪੂਰਾ ਕਰ ਰਿਹਾ ਸੀ ਤੇ ਹੱਥੀਂ ਸੇਵਾ ਕਰ ਰਿਹਾ ਸਿੱਖ ਬ੍ਰਾਹਮਣਵਾਦੀਆਂ ਦਾ ‘ਸ਼ੂਦਰ’ ਨਾ ਬਣ ਕੇ, ਗੁਰੂ ਕਾ ਸਿੱਖ
ਬਣ ਰਿਹਾ ਸੀ। ਹੁਣ ਬ੍ਰਾਹਮਣਵਾਦ ਦੇ ਵਰਣ-ਆਸ਼ਰਮ ਧਰਮ ਦੀ ਲੋੜ ਨਹੀਂ ਸੀ। ਗੁਰੂ ਕੇ ਖਾਲਸੇ ਨੇ ਸਿੱਧਾ ਅਕਾਲਪੁਰਖ ਨਾਲ ਸਬੰਧ ਜੋੜਿਆ
ਹੋਇਆ ਸੀ। ਕਿਸੇ ਦਲਾਲ ਬ੍ਰਾਹਮਣ ਦੀ ਲੋੜ ਨਹੀਂ ਸੀ, ਜਿਹੜਾ ਰੱਬ ਨਾਲ ਮਿਲਾਣ ਲਈ ਵਿਚੋਲਗੀ ਕਰਦਾ। ਖਾਲਸੇ ਨੂੰ ਗੁਰੂ ਨੇ ਗੁਰਸਿੱਖੀ
ਦੇ ਨਾਲ-ਨਾਲ ਰਾਜਸੀ ਪ੍ਰਭੂਸੱਤਾ ਸੰਪਨਤਾ (ਸ਼ੋਵੲਰੲਗਿਨਟਿੇ) ਵੀ ਬਖਸ਼ੀ। ਜਿਨ੍ਹਾਂ ਸ਼ੂਦਰ ਕਹੇ ਜਾਂਦਿਆਂ ਨੂੰ ਕੋਈ ਨੇੜੇ ਨਹੀਂ ਸੀ ਬਹਿਣ ਦਿੰਦਾ,
ਉਨ੍ਹਾਂ ਨੂੰ ਗੁਰੂ ਨੇ ‘ਬਾਦਸ਼ਾਹੀ’ ਦੀ ਬਖਸ਼ਿਸ਼ ਕੀਤੀ। ਗੁਰੂ ਕਲਗੀਧਰ ਦੇ ਸ਼ਬਦਾਂ ਨੂੰ ਭਾਈ ਰਤਨ ਸਿੰਘ ਭੰਗੂ ਨੇ ਇਉਂ ਅੰਕਤ ਕੀਤਾ ਹੈ‘ਜ
ੱਟ ਬੂਟ ਕਹਿ ਕੇ ਜੱਗ ਮਾਹੀ, ਬਨੀਏ, ਬਕਾਲ, ਕਿਰਾੜ, ਖੱਤਰੀ ਸਦਾਈ।
ਲੁਹਾਰ, ਤਰਖਾਣ, ਹੁਤ ਜਾਤ ਕਮੀਨੀ, ਛੀਪੇ, ਕਲਾਲ ਨੀਚਨ ਪੈ ਕ੍ਰਿਪਾ ਕੀਨੀ।
ਗੁੱਜਰ, ਗਵਾਰ, ਅਹੀਰ ਕਮਜ਼ਾਤ, ਕੰਬੋਇ, ਸੂਦਨ ਕੋਇ ਪੂਛੈ ਨਾ ਬਾਤ।
ਝੀਵਰ, ਨਾਈ, ਰੋੜੇ, ਘੁਮਿਆਰ, ਸੈਣੀ, ਸੁਨਿਆਰੇ, ਚੂੜੇ, ਚਮਿਆਰ।
ਇਨ ਗਰੀਬ ਸਿੱਖਣ ਕੋ ਦਯੋ ਪਾਤਸ਼ਾਹੀ। ਇਹ ਯਾਦ ਕਰੇਂ ਹਮਰੀ ਗੁਰਿਆਈ।
ਅੱਜ ਸਾਡੇ ਵਲੋਂ ਬਰਾਬਰੀ ਦਾ ਸਮਾਜਕ ਹੁੰਗਾਰਾ ਨਾ ਮਿਲਣ ਕਰਕੇ ਦਲਿਤ ਵਰਗ, ਬੁੱਧ ਧਰਮ ਜਾਂ ਈਸਾਈ ਧਰਮ ਵੱਲ ਪ੍ਰੇਰਤ ਹੋ ਰਿਹਾ
ਹੈ। ਦੇਸ਼-ਵਿਦੇਸ਼ ਦੇ ਅੰਦਰ ਗੁਰੂ ਰਵੀਦਾਸ ਮੰਦਰ ਜਾਂ ਕਬੀਰ ਪੰਥੀਆਂ ਦੀਆਂ ਵੱਖਰੀਆਂ ਸੰਸਥਾਵਾਂ ਹੋਂਦ ਵਿੱਚ ਆ ਰਹੀਆਂ ਹਨ। ਕੈਨੇਡਾਅਮਰੀਕਾ
ਵਿੱਚ ਹੀ ਪਿਛਲੇ ਸਾਲਾਂ ਵਿੱਚ ਕਈ ਰਵੀਦਾਸ ਮੰਦਰ ਹੋਂਦ ਵਿੱਚ ਆ ਚੁੱਕੇ ਹਨ। ਕੁਰਬਾਨੀਆਂ ਦੇ ਪਿੜ ਵਿੱਚ ਦਲਿਤ ਵਰਗ ਸਿੱਖ
ਇਤਿਹਾਸ ਵਿੱਚ ਕਦੇ ਵੀ ਪਿੱਛੇ ਨਹੀਂ ਰਿਹਾ। ਭਾਈ ਜੈਤਾ ਜੀ (ਜਿਹੜੇ ਪਿੱਛੋਂ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣ ਕੇ ਬਹਾਦਰ ਯੋਧੇ ਬਣੇ)
ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਆਨੰਦਪੁਰ ਸਾਹਿਬ ਵਿਖੇ ਲਿਆਂਦਾ ਤੇ ਦਮਸੇਸ਼ ਪਿਤਾ ਤੋਂ ‘ਰੰਘਰੇਟੇ ਗੁਰ ਕੇ
ਬੇਟੇ’ ਦਾ ਮਾਣ ਪ੍ਰਾਪਤ ਕੀਤਾ। ਇਨ੍ਹਾਂ ਗੁਰੂ ਪਿਆਰੇ ਰੰਗ-ਰੱਤਿਆਂ ਨੇ ਚਮਕੌਰ ਦੀ ਗੜ੍ਹੀ ਵਿੱਚ ਭਾਈ ਸੰਗਤ ਸਿੰਘ ਦੇ ਰੂਪ ਵਿੱਚ ਗੁਰੂ
ਕਲਗੀਧਰ ਦੀ ਜਗ੍ਹਾ ਕਲਗੀ-ਪੋਸ਼ਾਕ ਪ੍ਰਾਪਤ ਕੀਤੀ ਜਦੋਂ ਕਿ ਗੁਰੂ ਖਾਲਸੇ ਦੀ ਬੇਨਤੀ ਮੰਨ ਕੇ ਗੁਰੂ ਕਲਗੀਧਰ ਨੇ ਚਮਕੌਰ ਦੀ ਗੜ੍ਹੀ ਛੱਡੀ।
ਭਾਈ ਸੰਗਤ ਸਿੰਘ ਜੀ ਦੀ ਸ਼ਕਲੋ-ਸੂਰਤ ਗੁਰੂ ਸਾਹਿਬ ਨਾਲ ਮਿਲਦੀ-ਜੁਲਦੀ ਸੀ। ਇਸ ਲਈ ਦੁਸ਼ਮਣ ਨੂੰ ਰੋਕ ਰੱਖਣ ਵਿੱਚ ਇਹ ‘ਜੰਗੀ
ਚਾਲ’ ਵੀ ਬੜੀ ਸਫਲ ਸਾਬਤ ਹੋਈ। ਭਾਈ ਸਾਹਿਬ ਜੂਝਦੇ ਹੋਏ ਸ਼ਹੀਦ ਹੋਏ। ਉਦੋਂ ਤੱਕ ਗੁਰੂ ਸਾਹਿਬ ਸੁਰੱਖਿਅਤ ਫਾਸਲੇ ’ਤੇ ਪਹੁੰਚ ਚੁੱਕੇ ਸਨ।
ਭਾਈ ਡੱਲੇ ਦੀ ਪਰਖ ਕਰਨ ਲਈ ਬੰਦੂਕ ਦਾ ਨਿਸ਼ਾਨਾ ਪਰਖਣ ਦੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਸਿੱਖਾਂ ਵਿੱਚ ਵੀ ਰੰਗ-ਰੱਤੇ ਵੀਰ ਸ਼ਾਮਲ
ਸੀ। ਜੇ ਦਰਬਾਰ ਸਾਹਿਬ ਦੀ ਬੇ-ਅਦਬੀ ਕਰਨ ਵਾਲੇ ਮੱਸੇ ਰੰਘੜ ਨੂੰ ਸੋਧਣ ਵਾਲਿਆਂ ਵਿੱਚ ਭਾਈ ਮਤਾਬ ਸਿੰਘ ਮੀਰਾਂਕੋਟੀਏ ਦੇ ਨਾਲ ਭਾਈ
ਸੁੱਖਾ ਸਿੰਘ, ਰੰਘਰੇਟਾ ਵੀਰ ਸੀ ਤਾਂ ਅਜੋਕੀ ਮੱਸੇ ਰੰਘੜ ਦੀ ਜਾਨਸ਼ੀਨ ਇੰਦਰਾ ਗਾਂਧੀ ਨੂੰ ਸੋਧਣ ਵਾਲੀ ਭਾਈ ਬੇਅੰਤ ਸਿੰਘ- ਭਾਈ ਸਤਵੰਤ
ਸਿੰਘ ਦੀ ਜੋੜੀ ਸਿੱਖ ਪੰਥ ਨੂੰ ਯਾਦ ਕਰਵਾ ਰਹੀ ਹੈ ਕਿ ਖਾਲਸਾ ਪੰਥ ਵਿੱਚ ਵਡਿਆਈ ਜਾਤ ਕਰਕੇ ਨਹੀਂ, ਕਰਮ ਕਰਕੇ ਮਿਲਦੀ ਹੈ। ਦਰਬਾਰ
ਸਾਹਿਬ ਦੀ ਬੇ-ਅਦਬੀ ਸੁਣ ਕੇ ਜੂਨ ’84 ਵਿੱਚ ਬੈਰਕਾਂ ਛੱਡ ਕੇ ਸ੍ਰੀ ਅੰਮ੍ਰਿਤਸਰ ਜੀ ਵੱਲ ਕੂਚ ਕਰਨ ਵਾਲੇ ਧਰਮੀ ਫੌਜੀਆਂ ਦੀ ਵੱਡੀ ਗਿਣਤੀ
ਵਿੱਚ ‘ਰੰਗਰੇਟੇ ਗੁਰ ਕੇ ਬੇਟੇ’ ਸ਼ਾਮਲ ਸਨ। ਅਜੋਕੇ ਪਾਪੀ ਪੂਹਲੇ ਨੂੰ ਸੋਧਣ ਵਾਲਾ ਹਰਚੰਦ ਸਿੰਘ ਵੀ ਇੱਕ ਉਦਾਹਰਣ ਹੈ। ਖਾਲਿਸਤਾਨੀ ਸੰਘਰਸ਼
ਵਿੱਚ ਸ਼ਾਮਲ ਹੋਣ ਵਾਲੇ ਵੀਰ ‘ਹੁਸਨਿਆਂ (ਬਹਾਦਰ ਖਾਲਿਸਤਾਨੀ ਯੋਧਾ) ਦੀ ਕਮੀ ਨਹੀਂ ਹੈ। ਕਿੰਨੀ ਸ਼ਰਮ ਦੀ ਗੱਲ ਹੈ ਜੇ ਸਾਡੇ ਦਲਿਤ ਵੀਰ
ਸਿੱਖ ਧਰਮ ਨਾਲੋਂ ਕਿਸੇ ਹੋਰ ਥਾਂ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਸਮਝਣ!
‘‘ਕਦੇ ਆਨੰਦਪੁਰ ਸਾਹਿਬ ਵਿਖੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਪਿਆਲਾ ਜਲ ਦੀ ਮੰਗ ਕੀਤੀ ਸੀ। ਇੱਕ
ਅਮੀਰਜ਼ਾਦੇ ਨੇ ਜਦੋਂ ਜਲ ਗੁਰੂ ਸਾਹਿਬ ਨੂੰ ਲਿਆ ਕੇ ਦਿੱਤਾ ਤਾਂ ਗੁਰੂ ਸਾਹਿਬ ਦੀ ਪੁੱਛ ਦੇ ਜਵਾਬ ਵਿੱਚ ਕਿ ਉਸ ਦੇ ਹੱਥ ਕੂਲੇ ਕਿਵੇਂ ਹਨ,
ਉਸਨੇ ਕਿਹਾ ਸੀ ਕਿ ਮੈਂ ਅੱਜ ਪਹਿਲੀ ਵਾਰ ਇਨ੍ਹਾਂ ਹੱਥਾਂ ਨਾਲ ਤੁਹਾਨੂੰ ਹੀ ਪਾਣੀ ਲਿਆ ਕੇ ਦਿੱਤਾ ਹੈ। ਮੈਂ ਕਦੀ ਕੋਈ ਕੰਮ ਨਹੀਂ ਕੀਤਾ। ਗੁਰੂ
ਸਾਹਿਬ ਨੇ ਪਾਣੀ ਡੋਲ੍ਹਣ ਦਾ ਹੁਕਮ ਦਿੰਦਿਆਂ ਫੁਰਮਾਇਆ ਸੀ ਕਿ ਹੱਥ ਤਾਂ ਕਿਰਤ ਨਾਲ ਹੀ ਪਵਿੱਤਰ ਬਣਦੇ ਹਨ। ਅੱਜ ਇਨ੍ਹਾਂ ਕਿਰਤ ਕਰਨ
ਵਾਲਿਆਂ ਲਈ ਅਸੀਂ ਗੁਰਦੁਆਰਿਆਂ ਦੇ ਦਰਵਾਜ਼ੇ ਬੰਦ ਕਰਦਿਆਂ ਜਾਂ ਜੋੜਿਆਂ ਵਿੱਚ ਬੈਠਣ ਦਾ ਹੁਕਮ ਕਰਦਿਆਂ ਕੀ ਇਹ ਨਹੀਂ ਸੋਚਦੇ ਕਿ
ਇਉਂ ਕਰਕੇ ਸਾਡੇ ਲਈ ਗੁਰੂ ਸਾਹਿਬ ਦੇ ਦਰਵਾਜ਼ੇ ਸਦਾ ਲਈ ਬੰਦ ਹੋ ਜਾਣਗੇ? ਕੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨੇ ਤੋਂ ਨਹੀਂ
ਵਿਛੋੜ ਰਹੇ? ਕੀ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਵੰਡਦਿਆਂ ਸਾਨੂੰ ਇਹ ਖਿਆਲ ਨਹੀਂ ਆਉਂਦਾ ਕਿ ਪੰਜਾਂ ਪਿਆਰਿਆਂ ਦੀ ਜਾਂ ਖਾਲਸਾ ਪੰਥ ਦੀ
ਨੀਂਹ ਕਿਸ ਆਧਾਰ ’ਤੇ ਰੱਖੀ ਗਈ ਹੈ? ਕੀ ਨੀਂਹ ਨੂੰ ਤਬਾਹ ਕਰਕੇ ਕੋਈ ਇਮਾਰਤ ਖੜ੍ਹੀ ਰਹਿ ਸਕਦੀ ਹੈ? ਕੀ ਅੱਜ ਅੱਡ-ਅੱਡ ਜਾਤਾਂ ਦੇ ਨਾਂ
’ਤੇ ਬਣ ਰਹੇ ਗੁਰਦੁਆਰੇ ਤੇ ਸੁਸਾਇਟੀਆਂ ਮੁੱਢਲੇ ਖਾਲਸਾਈ ਸਿਧਾਂਤ ਦੀ ਹੀ ਅਵੱਗਿਆ ਨਹੀਂ ਹੈ? ਕੀ ਅੱਜ ਅੱਡ-ਅੱਡ ਅਖਬਾਰਾਂ ਵਿੱਚ ਛਪ
ਰਹੇ ‘ਰਿਸ਼ਤਿਆਂ ਦੀ ਮੰਗ’ ਦੇ ਇਸ਼ਤਿਹਾਰਾਂ ਵਿੱਚ ਅਸੀਂ ‘ਗੁਰਸਿੱਖ’ ਨਾਲੋਂ ਕਿਸੇ ਖਾਸ ਜਾਤ ਦੇ (ਭਾਵੇਂ ਕਲੀਨਸ਼ੇਵਨ ਹੀ) ਮੁੰਡੇ ਦੀ ਤਲਾਸ਼ ਨਹੀਂ
ਕਰਦੇ? ਕੀ ਅੰਮ੍ਰਿਤਧਾਰੀ, ਗੁਰਸਿੱਖ ਪਰਿਵਾਰਾਂ ਦੀ ਰਿਸ਼ਤਿਆਂ ਦੀ ਮੰਗ ਵਿੱਚ ਵੀ ‘ਜਾਤ-ਪਾਤ’ ਦੀ ਵੀਚਾਰ ਨਹੀਂ ਕੀਤੀ ਜਾਂਦੀ? ਜੇ ਇਨ੍ਹਾਂ
ਸਭ ਦਾ ਜਵਾਬ ਹਾਂ ਵਿੱਚ ਹੈ ਤਾਂ ਸਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ ਹੈ।
ਸਾਊਥ ਏਸ਼ੀਆ ਵਿੱਚ ਇੱਕ ਮਜ਼ਬੂਤ ਦੇਸ਼, ਖਾਲਿਸਤਾਨ ਦੀ ਸਿਰਜਣਾ ਲਈ ਸਾਨੂੰ ਖਾਲਸਾਈ ਕਦਰਾਂ-ਕੀਮਤਾਂ ਤੇ ਸਚਿਆਰਤਾ ਨਾਲ
ਪਹਿਰਾ ਦੇਣ ਦੀ ਲੋੜ ਹੈ। ਜਾਤ-ਪਾਤ ਦੀ ਖਾਲਸਾਈ ਸੋਚ ਅੰਦਰ ਕੋਈ ਥਾਂ ਨਹੀਂ ਹੈ। ਰਹਿਤਨਾਮਾ ਭਾਈ ਦਇਆ ਸਿੰਘ ਵਿੱਚ, ਗੁਰੂ ਗੋਬਿੰਦ
ਸਿੰਘ ਸਾਹਿਬ ਦੇ ਇਹ ਸ਼ਬਦ ਬੜਾ ਸਪੱਸ਼ਟ ਸੁਨੇਹਾ ਦੇ ਰਹੇ ਹਨ -
ਅੰਮ੍ਰਿਤ ਕੋ ਪਾਣੀ ਕਹੇ, ਸਿਖ ਕੀ ਪੁਛੈ ਜਾਤ।
ਦਇਆ ਸਿੰਘ ਮਮ ਸਿਖ ਨਹੀਂ ਜਨਮ ਗਵਾਵੈਂ ਬਾਦ।
ਆਓ, ਗੁਰੂ ਵਲੋਂ ਬਖਸ਼ੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਆਪਣੇ ਦਲਿਤ ਭਰਾਵਾਂ ਨੂੰ ਗਲ ਲਾਈਏ ਅਤੇ ਇਕੱਤਰ ਹੋ ਕੇ ਸਾਂਝੇ
ਦੁਸ਼ਮਣ ਦਾ ਮੁਕਾਬਲਾ ਕਰੀਏ।
ਪੰਜਾਬ ਵਿੱਚ ਸਰਕਾਰ ਕਿਸ ਦੀ?
‘ਆਰ. ਐਸ. ਐਸ. ਬਨਾਮ ਅਕਾਲੀ ਦਲ’
ਪਿਛਲੇ ਦਿਨਾਂ ਵਿੱਚ ਵਾਪਰੀਆਂ ਦੋ ਘਟਨਾਵਾਂ, ਇਸ ਤੱਥ ਦੀ ਮੁੜ ਸ਼ਾਹਦੀ ਭਰਦੀਆਂ ਹਨ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ, ਹਿੰਦੂਤਵੀ
ਜਮਾਤ ਆਰ. ਐਸ. ਐਸ. ਦੀ ਗ੍ਰਿਫਤ ਵਿੱਚ ਹੈ ਅਤੇ ਬਾਦਲ ਸਰਕਾਰ ਦਾ ਰੁਤਬਾ ਇੱਕ ਮਹਿਜ਼ ਮਖੌਟੇ ਤੋਂ ਵੱਧ ਕੋਈ ਹੈਸੀਅਤ ਨਹੀਂ ਰੱਖਦਾ।
ਪਹਿਲੀ ਘਟਨਾ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨਾਲ ਸਬੰਧਿਤ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਸ੍ਰੀ ਹਰਿਮੰਦਰ
ਸਾਹਿਬ ਦੇ ਆਲੇ-ਦੁਆਲੇ ਨੂੰ, ਵਾਤਾਵਰਣ ਸਬੰਧੀ ਪ੍ਰਦੂਸ਼ਣ
ਤੋਂ ਬਚਾਉਣ ਲਈ ਕੁਝ ਵਧੀਆ ਫੈਸਲੇ ਲਏ ਗਏ ਸਨ।
ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕਦਮ ‘ਐਲੀਵੇਟਿਡ ਸੜਕ’
ਦਾ ਬਣਾਇਆ ਜਾਣਾ ਸੀ। ਉਸ ਵੇਲੇ ਵਾਤਾਵਰਣ ਮਾਹਿਰਾਂ
ਨੇ ਆਪਣੀਆਂ ਰਿਪੋਰਟਾਂ ਵਿੱਚ ਦੱਸਿਆ ਸੀ ਕਿ ਕਿਵੇਂ ਗੱਡੀਆਂ
ਦਾ ਧੂੰਆਂ ਅਤੇ ਹੱਦੋਂ-ਵੱਧ ਟ੍ਰੈਫਿਕ ਹਰਿਮੰਦਰ ਸਾਹਿਬ ਦੇ
ਚੌਗਿਰਦੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਰਿਪੋਰਟ ਵਿੱਚ,
ਗੱਡੀਆਂ ਦੀ ਪਾਰਕਿੰਗ ਦੂਰ-ਹਦੂਦ ਵਿੱਚ ਕਰਕੇ, ਉਥੋਂ
ਯਾਤਰੂਆਂ ਨੂੰ ਪੈਦਲ ਜਾਂ ਰਿਕਸ਼ੇ ਰਾਹੀਂ ਆਉਣ ਦੀ ਸਲਾਹ
ਵੀ ਦਿੱਤੀ ਗਈ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ
‘ਅੰਡਰਗਰਾਊਂਡ ਪਾਰਕਿੰਗ’ ਬਣਾਉਣ ਦੀ ਤਜਵੀਜ਼ ਨੂੰ ਵੀ
ਮੁੱਢੋਂ ਖਾਰਜ ਕਰ ਦਿੱਤਾ ਗਿਆ ਸੀ। ਪ੍ਰਦੂਸ਼ਣ ਰੋਕਣ ਲਈ
ਕੁਝ ਹੋਰ ਸਕੀਮਾਂ ਵੀ ਸਨ ਪਰ ਕੈਪਟਨ ਸਰਕਾਰ ਦੇ ਭੋਗ ਪੈਣ
ਨਾਲ ਇਨ੍ਹਾਂ ਸਕੀਮਾਂ ਦਾ ਵੀ ਭੋਗ ਪੈ ਗਿਆ।
ਬਾਦਲ ਸਰਕਾਰ ਨੂੰ ਹੋਂਦ ਵਿੱਚ ਆਇਆਂ ਹੁਣ ਲਗਭਗ
ਤਿੰਨ ਵਰ੍ਹੇ ਬੀਤ ਚੁੱਕੇ ਹਨ। ਬਾਦਲ ਲਈ ਸ੍ਰੀ ਅੰਮ੍ਰਿਤਸਰ ਕਦੇ ਵੀ ‘ਅਹਿਮ’ ਨਹੀਂ ਰਿਹਾ। ਉਸ ਲਈ ਨੈਣਾ ਦੇਵੀ ਦੀ ਯੋਜਨਾ, ਰਾਧਾ ਸਵਾਮੀ
ਡੇਰਾ-ਬਿਆਸ ਦਾ ਵਿਕਾਸ, ਬਾਬਾ ਵਿਰਸਾ ਸਿੰਘ ਦੇ ਡੇਰੇ ਗੋਬਿੰਦ ਸਦਨ ਨੂੰ ਮੂੰਹੋਂ ਮੰਗੀਆਂ ਮੁਰਾਦਾਂ, ਡੇਰਾ ਸੌਦੇ ਵਾਲੇ ਨਾਲ ਹਰ ਕਿਸਮ ਦੀ
ਸੌਦੇਬਾਜ਼ੀ, ਪੰਜਾਬ ਦੇ ਹਰ ਪਿੰਡ ਵਿੱਚ ਗਊਸ਼ਾਲਾਵਾਂ ਖੋਲ੍ਹਣ, ਸਵਾਮੀ ਰਾਮਦੇਵ ਦੇ ਯੋਗਾ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣ, ਨਾਮਧਾਰੀਆਂ ਦੇ
ਡੇਰੇ-ਭੈਣੀ ਨੂੰ ਆਪਣੀ ਕ੍ਰਿਪਾ ਦਾ ਵਿਸ਼ੇਸ਼ ਪਾਤਰ ਬਣਾਉਣ ਆਦਿ ਪ੍ਰਾਜੈਕਟਾਂ ’ਤੇ ਲੋਕਾਂ ਦੇ ਟੈਕਸ-ਪੈਸੇ ਦਾ ਕਰੋੜਾਂ ਰੁਪਈਆ ਲੁਟਾਇਆ ਹੈ।
ਅੱਜ ਬਾਦਲ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਹਿੰਦੂਤਵੀਆਂ ਦੀ ਮੁੱਠੀ ਵਿੱਚ ਹੈ ਅਤੇ ਗੱਲ ਉਨ੍ਹਾਂ ਦੀ ਹੀ ਪੁੱਗਦੀ ਹੈ।
ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂੰ, ਬਾਦਲ ਦਾ ਖਾਸ ਆਦਮੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਹ ਫੈਸਲਾ ਕੀਤਾ ਕਿ ਦਰਬਾਰ
ਸਾਹਿਬ ਨੂੰ ‘ਪ੍ਰਦੂਸ਼ਣ’ ਤੋਂ ਬਚਾਉਣ ਦੀ ਨੀਤੀ ਦੇ ਤਹਿਤ, ਫਵਾਰਾ ਚੌਂਕ ਤੋਂ ਦਰਬਾਰ ਸਾਹਿਬ ਤੱਕ ਜਾਣ ਵਾਲੀ ਸੜਕ ਨੂੰ ‘ਕੋਈ ਗੱਡੀ ਨਹੀਂ’ (ਨੋ
ਵਹੀਕਲ ਜ਼ੋਨ) ਐਲਾਨਿਆ ਜਾਵੇ। ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਗਿਆ। ਇਸ ਫੈਸਲੇ ਅਨੁਸਾਰ ਯਾਤਰੂ ਆਪਣੀਆਂ ਗੱਡੀਆਂ ਸਾਰਾਗੜ੍ਹੀ
ਜਾਂ ਕੇਸਰੀ ਬਾਗ ਪਾਰਕਿੰਗ ਲਾਟ ਵਿੱਚ ਪਾਰਕ ਕਰਨ ਲੱਗੇ ਅਤੇ ਉਥੋਂ ਪੈਦਲ ਤੁਰ ਕੇ, ਹਰਿਮੰਦਰ ਸਾਹਿਬ ਪਹੁੰਚਦੇ। ਪਰ, ਹਿੰਦੂਤਵੀਆਂ ਨੂੰ ਇਹ
ਛੋਟੀ ਜਿਹੀ ਰਿਆਇਤ ਵੀ ਬੁਰੀ ਤਰ੍ਹਾਂ ਚੁੱਭੀ। ਇੱਕ ਹਫ਼ਤੇ ਬਾਅਦ, ਬੀ. ਜੇ. ਪੀ., ਸ਼ਿਵ ਸੈਨਾ, ਬਜਰੰਗ ਦਲ ਆਦਿ ਹਿੰਦੂਤਵੀ ਜਮਾਤਾਂ ਦੇ
ਵਰਕਰਾਂ ਨੇ, ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ ਦੀ ਅਗਵਾਈ ਵਿੱਚ, ਉਪਰੋਕਤ ਸੜਕ ਨੂੰ ਬੰਦ ਕਰਨ ਵਾਲੀਆਂ ਰੁਕਾਵਟਾਂ (ਬੈਰੀਅਰਜ਼)
ਚੁੱਕ ਕੇ ਪਰ੍ਹਾਂ ਵਗ੍ਹਾ ਮਾਰੀਆਂ ਅਤੇ ਸੜਕ ਮੁੜ ਚਾਲੂ ਕਰ ਦਿੱਤੀ। ਜ਼ਿਲ੍ਹਾ ਪ੍ਰਸ਼ਾਸ਼ਨ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ। ਪੰਜਾਬ ਸਰਕਾਰ ਦੀ
ਇੱਕ ਸੀਨੀਅਰ ਮੰਤਰੀ ਨੇ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਪਰ ਕੋਈ ਪੁੱਛਣ-ਦੱਸਣ ਵਾਲਾ ਨਹੀਂ ਹੈ। ਇਹ ਉਹ ਹੀ ਲਕਸ਼ਮੀ
ਕਾਂਤਾ ਚਾਵਲਾ ਹੈ, ਜਿਸ ਨੇ ਆਪਣੇ ਅਹੁਦੇ ਦੀ ਸਹੁੰ ਸੰਸਕ੍ਰਿਤ ਵਿੱਚ ਚੁੱਕੀ, ਸਿੱਖ ਕਾਤਲ ਪੁਲਸੀਏ ਅਜੀਤ ਸੰਧੂ ਦੀ ਪਿੱਠ ਠੋਕੀ, ਜੂਨ-84
ਵਿੱਚ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾਵਰ ਹਿੰਦੂ ਫੌਜੀਆਂ ਨੂੰ ਰੱਖੜੀਆਂ ਬੰਨ੍ਹੀਆਂ ਅਤੇ ਹਰ ਸਿੱਖ ਮੰਗ ਦੀ ਵਿਰੋਧਤਾ ਕੀਤੀ। ਇਹ
ਹਿੰਦੂਤਵੀਆਂ ਦੀ ‘ਵਿਸ਼ੇਸ਼ ਚਹੇਤੀ’ ਹੈ। ਇਸ ਸ਼ਰ੍ਹੇਆਮ ਕਾਨੂੰਨ ਦੀ ਖਿਲਾਫ-ਵਰਜ਼ੀ ਕਰਨ ਵਾਲੀ ਘਟਨਾ ਦੇ ਪ੍ਰਤੀਕਰਮ ਵਜੋਂ, ਡੀ. ਸੀ.
ਸਰਦਾਰ ਪੰਨੂੰ ਨੇ ਕਿਹਾ - ‘ਅਸੀਂ ਇਲਾਕੇ ਦੇ ਵਪਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਉਹ ਸਮਝ ਗਏ ਅਸੀਂ ਫੇਰ ਹੀ ਸੜਕ ਨੂੰ
ਬੰਦ ਕਰਾਂਗੇ।’ ਪਾਠਕਜਨ! ਜ਼ਾਹਰ ਹੈ ਕਿ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ’ਤੇ ਵੀ ਬਾਦਲ ਪ੍ਰਸ਼ਾਸ਼ਨ ਦਾ ਰਾਜ ਨਹੀਂ ਹੈ - ਹਿੰਦੂਤਵੀਆਂ ਦਾ
ਰਾਜ ਹੈ।
ਦੂਸਰੀ ਘਟਨਾ, 5 ਅਪ੍ਰੈਲ ਦੀਆਂ ਮੀਡੀਆ ਰਿਪੋਰਟਾਂ ਵਿੱਚ ਵੀ ਆਈ ਹੈ। ਰਿਪੋਰਟ ਅਨੁਸਾਰ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ
ਆਪਣੇ ਨਵੇਂ ਬਣ ਰਹੇ ਸਿਲੇਬਸ ਵਿੱਚ 10ਵੀਂ ਜਮਾਤ ਲਈ ‘ਹਿੰਦੀ’ ਵਿਸ਼ੇ ਨੂੰ ਇੱਛਾ ਅਨੁਸਾਰ (ਆਪਸ਼ਨਲ) ਵਿਸ਼ਾ ਬਣਾਇਆ ਸੀ, ਪਰ
ਸਰਦਾਰ ਬਾਦਲ ਨੇ, ਸਿੱਧੀ ਦਖਲਅੰਦਾਜ਼ੀ ਕਰਦਿਆਂ, ਇਸ ਨੂੰ ਜ਼ਰੂਰੀ ਵਿਸ਼ਾ (ਕੰਪਲਸਰੀ) ਬਣਾਉਣ ਦੀ ਹਦਾਇਤ ਜਾਰੀ ਕੀਤੀ ਹੈ। ਬੋਰਡ ਦੇ
ਚੇਅਰਮੈਨ ਡਾਕਟਰ ਦਲਬੀਰ ਸਿੰਘ ਅਨੁਸਾਰ - ‘‘ਅਸੀਂ ਸੀ. ਬੀ. ਐਸ. ਈ. ਦੇ ਸਿਲੇਬਸ ਮੁਤਾਬਿਕ, ਦਸਵੀਂ ਵਿੱਚ ਅੱਠ ਵਿਸ਼ੇ ਪੜ੍ਹਾਉਣ ਦੀ
ਯੋਜਨਾ ਬਣਾਈ ਸੀ। ਇਨ੍ਹਾਂ ਵਿੱਚ ਦੋ ਭਾਸ਼ਾਵਾਂ ਪੰਜਾਬੀ ਅਤੇ ਅੰਗਰੇਜ਼ੀ ਦੇ ਵਿਸ਼ੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਹਿਸਾਬ, ਸਾਇੰਸ, ਸੋਸ਼ਲ
ਸਟੱਡੀਜ਼, ਫਿਜ਼ੀਕਲ ਐਜੂਕੇਸ਼ਨ, ਕੰਪਿਊਟਰ ਸਾਇੰਸ ਅਤੇ ਇੱਕ ਇਲੈਕਟਿਵ ਵਿਸ਼ਾ ਜ਼ਰੂਰੀ ਵਿਸ਼ਿਆਂ ਵਜੋਂ ਸ਼ਾਮਲ ਹੋ ਕੇ ਕੁਲ ਗਿਣਤੀ ਅੱਠ
ਬਣਦੀ ਸੀ, ਜੋ ਕਿ ਸੀ. ਬੀ. ਐਸ. ਈ. ਦੀ ਸ਼ਰਤ ਹੈ। ਹਿੰਦੀ ਨੂੰ ਇੱਕ ਆਪਸ਼ਨਲ ਵਿਸ਼ੇ ਵਜੋਂ ਰੱਖਿਆ ਗਿਆ ਸੀ। ਪਰ ਪੰਜਾਬ ਸਰਕਾਰ ਨੇ ਸਾਨੂੰ
ਆਦੇਸ਼ ਦਿੱਤਾ ਹੈ ਕਿ ਉਪਰੋਕਤ ਅੱਠ ਵਿਸ਼ਿਆਂ ਦੇ ਨਾਲ, ਹਿੰਦੀ ਨੂੰ ਵੀ ਜ਼ਰੂਰੀ ਵਿਸ਼ੇ (ਕੰਪਲਸਰੀ) ਵਜੋਂ ਸ਼ਾਮਲ ਕੀਤਾ ਜਾਵੇ। ਇਸ ਤਰ੍ਹਾਂ ਹੁਣ
ਦਸਵੀਂ ਪਾਸ ਕਰਨ ਲਈ 9 ਵਿਸ਼ਿਆਂ ਦੇ ਇਮਤਿਹਾਨ ਪਾਸ ਕਰਨੇ ਜ਼ਰੂਰੀ ਹੋਣਗੇ।’’ ਮੀਡੀਆ ਰਿਪੋਰਟਾਂ ਅਨੁਸਾਰ, ਬੋਰਡ ਦੇ ਇਸ ਫੈਸਲੇ ’ਤੇ
ਪੰਜਾਬ ਦੀਆਂ ਹਿੰਦੂ ਜਥੇਬੰਦੀਆਂ ਨੇ ਬੜੀ ਖੁਸ਼ੀ ਅਤੇ ਤਸੱਲੀ ਦਾ ਇਜ਼ਹਾਰ ਕੀਤਾ ਹੈ।
ਪਾਠਕਜਨ! ਇਹ ਉਹ ‘ਪੰਜਾਬੀ ਸੂਬਾ’ ਹੈ, ਜਿਸ ਨੂੰ ਹੋਂਦ ਵਿੱਚ ਲਿਆਉਣ ਲਈ 60 ਹਜ਼ਾਰ ਸਿੱਖਾਂ ਨੇ ਜੇਲ੍ਹਾਂ ਭਰੀਆਂ, ਕਈ ਸ਼ਹੀਦ ਹੋਏ
ਅਤੇ ਲਗਾਤਾਰ 16-17 ਸਾਲ ਸੰਘਰਸ਼ ਜਾਰੀ ਰਿਹਾ। ਇਸ ਪੰਜਾਬ ਵਿੱਚ ਚਾਰ ਵਾਰ ਬਣੀ ਅਕਾਲੀ ਸਰਕਾਰ ਤਾਂ ਪੰਜਾਬੀ ਨੂੰ ਰਾਜ-ਭਾਸ਼ਾ ਵਾਂਗ
ਲਾਗੂ ਕਰਵਾ ਨਹੀਂ ਸਕੀ ਪਰ ਹੁਣ ‘ਸਟੇਟ’ ਦੇ ਸਰਕਾਰੀ ਸਕੂਲਾਂ ਵਿੱਚ ਹਿੰਦੀ ਦਾ ਦਰਜਾ ਪੰਜਾਬੀ ਦੇ ਬਰਾਬਰ ਕਰ ਦਿੱਤਾ ਗਿਆ ਹੈ। ਪ੍ਰਾਈਵੇਟ
ਸਕੂਲਾਂ ਵਿੱਚ ਤਾਂ ਪਹਿਲਾਂ ਹੀ ਅੰਗਰੇਜ਼ੀ ਤੇ ਹਿੰਦੀ ਲਾਗੂ ਹੈ ਅਤੇ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ‘ਜੁਰਮਾਨਾ’ ਕੀਤਾ ਜਾਂਦਾ ਹੈ।
ਲਾਗਲੀਆਂ ਹਰਿਆਣਾ ਅਤੇ ਹਿਮਾਚਲ ਸਟੇਟਾਂ ਵਿੱਚ ਪੰਜਾਬੀ ਨੂੰ ‘ਆਪਸ਼ਨਲ’ ਰੱਖਿਆ ਗਿਆ ਹੈ। ਉਸ ਵਿੱਚ ਇਹ ਸ਼ਰਤ ਹੈ ਕਿ ਜੇ ਘੱਟੋ-ਘੱਟ
10 ਵਿਦਿਆਰਥੀ ਹੋਣਗੇ ਤਾਂ ਪੰਜਾਬੀ ਅਧਿਆਪਕ ਦਾ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਦੀ ‘ਰਾਜ ਮਾਤਾ’ ਜ਼ੁਬਾਨ ਪੰਜਾਬੀ ਤਾਂ ਨੌਕਰਾਣੀਆਂ
ਵਾਂਗ ਰੁਲ ਰਹੀ ਹੈ ਪਰ ਬਾਦਲ ਨੇ ਸ਼ਰ੍ਹੇ-ਬਜ਼ਾਰ ਹਿੰਦੀ ਦੇ ਸਿਰ ’ਤੇ ਤਾਜ ਰੱਖ ਕੇ ਜਿਥੇ ਵਿਦਿਆਰਥੀਆਂ ਦੇ ਸਿਰ ’ਤੇ ਇੱਕ ਵਾਧੂ ਵਿਸ਼ਾ ਮੜਿਆ
ਹੈ, ਉਥੇ ਆਪਣੇ ਪੂਰੇ ‘ਹਿੰਦੂਤਵੀ’ ਹੋਣ ਦਾ ਸਬੂਤ, ਨਾਗਪੁਰ (ਆਰ. ਐਸ. ਐਸ. ਦਾ ਹੈੱਡਕਵਾਟਰ) ਦੇ ਆਪਣੇ ਮਾਲਕਾਂ ਨੂੰ ਵੀ ਦਿੱਤਾ ਹੈ।
ਆਖਿਰ ਕਦੋਂ ਤੱਕ ਇਵੇਂ ਚੱਲਦਾ ਰਹੇਗਾ ਅਤੇ ਅਸੀਂ ਚੁੱਪ ਕਰਕੇ ਸਹਾਰਦੇ ਰਹਾਂਗੇ?
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਤੇ ਕਿੰਤੂ ਕਰਨ
ਵਾਲੀਆਂ ਕਾਰਵਾਈਆਂ ਦੇ ਸੰਦਰਭ ’ਚ
‘‘ਫਰੀਦਾ ਜੇ ਤੂ ਅਕਲਿ ਲਤੀਫੁ,
ਕਾਲੇ ਲਿਖੁ ਨ ਲੇਖ
ਆਪਨੜੇ ਗਿਰੀਵਾਨ ਮਹਿ,
ਸਿਰੁ ਨੀਵਾਂ ਕਰਿ ਦੇਖੁ॥’’
ਬਾਬਾ ਫਰੀਦ ਜੀ ਦੀ ਉਪਰੋਕਤ ਨਸੀਹਤ ਹਰ ਸਮੇਂ, ਕਾਲ ਦੇ ਗਿਆਨਵਾਨ, ਸੋਚਵਾਨ, ਦਾਨਿਸ਼ਮੰਦ, ਬੁੱਧੀਜੀਵੀ ਸਿਆਣੇ ਮਨੁੱਖਾਂ ਲਈ
ਇੱਕ ‘ਪਾਬੰਦੀ ਪੈਮਾਨਾ (ਕੋਡ) ਹੈ ਕਿ ਉਨ੍ਹਾਂ ਨੇ ਬੌਧਿਕ ਪ੍ਰਕਾਸ਼ਮਾਨਤਾ ਵਿੱਚ ਪਹੁੰਚ ਕੇ, ਆਪਣੀ ਲਿਆਕਤ ਨੂੰ ਹਰਗਿਜ਼ ਨਾਂਹ-ਪੱਖੀ ਰੁਚੀਆਂ
ਦੇ ਹਵਾਲੇ ਨਹੀਂ ਕਰਨਾ। ਜਦੋਂ ਦੂਸਰੇ ਵਿੱਚ ਅਤਿ ਦੀਆਂ ਕਮੀਆਂ ਵੀ ਨਜ਼ਰ ਆਉਣ ਤਾਂ ਵੀ ਕਾਲੀ ਲਿਖਤ ਨਹੀਂ ਬਣਾਉਣੀ ਅਤੇ ਅੰਤਰਮੁਖੀ
ਹੋ ਕੇ ਆਪਣੇ ਔਗੁਣਾਂ ਨੂੰ ਚਿਤਾਰਨਾ ਹੈ। ਇਸ ਤਰ੍ਹਾਂ ਬੁੱਧੀਮਾਨ ਪੁਰਸ਼ ਹੰਕਾਰੀ ਹੋਣੋਂ ਤਾਂ ਬਚੇਗਾ ਹੀ, ਨਾਲ ਹੀ ਨਿਮਰਤਾ ਦੇ ਗੁਣ ਨਾਲ ਵੀ
ਮਾਲੋਮਾਲ ਹੋ ਜਾਏਗਾ।
ਜਦੋਂ ਬਾਬਾ ਫਰੀਦ ਜੀ ਨੇ ਉਪਰੋਕਤ ਬਾਣੀ ਉਚਾਰੀ ਉਦੋਂ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਏ ਦਾ ਜ਼ਮਾਨਾ ਨਹੀਂ ਸੀ। ਧਾਰਮਿਕ ਆਗੂਆਂ,
ਉਲਾਮਾਵਾਂ ਆਦਿ ਵਿੱਚ ਆਪੋ-ਆਪਣੇ ਧਰਮਾਂ, ਫਲਸਫਿਆਂ, ਵਿਸ਼ਵਾਸਾਂ ਨੂੰ ਲੈ ਕੇ ਵਿਚਾਰ-ਚਰਚਾਵਾਂ, ਗੋਸ਼ਟੀਆਂ, ਸ਼ਾਸਤਾਰਥ, ਬਹਿਸਾਂ
ਆਦਿਕ ਹੁੰਦੀਆਂ ਸਨ। ਇਨ੍ਹਾਂ ‘ਚਰਚਾਵਾਂ’ ਜਾਂ ਇਸ ਚੋਂ ਉਭਰਦੀਆਂ ਲਿਖਤਾਂ ਵਿੱਚ, ਤੱਤ ਗਿਆਨ ਦੀ ਥਾਂ ’ਤੇ ਖੰਡਨ-ਮੰਡਨ ਦੀ ਭਰਮਾਰ
ਹੋਵੇਗੀ, ਜਿਸ ਦੇ ਮੱਦੇਨਜ਼ਰ, ਬਾਬਾ ਫਰੀਦ ਨੇ ਬੌਧਿਕ ਅਧਿਆਤਮਕ ਇਨਸਾਨਾਂ ਲਈ ਪੂਰਨੇ ਪਾਏ, ਉਨ੍ਹਾਂ ਨੂੰ ਗਾਈਡਲਾਈਨਜ਼ ਦਿੱਤੀਆਂ।
ਹੁਣ ਦੁਨੀਆ ਦੇ ਲਗਭਗ ਸੱਤ ਬਿਲੀਅਨ ਲੋਕ ਇਸ ਧਰਤੀ ਦੇ ਬਸ਼ਿੰਦੇ ਹਨ, ਜਿਨ੍ਹਾਂ ਵਿੱਚ ਅੱਡ-ਅੱਡ ਮਤਾਂ-ਮਤਾਂਦਰਾਂ ਵਿੱਚ ਯਕੀਨ
ਰੱਖਣ ਵਾਲੇ ਵੀ ਹਨ ਅਤੇ ਸ੍ਰਿਸ਼ਟੀ ਦੇ ‘ਕਰਤੇ’ ਦੀ ਹੋਂਦ ਤੋਂ ਮੁਨੱਕਰ ਲੋਕ ਵੀ ਕੁਦਰਤ ਦੀਆਂ ਨਿਆਮਤਾਂ ਦਾ ਅਨੰਦ ਮਾਣਦੇ ਹਨ।
ਈਸਾਈਅਤ, ਇਸਲਾਮ, ਹਿੰਦੂ, ਬੁੱਧ ਮੱਤ ਤੋਂ ਬਾਅਦ, ਸਿੱਖ ਧਰਮ ਇਸ ਧਰਤੀ ਦੇ ਧਾਰਮਿਕ ਵਿਸ਼ਵਾਸ਼ਾਂ ਵਾਲੇ ਲੋਕਾਂ ਦਾ ਪੰਜਵਾਂ ਵੱਡਾ ਧਰਮ
ਹੈ। ਇੱਕ ਅੰਦਾਜ਼ੇ ਮੁਤਾਬਿਕ, ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 26 ਮਿਲੀਅਨ ਦੇ ਲਗਭਗ ਹੈ। 542 ਸਾਲ ਦੀ ‘ਬਾਲੜੀ ਉਮਰ’
ਵਾਲੇ ਸਿੱਖ ਧਰਮ ਨੇ, ਨਾ-ਸਿਰਫ ਧਰਮਾਂ ਦੀ ਦੁਨੀਆ ਵਿੱਚ ਹੀ ਆਪਣੀ ਵਿਸ਼ੇਸ਼ ਥਾਂ ਬਣਾਈ ਹੈ ਬਲਕਿ ਇਸ ਧਰਮ ਨੂੰ ਮੰਨਣ ਵਾਲੇ ਗੁਰੂ ਕੇ
ਸਿੱਖਾਂ ਨੇ, ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਕੇ, ਝੂਲਦੇ ਨਿਸ਼ਾਨਾਂ ਵਾਲੇ ‘ਗੁਰਦੁਆਰੇ’ ਵੀ ਸਥਾਪਤ ਕੀਤੇ ਹਨ ਅਤੇ ਸਫਲਤਾ ਦੇ ਝੰਡੇ ਵੀ
ਗੱਡੇ ਹਨ।
ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਵਿੱਚ ‘ਸਿੱਖ ਦੀ ਤਾਰੀਫ਼’ ਇਹ ਦਿੱਤੀ ਹੋਈ ਹੈ - ‘ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ,
ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ
ਦੀ ਬਾਣੀ ਅਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।’
ਜ਼ਾਹਰ ਹੈ ਕਿ ਦੁਨੀਆ ਦੇ ਕਿਸੇ ਕੋਨੇ ’ਚ ਬੈਠਾ ਹੋਇਆ ਕੋਈ ਵੀ ਇਨਸਾਨ ਜਿਹੜਾ ਆਪਣੇ ਆਪ ਨੂੰ ‘ਸਿੱਖ’ ਐਲਾਨਦਾ ਹੈ, ਉਹ
ਉਪਰੋਕਤ ‘ਸਿੱਖ ਦੀ ਤਾਰੀਫ਼’ ਦੀਆਂ ਸੀਮਾਵਾਂ ਵਿੱਚ ਵਿਸ਼ਵਾਸ ਰੱਖਦਾ ਹੋਣਾ ਚਾਹੀਦਾ ਹੈ ਅਤੇ ਸਿੱਖੀ ਵਿਸ਼ਵਾਸਾਂ ਮੁਤਾਬਿਕ ਉਸ ਦਾ ਜੀਵਨਆਚਾਰ
ਹੋਣਾ ਚਾਹੀਦਾ ਹੈ। ਦਸਾਂ ਪਾਤਸ਼ਾਹੀਆਂ ਦੀ ‘ਜੋਤ’, ਗੁਰੂ ਗ੍ਰੰਥ ਸਾਹਿਬ ਸਾਡੇ ‘ਜਾਗਤ-ਜੋਤਿ’ ਸਤਿਗੁਰੂ ਹਨ ਅਤੇ ਚੱਵਰ-ਛੱਤਰ
ਤਖਤ ਦੇ ਮਾਲਕ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ (ਜਿਸ ਨੂੰ ਗੁਰੂ ਅਰਜਨ ਸਾਹਿਬ ਦੀ ਰਹਿਨੁਮਾਈ ਹੇਠ, ਭਾਈ ਗੁਰਦਾਸ ਜੀ ਨੇ
ਲਿਖਿਆ ਅਤੇ ਪਹਿਲੀ ਸਤੰਬਰ, 1604 ਨੂੰ ਇਸ ਆਦਿ ਬੀੜ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ) ਅੱਜਕਲ੍ਹ ਕਰਤਾਰ ਪੁਰ
ਸਾਹਿਬ (ਜ¦ਧਰ ਦੇ ਨੇੜੇ) ਵਿਖੇ ਸੁਭਾਏਮਾਨ ਹੈ (ਧੀਰ ਮੱਲੀਆਂ ਦੇ ਪਰਿਵਾਰ ਕੋਲ)। ਇਸ ਲਈ ਇਸ ਆਦਿ ਬੀੜ ਨੂੰ ‘ਕਰਤਾਰਪੁਰੀ ਬੀੜ’ ਵੀ
ਕਿਹਾ ਜਾਂਦਾ ਹੈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਦਮਦਮਾ ਸਾਹਿਬ ਵਿਖੇ ‘ਦਮਦਮੀ ਬੀੜ’ ਦੀ ਸਿਰਜਣਾ ਕੀਤੀ, ਜਿਸ
ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ। ਇਸ ਬੀੜ ਵਿੱਚ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਰਾਗ-ਕ੍ਰਮ
ਅਨੁਸਾਰ (ਜਿਹੜਾ ਪੈਮਾਨਾ ਗੁਰੂ ਅਰਜਨ ਸਾਹਿਬ ਨੇ ਨਿਰਧਾਰਤ ਕੀਤਾ ਸੀ) ਅੰਕਿਤ ਕੀਤਾ। ‘ਰਾਗ ਜੈਜੈਵੰਤੀ’ ਵਿੱਚ ਕੇਵਲ ਗੁਰੂ ਤੇਗ
ਬਹਾਦਰ ਸਾਹਿਬ ਰਚਿਤ ਬਾਣੀ ਹੀ ਹੈ। 1708 ਵਿੱਚ ਸ੍ਰੀ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ ‘ਦਮਦਮੀ ਬੀੜ’ ਨੂੰ
ਗੁਰਗੱਦੀ ਬਖਸ਼ਦਿਆਂ, ਸਤਿਗੁਰੂ ਨੇ ਫੁਰਮਾਇਆ - ‘ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।’
20ਵੀਂ ਸਦੀ ਦੇ ਦੂਸਰੇ ਅੱਧ ਵਿੱਚ ਨਿਊਜ਼ੀਲੈਂਡ ਨਿਵਾਸੀ ਮੈਕਲਿਊਡ ਅਤੇ ਉਸ ਦੇ ਪਿਸ਼ੌਰਾ ਸਿੰਘ, ਹਰਜੋਤ ਓਬਰਾਏ, ਗੁਰਿੰਦਰ ਮਾਨ
ਵਰਗੇ ਚੇਲਿਆਂ ਨੇ ‘ਆਦਿ ਬੀੜ’ ਦੀ ਪ੍ਰਮਾਣਕਿਤਾ ’ਤੇ ਸਵਾਲ ਚਿੰਨ੍ਹ ਲਾਉਣ ਦੇ ਯਤਨ ਅਕਾਦਮਿਕ ਪਰਦੇ ਹੇਠ ਕੀਤੇ ਪਰ ਸਿੱਖ ਵਿਦਵਾਨਾਂ
ਅਤੇ ਸਿੱਖ ਸੰਗਤਾਂ ਨੇ ਇਸ ਦਾ ਮੂੰਹ ਤੋੜਵਾਂ ਉੱਤਰ ਦਿੱਤਾ। ਹੁਣ ਮੈਕਲਿਊਡ ਮਰ ਚੁੱਕਾ ਹੈ। ਉਸ ਦੇ ਚੇਲੇ ਵਿਸ ਘੋਲਦਿਆਂ, ਅਜੇ ਵੀ ਸਿੱਖੀ
ਦੀ ਜੜ੍ਹ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕੁਝ ਚਲਾਕੀਆਂ ਕਰਦੇ ਰਹਿੰਦੇ ਹਨ ਪਰ ਸਿੱਖ ਜਗਤ ਵਿੱਚ ਇਨ੍ਹਾਂ ਦਾ ਕਰੂਪ ਚਿਹਰਾ ਬੇ-ਨਕਾਬ ਹੋ
ਚੁੱਕਾ ਹੈ।
ਇਸ ਵੇਲੇ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦਾ ਅਖਬਾਰ - ‘ਸਪੋਕਸਮੈਨ’ ਵਿਵਾਦਾਂ ਦੇ ਘੇਰੇ ਵਿੱਚ ਹੈ ਕਿਉਂਕਿ ਇਸ ਦੀਆਂ ਲਿਖਤਾਂ ਦਾ ਵੇਗ
ਉਸ ਦਿਸ਼ਾ ਵੱਲ ਹੀ ਨਿਰਧਾਰਤ ਹੈ, ਜਿਸ ਪਾਸੇ ਈਸਾਈ ਮਿਸ਼ਨਰੀ ਤੋਂ ਨਾਸਤਕ ਬਣੇ ਮੈਕਲਿਊਡ ਨੇ ਬਦਨੀਅਤੀ ਨਾਲ, ਉਸ ਦੀ ਸੁਪਰਵਿਜ਼ਨ
ਹੇਠਾਂ ਡਾਕਟਰੇਟ ਕਰ ਰਹੇ ਸਿੱਖ ਵਿਦਿਆਰਥੀਆਂ ਨੂੰ ਤੋਰਿਆ ਸੀ। ਭਾਵੇਂ ਸਪੋਕਸਮੈਨ ਨੇ ਆਪਣਾ ‘ਮਹੀਨਾਵਾਰੀ’ ਤੋਂ ‘ਰੋਜ਼ਾਨਾ’ ਅਖਬਾਰ ਬਣਨ
ਤੱਕ ਦਾ ਸਫਰ, ਸਿੱਖ ਸੰਗਤਾਂ ਤੋਂ ਲਏ ‘ਦਾਨ’ (ਅੱਡ-ਅੱਡ ਫੈਂਸੀ ਨਾਵਾਂ ਥੱਲੇ, ਵਿੱਢੇ ਗਏ ਪ੍ਰਾਜੈਕਟਾਂ ਦੀ ਆੜ ਹੇਠ) ਨਾਲ ਹੀ ਤਹਿ ਕੀਤਾ ਪਰ
ਪਿਛਲੇ ਕਾਫੀ ਸਮੇਂ ਤੋਂ ‘ਸੁਧਾਰ’ ਅਤੇ ‘ਬ੍ਰਾਹਮਣਵਾਦ ਦੇ ਖਾਤਮੇ’ ਦੇ ਨਾਂ ਹੇਠ, ਉਸ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਲਿਖਤਾਂ ਨੇ ਸਿੱਖ ਸੰਗਤਾਂ ਵਿੱਚ
ਰੰਜ ਅਤੇ ਗੁੱਸੇ ਦੀਆਂ ਭਾਵਨਾਵਾਂ ਨੂੰ ਕਾਫੀ ਪ੍ਰਚੰਡ ਕੀਤਾ ਹੈ। ਸਪੋਕਸਮੈਨ ਦੇ ਇੱਕ ਸੰਪਾਦਕੀ ਨੇ ਤਾਂ ਜ਼ਾਬਤੇ -ਵਿਸ਼ਵਾਸ਼ ਦੀਆਂ ਸਾਰੀਆਂ
ਹੱਦਾਂ ¦ਘਦਿਆਂ, ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ’ਤੇ ਹੀ ਸਵਾਲੀਆ ਨਿਸ਼ਾਨ ਲਾਉਣ ਦੀ ਕੋਝੀ ਹਰਕਤ ਕੀਤੀ, ਜਿਸ ਦਾ ਸਿੱਖ ਜਗਤ
ਵਿੱਚ ਬੜਾ ਤਿੱਖਾ ਪ੍ਰਤੀਕਰਮ ਹੋਇਆ ਹੈ। ਭਾਵੇਂ ਸਪੋਕਸਮੈਨ ਨੇ ਇਸ ਸੰਪਾਦਕੀ ਨੂੰ ‘ਵਾਪਸ ਲੈਣ’ ਦੀ ਗੱਲ ਕੀਤੀ ਹੈ ਪਰ ਜਿਸ ਜ਼ਹਿਨੀਅਤ
ਨਾਲ ਇਹ ਸਾਰਾ ਕੋਝਾ ਵਪਾਰ ਕੀਤਾ ਗਿਆ ਹੈ, ਇਸ ਨੇ ਸਪੋਕਸਮੈਨ ਦੀ ‘ਅਸਲੀਅਤ’ ਨੂੰ ਜੱਗ-ਜ਼ਾਹਰ ਕੀਤਾ ਹੈ।
ਸਪੋਕਸਮੈਨ ਦੇ ਮੁੱਢਲੇ ਦਿਨਾਂ ਵਿੱਚ ਕਾਫੀ ਪੰਥ ਦਰਦੀ ਇਸ ਵੱਲ ਝੁਕੇ, ਕਿਉਂਕਿ ਇਸ ਵਲੋਂ ਪੰਥਕ ਮੁੱਦਿਆਂ ਨੂੰ ਬੜੀ ਮਜ਼ਬੂਤੀ ਨਾਲ
ਉਠਾਇਆ ਗਿਆ। ਬਾਦਲ ਟੱਬਰ ਦੀਆਂ ਪੰਥ-ਮਾਰੂ ਨੀਤੀਆਂ ਦਾ ਵਿਰੋਧ ਕਰਨ ਕਰਕੇ, ਬਾਦਲ ਵਿਰੋਧੀ ਪੰਥਕ ਲਾਬੀ, ਕਾਂਗਰਸ ਲਾਬੀ ਅਤੇ
ਬਾਹਰ ਬੈਠੀਆਂ ਸਿੱਖ ਸੰਗਤਾਂ ਵੀ ਸਪੋਕਸਮੈਨ ਦੀਆਂ ‘ਪ੍ਰਸ਼ੰਸਕ’ ਬਣ ਗਈਆਂ। ਦੂਸਰੇ ਅਖਬਾਰਾਂ ਵਿੱਚ ਜਿਨ੍ਹਾਂ ਪੰਥਕ ਖਬਰਾਂ ਨੂੰ ਨਹੀਂ ਸੀ
ਛਾਪਿਆ ਜਾਂਦਾ, ਉਨ੍ਹਾਂ ਨੂੰ ਸਪੋਕਸਮੈਨ ‘ਵਿਸ਼ੇਸ਼ਤਾ’ ਨਾਲ ਛਾਪਦਾ ਸੀ। ਇਉਂ ਇਸ ਅਖਬਾਰ ਦੇ ਪੰਥਕ ਹੋਣ ਦਾ ਭੁਲੇਖਾ ਪੈਣ ਲੱਗਾ।
ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰੋ. ਗੁਰਤੇਜ ਸਿੰਘ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਜਨਰਲ ਨਰਿੰਦਰ ਸਿੰਘ ਵਰਗੇ ਸਿਆਣੇ ਲੋਕ ਵੀ
ਇਸ ਦੇ ਨੇੜੇ ਆ ਢੁਕੇ, ਭਾਵੇਂ ਬਾਅਦ ਵਿੱਚ ਕੀ ਹੋਇਆ, ਇਹ ਇੱਕ ਵੱਖਰੀ ਕਹਾਣੀ ਹੈ। ਸਪੋਕਸਮੈਨ ਇੱਕ ਪਾਸੇ ਠੀਕ ਮੁੱਦਿਆਂ (ਨਾਨਕਸ਼ਾਹੀ
ਕੈ¦ਡਰ, ਧਰਮੀ ਫੌਜੀਆਂ, ਜੇਲ੍ਹਾਂ ਵਿੱਚ ਬੈਠੇ ਸਿੱਖ ਨੌਜਵਾਨਾਂ, ਅਕਾਲੀ ਲੀਡਰਾਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ, ਆਰ. ਐਸ. ਐਸ.
ਦੇ ਹਿੰਦੂਤਵੀ ਏਜੰਡੇ ਦਾ ਸਿੱਖਾਂ ਵਿੱਚ ਪਸਾਰ ਆਦਿਕ) ’ਤੇ ਠੀਕ ਸਟੈਂਡ ਲੈ ਕੇ, ਪੰਥ ਦਰਦੀਆਂ ਦੀ ਵਾਹ-ਵਾਹ ਖੱਟਦਾ ਰਿਹਾ ਪਰ ਨਾਲ ਹੀ
ਦੂਸਰੇ ਪਾਸੇ ਉਸ ਨੇ ਬੜੇ ਸੂਖਮ, ਭੇਦਭਰੇ ਅੰਦਾਜ਼ ਵਿੱਚ (ਕਈ ਵਾਰ ਦੂਸਰੇ ਲਿਖਾਰੀਆਂ ਦੀਆਂ ਲਿਖਤਾਂ ਦਾ ਸਹਾਰਾ ਲੈ ਕੇ) ਸਿੱਖ ਇਤਿਹਾਸ,
ਅਕਾਲ ਤਖਤ ਸਾਹਿਬ, ਦਸ ਗੁਰੂ ਸਾਹਿਬਾਨ ਦੇ ਮਿਸ਼ਨ, ਗੁਰਗੱਦੀ ਪ੍ਰੰਪਰਾ, ਸਿਰਦਾਰ ਕਪੂਰ ਸਿੰਘ ਰਚਿਤ ‘ਸਾਚੀ ਸਾਖੀ’ ਦੀ ਪ੍ਰਮਾਣਿਕਤਾ,
ਖਾਲਿਸਤਾਨ ਦੀ ਮੰਗ, ਸਿੱਖ ਰਹਿਤ ਮਰਿਯਾਦਾ ਵਿੱਚ ਪ੍ਰਵਾਣਿਤ ਦਸਵੇਂ ਪਾਤਸ਼ਾਹ ਦੀਆਂ ਬਾਣੀਆਂ, ਜਿਹੜੀਆਂ ਕਿ ਅੰਮ੍ਰਿਤ ਸੰਚਾਰ ਦਾ ਹਿੱਸਾ
ਹੋਣ ਦੇ ਨਾਲ ਨਾਲ ਰੋਜ਼ਾਨਾ ਨਿੱਤਨੇਮ ਦੀਆਂ ਬਾਣੀਆਂ ਹਨ, ਆਦਿਕ ਪੰਥਕ ਤੌਰ ’ਤੇ ਸਥਾਪਿਤ ਅਕੱਟ ਤੱਥਾਂ ਉੱਤੇ ਕਈ ਕਿੰਤੂ-ਪ੍ਰੰਤੂ ਖੜ੍ਹੇ ਕਰ
ਦਿੱਤੇ। ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦੇਣਾ ਸਪੋਕਸਮੈਨ ਦਾ ਛੇਕੜਲਾ ਕੁਕਰਮ ਹੈ।
ਕੀ ‘ਕੁਕਰਮੀ ਸੰਪਾਦਕੀ’ ਨੂੰ ਵਾਪਸ ਲੈਣ ਤੋਂ ਬਾਅਦ, ਸੰਪਾਦਕ ਦਾ ਵਤੀਰਾ ਬਦਲਿਆ ਹੈ? ਬਿਲਕੁਲ ਨਹੀਂ। ਉਸ ਦੀ ਅਖਬਾਰ ਰੋਜ਼ਾਨਾ
ਉਨ੍ਹਾਂ ‘ਫੋਟੋ ਦੇ ਸ਼ੁਕੀਨ’ ਆਪਣੇ ਚਹੇਤਿਆਂ ਦੇ ਬਿਆਨਾਂ ਨਾਲ ਸ਼ਿੰਗਾਰੀ ਹੁੰਦੀ ਹੈ, ਜਿਵੇਂ ਕਿ ਉਸ ਨੇ ਕੋਈ ਬਹੁਤ ਵੱਡੀ ਮੱਲ ਮਾਰੀ ਹੈ ਅਤੇ ਸਾਰੇ
ਉਸ ਦੇ ਸਮਰਥਨ ਵਿੱਚ ਆ ਖੜੇ ਹਨ। ਅਸੀਂ ਆਪਣੀ ਇਸ ਲਿਖਤ ਰਾਹੀਂ ਸਿੱਖ ਸੰਗਤਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਗੁਰਬਾਣੀ ਦੀ ਇੱਕ
ਤੁਕ ਦਾ ਸ਼ਬਦ (ਜ਼ੁਬਾਨੀ-ਕਲਾਮੀਂ) ਬਦਲਣ ਬਦਲੇ (ਜਦੋਂਕਿ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ
‘ਮਿੱਟੀ ਮੁਸਲਮਾਨ ਕੀ’ ਸ਼ਬਦ ਨੂੰ ‘ਮਿੱਟੀ ਬੇਈਮਾਨ ਕੀ’ ਬਿਆਨਿਆ ਸੀ) ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਬੇਦਖਲ ਕਰਕੇ
ਸਾਰੀ ਉਮਰ ਮੱਥੇ ਨਹੀਂ ਸੀ ਲਾਇਆ। ਸਪੋਕਸਮੈਨ ਅਤੇ ਉਸ ਦੀ ਸੋਚ ਦੇ ਸਮਰਥਕਾਂ ਵਲੋਂ, ਗੁਰੂ ਗ੍ਰੰਥ ਸਾਹਿਬ ’ਤੇ ਕੀਤੀ ਗਈ ਕੋਈ ਵੀ ਟੀਕਾਟਿ
ੱਪਣੀ ਕਾਬਲੇ-ਬਰਦਾਸ਼ਤ ਨਹੀਂ ਹੈ। ਅਸੀਂ ਕਿਸੇ ਵੀ ਕਿਸਮ ਦੇ ਹਿੰਸਕ ਪ੍ਰਤੀਕਰਮ ਦੇ ਹੱਕ ਵਿੱਚ ਨਹੀਂ ਹਾਂ ਪਰ ਗੁਰੂ ਨਿੰਦਾ ਵਿੱਚ ਗ੍ਰਸਤ ਇਹ
ਅਦਾਰਾ ਕੀ ਕੰਧ ’ਤੇ ਲਿਖਿਆ ਪੜ੍ਹੇਗਾ?
‘ਅਮਰੀਕਨ ਮਰਦਮਸ਼ੁਮਾਰੀ-2010 ਵਿੱਚ ਸਿੱਖ
ਪਛਾਣ ਮੁਹਿੰਮ ਬਨਾਮ ਭਾਰਤੀ ਸਟੇਟ ਦੇ ਬੱਚੇ ਜਮੂਰੇ’
ਅਮਰੀਕਾ ਵਿੱਚ ਹੋ ਰਹੀ ਮਰਦਮਸ਼ੁਮਾਰੀ ਸਬੰਧੀ ਸਿੱਖਾਂ ਨੂੰ ਕਿਵੇਂ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ, ਇਸ ਸਬੰਧੀ ਸੰਪਾਦਕੀ ਦੀ ਦੂਸਰੀ
ਅਤੇ ਅੰਤਿਮ ਕਿਸ਼ਤ ਛਾਪੀ ਜਾਣੀ ਸੀ। ਪਰ ਵਿਸ਼ੇ ਦੀ ਅਹਿਮੀਅਤ ਅਤੇ ਪਾਠਕਾਂ ਦੀ ਮੰਗ ’ਤੇ ਪਹਿਲੀ ਅਤੇ ਅੰਤਿਮ ਕਿਸ਼ਤ ਨੂੰ ਇਕੱਠਿਆਂ
ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਦੀ ਵਰਤੋਂ ਵਿਚਾਰ-ਚਰਚਾਵਾਂ ਦੌਰਾਨ, ਜਾਂ ਖੋਜੀ ਅਤੇ ਜਗਿਆਸੂ ਲੋਕਾਂ ਵਲੋਂ ਇਸ ਵਿਸ਼ੇ ’ਤੇ ਗਿਆਨ
ਪ੍ਰਾਪਤ ਕਰਨ ਲਈ ਕੀਤੀ ਜਾ ਸਕੇ। - ਸੰਪਾਦਕ
(ਅੰਤਿਮ ਕਿਸ਼ਤ)
ਸੱਭਿਅਕ ਸੰਸਾਰ ਅੰਦਰ ਪਿਛਲੀਆਂ ਲਗਭਗ ਦੋ ਸਦੀਆਂ ਤੋਂ ਦੇਸ਼ ਦੇ ਬਸ਼ਿੰਦਿਆਂ ਦੀ ਸਮੂਹਿਕ ਗਿਣਤੀ ਦੇ ਨਾਲ ਨਾਲ, ਉਨ੍ਹਾਂ ਦੇ
ਪਿਛੋਕੜ, ਧਰਮ, ਨਸਲ ਆਦਿਕ ਦੇ ਵੇਰਵੇ 10 ਸਾਲ ਬਾਅਦ ਇਕੱਤਰ ਕੀਤੇ ਜਾਂਦੇ ਹਨ, ਜਿਸ ਨੂੰ ਆਮ ਜ਼ੁਬਾਨ ਵਿੱਚ ‘ਮਰਦਮਸ਼ੁਮਾਰੀ’ ਕਿਹਾ
ਜਾਂਦਾ ਸੀ, ਅੱਜਕਲ ‘ਜਨਗਣਨਾ’ ਸ਼ਬਦ ਹਿੰਦੀ ਭਾਸ਼ੀਆਂ ਵਲੋਂ ਪ੍ਰਚੱਲਿਤ ਕੀਤਾ ਗਿਆ ਹੈ। ਅੰਗਰੇਜਾਂ ਦੇ ਕਬਜ਼ੇ ਹੇਠ ਆਏ ਅੱਡ-ਅੱਡ
ਭਾਰਤੀ ਖਿੱਤਿਆਂ, ਦੇਸੀ ਰਿਆਸਤਾਂ ਆਦਿ ਵਿੱਚ ਉਨੀਵੀਂ ਸਦੀ ਦੇ ਦੂਸਰੇ ਅੱਧ ਵਿੱਚ ‘ਮਰਦਮਸ਼ੁਮਾਰੀ’ ਦਾ ਰੁਝਾਨ ਸ਼ੁਰੂ ਹੋਇਆ, ਅੰਗਰੇਜ਼ੀ
ਰਾਜ ਦੀ ਅਖੀਰਲੀ ਮਰਦਮਸ਼ੁਮਾਰੀ 1941 ਵਿੱਚ ਹੋਈ ਸੀ। 1931 ਤੱਕ ਭਾਰਤੀ ਮਰਦਮਸ਼ੁਮਾਰੀ ਵਿੱਚ ‘ਜਾਤ’ (ਬ੍ਰਾਹਮਣੀ ਵਰਣ-ਵਿਵਸਥਾ
ਅਨੁਸਾਰ) ਦਾ ਖਾਨਾ ਵੀ ਹੁੰਦਾ ਸੀ। 1931 ਦੀ ਅਖੀਰਲੀ ਜਾਤ ਪੁੱਛਣ ਵਾਲੀ ਮਰਦਮਸ਼ੁਮਾਰੀ ਵਿੱਚ, ਸਾਰੇ ਭਾਰਤ ਵਿੱਚ ਬ੍ਰਾਹਮਣਾਂ ਦੀ
ਗਿਣਤੀ 3 ਫੀਸਦੀ ਸੀ। ਯਾਦ ਰਹੇ, ਅਖੌਤੀ ਅਜ਼ਾਦੀ ਦੇ 62 ਵਰ੍ਹਿਆਂ ਬਾਅਦ, ਬ੍ਰਾਹਮਣ ਅੱਜ ਤਾਕਤ ਦੇ ਗਲਿਆਰਿਆਂ ਦੇ 80 ਫੀਸਦੀ
ਅਹੁਦਿਆਂ ’ਤੇ ਕਾਬਜ਼ ਹਨ। ਯਾਦ ਰਹੇ ਅੱਜ ਵੀ ਦਿੱਲੀ ਦੀ ਸੱਤਾ ’ਤੇ ਕਾਬਜ਼ ਇਨ੍ਹਾਂ ਲੋਕਾਂ ਦਾ ਪ੍ਰਭਾਵ ਦੇਖਣਾ ਹੋਵੇ ਤਾਂ ਅਮਰੀਕਨ
ਮਰਦਮਸ਼ੁਮਾਰੀ 2010 ਸਬੰਧੀ, ਭਾਰਤੀ ਸਟੇਟ ਦੇ ਦੁਮਛੱਲਿਆਂ ਵਲੋਂ ਛੇੜੀ ਗਈ ਨਾਂਹ-ਪੱਖੀ ਬਹਿਸ ਤੋਂ ਵੇਖਿਆ ਜਾ ਸਕਦਾ ਹੈ। ਇਹ
ਬ੍ਰਾਹਮਣੀ ਭਾਰਤੀ-ਸਟੇਟ, ਜਿਸ ਨੇ ਭਾਰਤੀ ਨਕਸ਼ੇ ਵਿੱਚ ਕੈਦ 23 ਮਿਲੀਅਨ ਸਿੱਖਾਂ ਨੂੰ ਤਾਂ ‘ਹਿੰਦੂ ਕਾਨੂੰਨਾਂ’ ਦੀ ਜਕੜ ਵਿੱਚ ਜਕੜ ਕੇ ‘ਹਿੰਦੂ’
ਐਲਾਨਿਆ ਹੀ ਹੋਇਆ ਹੈ ਅਤੇ ਹੁਣ ਇਹ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ ਤਿੰਨ ਮਿਲੀਅਨ ਸਿੱਖਾਂ ਵਲੋਂ ‘ਸਿੱਖ ਕਹਾਉਣ’ ਦੇ ਰਸਤੇ
ਵਿੱਚ ਆਪਣੇ ਦੁਮਛੱਲਿਆਂ ਰਾਹੀਂ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਇਸ ਸਿੱਖ ਮਾਰੂ ਮੁਹਿੰਮ ਵਿੱਚ ਉਹ ਆਪਣੇ ‘ਤਨਖਾਹੀਏ’ ਪੰਜਾਬੀ ਮੀਡੀਏ
ਨੂੰ ਵੀ ਵਰਤ ਰਹੇ ਹਨ।
ਅਮਰੀਕਾ ਵਿੱਚ ਵੀ ਹਰ ਦਸ ਵਰ੍ਹੇ ਬਾਅਦ ਮਰਦਮਸ਼ੁਮਾਰੀ ਕਰਵਾਈ ਜਾਂਦੀ ਹੈ। 2010 ਦਾ ਵਰ੍ਹਾ, ਮਰਦਮਸ਼ੁਮਾਰੀ ਵਰ੍ਹਾ ਹੈ। ਇੰਗਲੈਂਡ,
ਕੈਨੇਡਾ ਆਦਿ ਦੇਸ਼ਾਂ ਦੀ ਮਰਦਮਸ਼ੁਮਾਰੀ ਫਾਰਮਾਂ ’ਤੇ ਧਰਮ ਦਾ ਖਾਨਾ ਹੁੰਦਾ ਹੈ ਪਰ ਅਮਰੀਕਾ ਵਿੱਚ ਕਿਉਂ ਧਰਮ ਅਤੇ ਸਟੇਟ ਨੂੰ ਸੰਵਿਧਾਨਕ ਤੌਰ
’ਤੇ ਅੱਡ ਮੰਨਿਆ ਗਿਆ ਹੈ, ਇਸ ਲਈ ਧਰਮ ਦਾ ਸਿੱਧੇ ਤੌਰ ’ਤੇ ਕੋਈ ਖਾਨਾ ਨਹੀਂ ਹੈ ਪਰ ਆਪਣੀ ‘ਪਛਾਣ’ ਦੇ ਪ੍ਰਗਟਾ ਲਈ ਕੁਝ ਹੋਰ
ਸ਼੍ਰੇਣੀਆਂ ਰਾਹੀਂ ਰਸਤਾ ਖੁੱਲ੍ਹਾ ਛੱਡਿਆ ਗਿਆ ਹੈ। ਇੱਕ ਅੰਦਾਜ਼ੇ ਮੁਤਾਬਿਕ, ਇਸ ਵੇਲੇ ਅਮਰੀਕਾ ਵਿੱਚ 6 ਲੱਖ ਦੇ ਕਰੀਬ ਸਿੱਖ ਵਸਦੇ ਹਨ।
ਸਿੱਖ ਲਗਭਗ 125 ਵਰ੍ਹੇ ਪਹਿਲਾਂ ਅਮਰੀਕਾ ਦੀ ਧਰਤੀ ’ਤੇ, ਬੜੇ ਜੱਫਰ ਜਾਲ ਕੇ ਪਹੁੰਚੇ ਅਤੇ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਇਥੇ ਸਥਾਪਤ
ਹੋਏ। ਇਥੇ, (ਸਟਾਕਟਨ ਕੈਲੇਫੋਰਨੀਆ) ਉਨ੍ਹਾਂ ਨੇ 20ਵੀਂ ਸਦੀ ਦੇ ਆਰੰਭ ਵਿੱਚ, ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ। ਅੱਜ ਸਮੁੱਚਾ
ਅਮਰੀਕਨ ਲੈਂਡ-ਸਕੇਪ ‘ਝੂਲਤੇ ਨਿਸ਼ਾਨਾਂ’ ਵਾਲੇ ‘ਪੰਥ ਮਹਾਰਾਜ ਕੇ’ ਖਾਲਸਾ ਜੀ ਦੀ ਦ੍ਰਿੜਤਾ, ਸੰਘਰਸ਼ ਅਤੇ ‘ਅੱਡਰੀ ਪਛਾਣ’ ਦੀਆਂ ਬਾਤਾਂ
ਪਾ ਰਿਹਾ ਹੈ।
ਇਸ ਅੱਡਰੀ ਸਿੱਖ ਪਛਾਣ ਨੂੰ, ਅਮਰੀਕਨ ਮਰਦਮਸ਼ੁਮਾਰੀ ਰਾਹੀਂ ਮਾਨਤਾ ਦਿਵਾਉਣ ਦਾ ਬੀੜਾ, ਯੂਨਾਇਟਿਡ ਨੇਸ਼ਨਜ਼ ਦੀ ਮਾਨਤਾ
ਪ੍ਰਾਪਤ ਸੰਸਥਾ - ‘ਯੂਨਾਇਟਿਡ ਸਿੱਖਸ’ ਨੇ, ਸਹਿਯੋਗੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ, ਲਗਭਗ ਇੱਕ ਵਰ੍ਹੇ ਪਹਿਲਾਂ ਚੁੱਕਿਆ ਜਿਹੜਾ
ਕਿ ਇਸ ਵੇਲੇ ਇੱਕ ਮੁਹਿੰਮ ਦਾ ਰੂਪ ਧਾਰਨ ਕਰ ਚੁੱਕਾ ਹੈ। ਸਹਿਯੋਗੀ ਜਥੇਬੰਦੀਆਂ ਵਲੋਂ, ਇਸ ਸਬੰਧੀ ਇੱਕ ਪਟੀਸ਼ਨ, ਅਮਰੀਕਾ ਦੀ
ਮਰਦਮਸ਼ੁਮਾਰੀ ਕਰਵਾਉਣ ਵਾਲੇ ‘ਸੈਨਸਜ਼’ ਬਿਊਰੋ ਨੂੰ ਸੌਂਪੀ ਗਈ ਅਤੇ ਇਸ ਸਬੰਧੀ ਉਨ੍ਹਾਂ ਨਾਲ ਕਈ ਅਹਿਮ ਮੀਟਿੰਗਾਂ ਵੀ ਹੋਈਆਂ। ਬਿਊਰੋ
ਅਧਿਕਾਰੀਆਂ ਨੇ, ਸਿੱਖਾਂ ਦੀਆਂ ਦਲੀਲਾਂ ਨੂੰ ਹਮਦਰਦੀ ਨਾਲ ਵਿਚਾਰਿਆ ਪਰ ‘ਸਮੇਂ ਦੀ ਘਾਟ’ ਨੂੰ ਮੁੱਖ ਕਾਰਨ ਦੱਸਦਿਆਂ, ਉਨ੍ਹਾਂ ਨੇ ਇਸ
ਮਰਦਮਸ਼ੁਮਾਰੀ ਮੌਕੇ ਕਿਸੇ ਵੀ ਤਬਦੀਲੀ ਤੋਂ ਅਸਮਰੱਥਾ ਜ਼ਾਹਰ ਕਰਦਿਆਂ, ਅੱਗੋਂ ਲਈ ਰਸਤਾ ਖੁੱਲ੍ਹਾ ਰੱਖਿਆ ਹੈ।
ਸਿੱਖਾਂ ਨੂੰ 2010 ਦੀ ਮਰਦਮਸ਼ੁਮਾਰੀ ਵਿੱਚ, ‘ਕਿਸੇ ਗਿਣਤੀ’ ਵਿੱਚ ਲਿਆਉਣ ਲਈ (ਤਾਂਕਿ 2020 ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ
‘ਅੱਡਰੀ ਨਸਲ’ ਵਜੋਂ ਮਾਨਤਾ ਦਿਵਾਉਣ ਲਈ ਭਰਪੂਰ ਲਾਮਬੰਦੀ ਕੀਤੀ ਜਾ ਸਕੇ) ਸਿੱਖ ਜਨਗਣਨਾ ਮੁਹਿੰਮ ਦੇ ਕਾਰਜਕਰਤਾਵਾਂ ਨੇ,
ਅਮਰੀਕਾ ਵਾਸੀ ਸਿੱਖ ਸੰਗਤਾਂ ਨੂੰ ਇੱਕ ਰਾਹ ਸੁਝਾਇਆ ਹੈ। ਅਮਰੀਕਨ ਮਰਦਮਸ਼ੁਮਾਰੀ ਦੇ ਫਾਰਮ ਵਿੱਚ 9ਵਾਂ ਸਵਾਲ, ‘ਨਸਲ’ ਸਬੰਧੀ ਹੈ, ਜਿਸ
ਵਿੱਚ ਦਿੱਤੀਆਂ ‘ਨਸਲਾਂ’ ਦੇ ਨਾਂ ਸਿੱਖਾਂ ’ਤੇ ਲਾਗੂ ਨਹੀਂ ਹੁੰਦੇ। ਇਹ ਸ਼੍ਰੇਣੀ ਦੀ ਇਕ ਸਬ-ਸ਼੍ਰੇਣੀ ਹੈ - ‘ਕੋਈ ਹੋਰ ਨਸਲ’ (ਸ਼ੋਮੲ ੋਟਹੲਰ
੍ਰੳਚੲ) ਸੰਗਤਾਂ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਇਸ ਖਾਨੇ ਵਿੱਚ ‘ਸਿੱਖ’ ਭਰਿਆ ਜਾਵੇ। ਜੇ 2010 ਦੀ ਮਰਦਮਸ਼ੁਮਾਰੀ ਵਿੱਚ ਕਾਫੀ
ਵੱਡੀ ਗਿਣਤੀ ਵਿੱਚ ਸਿੱਖ, ਇਸ ਖਾਨੇ ਵਿੱਚ ਅੰਦਰਾਜ਼ ਕਰਨਗੇ ਤਾਂ 2020 ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ ‘ਵੱਖਰੀ ਸ਼੍ਰੇਣੀ’ ਵਜੋਂ ਰਜਿਸਟਰ
ਕਰਨ ਲਈ, ਲਾਮਬੰਦੀ ਦਾ ਕੋਈ ਅਧਾਰ ਬਣ ਜਾਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ‘ਸਿੱਖ’ ਸਿਰਫ ਇੱਕ ‘ਧਰਮ’ ਵਜੋਂ ਹੀ ਮਾਨਤਾ
ਪ੍ਰਾਪਤ ਨਹੀਂ ਹਨ ਬਲਕਿ ‘ਇੱਕ ਕੌਮ’, ‘ਇੱਕ ਨਸਲ’, ਇੱਕ ਅੱਡ ‘ਐਥਨੀਸਿਟੀ’ ਦਾ ਦਰਜਾ ਵੀ ਰੱਖਦੇ ਹਨ। ਇੰਗਲੈਂਡ ਵਿੱਚ ਸਿੱਖਾਂ ਨੂੰ ਪੰਜ
ਕਕਾਰ ਪਹਿਨਣ ਦੀ ਆਗਿਆ ਹੈ ਅਤੇ ਧਰਮ ਦੇ ਅੱਡਰੇਪਣ ਦੀ ਗੱਲ ਦਾ ਅਧਾਰ ਐਥਨੀਸਿਟੀ ਨੂੰ ਮੰਨਿਆ ਗਿਆ ਹੈ। 1980ਵਿਆਂ ਵਿੱਚ,
ਇੰਗਲੈਂਡ ਦੇ ‘ਹਾਊਸ ਆਫ ਲਾਰਡਜ਼’ ਨੇ, ਆਪਣੇ ਇੱਕ ਐਲਾਨ ਵਿੱਚ ਸਿੱਖਾਂ ਨੂੰ ‘ਲਗਭਗ ਇੱਕ ਨਸਲ’ (1ਲਮੋਸਟ ੳ ੍ਰੳਚੲ) ਐਲਾਨਿਆ
ਸੀ। ਸਿੰਘਾਪੁਰ ਵਰਗੇ ਦੇਸ਼ਾਂ ਵਿੱਚ ਡਰਾਇਵਿੰਗ ਲਾਇਸੈਂਸਾਂ ’ਤੇ ਸਿੱਖਾਂ ਨੇ ‘ਨਸਲ’ (੍ਰੳਚੲ) ਦੇ ਖਾਨੇ ਵਿੱਚ ਵੀ ਸਿੱਖ ਲਿਖਿਆ ਹੁੰਦਾ ਹੈ। ਸਿੱਖਾਂ
ਦੀ ਅੱਡਰੀ ਪਛਾਣ, ਜ਼ੁਬਾਨ, ਸੱਭਿਆਚਾਰ, ਹੋਂਦ, ਜ਼ੁਲਮਾਂ ਦੇ ਰੂ-ਬ-ਰੂ ਇੱਕਜਾਨ ਹੋਣ ਦਾ ਵਿਖਾਵਾ ਸਭ ਕੁਝ ਸਿੱਖਾਂ ਦੇ ਇੱਕ ‘ਅੱਡਰੀ ਕੌਮ’
ਹੋਣ ਦੇ ਪ੍ਰਤੱਖ ਸਬੂਤ ਹਨ। ਜਿਹੜੇ ਲੋਕ ‘ਨਸਲ’ ਸ਼ਬਦ ਨੂੰ ਪ੍ਰੰਪਰਾਗਤ ਪ੍ਰੀਭਾਸ਼ਾ ਥੱਲੇ ਦੇਖ ਰਹੇ ਹਨ, ਉਨ੍ਹਾਂ ਨੂੰ ਹੀ ਸਿੱਖਾਂ ਨੂੰ ‘ਅੱਡਰੀ ਨਸਲ’
ਮੰਨਣ ’ਤੇ ਹਿਚਕਚਾਹਟ ਹੋ ਸਕਦੀ ਹੈ। ਨਸਲ ਦੀ ਪ੍ਰੀਭਾਸ਼ਾ, ਵਿਸ਼ਾਲ ਹੈ ਅਤੇ ਸਿੱਖ ਇਸ ਵਿੱਚ ਪੂਰੀ ਤਰ੍ਹਾਂ ਫਿੱਟ ਹੁੰਦੇ ਹਨ। ਖੁਸ਼ੀ ਦੀ ਗੱਲ ਹੈ
ਕਿ ਇਸ ਸਬੰਧੀ ਗੋਰੇ ਮੂਲ ਦੇ ਅਮਰੀਕੀ ਸਿੱਖਾਂ ਨੇ ਵੀ ਭਰਪੂਰ ਸ਼ਮੂਲੀਅਤ ਕਰਦਿਆਂ ਸੈਂਨਸਜ਼ ਬਿਊਰੋ ਨੂੰ ਕਿਹਾ ਹੈ ਕਿ ਉਹ ਕੋਈ ‘ਏਸ਼ੀਅਨ
ਇੰਡੀਅਨ’ ਨਹੀਂ ਹਨ ਅਤੇ ਉਹ ਆਪਣੇ ਆਪ ਨੂੰ ਸਿੱਖ ਲਿਖਣਾ ਹੀ ਪਸੰਦ ਕਰਨਗੇ।
ਅਮਰੀਕਾ ਦੀਆਂ ਅੱਡ-ਅੱਡ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਤਾਂ ਨੇ ਮਰਦਮਸ਼ੁਮਾਰੀ -
2010 ਵਿੱਚ, ਆਪਣੇ ਆਪ ਨੂੰ ਸਿੱਖ ਐਲਾਨਣ ਦੀ ਮੁਹਿੰਮ ਨੂੰ ਜਦੋਂ ਦਾ ਪੂਰੇ ਉਤਸ਼ਾਹ ਨਾਲ ਵਿੱਢਿਆ ਹੈ, ਉਦੋਂ ਤੋਂ ਹੀ ਭਾਰਤੀ ਸਟੇਟ ਦਾ
ਦਮ-ਖਮ ਭਰਨ ਵਾਲੇ ਬੱਚੇ-ਜਮੂਰੇ, ਬੜੀ ਬੁਰੀ ਤਰ੍ਹਾਂ ਤਰਲੋਮੱਛੀ ਹੋ ਰਹੇ ਹਨ। ਇਨ੍ਹਾਂ ਬੱਚੇ-ਜਮੂਰਿਆਂ ਦੀ ਤਰਜ਼ਮਾਨੀ, ਨਿਊਯਾਰਕ ਤੋਂ
ਪ੍ਰਕਾਸ਼ਿਤ ਹੁੰਦਾ ਇੱਕ ਪੰਜਾਬੀ ਅਖਬਾਰ ਪੂਰੇ ਜ਼ੋਰ ਸ਼ੋਰ ਨਾਲ ਕਰ ਰਿਹਾ ਹੈ। ਆਪਣੇ ਪਿਛਲੇ ਅੰਕ ਵਿੱਚ ਉਸ ਨੇ ਲਿਖਿਆ, ‘ਸਿੱਖ ਭਾਈਚਾਰੇ ਦੀ
ਸੇਵਾ ਵਿੱਚ ਬੇਨਤੀ ਹੈ ਕਿ ਉਹ ‘ਏਸ਼ੀਅਨ ਇੰਡੀਅਨ’ ਤੇ ਸਹੀ ਮਾਰਨ ਤਾਂ ਕਿ ਉਨ੍ਹਾਂ ਦੀ ਭਾਰਤੀਆਂ ਵਜੋਂ ਗਿਣਤੀ ਹੋ ਸਕੇ।’ ਨਾਲ ਹੀ ਅਖਬਾਰ
ਦਾ ਕਾਮਰੇਡ ਸੰਪਾਦਕ ਫਤਵਾ ਦਿੰਦਾ ਹੈ, ‘ਸਿੱਖਾਂ ਨੂੰ ਫਾਰਮਾਂ ’ਤੇ ਸਿੱਖ ਲਿਖਣ ਲਈ ਆਖਣ ਵਾਲੇ ਗਲਤ ਪ੍ਰਚਾਰ ਕਰ ਰਹੇ ਹਨ।’ ਅਖਬਾਰ ਨੇ
ਆਪਣੇ ਤਾਜ਼ਾ ਅੰਕ (26 ਮਾਰਚ) ਵਿੱਚ, ਅਸਲੀ ਬਿੱਲੀ ਥੈਲੇ ਤੋਂ ਬਾਹਰ ਕੱਢਦਿਆਂ ਲਿਖਿਆ ਹੈ - ‘‘ਸਿੱਖੀ ਸਾਡਾ ਧਰਮ ਹੈ, ਮੂਲ ਨਹੀਂ। ਸਾਡੀ
ਨਸਲ ਨਹੀਂ... ਅਸੀਂ ਸਿੱਖ ਧਰਮ ਨੂੰ ਆਪਣੀ ਕੌਮ ਗਰਦਾਨ ਕੇ, ਇਸ ਨੂੰ ਆਪਣਾ ਮੂਲ ਦਰਸਾ ਕੇ, ਨਿਸ਼ਚੇ ਹੀ ਗੁਰੂ ਨਾਨਕ ਸਾਹਿਬ ਦੇ ਦਰਸਾਏ
ਮਾਰਗ ਨੂੰ ਸੌੜਾ ਤੇ ਸੀਮਤ ਕਰ ਰਹੇ ਹਾਂ। ਸਿੱਖੀ ਨੂੰ ਇੱਕ ਨਸਲ ਵਜੋਂ ਉਭਾਰਨਾ, ਇੱਕ ਕੌਮ ਵਜੋਂ ਪੇਸ਼ ਕਰਨਾ, ਸਿੱਖ ਧਰਮ ਦੇ ਸਿਧਾਂਤ ਦੇ ਹੀ
ਅਨੁਸਾਰ ਨਹੀਂ....।’’
ਉਪਰੋਕਤ ਲਿਖਤ ਤੋਂ ਇਉਂ ਜਾਪਦਾ ਹੈ ਕਿ ਜਾਂ ਤਾਂ ਲੇਖਕ ਨੂੰ ਧਰਮ, ਕੌਮ, ਨਸਲ, ਐਥਨੀਸਿਟੀ ਆਦਿ ਸ਼ਬਦਾਂ ਦੀ ਮੁੱਢਲੀ ਪ੍ਰੀਭਾਸ਼ਾ ਦਾ
ਵੀ ਗਿਆਨ ਨਹੀਂ ਹੈ ਅਤੇ ਜਾਂ ਉਹ ਗਿਣੀ-ਮਿੱਥੀ ਸਾਜ਼ਿਸ਼ ਦੇ ਤਹਿਤ, ਸਿੱਖ ਧਰਮ ਨੂੰ ਪਰਿਭਾਸ਼ਤ ਕਰਦਿਆਂ, ‘ਸਿੱਖ ਕੌਮ’ ਦੇ ਸਿਧਾਂਤ (ਜਿਹੜਾ
ਪ੍ਰਪੱਕ ਅਤੇ ਨਿਸ਼ਚੇਵਾਚਕ ਹੋਣ ਕਰਕੇ, ਕਿਸੇ ਕਿੰਤੂ-ਪ੍ਰੰਤੂ ਦਾ ਮੁਥਾਜ ਨਹੀਂ ਹੈ) ਨੂੰ ਨਕਾਰਨ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। ਲੇਖਕ ਨੂੰ
ਸ਼ਾਇਦ ਇਹ ਪਤਾ ਨਾਂ ਹੋਵੇ ਕਿ ਇੰਗਲੈਂਡ ਵਿੱਚ, ਸਿੱਖਾਂ ਨੂੰ ਇੱਕ ਅਲੱਗ ‘ਐਥਨੀਸਿਟੀ’ ਵਜੋਂ, ਬ੍ਰਿਟੇਨ ਦੇ ਕਾਨੂੰਨ - ‘ਨਸਲੀ ਗਰੁੱਪ’ (ਰੇਸ਼ੀਅਲ
ਗਰੁੱਪਜ਼) ਦੇ ਹੇਠ ਮਾਨਤਾ ਹਾਸਲ ਹੈ। ਇਸ ਨਸਲੀ ਗਰੁੱਪ ਨੂੰ, ਵਿਤਕਰਾ ਰਹਿਤ ਕਾਰਜਾਂ ਦੇ ਮਕਸਦ ਲਈ ਇਉਂ ਪਰਿਭਾਸ਼ਤ ਕੀਤਾ ਗਿਆ ਹੈ
- ‘ਰੰਗ, ਨਸਲ, ਰਾਸ਼ਟਰੀਅਤਾ, ਰਾਸ਼ਟਰੀ ਜਾਂ ਐਥਨਿਕ ਮੂਲ ਨਾਲ ਸਬੰਧਿਤ।’ ਬ੍ਰਿਟਿਸ਼ ਅਦਾਲਤਾਂ ਵਲੋਂ ਸਿੱਖ ਧਰਮ (ਪਛਾਣ ਨਾਲ ਸੰਬਧਿਤ
ਸਾਰੇ ਕੇਸਾਂ ਨੂੰ ‘ਐਥਨਿਕ ਮੂਲ’ (ਐਥਨਿਕ ਉਰੀਜਨ) ਦੀ ਸ਼੍ਰੇਣੀ ਹੇਠ ਵਿਚਾਰਿਆ ਜਾਂਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਬਹੁਚਰਚਿਤ ‘ਮੰਡਲਾ ਉਰਫ ਡਾਵਲ ਲੀਗ’ ਕੇਸ ਦੀ ਰੌਸ਼ਨੀ ਵਿੱਚ, ਇੰਗਲੈਂਡ ਵਿੱਚ ਸਿੱਖਾਂ ਨੂੰ ‘ਅੱਡ
ਐਥਨੀਸਿਟੀ’ ਵਜੋਂ ਮਾਨਤਾ ਦੇਣ ਦਾ ਮਾਮਲਾ, ‘ਹਾਊਸ ਆਫ ਲਾਰਡਜ਼’ ¦ਡਨ (ਜਿਹੜਾ ਕਿ ਇੰਗਲੈਂਡ ਦੀ ਪਾਰਲੀਮੈਂਟ ਦਾ ਹਾਊਸ ਆਫ
ਕਾਮਨਜ਼ ਤੋਂ ਬਾਅਦ ਦੂਸਰਾ ਸਦਨ ਹੈ) ਵਿੱਚ ਉਠਾਇਆ ਗਿਆ ਸੀ। ਇਸ ਵਿਚਾਰ-ਚਰਚਾ ਵਿੱਚ ਮੁੱਖ ਰੋਲ ਟੁਲੀਬੈਲਟਨ ਦੇ ਲਾਰਡ ਫਰੇਜ਼ਰ ਨੇ
ਅਦਾ ਕਰਦਿਆਂ, ਸਿੱਖ ਕੌਮ ਨੂੰ ਇੱਕ ‘ਨਸਲੀ ਗਰੁੱਪ’ ਵਜੋਂ ਐਲਾਨਿਆ। ਉਨ੍ਹਾਂ ਕਿਹਾ, ‘‘1976 ਦੇ ਕਾਨੂੰਨ ਮੁਤਾਬਿਕ, ਕਿਹੜੇ ਗਰੁੱਪ ਨੂੰ ਇੱਕ
ਅਲੱਗ ‘ਐਥਨੀਸਿਟੀ’ ਵਜੋਂ ਮਾਨਤਾ ਮਿਲ ਸਕਦੀ ਹੈ, ਇਸ ਦੇ ਕੁਝ ਖਾਸ ਗੁਣ (ਕਰੈਕਟਰੈਸਟਿਕਸ) ਹਨ। ਇਨ੍ਹਾਂ ’ਚੋਂ ਕੁਝ ਗੁਣ ਅਤਿ-ਜ਼ਰੂਰੀ
ਹਨ, ਕੁਝ ਗੈਰ-ਜ਼ਰੂਰੀ ਹਨ, ਪਰ ਇੱਕ ਜਾਂ ਜ਼ਿਆਦਾ ਸਾਰੇ ਗਰੁੱਪ ਵਿੱਚ ਪਾਏ ਜਾਣਗੇ ਜਿਨ੍ਹਾਂ ਦੇ ਅਧਾਰ ’ਤੇ ਇਸ ਗਰੁੱਪ ਨੂੰ ਦੂਸਰੇ ਗਰੁੱਪਾਂ
ਨਾਲੋਂ ਵੱਖਰੇ ਤੌਰ ’ਤੇ ਦੇਖਿਆ ਜਾ ਸਕਦਾ ਹੈ। ਇਸ ‘ਵੱਖਰੇਪਨ’ ਦੀਆਂ ਇਹ ਸ਼ਰਤਾਂ ਹੋ ਸਕਦੀਆਂ ਹਨ -
1. ਇੱਕ ¦ਬਾ, ਆਪਸ ਵਿੱਚ ਸਾਂਝਾ ਕੀਤਾ ਜਾਂਦਾ ਇਤਿਹਾਸ, ਜਿਸ ਸਬੰਧੀ ਇਹ ਗਰੁੱਪ ਜਾਗਰੂਕ ਹੋਵੇ ਅਤੇ ਜਿਸ ਇਤਿਹਾਸਕ ਸਾਂਝ ਨੂੰ
ਇਹ ਹਮੇਸ਼ਾ ਯਾਦ ਰੱਖਦੇ ਹੋਣ।
‘2. ਇਸ ਗਰੁੱਪ ਦੀ ਆਪਣੀ ਸੱਭਿਆਚਾਰਕ ਪ੍ਰੰਪਰਾ, ਜਿਸ ਵਿੱਚ ਪਰਿਵਾਰਕ ਤੇ ਸਮਾਜਿਕ ਰੀਤੀ ਰਿਵਾਜ ਆਦਿਕ ਸ਼ਾਮਲ ਹਨ, ਜਿਹੜੇ
ਧਰਮ ਨਾਲ ਵੀ ਸਬੰਧਿਤ ਹੋ ਸਕਦੇ ਹਨ ਤੇ ਨਹੀਂ ਵੀ ਹੋ ਸਕਦੇ। ‘
ਇਨ੍ਹਾਂ ਦੋ ਅਤਿ-ਜ਼ਰੂਰੀ ‘ਗੁਣਾਂ’ ਤੋਂ ਬਿਨਾਂ ਕੁਝ ਹੋਰ ਪ੍ਰਸੰਗਕ ਗੁਣ ਇਹ ਹੋ ਸਕਦੇ ਹਨ -
‘3. ਇੱਕ ਸਾਂਝੇ ਭੂਗੋਲਿਕ ਖਿੱਤੇ ਨਾਲ ਜੁੜੀਆਂ ਹੋਈਆਂ ਜੜ੍ਹਾਂ ਜਾਂ ਪੁਰਖਿਆਂ ਦੀ ਪੁਰਾਤਨ ਸਾਂਝ।
‘4. ਇੱਕ ਸਾਂਝੀ ਜ਼ੁਬਾਨ
‘5. ਇੱਕ ਸਾਂਝਾ ਸਾਹਿਤ, ਜਿਹੜਾ ਇਸ ਗਰੁੱਪ ਦੀ ਵਿਸ਼ੇਸ਼ਤਾ ਹੋਵੇ।
‘6. ਇੱਕ ਸਾਂਝਾ ਧਰਮ, ਜਿਹੜਾ ਕਿ ਬਾਕੀ ਗੁਆਂਢੀ ਗਰੁੱਪਾਂ ਨਾਲੋਂ ਵੱਖਰਾ ਹੋਵੇ।
‘7. ਇੱਕ ਘੱਟਗਿਣਤੀ ਹੋਣ ਦੇ ਨਾਤੇ, ਜਿਸ ’ਤੇ ਜ਼ੁਲਮ ਹੋਏ ਹੋਣ ਅਤੇ ਉਹ ਬਹੁਗਿਣਤੀ ਦੇ ਰਹਿਮੋ-ਕਰਮ ’ਤੇ ਹੋਵੇ। ‘
ਪਾਠਕਜਨ! ਲਾਰਡ ਫਰੇਜ਼ਰ ਦੀਆਂ ਅਕੱਟ ਦਲੀਲਾਂ ਨੂੰ ਤਾਂ ‘ਹਾਊਸ ਆਫ ਲਾਰਡਜ਼’ ਵੀ ਕਬੂਲਦਿਆਂ, 28 ਮਾਰਚ, 1983 ਨੂੰ ਸਿੱਖਾਂ ਨੂੰ
ਇੱਕ ‘ਅੱਡਰੀ ਨਸਲ’ ਵਜੋਂ ਮਾਨਤਾ ਦਿੰਦਾ ਹੈ ਪਰ ਕੀ ਕਾਰਨ ਹੈ ਕਿ ਸਿੱਖ ਵਿਰੋਧੀ ਲਾਬੀ ਨੂੰ, ਸਿੱਖਾਂ ਦੇ ਅੱਡਰੀ ਕੌਮ ਜਾਂ ਨਸਲ ਹੋਣ ਦੀ ਗੱਲ
ਸੱਤ-ਕੱਪੜੀਂ ਅੱਗ ਲਾ ਦਿੰਦੀ ਹੈ? ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀਆਂ ਅਖੌਤੀ ਮਾਡਰੇਟ ਸੰਸਥਾਵਾਂ ਨੇ ਵੀ ‘ਸਿੱਖ ਇੱਕ ਅੱਡਰੀ ਕੌਮ’ ਦੇ ਮਤੇ,
1980ਵਿਆਂ ਦੇ ਸ਼ੁਰੂ ਵਿੱਚ ਹੀ ਪਾਸ ਕੀਤੇ ਹੋਏ ਹਨ। ਜੂਨ-1984 ਤੋਂ ਬਾਅਦ ਤਾਂ ਬਹੁਤ ਸਾਰਾ ਪਾਣੀ, ਪੰਜਾਬ ਦੇ ਪੁਲਾਂ ਹੇਠੋਂ ¦ਘ ਚੁੱਕਾ ਹੈ।
ਸਿੱਖ ਧਰਮ ਤਾਂ ਇੱਕ ਮੁਕੰਮਲ ਧਰਮ ਹੈ ਹੀ ਪਰ ਨਾਲ ਹੀ ਸਿੱਖ ਕੌਮ, ਇੱਕ ਅੱਡਰੀ ਕੌਮ, (ਜਿਸ ਨੂੰ ਅਮਰੀਕੀ ਮਰਦਮਸ਼ੁਮਾਰੀ ਵਿੱਚ ਨਸਲ ਦੇ ਤੌਰ
’ਤੇ ਪਰਿਭਾਸ਼ਤ ਕੀਤਾ ਗਿਆ ਹੈ) ਇੱਕ ਸੱਭਿਆਚਾਰ, ਇੱਕ ਸਾਂਝੇ ਇਤਿਹਾਸ (ਜਿਸ ਨੂੰ 26 ਮਿਲੀਅਨ ਸਿੱਖ ਕੌਮ, ਆਪਣੀ ਦੋ ਵੇਲੇ ਦੀ
ਅਰਦਾਸ ਵਿੱਚ ਦੁਹਰਾਉਂਦੀ ਹੈ), ਇੱਕ ਸਾਂਝੀ ਜ਼ੁਬਾਨ (ਗੁਰਮੁਖੀ ਅੱਖਰਾਂ ਵਿੱਚ ਪੰਜਾਬੀ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਲਿਖੇ ਹੋਏ ਹਨ), ਇੱਕ
ਭੂਗੋਲਿਕ ਖਿੱਤੇ (ਪੰਜਾਬ ਨਾਲ ਸਿੱਖ ਬਹੁਗਿਣਤੀ ਦੀ ਜਮਾਂਦਰੂ ਤੇ ਇਤਿਹਾਸਕ, ਅਟੁੱਟਵੀਂ ਸਾਂਝ ਹੈ) ਅਤੇ ਸ੍ਯਾਂਝੇ ਤੌਰ ’ਤੇ ਜ਼ੁਲਮਾਂ ਦਾ ਸ਼ਿਕਾਰ
(ਬੀਤੇ ਵਿੱਚ ਮੁਗਲਾਂ-ਅਫਗਾਨਾਂ ਦੇ ਹੱਥੋਂ ਅਤੇ ਹੁਣ ਦਿੱਲੀ ਦੇ ਬ੍ਰਾਹਮਣਵਾਦੀ ਹਾਕਮਾਂ ਵਲੋਂ ਸਮੇਂ-ਸਮੇਂ ਕੀਤੀਆਂ ਗਈਆਂ ਨਸਲਕੁਸ਼ੀਆਂ ਦਾ
ਸ਼ਿਕਾਰ ਹੋਇਆ ਹੈ) ਇਨ੍ਹਾਂ ਸਾਰੇ ਵਿਰਸਿਆਂ ਦੀ ਵਾਰਸ ਵੀ ਹੈ। ਸਿੱਖ ਕੌਮ ਦੇ ‘ਅੱਡਰੇ ਵਜੂਦ’ ਤੋਂ ਇਨਕਾਰੀ ਹੋਣ ਵਾਲਾ, ਹਿੰਦੂਤਵੀ ਜਮਾਤ
ਆਰ. ਐਸ. ਐਸ. ਦੇ ਸਾਜ਼ ’ਤੇ ਆਪਣਾ ‘ਹਿੰਦੂਤਵੀ ਨਗਾਰਾ’ ਹੀ ਸੁਣਾ ਰਿਹਾ ਹੈ- ਭਾਵੇਂ ਕਿ ਸਿੱਖ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਲਈ, ਉਸ
ਨੇ ਸਿਰ ’ਤੇ ਪੱਗੜੀ ਹੀ ਰੱਖੀ ਹੋਵੇ। ‘
ਅਮਰੀਕਾ ਦੇ ‘ਮਰਦਮਸ਼ੁਮਾਰੀ ਬਿਊਰੋ’ ਵਲੋਂ ਦਿੱਤੀ ਗਈ ਨਸਲ (ਰੇਸ) ਦੀ ਪਰਿਭਾਸ਼ਾ, ‘ਐਥਨੀਸਿਟੀ’ ਨਾਲੋਂ ਵੀ ਵਿਸ਼ਾਲ ਦਾਇਰੇ ਵਿੱਚ
ਪਰਿਭਾਸ਼ਤ ਹੈ, ਜਿਵੇਂ ‘ਅਦਰ ਏਸ਼ੀਅਨ’ ਦੇ ਖਾਨੇ ਦੇ ਸਾਹਮਣੇ ਜਿਹੜੇ ਨਾ ਸੁਝਾਏ ਗਏ ਹਨ, ਉਨ੍ਹਾਂ ਵਿੱਚ ਹਮੌਂਗ, ਲਾਓਤੀਅਨ, ਥਾਈ,
ਪਾਕਿਸਤਾਨੀ, ਕੰਬੋਡੀਅਨ ਆਦਿ ਨਾਂ ਲਿਖੇ ਹੋਏ ਹਨ। ਹੁਣ ਕੋਈ ਪੁੱਛ ਸਕਦਾ ਹੈ ਕਿ ਕੀ ‘ਪਾਕਿਸਤਾਨੀ’ ਕੋਈ ‘ਅੱਡਰੀ ਨਸਲ’ (ਪ੍ਰੰਪਰਾਗਤ
ਪਰਿਭਾਸ਼ਾ ਤਹਿਤ) ਹੈ, ਜਵਾਬ ਮਿਲੇਗਾ ਨਹੀਂ। ਪਰ ਉਨ੍ਹਾਂ ਨੂੰ ਅੱਡਰੀ ਨਸਲ ਵਜੋਂ ਫਿਰ ਕਿਉਂ ਮਾਨਤਾ ਦਿੱਤੀ ਗਈ ਹੈ? ਇਸੇ ਤਰ੍ਹਾਂ ‘ਹਮੌਂਗ’
ਸ਼੍ਰੇਣੀ ਦਾ ਪਿਛੋਕੜ ਹੈ। ਉਨ੍ਹਾਂ ਦੀ ਅਮਰੀਕਾ ਵਿੱਚ ਕੁੱਲ ਗਿਣਤੀ ਦੋ ਲੱਖ ਤੋਂ ਵੀ ਘੱਟ ਹੈ। ਉਨ੍ਹਾਂ ਨੇ ‘ਸੈਨਸਜ਼ ਬਿਊਰੋ’ ਨਾਲ ਲਾਬੀ ਕਰਕੇ, ਸਾਲ
2000 ਵਿੱਚ ਆਪਣੀ ਅੱਡ-ਸ਼੍ਰੇਣੀ ਬਣਵਾਈ ਸੀ। ਅਮਰੀਕਾ ਵਿਚਲੇ 5000 ਭੂਟਾਨੀਆ ਦਾ ਪਿਛੋਕੜ ਹੋਰ ਵੀ ਦਿਲਚਸਪ ਹੈ। ਇਹ ਭੂਟਾਨੀ,
ਨੇਪਾਲੀ-ਮੂਲ ਦੇ ਗੋਰਖੇ ਹਨ ਅਤੇ ਕਈ ਦਹਾਕਿਆਂ ਤੋਂ ਭੂਟਾਨ ਵਿੱਚ ਰਹਿ ਰਹੇ ਸਨ। ਕੁਝ ਸਮਾਂ ਪਹਿਲਾਂ, ਭੂਟਾਨ ਦੇ ਮੂਲ-ਨਿਵਾਸੀਆਂ ਨੇ
ਇਨ੍ਹਾਂ ’ਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਅਤੇ ਇਹ ਦੌੜ ਕੇ ਰਫਿਊਜ਼ੀ ਕੈਂਪਾਂ’ ਵਿੱਚ ਆ ਗਏ। ਅਮਰੀਕਾ ਨੇ ਇਨ੍ਹਾਂ ਨੂੰ ‘ਸਾਂਝੇ ਗਰੁੱਪ’ ਵਜੋਂ ਅਮਰੀਕਾ
ਵਿੱਚ ‘ਰਾਜਸੀ ਸ਼ਰਣ’ ਵਜੋਂ ਦਿੱਤੀ। ਇਹ ਅਮਰੀਕਾ ਦੀ ਜਾਰਜੀਆ ਸਟੇਟ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਦੀ ਅੱਡਰੀ ਗਿਣਤੀ ਕਰਕੇ, ਇਨ੍ਹਾਂ
ਨੂੰ ‘ਸਟੇਟ ਗਰਾਂਟ’ ਮਿਲੀ ਹੋਈ ਹੈ, ਜੋ ਕਿ ਫੈਡਰਲ ਗਰਾਂਟ ਰਾਹੀਂ, ਜਾਰਜੀਆ ਸਟੇਟ ਨੂੰ ਮਿਲਦੀ ਹੈ। ‘
ਜਿਹੜਾ ਇਹ ਤਰਕ ਦਿੱਤਾ ਜਾਂਦਾ ਹੈ ਕਿ ਜੇ ਇਸ ਵਾਰ ਸਾਨੂੰ ਅੱਡ ਗਿਣਿਆ ਨਹੀਂ ਜਾਣਾ, ਫਿਰ ‘ਲਾਬੀ’ ਕਰਨ ਅਤੇ ‘ਸਿੱਖ’ ਨੂੰ ਵੱਖਰਿਆਂ
‘ਨਸਲ ਵਜੋਂ’ ਲਿਖਣ ਦਾ ਕੀ ਫਾਇਦਾ ਹੈ? ਇਸ ਦਾ ਫੌਰੀ ਜਵਾਬ ਤਾਂ ਇਹ ਹੋਵੇਗਾ - ਕੀ ਇਸ ਦਾ ਕੋਈ ਨੁਕਸਾਨ ਹੈ? ਅੱਗੋਂ ਜਵਾਬ ਮਿਲੇਗਾ
- ਨਹੀਂ। ਸਵਾਲ ਉੱਠਦਾ ਹੈ, ਸਿੱਖ ਕੌਮ ਦੀ ‘ਅੱਡਰੀ ਪਛਾਣ’ ਦੀ ਮੁਹਿੰਮ ਨੂੰ ਰੋਕਣ ਲਈ ਇਹ ਭਾਰਤੀ ਸਟੇਟ ਦੇ ਬੱਚੇ ਜਮੂਰੇ ਕਿਉਂ ਫੇਰ ਪੱਬਾਂ
ਭਾਰ ਹੋਏ ਹੋਏ ਹਨ। ਅਮਰੀਕਾ ਦੇ ਮਰਦਮਸ਼ੁਮਾਰੀ ਫਾਰਮ ਵਿੱਚ ਜਿਹੜੀਆਂ ਅੱਜ ਅੱਡ-ਅੱਡ ਸ਼੍ਰੇਣੀਆਂ ਬਣੀਆਂ ਹੋਈਆਂ ਹਨ, ਇਨ੍ਹਾਂ ਕੌਮਾਂ ਨੂੰ,
ਆਪਣੀ ਸ਼੍ਰੇਣੀ ਦਰਜ ਕਰਵਾਉਣ ਲਈ ਇਵੇਂ ਹੀ ਸੰਘਰਸ਼ ਕਰਨਾ ਪਿਆ ਸੀ ਜਿਵੇਂ ਕਿ ਅੱਜ ਸਿੱਖਾਂ ਨੇ ਵਿੱਢਿਆ ਹੈ। ਅਮਰੀਕਨ ਸੰਵਿਧਾਨ ਦੇ
ਮੁੱਢਲੇ ਸਮਿਆਂ ਵਿੱਚ, ਕਾਲਿਆਂ ਦੀ ਗਿਣਤੀ ਸਮੇਂ 5 ਕਾਲੇ ਗੁਲਾਮਾਂ ਦੀ 3 ਵਜੋਂ ਗਿਣਤੀ ਕੀਤੀ ਜਾਂਦੀ ਸੀ ਭਾਵ ਉਨ੍ਹਾਂ ਦੀ 60 ਫੀਸਦੀ
ਗਿਣਤੀ ‘ਕਬੂਲ’ ਹੁੰਦੀ ਸੀ। ਇਸ ਤਰ੍ਹਾਂ ਲਾਤੀਨੀ - ਹਿਸਪੈਨਿਕ ਨੂੰ ‘ਆਪਣੀ ਗਿਣਤੀ’ ਕਰਵਾਉਣ ਲਈ ਪੂਰੀ ਜੱਦੋਜਹਿਦ ਵਿਚੋਂ ਗੁਜ਼ਰਨਾ
ਪਿਆ। ਹੇਤੀ (ਜਿਥੇ ਹੁਣੇ ਭੂਚਾਲ ਆਇਆ ਹੈ) ਦੇ ਨਾਲ ਲੱਗਦੇ ਡੋਮੀਨੀਕਨ ਰੀਪਬਲਿਕ ਦੀਆਂ ਕੁਝ ਨਸਲੀ ਸ਼੍ਰੇਣੀਆਂ ਨੂੰ ਪਹਿਲੀ ਵਾਰ,
2010 ਦੀ ਮਰਦਮਸ਼ੁਮਾਰੀ ਵਿੱਚ ‘ਅੱਡਰੀਆਂ ਸ਼੍ਰੇਣੀਆਂ’ ਵਜੋਂ ਗਿਣਿਆ ਜਾਵੇਗਾ। ‘
ਅਖੀਰ ਵਿੱਚ ਅਸੀਂ ਅਮਰੀਕਾ ਵਾਸੀ, ਸਿੱਖ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ‘ਮਰਦਮਸ਼ੁਮਾਰੀ ਫਾਰਮਾਂ ’ਤੇ ਆਪਣੇ ਆਪ ਨੂੰ
‘ਸਿੱਖ’ ਐਲਾਨਣ ਅਤੇ ਇਸ ਤਰ੍ਹਾਂ ਆਪਣੀ ਅੱਡਰੀ ਕੌਮੀ ਹੋਂਦ ਦਾ ਪ੍ਰਗਟਾਵਾ ਕਰਨ। 2020 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ ਸਾਡੀ ਇੰਨੀ
ਜ਼ੋਰਦਾਰ ਲਾਮਬੰਦੀ ਹੋਣੀ ਚਾਹੀਦੀ ਹੈ ਕਿ ਉਦੋਂ ਤੱਕ ਫਾਰਮ ਦੀ ਮੁੱਖ ਸ਼੍ਰੇਣੀ ਵਿੱਚ ‘ਸਿੱਖ’ ਅੰਕਿਤ ਹੋਵੇ। ਮਰਦਮਸ਼ੁਮਾਰੀ ਵਿੱਚ ‘ਸਿੱਖ’ ਲਿਖਣਾ,
ਉਸ ਸੱਚ ਦਾ ਪ੍ਰਗਟਾਵਾ ਹੈ, ਜਿਹੜਾ ਕਿ ਭਾਈ ਗੁਰਦਾਸ ਜੀ ਨੇ ਸਿੱਖ ਪੰਥ ਦੇ ਅੱਡਰੇ, ਨਿਰਮਲ ਪੰਥ, ਹੋਣ ਦਾ ਵਿਖਿਆਨ ਕਰਦਿਆਂ ਕੀਤਾ
ਹੋਇਆ ਹੈ -
‘ਮਾਰਿਆ ਸਿੱਕਾ ਜਗਤ ਵਿੱਚ,
ਨਾਨਕ ਨਿਰਮਲੁ ਪੰਥ ਚਲਾਇਆ।’
‘ਸ਼ਬਦ ਜਿੱਤੀ ਸਿੱਧ ਮੰਡਲੀ,
ਕੀਤੋਸ ਅਪਣਾ ਪੰਥ ਨਿਰਾਲਾ।’
ਸਮਾਪਤ
‘ਅਮਰੀਕਨ ਮਰਦਮਸ਼ੁਮਾਰੀ-2010 ਵਿੱਚ ਸਿੱਖ
ਪਛਾਣ ਮੁਹਿੰਮ ਬਨਾਮ ਭਾਰਤੀ ਸਟੇਟ ਦੇ ਬੱਚੇ ਜਮੂਰੇ’
ਸੱਭਿਅਕ ਸੰਸਾਰ ਅੰਦਰ ਪਿਛਲੀਆਂ ਲਗਭਗ ਦੋ ਸਦੀਆਂ ਤੋਂ ਦੇਸ਼ ਦੇ ਬਸ਼ਿੰਦਿਆਂ ਦੀ ਸਮੂਹਿਕ ਗਿਣਤੀ ਦੇ ਨਾਲ ਨਾਲ, ਉਨ੍ਹਾਂ ਦੇ
ਪਿਛੋਕੜ, ਧਰਮ, ਨਸਲ ਆਦਿਕ ਦੇ ਵੇਰਵੇ 10 ਸਾਲ ਬਾਅਦ ਇਕੱਤਰ ਕੀਤੇ ਜਾਂਦੇ ਹਨ, ਜਿਸ ਨੂੰ ਆਮ ਜ਼ੁਬਾਨ ਵਿੱਚ ‘ਮਰਦਮਸ਼ੁਮਾਰੀ’ ਕਿਹਾ
ਜਾਂਦਾ ਸੀ, ਅੱਜਕਲ ‘ਜਨਗਣਨਾ’ ਸ਼ਬਦ ਹਿੰਦੀ ਭਾਸ਼ੀਆਂ ਵਲੋਂ ਪ੍ਰਚੱਲਿਤ ਕੀਤਾ ਗਿਆ ਹੈ। ਅੰਗਰੇਜਾਂ ਦੇ ਕਬਜ਼ੇ ਹੇਠ ਆਏ ਅੱਡ-ਅੱਡ
ਭਾਰਤੀ ਖਿੱਤਿਆਂ, ਦੇਸੀ ਰਿਆਸਤਾਂ ਆਦਿ ਵਿੱਚ ਉਨੀਵੀਂ ਸਦੀ ਦੇ ਦੂਸਰੇ ਅੱਧ ਵਿੱਚ ‘ਮਰਦਮਸ਼ੁਮਾਰੀ’ ਦਾ ਰੁਝਾਨ ਸ਼ੁਰੂ ਹੋਇਆ, ਅੰਗਰੇਜ਼ੀ
ਰਾਜ ਦੀ ਅਖੀਰਲੀ ਮਰਦਮਸ਼ੁਮਾਰੀ 1941 ਵਿੱਚ ਹੋਈ ਸੀ। 1931 ਤੱਕ ਭਾਰਤੀ ਮਰਦਮਸ਼ੁਮਾਰੀ ਵਿੱਚ ‘ਜਾਤ’ (ਬ੍ਰਾਹਮਣੀ ਵਰਣ-ਵਿਵਸਥਾ
ਅਨੁਸਾਰ) ਦਾ ਖਾਨਾ ਵੀ ਹੁੰਦਾ ਸੀ। 1931 ਦੀ ਅਖੀਰਲੀ ਜਾਤ ਪੁੱਛਣ ਵਾਲੀ ਮਰਦਮਸ਼ੁਮਾਰੀ ਵਿੱਚ, ਸਾਰੇ ਭਾਰਤ ਵਿੱਚ ਬ੍ਰਾਹਮਣਾਂ ਦੀ
ਗਿਣਤੀ 3 ਫੀਸਦੀ ਸੀ। ਯਾਦ ਰਹੇ, ਅਖੌਤੀ ਅਜ਼ਾਦੀ ਦੇ 62 ਵਰ੍ਹਿਆਂ ਬਾਅਦ, ਬ੍ਰਾਹਮਣ ਅੱਜ ਤਾਕਤ ਦੇ ਗਲਿਆਰਿਆਂ ਦੇ 80 ਫੀਸਦੀ
ਅਹੁਦਿਆਂ ’ਤੇ ਕਾਬਜ਼ ਹਨ। ਯਾਦ ਰਹੇ ਅੱਜ ਵੀ ਦਿੱਲੀ ਦੀ ਸੱਤਾ ’ਤੇ ਕਾਬਜ਼ ਇਨ੍ਹਾਂ ਲੋਕਾਂ ਦਾ ਪ੍ਰਭਾਵ ਦੇਖਣਾ ਹੋਵੇ ਤਾਂ ਅਮਰੀਕਨ
ਮਰਦਮਸ਼ੁਮਾਰੀ 2010 ਸਬੰਧੀ, ਭਾਰਤੀ ਸਟੇਟ ਦੇ ਦੁਮਛੱਲਿਆਂ ਵਲੋਂ ਛੇੜੀ ਗਈ ਨਾਂਹ-ਪੱਖੀ ਬਹਿਸ ਤੋਂ ਵੇਖਿਆ ਜਾ ਸਕਦਾ ਹੈ। ਇਹ
ਬ੍ਰਾਹਮਣੀ ਭਾਰਤੀ-ਸਟੇਟ, ਜਿਸ ਨੇ ਭਾਰਤੀ ਨਕਸ਼ੇ ਵਿੱਚ ਕੈਦ 23 ਮਿਲੀਅਨ ਸਿੱਖਾਂ ਨੂੰ ਤਾਂ ‘ਹਿੰਦੂ ਕਾਨੂੰਨਾਂ’ ਦੀ ਜਕੜ ਵਿੱਚ ਜਕੜ ਕੇ ‘ਹਿੰਦੂ’
ਐਲਾਨਿਆ ਹੀ ਹੋਇਆ ਹੈ ਅਤੇ ਹੁਣ ਇਹ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ ਤਿੰਨ ਮਿਲੀਅਨ ਸਿੱਖਾਂ ਵਲੋਂ ‘ਸਿੱਖ ਕਹਾਉਣ’ ਦੇ ਰਸਤੇ
ਵਿੱਚ ਆਪਣੇ ਦੁਮਛੱਲਿਆਂ ਰਾਹੀਂ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਇਸ ਸਿੱਖ ਮਾਰੂ ਮੁਹਿੰਮ ਵਿੱਚ ਉਹ ਆਪਣੇ ‘ਤਨਖਾਹੀਏ’ ਪੰਜਾਬੀ ਮੀਡੀਏ
ਨੂੰ ਵੀ ਵਰਤ ਰਹੇ ਹਨ।
ਅਮਰੀਕਾ ਵਿੱਚ ਵੀ ਹਰ ਦਸ ਵਰ੍ਹੇ ਬਾਅਦ ਮਰਦਮਸ਼ੁਮਾਰੀ ਕਰਵਾਈ ਜਾਂਦੀ ਹੈ। 2010 ਦਾ ਵਰ੍ਹਾ, ਮਰਦਮਸ਼ੁਮਾਰੀ ਵਰ੍ਹਾ ਹੈ। ਇੰਗਲੈਂਡ,
ਕੈਨੇਡਾ ਆਦਿ ਦੇਸ਼ਾਂ ਦੀ ਮਰਦਮਸ਼ੁਮਾਰੀ ਫਾਰਮਾਂ ’ਤੇ ਧਰਮ ਦਾ ਖਾਨਾ ਹੁੰਦਾ ਹੈ ਪਰ ਅਮਰੀਕਾ ਵਿੱਚ ਕਿਉਂ ਧਰਮ ਅਤੇ ਸਟੇਟ ਨੂੰ ਸੰਵਿਧਾਨਕ ਤੌਰ
’ਤੇ ਅੱਡ ਮੰਨਿਆ ਗਿਆ ਹੈ, ਇਸ ਲਈ ਧਰਮ ਦਾ ਸਿੱਧੇ ਤੌਰ ’ਤੇ ਕੋਈ ਖਾਨਾ ਨਹੀਂ ਹੈ ਪਰ ਆਪਣੀ ‘ਪਛਾਣ’ ਦੇ ਪ੍ਰਗਟਾ ਲਈ ਕੁਝ ਹੋਰ
ਸ਼੍ਰੇਣੀਆਂ ਰਾਹੀਂ ਰਸਤਾ ਖੁੱਲ੍ਹਾ ਛੱਡਿਆ ਗਿਆ ਹੈ। ਇੱਕ ਅੰਦਾਜ਼ੇ ਮੁਤਾਬਿਕ, ਇਸ ਵੇਲੇ ਅਮਰੀਕਾ ਵਿੱਚ 6 ਲੱਖ ਦੇ ਕਰੀਬ ਸਿੱਖ ਵਸਦੇ ਹਨ।
ਸਿੱਖ ਲਗਭਗ 125 ਵਰ੍ਹੇ ਪਹਿਲਾਂ ਅਮਰੀਕਾ ਦੀ ਧਰਤੀ ’ਤੇ, ਬੜੇ ਜੱਫਰ ਜਾਲ ਕੇ ਪਹੁੰਚੇ ਅਤੇ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਇਥੇ ਸਥਾਪਤ
ਹੋਏ। ਇਥੇ, (ਸਟਾਕਟਨ ਕੈਲੇਫੋਰਨੀਆ) ਉਨ੍ਹਾਂ ਨੇ 20ਵੀਂ ਸਦੀ ਦੇ ਆਰੰਭ ਵਿੱਚ, ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ। ਅੱਜ ਸਮੁੱਚਾ
ਅਮਰੀਕਨ ਲੈਂਡ-ਸਕੇਪ ‘ਝੂਲਤੇ ਨਿਸ਼ਾਨਾਂ’ ਵਾਲੇ ‘ਪੰਥ ਮਹਾਰਾਜ ਕੇ’ ਖਾਲਸਾ ਜੀ ਦੀ ਦ੍ਰਿੜਤਾ, ਸੰਘਰਸ਼ ਅਤੇ ‘ਅੱਡਰੀ ਪਛਾਣ’ ਦੀਆਂ ਬਾਤਾਂ
ਪਾ ਰਿਹਾ ਹੈ।
ਇਸ ਅੱਡਰੀ ਸਿੱਖ ਪਛਾਣ ਨੂੰ, ਅਮਰੀਕਨ ਮਰਦਮਸ਼ੁਮਾਰੀ ਰਾਹੀਂ ਮਾਨਤਾ ਦਿਵਾਉਣ ਦਾ ਬੀੜਾ, ਯੂਨਾਇਟਿਡ ਨੇਸ਼ਨਜ਼ ਦੀ ਮਾਨਤਾ
ਪ੍ਰਾਪਤ ਸੰਸਥਾ - ‘ਯੂਨਾਇਟਿਡ ਸਿੱਖਸ’ ਨੇ, ਸਹਿਯੋਗੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ, ਲਗਭਗ ਇੱਕ ਵਰ੍ਹੇ ਪਹਿਲਾਂ ਚੁੱਕਿਆ ਜਿਹੜਾ
ਕਿ ਇਸ ਵੇਲੇ ਇੱਕ ਮੁਹਿੰਮ ਦਾ ਰੂਪ ਧਾਰਨ ਕਰ ਚੁੱਕਾ ਹੈ। ਸਹਿਯੋਗੀ ਜਥੇਬੰਦੀਆਂ ਵਲੋਂ, ਇਸ ਸਬੰਧੀ ਇੱਕ ਪਟੀਸ਼ਨ, ਅਮਰੀਕਾ ਦੀ
ਮਰਦਮਸ਼ੁਮਾਰੀ ਕਰਵਾਉਣ ਵਾਲੇ ‘ਸੈਨਸਜ਼’ ਬਿਊਰੋ ਨੂੰ ਸੌਂਪੀ ਗਈ ਅਤੇ ਇਸ ਸਬੰਧੀ ਉਨ੍ਹਾਂ ਨਾਲ ਕਈ ਅਹਿਮ ਮੀਟਿੰਗਾਂ ਵੀ ਹੋਈਆਂ। ਬਿਊਰੋ
ਅਧਿਕਾਰੀਆਂ ਨੇ, ਸਿੱਖਾਂ ਦੀਆਂ ਦਲੀਲਾਂ ਨੂੰ ਹਮਦਰਦੀ ਨਾਲ ਵਿਚਾਰਿਆ ਪਰ ‘ਸਮੇਂ ਦੀ ਘਾਟ’ ਨੂੰ ਮੁੱਖ ਕਾਰਨ ਦੱਸਦਿਆਂ, ਉਨ੍ਹਾਂ ਨੇ ਇਸ
ਮਰਦਮਸ਼ੁਮਾਰੀ ਮੌਕੇ ਕਿਸੇ ਵੀ ਤਬਦੀਲੀ ਤੋਂ ਅਸਮਰੱਥਾ ਜ਼ਾਹਰ ਕਰਦਿਆਂ, ਅੱਗੋਂ ਲਈ ਰਸਤਾ ਖੁੱਲ੍ਹਾ ਰੱਖਿਆ ਹੈ।
ਸਿੱਖਾਂ ਨੂੰ 2010 ਦੀ ਮਰਦਮਸ਼ੁਮਾਰੀ ਵਿੱਚ, ‘ਕਿਸੇ ਗਿਣਤੀ’ ਵਿੱਚ ਲਿਆਉਣ ਲਈ (ਤਾਂਕਿ 2020 ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ
‘ਅੱਡਰੀ ਨਸਲ’ ਵਜੋਂ ਮਾਨਤਾ ਦਿਵਾਉਣ ਲਈ ਭਰਪੂਰ ਲਾਮਬੰਦੀ ਕੀਤੀ ਜਾ ਸਕੇ) ਸਿੱਖ ਜਨਗਣਨਾ ਮੁਹਿੰਮ ਦੇ ਕਾਰਜਕਰਤਾਵਾਂ ਨੇ,
ਅਮਰੀਕਾ ਵਾਸੀ ਸਿੱਖ ਸੰਗਤਾਂ ਨੂੰ ਇੱਕ ਰਾਹ ਸੁਝਾਇਆ ਹੈ। ਅਮਰੀਕਨ ਮਰਦਮਸ਼ੁਮਾਰੀ ਦੇ ਫਾਰਮ ਵਿੱਚ 9ਵਾਂ ਸਵਾਲ, ‘ਨਸਲ’ ਸਬੰਧੀ ਹੈ, ਜਿਸ
ਵਿੱਚ ਦਿੱਤੀਆਂ ‘ਨਸਲਾਂ’ ਦੇ ਨਾਂ ਸਿੱਖਾਂ ’ਤੇ ਲਾਗੂ ਨਹੀਂ ਹੁੰਦੇ। ਇਹ ਸ਼੍ਰੇਣੀ ਦੀ ਇਕ ਸਬ-ਸ਼੍ਰੇਣੀ ਹੈ - ‘ਕੋਈ ਹੋਰ ਨਸਲ’ (Some other
Race) ਸੰਗਤਾਂ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਇਸ ਖਾਨੇ ਵਿੱਚ ‘ਸਿੱਖ’ ਭਰਿਆ ਜਾਵੇ। ਜੇ 2010 ਦੀ ਮਰਦਮਸ਼ੁਮਾਰੀ ਵਿੱਚ ਕਾਫੀ
ਵੱਡੀ ਗਿਣਤੀ ਵਿੱਚ ਸਿੱਖ, ਇਸ ਖਾਨੇ ਵਿੱਚ ਅੰਦਰਾਜ਼ ਕਰਨਗੇ ਤਾਂ 2020 ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ ‘ਵੱਖਰੀ ਸ਼੍ਰੇਣੀ’ ਵਜੋਂ ਰਜਿਸਟਰ
ਕਰਨ ਲਈ, ਲਾਮਬੰਦੀ ਦਾ ਕੋਈ ਅਧਾਰ ਬਣ ਜਾਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ‘ਸਿੱਖ’ ਸਿਰਫ ਇੱਕ ‘ਧਰਮ’ ਵਜੋਂ ਹੀ ਮਾਨਤਾ
ਪ੍ਰਾਪਤ ਨਹੀਂ ਹਨ ਬਲਕਿ ‘ਇੱਕ ਕੌਮ’, ‘ਇੱਕ ਨਸਲ’, ਇੱਕ ਅੱਡ ‘ਐਥਨੀਸਿਟੀ’ ਦਾ ਦਰਜਾ ਵੀ ਰੱਖਦੇ ਹਨ। ਇੰਗਲੈਂਡ ਵਿੱਚ ਸਿੱਖਾਂ ਨੂੰ ਪੰਜ
ਕਕਾਰ ਪਹਿਨਣ ਦੀ ਆਗਿਆ ਹੈ ਅਤੇ ਧਰਮ ਦੇ ਅੱਡਰੇਪਣ ਦੀ ਗੱਲ ਦਾ ਅਧਾਰ ਐਥਨੀਸਿਟੀ ਨੂੰ ਮੰਨਿਆ ਗਿਆ ਹੈ। 1980ਵਿਆਂ ਵਿੱਚ,
ਇੰਗਲੈਂਡ ਦੇ ‘ਹਾਊਸ ਆਫ ਲਾਰਡਜ਼’ ਨੇ, ਆਪਣੇ ਇੱਕ ਐਲਾਨ ਵਿੱਚ ਸਿੱਖਾਂ ਨੂੰ ‘ਲਗਭਗ ਇੱਕ ਨਸਲ’ (Almost a Race) ਐਲਾਨਿਆ
ਸੀ। ਸਿੰਘਾਪੁਰ ਵਰਗੇ ਦੇਸ਼ਾਂ ਵਿੱਚ ਡਰਾਇਵਿੰਗ ਲਾਇਸੈਂਸਾਂ ’ਤੇ ਸਿੱਖਾਂ ਨੇ ‘ਨਸਲ’ (Race) ਦੇ ਖਾਨੇ ਵਿੱਚ ਵੀ ਸਿੱਖ ਲਿਖਿਆ ਹੁੰਦਾ ਹੈ। ਸਿੱਖਾਂ
ਦੀ ਅੱਡਰੀ ਪਛਾਣ, ਜ਼ੁਬਾਨ, ਸੱਭਿਆਚਾਰ, ਹੋਂਦ, ਜ਼ੁਲਮਾਂ ਦੇ ਰੂ-ਬ-ਰੂ ਇੱਕਜਾਨ ਹੋਣ ਦਾ ਵਿਖਾਵਾ ਸਭ ਕੁਝ ਸਿੱਖਾਂ ਦੇ ਇੱਕ ‘ਅੱਡਰੀ ਕੌਮ’
ਹੋਣ ਦੇ ਪ੍ਰਤੱਖ ਸਬੂਤ ਹਨ। ਜਿਹੜੇ ਲੋਕ ‘ਨਸਲ’ ਸ਼ਬਦ ਨੂੰ ਪ੍ਰੰਪਰਾਗਤ ਪ੍ਰੀਭਾਸ਼ਾ ਥੱਲੇ ਦੇਖ ਰਹੇ ਹਨ, ਉਨ੍ਹਾਂ ਨੂੰ ਹੀ ਸਿੱਖਾਂ ਨੂੰ ‘ਅੱਡਰੀ ਨਸਲ’
ਮੰਨਣ ’ਤੇ ਹਿਚਕਚਾਹਟ ਹੋ ਸਕਦੀ ਹੈ। ਨਸਲ ਦੀ ਪ੍ਰੀਭਾਸ਼ਾ, ਵਿਸ਼ਾਲ ਹੈ ਅਤੇ ਸਿੱਖ ਇਸ ਵਿੱਚ ਪੂਰੀ ਤਰ੍ਹਾਂ ਫਿੱਟ ਹੁੰਦੇ ਹਨ। ਖੁਸ਼ੀ ਦੀ ਗੱਲ ਹੈ
ਕਿ ਇਸ ਸਬੰਧੀ ਗੋਰੇ ਮੂਲ ਦੇ ਅਮਰੀਕੀ ਸਿੱਖਾਂ ਨੇ ਵੀ ਭਰਪੂਰ ਸ਼ਮੂਲੀਅਤ ਕਰਦਿਆਂ ਸੈਂਨਸਜ਼ ਬਿਊਰੋ ਨੂੰ ਕਿਹਾ ਹੈ ਕਿ ਉਹ ਕੋਈ ‘ਏਸ਼ੀਅਨ
ਇੰਡੀਅਨ’ ਨਹੀਂ ਹਨ ਅਤੇ ਉਹ ਆਪਣੇ ਆਪ ਨੂੰ ਸਿੱਖ ਲਿਖਣਾ ਹੀ ਪਸੰਦ ਕਰਨਗੇ।
(ਚੱਲਦਾ
ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 542 ਮੁਬਾਰਕ
ਸੋਧਾਂ ਦੇ ਨਾਂ ਹੇਠ, ਦੁੱਧ ਵਿੱਚ ਕਾਂਜੀ ਰਲਾਉਣ ਵਾਲੇ
ਸਿੱਖ ਕੌਮ ਤੇ ਸਿੱਖ ਇਤਿਹਾਸ ਨੂੰ ਜਵਾਬਦੇਹ
ਨਾਨਕਸ਼ਾਹੀ ਵਰ੍ਹਾ 541, ਸੂਰਜੀ ਮੌਸਮੀ ਸਾਲ ਦਾ ਆਪਣਾ ਪੈਂਡਾ ਤਹਿ ਕਰਕੇ, ਪਹਿਲੀ ਚੇਤ (14 ਮਾਰਚ) ਨੂੰ ਰਾਤ ਦੇ ਬਾਰਾਂ ਵਜੇ, ਸਮੇਂ
ਦੀਆਂ ਵਾਗਾਂ ਵਰ੍ਹਾ-542 ਦੇ ਹਵਾਲੇ ਕਰਕੇ, ਇਤਿਹਾਸ ਦੇ ਬੀਤੇ ਵਰ੍ਹਿਆਂ ਵਾਂਗ ਲੁਪਤ ਹ ੋਜਾਵੇਗਾ। ਸਮੇਂ ਦੀ ਖੇਡ, ਅਕਾਲ ਪੁਰਖ ਦੇ ਹੁਕਮ
ਅਨੁਸਾਰ ਨਿਰੰਤਰ ਖੇਡੀ ਜਾ ਰਹੀ ਹੈ...
‘ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤੁ’
ਗੁਰਬਾਣੀ ਅਧਾਰਿਤ ਅਤੇ ਪੰਥ ਵਲੋਂ 14 ਅਪ੍ਰੈਲ, 2003 ਤੋਂ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ, ਸੂਰਜ ਉਦੈ ਅਤੇ ਅਸਤ ਦਾ
ਸਮਾਂ ਸ੍ਰੀ ਹਰਿਮੰਦਰ ਸਾਹਿਬ ਦੇ ਰੇਖਾਂਸ਼ (ਲੌਂਗੀਚਿਊਡ) ਅਤੇ ਅਕਸ਼ਾਂਸ਼ (ਲੈਟੀਚਿਊਡ) ਨੂੰ ਕੇਂਦਰ ਮੰਨ ਕੇ, ਨਿਰਧਾਰਤ ਕੀਤਾ ਗਿਆ ਹੈ। ਹਿੰਦੂ
ਕੈ¦ਡਰ (ਜਿਸ ਨੂੰ ਹਿੰਦੂ ਰਾਜੇ ਬਿਕ੍ਰਮਾਦਿੱਤ ਦੇ ਨਾਂ ਤੇ ਬਿਕ੍ਰਮੀ ਕੈਲੰਡਰ ਦਾ ਨਾਂ ਦਿੱਤਾ ਗਿਆ ਹੈ) ਅਨੁਸਾਰ ਸੂਰਜ, ਉਦੈ ਦਾ ਸਮਾਂ ਉਦੋਂ ਹੁੰਦਾ
ਹੈ, ਜਦੋਂਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ, ਹਿੰਦੂ ਤੀਰਥ ਸਥਾਨ ਉਜੈਨ (ਮੱਧ ਪ੍ਰਦੇਸ਼) ’ਤੇ ਪੈਂਦੀਆਂ ਹਨ। ਹਿੰਦੂ ਰਾਜੇ ਬਿਕ੍ਰਮਾਦਿੱਤ ਨਾਲ,
ਭਾਰਤੀ ਸਟੇਟ ਨੂੰ ਕਿੰਨਾ ਜਾਨੂੰਨੀ ਪਿਆਰ ਹੈ, ਇਸ ਦੀ ਛੇਕੜਲੀ ਉਦਾਹਰਣ ਭਾਰਤ ਵਲੋਂ ਰੂਸ ਤੋਂ ਖਰੀਦੇ ਜਾ ਰਹੇ ਏਅਰ ਕਰਾਫਟ ਕੈਰੀਅਰ -
‘ਐਡਮਿਰਲ ਗੋਰਸ਼ਕੋਵ’ ਦੇ ਨਾਮਕਰਣ ਤੋਂ ਮਿਲਦੀ ਹੈ। ਦੋ ਬਿਲੀਅਨ, ਤਿੰਨ ਸੌ ਮਿਲੀਅਨ ਡਾਲਰ ਮੁੱਲ ਤਾਰ ਕੇ ਖਰੀਦਿਆ ਜਾ ਰਿਹਾ ਇਹ
‘ਜਹਾਜ਼ਾਂ ਦਾ ਜਹਾਜ਼’ ਜਦੋਂ ਭਾਰਤੀ ਨੇਵੀ ਸ਼ਕਤੀ ਦਾ ਹਿੱਸਾ ਬਣੇਗਾ ਤਾਂ ਇਸ ਦਾ ਨਾਂ ‘ਬਿਕ੍ਰਮਾਦਿੱਤਿਆ’ ਰੱਖਿਆ ਜਾਵੇਗਾ। ਬਿਕ੍ਰਮੀ ਸੰਮਤ,
ਹਿੰਦੂ ਗੌਰਵ ਤੇ ਹਿੰਦੂਤਵ ਦਾ ਪ੍ਰਤੀਕ ਹੈ ਜਦੋਂਕਿ ਨਿਵੇਕਲਾ ਸਿੱਖ ਕੈ¦ਡਰ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਲੋਕ-ਪ੍ਰਲੋਕ ਦੀ
‘ਸ਼ਾਹਾਨਾ’ (ਰੌਇਲ) ਸ਼ਖਸੀਅਤ ਨੂੰ ਸਮਰਪਿਤ ਹੈ। ਨਾਨਕਸ਼ਾਹੀ ਕੈਲੰਡਰ, ਜਿਥੇ ਸਿੱਖ ਕੌਮ ਦੀ ਅੱਡਰੀ ਮਾਣਮੱਤੀ ਹਸਤੀ ਦਾ ਪ੍ਰਤੀਕ ਹੈ, ਉਥੇ
ਇਹ ਖਾਲਿਸਤਾਨੀ ਸੰਘਰਸ਼ ਵਿੱਚ ਗੱਡਿਆ ਇੱਕ ਰੌਸ਼ਨ ਮੀਲ ਪੱਥਰ ਵੀ ਹੈ।
ਗੁਰਬਾਣੀ ਵਿੱਚ, ਮੌਸਮ ਅਧਾਰਿਤ ਛੇ ਰੁੱਤਾਂ ਦਾ ਜ਼ਿਕਰ ਅੱਡ-ਅੱਡ ਵੰਨਗੀਆਂ ਵਿੱਚ ਮਿਲਦਾ ਹੈ। ਬਾਰਾਂ ਮਹੀਨਿਆਂ ਦਾ ਮੁਕੰਮਲ ਜ਼ਿਕਰ,
ਗੁਰੂ ਨਾਨਕ ਸਾਹਿਬ ਵਲੋਂ ਰਾਗ ਤੁਖਾਰੀ ਵਿੱਚ ਰਚਿਤ ‘ਬਾਰਹ ਮਾਹ’ ਅਤੇ ਗੁਰੂ ਅਰਜਨ ਸਾਹਿਬ ਵਲੋਂ ਰਾਗ ਮਾਝ ਵਿੱਚ ਰਚਿਤ ‘ਬਾਰਹ ਮਾਹ’
ਵਿੱਚ ਮਿਲਦਾ ਹੈ। ਗੁਰੂ ਨਾਨਕ ਸਾਹਿਬ ਰਚਿਤ ਬਾਰਹ ਮਾਹ ਵਿੱਚ, ਵਰ੍ਹੇ ਦੀ ਅਰੰਭਤਾ ਦੇ ਮਹੀਨੇ ਚੇਤ ਦਾ ਜ਼ਿਕਰ ਇਸ ਪ੍ਰਕਾਰ ਹੈ -
‘ਚੇਤ ਬਸੰਤ ਭਲਾ, ਭਵਰ ਸੁਹਾਵੜੇ।
ਬਨ ਫੂਲੇ ਮੰਝ ਬਾਰਿ, ਮੈ ਪਿਰ ਘਰ ਬਾਹੁੜੈ।’
ਗੁਰੂ ਅਰਜਨ ਸਾਹਿਬ ਦਾ ਨਵੇਂ ਵਰ੍ਹੇ ਦੇ ਪਹਿਲੇ ਮਹੀਨੇ ਸਬੰਧੀ ਉਪਦੇਸ਼ ਹੈ -
‘ਚੇਤਿ ਗੋਵਿੰਦ ਆਰਾਧੀਐ, ਹੋਵੈ ਅਨੰਦ ਘਣਾ
ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ।’
ਅਸੀਂ ਇਸ ਖੇੜਿਆਂ ਭਰੀ, ਮਾਣਮੱਤੀ - ਸੱਜਰੀ ਸਵੇਰ ਮੌਕੇ, ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਅਤੇ ਗੁਰੂ ਅੱਗੇ ਅਰਦਾਸ
ਕਰਕੇ ਹਾਂ ਕਿ ਸਮੁੱਚੇ ਪ੍ਰਾਣੀ ਮਾਤਰ ਲਈ ਇਹ ਵਰ੍ਹਾ ਖੁਸ਼ੀਆਂ-ਉਦਾਸੀਆਂ ਵਿੱਚ, ਸਹਿਜ ਭਾਵ ਨਾਲ ਵਿਚਰਨ ਦੀ ਸਮਰੱਥਾ ਦੇਣ ਵਾਲਾ ਹੋਵੇ।
ਪਹਿਲੀ ਚੇਤ ਦਾ ਦਿਨ, ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ, ਇਸ ਲਈ ਸਿੱਖ ਕੌਮ ਨੂੰ ਅਸੀਂ
ਦੋਹਰੀ ਮੁਬਾਰਕਬਾਦ ਪੇਸ਼ ਕਰਦੇ ਹਾਂ।
ਇਸ ਵਾਰ, ਜਦੋਂ ਅਸੀਂ ਨਵਾਂ ਵਰ੍ਹਾ ਮੁਬਾਰਕ ਕਹਿ ਰਹੇ ਹਾਂ ਤਾਂ ਸਮੁੱਚੀ ਸਿੱਖ ਕੌਮ ਵਿੱਚ ਕੈਲੰਡਰ ਮੁੱਦੇ ’ਤੇ ਪੱਸਰੇ ਰੋਹ, ਉਦਾਸੀ ਅਤੇ
ਅਨਿਸ਼ਚਤਤਾ ਦੀ ਸਥਿਤੀ ਸਬੰਧੀ ਨਾ-ਖੁਸ਼ਗਵਾਰ ਟਿੱਪਣੀ ਕਰਨ ਦੇ ਆਪਣੇ ਫਰਜ਼ ਨੂੰ ਵੀ ਨਿਭਾ ਰਹੇ ਹਾਂ। ਇਸ ਕੌਮ ਦੀ ਬਦਬਖਤੀ ਕਿਹਾ
ਜਾਏ ਜਾਂ ਵਿਕਾਊਮਾਲ ਲੀਡਰਸ਼ਿਪ ਦੀ ਕਰਤੂਤ, ਇਸ ਵਰ੍ਹੇ ਅੰਦਰ, ਨਾਨਕਸ਼ਾਹੀ ਕੈਲੰਡਰ ਦੇ ਨਿਰਮਲ ਦੁੱਧ ਅੰਦਰ, ਅਖੌਤੀ ਸੰਤ ਸਮਾਜ ਅਤੇ
ਹਿੰਦੂਤਵੀ ਪਹਿਰੇਦਾਰ ਬਾਦਲ ਵਿਚਕਾਰ ‘ਅਪਵਿੱਤਰ ਗੱਠਜੋੜ’ (ਅਨੋਹਲੀ ਐਲਾਇੰਸ) ਰਾਹੀਂ ਅਖੌਤੀ ਸੋਧਾਂ ਦੀ ਕਾਂਜੀ ਘੋਲ ਦਿੱਤੀ ਗਈ ਹੈ।
ਸਭ ਤੋਂ ਵੱਧ ਅਫਸੋਸਨਾਕ ਗੱਲ ਇਹ ਹੈ ਕਿ ਇਸ ਘਟੀਆ, ਸਿਧਾਂਤਹੀਣ, ਸੌਦੇਬਾਜ਼ੀ ਨੂੰ ਅਕਾਲ ਤਖਤ ਸਾਹਿਬ ਦੇ ‘ਜਥੇਦਾਰ’ ਨੇ ਪੁਸ਼ਤਪਨਾਹੀ
ਦੇ ਕੇ ਸਿਰੇ ਚੜਾਇਆ ਹੈ। ਇਸ ‘ਅਪਵਿੱਤਰ ਗੱਠਜੋੜ’ ਨੇ, ਪਿਛਲੇ ਲਗਭਗ 7 ਸਾਲ ਤੋਂ ਲਾਗੂ ਅਤੇ ਲਗਭਗ ਸਮੁੱਚੀ ਸਿੱਖ ਕੌਮ ਵਲੋਂ
ਪ੍ਰਵਾਨਿਤ (ਢਾਈ ਟੋਟਰੂ ਸਾਧਾਂ ਦੇ ਡੇਰਿਆਂ ਨੂੰ ਛੱਡ ਕੇ, ਜਿਹੜੇ ਵੈਸੇ ਵੀ ਗੁਰੂ ਸਾਹਿਬਾਨਾਂ ਦੇ ਮੁਬਾਰਕ ਦਿਨਾਂ ਨਾਲੋਂ, ਆਪਣੇ ਪਹਿਲੇ ਸੰਤਾਂ
ਦੀਆਂ ਬਰਸੀਆਂ ਮਨਾਉਣ ਨੂੰ ਪਹਿਲ ਦਿੰਦੇ ਹਨ) ਨਾਨਕਸ਼ਾਹੀ ਕੈ¦ਡਰ ਨੂੰ ਮੁੜ ਵਿਵਾਦਾਂ ਦੇ ਘੇਰੇ ਵਿੱਚ ਲਿਆਉਣ ਦੀ ਕੋਝੀ ਸਾਜ਼ਿਸ਼ ਰਚੀ ਹੈ।
ਦੁਨੀਆ ਭਰ ਵਿੱਚ ਬੈਠੇ ਜਾਗਰੂਕ ਸਿੱਖਾਂ ਨੇ ਇਨ੍ਹਾਂ ਸੋਧਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ, ਪੂਰੀ ਵਿਚਾਰ ਚਰਚਾ ਤੋਂ ਬਾਅਦ, ਪੰਥ ਵਲੋਂ
ਪ੍ਰਵਾਨਿਤ ਅਤੇ 14 ਅਪ੍ਰੈਲ, 2003 ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦੇਣ ਦਾ ਨਿਰਣਾ ਲਿਆ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕੈਨੇਡਾ ਦੀਆਂ
ਪ੍ਰਮੁੱਖ ਸਿੱਖ ਸੁਸਾਇਟੀਆਂ, ਯੂਰਪੀਅਨ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਸਮੇਤ ਦੁਨੀਆ ਭਰ ਦੀਆਂ ਅੱਡ-ਅੱਡ ਸਿੱਖ ਸੰਸਥਾਵਾਂ ਨੇ,
ਸੋਧਾਂ ਦੇ ਨਾਂ ਹੇਠ, ਨਾਨਕਸ਼ਾਹੀ ਕੈ¦ਡਰ ਦੇ ਹਿੰਦੂਕਰਣ ਦੇ ਯਤਨਾਂ ਨੂੰ ਪੂਰੀ ਤਰ੍ਹਾਂ ਖਾਰਜ ਕਦਿਆਂ, ‘ਅਸਲੀ ਨਾਨਕਸ਼ਾਹੀ ਕੈ¦ਡਰ - 2003’
ਅਨੁਸਾਰ ਹੀ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਂਦੇ ਰਹਿਣ ਦੇ ਮਤੇ ਪਾਸ ਕੀਤੇ ਹਨ।
ਦਿਲਚਸਪ ਗੱਲ ਇਹ ਹੈ ਕਿ ਨਾਨਕਸ਼ਾਹੀ ਕੈ¦ਡਰ ਦਾ ਕਤਲ ਕਰਨ ਵਾਲੇ, ਹੁਣ ਅਕਾਲ ਤਖਤ ਸਾਹਿਬ ਦੀ ਦੋਹਾਈ ਦੇ ਰਹੇ ਹਨ। ਇਹ
ਉਹ ਹੀ ਟੋਲਾ ਹੈ, ਜਿਹੜਾ ਪਿਛਲੀ ਅੱਧੀ ਸਦੀ ਤੋਂ ਅਕਾਲ ਤਖਤ ਸਾਹਿਬ ਤੋਂ ਜਾਰੀ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਤੋਂ ਮੁਨਕਰ ਹੋ ਕੇ, ਆਪੋ
ਆਪਣੇ ਡੇਰਿਆਂ ਵਿੱਚ ਮਨਮਤੀ -ਮਰਿਯਾਦਾਵਾਂ ਚਲਾ ਰਹੇ ਹਨ। ਇਹ ਉਹ ਹੀ ਟੋਲਾ ਹੈ, ਜਿਹੜਾ ਲਗਭਗ 20 ਵਰ੍ਹੇ ਸਿੱਖ ਪੰਥ ਨਾਲ ਧੋਖਾ
ਕਰਕੇ, ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਤੋਂ ਹੀ ਮੁਨਕਰ ਰਿਹਾ ਅਤੇ ਡੰਕੇ ਦੀ ਚੋਟ ਨਾਲ ਕਹਿੰਦਾ ਰਿਹਾ - ‘ਸੰਤ ਭਿੰਡਰਾਂਵਾਲੇ ਚੜ੍ਹਦੀ ਕਲਾ
ਵਿੱਚ ਹਨ)।’ ਇਸ ਬੱਜਰ-ਝੂਠ ਨੂੰ, ਗੁਰਬਾਣੀ ਦੇ ਗੁਟਕਿਆਂ ’ਤੇ ਵੀ ਛਾਪਣ ਵਾਲਿਆਂ ਨੇ, ਕੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਪੰਥ ਤੋਂ
ਆਪਣੇ ਬੱਜਰ-ਗੁਨਾਹ ਦੀ ਭੁੱਲ ਬਖਸ਼ਾ ਲਈ ਹੈ? ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਸ਼ਹੀਦ’ ਐਲਾਨੇ ਗਏ ਸੰਤ ਭਿੰਡਰਾਂਵਾਲਿਆਂ ਦੀ ਯਾਦ ਵਿੱਚ
ਸਮੁੱਚਾ ਪੰਥ ‘ਸ਼ਹੀਦੀ ਦੀਵਾਨ’ ਮਨਾ ਰਿਹਾ ਹੁੰਦਾ ਸੀ ਅਤੇ ਇਹ ਆਪਣੇ ਟਿਕਾਣਿਆਂ ’ਤੇ ਸੰਤਾਂ ਦੀ ‘ਚੜ੍ਹਦੀ ਕਲਾ’ ਲਈ ਅਖੰਡਪਾਠ ਕਰਵਾ
ਰਹੇ ਹੁੰਦੇ ਸਨ। ਕੀ ਖਾਲਸਾ ਪੰਥ ਨੂੰ ਇਹ ਲੋਕ ਕਦੇ ਜਵਾਬਦੇਹ ਹੋਣਗੇ?
ਬਾਕੀ ਰਹੀ ਦੇਸ਼-ਵਿਦੇਸ਼ ਵਿਚਲੇ ਬਾਦਲਕਿਆਂ ਦੀ ਬਿਆਨਬਾਜ਼ੀ ਦੀ ਗੱਲ। ਇਨ੍ਹਾਂ ਦੇ ਆਕਾਵਾਂ - ਬਾਦਲਾਂ ਬਾਰੇ ਤਾਂ ਸੰਤ ਭਿੰਡਰਾਂਵਾਲਿਆਂ
ਦੇ ਸ਼ਬਦ ਹਨ - ‘ਇਸ ਦੀ ਪਤਲੂਨ ਲੁਹਾ ਕੇ ਦੇਖੋ, ਇਸ ਨੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ।’ ਇਨ੍ਹਾਂ ਫੋਟੋ-ਭੁੱਖਿਆਂ ਦੀਆਂ ਸ਼ਕਲਾਂ ਵੇਖ ਕੇ ਤਾਂ
ਤਰਸ ਕਰਨਾ ਹੀ ਬਣਦਾ ਹੈ। ਇਨ੍ਹਾਂ ਦੀ ਜਾਣੇ ਬਲਾ ਕਿ ਕੈ¦ਡਰ ਕੀ ਹੁੰਦਾ ਹੈ, ਇਨ੍ਹਾਂ ਨੇ ਤਾਂ ਤਾਕਤ-ਆਸੀਨ ਨੂੰ ਮੱਥਾ ਹੀ ਟੇਕਣਾ ਹੈ, ਉਹ
ਭਾਵੇਂ ਉੱਲੂ ਹੋਵੇ ਜਾਂ ਉੱਲੂ ਦਾ ਪੱਠਾ।
ਨਾਨਕਸ਼ਾਹੀ ਕੈ¦ਡਰ, ਸਿਰਫ ਤਰੀਕਾਂ ਦੇ ਜਮ੍ਹਾਂ-ਘਟਾਓ ਦਾ ਨਾਂ ਨਹੀਂ ਹੈ ਬਲਕਿ ਇਹ ਸਿੱਖ ਕੌਮ ਦੀ ਵਿਲੱਖਣ ਹਸਤੀ ਅਤੇ ਸ਼ਾਨ ਦਾ
ਪ੍ਰਤੀਕ ਹੈ। ਹਿੰਦੂਤਵੀ ਜਮਾਤ ਆਰ. ਐਸ. ਐਸ. ਅਤੇ ਉਸ ਦੇ ਦੁਮਛੱਲਿਆਂ ਨੇ ਪਹਿਲੇ ਦਿਨ ਤੋਂ ਹੀ ਇਸ ਦਾ ਇਸ ਲਈ ਵਿਰੋਧ ਕੀਤਾ
ਕਿਉਂਕਿ ਉਨ੍ਹਾਂ ਨੂੰ ਇਸ ਦੀ ਅਹਿਮੀਅਤ ਦਾ ਪੂਰੀ ਤਰ੍ਹਾਂ ਅਹਿਸਾਸ ਸੀ। ਆਰ. ਐਸ. ਐਸ. ਮੁਖੀ ਪ੍ਰੋ. ਸੁਦਰਸ਼ਨ ਨੇ ਇਸ ਦੇ ਖਿਲਾਫ ਖੁੱਲ੍ਹ ਕੇ
ਸਟੈਂਡ ਲਿਆ। ਪਿਛਲੇ ਦਿਨੀਂ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਮੀਡੀਏ ਨੂੰ ਦਿੱਤੇ ਇੱਕ
ਬਿਆਨ ਵਿੱਚ ਕਿਹਾ ਹੈ ਕਿ ਉਹ ਜਦੋਂ ਨਾਨਕਸ਼ਾਹੀ ਕੈ¦ਡਰ ਲਾਗੂ ਕਰਨ ਜਾ ਰਹੇ ਸਨ ਤਾਂ ਉਦੋਂ ਪੰਜਾਬ ਦਾ ਬੀ. ਜੇ. ਪੀ. ਦਾ ਮੰਤਰੀ ਬਲਦੇਵ
ਰਾਜ ਉਨ੍ਹਾਂ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਸੀ ਕਿ ਇਹ ਕੈ¦ਡਰ ਹਿੰਦੂਆਂ-ਸਿੱਖਾਂ ਵਿੱਚ ਪਾੜਾ ਵਧਾਵੇਗਾ, ਇਸ ਲਈ ਇਸ ਨੂੰ ਲਾਗੂ ਨਾ
ਕੀਤਾ ਜਾਵੇ। ਕੀ ਬਾਦਲ ਦਲ ਦੇ ਦੇਸ਼-ਵਿਦੇਸ਼ ਵਿਚਲੇ ਪੈਰੋਕਾਰਾਂ ਕੋਲ ਇਨ੍ਹਾਂ ਸਬੂਤਾਂ ਦਾ ਕੋਈ ਜਵਾਬ ਹੈ?
ਅਕਾਲ ਤਖਤ ਸਾਹਿਬ, ਪਿਛਲੇ ਲਗਭਗ 400 ਸਾਲ ਤੋਂ ਸੱਚ, ਹੱਕ ਅਤੇ ਇਨਸਾਫ ਦਾ ਪਹਿਰੇਦਾਰ ਹੈ ਅਤੇ ਇਨ੍ਹਾਂ ਕਦਰਾਂ-ਕੀਮਤਾਂ ਨੂੰ
ਲਾਗੂ ਕਰਵਾਉਣ ਲਈ ਜਥੇਦਾਰ ਅਕਾਲੀ ਫੂਲਾ ਸਿੰਘ, ਵਾਂਗ ਜਿਸ ਨੇ ਵੀ ਆਵਾਜ਼ ਮਾਰੀ, ਪੰਥ ਨੇ ਸ਼ਹਾਦਤਾਂ ਦੇਣ ਲਈ ਵੀ ਵਹੀਰਾਂ ਘੱਤ
ਦਿੱਤੀਆਂ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਮੀਰੀਪੀਰੀ
ਦੀ ਰਾਖੀ ਅਤੇ ਖਾਲਸਾ ਰਾਜ ਦੀ ਸਥਾਪਨਾ ਲਈ, ਆਪਣੇ ਦਰਜਨਾਂ ਸਾਥੀ ਸਿੰਘਾਂ ਸਮੇਤ ਜੂਨ-1984 ਵਿੱਚ ਸ਼ਹੀਦੀ ਜਾਮ ਪੀਤਾ।
ਪਿਛਲੇ ਦੋ ਦਹਾਕਿਆਂ ਦੇ ਡੇਢ ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘ-ਸਿੰਘਣੀਆਂ ਨੇ, ਖਾਲਿਸਤਾਨ ਦੀ ਕਾਇਮੀ, ਸਿੱਖ ਧਰਮ ਦੀ ਵਿਲੱਖਣ ਹਸਤੀ
ਨੂੰ ਕਾਇਮ ਰੱਖਣ ਲਈ ਹੀ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਸਨ। ਅੱਜ 26 ਮਿਲੀਅਨ ਸਿੱਖ ਕੌਮ ਉਨ੍ਹਾਂ ਸਾਰੇ ‘ਚਿਹਰਿਆਂ’ ਦੀ
ਸ਼ਨਾਖਤ ਕਰੇ, ਜਿਨ੍ਹਾਂ ਨੇ ਸੰਤਾਂ ਦੇ ਕੌਮੀ ਅਜ਼ਾਦੀ ਦੇ ਸੁਨੇਹੇ ਨੂੰ ‘ਹਿੰਦੂਤਵੀ ਕਰਮ ਕਾਂਡ’ ਅਤੇ ਹਿੰਦੂ ਬਿਕ੍ਰਮੀ ਕੈ¦ਡਰ ਦੇ ਪੇਟੇ ਪਾਉਣ ਵਿੱਚ
ਮੋਹਰੀ ਰੋਲ ਅਦਾ ਕੀਤਾ ਹੈ। ਨਿਰਮਲ ਦੁੱਧ ਵਿੱਚ ਕਾਂਜੀ ਰਲਾਉਣ ਵਾਲੇ, ਇਹ ‘ਹਿੰਦੂਤਵੀ ਮੋਹਰੇ’ ਸਿੱਖ ਕੌਮ ’ਤੇ ਸਿੱਖ ਇਤਿਹਾਸ ਨੂੰ
ਜਵਾਬਦੇਹ ਹਨ।
ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਜੀ ਦੀ ਨੂੰ ਸਮਰਪਿਤ
‘‘ਹਜ਼ਾਰੋਂ ਸਾਲ ਨਰਗਿਸ, ਅਪਨੀ ਬੇ-ਨੂਰੀ ਪੇ ਰੋਤੀ ਹੈ। ਬੜੀ
ਮੁਸ਼ਕਿਲ ਸੇ ਹੋਤਾ ਹੈ, ਚਮਨ ਮੇ ਦੀਦਾਵਰ ਪੈਦਾ।’
ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ
ਦਾ ਮੁਥਾਜ ਨਹੀਂ ਹੈ। 20ਵੀਂ ਸਦੀ ਦਾ ਸਾਊਥ ਏਸ਼ੀਆ ਦਾ ਇਤਿਹਾਸ, ਸਿੱਖ ਕੌਮ ਦੇ ਨੁਕਤਾਨਿਗਾਹ ਤੋਂ ਜਾਗਰੂਪਤਾ, ਕੁਰਬਾਨੀਆਂ,
ਬੇਵਕੂਫੀਆਂ, ਗੱਦਾਰੀਆਂ ਅਤੇ ਘੱਲੂਘਾਰਿਆਂ ਦਾ ਇਤਿਹਾਸ ਹੈ। ਸਿਰਦਾਰ ਕਪੂਰ ਸਿੰਘ ਨਾ-ਸਿਰਫ ਇਸ ਸਦੀ ਦੇ ਇਤਿਹਾਸ ਦੇ ‘ਗਵਾਹ’ ਹਨ
ਬਲਕਿ ਉਪਰਲੇ ਪੱਧਰ ਦੇ ਇਸ ਦੇ ਪਾਤਰਾਂ ਵਿੱਚ ਵੀ ਸ਼ਾਮਲ ਹਨ। ਭਾਵੇਂਕਿ 1947 ਦੇ ਦੌਰ ਵਿੱਚ, ਅਕਾਲੀ ਲੀਡਰਾਂ ਦੀ ਕਮ-ਅਕਲੀ ਦੀ ਵਜ੍ਹਾ
ਕਰਕੇ ਸਿਰਦਾਰ ਸਾਹਿਬ ਇੱਕ ‘ਬੇਬੱਸ ਪਾਤਰ’ ਨਜ਼ਰ ਆਉਂਦੇ ਹਨ ਪਰ 1980ਵਿਆਂ ਵਿੱਚ ਉਨ੍ਹਾਂ ਦੀ ਸੋਚ ਨੂੰ, ਪੰਥ ਨੇ ਪੂਰੀ ਤਰ੍ਹਾਂ ਆਪਣੇ
ਰਾਜਸੀ ਨਿਸ਼ਾਨੇ ਵਜੋਂ ਅਪਣਾਇਆ। ਸਿਰਦਾਰ ਸਾਹਿਬ ਨੇ ਆਪਣੀ ਸ੍ਵੈ-ਜੀਵਨੀ ਦਾ ਨਾਮ ‘ਸਾਚੀ ਸਾਖੀ’ ਰੱਖਿਆ। ਇਸ ਪੁਸਤਕ ਨੂੰ
ਖਾਲਿਸਤਾਨੀ ਸੰਘਰਸ਼ ਵਿੱਚ ‘ਕੇਸਰੀ ਪੁਸਤਕ’ ਦਾ ਉਵੇਂ ਹੀ ਰੁਤਬਾ ਹਾਸਲ ਹੋਇਆ ਹੈ ਜਿਵੇਂ ਕਦੀ ਮਾਓਵਾਦੀ ਕ੍ਰਾਂਤੀ ਵਿੱਚ ‘ਲਾਲ ਕਿਤਾਬ’
ਨੂੰ ਹੋਇਆ ਸੀ। ਸੱਚ ਦੀ ਦਾਸਤਾਨ ’ਤੇ ਅਧਾਰਿਤ ‘ਸਾਚੀ ਸਾਖੀ’ 20ਵੀਂ ਸਦੀ ਦੇ ਪਹਿਲੇ ਅੱਧ (15 ਅਗਸਤ, 1947 ਤੱਕ) ਤੱਕ ਦੇ ਬ੍ਰਿਟਿਸ਼
ਵਰਤਾਰੇ, ਕਾਂਗਰਸ ਦੀ ਹਿੰਦੂਤਵੀ ਸੋਚ, ਕਾਇਦੇ-ਆਜ਼ਮ ਜਿਨਾਹ ਦੀ ਸੈਕੂਲਰ ਸੋਚ ਦਾ ਗਾਂਧੀ - ਨਹਿਰੂ ਦੀ ਫਿਰਕੂ ਸੋਚ ਦੇ ਟਾਕਰੇ ’ਤੇ
‘ਇਸਲਾਮਿਕ ਸੋਚ’ ਵਿੱਚ ਬਦਲਣਾ ਅਤੇ ਕਾਂਗਰਸੀ ਲੀਡਰਸ਼ਿਪ ਦੇ ਸਿੱਖਾਂ ਨਾਲ ਕੀਤੇ ਕੌਲ-ਇਕਰਾਰਾਂ ਦਾ ਜ਼ਿਕਰ ਵੇਰਵੇ ਸਹਿਤ ਕਰਦੀ ਹੈ।
ਇਸ ਪਹਿਲੀ ਅੱਧੀ ਸਦੀ ਦੌਰਾਨ ਦੀ ਅਕਾਲੀ ਲੀਡਰਸ਼ਿਪ (ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਆਦਿਕ) ਵਲੋਂ,
ਸਿੱਖ ਕੌਮ ਦੀ ਮੁਕੰਮਲ ਅਜ਼ਾਦੀ (ਸਿੱਖ ਸਟੇਟ) ਲਈ ਬਾਰ-ਬਾਰ ਗਵਾਏ ਗਏ ਮੌਕਿਆਂ ਦਾ ਵੀ ਇਸ ਵਿੱਚ ਵੇਰਵੇ ਸਹਿਤ ਜ਼ਿਕਰ ਹੈ।
1947 ਦੇ ਦੌਰ ਤੋਂ ਬਾਅਦ, ਹਿੰਦੂ ਲੀਡਰਸ਼ਿਪ ਨੇ ਕਿਵੇਂ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲਾ ਵਤੀਰਾ ਸਰਕਾਰੀ ਤੌਰ ’ਤੇ ਅਪਣਾਇਆ,
ਉਸ ਦੀ ਵਿਸਤ੍ਰਿਤ ਕਹਾਣੀ ਇਹ ‘ਸਾਚੀ ਸਾਥੀ’, ਲਹੂ ਦੇ ਅੱਥਰੂ ਕੇਰਦਿਆਂ ਸੁਣਾ ਰਹੀ ਹੈ। ਇਹ ‘ਸਾਚੀ ਸਾਖੀ’ ਸ੍ਵੈ-ਜੀਵਨੀ ਵੀ ਹੈ, ਇਤਿਹਾਸ
ਵੀ ਹੈ, ਆਪਣਿਆਂ ਤੇ ਗੈਰਾਂ ਦੀ ਬੇ-ਵਫਾਈ ਦਾ ਹੋਕਾ ਵੀ ਦਿੰਦੀ ਹੈ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਖਤਰੇ ਤੋਂ ਖਬਰਦਾਰ ਹੋਣ ਤੇ ਕੌਮੀ ਹੋਣੀ
ਸਿਰਜਣ ਦੀ ਵੰਗਾਰ ਵੀ ਪਾਉਂਦੀ ਹੈ। ਇਹ ਸ੍ਵੈ-ਜੀਵਨੀ ਸਿਰਦਾਰ ਸਾਹਿਬ ਦੀ ਸਿਰਫ ਆਪਣੀ ਕਹਾਣੀ ਨਾ ਹੋ ਕੇ ਸਿੱਖ ਕੌਮ ਦੀ ‘ਕਿਉਂ ਕੀਤਾ
ਵੇਸਾਹੁ’ ਦੀ ਤ੍ਰਾਸਦੀ ਦਾ ਬਿਆਨ ਵੀ ਹੈ। ਸਿਰਦਾਰ ਸਾਹਿਬ ਨੇ ਇਸ ਪੁਸਤਕ ਦੇ ਪਹਿਲੇ ਸਫੇ ’ਤੇ, ਗੁਰਬਾਣੀ ਦੀ ਇਹ ਤੁੱਕ ਅੰਕਿਤ ਕੀਤੀ -
‘ਸੰਤਨ ਕੀ ਸੁਣ ਸਾਚੀ ਸਾਖੀ,
ਸੋ ਬੋਲਹਿਂ ਜੋ ਪੇਖਹਿਂ ਆਂਖੀ।’
ਸਿਰਦਾਰ ਕਪੂਰ ਸਿੰਘ ਸਚਮੁੱਚ ਹੀ ਇੱਕ ‘ਸੰਤ ਬਿਰਤੀ, ਦਰਵੇਸ਼, ਸਿੱਖ ਸੋਚਵਾਨ ਸਨ, ਜਿਹੜੇ ਕਿਸੇ ਨਾਢੂ ਖਾਨ ਦੇ ਸਾਹਮਣੇ ਨਾ ਕਦੇ
ਝੁਕੇ ਨਾ ਹੀ ਕਦੇ ਕਿਸੇ ਦੀ ਈਨ ਮੰਨੀ। ਸਿੱਖ ਦੇ ਸੰਤ-ਸਿਪਾਹੀ ਦੇ ਕਿਰਦਾਰ ਨੂੰ ਅਖੀਰਲੇ ਸਾਹ ਤੱਕ ਨਿਭਾਉਂਦਿਆਂ, ਉਨ੍ਹਾਂ ਨੇ ਬਹੁਤ ਸਾਰੇ
ਨੌਜਵਾਨਾਂ ਨੂੰ ਪੰਥਕ ਅਜ਼ਾਦੀ ਦੇ ਰਸਤੇ ’ਤੇ ਤੁਰਨ ਲਈ ‘ਵਿਚਾਰਧਾਰਕ ਅਧਾਰ’ ਪ੍ਰਦਾਨ ਕੀਤਾ।
2 ਮਾਰਚ, 1909 ਨੂੰ, ਜ਼ਿਲ੍ਹਾ ਲੁਧਿਆਣਾ ਦੇ ਪਿੰ²ਡ ਚੱਕ ਵਿੱਚ, ਸਰਦਾਰ ਦੀਦਾਰ ਸਿੰਘ ਦੇ ਘਰ ਉਨ੍ਹਾਂ ਦਾ ਜਨਮ ਹੋਇਆੌ5। ਉਨ੍ਹਾਂ ਨੇ
ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਦੀ ਡਿਗਰੀ ‘ਫਸਟ’ ਰਹਿ ਕੇ ਹਾਸਲ ਕੀਤੀ ਅਤੇ ਫਿਰ ਉਚੇਰੀ ਸਿੱਖਿਆ ਲਈ ਕੈਂਬਰਿਜ਼ ਯੂਨੀਵਰਸਿਟੀ,
¦ਡਨ ਵਿੱਚ ਜਾ ਦਾਖਲ ਹੋਏ। ਉਹ ਫਿਲਾਸਫੀ ਦੇ ਧੁਰੰਧਰ ਵਿਦਵਾਨ ਤਾਂ ਬਣੇ ਹੀ, ਪਰ ਸੰਸਕ੍ਰਿਤ, ਅਰਬੀ, ਫਾਰਸੀ ਜ਼ੁਬਾਨਾਂ ’ਤੇ ਵੀ ਉਨ੍ਹਾਂ ਨੂੰ
ਪੂਰੀ ਮੁਹਾਰਤ ਹਾਸਲ ਸੀ। ਉਨ੍ਹਾਂ ਦੀ ਅੰਗਰੇਜ਼ੀ ਲਿਖਤ, ਬਿਨਾਂ ਡਿਕਸ਼ਨਰੀ ਦੇ ਸਹਾਰੇ ਦੇ ਸਮਝੀ ਨਹੀਂ ਜਾ ਸਕਦੀ। ਉਸ ਵੇਲੇ ਕੈਂਬਰਿਜ਼
ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ,
ਉਨ੍ਹਾਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿੱਚ ‘ਅਧਿਆਪਕ’ ਬਣਾਉਣ ਦੀ ਪੇਸ਼ਕਸ਼ ਕੀਤੀ। ਪਰ ਸਿਰਦਾਰ ਸਾਹਿਬ ਨੇ ਇਸ ਦੌਰਾਨ ਆਈ. ਸੀ. ਐੱਸ.
ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਨ੍ਹਾਂ ਨੇ ਪੰਜਾਬ ਪਰਤ ਕੇ, ਆਪਣੇ ਲੋਕਾਂ ਵਿੱਚ ਵਿਚਰਨ ਨੂੰ ਹੀ ਪਹਿਲ ਦਿੱਤੀ।
ਉਨ੍ਹਾਂ ਨੇ ‘ਡਿਪਟੀ ਕਮਿਸ਼ਨਰ’ ਦੀ ਸੇਵਾ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ। 1940ਵਿਆਂ ਦੇ ਦੌਰ ਵਿੱਚ ਉਨ੍ਹਾਂ ਨੇ ਬ੍ਰਿਟਿਸ਼
ਸਾਮਰਾਜ ਵਲੋਂ ਸਮੇਂ-ਸਮੇਂ ਅਕਾਲੀ ਲੀਡਰਾਂ ਨੂੰ, ਸਿੱਖ ਕੌਮ ਲਈ ਕੁਝ ਕਰ ਸਕਣ ਦੇ ਸੁਨੇਹੇ ਪਹੁੰਚਾਏ ਪਰ ਅਕਾਲੀ ਲੀਡਰ ਆਪਣੀ ‘ਗਫਲਤ’
ਦੀ ਨੀਂਦੇ ਸੁੱਤੇ ਰਹੇ। 1947 ਦੀ ਦੇਸ਼ ਵੰਡ ਵੇਲੇ, ਸਿਰਦਾਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। 10 ਅਕਤੂਬਰ,
1947 ਨੂੰ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵਲੋਂ ਸਿੱਖ ਕੌਮ ਨੂੰ ‘ਜ਼ਰਾਇਮ ਪੇਸ਼ਾ’ ਐਲਾਨਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ।
ਇਸ ਦਾ ਸਿਰਦਾਰ ਕਪੂਰ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ।
ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ, ਫਿਰਕੂ ਰੋਲ ਅਦਾ ਕਰਦਿਆਂ ਇਹ ਕਾਰਾ ਕਰਵਾਇਆ। ਸਿਰਦਾਰ ਸਾਹਿਬ ਨੇ, ਇਸ ਗੈਰ-ਕਾਨੂੰਨੀ ਕਾਰਵਾਈ
ਦੇ ਖਿਲਾਫ ਹਾਈਕੋਰਟ, ਸੁਪਰੀਮ ਕੋਰਟ ਤੱਕ ਲੜਾਈ ਲੜੀ ਪਰ ਪੰਡਿਤ ਨਹਿਰੂ ਨੇ ਕੋਈ ਪੇਸ਼ ਨਾ ਜਾਣ ਦਿੱਤੀ। 1947 ਤੋਂ ਬਾਅਦ ਦੀ ਸਿੱਖਾਂ
ਦੀ ਦਸ਼ਾ ਸਬੰਧੀ ਸਿਰਦਾਰ ਸਾਹਿਬ ਨੇ ‘ਸਾਚੀ ਸਾਖੀ’ ਵਿੱਚ ਐਲਾਨਿਆ -
‘ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ
ਗੁਰੂ ਰਾਖਾ ਭਾਈ, ਸਿਖੜੇ ਕਾ।’
ਇੱਥੇ ਤਿਕੜੀ ਤੋਂ ਮਤਲਬ ਪੰਡਤ ਨਹਿਰੂ-ਪ੍ਰਧਾਨ ਮੰਤਰੀ, ਪਟੇਲ - ਗ੍ਰਹਿ ਮੰਤਰੀ ਅਤੇ ਗੋਪੀ ਚੰਗ ਭਾਰਗਵ-ਗਵਰਨਰ ਪੰਜਾਬ ਹੈ।
ਸਿਰਦਾਰ ਸਾਹਿਬ, ਨੂੰ ‘ਅਣਖੀ ਸਿੱਖ’ ਹੋਣ ਦੀ ਸਜ਼ਾ, ਉਨ੍ਹਾਂ ਨੂੰ ਨੌਕਰੀਓਂ ਕੱਢ ਕੇ, ‘ਹਿੰਦੂ ਰਾਜਿਆਂ’ ਨੇ ਦਿੱਤੀ। ਇਸ ਧੱਕੇਸ਼ਾਹੀ ਵਿਰੁੱਧ,
ਸਿਰਦਾਰ ਸਾਹਿਬ ਨੇ ਪੂਰਾ ਜਿਹਾਦ ਕੀਤਾ। ਉਨ੍ਹਾਂ ਨੇ 1962ਦੀਆਂ ਚੋਣਾਂ ਵਿੱਚ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਚੋਣ ਜਿੱਤੀ ਅਤੇ
ਪਾਰਲੀਮੈਂਟ ਮੈਂਬਰ ਬਣੇ। 1962 ਤੋਂ 1964 ਤੱਕ (27 ਮਈ, 1964 ਨੂੰ ਨਹਿਰੂ ਦੀ ਮੌਤ ਹੋ ਗਈ ਸੀ) ਉਨ੍ਹਾਂ ਨੇ ਪਾਰਲੀਮੈਂਟ ਵਿੱਚ ਕਈ ਵਾਰ
ਨਹਿਰੂ ਨੂੰ ਵੰਗਾਰਿਆ। ਖਾਸ ਕਰ, ਚੀਨ ਦੀ ਲੜਾਈ ਦੌਰਾਨ, ਸਿਰਦਾਰ ਸਾਹਿਬ ਦੀ ਪਾਰਲੀਮੈਂਟ ਵਿੱਚ ਸਪੀਚ ਇੱਕ ਇਤਿਹਾਸਕ ਦਸਤਾਵੇਜ਼
ਹੈ। 1 ਨਵੰਬਰ, 1966 ਨੂੰ ‘ਪੰਜਾਬ ਪੁਨਰਗਠਨ ਐਕਟ’ ਹੇਠ, ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਸ ਬਿੱਲ ਦੌਰਾਨ ਬਹਿਸ ਵਿੱਚ ਸਿਰਦਾਰ
ਸਾਹਿਬ ਨੇ, ਇਸ ਬਿੱਲ ਨੂੰ ‘ਗੰਦਾ ਅੰਡਾ’ ਆਖਿਆ ਜਿਹੜਾ ਕਿ ਸਿੱਖ ਕੌਮ ਨਾਲ ਅੱਗੋਂ ਘੋਰ ਅਨਿਆਂ ਦਾ ਕਾਰਨ ਬਣਿਆ ਹੈ। ਗ੍ਰਹਿ ਮੰਤਰੀ
ਗੁਲਜ਼ਾਰੀ ਲਾਲ ਨੰਦਾ ਦੀ ਕਮਾਂਡ ਹੇਠ ਇਹ ਬਿੱਲ ਐਕਟ ਬਣਿਆ। ਉਦੋਂ ਸਿਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਅਕਾਲੀ ਦਲ ਵਿੱਚ
ਸਨ।
ਪਰ ਬਹੁਗਿਣਤੀ ਸਿੱਖ ਕੌਮ ਤੇ ਮੈਂਬਰ ਸੰਤ ਫਤਿਹ ਸਿੰਘ ਦੇ ਨਾਲ ਸਨ, ਜਿਸ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਆਪ ਇੰਗਲੈਂਡ
ਦੀ ਸੈਰ ਕਰਨ ਤੁਰ ਗਿਆ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਪੰਜਾਬ ਦੇ ਪਾਣੀਆਂ ਤੇ ਗੈਰ-ਸੰਵਿਧਾਨਕ ਤਰੀਕੇ
ਨਾਲ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ਦਾ ਕੰਟਰੋਲ ਅਸਥਾਪਤ ਕਰਦੀਆਂ ਹਨ ਅਤੇ ਇਸ ਤਰ੍ਹਾਂ ਨਾਨ-ਰਾਇਪੇਰੀਅਨ ਸਟੇਟਾਂ (ਰਾਜਸਥਾਨ,
ਹਰਿਆਣਾ ਆਦਿਕ) ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਲੁੱਟ ਰਹੀਆਂ ਹਨ।
1969 ਵਿੱਚ ਸਿਰਦਾਰ ਕਪੂਰ ਸਿੰਘ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਉਨ੍ਹਾਂ ਨੂੰ ਅਕਾਲੀਆਂ
ਨੇ ‘ਵਜ਼ਾਰਤ’ ਦਾ ਅਹੁਦਾ ਨਾ ਦਿੱਤਾ। 1967 ਵਿੱਚ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ, ਦੋਵੇਂ ਅਕਾਲੀ ਦਲਾਂ (ਮਾਸਟਰ ਤੇ ਸੰਤ ਦਲ)
ਦਾ ਏਕਾ ਹੋ ਗਿਆ ਸੀ ਅਤੇ ਸਿਰਦਾਰ ਕਪੂਰ ਸਿੰਘ ਨੇ ਨਾ-ਸਿਰਫ ਸਮਝੌਤਾ ਡਾਕੂਮੈਂਟ ਹੀ ਲਿਖਿਆ ਸੀ ਬਲਕਿ ਉਨ੍ਹਾਂ ਨੂੰ ਅਕਾਲੀ ਦਲ ਦਾ
ਸੀਨੀਅਰ ਮੀਤ-ਪ੍ਰਧਾਨ ਵੀ ਬਣਾਇਆ ਗਿਆ ਸੀ। ਇਸ ਸਮਝੌਤਾ ਡਾਕੂਮੈਂਟ ਵਿੱਚ ਪੰਥ ਦਾ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’
ਮਿੱਥਿਆ ਗਿਆ ਸੀ। ਜਦੋਂ ਸਿਰਦਾਰ ਕਪੂਰ ਸਿੰਘ ਨੇ, ਅਕਾਲੀ ਲੀਡਰਾਂ ਨੂੰ ਇਹ ਸਮਝੌਤਾ ਯਾਦ ਕਰਵਾਇਆ ਤਾਂ ਪਾਰਟੀ ਵਿਰੋਧੀ ਕਾਰਵਾਈ
ਦਾ ਦੋਸ਼ ਲਾ ਕੇ, ਉਨ੍ਹਾਂ ਨੂੰ ਅਕਾਲੀ ਪਾਰਟੀ ’ਚੋਂ ਕੱਢ ਦਿੱਤਾ ਗਿਆ। ਸਿਰਦਾਰ ਦਰਸ਼ਨ ਸਿੰਘ ਫੇਰੂਮਾਨ ਵਲੋਂ ‘ਸਿੱਖ ਹੋਮਲੈਂਡ’ ਦੇ ਮੁੱਦੇ ’ਤੇ ਮਰਨ
ਵਰਤ ਰੱਖ ਕੇ ‘ਸ਼ਹੀਦੀ’ ਪਾਉਣ ਦੇ ਮੌਕੇ, ਸਿਰਦਾਰ ਸਾਹਿਬ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਭਾਸ਼ਣ ਵੀ ਇੱਕ ਯਾਦਗਾਰੀ
ਭਾਸ਼ਣ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ -‘ਮੈਂ ਇਸ ਸ਼ਹੀਦ ਮਰਦ, ਸਿੰਘਾਊ ਜ਼ਜਬੇ ਨਾਲ ਭਰਪੂਰ ਇਸ ਸਿੱਖ ਨੂੰ ਅੱਜ ਇਥੇ ਨਮਸਕਾਰ
ਕਰਦਾ ਹਾਂ ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ...।’ ਇਸ ਤੋਂ ਪਹਿਲਾਂ 14 ਜੁਲਾਈ, 1965 ਨੂੰ ਲੁਧਿਆਣੇ ਵਿੱਚ ਹੋਈ ‘ਨਲਵਾ
ਅਕਾਲੀ ਕਾਨਫਰੰਸ’ ਮੌਕੇ ਪਾਸ ਕੀਤਾ ਗਿਆ ‘ਸਿੱਖ ਹੋਮਲੈਂਡ ਦਾ ਮਤਾ’ ਸਿਰਦਾਰ ਕਪੂਰ ਸਿੰਘ ਦੀ ਲਿਖਤ ਹੀ ਸੀ।
1973 ਵਿੱਚ, ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਪਾਸ ਕੀਤਾ ਗਿਆ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਸਿਰਦਾਰ ਕਪੂਰ ਸਿੰਘ ਦੀ
ਪੂਰੀ ਮੋਹਰ ਛਾਪ ਕਬੂਲਦਾ ਹੈ। 13 ਅਪ੍ਰੈਲ, 1978 ਨੂੰ ਸ੍ਰੀ ਅੰਮ੍ਰਿਤਸਰ ਵਿੱਚ ਨਰਕਧਾਰੀਆਂ ਵਲੋਂ ਸਿੱਖਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦੇ
ਜਵਾਬ ਵਿੱਚ 10 ਜੂਨ, 1978 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਜਾਰੀ ਕੀਤਾ ਗਿਆ ਹੁਕਮਨਾਮਾ ਅਤੇ ਇਸ
ਸਬੰਧੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵਲੋਂ ਜਾਰੀ ਵਾਈਟ ਪੇਪਰ (ਦੇਅ ਮੈਸੇਕਰ ਸਿੱਖਜ਼ - ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ)
ਦੀ ਸ਼ਬਦਾਵਲੀ ਵੀ ਸਿਰਦਾਰ ਸਾਹਿਬ ਦੀ ਹੀ ਦੇਣ ਸੀ।
ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਈ ਪੁਸਤਕਾਂ ਲਿਖਣ ਤੋਂ ਇਲਾਵਾ ਸਮੇਂ-ਸਮੇਂ ਪ੍ਰਮੁੱਖ ਰਸਾਲਿਆਂ, ਅਖਬਾਰਾਂ
ਲਈ ਲੇਖ ਵੀ ਲਿਖੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸਿੰ੍ਰਗ, ਬਹ-ਵਿਸਥਾਰ, ਪੁੰਡਰੀਕ,
ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਜਿਸ ਨੂੰ ਯੂਨਾਇਟਿਡ ਨੇਸ਼ਨਜ਼ ਦੀ
ਸੰਸਥਾ ਯੂਨੈਸਕੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼
ਸੁਖਮਨੀ ਆਦਿ ਸ਼ਾਮਲ ਹਨ।
1978 ਤੋਂ ਬਾਅਦ, ਚੰਡੀਗੜ੍ਹ ਵਿੱਚ ਹੋਏ ਵੱਖ-ਵੱਖ ਸੈਮੀਨਾਰਾਂ, ਜਿਨ੍ਹਾਂ ਦਾ ਵਿਸ਼ਾ ਸੀ - ‘ਖਾਲਿਸਤਾਨ, ਕਿਉਂ ਨਹੀਂ’ (ਖਾਲਿਸਤਾਨਵਾਈ
ਨਾਟ) ਵਿੱਚ ਸਿਰਦਾਰ ਕਪੂਰ ਸਿੰਘ ਨੇ, ਪੰਥ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ‘ਕੁਝ ਕਰ ਗੁਜ਼ਰਨ’ ਦਾ ਸੱਦਾ ਦਿੱਤਾ। ਦਲ ਖਾਲਸਾ ਦੇ
ਮੁਖੀ ਸਰਦਾਰ ਗਜਿੰਦਰ ਸਿੰਘ ਵਰਗੇ ਨੌਜਵਾਨ, ਮਜ਼ਬੂਤੀ ਨਾਲ ਅਜ਼ਾਦੀ ਦੇ ਰਸਤੇ ’ਤੇ ਕੇਸਰੀ ਨਿਸ਼ਾਨ ਲੈ ਕੇ ਅੱਗੇ ਵਧੇ। 1980ਵਿਆਂ ਵਿੱਚ,
ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯਤਨਾਂ ਨਾਲ, ਸਿਰਦਾਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ
ਮੇਲ ਹੋਇਆ ਭਾਵੇਂ ਕਿ ਉਦੋਂ ਸਿਰਦਾਰ ਸਾਹਿਬ ਦੀ ਸਿਹਤ, ਖਰਾਬੀ ਦੇ ਰਸਤੇ ’ਤੇ ਪੈ ਚੁੱਕੀ ਸੀ। ਸਿਰਦਾਰ ਕਪੂਰ ਸਿੰਘ ਨੇ ਜਿਥੇ ਸੰਤਾਂ ਦੀ
ਇਮਾਨਦਾਰੀ ਤੇ ਸਿਰੜ ਦੀ ਤਾਰੀਫ਼ ਕੀਤੀ ਉਥੇ ਅਕਾਲੀਆਂ ਦੀ ਬਦਨੀਤੀ ਤੋਂ ਉਨ੍ਹਾਂ ਨੂੰ ਖਬਰਦਾਰ ਵੀ ਕੀਤਾ। 1980ਵਿਆਂ ਦੇ ਸਿੱਖ ਜੋਸ਼ ਤੇ
ਉਭਾਰ ਤੋਂ ਸਿਰਦਾਰ ਸਾਹਿਬ ਬਾਗੋਬਾਗ ਹੋਏ, ਕਿਹਾ ਕਰਦੇ ਸਨ - ‘ਗੁਰੂ ਨੇ ਪੰਥ ਨੂੰ ਬੇਘਰ੍ਹੇ ਨਹੀਂ ਰਹਿਣ ਦੇਣਾ, ਗੁਰੂ ਬਹੁੜੀ ਕਰੇਗਾ। ਪਰ ਇਨ੍ਹਾਂ
ਅਕਾਲੀ ਲੀਡਰਾਂ ਤੋਂ ਪਹਿਲਾਂ ਪੰਥ ਦਾ ਖਹਿੜਾ ਛੁਡਾਓ।’
ਜੂਨ-1984 ਤੇ ਨਵੰਬਰ - 1984 ਦੇ ਘੱਲੂਘਾਰਿਆਂ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਤੇ ਬੇਚੈਨੀ ਨਾਲ ਹੰਢਾਇਆ।
ਭਾਵੁਕ ਹੁੰਦਿਆਂ ਉਨ੍ਹਾਂ ਦੀ ਅੱਖਾਂ ’ਚੋਂ ਹੰਝੂ ਤ੍ਰਿਪ-ਤ੍ਰਿਪ ਵਗਦੇ ਸਨ। ਉਹ ਜੋਸ਼ ਅਤੇ ਜ਼ਜਬੇ ਦੇ ਆਵੇਸ਼ ਵਿੱਚ, ਬਿਮਾਰ ਹਾਲਤ ਵਿੱਚ ਮੰਜੀ ’ਤੇ
ਬੈਠੇ, ਮੁਲਾਕਾਤ ਲਈ ਆਉਣ ਵਾਲਿਆਂ ਨੂੰ ਕਹਿੰਦੇ ਸਨ - ‘ਜੇ ਇਤਿਹਾਸ ਵਿੱਚ ਇਹ ਵਰਨਣ ਆਏ ਕਿ ਇੱਕ ਛੋਟੀ ਜਿਹੀ ਸਿੱਖ ਕੌਮ ਸੀ,
ਜਿਹੜੀ ਕਿ ਆਪਣੀ ਅਜ਼ਾਦੀ ਲਈ ਲੜਦੀ ਹੋਈ, ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ, ਬੁੱਢਾ, ਮਾਈ-ਭਾਈ ਸਭ ਸ਼ਹੀਦ ਹੋ
ਗਏ ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿੱਚ ਸੁੱਟੇ ਜਾਣ ਦੇ ਬਰਾਬਰ ਹੈ।’
ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਸੀਨੇ ਵਿੱਚ ਲੈ ਕੇ, ਕੌਮੀ ਅਜ਼ਾਦੀ ਲਈ ਤਾਂਘਦਿਆਂ, 13 ਅਗਸਤ, 1986 ਨੂੰ ਇਹ ਅਣਖੀ ਰੂਹ,
ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਸਿੱਖ ਦੀ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭੀ। 26 ਮਿਲੀਅਨ ਸਿੱਖ ਕੌਮ, ਕੀ ਆਪਣੇ ਆਪ ਨੂੰ ਪੁੱਛੇਗੀ ਕਿ
‘ਅਜ਼ਾਦੀ’ ਦੇ ਪੈਮਾਨੇ ਅਨੁਸਾਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ?
‘ਅੱਜ ਯਾਦ ਆਇਆ ਮੈਨੂੰ ਉਹ ਸੱਜਣ, ਜਿਹਦੇ ਮਗਰ ਉਲਾਂਭੜਾ ਜੱਗ ਦਾ ਏ।’
ਸਿੱਖੀ ਸਿਦਕ ਕੇਸਾਂ, ਸਵਾਸਾਂ ਸੰਗ ਨਿਭਾਉਣ ਵਾਲੇ ਸ਼ਹੀਦ
ਭਾਈ ਜਸਪਾਲ ਸਿੰਘ ਦੀ ਯਾਦ ਨੂੰ ਸਮਰਪਿਤ
ਬੇਘਰੀ ਕੌਮ ਦੇ ਸਰਦਾਰਾਂ ’ਤੇ ਟੁੱਟਿਆ ਤਾਲਿਬਾਨੀ ਕਹਿਰ
21 ਫਰਵਰੀ ਨੂੰ ਜਦੋਂਕਿ ਸਮੁੱਚੀ ਸਿੱਖ ਕੌਮ ਸਾਕਾ ਨਨਕਾਣਾ ਸਾਹਿਬ (21 ਫਰਵਰੀ, 1921) ਅਤੇ ਜੈਤੋ ਦੇ ਮੋਰਚੇ (21 ਫਰਵਰੀ, 1924)
ਦੇ ਸ਼ਹੀਦਾਂ ਦੀ ਦਰਦਨਾਕ ਯਾਦ ਦਾ ਦਿਨ ਦੁਨੀਆ ਭਰ ਵਿੱਚ ਮਨਾ ਰਹੀ ਸੀ, ਐਨ ਉਸ ਮੌਕੇ ਦੁਨੀਆ ਭਰ ਵਿੱਚ ਪ੍ਰਸਾਰਤ ਹੋਈ ਇੱਕ ਖਬਰ ਨੇ
ਸਿੱਖ ਸ਼ਹੀਦੀਆਂ ਦੀ ਸੂਚੀ ਵਿੱਚ ਇੱਕ ਨਾਂ ਹੋਰ
ਜੋੜ ਦਿੱਤਾ। ਇਹ ਖਬਰ, ਪਿਸ਼ਾਵਰ ਨਿਵਾਸੀ
ਸ. ਜਸਪਾਲ ਸਿੰਘ ਦੀ ਸ਼ਹੀਦੀ ਦੀ ਸੀ, ਜਿਸ
ਨੂੰ ਕਿ ਪਾਕਿਸਤਾਨ ਦੇ ਇਲਾਕਾ ਗੈਰ ਏਰੀਏ
ਵਿਚਲੇ ਤਾਲਿਬਾਨਾਂ ਨੇ ਫਿਰੌਤੀ ਦੀ ਰਕਮ ਅਦਾ
ਨਾ ਕਰ ਸਕਣ ਅਤੇ ਸਿੱਖੀ ਧਰਮ ਛੱਡਣ ਤੋਂ
ਇਨਕਾਰ ਕਰਨ ’ਤੇ, ਸਿਰ ਤੋਂ ਧੜ ਅੱਡ ਕਰਕੇ
ਸ਼ਹੀਦ ਕਰ ਦਿੱਤਾ ਸੀ। ਇਸ ਖਬਰ ਨੇ ਜਿਥੇ
ਸਮੁੱਚੀ ਸਿੱਖ ਕੌਮ ਨੂੰ ਸਕਤੇ ਵਿੱਚ ਲੈ ਆਂਦਾ,
ਉਥੇ ਭਾਰਤੀ ਖੁਫੀਆ ਏਜੰਸੀਆਂ, ਮੀਡੀਆਤ
ੰਤਰ ਅਤੇ ਹਿੰਦੂ ਮੂਲਵਾਦੀਆਂ ਨੇ ਇਸ ਘਟਨਾ
ਨੂੰ ਅੱਗੋਂ ਹੋਰ ਤੋੜ-ਮਰੋੜ ਕੇ ਪੇਸ਼ ਕਰਕੇ,
ਆਪਣੇ (ਭਾਰਤੀ ਸਟੇਟ) ਵਲੋਂ ਸਿੱਖਾਂ ਤੇ ਢਾਹੇ
ਗਏ ਜ਼ੁਲਮਾਂ ’ਤੇ ਪਰਦਾਪੋਸ਼ੀ ਕਰਨ ਦਾ ਯਤਨ
ਕੀਤਾ। ਮੀਡੀਏ ਨੇ ਸ਼ਹੀਦ ਹੋਣ ਵਾਲੇ ਭਾਈ ਜਸਪਾਲ ਸਿੰਘ ਦੇ ਨਾਲ ਕਿਸੇ ਹੋਰ ‘ਨਾਂ’ (ਕਿਤੇ ਮਹਿਲ ਸਿੰਘ, ਕਿਤੇ ਟਹਿਲ ਸਿੰਘ ਲਿਖਿਆ
ਗਿਆ) ਜੋੜ ਕੇ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਦੋ ਦੱਸੀ ਅਤੇ ਨਾਲ ਹੀ ਇਹ ਗਲਤ ਬਿਆਨੀ ਕੀਤੀ ਕਿ ਇਨ੍ਹਾਂ ਦੇ ਵੱਢੇ ਹੋਏ ਸਿਰ
ਪਿਸ਼ਾਵਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਸੁੱਟੇ ਗਏ ਹਨ। ਬੀ. ਜੇ. ਪੀ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਫੌਰਨ ‘ਨਾਟਕੀ ਵਿਖਾਵਿਆਂ’ ਦੀ
ਸਿਆਸਤ ਸ਼ੁਰੂ ਕੀਤੀ, ਜਿਨ੍ਹਾਂ ‘ਚੋਂ ਇੱਕ ਵਿਖਾਵਾ ਅਟਾਰੀ ਬਾਰਡਰ ’ਤੇ ਕੀਤਾ ਗਿਆ, ਜਿਸ ਦੀ ਅਗਵਾਈ ਸ਼ਿਵ-ਭਗਤ ਨਵਜੋਤ ਸਿੱਧੂ ਐਮ.
ਪੀ. ਨੇ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਜਨਰਲ ਪਰਵੀਨ ਤੋਗੜੀਆ ਨੇ ਇਸ ਘਟਨਾ ਦੀ ਆੜ ਵਿੱਚ ਸਿੱਖਾਂ ਨੂੰ ਹਿੰਦੂਤਵੀ ਮੁਸਲਮਾਨ
ਵਿਰੋਧੀ ਏਜੰਡੇ ਦੀ ਬੁੱਕਲ ਵਿੱਚ ਲੈਂਦਿਆਂ ਕਿਹਾ - ‘‘ਪਾਕਿਸਤਾਨ ਨਾਲ ਹੋਣ ਵਾਲੀ ਗੱਲਬਾਤ ਉਦੋਂ ਤੱਕ ਮੁਲਤਵੀ ਕਰ ਦੇਣੀ ਚਾਹੀਦੀ ਹੈ,
ਜਦੋਂ ਤੱਕ ਸਿੱਖਾਂ ਦੇ ਕਾਤਲਾਂ ਨੂੰ ਭਾਰਤ ਲਿਆ ਕੇ ਸਜ਼ਾ ਨਹੀਂ ਦਿੱਤੀ ਜਾਂਦੀ। ਸਿੱਖਾਂ ਨੂੰ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ
ਭਗਤ ਸਿੰਘ ਤੋਂ ਪ੍ਰੇਰਨਾ ਲੈ ਕੇ ਉਵੇਂ ਹੀ ਇਸਲਾਮ ਦੇ ਖਿਲਾਫ ਲੜਾਈ ਵਿੱਢਣੀ ਚਾਹੀਦੀ ਹੈ ਜਿਵੇਂ ਕਿ ਬੀਤੀਆਂ ਸਦੀਆਂ ਵਿੱਚ ਉਨ੍ਹਾਂ ਨੇ
ਮੁਸਲਮਾਨ ਹਾਕਮਾਂ ਦੇ ਭਾਰੀ ਜ਼ੁਲਮ ਸਹਿ ਕੇ ਵੀ, ਇਸ ਇਸਲਾਮ-ਵਿਰੋਧੀ ਲੜਾਈ ਵਿੱਚ, ਭਾਰਤ ਦੀ ਅਗਵਾਈ ਕੀਤੀ ਸੀ। 1947 ਦੀ ਵੰਡ
ਵੇਲੇ ਵੀ ਸਿੱਖਾਂ ਤੇ ਸਨਾਤਨੀਆਂ ਨੇ ਭਾਰੀ ਨੁਕਸਾਨ ਦੇ ਬਾਵਜੂਦ, ਇਸਲਾਮ ਦੇ ਖਿਲਾਫ ਬੜੇ ਹੌਂਸਲੇ ਨਾਲ ਲੜਾਈ ਲੜੀ ਸੀ। ਭਾਰਤੀ ਫੌਜ
ਵਿੱਚ ਵੀ ਪੰਜਾਬ ਦੇ ਉਹ ਬਹਾਦਰ ਸਿੱਖ ਅਫਸਰ ਹੀ ਸਨ, ਜਿਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦੇ ਖਿਲਾਫ ਲੜਾਈਆਂ ਵਿੱਚ, ਭਾਰਤ ਨੂੰ ਫਤਹਿ
ਦਿਵਾਈ ਸੀ।
ਹੁਣ ਸਮਾਂ ਆ ਗਿਆ ਹੈ ਕਿ ਸਿੱਖ ਅਤੇ ਸਨਾਤਨੀ ਇਕੱਠੇ ਹੋ ਕੇ ਜਿਹਾਦੀਆਂ ਦੇ ਖਿਲਾਫ ਲੜਾਈ ਲੜਨ, ਜਿਨ੍ਹਾਂ ਨੇ ਕਿ ਸਿੱਖਾਂ ਦੇ ਸਿਰ
ਵੱਢ ਕੇ ਗੁਰਦੁਆਰਿਆਂ ਵਿੱਚ ਸੁੱਟੇ ਹਨ। ਇਹ ਕਾਰਾ ਸਿੱਖਾਂ, ਸਨਾਤਨੀਆਂ ਅਤੇ ਭਾਰਤੀਆਂ ਨੂੰ ਜ਼ਲੀਲ ਕਰਨ ਵਾਲਾ ਕਾਰਾ ਹੈ। ਭਾਰਤ ਸਰਕਾਰ
ਫੌਰਨ ਪਾਕਿਸਤਾਨ ਨਾਲ ਗੱਲਬਾਤ ਬੰਦ ਕਰੇ, ਪਾਕਿਸਤਾਨ ਨਾਲ ਸਭ ਕਿਸਮ ਦੇ ਸੱਭਿਆਚਾਰਕ, ਖੇਡਾਂ ਰਾਹੀਂ, ਸਮਾਜਿਕ, ਵਪਾਰਕ ਅਤੇ
ਸਿਆਸੀ ਸਬੰਧਾਂ ਨੂੰ ਬਿਲਕੁਲ ਖਤਮ ਕਰਕੇ ਪਾਕਿਸਤਾਨ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਜਾਵੇ।’’
ਬੀ. ਜੇ. ਪੀ. ਦੇ ਜਨਰਲ ਸਕੱਤਰ ਬਲਬੀਰ ਪੁੰਜ ਨੂੰ ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਅੰਮ੍ਰਿਤਸਰ ਵਿੱਚ
ਸ਼ੁਸ਼ੋਭਿਤ ‘ਗੁਰਦੁਆਰਾ ਸ਼ਹੀਦਾਂ’ ਵਿਖੇ ‘ਅਰਦਾਸ’ ਕਰਨ ਦੀ ਯਾਦ ਆਈ। ਉਸ ਨੇ ਮੀਡੀਏ ਨੂੰ ਕਿਹਾ, ‘‘ਮੈਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ
ਇਸ ਲਈ ਅਰਦਾਸ ਕਰਨ ਆਇਆ ਹਾਂ ਕਿ ਉਹ ਸਿਰਫ ਜ਼ੁਲਮ ਦੇ ਖਿਲਾਫ ਹੀ ਨਹੀਂ ਸਨ ਲੜੇ ਸਗੋਂ ਧਰਮ-ਪਰਿਵਰਤਨ ਦੇ ਖਿਲਾਫ ਵੀ ਲੜੇ
ਸਨ। ਤਾਲਿਬਾਨ ਵਲੋਂ ਕੀਤੇ ਗਏ ਦੋ ਸਿੱਖਾਂ ਦੇ ਕਤਲ ਅਤੇ ਪੂਨੇ ਬੰਬ ਧਮਾਕੇ ਦੀ ਰੌਸ਼ਨੀ ਵਿੱਚ, ਭਾਰਤ ਨੂੰ ਪਾਕਿਸਤਾਨ ਨਾਲ ਸਭ ਕਿਸਮ ਦੇ
ਸਬੰਧ ਤੋੜ ਲੈਣੇ ਚਾਹੀਦੇ ਹਨ।’’ ਮੀਡੀਆ ਰਿਪੋਰਟਾਂ ਅਨੁਸਾਰ, ਤਾਲਿਬਾਨ ਵਲੋਂ ਮਾਰੇ ਗਏ ‘ਦੋ’ ਸਿੱਖਾਂ ਦੀ ਯਾਦ ਵਿੱਚ, ਗੁਰਦੁਆਰਾ ਬੰਗਲਾ
ਸਾਹਿਬ ਵਿੱਚ ‘ਪ੍ਰਾਰਥਨਾ ਸਭਾ’ ਹੋਈ, ਜਿਸ ਵਿੱਚ ਅਡਵਾਨੀ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਸ਼ਿਵ ਸੈਨਾ ਲੀਡਰ ਗੋਪੀਨਾਥ ਮੁੰਡੇ ਸਮੇਤ ਬੀ.
ਜੇ. ਪੀ. ਦੇ ਕਈ ਐਮ. ਪੀ. ਸ਼ਾਮਲ ਹੋਏ। ਇਸ ਸਬੰਧੀ ਇੱਕ ਵਫਦ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ।
ਸਿੱਖਾਂ ਨਾਲ ਹੱਦੋਂ ਵੱਧ ‘ਮੁਹੱਬਤ’ ਦਾ ਪ੍ਰਗਟਾਵਾ ਕਰਨ ਵਾਲੇ ਹਿੰਦੂਤਵੀਆਂ ਦਾ ਪਿਛਲੇ 25 ਵਰ੍ਹਿਆਂ ਵਿੱਚ ਕੀਤੀ ਗਈ ਸਿੱਖ ਨਸਲਕੁਸ਼ੀ
ਵਿੱਚ ਕੀ ਰੋਲ ਰਿਹਾ ਹੈ, ਕੀ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੈ? ਜਦੋਂ ਤਾਲਿਬਾਨ ਪਾਕਿਸਤਾਨ ਵਿੱਚ ਆਪਣੀ ਜ਼ਾਲਮਾਨਾ ਕਰਤੂਤ ਕਰ ਰਹੇ
ਸਨ, ਉਨ੍ਹਾਂ ਦਿਨਾਂ ਵਿੱਚ ਹੀ ਜ¦ਧਰ ਦੇ ਹਿੰਦੂਤਵੀਏ ਰਾਮਨੌਮੀ ਦੇ ਮੁਬਾਰਕ ਦਿਨ ਮੌਕੇ, ਈਸਾਈ ਧਰਮ ਦੇ ਮਸੀਹਾ ਯਸੂ ਮਸੀਹ ਦੀ
ਇਤਰਾਜ਼ਯੋਗ ਫੋਟੋ (ਇੱਕ ਹੱਥ ਵਿੱਚ ਸਿਗਰਟ ਅਤੇ ਇੱਕ ਵਿੱਚ ਸ਼ਰਾਬ ਦੀ ਬੋਤਲ) ਲਗਾ ਕੇ, ਪੰਜਾਬ ਵਿੱਚ ਫਿਰਕੂ ਅੱਗ ਮਚਾ ਰਹੇ ਸਨ। ਇਸ
ਘਿਨਾਉਣੀ ਹਰਕਤ ਦੀ ਕਿਸੇ ਪ੍ਰਮੁੱਖ ਹਿੰਦੂ ਲੀਡਰ ਨੇ ਨਿਖੇਧੀ ਨਹੀਂ ਕੀਤੀ। ਬਟਾਲੇ ਵਿੱਚ ਹਿੰਦੂਤਵੀਆਂ ਨੇ ਦੋ ਗਿਰਜਾ ਘਰਾਂ ਨੂੰ ਅੱਗ ਲਾ ਕੇ
ਸਾੜਿਆ। ਛੱਜ ਨੂੰ ਤਾਂ ਹਰ ਥਾਂ ‘ਬੋਲਣ’ ਦਾ ਹੱਕ ਹੈ ਪਰ ਸੌ ਛੇਕਾਂ ਵਾਲੀ ਛਾਨਣੀ, ਕਿਸ ਨੂੰ ਸੱਚਾ ਹੋ ਕੇ ਵਿਖਾ ਰਹੀ ਹੈ?
ਭਾਈ ਜਸਪਾਲ ਸਿੰਘ ਦੀ ਸ਼ਹੀਦੀ ਤੱਕ ਦੇ ਘਟਨਾਕ੍ਰਮ ਦਾ ਵੇਰਵਾ ਇਉਂ ਹੈ - 21 ਜਨਵਰੀ, 2010 ਨੂੰ ਭਾਈ ਜਸਪਾਲ ਸਿੰਘ, ਸੁਰਜੀਤ
ਸਿੰਘ ਤੇ ਗੁਰਵਿੰਦਰ ਸਿੰਘ (ਤਿੰਨੋਂ ਪਿਸ਼ਾਵਰ ਦੇ ਵਾਸੀ) ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਖੈਬਰ ਦੇ ਇਲਾਕੇ ਵੱਲ ਜਾ ਰਹੇ ਸਨ ਜਦੋਂਕਿ
ਉਨ੍ਹਾਂ ਨੂੰ ਚੌੜਾ ਟਾਂਗਾ, ਆਕਾਖੇਲ ਏਰੀਏ ਵਿੱਚ, ਤਾਲਿਬਾਨਾਂ ਵਲੋਂ ਅਗਵਾ ਕਰ ਲਿਆ ਗਿਆ। ਅਗਵਾ ਹੋਏ ਸਿੰਘਾਂ ਦੇ ਰਿਸ਼ਤੇਦਾਰਾਂ ਨੇ,
ਮੀਡੀਏ ਤੱਕ ਇਸ ਗੱਲ ਨੂੰ ਨਹੀਂ ਪਹੁੰਚਾਇਆ ਪਰ ਅਫਗਾਨ ਬਜ਼ੁਰਗਾਂ (ਜਿਰਗਾ) ਰਾਹੀਂ ਅਗਵਾਕਾਰਾਂ ਨਾਲ ਗੱਲਬਾਤ ਜਾਰੀ ਰੱਖੀ, ਜਿਨ੍ਹਾਂ ਨੇ
ਤਿੰਨਾਂ ਸਿੰਘਾਂ ਨੂੰ ਰਿਹਾਅ ਕਰਨ ਲਈ ਭਾਰੀ ਰਕਮ (ਇੱਕ ਅੰਦਾਜ਼ੇ ਮੁਤਾਬਿਕ ਪਾਕਿਸਤਾਨੀ ਕਰੰਸੀ ਵਿੱਚ ਦੋ ਕਰੋੜ ਰੁਪਈਏ) ਦੀ ਮੰਗ ਕੀਤੀ,
ਜਿਹੜੀ ਕਿ ਉਹ ਅਦਾ ਕਰਨ ਤੋਂ ਅਸਮਰੱਥ ਸਨ। ਦੂਸਰੀ ਸ਼ਰਤ ਇਨ੍ਹਾਂ ਸਾਹਮਣੇ ‘ਮੁਸਲਮਾਨ’ ਹੋਣ ਦੀ ਰੱਖੀ ਗਈ, ਜਿਸ ਨਾਲ ਉਨ੍ਹਾਂ ਦੀ ਜਾਨਬਖਸ਼ੀ
ਹੋ ਸਕਦੀ ਸੀ। ਇਸ ਤੋਂ ਇਨਕਾਰ ਕਰਨ ’ਤੇ 20 ਫਰਵਰੀ, 2010 ਨੂੰ ਭਾਈ ਜਸਪਾਲ ਸਿੰਘ ਦਾ ਸਿਰ, ਧੜ ਤੋਂ ਅਲੱਗ ਕਰ ਦਿੱਤਾ ਗਿਆ
ਅਤੇ ਮ੍ਰਿਤਕ ਸਰੀਰ, ਖੈਬਰ ਤੇ ਓਰਕਜ਼ਾਈ ਏਜੰਸੀ ਦੇ ਬਾਰਡਰ ’ਤੇ ਸਥਿਤ ਅੱਪਰ ਟੀਰਾ ਵੈਲੀ ਰੀਜ਼ਨ ਦੀ ਇੱਕ ਪਹਾੜੀ ’ਤੇ ਸੁੱਟ ਦਿੱਤਾ ਗਿਆ।
ਮ੍ਰਿਤਕ ਸਰੀਰ ਨਾਲ ਪਈ ਇੱਕ ਚਿੱਠੀ ਵਿੱਚ, ਮੁੜ ਦੋ ਕਰੋੜ ਰੁਪਈਏ ਦੀ ਮੰਗ ਕੀਤੀ ਗਈ ਹੈ ਨਹੀਂ ਤਾਂ ਦੂਸਰੇ ਦੋ ਸਿੱਖਾਂ ਦਾ ਵੀ ‘ਇਹੋ ਜਿਹਾ
ਹਸ਼ਰ’ ਕਰਨ ਦੀ ਧਮਕੀ ਦਿੱਤੀ ਗਈ ਹੈ। ਸ਼ਹੀਦ ਜਸਪਾਲ ਸਿੰਘ ਦੇ ਚਾਰ ਛੋਟੇ-ਛੋਟੇ ਬੱਚੇ ਹਨ। ਉਹ ਪਾਕਿਸਤਾਨੀ ਟੀ. ਵੀ. ਦੇ ਮਸ਼ਹੂਰ ਸਿੱਖ
ਹੋਸਟ ਤਰੁਣਜੀਤ ਸਿੰਘ ਦਾ ਚਚੇਰਾ ਭਰਾ ਹੈ। ਜਦੋਂ ਇਹ ਭਾਣਾ ਵਰਤਿਆ ਉਦੋਂ ਤਰੁਣਜੀਤ ਸਿੰਘ, ਭਾਰਤ ਵਿਚਲੇ ਗੁਰਦੁਆਰਿਆਂ ਦੇ
ਦਰਸ਼ਨਾਂ ਲਈ ਭਾਰਤ ਆਇਆ ਹੋਇਆ ਸੀ। ਇਸ ਘਿਨਾਉਣੀ ਕਰਤੂਤ ਦੀ ਪਾਕਿਸਤਾਨ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ, ਔਕਾਫ ਬੋਰਡ
ਸਮੇਤ ਸਭ ਨੇ ਭਰਪੂਰ ਨਿਖੇਧੀ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਸ਼ੁਰੂ ਹੋਣ ਵਾਲੀ ਸਕੱਤਰ ਪੱਧਰੀ
ਗੱਲਬਾਤ ਵਿੱਚ, ਇਸ ਘਟਨਾ ਦਾ ਮੁੱਦਾ ਵੀ ਉਠਾਇਆ ਜਾਵੇਗਾ। ਦੁਨੀਆ ਭਰ ਵਿੱਚ ਸਿੱਖਾਂ ਨੇ ਇਸ ਘਟਨਾ ਦੇ ਖਿਲਾਫ ਜ਼ੋਰਦਾਰ ਵਿਰੋਧ
ਇਜ਼ਹਾਰ ਕਰਦਿਆਂ ਜਲਸੇ, ਜਲੂਸ, ਸ਼ੋਕ ਮੀਟਿੰਗਾਂ, ਬੰਦ, ਤਾਲਿਬਾਨਾਂ ਦੇ ਪੁਤਲੇ ਸਾੜਨ ਆਦਿਕ ਲੋਕਤੰਤਰੀ ਕਾਰਵਾਈਆਂ ਕੀਤੀਆਂ ਹਨ
ਪਰ ਕਿਤੇ ਵੀ ਕੋਈ ਹਿੰਸਕ ਘਟਨਾ ਨਹੀਂ ਵਾਪਰੀ। ਜਿਸ ਤਰੀਕੇ ਨਾਲ ਹਿੰਦੂਤਵੀਆਂ ਨੇ ਇਸ ਮੁੱਦੇ ਨੂੰ ਉਛਾਲਿਆ ਹੈ ਸਾਡਾ ਖਦਸ਼ਾ ਹੈ ਕਿ
ਭਾਰਤ ਵਿੱਚ ਕਿਤੇ ਵੀ ਹਿੰਦੂਤਵੀ ਕੋਈ ਮੁਸਲਮਾਨ ਵਿਰੋਧੀ ਕਾਰਵਾਈ ਕਰਕੇ, ਇਸ ਨੂੰ ਸਿੱਖਾਂ ਦੇ ਖਾਤੇ ਵਿੱਚ ਪਾ ਸਕਦੇ ਹਨ ਤਾਂਕਿ ਸਿੱਖਮ
ੁਸਲਿਮ ਟਕਰਾਅ ਦਾ ਮਾਹੌਲ ਸਿਰਜਿਆ ਜਾ ਸਕੇ। ਭਾਰਤ ਵਿਚਲੇ ਮੁਸਲਿਮ ਸੰਗਠਨਾਂ (ਜਿਨ੍ਹਾਂ ਵਿੱਚ ਮਲੇਰਕੋਟਲੇ ਤੋਂ ਐਮ. ਐਲ. ਏ. ਬਣੀ
ਬੇਗਮ ਰਜ਼ੀਆ ਸੁਲਤਾਨਾ ਵੀ ਸ਼ਾਮਲ ਹੈ) ਨੇ ਇਸ ਘਿਨਾਉਣੀ ਹਰਕਤ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਸ਼ਹੀਦ ਜਸਪਾਲ ਸਿੰਘ ਦੀ ਯਾਦ
ਵਿੱਚ, ਆਉਂਦੇ ਸ਼ੁੱਕਰਵਾਰ (ਜੁੰਮੇ ਦੇ ਦਿਨ) ਭਾਰਤ ਭਰ ਦੀਆਂ ਮਸੀਤਾਂ ਵਿੱਚ, ਵਿਸ਼ੇਸ਼ ਨਮਾਜ਼ ਅਦਾ ਕਰਨ ਦਾ ਐਲਾਨ ਵੀ ਕੀਤਾ ਹੈ।
ਸਚਾਈ ਇਹ ਹੈ ਕਿ ਤਾਲਿਬਾਨ ਦੇ ਸਾਹਮਣੇ ਸਿਰਫ ਪਾਕਿਸਤਾਨ ਸਰਕਾਰ ਹੀ ਬੇਵੱਸ ਨਹੀਂ ਹੈ ਬਲਕਿ ਲਗਭਗ 9 ਸਾਲ ਲੜਾਈ ਲੜਨ
ਤੋਂ ਬਾਅਦ ਅਤੇ ਸੈਂਕੜੇ ਡਰੋਨ ਹਮਲਿਆਂ ਦੇ ਬਾਵਜੂਦ, ਅਮਰੀਕਾ ਤੇ ਨਾਟੋ ਫੋਰਸਾਂ ਦੀ ਬੇਵੱਸ ਹਨ ਅਤੇ ਉਥੋਂ ਨਿਕਲਣ ਦੀ ਤਿਆਰੀ ਵਿੱਚ
ਹਨ। ਫਿਰੌਤੀ, ਅਗਵਾ, ਬਦਲਾ-ਕਤਲ ਆਦਿਕ ਗੈਰ-ਕਾਨੂੰਨੀ ਅਤੇ ਗੈਰ-ਇਖਲਾਕੀ ਕਾਰਵਾਈਆਂ, ਤਾਲਿਬਾਨ ਕਲਚਰ ਦਾ ਹਿੱਸਾ ਹਨ,
ਜਿਸ ਦਾ ਸ਼ਿਕਾਰ ਪਠਾਣ, ਬਲੋਚ, ਪੰਜਾਬੀ ਮੁਸਲਮਾਨ, ਸਿੰਧੀ, ਸ਼ੀਆ -ਸੁੰਨੀ ਮੁਸਲਮਾਨ ਆਦਿਕ ਸਾਰੇ ਹੀ ਸਮੇਂ-ਸਮੇਂ ਹੁੰਦੇ ਰਹਿੰਦੇ ਹਨ। ਇਸ
ਵਾਰ ਸਿੱਖ ਭਾਈਚਾਰੇ ਨੂੰ ਉਨ੍ਹਾਂ ਨਿਸ਼ਾਨਾ ਬਣਾਇਆ ਹੈ। ਸਿੱਖ, ਸਦੀਆਂ ਤੋਂ ਇਸ ਪਠਾਣੀ ਇਲਾਕੇ ਵਿੱਚ, ਬਿਨਾਂ ਡਰ-ਭੈਅ ਦੇ ਵਸ ਰਹੇ ਹਨ
ਅਤੇ ਇਸ ਇਲਾਕੇ (ਜਿਸ ਨੂੰ ਸਵੈ-ਖੁਦਮੁਖਤਾਰ ਇਲਾਕਾ-ਗੈਰ ਕਿਹਾ ਜਾਂਦਾ ਹੈ) ਵਿੱਚ ਇੱਕ ਅੰਦਾਜ਼ੇ ਮੁਤਾਬਿਕ 10 ਹਜ਼ਾਰ ਦੇ ਕਰੀਬ ਸਿੱਖ
ਵਸਦੇ ਹਨ। ਇਲਾਕਾ ਗੈਰ ਵਿੱਚ, ਸੱਤ ਏਜੰਸੀਆਂ ਦੇ ਇਲਾਕੇ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਹਨ - ਮੋਹਮੰਦ, ਬਿਜੌੜ, ਖੈਬਰ, ਓਰਕਜ਼ਾਈ, ਨਾਰਥ
ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ ਅਤੇ ਕੁੱਰਮ। ਇਸ ਏਰੀਏ ਨੂੰ ‘ਫਾਟਾ’ ਵੀ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੈ - ਫੈਡਰਲੀ
ਐਡਮਿਨਿਸਟਰਡ ਟਰਾਈਬਲ ਏਰੀਆ।
ਇਸ ਇਲਾਕੇ ਦਾ ਕੁਲ ਰਕਬਾ 27,200 ਕਿਲੋਮੀਟਰ ਹੈ ਅਤੇ ਇਹ ਪਹਾੜਾਂ, ਕੁੰਦਰਾਵਾਂ ਆਦਿ ਨਾਲ ਭਰਪੂਰ ਹੈ। ਇਥੇ ਪਾਕਿਸਤਾਨ
ਹਕੂਮਤ ਦਾ ਵੀ ਰਾਜ ਨਹੀਂ ਚੱਲਦਾ। ਅੰਗਰੇਜ਼ੀ ਰਾਜ ਵੇਲੇ ਵੀ ਇਹ ਖੁਦਮੁਖਤਾਰ ਇਲਾਕੇ ਹੀ ਸਨ। ਇਥੇ ਹੀ ਦੱਰਾ-ਖੈਬਰ ਹੈ, ਜਿਥੇ ਸਿੱਖ
ਜਰਨੈਲ ਸ. ਹਰੀ ਸਿੰਘ ਨਲੂਆ ਨੇ, ਜਮਰੌਦ ਦਾ ਕਿਲ੍ਹਾ ਬਣਾ ਕੇ ਕੇਸਰੀ ਝੰਡਾ ਝੁਲਾਇਆ ਸੀ। ਪਰ ਇਥੇ ਸਿੱਖ ਰਾਜ ਦੌਰਾਨ ਵੀ ਬਗਾਵਤਾਂ
ਹੁੰਦੀਆਂ ਰਹੀਆਂ, ਜਿਨ੍ਹਾਂ ਨੂੰ ਦਬਾਉਣ ਦੇ ਆਹਰ ਵਿੱਚ ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਯੋਧੇ ਸ਼ਹੀਦ ਹੋਏ। ਸ਼ਹੀਦ
ਜਸਪਾਲ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ, ਸਿੱਖੀ ਸਿਦਕ ਤੋੜ ਨਿਭਾਉਂਦਿਆਂ ਪੁਰਾਤਨ ਇਤਿਹਾਸ ਦੀ ਸ਼ਾਨ ਨੂੰ ਕਾਇਮ ਰੱਖਿਆ ਹੈ, ਜਿਸ
’ਤੇ ਸਮੁੱਚੀ 26 ਮਿਲੀਅਨ ਸਿੱਖ ਕੌਮ ਨੂੰ ਫ਼ਖਰ ਵੀ ਹੈ।
ਤਾਲਿਬਾਨਾਂ ਦੀ ਇਸ ਘਿਨਾਉਣੀ ਹਰਕਤ ਪਿੱਛੇ ਕੀ ਸਿਰਫ ਪੈਸੇ ਦਾ ਲਾਲਚ, ਜਾਂ ਇਸਲਾਮੀ ਕੱਟੜਵਾਦ ਹੀ ਹੈ ਜਾਂ ਕੁਝ ਹੋਰ ਵੀ ਹੋ
ਸਕਦਾ ਹੈ? ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਰਦਾਰ ਸਿਮਰਨਜੀਤ ਸਿੰਘ ਮਾਨ ਦੇ ਇਸ ਕਥਨ ਨਾਲ ਬਿਲਕੁਲ ਸਹਿਮਤ
ਹਾਂ ਕਿ ‘ਹਿੰਦੂ ਹਕੂਮਤ ਦੀਆਂ ਖੁਫੀਆ ਏਜੰਸੀਆਂ ਦੇ ਵੀ ਤਾਲਿਬਾਨ ਨਾਲ ਅੰਦਰੂਨੀ ਗੂੜ੍ਹੇ ਸਬੰਧ ਹਨ।
ਇਸ ਲਈ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸਿੱਖਾਂ ਦੇ ਸਿਰ ਕਲਮ ਕਰਨ ਦੀ ਅਤਿ-ਘਿਨੌਣੀ ਕਾਰਵਾਈ
ਪਿੱਛੇ ਜ਼ਾਲਮ ਹਿੰਦ ਹਕੂਮਤ ਦਾ ਹੱਥ ਹੋਵੇ।...’ ਜਿਸ ਦੇਸ਼ ਦੀ ਸਰਕਾਰੀ ਫੌਜ ਦੇ ਕਰਨਲ ਪੁਰੋਹਤ ਵਰਗੇ ਲੋਕ ਸਮਝੌਤਾ ਐਕਸਪ੍ਰੈੱਸ, ਮਾਲੇਗਾਓਂ,
ਅਜਮੇਰ ਸ਼ਰੀਫ, ਸੂਰਤ ਆਦਿ ਥਾਵਾਂ ’ਤੇ ਆਰ. ਡੀ. ਐਕਸ. ਵਾਲੇ ਬੰਬ ਧਮਾਕੇ ਕਰਵਾ ਸਕਦੇ ਹਨ ਅਤੇ ਫਿਰ ਉਸ ਦੇਸ਼ ਦੀਆਂ ਖੁਫੀਆ
ਏਜੰਸੀਆਂ, ਇਨ੍ਹਾਂ ਕੇਸਾਂ ਦੀ ਨਿਰਪੱਖ ਪੜਤਾਲਾਂ ਕਰਨ ਵਾਲੇ ਹੇਮੰਤ ਕਰਕਰੇ ਅਤੇ ਉਸ ਦੇ ਸਾਥੀ ਅਫਸਰਾਂ ਨੂੰ ਮੁੰਬਈ ਦਹਿਸ਼ਤਗਰਦੀ ਹਮਲੇ ਦੀ
ਆੜ ਵਿੱਚ ਮੌਤ ਦੇ ਘਾਟ ਉਤਾਰ ਸਕਦੀਆਂ ਹਨ, ਉਨ੍ਹਾਂ ਲਈ, ‘ਭਾੜੇ ਦੇ ਟੱਟੂ’ ਤਾਲਿਬਾਨਾਂ ਤੋਂ ਇਹ ਕਾਰਵਾਈ ਕਰਵਾਉਣੀ ਕਿੰਨੀ ਕੁ ਔਖੀ
ਹੈ? ਸਿੱਖ ਕੌਮ ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ, ਪ੍ਰਧਾਨ ਕ¦ਿਟਨ ਦੀ ਭਾਰਤ ਫੇਰੀ ਮੌਕੇ (20 ਮਾਰਚ,
2000) ਮਰਵਾਏ ਗਏ 35 ਸਿੱਖਾਂ ਦੀ ਸ਼ਹਾਦਤ ਵੀ ਯਾਦ ਹੈ, ਜਿਨ੍ਹਾਂ ਨੂੰ ਉਦੋਂ ਦੇ ਗ੍ਰਹਿ ਮੰਤਰੀ ਅਡਵਾਨੀ ਦੀਆਂ ਏਜੰਸੀਆਂ ਨੇ ਮੌਤ ਦੇ ਘਾਟ
ਉਤਾਰਿਆ ਸੀ ਪਰ ਇਸ ਨੂੰ ‘ਕਸ਼ਮੀਰੀ ਖਾੜਕੂਆਂ’ ਦੇ ਖਾਤੇ ਵਿੱਚ ਪਾ ਦਿੱਤਾ ਗਿਆ ਸੀ। ਭਾਈ ਜਸਪਾਲ ਸਿੰਘ ਦੀ ਸ਼ਹਾਦਤ ਲਈ ‘ਭਾਰਤੀ
ਤਾਲਿਬਾਨ’ ਜ਼ਿੰਮੇਵਾਰ ਹਨ ਜਾਂ ‘ਪਾਕਿਸਤਾਨੀ ਤਾਲਿਬਾਨ’ ਪਰ ਇੱਕ ਗੱਲ ਸਪੱਸ਼ਟ ਹੈ ਕਿ ਸਿੱਖ ਕੌਮ ਦਾ ਬੇਘਰੀ ਹੋਣਾ ਹੀ, ਇਸ ਦਾ ਮੂਲ
ਕਾਰਨ ਹੈ।
ਸਿੱਖ ਕੌਮ ਦੀ ਬੇਵੱਸੀ ਫਰਾਂਸ ਵਿੱਚ ਦਸਤਾਰ ਮੁੱਦੇ ’ਤੇ ਹੋਵੇ ਜਾਂ ਅਸਟ੍ਰੇਲੀਆ ਵਿਚਲੇ ਨਸਲਵਾਦੀ ਹਮਲਿਆਂ ਸਾਹਮਣੇ ਜਾਂ ਇਲਾਕਾ ਗੈਰ
ਦੇ ਤਾਲਿਬਾਨਾਂ ਸਾਹਮਣੇ, ਇਸ ਸਭ ਦੀ ‘ਜੜ੍ਹ’ ਸਾਡਾ ਕੋਈ ਦੇਸ਼ ਨਾ ਹੋਣਾ ਹੀ ਹੈ। ਅਸੀਂ ਕਿਸੇ ਵੀ ਦੁਖਾਂਤਕ ਘਟਨਾ ਤੋਂ ਬਾਅਦ, ਸਖਤ ਜਿਹੀ
ਬਿਆਨਬਾਜ਼ੀ ਕਰਕੇ, ਫੇਰ ਝੱਗ ਵਾਂਗ ਬਹਿ ਜਾਂਦੇ ਹਾਂ ਅਤੇ ‘ਅਸਲ ਹੱਲ’ ਵੱਲ ਮੂੰਹ ਕਰਨ ਤੋਂ ਕੰਨ ਭੰਨਦੇ ਹਾਂ। ਇਸ ਤਰ੍ਹਾਂ ਅਸੀਂ ਕਿੰਨਾ ਕੁ ਸਮਾਂ
‘ਬਿਗਾਨੀ ਆਸ’ ’ਤੇ ਜਿਉਂਦੇ ਰਹਾਂਗੇ? ਭਾਰਤ ਸਰਕਾਰ ਨੂੰ ਅਪੀਲਾਂ ਕਰਨ ਵਾਲੇ ਇਹ ਭੁੱਲਦੇ ਹਨ ਕਿ ਸਿੱਖ ਨਸਲਕੁਸ਼ੀ ਤਾਂ ਇਨ੍ਹਾਂ ਦਾ ਆਪਣਾ
ਏਜੰਡਾ ਹੈ। ਭਾਰਤ ਸਰਕਾਰ ਨੇ ਲੱਖਾਂ ਸਿੱਖਾਂ ਦਾ ਸ਼ਿਕਾਰ ਕੀਤਾ ਹੈ, ਉਹ ਸਾਡੇ ਖੈਰਖਾਹ ਕਦੋਂ ਤੋਂ ਬਣ ਗਏ?
ਪਾਕਿਸਤਾਨ ਸਰਕਾਰ ਦੀ ਇਹ ਇਖਲਾਕੀ ਅਤੇ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤਾਲਿਬਾਨਾਂ ਦੀ ਕੈਦ ਵਿੱਚ ਫਸੇ, ਸੁਰਜੀਤ
ਸਿੰਘ ਅਤੇ ਗੁਰਵਿੰਦਰ ਸਿੰਘ ਦੀ ਰਿਹਾਈ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰੇ। ਮੀਡੀਆ ਰਿਪੋਰਟਾਂ ਅਨੁਸਾਰ ਸਵਾਤ ਵਾਦੀ ਤੋਂ ਇੱਕ ਹੋਰ
ਸਿੱਖ ਰੌਬਿਨ ਸਿੰਘ (ਟ੍ਰਿਬਿਊਨ ਨੇ ਇਸ ਨੂੰ ਹਿੰਦੂ ਦੱਸਿਆ ਹੈ) ਵੀ ਪਿਛਲੇ ਕੁਝ ਦਿਨਾਂ ਤੋਂ ਅਗਵਾ ਕੀਤਾ ਹੋਇਆ ਹੈ, ਉਸ ਨੂੰ ਰਿਹਾਅ
ਕਰਵਾਉਣ ਲਈ ਵੀ ਪਾਕਿਸਤਾਨ ਸਰਕਾਰ ਨੂੰ ਸਰਗਰਮੀ ਵਿਖਾਉਣ ਦੀ ਲੋੜ ਹੈ। ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਇਲਾਕਾ ਗੈਰ ਵਿੱਚ,
ਹਾਲਾਤ ਆਮ ਵਾਂਗ ਨਹੀਂ ਹੁੰਦੇ, ਉਥੋਂ ਦੇ 10 ਹਜ਼ਾਰ ਸਿੱਖਾਂ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ (ਨਨਕਾਣਾ ਸਾਹਿਬ ਦੇ ਨੇੜੇ) ਵਿੱਚ ਅਬਾਦ ਕੀਤਾ
ਜਾਵੇ ਅਤੇ ਉਨ੍ਹਾਂ ਨੂੰ ਯੂ. ਐਨ. ਦੇ ਚਾਰਟਰ ਤਹਿਤ, ਆਈ. ਡੀ. ਪੀ. (ਇਨਟਰਨਲੀ ਡਿਸਪਲੇਸਡ ਪਰਸਨਜ਼) ਦਾ ਸਟੇਟਸ ਦਿੱਤਾ ਜਾਵੇ। ਅਸੀਂ
ਏਜੰਸੀ ਏਰੀਏ ਦੇ ਸਿੱਖਾਂ ਨਾਲ ਇਸ ਬਿਪਤਾ ਦੀ ਘੜੀ ਪੂਰੀ ਤਨਦੇਹੀ ਨਾਲ ਖੜ੍ਹੇ ਹਾਂ। ਸ਼ਹੀਦ ਭਾਈ ਜਸਪਾਲ ਸਿੰਘ ਦੀ ਦ੍ਰਿੜਤਾ, ਸਾਡੀ
ਅਜੋਕੀ ਨਸਲ ਲਈ ਇੱਕ ਵੱਡਾ ਪ੍ਰੇਰਨਾ-ਸਰੋਤ ਹੈ। ਦਸਮੇਸ਼ ਪਿਤਾ ਬਹੁੜੀ ਕਰਨ ਤਾਂਕਿ ਸਿੱਖ ਕੌਮ ਬੇਘਰੀ ਹੋਣ ਕਰਕੇ, ਬਾਰ-ਬਾਰ, ਥਾਓਂ-
ਥਾਈਂ ਬੇਪੱਤ ਨਾ ਹੋਏ -
‘ਮੁਰੀਦਾਂ ਦੀਆਂ ਅੱਖੀਆਂ
ਵਹਾਉਂਦੀਆਂ ਬੇ-ਮੁਹਾਰੇ ਅੱਥਰੂ
ਚੁੱਪ ਵਿੱਚ ਚੁੱਪ ਦਾ ਜ਼ੋਰ ਦੀ ਧੁੰਮਦਾ।
ਸ਼ਹਾਦਤਾਂ ਦੇ ਸੁਪਨਿਆਂ, ਦੇਸ਼ ਅਬਾਦ ਕੀਤਾ
ਔਹ ਆ ਰਿਹਾ ਜਿੰਦ ਦੇ ਕੋਲ ਦਾ ਆਸਰਾ
ਆ ਰਿਹਾ ਘਾਇਲ ਮੁਰੀਦਾਂ ਨੂੰ ਚੁੰਮਣ।’
-(ਝਨਾਂ ਦੀ ਰਾਤ ’ਚੋਂ’)
ਫ਼ਕੀਰ ਤਰਬੀਅਤ, ਦਰਵੇਸ਼-ਕਵੀ, ਸਿੱਖ ਚਿੰਤਕ, ਮਰਹੂਮ
ਸ. ਹਰਿੰਦਰ ਸਿੰਘ ਮਹਿਬੂਬ ਨੂੰ ਯਾਦ ਕਰਦਿਆਂ-
‘ਸੱਜਣ ਮੇਰੇ ਰੰਗਲੇ, ਜਾਇ ਸੁੱਤੇ ਜੀਰਾਨ’
14 ਫਰਵਰੀ ਨੂੰ ਭਾਰਤੀ ਕਬਜ਼ੇ ਹੇਠਲੇ ਪੰਜਾਬ ਤੋਂ ਆਈ ਇਸ ਮਨਹੂਸ ਖਬਰ ਕਿ ‘ਸਰਦਾਰ ਮਹਿਬੂਬ’ ਇਸ ਫਾਨੀ ਸੰਸਾਰ ਨੂੰ ਅਲਵਿਦਾ
ਕਹਿ ਗਏ’, ਨੇ ਸਮੁੱਚੇ ਪੰਥ ਦਰਦੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸ਼ੋਕ-ਸੰਸਾਰ ਵਿੱਚ ਡੋਬ ਦਿੱਤਾ। ਕੁਝ ਸਮੇਂ ਪਹਿਲਾਂ, ਸਰਦਾਰ ਸਾਹਿਬ ਦੇ ਗੰਭੀਰ
ਰੂਪ ਵਿੱਚ ਬਿਮਾਰ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਫੇਰ ਉਨ੍ਹਾਂ ਦੇ ਪਿੰਡ ਚਲੇ ਜਾਣ ਦੀ ਖਬਰ ਤੋਂ ਜਾਪਦਾ ਸੀ ਕਿ ਸ਼ਾਇਦ ਉਹ ਤੰਦਰੁਸਤ
ਹੋ ਗਏ ਹੋਣ। ਉਨ੍ਹਾਂ ਨੇ, ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ, ਬੜੀ ਬਹਾਦਰੀ ਨਾਲ ਲੜਾਈ ਲੜੀ ਪਰ ਅਖੀਰ ਉਹ ਆਪਣੀ ਪ੍ਰੀਤ ਪੁਗਾ ਕੇ
(ਸੇਵਕ ਦੀ ਓੜਕ ਨਿਬਹੀ ਪ੍ਰੀਤ) ਆਪਣੇ ਮਾਹੀ-ਪ੍ਰੀਤਮ ਦੇ ਦੇਸ਼ ਉਡਾਰੀਆਂ ਮਾਰ ਗਏ।
‘ਮਹਿਬੂਬ’ ਜੀ ਨੇ, ਆਪਣੇ ਜਾਣ ਦਾ ਦਿਨ (14 ਫਰਵਰੀ) ਵੀ, ਅੰਤਰੀਵ ਮੁਹੱਬਤ ਦੇ ਦਿਨ - ਵੈਲਨਟਾਈਨ ਡੇਅ ਨੂੰ ਚੁਣ ਕੇ, ਆਪਣੇ
ਪਿਆਰੇ ਦੇ ਪਿਆਰ ਵਿੱਚ ਗ਼ੜੂੰਦ ਹੋਣ ਦਾ ‘ਇਲਾਹੀ ਸੰਕੇਤ’ ਛੱਡਿਆ। ਈਸਾਈ ਪ੍ਰੰਪਰਾ ਵਿੱਚ ‘ਸੰਤ’ ਦੀ ਪਦਵੀ ਨੂੰ ਪ੍ਰਾਪਤ ਸੰਤ ਵੈਲਨਟਾਈਨ,
ਜਿਸ ਦੇ ਸ਼ਹੀਦੀ ਦਿਨ ਦੀ ਯਾਦ ਵਿੱਚ ਪੋਪ ਜੈਲੇਸੀਅਸ ਨੇ ਸੰਨ 496 ਈ. ਵਿੱਚ 14 ਫਰਵਰੀ ਦਾ ਦਿਨ, ‘ਸੰਤ ਵੈਲਨਟਾਈਨ ਡੇਅ’ ਵਜੋਂ
ਐਲਾਨਿਆ ਸੀ - ਮਨੁੱਖਤਾ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸਨ। ਉਸ ਨੇ ਬਹੁਤ ਪਰਉਪਕਾਰ ਦੇ ਕੰਮ ਕੀਤੇ। ਆਪਣੇ ਈਸਾਈ ਵਿਸ਼ਵਾਸ਼ਾਂ
ਕਰਕੇ, ਉਸ ਨੂੰ ਬਾਦਸ਼ਾਹ ਕਲਾਡੀਅਸ ਤੀਸਰੇ ਨੇ ਜੇਲ੍ਹ ਵਿੱਚ ਡੱਕ ਦਿੱਤਾ ਅਤੇ ਧਰਮ ਪਰਿਵਰਤਨ ਲਈ ਕਿਹਾ, ਪਰ ਉਹ ਆਪਣੇ ਅਕੀਦੇ ’ਤੇ
ਅਡਿੱਗ ਰਿਹਾ। ਜੇਲ੍ਹ ਵਿੱਚ ਇੱਕ ਪਾਸੇ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ ਪਰ ਦੂਸਰੇ ਪਾਸੇ ਉਸ ਤੋਂ ਵਰੋਸਾਏ ਹੋਏ ਲੋਕ, ਜੇਲ੍ਹ ਦੇ ਬਾਹਰ ਚੋਰੀ -
ਛਿਪੇ ਫੁੱਲਾਂ ਦੇ ਗੁਲਦਸਤੇ ਰੱਖ ਜਾਂਦੇ ਸਨ। ਇਹ ਦਿਨ ਹੁਣ ‘ਪ੍ਰੇਮ ਪਛਾਣ’ ਦਾ ਦਿਨ ਬਣ ਚੁੱਕਾ ਹੈ। ਠੀਕ ਇਸੇ ਤਰ੍ਹਾਂ ਸਰਦਾਰ ਮਹਿਬੂਬ ਇੱਕ
‘ਬਾਗੀ ਸਿੱਖ ਚਿੰਤਕ’ ਵਾਂਗ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ, ਪੁਲੀਸ ਥਾਣਿਆਂ ਦੇ ਚੱਕਰ ਵੀ ਕੱਟਦੇ ਰਹੇ, ਆਰਥਿਕ ਤੰਗ ਦਸਤੀ
ਨਾਲ ਵੀ ਘੁਲਦੇ ਰਹੇ ਪਰ ਉਹ ਸਾਬਤ ਕਦਮਾਂ ਨਾਲ, ਇਲਾਹੀ ਨਦਰ ਦੇ ਵਰੋਸਾਏ ਹੋਏ, ਆਪਣੇ ਗੁਰੂ-ਪ੍ਰੀਤਮ ਦੇ ‘ਇਲਾਹੀ ਨਦਰ ਦੇ ਪੈਂਡੇ’
ਵਿੱਚ ਮਸਤ ਝੂਮਦੇ ਰਹੇ।
ਉਨ੍ਹਾਂ ਆਪਣਾ ਸਾਹਿਤਕ ਸਫਰ ਸਾਹਿਤ ਦੀ ਖਾਤਰ ਨਹੀਂ ਤਹਿ ਕੀਤਾ ਬਲਕਿ ਇਸ ਨੂੰ ‘ਸਿੱਖੀ ਸਿਦਕ ਦਾ ਸਫਰ’ ਬਣਾਇਆ। ਚੇਤੰਨ
ਬੁੱਧੀ, ਰੌਸ਼ਨ ਦਿਮਾਗ ਤੇ ਬਾਗੀਆਨਾ ਤਰਬੀਅਤ ਨੇ, ਪਹਿਲਾਂ ਪਹਿਲ ਉਨ੍ਹਾਂ ਨੂੰ ‘ਖੱਬੇ ਪੱਖੀ ਚਿੰਤਨ’ ਵਲ ਵੀ ਆਕਰਸ਼ਿਤ ਕੀਤਾ। ਉਨ੍ਹਾਂ ਨੇ
ਚੀਨੀ ਕ੍ਰਾਂਤੀਕਾਰੀ ਮਾਓ ਸੇ ਤੁੰਗ ਦੇ ‘ਲੌਂਗ ਮਾਰਚ’ ਨੂੰ ਆਪਣੀ ਸਿਰਜਣਾ ਵਿੱਚ ਵਿਸ਼ੇਸ਼ ਥਾਂ ਦਿੱਤੀ। ਉਨ੍ਹਾਂ ’ਤੇ ‘ਪਿਆਰ ਦੀ ਮਸਤੀ ਤੇ ਧਮਾਲ’
ਦਾ ਸੂਫੀਆਨਾ ਰੰਗ ਵੀ ਚੜ੍ਹਿਆ, ਜਿਸ ਦੀ ਨਿਸ਼ਾਨੀ ਹਰਾ ਰੰਗ, ਉਨ੍ਹਾਂ ਦਾ ਇੰਨਾ ਪਸੰਦੀਦਾ ਰੰਗ ਬਣਿਆ ਕਿ ਉਨ੍ਹਾਂ ਨੇ ਹਮੇਸ਼ਾ ਹਰੇ ਰੰਗ ਦੀ
ਦਸਤਾਰ ਹੀ ਸਜਾਈ। ਪਰ ਅਖੀਰ ਉਨ੍ਹਾਂ ਦੀ ਸੁਰਤ ਗੁਰੂ ਚਰਨਾਂ ਵਿੱਚ ਆ ਕੇ ਸੁਰਖਰੂ ਹੋਈ। ਇਸ ਪਿਆਰ ਸੁਰਤ ਦੇ ਆਨੰਦ ਰਸ ਨੂੰ ਉੱਜਲਬ
ੁੱਧ ਦੇ ਗਿਆਨ ਵਿੱਚ ਡੋਬ ਕੇ, ਫਿਰ ਗੁਰੂ ਪਿਆਰ ਦੀਆਂ ਉਨ੍ਹਾਂ ਉਹ ਧਮਾਲਾਂ ਪਾਈਆਂ, ਜਿਹੜੀਆਂ ਇਸ ਤੋਂ ਪਹਿਲਾਂ ਸਿਰਫ 20ਵੀਂ ਸਦੀ ਦੇ
ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਨੂੰ ਹੀ ਨਸੀਬ ਹੋਈਆਂ ਸਨ।
ਗੁਰੂ -ਪ੍ਰੀਤ ਨੇ ਉਨ੍ਹਾਂ ਦੇ ਅੰਦਰ ਪਿਆਰ ਦਾ ਹੜ੍ਹ ਲੈ ਆਂਦਾ। ਭਾਵੇਂ ਕਹਿਣ ਨੂੰ ਤਾਂ ਉਹ ਗੜ੍ਹਦੀਵਾਲਾ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਜਾਂ
ਪ੍ਰਿੰਸੀਪਲ ਦੀ ਸੇਵਾ ਕਰ ਰਹੇ ਸਨ ਪਰ ਉਹ ਤਾਂ ਪ੍ਰੇਮ-ਦੀਵਾਨੇ ਭਉਰਿਆਂ ਵਾਂਗ ‘ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ’ ਵਾਲੀ
ਹਾਲਤ ਵਿੱਚ ਵਿਚਰਦੇ ਸਨ। ਉਨ੍ਹਾਂ ਦੀ ਚੇਤੰਨ-ਸੋਝੀ ’ਚੋਂ ‘ਸਹਿਜੇ ਰਚਿਓ ਖਾਲਸਾ’ ਦਾ ਆਵੇਸ਼ ਵੀ ਪ੍ਰਗਟ ਹੋਇਆ ਅਤੇ ‘ਝਨਾਂ ਦੀ ਰਾਤ’ ਦੀ
ਬਾਤ ਨੇ ਵੀ ਜੱਗ-ਰੌਸ਼ਨਾਹਟ ਕੀਤੀ। ਨਨਕਾਣੇ ਦੀ ਮਿੱਟੀ ਦੇ ਜ਼ਰੇ-ਜ਼ਰੇ ’ਚੋਂ, ਬਾਬਾ ਨਾਨਕ ਦੀ ਸੁਗੰਧੀ ਨੂੰ ਫਿਜ਼ਾ ਵਿੱਚ ਮਹਿਸੂਸ ਕਰਨ ਵਾਲੇ
‘ਮਹਿਬੂਬ’ ਨੇ ਆਪਣੇ ਮਹਿਬੂਬ ਨਾਨਕ ਦੀ ਯਾਦ ਵਿੱਚ - ‘ਇਲਾਹੀ ਨਦਰ ਦੇ ਪੈਂਡੇ’ ਦਾ ਮਹਾਂ-ਕਾਵਿ ਰਚਿਆ। ਫਿਰ ਨੀਲੇ ਦੇ ਸ਼ਾਹ ਅਸਵਾਰ ਦੀ
ਕਲਗੀ ਦੀਆਂ ਨੂਰੀ-ਰਿਸ਼ਮਾਂ ਦੇ ਚਾਨਣ ਵਿੱਚ, ਦਸਮੇਸ਼ ਪਿਤਾ ਦੀ ਇਲਾਹੀ-ਬਾਟ ਨੂੰ ਵੀ ਜੋਹਿਆ। ਬਾਕੀ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ
ਦਾ ‘ਇਲਾਹੀ ਰਾਗ’ ਅਲਾਪਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦਰਗਾਹੀ ਸੱਦਾ ਆ ਗਿਆ। ‘ਸੁਣ ਕੇ ਸੱਦ ਮਾਹੀ ਦਾ, ਮਹਿ ਘਾਹ-ਪਾਣੀ ਮੂਤੋ ਨੀ’
ਵਾਂਗ, ਇਸ ਮੌਲੇ ਸਾਈਂ ਨੇ ਆਪਣੀ ਕਲਮ-ਦਵਾਤ ਦਾ ਫਿਕਰ ਛੱਡ ਕੇ, ਨੀਲੇ ਦੇ ਅਸਵਾਰ ਦੀ ‘ਕੰਨੀ’ ਘੁੱਟ ਫੜੀ ਅਤੇ ਵੇਖਦਿਆਂ ਵੇਖਦਿਆਂ
ਅਸਮਾਨਾਂ ਵਿੱਚ ਅਲੋਪ ਹੋ ਗਿਆ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ -
‘ਸਿਖਰ ਦੁਪਹਿਰੇ ਤਪ ਤਪ ਜਾਂਦੇ,
ਡਾਢੀਆਂ ਵਾਲੇ ਫੇਰਾ ਨਾ ਪਾਂਦੇ।
ਇੱਕ ਜਨਮ ਵਿੱਚ ਫੇਰਾ ਪਾ ਕੇ,
ਲਖ ਜਨਮ ਵਿੱਚ ਕੌਲ ਨਿਭਾਂਦੇ।’
ਉਨ੍ਹਾਂ ਨੇ ‘ਝਨਾਂ ਦੀ ਰਾਤ’ ਵਿਚਲੀ ਆਪਣੀ ਸੱਤਵੀਂ ਕਾਵਿ-ਪੁਸਤਕ ‘ਸ਼ਹੀਦ ਦੀ ਅਰਦਾਸ’ ਨੂੰ ‘ਸਮਰਪਣ’ ਕਰਦਿਆਂ ਇਹ ਸ਼ਬਦ ਲਿਖੇ
ਸਨ - ‘ਜਿਹੜੇ ਕੌਮ ਦੀ ਲਹੂ-ਭਿੱਜੀ ਤਕਦੀਰ ਉੱਤੇ ਗਮਗੀਨ ਹੋਏ, ਜਿਹੜੇ ਸਿਦਕ ਦੇ ਬਾਜ਼ ਦੇ ਹਾਣੀ ਸਨ, ਜਿਨ੍ਹਾਂ ਦੇ ਮੱਥੇ ਉੱਤੇ ਬੇ-ਅਣਖੇ
ਲੋਕਾਂ ਲਈ ਕੋਈ ਸਦੀਵੀ ਉਲਾਂਭਾ ਲਿਖਿਆ ਸੀ, ਜਿਨ੍ਹਾਂ ਦੇ ਕਹਿਰ ਨੂੰ ਦੂਰ-ਦੁਰੇਡੀ ਕਿਆਮਤ ਨੇ ਦੇਖਿਆ, ਉਨ੍ਹਾਂ ਕੌਮ ਦੀ ਪੱਤ ਰੱਖਣ ਵਾਲੇ
ਦੋ ਸ਼ਹੀਦਾਂ ਦੇ ਨਾਂ’
ਸਿਰਦਾਰ ਮਹਿਬੂਬ ਰੁੱਖਾਂ ਦੀ ਜੀਰਾਂਦ ਵਾਲੀ ਦਰਵੇਸ਼ੀ ਪੁਗਾ ਕੇ ਪ੍ਰੀਤਮ ਦੀ ਗਲਵਕੜੀ ’ਚੋਂ ਵੀ ‘ਸ਼ਹੀਦਾਂ ਦੀ ਬਰਕਤ’ ਯਾਦ ਕਰਵਾ ਰਹੇ
ਨੇ -
‘ਗੁਮਨਾਮੀ ਦੇ ਭੌਜਲ ਅੰਦਰ
ਜਦੋਂ ਕੌਮ ਦੀਆਂ ਪੈੜਾਂ।
ਜਦੋਂ ਮਾਸੂਮਾਂ ਦੇ ਤਨ ਡੰਗੇ,
ਛੁਪੇ ਪੁਰਾਣੇ ਵੈਰਾਂ।
ਸਾਰ ਲਵੇ ਜੇ ਮਾਵਾਂ ਵਾਂਗੂ
ਕੌਮ ਸ਼ਹੀਦਾਂ ਸੰਦੀ।
ਫੇਰ ਨਾ ਕਦੇ ਉਲਾਂਭਾ ਦੇਵਣ,
ਸਮੇਂ ਵਾਂਗ ਹੋ ਗੈਰਾਂ।
-ਝਨਾਂ ਦੀ ਰਾਤ ’ਚੋਂ’
‘‘ਗਊ-ਮੂੰਹਾਂ ਬਾਦਲ’’
ਪਿਛਲੇ ਦਿਨਾਂ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੁਧਿਆਣੇ ਵਿੱਚ ਹੰਬੜਾਂ ਰੋਡ ’ਤੇ ਬਣੀ
ਗੋਬਿੰਦ ਧਾਮ ਗਊਸ਼ਾਲਾ ਵਿੱਚ ਤਸ਼ਰੀਫ ਲਿਆਏ, ਜਿਥੇ ਉਨ੍ਹਾਂ ਨੇ ਗਊ-ਪੂਜਨ ਕੀਤਾ। ਗਊ-ਭਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ
ਫੁਰਮਾਇਆ - ‘ਅੱਜ ਜਿੰਨੀ ਸ਼ਾਂਤੀ ਮੈਨੂੰ ਗਊਸ਼ਾਲਾ ਆ ਕੇ ਮਿਲੀ ਹੈ, ਉਨੀ ਕਦੀ ਕਿਸੇ ਹੋਰ ਧਰਮ ਅਸਥਾਨ ’ਤੇ ਨਹੀਂ ਮਿਲੀ।’ ਸ਼ਾਂਤੀ ਪ੍ਰਾਪਤ
ਬਾਦਲ, ਫਿਰ ਦਯਾ ਦੇ ਘਰ ਵਿੱਚ ਆਏ ਅਤੇ ਗਊ ਮਾਤਾ ਦੇ ਪ੍ਰੇਮ ਵਿੱਚ ਸਰਕਾਰੀ ਖਜ਼ਾਨਾ ਲੁਟਾਉਂਦਿਆਂ ਉਨ੍ਹਾਂ ਮੌਕੇ ’ਤੇ ਹੀ 10 ਲੱਖ ਰੁਪਏ ਦੇ
ਦਿੱਤੇ ਅਤੇ ਇੰਨੀ ਹੀ ਰਕਮ ਅਗਲੇ ਵਰ੍ਹੇ ਦੇਣ ਦਾ ਵੀ ਐਲਾਨ ਕੀਤਾ। ਅਵਾਰਾ ਗਊਆਂ ਦੀ ਦਸ਼ਾ ’ਤੇ ਤਰਸ ਦੇ ਹੰਝੂ ਕੇਰਦਿਆਂ ਬਾਦਲ ਸਾਹਿਬ
ਨੇ ਪੰਜਾਬ ਭਰ ਵਿੱਚ ਗਊਸ਼ਾਲਾਵਾਂ ਖੋਲ੍ਹਣ ਦੀ ਸਕੀਮ ਜਾਰੀ ਕੀਤੀ, ਜਿਸ ਅਨੁਸਾਰ ਹਰ ਪਿੰਡ ਵਿੱਚ 20-30 ਏਕੜ ਜ਼ਮੀਨ ‘ਗਊ-ਮਾਤਾ’ ਦੀ
ਮਲਕੀਅਤ ਰੱਖੀ ਜਾਵੇਗੀ ਤਾਂ ਕਿ ਉਥੇ ਗਊਆਂ ਸੁੱਖ-ਸ਼ਾਂਤੀ ਨਾਲ ਰਹਿ ਸਕਣ। ਯਾਹੂ ਗਰੁੱਪਸ ’ਤੇ ਇਸ ਸਬੰਧੀ ਹੋਈ ਚਰਚਾ ਵਿੱਚ, ਇਹ ਭੇਤ
ਵੀ ਸਾਹਮਣੇ ਆਇਆ ਕਿ ਬਾਦਲ ਨੂੰ ਪੋਤੇ ਦੀ ‘ਦਾਤ’ ਉਦੋਂ ਹੀ ਮਿਲੀ ਜਦੋਂ ਕਿਸੇ ਤਾਂਤਰਿਕ-ਪੰਡਤ ਦੇ ਕਹਿਣ ’ਤੇ ਸੁਖਬੀਰ ਬਾਦਲ ਨੇ ਕਿਸੇ
ਗਊਸ਼ਾਲਾ ਵਿੱਚ ਗੋਹਾ ਆਪਣੇ ਸਿਰ ’ਤੇ ਚੁੱਕ ਕੇ ਗਊ-ਮਾਤਾ ਨੂੰ ਰੀਝਾਇਆ ਸੀ। ਬਾਦਲ ਵਲੋਂ ਗਊਸ਼ਾਲਾਵਾਂ ਲਈ ਵਿਖਾਈ ਗਈ
ਦਰਿਆਦਿਲੀ, ਇਸ ਭੇਦ ਦੇ ਸੱਚੇ ਹੋਣ ਵੱਲ ਇਸ਼ਾਰਾ ਕਰਦੀ ਹੈ। ਆਰ. ਐਸ. ਐਸ. ਦੇ ‘ਹਿੰਦੂਤਵੀ ਮਾਲਕਾਂ’ ਨੂੰ ਪੰਜਾਬ ਵਿੱਚ ਕੋਈ ਬਹੁਤਾ
ਤਰੱਦਦ ਕਰਨ ਦੀ ਲੋੜ ਨਹੀਂ ਪੈ ਰਹੀ -ਬਾਦਲ ਸਾਹਿਬ ਹੀ ਉਸ ਦੇ ਸਭ ਤੋਂ ਵੱਡੇ ‘ਸ਼ਾਖਾ ਪ੍ਰਚਾਰਕ’ ਤੇ ‘ਵਿਚਾਰਧਾਰਕ ਆਗੂ’ ਸਾਬਤ ਹੋ ਰਹੇ
ਹਨ।
ਭਾਰਤ ਦੇ ਹਿੰਦੂ ਮਿਥਿਹਾਸ ਇਤਿਹਾਸ ਵਿੱਚ ਗਊ ਨਾਲ ਸਬੰਧਿਤ ਵਿਸ਼ਵਾਸ਼ -ਦਲੀਲਾਂ ਬਦਲਦੇ ਰਹੇ ਹਨ। ਵੈਦਿਕ ਕਾਲ ਵਿੱਚ, ਜਿਨ੍ਹਾਂ
ਅੱਡ-ਅੱਡ ‘ਯੱਗਾਂ’ ਦੀ ਚਰਚਾ ਹੈ, ਉਸ ਵਿੱਚ ਗੌ-ਮੇਘ ਯਗ, ਅਸ਼ਵ-ਮੇਘ ਯੱਗ ਆਦਿ ਸ਼ਾਮਲ ਹਨ। ਇਨ੍ਹਾਂ ਯੱਗਾਂ ਵਿੱਚ, ਇਨ੍ਹਾਂ ਪਸ਼ੂਆਂ ਦੀ
ਬਲੀ ਦਿੱਤੀ ਜਾਂਦੀ ਸੀ ਅਤੇ ਫਿਰ ਇਨ੍ਹਾਂ ਦੇ ਮਾਸ ਨੂੰ ਵਰਤਾਇਆ ਜਾਂਦਾ ਸੀ। 1960ਵਿਆਂ ਵਿੱਚ ਜਦੋਂ ਸ਼ੰਕਰਾਚਾਰੀਆ ਨੇ ਭਾਰਤ ਵਿੱਚ
ਗਊ-ਵਧ ਤੇ ਪਾਬੰਦੀ ਲਾਉਣ ਲਈ, ਮਰਨ ਵਰਤ ਸ਼ੁਰੂ ਕੀਤਾ ਤਾਂ ਭਾਰਤ ਭਰ ਵਿੱਚ ‘ਭਾਰਤੀਯ ਜਨਸੰਘ’ ਨੇ ਬੜਾ ਫਸਾਦੀ ਮਾਹੌਲ ਬਣਾ
ਦਿੱਤਾ ਸੀ। ਉਸ ਸਮੇਂ ਭਾਰਤੀ ਲੋਕ ਸਭਾ ਵਿੱਚ ਹੋਈ ਬਹਿਸ ਵਿੱਚ, ਕੇਂਦਰੀ ਮੰਤਰੀ ਜਗਜੀਵਨ ਰਾਮ ਨੇ, ਵੇਦਾਂ ਦੇ ਸ਼ਲੋਕਾਂ ਦੇ ਸਬੂਤ ਪੇਸ਼
ਕਰਦਿਆਂ ਪ੍ਰਮਾਣਿਤ ਕੀਤਾ ਸੀ ਕਿ ਵੈਦਿਕ ਕਾਲ ਵਿੱਚ ਆਰੀਅਨ ਹਿੰਦੂ ਗਊ ਮਾਸ ਦੀ ਵਰਤੋਂ ਕਰਦੇ ਸਨ। ਇਉਂ ਜਾਪਦਾ ਹੈ ਕਿ ਭਾਰਤ ਵਿੱਚ,
ਬੁੱਧ ਧਰਮ ਦੇ ਪਸਾਰ ਦੌਰਾਨ, ਬੁੱਧ ਦੀਆਂ ਸਿੱਖਿਆਵਾਂ ਦੀ ਬਦੌਲਤ ‘ਅਹਿੰਸਾ’ ਦਾ ਸਿਧਾਂਤ (ਜਿਸ ਵਿੱਚ ਪਸ਼ੂਆਂ ’ਤੇ ਵੀ ਦਇਆ ਕਰਨਾ ਸ਼ਾਮਲ
ਸੀ) ਪੱਸਰਿਆ। ਬ੍ਰਾਹਮਣਵਾਦੀਆਂ ਵਲੋਂ ਬੁੱਧ ਧਰਮ ਦਾ ਖਾਤਮਾ ਕਰਨ ਤੋਂ ਬਾਅਦ, ਪੁਨਰ-ਪ੍ਰਗਟ ਬ੍ਰਾਹਮਣਵਾਦ ਨੇ, ਜਿਥੇ ਮਾਸ-ਅਹਾਰ
ਵਿਵਰਜਤ ਕੀਤਾ, ਉਥੇ ਗਊ ਨੂੰ ‘ਪੂਜਕ’ ਰੁਤਬਾ ਵੀ ਦਿੱਤਾ। ਮੱਧ ਯੁੱਘ ਵਿੱਚ, ‘ਵੈਸ਼ਨਵ ਮੱਤ’ (ਜਿਸ ਨੇ ਅਵਤਾਰਵਾਦ ਨੂੰ ਮਾਨਤਾ ਦਿੱਤੀ
ਅਤੇ ਵੈਸ਼ਨੋ ਭੋਜਨ ਨੂੰ ਮੁੱਖ ਉਦੇਸ਼ਾਂ ਦਾ ਹਿੱਸਾ ਬਣਾਇਆ) ਦੇ ਪ੍ਰਚਾਰ-ਪ੍ਰਸਾਰ ਨੇ ਗਊ ਦੀ ਪਵਿੱਤਰਤਾ ਨੂੰ ਧਾਰਮਿਕ ਤੌਰ ’ਤੇ ਹੋਰ ਪੱਕਿਆਂ
ਕੀਤਾ।
ਮੁਸਲਮਾਨ ਹਮਲਾਵਰਾਂ (ਮੁਹੰਮਦ ਬਿਨ ਕਾਸਿਮ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ ਤੋਂ ਸ਼ੁਰੂ ਹੋ ਕੇ) ਨੇ ਲੁੱਟ ਮਾਰ ਤੋਂ ਇਲਾਵਾ, ਸਥਾਨਕ
ਲੋਕਾਂ ਦਾ ਧਰਮ ਪਰਿਵਰਤਨ ਵੀ ਆਰੰਭਿਆ। ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨੂੰ ਅੱਗੋਂ ਜਜ਼ਬਾਤੀ ਤਕਲੀਫ ਦੇਣ ਲਈ ਗਊ-ਵਧ ਸ਼ਰ੍ਹੇਆਮ
ਕੀਤਾ ਜਾਣ ਲੱਗਾ। ਇਸਲਾਮ ਵਿੱਚ ਗਊ ਮਾਸ ਦੀ ਖੁੱਲ੍ਹ ਸੀ - ਸੋ ਇਸ ਨੂੰ ‘ਹਲਾਲ’ ਦੇ ਨਾਂ ’ਤੇ ਜਾਇਜ਼ ਠਹਿਰਾਇਆ ਗਿਆ। ਗਊ-ਵਧ
ਜ਼ਬਰ ਅਤੇ ਗੁਲਾਮੀ ਦੀ ਨਿਸ਼ਾਨੀ ਬਣ ਗਿਆ। ਇਸ ਸਮੇਂ ਦੌਰਾਨ ਬੇਵੱਸੀ ਅਤੇ ਜ਼ੁਲਮ ਦਾ ਸ਼ਿਕਾਰ ਲੋਕਾਂ ਦੀ ਦਸ਼ਾ, ਇਸ ਵਾਕ ’ਚੋਂ ਜ਼ਾਹਰ ਹੁੰਦੀ
ਹੈ - ‘ਮਾਰਣ ਗਊ-ਗਰੀਬ ਨੂੰ, ਧਰਤੀ ਉਪਰ ਪਾਪ ਵਿਥਾਰਾ।’
ਭਾਰੀ ਕੁਰਬਾਨੀਆਂ ਤੋਂ ਬਾਅਦ ਸਥਾਪਤ ਹੋਏ ਸਿੱਖ ਰਾਜ ਦੌਰਾਨ, ਗਊ-ਵਧ ਤੇ ਮੁਕੰਮਲ ਪਾਬੰਦੀ ਸੀ। ਇਹ ਸੁਨੇਹਾ ਸਪੱਸ਼ਟ ਸੀ ਕਿ
ਰਾਜ-ਸ਼ਕਤੀ ਬਦਲ ਗਈ ਹੈ ਅਤੇ ਹੁਣ ਜ਼ੋਰ-ਧੱਕੇ ਦਾ ਰਾਜ ਨਹੀਂ ਹੈ। ਭਾਵੇਂ ਸਿੱਖ ਧਰਮ, ਹਿੰਦੂ ਭਾਈਚਾਰੇ ਵਾਂਗ ਗਊ ਨੂੰ ‘ਪਵਿੱਤਰ ਪੂਜਕ’
ਨਹੀਂ ਮੰਨਦਾ ਪਰ ਇਸ ਦੇ ਬਾਵਜੂਦ ਸਿੱਖ ਰਾਜ ਦੌਰਾਨ, ਹਿੰਦੂ ਧਰਮ ਦੇ ਅਨੁਆਈਆਂ ਵੱਲ, ਸਿੱਖ ਕੌਮ ਨੇ ਪੂਰੀ ਸੰਵੇਦਨਾ ਅਤੇ ਸਦਭਾਵਨਾ ਦਾ
ਇਜ਼ਹਾਰ ਕੀਤਾ।
ਅੰਗਰੇਜ਼ੀ ਰਾਜ ਆਉਣ ’ਤੇ ਪੰਜਾਬ ਵਿੱਚ ਮੁੜ ਥਾਂ-ਥਾਂ ’ਤੇ ਬੁੱਚੜਖਾਨੇ ਖੋਲ੍ਹੇ ਗਏ ਅਤੇ ਗਊ-ਵਧ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ।
ਬਾਬਾ ਰਾਮ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਸ਼ੁਰੂ ਹੋਈ ਆਜ਼ਾਦੀ ਲਹਿਰ ਨੇ ਨਾਹਰਾ ਦਿੱਤਾ - ‘ਰਹਿਣ ਨਾ ਦੇਵੋ ਹਿੰਦ ’ਚ ਰਾਜ ਫਿਰੰਗੀ ਦਾ’
ਪਰ ਥੋੜ੍ਹੇ ਸਮੇਂ ਬਾਅਦ ਹੀ, ਆਪਣੇ ਆਸ਼ੇ ਤੋਂ ਪਾਸੇ ਜਾ ਕੇ ਇਸ ਲਹਿਰ ਵਿੱਚ ਸ਼ਾਮਲ ਕੂਕਿਆਂ ਨੇ ‘ਬੁੱਚੜਖਾਨਿਆਂ’ ਤੇ ਹਮਲੇ ਕਰਕੇ, ਮੁਸਲਮਾਨ
ਬੁੱਚੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਤੁਰੀ ਇਹ ਲਹਿਰ - ‘ਗਊ ਰੱਖਿਅਕ’ ਬਣ ਕੇ ਹੀ ਖਤਮ ਹੋ ਗਈ। ਭਾਵੇਂ
ਕੂਕਿਆਂ ਦੀ ਬਹਾਦਰੀ ਬੇਮਿਸਾਲ ਸੀ ਅਤੇ ਉਹ ਤੋਪਾਂ ਸਾਹਮਣੇ ਛਾਤੀਆਂ ਤਾਣ ਕੇ ਖਲੋਤੇ ਪਰ ‘ਮੁਕੰਮਲ ਅਜ਼ਾਦੀ’ ਦੇ ਆਸ਼ੇ ਤੋਂ ਥਿੜਕ ਗਏ।
ਜਦੋਂ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਉਹ ਸ਼ਾਇਦ ਐਨੀ ਵਾਰੀ ਹਰਿਮੰਦਰ ਸਾਹਿਬ ਨਹੀਂ ਗਏ, ਜਿੰਨੀ ਵਾਰੀ ਉਹ
ਕੂਕਿਆਂ ਦੇ ਹੈਡਕਵਾਰਟਰ ‘ਭੈਣੀ ਸਾਹਿਬ’, ‘ਸਤਿਗੁਰੂ’ ਜਗਜੀਤ ਸਿੰਘ ਦੇ ਚਰਨਾਂ ਵਿੱਚ ਬੈਠੇ ਦੇਖੇ ਗਏ ਹਨ। ਕੂਕਿਆਂ ਨੂੰ ਬਾਦਲ ਨੇ ਮੂੰਹ
ਮੰਗੀਆਂ ਮੁਰਾਦਾਂ ਦਿੱਤੀਆਂ ਹਨ। ਆਪਣੀ ਪਿਛਲੀ ਸਰਕਾਰ ਵੇਲੇ ਵੀ ਬਾਦਲ ਨੇ, ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ‘ਸਤਿਗੁਰੂ
ਰਾਮ ਸਿੰਘ ਚੇਅਰ’ ਸਥਾਪਤ ਕਰਵਾਈ ਸੀ। ਕੂਕਿਆਂ ਦੇ ਸਮਾਗਮ ਹੁਣ ‘ਸਰਕਾਰੀ ਪੱਧਰ’ ’ਤੇ ਹੁੰਦੇ ਹਨ। ਯਾਦ ਰਹੇ ਕੂਕੇ ਨਾ ਸਿਰਫ ਗਊ ਨੂੰ
ਮਾਤਾ ਸਮਾਨ ਪੂਜਦੇ ਹਨ, ਉਥੇ ਹਿੰਦੂਆਂ ਵਾਂਗ ਲਾਵਾਂ ਵੀ ਅੱਗ ਦੇ ਦੁਆਲੇ’ (ਵੇਦੀ ਦੀਆਂ) ਹੀ ਲੈਂਦੇ ਹਨ। ਗੁਰਦੁਆਰਾ ਸੁਧਾਰ ਲਹਿਰ ਤੋਂ ਲੈ
ਕੇ ਹੁਣ ਤੱਕ, (ਦੇਹਧਾਰੀ ਗੁਰੂਡੰਮ ਵਿੱਚ ਯਕੀਨ ਰੱਖਣ ਵਾਲੇ ਕੂਕੇ) ਕੂਕਾ ਲਹਿਰ ਪੰਥਕ ਮੁੱਖ ਧਾਰਾ ਤੋਂ ਅੱਡਰੀ ਸੁਰ ਹੀ ਅਲਾਪਦੀ ਰਹੀ ਹੈ ਅਤੇ
ਪੰਥ ਦੇ ਖਿਲਾਫ ਅਤੇ ਹਿੰਦੂਤਵੀਆਂ ਦੇ ਹੱਕ ਵਿੱਚ ਭੁਗਤੀ ਹੈ। ਸਾਨੂੰ ਲੱਗਦਾ ਹੈ ਕਿ ਬਾਦਲ ਨੂੰ, ਹਿੰਦੂਤਵੀਆਂ ਨੇ ਕੂਕਿਆਂ ਰਾਹੀਂ ਵੀ ਘੇਰਿਆ
ਹੈ। ਬਾਦਲ ਦਾ ਅਚਾਨਕ ਜਾਗਿਆ ‘ਗਊਸ਼ਾਲਾ ਪ੍ਰੇਮ’ ਕੂਕਿਆਂ ਦੀ ਸੰਗਤ ਦਾ ਫਲ ਵੀ ਹੋ ਸਕਦਾ ਹੈ।
ਇਸੇ ਹਫ਼ਤੇ ਦੀ ਹੀ ਖਬਰ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਦੋਹਲਾ (ਹਿਮਾਚਲ ਪ੍ਰਦੇਸ਼) ਦੇ ਇਤਿਹਾਸਕ ਗੁਰਦੁਆਰੇ ਦੇ
ਵਿਹੜੇ ਵਿੱਚ, ਇੱਕ ਬ੍ਰਾਹਮਣ ਜੋੜੀ ਦਾ ਵਿਆਹ, ਹਿੰਦੂ ਰੀਤੀ-ਰਿਵਾਜਾਂ (ਵੇਦੀ ਗੱਡ ਕੇ, ਅੱਗ ਬਾਲ ਕੇ) ਅਨੁਸਾਰ ਕੀਤਾ ਗਿਆ। ਇਤਰਾਜ਼
ਕਰਨ ’ਤੇ ਮੁੱਖ ਸੇਵਾਦਾਰ ਨੇ ਕਿਹਾ - ‘ਅਖੇ, ਗੁਰੂ ਨਾਨਕ ਸਾਹਿਬ ਦਾ ਵਿਆਹ ਵੀ ਤਾਂ ਵੇਦੀ ਨਾਲ ਹੀ ਹੋਇਆ ਸੀ, ਕੀ ਫਰਕ ਪੈਂਦਾ ਹੈ...।’
ਇਹ ਰੁਝਾਨ ਕਿੱਧਰ ਨੂੰ ਇਸ਼ਾਰਾ ਕਰ ਰਿਹਾ ਹੈ ਅਤੇ ਇਸ ਸਭ ਦਾ ਮੋਢੀ ਕੌਣ ਹੈ?
ਅਸੀਂ ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਦੇ ਵਿਸ਼ਵਾਸ਼ਾਂ ਬਾਰੇ ਕਿੰਤੂ-ਪ੍ਰੰਤੂ ਕਰਨ
ਦਾ ਸਾਨੂੰ ਕੋਈ ਹੱਕ ਨਹੀਂ ਹੈ। ਪਰ ਆਪਣੇ ਵਿਲੱਖਣ ਪੰਥ ਦੀ ਲੀਡਰਸ਼ਿਪ ਦੇ ‘ਮਿਲਗੋਭਾ’ ਰੋਲ ਨੂੰ ਬੇ-ਨਕਾਬ ਕਰਨਾ ਵੀ ਸਾਡੇ ਫਰਜਾਂ ਵਿੱਚ
ਸ਼ਾਮਲ ਹੈ। ਜਿਸ ਪੰਜਾਬ ਦੀ ਸਰਕਾਰ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇ ਸਕਣ ਅਤੇ ਕਿਸਾਨਾਂ ਦੀਆਂ ਸਬਸਿਡੀਆਂ ਵਾਪਸ ਲੈਣ ਦੀ ਨਿੱਘਰੀ
ਸਥਿਤੀ ਵਿੱਚ ਹੋਵੇ, ਉਸ ਦੇ ਮੁੱਖ ਮੰਤਰੀ ਲਈ ‘ਗਊਸ਼ਾਲਾਵਾਂ’ ਅਚਾਨਕ ਇੰਨੀਆ ਅਹਿਮ ਕਿਵੇਂ ਬਣ ਗਈਆਂ? ਕੀ ਇਹ ਇਸ ਲਈ ਅਹਿਮ
ਹਨ ਕਿਉਂਕਿ ਇਹ ਆਰ. ਐਸ. ਐਸ. ਦੇ ਏਜੰਡੇ ਦੀ ਪ੍ਰਮੋਸ਼ਨ ਹੈ? ਬਾਦਲ ਦਾ ‘ਪਸ਼ੂ ਪ੍ਰੇਮ’ ਉਦੋਂ ਕਿੰਨਾ ਕੁ ਜਾਇਜ਼ ਰਹਿ ਜਾਂਦਾ ਹੈ ਜਦੋਂਕਿ ਉਸਦੀ
ਪੁਲੀਸ ਫੋਰਸ, ਆਪਣੇ ਛਾਪਿਆਂ ਦੌਰਾਨ ਔਰਤਾਂ ਨੂੰ ਬੇਪੱਤ ਕਰਦੀ ਹੈ? ਇਸ ਪੁਲੀਸ ਫੋਰਸ ਨੂੰ, ‘ਇਜ਼ਰਾਈਲੀ ਮੌਸਾਦ ਏਜੰਸੀ’ ਤੋਂ ਟਰੇਨਿੰਗ
ਦਿਵਾਉਣ ਲਈ ਕੇਂਦਰ ਤੋਂ ਪੈਸੇ ਮੰਗੇ ਜਾ ਰਹੇ ਹਨ? ਇੱਕ ਸਿੱਖ ਅਧਿਆਪਕਾ ਕਿਰਨਜੀਤ ਕੌਰ ਇਸ ਲਈ ਜਨਤਕ ਤੌਰ ’ਤੇ ਅੱਗ ਲਾ ਕੇ,
ਆਤਮਦਾਹ ਕਰ ਲੈਂਦੀ ਹੈ, ਕਿਉਂਕਿ ਸਰਕਾਰ ਉਨ੍ਹਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਸੀ। ਬਾਦਲ ਸਰਕਾਰ ਕੋਲ ਹਿੰਦੂਤਵੀ ਏਜੰਡੇ ਲਈ ਤਾਂ ਪੈਸੇ
ਹਨ ਪਰ ਆਪਣੇ ਬੇਰੁਜ਼ਗਾਰ ਨੌਜਵਾਨਾਂ- ਮੁਟਿਆਰਾਂ ਲਈ ਕੁਝ ਨਹੀਂ ਹੈ? ਪੰਜਾਬ ਦਾ ਹਰ ਪਿੰਡ ਨਸ਼ਿਆਂ ਦੀ ਲਪੇਟ ਵਿੱਚ ਹੈ, ਜਵਾਨੀ ਗਰਕ
ਰਹੀ ਹੈ। ਕੋਈ ਵੀ ਲੋਕ-ਹਿਤੈਸ਼ੀ ਸਰਕਾਰ ਅਜਿਹੇ ਹਾਲਾਤਾਂ ਦੌਰਾਨ ਪਿੰਡਾਂ ਵਿੱਚ ‘ਨਸ਼ਾ-ਰੋਕੂ ਕੇਂਦਰ’ ਤੇ ‘ਪੁਨਰ-ਨਿਵਾਸ ਕੇਂਦਰ’ ਸਥਾਪਤ
ਕਰਦੀ ਪਰ ਬਾਦਲ ਸਾਹਿਬ ਤਾਂ ਹਰ ਪਿੰਡ ਵਿੱਚ 25-30 ਏਕੜ ਗਊਸ਼ਾਲਾ ਲਈ ‘ਸ਼ਨਾਖਤ’ ਕਰਨ ਨੂੰ ਕਹਿ ਰਹੇ ਹਨ। ਕੀ ਇਨਸਾਨੀ ਜ਼ਿੰਦਗੀ,
ਪਸ਼ੂਆਂ ਤੋਂ ਨਖਿੱਧ ਹੈ? ਬਾਦਲ ਸਾਹਿਬ ਨੇ ਆਪਣੀ ਪਹਿਲੀ ਸਰਕਾਰ ਵੇਲੇ, ਪੰਜਾਬ ਵਿੱਚ ‘ਰਾਸ਼ਟਰੀ ਸਿੱਖ ਸੰਗਤ’ ਦੇ ਪੈਰ ਜਮਾਏ (ਪੈਸੇ ਅਤੇ
ਸਰਕਾਰੀ ਪੁਸ਼ਤ-ਪਨਾਹੀ ਨਾਲ) ਸਨ, ਹੁਣ ਇਉਂ ਜਾਪਦਾ ਹੈ, ਪੰਜਾਬ ਦੇ ਹਰ ਪਿੰਡ ਵਿੱਚ ਗਊਸ਼ਾਲਾ ਖੋਲ੍ਹ ਕੇ, ਹਿੰਦੂਤਵੀ ਏਜੰਡੇ ਦਾ ਰਹਿੰਦਾ
ਹਿੱਸਾ ਲਾਗੂ ਕੀਤਾ ਜਾ ਰਿਹਾ ਹੈ। ਨਾਨਕਸ਼ਾਹੀ ਕੈ¦ਡਰ ਦਾ ਵੀ ਬਾਦਲ ਨੇ ਆਪਣੇ ਜਮੂਰਿਆਂ ਰਾਹੀਂ ਭਗਵਾਂਕਰਨ ਕਰ ਹੀ ਦਿੱਤਾ ਹੈ। ਤਖਤਾਂ
ਦੇ ਜਥੇਦਾਰ ਵੀ ਹੁਣੇ ਜਿਹੇ ਨਾਨਕਮੱਤੇ ਵਿੱਚ ਹੋਏ ‘ਮਹਾਂ ਹਿੰਦੂ ਸੰਮੇਲਨ’ ਵਿੱਚ, ਬੜੇ ਫਖਰ ਨਾਲ ਸ਼ਾਮਲ ਹੋ ਕੇ ਆਏ ਹਨ। ਇਤਿਹਾਸਕ
ਗੁਰਦੁਆਰਿਆਂ ਵਿੱਚ, ਰਾਸ਼ਟਰੀ ਸਿੱਖ ਸੰਗਤ ਦੇ ਕੈਂਪ ਵੀ ਲੱਗ ਚੁੱਕੇ ਹਨ ਅਤੇ ਹੁਣ ਵੇਦੀ-ਵਿਆਹ ਵੀ ਹੋਣ ਲੱਗ ਪਏ ਹਨ। ਬਾਦਲਗਰਦੀ
ਦਾ ਦੌਰ, ਸਿੱਖ ਕੌਮ ਨੂੰ 1920 ਤੋਂ ਪਹਿਲਾਂ ਦੇ ‘ਹਿੰਦੂ ਸਨਾਤਨੀ ਦੌਰ’ ਵਿੱਚ ਵਾਪਸ ਧੱਕ ਰਿਹਾ ਹੈ ਜਦੋਂਕਿ ਇਨ੍ਹਾਂ ਸਨਾਤਨੀ ਸਿੱਖਾਂ ਨੇ ਜ਼ੋਰ-ਸ਼ੋਰ
ਨਾਲ ਪ੍ਰਚਾਰਨਾ ਸ਼ੁਰੂ ਕੀਤਾ ਸੀ - ‘ਹਮ ਹਿੰਦੂ ਹੈਂ।’ ਭਾਈ ਕਾਹਨ ਸਿੰਘ ਨਾਭਾ ਦੀ ਜਗਤ ਪ੍ਰਸਿੱਧ ਪੁਸਤਕ - ‘ਹਮ ਹਿੰਦੂ ਨਹੀਂ’ ਇਸ ਦਾ ਹੀ
ਜਵਾਬ ਸੀ। ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਭਾਰੀ ਕੁਰਬਾਨੀਆਂ ਤੋਂ ਬਾਅਦ, ਸਾਡਾ ‘ਆਜ਼ਾਦ, ਵਿਲੱਖਣ ਧਰਮ’ ਦਾ
ਸਫਰ, ਬੁ¦ਦੀਆਂ ਵੱਲ ਸ਼ੁਰੂ ਹੋਇਆ ਸੀ, ਪਰ ਹੁਣ ਲਗਭਗ 90 ਸਾਲ ਬਾਅਦ, ਬਾਦਲ ਐਂਡ ਕੰਪਨੀ, ਸਿੱਖ ਧਰਮ ਦਾ ਘਾਣ ਕਰਨ ਲਈ,
ਹਿੰਦੂਤਵੀਆਂ ਦੇ ਹੱਥਠੋਕੇ ਦਾ ਰੋਲ ਅਦਾ ਕਰ ਰਹੀ। ਬਾਦਲ ਦਾ ਹਰ ਕਦਮ, ਸਿੱਖੀ ਦੀ ਪਿੱਠ ’ਚ ਛੁਰਾ ਅਤੇ ਹਿੰਦੂਤਵ ਵੱਲ ਪੇਸ਼ਕਦਮੀਂ ਵਾਲਾ
ਹੈ। 26 ਮਿਲੀਅਨ ਸਿੱਖ ਕੌਮ, ਚੁੱਪਚਾਪ ਇਸ ਸਭ ਨੂੰ ਕਿੰਨੀ ਕੁ ਦੇਰ ਜਰਦੀ ਰਹੇਗੀ
‘ਹਿੰਦੂਤਵੀਆਂ ਦੇ ਇੱਕ ਰਾਸ਼ਟਰ-ਇੱਕ ਭਾਸ਼ਾਇ-
ਇੱਕ ਧਰਮ ਸਿਧਾਂਤ ਦਾ ਨਿਕਲ ਰਿਹਾ ਜਨਾਜ਼ਾ’
ਪਿਛਲੇ ਸਾਲ 9 ਨਵੰਬਰ 2009 ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਾਪਰੀ ਘਟਨਾ ਨੇ, ਹਿੰਦੂਤਵੀ
ਵਿਚਾਰਧਾਰਾ ਦੇ ਜਨਮ ਦਾਤਾ ਡਾਕਟਰ ਹੈਡਗਵੇਅਰ ਅਤੇ ਗੋਲਵਲਕਰ ਦੀਆਂ ਰੂਹਾਂ ਨੂੰ ਬੜੀ ਬੁਰੀ ਤਰ੍ਹਾਂ ਤੜਫਾਇਆ ਸੀ। ਮਹਾਰਾਸ਼ਟਰ ਦੀ
ਨਵੀਂ ਚੁਣੀ ਗਈ ਵਿਧਾਨ ਸਭਾ ਦਾ ਸਹੁੰ ਚੁੱਕ ਸਮਾਗਮ 9 ਨਵੰਬਰ ਨੂੰ ਮੁੰਬਈ ਵਿੱਚ ਹੋਇਆ ਸੀ। ਇਸ ਸਹੁੰ ਚੁੱਕ ਸਮਾਗਮ ਵਿੱਚ, ਸਮਾਜਵਾਦੀ
ਪਾਰਟੀ ਵਲੋਂ ਚੁਣੇ ਗਏ ਐਮ. ਐਲ. ਏ. ਆਬੂ ਆਜ਼ਮੀ ਨੇ ਅਖੌਤੀ ਰਾਸ਼ਟਰ-ਭਾਸ਼ਾ ਹਿੰਦੀ ਵਿੱਚ ਸਹੁੰ ਚੁੱਕੀ। ਹਿੰਦੂਤਵੀਆਂ ਲਈ ਤਾਂ ਇਹ ਬੜੇ
ਮਾਣ ਵਾਲੀ ਗੱਲ ਹੋਣੀ ਚਾਹੀਦੀ ਸੀ ਕਿ ਅਖੀਰ ਉਨ੍ਹਾਂ ਨੇ ਭਾਰਤ ਦੇ ਮੁਸਲਮਾਨਾਂ ਦਾ ‘ਭਗਵਾਂਕਰਣ’ ਕਰ ਦਿੱਤਾ ਹੈ ਅਤੇ ਉਹ ਹੁਣ ਉਰਦੂਇ
ੰਗਲਿਸ਼ ਨੂੰ ਛੱਡ ਕੇ ‘ਹਿੰਦੀ’ ਵਿੱਚ ਸਹੁੰ ਚੁੱਕਣ ’ਤੇ ਮਜ਼ਬੂਰ ਹੋ ਗਏ ਹਨ। ਪਰ ਹੋਇਆ ਐਨ ਇਸ ਦੇ ਉਲਟ।
ਮੁਸਲਮਾਨੀ ਰਾਜ ਤੋਂ ਨਿਜ਼ਾਤ ਦਿਵਾ ਕੇ, ‘ਹਿੰਦੂ ਧਰਮ’ ਦੀ ਪੁਨਰ ਜਾਗਰਤੀ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸ਼ਿਵਾ ਜੀ ਮਰਾਠਾ ਦੀ
ਵਿਚਾਰਧਾਰਾ ਅਧਾਰਿਤ ਰਾਜ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਇਸ ਗਰੁੱਪ ਨੇ ਆਪਣਾ ਨਾਂ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਰੱਖਿਆ ਹੋਇਆ
ਹੈ ਜਦੋਂਕਿ ਬਾਲ ਠਾਕਰੇ ਦੀ ਅਗਵਾਈ ਵਾਲੀ ਪਿੱਤਰੀ ਪਾਰਟੀ ਦਾ ਨਾਂ ਸ਼ਿਵ ਸੈਨਾ ਹੀ ਹੈ) ਦੇ 13 ਮੈਂਬਰਾਂ ਨੇ, ਉਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ
ਜੋਕਿ ਪਹਿਲਾਂ ਭਾਰਤ ਦੀ ਕਿਸੇ ਅਸੈਂਬਲੀ ਵਿੱਚ ਨਹੀਂ ਹੋਇਆ, ਭਾਵੇਂ ਕੁਰਸੀਆਂ-ਮੇਜ਼ ਤਾਂ ਅਕਸਰ ਚੱਲਦੇ ਰਹਿੰਦੇ ਹਨ। ਜਿਉਂ ਹੀ ਆਜ਼ਮੀ ਨੇ
ਸਹੁੰ ਚੁੱਕਣੀ ਸ਼ੁਰੂ ਕੀਤੀ, ਸ਼ਿਵ ਸੈਨਿਕ ਵਿਧਾਨਕਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਧੱਕੇ ਮਾਰ ਕੇ ਪਾਸੇ ਕਰ ਦਿੱਤਾ। ਇੱਕ ਵਿਧਾਨਕਾਰ ਨੇ,
ਮਾਈਕ ਨੂੰ ਪੋਡੀਅਮ ਤੋਂ ਉਖਾੜਕੇ ਦੂਰ ਸੁੱਟ ਦਿੱਤਾ। ਆਜ਼ਮੀ ਆਪਣੇ ਪੈਰਾਂ ਤੋਂ ਉਖੜ ਗਏ ਪਰ ਉਹ ਹਿੰਦੀ ਵਿੱਚ ਬੋਲਦੇ ਰਹੇ। ਇਸ ਕ੍ਰਿਆ ਤੋਂ
ਬਾਅਦ ਜਦੋਂ ਆਜ਼ਮੀ ਆਪਣੀ ਸੀਟ ’ਤੇ ਵਾਪਸ ਪਰਤਿਆ ਤਾਂ ਇੱਕ ਸ਼ਿਵਾ ਜੀ ਭਗਤ ਐਮ. ਐਲ. ਏ. ਨੇ ਉਸ ਨੂੰ ਖਿੱਚ ਕੇ ਚਪੇੜਾਂ ਮਾਰੀਆਂ,
ਅਤੇ ਛਾਤੀ ’ਤੇ ਘਸੁੰਨ ਜੜੇ। ਦੂਸਰੀਆਂ ਪਾਰਟੀਆਂ ਦੇ ਕੁਝ ਵਿਧਾਨਕਾਰਾਂ ਨੇ ਬੜੀ ਮੁਸ਼ਕਲ ਨਾਲ ਆਜ਼ਮੀ ਨੂੰ ‘ਸ਼ਿਵਾ ਜੀ ਭਗਤਾਂ’ ਦੇ ਚੁੰਗਲ
’ਚੋਂ ਛੁਡਾਇਆ। ਕੁਝ ਦੇਰ ਲਈ ਚੁੱਪ ਚਾਪ ਵਰਤ ਗਈ ਪਰ ਫਿਰ ਇੱਕ ਸ਼ਿਵਾ ਜੀ ਭਗਤ ਨੇ ਆਜ਼ਮੀ ਦੇ ਗਲ ਦੁਆਲੇ ‘ਗੱਦਾਰ’ ਦਾ ਬੈਨਰ ਬੰਨ੍ਹ
ਦਿੱਤਾ। ਵਿਧਾਨ ਸਭਾ ਸਪੀਕਰ ਨੇ, ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਚਾਰ ਵਿਧਾਨਕਾਰਾਂ ਨੂੰ ਚਾਰ-ਚਾਰ ਸਾਲ ਲਈ ਵਿਧਾਨ ਸਭਾ ਤੋਂ
ਮੁਅੱਤਲ ਕਰ ਦਿੱਤਾ ਹੈ ਪਰ ਆਜ਼ਮੀ ਦੇ ਦੁੱਖਾਂ ਦੀ ਕਹਾਣੀ ਦਾ ਇਥੇ ਹੀ ਅੰਤ ਨਹੀਂ ਹੋਇਆ। ਜਦੋਂ ਆਜ਼ਮੀ ਵਿਧਾਨ ਸਭਾ ਤੋਂ ਬਾਹਰ ਆ ਰਿਹਾ
ਸੀ ਤਾਂ ਬਾਲ ਠਾਕਰੇ ਦੀ ਸ਼ਿਵ ਸੈਨਾ ਦੇ ਵਿਧਾਨਕਾਰਾਂ ਨੇ ਇਸ ਅਖਾਣ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ - ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ
ਇਕੱਲੀ’। ਇਸ ਪਿੱਤਰੀ ਪਾਰਟੀ ਨੂੰ ਲੱਗਾ ਕਿ ਭਤੀਜੇ ਦੀ ਪਾਰਟੀ ਵਾਲੇ ਬਾਜ਼ੀ ਲੈ ਗਏ ਹਨ। ਬਾਲ ਠਾਕਰੇ ਦੇ ਸ਼ਿਵ ਸੈਨਿਕਾਂ ਨੇ ਆਜ਼ਮੀ ਨੂੰ
ਘੇਰਾ ਪਾ ਕੇ ਬੇਇੱਜ਼ਤ ਕਰਦਿਆਂ ਕਿਹਾ, ‘ਤੂੰ ਸਾਡੇ ਗੁਰੂਦੇਵ ਬਾਲ ਠਾਕਰੇ ਦੇ ਖਿਲਾਫ ਕਿਉਂ ਬੋਲਦਾ ਹੈਂ? ਤੂੰ ਮਰਾਠੀ ਦੀ ਬਜਾਇ, ਹਿੰਦੀ ਵਿੱਚ
ਸਹੁੰ ਕਿਉਂ ਚੁੱਕੀ ਹੈ... ਅਸੀਂ ਤੈਨੂੰ ਯੂ. ਪੀ. ਵਿੱਚ ਪਹੁੰਚਾ ਕੇ ਆਵਾਂਗੇ ਆਦਿ ਆਦਿ।’ ਵਿਚਾਰੇ ਆਜ਼ਮੀ ਨੇ ਹੱਥ-ਪੈਰ ਜੋੜ ਕੇ ਆਪਣੀ ਜਾਨਬਖਸ਼ੀ
ਕਰਾਈ।ਵਿਧਾਨ ਸਭਾ ਤੋਂ ਬਾਹਰ, ਇਨ੍ਹਾਂ ‘ਦੇਸ਼ ਭਗਤਾਂ’ ਵਲੋਂ ਦਿੱਤੇ ਬਿਆਨ ਵੀ ਬੜੇ ਦਿਲਚਸਪ ਹਨ। ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ
ਸਪੋਕਸਮੈਨ ਸ਼ੀਰੀਸ਼ ਪਾਰਕਰ ਦਾ ਕਹਿਣਾ ਹੈ, ‘ਹਿੰਦੀ, ਮਹਾਰਾਸ਼ਟਰ ਦੀ ਰਾਸ਼ਟਰ ਭਾਸ਼ਾ ਨਹੀਂ ਹੈ, ਇਸ ਲਈ ਇਥੇ ਕਿਸੇ ਨੂੰ ਹਿੰਦੀ ਬੋਲਣ ਦਾ
ਅਧਿਕਾਰ ਨਹੀਂ ਹੈ। ਜਿਸ ਨੇ ਹਿੰਦੀ ਬੋਲਣੀ ਹੈ, ਉਹ ਆਪਣੇ ਦੇਸ਼ (ਯੂ. ਪੀ., ਬਿਹਾਰ) ਜਾਓ।’ ਵਿਧਾਨਕਾਰ ਕਾਦਮੀ, ਜਿਸ ਨੇ ਆਜ਼ਮੀ ਨੂੰ
ਹਮਲੇ ਦਾ ਸ਼ਿਕਾਰ ਬਣਾਇਆ, ਦਾ ਕਹਿਣਾ ਸੀ, ‘ਜਿਹੜੇ ਲੋਕ ਮਹਾਰਾਸ਼ਟਰ ਵਿੱਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਹਾਰਾਸ਼ਟਰ ਦੇ ਕਲਚਰ ਦੀ
ਨੁਮਾਇੰਦਗੀ ਕਰਨੀ ਪਵੇਗੀ। ਆਜ਼ਮੀ, ਮਰਾਠੀ ਵਿੱਚ ਲਿਖੀ ਹੋਈ, ਦੋ ਲਾਈਨਾਂ ਦੀ ‘ਸਹੁੰ’ ਕਿਉਂ ਨਹੀਂ ਸੀ ਪੜ ਸਕਦਾ? ਅਸੀਂ ਆਜ਼ਮੀ ਨੂੰ
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਉਹ 11 ਕਰੋੜ ਮਹਾਰਾਸ਼ਟਰ ਵਾਸੀਆਂ ਦਾ ਅਪਮਾਨ ਨਾ ਕਰੇ, ਪਰ ਉਸ ਨੇ ਸਾਡੀ ਗੱਲ ਨਹੀਂ ਮੰਨੀ,
ਇਸ ਲਈ ਉਸ ਨੂੰ ਸਜ਼ਾ ਦੇਣੀ ਜ਼ਰੂਰੀ ਸੀ।’ ਦੂਸਰੇ ਪਾਸੇ ਆਜ਼ਮੀ ਦਾ ਕਹਿਣਾ ਹੈ, ‘ਮੈਂ ਭਾਰਤ ਵਿੱਚ ਰਹਿੰਦਿਆਂ ਵੀ ਆਪਣੀ ਰਾਸ਼ਟਰ ਭਾਸ਼ਾ
ਵਿੱਚ ਸਹੁੰ ਕਿਉਂ ਨਹੀਂ ਚੁੱਕ ਸਕਦਾ?
ਇਹ ਤਾਂ ਗੱਲ ਹੋਈ 2009 ਦੀ ਪਰ 2010 ਵਿੱਚ ਵੀ ਹਿੰਦੂਤਵੀਆਂ ਦੇ ਇੱਕ ਰਾਸ਼ਟਰ-ਇੱਕ ਭਾਸ਼ਾ-ਇੱਕ ਧਰਮ ਦੇ ਸਿਧਾਂਤ ਦਾ ਨਿੱਤ
ਜ਼ਨਾਜਾ ਨਿਕਲ ਰਿਹਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਹੁਣ ਹਿੰਦੂਤਵੀਆਂ ਦੇ ਵਿਰੋਧ ਵਿੱਚ ਵੀ ਹਿੰਦੂਤਵੀ ਹੀ ਆਣ ਖਲੋਤੇ ਹਨ।
ਕਾਂਗਰਸ ਦੇ ਪ੍ਰਿੰਸ ਰਾਹੁਲ ਗਾਂਧੀ ਤਾਂ ਕਈ ਵਾਰ ‘ਭਾਰਤ ਏਕ-ਭਾਰਤ ਏਕ’ ਦੀ ਰੱਟ ਲਗਾ ਹੀ ਚੁੱਕੇ ਹਨ, ਹੁਣ ਸ਼ਿਵ ਸੈਨਾ ਦੇ ਵਿਰੋਧ ’ਚ ਭਾਜਪਾ
ਦੇ ਨਵੇਂ ਪ੍ਰਧਾਨ ਗਡਕਰੀ ਨੇ ਵੀ ਬਿਆਨ ਦਾਗ ਦਿੱਤਾ ਹੈ। ਮੀਡੀਏ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਹੈ ਕਿ ਉੱਤਰ ਭਾਰਤੀਆਂ ’ਤੇ
ਮੁੰਬਈ ’ਚ ਹਮਲਿਆਂ ਦੇ ਮਾਮਲੇ ’ਤੇ ਉਹ ਸ਼ਿਵ ਸੈਨਾ ਨਾਲ ਸਹਿਮਤ ਨਹੀਂ। ਗਡਕਰੀ ਅਨੁਸਾਰ ਮੁੰਬਈ ’ਚ ਸਾਰਿਆਂ ਨੂੰ ਰਹਿਣ ਦਾ ਹੱਕ ਹੈ। ਇਹ
ਬਿਆਨ ਆਉਣ ਦੀ ਦੇਰ ਸੀ ਕਿ ਸ਼ਿਵ ਸੈਨਾ ਦੇ ਕਾਰਜਕਾਰੀ ਪ੍ਰਧਾਨ ਅਤੇ ਠਾਕਰੇ ਪਰਿਵਾਰ ਦੇ ਫਰਜ਼ੰਦ ਨੇ ਊਧਵ-ਠਾਕਰੇ ਗਡਕਰੀ ਵਿਰੁੱਧ
ਅੱਗ ਬਬੂਲਾ ਹੁੰਦਿਆਂ ਕਿਹਾ ਕਿ ਮਰਾਠੀ ਮਾਮਲੇ ’ਤੇ ਆਰ. ਐਸ. ਐਸ. ਜਾਂ ਭਾਜਪਾ ਸਾਨੂੰ ਸਿੱਖਿਆ ਦੇਣ ਦਾ ਯਤਨ ਨਾ ਕਰੇ। ਇਸ ਤਰ੍ਹਾਂ
ਹਿੰਦੂਤਵੀ ਪਾਰਟੀਆਂ ਮਰਾਠੀ ਮੁੱਦੇ ’ਤੇ ਇੱਕ-ਦੂਜੇ ਵਿਰੁੱਧ ਆਣ ਨਿੱਤਰੀਆਂ।
ਹੋਰ ਤਾਂ ਹੋਰ ਹਿੰਦੂਤਵ ਦਾ ਇੱਕ ਹੋਰ ਦੂਤ ਯੋਗੀ ਰਾਮਦੇਵ ਵੀ ਬਿਆਨ ਦੇਣ ਦੇ ਮਾਮਲੇ ’ਚ ਪਿੱਛੇ ਨਹੀਂ ਰਿਹਾ। ਉਸ ਨੇ ਵੀ ਬਿਆਨ ਦਾਗ
ਕੇ ਸ਼ਿਵ ਸੈਨਾ ਵਿਰੁੱਧ ਭੜਾਸ ਕੱਢ ਮਾਰੀ। ਹੁਣ ਮਰਾਠੀ ਹਿੰਦੂਤਵੀ ਅਤੇ ਅਖੰਡ ਭਾਰਤੀ ਹਿੰਦੂਤਵੀ ਮਰਾਠੀ-ਹਿੰਦੀ ਮੁੱਦੇ ’ਤੇ ਇੱਕ ਦੂਜੇ ਨੂੰ
ਅੱਖਾਂ ਵਿਖਾ ਰਹੇ ਹਨ।
ਪਾਠਕਜਨ! ਉਪਰੋਕਤ ਕਹਾਣੀ ਬੜੀ ਡੂੰਘੇ ਅਰਥਾਂ ਵਾਲੀ ਅਤੇ ਦੂਰਗਾਮੀ ਪ੍ਰਭਾਵਾਂ ਵਾਲੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨਵਨਿਰਮਾਣ
ਸੈਨਾ ਨੇ ਅਮਿਤਾਭ ਬੱਚਨ ਅਤੇ ਉਸ ਦੀ ਘਰ ਵਾਲੀ ਦੀਆਂ ਘੀਸੀਆਂ ਕਰਵਾਈਆਂ ਸਨ ਅਤੇ ਯੂ. ਪੀ., ਬਿਹਾਰ ਦੇ ਭਈਆਂ ਨੂੰ
ਮੁੰਬਈ ਵਿੱਚ, ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾਇਆ ਸੀ। ਆਪਣੀਆਂ ਜਾਨਾਂ ਬਚਾ ਕੇ, ਹਜ਼ਾਰਾਂ ਭਈਏ ਆਪਣੇ ‘ਵਤਨ’ ਨੂੰ ਵਾਪਸ ਪਰਤ
ਆਏ ਹਨ। ਅਸਾਮ ਵਾਸੀਆਂ ਨੇ ਵੀ ਯੂ. ਪੀ., ਬਿਹਾਰ ਦੇ ਭਈਆਂ ਨੂੰ ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾ ਕੇ ਅਸਾਮ ਤੋਂ ਭਜਾਇਆ ਸੀ,
ਜਿਹੜਾ ਵਰਤਾਰਾ ਇੱਕਾ-ਦੁੱਕਾ ਘਟਨਾਵਾਂ ਰਾਹੀਂ ਅਜੇ ਵੀ ਜਾਰੀ ਹੈ। ਪਿਛਲੇ ਹਫ਼ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ (ਯਾਦ ਰਹੇ
ਇਹ ਹਿੰਦੂਤਵੀ ਪਾਰਟੀ ਬੀ. ਜੇ. ਪੀ. ਨਾਲ ਸਬੰਧਿਤ ਹੈ) ਨੇ, ਇੱਕ ਜਨਤਕ ਰੈਲੀ ਵਿੱਚ ਕਿਹਾ ਸੀ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਨੌਕਰੀਆਂ ਵਿੱਚ
ਪਹਿਲ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਯੂ. ਪੀ., ਬਿਹਾਰ ਦੇ ਭਈਆਂ ਨੂੰ। ਇਸ ਬਿਆਨ ਤੋਂ ਸਤ ਕੇ ਲਾਲੂ ਯਾਦਵ ਨੇ ਜਿਥੇ ਸ਼ਿਵਰਾਜ ਸਿੰਘ
ਦੇ ਅਸਤੀਫੇ ਦੀ ਮੰਗ ਕੀਤੀ, ਉਥੇ ਡੂੰਘਾ ਸਾਹ ਲੈ ਕੇ ਇਹ ਵੀ ਕਿਹਾ ‘ਹਰ ਪਾਸੇ ਬਿਹਾਰੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?
ਯਾਦ ਰਹੇ 1920ਵਿਆਂ ’ਚ ਡਾਕਟਰ ਹੈਡਗਵੇਅਰ ਨੇ, ਹਿੰਦੂਤਵ ਦੀ ਵਿਚਾਰਧਾਰਾ ਦੇ ਅਧਾਰਿਤ ਆਰ. ਐੱਸ. ਐੱਸ. ਦੀ ਨੀਂਹ ਰੱਖੀ।
ਇਸ ਵਿਚਾਰਧਾਰਾ ਦਾ ਅਸਲੀ ‘ਵਿਚਾਰਕ’, ਸਾਵਰਕਰ ਸੀ, ਜਿਸ ਦਾ ਕਹਿਣਾ ਸੀ ਕਿ ‘ਭਾਰਤ ਵਿੱਚ ਦੋ ਰਾਸ਼ਟਰ ਹਨ, ਹਿੰਦੂ ਅਤੇ ਮੁਸਲਮਾਨ।’
ਇਹ ਵਿਚਾਰਧਾਰਾ ਹੀ ਅੱਗੇ ਤੁਰਦਿਆਂ ਭਾਰਤ ਦੀ ਵੰਡ ਦਾ ਕਾਰਣ ਬਣੀ। ਗੋਲਵਲਕਰ ਨੇ, 1930ਵਿਆਂ ’ਚ ਨਾਜ਼ੀ ਪਾਰਟੀ ਤੋਂ ਪ੍ਰੇਰਣਾ
ਲੈਂਦਿਆਂ, ਆਰ. ਐਸ. ਐਸ. ਨੂੰ, ਹਿਟਲਰ ਦੀ ਵਿਚਾਰਧਾਰਾ ਦੇ ਤੌਰ-ਤਰੀਕਿਆਂ ਤਹਿਤ ਹੀ ਸੰਗਠਿਤ ਕੀਤਾ। 1950ਵਿਆਂ ’ਚ ਆਰ. ਐੱਸ.
ਐੱਸ. ਨੇ ਆਪਣੀ ਰਾਜਸੀ ਪਾਰਟੀ ‘ਭਾਰਤੀ ਜਨਸੰਘ’ ਮੈਦਾਨ ਵਿੱਚ ਉਤਾਰੀ। ਬੀ. ਜੇ. ਪੀ., ਭਾਰਤੀ ਜਨਸੰਘ ਦਾ ਹੀ ਆਧੁਨਿਕ ਅਵਤਾਰ ਹੈ।
ਮਹਾਰਾਸ਼ਟਰ ਵਿਚਲੀ ਬਾਲ ਠਾਕਰੇ ਦੀ ਪਾਰਟੀ ਸ਼ਿਵ ਸੈਨਾ, ਪਿਛਲੇ ਕਈ ਦਹਾਕਿਆਂ ਤੋਂ ਬੀ. ਜੇ. ਪੀ. ਦੀ ਸਹਿਯੋਗੀ ਪਾਰਟੀ ਹੈ ਅਤੇ
ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਇਨ੍ਹਾਂ ਨੇ ਇਕੱਠਿਆਂ ਹੀ ਲੜੀਆਂ ਹਨ।
ਆਰ. ਐੱਸ. ਐੱਸ. ਦੀ ਹਿੰਦੂਤਵੀ ਵਿਚਾਰਧਾਰਾ ਦੀ ਆਧਾਰ-ਸ਼ਿਲਾ ਇਸ ਵਿਚਾਰ ’ਤੇ ਟਿਕਾਈ ਗਈ ਹੈ ਕਿ ‘ਭਾਰਤਵਰਸ਼, ਇੱਕ ਹਿੰਦੂ
ਰਾਸ਼ਟਰ ਹੈ ਅਤੇ ਇਥੇ ਵਸਣ ਵਾਲੇ ਸਿੱਖ, ਬੋਧੀ ਤੇ ਜੈਨੀ ਹਿੰਦੂ ਹਨ। ਇਸਲਾਮ ਤੇ ਈਸਾਈ ਧਰਮ, ਵਿਦੇਸ਼ੀ ਧਰਮ ਹਨ ਅਤੇ ਇਨ੍ਹਾਂ ਦੇ ਪੈਰੋਕਾਰਾਂ
ਨੇ ਜੇ ਭਾਰਤ ਵਿੱਚ ਰਹਿਣਾ ਹੈ ਤਾਂ ਇਨ੍ਹਾਂ ਦਾ ‘ਭਾਰਤੀਕਰਣ’ ਭਾਵ ਕਿ ‘ਸ਼ੁੱਧੀਕਰਣ’ ਕਰਣਾ ਬੜਾ ਜ਼ਰੂਰੀ ਹੈ। ਭਾਰਤ ਦਾ ਇੱਕ ਹੀ ਧਰਮ ਹੈਜਿਹੜਾ ਹਿੰਦੂ ਧਰਮ ਹੈ, ਭਾਰਤ ਦੀ ਇੱਕ ਹੀ ਭਾਸ਼ਾ ਹੈ,
ਜਿਹੜੀ ਹਿੰਦੀ ਭਾਸ਼ਾ ਹੈ ਅਤੇ ਭਾਰਤ ਦਾ ਇੱਕ ਹੀ ਸੱਭਿਆਚਾਰ ਹੈ, ਜਿਹੜਾ ਕਿ ਹਿੰਦੂ
ਸੱਭਿਆਚਾਰ ਹੈ। ਭਾਰਤ ਬਹੁ-ਕੌਮੀ ਦੇਸ਼ ਨਹੀਂ ਹੈ ਬਲਕਿ ਇੱਕ-ਕੌਮੀ ਦੇਸ਼ ਹੈ ਅਤੇ ਉਹ ਕੌਮ ਹੈ ਹਿੰਦੂ ਕੌਮ।’ ਆਰ. ਐੱਸ. ਐੱਸ. ਦੀ ਉਪਰੋਕਤ
ਵਿਚਾਰਧਾਰਾ ਦਾ ਸਾਰ ਰੂਪ ਇਹ ਨਾਹਰਾ ਹੈ
‘ਸਭ
ਮਿਲ ਬੋਲੋ ਏਕ ਜ਼ੁਬਾਨ
ਹਿੰਦੂ, ਹਿੰਦੀ, ਹਿੰਦੋਸਤਾਨ।’
ਬੀ. ਜੇ. ਪੀ. ਨੇ 1992 ਵਿੱਚ, ਬਾਬਰੀ ਮਸੀਤ ਨੂੰ ਢਾਹ ਕੇ, ਵਕਤੀ ਤੌਰ ’ਤੇ ਇੱਕ ‘ਹਿੰਦੂਤਵੀ ਲਹਿਰ’ ਵੀ ਖੜ੍ਹੀ ਕੀਤੀ, ਜਿਸ ਦੇ
ਬਲਬੂਤੇ ਪੰਡਿਤ ਵਾਜਪਾਈ ਤਿੰਨ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਏ। ਪਰ ਇਉਂ ਜਾਪਦਾ ਹੈ, ਸਾਵਰਕਰ, ਗੋਲਵਲਕਰ
(ਜਿਹੜੇ ਦੋਨੋਂ ਹੀ ਮਹਾਰਾਸ਼ਟਰ ਵਾਸੀ ਮਰਾਠੇ ਸਨ) ਦੀ ਹਿੰਦੂਤਵੀ ਵਿਚਾਰਧਾਰਾ ਨੂੰ ਮਰਾਠਿਆਂ ਦੀਆਂ ਦੋ-ਦੋ ਸੈਨਾਵਾਂ (ਸ਼ਿਵ ਸੈਨਾ ਤੇ
ਮਹਾਰਾਸ਼ਟਰ ਨਵ-ਨਿਰਮਾਣ ਸੈਨਾ) ਡੂੰਘਾ ਦਫਨ ਕਰਨ ਦੇ ਲਈ ਮੈਦਾਨ ਵਿੱਚ ਨਿੱਤਰੀਆਂ ਹਨ। ਜ਼ਾਹਰ ਹੈ ਕਿ ਹਿੰਦੂ ਧਰਮ ਅਤੇ ਹਿੰਦੀ ਜ਼ੁਬਾਨ,
ਭਾਰਤੀ ਨਕਸ਼ੇ ਵਿੱਚ ਕੈਦ ਅੱਡ-ਅੱਡ ‘ਕੌਮੀਅਤਾਂ’ ਨੂੰ ਇੱਕ ਸੂਤਰ ਵਿੱਚ ਨਹੀਂ ਬੰਨ੍ਹ ਸਕੇ। ਹੁਣ ਉਹ ਸਮਾਂ ਆ ਗਿਆ ਹੈ ਕਿ ਹਿੰਦੀ ਦੀ ਇੱਕ
ਰਾਸ਼ਟਰ ਭਾਸ਼ਾ ਵਜੋਂ ਮਾਨਤਾ ਖਤਮ ਹੋਣੀ ਚਾਹੀਦੀ ਹੈ, ਕਿਉਂਕਿ ਇਹ ਭਾਰਤ ਵਿੱਚ ਵਸਦੇ ਸਿਰਫ 15-20 ਫੀਸਦੀ ਲੋਕਾਂ ਦੀ ਹੀ ਬੋਲੀ ਹੈ।
ਦੱਖਣੀ ਭਾਰਤ, ਇਸ ਨੂੰ ਪਿਛਲੇ 62 ਵਰ੍ਹਿਆਂ ਤੋਂ ਨਕਾਰ ਰਿਹਾ ਹੈ। ਉੱਤਰ-ਪੂਰਬ ਦੇ ਸੂਬੇ ਅਤੇ ਉੱਤਰੀ ਭਾਰਤ ਵਿੱਚ ਪੰਜਾਬ, ਜੰਮੂ-ਕਸ਼ਮੀਰ
ਸਮੇਤ ਅੱਡ-ਅੱਡ ਸੂਬਿਆਂ ’ਤੇ ਇਹ ਜਬਰੀ ਠੋਸੀ ਜਾਂਦੀ ਹੈ।
ਪਰ ਗੱਲ, ‘ਭਾਸ਼ਾ’ ਦੇ ਮਸਲੇ ’ਤੋਂ ਵੀ ਅੱਗੇ ਨਿਕਲ ਚੁੱਕੀ ਹੈ। ਮਹਾਰਾਸ਼ਟਰ ਦੇ ‘ਬਹਾਦਰ ਮਰਾਠਿਆਂ’ ਦਾ ‘ਹਿੰਦੂ ਰਾਸ਼ਟਰ’ ਦੇ ਸੰਕਲਪ ਤੋਂ
ਮੋਹ ਭੰਗ ਹੋ ਚੁੱਕਾ ਹੈ ਅਤੇ ਦੋਵੇਂ ਮਰਾਠਾ ਪਾਰਟੀਆਂ, ‘ਮਰਾਠਾ ਦੇਸ਼-ਮਹਾਰਾਸ਼ਟਰ’ ਦੇ ਲਈ, ਬਿਨਾਂ ਕਿਸੇ ਸੰਗ-ਸੰਕੋਚ ਦੇ ਹਿੰਸਕ ਤੌਰਤਰੀਕਿਅ
ਾਂ ਦਾ ਸਹਾਰਾ ਲੈ ਰਹੀਆਂ ਹਨ। ਭਾਰਤ ਦੇ 150 ਮਿਲੀਅਨ ਮੁਸਲਮਾਨਾਂ ਦੀ ਵਿਚਾਰਕ ਅਗਵਾਈ ਕਰਦੇ ‘ਉਲਾਮਾਵਾਂ’ ਨੇ ਆਪਣੇ
ਸਿਧਾਂਤਕ ਦਿਸ਼ਾ-ਨਿਰਦੇਸ਼ਾਂ ਵਿੱਚ, ਭਾਰਤੀ ਮੁਸਲਮਾਨਾਂ ਨੂੰ ਕਿਹਾ ਹੈ ਕਿ ‘ਉਹ, ਵੰਦੇ-ਮਾਤਰਮ ਗੀਤ ਨਾ ਪੜ੍ਹਨ, ਕਿਉਂਕਿ ਇਹ ਇਸਲਾਮ
ਵਿਰੋਧੀ ਹੈ।’
26 ਮਿਲੀਅਨ ਸਿੱਖ ਕੌਮ ਦੇ ਸਾਹਮਣੇ ਇਹ ਸਪੱਸ਼ਟ ਚੈ¦ਿਜ ਹੈ ਕਿ ਜੇ ਮਰਾਠੇ ਅਤੇ ਮੁਸਲਮਾਨ ਆਪਣੇ ‘ਹਿਤਾਂ’ ਅਤੇ ਧਾਰਮਿਕ -ਸ਼ੁੱਧਤਾ
ਨੂੰ ਬਚਾਉਣ ਲਈ ਸਪੱਸ਼ਟ ਮੈਦਾਨ ਵਿੱਚ ਨਿੱਤਰੇ ਹਨ ਤਾਂ ਉਹ ਇਸ ਸਥਿਤੀ ਦਾ, ਆਪਣੇ ਦੇਸ਼-ਖਾਲਿਸਤਾਨ ਦੇ ਕੇਸ ਦੀ ਵਕਾਲਤ ਕਰਨ ਵਿੱਚ
ਕੀ ਲਾਹਾ ਲੈ ਸਕਦੇ ਹਨ। ਇੱਕ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਪ੍ਰਗਟ ਹੋ ਰਹੀ ਹੈ ਕਿ ‘ਇੱਕ ਹਿੰਦੂ ਰਾਸ਼ਟਰ’ ਦਾ ਸੰਕਲਪ, ਤਾਰ-ਤਾਰ ਹੋ ਰਿਹਾ
ਹੈ ਅਤੇ ਭਵਿੱਖ ਵਿੱਚ ਬਹੁ-ਕੌਮੀ ਭਾਰਤ ਦੀਆਂ ਅੱਡ-ਅੱਡ ਕੌਮਾਂ, ਆਪਣੇ ਕੌਮੀ ਹਿਤਾਂ ਦੀ ਰੌਸ਼ਨੀ ਵਿੱਚ ਅੱਡ-ਅੱਡ ਕੌਮੀ - ਦੇਸ਼
ਸਿਰਜਣਗੀਆਂ। ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਲੀ ਕਹਾਣੀ ਭਾਰਤ ਵਿੱਚ ਵੀ ਜਲਦ ਹੀ ਦੋਹਰਾਈ ਜਾਵੇਗੀ।
‘ਭਾਰਤੀ ਲੋਕਤੰਤਰ ਕਿ ਕੈਦਖਾਨਾ?’
ਦਿੱਲੀ ਵਿੱਚ ਭਾਰਤੀ ਗਣਤੰਤਰ ਦਿਵਸ ਦੀ ਪਰੇਡ ਮੌਕੇ ਭਾਰਤੀ ਹਾਕਮਾਂ ਨੇ ਆਪਣੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਜਿਥੇ ਮੁੱਖ
ਮਹਿਮਾਨ, ਸਾਊਥ ਕੋਰੀਆ ਦੇ ਪ੍ਰਧਾਨ ਮੰਤਰੀ ਲੀ ਮਿਊਂਗ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਉਥੇ ਭਾਰਤ ਨੂੰ ਸੰਸਾਰ ਦੇ ਸਭ ਤੋਂ ‘ਵੱਡੇ
ਲੋਕਤੰਤਰ’ ਦੇ ਰੂਪ ਵਿੱਚ ਉਭਾਰਨ ਦਾ ਵੀ ਹਮੇਸ਼ਾ ਵਾਂਗ ਯਤਨ ਕੀਤਾ। ਪਰ ਫਰਾਂਸ ਦੀ ਪ੍ਰਮੁੱਖ ਨਿਊਜ਼ ਏਜੰਸੀ ਏ. ਐਫ. ਪੀ. ਵਲੋਂ, ਭਾਰਤੀ
ਕਾਨੂੰਨ ਮੰਤਰੀ ਦੇ ਹਵਾਲੇ ਨਾਲ, ਦੁਨੀਆ ਭਰ ਵਿੱਚ ਪ੍ਰਕਾਸ਼ਿਤ ਖਬਰ, ਭਾਰਤੀ ‘ਗਣਤੰਤਰ’ ਦੀ ਅਸਲੀਅਤ ਦਾ ਭਾਂਡਾ ਸ਼ਰ੍ਹੇ-ਬਜ਼ਾਰ ਭੰਨ
ਰਹੀ ਹੈ। ਏ. ਐਫ. ਪੀ. ਵਲੋਂ ਪ੍ਰਕਾਸ਼ਿਤ ਖਬਰ ਦਾ ਸਿਰਲੇਖ ਹੈ - ‘ਭਾਰਤ ਵਲੋਂ ਇੱਕ ਲੱਖ 25 ਹਜ਼ਾਰ ਰਿਮਾਂਡ ਵਿਚਲੇ ਕੈਦੀ ਰਿਹਾਅ ਕੀਤੇ
ਜਾਣਗੇ - ਕਾਨੂੰਨ ਮੰਤਰੀ’
ਖਬਰ ਦੇ ਵੇਰਵੇ ਅਨੁਸਾਰ - ‘ਭਾਰਤ ਵਲੋਂ 2 ਲੱਖ ਦੇ ਕਰੀਬ, ਜੇਲ੍ਹਾਂ ਵਿੱਚ ਬੰਦ ਉਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਜਿਹੜੇ
ਮੁਕੱਦਮੇ ਚੱਲਣ ਦੀ ਇੰਤਜ਼ਾਰ ਕਰ ਰਹੇ ਹਨ, ਪਰ ਉਨ੍ਹਾਂ ਨੇ ਜੇਲ੍ਹ ਵਿੱਚ ਇਸਤੋਂ ਵੀ ਜ਼ਿਆਦਾ ਸਮਾਂ ਗੁਜ਼ਾਰ ਲਿਆ, ਜਿੰਨਾ ਕਿ ਉਨ੍ਹਾਂ ਨੂੰ ਵੱਧ
ਤੋਂ ਵੱਧ ਸਜ਼ਾ ਮਿਲਣ ਤੋਂ ਬਾਅਦ ਬਣਦਾ ਸੀ। ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੌਇਲੀ ਅਨੁਸਾਰ, ਮਨੁੱਖੀ ਹੱਕਾਂ ਦੀਆਂ ਅ¦ਬਰਦਾਰ
ਜਥੇਬੰਦੀਆਂ ਦੀ ਲਾਮਬੰਦੀ ਕਰਕੇ, ‘ਰੀਮਾਂਡ’ (ਹਿਰਾਸਤ ਵਿੱਚ) ਵਿਚਲੇ ਢਾਈ ਲੱਖ ਤੋਂ ਵੱਧ ਕੈਦੀਆਂ ’ਚੋਂ, ਇੱਕ ਲੱਖ, 75 ਹਜ਼ਾਰ ਕੈਦੀਆਂ ਨੂੰ
ਰਿਹਾਅ ਕਰ ਦਿੱਤਾ ਜਾਵੇਗਾ। ਕਾਨੂੰਨ ਮੰਤਰੀ ਅਨੁਸਾਰ - ‘ਅਸੀਂ ਅੰਡਰ ਟਰਾਇਲ (ਜਿਨ੍ਹਾਂ ’ਤੇ ਮੁਕੱਦਮਾ ਅਜੇ ਚੱਲਣਾ ਹੈ) ਕੈਦੀਆਂ ’ਚੋਂ ਦੋ
ਤਿਹਾਈ ਕੈਦੀਆਂ ਨੂੰ, 3 ਜੁਲਾਈ ਤੱਕ ਰਿਹਾਅ ਕਰ ਦੇਵਾਂਗੇ।’ ਪਿਛਲੇ ਵਰ੍ਹੇ ਭਾਰਤ ਦੇ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਨੇ ਮੰਨਿਆ ਸੀ
ਕਿ ਭਾਰਤ ਦੀਆਂ 1, 276 ਜੇਲ੍ਹਾਂ ਵਿੱਚ, ਢਾਈ ਲੱਖ ਦੇ ਕਰੀਬ ਉਹ ਲੋਕ ਬੰਦ ਹਨ, ਜਿਹੜੇ ਕਿ ਮੁਕੱਦਮਾ ਚੱਲਣ ਦੀ ਇੰਤਜ਼ਾਰ ਕਰ ਰਹੇ ਹਨ।
ਇਹ ਗਿਣਤੀ ਜੇਲ੍ਹਾਂ ਵਿੱਚ ਬੰਦ ਕੁੱਲ ਕੈਦੀਆਂ ਦਾ 70 ਫੀਸਦੀ ਬਣਦੀ ਹੈ। ਇਨ੍ਹਾਂ ਵਿੱਚੋਂ 96 ਫੀਸਦੀ ਪੁਰਸ਼ ਤੇ 4 ਫੀ ਸਦੀ ਇਸਤਰੀਆਂ ਹਨ।
.......ਭਾਰਤ ਵਿੱਚ ਇੱਕ ਕੇਸ, ਜਿਸ ਦਾ ਕਾਫੀ ਚਰਚਾ ਹੈ। ਯਾਦਵ ਨੂੰ 1968 ਵਿੱਚ ਇੱਕ ਕਤਲ ਦੇ ਕੇਸ ਵਿੱਚ ਫੜਿਆ ਗਿਆ। ਉਹ
‘ਮੁਕੱਦਮੇ’ ਦੀ ਉਡੀਕ ਵਿੱਚ 38 ਸਾਲ ਜੇਲ੍ਹ ਵਿੱਚ ਬੈਠਾ ਰਿਹਾ, ਜਦੋਂਕਿ 70 ਸਾਲ ਦੀ ਉਮਰ ਵਿੱਚ, ਵਰ੍ਹਾ 2006 ਵਿੱਚ ਉਸ ਨੂੰ ‘ਜ਼ਮਾਨਤ’ ਤੇ
ਰਿਹਾਅ ਕਰ ਦਿੱਤਾ ਗਿਆ। ਭਾਰਤ ਵਿੱਚ ਕਤਲ ਮੁਕੱਦਮੇ ਵਿੱਚ ਉਮਰ ਕੈਦ 14 ਸਾਲਾਂ ਦੀ ਹੁੰਦੀ ਹੈ। ਕਾਨੂੰਨ ਮੰਤਰੀ ਨੇ ਕਿਹਾ ਕਿ ਅਸੀਂ ਸਟੇਟਾਂ
ਦੇ ਹਾਈਕੋਰਟਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਕੈਦੀਆਂ ਦੀ ਸ਼ਨਾਖਤ ਕਰਨ, ਜਿਨ੍ਹਾਂ ’ਤੇ ‘ਗੰਭੀਰ ਦੋਸ਼’ ਆਇਦ ਨਹੀਂ ਹੁੰਦੇ ਤਾਂਕਿ ਉਨ੍ਹਾਂ ਨੂੰ ਰਿਹਾਅ
ਕੀਤਾ ਜਾ ਸਕੇ।’
²ਪਾਠਕਜਨ! ਉਪਰੋਕਤ ਖਬਰ ਨੂੰ ਪੜ੍ਹਨ ਵਾਲਾ ਕੋਈ ਵੀ ਦੇਸੀ-ਪ੍ਰਦੇਸੀ ਭਾਰਤ ਨੂੰ ਇੱਕ ਲੋਕਤੰਤਰ ਨਹੀਂ ਬਲਕਿ ‘ਕੈਦਖਾਨਾ’ ਹੀ
ਦੱਸੇਗਾ। ਦੁਨੀਆ ਦੇ ਕਈ ‘ਦੀਪਾਂ’ (ਆਈਲੈਂਡਜ਼) ਦੀ ਇੰਨੀ ਅਬਾਦੀ ਨਹੀਂ ਹੈ, ਜਿੰਨੇ ਲੋਕਾਂ ਨੂੰ ਭਾਰਤੀ ਸਿਸਟਮ ਨੇ, ਪਿਛਲੇ ਕਈ ਸਾਲਾਂ ਤੋਂ
ਬਿਨ੍ਹਾਂ ਮੁਕੱਦਮਾ ਚਲਾਇਆ, ਜੇਲ੍ਹਾਂ ਵਿੱਚ ਤੂੜਿਆ ਹੋਇਆ ਹੈ। ਏ. ਐਫ. ਪੀ. ਨੀਊਜ਼ ਏਜੰਸੀ ਨੇ ‘ਤਸ਼ੱਦਦ’ ਸਮੇਤ ਉਨ੍ਹਾਂ ਮੁਸ਼ਕਲ ਹਾਲਾਤਾਂ
ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ’ਚੋਂ ਇਨ੍ਹਾਂ ਕੈਦੀਆਂ ਨੂੰ ਗੁਜ਼ਰਨਾ ਪੈਂਦਾ ਹੈ। ਜੇ ਇਨ੍ਹਾਂ ਕੈਦੀਆਂ ਦਾ ਸਟੇਟ-ਅਧਾਰਿਤ ਅਤੇ ਕੌਮ ਅਧਾਰਿਤ
ਸਰਵੇ ਕਰਵਾਇਆ ਜਾਵੇ ਤਾਂ ਇਨ੍ਹਾਂ ਵਿੱਚ ਘੱਟਗਿਣਤੀ ਕੌਮਾਂ ਅਤੇ ਦਲਿਤ, ਆਦਿ ਵਾਸੀ ਭਾਈਚਾਰਿਆਂ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ
ਹੋਵੇਗੀ।
ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ, ਘੱਟਗਿਣਤੀ ਕੌਮਾਂ ਦੇ ਲੋਕ ਵੀ ਕਿਵੇਂ ਭਾਰਤੀ ਸਿਸਟਮ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ,
ਇਸ ਦੀ ਇੱਕ ਸੱਜਰੀ ਉਦਾਹਰਣ ਨਿਊਜ਼ੀਲੈਂਡ ਦੀ ਸਿੱਖ ਬੀਬੀ ਸ਼ੁੱਭਨੀਤ ਕੌਰ ਅਤੇ ਦੋ ਸਾਲਾ ਬੱਚੇ ਬਚਿੰਤਵੀਰ ਸਿੰਘ ਨਾਲ, ਦਿੱਲੀ ਹਵਾਈ
ਅੱਡੇ ’ਤੇ ਹੋਏ ਸਲੂਕ ਤੋਂ ਸਾਹਮਣੇ ਆਉਂਦੀ ਹੈ। ਨਿਊਜ਼ੀਲੈਂਡ ਸਿੱਖ ਸੁਸਾਇਟੀ ਦੇ ਸਹਾਇਕ ਜਨਰਲ ਸਕੱਤਰ ਰਣਬੀਰ ਲਾਲੀ ਸਿੰਘ ਨੇ ਮੀਡੀਏ
ਨੂੰ ਦਿੱਤੇ ਬਿਆਨ ਵਿੱਚ ਕਿਹਾ - ‘ਭਾਰਤ ਸਰਕਾਰ ਨੇ ਮੇਰੀ ਪਤਨੀ ਸ਼ੁੱਭਨੀਤ ਕੌਰ ਅਤੇ ਬੇਟੇ ਨਾਲ ਅਪਰਾਧੀਆਂ ਵਰਗਾ ਗੈਰ-ਮਨੁੱਖੀ ਵਰਤਾਓ
ਕੀਤਾ। ਸ਼ੁੱਭਨੀਤ ਕੌਰ ਇਸ ਤੋਂ ਪਹਿਲਾਂ ਕਈ ਵਾਰ ਭਾਰਤ ਜਾ ਚੁੱਕੀ ਹੈ, ਫਿਰ ਉਸ ਦਾ ਨਾਂ ਅਚਾਨਕ ਕਾਲੀ ਸੂਚੀ ਵਿੱਚ ਕਿਵੇਂ ਆ ਗਿਆ।
ਸਰਕਾਰ ਨੇ ਮਾਸੂਮ ਬੱਚੇ ਨੂੰ ਵੀ ‘ਗੁਨਾਹਗਾਰ’ ਬਣਾ ਦਿੱਤਾ ਹੈ। ਅਜੇ ਤੱਕ ਸਰਕਾਰ ਨੇ ਆਪਣੇ ‘ਗੁਨਾਹ’ ਲਈ ਮੁਆਫੀ ਤੱਕ ਨਹੀਂ ਮੰਗੀ। ਅਸੀਂ
ਚਾਹੁੰਦੇ ਹਾਂ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ...।’
ਇਹ ਕੁਝ ਸਿੱਖਾਂ ਨਾਲ ਉਦੋਂ ਵਾਪਰ ਰਿਹਾ ਹੈ ਜਦੋਂ ਕਿ ਢੋਲ ਦੇ ਡਗੇ ਨਾਲ ਐਲਾਨਿਆ ਜਾ ਰਿਹਾ ਹੈ ਕਿ ਭਾਰਤ ਦੇ ‘ਸਿੱਖ ਪ੍ਰਧਾਨ ਮੰਤਰੀ’
ਨੇ, ਸਿੱਖਾਂ ਦੀ ਇੱਜ਼ਤ ਵਿੱਚ ਬਹੁਤ ਵਾਧਾ ਕੀਤਾ ਹੈ ਅਤੇ ਸਭ ਪਾਸੇ ਬੱਲੇ-ਬੱਲੇ ਹੋ ਗਈ ਹੈ। ਝੋਲੀਚੁੱਕ ਕਿਸਮ ਦੇ ‘ਸਿੱਖੀ’ ਬਾਣੇ ਵਿਚਲੇ ਲੋਕ
ਵੀ, ਕਾਂਗਰਸੀ ਅਤੇ ਅਕਾਲੀ ‘ਲੇਬਲ’ ਲਾ ਕੇ, ‘ਗਣਤੰਤਰੀ ਦਿਵਸ’ ਦੀਆਂ ਵਧਾਈਆਂ’ ਦੇਣ ਦੇ ਬਹਾਨੇ, ਆਪਣੀਆਂ ਜ਼ਮੀਰ ਰਹਿਤ ਮੂੰਹਾਂ
ਵਾਲੀਆਂ ਫੋਟੋਆਂ, ਪੈਸੈ ਦੇ ਕੇ, ਅਖਬਾਰਾਂ ਵਿੱਚ ਛਪਵਾਉਣ ਵਿੱਚ ਬੜਾ ਫਖਰ ਸਮਝਦੇ ਹਨ।
ਅਸੀਂ ਭਾਰਤੀ ਗਣਤੰਤਰ ਦਿਵਸ ਦੇ ਮੌਕੇ, ਭਾਰਤੀ ਨਕਸ਼ੇ ਵਿੱਚ ਕੈਦ, ਤਿੰਨ ਪ੍ਰਮੁੱਖ ਕੌਮਾਂ, ਸਿੱਖਾਂ, ਕਸ਼ਮੀਰੀਆਂ ਅਤੇ ਨਾਗਿਆਂ ਦੀਆਂ
ਨੁਮਾਇੰਦਾ ਜਮਾਤਾਂ - ਦਲ ਖਾਲਸਾ, ਆਲ ਪਾਰਟੀਜ਼ ਹੁਰੀਅਤ ਕਾਨਫਰੰਸ ਅਤੇ ਐਨ. ਐਸ. ਸੀ. ਐਮ. ਦੇ ਲੀਡਰਾਂ ਵਲੋਂ ਦਿੱਤੇ ਸਾਂਝੇ ਬਿਆਨ
ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਇਨ੍ਹਾਂ ਤਿੰਨਾਂ ਜਥੇਬੰਦੀਆਂ ਵਲੋਂ ਜਾਰੀ ਸਾਂਝੇ ਬਿਆਨ ਵਿੱਚ, ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ
ਗਈ ਹੈ ਕਿ ਸਾਡੀਆਂ ‘ਕੌਮਾਂ’ ਤੇ ‘ਦੇਸ਼’ ਭਾਰਤੀ ਜ਼ੁਲਮੋਂ-ਤਸ਼ੱਦਦ ਦਾ ਸ਼ਿਕਾਰ ਹਨ ਕਿਉਂਕਿ ਇਹ ਭਾਰਤੀ ਕਬਜ਼ੇ ਹੇਠ ਹਨ। ਯੂਨਾਇਟਿਡ
ਨੇਸ਼ਨਜ਼ ਦੇ ਚਾਰਟਰ ਅਨੁਸਾਰ - ‘ਸ੍ਵੈ-ਨਿਰਣੇ ਦਾ ਹੱਕ (ਰਾਈਟ ਟੂ ਸੈਲਫ ਡਿਟਰਮੀਨੇਸ਼ਨ) ਹਰ ਕੌਮ ਦਾ ਮੁੱਢਲਾ ਹੱਕ ਮੰਨਿਆ ਗਿਆ ਹੈ। ਇਸ
ਹੱਕ ਦੀ ਵਰਤੋਂ ਕਰਦਿਆਂ, ਸਾਡੀਆਂ ਕੌਮਾਂ, ਭਾਰਤੀ ਨਕਸ਼ੇ ਦੀ ਕੈਦ ਤੋਂ ਨਿਜ਼ਾਤ ਪਾਉਣ ਲਈ, ਪਿਛਲੀ ਅੱਧੀ ਸਦੀ ਤੋਂ ਸੰਘਰਸ਼ ਕਰ ਰਹੀਆਂ
ਹਨ। ਇਸ ਸੰਘਰਸ਼ ਦੌਰਾਨ, ਭਾਰਤੀ ਜ਼ਾਲਮ-ਤੰਤਰ ਨੇ ਸਾਡੇ ਲੱਖਾਂ ਵੀਰ-ਭੈਣਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਪਰ ਇਸ ਦੇ ਬਾਵਜੂਦ ਸਾਡੀ
ਅਜ਼ਾਦੀ ਦੀ ਤੜਪ ਅਤੇ ਸੰਘਰਸ਼ ਜਾਰੀ ਹੈ। ਤਿੰਨੋਂ ਪ੍ਰਮੁੱਖ ਅਜ਼ਾਦੀ ਤਹਿਰੀਕਾਂ ਦੇ ਨੁਮਾਇੰਦਿਆਂ ਨੇ, ਭਾਰਤੀ ਸਟੇਟ ਦੇ ਜ਼ੁਲਮੀਂ-ਪੰਜੇ ਤੋਂ
ਛੁਟਕਾਰਾ ਦਿਵਾਉਣ ਲਈ, ਅੰਤਰਰਾਸ਼ਟਰੀ ਭਾਈਚਾਰੇ ਸਮੇਤ ਯੂਨਾਇਟਿਡ ਨੇਸ਼ਨਜ਼ ਦੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।
‘ਆਜ਼ਾਦੀ’ ਹਰ ਇੱਕ ਪ੍ਰਾਣੀ, ਕੌਮ ਦਾ ਮੁੱਢਲਾ ਹੱਕ ਹੈ ਅਤੇ ਇਸ ਲਈ ਸੰਘਰਸ਼ਸ਼ੀਲ ਕੌਮਾਂ ਅਖੀਰ ਆਪਣੇ ਮੁਕਾਮ ਨੂੰ ਹਾਸਲ ਜ਼ਰੂਰ
ਕਰਦੀਆਂ ਹਨ। ‘ਬਾਜ਼ੂਏ-ਕਾਤਲ’ ਅਖੀਰ ‘ਸਰ-ਫਰੋਸ਼ੀ’ ਦੀ ਤਮੰਨਾ ਵਾਲਿਆਂ ਦੇ ਸਾਹਮਣੇ ਬੇਵੱਸ ਹੋ ਜਾਂਦੀ ਹੈ।
‘‘ਸਿੱਖ ਕੌਮ ਲਈ ਕਾਲਾ ਦਿਵਸ -26 ਜਨਵਰੀ’’
26 ਜਨਵਰੀ, 1950 ਨੂੰ ਜਦੋਂ ਭਾਰਤ ਦੇ ਬਹੁਗਿਣਤੀ ਹਿੰਦੂ ਭਾਰਤੀ ਸੰਵਿਧਾਨ ਲਾਗੂ ਹੋਣ ’ਤੇ ਖੁਸ਼ੀਆਂ ਦੇ ਜਸ਼ਨ ਮਨਾ ਰਹੇ ਸਨ ਉਦੋਂ
ਸਿੱਖ ਕੌਮ ਵਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਸੀ। ਕਾਲਾ ਦਿਵਸ ਮਨਾਉਣ ਦਾ ਸੱਦਾ, ਸ਼੍ਰੋਮਣੀ ਅਕਾਲੀ ਦਲ ਵਲੋਂ
ਦਿੱਤਾ ਗਿਆ ਸੀ -ਜਿਸ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਮੰਨਿਆ ਸੀ। ਇਸ ਤੋਂ ਪਹਿਲਾਂ ਸੰਵਿਧਾਨ-ਘੜਨੀ ਅਸੈਂਬਲੀ (ਕਨਸਟੀਚਿਊਐਂਟ ਅਸੈਂਬਲੀ)
ਵਿੱਚ ਅਕਾਲੀ ਦਲ ਦੇ ਦੋਵਾਂ ਨੁਮਾਇੰਦਿਆਂ - ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਹ ਕਹਿ ਕੇ ਸੰਵਿਧਾਨ ਦੇ ਖਰੜੇ ’ਤੇ
ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਸੀ - ‘ਇਹ ਭਾਰਤੀ ਸੰਵਿਧਾਨ ਦਾ ਦਸਤਾਵੇਜ਼, ਸਿੱਖਾਂ ਨਾਲ ਕੀਤੇ ਧੋਖੇ ਦਾ ਦਸਤਾਵੇਜ਼ ਹੈ। ਇਹ ਸਿੱਖਾਂ
ਨਾਲ ਮਾਰੀ ਗਈ ਠੱਗੀ ਹੈ। ਸਿੱਖ ਕੌਮ ਨਾਲ, ਬਹੁਗਿਣਤੀ ਹਿੰਦੂਆਂ ਵਲੋਂ ਕੀਤਾ ਗਿਆ ਵਿਸਾਹਘਾਤ ਹੈ। ਇਸ ਧੋਖਾਧੜੀ ਦੇ ਦਸਤਾਵੇਜ਼ ਨੂੰ
ਅਸੀਂ ਬਿਲਕੁਲ ਨਹੀਂ ਮੰਨਦੇ। ਅਖੌਤੀ ਭਾਰਤੀ ਸੰਵਿਧਾਨ ਨੂੰ ਅਸੀਂ ਬਿਲਕੁਲ ਨਹੀਂ ਮੰਨਦੇ।’ ਇਹ ਇੱਕ ਇਤਿਹਾਸਕ ਤੱਥ ਹੈ ਕਿ ਸਿੱਖਾਂ ਨੇ ਇਸ
ਸੰਵਿਧਾਨ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ। ਇਸ ਲਈ ਅਸੀਂ ਭਾਰਤ ਦੇ ਕਿਸੇ ਕਾਇਦੇ-ਕਾਨੂੰਨ ਦੀ ਜੱਦ ਵਿੱਚ ਨਹੀਂ ਹਾਂ।
ਪਿਛਲੇ 60 ਸਾਲਾਂ ਵਿੱਚ, ਇਸ ਸੰਵਿਧਾਨ ਵਿੱਚ 85 ਦੇ ਲਗਭਗ ਸੋਧਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਮੰਤਵ ਘੱਟ ਗਿਣਤੀਆਂ ਦਾ
ਗਲਾ ਘੁੱਟਣਾ ਰਿਹਾ ਹੈ। ਇਸ ਸੰਵਿਧਾਨ ਦਾ ਆਰਟੀਕਲ -25, ਸਿੱਖਾਂ ਨੂੰ ਬੋਧੀਆਂ ਅਤੇ ਜੈਨੀਆਂ ਸਮੇਤ ‘ਹਿੰਦੂ’ ਗਰਦਾਨਦਾ ਹੈ। ਇਸੇ ਲਈ
ਸਿੱਖ, ‘ਹਿੰਦੂ ਮੈਰਿਜ ਐਕਟ’, ‘ਹਿੰਦੂ ਕੋਡ ਬਿੱਲ,’ ‘ਹਿੰਦੂ ਵਿਰਾਸਤ ਐਕਟ’, ਅਧੀਨ ‘ਹਿੰਦੂ’ ਹੀ ਗਰਦਾਨੇ ਜਾਂਦੇ ਹਨ। ਧਰਮਯੁੱਧ ਮੋਰਚੇ ਦੌਰਾਨ,
ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਚੰਡੀਗੜ੍ਹ ਵਿੱਚ ਸਾੜ ਕੇ 26 ਜਨਵਰੀ, 1950 ਦੇ ਸਿੱਖ ਨੁਮਾਇੰਦਿਆਂ ਦੇ ਮਤੇ
ਨੂੰ ਹੀ ਦੋਹਰਾਇਆ ਸੀ - ਪਰ ਅਫਸੋਸ! ਅੱਜ ਬਾਦਲ ਨੂੰ ਨਾ ਸਿਰਫ ਆਪਣੇ ਕੀਤੇ ’ਤੇ ਹੀ ‘ਅਫਸੋਸ’ ਹੈ ਬਲਕਿ ਉਸ ਦੀ ਸਮੁੱਚੀ ਜੁੰ²ਡਲੀ ਆਰ.
ਐਸ. ਐਸ. ਦਾ ਹੱਥਠੋਕਾ ਬਣੀ ਹੋਈ ਹੈ ਅਤੇ ਸਿੱਖ ਸੰਘਰਸ਼ ਦੀ ਗੱਲ ਸਭ ਨੂੰ ਭੁੱਲੀ ਹੋਈ ਹੈ।
ਇਸੇ ਭਾਰਤੀ ਸੰਵਿਧਾਨ ਦੇ ਤਹਿਤ ਪਿਛਲੇ 60 ਸਾਲਾਂ ਵਿੱਚ ਲੱਖਾਂ ਸਿੱਖ ਮੌਤ ਦੇ ਘਾਟ ਉਤਾਰੇ ਗਏ, ਸ੍ਰੀ ਅਕਾਲ ਤਖਤ ਸਾਹਿਬ ਟੈਂਕਾਂ-
ਤੋਪਾਂ ਨਾਲ ਢਾਹ ਢੇਰੀ ਕਰ ਦਿੱਤਾ ਗਿਆ, ਸਿੱਖਾਂ ਦਾ ਇਤਿਹਾਸਕ ਖਜ਼ਾਨਾ ਲੁੱਟਿਆ ਅਤੇ ਸਾੜਿਆ ਗਿਆ, ਟਾਡਾ ਤੇ ਐਨ. ਐਸ. ਏ. ਵਰਗੇ
ਕਾਲੇ ਕਾਨੂੰਨਾਂ ਹੇਠ ਪੰਜਾਬ ਦੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੋਲ-ਰੋਲ ਕੇ ਮਾਰਿਆ ਗਿਆ, ਨਵੰਬਰ ’84 ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਊਂਦਿਆਂ
ਸਾੜਿਆ ਗਿਆ, ਸੈਂਕੜੇ ਸਿੱਖ ਅਜੇ ਵੀ ਜੇਲ੍ਹਾਂ ਵਿੱਚ ਤਾੜੇ ਹੋਏ ਹਨ, ਧਰਮੀ ਫੌਜੀਆਂ ਨੂੰ ਮਾਰਿਆ ਗਿਆ ਅਤੇ ਅਜੇ ਵੀ ਕੁਝ ਝੂਠੇ ਕੇਸਾਂ ਵਿੱਚ
ਜੇਲ੍ਹੀਂ ਡੱਕੇ ਹੋਏ ਹਨ। ਜੂਨ-84 ਵਿੱਚ ਸਿੱਖਾਂ ਦੇ ਖਿਲਾਫ ਭਾਰਤੀ ਹਾਕਮਾਂ ਵਲੋਂ ਵਿੱਢੀ ਗਈ ਅਣਐਲਾਨੀ ਜੰਗ 25 ਸਾਲਾਂ ਬਾਅਦ ਵੀ ਜਾਰੀ
ਹੈ ਅਤੇ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਲਈ ਚਾਣਕਿਆ ਨੀਤੀ ਦੇ ਚਾਰੇ ਹਥਿਆਰ ਸਾਮ-ਦਾਮ-ਦੰਡ-ਭੇਦ ਬੜੀ ਬੇਸ਼ਰਮੀ ਨਾਲ ਵਰਤੇ
ਜਾ ਰਹੇ ਹਨ। ਭਾਰਤੀ ਹਾਕਮਾਂ ਦੀ ਸਿੱਖ-ਵਿਰੋਧੀ ਨੀਤੀ ਨੇ ਬਾਹਰਲੇ ਸਿੱਖਾਂ ਨੂੰ ਵੀ ‘ਸਿੱਖ-ਤਬਾਹੀ’ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਹੋਇਆ ਹੈ।
ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨਾਲ, ਕੀਤੀਆਂ ਗਈਆਂ (ਧੜਾਧੜ੍ਹ) ਦੇਸ਼-ਹਵਾਲਗੀ ਸੰਧੀਆਂ ਦਾ ਮੁੱਖ ਮਨੋਰਥ, ਪ੍ਰਦੇਸੀ ਸਿੱਖਾਂ ਦੇ ਮਨੋਬਲ ਨੂੰ
ਤੋੜਨਾ ਅਤੇ ਜਿਹੜੇ ਸਿੱਖ ਭਾਰਤੀ ਜਬਰਤੰਤਰ ਦੇ ਸ਼ਿਕੰਜੇ ’ਚੋਂ ਨਿਕਲਕੇ ਬਾਹਰ ਆ ਗਏ ਹਨ - ਉਹਨਾਂ ਨੂੰ ਵਾਪਸ ਭਾਰਤ ਲਿਆ ਕੇ ਖੁਆਰ
ਕਰਨਾ ਹੈ।
ਭਾਰਤੀ ਹਾਕਮਾਂ ਵਲੋਂ ਪੰਜਾਬ ਵਿੱਚ ਸਿੱਖਾਂ ਦੇ ਨਸਲਘਾਤ ਦੇ ਨਾਲ ਨਾਲ ਸਿੱਖ ਸੱਭਿਆਚਾਰ ਦੀ ਤਬਾਹੀ ਦਾ ਏਜੰ²ਡਾ ਵੀ ਪੂਰੇ ਜ਼ੋਰ-ਸ਼ੋਰ
ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਚੀ-ਖੁਚੀ ਸਿੱਖ ਜਵਾਨੀ ਨੂੰ ਨਸ਼ਿਆਂ, ਡਰੱਗਜ਼ ਅਤੇ ਵੇਸਵਾਬਿਰਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਬਿਹਾਰ ਤੇ ਯੂ. ਪੀ. ਦੇ ਭਈਆਂ ਨੂੰ ‘ਪੱਕੇ ਸ਼ਹਿਰੀ’ ਬਣਾਉਣਾ - ਸਿੱਖਾਂ ਨੂੰ ਪੰਜਾਬ ਵਿੱਚ ਘੱਟਗਿਣਤੀ
ਬਣਾਉਣ ਦੀ ਸਾਜ਼ਿਸ਼ ਦਾ ਹੀ ਹਿੱਸਾ ਹੈ। ਇਹ ਭਈਆ ਫੌਜ, ਪੰਜਾਬ ਵਿੱਚ ਤੰਬਾਕੂਨੋਸ਼ੀ ਅਤੇ ਸਦਾਚਾਰ ਵਿਰੋਧੀ ਰੁਝਾਨਾਂ ਦਾ ਬੜੀ ਤੇਜ਼ੀ ਨਾਲ
ਪਸਾਰ ਕਰ ਰਹੀ ਹੈ।
ਪਿਛਲੇ 60 ਵਰ੍ਹਿਆਂ ਵਿੱਚ ਭਾਰਤੀ ਹਾਕਮਾਂ ਦੇ, ਹਰ ਪਹਿਲੂ ਤੋਂ ਫੇਲ੍ਹ ਹੋਣ ਸਬੰਧੀ ਬਥੇਰਾ ਕੁਝ ਲਿਖਿਆ ਜਾ ਚੁੱਕਾ ਹੈ ਤੇ ਲਿਖਿਆ ਜਾ
ਰਿਹਾ ਹੈ - ਪਰ ਸਿੱਖ ਨੁਕਤਾਨਿਗਾਹ ਤੋਂ ਲਗਭਗ ਅੱਧੀ ਸਦੀ ਦਾ ਸਫਰ ਬਿੱਛੂਆਂ, ਸੱਪਾਂ, ਬਘਿਆੜਾਂ, ਮਗਰਮੱਛਾਂ ਸੰਗ ਸਫਰ ਤੋਂ ਵੀ ਮਾੜਾ ਹੋ
ਗੁਜਰਿਆ ਹੈ। ਵਰ੍ਹਾ 1947 ਦੇ ਹਿੰਦੂ ਵਿਸਾਹਘਾਤ ਦੀ ਕਹਾਣੀ ਕਹਿੰਦਿਆਂ ਤਾਂ ਕਈ ਕਲਮਾਂ ਘਿਸ ਚੁੱਕੀਆਂ ਹਨ ਪਰ ਅਫਸੋਸ! ਪਿਛਲੇ ਦੋ
ਦਹਾਕਿਆਂ ਦੀ ਸਿੱਖ ਨਸਲਕੁਸ਼ੀ ਦੀ ਲਹੂ ਭਿੱਜੀ ਦਾਸਤਾਨ ਦੀ ਡੂੰਘਿਆਈ ਤੋਂ ਅਜੇ ਤੱਕ ਪਰਦਾ ਚੁੱਕਿਆ ਨਹੀਂ ਗਿਆ। ਬ੍ਰਾਹਮਣਵਾਦੀ
ਹਾਕਮਾਂ ਵਲੋਂ ਗੁਰੂ ਨਾਨਕ - ਗੁਰੂ ਗੋਬਿੰਦ ਸਿੰਘ ਸਾਹਿਬ ਦੇ ‘ਸਰਬੱਤ ਦੇ ਭਲੇ’ ਵਾਲੇ ਪੰਥ ਨੂੰ ਤਬਾਹੋ-ਬਰਬਾਦ ਕਰਨ ਦੀਆਂ ਨੀਤੀਆਂ ਤਾਂ ਸਮਝ
ਆਉਣੀਆਂ ਔਖੀਆਂ ਨਹੀਂ - ਪਰ ਸਿੱਖ ਘਰਾਂ ਵਿੱਚ ਜੰਮੇ ਤੇ ਪੰਥ ਦਾ ਹੋਕਾ ਦੇ ਕੇ ਸਮੇਂ ਸਮੇਂ ਵਜ਼ੀਰੀਆਂ ਦੀਆਂ ਕੁਰਸੀਆਂ ਤੇ ਬਿਰਾਜਮਾਨ,
ਬੇਅਕਲ ਅਕਾਲੀ ਲੀਡਰਾਂ ਨੇ ਜਿਵੇਂ ਇਸ ਸਿੱਖ ਨਸਲਕੁਸ਼ੀ ਪ੍ਰੋਗਰਾਮ ਵਿੱਚ ਸਾਜ਼ਿਸ਼ੀ ਸ਼ਮੂਲੀਅਤ ਕੀਤੀ ਅਤੇ ਫੇਰ ਜ਼ਾਲਮਾਂ ਦੇ ਜ਼ੁਲਮਾਂ ਤੋਂ
ਪਰਦਾ ਚੁੱਕਣ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ, ਇਹੋ ਜਿਹਾ ਕੌਮ ਘਾਤਕ ਰੋਲ ਸਿੱਖ ਇਤਿਹਾਸ ਵਿੱਚ ਪਹਿਲਾਂ ਕਿਸੇ ਨੇ ਨਹੀਂ ਅਦਾ
ਕੀਤਾ। ਪੰਥ ਦੀ ਪ੍ਰਮੁੱਖ ਰਾਜਸੀ ਪਾਰਟੀ ਬਾਦਲ ਅਕਾਲੀ ਦਲ ਉਸ ਬੀ ਜੇ ਪੀ ਨਾਲ ਬਗਲਗੀਰ ਹੈ, ਜਿਸਨੇ ਕਾਂਗਰਸੀ ਹਾਕਮਾਂ ਵਲੋਂ ਸਿੱਖ
ਨਸਲਕੁਸ਼ੀ ਕਰਨ ਦੇ ਹਰ ਪ੍ਰੋਗਰਾਮ ਦੀ ਵੱਧ ਚੜ੍ਹ ਕੇ ਹਮਾਇਤ ਕੀਤੀ ਅਤੇ ‘ਹਿੰਦੂਤਵ ਦੇ ਏਜੰਡੇ’ ਨੂੰ ਲਾਗੂ ਕਰਨਾ, ਜਿਸ ਦਾ ਐਲਾਨੀਆ
ਨਿਸ਼ਾਨਾ ਹੈ।
ਆਰ. ਐਸ. ਐਸ. ਦਾ ਹਿੰਦੂਤਵੀ ਦਹਿਸ਼ਤਗਰਦ, ਫਿਰਕੂ, ਫਾਸ਼ੀਵਾਦਾ ਲਾਣਾ, ਕੇਂਦਰ ਵਿੱਚ ਕਾਂਗਰਸ ਦੀ ਸੱਤਾ ਹੋਣ ਦੇ ਬਾਵਜੂਦ,
ਸਰਕਾਰ ਦੇ ਫੈਸਲਿਆਂ ’ਤੇ ਪੂਰੀ ਤਰ੍ਹਾਂ ਅਸਰ-ਅੰਦਾਜ਼ ਹੈ। ਆਰ. ਐਸ. ਐਸ. ਦੀ ਘੁਸਪੈਠ, ਭਾਰਤੀ ਖੁਫੀਆ ਏਜੰਸੀਆਂ, ਵਿੱਦਿਅਕ
ਅਦਾਰਿਆਂ ਤੋਂ ਇਲਾਵਾ ਜੁਡੀਸ਼ੀਅਰੀ ਵਿੱਚ ਵੀ ਹੈ। ਭਾਰਤੀ ਸੁਪਰੀਮ ਕੋਰਟ ਵਲੋਂ ਅੱਡ-ਅੱਡ ਕੇਸਾਂ ਜਾਂ ਜਨਹਿੱਤ ਪਟੀਸ਼ਨਾਂ ਤੇ ਸਮੇਂ ਸਮੇਂ ਦਿੱਤੇ
ਜਾਣ ਵਾਲੇ ਫੈਸਲੇ, ਹਿੰਦੂਤਵ ਪੱਖੀ ਹੀ ਹੁੰਦੇ ਹਨ। ਪਿਛਲੇ ਦਿਨੀਂ, ਸਿੱਖ ਕੌਮ ਦੀ ਅੱਡਰੀ ਪਛਾਣ ਸਬੰਧੀ ਕੀਤੀ ਗਈ ਜਨਹਿਤ ਪਟੀਸ਼ਨ ਨੂੰ,
ਭਾਰਤੀ ਸੁਪਰੀਮ ਕੋਰਟ ਵਲੋਂ ਰੱਦ ਕਰਨ ਦੇ ਫੈਸਲੇ ਨੂੰ ਇਸੇ ਪ੍ਰਸੰਗ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ।
ਪੰਜਾਬ ਵਿਚਲੀ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਰ. ਐਸ. ਐਸ. ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਿਰ-ਮੱਥੇ
ਪ੍ਰਵਾਨ ਕਰ ਰਹੀਆਂ ਹਨ। ਨਾਨਕਸ਼ਾਹੀ ਕੈ¦ਡਰ ਦਾ ‘ਭਗਵਾਂਕਰਨ’ ਕਰਨ ਦੀ ਤਾਜ਼ਾ ਨਸਲੋ-ਹਰਕਤ ਇਸਦਾ ਛੇਕੜਲਾ ਸਬੂਤ ਹੈ। ਨਾਨਕਸ਼ਾਹੀ
ਕੈ¦ਡਰ ਦਾ ‘ਹਿੰਦੂਕਰਨ’ ਕਰਨ ਤੋਂ ਬਾਅਦ ਤਿੰਨੋਂ ਤਖਤਾਂ ਦੇ ਜਥੇਦਾਰ (ਅਕਾਲ ਤਖਤ, ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ) ਨਾਨਕ ਮਤੇ (ਯੂ.
ਪੀ.) ਦੇ ‘ਹਿੰਦੂ ਮਹਾਂ-ਸੰਮੇਲਨ’ ਵਿੱਚ ਸ਼ਮੂਲੀਅਤ ਲਈ ਰਵਾਨਾ ਹੋ ਗਏ। ਇਸ ਹਿੰਦੂ ਮਹਾਂ ਸੰਮੇਲਨ ਦਾ ਉਦੇਸ਼ ‘ਹਿੰਦੂ ਏਕਤਾ’ ਦੱਸਦਿਆਂ ਇਸ
ਸਬੰਧੀ ਤਿੰਨੋਂ ਜਥੇਦਾਰਾਂ ਦੀਆਂ ਤਸਵੀਰਾਂ ਸਹਿਤ, ਅਖਬਾਰਾਂ ਵਿੱਚ ਹਿੰਦੂ ਮਹੰਤਾਂ ਵਲੋਂ ਵੱਡੇ ਵੱਡੇ ਇਸ਼ਤਿਹਾਰ ਲਵਾਏ ਗਏ। ਬਹੁਤ ਜਲਦੀ
ਉਹ ਦਿਨ ਆਉਣ ਵਾਲੇ ਹਨ ਜਦੋਂ ਸਾਡੇ ਇਹ ਜਥੇਦਾਰ ‘ਫਤਹਿ’ ਦੇ ਨਾਲ ਨਾਲ ‘ਜੈ ਸ੍ਰੀ ਰਾਮ’ ਵੀ ਕਿਹਾ ਕਰਨਗੇ। ਭਾਰਤ ਦੀ ਹਿੰਦੂ
ਬਹੁਗਿਣਤੀ ਨੇ ਪਿਛਲੇ 62 ਸਾਲਾਂ ਦੇ ਭਾਰਤੀ ਗਣਰਾਜ ਵਿੱਚ, ਸਿੱਖਾਂ ਦੀ ਇਹ ਦਸ਼ਾ ਕਰ ਦਿੱਤੀ ਹੈ ਕਿ ਸਿੱਖ, ਆਪਣੇ ਆਪ ਨੂੰ ‘ਸਿੱਖ’
ਕਹਾਉਣ ਵਿੱਚ ਸ਼ਰਮਿੰਦਗੀ ਮਹਿਸੂਸ ਕਰਨ ਲੱਗ ਪਏ ਹਨ।
ਭਾਰਤੀ ਸੰਵਿਧਾਨ ਦੇ ਲਫਜ਼ਾਂ ਦੇ ਮਤਲਬ ਬਹੁਗਿਣਤੀ ਲਈ ਹੋਰ ਅਤੇ ਘੱਟਗਿਣਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ,
ਜੈਨੀਆਂ ਲਈ ਹੋਰ ਹਨ। ਟਾਡਾ, ਪੋਟਾ ਵਰਗੇ ਕਾਨੂੰਨਾਂ, ਹੇਠ ਘੱਟਗਿਣਤੀਆਂ ਨੂੰ ਪੂਰੀ ਤਰ੍ਹਾਂ ਖੱਜਲ-ਖਵਾਰ ਕੀਤਾ ਗਿਆ। ਅੱਜ ਭਾਵੇਂ ਕਹਿਣ
ਨੂੰ ਇਨ੍ਹਾਂ ਕਾਨੂੰਨਾਂ ਦੀ ਹੋਂਦ ਨਹੀਂ ਹੈ ਪਰ ਪੰਜਾਬ ਵਿੱਚ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਸਪਾਲ ਸਿੰਘ ਮੰਝਪੁਰ ਸਮੇਤ ਦਰਜਨਾਂ
ਸਿੱਖ ਕਾਰਜਕਰਤਾ, ‘ਅਮਨ ਕਾਨੂੰਨ ਨੂੰ ਖਤਰਾ’ ਦੇ ਬੈਨਰ ਥੱਲੇ ਪਿਛਲੇ ਕਈ ਮਹੀਨਿਆਂ ਤੋਂ ਹਿਰਾਸਤ ਵਿੱਚ ਰੱਖੇ ਹੋਏ ਹਨ - ਜਦੋਂ ਕਿ ਕੂੜ ਸੌਦੇ
ਦਾ ਗੁਰਮੀਤ ਰਾਮ ਰਹੀਮ, ਕਾਤਲ ਭਈਆ ਆਸ਼ੂਤੋਸ਼, ਭਨਿਆਰਾ, ਬਾਲ ਠਾਕਰੇ ਤੇ ਰਾਜ ਠਾਕਰੇ ਵਰਗੇ ਹਿੰਦੂ ਕੱਟੜਵਾਦੀ ਦਹਿਸ਼ਤਗਰਦ,
ਪੁਲਿਸ ਸੁਰੱਖਿਆ ਹੇਠ ਆਪਣੀਆਂ ਫਿਰਕੂ ਤੇ ਸਮਾਜ ਵਿਰੋਧੀ ਕਾਰਵਾਈਆਂ ਜਾਰੀ ਰੱਖ ਰਹੇ ਹਨ।
ਪਿਛਲੇ 60 ਸਾਲਾਂ ਤੋਂ ਖੁਦ ਇੱਕ ‘ਦਹਿਸ਼ਤਗਰਦ ਸਟੇਟ’ ਵਾਂਗ ਵਰਤਾਰਾ ਕਰ ਰਹੇ ਭਾਰਤ ਲਈ ਅੱਜ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ
ਖਤਰਾ ਪਾਕਿਸਤਾਨ ਨੂੰ ਦੱਸਿਆ ਜਾ ਰਿਹਾ ਹੈ। ਜਿਸ ਭਾਰਤ ਨੇ 1971 ਵਿੱਚ ਫੌਜੀ ਤਾਕਤ ਨਾਲ, ਪਾਕਿਸਤਾਨ ਨੂੰ ਤੋੜ ਕੇ ‘ਬੰਗਲਾ ਦੇਸ਼’
ਬਣਾਇਆ। ਸ੍ਰੀ ¦ਕਾ ਵਿੱਚ ਲਿੱਟੇ ਵਰਗੀ ਜਮਾਤ ਖੜ੍ਹੀ ਕੀਤੀ, ਜਿਸ ਨੂੰ ਬਾਅਦ ਵਿੱਚ ‘ਦਹਿਸ਼ਤਗਰਦ ਸੰਗਠਨ’ ਐਲਾਨ ਦਿੱਤਾ ਗਿਆ।
ਸਿੱਕਮ ਨੂੰ ਜ਼ਬਰਦਸਤੀ ਭਾਰਤ ਦਾ ਹਿੱਸਾ ਬਣਾਇਆ। ਬੰਗਲਾ ਦੇਸ਼ ਨੂੰ ਵੀ ‘ਫਰਾਖਾ ਡੈਮ’ ਦੇ ਪਾਣੀ ਰਾਹੀਂ ‘ਦੁਸ਼ਮਣ’ ਬਣਾਇਆ ਹੋਇਆ ਹੈ।
ਨੇਪਾਲ ਨੂੰ ਦਬਾ ਕੇ, ਅਸਾਵੀਆਂ ਸੰਧੀਆਂ ਕਰਨ ’ਤੇ ਮਜਬੂਰ ਕੀਤਾ, ਜਿਨ੍ਹਾਂ ਨੂੰ ਹੁਣ ਦੀ ਨੇਪਾਲ ਦੀ ਸਰਕਾਰ ਬਦਲਣਾ ਚਾਹੁੰਦੀ ਹੈ। ਭੂਟਾਨ ਵੀ
ਭਾਰਤ ਦੇ ਗਲਬੇ ਤੋਂ ਮੁਕਤੀ ਲਈ ਹੱਥਪੈਰ ਮਾਰ ਰਿਹਾ ਹੈ। ਸੋ ਭਾਰਤ ਦਾ ਕਿਹੜਾ ਗੁਆਂਢੀ ਦੇਸ਼ ਹੈ, ਜਿਸ ਨਾਲ ਭਾਰਤ ਦੇ ਸਬੰਧ ਸੁਖਾਵੇਂ ਹਨ?
ਜ਼ਾਹਰ ਹੈ ਕਿ ਭਾਰਤ, ਅੱਜ ਕੱਲ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਏਜੰਡੇ ’ਤੇ ਕੰਮ ਕਰ ਰਿਹਾ ਹੈ, ਜਿਨ੍ਹਾਂ ਦਾ ਮਕਸਦ ‘ਦਹਿਸ਼ਤਗਰਦੀ
ਦੇ ਖਿਲਾਫ ਜੰਗ’ ਦੇ ਨਾਂ ਥੱਲੇ, ਪਾਕਿਸਤਾਨ ਨੂੰ ‘ਭੰਨਣਾ’ ਹੈ। ਬੇਸ਼ੱਕ ਅਮਰੀਕੀ ਪ੍ਰਧਾਨ ਓਬਾਮਾ ਨੇ ਇਸਲਾਮਿਕ ਜਗਤ ਨੂੰ ਭਰੋਸਾ ਦਿਵਾਇਆ
ਹੈ ਕਿ ਇਹ ਜੰਗ ਇਸਲਾਮ ਦੇ ਖਿਲਾਫ ਨਹੀਂ ਹੈ, ਪਰ ਇਓਂ ਜਾਪਦਾ ਹੈ ਕਿ ਬੁਸ਼ ਐਡਮਿਨਿਸਟਰੇਸ਼ਨ ਦੀਆਂ ਨੀਤੀਆਂ ਹੀ ਜਾਰੀ ਹਨ।
ਅਫਗਾਨਿਸਤਾਨ ਦੀਆਂ ਨੈਟੋ ਫੋਰਸਾਂ ਵਲੋਂ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਚਾਲਕ ਰਹਿਤ ਜਹਾਜ਼ਾਂ ਰਾਹੀਂ ਕੀਤੇ ਹਮਲਿਆਂ
ਵਿੱਚ ਕਈ ਬੇਗੁਨਾਹ ਔਰਤਾਂ ਅਤੇ ਬੱਚਿਆਂ ਨੂੰ ਵੀ, ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਪ੍ਰਧਾਨ ਓਬਾਮਾ ਵਲੋਂ ਪਹਿਲਾਂ ਕਿਹਾ ਗਿਆ ਸੀ
ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ਇੱਕ ‘ਸਪੈਸ਼ਲ ਦੂਤ’ ਬਣਾਏਗਾ। ਇਸ ਬਿਆਨ ’ਤੇ ਭਾਰਤ ਨੇ ਬੜਾ ਚੀਖ-ਚਿਹਾੜਾ ਪਾਇਆ ਸੀ।
ਮਿਸਟਰ ਹਾਲਬਰੁੱਕ ਨੂੰ ਅਫਗਾਨਿਸਤਾਨ ਤੇ ਪਾਕਿਸਤਾਨ ਲਈ ਵਿਸ਼ੇਸ਼ ਦੂਤ ਬਣਾਇਆ ਗਿਆ ਪਰ ਭਾਰਤ ਦੇ ਦਬਾਅ ਹੇਠ ਕਸ਼ਮੀਰ ਸ਼ਬਦ
ਗਾਇਬ ਕਰ ਦਿੱਤਾ ਗਿਆ ਹੈ।
ਸਿੱਖ ਨੁਕਤਾਨਿਗਾਹ ਤੋਂ ਅਸੀਂ ਸਮਝਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਡੀ ਥਾਂ ਤੀਸਰੀ ਧਿਰ ਵਾਲੀ ਹੋਣ ਕਰਕੇ, ਸਾਨੂੰ
ਜੰਗਬਾਜ਼ਾਂ ਦੇ ਖਿਲਾਫ ਮਜ਼ਬੂਤ ਸਟੈਂਡ ਲੈਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਅਤੇ ਸਿੱਖ ਹੋਮਲੈਂਡ ਨੂੰ, ਕਿਸੇ ਵੀ ਭਵਿੱਖ ਦੀ ਤਬਾਹੀ ਤੋਂ
ਬਚਾਇਆ ਜਾ ਸਕੇ। ਇਸ ਪੱਖੋਂ ਬਾਹਰਲੇ ਮੁਲਕਾਂ ਵਿੱਚ ਵਸਦੇ ਖਾਲਸਾ ਜੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ 26 ਮਿਲੀਅਨ ਸਿੱਖ ਕੌਮ
ਵਲੋਂ ਭਰਪੂਰ ਹਮਾਇਤ ਮਿਲਣੀ ਅਤਿ-ਜ਼ਰੂਰੀ ਹੈ।
26 ਜਨਵਰੀ ਦੇ ਧੋਖਾ ਦਿਵਸ ਦੀ 61ਵੀਂ ਵਰ੍ਹੇਗੰਢ ’ਤੇ ਸਿੱਖ ਕੌਮ, ਡੇਢ ਲੱਖ ਸ਼ਹੀਦ ਸਿੰਘਾਂ-ਸਿੰਘਣੀਆਂ ਦੇ ਡੁੱਲ੍ਹੇ ਖੂਨ ਨਾਲ ਲਿਖੇ
ਪੰਥਕ ਨਿਸ਼ਾਨੇ -‘ਖਾਲਿਸਤਾਨ’ ਵੱਲ ਮਜ਼ਬੂਤ ਕਦਮਾਂ ਨਾਲ ਵੱਧਣ ਦਾ ਪ੍ਰਣ ਦੋਹਰਾਵੇ। ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਸਿੱਖ ਕੌਮ ਦੇ ਸਾਰੇ
ਮਸਲੇ ਹੱਲ ਹੋ ਸਕਦੇ ਹਨ। 61 ਸਾਲਾਂ ਦੇ ਭਾਰਤੀ ਗਣਤੰਤਰ ਵਿਚਲੇ ਤਜਰਬੇ ਨੇ ਸਾਨੂੰ ਇਹ ਸਬਕ ਚੰਗੀ ਤਰ੍ਹਾਂ ਯਾਦ ਕਰਵਾ ਦਿੱਤਾ ਹੈ।
-ਖਾਲਿਸਤਾਨ ਜਿੰਦਾਬਾਦ
ਆਰ. ਐਸ. ਐਸ. ਬਨਾਮ ਬਾਦਲ ਦਲ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ
ਆਰ. ਐਸ. ਐਸ. ਦਾ ਪੂਰਾ ਨਾਂ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਅਤੇ ਇਸ ਦੀ ਸਥਾਪਨਾ 1920ਵਿਆਂ ਵਿੱਚ ਹਿੰਦੂ ਚਿੰਤਕਾਂ ਡਾਕਟਰ
ਹੈਡਗਵੇਅਰ, ਗੋਲਵਲਕਰ, ਸਾਵਰਕਰ ਆਦਿ ਵਲੋਂ ਕੀਤੀ ਗਈ ਸੀ। ਇਸ ਸੰਸਥਾ ਦਾ ਨਿਰੋਲ ਏਜੰਡਾ, ਭਾਰਤਵਰਸ਼ ਵਿੱਚ (ਜਿਸ ਵਿੱਚ
ਪਾਕਿਸਤਾਨ, ਅਫਗਾਨਿਸਤਾਨ, ਸ੍ਰੀ ¦ਕਾ, ਨੇਪਾਲ, ਤਿੱਬਤ, ਮਾਲਦੀਵਜ਼, ਆਦਿ ਵੀ ਸ਼ਾਮਲ ਹਨ) ‘ਹਿੰਦੂਤਵੀ ਸੱਭਿਅਤਾ’ ਦਾ ਨਿਰਮਾਣ,
ਹਿੰਦੂ ਧਰਮ ਦਾ ਬੋਲਬਾਲਾ ਅਤੇ ਪ੍ਰਾਚੀਨ ਹਿੰਦੂ ਸੰਸਕ੍ਰਿਤੀ ਦੇ ‘ਗੌਰਵ’ ਨੂੰ ਬਹਾਲ ਕਰਨਾ ਹੈ। ਇਨ੍ਹਾਂ ਦਾ ਮੁੱਢਲਾ ਸਿਧਾਂਤ ਸਿੱਖਾਂ, ਬੋਧੀਆਂ,
ਜੈਨੀਆਂ ਨੂੰ ਹਿੰਦੂ ਗਰਦਾਨਦਾ ਹੈ ਅਤੇ ਇਸਲਾਮ, ਈਸਾਈਅਤ ਅਤੇ ਪਾਰਸੀ ਧਰਮਾਂ ਨੂੰ ‘ਵਿਦੇਸ਼ੀ’ ਗਰਦਾਨਦਿਆਂ, ਇਨ੍ਹਾਂ ਧਰਮਾਂ ਨੂੰ ਮੰਨਣ
ਵਾਲਿਆਂ ਦਾ ‘ਸ਼ੁੱਧੀਕਰਨ’ ਕਰਕੇ, ਇਨ੍ਹਾਂ ਨੂੰ ਹਿੰਦੂਤਵੀ ਰੰਗ ’ਚ ਰੰਗਣਾ ਹੈ। ਆਪਣੇ ਇਸ ਸਪੱਸ਼ਟ ਆਸ਼ੇ ਬਾਰੇ, ਆਰ. ਐਸ. ਐਸ. ਨੇ ਕਦੀ
ਦੋਗਲੀ ਨੀਤੀ ਨਹੀਂ ਅਪਣਾਈ ਅਤੇ ਉਹ ਡੰਕੇ ਦੀ ਚੋਟ ’ਤੇ ਆਪਣੀ ਉਪਰੋਕਤ ਨੀਤੀ ਸਮੇਂ-ਸਮੇਂ ਬਿਆਨ ਕਰਦੇ ਰਹਿੰਦੇ ਹਨ।
1980ਵਿਆਂ ’ਚ ਆਰ. ਐਸ. ਐਸ. ਨੇ, ਸਿੱਖਾਂ ਦੀ ਆਜ਼ਾਦੀ ਦੀ ਲਹਿਰ-ਖਾਲਿਸਤਾਨ ਪ੍ਰਤੀ ਕੋਈ ਬਹੁਤ ਉਜਾਗਰ ਵਿਰੋਧ ਵਾਲੀ ਸੁਰ
ਅਪਣਾਉਣ ਦੀ ਥਾਂ, ਸਿੱਖਾਂ ਵਿੱਚ ਘੁਸਪੈਠ ਕਰਨ ਨੂੰ ਤਰਜੀਹ ਦਿੱਤੀ ਅਤੇ ਆਰ. ਐਸ. ਐਸ. ਨਾਂ ਵਾਲੀ ਹੀ ਇੱਕ ਸਿੱਖ ਸੰਸਥਾ ਨੂੰ ਜਨਮ
ਦਿੱਤਾ, ਜਿਸ ਦਾ ਨਾਂ ਰੱਖਿਆ ਗਿਆ, ‘ਰਾਸ਼ਟਰੀਆ ਸਿੱਖ ਸੰਗਤ।’
ਜ਼ਿਮੀਦਾਰ ਪਿਛੋਕੜ ਨਾਲ ਸਬੰਧਿਤ, ਪਰ ਪੂਰੀ ਤਰ੍ਹਾਂ ਹਿੰਦੂਤਵੀ ਰੰਗ ਵਿੱਚ ਰੰਗੇ, ਇੱਕ ‘ਸਿੱਖੀ ਸਰੂਪ’ ਵਾਲੇ ਘੁਸਪੈਠੀਏ ਰੁਲਦਾ ਸਿਹੁੰ ਨੂੰ
ਇਸ ਦਾ ਪੰਜਾਬ ਵਿਚਲਾ ਮੁਖੀ ਥਾਪਿਆ ਗਿਆ। ਹੋਰ ਵੀ ਬਹੁਤ ਸਾਰੇ ਨਾਮਵਰ ਸਿੱਖਾਂ ਨੂੰ, ਆਰ. ਐਸ. ਐਸ. ਨੇ ਆਪਣੀ ‘ਤਨਖਾਹ ਲਿਸਟ’
(ਪੇਅ ਰੋਲ) ’ਤੇ ਲਿਆਂਦਾ, ਜਿਨ੍ਹਾਂ ਵਿੱਚ ਤਖਤ ਪਟਨਾ ਸਾਹਿਬ ਦੇ ਮੌਜੂਦਾ ਜਥੇਦਾਰ ਇਕਬਾਲ ਸਿੰਘ ਵੀ ਸ਼ਾਮਲ ਹਨ। ਹੋਰ ਪ੍ਰਮੁੱਖ ਸਿੱਖਾਂ ਵਿੱਚ
ਕੁਝ ਯੂਨੀਵਰਸਿਟੀਆਂ ਦੇ ‘ਸਿੱਖ ਪ੍ਰੋਫੈਸਰ’ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਆਰ. ਐਸ. ਐਸ. ਨੇ ਆਪਣੀ ਵੈੱਬਸਾਈਟ ’ਤੇ ਦਿੱਤੇ ਹੋਏ ਹਨ।
ਰੁਲਦਾ ਸਿਹੁੰ ਨੇ ਧੀਮੀ ਗਤੀ ਵਿੱਚ ਆਪਣਾ ਕੰਮ ਲਗਾਤਾਰਤਾ ਨਾਲ ਕੀਤਾ ਅਤੇ ਲਗਭਗ ਸਿੱਖਾਂ ਦੀਆਂ ਸਭ ਧਿਰਾਂ (ਜਿਨ੍ਹਾਂ ਵਿੱਚ ਧਾਰਮਿਕ
ਸੰਤ, ਜੁਝਾਰੂ ਸੰਗਠਨ ਆਦਿ ਵੀ ਸ਼ਾਮਲ ਹਨ) ਵਿੱਚ ਘੁਸਪੈਠ ਕਰਨ ਵਿੱਚ ਉਹ ਕਾਮਯਾਬ ਰਿਹਾ। ਉਸ ਦੀ ਪਹੁੰਚ ਵਿੱਚ ਅੰਤਰਰਾਸ਼ਟਰੀ ਸਿੱਖ
ਜਥੇਬੰਦੀਆਂ ਵੀ ਆਈਆਂ। ਅਮਰੀਕਾ ਵਿੱਚ, ਵਾਜਪਾਈ ਸਰਕਾਰ ਵਲੋਂ ਥਾਪੇ ਅੰਬੈਸਡਰ ਐਟ ਲਾਰਜ, ਭੀਸ਼ਮ ਅਗਨੀਹੋਤਰੀ ਦੀ ਮੱਦਦ ਨਾਲ,
ਜੁਝਾਰੂਆਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਵਾਉਣਾ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਉਣ ਦੇ ਲਾਲੀਪਾਪ
ਨਾਲ ਉਸ ਨੇ ਯੂਰਪ ਅਤੇ ਨਾਰਥ ਅਮਰੀਕਾ ਵਿਚਲੇ ਕਈ ਵੱਡੇ ‘ਜੁਝਾਰੂ ਥੰਮ’ ਵੀ ਧਰਾਸ਼ਾਹੀ ਕਰ ਦਿੱਤੇ। ਰੁਲਦਾ ਸਿਹੁੰ ਦੀ ਪਹੁੰਚ ਸਿੱਧੀ
ਵਾਜਪਾਈ ਅਤੇ ਅਡਵਾਨੀ (ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ) ਤੱਕ ਸੀ ਅਤੇ ਬਹੁਤ ਸਾਰੇ ‘ਮੌਕਾਪ੍ਰਸਤ ਸਿੱਖ’ ਵੀ ਰੁਲਦਾ ਸਿਹੁੰ ਨੇ
ਆਪਣੇ ‘ਮਦਾਰੀ ਝੋਲੇ’ ਵਿੱਚ ਪਾ ਲਏ। ‘ਕੋਈ ਹਰਿਓ ਬੂਟ ਰਹਿਓ ਰੀ’ ਵਾਂਗ, ਵਿਰਲੇ-ਟਾਂਵੇ ਇਸ ‘ਦਾਹ-ਅਗਨ’ ਵਿੱਚੋਂ ਸਹੀ ਸਲਾਮਤ ਬਚ
ਗਏ।
ਅਕਾਲੀ ਦਲ ਨਾਲ, ਆਰ. ਐਸ. ਐਸ. ਦਾ ਰਿਸ਼ਤਾ ਭਾਵੇਂ 1960ਵਿਆਂ ਤੋਂ ਹੀ, ‘ਭਾਰਤੀ ਜਨਸੰਘ’ ਰਾਹੀਂ ਜੁੜਿਆ ਹੋਇਆ ਹੈ ਪਰ
ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਥੱਲੇ ਇਸ ‘ਰਿਸ਼ਤੇ’ ਨੇ ਸਿੱਖਾਂ ਦੀ ਅੱਡਰੀ ਪਛਾਣ ਦੇ ਸਾਰੇ ਹੱਦ-ਬੰਨ੍ਹੇ ਖਤਮ ਕਰਨ ਵਿੱਚ ਕੋਈ ਕਸਰ
ਬਾਕੀ ਨਹੀਂ ਰੱਖੀ। ਭਾਵੇਂ ਰਾਜਸੀ ਤੌਰ ’ਤੇ ਸੱਤਾ ’ਤੇ ਕਬਜ਼ਾ ਕਰਨ ਦੀ ਲਾਲਸਾ ਹੇਠ ਬਾਦਲ ਨੇ ਧਰਮ ਯੁੱਧ ਮੋਰਚੇ ਦੌਰਾਨ ਭਾਰਤੀ ਸੰਵਿਧਾਨ ਦੀ
ਧਾਰਾ-25 (ਜਿਹੜੀ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ) ਨੂੰ ਸਾੜਿਆ, 1993 ਵਿੱਚ ਯੂ. ਐਨ. ਦੇ ਸੈਕ੍ਰੇਟਰੀ ਜਨਰਲ ਨੂੰ ਖਾਲਿਸਤਾਨ ਦੀ ਮੰਗ ਦੀ
ਹਮਾਇਤ ਵਿੱਚ ਦਿੱਤੇ ਮੰਗ ਪੱਤਰ ’ਤੇ ਵੀ ਦਸਤਖਤ ਕੀਤੇ ਅਤੇ ਸ਼ਹੀਦ ਜੁਝਾਰੂਆਂ ਦੇ ਭੋਗਾਂ ’ਤੇ ਜਾ ਕੇ ਬੜੇ ਲੱਛੇਦਾਰ ਭਾਸ਼ਣ ਵੀ ਦਿੱਤੇ ਪਰ
ਮੂਲ ਤੌਰ ’ਤੇ ਉਸ ਦੀ ਆਸਥਾ ‘ਹਿੰਦੂਤਵੀ ਵਿਚਾਰਧਾਰਾ’ ਵਾਲੀ ਆਰ. ਐਸ. ਐਸ. ਨਾਲ ਜੁੜੀ ਰਹੀ। ਅਕਾਲੀ ਦਲ ਦੇ 90 ਸਾਲ ਦੇ
ਇਤਿਹਾਸ ਵਿੱਚ, ਉਹ ਇੱਕੋ ਇੱਕ ਵਾਹਿਦ ਪ੍ਰਧਾਨ ਹੈ (ਹੁਣ ਉਸ ਦਾ ਮੁੰਡਾ ਸੁਖਬੀਰ ਬਾਦਲ ਉਸ ਦੇ ਨਕਸ਼ੇ ਕਦਮਾਂ ’ਤੇ ਚੱਲ ਰਿਹਾ ਹੈ) ਜਿਸ ਨੇ
ਖੁੱਲ੍ਹ ਕੇ ਸਿਰ ’ਤੇ ਮੁਕਟ ਪਹਿਨ ਕੇ ਹਵਨ ਯੱਗ ਕੀਤੇ, ਰਾਧਾ-ਸਵਾਮੀਆਂ, ਕੂੜ ਸੌਦਾ, ਆਸ਼ੂਤੋਸ਼, ਤਾਂਤਰਿਕ ਸਵਾਮੀਆਂ, ਰਾਮਦੇਵ ਵਰਗੇ
ਯੋਗਾ ਗੁਰੂਆਂ ਦੇ ਪੈਰਾਂ ’ਤੇ ਸੀਸ ਰੱਖਿਆ ਅਤੇ ਉਨ੍ਹਾਂ ਨੂੰ ਮੂੰਹ ਮੰਗੀਆਂ ਰਿਆਇਤਾਂ ਦਿੱਤੀਆਂ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੁਰਸੀ ’ਤੇ
ਸਜ-ਧਜ ਕੇ ਬਹਿਣ ਵਾਲਾ ਬਾਦਲ, ਰਾਇਪੁਰ ਬੱਲਾਂ ਦੇ ਸਰਵਣ ਦਾਸ ਦੇ ਡੇਰੇ ’ਤੇ ਆਪਣੇ ਪੁੱਤਰ ਸਮੇਤ ਜ਼ਮੀਨ ’ਤੇ ਬੈਠਾ ਅਤੇ ਹੁਣੇ-ਹੁਣੇ
ਲੁਧਿਆਣੇ ਵਿੱਚ ਹੋਈ ‘ਜਗਨਨਾਥ ਰੱਥ ਯਾਤਰਾ’ ਮੌਕੇ, ਰੱਥ ਦੇ ਸਾਹਮਣੇ ਝਾੜੂ ਦਿੰਦਾ, ਮੀਡੀਏ ਰਾਹੀਂ ਕੁਲ ਦੁਨੀਆ ਨੇ ਦੇਖਿਆ।
ਬਾਦਲ (ਪਿਓ-ਪੁੱਤ) ਦੇ ਹੁਕਮਾਂ ’ਤੇ, ਸਿੱਖਾਂ ਦੀ ਅੱਡਰੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈ¦ਡਰ ਦਾ ਭਗਵਾਂਕਰਨ ਕਰਨ ਤੋਂ ਬਾਅਦ,
ਸ਼੍ਰੋਮਣੀ ਕਮੇਟੀ ਦੇ ਮੱਕਾਰ ਮੁਖੀ ਮੱਕੜ ਨੇ ਬੜੀ ਬੇਸ਼ਰਮੀ ਨਾਲ ਕਿਹਾ - ‘ਸਾਡੇ ’ਤੇ ਜਿਹੜਾ ਆਰ. ਐਸ. ਐਸ. ਦੇ ਕਹਿਣ ’ਤੇ ਕੈ¦ਡਰ ਬਦਲਣ
ਦਾ ਦੋਸ਼ ਲਾਉਂਦੇ ਹਨ, ਉਹ ਮੈਨੂੰ ਦੱਸਣ ਕਿ ਮੈਂ ਪਿਛਲੇ ਸਾਲਾਂ ਵਿੱਚ ਕਦੋਂ ਆਰ. ਐਸ. ਐਸ. ਵਾਲਿਆਂ ਨੂੰ ਮਿਲਿਆ ਹਾਂ?’ ਸੰਤ ਸਮਾਜ ਦੇ ਮੁਖੀ
ਬਾਬਾ ਧੁੰਮਾ ਜੀ ਨੇ ਫੁਰਮਾਇਆ - ‘ਆਰ. ਐਸ. ਐਸ. ਦੇ ਕਹਿਣ ’ਤੇ ਨਾਨਕਸ਼ਾਹੀ ਕੈ¦ਡਰ ਨਹੀਂ ਬਦਲਿਆ ਗਿਆ। ਜਦੋਂ ਬਿਕ੍ਰਮੀ ਸੰਮਤ
ਬਣਿਆ ਸੀ, ਉਦੋਂ ਤਾਂ ਆਰ. ਐਸ. ਐਸ. ਹੈ ਹੀ ਨਹੀਂ ਸੀ।’ ਪੰਜਾਬੀ ਦੇ ਇੱਕ ਸ਼ੇਅਰ ਦੀਆਂ ਇਹ ਲਾਈਨਾਂ ਇਨ੍ਹਾਂ ਉਪਰੋਕਤ ਕਥਨਾਂ ’ਤੇ
ਬਿਲਕੁਲ ਠੀਕ ਢੁੱਕਦੀਆਂ ਹਨ -
‘ਬੜੇ ਮਾਸੂਮ ਨੇ ਸਾਜਨ
ਸ਼ਰਾਰਤ ਕਰ ਹੀ ਜਾਂਦੇ ਨੇ।’
ਸ਼ਾਤਰ ਮੱਕੜ ਜੀ, ਇਹ ਵੀ ਭੁੱਲ ਗਏ ਕਿ ਅੱਜਕਲ ਇੰਟਰਨੈੱਟ ਦਾ ਜ਼ਮਾਨਾ ਹੈ ਅਤੇ ਖਬਰਾਂ ਸਕਿੰਟੋ-ਸਕਿੰਟੀ ਕੁੱਲ ਦੁਨੀਆ ਵਿੱਚ ਘੁੰਮ
ਜਾਂਦੀਆਂ ਹਨ। ਪਿਛਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ, ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਰੁਲਦਾ ਸਿਹੁੰ
(ਮੁਖੀ ਰਾਸ਼ਟਰੀ ਸਿੱਖ ਸੰਗਤ), ਮੱਕੜ ਜੀ ਅਤੇ ਅਵਤਾਰ ਸਿੰਘ ਹਿੱਤ (ਦਿੱਲੀ ਦੇ ਬਾਦਲ ਦਲ ਦੇ ਨੇਤਾ) ਦੀ ਮੀਟਿੰਗ ਦੀਆਂ ਖਬਰਾਂ (ਫੋਟੋ
ਸਹਿਤ) ਸਿੱਖ ਜਗਤ ਵੇਖ ਪੜ੍ਹ ਚੁੱਕਾ ਹੈ। ਝੋਲੀ ਚੁੱਕ ਮੱਕੜ ਦੇ ਆਕਾ ਪ੍ਰਕਾਸ਼ ਸਿੰਘ ਬਾਦਲ ਨੇ, ਆਰ. ਐਸ. ਐਸ. ਨਾਲ ਆਪਣੇ ਸਬੰਧਾਂ ਤੋਂ
ਕਦੇ ਵੀ ਇਨਕਾਰ ਨਹੀਂ ਕੀਤਾ ਫਿਰ ਮੱਕੜ ਜੀ ਨੂੰ ਕਿਉਂ ਸੰਗ ਆ ਰਹੀ ਹੈ? ਜਦੋਂ ਸੰਤ ਭਿੰਡਰਾਂਵਾਲਿਆਂ ਨੇ ਬਾਦਲ ਨੂੰ ਜਨਤਕ ਚੈ¦ਿਜ
ਕਰਦਿਆਂ ਕਿਹਾ ਸੀ - ‘ਇਸ ਦੀ ਪਤਲੂਨ ਲੁਹਾ ਕੇ ਦੇਖੋ, ਇਸ ਨੇ ਹੇਠਾਂ ਖਾਕੀ ਨਿੱਕਰ ਪਾਈ ਹੋਈ ਹੈ...’ ਉਦੋਂ ਵੀ ਬਾਦਲ ਨੇ ਚੁੱਪ ਰਹਿਣ ’ਚ
ਹੀ ਭਲਾ ਸਮਝਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਕਰਨਾਲ (ਹਰਿਆਣੇ) ਵਿੱਚ ਨਾਨਕਸ਼ਾਹੀ ਕੈ¦ਡਰ ਦੇ ਮੁੱਦੇ ’ਤੇ ਸਿੱਖ
ਜਨਤਾ (ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ) ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਵਿਰੋਧਕਾਰੀ ਪ੍ਰਧਾਨ ਮੱਕੜ ਦੇ ਨੇੜੇ ਤਾਂ ਨਹੀਂ ਪਹੁੰਚ
ਸਕੇ ਪਰ ਉਨ੍ਹਾਂ ਨੇ ਇੱਕ ਖਾਕੀ ਨਿੱਕਰ ਜ਼ਰੂਰ ਮੱਕੜ ਜੀ ਦੀ ਕਾਰ ਵੱਲ ਉਲਾਰੀ। ਖਾਕੀ ਨਿੱਕਰ ਆਰ. ਐਸ. ਐਸ. ਦੀ ਵਰਦੀ ਹੈ। ਸੋ ਜ਼ਾਹਰ ਹੈ
ਕਿ ਹਰਿਆਣੇ ਦੇ ਸਿੱਖਾਂ ਨੇ, ਮੱਕੜ ਜੀ ਨੂੰ ਉਹ ਹੀ ਕੁਝ ਭੇਟ ਕੀਤਾ ਹੈ, ਜਿਸ ਦੇ ਉਹ ਹੱਕਦਾਰ ਸਨ। ‘ਸ਼ਾਂਤਮਈ ਪ੍ਰੋਟੈਸਟ’ ਦੌਰਾਨ ਵਿਖਾਵਾਕਾਰੀ
ਐਸਾ ਕੁਝ ਹੀ ਕਰਦੇ ਹਨ, ਜਿਸ ਨਾਲ ਉਹ ਆਪਣੀ ਮੰਗ ਜਾਂ ਇਸ਼ੂ ਨੂੰ ਜ਼ਾਹਰ ਕਰ ਸਕਣ। ਮੱਕੜ ਜੀ ਨੂੰ ਇਹ ਖਾਕੀ ਨਿੱਕਰ ਦੀ ਭੇਟ ‘ਸਤਿਕਾਰ
ਸਹਿਤ’ ਕਬੂਲਣੀ ਚਾਹੀਦੀ ਸੀ। ਜੇ ਉਹ ਆਪ ਨਿੱਕਰ ਪਾਉਣੀ ਪਸੰਦ ਨਹੀਂ ਕਰਦੇ ਤਾਂ ਵੱਡੇ ਬਾਦਲ ਜਾਂ ਨਿੱਕੇ ਬਾਦਲ ਨੂੰ ਅੱਗੇ ਭੇਟ ਕਰ ਦਿੰਦੇ,
ਜਿਨ੍ਹਾਂ ਦੇ ਕਹਿਣ ਤੇ ਉਨ੍ਹਾਂ ਨੇ ਨਾਨਕਸ਼ਾਹੀ ਕੈ¦ਡਰ ਦਾ ਹਿੰਦੂਕਰਣ ਕੀਤਾ ਗਿਆ ਹੈ। ਪਰ ਇਉਂ ਜਾਪਦਾ ਹੈ ਮੱਕੜ ਜੀ ਅੱਜਕਲ ਆਪਣਾ
ਮਾਨਸਿਕ ਤਵਾਜ਼ਨ ਜਲਦੀ ਹੀ ਗੁਆ ਬੈਠਦੇ ਹਨ। ਪਿਛਲੇ ਦਿਨੀਂ ਤਾਂ ਵਧੇ ਰਕਤਚਾਪ ਨੇ ਉਨ੍ਹਾਂ ਨੂੰ ਹਸਪਤਾਲ ਹੀ ਪਹੁੰਚਾ ਦਿੱਤਾ ਸੀ, ਹਾਲਾਂਕਿ
ਕੁਝ ਲੋਕ ਇਸ ਨੂੰ ਡਰਾਮਾ ਹੀ ਦੱਸ ਰਹੇ ਹਨ। ‘ਖਾਕੀ ਨਿੱਕਰ ਭੇਟ’ ਤੋਂ ਖਫਾ ਹੋਏ ਮੱਕੜ ਜੀ ਫੁਰਮਾ ਰਹੇ ਹਨ - ‘ਮੈਂ ਝੀਂਡੇ ਨੂੰ ਅਕਾਲ ਤਖਤ ’ਤੇ
ਪੇਸ਼ ਕਰਵਾ ਕੇ ਛੱਡਾਂਗਾ, ਇਹ ਨਿੱਕਰ ਦੇਣਾ, ਸਿੱਖੀ ਕਛਹਿਰੇ ਦਾ ਅਪਮਾਨ ਹੈ, ਇਹ ਇੱਕ ਧਾਰਮਿਕ ਇਸ਼ੂ ਹੈ।’
ਚਲੋ ਚੰਗਾ ਹੋਇਆ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ, ਨਿੱਕਰ ’ਚੋਂ ਅਪਮਾਨ ਅਤੇ ਕਛਹਿਰੇ ’ਚੋਂ ਸਤਿਕਾਰ ਨਜ਼ਰ ਆਉਂਦਾ ਹੈ। ਪਰ ਜੇ ਬਾਦਲ
ਐਂਡ ਕੰਪਨੀ ਨੇ ਕਰਤੂਤਾਂ ‘ਨਿੱਕਰਾਂ ਵਾਲੀਆਂ’ ਹੀ ਕਰਨੀਆਂ ਹਨ ਤਾਂ ਉਨ੍ਹਾਂ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ‘ਇਸੇ ਰੂਪ’ ਵਿੱਚ ਹੀ
ਵੇਖਣਗੀਆਂ। ਬਾਬਾ ਫਰੀਦ ਜੀ ਦੀਆਂ ਇਨ੍ਹਾਂ ਪਵਿੱਤਰ ਤੁਕਾਂ, ਦੀ ਰੌਸ਼ਨੀ ਵਿੱਚ ਜੇ ਅਕਾਲੀ ਆਗੂ ‘ਕਥਨੀ ਤੇ ਕਰਣੀ’ ਵਿੱਚ ਇਕਸਾਰਤਾ
ਨਹੀਂ ਵਿਖਾਉਣਗੇ ਫਿਰ ਉਹ ‘ਕੱਚੇ’ ਹੀ ਅਖਵਾਉਣਗੇ -
‘ਦਿਲੋਂ ਮੁਹੱਬਤ ਜਿੰਨ ਸੇਈ ਸਚਿਆ।
ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕਚਿਆ।’
ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕਿਹਰ ਸਿੰਘ
ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ
ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ
ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ
ਤਾਂ ਉਸ ਵਿੱਚੋਂ ਇੱਕ ਅੰਡਾ ਨਿਕਲਦਾ ਹੈ, ਜਿਸ ਵਿੱਚੋਂ ਫੀਨਿਕਸ ਪੰਛੀ ਨਿਕਲ ਕੇ ਅਕਾਸ਼ ਵਿੱਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ
ਮਿਥਿਹਾਸਕ ਹੈ ਪਰ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ
ਹੋਇਆ ਹੈ। ਜਿਸ ਸਿੱਖੀ ਸਕੂਲ ਅੰਦਰ ਦਾਖਲੇ ਦੀ ਫੀਸ ਸੀਸ ਭੇਟ ਹੈ, ਭਾਵ ਜ਼ਿੰਦਗੀ ਦੀ ਕੁਰਬਾਨੀ ਦੇ ਸੰਕਲਪ ’ਚੋਂ ਹੀ ਸਿੱਖ ਦੀ ਅਸਲ
ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਵੈਸੇ ਤਾਂ ਵਰ੍ਹੇ ਦਾ ਕੋਈ ਦਿਨ, ਕੋਈ ਪਲ ਐਸਾ ਨਹੀਂ ਹੋਵੇਗਾ, ਜਿਸ ਸਮੇਂ ਕਿਸੇ ਨਾ ਕਿਸੇ ਸਿੰਘ-ਸਿੰਘਣੀ ਨੇ
ਆਪਣੀ ਕੁਰਬਾਨੀ ਨਾ ਦਿੱਤੀ ਹੋਵੇ ਪਰ ਪਿਛਲੇ ਲਗਭਗ ਢਾਈ ਦਹਾਕਿਆਂ ਦੌਰਾਨ ਤਾਂ ਸੱਚ ਸ਼ਮਾ ਤੇ ਕੁਰਬਾਨ ਹੋਣ ਵਾਲੇ ਸਿੱਖ ਪਰਵਾਨਿਆਂ
ਦੀ ਨਾ ਮੁੱਕਣ ਵਾਲੀ ¦ਮੀ ਲਾਈਨ ਹੈ। ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ ਗੁਰੂ ਕਲਗੀਧਰ ਦੇ ਲਾਡਲੇ
ਸਪੁੱਤਰ-ਸਪੁੱਤਰੀਆਂ, ਜਿਨ੍ਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਰੱਖਿਆ ਹੋਇਆ ਹੈ। 31 ਅਕਤੂਬਰ 1984 ਨੂੰ ਭਾਈ ਬੇਅੰਤ
ਸਿੰਘ ਨੇ ਸ਼ਹੀਦੀ ਜਾਮ ਪੀਤਾ ਅਤੇ 6 ਜਨਵਰੀ, 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ
ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿੱਚ ਪਾ ਕੇ, ਖਾਲਿਸਤਾਨ ਦੇ ਨਿਸ਼ਾਨੇ ਨੂੰ ਹੋਰ ਵੀ ਪ੍ਰਪੱਕ ਕੀਤਾ।
ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਜੋੜੀ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲੜੀ
ਵਿੱਚ ਪਰੋਈ ਗਈ ਹੈ। ਜੂਨ, 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ
ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ
ਲੈਣ ਦੇ ਰੌਂਅ ਵਿੱਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਦਿੱਲੀ ਸਾਮਰਾਜ ਦੀ ਪਟਰਾਣੀ
ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਇੰਦਰਾ ਗਾਂਧੀ ਨੂੰ ਇਨਸਾਫ ਦੇਣ ਵਾਲੇ ਇਹ ਦੋ ਯੋਧੇ, ਸ਼ਾਂਤਚਿੱਤ ਆਪਣੀ ਥਾਂ ’ਤੇ ਖ਼ੜ੍ਹੇ
ਰਹੇ, ਗੁਰੂ ਦੀ ਸ਼ੁਕਰਗੁਜ਼ਾਰੀ ਵਿੱਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ
ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ। ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ
ਕੇ, ਕਿਸੇ ਖਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭਾਈ ਬੇਅੰਤ ਸਿੰਘ ਤਾਂ ਮੌਕੇ ਤੇ ਹੀ ਸ਼ਹੀਦੀ ਪਾ ਗਏ ਜਦੋਂਕਿ ਭਾਈ ਸਤਵੰਤ
ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫੀ ਜੱਦੋਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ, ਜਿਸ
ਨੂੰ ਜਾਣਬੁੱਝ ਕੇ ਨਹੀਂ ਕੱਢਿਆ ਗਿਆ ਤਾਂਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।
ਹੁਣ ਇਨਸਾਫ ਦਾ ਜਨਾਜ਼ਾ ਕੱਢਣ ਵਾਲਾ, ਇੰਦਰਾ ਗਾਂਧੀ ਕਤਲ ਕਾਂਡ, ਮੁਕੱਦਮਾ ਸ਼ੁਰੂ ਹੋਇਆ। ਬ੍ਰਾਹਮਣ ਸਰਕਾਰ ਨੂੰ ਲੱਗਾ ਕਿ ਸਿਰਫ
ਦੋ ਸਧਾਰਨ ਜਿਹੇ ਪੁਲੀਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ
ਸਾਜ਼ਿਸ਼ ਬਣਾਇਆ ਜਾਵੇ। ਅਮਰੀਕਨ ਖੁਫੀਆ ਏਜੰਸੀ ਸੀ. ਆਈ. ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ।
ਬਜ਼ੁਰਗ ਕਿਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲੀਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਿਸ਼ ’ਚ
ਸ਼ਾਮਲ ਕਰਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾ-ਏ-ਮੌਤ ਸੁਣਾ ਦਿੱਤੀ। ਭਾਈ ਕੇਹਰ ਸਿੰਘ ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਭਾਈ
ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਤੇ ਇਸ ਤਰ੍ਹਾਂ ਕਰਕੇ ਉਹ ਦਹਿਸ਼ਤਗਰਦ ਬਣ ਗਿਆ। ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ
ਜੱਜਾਂ ਵਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫਾਈ ਪੱਖ ਦੇ ਵਕੀਲ ਨੂੰ ਉਸ ਵਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ।
ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ
ਪਿਛਲੀ ਬਣਦੀ ਤਨਖਾਹ ਉਸ ਨੂੰ ਦਿੱਤੀ ਗਈ।
ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕਿਹਰ ਸਿੰਘ ਨੂੰ ਫਾਂਸੀ ਬਿਲਕੁਲ ਨਜ਼ਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ
ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ ਪਰ ਉਹ ਬ੍ਰਾਹਮਣਵਾਦ ਕਾਹਦਾ ਜੇ ਉਹ ਬੇਗੁਨਾਹਾਂ ਨੂੰ ਫਾਹੇ ਨਾ ਲਾਏ। ਹਜ਼ਾਰਾਂ
ਸਿੱਖਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੀ ਇੰਦਰਾ ਗਾਂਧੀ, ਬ੍ਰਾਹਮਣਾਂ ਲਈ ‘ਦੁਰਗਾ ਮਾਤਾ’ ਜੁ ਸੀ ਅਤੇ ਦੁਰਗਾ ਦੇ ਮਰ ਜਾਣ ਬਾਅਦ ਵੀ ਉਹਨੂੰ
ਖੁਸ਼ ਕਰਨ ਲਈ ‘ਨਰ ਬਲੀ’ ਦੀ ਲੋੜ ਸੀ। ਭਾਈ ਕਿਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ
ਕੇ ਮੌਤ ਨੂੰ ਗਲ ਨਾਲ ਲਾਇਆ।
ਭਾਈ ਸਤਵੰਤ ਸਿੰਘ ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਕੇਸਰੀ ਦਸਤਾਰ ਸਜਾ ਕੇ, ਖਾਲਿਸਤਾਨ ਦੀ ਲਹਿਰ ਦੇ ਥੰਮ ਬਣੇ। ਦਿਨ
ਰਾਤ, ਨਾਮ-ਬਾਣੀ ਦਾ ਪ੍ਰਵਾਹ ਤਿਹਾੜ ਜੇਲ੍ਹ ਵਿੱਚ ਆਪ ਨੇ ਚਲਾਇਆ। ਗੁਰੂ ਉਹ ਸਮਾਂ ਲਿਆਵੇ ਜਦੋਂ ਦਿੱਲੀ ਸਰ ਕਰਕੇ ਸਿੰਘ ਤਿਹਾੜ ਜੇਲ੍ਹ
ਨੂੰ ਆਪਣੇ ਪਵਿੱਤਰ ਇਤਿਹਾਸਕ ਥਾਂ ਦਾ ਦਰਜਾ ਦੇ ਸਕਣ। ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ
ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ
ਕਾਰਨਾਮਾ ਕਰ ਵਿਖਾਇਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸਖਸ਼ੀਅਤਾਂ ਵਲੋਂ ਮਨ੍ਹਾਂ ਕਰਨ ਦੇ ਬਾਵਜੂਦ ਬੀਬੀ ਜੀ ਆਪਣੇ ਇਸ
ਪ੍ਰਣ ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵਲੋਂ
ਵਿਆਹ ਦੀ ਆਗਿਆ ਨਾ ਮਿਲਣ ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ ‘ਅਲੋਕਾਰ
ਸੁਹਾਗਣ’ ਹੋਣ ਦਾ ਮਾਣ ਹਾਸਲ ਕੀਤਾ। ਅੰਤ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜੱਦੋਜਹਿਦ ਕਰਦਿਆਂ ਗੁਰਪੁਰੀ ਸਿਧਾਰ ਗਏ।
ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ, ‘ਖਾਲਿਸਤਾਨ ਜਿੰਦਾਬਾਦ’ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ 6 ਜਨਵਰੀ, 1989 ਦੀ
ਸਵੇਰ ਨੂੰ ਤਿਹਾੜ ਜੇਲ੍ਹ ਵਿਚਲੇ ਫਾਂਸੀ ਘਰ ਵੱਲ ਵਧੇ। ਉਹਨਾਂ ਦੀ ਦਲੇਰੀ ਤੇ ਨਿਰਭੈਅਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ
ਪਾਈਆਂ। ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ ‘‘ਮੈਂ ਮੁੜ ਸਿੱਖਾਂ ਦੇ ਘਰ
ਜਨਮ ਲੈ ਕੇ, ਪੰਥ ਦੇ ਵੈਰੀਆਂ ਨੂੰ ਸੋਧਾਂ।’’ ਕਿਸੇ ਅਜ਼ਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ
ਚਰਨਾਂ ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਦਵਾਰ, ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵਲੋਂ ਕੀਰਤਪੁਰ
ਸਾਹਿਬ ਦੀ ਬੇਨਤੀ ਕੀਤੀ ਗਈ ਸੀ। ਇਹਨਾਂ ਯੋਧਿਆਂ ਦੀ ਚਿਤਾ ਦੀ ਸਵਾਹ ਵੀ ਜ਼ਾਲਮ ਸਰਕਾਰ ਨੂੰ ਦੰਦਲਾਂ ਪਾ ਰਹੀ ਸੀ। ਸ਼ਹੀਦ ਭਾਈ
ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ ਦੇ 21ਵੇਂ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ
ਸਿਜਦਾ ਕਰਦਾ ਹੈ।
‘ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜ਼ਿੰਦਗੀ) ਹੈ।
ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।’
ਸਿੱਖ ਕੌਮ ਦੇ ਝਰੋਖੇ ’ਚੋਂ...
‘‘ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ’’
ਹਰ ਸਾਲ ਰਵਾਇਤ ਵਾਂਗ, ਬੀਤੇ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਨਵੇਂ ਵਰ੍ਹੇ ਨੂੰ ਜੀਅ ਆਇਆਂ ਕਹਿਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ।
ਅੱਜਕਲ੍ਹ ਗਰੀਟਿੰਗ ਕਾਰਡਾਂ ਦੀ ਥਾਂ ਈ-ਮੇਲ ਗਰੀਟਿੰਗ ਕਾਰਡਾਂ ਨੇ ਲੈ ਲਈ ਹੈ। ਇੱਕ ਮਸ਼ੀਨੀ ਯੁੱਗ ਦੇ ‘ਮਸ਼ੀਨੀ ਮਨੁੱਖ’ ਤੋਂ, ‘ਦਿਲਾਂ ਦੀ
ਧੜਕਣ’ ਤੇ ‘ਜਜ਼ਬਿਆਂ ਦੀ ਸਾਂਝ’ ਦੀ ਤਵੱਕੋ ਕਰਨਾ ਵੀ ਅਲਾਦੀਨ ਦਾ ਚਿਰਾਗ ਮੰਗਣ ਵਾਲੀ ਗੱਲ ਹੀ ਹੋ ਗਈ ਹੈ। ਮਾਂ-ਪਿਓ, ਭੈਣ-ਭਰਾ,
ਭਰਾ-ਭਰਾ, ਮਿੱਤਰ-ਸੱਜਣ ਰਿਸ਼ਤੇਦਾਰੀਆਂ ਆਦਿ ਦੇ ਦਿਲਾਂ ਨੂੰ ਧੂਹ ਪਾਉਣ ਵਾਲੇ ਰਿਸ਼ਤੇ ਵੀ ਤਿੜਕਦੇ-ਤਿੜਕਦੇ, ‘ਹੈਪੀ ਨੀਊ ਈਅਰ’ ਦੇ
ਗਰੀਟਿੰਗ ਕਾਰਡ ਦੀ ਵਲਗਣ ਵਿੱਚ ਹੀ ਸਮਾ ਚੁੱਕੇ ਹਨ। ਦਿਲਾਂ ਦੇ ਖੇੜੇ, ਚਿਹਰਿਆਂ ਦੀ ਚਮਕ, ਰੂਹ ਦੀ ਸ਼ਾਂਤੀ ਆਦਿ ‘ਬੀਤੇ ਪਿਛੜੇ ਯੁੱਗ’
ਦੀਆਂ ਗੱਲਾਂ ਹੋ ਗਈਆਂ ਹਨ। ਹੁਣ ਤਾਂ ‘ਭੱਜ ਲਓ-ਦੌੜ ਲਓ’, ‘ਉਹ ਅੱਗੇ ¦ਘ ਗਿਆ,’ ‘ਜ਼ਮਾਨਾ ਬਹੁਤ ਐਡਵਾਂਸ ਹੈ-ਅਸੀਂ ਵੀ
ਪੁਰਾਤਨਤਾ ਦਾ ਚੋਲਾ ਲਾਹੀਏ’, ‘ਟਾਈਮ ਕੀਹਦੇ ਕੋਲ ਹੈ’ ਆਦਿ ਦੇ ਹਾਈ-ਟੈੱਕ ਨਾਹਰੇ ਹੀ ਫਿਜ਼ਾ ਵਿੱਚ ਗੂੰਜਦੇ ਸੁਣਾਈ ਦਿੰਦੇ ਹਨ। ਕਿਤੇ
ਕਿਤੇ ਦੀਨ-ਵਿਚਾਰਗੀ ਵਿੱਚ ਵਿਚਰਦੇ ਵੈਰਾਗੀ ਚਿਹਰਿਆਂ ਦੀ ਗੁਣਗੁਣਾਹਟ ਜ਼ਰੂਰੀ ਸੁਣਾਈ ਦਿੰਦੀ ਹੈ - ‘ਕਿਸ ਪੈ ਖੋਲਹੁੰ ਗੰਠੜੀ, ਦੁਖੀ
ਭਰ ਆਇਆ...।’
ਅਸੀਂ ਤਾਂ ਨਵੇਂ ਸਾਲ ਦੀ ‘ਖੁਸ਼ੀ’ ਮੌਕੇ, ਉਦਾਸੀਆਂ ਦੀ ਪੰ²ਡ ਖੋਲ ਬੈਠੇ ਹਾਂ। ਬਹੁਤਿਆਂ ਲਈ ਤਾਂ ਇਹ ਸਮਾਂ ‘ਫਨ ਕਰਨ’ ਤੋਂ ਵੱਧ ਕੋਈ
ਅਹਿਮੀਅਤ ਨਹੀਂ ਰੱਖਦਾ। ਫੇਰ ‘ਬੇਘਰੀ ਕੌਮ’ ਦੀ ਨੁਮਾਇੰਦਗੀ ਕਰਨ ਵਾਲੇ ‘ਬੇ-ਸਿਰਨਾਵੇਂ’ ਇਨਸਾਨਾਂ ਦੀ ਔਕਾਤ ਵੀ ਕੀ ਹੈ, ਜਿਨ੍ਹਾਂ ਨੂੰ ‘ਰੰਗ
’ਚ ਭੰਗ ਪਾਉਣ’ ਦੀ ਐਵੇਂ ਵਾਦੀ ਜਿਹੀ ਪਈ ਹੋਈ ਹੈ।
ਪਰ ਇਸ ਮਾਹੌਲ ਦੀ ਬਨਾਵਟੀ ਚਮਕ-ਦਮਕ ਦੇ ਅਡੰਬਰ ਵਿੱਚ ਵੀ, ਤਾਂ ਕਿਸੇ ਨੇ ਖਰੀਆਂ-ਖਰੀਆਂ ਸੁਣਾਉਣੀਆਂ ਹੀ ਹਨ। ਕਿਸੇ ਐਸੇ
ਮਾਹੌਲ ਦੇ ਸਾਹਵੇਂ ਹੀ ਬੁੱਲ੍ਹੇ ਸ਼ਾਹ ਨੇ ਕਿਹਾ ਹੋਵੇਗਾ -
‘ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ।
ਝੂਠ ਬੋਲਾਂ ਤਾਂ ਕੁਝ ਬਚਦਾ ਏ!
ਜੀਅ ਦੋਹਾਂ ਗੱਲਾਂ ਤੋਂ ਜੱਕਦਾ ਏ।
ਜੱਚ-ਜੱਚ ਕੇ ਜਿਹਵਾ ਕਹਿੰਦੀ ਏ।
ਮੂੰਹ ਆਈ ਬਾਤ ਨਾ ਰਹਿੰਦੀ ਏ।’
26 ਮਿਲੀਅਨ ਸਿੱਖ ਕੌਮ, ਜਿਸ ਦਾ ਸਿੱਖ ਧਰਮ, ਦੁਨੀਆ ਦਾ ਸਭ ਤੋਂ ਵੱਡਾ ‘ਪੰਜਵਾਂ ਧਰਮ’ ਹੈ - ਵਰ੍ਹਾ 2009 ਦੀ ‘ਗੁਲਾਮੀ’ ਚੋਂ ਵਰ੍ਹਾ
2010 ਦੀ ਗੁਲਾਮੀ ਵਿੱਚ ਪ੍ਰਵੇਸ਼ ਕਰ ਰਹੀ ਹੈ। ਸੰਸਾਰ ਪੱਧਰ ’ਤੇ ਅੱਡ-ਅੱਡ ਚੈ¦ਿਜਾਂ ਦਾ ਬੜੀ ਬਹਾਦਰੀ ਨਾਲ ਟਾਕਰਾ ਕਰਨ ਦੇ ਬਾਵਜੂਦ,
ਆਪਣੇ ‘ਹੋਮਲੈਂਡ’ ਵਿੱਚ ਹਾਲਤ, ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ।
ਸਿੱਖ ਹੋਮਲੈਂਡ ਪੂਰੀ ਤਰ੍ਹਾਂ ‘ਬਾਦਲਗਰਦੀ’ ਦੀ ਜਕੜ ਵਿੱਚ ਹੈ ਅਤੇ ਬਾਦਲ ਕੋੜਮਾ, ਹਿੰਦੂਤਵੀਆਂ ਦਾ ‘ਟਾਇਮ ਟੈਸਟਿਡ ਹੱਥਠੋਕਾ’ ਬਣ
ਕੇ, ਸਿੱਖੀ ਕਦਰਾਂ ਕੀਮਤਾਂ, ਸਿੱਖ ਸੰਸਥਾਵਾਂ, ਸਿੱਖੀ ਰਿਵਾਇਤਾਂ, ਸਿੱਖੀ ਆਚਰਣ ਅਤੇ ਸਿੱਖੀ ਆਨ-ਸ਼ਾਨ-ਤਾਨ ਸਭ ਦਾ ਬੇਦਰਦੀ ਨਾਲ
‘ਕਤਲ’ ਕਰ ਰਿਹਾ ਹੈ।
ਬਾਦਲਗਰਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਜਾਇਦਾਦ ਦੀ ‘ਐਕਸਟੈਨਸ਼ਨ’ ਹੀ ਬਣਾ ਲਿਆ ਹੈ। ਅਕਾਲ
ਤਖਤ, ਜਿਹੜਾ ਸਿੱਖ ਕੌਮ ਦਾ ਪਿਛਲੀਆਂ ਚਾਰ ਸਦੀਆਂ ਤੋਂ ‘ਅਜ਼ਾਦੀ ਅਤੇ ਪ੍ਰਭੂਸੱਤਾ’ ਦਾ ਪ੍ਰਤੀਕ ਰਿਹਾ ਹੈ, ਇਸ ਵੇਲੇ ਬਾਦਲਗਰਦੀ ਵਲੋਂ
ਇੱਕ ‘ਨਿੱਜੀ ਅਦਾਰੇ’ ਵਾਂਗ ਵਰਤਿਆ ਜਾ ਰਿਹਾ ਹੈ। ਸਾਡੇ ਧਾਰਮਿਕ ਜਥੇਦਾਰ ਸਿਰਫ ‘ਤਨਖਾਹਦਾਰ’ ਬਣਾ ਦਿੱਤੇ ਗਏ ਹਨ। ਕੌਮ ਇਹ ਸਭ
ਕੁਝ ਬੜੀ ਬੇਬਸੀ ਨਾਲ ਵੇਖ ਰਹੀ ਹੈ। 1978 ਵਿੱਚ ਨਰਕਧਾਰੀਆਂ ਦੇ ‘ਕੂੜਡੰਮ’ ਨੂੰ ਠੱਲ੍ਹ ਪਾਉਣ ਲਈ ਸ਼ਹੀਦੀਆਂ ਪਾਉਣ ਵਾਲੇ ਸ਼ਹੀਦ ਭਾਈ
ਫੌਜਾ ਸਿੰਘ ਤੇ ਉਨ੍ਹਾਂ ਦੇ 12 ਹੋਰ ਸ਼ਹੀਦ ਸਾਥੀਆਂ ਦੀ ਲਿਸਟ ਵਿੱਚ ਪਿਛਲੇ ਤਿੰਨ ਦਹਾਕਿਆਂ ਵਿੱਚ ਹਜ਼ਾਰਾਂ ਹੋਰ ਨਾਮ ਜੁੜ ਗਏ ਹਨ। ਪਰ
ਬਾਦਲਗਰਦੀ ਦੀ ਸਰਪ੍ਰਸਤੀ ਥੱਲੇ ਫਲਣ-ਫੁੱਲਣ ਵਾਲੇ ਨਰਕਧਾਰੀਆਂ ਦੇ ਅੱਜ ਪੰਜਾਬ ਵਿੱਚ ਭਨਿਆਰੇ, ਆਸ਼ੂਤੋਸ਼, ਕੂੜ ਸੌਦਾ ਵਰਗੇ ਕਈ
ਸਾਥੀ ਹੋਰ ਜੰਮ ਪਏ ਹਨ। ਪੰਜਾਬ ਵਿੱਚ ਹਿੰਦੂਤਵੀਆਂ ਦੀਆਂ ‘ਏ’ ਅਤੇ ‘ਬੀ’ ਟੀਮਾਂ (ਬੀ. ਜੇ. ਪੀ. ਅਤੇ ਕਾਂਗਰਸ) ਦਾ ਪੂਰਾ ਬੋਲਬਾਲਾ ਹੈ। ਸੱਚ,
ਹੱਕ ਅਤੇ ਇਨਸਾਫ ਦੇ ਰਸਤੇ ’ਤੇ ਚੱਲਣ ਵਾਲੇ ਸਿੱਖ ਅੱਜ ਵੀ ‘ਦਹਿਸ਼ਤਗਰਦ’, ‘ਕੱਟੜਪੰਥੀ’, ‘ਅਮਨ ਕਾਨੂੰਨ ਲਈ ਖਤਰਾ’ ਅਤੇ ‘ਆਈ.
ਐਸ. ਆਈ. ਦੇ ਏਜੰਟ’ ਮਾਤਰ ਹੀ ਹੈ। ਸਾਡੇ ਅਖੌਤੀ ਸਿੱਖ ਕਾਂਗਰਸੀ ਪ੍ਰਧਾਨ ਮੰਤਰੀ, ਸਾਨੂੰ ਬੀਤੇ ਨੂੰ ਭੁੱਲਣ ਦੀ ਸਲਾਹ ਦਿੰਦਿਆਂ, ਇਨਸਾਫ
ਮੰਗਣ ਵਾਲੀਆਂ ‘ਦੁਕਾਨਾਂ’ ਬੰਦ ਕਰਨ ਦੀ ਸਲਾਹ ਵੀ ਦਿੰਦੇ ਹਨ ਅਤੇ ਸਿੱਖ ਨਾਲੋਂ ‘ਭਾਰਤੀ’ ਕਹਾਉਣ ’ਚ ਜ਼ਿਆਦਾ ਫਖਰ ਮਹਿਸੂਸ ਕਰਦੇ
ਹਨ।
ਬਾਦਲਗਰਦੀ ਦੇ ਦੌਰ ਵਿੱਚ, ਸਿੱਖ, ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਕੇ ਜਾਂ ਜ਼ਖਮੀ ਹੋ ਕੇ ਵੀ ‘ਹਮਲਾਵਰ’ ਹਨ ਅਤੇ ਪੂਰਬੀਏ,
‘ਹਿੰਸਕ ਦਰਿੰਦੇ’ ਬਣ ਕੇ ਵੀ ‘ਵਿਚਾਰੇ ਮਜ਼ਲੂਮ’ ਹਨ। ‘ਵੱਖਰੀ ਸਿੱਖ ਹੋਂਦ’ ਦੀ ਕੋਈ ਨਿਸ਼ਾਨੀ ਨਾ ਰਹਿਣ ਦੇਣ ਦੀ ਹਿੰਦੂਤਵੀਆਂ ਦੀ ਨੀਤੀ ਅਤੇ
‘ਈਮਾਨਦਾਰੀ’ ਨਾਲ ਚੱਲਦਿਆਂ, ਬਾਦਲਗਰਦੀ ਨੇ ਵਰ੍ਹਾ 2009 ਦੇ ਅੰਤ ’ਤੇ ‘ਨਾਨਕਸ਼ਾਹੀ ਕੈ¦ਡਰ’ ਦਾ ਭੋਗ ਪਾਉਣ ਲਈ, ਪੂਰੀ ਤਨਦੇਹੀ
ਨਾਲ ਅਮਲ ਸ਼ੁਰੂ ਕੀਤਾ ਹੋਇਆ ਹੈ। ਪੰਥਪ੍ਰਸਤ ਸਿੱਖ, ਸਿੱਖ ਕੌਮ ਦੀ ਅੱਡਰੀ ਪਛਾਣ ਦੇ ਇਸ ਮਾਣਮੱਤੇ ਬਿੰਬ ਦੀ ‘ਸ਼ੁੱਧਤਾ’ ਕਾਇਮ ਰੱਖਣ ਲਈ
ਮੈਦਾਨ ਵਿੱਚ ਤਾਂ ਨਿੱਤਰੇ ਹਨ ਪਰ ਬਾਦਲਗਰਦੀ ਇਸ ਨੂੰ ਹਿੰਦੂ ਬਿਕ੍ਰਮੀ ਕੈ¦ਡਰ ਦਾ ‘ਮੌਤ ਦਾ ਚੁੰਮਣ’ (²ਡੈੱਥ ਕਿੱਸ) ਦੇਣ ਲਈ ਪੱਬਾਂ ਭਾਰ ਹੋਈ
ਹੋਈ ਹੈ।
ਸਿੱਖ ਕੌਮ ਦੇ ਗਲ ਗੁਲਾਮੀ ਦੇ ਸੰਗਲ, ਹਰ ਚੜ੍ਹਦੇ ਸੂਰਜ ਵਿੱਚ ਦੂਹਰੇ-ਚੌਹਰੇ ਹੋ ਰਹੇ ਹਨ ਪਰ ਕੌਮ ਦਾ ਇੱਕ ਵੱਡਾ ਹਿੱਸਾ, ‘ਗੁਲਾਮੀ’
ਅਤੇ ‘ਆਜ਼ਾਦੀ’ ਵਿਚਕਾਰ ਵਿੱਥ ਸਮਝਣ ਤੋਂ ਹੀ ਅਸਮਰੱਥ ਹੋ ਚੁੱਕਾ ਹੈ। ਜਿਵੇਂ ਪਿੰਜਰੇ ’ਚ ਕੈਦ ਇੱਕ ਤੋਤਾ ਉਸੇ ਪਿੰਜਰੇ ਨੂੰ ਆਪਣਾ ਘਰ ਸਮਝ
ਕੇ, ਉਥੇ ਹੀ ਖੁਸ਼ੀ ਲੱਭਣ ਲੱਗ ਪੈਂਦਾ ਹੈ, ਠੀਕ ਉਸੇ ਤਰ੍ਹਾਂ ਸਿੱਖਕੌਮ ਗੁਲਾਮੀ ਦੇ ਪਿੰਜਰੇ ’ਚੋਂ ਹੀ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭ ਰਹੀ ਹੈ ਪਰ
ਸਾਰੀਆਂ ਸਮੱਸਿਆਵਾਂ ਦੀ ਜੜ੍ਹ ‘ਗੁਲਾਮੀ’ ਨੂੰ ਗਲੋਂ ਲਾਹੁਣ ਲਈ ਬਿਲਕੁਲ ਵੀ ਚੇਤੰਨ ਨਹੀਂ। ਪੰਜਾਬ ਦੀ ਜਵਾਨੀ, ਨਸ਼ਿਆਂ ਦੀ ਭੇਂਟ ਚੜ੍ਹ ਕੇ,
‘ਆਚਰਣਵਾਨ ਤੇ ‘ਆਚਰਣਹੀਣਤਾ’ ਵਿਚਕਾਰਲਾ ਫਾਸਲਾ ਹੀ ਮਿਟਾ ਚੁੱਕੀ ਹੈ। ਪਵਿੱਤਰਤਾ, ਅਣਖ, ਬਹਾਦਰੀ ਦੇ ਮੁਜੱਸਮੇ ਮਾਤਾ ਗੁਜਰੀ,
ਮਾਤਾ ਸਾਹਿਬ ਕੌਰ, ਮਾਈ ਭਾਗੋ ਅਤੇ ਬੀਬੀ ਹਰਸ਼ਰਨ ਕੌਰ ਦੀਆਂ ਪੁੱਤਰੀਆਂ, ਅੱਜ ਕਿਨ੍ਹਾਂ ਵਾਟਾਂ ’ਤੇ ਚੱਲ ਨਿਕਲੀਆਂ ਹਨ? ਅੱਜ ਕੌਮੀ ਹੋਣੀ
ਅਤੇ ਕੌਮੀ ਨਿਸ਼ਾਨੇ - ਖਾਲਿਸਤਾਨ ਦੇ ਵਾਰਸ ਖਾਲਸਾ, ਭੁਝੰਗੀ ਅਤੇ ਭੁਝੰਗਣਾਂ ਕਿੱਥੇ ਹਨ? ਕੌਮੀ ਆਜ਼ਾਦੀ ਲੈਣ ਦੀ ਮੰਜ਼ਿਲ ਤੋਂ ਭਟਕ ਕੇ,
ਸਾਡੇ ਬੁੱਧੀਜੀਵੀ, ਬਾਬੇ, ਸ਼ਰਧਾਲੂ ਸਿੱਖ ਉਨ੍ਹਾਂ ਮਸਲਿਆਂ ਵਿੱਚ ਕਿਉਂ ਉਲਝੇ ਹੋਏ ਹਨ, ਜਿਨ੍ਹਾਂ ਨੂੰ ਆਜ਼ਾਦੀ (ਖਾਲਿਸਤਾਨ) ਦੇ ਮਾਹੌਲ ਵਿੱਚ
ਹੀ ਨਜਿੱਠਿਆ ਜਾ ਸਕਦਾ ਹੈ? ਕੀ ਇਹੋ ਜਿਹੇ ਮਸਲੇ ਖੜ੍ਹੇ ਕਰਨ ਵਾਲੇ, ਕਿਤੇ ‘ਆਜ਼ਾਦੀ ਦੀ ਡਗਰ’ ਦੇ ਭਗੌੜੇ ਤਾਂ ਨਹੀਂ? ਆਪਣੇ ‘ਭਰਾ’ ਦੇ
ਵਿਰੋਧੀ ਵਿਚਾਰਾਂ ਕਰਕੇ ਤਾਂ ਅਸੀਂ ਉਸ ਦਾ ‘ਲਹੂ-ਪੀਣਾ’ ਚਾਹੁੰਦੇ ਹਾਂ ਪਰ ਪਿਛਲੇ ਤਿੰਨ ਦਹਾਕਿਆਂ ਤੋਂ ਹਜ਼ਾਰਾਂ ਸਿੱਖਾਂ ਦਾ ਲਹੂ ਪੀ ਚੁੱਕੀ,
ਦਿੱਲੀ ਦੀ ਜ਼ਾਲਮ ਸਰਕਾਰ ਦਾ ਤਖਤਾ ਪਲਟਣ ਦਾ ਸੰਕਲਪ ਸਾਨੂੰ ਕਿਉਂ ਨਹੀਂ ਔੜਦਾ? ਆਓ! ਵਰ੍ਹਾ 2010 ਦੀ ਸੂਹੀ ਸਵੇਰ ਵੇਲੇ, ਇਨ੍ਹਾਂ
ਸਵਾਲਾਂ ਦਾ ਜਵਾਬ ਲੱਭਣ ਦਾ ਇੱਕ ਇਮਾਨਦਾਰ ਯਤਨ ਜ਼ਰੂਰ ਕਰੀਏ।
ਕੁਝ ਦਿਨ ਪਹਿਲਾਂ, ਇੱਕ ਸਿੱਖ ਭੈਣ ਵਲੋਂ ਲਿਖੀਆਂ ਗਈਆਂ ਸੱਤਰਾਂ ਦੇ ਨਾਲ, ਤੁਹਾਨੂੰ ਸਭ ਨੂੰ ਅੰਗਰੇਜ਼ ਸੱਭਿਅਤਾ ਦਾ ਨਵਾਂ ਵਰ੍ਹਾ
ਮੁਬਾਰਕ ਕਹਿੰਦੇ ਹਾਂ -
‘ਅਗਰ ਚਿਰਾਗੋਂ ਕੀ ਹਿਫਾਜ਼ਤ,
ਵਕਤ ਪਰ ਨਾ ਕਰ ਸਕੇ।
ਤੋ ਰੌਸ਼ਨੀ ਮਿਟ ਜਾਏਗੀ,
ਔਰ ਧੂੰਆਂ ਰਹਿ ਜਾਏਗਾ।’
ਬਾ-ਮੁਲਾਹਜ਼ਾ ਹੋਸ਼ਿਆਰ
‘‘ਨਾਨਕਸ਼ਾਹੀ ਕੈਲੰਡਰ’ਤੇ ਇੱਕ ਵਾਰ ਫੇਰ ਹਿੰਦੂਤਵੀ ਹਮਲਾ’’
1990ਵਿਆਂ ਤੋਂ ਪੰਥ ਦੀਆਂ ਅੱਡ-ਅੱਡ ਸੰਸਥਾਵਾਂ, ਯੂਨੀਵਰਸਿਟੀਆਂ, ਵਿਚਾਰਵਾਨਾਂ ਦਰਮਿਆਨ ਮੁਕੰਮਲ ਵਿਚਾਰ-ਵਟਾਂਦਰੇ ਤੋਂ
ਬਾਅਦ, ਪੰਥ ਪ੍ਰਵਾਨਿਤ ਹੋਣ ਵੱਲ ਵੱਧ ਰਿਹਾ ਨਾਨਕਸ਼ਾਹੀ ਕੈਲੰਡਰ, 1999 ਵਿੱਚ ਅਚਾਨਕ ਆਰ. ਐਸ. ਐਸ. ਰਾਹੀਂ ਮੁੱਖ ਸੁਰਖੀਆਂ ਵਿੱਚ
ਆਇਆ। ਉਦੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ, 20 ਮਾਰਚ, 1998 ਨੂੰ ਜਨਰਲ
ਹਾਊਸ ਦੀ ਪ੍ਰਵਾਨਗੀ ਤੋਂ ਬਾਅਦ, ਇਸ ਨੂੰ ਖਾਲਸਾ ਸਿਰਜਣਾ ਦੀ 300ਵੀਂ ਵਰ੍ਹੇਗੰਢ ਮੌਕੇ ਲਾਗੂ ਕਰਨ ਦਾ ਐਲਾਨ ਕੀਤਾ ਹੋਇਆ ਸੀ।
ਹਜ਼ਾਰਾਂ ਦੀ ਗਿਣਤੀ ਵਿੱਚ ਨਾਨਕਸ਼ਾਹੀ ਕੈਲੰਡਰ, ਡਾਇਰੀਆਂ ਅਤੇ ਜੰਤਰੀਆਂ ਵੀ ਛਪਵਾ ਲਈਆਂ ਗਈਆਂ ਸਨ। ਜਥੇਦਾਰ ਰਣਜੀਤ ਸਿੰਘ
(ਉਦੋਂ ਅਕਾਲ ਤਖਤ ਦੇ ਜਥੇਦਾਰ) ਪੂਰੇ ਜਾਹੋ-ਜਲਾਲ ਵਿੱਚ ਪੰਥਕ ਨੀਤੀਆਂ ਨੂੰ ਲਾਗੂ ਕਰਦੇ, ਬਾਦਲਕਿਆਂ ਦੀਆਂ ਅੱਖਾਂ ਵਿੱਚ ਰੜਕ ਰਹੇ
ਸਨ। ਆਰ. ਐਸ. ਐਸ. ਬਾਦਲ ਲਾਬੀ ਨੇ ਪਹਿਲਾਂ ਜਥੇਦਾਰ ਟੌਹੜਾ ਨੂੰ ਪਾਸੇ ਕੀਤਾ ਤੇ ਜਦੋਂ ਜਥੇਦਾਰ ਅਕਾਲ ਤਖਤ ਨੇ, ਬਾਦਲ ਨੂੰ 300
ਸਾਲਾ ਖਾਲਸਾ ਸਿਰਜਣਾ ਦਿਵਸ ਤੱਕ ਬਾਦਲ-ਟੌਹੜੇ ਨੂੰ ਇਕੱਠਿਆਂ ਰਹਿਣ ਦੀ ਅਪੀਲ ਜਾਰੀ ਕੀਤੀ ਤਾਂ ਫਿਰ ਜਥੇਦਾਰ ਸਾਹਿਬ ਦੀ ਵੀ ਛੁੱਟੀ
ਕਰ ਦਿੱਤੀ ਗਈ। 300 ਸਾਲਾ ਸ਼ਤਾਬਦੀ ਸਮਾਰੋਹ ਮੌਕੇ, ਅਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਆਰ. ਐਸ. ਐਸ. ਵਰਕਰਾਂ ਨੇ ਖਾਖੀ ਨਿੱਕਰਾਂ ਪਾ ਕੇ
ਮਾਰਚ ਕੀਤਾ ਅਤੇ ਇਸ ਤਰ੍ਹਾਂ ‘ਨਾਗਪੁਰ’ (ਆਰ. ਐਸ. ਐਸ. ਦਾ ਹੈੱਡਕਵਾਰਟਰ) ਦੇ ਇਨ੍ਹਾਂ ਹਿੰਦੂਤਵੀਆਂ ਦੀਆਂ ਜੜ੍ਹਾਂ ਬਾਦਲ ਨੇ ‘ਅਨੰਦਪੁਰ’
ਵਿੱਚ ਲਾਉਣ ਦਾ ਕੋਝਾ ਯਤਨ ਕੀਤਾ। ਜਥੇਦਾਰ ਰਣਜੀਤ ਸਿੰਘ ਦੀ ਥਾਂ, ਬਾਦਲ ਵਲੋਂ ਲਾਏ ਗਏ ‘ਨਵੇਂ ਜਥੇਦਾਰ’ ਪੂਰਨ ਸਿੰਘ ਨੇ ਜਿਥੇ ਸਿੱਖ
ਕੌਮ ਨੂੰ ਲਵ-ਕੁਸ਼ ਦੀ ਔਲਾਦ ਦੱਸ ਕੇ, ਸਿੱਖਾਂ ਦੇ ਹਿੰਦੂ ਹੋਣ ਦੀ ਗੱਲ ਆਖੀ, ਉਥੇ ਉਨ੍ਹਾਂ ਨੇ ਨਾਨਕਸ਼ਾਹੀ ਕੈ¦ਡਰ ’ਤੇ ਵੀ ਰੋਕ ਲਾ ਦਿੱਤੀ।
ਗੁਣੇ (ਮੱਧ ਪ੍ਰਦੇਸ਼, ਨਾਗਪੁਰ ਤੋਂ ਬਾਅਦ ਆਰ. ਐਸ. ਐਸ. ਦਾ ਦੂਸਰਾ ਅਹਿਮ ਸਥਾਨ ਹੈ) ਤੋਂ ਫੈਕਸ ਰਾਹੀਂ ‘ਹੁਕਮਨਾਮਾ’ ਭੇਜ ਕੇ (ਉਨ੍ਹਾਂ ਦੇ
ਕਹਿਣ ਅਨੁਸਾਰ ਕਿਉਂਕਿ ਉਹ ਹਜ਼ੂਰ ਸਾਹਿਬ ਦੇ ਸਫਰ ’ਤੇ ਸਨ, ਇਸ ਲਈ ਉਨ੍ਹਾਂ ਨੇ ਗੁਣੇ ਤੋਂ ਹੁਕਮਨਾਮਾ ਭੇਜਿਆ ਸੀ) ਬੀਬੀ ਜਗੀਰ ਕੌਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਨਾਨਕਸ਼ਾਹੀ ਕੈ¦ਡਰ ਅਨੁਸਾਰ, ਗੁਰੂ ਰਾਮਦਾਸ ਜੀ ਦਾ ਪ੍ਰਕਾਸ਼-ਪੁਰਬ ਮਨਾਉਣ ’ਤੇ ‘ਪੰਥ
ਵਿੱਚੋਂ ਖਾਰਜ’ ਕਰ ਦਿੱਤਾ। ਉਦੋਂ ਤੱਕ ਬਾਦਲ ਨੇ ਜਥੇਦਾਰ ਪੂਰਨ ਸਿੰਘ ਨੂੰ ਵਰਤ ਲਿਆ ਸੀ, ਇਸ ਲਈ ਉਸ ਦੀ ‘ਛੁੱਟੀ’ ਕਰਕੇ, ਜਥੇਦਾਰੀ ਦਾ
ਤਾਜ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸਿਰ ’ਤੇ ਸਜ਼ਾ ਦਿੱਤਾ। ਜਥੇਦਾਰ ਜੋਗਿੰਦਰ ਸਿੰਘ ਨੇ ਹੁਕਮਨਾਮਾ ਜਾਰੀ ਕਰਕੇ, ਪੂਰਨ ਸਿੰਘ ਦੇ
ਹੁਕਮਨਾਮੇ ਨੂੰ ‘ਖਾਰਜ’ ਕਰਕੇ, ਬੀਬੀ ਜਗੀਰ ਕੌਰ ਨੂੰ, ‘ਵਾਪਸ ਪੰਥ’ ਵਿੱਚ ਲੈ ਆਂਦਾ। ਕੁਝ ਸਮੇਂ ਬਾਅਦ, ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
ਜਥੇਦਾਰ ਬਡੂੰਗਰ ਨੇ ਬੜੀ ਸਿਆਣਪ ਨਾਲ, ਨਾਨਕਸ਼ਾਹੀ ਕੈ¦ਡਰ ਸਬੰਧੀ ਪੇਸ਼ਕਦਮੀਂ ਕੀਤੀ। ਜਥੇਦਾਰ ਵੇਦਾਂਤੀ ਵਲੋਂ 11 ਵਿਦਵਾਨਾਂ
ਦੀ ਇੱਕ ਕਮੇਟੀ ਐਲਾਨੀ ਗਈ, ਜਿਸ ਦੇ ਸਾਹਮਣੇ ਨਾਨਕਸ਼ਾਹੀ ਕੈਲੰਡਰ ਸਬੰਧੀ ਇਤਰਾਜ਼ ਪੇਸ਼ ਕੀਤੇ ਜਾਣੇ ਸਨ। ਯਾਦ ਰਹੇ ਉਸ ਵੇਲੇ
ਨਾਨਕਸ਼ਾਹੀ ਕੈ¦ਡਰ ਦਾ ਪੁੱਜਕੇ ਵਿਰੋਧ ਕਰ ਰਹੇ, ਅਖੌਤੀ ਸੰਤ ਸਮਾਜ ਵਿੱਚ ਬਾਬਾ ਕਸ਼ਮੀਰਾ ਸਿੰਘ (ਗੜ੍ਹਾ ਰੋਡ ਜ¦ਧਰ), ਮੰਗਲ ਸਿੰਘ
(ਗੁਰੂਸਰ ਸਤਲਾਣੀ) ਵਿਰਸਾ ਸਿੰਘ (ਗੋਬਿੰਦ ਸਦਨ - ਦਿੱਲੀ) ਆਦਿਕ ਪ੍ਰਮੁੱਖ ਸਨ, ਜਿਨ੍ਹਾਂ ਦੇ ਆਰ. ਐਸ. ਐਸ. ਨਾਲ ਸਿੱਧੇ ਸਬੰਧਾਂ ਬਾਰੇ ਕਿਸੇ
ਨੂੰ ਕੋਈ ਭੁਲੇਖਾ ਨਹੀਂ ਹੈ। 11 ਵਿਦਵਾਨਾਂ ਦੀ ਕੈਲੰਡਰ ਕਮੇਟੀ ਨੇ ਕਈ ਵਿਚਾਰ-ਸੈਸ਼ਨਾਂ ਤੋਂ ਬਾਅਦ (ਡਾਕਟਰ ਦਰਸ਼ਨ ਸਿੰਘ ਚੰਡੀਗ਼ੜ੍ਹ ਇਸ
ਕਮੇਟੀ ਦੇ ਮੁਖੀ ਹਨ। ਇਹ ਕਮੇਟੀ ਅਜੇ ਵੀ ਸਾਰਥਕ ਰੋਲ ਨਿਭਾ ਰਹੀ ਹੈ), ਮੌਜੂਦਾ ਨਾਨਕਸ਼ਾਹੀ ਕੈ¦ਡਰ ਮਨਜ਼ੂਰ ਕੀਤਾ। ਇਸ ਸਬੰਧੀ
ਅਖੀਰਲੀ ਇਕੱਤਰਤਾ, ਅਕਾਲ ਤਖਤ ਸਾਹਿਬ ਵਿਖੇ, ਜਥੇਦਾਰ ਵੇਦਾਂਤੀ ਵਲੋਂ ਸੱਦੀ ਗਈ ਅਤੇ ਇਸ ਕੈ¦ਡਰ ਨੂੰ ਅਕਾਲ ਤਖਤ ਸਾਹਿਬ ਵਲੋਂ
ਪ੍ਰਵਾਨਗੀ ਦਿੱਤੀ ਗਈ। 2003 ਦੇ ਖਾਲਸਾ ਸਿਰਜਣਾ ਦਿਵਸ ਮੌਕੇ 14 ਅਪ੍ਰੈਲ ਨੂੰ, ਇਹ ਪੰਥ ਪ੍ਰਵਾਣਿਤ ਕੈ¦ਡਰ, ਤਖਤ ਸ੍ਰੀ ਦਮਦਮਾ ਸਾਹਿਬ
ਤੋਂ ਜਥੇਦਾਰ ਬਲਵੰਤ ਸਿੰਘ ਨੰਦਗ਼ੜ੍ਹ ਨੇ ਰਿਲੀਜ਼ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਨਾਨਕਸ਼ਾਹੀ ਕੈ¦ਡਰ ਲਾਗੂ ਹੋਣ ਤੋਂ ਬਾਅਦ, ਆਰ. ਐਸ. ਐਸ. ਦੇ ਮੁਖੀ ਪ੍ਰੋ. ਸੁਦਰਸ਼ਨ ਨੇ, ਅੰਮ੍ਰਿਤਸਰ ਆ
ਕੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ- ‘ਬੇਸ਼ੱਕ ਜਥੇਦਾਰੋਂ ਨੇ ਇਸ ਕੈਲੰਡਰ ਕੋ ਮਾਨ ਲੀਆ ਹੈ ਮਗਰ ਸਿੱਖ ਸੰਗਤੇਂ ਇਸ ਕੋ ਕਭੀ ਸਵੀਕਾਰ ਨਹੀਂ
ਕਰੇਂਗੀ।’ ਪਾਠਕਜਨ! ਅਖੌਤੀ ਸੰਤ ਸਮਾਜ ਰਾਹੀਂ ‘ਪਰੋਕਸੀ ਵਾਰ’ ਲੜਨ ਵਾਲੇ ਆਰ. ਐਸ. ਐਸ. ਨੂੰ, ਅਖੀਰ ਆਪਣਾ ‘ਅਸਲੀ ਚਿਹਰਾ’
ਵਿਖਾਣਾ ਹੀ ਪਿਆ। ਹੁਣ ਇਹ ਕਿਹੜੀਆਂ ‘ਸਿੱਖ ਸੰਗਤਾਂ’ ਦੀ ਗੱਲ ਆਰ. ਐਸ. ਐਸ. ਮੁਖੀ ਨੇ ਕੀਤੀ ਸੀ - ਅਜੋਕੇ ਘਟਨਾਕ੍ਰਮ ਦੀ ਰੌਸ਼ਨੀ
ਵਿੱਚ ਇਸ ਬਾਰੇ ਕੀ ਕੋਈ ਸ਼ੱਕ ਬਾਕੀ ਰਹਿ ਜਾਂਦਾ ਹੈ?
ਆਖਿਰ ਨਾਨਕਸ਼ਾਹੀ ਕੈ¦ਡਰ ਵਿੱਚ ਐਸਾ ਕੀ ਹੈ, ਜਿਸ ਕਰਕੇ ਆਰ. ਐਸ. ਐਸ. ਨੇ ਖੁੱਲ੍ਹ ਕੇ ਇਸ ਦੇ ਖਿਲਾਫ ਸਟੈਂਡ ਲਿਆ? ਕਦੇ
ਆਰ. ਐਸ. ਐਸ. ਦੇ ਮੁਖੀ ਗੋਲਵਲਕਰ ਨੇ ਪੰਜਾਬੀ ਹਿੰਦੂਆਂ ਨੂੰ 1950ਵਿਆਂ ਵਿੱਚ ਇਹ ਸਲਾਹ ਦਿੱਤੀ ਸੀ ਕਿ ਉਹ ਪੰਜਾਬੀ ਜ਼ੁਬਾਨ ਦਾ
ਵਿਰੋਧ ਨਾ ਕਰਨ ਅਤੇ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ। ਜੁਝਾਰੂ ਲਹਿਰ ਦੇ ਦੌਰਾਨ ਵੀ ਆਰ. ਐਸ. ਐਸ. ਨੇ ਕਦੇ ਖੁੱਲ੍ਹ ਕੇ
ਬਿਆਨਬਾਜ਼ੀ ਨਹੀਂ ਕੀਤੀ ਭਾਵੇਂ ਕਿ ਲੁਧਿਆਣੇ ਦੇ ਨੇੜੇ ਦਰੇਸੀ ਗਰਾਊਂਡ ਵਿੱਚ ਇਨ੍ਹਾਂ ਦੇ ‘ਨਿੱਕਰਧਾਰੀ’ ਜੁਝਾਰੂ ਰੋਹ ਦਾ ਸ਼ਿਕਾਰ ਵੀ ਹੋਏ।
ਤਾਜ਼ਾ-ਤਾਜ਼ਾ ਮਾਰੇ ਗਏ ਰੁਲਦਾ ਸਿੰਹ ਦੇ ‘ਕਤਲ ਤੋਂ ਬਾਅਦ ਵੀ, ਆਰ. ਐਸ. ਐਸ. ਨੇ ਕੋਈ ਬਾਹਲੀ, ਜਨਤਕ ਪ੍ਰਤੀਕ੍ਰਿਆ’ ਨਹੀਂ ਦਿੱਤੀ,
ਇਸ ਨੂੰ ‘ਪੀਅ’ ਗਏ। ਫਿਰ ਨਾਨਕਸ਼ਾਹੀ ਕੈ¦ਡਰ ਦੇ ਵਿਰੁੱਧ, ਇਸ ਦੇ ਮੁਖੀ ਵਲੋਂ, ਇਨ੍ਹਾਂ ਜ਼ੋਰਦਾਰ ‘ਵਿਰੋਧ’, ਕਿਸ ਸੱਚ ਵੱਲ ਇਸ਼ਾਰਾ ਕਰਦਾ
ਹੈ?
ਹੁਣ ਤੱਕ ਸਿੱਖ ਕੌਮ, ਉਸ ‘ਹਿੰਦੂ ਕੈ¦ਡਰ’ ਨੂੰ ਮੰਨ ਰਹੀ ਸੀ, ਜਿਸ ਵਿੱਚ, ਉਜੈਨ (ਮੱਧ ਪ੍ਰਦੇਸ਼) ਦੇ ਮੰਦਰ ’ਤੇ ਪਹਿਲੀਆਂ ਸੂਰਜੀ ਕਿਰਣਾਂ
ਪੈਣ ਤੋਂ, ਦਿਨ ਦੀ ਸ਼ੁਰੂਆਤ ਹੁੰਦੀ ਹੈ। ਨਾਨਕਸ਼ਾਹੀ ਕੈ¦ਡਰ ਵਿੱਚ ਦਿਨ ਦਾ ਚੜ੍ਹਾਅ, ਹਰਿਮੰਦਰ ਸਾਹਿਬ ’ਤੇ ਪੈਂਦੀਆਂ ਪਹਿਲੀਆਂ ਸੂਰਜੀਕਿਰਣ
ਾਂ ਨਾਲ ਹੁੰਦਾ ਹੈ। ‘ਵੱਖਰੇ ਧਰਮ’ ’ਤੇ ‘ਕੈਲੰਡਰ ਸਬੰਧੀ ਇੱਕ ਅਖਾਣ ਜਗਤ ਪ੍ਰਸਿੱਧ ਹੈ - ‘ਹਰ ਧਰਮ ਦਾ ਆਪਣਾ ਕੈ¦ਡਰ ਹੁੰਦਾ ਹੈ ਜਾਂ
ਹਰ ਕੈ¦ਡਰ ਪਿੱਛੇ ਕੋਈ ਧਰਮ ਹੈ।’ ਈਸਾਈ, ਇਸਲਾਮ, ਬੌਧੀ, ਯਹੂਦੀ, ਹਿੰਦੂ, ਬਹਾਏ ਆਦਿਕ ਧਰਮਾਂ ਨੂੰ ਮੰਨਣ ਵਾਲਿਆਂ ਦੇ ਆਪਣੇ ਆਪਣੇ
ਕੈ¦ਡਰ ਹਨ। ਨਾਨਕਸ਼ਾਹੀ ਕੈ¦ਡਰ ਹੋਂਦ ਵਿੱਚ ਆਉਣ ਨਾਲ, ਸਿੱਖ ਧਰਮ ਦੀ ‘ਵੱਖਰੀ ਹੋਂਦ’ ਅਤੇ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ
ਇੱਕ ‘ਨਵਾਂ ਦਿਸਹੱਦਾ’ ਸਥਾਪਿਤ ਹੋ ਗਿਆ ਹੈ। ਸਮੁੱਚੇ ਭਾਰਤ ਨੂੰ (ਅਖੰਡ ਭਾਰਤ) ‘ਹਿੰਦੂਤਵ’ ਦੇ ਕਲਾਵੇ ਵਿੱਚ ਲੈਣ ਦੀ ਨੀਤੀ ਅਤੇ ਪਿਛਲੇ
ਲਗਭਗ 80 ਸਾਲ ਤੋਂ ਨਿਰੰਤਰ ਚੱਲ ਰਹੀ ਹਿੰਦੂਤਵੀ ਜਮਾਤ - ਆਰ. ਐਸ. ਐਸ. ਨੂੰ, ਇਸ ‘ਸਿੱਖ ਕੈ¦ਡਰ’ ਦੀ ਅਹਿਮੀਅਤ ਦਾ ਚੰਗੀ ਤਰ੍ਹਾਂ
ਅਹਿਸਾਸ ਹੈ। ਇਹ ਹੀ ਕਾਰਣ ਹੈ ਕਿ ਨਾਨਕਸ਼ਾਹੀ ਕੈ¦ਡਰ ਲਾਗੂ ਹੋਣ ਤੋਂ ਲਗਭਗ 6 ਸਾਲ ਬਾਅਦ, ਅਕਾਲ ਤਖਤ ਦੇ ‘ਨਵੇਂ’ ਜਥੇਦਾਰ
ਰਾਹੀਂ, ਆਰ. ਐਸ. ਐਸ. ਨੇ ਇਸ ਇਸ਼ੂ ਨੂੰ ਦੋਬਾਰਾ ‘ਵਿਵਾਦਿਤ’ ਬਨਾਉਣ ਦਾ ਯਤਨ ਕੀਤਾ ਹੈ।
ਸਾਬਕਾ ਜਥੇਦਾਰ ਵੇਦਾਂਤੀ ਨੇ, ਨੀਊਯਾਰਕ ਵਿਖੇ ਇਹ ਗੱਲ ਸਪੱਸ਼ਟ ਤੌਰ ’ਤੇ ਕਹੀ ਸੀ ਕਿ ਉਨ੍ਹਾਂ ’ਤੇ ਨਾਨਕਸ਼ਾਹੀ ਕੈਲੰਡਰ ਨਾ ਲਾਗੂ
ਕਰਨ ਲਈ ਵੀ ਆਰ. ਐਸ. ਐਸ. ਦਾ ਦਬਾਅ ਸੀ ਅਤੇ ਵਿਸ਼ੇਸ਼ ਤੌਰ ’ਤੇ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਨਾਲ ਨਾ-ਮਿਲਵਰਤਣ
ਦਾ ਹੁਕਮਨਾਮਾ ਵਾਪਸ ਲੈਣ ਲਈ ਬਾਦਲਕਿਆਂ ਵਲੋਂ ਵੀ ਲਗਾਤਾਰ ਜ਼ੋਰ ਪਾਇਆ ਜਾਂਦਾ ਰਿਹਾ। ਯਾਦ ਰਹੇ ਜਥੇਦਾਰ ਵੇਦਾਂਤੀ ਵਲੋਂ
ਨਿਊਯਾਰਕ ਵਿੱਚ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ ਤੋਂ ਜਲਦੀ ਹੀ ਬਾਅਦ, ਬਾਦਲਕਿਆਂ ਵਲੋਂ, ਰਜਿੰਦਰ ਮਹਿਤਾ (ਯਾਦ ਰਹੇ ਇਹ
ਮਹਿਤਾ-ਚਾਵਲਾ ਧੜਾ ਅੱਜਕਲ੍ਹ ਨਾਨਕਸ਼ਾਹੀ ਕੈ¦ਡਰ ਦੇ ਵਿਰੋਧ ਵਿੱਚ ਸਭ ਤੋਂ ਮੂਹਰੇ ਹੈ) ਨੂੰ, ਅੱਧੀ ਰਾਤ ਵੇਲੇ, ਜਥੇਦਾਰ ਵੇਦਾਂਤੀ ਦੇ ਘਰ
ਭੇਜ ਕੇ, ਉਨ੍ਹਾਂ ਤੋਂ ਅਸਤੀਫਾ ਲੈ ਲਿਆ ਗਿਆ ਸੀ।
ਉਪਰੋਕਤ ਪਿਛੋਕੜ ਵਿੱਚ ਸਮੁੱਚੇ ਘਟਨਾਕ੍ਰਮ ਨੂੰ ਵੇਖਦਿਆਂ, ਇਹ ਗੱਲ ਚਿੱਟੇ ਸੂਰਜ ਵਾਂਗ ਸਾਫ਼ ਹੈ ਕਿ ਆਰ. ਐਸ. ਐਸ. ਦੇ ਨੀਤੀਵ
ੇਤਾ, ਅਜੇ ਤੱਕ ਵੀ ਆਪਣੀਆਂ ਘਿਨਾਉਣੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆਏ। ਪਹਿਲਾਂ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਤਖਤ
ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ (ਜਿਸ ਨੇ 1990ਵਿਆਂ ਵਿੱਚ ਪਟਨਾ ਸਾਹਿਬ ਵਿਖੇ ਰਾਸ਼ਟਰੀ ਸਿੱਖ ਸੰਗਤ ਦੇ ਸੰਮੇਲਨ ਦੀ
ਪ੍ਰਧਾਨਗੀ ਕੀਤੀ ਸੀ) ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ (ਜਿਹੜੇ ਤਖਤ ਦੀ ਮੈਨੇਜਮੈਂਟ ਸ਼ਿਵ ਸੈਨਾ ਦੇ ਪ੍ਰਭਾਵ ਥੱਲੇ ਹੈ ਅਤੇ ਇਸ
ਤਖਤ ’ਤੇ ਕਈ ਹਿੰਦੂ ਰੀਤਾਂ ਧੜੱਲੇ ਨਾਲ ‘ਗੁਰਮਰਿਯਾਦਾ’ ਕਹਿ ਕੇ ਕੀਤੀਆਂ ਜਾਂਦੀਆਂ ਹਨ) ਨੂੰ ਖੜ੍ਹਾ ਕੀਤਾ ਗਿਆ ਸੀ। ਹੁਣ ਪੰਜਾਬ ਵਿੱਚ
ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੁੱਖ ਰੱਖ ਕੇ, ਸੁਖਬੀਰ ਬਾਦਲ ਦੇ ਇੱਕ ਵਿਚੋਲੇ ਦਲਜੀਤ ਸਿੰਘ ਚੀਮੇ ਵਲੋਂ, ਅਖੌਤੀ ਸੰਤ ਸਮਾਜ ਪੱਤੇ ਨੂੰ
ਬਾਦਲ ਦਲ ਦੇ ਹੱਕ ਵਿੱਚ ਭੁਗਤਾਉਣ ਲਈ ਨਾਨਕਸ਼ਾਹੀ ਕੈਲੰਡਰ ਨੂੰ ‘ਮੋਹਰੇ’ ਵਜੋਂ ਵਰਤਣ ਦਾ ਯਤਨ ਕੀਤਾ ਜਾ ਰਿਹਾ ਹੈ।
ਨਾਨਕਸ਼ਾਹੀ ਕੈ¦ਡਰ ਅਤੇ ਅਖੌਤੀ ਸੰਤ ਸਮਾਜ ਸਬੰਧੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ
ਵਲੋਂ ਲਏ ਗਏ ਸਪੱਸ਼ਟ ਸਟੈਂਡ ਦੀ ਅਸੀਂ ਸ਼ਲਾਘਾ ਕਰਦੇ ਹਾਂ। ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਇਹ ਆਸ ਜ਼ਰੂਰ ਕਰਦੇ ਹਾਂ ਕਿ ਭਾਵੇਂ ਕੁਰਸੀ
ਉਨ੍ਹਾਂ ਨੂੰ ਬਹੁਤ ਪਿਆਰੀ ਹੈ ਪਰ ਉਹ ਕਿਸੇ ਵੀ ਇਹੋ ਜਿਹੇ ਫੈਸਲੇ ਵਿੱਚ ਸ਼ਰੀਕ ਨਹੀਂ ਹੋਣਗੇ, ਜਿਹੜਾ ਕਿ ਨਾਨਕਸ਼ਾਹੀ ਕੈ¦ਡਰ ਨੂੰ ‘ਪਤਲਿਆਂ
ਕਰਕੇ’, (²ਡਾਈਲਿਊਟ) ਬਿਕ੍ਰਮੀ ਕੈ¦ਡਰ ਹੀ ਬਣਾ ਜਾਂਦਾ ਹੋਵੇ। ਸੋ ਸ੍ਰੋਮਣੀ ਕਮੇਟੀ ਪ੍ਰਧਾਨ ‘ਸੋਧਾਂ’ ਦੀ ਮੁਹਾਰਨੀ ਛੱਡ ਕੇ, ਉਵੇਂ ਹੀ ਸਪੱਸ਼ਟ
ਸਟੈਂਡ ਲੈਣ ਜਿਵੇਂ ਕਿ ਜਥੇਦਾਰ ਨੰਦਗ਼ੜ੍ਹ ਨੇ ਲਿਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਹੋਰਾਂ ਨੂੰ ਇਹ ਯਾਦ ਰੱਖਣਾ
ਚਾਹੀਦਾ ਹੈ ਕਿ ਸਿੱਖ ਕੌਮ ਨੇ, ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਵੱਟਾ ਲਾਉਣ ਵਾਲਿਆਂ (ਭਾਵੇਂ ਉਹ ਅਰੂੜ ਸਿੰਘ ਹੋਵੇ, ਭਾਵੇਂ ਗਿ. ਕ੍ਰਿਪਾਲ
ਸਿੰਘ ਹੋਵੇ ਤੇ ਭਾਵੇਂ ਗਿਆਨੀ ਪੂਰਨ ਸਿੰਘ ਹੋਵੇ) ਨੂੰ ਨਾ ਕਦੇ ਮੁਆਫ ਕੀਤਾ ਹੈ ਅਤੇ ਨਾ ਹੀ ਕਦੇ ਭੁਲਾਇਆ ਹੈ।
ਸਿੱਖ ਕੌਮ ਨੂੰ ਅਸੀਂ ਪੁਰਜ਼ੋਰ ਬੇਨਤੀ ਜ਼ਰੂਰ ਕਰਦੇ ਹਾਂ ਕਿ ਉਹ ਗਫਲਤ ਦੀ ਨੀਂਦੇ ਹੀ ਨਾ ਸੁੱਤੀ ਰਹੇ ਅਤੇ ਆਰ. ਐਸ. ਐਸ. ਦੇ ਇਸ
ਛੇਕੜਲੇ ਹਮਲੇ ਨੂੰ ਪੂਰੀ ਤਰ੍ਹਾਂ ਪਛਾੜੇ। ਨਾਨਕਸ਼ਾਹੀ ਕੈਲੰਡਰ ਸਾਡੀ ਅਜੋਕੇ ਦੌਰੇ ਦੀ ਇੱਕ ਅਹਿਮ ਪ੍ਰਾਪਤੀ ਹੈ ਇਸ ਨੂੰ ਬਿਨਾਂ ਤਬਦੀਲੀ ਕਾਇਮ
ਰੱਖਣਾ, ਸਾਡਾ ਇੱਕ ਨੁਕਾਤੀ ਏਜੰਡਾ ਹੋਣਾ ਚਾਹੀਦਾ ਹੈ - ਨਹੀਂ ਤਾਂ ਅਸੀਂ ਇਤਿਹਾਸ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਜਵਾਬਦੇਹ ਹੋਵਾਂਗੇ-
‘ਉਠੋ, ਵਗਰਨਹ ਮਹਸ਼ਰ (ਫੈਸਲੇ ਦਾ ਦਿਨ)
ਨਾ ਹੋਗਾ ਫਿਰ ਕਭੀ!
ਦੌੜੋ! ਜ਼ਮਾਨਾ, ਚਾਲ,
ਕਿਆਮਤ ਕੀ ਚਲ ਗਿਆ।’
‘‘ਲੁਧਿਆਣੇ ਵਿੱਚ ਦੋ ਦਿਨ ਚੱਲੇ ਦਰਿੰਦਗੀ
ਦੇ ਨੰਗੇ ਨਾਚ ਦੇ ਪਾਤਰ ਕੌਣ?’’
4 ਅਤੇ 5 ਦਸੰਬਰ ਨੂੰ ਲੁਧਿਆਣੇ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਸਬੰਧੀ ਹੁਣ ਕਾਫੀ ਜਾਣਕਾਰੀ ਮੀਡੀਏ ਵਿੱਚ ਉਪਲਬਧ ਹੈ। ਇਨ੍ਹਾਂ
ਦੋਹਾਂ ਦਿਨਾਂ ਵਿੱਚੋਂ 4 ਦਸੰਬਰ ਦੀਆਂ ‘ਹਿੰਸਕ ਘਟਨਾਵਾਂ’ ਦੇ ਹੀਰੋ ‘ਪ੍ਰਵਾਸੀ ਮਜ਼ਦੂਰ’ ਹਨ ਅਤੇ 5 ਦਸੰਬਰ ਦੀ ਹਿੰਸਾ ਦੀ ਹੀਰੋ ‘ਪੰਜਾਬ ਪੁਲੀਸ’
ਹੈ। ਭਾਵੇਂ ਸਰਕਾਰੀ ਹਲਕਿਆਂ ਅਤੇ ਹਿੰਦੂਤਵੀ ਮੀਡੀਏ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਵਿੱਚ ਕੋਈ ‘ਸਾਂਝ’ ਨਹੀਂ ਹੈ ਪਰ
ਘੋਖਵੀਂ ਨਜ਼ਰ ਨਾਲ ਵੇਖਿਆਂ ਨਾ ਸਿਰਫ ਦੋਹਾਂ ਦੀਆਂ ਪਰਤਾਂ ਹੀ ਆਪਸ ਵਿੱਚ ਜੁੜਦੀਆਂ ਹਨ ਪਰ ਦੋਹਾਂ ਦੀ ਘਾੜਤ ਘੜਨ ਵਾਲੇ ਅਤੇ ਦੋਹਾਂ
ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ‘ਇੱਕੋ ਹੀ ਨਸਲ’ ਦੇ ਜਾਪਦੇ ਹਨ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵਲੋਂ, ਇਨ੍ਹਾਂ ਘਟਨਾਵਾਂ ਦੀ ਪੰਜਾਬ
ਵਿਧਾਨ ਸਭਾ ਵਿੱਚ ਦਿੱਤੀ ਗਈ ਸਫਾਈ (ਭਾਵੇਂ ਇਸ ਦੌਰਾਨ ਅਕਾਲੀ ਅਤੇ ਕਾਂਗਰਸੀ ਸਿੱਖ ਵਿਧਾਇਕਾਂ ਨੇ ਇੱਕ ਦੂਸਰੇ ਦੀਆਂ ਪੱਗਾਂ ਲਾਹੁਣ
ਵਿੱਚ ਬੜਾ ਫਖਰ ਮਹਿਸੂਸ ਕੀਤਾ) ਬਾਦਲ ਪਰਿਵਾਰ ਤੇ ਸਰਕਾਰ ਨੂੰ ਸਪੱਸ਼ਟ ਰੂਪ ਵਿੱਚ ਦੋਸ਼ੀ ਗਰਦਾਨਦੀ ਹੈ। ਇਸ ਬਿਆਨ ਤੋਂ ਇੱਕ ਉਰਦੂ
ਲਿਖਤ ਦੀਆਂ ਇਹ ਲਾਈਨਾਂ ਸਜੀਵ ਹੋ ਉੱਠਦੀਆਂ ਹਨ - ‘ਮੈਨੂੰ ਕਤਲ ਕਰਨ ਤੋਂ ਬਾਅਦ, ਮੇਰੇ ਪਿਆਰੇ ਨੂੰ ਕਤਲ ਨੂੰ ਸ਼ਰਮਿੰਦਗੀ ਮਹਿਸੂਸ ਹੋ
ਰਹੀ ਹੈ...’
ਕਾਕਾ ਬਾਦਲ ਨੇ ਫੁਰਮਾਇਆ - ‘ਸਰਕਾਰ ਐਸਾ ਕੋਈ ਵੀ ਸਮਾਗਮ ਹੋਣ ਦੀ ਆਗਿਆ ਨਹੀਂ ਦੇਵੇਗੀ, ਜਿਸ ਨਾਲ ਪੰਜਾਬ ਵਿੱਚ ਬੜੀ
ਮਿਹਨਤ ਨਾਲ ਸਥਾਪਤ ਹੋਈ ਸ਼ਾਂਤੀ ਅਤੇ ਸਦਭਾਵਨਾ ਭੰਗ ਹੁੰਦੀ ਹੋਵੇ, ਨਾ ਸਰਕਾਰ ਨੇ ਕਿਸੇ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ
ਦਿੱਤੀ ਹੈ ਅਤੇ ਨਾ ਹੀ ਦੇਵੇਗੀ।’
ਪੰਜਾਬੀ ਗਜ਼ਲ ਦੀ ਇੱਕ ਸਤਰ ‘ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਹੀ ਜਾਂਦੇ ਨੇ’ ਕਾਕਾ ਜੀ ਦੇ ਬਿਆਨ ’ਤੇ ਬਿਲਕੁਲ ਠੀਕ ਢੁੱਕਦੀ
ਹੈ। ਕਾਕਾ ਜੀ, ਦੱਸ ਸਕਦੇ ਹਨ ਕਿ ਲਗਭਗ ਸੱਤ ਸਾਲ ਬਾਅਦ, ਰਾਜ-ਮਾਤਾ ਸੁਰਿੰਦਰ ਕੌਰ ਬਾਦਲ ਦੇ ‘ਗੁਰੂਦੇਵ’ ਆਸ਼ੂਤੋਸ਼ ਨੂੰ ਲੁਧਿਆਣੇ
ਵਿੱਚ ਦੋ ਰੋਜ਼ਾ ਸਮਾਗਮ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ? ਕੀ ਜ਼ਿਲ੍ਹਾ ਅਧਿਕਾਰੀਆਂ ਵਿੱਚ ਇੰਨੀ ਤਾਕਤ ਹੈ ਕਿ ਉਹ ਸਿੱਖ ਜਥੇਬੰਦੀਆਂ,
ਜਥੇਦਾਰ ਅਕਾਲ ਤਖਤ, ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਆਸ਼ੂਤੋਸ਼ ਦਾ ਸਮਾਗਮ ਰੱਦ ਕਰਨ ਦੀ ਕੀਤੀ ਗਈ ਮੰਗ ਦੇ ਬਾਵਜੂਦ ਇਹ ਸਮਾਗਮ
ਹੋਣ ਦਿੰਦੇ? ਕਾਕਾ ਜੀ, ਕਿਸ ਨੂੰ ਬੇਵਕੂਫ ਬਣਾ ਰਹੇ ਹਨ? ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ, ਬਾਦਲ ਦਲ ਦੇ ਸਹਿਯੋਗੀ ਹਨ ਅਤੇ ਉਨ੍ਹਾਂ ਨੇ
ਆਪਣੀ ਰਾਜ ਸਭਾ ਦੀ ਮੈਂਬਰੀ ਵੀ ਬਾਦਲਕਿਆਂ ਦੀ ਓਮ ਪ੍ਰਕਾਸ਼ ਚੌਟਾਲਾ ਨਾਲ ‘ਯਾਰੀ’ ’ਚੋ ਹੀ ਕੱਢੀ ਹੋਈ ਹੈ। 8 ਦਸੰਬਰ ਦੀ ਇੰਗਲਿਸ਼
ਟ੍ਰਿਬਿਊਨ ਵਿੱਚ ਉਨ੍ਹਾਂ ਦਾ ਇੱਕ ਬਿਆਨ ਲੱਗਾ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਆਸ਼ੂਤੋਸ਼ ਦੇ
ਮਾਮਲੇ ਵਿੱਚ, ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਫੈਸਲੇ ਦੀ ਉ¦ਘਣਾ ਕਰਕੇ ਪੰਜਾਬ ਸਰਕਾਰ ਨੇ ਆਸ਼ੂਤੋਸ਼ ਨੂੰ ਲੁਧਿਆਣੇ ਵਿੱਚ ਸਮਾਗਮ
ਕਰਨ ਦੀ ਆਗਿਆ ਕਿਉਂ ਦਿੱਤੀ? ਤਰਲੋਚਨ ਸਿੰਘ ਅਨੁਸਾਰ ਵਰ੍ਹਾ 2002 ਵਿੱਚ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਰਦਾਰ
ਸਿਮਰਨਜੀਤ ਸਿੰਘ ਮਾਨ ਨੇ ਘੱਟਗਿਣਤੀ ਕਮਿਸ਼ਨ ਕੋਲ ਆਸ਼ੂਤੋਸ਼ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ
ਸੀ। ਇਸ ਸ਼ਿਕਾਇਤ ਦੇ ਅਧਾਰ ’ਤੇ 27 ਅਗਸਤ, 2002 ਨੂੰ ਕਮਿਸ਼ਨ ਦੇ ਚੇਅਰਮੈਨ ਐਸ. ਐਮ. ਕੁਰੈਸ਼ੀ, ਡਿਪਟੀ ਚੇਅਰਮੈਨ ਤਰਲੋਚਨ ਸਿੰਘ,
ਪੰਜਾਬ ਸਰਕਾਰ ਦੇ ਨੁਮਾਇੰਦਿਆਂ (ਉਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ), ਆਸ਼ੂਤੋਸ਼ ਦੀ ਸੰਸਥਾ ਦਿਵਯਾ ਜੋਤੀ ਦੇ
ਪ੍ਰਤੀਨਿਧਾਂ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਰਦਾਰ ਜਗਮੋਹਣ ਸਿੰਘ ਟੋਨੀ ਦੇ ਵਿਚਕਾਰ ਇੱਕ
ਮੀਟਿੰਗ ਹੋਈ। ਸਰਦਾਰ ਮਾਨ ਨੇ, ਆਸ਼ੂਤੋਸ਼ ਦੀਆਂ ਪੰਜਾਬ ਵਿਚਲੀਆਂ ਗਤੀਵਿਧੀਆਂ ’ਤੇ ‘ਮੁਕੰਮਲ ਪਾਬੰਦੀ’ ਲਾਉਣ ਦੀ ਮੰਗ ਕੀਤੀ, ਜਿਸ
ਨਾਲ ਕਮਿਸ਼ਨ ਦੇ ਚੇਅਰਮੈਨ ਕੁਰੈਸ਼ੀ ਸਹਿਮਤ ਨਹੀਂ ਹੋਏ। ਪਰ ਕਮਿਸ਼ਨ ਨੇ, ਦਿਵਯ ਜੋਤੀ ਵਾਲਿਆਂ ਨੂੰ ਸਿਰਫ ਆਪਣੇ ਡੇਰੇ (ਨੂਰਮਹਿਲ) ਤੱਕ
ਹੀ ਸੀਮਤ ਕਰਦਿਆਂ ਪੰਜਾਬ ਵਿੱਚ ਉਨ੍ਹਾਂ ਦੀ ਕਿਸੇ ਵੀ ਹੋਰ ਕਾਰਵਾਈ ’ਤੇ ਪਾਬੰਦੀ ਲਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ,
ਘੱਟਗਿਣਤੀ ਕਮਿਸ਼ਨ ਦੇ ਇਸ ਫੈਸਲੇ ’ਤੇ ਪੂਰਾ ਡੱਟ ਕੇ ਪਹਿਰਾ ਦਿੱਤਾ ਅਤੇ ਉਸ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਆਸ਼ੂਤੋਸ਼ੀਆਂ ਦਾ ਕੋਈ
ਸਮਾਗਮ ਨਹੀਂ ਹੋਣ ਦਿੱਤਾ ਗਿਆ। ਅਕਾਲੀ ਸਰਕਾਰ ਨੇ ਆਪਣੇ ਰਾਜ-ਕਾਜ ਦੇ ਦੋ ਵਰ੍ਹੇ ਬਾਅਦ ਆਸ਼ੂਤੋਸ਼ ਨੂੰ ਨਾ-ਸਿਰਫ ਲੁਧਿਆਣੇ ਵਿੱਚ
ਸਮਾਗਮ ਕਰਨ ਆਗਿਆ ਹੀ ਦਿੱਤੀ ਬਲਕਿ ਇਸ ਸਮਾਗਮ ਸਬੰਧੀ ਵੱਡੇ-ਵੱਡੇ ਪੋਸਟਰ, ਪੰਜਾਬ ਭਰ ਦੀਆਂ ਸੜਕਾਂ ਅਤੇ ਸਰਕਾਰੀ ਬਿਲਡਿੰਗਾਂ
ਦੇ ਬਾਹਰ ਵੀ ਲਾਏ ਗਏ। ਐਸੀ ਕਿਹੜੀ ‘ਬਲਾ’ ਬਾਦਲ ਟੱਬਰ ਨੂੰ ਚੰਬੜ ਗਈ ਸੀ ਜਿਸ ਦਾ ਉਪਾਅ ਆਸ਼ੂਤੋਸ਼ ਨੇ ਕਰਨਾ ਸੀ? ਤਰਲੋਚਨ ਸਿੰਘ
ਦੇ ਬਿਆਨ ਦੀ ਆਖਰੀ ਲਾਈਨ ਬੜੀ ਅਹਿਮੀਅਤ ਵਾਲੀ ਹੈ। ਉਸ ਅਨੁਸਾਰ - ‘ਪੰਜਾਬ ਦੀ ਅਜੋਕੀ ਸਥਿਤੀ ਬੜੀ ਫਿਕਰਮੰਦੀ ਵਾਲੀ ਹੈ। ਇਹ
ਗੱਲ ਮੇਰੀ ਸਮਝ ਤੋਂ ਬਾਹਰ ਹੈ ਕਿ ਘੱਟਗਿਣਤੀ ਸਿੱਖ ਧਰਮ ਨੂੰ ਹੀ ਕਿਉਂ ਡੇਰੇਦਾਰਾਂ ਨੇ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ ਹੋਇਆ ਹੈ?’
ਅਸੀਂ ਕੋਈ ਤਰਲੋਚਨ ਸਿੰਘ ਦੇ ਪ੍ਰਸ਼ੰਸ਼ਕਾਂ ’ਚੋਂ ਨਹੀਂ ਹਾਂ ( ਉਸ ਦੀਆਂ ਬੀਤੇ ਦੀਆਂ ਕਰਤੂਤਾਂ ਕਰਕੇ) ਪਰ ਉਸ ਵਲੋਂ ਆਸ਼ੂਤੋਸ਼ ’ਤੇ ਲੱਗੀ
ਪਾਬੰਦੀ ਸਬੰਧੀ ਖਬਰ ਬਾਹਰ ਕੱਢਣ ਦੀ ਸ਼ਲਾਘਾ ਕਰਦੇ ਹਾਂ। ਸੱਚ ਇਹ ਵੀ ਹੈ ਕਿ ਤਰਲੋਚਨ ਸਿੰਘ ਇੰਨਾ ਮਾਸੂਮ ਵੀ ਨਹੀਂ ਹੈ ਕਿ ਉਸ ਨੂੰ ਸਮਝ
ਨਾ ਲੱਗੇ ਕਿ ‘ਘੱਟਗਿਣਤੀ ਸਿੱਖਾਂ’ ਅਤੇ ‘ਸਿੱਖ ਧਰਮ’ ਨੂੰ ਨਿਸ਼ਾਨਾ ਬਣਾਉਣ ਵਾਲੇ ਡੇਰੇਦਾਰ, ਕਿਸਦੀ ਲੜਾਈ ਲੜ ਰਹੇ ਹਨ? ਉਹ ਪੰਜਾਬ
ਰਾਜ ਭਵਨ ਚੰਡੀਗ਼ੜ੍ਹ ਤੋਂ ਲੈ ਕੇ ਰਾਸ਼ਟਰਪਤੀ ਭਵਨ ਦਿੱਲੀ ਤੱਕ ਗਿਆਨੀ ਜ਼ੈਲ ਸਿੰਘ ਨਾਲ ਪ੍ਰਛਾਵੇਂ ਦੀ ਤਰ੍ਹਾਂ ਰਿਹਾ ਹੈ (ਉਸ ਦਾ ਪ੍ਰੈੱਸ
ਸੈਕਟਰੀ ਬਣ ਕੇ) ਅਤੇ ਹੁਣ ਬਾਦਲਕਿਆਂ ਨਾਲ ਉਸ ਦਾ ਚੋਲੀ-ਦਾਮਨ ਦਾ ਰਿਸ਼ਤਾ ਹੈ। ਸੋ ਸਿੱਖ ਮਾਰੂ ਸ਼ਕਤੀਆਂ ਦੇ ਏਜੰ²ਡੇ ਤੋਂ ਉਸ ਨੂੰ ਕੋਈ
‘ਓਹਲਾ’ ਨਹੀਂ ਹੋਣਾ ਚਾਹੀਦਾ। ਵੈਸੇ ਚੰਗਾ ਹੋਵੇ ਕਿ ਜੇ ਉਹ ਸੁਖਬੀਰ ਬਾਦਲ ਨੂੰ ਪੁੱਛ ਕੇ, ਸਿੱਖ ਸੰਗਤਾਂ ਨੂੰ ਦੱਸ ਦੇਣ ਕਿ ਆਸ਼ੂਤੋਸ਼ ਨੂੰ
ਲੁਧਿਆਣੇ ਸਮਾਗਮ ਕਰਨ ਦੀ ਆਗਿਆ ਕਿਸ ਨੇ ਅਤੇ ਕਿਉਂ ਦਿੱਤੀ?
ਸੁਖਬੀਰ ਬਾਦਲ ਨੇ 4 ਦਸੰਬਰ ਦੀ ਪ੍ਰਵਾਸੀ-ਭਈਆਂ ਦੀ ਹਿੰਸਾ ਨੂੰ ਇਉਂ ਬਿਆਨਿਆ - ‘ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਕਿ ਇੱਕ
ਮਜ਼ਦੂਰ ਜੋ ਥਾਣੇ ਰਿਪੋਰਟ ਲਿਖਵਾਉਣ ਗਿਆ, ਉਸ ਨੂੰ ਅਣਗੌਲਿਆਂ ਕੀਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਕੁਝ ਹੋਰ ਪ੍ਰਵਾਸੀ
ਮਜ਼ਦੂਰਾਂ ਨੂੰ ਇਕੱਠਾ ਕੀਤਾ ਅਤੇ ਜਨਤਕ ਜਾਇਦਾਦਾਂ ਅਤੇ ਵਾਹਨਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਸਥਿਤੀ ’ਤੇ ਕਾਬੂ ਕਰਨ ਲਈ ਕਰਫਿਊ ਲਾ
ਦਿੱਤਾ ਗਿਆ। ਅਗਲੇ ਦਿਨ ਵੀ ਪ੍ਰਵਾਸੀ ਮਜ਼ਦੂਰਾਂ ਦੀਆਂ ਹਿੰਸਕ ਕਾਰਵਾਈਆਂ ਜਾਰੀ ਰਹੀਆਂ, ਕਈ ਵਾਹਨਾਂ ਨੂੰ ਅੱਗ ਲਗਾਈ ਗਈ, ਜਿਸ
ਵਿੱਚ ਫੌਜੀ ਗੱਡੀ ਵੀ ਸ਼ਾਮਲ ਸੀ, ਹੁਣ ਸਥਿਤੀ ਕਾਬੂ ਵਿੱਚ ਹੈ।’
ਪਾਠਕਜਨ! ਪ੍ਰਵਾਸੀ ਮਜ਼ਦੂਰਾਂ ਵਲੋਂ ਦਿਨ-ਦਿਹਾੜੇ ਕੀਤੀਆਂ ਹਿੰਸਕ ਕਾਰਵਾਈਆਂ ਦਾ ਸ਼ਿਕਾਰ ਬਹੁਤ ਸਾਰੇ ਪੰਜਾਬੀ ਪਰਿਵਾਰ ਵੀ ਹੋਏ
ਅਤੇ ਪੰਜਾਬ ਪੁਲੀਸ ਦੇ ਕਰਮਚਾਰੀ ਵੀ ਹੋਏ, ਜਿਨ੍ਹਾਂ ਨਾਲ ਭਈਆਂ ਨੇ ਅਣਮਨੁੱਖੀ ਸਲੂਕ ਕੀਤਾ। ਹੁਣ ਸਰਕਾਰ ਦੀ ਕਾਰਵਾਈ ਦੇਖੋ। ਢੰਡਾਰੀ
ਪੁਲੀਸ ਪੋਸਟ ਦੇ ਇੰਚਾਰਜ ਵਰੁਣਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਫੋਕਲ ਪੁਆਇੰਟ ਦੇ ਇੰਚਾਰਜ ਐਸ. ਐਸ. ਓ.
ਪ੍ਰਦੀਪ ਸੰਧੂ ਦੇ ਖਿਲਾਫ ‘ਵਿਭਾਗ ਪੜਤਾਲ’ ਦਾ ਆਦੇਸ਼ ਦਿੱਤਾ ਗਿਆ ਹੈ। ਲੁਧਿਆਣੇ ਦੇ ਐਸ. ਐਸ. ਪੀ. ਦਾ ਕਹਿਣਾ ਹੈ ਕਿ ਉਪਰੋਕਤ
ਪੁਲੀਸ ਅਫਸਰਾਂ ਦੇ ਖਿਲਾਫ ਕਾਰਵਾਈ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਨੇ ਸਥਿਤੀ ਨਾਲ ਠੀਕ ਢੰਗ ਨਹੀਂ ਨਜਿੱਠਿਆ। ਹਜ਼ਾਰਾਂ ਭਈਆਂ ਦੀਆਂ
ਭਾਰੀ ਹਿੰਸਕ ਕਾਰਵਾਈਆਂ ਦੇ ਬਾਵਜੂਦ ਵੀ ਪੁਲੀਸ ਨੇ ਗੋਲੀ ਨਹੀਂ ਚਲਾਈ। ਪੁਲਸੀਆਂ ਦੀਆਂ ਜਾਨਾਂ ਵੀ ਲੋਕਲ ਲੋਕਾਂ ਨੇ ਬਚਾਈਆਂ,
ਜਿਨ੍ਹਾਂ ਨੇ ਭਈਆਂ ਦੇ ਹਮਲੇ ਨੂੰ ਬੜੀ ਬਹਾਦਰੀ ਨਾਲ ਠੱਲ੍ਹ ਪਾਈ। ਇਸ ਅਤਿ-ਨਿੰਦਣਯੋਗ ਹਿੰਸਕ ਕਾਰਵਾਈ ਤੋਂ ਬਾਅਦ, ਪੰਜਾਬ ਦਾ ਮੁੱਖ
ਮੰਤਰੀ ਬਾਦਲ ਐਲਾਨ ਕਰਦਾ ਹੈ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਵਿਸ਼ੇਸ਼ ਕਮਿਸ਼ਨ ਕਾਇਮ ਕੀਤਾ
ਜਾਵੇਗਾ। ਬਿਹਾਰ ਸਰਕਾਰ ਨੇ, ਭਈਆਂ ਦੀ ‘ਸੁਰੱਖਿਆ’ ਨੂੰ ਲੈ ਕੇ, ਇੱਕ ਵਿਸ਼ੇਸ਼ ਉੱਚ ਅਫਸਰਾਂ ’ਤੇ ਅਧਾਰਿਤ ਵਫਦ ਵੀ ਲੁਧਿਆਣੇ ਭੇਜਿਆ,
ਜਿਸ ਨੂੰ ਪੰਜਾਬ ਸਰਕਾਰ ਨੇ ਆਪਣੇ ਸਿਰਮੱਥੇ ’ਤੇ ਬਿਠਾਇਆ ਹੈ। ਕੀ ਆਸ਼ੂਤੋਸ਼ ਦਾ ਸਮਾਗਮ ਕਰਵਾਉਣ ਵਾਲਾ ਹਰੀਸ਼ ਬੇਦੀ (ਬੀ. ਜੇ. ਪੀ.
ਐਮ. ਐਲ. ਏ.) ਉਸ ਦਾ ਮੁੰਡਾ ਹਨੀ ਬੇਦੀ ਅਤੇ ਇਨ੍ਹਾਂ ਦੀ ਪਿੱਤਰੀ ਸੰਸਥਾ - ਆਰ. ਐਸ. ਐਸ., ਅਤੇ ਬਿਹਾਰੀ ਮੂਲ ਦਾ ਭਈਆ ਆਸ਼ੂਤੋਸ਼
(ਜਿਸ ਨੂੰ ਆਰ. ਐਸ. ਐਸ. ਨੇ ਹੀ ਪੰਜਾਬ ਵਿੱਚ ਸਥਾਪਤ ਕੀਤਾ ਹੈ) ਇਸ ਸਭ ਘਟਨਾਕ੍ਰਮ ਦੇ ਸਿਰਜਕ ਨਹੀਂ ਹਨ? ਕੀ ਜ਼ਿਲ੍ਹਾ ਲੁਧਿਆਣਾ ਦਾ
ਪ੍ਰਸ਼ਾਸ਼ਨ ਇਨ੍ਹਾਂ ਸਾਹਮਣੇ ਹੱਥ-ਬੰਨ੍ਹੀ ਖੜ੍ਹਾ ਨਹੀਂ ਸੀ? ਹਜ਼ਾਰਾਂ ਭਈਆਂ ਦੀ ਹਿੰਸਕ ਭੀੜ ਨੂੰ ਖਿੰਡਾਉਣ ਲਈ ਪੁਲੀਸ ਹਰਕਤ ਵਿੱਚ ਕਿਉਂ ਨਹੀਂ
ਆਈ? ਕੀ ਆਸ਼ੂਤੋਸ਼ ਦੇ ਸਮਾਗਮ ਤੋਂ ਇੱਕ ਦਿਨ ਪਹਿਲਾਂ, ਲੁਧਿਆਣੇ ਦੇ ਸ਼ਹਿਰੀਆਂ ਨੂੰ ਭਿਅੰਕਰ ਹਿੰਸਾ ਦੇ ਸ਼ਿਕਾਰ ਬਣਾਉਣ ਦਾ ਮਤਲਬ
ਇਹ ਤਾਂ ਨਹੀਂ ਸੀ ਕਿ ਅਗਲੇ ਦਿਨ ‘ਸਿੱਖ’ ਡਰਦੇ ਮਾਰੇ ਘਰੋਂ ਹੀ ਨਾ ਨਿਕਲਣ। ਕੀ ਇਹ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ, ਸਿੱਖਾਂ ਦੇ
ਖਿਲਾਫ ਭਈਆ-ਵਾਰਫੇਅਰ ਦਾ ਟਰੇਲਰ ਤਾਂ ਨਹੀਂ ਵਿਖਾਇਆ ਗਿਆ, ਜਿਵੇਂ ਕਿ ਕਦੇ ‘ਕਾਲੇ ਕੱਛਿਆਂ ਵਾਲੀ ਦਹਿਸ਼ਤਗਰਦੀ’ ਇੱਕ ਸਫਲ
ਹਥਿਆਰ ਵਜੋਂ ਵਰਤੀ ਗਈ ਸੀ। ਇਨ੍ਹਾਂ ਸਮੁੱਚੇ ਸਵਾਲਾਂ ਦਾ ਜਵਾਬ, ਲੱਭਣ ਦੀ ਲੋੜ ਹੈ।
ਹੁਣ ਸੰਖੇਪ ਵਿੱਚ 5 ਦਸੰਬਰ ਦੇ ਘਟਨਾਕ੍ਰਮ ਦਾ ਜ਼ਿਕਰ ਕਰਦੇ ਹਾਂ। ਜ਼ਿਲ੍ਹਾ ਐਡਮਿਨਿਸਟਰੇਸ਼ਨ ਵਲੋਂ ਦਿੱਤੇ ਗਏ ਭਰੋਸੇ ਦੇ ਉਲਟ,
ਆਸ਼ੂਤੋਸ਼ 5 ਦਸੰਬਰ ਨੂੰ ਸਮਾਗਮ ਵਿੱਚ ਬੋਲਣ ਲਈ ਪਹੁੰਚਿਆ। ਸ਼ਾਂਤਮਈ ਸਿੱਖ ਵਿਖਾਵਾਕਾਰੀਆਂ (ਜਿਨ੍ਹਾਂ ਨੂੰ ਭਾਰਤੀ ਮੀਡੀਏ ਸਮੇਤ ਬੀ. ਬੀ.
ਸੀ. ਨੇ ਕੱਟੜਵਾਦੀ ਐਲਾਨਿਆ) ਨੇ, ਪੁਲੀਸ ਦੇ ਦੋ ਬੈਰੀਅਰ ਨਾਕਾਮ ਬਣਾਏ ਪਰ ਸ਼ਾਂਤਮਈ ਤਰੀਕੇ ਨਾਲ। ਕਿਸੇ ਵਾਹਨ ਨੂੰ ਅੱਗ ਨਹੀਂ ਲਾਈ,
ਕਿਸੇ ਰਾਹ ਜਾਂਦੇ ’ਤੇ ਹਮਲਾ ਨਹੀਂ ਕੀਤਾ, ਕੋਈ ਲੁੱਟਮਾਰ ਨਹੀਂ ਕੀਤੀ (ਜਿਵੇਂ ਕਿ 4 ਦਸੰਬਰ ਨੂੰ ਭਈਆ ਭੀੜ ਨੇ ਕੀਤਾ ਸੀ)। ਤੀਸਰੇ ਬੈਰੀਅਰ
’ਤੇ ਪੁਲੀਸ ਨੇ ‘ਪਥਰਾਅ’ ਦੇ ਬਹਾਨੇ (ਅੰਦਰੂਨੀ ਖਬਰਾਂ ਅਨੁਸਾਰ ਇਹ ਵੀ ਪੁਲੀਸ ਦੇ ਆਪਣੇ ਬੰਦੇ ਸਨ) ਸਿੱਖਾਂ ਤੇ ਅੰਧਾਧੁੰਦ ਗੋਲੀਆਂ
ਬਰਸਾਈਆਂ। ਇੱਕ 58 ਸਾਲਾ ਬਜ਼ੁਰਗ ਭਾਈ ਦਰਸ਼ਨ ਸਿੰਘ ਲੋਹਾਰਾ ਮਾਰੇ ਗਏ ਅਤੇ ਇੱਕ ਦਰਜਨ ਤੋਂ ਵੱਧ ਸਿੱਖ ਜ਼ਖਮੀ ਹੋਏ, ਕੁਝ ਸਿੱਖ
ਲਾਪਤਾ ਹੋਣ ਦੀਆਂ ਖਬਰਾਂ ਵੀ ਹਨ। ਪੁਲੀਸ ਨੇ ਅੱਥਰੂ ਗੈਸ, ਲਾਠੀਚਾਰਜ, ਰਬੜ ਦੀਆਂ ਗੋਲੀਆਂ ਦੀ ਵਰਤੋਂ ਦੀ ਥਾਂ ਆਪਣੇ ਆਲਾਅਫਸਰ
ਾਂ ਦੀ ਮੌਜੂਦਗੀ ਵਿੱਚ ਸਿੱਧਾ ‘ਲਾਈਵ ਐਮੂਨੀਸ਼ਨ’ ਬੇ-ਹਥਿਆਰੇ ਸਿੱਖਾਂ ’ਤੇ ਚਲਾਇਆ। ਕੀ ਕਾਰਨ ਹੈ ਕਿ ਇੱਕ ਦਿਨ ਪਹਿਲਾਂ ਹਿੰਸਕ
ਭਈਆ ਭੀੜ ਦੇ ਉੱਪਰ ਜਿਸ ਪੁਲੀਸ ਤੋਂ ਇੱਕ ਵੀ ਗੋਲੀ ਨਹੀਂ ਸੀ ਚੱਲੀ - 5 ਦਸੰਬਰ ਨੂੰ, ਸ਼ਾਂਤਮਈ ਸਿੱਖਾਂ ਦੇ ਖਿਲਾਫ ਉਹ ਜਨਰਲ ਡਾਇਰ
ਬਣ ਬੈਠੇ?
ਅਸੀਂ ਸਮਝਦੇ ਹਾਂ ਕਿ ਉਪਰੋਕਤ ਦੋਹਾਂ ਘਟਨਾਵਾਂ ਦੀ ਮੁਕੰਮਲ ਜਾਂਚ ਲਈ ਪ੍ਰਦੇਸੀ ਖਾਲਸਾ ਜੀ ਵਲੋਂ ਆਪਣੇ ਤੌਰ ’ਤੇ ਕਿਸੇ ਰਿਟਾਇਰਡ
ਸਿੱਖ ਜੱਜ ਦੀ ਪ੍ਰਧਾਨਗੀ ਹੇਠ ਇੱਕ ‘ਸੱਚ ਕਮਿਸ਼ਨ’ (ਟਰੁੱਥ ਕਮਿਸ਼ਨ) ਦੀ ਸਥਾਪਨਾ ਕੀਤੀ ਜਾਵੇ। ਇਹ ਜਾਂਚ ਸਮਾਂ-ਬੱਧ ਹੋਣੀ ਚਾਹੀਦੀ ਹੈ।
(ਕੁਝ ਹਫਤਿਆਂ ਦਾ ਸਮਾਂ ਹੋਵੇ)। ਇਹ ਕਮਿਸ਼ਨ ਸਮੁੱਚੇ ਘਟਨਾਕ੍ਰਮ ਦੀ ਨਿਰਪੱਖਤਾ ਨਾਲ ਜਾਂਚ ਕਰਕੇ, ਇਸ ਸਾਜ਼ਿਸ਼ ਪਿਛਲੇ ਅਸਲੀ ਦੋਸ਼ੀਆਂ
ਦੀ ਸ਼ਨਾਖਤ ਕਰੇ। ਇਸ ਘਟਨਾਕ੍ਰਮ ਪਿੱਛੇ ਲੁਕੇ ਸੱਚ ਦੀ ਤਹਿ ਤੱਕ ਪਹੁੰਚਣਾ ਅਤਿ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ, ਸਿੱਖ ਕੌਮ
ਭਾਰਤ ਭਰ ਅੰਦਰ (ਵਿਸ਼ੇਸ਼ਕਰ ਪੰਜਾਬ ਵਿੱਚ) ‘ਭਿਅੰਕਰ ਨਸਲਕੁਸ਼ੀ’ ਦਾ ਸ਼ਿਕਾਰ ਬਣੇਗੀ। ਕੀ ਕੋਈ ਸੰਸਥਾ ਇਸ ‘ਪੜਤਾਲੀਆ ਕਮਿਸ਼ਨ’ ਦੇ
ਚੈ¦ਜ ਨੂੰ ਕਬੂਲੇਗੀ?
‘‘ਅਮਰੀਕਾ ਦੇ ਸਿੱਖਾਂ ਵਲੋਂ ਠੀਕ ਸਮੇਂ ’ਤੇ
ਦਿੱਤਾ ਗਿਆ ਠੀਕ ਸੁਨੇਹਾ’’
ਜਦੋਂ ਕਿ ਭਾਰਤ ਦੀ ਸਰਕਾਰੀ ਮਸ਼ੀਨਰੀ ਅਤੇ ਮੀਡੀਆ ਬੜੀ ਉੱਚੀ ਸੁਰ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਗੁਣ ਗਾਇਨ
ਕਰਦਿਆਂ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੇ ਕਸੀਦੇ ਪੜ੍ਹ ਰਿਹਾ ਸੀ, ਠੀਕ ਉਸੇ ਸਮੇਂ ਸਮੁੱਚੇ ਅਮਰੀਕਾ ਦੇ 5 ਲੱਖ ਤੋਂ ਜ਼ਿਆਦਾ ਸਿੱਖਾਂ ਦੀ
ਨੁਮਾਇੰਦਗੀ ਕਰਦਿਆਂ, ਅਮਰੀਕਾ ਦੀਆਂ 34 ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਅਮਰੀਕਾ ਦੀ ਪ੍ਰਸਿੱਧ ਅਖਬਾਰ
‘ਵਾਸ਼ਿੰਗਟਨ ਟਾਈਮਜ਼’ ਰਾਹੀਂ ਅਮਰੀਕਾ ਦੇ ਪ੍ਰਧਾਨ ਓਬਾਮਾ ਨੂੰ ਸੰਬੋਧਿਤ ਹੁੰਦਿਆਂ ਇੱਕ ਅਪੀਲ ਜਾਰੀ ਕੀਤੀ ਗਈ। ਭਾਵੇਂ ਕਿ ਸਿੱਖ ਕੌਮ
ਵਿਚਲਾ ਇੱਕ ਹਿੱਸਾ ਅਜੇ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਤੀ ‘ਨਰਮ ਗੋਸ਼ਾ’ ਰੱਖਦਾ ਹੈ ਪਰ ਬਹੁਗਿਣਤੀ ਸਿੱਖਾਂ ਨੂੰ ਇਹ ਸਮਝ ਆ ਚੁੱਕੀ
ਹੈ ਕਿ ਇਨ੍ਹਾਂ ਤਿਲਾਂ ਵਿੱਚ ਕੋਈ ਤੇਲ ਨਹੀਂ ਹੈ, ਇਹ ਵੀ ‘ਬੁਆੜ’ ਵਾਂਗ ਹੀ ਹਨ ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ -
‘ਛੁਟੇ ਤਿਲ ਬੁਆੜ ਜਿਉਂ
ਸੁੰਝੇ ਅੰਦਰ ਖੇਤ।’
‘ਫਲੀਏ ਫੁਲੀਏ ਬਪੜੇ
ਭੀ ਵਿੱਚ ਤਨ ਸੁਆਹੁ।’
ਮਨਮੋਹਨ ਸਿੰਘ ਸਰਕਾਰ ਦੀ ਪਿਛਲੇ ਲਗਭਗ 6 ਸਾਲ ਦੀ ਕਾਰਗੁਜ਼ਾਰੀ ਸਾਬਤ ਕਰਦੀ ਹੈ ਕਿ ਪੱਗੜੀਧਾਰੀ ਪ੍ਰਧਾਨ ਮੰਤਰੀ ਸਿੱਖ ਕੌਮ ਨੂੰ
ਇਨਸਾਫ਼ ਦਿਵਾਉਣ ਵਿੱਚ ਰੁਚੀ ਨਹੀਂ ਰੱਖਦੇ, ਉਨ੍ਹਾਂ ਦਾ ਇਸ਼ਟ ਤਾਂ ‘ਨਹਿਰੂ ਖਾਨਦਾਨ’ ਦੀ ਸੇਵਾ ਨਾਲ ਹੀ ਰੀਝਦਾ ਹੈ।
ਅਮਰੀਕਨ ਸਿੱਖਾਂ ਦੀ ਪ੍ਰਧਾਨ ਓਬਾਮਾ ਨੂੰ ਅਪੀਲ ਜਿਹੜੀ ਕਿ ਅਖਬਾਰ ਦੇ ‘ਐਡੀਟੋਰੀਅਲ ਤੇ ਓਪੀਨੀਅਨ’ ਸਫ਼ੇ ’ਤੇ ਪ੍ਰਮੁੱਖਤਾ ਨਾਲ ਛਪੀ
- 26 ਮਿਲੀਅਨ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਠੀਕ ਤਰਜ਼ਮਾਨੀ ਕਰਦੀ ਹੈ।
ਅਪੀਲ ਦਾ ਪੰਜਾਬੀ ਅਨੁਵਾਦ, ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ - ‘‘ਪਿਆਰੇ ਪ੍ਰਧਾਨ ਜੀ, ਠੀਕ 25 ਸਾਲ ਪਹਿਲਾਂ ਉਦੋਂ ਦੇ ਭਾਰਤ
ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਇਸ਼ਾਰਿਆਂ ’ਤੇ, ਭਾਰਤੀ ਮਸ਼ੀਨਰੀ ਨੇ ਸਿੱਖ ਨਸਲਕੁਸ਼ੀ ਦਾ ਚਾਰ-ਰੋਜ਼ਾ ਏਜੰਡਾ ਲਾਗੂ ਕੀਤਾ। ਇਸ
ਨਸਲਕੁਸ਼ੀ ਦੌਰਾਨ ਭਾਰਤ ਭਰ ਵਿੱਚ 10 ਹਜ਼ਾਰ ਤੋਂ ਜ਼ਿਆਦਾ ਸਿੱਖ ਮੌਤ ਦੇ ਘਾਟ ਉਤਾਰੇ ਗਏ, ਜਿਨ੍ਹਾਂ ਵਿੱਚ ਦਿੱਲੀ ਸ਼ਹਿਰ ਦਾ ਕਤਲੇਆਮ
ਵੀ ਸ਼ਾਮਲ ਸੀ। ਸਿੱਖਾਂ ਦਾ ਇਹ ਕਤਲੇਆਮ ਰਾਜੀਵ ਗਾਂਧੀ ਦੇ ਇੱਕ ਹੁਕਮ (ਕਿ ਇਨ੍ਹਾਂ ਸਿੱਖਾਂ ਨੂੰ ਸਬਕ ਸਿਖਾਓ, ਜਿਨ੍ਹਾਂ ਨੇ ਮੇਰੀ ਮਾਂ ਮਾਰ ਦਿੱਤੀ
ਹੈ) ਤੋਂ ਬਾਅਦ ਹੋਇਆ। ਇਸ ਸਿੱਖ ਕਤਲੇਆਮ ਨੂੰ ਕਰ ਰਹੀਆਂ ਹਥਿਆਰਬੰਦ ਹਿੰਦੂ ਭੀੜਾਂ ਦੀ ਅਗਵਾਈ ਕਾਂਗਰਸੀ ਲੀਡਰ ਅਤੇ ਵਰਦੀਧਾਰੀ
ਪੁਲੀਸ ਅਫਸਰ ਕਰ ਰਹੇ ਸਨ। ਹਜ਼ਾਰਾਂ ਬੇ-ਗੁਨਾਹ ਸਿੱਖ ਕੋਹ-ਕੋਹ ਕੇ ਮਾਰੇ ਗਏ, ਔਰਤਾਂ ਨਾਲ ਸਮੂਹਿਕ ਜਬਰ-ਜਿਨਾਹ ਹੋਇਆ, ਛੋਟੇ ਛੋਟੇ
ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਉਂਕਿ ਮਕਸਦ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਸਿੱਖਾਂ ਦੇ ਗੁਰਦੁਆਰੇ ਅਤੇ ਜਾਇਦਾਦਾਂ ਲੁੱਟੀਆਂ
ਗਈਆਂ ਅਤੇ ਅੱਗ ਦੇ ਹਵਾਲੇ ਕਰ ਦਿੱਤੀਆਂ ਗਈਆਂ।’’
‘‘ਇਹ ਖਤਰਨਾਕ ਅਤੇ ਦਿਲ ਕੰਬਾਊ ਕਾਰਾ ਉਸ ਭਾਰਤ ਵਿੱਚ ਕੀਤਾ ਗਿਆ, ਜਿਸ ਭਾਰਤ ਦੇ 1950 ਵਿੱਚ ਪਾਸ ਕੀਤੇ ਗਏ ਸੰਵਿਧਾਨ
(ਭਾਵੇਂ ਕਿ ਸਿੱਖ ਕੌਮ ਨੇ ਇਸ ਸੰਵਿਧਾਨ ਨੂੰ ਨਹੀਂ ਸੀ ਮੰਨਿਆ) ਵਿੱਚ ਭਾਰਤ ਦੇ ਸ਼ਹਿਰੀਆਂ ਨੂੰ ‘ਬੋਲਣ ਦੀ ਅਜ਼ਾਦੀ ਅਤੇ ਆਪਣੇ ਧਰਮ ਨੂੰ
ਮੰਨਣ ਦੀ ਆਜ਼ਾਦੀ’ ਪ੍ਰਦਾਨ ਕੀਤੀ ਹੋਈ ਹੈ। ਮੰਦੇ ਭਾਗਾਂ ਨੂੰ ਸਿਰਫ ਇੱਕ ਸਾਲ ਬਾਅਦ (1951 ਵਿੱਚ) ਇਸ ਸੰਵਿਧਾਨ ਵਿੱਚ ਇੱਕ ‘ਸੋਧ’
ਲਿਆਂਦੀ ਗਈ, ਜਿਸ ਅਨੁਸਾਰ ਉਪਰੋਕਤ ਅਜ਼ਾਦੀਆਂ ’ਤੇ ‘ਅੰਕੁਸ਼’ ਲਗਾ ਦਿੱਤਾ ਗਿਆ। ਇਹ ਬੜੀ ਸ਼ਰਮ ਵਾਲੀ ਕਰਤੂਤ ਸੀ। ਅਮਰੀਕਾ ਦੀ
ਪਹਿਲੀ ਤਰਮੀਮ (ਫਸਟ ਅਮੈਂਡਮੈਂਟ) ਸ਼ਹਿਰੀਆਂ ਨੂੰ ਬੋਲਣ ਦੀ ਆਜ਼ਾਦੀ, ਧਰਮ ਨੂੰ ਮੰਨਣ ਦੀ ਆਜ਼ਾਦੀ, ਪ੍ਰੈੱਸ ਦੀ ਅਜ਼ਾਦੀ ਦੇ ਹੱਕ ਪਿਛਲੇ
ਲਗਭਗ 200 ਸਾਲ ਤੋਂ ਲਗਾਤਾਰਤਾ ਨਾਲ ਦੇ ਰਹੀ ਹੈ, ਇਸ ਦੇ ਉਲਟ ਭਾਰਤੀ ਸੰਵਿਧਾਨ ਵਿਚਲੀ ਪਹਿਲੀ ਸੋਧ ਨੇ ਇੱਕ ਪਿਤਾ ਪੁਰਖੀ,
ਨਵ-ਫਾਸ਼ੀਵਾਦੀ, ਅਸਹਿਣਸ਼ੀਲ, ਹਿੰਦੂ ਸਟੇਟ ਦੀ ਕਾਇਮੀ ਦਾ ਰਾਹ ਪੱਧਰਾ ਕੀਤਾ, ਜਿਸ ਟੀਚੇ ਵੱਲ ਭਾਰਤੀ ਸਟੇਟ ਹੌਲੀ - ਹੌਲੀ ਵਧ ਰਹੀ
ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤੀ ਸਟੇਟ ਉਹ ‘ਜ਼ਾਲਮ ਸਟੇਟ’ ਬਣ ਚੁੱਕੀ ਹੈ ਜਿਥੇ ਕਿ ਘੱਟਗਿਣਤੀ ਕੌਮਾਂ ਜਿਵੇਂ ਕਿ ਈਸਾਈਆਂ, ਸਿੱਖਾਂ,
ਮੁਸਲਮਾਨਾਂ, ਆਦਿ-ਵਾਸੀਆਂ ਅਤੇ ਦਲਿਤਾਂ ਦੀ ‘ਨਸਲਕੁਸ਼ੀ’ ਆਮ ਜਿਹੀ ਰੁਟੀਨ ਗੱਲ ਬਣ ਗਈ ਹੈ।
ਅੱਜ ਵੀ ਸਿੱਖ ਲੀਡਰ ਭਾਈ ਦਲਜੀਤ ਸਿੰਘ ਅਤੇ ਦਰਜਨਾਂ ਹੋਰ ਸਿੱਖ ਕਾਰਜਕਰਤਾ, ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਕਬਜ਼ੇ ਹੇਠਲੇ
ਪੰਜਾਬ ਦੀਆਂ ਕਾਲ-ਕੋਠੜੀਆਂ ਵਰਗੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਦਾ ਕਸੂਰ ਬੱਸ ਇੰਨਾ ਹੈ ਕਿ ਇਹ ਇੱਕ ਅਜ਼ਾਦ ਦੇਸ਼ ਖਾਲਿਸਤਾਨ
ਦੇ ਹਾਮੀ ਹੁੰਦਿਆਂ, ਸਿੱਖਾਂ ਲਈ ‘ਸ੍ਵੈ-ਨਿਰਣੇ ਦੇ ਹੱਕ’ ਦੀ ਮੰਗ ਕਰਦੇ ਹਨ।’’
‘‘1984 ਵਿਚਲੇ ਹੌਲਨਾਕ, ਮਨੁੱਖਤਾ ਦੇ ਖਿਲਾਫ ਕੀਤੇ ਗਏ ਜ਼ੁਰਮਾਂ ਨੂੰ, ਇੱਕ ਚੌਥਾਈ ਸਦੀ ਬੀਤ ਚੁੱਕੀ ਹੈ। ਇਹ ਘਿਨਾਉਣੇ ਜ਼ੁਰਮ
ਇਵੇਂ ਹੀ ਹਨ ਜਿਵੇਂ ਕਿ 1937 ਵਿੱਚ ਨਾਨਕਿੰਗ (ਚੀਨ) ’ਤੇ ਹਮਲਾਵਰ ਜਪਾਨੀ ਫੌਜਾਂ ਨੇ ਚੀਨੀਆਂ ਦੇ ਖਿਲਾਫ ਕੀਤੇ ਸਨ। ਪਰ ਅਫਸੋਸ!
ਇੱਕ ਚੌਥਾਈ ਸਦੀ ਬੀਤਣ ਦੇ ਬਾਵਜੂਦ ਅਜੇ ਤੱਕ ਵੀ ਦੋਸ਼ੀਆਂ ਨੂੰ ਸਜ਼ਾ-ਯਾਫਤਾ ਨਹੀਂ ਕੀਤਾ ਗਿਆ। ਭਾਰਤ ਦਾ ਟੱਬਰ-ਤੰਤਰ, ਜਿਹਦੀਆਂ
ਵਾਗਾਂ ਸਿਰਫ ਕੁਝ ਗਿਣੇ-ਚੁਣੇ ਲੋਕਾਂ ਦੇ ਹੱਥਾਂ ਵਿੱਚ ਹਨ, ਦੁਨੀਆ ਨੂੰ ਇਹ ਕਹਿ ਕੇ ਭਰਮਾਉਣ ਦਾ ਯਤਨ ਕਰਦਾ ਹੈ ਕਿ ਭਾਰਤ, ਦੁਨੀਆ ਦਾ
ਸਭ ਤੋਂ ਵੱਡਾ ਲੋਕਤੰਤਰ ਹੈ। ਅਸਲ ਵਿੱਚ ਇਹ ਲੋਕਤੰਤਰ ਦੇ ਨਾਂ ’ਤੇ ਕ¦ਕ ਹੈ।’’
‘‘ਅੱਜ ਜਿਹ²ੜੇ ਸਿੱਖ, ਤੁਹਾਡੇ ਵਾਈਟ ਹਾਊਸ ਦੇ ਸਾਹਮਣੇ ਲੈਫੇਅਤ ਪਾਰਕ ਵਿੱਚ ਰੋਸ-ਵਿਖਾਵਾ ਕਰ ਰਹੇ ਹਨ, ਉਹ ਤੁਹਾਨੂੰ ਬੇਨਤੀ
ਕਰਦੇ ਹਨ ਕਿ ਅੱਜ ਜਦੋਂ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣਾ ਹੈ ਤਾਂ ਭਾਰਤ ਨੂੰ ਨੀਊਕਲੀਅਰ ਸੰਧੀ ’ਤੇ ਕੋਈ
ਰਿਆਇਤ ਨਾ ਦਿੱਤੀ ਜਾਵੇ। ਅਮਰੀਕਾ-ਭਾਰਤ ਨੀਊਕਲੀਅਰ ਸੰਧੀ, 26 ਮਿਲੀਅਨ ਸਿੱਖ ਕੌਮ ਅਤੇ ਉਨ੍ਹਾਂ ਦੇ ਭਾਰਤੀ ਕਬਜ਼ੇ ਹੇਠਲੇ ਹੋਮਲੈਂਡ
ਪੰਜਾਬ ਦੀ ਹੋਂਦ ਲਈ ਭਾਰੀ ਖਤਰਾ ਹੈ। ਬਹੁਗਿਣਤੀ ਸਿੱਖ ਕੌਮ ਇਸ ਸਮਝੌਤੇ ਨੂੰ ਨਕਾਰਦੀ ਹੈ। ਮਨਮੋਹਨ ਸਿੰਘ ਇਸ ਦਾ ਹਮਾਇਤੀ ਹੋ ਸਕਦਾ
ਹੈ।’’
‘‘ਪ੍ਰਧਾਨ ਜੀ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਇਸ ਗੱਲ ਲਈ ਦਬਾਅ ਪਾਓ ਕਿ ਜਿਨ੍ਹਾਂ ਨੇ
1984 ਵਿੱਚ ‘ਸਟੇਟ ਦਹਿਸ਼ਤਗਰਦੀ’ ਵਿੱਚ ਹਿੱਸਾ ਲਿਆ ਹੈ - (ਜਿਸ ਦੇ ਥੱਲੇ ਸਿੱਖ ਨਸਲਕੁਸ਼ੀ ਕੀਤੀ ਗਈ ਹੈ।’ ਉਨ੍ਹਾਂ ਨੂੰ ਸਜ਼ਾ ਯਾਫ਼ਤਾ
ਕੀਤਾ ਜਾਵੇ। ਦੁਨੀਆ ਭਰ ਦੇ 26 ਮਿਲੀਅਨ ਸਿੱਖ, ਵਿਸ਼ੇਸ਼ ਕਰਕੇ 1984 ਦੀ ਨਸਲਕੁਸ਼ੀ ਦਾ ਸ਼ਿਕਾਰ ਸਿੱਖਾਂ ਦੇ ਬਚੇ ਹੋਏ ਵਾਰਿਸ, ਪਿਛਲੇ 25
ਸਾਲਾਂ ਤੋਂ ਇਨਸਾਫ਼ ਦੀ ਇੰਤਜ਼ਾਰ ਵਿੱਚ ਬੈਠੇ ਹਨ। ਸ੍ਰੀ ਮਾਨ ਜੀ, ਉਹ ਹੁਣ ਸਿਰਫ ਤੁਹਾਡੇ ਵੱਲ ਵੇਖ ਰਹੇ ਹਨ।’’
ਇਸ ਇਸ਼ਤਿਹਾਰ ਨੂੰ ਅਮਰੀਕਾ ਸਮੇਤ ਦੁਨੀਆ ਭਰ ਦੇ ਸੂਝਵਾਨ ਲੋਕਾਂ ਨੇ ਅਖਬਾਰ ਅਤੇ ਇੰਟਰਨੈੱਟ ਜ਼ਰੀਏ ਪੜ੍ਹਿਆ। ਅਸੀਂ ਅਮਰੀਕਾ
ਭਰ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਨ੍ਹਾਂ ਨੇ ‘ਸੱਚ ਸੁਣਾਇਸੀ, ਸੱਚ ਕੀ
ਬੇਲਾ’ ਦੇ ਫੁਰਮਾਨ ’ਤੇ ਪੂਰੀ ਤਰ੍ਹਾਂ ਪਹਿਰਾ ਦਿੱਤਾ ਹੈ।
‘ਛੁਰੀ ਵਗਾਇਨਿ ਤਿਨ ਗਲਿ ਤਾਗ’
24 ਨਵੰਬਰ ਨੂੰ ਸਮੁੱਚੇ ਸਿੱਖ ਜਗਤ ਨੇ, ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ, ਮਨੁੱਖਤਾ ਦੇ ਇਤਿਹਾਸ ਵਿੱਚ ਅਲੋਕਾਰ ਸ਼ਹਾਦਤ ਦੇਣ ਵਾਲੇ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 334ਵੇਂ ਸ਼ਹੀਦੀ ਦਿਨ ਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾਇਆ ਹੈ।
1675 ਈਸਵੀ ਨੂੰ, ਦਿੱਲੀ ਦੇ ਚਾਂਦਨੀ ਚੌਂਕ (ਜਿਥੇ ਅੱਜ ਆਲੀਸ਼ਾਨ ਗੁਰਦੁਆਰਾ, ਸੀਸ ਗੰਜ ਸਾਹਿਬ ਸ਼ੁਸ਼ੋਭਿਤ ਹੈ) ਵਿੱਚ, ਮਨੁੱਖ ਮਾਤਰ ਦੀ
‘ਧਾਰਮਿਕ ਆਜ਼ਾਦੀ’ ਲਈ ਗੁਰੂ ਸਾਹਿਬ ਦੀ ਦਿੱਤੀ ਗਈ ਸ਼ਹਾਦਤ, ਉਹ ਉੱਚਾ ਚਾਨਣ-ਮੁਨਾਰਾ ਹੈ, ਜਿਸ ਦਾ ਕੋਈ ਸਾਨ੍ਹੀ ਨਹੀਂ ਹੈ। ਦਸਵੇਂ
ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਵਰਨਣ ਕਰਦਿਆਂ ਫੁਰਮਾਇਆ -
‘ਤਿਲਕ -ਜੰਝੂ ਰਾਖਾ ਪ੍ਰਭ ਤਾਕਾ
ਕੀਨੋ ਬਡੋ ਕਲੂ ਮਹਿ ਸਾਕਾ’
ਜ਼ਾਹਰ ਹੈ ਕਿ ਤਿਲਕ ਤੇ ਜੰਝੂ ਨਾਂ ਹੀ ਸਿੱਖੀ ਦਾ ਚਿੰਨ੍ਹ ਸਨ ਤੇ ਨਾਂ ਹੀ ਸਿੱਖ ਜਗਤ ਇਨ੍ਹਾਂ ਵਿੱਚ ਵਿਸ਼ਵਾਸ਼ ਰੱਖਦਾ ਸੀ। ਇਸ ਦੇ ਉਲਟ
ਤਿਲਕ -ਜੰਝੂ ਦੀ ਵੀਚਾਰਧਾਰਾ ਤੇ ਇਹਨੂੰ ਧਾਰਨ ਕਰਨ ਵਾਲਿਆਂ ਨੂੰ, ਲਗਭਗ 9 ਸਾਲ ਦੀ ਉਮਰ ਵਿੱਚ, ਗੁਰੂ ਨਾਨਕ ਸਾਹਿਬ ਨੇ ਮੁਕੰਮਲ
ਤੌਰ ’ਤੇ ਨਕਾਰਦਿਆਂ, ਜਨੇਊ ਪਾਉਣ ਆਏ ਪੰਡਤ ਨੂੰ ਮੁਖਾਤਿਬ ਹੁੰਦਿਆਂ, ਫਰਮਾਇਆ ਸੀ -
‘ਦਇਆ ਕਪਾਹ, ਸੰਤੋਖ ਸੂਤ,
ਜਤ ਗੰਢੀ, ਸਤ ਵੱਟ।
ਇਹ ਜਨੇਊ ਜੀਅ ਕਾ,
ਹਈ ਤਾਂ ਪਾਂਡੇ ਘੱਤ।’
ਭਾਵ ਸਪੱਸ਼ਟ ਸੀ ਕਿ ਤਿਲਕ-ਜੰਝੂ ਵੀਚਾਰਧਾਰਾ ਦਾ ਜਨਮ-ਦਾਤਾ ਬ੍ਰਾਹਮਣ, ਦਇਆ, ਸੰਤੋਖ, ਜਤ ਤੇ ਸਤ ਦੇ ਸਾਰੇ ਗੁਣਾਂ ਤੋਂ ਸੱਖਣਾ
ਸੀ। ਉਹ ਦੰਭੀ, ਫਰੇਬੀ, ਛੁਰੀ ਚਲਾਉਣ ਵਾਲਾ, ਲੋਕਾਂ ਦੇ ਹੱਕ ਖੋਹਣ ਵਾਲਾ, ਜਗਤ ਕਸਾਈ ਸੀ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ -
‘ਮਥੈ ਟਿੱਕਾ, ਤੇੜ ਧੋਤੀ ਕਖਾਈ।
ਹੱਥ ਛੁਰੀ, ਜਗਤ ਕਸਾਈ।’
ਫੇਰ ਸਵਾਲ ਪੈਦਾ ਹੁੰਦਾ ਹੈ ਕਿ ਲਗਭਗ ਦੋ ਸਦੀਆਂ ਬਾਅਦ, 9 ਸਾਲ ਦੇ ਕਰੀਬ ਉਮਰ ਦੇ ਹੀ ਬਾਲਾ-ਪ੍ਰੀਤਮ, ਆਪਣੇ ਪਿਤਾ ਨੂੰ,
ਕਸ਼ਮੀਰੀ ਪੰਡਤਾਂ ਦੀ ਫਰਿਆਦ ’ਤੇ, ਉਨ੍ਹਾਂ ਦੀ ਬਾਂਹ ਪਕੜਨ ਦੀ ਵਕਾਲਤ ਕਿਉਂ ਕਰਦੇ ਹਨ? ਜਵਾਬ ਵੀ ਜ਼ਾਹਰ ਹੈ। ਗੁਰੂ ਨਾਨਕ ਸਾਹਿਬ,
ਆਪਣੇ ‘ਨਿਰਮਲ ਪੰਥ’ (ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ) ਦਾ ਨਿਆਰਾਪਣ ਅਤੇ ਨਿਵੇਕਲਾਪਣ, ਹਿੰਦੂ
ਵੀਚਾਰਧਾਰਾ (ਤਿਲਕ ਜੰਝੂ ਦੀ) ਨੂੰ ਮੁਕੰਮਲ ਤੌਰ ’ਤੇ ਨਕਾਰ ਕੇ, ਦੁਨੀਆ ਦੇ ਸਾਹਮਣੇ ਰੱਖਦੇ ਹਨ। ਪਰ ਇਸ ਨਾਨਕ-ਪੰਥ ਦੀ ਸੁੱਚੀ
ਵਿਚਾਰਧਾਰਾ ਵਿੱਚ, ਜੋਰ-ਜ਼ਬਰਦਸਤੀ ਨਾਲ ਕਿਸੇ ਨੂੰ ਕਿਸੇ ਦਾ ਅਕੀਦਾ ਬਦਲਣ ਦਾ ਕੋਈ ਹੱਕ ਹਾਸਲ ਨਹੀਂ ਹੈ।
ਦਸਵੇਂ ਪਾਤਸ਼ਾਹ ਆਪਣੇ ਮੁੱਖ-ਵਾਕ ਵਿੱਚ ਸਪੱਸ਼ਟ ਕਰਦੇ ਹਨ - ‘ਤਿਲਕ ਜੰਝੂ ਰਾਖਾ, ਪ੍ਰਭ ਤਾਕਾ’ ਤਾਕਾ ਦਾ ਮਤਲਬ ਹੈ ਭਾਵ ਉਨ੍ਹਾਂ
ਦਾ, ਹਿੰਦੂਆਂ ਦਾ। (ਸਿੱਖਾਂ ਲਈ ਇਹ ਅਹਿਮੀਅਤ ਨਹੀਂ ਰੱਖਦਾ)। ਸੋ ਨੌਵੇਂ ਪਾਤਸ਼ਾਹ, ਸਚਮੁੱਚ ‘ਧਰਮ ਦੀ ਚਾਦਰ’ ਹਨ ਨਾਂਕਿ ‘ਹਿੰਦ ਦੀ
ਚਾਦਰ’। ਗੁਰੂ ਸਾਹਿਬ ਨੂੰ ‘ਹਿੰਦ ਦੀ ਚਾਦਰ’ ਦੱਸਣਾ, ਉਨ੍ਹਾਂ ਦੀ ਕੁਰਬਾਨੀ ਨੂੰ ਹਿੰਦੂ ਰਾਸ਼ਟਰਵਾਦ ਦੇ ਖਾਤੇ ਵਿੱਚ ਪਾਉਣ ਦੇ ਨਾਲ ਨਾਲ, ਇਸ
ਸ਼ਹਾਦਤ ਨੂੰ ‘ਮਨੁੱਖਤਾ ਲਈ ਸ਼ਹਾਦਤ’ ਦੇ ਰੁਤਬੇ ਤੋਂ ਹੇਠਾਂ ਲਿਆਉਣਾ ਹੈ। ਦਸਮੇਸ਼ ਪਿਤਾ ਦਾ ਫੁਰਮਾਨ, ਹਮੇਸ਼ਾ-ਹਮੇਸ਼ਾ ਲਈ ਖਾਲਸੇ ਨੂੰ
ਤਾੜਨਾ ਭਰਪੂਰ ਯਾਦ ਕਰਵਾਉਂਦਾ ਹੈ -
‘ਜਬ ਲਗ ਖਾਲਸਾ ਰਹੇ ਨਿਆਰਾ,
ਤਬ ਲਗ ਤੇਜ ਦੀਓ ਮੈ ਸਾਰਾ।
ਜਬ ਇਹ ਗਹਿਹ ਬਿਪਰਨ ਕੀ ਰੀਤ,
ਮੈਂ ਨਾ ਕਰਉਂ ਇਨਕੀ ਪ੍ਰਤੀਤ।’
ਗੁਰੂ ਸਾਹਿਬ ਬਿਪਰਨ ਕੀ ਰੀਤ (ਬ੍ਰਾਹਮਣ ਧਰਮ) ਤੋਂ ਦੂਰ ਰਹਿਣ ਦੀ ਮਜ਼ਬੂਤ ਲੀਕ ਖਿੱਚਦੇ ਹਨ।
ਗੁਰੂ ਸਾਹਿਬ ਦੀ ਹਦਾਇਤ, ਸਿੱਖਾਂ ਨੂੰ ਤਾਂ ਪਤਾ ਨਹੀਂ ਕਿੰਨੀ ਕੁ ਸਮਝ ਆਈ ਹੈ ਪਰ ਸਾਡੀ ਦੁਸ਼ਮਣ ਬਿਪਰਨ ਵਿਚਾਰਧਾਰਾ ਅਤੇ ਇਨ੍ਹਾਂ
ਵਲੋਂ ਖਰੀਦੇ ਗਏ ‘ਪੱਗ਼²ੜੀਧਾਰੀ ਹਿੰਦੂ’ ਪੂਰੇ ਜ਼ੋਰ ਨਾਲ, ਸਿੱਖੀ ਦੀ ਵਿਲੱਖਣਤਾ ਨੂੰ, ਹਿੰਦੂ ਸਾਗਰ ਵਿੱਚ ਗਰਕ ਕਰਨ ਲਈ ਪੂਰਾ ਤਾਣ ਲਾ ਰਹੇ
ਹਨ। ਸੈਂਕੜਿਆਂ ਸਿੱਖ ਨੌਜਵਾਨਾਂ ਦੇ ਕਾਤਲ, ਅੰਮ੍ਰਿਤਸਰ (ਦਿਹਾਤੀ) ਦੇ ਸੀਨੀਅਰ ਸੁਪਰਡੈਂਟ ਪੁਲੀਸ (ਐਸ. ਐਸ. ਪੀ.) ਇਕਬਾਲ ਸਿੰਘ ਨੇ,
ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ’ਤੇ ਆਪਣੀ ਲਿਖੀ ਪੁਸਤਕ ਰੀਲੀਜ਼ ਕੀਤੀ ਹੈ, ਜਿਸ ਦਾ ਨਾਂ ਹੈ -‘ਬ੍ਰਾਹਮਣ ਭਲਾ
ਆਖੀਏ’। ਇਸ ਪੁਸਤਕ ਦਾ ਮੁੱਖ-ਬੰਧ, ਪੰਜਾਬ ਪੁਲੀਸ ਦੇ ਸਾਬਕਾ ਡੀ. ਜੀ. ਪੀ. ਅਤੇ ਹੁਣ ਨਾਗਾਲੈਂਡ ਦੇ ਗਵਰਨਰ, ਓ. ਪੀ. ਸ਼ਰਮਾ ਨੇ
ਲਿਖਿਆ ਹੈ। ਯਾਦ ਰਹੇ, ਇਹ ਉਹ ਹੀ ਓ. ਪੀ. ਸ਼ਰਮਾ ਹੈ -ਜਿਹੜਾ ਬੁੱਚੜ ਕੇ. ਪੀ. ਗਿੱਲ ਦੇ ਵੇਲੇ ਪੰਜਾਬ ਵਿੱਚ ‘ਇੰਟੈਲੀਜੈਂਸ’ ਦਾ ਡੀ. ਜੀ.
ਪੀ. ਸੀ ਅਤੇ ਸਿੱਖ ਨਸਲਕੁਸ਼ੀ ਦੀ ਸਾਰੀ ਕਾਰਵਾਈ ਇਸ ਦੀ ਜਾਣਕਾਰੀ, ਦੇਖ-ਰੇਖ ਅਤੇ ਸਿੱਧੀ ਕਮਾਂਡ ਹੇਠ ਹੀ ਹੋਈ ਸੀ। ਮੁੱਖ ਮੰਤਰੀ ਬੇਅੰਤ
ਦੇ ਮਾਰੇ ਜਾਣ ਤੋਂ ਬਾਅਦ, ਕੇ. ਪੀ. ਗਿੱਲ ਨੂੰ ਰੀਟਾਇਰ ਕਰਕੇ, ਫੇਰ ਇਸੇ ਓ. ਪੀ. ਸ਼ਰਮੇ ਨੂੰ ਪੰਜਾਬ ਪੁਲੀਸ ਦਾ ਡੀ. ਜੀ. ਪੀ. ਲਗਾਇਆ
ਗਿਆ ਸੀ। ਡੀ. ਜੀ. ਪੀ. ਤੋਂ ਰਿਟਾਇਰ ਹੋਣ ਤੋਂ ਬਾਅਦ, ‘ਸਿੱਖ ਨਸਲਕੁਸ਼ੀ’ ਦੇ ਇਨਾਮ ਵਜੋਂ, ਇਸ ਨੂੰ ਨਾਗਾਲੈਂਡ ਦਾ ਗਵਰਨਰ ਲਗਾਇਆ
ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਜਿੱਥੇ ਟ੍ਰਿਬਿਊਨ ਅਖਬਾਰ ਨੇ, ਇਸ ਪੁਸਤਕ ਸਬੰਧੀ ਦਿੱਤੀ ਖਬਰ ਦਾ ਸਿਰਲੇਖ ਦਿੱਤਾ ਹੈ - ‘ਬ੍ਰਾਹਮਣਾਂ ਦੀ
ਸਿੱਖ ਧਰਮ ਨੂੰ ਦੇਣ ਨੂੰ ਉਜਾਗਰ ਕੀਤਾ’ ਉਥੇ ਲੇਖਕ ਇਕਬਾਲ ਸਿੰਘ ਦੀ ਅਸਲੀਅਤ ਨੂੰ ਇਉਂ ਦਰਸਾਇਆ ਹੈ - ‘ਇਕਬਾਲ ਸਿੰਘ ਉਹ ਪੁਲੀਸ
ਅਫਸਰ ਹੈ, ਜਿਸ ਨੇ ਉਦੋਂ ਦੇ ਡੀ. ਜੀ. ਪੀਆਂ (ਸਮੇਤ ਓ. ਪੀ. ਸ਼ਰਮਾ ਅਤੇ ਕੇ. ਪੀ. ਗਿੱਲ) ਦੀ ਭਾਰੀ ਪ੍ਰਸ਼ੰਸਾ ਖੱਟੀ ਸੀ - ਕਿਉਂਕਿ ਉਸ ਵਲੋਂ
ਭੇਜੀਆਂ ਗਈਆਂ ਖੁਫੀਆ ਰਿਪੋਰਟਾਂ ਦੇ ਅਧਾਰ ’ਤੇ ਨਾ-ਸਿਰਫ ਬਹੁਤ ਸਾਰਾ ਦਾਰੂ ਸਿੱਕਾ ਹੀ ਫੜਿਆ ਜਾਂਦਾ ਰਿਹਾ ਬਲਕਿ ਬਹੁਤ ਸਾਰੇ ਸਿੱਖ
ਦਹਿਸ਼ਤਗਰਦ ਵੀ ਮਾਰੇ ਗਏ ਸਨ।’
ਪਾਠਕਜਨ! ਸਿੱਖ ਨਸਲਕੁਸ਼ੀ ਵਿੱਚ ਮੋਹਰੀ ਰੋਲ ਨਿਭਾਉਣ ਵਾਲਾ ਇਕਬਾਲ ਸਿੰਘ, ਸਿੱਖ ਗੁਰੂਆਂ ਨੂੰ ਵੀ ਬ੍ਰਾਹਮਣ-ਪ੍ਰਸ਼ੰਸਾ ਦੇ ਖੜਯੰਤਰ
ਵਿੱਚ ਲਿਆ ਕੇ ਲਿਖਦਾ ਹੈ - ‘ਸਿੱਖ ਗੁਰੂਆਂ ਦੇ ਮਨ ਵਿੱਚ ਬ੍ਰਾਹਮਣਾਂ ਦੀਆਂ ਯੋਗਤਾਵਾਂ ਲਈ ਬਹੁਤ ਸਤਿਕਾਰ ਸੀ। ਇਸ ਲਈ ਉਨ੍ਹਾਂ ਦੀਆਂ
ਯੋਗਤਾਵਾਂ ਦੇ ਅਧਾਰ ’ਤੇ ਉਨ੍ਹਾਂ ਨੂੰ ਬਹੁਤ ਜ਼ਿੰਮੇਵਾਰੀ ਵਾਲੇ ਅਹੁਦੇ ਦਿੱਤੇ ਗਏ ਕਿਉਂਕਿ ਬ੍ਰਾਹਮਣਾਂ ਦੀ ਸਮਾਜ ਪ੍ਰਤੀ ਬੜੀ ਡੂੰਘੀ ਆਸਥਾ ਤੇ
ਵਚਨਬੱਧਤਾ ਸੀ। ਆਪਣੇ ਬ੍ਰਾਹਮਣੀ ਪਿਛੋਕੜ ਕਰਕੇ, ਉਹ ਆਮ ਬੰਦਿਆਂ ਦੀ ਸਮਝ ਅਤੇ ਗਿਆਨ ਲਈ ਗੁਰਮਤਿ ਦੀ ਬੜੀ ਵਧੀਆ
ਵਿਆਖਿਆ ਕਰਦੇ ਸਨ।’ ਇਕਬਾਲ ਸਿੰਘ ਆਪਣੀ ‘ਬ੍ਰਾਹਮਣ ਭਗਤੀ’ ਵਿੱਚ ਇਹ ਕਹਿਣ ਤੱਕ ਵੀ ਜਾਂਦਾ ਹੈ ਕਿ ਬ੍ਰਾਹਮਣਾਂ ਦੀ ਗੁਰੂ ਗ੍ਰੰਥ
ਸਾਹਿਬ ਵਿੱਚ 45 ਫੀ ਸਦੀ ਦੇਣ ਹੈ, 11 ਭੱਟ ਗੁਰੂ ਸਾਹਿਬ ਦੀ ਖਾਤਰ ਸ਼ਹੀਦ ਹੋਏ ਆਦਿ ਆਦਿ।
ਸਿੱਖ ਧਰਮ ਦਾ, ਕਿਸੇ, ਜਾਤ, ਧਰਮ, ਨਸਲ ਨਾਲ ਵੈਰ ਨਹੀਂ ਹੈ, ਇਸ ਵਿੱਚ ਬ੍ਰਾਹਮਣ ਵੀ ਸ਼ਾਮਲ ਹਨ ਪਰ ਬ੍ਰਾਹਮਣਵਾਦੀ ਵਿਚਾਰਧਾਰਾ
ਨੂੰ ਨਾ-ਸਿਰਫ ਗੁਰੂ ਸਾਹਿਬ ਨੇ ਮੁੱਢੋਂ-ਸੁੱਢੋਂ ਹੀ ਨਕਾਰਿਆ ਹੈ ਬਲਕਿ ਇਸ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਨੇ, ਸਿੱਖ ਧਰਮ ਨਾਲ ਪੰਜ ਸਦੀਆਂ
ਤੋਂ ‘ਵੈਰ’ ਹੀ ਕਮਾਇਆ ਹੈ। ਜੂਨ-1984 ਵਿੱਚ, ਅਕਾਲ ਤਖਤ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ’ਤੇ ਹਮਲਾ, ਬਿਪਰ ਦੇ ਇਸ ਵੈਰ
ਦੀ ਸਿਖਰ ਸੀ। ਇਕਬਾਲ ਸਿੰਘ ਵਰਗਾ ਕਾਤਲ ਪੁਲਸੀਆ, ਜਿਸ ਦੇ ਆਪਣੇ ਹੱਥ, ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਦੋਂ ਸਾਨੂੰ
‘ਬ੍ਰਾਹਮਣ ਭਲਾ ਆਖੀਏ’ ਦਾ ਉਪਦੇਸ਼ ਸੁਣਾਉਂਦਾ ਹੈ ਤਾਂ ਇਹ ਠੀਕ ਇਵੇਂ ਹੀ ਹੈ ਜਿਵੇਂ ਸ਼ੰਕਰਾਚਾਰੀਆ ਦੇ ਜ਼ਮਾਨੇ ਵਿੱਚ ਲੱਖਾਂ ਬੋਧੀਆਂ ਨੂੰ
ਹਿੰਸਕ ਤੌਰ-ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਕੇ, ਭਾਰਤ ਵਿੱਚੋਂ ਬੁੱਧ ਧਰਮ ਦਾ ਮੁਕੰਮਲ ਸਫਾਇਆ ਕਰਕੇ, ਬ੍ਰਾਹਮਣਾਂ ਨੇ ਬੁੱਧ ਦਾ
ਨਾਹਰਾ ਬੜੀ ਉੱਚੀ ਸੁਰ ਵਿੱਚ ਬੁ¦ਦ ਕੀਤਾ ਸੀ (ਜਿਹੜਾ ਅਜੇ ਵੀ ਕਰਦੇ ਆ ਰਹੇ ਹਨ) - ‘ਅਹਿੰਸਾ ਪਰਮੋ ਧਰਮਾ’ (ਸਭ ਤੋਂ ਵੱਡਾ ਧਰਮ,
ਅਹਿੰਸਾ ਹੀ ਹੈ)।
ਜਿਹੜਾ ਗੁਰੂ ਸਾਹਿਬਾਨ ਦੇ ਸਿੱਖ ਧਰਮ ਦੇ ਗੁਰਮਤਿ-ਅਸੂਲਾਂ ਨੂੰ ਧਾਰਨ ਕਰਕੇ ‘ਸਿੱਖ’ ਬਣ ਜਾਂਦਾ ਹੈ, ਉਸਦਾ ਫੇਰ ਕੋਈ ਪਿਛੋਕੜ ਜਾਤਵਰਣ
ਨਹੀਂ ਰਹਿੰਦਾ। ਇਸ ਧਰਮ ਨੂੰ ਧਾਰਨ ਕਰਨ ਵਾਲਿਆਂ ਵਿੱਚ ਭੱਟਾਂ ਸਮੇਤ ਕਈ ਬ੍ਰਾਹਮਣ ਵੀ ਸਨ ਪਰ ਉਸ ਨੂੰ ‘ਬ੍ਰਾਹਮਣਾਂ ਦੀ ਸਿੱਖ ਧਰਮ
ਨੂੰ ਦੇਣ’ ਕਹਿਣਾ ਅਤੇ ਇਸ ਅਖੌਤੀ ਦੇਣ ਨੂੰ ਬਾਕੀਆਂ ਨਾਲੋਂ ‘ਉੱਚੀ ਸਾਬਤ’ ਕਰਨਾ ਅਜੋਕੇ ਬਿਪਰ ਦੀ ਖਤਰਨਾਕ ਚਾਲ ਹੈ, ਜਿਸ ਤੋਂ ਖਬਰਦਾਰ
ਹੋਣ ਦੀ ਲੋੜ ਹੈ। ਜਾਤਾਂ ਦੇ ਨਾਂ ’ਤੇ ਗੁਰਦੁਆਰੇ ਬਣਾਉਣ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ ਅਤੇ ਆਪੋ-ਆਪਣੇ ਜਾਤ-ਕਬੀਲਿਆਂ ਦੇ
‘ਸ਼ਹੀਦ’ ਵੀ ਵੰਡੇ ਜਾ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਅਸਲੀ ਵਾਰਸ, ਖਾਲਸਾ ਪੰਥ ਦੀ ਥਾਂ ਤੇ, ਕੁਝ ਰੁੰਡਤ-ਮੁੰਡਤ ਅਖੌਤੀ ‘ਵੈਰਾਗੀ’
ਨਿਕਲ ਆਏ ਹਨ, ਜਿਹੜੇ ਖੁਫੀਆ ਏਜੰਸੀਆਂ ਦੀ ਮੱਦਦ ਨਾਲ, ‘ਬੈਰਾਗੀ ਮਹਾਂ-ਮੰਡਲ’ ਬਣਾ ਕੇ, ਬਾਬਾ ਬੰਦਾ ਸਿੰਘ ਦਾ ਸ਼ਹੀਦੀ ਦਿਨ-ਮਨਾ
ਰਹੇ ਹਨ, ਜਿਸ ਜਾਲ ਵਿੱਚ ਕੁਝ ਭੋਲੇ ਭਾਲੇ ਸਿੱਖ ਵੀ ਫਸ ਰਹੇ ਹਨ। ਬ੍ਰਾਹਮਣ ਸਭਾ, ਪੰਜਾਬ ਨੇ ਪਹਿਲਾਂ ਹੀ ਭਾਈ ਮਤੀ ਦਾਸ, ਭਾਈ ਸਤੀ
ਦਾਸ ਅਤੇ ਭਾਈ ਦਿਆਲਾ (ਜਿਹੜੇ ਤਿੰਨ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਕੀਤੇ ਗਏ) ’ਤੇ ਆਪਣਾ ਦਾਅਵਾ ਜਤਾਇਆ
ਹੋਇਆ ਹੈ। ਆਰ.ਐੱਸ. ਐੱਸ. ਇਨ੍ਹਾਂ ਦੀ ਪਿੱਠ ’ਤੇ ਖੜ੍ਹਾ ਹੈ। ਕੀ ਸਿੱਖ ਕੌਮ ਬਿਪਰਵਾਦ ਦੇ ਇਸ ਗੰਭੀਰ ਚੈ¦ਿਜ ਦਾ ਮੂੰਹ ਤੋੜ ਜਵਾਬ ਦੇਣ
ਲਈ ਸਮੇਂ ਦੀ ਹਾਣੀ ਬਣ ਸਕੇਗੀ?
‘‘ਹਿੰਦੂਤਵੀ ਵੀਚਾਰਧਾਰਾ ਦੇ ‘ਇੱਕ ਰਾਸ਼ਟਰ’
ਸਿਧਾਂਤ ਦੀ ਖੇਹ-ਖਰਾਬੀ ਜਾਰੀ’’
ਮਹਾਰਾਸ਼ਟਰ ਵਿਧਾਨ ਸਭਾ ਵਿੱਚ ਸਮਾਜਵਾਦੀ ਪਾਰਟੀ ਦੇ ਐਮ. ਐਲ. ਏ. ਵਲੋਂ ਹਿੰਦੀ ਵਿੱਚ ਸਹੁੰ ਚੁੱਕਣ ’ਤੇ ਉਸ ਦੀ ‘ਸ਼ਿਵ ਸੈਨਿਕਾਂ’
ਵਲੋਂ ਕੀਤੀ ਗਈ ਮਾਰਕੁਟਾਈ ਦੀਆਂ ਖਬਰਾਂ ਅਤੇ ਉਸ ਦੇ ਪ੍ਰਤੀਕਰਮ ਦੀ ਗਰਦ ਅਜੇ ਧਰਤੀ ’ਤੇ ਨਹੀਂ ਸੀ ਬੈਠੀ ਕਿ ਮਸ਼ਹੂਰ ਬੱਲੇਬਾਜ਼ ਸਚਿਨ
ਤੇਂਦੂਲਕਰ ਦੀ ਬਿਆਨਬਾਜ਼ੀ ਨੇ, ਸਭ ਸਿਆਸੀ ਪਾਰਟੀਆਂ ਨੂੰ ਫੇਰ ਇਸ ਬਹਿਸ ਵਿੱਚ ਧਕੇਲ ਲਿਆਂਦਾ ਹੈ। ਮਰਾਠੀ ਮੂਲ ਦੇ ਸਚਿਨ ਤੇਂਦੂਲਕਰ
ਨੇ ਆਪਣੇ ਕ੍ਰਿਕਟ ਜੀਵਨ ਦੇ 20 ਵਰ੍ਹੇ ਪੂਰੇ ਹੋਣ ’ਤੇ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ
ਜਵਾਬ ਵਿੱਚ ਸਚਿਨ ਨੇ ਕਿਹਾ, ‘ਮੈਂ ਇੱਕ ਮਹਾਂਰਾਸ਼ਟਰੀਅਨ ਹਾਂ ਅਤੇ ਮੈਨੂੰ ਇਸ ’ਤੇ ਪੂਰਾ ਮਾਣ ਹੈ। ਪਰ ਮੈਂ ਸਭ ਤੋਂ ਪਹਿਲਾਂ ਭਾਰਤੀ ਹਾਂ ਅਤੇ
ਮੁੰਬਈ ਸ਼ਹਿਰ ਸਾਰੇ ਭਾਰਤੀਆਂ ਦਾ ਹੈ, ਸਿਰਫ ਮਹਾਂਰਾਸ਼ਟਰ ਵਾਸੀਆਂ ਦਾ ਨਹੀਂ ਹੈ।’
ਸਚਿਨ ਦਾ ਇਹ ਬਿਆਨ ਪਬਲਿਕ ਹੋਣ ਦੀ ਦੇਰ ਸੀ ਕਿ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ,
ਆਪਣੇ ਪਾਰਟੀ ਪਰਚੇ ‘ਸਾਮਨਾ’ ਵਿੱਚ ਸਚਿਨ ਨੂੰ ਸਖਤ ਝਾੜ ਪਾਉਂਦਿਆਂ ਕਿਹਾ, ‘‘ਸਚਿਨ ਨੂੰ ਸਿਰਫ ਕ੍ਰਿਕਟ ਖੇਡਣਾ ਆਉਂਦਾ ਹੈ, ਇਸ ਲਈ
ਉਹ ਕ੍ਰਿਕਟ ਹੀ ਖੇਡੇ ਅਤੇ ਸਿਆਸੀ ਮਾਮਲਿਆਂ ਵਿੱਚ ਆਪਣੀ ਲੱਤ ਨਾ ਅੜਾਵੇ। ਸਚਿਨ ਨੇ ਇਹ ਬਿਆਨ ਦੇ ਕੇ ‘ਮਰਾਠੀ ਲੋਕਾਂ’ ਦੇ ਦਿਲਾਂ
ਵਿੱਚੋਂ ਆਪਣੀ ਥਾਂ ਮਿਟਾ ਲਈ ਹੈ। ਸਚਿਨ, ਤੂੰ ਤਾਂ ਅਜੇ ਜੰਮਿਆਂ ਵੀ ਨਹੀਂ ਸੀ ਜਦੋਂਕਿ ਮਰਾਠੀ ਲੋਕਾਂ ਨੇ ਕੁਰਬਾਨੀਆਂ ਕਰਕੇ, ਮੁੰਬਈ ਨੂੰ
ਹਾਸਲ ਕੀਤਾ ਸੀ। 105 ਮਰਾਠਿਆਂ (ਮਰਾਠੀ ਮਨੁੱਸ਼) ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਮੁੰਬਈ ਨੂੰ ਹਾਸਲ ਕੀਤਾ ਹੋਇਆ ਹੈ।’’
ਬਾਲ ਠਾਕਰੇ ਦੀ ਇਸ ਟਿੱਪਣੀ ਨੇ ਸਾਰੇ ਭਾਰਤ ਨੂੰ ਇੱਕ ਵਾਰ ਫਿਰ ਹਿਲਾ ਕੇ ਰੱਖ ਦਿੱਤਾ ਹੈ। ਲਤਾ ਮੰਗੇਸ਼ਕਰ (ਗਾਇਕਾ) ਵਾਂਗ ਸਚਿਨ
ਤੇਂਦੂਲਕਰ ਵੀ ਆਪਣੇ ਆਪ ਵਿੱਚ ਇੱਕ ‘ਮਰਾਠੀ ਮਾਣ’ ਦਾ ਪ੍ਰਤੀਕ ਬਣ ਚੁੱਕੇ ਹਨ। ਪਰ ਸ਼ਿਵ ਸੈਨਾ ਨੇ ‘ਭਾਰਤ ਮਾਤਾ’ ਦੇ ‘ਏਕਤਾ-ਅਖੰਡਤਾ’
ਸਿਧਾਂਤ ਨੂੰ ਮਾਨਤਾ ਦੇਣ ਵਾਲੇ ਤੇਂਦੂਲਕਰ ਨੂੰ ਵੀ ਮਰਾਠੀ ਲੋਕਾਂ ਵਿੱਚ ਕੌਡੀਓਂ ਖੋਟਾ ਕਰਕੇ ਰੱਖ ਦਿੱਤਾ ਹੈ। ਭਾਵੇਂ ਅੱਡ-ਅੱ²ਡ ਸਿਆਸੀ
ਪਾਰਟੀਆਂ ਨੇ ਆਪਣੀ ਨਾਪੀ ਤੋਲੀ ਪ੍ਰਤੀਕ੍ਰਿਆ ਦੇ ਕੇ ਸਚਿਨ ਨੂੰ ਸਮਰਥਨ ਦੇਣ ਦਾ ਡਰਾਮਾ ਕੀਤਾ ਹੈ ਪਰ ਬੀ. ਜੇ. ਪੀ. ਦੀ ਦਸ਼ਾ ਬੜੀ
ਹਾਸੋਹੀਣੀ ਹੈ। ਮਹਾਰਾਸ਼ਟਰਾ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਸ਼ਿਵ ਸੈਨਾ ਬੀ. ਜੇ. ਪੀ. ਦੀ ਸਹਿਯੋਗੀ ਪਾਰਟੀ ਹੈ। ਹਿੰਦੂਤਵ ਦੀ ਝੰਡਾ
ਬਰਦਾਰ ਅਤੇ ਭਾਰਤੀ ਮੁਸਲਮਾਨਾਂ-ਈਸਾਈਆਂ ਦਾ ਹਿੰਦੂਕਰਨ ਕਰਨ ਦੀ ਅ¦ਬਰਦਾਰ ਇਸ ਪਾਰਟੀ ਦੇ ਮੂੰਹੋਂ - ਹਿੰਦੂ ਰਾਸ਼ਟਰਵਾਦ ਦੀਆਂ
ਧੱਜੀਆਂ ਉਡਾ ਰਹੇ ਬਾਲ ਠਾਕਰੇ ਦੇ ਖਿਲਾਫ ਇੱਕ ਵੀ ਸ਼ਬਦ ਬੋਲ ਸਕਣ ਦੀ ਜੁਰਅੱਤ ਨਹੀਂ ਹੈ। ਬੀ. ਜੇ. ਪੀ. ਦੇ ਸਪੋਕਸਮੈਨ ਅਰੁਣ ਜੇਤਲੀ
ਨੇ ਇਹ ¦ਗੜਾ ਜਿਹਾ ਬਿਆਨ ਦੇ ਕੇ ਆਪਣਾ ਪੱਲਾ ਛੁਡਾਇਆ, ‘ਸਚਿਨ ਦੀ ਟਿੱਪਣੀ ਵਿੱਚ ਕੁਝ ਗਲਤ ਨਹੀਂ ਹੈ। ਸਚਿਨ ਠੀਕ ਕਹਿੰਦਾ ਹੈ
ਕਿ ਉਹ ਪਹਿਲਾਂ ਭਾਰਤੀ ਹੈ ਤੇ ਫਿਰ ਮਹਾਂਰਾਸ਼ਟਰੀਅਨ।’ ਚੰਗਾ ਹੋਵੇ ਕਿ ਬੀ. ਜੇ. ਪੀ. ਦੇ ‘ਹਿੰਦੂਤਵੀ ਦੇਸ਼ਭਗਤ, ਪਹਿਲਾਂ ਬਾਲ ਠਾਕਰੇ, ਰਾਜ
ਠਾਕਰੇ, ਉਦੇ ਠਾਕਰੇ ਅਤੇ ਉਨ੍ਹਾਂ ਦੇ ਪਾਰਟੀ ਕੈਡਰ ਦਾ ‘ਰਾਸ਼ਟਰੀਕਰਣ’ ਕਰ ਲੈਣ। ਜਦੋਂ ਉਹ ਸਫਲ ਹੋ ਜਾਣ ਤਾਂ ਫਿਰ ਉਹ ਘੱਟ ਗਿਣਤੀਆਂ
ਨੂੰ ਸਲਾਹ ਦੇਣ।’
ਠੀਕ ਜਦੋਂ ਚਾਚਾ ਠਾਕਰੇ, ਸਚਿਨ ਦੀ ਹੋਸ਼ ਟਿਕਾਣੇ ਲਿਆ ਰਿਹਾ ਹੈ ਤਾਂ ਭਤੀਜਾ ਰਾਜ ਠਾਕਰੇ, ਸਟੇਟ ਬੈਂਕ ਆਫ ਇੰਡੀਆ ਦੀ ਮੈਨੇਜਮੈਂਟ
ਨੂੰ ‘ਮਰਾਠੀ ਸਬਕ’ ਯਾਦ ਕਰਵਾ ਰਿਹਾ ਹੈ। ਲਾਲੂ ਯਾਦਵ ਦੇ ਰੇਲਵੇ ਮਹਿਕਮੇ ਨੂੰ ਵੀ ਪਹਿਲਾਂ, ਇਨ੍ਹਾਂ ‘ਮਰਾਠੀ ਮਾਣੂਆਂ’ ਨੇ ਹੀ ਸਬਕ
ਸਿਖਾਉਂਦਿਆਂ ਦਰਜਨਾਂ ਭਈਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਅਤੇ ਹਜ਼ਾਰਾਂ ਨੂੰ ਭੱਜਣ ’ਤੇ ਮਜ਼ਬੂਰ ਕੀਤਾ ਸੀ ਜਦੋਂਕਿ ਉਹ ਮੁੰਬਈ ਵਿੱਚ
ਰੇਲਵੇ ਅਸਾਮੀਆਂ ਲਈ ਇੰਟਰਵਿਊ ਦੇਣ ਪਹੁੰਚੇ ਸਨ।
ਰਾਜ ਠਾਕਰੇ ਦੀ ਨਵ-ਨਿਰਮਾਣ ਸੈਨਾ ਦੇ ਪ੍ਰਮੁੱਖ ਲੀਡਰ ਬਾਲਾ ਨੰਦਗਾਓਨਕਰ ਨੇ ਸਟੇਟ ਬੈਂਕ ਆਫ ਇੰਡੀਆ ਦੀ ਮੈਨੇਜਮੈਂਟ ਨੂੰ ਇੱਕ
ਪੱਤਰ ਲਿਖ ਕੇ ਧਮਕੀ ਦਿੱਤੀ ਹੈ ਕਿ ਇਸ ਬੈਂਕ ਵਲੋਂ ਜਿਹੜੀਆਂ ਮਹਾਰਾਸ਼ਟਰਾ ਦੀਆਂ ਬਰਾਂਚਾਂ ਲਈ 1100 ਅਸਾਮੀਆਂ ਭਰੀਆਂ ਜਾਣੀਆਂ
ਹਨ, ਉਨ੍ਹਾਂ ਲਈ ਸਿਰਫ ਮਹਾਰਾਸ਼ਟਰ ਵਾਸੀਆਂ ਨੂੰ ਹੀ ਰੱਖਿਆ ਜਾਵੇ, ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੋ। ਸਟੇਟ ਬੈਂਕ ਮੈਨੇਜਮੈਂਟ ਵਲੋਂ
ਇੰਟਰਵਿਊ ਇਮਤਿਹਾਨਾਂ ਦੌਰਾਨ ਭਾਰੀ ਪੁਲੀਸ ਦਸਤਿਆਂ ਦੀ ਮੰਗ ਕੀਤੀ ਗਈ ਹੈ।
‘ਮਰਾਠਾ ਦੇਸ਼’ ਵਿੱਚ ਨੰਗੇਜ਼ਵਾਦ ਨਾ ਵੜ੍ਹਨ ਦੇਣ ਦੇ ਨਾਹਰੇ ਹੇਠ, ਬਾਲ ਠਾਕਰੇ ਦੇ ਲੜਕੇ ਅਤੇ ਸ਼ਿਵ ਸੈਨਾ ਦੇ ਮੁਖੀ ਉਦੈ ਠਾਕਰੇ ਨੇ,
ਮੁੰਬਈ ਵਿੱਚ ਅਦਾਕਾਰਾ ਕ੍ਰਿਸ਼ਮਾ ਕਪੂਰ ਦੇ ਘਰ, ਆਪਣੇ ਸ਼ਿਵ-ਸੈਨਿਕਾਂ ਸਮੇਤ ਧਾਵਾ ਬੋਲਿਆ। ਇਨ੍ਹਾਂ ਸ਼ਿਵ ਸੈਨਿਕਾਂ ਨੂੰ ਕ੍ਰਿਸ਼ਮਾ ਕਪੂਰ ਵਲੋਂ,
ਫਿਲਮਾਂ ਵਿੱਚ ‘ਘੱਟ ਕੱਪੜੇ’ ਪਾਉਣ ’ਤੇ ਇਤਰਾਜ਼ ਹੈ। ਉਨ੍ਹਾਂ ਦੇ ਹਮਲੇ ਦਾ ਤਾਜ਼ਾ ਕਾਰਨ, ਕ੍ਰਿਸ਼ਮਾ ਕਪੂਰ ਦੀ ਫਿਲਮ ‘ਕੁਰਬਾਨ’ ਦਾ ਰਿਲੀਜ਼
ਹੋਣਾ ਹੈ। ਸ਼ਿਵ ਸੈਨਾ ਨੇ ਫਿਲਮ ਡਾਇਰੈਕਟਰ ਕਰਨ ਜੌਹਰ ਤੋਂ ਮੰਗ ਕੀਤੀ ਹੈ ਕਿ ਉਹ ਇਤਰਾਜ਼ਯੋਗ ਦ੍ਰਿਸ਼, ਫਿਲਮ ’ਚੋਂ ਬਾਹਰ ਕੱਢੇ ਅਤੇ ਸ਼ਿਵ
ਸੈਨਾ ਤੋਂ ਮਾਫੀ ਮੰਗੇ। ਸ਼ਿਵ ਸੈਨਿਕਾਂ ਨੇ ਸਿਰਫ਼ ਕ੍ਰਿਸ਼ਮਾ ਕਪੂਰ ਦੇ ਘਰ ’ਤੇ ਹੀ ਹਮਲਾ ਨਹੀਂ ਕੀਤਾ ਬਲਕਿ ਮੁੰਬਈ ਵਿੱਚ ਥਾਂ-ਥਾਂ ਲੱਗੇ ਪੋਸਟਰ
ਆਦਿ ਵੀ ਪਾੜ ਦਿੱਤੇ ਹਨ ਅਤੇ ਹੋਰ ਵੀ ਲੁੱਟਮਾਰ ਕੀਤੀ ਹੈ। ਯਾਦ ਰਹੇ ਕ੍ਰਿਸ਼ਮਾ ਕਪੂਰ, ਕਰਨ ਜੌਹਰ ਆਦਿ ਗੈਰ ਮਰਾਠੀ ਹਨ ਅਤੇ ਇਹ
ਸੁਨੇਹਾ ਵੀ ਉਵੇਂ ਹੀ ਹੈ ਜਿਵੇਂ ਅਮਿਤਾਭ ਬਚਨ ਅਤੇ ਜਯਾ ਬਚਨ ਜੋੜੀ ਨੂੰ ਦਿੱਤਾ ਗਿਆ ਸੀ। ਇਨ੍ਹਾਂ ਤਾਜ਼ਾ ਘਟਨਾਵਾਂ ਦੀ ਰੌਸ਼ਨੀ ਵਿੱਚ ਅਸੀਂ
ਆਪਣੀ ਪਿਛਲੀ ਲਿਖਤ ਵਿੱਚ ਕੱਢੇ ਗਏ ਸਿੱਟੇ ਨੂੰ ਮੁੜ ਦੁਹਰਾਉਂਦੇ ਹਾਂ -
ਮਹਾਰਾਸ਼ਟਰ ਦੇ ‘ਬਹਾਦਰ ਮਰਾਠਿਆਂ’ ਦਾ ‘ਹਿੰਦੂ ਰਾਸ਼ਟਰ’ ਦੇ ਸੰਕਲਪ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਦੋਵੇਂ ਮਰਾਠਾ ਪਾਰਟੀਆਂ, ‘ਮਰਾਠਾ
ਦੇਸ਼-ਮਹਾਰਾਸ਼ਟਰ’ ਦੇ ਲਈ, ਬਿਨਾਂ ਕਿਸੇ ਸੰਗ-ਸੰਕੋਚ ਦੇ ਹਿੰਸਕ ਤੌਰ-ਤਰੀਕਿਆਂ ਦਾ ਸਹਾਰਾ ਲੈ ਰਹੀਆਂ ਹਨ। ਭਾਰਤ ਦੇ 150 ਮਿਲੀਅਨ
ਮੁਸਲਮਾਨਾਂ ਦੀ ਵਿਚਾਰਕ ਅਗਵਾਈ ਕਰਦੇ ‘ਉਲਾਮਾਵਾਂ’ ਨੇ ਆਪਣੇ ਸਿਧਾਂਤਕ ਦਿਸ਼ਾ-ਨਿਰਦੇਸ਼ਾਂ ਵਿੱਚ, ਭਾਰਤੀ ਮੁਸਲਮਾਨਾਂ ਨੂੰ ਕਿਹਾ ਹੈ ਕਿ
‘ਉਹ, ਵੰਦੇ-ਮਾਤਰਮ ਗੀਤ ਨਾ ਪੜ੍ਹਨ, ਕਿਉਂਕਿ ਇਹ ਇਸਲਾਮ ਵਿਰੋਧੀ ਹੈ।’ 26 ਮਿਲੀਅਨ ਸਿੱਖ ਕੌਮ ਦੇ ਸਾਹਮਣੇ ਇਹ ਸਪੱਸ਼ਟ ਚੈ¦ਿਜ ਹੈ
ਕਿ ਜੇ ਮਰਾਠੇ ਅਤੇ ਮੁਸਲਮਾਨ ਆਪਣੇ ‘ਹਿਤਾਂ’ ਅਤੇ ਧਾਰਮਿਕ -ਸ਼ੁੱਧਤਾ ਨੂੰ ਬਚਾਉਣ ਲਈ ਸਪੱਸ਼ਟ ਮੈਦਾਨ ਵਿੱਚ ਨਿੱਤਰੇ ਹਨ ਤਾਂ ਉਹ ਇਸ
ਸਥਿਤੀ ਦਾ, ਆਪਣੇ ਦੇਸ਼-ਖਾਲਿਸਤਾਨ ਦੇ ਕੇਸ ਦੀ ਵਕਾਲਤ ਕਰਨ ਵਿੱਚ ਕੀ ਲਾਹਾ ਲੈ ਸਕਦੇ ਹਨ। ਇੱਕ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ
ਪ੍ਰਗਟ ਹੋ ਰਹੀ ਹੈ ਕਿ ‘ਇੱਕ ਹਿੰਦੂ ਰਾਸ਼ਟਰ’ ਦਾ ਸੰਕਲਪ, ਤਾਰ-ਤਾਰ ਹੋ ਰਿਹਾ ਹੈ ਅਤੇ ਭਵਿੱਖ ਵਿੱਚ ਬਹੁ-ਕੌਮੀ ਭਾਰਤ ਦੀਆਂ ਅੱਡ-ਅੱਡ
ਕੌਮਾਂ, ਆਪਣੇ ਕੌਮੀ ਹਿਤਾਂ ਦੀ ਰੌਸ਼ਨੀ ਵਿੱਚ ਅੱਡ-ਅੱਡ ਕੌਮੀ - ਦੇਸ਼ ਸਿਰਜਣਗੀਆਂ। ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਲੀ
ਕਹਾਣੀ ਭਾਰਤ ਵਿੱਚ ਵੀ ਜਲਦ ਹੀ ਦੋਹਰਾਈ ਜਾਵੇਗੀ।
‘ਹਿੰਦੂਤਵੀਆਂ ਦੇ ਇੱਕ ਰਾਸ਼ਟਰ-ਇੱਕ ਭਾਸ਼ਾ-ਇੱਕ
ਧਰਮ ਸਿਧਾਂਤ ਦਾ ਨਿਕਲ ਰਿਹਾ ਜਨਾਜ਼ਾ’
ਮਹਾਰਾਸ਼ਟਰ ਵਿਧਾਨ ਸਭਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਾਪਰੀ ਘਟਨਾ ਨੇ, ਹਿੰਦੂਤਵੀ ਵਿਚਾਰਧਾਰਾ ਦੇ ਜਨਮ ਦਾਤਾ ਡਾਕਟਰ
ਹੈਡਗਵੇਅਰ ਅਤੇ ਗੋਲਵਲਕਰ ਦੀਆਂ ਰੂਹਾਂ ਨੂੰ ਬੜੀ ਬੁਰੀ ਤਰ੍ਹਾਂ ਤੜਫਾਇਆ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਮਹਾਰਾਸ਼ਟਰ ਦੀ ਨਵੀਂ
ਚੁਣੀ ਗਈ ਵਿਧਾਨ ਸਭਾ ਦਾ ਸਹੁੰ ਚੁੱਕ ਸਮਾਗਮ 9 ਨਵੰਬਰ ਨੂੰ ਮੁੰਬਈ ਵਿੱਚ ਹੋਇਆ। ਇਸ ਸਹੁੰ ਚੁੱਕ ਸਮਾਗਮ ਵਿੱਚ, ਸਮਾਜਵਾਦੀ ਪਾਰਟੀ
ਵਲੋਂ ਚੁਣੇ ਗਏ ਐਮ. ਐਲ. ਏ. ਆਬੂ ਆਜ਼ਮੀ ਨੇ ਅਖੌਤੀ ਰਾਸ਼ਟਰ-ਭਾਸ਼ਾ ਹਿੰਦੀ ਵਿੱਚ ਸਹੁੰ ਚੁੱਕੀ। ਹਿੰਦੂਤਵੀਆਂ ਲਈ ਤਾਂ ਇਹ ਬੜੇ ਮਾਣ
ਵਾਲੀ ਗੱਲ ਹੋਣੀ ਚਾਹੀਦੀ ਸੀ ਕਿ ਅਖੀਰ ਉਨ੍ਹਾਂ ਨੇ ਭਾਰਤ ਦੇ ਮੁਸਲਮਾਨਾਂ ਦਾ ‘ਭਗਵਾਂਕਰਣ’ ਕਰ ਦਿੱਤਾ ਹੈ ਅਤੇ ਉਹ ਹੁਣ ਉਰਦੂਇ
ੰਗਲਿਸ਼ ਨੂੰ ਛੱਡ ਕੇ ‘ਹਿੰਦੀ’ ਵਿੱਚ ਸਹੁੰ ਚੁੱਕਣ ’ਤੇ ਮਜ਼ਬੂਰ ਹੋ ਗਏ ਹਨ। ਪਰ ਹੋਇਆ ਐਨ ਇਸ ਦੇ ਉਲਟ।
ਮੁਸਲਮਾਨੀ ਰਾਜ ਤੋਂ ਨਿਜ਼ਾਤ ਦਿਵਾ ਕੇ, ‘ਹਿੰਦੂ ਧਰਮ’ ਦੀ ਪੁਨਰ ਜਾਗਰਤੀ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸ਼ਿਵਾ ਜੀ ਮਰਾਠਾ ਦੀ
ਵਿਚਾਰਧਾਰਾ ਅਧਾਰਿਤ ਰਾਜ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਇਸ ਗਰੁੱਪ ਨੇ ਆਪਣਾ ਨਾਂ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਰੱਖਿਆ ਹੋਇਆ
ਹੈ ਜਦੋਂਕਿ ਬਾਲ ਠਾਕਰੇ ਦੀ ਅਗਵਾਈ ਵਾਲੀ ਪਿੱਤਰੀ ਪਾਰਟੀ ਦਾ ਨਾਂ ਸ਼ਿਵ ਸੈਨਾ ਹੀ ਹੈ) ਦੇ 13 ਮੈਂਬਰਾਂ ਨੇ, ਉਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ
ਜੋਕਿ ਪਹਿਲਾਂ ਭਾਰਤ ਦੀ ਕਿਸੇ ਅਸੈਂਬਲੀ ਵਿੱਚ ਨਹੀਂ ਹੋਇਆ, ਭਾਵੇਂ ਕੁਰਸੀਆਂ-ਮੇਜ਼ ਤਾਂ ਅਕਸਰ ਚੱਲਦੇ ਰਹਿੰਦੇ ਹਨ। ਜਿਉਂ ਹੀ ਆਜ਼ਮੀ ਨੇ
ਸਹੁੰ ਚੁੱਕਣੀ ਸ਼ੁਰੂ ਕੀਤੀ, ਸ਼ਿਵ ਸੈਨਿਕ ਵਿਧਾਨਕਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਧੱਕੇ ਮਾਰ ਕੇ ਪਾਸੇ ਕਰ ਦਿੱਤਾ। ਇੱਕ ਵਿਧਾਨਕਾਰ ਨੇ,
ਮਾਈਕ ਨੂੰ ਪੋਡੀਅਮ ਤੋਂ ਉਖਾੜਕੇ ਦੂਰ ਸੁੱਟ ਦਿੱਤਾ। ਆਜ਼ਮੀ ਆਪਣੇ ਪੈਰਾਂ ਤੋਂ ਉਖੜ ਗਏ ਪਰ ਉਹ ਹਿੰਦੀ ਵਿੱਚ ਬੋਲਦੇ ਰਹੇ। ਇਸ ਕ੍ਰਿਆ ਤੋਂ
ਬਾਅਦ ਜਦੋਂ ਆਜ਼ਮੀ ਆਪਣੀ ਸੀਟ ’ਤੇ ਵਾਪਸ ਪਰਤਿਆ ਤਾਂ ਇੱਕ ਸ਼ਿਵਾ ਜੀ ਭਗਤ ਐਮ. ਐਲ. ਏ. ਨੇ ਉਸ ਨੂੰ ਖਿੱਚ ਕੇ ਚਪੇੜਾਂ ਮਾਰੀਆਂ,
ਅਤੇ ਛਾਤੀ ’ਤੇ ਘਸੁੰਨ ਜੜੇ। ਦੂਸਰੀਆਂ ਪਾਰਟੀਆਂ ਦੇ ਕੁਝ ਵਿਧਾਨਕਾਰਾਂ ਨੇ ਬੜੀ ਮੁਸ਼ਕਲ ਨਾਲ ਆਜ਼ਮੀ ਨੂੰ ‘ਸ਼ਿਵਾ ਜੀ ਭਗਤਾਂ’ ਦੇ ਚੁੰਗਲ
’ਚੋਂ ਛੁਡਾਇਆ। ਕੁਝ ਦੇਰ ਲਈ ਚੁੱਪ ਚਾਪ ਵਰਤ ਗਈ ਪਰ ਫਿਰ ਇੱਕ ਸ਼ਿਵਾ ਜੀ ਭਗਤ ਨੇ ਆਜ਼ਮੀ ਦੇ ਗਲ ਦੁਆਲੇ ‘ਗੱਦਾਰ’ ਦਾ ਬੈਨਰ ਬੰਨ੍ਹ
ਦਿੱਤਾ। ਵਿਧਾਨ ਸਭਾ ਸਪੀਕਰ ਨੇ, ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਚਾਰ ਵਿਧਾਨਕਾਰਾਂ ਨੂੰ ਚਾਰ-ਚਾਰ ਸਾਲ ਲਈ ਵਿਧਾਨ ਸਭਾ ਤੋਂ
ਮੁਅੱਤਲ ਕਰ ਦਿੱਤਾ ਹੈ ਪਰ ਆਜ਼ਮੀ ਦੇ ਦੁੱਖਾਂ ਦੀ ਕਹਾਣੀ ਦਾ ਇਥੇ ਹੀ ਅੰਤ ਨਹੀਂ ਹੋਇਆ। ਜਦੋਂ ਆਜ਼ਮੀ ਵਿਧਾਨ ਸਭਾ ਤੋਂ ਬਾਹਰ ਆ ਰਿਹਾ
ਸੀ ਤਾਂ ਬਾਲ ਠਾਕਰੇ ਦੀ ਸ਼ਿਵ ਸੈਨਾ ਦੇ ਵਿਧਾਨਕਾਰਾਂ ਨੇ ਇਸ ਅਖਾਣ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ - ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ
ਇਕੱਲੀ’। ਇਸ ਪਿੱਤਰੀ ਪਾਰਟੀ ਨੂੰ ਲੱਗਾ ਕਿ ਭਤੀਜੇ ਦੀ ਪਾਰਟੀ ਵਾਲੇ ਬਾਜ਼ੀ ਲੈ ਗਏ ਹਨ। ਬਾਲ ਠਾਕਰੇ ਦੇ ਸ਼ਿਵ ਸੈਨਿਕਾਂ ਨੇ ਆਜ਼ਮੀ ਨੂੰ
ਘੇਰਾ ਪਾ ਕੇ ਬੇਇੱਜ਼ਤ ਕਰਦਿਆਂ ਕਿਹਾ, ‘ਤੂੰ ਸਾਡੇ ਗੁਰੂਦੇਵ ਬਾਲ ਠਾਕਰੇ ਦੇ ਖਿਲਾਫ ਕਿਉਂ ਬੋਲਦਾ ਹੈਂ? ਤੂੰ ਮਰਾਠੀ ਦੀ ਬਜਾਇ, ਹਿੰਦੀ ਵਿੱਚ
ਸਹੁੰ ਕਿਉਂ ਚੁੱਕੀ ਹੈ... ਅਸੀਂ ਤੈਨੂੰ ਯੂ. ਪੀ. ਵਿੱਚ ਪਹੁੰਚਾ ਕੇ ਆਵਾਂਗੇ ਆਦਿ ਆਦਿ।’ ਵਿਚਾਰੇ ਆਜ਼ਮੀ ਨੇ ਹੱਥ-ਪੈਰ ਜੋੜ ਕੇ ਆਪਣੀ ਜਾਨਬਖਸ਼ੀ
ਕਰਾਈ।
ਵਿਧਾਨ ਸਭਾ ਤੋਂ ਬਾਹਰ, ਇਨ੍ਹਾਂ ‘ਦੇਸ਼ ਭਗਤਾਂ’ ਵਲੋਂ ਦਿੱਤੇ ਬਿਆਨ ਵੀ ਬੜੇ ਦਿਲਚਸਪ ਹਨ। ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ
ਸਪੋਕਸਮੈਨ ਸ਼ੀਰੀਸ਼ ਪਾਰਕਰ ਦਾ ਕਹਿਣਾ ਹੈ, ‘ਹਿੰਦੀ, ਮਹਾਰਾਸ਼ਟਰ ਦੀ ਰਾਸ਼ਟਰ ਭਾਸ਼ਾ ਨਹੀਂ ਹੈ, ਇਸ ਲਈ ਇਥੇ ਕਿਸੇ ਨੂੰ ਹਿੰਦੀ ਬੋਲਣ ਦਾ
ਅਧਿਕਾਰ ਨਹੀਂ ਹੈ। ਜਿਸ ਨੇ ਹਿੰਦੀ ਬੋਲਣੀ ਹੈ, ਉਹ ਆਪਣੇ ਦੇਸ਼ (ਯੂ. ਪੀ., ਬਿਹਾਰ) ਜਾਓ।’ ਵਿਧਾਨਕਾਰ ਕਾਦਮੀ, ਜਿਸ ਨੇ ਆਜ਼ਮੀ ਨੂੰ
ਹਮਲੇ ਦਾ ਸ਼ਿਕਾਰ ਬਣਾਇਆ, ਦਾ ਕਹਿਣਾ ਸੀ, ‘ਜਿਹੜੇ ਲੋਕ ਮਹਾਰਾਸ਼ਟਰ ਵਿੱਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਹਾਰਾਸ਼ਟਰ ਦੇ ਕਲਚਰ ਦੀ
ਨੁਮਾਇੰਦਗੀ ਕਰਨੀ ਪਵੇਗੀ। ਆਜ਼ਮੀ, ਮਰਾਠੀ ਵਿੱਚ ਲਿਖੀ ਹੋਈ, ਦੋ ਲਾਈਨਾਂ ਦੀ ‘ਸਹੁੰ’ ਕਿਉਂ ਨਹੀਂ ਸੀ ਪੜ ਸਕਦਾ? ਅਸੀਂ ਆਜ਼ਮੀ ਨੂੰ
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਉਹ 11 ਕਰੋੜ ਮਹਾਰਾਸ਼ਟਰ ਵਾਸੀਆਂ ਦਾ ਅਪਮਾਨ ਨਾ ਕਰੇ, ਪਰ ਉਸ ਨੇ ਸਾਡੀ ਗੱਲ ਨਹੀਂ ਮੰਨੀ,
ਇਸ ਲਈ ਉਸ ਨੂੰ ਸਜ਼ਾ ਦੇਣੀ ਜ਼ਰੂਰੀ ਸੀ।’ ਦੂਸਰੇ ਪਾਸੇ ਆਜ਼ਮੀ ਦਾ ਕਹਿਣਾ ਹੈ, ‘ਮੈਂ ਭਾਰਤ ਵਿੱਚ ਰਹਿੰਦਿਆਂ ਵੀ ਆਪਣੀ ਰਾਸ਼ਟਰ ਭਾਸ਼ਾ
ਵਿੱਚ ਸਹੁੰ ਕਿਉਂ ਨਹੀਂ ਚੁੱਕ ਸਕਦਾ?
ਪਾਠਕਜਨ! ਉਪਰੋਕਤ ਕਹਾਣੀ ਬੜੀ ਡੂੰਘੇ ਅਰਥਾਂ ਵਾਲੀ ਅਤੇ ਦੂਰਗਾਮੀ ਪ੍ਰਭਾਵਾਂ ਵਾਲੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨਵਨਿਰਮਾਣ
ਸੈਨਾ ਨੇ ਅਮਿਤਾਭ ਬੱਚਨ ਅਤੇ ਉਸ ਦੀ ਘਰ ਵਾਲੀ ਦੀਆਂ ਘੀਸੀਆਂ ਕਰਵਾਈਆਂ ਸਨ ਅਤੇ ਯੂ. ਪੀ., ਬਿਹਾਰ ਦੇ ਭਈਆਂ ਨੂੰ
ਮੁੰਬਈ ਵਿੱਚ, ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾਇਆ ਸੀ। ਆਪਣੀਆਂ ਜਾਨਾਂ ਬਚਾ ਕੇ, ਹਜ਼ਾਰਾਂ ਭਈਏ ਆਪਣੇ ‘ਵਤਨ’ ਨੂੰ ਵਾਪਸ ਪਰਤ
ਆਏ ਹਨ। ਅਸਾਮ ਵਾਸੀਆਂ ਨੇ ਵੀ ਯੂ. ਪੀ., ਬਿਹਾਰ ਦੇ ਭਈਆਂ ਨੂੰ ਹਿੰਸਕ ਹਮਲਿਆਂ ਦਾ ਸ਼ਿਕਾਰ ਬਣਾ ਕੇ ਅਸਾਮ ਤੋਂ ਭਜਾਇਆ ਸੀ,
ਜਿਹੜਾ ਵਰਤਾਰਾ ਇੱਕਾ-ਦੁੱਕਾ ਘਟਨਾਵਾਂ ਰਾਹੀਂ ਅਜੇ ਵੀ ਜਾਰੀ ਹੈ। ਪਿਛਲੇ ਹਫ਼ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ (ਯਾਦ ਰਹੇ
ਇਹ ਹਿੰਦੂਤਵੀ ਪਾਰਟੀ ਬੀ. ਜੇ. ਪੀ. ਨਾਲ ਸਬੰਧਿਤ ਹੈ) ਨੇ, ਇੱਕ ਜਨਤਕ ਰੈਲੀ ਵਿੱਚ ਕਿਹਾ ਸੀ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਨੌਕਰੀਆਂ ਵਿੱਚ
ਪਹਿਲ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਯੂ. ਪੀ., ਬਿਹਾਰ ਦੇ ਭਈਆਂ ਨੂੰ। ਇਸ ਬਿਆਨ ਤੋਂ ਸਤ ਕੇ ਲਾਲੂ ਯਾਦਵ ਨੇ ਜਿਥੇ ਸ਼ਿਵਰਾਜ ਸਿੰਘ
ਦੇ ਅਸਤੀਫੇ ਦੀ ਮੰਗ ਕੀਤੀ, ਉਥੇ ਡੂੰਘਾ ਸਾਹ ਲੈ ਕੇ ਇਹ ਵੀ ਕਿਹਾ ‘ਹਰ ਪਾਸੇ ਬਿਹਾਰੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?
ਯਾਦ ਰਹੇ 1920ਵਿਆਂ ’ਚ ਡਾਕਟਰ ਹੈਡਗਵੇਅਰ ਨੇ, ਹਿੰਦੂਤਵ ਦੀ ਵਿਚਾਰਧਾਰਾ ਦੇ ਅਧਾਰਿਤ ਆਰ. ਐੱਸ. ਐੱਸ. ਦੀ ਨੀਂਹ ਰੱਖੀ।
ਇਸ ਵਿਚਾਰਧਾਰਾ ਦਾ ਅਸਲੀ ‘ਵਿਚਾਰਕ’, ਸਾਵਰਕਰ ਸੀ, ਜਿਸ ਦਾ ਕਹਿਣਾ ਸੀ ਕਿ ‘ਭਾਰਤ ਵਿੱਚ ਦੋ ਰਾਸ਼ਟਰ ਹਨ, ਹਿੰਦੂ ਅਤੇ ਮੁਸਲਮਾਨ।’
ਇਹ ਵਿਚਾਰਧਾਰਾ ਹੀ ਅੱਗੇ ਤੁਰਦਿਆਂ ਭਾਰਤ ਦੀ ਵੰਡ ਦਾ ਕਾਰਣ ਬਣੀ। ਗੋਲਵਲਕਰ ਨੇ, 1930ਵਿਆਂ ’ਚ ਨਾਜ਼ੀ ਪਾਰਟੀ ਤੋਂ ਪ੍ਰੇਰਣਾ
ਲੈਂਦਿਆਂ, ਆਰ. ਐਸ. ਐਸ. ਨੂੰ, ਹਿਟਲਰ ਦੀ ਵਿਚਾਰਧਾਰਾ ਦੇ ਤੌਰ-ਤਰੀਕਿਆਂ ਤਹਿਤ ਹੀ ਸੰਗਠਿਤ ਕੀਤਾ। 1950ਵਿਆਂ ’ਚ ਆਰ. ਐੱਸ.
ਐੱਸ. ਨੇ ਆਪਣੀ ਰਾਜਸੀ ਪਾਰਟੀ ‘ਭਾਰਤੀ ਜਨਸੰਘ’ ਮੈਦਾਨ ਵਿੱਚ ਉਤਾਰੀ। ਬੀ. ਜੇ. ਪੀ., ਭਾਰਤੀ ਜਨਸੰਘ ਦਾ ਹੀ ਆਧੁਨਿਕ ਅਵਤਾਰ ਹੈ।
ਮਹਾਰਾਸ਼ਟਰ ਵਿਚਲੀ ਬਾਲ ਠਾਕਰੇ ਦੀ ਪਾਰਟੀ ਸ਼ਿਵ ਸੈਨਾ, ਪਿਛਲੇ ਕਈ ਦਹਾਕਿਆਂ ਤੋਂ ਬੀ. ਜੇ. ਪੀ. ਦੀ ਸਹਿਯੋਗੀ ਪਾਰਟੀ ਹੈ ਅਤੇ
ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਇਨ੍ਹਾਂ ਨੇ ਇਕੱਠਿਆਂ ਹੀ ਲੜੀਆਂ ਹਨ।
ਆਰ. ਐੱਸ. ਐੱਸ. ਦੀ ਹਿੰਦੂਤਵੀ ਵਿਚਾਰਧਾਰਾ ਦੀ ਆਧਾਰ-ਸ਼ਿਲਾ ਇਸ ਵਿਚਾਰ ’ਤੇ ਟਿਕਾਈ ਗਈ ਹੈ ਕਿ ‘ਭਾਰਤਵਰਸ਼, ਇੱਕ ਹਿੰਦੂ
ਰਾਸ਼ਟਰ ਹੈ ਅਤੇ ਇਥੇ ਵਸਣ ਵਾਲੇ ਸਿੱਖ, ਬੋਧੀ ਤੇ ਜੈਨੀ ਹਿੰਦੂ ਹਨ। ਇਸਲਾਮ ਤੇ ਈਸਾਈ ਧਰਮ, ਵਿਦੇਸ਼ੀ ਧਰਮ ਹਨ ਅਤੇ ਇਨ੍ਹਾਂ ਦੇ ਪੈਰੋਕਾਰਾਂ
ਨੇ ਜੇ ਭਾਰਤ ਵਿੱਚ ਰਹਿਣਾ ਹੈ ਤਾਂ ਇਨ੍ਹਾਂ ਦਾ ‘ਭਾਰਤੀਕਰਣ’ ਭਾਵ ਕਿ ‘ਸ਼ੁੱਧੀਕਰਣ’ ਕਰਣਾ ਬੜਾ ਜ਼ਰੂਰੀ ਹੈ। ਭਾਰਤ ਦਾ ਇੱਕ ਹੀ ਧਰਮ ਹੈ,
ਜਿਹੜਾ ਹਿੰਦੂ ਧਰਮ ਹੈ, ਭਾਰਤ ਦੀ ਇੱਕ ਹੀ ਭਾਸ਼ਾ ਹੈ, ਜਿਹੜੀ ਹਿੰਦੀ ਭਾਸ਼ਾ ਹੈ ਅਤੇ ਭਾਰਤ ਦਾ ਇੱਕ ਹੀ ਸੱਭਿਆਚਾਰ ਹੈ, ਜਿਹੜਾ ਕਿ ਹਿੰਦੂ
ਸੱਭਿਆਚਾਰ ਹੈ। ਭਾਰਤ ਬਹੁ-ਕੌਮੀ ਦੇਸ਼ ਨਹੀਂ ਹੈ ਬਲਕਿ ਇੱਕ-ਕੌਮੀ ਦੇਸ਼ ਹੈ ਅਤੇ ਉਹ ਕੌਮ ਹੈ ਹਿੰਦੂ ਕੌਮ।’ ਆਰ. ਐੱਸ. ਐੱਸ. ਦੀ ਉਪਰੋਕਤ
ਵਿਚਾਰਧਾਰਾ ਦਾ ਸਾਰ ਰੂਪ ਇਹ ਨਾਹਰਾ ਹੈ -
‘ਸਭ ਮਿਲ ਬੋਲੋ ਏਕ ਜ਼ੁਬਾਨ
ਹਿੰਦੂ, ਹਿੰਦੀ, ਹਿੰਦੋਸਤਾਨ।’
ਬੀ. ਜੇ. ਪੀ. ਨੇ 1992 ਵਿੱਚ, ਬਾਬਰੀ ਮਸੀਤ ਨੂੰ ਢਾਹ ਕੇ, ਵਕਤੀ ਤੌਰ ’ਤੇ ਇੱਕ ‘ਹਿੰਦੂਤਵੀ ਲਹਿਰ’ ਵੀ ਖੜ੍ਹੀ ਕੀਤੀ, ਜਿਸ ਦੇ
ਬਲਬੂਤੇ ਪੰਡਿਤ ਵਾਜਪਾਈ ਤਿੰਨ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਏ। ਪਰ ਇਉਂ ਜਾਪਦਾ ਹੈ, ਸਾਵਰਕਰ, ਗੋਲਵਲਕਰ
(ਜਿਹੜੇ ਦੋਨੋਂ ਹੀ ਮਹਾਰਾਸ਼ਟਰ ਵਾਸੀ ਮਰਾਠੇ ਸਨ) ਦੀ ਹਿੰਦੂਤਵੀ ਵਿਚਾਰਧਾਰਾ ਨੂੰ ਮਰਾਠਿਆਂ ਦੀਆਂ ਦੋ-ਦੋ ਸੈਨਾਵਾਂ (ਸ਼ਿਵ ਸੈਨਾ ਤੇ
ਮਹਾਰਾਸ਼ਟਰ ਨਵ-ਨਿਰਮਾਣ ਸੈਨਾ) ਡੂੰਘਾ ਦਫਨ ਕਰਨ ਦੇ ਲਈ ਮੈਦਾਨ ਵਿੱਚ ਨਿੱਤਰੀਆਂ ਹਨ। ਜ਼ਾਹਰ ਹੈ ਕਿ ਹਿੰਦੂ ਧਰਮ ਅਤੇ ਹਿੰਦੀ ਜ਼ੁਬਾਨ,
ਭਾਰਤੀ ਨਕਸ਼ੇ ਵਿੱਚ ਕੈਦ ਅੱਡ-ਅੱਡ ‘ਕੌਮੀਅਤਾਂ’ ਨੂੰ ਇੱਕ ਸੂਤਰ ਵਿੱਚ ਨਹੀਂ ਬੰਨ੍ਹ ਸਕੇ। ਹੁਣ ਉਹ ਸਮਾਂ ਆ ਗਿਆ ਹੈ ਕਿ ਹਿੰਦੀ ਦੀ ਇੱਕ
ਰਾਸ਼ਟਰ ਭਾਸ਼ਾ ਵਜੋਂ ਮਾਨਤਾ ਖਤਮ ਹੋਣੀ ਚਾਹੀਦੀ ਹੈ, ਕਿਉਂਕਿ ਇਹ ਭਾਰਤ ਵਿੱਚ ਵਸਦੇ ਸਿਰਫ 15-20 ਫੀਸਦੀ ਲੋਕਾਂ ਦੀ ਹੀ ਬੋਲੀ ਹੈ।
ਦੱਖਣੀ ਭਾਰਤ, ਇਸ ਨੂੰ ਪਿਛਲੇ 62 ਵਰ੍ਹਿਆਂ ਤੋਂ ਨਕਾਰ ਰਿਹਾ ਹੈ। ਉੱਤਰ-ਪੂਰਬ ਦੇ ਸੂਬੇ ਅਤੇ ਉੱਤਰੀ ਭਾਰਤ ਵਿੱਚ ਪੰਜਾਬ, ਜੰਮੂ-ਕਸ਼ਮੀਰ
ਸਮੇਤ ਅੱਡ-ਅੱਡ ਸੂਬਿਆਂ ’ਤੇ ਇਹ ਜਬਰੀ ਠੋਸੀ ਜਾਂਦੀ ਹੈ।
ਪਰ ਗੱਲ, ‘ਭਾਸ਼ਾ’ ਦੇ ਮਸਲੇ ’ਤੋਂ ਵੀ ਅੱਗੇ ਨਿਕਲ ਚੁੱਕੀ ਹੈ। ਮਹਾਰਾਸ਼ਟਰ ਦੇ ‘ਬਹਾਦਰ ਮਰਾਠਿਆਂ’ ਦਾ ‘ਹਿੰਦੂ ਰਾਸ਼ਟਰ’ ਦੇ ਸੰਕਲਪ ਤੋਂ
ਮੋਹ ਭੰਗ ਹੋ ਚੁੱਕਾ ਹੈ ਅਤੇ ਦੋਵੇਂ ਮਰਾਠਾ ਪਾਰਟੀਆਂ, ‘ਮਰਾਠਾ ਦੇਸ਼-ਮਹਾਰਾਸ਼ਟਰ’ ਦੇ ਲਈ, ਬਿਨਾਂ ਕਿਸੇ ਸੰਗ-ਸੰਕੋਚ ਦੇ ਹਿੰਸਕ ਤੌਰਤਰੀਕਿਅ
ਾਂ ਦਾ ਸਹਾਰਾ ਲੈ ਰਹੀਆਂ ਹਨ। ਭਾਰਤ ਦੇ 150 ਮਿਲੀਅਨ ਮੁਸਲਮਾਨਾਂ ਦੀ ਵਿਚਾਰਕ ਅਗਵਾਈ ਕਰਦੇ ‘ਉਲਾਮਾਵਾਂ’ ਨੇ ਆਪਣੇ
ਸਿਧਾਂਤਕ ਦਿਸ਼ਾ-ਨਿਰਦੇਸ਼ਾਂ ਵਿੱਚ, ਭਾਰਤੀ ਮੁਸਲਮਾਨਾਂ ਨੂੰ ਕਿਹਾ ਹੈ ਕਿ ‘ਉਹ, ਵੰਦੇ-ਮਾਤਰਮ ਗੀਤ ਨਾ ਪੜ੍ਹਨ, ਕਿਉਂਕਿ ਇਹ ਇਸਲਾਮ
ਵਿਰੋਧੀ ਹੈ।’ 26 ਮਿਲੀਅਨ ਸਿੱਖ ਕੌਮ ਦੇ ਸਾਹਮਣੇ ਇਹ ਸਪੱਸ਼ਟ ਚੈ¦ਿਜ ਹੈ ਕਿ ਜੇ ਮਰਾਠੇ ਅਤੇ ਮੁਸਲਮਾਨ ਆਪਣੇ ‘ਹਿਤਾਂ’ ਅਤੇ ਧਾਰਮਿਕ
-ਸ਼ੁੱਧਤਾ ਨੂੰ ਬਚਾਉਣ ਲਈ ਸਪੱਸ਼ਟ ਮੈਦਾਨ ਵਿੱਚ ਨਿੱਤਰੇ ਹਨ ਤਾਂ ਉਹ ਇਸ ਸਥਿਤੀ ਦਾ, ਆਪਣੇ ਦੇਸ਼-ਖਾਲਿਸਤਾਨ ਦੇ ਕੇਸ ਦੀ ਵਕਾਲਤ
ਕਰਨ ਵਿੱਚ ਕੀ ਲਾਹਾ ਲੈ ਸਕਦੇ ਹਨ। ਇੱਕ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਪ੍ਰਗਟ ਹੋ ਰਹੀ ਹੈ ਕਿ ‘ਇੱਕ ਹਿੰਦੂ ਰਾਸ਼ਟਰ’ ਦਾ ਸੰਕਲਪ, ਤਾਰਤਾਰ
ਹੋ ਰਿਹਾ ਹੈ ਅਤੇ ਭਵਿੱਖ ਵਿੱਚ ਬਹੁ-ਕੌਮੀ ਭਾਰਤ ਦੀਆਂ ਅੱਡ-ਅੱਡ ਕੌਮਾਂ, ਆਪਣੇ ਕੌਮੀ ਹਿਤਾਂ ਦੀ ਰੌਸ਼ਨੀ ਵਿੱਚ ਅੱਡ-ਅੱਡ ਕੌਮੀ -
ਦੇਸ਼ ਸਿਰਜਣਗੀਆਂ। ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਲੀ ਕਹਾਣੀ ਭਾਰਤ ਵਿੱਚ ਵੀ ਜਲਦ ਹੀ ਦੋਹਰਾਈ ਜਾਵੇਗੀ।
‘ਨਵੰਬਰ 1984 ਦਾ ਸਿੱਖ ਨਸਲਘਾਤ
ਬਨਾਮ ਅਕਾਲੀ ਦਲ (ਬਾਦਲ)’
ਨਵੰਬਰ 1984 ਨੂੰ ਬੀਤਿਆਂ 25 ਵਰ੍ਹੇ ਪੂਰੇ ਹੋ ਗਏ ਹਨ। ਜੂਨ 1984 ਤੋਂ ਪਹਿਲਾਂ ਦੇ ਸਮੇਂ ਵਿੱਚ, ਅਕਾਲੀ ਦਲ (ਜਿਸ ਵਿੱਚ ਉਦੋਂ
ਲੌਂਗੋਵਾਲ, ਟੌਹੜਾ, ਬਾਦਲ, ਬਰਨਾਲਾ, ਬਲਵੰਤ ਲੱਡੂ, ਰਵੀਇੰਦਰ ਸਿੰਘ, ਬਲਵੰਤ ਰਾਮੂਵਾਲੀਆ ਆਦਿ ਸ਼ਾਮਲ ਸਨ) ਦੇ ਰੋਲ ਸਬੰਧੀ ਕਾਫੀ
ਸਮੱਗਰੀ ਹੁਣ ਜਨਤਕ ਹੋ ਚੁੱਕੀ ਹੈ। ਘੱਲੂਘਾਰਾ 84 ਤੋਂ ਪਹਿਲਾਂ ਦੀ ਇਸ ‘ਸਮੱਗਰੀ’ ਵਿੱਚ ਉਪਰੋਕਤ ਅਕਾਲੀ ਲੀਡਰਾਂ ਦੀਆਂ, ਸਰਕਾਰ ਨਾਲ
ਹੋਈਆਂ 24 ਮੀਟਿੰਗਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 9 ਮੀਟਿੰਗਾਂ ‘ਗੁਪਤ’ ਹੋਈਆਂ। ਇਹ ਗੁਪਤ ਮੀਟਿੰਗਾਂ ਗੈਸਟ ਹਾਊਸਾਂ, ਹਵਾਈ ਅੱਡੇ ਦੇ
ਲਾਂਜ਼ਾਂ ਅਤੇ ਪ੍ਰਾਈਵੇਟ ਘਰਾਂ ਵਿੱਚ ਹੋਈਆਂ। ਇਹ ਗੁਪਤ ਮੀਟਿੰਗਾਂ ਪ੍ਰਧਾਨ ਮੰਤਰੀ ਨਿਵਾਸ, (27 ਸਫਦਰਜੰਗ ਰੋਡ ਦਿੱਲੀ) ਦਿੱਲੀ ਗੈਸਟ
ਹਾਊਸ, ਚੰਡੀਗੜ੍ਹ ਦੇ ਇੱਕ ਨਿੱਜੀ ਮਕਾਨ, ਹਵਾਈ ਅੱਡੇ ਦੀ ਲਾਂਜ ਚੰਡੀਗੜ੍ਹ ਵਿੱਚ ਅੱਡ ਅੱਡ ਸਮੇਂ ’ਤੇ ਹੋਈਆਂ। ਇਨ੍ਹਾਂ 9 ਗੁਪਤ ਮੀਟਿੰਗਾਂ
ਦੀਆਂ, ਤਰੀਕਾਂ ਇਸ ਪ੍ਰਕਾਰ ਹਨ, 16 ਨਵੰਬਰ-1982, 17 ਨਵੰਬਰ-1982, 17 ਜਨਵਰੀ-1983, 24 ਜਨਵਰੀ-1984, 24 ਮਾਰਚ-
1984, 27 ਮਾਰਚ-1984, 29 ਮਾਰਚ-1984, 21 ਅਪ੍ਰੈਲ-1984 ਅਤੇ 26 ਮਈ-1984। ਇਨ੍ਹਾਂ ਮੀਟਿੰਗਾਂ ਵਿੱਚ ਸਾਮਲ ਹੋਣ ਵਾਲੇ
ਸਰਕਾਰੀ ਅਧਿਕਾਰੀ ਸਨ - ਆਰ. ਐੱਲ. ਭਾਟੀਆ, ਸੀ. ਆਰ. ਕ੍ਰਿਸ਼ਨਾਸਵਾਮੀ ਰਾਓ- ਮੰਤਰੀ ਮੰਡਲ ਸਕੱਤਰ, ਪੀ. ਸੀ. ਅਲੈਗਜੈਂਡਰ, ਟੀ.
ਐਨ. ਚਤੁਰਵੇਦੀ (ਗ੍ਰਹਿ ਸਕੱਤਰ), ਮੰਤਰੀ ਵੈਂਕਟ ਰਮਨ, ਮੰਤਰੀ ਪੀ. ਸੀ. ਸੇਠੀ, ਮੰਤਰੀ ਸ਼ਿਵ ਸ਼ੰਕਰ, ਅਮਰਿੰਦਰ ਸਿੰਘ ਐਮ. ਪੀ., ਟੀ. ਐਨ.
ਚਤੁਰਵੇਦੀ, ਰਾਜੀਵ ਗਾਂਧੀ ਐਮ. ਪੀ., ਮੰਤਰੀ ਨਰਸਿਮ੍ਹਾ ਰਾਓ, ਐਸ. ਐਸ. ਕੇ. ਵਲੀ, ਪ੍ਰੇਮ ਕੁਮਾਰ - ਗ੍ਰਹਿ ਸਕੱਤਰ, ਪ੍ਰਣਾਬ ਮੁਖਰਜੀ ਅਤੇ
ਸ਼ਿਵ ਸ਼ੰਕਰ।
26 ਮਈ 1984 ਦੀ ਅਖੀਰਲੀ ਮੀਟਿੰਗ ਵਿੱਚ ਪ੍ਰਣਾਬ ਮੁਖਰਜੀ, ਨਰਸਿਮ੍ਹਾ ਰਾਓ ਅਤੇ ਸ਼ਿਵ ਸ਼ੰਕਰ ਸ਼ਾਮਲ ਸਨ। ਅਕਾਲੀ ਲੀਡਰਾਂ ਨੇ,
ਕੇਂਦਰ ਸਰਕਾਰ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਕਾਬੂ ਕਰਨ ਲਈ ‘ਕੁਝ ਵੀ ਕਰਨ’ ਲਈ ਹਰੀ ਝੰਡੀ ਦੇ ਦਿੱਤੀ।
ਜੂਨ 84 ਦੇ ਪਹਿਲੇ ਹਫ਼ਤੇ, ਦਿੱਲੀ ਦੇ ਹਾਕਮਾਂ ਵਲੋਂ ਸਿੱਖ ਕੌਮ ’ਤੇ ਢਾਹੇ ਗਏ ਜਬਰ ਅਤੇ ਵਰਤਾਏ ਗਏ ‘ਘੱਲੂਘਾਰੇ’ ਵਿੱਚ, ਅਕਾਲੀ ਲੀਡਰਾਂ
ਦਾ ਰੋਲ, ਹੁਣ ਚਿੱਟੇ ਦਿਨ ਦੀ ਚਿੱਟੀ ਨੰਗੀ ਧੁੱਪ ਵਾਂਗ ਪੂਰੀ ਤਰ੍ਹਾਂ ਨੰਗਾ ਹੈ।
ਨਵੰਬਰ - 84 ਤੋਂ ਬਾਅਦ, ਦਿੱਲੀ ਵਿੱਚ 3 ਵਾਰ ਪੰਡਿਤ ਵਾਜਪਾਈ ਦੀ ਅਗਵਾਈ ਵਿੱਚ ਸਰਕਾਰ ਬਣੀ, ਜਿਸ ਵਿੱਚ ਅਕਾਲੀ ਦਲ
ਭਾਈਵਾਲ ਸੀ। ਇਨ੍ਹਾਂ 25 ਵਰ੍ਹਿਆਂ ਵਿੱਚ ਹਰ ਵਾਰ, ਅਕਾਲੀ ਦਲ ਨੇ ਦਿੱਲੀ ਵਿੱਚ ਬੀ. ਜੇ. ਪੀ. ਨੂੰ ਵੋਟਾਂ ਪਵਾਈਆਂ। ਦਿੱਲੀ ਵਿਧਾਨ ਸਭਾ
ਵਿੱਚ ਦੋ ਟਰਮਾਂ ਨੂੰ ਛੱਡ ਕੇ (ਜਦੋਂ ਤੋਂ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਹੈ), ਬੀ. ਜੇ. ਪੀ. ਦੀ ਸਰਕਾਰ ਹੀ ਬਣਦੀ ਰਹੀ। ਪੰਜਾਬ ਵਿੱਚ 1985 ਵਿੱਚ
ਬਰਨਾਲੇ ਦੀ ਅਕਾਲੀ ਸਰਕਾਰ ਬਣੀ, 1997 ਵਿੱਚ ਬਾਦਲ ਦੀ ਅਕਾਲੀ ਸਰਕਾਰ ਬਣੀ, ਹੁਣ 2007 ਤੋਂ ਫੇਰ ਬਾਦਲ ਦੀ ਸਰਕਾਰ ਹੈ ਪਰ
ਘੱਲੂਘਾਰਾ ਜੂਨ-84 ਦਾ ਹੋਵੇ, ਨਵੰਬਰ-84 ਹੋਵੇ ਜਾਂ 94 ਤੋਂ 95 ਤੱਕ ਹੋਈ ਸਿੱਖ ਨਸਲਕੁਸ਼ੀ ਹੋਵੇ ਅਕਾਲੀਆਂ ਨੇ ਇਸ ਸਬੰਧੀ ਸਾਰੇ ‘ਚੈਪਟਰ’
ਬੰਦ ਕਰ ਦਿੱਤੇ ਅਤੇ ਕਦੀ ਵੀ ਮੂੰਹ ਨਹੀਂ ਖੋਲ੍ਹਿਆ। ਸੰਗਤਾਂ ਦੇ ਦਬਾਅ ਹੇਠ, ਸ਼੍ਰੋਮਣੀ ਕਮੇਟੀ ਘੱਲੂਘਾਰਿਆਂ ਨਾਲ ਸਬੰਧਿਤ ਦਿਨਾਂ ਨੂੰ, ਦਰਬਾਰ
ਸਾਹਿਬ ਕੰਪਲੈਕਸ ਵਿੱਚ ਦੱਬੇ ਘੁੱਟੇ ਸਾਹਾਂ ਨਾਲ ਮਨਾ ਦਿੰਦੀ ਹੈ ਪਰ ਇਨ੍ਹਾਂ ਘੱਲੂਘਾਰਿਆਂ ਨੂੰ ਉਹ ਸਿੱਖ ਯਾਦ ਦਾ ਹਿੱਸਾ ਨਹੀਂ ਬਣਨ ਦੇਣਾ
ਚਾਹੁੰਦੇ। ਇਸ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੂਨ-1984 ਦੇ ਸ਼ਹੀਦਾਂ ਦੀ ਯਾਦ ਵਿੱਚ ਕੋਈ ਯਾਦਗਰ ਤੱਕ ਨਹੀਂ ਬਣਾਈ ਗਈ।
(ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਨੇ ਇਸ ਸਬੰਧੀ ਮਤਾ ਪਾਸ ਕੀਤਾ ਹੋਇਆ ਹੈ ਪਰ ਫਿਰ ਉਹ ਇਸ ਤੋਂ ਭਗੌੜੇ ਕਿਉਂ ਹਨ?) ਮਾਮਲਾ ਸਿੱਖ
ਨਸਲਕੁਸ਼ੀ ਦਾ ਸ਼ਿਕਾਰ ਹੋਏ ਪਰਿਵਾਰਾਂ ਦੀ ਵਿਤੀ ਮੱਦਦ ਦਾ ਹੋਏ, ਧਰਮੀ ਫੌਜੀਆਂ ਦੀ ਮੁੜ ਬਹਾਲੀ ਦਾ ਹੋਵੇ ਜਾਂ ਮਾਰੇ ਗਏ ਸਿੱਖਾਂ ਦੇ ਅੰਕੜੇ
ਇਕੱਠੇ ਕਰਨ ਦਾ ਹੋਵੇ, ਸ਼੍ਰੋਮਣੀ ਕਮੇਟੀ ਨੇ ਇਸ ਸਭ ਵੱਲ ਪਿੱਠ ਕੀਤੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਕੰਟਰੋਲ ਹੇਠ ‘ਜਥੇਦਾਰ’ ਗੁਰੂਡੰਮ ਦੇ
ਖਿਲਾਫ ਹੁਕਮਨਾਮਾ ਜਾਰੀ ਕਰਦੇ ਹਨ ਅਤੇ ਇਸ ਹੁਕਮਨਾਮੇ ’ਤੇ ਅਮਲ ਕਰਵਾਉਣ ਵਾਲੇ ਸਿੱਖਾਂ ਨੂੰ ਬਾਦਲ ਦੀ ‘ਪੰਥਕ ਸਰਕਾਰ’ ਜੇਲ੍ਹਾਂ ਵਿੱਚ
ਡੱਕ ਕੇ ਗੁਰੂਡੰਮੀਆਂ ਦੀ ਅਖੌਤੀ ਨਾਮ-ਚਰਚਾ ਕਰਵਾ ਰਹੀ ਹੈ। ਅਕਾਲੀ ਦਲ ਨੇ, ਪੰਜਾਬ ਦੀਆਂ ਜੇਲ੍ਹਾਂ ਵਿੱਚ ¦ਮੇ ਸਮੇਂ ਤੋਂ ਬੰਦ ਨੌਜਵਾਨਾਂ ਦੀ
ਰਿਹਾਈ ਲਈ ਕਾਰਵਾਈ ਤਾਂ ਕੀ ਕਰਨੀ ਸੀ, ਉਨ੍ਹਾਂ ਨੇ ਹੋਰ ਕਈ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ¦ਮੇ ਸਮੇਂ ਲਈ ਰੱਖਣ ਦੇ ਮਨਸੂਬੇ ਲਾਗੂ ਕਰ
ਦਿੱਤੇ ਹਨ।
ਇਸ ਪਿਛੋਕੜ ਵਿੱਚ ਹੀ, ਬਾਦਲ ਸਰਕਾਰ ਵਲੋਂ, 3 ਨਵੰਬਰ ਦੇ ‘ਪੰਜਾਬ ਬੰਦ’ ਦੇ ਸੱਦੇ ਦਾ ਵਿਰੋਧ ਅਤੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ
ਦਫਤਰ ਅਤੇ ਵਿੱਦਿਅਕ ਅਦਾਰਿਆਂ ਨੂੰ ‘ਖੁੱਲ੍ਹੇ ਰੱਖਣ’ ਦੀ ਸ਼ਰਮਨਾਕ ਘਿਨਾਉਣੀ ਕਾਰਵਾਈ ਨੂੰ ਵੇਖਿਆ ਜਾਣਾ ਚਾਹੀਦਾ ਹੈ। ਇੱਕ ਪਾਸੇ
ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ, ਸਿੱਖ ਨਸਲਕੁਸ਼ੀ ਦੇ ਖਿਲਾਫ ਆਵਾਜ਼ ਬੁ¦ਦ ਕਰ ਰਹੀ ਸੀ, ਠੀਕ ਉਸੇ ਸਮੇਂ ਸ਼੍ਰੋਮਣੀ ਕਮੇਟੀ ਦੀ ਟਾਸਕ
ਫੋਰਸ (ਇਸ ਨੂੰ ਗੁੰਡਾ ਫੋਰਸ ਪੜ੍ਹਿਆ ਜਾਵੇ) ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ, ਜ਼ਮੀਨੀ ਝਗ਼²ੜੇ ਨੂੰ ਲੈ ਕੇ ਅੰਧਾਧੁੰਦ ਗੋਲੀਆਂ ਬਰਸਾ
ਰਹੀ ਸੀ। ਇਸ ਗੋਲੀਬਾਰੀ ਵਿੱਚ 2 ਪ੍ਰਾਣੀਆਂ ਦੀ ਮੌਤ ਹੋਈ ਅਤੇ 10 ਤੋਂ ਜ਼ਿਆਦਾ ਜ਼ਖਮੀ ਹੋਏ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਇਹ
ਕਿਸੇ ਵੀ ਸੰਸਥਾ ਦੀ ‘ਸੰਵੇਦਨਸ਼ੀਲਤਾ’ ਦਾ ਦੀਵਾਲਾ ਨਿਕਲਣਾ ਹੀ ਕਿਹਾ ਜਾ ਸਕਦਾ ਹੈ।
ਬਾਦਲ ਦਲ ਦੀ ਸਿਖਰਲੀ ਲੀਡਰਸ਼ਿਪ ਤੋਂ ਲੈ ਕੇ ਹੇਠਾਂ ਤੱਕ ਦੇ ਟੌਂਟ-ਬਟੌਂਟ ਅੱਜ ਵੀ ਸੰਤ ਭਿੰਡਰਾਂਵਾਲਿਆਂ ਨੂੰ ‘ਕਾਂਗਰਸੀ ਏਜੰਟ’ ਅਤੇ
ਸਿੱਖ ਜੁਝਾਰੂਆਂ ਨੂੰ ‘ਲੁਟੇਰੇ ਕਾਤਲ’ ਲਕਬਾਂ ਨਾਲ ਹੀ ਸੰਬੋਧਨ ਕਰਦੇ ਹਨ। ਸੁਖਬੀਰ ਬਾਦਲ, ਨੇ ਆਪਣੀ ਇੱਕ ‘ਅਪਰਾਧੀਆਂ ਦੀ ਫੌਜ’,
(ਕ੍ਰਿਮੀਨਲ ਫੋਰਸ) ਪੰਜਾਬ ਵਿੱਚ ਖੜ੍ਹੀ ਕੀਤੀ ਹੋਈ ਹੈ, ਜਿਸ ਦਾ ਮਕਸਦ ਪੰਥਕ ਏਜੰ²ਡੇ ਦੀ ਗੱਲ ਕਰਨ ਵਾਲਿਆਂ ਨੂੰ ਅੰਨ੍ਹੀ ਤਾਕਤ ਦੀ ਵਰਤੋਂ
ਨਾਲ ਦਬਾਉਣਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ, ‘ਪੰਥਕ ਏਜੰਡੇ’ ਨੂੰ ਡੂੰਘਾ ਦਫਨ ਕਰਨ ਲਈ, ਆਪਣੇ ਟੱਬਰ ਨੂੰ ਸਮੁੱਚੀਆਂ ਪੰਥਕ ਸੰਸਥਾਵਾਂ ’ਤੇ
ਆਪਣੇ ਜਿਊਂਦੇ ਜੀਅ ਕਾਬਜ਼ ਕਰਵਾ ਦਿੱਤਾ ਹੈ। ਜਥੇਦਾਰ ਅਕਾਲ ਤਖਤ ਦਾ ਅਹੁਦਾ ਇੱਕ ‘ਡੰਮੀ ਜਥੇਦਾਰ’ ਵਾਲਾ ਬਣਾ ਦਿੱਤਾ ਗਿਆ ਹੈ,
ਜਿਸ ਵਿੱਚ ਮੌਜੂਦਾ ਜਥੇਦਾਰ ਪੂਰੀ ਤਰ੍ਹਾਂ ਫਿੱਟ ਹੁੰਦਾ ਹੈ। ਨਾਨਕਸ਼ਾਹੀ ਕੈ¦ਡਰ ਉਪਰ ਹਿੰਦੂ ਕੈ¦ਡਰ ਦਾ ਚੋਲਾ ਪਾਉਣ ਦਾ, ਇਨ੍ਹਾਂ ਜਥੇਦਾਰਾਂ ਦਾ
ਹਾਲੀਆ ਯਤਨ, ਬਾਦਲ ਦਲ ਵਲੋਂ, ‘ਸਿੱਖ ਪਛਾਣ’ ਖਤਮ ਕਰਨ ਲਈ, ਪਿਛਲੇ 25 ਵਰ੍ਹਿਆਂ ਤੋਂ ਲਗਾਤਾਰ ਜਾਰੀ ਨੀਤੀਆਂ ਦੀ ਛੇਕੜਲੀ
ਮਿਸਾਲ ਹੈ।
ਹੁਣ ਵੇਖਣਾ ਇਹ ਹੈ ਕਿ ਇਸ ਜ਼ਲਾਲਤ ਭਰੀ ਸਥਿਤੀ ਨੂੰ ਸਿੱਖ ਕੌਮ ਕਿੰਨੀ ਕੁ ਦੇਰ ਤਮਾਸ਼ਬੀਨ ਬਣ ਕੇ ਵੇਖਦੀ ਰਹੇਗੀ? ਕੀ ਅਸੀਂ ਸਿੱਖ
ਕੌਮ ਨੂੰ ਬਾਦਲ ਦੇ ‘ਮਗਰਮੱਛੀ ਢਿੱਡ’ ਨੂੰ ਪਾੜ ਕੇ ਜਾਂ ਬਾਦਲ ਦੇ ‘ਤੰਦੂਆ ਜਾਲ’ ਨੂੰ ਤਾਰ-ਤਾਰ ਕਰਕੇ ਮੁਕਤ ਕਰਵਾ ਸਕਾਂਗੇ? ਸਮਾਂ ਤੇਜ਼ੀ ਨਾਲ
ਬੀਤਦਾ ਜਾ ਰਿਹਾ ਹੈ। ਬਾਦਲ ਦਲ ਦੇ ਕਾਲੇ ਪ੍ਰਛਾਵੇਂ ’ਚੋਂ, ਖਾਲਸਾ ਪੰਥ ਨੂੰ ਅਜ਼ਾਦ ਕਰਵਾਉਣ ਲਈ ਜ਼ੋਰਦਾਰ ਹੱਲਾ ਮਾਰਨ ਦੀ ਲੋੜ ਹੈ।
31 ਅਕਤੂਬਰ ’ਤੇ ਵਿਸ਼ੇਸ਼
ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ
ਅਤੇ ਭਾਈ ਕਿਹਰ ਸਿੰਘ ਦੀ ਯਾਦ ਨੂੰ ਸਮਰਪਿਤ
ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ
ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ
ਤਾਂ ਉਸ ਵਿੱਚੋਂ ਇੱਕ ਅੰਡਾ ਨਿਕਲਦਾ ਹੈ ਜਿਸ ਵਿੱਚੋਂ ਫੀਨਿਕਸ ਪੰਛੀ ਨਿਕਲ ਕੇ ਅਕਾਸ਼ ਵਿੱਚ ਉਡਾਰੀ ਮਾਰ ਜਾਂਦਾ ਹੈ। ਇਹ ਕਹਾਣੀ ਤਾਂ
ਮਿਥਿਹਾਸਕ ਹੈ ਪਰ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕ ਜਿਊਂਦੀ ਜਾਗਦੀ ਕੌਮ-ਸਿੱਖ ਕੌਮ ਹੈ, ਜਿਸ ਦਾ ਜਨਮ ਹੀ ਖੰਡੇ ਦੀ ਧਾਰ ਤੋਂ
ਹੋਇਆ ਹੈ। ਜਿਸ ਸਿੱਖੀ ਸਕੂਲ ਅੰਦਰ ਦਾਖਲੇ ਦੀ ਫੀਸ ਸੀਸ ਭੇਟ ਹੈ, ਭਾਵ ਜ਼ਿੰਦਗੀ ਦੀ ਕੁਰਬਾਨੀ ਦੇ ਸੰਕਲਪ ’ਚੋਂ ਹੀ ਸਿੱਖ ਦੀ ਅਸਲ
ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਵੈਸੇ ਤਾਂ ਵਰ੍ਹੇ ਦਾ ਕੋਈ ਦਿਨ, ਕੋਈ ਪਲ ਐਸਾ ਨਹੀਂ ਹੋਵੇਗਾ, ਜਿਸ ਸਮੇਂ ਕਿਸੇ ਨਾ ਕਿਸੇ ਸਿੰਘ-ਸਿੰਘਣੀ ਨੇ
ਆਪਣੀ ਕੁਰਬਾਨੀ ਨਾ ਦਿੱਤੀ ਹੋਵੇ ਪਰ ਪਿਛਲੇ ਲਗਭਗ ਢਾਈ ਦਹਾਕਿਆਂ ਦੌਰਾਨ ਤਾਂ ਸੱਚ ਸ਼ਮਾਂ ਤੇ ਕੁਰਬਾਨ ਹੋਣ ਵਾਲੇ ਸਿੱਖ ਪਰਵਾਨਿਆਂ
ਦੀ ਨਾ ਮੁੱਕਣ ਵਾਲੀ ¦ਮੀ ਲਾਈਨ ਹੈ। ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਦੀ ਅਖੀਰ ਕੀਤੀ ਹੋਈ ਹੈ ਪਰ ਧੰਨ ਹਨ ਗੁਰੂ ਕਲਗੀਧਰ ਦੇ ਲਾਡਲੇ
ਸਪੁੱਤਰ-ਸਪੁੱਤਰੀਆਂ, ਜਿਨ੍ਹਾਂ ਨੇ ਕੇਸਰੀ ਨਿਸ਼ਾਨ ਸਾਹਿਬ ਨੂੰ ਉੱਚਾ ਹੀ ਉੱਚਾ ਰੱਖਿਆ ਹੋਇਆ ਹੈ। 31 ਅਕਤੂਬਰ 1984 ਨੂੰ ਭਾਈ ਬੇਅੰਤ
ਸਿੰਘ ਨੇ ਸ਼ਹੀਦੀ ਜਾਮ ਪੀਤਾ ਅਤੇ 6 ਜਨਵਰੀ, 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ
ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲੇ ਵਿੱਚ ਪਾ ਕੇ, ਖਾਲਿਸਤਾਨ ਦੇ ਨਿਸ਼ਾਨੇ ਨੂੰ ਹੋਰ ਵੀ ਪ੍ਰਪੱਕ ਕੀਤਾ।
ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਜੋੜੀ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲੜੀ
ਵਿੱਚ ਪਰੋਈ ਗਈ ਹੈ। ਜੂਨ, 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ
ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ
ਲੈਣ ਦੇ ਰੌਂਅ ਵਿੱਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਦਿੱਲੀ ਸਾਮਰਾਜ ਦੀ ਪਟਰਾਣੀ
ਇੰਦਰਾ ਗਾਂਧੀ ਨੂੰ ਉਸ ਦਾ ਬਣਦਾ ਹੱਕ ਅਦਾ ਕੀਤਾ। ਇੰਦਰਾ ਗਾਂਧੀ ਨੂੰ ਇਨਸਾਫ ਦੇਣ ਵਾਲੇ ਇਹ ਦੋ ਯੋਧੇ, ਸ਼ਾਂਤਚਿੱਤ ਆਪਣੀ ਥਾਂ ’ਤੇ ਖ਼ੜ੍ਹੇ
ਰਹੇ, ਗੁਰੂ ਦੀ ਸ਼ੁਕਰਗੁਜ਼ਾਰੀ ਵਿੱਚ, ਜਿਸ ਨੇ ਕਿ ਉਨ੍ਹਾਂ ਤੋਂ ਮਹਾਨ ਇਤਿਹਾਸਕ ਸੇਵਾ ਲਈ ਸੀ। ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਨੂੰ ਕੋਈ
ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ। ਦੋਨੋਂ ਸਿੰਘਾਂ ਨੂੰ ਕਮਰੇ ਅੰਦਰ ਲਿਜਾ
ਕੇ, ਕਿਸੇ ਖਾਸ ਹੁਕਮ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭਾਈ ਬੇਅੰਤ ਸਿੰਘ ਤਾਂ ਮੌਕੇ ਤੇ ਹੀ ਸ਼ਹੀਦੀ ਪਾ ਗਏ ਜਦੋਂਕਿ ਭਾਈ ਸਤਵੰਤ
ਸਿੰਘ ਹੋਰਾਂ ਨੂੰ ਡਾਕਟਰਾਂ ਨੇ ਕਾਫੀ ਜੱਦੋਜਹਿਦ ਤੋਂ ਬਾਅਦ ਬਚਾ ਲਿਆ। ਇੱਕ ਗੋਲੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਅਖੀਰ ਤੱਕ ਰਹੀ ਜਿਸ ਨੂੰ
ਜਾਣਬੁੱਝ ਕੇ ਨਹੀਂ ਕੱਢਿਆ ਗਿਆ ਤਾਂਕਿ ਉਸ ਦੀ ਪੀੜ ਲਗਾਤਾਰ ਬਣੀ ਰਹੇ।
ਹੁਣ ਇਨਸਾਫ ਦਾ ਜਨਾਜ਼ਾ ਕੱਢਣ ਵਾਲਾ, ਇੰਦਰਾ ਗਾਂਧੀ ਕਤਲ ਕਾਂਡ, ਮੁਕੱਦਮਾ ਸ਼ੁਰੂ ਹੋਇਆ। ਬ੍ਰਾਹਮਣ ਸਰਕਾਰ ਨੂੰ ਲੱਗਾ ਕਿ ਸਿਰਫ
ਦੋ ਸਧਾਰਨ ਜਿਹੇ ਪੁਲੀਸ ਮੁਲਾਜ਼ਮਾਂ ਦੇ ਹੱਥੋਂ ਮਾਰੇ ਜਾਣ ਨਾਲ ਇੰਦਰਾ ਗਾਂਧੀ ਦੀ ‘ਮਹਾਨਤਾ’ ਪ੍ਰਗਟ ਨਹੀਂ ਹੁੰਦੀ, ਇਸ ਲਈ ਇਸ ਨੂੰ ਡੂੰਘੀ
ਸਾਜ਼ਿਸ਼ ਬਣਾਇਆ ਜਾਵੇ। ਅਮਰੀਕਨ ਖੁਫੀਆ ਏਜੰਸੀ ਸੀ. ਆਈ. ਏ. ਨੂੰ ਇੰਦਰਾ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ।
ਬਜ਼ੁਰਗ ਕਿਹਰ ਸਿੰਘ, ਜੋ ਭਾਈ ਬੇਅੰਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਦਿੱਲੀ ਪੁਲੀਸ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਸਾਜ਼ਿਸ਼ ’ਚ
ਸ਼ਾਮਲ ਕਰਕੇ ਦਿੱਲੀ ਹਾਈਕੋਰਟ ਨੇ ਉਨ੍ਹਾਂ ਨੂੰ ਵੀ ਸਜ਼ਾਇ-ਮੌਤ ਸੁਣਾ ਦਿੱਤੀ। ਭਾਈ ਕੇਹਰ ਸਿੰਘ ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਭਾਈ
ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਤੇ ਇਸ ਤਰ੍ਹਾਂ ਕਰਕੇ ਉਹ ਦਹਿਸ਼ਤਗਰਦ ਬਣ ਗਿਆ। ਸਾਰੇ ਮੁਕੱਦਮੇ ਦੀ ਸੁਣਵਾਈ ਦੌਰਾਨ
ਜੱਜਾਂ ਵਲੋਂ ਇੱਕ ਪਾਸੜ ਰੁਝਾਨ ਹੀ ਸੀ। ਸਫਾਈ ਪੱਖ ਦੇ ਵਕੀਲ ਨੂੰ ਉਸ ਵਲੋਂ ਮੰਗੀ ਗਈ ਜਾਣਕਾਰੀ ਕਦੇ ਵੀ ਮੁਹੱਈਆ ਨਹੀਂ ਕੀਤੀ ਗਈ।
ਸੁਪਰੀਮ ਕੋਰਟ ਨੇ ਭਾਈ ਬਲਬੀਰ ਸਿੰਘ ਨੂੰ ਬਰੀ ਕਰ ਦਿੱਤਾ ਪਰ ਮੁੜ ਉਸ ਨੂੰ ਨੌਕਰੀ ਤੇ ਬਹਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਪਿਛਲੀ ਬਣਦੀ
ਤਨਖਾਹ ਉਸ ਨੂੰ ਦਿੱਤੀ ਗਈ।
ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕਿਹਰ ਸਿੰਘ ਨੂੰ ਫਾਂਸੀ ਬਿਲਕੁਲ ਨਜ਼ਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ
ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਹੁੰਦਾ ਪਰ ਉਹ ਬ੍ਰਾਹਮਣਵਾਦ ਕਾਹਦਾ ਜੇ ਉਹ ਬੇਗੁਨਾਹਾਂ ਨੂੰ ਫਾਹੇ ਨਾ ਲਾਏ। ਹਜ਼ਾਰਾਂ
ਸਿੱਖਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੀ ਇੰਦਰਾ ਗਾਂਧੀ, ਬ੍ਰਾਹਮਣਾਂ ਲਈ ‘ਦੁਰਗਾ ਮਾਤਾ’ ਜੁ ਸੀ ਅਤੇ ਦੁਰਗਾ ਦੇ ਮਰ ਜਾਣ ਬਾਅਦ ਵੀ ਉਹਨੂੰ
ਖੁਸ਼ ਕਰਨ ਲਈ ‘ਨਰ ਬਲੀ’ ਦੀ ਲੋੜ ਸੀ। ਭਾਈ ਕਿਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ
ਕੇ ਮੌਤ ਨੂੰ ਗਲ ਨਾਲ ਲਾਇਆ।
ਭਾਈ ਸਤਵੰਤ ਸਿੰਘ ਆਪਣੇ ਜੇਲ੍ਹ ਵਿੱਚ ਬਿਤਾਏ ਸਮੇਂ ਦੌਰਾਨ, ਕੇਸਰੀ ਦਸਤਾਰ ਸਜਾ ਕੇ, ਖਾਲਿਸਤਾਨ ਦੀ ਲਹਿਰ ਦੇ ਥੰਮ ਬਣੇ। ਦਿਨ
ਰਾਤ, ਨਾਮ-ਬਾਣੀ ਦਾ ਪ੍ਰਵਾਹ ਤਿਹਾੜ ਜੇਲ੍ਹ ਵਿੱਚ ਆਪ ਨੇ ਚਲਾਇਆ। ਗੁਰੂ ਉਹ ਸਮਾਂ ਲਿਆਵੇ ਜਦੋਂ ਦਿੱਲੀ ਸਰ ਕਰਕੇ ਸਿੰਘ ਤਿਹਾੜ ਜੇਲ੍ਹ
ਨੂੰ ਆਪਣੇ ਪਵਿੱਤਰ ਇਤਿਹਾਸਕ ਥਾਂ ਦਾ ਦਰਜਾ ਦੇ ਸਕਣ। ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ
ਕੌਰ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ
ਕਾਰਨਾਮਾ ਕਰ ਵਿਖਾਇਆ। ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸਖਸ਼ੀਅਤਾਂ ਵਲੋਂ ਮਨ੍ਹਾਂ ਕਰਨ ਦੇ ਬਾਵਜੂਦ ਬੀਬੀ ਜੀ ਆਪਣੇ ਇਸ ਪ੍ਰਣ
ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ਤੇ ਹੀ ਜ਼ਿੰਦਗੀ ਗੁਜ਼ਾਰਨਗੇ। ਜੇਲ੍ਹ ਅਧਿਕਾਰੀਆਂ ਵਲੋਂ
ਵਿਆਹ ਦੀ ਆਗਿਆ ਨਾ ਮਿਲਣ ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ ‘ਅਲੋਕਾਰ
ਸੁਹਾਗਣ’ ਹੋਣ ਦਾ ਮਾਣ ਹਾਸਲ ਕੀਤਾ। ਅੱਜ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜਦੋਜਹਿਦ ਕਰਦਿਆਂ ਗੁਰਪੁਰੀ ਸਿਧਾਰ ਚੁੱਕੇ ਹਨ।
ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ, ‘ਖਾਲਿਸਤਾਨ ਜਿੰਦਾਬਾਦ’ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ 6 ਜਨਵਰੀ, 1989 ਦੀ
ਸਵੇਰ ਨੂੰ ਤਿਹਾੜ ਜੇਲ੍ਹ ਵਿਚਲੇ ਫਾਂਸੀ ਘਰ ਵੱਲ ਵਧੇ। ਉਹਨਾਂ ਦੀ ਦਲੇਰੀ ਤੇ ਨਿਰਭੈਅਤਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਮੂੰਹ ਵਿੱਚ ਉਂਗਲਾਂ
ਪਾਈਆਂ। ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਰਾਹੀਂ ਦਿੱਤੇ ਕੌਮ ਨੂੰ ਸੰਦੇਸ਼ ਵਿੱਚ ਇਹ ਇੱਛਾ ਜ਼ਾਹਿਰ ਕੀਤੀ ਕਿ ‘‘ਮੈਂ ਮੁੜ ਸਿੱਖਾਂ ਦੇ ਘਰ
ਜਨਮ ਲੈ ਕੇ, ਪੰਥ ਦੇ ਵੈਰੀਆਂ ਨੂੰ ਸੋਧਾਂ।’’ ਕਿਸੇ ਅਜ਼ਬ ਮਸਤੀ ਵਿੱਚ ਦੋਨੋਂ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਦਿੱਲੀ ਦਰਬਾਰ ਨੇ ਗੁਰੂ ਚਰਨਾਂ
ਦੇ ਭੌਰਿਆਂ ਦਾ ਆਪ ਹੀ ਸਸਕਾਰ ਕਰਕੇ ਉਨ੍ਹਾਂ ਦੀ ਭਸਮ ਹਰਦਵਾਰ, ਗੰਗਾ ਨਦੀ ਵਿੱਚ ਪਾਈ ਜਦੋਂ ਕਿ ਰਿਸ਼ਤੇਦਾਰਾਂ ਵਲੋਂ ਕੀਰਤਪੁਰ ਸਾਹਿਬ
ਦੀ ਬੇਨਤੀ ਕੀਤੀ ਗਈ ਸੀ। ਇਹਨਾਂ ਯੋਧਿਆਂ ਦੀ ਚਿਤਾ ਦੀ ਸਵਾਹ ਵੀ ਜ਼ਾਲਮ ਸਰਕਾਰ ਨੂੰ ਦੰਦਲਾਂ ਪਾ ਰਹੀ ਸੀ। ਸ਼ਹੀਦ ਭਾਈ ਬੇਅੰਤ ਸਿੰਘ
ਦੇ 25ਵੇਂ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ।
‘ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜ਼ਿੰਦਗੀ) ਹੈ।
ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।’
ਖਾਲਿਸਤਾਨ-ਜਿੰਦਾਬਾਦ!
ਸੱਚ ਦਾ ਬੋਲਬਾਲਾ... ਬੁਰੀ ਨਜ਼ਰ ਵਾਲੇ ਦਾ ਮੂੰਹ ਕਾਲਾ
‘ਨਾਨਕਸ਼ਾਹੀ ਕੈਲੰਡਰ ਦੀ ਸਪਿਨ ਨੇ ਆਰ. ਐਸ.
ਐਸ.ਏਜੰਟਾਂ ਨੂੰ ਮੂੰਹ ਪਰਨੇ ਸੁੱਟਿਆ’
ਭਾਵੇਂ ਆਰ. ਆਰ. ਐੱਸ. ਦਾ ਸਿੱਖਾਂ ਵਿਚਲਾ ‘ਵੱਡਾ ਏਜੰਟ’ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਰੁਲਦਾ ਸਿੰਗ, ਇਸ ਸੰਸਾਰ ਵਿਚਲੀ ਬਾਜ਼ੀ
ਹਾਰ ਚੁੱਕਾ ਹੈ ਪਰ ਉਸ ਦੀ ਸਿੱਖਾਂ ਵਿੱਚ ਭਰਤੀ ਕੀਤੀ ‘ਸੈਨਾ’ ਦੀਆਂ ਕਾਰਵਾਈਆਂ, ਅਜੇ ਲੁਕਵੇਂ ਢੰਗ ਨਾਲ ਜਾਰੀ ਹਨ। ਇਸ ਦਾ ਇੱਕ ਪ੍ਰਤੱਖ
ਸਬੂਤ, ਬੰਦੀ ਛੋੜ ਦਿਵਸ (17 ਅਕਤੂਬਰ) ਮੌਕੇ, ਪੰਥ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਨੂੰ ਨਕਾਰ ਕੇ, ਮੁੜ ‘ਹਿੰਦੂ ਕੈ¦ਡਰ’ ਲਾਗੂ ਕਰਨ ਦੀ
ਸਾਜ਼ਿਸ਼ ਤੋਂ ਮਿਲਦਾ ਹੈ। ਇਸ ‘ਸਾਜ਼ਿਸ਼’ ਨੂੰ ਸਫਲ ਕਰਨ ਲਈ, ਪ੍ਰਕਾਸ਼ ਸਿੰਘ ਬਾਦਲ ਦੇ ‘ਵਿਸ਼ੇਸ਼ ਭੇਤੀ ਦੂਤ’ ਦਲਜੀਤ ਸਿੰਘ ਚੀਮਾ ਨੇ ਅੱਡੀਚ
ੋਟੀ ਦਾ ਜ਼ੋਰ ਲਾਇਆ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਈ ਪੰਜਾਂ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵੀ ਬੈਠਾ ਰਿਹਾ। ਇਸ
ਦੌਰਾਨ ਉਸ ਦਾ ਲਗਾਤਾਰ ਸੰਪਰਕ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਏ ਨਾਲ (ਜਿਹੜਾ ਕਿ ਨਾਨਕਸਰੀ ਸੰਪਰਦਾ
ਨਾਲ ਸਬੰਧਿਤ ਹੈ) ਅਤੇ ਮਹਿਤਾ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਨਾਲ ਵੀ ਬਣਿਆ ਹੋਇਆ ਸੀ।
ਸਿੰਘ ਸਾਹਿਬਾਨ ਵਲੋਂ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਵਾਲੀ ਮੀਟਿੰਗ ਨੂੰ ਅਤਿ-ਖੁਫੀਆ ਰੱਖਿਆ ਗਿਆ ਸੀ ਅਤੇ ਜਥੇਦਾਰਾਂ ਦੇ
ਆਪਣੇ ਨੇੜਲੇ ਹਲਕਿਆਂ ਨੂੰ ਵੀ ਇਸ ਦੀ ਸੂਹ ਨਹੀਂ ਸੀ। ਮੀਡੀਏ ਨੂੰ ਵੀ ਇਸ ਦੀ ਕੋਈ ਉੱਘ-ਸੁੱਘ ਨਹੀਂ ਸੀ। ਪਰ ‘ਕੋਈ ਹਰਿਓ ਬੂਟ ਰਹਿਓ
ਰੀ’ ਦੇ ਗੁਰਬਾਣੀ ਦੇ ਮਹਾਂਵਾਕ ਅਨੁਸਾਰ, ਕਿਸੇ ਪੰਥ ਦਰਦੀ ਨੇ ਇਸ ‘ਢੱਕੀ ਰਿੱਝਣ ਵਾਲੀ ਤੌੜੀ’ ਦੀ ਹਵਾ ਬਾਹਰ ਕੱਢ ਦਿੱਤੀ। ਫਿਰ ਕੀ ਸੀ।
ਅੱਧੀ ਰਾਤੀਂ, ਮੀਡੀਆ ਵਾਲਿਆਂ ਨੇ ਆਪਣੇ ਛਪਦੇ ਐਡੀਸ਼ਨਾਂ ਵਿੱਚ, ਬਾਹਰਲੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਸਾਜ਼ਿਸ਼ ਨੂੰ ਬੇਨਕਾਬ ਕਰਦੇ,
ਤਾੜਨਾ ਭਰੇ ਬਿਆਨ ਛਾਪ ਦਿੱਤੇ, ਜਿਹੜੀਆਂ ਅਖਬਾਰਾਂ ਮੀਟਿੰਗ ਵਿੱਚ ਜਾਣ ਵੇਲੇ ਜਥੇਦਾਰਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਸਨ।
ਟ੍ਰਿਬਿਊਨ (ਇੰਗਲਿਸ਼ ਤੇ ਪੰਜਾਬੀ), ਰੋਜ਼ਾਨਾ ਸਪੋਕਸਮੈਨ ਅਤੇ ਅਜੀਤ ਜ¦ਧਰ ਨੇ ਇਹ ਬਿਆਨ ਸਮੁੱਚੇ ਰੂਪ ਵਿੱਚ ਛਾਪੇ।
ਜਥੇਦਾਰਾਂ ਦੀ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ। ਪਹਿਲਾਂ ਤੋਂ ਬਣਾਈ ਗਈ ਯੋਜਨਾ ਅਨੁਸਾਰ, ਵੱਡੇ ਜਥੇਦਾਰ ਵਲੋਂ, ਨਾਨਕਸ਼ਾਹੀ
ਕੈਲੰਡਰ ਕਰਕੇ, ਪੰਥ ਵਿੱਚ ਪਈ ‘ਫੁੱਟ’ ਦਾ ਜ਼ਿਕਰ ਕੀਤਾ ਗਿਆ। ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ, ਨਾਨਕਸ਼ਾਹੀ ਕੈ¦ਡਰ ਤੇ
ਆਪਣੇ ਦਿਲ ਦੀ ਭੜਾਸ ਕੱਢੀ ਅਤੇ ਇਸ ਨੂੰ ‘ਰੱਦ’ ਕਰਨ ਦੀ ਵਕਾਲਤ ਕੀਤੀ। ਚੇਤੇ ਰਹੇ ਰਾਸ਼ਟਰੀ ਸਿੱਖ ਸੰਗਤ ਦੀ ਪਟਨੇ ਵਿੱਚ ਹੋਈ ਇੱਕ
ਕਾਨਫਰੰਸ ਦੀ ਪ੍ਰਧਾਨਗੀ ਜਥੇਦਾਰ ਇਕਬਾਲ ਸਿੰਘ ਨੇ ਹੀ ਕੀਤੀ ਸੀ ਅਤੇ ਇਸ ਦਾ ਵੇਰਵਾ ਰਾਸ਼ਟਰੀ ਸਿੱਖ ਸੰਗਤ ਨੇ ਆਪਣੇ ਵੈੱਬ ਸਾਈਟ ’ਤੇ
ਵੀ ਦਿੱਤਾ ਹੋਇਆ ਸੀ। ਪਰ ਅਜੇ ਕੁਝ ਦਿਨ ਪਹਿਲਾਂ ਹੀ ਆਰ.ਐੱਸ. ਐੱਸ. ਨੇ ਇਹ ‘ਸਪੱਸ਼ਟੀਕਰਨ’ ਦਿੱਤਾ ਹੈ ਕਿ ‘ਜਥੇਦਾਰ ਇਕਬਾਲ ਸਿੰਘ
ਸਾਡਾ ਮੈਂਬਰ ਨਹੀਂ ਹੈ।’ ਕਦੇ ‘ਜਥੇਦਾਰ’ ਨੇ ਤਾਂ ਆਪਣਾ ਸਪੱਸ਼ਟੀਕਰਨ ਦਿੱਤਾ ਨਹੀਂ, ਫੇਰ ਆਰ. ਐੱਸ. ਐੱਸ. ਨੂੰ ਕੀ ਲੋੜ ਪੈ ਗਈ? ਚੇਤੇ ਰਹੇ,
ਇਹ ਜਥੇਦਾਰ, ਦਿੱਲੀ (ਮਹਿਰੌਲੀ) ਵਿੱਚ ਸਥਿਤ ਵਿਰਸਾ ਸਿੰਘ ਦੇ ਗੋਬਿੰਦ ਸਦਨ ਡੇਰੇ ਹਰ ਮੱਸਿਆ-ਸੰਗਰਾਂਦ ਜਾ ਕੇ ਆਪਣੀ ਪੂਜਾ ਭੇਟਾ
ਉਗਰਾਹੁੰਦਾ ਹੈ। ਇਨ੍ਹਾਂ ਸਾਰਿਆਂ ਨੇ ਮਿਲ ਕੇ, ਆਰ. ਐਸ. ਐਸ. ਦੀ ਦਖਲਅੰਦਾਜ਼ੀ ਨਾਲ, ਵਿਰਸਾ ਸਿੰਘ ਦੇ ‘ਗੁਰੂ’ ਬਾਬਾ ਸ੍ਰੀ ਚੰਦ (ਉਦਾਸੀ
ਮੱਤ ਦੇ ਸੰਸਥਾਪਕ, ਜਿਹ²ੜਾ ਕਿ ਗੋਰਖ ਨਾਥ ਦੇ ਜੋਗ-ਮੱਤ ਵਾਂਗ ਹੈ) ਦੇ ਜਨਮ ਦਿਹਾੜੇ ਦੀ ਪੰਜਾਬ ਵਿੱਚ ‘ਗਜ਼ਟਿਡ ਛੁੱਟੀ’ ਮਨਜ਼ੂਰ ਕਰਵਾਈ
ਹੈ। ਜਦੋਂ ਕੁਝ ਸਮਾਂ, ਜਥੇਦਾਰ ਇਕਬਾਲ ਸਿੰਘ ਨੂੰ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਹਰ ਰੱਖਿਆ ਗਿਆ ਸੀ ਤਾਂ ਇਸ ਨੂੰ ਵਾਪਸ ਵਿੱਚ
ਵਾੜਨ ਵਿੱਚ, ਸੰਤ ਸਮਾਜ ਦੇ ਇੱਕ ਆਗੂ ਨੇ, ਨਾਨਕਸਰੀਏ ਸਾਧਾਂ ਦੀ ਮੱਦਦ ਨਾਲ, ਬਿਕਰਮਜੀਤ ਮਜੀਠੀਏ ਦੀ ‘ਜ਼ੋਰਦਾਰ ਸਿਫਾਰਸ਼’ ਲਵਾਈ
ਸੀ। ਹੁਣ ਇਹ ਜਥੇਦਾਰ, ਨਾਨਕਸ਼ਾਹੀ ਕੈ¦ਡਰ ਨੂੰ ਰੱਦ ਕਰਵਾ ਕੇ, ਆਰ. ਐੱਸ. ਐਸ. ਦਾ ਕਰਜ਼ਾ ਮੋੜਨ ਦਾ ਹੀ ਯਤਨ ਕਰ ਰਿਹਾ ਸੀ।
ਇਸ ਗੱਲ ਦਾ ਕਰੈਡਿਟ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹੁਰਾਂ ਨੂੰ ਜਾਂਦਾ ਹੈ ਕਿ ਚਾਰਾਂ
ਜਥੇਦਾਰਾਂ ਦੇ ਇੱਕ ਪਾਸੇ ਹੋਣ ਦੇ ਬਾਵਜੂਦ, ਉਨ੍ਹਾਂ ਨੇ ਮਜ਼ਬੂਤੀ ਨਾਲ ਡੱਟਵਾਂ ਸਟੈਂਡ ਲਿਆ, ਜਿਹੜਾ ਕਿ ਲੈਣਾ ਬਣਦਾ ਸੀ। ਹਾਲਾਂਕਿ ਕੂੜ
ਸੌਦਾ ਸਾਧ ਦੇ ਮੁੱਦੇ ’ਤੇ ਉਨ੍ਹਾਂ ਵਲੋਂ, ਐਨ ਮੌਕੇ ’ਤੇ ਵਿਖਾਈ ਗਈ ਕਮਜ਼ੋਰੀ (ਜਦੋਂ ਕਿ ਉਨ੍ਹਾਂ ਨੇ ਇਸ ਸਾਧ ਦੇ ਖਿਲਾਫ ਮੋਰਚੇ ਦੀ ਅਗਵਾਈ
ਕਰਨ ਦੀ ਗੱਲ ਕੀਤੀ ਸੀ ਪਰ ਐਨ ਮੌਕੇ ’ਤੇ ਬਾਦਲ ਦੇ ਦਬਾਅ ਹੇਠ ਯੂ-ਟਰਨ ਮਾਰ ਲਿਆ ਸੀ) ਕਰਕੇ, ਪੰਥਕ ਸਫਾਂ ਵਿੱਚ ਉਨ੍ਹਾਂ ਨੇ ਆਪਣਾ
ਸਤਿਕਾਰ ਗਵਾ ਲਿਆ ਸੀ ਪਰ ਨਾਨਕਸ਼ਾਹੀ ਕੈ¦ਡਰ ਨੂੰ ‘ਬਚਾਉਣ’ ਦਾ ਸਿਹਰਾ ਉਨ੍ਹਾਂ ਦੇ ਸਿਰ ਹੀ ਬੱਝਦਾ ਹੈ।
ਅੰਦਰੂਨੀ ਖਬਰਾਂ ਇਹ ਵੀ ਦੱਸਦੀਆਂ ਹਨ ਕਿ ਜਥੇਦਾਰ ਨੰਦ²ਗ਼ੜ੍ਹ ਦੇ ਸਟੈਂਡ ਤੋਂ ਇਲਾਵਾ, ਬਾਅਦ ਵਿੱਚ ਹੋਈਆਂ ਮੀਟਿੰਗਾਂ ਵਿੱਚ,
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦਾ ਸਟੈਂਡ ਵੀ ਹਾਂ-ਪੱਖੀ ਰਿਹਾ ਅਤੇ ਉਨ੍ਹਾਂ ਨੇ ਜਥੇਦਾਰ ਨੰਦਗੜ੍ਹ ਦੀ ਹਮਾਇਤ ਕੀਤੀ।
ਇਸ ਤਰ੍ਹਾਂ ਆਰ. ਐੱਸ. ਐੱਸ. ਦੀ ਸਾਜ਼ਿਸ਼ ‘ਫਿਲਹਾਲ’ ਸਫਲ ਨਹੀਂ ਹੋ ਸਕੀ। ਮੀਡੀਏ ਵਿੱਚ ਇਹ ਖਬਰਾਂ ਵੀ ਹਨ ਕਿ ਨਾਨਕਸ਼ਾਹੀ ਕੈਲੰਡਰ ਨੂੰ
ਰੱਦ ਕਰਨ ਵਾਲਾ ਮਤਾ ਵੀ ਲਿਖਿਆ ਪਿਆ ਸੀ ਅਤੇ ਪ੍ਰੋ. ਅਨੁਰਾਗ ਸਿੰਘ ਦਾ ਲਿਖਿਆ ਕੋਈ ਨਵੀਆਂ ਤਰੀਕਾਂ ਵਾਲਾ ਕੈਲੰਡਰ (ਬਿਕ੍ਰਮੀ
ਕੈ¦ਡਰ ਦੀ ਤਰਜ਼ ’ਤੇ) ਜਾਰੀ ਕੀਤਾ ਜਾਣਾ ਸੀ। ਯਾਦ ਰਹੇ ਕਿ ਇਹ ਉਹ ਹੀ ਅਨੁਰਾਗ ਸਿੰਘ ਹੈ, ਜਿਸ ਨੇ ਸਿੱਖ ਇਤਿਹਾਸ ਰਿਸਰਚ ਬੋਰਡ ਦਾ
ਚੇਅਰਮੈਨ ਹੁੰਦਿਆਂ, ‘ਸਹਿਜਧਾਰੀ ਸਿੱਖ’ ਦੇ ਕੇਸ ਵਿੱਚ, ਪਵਿੱਤ ਮੱਤੇਵਾਲ ਨਾਲ ਮਿਲ ਕੇ, ਬਾਦਲ ਦੇ ਕਹਿਣ ’ਤੇ, ਸਿੱਖ ਦੀ ਪਰਿਭਾਸ਼ਾ ਬਦਲ
ਕੇ, ਪੰਜਾਬ-ਹਰਿਆਣਾ ਹਾਈਕੋਰਟ ਨੂੰ ਐਫੀਡੇਵਿਟ ਦਿੱਤਾ ਸੀ। ਇਹ ਸਾਜ਼ਿਸ਼ ਬੇਨਕਾਬ ਹੋਣ ’ਤੇ, ਉਹ ਅਸਤੀਫਾ ਦੇ ਕੇ ਵਾਪਸ ਬੈਂਕ ਦੀ ਨੌਕਰੀ
ਵਿੱਚ ਚਲਾ ਗਿਆ ਸੀ। ਹੁਣ ਦੁਬਾਰਾ ਉਸ ਦਾ ਨਾਂ ਮੀਡੀਏ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਹੈ, ਭਾਵੇਂ ਕਿ ਉਸ ਨੇ ਆਪਣੇ ‘ਕਿਸੇ ਰੋਲ’
ਤੋਂ ਇਨਕਾਰ ਕੀਤਾ ਹੈ।
ਆਪਣਾ ਮੰਤਵ ਪੂਰਾ ਹੁੰਦਾ ਨਾ ਵੇਖ ਕੇ, ਜਥੇਦਾਰਾਂ ਨੇ ਕਸੂਤੀ ਸਥਿਤੀ ਵਿੱਚੋਂ ਨਿਕਲਣ ਦਾ ਰਾਹ ਲੱਭਿਆ। ਆਖੀਰ ਦਲਜੀਤ ਸਿੰਘ
ਚੀਮੇ ਨੇ ਵੀ ਆਪਣੇ ਆਕਾਵਾਂ ਨੂੰ ਮੂੰਹ ਵਿਖਾਉਣਾ ਸੀ। ਮੀਡੀਏ ਨੂੰ ਜਥੇਦਾਰ ਅਕਾਲ ਤਖਤ ਵਲੋਂ ਇਹ ਦੱਸਿਆ ਗਿਆ ਹੈ ਕਿ ‘ਨਾਨਕਸ਼ਾਹੀ
ਕੈ¦ਡਰ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਇਹ ਰੱਦ ਹੋ ਸਕਦਾ ਹੈ। ਨਾਨਕਸ਼ਾਹੀ ਕੈਲੰਡਰ ਸਬੰਧੀ, ਸੰਗਤਾਂ ਦੇ ਸੁਝਾਅ ਅਤੇ ਸ਼ਿਕਾਇਤਾਂ
ਆਦਿ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤੇ ਗਏ ਹਨ ਅਤੇ ਹੁਣ ਇਹ ਮਾਮਲਾ ਕੈ¦ਡਰ ਦੀ ਸੋਧ ਸਬੰਧੀ ਪਹਿਲਾਂ ਤੋਂ ਗਠਿਤ ਕੀਤੀ ਗਈ ਕਮੇਟੀ ਵਲੋਂ
ਵਿਚਾਰਿਆ ਜਾਵੇਗਾ...। ਉਨ੍ਹਾਂ ਕਿਹਾ ਕਿ ਇਸ ਕੈ¦ਡਰ ਨੂੰ ਲਾਗੂ ਕਰਨ ਸਮੇਂ, ਸੋਧ ਕਰਨ ਦਾ ਵਿਕਲਪ ਖੁੱਲ੍ਹਾ ਰੱਖਿਆ ਗਿਆ ਸੀ ਅਤੇ ਇਹ
ਹੁਣ ਵੀ ਖੁੱਲ੍ਹਾ ਹੀ ਹੈ।’ ਮੀਡੀਆ ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ‘ਸੋਧਿਆ ਹੋਇਆ ਕੈ¦ਡਰ’, ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ (5
ਜਨਵਰੀ, 2010) ਤੋਂ ਪਹਿਲਾਂ ਜਾਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ।
ਪਾਠਕਜਨ! ਸਿਆਸੀ ਖੇਡ ਪੂਰੀ ਤਰ੍ਹਾਂ ਸਮਝ ਆਉਂਦੀ ਹੈ। ਪਿਛਲੇ ਲਗਭਗ 6 ਸਾਲ ਤੋਂ ਨਾਨਕਸ਼ਾਹੀ ਕੈ¦ਡਰ ਲਾਗੂ ਹੈ। ਲਗਭਗ ਸਮੁੱਚੇ
ਪੰਥ ਵਲੋਂ (ਸਮੇਤ ਕੇਂਦਰ ਸਰਕਾਰ, ਪੰਜਾਬ ਸਰਕਾਰ, ਪਾਕਿਸਤਾਨ ਸਰਕਾਰ ਵਲੋਂ ਐਲਾਨੀਆਂ ਗਈਆਂ ਛੁੱਟੀਆਂ ’ਤੇ ਛਾਪੇ ਗਏ ਕੈ¦ਡਰਾਂ ਦੇ)
ਨਾਨਕਸ਼ਾਹੀ ਕੈ¦ਡਰ ਅਨੁਸਾਰ ਦਿਨ-ਦਿਹਾੜੇ ਮਨਾਏ ਜਾਂਦੇ ਹਨ। ਨਾਨਕਸ਼ਾਹੀ ਕੈ¦ਡਰ ਨੇ, ਸਿੱਖ ਕੌਮ ਦੀ ‘ਵੱਖਰੀ ਪਛਾਣ’ ਦੇ ਸੰਘਰਸ਼ ਵਿੱਚ
ਇੱਕ ‘ਮੀਲ ਪੱਥਰ’ ਗੱਡਿਆ ਹੈ। ਸਿਰਫ ਦੋ ਧਿਰਾਂ ਨੂੰ ਇਸ ਤੋਂ ਡਾਢੀ ਪ੍ਰੇਸ਼ਾਨੀ ਹੈ। ਇੱਕ ਹਿੰਦੂਤਵੀ ਜਮਾਤ ਆਰ. ਐਸ. ਐਸ. ਅਤੇ ਦੂਸਰੀ
ਮੱਸਿਆ-ਪੁੰਨਿਆਂ-ਸੰਗਰਾਦਾਂ ਦੇ ਅਧਾਰ ’ਤੇ ਖੜਾ ‘ਡੇਰਾਵਾਦ’, ਜਿਸ ਨੂੰ ‘ਸੰਤ ਸਮਾਜ’ ਦਾ ਲੁਭਾਉਣਾ ਨਾਂ ਦਿੱਤਾ ਗਿਆ ਹੈ। ਡੇਰਾਵਾਦੀ
ਕਹਿੰਦੇ ਹਨ ਕਿ ਇਸ ਕੈ¦ਡਰ ਵਿਚਲੀਆਂ ਸੰਗਰਾਦਾਂ, ਮੱਸਿਆ, ਪੁੰਨਿਆ ‘ਹਿੰਦੂ ਕੈ¦ਡਰ’ ਵਾਲੀਆਂ ਕਰ ਦਿੱਤੀਆਂ ਜਾਣ ਤਾਂ ਉਨ੍ਹਾਂ ਦੀ
ਤਸੱਲੀ ਹੋਵੇਗੀ। ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ‘ਪ੍ਰਕਾਸ਼’ ਤੇ ‘ਜੋਤੀ ਜੋਤ ਸਮਾਉਣਾ’ ‘ਹਿੰਦੂ ਕੈ¦ਡਰ’
ਅਨੁਸਾਰ ਹੀ ਜਾਰੀ ਰੱਖਣਾ ਚਾਹੁੰਦੇ ਹਨ। ਜੇ ਇਨ੍ਹਾਂ ਦੋਹਾਂ ਧਿਰਾਂ ਦੀ ਗੱਲ ਮੰਨ ਲਈ ਜਾਂਦੀ ਹੈ ਤਾਂ ਇਹ ਨਾਨਕਸ਼ਾਹੀ ਨਾਂ ਥੱਲੇ, ਇੱਕ ਹਿੰਦੂ
ਕੈਲੰਡਰ ਬਣ ਜਾਏਗਾ। ਜੇ ਇਵੇਂ ਹੀ ਕਰਨਾ ਹੁੰਦਾ ਤਾਂ ਪਹਿਲਾਂ ਬਿਕ੍ਰਮੀ ਕੈ¦ਡਰ ਦੇ ਸੰਮਤ ਨੂੰ ਵੀ ਸਿੱਖ ਜੰਤਰੀਆਂ ਵਾਲੇ, 1469 ਤੋਂ ਸ਼ੁਰੂ
ਕਰਕੇ, ਉਸ ਨੂੰ ‘ਖਾਲਸਾ ਸੰਮਤ’ ਦਾ ਨਾਂ ਦਿੰਦੇ ਸਨ, ਫੇਰ ਤਾਂ ਨਾਨਕਸ਼ਾਹੀ ਕੈਲੰਡਰ ਦੀ ਲੋੜ ਹੀ ਨਹੀਂ ਸੀ।
ਬਾਕੀ ਰਹੀ ‘ਸੋਧਾਂ’ ਦੀ ਗੱਲ। ਐਸਾ ਕਿਹੜਾ ਨਵਾਂ ਸਬੂਤ ਸਾਹਮਣੇ ਆਇਆ ਹੈ, ਜਿਸਦੀ ਤਫਤੀਸ਼ ਕੈ¦ਡਰ ਜਾਰੀ ਹੋਣ ਤੋਂ ਪਹਿਲਾਂ ਨਹੀਂ
ਸੀ ਕੀਤੀ ਗਈ? ਇਹ ਸਭ ਬਾਦਲਕਿਆਂ ਦਾ ਢਕਵੰਜ ਹੈ ਜੋ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਵਰਤਿਆ ਜਾ ਰਿਹਾ ਹੈ।
ਡੇਰਾਵਾਦੀਆਂ ਨੇ, ਬਾਦਲ ਦੀ ਕਚਹਿਰੀ ਵਿੱਚ ਮੁਤਾਲਬਾ ਪੇਸ਼ ਕੀਤਾ ਹੈ ਕਿ ਜੇ ਨਾਨਕਸ਼ਾਹੀ ਕੈਲੰਡਰ ਨੂੰ ਵਾਪਸ ਹਿੰਦੂ ਕੈ¦ਡਰ ਬਣਾ ਦਿੱਤਾ
ਜਾਵੇ ਤਾਂ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਉਹ ਆਪਣੇ ਸ਼ਰਧਾਲੂਆਂ ਦੀਆਂ ਵੋਟਾਂ ਬਾਦਲ ਟੱਬਰ ਦੇ ਉਮੀਦਵਾਰਾਂ ਨੂੰ ਪਵਾ ਦੇਣਗੇ।
ਨਾਨਕਸ਼ਾਹੀ ਕੈ¦ਡਰ ਨੂੰ ਉਲਟਾਉਣ ਦੇ ਛੇਕੜਲੇ ਯਤਨ ਵਿੱਚ, ਇਸ ‘ਪੇਸ਼ਕਸ਼’ ਦਾ ਵੀ ਅਹਿਮ ਰੋਲ ਹੋ ਸਕਦਾ ਹੈ।
ਅਸੀਂ ਸਿੱਖ ਸੰਗਤਾਂ ਨੂੰ ਜ਼ੋਰਦਾਰ ਬੇਨਤੀ ਕਰਦੇ ਹਾਂ ਕਿ ਉਹ ਇਸ ਮੁੱਦੇ ’ਤੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ’ਤੇ ਦਬਾਅ ਬਣਾਈ ਰੱਖਣ।
ਆਰ. ਐੱਸ. ਐੱਸ. ਦਾ ਇੱਕ ਜ਼ੋਰਦਾਰ ਹੱਲਾ ਨਾਕਾਮ ਹੋਇਆ ਹੈ ਪਰ ਖਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ। 5 ਜਨਵਰੀ ¦ਘਣ ਤੋਂ ਬਾਅਦ
ਹੀ, ਯਕੀਨਨ ਕੁਝ ਕਿਹਾ ਜਾ ਸਕੇਗਾ। ਪ੍ਰਸਿੱਧ ਅਖਾਣ ਹੈ -
‘ਚੋਰ ਚੋਰੀ ਸੇ ਜਾਏ,
ਹੇਰਾਫੇਰੀ ਸੇ ਨਾ ਜਾਏ।’
‘ਚੀਨ ਵਲੋਂ ਭਾਰਤ ਦੀ ਹੂਰੇਬਾਜ਼ੀ ਲਗਾਤਾਰ ਜਾਰੀ’
ਪਿਛਲੇ ਕੁਝ ਹਫਤਿਆਂ ਵਿਚਲੀਆਂ ਤਿੰਨ ਪ੍ਰਮੁੱਖ ਘਟਨਾਵਾਂ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਚੀਨ ਨੇ ਭਾਰਤ ਨੂੰ ਸਬਕ ਸਿਖਾਉਣ
ਲਈ, ¦ਗਰ-¦ਗੋਟੇ ਪੂਰੀ ਤਰ੍ਹਾਂ ਕੱਸੇ ਹੋਏ ਹਨ। ਅਸਲ ਵਿੱਚ ਚੀਨ ਵਲੋਂ ਅਪਣਾਏ ਗਏ ਹਮਲਾਵਰ ਰੁਖ ਲਈ ਭਾਰਤੀ ਹਾਕਮ ਹੀ ਜ਼ਿੰਮੇਵਾਰ
ਹਨ, ਜਿਨ੍ਹਾਂ ਨੇ ਕਿ ਨਵੇਂ ਬਣੇ ਯਾਰ ਅਮਰੀਕਾ ਦੀ ਚਾਪਲੂਸੀ ਕਰਦਿਆਂ, ਚੀਨ ਦੇ ਖਿਲਾਫ ਘਟੀਆ ਕਿਸਮ ਦੀਆਂ ਭੜਕਾਊ ਹਰਕਤਾਂ
ਕੀਤੀਆਂ। ਇਨ੍ਹਾਂ ਵਿੱਚ ਬੀਜਿੰਗ ਉ¦ਪਿਕਸ ਦੇ ਦੌਰਾਨ ਦਲਾਈਲਾਮਾ ਨੂੰ ਸ਼ਹਿ, ਯੂਨਾਇਟਿਡ ਅਰਬ ਅਮੀਰਾਤ ਤੋਂ ਚੀਨ ਆ ਰਹੇ ਸਮੁੰਦਰੀ
ਜਹਾਜ਼ ਨੂੰ ਕਲਕੱਤਾ ਬੰਦਰਗਾਹ ’ਤੇ ਲਿਜਾਣਾ, ਭਾਰਤ ਵਿਚਲੇ ਕੁਝ ਚੀਨੀ ਕਾਮਿਆਂ ਨੂੰ ਵੀਜ਼ੇ ਦੇ ਬਹਾਨੇ ਵਾਪਸ ਭੇਜਣ ਦੀ ਨੀਤੀ,
ਛੱਤੀਸਗੜ੍ਹ ਵਿੱਚ ਅਚਾਨਕ ਡਿੱਗ ਪਈ ਪਾਵਰ-ਪਲਾਂਟ ਦੀ ਚਿਮਨੀ (ਜਿਸ ਹੇਠ ਆ ਕੇ ਕੁਝ ਮਜ਼ਦੂਰ ਮਾਰੇ ਗਏ ਸਨ) ਦਾ ਨਿਰਮਾਣ ਕਰ ਰਹੀ
ਚੀਨੀ ਕੰਪਨੀ ਦੇ ਇੰਜੀਨੀਅਰਾਂ ਦੀ ਖਿੱਚ-ਧੂਹ, ਤਾਈਵਾਨ (ਜਿਸ ਨੂੰ ਚੀਨ ਆਪਣਾ ਹਿੱਸਾ ਸਮਝਦਾ ਹੈ) ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ, ਚੀਨ
ਨਾਲ ਲੱਗਦੀ ਸੀਮਾ ’ਤੇ ਭਾਰਤੀ ਫੌਜ ਦੀ ਵੱਧ ਰਹੀ ਨਕਲੋ-ਹਰਕਤ ਆਦਿ ਸ਼ਾਮਲ ਹਨ।
ਪੰਜ ਹਜ਼ਾਰ ਤੋਂ ਜ਼ਿਆਦਾ ਸਮਾਂ ਪੁਰਾਣੀ ਚੀਨੀ-ਸੱਭਿਅਤਾ ਦੇ ਲੋਕਾਂ ਵਿੱਚ ਬਰਦਾਸ਼ਤ ਦਾ ਮਾਦਾ ਵੀ ਬੜਾ ਹੈ, ਉਹ ਯਾਰ-ਨਿਵਾਜ਼ ਵੀ
ਪੱਕੇ ਹਨ ਪਰ ਦੁਸ਼ਮਣੀ ਵਾਲੇ ਵਤੀਰੇ ਨੂੰ ਜਦੋਂ ਉਹ ਪਛਾੜਦੇ ਹਨ ਤਾਂ ਫਿਰ ਨਤੀਜਿਆਂ ਦੀ ਪ੍ਰਵਾਹ ਨਹੀਂ ਕਰਦੇ। ਇਉਂ ਜਾਪਦਾ ਹੈ ਕਿ ਭਾਰਤੀ
ਹਾਕਮਾਂ ਦੀਆਂ ਤਿਕੜਮਬਾਜ਼ੀਆਂ ਨੇ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਦਿੱਤਾ ਹੈ। ਭਾਵੇਂ ਭਾਰਤੀ ਹਾਕਮਾਂ ਦੇ ਜੰਗਜ਼ੂ ਵਰਤਾਰੇ ਦੇ ਉਲਟ, ਉਨ੍ਹਾਂ
ਦੇ ਫੌਜੀ ਜਰਨੈਲਾਂ ਨੇ, ਚੀਨ ਦੇ ਖਿਲਾਫ ਕੋਈ ਬਿਆਨ ਦੇਣ ਦੀ ਥਾਂ ’ਤੇ, ਜਨਤਕ ਤੌਰ ’ਤੇ ਕੰਨਾਂ ਨੂੰ ਹੱਥ ਲਾਏ ਹਨ। ਭਾਰਤੀ ਹਵਾਈ ਫੌਜ ਦੇ
ਮੁਖੀ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਸਾਡੀ ਹਵਾਈ ਸੈਨਾ, ਚੀਨ ਦੇ ਮੁਕਾਬਲੇ, ਇੱਕ ਤਿਹਾਈ ਸਮਰੱਥਾ ਵਾਲੀ ਹੈ। ਇਸੇ ਤਰ੍ਹਾਂ ਥਲ ਸੈਨਾ ਮੁਖੀ
ਨੇ ਵੀ ‘ਬੱਤਖ’ ਵਾਂਗ ਆਵਾਜ਼ ਕੱਢੀ ਪਰ ਇਉਂ ਜਾਪਦਾ ਹੈ ਕਿ ਭਾਰਤੀ ਨੀਤੀਘਾੜੇ ਅਤੇ ਭਾਰਤੀ ਮੀਡੀਆ, ਭਾਰਤੀ ਫੌਜ ਨੂੰ ਬੱਘੀ ਅੱਖੀਂ
ਮਰਵਾਉਣ ਨੂੰ ਫਿਰਦੇ ਹਨ। ਜੇ ਭਾਰਤ ਦੀ ਹੋਣੀ ਇਵੇਂ ਹੀ ਲਿਖੀ ਹੈ ਤਾਂ ਇਸ ਨੂੰ ਕੌਣ ਟਾਲ ਸਕਦਾ ਹੈ।
ਭਾਰਤ ਨੇ, ਅੰਤਰਰਾਸ਼ਟਰੀ ਮਾਨੀਟਰ ਸੰਸਥਾ ਤੋਂ, ਅਰੁਣਾਚਲ ਪ੍ਰਦੇਸ਼ (ਜਿਸ ਨੂੰ ਚੀਨ, ਸਾਊਥ ਤਿੱਬਤ ਕਹਿੰਦਾ ਹੈ ਅਤੇ ਚੀਨ ਦਾ ਹਿੱਸਾ
ਮੰਨਦਾ ਹੈ) ਦੇ ਵਿਕਾਸ ਲਈ ‘ਕਰਜ਼ਾ’ ਲੈਣ ਲਈ ਦਰਖਾਸਤ ਕੀਤੀ। ਇਹ ਅਰਜ਼ੀ ਮਨਜ਼ੂਰ ਹੋਣ ਵਿੱਚ ਕੋਈ ਰੁਕਾਵਟ ਨਹੀਂ ਸੀ ਪਰ ਚੀਨ ਨੇ
ਆਪਣਾ ਅਸਰ ਰਸੂਖ ਵਰਤ ਕੇ, ਭਾਰਤ ਦੀ ਅਰਜ਼ੀ ਮਨਜ਼ੂਰ ਨਹੀਂ ਹੋਣ ਦਿੱਤੀ। ਇਸ ਤਰ੍ਹਾਂ, ਅਰੁਣਾਚਲ ਪ੍ਰਦੇਸ਼ ਦਾ ਮਾਮਲਾ ਪਹਿਲੀ ਵਾਰ
ਅੰਤਰਰਾਸ਼ਟਰੀ ਕਟਹਿਰੇ ਵਿੱਚ ‘ਝਗੜੇ ਵਾਲਾ ਵਿਸ਼ਾ’ ਬਣਿਆ ਅਤੇ ਚੀਨ ਨੇ, ਭਾਰਤ ਨੂੰ ਉਸ ਦੀ ਔਕਾਤ ਦੱਸ ਦਿੱਤੀ।
ਯਾਦ ਰਹੇ ਕਿ ਇਸ ਹਫਤੇ ਹੀ, ਤਿੱਬਤ ਦੇ ਮੁੱਦੇ ’ਤੇ ਚੀਨ ਦੀ ਘੁਰਕੀ ਦਾ ਅਸਰ ਕਬੂਲਦਿਆਂ ਅਮਰੀਕੀ ਪ੍ਰਧਾਨ ਬਰਾਕ ਹੁਸੈਨ ਓਬਾਮਾ ਨੇ,
ਵਾਸ਼ਿੰਗਟਨ ਆਏ ਦਲਾਈਲਾਮਾ ਨਾਲ ਮਿਲਣ ਤੋਂ ਨਾਂਹ ਕਰ ਦਿੱਤੀ। ਭਾਵੇਂ ਦਲਾਈਲਾਮਾ ਨੂੰ ਅਮਰੀਕਨ ਕਾਂਗਰਸ ਨੇ ਮੈਡਲ ਨਾਲ ਨਿਵਾਜਿਆ
ਪਰ ਚੀਨ ਨੇ ਅਮਰੀਕੀ ਪ੍ਰਧਾਨ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਦਲਾਈਲਾਮਾ ਨਾਲ ਮੁਲਾਕਾਤ ਕਰੇਗਾ ਤਾਂ ਚੀਨ ਇਸ ਨੂੰ ਇੱਕ ‘ਦੁਸ਼ਮਣੀ
ਭਰਿਆ ਕਦਮ’ ਸਮਝੇਗਾ। ਪ੍ਰਧਾਨ ਓਬਾਮਾ ਨੇ ਅਜੇ ਆਪਣਾ ਪਹਿਲਾ ਚੀਨ ਦਾ ‘ਸਰਕਾਰੀ ਦੌਰਾ’ ਕਰਨਾ ਹੈ, ਸੋ ਅਮਰੀਕੀ ਪ੍ਰਸ਼ਾਸ਼ਨ ਨੇ,
ਦਲਾਈਲਾਮਾ ਨੂੰ ਨਾ-ਮਿਲਣ ਵਿੱਚ ਹੀ ਆਪਣੀ ਸਲਾਮਤੀ ਸਮਝੀ। ਜੇ ਅਮਰੀਕਾ ਦਾ ਚੀਨ ਦੇ ਸਾਹਮਣੇ ਇਹ ਹਾਲ ਹੈ ਤਾਂ ਭਾਰਤ, ਕਿਸ ਬਾਗ
ਦੀ ਮੂਲ਼ੀ ਹੈ?
ਚੀਨ ਵਲੋਂ ਭਾਰਤ ਨੂੰ ਦਿੱਤਾ ਗਿਆ ਦੂਸਰਾ ਵੱਡਾ ਝਟਕਾ ਜੰਮੂ-ਕਸਮੀਰ ਨਾਲ ਸਬੰਧਿਤ ਹੈ। ਚੀਨ ਭਾਵੇਂ ਕੁਝ ਵਰ੍ਹੇ ਪਹਿਲਾਂ ਤੱਕ ਕਸ਼ਮੀਰ
ਦੇ ਮੁੱਦੇ ’ਤੇ ਪਾਕਿਸਤਾਨ ਦੀ ਖੁੱਲ੍ਹ ਕੇ ਹਮਾਇਤ ਕਰਦਾ ਸੀ ਪਰ ਪਿਛਲੇ ਤਿੰਨ-ਚਾਰ ਸਾਲ ਤੋਂ, ਇਸ ਸਬੰਧੀ ਚੀਨ ਨੇ ਇੱਕ ਚੁੱਪ ਧਾਰਨ ਕਰ ਲਈ
ਸੀ। ਪਰ ਜੋ ਕਾਰਵਾਈ ਚੀਨ ਨੇ ਹੁਣ ਕੀਤੀ ਹੈ, ਇਸ ਨੇ ਭਾਰਤੀ ਨੀਤੀ-ਘਾੜਿਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਹੋਇਆ ਇਉਂ ਕਿ
ਕਸ਼ਮੀਰ ਦਾ ਇੱਕ ਵਪਾਰੀ ਅਕਸਰ ਆਪਣੇ ਵਪਾਰ ਦੇ ਸਿਲਸਿਲੇ ਵਿੱਚ ਚੀਨ ਆਉਂਦਾ ਜਾਂਦਾ ਰਹਿੰਦਾ ਸੀ। ਇਸ ਵਾਰ ਜਦੋਂ ਉਹ ਚੀਨ ਦੀ
ਅੰਬੈਂਸੀ ਵਿੱਚ ਵੀਜ਼ਾ ਲੈਣ ਲਈ ਗਿਆ ਤਾਂ ਉਸ ਨੂੰ ਅੰਬੈਂਸੀ ਨੇ ਭਾਰਤੀ ਪਾਸਪੋਰਟ ’ਤੇ ਵੀਜ਼ਾ ਲਗਾਉਣ ਤੋਂ ਨਾਂਹ ਕਰ ਦਿੱਤੀ ਅਤੇ ਇੱਕ
ਅਲੱਗ ਕੋਰੇ ਕਾਗਜ਼ ’ਤੇ ਵੀਜ਼ਾ ਲਾ ਦਿੱਤਾ। ਦਿੱਲੀ ਏਅਰਪੋਰਟ ਵਾਲਿਆਂ ਨੇ ਉਸ ਨੂੰ ਜਹਾਜ਼ ’ਤੇ ਚੜ੍ਹਾਉਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ
ਕਿ ਉਹ ਚੀਨੀ ਅੰਬੈਂਸੀ ਤੋਂ ਭਾਰਤੀ ਪਾਸਪੋਰਟ ’ਤੇ ਵੀਜ਼ਾ ਲਵਾ ਕੇ ਲਿਆਵੇ। ਚੀਨੀ ਅੰਬੈਂਸੀ ਨੇ, ਕੋਰੇ ਕਾਗਜ਼ ਵਾਲਾ ਵੀਜ਼ਾ ਹੀ ਉਸ ਯਾਤਰੀ
ਨੂੰ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹ ਭਾਰਤੀ ਅਧਿਕਾਰੀਆਂ ਤੋਂ ਇਹ ਲਿਖਾ ਕੇ ਲਿਆਵੇ ਕਿ ਉਹ ਇਸ ਵੀਜ਼ੇ ’ਤੇ ਸਫਰ ਨਹੀਂ ਕਰ ਸਕਦਾ।
ਖੈਰ ਦੂਸਰੀ ਵਾਰ ਦਿੱਲੀ ਏਅਰਪੋਰਟ ਵਾਲਿਆਂ ਨੇ ਉਸ ਨੂੰ ਚੀਨ ਜਾਣ ਲਈ ਜਹਾਜ਼ ’ਤੇ ਸਵਾਰ ਹੋ ਲੈਣ ਦਿੱਤਾ। ਕੁਝ ਦਿਨਾਂ ਬਾਅਦ ਇਹੀ
ਕਹਾਣੀ, ਜੰਮੂ-ਕਸ਼ਮੀਰ ਦੇ 4-5 ਵਿਦਿਆਰਥੀਆਂ ਨਾਲ ਵਾਪਰੀ, ਜਿਹੜੇ ਕਿ ਅਧਿਐਨ ਲਈ ਬੀਜਿੰਗ ਦੀ ਯੂਨੀਵਰਸਿਟੀ ਵਿੱਚ ਜਾ ਰਹੇ
ਸਨ। ਉਨ੍ਹਾਂ ਨੂੰ ਵੀ ਚੀਨ ਦੀ ਅੰਬੈਂਸੀ ਨੇ ਭਾਰਤੀ ਪਾਸਪੋਰਟ ਦੀ ਥਾਂ, ਕੋਰੇ ਕਾਗਜ਼ ’ਤੇ ਹੀ ਵੀਜ਼ਾ ਦਿੱਤਾ ਪਰ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੇ
ਜਹਾਜ਼ ’ਤੇ ਨਹੀਂ ਚੜ੍ਹਨ ਦਿੱਤਾ। ਹੁਣ ਭਾਰਤੀ ਵਿਦੇਸ਼-ਮੰਤਰਾਲੇ ਨੇ ਇਸ ਸਬੰਧੀ ਚੀਨੀ ਅੰਬੈਂਸੀ ਕੋਲ ਰੋਸ ਦਾ ਇਜ਼ਹਾਰ ਕੀਤਾ ਹੈ। ਜ਼ਾਹਰ ਹੈ
ਕਿ ਚੀਨ ਨੇ, ਮਜ਼ਬੂਤ ਸਟੈਂਡ ਲੈਂਦਿਆਂ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ, ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰਕੇ, ‘ਭਾਰਤੀ ਸ਼ਹਿਰੀਅਤ’ ਤੋਂ
ਅਜ਼ਾਦ ਕਰ ਦਿੱਤਾ ਹੈ। ਜੇ ਚੀਨ-ਭਾਰਤ ਖਿਚਾਅ ਇਸੇ ਵੇਗ ਨਾਲ ਜਾਰੀ ਰਹਿੰਦਾ ਹੈ ਤਾਂ ਇਹੀ ਸਥਿਤੀ ‘ਖਾਲਿਸਤਾਨ’ ਦੇ ਸ਼ਹਿਰੀਆਂ ਪ੍ਰਤੀ ਵੀ
ਚੀਨ ਵਲੋਂ ਅਪਣਾਈ ਜਾ ਸਕਦੀ ਹੈ।
ਤੀਸਰੀ ਵੱਡੀ ਘਟਨਾ ਇਸੇ ਹਫ਼ਤੇ ਹੀ ਵਾਪਰੀ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਚੋਣ-ਪ੍ਰਚਾਰ ਲਈ ((ਉਥੇ ਵਿਧਾਨ ਸਭਾ ਲਈ 13
ਅਕਤੂਬਰ ਨੂੰ ਵੋਟਾਂ ਪਈਆਂ ਹਨ) ਪ੍ਰਧਾਨ ਮੰਤਰੀ ਮਨਮੋਹਣ ਸਿੰਘ ਗਏ। ਚੀਨ ਨੇ ਸਰਕਾਰੀ ਤੌਰ ’ਤੇ ਜ਼ੋਰਦਾਰ ਪ੍ਰੋਟੈਸਟ ਕਰਦਿਆਂ ਕਿਹਾ ਕਿ
ਅਰੁਣਾਚਲ ਪ੍ਰਦੇਸ ‘ਸਾਡਾ ਹਿੱਸਾ’ ਹੈ ਅਤੇ ਭਾਰਤੀ ਪ੍ਰਧਾਨ ਮੰਤਰੀ ਦਾ ਦੌਰਾ ਇੱਕ ‘ਭੜਕਾਊ ਕਾਰਵਾਈ’ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ
ਬੁਲਾਰੇ ਵਿਸ਼ਨੂੰ ਪ੍ਰਕਾਸ਼ ਨੇ ਪਲਟਵਾਂ ਵਾਰ ਕਰਦਿਆਂ ਕਿਹਾ ਹੈ ਕਿ ‘ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਅਟੁੱਟ, ਅਨਿੱਖੜਵਾਂ ਅੰਗ ਹੈ ਅਤੇ
ਅਰੁਣਾਚਲ ਦੇ ਲੋਕ ਭਾਰਤ ਦੇ ਨਾਗਰਿਕ ਹਨ ਅਤੇ ਉਹ ਭਾਰਤ ਵਿੱਚ ਰਹਿਣ ਵਿੱਚ ਫਖਰ ਮਹਿਸੂਸ ਕਰਦੇ ਹਨ...’ ਇਸ ਤੋਂ ਪਹਿਲਾਂ ਤਿੱਬਤੀ
ਆਗੂ ਦਲਾਈਲਾਮਾ ਦੀ ਪ੍ਰਸਤਾਵਿਤ ਅਰੁਣਾਚਲ ਯਾਤਰਾ ਸਬੰਧੀ ਵੀ ਚੀਨ, ਆਪਣਾ ਵਿਰੋਧ ਜਤਾ ਚੁੱਕਾ ਹੈ।
ਅਰੁਣਾਚਲ ਦੇ ਮੁੱਦੇ ’ਤੇ ਚੀਨ ਕਿੰਨਾ ਗੰਭੀਰ ਹੈ, ਇਸ ਦਾ ਅੰਦਾਜ਼ਾ, ਬੀਜਿੰਗ ਵਿੱਚ ਬੈਠੇ ਭਾਰਤੀ ਪੱਤਰਕਾਰ ਸੈਬਲ ਦਾਸ ਗੁਪਤਾ ਦੀ
ਟਿੱਪਣੀ ਤੋਂ ਲੱਗਦਾ ਹੈ - ‘ਜੇ ਚੀਨ, ਪ੍ਰਧਾਨ ਮੰਤਰੀ ਦੀ ਯਾਤਰਾ ’ਤੇ ਵਿਰੋਧ ਨਾ ਕਰਦਾ ਤਾਂ ਇਸ ਦਾ ਮਤਲਬ ਇਹ ਹੁੰਦਾ ਕਿ ਚੀਨ ਨੇ, ਭਾਰਤ
ਦਾ ਅਰੁਣਾਚਲ ਪ੍ਰਦੇਸ਼ ਤੇ ‘ਹੱਕ’ ਮੰਨ ਲਿਆ ਹੈ। ਪਰ ਅਸਲੀ ਪਰਖ ਹੋਵੇਗੀ ਜੇ ਭਾਰਤ ਦਾ ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ
ਤਵਾਂਗ ਦੇ ਮੱਠ (ਮੋਨੇਸਟਰੀ) ਵਿੱਚ ਜਾਂਦਾ ਹੈ ਤਾਂ ਚੀਨ ਇਸ ਸਬੰਧੀ ਕੀ ਪ੍ਰਤੀਕ੍ਰਿਆ ਦੇਵੇਗਾ। ਇਹ ਅਸਲੀ ਦੇਖਣ ਵਾਲੀ ਗੱਲ ਹੋਵੇਗੀ ਪਰ
ਭਾਰਤ ਵੀ ਹੱਦ ਤੋਂ ਬਾਹਰ ਨਹੀਂ ਜਾਵੇਗਾ...।’
ਪਾਠਕਜਨ! ਜ਼ਾਹਰ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਰੁਣਾਚਲ ਦੀ ਚੀਨ ਨਾਲ ਲੱਗਦੀ ਸੀਮਾ ’ਤੇ ਸਥਿਤ ਤਵਾਂਗ ਦੇ ਮੱਠ ਵਿੱਚ ਜਾਣ
ਦਾ ਹੌਂਸਲਾ ਨਹੀਂ ਕਰ ਸਕਿਆ, ਕਿਉਂਕਿ ਇਹ ਚੀਨ ਦੇ ਬਰਦਾਸ਼ਤ ਤੋਂ ਬਾਹਰ ਹੋਣਾ ਸੀ। ਇਹ ਭਾਰਤੀ ਪੱਤਰਕਾਰ ਦਾ ਕਹਿਣਾ ਹੈ। ਪਰ ਚੀਨ
ਵਲੋਂ ਕੁਝ ਹਫਤਿਆਂ ਵਿੱਚ ਦਿੱਤੀਆਂ ਗਈਆਂ ਉਪਰੋਕਤ ਤਿੰਨ ਪ੍ਰਤੀਕ੍ਰਿਆਵਾਂ ਦੱਸ ਰਹੀਆਂ ਹਨ ਕਿ ਗਰੀਬ ਭਾਰਤ ਦੇਸ਼, ‘ਚੀਨੀ ਊਠ’ ਦੀ
ਕਰਵਟ ਹੇਠ ਆਉਣ ਹੀ ਵਾਲਾ ਹੈ। ‘ਆਪੇ ਫਾਥੜੀਏ, ਤੈਨੂੰ ਕੌਣ ਛੁਡਾਏ’ ਵਾਲਾ ਅਖਾਣ ਭਾਰਤੀ ਹਾਕਮਾਂ ’ਤੇ ਠੀਕ ਹੀ ਢੁੱਕਦਾ ਹੈ।
|