Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
26_15 Oct
15 Sept_25 Sept
9 Sept_14 Sept
26 Aug_8 Sept




Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS








ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀ ਲੱਖ-ਲੱਖ ਵਧਾਈ ਹੋਵੇ


ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ

ਮਾਛੀਵਾੜਾ 02 ਨਵੰਬਰ (ਸ਼ੁਸੀਲ ਸ਼ਰਮਾ) ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਹਿਰ ਨਿਵਾਸੀਆਂ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂੰਮਧਾਮ ਨਾਲ ਮਨਾਇਆ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਵੀ ਕੀਤਾ ਗਿਆ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲਾਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਕਈ ਦਿਨ ਪ੍ਰਭਾਤਫੇਰੀਆਂ ਕੱਢੀਆਂ ਗਈਆਂ। ਅੱਜ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਜੀ ਦੇ ਭੋਗ ਪਾਏ ਗਏ ਤੇ ਬਾਅਦ ਵਿੱਚ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦੀ ਰਹਿਨੁਮਾਈ ਹੇਂਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕੱਢਿਆ ਗਿਆ। ਸੰਗਤਾਂ ਵੱਲੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਸਫ਼ਾਈ ਕਰਕੇ ਦਿਲ ਖਿਚਵੇਂ ਗੇਟ ਲਗਾਏ ਗਏ। ਥਾਂ - ਥਾਂ ਤੇ ਚਾਹ, ਪਕੌੜੇ , ਛੋਲੇ ਪੂਰੀਆਂ, ਖੀਰ, ਬਿਸਕੁਟਾਂ ਤੇ ਫਲ ਫਰੂਟਾਂ ਦਾ ¦ਗਰ ਬਰਤਾਇਆ। ਨਗਰ ਕੀਰਤਨ ਸ਼ਹਿਰ ਦੀ ਪ੍ਰਕਰਮਾ ਕਰਕੇ ਮੇਨ ਬਜ਼ਾਰ ’ਚੋਂ ਹੁੰਦਾ ਹੋਇਆ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਹਾਜ਼ਰੀ ਲਵਾ ਕੇ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਕੌਂਸਲ ਪ੍ਰਧਾਨ ਉਜਾਗਰ ਸਿੰਘ, ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਬਾਬਾ ਮੋਹਨ ਸਿੰਘ, ਹੈ¤ਡ ਗ੍ਰੰਥੀ ਭਾਈ ਗੁਰਮੁੱਖ ਸਿੰਘ, ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਅਕਾਲੀ ਆਗੂ ਮਨਮੋਹਨ ਸਿੰਘ ਖੇੜਾ, ਜਗਮੋਹਨ ਸਿੰਘ ਟੱਕਰ, ਮਨਜੀਤ ਸਿੰਘ ਮੱਕੜ, ਬਲਜੀਤ ਸਿੰਘ ਬੁਰਜ਼, ਪਰਮਜੀਤ ਸਿੰਘ ਨੀਲੋ, ਬਾਬਾ ਚਰਨ ਸਿੰਘ ਬਗਲੀ, ਹਰਜੀਤ ਸਿੰਘ ਸ਼ੇਰੀਆਂ , ਜਮੀਅਤ ਸਿੰਘ ਸਮੇਤ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਨੇ 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸੀ ਦੇ ਇਨਸਾਫ ਦੀ ਮੰਗ ਲਈ ਨਵੀਂ ਦਿੱਲੀ ਵਿਖੇ ਮੰਗ ਪੱਤਰ ਦਿੱਤਾ


ਧੰਨ ਧੰਨ ਸ਼੍ਰੀ ਗੁਰੂ ਨਾਨਲ ਦੇਵ ਜੀ ਦੇ ਗੁਰਪੂਰਬ ਤੇ ਗੁਰਦੁਆਰਾ ਸਿਂਖ ਸੈਂਟਰ ਫਰੈਂਕਫਰਟ ਵਿੱਚ ਸੰਗਤਾਂ ਦਾ ਭਾਰੀ ਇੱਕਠ
ਰੰਗ ਬਰੰਗੀ ਆਤਿਸ਼ਬਾਜੀ ਨਾਲ ਜਗਮਗਾ ਉੱਠੀ ਰਾਤ

ਫਰੈਂਕਫਰਟ 2 ਨਵੰਬਰ (ਸੁਖਪ੍ਰੀਤ ਸਿੰਘ) ‐ ਅੱਜ ਦੇ ਪਵਿੱਤਰ ਦਿਹਾੜੇ ਗੁਰਦੁਆਰਾ ਸਿਂਖ ਸੈਂਟਰ ਫਰੈਂਕਫਰਟ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਲ ਦੇਵ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੁੂਮ ਧਾਮ ਨਾਲ ਮਨਾਇਆ ਗਿਆ।ਫਰੈਂਕਫੋਰਟ ਅਤੇ ਨਾਲ ਲਗਦੇ ਸ਼ਹਿਰਾਂ ਤੋਂ ਭਾਰੀ ਗਿਣਤੀ ਵਿੱਚ ਹੁਮਹੁਮਾ ਕੇ ਪਹੁੰਚੀਆਂ ਸੰਗਤਾਂ ਦਾ ਉਤਸ਼ਾਹ ਦੇਖਿਆਂ ਬਣਦਾ ਸੀ।ਸ਼ੁਕਰਵਾਰ ਤੋਂ ਅਰੰਭੇ ਗਏ ਸੰਪੂਰਨ ਅਖੰਡ ਪਾਠ ਸਾਹਿਬ ਦੇ ਆਥਣ 5 ਵਜੇ ਭੋਗ ਪਾਏ ਜਾਣ ਉਪਰੰਤ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਬੀਬੀ ਕੁਲਬੀਰ ਕੌਰ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਸ਼ਬਦ ਗਾਇਨ ਨਾਲ ਰੁਹਾਨੀ ਰੰਗ ਚ ਰੰਗਿਆ।ਸਮੂਹ ਗੁਰਦੁਆਰਾ ਪ੍ਰਬੰਦਕ ਕਮੇਟੀ ਵਲੋਂ ਪ੍ਰਧਾਨ ਭਾਈ ਅਨੂਪ ਸਿੰਘ ਜੀ ਨੇ ਸਮੂਹ ਸਿਂਖ ਜਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਲ ਦੇਵ ਜੀ ਦੇ ਗੁਰਪੂਰਬ ਤੇ ਵਧਾਈ ਦਿੰਦਿਆਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ, ਇਸ ਦੌਰਾਨ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ।ਇਸ ਮਹਾਨ ਅਤੇ ਪਵਿੱਤਰ ਦਿਹਾੜੇ ਜਰਮਨੀ ਵਿੱਚ ਵਿੱਚਰ ਰਹੀਆਂ ਸਮੂਹ ਪੰਥਕ ਜਥੇਬੰਦੀਆਂ, ਸ਼ੇਰੇ ਪੰਜਾਬ ਪੰਜਾਬੀ ਸਭਾ ਅਤੇ ਮਂਖਣ ਸ਼ਾਹ ਲੁਬਾਣਾ ਸਿੱਖ ਵੇਲਫੇਅਰ ਐਸੋਸੀਐਸ਼ਨ ਨੇ ਵੀ ਸ਼ਾਮੁਲੀਅਤ ਕੀਤੀ ਅਤੇ ਇਸ ਦੌਰਾਨ ਭਾਈ ਗੁਰਦਿਆਲ ਸਿੰਘ ਲਾਲੀ ਜੀ ਨੇ ਸਾਂਝੀ ਅਵਾਜ ਬਣ ਪਹੁੰਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਸਿਂਖ ਜਗਤ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਦਿਹਾੜੇ ਦੀ ਮਹੱਤਤਾ ਨੂੰ ਮੁੱਖ ਰੱਖਦਿਆ ਕੀਤੇ ਗਏ ਪ੍ਰਬੰਦਾਂ ਦੀ ਭਰਪੂਰ ਸ਼ੰਲਾਂਘਾ ਕੀਤੀ।ਅਟੁੱਟ ਲੰਗਰ ਵਰਤਾਇਆ ਗਿਆ, ਮਿੱਠਆਈਆਂ ਵੰਡੀਆਂ ਗਈ ਅਤੇ ਅਖੀਰ ਵਿੱਚ ਲਗਭਗ ਅਂਧਾ ਘੰਟਾ ਚਲੀ ਆਤਿਸ਼ਬਾਜੀ ਨੇ ਹਰ ਨਿਆਣੇ ਸਿਆਣੇ ਦਾ ਮੋਹ ਲਿਆ।ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਨੂਪ ਸਿੰਘ ਪ੍ਰਧਾਨ , ਭਾਈ ਮਨਜੀਤ ਸਿੰਘ ਹੋਠੀ ਚੇਅਰਮੈਨ, ਭਾਈ ਕਮਲਜੀਤ ਸਿੰਘ ਰਾਏ ਮੀਤ ਪ੍ਰਧਾਨ, ਭਾਈ ਹੀਰਾ ਸਿੰਘ ਮੱਤੇਵਾਲ ਜਨਰਲ ਸਕੱਤਰ, ਭਾਈ ਕਰਨੈਲ ਸਿੰਘ ਪ੍ਰਦੇਸੀ ਅਤੇ ਲੌਗਰ ਕਮਾਂਡਰ ਭਾਈ ਸੱਜਣ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭ ਗਈ ਸੇਵਾ ਦਾ ਅਕਾਲਪੁਰਖ ਅੱਗੇ ਸ਼ੁਕਰਾਨਾ ਕੀਤਾ ਅਤੇ ਅਗਾਹਾਂ ਤੋਂ ਵੀ ਪੂਰੀ ਤਨਦੇਹੀ ਨਾਲ ਅਜਿਹੇ ਸੋਹਣੇ ਪ੍ਰੋਗਰਾਮ ਦੇਣ ਦਾ ਪ੍ਰਣ ਕੀਤਾ।

ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਅਤੇ ਯੂਥ ਵਿੰਗ ਜਰਮਨੀ ਵਲੋਂ ਜੋਸਟ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਜੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ

ਜੋਸਟ, ਜਰਮਨੀ 31 ਅਕਤੂਬਰ ‐ (ਸੁਖਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਅਤੇ ਯੂਥ ਵਿੰਗ ਜਰਮਨੀ ਵਲੋਂ ਜੋਸਟ ਵਿੱਚ ਗੁਰਦੁਆਰਾ ਗੁਰੁ ਨਾਨਕ ਦੇਵ ਜੀ ਦੀ ਪ੍ਰਬੰਧਕ ਕਮੇਟੀ ਨਾਲ ਸਾਂਝੀ ਕਰਜੁਗਾਰੀ ਸਦਕਾ 31 ਅਕਤੂਬਰ ਦਿਨ ਐਤਵਾਰ ਨੂੰ ਪੰਥ ਦੇ ਮਹਾਨ ਸੂਰਵੀਰ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾਂ ਬੜੀ ਧੁਮਧਾਂਮ ਨਾਲ ਮਨਾਇਆ ਗਿਆ।ਸ਼੍ਰੀ ਸੁਖਮਨੀ ਸਹਿਬ ਦੇ ਪਾਠ ਉਪਰੰਤ ਭਾਈ ਅਭਿਨਾਸ਼ ਸਿੰਘ ਜੀ ਨੇ ਸੰਗਤਾ ਨੂੰ ਰੁਹਾਨੀ ਕੀਰਤਨ ਨਾਲ ਨਿਹਾਲ ਕੀਤਾ।ਇਸ ਮੌਕੇ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਪਹੁੰਚੀਆਂ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪਹੁੰਚੇ ਬੁਲਾਰਿਆਂ ਤੋਂ ਇਹਨਾਂ ਯੋਧੇ ਸੂਰਵੀਰਾਂ ਦੇ ਜਵਿਣ ਅਤੇ ਸ਼ਹੀਦੀ ਦਾ ਕੌਮ ਲਈ ਕੀ ਮਹੱਤਵ ਹੈ, ਬਾਰੇ ਬਰੀਕੀ ਨਾਲ ਜਾਣਕਾਰੀ ਲਈ।ਇਸ ਵਿਸ਼ੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੋਰਪ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ ਨੇ ਸ਼ੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਦ ਜਦ ਵੀ ਕੌਮ ਤੇ ਭੀੜ ਬਣੀ ਸੁਂਖਾ ਸਿੰਘ, ਮਹਿਤਾਬ ਸਿੰਘ ਵਾਂਗ ਕੌਮ ਦੀ ਵਿਗੜੀ ਸਵਾਰਨ ਲਈ ਕੋਈ ਨ ਕੋਈ ਯੋਧਾ ਸੇਵਾ ਦਾ ਧਨੀ ਹੋ ਹੀ ਜਾਂਦਾ ਹੈ। ਹਿੰਦੁਵਾਦ ਦੇ ਗੁਮਾਨ ਚ ਲਥਪਥ ਹੋਈ ਇੰਦਰਾ ਕਿਸੇ ਮੱਸੇ ਰੰਗੜ ਨਾਲੋਂ ਘਟ ਨਹੀ ਸੀ ਅਤੇ ਉਸਦੀ ਸ਼੍ਰੀ ਹਰਿਮੰਦਿਰ ਸਾਹਿਬ ਉੱਪਰ ਹਮਲਾ ਕਰਨ ਵਾਲੀ ਗਲਤੀ ਦੀ ਸਜ਼ਾ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਨੇ ਠੀਕ ਉਸੇ ਤਰਾਂ ਦਿੱਤੀ ਜਿਂਵੇ ਕਿਸੇ ਵਕਤ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਗੜ ਨੂੰ ਦਿੱਤੀ ਸੀ।ਉਹਨਾਂ ਕਿਹਾ ਕਿ ਇਸ ਕਲਯੁਗ ਦੇ ਸਮੇਂ ਜਦ ਕਿ ਪੈਸੇ ਖਾਤਿਰ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ ਇਹਨਾਂ ਮਹਾਨ ਯੋਧਿਆਂ ਨੇ ਆਪਣੀਆਂ ਜਿੰਦਗਾਨੀਆਂ ਨੂੰ ਆਪਣੇ ਉਹਨਾਂ ਭੈਣਾ, ਭਰਾਂਵਾ, ਬੁਜੁਰਗਾਂ,ਬੱਚਿਆ ਦੇ ਨਾਂਵੇ ਕੁਰਬਾਨ ਕਰ ਦਿੱਤਾ ਜਿਨਾਂ ਦਾ ਨਿੱਝੀ ਤੌਰ ਤੇ ਇਹਨਾਂ ਨਾਲ ਕੋਈ ਰਿਸ਼ਤਾ ਨਹੀ ਸੀ ਪਰ ਉਹਨਾਂ ਇਕ ਅਣਦਿੱਖ ਰਿਸ਼ਤੇ ਨੂੰ ਸਭ ਤੋਂ ਉੱਤਮ ਕਰ ਜਾਣਿਆ ਅਤੇ ਉਹ ਰਿਸ਼ਤਾ ਸੀ ਇਕ ਸਿੱਖ ਦਾ ਦੂਜੇ ਸਿੱਖ ਨਾਲ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰਾਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਨੇ ਇਕ ਸਮੁੱਚੀ ਕੌਮ ਲਈ ਕੁਰਬਾਨੀ ਕੀਤੀ ਉਸੇ ਤਰਾਂ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਇਹਨਾਂ ਯੋਧਿਆਂ ਵਲੋਂ ਦਿਖਾਈ ਇਸ ਇਕਾਗਰਤਾ ਦੀ ਰਾਹੇ ਚਲਦਿਆਂ ਨਿੱਝੀ ਸੁਆਰਥ ਭੁੱਲ ਕੌਮ ਲਈ ਸੁਹਿਰਦਤਾ ਦਾ ਪ੍ਰਣ ਕਰੇ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਔਰਗੇਨਾਈਜਰ ਭਾਈ ਦਿਲਬਰ ਸਿੰਘ, ਮੀਤ ਪ੍ਰਧਾਨ ਭਾਈ ਬਲਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਮਨਦੀਪ ਸਿੰਘ, ਭਾਈ ਨਿਰਮਲ ਸਿੰਘ ਨੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ ਅਤੇ ਕੌਮ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ।ਇਸ ਮੌਕੇ ਕੋਲਨ ਤੋਂ ਦਲ ਦੇ ਸੀਨੀਅਰ ਆਗੂ ਭਾਈ ਰਾਮ ਸਿੰਘ ਮੇਹਲੀ ਅਤੇ ਭਾਈ ਸਤਪਾਲ ਸਿੰਘ ਨੇ ਵੀ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਣੀ ਹਾਜਰੀ ਲਵਾਈ।ਗੁਰਦੁਆਰਾ ਗੁਰੁ ਨਾਨਕ ਦੇਵ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਭਾਈ ਤਰਸੇਮ ਸਿੰਘ ਜੀ ਨੇ ਪਹੁੰਚੀਆਂ ਸੰਗਤਾਂ ਅਤੇ ਪੰਥਕ ਬੁਲਾਰਿਆਂ ਦਾ ਜੀ ਆਂਇਆਂ ਕਹਿੰਦਿਆਂ ਧੰਨਵਾਦ ਕੀਤਾ ਇਸ ਉਪਰੰਤ ਭਾਈ ਸੀਤਲ ਸਿੰਘ, ਭਾਈ ਰੇਸ਼ਮ ਸਿੰਘ, ਭਾਈ ਨਿਰਵੈਰ ਸਿੰਘ, ਭਾਈ ਸਰਬਜੀਤ ਸਿੰਘ ਸੰਘਾ, ਭਾਈ ਬਖਤਾਵਰ ਸਿੰਘ, ਭਾਈ ਗੁਰਬਖਸ਼ ਸਿੰਘ ਨੇ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਪੰਥ ਦੀਆਂ ਮੌਜੂਦਾ ਮੁਸ਼ਕਿਲਾਂ ਦੇ ਹੱਲ ਲਈ ਬਣਦੇ ਯੋਗਦਾਨ ਪਾਉਣ ਦੇ ਪ੍ਰਣ ਕੀਤੇ। ਇਸ ਮਹਾਨ ਸਮਾਗਮ ਵਿੱਚ ਸਿੱਖ ਫੈਡਰੇਸ਼ਨ ਦੇ ਮੁੱਖ ਆਗੂ ਭਾਈ ਕਿਰਪਾਲ ਸਿੰਘ ਜੀ ਉਚੇਚੇ ਤੌਰ ਤੇ ਸ਼ਾਮਿਲ ਸਨ।

ਮਾਛੀਵਾੜਾ ਮੰਡੀ ਵਿੱਚ ਲਿਫਟਿੰਗ ਦਾ ਬੁਰਾ ਹਾਲ, ਸਾਢੇ ਤਿੰਨ ਲੱਖ ਬੋਰੀ ਜਮ੍ਹਾ,ਪੰਜਾਬ ਸਰਕਾਰ ਕਿਸਾਨਾਂ ਨੂੰ 50 ਰੁਪਏ ਬੋਨਸ ਦੇਵੇ ਅਤੇ ਡੀਜ਼ਲ ਤੇ ਵੈਟ ਘਟਾਵੇ : ਮੇਹਰਬਾਨ

ਮਾਛੀਵਾੜਾ 02 ਨਵੰਬਰ (ਸ਼ੁਸੀਲ ਸ਼ਰਮਾ) ਸਰਕਾਰ ਦਾ ਸਾਰਾ ਜ਼ੋਰ ਵਿਰੋਧੀ ਧਿਰ ਨੂੰ ਦਬਾਉਣ ’ਤੇ ਲੱਗਿਆ ਹੋਇਆ ਹੈ ਜਦਕਿ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਸੋਨੇ ਵਰਗੀ ਫ਼ਸਲ ਰੁਲ ਰਹੀ ਹੈ ਤੇ ਆੜਤੀਏ ਲਿਫਟਿੰਗ ਨਾ ਹੋਣ ਕਾਰਨ ਹੋਰ ਵੀ ਔਖੇ ਹਨ। ਦੂਜੇ ਪਾਸੇ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਕਰਨ ਲਈ ਚੈ¤ਕ ਸਿਸਟਮ ਚਲਾ ਕੇ ਆੜਤੀਏ ’ਤੇ ਕਿਸਾਨਾਂ ਦੇ ਭਰਾਵਾਂ ਵਾਂਗ ਸਦੀਆਂ ਤੋਂ ਚੱਲੇ ਆਉਂਦੇ ਰਿਸ਼ਤੇ ਨੂੰ ਦੋਫਾੜ ਕਰਨ ਦੀ ਕੌਝੀ ਚਾਲ ਚੱਲੀ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਇੱਥੇ ਦਾਣਾ ਮੰਡੀ ਦਾ ਦੌਰਾ ਕਰਨ ਆਏ ਹਲਕਾ ਕੂੰਮਕਲਾਂ ਦੇ ਕਾਂਗਰਸੀ ਵਿਧਾਇਕ ਈਸ਼ਰ ਸਿੰਘ ਮੇਹਰਬਾਨ ਨੇ ਕੀਤਾ।
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਮੇਹਰਬਾਨ ਨੇ ਸਰਕਲ ਮਾਛੀਵਾੜਾ ਯੂਥ ਵਿੰਗ ਦੇ ਉਪ ਪ੍ਰਧਾਨ ਨੀਤਿਨ ਜੈਨ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਨੇ ਇਕੱਲਾ ਪੰਜਾਬ ਹੀ ਨਹੀਂ ਸਗੋਂ ਸਾਰੇ ਦੇਸ਼ ਨੂੰ ਸੰਭਾਲਣਾ ਹੈ। ਇਸ ਕਰਕੇ ਆਪਣੀ ਸਥਿਤੀ ਅਨੁਸਾਰ ਕੇਂਦਰ ਨੇ 50 ਰੁਪਏ ਬੋਨਸ ਦਿੱਤਾ ਹੈ। ਹੁਣ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਅਕਾਲੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੀ 50 ਰੁਪਏ ਬੋਨਸ ਦੇਵੇ ਤੇ ਡੀਜ਼ਲ ਤੇ ਵੈਟ ਘਟਾਵੇ। ਉਨ੍ਹਾ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਹੀ ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ। ਇਸ ਸਮੇਂ ਇਕੱਲੀ ਇਸ ਮੰਡੀ ਵਿੱਚ ਹੀ ਲਗਭਗ ਸਾਢੇ ਤਿੰਨ ਲੱਖ ਬੋਰੀ ਜ਼ਮ੍ਹਾ ਹੋ ਚੁੱਕੀ ਹੈ। ਪਰ ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਦਿਖਾ ਰਿਹਾ। ਸਰਕਾਰ ਹਰ ਪਾਸੇ ਤੋ ਹੀ ਫੇਲ ਹੋ ਚੁੱਕੀ ਹੈ, ਸੜਕਾਂ ਦਾ ਬੁਰਾ ਹਾਲ ਹੈ ਤੇ ਬਿਜ਼ਲੀ ਦੇ ਕੱਟਾਂ ਦਾ ਸਿਲਸਿਲਾ ਅਜੇ ਵੀ ਜ਼ਾਰੀ ਹੈ, ਮੁਲਾਜ਼ਮਾਂ ਦੀ ਭਰਤੀ ਨਹੀਂ ਹੋ ਰਹੀ, ਬਹੁਤ ਸਾਰੇ ਵਿਭਾਗ ਅਜੇ ਵੀ ਅਜਿਹੇ ਹਨ ਜ਼ਿਨ੍ਹਾਂ ਨੂੰ ਪੰਜਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ। ਉਨ੍ਹਾਂ ਨੇ ਮੰਡੀ ਅਤੇ ਧਾਨ ਖਰੀਦਣ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਗੱਲ ਬਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਮਾਣੇਵਾਲ, ਸਰਬਜੀਤ ਸਿੰਘ ਭੱਟੀਆਂ, ਟਹਿਲ ਸਿੰਘ ਔਜਲਾ, ਸੁਖਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ।

ਅਕਾਲ ਤਖ਼ਤ ਸਾਹਿਬ ਦਾ ਅਦਬ ਕਾਇਮ ਰੱਖਣ ਵਾਸਤੇ ਜਥੇਦਾਰ ਦੀ ਥਾਂ ਸਰਬਤ ਖਾਲਸਾ ਦਾ ਪੈਟਰਨ ਲਾਗੂ ਕਰਨਾ ਪਵੇਗਾ: ਡਾ ਦਿਲਗੀਰ
ਕੈਰੋਂ, ਜ਼ੈਲ ਸਿੰਘ, ਦਰਬਾਰਾ ਸਿੰਘ, ਬਰਨਾਲਾ, ਲੌਂਗੋਵਾਲ, ਬਾਦਲ, ਸਾਰਿਆਂ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਸੂਬੇ ਨਾਲ ਸ਼ਰਮਨਾਕ ਗ਼ਦਾਰੀ ਕੀਤੀ: ਡਾ ਢਿੱਲੋਂ
ਟਰਾਂਟੋ ਸੈਮੀਨਾਰ ਤੇ ਡਾ: ਦਿਲਗੀਰ ਅਤੇ ਡਾ: ਢਿੱਲੋਂ ਨੇ ਸਰੋਤਿਆਂ ਨੂੰ ਕੀਲਿਆ

ਟਰਾਂਟੋ (ਪੱਤਰਪਰੇਰਕ)- ਬੀਤੇ ਦਿਨ ਕਨੇਡਾ ਦੇ ਸ਼ਹਿਰ ਟਰਾਂਟੋ ਦੇ ਗੁਰਦੁਆਰੇ ਸਿੱਖ ਲਹਿਰ ਸੈਂਟਰ ਵਿਚ 1984 ਦੇ ਘੱਲੂਘਾਰੇ ਅਤੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਸਬੰਧੀ ਇਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਿਰ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਸ ਸਮਾਗਮ ਵਿਚ ਹਿੱਸਾ ਲੈਣ ਵਾਸਤੇ ਸ਼ਹਿਰ ਦੀ ਸਾਰੀ ਕਰੀਮ ਪੁੱਜੀ ਹੋਈ ਸੀ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਮਾਂਗਟ, ਸਕੱਤਰ ਗੁਰਦੇਵ ਸਿੰਘ ਸੰਧਾਵਾਲੀਆ, ਡਾ: ਸੁਚੇਤ ਸਿੰਘ ਖ਼ਜ਼ਾਨਚੀ, ਨਰਿੰਦਰ ਸਿੰਘ ਮੱਟੂ ਮੀਤ ਪ੍ਰਧਾਨ, ਨੌਜਵਾਨ ਆਗੂ ਬਲਕਰਨ ਸਿੰਘ, ਮਨਜੀਤ ਸਿੰਘ ਸਹੋਤਾ, (ਸਿੰਘ ਸਭਾ ਇੰਟਰਨੈਸ਼ਨਲ ਦੇ), ਗੁਰਚਰਨ ਸਿੰਘ ਜਿਊਨਵਾਲਾ ਪਰਮਿੰਦਰ ਸਿੰਘ ਪਰਮਾਰ, ਜਸਕਰਨਜੀਤ ਸਿੰਘ, ਗੁਰਜੰਟ ਸਿੰਘ, ਗਿਆਨੀ ਗੁਰਬਚਨ ਸਿੰਘ ਥਾਈਲੈਂਡ ਵਾਲੇ, ਰਾਜਾ ਸਿੰਘ ਸਹਿਗਲ ਜਲੰਧਰ ਵਾਲੇ, ਕੁਲਤਾਰ ਸਿੰਘ, ਗੁਰਮੁਖ ਸਿੰਘ, ਗੋਲਡੀ ਸਿੰਘ, ਰੇਸ਼ਮ ਸਿੰਘ, ਹਰਗੁਰਜੀਤ ਸਿੰਘ, ਦਿਲਬਾਗ ਸਿੰਘ ਚਾਵਲਾ (ਰੇਡੀਓ ਰੰਗਲਾ ਪੰਜਾਬ), ਅਮਰਜੀਤ ਸਿੰਘ ਪੱਡਾ (ਰੇਡੀਓ ਨੱਚਦਾ ਪੰਜਾਬ), ਕਰਨ ਗਿੱਲ (ਰੇਡੀਓ ਰੌਣਕ ਮੇਲਾ), ਗੁਰਪਰੀਤ ਸਿੰਘ ਬਾਗੜੀ (ਰੇਡੀਓ ਸ਼ਾਨ ਪੰਜਾਬ ਦੀ), ਭਰਮਤੋੜ ਸਿੰਘ (ਰੇਡੀਓ ਸਾਂਝਾ ਪੰਜਾਬ), ਗੁਰਦੀਪ ਸਿੰਘ, ਅਜਾਇਬ ਸਿੰਘ ਕਵੀਸ਼ਰ, ਦਲਵਿੰਦਰ ਸਿੰਘ ਸਰਾਭਾ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ‘ਗੁਰੂਪੰਥ ਡਾਟ ਕਮ’ ਵੈਂਬਸਾਈਟ ਦੇ ਆਗੂ ਗੁਰਪ੍ਰੀਤ ਸਿੰਘ ਮਿਸੀਸਾਗਾ, ਇਕਬਾਲ ਸਿੰਘ (ਇੰਜਨੀਅਰ ਆਈ.ਬੀ.ਐਮ), ਹਰਜਿੰਦਰ ਸਿੰਘ ਪੱਤੜ, ਤਰਨਜੀਤ ਸਿੰਘ, ਸਤਿੰਦਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਕੈਂਬਰਿਜ, ਤਰਲੋਕ ਸਿੰਘ ਹੁੰਦਲ ਸਾਰੇ ਪਰਵਾਰਾਂ ਸਮੇਤ ਪੁੱਜੇ ਹੋਏ ਸਨ। ਸਭ ਤੋਂ ਪਹਿਲਾਂ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਤੇ ਇਤਿਹਾਸ ਬਾਰੇ ਵਿਸਥਾਰ ਭਰਪੂਰ ਚਾਣਨਾ ਪਾਇਆ। ਮਗਰੋਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦੇਂਦਿਆਂ ਉਨ੍ਹਾਂ ਨੇ ਉਨ੍ਹਾਂ ਦੱਸਿਆ ਕਿ ਨਾ ਤਾਂ ਸਿੱਖ ਫ਼ਲਸਫ਼ੇ ਤੇ ਨਾ ਹੀ ਸਿੱਖ ਇਤਿਹਾਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਜ਼ਿਕਰ ਹੈ। ਉਨ੍ਹਾਂ ਨੇ ਇਤਿਹਾਸ ਵਿਚ ਹਵਾਲੇ ਦੇਂਦਿਆਂ ਸਾਬਿਤ ਕੀਤਾ ਕਿ ਜਥੇਦਾਰ ਨਾਂ ਵਜੋਂ 1920 ਵਿਚ ਪੈਦਾ ਹੋਇਆ ਸੀ ਪਰ ਇਸ ਅਹੁਦੇ ਦੀ ਮੌਜੂਦਾ ਸ਼ਕਲ ਵਿਚ ਵਰਤੋਂ 1979 ਤਕ ਕਦੇ ਨਹੀਂ ਸੀ ਹੋਈ। ਸਿੱਖਾਂ ਨੂੰ ਇਕ ਸ਼ਖ਼ਸ ਨੂੰ ਇਸ ਅਹੁਦੇ ਤੇ ਬਿਠਾਏ ਜਾਣ ਦੀ ਸੋਚ ਦੀ ਜਗਹ ਸਰਬਤ ਖਾਲਸਾ ਪੈਟਰਨ ਤੇ ‘ਵਰਲਡ ਸਿੱਖ ਪਾਰਲੀਮੈਂਟ’ ਕਾਇਮ ਕਰਨੀ ਚਾਹੀਦੀ ਹੈ ਤਾਂ ਜੋ ਸਮੁੱਚੀ ਕੌਮ ਆਪਣੇ ਫ਼ੈਸਲੇ ਆਪ ਕਰ ਸਕਣ।ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਅਦਬ ਕਾਇਮ ਰੱਖਣ ਵਾਸਤੇ ਜਥੇਦਾਰ ਦੀ ਥਾਂ ਸਰਬਤ ਖਾਲਸਾ ਪੈਟਰਨ ਲਾਗੂ ਕਰਨਾ ਪਵੇਗਾ। ਇਹ ਪਾਰਲੀਮੈਂਟ ਉਦੋਂ ਤਕ ਅਧੂਰੀ ਰਹੇਗੀ ਜਦ ਤਕ ਇਸ ਵਿਚ ਪੰਥ ਦੇ ਵਿਦਵਾਨ ਚੰਗੀ ਗਿਣਤੀ ਵਿਚ ਸ਼ਾਮਿਲ ਨਾ ਹੋਣਗੇ। ਇਸ ਮਗਰੋਂ ਸ: ਗੁਰਪ੍ਰੀਤ ਸਿੰਘ ਮਿਸੀਸਾਗਾ ਨੇ ਸੰਤ ਰਾਮ ਉਦਾਸੀ ਦੀ ਕਵਿਤਾ ‘ਮੇਰੀ ਜ਼ਿੰਦਗੀ ਵੀ ਕੀ ਏ ਬੂਰ ਸਰਕੜੇ ਦਾ” ਤਰੰਨੁਮ ਵਿਚ ਗਾ ਕੇ ਸੁਣਾਈ।
ਸੈਮੀਨਾਰ ਵਿਚ ਬੋਲਦਿਆਂ ਡਾ ਢਿੱਲੋਂ ਨੇ ਜੂਨ 1984 ਦੇ ਹਮਲੇ ਅਤੇ ਨਵੰਬਰ 1984 ਵਿਚ ਦਿੱਲ਼ੀ ਅਤੇ ਹੋਰ ਦਰਜਨਾਂ ਸ਼ਹਿਰਾਂ ਵਿਚ ਸਿੱਖਾਂ ਤੇ ਹੋਏ ਜ਼ੁਲਮ ਦਾ ਬਹੁਤ ਵੇਰਵੇ ਨਾਲ ਦ੍ਰਿਸ਼ ਪੇਸ਼ ਕੀਤਾ। ਉਨ੍ਹਾਂ ਨੂੰ ਸੁਣ ਕੇ ਬਹੁਤ ਸਾਰੇ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਤਫ਼ਸੀਲ ਨਾਲ ਪੇਸ਼ ਕਰ ਕੇ ਸਾਬਿਤ ਕੀਤਾ ਕਿ ਇੰਦਰਾ ਗਾਂਧੀ ਨੇ ਪੰਜਾਬ ਨੂੰ ਸਿਰਫ਼ ਲੁੱਟਿਆ ਹੀ ਨਹੀਂ ਬਲਕਿ ਇਸ ਦਾ ਰੇਪ ਵੀ ਕੀਤਾ। ਉਨ੍ਹਾਂ ਦੱਸਿਆਂ ਕਿ ਪ੍ਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਸਾਰਿਆਂ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਸੂਬੇ ਨਾਲ ਸ਼ਰਮਨਾਕ ਗ਼ਦਾਰੀ ਕੀਤੀ; ਸਿਰਫ਼ ਇਕ ਅਮਰਿੰਦਰ ਸਿੰਘ ਹੀ ਪੰਜਾਬਨ ਦਾ ਸੱਚਾ ਸਪੁੱਤਰ ਨਿਕਲਿਆ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਇਸ ਗੱਲ ਦੀ ਨਿੰਦਾ ਕੀਤੀ ਕਿ ਕਈ ਲੋਕ 20 ਸਾਲ ਤਕ ਝੂਠ ਬੋਲਦੇ ਰਹੇ ਕਿ ਭਿੰਡਰਾਂਵਾਲੇ ਅਜੇ ਜਿਊਂਦੇ ਹਨ।
ਇਸ ਸੈਮੀਨਾਰ ਵਿਚ ਪ੍ਰਸਿਧ ਪੱਤਰਕਾਰ ਦਲਬੀਰ ਸਿੰਘ ਦਾ ਭੇਜਿਆ ਪੇਪਰ ਵੀ ਪੜ੍ਹਿਆ ਗਿਆ। ਸਟੇਜ ਸਕੱਤਰ ਦੀ ਸੇਵਾ ਗੁਰਦੇਵ ਸਿੰਘ ਸੰਧਾਵਾਲੀਆ ਨੇ ਬਖ਼ੂਬੀ ਨਿਭਾਈ।
ਇਹ ਸਾਰਾ ਪਰੌਗਰਾਮ ‘ਗੁਰੂਪੰਥ ਡਾਟ ਕਮ’ ਵੈਂਬਸਾਈਟ ਤੋਂ ਲਾਈਵ ਰੀਲੇਅ ਕੀਤਾ ਗਿਆ ਤੇ ਝਲਦੀ ਹੀ ਇਸ ਦੀ ਸੀ.ਡੀ. ਉਸ ਵੈਂਬਸਾਈਟ ਤੇ ਪਾਈ ਜਾ ਰਹੀ ਹੈ।
ਸਮਾਗਮ ਦੇ ਅਖ਼ੀਰ ਵਿਚ ਸਿੱਖ ਲਹਿਰ ਸੈਂਟਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਡਾ ਗੁਰਦਰਸ਼ਨ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ‘ਗੁਰੂਪੰਥ ਡਾਟ ਕਮ’ ਦੇ ਆਗੂਆਂ, ਸ਼ਹਿਰ ਦੇ ਪਤਵੰਤੇ ਸਿੱਖਾਂ ਨੇ ਦੋਹਾਂ ਵਿਦਵਾਨਾਂ ਦਾ ਧੰਨਵਾਦ ਕੀਤਾ। ਭਾਵੇਂ ਸੈਮੀਨਾਰ ਦਾ ਸਮਾਂ ਰਾਤ ਅੱਠ ਵਜੇ ਦਾ ਸੀ ਪਰ ਰਾਤ ਦਸ ਵਜੇ ਤਕ ਸੰਗਤਾਂ ਕਮਾਲ ਦੀ ਖ਼ਾਮੋਸ਼ੀ ਨਾਲ ਵਿਦਵਾਨਾਂ ਦੇ ਵਿਚਾਰ ਸੁਣਦੀਆਂ ਰਹੀਆਂ।
ਇਸ ਮੌਕੇ ਤੇ ਗੁਰਦੁਆਰੇ ਦਾ ਹਾਲ ਸੰਗਤਾਂ ਨਾਲ ਖਚਾਖਚ ਭਰਿਆ ਹੋਇਆ ਸੀ। ਸੈਮੀਨਰ ਦਾ ਸਮਾਂ ਭਾਵੇਂ ਤਿੰਨ ਵਜੇ ਤਕ ਦਾ ਸੀ ਪਰ ਸਾਢੇ ਚਾਰ ਵਜੇ ਤਕ ਸੰਗਤਾਂ ਕਮਾਲ ਦੀ ਖ਼ਾਮੋਸ਼ੀ ਨਾਲ ਬੈਠੀਆਂ ਰਹੀਆਂ ਅਤੇ ਲੰਗਰ ਖਾਣਾ ਵੀ ਭੁੱਲ ਗਈਆਂ।ਬੁਲਾਰਿਆਂ ਵੱਲੋਂ ਸਰੋਤਿਆਂ ਨੂੰ ਵਾਰ-ਵਾਰ ਇਹ ਪੁੱਛੇ ਜਾਣ ਤੇ ਕਿ ਕੀ ਉਹ ਥੱਕ ਤਾਂ ਨਹੀਂ ਗਏ, ਉਨ੍ਹਾਂ ਨੇ ਵਾਰ-ਵਾਰ ਸੈਮੀਨਾਰ ਦਾ ਸਮਾਂ ਵਧਾਈ ਜਾਣ ਦੀ ਮੰਗ ਕੀਤੀ।


ਗੁਰੁ ਨਾਨਕ ਦੇਵ ਜੀ ਦੇ ਗੁਰਪੂਰਬ ਦੇ ਸਬੰਧ ਵਿੱਚ ਮੁਹਾਲੀ ਵਿੱਚ ਨਗਰ ਕੀਰਤਨ


ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਸਮੂਹ ਯੋਰਪੀਅਨ ਇਕਾਈਆਂ ਵਲੋਂ ਸਮੂਹ ਸਿੱਖ ਜਗਤ ਨੂੰ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

ਫਰੈਂਕਫਰਟ - ਸੁਖਪ੍ਰੀਤ ਸਿੰਘ, ਸਮੂਹ ਸਿਂਖ ਜਗਤ ਨੂੰ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਯੋਰਪ ਭਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਜ੍ਹਿਨਾਂ ਵਿੱਚ ਭਾਈ ਚੈਂਨ ਸਿੰਘ ਫਰਾਂਸ, ਬਾਬਾ ਸੋਹਣ ਸਿੰਘ ਕੰਗ, ਭਾਈ ਲਾਲ ਸਿੰਘ ਸੁਰਤਾਪੁਰ, ਭਾਈ ਜਗਤਾਰ ਸਿੰਘ ਮਾਹਲ, ਭਾਈ ਰਾਮ ਸਿੰਘ ਮੇਹਲੀ, ਭਾਈ ਸੁਖਜੀਵਨ ਸਿੰਘ ਫਿਨਲੈਂਡ, ਭਾਈ ਗੁਰਤਾਜ ਸਿੰਘ ਗਰੀਸਲੈਂਡ, ਭਾਈ ਗੁਰਕਿਰਪਾਲ ਸਿੰਘ, ਭਾਈ ਭੁਪਿੰਦਰ ਸਿੰਘ ਜਰਮਨੀ, ਭਾਈ ਤਿਰਲੋਚਨ ਸਿੰਘ ਨੌਰਵੇ, ਭਾਈ ਕੁਲੰਿਦਰ ਸਿੰਘ ਸਵਿਟਜਰਲੈਂਡ, ਭਾਈ ਬਲਵਿੰਦਰ ਸਿੰਘ ਪੁਰਤਗਾਲ, ਮਾਸਟਰ ਅਵਤਾਰ ਸਿੰਘ ਯੂ.ਕੇ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਸਰਬਜੀਤ ਸਿੰਘ ਬਰਨਾਲਾ, ਭਾਈ ਗੁਰਦਿਆਲ ਸਿੰਘ ਅਟਵਾਲ ਨੇ ਜਾਰੀ ਕੀਤੇ ਇਕ ਸਾਂਝੇ ਪ੍ਰੈਸ ਨੋਟ ਰਾਹੀ ਜਿੱਥੇ ਇਸ ਦਿਹਾੜੇ ਸਮੁੱਚੀ ਕੌਮ ਨੂੰ ਵਧਾਈ ਦਾ ਪਾਤਰ ਦੱਸਿਆ ਉਥੇ ਨਾਲ ਹੀ ਉਹਨਾ ਸਮੂਹ ਸਿੱਖ ਜਗਤ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਦੰਭੀਆਂ, ਪਖੰਡੀਆਂ, ਡੇਰੇਦਾਰਾਂ ਦੇ ਚੁੰਗਲ ਨੂੰ ਤਿਆਗ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕਰੇ।

ਪੰਥਕ ਜਥੇਬੰਦੀਆਂ ਵੱਲੋਂ 3 ਦੇ ਪੰਜਾਬ ਬੰਦ ਦੀ ਹਮਾਇਤ

ਬਠਿੰਡਾ, 30 ਅਕਤੂਬਰ-ਅਜ ਖਾਲਸਾ ਐਕਸ਼ਨ ਕਮੇਟੀ ਵੱਲੋਂ ਪਿਛਲੇ ਦਿਨਾਂ ਵਿੱਚ ਮਹਿਰਾਜ ਵਿੱਚ ਡੇਰਾ ਸਿਰਸਾ ਦੀ ਨਾਮ ਚਰਚਾ ਨੂੰ ਰੋਕਣ ਲਈ ਪਿੰਡ ਦੇ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਸੀ, ਉਸ ਸੰਬੰਧੀ ਪੰਜਾਬ ਪੁਲਿਸ ਨੂੰ ਲੱਗਭੱਗ 100 ਸਿੰਘਾਂ ਅਤੇ ਬੀਬੀਆਂ ਖਿਲਾਫ ਧਾਰਾ 307 ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ। ਪੁਲਿਸ ਵੱਲੋਂ ਡੇਰਾ ਸਿਰਸਾ ਦੀਆਂ ਨਾਮ ਚਰਚਾਵਾਂ ਕਰਵਾਉਣ ਲਈ ਭਾਰੀ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਿਕ ਚਰਚਾ ਰੋਕਣ ਵਾਲੀਆਂ ਸੰਗਤਾਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ।
ਇੱਥੇ ਵਰਨਣਯੋਗ ਹੈ ਕਿ 4 ਅਕਤੂਬਰ ਨੂੰ ਮਹਿਰਾਜ ਵਿੱਚ ਵਾਪਰੀ ਘਟਨਾ ਤੋਂ ਬਾਅਦ ਪਿੰਡ ਮਹਿਰਾਜ ਵਿਖੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿੱਚ ਮਹਿਰਾਜ ਵਿਖੇ ਪੰਥਕ ਕਨਵੈਨਸਨ ਕੀਤੀ ਸੀ। ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੀ ਸੰਗਤ ਨੇ ਹਿੱਸਾ ਲਿਆ ਸੀ। ਕਨਵੈਨਸ਼ਨ ਦੌਰਾਨ ਬਠਿੰਡਾ ਦੇ ਐ¤ਸ.ਐ¤ਸ.ਪੀ. ਅਤੇ ਐ¤ਸ.ਡੀ.ਐ¤ਮ. ਰਾਮਪੁਰਾ ਫੂਲ ਨੇ ਸਿੰਘ ਸਾਹਿਬ ਨੂੰ ਭਰੋਸਾ ਦਿਵਾਇਆ ਸੀ ਕਿ ਕੇਸ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਸ ਸਮੇਂ ਤੱਕ ਗ੍ਰਿਫਤਾਰੀ ਰੋਕ ਦਿੱਤੀ ਜਾਵੇਗੀ। ਤੁਰੰਤ ਉਸ ਤੋਂ ਬਾਅਦ ਬਾਬਾ ਹਰਦੀਪ ਸਿੰਘ, ਰਣਜੀਤ ਸਿੰਘ, ਘੁੱਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੋਰ ਅਨੇਕਾਂ ਸਿੱਖਾਂ ਦੇ ਘਰੀਂ ਛਾਪੇ ਮਾਰੇ ਜਾ ਰਹੇ ਹਨ। ਇਸ ਦੇ ਰੋਸ ਵਜੋਂ ਅੱਜ ਇੱਕ ਡੈਪੂਟੇਸ਼ਨ ਐ¤ਸ.ਐ¤ਸ.ਪੀ. ਅਤੇ ਡੀ.ਸੀ. ਬਠਿੰਡਾ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਮੰਗ ਪੱਤਰ ਦੇਣ ਵਾਲਿਆਂ ਵਿੱਚ ਭਾਈ ਮੋਹਕਮ ਸਿੰਘ, ਖਾਲਸਾ ਐਕਸ਼ਨ ਕਮੇਟੀ, ਭਾਈ ਗੁਰਦੀਪ ਸਿੰਘ ਬਠਿੰਡਾ ਮੈਂਬਰ ਖਾਲਸਾ ਐਕਸ਼ਨ ਕਮੇਟੀ, ਸਰਬਜੀਤ ਸਿੰਘ ਘੁਮਾਣ ਮਲਾਜ਼ਮ ਆਗੂ, ਬਲਜੀਤ ਸਿੰਘ ਬਰਾੜ, ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਵਿੰਦਰ ਸਿੰਘ ਸਿੱਧੂ, ਯੂਥ ਕਲੱਬ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਗਰੇਵਾਲ, ਯਾਦਵਿੰਦਰ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਡਿੰਪਲ, ਗੁਰਵਿੰਦਰ ਸਿੰਘ ਬਰਾੜ, ਰਮਨਦੀਪ ਸਿੰਘ, ਬਾਬਾ ਦੀਪ ਸਿੰਘ ਅਖਾੜਾ ਦੇ ਪ੍ਰਧਾਨ, ਗੁਰਜੰਟ ਸਿੰਘ ਬੁਰਜਨਾਮਾ, ਦਰਸ਼ਨ ਸਿੰਘ ਅਤੇ ਹੋਰ ਪੰਥਕ ਆਗੂ ਅਤੇ ਜਥੇਬੰਦੀੇਆਂ ਦੇ ਆਗੂ ਹਾਜ਼ਰ ਸਨ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਗ੍ਰਿਫਤਾਰ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਮਹਿਰਾਜ ਦਾ ਦਰਜ ਝੂਠਾ ਕੇਸ ਵਾਪਸ ਲਿਆ ਜਾਵੇ। ਮੰਗ ਪੱਤਰ ਦੇਣ ਤੋਂ ਬਾਅਦ ਉਕਤ ਆਗੂਆਂ ਨੇ ਇੱਕ ਪ੍ਰੈ¤ਸ ਕਾਨਫਰੰਸ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਉਹ ਆਰ.ਐ¤ਸ.ਐ¤ਸ. ਦੇ ਦਬਾਅ ਹੇਠ ਡੇਰਾ ਸਿਰਸਾ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਾਲਿਆਂ ਉ¤ਪਰ ਝੂਠੇ ਕੇਸ ਦਰਜ ਕਰ ਰਹੇ ਹਨ। ਪ੍ਰੈ¤ਸ ਕਾਨਫਰੰਸ ਵਿੱਚ ਦੱਸਿਆ ਕਿ 10 ਨਵੰਬਰ ਤੋਂ ਇਨ੍ਹਾਂ ਗ੍ਰਿਫਤਾਰ ਸਿੰਘਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ 11 ਨਵੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਅੱਗੇ 11 ਵਜੇ ਤੋਂ 3 ਘੰਟਿਆਂ ਲਈ ਚੌਂਕ ਵਿੱਚ 100 ਬੰਦਿਆਂ ਵੱਲੋਂ ਸੰਕੇਤਿਕ ਧਰਨਾ ਦਿੱਤਾ ਜਾਵੇਗਾ। ਗੁਰਦੁਆਰਾ ਸਿੰਘ ਸਭਾ ਵਿੱਚ ਵੱਖ-ਵੱਖ ਪੰਥਕ ਜਥੇਬੰਦੀੇਆਂ ਦੀ ਹੋਈ ਮੀਟਿੰਗ ਵਿੱਚ 3 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਪੂਰੀ ਹਮਾਇਤ ਕੀਤੀ ਗਈ। ਨਵੰਬਰ 84 ਤੋਂ 25 ਸਾਲ ਬਾਅਦ ਵੀ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਮੂਹ ਭਾਈਚਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਬੰਦ ਦੀ ਹਮਾਇਤ ਕਰਨ। ਭਾਈ ਮੋਹਕਮ ਸਿੰਘ ਨੇ ਪ੍ਰੈ¤ਸ ਕਾਨਫਰੰਸ ਵਿੱਚ ਦੱਸਿਆ ਬੰਦ ਪੂਰਨ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ ਅਤੇ ਕਿਤੇ ਵੀ ਜ਼ੋਰ-ਜ਼ਬਰਦਤੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਹਥਿਆਰਾਂ ਦੀ ਵਰਤੋਂ ਕੀਤੀ ਜਾਵੇਗੀ।

ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਹੁਣ ਰਸਤਾ ਸਾਫ

ਚੰਡੀਗੜ੍ਹ, 30 ਅਕਤੂਬਰ -ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਤੋਂ ਬਾਅਦ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਲਈ ਹੁਣ ਲੱਗਭੱਗ ਰਸਤਾ ਸਾਫ ਹੋ ਗਿਆ ਹੈ। ਦਿੱਲੀ ਤੋਂ ਕਾਂਗਰਸੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕਾਫੀ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਕਾਂਗਰਸ ਦੀ ਕੇਂਦਰ ਲੀਡਰਸ਼ਿਪ ਆਲਾ ਕਮਾਨ ਨੇ ਹੁਣ ਇਸ ਅਹੁਦੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਨੂੰ ਮਨਜਰੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਆਲਾ ਕਮਾਨ ਨੇ ਪ੍ਰਧਾਨ ਦੇ ਨਾਲ-ਨਾਲ ਦੇ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮਾਮਲਿਆਂ ਦੀ ਇੰਚਾਰਜ ਅਤੇ ਸ੍ਰੀਮਤੀ ਮੋਹਸਿਨਾ ਕਿਦਵਈ ਦੋਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਉਣ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ। ਮੋਹਸਿਨਾ ਕਿਦਵਈ ਨੇ ਟੈਲੀਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਬਣਾਉਣ ਲਈ ਕੋਈ ਅੜਚਨ ਨਹੀਂ ਹੈ। ਸਿਰਫ ਭੇਜੀ ਗਈ ਰਿਪੋਰਟ ਉ¤ਤੇ ਸ੍ਰੀਮਤੀ ਸੋਨੀਆ ਗਾਂਧੀ ਨੇ ਆਪਣੀ ਮੋਹਰ ਲਗਵਾਉਣੀ ਹੈ। ਸ੍ਰੀਮਤੀ ਸੋਨੀਆ ਗਾਂਧੀ ਇਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੇ 25 ਵੀਂ ਬਰਸੀ ਦੇ ਸਬੰਧ ਵਿੱਚ ਰੁਝੇ ਹੋਏ ਹਨ ਕੋਲ ਮਨਾਈ ਜਾ ਰਹੀ ਹੈ। ਉਸ ਤੋਂ ਬਾਅਦ ਫਾਰਗ ਹੋ ਕੇ ਨਵੰਬਰ ਦੇ ਪਹਿਲੇ ਹਫਤੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਂਅ ਦਾ ਬਕਾਇਦਾ ਐਲਾਨ ਕਰ ਦਿੱਤਾ। ਸੂਤਰਾਂ ਅਨਸਾਰ ਜਗਮੀਰ ਸਿੰਘ ਬਰਾੜ ਪ੍ਰਤਾਪ ਸਿੰਘ ਬਾਜਵਾ ਵਰਗੇ ਪ੍ਰਧਾਨਗੀ ਪੱਦ ਦੇ ਉਮੀਦਵਾਰ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਾਉਣ ਲਈ ਫੈਸਲਾ ਦਿੱਤਾ ਹੈ। ਦੱਸਿਆ ਗਿਆ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿਰੁੱਧ ਲੜਾਈ ਲੜਨ ਦੀ ਹੈਸੀਅਤ ਅਤੇ ਕੌਮਾਂਤਰੀ ਰੱਖਣ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਵੰਡੀ ਹੋਈ ਵੱਖ-ਵੱਖ ਧੜਿਆਂ ਵਿੱਚ ਵੱਡੀ ਹੋਈ ਕਾਂਗਰਸ ਨੂੰ ਇੱਕ ਪਲੇਟਫਾਰਮ ਤੇ ਇੱਕਠੀ ਕਰਨ ਲਈ ਅਤੇ ਸਾਰੇ ਗਰੁੱਪ ਨੂੰ ਨਾਲ ਲਿਜਾ ਕੇ ਚੱਲਣ ਲਈ ਕੈਪਟਨ ਅਮਰਿੰਦਰ ਸਿੰਘ ਵਿੱਚ ਪੂਰੀ ਯੋਗਤਾ ਰੱਖਣ ਦਾ ਅਹਿਮ ਰੋਲ ਅਦਾ ਕੀਤਾ ਹੈ। ਪਾਰਟੀ ਨੇ ਕੈਪਟਨ ਵੱਲੋਂ ਪਿਛਲੇ ਦਿਨਾਂ ਵਿੱਚ ਵਰਤੀ ਢਿਲ ਮੱਠ ਨੇ ਵੀ ਨਰਾਜਗੀ ਪ੍ਰਗਟ ਕੀਤੀ ਹੈ। ਲੋਕ ਸਭਾ ਚੋਣਾਂ ਵਿੱਚ ਜਾਨ ਬੇਅਸਰ ਕਹਿਣ ਦੇ ਚੱਲਦੇ ਪਾਰਟੀ 13 ਵਿੱਚ 8 ਸੀਟਾਂ ਹੀ ਜਿੱਤ ਸਕੀ। ਕਾਂਗਰਸ ਆਲਾ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੱਲ੍ਹ ਸਪੱਸ਼ਟ ਕਰ ਦਿੱਤਾ ਕਿ ਅਗਰ ਉਹ ਢਿੱਲ ਵਿਖੇ ਤਾਂ 20 ਵਿੱਚ ਪ੍ਰਸਤਾਵਿਤ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੀ ਫੇਰ ਬਦਲ ਕੀਤਾ ਜਾ ਸਕਦਾ ਹੈ। ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਸੈਂਬਲੀ ਵਿੱਚ ਕਾਂਗਰਸੀ ਦੇ ਕੰਮ ਰਜਿੰਦਰ ਕੌਰ ਭੱਠਲ ਅਤੇ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਪ੍ਰਧਾਨਗੀ ਹਾਸਲ ਕਰਨ ਨੂੰ ਲੈ ਕੇ ਵੀ ਦਿੱਲੀ ਡੇਰੇ ਲਗਾਏ ਹਨ।


ਕੈਲੇਫ਼ੋਰਨੀਆ ਗਤਕਾ ਦਲ ਨੇ ਫ਼ਾਉਲਰ ਫ਼ਾਲ ਫ਼ੈਸਟੀਵਲ ਪਰੇਡ ਦਾ ਪਹਿਲਾ ਇਨਾਮ ਜਿਤਿਆ।

ਫ਼ਾਊਲਰ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਫ਼ਾਉਲਰ ਸ਼ਹਿਰ ਵਿਚ ਹਰ ਸਾਲ ਨਿਕਲਦੀ ਪਰੇਡ 'ਚ ਇਸ ਵਾਰ ਕੈਲੇਫ਼ੋਰਨੀਆ ਗਤਕਾ ਦਲ ਦੇ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਦੁਆਰਾ ਖੇਡੇ ਗਤਕੇ ਨੇ ਪਰੇਡ ਵਿਚ ਚੰਗੇ ਰੰਗ ਬੰਨੇ। ਪੂਰੀ ਪਰੇਡ ਵਿਚ ਗਤਕੇ ਦੇ ਜੌਹਰਾਂ ਨੇ ਹਰ ਇਕ ਦਾ ਧਿਆਨ ਖਿਚਿਆ ਤੇ ਪਰੇਡ ਵਿਚ ਹਿੱਸਾ ਲੈਣ ਵਾਲਿਆਂ ਨੇ ਗਤਕੇ ਦਾ ਭਰਵੀਆਂ ਤਾੜੀਆਂ ਨਾਲ ਸਵਾਗਤ ਕੀਤਾ।
ਗਤਕਾ ਖੇਡਣ ਵਾਲਿਆਂ ਦੇ ਬਾਣੇ, ਅਨੁਸ਼ਾਸਨ, ਗਤਕੇ ਦਾ ਸੰਦੇਸ਼, ਗਤਕਾ ਖੇਡਣ ਦੇ ਢੰਗ ਵਿਚ ਇਕ ਸਾਰਤਾ, ਹਥਿਆਰ ਚਲਾਉਣ ਤੇ ਹਥਿਆਰ ਤੋਂ ਬਚਣ ਦੇ ਤਰੀਕੇ ਦੇ ਪ੍ਰਦਰਸ਼ਨ ਨੇ ਗਤਕੇ ਨੂੰ ਪਹਿਲਾ ਇਨਾਮ ਦੁਆਇਆ ਜੋ ਕਿ ਭਾਈਚਾਰਕ ਜਥੇਬੰਦੀਆਂ ਦੀ ਸ਼ਰੇਣੀ ਵਿਚ ਮਿਲਿਆ। ਇਸੇ ਸ਼ਰੇਣੀ ਵਿਚ ਏਸ਼ੀਅਨ ਇੰਡੀਅਨ ਕਲੱਬ ਦੂਜੇ ਸਥਾਨ ਤੇ ਰਿਹਾ। ਗਤਕੇ ਦੀ ਤਿਆਰੀ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਜਥੇਦਾਰਾਂ ਭਾਈ ਬਲਜੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਅੰਮ੍ਰਿਤ ਸਿੰਘ ਭਾਈ ਰਾਜ ਸਿੰਘ, ਭਾਈ ਪਰਮਜੀਤ ਸਿੰਘ, ਹਰਸਿਮਰਨ ਸਿੰਘ, ਅਜੈ ਸਿੰਘ, ਜਗਮੀਤ ਸਿੰਘ ਤੇ ਹੋਰ ਗਤਕਾ ਮਾਹਿਰਾਂ ਦੀ ਮੇਹਨਤ ਰੰਗ ਲਿਆਈ। ਇਸ ਵਾਰ ਦੇ ਗਤਕੇ ਦੀ ਪੂਰੀ ਮੇਹਨਤ ਨਾਲ ਤਿਆਰੀ ਕਰਵਾਈ ਸੀ ਤੇ ਇਹ ਤਿਆਰੀ ਪਹਿਲਾ ਇਨਾਮ ਜਿੱਤਣ ਦੀ ਇਕ ਕੋਸ਼ਿਸ਼ ਵੀ ਸੀ, ਜਿਸ ਵਿਚ ਉਹ ਕਾਮਯਾਬ ਰਹੇ।
ਹਾਈ ਸਕੂਲਾਂ ਵਾਲੀ ਸ਼ਰੇਣੀ ਵਿਚ ਫ਼ਾਉਲਰ ਹਾਈ ਸਕੂਲ ਪਹਿਲੇ ਸਥਾਨ ਤੇ ਰਿਹਾ ਤੇ ਭਾਈਚਾਰਕ ਯੂਥ ਜਥੇਬੰਦੀਆਂ ਦੀ ਸ਼ਰੇਣੀ ਵਿਚ ਫ਼ਾਊਲਰ ਯੂਥ ਫ਼ੱਟਬਾਲ ਐਂਡ ਚੀਅਰਲੈਂਡਰਜ਼ ਨੂੰ ਪਹਿਲਾ ਇਨਾਮ ਮਿਲਿਆ। ਕੈਲੇਫ਼ੋਰਨੀਆ ਗਤਕਾ ਦਲ ਪਹਿਲਾਂ ਵੀ ਟਰੇਸੀ, ਮਨਟੀਕਾ ਤੇ ਫ਼ਰੀਮਾਂਟ ਸ਼ਹਿਰਾਂ ਵਿਚ ਨਿਕਲਦੀਆਂ ਪਰੇਡਾਂ ਵਿਚੋਂ ਪਹਿਲਾ ਇਨਾਮ ਜਿੱਤ ਚੁੱਕਾ ਹੈ।

ਗਰੀਸ ਵਿਚ ਸੰਤ ਦਾਦੂ ਸਾਹਿਬ ਵਾਲਿਆਂ ਵੱਲੋਂ ਕੀਰਤਨ ਦੀਵਾਨ ਅਤੇ ਅੰਮ੍ਰਿਤ ਸੰਚਾਰ

ਏਥਿਨ, ਗਰੀਸ (ਸੁਖਪ੍ਰੀਤ ਸਿੰਘ ਜਰਮਨੀ)-ਸਿੱਖ ਧਰਮ ਦੇ ਉਘੇ ਪ੍ਰਚਾਰਕ ਅਤੇ ਦੇਹਧਾਰੀ ਗੁਰੂਡੰਮ੍ਹ ਨੂੰ ਠੱਲ੍ਹ ਪਾਉਣ ਵਾਲੇ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲੇ ਇਨ੍ਹੀਂ ਦਿਨੀਂ ਯੂਰਪ ਦੀਆਂ ਸੰਗਤਾਂ ਕੋਲ ਵਿਸ਼ੇਸ਼ ਧਰਮ ਪ੍ਰਚਾਰ ਦੌਰੇ ‘ਤੇ ਆਏ ਹੋਏ ਹਨ । ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਧਰਮ ਪ੍ਰਚਾਰ ਦੇ ਚੱਲ ਰਹੇ ਨਿਰੰਤਰ ਪ੍ਰਵਾਹ ਦੌਰਾਨ ਗਰੀਸ ਦੇ ਸਮੁੰਦਰ ਵਿਚ ਗੁਰਦੁਆਰਾ ਸਿੰਘ ਸਭਾ ਕਰੀਤੀ ਟਾਪੂ ਵਿਖੇ ਦੋ ਰੋਜ਼ਾ ਅਤੇ ਰਾਜਧਾਨੀ ਏਥਿਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਵੀ ਦੋ ਰੋਜ਼ਾ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ । ਜਿਸ ਵਿਚ ਸੰਤ ਦਾਦੂ ਸਾਹਿਬ ਵਾਲਿਆਂ ਨੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਪਤਿਤਪੁਣਾ, ਦੇਹਧਾਰੀ ਗੁਰੂਡੰਮ੍ਹ, ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਬਚਣ ਅਤੇ ਸਾਬਤ ਸੂਰਤ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ । ਭਾਰੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਬੜੇ ਉਤਸ਼ਾਹ ਸਹਿਤ ਇਨ੍ਹਾਂ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ । ਬਾਬਾ ਜੀ ਦੀ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ 50 ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ । ਪੰਜ ਪਿਆਰਿਆਂ ਦੀ ਸੇਵਾ ਸੰਤ ਬਲਜੀਤ ਸਿੰਘ ਜੀ ਖਾਲਸਾ, ਭਾਈ ਸਤਨਾਮ ਸਿੰਘ ਚੜ੍ਹਦੀਕਲਾ, ਭਾਈ ਮਨਦੀਪ ਸਿੰਘ, ਭਾਈ ਸੁਖਪਾਲ ਸਿੰਘ, ਭਾਈ ਰਾਜਪਾਲ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਨੇ ਨਿਭਾਈ । ਸਮਾਪਤੀ ਉਪਰੰਤ ਸਿੱਖ ਸੰਗਤਾਂ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਭਾਈ ਬੋਹੜ ਸਿੰਘ, ਗ੍ਰੰਥੀ ਭਾਈ ਸਰਵਣ ਸਿੰਘ ਕਰੀਤੀ ਟਾਪੂ ਅਤੇ ਭਾਈ ਸਤਨਾਮ ਸਿੰਘ, ਗ੍ਰੰਥੀ ਭਾਈ ਪਰਮਜੀਤ ਸਿੰਘ ਏਥਿਨ ਟਾਵਰਸ ਨੇ ਬਾਬਾ ਜੀ ਅਤੇ ਜਥੇ ਦੇ ਸਿੰਘਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ । ਗੁਰੂ ਕਾ ਲੰਗਰ ਅਤੁੱਟ ਵਰਤਿਆ ।

ਕੰਬੀ ਦਿੱਲੀ ਤੇ ਦਿੱਲੀ ਦਰਬਾਰ ਕੰਬਿਆ

ਅੱਜ ਇੰਦਰਾ ਦੀ ਮੌਤ ਦੀ ਖ਼ਬਰ ਸੁਣਕੇ
ਕੰਬੀ ਦਿੱਲੀ ਤੇ ਦਿੱਲੀ ਦਰਬਾਰ ਕੰਬਿਆ
ਕਾਂਬਾ ਛਿੜ ਗਿਆ ਸਿੰਘਾਂ ਦਿਆਂ ਕਾਤਲਾਂ ਨੂੰ
ਕੰਬਿਆ ਵੈਦਯਾ ਤੇ ਗਾਂਧੀ ਪਰਿਵਾਰ ਕੰਬਿਆ
ਕੰਬੇ ਸਿੰਘਾਂ ਨਾਲ ਦਗ਼ਾ ਕਮਾਉਣ ਵਾਲੇ
ਅੱਜ ਹਰ ਇਕ ਪੰਥਕ ਗ਼ੱਦਾਰ ਕੰਬਿਆ
ਕੰਧਾਂ ਹਿੰਦ ਦੀਆਂ ਕੰਬੀਆਂ ‘ਸੁਖਦੀਪ ਸਿੰਘਾ’
ਹਸ਼ਰ ਵੇਖ ਕੇ ਸਾਰਾ ਸੰਸਾਰ ਕੰਬਿਆ

ਅੱਜ ਦੀ ਸ਼ਾਮ ਹਰ ਸਿੱਖ ਅਪਣੇ ਘਰ ਤਿੰਨ-ਤਿੰਨ ਦੀਵੇ ਜਗਾ ਕੇ ਸਹੀਦ ਭਾਈ ਬੇਅੰਤ ਸਿੰਘ ਨੂੰ ਸਰਧਾਂਜਲੀ ਅਰਪਿਤ ਕਰੇ : ਪੰਚ ਪ੍ਰਧਾਨੀ

ਫ਼ਤਿਹਗੜ ਸਾਹਿਬ, 30 ਅਕਤੂਬਰ :- ਸ਼੍ਰ̅ਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਵਸ ’ਤੇ 31 ਅਕਤੂਬਰ ਦੀ ਸ਼ਾਮ ਨੂੰ ਹਰ ਸਿੱਖ ਅਪਣੇ ਘਰ ਦੀ ਛੱਤ ਜਾਂ ਕੰਧਾਂ ’ਤੇ ਤਿੰਨ-ਤਿੰਨ ਮ̅ਮਬੱਤੀਆਂ ਜਾਂ ਦੀਵੇ ਜਗਾ ਕੇ ਸਿੱਖ ਕੌਮ ਦੇ ਆਨ-ਸ਼ਾਨ ਕਾਇਮ ਰੱਖਣ ਲਈ ਸ਼ਹੀਦ ਹ̅ਏ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਨੂੰ ਸਰਧਾਂਜਲੀ ਅਰਪਿਤ ਕਰੇ। ਭਾਈ ਚੀਮਾ ਨੇ ਕਿਹਾ ਕਿ ੳ̊ਪ੍ਰ̅ਕਤ ਸ਼ਹੀਦਾਂ ਨੇ ਅਪਣੀਆਂ ਜਾਨਾਂ ਲੇਖੇ ਲਗਾ ਕੇ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਦੁਹਰਾ ਕੇ ਖ਼ਾਲਸਈ ਸਿਧਾਂਤ ’ਤੇ ਪਹਿਰਾ ਦਿੱਤਾ। ੳ̊ਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਨਾਂ ਦੇ ਘੱਲੂਘਾਰੇ ਕਾਰਨ ਜੂਨ 1984 ਤ̅ 31 ਅਕਤੂਬਰ ਤੱਕ ਸਿੱਖ ਕੌਮ ਡਾਢੇ ਦੁੱਖ ਵਿਚ ਵਿਚਰ ਰਹੀ ਸੀ। ਪਰ ਇਨਾਂ ਸ਼ਹੀਦਾਂ ਨੇ ਸਿੱਖ ਕੌਮ ਦੀਆਂ ਸ਼ਾਨਾਮੱਤੀਆਂ ਪ੍ਰੰਪਰਾਵਾਂ ਨੂੰ ਨਿਭਾਇਆ ਤੇ ਸਿੱਖ ਕੌਮ ਨੂੰ ਮੁੜ ਚੜਦੀਕਲਾ ਦਾ ਮਾਨਸਿਕ ਬਲ ਬਖਸਿਆ। ਇਨਾਂ ਸ਼ਹੀਦਾਂ ਵਲ̅ਂ ਇਤਿਹਾਸ ਵਿਚ ਨਿਭਾਏ ਰ̅ਲ ਸਦਕਾ ਸਿੱਖ ਕੌਮ ਇਕ ਵਾਰ ਫਿਰ ਅਪਣੇ-ਆਪ ’ਤੇ ਫਖਰ ਮਹਿਸੂਸ ਕਰਨ ਲੱਗੀ। ਭਾਈ ਚੀਮਾ ਨੇ ਕਿਹਾ ਕਿ ਸਾਡੀ ਸਮੁੱਚੀ ਕੌਮ ਦੇ ਚਰਨਾਂ ਵਿਚ ਬੇਨਤੀ ਹੈ ਕਿ ਜਿਨਾਂ ਸਹੀਦਾਂ ਨੇ ਅਪਣੀਆਂ ਜਿੰਦਗੀਆਂ ਕ̊ਰਬਾਨ ਕਰਕੇ ਸਾਡੀਆਂ ਜ਼ਿੰਦਗੀਆਂ ਨੂੰ ਰੌਸ਼ਨ ਕੀਤਾ ਹੈ ੳ̊ਨਾ ਦੀ ਯਾਦ ਵਿਚ ਹਰ ਸਿੱਖ ਇਸ ਦਿਨ ਤਿੰਨ-ਤਿੰਨ ਦੀਵੇ ਜਾ ਮ̅ਮਬੱਤੀਆਂ ਜਗਾ ਕੇ ੳ̊ਨਾਂ ਦੀ ਯਾਦ ਨੂੰ ਰੌਸ਼ਨ ਕਰੇ।

ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਉਸਾਰਨ ਲਈ ਪਾਕਿਸਤਾਨ ਸਰਕਾਰ ਸਹਿਮਤ - ਡਾ: ਪ੍ਰਿਤਪਾਲ ਸਿੰਘ


ਇਸਲਾਮਾਬਾਦ-ਪੰਜਾ ਸਾਹਿਬ :- ਸ਼ਹੀਦੀ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਉਸਾਰਨ ਲਈ ਪਾਕਿਸਤਾਨ ਸਰਕਾਰ ਦਾ ਸਹਿਮਤ ਹੋਣਾ ਸਿੱਖ ਕੌਮ ਦੀ ਵਡੀ ਪ੍ਰਾਪਤੀ ਹੈ । ਇਹ ਵੀਚਾਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਪੰਜਾ ਸਾਹਿਬ ਪਾਕਿਸਤਾਨ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਡਾ: ਸਿੰਘ ਹੁਰਾਂ ਇਸ ਸੰਬਧੀ ਵਿਸਥਾਰ ਦੇਂਦਿਆਂ ਕਿਹਾ ਕਿ ਇਸ ਸੰਬਧੀ ਸਿੱਖਾਂ ਦੇ ਇਕ ਵਫ਼ਦ ਨੇ ਉਨਾਂ ਦੀ ਅਗਵਾਈ ਵਿਚ ਪਾਕਿਸਤਾਨ ਦੇ ਇਵੈਕਿਊ ਟਰਸਟ ਪ੍ਰਾਪਟੀ ਬੋਰਡ ਦੇ ਚੇਅਰਮੈਨ ਜਨਾਬ ਆਸਿਫ਼ ਹਾਸ਼ਮੀ ਤੇ ਬੋਰਡ ਦੇ ਵਧੀਕ ਸਕੱਤਰ ਖੁਰਮ ਸੱਦੀਕੀ ਨਾਲ ਮੁਲਾਕਾਤ ਕੀਤੀ ਤੇ ਪੰਜਾ ਸਾਹਿਬ ਦੇ ਇਤਿਹਾਸਕ ਸਾਕੇ ਦੇ ਸ਼ਹੀਦਾਂ ਦੀ ਯਾਦ ਉਸਾਰਨ ਲਈ ਬੇਨਤੀ ਕੀਤੀ ਜਿਹੜੀ ਕਿ ਮੰਨ ਲਈ ਗਈ।
ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰਦੁਆਰਾ ਪੰਜਾ ਸਾਹਿਬ ਵਿਚ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਤੇ ਅਰਦਾਸ ਕੀਤੀ ਗਈ। ਸਮਾਗਮ ਵਿਚ ਡਾ: ਪ੍ਰਿਤਪਾਲ ਸਿੰਘ ਤੇ ਡਾ: ਸਵਰਨ ਸਿੰਘ (ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ) ਹੁਰਾਂ ਸੰਬੋਧਨ ਕਰਕੇ ਪਾਕਿਸਤਾਨ ਸਰਕਾਰ ਦਾ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਕੀਤੇ ਜਾਣ ਵਾਲੇ ਕਾਰਜਾਂ ਲਈ ਧੰਨਵਾਦ ਕੀਤਾ।
ਇਥੇ ਇਹ ਯਾਦ ਕਰਵਾਇਆ ਜਾਂਦਾ ਹੈ ਕਿ 30ਅਕਤੂਬਰ, 1922 ਨੂੰ ਗੁਰੂ ਕਾ ਬਾਗ਼ ਮੋਰਚਾ ਵਿਚ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ ਮੀਆਂਵਾਲੀ ਸੈਂਟਰਲ ਜੇਲ ਵਿਚ ਟਰੇਨ ਦੁਆਰਾ ਲਿਜਾਇਆ ਜਾ ਰਿਹਾ ਸੀ, ਜਿਸ ਬਾਰੇ ਹਸਨ ਅਬਦਾਲ ਇਲਾਕੇ ਦੇ ਸਿੱਖਾਂ ਨੂੰ ਪਤਾ ਲਗੱਣ ਤੇ ਉਨਾਂ ਨੇ ਸਿੱਖ ਕੈਦੀਆਂ ਨੂੰ ਲੰਗਰ ਛਕਾਉਣ ਦੀ ਸੇਵਾ ਕਰਨ ਲਈ ਅੰਰਗੇਜ਼ ਅਫ਼ਸਰਾਂ ਨੂੰ ਬੇਨਤੀ ਕੀਤੀ ਪਰ ਉਹ ਨਾਂ ਮੰਨੇ ਜਿਸ ਤੇ ਹਸਨ ਅਬਦਾਲ ਸਟੇਸ਼ਨ ਤੇ ਭਾਈ ਕਰਮ ਸਿੰਘ ਤੇ ਪ੍ਰਤਾਪ ਸਿੰਘ ਹੁਰਾਂ ਦੀ ਅਗਵਾਈ ਵਿਚ ਲੰਗਰ ਤਿਆਰ ਕਰਕੇ ਰੇਲ ਲਾਈਨ ਤੇ ਬੈਠ ਗਏ। ਟਰੇਨ ਆਈ ਤੇ ਕੁਝ ਸਿੰਘਾਂ ਨੂੰ ਸ਼ਹੀਦ ਕਰਕੇ ਰੁਕ ਗਈ ਜਿਸ ਨਾਲ ਗੱਡੀ ਵਿਚਲੇ ਸਿੰਘਾਂ ਨੂੰ ਲੰਗਰ ਛਕਾਇਆ ਗਿਆ ਸੀ, ਜਿਸ ਕਰਕੇ ਇਨਾਂ ਸਿੰਘਾਂ ਦੀ ਯਾਦ ਨੂੰ ਪੰਜਾ ਸਾਹਿਬ ਦੇ ਸ਼ਹੀਦ ਕਰਕੇ ਜਾਣਿਆ ਜਾਂਦਾ ਹੈ।

ਬਰਕਤ ਸਿੰਘ ਜੰਮੂ ਅਤੇ ਰਮਨਦੀਪ ਸਿੰਘ ਗੋਲਡੀ ਦੇ ਥਹੁ-ਪਤੇ ਬਾਰੇ ਪੰਜਾਬ ਪੁਲਿਸ ਚੁੱਪ ਕਿਉਂ? :- ਮਾਨ

ਫਤਿਹਗੜ੍ਹ ਸਾਹਿਬ, 30 ਅਕਤੂਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਪੁਲਿਸ ਦੀਆ ਅਣਮਨੁੱਖੀ ਅਤੇ ਗੈਰਕਾਨੂੰਨੀ ਕਾਰਵਾਈਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਪੰਜਾਬ ਪੁਲਿਸ ਅਤੇ ਬਾਦਲ ਹਕੂਮਤ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਉਹ ਦੱਸਣ ਕਿ ਸਿੱਖ ਕੌਮ ਦੇ ਪਰਵਾਨੇ ਸ: ਬਰਕਤ ਸਿੰਘ ਜੰਮੂ ਅਤੇ ਕਾਕਾ ਰਮਨਦੀਪ ਸਿੰਘ ਗੋਲਡੀ ਨੂੰ ਕ੍ਰਮਵਾਰ ਦੋ ਹਫਤਿਆਂ ਤੋਂ ਅਤੇ ਇੱਕ ਮਹੀਨੇ ਤੋਂ ਚੁੱਕ ਕੇ ਕਿਹੜੇ ਪੁਲਿਸ ਤਸੱਦਦ ਕੇਂਦਰਾਂ ਵਿੱਚ ਰੱਖ ਕੇ ਜ਼ੁਲਮ ਢਾਹਿਆ ਜਾ ਰਿਹਾ ਹੈ? ਉਨ੍ਹਾ ਕਿਹਾ ਕਿ ਸਾਨੂੰ ਸ਼ੰਕਾ ਹੈ ਕਿ ਸ: ਬਰਕਤ ਸਿੰਘ ਜੰਮੂ ਨੂੰ ਸੰਗਰੂਰ ਦੀ ਪੁਲਿਸ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਪਟਿਆਲਾ ਪੁਲਿਸ ਨੇ ਚੁੱਕਿਆ ਹੈ। ਉਨ੍ਹਾ ਕਿਹਾ ਕਿ ਜਦੋਂ ਮੈ ਸੰਗਰੂਰ ਜਿ਼ਲ੍ਹੇ ਦੇ ਪੁਲਿਸ ਮੁਖੀ ਸ: ਨੌਨਿਹਾਲ ਸਿੰਘ ਤੋਂ ਜਾਣਕਾਰੀ ਲੈਣ ਹਿੱਤ ਫੋਨ ਤੇ ਸੰਪਰਕ ਕੀਤਾ ਤਾਂ ਉਹ ਇਨਕਾਰ ਕਰ ਗਏ ਕਿ ਸਾਡੇ ਕੋਲ ਬਰਕਤ ਸਿੰਘ ਨਹੀਂ ਹੈ। ਇਸੇ ਤਰ੍ਹਾ ਪਟਿਆਲਾ ਪੁਲਿਸ ਨਾਲ ਸੰਪਰਕ ਕਰਨ ਤੇ ਉਹ ਮੁਨੱਕਰ ਹੋ ਗਏ। ਫਿਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਦੋਵੇਂ ਨੌਜਵਾਨ ਕਿੱਥੇ ਹਨ? ਇਹਨਾਂ ਨੂੰ ਕਿਹੜੀ ਧਰਤੀ ਨਿਗਲ ਗਈ ਹੈ ਜੋ ਲੰਮੇ ਸਮੇ ਤੋਂ ਭਾਲਣ ਤੇ ਵੀ ਸੰਬੰਧਿਤ ਅਤੇ ਸਿੱਖ ਕੌਮ ਨੂੰ ਨਹੀਂ ਮਿਲ ਰਹੇ।
ਸ: ਮਾਨ ਨੇ ਕਿਹਾ ਕਿ ਜਦੋਂ ਹਿੰਦੂਤਵ ਜਮਾਤਾਂ ਨਾਲ ਸੰਬੰਧਿਤ “ਦਹਿਸ਼ਤਗਰਦ” ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ ਠਾਕੁਰ, ਸਵਾਮੀ ਪਾਂਢੇ ਵਰਗਿਆਂ ਨੂੰ ਹਿੰਦੋਸਤਾਨੀ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਉਹਨਾਂ ਨੂੰ ਕਾਨੂੰਨ ਮੁਤਾਬਿਕ ਫੋਰਨ ਅਦਾਲਤਾਂ ਵਿੱਚ ਪੇਸ਼ ਕਰ ਦਿੱਤਾ ਜਾਂਦਾ ਹੈ। ਫਿਰ ਸਿੱਖ ਨੌਜਵਾਨਾਂ ਨਾਲ ਇਹ ਗੈਰ ਕਾਨੂੰਨੀ ਵਿਤਕਰਾ ਕਿਉਂ? ਉਹਨਾਂ ਕਿਹਾ ਕਿ ਇੱਥੇ ਵੱਸਣ ਵਾਲੀਆਂ ਕੌਮਾਂ ਮੁਸਲਿਮ ਅਤੇ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਾਂਦਾ। ਸਿੱਖ ਕੌਮ ਦੇ ਕਾਤਿਲ 25 ਸਾਲਾਂ ਤੋਂ ਇੱਥੇ ਦਨਦਨਾਉਦੇ ਫਿਰਦੇ ਹਨ। ਉਹਨਾਂ ਨੂੰ ਉੱਚੇ ਰੁਤਬੇ ਅਤੇ ਵਜ਼ੀਰੀਆਂ ਦੇ ਕੇ ਨਿਵਾਜਿਆ ਜਾਂਦਾ ਹੈ। ਜਦੋਂ ਕਿ ਉਹ ਜੇਲਾ ਦੀਆ ਕਾਲ ਕੋਠਰੀਆਂ ਵਿੱਚ ਕਾਨੂੰਨ ਅਨੁਸਾਰ ਬੰਦ ਹੋਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਸਿੱਖ ਅਤੇ ਮੁਸਲਿਮ ਕੌਮ ਨੂੰ ਇਨਸਾਫ ਦੇਣ ਦੇ ਸਮੇਂ ਇੱਥੋ ਦਾ ਵਿਧਾਨ, ਕਾਨੂੰਨ, ਅਦਾਲਤਾਂ ਅਤੇ ਹੁਕਮਰਾਨ ਅੰਨੇ, ਬੋਲੇ ਅਤੇ ਗੂੰਗੇ ਬਣ ਜਾਂਦੇ ਹਨ।
ਉਹਨਾਂ ਮੁਲਕ ਦੇ ਹੁਕਮਰਾਨਾਂ ਪੰਜਾਬ ਪੁਲਿਸ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਉਪਰੋਕਤ ਦੋਵੇ ਨੌਜਵਾਨਾਂ ਨੂੰ ਕਿਸੇ ਤਰ੍ਹਾ ਦਾ ਸਰੀਰਿਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੌਸਿਸ ਕੀਤੀ ਗਈ ਤਾਂ ਇਸਦੇ ਨਤੀਜੇ ਅਤਿ ਭਿਆਨਕ ਹੋਣਗੇ ਅਤੇ ਸਿੱਖ ਕੌਮ ਅਜਿਹਾ ਕਤਈ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ ਨਾਲ ਸੰਬੰਧਿਤ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਸਖਤ ਚਿਤਾਵਨੀ ਦਿੱਤੀ।

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਸਬੰਧੀ ਮੋਹਾਲੀ ਵਿੱਚ ਅੱਜ ਨਿਕਲੇਗਾ ਵਿਸ਼ਾਲ ਨਗਰ ਕੀਰਤਨ

ਮੋਹਾਲੀ 30 ਅਕਤੂਬਰ -ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦਿਵਸ ਦੇ ਗੁਰਪੂਰਬ ਸੰਬੰਧੀ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਨਗਰ ਕੀਰਤਨ ਨਿਕਲੇਗਾ। ਇਹ ਜਾਣਕਾਰੀ ਦਿੰਦੀਆਂ ਸ: ਜਤਿੰਦਰਪਾਲ ਸਿੰਘ ਜੇ ਸਕੱਤਰ ਗੁਰਦੁਆਰਾ ਤਾਲਮੇਲ ਕਮੇਟੀ ਨੇ ਦਸਿਆ ਕਿ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਅਤੇ ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਬੰਧ ਹੇਠ ਇਹ ਨਗਰ ਕੀਰਤਨ ਗੁਰੁਦੁਆਰਾ ਸ੍ਰੀ ਗੋਬਿੰਦਸਰ ਪਿੰਡ ਮੋਹਾਲੀ ਤੋਂ ਸਵੇਰੇ 11 ਵਜੇ ਆਰੰਭ ਹੋਵੇਗਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1 ਕੋਲੋਂ ਲੰਘਦੇ ਬੈਰਿਅਰ, ਡੀ ਆਫਿਸ, ਫਰੈਂਕੋ ਹੋਟਲ, 2-4 ਫੇਜ਼ ਨਰਸਰੀ ਚੌਕ, ਮਦਨਪੁਰ ਚੌਕ, 3-5 ਲਾਇਟਾਂ ਤੋਂ ਗੁ: ਸਾਚਾ ਧੰਨ ਸਾਹਿਬ, ਗੁ: ਅੰਬ ਸਾਹਿਬ, ਫੇਜ਼ 9, 10 ਅਤੇ ਫੇਜ਼ 11 ਦੀਆਂ ਮਾਰਕੀਟਾਂ ਤੋ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਵਿਖੇ ਪਹੁੰਚੇਗਾ। ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਅਤੇ ਸ੍ਰ ਹਰਦਿਆਲ ਸਿੰਘ ਮਾਨ ਪ੍ਰਧਾਨ ਗੁਰਦੁਆਰਾ ਤਾਲਮੇਲ ਕਮੇਟੀ ਮੋਹਾਲੀ ਨੇ ਮੋਹਾਲੀ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁੰਮ ਹੁੰਮਾਂ ਕੇ ਨਗਰ ਕੀਰਤਨ ਵਿੱਚ ਹਾਜਰੀਆਂ ਭਰਨ। ਉਹਨਾਂ ਮੋਹਾਲੀ ਦੀਆਂ ਸੰਗਤਾਂ ਅਤੇ ਵਿਸ਼ੇਸ਼ ਕਰਕੇ ਮਾਰਕੀਟਾਂ ਦੇ ਪ੍ਰਬੰਧਕਾਂ ਨੂੰ ਅਪੀਲ ਕਰਕੇ ਕਿਹਾ ਹੈ ਕਿ ਉਹ ਵੱਧ ਤੋਂ ਵੱਧ ਸਟਾਲ ਲਗਾਕੇ ਰਸਤੇ ਵਿੱਚ ਸੰਗਤਾਂ ਦੀ ਚਾਹ ਪਾਣੀ ਦੀ ਆਦਿ ਨਾਲ ਹਰ ਸਾਲ ਦੀ ਤਰ੍ਹਾਂ ਉਤਸ਼ਾਹ ਨਾਲ ਸੇਵਾ ਕਰਨ।
ਇਕ ਹੋਰ ਬਿਆਨ ਰਾਹੀ ਸ੍ਰ ਹਰਦਿਆਲ ਸਿੰਘ ਮਾਨ ਨੇ ਕਿਹਾ ਹੈ ਕਿ ਗੁਰਦੁਆਰਾ ਤਾਲਮੇਲ ਕਮੇਟੀ ਮੋਹਾਲੀ ਸ਼ਹਿਰ ਦੇ ਸਾਰੇ ਗੁਰੂ ਘਰਾਂ ਦੀ ਜਮੀਨ ਨੂੰ ਸਰਕਾਰ ਪਾਸੋਂ ਪੱਕੀ ਅਲਾਟਮੈਂਟ ਕਰਨ ਲਈ ਸਰਕਾਰ ਪਾਸ ਪਹੁੰਚ ਕਰੇਗੀ ਜੋ ਅਰਜੀ ਮੁੱਖ ਮੰਤਰੀ ਨੂੰ ਦਿਤੀ ਜਾਵੇਗੀ ਉਸ ਦੇ ਨਾਲ ਨਵੇਂ ਗੁਰੂ ਘਰਾਂ ਦੀ ਬਾਉਡਰੀ ਹੇਠ ਆਉਂਦੀ ਜਮੀਨਾਂ ਦੇ ਨਕਸ਼ੇ ਬਨਾਅ ਕੇ ਨਾਲ ਭੇਜੇ ਜਾਣਗੇ। ਉਸ ਸਬੰਧੀ ਉਹਨਾਂ ਦੀ ਮੁਲਾਕਾਤ 28 ਅਕਤੂਬਰ ਸ਼ਾਮ ਨੂੰ ਡਾਕਟਰ ਦਲਜੀਤ ਸਿੰਘ ਜੀ ਚੀਮਾਂ ਸਲਾਹਕਾਰ ਮੁੱਖ ਮੰਤਰੀ, ਸ਼ ਹੀਰਾ ਸਿੰਘ ਗਾਬੜੀਆ ਅਤੇ ਸੈਰ ਸਪਾਟਾ ਮੰਤਰੀ ਅਤੇ ਸ੍ਰੀ ਨਰਿੰਦਰ ਕਮੁਾਰ ਸ਼ਰਮਾ ਨਾਲ ਵਿਸਥਾਰ ਵਿੱਚ ਹੋ ਚੁਕੀ ਹੈ ਤੇ ਉਹਨਾਂ ਆਖਰੀ ਅਰਜੀ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਇਹ ਧੁਖਦੇ ਮਸਲੇ ਨੂੰ ਜਲਦੀ ਤੋਂ ਜਲਦੀ ਸ਼ਹਿਰ ਦੀਆਂ ਸੰਗਤਾਂ ਦੀ ਜਰੂਰਤਾਂ ਨੂੰ ਮੁੱਖ ਰਖਦਿਆਂ ਹੱਲ ਕੀਤਾ ਜਾ ਸਕੇ।

ਪੰਜਾਬ ਬੰਦ ਨੂੰ ਸਫ਼ਲ ਬਣਾੳ̊ਣ ਦੀ ਅਪੀਲ

ਮ̅ਹਾਲੀ, 30 ਅਕਤੂਬਰ- ਸ਼੍ਰ̅ਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਜਨਰਲ ਸਕੱਤਰ ਆਗੂ ਭਾਈ ਸੰਦੀਪ ਸਿੰਘ ਕਨੇਡੀਅਨ ਕਿਹਾ ਹੈ ਕਿ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦ̅ਸ਼ੀਆਂ ਨੂੰ ਸਜ਼ਾਵਾਂ ਦਿਵਾੳ̊ਣ ਲਈ 3 ਨਵੰਬਰ ਨੂੰ ਪੰਥਕ ਜਥੇਬੰਦੀਆਂ ਵਲ̅ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾੳ̊ਣ ਲਈ ਸਮੁੱਚੇ ਪੰਥ ਤੇ ਪੰਜਾਬੀ ਸਮਾਜ ਨੂੰ ਇਸ ਬੰਦ ਦੇ ਸੱਦੇ ਨੂੰ ਮੁਕੰਲਮ ਸਹਿਯ̅ਗ ਦਿੱਤਾ ਜਾਣਾ ਜ਼ਰੂਰੀ ਹੈ। ਇਸ ਘਿਣਾੳ̊ਣੇ ਕਤਲੇਆਮ ਦੇ ਪੱਚੀ ਸਾਲ ਪੂਰੇ ਹ̅ ਰਹੇ ਹਨ ਪਰ ਸਿੱਖਾਂ ਦੇ ਕਿਸੇ ਵੀ ਸਿਰਕੱਢ ਕਾਤਲ ਨੂੰ ਕ̅ਈ ਸਜ਼ਾ ਨਹੀਂ ਦਿੱਤੀ ਗਈ ਬਲਕਿ ਵਜ਼ੀਆਂ ਚੇਅਰਮੈਨੀਆਂ ਨਾਲ ਨਿਵਾਜਿਆ ਗਿਆ ਹੈ ਅਤੇ ਸਬੂਤ ਮਿਟਾੳ̊ਣ ਲਈ ਸਾਜ਼ਿਸਾਂ ਰਚੀਆਂ ਗਈਆਂ ੳ̊ਨਾਂ ਕਿਹਾ ਕਿ ਨਵੰਬਰ 84 ਕਤਲੇਆਮ ਦੇ ਪੀੜਤ ਕ̊ਝ ਪਰਿਵਾਰ ਹੀ ਨਹੀਂ ਹਨ ਜਿਨਾਂ ਦਾ ਜਾਨੀ ਜਾ ਮਾਲੀ ਨ̊ਕਸਾਨ ਹ̅ਇਆ ਸੀ ਬਲਕਿ ਇਹ ਕਤਲੇਆਮ ਤਾਂ ਸਮੁੱਚੀ ਮਨ̊ਖਤਾ ਦੇ ਖਿਲਾਫ ਜ̊ਰਮ ਹੈ। ਇਸ ਲਈ ਪੰਥ ਦਰਦੀ ਜਥੇਬੰਦੀਆਂ ਵੱਲ̅ 3 ਨਵੰਬਰ 2009 ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਸਮੂਹ ਇਨਸਾਫ ਪਸੰਦ ਲ̅ਕਾਂ ਨੂੰ ਸਫਲ ਬਣਾੳ̊ਣਾ ਚਾਹੀਦਾ ਹੈ ਤਾਂ ਕਿ ਸੰਸਾਰ ਤੱਕ ਇੱਕ ਸੁਨੇਹਾ ਪਹ̊ੰਚਾਇਆ ਜਾ ਸਕੇ ਕਿ ਦੁਨੀਆ ੳ̊ਤੇ ਸੱਚ ਦੇ ਹਾਮੀ ਅਜੇ ਵੀ ਵਜ਼ੂਦ ਰੱਖਦੇ ਹਨ। ੳ̊ਨਾਂ ਸਮੂਹ ਪੰਜਾਬ ਵਾਸੀਆਂ ਤੇ ਧਾਰਮਿਕ, ਸਮਾਜਕ ਤੇ ਇਨਸਾਫ ਪਸੰਦ ਧਿਰਾਂ ਨੂੰ ਸੱਦਾ ਦਿੱਤਾ ਕਿ 3 ਨਵੰਬਰ 2009 ਨੂੰ ਸਮੁੱਚੇ ਬਿਪਤਾ ਸਮੇਂ ਦੀਆਂ ਸਿਹਤ ਸਹੂਲਤਾਂ ਨੂੰ ਛੱਡ ਕੇ ਹਰ ਖੇਤਰ ਵਿੱਚ ਮੁਕੰਮਲ ਬੰਦ ਕੀਤਾ ਜਾਵੇ।

ਕਨੇਡਾ ਦੇ ਦਰਜਨਾਂ ਰੇਡੀਓ ਸਟੇਸ਼ਨਾਂ ਤੋਂ ਡਾ ਦਿਲਗੀਰ ਤੇ ਡਾ ਢਿੱਲੋਂ ਨੇ ਸਿੱਖ ਮਸਲਿਆਂ ਬਾਰੇ ਟਾੱਕ-ਸ਼ੋਅ ਦਿੱਤੇ

ਟਰਾਂਟੋ (ਪੱਤਰਪਰੇਰਕ) ‐ ਕਨੇਡਾ ਦੇ ਸ਼ਹਿਰਾਂ ਟਰਾਂਟੋ ਅਤੇ ਮਾਂਟਰੀਆਲ ਵਿਚ ਸੈਮੀਨਾਰਾਂ ਵਿਚ ਹਿੱਸਾ ਲੈਣ ਗਏ ਸਿੱਖ ਵਿਦਵਾਨਾਂ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਇਕ ਦਰਜਨ ਦੇ ਕਰੀਬ ਰੇਡੀਓ ਸਟੇਸ਼ਨਾਂ ਤੋਂ ਟਾੱਕ ਸ਼ੋਅ ਪੇਸ਼ ਕੀਤੇ। ਦੋਹਾਂ ਨੇ ਲਗਾਤਾਰ ਚਾਰ ਦਿਨ ਰੇਡੀਓ ਸੁਰ ਸਾਗਰ, ਰੇਡੀਓ ਹਮਸਫ਼ਰ, ਰੇਡੀਓ ਨਿਰਵੈਰ, ਰੇਡੀਓ ਮਹਿਕ, ਰੇਡੀਓ ਸਰਗਮ, ਰੇਡੀਓ ਦੇਸੀ ਆਵਾਜ਼, ਰੇਡੀਓ ਅਵਾਜ਼ ਵਤਨ ਰੇਡੀਓ ਸਾਂਝਾ ਪੰਜਾਬ ਤੋਂ ਸਿੱਖ ਮਸਲਿਆਂ ਬਾਰੇ ਵਿਚਾਰਾਂ ਪੇਸ਼ ਕੀਤੀਆਂ। ਡਾ: ਦਿਲਗੀਰ ਨੇ ਤਾਂ ਨਿਊ ਯਾਰਕ ਅਤੇ ਮਾਂਟਰੀਆਲ ਦੇ ਸਾਂਝੇ ਦੇ ਰੇਡੀਓ ਹਮਸਫ਼ਰ ਤੋਂ ਵੀ ਇਕ ਦੋ-ਘੰਟੇ ਦੇ ਪ੍ਰੋਗਰਾਮ ਵਿਚ ਸਰੋਤਿਆਂ ਨਾਲ ਗੱਲਬਾਤ ਕੀਤੀ।
ਦੋਹਾਂ ਵਿਦਵਾਨਾਂ ਨੇ ਇਨ੍ਹਾਂ ਪਰੋਗਰਾਮਾਂ ਦੌਰਾਨ ਸੰਗਤਾਂ ਨੂੰ ਜੂਨ ਅਤੇ ਨਵੰਬਰ 1984 ਦੇ ਘੱਲੂਘਾਰਿਆਂ, ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ, ਸਿੱਖੀ ਦੀ ਵਿਲੱਖਣਤਾ ਅਤੇ ਸਿੱਖ ਤਵਾਰੀਖ਼ ਦੇ ਸਬੰਧ ਵਿਚ ਭਰਪੂਰ ਜਾਣਕਾਰੀ ਦਿੱਤੀ।ਇਨ੍ਹਾਂ ਟਾੱਕ-ਸ਼ੋਅ ਦੌਰਾਨ ਰੇਡੀਓ ਸਟੇਸ਼ਨਾਂ ਦੇ ਸਰੋਤਿਆਂ ਨੇ ਵਿਦਵਾਨਾਂ ਤੋਂ ਦਰਜਨਾਂ ਸਵਾਲ ਪੁੱਛੇ ਜਿਨ੍ਹਾਂ ਦੇ ਵਿਦਵਾਨ ਡਾਕਟਰਾਂ ਨੇ ਜਵਾਬ ਵੀ ਦਿੱਤੇ। ਕਈ ਰੇਡੀਓ ਸਟੇਸ਼ਨਾਂ ਤੋਂ ਤਾਂ ਇਹ ਵਿਦਵਾਨ ਡੇਢ-ਡੇਢ, ਦੋ-ਦੋ ਘੰਟਾ ਸਰੋਤਿਆਂ ਨਾਲ ਰੂ-ਬ-ਰੂ ਹੁੰਦੇ ਰਹੇ। ਇਨ੍ਹਾਂ ਟਾੱਕ-ਸ਼ੋਅਜ਼ ਦਾ ਪ੍ਰਬੰਧ ‘ਗੁਰੂਪੰਥ ਡਾਟ ਕਮ’ ਦੇ ਸ: ਗੁਰਪ੍ਰੀਤ ਸਿੰਘ ਨੇ ਕੀਤਾ ਸੀ।
ਰੇਡੀਓ ਸਟੇਸ਼ਨਾਂ ਤੋਂ ਇਲਾਵਾ ਦੋਹਾਂ ਵਿਦਵਾਨਾਂ ਨੇ ਮਿਸਟਰ ਪੰਨੂ ਅਤੇ ਸ: ਰਘਬੀਰ ਸਿੰਘ ਸਮੱਘ ਦੇ ਟੀ.ਵੀ. ਸਟੇਸ਼ਨਾਂ ਤੋਂ ਵੀ ਸੰਗਤਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਇਹ ਸ਼ਾਇਦ ਪਹਿਲਾ ਮੌਕਾ ਹੈ ਕਿ ਏਨੇ ਥੋੜ੍ਹੇ ਸਮੇਂ ਵਿਚ ਸਿੱਖ ਵਿਦਵਾਨਾਂ ਨੇ ਐਨੇ ਜ਼ਿਆਦਾ ਰੇਡੀਓ ਸਟੇਸ਼ਨਾਂ ਤੋਂ ਆਪਣਾ ਸੰਦੇਸ਼ ਦਿੱਤਾ ਹੋਵੇ। ਇਸ ਵਕਤ ਕਨੇਡਾ ਵਿਚ ਵਸਦੇ ਪੰਜਾਬੀਆਂ ਵੱਲੋਂ ਡੇਢ-ਦੋ ਦਰਜਨ ਰੇਡੀਓ ਸਟੇਸ਼ਨ ਅਤੇ ਦੋ ਟੀ.ਵੀ. ਸ਼ੋਅ ਚਲਾਏ ਜਾ ਰਹੇ ਹਨ ਜਿਨ੍ਹਾਂ ਨੂੰ ਤਕਰੀਬਨ ਤਿੰਨ ਲੱਖ ਦੇ ਕਰੀਬ ਲੋਗ ਸੁਣਦੇ ਹਨ।


ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਿੱਖ ਕੌਮ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਅਯੋਜਿਤ ਅਰਦਾਸ ਦਿਵਸ ਵਿੱਚ ਸ਼ਾਮਿਲ ਹੋਣ ਦੀ ਅਪੀਲ
ਕੌਮ ਨਾਲ ਹੋ ਰਹੀਆਂ ਵਧੀਕੀਆਂ ਇੰਟਰਨੈਸ਼ਨਲ ਪ੍ਰੈਸ ਰਾਹੀ ਜਗ ਜਾਹਿਰ ਕੀਤੀਆਂ ਜਾਣਗੀਆਂ

ਨਵੰਬਰ 1984 ਵਿੱਚ ਭਾਰਤ ਭਰ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੀ 25ਵੀਂ ਵਰੇਗੰਢ ਮੌਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਗੁਰੂਦੁਆਰਾ ਰਕਾਬ ਗੰਜ ਸਾਹਿਬ ਵਿਖੇ 31 ਅਕਤੂਬਰ ਦਿਨ ਸ਼ਨੀਵਾਰ ਅਰਦਾਸ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ, ਇਸ ਦਿਨ ਸਮੂਹ ਸਿੱਖ ਜਗਤ ਨੂੰ ਗੁਰੂਦੁਆਰਾ ਰਕਾਬ ਗੰਜ ਸਾਹਿਬ ਪਹੁੰਚਣ ਦੀ ਅਪੀਲ ਕਰਦਿਆਂ ਦਲ ਦੇ ਸਰਪਰਸਤ ਸ. ਸਿਮਰਨਜੀਤ ਸਿੰਘ ਨੇ ਕਿਹਾ ਕਿ ਇਹ ਅਰਦਾਸ ਦਿਵਸ ਉਹਨਾਂ ਸਮੂਹ ਸ਼ਹੀਦਾਂ, ਜ੍ਹਿਨਾ ਵਿੱਚ ਬੱਚੇ, ਬੁਜੁਰਗ, ਔਰਤਾਂ ਵੀ ਸ਼ਾਮਿਲ ਸਨ, ਨੂੰ ਕੌਮ ਵਲੋਂ ਸ਼ਰਧਾਂਜਲੀ ਹੋਵੇਗੀ ਜ੍ਹਿਨਾਂ ਨੂੰ ਕੌਮ ਦੀ ਨਸਲਕੁਸ਼ੀ ਕਰਨ ਤੇ ਤੁਲੀ ਭਾਰਤ ਦੀ ਸਰਕਾਰ ਨੇ ਬੜੀ ਬੇਰਿਹਮੀ ਨਾਲ ਕਤਲ ਕਰ ਦਿੱਤਾ, ਜਦ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਦੀ ਸ਼ਹਿ ਤੇ ਭਾਰਤ ਭਰ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੇ ਮੁੱਖ ਜਿੰਮੇਵਾਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐਚ.ਕੇ.ਐਲ ਭਗਤ ਅਤੇ ਅਮਿਤਾਭ ਬਚਨ ਵਰਗੇ ਪੰਥ ਦੇ ਦੋਖੀ ਅੱਜ ਵੀ ਅਜਾਦ ਹਨ। ਇਸ ਦਿਨ ਸਮੂਹ ਸਿੱਖ ਕੌੰਮ ਇਕਾਗਰਤਾ ਦਾ ਸਬੂਤ ਦਿੰਦੀ ਹੋਈ ਇਹਨਾਂ ਦੋਖੀਆਂ ਖਿਲਾਫ ਆਪਣੀ ਅਵਾਜ ਇਕ ਕਰੇ, ਉਥੇ ਨਾਲ ਹੀ ਕੌਮ ਦੇ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕਰੇ। ਇਸ ਦਿਨ ਇੰਟਰਨੇਸ਼ਨਲ ਪ੍ਰੈਸ ਦੇ ਪਹੁੰਚ ਰਹੇ ਨੁਮਾਇੰਦਿਆ ਰਾਹੀ ਸਮੂਹ ਜਗਤ ਨੂੰ ਕੌਮ ਪ੍ਰਤੀ ਹੋ ਰਹੀਆਂ ਬੇਇਨਸਾਫੀਆਂ ਅਤੇ ਭਾਰਤ ਸਰਕਾਰ ਦੀਆਂ ਵਧੀਕੀਆਂ ਦੇ ਰੂਬਰੂ ਕਰਵਾਇਆ ਜਾਵੇਗਾ।

‘ਨਵੰਬਰ 1984 ਦੇ ਸਿੱਖ ਕਤਲੇਆਮ ਵਿਰੁੱਧ 3 ਨਵੰਬਰ ਨੂੰ ਪੰਜਾਬ ਬੰਦ ਰਹੇਗਾ’

ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਨਵੰਬਰ 1984 ਦੇ ਸਿੱਖ ਕਤਲੇਆਮ ਦੀ 25ਵੀਂ ਵਰੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ, ਕਾਂਗਰਸ ਵਲੋਂ ਖੇਡੀ ਗਈ ਨਸਲਕੁਸ਼ੀ ਦੀ ਰਾਜਨੀਤੀ ਅਤੇ ਭਾਰਤੀ ਨਿਜ਼ਾਮ ਵਲੋਂ ਪੀੜਤ ਸਿੱਖਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕਰਨ ਵਿਰੁੱਧ ਫਤਵਾ ਦੇਣ ਲਈ 3 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।
ਮੁਗਲ ਰਾਜ ਤੋਂ ਬਾਅਦ ਸਿੱਖਾਂ ਨੂੰ ਨਵੰਬਰ 1984 ਵਿੱਚ ਪਹਿਲੀ ਵਾਰ ਅਜਿਹੀ ਫਿਰਕੂ ਨਫਰਤ ਤੇ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ। ਉਨਾਂ ਅੱਗੇ ਕਿਹਾ ਕਿ ਸਿੱਖਾਂ ਲਈ ਇਹ ਸੱਟ ਝੱਲਣੀ ਅਸਹਿ ਤੇ ਅਕਹਿ ਸੀ ਤੇ ਹੈ ਕਿਉਂਕਿ ਇਹ ਅਨਰਥ ਢਾਹੁਣ ਵਾਲੇ ਉਹ ਲੋਕ ਹਨ, ਜਿਨਾਂ ਦੀ ਧਾਰਮਿਕ ਅਜ਼ਾਦੀ ਲਈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ, ਜੋ ਸਿੱਖਾਂ ਨਾਲ ਆਪਣੇ ਰਿਸ਼ਤਿਆਂ ਨੂੰ ਨਹੂੰ-ਮਾਸ ਦਾ ਰਿਸ਼ਤਾ ਦਸਦੇ ਹਨ ਅਤੇ ਜਿਨ੍ਹਾਂ ਦੇ ਪਰਿਵਾਰਾਂ ਅੰਦਰ ਕਿਸੇ ਵੇਲੇ ਰਵਾਇਤ ਰਹੀ ਹੈ ਕਿ ਹਰ ਪਹਿਲੇ ਜਨਮੇ ਬੱਚੇ ਨੂੰ ਸਿੱਖ ਸਜਾਇਆ ਜਾਂਦਾ ਸੀ । ਗੁਰਪ੍ਰੀਤ ਸਿੰਘ (ਸਿ.ਮੀਤ. ਪ੍ਰਧਾਨ) ਸਿੱਖ ਯੂਥ ਆਫ ਪੰਜਾਬ ਨੇ ਕਿਹਾ ਕਿ 3 ਨਵੰਬਰ ਨੂੰ ਪੰਜਾਬ ਮੁਕੰਮਲ ਰੂਪ ਵਿੱਚ ਬੰਦ ਰਹੇਗਾ। ਉਨ੍ਹਾਂ ਦਸਿਆ ਕਿ ਕੇਵਲ ਜਰੂਰੀ ਅਤੇ ਐਮਰਜੈਂਸੀ ਸੇਵਾਵਾਂ ਹੀ ਖੁਲੀਆਂ ਰਹਿਣਗੀਆਂ। ਉਨ੍ਹਾਂ ਪੰਜਾਬ ਅੰਦਰ ਵਸਦੇ ਹਰ ਧਰਮ, ਵਰਗ ਅਤੇ ਕਿੱਤੇ ਨਾਲ ਸਬੰਧਤ ਲੋਕਾਂ ਨੂੰ ਇਸ ਬੰਦ ਵਿੱਚ ਹਿੱਸਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ-ਆਪਣੀਆਂ ਦੁਕਾਨਾਂ, ਸਨਅਤਾਂ, ਵਿਦਿਅਕ ਅਦਾਰਿਆਂ, ਬੈਂਕਾਂ ਅਤੇ ਹੋਰ ਕਾਰੋਬਾਰ ਬੰਦ ਰੱਖਣ। ਉਨ੍ਹਾਂ ਕਿਹਾ ਕਿ ਇਹ ਬੰਦ ਸ਼ਾਂਤੀਪੂਰਨ ਰਹੇਗਾ । ਸੀਨੀਅਰ ਕਾਂਗਰਸੀ ਆਗੂਆਂ ਨੂੰ ਸਿੱਖ-ਵਿਰੋਧੀ ਕਤਲੇਆਮ ਲਈ ਜਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੋਸ਼ੀਆਂ ਨੂੰ ਉਹਨਾਂ ਦੇ ਜ਼ੁਰਮ ਦੀ ਸਜ਼ਾ ਨਾ ਦੇਕੇ ਉਹਨਾਂ ਨੂੰ ਕੈਬਨਿਟ ਮੰਤਰਾਲੇ ਵਰਗੇ ਸੰਵਿਧਾਨਕ ਅਹੁਦਿਆਂ ‘ਤੇ ਬਿਠਾਇਆ ਜਾਵੇ ਤਾਂ ਫਿਰਕਾਪ੍ਰਸਤੀ ਦੀ ਹੈਵਾਨਗੀ ਹੋਰ ਵੀ ਕਰੂਪ ਅਤੇ ਤਿੱਖਾ ਰੂਪ ਧਾਰਨ ਕਰਕੇ ਸਾਹਮਣੇ ਆਉਂਦੀ ਹੈ । ਉਨ੍ਹਾਂ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ 1984 ਦੇ ਦੋਸ਼ੀਆਂ ਨੂੰ ਯੋਗ ਸਜ਼ਾ ਦੇ ਦਿਤੀ ਜਾਂਦੀ ਤਾਂ 2002 ਵਿੱਚ ਗੁਜਰਾਤ ਅੰਦਰ ਮੁਸਲਮਾਨਾਂ ਅਤੇ 2008 ਉੜੀਸਾ ਵਿੱਚ ਈਸਾਈਆਂ ਦੇ ਕਤਲੇਆਮ ਨਾ ਹੁੰਦੇ । ਉਹਨਾਂ ਕਿਹਾ ਕਿ ਨਸਲਕੁਸ਼ੀ ਦੀ ਰਾਜਨੀਤੀ ਭਾਰਤੀ ਸਿਸਟਮ ਦਾ ਅੰਗ ਬਣ ਚੁੱਕੀ ਹੈ।ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਵਲੋਂ 1984 ਦੇ ਕਤਲੇਆਮ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਲਈ ਗਠਿਤ ਕੀਤੇ ਗਏ 9 ਜਾਂਚ ਕਮਿਸ਼ਨਾਂ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਉਹ ਸਾਰੇ ਠੁੱਸ ਸਾਬਤ ਹੋਏ। ਕਾਨੂੰਨ ਦੇ ਅਖੌਤੀ ਲੰਬੇ ਹੱਥ ਕਿਸੇ ਵੀ ਦੋਸ਼ੀ ਤੱਕ ਨਹੀਂ ਪਹੁੰਚ ਸਕੇ।
ਇਹਨਾਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦਾ ਦੁਖਾਂਤ ਕਹੋ ਜਾਂ ਕਾਂਗਰਸ ਦੀ ਚਾਣਕਿਆ ਨੀਤੀ, ਅਜੋਕੇ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜਿਨ੍ਹਾਂ ਨੂੰ ਖੁਦ ਸਿੱਖ ਹੋਣ ਦੇ ਨਾਤੇ ਉਸ ਮੌਕੇ ਆਪਣੀ ਜਾਨ ਬਚਾਉਣੀ ਔਖੀ ਹੋ ਗਈ ਸੀ, ਦਾ ਮਖੌਟਾ ਵਰਤਕੇ ਕਾਂਗਰਸ ਨੇ ਪਿਛਲੇ ਸਾਲ ਇਸ ਸ਼ਰਮਨਾਕ ਸਾਕੇ ਲਈ ਅਫਸੋਸ ਜਿਤਾਇਆ। ਉਹਨਾਂ ਕਿਹਾ ਕਿ ਕਾਂਗਰਸ ਦਾ ਪਛਤਾਵਾ ਅਸਲ ਵਿੱਚ ਮਗਰਮੱਛ ਦੇ ਅੱਥਰੂ ਹਨ ਕਿਉਕਿ ਦੋਸ਼ੀ ਆਜ਼ਾਦ ਹਨ ਅਤੇ ਦੂਜੇ ਪਾਸੇ ਪੀੜਤ ਪਰਿਵਾਰ ਆਪਣੀ ਪੀੜਾ, ਸੋਗ ਅਤੇ ਜਖਮਾਂ ਨੂੰ 25 ਸਾਲ ਤੋਂ ਇਨਸਾਫ ਦੀ ਉਡੀਕ ਵਿੱਚ ਸਾਂਭੀ ਬੈਠੇ ਹਨ।

ਪੰਜਾਬ (ਖਾਲਿਸਤਾਨ) ਵਿਚ ਭਾਰਤ ਸਰਕਾਰ ਦੇ ਆਦਮਖੋਰ ਵਰਤਾਰੇ ਨੂੰ ਸਮਝਣ ਲਈ ਇਹ ਲੇਖ ਪੜਨਾ ਬੇਹੱਦ ਜ਼ਰੂਰੀ ਹੈ !!
ਪੁਲਿਸ ਵਿੱਚ ਨੇਕ ਹੋ ਕੇ ਜਿਉਣਾ, ਹਰ ਰੋਜ਼ ਫਾਂਸੀ ਚੜ੍ਹਨ ਬਰਾਬਰ ਹੈ !
ਪੰਜਾਬ ਸਰਕਾਰਾਂ ਦੇ ਅਕਾਲੀ ਕਾਂਗਰਸੀ ਹਾਕਮ, ਆਪਸ ਵਿੱਚ ਕੁੜਮ ਬਣਕੇ, ਰੱਜ ਕੇ ਨੇਕ ਲੋਕਾਂ ਦਾ ਸ਼ਿਕਾਰ ਕਰਦੇ ਰਹੇ।

ਪੁਲਿਸ ਦਾ ਅਸਲ ਕੰਮ ਤਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਹੁੰਦਾ ਹੈ, ਪਰ ਨੇਕ ਲੋਕਾਂ ਦੀ ਜਾਨ-ਮਾਲ ਨੂੰ ਸਭ ਤੋਂ ਵੱਧ ਖਤਰਾ ਪੁਲਿਸ ਤੋਂ ਹੀ ਹੁੰਦਾ ਹੈ। ਜਿਸ ਘਰ ਦਾ ਆਗੂ ਨੇਕ ਨਾ ਹੋਵੇ ਉਹ ਬਰਬਾਦ ਹੋ ਹੀ ਜਾਂਦਾ ਹੈ ਅਤੇ ਜਿਸ ਦੇਸ਼ ਦੇ ਆਗੂ ਬਦਨੀਤ ਹੋਣ, ਆਖਰਕਾਰ ਉਸ ਦੇਸ਼ ਦਾ ਕੁੱਝ ਵੀ ਨਹੀਂ ਬਚਦਾ। ਅੰਗਰੇਜ਼ ਇੰਨੀ ਦੂਰ ਭਾਰਤੀ ਲੋਕਾਂ ਦੀ ਲੁੱਟ ਕਰਨ ਆਏ ਸਨ, ਜਦ ਉਨ੍ਹਾਂ ਨੂੰ ਮਜ਼ਬੂਰਨ ਦੇਸ਼ ਛੱਡਣਾ ਹੀ ਪਿਆ ਤਾਂ ਉਨ੍ਹਾਂ ਅੰਗਰੇਜ਼ ਹਕੂਮਤ ਨਾਲ ਰਲ ਕੇ ਚੱਲ ਸਕਣ ਵਾਲੇ ਲੋਕ ਆਗੂ ਪੈਦਾ ਕਰਕੇ ਉਨ੍ਹਾਂ ਨੂੰ ਹਕੂਮਤ ਸੌਂਪੀ। ਇਨ੍ਹਾਂ ਆਗੂਆਂ ਦੀ ਸਹਿਮਤੀ ਨਾਲ ਸੁਭਾਸ਼ ਚੰਦਰ ਬੋਸ ਅਤੇ ਸ਼ਹੀਦ ਭਗਤ ਸਿੰਘ ਵਰਗੇ ਅਸਲ ਲੋਕ ਆਗੂ ਇਨ੍ਹਾਂ ਬਦਨੀਤ ਆਗੂਆਂ ਦੇ ਰਾਹ ਵਿੱਚੋਂ ਪਾਸ ਕੀਤੇ ਗਏ।
ਅਸਲੀ ਲੋਕ ਰਾਜ ਨੇਕ ਅਤੇ ਸੂਝਵਾਨ ਆਗੂਆਂ ਦੀ ਸਰਪ੍ਰਸਤੀ ਵਿੱਚ ਹੀ ਹੋ ਸਕਦਾ ਹੈ। ਗੁਰੂ ਸੋਚ ਕੇਵਲ ਨੇਕ ਆਗੂ ਹੀ ਚੁਣਨ ਲਈ ਬਜਿੱਦ ਸੀ, ਜਦਕਿ ਵੋਟਾਂ ਬਤੌਰ ਲੋਕ ਆਗੂ ਕਿਸੇ ਸੱਪ ਨੂੰ ਹੀ ਚੁਣਦੀਆਂ ਹਨ, ਖਾਸ ਕਰਕੇ ਭਾਰਤ ਦੇਸ਼ ਵਿੱਚ। ਐਸੇ ਆਗੂ ਦਾ ਨਾਮ ਭਾਵੇਂ ਨਾਗਪਾਲ ਹੋਵੇ, ਭਾਵੇਂ ਸਾਪਨਾਥ, ਕੋਈ ਫਰਕ ਨਹੀਂ ਪੈਂਦਾ। ਜਦ ਦੇਸ਼ ਵਿੱਚ ਵੋਟਾਂ ਨਾਲ ਚੁਣੇ ਆਗੂ ਹੀ ਲੋਕ ਭਲੇ ਨਾਲੋਂ ਆਪਣੇ ਨਿੱਜੀ ਭਲੇ ਨੂੰ ਪਹਿਲ ਦੇਣ ਵਾਲੇ ਹੋਣ ਤਾਂ ਐਸੇ ਆਗੂਆਂ ਨੂੰ ਪੁਲਿਸ ਯਕੀਨਨ ਹੀ ਐਸੀ ਚਾਹੀਦੀ ਹੈ, ਜੋ ਲੋਕਾਂ ਦੀ ਲੁੱਟਮਾਰ ਕਰਨ ਪੱਖੋਂ ਸਹਾਇਕ ਹੋਵੇ। ਇਹ ਦੇਸ਼ ਅਜੇ ਤੱਕ ਵੀ ਆਜ਼ਾਦ ਨਹੀਂ ਸੀ ਹੋਣਾ। ਜੇ ਭਾਰਤ ਦੇ ਪੰਜਾਬ ਸੂਬੇ ਵਿੱਚ ਸਰਬੱਤ ਦੇ ਭਲੇ ਲਈ ਸਦਾ ਸਮਪਰਤ ਸਿੱਖ ਨਾ ਪੈਦਾ ਹੋਏ ਹੁੰਦੇ। ਅੰਗਰੇਜ਼ੀ ਹਕੂਮਤ ਖਤਮ ਕਰਨ ਪੱਖੋਂ ਨੱਬੇ-ਪਚਾਨਵੇਂ ਪ੍ਰਤੀਸ਼ਤ ਕੁਰਬਾਨੀਆਂ ਕੇਵਲ ਸਿੱਖਾਂ ਦੀਆਂ ਸਨ। ਕਾਲੇ ਅੰਗਰੇਜ਼ਾਂ ਦੀ ਬਦਨੀਤੀ ਇਹੋ ਹੀ ਰੁਕਾਵਟ ਹੋਣੇ ਸਨ। ਇਹੋ ਕਾਰਨ ਬਣਿਆ ਹੈ ਕਿ ਸਭ ਤੋਂ ਪਹਿਲਾਂ ਸਿੱਖੀ ਦਾ ਘਰ ਪੰਜਾਬ ਵੱਢਿਆ ਗਿਆ ਅਤੇ ਫਿਰ ਪੰਜਾਬੀ ਜਬਾਨ। ਇਹ ਵੀ ਸਖ਼ਤ ਸੱਚ ਹੈ ਕਿ ਬੜੀਆਂ ਹੀ ਮੁਸ਼ਕਲਾਂ ਨਾਲ ਅਜ਼ਾਦ ਭਾਰਤੀ ਹਕੂਮਤਾਂ ਨੇ ਪੰਜਾਬ ਸਬੰਧਤ ਸਿੱਖ ਅਤੇ ਉਨ੍ਹਾਂ ਦੇ ਹਿੱਤ ਬਰਬਾਦ ਕੀਤੇ। ਭਾਰਤੀ ਪੰਜਾਬ ਨੂੰ ਫਿਰ ਵੱਢ ਕੇ ਤਿੰਨ ਕੀਤਾ ਗਿਆ ਅਤੇ ਪੰਜਾਬੀ ਬੋਲਦੇ ਇਲਾਕੇ ਵੀ ਹਰ ਸੰਭਵ ਹੱਦ ਤੱਕ ਖੋਹ ਲਏ ਗਏ। ਸਿੱਖੀ ਨੂੰ ਨੇਕ ਆਗੂ ਚੁਣਨ ਤੋਂ ਤਿਲਕਾਅ ਕੇ ਵੋਟਾਂ ਰਾਹੀਂ ਬੇਈਮਾਨ ਬਦਨੀਤ ਆਗੂ ਕਰਨ ਵੱਲ ਲਿਆਂਦਾ ਗਿਆ। ਜੇ ਗੁਰੂ ਰਾਮਦਾਸ ਜੀ, ਵੋਟਾਂ ਰਾਹੀਂ ਅਗਲਾ ਸਿੱਖ ਆਗੂ ਚੁਣਨ ਦੀ ਇਜਾਜਤ ਦੇ ਦਿੰਦੇ ਤਾਂ ਪੰਜਵਾਂ ਗੁਰੂ ਪ੍ਰਿਥੀ ਚੰਦ ਨੇ ਹੀ ਹੋਣਾ ਸੀ ਜੋ ਹਰ ਕੀਮਤ ਉਤੇ ਨੇਕ ਹੋਣ ਕਾਰਨ ਗੁਰੂ ਅਰਜਨ ਦੇਵ ਜੀ ਦਾ ਸਰਬਨਾਸ ਚਾਹੁੰਦਾ ਸੀ। ਵੋਟਾਂ ਨਾਲ ਅੰਗਰੇਜਾਂ ਰਾਹੀਂ ਪੈਦਾ ਕੀਤੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਰਾਹੀਂ ਸਿੱਖ ਸੋਚ ਦਾ ਸੱਚ ਬੁਰੀ ਤਰ੍ਹਾਂ ਗੁਆਚਦਾ ਹੀ ਚਲਾ ਗਿਆ। ਨਤੀਜੇ ਵਜੋਂ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੈ ਕਿ ਸਿੱਖ ਸਿਰ ਦਿੰਦੇ ਹਨ ਪਰ ਸਿਰ ਦੀ ਵਰਤੋਂ ਨਹੀਂ ਕਰਦੇ । ਵੋਟਾਂ ਰਾਹੀਂ ਬਦਨੀਤੀ ਆਗੂ ਚੁਣੇ ਜਾਣ ਤਾਂ ਇਵੇਂ ਹੋ ਹੀ ਸਕਦਾ ਹੈ!
ਅਜ਼ਾਦੀ ਮਿਲਣ ਸਮੇਂ ਅਤੇ ਬਾਅਦ ਵਿੱਚ ਵੀ ਪੰਜਾਬ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਸੀ। ਭਾਰਤੀ ਖੁਦ ਪ੍ਰਸਤ ਆਗੂਆਂ ਨੇ ਬਦਨੀਤੀ ਤਹਿਤ ਪੰਜਾਬ ਸੂਬੇ ਵਿੱਚ ਹਕੂਮਤ ਕਰਨ ਦੇ ਭੁੱਖੇ ਅਤੇ ਲੋਕ ਹਿੱਤਾਂ ਦੀ ਬੇ-ਕਿਰਕੀ ਨਾਲ ਵੱਢ-ਟੁੱਕ ਕਰਨ ਵਾਲੇ ਲੋਕ ਆਗੂ ਕਰਕੇ ਮਜ਼ਬੂਤ ਕਰ ਲਏ। ਪਹਿਲਾਂ ਪੰਜਾਬ ਨੂੰ ਪ੍ਰਾਪਤ ਸਭ ਸਹੂਲਤਾਂ ਜਿਵੇਂ ਪੰਜਾਬ ਦੇ ਪਾਣੀ, ਬਿਜਲੀ, ਆਰਥਕਤਾ ਕੇਂਦਰ ਨੇ ਲੁੱਟ ਲਈ ਫਿਰ ਪੰਜਾਬ ਨੂੰ ਸਦਾ ਲਈ ਨੀਵਾਂ ਅਤੇ ਜਰਾਇਮ ਪੇਸ਼ਾ ਕਰਨ ਲਈ ਪੰਜਾਬ ਦੀ ਪੁਲਿਸ ਨੂੰ ਖੂਬ ਵਰਤਿਆ। ਪਾਕਿਸਤਾਨ ਦਾ ਗੁਆਂਢੀ ਸੂਬਾ ਹੋਣ ਕਰਕੇ ਪੰਜਾਬ ਨੂੰ ਡਿਸਟਰਬਡ ਲੋਰੀਆਂ ਰੱਖ ਕੇ ਪੰਜਾਬ ਦੀਆਂ ਵਿਦਿਅਕ ਸਹੂਲਤਾਂ,ਪ੍ਰੈਸ ਅਤੇ ਨਿੱਤ ਦੀਆਂ ਲੋਕ ਲੋੜਾਂ ਪੰਜਾਬੋਂ ਖੋਹੀਆਂ ਗਈਆਂ, ਪੰਜਾਬ ਦੀ ਖੇਤੀ ਉਪਜ ਸਸਤੀ ਤੋਂ ਸਸਤੀ ਕਰਕੇ ਸਰਕਾਰ ਖਰੀਦਦੀ ਹੈ। ਬਾਕੀ ਸਭ ਦੇਸ ਵਾਸੀਆਂ ਕਾਰਖਾਨੇਦਾਰਾਂ, ਵਪਾਰੀਆਂ ਨੂੰ ਆਪਣੇ ਕੰਮ ਉਤੇ ਮੁਨਾਫਾ ਲੈਣ ਦਾ ਹੱਕ ਹੈ ਪਰ ਕੇਵਲ ਕਿਸਾਨਾਂ ਨੂੰ ਹੀ ਨਹੀਂ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਪਰ ਖੇਤੀ ਪੱਖੋਂ ਸਭ ਤੋਂ ਅੱਗੇ ਸਿੱਖ ਹਨ। ਸਿੱਖ ਸਰਬੱਤ ਦਾ ਭਲਾ ਕਰਨ ਲਈ ਸਦਾ ਸਮਪਰਤ ਹੁੰਦੇ ਹਨ। ਬੇਈਮਾਨੀਆਂ ਬਦਨੀਤੀ ਚਾਲੂ ਰੱਖਣ ਪੱਖੋਂ ਸਿੱਖ-ਸੋਚ ਖਾਸ ਰੁਕਾਵਟ ਹੈ। ਕਣਕ ਦਾ ਮੁੱਲ ਇੱਕ ਹਜ਼ਾਰ ਰੁਪਏ ਕੁਇੰਟਲ ਭਾਰਤੀ ਕਿਸਾਨ ਨੂੰ ਨਹੀਂ ਦੇਣਾ, ਬਾਹਰਲੇ ਦੇਸੋਂ ਇਹੋ ਕਣਕ ਦੋ ਹਜ਼ਾਰ ਰੁਪਏ ਕੁਇੰਟਲ ਵੀ ਖਰੀਦ ਲਈ ਜਾਂਦੀ ਹੈ ਕਿਉਂਕਿ ਭਾਰਤ ਬੇਈਮਾਨੀਆਂ ਵਾਸਤੇ ਸਮਪਰਤ ਲੋਕਰਾਜ ਹੈ ਸ਼ਾਇਦ। ਜਾਹਲੀ ਦਵਾਈਆਂ ਅਤੇ ਜਾਹਲੀ ਖਾਦਾਂ ਜਬਰਦਸਤੀ ਕਿਸਾਨਾਂ ਨੂੰ ਵੋਚ ਸਕਦੇ ਹਨ। ਇਹ ਪੰਜਾਬੀ ਵਜੀਰ ਮੰਡੀ ਪਹੁੰਚੀ ਫਸਲ ਵਿਕਣੋਂ ਰੋਕ ਕੇ ਵੇਚ, ਮਜ਼ਬੂਰ ਕਰਕੇ ਕਿਸਾਨਾਂ ਤੋਂ ਸਸਤੀ ਖੋਹ ਕੇ ਕ੍ਰੋੜਾ ਕੁਪਏ ਰਿਸ਼ਵਤ ਬਟੋਰ ਸਕਦੇ ਹਨ। ਜਦ ਕੋਈ ਹੱਕ ਮੰਗੇ ਤਾਂ ਪੁਲਿਸ ਰਾਹੀਂ ਠੀਕ ਕਰ ਲਿਆ ਜਾਂਦਾ ਹੈ। ਜੇ ਨਾਂ ਮੰਨੇ ਤਾਂ ਕਤਲ ਕਰਵਾ ਦੇਣਾ ਪੁਲਿਸ ਵਾਸਤੇ ਕੋਈ ਮੁਸ਼ਕਲ ਨਹੀਂ ।
ਵੋਟਾਂ ਰਾਹੀਂ ਚੁਣੋਂ ਵਧਾਇਕ ਆਪਣੇ ਤਹਿਤ ਵੋਟਰਾਂ ਨੂੰ ਕਰਨ ਅਤੇ ਰੱਖਣ ਵਾਸਤੇ ਗਲਤ ਪੁਲਿਸ ਕੇਸ ਪਾ ਸਕਦੇ ਹਨ। ਸਹੀ ਸਾਬਤ ਜੁਰਮ ਦੌਰਾਨ ਪੁਲਿਸ ਕੇਸ ਬਣਨ ਨਹੀਂ ਦੇਣੇਂ। ਪੁਲਿਸ ਵਿਚਾਰੀ ਤਾਂ ਹਕੂਮਤ ਨੇਂ ਰੱਖੀ ਹੀ ਬੇਈਮਾਨ ਹਾਕਮਾਂ ਦੀ ਮਨਮਰਜ਼ੀ ਜਾਰੀ ਰੱਖਣ ਲਈ। ਵੋਟੀ ਚੁਣੇ ਲੋਕ ਆਗੂ ਖੁਦ ਨਸ਼ਿਆਂ ਦੇ ਵਪਾਰ ਕਰਦੇ ਅਤੇ ਕਰਵਾਉਂਦੇ ਹਨ।
ਇਹ ਸੁਣ ਕੇ ਮੈਂ ਹੈਰਾਨ ਸਾਂ ਕਿ ਪੁਲਿਸ ਦੇ ਥਾਣੇ ਵਿਕਦੇ ਹਨ, ਪੁਲਿਸ ਦੇ ਅਫ਼ਸਰ ਵੀ ਵਿਕ ਸਕਦੇ ਹਨ। ਜਦ ਪੁਲਿਸ ਵਾਲੇ ਆਪਣੇ ਮਾਲਿਕਾਂ ਦਾ ਹਰ ਭਾਰ ਝੱਲਦੇ ਹਨ ਤਾਂ ਲੋਕਾਂ ਵਿਚਲੇ ਨੇਕੀ ਪਸੰਦਾਂ ਨੂੰ ਇਹ ਆਪਣੀ ਖੁਰਾਕ ਕਿਉਂ ਨਾਂ ਬਣਾਉਣ? ਤਕਰੀਬਨ ਹਰ ਵਿਧਾਇਕ ਆਪਣੇ ਲੋਕਾਂ ਨੂੰ ਨਸ਼ੇ ਵੇਚਣ ਅਤੇ ਕਰਨ ਦੀ ਛੋਟ ਦੇਈ ਰੱਖਦਾ ਹੈ ਕਿਉਂਕਿ ਇਲਾਕੇ ਦੀ ਪੁਲਿਸ ਉਸ ਦੇ ਕੰਟਰੋਲ ਵਿੱਚ ਚੱਲਣ ਲੱਗ ਪਈ ਹੈ ਇੱਕ ਵਾਰ ਮੈਨੂੰ ਪਤਾ ਲੱਗਾ ਕਿ ਸਮੈਕ ਦਾ ਧੰਦਾ ਕਰਨ ਪੱਖੋਂ ਮੇਰਾ ਪਿੰਡ ਸਾਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਉ¤ਤੇ ਚੱਲ ਰਿਹਾ ਹੈ। ਇਲਾਕੇ ਦਾ ਡੀ.ਐਸ. ਪੀ. ਸਾਡੇ ਪਿੰਡ ਆਇਆ ਅਤੇ ਨਸ਼ੇ ਦਾ ਧੰਦਾ ਖਤਮ ਕਰਨ ਲਈ ਪਿੰਡ ਦੇ ਲੋਕਾਂ ਤੋਂ ਮੱਦਦ ਮੰਗੀ। ਪਿੰਡ ਦੇ ਹੋਰ ਮੋਹਤਬਾਰਾਂ ਨਾਲ ਮੈਂ ਵੀ ਹਾਂ ਕਰ ਦਿੱਤੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੇ ਪਹੁੰਚਣੋਂ ਪਹਿਲਾਂ ਇਸ ਡਿਪਟੀ ਸਾਹਿਬ ਨੇ ਨਸ਼ੇ ਰੋਕੂ ਕਮੇਟੀ ਐਸੇ ਲੋਕਾਂ ਦੀ ਬਣਾ ਲਈ ਸੀ ਕਿ ਜੋ ਖੁਦ ਹੀ ਨਸ਼ੇ ਦਾ ਧੰਦਾ ਕਰਦੇ ਸਨ। ਮੈਂ ਨਸ਼ੇ ਰੋਕਣ ਵਿੱਚ ਹਾਂ ਕਰਨ ਕਰਕੇ ਫਸ ਗਿਆ ਕਿਉਕਿ ਮੇਰੀ ਕਰਨੀ ਵਿੱਚ ਫਰਕ ਨਹੀਂ ਮੇਰਾ ਸਾਰਾ ਇਲਾਕਾ ਇਹ ਜਾਣਦਾ ਹੈ। ਪੁਲਿਸ ਦਾ ਮਰਜ਼ੀ ਬਗੈਰ ਨਸ਼ੇ ਨਹੀਂ ਵਿਕਦੇ।ਜਿਸ ਪੁਲਿਸ ਅਫ਼ਸਰ ਨੂੰ ਨਸ਼ੇ ਦੇ ਧੰਦੇ ਤੋਂ ਲੱਖਾਂ ਰੁਪਏ ਹਫ਼ਤੇ ਦੀ ਆਮਦਨ ਹੋਵੇ ਉਹ ਆਪਣੀ ਬਣਾਈ ਨਸ਼ੇ ਰੋਕੂ ਕਮੇਟੀ ਰਾਹੀਂ ਮੈਨੂੰ ਖਤਮ ਕਰਵਾ ਸਕਦਾ ਸੀ। ਮੈਂ ਨਸ਼ੇ ਰੋਕਣ ਦੇ ਸੰਬੰਧ ਵਿੱਚ ਇਲਾਕੇ ਦੇ ਐਸ. ਐਸ. ਪੀ. ਨੂੰ ਪਿੰਡ ਬੁਲਾਇਆ ਤਾਂ ਹੀ ਇਲਾਕੇ ਦੀ ਪੁਲਿਸ ਦੇ ਖਤਰੇ ਤੋਂ ਮੇਰਾ ਬਚਾਅ ਹੋਇਆ। ਪੰਜਾਬ ਵਿੱਚ ਅਕਾਲੀ ਕਾਂਗਰਸੀ ਹਕੂਮਤਾਂ ਹੀ ਅਜ਼ਾਦੀ ਬਾਦ ਰਹੀਆਂ। ਦੋਵਾਂ ਹੀ ਪਾਰਟੀਆਂ ਤੋਂ ਪੰਜਾਬ ਦੇ ਲੋਕ ਨਫਰਤ ਕਰਦੇ ਹਨ ਪਰ ਮਜਬੂਰਨ ਇਹਨਾਂ ਹੀ ਦੋ ਸੱਪਾਂ ਵਿੱਚੋਂ ਇੱਕ ਸੱਪ ਨੂੰ ਲੋਕ ਚੁਣਦੇ ਹਨ।
ਹੋਵੇ ਪੁਲਿਸ ਦਾ ਅਫ਼ਸਰ ਅਤੇ ਹੋਵੇ ਨੇਕ, ਇਹ ਤਾਂ ਹੋ ਨਹੀਂ ਸਕਦਾ। ਇਹ ਲਫਜ਼ ਮੈਂ ਪੰਜਾਬ ਦੇ ਕਿਸੇ ਜਿਲ੍ਹੇ ਦੇ ਐਸ. ਐਸ. ਪੀ. ਨੂੰ ਆਖੇ ਸਨ ਜਿਸ ਉਤੇ ਮੈਨੂੰ ਸ਼ੱਕ ਸੀ ਕਿ ਉਹ ਨੇਕ ਆਈ. ਪੀ.ਐਸ. ਅਫ਼ਸਰ ਹੈ। ਉਹ ਯਕੀਨਨ ਨੇਕ ਸੀ, ਉਸ ਵਿਰੁੱਧ ਬਤੌਰ ਪ੍ਰੈਸ ਰਪੋਰਟਰ ਮੇਰੇ ਕੋਲ ਕੁਝ ਵੀ ਨਹੀਂ ਸੀ। ਜੇ ਸੂਬੇ ਦੇ ਹਾਕਮ ਵੋਟਾਂ ਰਾਹੀਂ ਚੁਣਨ ਕਰਕੇ ਬੇਈਮਾਨ ਹੋਣ ਤਾਂ ਉਹ ਪੁਲਿਸ ਅਫ਼ਸਰ ਵੀ ਬਹੁਤਾ ਸਮਾਂ ਨੇਕ ਨਹੀਂ ਸੀ ਰਹਿ ਸਕਣਾਂ।
ਦਰਬਾਰ ਸਾਹਿਬ ਹਮਲੇ ਸਮੇਂ ਅੰਮ੍ਰਿਤਸਰ ਦੇ ਪੁਲਿਸ ਇੰਨਚਾਰਜ ਅਜੈਪਾਲ ਸਿੰਘ ਮਾਨ ਨੂੰ ਦਰਬਾਰ ਸਾਹਿਬ ਹਮਲਾ ਕਰਨ ਲਈ ਕਿਹਾ ਗਿਆ ਜੋ ਉਸ ਨੂੰ ਮੰਨਜੂਰ ਨਾਂ ਹੋਇਆ ਤਾਂ ਉਸ ਨੂੰ ਜਬਰਦਸਤੀ ਛੁੱਟੀ ਭੇਜ ਦਿੱਤਾ ਗਿਆ ਅਤੇ ਫਿਰ ਪੁਲਿਸ ਨੌਕਰੀਉ ਵਾ ਕੱਢ ਦਿੱਤਾ ਗਿਆ। ਇਵੇਂ ਹੀ ਲੋਕਾਂ ਦੀ ਜਾਨ-ਮਾਰ ਦੀ ਰਾਖੀ ਦਾ ਸਹੀ ਫਰਜ਼ ਨਿਭਾਉਣ ਕਾਰਨ ਮੈਨੂੰ ਵੀ ਨਾਜਾਇਜ਼ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਫਿਰ ਪੁਲਿਸ ਨੌਕਰੀਉਂ ਪਾਸੇ ਕਰ ਦਿੱਤਾ ਗਿਆ। ਮੇਰੀ ਤੀਹ ਕੁ ਸਾਲ ਦੀ ਸਾਫ਼ ਪੁਲਿਸ ਸਰਵਿਸ ਹੈ, ਮੈਨੂੰ ਕੋਈ ਪੈਨਸ਼ਨ ਜਾਂ ਨੌਕਰੀ ਦਾ ਕੋਈ ਫਾਇਦਾ ਨਹੀਂ ਦਿੱਤਾ ਗਿਆ ਕਿਉਂਕਿ ਮੈਂ ਗਲਤ ਜਾਹਲੀ ਪੁਲਿਸ ਮੁਕਾਬਲੇ ਅਤੇ ਲੋਕਾਂ ਦੀ ਜਾਨ-ਮਾਲ ਦੀ ਲੁੱਟ ਮਾਰ ਦੇ ਹਿੱਤ ਵਿੱਚ ਨਹੀਂ ਸਾਂ। ਜਦ ਵੋਟਾਂ ਚੁਣਦੀਆਂ ਹੀ ਬੇਈਮਾਨ ਲੋਕ ਆਗੂ ਹਨ ਤਾਂ ਉਹਨਾਂ ਦੀ ਵਰਤੋਂ ਵਾਸਤੇ ਸਮਰਪਤ ਪੁਲਿਸ ਲੋਕਾਂ ਦੀ ਜਾਨ-ਮਾਨ ਦੀ ਲੁੱਟ ਮਾਰ ਨਾਂ ਕਰੇ ਐਸਾ ਯਕੀਨਨ ਹੀ ਅਸੰਭਵ ਹੈ। ਮੈਂ ਪੁਲਿਸ ਵਿੱਚ ਗਿਆ ਤਾਂ ਕਿ ਆਪਣੀ ਜਾਨ ਉਤੇ ਖੇਡ ਕੇ ਵੀ ਆਪਣੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਦਾ ਸ਼ੁੱਭ ਕੰਮ ਕਰ ਸਕਾਂ। ਜਦ ਪਤਾ ਲੱਗਾ ਕਿ ਪੰਜਾਬ ਪੁਲਿਸ ਦਾ ਕੰਮ ਪੂਰੀ ਤਰ੍ਹਾਂ ਉਲਟਾ ਹੈ। ਜਾਣ ਬੁੱਝ ਕੇ ਪੁਲਿਸ ਦੀ ਤਨਖਾਹ ਅਤੇ ਹੋਰ ਮਨੁੱਖੀ ਸਹੂਲਤਾਂ ਘੱਟ ਤੋਂ ਘੱਟ ਰੱਖੀਆਂ ਜਾਂਦੀਆਂ ਹਨ। ਤਾਂ ਕਿ ਲੋਕਾਂ ਨੂੰ ਇਹ ਵੱਢ-ਵੱਢ ਕੇ ਖਾਣ। ਇਤਨੀ ਘੱਟ ਤਨਖਾਹ ਸੀ ਕਿ ਕਿਸੇ ਪੁਲਿਸ ਵਾਲੇ ਨੂੰ ਲੋਕ ਰਿਸ਼ਤਾ ਵੀ ਨਹੀਂ ਸੀ ਕਰਦੇ।
ਆਖਰਕਾਰ ਪੁਲਿਸ ਰੋਸ ਵਾਪਰਿਆ। ਪੁਲਿਸ ਸਿਪਾਹੀ ਦੀ ਤਨਖਾਹ ਸੱਠ-ਸੱਤਰ ਤੋਂ ਸਿੱਧੀ ਚਾਰ ਸੌ ਤੋਂ ਉ¤ਤੇ ਹੋ ਗਈ। ਪਹਿਲਾਂ ਕੇਵਲ ਜਿਲ੍ਹੇ ਦੇ ਪੁਲਿਸ ਅਫ਼ਸਰ ਦੇ ਭਤੀਜੇ ਜਾਂ ਭਣੇਵੇਂ ਨੂੰ ਹੀ ਕੇਵਲ ਤਰੱਕੀ ਮਿਲਦੀ ਸੀ ਹੁਣ ਚਾਰ ਪੰਜ ਗੁਣਾਂ ਵਧਾਈ ਗਈ। ਪੁਲਿਸ ਰੋਸ ਕਾਰਨ ਪੁਲਿਸ ਨੂੰ ਸਭ ਮਨੁੱਖੀ ਸਹੂਲਤਾਂ ਦੇ ਦਿੱਤੀਆਂ ਗਈਆਂ ਪਰ ਪੁਲਿਸ ਨੌਕਰੀ ਵਿੱਚ ਮਨੁੱਖੀ ਮੁਸ਼ਕਲਾਂ ਦੱਸਣ ਵਾਲਿਆਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਜੋ ਸੁਪਰੀਮ ਕੋਰਟ ਰਾਹੀਂ ਪੁਲਿਸ ਨੌਕਰੀਆਂ ਵਿੱਚ ਵਾਪਿਸ ਆਏ।
ਪੁਲਿਸ ਮਹਿਕਮੇ ਵਿੱਚੋਂ ਪਾਸੇ ਕੀਤੇ ਜਾਣ ਸਮੇਂ ਅਸੀਂ ਪੁਲਿਸ ਵਾਲਿਆਂ ਨੇ ਆਪਣੀ ਯੂਨੀਅਨ ਵੀ ਮਜਬੂਰਨ ਬਣਾਈ ਸੀ ਅਤੇ ਇੱਕ ਮਾਸਕ ਪੱਤਰ ਵੀ ਸ਼ੁਰੂ ਕੀਤਾ ਸੀ। ਅਸੀਂ ਸਭ ਆਪਣੇ ਲੋਕਾਂ ਨਾਲ ਖਰਾਬੀਆਂ ਜਾਰੀ ਰੱਖਣ ਦੇ ਹੱਕ ਵਿੱਚ ਨਹੀਂ ਸਾਂ। ਪੁਲਿਸ ਚੰਗੀ ਹੋਵੇ, ਲੋਕਾਂ ਵਾਸਤੇ ਨੇਕ ਕੰਮਾਂ ਪੱਖੋਂ ਆਸਰਾ ਬਣੇ। ਲੋਕਾਂ ਦੀ ਜਾਨ-ਮਾਲ ਬਚਾਉਣ ਲਈ ਪੁਲਿਸ ਆਪਣੀ ਜਾਨ ਸਦਾ ਸਮਪਰਤ ਰੱਖੇ। ਪੁਲਿਸ ਵਿੱਚ ਹੋ ਕੇ ਲੋਕਾਂ ਦੀ ਜਾਨ -ਮਾਲ ਵਿਰੁੱਧ ਚੱਲਣ ਵਾਲੇ ਪੁਲਸੀਆਂ ਨੂੰ ਐਸੀਆਂ ਸਖ਼ਤ ਯੋਗ ਸਜਾਵਾਂ ਜ਼ਰੂਰ ਹੋਣ ਤਾਂ ਕਿ ਪੁਲਿਸ ਗਲਤ ਕਰਨ ਦੀ ਸੋਚ ਹੀ ਛੱਡ ਜਾਵੇ । ਪੁਲਿਸ ਦੇ ਸੁਧਾਰ ਬਾਰੇ ਮੇਰੀ ਇਲਾਕੇ ਦੀ ਲਿਖਤ ਸਾਰੀ ਪੰਜਾਬ ਪੁਲਿਸ ਦੇ ਬਰਾਬਰੋਂ ਵੀ ਵੱਧ ਸੀ।
ਕੇਂਦਰ ਦੀ ਕਾਂਗਰਸੀ ਹਕੂਮਤ ਦੀਆਂ ਬੇਈਮਾਨੀ ਵਾਸਤੇ ਸਿੱਖ ਸੋਚ ਖਤਰਾ ਹੋਣ ਕਰਕੇ ਉਹ ਸਿੱਖਾਂ ਦੀ ਹਰ ਕੀਮਤ ਉਤੇ ਬਰਬਾਦੀ ਕਰਨ ਵਾਸਤੇ ਤੁਲੀ ਹੋਈ ਸੀ। ਐਸੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਪੁਲਿਸ ਦੇ ਆਗੂ ਕੀਤਾ ਗਿਆ ਜੋ ਸਿੱਖ ਬੱਚਿਆਂ ਦੇ ਵਸੀਹ ਥੋਕ ਦੇ ਭਾਅ ਕਤਲ ਕਰ ਸਕਦੇ ਸਨ। ਉਹਨਾਂ ਨੂੰ ਹਰ ਤਰ੍ਹਾਂ ਦੀ ਲੁੱਟ, ਕਤਲ ਜਬਰ-ਜਿਨਾਂਹ ’ਤੇ ਜਾਇਦਾਦ ਖੋਹ ਖਾਣ ਦੇ ਖੁਲ੍ਹੇ ਅਧਿਕਾਰ ਦੇ ਦਿੱਤੇ ਗਏ।
ਜਿੱਥੇ ਜਿਸ ਵੀ ਪੁਲਿਸ ਅਫ਼ਸਰ ਦੀ ਮਰਜ਼ੀ ਸੱਤ-ਅੱਠ-ਦਸ ਆਕੜ ਕੇ ਗੱਲ ਕਰਨ ਵਾਲੇ ਲੋਕ ਮਾਰ ਲਏ ਜਾਣ, ਨਾਲ ਇੱਕ ਦੋ ਪੁਲਸ ਵਾਲੇ ਵੀ ਭਾਵੇਂ ਆਪ ਹੀ ਮਾਰ ਲਏ ਜਾਣ। ਜਿੱਥੇ ਮਰਜ਼ੀ ਪੁਲਿਸ ਜਿਸਨੂੰ ਮਰਜੀ ਕਤਲ ਕਰੇ ਪੁਲਿਸ ਪਰਚੇ ਵੀ ਦਰਜ ਨਹੀਂ ਕਰਨੇ ਐਸੇ ਹੁਕਮ ਪੰਜਾਬ ਦੀ ਕਾਂਗਰਸ ਸਰਕਾਰ ਦੇ ਜ਼ੁਬਾਨੀ ਸਨ। ਅਕਾਲੀ ਸਰਕਾਰਾਂ ਦਾ ਵੀ ਕਾਂਗਰਸ ਨਾਲੋਂ ਕੁਝ ਵੀ ਘੱਟ ਨਹੀਂ ਰਿਹਾ। ਪੰਜਾਬ ਸਰਕਾਰਾਂ ਦੇ ਅਕਾਲੀ ਕਾਂਗਰਸੀ ਹਾਕਮ ਆਪਸ ਵਿੱਚ ਕੁੜਮ ਬਣਕੇ, ਰੱਜ ਕੇ ਨੇਕ ਲੋਕਾਂ ਦਾ ਸ਼ਿਕਾਰ ਕਰਦੇ ਰਹੇ। ਜੋ ਕੋਈ ਵੀ ਹਕੂਮਤ ਜਾਂ ਪੁਲਿਸ ਨਾਲ ਰੱਲਕੇ ਨਾਂ ਚਲਦਾ ਅੱਤਵਾਦੀ ਗ੍ਰਦਾਨ ਕੇ ਕਤਲਗਾਹ ਵਿੱਚ ਪਹੁੰਚਾ ਦਿੱਤਾ ਜਾਂਦਾ।
ਜਦ ਪੁਲਿਸ ਵਾਲਿਆਂ ਨੂੰ ਪੁਲਿਸ ਆਪੇ ਹੀ ਕਤਲ ਕਰਕੇ ਦੂਜੀ ਧਿਰ ਨੂੰ ਕਤਲ ਕਰਨ ਵੱਲ ਤੁਰੀ ਤਾਂ ਅਸੀਂ ਨੇਕ ਪੁਲਿਸ ਵਾਲਿਆਂ ਨੇ ਇਹ ਗੱਲ ਆਪਣੇ ਮਾਸਕ ਪਰਚੇ ਰਾਹੀਂ ਪੰਜਾਬ ਦੇ ਸਾਰੇ ਥਾਣੇ ਚੌਕੀਆਂ,ਪੁਲਿਸ ਲਾਈਨਜ਼ ਤੇ ਪ੍ਰੈਸ ਨੂੰ ਮਜਬੂਰਨ ਭੇਜੀ ਤਾਂ ਕਿ ਮਨੁੱਖਤਾ ਦੀ ਨਜਾਇਜ਼ ਕਤਲੇਆਮ ਰੁਕੀ ਜਾ ਸਕੇ। ਉਹ ਕਤਲੇਆਮ ਤਾਂ ਰੁਕ ਗਈ ਪਰ ਲਿਵਜਾਨੇ ਵਜੋਂ ਮੈਂਨੂੰ ਨਜ਼ਰਬੰਦੀ ਦੇ ਹੁਕਮ ਬਤੌਰ ਮਾਸਕ ਪੱਤਰ ਦਾ ਚੀਫ਼ ਐਡੀਟਰ ਹੋ ਗਏ। ਪੰਜਾਬ ਵਿੱਚ ਵਾਪਰੇ ਉਸ ਅਤਿ ਸੰਘਣੋਂ ਕਾਲੇ ਦੌਰ ਸਮੇਂ ਨਜ਼ਰਬੰਦੀ ਕਈ ਸਾਲ ਕੱਟ ਕੇ ਮੈਂ ਘਰ ਪਹੁੰਚਾ ਤਾਂ ਮੇਰੀ ਪੁਲਿਸ ਨੌਕਰੀ ਖਤਮ ਸੀ। ਅੱਤਵਾਦੀ ਮੈਨੂੰ ਅਜੇ ਵੀ ਪੁਲਿਸ ਵਾਲਾ ਸਮਝਦੇ ਸੀ ਅਤੇ ਪੁਲਿਸ ਵਾਲੇ ਅੱਤਵਾਦੀ। ਦੋਵਾਂ ਧਿਰਾਂ ਦਾ ਮੈਂ ਸੰਭਾਵਤ ਸ਼ਿਕਾਰ ਸੀ। ਘਰ ਪਹੁੰਚਕੇ ਮੈ ਉਸ ਸਮੇਂ ਦੀ ਬਾਦਲ ਸਰਕਾਰ ਨੂੰ ਬੇਨਤੀ ਕੀਤੀ ਕਿ ਇਨਸਾਫ਼ ਦਿੱਤਾ ਜਾਵੇ। ਮੈਂ ਆਪਣੇ ਦੇਸ਼ ਦੇ ਲੋਕਾਂ ਦੀ ਜਾਨ ਮਾਲਦੀ ਰਾਖੀ ਦਾ ਫ਼ਰਜ਼ ਆਪਣੀ ਜਾਨ ਦੀ ਅਹੂਤੀ ਦੇ ਕੇ ਪੂਰਾ ਕੀਤਾ ਹੈ ਕਿਉਂਕਿ ਪੁਲਿਸ ਹੋਣ ਕਰਕੇ ਪੁਲਿਸ ਵਾਲਿਆਂ ਦੇ ਨਜ਼ਾਇਜ਼ ਕਤਲ ਮੈਨੂੰ ਮੰਨਜੂਰ ਨਹੀਂ ਇਨ੍ਹਾਂ ਨੂੰ ਬਚਾਉਣ ਲਈ ਮੈਨੂੰ ਆਪਣੀ ਬਲੀ ਦੇਣੀ ਮੰਨਜ਼ੂਰ ਹੈ। ਜੇ ਮੇਰੇ ਦੇਸ ਵਿੱਚ ਅਸਲੀ ਲੋਕ ਰਾਜ ਹੁੰਦਾ ਤਾਂ ਦੇਸ਼ ਦੇ ਸਭ ਤੋਂ ਵੱਡੇ ਇਨਾਮ ਮੈਨੂੰ ਮਿਲਦੇ। ਹੁਣ ਹਰ ਵੇਲੇ ਮਰੇ ਦੇਸ਼ ਦੀ ਪੁਲਿਸ ਨੂੰ ਫਿਕਰ ਹੈ ਕਿ ਬਖਸ਼ੀਸ਼ ਸਿੰਘ ਜੌੜਾ ਨੂੰ ਕਤਲ ਕਿਵੇਂ ਕੀਤਾ ਜਾਵੇ ਜਾਂ ਕਰਵਾਇਆ ਕਿਵੇਂ ਜਾਵੇ। ਦਸ ਨੰਬਰਈਏ ਬਦਮਾਸ਼ ਨਾਲੋਂ ਕਿਤੇ ਵੱਧ ਖਤਰਨਾਕ ਮੈਨੂੰ ਸਮਝਿਆਂ ਜਾ ਰਿਹਾ ਹੈ। ਮੈਂ ਕੁਝ ਵੀ ਕਿਤੇ ਗਲਤ ਨਹੀਂ ਕਰਦਾ ਹੋਣ ਕਰਕੇ ਅਜੇ ਬੱਚਿਆਂ ਹੋਇਆਂ ਹਾਂ। ਇਲਾਕੇ ਅਤੇ ਆਪਣੇ ਪਿੰਡ ਵਿੱਚ ਮੇਰਾ ਉਪਨਾਮ ਲੋਕਾਂ ਨੇ ਪਿੰਡ ਸੁਧਾਰ ਰੱਖਿਆ ਹੋਇਆ ਹੈ ਪਰ ਇਲਾਕੇ ਦੀ ਪੁਲਿਸ ਹਕੂਮਤ ਅਤੇ ਜਰਾਇਮ ਪੇਸ਼ਾ ਬੇਈਮਾਨੀ ਪਸੰਦ ਲੋਕਾਂ ਦਾ ਮੈਂ ਸਦਾ ਸੰਭਾਵਤ ਸ਼ਿਕਾਰ ਹਾਂ। ਪੰਜਾਬ ਪੁਲਿਸ ਵਿੱਚ ਬੜੇ ਨੇਕ ਪੁਲਿਸ ਵਾਲੇ ਵੀ ਸ਼ਾਇਦ ਹਨ, ਪਰ ਉਨ੍ਹਾਂ ਵਾਸਤੇ ਪੁਲਿਸ ਵਿੱਚ ਨੇਕ ਹੋ ਕੇ ਜੀਊਣਾ, ਹਰ ਰੋਜ਼ ਫਾਂਸੀ ਚੜ੍ਹਨ ਬਰਾਬਰ ਹੈ।
ਜਦ ਪੰਜਾਬ ਦੀ ਪੁਲਿਸ ਵਿਚ ਹੜਤਾਲ ਹੋਈ ਤਾਂ ਸੈਂਟਰਜ਼ ਰਿਜ਼ਰਵ ਪੁਲਿਸ ਸਮੇਤ ਭਾਰਤ ਦੇਸ਼ ਵਿੱਚ ਫੈਲ ਗਈ ਕਿਉਂਕਿ ਸਖ਼ਤ ਲਗਾਤਾਰ ਪੁਲਿਸ ਡਿਊਟੀ ਮੁਤਾਬਕ ਉਨ੍ਹਾਂ ਦੀ ਤਨਖਾਹ ਅਤੇ ਸਹੂਲਤਾਂ ਘੱਟ ਤੋਂ ਘੱਟ ਸਨ। ਹੜਤਾਲ ਕਰਨ ਵਾਲੇ ਸੀ.ਆਰ.ਪੀ ਮੁਲਾਜਮਾਂ ਦਾ ਜਲ੍ਹਿਆਂ ਵਾਲੇ ਬਾਗ ਵਾਂਗ ਸੰਪੂਰਨ ਕਤਲੇਆਮ ਕਰਨ ਵਾਸਤੇ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਨੀਮਦ ਪੁਲਿਸ ਕਿਲੇ ਵਿੱਚ ਬੰਦ ਕਰ ਲਿਆ ਗਿਆ ਪਰ ਬਾਹਰ ਉਨ੍ਹਾਂ ਉਤੇ ਹੋਰ ਪੁਲਿਸ ਕੇਸ ਹੋਣ ਕਾਰਨ ਉਹ ਬੱਚ ਗਏ।
ਦਿੱਲੀ ਦੀ ਹਕੂਮਤ ਲੈਣ ਖਾਤਰ ਸਮੁੱਚੇ ਭਾਰਤ ਦੇਸ਼ ਵਿੱਚ ਕੇਵਲ ਸਿੱਖਾਂ ਦੇ ਕਤਲੇਆਮ ਨੂੰ ਦਿੱਲੀ ਦੰਗੇ ਭਾਰਤੀ ਪ੍ਰੈਸ ਵਜੋਂ ਲਿਖਣਾ ਅਤੇ ਪੂਰੇ ਚਾਰ ਦਿਨ ਭਾਰਤੀ ਸੁਪਰੀਮ ਕੋਰਟ ਬੰਦ ਰੱਖਣਾ ਭਾਰਤੀ ਇਨਸਾਫ ਉਤੇ ਇੱਕ ਹੋਰ ਕਾਲਖ ਹੈ। ਸਿਖਾਂ ਦੇ ਕਤਲੇਆਮ ਵਾਸਤੋਂ ਪੁਲਿਸ ਨੇ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ। ਸਿੱਖਾਂ ਦੇ ਹਥਿਆਰ ਪੁਲਿਸ ਰਾਹੀਂ ਥਾਣਿਆਂ ਵਿੱਚ ਜਮਾਂ ਕੀਤੇ ਗਏ। ਸਿੱਖ ਲੋਕਾਂ ਨੂੰ ਆਪਣੇ ਬਚਾਓ ਦਾ ਲਾਲਚ ਦੇ ਕੇ ਪੁਲਿਸ ਸਟੇਸ਼ਨ ਇੱਕਠੇ ਕਰਕੇ ਪੁਲਿਸ ਨੇ ਖੁਦ ਸਿੱਖ ਕਤਲ ਕੀਤੇ। ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਨੇ ਮੁਸਲਮਾਨ ਦਾ ਭੇਸ ਬਣਾ ਕੇ ਪੈਂਤੀ ਚਾਲੀ ਸਿੱਖ ਹੀ ਕਤਲ ਕੀਤੇ ਅਤੇ ਨਾਮ ਮੁਸਲਮਾਨ ਦਾ ਲਗਾ ਲਿਆ। ਫਿਰ ਮੁਸਲਮਾਨ ਵੀ ਕੁੱਝ, ਸਿੱਖਾਂ ਦੇ ਸਮੂਹਕ ਕਤਲ ਕਰਨ ਦੇ ਦੋਸ਼ ਅਧੀਨ ਖੁਦ ਹੀ ਕਤਲ ਕਰ ਲਏ।
ਗੁਜ਼ਰਾਤ ਵਿਚ ਕੇਵਲ ਮੁਸਲਮਾਨਾਂ ਦਾ ਸਮੂਹਕ ਕਤਲੇਆਮ ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਹੋਇਆ ਉਥੋਂ ਦੀ ਪੁਲਿਸ ਸਰਕਾਰੀ ਕਤਲੇਆਮ ਵਾਸਤੇ ਮਦਦਗਾਰ ਹੋਈ। ਇਸ ਵਾਸਤੇ ਬਤੌਰ ਪੁਲਿਸ ਵਾਸਤੇ ਜਿੰਮੇਵਾਰ ਮੈਂ ਡਾਢਾ ਹੀ ਸ਼ਰਮਸਾਰ ਹਾਂ। ਇਸ ਤੋਂ ਮਨੁੱਖਤਾ ਦੇ ਮੱਥੇ ਦੀ ਕਾਲਖ ਇਸ ਭਾਰਤੀ ਇਨਸਾਫ ਦੀ ਬੇਇੰਨਸਾਫ਼ੀ ਵਾਸਤੇ ਸ਼ਰਮਸਾਰ ਹਾਂ ਜੋ ਭਾਰਤੀ ਇੰਨਸਾਫ਼ ਜਾਣ ਬੁੱਝ ਕੇ ਅਜੇ ਵੀ ਕਰਦਾ ਹੀ ਜਾ ਰਿਹਾ ਹੈ। ਮੈਂ ਬਤੌਰ ਪੁਲਿਸ ਲੋਕਾਂ ਦੀ ਜਾਨਮਾਲ ਬਚਾਉਣ ਵਾਸਤੇ ਕਤਲ ਹੋਇਆ ਤਾਂ ਮੈਨੂੰ ਬਤੌਰ ਪੁਲਿਸ ਵਾਲਾ ਨਜਾਇਜ਼ ਨਜ਼ਰਬੰਦ ਰੱਖਿਆ ਗਿਆ ਅਤੇ ਤੀਹ ਪੈਂਤੀ ਸਾਲ ਦੀ ਸਾਫ਼ ਨੌਕਰੀ ਦੀ ਕੋਈ ਪੈਨਸ਼ਨ ਵਗੈਰਾ ਵੀ ਨਹੀਂ ਦਿੱਤੀ ਗਈ। ਮੇਰੇ ਵਰਗੇ ਕਈ ਸਿੱਖ ਪੁਲਿਸ ਵਾਲੇ ਜੋ ਨੇਕ ਹੋਣ ਕਰਕੇ ਨਜ਼ਾਇਜ਼ ਕਤਲੇਆਮ ਮੰਨਜੂਰ ਨਹੀਂ ਕਰ ਸਕੇ ਪੁਲਿਸ ਨੌਕਰੀਆਂ ਵਿਚੋਂ ਕੱਢੇ ਹੋਏ ਹਨ। ਉਨ੍ਹਾਂ ਵਿਚੋਂ ਕੁਝ ਇੰਨਸਾਫ਼ ਉਡੀਕਦੇ-ਉਡੀਕਦੇ ਮਰ ਗਏ ਅਤੇ ਕੁਝ ਪਾਗਲ ਹੋਏ ਫਿਰਦੇ ਹਨ। ਭਾਰਤੀ ਅਦਾਲਤ ਉਨ੍ਹਾਂ ਨਾਲ ਹੋਈ ਬੇਇੰਨਸਾਫ਼ੀ ਦੇ ਕੇਸ ਲੈਣ ਤੋਂ, ਇੰਨਕਾਰੀ ਹੈ। ਐਸੇ ਘੋਰ ਚੁਰਾਸੀ ਦੇ ਦੌਰ ਵਿੱਚ ਆਪਣੀ ਜਾਨ ਬਚਾਉਣੀ ਵੀ ਮੁਸ਼ਕਲ ਸੀ।
ਉਸ ਸਮੇਂ ਕਸੂਰ ਬੇਕਸੂਰ ਨਾਂ ਪੁਲਿਸ ਵੇਖਦੀ ਸੀ ਅਤੇ ਦੌਰ ਵਿਚ ਆਪਣੀ ਜਾਨ ਬਚਾਉਣੀ ਵੀ ਮੁਸ਼ਕਲ ਸੀ। ਉਸ ਸਮੇਂ ਕਸੂਰ-ਬੇਕਸੂਰ ਨਾਂ ਪੁਲਿਸ ਵੇਖਦੀ ਸੀ ਅਤੇ ਨਾਂ ਹੀ ਅੱਤਵਾਦੀ। ਬੇਇੰਨਸਾਫੀ ਤਾਂ ਬੇਇਨਸਾਫੀ ਹੀ ਹੁੰਦੀ ਹੈ। ਆਖਰਕਾਰ ਮੈਂ ਪੰਜਾਬ ਦੇ ਸਾਬਕਾ ਅਕਾਲੀ ਵਜੀਰ ਅਤੇ ਉਦੋਂ ਅਕਾਲੀ ਮੈਂਬਰ ਪਾਰਲੀਮੈਂਟ ਮੇਜ਼ਰ ਸਿੰਘ ਉਬੋਕੇ ਨੂੰ ਨਾਲ ਲੈ ਕੇ ਇੰਨਸਾਫ਼ ਵਾਸਤੇ ਬਾਦਲ ਚੀਫ਼ ਮਨਿਸਟਰ ਪੰਜਾਬ ਤੱਕ ਪਹੁੰਚ ਕੀਤੀ ਤਾਂ ਉੱਤਰ ਸੀ। ‘‘ ਅਸੀਂ ਇਸ ਦੇ ਬੇਨਤੀ ਪੱਤਰ ਬਾਰੇ ਆਖ਼ਰਕਾਰ ਪੰਜਾਬ ਦੇ ਸਾਰੇ ਉਚ ਪੁਲਿਸ ਅਫ਼ਸਰਾਂ ਨਾਲ ਵਿਚਾਰ ਕੀਤੀ ਤਾਂ ਉਨ੍ਹਾਂ ਦੀ ਰਾਏ ਸੀ ਕਿ ਇਹ ਬੰਦਾ ਜੇ ਤਾਕਤ ਵਿੱਚ ਆ ਗਿਆ ਤਾਂ ਸਾਨੂੰ ਸਾਰੇ ਪੁਲਿਸ ਵਾਲਿਆਂ ਨੂੰ ਅੰਦਰ ਕਰੂ-ਸੋ ਇਸਦੀ ਮੱਦਦ ਨਹੀਂ ਕਰਨੀਂ। ਅਸੀਂ (ਬਾਦਲ) ਕਿਉਂਕਿ ਇਨ੍ਹਾਂ ਪੁਲਿਸ ਵਾਲਿਆਂ ਦੇ ਸਿਰ ਉੱਤੇ ਪੰਜਾਬ ਦੀ ਹਕੂਮਤ ਕਰਨੀਂ ਹੈ ਸੋਂ ਅਸੀਂ ਤੇਰੀ ਕੋਈ ਮੱਦਦ ਨਹੀਂ ਕਰ ਸਕਦੇ।’’
ਮੈਂ ਕਿਹਾ ਕਿ ਮੈਨੂੰ ਦੱਸਿਆ ਜਾਵੇ ਕਿ ਆਖ਼ਰਕਾਰ ਮੇਰਾ ਕਸੂਰ ਕੀ ਹੈ? ਤਾਂ ਉਤਰ ਸੀ,
‘‘ਇਹੋ ਤੇਰਾ ਕਸੂਰ ਹੈ ਕਿ ਤੇਰਾ ਕਸੂਰ ਹੀ ਕੋਈ ਨਹੀਂ।’’

ਜਗਦੀਸ਼ ਟਾਈਟਲਰ ਦਾ ਬਰਤਾਨੀਆ ਵੀਜ਼ਾ ਰੱਦ ਹੋਣ ‘ਤੇ ਮਾਨ ਨੇ ਸਿੱਖ ਕੌਮ ਨੂੰ ਮੁਬਾਰਕਵਾਦ ਭੇਜੀ

ਚੰਡੀਗੜ੍ਹ, 29 ਅਕਤੂਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਬਰਤਾਨੀਆ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਮੁੱਚੇ ਸੰਸਾਰ ਵਿੱਚ ਵੱਸਣ ਵਾਲੀ ਸਿੱਖ ਕੌਮ ਨੂੰ ਇਸ ਗੱਲ ਦੀ ਮੁਬਾਰਕਵਾਦ ਭੇਜੀ ਹੈ ਕਿ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਜਗਦੀਸ਼ ਟਾਈਟਲਰ ਜਿਸਨੇ ਅੱਜ ਬਰਤਾਨੀਆ ਵਿਖੇ ਪਹੁੰਚ ਕੇ ਬਰਤਾਨੀਆ ਦਾ ਦੌਰਾ ਸ਼ੁਰੂ ਕਰਨਾ ਸੀ, ਉੱਥੋ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਬਰਤਾਨੀਆ ਹਕੂਮਤ ਕੋਲ ਪਹੁੰਚ ਕਰਕੇ ਇਸ ਕਾਤਿਲ ਦਾ ਵੀਜਾ ਰੱਦ ਕਰਵਾਉਣ ਦੇ ਕੌਮੀ ਫਰਜ਼ਾ ਦੀ ਪੂਰਤੀ ਕਰਕੇ ਅਤਿ ਸਲਾਘਾਯੋਗ ਕੰਮ ਕੀਤਾ ਹੈ। ਉਨ੍ਹਾ ਕਿਹਾ ਕਿ ਇੱਥੇ ਇਹ ਵਰਣਨ ਕਰਨਾ ਅਤਿ ਜ਼ਰੂਰੀ ਹੈ ਕਿ ਇਸ ਸਮੇ ਹਿੰਦ ਦੀ ਸਦਰ ਬੀਬੀ ਪ੍ਰਤਿਭਾ ਪਾਟਿਲ ਬਰਤਾਨੀਆ ਦੇ ਦੌਰੇ ਤੇ ਹੈ। ਬਰਤਾਨੀਆ ਦੀ ਹਕੂਮਤ ਨੇ ਮਨੁੱਖਤਾ ਪੱਖੀ ਉੱਦਮ ਕਰਕੇ ਹਿੰਦ ਹਕੂਮਤ ਵੱਲੋਂ ਸਿੱਖ ਕੌਮ ਦੀ ਬੀਤੇ ਸਮੇਂ ਵਿੱਚ ਕੀਤੀ ਗਈ ਨਸਲਕੁਸੀ ਵਿਰੁੱਧ ਹਿੰਦ ਹਕੂਮਤ ਦੇ ਮੂੰਹ ਉੱਤੇ ਕਰਾਰੀ ਚਪੇੜ ਮਾਰਨ ਦਾ ਉੱਦਮ ਕੀਤਾ ਹੈ। ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਬਰਤਾਨੀਆ ਹਕੂਮਤ ਦਾ ਧੰਨਵਾਦ ਕਰਦੀ ਹੈ ਕਿਉਂਕਿ ਉਸ ਵੱਲੋਂ ਉਠਾਏ ਗਏ ਕਦਮ ਨਾਲ ਮੌਜੂਦਾ ਹਿੰਦ ਦੇ ਵਜ਼ੀਰ ਏ ਆਜਿ਼ਮ ਡਾ: ਮਨਮੋਹਨ ਸਿੰਘ ਅਤੇ ਹੁਕਮਰਾਨਾਂ ਦੇ ਚਿਹਰਿਆਂ ਉੱਤੇ ਮਯੂਸੀ ਆਵੇਗੀ ਅਤੇ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਕਾਤਿਲਾਂ ਦੀ ਪਿੱਠ ਪੂਰ ਕੇ ਉਹ ਆਪਣੀ ਬਦਨਾਮੀ ਹੀ ਕਰਵਾ ਰਹੇ ਹਨ।


ਸਿੱਖ ਜਥੇਬੰਦੀਆਂ ਵਲੋਂ ਤਿੰਨ ਮੁੱਦਿਆਂ ਨੂੰ ਸਮਰਪਤ ਜਨੇਵਾ ਵਿਖੇ ਮਜ਼ਾਹਰਾ 2 ਨਵੰਬਰ ਨੂੰ

ਲੰਡਨ- ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਿੱਖ ਫੈਡਰਸ਼ਨ ਸਵਿਟਜ਼ਰਲੈਂਡ , ਸਿੱਖ ਫੈਡਰਸ਼ਨ ਜਰਮਨੀ , ਯੂਨਾਈਟਿਡ ਖਾਲਸਾ ਦਲ ਯੂ,ਕੇ , ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ , ਸਿੱਖ ਫੈਡਰੇਸ਼ਨ ਸਵਿਟਜ਼ਲੈਡ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ ) ਬੱਬਰ ਖਾਲਸਾ ਇੰਟਰਨੈਸ਼ਨਲ ( ਸ਼ਹੀਦ ਭਾਈ ਤਲਵਿੰਦਰ ਸਿੰਘ ) ,ਬੱਬਰ ਖਾਲਸਾ ਜਰਮਨੀ ਅਤੇ ਦਲ ਖਾਲਸਾ ਜਰਮਨੀ ਆਦਿ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ 2 ਨਵੰਬਰ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੇ ਜਨੇਵਾ ਸਥਿਤ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ । ਸਿੱਖ ਜਥੇਬੰਦੀਆਂ ਵਲੋਂ ਸ੍ਰ, ਅਮਰਜੀਤ ਸਿੰਘ ਅਤੇ ਸ੍ਰ, ਗੁਰਦਾਵਰ ਸਿੰਘ ਸਵਿਟਜ਼ਰਲੈਂਡ, ਸ੍ਰ, ਅੰਗਰੇਜ਼ ਸਿੰਘ ਅਤੇ ਸ੍ਰ, ਗੁਰਚਰਨ ਸਿੰਘ ਗੁਰਾਇਆਂ ਜਰਮਨੀ ,ਨਿਰਮਲ ਸਿੰਘ ਸੰਧੂ ਅਤੇ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਇੰਗਲੈਂਡ ,ਸ੍ਰ, ਜਗਦੀਸ਼ ਸਿੰਘ ਭੁਰਾ ਬੈਲਜ਼ੀਅਮ ,ਸ੍ਰ ,ਰਘਬੀਰ ਸਿੰਘ ਫਰਾਂਸ , ਸ੍ਰ, ਕਸ਼ਮੀਰ ਸਿੰਘ ਫਰਾਂਸ ਵਲੋਂ ਜਾਰੀ ਸਾਂਝੇ ਪ੍ਰੈੱਸ ਨੋਟ ਵਿੱਚ ਸਿੱਖਾਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ । ਨਵੰਬਰ 1984 ਨੂੰ ਹਿੰਦੂ ਗੁੰਡਿਆਂ ਵਲੋਂ ਦਿੱਲੀ ਸਮੇਤ ਭਾਰਤ ਦੇ ਅਨੇਕਾਂ ਸ਼ਹਿਰਾਂ ਨੂੰ ਵਿੱਚ ਸਰਕਾਰੀ ਸਰਪ੍ਰਸਤੀ ਨਾਲ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ । ਸਿੱਖ ਬੀਬੀਆਂ ਨੂੰ ਬੇਪੱਤ ਕਰਨ ਦੇ ਨਾਲ ਸਿੱਖਾਂ ਦੀ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਸਾੜ ਕੇ ਤਬਾਹ ਕਰ ਦਿੱਤੀ ਗਈ । ਇਸ ਘਿਣਾਉਣੇ ਕਤਲੇਆਮ ਦੇ ਪੱਚੀ ਸਾਲ ਪੂਰੇ ਹੋ ਰਹੇ ਹਨ ਪਰ ਸਿੱਖਾਂ ਦੇ ਕਿਸੇ ਵੀ ਸਿਰਕੱਢ ਕਾਤਲ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਬਲਕਿ ਵਜ਼ੀਆਂ ਚੇਅਰਮੈਨੀਆਂ ਨਾਲ ਨਿਵਾਜਿਆ ਗਿਆ ਹੈ ਅਤੇ ਸਬੂਤ ਮਿਟਾਉਣ ਲਈ ਸਾਜਿ਼ਸਾਂ ਰਚੀਆਂ ਗਈਆਂ । ਪੰਜਾਬ ਦੀ ਬਾਦਲ ਸਰਕਾਰ ਵਲੋਂ ਸਿੱਖ ਵਿਰੋਧੀ ਲਾਬੀ ਦੇ ਪ੍ਰਭਾਵ ਅਧੀਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ,ਐਡਵੋਕੇਟ ਜਸਪਾਲ ਸਿੰਘ ਮੰਝਪੁਰ ,ਪ੍ਰਫੈਸਰ ਗੁਰਬੀਰ ਸਿੰਘ ਸਮੇਤ ਇਹਨਾਂ ਦੇ ਅਨੇਕਾਂ ਸਾਥੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਚੁੱਕਾ ਹੈ ਅਤੇ ਇਹ ਵਰਤਾਰਾ ਨਿਰੰਤਰ ਜਾਰੀ ਹੈ । ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਿਨਾਂ ਕਿਸੇ ਸਬੂਤ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਉਕਤ ਤਿੰਨ ਮੁੱਦਿਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਅਜ਼ਾਦ ਸਿੱਖ ਰਾਜ ਲਈ ਸੰਘਰਸ਼ਸ਼ੀਲ ਯੂਰਪ ਦੀ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਸਵਿਟਜ਼ਰਲੈਂਡ ( ਜਨੇਵਾ ) ਵਿਖੇ ਸੰਯੁਕਤ ਰਾਸ਼ਟਰ ਦੇ ਦਫਤਰ ਮੂਹਰੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ । ਇਸ ਮੌਕੇ ਸੰਯੁਕਤ ਰਾਸ਼ਟਰ ਦੇ ਹਿਊਮਨ ਰਾਈਟਸ ਮਾਮਲਿਆਂ ਦੇ ਏਸ਼ੀਆਈ ਖਿੱਤੇ ਦੇ ਇੰਚਾਰਜ ਥਾਮਸ ਹੁੰਕ ਨੂੰ ਸਿੱਖ ਜਥੇਬੰਦੀਆਂ ਵਲੋਂ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਵੱਖ ਵੱਖ ਜਥੇਬੰਦੀਆਂ ਦੇ ਦਸ ਨੁਮਾਇੰਦੇ ਬਕਾਇਦਾ ਗੱਲਬਾਤ ਕਰਨਗੇ

ਪਿਸ਼ਾਵਰ ਧਮਾਕੇ‘ਚ 91 ਮੌਤਾਂ, 100 ਤੋਂ ਵੱਧ ਜ਼ਖ਼ਮੀ

ਇਸਲਾਮਾਬਾਦ : 28 ਅਕਤੂਬਰ- ਪਾਕਿਸਤਾਨ ਦੇ ਉਤਰੀ-ਪੱਛਮੀ ਜ਼ਿਲ੍ਹੇ ਪਿਸ਼ਾਵਰ ‘ਚ ਬੁੱਧਵਾਰ ਨੂੰ ਇਕ ਕਾਰ ‘ਚ ਹੋਏ ਜ਼ਬਰਦਸਤ ਧਮਾਕੇ ‘ਚ 91 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।
ਪ੍ਰਤੱਖਦਰਸ਼ੀਆਂ ਮੁਤਾਬਕ ਇਹ ਜ਼ੋਰਦਾਰ ਧਮਾਕਾ ਪਿਸ਼ਾਵਰ ਦੇ ਭੀੜ-ਭੜੱਕੇ ਵਾਲੇ ਪਿੱਪਲ ਮੰਡੀ ਇਲਾਕੇ ‘ਚ ਕਰੀਬ ਦਿਨ ਦੇ 1.00 ਵਜੇ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਪੂਰੇ ਸ਼ਹਿਰ ‘ਚ ਸੁਣਾਈ ਦਿੱਤੀ। ਡਾਨ ਸਮਾਚਾਰ ਚੈਨਲ ਦੇ ਇਕ ਰਿਪੋਰਟਰ ਨੇ ਕਿਹਾ ਕਿ ਉਨ੍ਹਾਂ ਕਈ ਲਾਸ਼ਾਂ ਦੇਖੀਆਂ ਹਨ, ਜਿਨ੍ਹਾਂ ਨੂੰ ਨੁਕਸਾਨੀ ਇਮਾਰਤ ਦੇ ਮਲਬੇ ‘ਚੋਂ ਕੱਢਿਆ ਜਾ ਰਿਹਾ ਸੀ।
ਧਮਾਕੇ ਤੋਂ ਬਾਅਦ ਪੂਰੇ ਇਲਾਕੇ ‘ਚ ਹਫ਼ੜਾ-ਦਫ਼ੜੀ ਫੈਲ ਗਈ। ਦਰਜ਼ਨਾਂ ਦੁਕਾਨਾਂ ‘ਚ ਅੱਗ ਲੱਗ ਗਈ ਤੇ ਕਈ ਵਾਹਨ ਵੀ ਨੁਕਸਾਨੇ ਗਏ। ਟੈਲੀਵਿਜ਼ਨ ‘ਤੇ ਦਿਖਾਏ ਗਏ ਦ੍ਰਿਸ਼ਾਂ ‘ਚ ਘਟਨਾ ਵਾਲੀ ਥਾਂ ਦੇ ਦੋਵੇਂ ਪਾਸੇ ਦੀਆਂ ਦੁਕਾਨਾਂ ਤਬਾਹ ਹੋਈਆਂ ਨਜ਼ਰ ਆ ਰਹੀਆਂ ਸਨ। ਧਮਾਕੇ ਤੋਂ ਬਾਅਦ ਪੂਰਾ ਇਲਾਕਾ ਧੂੰਏਂ ਨਾਲ ਭਰ ਗਿਆ ਸੀ।
ਧਮਾਕੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਥਾਨਕ ਲੋਕਾਂ ਨੂੰ ਵੀ ਬਚਾਅ ਕਾਰਜਾਂ ਵਿਚ ਹਿੱਸਾ ਲੈਣਾ ਪਿਆ। ਕੋਈ ਹੋਰ ਸਾਧਨ ਨਾ ਮਿਲਣ ਕਾਰਨ ਉਹ ਹੱਥਾਂ ਨਾਲ ਹੀ ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਮਲਬੇ ਵਿਚੋਂ ਕੱਢ ਰਹੇ ਸਨ। ਪ੍ਰਤੱਖਦਰਸ਼ੀਆਂ ਨੇ ਕਿਹਾ ਹੈ ਕਿ ਅਜੇ ਹੋਰ ਕਈ ਵਿਅਕਤੀ ਮਲਬੇ ਹੇਠ ਦਬੇ ਹੋਏ ਹਨ, ਕਿਉਂਕਿ ਧੂੰਏਂ ਕਾਰਨ ਬਚਾਅ ਕਾਰਜਾਂ ‘ਚ ਅੜਿੱਕਾ ਆ ਰਿਹਾ ਹੈ।
ਪ੍ਰਤੱਖਦਰਸ਼ੀਆਂ ਮੁਤਾਬਕ ਘਟਨਾ ਵਾਲੀ ਥਾਂ ‘ਤੇ ਐਂਬੂਲੈਂਸਾਂ ਪਹੁੰਚ ਗਈਆਂ ਹਨ ਅਤੇ ਉਥੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਧਮਾਕੇ ‘ਚ ਜ਼ਖ਼ਮੀ ਹੋਏ ਤੇ ਸੜ ਗਏ ਲੋਕਾਂ ਨੂੰ ਨਜ਼ਦੀਕੀ ਹਸਪਤਾਲਾਂ ‘ਚ ਭਰਤੀ ਕਰਾਇਆ ਗਿਆ।
ਜ਼ਿਕਰਯੋਗ ਹੈ ਕਿ ਇਹ ਧਮਾਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਇਸਲਾਮਾਬਾਦ ਪਹੁੰਚਣ ਤੋਂ ਕੁਝ ਘੰਟੇ ਬਾਅਦ ਹੀ ਹੋ ਗਿਆ। ਹਿਲੇਰੀ ਕਲਿੰਟਨ ਇੱਥੇ ਦਹਿਸ਼ਤਵਾਦ ਤੇ ਆਪਸੀ ਸਹਿਯੋਗ ਦੇ ਮੁੱਦੇ ‘ਤੇ ਪਾਕਿਸਤਾਨ ਦੇ ਆਗੂਆਂ ਅਤੇ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਲਈ ਆਈ ਹੋਈ ਹੈ।

ਕਾਬੁਲ ‘ਚ ਸੰਯੁਕਤ ਰਾਸ਼ਟਰ ਦੇ ਗੈਸਟ ਹਾਊਸ ‘ਤੇ ਹਮਲਾ

ਕਾਬੁਲ/ਯੂਐਨਆਈ : ਕਾਬੁਲ ‘ਚ ਬੁੱਧਵਾਰ ਨੂੰ ਆਟੋਮੈਟਿਕ ਹਥਿਆਰਾਂ ਤੇ ਆਤਮਘਾਤੀ ਜੈਕਟਾਂ ਨਾਲ ਲੈਸ ਹਮਲਾਵਰਾਂ ਨੇ ਸੰਯੁਕਤ ਰਾਸ਼ਟਰ ਦੇ ਗੈਸਟ ਹਾਊੁਸ ਨੂੰ ਨਿਸ਼ਾਨਾ ਬਣਾ ਕੇ ਸੰਯੁਕਤ ਰਾਸ਼ਟਰ ਦੇ ਤਿੰਨ ਮੁਲਾਜ਼ਮਾਂ ਸਮੇਤ 12 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲੇ ਸਮੇਂ ਗੈਸਟ ਹਾਊਸ ‘ਚ ਤਿੰਨ ਭਾਰਤੀ ਵੀ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਭਾਰਤੀ ਇੱਥੇ ਸਲਾਹਕਾਰ ਵਜੋਂ ਕੰਮ ਕਰਦੇ ਸਨ। ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਤਾਲਿਬਾਨ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਹਮਲਾ ਰਾਸ਼ਟਰਪਤੀ ਦੇ ਅਹੁਦੇ ਲਈ ਦੂਜੇ ਪੜਾਅ ਦੀਆਂ ਚੋਣਾਂ ਖਿਲਾਫ਼ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੇਰ-ਏ-ਨਵਾਂ ਜ਼ਿਲ੍ਹੇ ਦੀਆਂ ਗਲੀਆਂ ‘ਚ ਬੁੱਧਵਾਰ ਸਵੇਰੇ ਤੋਂ ਹੀ ਭਾਰੀ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਤੇ ਹੋਸਟਲ ‘ਤੇ ਹਮਲੇ ਤੋਂ ਬਾਅਦ ਸ਼ਹਿਰ ਉਪਰ ਧੂੰਏਂ ਦੇ ਬੱਦਲ ਉਡਦੇ ਵੇਖੇ ਗਏ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਤਿੰਨ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਇਸ ਹਮਲੇ ‘ਚ ਇਕ ਮੁਲਾਜ਼ਮ ਗੰਭੀਰ ਜ਼ਖ਼ਮੀ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਹਮਲੇ ਸਮੇਂ ਉਥੇ ਕਿੰਨੇ ਵਿਅਕਤੀ ਮੌਜੂਦ ਸਨ, ਇਹ ਸਪੱਸ਼ਟ ਨਹੀਂ ਹੋ ਸਕਿਆ। ਤਾਲਿਬਾਨ ਦੇ ਬੁਲਾਰੇ ਜੈ ਬੁੱਲਾ ਮੁਜਾਹਿਦ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਆਤਮਘਾਤੀ ਜੈਕਟਾਂ ਵਾਲੇ ਤਿੰਨ ਦਹਿਸ਼ਤਗਰਦਾਂ ਨੇ ਗਰਨੇਡ ਤੇ ਮਸ਼ੀਨਗੰਨਾਂ ਰਾਹੀਂ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਇਕ ਬਿਆਨ ਜਾਰੀ ਕਰਕੇ 7 ਨਵੰਬਰ ਨੂੰ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਅਬਦੁੱਲਾ-ਅਬਦੁੱਲਾ ਦਰਮਿਆਨ ਹੋਣ ਵਾਲੀਆਂ ਚੋਣਾਂ ਲਈ ਕੰਮ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ।


1984 ਦੇ ਘੱਲੂਘਾਰੇ ਅਤੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਬਾਰੇ ਮੌਂਟਰੀਆਲ ਵਿਚ ਸੈਮੀਨਾਰ ਤੇ ਡਾ: ਦਿਲਗੀਰ ਅਤੇ ਡਾ: ਢਿੱਲੋਂ ਪੁੱਜੇ

ਸੈਮੀਨਾਰ ਤੇ ਸਨਮਾਨ ਮਗਰੋਂ ਡਾ: ਦਿਲਗੀਰ, ਡਾ: ਢਿੱਲੋਂ, ਡਾ. ਚਾਹਲ, ਚਤਰ ਸਿੰਘ ਸੈਣੀ, ਗੁਰਪਰੀਤ ਸਿੰਘ ਤੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ

ਮਾਂਟਰੀਆਲ (ਪੱਤਰਪਰੇਰਕ)- ਬੀਤੇ ਦਿਨ ਕਨੇਡਾ ਦੇ ਸ਼ਹਿਰ ਮਾਂਟਰੀਆਲ ਦੇ ਡਾਊਨ ਟਾਊਨ ਦੇ ਗੁਰਦੁਆਰੇ ਵਿਚ 1984 ਦੇ ਘੱਲੂਘਾਰੇ ਅਤੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਸਬੰਧੀ ਇਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਿਰ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਸ ਸਮਾਗਮ ਵਿਚ ਹਿੱਸਾ ਲੈਣ ਵਾਸਤੇ ਸ਼ਹਿਰ ਦੀ ਸਾਰੀ ਕਰੀਮ ਪੁੱਜੀ ਹੋਈ ਸੀ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਾਰੀ ਪ੍ਰਬੰਧਕ ਕਮੇਟੀ, ਪ੍ਰਸਿਧ ਸਿੱਖ ਬੁੱਧੀਜੀਵੀ ਡਾ ਦਵਿੰਦਰ ਸਿੰਘ ਚਾਹਲ, ਚਤਰ ਸਿੰਘ ਸੈਣੀ, ਬਲਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਪਾਤਰ, ਗੁਰਿੰਦਰ ਸਿੰਘ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਟਰਾਂਟੋ ਤੋਂ ਗੁਰਪ੍ਰੀਤ ਸਿੰਘ ਮਿਸੀਸਾਗਾ, ਹਰਜਿੰਦਰ ਸਿੰਘ ਪੱਤੜ, ਤਰਨਜੀਤ ਸਿੰਘ, ਸਤਿੰਦਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ।
ਸੈਮੀਨਾਰ ਵਿਚ ਬੋਲਦਿਆ ਡਾ ਢਿੱਲੋਂ ਨੇ ਜੂਨ 1984 ਦੇ ਹਮਲੇ ਅਤੇ ਨਵੰਬਰ 1984 ਵਿਚ ਦਿੱਲ਼ੀ ਅਤੇ ਹੋਰ ਦਰਜਨਾਂ ਸ਼ਹਿਰਾਂ ਵਿਚ ਸਿੱਖਾਂ ਤੇ ਹੋਏ ਜ਼ੁਲਮ ਦਾ ਬਹੁਤ ਵੇਰਵੇ ਨਾਲ ਦ੍ਰਿਸ਼ ਪੇਸ਼ ਕੀਤਾ। ਉਨ੍ਹਾਂ ਨੂੰ ਸੁਣ ਕੇ ਬਹੁਤ ਸਾਰੇ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸਰੋਤਿਆਂ ਨੇ ਉਨ੍ਹਾਂ ਤੋਂ ਬਹੁਤ ਸਾਰੇ ਸਵਾਲ ਪੁੱਛੇ ਜਿਨ੍ਹਾਂ ਦੇ ਉਨ੍ਹਾਂ ਨੇ ਜਾਣਕਾਰੀ ਭਰਪੂਰ ਉਂਤਰ ਦਿੱਤੇ। ਇਸ ਤੋਂ ਬਾਅਦ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਤੇ ਇਤਿਹਾਸ ਬਾਰੇ ਵਿਸਥਾਰ ਭਰਪੂਰ ਚਾਣਨਾ ਪਾਇਆ। ਉਨ੍ਹਾਂ ਦੱਸਿਆਂ ਕਿ ਨਾ ਤਾਂ ਸਿੱਖ ਫ਼ਲਸਫ਼ੇ ਤੇ ਨਾ ਹੀ ਸਿੱਖ ਇਤਿਹਾਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਜ਼ਿਕਰ ਤੇ ਨਾ ਹੀ ਕੋਈ ਥਾਂ ਹੈ। ਉਨ੍ਹਾਂ ਨੇ ਸਿੱਖ ਫ਼ਿਲਾਸਫ਼ੀ ਅਤੇ ਇਤਿਹਾਸ ਵਿਚ ਹਵਾਲੇ ਦੇਂਦਿਆਂ ਸਾਬਿਤ ਕੀਤਾ ਕਿ ਜਥੇਦਾਰ ਨਾਂ ਵਜੋਂ 1920 ਵਿਚ ਪੈਦਾ ਹੋਇਆ ਸੀ ਪਰ ਇਸ ਅਹੁਦੇ ਦੀ ਮੌਜੂਦਾ ਸ਼ਕਲ ਵਿਚ ਵਰਤੋਂ 1979 ਤਕ ਕਦੇ ਨਹੀਂ ਸੀ ਹੋਈ। ਉਨ੍ਹਾਂ ਦੀ ਪਰੋੜ੍ਹਤਾ ਪ੍ਰਸਿਧ ਵਿਦਵਾਨ ਡਾ ਦਵਿੰਦਰ ਸਿੰਘ ਚਾਹਲ, ਸ ਚਤਰ ਸਿੰਘ ਸੈਣੀ ਅਤੇ ਹੋਰਨਾਂ ਨੇ ਵੀ ਕੀਤੀ।
ਸਮਾਗਮ ਦੇ ਅਖ਼ੀਰ ਵਿਚ ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਡਾ ਗੁਰਦਰਸ਼ਨ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੋਹਾਂ ਵਿਬਦਵਾਨਾਂ ਅਤੇ ‘ਗੁਰੂਪੰਥ ਡਾਟ ਕਮ’ ਦੇ ਪ੍ਰਬੰਧਕਾਂ ਦਾ ਉਨ੍ਹਾਂ ਨੂੰ ਮਾਂਟਰੀਆਲ ਲਿਆਉਣ ਵਾਸਤੇ ਉਚੇਚਾ ਧੰਨਵਾਦ ਕੀਤਾ। ਭਾਵੇਂ ਸੈਮੀਨਾਰ ਦਾ ਸਮਾਂ ਰਾਤ ਅੱਠ ਵਜੇ ਦਾ ਸੀ ਪਰ ਰਾਤ ਦਸ ਵਜੇ ਤਕ ਸੰਗਤਾਂ ਕਮਾਲ ਦੀ ਖ਼ਾਮੋਸ਼ੀ ਨਾਲ ਵਿਦਵਾਨਾਂ ਦੇ ਵਿਚਾਰ ਸੁਣਦੀਆਂ ਰਹੀਆਂ।
ਅਗਲੇ ਦਿਨ ਦਿਨ ਦੇ ਦੀਵਾਨ ਵਿਚ ਵੀ ਦੋਹਾਂ ਸਿੱਖ ਵਿਦਵਾਨਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਡਾ: ਢਿੱਲੌਂ ਨੇ 1984 ਦੇ ਘੱਲੂਘਾਰੇ ਬਾਰੇ ਦੱਸਿਆ ਅਤੇ ਡਾ: ਦਿਲਗੀਰ ਨੇ ਸਿੱਖ ਧਰਮ ਦੀ ਮਹਾਨਤਾ ਬਾਰੇ ਲੈਕਚਰ ਕੀਤਾ। ਇਸ ਦਿਨ ਵੀ ਗੁਰਦੁਆਰੇ ਦਾ ਹਾਲ ਸੰਗਤਾਂ ਨਾਲ ਖਚਾਖਚ ਭਰਿਆ ਹੋਇਆ ਸੀ। ਦੀਵਾਨ ਮਗਰੋਂ ਪ੍ਰਧਾਨ ਜੀ ਨੇ ਵਿਦਵਾਨਾਂ ਨੂੰ ਕਿਹਾ ਕਿ ਉਹ ਫਿਰ ਵੀ ਜਦ ਵੀ ਕਨੇਡਾ ਆਉਣ ਮਾਂਟਰੀਆਲ ਦੇ ਇਸ ਗੁਰਦੁਆਰੇ ਵਿਚ ਸੰਗਤਾਂ ਆਪਣੇ ਗਿਆਨ ਨਾਲ ਸਰੋਬਰ ਜ਼ਰੂਰ ਕਰਿਆ ਕਰਨ।

ਤਿੰਨ ਨਬੰਵਰ ਨੂੰ ਸਿੱਖ ਕਾਰੋਬਾਰ ਬੰਦ ਕਰਕੇ ਅਜ਼ਾਦ ਹੋਣ ਲਈ ਸੋਚਣ- ਸਿੱਖ ਜਥੇਬੰਦੀਆਂ

ਲੰਡਨ - 31 ਅਕਤੂਬਰ 1984 ਵਾਲੇ ਦਿਨ ਇੰਦਰਾ ਗਾਂਧੀ ਨੂੰ ਸਿੱਖ ਕੌਮ ਦੇ ਸਤਿਕਾਰਯੋਗ ਨਾਇਕ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਵਲੋਂ ਸੋਧ ਕੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਤਿਕਾਰ ਸਹਿਤ ਸਿਰ ਤੇ ਰੱਖਿਆ ਗਿਆ । ਇਸ ਤੋਂ ਤੁਰੰਤ ਬਾਅਦ ਹਿੰਦੂ ਗੁੰਡਿਆਂ ਵਲੋਂ ਦਿੱਲੀ ਸਮੇਤ ਭਾਰਤ ਦੇ ਅਨੇਕਾਂ ਸ਼ਹਿਰਾਂ ਵਿੱਚ ਵਿੱਚ ਸਰਕਾਰੀ ਸਰਪ੍ਰਸਤੀ ਨਾਲ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ । ਸਿੱਖ ਬੀਬੀਆਂ ਨੂੰ ਬੇਪੱਤ ਕਰਨ ਦੇ ਨਾਲ ਸਿੱਖਾਂ ਦੀ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਸਾੜ ਕੇ ਤਬਾਹ ਕਰ ਦਿੱਤੀ ਗਈ । ਇਸ ਘਿਣਾਉਣੇ ਕਤਲੇਆਮ ਦੇ ਪੱਚੀ ਸਾਲ ਪੂਰੇ ਹੋ ਰਹੇ ਹਨ ਪਰ ਸਿੱਖਾਂ ਦੇ ਕਿਸੇ ਵੀ ਸਿਰਕੱਢ ਕਾਤਲ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਬਲਕਿ ਵਜ਼ੀਆਂ ਚੇਅਰਮੈਨੀਆਂ ਨਾਲ ਨਿਵਾਜਿਆ ਗਿਆ ਹੈ ਅਤੇ ਸਬੂਤ ਮਿਟਾਉਣ ਲਈ ਸਾਜਿ਼ਸਾਂ ਰਚੀਆਂ ਗਈਆਂ । ਤਿੰਨ ਨਵੰਬਰ ਨੂੰ ਦਲ ਖਾਲਸਾ ,ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਸਮੇਤ ਅਨੇਕਾਂ ਪੰਥਕ ਧਿਰਾਂ ਵਲੋਂ ਸਾਂਝੇ ਤੌਰ ਤੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਡੱਟ ਕੇ ਹਿਮਾਇਤ ਕੀਤੀ ਗਈ ਹੈ । ਦਲ ਦੇ ਪ੍ਰਧਾਨ ਸ੍ਰ ,ਨਿਰਮਲ ਸਿੰਘ ਸੰਧੂ , ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਸਿੱਖ ਫੈਡਰਸ਼ਂਨ ਜਰਮਨੀ ਦੇ ਜਨਰਲ ਸਕੱਤਰ ਸ੍ਰ, ਗੁਰਚਰਨ ਸਿੰਘ ਗੁਰਾਇਆਂ ,ਸ੍ਰ, ਜਸਕਰਨ ਸਿੰਘ , ਇੰਟਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਸ੍ਰ, ਜਗਦੀਸ਼ ਸਿੰਘ ਭੂਰਾ ਅਤੇ ਸਿੱਖ ਫੈਡਰੇਸ਼ਨ ਸਵਿਟਰਜ਼ਲੈਂਡ ਦੇ ਸ੍ਰ, ਅਮਰਜੀਤ ਸਿੰਘ ਵਲੋਂ ਸਮੂਹ ਪੰਜਾਬੀਆਂ ਨੂੰ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕਰਦਿਆਂ ਸਿੱਖਾਂ ਨੂੰ ਅਜਾਦ ਸਿੱਖ ਰਾਜ ਲਈ ਸਾਰਥਕਤਾ ਨਾਲ ਜੂਝ ਰਹੇ ਕਾਫਲੇ ਦਾ ਸਾਥ ਦੇਣ ਦਾ ਸੱਦਾ ਦਿੱਤਾ ਗਿਆ । ਨਵੰਬਰ 1984 ਵਿੱਚ ਸਿੱਖਾਂ ਦਾ ਹੋਏ ਕਤਲੇਆਮ ਦਾ ਮੁੱਖ ਕਾਰਨ ਗੁਲਾਮੀਂ ਹੈ । ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਨੱਥੂ ਰਾਮ ਗੌਂਡਸੇ ਨਾਮ ਦੇ ਇੱਕ ਹਿੰਦੂ ਵਲੋਂ ਕਰਮ ਚੰਦ ਗਾਂਧੀ ( ਅਖੌਤੀ ਮਹਾਤਮਾ ) ਦੇ ਕਤਲ ਤੋਂ ਮਗਰੋਂ ਕਿਸੇ ਹਿੰਦੂ ਦਾ ਕਤਲ ਨਹੀਂ ਹੋਇਆ ਨਾ ਹੀ ਗਾਂਧੀ ਦੇ ਕਿਸੇ ਚੇਲੇ ਨੇ ਹਿੰਦੂਆਂ ਦੀ ਸੰਪਤੀ ਨੂੰ ਤਬਾਹ ਕੀਤਾ ਜਿਵੇਂ ਕਿ ਸਿੱਖਾਂ ਨਾਲ ਹੋਇਆ ।

ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਜੰਮੂ ਵਸਨੀਕ ਬਰਕਤ ਸਿੰਘ ਦੀ ਕੋਈ ਉਗ ਸੁੱਗ ਨਹੀ

ਪਿਛਲੇ ਦਿਨੀ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਵਲੋਂ ਪਾਈ ਗਈ ਜੰਮੂ ਵਸਨੀਕ ਭਾਈ ਬਰਕਤ ਸਿੰਘ ਦੀ ਗ੍ਰਿਫਤਾਰੀ ਮਗਰੋਂ ਅਜ ਤਕ ਉਸ ਦੀ ਕੋਈ ਉਗ ਸੁੱਗ ਨਹੀ ਮਿਲ ਰਹੀ, ਝੂਠ ਦੇ ਪੁਲੰਦੇ ਬਨਣ ਦੀ ਮਾਹਿਰ ਪੰਜਾਬ ਪੁਲਿਸ ਨੇ ਪਹਿਲਾਂ ਤਾਂ ਅਖਬਾਰਾਂ ਵਿੱਚ ਗ੍ਰਿਫਤਾਰੀ ਦੀ ਵਜਾ ਭਾਈ ਬਰਕਤ ਸਿੰਘ ਕੋਲੋਂ ਬਰਾਮਦ ਹੋਏ ਪਸਤੋਲ ਦੱਸੀ ਪਰ ਇਸ ਨੂੰ ਕਾਗਜੀ ਕਾਰਵਾਈ ਦੀ ਸ਼ਕਲ ਦੇਣ ਤੋਂ ਗੁਰੇਜ ਕਰਦੀ ਪੰਜਾਬ ਪੁਲਿਸ ਨੇ ਹੁਣ ਤਕ ਕਿਸੇ ਵੀ ਮੈਜੀਸਟਰੇਟ ਸਹਿਬਾਨ ਸਾਹਮਣੇ ਭਾਈ ਬਰਕਤ ਸਿੰਘ ਦਾ ਰਿਮਾਂਡ ਲੈਣ ਲਈ ਪੇਸ਼ ਤਕ ਨਹੀ ਕੀਤਾ। ਉਹਨਾ ਕਿਹਾ ਪੰਜਾਬ ਪੁਲਿਸ ਦਾ 2 ਵਾਰ ਭਾਈ ਬਰਕਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਚ ਫੇਲ ਹੋਣਾ ਇਸ ਗਲ ਦੇ ਸੰਕੇਤ ਦਿੰਦਾ ਹੈ ਕਿ ਭਾਈ ਬਰਕਤ ਸਿੰਘ ਦੀ ਹਾਲਤ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਕਾਰਨ ਗੰਭੀਰ ਹੈ। ਇਸ ਕਾਰਨ ਭਾਈ ਬਰਕਤ ਸਿੰਘ ਦਾ ਪੁਲਿਸ ਹਿਰਾਸਤ ਵਿੱਚ ਹੋਣਾ ਬਿਲਕੁਲ ਗੈਰਕਨੂੰਨੀ ਹੈ।ਇਸ ਘਟਨਾ ਦਾ ਖੁਲਾਸਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਬਲਜੀਤ ਸਿੰਘ, ਭਾਈ ਬਲਕਾਰ ਸਿੰਘ, ਭਾਈ ਦਿਲਬਰ ਸਿੰਘ, ਭਾਈ ਸਤਪਾਲ ਸਿੰਘ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਪੁਲਿਸ ਕੋਲੋਂ ਭਾਈ ਬਰਕਤ ਸਿੰਘ ਦੀ ਫੋਰਨ ਰਿਹਾਈ ਦੀ ਮੰਗ ਕੀਤੀ।ਉਹਨਾਂ ਪੰਜਾਬ ਵਿੱਚ ਵਿਚਰ ਰਹੀਆਂ ਮਨੁੱਖੀ ਅਧਿਕਾਰ ਸੰਸਥਾਂਵਾਂ ਦੇ ਆਗੂਆਂ ਨੂੰ ਇਸ ਮਾਮਲੇ ਦੀ ਪੈਰਵਾਹੀ ਕਰਨ ਦੀ ਅਪੀਲ ਕਰਦਿਆਂ ਇਹ ਬੇਨਤੀ ਕੀਤੀ ਕਿ ਪੰਜਾਬ ਪੁਲਿਸ ਦੀਆਂ ਨਿੱਤ ਦਿਹਾੜੀ ਵੱਧ ਰਹੀਆਂ ਵਧੀਕੀਆਂ ਦੀ ਪੋਲ ਖੋਲ ਸੱਚਾਈ ਨੂੰ ਜਗ ਜਾਹਿਰ ਕਰਨ ਤਾਂ ਜੋ ਇਹਨਾਂ ਵਧੀਕੀਆਂ ਦੇ ਜਿੰਮੇਵਾਰ ਅਧਿਕਾਰੀਆਂ ਨੂੰ ਹੋਰਨਾਂ ਬੇਦੋਸ਼ੇ ਲੋਕਾਂ ਨਾਲ ਧੱਕਾ ਕਰਨੋ ਰੋਕਿਆ ਜਾ ਸਕੇ।

ਨਕਸਲੀਆਂ ਨੇ ਰਾਜਧਾਨੀ ਐਕਸਪ੍ਰੈਸ ਰੋਕੀ

ਬੰਸ਼ਤਲਾ (ਮਿਦਨਾਪੁਰ)- ਨਕਸਲੀਆਂ ਵੱਲੋਂ 2.30 ਵਜੇ ਰੋਕੀ ਰਾਜਧਾਨੀ ਐਕਸਪ੍ਰੈਸ ਨੂੰ ਕਰੀਬ 5 ਘੰਟੇ ਬਾਅਦ ਕੇਂਦਰੀ ਸੁਰੱਖਿਆ ਦਸਤਿਆਂ ਵੱਲੋਂ ਛੁਡਾਇਆ ਗਿਆ। ਜ਼ਿਕਰਯੋਗ ਹੈ ਕਿ ਕਥਿਤ ਪੀਪਲਜ਼ ਕਮੇਟੀ ਅਗੇਂਸਟ ਪੁਲਿਸ ਐਟਰੋਸਿਟੀ (ਪੁਲਿਸ ਅੱਤਿਆਚਾਰਾਂ ਵਿਰੁੱਧ ਬਣਾਈ ਲੋਕ ਕਮੇਟੀ, ਪੀਸੀਪੀਏ) ਨੇ ਇਸ ਗੱਡੀ ਨੂੰ ਲਾਲ ਝੰਡੇ ਵਿਖਾਉਂਦਿਆਂ ਛਮੀ ਮਿਦਨਾਪੁਰ ਤੋਂ 6 ਕਿਲੋਮੀਟਰ ਦੂਰ ਰੋਕ ਲਿਆ ਸੀ। ਇਹ ਖੇਤਰ ਨਕਸਲੀਆਂ ਦੇ ਪ੍ਰਭਾਵ ਵਾਲਾ ਖੇਤਰ ਸੀ। ਰੇਲ ਗੱਡੀ ਨੂੰ ਕਬਜ਼ੇ ‘ਚ ਲੈਣ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਗੱਡੀ ‘ਚ ਸਵਾਰ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਅਤੇ ਕੇਂਦਰੀ ਸੁਰੱਖਿਆ ਦਸਤਿਆਂ ਦੇ ਨਾਲ-ਨਾਲ ਸੂਬਾ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਨਕਸਲੀਆਂ ਦੇ ਚੁੰਗਲ ਵਿਚੋਂ ਛੁਡਵਾਈ ਗਈ ਰੇਲ ਗੱਡੀ ਦੀਆਂ ਸਵਾਰੀਆਂ ਨੂੰ ਰਾਹਤ ਪਹੁੰਚਾਉਣ ਲਈ ਕੁਝ ਵਿਸ਼ੇਸ਼ ਰੇਲ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਦੇ ਨਾਲ ਹੀ ਸ੍ਰੀ ਚਿਦੰਬਰਮ ਨੇ ਕਿਹਾ ਕਿ ਰੇਲ ਛੁਡਾਉਣ ਲਈ ਕੀਤੀ ਗਈ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਨਹੀਂ ਹੋਈ। ਦੇਸ਼ ਦੇ ਗ੍ਰਹਿ ਸਕੱਤਰ ਜੀਕੇ ਪਿੱਲੇ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਵਾਧੂ ਸੁਰੱਖਿਆ ਦਸਤੇ ਮੌਕੇ ‘ਤੇ ਭੇਜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੁਰੱਖਿਆ ਮੁਲਾਜ਼ਮ ਜੰਗਲਾਂ ‘ਚ ਵੀ ਤਾਇਨਾਤੀ ਨਾਲ ਛਾਣਬੀਣ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਨਕਸਲੀਆਂ ਨੇ 2.30 ਵਜੇ ਦੇ ਕਰੀਬ ਰੇਲ ਗੱਡੀ ਨੂੰ ਰੋਕ ਲਿਆ ਸੀ। ਰੇਲ ਗੱਡੀ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਡਰਾਈਵਰਾਂ ਨੂੰ ਗੱਡੀ ਤੋਂ ਹੇਠਾਂ ਉਤਾਰ ਲਿਆ। ਜਦੋਂ ਕਿ ਉਸ ਸਮੇਂ ਮੀਡੀਆ ‘ਚ ਇਹ ਖ਼ਬਰਾਂ ਵੀ ਆਈਆਂ ਸਨ ਕਿ ਰੇਲਵੇ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਨਕਸਲੀਆਂ ਦਰਮਿਆਨ ਝੜਪ ਵੀ ਹੋਈ ਹੈ। ਹਾਲਾਂਕਿ ਸ੍ਰੀ ਚਿਦੰਬਰਮ ਨੇ ਇਸ ਤਰ੍ਹਾਂ ਦੀ ਕਿਸੇ ਘਟਨਾ ਤੋਂ ਸਪੱਸ਼ਟ ਇਨਕਾਰ ਕੀਤਾ।ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀਸੀਪੀਏ ਨੇ ਆਪਣੇ ਆਗੂ ਛਤਰਧਰ ਮਹਿਤੋ ਨੂੰ ਛੱਡਣ ਦੀ ਮੰਗ ਕਰਦਿਆਂ ਇਹ ਗੱਡੀ ਆਪਣੀ ਗ੍ਰਿਫ਼ਤ ‘ਚ ਲਈ ਸੀ। ਪੀਸੀਪੀਏ ਦੇ ਇਕ ਬੁਲਾਰੇ ਨੇ ਤਾਂ ਨਿੱਜੀ ਚੈਨਲ ‘ਤੇ ਗੱਡੀ ਕਬਜ਼ੇ ‘ਚ ਲੈਣ ਦੀ ਜ਼ਿੰਮੇਵਾਰੀ ਵੀ ਲਈ। ਉਕਤ ਬੁਲਾਰੇ ਨੇ ਕਿਹਾ ਕਿ ਗੱਡੀ ਦੇ ਕਿਸੇ ਵੀ ਮੁਸਾਫ਼ਿਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਹਾਲਾਂਕਿ ਉਸ ਨੇ ਇਹ ਚਿਤਾਵਨੀ ਜ਼ਰੂਰ ਦਿੱਤੀ ਕਿ ਸਰਕਾਰ ਇਸ ਖੇਤਰ ‘ਚ ਪੁਲਿਸ ਨੂੰ ਨਾ ਭੇਜੇ। ਬੁਲਾਰੇ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਰੇਲ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪਹਿਲਕਦਮੀ ਕਰਦੇ ਹਨ ਤਾਂ ਅਸੀਂ ਗੱਲਬਾਤ ਜ਼ਰੂਰ ਕਰਾਂਗੇ।
ਪਹਿਲਾਂ ਨਕਸਲੀਆਂ ਨੇ ਕਰੀਬ 5.00 ਵਜੇ ਰੇਲ ਛੱਡਣ ਦੀ ਗੱਲ ਕਹੀ ਸੀ ਪਰ ਉਹ ਆਪਣੀ ਇਸ ਗੱਲ ‘ਤੇ ਸਥਿਰ ਨਹੀਂ ਰਹੇ ਤੇ ਰੇਲ ਨੂੰ ਕਰੀਬ 8.00 ਵਜੇ ਛੁਡਾਇਆ ਗਿਆ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਨਕਸਲੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਬਾਵਜੂਦ ਰੇਲ ਡਰਾਈਵਰ ਨੇ ਇੱਥੇ ਰੇਲ ਲਿਆ ਕੇ ਬੰਦ ਦੀ ਉਲੰਘਣਾ ਕੀਤੀ ਹੈ ਅਤੇ ਇਸੇ ਕਾਰਨ ਇਸ ਗੱਡੀ ਨੂੰ ਰੋਕਿਆ ਗਿਆ ਹੈ। ਦੂਜੇ ਪਾਸੇ ਨਕਸਲੀ ਆਗੂ ਕਿਸ਼ਨਜੀ ਨੇ ਇਸ ਘਟਨਾ ‘ਚ ਕਿਸੇ ਵੀ ਨਕਸਲੀ ਦੀ ਸ਼ਮੂਲੀਅਤ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ।


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੂਰਬ ਸਬੰਧ ਵਿੱਚ ਬੈਕਰਸਫੀਲਡ ‘ਚ ਨਗਰ ਕੀਰਤਨ ਨਿਕਲਿਆ


ਸਿੱਖ ਕੌਮ 31 ਅਕਤੂਬਰ ਨੂੰ ਗੁਰਦੁਆਰਾ ਸ਼੍ਰੀ ਰਕਾਬ ਗੰਜ ਦਿੱਲੀ ਵਿਖੇ ਪਹੁੰਚ ਕੇ “ਅਰਦਾਸ ਦਿਵਸ” ਵਿੱਚ ਸਮੂਲੀਅਤ ਕਰੇ :- ਮਾਨ

ਫਤਿਹਗੜ੍ਹ ਸਾਹਿਬ, 21 ਅਕਤੂਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੱਕ ਵਿਸ਼ੇਸ ਪ੍ਰੈਸ ਰਲੀਜ਼ ਜਾਰੀ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ 31 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਸ ਦਿਨ ਨੂੰ 1984 ਦੇ ਸਿੱਖ ਕੌਮ ਦੇ ਹੋਏ ਸਾਜਿਸ਼ੀ ਕਤਲੇਆਮ – ਨਸਲਕੁਸੀ ਦੇ 25 ਵਰ੍ਹੇ ਪੂਰੇ ਹੋ ਜਾਣਗੇ। ਹਿੰਦੂਤਵ ਹਕੂਮਤ ਜੋ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਹੋਣ ਦਾ ਦਾਅਵਾ ਕਰਦੀ ਹੈ, ਉਸ ਵੱਲੋਂ ਸਿੱਖ ਕੌਮ ਦੇ ਇੱਕ ਵੀ ਕਿਸੇ ਕਾਤਿਲ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਨਾ ਦੇਣ ਦੀ ਕਾਰਵਾਈ ਸਿੱਖ ਕੌਮ ਦੇ ਜਖਮਾਂ ਨੂੰ ਹੋਰ ਵੀ ਡੂੰਘੇ ਕਰਦੀ ਹੈ। ਹਿੰਦੋਸਤਾਨ ਦੇ ਵਿਧਾਨ, ਕਾਨੂੰਨ ਅਤੇ ਇੱਥੋ ਦੀ ਹਕੂਮਤ ਨੇ 25 ਸਾਲਾਂ ਦਾ ਲੰਮਾ ਸਮਾਂ ਗੁਜ਼ਰਨ ਉਪਰੰਤ ਵੀ ਸਿੱਖ ਕੌਮ ਨੂੰ ਕੋਈ ਇਨਸਾਫ ਨਾ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਦਾ ਹੁਣ “ਆਜਾਦ” ਹੋਣ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ। ਇਸ ਲਈ 31 ਅਕਤੂਬਰ ਦੇ ਦਿਨ ਨੂੰ ਉਪਰੋਕਤ ਗੁਰੂ ਘਰ ਵਿਖੇ ਸਮੁੱਚੀ ਸਿੱਖ ਕੌਮ ਵੱਲੋ ਆਪਣੇ 1984 ਵਿੱਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਯਾਦ ਕਰਦੇ ਹੋਏ “ਅਰਦਾਸ ਦਿਵਸ” ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਗੁਰਸਿੱਖ ਨੂੰ ਸਾ਼ਮਿਲ ਹੋ ਕੇ ਜਿੱਥੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣਾ ਚਾਹੀਦਾ ਹੈ, ਉੱਥੇ ਇਸ ਮੌਕੇ ‘ਤੇ ਸਿੱਖ ਕੌਮ ਨਾਲ ਹੁੰਦੀ ਆ ਰਹੀ ਬੇਇਨਸਾਫੀ ਵਿਰੁੱਧ ਕੌਮਾਂਤਰੀ ਪੱਧਰ ‘ਤੇ ਆਵਾਜ਼ ਬੁਲੰਦ ਕਰਨ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ।
ਸ: ਸਿਮਰਨਜੀਤ ਸਿੰਘ ਮਾਨ ਨੇ ਆਪਣੇ ਬਿਆਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦਿਨ ਸਿੱਖ ਕੌਮ ਨਾਲ ਸੰਬੰਧਿਤ ਸਮੁੱਚੀਆਂ ਸਮਾਜਿਕ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ਤੇ ਮੁਲਕ ਦੇ ਸਦਰ/ ਰਾਸ਼ਟਰਪਤੀ ਨੂੰ ਇੱਕ ਲਿਖਤੀ ਯਾਦਪੱਤਰ ਵੀ ਦਿੱਤਾ ਜਾਵੇਗਾ ਜਿਸ ਵਿੱਚ ਬੀਤੇ ਲੰਮੇ ਸਮੇਂ ਵਿੱਚ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ, ਸਿੱਖ ਕੌਮ ਨਾਲ ਇਸ ਮੁਲਕ ਵਿੱਚ ਧਾਰਮਿਕ, ਸਮਾਜਿਕ, ਸੱਭਿਆਚਾਰਿਕ ਅਤੇ ਆਰਥਿਕ ਹੁੰਦੇ ਆ ਰਹੇ ਵੱਡੇ ਵਿਤਕਰਿਆਂ ਨੂੰ ਤੁਰੰਤ ਦੂਰ ਕਰਨ ਦਾ ਵੇਰਵਾ ਦਿੰਦੇ ਹੋਏ ਕੌਮਾਂਤਰੀ ਪੱਧਰ ‘ਤੇ ਇਨਸਾਫ ਦੇਣ ਦੀ ਮੰਗ ਉਠਾਈ ਜਾਵੇਗੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਨਾਲ ਸੰਬੰਧਿਤ ਸਟੂਡੈਟ ਫੇਡਰੇਸਨਾਂ, ਸੁਖਮਨੀ ਸਾਹਿਬ ਸੁਸਾਇਟੀਆਂ, ਸਿੰਘ ਸਭਾਵਾਂ, ਸੰਤ ਮਹਾਪੁਰਖਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ‘ਤੇ ਪਹੁੰਚ ਕੇ, ਅਰਦਾਸ ਦਿਵਸ ਵਿੱਚ ਸਮੂਲੀਅਤ ਕਰਦੇ ਹੋਏ, ਬੇਇਨਸਾਫੀਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਆਪਣੇ ਕੌਮੀ ਫਰਜ਼ਾ ਨੂੰ ਪੂਰਨ ਕਰਨ।

ਸਿੱਖ ਕੌਮ ਦੇ ਅਣਮੁੱਲੇ ਸਰਮਾਏ ਦੀ ਹੋ ਰਹੀ ਹੈ ਲੁੱਟ ਕਸੁੱਟ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ

ਪੰਜਾਬ ਦੀ ਪਹਿਚਾਣ ,ਹੋਂਦ ਅਤੇ ਪ੍ਰਫੁਲਤਾ ਦਾ ਸਾਧਨ ਪੰਜਾਬ ਦਾ ਪਾਣੀ, ਇਸ ਦੀ ਮਿੱਟੀ ਦੇ ਜਾਏ ਸ਼ਹੀਦ, ਇਸ ਦਾ ਸੁਨਿਹਰਾ ਇਤਹਾਸ ਅਤੇ ਇਸ ਦੀ ਬੋਲੀ ਹੈ, ਅਤੇ ਸਮੇਂ ਸਮੇਂ ਉਪਰ ਪੰਜਾਬ ਦੀ ਇਸ ਪੂੰਜੀ ਤੋਂ ਪੰਜਾਬ ਨੂੰ ਵਾਂਝਿਆਂ ਕਰਨ ਦੇ ਮਨਸੂਬੇ ਘੜੇ ਜਾਂਦੇ ਰਹੇ ਹਨ, ਅਤੇ ਇਸੇ ਹੋਂਦ,ਪਹਿਚਾਣ ਨੂੰ ਖਤਮ ਕਰਨ ਦੇ ਯਤਨ ਭਾਰਤ ਦੀ ਵੰਡ ਤੋਂ ਲੈ ਕੇ ਹੁਣ ਤੱਕ ਲਗਾਤਾਰ ਚਲਦੇ ਆ ਰਹੇ ਹਨ।ਦੁਸ਼ਮਣ ਇਸ ਗਲ ਤੋਂ ਭਲੀ ਭਾਂਤ ਵਾਕਿਫ ਹੈ ਕਿ ਸਿੱਖ ਕੌਮ ਇਕ ਜਰਨੈਲ ਕੌਮ ਹੈ ਅਤੇ ਇਸ ਨੂੰ ਕਿਸੇ ਕਿਸਮ ਦਾ ਡਰਾਵਾ ਜਾਂ ਦਬਦਬਾ ਬਹੁਤਾ ਚਿਰ ਗੁਲਾਮ ਬਣਾ ਕੇ ਨਹੀ ਰੱਖ ਸਕਦਾ, ਇਸੇ ਕਾਰਨ ਸਿੱਖ ਕੌਮ ਨੂੰ ਇਸ ਦੀ ਹੋਂਦ ਅਤੇ ਪ੍ਰਫੁਲਤਾ ਦੇ ਸਾਧਨਾਂ ਤੋਂ ਵਾਂਝਾਂ ਕਰਨਾ ਕੌਮ ਦੇ ਦੁਸ਼ਮਣਾਂ ਲਈ ਸੰਜੀਵਣੀ ਬੂਟੀ ਵਰਗਾ ਹੈ।ਕਦੀ ਪੰਜਾਬ ਦੇ ਪਾਣੀਆਂ ਦੀ ਵੰਡ, ਕਦੀ ਪੰਜਾਬੀ ਮਾਂ ਬੋਲੀ ਤੇ ਕਿੰਤੂ ਪਰੰਤੂ, ਕਦੇ ਪੰਥ ਦੇ ਮਹਾਨ ਸ਼ਹੀਦਾ ਅਤੇ ਪੰਥ ਦੇ ਰਹਿਬਰਾਂ ਦੇ ਜੀਵਨ ਨੂੰ ਲੈ ਕੇ ਵਾਦ ਵਿਵਾਦ ਭਰੀ ਬਿਆਨਬਾਜੀ ਸਿਰਫ ਕੌੰਮ ਨੂੰ ਗੁਮਰਾਹ ਕਰ ਗੁਲਾਮੀ ਦੀਆਂ ਜੰਝੀਰਾਂ ਵਿੱਚ ਜਕੜੇ ਰੱਖਣ ਲਈ ਅਪਣਾਏ ਜਾ ਰਹੇ ਸਿੱਖ ਵਿਰੌਧੀ ਤਾਕਤਾਂ ਦੇ ਹੱਥਕੰਡੇ ਹਨ।ਹਰ ਕੌਮ ਦਾ ਇਤਹਾਸ ਉਸ ਕੌਮ ਦੀ ਮਾਂ ਬੋਲੀ ਵਿੱਚ ਹੀ ਸਹੀ ਲਿਖਿਆ ਪੜਿਆ ਜਾ ਸਕਦਾ ਹੈ ਪਰ ਪੰਜਾਬ ਵਿੱਚ ਇਸ ਵੇਲੇ ਨੌਜਵਾਨ ਪੀੜੀ ਨੂੰ ਇਸ ਸਮਰੱਥਤਾ ਤੋਂ ਹੀਨ ਕਰਨ ਦੇ ਕਈ ਦਿਖ ਅਣਦਿੱਖ ਉਪਰਾਲੇ ਹਿੰਦੂਵਾਦੀ ਸਰਕਾਰ ਦੇ ਅਨੇਕਾਂ ਸੰਗਠਨ ਸਕੂਲ਼ਾਂ, ਕਾਲਜਾਂ ਵਿੱਚ ਨੇਪਰੇ ਸਿਰਫ ਇਕ ਮਕਸਦ ਨਾਲ ਚਾੜ ਰਹੇ ਹਨ ਕਿ ਇਸ ਉਪਰੰਤ ਕੌਮ ਦਾ ਭਗਵਾਂਕਰਨ ਕਰਨਾਂ ਅਸਾਨ ਹੋ ਜਾਵੇਗਾ। ਅੱਜ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿੱਚ ਹਿੰਦੀ ਦਾ ਹੋ ਰਿਹਾ ਬੋਲਬਾਲਾ ਇਕ ਗਿਣੀਮਿਥੀ ਸ਼ਾਜਿਸ਼ ਦਾ ਨਤੀਜਾ ਹੈ। ਪੰਜਾਬ ਦਾ ਕਿਰਸਾਨੀ ਤਬਕਾ ਕੌਮ ਦੀ ਰ੍ਹੀੜ ਦੀ ਹੱਡੀ ਹੈ, ਅਤੇ ਇਸ ਉਪਰ ਸੱਟ ਮਾਰਨੋ ਭਲਾ ਦੁਸ਼ਮਣ ਕਿਂਉ ਗੁਰੇਜ ਕਰੇਗਾ। ਪੰਜਾਬ ਦੇ ਪਾਣੀ ਅਤੇ ਇਸ ਤੋਂ ਉਤਪਨ ਹੋ ਰਹੀ ਬਿਜਲੀ ਤੇ ਸਭ ਤੋ ਪਹਿਲਾ ਹੱਕ ਪੰਜਾਬ ਦੇ ਕਿਸਾਨਾਂ ਦਾ ਹੈ ਅਤੇ ਇਹ ਦੋਵੇਂ ਹੱਕ ਮੰਗਦੇ ਪੰਜਾਬ ਦੇ ਕਿਸਾਨਾਂ ਦੇ ਹਿੱਸੇ ਸਰਕਾਰ ਦੀਆਂ ਡਾਂਗਾਂ ਲਿੱਖ ਦਿੱਤੀਆਂ ਜਾਂਦੀਆਂ ਹਨ।ਅਗਰ ਇਹ ਸਰਮਾਇਆ ਸਰਕਾਰਾਂ ਦਾ ਨਿੱਝੀ ਨਾ ਹੋ ਪੰਜਾਬ ਦੇ ਕਿਸਾਨਾਂ ਨਾਂਵੇ ਕਰ ਦਿੱਤਾ ਜਾਵੇ ਤਾਂ ਪੰਜਾਬ ਦਾ ਇਕ ਵੀ ਕਿਸਾਨ ਕਰਜੇ ਦੇ ਭਾਰ ਹੇਠ ਖੁਦਕੁਸ਼ੀ ਕਰਨ ਲਈ ਮਜਬੂਰ ਨਾ ਹੋਵੇ। ਅੱਜ ਤੱਕ ਪੰਜਾਬ ਵਿੱਚ ਨਾ ਤਾ ਭਾਜਪਾ ਅਕਾਲੀ ਸਰਕਾਰ ਅਤੇ ਨਾ ਹੀ ਕਾਂਗਰਸ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਇਹ ਜਮਹੂਰੀ ਹੱਕ ਉਹਨਾਂ ਨੂੰ ਦਵਾਉਣ ਵਿੱਚ ਕਾਮਯਾਬ ਹੋ ਸਕੀ ਹੈ ਪਰ ਪੰਜਾਬ ਦੇ ਪਾਣੀਆਂ ਅਤੇ ਬਿਜਲੀ ਨੂੰ ਪੰਜਾਬ ਕੋਲੋਂ ਖੋਹ ਹੋਰਨਾਂ ਰਾਜਾਂ ਨੂੰ ਦੇਣ ਲਈ ਇਹਨਾਂ ਦਾ ਅੱਡੀ ਚੋਟੀ ਦਾ ਜੋਰ ਲੱਗਾ ਹੋਇਆ ਹੈ ਹਾਲਾਂਕਿ ਇਹ ਦੋਵੇਂ ਚੋਣਾਂ ਵਕਤ ਦੋਹਾਂ ਧਿਰਾਂ ਦੇ ਅਹਮ ਮੁਦੇ ਹੁੰਦੇ ਹਨ। ਪਰ ਕੁਰਸੀ ਮਿਲਣ ਉਪਰੰਤ ਇਹ ਸਭ ਵਾਅਦੇ ਸਿਰਫ ਖਿਆਲੀ ਪੁਲਾਅ ਬਣ ਕੇ ਰਿਹ ਜਾਂਦੇ ਹਨ।ਪੰਜਾਬ ਦੇ ਕਿਸਾਨ ਇਹ ਜਾਣ ਲੈਣ ਕਿ ਇਕ ਵਾਰ ਮੂਰਖ ਬਣਨਾ ਸਾਡੀ ਯਕੀਨੀ ਦਾ ਕਸੂਰ ਪਰ ਦੂਜੀ ਵਾਰ ਮੂਰਖ ਬਣਨਾ ਅਸਲੀ ਮੂਰਖ ਹੋਣ ਦਾ ਪ੍ਰਮਾਣ ਹੁੰਦਾ ਹੈ।ਆਪਣਾ ਚੰਗਾ ਮਾੜਾ ਖੁਦ ਜਾਨਣ ਦੇ ਸਮਰੱਥ ਪੰਜਾਬ ਦੇ ਕਿਸਾਨ ਆਪਣੀਆਂ ਵੋਟਾਂ ਦੀ ਕੀਮਤ ਵੀ ਭਲੀ ਭਾਂਤ ਜਾਣਦੇ ਹਨ ਲੋੜ ਬਸ ਕੌਮ ਪ੍ਰਤੀ ਸੁਹਿਰਦ, ਕੌਮ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਖਸ਼ੀਅਤ ਦੀ ਪਹਿਚਾਣ ਕਰਨ ਦੀ ਹੈ।ਇਕ ਵਾਅਦੇ ਤੋਂ ਮੁਨਕਰ ਹੋਇਆ ਇਨਸਾਨ ਦੁਬਾਰਾ ਭਰੋਸੇ ਯੋਗ ਨਹੀ ਰਹਿੰਦਾ।ਧੜੇ ਨੂੰ ਧਰਮ ਅਤੇ ਸਮੁੱਚੀ ਕੌਮ ਤੇ ਭਾਰੀ ਹੋਣੋ ਰੋਕਣਾ ਵੀ ਸਾਡੀ ਹੀ ਜਿੰਮੇਵਾਰੀ ਅਧੀਨ ਆਉਂਦਾ ਹੈ।ਹੰਭਲਾ ਮਾਰ ਕੌਮ ਦੇ ਅਣਮੁੱਲੇ ਸਰਮਾਏ ਦੀ ਹੋ ਰਹੀ ਲੁੱਟ ਕਸੁੱਟ ਤੋਂ ਬਚਿਆ ਜਾ ਸਕਦਾ ਹੈ।

ਪੰਜਾਬ ਰੇਡੀਉ ਨੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ

ਸਾਊਥਾਲ- ਪਿਛਲੇ ਨੌਂ ਸਾਲ ਤੋਂ ਪੰਜਾਬੀ ਬੋਲੀ ਅਤੇ ਗੁਰਬਾਣੀ ਦਾ ਨਿੱਡਰਤਾ ਨਾਲ ਪ੍ਰਚਾਰ ,ਸਿੱਖੀ ਦਾ ਪਸਾਰ ਕਰ ਰਹੇ ਪੰਜਾਬ ਰੇਡੀਉ ਨੇ ਸਦਾ ਹੀ ਸਿੱਖਾਂ ਦੇ ਕੌਮੀ ਮਸਲਿਆਂ ਨੂੰ ਪਹਿਲ ਦੇ ਅਧਾਰ ਵਿਾਚਾਰਦਿਆਂ ਇਹਨਾਂ ਦੇ ਹੱਲ ਲਈ ਸਾਰਥਕ ਕਦਮ ਊਠਾਏ ਹਨ । ਭਾਰਤ ਸਰਕਾਰ ਭਾਈ ਸਤਵੰਤ ਸਿੰਘ ,ਭਾਈ ਕੇਹਰ ਸਿੰਘ , ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀਂ ਦੇ ਤਖਤੇ ਚਾੜ੍ਹ ਕੇ ਸ਼ਹੀਦ ਕਰ ਚੁੱਕੀ ਹੈ ਅਤੇ ਹੁਣ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਸਬੰਧੀ ਪੰਜਾਬ ਰੇਡੀਉ ਦੇ ਨੌਜਵਾਨ ਪੇਸ਼ਕਰਤਾ ਸ੍ਰ, ਹਰਦੀਪ ਸਿੰਘ ਤੱਗੜ੍ਹ ਨੇ ਬੀਤੇ ਦਿਨੀਂ ਵਿਸ਼ੇਸ਼ ਪ੍ਰੋਗਰਾਮ ਕਰਕੇ ਪ੍ਰਫੈਸਰ ਭੁੱਲਰ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਰੇਡੀਉ ਦੇ ਸਰੋਤਿਆਂ ਦੇ ਰੂਬਰੂ ਕੀਤਾ । ਪੰਜਾਬ ਤੋਂ ਐਡਵੋਕੇਟ ਸ੍ਰ, ਨਵਕਿਰਨ ਸਿੰਘ ਅਤੇ ਨੌਜਵਾਨ ਲੇਖਕ ਸ੍ਰ, ਚਰਨਜੀਤ ਸਿੰਘ ਸੁੱਜੋਂ ਨੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਭਾਰਤ ਵਿੱਚ ਮੌਤ ਦੀ ਸਜ਼ਾ ਖਤਮ ਕਰਨ ਤੇ ਜ਼ੋਰ ਦਿੱਤਾ । ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਸ੍ਰ, ਗੁਰਚਰਨ ਸਿੰਘ ਗੁਰਾਇਆਂ ਅਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਪ੍ਰਫੈਸਰ ਭੁੱਲਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ । ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਿਨਾਂ ਕਿਸੇ ਸਬੂਤ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਪ੍ਰਫੈਸਰ ਭੁੱਲਰ ਦੀ ਸਜ਼ਾਏ ਮੌਤ ਨੂੰ ਮਨਸੂਖ ਕਰਵਾਉਣ ,ਸਿੱਖ ਕਤਲੇਆਮ ਦੇ ਦੋਸ਼ੀਆਂ ਸਜ਼ਾ ਦਿਵਾਉਣ ਅਤੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਵਾਸਤੇ ਯੂਰਪ ਦੀਆਂ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਸਵਿਟਜ਼ਰਲੈਂਡ ( ਜਨੇਵਾ ) ਵਿਖੇ ਸੰਯੁਕਤ ਰਾਸ਼ਟਰ ਦੇ ਦਫਤਰ ਮੂਹਰੇ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਲਈ ਸਮੂਹ ਪੰਥ ਦਰਦੀਆਂ ਨਿਮਰਤਾ ਸਹਿਤ ਸੱਦਾ ਦਿੱਤਾ । ਉਕਤ ਮੁਜ਼ਾਹਰਾ 2 ਨਵੰਬਰ ਸੋਮਵਾਰ ਵਾਲੇ ਦਿਨ ਕੀਤਾ ਜਾ ਰਿਹਾ ਹੈ । ਲਾਇਅਰਜ਼ ਫਾਰ ਹਿਊਮਨ ਰੲਾਟਿਸ ਇੰਟਰਨੈਸ਼ਨਲ ਵਲੋਂ ਤਿਆਰ ਕਤਿੀ ਪਟੀਸ਼ਨ ਤੇ ਦਸਤਖਤ ਕਰਨ ਲਈ ਸਿੱਖ ਜਗਤ ਨੂੰ ਅਪੀਲ ਕੀਤੀ ਗਈ । ਸਿੱਖ ਫੈਡੇਸ਼ਨ ਯੂ,ਕੇ ਦੇ ਚੇਅਰਮੈਨ ਸ੍ਰ, ਅਮਰੀਕ ਸਿੰਘ ਗਿੱਲ , ਸ੍ਰ, ਗੁਰਦੇਵ ਸਿੰਘ ਸਵਿਟਜ਼ਰਲੈਂਡ ਅਤੇ ਸ੍ਰ, ਅਮਨਿੰਦਰ ਸਿੰਘ ਤੱਗੜ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਪ੍ਰਫੈਸਰ ਭੁਲੱਰ ਦੀ ਸਜ਼ਾਏ ਮੌਤ ਨੂੰ ਭਾਰਤੀ ਨਿਆਂਇਕ ਪ੍ਰਣਾਲੀ ਦਾ ਦੋਹਰਾ ਰੂਪ ਆਖਿਆ । ਸਿੱਖ ਆਗੂਆਂ ਨੇ ਜਿੱਥੇ ਪੰਜਾਬ ਰੇਡੀਉ ਦੇ ਪ੍ਰਬੰਧਕਾਂ ਅਤੇ ਪੇਸ਼ਕਰਤਾ ਸ੍ਰ, ਹਰਦੀਪ ਸਿੰਘ ਤੱਗੜ ਦਾ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਈਰਖਾਲੂ ਬਿਰਤੀ ਵਾਲੇ ਅਗਿਆਤ ਵਿਆਕਤੀਆਂ ਨੂੰ ਕੋਝੀਆਂ ਚਾਲਾਂ ਚੱਲਣ ਤੋਂ ਸਖਤੀ ਨਾਲ ਵਰਜਿਆ । ਇਸ ਪ੍ਰੋਗਰਾਮ ਵਿੱਚ ਕੇਂਦਰ ਦੀ ਕਾਂਗਰਸ ਅਤੇ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਦੀ ਸਖਤ ਅਲੋਚਨਾ ਕੀਤੀ ਗਈ । ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਵਾਲੀ ਬਾਦਲ ਐਂਡ ਕੰਪਨੀ ਨੂੰ ਰੱਜ ਕੇ ਕੋਸਦਿਆਂ ਉਸ ਦੀ ਤੁਲਨਾ ਡੋਗਰਿਆਂ ਨਾਲ ਕੀਤੀ ਗਈ ।

ਪੰਜਾਬ ਰੇਡੀਉ ਨੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ

ਸਾਊਥਾਲ- ਪਿਛਲੇ ਨੌਂ ਸਾਲ ਤੋਂ ਪੰਜਾਬੀ ਬੋਲੀ ਅਤੇ ਗੁਰਬਾਣੀ ਦਾ ਨਿੱਡਰਤਾ ਨਾਲ ਪ੍ਰਚਾਰ ,ਸਿੱਖੀ ਦਾ ਪਸਾਰ ਕਰ ਰਹੇ ਪੰਜਾਬ ਰੇਡੀਉ ਨੇ ਸਦਾ ਹੀ ਸਿੱਖਾਂ ਦੇ ਕੌਮੀ ਮਸਲਿਆਂ ਨੂੰ ਪਹਿਲ ਦੇ ਅਧਾਰ ਵਿਾਚਾਰਦਿਆਂ ਇਹਨਾਂ ਦੇ ਹੱਲ ਲਈ ਸਾਰਥਕ ਕਦਮ ਊਠਾਏ ਹਨ । ਭਾਰਤ ਸਰਕਾਰ ਭਾਈ ਸਤਵੰਤ ਸਿੰਘ ,ਭਾਈ ਕੇਹਰ ਸਿੰਘ , ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀਂ ਦੇ ਤਖਤੇ ਚਾੜ੍ਹ ਕੇ ਸ਼ਹੀਦ ਕਰ ਚੁੱਕੀ ਹੈ ਅਤੇ ਹੁਣ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਸਬੰਧੀ ਪੰਜਾਬ ਰੇਡੀਉ ਦੇ ਨੌਜਵਾਨ ਪੇਸ਼ਕਰਤਾ ਸ੍ਰ, ਹਰਦੀਪ ਸਿੰਘ ਤੱਗੜ੍ਹ ਨੇ ਬੀਤੇ ਦਿਨੀਂ ਵਿਸ਼ੇਸ਼ ਪ੍ਰੋਗਰਾਮ ਕਰਕੇ ਪ੍ਰਫੈਸਰ ਭੁੱਲਰ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਰੇਡੀਉ ਦੇ ਸਰੋਤਿਆਂ ਦੇ ਰੂਬਰੂ ਕੀਤਾ । ਪੰਜਾਬ ਤੋਂ ਐਡਵੋਕੇਟ ਸ੍ਰ, ਨਵਕਿਰਨ ਸਿੰਘ ਅਤੇ ਨੌਜਵਾਨ ਲੇਖਕ ਸ੍ਰ, ਚਰਨਜੀਤ ਸਿੰਘ ਸੁੱਜੋਂ ਨੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਭਾਰਤ ਵਿੱਚ ਮੌਤ ਦੀ ਸਜ਼ਾ ਖਤਮ ਕਰਨ ਤੇ ਜ਼ੋਰ ਦਿੱਤਾ । ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਸ੍ਰ, ਗੁਰਚਰਨ ਸਿੰਘ ਗੁਰਾਇਆਂ ਅਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਪ੍ਰਫੈਸਰ ਭੁੱਲਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ । ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਿਨਾਂ ਕਿਸੇ ਸਬੂਤ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਪ੍ਰਫੈਸਰ ਭੁੱਲਰ ਦੀ ਸਜ਼ਾਏ ਮੌਤ ਨੂੰ ਮਨਸੂਖ ਕਰਵਾਉਣ ,ਸਿੱਖ ਕਤਲੇਆਮ ਦੇ ਦੋਸ਼ੀਆਂ ਸਜ਼ਾ ਦਿਵਾਉਣ ਅਤੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਵਾਸਤੇ ਯੂਰਪ ਦੀਆਂ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਸਵਿਟਜ਼ਰਲੈਂਡ ( ਜਨੇਵਾ ) ਵਿਖੇ ਸੰਯੁਕਤ ਰਾਸ਼ਟਰ ਦੇ ਦਫਤਰ ਮੂਹਰੇ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਲਈ ਸਮੂਹ ਪੰਥ ਦਰਦੀਆਂ ਨਿਮਰਤਾ ਸਹਿਤ ਸੱਦਾ ਦਿੱਤਾ । ਉਕਤ ਮੁਜ਼ਾਹਰਾ 2 ਨਵੰਬਰ ਸੋਮਵਾਰ ਵਾਲੇ ਦਿਨ ਕੀਤਾ ਜਾ ਰਿਹਾ ਹੈ । ਲਾਇਅਰਜ਼ ਫਾਰ ਹਿਊਮਨ ਰੲਾਟਿਸ ਇੰਟਰਨੈਸ਼ਨਲ ਵਲੋਂ ਤਿਆਰ ਕਤਿੀ ਪਟੀਸ਼ਨ ਤੇ ਦਸਤਖਤ ਕਰਨ ਲਈ ਸਿੱਖ ਜਗਤ ਨੂੰ ਅਪੀਲ ਕੀਤੀ ਗਈ । ਸਿੱਖ ਫੈਡੇਸ਼ਨ ਯੂ,ਕੇ ਦੇ ਚੇਅਰਮੈਨ ਸ੍ਰ, ਅਮਰੀਕ ਸਿੰਘ ਗਿੱਲ , ਸ੍ਰ, ਗੁਰਦੇਵ ਸਿੰਘ ਸਵਿਟਜ਼ਰਲੈਂਡ ਅਤੇ ਸ੍ਰ, ਅਮਨਿੰਦਰ ਸਿੰਘ ਤੱਗੜ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਪ੍ਰਫੈਸਰ ਭੁਲੱਰ ਦੀ ਸਜ਼ਾਏ ਮੌਤ ਨੂੰ ਭਾਰਤੀ ਨਿਆਂਇਕ ਪ੍ਰਣਾਲੀ ਦਾ ਦੋਹਰਾ ਰੂਪ ਆਖਿਆ । ਸਿੱਖ ਆਗੂਆਂ ਨੇ ਜਿੱਥੇ ਪੰਜਾਬ ਰੇਡੀਉ ਦੇ ਪ੍ਰਬੰਧਕਾਂ ਅਤੇ ਪੇਸ਼ਕਰਤਾ ਸ੍ਰ, ਹਰਦੀਪ ਸਿੰਘ ਤੱਗੜ ਦਾ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਈਰਖਾਲੂ ਬਿਰਤੀ ਵਾਲੇ ਅਗਿਆਤ ਵਿਆਕਤੀਆਂ ਨੂੰ ਕੋਝੀਆਂ ਚਾਲਾਂ ਚੱਲਣ ਤੋਂ ਸਖਤੀ ਨਾਲ ਵਰਜਿਆ । ਇਸ ਪ੍ਰੋਗਰਾਮ ਵਿੱਚ ਕੇਂਦਰ ਦੀ ਕਾਂਗਰਸ ਅਤੇ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਦੀ ਸਖਤ ਅਲੋਚਨਾ ਕੀਤੀ ਗਈ । ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਵਾਲੀ ਬਾਦਲ ਐਂਡ ਕੰਪਨੀ ਨੂੰ ਰੱਜ ਕੇ ਕੋਸਦਿਆਂ ਉਸ ਦੀ ਤੁਲਨਾ ਡੋਗਰਿਆਂ ਨਾਲ ਕੀਤੀ ਗਈ ।

ਗਰੇਵਾਲ ਉਪਰ ਕਾਤਲਾਨਾ ਹਮਲੇ ਦੀ ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ ਵਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ

ਮਿਸੀਸਾਗਾ/ਪੰਜਾਬੀ ਪ੍ਰੈੱਸ/ ਬੀਤੇ ਸ਼ੁਕ਼ਰਵਾਰ 26 ਅਕਤੂਬਰ 2009 ਨੂੰ ਸ਼ਾਮ 11:40 ਵਜ੍ਹੇ ਪੰਜਾਬੀ ਪੋਸਟ ਅਖਬਾਰ ਦੇ ਮਾਲਕ ਅਤੇ ਸੰਪਾਦਕ ਜਗਦੀਸ਼ ਮਾਂਗਟ ਉਪਰ ਕੁੱਝ ਅਣਪਛਾਤੇ ਬੰਦਿਆਂ ਵਲੋਂ ਕੀਤੇ ਕਾਤਲਾਨਾ ਹਮਲੇ ਦੀ ਪੰਜਾਬੀ ਪ੍ਰੈੱਸ ਕਲੱਬ ਵਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।ਪ੍ਰੈੱਸ ਕਲੱਬ ਦੀ ਇੱਕ ਹੰਗਾਮੀ ਮੀਟਿੰਗ ਰਾਇਲ ਬੈਂਕੁਐਟ ਹਾਲ ਵਿੱਚ ਅਵਤਾਰ ਸਿੰਘ ਰੱਖਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੇ ਰਹਿ ਚੁੱਕੇ ਕੋਆਰਡੀਨੇਟਰ, ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਗਰੇਵਾਲ ਉਪਰ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਸ੍ਰੀ ਰੱਖਰਾ ਨੇ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਮੀਡੀਏ ਦੇ ਖੇਤਰ ਵਿੱਚ ਵਿਚਰਦਿਆਂ ਸਾਨੂੰ ਅਜਿਹੇ ਖਤਰਿਆਂ ਦਾ ਸਾਹਮਣਾ ਕਰਨਾ ਪਵੇ। ਬੀਤੇਸ਼ੁਕਰਕਾਰ ਸ਼ਾਮ ਨੂੰ 11;40 ਤੇ ਜਗਦੀਸ਼ ਗਰੇਵਾਲ ਆਪਣੇ ਬਰੈਂਪਟਨ ਸਥਿਤ ਦਫਤਰ ਚੋਂ ਅਖਬਾਰ ਦੀ ਤਿਆਰੀ ਤੋਂ ਬਾਅਦ ਜਦੋਂ ਨਿਕਲੇ ਤਾਂ ਤਿੰਨ ਵਿਅਕਤੀਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਗਰੇਵਾਲ ਨੇ ਦੱਸਿਆ ਕਿ ਉਸ ਨੂੰ ਧੂਹ ਕੇ ਨਾਲ ਖੜੀ ਇੱਕ ਵੈਨ ਵਿੱਚ ਸੁੱਟਣ ਦੀ ਕੋਸਿ਼ਸ਼ ਕੀਤੀ ਗਈ। ਇਸ ਦੌਰਾਨ ਹਮਲਾਵਰਾਂ ਨੇ ਗਰੇਵਾਲ ਦੀ ਕੁੱਟਮਾਰ ਵੀ ਕੀਤੀ। ਦੱਸਣ ਮੁਤਾਬਕ ਹਮਲਾਵਰਾਂ ਦੇ ਮੂੰਹ ਕਾਲੇ ਕੱਪੜੇ ਨਾਲ ਢਕੇ ਹੋਏ ਸਨ। ਇੱਕ ਦਸਤਾਰਧਾਰੀ ਅਤੇ ਦੋ ਮੋਨੇ ਸਨ। ਇਸ ਹਮਲੇ ਨੇ ਮੀਡੀਏ ਦੇ ਖੇਤਰ ਵਿੱਚ ਸਨਸਨੀ ਫੈਲਾ ਦਿੱਤੀ ਹੈ।ਮੀਟਿੰਗ ਵਿੱਚ ਸ਼ਾਮਲ ਹੋਏ ਅਵਤਾਰ ਸਿੰਘ ਰੱਖਰਾ, ਸੁਖਮਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ, ਜਸਵਿੰਦਰ ਸਿੰਘ ਖੋਸਾ, ਅਮਰ ਸਿੰਘ ਪੱਡਾ, ਬੌਬ ਦੁਸਾਂਝ, ਗੁਰਪ੍ਰੀਤ ਸਿੰਘ ਮਾਨ, ਜਗਦੇਵ ਸਿੰਘ ਤੂਰ, ਜੋਗਿੰਦਰ ਸਿੰਘ ਗਰੇਵਾਲ, ਗੁਰਦੀਸ਼ ਸਿੰਘ ਮਾਂਗਟ ਅਤੇ ਡਾ. ਬਲਵਿੰਦਰ ਸਿੰਘ ਨੇ ਇਸ ਸੁਰ ਹੋ ਕੇ ਇਸ ਹਮਲੇ ਦੀ ਨਿਖੇਧ ਕੀਤੀ। ਉਪਰੰਤ ਇਹ ਮੈਂਬਰ ਜਗਦੀਸ਼ ਗਰੇਵਾਲ ਦੇ ਘਰ ਉਸਦੇ ਪ੍ਰੀਵਾਰ ਅਤੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪੁੱਜੇ, ਜਿਥੇ ਗਰੇਵਾਲ ਦੇ ਪਿਤਾ ਜੀ ਅਤੇ ਹੋਰ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ। ਇਸ ਮੌਕੇ ਸ੍ਰ. ਜੋਗਿੰਦਰ ਸਿੰਘ ਗਰੇਵਾਲ ਨੇ ਮੀਡੀਆਕਾਰਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਖੁਦ ਨੂੰ ਸੁਰੱਖਿਅਤ ਰੱਖ ਕੇ ਸਮਾਜ ਵਿੱਚ ਵਿਚਰਿਆ ਜਾਣਾ ਚਾਹੀਦਾ ਹੈ। ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਮੀਡੀਆਕਾਰਾਂ ਨੂੰ ਇੱਕਜੁਟ ਹੋ ਕੇ ਅਜਿਹੇ ਰੂਝਾਨ ਨੂੰ ਕਾਬੂ ਕਰਨਾ ਚਾਹੀਦਾ ਹੈ।ਅਖੀਰ ਵਿੱਚ ਕੋਆਰਡੀਨੇਟਰ ਅਵਤਾਰ ਸਿੰਘ ਰੱਖਰਾ ਨੇ ਕਿਹਾ ਕਿ ਅਸੀਂ ਉਕਤ ਘਟਨਾ ਦੀ ਨਿਖੇਧੀ ਹੀ ਨਹੀਂ ਕਰਦੇ ਸਗੋਂ ਪ੍ਰੈੱਸ ਕਲੱਬ ਦੇ ਰਹਿ ਚੁੱਕੇ ਕੋਆਰਡੀਨੇਟਰ ਸ੍ਰ. ਜਗਦੀਸ਼ ਗਰੇਵਾਲ ਨਾਲ ਹਰ ਕਦਮ ਖੜੇ ਹਾਂ ਅਤੇ ਇਸ ਮੁਸ਼ਕਲ ਦੌਰਾਨ ਹਰ ਸਮ੍ਹੇ ਸਹਿਯੋਗੀ ਰਹਾਂਗੇ।


ਸਿੱਖ ਕਤਲੇਆਮ ਸਬੰਧੀ 3 ਨਵੰਬਰ ਦੇ ਬੰਦ ਮੌਕੇ ਸਮੁੱਚਾ ਪੰਜਾਬੀ ਸਮਾਜ ਏਕੇ ਦਾ ਸਬੂਤ ਦਵੇ : ਕੱਕੜ, ਚੀਮਾ

ਫ਼ਤਿਹਗੜ ਸਾਹਿਬ 25 ਅਕਤੂਬਰ :- ਸ਼੍ਰ̅ਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਦਿਆ ਸਿੰਘ ਕੱਕੜ ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਥਕ ਜਥੇਬੰਦੀਆਂ ਵਲ̅ਂ ਸਿੱਖ ਕਤਲੇਆਮ ਦੀ 25ਵੀਂ ਵਰੇਗੰਢ ’ਤੇ 3 ਨਵੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸਵਾਗਤ ਕਰਨਾ ਬਣਦਾ ਹੈ। ੳ̊ਨਾਂ ਕਿਹਾ ਕਿ ਇਸ ਕਤਲੇਆਮ ਸਬੰਧੀ ਸਮੁੱਚੇ ਪੰਥ ਅੰਦਰ ਪੀੜਾ ਅਜੇ ਤੱਕ ਕਾਇਮ ਹੈ ਪਰ ਸਮੁੱਚੇ ਪੰਥ ਅਤੇ ਪੰਜਾਬੀ ਸਮਾਜ ਨੇ ਅੱਜ ਤੱਕ ਇਕ ਪਲੇਟਫ਼ਾਰਮ ’ਤੇ ਇੱਕਠੇ ਹ̅ ਕੇ ਇਸ ਕਤਲੇਆਮ ਦੇ ਵਿਰ̅ਧ ਵਜ̅ਂ ਰ̅ਸ ਦਾ ਪਰਗਟਾਵਾ ਨਹੀਂ ਕੀਤਾ ਜਿਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਇਸ ਮੁੱਦੇ ਨੂੰ ੳ̊ਛਾਲ ਕੇ ਪੂਰੀ ਦੁਨੀਆਂ ਦੁਨੀਆਂ ਦੇ ਆਮ ਲ̅ਕਾਂ ਤੱਕ ਭਾਰਤ ਦੀ ਅਖੌਤੀ ਜ਼ਮਹੂਰੀਅਤ ਤੇ ਅਖੌਤੀ ਲ̅ਕਤੰਤਰ ਦੇ ਭਿਆਨਕ ਚਿਹਰੇ ਨੂੰ ਨੰਗਾ ਕੀਤਾ ਜਾ ਸਕੇ। ੳ̊ਨਾਂ ਕਿਹਾ ਕਿ ਹ̊ਣ 3 ਨਵੰਬਰ ਨੂੰ ਮੌਕਾ ਹੈ ਕਿ ਸਮੁੱਚਾ ਪੰਜਾਬੀ ਸਮਾਜ, ਧਾਰਮਿਕ, ਸਮਾਜਿਕ ਤੇ ਰਾਜਸੀ ਸੰਸਥਾਵਾਂ ਇਸ ਬੰਦ ਦੇ ਸੱਦੇ ਦਾ ਸਾਥ ਦੇਕੇ ਅੰਤਰਰਾਸ਼ਟਰੀ ਭਾਈਚਾਰੇ ਦੀ ਸੱਥ ਤੱਕ ਇਸ ਮੁੱਦੇ ਨੂੰ ੳ̊ਭਾਰ ਕੇ ਪੀੜਤ ਲ̅ਕਾਂ ਨੂੰ ਇਨਸਾਫ਼ ਤੇ ਦ̅ਸ਼ੀਆਂ ਨੂੰ ਸ਼ਜ਼ਾਵਾਂ ਦਿਵਾੳ̊ਣ ਲਈ ਸੰਸਾਰ ਪੱਧਰ ’ਤੇ ਲ̅ਕਰਾਏ ਪੈਦਾ ਕੀਤੀ ਜਾ ਸਕੇ। ੳ̊ਕਤ ਆਗੂਆ ਨੇ ਕਿਹਾ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਭਾਰਤੀ ਨਿਜ਼ਾਮ ਨੇ ੳ̊ਨਾਂ ਨੂੰ ਸਿਆਸਤ ਦੇ ਤ̅ਹਫ਼ੇ ਬਖ਼ਸ ਕੇ ਘੱਟਗਿਣਤੀਆਂ ਦਾ ਘਾਣ ਕਰਨ ਲਈ ਬਹ̊ਗਿਣਤੀ ਦੇ ਜ਼ਰਾਇਮ ਪੇਸ਼ਾ ਲ̅ਕਾਂ ਨੂੰ ਹ̅ਰ ਹੱਲਾਸ਼ੇਰੀ ਹੀ ਦਿੱਤੀ ਹੈ। ੳ̊ਨਾਂ ਕਿਹਾ ਕਿ ਭਾਰਤੀ ਨਿਜ਼ਾਮ ਵਲ̅ਂ ਸਿੱਖ ਕਤਲੇਆਮ ਦੇ ਦ̅ਸ਼ੀਆਂ ਨੂੰ ਮਿਲਦੀ ਵੀ.ਆਈ.ਪੀ. ਅਹਿਮੀਅਤ ਕਾਰਨ ਹੀ ਬਹ̊-ਗਿਣਤੀ ਦੇ ਜ਼ਰਾੲਮਿ ਪੇਸ਼ਾ ਲ̅ਕਾਂ ਦੇ ਹੌਸਲੇ ਵਧੇ ਹਨ ਜਿਨਾ ਅੱਗੇ ਜਾ ਕੇ ਮਨੂੰਵਾਦੀ ਗ̊ੰਡੀ ਸਿਅਸਤ ਦੀ ਸ਼ਹਿ ’ਤੇ ਮੁਸਲਮਾਨਾਂ ਤੇ ਇਸਾਈਆਂ ਦੇ ਕਤਲੇਆਮ ਬੇ-ਖੌਫ ਹ̅ ਕੇ ਕੀਤੇ। ੳ̊ਹ ਅੱਜ ਵੀ ਹਿੱਕਾਂ ਥਾਪੜ ਕੇ ਇਨਾਂ ਕਤਲੇਆਮਾਂ ’ਚ ਆਪਣੀ ਸ਼ਮੂਲੀਅਤ ਕਬੂਲਦੇ ਹਨ ਪਰ ਭਾਰਤੀ ਕਨੂੰਨ ਕ̅ਲ ਫਿਰ ਵੀ ਇਨਾਂ ਲ̅ਕਾਂ ਵਿਰੁੱਧ ਸਬੂਤਾਂ ਦੀ ਘਾਟ ਰੜਕਦੀ ਹੈ। ੳ̊ਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਤੇ ਹ̅ਰ ਘੱਟਗਿਣਤੀਆਂ ਦੀਆਂ ਕਾਤਲ ਜ਼ਮਾਤਾਂ ਇਸ ਦੇਸ ਦੀ ਪ੍ਰਭੂਸੱਤਾ ’ਤੇ ਜਦ ਤੱਕ ਕਾਬਜ਼ ਰਹਿਣਗੀਆਂ ੳ̊ਦ̅ਂ ਤੱਕ ਕਿਸੇ ਨੂੰ ਕ̅ਈ ਇਨਸਾਫ਼ ਨਹੀਂ ਮਿਲੇਗਾ ਸਗ̅ਂ ਅਜਿਹੇ ਦੁਖਾਂਤ ਵਾਪਰਨ ਦੀਆਂ ਸੰਭਾਵਨਾਵਾਂ ਲਗਾਤਾਰ ਬਣੀਆਂ ਰਹਿਣਗੀਆਂ।

ਫਾਇੰਨਾਸ ਕੰਪਨੀ ਦੇ ਮੁਲਾਜਮ ਦੀ ਕੁੱਟ-ਮਾਰ ਤੇ ਕਾਗਜ਼ ਖੋਹੇ

ਮਾਛੀਵਾੜਾ 25 ਅਕਤੂਬਰ (ਸ਼ੁਸੀਲ ਸ਼ਰਮਾ) ਪ੍ਰਾਇਵੇਟ ਫਾਇਨਾਸ ਕੰਪਨੀ ਦੇ ਮੁਲਾਜਮ ਨਾਲ ਕੁਝ ਵਿਆਕਤੀਆ ਵੱਲੋ ਆਪਣੇ ਕੰਪਨੀ ਤੋ ਲਏ ਪੈਸੇ ਨੂੰ ਖੁਰਦ-ਬੁਰਦ ਕਰਨ ਲਈ ਕੁਟ-ਮਾਰ ਕਰਕੇ ਜਰੂਰੀ ਕਾਗਜਾਤ ਖੋਹਣ ਦੀ ਵਾਰਦਾਤ ਦਾ ਪਰਚਾ ਦਰਜ ਹੌਇਆ ਹੈ। ਸਥਾਨਕ ਪੁਲਿਸ ਨੇ ਹਰਵਿੰਦਰ ਸਿੰਘ ਵਾਸੀ ਸਿਉਣਾ ਜਿਲਾ ਪਟਿਆਲਾ ਵੱਲੋ ਦਰਜ ਕਰਵਾਈ ਰਿਪੋਰਟ ਵਿਚ ਦੱਿਸਆ ਕਿ ਉਹ ਪਟਿਆਲੇ ਇਕ ਕੰਪਨੀ ਵਿਚ ਸੀਨੀਅਰ ਐਗਜੈਟਿਵ ਲੱਗਿਆ ਹੈ, ਕੰਪਨੀ ਵੱਲੋ ਖਮਾਣੋ ਵਿਖੇ ਪੈਸਿਆ ਦੀ ਰਿਕਵਰੀ ਕਰਨ ਆਇਆ ਸੀ ਕਿ ਪਿੰਡ ਮਹੇਸਪੁਰਾ ਵਿਚ ਗੁਰਮੀਤ ਸਿੰਘ ਉਸ ਨੂੰ ਮਿਲਿਆ ਤੇ ਉਸ ਨੇ ਹਰਭਜਨ ਸਿੰਘ ਪਿੰਡ ਗਗੜਵਾਲ ਦਾ ਮੋਟਰ ਸਾਇਕਲ ਪਕੜਣ ਲਈ ਕਿਹਾ ਕਿਉ ਕਿ ਉਸ ਦੀਆ ਕਿਸਤਾ ਟੁੱਟੀਆ ਸਨ। ਗੁਰਮੀਤ ਉਸ ਨੂੰ ਪਹਿਲਾ ਮਾਛੀਵਾੜਾ ਲੈ ਗਿਆ ਤੇ ਫਿਰ ਬਹਿਲੋਲਪੁਰ ਵਿਖੇ ਜਾਣ ਲਈ ਕਿਹਾ ਜਦੋ ਉਹ ਨਹਿਰ ਤੇ ਪਹੁੰਚੇ ਤਾ ਉਸ ਨੇ ਜੰਗਲ-ਪਾਣੀ ਜਾਣ ਦਾ ਬਹਾਨਾ ਲਾ ਕੇ ਮੋਟਰ ਸਾਇਕਲ ਰੁਕਵਾ ਕੇ ਨਹਿਰ ਵਾਲੇ ਪਾਸੇ ਨੂੰ ਉੱਤਰ ਗਿਆ ਕੁਝ ਚਿਰ ਬਾਦ ਹੀ ਦੋ ਮੋਟਰ ਸਾਇਕਲਾ ਤੇ ਹਰਮਨਪ੍ਰੀਤ ਤੇ ਸੋਨੂੰ ਪਿੰਡ ਲਖਨਪੁਰ ਅਤੇ ਹਰਪ੍ਰੀਤ ਹੈਪੀ ਬਿਦੇਸ਼ਾ ਕਲਾ, ਰਾਜਵੀਰ ਰਾਜੂ ਖਮਾਣੋ ਆ ਧਮਕੇ ਉਨ੍ਹਾ ਨੇ ਮੇਰੇ ਨਾਲ ਹੱਥੋ ਪਾਈ ਕਰਕੇ ਮੋਬਾਇਲ ਤੇ ਫਾਇੰਨਾਸ ਨਾਲ ਸਬੰਧਤ ਕਾਗਜ ਖੋਹ ਕੇ ਫਰਾਰ ਹੋ ਗਏ। ਇਸ ਵਿਚ ਗੁਰਮੀਤ ਸਿੰਘ ਦੀ ਵੀ ਮਿਲੀ ਭੁਗਤ ਸੀ ਪੁਲਿਸ ਨੇ ਧਾਰਾ 382,120 ਬੀ ਤਹਿਤ ਪਰਚਾ ਦਰਜ ਕਰਕੇ ਦੋਸ਼ੀਆ ਨੂੰ ਕਾਬੂ ਕਰ ਲਿਆ ਹੈ ।

ਨਾੜ ਨੂੰ ਅੱਗ ਲਗਾਉਣ ਨਾਲ ਚਾਰ ਕਿਲੇ ਝੋਨਾ ਸੜਿਆ

ਮਾਛੀਵਾੜਾ 25 ਅਕਤੂਬਰ (ਸ਼ੁਸੀਲ ਸ਼ਰਮਾ)ਸਰਕਾਰ ਵੱਲੋ ਵਾਰ-ਵਾਰ ਝੋਨੇ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਕੀਤੀ ਜਾ ਰਹੀ ਅਪੀਲ ਦਾ ਕੋਈ ਅਸਰ ਨਹੀ ਹੋ ਰਿਹਾ ਜਿਸ ਕਾਰਨ ਜਿੱਥੇ ਕਿਸਾਨਾ ਦੀ ਖੜ੍ਹੀ ਫਸਲ ਨੁਕਸਾਨੀ ਗਈ ਉੱਥੇ ਕਿਸਾਂਨਾ ਵਿਚ ਵੀ ਆਪਸੀ ਝਗੜੇ ਵੱਧ ਰਹੇ ਹਨ ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਅਜਮੇਰ ਸਿੰਘ ਮੁਬਾਰਕਪੁਰ ਨੇ ਜਰਨੈਲ ਸਿੰਘ ਗੜ੍ਹੀਬੇਟ ਤੇ ਦੋਸ਼ ਲਾਇਆ ਹੈ ਕਿ ਉਸ ਨੇ ਪਿੰਡ ਜਮੀਨ ਲੈ ਕੇ ਝੋਨਾ ਲਾਇਆ ਸੀ ਤੇ ਜਰਨੈਲ ਨੇ ਆਪਣੀ ਕੱਟੀ ਹੋਈ ਫਸਲ ਦੇ ਨਾੜ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਉਸ ਦਾ ਚਾਰ ਕਿਲੇ ਝੋਨਾ ਸੜ ਕੇ ਸੁਵਾਹ ਹੋ ਗਿਆ। ਝੋਨਾ ਹਜਾਰਾ ਰੁਪਏ ਲਾਗਤ ਦਾ ਹੋਵੇਗਾ। ਪੁਲਿਸ ਨੇ 188,435 ਤੇ 427 ਦੀ ਧਾਰਾ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ । (ਸ਼ੁਸੀਲ ਸ਼ਰਮਾ)


ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਵਲੋਂ ਕਰੜੇ ਸ਼ਬਦਾਂ ਚ ਨਿਖੇਧੀ
ਹਰਨਾਮ ਸਿੰਘ ਧੁੰਮਾ ਟਕਸਾਲ ਲਈ ਇਕ ਵੱਡਾ ਖਤਰਾ

ਪਿਛਲੇ ਦਿਨੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਵਿੱਚ ਸ਼ਾਮੁਲੀਅਤ ਕਰਨ ਜਾ ਰਹੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਝੂਠੇ ਕੇਸਾਂ ਦੀ ਬਦੌਲਤ ਜੇਲ ਭੇਜਣ ਦੀ ਮੰਦਭਾਗੀ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ, ਅਮਰੀਕਾ ਅਤੇ ਯੂ.ਕੇ ਵਲੋਂ ਤਿੱਖੇ ਸ਼ਬਦਾਂ ਚ ਨਿਖੇਧੀ ਕੀਤੀ ਗਈ।ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਯੂਥ ਵਿੰਗ ਜਰਮਨੀ ਦੇ ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਅਮਰੀਕਾ ਤੋਂ ਭਾਈ ਹਰਮਿੰਦਰਪਾਲ ਸਿੰਘ, ਯੂ.ਕੇ ਤੋਂ ਯੂਥ ਵਿੰਗ ਪ੍ਰਧਾਨ ਭਾਈ ਕੁਲਵੰਤ ਸਿੰਘ ਮਠੱਡਾ, ਜਨਰਲ ਸਕੱਤਰ ਭਾਈ ਸਤਿੰਦਰਪਾਲ ਸਿੰਘ ਮੰਗੁਵਾਲ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਕੂੜ ਨੀਤੀਆਂ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਹਰ ਉਹ ਗੁਰਸਿੱਖ ਜੋ ਕੌਮ ਦੇ ਹੱਕ ਦੀ ਅਵਾਜ ਬੁਲੰਦ ਕਰਦਾ ਹੈ, ਨੂੰ ਝੂਠੇ ਕੇਸ਼ਾਂ ਚ ਉਲਝਾ ਜੇਲ ਭੇਜ ਦਿੱਤਾ ਜਾਂਦਾ ਹੈ।ਇਸ ਮੰਦਭਾਂਗੀ ਘਟਨਾ ਨੂੰ ਹਿੰਦੁਵਾਦੀ ਸਰਕਾਰ ਦਾ ਸਿਂਖ ਵਿਰੋਧੀ ਪੈਂਤੜਾ ਦੱਸਦਿਆਂ ਉਹਨਾ ਕਿਹਾ ਕਿ ਮੌਜੂਦਾ ਸਰਕਾਰ ਨੂੰ ਆਉਣ ਵਾਲੀਆਂ ਚੋਣਾ ਵਿੱਚ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਰਹੀ ਹਰ ਉਸ ਸਖਸ਼ੀਅਤ ਤੋਂ ਖਤਰਾ ਮਹਿਸੂਸ ਹੋ ਰਿਹਾ ਹੈ, ਜਿਸ ਕਰਕੇ ਸਰਕਾਰ ਇਹੋ ਜਿਹੀਆਂ ਹਰਕਤਾਂ ਨੂੰ ਹੜਬੜਾਹਟ ਵਿੱਚ ਅੰਜਾਮ ਦੇ ਰਹੀ ਹੈ ਅਤੇ ਇਹੋ ਜਿਹੇ ਕੂੜ ਕਾਰਨਾਮਿਆਂ ਨੂੰ ਸਰਕਾਰ ਆਪਣੇ ਹਰਨਾਮ ਸਿੰਘ ਧੁੰਮੇ ਵਰਗੇ ਕਾਰਕੁੰਨਾ ਦੀ ਮਦਦ ਨਾਲ ਨੇਪਰੇ ਚ੍ਹਾੜ ਰਹੀ ਹੈ।ਭਾਰਤ ਸਰਕਾਰ ਦੀ ਅੱਖਾਂ ਚ ਰੜਕ ਰਹੀ ਮਹਾਨ ਟਕਸਾਲ ਹੁਣ ਸਰਕਾਰ ਦੀ ਹਿੱਟ ਲਿਸਟ ਤੇ ਪਹਿਲੇ ਸਥਾਨ ਤੇ ਜਾਪਦੀ ਹੈ ਇਹੀ ਕਾਰਨ ਹੈ ਕਿ ਟਕਸਾਲ ਵਿੱਚ ਘੁਸਪੈਠ ਕਰ ਟਕਸਾਲ ਨੂੰ ਮੁਢੋਂ ਖਤਮ ਕਰਨਾ ਭਾਰਤ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਇਸ ਵਿੱਚ ਮੌਜੂਦਾ ਟਕਸਾਲੀ ਅਹੁਦੇਦਾਰਾਂ ਦੀ ਸ਼ਾਮੁਲੀਅਤ ਨੂੰ ਨਜਰਅੰਦਾਜ ਨਹੀ ਕੀਤਾ ਜਾ ਸਕਦਾ।
ਟਕਸਾਲ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਅਤੇ ਟਕਸਾਲ ਦੇ ਪਾਏ ਪੂਰਨਿਆਂ ਤੇ ਚੱਲਣ ਵਾਲੀ ਇੱਕੋ ਇੱਕ ਨਿਡਰ ਅਤੇ ਨਿਧੱੜਕ ਸਖਸ਼ੀਅਤ ਭਾਈ ਅਮਰੀਕ ਸਿੰਘ ਜੀ ਅਜਨਾਲਾ ਨੂੰ ਗ੍ਰਿਫਤਾਰ ਕਰ ਬਾਦਲ ਸਰਕਾਰ ਵਲੋਂ ਟਕਸਾਲ ਦੀ ਮਰਿਯਾਦਾ ਨੂੰ ਢਾਹ ਲਾਉਣ ਦੀ ਬੇਤੁਕੀ ਕੋਸ਼ਿਸ਼ ਨੂੰ ਅਸਫਲ ਬਣਾਉਣਾ ਹਰ ਇੱਕ ਗੁਰਸਿਂਖ ਦਾ ਜੋ ਸਿਂਖੀ ਸਿਧਾਂਤਾਂ ਨਾਲ ਜੁੜਿਆ ਹੈ, ਹਰ ਉਸ ਨੌਜਵਾਨ ਦਾ ਜੋ ਪੰਥਕ ਦਰਦੀ ਹੈ, ਦਾ ਮੁਢਲਾ ਫਰਜ ਹੈ।ਟਕਸਾਲ ਕਿਸੇ ਦੀ ਨਿੱਝੀ ਜਗੀਰ ਨਹੀ ਪਰ ਇਸੇ ਭੁਲੇਖੇ ਵਿੱਚ ਮੌਜੂਦਾ ਅਹੁਦੇਦਾਰ ਆਪਣੀਆਂ ਵਿਕਾਉ ਨੀਤੀਆਂ ਨਾਲ ਟਕਸਾਲ ਦੀ ਮਹਾਨ ਛਵੀ ਨੂੰ ਦਾਗਦਾਰ ਕਰਨ ਦੀ ਕੋਈ ਕਸਰ ਨਹੀ ਛੱਡ ਰਹੇ।ਸਮੇਂ ਦੀ ਮੰਗ ਹੈ ਕਿ ਮੌਜੂਦਾ ਟਕਸਾਲ ਦੇ ਅਹੁਦੇਦਾਰਾਂ ਨੂੰ ਸੇਵਾ ਮੁਕਤ ਕਰ ਭਾਈ ਅਮਰੀਕ ਸਿੰਘ ਵਰਗੀ ਢੁਕਵੀਂ ਸਖਸ਼ੀਅਤ ਨੂੰ ਇਸ ਮਹਾਨ ਟਕਸਾਲ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਥਾਪਤਿ ਕੀਤੀ ਗਈ ਇਸ ਮਹਾਨ ਅਤੇ ਪਵਿੱਤਰ ਟਕਸਾਲ ਨੂੰ ਹਿੰਦੁਵਾਦੀ ਘੁਸਪੈਠ ਤੋਂ ਬਚਾਇਆ ਜਾ ਸਕੇ।

ਡੇਰਾ ਸੌਦਾ ਮੁਖੀ ਦੀ ਅਗਲੀ ਪੇਸ਼ੀ 7 ਨਵੰਬਰ ਨੂੰ

ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਅੰਬਾਲਾ ਦੀ ਸੀਬੀਆਈ ਅਦਾਲਤ ਵਿਚ ਪੇਸ਼ੀ ਸਿਰਸਾ ਦੀ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਇਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਪੇਸ਼ੀ 7 ਨਵੰਬਰ ਮੁਕੱਰਰ ਕਰ ਦਿੱਤੀ ਹੈ। ਡੇਰਾ ਮੁਖੀ ਅੱਜ ਅਦਾਲਤ ਵਿਚ ਪੇਸ਼ ਹੋ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਅੰਬਾਲਾ ਦੀ ਸੀਬੀਆਈ ਅਦਾਲਤ ਵਿਚ ਚੱਲ ਰਹੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕਾਂਡ ਕੇਸ ਵਿਚ ਪੇਸ਼ ਹੋਇਆ। ਡੇਰਾ ਮੁਖੀ ਅੱਜ ਅਦਾਲਤ ਵਿਚ ਸਵੇਰੇ ਲਗਭਗ 10 ਵਜ ਕੇ 40 ਮਿੰਟ ‘ਤੇ ਪਹੁੰਚਾ ਅਤੇ ਸਵਾ ਤਿੰਨ ਵਜੇ ਤੱਕ ਅਦਾਲਤ ਵਿਚ ਰਹੇ। ਇਸ ਮੌਕੇ ਉਸ ਦੇ ਨਾਲ ਜ਼ੈੱਡ ਸੁਰੱਖਿਆ ਦੇ ਜਵਾਨਾਂ ਤੋਂ ਇਲਾਵਾ ਆਪਣੇ ਨਿੱਜੀ ਸੁਰੱਖਿਆ ਕਰਮੀ ਵੀ ਸਨ। ਇਸ ਮੌਕੇ ਡੇਰਾ ਮੁਖੀ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਗਿਣਤੀ ਵਿਚ ਪੁਲਿਸ ਅਦਾਲਤ ਕੰਪਲੈਕਸ ਦੇ ਆਲੇ-ਦੁਆਲੇ ਤਾਇਨਾਤ ਕੀਤੀ ਗਈ ਸੀ। ਡੇਰਾ ਮੁਖੀ ਦੇ ਸ਼ਰਧਾਲੂ ਵੀ ਡੇਰਾ ਸੱਚਾ ਸੌਦਾ ਤੋਂ ਲੈ ਕੇ ਅਦਾਲਤ ਕੰਪਲੈਕਸ ਤੱਕ ਸੜਕ ਦੇ ਦੋਵਾਂ ਪਾਸਿਆਂ ‘ਤੇ ਤਾਇਨਾਤ ਸਨ।
ਚੇਤੇ ਰਹੇ ਕਿ ਸੀਬੀਆਈ ਦੀ ਅੰਬਾਲਾ ਅਦਾਲਤ ਵਿਚ ਡੇਰਾ ਮੁਖੀ ਦੇ ਖਿਲਾਫ਼ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਤੋਂ ਇਲਾਵਾ ਡੇਰੇ ਦੇ ਇਕ ਸ਼ਰਧਾਲੂ ਰਣਜੀਤ ਸਿੰਘ ਨੂੰ ਕਤਲ ਕਰਨ ਅਤੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਕੇਸ ਚੱਲ ਰਹੇ ਹਨ। ਇਨ੍ਹਾਂ ਕੇਸਾਂ ਵਿਚ ਡੇਰਾ ਮੁਖੀ ਪਹਿਲਾਂ ਅੰਬਾਲਾ ਦੀ ਅਦਾਲਤ ਵਿਚ ਪੇਸ਼ੀ ਲਈ ਜਾਂਦਾ ਸੀ ਪਰ ਉਸ ਦੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਉਸਦੀ ਪੇਸ਼ੀ ਸਿਰਸਾ ਦੀ ਅਦਾਲਤ ਵਿਚ ਬਣੇ ਵੀਡੀਓ ਕਾਨਫਰੰਸਿੰਗ ਸਿਸਟਮ ਰਾਹੀਂ ਹੁੰਦੀ ਹੈ।

ਅਮਰੀਕੀ ਫੌਜ ‘ਚ ਸਿੱਖ ਨੂੰ ਪਗੜੀ ਬੰਨਣ ਤੇ ਵਾਲ ਰੱਖਣ ਦੀ ਇਜਾਜ਼ਤ

ਅਮਰੀਕੀ ਫੌਜ ਨੇ ਪਹਿਲੀ ਵਾਰ ਕਿਸੇ ਅਜਿਹੇ ਸਿੱਖ ਨੂੰ ਫੌਜ ਵਿੱਚ ਭਰਤੀ ਹੋਣ ਦੀ ਆਗਿਆ ਦਿੱਤੀ ਹੈ, ਜਿਸ ਨੇ ਪਗੜੀ ਬੰਨਣ ਤੇ ਵਾਲ ਕਟਵਾਉਣ ਦੀ ਭਰਤੀ ਸ਼ਰਤ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਵੇਂ ਅਮਰੀਕੀ ਫੌਜ ਵੱਲੋਂ ਇਹ ਫੈਸਲਾ ਕੈਪਟਨ ਕੰਵਲਜੀਤ ਸਿੰਘ ਕਲਸੀ ਨਾਂ ਦੇ ਇੱਕ ਸਿੱਖ ਵਿਅਕਤੀ ਦੇ ਕੇਸ ਵਿੱਚ ਹੀ ਲਿਆ ਗਿਆ ਹੈ ਪਰ ਇਸ ਫੈਸਲੇ ਕਾਰਨ ਸਿੱਖ ਭਾਈਚਾਰੇ ਵਿੱਚ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਕੰਵਲਜੀਤ ਸਿੰਘ ਕਲਸੀ ਤੇ ਤੇਜਦੀਪ ਸਿੰਘ ਰਤਨ ਨਾਂ ਦੇ ਦੋ ਸਿੱਖ ਵਿਅਕਤੀ ਸਿਹਤ ਪ੍ਰੋਫੈਸ਼ਨਜ਼ ਸਕਾਲਰਸ਼ਿਪ ਯੋਜਨਾ ਤਹਿਤ ਕਈ ਸਾਲ ਪਹਿਲਾਂ ਫੌਜ ‘ਚ ਭਰਤੀ ਹੋਏ ਸਨ। ਦੋਹਾਂ ਨੇ ਪਗੜੀ ਦੇ ਨਾਲ ਹੀ ਚਾਰ ਸਾਲ ਦੀ ਸਿਖਲਾਈ ਲਈ ਸੀ ਤੇ ਉਨ੍ਹਾਂ ਫੌਜੀ ਸਿਹਤ ਵਿਭਾਗ ‘ਚ ਕੰਮ ਕੀਤਾ ਸੀ।
ਸਿਖਲਾਈ ਤੋਂ ਬਾਅਦ ਪੱਕੀ ਭਰਤੀ ਲਈ ਉਨ੍ਹਾਂ ਨੂੰ ਪਗੜੀ ਉਤਾਰਨ ਤੇ ਵਾਲ ਕਟਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਧਾਰਮਿਕ ਪਹਿਚਾਣ ਦਾ ਹਵਾਲਾ ਦੇ ਕੇ ਇਹ ਹੁਕਮ ਠੁਕਰਾ ਦਿੱਤਾ ਸੀ।
ਇਸ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਪਗੜੀ ਬੰਨ੍ਹਣ ਤੇ ਵਾਲ ਰੱਖਣ ਲਈ ਇੱਕ ਅਪੀਲ ਪਾਈ ਸੀ। ਇਸ ਅਪੀਲ ਦੀ ਸੁਣਵਾਈ ਕਰਦਿਆਂ ਜਿੱਥੇ ਕੈਪਟਨ ਕਲਸੀ ਨੂੰ ਪਗੜੀ ਤੇ ਵਾਲਾਂ ਸਮੇਤ ਫੌਜ ‘ਚ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਗਈ ਉਥੇ ਕੈਪਟਨ ਰਤਨ ਦੀ ਡਿਗਰੀ ਪੂਰੀ ਨਾ ਹੋਣ ਦਾ ਹਵਾਲਾ ਦਿੰਦਿਆਂ ਫੌਜ ਨੇ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ।

ਸਿੱਖ ਕਤਲੇਆਮ ’ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਦਲ ਖ਼ਾਲਸਾ ਵਲੋਂ ਪੰਜਾਬ ਬੰਦ ਦਾ ਸੱਦਾ

ਅੰਮ੍ਰਿਤਸਰ, 23 ਅਕਤੂਬਰ (ਚਰਨਜੀਤ ਸਿੰਘ): ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੀ 25ਵੀਂ ਯਾਦ ਨੂੰ ਮਨਾਉਣ ਲਈ ਦਲ ਖ਼ਾਲਸਾ ਵਲੋਂ ਖ਼ਾਲਸਾ ਐਕਸ਼ਨ ਕਮੇਟੀ ਦੇ ਸਹਿਯੋਗ ਨਾਲ 3 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਇਸ ਸਾਕੇ ਵਿਚ ਮਾਰੇ ਗਏ ਬੇਦੋਸ਼ੇ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ, ਬੰਦ ਨੂੰ ਭਰਵਾਂ ਹੁੰਗਾਰਾ ਦੇਣ ਦੀ ਅਪੀਲ ਕੀਤੀ। ਦਲ ਖ਼ਾਲਸਾ ਦੇ ਦਫ਼ਤਰ ਆਜ਼ਾਦ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚਰਨਜੀਤ ਸਿੰਘ ਧਾਮੀ ਤੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ 25 ਸਾਲ ਪਹਿਲਾਂ ਸਿੱਖਾਂ ਦੀ ਨਸਲਕੁਸ਼ੀ ਕਾਂਗਰਸ ਦੀ ਪੁਸ਼ਤਪਨਾਹੀ ਹੇਠ ਕੀਤੀ ਗਈ। 25 ਸਾਲ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਤਲੇਆਮ ਦੇ ਪੀੜਤਾਂ ਨੂੰ ਸਲਾਹ ਦਿਤੀ ਕਿ ਉਹ ਅਪਣੇ ਕੇਸ ਕੌਮਾਂਤਰੀ ਅਦਾਲਤ ਜਾਂ ਯੂ.ਐਨ.ਓ ਵਿਚ ਲੈ ਕੇ ਜਾਣ। ਉਨ੍ਹਾਂ ਦਸਿਆ ਕਿ ਇਸ ਸਬੰਧੀ ਨਵੰਬਰ ਦੇ ਪਹਿਲੇ ਹਫ਼ਤੇ ਯੂ.ਐਨ.ਓ ਦੇ ਦਿੱਲੀ ਦਫ਼ਤਰ ਵਿਚ ਦਲ ਖ਼ਾਲਸਾ ਵਲੋਂ ਮੰਗ ਪੱਤਰ ਦਿਤਾ ਜਾਵੇਗਾ। ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਤੋਂ ਵੱਧ ਤਰਾਸਦੀ ਹੋਰ ਕੀ ਹੋਵੇਗੀ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਸੰਵਿਧਾਨਕ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ? ਖ਼ਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਮੋਹਕਮ ਸਿੰਘ ਨੇ ਕਿਹਾ ਕਿ ਇਸ ਬੰਦ ਤੋਂ ਜ਼ਰੂਰੀ ਸੇਵਾਵਾਂ ਨੂੰ ਪਾਸੇ ਰਖਿਆ ਜਾਵੇਗਾ ।

ਯੂ. ਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੂਥ ਵਿੰਗ ਦੀ ਇਕਾਈ ਕਾਇਮ
ਖਾਲਿਸਤਾਨ ਪੱਖੀ ਸੋਚ ਤੇ ਪਹਿਰਾ ਦੇਣ ਦਾ ਕੀਤਾ ਪ੍ਰਣ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਰਮਨੀ ਵਿੱਚ ਯੂਥ ਵਿੰਗ ਦੀ ਇਕਾਈ ਸਥਾਪਿਤ ਕਰਨ ਉਪਰੰਤ ਮਿਲੀ ਭਾਰੀ ਸਫਲਤਾ ਤੋਂ ਬਾਅਦ ਯੂ. ਕੇ ਵਿੱਚ ਦਲ ਵਂਲੋਂ ਅਰੰਭੇ ਇਸ ਉਪਰਾਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਬੀਤੇ ਦਿਨੀ ਯੂ.ਕੇ ਵਿੱਚ ਹੋਈ ਦਲ ਦੀ ਇੱਕ ਹੰਗਾਮੀ ਮੀਟਿੰਗ ਦੌਰਾਨ ਯੂ.ਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੀ ਇਕਾਈ ਸਥਾਪਿਤ ਕੀਤੀ ਗਈ ਜਿਸ ਦੀ ਅਗਵਾਈ, ਭਾਈ ਕੁਲਵੰਤ ਸਿੰਘ ਮੁਠੱਡਾ ਪ੍ਰਧਾਨ ਯੂਥ ਵਿੰਗ ਯੂ.ਕੇ, ਭਾਈ ਸਤਿੰਦਰਪਾਲ ਸਿੰਘ ਮੰਗੂਵਾਲ ਜਨਰਲ ਸਕੱਤਰ, ਭਾਈ ਤੇਜਵੀਰ ਸਿੰਘ ਅੰਮ੍ਰਿਤਸਰ ਸੀ.ਮੀਤ ਪ੍ਰਧਾਨ, ਭਾਈ ਸੁਖਦੇਵ ਸਿੰਘ ਕਿਰਤੋਵਾਲ ਮੀਤ ਪ੍ਰਧਾਨ, ਭਾਈ ਮਲਕੀਤ ਸਿੰਘ ਬਾਬਾ ਬਕਾਲਾ ਖਜਾਨਚੀ ਨੂੰ ਸੌਂਪੀ ਗਈ।ਇਸੇ ਦੌਰਾਨ ਭਾਈ ਹਰਚਰਨ ਸਿੰਘ ਨਿੱਝਰ ਨੂੰ ਨਿਉਕੈਸਲ ਬ੍ਰਾਂਚ ਅਤੇ ਭਾਈ ਵਰਿੰਦਰ ਸਿੰਘ ਬਾਜਵਾ ਨੂੰ ਨੌਟਿੰਗਮ ਬ੍ਰਾਂਚ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਭਾਈ ਪ੍ਰਮਿੰਦਰ ਸਿੰਘ ਅਤੇ ਭਾਈ ਜਗਪ੍ਰੀਤ ਸਿੰਘ ਚਾਹਲ ਬਾਲਸਰ ਨੂੰ ਸਪੈਸ਼ਲ ਅਗਜੈਕਟਿਵ ਮੈਂਬਰ ਦੇ ਅਹੁਦਿਆਂ ਤੇ ਨਾਮਜ਼ਦ ਕੀਤਾ ਗਿਆ।ਇਸ ਮੌਕੇ ਦਲ ਦੇ ਯੂ.ਕੇ ਤੋਂ ਸੀਨੀਅਰ ਆਗੂਆਂ ਜਿਹਨਾਂ ਵਿੱਚ ਮਾ.ਅਵਤਾਰ ਸਿੰਘ ਪ੍ਰਧਾਨ, ਭਾਈ ਜਗਤਾਰ ਸਿੰਘ ਵਿਰਕ, ਭਾਈ ਤਜਿੰਦਰ ਸਿੰਘ ਸੰਧੂ, ਭਾਈ ਸਰਬਜੀਤ ਅਤੇ ਕੌਂਸਲਰ ਭਾਈ ਗੁਰਦਿਆਲ ਸਿੰਘ ਅਟਵਾਲ ਨੇ ਸਮੂਹ ਯੂਥ ਵਿੰਗ ਨੂੰ ਵਧਾਈ ਦੇ ਪਾਤਰ ਦੱਸਦਿਆਂ ਦਲ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕੀਤਾ ਅਤੇ ਪੂਰੀ ਤਨਦੇਹੀ ਨਾਲ ਸਾਥ ਦੇਣ ਦਾ ਪ੍ਰਣ ਕੀਤਾ।ਇਸ ਮਹਾਨ ਉਪਰਾਲੇ ਦੀ ਜਿੰਮੇਵਾਰੀ ਨਿਭਾਹ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਅਤੇ ਯੋਰਪ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ ਨੇ ਯੂ.ਕੇ ਯੂਥ ਵਿੰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨੌਜਵਾਨ ਪੀੜੀ ਹੀ ਕੌਮ ਅਤੇ ਦਲ ਦਾ ਭਵਿੱਖ ਹੈ ਅਤੇ ਨਾਲ ਹੀ ਪੂਰਨ ਸਮੱਰਥਨ ਦਾ ਭਰੋਸਾ ਵੀ ਦਿੱਤਾ।

ਸਕੂਲਾਂ ’ਚ ਬਾਪੂ ਦੀਆਂ ਕਿਤਾਬਾਂ ਪਾੜ੍ਹਾਉਣਾ ਪੰਜਾਬ ਨੂੰ ਅੱਗ ਦੇ ਭਾਂਬੜ ’ਚ ਪਾਉਣ ਦੇ ਬਰਾਬਰ

ਲੁਧਿਆਣਾ, 23 ਅਕਤੂਬਰ - ਗੁਰਦੁਆਰਾ ਗਊ ਘਾਟ ਦੇ ਪਤਸ਼ਾਹੀ ਪਹਿਲੀ ਲੁਧਿਆਣਾ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਆਸਾ ਰਾਮ ਦੀਆਂ ਲਿਖੀਆਂ ਕਿਤਾਬਾਂ ਨੂੰ ਪੜਾਉਣ ਵਾਸਤੇ ਹਦਾਇਤ ਜਾਰੀ ਕਰਨਾ ਪੰਜਾਬ ਦੇ ਮਹੌਲ ਨੂੰ ਅੱਗ ਵਿਚ ਧਕੇਲਣ ਦੀ ਕੌਸ਼ਿਸ ਕੀਤੀ ਜਾ ਰਹੀ ਹੈ। ਜਿਸ ਦਾ ਸਿੱਖ ਕੌਮ ਜਬਰਦਸਤ ਵਿਰੋਧ ਕਰਦੀ ਹੈ। ਪਹਿਲਾ ਹੀ ਇਹ ਨੂਮਹਲੀਏ, ਨਿਰੰਕਾਰੀਏ, ਭਨਿਆਰੇਵਾਲੇ , ਸਿਰਸੇ ਵਾਲੇ ਅਤੇ ਬਹੁਤ ਸਾਰੇ ਡੇਰੇ ਵਾਲਿਆਂ ਨੇ ਪੰਜਾਬ ਦੇ ਮਾਹੌਲ ਨੂੰ ਵਗਾੜ ਰੱਖਿਆ ਹੈ। ਰਹਿੰਦੇ ਖੂਦੀ ਕਸਰ ਬਾਬੂ ਆਸੇ ਨੂੰ ਸਕੂਲਾਂ ਵਿਚ ਆਪਣਾ ਪ੍ਰਚਾਰ ਦੀ ਖੁੱਲ ਦੇ ਕੇ ਪੰਜਾਬ ਦੇ ਸ਼ਾਤੀ ਭਰੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ। ਜਿਸ ਦਾ ਸਿੱਖ ਪੰਥ ਵਿਰੋਧ ਕਰਦਾ ਹੈ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਇਹ ਜੋ ਪੱਤਰ ਜਾਰੀ ਕੀਤਾ ਹੈ ਇਸ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਨਹੀ ਤਾਂ ਇਸ ਦੇ ਨਤੀਜਿਆ ਦਾ ਸਿੱਖਿਆ ਵਿਭਾਗ ਜਿੰਮੇਵਾਰ ਹੋਵੇਗਾ । ਪੰਜਾਬ ਦਾ ਮਾਹੌਲ ਜੋ ਪਿਛਲੇ ਸਮੇਂ ਦੋ ਦਹਾਕੇ ਤੋਂ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਉਹ ਅੱਜ ਤੱਕ ਭੁੱਲੇ ਨਹੀ ਹਨ। ਪੰਜਾਬ ਦੇ ਸਿੱਖ, ਸਿੱਖੀ ਸੋਚ ਤੇ ਪਹਿਰਾ ਦੇਣ ਵਾਲੇ ਪੰਜਾਬ ਨੂੰ ਮੁੜ ਦੁਆਰਾ ਅੱਗੇ ਦੇ ਵਿਚ ਨਹੀ ਝੁੱਖਿਆ ਦੇਖਣਾ ਚਾਹੁੰਦੇ ਜੇਕਰ ਮਜਬੂਰ ਕੀਤਾ ਗਿਆ ਤਾਂ ਪੰਥਕ ਹਿਤਾਇਸ਼ੀ ਡੱਟ ਕੇ ਵਿਰੋਧ ਕਰਨਗੇ। ਜੇਕਰ ਬੱਚਿਆਂ ਨੂੰ ਸਕੂਲ ਵਿਚ ਧਾਰਮਿਕ ਸਿੱਖਿਆਂ ਦੇਣੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਿੱਤੀ ਜਾਵੇ। ਜੋ ਸਭ ਧਰਮਾਂ ਨੂੰ ਸੇਧ ਦਿੰਦੀ ਹੈ ਬਾਪੂ ਦੇ ਡੇਰਿਆਂ ਤੇ ਬੱਚਿਆਂ ਦੇ ਕਤਲ ਹੋਏ ਹਨ। ਇਹ ਸਮਾਜ ਨੂੰ ਕੀ ਸੇਧ ਦੇ ਸਕਦਾ ਹੈ ਅਤੇ ਨਾ ਹੀ ਬਰਦਾਸ਼ਤ ਕੀਤਾ ਜਾ ਸਕਦਾ ਹੈ। ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਪੰਥਕ ਝੁਝਾਰੂਆ ਦਾ ਇਮਤਿਹਾਨ ਨਾ ਲਿਆ ਜਾਵੇ ਅਤੇ ਉਹ ਪੰਜਾਬ ਦੇ ਸਰਮਾਏ ਬੱਚਿਆਂ ਨੂੰ ਸੰਭਾਲਣ ਅਤੇ ਸਿੱਖਿਅਤ ਕਰਨ ਵਿਚ ਸਮਰੱਥ ਹਨ। ਬਾਬੂ ਦੀ ਸਿੱਖਿਆ ਦੀ ਲੋੜ ਨਹੀ ਇਸ ਲਈ ਪੰਜਾਬ ਸਰਕਾਰ ਨੂੰ ਇਹ ਫੈਸਲੇ ਵਾਪਸ ਲੈਣੇ ਚਾਹੀਦੇ ਹਨ।
ਅੰਮ੍ਰਿਤਸਰ ਤੋਂ ਮੋਤਾ ਸਿੰਘ ਅਨੁਸਾਰ-ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਹਰ ਰੋਜ਼ ਬਾਪੂ ਆਸਾ ਰਾਮ ਦੇ ਚੇਲਿਆਂ ਨੂੰ ਸੱਦ ਕੇ ਭੋਲੇ ਭਾਲੇ ਵਿਦਿਆਰਥੀਆਂ ਦੇ ਕਥਿਤ ਵਿਵੇਕ ਤੇ ਸ਼ਕਤੀ ਨੂੰ ਵਧਾਉਣ ਲਈ ਭਾਸ਼ਨ ਦੇਣ ਦੀ ਇਜਾਜ਼ਤ ਦੇਣ ਅਤੇ ਉਨ੍ਹਾਂ ਨੂੰ ਆਪਣਾ ਸਾਹਿਤ ਵਿਦਿਆਰਥੀਆਂ ਨੂੰ ਦੇਣ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਜਮਹੂਰੀ ਅਧਿਕਾਰ ਸਭਾ, ਅਜ਼ਾਦੀ ਘੁਲਾਟੀਏ ਕਾ. ਹਰੀ ਸਿੰਘ ਬਾਗੀ ਯਾਦਗਾਰੀ ਮੰਚ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਸਰਕਾਰ ਦੀ ਵਿਦਿਅਕਤ ਖੇਤਰ ਵਿੱਚ ਵਿੱਦਿਅਕ ਮਾਹਰਾਂ ਦੁਆਰਾ ਰਚਿਤ ਸਿਲੇਬਸ ਤੋਂ ਪਿੱਛੇ ਕਰਕੇ ਕਥਾ ਕਥਿਤ ਲੋਕਾਂ ਨੂੰ ਇਸ ਵੇਲੇ ਤੋਰਨਾ ਅਤੀ ਮੰਦਭਾਗਾ ਹੈ ਤੇ ਇਸ ਦੇ ਬਹੁਤ ਭੈੜੇ ਤੇ ਦੂਰਰਸ ਭਰੇ ਸਿੱਟੇ ਭਵਿੱਖ ਵਿੱਚ ਨਿਕਲਣਗੇ। ਪੰਜਾਬ ਵਿੱਚ ਨਿਕਲਣਗੇ, ਜੋ ਪੰਜਾਬ ਸਰਕਾਰ ਇੱਕ ਵੱਖਰੀ ਤਰ੍ਹਾਂ ਦੇ ਅਨਪੜ੍ਹਾਂ ਦੀ ਫੌਜ ਵਜੋਂ ਸਾਡੇ ਸਾਹਮਣੇ ਹੋਵੇਗੀ, ਜੋ ਲੱਗਭੱਗ ਤਾਲਿਬਾਨ ਨਾਲ ਰਲਦੀ ਮਿਲਦੀ ਹੋਵੇਗੀ। ਇਨ੍ਹਾਂ ਸੰਸਥਾਵਾਂ ਦੇ ਆਗੂ ਸਰਵਸ੍ਰੀ ਭੁਪਿੰਦਰ ਸਿੰਘ ਸੰਧੂ, ਡਾ. ਪ੍ਰਮਿੰਦਰ ਸਿੰਘ, ਆਰਟਿਸ ਸ਼ਿਵਦੇਵ ਸਿੰਘ, ਯਸ਼ਪਾਲ ਝਬਾਲ, ਐਡਵੋਕੇਟ, ਰਘਬੀਰ ਸਿੰਘ ਬਾਗੀ ਤੇ ਸ੍ਰ. ਕੰਵਲਜੀਤ ਸਿੰਘ ਪਨੂੰ ਨੇ ਕਿਹਾ ਕਿ ਵਿਦਿਅਕ ਸਿਲੇਬਸ ਵਿੱਚ ਹੋਰ ਸੇਧ ਕਰਨ ਦੀ ਜਾਗਰੂਕ ਹੋ ਸਕਦੀ ਹੈ, ਪਰ ਉਹ ਬਾਪੂ ਆਸਾ ਰਾਮ ਦੇ ਚੇਲਿਆਂ ਨੂੰ ਸਕੂਲਾਂ ਵਿੱਚ ਵੜਨ ਦੀ ਆਗਿਆ ਦੇਣਾ ਜਿਸਦੇ ਛੇ ਹਜ਼ਾ ਕਰੋੜ ਵਾਲੇ ਆਸ਼ਰਮ ਦੀਆਂ ਰਾਮ ਕਹਾਣੀਆਂ ਰੋਜ਼ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ਦਾ ਸਿੰਗਾਰ ਬਣਦੀਆਂ ਹਨ। ਕਦੀ ਵੀ ਠੀਕ ਨਹੀਂ ਹਨ।

ਧਰਮ ਪ੍ਰਚਾਰ ਲਈ ਯੋਰਪ ਪੱਧਰੀ ਦੌਰੇ ਤੇ ਆਏ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲਿਆਂ ਦਾ ਫਰੈਂਕਫੋਰਟ ਏਅਰਪੋਰਟ ਤੇ ਨਿੱਘਾ ਸਵਾਗਤ

ਦੇਹਧਾਰੀ ਗੁਰੂਡੰਮ ਦੇ ਖਿਲਾਫ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲੇ ਜਥੇ ਸਮੇਤ ਯੋਰਪ ਪੱਧਰ ਦੇ ਧਰਮ ਪ੍ਰਚਾਰ ਦੌਰੇ ਤੇ ਫਰੈਕਫਰਟ ਜਰਮਨੀ ਪੁੱਜੇ, ਏਅਰਪੋਰਟ ਪਹੁੰਚਣ ਤੇ ਉਹਨਾ ਦਾ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਜ੍ਹਿਨਾਂ ਵਿੱਚ ਭਾਈ ਜਗਤਾਰ ਸਿੰਘ ਮਾਹਲ , ਭਾਈ ਭੁਪਿੰਦਰ ਸਿੰਘ, ਭਾਈ ਗੁਰਦਿਆਲ ਸਿੰਘ ਲਾਲੀ , ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਰਾਜ ਸਿੰਘ ਜਗਦੇੳ ਕਲਾਂ, ਭਾਈ ਸੁਖਪ੍ਰੀਤ ਸਿੰਘ ਜਿਕਰਯੋਗ ਹਨ।ਇਸ ਧਰਮ ਪ੍ਰਚਾਰ ਦੌਰੇ ਦੌਰਾਨ ਸੰਤ ਦਾਦੂ ਸਾਹਿਬ ਵਾਲੇ ਜਰਮਨ ਤੋਂ ਇਲਾਵਾ ਗਰੀਸ, ਸਪੇਨ ਅਤੇ ਇਟਲੀ ਵੀ ਵਿਸ਼ੇਸ਼ ਧਾਰਮਿਕ ਦੀਵਾਨ ਸਜਾਉਣਗੇ। ਸੰਤਾਂ ਦੇ ਇਸ ਧਰਮ ਪ੍ਰਚਾਰ ਦੌਰੇ ਦਾ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਹਮਖਿਆਲੀ ਪਾਰਟੀਆਂ ਨਾਲ ਰੱਲ ਕੇ ਬਾਦਲਾਂ ਦੀ ਕੁਰੱਪਟ ਪ੍ਰਬਧਿਨੀ ਟੀਮ ਨੂੰ ਕਰਾਰੀ ਹਾਰ ਦੇਵਾਂਗੇ- ਭਾਈ ਬਿੱਟੂ

ਲੁਧਿਆਣਾ, 22 ਅਕਤੂਬਰ - ਆਉਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਚੋਣਾਂ ਲਈ ਹਮਖਿਆਲੀ ਪਾਰਟੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਣਾਲੀ ਦੇ ਸਕੱਤਰ ਜਨਰਲ ਹਰਪਾਲ ਸਿੰਘ ਚੀਮਾਂ ਦੀ ਅਗਵਾਈ ਵਿੱਚ ਗਲਬਾਤ ਜਾਰੀ ਹੈ ਤੇ ਪੰਜਾਬ ਦੀ ਸਿੱਖ ਕੌਮ ਇਸ ਵਾਰ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰੰਬੰਧਕਾਂ ਤੋਂ ਨਾ ਖੁਸ਼ ਹੋਣ ਕਰਕੇ ਤਬਦੀਲੀ ਚਾਹੁੰਦੀ ਹੈ ਜਿਸ ਲਈ ਪੰਚ ਪ੍ਰਧਾਨੀ ਪਾਰਟੀ ਹਮਖਿਆਲੀ ਪਾਰਟੀਆਂ ਨਾਲ ਰੱਲ ਕੇ ਬਾਦਲਾਂ ਦੀ ਕੁਰੱਪਟ ਪ੍ਰਬਧਿਨੀ ਟੀਮ ਨੂੰ ਕਰਾਰੀ ਹਾਰ ਦੇਵੇਗੀ। ਇਹ ਬਿਆਨ ਅੱਜ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਇਥੇ ਨਵੀਂ ਕਚਹਿਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ। ਉਹ ਅੱਜ ਇਥੇ ਮਾਨਯੋਗ ਸੀ.ਜੇ.ਐਮ. ਮੈਡਮ ਜਤਿੰਦਰ ਕੌਰ ਦੀ ਅਦਾਲਤ ਵਿੱਚ ਤਾਰੀਕ ’ਤੇ ਪੇਸ਼ੀ ਸਬੰਧੀ ਆਏ ਸਨ। ਭਾਈ ਬਿੱਟੂ ਨੇ ਇਸ ਸਮੇਂ ਕਿਹਾ ਕਿ ਇਸ ਵਾਰ ਸਾਡੀ ਜਿੱਤ ਸ਼੍ਰੋਮਣੀ ਕਮੇਟੀ ’ਤੇ ਯਕੀਨੀ ਹੈ ਕਿਉਂਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਅਤੇ ਉਸ ਦੇ ਇਸ਼ਾਰਿਆਂ ਤੇ ਚੱਲ ਰਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਤਹਿਤ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਕਾਰਨ ਆਰਥਿਕ ਪੱਖੋਂ ਅਤੇ ਸ਼ਰੀਰਕ ਪੱਖੋਂ ਨਕਾਰਾ ਹੁੰਦੇ ਜਾ ਰਹੇ ਹਨ ਅਤੇ ਇਸ ਸੰਕਟ ਵਿੱਚੋਂ ਬਾਹਰ ਕੱਢਣ ਲਈ ਹੁਣ ਸਿੱਖ ਕੌਮ ਉਤਾਵਲੀ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦਾ ਹਰ ਵਿਭਾਗ ਤੇ ਪ੍ਰਸ਼ਾਸਨ ਭ੍ਰਿਸ਼ਟਾਚਾਰ ਵਿੱਚ ਲੁਪਤ ਹੈ ਜੋ ਪੰਜਾਬ ਦੀ ਜਨਤਾ ਨੂੰ ਕਮਜ਼ੋਰ ਕਰ ਰਿਹਾ ਹੈ. ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਫਿਰ ਬਾਦਲ ਸਰਕਾਰ ਨੇ ਰਾਜ ਵਿੱਚ ਝੋਨੇ ਦੀ ਵੇਚ ਸਬੰਧੀ ਮੰਡੀਆਂ ਵਿੱਚ ਰੁਲਣਾਂ ਤਾਂ ਪੈ ਹੀ ਰਿਹਾ ਹੈ। ਤੇ ਨਾਲ ਹੀ ਇਸ ਵਾਰ 1121 ਬਾਸਮਤੀ ਦਾ ਜਿਹੜਾ ਭਾਅ ਪਿਛਲੇ ਸਾਲ 3400 ਰੁਪਏ ਕੁਵਿੰਟਲ ਸੀ ਹੁਣ ਉਹ ਬਾਸਮਤੀ ਜਿੰਮੀਦਾਰਾਂ ਤੋਂ 1700 ਰੁਪਏ ਕੁਵਿੰਟਲ ਖ੍ਰੀਦੀ ਜਾ ਰਹੀ ਹੈ ਜੋ ਸਰਾਸਰ ਲੁੱਟ ਹੈ ਜਦ ਕਿ ਬਾਸਮਤੀ ਚੋਲਾਂ ਦਾ ਰੇਟ ਬਾਜ਼ਾਰ ਵਿੱਚ 115 ਰੁਪਏ ਕਿਲੋ ਹੈ। ਉਨ੍ਹਾਂ ਇਸ ਸਮੇਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਾਸਮਤੀ ਝੋਨਾ ਹਾਲੇ ਮੰਡੀਆਂ ਵਿੱਚ ਨਾ ਸੁੱਟਣ। ਭਾਈ ਬਿੱਟੂ ਨੇ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਪਾਰਟੀ ਦੇ ਕਈ ਆਗੂਆਂ ਅਤੇ ਵਰਕਰਾਂ ਨੂੰ ਝੂਠੇ ਕੇਸਾਂ ਵਿਚ ਗ੍ਰਿਫਤਾਰ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਪਾਰਟੀ ਜ਼ਿਲ੍ਹਾ ਪੱਧਰ ਉੱਪਰ ਧਰਨੇ ਮੁਜਾਹਿਰੇ ਕਰ ਰਹੀ ਹੈ ਜਿਸ ਤਹਿਤ ਅੱਜ ਅੰਮ੍ਰਿਤਸਰ ਧਰਨਾ ਹੈ ਤੇ ਕੱਲ੍ਹ ਜਲੰਧਰ ਵਿਖੇ (23 ਅਕਤੂਬਰ) ਹੋਵੇਗਾ । ਉਨ੍ਹਾਂ ਕਿਹਾ ਕਿ ਬਾਕੀ ਥਾਵਾਂ ਲਈ ਅਗਲੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਜਾਵੇਗਾ ਕਿਉਂਕਿ ਲੋਕੀ ਝੋਨੇ ਦੀ ਕਟਾਈ ਵਿੱਚ ਲੱਗੇ ਹੋਏ ਹਨ। ਇਸ ਸਮੇਂ ਜਨਰਲ ਝੋਨੇ ਦੀ ਕਟਾਈ ਵਿੱਚ ਲੱਗੇ ਹੋਏ ਹਨ। ਇਸ ਸਮੇਂ ਜਨਰਲ ਸੱਕਤਰ ਅਮਰੀਕ ਸਿੰਘ ਈਸੜੂ, ਪਟਿਆਲਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਗਾ, ਯੂਥ ਵਿੰਗ ਪ੍ਰਧਾਨ ਸੁਜਾਨ ਸਿੰਘ, ਕਰਮਜੀਤ ਸਿੰਘ, ਜਸਬੀਰ ਸਿੰਘ ਖੰਡੂਰ, ਆਤਮਾ ਸਿੰਘ, ਰਤਨ ਸਿੰਘ, ਵਿੰਦਰ ਸਿੰਘ ਲੁਹਾਰ, ਬਲਦੇਲ ਸਿੰਘ ਬਹੋਮਾਜਰਾ, ਸੁਲਤਾਨ ਸਿੰਘ ਸੋਢੀ ਆਦਿ ਸਮੇਂ ਹੋਰ ਕਈ ਸਰਗਰਮ ਵਰਕਰ ਹਾਜ਼ਰ ਸਨ। ਭਾਈ ਬਿੱਟੂ ਦੀ ਅਗਲੀ ਪੇਸ਼ੀ 5 ਨਵੰਬਰ ਦੀ ਪਾਈ ਹੈ।

ਸੱਚ ਦਾ ਬੋਲਬਾਲਾ... ਬੁਰੀ ਨਜ਼ਰ ਵਾਲੇ ਦਾ ਮੂੰਹ ਕਾਲਾ
‘ਨਾਨਕਸ਼ਾਹੀ ਕੈਲੰਡਰ ਦੀ ਸਪਿਨ ਨੇ ਆਰ. ਐਸ. ਐਸ.ਏਜੰਟਾਂ ਨੂੰ ਮੂੰਹ ਪਰਨੇ ਸੁੱਟਿਆ’

ਭਾਵੇਂ ਆਰ. ਆਰ. ਐੱਸ. ਦਾ ਸਿੱਖਾਂ ਵਿਚਲਾ ‘ਵੱਡਾ ਏਜੰਟ’ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਰੁਲਦਾ ਸਿੰਗ, ਇਸ ਸੰਸਾਰ ਵਿਚਲੀ ਬਾਜ਼ੀ ਹਾਰ ਚੁੱਕਾ ਹੈ ਪਰ ਉਸ ਦੀ ਸਿੱਖਾਂ ਵਿੱਚ ਭਰਤੀ ਕੀਤੀ ‘ਸੈਨਾ’ ਦੀਆਂ ਕਾਰਵਾਈਆਂ, ਅਜੇ ਲੁਕਵੇਂ ਢੰਗ ਨਾਲ ਜਾਰੀ ਹਨ। ਇਸ ਦਾ ਇੱਕ ਪ੍ਰਤੱਖ ਸਬੂਤ, ਬੰਦੀ ਛੋੜ ਦਿਵਸ (17 ਅਕਤੂਬਰ) ਮੌਕੇ, ਪੰਥ ਪ੍ਰਵਾਣਿਤ ਨਾਨਕਸ਼ਾਹੀ ਕੈਲੰਡਰ ਨੂੰ ਨਕਾਰ ਕੇ, ਮੁੜ ‘ਹਿੰਦੂ ਕੈ¦ਡਰ’ ਲਾਗੂ ਕਰਨ ਦੀ ਸਾਜ਼ਿਸ਼ ਤੋਂ ਮਿਲਦਾ ਹੈ। ਇਸ ‘ਸਾਜ਼ਿਸ਼’ ਨੂੰ ਸਫਲ ਕਰਨ ਲਈ, ਪ੍ਰਕਾਸ਼ ਸਿੰਘ ਬਾਦਲ ਦੇ ‘ਵਿਸ਼ੇਸ਼ ਭੇਤੀ ਦੂਤ’ ਦਲਜੀਤ ਸਿੰਘ ਚੀਮਾ ਨੇ ਅੱਡੀਚ ੋਟੀ ਦਾ ਜ਼ੋਰ ਲਾਇਆ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਈ ਪੰਜਾਂ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵੀ ਬੈਠਾ ਰਿਹਾ। ਇਸ ਦੌਰਾਨ ਉਸ ਦਾ ਲਗਾਤਾਰ ਸੰਪਰਕ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਏ ਨਾਲ (ਜਿਹੜਾ ਕਿ ਨਾਨਕਸਰੀ ਸੰਪਰਦਾ ਨਾਲ ਸਬੰਧਿਤ ਹੈ) ਅਤੇ ਮਹਿਤਾ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਨਾਲ ਵੀ ਬਣਿਆ ਹੋਇਆ ਸੀ। .................

ਪੰਜਾਬੀ ਪ੍ਰੈੱਸ ਕਲੱਬ ਪੌੜੀ ਦੇ ਅੱਗੇ ਟੰਬੇ ਤੇ ਚੜੀ
ਪ੍ਰੈੱਸ ਕਲੱਬ ਦੀਆਂ ਜੜਾਂ ਮਜਬੂਤ ਹੋਈਆਂ
ਪਾਠ ਕਰਨ ਵਾਲੀ ਹਰਲੀਨ ਇੱਕ ਦਿਨ ਕੈਨੇਡਾ ਦੀ ਪ੍ਰਧਾਨ ਮੰਤਰੀ ਵੀ ਬਣ ਸਕਦੀ ਹੈ. . . ਬੌਬ ਰੇਅ

ਬਰੈਂਪਟਨ/ਪੰਜਾਬੀ ਪ੍ਰੈੱਸ:- ਪੰਜਾਬੀ ਪ੍ਰੈੱਸ ਕਲੱਬ ਦੀ ਉਮਰ 8 ਸਾਲ ਦੀ ਹੋ ਗਈ ਹੈ ਅਤੇ ਇਸ ਦੀ ਜੁਆਨੀ ਵਿੱਚ ਪੈਰ ਰੱਖਣ ਵਾਲੀ ਘੜੀ ਨਜ਼ਦੀਕ ਆ ਗਈ ਹੈ। ਸੰਸਥਾਵਾਂ ਦਾ ਸਭ ਤੋਂ ਔਖਾ ਸਮ੍ਹਾਂ ਸੂਰੂਆਤ ‘ਚ ਹੀ ਮੰਨਿਆ ਜਾਂਦਾ ਹੈ। ਖਾਸ ਕਰਕੇ ਸਾਡੇ ਭਾਈਚਾਰਕ ਸੁਭਾਅ ਅਨੁਸਾਰ ਸੰਸਥਾਵਾਂ ਬਣਆਂ ਹਨ ਅਤੇ ਹਲਕੀਆਂ ਸੋਚਾਂ ਦਾ ਸਿ਼ਕਾਰ ਹੋ ਕੇ ਸਮਾਪਤ ਹੋ ਜਾਂਦਾ ਹੈ। ਇਹ ਗੱਲ ਸੱਚ ਹੈ ਕਿ ਸੰਸਥਾਵਾਂ ਹਮੇਸ਼ਾਂ ਉੱਚੇ ਨਿਸ਼ਾਨੇ ਮਿੱਥ ਕੇ ਹੀ ਸ਼ੁਰੂ ਹੁੰਦੀਆਂ ਹਨ। ਅਗਰ ਪੰਜਾਬੀ ਪ੍ਰੈੱਸ ਕਲੱਬ ਦੀ ਵੈਬਸਾਈਟ ਤੇ ਜਾ ਕੇ ਸੰਨ 2002 ਦੇ ਮਤਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਵਿਚਾਰ ਉਘੜ ਕੇ ਸਾਹਮਣੇ ਆਵੇਗਾ ਕਿ ਪੰਜਾਬੀ ਪ੍ਰੈੱਸ ਕਲੱਬ ਵੀ ਸਮਾਜ ਸੁਧਾਰ ਦੇ ਮੁੱਦਿਆਂ ਨੂੰ ਲੈ ਕੇ ਬਣਾਈ ਗਈ ਸੀ ਅਤੇ ਲੰਮਾ ਸਮ੍ਹਾਂ ਉਨਾਂ ਮੁੱਦਿਆਂ ਨੂੰ ਸਾਕਾਰ ਕਰਨ ਲਈ ਯੁੱਧਮਈ ਸੰਘਰਸ਼ ਕਰਦੀ ਰਹੀ। ਇਸਦੇ ਨਾਲ ਨਾਲ ਪੰਜਾਬੀ ਪ੍ਰੈੱਸ ਕਲੱਬ ਦੀ ਆਪਣੀ ਪਛਾਣ ਨੂੰ ਸਥਾਪਤ ਕਰਨ ਦਾ ਮੁੱਦਾ ਵੀ ਔਖਾ ਪੈਂਡਾ ਸੀ।
ਪੰਜਾਬੀ ਪ੍ਰੈੱਸ ਕਲੱਬ ਦੇ ਦੋ ਸਲਾਨਾ ਸਮਾਗਮ, ਕਾਨਫਰੰਸ ਤੇ ਗਾਲਾ ਨਾਈਟ ਇੱਸਦੇ ਇਤਹਾਸ ਵਿੱਚ ਅਨਿਖੜਵੇਂ ਹੋ ਨਿਬੜੇ ਹਨ। ਕਈ ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਰਦੀ ਪ੍ਰੈੱਸ ਕਲੱਬ ਅੱਜ ਸਾਰੀਆਂ ਚੁਣੌਤੀਆਂ ਨੂੰ ਪਛਾੜਦੀ ਅੱਗੇ ਵੱਧ ਰਹੀ ਹੈ। ਪੰਜਾਬੀ ਪ੍ਰੈੱਸ ਕਲੱਬ ਦੀ 8ਵੀਂ ਗਾਲਾ ਨਾਈਟ ਠੀਕ 8 ਵਜ੍ਹੇ ਚਾਂਦਨੀ ਬੈਂਕੁਐਟ ਹਾਲ ਵਿੱਚ ਸ਼ੁਰੂ ਹੋਈ। ਇਸ ਵਿੱਚ ਡਾ. ਬਲਵਿੰਦਰ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ। ਸ਼ੁਰੂਆਤੀ ਆਈਟਮ ਬਦੇਸ਼ਾ ਗਾਇਕ ਦੀ ਗਾਇਕੀ ਨਾਲ ਸ਼ੁਰੂ ਹੋਈ। ਸਟੇਜ ਤੇ ਬੈਠ ਕੇ ਨਿਵੇਕਲ੍ਹੇ ਅੰਦਾਜ਼ ਵਿੱਚ ਬਦੇਸ਼ਾ ਜੱਟ ਨੇ ਕੁੱਝ ਗੀਤ ਗਾ ਕੇ ਗਾਲਾ ਦਾ ਆਨੰਦਮਈ ਮਹੌਲ ਸਿਰਜ ਦਿੱਤਾ। ਅਤੇ ਮਹਿਮਾਨਾਂ ਨੂੰ ਸਟੇਜ ਨਾਲ ਜੋੜ ਦਿੱਤਾ।
ਡਾ. ਰਨਵੀਰ ਸ਼ਾਰਦਾ ਨੇ ਸ਼ੁਰੂਆਤੀ ਭਾਸ਼ਨ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜੋਗਿੰਦਰ ਸਿੰਘ ਗਰੇਵਾਲ ਅਤੇ ਬੌਬ ਦੁਸਾਂਝ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਨਾਂ ਨੇ ਪਿਛਲੇ ਸਾਲ ਦੌਰਾਨ ਚੰਗੀਆਂ ਸੇਵਾਵਾਂ ਨਿਭਾਈਆਂ।
ਅੱਜ ਦੇ ਪਹਿਲੇ ਬੁਲਾਰੇ, ਐਮ ਪੀ ਐਂਡਰੀਓ ਕੇਨੀਆ ਨੇ ਪੰਜਾਬੀ ਪ੍ਰੈੱਸ ਕਲੱਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਦੋਂ ਜੁਲਾਈ 2009 ਵਿੱਚ ਵਰਲਡ ਪੰਜਾਬੀ ਕਾਨਫਰੰਸ ਹੋਈ ਸੀ ਤਾਂ ਬਹੁਤੇ ਸਕਾਲਰਾਂ ਨੂੰ ਕੰਸਰਵਟਿਵ ਸਰਕਾਰ ਨੇ ਵੀਜ਼ੇ ਨਹੀਂ ਸਨ ਦਿੱਤੇ। ਜਿਸ ਦੀ ਨਿਖੇਧੀ ਕਰਨੀ ਬਣਦੀ ਹੈ। ਉਂਨਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬੀ ਪ੍ਰੈੱਸ ਕਲੱਬ ਕਮਿਊਨਟੀ ਪ੍ਰਤੀ ਸੇਵਾਵਾਂ ਚੰਗੀਆਂ ਸੇਵਾਵਾਂ ਨਿਭਾ ਰਹੀ ਹੈ।
ਇਸ ਤੋਂ ਅੱਗੇ ਮਿਸੀਸਾਗਾ ਬਰੈਂਪਟਨ ਸਾਊਥ ਦੀ ਐਮ ਪੀ ਪੀ ਅੰਮ੍ਰਿਤ ਮਾਂਗਟ ਨੇ ਪੰਜਾਬੀ ਪ੍ਰੈੱਸ ਕਲੱਬ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਯਾਦ ਕੀਤਾ ਕਿ ਪਿਛਲੇ ਸਾਲ ਵੀ ਉਹ ਇਸ ਸ਼ਾਮ ਵਿੱਚ ਸ਼ਾਮਲ ਹੋਏ ਸੀ। ਉਨਾਂ ਕਿਹਾ ਕਿ ਮੀਡੀਆ ਸਮਾਜ ਵਿੱਚ ਆਰਥਿਕ ਅਤੇ ਸਮਾਜਿਕ ਮੁੱਦਿਆਂ ਨੂੰ ਉਭਾਰਦਾ ਹੈ। ਮੀਡੀਆ ਹਮੇਸ਼ਾਂ ਸਾਕਾਰਾਤਾਮਿਕ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ। ਉਨਾਂ ਇੱਛਾ ਜ਼ਾਹਿਰ ਕੀਤੀ ਕਿ ਅਗਲੇ ਸਾਲ ਵੀ ਉਹ ਇਸ ਗਾਲਾ ਨਾਈਟ ਵਿੱਚ ਸ਼ਾਮਲ ਹੋਣਾ ਚਾਹੁਣਗੇ।
ਬਰੈਂਪਟਨ ਵੈਸਟ ਤੋਂ ਕੰਸਰਵਟਿਵ ਦੇ ਫੇਡਰਲ ਉਮੀਦਵਾਰ ਕਾਇਲ ਸੀਬੈਕ ਨੇ ਇਸ ਮੌਕੇ ਕਿਹਾ ਕਿ ਸੰਤੁਲਿਤ ਮੀਡੀਆ ਦੇ ਰੋਲ ਦੇ ਮਹੱਤਵ ਨੂੰ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਪੰਜਾਬੀ ਪ੍ਰੈੱਸ ਕਲੱਬ ਕਦੋਂ ਅਤੇ ਕਿੰਨਾਂ ਹਾਲਾਤਾਂ ਵਿੱਚ ਬਣਾਈ ਗਈ ਸੀ। ਮੈਨੂੰ ਮਾਣ ਵੀ ਹੈ ਕਿ ਮੇਰੇ ਹਲਕੇ ਵਿੱਚ ਬਹੁਤ ਸਾਰਾ ਐਥਨਿਕ ਮੀਡੀਆ ਮੌਜੂਦ ਹੈ ਜੋ ਸਾਡੇ ਸਮਾਜ ਨੂੰ ਰਾਜਨੀਤਕ ਅਤੇ ਸਮਾਜਿਕ ਗਤੀਆਂ ਵਿਧੀਆਂ ਤੋਂ ਸੁਚੇਤ ਕਰਦਾ ਰਹਿੰਦਾ ਹੈ।
ਹੈਮਿਲਟਨ ਇਲਾਕੇ ਦੈ ਐਮ ਪੀ ਵੇਨ ਮਾਰਸ਼ਨ, ਜੋ ਆਪਣੀ ਪਤਨੀ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਨ ਅਤੇ ਹਰ ਸਾਲ ਹੈਮਿਟਲਨ ਦੇ ਨਗਰ ਕੀਰਤਨ ਵਿੱਚ ਸੰਗਤ ਨਾਲਾ ਸਾਰਾ ਰੂਟ ਪੈਦਲ ਚੱਲਦੇ ਹਨ, ਨੇ ਕਿਹਾ ਕਿ ਉਹ ਪੰਜਾਬੀ ਮਿਊਜ਼ਕ ਨੂੰ ਬੇਹੱਦ ਪਸੰਦ ਕਰਦੇ ਹਨ। ਉਨ੍ਹਾਂ ਬਦੇਸ਼ਾਂ ਜੱਟ ਦੀ ਗਾਇਕੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਵੇਂ ਮੈਂ ਇੱਕ ਲਫਜ਼ ਵੀ ਨਹੀਂ ਸਮਝ ਸਕਿਆ ਪਰ ਮੈਂ ਇਸ ਗਾਇਕੀ ਨੂੰ ਮਾਣਿਆ ਹੈ। ਵੇਨ ਨੇ ਪੰਜਾਬੀ ਪ੍ਰੈੱਸ ਕਲੱਬ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਹ ਬਹੁਤ ਗੰਭੀਰ ਸੰਸਥਾ ਹੈ ਜਿਸਦਾ ਸਹਿਯੋਗ ਦੇਣ ਦੀ ਲੋੜ ਹੈ।
ਸੀਨੀਅਰਜ਼ ਅਤੇ ਪੈਂਸ਼ਨਰਜ਼ ਮੰਤਰਾਲੇ ਦੀ ਕ੍ਰਿਟਿਕ, ਐਮ ਪੀ ਜੂਡੀ ਸਗਰੋ ਨੇ ਇਸ ਮੌਕੇ ਪੰਜਾਬੀ ਪ੍ਰੈੱਸ ਕਲੱਬ ਦੇ ਰੋਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਹ ਮੀਡੀਆ ਹੈ ਜਿਹੜਾਂ ਰਾਜਨੀਤਕ ਗਤੀਆਂ ਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਕੰਮ ਹੀ ਕਰ ਸਕਦੀਆਂ ਹਨ ਪਰ ਇਨਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਕਾਰਗਰ ਹੁੰਦਾ ਹੈ। ਪੰਜਾਬੀ ਪ੍ਰੈੱਸ ਕਲੱਬ ਜਿਹੜੀਆਂ ਸੇਵਾਵਾਂ ਦੇ ਰਹੀ ਹੈ ਉਹ ਅਹਿਮ ਅਤੇ ਲੋਕਤੰਤਰਤਾ ਦਾ ਅਨਿੱਖੜਵਾਂ ਅੰਗ ਹੈ। ਜੋਗਿੰਦਰ ਸਿੰਘ ਗਰੇਵਾਲ ਨੇ ਇਸ ਮੌਕੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ, ਉਨ੍ਹਾਂ ਨੇ ਦੱਸਿਆ ਕਿ ਵਿੱਕੀ ਢਿਲੋਂ ਦੇ ਸਹਿਯੋਗ ਨਾਲ ਅਸੀਂ ਡੋਡਿਆਂ ਨੂੰ ਨੱਥ ਪਾਈ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਮੈਂਬਰ ਸਮਾਜਿਕ ਬੁਰਾਈਆਂ ਵਾਲੀਆਂ ਐਡਾਂ ਪ੍ਰਕਾਸ਼ਤ ਕਰਦਾ ਹਾਂ, ਉਹ ਪੰਜਾਬੀ ਪ੍ਰੈੱਸ ਕਲੱਬ ਦਾ ਮੈਂਬਰ ਨਹੀਂ ਬਣ ਸਕਦਾ। ਇਸ ਤੋਂ ਇਲਾਵਾ ਹੋਰ ਅਨੇਕਾਂ ਕਾਰਜਾਂ ਦਾ ਜਿ਼ਕਰ ਕਰਦਿਆਂ ਜੋਗਿੰਦਰ ਸਿੰਘ ਗਰੇਵਾਲ ਨੇ ਲੰਬੀ ਤਕਰੀਰ ਦਿੱਤੀ। ਉਂ੍ਹਾਂ ਜਿ਼ਕਰ ਕੀਤਾ ਕਿ ਪਿਛਲੀਆਂ ਫੇਡਰਲ ਚੋਣਾਂ ਦਰਮਿਆਨ ਪ੍ਰੈੱਸ ਕਲੱਬ ਨੇ ਜਬਰਦਸਤ ਕਾਰਜ ਕੀਤਾ ਅਤੇ ਪੰਜਾਬੀ ਵੋਟਰਾਂ ਨਾਲ ਪ੍ਰਭਾਵਿਤ ਹਲਕਿਆਂ ਵਿੱਚ ਡੀਬੇਟਾਂ ਕਰਵਾਈਆਂ। ਐਥੋਂ ਤੱਕ ਕਿ ਬਰੈਂਪਟਨ ਸਪਰਿੰਗਡੇਲ ਦੀ ਡੀਬੇਟ ਵੇਲੇ ਲੋਕਾਂ ਨੂੰ ਖਦਸ਼ਾ ਸੀ ਕਿ ਪ੍ਰੈੱਸ ਕਲੱਬ ਦੇ ਮੈਂਬਰ ਪੱਖਪਾਤ ਕਰਨਗੇ ਪਰ ਇਸ ਡੀਬੇਟ ਵਿੱਚ ਪ੍ਰੈੱਸ ਕਲੱਬ ਵਲੋਂ ਲਾਗੂ ਜਾਬਤੇ ਨੇ ਇਸ ਡੀਬੇਟ ਨੂੰ ਲੋਕਾਂ ਲਈ ਜਾਣਕਾਰੀ ਭਰਪੂਰ ਬਣਾ ਦਿੱਤਾ ਅਤੇ ਹਰ ਉਮੀਦਵਾਰ ਨੇ ਇਸ ਡੀਬੇਟ ਬਾਰੇ ਪ੍ਰੈੱਸ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ। ਸ੍ਰ. ਗਰੇਵਾਲ ੇਨ ਦੱਸਿਆ ਕਿ ਇਸ ਤੋਂ ਇਲਾਵਾ ਜਦੋਂ ਕੈਨੇਡਾ ਦੀ ਫੇਡਰਲ ਸਰਕਾਰ ਇੰਮੀਗ੍ਰੇਸ਼ਨ ਬਿੱਲ ਸੀ-50 ਵਿੱਚ ਕੁੱਝ ਤਰਮੀਮਾਂ ਕਰ ਰਹੀ ਸੀ ਤਾਂ ਇਸ ਬਾਰੇ ਲੋਕਾਂ ਵਿੱਚ ਬੜੀ ਚਰਚਾ ਸੀ। ਪ੍ਰੈੱਸ ਕਲੱਬ ਨੇ ਇਸ ਚਰਚਾ ਨੂੰ ਸਾਕਾਰ ਰੂਪ ਦੇਣ ਲਈ ਇੱਕ ਸੈਮੀਨਾਰ ਕਰਵਾਇਆ ਜਿਸ ਵਿੱਚ ਵੱਡੀ ਤਾਦਾਦ ਵਿੱਚ ਲੋਕਾਂ ਨੇ ਹਿੱਸਾ ਲਿਆ। ਲਿਰਬਲ ਅਤੇ ਐਨ ਡੀ ਪੀ ਦੇ ਲਿਬਰਲ ਕ੍ਰਿਟਿੱਕ ਤੋਂ ਇਲਾਵਾ ਡਾ. ਰੂਬੀ ਢਾਲਾ ਨੇ ਵੀ ਇਸ ਵਿੱਚ ਹਿੱਸਾ ਲਿਆ ਸੀ।
ਇਸ ਮੌਕੇ ਪੰਜਾਬੀ ਪ੍ਰੈੱਸ ਕਲੱਬ ਵਲੋਂ "ਕਮਿਊਨਟੀ ਐਕਸੀਲੈਂਸੀ ਅਵਾਰਡ" ਨਾਲ ਕਮਿਊਨਟੀ ਦੀਆਂ ਕੁੱਝ ਬੜੀਆਂ ਗੰਭੀਰ ਅਤੇ ਨਾਮਵਰ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਵਿੱਚ ਵਿੱਕੀ ਢਿਲੋਂ, ਡਾ. ਸਲਮਾਨ ਨਾਜ਼, ਡਾ. ਰਨਵੀਰ ਸ਼ਾਰਦਾ, ਜੋਗੰਦਰ ਕਲਸੀ, ਪ੍ਰੋ. ਉਦੈ ਸਿੰਘ, ਹਰਦੇਵ ਸਿੰਘ ਆਰਟਿਸਟ, ਬੀਬੀ ਅਬਨਾਸ਼ ਕੌਰ, ਸੋਹਣ ਕਾਦਰੀ ਅਤੇ ਨਵਜੋਤ ਕੌਰ ਦੇ ਨਾਮ ਸ਼ਾਮਲ ਹਨ।
ਵਿੱਕੀ ਢਿਲੋਂ ਨੇ ਕਿਹਾ ਕਿ ਮੈਂ ਇਸ ਅਵਾਰਡ ਦੇ ਲਾਇਕ ਨਹੀਂ ਹਾਂ ਪਰ ਮੈਨੂੰ ਸਮਨਾਨਿਤ ਕਰਨ ਦੇ ਮੈਨੂੰ ਖੁਸ਼ੀ ਹੈ। ਉਨ੍ਹਾਂ ਇਸ ਭਾਸ਼ਨ ਵਿੱਚ ਅਗਲੇ ਸਾਲ ਦੀ ਮਿਊਂਸਪਲ ਚੋਣਾਂ ਦੀ ਕੈਂਪੇਨ ਵੀ ਆਪਣੇ ਢੰਗ ਨਾਲ ਹੀ ਇਹ ਕਹਿ ਸ਼ੁਰੂ ਕਰ ਦਿੱਤੀ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਨਵੇਂ ਉਮੀਦਵਾਰ ਆਉਣਗੇ ਪਰ ਮੈਂ ਚਾਹੂਂਗਾ ਕਿ ਮੈਨੂੰ ਕੋਈ ਫੱਟਾ ਨਾ ਗੱਡਣਾ ਪਵੇ। ਵਿੱਲੀ ਢਿਲੋਂ ਨੇ ਕਿਹਾ ਕਿ ਡਰੱਗ ਸਾਡੀ ਕਮਿਊਨਟੀ ਨੂੰ ਘੁਣ ਵਾਗੂੰ ਲੱਗਿਆ ਹੋਇਆ ਹੈ, ਸਾਨੂੰ ਇਸ ਸਮੱਸਿਆ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਾਨੂੰ ਵੈਨਕੂਵਰ ਵਰਗੇ ਦਿਨ ਨਾ ਵੇਖਣੇ ਪੈਣ ਜਦੋਂ ਕਿ ਇਥੇ ਵੀ ਸਥਿਤੀ ਉਹੋ ਜਿਹੀ ਹੀ ਹੋ ਗਈ ਹੈ। ਲੋਕ ਇਸ ਨੂੰ ਬਿਆਨਬਾਜੀ ਕਹਿ ਕੇ ਨਕਾਰ ਦਿੰਦੇ ਹਨ। ਉਨ੍ਹਾਂ ਨੇ ਪੰਜਾਬੀ ਪ੍ਰੈੱਸ ਕਲੱਬ ਨੂੰ ਵੀ ਕੋਸਿਆ ਕਿ ਇਹ ਡਰੱਗ ‘ਚ ਫੜੇ ਲੋਕਾਂ ਨੂੰ ਨੰਗਿਆ ਕਰਨ ਵਿੱਚ ਸੰਗਦੇ ਰਹਿੰਦੇ ਹਨ। ਵਿੱਕੀ ਨੇ ਕਿਹਾ ਕਿ ਪੁਲੀਸ, ਸਕੂਲ ਜਾਂ ਰਾਜਨੀਤਕ ਲੋਕਾਂ ਦੀ ਜਿ਼ੰਮੇਵਾਰੀ ਨਹੀਂ ਕਿ ਤੁਹਾਡੇ ਬੱਚਿਆਂ ਨੂੰ ਬਚਾਇਆ ਜਾਵੇ, ਇਹ ਤੁਹਾਡੀ ਜਿ਼ੰਮੇਵਾਰੀ ਹੈ।
ਲਿਬਰਲ ਦੇ ਸੀਨੀਅਰ ਆਗੂ ਅਤੇ ਉਨਟਾਰੀਓ ਦੇ ਸਾਬਕਾ ਪ੍ਰੀਮੀਅਰ ਬੌਬ ਰੇਅ ਨੇ ਇਸ ਮੌਕੇ ਕੁੰਜੀਵੱਤ ਭਾਸ਼ਨ ਦੌਰਾਨ ਪੰਜਾਬੀ ਪ੍ਰੈੱਸ ਕਲੱਬ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕਦੀ ਵੀ ਵਿੱਕੀ ਢਿਲੋਂ ਦੇ ਖਿਲਾਫ ਜਿੱਤ ਨਹੀਂ ਸਕਾਂਗਾ, ਕਿਉਂਕਿ ਇਸ ਭਾਈਚਾਰੇ ਵਿੱਚ ਵਿੱਕੀ ਦੀ ਬਹੁਤ ਸੁਪੋਰਟ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਅੱਜ ਉਸ ਨਿੱਕੀ ਲੜਕੀ ਨੇ ਟੁੰਬਿਆ ਹੈ, ਜਿਸ ਨੇ 5 ਸਾਲ ਦੀ ਉਮਰ ਵਿੱਚ ਗੁਟਕੇ ਤੋਂ ਪਾਠ ਕੀਤਾ। ਇੱਕ ਦਿਨ ਇਹ ਲੜਕੀ ਕੈਨੇਡਾ ਦੀ ਪ੍ਰਧਾਨ ਮੰਤਰੀ ਬਣ ਸਕਦੀ ਹੈ ਕਿਉਂਕਿ ਕਿ ਨਿੱਕੀ ਉਮਰ ਵਿੱਚ ਉਹ ਆਪਣੇ ਧੁਰੇ ਨਾਲ ਜੁੜੀ ਹੋਈ ਹੈ।
ਕਾਮਾਗਾਟੂ ਮਾਰੂ ਅਤੇ ਉਸ ਸਮਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਸਰਕਾਰ ਨੂੰ ਸੌਰੀ ਕਹਿ ਕੇ ਪੱਲਾ ਛੁਡਾ ਲੈਣਾ ਚਾਹੀਦਾ ਹੈ। ਮੈਂ ਮੰਨਦਾ ਹਾਂ ਕਿ ਸਰਕਾਰਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਅਜਿਹਾ ਕਰਨਾ ਕਨੇਡੀਅਨ ਕਦਰਾਂ ਕੀਮਤਾਂ ਦੇ ਅਨੂਕੂਲ ਹੈ। ਬੌਬ ਰੇਅ ਨੇ ਬੜੀ ਭਾਵਨਾਤਮਿਕ ਤਕਰੀਰ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਜੜਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਵਿਕਸਤ ਕੈਨੇਡਾ ਤਾਂ ਹੀ ਸਿਰਜਿਆ ਜਾ ਸਕਦਾ ਹੈ ਅਗਰ ਅਸੀਂ ਆਪਣੀ ਜੜ੍ਹਾਂ ਨਾਲ ਜੁੜ ਕੇ ਇਕੱਠੇ ਹੋ ਕੇ ਇਸ ਦੇ ਵਿਕਾਸ ਵਿੱਚ ਜੁੜਾਂਗੇ। ਬੇਇਨਸਾਫੀ, ਨੈਰੋਨਿਸ, ਡਵਿਜ਼ਨ ਵਰਗੀਆਂ ਅਲਾਮਤਾਂ ਨੂੰ ਤਿਆਗਣਾ ਕੈਨੇਡਾ ਦੀਆਂ ਕਦਰਾਂ ਕੀਮਤਾਂ ਦਾ ਅਨਿਖੜਵਾਂ ਅੰਗ ਹਨ।
ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਜਿਥੇ ਆਏ ਹੋਏ ਮੋਹਤਬਾਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਉਥੇ ਦੱਸਿਆ ਕਿ ਪੰਜਾਬੀ ਪ੍ਰੈੱਸ ਕਲੱਬ, ਇੱਕ ਅਜਿਹੀ ਸੰਸਥਾ ਹੈ ਜਿਹੜੀ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਹੰਸਰਾ ਨੇ ਕਿਹਾ ਕਿ ਪ੍ਰੈੱਸ ਕਲੱਬ ਦੀ ਕਾਨਫਰੰਸ ਵਿੱਚ ਪਾਸ ਕੀਤੇ ਗਏ ਮਤਿਆਂ ਦਾ ਮੁਲਾਂਕਣ ਕਰਕੇ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਨਾਂ ਮਤਿਆਂ ਵਿੱਚ ਐਡਾਂ ਦੇ ਰੇਟ ਵਧਾਉਣ ਦਾ ਕੋਈ ਮਤਾ ਨਹੀਂ ਹੈ ਸਾਰੇ ਸਮਾਜ ਨਾਲ ਸਬੰਧਤ ਹਨ, ਪੰਜਾਬੀ ਡਿਕਸ਼ਨਰੀ, ਅੱਖਰਮਾਲਾ, ਗੁੰਮਰਾਹਕੁੰਨ ਪ੍ਰਚਾਰ ਦਾ ਟਾਕਰਾ, ਯੂਥ ਵਾਏਲੈਂਸ, ਡੁਮੈਸਟਿੱਕ ਵਾਏਲੈਂਸ ਆਦਿ ਮੁੱਦੇ ਹਨ, ਜਿਹੜੇ ਸਾਡੀ ਲੀਡਰਸਿ਼ਪ ਨੂੰ ਕਰਨੇ ਚਾਹੀਦੇ ਹਨ, ਪਰ ਪ੍ਰੈੱਸ ਕਲੱਬ ਕਰ ਰਹੀ ਹੈ। ਸ੍ਰ. ਹੰਸਰਾ ਨੇ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਨੇ ਮੀਡੀਏ ਦੇ ਖੇਤਰ ਵਿੱਚ ਇੱਕ ਜਾਬਤਾ ਲਾਗੂ ਕੀਤਾ ਹੈ ਜਿਸ ਦੀ ਕਿਸੇ ਵੀ ਅਦਾਰੇ ਨੂੰ ਚਲਾਉਣ ਲਈ ਸਖਤ ਲੋੜ ਹੁੰਦੀ ਹੈ। ਜਿਹੜਾ ਅਦਾਰਾ ਜਾਬਤੇ ਵਿੱਚ ਰਹਿ ਕੇ ਕੰਮ ਨਹੀਂ ਕਰ ਸਕਦਾ, ਉਹ ਸਮਾਜਿਕ ਵਿਕਾਸ ਵਿੱਚ ਯੋਗਦਾਨ ਨਹੀਂ ਪਾ ਸਕਦਾ। ਇਹ ਸਮਾਜ ਨੇ ਵੇਖਣਾ ਹੈ ਕਿ ਕੌਣ ਕੀ ਕਰ ਰਿਹਾ ਹੈ।
ਪੰਜਾਬੀ ਪ੍ਰੈੱਸ ਕਲੱਬ ਦੀ ਇਸ ਸ਼ਾਮ ਨੂੰ ਸਟੇਜੀ ਤਰਤੀਬ ਡਾ. ਬਲਵਿੰਦਰ ਸਿੰਘ ਨੇ ਦਿੱਤੀ। ਨਵਨਿਯੁਕਤ ਕੋਆਰਡੀਨੇਟਰ ਅਵਤਾਰ ਸਿੰਘ ਰੱਖੜਾ, ਸਹਿ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮਾਨ ਨੇ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅਵਤਾਰ ਸਿੰਘ ਰੱਖੜਾਂ ਨੇ ਪੰਜਾਬੀ ਪ੍ਰੈੱਸ ਕਲੱਬ ਵਲੋਂ ਮਿੱਥੇ ਨਿਸ਼ਾਨਿਆਂ ਦੀ ਪੂਰਤੀ ਲਈ ਵੱਚਨਵੱਧਤਾ ਦੁਹਰਾਈ। ਉਨਾਂ ਜੋਗਿੰਦਰ ਸਿੰਘ ਗਰੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਮੈਂ ਇਕੱਲਾ ਕੱਖ ਵੀ ਨਹੀਂ ਕਰ ਸਕਾਂਗਾ, ਇਹ ਟੀਮ ਵਰਕ ਹੈ ਅਤੇ ਮੈਨੂੰ ਹਰ ਇੱਕ ਮੈਂਬਰ ਦੇ ਸਹਿਯੋਗ ਦੀ ਲੋੜ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਭਾਈਚਾਰੇ, ਵਪਾਰਕ ਅਦਾਰੇ ਅਤੇ ਰਾਜਕਨੀਤਕਾਂ ਦੇ ਸਹਿਯੋਗ ਦੀ ਵੀ ਲੋੜ ਪਵੇਗੀ।
ਅਖੀਰ ਵਿੱਚ ਚਾਂਦਨੀ ਬੈਂਕੁਐਟ ਹਾਲ ਦੇ ਲਾਡੀ ਅਤੇ ਚੰਨੀ ਦਾ ਵਧੀਆ ਅਤੇ ਸਾਫ ਸੁਥਰਾ ਇੰਤਜਾਮ ਕਰਨ ਲਈ, ਬੌਬ ਦੁਸਾਂਝ ਦਾ ਸਾਊਂਡ ਅਤੇ ਵੀਡੀਓ ਬਣਾਉਣ ਲਈ ਅਤੇ ਸੁਰਿੰਦਰ ਸਿੰਘ ਪਾਬਲਾ (ਪਾਬਲਾ ਸਟੂਡੀਓ) ਦਾ ਫੋਟੋਗਰਾਫੀ ਲਈ ਧੰਨਵਾਦ ਕੀਤਾ ਗਿਆ। ਪੰਜਾਬੀ ਪ੍ਰੈੱਸ ਕਲੱਬ ਦੀ 8ਵੀਂ ਗਾਲਾ ਨਾਈਟ ਅਮਿੱਟ ਪੈੜਾ ਵਾਹੁੰਦੀ ਸਮਾਪਤ ਹੋਈ ਅਤੇ ਅਗਲੀ ਗਾਲਾ ਦੀ ਉਡੀਕ ਵਿੱਚ ਮਹਿਮਾਨਾਂ ਨੇ ਖਾਣਾ ਖਾ ਕੇ ਵਿਦਾਇਗੀ ਲਈ।

ਸਿੱਖ ਕੌਮ 31 ਅਕਤੂਬਰ ਨੂੰ ਗੁਰਦੁਆਰਾ ਸ਼੍ਰੀ ਰਕਾਬ ਗੰਜ ਦਿੱਲੀ ਵਿਖੇ ਪਹੁੰਚ ਕੇ “ਅਰਦਾਸ ਦਿਵਸ” ਵਿੱਚ ਸਮੂਲੀਅਤ ਕਰੇ :- ਮਾਨ

ਫਤਿਹਗੜ੍ਹ ਸਾਹਿਬ, 21 ਅਕਤੂਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੱਕ ਵਿਸ਼ੇਸ ਪ੍ਰੈਸ ਰਲੀਜ਼ ਜਾਰੀ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ 31 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਸ ਦਿਨ ਨੂੰ 1984 ਦੇ ਸਿੱਖ ਕੌਮ ਦੇ ਹੋਏ ਸਾਜਿਸ਼ੀ ਕਤਲੇਆਮ – ਨਸਲਕੁਸੀ ਦੇ 25 ਵਰ੍ਹੇ ਪੂਰੇ ਹੋ ਜਾਣਗੇ। ਹਿੰਦੂਤਵ ਹਕੂਮਤ ਜੋ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਹੋਣ ਦਾ ਦਾਅਵਾ ਕਰਦੀ ਹੈ, ਉਸ ਵੱਲੋਂ ਸਿੱਖ ਕੌਮ ਦੇ ਇੱਕ ਵੀ ਕਿਸੇ ਕਾਤਿਲ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਨਾ ਦੇਣ ਦੀ ਕਾਰਵਾਈ ਸਿੱਖ ਕੌਮ ਦੇ ਜਖਮਾਂ ਨੂੰ ਹੋਰ ਵੀ ਡੂੰਘੇ ਕਰਦੀ ਹੈ। ਹਿੰਦੋਸਤਾਨ ਦੇ ਵਿਧਾਨ, ਕਾਨੂੰਨ ਅਤੇ ਇੱਥੋ ਦੀ ਹਕੂਮਤ ਨੇ 25 ਸਾਲਾਂ ਦਾ ਲੰਮਾ ਸਮਾਂ ਗੁਜ਼ਰਨ ਉਪਰੰਤ ਵੀ ਸਿੱਖ ਕੌਮ ਨੂੰ ਕੋਈ ਇਨਸਾਫ ਨਾ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਦਾ ਹੁਣ “ਆਜਾਦ” ਹੋਣ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ। ਇਸ ਲਈ 31 ਅਕਤੂਬਰ ਦੇ ਦਿਨ ਨੂੰ ਉਪਰੋਕਤ ਗੁਰੂ ਘਰ ਵਿਖੇ ਸਮੁੱਚੀ ਸਿੱਖ ਕੌਮ ਵੱਲੋ ਆਪਣੇ 1984 ਵਿੱਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਯਾਦ ਕਰਦੇ ਹੋਏ “ਅਰਦਾਸ ਦਿਵਸ” ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਗੁਰਸਿੱਖ ਨੂੰ ਸਾ਼ਮਿਲ ਹੋ ਕੇ ਜਿੱਥੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣਾ ਚਾਹੀਦਾ ਹੈ, ਉੱਥੇ ਇਸ ਮੌਕੇ ‘ਤੇ ਸਿੱਖ ਕੌਮ ਨਾਲ ਹੁੰਦੀ ਆ ਰਹੀ ਬੇਇਨਸਾਫੀ ਵਿਰੁੱਧ ਕੌਮਾਂਤਰੀ ਪੱਧਰ ‘ਤੇ ਆਵਾਜ਼ ਬੁਲੰਦ ਕਰਨ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ।
ਸ: ਸਿਮਰਨਜੀਤ ਸਿੰਘ ਮਾਨ ਨੇ ਆਪਣੇ ਬਿਆਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦਿਨ ਸਿੱਖ ਕੌਮ ਨਾਲ ਸੰਬੰਧਿਤ ਸਮੁੱਚੀਆਂ ਸਮਾਜਿਕ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ਤੇ ਮੁਲਕ ਦੇ ਸਦਰ/ ਰਾਸ਼ਟਰਪਤੀ ਨੂੰ ਇੱਕ ਲਿਖਤੀ ਯਾਦਪੱਤਰ ਵੀ ਦਿੱਤਾ ਜਾਵੇਗਾ ਜਿਸ ਵਿੱਚ ਬੀਤੇ ਲੰਮੇ ਸਮੇਂ ਵਿੱਚ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ, ਸਿੱਖ ਕੌਮ ਨਾਲ ਇਸ ਮੁਲਕ ਵਿੱਚ ਧਾਰਮਿਕ, ਸਮਾਜਿਕ, ਸੱਭਿਆਚਾਰਿਕ ਅਤੇ ਆਰਥਿਕ ਹੁੰਦੇ ਆ ਰਹੇ ਵੱਡੇ ਵਿਤਕਰਿਆਂ ਨੂੰ ਤੁਰੰਤ ਦੂਰ ਕਰਨ ਦਾ ਵੇਰਵਾ ਦਿੰਦੇ ਹੋਏ ਕੌਮਾਂਤਰੀ ਪੱਧਰ ‘ਤੇ ਇਨਸਾਫ ਦੇਣ ਦੀ ਮੰਗ ਉਠਾਈ ਜਾਵੇਗੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੌਮ ਨਾਲ ਸੰਬੰਧਿਤ ਸਟੂਡੈਟ ਫੇਡਰੇਸਨਾਂ, ਸੁਖਮਨੀ ਸਾਹਿਬ ਸੁਸਾਇਟੀਆਂ, ਸਿੰਘ ਸਭਾਵਾਂ, ਸੰਤ ਮਹਾਪੁਰਖਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ‘ਤੇ ਪਹੁੰਚ ਕੇ, ਅਰਦਾਸ ਦਿਵਸ ਵਿੱਚ ਸਮੂਲੀਅਤ ਕਰਦੇ ਹੋਏ, ਬੇਇਨਸਾਫੀਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਆਪਣੇ ਕੌਮੀ ਫਰਜ਼ਾ ਨੂੰ ਪੂਰਨ ਕਰਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੋਰਪ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਦਲ ਦੇ ਯੂਥ ਵਿੰਗ ਜਰਮਨੀ ਦੇ ਆਗੂਆਂ ਖਿਲਾਫ ਕਾਰਵਾਈ ਨੂੰ ਮੰਦਭਾਗਾ ਦੱਸਿਆ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੋਰਪ ਦੇ ਆਗੂਆਂ, ਯੋਰਪ ਕਮੇਟੀ ਦੇ ਪ੍ਰਧਾਨ ਭਾਈ ਚੈਨ ਸਿੰਘ ਫਰਾਂਸ, ਸੀ. ਮੀਤ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ ਡੁਇਸਬਰਗ, ਭਾਈ ਜਗਤਾਰ ਸਿੰਘ ਮਾਹਲ ਜਰਮਨੀ, ਭਾਈ ਲਾਲ ਸਿੰਘ ਸੁਰਤਾਪੁਰ ਇਟਲੀ, ਭਾਈ ਸਰਬਜੀਤ ਸਿੰਘ ਬਰਨਾਲਾ ਬੈਲਜੀਅਮ, ਮਾਸਟਰ ਅਵਤਾਰ ਸਿੰਘ ਯੂ.ਕੇ, ਭਾਈ ਗੁਰਤਾਜ ਸਿੰਘ ਗਰੀਸਲੈਂਡ, ਭਾਈ ਸੁਖਜੀਵਨ ਸਿੰਘ ਫਿਨਲੈਂਡ, ਭਾਈ ਗੁਰਕਿਰਪਾਲ ਸਿੰਘ ਸਵੀਡਨ, ਭਾਈ ਬਲਵਿੰਦਰ ਸਿੰਘ ਪੁਰਤਗਾਲ, ਭਾਈ ਪਿਸ਼ੌਰਾ ਸਿੰਘ ਸਪੇਨ ਨੇ ਜਾਰੀ ਕੀਤੇ ਇਕ ਸਾਂਝੇ ਪ੍ਰੈਸ ਨੋਟ ਵਿੱਚ ਭਾਰਤ ਸਰਕਾਰ ਦੀ ਸ਼ਹਿ ਹੇਠ ਆਪਣੀਆ ਕੂੜ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਪੰਜਾਬ ਪੁਲਿਸ ਦੀ ਤਿੱਖੇ ਸ਼ਬਦਾਂ ਚ ਅਲੋਚਨਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦਲ ਦੇ ਆਗੂਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਿਲਾ ਵਜਾ ਤੰਗ ਪਰੇਸ਼ਾਂਨ ਕਰ ਰਹੀ ਹੈ।ਪਿਛਲੇ ਦਿਨੀ ਪਾਰਟੀ ਦੇ ਜਰਮਨੀ ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਵਲੋਂ ਅਗਵਾ ਕਰ ਅੰਨਾ ਤਸ਼ੱਦਦ ਕੀਤਾ ਗਿਆ ਅਤੇ ਝੂਠੇ ਕੇਸ ਪਾ ਜੇਲਬੰਦ ਕਰਨ ਦੀ ਪੁਲਿਸ ਦੀ ਕਾਰਵਾਈ ਨੂੰ ਮੰਦਭਾਗੀ ਦੱਸਿਆ।ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਇਹੋ ਜਿਹੀਆਂ ਹਰਕਤਾਂ ਹਰ ਉਸ ਅਵਾਜ ਨੂੰ ਦਬਾਉਣ ਕਾਰਨ ਕਰਦੀ ਹੈ ਜੋ ਖਾਲਿਸਤਾਨ ਦੇ ਹੱਕ ਵਿੱਚ ਉਠਦੀ ਹੈ।ਉਹਨਾਂ ਪੰਜਾਬ ਪੁਲਿਸ ਵਲੋਂ ਯੂਥ ਵਿੰਗ ਜਰਮਨੀ ਦੇ ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ ਉੱਪਰ ਪਾਏ ਜਾ ਰਹੇ ਝੂਠੇ ਪੁਲਿਸ ਕੇਸਾਂ ਦੀ ਵੀ ਨਖੇਦੀ ਕੀਤੀ ਅਤੇ ਭਾਈ ਸੁਖਪ੍ਰੀਤ ਸਿੰਘ ਦੇ ਘਰ ਪੁਲਿਸ ਵਲੋਂ ਕੀਤੀ ਤੋੜ ਫੋੜ ਨੂੰ ਮੰਦਭਾਗਾ ਦੱਸਦਿਆਂ ਇਸ ਮਾਮਲੇ ਵਿੱਚ ਜਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਦੁਹਰਾਈ।ਉਹਨਾਂ ਯਾਦ ਦਿਵਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਦੀਆਂ ਇਹਨਾਂ ਵਧੀਕੀਆਂ ਕਾਰਨ ਹੀ ਭਾਈ ਭੁਪਿੰਦਰ ਸਿੰਘ ਅਤੇ ਭਾਈ ਸੁਖਪ੍ਰੀਤ ਸਿੰਘ ਵਰਗੇ ਲੱਖਾਂ ਸਿਂਖ ਨੌਜਵਾਨ ਦੇਸ਼ ਛੱਡਣ ਲਈ ਮਜਬੂਰ ਹੋ ਗਏ ਹਨ ਜੋ ਕਿ ਉਹਨਾਂ ਦੀ ਖੁਸ਼ਕਿਸਮਤੀ ਹੈ ਜਦ ਕਿ ਅਜਿਹੇ ਲੱਖਾਂ ਸਿੱਖ ਨੌਜਵਾਨ ਭਾਰਤ ਦੀਆਂ ਅਨੇਕਾਂ ਜ੍ਹੇਲਾਂ ਵਿੱਚ ਆਪਣੀਆਂ ਜਿੰਦਗੀਆਂ ਗਾਲ ਰਹੇ ਹਨ। ਉਹਨਾਂ ਇਸ ਗੱਲ ਤੇ ਜ਼ੋਰ ਪਾਉਂਦਿਆਂ ਕਿਹਾ ਕਿ ਭਾਈ ਭੁਪਿੰਦਰ ਸਿੰਘ ਅਤੇ ਭਾਈ ਸੁਖਪ੍ਰੀਤ ਸਿੰਘ ਜਮਹੂਰੀਅਤ ਪਸੰਦ ਤਰੀਕੇ ਨਾਲ ਸਿੱਖਾਂ ਦੇ ਅਜਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਅਵਾਜ ਉਠਾਉਂਦੇ ਹੋਏ ਅਮਨ ਪਸੰਦ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੀ ਅਗਵਾਈ ਕਰ ਰਹੇ ਹਨ।

ਭਾਈ ਬਿੱਟੂ ਤੇ ਪ੍ਰੋ. ਗੁਰਬੀਰ ਸਿੰਘ ਸਮੇਤ 6 ਨੂੰ 4 ਤੱਕ ਮੁੜ ਜੇਲ ਭੇਜਿਆ

ਮਾਨਸਾ, 21 ਅਕਤੂਬਰ (ਵਿਸ਼ਵਜੀਤ ਸਿੰਘ ਖੰਡਾ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਕੌਮੀ ਜਨਰਲ ਸਕੱਤਰ ਪ੍ਰੋ. ਗੁਰਵੀਰ ਸਿੰਘ ਸਮੇਤ 6 ਵਿਅਕਤੀਆਂ ਨੂੰ ਸਥਾਨਕ ਅਦਾਲਤ ਨੇ ਸੌਦਾ ਸਾਧ ਦੇ ਪੈਰੌਕਾਰ ਅਤੇ ਨਹਿਰੀ ਪਟਵਾਰੀ ਲਿੱਲੀ ਸ਼ਰਮਾਂ ਦੇ ਕਤਲ ਦੇ ਸਬੰਧ ਵਿੱਚ ਮੁੜ 4 ਨਵੰਬਰ ਤੱਕ ਜੇਲ ਭੇਜ ਦਿੱਤਾ ਹੈ। ਅੱਜ ਬਾਅਦ ਦੁਪਿਹਰ ਸਥਾਨਕ ਸਦਰ ਥਾਣਾ ਮਾਨਸਾ ਦੀ ਪੁਲਿਸ ਨੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਸੌਦਾ ਸਾਧ ਦੇ ਪੈਰੋਕਾਰ ਦੀ ਹੱਤਿਆ ਸਬੰਧੀ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀ ਕੇ. ਵੀ. ਰਹੇਜਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਮੁੜ ਉਨਖ਼ਾਂ ਨੂੰ 4 ਨਵੰਬਰ ਤੱਕ ਕੇਂਦਰੀ ਜੇਲਖ਼ ਅੰਮ੍ਰਿਤਸਰ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਅੱਜ ਸਵੇਰੇ ਇਸੇ ਅਦਾਲਤ ਵਿਚ ਪ੍ਰੋ. ਗੁਰਵੀਰ ਸਿੰਘ, ਮੱਖਣ ਸਿੰਘ ਸਰਦੂਲਗੜਖ਼, ਅੰਮ੍ਰਿਤਪਾਲ ਸਿੰਘ ਕੋਟਧਰਮੂ, ਕਰਨ ਸਿੰਘ ਝੰਡੂਕੇ, ਗੁਰਦੀਪ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨਖ਼ਾਂ ਨੂੰ ਮੁੜ 4 ਨਵੰਬਰ ਤੱਕ ਬਠਿੰਡਾ ਜ਼ੇਲਖ਼ ਭੇਜ ਦਿੱਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਬਿੱਟੂ ਨੇ ਦੋਸ਼ ਲਗਾਇਆ ਕਿ ਪੰਥਕ ਕਹਾਉਣ ਵਾਲੀ ਪੰਜਾਬ ਦੀ ਅਕਾਲੀ ਸਰਕਾਰ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਸਿੱਖ ਨੌਜਵਾਨਾਂ ‘ਤੇ ਤਸੱਦਦ ਢਾਹੁਣ ਲੱਗੀ ਹੈ। ਭਾਈ ਬਿੱਟੂ ਨੇ ਕਿਹਾ ਕਿ ਪੰਥਕ ਕਹਾਉਣ ਵਾਲੀ ਇਸ ਬਾਦਲ ਸਰਕਾਰ ਦਾ ਅਖੌਤੀ ਪੰਥਕ ਨਕਾਬ ਬਿਲਕੁੱਲ ਹੀ ਉੱਤਰ ਚੁੱਕਾ ਹੈ ਜਿਸ ਕਾਰਨ ਇਸਦਾ ਪੰਥ ਵਿਰੋਧੀ ਕਰੂਪ ਚਿਹਰਾ ਸ਼ਪੱਸ਼ਟ ਸਾਹਮਣੇ ਆ ਗਿਆ ਹੈ। ਭਾਈ ਬਿੱਟੂ ਨੇ ਪੰਚ ਪ੍ਰਧਾਨੀ ਦੁਆਰਾ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਨ ਦੇ ਯਤਨ ਕਰਨ ਦੀ ਗੱਲ ਵੀ ਕਹੀ। ਇਸ ਸਮੇਂ ਭਾਈ ਬਿੱਟੂ ਅਤੇ ਹੋਰ ਸਿੱਖ ਨੌਜਵਾਨਾਂ ਦੇ ਵਕੀਲ ਸ. ਅਜੀਤ ਸਿੰਘ ਭੰਗੂ ਨੇ ਪੰਜਾਬ ਪੁਲਿਸ ਤੇ ਸਿੱਖ ਨੌਜਵਾਨੀ ਨੂੰ ਅਜੇ ਵੀ ਬੇਵਜਖ਼ਾ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਾਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਭਾਈ ਬਲਜਿੰਦਰ ਸਿੰਘ ਖਾਲਸਾ ਪ੍ਰਧਾਨ ਏਕ ਨੂਰ ਖਾਲਸਾ ਫੌਜ, ਮਹਿੰਦਰ ਸਿੰਘ ਜਟਾਣਾ, ਗੁਰਤੇਜ ਸਿੰਘ ਜਟਾਣਾ, ਤੇਜ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।

ਨਾਨਕਸ਼ਾਹੀ ਕੈਲੰਡਰ ਸਬੰਧੀ ਸਿੱਖ ਜਥੇਬੰਦੀਆਂ ਹੋਈਆਂ ਲਾਮਬੰਦ

ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨਾਨਕਸ਼ਾਹੀ ਕੈਲੰਡਰ ਬਾਰੇ ਨਵੇਂ ਵਿਵਾਦ ਵਿਰੁੱਧ ਸਿੱਖ ਜਥੇਬੰਦੀਆਂ ਵੱਲੋਂ ਭੇਜੇ ਵੱਖ- ਵੱਖ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦਾ ਆਪਣਾ ਕੈਲੰਡਰ ਬੜੇ ਲੰਮੇਂ ਸਮੇਂ ਬਾਅਦ ਜਾਰੀ ਕੀਤਾ ਗਿਆ ਸੀ ਜਿਸ ਨੂੰ ਲਾਗੂ ਵੀ ਕੀਤਾ ਗਿਆ ਅਤੇ ਹੁਣ ਜਦ ਇਹ ਪ੍ਰਚੱਲਿਤ ਹੋ ਗਿਆ ਹੈ ਤਾਂ ਫਿਰ ਕੁਝ ਲੋਕਾਂ ਦੇ ਪ੍ਰਭਾਵ ਹੇਠ ਜਥੇਦਾਰ ਸਾਹਿਬ ਕਿਉਂ ਕੌਮ ਨੂੰ ਮੁੜ ਦੁਬਿਧਾ ਵਿਚ ਫਸਾ ਰਹੇ ਹਨ, ਜਥੇਦਾਰ ਅਵਤਾਰ ਸਿੰਘ ਸੰਘੇੜਾ, ਭਾਈ ਬਲਬੀਰ ਸਿੰਘ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਇਹ ਸਿੱਖ ਕੌਮ ਦਾ ਮਸਲਾ ਹੈ। ਇਸ ਨੂੰ ਕੋਈ ਜਥੇਦਾਰ ਇਕੱਲਾ ਰੱਦ ਨਹੀਂ ਕਰ ਸਕਦਾ। ਅਖੰਡ ਕੀਰਤਨੀ ਜਥੇ ਵੱਲੋਂ ਭਾਈ ਰਘਬੀਰ ਸਿੰਘ ਨੇ ਵੀ ਕੈਲੰਡਰ ਸਬੰਧੀ ਕੀਤੀ ਮੀਟਿੰਗ ਦਾ ਵਿਰੋਧ ਕੀਤਾ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਕੈਲੰਡਰ ਵਿਚ ਸੋਧ ਕਰਨੀ ਕੌਮ ਵਿਚ ਬੇਚੈਨੀ ਪੈਦਾ ਕਰੇਗੀ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਨਿਰਮਲ ਸਿੰਘ ਯੁੂਨਾਈਟਿਡ ਖਾਲਸਾ ਦਲ ਯੂ. ਕੇ. ਨੇ ਕਿਹਾ ਹੈ ਕਿ ਕੈਲੰਡਰ ਸਬੰਧੀ ਨਵਾਂ ਵਿਵਾਦ ਮੰਦਭਾਗਾ ਹੈ।

ਰੇਲ ਹਾਦਸੇ ’ਚ 25 ਮੌਤਾਂ, 60 ਫੱਟੜ

ਮਥੁਰਾ - ਇਸ ਸ਼ਹਿਰ ਦੇ ਬਾਹਰਵਾਰ ਅੱਜ ਤੜਕੇ 5 ਵਜੇ ਤੋਂ ਸਾਢੇ 5 ਵਜੇ ਦੇ ਵਿਚਕਾਰ ਦਿੱਲੀ-ਆਗਰਾ ਟਰੈਕ ਉਤੇ ਬਜਨਾ ਪੁਲ਼ ਨੇੜੇ ਦੋ ਰੇਲਾਂ ਗੋਆ ਸੰਪਰਕ-ਕ੍ਰਾਂਤੀ ਐਕਸਪ੍ਰੈਸ ਅਤੇ ਮੇਵਾੜ ਐਕਸਪ੍ਰੈਸ ਦੀ ਆਪਸੀ ਟੱਕਰ ਵਿੱਚ 25 ਵਿਅਕਤੀਆਂ ਦੇ ਮਾਰੇ ਜਾਣ ਅਤੇ 60 ਕੁ ਦੇ ਕਰੀਬ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲ਼ੀ ਹੈ। ਰੇਲ ਅਧਿਕਾਰੀਆਂ ਨੇ ਮੌਤਾਂ ਦੀ ਗਿਣਤੀ ਵਧਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ। ਰਾਹਤ ਕਾਰਜਾਂ ਵਿੱਚ ਫ਼ੌਜ ਦੀ ਮਦਦ ਵੀ ਲਈ ਜਾ ਰਹੀ ਹੈ। ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਵੀ ਕੁੱਝ ਮਹਿਲਾਵਾਂ ਅਤੇ ਬੱਚੇ ਬੁਰੀ ਤਰ੍ਹਾਂ ਨਸ਼ਟ ਹੋ ਚੁੱਕੇ ਡੱਬਿਆਂ ਵਿੱਚ ਫਸੇ ਹੋਏ ਸਨ। ਇਸ ਹਾਦਸੇ ਕਾਰਣ ਅਨੇਕਾਂ ਹੋਰ ਰੇਲਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਜਾਂ ਉਨ੍ਹਾਂ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ। ਜਿਸ ਥਾਂ ਇਹ ਹਾਦਸਾ ਹੋਇਆ, ਉਹ ਨਵੀਂ ਦਿੱਲੀ ਤੋਂ 150 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ। ਰੇਲ ਮੰਤਰਾਲੇ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਰੇਲ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਮਾਰੇ ਗਏ ਹਰੇਕ ਮੁਸਾਫ਼ਰ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਮਿਲ਼ੇਗਾ ਜਦ ਕਿ ਮਾਮੂਲੀ ਜ਼ਖ਼ਮੀਆਂ ਨੂੰ 10-10 ਹਜ਼ਾਰ ਰੁਪਏ ਮਿਲਣਗੇ। ਉਧਰ ਉਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸ੍ਰੀ ਲਕਸ਼ਮੀਨਾਰਾਇਣ ਚੌਧਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਪੀੜਤ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ‘ਹਮਦਰਦ’ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਜੇ ਚਸ਼ਮਦੀਦ ਗਵਾਹਾਂ ਦੀ ਮੰਨੀਏ ਤਾਂ ਗੋਆ ਐਕਸਪ੍ਰੈਸ ਦੇ ਡਰਾਇਵਰ ਨੇ ਸਿਗਨਲ ਤੋੜਿਆ। ਦਿੱਲੀ ਜਾ ਰਹੀ ਗੋਆ ਐਕਸਪ੍ਰੈਸ ਨੇ ਖੜ੍ਹੀ ਮੇਵਾੜ ਐਕਸਪ੍ਰੈਸ ਨੂੰ ਪਿਛਿਓਂ ਟੱਕਰ ਮਾਰੀ। ਜ਼ੋਰਦਾਰ ਟੱਕਰ ਕਾਰਣ ਦੋਵੇਂ ਰੇਲਾਂ ਦੇ ਕੁੱਝ ਡੱਬੇ ਲੀਹੋਂ ਲੱਥ ਕੇ ਕਈ ਪਲਟੀਆਂ ਖਾ ਗਏ। ਇਹ ਵੀ ਪਤਾ ਲੱਗਾ ਹੈ ਕਿ ਪੂਰੇ ਰਾਜਸਥਾਨ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਨਾਲ਼ ਜੋੜਨ ਵਾਲ਼ੀ ਤੇ ਉਸ ਵੇਲੇ ਉਦੇਪੁਰ ਤੋਂ ਦਿੱਲੀ ਜਾ ਰਹੀ ਮੇਵਾੜ ਐਕਸਪ੍ਰੈਸ ਦੇ ਕਿਸੇ ਮੁਸਾਫ਼ਰ ਵੱਲੋਂ ਐਮਰਜੈਂਸੀ ਚੇਨ ਖਿੱਚੇ ਜਾਣ ਕਾਰਣ ਉਹ ਰੇਲ ਮਥੁਰਾ ਸਟੇਸ਼ਨ ਲਾਗੇ ਰਾਹ ਵਿੱਚ ਹੀ ਕਿਤੇ ਰੁਕੀ ਹੋਈ ਸੀ ਅਤੇ ਵਾਸਕੋ ਤੋਂ ਦਿੱਲੀ ਜਾ ਰਹੀ ਗੋਆ ਐਕਸਪ੍ਰੈਸ ਦੇ ਡਰਾਇਵਰ ਨੇ ਸਿਗਨਲ ਦੀ ਅਣਦੇਖੀ ਕਰਦਿਆਂ ਆਪਣੀ ਰੇਲ ਨੂੰ ਮੇਵਾੜ ਐਕਸਪ੍ਰੈਸ ਦੇ ਪਿਛਿਓਂ ਦੀ ਟੱਕਰ ਮਾਰੀ। ਦੋਵੇਂ ਰੇਲਾਂ ਮਥੁਰਾ ਰੇਲਵੇ ਸਟੇਸ਼ਨ ਉਤੇ ਰੁਕਦੀਆਂ ਹਨ। ਰਾਹਤ ਕਰਮਚਾਰੀਆਂ ਨੇ ਮਕੈਨੀਕਲ, ਗੈਸ ਤੇ ਬਿਜਲਈ ਕਟਰਜ਼ ਦੀ ਮਦਦ ਨਾਲ਼ ਡੱਬੇ ਕੱਟ-ਕੱਟ ਕੇ ਤੇ ਤੋੜ-ਤੋੜ ਕੇ ਅਨੇਕਾਂ ਮੁਸਾਫ਼ਰਾਂ ਦੀ ਮੌਕੇ ਉਤੇ ਜਾਨ ਬਚਾਈ। ਡਿਵੀਜ਼ਨਲ ਰੇਲਵੇ ਮੈਨੇਜਰ ਸ੍ਰੀ ਰਾਜਿੰਦਰ ਦੱਤ ਤ੍ਰਿਪਾਠੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮਥੁਰਾ ਤੇ ਆਗਰਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਜਦ ਕਿ ਗੰਭੀਰ ਰੂਪ ਵਿੱਚ ਫੱਟੜ ਹੋਏ ਕੁੱਝ ਵਿਅਕਤੀਆਂ ਨੂੰ ਨਵੀਂ ਦਿੱਲੀ ਵੀ ਭੇਜਿਆ ਗਿਆ ਹੈ। ਰਾਹਤ ਸਮੱਗਰੀ ਮੁੱਖ ਤੌਰ ਉਤੇ ਪਲਵਲ ਅਤੇ ਆਗਰਾ ਰੇਲਵੇ ਸਟੇਸ਼ਨਾਂ ਰਾਹੀਂ ਭੇਜੀ ਜਾ ਰਹੀ ਹੈ। ਆਲ਼ੇ ਦੁਆਲ਼ੇ ਦੇ ਪਿੰਡਾਂ ਦੇ ਵਾਸੀ ਤੁਰੰਤ ਘਟਨਾ ਸਥਾਨ ’ਤੇ ਪੁੱਜੇ ਅਤੇ ਰਾਹਤ ਕਾਰਜਾਂ ਵਿੱਚ ਪ੍ਰਸ਼ਾਸਨ ਦੀ ਖ਼ੂਬ ਮਦਦ ਕੀਤੀ। ਦੀਵਾਲ਼ੀ ਦੀਆਂ ਛੁੱਟੀਆਂ ਖ਼ਤਮ ਹੋਣ ਕਾਰਣ ਲੋਕ ਆਪਣੇ ਕੰਮ ਧੰਦਿਆਂ ਉਤੇ ਪਰਤ ਰਹੇ ਸਨ, ਇਸੇ ਕਾਰਣ ਦੋਵੇਂ ਰੇਲਾਂ ਵਿੱਚ ਖ਼ੂਬ ਭੀੜ ਸੀ। ਦਿੱਲੀ ਤੋਂ ਮੁੰਬਈ ਅਤੇ ਚੇਨਈ ਜਾਣ ਵਾਲ਼ੀ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ। ਉਨ੍ਹਾਂ ਨੂੰ ਟੁੰਡਲਾ ਰੇਲਵੇ ਸਟੇਸ਼ਨ ਅਤੇ ਆਗਰਾ ਫ਼ੋਰਟ-ਬਯਾਨਾ ਰੇਲ ਪਟੜੀਆਂ ਤੋਂ ਦੀ ¦ਘਾਇਆ ਜਾ ਰਿਹਾ ਹੈ। 2909 ਬਾਂਦਰਾ-ਨਿਜ਼ਾਮੁੱਦੀਨ ਐਕਸਪ੍ਰੈਸ ਅਤੇ 2192 ਜੱਬਲਪੁਰ-ਐਕਸਪ੍ਰੈਸ ਸਮੇਤ 6 ਰੇਲਾਂ ਦੇ ਰੂਟ ਬਦਲੇ ਗਏ ਹਨ ਜਦ ਕਿ 5 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਹਾਦਸੇ ਬਾਰੇ ਵਧੇਰੇ ਜਾਣਕਾਰੀ ਲਈ ਨਵੀਂ ਦਿੱਲੀ ਸਥਿਤ ਹੈਲਪਲਾਈਨ ਨੰਬਰਾਂ 011-24359748, 011-24355964 ਅਤੇ ਮਥੁਰਾ ਸਥਿਤ ਹੈਲਪਲਾਈਨ ਨੰਬਰਾਂ 0565-2402008, 0565-2402009 ਉਤੇ ਸੰਪਰਕ ਕੀਤਾ ਜਾ ਸਕਦਾ ਹੈ।


ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਜਥੇਦਾਰ ਮੱਕੜ ਦੇ ਨਾਂ ਖੁੱਲ੍ਹੀ ਚਿੱਠੀ

ਅੰਮ੍ਰਿਤਸਰ, 20 ਅਕਤੂਬਰ -ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਿਚਾਲੇ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਦੋਹਾਂ ਆਗੂਆਂ ਵਲੋਂ ਇਕ ਦੂਜੇ ਵਿਰੁੱਧ ਸ਼ਬਦੀ ਜੰਗ ਤੇਜ਼ ਕਰ ਦਿੱਤੀ ਗਈ ਹੈ, ਜਿਸ ਵਿਚ ਵਰਤੀ ਜਾ ਰਹੀ ਸ਼ਬਦਾਵਲੀ ਵੀ ਉਨ੍ਹਾਂ ਦੀ ਸ਼ਖ਼ਸੀਅਤ ਦੇ ਹਾਣ ਦੀ ਨਹੀਂ ਹੈ। ਭਾਈ ਰਣਜੀਤ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਾਂਅ ’ਤੇ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ ਅਤੇ ਇਸ ਦੀਆਂ ਕਾਪੀਆਂ ਪ੍ਰੈਸ ਲਈ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਚਿੱਠੀ ’ਚ ਜਥੇਦਾਰ ਮੱਕੜ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਉਨ੍ਹਾਂ ਨੂੰ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਗਈ ਹੈ। ਭਾਈ ਰਣਜੀਤ ਸਿੰਘ ਨੇ ਆਪਣੀ ਚਿੱਠੀ ’ਚ ਸਪਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਵਲੋਂ ਕਿਸੇ ਕੋਠੀ ’ਤੇ ਕਬਜ਼ਾ ਨਹੀਂ ਕੀਤਾ ਗਿਆ ਅਤੇ ਇਹ ਕੋਠੀ ਉਨ੍ਹਾਂ ਨੂੰ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਵਲੋਂ ਮਤਾ ਪਾਸ ਕਰਕੇ ਦਿੱਤੀ ਗਈ ਹੈ ਅਤੇ ਜੇ ਟਰੱਸਟ ਮਤਾ ਪਾਸ ਕਰਕੇ ਇਹ ਕੋਠੀ ਵਾਪਸ ਲੈਣ ਲਈ ਕਹੇਗਾ ਤਾਂ ਉਹ ਇਹ ਅਮਾਨਤ ਉਸੇ ਸਮੇਂ ਵਾਪਸ ਕਰ ਦੇਣਗੇ। ਉਨ੍ਹਾਂ ਨੇ ਮੱਕੜ ਵਲੋਂ ਉਨ੍ਹਾਂ ’ਤੇ ਕਾਂਗਰਸੀ ਹੋਣ ਦੇ ਲਾਏ ਗਏ ਦੋਸ਼ਾਂ ਬਾਰੇ ਸਫਾਈ ਦਿੰਦਿਆਂ ਕਿਹਾ ਕਿ ਇਸ ਬਾਰੇ ਫੈਸਲਾ ਪੰਥ ਨੇ ਕਰਨਾ ਹੈ ਕਿ ਉਹ ਕਾਂਗਰਸੀ ਹਨ ਜਾਂ ਅਕਾਲੀ ਅਤੇ ਉਨ੍ਹਾਂ ਨੂੰ ਹੋਰ ਕਿਸੇ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਆਪਣੀ ਚਿੱਠੀ ’ਚ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ 250 ਮੁਲਾਜ਼ਮ ਅਕਾਲੀ ਆਗੂਆਂ ਦੇ ਘਰਾਂ ’ਚ ਸੇਵਾਦਾਰ ਤੇ ਲਾਂਗਰੀ ਦੀਆਂ ਸੇਵਾਵਾਂ ਦੇ ਰਹੇ ਹਨ, ਪਰ ਉਨ੍ਹਾਂ ਨੂੰ ਤਨਖਾਹ ਗੁਰੂ ਰਾਮਦਾਸ ਦੇ ਖਜ਼ਾਨੇ ਵਿਚੋਂ ਮਿਲਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗੁਰੂ ਘਰ ਦੀ 20 ਹਜ਼ਾਰ ਏਕੜ ਜ਼ਮੀਨ ਚੰਦ ਛਿੱਲਾਂ ’ਤੇ ਸੌ ਸਾਲਾ ਪਟੇ ’ਤੇ ਦਿੱਤੀ ਗਈ ਹੈ। ਭਾਈ ਰਣਜੀਤ ਸਿੰਘ ਨੇ ਮੰਗ ਕੀਤੀ ਕਿ ਇਸ 20 ਹਜ਼ਾਰ ਏਕੜ ਦੀ ਜ਼ਮੀਨ ਦੀ ਆਮਦਨ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਰਿਆਣਾ ’ਚ ਸ਼ਾਹਬਾਦ ਮਾਰਕੰਡੇ ਦੇ ਇਤਿਹਾਸਕ ਗੁਰਦੁਆਰੇ ਦੀ 27 ਏਕੜ ਜ਼ਮੀਨ ਵੀ ਪੰਜਾਬ ’ਚ ਰਾਜ ਕਰਦੇ ਪਰਵਾਰ ਨੂੰ ਕਥਿਤ ਤੌਰ ’ਤੇ ਚੰਦ ਪੈਸਿਆਂ ਬਦਲੇ ਪਟੇ ’ਤੇ ਦਿੱਤੀ ਗਈ ਹੈ। ਆਪਣੀ ਚਿੱਠੀ ’ਚ ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਇਕ ਰਾਜਸੀ ਪਰਿਵਾਰ ਦੀ ਨੂੰਹ ਦੀ ਲੀਡਰੀ ਚਮਕਾਉਣ ਲਈ ਨੰਨ੍ਹੀ ਛਾਂ ਦੇ ਪਰਦੇ ਹੇਠ ਨਰਸਰੀਆਂ ਕਾਇਮ ਕਰਨ ਲਈ 25 ਏਕੜ ਜ਼ਮੀਨ ਕੌਡੀਆਂ ਦੇ ਭਾਅ ਦਿੱਤੀ ਗਈ ਹੈ। ਉਨ੍ਹਾਂ ਨੇ ਜਥੇਦਾਰ ਮੱਕੜ ’ਤੇ ਵੀ ਦੋਸ਼ ਲਾਇਆ ਕਿ ਉਨ੍ਹਾਂ ਨੇ ਲੁਧਿਆਣਾ ’ਚ ਇਕ ਪਬਲਿਕ ਸਕੂਲ ਖੋਲ੍ਹ ਕੇ ਉਸ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਹੈ।

ਬਾਦਲ ਮੰਤਰੀ ਮੰਡਲ ‘ਚ ਵਾਧਾ ਕਿਸੇ ਵੀ ਪਲ

ਚੰਡੀਗੜ੍ਹ : 20 ਅਕਤੂਬਰ- ਪੰਜਾਬ ਦੇ ਮੰਤਰੀ ਮੰਡਲ ‘ਚ ਇਕ ਮੰਤਰੀ ਅਤੇ ਇਕ ਸੰਸਦੀ ਸਕੱਤਰ ਦੇ ਖਾਲੀ ਪਏ ਅਹੁਦਿਆਂ ਬਾਰੇ ਐਲਾਨ ਕਿਸੇ ਵੀ ਪਲ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਮੰਤਰੀ ਤੇ ਸੰਸਦੀ ਸਕੱਤਰ ਬਣਨ ਲਈ 4-5 ਅਕਾਲੀ ਨੇਤਾ ਆਪਣੀ ਦਾਅਵੇਦਾਰੀ ਮੁੱਖ ਮੰਤਰੀ ਕੋਲ ਅੰਦਰਖਾਤੇ ਪੇਸ਼ ਕਰ ਰਹੇ ਹਨ। ਮੰਤਰੀ ਦੇ ਅਹੁਦੇ ਲਈ ਸਭ ਤੋਂ ਉਪਰਲੀ ਕਤਾਰ ‘ਚ ਸਾਬਕਾ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਮਜੀਠੀਆ ਤੇ ਸੀਨੀਅਰ ਅਕਾਲੀ ਆਗੂ ਤੇ ਵਿਧਾਇਕ ਸੇਵਾ ਸਿੰਘ ਸੇਖਵਾਂ ਦਾ ਨਾਂ ਚੱਲ ਰਿਹਾ ਹੈ।
ਇਨ੍ਹਾਂ ਤੋਂ ਇਲਾਵਾ ਮੰਤਰੀ ਬਣਨ ਲਈ ਬਾਦਲ ਪਰਿਵਾਰ ਦੇ ਨਜ਼ਦੀਕੀ ਸਮਝੇ ਜਾਂਦੇ ਸਹਿਕਾਰਤਾ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਵੀ ਜ਼ੋਰ-ਅਜ਼ਮਾਈ ਕਰ ਰਹੇ ਹਨ। ਦੂਜੇ ਪਾਸੇ ਮਰਹੂਮ ਸਹਿਕਾਰਤਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੇ ਬੇਟੇ ਜਸਜੀਤ ਸਿੰਘ ਬੰਨੀ ਨੂੰ ਵੀ ਮੁੱਖ ਮੰਤਰੀ ਸਕੱਤਰ ਬਣਾਏ ਜਾਣ ਸਬੰਧੀ ਅਕਾਲੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ।
ਮੁੱਖ ਮੰਤਰੀ ਦੇ ਨਜ਼ਦੀਕੀ ਅਕਾਲੀ ਆਗੂਆਂ ਤੇ ਮੰਤਰੀਆਂ ਦਾ ਕਹਿਣਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਹੀ ਇਸ ਸਮੇਂ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਉਣ ਸਮੇਂ ਉਨ੍ਹਾਂ ਲਈ ਮੰਤਰੀ ਦੀ ਕੁਰਸੀ ਛੱਡ ਦਿੱਤੀ ਸੀ। ਉੱਧਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਫੈਸਲੇ ‘ਤੇ ਕਿਸੀ ਵੀ ਸਿਆਸੀ ਤੇ ਪਾਰਟੀ ਸੰਕਟ ‘ਚ ਨਹੀਂ ਫ਼ਸਣਾ ਚਾਹੁੰਦੇ ਅਤੇ ਉਹ ਸਭ ਤੋਂ ਸੀਨੀਅਰ ਅਕਾਲੀ ਨੇਤਾ ਸੇਵਾ ਸਿੰਘ ਸੇਖਵਾਂ ਨੂੰ ਮੰਤਰੀ ਬਣਾਉਣ ਦੇ ਹੱਕ ਵਿਚ ਹਨ ਅਤੇ ਜਸਜੀਤ ਸਿੰਘ ਬੰਨੀ ਨੂੰ ਮੁੱਖ ਸੰਸਦੀ ਸਕੱਤਰ ਬਣਾਉਣ ਦੇ ਪੱਖ ਵਿਚ ਹਨ। ਪ੍ਰੰਤੂ ਉਨ੍ਹਾਂ ‘ਤੇ ਮਜੀਠੀਆ ਨੂੰ ਮੰਤਰੀ ਬਣਾਉਣ ਲਈ ਪਰਿਵਾਰਕ ਦਬਾਅ ਵੀ ਪੈ ਰਿਹਾ ਹੈ। ਸਰਕਾਰੀ ਤੌਰ ‘ਤੇ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੂੰ ਕੁੱਲ 22 ਅਕਤੂਬਰ ਨੂੰ ਸਵੇਰੇ 11.30 ਵਜੇ ਸਿਵਲ ਸਕੱਤਰੇਤ ਵਿਚ ਪ੍ਰੈਸ ਕਾਨਫਰੰਸ ਸੱਦ ਲਈ ਹੈ, ਹੋ ਸਕਦਾ ਹੈ ਕਿ ਮੰਤਰੀ ਮੰਡਲ ਵਿਚ ਵਾਧੇ ਸਬੰਧੀ ਉਹ ਕੋਈ ਨਾ ਕੋਈ ਐਲਾਨ ਕਰ ਦੇਣ।

ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਂਡ ਨੇ ਦਿੱਲੀ ਵਿਖੇ ਤਲਬ ਕੀਤਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਂਡ ਨੇ ਕੱਲ੍ਹ 21 ਅਕਤੂਬਰ ਨੂੰ ਦਿੱਲੀ ਵਿਖੇ ਤਲਬ ਕੀਤਾ ਹੈ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਬਾਅਦ ਦੁਪਹਿਰ ਦਿੱਲੀ ਲਈ ਰਵਾਨਾ ਹੋਣਗੇ। ਉਨ੍ਹਾਂ ਨੂੰ ਹਾਈਕਮਾਂਡ ਵੱਲੋਂ ਅੱਜ ਅਚਾਨਕ ਹੀ ਬੁਲਾਵਾ ਭੇਜਿਆ ਗਿਆ ਹੈ ਕਿ ਉਹ ਕੱਲ੍ਹ ਨੂੰ ਆ ਕੇ ਪਾਰਟੀ ‘ਚ ਸੀਨੀਅਰ ਨੇਤਾਵਾਂ ਤੋਂ ਇਲਾਵਾ ਖਾਸ ਕਰਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ 11 ਵਜੇ ਆਪਣੀ ਕੋਰਟ ‘ਚ ਪੇਸ਼ੀ ਤੋਂ ਬਾਅਦ ਸਿੱਧੇ ਦਿੱਲੀ ਲਈ ਰਵਾਨਾ ਹੋਣਗੇ। ਕਾਂਗਰਸੀ ਹਲਕਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਈਕਮਾਂਡ ਨਾਲ ਕੱਲ੍ਹ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਵਿਚਾਰ-ਵਟਾਂਦਰੇ ਤੋਂ ਇਲਾਵਾ ਕੋਈ ਫੈਸਲਾ ਹੋਣ ਦੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਹਾਈਕਮਾਂਡ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਹੀ ਬਣਾ ਦੇਵੇ। ਉਧਰ ਦੂਜੇ ਪਾਸੇ ਕੈਪਟਨ ਦੇ ਵਿਰੋਧੀ ਧੜੇ ਦੇ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਕੈਪਟਨ ਸਿੰਘ ਨੂੰ ਹਾਈਕਮਾਂਡ ਵੱਲੋਂ ਇਸ ਲਈ ਤਲਬ ਕੀਤਾ ਗਿਆ ਹੈ ਕਿਉਂਕਿ ਉਹ ਪੰਜਾਬ ਕਾਂਗਰਸ ਦੇ ਪ੍ਰੋਗਰਾਮਾਂ ਅਤੇ ਧਰਨਿਆਂ ਵਿੱਚ ਸ਼ਾਮਲ ਨਹੀਂ ਹੁੰਦੇ ਅਤੇ ਦੂਜੇ ਕਾਂਗਰਸੀ ਨੇਤਾਵਾਂ ਦਾ ਸਹਿਯੋਗ ਨਹੀਂ ਕਰ ਰਹੇ। ਕੈਪਟਨ ਵਿਰੋਧੀ ਧੜੇ ਦੇ ਆਗੂਆਂ ਦਾ ਮੰਨਣਾ ਹੈ ਕਿ ਸੂਬਾ ਕਾਂਗਰਸ ਦੇ ਨੇਤਾਵਾਂ ਦੀ ਇਸ ਸ਼ਿਕਾਇਤ ‘ਤੇ ਉਨ੍ਹਾਂ ਦੀ ਜੁਆਬਤਲਬੀ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਨਾਲ ਫੋਨ ਕਰਨ ‘ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਦੂਜੇ ਉਨ੍ਹਾਂ ਦੇ ਨਜ਼ਦੀਕੀਆਂ ਨੇ ਇਸ ਦੌਰੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਕੱਲ੍ਹ ਦਿੱਲੀ ਜਾਣ ਦਾ ਪ੍ਰੋਗਰਾਮ ਜ਼ਰੂਰ ਹੈ।

ਲੁਧਿਆਣਾ ਪੁਲਿਸ ਨੇ ਮੁੰਬਈ ਦੇ ਵਪਾਰੀਆਂ ਖਿਲਾਫ ਠੱਗੀ ਦਾ ਕੇਸ ਦਰਜ ਕੀਤਾ

ਲੁਧਿਆਣਾ, 19 ਅਕਤੂਬਰ - ਲੁਧਿਆਣਾ ਪੁਲਿਸ ਨੇ 43 ਲੱਖ ਦੀ ਠੱਗੀ ਮਾਰਨ ਦੇ ਮਾਮਲੇ ਨੂੰ ਲੈ ਕੇ ਮੁੰਬਈ ਦੇ ਵਪਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸੁਪਰੀਮ ਟੈਕਸ ਮਾਰਕ ਲਿਮਟਿਡ ਫਰਮ ਦੇ ਮਾਲਕ ਸੰਜੀਵ ਗੁਪਤਾ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮੁੰਬਈ ਦੀ ਸਕੇਮਵਲ ਇੰਡੀਆ ਫਰਮ ਦੇ ਖਿਲਾਫ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਫਾਰਮ ਨੇ 43 ਲੱਖ 33 ਹਜ਼ਾਰ ਰੁਪਏ ਦਾ ਕੱਪੜਾ ਉਸ ਤੋਂ ਖਰੀਦਿਆ ਸੀ ਪਰ ਅਦਾਇਗੀ ਨਹੀਂ ਕੀਤੀ ਗਈ। ਪੁਲਿਸ ਨੇ ਇਸ ਸਬੰਧ ਵਿਚ ਹਾਲ ਤੀਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਦਫ਼ਤਰ ’ਚ ਚੋਰੀ: ਇਕ ਹੋਰ ਘਟਨਾ ਵਿਚ ਇਥੇ ਗਿੱਲ ਰੋਡ ਤੇ ਪੈਂਦੇ ਏਅਰਟੈਲ ਦੇ ਦਫਤਰ ਵਿਚ ਸੇਵਾਦਾਰ ਨੇ ਇਕ ਲੱਖ ਰੁਪਏ ਦੀ ਚੋਰੀ ਕਰ ਲਈ ਤੇ ਫਰਾਰ ਹੋ ਗਿਆ। ਪੁਲਿਸ ਨੇ ਇਸ ਚੋਰੀ ਵਿਚ ਏਅਰਟੈਲ ਦੇ ਮੈਨੇਜਰ ਮੁਕੇਸ਼ ਭਰਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਫੈਕਟਰੀ ’ਚ ਚੋਰੀ: ਸਨਅਤੀ ਏਰੀਏ ਵਿਚ ਪੈਂਦੀ ਪਾਸੀ ਫੈਕਟਰੀ ਵਿਚੋਂ ਕੁਝ ਅਣਪਛਾਤੇ ਵਿਅਕਤੀ ਫੈਕਟਰੀ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਇਸ ਸਬੰਧ ਵਿਚ ਕੇਸ ਦਰਜ ਕਰ ਲਿਆ ਹੈ। ਇਕ ਵਿਆਹੁਤਾ ਅਤੇ ਇਕ ਲੜਕੀ ਦੀ ਅੱਗ ਵਿਚ ਝੁਲਸ ਜਾਣ ਕਾਰਨ ਮੌਤ: ਬਿੰਦੂ ਨਾਂ ਦੀ ਵਿਆਹੁਤਾ ਔਰਤ ਜੋ ਕਾਲੀ ਸੜਕ ’ਤੇ ਰਹਿੰਦੀ ਸੀ 14 ਅਕਤੂਬਰ ਦੀ ਰਾਤ ਨੂੰ ਜਦੋਂ ਉਹ ਖਾਣਾ ਬਣਾ ਰਹੀ ਸੀ ਤਾਂ ਅੰਗ ਵਿਚ ਝੁਲਸ ਗਈ। ਨਾਜ਼ੁਕ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਲਿਆਂਦਾ ਗਿਆ। ਬੀਤੀ ਦੇਰ ਰਾਤ ਇਹ ਔਰਤ ਹਸਪਤਾਲ ਵਿਚ ਦਮ ਤੋੜ ਗਈ। ਅੱਗ ਦੇ ਹੀ ਦੂਜੇ ਮਾਮਲੇ ਵਿਚ ਸ਼ਿਮਲਾਪੁਰੀ ਦੀ ਰਹਿਣ ਵਾਲੀ 16 ਸਾਲਾ ਲੜਕੀ ਇਸਰਾਤ ਦਮ ਤੋੜ ਗਈ। ਉਹ ਵੀ ਜਦੋਂ ਰੋਟੀ ਬਣਾ ਰਹੀ ਸੀ ਤਾਂ ਅੱਗ ਵਿਚ ਝੁਲਸ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

ਬੰਦੀ ਛੋੜ ਦਿਵਸ ਤੇ ਭੁੱਲਰ ਦੀ ਰਿਹਾਈ ਲਈ ਦਸਖਤੀ ਮੁਹਿੰਮ ਦਾ ਅਗਾਜ਼

ਲੰਡਨ - ਬੰਦੀ ਛੋੜ ਦਿਵਸ ਨੂੰ ਸਿੱਖ ਕੌਮ ਨੇ ਪੂਰੀ ਦੁਨੀਆਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਤਹਿਤ ਮਨਾਇਆ ਗਿਆ । ਦੁਨੀਆਂ ਭਰ ਵਿੱਚ ਸਿੱਖ ਕੌਮ ਨਾਲ ਦਰਦ ਰੱਖਣ ਵਾਲਿਆਂ ਵਲੋਂ ਇਸ ਮੌਕੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਅਰਦਾਸਾਂ ਕੀਤੀਆਂ ਗਈਆਂ । ਇੰਗਲੈਂਡ ਦੇ ਵੱਖ ਵੱਖ ਗੁਰਦਵਾਰਿਆਂ ਵਿੱਚ ਇਸ ਦਿਨ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦਸਖਤੀ ਮੁਹਿੰਮ ਦਾ ਅਗਾਜ਼ ਕੀਤਾ ਗਿਆ ਗਿਆ । ਗੁਰਦਵਾਰਾ ਗੁਰੁ ਨਾਨਕ ਪ੍ਰਕਾਸ਼ ਕਾਵੈਂਟਰੀ ਵਿੱਚ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ,ਕੇ , ਸ੍ਰ, ਪਰਮਿੰਦਰ ਸਿੰਘ ਚੌਹਾਨ , ਸ੍ਰ, ਮੋਹਣ ਸਿੰਘ ਔਜਲਾ ਅਤੇ ਯੂਨੀਵਰਸਟੀ ਦੇ ਨੌਜਵਾਨਾਂ ਦੀ ਜਥੇਬੰਦੀ ਸਿੱਖ ਸੁਸਾਇਟੀ ਦੇ ਸਿੰਘਾਂ ਨੇ ਵੱਡੀ ਪੱਧਰ ਤੇ ਦਸਖਤ ਕਰਵਾਏ ਅਤੇ ਬੰਦੀ ਛੋੜ ਦਿਵਸ ਸਬੰਧੀ ਸਿੱਖਾਂ ਨੂੰ ਮੁੱਢਲਾ ਫਰਜ਼ ਪਛਾਨਣ ਦਾ ਸੱਦਾ ਦਿੱਤਾ ਗਿਆ । ਇਸ ਪਟੀਸ਼ਨ ਨੂੰ ਲਾਇਅਰਜ਼ ਫਾਰ ਹਿਉਮਨ ਰੲਾਟਿਸ ਇੰਟਨੈਸ਼ਨਲ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਤਿਆਰ ਕੀਤਾ ਗਿਆ ਹੈ । ਅਗਲੇਰੇ ਦਿਨਾਂ ਵਿੱਚ ਯੂਰਪ ਭਰ ਵਿੱਚ ਇੱਕ ਲੱਖ ਤੋਂ ਉੱਪਰ ਦਸਖਤ ਕਰਵਾਉਣ ਦਾ ਟੀਚਾ ਹੈ । ਪਟੀਸ਼ਨ ਵਿੱਚ ਪ੍ਰੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਸੰਖੇਪ ਜਾਣਕਾਰੀ ਦਿੰਦਿਆਂ ਉਸ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਮਨਸੂਖ ਕਰਨ ਦੀ ਅਪੀਲ ਕੀਤੀ ਗਈ ਹੈ । ਦੁਨੀਆਂ ਦੇ ਕਈ ਦੇਸ਼ ਪਹਿਲਾਂ ਹੀ ਮੌਤ ਦੀ ਸਜ਼ਾ ਨੂੰ ਗੈਰਵਾਜਬ ਮੰਨ ਚੁੱਕੇ ਹਨ ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਦਲ ਪਰਿਵਾਰ ਵੱਲੋਂ ਭਗਵਾਂਕਰਨ ਕਰ ਦਿੱਤਾ ਗਿਆ ਹੈ- ਸਰਨਾ

ਨਵੀਂ ਦਿੱਲੀ, 19 ਅਕਤੂਬਰ - ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਾਨਕਸ਼ਾਹੀ ਜੰਤਰੀ ਦੀਆਂ ਤਰੁਟੀਆਂ ਦੂਰ ਕਰਨ ਦੇ ਉਦੇਸ਼ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਬੈਠਕ ਵਿੱਚ ਸਿੰਘ ਸਾਹਿਬਾਨ ਵੱਲੋਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਆਪ ਉਸਾਰੂ ਸੋਚ ਅਪਨਾ ਕੇ ਕੋਈ ਫੈਸਲਾ ਕਰਨ ਦੀ ਬਜਾਏ ਇਸ ਮੁੱਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਂਪ ਕੇ ਸਿੱਖ ਜਗਤ ਨੂੰ ਨਿਰਾਸ਼ ਕੀਤਾ ਹੈ।
ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਦਲ-ਪਰਿਵਾਰ ਵੱਲੋਂ ਪਹਿਲਾਂ ਤੋਂ ਹੀ ਭਗਵਾਂਕਰਨ ਕਰ ਦਿੱਤਾ ਗਿਆ ਹੋਇਆ ਹੈ, ਇਸ ਕਰਕੇ ਇਸ ਦੇ ਮੁੱਖੀਆਂ ਪਾਸੋਂ ਇਹ ਆਸ ਕਰਨੀ ਕਿ ਉਹ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕੋਈ ਫੈਸਲਾ ਕਰਨ ਦੇ ਸਮਰੱਥ ਹੋਣਗੇ, ਆਪਣੇ-ਆਪ ਨੂੰ ਧੋਖਾ ਦੇਣਾ ਹੋਵੇਗਾ। ਸ. ਸਰਨਾ ਨੇ ਆਪਣੇ ਬਿਆਨ ਵਿੱਚ ਮੰਗ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ (ਮੁੱਖ ਸੇਵਾਦਾਰ) ਨੇ ਜ਼ਿਨ੍ਹਾਂ ਪੰਥਕ ਜੱਥੇਬੰਦੀਆਂ ਅਤੇ ਸੰਪਰਦਾਵਾਂ ਵੱਲੋਂ ਨਾਨਕਸ਼ਾਹੀ ਜੰਤਰੀ ਵਿੱਚ ਸੋਧ ਕਾਰਨ ਦੇ ਸੁਭਾਉ ਪੁੱਜਣ ਦੀ ਗੱਲ ਕੀਤੀ ਹੈ, ਉਨ੍ਹਾਂ ਦੇ ਨਾਂ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸਾਰਵਜਨਿਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹੋਰ ਸੰਸਥਾਵਾਂ ਵੀ ਉਨ੍ਹਾਂ ਸੁਝਾਵਾਂ ਪੁਰ ਆਪਣੀ ਰਾਇ ਦੇ ਸੱਕਣ। ਸ.ਸਰਨਾ ਨੇ ਕਿਹਾ ਕਿ ਸੰਸਾਰ ਦੀਆਂ ਸਾਰੀਆਂ ਜਾਗ੍ਰਿਤ ਕੌਮਾਂ ਦੇ ਆਪਣੇ ਕੈਲੰਡਰ ਅਤੇ ਜੰਤਰੀਆਂ ਹਨ, ਜ਼ਿਨ੍ਹਾਂ ਅਨੁਸਾਰ ਉਹ ਆਪਣੇ ਧਾਰਮਿਕ ਦਿਨ ਮਨਾਉਂਦੀਆਂ ਹਨ, ਇਸੇ ਸੋਚ ਦੇ ਅਧੀਨ ਹੀ ਸਿੱਖ ਪੰਥ ਵੱਲੋਂ ਨਾਨਕਸ਼ਾਹੀ ਜੰਤਰੀ ਅਪਨਾਉਣ ਦਾ ਫੈਸਲਾ ਕੀਤਾ ਗਿਆ ਹੈ। ਸ. ਸਰਨਾ ਨੇ ਸੱਪਸ਼ਟ ਕੀਤਾ ਕਿ ਜੇ ਨਾਨਕਸ਼ਾਹੀ ਜੰਤਰੀ ਦੀਆਂ ਤਰੁੱਟੀਆਂ ਦੂਰ ਕਰਨ ਦੇ ਨਾਂ ਤੇ ਜੰਤਰੀ ਦੀ ਮੂਲ ਭਾਵਨਾ ਤੇ ਉਦੇਸ਼ਾਂ ਨੂੰ ਹੀ ਅਣਗੋਲਿਆਂ ਕਰ ਦਿੱਤਾ ਗਿਆ ਤਾਂ ਸਿੱਖ ਪੰਥ ਇਸ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕਰੇਗਾ। ਇਸ ਦੇ ਨਾਲ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਾਨਕਸ਼ਾਹੀ ਜੰਤਰੀ ਦੀਆਂ ਤਰੁਟੀਆਂ ਦੂਰ ਕਰਨ ਲਈ ਪੰਥ ਦੀਆਂ ਪ੍ਰਮੁੱਖ ਜੱਥੇਬੰਦੀਆਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਆਮ ਸਹਿਮਤੀ ਬਣਾਉਣੀ ਹੋਵੇਗੀ, ਜੇ ਉਨ੍ਹਾਂ ਨੂੰ ਵਿਸ਼ਵਾਸ਼ ਵਿੱਚ ਲਏ ਅਤੇ ਆਮ ਸਹਿਮਤੀ ਬਣਾਏ ਤੋਂ ਬਿਨਾਂ ਹੀ ਕੋਈ ਫੈਸਲਾ ਕੀਤਾ ਗਿਆ ਤਾਂ ਭਵਿੱਖ ਵਿੱਚ ਹੋਰ ਕਈ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕੇਗਾ।

ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੀਆਂ ਕਿਆਸ ਅਰਾਈਆਂ ਮੁੱਢੋਂ ਖਾਰਜ

ਅੰਮ੍ਰਿਤਸਰ, 19 ਅਕਤੂਬਰ - ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੀਆਂ ਲਗਾਈਆਂ ਜਾ ਰਹੀਆਂ ਅਟਕਲ ਬਾਜ਼ੀਆਂ ਨੂੰ ਮੁੱਢੋ ਦੀ ਨਕਾਰਦਿਆਂ ਕਿਹਾ ਕਿ ਨਾਨਕਸਾਹੀ ਕੈਲੰਡਰ ਸਿੱਖ ਪੰਥ ਦੀ ਵੱਖਰੀ ਪਛਾਣ ਦਾ ਸੋਮ ਾ ਹੈ ਤੇ ਇਸ ਨੂੰ ਰੱਦ ਕਰਨ ਬਾਰੇ ਤਾਂ ਕਦੇ ਵੀ ਸੋਚਿਆਂ ਨਹੀਂ ਜਾ ਸਕਦਾ। ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦੀ ਪਛਾਣ ਦਾ ਕੇਂਦਰ ਹੈ ਅਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕੁੱਝ ਪੰਥਕ ਧਿਰਾਂ ਸ਼ੋਧਾਂ ਕਰਨ ਦੇ ਸੁਝਾ ਦੇ ਰਹੀਆਂ ਹਨ ਅਤੇ 17 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਸ਼੍ਰੀ ਅਕਾਲ ਤਖ਼ਤ ਦੇ ਸੱਕਤਰੇਤ ਵਿਖੇ ਹੋਈ ਸੀ ਜਿਸ ਵਿੱਚ ਸੋਧਾ ਕਰਨ ਬਾਰੇ ਵਿਚਾਰ ਚਰਚਾ ਹੋਈ ਸੀ। ਉਹਨਾਂ ਕਿਹਾ ਕਿ ਅਖਬਾਰਾਂ ਵਿਚ ਕੈਲੰਡਰਾਂ ਨੂੰ ਰੱਦ ਕਰਨ ਦੀਆਂ ਕੁੱਝ ਮਨਘੜਤ ਤੇ ਗੁਮਰਾਹਕੁੰਨ ਖੱਬਰਾਂ ਲੱਗੀਆਂ ਹਨ ਜਿਹਨਾਂ ਦਾ ਉਹ ਪੂਰੀ ਤਰਾਂ ਖੰਡਨ ਕਰਦੇ ਹਨ। ਉਹਨਾਂ ਅਖਬਾਰਾਂ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਅਧਿਆਤਮਕ ਤੇ ਰਾਜਸੀ ਸ਼ਕਤੀ ਦਾ ਪ੍ਰਤੀਕ ਸ਼੍ਰੀ ਅਕਾਲ ਤਖ਼ਤ ਸਬੰਧੀ ਕੋਈ ਖਬਰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਅਕਾਲ ਤਖ਼ਤ ਦੇ ਸੱਕਤਰੇਰਤ ਨਾਲ ਜ਼ਰੂਰ ਸੰਪਰਕ ਸਾਧ ਲਿਆ ਕਰਨ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਜਰੂਰੀ ਸੋਧਾ ਕਰਨਲਈ ਸ੍ਰੀ ਅਕਾਲ ਤਖਤ ਤੇ ਕੁੱਝ ਸੂਝਾ ਪੁੱਜੇ ਹਨ ਅਤੇ ਇਹਨਾਂ ਸੁਝਾਵਾਂ ਤੇ ਵਿਚਾਰ ਚਰਚਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਨੂੰ ਪੱਤਰ ਲਿਖਿਆ ਹੈ ਕਿ ਪੰਥਕ ਵਿਦਵਾਨਾਂ, ਬੁੱਧੀਜੀਵੀਆਂ ਤੇ ਹੋਰ ਸੂਝਵਾਨ ਸ਼ਖਸੀਅਤਾਂ ਨਾਲ ਡੂੰਘੀ ਵਿਚਾਰ ਚਰਚਾ ਕਰਕੇ ਰੀਪਰੋਟ ਅਕਾਲ ਤਖ਼ਤ ਨੂੰ ਭੇਜੀ ਜਾਵੇ। ਉਹਨਾਂ ਇਤਰਾਜ਼ ਕਰਨ ਵਾਲੀਆਂ ਪੰਥਕ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸੁਝਾ ਤੁਰੰਤ ਅਕਾਲ ਤਖ਼ਤ ਨੂੰ ਭੇਜਣ ਤਾਂ ਕਿ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਸੋਧ ਕਰਨ ਲਈ ਸੁਝਾਵਾਂ ਦਾ ਵਿਕਲਪ ਖੁੱਲਾ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਅਕਾਲ ਤਖ਼ਤ ਦੀ ਤੌਹੀਨ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਦੀ ਅਜ਼ਮਤ ਨੂੰ ਬਣਾਈ ਰੱਖਣ ਲਈ ਹਰ ਪ੍ਰਕਾਰ ਦੇ ਹੀਲੇ ਅਪਨਾਏ ਜਾਣਗੇ।
ਫਤਿਹਗੜ੍ਹ ਸਾਹਿਬ ਤੋਂ ਪੱਤਰ ਪ੍ਰੇਰਕ ਮੁਤਾਬਿਕ – ਠਸਿੱਖ ਕੌਮ ਦੀ ਵੱਖਰੀ ਸਤਿਕਾਰਿਤ ਪਹਿਚਾਣ ਦਾ ਪ੍ਰਗਟਾਵਾ ਕਰਨ ਵਾਲੇ ਠਨਾਨਕਸਾਹੀ ਕੈਲੰਡਰੂ ਨੂੰ ਬਦਲਣ ਦੀ ਕੀਤੀ ਜਾ ਰਹੀ ਮੰਗ ਦੀ ਸੋਚ ਪਿੱਛੇ ਸਿੱਖ ਕੌਮ ਵਿਰੋਧੀ ਸਕਤੀਆਂ ਦੀ ਮੰਦਭਾਵਨਾ ਕੰਮ ਕਰ ਰਹੀ ਹੈ। ਕਿਉਂਕਿ ਸਿੱਖ ਕੌਮ ਇਸ ਕੈਲੰਡਰ ਦੀ ਰੌਸਨੀ ਵਿੱਚ ਆਪਣੇ ਸਮੂਹ ਮਹੱਤਵਪੂਰਨ ਇਤਿਹਾਸਿਕ ਫਖਰ ਕਰਨ ਵਾਲੇ ਦਿਨਾਂ ਨੂੰ ਮਨਾਉਣ ਦੀ ਬੀਤੇ ਸਮੇਂ ਤੋਂ ਸੁਰੂਆਤ ਕਰ ਚੁੱਕੀ ਹੈ। ਇਹ ਨਾਨਕਸਾਹੀ ਕੈਲੰਡਰ ਹਰ ਗੁਰਸਿੱਖ ਦੇ ਮਨ ਆਤਮਾ ਵਿੱਚ ਪ੍ਰਵਾਨ ਹੋ ਚੁੱਕਿਆ ਹੈ ਅਤੇ ਹਰ ਗੁਰਸਿੱਖ ਦੇ ਘਰ ਵਿੱਚ ਇਸ ਕੈਲੰਡਰ ਦਾ ਬਿਊਰਾ ਰਾਖਵਾਂ ਹੈ।ੂ ਇਹ ਉਪਰੋਕਤ ਵਿਚਾਰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇੰਚਾਰਜ ਗੁਰਦੁਆਰਾ ਚੋਣਾਂ ਨੇ ਅੱਜ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਪਾਰਟੀ ਦੀ ਧਾਰਮਿਕ ਨੀਤੀ ਅਧੀਨ ਬਿਆਨ ਜਾਰੀ ਕਰਦੇ ਹੋਏ ਪ੍ਰਗਟਾਏ। ਉਹਨਾਂ ਕਿਹਾ ਕਿ ਸ: ਪ੍ਰਕਾਸ ਸਿੰਘ ਬਾਦਲ, ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਸਿਆਸਤ ਨਾਲ ਮਲੀਨ ਹੋਏ ਹੁਕਮਾਂ ਦੀ ਬਦੌਲਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਜਥੇਦਾਰ ਸਾਹਿਬਾਨ ਇਹ ਬਹੁਤ ਵੱਡੀ ਬੱਜਰ ਗੁਸਤਾਖੀ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਇਕੱਤਰਤਾ ਵਿੱਚ ਅਧਿਆਤਮਿਕ ਅਤੇ ਇਖਲਾਕੀ ਸੋਚ ਤੋਂ ਰਹਿਤ, ਸਿੱਖੀ ਰਹੁ ਰੀਤੀਆਂ ਤੋਂ ਕੋਰੇ ਜਿਸਦੀ ਸਿੱਖ ਕੌਮ ਨੂੰ ਕੋਈ ਰਤੀ ਭਰ ਵੀ ਧਾਰਮਿਕ, ਸਮਾਜਿਕ ਜਾਂ ਇਖਲਾਕੀ ਦੇਣ ਨਹੀਂ ਹੈ, ਡਾ: ਦਲਜੀਤ ਸਿੰਘ ਚੀਮਾ ਨੂੰ ਇਸ ਮਹੱਤਵਪੂਰਨ ਮੀਟਿੰਗ ਵਿੱਚ ਸਮੂਲੀਅਤ ਕਰਨ ਦੀ ਇਜਾਜਤ ਦੇਣ ਦੀ ਕਾਰਵਾਈ ਤੋਂ ਹੀ ਸਪੱਸਟ ਹੋ ਜਾਂਦਾ ਹੈ ਕਿ ਇਹ ਕਾਰਵਾਈ ਲਈ ਕਿੱਥੋਂ ਅਤੇ ਕਿਉਂ ਹੁਕਮ ਹੋ ਰਹੇ ਹਨ ਅਤੇ ਕਿਹੜੇ ਸਿੱਖ ਵਿਰੋਧੀ ਚਿਹਰੇ ਇਸ ਕਾਲੀ ਕਰਤੂਤ ਨੂੰ ਨੇਪਰੇ ਚਾੜਣ ਲਈ ਉਤਾਵਲੇ ਹੋਏ ਪਏ ਹਨ। ਸ: ਟਿਵਾਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਇਸ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਸਿੱਖ ਕੌਮ ਦੀਆਂ ਉੱਚ ਪਦਵੀਆਂ ਦੇ ਰੁਤਬੇ ਦੇ ਸਤਿਕਾਰ ਨੂੰ ਖਿਆਲ ਵਿੱਚ ਰੱਖਦੇ ਹੋਏ, ਅਜਿਹੀ ਕੋਈ ਵੀ ਸਿੱਖ ਵਿਰੋਧੀ ਕਾਰਵਾਈ ਕਰਨ ਦੇ ਭਾਗੀ ਨਾ ਬਨਣ, ਜਿਸ ਨਾਲ ਕੌਮਾਂਤਰੀ ਪੱਧਰ ਉੱਤੇ ਸਿੱਖ ਕੌਮ ਦੇ ਮਾਣ-ਸਤਿਕਾਰ ਨੂੰ ਠੇਸ ਪਹੁੰਚੇ ਅਤੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਉੱਭਰ ਰਹੀ ਪਹਿਚਾਣ ਧੁੰਦਲੀ ਹੋਵੇ। ਉਹਨਾਂ ਦੇਸ-ਵਿਦੇਸਾਂ ਵਿੱਚ ਵਿਚਰ ਰਹੇ ਗੁਰਸਿੱਖਾਂ ਨੂੰ ਡੂੰਘੀ ਅਪੀਲ ਕਰਦੇ ਹੋਏ ਕਿਹਾ ਕਿ ਠਨਾਨਕਸਾਹੀ ਕੈਲੰਡਰੂ ਵਿਰੁੱਧ ਸਿਆਸੀ ਆਗੂਆਂ ਦੀ ਦੁਰਵਰਤੋਂ ਕਰਕੇ ਇਸ ਨੂੰ ਵਿਵਾਦ ਵਿੱਚ ਪਾਉਣ ਦੀ ਸਾਜਿਸ ਦਾ ਡੱਟ ਕੇ ਵਿਰੋਧ ਕਰਨ ਅਤੇ ਸਾਜਿਸੀਆਂ ਨੂੰ ਆਪਣੇ ਮਨਸੂਬਿਆਂ ਵਿੱਚ ਬਿਲਕੁਲ ਸਫਲ ਨਾ ਹੋਣ ਦੇਣ ਅਤੇ ਸਿੱਖ ਕੌਮ ਆਉਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਹਰ ਪੱਖੋ ਸੁਚੇਤ ਰਹਿੰਦੀ ਅਜਿਹੀ ਭੂਮਿਕਾ ਨਿਭਾਵੇ ਕਿ ਮੁਤੱਸਵੀ ਫਿਰਕੂ ਜਮਾਤਾਂ ਦੇ ਗੁਲਾਮ ਸਿੱਖ ਆਗੂ, ਸਿੱਖ ਕੌਮ ਦੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਦਾਖਿਲ ਹੋ ਕੇ ਕੋਈ ਵੀ ਗੈਰ ਇਖਲਾਕੀ ਕਾਰਵਾਈ ਕਰਨ ਦੇ ਸਮਰੱਥ ਹੀ ਨਾ ਰਹਿ ਸਕਣ। ਉਹਨਾਂ ਕਿਹਾ ਕਿ ਸਿੱਖ ਕੌਮ ਆਪਣੇ ਧਰਮੀ ਅਤੇ ਕੌਮੀ ਫਰਜ ਪੂਰੇ ਕਰਕੇ ਹੀ ਮਲੀਨ ਸਿਆਸਤਦਾਨਾਂ ਦੀ ਭੈੜੀ ਇਨਸਾਨੀਅਤ ਵਿਰੋਧੀ ਸੋਚ ਤੋਂ ਕੌਮ ਨੂੰ ਨਿਜਾਤ ਦਿਵਾ ਸਕਦੀ ਹੈ।


ਨਾਨਕਸ਼ਾਹੀ ਕੈਲੰਡਰ ‘ਚ ਸੋਧ ਦੇ ਮਾਮਲੇ ‘ਚ ਸਿੰਘ ਸਾਹਿਬਾਨ ਦੇ ਲੁਕਵੇਂ ਏਜੰਡੇ ਨੂੰ ਕੋਈ ਸਫਲਤਾ ਨਹੀਂ

ਅੰਮ੍ਰਿਤਸਰ : 18 ਅਕਤੂਬਰ ਪਰਵਾਸੀ ਭਾਰਤੀ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਪਿਛਲੇ ਸਮੇਂ ਤੋਂ ਪੰਥਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿੱਚ ਕੁਝ ਲੋੜੀਂਦੀਆਂ ਸੋਧਾਂ ਕਰਨ ਦੇ ਸਿੰਘ ਸਾਹਿਬਾਨ ਦੇ ਲੁਕਵੇਂ ਏਜੰਡੇ ਨੂੰ ਐਤਕੀਂ ਵੀ ਕੋਈ ਸਫਲਤਾ ਨਹੀਂ ਮਿਲੀ ਤੇ ਸਿੰਘ ਸਾਹਿਬਾਨ ਦੀ ਇੱਕਸੁਰਤਾ ਦੀ ਘਾਟ ਕਾਰਨ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਦਾ ਮੁੱਦਾ ਮੁੜ ਠੰਢੇ ਬਸਤੇ ਵਿੱਚ ਪੈ ਗਿਆ।
ਜ਼ਿਕਰਯੋਗ ਹੈ ਕਿ ਬੰਦੀ ਛੋੜ ਦਿਵਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਿਨਾਂ ਕੋਈ ਏਜੰਡਾ ਭੇਜਿਆਂ ਆਪ ਕੋਈ ਸੁਨੇਹਾ ਭੇਜ ਕੇ ਦੂਜੇ ਤਖ਼ਤਾਂ ਦੇ ਜਥੇਦਾਰਾਂ ਨੂੰ ਦੀਵਾਲੀ ਵਾਲੀ ਰਾਤ ਦਰਬਾਰ ਸਾਹਿਬ ਸੱਦ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਫੇਰਬਦਲ ਕਰਨ ਲਈ ਅੰਦਰਖਾਤੇ ਬਥੇਰੀ ਕੋਸ਼ਿਸ਼ ਕੀਤੀ। ਪਰ 11 ਘੰਟਿਆਂ ਦੀ ਜੱਦੋ ਜਹਿਦ ਨੂੰ ਉਦੋਂ ਕੋਈ ਬੂਰ ਨਹੀਂ ਪਿਆ ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਉਕਤ ਕੈਲੰਡਰ ਵਿੱਚ ਸੋਧ ਕਰਨ ਦੇ ਚਾਰੇ ਤਖ਼ਤਾਂ ਦੇ ਜਥੇਦਾਰਾਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਸੋਧਾਂ ਦਾ ਡਟ ਕੇ ਵਿਰੋਧ ਕੀਤਾ। ਕੋਈ ਵਾਹ ਨਾ ਜਾਂਦੀ ਵੇਖ ਕੇ ਜਥੇਦਾਰ ਅਕਾਲ ਤਖ਼ਤ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਸੰਭਾਵੀ ਸੋਧਾਂ ਕੀਤੇ ਜਾਣ ਦੀ ਗੱਲ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਦਿਹਾੜੇ ‘ਤੇ ਨਾਨਕਸ਼ਾਹੀ ਕੈਲੰਡਰ ਦਾ ਸੋਧਿਆ ਹੋਇਆ ਮੁਹਾਂਦਰਾ ਜਾਰੀ ਕਰਨ ਬਾਰੇ ਪ੍ਰੈਸ ਬਿਆਨ ਜਾਰੀ ਕੀਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਅਕਾਲ ਤਖ਼ਤ ਦੇ ਗਿਆਨੀ ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਬੀਤੇ ਦਿਨ 11 ਕੁ ਵਜੇ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿਖੇ ਪੰਜਾਂ ਤਖ਼ਤਾਂ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਸ੍ਰੀ ਹਜੂਰ ਸਾਹਿਬ ਤਖ਼ਤ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸ਼ਮੂਲੀਅਤ ਕੀਤੀ। ਦੀਵਾਲੀ ਵਾਲੇ ਇਸ ਪਵਿੱਤਰ ਦਿਨ ‘ਤੇ ਇਕ ਪਾਸੇ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਿੱਖ ਕੌਮ ਦੇ ਨਾਂ ਦਿੱਤੇ ਸੰਦੇਸ਼ ਵਿਚ ਜਿਥੇ ਆਪਸੀ ਏਕਤਾ, ਸਾਂਝੀਵਾਲਤਾ ਅਤੇ ਗੁਰੂ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦੀ ਹਾਮੀ ਭਰ ਰਹੇ ਹਨ। ਉੱਧਰ ਦੂਜੇ ਪਾਸੇ ਆਪਸ ਵਿਚ ਪੰਜੇ ਜਥੇਦਾਰ ਵਿਚਾਰਕ ਸਾਂਝ ਤੋਂ ਸੱਖਣੇ ਦਿਖਾਈ ਦੇ ਰਹੇ ਹਨ। ਸਿੰਘ ਸਾਹਿਬ ਦੀਆਂ ਹੋਈਆਂ ਦੋ ਮੀਟਿੰਗਾਂ ‘ਚ 17 ਅਕਤੂਬਰ ਅਤੇ 18 ਅਕਤੂਬਰ ਵਾਲੀ ਵਿਚ ਤਾਂ ਜਥੇਦਾਰ ਮੱਕੜ ਸ਼ਾਮਲ ਹੋਏ ਪਰ ਇਸ ਸ਼ਮੂਲੀਅਤ ਦੇ ਬਾਵਜੂਦ ਵੀ ਚਾਰੇ ਤਖ਼ਤਾਂ ਦੇ ਜਥੇਦਾਰ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਨੰਦਗੜ੍ਹ ਨੂੰ ਮਨਾਉਣ ‘ਚ ਅਸਫ਼ਲ ਰਹੇ।
ਸਥਿਤੀ ਉਦੋਂ ਨਾਟਕੀ ਬਣ ਗਈ ਜਦੋਂ ਦੋ ਦਿਨਾਂ ‘ਚ 3 ਵਾਰ ਹੋਈਆਂ ਇਕੱਤਰਤਾਵਾਂ ਦੇ ਬਾਵਜੂਦ ਗਿਆਨੀ ਬਲਵੰਤ ਸਿੰਘ ਸਾਥੀ ਜਥੇਦਾਰਾਂ ਦਾ ਬਾਈਕਾਟ ਕਰਕੇ ਗੁਰੂ ਅਰਜਨ ਨਿਵਾਸ ਦੇ ਕਮਰਾ ਨੰ. 28 ‘ਚ ਜਾ ਕੇ ਖੁਦ ਨੂੰ ਦੂਜਿਆਂ ਨਾਲੋਂ ਅਲੱਗ ਕਰ ਲਿਆ। ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਜਦੋਂ ਜਥੇ. ਨੰਦਗੜ੍ਹ ਦੇ ਅੜੀਅਲ ਰਵੱਈਏ ਨੂੰ ਨਰਮ ਨਾ ਕਰ ਸਕੇ ਤਾਂ ਫਿਰ ਉਨ੍ਹਾਂ ਨੇ ਕੈਬਨਿਟ ਮੰਤਰੀ ਪੰਜਾਬ ਗੁਲਜ਼ਾਰ ਸਿੰਘ ਰਣੀਕੇ ਦੀਆਂ ਸੇਵਾਵਾਂ ਲਈਆਂ ਪਰ ਸਰਕਾਰ ਦੀਆਂ ਕੋਸ਼ਿਸ਼ਾਂ ਵੀ ਨੰਦਗੜ੍ਹ ਨੂੰ ਨਾਨਕਸ਼ਾਹੀ ਕੈਲੰਡਰ ਸਬੰਧੀ ਸਹਿਮਤ ਨਾ ਕਰ ਸਕੀਆਂ। ਅਖ਼ੀਰ ਸਿੰਘ ਸਾਹਿਬਾਨਾਂ ਦੇ ਵਿਸ਼ੇਸ਼ ਬੁਲਾਵੇ ‘ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਸ੍ਰੀ ਦਰਬਾਰ ਸਾਹਿਬ ਪਹੁੰਚੇ। ਸ੍ਰੀ ਚੀਮਾ ਵੀ ਭਾਵੇਂ ਨੰਦਗੜ੍ਹ ਦੇ ਕਮਰੇ ‘ਚ ਪ੍ਰਵੇਸ਼ ਨਹੀਂ ਕਰ ਸਕੇ ਪਰ ਮੋਬਾਇਲ ਫੋਨ ‘ਤੇ ਉਹ ਜਥੇਦਾਰ ਨੰਦਗੜ੍ਹ ਨੂੰ ਵਿਸ਼ਵਾਸ ‘ਚ ਨਾ ਲੈ ਸਕੇ। ਅਖ਼ੀਰ ਚੀਮਾ ਨੂੰ ਬੇਰੰਗ ਪਰਤਣਾ ਪਿਆ।
ਗ਼ੌਰਤਲਬ ਹੈ ਕਿ ਪੰਜ ਸਿੰਘ ਸਾਹਿਬਾਨਾਂ ਦੀ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਇਕੱਤਰਤਾ ਹੋਈ, ਜਿਸ ‘ਚ ਜਥੇ. ਮੱਕੜ ਵੀ ਸ਼ਾਮਲ ਹੋਏ ਸਨ, ਬੇਨਤੀਜਾ ਰਹੀ। ਦੂਜੀ ਮੀਟਿੰਗ ਵੀ ਇਸੇ ਸਥਾਨ ‘ਤੇ ਹੋਈ ਪਰ ਦੂਜੀ ਇਕੱਤਰਤਾ ‘ਚ ਜਥੇ. ਮੱਕੜ ਗ਼ੈਰ ਹਾਜ਼ਰ ਸਨ। ਇਹ ਨਹੀਂ ਪਤਾ ਲੱਗ ਸਕਿਆ ਕਿ ਕੀ ਵਿਚਾਰਾਂ ਹੋਈਆਂ ਪਰ ਕੋਈ ਵਾਹ ਪੇਸ਼ ਨਾ ਜਾਂਦੀ ਵੇਖ ਸਿੰਘ ਸਾਹਿਬ ਵੱਲੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਦੱਸਿਆ ਗਿਆ ਹੈ ਕਿ ਸਮੂਹ ਖਾਲਸਾ ਪੰਥ ਦੀ ਏਕਤਾ ਬਣਾਉਣ ਵਾਸਤੇ ਕੁਝ ਪੰਥਕ ਜਥੇਬੰਦੀਆਂ ਅਤੇ ਸੰਪਰਦਾਵਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਬਾਰੇ ਵਡਮੁੱਲੇ ਸੁਝਾਅ ਦਿੱਤੇ ਗਏ ਹਨ, ਜੋ ਵਿਚਾਰ ਅਧੀਨ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਹਨ। ਇਸ ਉਪਰ ਵਿਦਵਾਨਾਂ, ਪੰਥਕ ਜਥੇਬੰਦੀਆਂ ਅਤੇ ਕੈਲੰਡਰ ਦੇ ਮਾਹਿਰਾਂ ਨਾਲ ਰਾਏ ਕਰਨ ਤੋਂ ਬਾਅਦ ਹੀ ਇਸ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਜਾਵੇ। ਪ੍ਰੈਸ ਬਿਆਨ ‘ਚ ਇਹ ਦੱਸਿਆ ਗਿਆ ਹੈ ਕਿ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ‘ਤੇ ਜਾਰੀ ਕੀਤਾ ਜਾਵੇਗਾ। ਜਥੇ. ਨੰਦਗੜ੍ਹ ਨੇ ਪੱਤਰਕਾਰਾਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਇਸ ਨਵੇਂ ਸਟੈਂਡ ਬਦਲੇ ਜੇਕਰ ਜਥੇਦਾਰੀ ਵੀ ਵਾਰਨੀ ਪਈ ਤਾਂ ਪਿਛੇ ਨਹੀਂ ਹਟਣਗੇ।
ਚਰਚਿਤ ਕੈਲੰਡਰ ‘ਚ ਸੋਧਾਂ ਬਾਰੇ ਜਥੇਦਾਰਾਂ ਵੱਲੋਂ ਅੰਦਰਖਾਤੇ ਆਰੰਭੇ ਯਤਨਾਂ ‘ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜਾਰੀ ਕਰਦਿਆਂ ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜੇਕਰ ਕੈਲੰਡਰ ‘ਚ ਕੋਈ ਸੋਧ ਕਰਨੀ ਹੈ ਤਾਂ ਸਰਬਤ ਖਾਲਸਾ ਬੁਲਾਇਆ ਜਾਵੇ ਅਤੇ ਪੰਥਕ ਲੋਕਾਂ ਦੀ ਰਾਏ ਲਈ ਜਾਵੇ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਬੁੱਕਲ ‘ਚ ਗੁੜ ਨਾ ਭੰਨਣ।

ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਨਾਮ ਸੰਤ ਭਿੰਰਾਂਵਾਲਿਆਂ ਦੀ ਨਿਰਮਲ ਸੋਚ
ਲਵਸਿੰਦਰ ਸਿੰਘ ਡੱਲੇਵਾਲ

ਸਿੱਖਾਂ ਦੇ ਇਤਿਹਾਸਕ ਗੁਰਦਵਾਰਿਆਂ ਦਾ ਪ੍ਰਬੰਧ ਚਲਾਉਣ ,ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ । ਜਿਸ ਦੀਆਂ ਅਗਾਮੀਂ ਚੋਣਾਂ ਨਜ਼ਦੀਕ ਆ ਰਹੀਆਂ ਹਨ । ਵੱਖ ਵੱਖ ਧਿਰਾਂ ਇਹਨਾਂ ਵਿੱਚ ਕੁੱਦਣ ਲਈ ਸਕੀਮਾਂ ਬਣਾ ਰਹੀਆਂ ਹਨ । ਇੱਕ ਪਾਸੇ ਭਾਜਪਾ ਹੈ ਜੋ ਕਿ ਬਾਦਲ ਪਰਿਵਾਰ ਵਾਲੇ ਅਕਾਲੀ ਦਲ ਰਾਹੀਂ ਇਹਨਾਂ ਤੇ ਕਬਜ਼ਾ ਬਰਕਰਾਰ ਰੱਖਣ ਲਈ ਤੱਤਪਰ ਹੈ ਦੂਜੇ ਪਾਸੇ ਕਾਂਗਰਸ ਹੈ ਜਿਸਦਾ ਮੋਹਰਾ ਦਿੱਲੀ ਦੀ ਸਿੱਖ ਸੰਗਤ ਤੇ ਕਾਂਗਰਸ ਦਾ ਰੰਗ ਚਾੜਨ ਵਾਲਾ ਸਿੱਖੀ ਸਰੂਪ ਵਾਲੇ ਸਰਨਾ ਭਰਾ ਅਤੇ ਉਹਦੇ ਸਾਥੀ ਹਨ । ਕੇਂਦਰ ਸਰਕਾਰ ਵਲੋਂ ਸ੍ਰ਼ੋਮਣੀ ਕਮੇਟੀ ਦੀਆਂ ਚੋਣਾਂ ਇਸ ਦੇ ਤਹਿ ਸ਼ੁਦਾ ਸਮੇਂ ਕਦੇ ਨਹੀਂ ਕਰਵਾਈਆਂ ਗਈਆਂ ਜਦੋਂ ਹਾਲਾਤ ਇਸ ਦੇ ਆਪਦੇ ਫਿੱਟ ਨਾ ਹੋਣ । ਜਿਸ ਦਾ ਪ੍ਰਤੱਖ ਪ੍ਰਮਾਣ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੀ ਚੜ੍ਹਤ ਸਮੇਂ ਇਸ ਨੂੰ ਲੰਬੇ ਸਮੇਂ ਲਈ ਲਟਕਾਇਆ ਗਿਆ ਭਾਵੇਂ ਕਿ ਇਸ ਦੇ ਕਈ ਮੈਂਬਰ ਕੁਦਰਤੀ ਅਤੇ ਗੈਰ ਕੁਦਰਤੀ ਮੌਤ ਮਾਰੇ ਜਾ ਚੁੱਕੇ ਸਨ , ਕੁੱਝ ਇੱਕ ਨੇ ਖਾੜਕੂਆਂ ਦੀ ਮੁਖਬਰੀ ਕਰਕੇ ਆਪਣੇ ਮੁੱਖ ਕਾਲੇ ਕਰ ਲਏ ਅਤੇ ਆਖਰ ਜਿਹਨਾਂ ਕੌਮੀ ਯੋਧਿਆਂ ਦੀ ਮੁਖਬਰੀ ਕੀਤੀ ਉਹਨਾਂ ਜਾਂ ਉਹਨਾਂ ਦੇ ਭਰਾਵਾਂ ਹੱਥੋਂ ਸੋਧੇ ਗਏ । ਸਿੱਖ ਵਿਰੋਧੀ ਲਾਬੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਿੰਦਿਆਂ ਨੂੰ ਜਦੋਂ ਯਕੀਨ ਹੋ ਗਿਆ ਕਿ ਹੁਣ ਸਿੱਖ ਸਿਧਾਂਤਾਂ ਤੇ ਭਗਵਾਂ ਰੰਗ ਚਾੜ੍ਹਨ ਵਾਲੀ ਬਾਦਲ ਐਂਡ ਕੰਪਨੀ ਅਮਰਵੇਲ ਦੇ ਰੂਪ ਵਿੱਚ ਸਿੱਖ ਕੌਮ ਤੇ ਬੁਰੀ ਤਰਾਂ ਫੈਲ ਗਈ ਹੈ ਤਾਂ ਇਸ ਨੇ ਕਈ ਸਾਲ ਮਿਆਦ ਲੰਘਣ ਮਗਰੋਂ ਉਕਤ ਚੋਣਾਂ ਕਰਵਾਈਆਂ , ਜਦ ਇਸ ਨੂੰ ਯਕੀਨ ਹੋ ਗਿਆ ਸੀ ਕਿ ਬਾਦਲ ਐਂਡ ਕੰਪਨੀ ਦੇ ਰੂਪ ਵਿੱਚ ਸਰਕਾਰੀ ਸੋਚ ਦੀ ਜਿੱਤ ਹੀ ਹੋਵੇਗੀ । ਹੁਣ ਅੱਜ ਜਦੋਂ ਇਸੇ ਕਮੇਟੀ ਦੀਆਂ ਚੋਣਾਂ ਦੋਬਾਰਾ ਆ ਰਹੀਆਂ ਹਨ ਤਾਂ ਇਸ ਸੰਦਰਭ ਵਿੱਚ ਸਿੱਖਾਂ ਦੀ ਵੱਖ ਵੱਖ ਰਾਏ ਦੇਖਣ ਨੂੰ ਮਿਲ ਰਹੀ ਹੈ । ਕਿਸੇ ਵੀ ਕੌਮ ਲਈ ਜਰੂਰੀ ਹੁੰਦਾ ਹੈ ਕਿ ਉਹ ਇਤਿਹਾਸਕ ਘਟਨਾਵਾਂ ਨੂੰ ਮੱਦੇ ਨਜ਼ਰ ਰੱਖ ਕੇ ਵਰਤਮਾਨ ਫੈਂਸਲੇ ਲਵੇ । ਮੇਰੀ ਜਾਚੇ ਇਸ ਅਤਿ ਸੰਵੇਦਨਸ਼ੀਲ ਮੁੱਦੇ ਤੇ ਅਤੇ ਸਿੱਖੀ ਦੀ ਕੇਂਦਰੀ ਧਾਰਮਿਕ ਸੰਸਥਾ ਦੇ ਸੰਦਰਭ ਵਿੱਚ ਵੀਹਵੀਂ ਸਦੀ ਦੇ ਮਹਾਂਨਾਇਕ ਸੂਰਬੀਰ ਯੋਧੇ ਜਰਨੈਲ ਅੱਤ ਸਤਿਕਾਰਯੋਗ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੱਸ਼ਟ ਸਟੈਂਡ ਨੂੰ ਵਿਚਾਰਨ ਅਤੇ ਅਪਣਾਉਣ ਦੀ ਲੋੜ ਹੈ । ਉਸ ਵਕਤ ਬਲਵੰਤਾ ਲੱਡੂ ( ਖਜ਼ਾਨਾ ਮੰਤਰੀ ) ਸੰਤ ਭਿੰਡਰਾਂਵਲਿਆਂ ਕੋਲ ਆਣ ਕੇ ਬੇਨਤੀ ਕਰਨ ਲੱਗਾ ਕਿ ਸੰਤ ਜੀ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਗਈਆਂ ਹਨ ਕ੍ਰਿਪਾ ਕਰਕੇ ਸਾਡੀ ਮੱਦਦ ਕਰੋ ਤਾਂ ਸੰਤ ਆਖਣ ਲੱਗੇ ਕਿਉਂ ਨਹੀਂ ਅਕਾਲੀ ਦਲ ਤਾਂ ਸਿੱਖਾਂ ਦੀ ਪਾਰਟੀ ਹੈ ਅਸੀਂ ਚੋਣਾਂ ਵਿੱਚ ਪੂਰੀ ਮੱਦਦ ਕਰਾਂਗੇ ਪਰ ਮੇਰੀ ਇੱਕ ਸ਼ਰਤ ਹੈ । ਉਸੇ ਵਕਤ ਬਲਵੰਤੇ ਲੱਡੂ ਨੇ ਕੰਨ ਚੱਕ ਲਏ ਕਿ ਸੰਤ ਜੀ ਉਹ ਕਿਹੜੀ ?? ਤਾਂ ਉਸ ਮਹਾਂਪੁਰਖ ਸੰਤ ਭਿੰਡਰਾਂਵਾਲੇ ਜਿਹੜੇ ਹਰ ਸਾਹ ਹੀ ਕੌਮ ਦੀ ਚੜਦੀ ਕਲਾ ਕੌਮੀ ਅਜ਼ਾਦੀ ਲਈ ਲੈ ਰਹੇ ਸਨ , ਜਵਾਬ ਦਿੱਤਾ ਕਿ ਮੇਰੀ ਸ਼ਰਤ ਹੈ ਕਿ ਸਾਰੇ ਉਮੀਦਵਾਰ ਘੱਟ ਤੋਂ ਘੱਟ ਅੰਮ੍ਰਿਤਧਾਰੀ ਅਤੇ ਪੰਜ ਬਾਣੀਆਂ ਦੇ ਨਿੱਤਨੇਮੀ ਹੋਣ ਅਤੇ ਕਿਸੇ ਪੱਖੋਂ ਕੁਰਿਹਤੀ ਨਾ ਹੋਣ । ਤਾਂ ਇਹ ਸ਼ੈਤਾਨ ਲੱਡੂ ਕਹਿਣ ਲੱਗਾ ਕਿ ਸੰਤ ਜੀ ਇਹੋ ਜਿਹੇ ਲੱਭਦੇ ਨਹੀਂ , ਪੂਰੇ ਕਿਵੇਂ ਕਰੀਏ । ਤਾਂ ਸੰਤ ਜੋ ਦੁਨੀਆਂ ਭਰ ਦੇ ਵਿਦਵਾਨਾਂ ਨੂੰ ਲਾਜਵਾਬ ਕਰਨ ਦੇ ਸਮਰੱਥ ਸਨ ਕਹਿਣ ਲੱਗੇ ਕਿ ਜਿੰਨੇ ਤੁਹਾਡੇ ਕੋਲ ਹਨ ਠੀਕ ਹੈ ਬਾਕੀ ਮੇਰੇ ਜਿੰਮੇ ਲਾ ਦਿਉ ਮੈਂ ਪੂਰੇ ਕਰਾਂਗਾ । ਤਾਂ ਇਹ ਕੌਮ ਨੂੰ ਪੈਰ ਪੈਰ ਤੇ ਧੋਖਾ ਦੇਣ ਵਾਲਾ ਸਖਸ਼ ਬਲਵੰਤਾ ਲੱਡੂ ਕਹਿਣ ਲੱਗਾ ਕਿ ਇਸ ਤਰਾਂ ਤਾਂ ਸੰਤ ਜੀ ਸਾਰੀ ਕਮੇਟੀ ਹੀ ਤੁਹਾਡੀ ਬਣ ਜਾਣੀ ਹੈ । ਸੰਤਾਂ ਦਾ ਜਵਾਬ ਸੀ ਕਿ ਮੇਰੀ ਨਹੀਂ ਗੁਰੁ ਸਾਹਿਬ ਦੇ ਸਿੱਖਾਂ ਦੀ ਬਣੇਗੀ ਜਿਹੜੀ ਸਹੀ ਅਰਥਾਂ ਵਿੱਚ ਧਰਮ ਦਾ ਪ੍ਰਚਾਰ ਅਤੇ ਪਸਾਰ ਕਰੇਗੀ । ਸੰਤ ਆਖਣ ਲੱਗੇ ਕਿ ਸਾਨੂੰ ਪਤਾ ਹੈ ਕਿ ਤੂੰ ਕਿਸ ਮਕਸਦ ਨਾਲ ਇੱਥੇ ਆਇਆਂ ਹੈ । ਤੇਰਾ ਭਲਾ ਇਸੇ ਵਿੱਚ ਹੈ ਕਿ ਇੱਥੋਂ ਖਿਸਕਣ ਦੀ ਗੱਲ ਕਰ। ਸੋ ਅੱਜ ਵੀ ਜਗਰੂਕ ਸਿੱਖਾਂ ਦਾ ਖਾਸ ਕਰਕੇ ਸੰਤਾਂ ਦੀ ਸੋਚ ਦੇ ਵਾਰਸ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਫਰਜ਼ਾਂ ਸਿਰ ਫਰਜ਼ ਹੈ ਕਿ ਉਹ ਇਹਨਾਂ ਚੋਣਾਂ ਵਿੱਚ ਗੁਰਮਤਿ ਅਸੂਲਾਂ ਦੇ ਧਾਰਨੀ ਗੁਰਸਿੱਖਾਂ ਨੂੰ ਕਾਮਯਾਬ ਕਰਨ , ਜਿਹਨਾਂ ਨੂੰ ਸਿੱਖੀ ਨਾਲ ਪਿਆਰ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਹੋਵੇ , ਬ੍ਰਾਹਮਣਨਿਜ਼ਮ ਦੀ ਗੁਲਾਮੀ ਦਾ ਅਹਿਸਾਸ ਅਤੇ ਕੌਮੀ ਅਜ਼ਾਦੀ ਦੀ ਤਾਂਘ ਹੋਵੇ । ਸਿੱਖ ਸੰਘਰਸ਼ ਦੇ ਯੋਧਿਆਂ ਪ੍ਰਤੀ ਜਿਹਨਾਂ ਦੇ ਮਨ ਵਿੱਚ ਸੁਨੇਹ ਹੋਵੇ ਉਹਨਾਂ ਨੂੰ ਸਹਿਯੋਗ ਦੇ ਕੇ ਇਸ ਧਾਰਮਿਕ ਸੰਸਥਾ ਦਾ ਪ੍ਰਬੰਧ ਸੰਭਾਲਣਾ ਚਾਹੀਦਾ ਹੈ । ਇਸੇ ਤਰਾਂ ਹੀ ਨਾਸਤਕ ਕਿਸਮ ਦੇ ਉਸ ਵਰਗ ਤੋਂ ਸੁਚੇਤ ਰਹਿਣ ਦੀ ਲੋੜ ਹੈ ਜਿਹੜਾ ਸਿੱਖੀ ਚੋਂ ਸ਼ਰਧਾ ਭਾਵਨਾ ਨੂੰ ਸੱਟ ਮਾਰ ਰਿਹਾ ਹੈ , ਗੁਰ ਇਤਿਹਾਸ ,ਸਿੱਖ ਇਤਿਹਾਸ ,ਗੁਰਬਾਣੀ ,ਗੁਰ ਮੰਤਰ ਪ੍ਰਤੀ ਸ਼ੰਕੇ ਪੈਦਾ ਕਰਕੇ ਸਿੱਖਾਂ ਨੂੰ ਸ਼ਰਧਾਹੀਣ ਬਣਾਉਣ ਲਈ ਤੱਤਪਰ ਹੈ । ਇਹਨਾਂ ਅਖੌਤੀ ਵਿਦਵਾਨਾਂ ਦੇ ਸੰਘਰਸ਼ ਦੌਰਾਨ ਝਰੀਟ ਤੱਕ ਨਹੀਂ ਨਹੀਂ , ਨਾ ਹੀ ਕੋਈ ਅਜਿਹੀ ਵਿਦਵਤਾ ਵਾਲਾ ਵਿਆਕਤੀ ਉਦੋਂ ਭਾਲਿਆਂ ਲੱਭਿਆ ਹੁਣ ਜਦੋਂ ਸੰਘਰਸ਼ ਵਿੱਚ ਵਕਤੀ ਖੜੋਤ ਆ ਚੁੱਕੀ ਹੈ ਤਾਂ ਅਜਿਹੇ ਲੋਕ ਕੌਮ ਵਿੱਚ ਨਿੱਤ ਨਵੇਂ ਵਿਵਾਦ ਪੈਦਾ ਕਰ ਰਹੇ ਹਨ । ਕੋਈ ਕਾਲਾ ਤੇ ਕੋਈ ਚਿੱਟਾ ਅਫਗਾਨਾ ,ਕੋਈ ਯੁਕਤਾ ਤੇ ਕੋਈ ਮੁਕਤਾ ਬਣਿਆਂ ਫਿਰਦਾ ਹੈ ਇਹਨਾਂ ਵਲੋਂ ਵੀ ਸਿੱਖਾਂ ਦੀ ਇਸ ਕੇਂਦਰੀ ਧਾਰਮਿਕ ਸੰਸਥਾ ਤੇ ਕਬਜ਼ਾ ਕਰਨ ਦੀ ਚਾਲ ਚੱਲੀ ਜਾ ਰਹੀ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣੀ ਚਾਹੀਦੀ । ਸਿੱਖ ਸੰਗਤ ਸੁਚੇਤ ਰਹੇ ।

ਪੰਥ ਦੀ ਅਜ਼ਾਦ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਵਿੱਚ ਸਿੱਖ ਕੌਮ ਫੇਰ ਬਦਲ ਬਰਦਾਸ਼ਤ ਨਹੀਂ ਕਰੇਗੀ : ਭਾਈ ਚੀਮਾ

ਫ਼ਤਿਹਗੜ੍ਹ ਸਾਹਿਬ, 18 ਅਕਤੂਬਰ- ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰਾਂ ਵਲੋਂ ਸੱਦੀ ਗਈ ਇਕ ਮੀਟਿੰਗ ਵਿਚ ਨਾਨਕਸਾਹੀ ਕੈਲੰਡਰ ਵਿਚ ਸੁਧਾਈ ਦੇ ਨਾਂ ਹੇਠ ਫੇਰ-ਬਦਲ ਕਰਨ ਲਈ ਇਕ ਕਮੇਟੀ ਬਣਾਏ ਜਾਣ ’ਤੇ ਪ੍ਰਤੀਕਰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੱਟੜ ਹਿੰਦੂਲਾਬੀ ਬਾਦਲ ਅਧੀਨ ਵਿਚਰ ਰਹੇ ਜਥੇਦਾਰਾਂ ਨੂੰ ਵਰਤ ਕੇ ਸਿੱਖ ਕੌਮ ਦੇ ਵੱਖਰੇਪਣ ਤੇ ਅਜ਼ਾਦ ਹਸਤੀ ਦੀ ਨਿਸ਼ਾਨੀ ਨਾਨਕਸ਼ਾਹੀ ਕੈਲੰਡਰ ਦੀ ਰੂਪ ਰੇਖਾ ਵਿਗਾੜ ਰਹੀ ਹੈ ਤੇ ਸਿੱਖ ਕੌਮ ਇਸ ਵਿਚ ਕਿਸੇ ਤਰ੍ਹਾਂ ਦੇ ਵੀ ਫੇਰ ਬਦਲ ਨੂੰ ਪਸੰਦ ਨਹੀਂ ਕਰੇਗੀ। ਉਨ੍ਹਾਂ ਕਿਹਾ ਸੰਤ ਸਮਾਜ ਵੀ ਸਿੱਖ ਕੌਮ ਲਈ ਵਿਸ਼ੇਸ਼ ਅਹਿਮੀਅਤ ਪ੍ਰਾਪਤ ਇਸ ਕੈਲੰਡਰ ਦਾ ਵਿਰੋਧ ਕਰਦਾ ਆ ਰਿਹਾ ਹੈ ਪਰ ਜੇਕਰ ਨਾਨਕਸ਼ਾਹੀ ਕੈਲੰਡਰ ਦੀ ਰੂਪ-ਰੇਖਾ ਵਿਗਾੜ ਦਿੱਤੀ ਗਈ ਤਾਂ ਇਸ ਨਾਲ ਕੌਮ ਨੂੰ ਹੋਣ ਵਾਲੇ ਨੁਕਸਾਨ ਦਾ ਸੰਤ ਸਮਾਜ ਵੀ ਬਰਾਬਰ ਦਾ ਭਾਗੀਦਾਰ ਹੋਵੇਗਾ। ਭਾਈ ਚੀਮਾ ਨੇ ਕਿਹਾ ਘੱਟੋ-ਘੱਟ ਸੰਤ ਸਮਾਜ ਨੂੰ ਤਾਂ ਦੁਸ਼ਮਣ ਦੀ ਚਾਲ ਸਮਝ ਕੇ ਜਥੇਦਾਰਾਂ ਨੂੰ ਦੁਸ਼ਮਣ ਦੇ ਹੱਥਾਂ ਵਿਚ ਖੇਡਣ ਤੋਂ ਰੋਕਣ ਲਈ ਅੱਗੇ ਅਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਵਾਰ ਇਸ ਕੈਲੰਡਰ ਵਿਚ ਕੋਈ ਵੀ ਨਾਂਹ-ਪੱਖੀ ਫੇਰ-ਬਦਲ ਕਰ ਦਿੱਤਾ ਗਿਆ ਤਾਂ ਭੱਵਿਖ ਵਿਚ ਇਸ ਵਿਚ ਇਨ੍ਹਾਂ ਕਥਿਤ ‘ਸੋਧਾਂ’ ਲਈ ਰਾਹ ਖੁੱਲ ਜਾਵੇਗਾ ਤੇ ਇਹ ਇਹ ਸਿਰਫ਼ ਨਾਂ ਦਾ ਹੀ ‘ਨਾਨਕਸ਼ਾਹੀ’ ਕੈਲੰਡਰ ਰਹਿ ਜਾਵੇਗਾ ਤੇ ਅਸਲ ਵਿੱਚ ‘ਹਿੰਦੂ’ ਕੈਲੰਡਰ ਬਣ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਭਰ ਵਿੱਚ ਯੂਥ ਵਿੰਗ ਦੀਆਂ ਇਕਾਈਆਂ ਸਥਾਪਿਤ ਕਰੇਗਾ
ਬਾਬਾ ਸੋਹਣ ਸਿੰਘ ਕੰਗ ਅਤੇ ਭਾਈ ਭੁਪਿੰਦਰ ਸਿੰਘ ਨੂੰ ਸੌਂਪੀ ਗਈ ਜਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਅੰਮ੍ਰਤਸਰ ਦੇ ਸੀ. ਮੀਤ ਪ੍ਰਧਾਨ ਬਾਬਾ ਸਹੋ ਣ ਸਿੰਘ ਕਗੰ ਅਤੇ ਸ਼ਮ੍ਰੋ ਣੀ ਅਕਾਲੀ ਦਲ ਅੰਮਤ੍ਰ ਸਰ ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਨੇ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਲ ਦੇ ਸਰਪ੍ਰਸਤ ਸ. ਸਿਮਰਨਜੀਤ ਸਿੰਘ ਮਾਨ ਅਤੇ ਦਲ ਦੇ ਯੋਰਪ ਕਮੇਟੀ ਦੇ ਪ੍ਰਧਾਨ ਭਾਈ ਚੈਨ ਸਿੰਘ ਫਰਾਂਸ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਦਲ ਵੱਲੌਂ ਯੋਰਪ ਭਰ ਵਿੱਚ ਯੂਥ ਵਿੰਗ ਦੀਆਂ ਇਕਾਈਆਂ ਕਾਇਮ ਕਰਨ ਦੀ ਸੌਂਪੀ ਗਈ ਜਿਮੰੇਵਾਰੀ ਨੂੰ ਉਹ ਪਰੂ ਤਨ ਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ।ਉਹਨਾਂ ਕਿਹਾ ਕਿ ਯਰੂ ਪ ਦੇ ਹਰ ਕੋਨੇ ਤਂੋ ਨੌਜਵਾਨਾਂ ਵੱਲੋਂ ਦਲ ਵਿੱਚ ਭਰਤੀ ਹੋਣ ਲਈ ਸੰਪਰਕ ਕਰ ਕਤਿ ਜਾ ਰਿਹਾ ਹੈ।ਉਹਨਾਂ ਨੇ ਯੋਰਪ ਭਰ ਵਿੱਚ ਦਲ ਦੀ ਨੁੰਮਾਇੰਦਗੀ ਕਰ ਰਹੇ ਪ੍ਰਧਾਨ ਸਾਹਿਬਾਨਾਂ ਭਾਈ ਚੈਨ ਸਿੰਘ ਫਰਾਂਸ, ਭਾਈ ਜਗਤਾਰ ਸਿੰਘ ਮਾਹਲ ਜਰਮਨੀ, ਭਾਈ ਲਾਲ ਸਿੰਘ ਸੁਰਤਾਪੁਰ ਇਟਲੀ, ਭਾਈ ਸਰਬਜੀਤ ਸਿੰਘ ਬਰਨਾਲਾ ਬੈਲਜੀਅਮ, ਮਾਸਟਰ ਅਵਤਾਰ ਸਿੰਘ ਯੂ.ਕੇ, ਭਾਈ ਗੁਰਤਾਜ ਸਿੰਘ ਗਰਸਿਲੈਂਡ, ਭਾਈ ਸੁਖਜੀਵਨ ਸਿੰਘ ਫਿਨਲੈਂਡ, ਭਾਈ ਗੁਰਕਿਰਪਾਲ ਸਿੰਘ ਸਵੀਡਨ, ਭਾਈ ਬਲਵਿੰਦਰ ਸਿਘੰ ਪੁਰਤਗਾਲ, ਭਾਈ ਪਿਸ਼ੌਰਾ ਸਿੰਘ ਸਪੇਨ ਨੇ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਦੇਸ਼ਾਂ ਤੋਂ ਦਲ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਸੂਚੀ ਤਿਆਰ ਕਰ ਦਲ ਦੇ ਫਰੈਂਕਫਰਟ ਜਰਮਨੀ ਸਥਿਤ ਦਫਤਰ ਵਿਖੇ ਤੁਰੰਤ ਜਾਣਕਾਰੀ ਦੇਣ ਤਾਂ ਜੋ ਇਸ ਸਮੁੱਚੇ ਕਾਰਜ ਨੂੰ ਅਮਲੀ ਜਾਮਾ ਦਿੱਤਾ ਜਾ ਸਕੇ।

ਬੇਅੰਤੇ ਦੇ ਪਰਿਵਾਰ ਨੂੰ ਬੱਬਰ ਖ਼ਾਲਸਾ ਤੋਂ ਖ਼ਤਰੇ ਦਾ ਖ਼ਦਸ਼ਾ

ਜਲੰਧਰ:-ਦੇਸ਼ ਦੀ ਖੁਫ਼ੀਆ ਏਜੰਸੀ ਆਈ ਬੀ ਨੇ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਦੇ ਪਰਿਵਾਰ ਨੂੰ ਬੱਬਰ ਖ਼ਾਲਸਾ ਤੋਂ ਖ਼ਤਰਾ ਦੱਸਿਆ ਹੈ। ਆਈ.ਬੀ. ਨੇ ਬੇਅੰਤ ਪਰਿਵਾਰ ਨੂੰ ਵਿਦੇਸ਼ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਵੀ ਆਖਿਆ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਪਿਛਲੇ ਦਿਨੀਂ ਖ਼ਾਲਿਸਤਾਨੀ ਮੁੱਦੇ ਨੂੰ ਲੈ ਕੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪਰਿਵਾਰ ਬੱਬਰ ਖ਼ਾਲਸਾ ਦੀ ਹਿੱਟ ਲਿਸਟ 'ਤੇ ਹੈ। ਆਈ.ਬੀ. ਨੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਵਿਦੇਸ਼ ਯਾਤਰਾ ਮੌਕੇ ਅੱਤਵਾਦੀਆਂ ਦਾ ਨਿਸ਼ਾਨਾ ਬਣਨ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਰਿਪੋਰਟਾਂ ਅਨੁਸਾਰ ਬੀਤੇ ਦਿਨੀਂ ਇੰਦੌਰ 'ਚ ਇਕ ਯੂਥ ਕਾਂਗਰਸ ਸਮਾਗਮ ਵਿਚ ਬੱਬਰ ਖ਼ਾਲਸਾ ਦੇ ਇਕ ਅੱਤਵਾਦੀ ਦੀ ਘੁਸਪੈਠ ਦੇ ਵੀ ਸੰਕੇਤ ਮਿਲੇ ਹਨ। ਆਈ.ਬੀ. ਵਲੋਂ ਇਕੱਤਰ ਕੀਤੀਆਂ ਰਿਪੋਰਟਾਂ ਅਨੁਸਾਰ ਸਮਾਗਮ ਦੌਰਾਨ ਬੇਅੰਤ ਸਿੰਘ ਦੇ ਪੋਤਰੇ ਤੇ ਐਮ.ਪੀ ਰਵਨੀਤ ਸਿੰਘ ਬਿੱਟੂ ਦੇ ਪਿਛਲੇ ਪਾਸੇ ਇਕ ਅਣਪਛਾਤਾ ਵਿਅਕਤੀ ਕਾਫ਼ੀ ਦੇਰ ਖੜ੍ਹਾ ਰਿਹਾ ਸੀ, ਜਿਸ ਬਾਰੇ ਖ਼ਦਸ਼ਾ ਹੈ ਕਿ ਉਹ ਬੱਬਰ ਖ਼ਾਲਸਾ ਨਾਲ ਸਬੰਧਤ ਸੀ। ਰਵਨੀਤ ਬਿੱਟੂ ਨੇ ਪਿਛਲੇ ਦਿਨੀਂ ਨਾਰਵੇ ਦੀ ਯਾਤਰਾ 'ਤੇ ਜਾਣਾ ਸੀ ਪਰ ਆਈ.ਬੀ. ਨੇ ਉਨ੍ਹਾਂ ਨੂੰ ਨਾਰਵੇ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਕਿਹਾ ਹੈ। ਆਈ.ਬੀ. ਨੂੰ ਸੂਚਨਾ ਮਿਲੀ ਹੈ ਕਿ ਨਾਰਵੇ, ਇਟਲੀ, ਸਪੇਨ, ਜਰਮਨੀ ਅਤੇ ਹੋਰ ਯੂਰਪੀ ਦੇਸ਼ਾਂ ਵਿਚ ਬੇਅੰਤ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਨੂੰ ਭਾਰੀ ਖ਼ਤਰਾ ਹੈ।

ਪੰਜਾਬ ਕਾਂਗਰਸ ਦੇ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਮੰਗੀ ਸੁਰੱਖਿਆ

ਚੰਡੀਗੜ੍ਹ:-ਪੰਜਾਬ ਕਾਂਗਰਸ ਦੇ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਤੇ 10 ਹੋਰ ਆਗੂਆਂ ਨੂੰ ਬੱਬਰ ਖ਼ਾਲਸਾ ਵਲੋਂ ਜਾਨੋਂ ਮਾਰਨ ਦੀ ਮਿਲੀ ਧਮਕੀ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਉਹ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ। ਪੰਜਾਬ ਕਾਂਗਰਸ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਮਿਲੀ ਧਮਕੀ ਦੇ ਮਾਮਲੇ 'ਚ ਉਚ ਪੱਧਰੀ ਜਾਂਚ ਵੀ ਕਰਵਾਈ ਜਾਵੇ ਕਿਉਂਕਿ ਪੰਜਾਬ ਪੁਲਿਸ ਵਲੋਂ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪਾਰਟੀ ਦੇ ਜਨਰਲ ਸਕੱਤਰ ਰਾਜਪਾਲ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਜਥੇਬੰਦੀ ਬੱਬਰ ਖ਼ਾਲਸਾ ਦੇ ਧਮਕੀ ਪੱਤਰ ਮਿਲਣ ਤੋਂ ਬਾਅਦ ਪਾਰਟੀ ਦਫ਼ਤਰ ਵਲੋਂ ਪੰਜਾਬ ਪੁਲਿਸ ਦੇ ਮੁਖੀ ਪੀ.ਐਸ. ਗਿੱਲ ਸਮੇਤ ਦੂਜੇ ਉਚ ਪੁਲਿਸ ਅਧਿਕਾਰੀਆਂ ਨੂੰ ਕਾਂਗਰਸ ਭਵਨ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਕਿਹਾ ਸੀ ਕਿਉਂਕਿ ਇਸ ਦਫ਼ਤਰ 'ਚ ਮਹੱਤਵਪੂਰਨ ਵਿਅਕਤੀਆਂ ਦਾ ਆਮ ਆਉਣਾ ਜਾਣਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਦਾ ਪੰਜਾਬ ਪੁਲਿਸ ਨੇ ਕੋਈ ਨੋਟਿਸ ਨਹੀਂ ਲਿਆ ਜਦੋਂਕਿ ਕਾਂਗਰਸ ਦਫ਼ਤਰ ਦੀ ਸੁਰੱਖਿਆ ਲਈ ਕੇਵਲ ਤਿੰਨ ਕਰਮਚਾਰੀ ਹੀ ਤਾਇਨਾਤ ਹਨ।

ਪਾਕਿਸਤਾਨ ਦੇ ਸਰਹੱਦੀ ਸ਼ਹਿਰ ਪਿਸ਼ਾਵਰ 'ਚ ਆਤਮਘਾਤੀ ਹਮਲੇ 'ਚ 12 ਮਰੇ

ਇਸਲਾਮਾਬਾਦ, 16 ਅਕਤੂਬਰ -ਪਾਕਿਸਤਾਨ ਦੇ ਸਰਹੱਦੀ ਸ਼ਹਿਰ ਪਿਸ਼ਾਵਰ ਦੇ ਛਾਉਣੀ ਖੇਤਰ ਵਿਚ ਇਕ ਮਸਜਿਦ ਦੇ ਨੇੜੇ ਇਕ ਕੀਤੇ ਗਏ ਆਤਮਘਾਤੀ ਹਮਲੇ ਵਿਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਜ਼ਖ਼ਮੀ ਹੋ ਗਏ। ਇਹ ਹਮਲਾ ਪਾਕਿਸਤਾਨ ਵਿਚ ਚਲ ਰਹੇ ਅਤਿਵਾਦੀ ਹਮਲਿਆਂ ਦੇ ਸਿਲਸਿਲੇ ਦੀ ਤਾਜ਼ਾ ਕੜੀ ਹੈ। ਸਥਾਨਕ ਟੀ.ਵੀ. ਚੈਨਲਾਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਹੋਏ ਬੰਬ ਧਮਾਕੇ ਵਿਚ ਪੁਲਿਸ ਥਾਣੇ ਦੀ ਇਮਾਰਤ ਤੇ ਕਈ ਵਾਹਨ ਨੁਕਸਾਨੇ ਗਏ। ਇਸ ਧਮਾਕੇ ਤੋਂ ਇਕ ਦਿਨ ਪਹਿਲਾਂ ਪਿਸ਼ਾਵਰ ਵਿਚ ਹੀ ਇਕ ਸਰਕਾਰੀ ਰਿਹਾਇਸ਼ੀ ਕਲੋਨੀ ਵਿਚ ਇਕ ਧਮਾਕਾ ਹੋਇਆ ਸੀ ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ ਸੀ ਅਤੇ 10 ਜ਼ਖ਼ਮੀ ਹੋ ਗਏ ਸਨ। ਮੀਡੀਆ ਸੂਤਰਾਂ ਅਨੁਸਾਰ ਪਿਸ਼ਾਵਰ ਵਿਚ ਅੱਜ ਹੋਏ ਧਮਾਕੇ ਵਿਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਹਿਰਾਸਤ ਵਿਚ ਮੌਜੂਦ ਕਈ ਕੈਦੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਧਮਾਕੇ ਨਾਲ ਨੇੜਲੀ ਇਕ ਮਸਜਿਦ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸੂਤਰਾਂ ਅਨੁਸਾਰ ਹਮਲੇ । ਵਿਚ 40 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਇਸ ਤੋਂ ਇਕ ਹਫ਼ਤਾ ਪਹਿਲਾਂ ਵੀ ਸ਼ਹਿਰ ਦੇ ਭੀੜਭਾੜ ਵਾਲੇ ਬਾਜ਼ਾਰ ਵਿਚ ਇਕ ਵਾਹਨ ਰਾਹੀਂ ਕੀਤੇ ਗਏ ਆਤਮਘਾਤੀ ਹਮਲੇ ਵਿਚ ਵੀ 52 ਲੋਕਾਂ ਦੀ ਮੌਤ ਹੋ ਗਈ ਸੀ।

ਰਾਮਗੜ੍ਹੀਆਂ ’ਚ ਵਿਸ਼ਵਕਰਮਾ ਪੂਜਾ
‘ਵਿਸ਼ਵਕਰਮਾ’ ਨੂੰ ‘ਕਿਰਤੀਆਂ ਦਾ ਮਸੀਹਾ’ ਦੱਸਣ ਵਾਲੇ ਬ੍ਰਾਹਮਣ ਸਦੀਆਂ ਬੱਧੀ ਕਿਰਤੀਆਂ ਨੂੰ ‘ਸ਼ੂਦਰ’ ਬਣਾਕੇ ਲਤਾੜਦੇ ਰਹੇ ਹਨ! -ਮਹਿੰਦਰ ਸਿੰਘ ਚਚਰਾੜੀ 91-98148-90308

ਪੁਰਾਤਨ ਹਿੰਦੂ ਗ੍ਰੰਥਾਂ ਵਿਚ ਵਿਸ਼ਵਕਰਮਾ ਨੂੰ ਕਈ ਰੂਪਾਂ ਵਿਚ ਬਿਆਨਿਆ ਗਿਆ ਹੈ। ਵਿਸ਼ਵਕਰਮਾ ਸ਼ਬਦ ਦੋ ਸ਼ਬਦਾਂ ‘ਵਿਸ਼ਵ’ ਅਤੇ ‘ਕਰਮਾ’ ਦੀ ਟੁੱਟ ਭੱਜ ਤੋਂ ਬਣਿਆ ਹੈ। ਵਿਸ਼ਵ-ਸੰਸਾਰ, ਕਰਮਾ-ਰਚਨਹਾਰ। ਭਾਵ ਕਿ ਵਿਸ਼ਵਕਰਮਾ ਨੂੰ ਸੰਸਾਰ ਦੇ ਰਚਨਹਾਰ ਦੇ ਰੂਪ ਵਿਚ ਹਿੰਦੂ ਸੋਚਣੀ ਦੇ ਮਾਲਕਾਂ ਨੇ ਪੇਸ਼ ਕੀਤਾ ਹੈ। ਨਾਲ ਹੀ ਵਿਸ਼ਵਕਰਮਾ ਸਬੰਧੀ ਵੱਖ ਵੱਖ ਹਿੰਦੂ ਗ੍ਰੰਥ ਇਕ ਮਤ ਵੀ ਨਹੀਂ ਹਨ, ਸਗੋਂ ਕਈ ਥਾਈਂ ਤਾਂ ਆਪਾਵਿਰੋਧੀ ਸੁਰ ਵੀ ਰੱਖਦੇ ਹਨ। ਕਈ ਥਾਈਂ ਵਿਸ਼ਵਕਰਮਾ ਨੂੰ ਇਕ ਅਦ੍ਰਿਸ਼ਟ ਤੇ ਸਰਬ ਸ਼ਕਤੀਵਾਨ ਜੋਤ ਅਤੇ ਕਈ ਥਾਈਂ ਰਿਸ਼ੀ (ਦੇਵਤਾ) ਦੇ ਰੂਪ ਵਿਚ ਦਰਸਾਇਆ ਮਿਲਦਾ ਹੈ।
ਹਿੰਦੂਆਂ ਦੇ ਇਕ ਪ੍ਰਮੁੱਖ ਵੇਦ ‘ਯਜੁਰਵੇਦ’ ਵਿਚ ਇਕ ਮੰਤਰ ਹੈ-
ਸ਼ਕਵਰ ਰੇਵਤ ਵਿਸ਼ਵਕਰਮਾ ਰਿਸ਼ਿ:॥ (ਅਧਿਆਇ 13, ਮੰਤਰ 42)
ਇਸ ਦਾ ਅਰਥ ਹੈ ਕਿ ਜਿਨ੍ਹਾਂ ਪਦਾਰਥਾਂ ਨਾਲ ਸ਼ਕਤੀ ਵਧੇ, ਧਨ ਦੀ ਸਿੱਧੀ ਪ੍ਰਾਪਤ ਹੋਵੇ, ਉਨ੍ਹਾਂ ਨੂੰ ਜਾਨਣ ਵਾਲੇ ਤੇ ਕਰਮ (ਕੰਮ) ਵਿਚ ਉਨ੍ਹਾਂ ਦੀ ਵਰਤੋਂ ਕਰਨੀ ਸਿਖਾਉਣ ਵਾਲੇ ਨੂੰ ‘ਵਿਸ਼ਵਕਰਮਾ’ ਕਹਿੰਦੇ ਹਨ। ਇਸੇ ਤਰ੍ਹਾਂ ‘ਅਥਰਵਵੇਦ’ ਵਿਚ ਦਰਜ ਹੈ ਕਿ- ਯਤ੍ਰ ਰਿਸ਼ਿਆ ਪ੍ਰਥਮਜਾ ਰਿਚ:॥ (ਕਾਡ 1, ਸ਼ੁਕਤ 14)

ਅਰਥਾਤ ਜਦੋਂ ਵਿਸ਼ਵਕਰਮਾ ਨੇ ਸ੍ਰਿਸ਼ਟੀ ਰਚੀ ਤਾਂ ਪਹਿਲਾਂ ਰਿਸ਼ੀਆਂ ਨੂੰ ਰਚਿਆ। ‘ਯਜੁਰਵੇਦ’ ਤੇ ‘ਅਥਰਵਵੇਦ’ ਦੇ ਇਹ ਖਿਆਲ ਆਪੋ ਵਿਚ ਮੇਲ ਨਹੀਂ ਖਾਂਦੇ। ਇਕ ਪਾਸੇ ਤਾਂ ਕਹਿ ਰਹੇ ਹਨ ਕਿ ‘ਵਿਸ਼ਵਕਰਮਾ’ ਨੇ ਕੰਮ ਵਿਚ ਸਿੱਧੀ ਦੀ ਵਰਤੋਂ ਕਰਨੀ ਸਿਖਾਈ, ਜਦਕਿ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਉਸਨੇ ਪਹਿਲਾਂ ‘ਰਿਸ਼ੀ’ ਬਣਾਏ। ‘ਰਿਸ਼ੀ’ ਉਨ੍ਹਾਂ ਨੂੰ ਆਖਿਆ ਜਾਂਦਾ ਸੀ, ਜੋ ਵਿਹਲੜ ਬਣਕੇ ਕੇਵਲ ਭਗਤੀ ਤੇ ਤਪੱਸਿਆ ਹੀ ਕਰਦੇ ਸਨ। ਹੁਣ ਇਹ ਸ਼ੰਕਾ ਪੈਦਾ ਹੋਣਾ ਲਾਜ਼ਮੀ ਹੈ ਕਿ ਕੰਮ ਸਿਖਾਉਣ ਵਾਲੇ ‘ਵਿਸ਼ਵਕਰਮਾ’ ਨੇ ਰਿਸ਼ੀ ਕਿਉਂ ਬਣਾਏ? ਇਸ ਸ਼ੰਕੇ ਦੇ ਜੁਆਬ ਵਿਚ ਸਾਰੇ ਹਿੰਦੂ ਗ੍ਰੰਥ (ਵੇਦਾਂ ਸਮੇਤ) ਚੁੱਪ ਹਨ। ਇਸ ਲਈ ਅਸੀਂ ਇਸ ਬਾਰੇ ਜਾਣਕਾਰੀ ਗੁਰਬਾਣੀ ਤੋਂ ਪ੍ਰਾਪਤ ਕਰਾਂਗੇ।
ਗੁਰਬਾਣੀ ਵਿਚ ਸ੍ਰਿਸ਼ਟੀ ਰਚਨਹਾਰੇ ਰੱਬ ਦੀ ਰਚੀ ਸ੍ਰਿਸ਼ਟੀ ਸਬੰਧੀ ਫੁਰਮਾਨ ਹੈ-
ਵੇਲ ਨਾ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣ॥
ਵਖਤੁ ਨ ਪਾਇਓ ਕਾਦੀਆ ਕਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਜਪੁ ਜੀ)
ਜੇ ਸ੍ਰਿਸ਼ਟੀ ਰਚਣ ਸਬੰਧੀ ਪੰਡਤਾਂ ਨੂੰ ਪਤਾ ਹੁੰਦਾ ਤਾਂ ਉਨ੍ਹਾਂ ਪੁਰਾਣ, ਕਾਜੀਆਂ ਨੇ ਕੁਰਾਣ ਵਿਚ ਕਿਉਂ ਨਾ ਲਿਖਿਆ? ਜੋਗੀਆਂ-ਜਤੀਆਂ (ਰਿਸ਼ੀਆਂ-ਮੁਨੀਆਂ) ਨੂੰ ਵੀ ਕੋਈ ਤਰੀਕ, ਦਿਨ ਤੇ ਮਹੀਨਾ ਯਾਦ ਨਹੀਂ। ਜੇ ਯਾਦ ਹੈ ਤਾਂ ਕੇਵਲ ਸ੍ਰਿਸ਼ਟੀ ਰਚਣ ਵਾਲੇ ਨੂੰ ਹੈ! ਇਸੇ ਤਰ੍ਹਾਂ ਗੁਰਬਾਣੀ ਦਾ ਹੀ ਇਕ ਹੋਰ ਫੁਰਮਾਨ ਹੈ, ਜੋ ਆਪਾਂ ਰੋਜ਼ਾਨਾ ਜਪੁਜੀ ਸਾਹਿਬ ਵਿਚ ਪੜ੍ਹਦੇ-ਸੁਣਦੇ ਹਾਂ ਕਿ ਜੇ ਕੋਈ ਉਸ ਦੇ ਮਾਇਆਵੀ ਪਸਾਰੇ ਦਾ ਬਿਆਨ ਕਰਨ ਦੀ ਕੋਸ਼ਿਸ਼ ਕਰੇ (ਜਿਹਾ ਕਿ ਕੰਮ ਸਿਖਾਉਣ ਤੇ ਰਿਸ਼ੀ ਬਣਾਉਣ ਦੀ ਗੱਲ ਹੈ) ਉਹ ‘ਮੂਰਖ’ ਹੀ ਕਿਹਾ ਜਾ ਸਕਦਾ ਹੈ। ਉਹ ਆਪ ਹੀ ਕੁਦਰਤ ਨੂੰ ਵਧਾਉਂਦਾ ਤੇ ਜਾਣਦਾ ਹੈ। ਜਿਹੜਾ ਕਹਿੰਦਾ ਹੈ ਕਿ ਰੱਬ ਨੇ ਪਹਿਲਾਂ ‘ਰਿਸ਼ੀ’ ਬਣਾਏ, ਉਹ ਬੜਬੋਲਾ ਤੇ ‘ਮਹਾਂਮੂਰਖ’ ਹੈ। ਫੁਰਮਾਨ ਹੈ-
ਜੇਵਡੁ ਭਾਵੈ ਤੇਵਡੁ ਹੋਇ॥
ਨਾਨਕ ਜਾਣੈ ਸਾਚਾ ਸੋਇ॥
ਜੇ ਕੋ ਆਖੈ ਬੋਲੁ ਵਿਗਾੜੁ॥
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ॥ (ਜਪੁਜੀ ਸਾਹਿਬ)
‘ਵਸ਼ਿਸ਼ਟ ਪੁਰਾਣ’ ਵਿਚ ਅਖੌਤੀ ‘ਵਿਸ਼ਵਕਰਮਾ’ ਬਾਰੇ ਇਹ ਲਿਖਿਆ ਹੋਇਆ ਹੈ ਕਿ ਅਰਸ਼ਾਂ ਤੋਂ ਪਰ੍ਹੇ, ਧਰਤੀ ਤੋਂ ਪਰ੍ਹੇ, ਦੇਵਤੇ ਅਤੇ ਅਸੁਰਾਂ ਤੋਂ ਪਰ੍ਹੇ ਅਤੇ ਸੂਰਜਾਂ ਤੋਂ ਵੀ ਪਰ੍ਹੇ ਸਭ ਨੂੰ ਕਿਸੇ ਨੇ ਧਾਰਨ ਕੀਤਾ ਹੋਇਆ ਹੈ। ਇਹ ਉਹੀ ਜਗਤ ਗੁਰੂ ਵਿਸ਼ਵਕਰਮਾ ਜੀ ਹਨ, ਜਿਨ੍ਹਾਂ ਦੇ ਵੀਰਜ ਨੂੰ ਪ੍ਰਕਿਰਤੀ ਆਪਣੇ ਗਰਭ ਵਿਚ ਧਾਰਨ ਕਰਕੇ ਸ੍ਰਿਸ਼ਟੀ ਸਿਰਜਦੀ ਹੈ। ਹੁਣ ‘ਵਿਸ਼ਵਕਰਮਾ’ ਦਾ ਵੀਰਜ ਕਿਥੋਂ ਆ ਗਿਆ? ਕੀ ਉਹ ਕੋਈ ਬੰਦਾ ਹੈ? ਵੀਰਜ ਤਾਂ ਬੰਦੇ ਦਾ ਹੁੰਦਾ ਹੈ। ਕੀ ਪੁਰਾਣ ਲਿਖਣ ਵਾਲੇ ਰਿਸ਼ੀਆਂ ਜਾਂ ਬ੍ਰਾਹਮਣਾਂ ਕੋਲ ਇਸ ਦਾ ਕੋਈ ਉਤਰ ਹੈ? ਨਹੀਂ, ਇਸਦਾ ਜਵਾਬ ਕੇਵਲ ਜੁਗੋ ਜੁਗ ਅਟੱਲ ਗੁਰਬਾਣੀ ਹੀ ਦੇ ਸਕਦੀ ਹੈ-
-ਮਾਟੀ ਏਕੁ ਅਨੇਕ ਭਾਤਿ ਕਰਿ ਸਾਜੀ ਸਾਜਨਹਾਰੈ॥ (1350)
-ਮਾਟੀ ਏਕ ਸਗਲ ਸੰਸਾਰਾ॥
ਬਹੁ ਬਿਧਿ ਭਾਡੇ ਘੜੈ ਕੁਮਾਰਾ॥ (1128)
ਬ੍ਰਾਹਮਣਾਂ ਦਾ ਕੋਈ ਦੀਨ-ਈਮਾਨ ਨਾ ਹੋਣ ਕਾਰਣ ਪੁਰਾਤਨ ਹਿੰਦੂ ਗ੍ਰੰਥਾਂ ਵਿਚ ਵਧੇਰੇ ਕਰਕੇ ‘ਵਿਸ਼ਵਕਰਮਾ’ ਨੂੰ ‘ਦੇਵਤਾ’ ਹੀ ਬਿਆਨਿਆ ਗਿਆ ਹੈ। (ਵੇਦਾਂ ਦੇ ਕੁਝ ਹਵਾਲੇ ਛੱਡ ਕੇ) ਜਿਸਦੇ ਅੱਗੋਂ ਪੰਜ ਪੁੱਤਰ ਮਨੂ, ਮਯ, ਤਵਸ਼ਟਾ, ਸ਼ਿਲਪੀ ਤੇ ਦੈਵਗਯ ਮਿਥੇ ਗਏ ਹਨ। ‘ਵਿਸ਼ਵਕਰਮਾ’ ਨੇ ਅਕਾਲ ਰੂਪ ਤੋਂ ਇਨਸਾਨੀ ਜਾਮੇ ਵਿਚ ਪ੍ਰਵੇਸ਼ ਕਰਕੇ ਪ੍ਰਭਾਸ ਵਸੂ ਤੇ ਦੇਵਤਿਆਂ ਦੇ ਗੁਰੂ ਬ੍ਰਹਿਸਪਤਿ ਦੇ ਭਾਣਜੇ ਦੇ ਰੂਪ ਵਿਚ ਮਾਤਾ ਭੁਵਨਾ ਦੇ ਗਰਭ ਵਿਚੋਂ ਅਵਤਾਰ ਧਾਰਿਆ। ਕਹਿਣ ਤੋਂ ਭਾਵ ਇਹ ਕਿ ਅਜੂਨੀ ਵਿਸ਼ਵਕਰਮਾ (ਜਿਸਨੂੰ ਬ੍ਰਾਹਮਣਵਾਦੀ ‘ਵਿਸ਼ਵ’ ਦਾ ‘ਕਰਮਾ’ ਭਾਵ ਅਜੂਨੀ ਰੱਬ ਵੀ ਕਹਿੰਦੇ ਹਨ) ਇਕ ‘ਦੇਵਤਾ’ ਬਣ ਕੇ ਅਰਸ਼ਾਂ ਤੋਂ ਉਤਰਿਆ।
ਹਿੰਦੂ ਧਰਮ ਗ੍ਰੰਥਾਂ ਵਿਚ ਬ੍ਰਾਹਮਣ ਨੂੰ ਸਭ ਤੋਂ ਉਂਚਾ ਦਰਜਾ ਦਿੱਤਾ ਗਿਆ ਹੈ। ਬ੍ਰਾਹਮਣ ਨੂੰ ਬ੍ਰਹਮਾ ਦੇ ਮੁਖ ’ਚੋਂ, ਖੱਤਰੀਆਂ ਨੂੰ ਬਾਹਾਂ ’ਚੋਂ, ਵੈਸ਼ਾਂ ਨੂੰ ਪੱਟਾਂ ’ਚੋਂ ਅਤੇ ਸ਼ੂਦਰਾਂ ਨੂੰ ਪੈਰਾਂ ’ਚੋਂ ਪੈਦਾ ਹੋਇਆ ਬਿਆਨਿਆ ਗਿਆ ਹੈ। ਬ੍ਰਾਹਮਣ ਦੇ ਕਲਪੇ ਦੇਵਤੇ ਵਿਸ਼ਵਕਰਮਾ ਦੇ ਸਭ ਤੋਂ ਵੱਡੇ ਪੁੱਤਰ ਮਨੂ ਨੇ ਜਾਤਾਪਾਤਾਂ ਦੀ ਅਜਿਹੀ ਵੰਡ ਕੀਤੀ ਕਿ ਅੱਜ ਤਕ ਸਮਾਜ ਵਿਚ ਵੰਡੀਆਂ ਪਈਆਂ ਹੋਈਆਂ ਹਨ। ‘ਮਨੂ’ ਨੇ ਇਕ ਗ੍ਰੰਥ ਤਿਆਰ ਕੀਤਾ, ਜਿਸ ਨੂੰ ‘ਮਨੂ ਸ੍ਰਿੰਮਤੀ’ ਆਖਦੇ ਹਨ, ਜਿਸ ਵਿਚ ਬ੍ਰਾਹਮਣ ਦਾ ਗੁਣਗਾਣ ਹੀ ਕੀਤਾ ਗਿਆ ਹੈ। ਜਦੋਂ ਅਖੌਤੀ ਵਿਸ਼ਵਕਰਮਾ ਬ੍ਰਾਹਮਣ ਦੇ ਦਿਮਾਗ ਦੀ ਘਾੜਤ ਸੀ ਤਾਂ ਉਸਦਾ ਪੁੱਤਰ ਵੀ ਬ੍ਰਾਹਮਣਪੱਖੀ ਹੀ ਹੋਣਾ ਸੀ। ਬ੍ਰਾਹਮਣੀ ਦੇਵਤੇ ਵਿਸ਼ਵਕਰਮਾ ਦੀ ਮਨਘੜਤ ਔਲਾਦ ਮਨੂ ਨੇ ਬ੍ਰਾਹਮਣਾਂ ਨੂੰ ਕੇਵਲ ਪੂਜਾ-ਪਾਠ, ਖੱਤਰੀਆਂ ਨੂੰ ਲੜਾਈ ਆਦਿ, ਵੈਸ਼ਾਂ ਨੂੰ ਵਪਾਰ ਵਗੈਰਾ ਕਰਨ ਵਾਲੇ ਤੇ ਕਿਰਤੀਆਂ ਨੂੰ ‘ਸ਼ੂਦਰ’ ਐਲਾਨਿਆ। ਅੱਜ ਬ੍ਰਾਹਮਣਵਾਦ ਜਿਸ ਵਿਸ਼ਵਕਰਮਾ ਨੂੰ ਕਿਰਤੀਆਂ ਦਾ ਮਸੀਹਾ ਬਣਾ ਕੇ ਪੇਸ਼ ਕਰਦਾ ਹੈ, ਉਹ ਉਨ੍ਹਾਂ ਹੀ ਕਿਰਤੀਆਂ ਨੂੰ ‘ਸ਼ੂਦਰ’ ਦਾ ਦਰਜਾ ਦੇ ਕੇ ਸਦੀਆਂ ਬੱਧੀ ਲਤਾੜਦਾ ਰਿਹਾ ਹੈ। ਮਨੂ ਨੇ ਆਪਣੀ ਬਾਣੀ ਵਿਚ ਕੀ ਕੁਝ ਫਰਮਾਇਆ, ਇਸ ਵਿਚੋਂ ਕੁਝ ਕੁ ਹਵਾਲੇ ਇਹ ਹਨ-
-ਬ੍ਰਾਹਮਣ ਬਦ-ਚਲਨ ਵੀ ਪੂਜਨਯੋਗ ਹੈ, ਸ਼ੂਦਰ ਜਤੀ-ਸਤੀ ਵੀ ਪੂਜਣ ਲਾਇਕ ਨਹੀਂ॥ (ਮਨੂ ਸਿਮ੍ਰਤੀ ਅਧਿ: 1, ਸਫਾ: 105)
-ਸ਼ੂਦਰ ਨੂੰ ਧਰਮ ਉਪਦੇਸ਼ ਨਾ ਦੇਵੋ, ਜੇ ਸੁਣ ਲਵੇ ਤਾਂ ਕੰਨਾ ਵਿਚ ਸਿੱਕਾ ਢਾਲ ਕੇ ਪਾ ਦਿਓ। (ਮਨੂ ਅਧਿ: 4, ਸਫਾ 80)
-ਸ਼ੂਦਰ ਦਾ ਅੰਨ ਲਹੂ ਦੇ ਬਰਾਬਰ ਹੈ ਅਤੇ ਜੇ ਸ਼ੂਦਰ ਦਾ ਅੰਨ ਪੇਟ ਵਿਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ, ਉਹ ਸ਼ੂਦਰ ਹੀ ਸਮਝੀ ਜਾਊ॥ (ਅਧਿ: 5)
ਰਮਾਇਣ ਵਿਚ ਦਰਜ ਹੈ ਕਿ ਜਦੋਂ ਅਯੁੱਧਿਆ ਦੇ ਰਾਜੇ ‘ਰਾਮ’ ਨੇ ਸ਼ੰਬੂਕ ਨਾਮੀ ਰਿਸ਼ੀ ਦਾ ਧੋਖੇ ਨਾਲ ਤਪ ਕਰਦੇ ਦਾ ਕਤਲ ਕਰ ਦਿੱਤਾ ਤਾਂ ਆਕਾਸ਼ ਵਿਚ ਜਮ੍ਹਾਂ ਹੋਏ ਦੇਵਤਿਆਂ ਨੇ ਰਾਮਚੰਦਰ ’ਤੇ ਫੁੱਲ ਬਰਸਾ ਨੇ ਆਖਿਆ, “ਹੇ ਰਾਮ ਤੂੰ ਧੰਨਯ ਹੈ, ਤੂੰ ਧੰਨਯ ਹੈ। ਤਂੈ ਇਹ ਭਾਰੀ ਕੁਰਬਾਨੀ ਕੀਤੀ ਹੈ ਔਰ ਵੱਡਾ ਪੁੰਨ ਖੱਟਿਆ ਹੈ ਕਿ ਸੁਰਗ ਵਿਚ ਆਉਣ ਦੀ ਇੱਛਾ ਵਾਲੇ ਸ਼ੂਦਰ ਨੂੰ ਮਾਰਿਆ ਹੈ, ਹੁਣ ਜੋ ਤੇਰੀ ਇੱਛਾ ਹੈ, ਸਾਥੋ ਵਰ ਮੰਗ।” ਸ਼ੰਬੂਕ ਰਿਸ਼ੀ ‘ਅਖੌਤੀ ਸ਼ੂਦਰ’ ਸੀ। (ਯਾਦ ਰਹੇ ਸ਼ੂਦਰਾਂ ਵਿਚ ਜੱਟ, ਤਰਖਾਣ, ਲੁਹਾਰ, ਨਾਈ, ਛੀਂਬੇ, ਵਾਲਮੀਕੀਏ, ਚਮਾਰ ਆਦਿ ਸਾਰੀਆਂ ਛੋਟੀਆਂ ਜਾਤਾਂ ਸ਼ਾਮਲ ਸਨ।) ਜਿਸ ਮਨੂ ਨੇ ਸ਼ੂਦਰਾਂ ਪ੍ਰਤੀ ਅੱਤਘ੍ਰਿਣਤ ਵਿਚਾਰ ਪ੍ਰਗਟ ਕੀਤੇ ਹੋਣ, ਅੱਜ ਬ੍ਰਾਹਮਣਵਾਦ, ਉਸੇ ਮਨੂ ਦੇ ਅਖੌਤੀ ਪਿਓ ਵਿਸ਼ਵਕਰਮਾ ਨੂੰ ਕਿਰਤੀਆਂ ਕਾਮਿਆਂ ਦਾ ਮਸੀਹਾ ਬਿਆਨਕੇ ਆਪਣੀਆਂ ਰੋਟੀਆਂ ਦੋਹਰੇ ਸੇਕ ’ਤੇ ਸੇਕ ਰਿਹਾ ਹੈ। ਇਕ ਪਾਸੇ ਸ਼ੂਦਰਾਂ ਨਾਲ ਨਫਰਤ ਤੇ ਦੂਜੇ ਪਾਸੇ ਬ੍ਰਾਹਮਣੀ ਕਰਮਕਾਂਡਾਂ ਨੂੰ ਵੰਗਾਰਦੀ ਗੁਰਮਤਿ ਦੇ ਟਾਕਰੇ ਤੇ ਸ਼ੂਦਰਾਂ ਦੇ ਮੋਢੇ ’ਤੇ ਬੰਦੂਕ ਰੱਖਕੇ ਚਲਾਈ ਜਾ ਰਹੀ ਹੈ। ਗੁਰਬਾਣੀ ਬ੍ਰਾਹਮਣ ਦੀ ਫੋਕੀ ਉਚਤਾ ਨੂੰ ਵੰਗਾਰਦੀ ਹੈ-
ਗਰਭ ਵਾਸ ਮਾਹਿ ਕੁਲੁ ਨਹੀਂ ਜਾਤੀ॥
ਬ੍ਰਹਮਬਿੰਦੁ ਤੇ ਸਭ ਉਤਪਾਤੀ।
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥
ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੁ ਤੁਮ ਕਤ ਦੂਧ॥ (328)
ਭਾਵ ਕਿ ਗਰਭ ਵਿਚ ਕਿਸੇ ਦੀ ਕੁਲ ਨਿਰਧਾਰਤ ਨਹੀਂ ਕੀਤੀ ਜਾ ਸਕਦੀ। ਸਾਰੇ ਇਕੋ ਤਰੀਕੇ ਇਕੋ ਰਾਹ ਤੋਂ ਪੈਦਾ ਹੁੰਦੇ ਹਨ। ਨਾ ਬ੍ਰਾਹਮਣ ਉਂਚਾ ਹੈ ਨਾ ਸ਼ੂਦਰ ਨੀਵਾਂ। ਬ੍ਰਾਹਮਣ ਦੀ ਪੂੰਛ ਨੂੰ ਅੱਗ ਉਸੇ ਦਿਨ ਲੱਗ ਗਈ ਸੀ, ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੇ ਘਰ ਇਹ ਸ਼ਬਦ ਉਚਾਰਨ ਕੀਤਾ ਸੀ-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (15)
ਤਾਹੀਓਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਣ ਕਰਕੇ ਬ੍ਰਾਹਮਣਾਂ ਨੇ ਇਲਾਕੇ ਭਰ ਵਿਚ ਪ੍ਰਚਾਰ ਕਰ ਦਿੱਤਾ ਸੀ ਕਿ ਉਂਚੀ ਖੱਤਰੀ ਕੁਲ ਦਾ ਗੁਰੂ ਨਾਨਕ ‘ਸ਼ੂਦਰ’ ਦੇ ਘਰ ਬੈਠਾ ਹੈ ਤੇ ਧਨਾਢ ਮਲਕ ਭਾਗੋ ਦਾ ਭੋਜ ਠੁਕਰਾ ਰਿਹਾ ਹੈ। ਦੋ-ਤਿੰਨ ਵਾਰ ਸੱਦਣ ’ਤੇ ਗੁਰੂ ਜੀ ਨੇ ਆ ਕੇ ਦਿਖਾ ਦਿੱਤਾ ਸੀ ਕਿ ਮਲਕ ਭਾਗੋ ਗਰੀਬਾਂ ਦਾ ਖੂਨ ਚੂਸ ਕੇ ਐਸ਼ਪ੍ਰਸਤੀ ਕਰਦਾ ਹੈ ਤੇ ਭਾਈ ਲਾਲੋ ਹੱਕ ਦੀ ਕਮਾਈ ਕਰਦਾ ਹੈ। (ਮਲਕ ਭਾਗੋ ਰੈਡੀਮੇਡ ਬ੍ਰਾਹਮਣ ਸੀ, ਭਾਵ ਬ੍ਰਾਹਮਣਾਂ ਵਿਚ ਉਠਦਾ ਬੈਠਦਾ ਸੀ।) ਗੁਰੂ ਨਾਨਕ ਸਾਹਿਬ ਦੀ ਸਪੱਸ਼ਟ ਨਾਂਹ ਤੋਂ ਖਿੱਝ ਕੇ ਬ੍ਰਾਹਮਣਵਾਦੀਆਂ ਨੇ ਭਾਈ ਲਾਲੋ ਦੇ ਘਰ ਰੋਟੀ ਖਾਣ ਵਾਲੇ ਗੁਰੂ ਨਾਨਕ ਨੂੰ ਬ੍ਰਾਹਮਣ ਪ੍ਰਚਾਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ ਕਿ ‘ਗੁਰੂ ਨਾਨਕ ਦੇਵ ਜੀ ਲਾਲੋ ਤਖਾਣ ਦੇ ਘਰ ਗਏ ਤਾਂ ਲਾਲੋ ਨੇ ਉਨ੍ਹਾਂ ਦਾ ਜਨੇਊ ਦੇਖ ਆਖਿਆ, “ਮਹਾਰਾਜ, ਮੈਂ ਚੌਂਕਾ ਪਾ ਦਿੰਦਾ ਹੈ, ਆਪ ਆਪਣੇ ਹੱਥੀਂ ਪ੍ਰਸ਼ਾਦ ਬਣਾ ਲਉ, ਮੈਂ ਸ਼ੂਦਰ ਹੋਣ ਕਰਕੇ ਆਪ ਲਈ ਪ੍ਰਸ਼ਾਦ ਨਹੀਂ ਪਕਾ ਸਕਦਾ।” ਇਹ ਸੁਣਕੇ ਗੁਰੂ ਨਾਨਕ ਪਾਤਸ਼ਾਹ ਨੇ ਕਹਿਆ, “ਭਾਈ ਲਾਲੋ! ਸਾਰੀ ਜ਼ਮੀਨ ਹੀ ਚੌਕਾ ਹੈ, ਪ੍ਰਸ਼ਾਦ ਤਿਆਰ ਕਰਕੇ ਲੈ ਆ, ਕੁਝ ਭਰਮ ਨਾ ਕਰ।”
ਬ੍ਰਾਹਮਣਵਾਦੀਆਂ ਦੀ ਇਸ ਕੋਝੀ ਕਰਤੂਤ ਨੇ ਉਨ੍ਹਾਂ ਦਾ ਅਕਸ ਹੋਰ ਚੰਗੀ ਤਰ੍ਹਾਂ ਨੰਗਾ ਕਰ ਦਿੱਤਾ ਕਿ ਕਿਵੇਂ ਉਨ੍ਹਾਂ ਮਨਘੜਤ ‘ਬਾਲੇ’ ਦਾ ਸਹਾਰਾ ਲੈ ਕੇ ਗੁਰੂ ਨਾਨਕ ਸਾਹਿਬ ਨੂੰ ‘ਦੇਵ ਜੀ’ ਲਿਖ ਕੇ ਅਤੇ ਮਨਘੜਤ ਜਨੇਊ ਪਵਾਕੇ ਬ੍ਰਾਹਮਣੀ ਦੇਵਤਾ ਬਿਆਨਣ ਦਾ ਕੋਝਾ ਯਤਨ ਕੀਤਾ ਹੈ। (ਯਾਦ ਰਹੇ ਬਾਲਾ ਨਾਂ ਦਾ ਕੋਈ ਬੰਦਾ ਗੁਰੂ ਜੀ ਦੇ ਨਾਲ ਨਹੀਂ ਸੀ। ਗੁਰਬਾਣੀ ਤੇ ਇਤਿਹਾਸ ਵਿਚ ਕੇਵਲ ਮਰਦਾਨੇ ਦਾ ਹੀ ਜ਼ਿਕਰ ਮਿਲਦਾ ਹੈ। ਬ੍ਰਾਹਮਣਵਾਦੀਆਂ ਨੇ ਭਾਈ ਲਾਲੋ ਦਾ ‘ਘਟੌੜੇ’ ਗੋਤ ਦੱਸਿਆ ਹੈ, ਜੋ ‘ਅਸ਼ਮਰਥਯ’ ਰਿਸ਼ੀ ਦਾ ਉਪਨਾਮ ਸੀ। ‘ਅਸ਼ਮਰਥਯ’ ਦਾ ਮਤਲਬ ਹੁੰਦਾ ਹੈ ਜਿਸਦਾ ਕੋਈ ਪਤਾ ਸੁਤਾ ਨਾ ਹੋਵੇ। ਇਸ ਕਰਕੇ ਇਹ ਇਕ ਮਨਘੜਤ ਰਿਸ਼ੀ ਬਣਾਇਆ, ਤਾਂ ਜੋ ਭਾਈ ਲਾਲੋ ਦੀ ਪੂੰਛ ਬ੍ਰਾਹਮਣਵਾਦ ਨਾਲ ਜੋੜੀ ਜਾ ਸਕੇ। (ਯਾਦ ਰਹੇ ਗੋਤ ਅਖੌਤੀ ਰਿਸ਼ੀਆਂ ਦੇ ਨਾਵਾਂ ਤੋਂ ਚਲੇ ਹਨ। ਜਿਵੇਂ ਕੁਝ ਗੋਤ ਤੇ ਰਿਸ਼ੀ ਇਸ ਤਰ੍ਹਾਂ ਹਨ: ਉਭੀ-ਭਰਦਵਾਜ, ਉਪਲ-ਅਤਰਿ, ਸੱਗੂ-ਉਸ਼ਿਜ, ਸਿੱਧੂ-ਯਾਸ਼ਕ, ਸੈਂਭੀ-ਪਰਾਸ਼ਰ, ਸੋਹਲ-ਕੌਸ਼ਿਕ, ਹੰਸਪਾਲ-ਉਦਾਲਕ, ਹੂੰਝਣ-ਜਮਦਗਨਿ, ਕਲਸੀ-ਕਪਿ, ਗਿੱਲ-ਸ਼ਾਡਿਲ, ਘਟੌੜੇ-ਅਸ਼ਮਰਥਯ, ਚੱਢਾ-ਯਾਸ਼ਕ, ਚਾਏ-ਵਿਸ਼ਵਾਮਿੱਤਰ, ਢਿੱਲੋਂ-ਭਰਿਗੂ, ਦੇਵਗਨ-ਕੌਸ਼ਿਕ, ਧੰਜਲ-ਭਰਦਵਾਜ (ਇਸ ਦੇ ਕਈ ਗੋਤ ਹਨ), ਪਨੇਸਰ-ਨੈਧਰੁਵ, ਵਿਰਦੀ-ਵਸ਼ਿਸ਼ਟ, ਭੰਮਰਾ-ਹਰਿਤ, ਭਾਰਜ-ਗਰਗ, ਭੋਗਲ-ਗੌਤਮ, ਮਾਨ-ਜਮਦਗਨਿ (ਇਸਦੇ ਕਈ ਗੋਤ ਹਨ), ਮਣਕੂ-ਹਰਿਤ (ਇਸਦੇ ਵੀ ਕਈ ਗੋਤ ਹਨ), ਮਠਾੜੂ-ਨੈਧਰੁਵ (ਇਸਦੇ ਵੀ ਕਈ ਗੋਤ ਹਨ), ਰਾਏ-ਸ਼ਰਦਵੰਤ ਆਦਿ ਅਨੇਕਾਂ ਹੋਰ। ਇਹ ਮਨਘੜਤ ਰਿਸ਼ੀ ਸ਼ੂਦਰ ਮੰਨੇ ਗਏ ਹਨ, ਜੋ ਅਜੋਕੇ ਜੱਟਾਂ, ਤਰਖਾਣਾਂ, ਲੁਹਾਰਾਂ, ਨਾਈਆਂ, ਛੀਂਬਿਆਂ, ਚਮਾਰਾਂ ਆਦਿ ਦੀ ਪ੍ਰਤੀਨਿਧਤਾ ਪੁਰਾਣੇ ਸਮਿਆਂ ਵਿਚ ਕਰਦੇ ਦੱਸੇ ਗਏ ਹਨ। ਜਦਕਿ ਗੁਰਬਾਣੀ ਕਹਿੰਦੀ ਹੈ ਕਿ “ਏਕ ਨੂਰ ਤੇ ਸਭੁ ਜਗ ਉਪਜਿਆ ਕਉਨ ਭਲੇ ਕੋ ਮੰਦੇ॥” ਭਾਵ ਕੋਈ ਉੱਚਾ ਨਹੀਂ ਤੇ ਕੋਈ ਨੀਵਾਂ ਨਹੀਂ। ਕੋਈ ਬ੍ਰਾਹਮਣ ਨਹੀਂ ਤੇ ਕੋਈ ਸ਼ੂਦਰ ਨਹੀਂ!

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ’ ਨੂੰ ਗੁਰਗੱਦੀ ਬਖਸ਼ਣ ਤੋਂ ਬਾਅਦ ਨੰਦੇੜ ਵਿਖੇ ਇਹ ਆਖਰੀ ਬੋਲ ਕਹੇ ਸਨ ਕਿ-
ਨਾਨਕ ਦਾਦਕ ਤਜਿ ਦੁਇ ਗੋਤ॥ ਸਾਕ ਗੁਰੂ ਸਿਖਨ ਸੰਗਿ ਹੋਤਿ॥
ਭਾਵ ਕਿ ਨਾਨਕਿਆਂ ਤੇ ਦਾਦਕਿਆਂ ਦੇ ਗੋਤ (ਮਨਘੜਤ ਰਿਸ਼ੀਆਂ ਦੇ ਉਪਨਾਮ) ਨਹੀਂ ਵਿਚਾਰਨੇ ਤੇ ਕੇਵਲ ਗੁਰਸਿੱਖੀ ਦੇਖਕੇ ਵਿਆਹ (ਸਾਕ) ਕਰਨੇ ਹਨ। ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਹੀ ਧਰਮ ਨਾਸ਼ (ਪਹਿਲਾਂ ਦੇ ਧਰਮ ਤੋਂ ਨਾਤਾ ਤੋੜਣਾ), ਕਰਮ ਨਾਸ (ਪੁਰਾਣੇ ਕੰਮਾਂ ਤੋਂ ਨਾਤਾ ਤੋੜਣਾ), ਕੁਲ ਨਾਸ (ਜਾਤਾਂ ਤੋਂ ਨਾਤਾ ਤੋੜਣਾ), ਸਰਮ ਨਾਸ਼ (ਵਿਤਕਰਿਆਂ ਤੋਂ ਨਾਤਾ ਤੋੜਣਾ), ਭਰਮ ਨਾਸ (ਵਹਿਮਾਂ-ਭਰਮਾਂ ਤੋਂ ਖਲਾਸੀ) ਕਰਕੇ ਸਾਰਿਆਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤਪਾਨ ਕਰਵਾਇਆ। ਪਿਛਲੇ ਸਾਰੇ ਧਰਮ-ਕਰਮ, ਜਾਤਾਂ-ਗੋਤਾਂ, ਵਹਿਮ-ਭਰਮ ਆਦਿ ਮੇਟ ਕੇ ਸਰਬੱਤਵਾਦੀ ‘ਖਾਲਸਾ ਪੰਥ’ ਖੰਡੇ ਬਾਟੇ ਦੀ ਨਿਰਮਲਤਾ ’ਚੋਂ ਪੈਦਾ ਕੀਤਾ। ਇਸ ‘ਖਾਲਸਾ ਪੰਥ’ ਵਿਚ ਬ੍ਰਾਹਮਣ ਵਲੋਂ ਦੁਰਕਾਰੇ ਗਏ ਅਖੌਤੀ ‘ਸ਼ੂਦਰਾਂ’ ਨੂੰ ਮਾਣ ਬਖਸ਼ਿਆ।
ਇਹ ਗੁਰੂ ਸਾਹਿਬਾਨ ਦੀ ਹੀ ਕ੍ਰਿਪਾ ਹੈ ਕਿ ਗੁਰਦੁਆਰਿਆਂ ਵਿਚ ਬ੍ਰਾਹਮਣਾਂ ਦੇ ਘੜੇ ਚਾਰੇ ਵਰਣਾਂ (ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼) ਨੂੰ ਇਕੋ ਉਪਦੇਸ਼ ਦ੍ਰਿੜ੍ਹਾਇਆ ਜਾਂਦਾ ਹੈ। ਨਹੀਂ ਤਾਂ ਬ੍ਰਾਹਮਣਵਾਦੀ ਸਿਧਾਂਤ ਤਾਂ ਇਹ ਹੈ ਕਿ ਜੇ ਸ਼ੂਦਰ ਨੂੰ ਘਰ ਬੈਠੇ ਧਰਮ ਦਾ ਉਪਦੇਸ਼ ਵੀ ਸੁਣ ਪਵੇ ਤਾਂ ਸਿੱਕਾ ਢਾਲ ਕੇ ਕੰਨਾਂ ਵਿਚ ਪਾ ਦਿਓ, ਨਾਮ ਜਪਣ ਵਾਲੇ ਦੀ ਜੀਭ ਵੱਢ ਦਿਓ ਤੇ ਪੂਜਾ ਲਈ ਸਥਾਨ ਬਣਾਉਣ ਵਾਲੇ ਦੇ ਹੱਥ ਵੱਢ ਦਿਓ। ਅਫਸੋਸ! ਅੱਜ ਅਸੀਂ ਮਨਘੜਤ ਰਿਸ਼ੀਆਂ ਦੇ ਉਪਨਾਵਾਂ (ਗੋਤਾਂ) ਨਾਲ ਪਿੱਠ ਜੋੜਨ ’ਚ ਬੇਤੁਕਾ ਮਾਣ ਮਹਿਸੂਸ ਕਰਦੇ ਹਾਂ ਪਰ ਅੰਮ੍ਰਿਤਧਾਰੀ ਹੋਣ ਨੂੰ ਵਾਧੂ ਕੰਮ ਸਮਝ ਕੇ ਨਕਾਰ ਛੱਡਦੇ ਹਾਂ। ਕਈ ਅੰਮ੍ਰਿਤਧਾਰੀ ਬਣਕੇ ਵੀ ਜਾਤ-ਗੋਤ ਵਿਚ ਮੱਤੇ ਫਿਰਦੇ ਹਨ। (ਇਹ ਕੁਝ ਅਚੇਤ ਜਾਂ ਸੁਚੇਤ ਰੂਪ ਵਿਚ ਅਮਲ ਵਿਚ ਲਿਆ ਕੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਵਿਚਾਰਨ ਦੀ ਲੋੜ ਹੈ।)
ਬ੍ਰਾਹਮਣਾਂ ਨੇ ਭਾਈ ਲਾਲੋ ਦੀ ਤਰ੍ਹਾਂ ਸ. ਜੱਸਾ ਸਿੰਘ ਰਾਮਗੜ੍ਹੀਆ ਨੂੰ ਵਿਸ਼ਵਕਰਮਾ ਦੀ ਬੰਸਾਵਲੀ ਵਿਚੋਂ ਭੰਮਰਾ ਗੋਤ (ਮਨਘੜਤ ਹਰਿਤ ਰਿਸ਼ੀ) ਦਾ ਪੈਰੋਕਾਰ ਗਰਦਾਨਿਆ। (ਯਾਦ ਰਹੇ ਪੁਰਾਤਨ ਸਮੇਂ ਵਿਚ ਤਪੱਸਿਆ ਭਗਤੀ ਕਰਨ ਦਾ ਹੱਕ ਕੇਵਲ ਬ੍ਰਾਹਮਣਾਂ ਨੂੰ ਸੀ। ਇਥੇ ਮਨਘੜਤ ‘ਸ਼ੂਦਰ’ ਰਿਸ਼ੀ ਦੇ ਉਪਨਾਮ ਨੂੰ ਪ੍ਰਚਲਤ ਕਰਕੇ ਬ੍ਰਾਹਮਣਵਾਦੀ ਕਾਠੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਲੋਕਾਈ ਨੂੰ ਮੂਰਖ ਬਣਾਇਆ ਜਾ ਸਕੇ।) ਸ. ਜੱਸਾ ਸਿੰਘ ਖਾਲਸਾ ਪੰਥ ਦੇ ਮਹਾਨ ਜਰਨੈਲ ਸਨ, ਜਿਨ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਨਿੱਗਰ ਬਾਨਣੂੰ ਬੰਨ੍ਹੇ। ਇਨ੍ਹਾਂ ਦੇ ਨਾਂ ਦੇ ਨਾਲ ਰਾਮਗੜ੍ਹੀਆ ਲਕਬ ‘ਰਾਮਗੜ੍ਹੀਆ’ ਮਿਸਲ ਦੇ ਸਰਦਾਰ ਹੋਣ ਕਰਕੇ ਲੱਗਿਆ। ਮਿਸਲਾਂ ਉਸ ਵੇਲੇ ਦੇ ਵੱਖ ਵੱਖ ਜਥੇ ਸਨ, ਜਿਨ੍ਹਾਂ ਦੇ ਵੱਖੋ ਵੱਖਰੇ ਜਥੇਦਾਰ ਸਨ ਤੇ ਇਨ੍ਹਾਂ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਹੀ ਪ੍ਰਚਲਤ ਹੋ ਗਿਆ ਜਿਵੇਂ ਸੰਤ ਜਰਨੈਲ ਸਿੰਘ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ! ਰਾਮਗੜ੍ਹੀਆ ਦੀ ਤਰ੍ਹਾਂ ਭਿੰਡਰਾਂਵਾਲੇ ਲਕਬ ਵੀ ਭਿੰਡਰਾਂ ਵਾਲੇ ਜਥੇ ਕਰਕੇ ਸੰਤ ਜਰਨੈਲ ਸਿੰਘ ਜੀ ਦੇ ਨਾਂ ਨਾਲ ਜੁੜ ਗਿਆ। ਸ. ਜੱਸਾ ਸਿੰਘ ਰਾਮਗੜ੍ਹੀਆ ਅੰਮ੍ਰਿਤਧਾਰੀ ਸਿੱਖ ਜਰਨੈਲ ਸੀ, ਜਿਸਨੇ ਖਾਲਸਾ ਰਾਜ ਦੀ ਕਾਇਮੀ ਲਈ ਅਣਥੱਕ ਯਤਨ ਕੀਤੇ। ਇਹ ਤਾਂ ਸਿੱਖਾਂ ਵਿਚ ਵੜੇ ਹੋਏ ਬ੍ਰਾਹਮਣਵਾਦੀਆਂ ਦੇ ਏਜੰਟਾਂ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਨੂੰ ਤਰਖਾਣ-ਲੁਹਾਰ ਬਣਾਕੇ ਪੇਸ਼ ਕਰਨ ਦਾ ਕੋਝਾ ਯਤਨ ਕੀਤਾ ਹੋਇਆ ਹੈ। ਕੀ ਸ: ਜੱਸਾ ਸਿੰਘ ਰਾਮਗੜ੍ਹੀਆ ਭਲਾ ਇਸ ਕਰਕੇ ਸਤਿਕਾਰਯੋਗ ਸੀ ਕਿ ਉਹ ਤਰਖਾਣ ਸੀ? ਤਰਖਾਣ ਤਾਂ ਹੋਰ ਵੀ ਬਥੇਰੇ ਤੁਰੇ ਫਿਰਦੇ ਹਨ? ਜਾਂ ਫਿਰ ਉਸਨੇ ਸਿੱਖੀ ਰਵਾਇਤਾਂ ਅਨੁਸਾਰ ਖਾਲਸੇ ਦੀ ਚੜ੍ਹਦੀ ਕਲਾ ਲਈ ਜੰਗਾਂ ਕੀਤੀਆਂ, ਇਸ ਲਈ? ਰਾਮਗੜ੍ਹੀਆਂ ਨੂੰ ਇਸ ਪਿਛੇ ਲੁਕੀ ਬ੍ਰਾਹਮਣਵਾਦੀ ਸਾਜ਼ਿਸ਼ ਨੂੰ ਪਛਾਨਣਾ ਚਾਹੀਦਾ ਹੈ।
ਬ੍ਰਾਹਮਣਵਾਦੀਆਂ ਨੇ ਵਿਸ਼ਵਕਰਮਾ ਨੂੰ ਘੜਕੇ ਲੋਕਾਂ ਦੀ ਭੋਲੀ ਭਾਲੀ ਮਾਨਸਿਕਤਾ ਉਪਰ ਬ੍ਰਾਹਮਣਵਾਦੀ (ਮਨੋਕਲਪਤ) ਕਹਾਣੀਆਂ ਲੱਦ ਦਿੱਤੀਆਂ। ਜਿਵੇਂ ਵਿਸ਼ਵਕਰਮਾ ਨੇ ਦਵਾਰਕਾ ਨਗਰੀ ਦੀ ਸਥਾਪਨਾ ਕੀਤੀ, ਜਹਾਜ਼ ਬਣਾਏ (ਹਵਾਈ ਤੇ ਸਮੁੰਦਰੀ) ਅਲੋਰਾ-ਅਜੰਤਾ ਦੀਆਂ ਗੁਫਾਵਾਂ ਰਚੀਆਂ ਆਦਿ। ਜੇ ਇਕ ਮਿੰਟ ਲਈ ਬ੍ਰਾਹਮਣਵਾਦੀਆਂ ਦਾ ਮਨੋਕਲਪਤ ਤਰਕ ਮੰਨ ਵੀ ਲਈਏ ਤਾਂ ਵਿਸ਼ਵਕਰਮਾ ਨੂੰ ਜਨਾਨੀਆਂ ਦਾ ਰਸੀਆ ਤੇ ਸੂਰਜ ਦੀ ਤਪਸ਼ ਘਟਾਉਣ ਵਾਲਾ ਆਖਿਆ ਜਾ ਸਕਦਾ ਹੈ। ‘ਵਿਸ਼ਵਕਰਮਾ’ ਨੇ ਅਜੰਤਾ-ਅਲੋਰਾ ਦੀਆਂ ਗੁਫਾਵਾਂ ਵਿਚ ਜੋ ਚਿੱਤਰ ਜਾਂ ਬੁੱਤ ਬਣਾਏ ਹਨ, ਉਨ੍ਹਾਂ ਨੂੰ ਦੇਖ ਕੇ ਤਾਂ ਸ਼ਾਇਦ ਕਿਸੇ ਕੰਜਰ ਤੋਂ ਕੰਜਰ ਦੀ ਵੀ ਅੱਖ ਸ਼ਰਮਾ ਜਾਵੇ। ਇਹ ਕੇਵਲ ਕਾਮ ਪੂਰਤੀ ਦਾ ਮਨੋਵਿਗਿਆਨਕ ਝੱਲ ਪੂਰਾ ਕਰਨ ਲਈ ਬਣਾਏ ਗਏ ਸਨ, ਜੋ ਬ੍ਰਾਹਮਣਾਂ ਨੇ ਅਖੌਤੀ ਦੇਵਤੇ ਵਿਸ਼ਵਕਰਮਾ ਦੀ ਝੋਲੀ ਵਿਚ ਪਾ ਦਿੱਤੇ ਹਨ। ਦੱਖਣੀ ਭਾਰਤ ਦੇ ਕਈ ਮੰਦਰਾਂ ਵਿਚ ਅੱਜ ਵੀ ਬ੍ਰਾਹਮਣ ਦੇਵਦਾਸੀਆਂ ਬਣਾ ਕੇ ਰੱਖਦੇ ਹਨ। (ਯਾਦ ਰਹੇ ਜਦੋਂ ਲੋਕਾਂ ਨੇ ਬ੍ਰਾਹਮਣਾਂ ਦੇ ਅਜਿਹੇ ਭੈੜੇ ਕਾਰੇ ਦੇਖੇ ਤਾਂ ਜੁੱਤੀਆਂ ਮਾਰਕੇ ਮੰਦਰਾਂ ਵਿਚੋਂ ਕੱਢ ਦਿੱਤੇ ਤੇ ਉਨ੍ਹਾਂ ਠਰਕੀ ਬ੍ਰਾਹਮਣਾਂ ਨੇ ਆਪਣੇ ਇਲਾਕਿਆਂ ਤੋਂ ਕੁਝ ਦੂਰ ਅਜੰਤਾ-ਅਲੋਰਾ ਨਾਮੀ ਜਗ੍ਹਾ ’ਤੇ ਸੈਕਸੀ ਖੇਡ ਖੇਡਦੇ ਅਨੇਕਾਂ ਮਰਦ-ਔਰਤਾਂ ਦੀਆਂ ਨੰਗੀਆਂ ਤਸਵੀਰਾਂ ਤੇ ਬੁੱਤ ਬਣਾ ਦਿੱਤੇ।) ਗੁਰੂ ਨਾਨਕ ਸਾਹਿਬ, ਜਿਨ੍ਹਾਂ ਦੀ ਸੋਚ ਨੂੰ ਪ੍ਰਸਿੱਧ ਚਿੰਤਕ ਬਰਾਡਸ਼ਾਅ ਪੂਰੀ ਤਰ੍ਹਾਂ ਵਿਗਿਆਨਕ ਕਹਿੰਦਾ ਹੈ, ਨੇ ਕਿਤੇ ਨਹੀਂ ਲਿਖਿਆ ਕਿ ਅਣਗਿਣਤ ਸਾਲ ਪਹਿਲਾਂ ਕੋਈ ਸਮੁੰਦਰੀ ਜਾਂ ਹਵਾਈ ਜਹਾਜ਼ ਸੀ। “ਪਾਤਾਲਾ ਪਾਤਾਲ ਲਖ ਆਗਸਾ ਆਗਾਸ” ਦੀ ਖੋਜ ਕਰਨ ਦਾ ਤਾਂ ਅਜੇ ਤਕ ਕਿਸੇ ਵਿਗਿਆਨਕ ਨੇ ਜੇਰਾ ਨਹੀਂ ਕੀਤਾ। ਕੀ ਗੁਰੂ ਨਾਨਕ ਸਾਹਿਬ ਜਹਾਜ਼ਾਂ ਬਾਰੇ ਪਤਾ ਨਹੀਂ ਸੀ? ਬ੍ਰਾਹਮਣਵਾਦੀਆਂ ਦੀ ‘ਪੁਸ਼ਪਵਿਮਾਨ’ ਤੇ ਹੋਰਨਾਂ ਜਹਾਜ਼ਾਂ ਦੀ ਗੱਲ ‘ਵਿਸ਼ਵਕਰਮਾ’ ਦੀ ਘਾੜਤ ਵਾਂਗ ਮਨੋਕਲਪਤ ਹੈ, ਜਿਹਾ ਕਿ ਬ੍ਰਾਹਮਣਵਾਦੀਆਂ ਨੇ ‘ਵਿਸ਼ਵਕਰਮਾ’ ਨੂੰ ‘ਸੂਰਜ’ (ਸ਼ੁਨ) ਦੀ ਤਪਸ਼ ਘਟਾਉਣ ਵਾਲਾ ਬਿਆਨਿਆ ਹੈ। ‘ਰਾਮਾਇਣ’ ਵਿਚ ਦਰਜ ਹੈ ਕਿ “ਅੱਠਵੇਂ ਵਸੂ ਪ੍ਰਭਾਸ ਦੇ ਪੁੱਤਰ ਵਿਸ਼ਵਕਰਮਾ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਜ (ਸ਼ੁਨ) ਨਾਲ ਹੋਇਆ ਪਰ ਸੰਜਨਾ ਸੂਰਜ ਦਾ ਤੇਜ ਸਹਾਰ ਨਾ ਸਕੀ ਤਾਂ ਵਿਸ਼ਵਕਰਮਾ ਨੇ ਸੂਰਜ ਨੂੰ ਆਪਣੇ ਖਰਾਦ ’ਤੇ ਚਾੜ੍ਹ ਕੇ ਉਸ ਦਾ ਅੱਠਵਾਂ ਹਿੱਸਾ ਛਿੱਲ ਦਿੱਤਾ, ਜਿਸ ਨਾਲ ਸੂਰਜ ਦੀ ਤਪਸ਼ ਘੱਟ ਗਈ।” ਇਹੋ ਜਿਹੀਆਂ ਬੇਸਿਰ-ਪੈਰ ਦੀਆਂ ਕਹਾਣੀਆਂ ਘੜਕੇ ਬ੍ਰਾਹਮਣਵਾਦੀਆਂ ਨੇ ਰਾਮਗੜ੍ਹੀਆਂ ਨੂੰ ਮੂਰਖ ਬਣਾਇਆ ਹੋਇਆ ਹੈ।
ਰਾਮਗੜ੍ਹੀਆਂ ਦਾ ਬ੍ਰਾਹਮਣਾਂ ਨੇ ਇੰਨਾ ਦਿਮਾਗ ਖਰਾਬ ਕੀਤਾ ਹੋਇਆ ਹੈ ਕਿ ਉਹ ਆਪਣੇ ਆਪ ਨੂੰ ਬੇਲੋੜੇ ਢੰਗ ਨਾਲ ‘ਖੱਤੀ’ ਤੇ ‘ਧੀਮਾਨ’ ਦੇ ਵਰਗੀਕਰਣ ਵਿਚ ਵੀ ਬੰਨ੍ਹੀ ਫਿਰਦੇ ਹਨ। ਦਰਅਸਲ ਬ੍ਰਾਹਮਣ ਦੋ ਤਰ੍ਹਾਂ ਦੇ ਗਿਣੇ ਜਾਂਦੇ ਹਨ- ਉਂਚੀ ਕੁੱਲ ਵਾਲੇ ਤੇ ਨੀਵੀਂ ਕੁੱਲ ਵਾਲੇ। ਅਖੌਤੀ ਵਿਸ਼ਵਕਰਮਾ ਉਂਚੀ ਕੁੱਲ ਵਾਲੇ ਬ੍ਰਾਹਮਣਾਂ ਦਾ ‘ਦੇਵਤਾ’ ਹੈ, ਨੀਵੀਂ ਕੁੱਲ ਵਾਲੇ ਬ੍ਰਾਹਮਣ ਵਿਸ਼ਵਕਰਮਾ ਮੰਦਰਾਂ ਵਿਚ ਉਂਚੀ ਕੁੱਲ ਵਾਲੇ ਬ੍ਰਾਹਮਣਾਂ ਨਾਲ ਮਿਲਕੇ ਪੂਜਾ ਅਰਚਨਾ ਨਹੀਂ ਕਰ ਸਕਦੇ। ਉਂਚੀ ਤੇ ਨੀਵੀਂ ਕੁੱਲ ਵਾਲੇ ਬ੍ਰਾਹਮਣਾਂ ਵਿਚ ਅੰਤਰ ਵਿਰੋਧ ਵੀ ਹੈ। ਨੀਵੀਂ ਕੁੱਲ ਵਾਲੇ ਬ੍ਰਾਹਮਣਾਂ ਵਿਚੋਂ ਕੁਝ ਲੋਕ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ ਗਏ ਸਨ, ਜਿਨ੍ਹਾਂ ਨੂੰ ‘ਭੱਟ’ ਆਖਿਆ ਗਿਆ ਹੈ। ਇਨ੍ਹਾਂ ਭੱਟਾਂ ਵਲੋਂ ਉਚਾਰੇ ਸਵੱਈਏ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਜਦਕਿ ਉੱਚੀ ਕੁੱਲ ਵਾਲੇ ਬ੍ਰਾਹਮਣ ਆਪਣਾ ਸੰਬੰਧ ‘ਧੀਮਾਨ’ ਗੋਤ (ਇਹ ਉੱਚੀ ਕੁੱਲ ਵਾਲੇ ਬ੍ਰਾਹਮਣਾਂ ਦਾ ਗੋਤ ਹੈ) ਨਾਲ ਜੋੜਦੇ ਹਨ। ਰਾਮਗੜ੍ਹੀਆਂ ਵਿਚ ਪ੍ਰਚੱਲਤ ਕਹਾਣੀ ਮੁਤਾਬਕ ਧੀਮਾਨ ਤੇ ਖੱਤੀ ਦੋ ਬ੍ਰਾਹਮਣ ਭਰਾ ਸਨ, ਜਿਨ੍ਹਾਂ ਦੀ ਇਕ ਵਾਰੀ ਲੜਾਈ ਹੋ ਗਈ। ਲੜਾਈ ਮੌਕੇ ਕੁਝ ਤਰਖਾਣ ‘ਧੀਮਾਨ’ ਵੱਲ ਹੋ ਗਏ ਤੇ ਕੁਝ ‘ਖੱਤੀ’ਵੱਲ ਹੋ ਗਏ। ਲੜਾਈ ਵਿਚ ਧੀਮਾਨਾਂ ਦਾ ਹੱਥ ਉਤੇ ਰਿਹਾ ਤੇ ਉਹ ਉੱਚੇ ਗਿਣੇ ਜਾਣ ਲੱਗ ਪਏ। ਉਦੋਂ ਤੋਂ ਲੈ ਕੇ ਅੱਜ ਤਕ ਰਾਮਗੜ੍ਹੀਏ ਆਪਣੇ ਆਪ ਨੂੰ ‘ਖੱਤੀ’ ਤੇ ‘ਧੀਮਾਨਾਂ” ਵਿਚ ਵੰਡੀ ਫਿਰਦੇ ਹਨ! ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਭਲਾ ਤੁਸੀਂ ਬ੍ਰਾਹਮਣਾਂ ਦੀ ਲੜਾਈ ਤੋਂ ਧਾਰਾਂ ਲੈਣੀਆਂ? ਬ੍ਰਾਹਮਣਾਂ ਦੀ ਲੜਾਈ ਕਦੋਂ ਹੋਈ (ਹੋਈ ਵੀ ਕਿ ਨਹੀਂ)? ਮਨਘੜਤ ਜਿਹੀ ਇਸ ਕਹਾਣੀ ਨੇ ਵੀ ਰਾਮਗੜ੍ਹੀਆਂ ਨੂੰ ਕਾਫੀ ਗਧੀਗੇੜ ਪਾਇਆ ਹੋਇਆ ਹੈ ਤੇ ਵਿਆਹ ਕਰਨ ਮੌਕੇ ਰਾਮਗੜ੍ਹੀਆਂ ਵਿਚ ‘ਖੱਤੀ’, ‘ਧੀਮਾਨ’ ਹੋਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।
ਸਾਰ ਸਿੱਟਾ ਇਹੀ ਨਿਕਲਦਾ ਹੈ ਕਿ ਬ੍ਰਾਹਮਣਾਂ ਨੇ ਹੋਰਨਾਂ 33 ਕਰੋੜ ਦੇਵੀ-ਦੇਵਤਿਆਂ ਵਾਂਗ ਵਿਸ਼ਵਕਰਮੇ ਨੂੰ ਵੀ ਇਕ ਦੇਵਤਾ ਬਣਾਇਆ ਹੋਇਆ ਸੀ, ਜਿਸਦੀ ਕੋਈ ਹੋਂਦ ਨਹੀਂ ਹੈ, ਜੋ ਕਿ ਸਿੱਖਾਂ ਵਿਚ ਬੈਠੇ ਮੂਰਖ ਜਿਹੇ ਰਾਮਗੜ੍ਹੀਆਂ ਦੀ ਕਿਰਪਾ ਸਦਕਾ ਪ੍ਰਚੱਲਤ ਹੋਇਆ ਹੋਇਆ ਹੈ। ਸਿੱਖਾਂ ਵਿਚ ਫੈਲੇ ਹੋਏ ਵਿਸ਼ਵਕਰਮੇ ਦੇ ਰੁਝਾਨ ਨੂੰ ਖਤਮ ਕਰਨ ਲਈ ਰਾਮਗੜ੍ਹੀਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਜੇ ਉਹ ਆਪਣਾ ਸੰਬੰਧ ਸ: ਜੱਸਾ ਸਿੰਘ ਰਾਮਗੜ੍ਹੀਆ ਨਾਲ ਜੋੜਦੇ ਹਨ, ਤਾਂ ਉਨ੍ਹਾਂ ਨੂੰ ਉਸ ਮਹਾਨ ਜਰਨੈਲ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ, ਜਿਸਨੇ ਦਿੱਲੀ ਤਖਤ ਉਪਰ ਖਾਲਸਈ ਝੰਡਾ ਝੁਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਵਾਹਿਗੁਰੂ ਮਿਹਰ ਕਰੇ, ਰਾਮਗੜ੍ਹੀਆਂ ਨੂੰ ਸੁਮੱਤ ਬਖਸ਼ੇ!

             Copyright:-2006-2009 News Punjab.Com, All rights reserved