![]() |
14 Aug_25 Aug 6 Aug_13 Aug 26July_5Aug 11_25july 3_10july 21June_2july 8_20 June Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]() ![]() ![]() ![]() "ਅਣਪਛਾਤੀ ਲਾਸ਼" ![]() ![]() ![]() ![]() ![]() ![]() ![]() ADVERTISEMENTS |
![]()
ਸਟਾਕਟਨ ਗੁਰਦੁਆਰਾ ਸਾਹਿਬ ‘ਚ ਭਾਈ ਦਿਲਾਵਰ ਸਿੰਘ ਦਾ ਸਹੀਦੀ ਦਿਹਾੜਾ ਮਨਾਇਆ
ਸਟਾਕਟਨ-ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗਦਰੀ ਬਾਬਾ ਦੀ ਧਰਤੀ ਸਟਾਕਟਨ ਗੁਰਦੁਆਰਾ ਸਾਹਿਬ ‘ਚ ਮਨਾਇਆ ਗਿਆ, ਅਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਅਖੰਡ ਕੀਰਤਨੀ ਜਥੇ ਵੱਲੋ ਕੀਰਤਨ ਇਲਾਹੀ ਕੀਰਤਨ ਕੀਤਾ ਉਨਾ ਤੋ ਬਾਅਦ ਦਮਦਮੀ ਟਕਸਾਲ ਦੇ ਬਾਬਾ ਬਖਸੀ਼ਸ ਸਿੰਘ ਜੀ ਨੇ ਕਥਾਂ ਕੀਤੀ, ਉਹਨਾ ਤੋ ਉਪਰੰਤ ਰਾਗੀ ਜਥਿਆ ਨੇ ਕੀਰਤਨ ਕੀਤਾ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਖਾਲਿਸਤਾਨ ਦੇ ਸਹੀਦ ਸਿੰਘਾ ਨੂੰ ਸਰਧਾਜਲੀ ਭੇਟ ਕੀਤੀ,ਪ੍ਰ੍ਰੋਗਰਾਮ ਵਿੱਚ ਅਖੀਡ ਕੀਰਤਨੀ ਜਥੇ ਦੇ ਭਾਈ ਦਲਜੀਤ ਸਿੰਘ,ਭਾਈ ਨਵਜੋਤ ਸਿੰਘ, ਰਿਕੀ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਮੰਗਾ ਸਿੰਘ,ਤੇ ਗੁਰਦੁਆਰ ਕਮੇਟੀ ਵੱਲੋ ਪ੍ਰਧਾਨ ਭਾਈ ਪਨੇਸਰ ਜੀ,ਭਾਈ ਹਰਨੇਕ ਸਿੰਘ,ਭਾਈ ਗੁਲਭਿੰਦਰ ਸਿੰਘ ਭਿੰਦਾ,ਭਾਈ ਜਸਪ੍ਰੀਤ ਸਿੰਘ ,ਭਾਈ ਯੁਗਰਾਜ ਸਿੰਘ,ਭਾਈ ਜਸਵੰਤ ਸਿੰਘ ਹੋਠੀ,ਭਾਈ ਬਲਵਿੰਦਰ ਸਿੰਘ, ਭਾਈ ਭੋਲਾ ਸਿੰਘ ਤੇ ਇਲਾਕਾ ਨਿਵਾਸੀਆ ਸਾਮਲ ਹੋਏ ਤੇ ਸਹੀਦ ਨੂੰ ਸਰਧਾਜਲੀਆ ਦਿੱਤੀਆ.
ਲੀਲੀ ਕਤਲ ਕਾਂਡ ਵਿਚ ਭਾਈ ਬਿੱਟੂ ਤੇ ਗੁਰਵੀਰ ਦਾ ਇਕ ਦਿਨ ਦਾ ਪੁਲਿਸ ਰਿਮਾਂਡ
ਮਾਨਸਾ, 13 ਸਤੰਬਰ - ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ
ਸਿੰਘ ਬਿੱਟੂ ਨੂੰ ਲੀਲੀ ਕਤਲ ਕਾਂਡ ਵਿਚ ਇਕ ਦਿਨ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਭਾਈ
ਬਿੱਟੂ ਦੇ ਵਕੀਲ ਲਖਵਿੰਦਰ ਸਿੰਘ ਕਾਲੀਰੌਨ ਪਟਿਆਲਾ ਅਤੇ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਸਦਰ
ਪੁਲਿਸ ਮਾਨਸਾ ਵੱਲੋਂ ਭਾਈ ਬਿੱਟੂ ਨੂੰ ਲੁਧਿਆਣਾ ਜੇਲ੍ਹ ਵਿਚੋਂ ਅੱਜ ਅਚਾਨਕ ਪ੍ਰੋਡਕਸ਼ਨ ਵਰੰਟ ’ਤੇ
ਲਿਆਂਦਾ ਗਿਆ ਅਤੇ ਮਾਣਯੋਗ ਡਿੰਪਲ ਵਾਲੀਆ ਦੇ ਘਰ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਦਰ
ਪੁਲਿਸ ਵੱਲੋਂ ਭਾਈ ਬਿੱਟੂ ’ਤੇ ਮੁਕੱਦਮਾ ਨੰਬਰ 61 ਅਧੀਨ ਧਾਰਾ 302, 34 ਆਈ. ਪੀ. ਸੀ. 120
ਬੀ. ਅਤੇ ਆਰਮਜ਼ ਐਕਟ ਤਹਿਤ ਡੇਰਾ ਪ੍ਰੇਮੀ ਲੀਲੀ ਦੇ ਕਤਲ ਦੇ ਦੋਸ਼ ਅਧੀਨ ਮੁਕੱਦਮਾ ਦਰਜ ਕੀਤਾ ਗਿਆ
ਸੀ, ਦੇ ਸਬੰਧ ਵਿਚ ਲਿਆਂਦਾ ਗਿਆ। ਇਸੇ ਦੌਰਾਨ ਸਰਦੂਲਗੜ੍ਹ ਪੁਲਿਸ ਵੱਲੋਂ ਇਕ ਵੱਖਰੇ ਕੇਸ ਦੇ
ਸਬੰਧ ਵਿਚ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਪ੍ਰੋ: ਗੁਰਵੀਰ ਸਿੰਘ ਨੂੰ ਬਠਿੰਡਾ ਜੇਲ੍ਹ ਵਿਚੋਂ ਪ੍ਰੋਡਕਸ਼ਨ
ਵਾਰੰਟ ’ਤੇ ਲਿਆ ਕੇ ਮਾਣਯੋਗ ਜੱਜ ਦੇ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਇਕ ਦਿਨ ਲਈ ਪੁਲਿਸ ਰਿਮਾਂਡ
’ਤੇ ਭੇਜ ਦਿੱਤਾ ਹੈ।
ਗਤਕੇ ਦਾ ਕਮਾਲ !
ਸੈਨ ਫ਼ਰਾਂਸਿਸਕੋ-ਤਰਨਤਾਰਨ :-- ਸਰਹੱਦੀ ਜਿਲੇ ਤਰਨਤਾਰਨ ਦੀ ਗਤਕਾ ਟੀਮ, " ਇੰਟਰਟੇਨਮੈਂਟ ਕੇ ਲਿਏ ਕੁਛ ਭੀ ਕਰੇਗਾ " ਪ੍ਰੋਗਰਾਮ ਵਿਚ ਹਿੱਸਾ ਲੈ ਕੇ ਪੰਜ ਲੱਖ ਭਾਰਤੀ ਰੁਪਿਆ ਜਿੱਤ ਗਈ। ਇਸ ਪ੍ਰੋਗਰਾਮ ਦੇ ਜੱਜਾਂ ਵਿਚ, ਹਿੰਦੀ ਫ਼ਿਲਮਾਂ ਦਾ ਸੁਪਰਸਟਾਰ ਸਲਮਾਨ ਖ਼ਾਨ, ਪ੍ਰਸਿੱਧ ਸੰਗੀਤਕਾਰ ਅਨੂੰ ਮਲਿਕ ਤੇ ਨਿਰਦੇਸ਼ਕਾ ਫ਼ਰਹਾ ਖ਼ਾਨ ਸ਼ਾਮਲ ਸਨ। ਉਨਾਂ ਨੇ ਗਤਕੇ ਦੇ ਜੌਹਰਾਂ ਨੂੰ ਬੇਹੱਦ ਪਸੰਦ ਕੀਤਾ ਤੇ ਖ਼ਾਲਸੇ ਦੀ ਖੇਡ ਦੀ ਵੀ ਰੱਜਵੀਂ ਪ੍ਰਸ਼ੰਸਾ ਕੀਤੀ। ਤਰਨਤਾਰਨ ਵਾਪਸ ਪਹੁੰਚਣ ਤੇ ਨਗਰ ਸੁਧਾਰ ਟਰਸਟ ਨੇ ਗਤਕਾ ਟੀਮ ਦਾ ਭਰਵਾਂ ਸੁਆਗਤ ਕੀਤਾ।
ਗੁਰਦੁਆਰਾ ਸਾਹਿਬ ਸਟਾਕਟਨ ‘ਚ ਕਰਤਾਰਪੁਰ ਸਾਹਿਬ ਮਾਰਗ ਤੇ ਦਸਤਖੀ ਮੁਹਿੰਮ ਹੋਈ
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਉਂਗਲੀ ਕਰਨ ਵਾਲਾ ਦਲਬੀਰਾ ਪੱਤਰਕਾਰ ਆਪਣੀ ਔਕਾਤ ਪਛਾਣੇ-
ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅਮਮ੍ਰਿਤਸਰ ਜਰਮਨੀ ਅਤੇ ਅਮਰੀਕਾ
ਯੂਥ ਵਿੰਗ ਜਰਮਨੀ ਅਤੇ ਯੂਥ ਵਿੰਗ ਅਮਰੀਕਾ ਦੇ ਆਗੁਆਂ, ਪ੍ਰਧਾਨ ਭਾਈ ਭੁਪਿੰਦਰ ਸਿੰਘ ਅਤੇ ਜਰਨਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਭਾਈ ਤਰਸੇਮ ਸਿੰਘ ਖਾਲਸਾ, ਭਾਈ ਰਾਜ ਸਿੰਘ, ਭਾਈ ਭੁਪਿੰਦਰ ਸਿੰਘ ਕਾਲਾ ਅਫਗਾਨਾ, ਭਾਈ ਗੁਰਦਿਤ ਸਿੰਘ, ਭਾਈ ਗੁਰਮੀਤ ਸਿੰਘ ਨੇ ਟੈਲੀਕਾਨਫਰੈਂਸ ਰਾਹੀਂ ਆਪਣੇ ਵਿਚਾਰ ਪ੍ਰਗਟਾਉਦਿਆਂ ਬਿਤੇ ਦਿਨੀਂ ਅਖਬਾਰਾਂ ਵਿੱਚ ਆਏ ਗੱਦਾਰ ਦਲਬੀਰ ਸਿੰਘ ਪੱਤਰਕਾਰ ਦੇ ਖਾਲਿਸਤਾਨ ਵਿਰੋਧੀ ਬਿਆਨ ਨੂੰ ਸਿਰੇ ਤੋਂ ਖ਼ਾਰਿਜ ਕਰਦਿਆਂ ਇਹ ਚਿਤਾਵਨੀ ਦਿੱਤੀ ਕਿ ਉਹ ਆਪਣੇ ਹਿੰਦੁਵਾਦੀ ਅਤੇ ਕਾਮਰੇਡ ਬਿਰਤੀ ਵਾਲੇ ਖਿਆਲਾਂ ਨੂੰ ਸਮੁੱਚੀ ਸਿੱਖ ਕੌਮ ਤੇ ਥੋਪਣ ਤੋਂ ਗੁਰੇਜ ਕਰੇ।ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮੇਂ ਉਹਨਾਂ ਨਾਲ ਪੱਤਰਕਾਰ ਦੇ ਭੇਸ ਵਿੱਚ ਰਿਹ ਚੁੱਕਾ ਇਹ ਹਿੰਦੁਸਤਾਨੀ ਜਸੂਸ ਹੁਣ ਕੌਮ ਤੋਂ ਹੋਰ ਲੁਕ ਨਹੀ ਸਕਦਾ।ਸ਼ਹੀਦ ਜਸਵੰਤ ਸਿੰਘ ਖਾਲੜਾ, ਜੋ ਕੌਮ ਲਈ ਇਨਸਾਫ ਦੇ ਰਾਹੇ ਚੱਲਦਿਆਂ ਸ਼ਹੀਦੀ ਜ਼ਾਮ ਪੀ ਗਏ, ਉਸ ਸ਼ਹੀਦ ਦੇ ਨਾਮ ਨਾਲ ਇਸ ਗੱਦਾਰ ਦਾ ਨਾਮ ਜੋੜ ਕੇ ਉਸ ਮਹਾਨ ਸ਼ਹੀਦ ਦੀ ਸ਼ਹੀਦੀ ਨੁੰ ਅਪਮਾਨਤ ਨਾ ਕੀਤਾ ਜਾਵੇ।ਇਸ ਬਿਹਰੂਪੀਏ ਨੂੰ ਇਥੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਬਾਜਾਂ ਵਾਲੇ ਦੀ ਸਾਜੀ ਇਹ ਕੌਮ ਆਪਣਾ ਚੰਗਾ ਮਾੜਾ ਖੁਦ ਸੋਚਣ ਦੀ ਸਮਰੱਥਾ ਰਂਖਦੀ ਹੈ ਅਤੇ ਕੌਮ ਕਿਸੇ ਪੰਥਕ ਕਾਰਜ ਲਈ ਪਾਕਿਸਤਾਨ ਦੀ ਰੀਸ ਦੀ ਮੁਹਤਾਜ ਨਹੀ।ਖਾਲਿਸਤਾਨ ਦੀ ਮੰਗ ਨੂੰ ਇਕ ਸਰਕਾਰੀ ਪੈਤੜਾ ਦੱਸਦਿਆਂ ਇਸ ਦਲਬੀਰੇ ਗੱਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖ਼ਸ਼ੀਅਤ ਤੇ ਉਂਗਲੀ ਉਠਾਈ ਹੈ, ਪਰ ਇਸ ਵਿਕ ਚੁੱਕੇ ਗੰਗੂ ਤੋ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ?ਖੁਦ ਕੌਮ ਨੂੰ ਗੁਮਰਾਹ ਕਰਨ ਦੇ ਅਸਫਲ ਯਤਨ ਕਰਨ ਵਾਲਾ ਇਹ ਗੱਦਾਰ ਆਪਣੀ ਔਕਾਤ ਪਛਾਣੇ ਅਤੇ ਸੰਤਾਂ ਦੇ ਦਰਸਾਏ ਰਸਤੇ ਤੇ ਚੱਲਣ ਵਾਲੇ ਲੋਹਪੁਰਸ਼ ਸ. ਸਿਮਰਨਜੀਤ ਸਿੰਘ ਮਾਨ ਦੇ ਵਿਰੁਧ ਇਸ ਦੀ ਟਿੱਪਣੀ ਨੂੰ ਚੰਨ ਤੇ ਥੁੱਕਣ ਵਾਲੀ ਉਧਾਹਰਣ ਨਾਲ ਮੇਲਿਆ ਜਾ ਸਕਦਾ ਹੈ।ਕੌਮ ਨੂ ਇਕ ਗਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਜਿੰਨਾ ਚਿਰ ਦਲਬੀਰ ਪੱਤਰਕਾਰ ਵਰਗੇ ਮਾਨਵ ਅਧਿਕਰਾਂ ਦੇ ਸਰਪ੍ਰਸਤ ਰਹਿਣਗੇ ੳਨਾ ਚਿਰ ਇਨਸਾਫ ਦੀ ਉਮੀਦ ਨਾ ਰੱਖੇ।
ਗੁਰਦਵਾਰਾ ਪਾਤਸ਼ਾਹੀ ਛੇਵੀਂ 'ਤੇ ਹਰਿਆਣਾ ਦੀ ਸ਼੍ਰੋਮਣੀ ਕਮੇਟੀ ਨੇ ਕਬਜ਼ਾ ਕਰਕੇ ਛੱਡਿਆ
ਕੁਰਕਸ਼ੇਤਰ, 13 ਸਤੰਬਰ - ਅੱਜ ਦੁਪਹਿਰ ਨੂੰ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਤਿਹਾਸਕ ਗੁਰਦਵਾਰਾ ਪਾਤਸ਼ਾਹੀ ਛੇਵੀਂ 'ਤੇ ਕਬਜ਼ਾ ਕਰਕੇ ਸਾਰਾ ਪ੍ਰਬੰਧ ਆਪਣੇ ਹੱਥਾ ਵਿਚ ਲੈਣ ਮਗਰੋਂ ਛੱਡ ਦਿੱਤਾ। ਸ. ਝੀਂਡਾ ਨੇ ਕਿਹਾ ਕਿ ਇਹ ਸਿਰਫ਼ ਇਕ ਸੰਕੇਤ ਸੀ ਕਿ ਜੇਕਰ ਸਾਨੂੰ ਹਰਿਆਣਾ ਸਰਕਾਰ ਹਰਿਆਣਾ ਵਿਚਲੇ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧ ਆਪਣੇ ਹੱਥ 'ਚ ਨਾ ਲੈਣ ਦਿੱਤਾ ਤਾਂ ਸਾਨੂੰ ਅਜਿਹੀ ਕਾਰਵਾਈਆਂ ਲਈ
ਮਜ਼ਬੂਰ ਹੋਣਾ ਪਵੇਗਾ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਅਚਾਨਕ ਇਹ ਕਾਰਵਾਈ ਕੀਤੀ ਗਈ ਅਤੇ ਕਬਜ਼ੇ ਦਾ ਪਤਾ ਚਲਦਿਆਂ ਹੀ ਆਈ.ਜੀ. ਕੇ.ਕੇ. ਸੰਧੂ, ਐਸ.ਪੀ. ਕੇ.ਵੀ. ਰਮਣਾ, ਡੀ.ਸੀ. ਪੰਕਜ ਅਗਰਵਾਲ, ਡੀ.ਐਸ.ਪੀ. ਅਤੇ ਐਸ.ਡੀ.ਐਮ. ਅਸ਼ੋਕ ਬਾਂਸਲ ਸਣੇ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਪੁਲਿਸ ਬਲਾਂ ਨਾਲ ਗੁਰਦਵਾਰਾ ਸਾਹਿਬ ਗਲਿਆਰੇ ਵਿਚ ਪਹੁੰਚੇ। ਕਬਜ਼ਾ ਲੈਣ ਤੋਂ ਤੁਰੰਤ ਬਾਅਦ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਸਾਰੀ ਵਿਵਸਥਾ ਆਪਣੇ ਹੱਥ ਵਿਚ ਲੈ ਲਈ ਇਸ ਉਪਰੰਤ ਸੇਵਾ ਦੇ ਲਈ ਆਪਣੇ ਸੇਵਾਦਾਰਾਂ ਨੂੰ ਡਿਊਟੀ 'ਤੇ ਵੀ ਲਗਾ ਦਿੱਤਾ। ਕਬਜ਼ਾ ਕਰਨ ਉਪਰੰਤ ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਹਰਿਆਣਾ ਗੁਰਦਵਾਰਾ ਪਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਅਤੇ ਨੌਜਵਾਨ ਆਗੂ ਕਮਲਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਹ ਕਾਰਵਾਈ ਮਜ਼ਬੂਰਨ ਕਰਨੀ ਪਈ ਹੈ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦਾ ਅਧਿਕਾਰ ਨਹੀਂ ਮਿਲ ਰਿਹਾ। ਉਨ੍ਹਾਂ ਦਸਿਆ ਕਿ ਹੁਣ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਿਆਂ ਦੀ ਦੇਖਰੇਖ ਕੀਤੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਗੁਰਦਵਾਰਾ ਸਾਹਿਬ ਦੇ ਮੈਨੇਜਰ ਸ. ਸੁਖਦੇਵ ਸਿੰਘ ਨੇ ਦਸਿਆ ਕਿ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੀ ਹੁਕਮ ਮੰਨਣਗੇ ਅਤੇ ਆਗਾਮੀ ਹੁਕਮਾਂ ਤੱਕ ਸੇਵਾ ਕਰਦੇ ਰਹਿਣਗੇ।ਜਿਵੇਂ ਹੀ ਇਹ ਸਮਾਚਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ ਤਾਂ ਇਕ ਇਕ ਕਰ ਕੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਗੁਰਦਵਾਰਾ ਛੇਵੀਂ ਪਾਤਸ਼ਾਹੀ ਦੇ ਮੈਨੇਜਰ ਨੇ ਪੁਲਿਸ ਮੁਖੀ ਕੇ.ਵੀ. ਰਮਣਾ ਅਤੇ ਡਿਪਟੀ ਕਮਿਸ਼ਨਰ ਪੰਕਜ ਅਗਰਵਾਲ ਨੂੰ ਸ਼ਿਕਾਇਤ ਵਿਚ ਕਿਹਾ ਹੈ ਕਿ ਕੁੱਝ ਸ਼ਰਾਰਤੀ ਅਨਸਰ ਗੁਰਦਵਾਰਾ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਗੁਰਦਵਾਰਾ ਸਾਹਿਬ ਵਿਚ ਦਾਖ਼ਲ ਹੋਏ ਜਿਨ੍ਹਾਂ ਦੀ ਗਿਣਤੀ 400 ਤੋਂ 500 ਦੇ ਕਰੀਬ ਸੀ ਅਤੇ ਉਨ੍ਹਾਂ ਦੀ ਅਗਵਾਈ ਜਗਦੀਸ਼ ਸਿੰਘ ਝੀਂਡਾ, ਅਵਤਾਰ ਸਿੰਘ ਚੱਕੂ, ਕੰਵਲਜੀਤ ਸਿੰਘ ਅਜਰਾਣਾ, ਜੋਗਾ ਸਿੰਘ ਯਮੁਨਾਨਗਰ, ਹਜੂਰ ਸਿੰਘ ਮਾਂਡੀ ਕਰ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਗੁਰ ਰਾਮਦਾਸ ਸਰਾਂ ਵਿਚ ਇਕੱਠੇ ਹੋ ਚੁੱਕੇ ਸਨ ਅਤੇ ਅਗਲੀ ਰਣਨੀਤੀ ਤਿਆਰ ਕਰ ਰਹੇ ਸਨ। ਉਥੇ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਦੇਰ ਰਾਤ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
UC Berkeley Sikh Studies Conference: After 1984
Hosted by: Center for Sikh Studies & UC Berkeley Sikh Students Federation
ਡਾ: ਹਰਸ਼ਿੰਦਰ ਕੌਰ ਨੂੰ ਮਿਲਪੀਟਸ ਸ਼ਹਿਰ (ਕੈਲੇਫ਼ੋਰਨੀਆ) ਦੇ ਸਿਟੀ ਹਾਲ ਵਿਚ ਸਨਮਾਨਤ ਕਰਦੇ ਹੋਏ ਵਾਈਸ ਮੇਅਰ ਪੀਟ ਮੈਕਿਊ ਤੇ ਸਾਬਕਾ ਮੇਅਰ ਹੈਨਰੀ ਮਨਾਇਨ ।
ਭਾਈ ਬਿੱਟੂ ਦੇ ਸਾਥੀ ਪਾਲੀ ਦੀ ਮੌਤ ਨੇ ਲਿਆ ਨਵਾਂ ਮੋੜ
ਲਿਆ
ਬਠਿੰਡਾ, 12 ਸਤੰਬਰ (ਗੁਰਤੇਜ ਸਿੰਘ
ਸਿੱਧੂ)-ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੇ ਨਜ਼ਦੀਕੀ
ਸਾਥੀ ਜਸਪਾਲ ਸਿੰਘ ਪਾਲੀ ਦੀ ਰਹੱਸਮਈ ਹਾਲਤਾਂ ਵਿਚ ਹੋਈ ਮੌਤ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ
ਜਦੋਂ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਇਸ ਘਟਨਾ ਨੂੰ ਕਤਲ ਦਾ ਖਦਸਾ ਪ੍ਰਗਟ ਕਰਦਿਆਂ ਨਿਰਪੱਖ ਏਜੰਸੀ
ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ
ਪ੍ਰਧਾਨੀ ਧਾਰਮਿਕ ਵਿੰਗ ਦੇ ਚੇਅਰਮੈਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਜਥੇਬੰਦਕ ਸਕੱਤਰ ਭਾਈ
ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਏਕਨੂਰ ਖਾਲਸਾ ਫੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ
ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ, ਪੰਚ ਪ੍ਰਧਾਨੀ ਯੂਥ ਵਿੰਗ ਦੇ
ਪ੍ਰਧਾਨ ਗੁਰਸੇਵਕ ਸਿੰਘ ਨੇ ਆਖਿਆ ਕਿ ਪੰਜਾਬ ਪੁਲਿਸ ਭਾਈ ਜਸਪਾਲ ਸਿੰਘ ਪਾਲੀ ਦੀ ਮੌਤ ਨੂੰ
ਖੁਦਕੁਸ਼ੀ ਦੱਸ ਰਹੀ ਪਰ ਹਾਲਤ ਅਤੇ ਇਕੱਤਰ ਕੀਤੇ ਤੱਥਾਂ ਤੋਂ ਜਾਪਦਾ ਹੈ ਕਿ ਉਸ ਦਾ ਕਤਲ ਹੋਇਆ ਹੈ।
ਉਨ੍ਹਾਂ ਖਦਸਾ ਜਾਹਿਰ ਕੀਤਾ ਕਿ ਕਾਲੇ ਦੌਰ ਦੀ ਤਰ੍ਹਾਂ ਹੀ ਪੁਲਿਸ ਨੇ ਭਾਈ ਪਾਲੀ ਨੂੰ ਕਤਲ ਕਰਨ ਤੋਂ
ਬਾਅਦ ਲਾਸ਼ ਨੂੰ ਰੇਲਵੇ ਲਾਇਨ ’ਤੇ ਸੁੱਟ ਦਿੱਤਾ। ਪੰਥਕ ਆਗੂਆਂ ਨੇ ਆਖਿਆ ਕਿ ਪੁਲਿਸ ਨੇ ਪਾਲੀ ਦੇ
ਪਰਿਵਾਰਕ ਮੈਂਬਰਾਂ ਦੇ ਖਾਲੀ ਕਾਗਜਾਂ ’ਤੇ ਦਸਤਖ਼ਤ ਕਰਵਾਉਣ ਤੋਂ ਬਾਅਦ ਇਸ ਘਟਨਾ ਨੂੰ ਖੁਦਕੁਸ਼ੀ ਕਰਾਰ
ਦੇ ਦਿੱਤਾ। ਪੰਥਕ ਆਗੂਆਂ ਨੇ ਦੋਸ਼ ਲਾਇਆ ਕਿ ਬਠਿੰਡਾ ਪੁਲਿਸ ਨੇ ਪਾਲੀ ਨੂੰ ਵੱਡਾ ਅੱਤਵਾਦੀ ਕਰਾਰ
ਦੇ ਕੇ ਪਹਿਲਾਂ ਉਸ ਦੀ ਲਾਸ਼ ਦੇਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਲਾਸ਼ ਵੇਖਣ ਦੀ ਇਜਾਜ਼ਤ ਨਾ ਦਿੱਤੇ
ਜਾਣ ਕਾਰਨ ਇਹ ਸ਼ੱਕ ਹੋਰ ਵੀ ਪੱਕਾ ਹੋ ਰਿਹਾ ਹੈ।
ਅਹਿਮਦਾਬਾਦ ਵਿਖੇ ਜੂਨ 2005 ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ
ਦੇ ਸ਼ਾਜਿਸਕਾਰ ਸ਼੍ਰੀ ਮੋਦੀ ਤੁਰੰਤ ਅਸਤੀਫਾ ਦੇਣ :- ਮਾਨ
ਫਤਿਹਗੜ੍ਹ ਸਾਹਿਬ, 12 ਸਤੰਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਡਨ ਤੋਂ ਫੋਨ ਰਾਹੀਂ ਗੱਲਬਾਤ ਕਰਦੇ ਹੋਏ ਮੁਤੱਸਵੀ ਸੋਚ ਦੇ ਮਾਲਕ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਤੁਰੰਤ ਅਸਤੀਫੇ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ 15 ਜੂਨ 2005 ਨੂੰ ਅਹਿਮਦਾਬਾਦ ਵਿਖੇ ਹੋਏ ਪੁਲਿਸ ਮੁਕਾਬਲੇ ਦੌਰਾਨ ਬੀਬੀ ਇਸ਼ਰਤ ਜਹਾਂ, ਜਾਵੇਦ ਗੁਲਾਮ ਸੇਖ਼ ਉਰਫ ਪਰਨੇਸ ਕੁਮਾਰ ਪਿੱਲੇ, ਅਮਜਦ ਅਲੀ, ਅਕਬਰ ਅਲੀ, ਅਬਦੁੱਲ ਗਨੀ ਚਾਰਾਂ ਨੂੰ ਲਸ਼ਕਰੇ ਏ ਤੋਇਬਾ ਨਾਲ ਸੰਬੰਧ ਹੋਣ ਦਾ ਝੂਠਾ ਐਲਾਨ ਕਰਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਇਹਨਾਂ ਨੂੰ ਮਾਰ ਮੁਕਾ ਦਿੱਤਾ ਗਿਆ ਸੀ। ਇਹ ਸੱਚਾਈ ਉਦੋਂ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਈ ਜਦੋਂ ਅਹਿਮਦਾਬਾਦ ਦੀ ਮੈਟਰੋਪੋਲੀਟਨ ਮਜਿਸਟ੍ਰੇਟ ਸ਼੍ਰੀ ਐਸ ਪੀ ਤਿਮਾਂਗ ਵੱਲੋਂ ਉਪਰੋਕਤ ਕੇਸ ਦੇ ਸੰਬੰਧ ਵਿੱਚ ਤਾਜ਼ਾ ਹੋਏ ਫੈਸਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਮੁਕਾਬਲਾ ਬਿਲਕੁਲ ਝੂਠਾ ਸੀ। ਉਹਨਾਂ ਆਪਣੇ ਫੈਸਲੇ ਵਿੱਚ ਸਪੱਸ਼ਟ ਲਿਖਿਆ ਹੈ ਕਿ ਉਪਰੋਕਤ ਮੁਸਲਿਮ ਭਰਾਵਾਂ ਨੂੰ ਪੁਲਿਸ ਨੇ ਬਹੁਤ ਨੇੜੇ ਤੋਂ ਗੋਲੀਆਂ ਮਾਰੀਆਂ ਸਨ। ਇਸ ਮੁਕਾਬਲੇ ਸਮੇਂ ਨਜ਼ਦੀਕ ਖੜੇ ਕਿਸੇ ਇੱਕ ਵੀ ਦਰੱਖਤ ਜਾਂ ਕਿਸੇ ਵਹੀਕਲਜ਼ ਉੱਤੇ ਇੱਕ ਵੀ ਗੋਲੀ ਦਾ ਨਿਸ਼ਾਨ ਸਾਹਮਣੇ ਨਹੀਂ ਆਇਆ। ਫਿਰ ਪੋਸਟ ਮਾਰਟਮ ਦੀ ਰਿਪੋਰਟ ਵੀ ਇਹ ਕਹਿੰਦੀ ਹੈ ਕਿ ਜਖਮਾਂ ਦੀ ਤਾਪ ਨਾ ਝੱਲਦੇ ਹੋਏ ਹੀ ਉਹਨਾਂ ਦੀ ਮੌਤ ਹੋਈ ਸੀ। ਫਿਰ ਇਸ ਮੁਕਾਬਲੇ ਦੌਰਾਨ ਮਿਲਿਆ ਪਿਸਟਲ ਨੂੰ ਜੰਗਾਲ ਲੱਗਿਆ ਹੋਇਆ ਸੀ ਜੋ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਇਸਦੀ ਲੰਮੇ ਸਮੇਂ ਤੋਂ ਕੋਈ ਵਰਤੋਂ ਨਹੀਂ ਹੋਈ। ਇਹਨਾਂ ਤੱਥਾਂ ਨੂੰ ਮੁੱਖ ਰੱਖ ਕੇ ਜਸਟਿਸ ਤਿਮਾਂਗ ਨੇ ਉਪਰੋਕਤ ਪੁਲਿਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਹੈ। ਹੁਣ ਕਾਨੂੰਨ ਅਤੇ ਇਨਸਾਫ ਦਾ ਤਕਾਜ਼ਾ ਇਹ ਮੰਗ ਕਰਦਾ ਹੈ ਕਿ ਸ਼੍ਰੀ ਨਰਿੰਦਰ ਮੋਦੀ ਜਿਸਨੇ ਇੱਕ ਝੂਠੇ ਪੁਲਿਸ ਮੁਕਾਬਲੇ ਨੂੰ ਸਰਕਾਰ ਦੀ ਬਹੁਤ ਵੱਡੀ ਜਿੱਤ ਗਰਦਾਨਿਆ ਸੀ, ਉਹ ਸੱਚਾਈ ਸਾਹਮਣੇ ਆਉਣ ਉੱਤੇ ਤੁਰੰਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਇਸ ਸ਼ਾਜਿਸ ਨੂੰ ਨੇਪਰੇ ਚਾੜਣ ਵਾਲੇ ਦੋਸ਼ੀ ਪੁਲਿਸ ਅਫਸਰ ਪੁਲਿਸ ਕਮਿਸ਼ਨਰ ਕੇ ਆਰ ਕੌਸਿ਼ਕ, ਪੀ ਪੀ ਪਾਂਡੇ, ਸੇਵਾ ਮੁਕਤ ਡੀ ਆਈ ਜੀ ਡੀ ਜੀ ਵਣਜਾਰਾ, ਏ ਸੀ ਪੀ ਜੀ ਐਲ ਸਿੰਗਲ ਅਤੇ ਏ ਸੀ ਪੀ ਐਮ ਕੇ ਅਮੀਨ ਇਹਨਾਂ ਕਾਤਿਲ ਪੁਲਿਸ ਅਫਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਤਲ ਦੇ ਮੁਕੱਦਮੇ ਚਲਾਏ ਜਾਣ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ।
ਬਾਦਲਕਿਆਂ ਦੇ ਰਾਜ ਵਿੱਚ ਸੰਪੂਰਨ ਸਿੱਖ ਹੋਣਾ ਇੱਕ ਗੁਨਾਹ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ
ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹੀਰਾ ਸਿੰਘ, ਭਾਈ ਬਲਜੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਮੋਜੂਦਾ ਬਾਦਲ ਸਰਕਾਰ ਲਈ ਸੰਪੂਰਨ ਸਿੱਖ ਹੋਣਾ ਇੱਕ ਸਿੱਖ ਦਾ ਸਭ ਤੋਂ ਵੱਡਾ ਗੁਨਾਹ ਹੈ। ਇਸੇ ਸਰਕਾਰ ਲਈ ਕੁਝ ਅਜਿਹੇ ਲੋਕ, ਕੁਝ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਜਾਂ ਧੜੇ ਲੰਗੋਟੀਏ ਯਾਂਰਾਂ ਵਰਗੇ ਹਨ, ਜਿਵੇਂ ਕਿ ਆਰ.ਐਸ.ਐਸ, ਭਾਜਪਾ, ਸ਼ਿਵ ਸੈਨਾ,ਪਖੰਡੀ ਰਾਮ ਰਹੀਮ, ਪਖੰਡੀ ਰਾਮਾ ਨੰਦ ਅਤੇ ਅਜਿਹੇ ਅਨੇਕਾਂ ਹੋਰ ਪੰਥ ਦੇ ਦੋਖੀ ਜਿਨ੍ਹਾਂ ਦੇ ਤਲਵੇ ਚੱਟਦੀ ਇਹ ਮੌਜੂਦਾ ਸਰਕਾਰ ਥੱਕਦੀ ਨਹੀ। ਇਸ ਦੀ ਪੁਸ਼ਟੀ ਕਈ ਅਖ਼ਬਾਂਰਾਂ ਵਿੱਚ ਪ੍ਰਕਾਸ਼ਤ ਹੋਈਆਂ ਮੂਹੋਂ ਬੋਲਦੀਆਂ ਤਸਵੀਰਾਂ ਕਰ ਚੁੱਕੀਆਂ ਹਨ। ਇਕ ਹੋਰ ਉਦਾਹਰਣ ਇਹ ਵੀ ਹੈ ਕਿ , ਭਾਰਤ ਦੀਆਂ ਅਨੇਕਾਂ ਜ੍ਹੇਲਾਂ ਵਿੱਚ ਹਜਾਰਾਂ ਸਿੱਖ ਨੌਜਵਾਨ ਨਜ਼ਰਬੰਦ ਜਿੰਦਗੀਆਂ ਬਤੀਤ ਕਰ ਰਹੇ ਹਨ, ਹੁਣ ਤਕ ਉਹਨਾ ਦੀ ਕੋਈ ਉਘ ਸੁਘ ਨਹੀ , ਇਹਨਾ ਨੌਜਵਾਨਾ ਦੀ ਕੁਰਬਾਨੀ ਤਾਂ ਬਾਦਲਕਿਆਂ ਨੂੰ ਦਿਖਾਈ ਨਹੀ ਦੇ ਰਹੀ ਪਰ ਇੱਕ ਐਸਾ ਇਨਸਾਨ ਜੋ ਸ਼ਰੇਆਮ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੋਵੇ, ਉਸ ਦੀ ਲਾਸ਼ ਭਾਰਤ ਲਿਆਉਣ ਲਈ ਇਹੋ ਬਾਦਲ ਕੱਪੜਿੳਂ ਬਾਹਰ ਹੋਣ ਲਈ ਤਿਆਰ ਸੀ।ਪਹਿਲਾਂ ਤਂੋ ਹੀ ਕਰਜੇ ਵਿੱਚ ਡੁੱਬੇ ਪੰਜਾਬ ਦਾ 80 ਲੱਖ ਖ਼ਰਚ ਕਰਕੇ ਉਸ ਦੀ ਲਾਸ਼ ਤਾਂ ਹਿੰਦੁਸਤਾਨ ਦੇ ਇਸ ਸਿਪਾਹੀ ਨੇ ਭਾਰਤ ਲੈ ਆਂਦੀ ਪਰ ਇਸੇ ਪਖੰਡੀ ਦੀਆਂ ਸਿੱਖ ਵਿਰੋਧੀ ਹਰਕਤਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਇਸ ਨੂੰ ਸੋਧਾ ਲਾਉਣ ਵਾਲੇ ਸੂਰਮਿਆਂ ਦਾ ਹਾਲ ਤਕ ਪੁੱਛਣਾ ਇਸ ਬਾਦਲ ਨੇ ਗਵਾਰਾ ਨਾ ਸਮਝਿਆ।ਇਹੋ 80 ਲੱਖ ਇਸ ਮੌਜੂਦਾ ਸਰਕਾਰ ਨੇ ਪੰਜਾਬ ਦੇ ਲੋੜਵੰਦ ਕਿਸਾਨ ਵੀਰਾਂ ਨੂੰ ਦੇਣਾ ਠੀਕ ਨਹੀ ਜਾਣਿਆ ਸਗੋਂ ਉਹਨਾ ਦੇ ਹਿੱਸੇ ਡਾਂਗਾਂ ਲਿੱਖ ਦਿੱਤੀਆਂ ਗਈਆਂ।ਇਹ ਵੀ ਸਾਫ ਹੈ ਕਿ ਇਸ ਗਿਰਗਿੱਟ ਦੀ ਖੁਬੀ ਵਾਲੇ ਸੱਪ ਦਾ ਢਿੱਡ ਅਜੇ ਹੋਰ ਸਿੱਖ ਜਵਾਨੀਆਂ ਨਿਗਲਣਾ ਚਹੁੰਦਾ ਹੈ ਅਤੇ ਇਸ ਵਿੱਚ ਇਸ ਦਾ ਸਾਥ ਪੰਜਾਬ ਪੁਲਿਸ ਇਕ ਕਠਪੁਤਲੀ ਦੀ ਭੁਮਿਕਾ ਨਿਭਾੳਂਦੀ ਹੋਈ ਬਾਖੂਬੀ ਦੇ ਰਹੀ ਹੈ।ਇਕ ਵਾਰ ਫਿਰ ਝੂਠੇ ਕੇਸਾਂ, ਝੂਠੇ ਪੁਲਿਸ ਮੁਕਾਬਲਿਆਂ ਅਤੇ ਝੂਠੀਆਂ ਰਿਪੋਰਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਾਪਦਾ ਹੈ। ਬਾਬਾ ਬਲਬੀਰ ਸਿੰਘ ਲੰਮੇਜੱਟਪੁਰਾ, ਭਾਈ ਪਰਮਜੀਤ ਸਿੰਘ ਢਾਡੀ, ਭਾਈ ਅਮੋਲਕ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਭਾਗ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਸੇਵਕ ਸਿੰਘ, ਭਾਈ ਬਲਜੀਤ ਸਿੰਘ ਭਾਊ, ਭਾਈ ਮੱਖਣ ਸਿੰਘ, ਭਾਈ ਗੁਰਚਰਨ ਸਿੰਘ ਅਤੇ ਭਾਈ ਅਮ੍ਰਿਤਪਾਲ ਸਿੰਘ, ਇਹ ਕੁਝ ਅਜਿਹੇ ਨਾਮ ਹਨ ਜੋ ਮੋਜੂਦਾ ਸਮੇਂ ਵਿੱਚ ਹੋ ਰਹੀਆਂ ਬਾਦਲ ਸਰਕਾਰ ਦੀਆਂ ਮਨ ਆਈਆਂ ਦੀ ਜਿਉਂਦੀ ਜਾਗਦੀ ਮਿਸਾਲ ਹਨ। ਅਗਰ ਅਜਿਹੀਆਂ ਮੰਨੂਵਾਦੀ ਸੋਚ ਦੀਆਂ ਚਪੇੜਾਂ ਖਾ ਕੇ ਕੌਮ ਵਿੱਚ ਜਾਗਰੁਕਤਾ ਨਾ ਆਈ ਤਾਂ ਫਿਰ ਕਿਵਂੇ ਆ ਸਕਦੀ ਹੈ? ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਅਗਰ ਇਹਨਾਂ ਆਰ.ਐੈਸ.ਐੈਸ਼ ਪੱਖੀ ਬਾਦਲਕਿਆਂ ਦਾ ਸਫਾਇਆ ਨਾ ਕੀਤਾ ਗਿਆ ਤਾਂ ਕੌਮ ਨੂੰ ਇਸ ਦਾ ਭਾਰੀ ਖਾਮਿਆਜਾ ਭੁਗਤਣਾ ਪੈ ਸਕਦਾ ਹੈ. ਸਭ ਪੰਥਕ ਧਿਰਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਇਕੱਠੀਆਂ ਹੋ ਇਹਨਾਂ ਦੀਆਂ ਸਿੱਖੀ ਦਾ ਘਾਣ ਕਰਨ ਵਾਲੀਆਂ ਸਾਜਿਸ਼ਾਂ ਨਾਕਾਮ ਬਣਾਉਣ ਅਤੇ ਇਹਨਾਂ ਨੂੰ ਬਾਹਰ ਦਾ ਰਾਹ ਦਿਖਾਂੳਦੇ ਹੋਏ ਆਪਣੀ ਇੱਕਜੁੱਟਤਾ ਦਾ ਪ੍ਰਮਾਣ ਦੇਣ...
ਭਾਈ ਦਲਜੀਤ ਸਿੰਘ ਬਿੱਟੂ ਤੇ ਸਾਥੀਆਂ ਦੇ ਰਿਮਾਂਡ ਵਿਚ ਇਕ ਦਿਨ ਦਾ ਵਾਧਾ
11 ਸਤੰਬਰ -
ਭਾਈ ਦਲਜੀਤ ਸਿੰਘ ਬਿੱਟੂ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ
ਜਿਥੇ ਜੱਜ ਨੇ ਉਨ੍ਹਾਂ ਦੇ ਪੁਲਿਸ ਰਿਮਾਂਡ ਵਿਚ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ। ਪੁਲਿਸ ਵੱਲੋਂ
ਅੱਜ ਭਾਈ ਬਿੱਟੂ, ਪਲਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਜਸਪਾਲ ਸਿੰਘ ਮੰਝਪੁਰ ਨੂੰ ਡਿਊਟੀ
ਮਜਿਸਟਰੇਟ ਸ੍ਰੀਮਤੀ ਅਮਿਤਾ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਿਥੇ ਪੁਲਿਸ ਨੇ ਅਦਾਲਤ ਨੂੰ ਦੱਸਿਆ
ਕਿ ਭਾਈ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁੱਛ ਪੜਤਾਲ ਦੌਰਾਨ×ਨਬਸਪ; ਕੁਝ ਮਹੱਤਵਪੂਰਨ
ਵਿਅਕਤੀਆਂ ਨੂੰ ਆਉਂਦੇ ਦਿਨਾਂ ਵਿਚ ਕਤਲ ਕਰਨ ਦੀ ਯੋਜਨਾ ਬਾਰੇ ਦੱਸਿਆ। ਪੁਲਿਸ ਵੱਲੋਂ ਇਨ੍ਹਾਂ ਪਾਸੋਂ
ਮਹੱਤਵਪੂਰਨ ਵਿਅਕਤੀਆਂ ਬਾਰੇ ਪਤਾ ਲਗਾਉਣਾ ਹੈ ਇਸ ਲਈ ਪੁਲਿਸ ਰਿਮਾਂਡ ਦੀ ਜ਼ਰੂਰਤ ਹੈ। ਰਿਮਾਂਡ
ਵਿਚ ਵਾਧਾ ਕਰਨ ਦੀ ਪੁਲਿਸ ਦੀ ਮੰਗ ਨੂੰ ਸਫ਼ਾਈ ਪੱਖ ਦੇ ਵਕੀਲਾਂ ਨੇ ਨਿਰਾਧਾਰ ਦੱਸਿਆ ਪਰ ਬਹਿਸ
ਸੁਣਨ ਉਪਰੰਤ ਡਿਊਟੀ ਮਜਿਸਟਰੇਟ ਸ੍ਰੀਮਤੀ ਅਮਿਤਾ ਨੇ ਇਨ੍ਹਾਂ ਸਾਰਿਆਂ ਦੇ ਰਿਮਾਂਡ ਵਿਚ ਇਕ ਦਿਨ ਦਾ
ਵਾਧਾ ਕਰ ਦਿੱਤਾ।
ਪੰਜਾਬ ਵਿੱਚ ਸਿੱਖ ਘਰਾਂ ‘ਤੇ ਛਾਪੇ ਮਾਰਨ ਅਤੇ ਨੌਜਵਾਨੀ ਨੂੰ ਗ੍ਰਿਫਤਾਰ
ਕਰਨ ਦੀ ਕਾਰਵਾਈ ਡੂੰਘੀ ਸ਼ਾਜਿਸ :- ਰਾਮ ਸਿੰਘ, ਟਿਵਾਣਾ
ਪਟਿਆਲਾ, 11 ਸਤੰਬਰ :- “ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਫਿਰ ਤੋਂ ਗ੍ਰਿਫਤਾਰ ਕਰਨ, ਸਿੱਖਾਂ ਦੇ ਘਰਾਂ ਵਿੱਚ ਛਾਪੇ ਮਾਰਨ ਅਤੇ ਗੈਰ ਕਾਨੂੰਨੀ ਤਰੀਕੇ ਤਸ਼ੱਦਦ ਜੁਲਮ ਕਰਨ ਦੇ ਕੀਤੇ ਜਾ ਰਿਹਾ ਮੰਦਭਾਗਾ ਰੂਝਾਨ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾ ਰਿਹਾ ਹੈ। ਜੋ ਕਿ ਸਿੱਖ ਵਿਰੋਧੀ ਸ਼ਕਤੀਆਂ ਦੀ ਇੱਕ ਡੂੰਘੀ ਸ਼ਾਜਿਸ ਦੀ ਕੜੀ ਹੈ, ਜੋ ਤੁਰੰਤ ਬੰਦ ਹੋਣੀ ਚਾਹੀਦੀ ਹੈ।”
‘ਸਿੱਖ ਗਾਰਡੀਅਨ’ ਨੂੰ ਬੰਦ ਕਰਵਾਉਣ ਦੀਆਂ ਸਾਜ਼ਿਸ਼ਾਂ ਸਿਰੇ ਨਹੀਂ ਚੜ੍ਹਨ ਦਿਤੀਆਂ ਜਾਣਗੀਆਂ- ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ
ਨਿਊਯਾਰਕ: ਪੰਥਕ ਜਥੇਬੰਦੀ ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ ਦੀ ਇਥੇ ਹੋਈ ਮੀਟਿੰਗ ਵਿਚ ਪੰਜਾਬ ਤੋਂ ਛਪਦੇ ਪੰਥਕ ਮੈਗਜ਼ੀਨ ‘ਸਿੱਖ ਗਾਰਡੀਅਨ’ ਦੀਆਂ ਕਾਪੀਆਂ ਨੂੰ ਲੁਧਿਆਣਾ ਤੇ ਕਈ ਹੋਰਨੀਂ ਥਾਂਈਂ ਅਗਨਭੇਂਟ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਮੀਟਿੰਗ ਵਿਚ ਕਿਹਾ ਗਿਆ ਹੈ ਕਿ ‘ਸਿੱਖ ਗਾਰਡੀਅਨ’ ਪੰਥ ਦਾ ਹਰਮਨਪਿਆਰਾ ਮੈਗਜ਼ੀਨ ਹੈ ਤੇ ਇਸ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ! ਲੁਧਿਆਣਾ ਵਿਚ ਇਕ ਹਿੰਦੂ ਜਥੇਬੰਦੀ ਵੱਲੋਂ ਮੈਗਜ਼ੀਨ ਨੂੰ ਬੰਦ ਕਰਵਾਉਣ ਸਬੰਧੀ ਦਿਤੇ ਬਿਆਨ ਨੂੰ ਕਰੜੇ ਹੱਥੀਂ ਲੈਂਦਿਆਂ ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਹਿੰਦੂਤਵੀ ਤਾਕਤਾਂ ਸਿੱਖਾਂ ਦੇ ਮੈਗਜ਼ੀਨ ਵੀ ਬੰਦ ਕਰਵਾਉਣ ਤੇ ਤੁਲੀਆਂ ਹੋਈਆਂ ਹਨ ਜਦਕਿ ਖੁਦ ਉਹ ਸਮੁੱਚੇ ਇਲੈਕਟਰਾਨਿਕ ਮੀਡੀਏ ਰਾਹੀਂ ਦਿਨ-ਰਾਤ ਸਿੱਖਾਂ ਵਿਰੁਧ ਜ਼ਹਿਰ ਉਗਲ ਰਹੀਆਂ ਹਨ। ਸਿੱਖਾਂ ਦੇ ਮੈਗਜ਼ੀਨਾਂ ਉਪਰ ਹੋ ਰਹੇ ਲਗਾਤਾਰ ਹਮਲਿਆਂ ਦਾ ਤਿੱਖਾ ਨੋਟਿਸ ਲੈਂਦਿਆਂ ਜਥੇਬੰਦੀ ਦੇ ਮੈਂਬਰਾਂ ਨੇ ਕਿਹਾ ਕਿ ‘ਸਿੱਖ ਗਾਰਡੀਅਨ’ ਨੂੰ ਬੰਦ ਕਰਵਾਉਣ ਦੀਆਂ ਸਾਜ਼ਿਸ਼ਾਂ ਕਿਸੇ ਵੀ ਕੀਮਤ ਤੇ ਸਿਰੇ ਨਹੀਂ ਚੜ੍ਹਨ ਦਿਤੀਆਂ ਜਾਣਗੀਆਂ। ਉਨ੍ਹਾਂ ਤਨ, ਮਨ, ਧਨ ਨਾਲ ‘ਸਿੱਖ ਗਾਰਡੀਅਨ’ ਮੈਗਜ਼ੀਨ ਨਾਲ ਖੜਨ ਦਾ ਪ੍ਰਣ ਕੀਤਾ। ਮੀਟਿੰਗ ਵਿਚ ਇਹ ਵੀ ਮਹਿਸੂਸ ਕੀਤਾ ਗਿਆ ਕਿ ‘ਸਿੱਖ ਗਾਰਡੀਅਨ’ ਮੈਗਜ਼ੀਨ ਵਿਚ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਹੋਈਆਂ ਹਨ ਤੇ ਹਿੰਦੂਤਵੀ ਤਾਕਤਾਂ ਨੇ ਮੈਗਜ਼ੀਨ ਦੀਆਂ ਕਾਪੀਆਂ ਸਾੜਕੇ ਸਿੱਖ ਕੌਮ ਨੂੰ ਇਕ ਨਵੀਂ ਵੰਗਾਰ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਿੰਦੂਤਵੀ ਤਾਕਤਾਂ ਸਿੱਖਾਂ ਦੇ ਗਰੰਥ, ਪੋਥੀਆਂ ਤੇ ਕਿਤਾਬਾਂ ਆਦਿ ਨੂੰ ਅਗਨਭੇਂਟ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰਦੀਆਂ ਰਹੀਆਂ ਹਨ। ਮੀਟਿੰਗ ਵਿਚ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਸ ਮੈਗਜ਼ੀਨ ਦੇ ਸੰਪਾਦਕ ਸ: ਮਹਿੰਦਰ ਸਿੰਘ ਚਚਰਾੜੀ ਨੂੰ ਉਨ੍ਹਾਂ ਦੇ ਮੋਬਾਇਲ ਫੋਨ 91-98148-90308 ਉਪਰ ਮਿਲ ਰਹੀਆਂ ਧਮਕੀਆਂ ਨੂੰ ਵੀ ਮੰਦਭਾਗਾ ਅਤੇ ਮਨੁੱਖਤਾ ਅਤੇ ਕਾਨੂੰਨ ਦੇ ਉਲਟ ਦੱਸਿਆ। ਮੀਟਿੰਗ ਵਿਚ ਸੁਰਜੀਤ ਸਿੰਘ, ਪ੍ਰਿਤਪਾਲ ਸਿੰਘ, ਨਵਜੋਤ ਸਿੰਘ, ਸਤਪ੍ਰਕਾਸ਼ ਸਿੰਘ, ਅਮਰੀਕ ਸਿੰਘ, ਲਾਲ ਸਿੰਘ, ਨਸੀਬ ਸਿੰਘ ਚਰਨਜੀਤ ਸਿੰਘ ਸਮਰਾ ਤੋਂ ਇਲਾਵਾ ਅਮੈਰਿਕਨ ਸਿੱਖ ਆਰਗੇਨਾਈਜ਼ੇਸ਼ਨ ਜਥੇਬੰਦੀ ਦੇ ਕਈ ਹੋਰ ਕਾਰਕੁੰਨ ਵੀ ਮੌਜੂਦ ਸਨ।
ਅਫ਼ਗਾਨਿਸਤਾਨ ਤੋਂ ਆਏ ਹਿੰਦੂ-ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ : ਸਰਨਾ
ਨਵੀਂ ਦਿੱਲੀ, 11 ਸਤੰਬਰ- ਅਫ਼ਗਾਨਿਸਤਾਨ ਤੋਂ ਪਲਾਇਨ ਕਰਕੇ ਬੀਤੇ ਲਗਭਗ 15 ਸਾਲਾਂ ਤੋਂ ਭਾਰਤ ਆ ਕੇ ਵਸ ਰਹੇ ਭਾਰਤੀ ਮੂਲ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿਚ ਇਕ ਪ੍ਰਤੀਨਿਧ ਮੰਡਲ ਨੇ ਸ੍ਰੀ ਆਸ਼ੀਸ਼ ਖੁਰਾਣਾ,
ਜਾਇੰਟ ਸਕੱਤਰ ਫ਼ਾਰਨਰ ਮਨਿਸਟਰੀ ਆਫ਼ ਹੋਮ ਅਫ਼ੇਅਰਜ਼ ਦੇ ਨਾਲ ਮੁਲਾਕਾਤ ਕੀਤੀ। ਸ. ਹਰਵਿੰਦਰ ਸਿੰਘ ਸਰਨਾ ਨੇ ਸ੍ਰੀ ਆਸ਼ੀਸ਼ ਖੁਰਾਣਾ ਨੂੰ ਦੱਸਿਆ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ੍ਰੀਪ੍ਰਕਾਸ਼ ਜੈਸਵਾਲ ਦੇ ਨਾਲ ਹੋਈਆਂ ਮੁਲਾਕਾਤਾਂ ਦੌਰਾਨ ਸਰਕਾਰ ਵਲੋਂ ਇਹ ਸਵੀਕਾਰ ਕਰ ਲਿਆ ਗਿਆ ਸੀ ਕਿ ਅਫ਼ਗਾਨਿਸਤਾਨ ਤੋਂ ਪਲਾਇਨ ਕਰ ਕੇ ਬੀਤੇ 12 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਭਾਰਤ ਆ ਕੇ ਵੱਸ ਰਹੇ ਹਿੰਦੂਆਂ, ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਜਾਵੇ। ਇਸ ਫ਼ੈਸਲੇ ਤੋਂ ਬਾਅਦ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਮੰਗ ਂਨਾਲ ਸਬੰਧਤ 15 ਹਜ਼ਾਰ ਦਰਖਾਸਤ ਫ਼ਾਰਮ ਐਫ਼.ਆਰ.ਆਰ.ਓ. ਵਿਖੇ ਜਮ੍ਹਾਂ ਕਰਵਾਏ ਗਏ ਹਨ, ਪਰ ਅਜੇ ਤੱਕ ਉਨ੍ਹਾਂ ਸਬੰਧੀ ਕਾਰਵਾਈ ਅੱਗੇ ਨਹੀਂ ਵਧ ਸਕੀ।ਸ. ਸਰਨਾ ਨੇ ਸ੍ਰੀ ਅਸ਼ੀਸ਼ ਖੁਰਾਣਾ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਅਫ਼ਗਾਨਿਸਤਾਨ ਤੋਂ ਪਲਾਇਨ ਕਰ ਕੇ ਭਾਰਤ ਆਏ ਸਿੱਖਾਂ ਤੇ ਹਿੰਦੂਆਂ ਦੇ ਮਾਮਲੇ ਨੂੰ ਬੰਗਲਾਦੇਸ਼ੀ ਸ਼ਰਨਾਰਥੀਆਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜੋ ਕਿ ਠੀਕ ਨਹੀਂ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ੀ ਵਧੇਰੇ ਆਰਥਿਕ ਮੌਕਿਆਂ ਦੀ ਪ੍ਰਾਪਤੀ ਦੇ ਉਦੇਸ਼ ਨਾਲ ਸਰਹੱਦ ਪਾਰ ਕਰਕੇ ਭਾਰਤ ਦਾਖਲ ਹੋਏ ਹਨ, ਜਦ ਕਿ ਅਫਗਾਨਿਸਤਾਨ ਦੇ ਬਣੇ ਅਸਥਿਰਤਾ ਭਰੇ ਹਾਲਾਤ ਤੋਂ ਮਜਬੂਰ ਹੋ ਕੇ ਆਪਣੀਆਂ ਜਾਨਾਂ ਤੇ ਧਰਮ ਦੀ ਰੱਖਿਆ ਲਈ ਪਲਾਇਨ ਕਰ ਭਾਰਤੀ ਮੂਲ ਦੇ ਇਹ ਹਿੰਦੂ ਤੇ ਸਿੱਖ ਭਾਰਤ ਪੁੱਜੇ। ਸ. ਸਰਨਾ ਨੇ ਸ੍ਰੀ ਆਸ਼ੀਸ਼ ਖੁਰਾਣਾ ਨੂੰ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਤੋਂ ਪਲਾਇਨ ਕਰਕੇ ਜੋ ਹਿੰਦੂ ਤੇ ਸਿੱਖ ਦੂਜੇ ਦੇਸ਼ਾਂ ਵਿਚ ਜਾ ਕੇ ਵਸੇ ਹਨ, ਉਥੋਂ ਦੇ ਦੇਸ਼ਾਂ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦੇ ਦਿੱਤੀ ਹੋਈ ਹੈ, ਜਦ ਕਿ ਭਾਰਤ ਆਏ ਇਹ ਲੋਕੀ ਅਜੇ ਤੱਕ ਭਟਕ ਰਹੇ ਹਨ। ਉਨ੍ਹਾਂ ਸ੍ਰੀ ਆਸ਼ੀਸ਼ ਖੁਰਾਣਾ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਦੇ ਮਾਮਲਿਆਂ ਦੀ ਜਾਂਚ ਕਰਨ ਵਿਚ ਜਾਂਚ ਏਜੰਸੀਆਂ ਬਿਨਾਂ ਕਾਰਣ ਦੇਰੀ ਕਰ ਰਹੀ ਹਨ, ਜਿਸ ਕਾਰਣ ਉਨ੍ਹਾਂ ਦੇ ਭਾਰਤ ਠਹਿਰਣ ਦਾ ਜਾਰੀ ਵੀਜ਼ਾ ਜਾਰੀ ਕਰਨ ਤੇ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੇ ਮਾਮਲੇ ਵਿਚ ਦੇਰੀ ਹੋ ਰਹੀ ਹੈ।
ਨਿਠਾਰੀ ਕਾਂਡ 'ਚੋਂ ਮਨਿੰਦਰ ਸਿੰਘ ਪੰਧੇਰ ਬਰੀ
ਨਵੀਂ ਦਿੱਲੀ, 11 ਸਤੰਬਰ : ਇਲਾਹਾਬਾਦ ਹਾਈਕੋਰਟ ਨੇ ਨਿਠਾਰੀ ਵਿਚ ਹੋਏ ਲੜੀਵਾਰ ਕਤਲਾਂ ਦੇ ਮਾਮਲੇ 'ਚੋਂ ਇਕ ਵਿਚ ਅੱਜ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਰੱਦ ਕਰਦੇ ਹੋਏ ਮਨਿੰਦਰ ਸਿੰਘ ਪੰਧੇਰ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਉਸ ਦੇ ਨੌਕਰ ਸੁਰਿੰਦਰ ਕੋਹਲੀ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ। ਇਲਾਹਾਬਦਾ ਹਾਈਕੋਰਟ ਦੇ ਜੱਜ ਜਸਟਿਸ ਇਮਤਿਆਜ਼ ਮੁਰਤਜ਼ਾ ਅਤੇ ਜਸਟਿਸ ਕੇ ਐਨ ਪਾਂਡੇ ਦੀ ਬੈਂਚ ਵੱਲੋਂ ਆਪਣੇ ਫੈਸਲੇ 'ਚ
ਇਹ ਕਿਹਾ ਗਿਆ ਹੈ ਕਿ ਰਿਕਾਰਡ ਵਿਚ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਪੰਧੇਰ ਇਨ੍ਹਾਂ ਕਤਲਾਂ ਲਈ ਦੋਸ਼ੀ ਹੈ। ਗਾਜ਼ੀਆਬਾਦ ਸਥਿਤ ਇਕ ਵਿਸ਼ੇਸ਼ ਅਦਾਲਤ ਨੇ ਪੰਧੇਰ ਅਤੇ ਕੋਹਲੀ ਨੂੰ ਪੰਧੇਰੇ ਦੇ ਨੋਇਡਾ ਸਥਿਤ ਘਰ ਵਿਚੋਂ 14 ਸਾਲਾ ਰਿੰਪਾ ਹਲਦਰ ਦੀ ਹੱਤਿਆ ਦੇ ਮਾਮਲੇ 'ਚ ਇਸ ਵਰ੍ਹੇ 13 ਫਰਵਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਨਿਠਾਰੀ ਮਾਮਲੇ ਦੀ ਜਾਂਚ ਕਰ ਰਹੀ ਸੀ ਬੀ ਆਈ ਨੇ ਆਪਣੇ ਦੋਸ਼ ਪੱਤਰ 'ਚ ਪੰਧੇਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ । ਹਾਈਕੋਰਟ ਵਿਚ ਮੌਜੂਦ ਪੰਧੇਰ ਦੇ ਬੇਟੇ ਕਰਨਦੀਪ ਸਿੰਘ ਨੇ ਆਪਣੇ ਪਿਤਾ ਨੂੰ ਬਰੀ ਕੀਤੇ ਜਾਣ 'ਤੇ ਖੁਸ਼ੀ ਜਤਾਈ ਹੈ ਅਤੇ ਕਿਹਾ ਹੈ ਕਿ ਉਸ ਨੂੰ ਬਾਕੀ ਮਾਮਲਿਆਂ ਵਿਚ ਵੀ ਨਿਆਂ ਦੀ ਮਿਲਣ ਦੀ ਉਮੀਦ ਹੈ। ਉਸ ਨੇ ਕਿਹਾ ਕਿ ਹਾਈਕੋਰਟ ਦੇ ਸੀ ਬੀ ਆਈ ਦੇ ਦੋਸ਼ ਪੱਤਰ ਨੂੰ ਕਾਇਮ ਰੱਖਿਆ ਅਤੇ ਅਸੀਂ ਇਸ ਨਾਲ ਬਹੁਤ ਖੁਸ਼ ਹਾਂ। ਪੰਧੇਰ ਦੀ ਵਕੀਲ ਮੋਨੀਸ਼ਾ ਭੰਡਾਰੀ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਸਬੰਧ 'ਚ ਆਪਣੇ ਕਲਾਂਈਟ ਦੀ ਜ਼ਮਾਨਤ ਲਈ ਕੋਸ਼ਿਸ਼ ਕਰੇਗਾ।
ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਾਥੀ ਇੱਕ ਦਿਨ ਹੋਰ ਪੁਲਿਸ ਰਿਮਾਂਡ ’ਚ
ਲੁਧਿਆਣਾ, 10 ਸਤੰਬਰ -25 ਅਗਸਤ ਨੂੰ ਸਥਾਨਕ ਰੇਲਵੇ ਸਟੇਸ਼ਨ ਤੋਂ ਪੁਲਿਸ ਹੱਥ ਲੱਗੇ ਸਾਬਕਾ ਖਾੜਕੂ ਬਲਵੀਰ ਸਿੰਘ ਭੂਤਨੇ ਦੀ ਕਥਿਤ ਸਟੇਟਮੈਂਟ ਨਾਲ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਉ¤ਪਰ ਲੁਧਿਆਣਾ ਪੁਲਿਸ ਵੱਲੋਂ ਬਣਾਏ ਕੇਸ ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਦਿਨ ਹੋਰ ਰੱਖਣ ਦਾ ਇੱਥੋਂ ਦੀ ਸੀ.ਜੇ.ਐਮ. ਦੀ ਮਾਨਯੋਗ ਸ੍ਰ: ਲਛਮਣ ਸਿੰਘ ਦੀ ਅਦਾਲਤ ਵੱਲੋਂ ਅੱਜ ਹੁਕਮ ਸੁਣਾਇਆ ਗਿਆ ਜਿਸ ’ਤੇ ਭਾਈ ਬਿੱਟੂ ਦੇ ਹੱਕ ਵਿੱਚ ਅਦਾਲਤ ਬਾਹਰ ਇਕੱਤਰ ਹੋਏ ਪ੍ਰਸ਼ੰਸਕਾਂ ਨੇ ਬਾਦਲ ਸਰਕਾਰ ਖਿਲਾਫ਼ ਸੁਖਬੀਰ ਬਾਦਲ ਖਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਭਾਈ ਬਿੱਟੂ ਦਾ ਪਹਿਲਾਂ 10 ਦਿਨ ਦਾ ਫਿਰ 4 ਦਿਨ ਦਾ ਤੇ ਅੱਜ ਇੱਕ ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਜਦਕਿ ਭਾਈ ਬਿੱਟੂ ਦੇ ਵਕੀਲ ਕੁਲਦੀਪ ਸਿੰਘ ਬੀਹਲਾ ਅਤੇ ਵਕੀਲ ਲਖਵਿੰਦਰ ਸਿੰਘ ਪਟਿਆਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਇਹ ਝੂਠਾ ਕੇਸ ਪਾਇਆ ਹੈ ਕਿ ਪੁਲਿਸ ਹਾਲੇ ਤੱਕ ਕੋਈ ਵੀ ਸਬੂਤ ਇਕੱਠਾ ਨਹੀਂ ਕਰ ਸਕੀ ਤੇ ਸੋਰਸ ਹਵਾਲੇ ਨਾਲ ਕੋਈ ਨਾ ਕੋਈ ਬਹਾਨੇ ਬਣਾ ਕੇ ਤੇ ਪਿਛਲੇ ਕੇਸਾਂ ਦਾ ਵੇਰਵਾ ਪਾ ਕੇ ਜਿਨ੍ਹਾਂ ਦਾ ਭਾਈ ਬਿੱਟੂ ਨਾਲ ਕੋਈ ਵਾਸਤਾ ਨਹੀਂ ਹੈ।
ਬਾਦਲ ਦਾ ਪਰਿਵਾਰਵਾਦ ਰਾਜ ਹੁਣ ਪੰਜਾਬ ’ਚ ਨਹੀਂ ਰਹੇਗਾ-ਐਡਵੋਕੇਟ ਚੀਮਾਂ
ਲੁਧਿਆਣਾ, 10 ਸਤੰਬਰ -ਭਾਈ ਦਲਜੀਤ ਸਿੰਘ ਬਿੱਟੂ ਨੂੰ ਹੱਥਕੜੀਆਂ ਲਾ ਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਪੰਥਕ ਜੱਥੇਬੰਦੀਆਂ ਨੂੰ ਬਦਨਾਮ ਕਰ ਕੇ ਸ਼੍ਰੋਮਣੀ ਕਮੇਟੀ ਉ¤ਪਰ ਕਬਜ਼ਾ ਕਰਨ ਲਈ ਗੈਰ ਸਿਆਸੀ ਹੱਥਕੰਡੇ ਤੇ ਅਣਮਨੁੱਖੀ ਤਰੀਕੇ ਅਪਨਾ ਰਹੀ ਹੈ ਉਸ ਖਿਲਾਫ਼ ਪੰਜਾਬ ਅੰਦਰ ਪੰਥਕ ਧਿਰਾਂ ਆਪਣਾ ਸੰਘਰਸ਼ ਹੋਰ ਤਿੱਖਾ ਕਰਕੇ ਪੰਜਾਬ ਅੰਦਰ ਬਾਦਲ ਪਰਿਵਾਰ ਦਾ ਰਾਜ ਰਹਿਣ ਨਹੀਂ ਦੇਣਗੀਆਂ। ਇਹ ਸ਼ਬਦ ਅੱਜ ਇੱਥੇ ਐਡਵੋਕੇਟ ਹਰਪਾਲ ਸਿੰਘ ਚੀਮਾ ਚੇਅਰਮੈਨ ਸਿਖਜ਼ ਫਾਰ ਹਿਊਮਨ ਰਾਈਟਸ ਨੇ ਭਾਈ ਬਿੱਟੂ ਨੇ ਪੁਲਿਸ ਰਿਮਾਂਡ ਵਿੱਚ ਕੀਤੇ ਇੱਕ ਦਿਨ ਦੇ ਹੋਰ ਵਾਧੇ ਉਪਰੰਤ ਪੰਥਕ ਜੱਥੇਬੰਦੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਨਾਲ ਇਸ ਸਮੇਂ ਬਲਵੀਰ ਸਿੰਘ ਸਿਰਸਾ, ਹਰਿੰਦਰ ਸਿੰਘ ਨਾਰਵੇ, ਬਲਵਿੰਦਰ ਸਿੰਘ ਝਬਾਲ, ਕੁਲਬੀਰ ਸਿੰਘ, ਭਾਈ ਦਿਆ ਸਿੰਘ, ਭਾਈ ਮਨਜੀਤ ਸਿੰਘ ਬੰਬ ਆਦਿ ਵੀ ਹਾਜ਼ਰ ਸਨ।
ਭਾਜਪਾ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੇ ਫੈਸਲੇ ਤੇ ਅਕਾਲੀ ਸਰਕਾਰ ਨੂੰ ਕਰੜੇ ਹੱਥੀਂ ਲਿਆ
ਚੰਡੀਗੜ੍ਹ, 10 ਸਤੰਬਰ (ਦਵਿੰਦਰ ਸਿੰਘ ਕੋਹਲੀ) : ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਦੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੇ ਫੈਸਲੇ 'ਤੇ ਰੋਸ ਪ੍ਰਗਟਾਉਂਦਿਆਂ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਪੰਜਾਬ-ਭਾਜਪਾ ਦੀ ਇਕਾਈ ਨੇ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਧਾਈਆਂ ਗਈਆਂ ਦਰਾਂ ਦੇ ਐਲਾਨ ਤੋਂ ਬਾਅਦ ਪਾਰਟੀ ਨੇ ਪੂਰੇ ਵਿਸਥਾਰ ਨਾਲ ਰਿਪੋਰਟ ਮੰਗੀ ਹੈ। ਪੰਜਾਬ ਪ੍ਰਦੇਸ਼ ਭਾਜਪਾ ਦੀ ਕਾਰਜਕਾਰਨੀ ਦੀ ਮੀਟਿੰਗ
ਜੋ ਇਥੇ ਬੀਤੇ ਰਾਤ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਰਜਿੰਦਰ ਭੰਡਾਰੀ ਦੀ ਅਗਵਾਈ ਹੇਠ ਹੋਈ, ਵਿੱਚ ਬਿਜਲੀ ਦਰਾਂ 'ਚ ਹੋਏ ਵਾਧੇ ਦੇ ਮੁੱਦੇ 'ਤੇ ਦੇਰ ਰਾਤ ਤੱਕ ਚਰਚਾ ਹੋਈ। ਸ੍ਰੀ ਭੰਡਾਰੀ ਨੇ ਦੱਸਿਆ ਕਿ ਪਾਰਟੀ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਬਿਜਲੀ ਦੀ ਖਪਤ ਦੇ ਦਿੱਤੇ ਜਾ ਰਹੇ ਬਿਲਾਂ ਨੂੰ ਦੇਖ ਕੇ ਜਾਇਜ਼ਾ ਲੈਣਾ ਚਾਹੁੰਦੀ ਹੈ। ਇਨ੍ਹਾਂ ਬਿਲਾਂ ਦੀ ਪੂਰੀ ਘੋਖ 'ਤੇ ਵਿਸ਼ਲੇਸ਼ਣ ਤੋਂ ਬਾਅਦ ਹੀ ਪਾਰਟੀ ਬਿਜਲੀ ਦੀਆਂ ਵਧਾਈਆਂ ਦਰਾਂ ਬਾਰੇ ਕੋਈ ਫੈਸਲਾ ਲਵੇਗੀ। ਭਾਜਪਾ ਦਾ ਇਹ ਅਹਿਮ ਫੈਸਲਾ ਇਸ ਕਾਰਨ ਹੋਰ ਵੀ ਅਹਿਮ ਹੋ ਜਾਂਦੀ ਹੈ ਕਿ ਦੋ ਸਾਲ ਪਹਿਲਾਂ ਜਦੋਂ ਅਕਾਲੀ-ਭਾਜਪਾ ਗਠਜੋੜ ਨੇ ਬਿਜਲੀ ਦਰਾਂ ਵਿਚ ਵਾਧਾ ਕੀਤਾ ਸੀ ਤਾਂ ਪੰਜਾਬ ਭਾਜਪਾ ਨੇ ਘਰੇਲੂ ਖੇਤਰ ਵਿਚ ਵਾਧੂ ਵਿੱਤੀ ਬੋਝ ਦਾ ਸਖ਼ਤ ਵਿਰੋਧ ਕੀਤਾ ਸੀ। ਉਸ ਸਮੇਂ ਪਾਰਟੀ ਦੇ ਸਖ਼ਤ ਰਵੱਈਏ ਕਾਰਨ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਘਰੇਲੂ ਸੈਕਟਰ ਦੀਆਂ ਵਧਾਈਆਂ ਦਰਾਂ ਦਾ ਭੁਗਤਾਨ ਸਰਕਾਰੀ ਸਬਸਿਡੀ ਦੇ ਰੂਪ ਵਿਚ ਤਬਦੀਲ ਕਰਨਾ ਪਿਆ ਸੀ।
ਹਿੰਦੂ ਜਥੇਬੰਦੀਆ ਨੇ ਸਿੱਖ ਗਾਰਡੀਅਨ ਦੀਆ ਕਾਪੀਆ ਸਾੜੀਆ
ਕਿਸਾਨਾਂ ਉੱਤੇ ਅੰਨ੍ਹੇਵਾਹ ਕੀਤੀ ਗਈ ਲਾਠੀਚਾਰਜ ਕਾਰਨ ਹੋਈਆਂ ਮੌਤਾਂ
ਦੁੱਖਦਾਇਕ, ਚੰਡੀਗੜ੍ਹ ਪੁਲਿਸ ਜਿ਼ਮੇਵਾਰ :- ਅੰਮ੍ਰਿਤਸਰ ਦਲ
ਚੰਡੀਗੜ੍ਹ, 10 ਸਤੰਬਰ :- ਭਾਗ ਸਿੰਘ ਸੁਰਤਾਪੁਰ ਮੀਤ ਪ੍ਰਧਾਨ, ਹਰਭਜਨ ਸਿੰਘ ਕਸ਼ਮੀਰੀ ਪ੍ਰਧਾਨ ਪਟਿਆਲਾ ਸ਼ਹਿਰੀ, ਗੁਰਦਿਆਲ ਸਿੰਘ ਘੱਲੂਮਾਜਰਾ ਪ੍ਰਧਾਨ ਫਤਿਹਗੜ੍ਹ ਸਾਹਿਬ, ਜੱਸਾ ਸਿੰਘ ਗੱਲਵੱਢੀ ਪ੍ਰਧਾਨ ਜਿ਼ਲ੍ਹਾ ਖੰਨਾ ਅਤੇ ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਮੋਹਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਵਿਰੁੱਧ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਮਾਰਚ ਉੱਤੇ ਅੰਨ੍ਹੇਵਾਹ ਕੀਤੇ ਗਏ ਲਾਠੀਚਾਰਜ ਦੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਤਿੰਨ ਕਿਸਾਨਾਂ ਦੀ ਮੌਤ ਹੋ ਜਾਣ ਦੇ ਵਾਪਰੇ ਦੁਖਾਂਤ ਲਈ ਅਤੇ ਵਹਿਸ਼ੀਆਨਾ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ, ਚੰਡੀਗੜ੍ਹ ਪੁਲਿਸ ਨੂੰ ਜਿ਼ਮੇਵਾਰ ਠਹਿਰਾਇਆ ਹੈ।
ਸੈਨ ਫ਼ਰਾਂਸਿਸਕੋ ਦੇ ਭਾਰਤੀ ਦੂਤਾਵਾਸ ਅੱਗੇ ਪੰਜਾਬ ਵਿਚਲੀ ਜਾਬਰ ਅਕਾਲੀ ਸਰਕਾਰ ਦੁਆਰਾ, ਪੰਚ ਪ੍ਰਧਾਨੀ ਚੇਅਰਮੈਨ ਭਾਈ ਦਲਜੀਤ ਸਿੰਘ ਤੇ ਸਾਥੀਆਂ ਦੀ ਨਾਜਾਇਜ਼ ਗ੍ਰਿਫ਼ਤਾਰੀ ਤੇ ਪ੍ਰੈਸ ਦੀ ਆਜ਼ਾਦੀ ਨੂੰ ਕਤਲ ਕਰਨ ਵਿਰੁੱਧ ਰੋਹ ਭਰਿਆ ਵਿਖਾਵਾ ਕਰਦੀਆਂ ਸਿੱਖ ਸੰਗਤਾਂ, ਤਸਵੀਰਾਂ ਦੀ ਜ਼ਬਾਨੀ !
ਸਿੱਖ ਯੂਥ ਆਫ਼ ਅਮਰੀਕਾ ਨੇ ਗੁਰਦੁਆਰਾ ਫਰੀਮਾਂਟ ਵਿਖੇ
ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾਇਆ
ਫਰੀਮਾਂਟ - ਸਿੱਖ ਯੂਥ ਆਫ਼ ਅਮਰੀਕਾ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ 6 ਸਤੰਬਰ ਨੂੰ ਗੁਰਦੁਆਰਾ
ਫਰੀਮਾਂਟ ਵਿਖੇ ਸ਼ਹੀਦੀ ਦਿਹਾੜਾ ਮਨਾਇਆ। ਯਾਦ ਰਹੇ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ 1995 ਵਿੱਚ 6 ਸਤੰਬਰ ਨੂੰ ਘਰੋਂ ਚੁੱਕ ਕੇ ਸਮੇਂ ਦੇ ਬੁੱਚੜ
ਕੇ ਪੀ ਗਿੱਲ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਪਿਛਲੇ ਐਤਵਾਰ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਦੀਵਾਨ ਹਾਲ ਵਿਚ ਸੰਗਤਾਂ ਨੂੰ ਭਾਈ ਖਾਲੜਾ
ਵਲੋਂ ਕੈਨੇਡਾ ਵਿਚ ਦਿੱਤੀ ਆਖਰੀ ਤਕਰੀਰ ਸੁਣਾਈ ਗਈ। ਭਾਈ ਖਾਲੜਾ
ਵਲੋਂ ਦਿੱਤੀ ਸਪੀਚ ਸੁਣ ਕੇ ਸੰਗਤ ਬਹੁਤ ਹੀ ਭਾਵੁਕ ਹੋ ਗਈ ਸੰਗਤ ਦੇ
ਬਹੁਤੇ ਮੈਂਬਰਾਂ ਨੇ ਇਹ ਸਪੀਚ ਪਹਿਲੀ ਵਾਰ ਹੀ ਸੁਣੀ ਸੀ। ਭਾਈ ਖਾਲੜਾ ਨੇ
ਉਹਨਾਂ ਵਲੋਂ ਵਿੱਢੇ ਕੰਮਾਂ ਤੋਂ ਬਿਨਾਂ ਮੀਰੀ-ਪੀਰੀ ਦੇ ਸਿਧਾਂਤ ਦੀ ਵਿਆਖਿਆ
ਕਰਦੇ ਹੋਏ ਸ਼ਹੀਦ ਹੋਣ ਦੀ ਤਮੰਨਾ ਪ੍ਰਗਟਾਈ। ਸਪੀਚ ਸੁਣ ਕੇ ਇੰਜ ਮਹਿਸੂਸ
ਹੁੰਦਾ ਸੀ ਕਿ ਜਿਵੇਂ ਭਾਈ ਖਾਲੜਾ ਨੇ ਗੁਰੂ ਮਹਾਰਾਜ ਤੋਂ ਸ਼ਹੀਦੀ ਮੰਗ ਕੇ ਲਈ
ਹੋਵੇ।
ਚੰਡੀਗੜ੍ਹ ਵਿਖੇ ਪੁਲਿਸ ਅਤੇ ਕਿਸਾਨਾਂ 'ਚ ਹਿੰਸਕ ਟਕਰਾਅ, 1 ਦੀ ਮੌਤ
ਚੰਡੀਗੜ੍ਹ, 8 ਸਤੰਬਰ- ਪੰਜਾਬ ਭਰ ਦੇ 25 ਹਜ਼ਾਰ ਕਿਸਾਨਾਂ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਤੋੜਨ ਵਿਰੁਧ ਚੰਡੀਗੜ੍ਹ ਵਿਖੇ ਸ਼ਾਂਤੀਪੂਰਨ ਢੰਗ ਨਾਲ ਕੱਢੀ ਜਾ ਰਹੀ ਰੋਸ ਰੈਲੀ ਸ਼ਾਮ 4 ਕੁ ਵਜੇ ਹਿੰਸਕ ਹੋ ਗਈ, ਜਿਸ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਦਾ ਵੀ ਸਹਾਰਾ ਲੈਣਾ ਪਿਆ। ਇਸੇ ਦੌਰਾਨ ਇਕ ਵਿਅਕਤੀ ਦੀ ਮੌਤ ਅਤੇ ਦਰਜਨਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਪ੍ਰਾਪਤ ਹੋਈ ਹੈ। ਭੜਕੇ ਕਿਸਾਨਾਂ ਨੇ ਸੈਕਟਰ 17
ਵਿਚ ਖੜ੍ਹੇ ਕਈ ਪੁਲਿਸ ਦੇ ਵਾਹਨਾਂ ਅਤੇ ਨਿਜੀ ਵਾਹਨਾਂ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਇਸ ਰੈਲੀ ਦੀ ਗੰਭੀਰਤਾ ਨੂੰ ਦੇਖਦਿਆਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਕਿਸਾਨਾਂ ਦੇ ਇਕ ਧੜੇ ਵਲੋਂ ਅਚਾਨਕ ਪੁਲਿਸ ਵਾਹਨਾਂ ਨੂੰ ਅੱਗ ਲਗਾਏ ਜਾਣ 'ਤੇ ਸਨਸਨੀ ਫ਼ੈਲ ਗਈ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਕੇ ਪੁਲਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਲਾਠੀਚਾਰਜ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ। ਕਿਸਾਨਾਂ ਵਲੋਂ ਕੀਤੇ ਪਥਰਾਅ ਕਾਰਨ ਕਈ ਪੁਲਿਸ ਮੁਲਾਜ਼ਮ ਵੀ ਫੱਟੜ ਹੋ ਗਏ। ਸਰਕਾਰੀ ਬੁਲਾਰੇ ਨੇ ਦਸਿਆ ਕਿ ਕਿਸਾਨ ਆਗੂਆਂ ਨੂੰ ਸੈਕਟਰ 17 ਵਿਚ ਰੋਸ ਰੈਲੀ ਕਰਨ ਦੀ ਇਜਾਜ਼ਤ ਇਸ ਸ਼ਰਤ 'ਤੇ ਦਿੱਤੀ ਗਈ ਸੀ ਕਿ ਉਹ ਆਪਣਾ ਰੋਸ ਮੁਜ਼ਾਹਰਾ ਸ਼ਾਂਤਪੂਰਵਕ ਢੰਗ ਨਾਲ ਕਰਨਗੇ। ਸਰਕਾਰ ਵਲੋਂ ਲਏ ਬੋਰਡ ਨੂੰ ਤੋੜਨ ਦੇ ਫ਼ੈਸਲੇ ਵਿਰੁਧ ਕਿਸਾਨ ਇਸ ਡਰੋਂ ਵਿਰੋਧ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਖਤਰਾ ਹੈ ਕਿ ਬਿਜਲੀ ਦਾ ਨਿਜੀ ਹੱਥਾਂ ਵਿਚ ਚਲੇ ਜਾਣ ਨਾਲ ਉਨ੍ਹਾਂ ਨੂੰ ਮੁਫ਼ਤ ਬਿਜਲੀ ਸਪਲਾਈ ਦੀ ਸਹੂਲਤ ਵਾਪਸ ਲੈ ਲਈ ਜਾਵੇਗੀ। ਕੇਂਦਰ ਸਰਕਾਰ ਨੇ ਬਿਜਲੀ ਐਕਟ 2003 ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੂੰ 15 ਸਤੰਬਰ ਤੱਕ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਇਸ ਤੋਂ ਪਹਿਲਾਂ 8 ਵਾਰ ਬੋਰਡ ਨੂੰ ਭੰਗ ਕਰਨ ਦੀ ਕਾਰਵਾਈ ਮੁਲਤਵੀ ਕੀਤੀ ਜਾ ਚੁੱਕੀ ਹੈ ਪਰ ਹੁਣ ਕੇਂਦਰ ਸਰਕਾਰ ਨੇ ਇਸ ਸਮਾਂ ਸੀਮਾ ਨੂੰ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ ਵਿਚ ਪੂਰੇ ਪੰਜਾਬ ਵਿਚੋਂ ਆਏ ਕਿਸਾਨਾਂ ਦੇ ਇਕੱਠ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ। 34-35, 35-36 ਦੇ ਚੌਕ ਵਿਚ ਕਈ ਘੰਟਿਆਂ ਤੱਕ ਟ੍ਰੈਫ਼ਿਕ ਜਾਮ ਰਿਹਾ। ਕਿਸਾਨਾਂ ਨੂੰ ਲਿਆਉਣ ਵਾਲੇ ਟਰੱਕ ਅਤੇ ਬੱਸਾਂ ਖੜ੍ਹੀਆਂ ਹੋਣ ਕਾਰਨ ਟ੍ਰੈਫ਼ਿਕ ਪੁਲਿਸ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹਾਲਾਤ 'ਤੇਕਾਬੂ ਪਾਉਣ 'ਚ ਅਸਮਰੱਥ ਰਹੇ।
The current spate of unlawful arrests of Bhai Daljit Singh Bittu
and other patriots, in Indian occupied Punjab, has exposed
the evil nexus which exists between the two Badals and
the criminal Gurmeet-Ram-Rahim dera
Washington D.C. Wednesday 9 September, 2009: The unlawful activities, nay reign of terror, unleashed in Indian Occupied Punjab, under cover of the draconian ‘Unlawful Activities Prevention Act, 1967’, during the last fortnight, (where patriotic respected leaders, like Bhai Daljit Singh Bittu, Chairman Shiromani Akali Dal-Panch Pardhani, and others, have been arrested under trumped up charges) have not only unmasked the evil nexus of the corrupt father & son ‘Quisling’ Badal regime with the phony Gurmeet-Ram-Rahim criminal ‘dera’ but, has also exposed anew the inherent fascist nature of the caste-ridden squalidly Indian ‘demoNcracy’ which masquerades in the Western world as the world’s largest democracy.
ਨੌਜਵਾਨਾਂ ਨੂੰ ਤੰਤੀ ਸਾਜਾਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰ ਕੇ ਵਿਰਸੇ ਨਾਲ ਜੋੜਿਆ ਜਾ ਸਕਦੈ : ਮੱਕੜ
ਪਟਿਆਲਾ, 8 ਸਤੰਬਰ - ਗੁਰੂ ਸਾਹਿਬ ਵੱਲੋਂ ਵਰੋਸਾਏ ਤੰਤੀ ਸਾਜਾਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਕੇ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸੰਗੀਤ ਪ੍ਰਤੀਯੋਗਤਾ ਦਾ ਸਾਡੇ ਤੰਤੀ ਸਾਜਾਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਯੋਗਦਾਨ
ਪਾਵੇਗੀ। ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਵਿੱਦਿਅਕ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਜਥੇਦਾਰ ਟੌਹੜਾ ਨੂੰ ਸਮਰਪਿਤ ਕਰਵਾਈ ਤਿੰਨ ਰੋਜ਼ਾ ਗੁਰਮਤਿ ਸੰਗੀਤ ਪ੍ਰਤੀਯੋਗਤਾ 2009 ਦਾ ਉਦਘਾਟਨ ਕਰਨ ਉਪਰੰਤ ਸਮਾਰੋਹ ਵਿੱਚ ਜੁੜੀਆਂ ਸ਼ਖਸੀਅਤਾਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਕੇ ਸਿੱਖੀ ਦੀ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ । ਉਹਨਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਜਸਪਾਲ ਸਿੰਘ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿਦਿਆ ਦੇਣ ਦੇ ਉਪਰਾਲੇ ਵੀ ਕਰਨ ਤਾਂ ਕਿ ਉਹਨਾਂ ਦੀਆਂ ਸੇਵਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਵਿੱਚ ਲਈਆਂ ਜਾ ਸਕਣ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਪਾਠੀ ਸਿੰਘਾਂ ਨੂੰ ਸਿਖਲਾਈ ਦੇਣ ਲਈ ਤਲਵੰਡੀ ਸਾਬੋ ਵਿਖੇ ਇੱਕ ਸਿਖਲਾਈ ਕੇਂਦਰ ਵੀ ਖੋਲਿਆ ਗਿਆ ਹੈ । ਜਥੇਦਾਰ ਮੱਕੜ ਨੇ ਕਿਹਾ ਕਿ ਸਿੱਖ ਪੰਥ ਦੇ ਬਾਬਾ ਬੋਹੜ ਮਹਾਨ ਸ਼ਖਸੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪੰਥ ਦਾ ਲੰਮਾ ਸਮਾਂ ਰਾਜਸੀ ਅਤੇ ਧਾਰਮਿਕ ਤੌਰ 'ਤੇ ਮਾਰਗ ਦਰਸ਼ਨ ਕੀਤਾ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਲੰਮਾ ਸਮਾਂ ਨਿਸ਼ਕਾਮ ਸੇਵਾ ਕਰਕੇ ਜਥੇਦਾਰ ਟੌਹੜਾ ਨੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਕੌਮ ਦੀ ਸ਼ਕਤੀ ਵਜੋਂ ਉਭਾਰ ਕੇ ਸਾਹਮਣੇ ਲਿਆਂਦਾ , ਜਿਸ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ । ਉਹਨਾਂ ਗੁਰਮਤਿ ਸੰਗੀਤ ਪ੍ਰਤੀਯੋਗਤਾ ਕਰਾਉਣ 'ਤੇ ਪੰਜਾਬੀ ਯੂਨੀਵਰਸਿਟੀ ਦੇ ਉਪ -ਕੁਲਪਤੀ ਡਾ: ਜਸਪਾਲ ਸਿੰਘ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਟਰੱਸਟ ਦੇ ਸ੍ਰੀ ਹਰਮੇਲ ਸਿੰਘ ਟੌਹੜਾ, ਸ੍ਰੀ ਹਰਿੰਦਰਪਾਲ ਸਿੰਘ ਟੌਹੜਾ ਅਤੇ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਫੁੱਲਤਾ ਲਈ ਪੰਜਾਬੀ ਯੂਨੀਵਰਸਿਟੀ ਨਾਲ ਹਮੇਸ਼ਾ ਡੱਟ ਕੇ ਖੜ੍ਹੇਗੀ । ਉਹਨਾਂ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਟੌਹੜਾ ਯਾਦਗਾਰੀ ਟਰੱਸਟ ਨੂੰ 5 ਲੱਖ ਰੁਪਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਨੂੰ ਵੀ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਕੀਤੀ ਜਾ ਰਹੀ ਸੇਵਾ ਬਦਲੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ।
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਟਕਲਾਂ ਗਰਮ
ਚੰਡੀਗੜ੍ਹ, 8 ਸਤੰਬਰ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਅਟਕਲਾਂ ਦਾ ਬਜ਼ਾਰ ਗਰਮ ਹੈ। ਕਾਂਗਰਸ ਪਾਰਟੀ ਦੇ ਕੁੱਲ ਹਿੰਦ ਦਫਤਰ ਤੋਂ ਮਿਲੀਆਂ ਕਨਸੋਆਂ ਅਨੁਸਾਰ ਪਾਰਟੀ ਪੰਜਾਬ ਵਿੱਚ ਅਕਾਲੀ ਦਲ ਨਾਲ ਲੜਾਈ ਲੈਣ ਲਈ ਨਿਧੜਕ ਜਰਨੈਲ ਨੂੰ ਸੂਬੇ ਦੀ ਵਾਗਡੋਰ ਸੌਂਪਣੀ ਚਾਹੀਦੀ ਹੈ। ਉਥੇ ਹੀ ਕਿਸੇ ਹਿੰਦੂ ਲੀਡਰ ਨੂੰ ਵੀ ਕਾਰਜਕਾਰੀ ਪ੍ਰਧਾਨ ਥਾਪ ਕੇ ਹਿੰਦੂ ਵੋਟਰਾਂ ਨੂੰ ਪਾਰਟੀ ਨਾਲ ਜੋੜੀ ਰੱਖਣਾ ਚਾਹੁੰਦੀ ਹੈ। ਕਾਂਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਆਖਿਆ ਕਿ ਪਾਰਟੀ ਹਾਈ ਕਮਾਂਡ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਵਧੀਆ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੂੰ ਸੂਬਾ ਪ੍ਰਧਾਨ ਲਾਉਣ ਦਾ ਮਨ ਬਣਾ ਲਿਆ ਹੈ। ਪਾਰਟੀ ਦੇ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਗਏ ਸਾਬਕਾ ਤੇ ਮੌਜੂਦਾ ਵਿਧਾਇਕਾਂ ਨੇ ਹਾਈ ਕਮਾਂਡ ਕੋਲ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪ੍ਰਧਾਨ ਲਾਉਣ ਦੀ ਮੰਗ ਕੀਤੀ।
ਮਜਦੂਰਾ ਨੂੰ ਰੁਜਗਾਰ ਦੇਣ ਵਾਲੀ ਸਕੀਮ ਦਾ ਸੂਰਤੇਹਾਲ,
ਵੀਹ ਪਿੰਡਾ ਨੂੰ ਗਰਾਟ ਤੇ ਦੋ ਪਿੰਡਾ ਵਿਚ ਹੀ ਹੋਇਆ ਕੰਮ
ਮਾਛੀਵਾੜਾ 08 ਸਤੰਬਰ (ਸੁਸ਼ੀਲ ਸ਼ਰਮਾ)) ਇਸ ਨੂੰ ਅਧਿਕਾਰੀਆ ਦੀ ਲਾਪਰਵਾਹੀ ਕਿਹਾ ਜਾਵੇ ਜਾ ਨਰੇਗਾ ਸਕੀਮ ਦੇ ਤਹਿਤ ਮਜਦੂਰੀ ਦੇ ਅਨੁਪਾਤ ਵਿਚ ਹੋਣ ਵਾਲੇ ਘਾਟੇ ਦਾ ਡਰ, ਪਰ ਗਰਾਟ ਮਿਲਣ ਦੇ ਬਾਵਜੂਦ ਬਲਾਕ ਮਾਛੀਵਾੜਾ ਦੇ ਪਿੰਡਾ ਵਿਚ ਸੁਪਰਵਾਇਜਰ ਭਰਤੀ ਨਾ ਹੋਣ ਕਾਰਨ ਭਰਤੀ ਕੀਤੇ 2600 ਮਜਦੂਰਾ ਵਿਚੋ ਕੇਵਲ 29 ਹੀ ਮਜਦੂਰੀ ਕਰ ਰਹੇ ਹਨ। ਜਦ ਕਿ ਬਾਕੀਆ ਲਈ ਕੌਈ ਕੰਮ ਹੀ ਨਹੀ ਹੈ। ਬਲਾਕ ਦੇ 116 ਪਿੰਡਾ ਵਿਚੋ 20 ਪਿੰਡਾ ਲਈ ਆਈ ਲੱਖਾ ਰੁਪਏ ਦੀ ਗਰਾਟ ਵਿਚੋ ਸਿਰਫ ਦੋ ਪਿੰਡਾ ਵਿਚ ਹੀ ਵਿਕਾਸ ਦੇ ਕੰਮ ਹੋਏ ਹਨ। ਸੂਤਰਾ ਦੀ ਗੱਲ ਮੰਨੀਏ ਤਾ ਸਾਰੇ ਪੰਜਾਬ ਵਿਚੋ ਲੁਧਿਆਣਾ ਜਿਲ੍ਹੇ ਦੇ ਪਿੰਡਾ ਵਿਚ ਹੀ ਨਰੇਗਾ ਸਕੀਮ ਦੇ ਤਹਿਤ ਕੰਮ ਨਹੀ ਹੇ ਰਿਹਾ ਜਦ ਕਿ ਹੋਰ ਜਿਲਿਆ ਦੇ ਪਿੰਡਾ ਵਿਚ ਇਸ ਸਕੀਮ ਦੇ ਤਹਿਤ ਕੰਮ ਹੋ ਰਹੇ ਹਨ। ਇੱਕਠੀ ਕੀਤੀ ਜਾਣਕਾਰੀ ਮੁਤਾਬਿਕ ਬਲਾਕ ਮਾਛੀਵਾੜਾ ਦੇ ਸਾਰੇ ਪਿੰਡਾ ਦੇ ਗਰੀਬ ਮਜਦੂਰਾ ਨੂੰ ਰੁਜਗਾਰ ਦੇਣ ਲਈ 2686 ਕਾਮਿਆ ਦੇ ਹੀ ਕੰਮ ਕਰਨ ਦੇ ਕਾਰਡ ਬਣਾ ਕਿ ਇਹਨਾ ਪਿੰਡਾ ਵਿਚ ਬੀਤੇ ਸਾਲ ਕਰੀਬ 23 ਲੱਖ ਦੀ ਗਰਾਟ ਵਿਚੋ 21 ਲੱਖ ਰੁਪਏ ਵੰਡ ਦਿੱਤੇ ਗਏ। ਜਿਸ ਵਿਚੋ ਦੋ ਪਿੰਡਾ ਉਦੋਵਾਲ,ਊਰਨਾ ਵਿਚ ਸਕੀਮ ਦੇ ਤਹਿਤ ਕੰਮ ਪੂਰਾ ਹੋ ਸਕਿਆ। ਜਦਕਿ ਹੋਰ ਪਿੰਡਾ ਸਬੰਧਤ ਪੰਚਾਇਤਾ ਗਰਾਟ ਤਾ ਖਰਚ ਕਰਨੀ ਚਾਹੁੰਦੀਆ ਹਨ ਪਰ ਵਿਭਾਗ ਵੱਲੋ ਕਾਮਿਆ ਦੀ ਹਾਜ਼ਰੀ ਲਗਾਉਣ ਵਾਲੇ ਸੁਪਰਵਾਇਜਰ ਦੇ ਨਾ ਹੋਣ ਕਾਰਨ ਜਿੰਮੇਵਾਰੀ ਲੈਣ ਤੋ ਭੱਜ ਰਹੀਆ ਹਨ। ਜਿਸ ਦਾ ਖਮਿਆਜਾ ਤਾ ਗਰੀਬ ਮਜਦੂਰਾ ਨੂੰ ਹੀ ਭੁਗਤਨਾ ਪਵੇਗਾ ਇਸ ਸਬੰਧ ਵਿਚ ਕੁਝ ਸਰਪੰਚਾ ਨੇ ਗੱਲਬਾਤ ਦੌਰਾਨ ਦਸਿਆ ਕਿ ਦਿਨ ਵਿਚ ਤਿੰਨ ਵਾਰ ਲੱਗਣ ਵਾਲੀ ਮਜਦੂਰਾ ਦੀ ਹਾਜ਼ਰੀ ਕੌਣ ਲਗਾਏਗਾ । ਇਸ ਸਬੰਧੀ ਵੀ ਡੀ ਪੀ ੳ ਰਾਣਾ ਪ੍ਰਤਾਪ ਸਿੱਧੂ ਨੇ ਮੰਨਿਆ ਕਿ ਰੁਜਗਾਰ ਗਰਾਮ ਸੇਵਕ ਨਾ ਰੱਖੇ ਜਾਣ ਕਾਰਨ ਹੀ ਨਰੇਗਾ ਸਕੀਮ ਦੇ ਤਹਿਤ ਆਈ ਗਰਾਟ ਦੀ ਵਰਤੋ ਨਹੀ ਹੋ ਸਕੀ ਜਲਦੀ ਹੀ ਉਚ ਅਧਿਕਾਰੀਆ ਨਾਲ ਮੀਟਿੰਗ ਉਪਰੰਤ ਫੈਸਲਾ ਲਿਆ ਜਾਵੇਗਾ ਦੱਸਣ ਯੋਗ ਹੈ ਕਿ ਲੁਧਿਆਣਾ ਜਿਲੇ ਨੂੰ ਛੱਡ ਕੇ ਹੋਰ ਸਾਰੇ ਪੰਜਾਬ ਦੇ ਜਿਲਿਆ ਵਿਚ ਰੁਜਗਾਰ ਗਰਾਮ ਸੇਵਕ ਰੱਖੇ ਹੋਏ ਹਨ।
|
Copyright:-2006-2009
News Punjab.Com, All rights reserved |