Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
15 Sept_25 Sept
9 Sept_14 Sept
26 Aug_8 Sept
14 Aug_25 Aug
6 Aug_13 Aug
26July_5Aug
11_25july
3_10july
21June_2july
8_20 June





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"















ADVERTISEMENTS










ਬਾਬਾ ਹਰਦੀਪ ਸਿੰਘ ਦੀ ਗ੍ਰਿਫ਼ਤਾਰੀ ਵਿਰ̊ਧ ਅਪਣੇ ਐਲਾਨ ਅਨ̊ਸਾਰ ਬਲਵੰਤ ਸਿੰਘ ਨੰਦਗੜ ਅਤੇ ਸੰਤ ਸਮਾਜ ਅੱਗੇ ਆੳ̊ਣ : ਪੰਚ ਪ੍ਰਧਾਨੀ

ਫ਼ਤਿਹਗੜ ਸਾਹਿਬ, 15 ਅਕਤੂਬਰ- ਸ਼੍ਰ̅ਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਦਰਸ਼ਨ ਸਿੰਘ ਜਗਾ ਰਾਮ ਤੀਰਥ ਨੇ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕਰਦਿਆਂ ਸੰਤ ਸਮਾਜ ਨੂੰ ਸਰਕਾਰ ਦੀ ਇਸ ਦਮਨਕਾਰੀ ਨੀਤੀ ਵਿਰੁਧ ਅੱਗੇ ਆੳ̊ਣ ਦੀ ਅਪੀਲ ਕੀਤੀ ਹੈ।
ੳ̊ਕਤ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਐਲਾਨ ਕੀਤਾ ਸੀ ਕਿ ਜੇਕਰ ਹ̊ਣ ਤ̅ ਪਾਖੰਡਵਾਦ ਵਿਰੱਧ ਸੰਘਰਸ਼ ਕਰ ਰਹੇ ਕਿਸੇ ਵੀ ਸਿੱਖ ਨੂੰ ਸਰਕਾਰ ਗ੍ਰਿਫ਼ਤਾਰ ਕਰਦੀ ਹੈ ਤਾਂ ੳ̊ਸ ਵਿਰੁਧ ਜ਼̅ਰਦਾਰ ਅਵਾਜ਼ ੳ̊ਠਾਈ ਜਾਵੇਗੀ। ੳ̊ਨਾਂ ਕਿਹਾ ਕਿ ਹ̊ਣ ਜਿੱਥੇ ਗਿਆਨੀ ਨੰਦਗੜ ਨੂੰ ਅਪਣੇ ਕੀਤੇ ਐਲਾਨ ਤੇ ਤ̊ਰਨਾ ਚਾਹੀਦਾ ਹੈ ੳਥੇ ਹੀ ਸੰਤ ਸਮਾਜ ਵੀ ਅਪਣੀ ਜਿੰਮੇਵਾਰੀ ਸਮਝਦਾ ਹ̅ਇਆ ਸਰਕਾਰ ਦੀ ਇਸ ਘਿਣਾੳ̊ਣੀ ਕਾਰਵਾਈ ਵਿਰ̊ੱਧ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਰਿਹਾਈ ਲਈ ਸਮੂਹਿਕ ਪੱਧਰ ’ਤੇ ਅੱਗੇ ਆ ਕੇ ਸੰਘਰਸ਼ ਸ਼̊ਰੂ ਕਰੇ।
ੳ̊ਕਤ ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਪਾਖੰਡੀ ਸਾਧਾਂ ਦੀਆਂ ਹਿਦਾਇਤਾਂ ’ਤੇ ਪੰਥਕ ਸ̅ਚ ਵਾਲੇ ਸਿੱਖਾਂ ਨੂੰ ਸਬਕ ਸਿਖਾੳ̊ਣ ’ਤੇ ਤ̊ਲੀ ਹ̅ਈ ਹੈ। ਕਿੳ̊ਂਕਿ ਇਨਾਂ ਪਾਖੰਡ ਦੀਆਂ ਦੁਕਾਨਾਂ ਪ੍ਰਤੀ ਬਾਦਲ ਟ̅ਲੀ ਅੰਦਰ ਖ਼̊ਦ ਬੇ-ਹੱਦ ਸ਼ਰਧਾ ਹੈ। ਸਿੱਖ ਧਰਮ ਦਾ ਪਾਖੰਡ ਨਾਲ ਸਿੱਧਾ ਵਿਰ̅ਧ ਹ̅ਣ ਕਾਰਨ ਹੀ ਬਾਦਲਕੇ ਪੰਥ ਦੇ ਵਿਰੁਧ ਸ਼ਰੇਅਮ ਭ̊ਗਤ ਰਹੇ ਹਨ। ੳ̊ਕਤ ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਪੰਥ ਦੁਸ਼ਮਣ ਸੌਦਾ ਸਾਧ ਅਤੇ ਆਸੂਤ̅ਸ਼ ਭਈਏ ਵਰਗੇ ਸਮਾਜ ਵਿਰ̅ਧੀ ਅਨਸਰਾਂ ਨੂੰ ਲਗਾਤਾਰ ਪ੍ਰ̅ਟੈਕਸ਼ਨ ਦੇ ਕੇ ਹਰ ਤਰਾਂ ਦੀ ਹੱਲਾਸ਼ੇਰੀ ਦਿੰਦੀ ਆ ਰਹੀ ਹੈ ਤੇ ਦੂਜੇ ਪਾਸੇ ਪੰਥ ਪਾਖੰਡਵਾਦ ਵਿਰ̊ਧ ਨਿਰ̅ਲ ਗ̊ਰਮਤ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਝੂਠੇ ਕੇਸਾਂ ਅਧੀਨ ਗ੍ਰਿਫ਼ਤਾਰ ਕਰਕੇ ਜ਼ਲੀਲ ਕਰ ਰਹੀ ਹੈ।

ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਦੀਆ ਹਨ ਉਹ ਕੌਮਾਂ ਗੁਲਾਮੀਂ ਦੀ ਜਿੰਦਗੀ ਜੀਊਣ ਲਈ ਮਜਬੂਰ ਹੋ ਜਾਂਦੀਆਂ ਹਨ- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਜਦੋ ਕਿਸੇ ਵੀ ਕੌਮ ਉਤੇ ਉਸ ਨੂੰ ਦਬਾਉਣ ਲਈ ਅਣਮਨੁਖੀ ਜਬਰ ਅਤੇ ਜੁਲਮ ਕੀਤਾ ਜਾਵੇ ਤਾਂ ਉਸ ਕੌਮ ਦੇ ਬਹਾਦਰ ਲੋਕ ਆਪਣੀਆਂ ਜਾਨਾਂ ਤੇ ਖਡ ਕੌਮ ਦੋਖੀ ਲੋਕਾਂ ਨੂੰ ਉਨਾਂ ਦੇ ਕੀਤੇ ਕੁਕਰਮਾਂ ਦੀ ਸਜ਼ਾ ਦੇ ਕੇ ਆਪਣੀ ਕੌਮ ਦੀ ਸਵੈ ਰੱਖਿਆ ਕਰਦੇ ਹਨ।ਅਜਿਹਾ ਹੀ ਲਾਸਾਨੀ ਕਾਰਨਾਮਾ ਕਰ ਵਿਖਾਇਆ ਸੀ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ “ਜਿੰਦਾਂ” ਅਤੇ ਭਾਈ ਸੁਖਦੇਵ ਸਿੰਘ “ਸੁੱਖਾ”ਨੇ ਪੂਨੇ ਵਿਚ ਪੰਥ ਦੋਖੀ ਜਨਰਲ ਵੈਦਿਆ ਨੂੰ ਸੋਧ ਕੇ ਜਿਨਾਂ ਤੇ ਸਿੱਖ ਕੌਮ ਨੂੰ ਮਾਣ ਕਰਨਾ ਚਾਹੀਦਾ ਸੀ ਅਤੇ ਜਿਨਾਂ ਦੀ ਬਹਾਦਰੀ ਨੂੰ ਉਸ ਸਮੇ ਦੇ ਜੱਜ ਵੈਦ ਮਰਵਾਹਾ ਨੇ ਇਨਾਂ ਲਫਜਾਂ ਨਾਲ ਨਿਵਾਜਿਆ ਸੀ “ਕਿ ਜਿੰਦਾਂ ਤੇ ਸੁੱਖਾ ਕੋਈ ਆਮ ਵਿਅਕਤੀ ਨਹੀ ਸਨ”ਪਰ ਅਫਸੋਸ ਜਿਸ ਕੌਮ ਦੀ ਖਾਤਰ ਇਨਾਂ ਸੂਰਮਿਆ ਨੇ 9ਅਕਤੂਬਰ 1992 ਨੂੰ ਫਾਂਸੀ ਦੇ ਰੱਸਿਆ ਨੂੰ ਹੱਸ ਚੁੰਮਿਆਂ ਅੱਜ ਉਹ ਕੌਮ ਖੁਦਗਰਜੀ ਅਤੇ ਸੁਆਰਥਾਂ ਦੇ ਲਾਲਚ ਵੱਸ ਉਨਾਂ ਸੂਰਮਿਆ ਦੀਆਂ ਸ਼ਹਾਦਤਾਂ ਨੂੰ ਮਨੋ ਵਿਸਾਰ ਚੁੱਕੀ ਹੈ ਜੋ ਕਿ ਕੌਮ ਦੀ ਭਵਿਖਤ ਤਵਾਰੀਖ ਲਈ ਚਿੰਤਾਂ ਦਾ ਵਿਸ਼ਾ ਹੈ ਕਿਉਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਦੀਆ ਹਨ ਉਹ ਕੌਮਾਂ ਗੁਲਾਮੀਂ ਦੀ ਜਿੰਦਗੀ ਜੀਊਣ ਲਈ ਮਜਬੂਰ ਹੋ ਜਾਂਦੀਆਂ ਹਨ ,ਇਹੋ ਹੀ ਮੁੱਖ ਕਾਰਣ ਹੈ ਕਿ ਅੱਜ ਬਹਾਦਰ ਸਿੱਖ ਕੌਮ ਵੀ ਇਸੇ ਪ੍ਰਸੰਗ ਅੰਦਰ ਮਜਬੂਰ ਤੇ ਲਾਚਾਰਾਂ ਵਾਂਗ ਦਿਨ ਕੱਟੀ ਕਰ ਰਹੀ ਹੈ।ਉਪਰੋਕਤ ਬਿਆਨ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਮੁੱਖ ਆਗੂਆਂ ਪ੍ਰਿਤਪਾਲ ਸਿੰਘ,ਸੁਰਜੀਤ ਸਿੰਘ,ਚਰਨਜੀਤ ਸਿੰਘ ਸਮਰਾ,ਸਤਪ੍ਰਕਾਸ਼ ਸਿੰਘ, ਬਲਜਿੰਦਰ ਸਿੰਘ, ਅਤੇ ਕਰਨੈਲ ਸਿੰਘ ਸਲੇਮਪੁਰ,ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਰੀ ਕੀਤਾ।ਓੁਕਤ ਆਗੂਆਂ ਨੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।ਭਾਰਤ ਦਾ ਕੇਂਦਰੀ ਸਿਸਟਮ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾ ਰਿਹਾ ਹੈ ਜਿਸ ਦੀ ਮਿਸਾਲ ਅੱਜ ਪੂਰੇ ਵਿਸ਼ਵ ਦੇ ਸਾਹਮਣੇ ਹੈ।ਇੱਕ ਪਾਸੇ ਆਪਣੇ ਹੱਕਾਂ ਲਈ ਲੜ ਰਹੇ ਸਿੱਖ ਨੌਜਵਾਨਾਂ ਨੂੰ ਅੱਤਵਾਦ ਅਤੇ ਵੱਖਵਾਦ ਦਾ ਨਾਂ ਦੇ ਕੇ ਜੇਲਾਂ ਵਿਚ ਡੱਕਿਆ ਹੋਇਆ ਹੈ, ਅਤੇ ਫਾਂਸੀ ਦੀਆਂ ਸਜਾਵਾਂ ਦਿਤਿਆਂ ਜਾ ਰਹੀਆਂ ਹਨ ਦੂਜੇ ਪਾਸੇ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਅਤੇ ਹਿੰਦੂ ਅੱਤਵਾਦ ਦੇ ਝੰਡਾ ਬਰਦਾਰ ਲੋਕਾਂ ਨੂੰ ਜਿਸ ਵਿਚ ਸਾਧਵੀ ਪ੍ਰਿਗਿਆ ਅਤੇ ਫੌਜ ਦੇ ਕਰਨਲ ਪ੍ਰੋਹਤ ਕਾਂਤ ਅਤੇ ਉਨਾਂ ਦੇ ਸਾਥੀ ਜਿਨਾਂ ਕੋਲ ਅਤਿ ਆਧੁਨਿਕ ਅਸਲਾ ਅਤੇ 500 ਜਿੰਦਾ ਗਰਨੇਡ ਮਿਲੇ ਸਨ ਜਿਨਾਂ ਨੇ ਕਰਾਇਮ ਬ੍ਰਾਂਚ ਸੈਲ ਅਤੇ ਨਾਰਕੋ ਟੈਸਟ ਵਿਚ ਬੰਬ ਧਮਾਕਿਆਂ ਤੌਂਇਲਾਵਾ ਵੀ ਮੰਨਿਆ ਸ਼ੀ ਕਿ ਉਨਾਂ ਦਾ ਏਜੰਡਾ ਹਿੰਦੂ ਟਰੇਨਿੰਗ ਕੈਪਾਂ ਰਾਂਹੀ ਘੱਟ ਗਿਣਤੀ ਲੋਕਾਂ ਨੂੰ ਦਬਾਉਣਾ ਸੀ।ਉਸ ਨੂੰ ਪਿਛਲੇ ਦਿਨੀ ਸੀ.ਬੀ.ਆਈ ਵਲੋਂ ਕਲੀਨ ਚਿੱਟ ਦਿਤੀ ਜਾ ਚੁੱਕੀ ਹੈ।ਅਤੇ ਦਿੱਲੀ ਅੰਦਰ ਸਿੱਖ ਕਤਲੇਆਮ ਦੇ ਦੋਸ਼ੀਆ ਟਾਈਟਲਰਅਤੇ ਕਮਲ ਨਾਥ ਅਤੇ ਹੋਰਾਂ ਨੂੰ ਸਜ਼ਾ ਦੇਣ ਦੀ ਬਜਾਏ ਕੇਂਦਰ ਵਿਚ ਵਜਾਰਤਾਂ ਦਿੱਤੀਆ ਹੋਈਆ ਹਨ।ਇਹ ਵਿਤਕਰਾ ਭਾਰਤੀ ਸਿਸਟਮ ਦੇ ਦੋਹਰੇ ਮਾਪਦੰਡ ਦਾ ਹੀ ਨਤੀਜਾ ਹੈ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸਿੱਖੋ!ਆਪਣੇ ਨਾਲ ਵਾਪਰ ਰਹੀਆਂ ਜਮੀਨੀ ਹਰਕਤਾਂ ਨੂੰ ਪਛਾਣੋ ਅਤੇ ਪੰਥ ਵਿਰੋਧੀ ਅਤੇ ਸਿੱਖ ਕੌਮ ਦੇ ਅੰਦਰਲੇ ਅਖੌਤੀ ਅਤੇ ਲਾਲਚੀ ਲੀਡਰਾਂ ਦੀਆਂ ਪੰਥ ਮਾਰੂ ਨੀਤੀਆਂ ਤੋਂ ਸੁਚੇਤ ਰਹਿ ਕੇ ਪੰਥ ਦੀ ਚੜਦੀ ਕਲਾ ਲਈ ਯਤਨਸ਼ੀਲ ਹੋਵੋ।ਬਿਆਨ ਦੇ ਅਖੀਰ ਵਿਚ ਕਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ੱਿਸੱਖ ਇਤਿਹਾਸ ਦੇ ਸੁਨਿਹਰੀ ਪੰਨੇ ਲਿਖ ਗਏ ਹਨ ਜੋ ਕਿ ਕੋਮ ਦੇ ਵਾਰਸਾਂ ਲਈ ਹਮੇਸ਼ਾਂ ਲਈ ਪ੍ਰੇਰਨਾ ਸਰੋਤ ਰਹਿਣਗੇ ।

ਬਾਬਾ ਬੰਦਾ ਸਿੰਘ ਜੀ ਬਹਾਦੁਰ ਦਾ 339ਵਾਂ ਜਨਮ ਦਿਹਾੜਾ ਚਪੜ-ਚਿੜੀ ਵਿਖੇ (ਨੇੜੇ ਲਾਂਡਰਾਂ) ਮਨਾਉਣ ਦਾ ਪ੍ਰੋਗਰਾਮ

15 ਅਕਤੂਬਰ - ਬਾਬਾ ਬੰਦਾ ਸਿੰਘ ਜੀ ਬਹਾਦੁਰ ਦਾ 339ਵਾਂ ਜਨਮ ਦਿਹਾੜਾ ਮਿਤੀ 16 ਅਕਤੂਬਰ 2009 ਨੂੰ ਪਿੰਡ ਚਪੜ-ਚਿੜੀ ਵਿਖੇ (ਨੇੜੇ ਲਾਂਡਰਾਂ) ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਮੁਤਾਬਿਕ ਉਕਤ ਮਿਤੀ ਨੂੰ ਸਵੇਰੇ 10 ਵਜੇ ਪਿੰਡ ਦੇ ਇਤਹਾਸਿਕ ਗੁਰਦੁਆਰਾ ਸਾਹਿਬ ਵਿਖੇ ਇਕ ਸਭਾ ਆਓਜਿਤ ਕਰਕੇ ਅਰਦਾਸ ਕੀਤੀ ਜਾਵੇਗੀ ਤੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ 12 ਮਈ 1710 ਨੂੰ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਨੂੰ ਸਜ਼ਾ ਦੇ ਕੇ ਮੋਤ ਦੇ ਘਾਟ ਉਤਾਰਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿਤਾ ਗਿਆ ਤੇ ਸਦਿਆਂ ਤੋਂ ਗੁਲਾਮ ਹਿੰਦੁਸਤਾਨ ਨੂੰ ਪਹਿਲੀ ਅਜਾਦੀ ਦਾ ਅਹਸਾਸ ਕਰਵਾਇਆ ਅਤੇ ਖ਼ਾਲਸਾ ਰਾਜ ਕਾਇਮ ਕੀਤਾ।
ਇਸ ਮਹਾਨ ਯੋਦੇ ਜੋ ਕੇ 16 ਅਕਤੂਬਰ 1670 ਇ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਦੇ ਰਜ਼ੋਰੀ ਪਿੰਡ ਵਿਖੇ ਰਾਜਪੂਤ ਘਰਾਣੇ ਵਿਖੇ ਜਨਮ ਹੋਇਆ। ਇਹ ਸੰਸਾਰ ਤੋਂ ਬੇਮੁਖ ਹੋ ਕੇ ਜਪ-ਤਪ ਦਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਅਣਖ ਤੇ ਆਬਰੂ ਨੂੰ ਰੋਲਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਪੰਜ ਤੀਰ ਤੇ ਸਿੰਘਾਂ ਦਾ ਜੱਥਾ ਬਖਸ਼ ਕੇ ਪੰਜਾਬ ਵਲ ਤੋਰਿਆ ਤਾਂ ਕਿ ਜਾਲਮ ਰਾਜ ਦਾ ਅੰਤ ਕੀਤਾ ਜਾ ਸਕੇ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹ ਕੇ ਖ਼ਾਲਸਾ ਰਾਜ ਕਾਇਮ ਕੀਤਾ ਤੇ ਸਦੀਆਂ ਤੋਂ ਨਿਤਾੜੇ ਜਾ ਰਹੇ ਹਿੰਦੁਸਤਾਨੀਆਂ ਨੂੰ ਆਜਾਦੀ ਦਾ ਅਹਸਾਸ ਕਰਾਇਆ। ਸੋ ਉਪਰੋਕਤ ਮਿਤੀ ਨੂੰ ਸਮੇਂ ਦੇ ਪਾਬੰਦ ਹੁੰਦੇ ਹੋਏ ਸਵੇਰੇ ਠੀਕ 10 ਵਜੇ ਬਾਬਾ ਜੀ ਦੇ ਜਨਮ ਦੀਹਾੜੇ ਨੂੰ ਸਮਰਪਿਤ ਅਰਦਾਸ ਕੀਤੀ ਜਾਵੇਗੀ ਤੇ 12 ਮਈ 2010 ਨੂੰ ਆ ਰਹੇ ਚਪੜ-ਚਿੜੀ ਜੰਗ ਦੇ 300 ਸਾਲਾ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਜਾਣਗੇ। ਇਹ ਪ੍ਰੋਗਰਾਮ ਬਿਨਾ ਵਿਤਕਰੇ ਭੇਦ-ਭਾਵ ਤੇ ਰਾਜਨੀਤੀਕ ਖਿਚੋਤਾਣ ਨੂੰ ਦਰਕਿਨਾਰ ਕਰਦੇ ਹੋਏ ਇਲਾਕੇ ਦੀਆਂ ਦਰਿੜ ਹੋਂਸਲੇ ਵਾਲਿਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਤੇ ਢੁਕਵੀਂ ਯਾਦ ਉਸਾਰਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਰਿਆ ਜਾਵੇਗਾ।
ਮੀਟਿੰਗ ‘ਚ ਪਲਵਿੰਦਰ ਸਿੰਘ ਰਾਏਪੁਰ, ਜਤਿੰਦਰਪਾਲ ਸਿੰਘ ਜੇ (ਪ੍ਰਧਾਨ ਕਲਗੀਧਰ ਸੇਵਕ ਜੱਥਾ), ਸਰਬਜੀਤ ਸਿੰਘ ਸੋਹਲ, ਗੁਰਸੇਵ ਸਿੰਘ ਹਰਪਾਲਪੁਰ, ਪਰਮਿੰਦਰ ਸਿੰਘ ਸੋਹਾਣਾ, ਕਰਨੈਲ ਸਿੰਘ ਪੰਜੋਲੀ, ਬੀਬੀ ਪਰਮਜੀਤ ਕੋਰ ਲਾਂਡਰਾਂ, ਪਰਮਜੀਤ ਸਿੰਘ ਕਾਹਲੋ, ਪ੍ਰੋ: ਮੇਹਰ ਸਿੰਘ ਮੱਲੀ, ਜੋਰਾ ਸਿੰਘ ਭੁੱਲਰ, ਪ੍ਰਿ: ਤਿਰਲੋਚਣ ਸਿੰਘ ਸਿੱਧੁ, ਬਲਵਿੰਦਰ ਸਿੰਘ ਗੋਵਿੰਦਗੜ੍ਹ, ਕਰਨਲ ਜੀ ਏਸ਼ ਸਿੰਧੁ, ਬੀਬੀ ਬਲਜੀਤ ਕੋਰ ਗਿੱਲ, ਜਸਟਿਸ ਅਜੀਤ ਸਿੰਘ ਬੈਂਸ ਸਾਮਲ ਹੋਏ।

ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੇ ਜਾਣ ਲਈ ਬਾਦਲ ਸਰਕਾਰ ਗੰਭੀਰਤਾ ਦਿਖਾਵੇ : ਸਰਨਾ

ਅੰਮ੍ਰਿਤਸਰ, 15 ਅਕਤੂਬਰ - ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇਕ ਵਫ਼ਦ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਮੁਲਕਾਤ ਕੀਤੀ। ਮੁਲਾਕਾਤ ਦੌਰਾਨ ਵਫ਼ਦ ਨੇ ਵਿਦੇਸ਼ ਰਾਜ ਮੰਤਰੀ ਤੋਂ ਜਾਨਣਾ ਚਾਹਿਆ ਕਿ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਨੂੰ ਖ਼ਤਮ ਕੀਤੇ ਜਾਣ ਦੇ ਸੰਬੰਧ ਵਿਚ ਜੋ ਮੰਗ ਕੀਤੀ ਗਈ ਹੈ, ਉਸ ਦੇ ਸਬੰਧ ਵਿਚ ਗੱਲ ਕਿਥਂ ਕੁ ਤੱਕ ਅੱਗੇ ਵਧੀ ਹੈ। ਮੁਲਾਕਾਤ ਤੋਂ ਬਾਅਦ ਸਰਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਨੀਤ ਕੌਰ ਨੇ ਪ੍ਰਤੀਨਿਧੀ ਮੰਡਲ ਨੂੰ ਦੱਸਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਦਿੱਲੀ ਤੋਂ ਬਾਹਰ ਰਹੇ ਹੋਣ ਕਾਰਨ, ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਫਿਰ ਵੀ ਹੇਠਲੇ ਪੱਧਰ ’ਤੇ ਜੋ ਕਾਰਵਾਈ ਹੋ ਰਹੀ ਹੈ, ਉਹ ਕਾਫੀ ਅੱਗੇ ਵਧ ਚੁੱਕੀ ਹੈ ਅਤੇ ਸੰਤੋਸ਼ਜਨਕ ਹੈ। ਉਨ੍ਹਾਂ ਪ੍ਰਤੀਨਿਧੀਮੰਡਲ ਨੂੰ ਭਰੋਸਾ ਦਵਾਇਆ ਕਿ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ’ਤੇ ਮੁੜ ਵਿਚਾਰ ਕਰਕ ਹੀ ਉਸ ਨੂੰ ਖ਼ਤਮ ਕੀਤੇ ਜਾਣ ਦੇ ਸੰਬੰਧ ਵਿਚ ਉਹ ਆਪ ਭਾਰਤ ਸਰਕਾਰ ਬਹੁਤ ਗੰਭੀਰ ਹਨ। ਸਰਨਾ ਨੇ ਦੱਸਿਆ ਕਿ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੇ ਜਾਣ ਦੇ ਸੰਬੰਧ ਵਿਚ ਹੌਲੀ-ਹੌਲੀ ਹੋ ਰਹੀ ਕਾਰਵਾਈ ਲਈ ਮੁੱਖ ਰੂਪ ਵਿਚ ਪੰਜਾਬ ਸਰਕਾਰ ਦਾ ਇਸ ਮੁੱਦੇ ’ਤੇ ਗੰਭੀਰ ਨਾ ਹੋਣਾ ਹੈ, ਕਿਉਂਕਿ ਸੰਤਾਪ ਦੇ ਸਮੇਂ ਦੌਰਾਨ ਅਤੇ ਬਾਅਦ ਵਿਚ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਭੇਜੀਆਂ ਗਈਆਂ ਰਿਪੋਰਟਾਂ ਦੇ ਆਧਾਰ ’ਤੇ ਹੀ ਇਹ ਕਾਲੀ ਸੂਚੀ ਤਿਆਰ ਕੀਤੀ ਗਈ ਹੈ। ਜਦੋਂ ਤੱਕ ਪੰਜਾਬ ਸਰਕਾਰ ਕਲੀਅਰੈਂਸ ਨਹੀਂ ਦਿੰਦੀ ਉਦੋਂ ਤੱਕ ਇਸ ਪਾਸੇ ਤੇਜ਼ੀ ਨਾਲ ਕੰਮ ਹੋ ਸਕਣਾ ਅਸੰਭਵ ਹੈ। ਉਨ੍ਹਾਂ ਦੱਸਿਆ ਮੈਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿੱਖ ਕੇ ਉਹ ਮੰਗ ਕੀਤੀ ਸੀ ਕਿ ਪੰਜਾਬ ਦੇ ਸੰਤਾਪ ਦਾ ਦੌਰ ਬੀਤਿਆਂ ਕਈ ਵਰ੍ਹੇ ਹੋ ਗਏ ਹਨ ਅਤੇ ਪੰਜਾਬ ਵਿਚ ਇਸ ਵੇਲੇ ਪੂਰਨ ਰੂਪ ਵਿਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਿਆ ਹੋਇਆ ਹੈ, ਇਸ ਕਰ ਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਪ੍ਰਵਾਸੀ ਸਿੱਖਾਂ ਦੇ ਨਾਂ ਪੰਜਾਬ ਸਰਕੀਰ ਦੀ ਰਿਪੋਰਟ ’ਤੇ ਆਧਾਰਿਤ ਕਾਲੀ ਸੂਚੀ ਵਿਚ ਦਰਜ ਕੀਤੇ ਗਏ ਹਨ। ਸਰਨਾ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਸੀ ਕਿ ਇਨ੍ਹਾਂ ਵਿਅਕਤੀਆਂ ਸਬੰਧੀ ਬਾਦਲ ਸਰਕਾਰ ਕੇਂਦਰ ਨੂੰ ਕਲੀਅਰੈਂਸ ਦੇਵੇ ਤਾਂ ਜੋ ਛੇਤੀ ਤੋਂ ਛੇਤੀ ਉਨ੍ਹਾਂ ਦੇ ਨਾਂ ਇਸ ਕਾਲੀ ਸੂਚੀ ਵਿਚੋਂ ਬਾਹਰ ਕੱਢੇ ਜਾਣ ਅਤੇ ਉਹ ਆਪਣੇ ਪਰਿਵਾਰ ਦੇ ਦੁੱਖ ਸੁੱਖ ਵਿਚ ਸ਼ਾਮਲ ਹੋ ਸਕਣ। ਸਰਨਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਵਲੋਂ ਨਾ ਤਾਂ ਇਸ ਚਿੱਠੀ ਦਾ ਜਵਾਬ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਵਲੋਂ ਇਸ ਮਾਮਲੇ ਪ੍ਰਤੀ ਕੋਈ ਗੰਭੀਰਤਾ ਦਿਖਾਈ ਜਾ ਰਹੀ ਹੈ। ਸਰਨਾ ਨੇ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਪ੍ਰਤੀ ਪੰਜਾਬ ਸਰਕਾਰ ਨੂੰ ਇਕ ਯਾਦ ਪੱਤਰ ਵੀ ਲਿੇਖ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਸਰਨਾ ਨੇ ਕਿਹਾ ਕਿ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਸ਼ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਧਰਮ ਯੁੱਧ ਮੋਰਚੇ ਦੌਰਾਨ, ਆਗੂਆਂ ਵਲੋਂ ਗੁਮਰਾਹ ਕੀਤੇ ਜਾਣ ’ਤੇ ਭਟਕ ਕੇ ਦੇਸ਼ੋਂ ਬਾਹਰ ਚਲੇ ਗਏ ਸਿੱਖਾਂ ਦੀ ਵਤਨ ਵਾਪਸੀ ਪ੍ਰਤੀ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਵਲੋਂ ਗੰਭੀਰਤਾ ਦਿਖਾਈ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਵਲਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਪ ਤਾਂ ਸੰਤਾਪ ਤੋਂ ਬਾਅਦ ਸੱਤਾ ਦਾ ਸੁੱਖ ਮਾਣਦੇ ਰਹੇ ਹਨ ਪਰ ਇਨ੍ਹਾਂ ਨੇ ਨਾ ਤਾਂ ਸੰਤਾਪ ਦੇ ਦੌਰਾਨ ਜੇਲ੍ਹਾਂ ਵਿਚ ਬੰਦ ਹੋਏ ਨੌਜਵਾਨਾਂ ਦੀ ਰਿਹਾਈ ਲਈ ਅਤੇ ਨਾ ਹੀ ਪ੍ਰਵਾਸੀ ਸਿੱਖਾਂ ਦੀ ਬਣੀ ਕਾਲੀ ਸੂਚੀ ਖ਼ਤਮ ਕਰਵਾਉਣ ਲਈ ਕੋਈ ਗੰਭੀਰ ਯਤਨ ਕੀਤਾ


ਸ਼ਿਕਾਗੋ ਵਿਖੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਮਨਾਇਆ

ਸ਼ਿਕਾਗੋ (ਮੱਖਣ ਸਿੰਘ ਕਲੇਰ)- ਇਥੋਂ ਦੇ ਸਭ ਤੋਂ ਵੱਡੇ ਤੇ ਪਹਿਲੇ ਗੁਰਦੁਆਰਾ ਸਾਹਿਬ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਇਨ ਵਿਖੇ ਐਤਵਾਰ 11 ਅਕਤੂਬਰ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਮਨਾਇਆ। ਇਸ ਦੇ ਨਾਲ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਗਿਆ। ਐਤਵਾਰ ਨੂੰ ਗੁਰੂਘਰ ਵਿਚ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪ੍ਰਵਾਹ ਚਲਿਆ। ਨਿਤਨੇਮ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਦੇ ਕੀਰਤਨੀਆਂ ਵਲੋਂ ਕੀਤਾ ਗਿਆ। ਫਿਰ ਸਾਹਿਜ ਪਾਠਾਂ ਦੇ ਭੋਗ ਪਾਏ ਗਏ, ਜੋ ਭਾਈ ਸੁੱਖੇ ਤੇ ਭਾਈ ਜਿੰਦੇ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਿਕਾਗੋ ਯੁਨਿਟ ਦੇ ਮੈਂਬਰਾਂ ਵਲੋਂ ਰਖਵਾਏ ਗਏ ਸਨ। ਇਸ ਉਪਰੰਤ ਢਾਡੀ ਜਥੇ ਭਾਈ ਕੁਲਜੀਤ ਸਿੰਘ ਦਿਲਬਰ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸੁੱਖੇ ਤੇ ਜਿੰਦੇ ਦਾ ਪ੍ਰਸੰਗ ਸੁਣਾ ਕੇ ਆਪਣੀ ਹਾਜ਼ਰੀ ਲਵਾਈ
ਭਾਈ ਸੰਤੋਖ ਸਿੰਘ, ਜੋ ਗੁਰੂਘਰ ਦੇ ਸਟੇਜ ਸਕੱਤਰ ਹਨ, ਉਨ੍ਹਾਂ ਸਟੇਜ ਦੀ ਸੇਵਾ ਨਿਭਾਈ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਨੇ ਸਟੇਜ ਤੋਂ ਸਮੂਹ ਸਾਧ ਸੰਗਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿਤੀਆਂ। ਫਿਰ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਪੰਥਕ ਬੁਲਾਰੇ ਡਾਕਟਰ ਅਮਰਜੀਤ ਸਿੰਘ ਜੀ ਤੇ ਕਵੀਸ਼ਰੀ ਜਥਾ ਭਾਈ ਹਰਦਿਆਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੇ ਆਪਣੀ ਹਾਜ਼ਰੀ ਲਵਾਈ। ਖਾਲਿਸਤਾਨ ਅਫ਼ੇਅਰਜ਼ ਸੈਂਟਰ ਵਾਸਿੰੳਗਟਨ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਵੇਂ ਹਿੰਦੁਸਤਾਨ ਅੰਦਰ ਮੌਕੇ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰ ਮੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬਾਂ ਦੇ ਸਮਿਆਂ ਤੋਂ ਹੀ ਸਾਜਿਸ਼ਾਂ ਰਚੀਆਂ ਗਈਆਂ। ਉਹ ਭਾਵੇਂ ਮੁਗਲਾਂ ਦੇ ਰੂਪ ਵਿਚ ਜਾਂ ਅੰਗਰੇਜ਼ਾਂ ਦੇ ਰੂਪ ਵਿਚ ਜਾਂ ਹਿੰਦੂ ਰਾਜੇ ਜਾਂ ਫਿਰ ਅੱਜ ਦੀਆਂ ਹਿੰਦੂ ਸਰਕਾਰਾਂ ਹੋਣ ਜਾਂ ਸਿੱਖੀ ਭੇਸ ਵਿਚ ਬੇਅੰਤੇ ਵਰਗੇ ਜਾਂ ਪ੍ਰਕਾਸ਼ ਬਾਦਲ ਵਰਗੇ ਹੋਣ, ਇਹ ਸਭ ਇਕੋ ਸੋਚ ਦੇ ਧਾਰਨੀ ਸਿੱਖਾਂ ਤੇ ਸਿੱਖੀ ਕਾਤਲ ਹਨ। ਡਾਕਟਰ ਅਮਰਜੀਤ ਸਿੰਘ ਨੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਿਹਾ ਕਿ ਇਸ ਸਿੱਖ ਪ੍ਰਧਾਨ ਮੰਤਰੀ ਨੇ ਕਦੇ ਹਿੰਦੂਆਂ ਨੂੰ ਇਹ ਸਲਾਹ ਨਹੀਂ ਦਿੱਤੀ ਕਿ ਤੁਸੀਂ ਦੁਸਹਿਰਾ ਮਨਾਉਣ ਸਮੇਂ ਰਾਵਣ ਨੂੰ ਫੂਕਣਾ ਬੰਦ ਕਰ ਦਿਉ। ਉਨ੍ਹਾਂ ਕਿਹਾ ਜੇ ਹਿੰਦੂ ਇਹ ਕੁਝ ਨਹੀਂ ਕਰ ਸਕਦੇ ਤਾਂ ਸਿੱਖ ਵੀ ਕਦੇ 1984 ਨੂੰ ਨਹੀਂ ਭੁੱਲ ਸਕਦੇ। ਸੰਤ ਜਰਨੈਲ ਸਿੰਘ ਹੁਰਾਂ ਦੇ ਬਚਨ ਦੁਹਰਾਉਂਦਿਆਂ ਕਿ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ, ਇਹ ਇਕ ਦਿਨ ਜ਼ਰੂਰ ਬਣੇਗਾ। ਕਵੀਸ਼ਰੀ ਜਥੇ ਨੇ ਆਪਣੇ ਸਮੇਂ ਵਿਚ ਸੁੱਖੇ ਤੇ ਜਿੰਦੇ ਦੀਆਂ ਵਾਰਾਂ, ਸਤਵੰਤ ਸਿੰਘ ਤੇ ਬੇਅੰਤ ਦੀ ਵਾਰ, ਇਨ੍ਹਾਂ ਦੇ ਜੀਵਨ ਤੇ ਸ਼ਹੀਦੀ ਬਾਰੇ ਵਰਨਣ ਕੀਤਾ ਤੇ ਇਕ ਵਾਰ ਉਨ੍ਹਾਂ ਨੇ ਨਿਹੰਗ ਪੂਹਲੇ ਨੂੰ ਅੱਗ ਲਾ ਕੇ ਸਾੜਨ ਵਾਲੇ ਵੀਰ ਭਾਈ ਹਰਚੰਦ ਸਿੰਘ ਤੇ ਭਾਈ ਨਵਤੇਜ ਸਿੰਘ ’ਤੇ ਵੀ ਗਾਈ। ਇਸ ਦਿਨ ਗੁਰਦੁਆਰਾ ਸਾਹਿਬ ਦੀ 30ਵੀਂ ਵਰ੍ਹੇਗੰਢ ਵੀ ਮਨਾਈ ਗਈ।



ਪੰਜਾਬੀ ਪ੍ਰੈੱਸ ਕਲੱਬ ਦੀ ਸਲਾਨਾ ਕਾਨਫਰੰਸ ਵਿੱਚ ਅਹਿਮ ਫੈਸਲੇ ਲਏ ਗਏ
ਪੰਜਾਬੀ ਦੀ ਡਿਕਸ਼ਨਰੀ, ਅੱਖਰਮਾਲਾ, ਸੋਸ਼ਲ ਸੰਸਥਾ ਅਤੇ ਕਲੱਬ ਦਾ ਦਫਤਰ ਸਥਾਪਤ ਕਰਨ ਦੀਆਂ ਯੋਜਨਾਵਾਂ ਕਲੱਬ ਹਰ ਮੈਂਬਰ ਦੀ ਤਰਫਦਾਰੀ ਕਰੇਗੀ
ਅਵਤਾਰ ਸਿੰਘ ਰੱਖੜਾ ਨਵਾਂ ਕੋਆਰਡੀਨੇਟਰ ਨਿਯੁਕਤ

ਮਿਸੀਸਾਗਾ/ਉਨਟਾਰੀਓ ਨਿਆਗਰਾ ਫਾਲਜ਼ ਦੇ ਫਾਲਜ਼ਵਿਊ ਹੋਟਲ ਵਿੱਚ 25-26 ਜੁਲਾਈ ਸੰਨ 2002 ਨੂੰ ਪੰਜਾਬੀ ਪ੍ਰੈੱਸ ਕਲੱਬ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋਂ ਟਰਾਂਟੋ ਵਿੱਚ ਛਪਦੀਆਂ ਪ੍ਰਮੁੱਖ ਪੰਜਾਬੀ ਅਖਬਾਰਾਂ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਪੱਤਰਕਾਰੀ ਨੂੰ ਹੋਰ ਮਜਬੂਤੀ ਨਾਲ ਸਥਾਪਤ ਕਰਨ ਲਈ ਇਸ ਨੂੰ ਜਾਬਤੇ ਦੀਆਂ ਸੀਮਾਵਾਂ ਵਿੱਚ ਲਿਆਂਦਾ ਜਾਵੇ। ਪੰਜਾਬੀ ਪੱਤਰਕਾਰੀ ਦੇ ਇਤਹਾਸ ਵਿੱਚ ਉਹ ਇਨਕਲਾਬੀ ਪਲ ਸਨ ਜਦੋਂ ਇਸ ਸੰਸਥਾ ਦਾ ਮੁੱਢ ਬੱਝਿਆ ਸੀ।
ਸੰਨ 2002 ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਨੂੰ ਹਰ ਰਵਾਇਤੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਮਜਬੂਤ ਨੀਹਾਂ ਅਤੇ ਦ੍ਰਿੜ ਇਰਾਦਿਆਂ ਨੇ ਇਸ ਨੂੰ ਹਰ ਝੱਖੜ ਚੋਂ ਬਚਾ ਕੇ ਰੱਖਿਆ। ਇਹ ਸੰਸਥਾ, ਸੁਆਰਥ ਰਹਿਤ ਮੀਡੀਏ ਨੂੰ ਮਜਬੂਤ ਕਰਨ ਵਿੱਚ ਕਾਰਗਰ ਸਿੱਧ ਹੋ ਰਹੀ ਹੈ। ਅੱਜ ਪੰਜਾਬੀ ਸਮਾਜ ਵਿੱਚ ਹਰ ਉਸ ਮੀਡੀਆ ਨੂੰ ਸਤਿਕਾਰਯੋਗ ਸਮਝਿਆ ਜਾਂਦਾ ਹੈ ਜਿਹੜਾ ਪੰਜਾਬੀ ਪ੍ਰੈੱਸ ਕਲੱਬ ਦਾ ਮੈਂਬਰ ਹੈ, ਕਿਉਂਕਿ ਅੱਜ ਦਾ ਪਾਠਕ, ਸਰੋਤਾ ਜਾਂ ਦਰਸ਼ਕ ਇਹ ਸਮਝਦਾ ਹੈ ਕਿ ਮੀਡੀਆ ਦੀ ਬੁਰਛਾਗਰਦੀ ਅਤੇ ਸੁਆਰਥੀਪਣ, ਸਮਾਜ ਨੂੰ ਨੁਕਸਾਨ ਦੇਹ ਹੈ ਅਤੇ ਜਾਬਤੇ ਵਿੱਚ ਰਹਿ ਕੇ ਵਿਚਰਨ ਵਾਲਾ ਮੀਡੀਆ ਸਮਾਜ ਦੇ ਵਿਕਾਸ ਦਾ ਜ਼ਰੀਆ ਬਣਦਾ ਹੈ। ਪੰਜਾਬੀ ਪ੍ਰੈੱਸ ਕਲੱਬ ਦਾ ਐਲਾਨ, ਸਮਾਜ ਦੇ ਆਗੂ ਵਰਗ ਅਤੇ ਸਮਝਦਾਰ ਵਰਗ ਨੂੰ ਸਮਝ ਪੈਣ ਲੱਗ ਪਿਆ ਹੈ ਕਿ ਇਸ ਸੰਸਥਾ ਵਿੱਚ ਆ ਕੇ ਮੀਡੀਆਕਾਰ, ਸੁਥਰਾ ਅਤੇ ਸੱਚ ਦੇ ਨੇੜੇ ਹੋ ਕੇ ਚੱਲਣ ਲਈ ਮਜਬੂਰ ਹੁੰਦਾ ਹੈ।
ਪੰਜਾਬੀ ਪ੍ਰੈੱਸ ਕਲੱਬ ਦੀ ਅੱਠਵੀਂ ਸਲਾਨਾ ਕਾਨਫਰੰਸ, ਮਿਸੀਸਾਗਾ ਸਥਿਤ ਮੌਂਟੀ ਕਾਰਲੋ ਹੋਟਲ ਦੇ ਬਾਲਰੂਮ 11 ਅਕਤੂਬਰ 2009 ਨੂੰ ਹੋਈ। ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਗੁਰੂ ਮਹਾਰਾਜ਼ ਦੇ ਚਰਨ੍ਹਾਂ ਵਿੱਚ ਅਰਦਾਸ ਕੀਤੀ ਅਤੇ ਮੀਟਿੰਗ ਦਾ ਆਗਾਜ਼ ਹੋਇਆ। ਕੋਆਰਡੀਨੇਟਰ ਜੋਗਿੰਦਰ ਸਿੰਘ ਗਰੇਵਾਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਆਪਣੇ ਸ਼ੁਰੂਆਤੀ ਭਾਸ਼ਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਨੂੰ ਖਤਮ ਕਰਨ ਦੀਆਂ ਬੜੀਆਂ ਕੋਸਿ਼ਸਾਂ ਹੋ ਚੁੱਕੀਆਂ ਹਨ ਪਰ ਮੀਡੀਏ ਨੂੰ ਮਜਬੂਤ ਕਰਨ ਲਈ ਪ੍ਰੈੱਸ ਕਲੱਬ ਯਤਨਸ਼ੀਲ ਰਹੀ ਹੈ। ਡਾ. ਰਨਵੀਰ ਸ਼ਾਰਦਾ ਨੂੰ ਮੀਟਿੰਗ ਦੇ ਪਹਿਲੇ ਸੈਸ਼ਨ ਦਾ ਚੇਅਰ ਚੁਣਿਆ ਗਿਆ। ਜਾਣਕਾਰੀ ਬਾਹਰ ਨਾ ਜਾਣ ਦਾ ਵਾਅਦਾ ਕਰਦਿਆਂ ਅਤੇ ਕਰਵਾਉਂਦਿਆਂ ਏਜੰਡੇ ਦੀ ਪ੍ਰਵਾਨਗੀ ਹੋਈ। ਡਾ. ਬਲਵਿੰਦਰ ਸਿੰਘ ਨੇ ਕਾਨਫਰੰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਅੱਠਵੀਂ ਸਲਾਨਾ ਕਾਨਫਰੰਸ ਵਿੱਚ ਅਸੀਂ ਮੁੱਦਿਆਂ ਨੂੰ ਗਹਿਰਾਈ ਵਿੱਚ ਜਾ ਕੇ ਵਿਚਾਰਨਾ ਹੈ। ਅਸੀਂ ਸਮਾਜ ਵਿੱਚ ਸੁਥਰਾਪਣ ਕਾਇਮ ਕਰਨ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਇਸ ਕਾਨਫਰੰਸ ਵਿੱਚ ਫੈਸਲੇ ਲੈਣੇ ਹਨ।
ਜੋਗਿੰਦਰ ਸਿੰਘ ਗਰੇਵਾਲ ਨੇ 2008-2009 ਦੀ ਕਾਰਗੁਜ਼ਾਰੀ ਦੀ ਰਿਪੋਰਟ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਵਿੱਚ ਅਸੀਂ ਫੈਡਰਲ ਚੋਣਾਂ ਦੌਰਾਨ ਸਫਲ ਬਹਿਸਾਂ ਕਰਵਾਈਆਂ, ਜਿਸ ਵਿੱਚ ਬਰੈਂਪਟਨ ਸਪਰਿੰਗਡੇਲ ਦੀ ਵਰਨਣਯੋਗ ਹੈ, ਜਦੋਂ ਹਰ ਇੱਕ ਨੂੰ ਇਕ ਖਦਸ਼ਾ ਸੀ ਪੰਜਾਬੀ ਪ੍ਰੈੱਸ ਕਲੱਬ ਪੱਖਪਾਤ ਕਰਕੇ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਥੱਲੇ ਲਾਉਣ ਦੀ ਕੋਸਿ਼ਸ਼ ਕਰੇਗੀ ਪਰ ਇਸ ਦੇ ਬਾਵਜੂਦ ਇਸ ਬਹਿਸ ਵਿੱਚ ਸ਼ਾਮਲ ਹਰ ਉਮੀਦਵਾਰ ਨੇ ਪ੍ਰੱਸ ਕਲੱਬ ਦੇ ਯਤਨ ਦੀ ਸ਼ਲਾਘਾ ਕੀਤੀ।
ਪੰਜਾਬੀ ਪ੍ਰੈੱਸ ਕਲੱਬ ਨੇ ਇੰਮੀਗ੍ਰੇਸ਼ਨ ਬਿੱਲ ਵਿੱਚ ਕੀਤੀਆਂ ਗਈਆਂ ਤਰਮੀਮਾਂ ਬਾਰੇ ਜਬਰਦਸਤ ਸੈਮੀਨਾਰ ਕਰਵਾਇਆ। ਇੰਮੀਗ੍ਰੇਸ਼ਨ ਦੇ ਬਿੱਲ ਸੀ-50 ਬਾਰੇ ਕਰਵਾਏ ਸੈਮੀਨਾਰ ਵਿੱਚ ਲਿਬਰਲ ਦੇ ਇੰਮੀਗ੍ਰੇਸ਼ਨ ਕ੍ਰਿਟਿਕ ਮੁਰੀਜੀਓ ਬੈਵਲਾਕੁਆ, ਐਨ ਡੀ ਦੀ ਇੰਮੀਗ੍ਰੇਸ਼ਨ ਕ੍ਰਿਟਿਕ ਅਲੀਵੀਆ ਚਾਓ ਅਤੇ ਡਾ. ਰੂਬੀ ਢਾਲਾ ਨੇ ਹਿੱਸਦਾ ਲਿਆ ਸੀ। ਪ੍ਰੈੱਸ ਕਲੱਬ ਦੇ ਮੈਂਬਰਾਂ ਵਲੋਂ ਨਸਿ਼ਆਂ ਖਿਲਾਫ ਮੁਹਿੰਮ ਵਿੱਢੀ ਵਿੱਚ ਵਿੱਕੀ ਢਿਲੋਂ ਦੇ ਉਪਰਾਲਿਆਂ ਸਦਕਾ ਡੋਡਿਆਂ ਨੂੰ ਨਸ਼ਾ ਘੋਸਿ਼ਤ ਕਰਵਾਇਆ ਗਿਆ ਅਤੇ ਇਸ ਜ਼ਹਿਰ ਨੂੰ ਵੇਚਣ ਵਾਲਿਆਂ ਤੇ ਛਾਪੇ ਪਏ ਅਤੇ ਗ੍ਰਿਫਤਾਰੀਆਂ ਹੋਈਆਂ। ਪ੍ਰੈੱਸ ਕਲੱਬ ਵਲੋਂ ਵਿੱਕੀ ਢਿਲੋਨ ਨੂੰ ਮੀਟਿੰਗ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਗਾਲਾ ਤੇ ਵੀ ਸਨਮਾਨਿਤ ਕੀਤਾ ਜਾਵੇਗਾ।
ਲੰਘੀਆਂ ਚੋਣਾਂ ਵਿੱਚ ਰੇਡੀਓ ਸੰਗੀਤ ਨੂੰ ਇੱਕ ਉਮੀਦਵਾਰ ਵਲੋਂ ਆਈ ਵਕੀਲ ਦੀ ਚਿੱਠੀ ਦਾ ਜੁਆਬ ਦਿੱਤਾ ਅਤੇ ਰੇਡੀਓ ਸੰਗੀਤ ਦੇ ਹੱਕ ਵਿੱਚ ਚਿੱਠੀ ਲਿਖ ਕੇ ਉਸਦਾ ਪੱਖ ਪੂਰਿਆ ਗਿਆ, ਜਦੋਂ ਕਿ ਇਸ ਸਬੰਧੀ ਰੇਡੀਓ ਸੰਗੀਤ ਦੇ ਮੈਂਬਰਾਂ ਨੰਂੂ ਵੀ ਇੱਕ ਮੀਟਿੰਗ ਵਿੱਚ ਸਾਵਧਾਨ ਕੀਤਾ ਗਿਆ ਕਿ ਪੱਤਰਕਾਰੀ ਜਾਂ ਰੇਡੀਓ ਸੰਚਾਲਨ ਵੇਲੇ ਪੱਖਪਾਤੀ ਅਤੇ ਵਿਅਕਤੀਗਤ ਵਿਅੰਗ ਤੋਂ ਗੁਰੇਜ਼ ਕੀਤਾ ਜਾਵੇ।
ਇਨ੍ਹਾਂ ਹੀ ਚੋਣਾਂ ਦਰਮਿਆਨ ਡਾ. ਰੂਬੀ ਢਾਲਾ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਦਾ ਪੰਜਾਬੀ ਪ੍ਰੈੱਸ ਕਲੱਬ ਨੇ ਸਖਤ ਨੋਟਿਸ ਲਿਆ ਅਤੇ ਪ੍ਰੈੱਸ ਨੋਟ ਜਾਰੀ ਕਰਕੇ ਇਸਦੀ ਨਿਖੇਧੀ ਕੀਤੀ। ਗਰੇਵਾਲ ਨੇ ਪੰਜਾਬੀ ਪ੍ਰੈੱਸ ਕਲੱਬ ਦੀਆਂ ਪ੍ਰਾਪਤੀਆਂ ਵਿੱਚ ਦੱਸਿਆ ਕਿ ਅਜੈ ਸ਼ਰਮਾ ਦੀ ਬੇਵਕਤੀ ਮੌਤ ਤੇ ਪ੍ਰੈੱਸ ਕਲੱਬ ਨੇ ਫੰਡ ਰੇਜਿੰਗ ਕੀਤੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਵਿੱਚ ਅਹਿਮ ਰੋਲ ਅਦਾ ਕੀਤਾ।
ਇਸ ਮੌਕੇ ਸੁਖਮਿੰਦਰ ਸਿੰਘ ਹੰਸਰਾ, ਮਨਜੀਤ ਸਿੰਘ ਮਾਂਗਟ ਅਤੇ ਸੁਖਦੇਵ ਸਿੰਘ ਗਿੱਲ ਨੇ ਜੋਗਿੰਦਰ ਸਿੰਘ ਗਰੇਵਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ। ਸ੍ਰ. ਹੰਸਰਾ ਨੇ ਕਿਹਾ ਕਿ ਜਦੋਂ ਪ੍ਰੈੱਸ ਕਲੱਬ ਦਾ ਖੁਰਾ ਖੋਜ ਮਿਟਾਉਣ ਦੀ ਚਾਲ ਚੱਲੀ ਜਾ ਰਹੀ ਸੀ ਤਾਂ ਪੰਜਾਬੀ ਪ੍ਰੈੱਸ ਕਲੱਬ ਦੀ ਵਾਂਗਡੋਰ ਸੰਭਾਲ ਕੇ ਸ੍ਰ. ਗਰੇਵਾਲ ਨੇ ਇਸ ਨੂੰ ਉਸਾਰੂ ਸੇਧ ਦਿੱਤੀ ਅਤੇ ਮੁੜ ਬੁਲੰਦੀਆਂ ਤੇ ਪਹੁੰਚਾ ਦਿੱਤਾ। ਸਰਬਸੰਮਤੀ ਨਾਲ ਗਰੇਵਾਲ ਵਲੋਂ ਨਿਭਾਈਆਂ ਸੇਵਾਵਾਂ ਦੇ ਹੱਕ ਵਿੱਚ ਮਤਾ ਪਾਸ ਕੀਤਾ ਗਿਆ।
ਪੰਜਾਬੀ ਪ੍ਰੈੱਸ ਕਲੱਬ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਮਨਜੀਤ ਸਿੰਘ ਮਾਂਗਟ ਨੇ ਇਸ ਮੌਕੇ ਕਿਹਾ ਕਿ ਪ੍ਰੈੱਸ ਕਲੱਬ ਦੇ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਅਤੇ ਇਸ ਨੂੰ ਐਨੀ ਅਹਿਮ ਸੰਸਥਾ ਬਣਾ ਦਿੱਤਾ ਜਾਵੇ ਤਾਂ ਕਿ ਮੀਡੀਆਕਾਰ ਖੁਦ ਬ ਖੁਦ ਮੈਂਬਰ ਬਣਨ ਦੀ ਇੱਛਾ ਪ੍ਰਗਟ ਕਰਨ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਕਲੱਬ ਦੇ ਹਰ ਮੈਂਬਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰ ਕਾਰਜ ਵਿੱਚ ਪ੍ਰੈੱਸ ਕਲੱਬ ਦਾ ਨਾਮ ਸ਼ਾਮਲ ਕਰਨ। ਰੇਡੀਓ, ਟੀ ਵੀ ਅਤੇ ਅਖਬਾਰਾਂ ਵਿੱਚ ਪ੍ਰੈੱਸ ਕਲੱਬ ਦੇ ਕੰਮਾਂ ਨੂੰ ਨਿਤਾ ਪ੍ਰਤੀ ਪ੍ਰਮੋਟ ਕੀਤਾ ਜਾਵੇ। ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਹਰ ਮੈਂਬਰ ਨੂੰ, ਪ੍ਰੈੱਸ ਕਲੱਬ ਨੂੰ ਪਹਿਲ ਦੇ ਆਧਾਰ ਤੇ ਪ੍ਰਮੋਟ ਕਰਨਾ ਚਾਹੀਦਾ ਹੈ। ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਪ੍ਰੈੱਸ ਕਲੱਬ ਨੂੰ ਹਰ ਪੱਖ ਤੋਂ ਅਹਿਮੀਅਤ ਦੇਣੀ ਚਾਹੀਦੀ ਹੈ।
ਪੰਜਾਬੀ ਦੀ ਡਿਕਸ਼ਨਰੀ ਬਣਾਉਣ ਲਈ ਦੀਰਘ ਵਿਚਾਰਾਂ ਕੀਤੀਆਂ ਗਈਆਂ। ਮੀਡੀਆ ਜਥੇਬੰਦੀ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਮੌਕੇ ਉਪਲੱਵਧ ਪੰਜਾਬੀ ਡਿਕਸ਼ਨਰੀਆਂ ਮੁਕੰਮਲ ਨਹੀਂ ਹਨ। ਇਸ ਡਿਕਸ਼ਨਰੀ ਨੂੰ ਡਿਗੀਟਲ ਅਤੇ ਪ੍ਰਕਾਸ਼ਨ ਰੂਪ ਵਿੱਚ ਬਣਾਇਆ ਜਾਵੇ। ਇਸ ਮੌਕੇ ਇੱਕ ਕਮੇਟੀ ਡਾ. ਸਲਮਾਨ ਨਾਜ਼, ਕਿਰਪਾਲ ਸਿੰਘ ਪੰਨੂ, ਡਾ. ਬਲਜਿੰਦਰ ਸਿੰਘ ਸੇਖੋਂ ਅਤੇ ਜੋਗਿੰਦਰ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਜਾਵੇ। ਜੋਗਿੰਦਰ ਸਿੰਘ ਗਰੇਵਾਲ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਅਗਲੀ ਮੀਟਿੰਗ ਵਿੱਚ ਹੋਰ ਵਿਚਾਰਾਂ ਕੀਤੀਆਂ ਜਾਣਗੀਆਂ। ਪੰਜਾਬੀ ਲਫਜ਼ਾਂ ਦਾ ਸੁੱਧ ਉਚਾਰਣ ਬੜਾ ਜਰੂਰੀ ਹੈ ਇਸ ਬਾਰੇ ਵਿਚਾਰਾਂ ਕੀਤੀਆਂ ਗਈਆਂ ਕਿ ਪੰਜਾਬੀ ਪ੍ਰੈੱਸ ਕਲੱਬ ਵਲੋਂ ਇੱਕ ਅੱਖਰਮਾਲਾ ਦਾ ਚਾਰਟ ਬਣਨਾ ਚਾਹੀਦਾ ਹੈ। ਇੱਕ ਸੁਝਾਅ ਆਇਆ ਕਿ ਇੱਕ ਦਿਨ ਰੇਡੀਓ ਪ੍ਰੋਗ੍ਰਾਮ ਸੁਣ ਕੇ ਅੱਖਰ ਨੋਟ ਕੀਤੇ ਜਾਣ ਅਤੇ ਉਸ ਤੋਂ ਰੇਡੀਓ ਸੰਚਾਲਕਾਂ ਨੂੰ ਜਾਣੂ ਕਰਵਾਇਆ ਜਾਵੇ। ਸੁਖਦੇਵ ਸਿੰਘ ਗਿੱਲ ਨੇ ਇਸ ਮੌਕੇ ਸੀਮਤ ਸਮ੍ਹੇਂ ਦਾ ਜਾਬਤਾ ਲਾਗੂ ਕਰਨ ਦੀ ਕੋਸਿ਼ਸ਼ ਕੀਤੀ ਗਈ। ਡਾ. ਬਲਜਿੰਦਰ ਸਿੱੰਘ ਸੇਖੋਂ ਨੇ ਕਿਹਾ ਕਿ ਸਾਡੀ ਬੋਲੀ ਵਿਗੜ ਰਹੀ ਹੈ। ਉਦਾਹਰਣ ਦੇ ਤੌਰ ਤੇ "ਗਰੌਸਰੀ ਕਰਨ ਜਾਣਾ" ਜਦੋਂ ਕਿ ਅਸਲ ਮਾਅਨਿਆਂ ਵਿੱਚ “ਗਰੌਸਰੀ ਲੈਣ ਜਾਣਾ” ਹੋਣਾ ਚਾਹੀਦਾ ਹੈ। ਜਾਂ “ਕੁੜੀ ਨੂੰ ਚੁੱਕਣ ਜਾਣਾ” ਜਦੋਂ ਕਿ ਹੋਣਾ ਚਾਹੀਦਾ ਹੈ “ਕੁੜੀ ਨੂੰ ਲੈਣ ਜਾਣਾ” ਜਾਂ “ਅਖੰਡਪਾਠ ਸਾਹਿਬ ਦਾ ਭੋਗ ਪੈ ਰਿਹਾ ਹੈ” ਜਦੋਂ ਕਿ ਹੋਣਾ ਚਾਹੀਦਾ ਹੈ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪੈ ਰਿਹਾ ਹੈ” ਆਦਿ ਆਦਿ। ਜੋਗਿੰਦਰ ਸਿੰਘ ਗਰੇਵਾਲ ਦੀ ਦੇਖਰੇਖ ਹੇਠ, ਡਾ ਸਲਮਾਨ ਨਾਜ਼ ਦੇ ਸਹਿਯੋਗ ਨਾਲ ਅੱਖਰਮਾਲਾ ਤਿਆਰ ਕੀਤੀ ਜਾਵੇਗੀ ਅਤੇ ਹਰ ਮੈਂਬਰ ਨੂੰ ਇਹ ਚਾਰਟ ਮੁਹਈਆ ਕੀਤਾ ਜਾਵੇਗਾ।
ਸਮਾਜਿਕ ਮਸਲਿਆਂ ਪ੍ਰਤੀ ਮੀਡੀਏ ਦੇ ਰੋਲ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਹਨ। ਬਜ਼ੁਰਗਾਂ ਨੂੰ ਕੰਪਿਊਟਰ ਦੀ ਸਿਖਲਾਈ ਦੇਣ ਲਈ ਵਿਚਾਰਾਂ ਕੀਤੀਆਂ ਗਈ। ਇਸ ਬਾਰੇ ਕਿਰਪਾਲ ਸਿੰਘ ਪੰਨੂ ਨੇ ਜਿ਼ੰਮੇਵਾਰੀ ਲਈ। ਇਹ ਕਲਾਸਾਂ ਸਿੱਖ ਲਹਿਰ ਗੁਰਦੁਆਰਾ ਸਾਹਿਬ ਵਿਖੇ ਲਾਈਆਂ ਜਾਣਗੀਆਂ ਜਿਸ ਨੂੰ ਪ੍ਰੈੱਸ ਕਲੱਬ ਸਪਾਂਸਰ ਕਰੇਗੀ।
ਡਾ. ਨਾਜ਼ ਨੇ ਇਸ ਮੌਕੇ ਕਿਹਾ ਕਿ ਮੁੰਡੇ ਦੇਣ ਵਾਲੀ ਦੁਆਈ ਵਰਗੀਆਂ ਅਲਾਮਤ ਬਾਰੇ ਮੇਰਾ ਵਿਚਾਰ ਹੈ ਕਿ ਸਾਡਾ ਮੀਡੀਆ ਅਜਿਹੀਆਂ ਅਲਾਮਤਾਂ ਨੂੰ ਕਿਉਂ ਨਹੀਂ ਉਘਾੜ ਰਿਹਾ। ਇਥੇ ਇਹ ਵੀ ਵਿਚਾਰ ਤੁਰੀ ਕਿ ਸਾਡਾ ਭਾਈਚਾਰਾ ਅੰਗਰੇਜ਼ੀ ਅਖਬਾਰ ਵਿੱਚ ਆਈਆਂ ਰਿਪੋਰਟਾਂ ਨੂੰ ਤਾਂ ਗੰਭੀਰਤਾ ਨਾਲ ਲੈਂਦਾ ਹੈ ਪਰ ਅਗਰ ਉਹੀ ਗੱਲ ਪੰਜਾਬੀ ਮੀਡੀਏ ਵਿੱਚ ਆਵੇ ਤਾਂ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਫਰੀ ਅਲਾਇੰਸ ਮੀਡੀਆਕਾਰ ਕਰਮ ਸਿੰਘ ਪੂਨੀਆ ਨੇ ਇਸ ਮੌਕੇ ਦੱਸਿਆ ਕਿ ਠੱਗ ਬਾਬਿਆਂ ਬਾਰੇ ਬਹੁਤੇ ਮੀਡੀਆਕਾਰ ਇਸ ਲਈ ਨਹੀਂ ਬੋਲਦੇ ਕਿਉਂਕਿ ਉਹ ਅਦਾਲਤੀ ਕਾਰਵਾਈ ਤੋਂ ਡਰਦੇ ਹਨ, ਇਸ ਲਈ ਕੋਈ ਕਾਨੂੰਨੀ ਫਰਮ ਹਾਇਰ ਕੀਤੀ ਜਾਵੇ ਤਾਂ ਕਿ ਇਹ ਡਰ ਚੁੱਕਿਆ ਜਾ ਸਕੇ। ਕਰਮ ਸਿੰਘ ਪੂਨੀਆ ਕਾਨੂੰਨੀ ਲਾਅ ਫਰਮ ਨਾਲ ਗੱਲ ਕਰਕੇ ਇਸ ਮਸਲੇ ਨੂੰ ਅਗਲੀ ਮੀਟਿੰਗ ਵਿੱਚ ਇਸ ਬਾਰੇ ਦੱਸੇਗਾ।
ਭਾਈਚਾਰੇ ਦੀ ਧੜੇਬੰਦੀ ਬਾਰੇ ਇਹ ਵਿਚਾਰਾਂ ਸਾਹਮਣੇ ਆਈਆਂ ਹਨ ਕਿ ਭਾਈਚਾਰੇ ਵਿੱਚ ਬਹੁਤੇ ਪਾੜੇ ਮੀਡੀਏ ਦੀ ਹੀ ਦੇਣ ਹਨ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕੈਲਗਰੀ ਐਂਟੀ ਡਰੱਗ ਆਰਗੇਨਾਈਜੇਸ਼ਨ, ਤਰਕਸ਼ੀਲ ਸੁਸਾਇਟੀ ਆਫ ਉਨਟਾਰੀਓ ਦਾ ਧੰਨਵਾਦ ਕੀਤਾ ਗਿਆ ਜੋ ਭਾਈਚਾਰੇ ਵਿੱਚ ਨਸਿ਼ਆਂ ਵਿਰੁੱਧ ਸੰਘਰਸ਼ਸ਼ੀਲ ਹਨ। ਇਸ ਮੀਟਿੰਗ ਵਿੱਚ ਸਮਾਜ ਅਤੇ ਸਮਾਜਿਕ ਆਗੂ ਵਰਗ ਨੂੰ ਨਸਿ਼ਆਂ ਦੀ ਤਸਕਰੀ ਦੇ ਵਿਰੁੱਧ ਕਮਰਕਸੇ ਕਸਣ ਦੀ ਅਪੀਲ ਕੀਤੀ ਗਈ ਹੈ।
ਪੀਲੀ ਪੱਤਰਕਾਰੀ ਦੀ ਇਸ ਕਾਨਫਰੰਸ ਵਿੱਚ ਰੱਜ ਕੇ ਨਿਖੇਧੀ ਕੀਤੀ ਗਈ। ਚੰਗੀ ਪੱਤਰਕਾਰੀ ਦਾ ਮੁੱਖੜਾ ਸੁਆਰਨ ਲਈ ਵੱਖ ਵੱਖ ਮੈਂਬਰਾਂ ਨੇ ਵਿਚਾਰਾਂ ਦਿੱਤੀਆਂ।
ਰੇਡੀਓ ਅਤੇ ਅਖਬਾਰਾਂ ਐਡਾਂ ਦੀਆਂ ਕੀਮਤਾਂ ਵਿੱਚ ਗਲ੍ਹਵੱਢ ਮੁਕਾਬਲਿਆਂ ਬਾਰੇ ਚਿੰਤੁਤ ਮੈਂਬਰਾਂ ਨੇ ਕਾਫੀ ਦੀਰਘ ਵਿਚਾਰਾਂ ਕੀਤੀਆਂ। ਇਸ ਮੁੱਦੇ ਨੂੰ ਵਿਚਾਰਦਿਆਂ ਇਹ ਗੱਲ ਸਾਹਮਣੇ ਆਈ ਕਿ ਬਹੁਤਾਤ ਵਿੱਚ ਰੇਡੀਓ ਅਤੇ ਅਖਬਾਰ ਨਵੀਸ ਐਡ ਲੈਣ ਨੂੰ ਤਰਜੀਹ ਦਿੰਦੇ ਹਨ ਨਾਂ ਕਿ ਆਪਣੇ ਕੰਮ ਦੀ ਕੁਆਲਟੀ ਨੂੰ ਉਚਿੱਤ ਕਰਕੇ ਐਡਾਂ ਦੇ ਚੰਗੇ ਰੇਟ ਨਿਧਾਰਤ ਕਰਨ ਨੂੰ। ਟਹਿਲ ਸਿੰਘ ਬਰਾੜ ਨੇ ਦੱਸਿਆ ਕਿ ਪੈਸੇ ਉੱਥੇ ਖਰਚੇ ਜਾਦੇ ਹਨ ਜਿਥੇ ਠੋਕ ਵਜਾ ਕੇ ਐਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਮਹਿਕ ਰੇਡੀਓ ਵਿੱਚ ਐਡ ਲਾਈ ਸੀ, ਜਿਸ ਕਾਰਣ ਮੈਨੂੰ ਐਨਾ ਹੁੰਗਾਰਾ ਮਿਲਿਆ ਕਿ ਮੈਥੋਂ ਕਾਲਾਂ ਸੰਭਾਲ ਨਹੀਂ ਹੋਈਆਂ। ਸ੍ਰ. ਬਰਾੜ ਨੇ ਮਹਿਕ ਰੇਡੀਓ ਦੇ ਜੁਗਰਾਜ ਸਿੰਘ ਸਿੱਧੂ ਨੂੰ ਮੀਟਿੰਗ ਵਿੱਚ ਸ਼ਾਬਾਸ਼ ਦਿੱਤੀ।
ਰੇਡੀਓ ਰੰਗਲਾ ਪੰਜਾਬ ਦੇ ਸੰਚਾਲਕ ਦਿਲਬਾਗ ਸਿੰਘ ਚਾਵਲਾ ਨੇ ਕਿਹਾ ਕਿ ਕਈ ਰੇਡੀਓ ਵਾਲੇ ਜਾਂ ਅਖਬਾਰਾਂ ਵਾਲੇ ਬਿਨ੍ਹਾਂ ਪੁੱਛਿਆਂ ਐਡਾਂ ਲਾ ਦਿੰਦੇ ਹਨ। ਰੇਡੀਓ ਵਾਲੇ ਕਈ 3 ਸਪਾਟ ਵੇਚ ਕੇ 1-1 ਸਪਾਟ ਲਾਉਂਦੇ ਹਨ ਫਿਰ ਉਨਾਂ ਨੂੰ ਪੈਸੇ ਮਿਲਣੇ ਅਸੰਭਵ ਹੋ ਜਾਂਦੇ ਹਨ। ਉਨਾਂ ਕਿਹਾ ਕਿ ਕੁੱਝ ਗਾਹਕ ਵੀ ਪੈਸੇ ਲੇਟ ਕਰ ਦਿੰਦੇ ਹਨ।
ਆਉਣ ਵਾਲੇ ਸਾਲ ਦੇ ਪ੍ਰਾਜੈਕਟਾਂ ਦਾ ਫੈਸਲਾ ਲੈਂਦਿਆਂ ਤਾਰੀਖਾਂ ਮਿੱਥ ਲਈਆਂ ਹਨ) ਫਰਵਰੀ 2010 ਵਿੱਚ ਯੂਥ ਵਾਏਲੰਸ ਅਤੇ ਡੁਮੈਸਟਿੱਕ ਵਾਇਲੈਂਸ ਤੇ ਕਾਨਫਰੰਸ ਕਰਵਾਈ ਜਾਵੇਗੀ, ਜਿਸ ਨੂੰ ਕੋਆਡੀਨੇਟ ਕਰਨ ਵਾਲੀ ਟੀਮ ਗਠਿਤ ਕਰ ਦਿੱਤੀ ਗਈ ਹੈ। ਇਸ ਵਿੱਚ ਟਹਿਲ ਸਿੰਘ ਬਰਾੜ ਅਤੇ ਮਨਜੀਤ ਸਿੰਘ ਮਾਂਗਟ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਮਈ 2010 ਵਿੱਚ ਨਾਰਥ ਅਮਰੀਕਨ ਪੰਜਾਬੀ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿੱਚ ਉੱਤਰੀ ਅਮਰੀਕਾ ਦੇ ਨਾਮਵਰ ਲੇਖਕਾਂ, ਕਹਾਣੀਕਾਰਾਂ ਅਤੇ ਮੀਡੀਆਕਾਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਕਾਨਫਰੰਸ ਦਾ ਪ੍ਰਬੰਧ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਡਾ. ਸਲਮਾਨ ਨਾਜ਼, ਜੁਗਰਾਜ ਸਿੰਘ ਸਿੱਧੂ ਅਤੇ ਦਿਲਬਾਗ ਸਿੰਘ ਚਾਵਲਾ ਦੇ ਨਾਮ ਹਨ।
ਐਥੀਕਲ ਸੈੱਲ: ਮਨਜੀਤ ਸਿੰਘ ਮਾਂਗਟ, ਡਾ. ਸਲਮਾਨ ਨਾਜ਼ ਅਤੇ ਟਹਿਲ ਸਿੰਘ ਬਰਾੜ ਅਤੇ ਪ੍ਰੈੱਸ ਕਲੱਬ ਦਾ ਵਕੀਲ: ਹਰਮਿੰਦਰ ਸਿੰਘ ਢਿਲੋਂ ਨੂੰ ਨਿਯੁਕਤ ਕੀਤਾ ਗਿਆ ਹੈ।
ਪੰਜਾਬੀ ਪ੍ਰੈੱਸ ਕਲੱਬ ਵਿੱਚ ਸੰਨ 2007 ਵਿੱਚ ਇੱਕ ਮਤਾ ਪਾਸ ਕਰਕੇ ਸਮਾਜਿਕ ਸੰਸਥਾ ਬਣਾਉਣ ਦੀ ਤਜਵੀਜ਼ ਪਾਸ ਕੀਤੀ ਗਈ ਸੀ। ਇਸ ਸਾਲ ਫਿਰ ਕਲੱਬ ਨੇ ਮਹਿਸੂਸ ਕੀਤਾ ਹੈ ਕਿ ਸਮਾਜ ਵਿੱਚ ਵੱਧ ਰਹੀਆਂ ਮੁਸ਼ਕਲਾਂ ਪ੍ਰਤੀ ਅਸੀਂ ਸਾਰੇ ਅਵੇਸਲ੍ਹੇ ਹਾਂ, ਪੰਜਾਬੀ ਪ੍ਰੈੱਸ ਕਲੱਬ ਇੱਕ ਸੋਸ਼ਲ ਸੰਸਥਾ ਬਣਾਉਣ ਲਈ ਉਪਰਾਲਾ ਵਿੱਢੇਗੀ ਜਿਸ ਵਿੱਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਐਜੂਕੇਸ਼ਨਲ ਪ੍ਰੋਗ੍ਰਾਮ ਉਲੀਕੇ ਜਾਣਗੇ। ਜਲਦੀ ਹੀ ਪੰਜਾਬੀ ਪ੍ਰੈੱਸ ਕਲੱਬ ਦਾ ਇੱਕ ਦਫਤਰ ਸਥਾਪਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਅੱਗੇ ਲਿਜਾਣ ਲਈ ਸੁਖਮਿੰਦਰ ਸਿੰਘ ਹੰਸਰਾ, ਸਰਦੂਲ ਸਿੰਘ ਘੁਮਾਣ, ਟਹਿਲ ਸਿੰਘ ਬਰਾੜ ਅਤੇ ਜੋਗਿੰਦਰ ਸਿੰਘ ਗਰੇਵਾਲ ਦੇ ਆਧਾਰ ਤੇ ਕਮੇਟੀ ਦਾ ਗਠਿਨ ਕੀਤਾ ਗਿਆ ਹੈ ਜੋ ਦਸੰਬਰ 2009 ਤੱਕ ਕਲੱਬ ਨੂੰ ਰਿਪੋਰਟ ਦੇਣਗੇ।
ਪੰਜਾਬੀ ਪ੍ਰੈੱਸ ਕਲੱਬ ਦੀ ਸੰਨ 2009-2010 ਦੇ ਕੋਆਡੀਨੇਸ਼ਨ ਦੀ ਨਿਯੁਕਤੀ ਲਈ ਇਸ ਮੌਕੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਪੰਜਾਬੀ ਪ੍ਰੈੱਸ ਕਲੱਬ ਦੇ ਕੋਆਰਡੀਨੇਟਰ ਦੀ ਡਿਊਟੀ ਇਹੀ ਹੁੰਦੀ ਹੈ ਕਿ ਆਉਣ ਵਾਲੇ ਵਰ੍ਹੇ ਵਿੱਚ ਮੀਡੀਆ ਦੇ ਰੋਲ ਨੂੰ ਹੋਰ ਅਸਰਦਾਇਕ ਬਣਾਉਣ ਲਈ ਯਤਨਸ਼ੀਲ ਰਹਿਣਾ ਹੈ।
ਖਜਾਨਚੀ ਲਈ ਜੋਗਿੰਦਰ ਸਿੰਘ ਗਰੇਵਾਲ ਅਤੇ ਬੌਬ ਦੁਸਾਂਝ ਨੂੰ ਸਹਿ ਖਜਾਨਚੀ ਨਾਮਜਦ ਕਰ ਦਿੱਤਾ ਗਿਆ। ਕੋਆਰਡੀਨੇਟਰ ਅਵਤਾਰ ਸਿੰਘ ਰੱਖੜਾ ਅਤੇ ਸਹਿ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮਾਨ ਨੂੰ ਨਾਮਜਦ ਕਰ ਦਿੱਤਾ ਗਿਆ।
ਇਸ ਮੌਕੇ ਮਤੇ ਪਾਸ ਕਰਕੇ ਜੋਗਿੰਦਰ ਸਿੰਘ ਗਰੇਵਾਲ, ਬੌਬ ਦੁਸਾਂਝ, ਸ਼ਾਨੇ ਦਰਬਾਰ ਅਤੇ ਚਾਂਦਨੀ ਬੈਂਕੁਐਟ ਹਾਲ ਦਾ ਧੰਨਵਾਦ ਕੀਤਾ ਗਿਆ।
ਨਵ ਨਿਯੁਕਤ ਕੋਆਰਡੀਨੇਟਰ ਅਵਤਾਰ ਸਿੰਘ ਰੱਖੜਾ ਨੇ ਇਸ ਜਿ਼ੰਮੇਵਾਰੀ ਨੂੰ ਸਵਿਕਾਰ ਕਰਦਿਆਂ ਕਿਹਾ ਕਿ ਮੈਂ ਇਸਦੇ ਕਾਬਲ ਤਾਂ ਨਹੀਂ ਪਰ ਮੀਡੀਏ ਵਿੱਚ ਕੁੱਝ ਤਜ਼ਰਬਾ ਹੋਣ ਸਦਕਾ ਮੈਂ ਪੂਰੀ ਲਗਨ ਨਾਲ ਕੰਮ ਕਰਨ ਦਾ ਵਾਅਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਕੋਆਰਡੀਨੇਟਰ ਦੀ ਪੁਜੀਸ਼ਨ ਤਾਂ ਇੱਕ ਕਾਰਵਾਈ ਹੈ ਪਰ ਅਸੀਂ ਮਿਲ ਕੇ ਸਾਰੇ ਪ੍ਰਾਜੈਕਟ ਨੇਪਰੇ ਚਾੜਨੇ ਹਨ ਅਤੇ ਇਸ ਵਿੱਚ ਟੀਮ ਵਰਕ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕਦੀ ਸੰਕੋਚ ਨਹੀਂ ਕੀਤਾ ਕਿ ਵੱਡੇ ਜਾਂ ਛੋਟੇ ਤੋਂ ਰਾਇ ਨਾ ਲਈ ਜਾਵੇ। ਆਈਸ ਹਾਕੀ ਦੀ ਟੀਮ ਦੇ ਕੈਪਟਨ ਦੀ ਟੀ ਸ਼ਰਟ ਤੇ "ਸੀ” ਪਈ ਹੁੰਦੀ ਹੈ ਪਰ ਜਿੱਤ ਟੀਮ ਦੀ ਕਾਰਗੁਜ਼ਾਰੀ ਤੇ ਹੀ ਨਿਰਭਰ ਕਰਦੀ ਹੈ। ਮੈਂ ਕੋਸਿ਼ਸ਼ ਕਰਾਂਗਾ ਕਿ 110% ਨਤੀਜੇ ਦੇ ਸਕਾਂ ਅਤੇ ਤੁਹਾਡੀਆਂ ਉਮੀਦਾਂ ਅਤੇ ਉਮੰਗਾਂ ਤੇ ਖਰਾ ਉਤਰ ਸਕਾਂ। ਉਪਰੰਤ ਸ਼ਾਨੇ ਦਰਬਾਰ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਡਿਨਰ ਕੀਤਾ ਅਤੇ ਗੁਰਦੀਪ ਸਿੰਘ ਅਤੇ ਮੁਹੰਮਦ ਇਰਸ਼ਾਦ ਨਾਲ ਮਹਿਫਲ ਸਜਾਈ। ਡਿਨਰ ਵਿੱਚ ਸ਼ਾਮਲ ਹੋ ਕੇ ਗੁਰਸ਼ਰਨ ਮਾਨ ਨੇ ਸਮੂਹ ਮੈਂਬਰਾਂ ਨੂੰ ਸੁਰਮਈ ਸ਼ਾਮ ਨੂੰ ਕਾਮਯਾਬ ਕਰਨ ਦੀ ਬੇਨਤੀ ਕੀਤੀ। ਕੁਲ ਮਿਲਾ ਕੇ ਸੰਨ 2009 ਦੀ ਇਸ ਅੱਠਵੀਂ ਸਲਾਨਾ ਕਾਨਫਰੰਸ ਬੇਹੱਦ ਸਫਲ ਕਹੀ ਜਾ ਸਕਦੀ ਹੈ।

ਝੀਂਡਾ ਤੇ ਉਸਦੇ ਸਾਥੀਆਂ 'ਤੇ ਗੁਰਦਵਾਰਾ 'ਤੇ ਕਬਜਾ ਕਰਨ ਦੋਸ਼ ਸੱਚੇ -ਸਿੰਘ ਸਾਹਿਬ

ਅੰਮ੍ਰਿਤਸਰ, 14 ਅਕਤੂਬਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ 15 ਨਵੰਬਰ ਤੋਂ ਬਾਅਦ ਧਾਰਮਿਕ ਸੇਵਾ ਲਗਾਉਣ ਦਾ ਐਲਾਨ ਕੀਤਾ ਹੈ। ਜਥੇਦਾਰ ਨੇ ਸਪਸ਼ਟ ਕੀਤਾ ਕਿ ਪੰਥ ਵਿਚੋਂ ਛੇਕਣ ਵਾਲੀ ਕੋਈ ਗੱਲ ਨਹੀਂ ਹੈ। ਦੂਜੇ ਪਾਸੇ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਅਤੇ ਹਰਿਆਣਾ ਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ਤੋਂ ਸੰਤੁਸ਼ਟ ਹਨ ਅਤੇ ਪੰਜ ਸਿੰਘ ਸਾਹਿਬਾਨ ਜੋ ਵੀ ਫ਼ੈਸਲਾ ਦੇਣਗੇ ਉਹ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਵੀ ਹਰ ਹੀਲੇ ਬਣਾਈ ਜਾਵੇਗੀ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਗਿਆਨੀ ਗੁਰਬਚਨ ਸਿੰਘ ਨੇ ਕੀਤੀ। ਮੀਟਿੰਗ ਤੋਂ ਬਾਅਦ ਸਿੰਘ ਸਾਹਿਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਿਆਣਾ ਦੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਤੇ ਉਸ ਦੇ ਸਾਥੀਆਂ 'ਤੇ ਕੁਰੂਕਸ਼ੇਤਰ ਦੇ ਗੁਰਦਵਾਰਾ ਛੇਵੀਂ ਪਾਤਸ਼ਾਹੀ 'ਤੇ ਕਬਜਾ ਕਰਨ ਦੇ ਜੋ ਦੋਸ਼ ਲੱਗੇ ਸਨ ਉਹ ਸੱਚੇ ਹਨ। ਇਸ ਲਈ ਜਥੇਦਾਰ ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ 15 ਨਵੰਬਰ ਤੋਂ ਬਾਅਦ ਧਾਰਮਿਕ ਸੇਵਾ ਲਗਾਈ ਜਾਵੇਗੀ। ਇਸ ਮੌਕੇ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕੁੱਝ ਦਿਨਾਂ ਅੰਦਰ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਜਾਣਗੇ ਅਤੇ ਜੇਕਰ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਵੱਖਰੀ ਕਮੇਟੀ ਬਨਾਉਣ ਵਿਚ ਕਾਂਗਰਸ ਸਾਡੀ ਹਰ ਹੀਲੇ ਮਦਦ ਕਰੇਗੀ।

ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ 'ਤੇ ਮੁੜ ਵਿਚਾਰ ਕਰ ਕੇ ਉਸ ਨੂੰ ਖ਼ਤਮ ਕੀਤਾ ਜਾਵੇਗਾ ਪ੍ਰਨੀਤ ਕੌਰ

ਨਵੀਂ ਦਿੱਲੀ, 14 ਅਕਤੂਬਰ (-ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਵਫ਼ਦ ਨੇ ਸ੍ਰੀਮਤੀ ਪ੍ਰਨੀਤ ਕੌਰ ਤੋਂ ਜਾਨਣਾ ਚਾਹਿਆ ਕਿ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਨੂੰ ਖ਼ਤਮ ਕੀਤੇ ਜਾਣ ਸਬੰਧੀ ਜੋ ਮੰਗ ਉੌਨ੍ਹਾਂ ਵਲੋਂ ਕੀਤੀ ਗਈ ਸੀ ਉਸ ਬਾਰੇ ਗੱਲ ਕਿਥੇ ਤੱਕ ਅੱਗੇ ਵਧੀ। ਮੁਲਾਕਾਤ ਤੋਂ ਬਾਅਦ ਸ. ਸਰਨਾ ਨੇ ਦੱਸਿਆ ਕਿ ਵਿਦੇਸ਼ ਰਾਜ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਦਿੱਲੀ ਤੋਂ ਬਾਹਰ ਰਹਿਣ ਕਾਰਨ ਉਹ ਉਨ੍ਹਾਂ ਨੂੰ ਨਹੀਂ ਮਿਲ ਸਕੇ। ਫਿਰ ਵੀ ਹੇਠਲੇ ਪੱਧਰ 'ਤੇ ਜੋ ਕਾਰਵਾਈ ਹੋ ਰਹੀ ਹੈ ਉਹ ਕਾਫ਼ੀ ਸੰਤੋਖਜਨਕ ਹੈ। ਸ੍ਰੀਮਤੀ ਪ੍ਰਨੀਤ ਕੌਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ 'ਤੇ ਮੁੜ ਵਿਚਾਰ ਕਰ ਕੇ ਉਸ ਨੂੰ ਖ਼ਤਮ ਕੀਤੇ ਜਾਣ ਸਬੰਧੀ ਭਾਰਤ ਸਰਕਾਰ ਅਤੇ ਉਹ ਖੁਦ ਬੇਹੱਦ ਗੰਭੀਰ ਹਨ। ਇਸ ਮੌਕੇ ਸ. ਸਰਨਾ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਏ ਕਿ ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ ਜਿਸ 'ਤੇ ਪੰਜਾਬ ਸਰਕਾਰ ਵਲੋਂ ਕੋਈ ਗ਼ੌਰ ਨਹੀਂ ਕੀਤੀ ਗਈ।




ਕੈਲੀਫ਼ੋਰਨੀਆ ਦੇ ਗਵਰਨਰ ਨੇ ਕ੍ਰਿਪਾਨ ਬਿਲ ਪਾਸ ਕਰਨ ਤੋਂ ਕੀਤਾ ਇਨਕਾਰ

ਸੈਕਰਾਮੈਂਟੋ (ਕੈਲੀਫ਼ੋਰਨੀਆ, ਅਮਰੀਕਾ), 13 ਅਕਤੂਬਰ- ਕੈਲੀਫ਼ੋਰਨੀਆ ਦੇ ਗਵਰਨਰ ਆਰਨਲਡ ਸ਼ਵਾਰਜ਼ੇਨੇਗਰ ਨੇ ਆਪਣੀਆਂ ਵੀਟੋ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕ੍ਰਿਪਾਨ ਬਿਲ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਸ ਬਿਲ ਨੂੰ ‘ਬੇਲੋੜਾ’ ਕਰਾਰ ਦਿੱਤਾ ਹੈ। ਇਸ ਬਿਲ ਨੂੰ ਕੈਲੀਫ਼ੋਰਨੀਆ ਵਿਧਾਨ ਸਭਾ ਦੇ ਦੋਵੇਂ ਸਦਨਾਂ ਨੇ ਸਰਬਸੰਮਤੀ ਨਾਲ਼ ਪਾਸ ਕੀਤਾ ਸੀ। ਸੈਨੇਟ ਵਿੱਚ ਇਸ ਬਿਲ ਦੇ ਹੱਕ ਵਿੱਚ 77 ਵੋਟਾਂ ਪਈਆਂ ਸਨ ਜਦ ਕਿ ਸੈਨੇਟ ਵਿੱਚ ਇਹ ਬਿਲ 36 ਵੋਟਾਂ ਨਾਲ਼ ਪਾਸ ਹੋਇਆ ਸੀ ਅਤੇ ਦੋਵੇਂ ਸਦਨਾਂ ’ਚ ਇਸ ਦੇ ਵਿਰੁੱਧ ਇੱਕ ਵੀ ਵੋਟ ਨਹੀਂ ਪਈ ਸੀ। ਜੇ ਇਹ ਬਿਲ ਹੁਣ ਪਾਸ ਹੋ ਜਾਂਦਾ ਤਾਂ ਇਸ ਨੇ ਕਾਨੂੰਨ ਦਾ ਰੂਪ ਅਖ਼ਤਿਆਰ ਕਰ ਜਾਣਾ ਸੀ ਅਤੇ ਉਸ ਰਾਹੀਂ ਸਮੁੱਚੇ ਸੂਬੇ ਦੇ ਸੁਰੱਖਿਆ ਬਲਾਂ ਨੂੰ ਸਿੱਖ ਪੰਥ, ਰਹਿਤ ਮਰਿਆਦਾ, ਕ੍ਰਿਪਾਨ-ਦਸਤਾਰ ਅਤੇ ਪੰਜਾਬੀ ਸਭਿਆਚਾਰ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਏ ਜਾਣ ਦੀ ਮੁਹਿੰਮ ਵਿੱਢੀ ਜਾਣੀ ਸੀ। ਕੈਲੀਫ਼ੋਰਨੀਆ ਦੇ ਗਵਰਨਰ ਦੀ ਇਸ ਕਾਰਵਾਈ ਬਾਰੇ ਸੁਣ ਕੇ ਅਮਰੀਕਾ ਦੀ ਸਮੂਹ ਸਿੱਖ ਸੰਗਤ ਸੁੰਨ ਹੋ ਕੇ ਰਹਿ ਗਈ ਹੈ। ਕਈ ਥਾਵਾਂ ’ਤੇ ਰੋਸ ਵੀ ਪਾਇਆ ਜਾ ਰਿਹਾ ਹੈ ਅਤੇ ਅਨੇਕਾਂ ਪੰਜਾਬੀ ਹੈਰਾਨ ਵੀ ਹਨ। ਜਿਹੜੇ ਐਮ ਐਲ ਏਜ਼ ਨੇ ਇਸ ਕ੍ਰਿਪਾਨ ਬਿਲ ਨੂੰ ਪਾਸ ਕਰਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ, ਉਨ੍ਹਾਂ ਨੂੰ ਇਸ ਖ਼ਬਰ ਤੋਂ ਸਭ ਤੋਂ ਵੱਡਾ ਝਟਕਾ ਲੱਗਾ ਹੈ। ਗਵਰਨਰ ਸ੍ਰੀ ਸ਼ਵਾਰਜ਼ੇਨੇਗਰ ਨੂੰ ਹੁਣ ਜਾਪਦਾ ਹੈ ਕਿ ਇਸ ਬਿਲ ਕਾਰਣ ਅਮਰੀਕਾ ਦੇ ਸਿੱਖਾਂ ’ਚ ਬਿਨਾਂ ਮਤਲਬ ਰੋਸ ਫੈਲ ਰਿਹਾ ਹੈ। ਸਿੱਖ ਕੁਲੀਸ਼ਨ ਬੋਰਡ ਦੇ ਚੇਅਰਮੈਨ ਸ. ਪ੍ਰਭਜੋਤ ਸਿੰਘ ਨੇ ਕਿਹਾ ਕਿ ਇਹ ਸਿੱਖ ਕੌਮ ਦਾ ਨੁਕਸਾਨ ਹੈ ਅਤੇ ਇਸ ਗੱਲ ਦਾ ਸੂਚਕ ਹੈ ਕਿ ਕ੍ਰਿਪਾਨ ਬਿਲ ਦੇ ਮੁੱਦੇ ਉਤੇ ਕਿਤੇ ਨਾ ਕਿਤੇ ਸਿਆਸੀ ਲਾਮਬੰਦੀ ਵਿੱਚ ਕਮੀ ਰਹਿ ਗਈ। ‘‘ਕਈ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਵਿਧਾਇਕਾਂ ਦੀ 100 ਫ਼ੀ ਸਦੀ ਹਮਾਇਤ ਦੇ ਬਾਵਜੂਦ ਸਿੱਖ ਆਵਾਜ਼ ਹਾਲ਼ੇ ਇੰਨੀ ਮਜ਼ਬੂਤ ਨਹੀਂ ਹੋ ਸਕੀ ਕਿ ਇੱਕ ਵਿਅਕਤੀ ਦੇ ਮਨ ਵਿੱਚ ਪਏ ਵਹਿਮਾਂ ਨੂੰ ਦੂਰ ਕਰ ਸਕੇ।’’ ਇਥੇ ਵਰਨਣਯੋਗ ਹੈ ਕਿ ਬਿਲ ਏ ਬੀ 504 ਫ਼ਰਵਰੀ 2009 ਵਿੱਚ ਵਿਧਾਇਕ ਸ੍ਰੀ ਵਾਰੇਨ ਫ਼ੁਰੂਤਾਨੀ ਵੱਲੋਂ ਪੇਸ਼ ਕੀਤਾ ਗਿਆ ਸੀ ਤਾਂ ਜੋ ਕ੍ਰਿਪਾਨ ਦੇ ਮੁੱਦੇ ਉਤੇ ਇਸ ਸੂਬੇ ਦੇ ਸੁਰੱਖਿਆ ਬਲ ਸਿੱਖਾਂ ਨੂੰ ਪਰੇਸ਼ਾਨ ਨਾ ਕਰ ਸਕਣ ਕਿਉਂਕਿ ਹੁਣ ਤੱਕ ਸਿੱਖ ਮੁਸਾਫ਼ਰਾਂ ਨੂੰ ਅਕਸਰ ਹਵਾਈ ਅੱਡਿਆਂ ਉਤੇ ਰੋਕ ਕੇ ਬਿਨਾਂ ਵਜ੍ਹਾ ਤੰਗ ਕੀਤਾ ਜਾਂਦਾ ਰਿਹਾ ਹੈ। ਇਸ ਬਿਲ ਵਿੱਚ ਵਿਵਸਥਾ ਸੀ ਕਿ ਪੁਲਿਸ ਸਿੱਖਾਂ ਵੱਲੋਂ ਧਾਰਨ ਕੀਤੀ ਜਾਣ ਵਾਲ਼ੀ ਕ੍ਰਿਪਾਨ ਨੂੰ ਕੋਈ ‘ਲੁਕਵਾਂ ਹਥਿਆਰ’ ਨਾ ਸਮਝੇ ਅਤੇ ਸੁਰੱਖਿਆ ਬਲਾਂ ਨੂੰ ਸਿੱਖ ਕੌਮ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਕ੍ਰਿਪਾਨ ਦੇ ਮੁੱਦੇ ਉਤੇ ਕਈ ਵਾਰ ਸਿੱਖ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ ਅਤੇ ਏ ਬੀ 504 ਇਹ ਸਭ ਕਮੀਆਂ ਦੂਰ ਕਰਨ ਵੱਲ ਸੇਧਤ ਸੀ। ਗਵਰਨਰ ਵੱਲੋਂ ਹੁਣ ਇਸ ਬਿਲ ਨੂੰ ਰੱਦ ਕੀਤੇ ਜਾਣ ਦਾ ਸਿੱਧਾ ਮਤਲਬ ਇਹੋ ਹੈ ਕਿ ਕੈਲੀਫ਼ੋਰਨੀਆ ਦੇ ਸਿੱਖਾਂ ਨੂੰ ਰੱਦ ਕਰ ਦੇਣਾ ਅਤੇ ‘ਸ੍ਰੀ ਸ਼ਵਾਰਜ਼ੇਨੇਗਰ ਸਿੱਖਾਂ ਦੇ ਦੋਸਤ ਨਹੀਂ ਹਨ।’ ਭਾਰਤੀ ਪੰਜਾਬ ’ਚ ਵੀ ਗਵਰਨਰ ਦੇ ਉਪਰੋਕਤ ਫ਼ੈਸਲੇ ਦਾ ਵਿਰੋਧ ਹੋਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਅਮਰੀਕਾ ਦੀ ਸਿੱਖ ਸੰਗਤ ਇਹ ਮੁੱਦਾ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਤੇ ਉਨ੍ਹਾਂ ਦੇ ਪ੍ਰਸ਼ਾਸਨ ਤੱਕ ਲੈ ਕੇ ਜਾਵੇਗੀ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਸੇਵਾ ਮੁਕਤ ਨਹੀਂ ਕੀਤਾ ਜਾ ਰਿਹਾ : ਮੱਕੜ

ਫਤਿਹਗੜ੍ਹ ਸਾਹਿਬ, 13 ਅਕਤੂਬਰ-:ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਉਨ੍ਹਾਂ ਦੇ ਅਹੁੱਦੇ ਤੋਂ ਸੇਵਾ ਮੁਕਤ ਨਹੀਂ ਕੀਤਾ ਜਾ ਰਿਹਾ ਤੇ ਇਸ ਪ੍ਰਤੀ ਬਿਨਾ ਮਤਲਬ ਤੋਂ ਝੂਠੀਆਂ ਤੇ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਬਾਬਾ ਬੰਦਾ ਸਿੰਘ ਬਹਾਦਰ ਬਹੁ ਤਕਨੀਕੀ ਕਾਲਜ ਵਿਖੇ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲੇ ਉਸਾਰੇ 102 ਕਮਰਿਆਂ ਵਾਲੇ ਬਾਬਾ ਅਜੈ ਸਿੰਘ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਕਰਨ ਉਪਰੰਤ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਪਾਕਿਸਤਾਨ ਸਰਕਾਰ ਵਲੋਂ ਨਿਸ਼ਚਿਤ ਮਿਤੀ ਤੋਂ ਪਹਿਲਾਂ ਭੇਜਣ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਹ ਉੱਥੋਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆ ਸਕਿਓਰਿਟੀ ਪੱਖ ਤੋਂ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਐੱਸ.ਜੀ.ਪੀ.ਸੀ. ਦੇ ਕਾਲਜਾਂ ਦੇ ਪ੍ਰੋਫ਼ੈਸਰਾਂ ਲਈ ਦੀਵਾਲੀ ਦਾ ਵਿਸ਼ੇਸ਼ ਤੋਹਫ਼ਾ ਦਿੰਦਿਆਂ ਸਮੂਹ ਕਾਲਜਾਂ ਦੇ ਟੀਚਿੰਗ ਸਟਾਫ਼ ਲਈ ਯੂ.ਜੀ.ਸੀ. ਦੇ ਸੋਧੇ ਹੋਏ ਗਰੇਡ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 12-16-2009 ਗਰਾਂਟ- (4) ਮਿਤੀ 30.9.2009 ਨੂੰ ਮੁੱਖ ਰੱਖਦੇ ਹੋਏ ਐੱਸ.ਜੀ.ਪੀ.ਸੀ. ਦੇ ਕਾਲਜਾਂ ਵਿੱਚ ਟੀਚਿੰਗ ਸਟਾਫ਼ ਨੂੰ ਮਿਤੀ 1.1.2006 ਤੋਂ ਯੂ.ਜੀ.ਸੀ. ਦੇ ਗਰੇਡਾਂ ਵਿੱਚ ਨੈਸ਼ਨਲ ਤਨਖ਼ਾਹ ਫ਼ਿਕਸ ਕਰਦੇ ਹੋਏ ਮਿਤੀ 1.10.2009 ਤੋਂ ਤਨਖ਼ਾਹ ਦੀ ਨਗਦ ਅਦਾਇਗੀ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਦੇ ਬਹੁਤ ਸਾਰੇ ਕਾਲਜ ਗਰੇਡ ਲਾਗੂ ਕਰਨ ਉਪਰੰਤ ਪੈਣ ਵਾਲੇ ਵਿੱਤੀ ਬੋਝ ਨੂੰ ਇੱਕ ਸਾਲ ਲਈ ਆਪਣੇ ਵਿੱਤੀ ਵਸੀਲਿਆਂ ਤੋਂ ਪੂਰਾ ਕਰਨਗੇ ਜਦੋਂ ਕਿ ਕੁਝ ਕਾਲਜਾਂ ਵਿੱਚ ਐੱਸ.ਜੀ.ਪੀ.ਸੀ. ਗਰੇਡ ਲਾਗੂ ਕਰਨ ਲਈ ਆਰਥਿਕ ਮੱਦਦ ਦੇਵੇਗੀ ਜਿਸ ਦਾ ਸਲਾਨਾ ਕੁੱਲ ਖਰਚਾ ਤਕਰੀਬਨ ਪੰਜਾਹ ਲੱਖ ਰੁਪਏ ਆਉਣ ਦਾ ਅਨੁਮਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂ.ਜੀ.ਸੀ. ਦੀਆਂ ਅਤੇ ਪੰਜਾਬ ਸਰਕਾਰ ਦੀਆਂ ਇਸ ਗਰੇਡ ਨੂੰ ਲਾਗੂ ਕਰਨ ਦੀਆਂ ਸ਼ਰਤਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਗਰੇਡ ਲਾਗੂ ਕਰਨ ਸਬੰਧੀ ਅਧਿਆਪਕਾਂ ਨੂੰ ਹਦਾਇਤ ਜਾਰੀ ਕਰੇਗੀ ਜਿਸ ਵਿੱਚ ਕਾਲਜਾਂ ਦੇ ਅਧਿਆਪਕਾਂ ਦਾ ਕਾਲਜ ਵਿੱਚ ਘੱਟੋ-ਘੱਟ ਛੇ ਘੰਟੇ ਦੀ ਸਟੇਅ ਸਵੇਰੇ 9.00 ਵਜੇ ਤੋਂ 3.00 ਵਜੇ ਬਾਅਦ ਦੁਪਹਿਰ ਤੱਕ ਜ਼ਰੂਰੀ ਹੋਵੇਗੀ ਅਤੇ ਸ਼੍ਰੋ. ਕਮੇਟੀ ਦੇ ਕਾਲਜਾਂ ਦੇ ਅਧਿਆਪਕ ਸਾਹਿਬਾਨ ਗਰੇਡ ਲੈਣ ਉਪਰੰਤ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੋਣਗੇ ਅਤੇ ਕਾਲਜਾਂ ਦੇ ਸਮੁੱਚੇ ਪ੍ਰਬੰਧਕੀ ਅਤੇ ਵਿਕਾਸ ਕੰਮਾਂ ਲਈ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਪੂਰਾ-ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਐਸ.ਜੀ.ਪੀ.ਸੀ. ਵੱਲੋਂ ਸਥਾਪਿਤ ਕੀਤੇ ਗਏ ਟਰੱਸਟਾਂ ਦੇ ਅਧੀਨ ਮੈਡੀਕਲ, ਇੰਜੀਨੀਅਰਿੰਗ, ਪੋਲੀਟੈਕਨਿਕ, ਨਰਸਿੰਗ, ਡੈਂਟਲ ਅਤੇ ਹੋਰ ਕਾਲਜਾਂ ਵਿੱਚ ਵੀ ਕੇਂਦਰ ਅਤੇ ਪੰਜਾਬੀ ਸਰਕਾਰ ਦੀ ਨੋਟੀਫਿਕੇਸ਼ਨ ਉਪਰੰਤ ਟਰੱਸਟਾਂ ਵੱਲੋਂ ਅਲੱਗ ਤੌਰ 'ਤੇ ਗਰੇਡ ਲਾਗੂ ਕਰਨ ਦੇ ਮਤੇ ਪਾਸ ਕੀਤੇ ਜਾਣਗੇ। ਐਸ.ਜੀ.ਪੀ.ਸੀ. ਅਧੀਨ ਇਸ ਵੇਲੇ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰਾ ਵਿੱਚ ਕਈ ਡਿਗਰੀ ਕਾਲਜ ਚਲ ਰਹੇ ਹਨ ਜਦੋਂ ਕਿ ਅੱਠ ਪ੍ਰੋਫ਼ੈਸ਼ਨ ਅਤੇ ਵੋਕੇਸ਼ਨਲ ਕਾਲਜ ਟਰੱਸਟਾਂ ਅਧੀਨ ਚਲ ਰਹੇ ਹਨ। ਉਚੇਰੀ ਵਿਦਿਆ ਦੇ ਪਿਛਲੇ ਲੰਮੇ ਸਮੇਂ ਤੋਂ ਇਹ ਪਹਿਲੀ ਵਾਰ ਹੈ ਕਿ ਐਸ.ਜੀ.ਪੀ.ਸੀ. ਨੇ ਆਪਣੇ ਪ੍ਰਬੰਧ ਅਧੀਨ ਕਾਲਜਾਂ ਦੇ ਕਵਰਡ ਅਤੇ ਅਨ-ਕਵਰਡ ਅਧਿਆਪਕ ਸਾਹਿਬਾਨ ਲਈ ਇੱਕੋ ਸਮੇਂ ਗਰੇਡ ਲਾਗੂ ਕਰਨ ਲਈ ਪਹਿਲ ਕੀਤੀ ਹੈ ਜਦੋਂ ਕਿ ਉਤੱਰੀ ਭਾਰਤ ਦੀਆਂ ਹੋਰ ਪ੍ਰਮੁੱਖ ਮੈਨੇਜਮੈਂਟਾਂ ਵੱਲੋਂ ਹਾਲੇ ਇਸ ਬਾਰੇ ਫੈਸਲਾ ਲੈਣਾ ਬਾਕੀ ਹੈ।ਇਸ ਮੌਕੇ 'ਤੇ ਹਾਜ਼ਰ ਡਾ.ਗੁਰਮੋਹਨ ਸਿੰਘ ਵਾਲੀਆ, ਡਾਇਰੈਕਟਰ ਐਜੂਕੇਸ਼ਨ, ਐੱਸ.ਜੀ.ਪੀ.ਸੀ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਸ.ਜੀ.ਪੀ.ਸੀ. ਦੇ ਸਕੂਲਾਂ ਕਾਲਜਾਂ ਵਿੱਚ ਤਕਰੀਬਨ 60,000 ਵਿਦਿਆਰਥੀ ਵਿਦਿਆ ਪ੍ਰਾਪਤ ਕਰ ਰਹੇ ਹਨ ਅਤੇ ਕਾਲਜਾਂ ਵਿੱਚ ਤਕਰੀਬਨ 1250 ਅਤੇ ਸਕੂਲਾਂ ਵਿੱਚ 1000 ਕਰਮਚਾਰੀ ਹਨ। ਉਨ੍ਹਾਂ ਦਸਿਆ ਕਿ ਗਰੇਡ ਲਾਗੂ ਕਰਨ ਨਾਲ ਜਿਥੇ ਅਧਿਆਪਕਾਂ ਦੀ ਤਨਖ਼ਾਹ ਵਿੱਚ ਘੱਟੋ-ਘੱਟ 20 ਪ੍ਰਤੀਸ਼ਤ ਦਾ ਵਾਧਾ ਹੋਵੇਗਾ ਉਥੇ ਉਹ ਹੋਰ ਵੀ ਪ੍ਰਤੀਬੱਧਤਾ ਨਾਲ ਪੜ੍ਹਾਈ ਕਰਵਾਉਣ ਲਈ ਵਚਨਬੱਧ ਹੋਣਗੇ। ਇਸ ਮੌਕੇ ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ. ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਿੱਖ ਕੌਮ ਦੀ ਆਨ ਅਤੇ ਸ਼ਾਨ ਲਈ ਦਿੱਤੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ । ਉਨ੍ਹਾਂ ਆਖਿਆ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਸਰਪ੍ਰਸਤ ਸ੍ਰੋ . ਅਕਾਲੀ ਦਲ ਦੀ ਯੋਗ ਅਗਵਾਈ ਹੇਠ ਐਸ.ਜੀ.ਪੀ.ਸੀ. ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰੀਆਂ ਜਾ ਰਹੀਆਂ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲ ਕਰ ਸਕਣ । ਇਸ ਸਮਾਗਮ ਨੂੰ ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ, ਹਲਕਾ ਵਿਧਾਇਕ ਤੇ ਕਾਲਜ ਮੈਂਬਰ ਸੈਕਟਰੀ ਦੀਦਾਰ ਸਿੰਘ ਭੱਟੀ, ਐਸ.ਜੀ.ਪੀ.ਸੀ. ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਬੀਬੀ ਸੁਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ । ਕਾਲਜ ਦੇ ਪ੍ਰਿੰਸੀਪਲ ਕਰਨਲ ਆਤਮਜੀਤ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਇਸ ਮੌਕੇ ਸ੍ਰ: ਕ੍ਰਿਪਾਲ ਸਿੰਘ ਹੈਡ ਗ੍ਰੰਥੀ, ਭਾਈ ਪਿੰਦਰਪਾਲ ਸਿੰਘ ,ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ, ਸ੍ਰ: ਅਮਰਜੀਤ ਸਿੰਘ ਮੈਨੇਜਰ, ਸ੍ਰ. ਗੁਰਮੋਹਨ ਸਿੰਘ ਵਾਲੀਆ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਡਾ. ਐਮ.ਐਸ . ਗਰੇਵਾਲ ਪ੍ਰਿੰਸੀਪਲ, ਮਨਪ੍ਰੀਤ ਸਿੰਘ, ਗੁਰਦੇਵ ਸਿੰਘ ਖਾਲਸਾ, ਕ੍ਰਿਪਾਲ ਸਿੰਘ ਸੇਠੀ, ਲਖਵੀਰ ਸਿੰਘ ਸੋਢਾ, ਸਿਕੰਦਰ ਸਿੰਘ ਮੰਡੋਫਲ,ਜਸਵੰਤ ਸਿੰਘ ਮੈਂਬਰ ਮਾਰਕੀਟ ਕਮੇਟੀ ਸਾਹਨੇਵਾਲ, ਤੇ ਹੋਰ ਪਤਵੰਤੇ ਵੀ ਮੌਜੂਦ ਸਨ ।



ਗੁਰੂਘਰ ਦੀਆਂ ਜ਼ਮੀਨਾਂ-ਜਾਇਦਾਦਾਂ ਦੀ ਦੁਰਵਰਤੋਂ ਅਤੇ ਨਿੱਜੀ ਨਾਵਾਂ ‘ਤੇ ਬਣਾਏ ਗਏ ਟਰੱਸਟਾਂ ਦੀ ਨਿਰਪੱਖ ਜਾਂਚ ਹੋਵੇ :- ਟਿਵਾਣਾ

ਫਤਿਹਗੜ੍ਹ ਸਾਹਿਬ, 13 ਅਕਤੂਬਰ :- “ਝੂਠ” ਨੂੰ ਕਿੰਨਾ ਵੀ ਛੁਪਾਉਣ ਦੀ ਕੌਸਿ਼ਸ ਕੀਤੀ ਜਾਵੇ, ਉਸਦੀ ਬਦਬੋ ਆਖਿਰ ਬਾਹਰ ਆ ਕੇ ਹੀ ਰਹਿੰਦੀ ਹੈ। ਇਸੇ ਤਰ੍ਹਾ “ਸੱਚ” ਦੀ ਖੁਸ਼ਬੋ ਦੀ ਮਹਿਕ ਨੂੰ ਵੀ ਦੂਰ ਤੱਕ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜ਼ਮੀਨਾਂ-ਜਾਇਦਾਦਾਂ ਦੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਦੁਰਵਰਤੋਂ ਅਤੇ ਇਸ ਸਿੱਖ ਸੰਸਥਾ ਦੇ ਚੱਲ ਰਹੇ ਵਿੱਦਿਅਕ ਅਤੇ ਸਿਹਤ ਸੰਬੰਧੀ ਅਦਾਰਿਆਂ ਦੀਆਂ ਜਾਇਦਾਦਾਂ ਨੂੰ ਟਰੱਸਟਾਂ ਦਾ ਸਹਾਰਾ ਲੈ ਕੇ ਨਿੱਜੀ ਨਾਵਾਂ ‘ਤੇ ਤਬਦੀਲ ਕਰਨ ਦੀ ਮੰਦਭਾਗੀ, ਗੈਰਧਰਮੀ ਕਾਰਵਾਈਆਂ ਦਾ ਅੱਜ ਸਿੱਖ ਕੌਮ ਵਿੱਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਲਈ ਜਥੇਦਾਰ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਆਪਣੇ ਉੱਤੇ ਲੱਗੇ ਇਸ ਕਾਲੇ ਧੱਬੇ ਨੂੰ ਹਜ਼ਾਰ ਵਾਰੀ ਝੂਠੀ ਬਿਆਨਬਾਜੀ ਕਰਕੇ ਵੀ ਕਤਈ ਧੋ ਨਹੀਂ ਸਕਣਗੇ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ-ਮੁਕਤ ਇਮਾਨਦਾਰ ਅਤੇ ਨਿਰਪੱਖ ਜੱਜਾਂ ਉੱਤੇ ਅਧਾਰਿਤ ਤੁਰੰਤ ਇਸਦੀ ਜਾਂਚ ਕਮਿਸ਼ਨ ਕਾਇਮ ਕਰਨ ਦੀ ਮੰਗ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਨੀਤੀ ਬਿਆਨ ਜਾਰੀ ਕਰਦੇ ਹੋਏ ਪ੍ਰਗਟਾਏ। ਉਹਨਾਂ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਸਾਡੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੁਰਬਾਨੀ ਵਾਲੀ ਪੰਥਕ ਸਖਸੀਅਤ ਉੱਤੇ ਸ਼੍ਰੀ ਮੱਕੜ੍ਹ ਐਸ ਜੀ ਪੀ ਸੀ ਦੀ ਕੋਠੀ ਖਾਲੀ ਕਰਨ ਦੀ ਘਟੀਆ ਸੋਚ ਵਾਲੀ ਗੱਲ ਕਰਕੇ ਮੌਜੂਦਾ ਪ੍ਰਬੰਧ ਉੱਤੇ ਲੱਗੇ ਸੰਗੀਨ ਦੋਸ਼ਾ ਅਤੇ ਖਾਮੀਆਂ ਉੱਤੇ ਉਹ ਪਰਦਾ ਨਹੀਂ ਪਾ ਸਕਦੇ। ਉਹਨਾਂ ਜਥੇਦਾਰ ਮੱਕੜ੍ਹ ਦੀ ਗੁਲਾਮ ਜ਼ਮੀਰ ਨੂੰ ਹਲੂਣਾ ਦਿੰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਨੂੰ ਮੀਡੀਏ ਅਤੇ ਅਖਬਾਰਾਂ ਰਾਹੀਂ ਇਹ ਜਾਣਕਾਰੀ ਦੇਣ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਦੇ ਸਮੂਹ ਗੁਰੂਘਰਾਂ ਦੇ ਨਾਮ ਕਿੰਨੀ ਕੁੱਲ ਜ਼ਮੀਨ-ਜਾਇਦਾਦ ਹੈ। ਇਹਨਾਂ ਜ਼ਮੀਨਾਂ ਨੂੰ ਠੇਕੇ ਉੱਤੇ ਦੇਣ ਲਈ ਅਖਬਾਰਾਂ ਵਿੱਚ ਅੱਜ ਤੱਕ ਇਸ਼ਤਿਹਾਰ ਕਿਉਂ ਨਹੀਂ ਦਿੱਤੇ ਗਏ। ਇਹ ਜ਼ਮੀਨਾਂ ਕਿੰਨੇ-ਕਿੰਨੇ ਠੇਕੇ ‘ਤੇ ਕਿਸ ਪਾਰਟੀ ਨੂੰ ਦਿੱਤੀਆਂ ਹੋਈਆਂ ਹਨ? ਇਸ ਠੇਕਾ ਪ੍ਰਬੰਧ ਨੂੰ ਅੱਜ ਤੱਕ ਗੁਪਤ ਕਿਉਂ ਰੱਖਿਆ ਜਾਂਦਾ ਆ ਰਿਹਾ ਹੈ। ਦੂਸਰਾ ਐਸ ਜੀ ਪੀ ਸੀ ਦੀਆਂ ਜ਼ਮੀਨਾਂ ਉੱਤੇ ਬਣਾਏ ਗਏ ਵਿੱਦਿਅਕ ਅਤੇ ਸਿਹਤ ਨਾਲ ਸੰਬੰਧਿਤ ਅਦਾਰਿਆਂ, ਸੰਸਥਾਵਾਂ ਜਿਹਨਾਂ ਨੂੰ ਟਰੱਸਟਾਂ ਵਿੱਚ ਬਦਲਿਆ ਗਿਆ ਹੈ, ਉਹ ਜ਼ਮੀਨਾਂ ਅਤੇ ਇਮਾਰਤਾਂ ਕਿਹੜੇ ਨਿੱਜੀ ਨਾਵਾਂ ਉੱਤੇ ਹਨ, ਦੇ ਸੰਖੇਪ ਵੇਰਵੇ ਦੀ ਜਾਣਕਾਰੀ ਵੀ ਖੁੱਲ੍ਹੇ ਰੂਪ ਵਿੱਚ ਸਿੱਖ ਕੌਮ ਨੂੰ ਦਿੱਤੀ ਜਾਵੇ। ਇਹ ਵੀ ਦੱਸਿਆ ਜਾਵੇ ਕਿ ਇਹਨਾਂ ਵਿੱਦਿਅਕ ਅਦਾਰਿਆਂ ਅਤੇ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਵਿੱਚੋਂ ਕੱਢ ਕੇ “ਟਰੱਸਟਾਂ” ਦੇ ਨਾਮ ਕਰਨ ਪਿੱਛੇ ਉਹਨਾਂ ਦੀ ਕੀ ਦਲੀਲ ਹੈ ਅਤੇ ਕੀ ਮਜ਼ਬੂਰੀ ਹੈ?
ਸ: ਟਿਵਾਣਾ ਨੇ ਆਪਣੇ ਇਸ ਪਾਰਟੀ ਨੀਤੀ ਬਿਆਨ ਦੇ ਅੰਤ ਵਿੱਚ ਕਿਹਾ ਕਿ ਸਿੱਖ ਕੌਮ ਤੇ ਸਿੱਖ ਧਰਮ ਦੇ ਨਾਮ ਦਾ ਸ਼ੋਸਣ ਕਰਨ ਵਾਲੇ ਉਹਨਾਂ ਲੋਕਾਂ ਨੂੰ ਇਹਨਾਂ ਟਰੱਸਟਾਂ ਦਾ ਮੈਬਰ ਬਣਾਉਣਾ, ਜਿਹਨਾਂ ਦੀ ਸਿੱਖ ਕੌਮ, ਸਿੱਖ ਧਰਮ ਜਾਂ ਮਨੁੱਖਤਾ ਨੂੰ ਕੋਈ ਰਤੀ ਭਰ ਵੀ ਦੇਣ ਨਹੀਂ, ਤੋਂ ਸ਼੍ਰੀ ਮੱਕੜ੍ਹ ਤੇ ਸ਼੍ਰੀ ਬਾਦਲ ਦੀ ਸ਼ਾਜਿਸ ਪ੍ਰਤੱਖ ਨਜ਼ਰ ਆਉਦੀ ਹੈ ਕਿ ਇਹਨਾਂ ਸਵਾਰਥੀ ਆਗੂਆਂ ਦੇ ਕੀ ਭਵਿੱਖਤ ਸਿੱਖ ਵਿਰੋਧੀ ਪ੍ਰੋਗਰਾਮ ਹਨ। ਅਜਿਹੇ ਟ੍ਰਸੱਟੀਆਂ ਤੋਂ ਸਿੱਖ ਧਰਮ ਜਾਂ ਸਿੱਖ ਕੌਮ ਦੀ ਬਹਿਤਰੀ ਦੀ ਉਮੀਦ ਕਿਸ ਤਰ੍ਹਾ ਰੱਖੀ ਜਾ ਸਕਦੀ ਹੈ ਜਾਂ ਇਹ ਲੋਕ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਆਪਣੀ ਇੱਕੋ ਜਿ਼ੰਮੇਵਾਰੀ ਨਿਭਾ ਸਕਣਗੇ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਪੁਰਜ਼ੋਰ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲੇ ਪਹਿਲੇ ਇੱਕ ਸਮਾਬੱਧ ਜਾਂਚ ਕਮਿਸ਼ਨ ਕਾਇਮ ਕੀਤਾ ਜਾਵੇ, ਤਾਂ ਕਿ ਸਿੱਖ ਕੌਮ ਫੈਸਲਾ ਕਰ ਸਕੇ ਕਿ ਗੁਰੂਘਰਾਂ ਦੇ ਪ੍ਰਬੰਧ ਨੂੰ ਕਿੰਨਾ ਲੋਕਾਂ ਦੇ ਹੱਥਾਂ ਵਿੱਚ ਸੌਂਪਣਾ ਹੈ ਅਤੇ ਗੁਰੂਘਰਾਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਕਿਸ ਤਰ੍ਹਾ ਲਿਆਉਣੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸਿੱਖੀ ਸੰਸਥਾਵਾਂ ਨੂੰ ਸਵਾਰਥੀ ਰਾਜਸੀ ਆਗੂਆਂ ਤੋਂ ਕਿਸ ਤਰ੍ਹਾ ਨਿਜਾਤ ਦਿਵਾ ਕੇ ਆਜਾਦ ਕਰਨਾ ਹੈ।

ਤਿੰਨ ਸੂਬਿਆਂ 'ਚ ਵਿਧਾਨ ਸਭਾ ਵੋਟਿੰਗ ਸੰਪੰਨ

ਚੰਡੀਗੜ੍ਹ/ਈਟਾਨਗਰ/ਮੁੰਬਈ, 13 ਅਕਤੂਬਰ -ਹਰਿਆਣਾ, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਵਿਚ ਅੱਜ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਕਾ-ਦੁੱਕਾ ਹਿੰਸਕ ਘਟਨਾਵਾਂ ਦੇ ਬਾਵਜੂਦ ਔਸਤ ਤੋਂ ਕਿਤੇ ਵੱਧ ਵੋਟਿੰਗ ਦਰਜ ਕੀਤੀ ਗਈ। ਜਿਸ ਦੌਰਾਨ ਹਰਿਆਣਾ 'ਚ 65 ਫ਼ੀਸਦੀ, ਮਹਾਰਾਸ਼ਟਰ 'ਚ 60 ਫ਼ੀਸਦੀ ਅਤੇ ਅਰੁਣਾਚਲ ਪ੍ਰਦੇਸ਼ ਵਿਚ ਸਭ ਤੋਂ ਵੱਧ 70 ਫ਼ੀਸਦੀ ਵੋਟਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਵਿਚ 65 ਫ਼ੀਸਦੀ ਵੋਟਿੰਗ ਹੋਈ ਜਿਥੇ ਇਕ ਪੋਲਿੰਗ ਏਜੰਟ ਦੀ ਹੱਤਿਆ ਕਰਨ ਦਾ ਸਮਾਚਾਰ ਵੀ ਮਿਲਿਆ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਵਿਚ 60 ਫ਼ੀਸਦੀ ਵੋਟਿੰਗ ਹੋਈ। ਇਥੋਂ ਦੇ ਨਕਸਲ ਪ੍ਰਭਾਵ ਵਾਲੇ ਕੁੱਝ ਇਲਾਕਿਆਂ ਵਿਚ ਨਕਸਲੀਆਂ ਨੇ ਪੁਲਿਸ ਦੀ ਇਕ ਗਸ਼ਤੀ ਟੀਮ 'ਤੇ ਹਮਲਾ ਕਰ ਕੇ ਪੋਲਿੰਗ ਬੂਥ 'ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ । ਉਧਰ ਅਰੁਣਾਚਲ ਪ੍ਰਦੇਸ਼ ਵਿਚ ਸਭ ਤੋਂ ਵੱਧ 70 ਫ਼ੀਸਦੀ ਵੋਟਿੰਗ ਹੋਈ। ਪੁਲਿਸ ਅਧਿਕਾਰੀ ਅਨੁਸਾਰ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਗੂਹਲਾ ਵਿਧਾਨ ਸਭਾ ਖੇਤਰ 'ਚ ਕਾਂਗਰਸੀ ਉਮੀਦਵਾਰ ਦਿਲੂ ਰਾਮ ਅਤੇ ਆਜ਼ਾਦ ਉਮੀਦਵਾਰ ਕੁਲਵੰਤ ਬਾਜ਼ੀਗਰ ਦੇ ਸਮਰਥਕਾਂ ਵਿਚਾਲੇ ਹੋਈ ਇਕ ਹਿੰਸਕ ਝੜਪ ਦੌਰਾਨ ਇਕ ਪੋਲਿੰਗ ਏਜੰਟ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਰਾਮ (48) ਵਜੋਂ ਹੋਈ ਹੈ। ਮਹਾਰਾਸ਼ਟਰ ਦੇ ਨਕਸਲ ਪ੍ਰਭਾਵ ਵਾਲੇ ਇਲਾਕੇ ਗੜ੍ਹਚਰੌਲੀ ਜ਼ਿਲ੍ਹੇ ਦੇ ਅਹੇਰੀ ਖੇਤਰ ਵਿਚ ਕਸਾਂਸੁਰ ਦੇ ਨੇੜੇ ਨਕਸਲੀਆਂ ਨੇ ਇਕ ਗਸ਼ਤੀ ਦਲ 'ਤੇ ਅੰਨ੍ਹੇਵਾਹ ਫ਼ਾਇਰਿੰਗ ਕੀਤੀ। ਪੁਲਿਸ ਦੀ ਪੈਟਰੋਲ ਪਾਰਟੀ 'ਤੇ ਇਹ ਗੋਲੀਬਾਰੀ ਵੋਟਿੰਗ ਸ਼ੁਰੂ ਹੋਣ ਤੋਂ ਕੁੱਝ ਹੀ ਦੇਰ ਪਹਿਲਾਂ ਹੋਈ। ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਗੜ੍ਹਚਰੌਲੀ ਜ਼ਿਲ੍ਹੇ ਦੇ ਦੂਰ-ਦੁਰਾਡੇ ਵਾਲੇ ਪੰਜ ਪੋਲਿੰਗ ਬੂਥਾਂ 'ਤੇ ਨਕਸਲੀਆਂ ਦੇ ਡਰੋਂ ਪੋਲਿੰਗ ਟੀਮਾਂ ਹੀ ਨਹੀਂ ਪੁੱਜੀਆਂ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਵੋਟਿੰਗ ਟੀਮਾਂ ਨੂੰ ਆਪਣੇ ਡਿਊਟੀ ਵਾਲੇ ਬੂਥਾਂ 'ਤੇ ਜਾਣ ਤੱਕ ਕਾਫ਼ੀ ਪ੍ਰੇਸ਼ਾਨੀ ਹੋਈ। ਕਿਉਂਜੋ ਨਕਸਲੀਆਂ ਨੇ ਵੱਖ ਵੱਖ ਥਾਵਾਂ 'ਤੇ ਰੁਕਾਵਟਾਂ ਖੜ੍ਹੀਆਂ ਕਰ ਦਿਤੀਆਂ ਸਨ ਅਤੇ ਕੁੱਝ ਥਾਵਾਂ 'ਤੇ ਸੜਕਾਂ ਨੂੰ ਕੁੱਝ ਥਾਵਾਂ ਤੋਂ ਤੋੜ ਵੀ ਦਿੱਤਾ । ਜਿਨ੍ਹਾਂ ਵੋਟਿੰਗ ਕੇਂਦਰਾਂ 'ਤੇ ਟੀਮਾਂ ਨਹੀਂ ਪਹੁੰਚੀਆਂ ਉਨ੍ਹਾਂ ਵਿਚ ਵਾਮਨਪੱਲੀ, ਮਾਡਵੇਲੀ, ਏਚਵਾਲੀ, ਕੈਰੇ ਅਤੇ ਮਨੋਰਾਜਾਰਾਮ ਹਨ।


ਸ. ਮਾਨ ਦੀ ਯੁਰਪ ਫੇਰੀ ਕਾਰਨ ਸਰਕਾਰੀ ਟੱਟੂਆਂ ਨੂੰ ਹੱਥਾਂ ਪੈਰਾਂ ਦੀ ਪਈ

ਪਿਛਲੇ ਦਿਨੀ ਯੋਰਪ ਭਰ ਦੀ ਫੇਰੀ ਤੇ ਆਏ ਸ.ਸਿਮਰਨਜੀਤ ਸਿੰਘ ਮਾਨ ਦੀ ਖਾਲਿਸਤਾਨ ਪੱਖੀ ਪੰਥਿਕ ਸੋਚ ਨੂੰ ਮਿਲੇ ਭਰਵੇਂ ਹੁੰਗਾਰੇ ਕਾਰਨ ਯੋਰਪ ਭਰ ਵਿੱਚ ਛੱਡੇ ਗਏ ਸਰਕਾਰੀ ਕੈਟਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਾਪਦੀ ਹੈ, ਜਿਸ ਕਾਰਨ ਕਈ ਤਰਾਂ ਦੇ ਬੌਖਲਾਏ ਹੋਏ ਊਲ ਜਲੂਲ ਬਿਆਂਨ ਅਖਬਾਂਰਾਂ ਵਿੱਚ ਫਰਜੀ ਨਾਂਵਾਂ ਹੇਠ ਲਗਵਾ ਸੱਚਾਈ ਨੂੰ ਧੁੰਦਲਾ ਕਰਨ ਦੀਆਂ ਨਕਾਮ ਕੋਸ਼ਿਸ਼ਾਂ ਕਰ ਰਹੇ ਹਨ। ਆਪਣੇ ਆਪ ਨੂੰ ਪੰਥਿਕ ਆਗੂ ਦੱਸਣ ਵਾਲੇ ਇਹ ਕੈਟ , ਯੋਰਪ ਭਰ ਵਿੱਚ ਡੀ.ਜੀ.ਪੀ ਵਿਰਕ ਵੱਲੋਂ ਪਲਾਂਟ ਕੀਤੇ ਭਾਰਤ ਸਰਕਾਰ ਦੀ ਰਾਅ ਏਜੰਸੀ ਦੇ ਇਹ ਕਰਿੰਦੇ ਆਪਣੇ ਅਕਾਂਵਾਂ ਵੱਲੋਂ ਪੈ ਰਹੇ ਦਬਾਅ ਕਾਰਨ ਬੌਖਲਾਹਟ ਵਿੱਚ ਅਕਲੋਂ ਵਾਂਝੇ ਹੋ ਗਏ ਜਾਪਦੇ ਹਨ।ਲੋੜ ਹੈ ਕਿ ਪੰਥਿਕ ਸੋਚ ਨਾਲ ਜੁੜੇ ਵੀਰ ਇਹਨਾਂ ਦੀ ਪਛਾਣ ਕਰ ਢੁਕਵਾਂ ਜਵਾਬ ਦੇਣ ਤਾਂ ਜੋ ਇਹਨਾਂ ਦਮੂਹੀ ਸੱਪਾਂ ਦਾ ਸਿਰ ਉੱਠਣ ਤੋਂ ਪਿਹਲਾਂ ਹੀ ਕੁਚਲਿਆ ਜਾ ਸਕੇ।ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਜਰਮਨੀ ਖਾਲਿਸਤਾਨ ਦੇ ਹੱਕ ਵਿੱਚ ਉਠਦੀ ਹਰ ਅਵਾਜ਼ ਨੂੰ ਹੋਰ ਬੁਲੰਦ ਕਰਨ ਲਈ ਤਤਪਰ ਹੈ ਅਤੇ ਰਹੇਗਾ , ਇਸ ਦੇ ਨਾਲ ਨਾਲ ਇਸੇ ਉੱਠਦੀ ਅਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੰਦਾ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ।ਇਹਨਾਂ ਵਿਚਾਂਰਾਂ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਜਰਮਨੀ ਦੇ ਵਰਕਰਾਂ ਜ੍ਹਿਨਾਂ ਵਿੱਚ ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਭਾਈ ਸੁਖਪ੍ਰੀਤ ਸਿੰਘ ਜਨਰਲ ਸਕੱਤਰ, ਭਾਈ ਬਲਜੀਤ ਸਿੰਘ ਕੋਲਨ, ਭਾਈ ਬਲਕਾਰ ਸਿੰਘ, ਭਾਈ ਗੁਰਮੀਤ ਸਿੰਘ ਹਮਬਰਗ, ਭਾਈ ਨਰਿੰਦਰ ਸਿੰਘ, ਭਾਈ ਰਾਜ ਸਿੰਘ ਜਗਦੇੳ ਕਲਾਂ ਅਤੇ ਪਾਰਟੀ ਦੀ ਜਰਮਨੀ ਯੁਨਿਟ ਦੇ ਪ੍ਰਧਾਨ ਭਾਈ ਜਗਤਰ ਸਿੰਘ ਮਾਹਲ, ਮਾਸਟਰ ਅਵਤਾਰ ਸਿੰਘ ਪ੍ਰਧਾਨ ਇੰਗਲੈਂਡ, ਭਾਈ ਚੈਨ ਸਿੰਘ ਪ੍ਰਧਾਨ ਯੋਰਪ ਕਮੇਟੀ, ਭਾਈ ਲਾਲ ਸਿੰਘ ਸੁਰਤਾਪੁਰ, ਭਾਈ ਅਮਰੀਕ ਸਿੰਘ ਇਟਲੀ, ਭਾਈ ਗੁਰਤਾਜ ਸਿੰਘ (ਗਰੀਸ), ਭਾਈ ਸੁਖਜੀਵਨ ਸਿੰਘ ਫਿਨਲੈਂਡ ਅਤੇ ਬਾਬਾ ਸੋਹਣ ਸਿੰਘ ਕੰਗ ਨੇ ਕੀਤਾ।

ਅਕਾਲੀ-ਭਾਜਪਾ ਵਿੱਚ ਮਤਭੇਦ ਹੋਰ ਉੱਭਰੇ

ਚੰਡੀਗੜ੍ਹ, 12 ਅਕਤੂਬਰ -ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਵਿੱਚ ਸਮੇਂ-ਸਮੇਂ ਤੇ ਮੱਤਭੇਦ ਉੱਭਰ ਕੇ ਸਾਹਮਣੇ ਆਉਂਦੇ ਰਹੇ ਹਨ। ਹਾਲ ਹੀ ਵਿੱਚ ਤਕਨੀਕੀ ਸਿੱਖਿਆ ਤੇ ਮੈਡੀਕਲ ਸਿੱਖਿਆ ਦੇ ਭਾਜਪਾ ਦੇ ਦੋ ਮੰਤਰੀਆਂ ਨੂੰ ਅਹਿਮ ਫੈਸਲੇ ਲੈਣ ਵੇਲੇ ਅਕਾਲੀ ਸਰਕਾਰ ਵੱਲੋਂ ਵਿਸ਼ਵਾਸ ਵਿੱਚ ਨਾਲ ਲੈਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਉਕਤ ਅਫਵਾਹਾਂ ਪ੍ਰਸ਼ਾਸਨਿਕ ਤੇ ਰਾਜਨੀਤਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਸਨ। ਭਾਜਪਾ ਦੇ ਮੰਤਰੀ ਭਾਵੇਂ ਖੁੱਲ੍ਹ ਕੇ ਵੀ ਕਹਿਣ ਲਈ ਤਿਆਰ ਨਹੀਂ, ਪ੍ਰੰਤੂ ਪਾਰਟੀ ਪਲੇਟਫਾਰਮ ਤੇ ਉਨ੍ਹਾਂ ਵੱਲੋਂ ਆਪਣੀ ਸੁਣਵਾਈ ਸਰਕਾਰ ਵਿੱਚ ਨਾ ਹੋਣ ਦਾ ਰੋਣਾ ਕਈ ਵਾਰ ਹੋਇਆ ਹੈ। ਉਕਤ ਮਾਮਲੇ ਤੇ ਪੰਜਾਬ ਭਾਜਪਾ ਇੰਚਾਰਜਾਂ ਬਲਬੀਰ ਪੁੰਜ ਨੇ ਸੰਪਰਕ ਕਰਨ ਤੇ ਕਿਹਾ ਕਿ ਮਹੱਤਵਪੂਰਨ ਫੈਸਲਿਆਂ ਨੂੰ ਲੈਣ ਵੇਲੇ ਸੱਤਾ ਅਕਾਲੀ ਦਲ ਵੱਲੋਂ ਭਾਜਪਾ ਦੀ ਰਾਏ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਆਪਸੀ ਸਹਿਮਤੀ ਨਾਲ ਹੀ ਫੈਸਲੇ ਲਏ ਜਿਸ ਨਾਲ ਦੋਵਾਂ ਪਾਰਟੀਆਂ ਦੇ ਆਗੂਆਂ ਵਿੱਚ ਆਤਮ ਵਿਸ਼ਵਾਸ ਬਣੇ। ਉਨ੍ਹਾਂ ਕਿਹਾ ਕਿ ਗੱਠਜੋੜ ਦਾ ਧਰਮ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਨੇ ਮੈਡੀਕਲ ਕਾਲਜ ਨੂੰ ਲੀਜ ਦੇ ਦੇਣ ਦੇ ਮਾਮਲੇ ਨੂੰ ਲੈ ਕੇ ਵਿਭਾਗ ਦੇ ਮੰਤਰੀ ਤੀਕਸ਼ਣ ਸੂਦ ਨੇ ਖੁੱਲ੍ਹੇਆਮ ਮੀਡੀਆ ਅੱਗੇ ਇਹ ਸਵੀਕਾਰ ਕੀਤਾ ਸੀ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੱਥੋਂ ਤੱਕ ਕਿ ਜਲੰਧਰ ਦੇ ਹਸਪਤਾਲ ਨੂੰ ਲੀਜ ਤੇ ਦੇਣ ਸਬੰਧੀ ਫਾਈਲ ਵੀ ਮੰਤਰੀ ਕੋਲ ਐਨ ਆਖਰੀ ਸਮੇਂ ਪਹੁੰਚੀ, ਜਦੋਂ ਸਾਰੀ ਕਾਰਵਾਈ ਹੋ ਚੁੱਕੀ ਸੀ ਤੇ ਮੁੱਖ ਮੰਤਰੀ ਦਫਤਰੋਂ ਫੋਨ ਆਇਆ ਕਿ ਤੁਸੀਂ ਲੀਜ ਤੇ ਦੇਣ ਸਬੰਧੀ ਸਮਝੌਤੇ ਤੇ ਦਸਤਖਤ ਕਰ ਦਿਓ। ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਵੀ ਕਈ ਵਾਰ ਜਨਤਕ ਤੌਰ ’ਤੇ ਮੀਡੀਆ ਅੱਗੇ ਸਵੀਕਾਰ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਵਿਭਾਗ ਦੇ ਮਹੱਤਵਪੂਰਨ ਫੈਸਲੇ ਲੈਣ ਸਮੇਂ ਨਜਰ ਅੰਦਾਜ਼ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਵਿਭਾਗ ਦੇ ਤਬਾਦਲੇ ਸਬੰਧੀ ਜਾਣਕਾਰੀ ਵੀ ਉਨ੍ਹਾਂ ਨੂੰ ਅਖਬਾਰਾਂ ਵਿੱਚੋਂ ਮਿਲਦੀ ਹੈ। ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮਾਸਟਰ ਸੋਹਨ ਲਾਲ ਦੀ ਵਿਭਾਗ ਵਿੱਚ ਸੁਣਵਾਈ ਨਾ ਹੋਣ ਦਾ ਮਾਮਲਾ ਪਾਰਟੀ ਹਾਈਕਮਾਂਡ ਕੋਲ ਉਠਾ ਚੁੱਕੇ ਹਨ। ਵਿਭਾਗ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਸਬੰਧੀ ਕਿਸੇ ਵੀ ਨਵੇਂ ਪ੍ਰਾਜੈਕਟ ਬਾਰੇ ਮੰਤਰੀ ਨੂੰ ਜਾਣਕਾਰੀ ਨਹੀਂ ਹੁੰਦੀ। ਕਈ ਵਾਰ ਪ੍ਰੈੱਸ ਕਾਨਫਰੰਸ ਮੌਕੇ ਮਾਸਟਰ ਮੋਹਨ ਲਾਲ ਦੀ ਸਥਿਤੀ ਹਾਸੋਹੀਣੀ ਹੋ ਜਾਂਦੀ ਹੈ।

'ਪਾਕਿਸਤਾਨ ਰੇਂਜਰਜ਼' ਵਿਚ ਚੁਣੇ ਜਾਣ ਵਾਲਾ ਪਹਿਲਾ ਸਿੱਖ ਅਮਰਜੀਤ ਸਿੰਘ

ਇਸਲਾਮਾਬਾਦ, 12 ਅਕਤੂਬਰ - ਪਾਕਿਸਤਾਨ ਵਿਚ ਪਹਿਲੀ ਵਾਰ ਇਕ ਸਿੱਖ ਅਮਰਜੀਤ ਸਿੰਘ ਦੀ ਅਰਧ ਫ਼ੌਜੀ ਬਲ 'ਪਾਕਿਸਤਾਨ ਰੇਂਜਰਜ਼' ਵਿਚ ਨਿਯੁਕਤੀ ਹੋਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਫ਼ੌਜ ਅਤੇ ਵਿਦੇਸ਼ ਸੇਵਾ ਵਿਚ ਸਿੱਖਾਂ ਨੂੰ ਨਿਯੁਕਤ ਕੀਤਾ ਜਾ ਚੁੱਕਿਆ ਹੈ। ਪਾਕਿਸਤਾਨ ਰੇਂਜਰਜ਼ ਵਿਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਨਿਯੁਕਤ ਹੋਏ 25 ਸਾਲਾ ਅਮਰਜੀਤ ਸਿੰਘ ਨੇ ਹਾਲ ਹੀ ਵਿਚ ਮੰਡੀ ਬਹਾਊਦੀਨ ਸਥਿਤ ਰੇਂਜਰਜ਼ ਅਕੈਡਮੀ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। ਅਮਰਜੀਤ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਵਾਸੀ ਹੈ। ਰੇਂਜਰਜ਼ ਅਕੈਡਮੀ ਤੋਂ 763 ਅਧਿਕਾਰੀਆਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ। ਸਿਖਲਾਈ ਪੂਰੀ ਹੋਣ 'ਤੇ ਅਮਰਜੀਤ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਦੇਸ਼ ਦੀ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੇਸ਼ ਲਈ ਮੈਂ ਆਪਣੀ ਜਾਨ ਦੇਣ ਲਈ ਤਿਆਰ ਹਾਂ। ਮਾਂਗਲਾ ਵਿਚ ਫ਼ੌਜ ਦੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਨਦੀਮ ਨੇ ਕਿਹਾ ਕਿ ਅਮਰਜੀਤ ਸਿੰਘ ਦੇ ਹੌਂਸਲੇ ਹੋਰ ਅਧਿਕਾਰੀਆਂ ਵਾਂਗ ਹੀ ਬੁਲੰਦ ਹਨ। ਤਕਰੀਬਨ ਚਾਰ ਸਾਲ ਪਹਿਲਾਂ ਪਾਕਿਸਤਾਨੀ ਫ਼ੌਜ ਵਿਚ ਬਤੌਰ ਅਧਿਕਾਰੀ ਚੁਣੇ ਜਾਣ ਵਾਲੇ ਹਰਚਰਨ ਸਿੰਘ ਪਹਿਲੇ ਸਿੱਖ ਅਧਿਕਾਰੀ ਸਨ। ਹਰਚਰਨ ਸਿੰਘ ਵੀ ਸ੍ਰੀ ਨਨਕਾਣਾ ਸਾਹਿਬ ਦੇ ਵਾਸੀ ਸਨ। ਅਗਸਤ ਵਿਚ ਗਿਆਨ ਚੰਦ ਪਾਕਿਸਤਾਨੀ ਵਿਦੇਸ਼ ਸੇਵਾ ਵਿਚ ਨਿਯੁਕਤ ਹੋਣ ਵਾਲੇ ਪਹਿਲੇ ਹਿੰਦੂ ਸਨ

ਪਾਕਿ ਵਿਚ ਇਕ ਹੋਰ ਆਤਮਘਾਤੀ ਹਮਲਾ, 40 ਮੌਤਾਂ

ਇਸਲਾਮਾਬਾਦ, 12 ਅਕਤੂਬਰ - ਪਾਕਿਸਤਾਨ ਦੇ ਅਸ਼ਾਂਤ ਉਤਰ ਪੱਛਮੀ ਖੇਤਰ ਦੇ ਮਲਾਕੰਦ ਇਲਾਕੇ ਵਿਚ ਇਕ ਬਜ਼ਾਰ ਵਿਚ ਹੋਏ ਆਤਮਘਾਤੀ ਹਮਲੇ ਵਿਚ ਘੱਟੋ ਘੱਟ 40 ਲੋਕ ਮਾਰੇ ਗਏ ਅਤੇ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪਿਛਲੇ ਕੁੱਝ ਸਮੇਂ ਤੋਂ ਆਤਮਘਾਤੀ ਅਤਿਵਾਦੀ ਹਮਲਿਆਂ ਦੀ ਗਿਣਤੀ ਵਿਚ ਚਿੰਤਾਜਨਕ ਰੂਪ ਵਿਚ ਵਾਧਾ ਹੋਇਆ ਹੈ। ਮਲਾਕੰਦ ਖੇਤਰ ਦੇ ਸ਼ਾਂਗਲਾ ਜ਼ਿਲ੍ਹੇ ਦੇ ਅਲਪੁਰਾਈ ਵਿਚ ਆਤਮਘਾਤੀ ਹਮਲਾਵਰ ਨੇ ਇਕ ਮੁੱਖ ਬਾਜ਼ਾਰ ਵਿਚ ਸੁਰੱਖਿਆ ਬਲਾਂ ਦੇ ਵਾਹਨ ਦੇ ਨੇੜੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਮੌਕੇ ਦੇ ਗਵਾਹਾਂ ਅਨੁਸਾਰ ਇਹ ਹਮਲਾ ਇਕ ਪੁਲਿਸ ਸਟੇਸ਼ਨ ਦੇ ਨੇੜੇ ਹੋਇਆ। ਪੁਲਿਸ ਅਧਿਕਾਰੀਆਂ ਨੇ ਹਮਲੇ ਵਿਚ 40 ਵਿਅਕਤੀਆਂ ਦੇ ਮਰਨ ਅਤੇ 40 ਤੋਂ ਵੱਧ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਫ਼ੌਜ ਨੇ ਮਲਾਕੰਦ ਖੇਤਰ ਵਿਚ ਤਾਲੀਬਾਨ ਦੇ ਖ਼ਿਲਾਫ਼ ਮਈ ਮਹੀਨੇ ਤੋਂ ਇਕ ਵੱਡੀ ਫ਼ੌਜੀ ਮੁਹਿੰਮ ਚਲਾਈ ਸੀ, ਜਿਸ ਵਿਚ ਅਸ਼ਾਂਤ ਸਵਾਤ ਘਾਟੀ ਵੀ ਸ਼ਾਮਲ ਹੈ। ਫ਼ੌਜ ਦਾ ਦਾਅਵਾ ਹੈ ਕਿ ਉਸ ਨੇ ਇਲਾਕੇ ਵਿਚ ਹੁਣ ਤੱਕ 2 ਹਜ਼ਾਰ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ।

ਭਾਰਤ ਸਾਡੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣਾ ਬੰਦ ਕਰੇ-ਰਹਿਮਾਨ

ਨਿਊਯਾਰਕ, 12 ਅਕਤੂਬਰ (ਵਿਸ਼ਵ ਵਾਰਤਾ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਮਲਿਕ ਰਹਿਮਾਨ ਨੇ ਅਮਰੀਕਾ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਉਹ ਭਾਰਤ ਨੂੰ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਿੱਤੇ ਜਾ ਰਹੇ ਦਖਲ ਅੰਦਾਜ਼ੀ ਨੂੰ ਰੋਕੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਅਸੀਂ ਭਾਰਤ ਨੂੰ ਦੱਸ ਦਿੱਤਾ ਹੈ ਕਿ ਮੁੰਬਈ ਹਮਲੇ ਦੇ ਮਾਸਟਰ ਮਾਂਈਡ ਹਾਫਿਜ਼ ਸਈਅਦ ਉਤੇ ਅਸੀਂ ਕੋਈ ਵੀ ਕਾਰਵਾਈ ਕਰਨ ਤੋਂ ਅਸਮਰੱਥ ਹਾਂ ਕਿਉਂਕਿ ਭਾਰਤ ਨੇ ਇਸ ਬਾਰੇ ਜਿਹੜੇ ਪਾਕਿਸਤਾਨ ਨੂੰ ਸਬੂਤ ਦਿੱਤੇ, ਉਹ ਨਾ ਕਾਫੀ ਹਨ। ਨਾ ਕਾਫੀ ਸਬੂਤਾਂ ਦੇ ਅਧਾਰ ’ਤੇ ਪਾਕਿਸਤਾਨ ਦੀ ਸਰਕਾਰ ’ਤੇ ਅਦਾਲਤ ਕੋਈ ਕਾਰਵਾਈ ਨਹੀਂ ਕਰ ਸਕਦੀ। ਇਸ ਦੇ ਬਾਵਜੂਦ ਭਾਰਤ ਪਾਕਿਸਤਾਨ ਉਤੇ ਲਗਾਤਾਰ ਅਪਣਾ ਦਬਾਅ ਵਧਾ ਰਿਹਾ ਹੈ ਤੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਰਿਹਾ ਹੈ। ਉਨ੍ਹਾਂ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਜਾ ਹੋਰ ਠੋਸ ਸਬੂਤ ਦੇਣ ਲਈ ਆਖੇ ਜਾਂ ਫਿਰ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣਾ ਬੰਦ ਕਰੇ।


ਮੌਤ ਦੀ ਸਜ਼ਾ ਖ਼ਤਮ ਕਰੋ : ਕਿਹਾ ਕਾਨੂੰਨਦਾਨਾਂ ਨੇ

ਚੰਡੀਗੜ, 10 ਅਕਤੂਬਰ : ਮੌਤ ਦੀ ਸਜ਼ਾ ਖ਼ਤਮ ਕਰਨ ਲਈ ਮਨਾਏ ਜਾ ਰਹੇ ਵਿਸ਼ਵ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਇਕ ਮਹੱਤਵਪੂਰਨ ਸੈਮੀਨਾਰ ‘ਚ ਅੱਜ ਕਾਨੂੰਨਦਾਨਾਂ, ਸਮਾਜਕ ਕਾਰਕੁਨਾਂ, ਰਿਟਾਇਰਡ ਜੱਜਾਂ, ਵਕੀਲਾਂ ਸਮੇਤ ਸਜ਼ਾ ਪ੍ਰਾਪਤ ਕੈਦੀਆਂ ਦੇ ਪਰਵਾਰਾਂ ਨੇ ਜ਼ੋਰਦਾਰ ਦਲੀਲ ਦਿੰਦਿਆਂ ਮੰਗ ਕੀਤੀ ਕਿ 138 ਦੇਸ਼ਾਂ ਵਾਂਗ ਭਾਰਤ ਵਿਚ ਵੀ ਕਤਲ ਅਤੇ ਹੋਰ ਸੰਗੀਨ ਦੋਸ਼ਾਂ ਤਹਿਤ ਦਿਤੀ ਜਾਂਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਜਾਵੇ। ਮਨੁੱਖੀ ਅਧਿਕਾਰਾਂ ਲਈ ਗਠਿਤ ਵਕੀਲਾਂ ਦੀ ਅੰਤਰਰਾਸ਼ਟਰੀ ਜਥੇਬੰਦੀ ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵਲੋਂ ਇਥੇ ਲਾਅ ਭਵਨ ‘ਚ ਕਰਵਾਏ ਵਿਚਾਰ ਸੰਮੇਲਨ ਦੌਰਾਨ ਰਿਟਾਇਰਡ ਜੱਜ ਜਸਟਿਸ ਕੇ.ਐਸ. ਗਰੇਵਾਲ, ਜਸਟਿਸ ਅਜੀਤ ਸਿੰਘ ਬੈਂਸ, ਵਕੀਲਾਂ ਅਮਰ ਸਿੰਘ ਚਾਹਲ, ਨਵਕਿਰਨ ਸਿੰਘ, ਗੁਰਿੰਦਰਪਾਲ ਭਾਟੀਆ, ਸਮਾਜ ਸ਼ਾਸਤਰੀ ਤੇ ਕਾਰਜਕਰਤਾ ਡਾ. ਊਸ਼ਾ ਰਾਮਾਨਾਥਨ ਅਤੇ ਹੋਰ ਬੁਲਾਰਿਆਂ ਨੇ ਦਫ਼ਾ 303 ਹੇਠ ਦਿਤੀ ਜਾਂਦੀ ਫਾਂਸੀ ਦੀ ਸਜ਼ਾ ਨੂੰ ਹਟਾ ਕੇ ਉਮਰ ਕੈਦ ਵਿਚ ਤਬਦੀਲ ਕਰਨ ਦੀ ਸਲਾਹ ਦਿਤੀ ਅਤੇ ਲੋਕਾਂ ਨੂੰ ਹੋਕਾ ਦਿਤਾ ਕਿ ਸਜ਼ਾ-ਏ-ਮੌਤ ਵਿਰੁਧ ਆਵਾਜ਼ ਬੁਲੰਦ ਕਰ ਕੇ ਸੰਸਾਰ ਦੇ ਬਾਕੀ ਮੁਲਕਾਂ ਵਾਂਗ ਏਸ਼ੀਆਂ ਦੇ ਦੇਸ਼ਾਂ ਵਿਚ ਵੀ ਇਹ ਸਜ਼ਾ ਬੰਦ ਕਰਵਾਈ ਜਾਵੇ। ਮਹਾਤਮਾ ਬੁੱਧ, ਗੁਰੂ ਨਾਨਕ ਅਤੇ ਹੋਰ ਮਹਾਂਪੁਰਸ਼ਾਂ ਦੀਆਂ ਸਿਖਿਆਵਾਂ ‘ਚੋਂ ਮਿਸਾਲਾਂ ਦਿੰਦੇ ਹੋਏ ਅਤੇ ਵੱਖ-ਵੱਖ ਧਰਮਾਂ ਤੇ ਨੈਤਿਕਤਾ ਦੀ ਗੱਲ ਕਰਦੇ ਰਿਟਾਇਰਡ ਜੱਜ ਜਸਟਿਸ ਕੇ.ਐਸ. ਗਰੇਵਾਲ ਨੇ ਕਿਹਾ ਕਿ ਦੋਸ਼ੀ ਨੂੰ ਫਾਂਸੀ ਦੇਣ ਨਾਲ, ਕਤਲ ਦਾ ਸ਼ਿਕਾਰ ਹੋਏ ਪਰਵਾਰ ਨੂੰ ਤਾਂ ਕੋਈ ਲਾਭ ਨਹੀਂ ਹੁੰਦਾ ਅਤੇ ਸਮਾਜ ਵਿਚ ਜਰਾਇਮ ਪੇਸ਼ਾ ਘੱਟ ਨਹੀਂ ਰਹੇ ਤਾਂ ਫਿਰ ਦੋਸ਼ੀ ਦੀ ਜਾਨ ਲੈਣ ਦੀ ਕੀ ਤੁਕ ਹੈ? ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਵਿਚ ਬੰਦਾ ਸਿੰਘ ਬਹਾਦਰ ਵੇਲੇ ਵੀ ਫਾਂਸੀ ਲਾਉਣ ਦੀ ਪ੍ਰਵਿਰਤੀ ਨਾ ਹੋਣ ਦੀ ਉਦਾਹਰਣ ਦਿੰਦਿਆਂ ਜਸਟਿਸ ਗਰੇਵਾਲ ਨੇ ਕਿਹਾ ਕਿ ਅੰਗਰੇਜ਼ਾਂ ਦੀ ਹਕੂਮਤ ਦੌਰਾਨ ਸਜ਼ਾ-ਏ-ਮੌਤ ਦੇਣ ਦਾ ਕਾਰਨ ਅੱਜ ਦੇ ਸਮੇਂ ਤੋਂ ਵਖਰਾ ਸੀ। ਉਨ੍ਹਾਂ ਸੁਝਾਅ ਦਿਤਾ ਕਿ ਜੁਰਮਾਨੇ ਦੇ ਤੌਰ ‘ਤੇ ਇਕੱਠੇ ਕੀਤੇ ਕਰੋੜਾਂ ਰੁਪਏ ‘ਚੋਂ ਕਤਲ ਦਾ ਸ਼ਿਕਾਰ ਹੋਏ ਵਿਅਕਤੀ ਦੇ ਪਰਵਾਰ ਨੂੰ ਰਾਹਤ ਦੇਣਾ ਬਣਦਾ ਹੈ ਨਾਕਿ ਸਜ਼ਾ ਭੁਗਤ ਰਹੇ ਦੋਸ਼ੀ ਦੀ ਜਾਨ ਲੈਣੀ ਬਣਦੀ ਹੈ। ਪੰਜਾਬ ਅੰਦਰ 1980 ਤੋਂ ਲੈ ਕੇ ਅਗਲੇ 15- 20 ਸਾਲ ਤਕ ਸਿਆਸੀ ਨੇਤਾਵਾਂ ਵਲੋਂ ਪੈਦਾ ਕੀਤੇ ਹਾਲਾਤ ਅਤੇ ਪੁਲਿਸ ਤਸ਼ੱਦਦ ਦੀ ਨਿਖੇਧੀ ਕਰਦਿਆਂ ਕਾਨੂੰਨਦਾਨ ਅਤੇ ਸਮਾਜਕ ਕਾਰਜਕਰਤਾ ਡਾ. ਊਸ਼ਾ ਰਾਮਾਨਾਥਨ ਨੇ ਦੁੱਖ ਜ਼ਾਹਰ ਕੀਤਾ ਕਿ ਭਾਰਤ ਦੇ ਲੋਕ ਰਾਜ ਵਿਚ ਵਿਧਾਨ ਰਾਹੀਂ ਮਿਲੇ ਜ਼ਿੰਦਗੀ ਜਿਊਣ ਦੇ ਮੌਲਿਕ ਅਧਿਕਾਰ ਨੂੰ ਕੋਈ ਅਹਿਮੀਅਤ ਨਹੀਂ ਦਿਤੀ ਜਾ ਰਹੀ ਅਤੇ ਥਾਂ-ਥਾਂ ‘ਤੇ ਸਰਕਾਰੀ ਬੰਦਸ਼ਾਂ ਲਗੀਆਂ ਹੋਈਆਂ ਹਨ। ਪੰਜਾਬ ਵਿਚ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵਲੋਂ ਹਜ਼ਾਰਾਂ ਨੌਜਵਾਨਾਂ ਨੂੰ ਕਤਲ ਕਰਨ, ਕੇਂਦਰ ਵਲੋਂ ਟਾਡਾ, ਪੋਟਾ ਅਤੇ ਹੋਰ ਸਖ਼ਤ ਕਾਨੂੰਨ ਬਣਾਉਣ, ਦੋਸ਼ੀ ਦੀ ਥਾਂ ਉਸ ਦੇ ਰਿਸ਼ਤੇਦਾਰ ਵਿਰੁਧ ਸਖ਼ਤੀ ਕਰਨ ਵਰਗੀਆਂ ਪ੍ਰਵਿਰਤੀਆਂ ਵਿਰੁਧ ਭੜਾਸ ਕਢਦਿਆਂ ਡਾ. ਊਸ਼ਾ ਰਾਮਾਨਾਥਨ ਨੇ ਦੁਹਾਈ ਦਿਤੀ ਕਿ ਰਾਜ ਸਰਕਾਰਾਂ ਨੂੰ ਦਿਤੀ ਗਈ ਅਥਾਹ ਸ਼ਕਤੀ ਮੌਜੂਦਾ ਲੋਕ ਰਾਜ ਦੇ ਮੱਥੇ ‘ਤੇ ਕਲੰਕ ਹੈ। ਉਨ੍ਹਾਂ ਪੁਛਿਆ ਕਿ ਅਪਣੇ ਹੱਕਾਂ ਦੀ ਮੰਗ ਕਰਨ ਵਾਲਿਆਂ ‘ਤੇ ਗੋਲੀ ਚਲਾਉਣਾ, ਤਸੀਹੇ ਦੇਣਾ, ਫਾਂਸੀ ਦੇਣਾ ਕਿਸੇ ਵੀ ਤਰਖ਼ਾਂ ਜਾਇਜ਼ ਨਹੀਂ ਹੈ। ਰਿਟਾਇਰਡ ਜੱਜ ਜਸਟਿਸ ਅਜੀਤ ਸਿੰਘ ਬੈਂਸ ਨੇ ਤਰਕ ਦਿਤਾ ਕਿ ਕਾਤਲਾਂ ਜਾਂ ਜਾਇਜ਼ ਹੱਕਾਂ ਵਾਸਤੇ ਸੰਘਰਸ਼ ਕਰਨ ਵਾਲਿਆਂ ਨੂੰ ਫਾਂਸੀ ਦੇਣ ਦੀ ਥਾਂ ਕੁੜੀਆਂ ਮਾਰਨ ਜਾਂ ਭਰੂਣ ਹਤਿਆ ਦੇ ਜ਼ੁੰਮੇਵਾਰ ਲੋਕਾਂ ਨੂੰ ਮੌਤ ਦੀ ਸਜ਼ਾ ਦੇਣੀ ਬਣਦੀ ਹੈ। ਜਸਟਿਸ ਬੈਂਸ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿਚ ਵੀ ਜਾਗੀਰਦਾਰੀ ਨੂੰ ਖ਼ਤਮ ਕਰ ਕੇ ਮੁਜ਼ਾਰਿਆਂ ਨੂੰ ਮਾਲਕ ਬਣਾਉਣ ਦੀ ਪ੍ਰਣਾਲੀ ਕਾਫ਼ੀ ਪ੍ਰਚਲਤ ਸੀ ਨਾਕਿ ਬੇ-ਦੋਸ਼ਿਆਂ ਨੂੰ ਤੰਗ ਕਰਨ ਦਾ ਰਿਵਾਜ ਸੀ। 82 ਸਾਲਾ ਪਿਆਰਾ ਸਿੰਘ ਜਿਹੜਾ ਅੰਮ੍ਰਿਤਸਰ ਜੇਲ ਵਿਚ ਫਾਂਸੀ ਦੀ ਸਜ਼ਾ ਕਰ ਕੇ ਨਰਕ ਭੋਗ ਰਿਹਾ ਹੈ, ਦੀ ਪੋਤਰੀ 23 ਸਾਲਾ ਪੱਲਵੀ ਨੇ ਅੱਖਾਂ ‘ਚ ਅਥਰੂ ਭਰਦਿਆਂ ਕਿਹਾ ਕਿ ਸਮਾਜ ਉਸ ਨੂੰ ਠੀਕ ਨਜ਼ਰਾਂ ਨਾਲ ਨਹੀਂ ਦੇਖ ਰਿਹਾ ਅਤੇ ਉਸ ਨੂੰ ਡਰ ਹੈ ਕਿ ਵਿਆਹ ਪਿੱਛੋਂ ਉਸ ਦਾ ਸਹੁਰਾ ਘਰ ਪਤਾ ਨਹੀਂ ਕਿਵੇਂ ਦਾ ਵਰਤਾਅ ਕਰੇਗਾ। ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਵਕੀਲਾਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਨਵਕਿਰਨ ਸਿੰਘ, ਪ੍ਰਧਾਨ ਗੁਰਿੰਦਰਪਾਲ ਸਿੰਘ ਭਾਟੀਆ, ਵਕੀਲ ਅਮਰ ਸਿੰਘ ਚਾਹਲ ਨੇ ਅਪਣੇ ਵਿਚਾਰ ਪ੍ਰਗਟਾਉੁਂਦਿਆਂ ਕਿਹਾ ਕਿ ਅਗਲੇ ਸਾਲ ਫ਼ਰਵਰੀ ‘ਚ ਯੂ.ਐਨ.ਓ. ਦੀ ਅਸੈਂਬਲੀ ਵਲੋਂ ਫਿਰ ਇਕ ਇਕੱਠ ਵਿਚ ਮੌਤ ਦੀ ਸਜ਼ਾ ਵਿਰੁਧ ਲੋਕ ਰਾਏ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਕਿ ਦੇਸ਼ ਵਿਚ 2004 ‘ਚ ਇਕ ਫਾਂਸੀ ਦੇ ਮਾਮਲੇ ਮਗਰੋਂ 5 ਸਾਲ ਵਾਲੀ ਲਟਕਾਊ ਸਥਿਤੀ ਨੂੰ ਹੋਰ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਅੱਜ ਦੇ ਸੈਮੀਨਾਰ ਮੌਕੇ ਰਾਸ਼ਟਰਪਤੀ ਨੂੰ ਭੇਜਣ ਵਾਲੀਆਂ ਮੁਆਫ਼ੀ ਪਟੀਸ਼ਨਾਂ ‘ਤੇ ਸੈਂਕੜੇ ਲੋਕਾਂ ਨੇ ਦਸਤਖ਼ਤ ਕੀਤੇ ਜਿਨਖ਼ਾਂ ਵਿਚ ਜਨਤਕ ਅਪੀਲ ਕੀਤੀ ਗਈ ਹੈ ਕਿ ਮੁਆਫ਼ੀ ਲਈ ਬਕਾਇਆ ਪਏ 28 ਮਾਮਲਿਆਂ ‘ਚ ਫਾਂਸੀ ਦੀ ਸਜ਼ਾ ਬਦਲ ਕੇ ਉਮਰ ਕੈਦ ਕਰ ਦਿਤੀ ਜਾਵੇ।

ਪ੍ਰੋ: ਭੁੱਲਰ ਦੀ ਸਜਾ ਮਾਫ਼ੀ ਲਈ ਦਸਤਖ਼ਤ ਮੁਹਿੰਮ ਆਰੰਭੀ

ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪ੍ਰੋ: ਦਵਿੰਦਰ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜਾ ਮੁਆਫ਼ੀ ਲਈ ਆਰੰਭੀ ਦਸਤਖ਼ਤ ਮੁਹਿੰਮ ਦੌਰਾਨ ਅਪੀਲ ਪੱਤਰ ‘ਤੇ ਦਸਤਖ਼ਤ ਕਰਦੇ ਹੋਏ

ਅੰਮ੍ਰਿਤਸਰ, 10 ਅਕਤੂਬਰ (ਪੱਤਰ-ਪ੍ਰੇਰਕ) : ਮੌਤ ਦੀ ਸਜ਼ਾ ਖਿਲਾਫ਼ ਵਿਸ਼ਵ ਦਿਹਾੜੇ ਮੌਕੇ ਦਲ ਖ਼ਾਲਸਾ ਅਤੇ ਖ਼ਾਲਸਾ ਐਕਸ਼ਨ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਮੌਤ ਦੀ ਸਜਾ ਦੇ ਖਿਲਾਫ਼ ਦਸਤਖ਼ਤ ਮੁਹਿੰਮ ਆਰੰਭ ਕਰਦਿਆਂ ਆਖਿਆ ਕਿ ਹਜ਼ਾਰਾਂ ਲੋਕਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪ ਕੇ ਭਾਰਤ ਵਿਚੋਂ ਫਾਂਸੀ ਦੀ ਸਜਾ ਰੱਦ ਕਰਨ ਲਈ ਅਪੀਲ ਕੀਤੀ ਜਾਵੇਗੀ। ਦਲ ਖ਼ਾਲਸਾ ਆਗੂ ਭਾਈ ਕੰਵਰਪਾਲ ਸਿੰਘ ਅਤੇ ਖ਼ਾਲਸਾ ਐਕਸ਼ਨ ਕਮੇਟੀ ਦੇ ਚੇਅਰਮੈਨ ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਬੁਨਿਆਦੀ ਤੇ ਸਿਧਾਂਤਕ ਪੱਖ ਤੋਂ ਫ਼ਾਂਸੀ ਦੀ ਸਜ਼ਾ ਦੇ ਖਿਲਾਫ਼ ਹਨ। ਉਨ੍ਹਾਂ ਦੱਸਿਆ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਉਮਰ ਕੈਦ ਵਿਚ ਤਬਦੀਲ ਕਰਨ ਲਈ ਰਾਸ਼ਟਰਪਤੀ ਨੂੰ ਅਪੀਲ ਕਰਨ ਵਾਸਤੇ ਅੱਜ ਇਥੇ ਦਸਤਖ਼ਤ ਮੁਹਿੰਮ ਆਰੰਭੀ ਗਈ ਹੈ ਜਿਸ ਤਹਿਤ ਅੱਜ ਪਹਿਲੇ ਦਿਨ 1747 ਲੋਕਾਂ ਨੇ ਦਸਤਖ਼ਤ ਕੀਤੇ ਅਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ। ਇਸ ਮੌਕੇ ਭਾਈ ਨਰਾਇਣ ਸਿੰਘ, ਸਰਬਜੀਤ ਸਿੰਘ ਘੁੰਮਾਣ, ਬਲਦੇਵ ਸਿੰਘ ਗ੍ਰੰਥਗੜ੍ਹ, ਬਲਵੰਤ ਸਿੰਘ ਗੋਪਾਲਾ, ਕੁਲਦੀਪ ਸਿਘੰ ਰਜਧਾਨ ਤੇ ਨਾਨਕ ਸਿੰਘ ਵੀ ਹਾਜ਼ਰ ਸਨ।

ਭਾਈ ਬਿੱਟੂ ਦੀ ਰਿਹਾਈ ਲਈ ਜ਼ਿਲ੍ਹਾ ਪੱਧਰੀ ਧਰਨੇ ਕੱਲ੍ਹ ਤੋਂ

ਚੰਡੀਗੜ੍ਹ, 10 ਅਕਤੂਬਰ (ਗੁਰਪ੍ਰੀਤ ਸਿੰਘ ਨਿੱਝਰ)-ਖਾੜਕੂ ਬਲਬੀਰ ਸਿੰਘ ਭੂਤਨਾ ਦੀ ਗ੍ਰਿਫਤਾਰੀ ਪਿੱਛੋਂ ਪੁਲਿਸ ਵੱਲੋਂ ਫੜੇ ਗਏ ਪੰਚ ਪ੍ਰਧਾਨੀ ਅਕਾਲੀ ਦਲ ਦੇ ਨੇਤਾ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਲਈ ਹਮਖਿਆਲੀ ਪਾਰਟੀਆਂ ਵੱਲੋਂ 12 ਅਕਤੂਬਰ ਤੋਂ ਸਾਰੇ ਪੰਜਾਬ ਵਿਚ ਜ਼ਿਲ੍ਹਾ ਪੱਧਰੀ ਧਰਨੇ ਸ਼ੁਰੂ ਕੀਤੇ ਜਾ ਰਹੇ ਹਨ। ਅਕਾਲੀ ਨੇਤਾ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ 12 ਅਕਤੂਬਰ ਨੂੰ ਨਵਾਂ ਸ਼ਹਿਰ, 13 ਅਕਤੂਬਰ ਨੂੰ ਸੰਗਰੂਰ, 22 ਅਕਤੂਬਰ ਨੂੰ ਅੰਮ੍ਰਿਤਸਰ, 24 ਅਕਤੂਬਰ ਨੂੰ ਜਲੰਧਰ ਅਤੇ 27 ਅਕਤੂਬਰ ਨੂੰ ਬਠਿੰਡਾ ਦੇ ਡੀ.ਸੀ. ਦਫ਼ਤਰ ਵਿਖੇ ਧਰਨੇ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ। ਬਾਕੀ ਜ਼ਿਲ੍ਹਿਆਂ ਵਿਚ ਦਿਨ ਵਾਰ ਧਰਨੇ ਨਵੰਬਰ ਮਹੀਨੇ ਵਿਚ ਦਿੱਤੇ ਜਾਣਗੇ।

ਆਸ਼ੂਤੋਸ਼ ਭਈਏ ਨੂੰ ਗੁਰੂ ਮੰਨਣ ਲਈ ਦਬਾਅ ਪਾਇਆ ਜਾਂਦੈ!

ਬਟਾਲਾ, 10 ਅਕਤੂਬਰ : ਭਾਰਤੀ ਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਅਪਣੀ ਧਾਰਮਿਕ ਮਰ੍ਯਿਾਦਾ ਅਨੁਸਾਰ ਜੀਵਨ ਬਸ਼ਰ ਕਰ ਸਕਦਾ ਹੈ ਪਰ ਗੁਰਦਾਸਪੁਰ ਦੀ ਜੇਲ ਵਿਚਲੇ ਕੈਦੀਆਂ ਉਤੇ ਸ਼ਾਇਦ ਇਹ ਵਿਧਾਨ ਲਾਗੂ ਨਹੀਂ ਹੁੰਦਾ। ਮਿਲੀ ਇਕ ਚਿੱਠੀ ਅਨੁਸਾਰ ਗੁਰਦਾਸਪੁਰ ਜੇਲ ਵਿਚ ਉੱਚ ਅਧਿਕਾਰੀਆਂ ਨੂੰ ਗੁਮਰਾਹ ਕਰਦਿਆਂ ਹੇਠਲੇ ਕੁੱਝ ਕਰਮਚਾਰੀ ਆਸ਼ੂਤੋਸ਼ ਨੂਰ ਮਹਿਲੀਏ ਦੇ ਚੇਲੇ ਨੂਰ ਮਹਿਲੀਏ ਦਾ ਪ੍ਰਚਾਰ ਕਰਦੇ ਹਨ ਅਤੇ ਕੈਦੀਆਂ ਵੀ ਨੂੰ ਉਸ ਨੂੰ ‘ਗੁਰੂ‘ ਧਾਰਨ ਕਰਨ ਲਈ ਪ੍ਰੇਰਦੇ ਹਨ। ਚਿੱਠੀ ਅਨੁਸਾਰ ਜੋ ਵੀ ਕੈਦੀ ਇਸ ਦਾ ਵਿਰੋਧ ਕਰਦਾ ਹੈ, ਤਾਂ ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਜਗੀਰ ਨਾਮ ਦਾ ਇਕ ਪੁਲਿਸ ਕਰਮਚਾਰੀ ਆਸ਼ੂਤੋਸ਼ ਨੂਰ ਮਹਿਲੀਏ ਦਾ ਚੇਲਾ ਹੈ ਅਤੇ ਉਸ ਨੇ ਕੁੱਝ ਮੁਲਾਜ਼ਮ ਵੀ ਨਾਲ ਮਿਲਾਏ ਹੋਏ ਹਨ। ਪਤਾ ਲੱਗਾ ਹੈ ਕਿ ਵਿਰੋਧ ਕਰਨ ਵਾਲਾ ਇਕ ਕੈਦੀ ਅਜਮੇਰ ਸਿੰਘ ਬੀਮਾਰ ਸੀ। ਉਸ ਨੇ ਦਵਾਈ ਲੈਣ ਦੀ ਬੇਨਤੀ ਕੀਤੀ ਪਰ ਉਸ ਨਾਲ ਰੜਕ ਕਢਦਿਆਂ ਦਵਾਈ ਨਾ ਦਿਤੀ ਗਈ ਸਗੋਂ ਉਸ ਨੂੰ ਕੁਟਿਆ ਗਿਆ। ਹਾਲਤ ਖ਼ਰਾਬ ਹੋਣ ਪਿਛੋਂ ਉਸ ਨੂੰ ਜੇਲ ਵਿਚਲੇ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਪਤਾ ਲੱਗਾ ਹੈ ਕਿ ਕੁੱਟ ਮਾਰ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਹੇਠਲੇ ਕਰਮਚਾਰੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਜੇਲ ਤੋਂ ਆਈ ਚਿੱਠੀ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਦਮਦਮੀ ਟਕਸਾਲ ਦੇ ਮੁੱਖ ਆਗੂ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਆਗੂ ਅਤੇ ਸਾਰੇ ਧਰਮਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਗਿਆ ਹੈ ਕਿ ਸਾਰੇ ਹੀ ਆਗੂ ਲਾਮਬੰਦ ਹੋ ਕੇ ਇਸ ਧੱਕੇਸ਼ਾਹੀ ਵਿਰੁਧ ਆਵਾਜ਼ ਚੁੱਕ ਕੇ ਸੱਭ ਕੁੱਝ ਸਾਹਮਣੇ ਲਿਆਉਣ। ਜਥੇਬੰਦੀਆਂ ਨੂੰ ਵਾਰ-ਵਾਰ ਅੱਗੇ ਆਉਣ ਦੀ ਬੇਨਤੀ ਕੀਤੀ ਗਈ ਹੈ। ਇਸ ਸਬੰਧੀ ਜਦੋਂ ਜੇਲ ਦੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨਾਂ ਆਖਿਆ ਕਿ ਇਸ ਸਬੰਧੀ ਕੋਈ ਵੀ ਗੱਲਬਾਤ ਉਨਾਂ ਦੇ ਧਿਆਨ ਵਿਚ ਨਹੀਂ ਆਈ। ਉਨ੍ਹਾਂ ਕਿਹਾ, ‘‘ਅਸੀਂ ਇਕ ਕੈਦੀ ਵਲੋ ਫਾਹਾ ਲੈ ਕੇ ਆਤਮ ਹਤਿਆ ਕਰ ਲੈਣ ਦੇ ਮਾਮਲੇ ਵਿਚ ਬਹੁਤ ਹੀ ਰੁੱਝੇ ਹੋਏ ਹਾਂ।‘‘


ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ,9 ਅਕਤੂਬਰ - ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ 475 ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ 'ਚ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ। ਇਸ ਪਵਿੱਤਰ ਮੌਕੇ 9 ਵਜੇ ਤੋਂ ਦੁਪਹਿਰ 12 ਵਜੇ ਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਜਲੋਅ ਸਜਾਏ ਗਏ। ਸੰਗਤਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਪਿੰਡ, ਗੁਰਦੁਆਰਾ ਪਿੱਪਲੀ ਸਾਹਿਬ ਪੁਤਲੀਘਰ ਅਤੇ ਭਾਈ ਵੀਰ ਸਿੰਘ ਹਾਲ ਲਾਰੰਸ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਮੁੱਖ ਪ੍ਰਵੇਸ਼ ਦੁਆਰ ਘੰਟਾ ਘਰ ਪੁੱਜੀਆਂ ਜਿਥੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ 'ਜੀ ਆਇਆਂ' ਕਿਹਾ, ਪ੍ਰਮੁੱਖ ਸਖਸ਼ੀਅਤਾਂ ਦਾ ਸਿਰੋਪਾਓ ਨਾਲ ਸਨਮਾਨਤ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਅਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜ਼ੀ ਵੀ ਚਲਾਈ ਗਈ। ਅੱਜ ਟੀ.ਵੀ ਚੈਨਲ ਪੀ.ਟੀ.ਸੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਹੀ ਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਤੋਂ ਸਮਾਪਤੀ ਤੀਕ ਸਿੱਧਾ ਪ੍ਰਸਾਰਨ ਕੀਤਾ। ਘੰਟਾ ਘਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਤ ਧਾਰਮਿਕ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪਾਵਨ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੀਆਂ ਵੱਖ-ਵੱਖ ਸਭਾ-ਸੁਸਾਇਟੀਆਂ ਤੇ ਜਥੇਬੰਦੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ। ਸ੍ਰੀ ਦਰਬਾਰ ਸਾਹਿਬ ਸਮੂੰਹ 'ਚ ਸੰਗਤਾਂ ਦੀ ਸੇਹਤ ਸਹੂਲਤਾਂ ਲਈ ਮੈਡੀਕਲ ਕੈਂਪ ਵੀ ਲਗਾਏ ਗਏ।ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਥੇ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਪੰਦਰਵਾੜੇ ਦੌਰਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਆਯੋਜਿਤ ਕਵਿਤਾ, ਭਾਸ਼ਨ ਤੇ ਕੀਰਤਨ ਗਾਇਨ ਕਰਨ ਦੇ ਮੁਕਾਬਲਿਆਂ 'ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮਹਾਨ ਦਿਹਾੜੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਬਾਣੀ ਦੇ ਫ਼ੁਰਮਾਨ 'ਕੀਰਤਨ ਨਿਰਮੋਲਕ ਹੀਰਾ....' ਅਨੁਸਾਰ ਬੀਤੀ ਰਾਤ ਸਥਾਨਕ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ 'ਅਲੌਕਿਕ ਰਾਗ ਦਰਬਾਰ' ਆਯੋਜਿਤ ਕੀਤਾ ਗਿਆ, ਜਿਸ 'ਚ ਪੰਥ ਪ੍ਰਸਿੱਧ ਰਾਗੀ ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਸਰਬਜੀਤ ਸਿੰਘ ਰੰਗੀਲਾ ਦੁਰਗ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ, ਡਾ: ਗੁਰਨਾਮ ਸਿੰਘ ਪਟਿਆਲਾ, ਭਾਈ ਬਲਬੀਰ ਸਿੰਘ ਸ਼੍ਰੋਮਣੀ ਰਾਗੀ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਨਰਿੰਜਣ ਸਿੰਘ ਜਵੱਦੀ ਕਲਾਂ, ਡਾ. ਗੁਰਿੰਦਰ ਸਿੰਘ ਬਟਾਲਾ, ਭਾਈ ਅਮਰੀਕ ਸਿੰਘ ਜ਼ਖ਼ਮੀ, ਪ੍ਰੋ: ਕਰਤਾਰ ਸਿੰਘ ਡਾਇਰੈਕਟਰ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਤੇ ਰਾਗੀ ਜਥਾ ਮੀਰੀ ਪੀਰੀ ਅਕੈਡਮੀ ਨੇ ਨਿਰਧਾਰਤ ਰਾਗਾਂ 'ਚ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਤੇ ਪ੍ਰੋ. ਕਰਤਾਰ ਸਿੰਘ ਜੀ ਡਾਇਰੈਕਟਰ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਗੁਰਬਾਣੀ ਕੀਰਤਨ ਦੇ ਖੇਤਰ ਵਿਚ ਮਹਾਨ ਸੇਵਾਵਾਂ ਨਿਭਾਉਣ ਲਈ 'ਸ਼੍ਰੋਮਣੀ ਰਾਗੀ' ਵਜੋਂ ਸਨਮਾਨਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਚਾਂਦੀ ਦੀ ਤਸ਼ਤਰੀ, ਨਕਦ ਮਾਇਆ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਰਾਗ ਦਰਬਾਰ 'ਚ ਭਾਗ ਲੈਣ ਵਾਲੇ ਰਾਗੀ ਜਥਿਆਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਵਲੋਂ ਗੁਰਮਤਿ ਸੰਗੀਤ ਦੇ ਵਿਦਵਾਨ ਤੇ ਮਹਾਨ ਕੀਰਤਨੀਏ ਡਾ. ਗੁਰਨਾਮ ਸਿੰਘ ਦੁਆਰਾ ਗਾਇਨ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ 31 ਰਾਗਾਂ ਦੀ ਰਿਕਾਰਡਿੰਗ ਰਿਲੀਜ਼ ਕੀਤੀ ਗਈ। ਰਾਗ ਦਰਬਾਰ ਦਾ ਸਮੁੱਚਾ ਪ੍ਰੋਗਰਾਮ ਪੀ.ਟੀ.ਸੀ. ਟੀਵੀ ਚੈਨਲ ਵਲੋਂ ਲਾਈਵ ਟੈਲੀਕਾਸਟ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ 'ਤੇ ਲਾਈਵ ਆਡਿਓ ਤੇ ਵੀਡਿਓ ਸਿੱਧਾ ਪ੍ਰਸਾਰਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਰਿਕਾਰਡਿੰਗ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਮਮਮ.ਤਪਬਫ.ਅਕਵ 'ਤੇ ਉਪਲਬਧ ਹੈ।ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਬੀਬੀ ਜਸਬੀਰ ਕੌਰ ਖ਼ਾਲਸਾ ਚੇਅਰਪ੍ਰਸਨ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ, ਮੈਂਬਰ ਸ਼੍ਰੋਮਣੀ ਕਮੇਟੀ ਸ. ਅਮਰੀਕ ਸਿੰਘ ਵਿਛੋਆ, ਸਕੱਤਰ ਸ. ਜੋਗਿੰਦਰ ਸਿੰਘ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਰੂਪ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੁਪ੍ਰਿੰਟੈਂਡੈਂਟ ਸ. ਬਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ, ਸਰਾਵਾਂ ਦੇ ਮੈਨੇਜਰ ਸ. ਕੁਲਦੀਪ ਸਿੰਘ ਬਾਵਾ, ਸਿਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਡਾ: ਸੂਬਾ ਸਿੰਘ, ਨਿਹੰਗ ਜਥੇਬੰਦੀ ਹਰੀਆਂ ਵੇਲਾਂ ਵਾਲੇ ਬਾਬਾ ਨਾਗਰ ਸਿੰਘ, ਅਖੰਡ ਕੀਰਤਨੀ ਜਥੇ ਦੇ ਮੁਖੀ ਗਿਆਨੀ ਬਲਦੇਵ ਸਿੰਘ, ਐਡੀ: ਮੈਨੇਜਰ ਸ. ਬਲਵਿੰਦਰ ਸਿੰਘ, ਸ. ਟਹਿਲ ਸਿੰਘ ਤੇ ਸ. ਕੇਵਲ ਸਿੰਘ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਤੇ ਸ. ਦਲਬੀਰ ਸਿੰਘ, ਇੰਟਰਨੈਟ ਵਿਭਾਗ ਦੇ ਸ. ਜਸਪਾਲ ਸਿੰਘ ਤੇ ਸ. ਬਿਕਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ

ਸੁਪਨੇ ਤੋਂ ਸੰਘਰਸ਼ ਵੱਲ ....ਗਜਿੰਦਰ ਸਿੰਘ
6 ਅਕਤੂਬਰ 2009 ਨੂੰ ਅਰੋਮਾ ਹੋਟਲ ਚੰਡੀਗੜ੍ਹ ਵਿੱਚ ਹੋਈ ਵਿਚਾਰ ਗੋਸ਼ਟੀ ਮੌਕੇ ਭਾਈ ਗਜਿੰਦਰ ਸਿੰਘ ਵੱਲੋਂ ਕੌਮ ਦੇ ਨਾਂ ਜ਼ਾਰੀ ਕੀਤਾ ਗਿਆ ਸੰਦੇਸ਼

ਪਿਆਰੇ ਦੋਸਤੋ, ਜਿਸ ਅਰੋਮਾ ਹੋਟਲ ਵਿੱਚ ਅੱਜ ਆਪ ਬੈਠੇ ਹੋ, ਇਸ ਹੋਟਲ ਨਾਲ ਤੇ ਇਸ ਦੇ ਆਲੇ ਦੁਆਲੇ ਨਾਲ ਮੇਰੇ ਬਚਪਨ ਤੇ ਜਵਾਨੀ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ । ਮੇਰੇ ਸੰਘਰਸ਼ ਤੇ ਮੇਰੀ ਸ਼ਾਇਰੀ ਦਾ ਇਸ ਆਲ ਦੁਆਲੇ ਨਾਲ ਬੜ੍ਹਾ ਗਹਿਰਾ ਤਾਲੁੱਕ ਹੈ । ਇਸ ਦਾ ਆਲ ਦੁਆਲਾ, ਜੋ ਸ਼ਾਇਦ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਹੋਵੇਗਾ, ਰੋਪੜ ਰੋਡ, ਰੋਡ ਦੇ ਆਲੇ ਦੁਆਲੇ ਦੇ ਅੰਬਾਂ ਦੇ ਦਰਖੱਤ, ਤੇ ਦਰਖੱਤਾਂ ਦੇ ਥੱਲੇ ਲੱਗਣ ਵਾਲੀਆਂ ਦੁਕਾਨਾਂ ਤੇ ਢਾਬੇ ਸੱਭ ਮੇਰੀਆਂ ਯਾਦਾਂ ਵਿੱਚ ਸਾਂਭਿਆ ਪਿਆ ਹੈ । ਮੈਂ ਇਸੇ ਆਲ ਦੁਆਲੇ ਵਿੱਚ ਪੈਂਦੇ ਕੁੱਝ ਬਹਿਣ ਖਲੋਣ ਦੇ ਟਿਕਾਣਿਆਂ ਤੇ ਆਪਣੇ ਸਾਥੀਆਂ ਨਾਲ, ਖਾਲਿਸਤਾਨ ਲਹਿਰ ਤੇ ਸ਼ਾਇਰੀ ਦੇ ਪਹਿਲੇ ਪੜਾਅ ਤਹਿ ਕੀਤੇ ਸਨ ।
ਦਿਸੰਬਰ 1971 ਵਿੱਚ ਇੰਦਰਾ ਗਾਂਧੀ ਤੇ ਇਸ਼ਤਿਹਾਰ ਸੁੱਟ ਕੇ ਕੌਮੀ ਆਜ਼ਾਦੀ ਦੇ ਸੰਘਰਸ਼ ਦਾ ਐਲਾਨ ਕਰਨ ਤੋਂ ਪਹਿਲਾਂ ਦੀ ਤਿਆਰੀ ਨੂੰ ਆਖਰੀ ਸ਼ਕਲ ਇੱਥੇ ਹੀ ਦਿੱਤੀ ਗਈ ਸੀ । 1972 ਵਿੱਚ ਬਾਰਾਂ ਪਸਤੋਲਾਂ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਹੋਣ ਦੀ ਸਾਰੀ ਕਹਾਣੀ ਵੀ ਇਸੇ ਆਲੇ ਦੁਆਲੇ ਦੀ ਹੈ, ਤੇ ਪੁਲਸ ਦੀ ਕੁੱਟ ਖਾ ਕੇ ਵਾਪਿਸ ਆ ਕੇ ਕੁੱਟ ਦੀਆਂ ਕਹਾਣੀਆਂ ਵੀ ਦੋਸਤਾਂ ਨਾਲ ਚਾਹ ਪੀਂਦਿਆਂ ਇੱਥੇ ਹੀ ਸਾਂਝੀਆਂ ਕੀਤੀਆਂ ਸਨ ।
ਜ਼ਿੰਦਗੀ ਦੀਆਂ ਮੁੱਢਲੀਆਂ ਨਜ਼ਮਾਂ ਵੀ ਇਸੇ ਮਹੋਲ ਵਿੱਚ ਲਿੱਖੀਆਂ ਤੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ ਸਨ । ''ਪੰਜ ਤੀਰ ਹੋਰ'' ਦਾ ਰਲੀਜ਼ ਇਕੱਠ ਅਰੋਮਾ ਹੋਟਲ ਦੇ ਸਾਹਮਣੇ ਪੈਂਦੇ ਸੈਨਿਕ ਰੈਸਟ ਹਾਉਸ ਦੇ ਹਾਲ ਵਿੱਚ ਹੀ ਹੋਇਆ ਸੀ । ਇਸ ਇਕੱਠ ਦੀ ਪ੍ਰਧਾਨਗੀ ਕਰਦੇ ਹੋਏ ਵਿਅੰਗ ਲੇਖਕ, ਤੇ ਮਸ਼ਹੂਰ ਵਕੀਲ ਗੁਰਨਾਮ ਸਿੰਘ ਤੀਰ ਨੇ ''ਪੰਜ ਤੀਰ ਹੋਰ'' ਦੀਆਂ ਕਵਿਤਾਵਾਂ ਨੂੰ ''ਤਲਵਾਰ ਦੀ ਨੋਕ ਤੇ ਬਾਰੂਦ ਬੰਨ੍ਹ ਕੇ ਲਿੱਖੀਆਂ ਕਵਿਤਾਵਾਂ'' ਕਿਹਾ ਸੀ, ਜੋ ਬਾਦ ਦੀਆਂ ਘੱਟਨਾਵਾਂ ਨੇ ਸੱਚ ਸਾਬਿਤ ਕੀਤਾ । ਪੰਜ ਤੀਰ ਹੋਰ ਨੇ ਜੋ ਨਵੇਂ ਦੋਸਤ ਮਿੱਤਰ, ਰਿਸ਼ਤੇ, ਨਵੀਆਂ ਮੁਹਬੱਤਾਂ ਝੋਲੀ ਪਾਈਆਂ, ਉਹੀ ਬਾਦ ਵਿੱਚ ਦਲ ਖਾਲਸਾ ਦੇ ਗੱਠਨ ਦਾ ਆਧਾਰ ਬਣੀਆਂ । ਜਦੋਂ ਦਲ ਖਾਲਸਾ ਦੇ ਐਲਾਨ ਦਾ ਫੈਸਲਾ ਕਰਨ ਦਾ ਵਕਤ ਆਇਆ, ਤਾਂ ਅਰੋਮਾ ਹੋਟਲ ਦੀ ਚੋਣ ਹੀ ਸਾਨੂੰ ਸੱਭ ਤੋਂ ਬੇਹਤਰ ਲੱਗੀ ।
ਚੰਡੀਗੜ੍ਹ ਸ਼ਹਿਰ, ਸ਼ਹਿਰ ਦਾ ਸੈਕਟਰ ਬਾਈ/ ਤੇਈ, ਸਤਾਰਾਂ ਸੈਕਟਰ ਦੇ ਕਾਫੀ ਹਾਉਸ, ਰੋਜ਼ ਗਾਰਡਨ, ਝੀਲ, ਤੇ ਗੁਰੂ ਗੋਬਿੰਦ ਸਿੰਘ ਕਾਲਜ, ਹੋਰ ਕਿਸ ਕਿਸ ਦਾ ਜ਼ਿਕਰ ਕਰਾਂ ਸੱਭ ਬਹੁਤ ਯਾਦ ਆਉਂਦਾ ਹੈ । ਚੰਡੀਗੜ੍ਹ ਤੋਂ ਅਮ੍ਰਤਿਸਰ, ਅਮ੍ਰਤਿਸਰ ਤੋਂ ਲਹੋਰ, ਤੇ ਫਿਰ ਗੁਪਤਵਾਸ ૴૴૴ ૴ਅਠਾਈ ਸਾਲ ਹੋ ਗਏ ਹਨ, ਆਪ ਸੱਬ ਤੋਂ ਵਿੱਛੜੇ । ਇਹ ਵਿਛੋੜਾ ਕਦੇ ਕਦੇ ਅਸਿਹ ਲੱਗਦਾ ਹੈ, ਆਪਣੀ ਮਿੱਟੀ, ਤੇ ਆਪ ਦਾ ਪਿਆਰ ਕਦੇ ਕਦੇ ਬਹੁਤ ਖਿੱਚ ਪਾਉਂਦਾ ਹੈ । ਜੀਅ ਕਰਦਾ ਹੈ ਕਿ ਪਿੰਜਰਾ ਤੋੜ੍ਹ ਕੇ ਆਪ ਦੇ ਦਰਮਿਆਨ ਖੁੱਲੀ੍ਹ ਹਵਾ ਵਿੱਚ ਆ ਜਾਵਾਂ, ਪਰ ਖੁੱਲੀ੍ਹ ਹਵਾ ਹੈ ਕਿੱਥੇ? ਕੀ ਆਪ ਖੁੱਲੀ੍ਹ ਹਵਾ ਵਿੱਚ ਹੋ? ਇੱਕ ਪਿੰਜਰੇ ਤੋਂ ਦੂਜੇ ਪਿੰਜਰੇ ਵਿੱਚ ਤਬਦੀਲੀ ਨੂੰ ਆਜ਼ਾਦੀ ਕਿੰਝ ਆਖਾਂ? ਜਿਸ ਪਿੰਜਰੇ ਵਿੱਚ ਅੱਜ ਹਾਂ, ਇਹ ਤਾਂ ਮੇਰਾ ਆਪਣਾ ਚੁਣਿਆਂ ਹੋਇਆ ਹੈ, ਸੁਪਨੇ ਨੂੰ ਸੰਘਰਸ਼ ਵਿੱਚ ਬਦਲਣ ਲਈ । ਇਹ ਪਿੰਜਰਾਂ ਛੱਡਦਾ ਹਾਂ ਤਾਂ ਸੁਪਨਾ ਬਿਖਰਦਾ ਹੈ । ਤੇ ਮੈਂ ਜੀਂਦੇ ਜੀਅ ਸੁਪਨਾ ਨਹੀਂ ਬਿਖਰਨ ਦੇਣਾ ਚਾਹੁੰਦਾ, ਕਿਓਂਕਿ ਸੁਪਨੇ ਚੋਂ ਸੰਘਰਸ਼ ਦਾ, ਤੇ ਸੰਘਰਸ਼ ਚੋਂ ਆਜ਼ਾਦੀ ਦਾ ਰਾਹ ਨਿਕਲਣ ਦੀ ਆਸ ਕਾਇਮ ਹੈ ।
ਚਾਰ/ਪੰਜ ਸਾਲ ਪਹਿਲਾਂ ਇੱਕ ਦੋਸਤ ਮਿਲੇ, ਕਹਿੰਦੇ ਗਜਿੰਦਰ ਸਿੰਘ ਜੀ ਵਾਪਿਸ ਆ ਜਾਓ, ਅਸੀਂ ਤੁਹਾਡੀ ਬਾਹਿਫਾਜ਼ਤ ਵਾਪਸੀ ਦਾ ਇੰਤਜ਼ਾਮ ਕਰ ਸਕਦੇ ਹਾਂ । ਮੈਂ ਉਸ ਦੋਸਤ ਨੂੰ ਬੇਨਤੀ ਕੀਤੀ ਕਿ ਸਾਨੂੰ ਆਪਣਾ ਸਿਰੜ੍ਹ ਨਿਭਾ ਲੈਣ ਦਿਓ, ਸਾਡੀ ਵਾਪਸੀ ਦੀ ਕੋਸ਼ਿਸ਼ ਨਹੀਂ, ਸਾਡਾ ਸਿਰੜ ਕੇਸਾਂ ਸਵਾਸਾਂ ਸੰਘ ਨਿਭਣ ਦੀ ਅਰਦਾਸ ਕਰਿਆ ਕਰੋ । ਸ਼ਹੀਦ ਸਾਥੀਆਂ ਦੀਆਂ ਰੂਹਾਂ ਪ੍ਰਤੀ ਸਾਡੀ ਜਵਾਬ ਦਿਹੀ ਇਹੀ ਮੰਗ ਕਰਦੀ ਹੈ ਕਿ ਅਸੀਂ ਜਿਵੇਂ ਸਿਰ ਉਠਾ ਕੇ ਜੀਏ ਹਾਂ, ਉਸੇ ਤਰਾ੍ਹਂ ਮਰ ਸਕੀਏ । ਇਹ ਠੀਕ ਹੈ ਕਿ ਸਾਨੂੰ ਸੁਪਨਾ ਸਾਕਾਰ ਨਾ ਕਰ ਸਕਣ ਦਾ ਰੰਝ ਹੈ, ਪਰ ਇਹ ਤਸਕੀਨ ਵੀ ਤਾਂ ਹੈ ਕਿ ਅਸੀਂ ਸੁਪਨਾ ਜ਼ਿੰਦਾ ਰਖਿਆ ਹੈ, ਤੇ ਇਹ ਜ਼ਿੰਦਾ ਸੁਪਨਾ ਅਸੀਂ ਆਪਣੀ ਅਗਲੀ ਨਸਲ ਦੀ ਝੋਲੀ ਪਾ ਕੇ ਜਾ ਸਕਾਂਗੇ ।
ਮੇਰੀ ਸ਼ਾਇਰੀ ਦਾ ਸਫਰ ਵੀ ਸੁਪਨੇ ਤੋਂ ਸੰਘਰਸ਼ ਵੱਲ ਦਾ ਸਫਰ ਹੈ, ਜੋ ਪੰਜ ਤੀਰ ਹੋਰ ਨਾਲ ਸ਼ੁਰੂ ਹੋਇਆ ਸੀ, ਤੇ ਕਈ ਪੜਾਵਾਂ ਚੋਂ ਹੁੰਦਾ ''ਸੰਘਰਸ਼, ਸਲਾਖਾਂ, ਅਤੇ ਸੱਜਣੀ'' ਤੱਕ ਅਪੜਿਆ ਹੈ । ਮੈਂ ਪਹਿਲਾਂ ਤੋਂ ਮਿੱਥ ਕੇ ਕਦੇ ਘੱਟ ਹੀ ਲਿੱਖ ਸਕਿਆ ਹਾਂ, ਜੱਦ ਕਦੇ ਵੀ ਲਿਖਿਆ ਹੈ, ਸੋਚ ਦੇ ਕਿਸੇ ਵਹਿਣ ਨਾਲ ਵਹਿ ਕੇ ਲਿਖਿਆ ਹੈ, ਜਜ਼ਬਿਆਂ ਦੀ ਕਿਸੇ ਤਰੰਗ ਤੇ ਸਵਾਰ ਹੋ ਕੇ ਲਿਖਿਆ ਹੈ । ਮੇਰੇ ਅੰਦਰ ਜੋ ਸੱਚ ਰੂਪ ਵਿੱਚ ਮੌਜੂਦ ਨਹੀਂ ਹੁੰਦਾ, ਮੈਂ ਉਹ ਕਦੇ ਨਹੀਂ ਲਿੱਖ ਸਕਿਆ । ਪੰਜ ਤੀਰ ਹੋਰ ਜਦੋਂ ਛੱਪ ਕੇ ਹੱਥੋ ਹੱਥ ਹੁੰਦੀ ਦੋਸਤਾਂ ਮਿੱਤਰਾਂ ਕੋਲ ਪਹੁੰਚ ਰਹੀ ਸੀ, ਤਾਂ ਇੱਕ ਦਿਨ ਪੰਜਾਬ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਐਮ ਏ ਕਰਦਾ ਇੱਕ ਮਿੱਤਰ, ਸ਼ਾਇਦ ਭੁਪਿੰਦਰ ਸਿੰਘ ਗਿੱਲ ਨਾਮ ਸੀ ਉਸ ਦਾ, ਸੈਕਟਰ ਬਾਈ/ਤੇਈ ਦੇ ਮੋੜ੍ਹ ਤੇ ਅਚਾਨਕ ਮਿੱਲ ਗਿਆ । ਬਹੁਤ ਘੁੱਟ ਕੇ ਜੱਫੀ ਪਾ ਕੇ, ਜਜ਼ਬਾਤੀ ਰੌਂ ਵਿੱਚ ਉਸ ਨੇ ਕਿਹਾ, ''ਗਜਿੰਦਰ ਤੂੰ ਵਕਤ ਤੋਂ ਬਹੁਤ ਪਹਿਲਾਂ ਦੀ ਗੱਲ ਕੀਤੀ ਹੈ । ਇਹ ਗੱਲ ਕੌਮ ਨੂੰ ਸਮਝਦਿਆਂ ਹਾਲੇ ਵਕਤ ਲੱਗੇਗਾ'' । ਇੱਕ ਕੌਮ ਦੀ ਜ਼ਿੰਦਗੀ ਵਾਸਤੇ 75 ਤੋਂ 84, ਕੋਈ ਬਹੁਤ ਜ਼ਿਆਦਾ ਵਕਤ ਤਾਂ ਨਹੀਂ ਹੈ ।
1977 ਵਿੱਚ ਜਦੋਂ ਮੇਰਾ ਦੂਜਾ ਕਾਵਿ ਸੰਗ੍ਰਹਿ '' ਗੰਗੂ ਦੀ ਰੂਹ '' ਰਲੀਜ਼ ਹੋਣਾ ਸੀ, ਤਾਂ ਸਾਥੀਆਂ ਨੇ ਚੰਡੀਗੜ੍ਹ ਵਿੱਚ ''ਸਿੱਖ ਸੰਵੇਦਨਾ ਦੀ ਕਵਿਤਾ'' ਵਿਸ਼ੇ ਤੇ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਸੀ, ਜਿਸ ਦੀ ਪ੍ਰਧਾਨਗੀ ਪਟਿਆਲਾ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਤੋਂ ਕਰਵਾਈ ਗਈ ਸੀ । ਇਸ ਸੈਮੀਨਾਰ ਵਿੱਚ ਚੰਡੀਗੜ੍ਹ ਤੇ ਪਟਿਆਲਾ ਯੂਨੀਵਰਸਿਟੀਆਂ ਦੇ ਬਹੁਤ ਵੱਡੀ ਗਿਣਤੀ ਵਿੱਚ ਸਿਰਕਰਦਾ ਸਿੱਖ ਵਿਦਵਾਨ ਮੌਜੂਦ ਸਨ । ਸਿਰਦਾਰ ਕਪੂਰ ਸਿੰਘ ਜੀ ਦੇ ਕਹਿਣ ਤੇ ਜਦੋਂ ਮੈਂ ਆਪਣੀ ਇੱਕ ਕਵਿਤਾ ਦੀਆਂ ਇਹ ਪੰਕਤੀਆਂ ਪੜੀਆਂ,
'' ਐ ਦਿੱਲੀ ਵਾਲਿਓ, ਇਹ ਮੇਰੇ ਲਫ਼ਜ਼ ਨੇ, ਖੰਡ ਦੀਆਂ ਰਿੳੜੀਆਂ ਨਹੀਂ, ਜੋ ਚਬਾ ਜਾਓਂ ਗੇ ।
ਇਹ ਤਾਂ ਲੋਹੇ ਦੇ ਚਣੇ ਨੇ, ਦੰਦ ਤੋੜਨਗੇ, ਜੱਦ ਮੂੰਹ 'ਚ ਪਾਓਂਗੇ ।''
ਤਾਂ ਸ ਹਰਨਾਮ ਸਿੰਘ ਜੀ ਸ਼ਾਨ, ਜਿਨਾ੍ਹਂ ਨੂੰ ਅਸੀਂ ਆਮ ਤੌਰ ਤੇ ਬਹੁਤ ਨਰਮ ਮਿਜਾਜ਼ ਵਿਦਵਾਨ ਸਮਝਦੇ ਸਾਂ, ਆਪ ਮੁਹਾਰੇ ਜਜ਼ਬਾਤੀ ਹੋ ਉੱਠ ਖਲੋਤੇ ਤੇ ਤਕਰੀਬਨ ਚੀਕ ਕੇ ਕਿਹਾ, ''ਗਜਿੰਦਰ ਔਨਲੀ ਯੂ ਕੈਨ ਸੇ ਦਿੱਸ'' । ਪਰ ਦੋਸਤੋ, ਗਜਿੰਦਰ ਸਿੰਘ ਨੇ ਕੀ ਕਹਿਣਾ ਸੀ, ਅੰਦਰ ਦੀ ਅੱਗ ਆਪ ਮੁਹਾਰੇ ਹੀ ਲਫਜ਼ਾਂ ਵਿੱਚ ਢੱਲਦੀ ਗਈ । ਸ਼ਾਇਦ ਦਸਮ ਪਾਤਸ਼ਾਹ ਨੇ ਕਿਸੇ ਸੁਪਨੇ ਵਿੱਚ ਆਪਣੇ ਤੀਰ ਦੀ ਛੋਹ ਬਖਸ਼ ਦਿੱਤੀ ਸੀ । ਪਿਆਰ ਭਰੇ ਲਫ਼ਜ਼ਾਂ ਦੇ ਅਜਿਹੇ ਬਹੁਤ ਸਾਰੇ ਤਗ਼ਮੇ ਮੇਰੀ ਹਿੱਕ ਦਾ ਸ਼ਿੰਗਾਰ ਹਨ, ਤੇ ਆਪ ਸੱਭ ਦਾ ਇਹੀ ਪਿਆਰ ਅੱਜ ਵੀ ਮੇਰੀ ਚਾਲ ਦੀ ਮਟਕ ਨੂੰ ਬਰਕਰਾਰ ਰੱਖ ਰਿਹਾ ਹੈ ।

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਅੰਮ੍ਰਿਤਸਰ, 9 ਅਕਤੂਬਰ -ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਏ.ਕੇ. ਵੈਦਿਆ ਨੂੰ ਮਾਰ ਕੇ ਫਾਂਸੀ ਚੜ੍ਹੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ 17ਵੇਂ ਸ਼ਹੀਦੀ ਦਿਹਾੜੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਗੁਰਦੁਆਰਾ ਝੰਡਾ ਬੁੰਗਾ ਵਿਖੇ ਅਤੇ ਭਾਈ ਜਿੰਦਾ ਦੇ ਪਿੰਡ ਗਦਲੀ (ਨੇੜੇ ਜੰਡਿਆਲਾ ਗੁਰੂ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪਿੰਡ ਗਦਲੀ ਵਿਖੇ ਵੱਖ-ਵੱਖ ਜਥੇਬੰਦੀੇਆਂ ਨਾਲ ਸੰਬੰਧਤ ਪੰਥਕ ਆਗੂਆਂ ਨੇ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੁੱਜੇ ਆਗੂਆਂ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ, ਦਮਦਮੀ ਟਕਸਾਲ ਅਕਾਲੀ ਦਲ ਪੰਚ ਪ੍ਰਧਾਨੀ, ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ, ਦਲ ਖਾਲਸਾ ਅਤੇ ਅਕਾਲੀ ਦਲ (ਬਾਦਲ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ਼ਾਮਲ ਸਨ। ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਮੁਖੀ ਬਾਬਾ ਹਰਨਾਮ ਸਿੰਘ ਵੀ ਸਵੇਰ ਸਮੇਂ ਪਿੰਡ ਪੁੱਜੇ ਅਤੇ ਬਾਅਦ ਵਿੱਚ ਹੋਰ ਧਾਰਮਿਕ ਰੁਝੇਵਿਆਂ ਕਾਰਨ ਚਲੇ ਗਏ। ਭਾਈ ਮੋਹਕਮ ਸਿੰਘ, ਭਾਈ ਨਰਾਇਣ ਸਿੰਘ, ਸ੍ਰ. ਪਾਲ ਸਿੰਘ ਫਰਾਂਸ, ਸ੍ਰ. ਹਰਪਾਲ ਸਿੰਘ ਚੀਮਾ, ਭਾਈ ਜੱਸਾ ਸਿੰਘ, ਸ੍ਰ. ਪਰਮਜੀਤ ਸਿੰਘ ਗਾਜੀ, ਸ੍ਰ. ਚਰਨਜੀਤ ਸਿੰਘ ਧਾਮੀ, ਸ੍ਰ. ਕੰਵਰਪਾਲ ਸਿੰਘ, ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਸ੍ਰ. ਅਜੈਬ ਸਿੰਘ ਅਭਿਆਸੀ, ਅਕਾਲੀ ਵਿਧਾਇਕ ਸ੍ਰ. ਵਿਰਸਾ ਸਿੰਘ ਵਲਟੋਹਾ ਅਤੇ ਹੋਰ ਆਗੂਆਂ ਨੇ ਪਿੰਡ ਗਦਲੀ ਦੇ ਸਮਾਗਮ ਵਿੱਚ ਪੁੱਜ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪਾਸ ਮਤਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ ’ਤੇ ਬਣੇ ਗੁਰਦੁਆਰਾ ਮਸਤੂਆਣਾ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਜਥਾ ਲੈ ਕੇ ਜਾਣ ਦਾ ਵੀ ਮਤਾ ਪੇਸ਼ ਕਰਕੇ ਸੰਗਤਾਂ ਤੋਂ ਪ੍ਰਵਾਨਗੀ ਲਈ। ਜ਼ਿਲ੍ਹਾ ਪੱਧਰ ’ਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਹੀਦੀ ਸਮਾਗਮ ਕਰਨ ਦਾ ਵੀ ਨਿਰਣਾ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲੜਨ ਦਾ ਵੀ ਮਤਾ ਪਾਸ ਕੀਤਾ ਗਿਆ।

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ

9 ਅਕਤੂਬਰ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਨੋਬਲ ਪੁਰਸਕਾਰਾਂ ਦੇ ਲਈ ਸੰਮਤੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਵਿਸ਼ਵ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਬਨਾਉਣ, ਅੰਤਰਰਾਸ਼ਟਰੀ ਕੂਟਨੀਤਕ ਅਤੇ ਲੋਕਾਂ ਦੇ ਵਿਚਾਲੇ ਸਹਿਯੋਗ ਨੂੰ ਮਜ਼ਬੂਤੀ ਦੇਣ ਦੀ ਉਨ੍ਹਾਂ ਦੇ ਅਸਾਧਾਰਣ ਯਤਨਾਂ ਦੇ ਲਈ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।ਓਬਾਮਾ ਤੋਂ ਪਹਿਲਾਂ ਤਿੰਨ ਹੋਰ ਅਮਰੀਕੀ ਰਾਸ਼ਟਰਪਤੀਆਂ ਨੂੰ ਵੀ ਨੋਬਲ ਪੁਰਸਕਾਰ ਨਾਲ ਨਿਵਾਜ਼ਿਆ ਜਾ ਚੁੱਕਿਆ ਹੈ। ਸਭ ਤੋਂ ਪਹਿਲਾਂ 1906 ਵਿਚ ਥਿਯੋਡੋਰ ਰਜਵੇਲਟ, 1919 ਵਿਚ ਵੁਡਰੋ ਵਿਲਸਨ ਅਤੇ 2002 ਵਿਚ ਜਿਮੀ ਕਾਰਟਰ ਨੂੰ ਵੀ ਇਹ ਪੁਰਸਕਾਰ ਦਿੱਤਾ ਜਾ ਚੁੱਕਿਆ ਹੈ।ਬਰਾਕ ਓਬਾਮਾ ਨੂੰ 10 ਦਸੰਬਰ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਦੌੜ ਵਿਚ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦਾ ਵੀ ਨਾਂ ਸੀ, ਪਰ ਸਰਕੋਜ਼ੀ ਨੂੰ ਪਿਛੇ ਛੱਡਦੇ ਹੋਏ ਓਬਾਮਾ ਨੇ ਇਹ ਪੁਰਸਕਾਰ ਜਿੱਤਿਆ।

ਸ੍ਰੀ ਹਰਮਿੰਦਰ ਸਾਹਿਬ ਦੀ ਕਾਪੀ ਵਾਲੇ ਗੁਰਦੁਆਰੇ ਦਾ ਤਲਾਬ ਪੂਰਨ ਦੀ ਕਰਵਾਈ 11 ਅਕਤੂਬਰ ਤੋਂ

ਅਨੰਦਪੁਰ ਸਾਹਿਬ, 25 ਸਤੰਬਰ (ਦਿਨੇਸ਼ ਨੱਢਾ)- ਸ੍ਰੀ ਦਰਬਾਰ ਸਾਹਿਬ ਅੰਮ੍ਰਿ ਤਸਰ ਦੀ ਤਰਜ ’ਤੇ ਇੱਕ ਸਾਧ ਵੱਲੋਂ ਮਸਤੂਆਣੇ ਵਿੱਚ ਤਿਆਰ ਕੀਤੇ ਹੂਬਹੂ ਗੁਰਦੁਆਰੇ ਦਾ ਤਲਾਬ ਪੂਰਨ ਦੀ ਕਰਵਾਈ 11 ਅਕਤੂਬਰ ਤੋਂ ਕਾਰ ਸੇਵਾ ਦੇ ਰੂਪ ਵਿੱਚ ਅਵੱਸ਼ ਸ਼ੁਰੂ ਹੋਵੇਗੀ। ਇਹ ਐਲਾਨ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਥਾਨਕ ਮਾਤਾ ਨਾਨਕੀ ਨਿਵਾਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਮੁਤਾਬਿਕ ਗੁਰਦੁਆਰੇ ਦਾ ਨਕਸ਼ਾ ਹਰ ਹੀਲੇ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੀ ਨਕਲ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਕਿਸੇ ਵੀ ਕਿਸਮ ਦੇ ਟਕਰਾਅ ਸਬੰਧੀ ਪੁੱਛਣ ’ਤੇ ਸ੍ਰ: ਮੱਕੜ ਨੇ ਕਿਹਾ ਕਿ ਜੇਕਰ ਕੋਈ ਗਲਤ ਕਾਰਵਾਈ ਜਾਂ ਟਕਰਾਅ ਹੋਇਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਨ ਵਾਲੇ ਹੀ ਜਿੰਮੇਵਾਰ ਹੋਣਗੇ। ਹਰਿਆਣੇ ਦੇ ਗੁਰਦੁਆਰਿਆਂ ਤੇ ਜਗਦੀਸ਼ ਸਿੰਘ ਝੀਂਡਾ ਵੱਲੋਂ ਕਬਜ਼ਾ ਕਰਨ ਬਾਰੇ ਪੁੱਛਣ ’ਤੇ ਸ੍ਰ: ਮੱਕੜ ਨੇ ਕਿਹਾ ਕਿ ਝੀਂਡਾ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਗੁਰਦੁਆਰੇ ’ਤੇ ਕਬਜ਼ਾ ਕੀਤਾ ਪਰ ਜਦੋਂ ਸ਼੍ਰੋਮਣੀ ਕਮੇਟੀ ਸੰਗਤਾਂ ਸਮੇਤ ਉੱਥੇ ਪਹੁੰਚੀ ਤਾਂ ਝੀਂਡਾ ਜੀ ਦੋੜ ਗਏ। ਉਨ੍ਹਾਂ ਕਿਹਾ ਝੀਂਡਾ ਨੇ ਧਾਰਮਿਕ ਮਰਯਾਦਾ ਭੰਗ ਕੀਤੀ ਹੈ ਜਿਸ ਕਰਕੇ ਪੰਥਕ ਰਿਵਾਇਤਾਂ ਮੁਤਾਬਿਕ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੱਕੜ ਤੇ ਝੀਂਡਾ ਵਿੱਚ ਅੰਦਰੋਂ-ਅੰਦਰੀਂ ਸਮਝੌਤੇ ਦੀਆਂ ਚਰਚਾਵਾਂ ਬਾਰੇ ਪੁੱਛਣ ’ਤੇ ਸ੍ਰ: ਮੱਕੜ ਨੇ ਕਿਹਾ ਕਿ ਝੀਂਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਵੇਗਾ।


ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ

ਅੰਮ੍ਰਿਤਸਰ, 8 ਅਕਤੂਬਰ - ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਰਾਤਨ ਸਿੱਖ ਰਵਾਇਤਾਂ ਤੇ ਸ਼ਰਧਾ ਭਾਵਨਾ ਨਾਲ ਵਿਸ਼ਾਲ ਨਗਰ ਕੀਰਤਨ ਆਯੋਜਤ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸੁੰਦਰ ਫੁੱਲਾਂ ਨਾਲ ਸਜੀ ਹੋਈ ਸੁਨਹਿਰੀ ਪਾਲਕੀ 'ਚ ਸੁਸ਼ੋਭਿਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਇਹ ਨਗਰ ਕੀਰਤਨ ਦੁਪਹਿਰ 12.30 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ। ਗੁਰੂ ਸਾਹਿਬ ਦੀ ਤਾਬਿਆਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਚੌਰ ਦੀ ਸੇਵਾ ਨਿਭਾ ਰਹੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਨੇ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਨਗਰ ਕੀਰਤਨ ਵਿਚ ਧਾਰਮਿਕ ਸਭਾ ਸੁਸਾਇਟੀਆਂ, ਗਤਕਾ ਪਾਰਟੀਆਂ, ਸ਼ਬਦੀ ਜਥੇ, ਸੁੰਦਰ ਵਰਦੀਆਂ 'ਚ ਸਜੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਬੈਂਡ, ਵਿਦਿਆਰਥੀ ਤੇ ਅਧਿਆਪਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ਼, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਪਤਵੰਤੇ ਸੱਜਣ ਤੇ ਭਾਰੀ ਗਿਣਤੀ 'ਚ ਗੁਰੂ ਜਸ ਗਾਇਨ ਕਰਦੀਆਂ ਸੰਗਤਾਂ ਸ਼ਾਮਲ ਹੋਈਆਂ। ਵੱਖ-ਵੱਖ ਗਤਕਾ ਪਾਰਟੀਆਂ ਖ਼ਾਲਸਈ ਕਲਾ ਦੇ ਜੌਹਰ ਦਿਖਾ ਰਹੀਆਂ ਸਨ।ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਮੈਂਬਰ ਸ਼੍ਰੋਮਣੀ ਕਮੇਟੀ ਸ. ਸਵਿੰਦਰ ਸਿੰਘ ਦੋਬਲੀਆ, ਸ. ਸਤਪਾਲ ਸਿੰਘ ਤਲਵੰਡੀ ਭਾਈ, ਮਾਸਟਰ ਜਗੀਰ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਨਿਰਮਲ ਸਿੰਘ ਘਰਾਚੋਂ, ਸ. ਉਂਕਾਰ ਸਿੰਘ ਸ਼ਰੀਫਪੁਰਾ, ਸ. ਜਗੀਰ ਸਿੰਘ ਵਰਪਾਲ, ਸ. ਦਾਰਾ ਸਿੰਘ ਜ਼ੀਰਾ, ਸ. ਦਰਸ਼ਨ ਸਿੰਘ ਸ਼ੇਰਖਾਨ, ਸਾਬਕਾ ਮੈਂਬਰ ਸ. ਉਂਕਾਰ ਸਿੰਘ ਮੱਤੇਨੰਗਲ, ਪ੍ਰੋ: ਮਹਿਲ ਸਿੰਘ, ਅਖੰਡ ਕੀਰਤਨੀ ਜਥੇ ਦੇ ਮੁਖੀ ਗਿਆਨੀ ਬਲਦੇਵ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਿਬੀਰ ਸਿੰਘ, ਸ. ਰੂਪ ਸਿੰਘ ਤੇ ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਕਸ਼ਮੀਰ ਸਿੰਘ ਪੱਟੀ, ਸ. ਦਿਲਬਾਗ ਸਿੰਘ ਲਾਇਲਪੁਰੀ, ਸ. ਹਰਭਜਨ ਸਿੰਘ, ਸ. ਗੁਰਚਰਨ ਸਿੰਘ ਘਰਿੰਡਾ, ਸ. ਰਣਜੀਤ ਸਿੰਘ ਤੇ ਸ. ਮਹਿੰਦਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੂਰਾ, ਟਰੱਸਟ ਵਿਭਾਗ ਦੇ ਇੰਚਾਰਜ ਸ. ਗੁਰਦੇਵ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ ਸ. ਜਸਪਾਲ ਸਿੰਘ, ਅਕਾਊਂਟੈਂਟ ਸ. ਰਜਿੰਦਰ ਸਿੰਘ ਤੇ ਹਰਿੰਦਰਪਾਲ ਸਿੰਘ, ਸੁਪ੍ਰਿੰਟੈਂਡੈਂਟ ਸ. ਬਿਜੈ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ. ਮੇਜਰ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ, ਸ੍ਰੀ ਦਰਬਾਰ ਸਾਹਿਬ ਮੈਨੇਜਰ ਸ. ਬਲਬੀਰ ਸਿੰਘ, ਸਰਾਵਾਂ ਦੇ ਮੈਨੇਜਰ ਸ. ਕੁਲਦੀਪ ਸਿੰਘ ਬਾਵਾ, ਐਡੀ: ਮੈਨੇਜਰ ਸ. ਬਲਵਿੰਦਰ ਸਿੰਘ, ਸ. ਕੇਵਲ ਸਿੰਘ, ਸ. ਟਹਿਲ ਸਿੰਘ, ਸ. ਜਵਾਹਰ ਸਿੰਘ ਤੇ ਸ. ਹਰਬੰਸ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਤੇ ਸ. ਰਘਬੀਰ ਸਿੰਘ ਮੰਡ, ਰਾਮਗੜ੍ਹੀਆ ਫੈਡਰੇਸ਼ਨ ਦੇ ਸ. ਸੁਖਵਿੰਦਰ ਸਿੰਘ, ਸ. ਹਰਜਿੰਦਰ ਸਿੰਘ ਮੱਤੇਵਾਲ, ਜਥੇਦਾਰ ਜਸਬੀਰ ਸਿੰਘ ਕੋਟ ਮਿੱਤ ਸਿੰਘ, ਮੀਰੀ ਪੀਰੀ ਅਕੈਡਮੀ (ਅਮਰੀਕਨ ਸਿੱਖ ਬੱਚੇ), ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਡਾ. ਸੂਬਾ ਸਿੰਘ, ਗਿਆਨੀ ਦਲੀਪ ਸਿੰਘ ਭੁਪਾਲ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਭੁਪਾਲ, ਆਲ ਇੰਡੀਆ ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਧੰਜਲ ਤੇ ਜਨਰਲ ਸਕੱਤਰ ਸ. ਅਮਰੀਕ ਸਿੰਘ ਭੂਈ ਅਤੇ ਸ਼ਹਿਰ ਦੇ ਪਤਵੰਤੇ ਤੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਨਗਰ ਕੀਰਤਨ 'ਤੇ ਹਵਾਈ ਜਹਾਜ਼ ਰਾਹੀਂ ਪੱਤੀਆਂ ਦੀ ਵਰਖਾ ਕੀਤੀ ਗਈ। ਰਸਤੇ 'ਚ ਸੰਗਤਾਂ ਨੇ ਬੜੀ ਸ਼ਰਧਾ ਨਾਲ ਜਲ, ਲੰਗਰ, ਚਾਹ, ਫਲਾਂ ਤੇ ਮਠਿਆਈਆਂ ਨਾਲ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦੀ ਸੇਵਾ ਕੀਤੀ। ਨਗਰ ਕੀਰਤਨ ਦਾ ਰੂਟ ਬੜੀ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ। ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਸਰਾਂ, ਬ੍ਰਹਮ ਬੂਟਾ ਮਾਰਕੀਟ, ਚੌਂਕ ਘੰਟਾ ਘਰ, ਬਜ਼ਾਰ ਮਾਈ ਸੇਵਾਂ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਬਜ਼ਾਰ ਬਾਂਸਾਂ, ਚੌਂਕ ਛੱਤੀ ਖੂਹੀ, ਚਾਵਲ ਮੰਡੀ, ਚੌਂਕ ਢਾਬ ਵਸਤੀ ਰਾਮ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੋੜੀ, ਚੌਂਕ ਬਾਬਾ ਸਾਹਿਬ ਤੇ ਚੌਂਕ ਪਰਾਗਦਾਸ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਇਆ।

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ
9 ਅਕਤੂਬਰ ਨੂੰ ਭਾਈ ਜਿੰਦਾ-ਸੁੱਖਾ ਦੀ ਬਰਸੀ ਤੇ ਵਿਸ਼ੇਸ
ਸੁਖਦੀਪ ਸਿੰਘ ਬਰਨਾਲਾ

20ਵੀਂ ਸਦੀ ਦੇ ਪਿਛਲੇ ਦਹਾਕਿਆਂ ਵਿਚ ਚੱਲੀ ਸਿੱਖ ਜੱਦੋਜਹਿਦ ਦੌਰਾਨ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾ ਹੋਈਆਂ।ਸੰਤ ਭਿੰਡਰਾਂਵਾਲਿਆਂ ਤੋਂ ਬਾਅਦ ਅੰਤਲੇ ਦਹਾਕੇ ਵਿੱਚ ਸਿੱਖ ਸੰਘਰਸ਼ ਲਈ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ।ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੇ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਫੌਜ ਮੁਖੀ ਏ.ਆਰ.ਵੈਦਿਆ ਦੀ ਹੱਤਿਆ ਕਰਕੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੇ ਜ਼ਜਬਾਤਾਂ ਦੀ ਤਰਜ਼ਮਾਨੀ ਕੀਤੀ ਤੇ ਉਹ ਸ਼ਕੂਨ ਵੀ ਹਾਸਿਲ ਕੀਤਾ ਜੋ ਸਰ ਮਾਈਕਲ ਉਡਵਾਇਰ ਤੇ ਸ਼ਾਂਡਰਸ ਦੀ ਮੌਤ ਤੋਂ ਬਾਅਦ ਉਨ੍ਹਾਂ ਸ਼ਹੀਦਾਂ ਨੇ ਮਹਿਸੂਸ ਕੀਤਾ ਸੀ। ਮੈਂ ਆਪਣੇ ਇਨ੍ਹਾਂ ਸ਼ਹੀਦਾਂ ਬਾਰੇ ਕੁਝ ਲਿਖਾਂ ਇਸ ਦੀ ਬਜਾਏ ਆਪਾਂ ਇੱਕ ਇਤਿਹਾਸਕ ਤੱਥ ਦੇ ਰੂ-ਬ-ਰੂ ਹੁੰਦੇ ਹਾਂ ਜੋ ਦਿੱਲੀ ਪੁਲੀਸ ਦੇ ਸਾਬਕਾ ਮੁਖੀ ਵੇਦ ਮਰਵਾਹਾ ਆਪਣੀ ਕਿਤਾਬ ਵਿੱਚ ਦਰਜ ਕੀਤੀ ਹੈ।
ਵੇਦ ਮਰਵਾਹਾ, ਦਿੱਲੀ ਪੁਲੀਸ ਦੇ ਮੁਖੀ ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਹਨ। ਇਨ੍ਹਾਂ ਦੀ ਕਮਾਂਡ ਥੱਲੇ, ਦਿੱਲੀ ਪੁਲੀਸ ਨੇ ਦੋ ਵਾਰ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕੀਤਾ ਸੀ (1985 ਤੇ ਫਿਰ 1987 ਵਿੱਚ) ਵੇਦ ਮਰਵਾਹਾ ਨੇ, ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ’ ਲਿਖੀ ਜਿਸ ਦਾ ਸਿਰਲੇਖ ਹੈ - ‘ਅਨਸਿਵਲ ਵਾਰਜ਼ - ਪਥੋਲੌਜੀ ਆਫ ਟੈਰਰਿਜ਼ਮ ਇਨ ਇੰਡੀਆ’। ਇਸ ਕਿਤਾਬ ਦੇ ਸਫਾ 16 ’ਤੇ ਉਸ ਨੇ ਇੱਕ ਬੜਾ ਦਿਲਚਸਪ ਸਿਰਲੇਖ ਦਿੱਤਾ ਹੈ- ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ’। ਇਸ ਦੀ ਲਿਖਤ ਵਿਚਲਾ ਵੇਰਵਾ, ਕਾਜ਼ੀ ਨੂਰ ਮੁਹੰਮਦ ਦੀ 18ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ।
‘‘ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿੱਚ ਸਜ਼ਾ ਹੋਈ ਅਤੇ ਬਾਅਦ ਵਿੱਚ ਫਾਂਸੀ ’ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। ... ਇਹ ਸਿਰਫ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸ਼ਖਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖਤ ਜ਼ਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿੱਚ ਐਸੇ ਅਸਾਧਾਰਣ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ”
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦੀ ਸਲਾਨਾ ਬਰਸੀ ਭਾਈ ਜਿੰਦਾ ਦੇ ਜੱਦੀ ਪਿੰਡ ਗਦਲੀ (ਅੰਮ੍ਰਿਤਸਰ) ਵਿਖੇ 9 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਹੈ।ਜਿਸ ਵਿੱਚ ਦੂਰੋਂ-ਦੂਰੌ ਪੰਥਕ ਸ਼ਖਸੀਅਤਾਂ ਸ਼ਿਰਕਤ ਕਰ ਰਹੀਆਂ ਹਨ। ਆਓ ਆਪਾਂ ਸਾਰੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਈਏ।

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਭਾਰਤੀ ਦੂਤਘਰ 'ਤੇ ਬੰਬ ਧਮਾਕੇ 'ਚ 13 ਮਰੇ

ਕਾਬੁਲ, 8 ਅਕਤੂਬਰ -ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਭਾਰੀ ਸੁਰੱਖਿਆ ਬੰਦੋਬਸਤ ਵਾਲੇ ਇਲਾਕੇ ਵਿਚ ਅੱਜ ਭਾਰਤੀ ਸਫਾਰਤਖਾਨੇ ਦੇ ਬਾਹਰ ਇਕ ਸ਼ਕਤੀਸ਼ਾਲੀ ਬੰਬ ਧਮਾਕੇ 'ਚ 13 ਵਿਅਕਤੀ ਮਾਰੇ ਗਏ ਅਤੇ 84 ਦੇ ਕਰੀਬ ਜ਼ਖਮੀ ਹੋ ਗਈ। ਇਸ ਧਮਾਕੇ ਵਿਚ ਸਫਾਰਤਖਾਨੇ ਦਾ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ ਹੈ ਜਦੋਂ ਕਿ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ 9 ਵਜੇ ਹੋਇਆ। ਸਥਾਨਕ ਟੀ.ਵੀ. ਚੈਨਲ ਅਲ ਜਜ਼ੀਰਾ ਦੀ ਇਕ ਰਿਪੋਰਟ ਅਨੁਸਾਰ ਇਸ ਆਤਮਘਾਤੀ ਬੰਬ ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਜਥੇਬੰਦੀ ਤਾਲਿਬਾਨ ਨੇ ਲਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਤਾਲਿਬਾਨ ਦੀ ਵੈੱਬਸਾਈਟ 'ਤੇ ਆਤਮਘਾਤੀ ਹਮਲਾਵਰ ਦੀ ਪਛਾਣ ਖਾਲਿਦ ਨਾਮੀ ਅਤਿਵਾਦੀ ਵਜੋਂ ਹੋਈ ਹੈ। ਭਾਰਤੀ ਸਫਾਰਤਖਾਨੇ ਦੇ ਇਕ ਰਾਜਦੂਤ ਜੈਯੰਤ ਪ੍ਰਸਾਦ ਨੇ ਦੱਸਿਆ ਕਿ ਸਾਡੇ ਨਿਗਰਾਨੀ ਟਾਵਰ ਨੂੰ ਇਸ ਧਮਾਕੇ ਕਾਰਨ ਨੁਕਸਾਨ ਪੁੱਜਾ ਹੈ ਅਤੇ ਸਫਾਰਤਖਾਨੇ ਦੇ ਬਾਹਰ ਵਿਹੜੇ 'ਚ ਤਾਇਨਾਤ ਕੁਝ ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਗੰਭੀਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ ਕਿਸੇ ਵੀ ਭਾਰਤੀ ਦੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਧਮਾਕਾ ਐਨਾ ਜ਼ੋਰਦਾਰ ਸੀ ਕਿ ਸਫਾਰਤਖਾਨੇ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਏ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਵਾਹਨ ਵਿਚ ਲੱਗੇ ਆਈ ਈ ਡੀ ਨਾਲ ਹਮਲਾ ਕੀਤਾ ਗਿਆ ਇਸ ਲਈ ਇਸ ਵਿਚ ਕੋਈ ਆਤਮਘਾਤੀ ਹਮਲਾਵਰ ਸ਼ਾਮਲ ਸੀ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਸਫਾਰਤਖਾਨੇ ਦੇ ਬਾਹਰ ਵਿਸਫੋਟ ਵਾਲੀ ਥਾਂ 'ਤੇ ਉਨ੍ਹਾਂ ਨੇ ਧੂੰਏਂ ਦਾ ਬਦਲ ਉਡਦਾ ਹੋਇਆ ਦੇਖਿਆ। ਜ਼ਿਕਰਯੋਗ ਹੈ ਕਿ ਇਹ ਭਾਰਤੀ ਸਫਾਰਤਖਾਨਾ ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲਾ ਦੀ ਬਿਲਡਿੰਗ ਦੇ ਨੇੜੇ ਹੀ ਸਥਿਤ ਹੈ ਇਸ ਤੋਂ ਇਲਾਵਾ ਇੱਥੇ ਕਈ ਹੋਰ ਮਹੱਤਵਪੂਰਨ ਅਫਗਾਨ ਇਮਾਰਤਾਂ ਅਤੇ ਭੀੜ ਭੜੱਕੇ ਵਾਲਾ ਸ਼ਾਪਿੰਗ ਸੈਂਟਰ ਵੀ ਸਥਿਤ ਹੈ। ਪ੍ਰਸਾਦ ਅਨੁਸਾਰ ਪਿਛਲੇ ਸਾਲ 7 ਜੁਲਾਈ ਨੂੰ ਵੀ ਸਫਾਰਤਖਾਨੇ ਦੇ ਵਿਹੜੇ ਵਿਚ ਇਕ ਧਮਾਕਾ ਹੋਇਆ ਸੀ, ਜਿਸ ਵਿਚ ਇਕ ਆਤਮਘਾਤੀ ਕਾਰ ਹਮਲਾਵਰ ਨੇ ਦੀਵਾਰ ਨਾਲ ਟਕਰਾ ਕੇ ਇਹ ਧਮਾਕਾ ਕੀਤਾ ਸੀ ਜਿਸ ਵਿਚ 41 ਲੋਕ ਮਾਰੇ ਗਏ ਸਨ ਅਤੇ 147 ਵਿਅਕਤੀ ਜ਼ਖਮੀ ਹੋ ਗਏ ਸਨ। ਪ੍ਰਸਾਦ ਅਨੁਸਾਰ ਪਿਛਲੇ ਸਾਲ ਦੇ ਹਮਲੇ ਤੋਂ ਬਾਅਦ ਸਫਾਰਤਖਾਨੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਧਮਾਕੇ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਫਾਰਤਖਾਨੇ ਦੇ ਸਾਰੇ ਕਰਮਚਾਰੀਆਂ ਦੀ ਗਿਣਤੀ ਕੀਤੀ ਗਈ ਹੈ।

'ਰੁਲਦਾ ਸਿੰਘ ਦੇ ਕੇਸ ਵਿਚ ਫਸਾਉਣ ਦੀ ਸਾਜਿਸ਼ ਰਚੀ'

ਚੰਡੀਗੜ੍ਹ, 8 ਅਕਤੂਬਰ-ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖ ਸੇਵਾਦਾਰ ਸ: ਕੁਲਵੰਤ ਸਿੰਘ ਢੇਸੀ ਅਤੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ ਵਲੋਂ ਪ੍ਰੈਸ ਨਾਮ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣੇ ਹੁਣੇ ਪੰਜਾਬ ਪੁਿਲਸ ਵਲੋਂ ਆਰ ਐਸ ਐਸ ਕਾਰਕੁੰਨ ਰੁਲਦਾ ਸਿੰਘ ਦੇ ਕਤਲ ਕੇਸ ਵਿਚ ਬ੍ਰਿਟਿਸ਼ ਸਿੱਖ ਕੌਂਸਲ ਨੂੰ ਕੇਵਲ ਸ਼ੱਕ ਦੇ ਅਧਾਰ 'ਤੇ ਘਸੀਟਣ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕੋਰਾ ਝੂਠ ਹੈ। ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਪਿਛਲੇ ਕਈ ਸਾਲਾਂ ਤੋਂ ਜਿਥੇ ਖਾਲਸਾ ਪੰਥ ਤੋਂ ਵਿਛੜੇ ਸਿਕਲੀਗਰ ਅਤੇ ਵਣਜਾਰੇ ਸਿੱਖਾਂ ਦੀ ਪੰਥ ਵਾਪਸੀ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਉਥੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਭਾਰਤ ਵਿਚ ਸਿੱਖਾਂ ਦੇ ਹੋਏ ਮਨੁੱਖੀ ਘਾਣ ਨੂੰ ਕੁਲ ਦੁਨੀਆਂ ਸਾਹਮਣੇ ਨੰਗਿਆਂ ਕਰਨ ਦੀ ਵੀ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ। ਇਹ ਦੋਵੇਂ ਮੁੱਦੇ ਹੀ ਆਰ ਐਸ ਐਸ ਦੀਆਂ ਅੱਖਾਂ ਵਿਚ ਰੜਕਣ ਵਾਲੇ ਰਹੇ ਹਨ। ਆਰ ਐਸ ਐਸ ਦੇ ਆਗੂ ਰੁਲਦਾ ਸਿੰਘ ਵਲੋਂ ਜੋ ਤਿੰਨ ਦਾਅਵੇ ਕੀਤੇ ਜਾ ਰਹੇ ਸਨ ਉਹ ਸਮੁੱਚੀ ਦੁਨੀਆਂ ਵਿਚ ਵੱਡੀ ਪੱਧਰ 'ਤੇ ਪਰਚਾਰੇ ਜਾ ਚੁੱਕੇ ਹਨ। ਰੁਲਦਾ ਸਿੰਘ ਦਾ ਪਹਿਲਾ ਦਾਅਵਾ ਸੀ ਕਿ ਪ੍ਰਦੇਸ਼ਾਂ ਵਿਚ ਬੈਠੇ ਖਾੜਕੂ ਸਿੰਘ ਮੇਰੀ ਮੁੱਠੀ ਵਿਚ ਹਨ। 2) ਅਜ਼ਾਦੀ ਮੰਗਣ ਵਾਲੇ ਸਿੱਖ ਸਿਰ ਫਿਰੇ ਹਨ। 3) ਸ੍ਰੀ ਅਕਾਲ ਤੱਖਤ ਨੂੰ ਉਸ ਵਲੋਂ ਸਿੱਧੇ ਤੌਰ 'ਤੇ 300 ਸਾਲਾ 'ਤੇ ਆਰ ਐਸ ਐਸ ਦੀਆਂ ਸ਼ੋਭਾ ਯਾਤਰਾਵਾਂ ਕੱਢ ਕੇ ਲਲਕਾਰਿਆ ਗਿਆ ਸੀ।ਯੂ ਕੇ ਦੀਆਂ ਸਿੱਖ ਜਥੇਬੰਦੀਆਂ ਨੇ ਇਸੇ ਸਬੰਧ ਵਿਚ ਰੁਲਦਾ ਸਿੰਘ ਨੂੰ ਲੈਸਟਰ ਵਿਖੇ ਪੁਛ ਗਿਛ ਕਰਕੇ ਉਸ ਦੇ ਕੁਫਰ ਦਾ ਭਾਂਡਾ ਸਾਰੀ ਦੁਨੀਆਂ ਅੱਗੇ ਭੰਨਿਆਂ ਸੀ। ਹੁਣ ਰੁਲਦਾ ਸਿੰਘ ਦੇ ਹੋਏ ਕਤਲ ਵਿਚ ਕੋਈ ਵੀ ਖੁਰਾ ਲੱਭਣ ਤੋਂ ਅਸਮਰਥ ਪੰਜਾਬ ਪੁਲਿਸ ਨੇ ਆਪਣਾ ਨਿਸ਼ਾਨਾ ਯੂ ਕੇ ਦੀ ਇੱਕ ਪੁਰਅਮਨ ਅਤੇ ਦਿਨੋਂ ਦਿਨ ਚੜ੍ਹਦੀ ਕਲਾ ਵਿਚ ਜਾ ਰਹੀ ਜਥੇਬੰਦੀ 'ਤੇ ਸਾਧ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕੀਤੀ ਹੈ। ਜ਼ਾਹਿਰ ਕਿ ਸਿੱਖ ਕੌਮ ਦੀ ਅਜ਼ਾਦੀ, ਸਿੱਖ ਹੱਕਾਂ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਲੈ ਕੇ ਚੱਲਣ ਵਾਲੀ ਇੱਕ ਨਿਰਪੱਖ ਜਥੇਬੰਦੀ ਨੂੰ ਡੱਕਣ ਦੀਆਂ ਹੀ ਇਹ ਕੋਸ਼ਿਸ਼ਾਂ ਹਨ।

ਸਿੱਖਾਂ ਦੇ ਵਫ਼ਦ ਵਲੋਂ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨਾਲ ਮੁਲਾਕਾਤ

ਪਾਕਿਸਤਾਨ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਮੰਤਰੀ ਜਨਾਬ ਸ਼ਾਹਬਾਜ਼ ਭੱਟੀ ਦੇ ਨਾਲ ਗੱਲਬਾਤ ਤੋਂ ਉਪਰੰਤ ਸਿੱਖ ਵਫਦ ਦੇ ਮੈਂਬਰ ਸ. ਬਖਸ਼ੀਸ਼ ਸਿੰਘ, ਸ. ਨਰਿੰਦਰ ਸਿੰਘ, ਸ. ਚਤਰ ਸਿੰਘ, ਡਾ. ਅਮਰਜੀਤ ਸਿੰਘ ਅਤੇ ਸ. ਬਲਵਿੰਦਰ ਸਿੰਘ

ਵਾਸ਼ਿੰਗਟਨ- ਵਾਸ਼ਿੰਗਟਨ ਅਧਾਰਿਤ ਸਿੱਖ ਆਗੂਆਂ ਦੇ ਇੱਕ ਵਫਦ ਨੇ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼ਾਹਬਾਜ਼ ਭੱਟੀ ਨਾਲ ਮੁਲਾਕਾਤ ਕਰਕੇ ਉਸ ਦੇਸ਼ ’ਚ ਘੱਟ ਗਿਣਤੀਆਂ ਦੇ ਅਧਿਕਾਰਾਂ ਬਾਰੇ ਅਤੇ ਮਨੁੱਖਤਾ ਦੇ ਆਧਾਰ ’ਤੇ ਰਾਹਤ ਦਿੱਤੇ ਜਾਣ ਵਰਗੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਇੱਥੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਵਫਦ ਨੇ ਅਮਰੀਕਾ ਅਤੇ ਹੋਰਨੀਂ ਥਾਈਂ ਸਿੱਖ ਕੌਮ ਨਾਲ ਸਬੰਧਿਤ ਇਤਿਹਾਸਕ ਥਾਵਾਂ ਅਤੇ ਗੁਰਦੁਆਰਿਆਂ ਦੀ ਸੰਭਾਲ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਅਤੇ ਮੰਤਰੀ ਨੇ ਕਿਹਾ ਕਿ ਆਪਣੇ ਮਸਲਿਆਂ ਦੇ ਹੱਲ ਲਈ ਸਿੱਖ ਪਾਕਿਸਤਾਨ ਦੀ ਸਰਕਾਰ ਨਾਲ ਰਾਬਤਾ ਜਾਰੀ ਰੱਖਣ ਅਤੇ ਅੰਤਰਰਾਸ਼ਟਰੀ ਸਿੱਖ ਭਾਈਚਾਰੇ ਨੂੰ ਵੀ ਕਿਹਾ ਕਿ ਉਹ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ। ਇਸ ਮੁਲਾਕਾਤ ਦੌਰਾਨ ਇੱਕ ਹੋਰ ਅਹਿਮ ਮੁੱਦਾ ਪਾਕਿਸਤਾਨ ਦੀ ਅਸੈਂਬਲੀ ’ਚ ਘੱਟ ਗਿਣਤੀ ਸੁਰੱਖਿਆ ਐਕਟ ਪੇਸ਼ ਕਰਨ ਦਾ ਵੀ ਉਠਾਇਆ ਗਿਆ, ਜਿਸ ਤਹਿਤ ਪਾਕਿਸਤਾਨ ’ਚ ਸਾਰੀਆਂ ਧਾਰਮਿਕ ਅਤੇ ਹੋਰ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ।
ਮੀਟਿੰਗ ਤੋਂ ਬਾਅਦ ਗਰੇਟਰ ਵਾਸ਼ਿੰਗਟਨ ਦੇ ਗੁਰਦੁਆਰੇ ਦੇ ਪ੍ਰਧਾਨ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜਨਾਬ ਭੱਟੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਪਾਕਿਸਤਾਨ ’ਚ ਸਿੱਖਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਇਸ ਕੌਮ ਨਾਲ ਸਬੰਧਿਤ ਸਾਰੀਆਂ ਇਤਿਹਾਸਕ ਥਾਵਾਂ ਅਤੇ ਗੁਰਦੁਆਰਿਆਂ ਦੀ ਪੂਰੀ ਦੇਖ-ਰੇਖ ਕੀਤੀ ਜਾਵੇਗੀ।

ਗਜਿੰਦਰ ਸਿੰਘ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਯੂਐਨਓ ਕੋਲ ਪਹੁੰਚ ਕਰਨ ਦਾ ਫ਼ੈਸਲਾ
ੳਘੇ ਸਿੱਖ ਵਿਦਵਾਨਾਂ ਨੇ ਗਜਿੰਦਰ ਸਿੰਘ ਦੀਆਂ ਲਿਖਤਾਂ ਬਾਰੇ ਚੰਡੀਗੜ੍ਹ ’ਚ ਗੰਭੀਰ ਗੋਸ਼ਟੀ

ਚੰਡੀਗੜ੍ਹ 'ਚ ਦਲ ਖਾਲਸਾ ਦੇ ਸੰਸਥਾਪਕ ਸ: ਗਜਿੰਦਰ ਸਿੰਘ ਦੀਆਂ ਪੁਸਤਕਾਂ 'ਤੇ ਕਰਵਾਈ ਵਿਚਾਰ ਗੋਸ਼ਟੀ ਮੌਕੇ ਉਨ੍ਹਾਂ ਦੀ ਭੈਣ ਨੂੰ ਸਨਮਾਨਿਤ ਕਰਦੇ ਹੋਏ ਖਾਲਸਾ ਪੰਚਾਇਤ ਦੇ ਮੁਖੀ ਭਾਈ ਰਜਿੰਦਰ ਸਿੰਘ ਤੇ ਹੋਰ ਪੰਥਕ ਸ਼ਖਸੀਅਤਾਂ। ਚੰਡੀਗੜ੍ਹ 7 ਅਕਤੂਬਰ (ਕਰਮਜੀਤ ਸਿੰਘ ) ਅਰੋਮਾ ਹੋਟਲ 6 ਅਕਤੂਬਰ ਵਾਲਾ ਦਿਨ ਪੰਜਾਬ ਦੇ ਜਲਾਵਤਨ ਸ਼ਾਇਰ ਗਜਿੰਦਰ ਸਿੰਘ ਦੀਆਂ ਕਵਿਤਾਵਾਂ, ਲਿਖਤਾਂ ਅਤੇ ਉਸ ਨਾਲ ਜੁੜੀਆਂ ਘਟਨਾਵਾਂ ਨੂੰ ਯਾਦ ਕਰਨ ਦਾ ਦਿਨ ਹੋ ਨਿਬੜਿਆ। ਬਹੁਤ ਅਰਸੇ ਪਿੱਛੋਂ ਇਹੋ ਜਿਹਾ ਸੰਜੀਦਾ ਇਕੱਠ ਵੇਖਣ ਨੂੰ ਮਿਲਿਆ ਜਿਸ ਵਿਚ 100 ਤੋਂ ਉਪਰ ਗੰਭੀਰ ਸਰੋਤੇ, ਵਿਦਵਾਨ ਅਤੇ ਵੱਖ ਵੱਖ ਸਮਾਜਕ ਤੇ ਸਿਆਸੀ ਜਥੇਬੰਦੀਆਂ ਦੇ ਪ੍ਰਤੀਨਿਧ ਤਿੰਨ ਘੰਟੇ ਤੱਕ ਨਿੱਠ ਕੇ ਬੈਠੇ ਰਹੇ ਅਤੇ ਵਿਦਵਾਨਾਂ ਨੂੰ ਮੁਕੰਮਲ ਖ਼ਾਮੋਸ਼ੀ ਦੇ ਮਾਹੌਲ ਵਿਚ ਸੁਣਿਆ ਗਿਆ। ਇਸ ਇਕੱਠ ਦਾ ਇਕ ਦਿਲਚਸਪ ਪਹਿਲੂ ਇਹ ਵੀ ਸੀ ਕਿ ਇਸ ਵਿਚ 20-25 ਅਜਿਹੇ ਨੌਜਵਾਨ ਵੀ ਸ਼ਾਮਿਲ ਸਨ ਜਿਹੜੇ ਸਿੱਖਾਂ ਦੀਆਂ ਮੌਜੂਦਾ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਬਹੁਤ ਫ਼ਿਕਰਮੰਦ ਸਨ ਅਤੇ ਵਿਦਵਾਨਾਂ ਨੂੰ ਗੰਭੀਰਤਾ ਨਾਲ ਸੁਣਨਾ ਚਾਹੁੰਦੇ ਸਨ।
ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਭਾਈ ਗਜਿੰਦਰ ਸਿੰਘ ਨੇ 29 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਦੀ ਰਿਹਾਈ ਲਈ ਭਾਰਤੀ ਜਹਾਜ਼ ਨੂੰ ਅਗਵਾ ਕਰ ਕੇ ਲਾਹੌਰ ਲਿਜਾਇਆ ਜਿਥੇ ਬਾਅਦ ਵਿਚ ਲਾਹੌਰ ਦੀ ਇਕ ਅਦਾਲਤ ਵਲੋਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਉਹ ਨਵੰਬਰ 1994 ਨੂੰ 13 ਸਾਲ 4 ਮਹੀਨੇ ਦੇ ਕੈਦ ਭੁਗਤਣ ਪਿੱਛੋਂ ਰਿਹਾ ਹੋਏ ਸਨ। ਪਰ ਅਜੇ ਤੱਕ ਉਹਨਾਂ ਦਾ ਕੋਈ ਵੀ ਵਤਨ ਨਹੀਂ ਅਤੇ ਉਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਹਾਵਰੇ ਮੁਤਾਬਕ ‘ਸਟੇਟਲੈਸ’ ਸਿਟੀਜ਼ਨ ਹਨ। ਏਥੇ ਇਹ ਵੀ ਚੇਤੇ ਕਰਵਾਇਆ ਜਾਂਦਾ ਹੈ ਕਿ ਭਾਰਤ ਵਿਚ ਉਹਨਾਂ ਉਤੇ ਕੋਈ ਵੀ ਕੇਸ ਨਹੀਂ ਪਰ ਫਿਰ ਵੀ ਭਾਰਤ ਸਰਕਾਰ ਨੇ ਇਸ ਮਹਾਨ ਸ਼ਾਇਰ ਨੂੰ 20 ਅਤਿ ਲੋੜੀਂਦੇ ਵਿਅਕਤੀਆਂ ਵਿਚ ਸ਼ਾਮਿਲ ਕੀਤਾ ਗਿਆ।
ਅਰੋਮਾ ਹੋਟਲ ਵਿਚ ਹੋਏ ਸੈਮੀਨਾਰ ਨੂੰ ਦਲ ਖ਼ਾਲਸਾ ਨੇ ਆਯੋਜਿਤ ਕੀਤਾ ਜਿਸ ਜਥੇਬੰਦੀ ਦੇ ਉਹ ਬਾਨੀ ਸਨ ਪਰ ਅੱਜ ਕੱਲ ਉਹ ਇਸੇ ਜਥੇਬੰਦੀ ਦੀ ਸਰਪ੍ਰਸਤ ਹਨ। ਸੈਮੀਨਾਰ ਵਿਚ ਮੁੱਖ ਮਹਿਮਾਨ ਸ. ਅਜਮੇਰ ਸਿੰਘ ਸਨ ਜਿਨ੍ਹਾਂ ਦੀਆਂ ਤਿੰਨ ਪੁਸਤਕਾਂ – ‘20ਵੀਂ ਸਦੀ ਦਾ ਸਿੱਖ ਇਤਿਹਾਸ’, ‘ਕਿਸ ਬਿਧ ਰੁਲੀ ਪਾਤਸ਼ਾਹੀ’ ਅਤੇ ਹਾਲ ਵਿਚ ਹੀ ਰਿਲੀਜ਼ ਹੋਈ ਪੁਸਤਕ ‘1984 : ਅਣਚਿਤਵਿਆ ਕਹਿਰ’ ਨਾ ਕੇਵਲ ਸਿੱਖਾਂ ਦੇ ਰਾਜਸੀ, ਧਾਰਮਿਕ ਅਤੇ ਸਭਿਆਚਾਰਕ ਹਲਕਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਸਗੋਂ ਗ਼ੈਰ-ਸਿੱਖ ਹਲਕਿਆਂ ਅਤੇ ਪੰਜਾਬ ਮਸਲਿਆਂ ਨਾਲ ਜੁੜੇ ਗੰਭੀਰ ਪੱਤਰਕਾਰਾਂ ਅਤੇ ਵਿਦਵਾਨਾਂ ਦੀ ਮਹਿਫ਼ਲਾਂ ਵਿਚ ਚਰਚਾ ਦਾ ਕੇਂਦਰ ਬਣ ਚੁੱਕੀਆਂ ਹਨ। ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ‘ਆਵਾਜ਼-ਏ-ਖ਼ਾਲਸਾ’ ਦੇ ਮੁੱਖ ਸੰਪਾਦਕ ਸ. ਨਰਾਇਣ ਸਿੰਘ ਚੌਰਾ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸਹਾਇਕ ਸੰਪਾਦਕ ਕਰਮਜੀਤ ਸਿੰਘ, ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਪ੍ਰੋ. ਜਗਮੋਹਨ ਸਿੰਘ, ਦਲ ਖ਼ਾਲਸਾ ਦੇ ਯੂਥ ਵਿੰਗ ਦੇ ਪ੍ਰਧਾਨ ਪ੍ਰਭਜੋਤ ਸਿੰਘ ਅਤੇ ਪੰਜਾਬੀ ਦੇ ਉਘੇ ਨੌਜਵਾਨ ਸ਼ਾਇਰ ਸੁਖਦੀਪ ਸਿੰਘ ਬਰਨਾਲਾ ਨੇ ਆਪਣੇ ਪੇਪਰ ਪੜ੍ਹੇ। ਪੰਜਾਬੀ ਯੂਨੀਵਰਸਿਟੀ ਤੋਂ ਡਾ. ਜਸਬੀਰ ਕੌਰ ਨੇ ਗਜਿੰਦਰ ਸਿੰਘ ਦੀ ਇਕ ਕਵਿਤਾ ਗਾ ਕੇ ਪੜ੍ਹੀ ਜਿਸ ਨੇ ਮਾਹੌਲ ਨੂੰ ਹੋਰ ਵੀ ਗੰਭੀਰ ਅਤੇ ਭਾਵੁਕ ਕਰ ਦਿੱਤਾ। ਇਸ ਸੈਮੀਨਾਰ ਵਿਚ ਭਾਈ ਗਜਿੰਦਰ ਸਿੰਘ ਦੀ ਭੈਣ ਅਤੇ ਉਹਨਾਂ ਦੇ ਜੀਜਾ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਖ਼ਾਲਸਾ ਪੰਚਾਇਤ ਦੇ ਪ੍ਰਧਾਨ ਸ. ਰਜਿੰਦਰ ਸਿੰਘ, ਸ. ਰਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਸ. ਹਰਪਾਲ ਸਿੰਘ ਚੀਮਾ, ਬਾਦਲ ਅਕਾਲੀ ਦੇ ਸ. ਕਰਨੈਲ ਸਿੰਘ ਪੰਜੋਲੀ ਵੀ ਸ਼ਾਮਿਲ ਹੋਏ।
ਸ. ਨਰਾਇਣ ਸਿੰਘ ਦਾ ਵਿਚਾਰ ਸੀ ਕਿ ਸ. ਗਜਿੰਦਰ ਸਿੰਘ ਵਰਗੇ ਬਹੁਤ ਹੀ ਸੁਲਝੇ ਤੇ ਲਾਸਾਨੀ ਕੁਰਬਾਨੀ ਵਾਲੇ ਸਿੱਖ ਆਗੂ ਦੀ ਮੌਜੂਦਾ ਸੰਕਟ ਵਿਚ ਸਿੱਖ ਪੰਥ ਨੂੰ ਭਾਰੀ ਲੋੜ ਹੈ ਇਸ ਲਈ ਉਹਨਾਂ ਨੂੰ ਇਥੇ ਲਿਆਉਣ ਲਈ ਦੁਨੀਆਂ ਭਰ ਵਿਚ ਜਥੇਬੰਦਕ ਆਵਾਜ਼ ਬੁ¦ਦ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਸੰਬੰਧ ਵਿਚ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਵੀ ਸਹਿਯੋਗ ਲੈਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦੇਸ਼ ਤੇ ਵਿਦੇਸ਼ਾਂ ਵਿਚ ਇਹੋ ਜਿਹਾ ਮਾਹੌਲ ਤਿਆਰ ਕਰਨ ਲਈ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਪੰਜਾਬ ਦੇ ਨੌਜਵਾਨ ਸ਼ਾਇਰ ਸੁਖਦੀਪ ਸਿੰਘ ਬਰਨਾਲਾ ਜਿਨ੍ਹਾਂ ਦੀਆਂ ਕਵਿਤਾਵਾਂ ਖਾੜਕੂ ਲਹਿਰ ਦੀ ਹਮਦਰਦੀ ਵਿਚੋਂ ਉਪਜੀਆਂ ਕਵਿਤਾਵਾਂ ਹਨ ਅਤੇ ਨੌਜਵਾਨਾਂ ਵਿਚ ਵਿਸ਼ੇਸ਼ ਖਿੱਚ ਦਾ ਕਾਰਨ ਬਣੀਆਂ ਹੋਈਆਂ ਹਨ, ਉਹਨਾਂ ਦਾ ਕਹਿਣਾ ਸੀ ਕਿ ਆਪਣੇ ਸਮੇਂ ਵਿਚ ਭਾਈ ਗਜਿੰਦਰ ਸਿੰਘ ਨੂੰ ਕਿੰਨੀਆਂ ਮਾਇਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਸਿੱਖਾਂ ਦੇ ਸਥਾਪਤ ਆਗੂ ਭਾਈ ਗਜਿੰਦਰ ਸਿੰਘ ਦੀ ਮਹਾਨਤਾ ਅਤੇ ਮਹੱਤਤਾ ਨੂੰ ਸਮਝ ਨਹੀਂ ਸਨ ਸਕੇ। ਉਹਨਾਂ ਕਿਹਾ ਕਿ ‘ਪੰਜ ਤੀਰ ਹੋਰ’ ਦੀ ਕਿਤਾਬ ਦੀ ਛਪਾਈ ਲਈ ਜਿਵੇਂ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਹ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ। ਇਸ ਕਿਤਾਬ ਨੂੰ ਰਿਲੀਜ਼ ਕਰਨ ਸਮੇਂ ਡਾ. ਗੁਰਨਾਮ ਸਿੰਘ ਤੀਰ ਨੇ ਕਿਹਾ ਸੀ ਕਿ ਇਹ ਕਿਤਾਬ ਤਲਵਾਰ ਦੀ ਨੋਕ ਤੇ ਬਾਰੂਦ ਬੰਨ੍ਹ ਕੇ ਲਿਖੀ ਗਈ ਹੈ। ਦਲ ਖ਼ਾਲਸਾ ਦੀ ਪ੍ਰੀਜ਼ੀਡੀਅਮ ਦੇ ਸਾਬਕਾ ਮੈਂਬਰ ਸ. ਹਰਸਿਮਰਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਕਾਜ਼ ਲਈ ਗਜਿੰਦਰ ਸਿੰਘ ਜੂਝਦੇ ਰਹੇ ਅਤੇ ਜੂਝ ਰਹੇ ਹਨ ਉਹ ਕਾਜ਼ ਅਜੇ ਵੀ ਪੂਰਾ ਨਹੀਂ ਹੋਇਆ। ਉਹਨਾਂ ਕਿਹਾ ਕਿ ਸਿੱਖ ਮੁੱਦਿਆਂ ਨੂੰ ਲੈ ਕੇ ਗੰਭੀਰ ਬਹਿਸ ਹੋਣੀ ਚਾਹੀਦੀ ਹੈ ਅਤੇ ਕੁਝ ਸਾਰਥਕ ਸਿੱਟੇ ਸਾਹਮਣੇ ਆਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਾਡੇ ਸਮਿਆਂ ਵਾਲੀ ਪੀੜ੍ਹੀ ਤੇ ਉਸ ਤੋਂ ਪਹਿਲਾਂ 1966 ਵਾਲੀ ਪੀੜ੍ਹੀ ਨਾਲ ਸੰਬੰਧਤ ਨੌਜਵਾਨ ਸਿੱਖ ਮੁੱਦਿਆਂ ਨੂੰ ਬਾਕਾਇਦਾ ਮੁਖ਼ਾਤਿਬ ਹੋਏ ਸਨ ਅਤੇ ਉਹਨਾਂ ਨੇ ਇਤਿਹਾਸ ਵਿਚ ਬਣਦਾ ਰੋਲ ਵੀ ਅਦਾ ਕੀਤਾ ਪਰ ਇਹ ਅਫ਼ਸੋਸ ਵਾਲੀ ਗੱਲ ਹੈ ਕਿ ’84 ਵਾਲੀ ਪੀੜ੍ਹੀ ਅਜੇ ਬੌਧਿਕ ਰੂਪ ਵਿਚ ਉਚੀ ਉਠੀ ਨਹੀਂ। ਉਹਨਾਂ ਨੇ ਨਕਸਲੀ ਕਵਿਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਲਹਿਰ ਦੇ ਕਵੀਆਂ ਨੇ ਵੀ ਆਪਣੀਆਂ ਕਵਿਤਾਵਾਂ ਵਿਚ ਸਿੱਖ ਵਿਰਸੇ ਦੀ ਭਰਪੂਰ ਵਰਤੋਂ ਕੀਤੀ। ਅਜਿਹਾ ਕਰਦਿਆਂ ਉਹ ਬੁਨਿਆਦੀ ਤੌਰ ’ਤੇ ਸਿੱਖੀ ਦੀ ਲਹਿਰ ਦੇ ਵਿਰੋਧ ਵਿਚ ਭੁਗਤ ਰਹੇ ਸਨ। ਉਹਨਾਂ ਕਿਹਾ ਕਿ ਗਜਿੰਦਰ ਸਿੰਘ ਨੇ ਇਸ ਕਵਿਤਾ ਦੇ ਮੁਕਾਬਲੇ ਜਿਹੜੀਆਂ ਕਵਿਤਾਵਾਂ ਪੇਸ਼ ਕੀਤੀਆਂ ਉਹਨਾਂ ਵਿਚੋਂ ‘ਪੰਜ ਤੀਰ ਹੋਰ’ ਸ਼ਾਮਿਲ ਹੈ। ਸਿੱਖ ਯੂਥ ਆਫ਼ ਪੰਜਾਬ ਦੇ ਆਗੂ ਪ੍ਰਭਜੋਤ ਸਿੰਘ ਦਾ ਕਹਿਣਾ ਸੀ ਕਿ ਸਾਨੂੰ ਉਸ ਸਮੇਂ ਦਾ ਢੁੱਕਵਾਂ ਮੁਲਾਂਕਣ ਕਰਨਾ ਹੋਵੇਗਾ ਜਿਸ ਦੌਰ ਵਿਚ ਭਾਈ ਗਜਿੰਦਰ ਸਿੰਘ ਦੀਆਂ ਕਵਿਤਾਵਾਂ ਉਭਰ ਕੇ ਸਾਹਮਣੇ ਆਈਆਂ। ਉਹਨਾਂ ਕਿਹਾ ਕਿ ਉਸ ਦੌਰ ਵਿਚ ਅਤੇ ਅੱਜ ਦੇ ਦੌਰ ਵਿਚ ਬੁਨਿਆਦੀ ਤੌਰ ’ਤੇ ਢੇਰ ਅੰਤਰ ਹੈ। ਉਸ ਦੌਰ ਵਿਚ ਸਿੱਖਾਂ ਦੀ ਆਜ਼ਾਦੀ ਦੀ ਗੱਲ ਨੂੰ ਇੰਨਾ ਭਰਵਾਂ ਹੁੰਗਾਰਾ ਅਜੇ ਨਹੀਂ ਸੀ ਮਿਲਿਆ ਅਤੇ ਇਹ ਗੱਲ ਸਿੱਖ ਮਾਨਸਿਕਤਾ ਦਾ ਰੂਹ ਦੀ ਪੱਧਰ ਉਤੇ ਹਿੱਸਾ ਨਹੀਂ ਸੀ ਬਣੀ। ਪਰ ਹੁਣ ਸਥਿਤੀ ਇਹ ਹੈ ਕਿ ਅਸੀਂ ਹਾਲ ਵਿਚ ਹੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਇਕ ਵੱਡੀ ਲਹਿਰ ਵਿਚੋਂ ਗੁਜ਼ਰੇ ਹਾਂ ਅਤੇ ਇੰਝ ਸਾਡੇ ਕੋਲ ਅਮੀਰ ਵਿਰਾਸਤ ਦਾ ਖ਼ਜ਼ਾਨਾ ਇਕੱਠਾ ਹੋ ਗਿਆ ਹੈ। ਉਹਨਾਂ ਇਹ ਵੀ ਵਿਚਾਰ ਪ੍ਰਗਟ ਕੀਤਾ ਕਿ ਅੱਜ ਦੀ ਨੌਜਵਾਨੀ ਨੂੰ ਬੌਧਿਕ ਪੱਧਰ ਉਤੇ ਜਥੇਬੰਦ ਹੋਣ ਦੀ ਸਖ਼ਤ ਲੋੜ ਹੈ ਅਤੇ ਨਾਲ ਹੀ ਸਾਨੂੰ ਮਾਂਗਵੇਂ ਰਾਜਨੀਤਕ ਮਾਡਲਾਂ ਦੀ ਸ਼ਰਨ ਨਹੀਂ ਲੈਣੀ ਚਾਹੀਦੀ। ਸਾਨੂੰ ਆਪਣੇ ਮੌਲਿਕ, ਰਾਜਨੀਤਕ ਮਾਡਲ ਉਭਾਰਨੇ ਚਾਹੀਦੇ ਹਨ ਅਤੇ ਨਾਲ ਹੀ ਬਾਹਰਲੇ ਮਾਡਲਾਂ ਦੇ ਤਜਰਬਿਆਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਿੱਖ ਵਿਦਵਾਨ ਅਤੇ ਸੈਮੀਨਾਰ ਦੇ ਮੁੱਖ ਮਹਿਮਾਨ ਸ. ਅਜਮੇਰ ਸਿੰਘ ਨੇ ਕਿਹਾ ਕਿ ਸ. ਗਜਿੰਦਰ ਸਿੰਘ ਦਾ ਜਲਾਵਤਨ ਹੋਣਾ ਸਾਡੀ ਕੌਮ ਲਈ ਬਹੁਤ ਦੁਖਦਾਈ ਹੈ ਅਤੇ ਸਾਨੂੰ ਇਸ ਸੰਬੰਧ ਵਿਚ ਰੋਮਾਂਟਿਕ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਸ. ਗਜਿੰਦਰ ਸਿੰਘ ਦੀ ਸਭ ਤੋਂ ਵੱਡੀ ਮਹਾਨਤਾ ਇਸ ਗੱਲ ਵਿਚ ਹੈ ਕਿ ਜਦੋਂ ਉਹਨਾਂ ਨੇ ਆਜ਼ਾਦੀ ਦੀ ਗੱਲ ਕੀਤੀ ਉਦੋਂ ਸਮੁੱਚਾ ਮਾਹੌਲ ਵਿਰੋਧੀ ਸੀ ਅਤੇ ਸਥਾਪਤੀ ਦੀ ਲੀਡਰਸ਼ਿਪ ਵੀ ਨਾਲ ਹੀ ਉਹਨਾਂ ਦਾ ਵਿਰੋਧ ਕਰ ਰਹੀ ਸੀ। ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਉਸ ਦੌਰ ਵਿਚ ਅਕਾਲੀ ਵੀ ਸੰਘਰਸ਼ ਕਰ ਰਹੇ ਸਨ ਪਰ ਰਾਜ ਕਰਨ ਦਾ ਹੱਕ ਨਹੀਂ ਸੀ ਮੰਗਦੇ। ਸ. ਗਜਿੰਦਰ ਸਿੰਘ ਨੀਤੀਆਂ ਨੂੰ ਬਦਲਣ ਦੇ ਹੱਕ ਵਿਚ ਨਹੀਂ ਸਨ ਜਿਵੇਂ ਕਿ ਅਕਾਲੀ ਉਸ ਦੌਰ ਵਿਚ ਕਰ ਰਹੇ ਸਨ। ਉਹ ਤਾਂ ਰਾਜ ਦੀ ਗੱਲ ਕਰਦੇ ਸਨ। ਉਹਨਾਂ ਕਿਹਾ ਕਿ ਵਿਦਵਾਨਾਂ ਨੂੰ ਉਸ ਸਾਰੇ ਮਾਹੌਲ ਵਿਚ ਬੁਨਿਆਦੀ ਫ਼ਰਕਾਂ ਦਾ ਗੰਭੀਰ ਮੁਲਾਂਕਣ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਹਿੰਸਾ ਦੇ ਸੰਕਲਪ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਾਂ। ਅਸੀਂ ਬਹੁਤੀ ਵਾਰੀ ਹਿੰਸਾ ਪ੍ਰਤੀ ਬੇਲੋੜਾ ਮੋਹ ਪਾਲ ਲੈਂਦੇ ਹਾਂ। ਉਹਨਾਂ ਸਵਾਲ ਕੀਤਾ ਕਿ ਸਾਡੀ ਕੌਮ ਨੇ ਸਭ ਤੋਂ ਵੱਧ ਖ਼ੂਨ ਡੋਲ੍ਹਿਆ ਹੈ ਅਤੇ ਇਹ ਵੀ ਹਕੀਕਤ ਹੈ ਕਿ ਸਾਡੇ ਪੱਲੇ ਕੁਝ ਵੀ ਨਹੀਂ। ਸਾਨੂੰ ਆਪਣੀ ਅਜੋਕੀ ਹਾਲਤ ਉਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਦੁਸ਼ਮਣ ਕਿਸੇ ਵੀ ਹੱਦ ਤਕ ਅੱਗੇ ਜਾ ਸਕਦਾ ਹੈ। ਉਹਨਾਂ ਕਿਹਾ ਕਿ ਦੁਸ਼ਮਣ ਦੇ ਅੰਦਰ ਨੈਤਿਕਤਾ ਵਾਲੀ ਕੋਈ ਗਲ ਨਹੀਂ ਰਹਿ ਗਈ, ਉਹ ਸਭ ਹੱਦਾਂ ਪਾਰ ਕਰ ਰਹੇ ਹਨ। ਸਾਨੂੰ ਆਪਣੇ ਦੁਸ਼ਮਣਾਂ ਦੀ ਸਰਬ-ਪੱਖੀ ਪੜਚੋਲ ਕਰਨੀ ਚਾਹੀਦੀ ਹੈ। ਜੇ ਸਾਡਾ ਲਹਿਜਾ ਉਹੋ ਰਿਹਾ ਅਤੇ ਭਾਸ਼ਾ ਵੀ ਉਹੀ ਰਹੀ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਬੀਤੇ ਦੇ ਤਜਰਬਿਆਂ ਤੋਂ ਕੁਝ ਵੀ ਨਹੀਂ ਸਿੱਖਿਆ। ਉਹਨਾਂ ਕਿਹਾ ਕਿ ਸਾਨੂੰ ਮਰਨ ਤੋਂ ਡਰਨਾ ਨਹੀਂ ਚਾਹੀਦਾ ਪਰ ਮਰਨ ਦਾ ਠਰਕ ਵੀ ਨਹੀਂ ਰੱਖਣਾ ਚਾਹੀਦਾ।
ਪ੍ਰੋ. ਜਗਮੋਹਨ ਸਿੰਘ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਸੈਮੀਨਾਰ ਵਿਚ ਸ਼ਾਮਿਲ ਨਹੀਂ ਸਨ ਹੋ ਸਕੇ, ਇਸ ਲਈ ਉਹਨਾਂ ਦਾ ਪੇਪਰ ਬੀਬੀ ਯਸ਼ਪ੍ਰੀਤ ਕੌਰ ਨੇ ਪੜ੍ਹਿਆ। ਇਸ ਪੇਪਰ ਵਿਚ ਪ੍ਰੋ. ਜਗਮੋਹਨ ਸਿੰਘ ਨੇ ਵਿਚਾਰ ਪ੍ਰਗਟ ਕੀਤਾ ਕਿ ਗਜਿੰਦਰ ਸਿੰਘ ਦੇ ਕਾਰਜ ਅੱਜ ਵੀ ਉਂਨੀ ਹੀ ਮਹੱਤਤਾ ਰੱਖਦੇ ਹਨ ਜਿੰਨੀ ਉਸ ਸਮੇਂ ਰੱਖਦੇ ਸਨ। ਅੱਜ ਉਸ ਇਨਕਲਾਬੀ ਕਵੀ ਦੇ ਸ਼ਬਦਾਂ ਨੂੰ ਮੁੜ ਦੁਹਰਾਉਣ ਦਾ ਅਤੇ ਉਹਨਾਂ ਦੇ ਹਰ ਅੱਖਰ ਨੂੰ ਸਮਝਣ ਦੀ ਲੋੜ ਹੈ। ਨਹੀਂ ਤਾਂ ਉਹ ਸਾਨੂੰ ਇਕ ਨਵੀਂ ਸ਼ੈਲੀ ਵਿਚ ਫਿਰ ਵੰਗਾਰੇਗਾ ਜਿਵੇਂ ਉਸ ਨੇ ਦਹਾਕਿਆਂ ਪਹਿਲਾਂ ਕਿਹਾ ਸੀ :
ਦੋਸਤੋ ਸਾਥ ਦਿਉ, ਦੂਰ ਖੜੇ ਹੋ ਕੇ ਨਾ ਵੇਖੋ ਕਿ ਕੀ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਰਾਤ ਦਿਨ,
ਦਰਦਾਂ ਦੇ ਡੂੰਘੇ ਸਾਗਰ ਤਰਦੇ ਹਾਂ।
ਇਸ ਸੈਮੀਨਾਰ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਅਤੇ ਅੰਤ੍ਰਿਗ ਕਮੇਟੀ ਦੇ ਮੈਂਬਰ ਸ. ਕੰਵਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸ. ਕੰਵਰਪਾਲ ਸਿੰਘ ਨੇ ਸ. ਗਜਿੰਦਰ ਸਿੰਘ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਜਦ ਕਿ ਡਾ. ਮਨਜਿੰਦਰ ਸਿੰਘ ਜੰਡੀ ਨੇ ਸਟੇਜ ਸਕੱਤਰੀ ਦੀ ਸੇਵਾ ਨਿਭਾਈ।

ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕੀਤੇ ਗਏ ਪੱਤਰ ਵਿਹਾਰ ਕੋਰਸ ਦਾ ਆਰੰਭ ਪੰਜਾਬੀ ਦੇ ਨਾਲ-ਨਾਲ ਹਿੰਦੀ ਵਿੱਚ ਵੀ

ਅੰਮ੍ਰਿਤਸਰ 7 ਅਕਤੂਬਰ-ਸਿੱਖ ਧਰਮ ਦੀ ਹਰ ਪੱਖੋਂ ਮੁਢਲੀ ਤੇ ਪ੍ਰਮਾਣਿਕ ਜਾਣਕਾਰੀ ਜਗਿਆਸੂਆਂ ਦੇ ਘਰੋ ਘਰੀਂ ਡਾਕ ਰਾਹੀਂ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਦੋ ਸਾਲਾ ਪੱਤਰ ਵਿਹਾਰ ਕੋਰਸ ਦਾ ਆਰੰਭ ਪੰਜਾਬੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿੱਚ ਵੀ ਕਰ ਦਿੱਤਾ ਗਿਆ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਸ ਕੋਰਸ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ ਵੱਲੋਂ ਹਿੰਦੀ ਭਾਸ਼ਾ ਵਿੱਚ ਤਿਆਰ ਕੀਤੀ ਗਈ ਪੁਸਤਕ ਨੂੰ ਇੱਕ ਸਮਾਗਮ ਵਿੱਚ ਰੀਲੀਜ਼ ਕਰਦਿਆਂ ਇਸ ਦੀ ਪਹਿਲੀ ਕਾਪੀ ਇੰਗਲੈਂਡ ਤੋਂ ਗੁਰੂ ਰਾਮਦਾਸ ਲੰਗਰ ਦੀ ਸੇਵਾ ਕਰਨ ਲਈ ਪੁੱਜੀ ਬੀਬੀ ਲੱਕੀ ਦਿਲੋਂ ਨੂੰ ਭੇਂਟ ਕੀਤੀ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ ਸਮੇਂ ਇਸ ਸਮਾਗਮ ਵਿੱਚ ਹਾਜ਼ਰ ਅੱਖਾਂ ਦੇ ਪ੍ਰਸਿੱਧ ਮਾਹਿਰ ਡਾ. ਦਲਜੀਤ ਸਿੰਘ ਅਤੇ ਪ੍ਰਸਿੱਧ ਨਾਵਲਕਾਰ ਸ੍ਰ. ਨਾਨਕ ਸਿੰਘ ਦੇ ਵੱਡੇ ਸਪੁੱਤਰ ਸੂਰੀ ਸਾਹਿਬ, ਇੰਗਲੈਂਡ ਅਤੇ ਅਸਟ੍ਰੇਲੀਆ ਤੋਂ ਆਏ ਹੋਰ ਪਤਵੰਤੇ ਸੱਜਣਾਂ ਨੂੰ ਇਸ ਦੀ ਇੱਕ-ਇੱਕ ਕਾਪੀ ਭੇਂਟ ਕੀਤੀ। ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਡਾ. ਸਾਬਰ ਵੱਲੋਂ ਤਿਆਰ ਕੀਤੀ ਗਈ ਹਿੰਦੀ ਵਿੱਚ ਇਹ ਪਾਠ-ਪੁਸਤਕ ਪੰਜਾਬੀ ਭਾਸ਼ਾ ਨਾ ਪੜ੍ਹ ਸਕਣ ਵਾਲੇ ਪੰਜਾਬ ਤੋਂ ਬਾਹਰ ਰਹਿੰਦੇ ਜਗਿਆਸੂਆਂ ਨੂੰ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕਰੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਅਤੇ ਗੈਰ-ਸਿੱਖਾਂ ਨੇ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਵੱਡੀ ਗਿਣਤੀ ਵਿੱਚ ਦਿਲਚਸਪੀ ਦਿਖਾਈ ਹੈ। ਇਹ ਕੋਰਸ ਬਗ਼ੈਰ ਕਿਸੇ ਫੀਸ ਤੋਂ ਡਾਕ ਰਾਹੀਂ ਹਰੇਕ ਵਿਅਕਤੀ ਦੇ ਘਰ ਤੱਕ ਪਹੁੰਚਾਇਆ ਜਾਂਦਾ ਹੈ। ਇੰਗਲੈਂਡ ਤੋਂ ਆਈ ਬੀਬੀ ਲੱਕੀ ਢਿੱਲੋਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕੀਤੇ ਗਏ ਇਸ ਕੋਰਸ ਦੀ ਭਰਪੂਰ ਸ਼ਲਾਘਾ ਕਰਦਿਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਵਧਾਈ ਦਿੰਦਿਆਂ ਡਾ. ਸਾਬਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਕੈਪਟਨ ਕੰਵਲਜੀਤ ਸਿੰਘ ਦੀ ਮੌਤ ਬਾਰੇ ਅਜੇ ਵੀ ਰਹੱਸ

ਚੰਡੀਗੜ੍ਹ:-ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੀ ਮੈਜਿਸਟਰੇਟੀ ਜਾਂਚ ਦੇ ਕਿਸੇ ਤਣ ਪੱਤਣ ਨਾ ਲੱਗਣ ਨੇ ਰਾਜਨੀਤਕ ਹਲਕਿਆਂ ਵਿਚ ਰਹੱਸ ਪੈਦਾ ਕਰ ਦਿੱਤਾ ਹੈ। ਤਤਕਾਲੀਨ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ ਨੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਜਸਬੀਰ ਸਿੰਘ ਬੀਰ ਨੂੰ ਇਸ ਹਾਦਸੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਭਰੋਸੇਯੋਗ ਸੂਤਰਾਂ ਅਨੁਸਾਰ ਮੈਜਿਸਟਰੇਟੀ ਜਾਂਚ ਦੀ ਮੁਕੰਮਲ ਰਿਪੋਰਟ ਅਜੇ ਤੱਕ ਸਰਕਾਰ ਨੂੰ ਨਹੀਂ ਸੌਂਪੀ ਗਈ। ਦਰਅਸਲ ਮੈਜਿਸਟਰੇਟੀ ਜਾਂਚ ਮੁੱਢਲੇ ਪੜਾਅ ਤੋਂ ਅੱਗੇ ਹੀ ਨਹੀਂ ਤੁਰੀ। ਦੂਜੇ ਪਾਸੇ ਪੰਜਾਬ ਪੁਲਿਸ ਵਲੋਂ ਫੋਰੈਂਸਿਕ ਮਾਹਰਾਂ ਤੋਂ ਕਰਾਈ ਜਾਂਚ ਨੇ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਇਕ ਹਾਦਸੇ 'ਚ ਹੋਣ ਅਤੇ ਉਨ੍ਹਾਂ ਦੀ ਨਿੱਜੀ ਕਾਰ ਦੇ ਡਰਾਈਵਰ ਵਲੋਂ ਅਣਗਹਿਲੀ ਵਰਤਣ ਅਤੇ ਤੇਜ਼ ਰਫਤਾਰ ਨਾਲ ਕਾਰ ਚਲਾਉਣ ਦਾ ਸਿੱਟਾ ਕੱਢਿਆ ਹੈ। ਫੋਰੈਂਸਿਕ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਹੱਤਵਪੂਰਨ ਵਿਅਕਤੀਆਂ ਦੀਆਂ ਕਾਰਾਂ ਦੇ ਡਰਾਈਵਰਾਂ ਵਲੋਂ ਤੇਜ਼ ਰਫਤਾਰ ਨਾਲ ਕਾਰਾਂ ਚਲਾਉਣਾ ਜਿੱਥੇ ਆਮ ਲੋਕਾਂ ਲਈ ਖਤਰੇ ਤੋਂ ਖਾਲੀ ਨਹੀਂ, ਉੱਥੇ ਕਾਰ ਵਿਚ ਸਵਾਰ ਮਹੱਤਵਪੂਰਨ ਵਿਅਕਤੀਆਂ ਲਈ ਵੀ ਖਤਰਨਾਕ ਹੋ ਸਕਦਾ ਹੈ।
ਮੈਜਿਸਟਰੇਟੀ ਜਾਂਚ ਦੇ ਹੁਕਮਾਂ ਤੋਂ ਬਾਅਦ ਇਕ ਦਫਾ ਤਾਂ ਜਸਬੀਰ ਸਿੰਘ ਬੀਰ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਅਤੇ ਹਾਦਸੇ ਦੇ ਮੁੱਢਲੇ ਕਾਰਨਾਂ ਬਾਰੇ ਤੱਥ ਇਕੱਤਰ ਕਰਕੇ ਮੁਢਲੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਸੀ। ਇਸ ਤੋਂ ਬਾਅਦ ਕੀ ਹੋਇਆ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਮੁੱਖ ਸਕੱਤਰ ਪੰਜਾਬ ਦੇ ਦਫਤਰ ਨੂੰ ਵੀ ਇਸ ਰਿਪੋਰਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤਕਰੀਬਨ 6 ਮਹੀਨਿਆਂ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਰਿਪੋਰਟ ਜਨਤਕ ਨਾ ਹੋਣ ਕਾਰਨ ਮਰਹੂਮ ਮੰਤਰੀ ਦੇ ਵਾਰਿਸਾਂ ਨੂੰ ਵੀ ਉਹ ਤਸੱਲੀ ਨਹੀਂ ਮਿਲ ਰਹੀ ਕਿ ਸਰਕਾਰ ਮਰਹੂਮ ਸਹਿਕਾਰਤਾ ਮੰਤਰੀ ਦੀ ਮੌਤ ਨਾਲ ਜੁੜੇ ਤੱਥਾਂ ਨੂੰ ਜਾਣਨ ਲਈ ਸੰਜੀਦਾ ਹੈ। ਸੂਤਰਾਂ ਮੁਤਾਬਕ ਸਵਰਗੀ ਮੰਤਰੀ ਦੀ ਸਪੁੱਤਰੀ ਮਨਪ੍ਰੀਤ ਕੌਰ ਡੌਲੀ ਨੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਤੋਂ ਰਿਪੋਰਟ ਬਾਰੇ ਜਾਨਣਾ ਚਾਹਿਆ ਤਾਂ ਉਹਨਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ। ਇਸ 'ਤੇ ਉਨ੍ਹਾਂ ਨੇ ਮੁਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸਵਰਗੀ ਮੰਤਰੀ ਦੀ ਧੀ ਨੂੰ ਇਸ ਵਿਚ ਵੀ ਸਫਲਤਾ ਨਾ ਮਿਲ ਸਕੀ। ਡੌਲੀ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਦੀ ਰਿਪੋਰਟ ਬਾਰੇ ਅਜੇ ਤੱਕ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲੀ, ਪਰ ਸਾਡੇ ਪਰਿਵਾਰ ਨੂੰ ਹੈਰਾਨੀ ਜ਼ਰੂਰ ਹੈ ਕਿ ਪ੍ਰਸ਼ਾਸਨ ਨੇ ਇਕ ਵੱਡੇ ਰਾਜਸੀ ਆਗੂ ਦੀ ਹਾਦਸੇ ਵਿਚ ਹੋਈ ਮੌਤ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ।
ਪੰਜਾਬ ਪੁਲਿਸ ਨੇ ਇਸ ਹਾਦਸੇ ਦੀ ਫੋਰੈਂਸਿਕ ਜਾਂਚ ਲਈ ਕਾਰ ਅਤੇ ਟਰੱਕ ਦੇ ਕੁੱਲ 13 ਸੈਂਪਲ ਭੇਜੇ ਸਨ, ਜਿਸ ਵਿਚ ਕਾਰ ਦੇ ਸ਼ੀਸ਼ੇ, ਟਰੱਕ ਦੀਆਂ ਕਮਾਨੀਆਂ, ਨੰਬਰ ਪਲੇਟਾਂ, ਰੰਗ ਆਦਿ ਸ਼ਾਮਲ ਸਨ। ਮਾਹਿਰਾਂ ਨੇ ਇਸ ਦੀ ਜਾਂਚ ਕਰਕੇ ਸਿੱਟਾ ਕੱਢਿਆ ਹੈ ਕਿ ਜਿਸ ਇਲੈਂਟਰਾ ਕਾਰ (ਸੀ ਐਚ 03 ਐਸ - 0074) ਵਿਚ ਕੈਪਟਨ ਕੰਵਲਜੀਤ ਸਿੰਘ ਸਵਾਰ ਸਨ, ਉਹ ਤੇਜ਼ ਰਫਤਾਰ ਨਾਲ ਆ ਰਹੀ ਸੀ। ਇਹ ਕਾਰ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਪਹਿਲਾਂ ਇਕ ਟਰੱਕ ਦੇ ਪਾਸੇ ਨਾਲ ਟਕਰਾਈ ਤੇ ਫਿਰ ਦੂਜੇ ਟਰੱਕ ਨਾਲ ਟਕਰਾ ਗਈ। ਇਸ ਦੇ ਸਿੱਟੇ ਵਜੋਂ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਗਈ ਸੀ।
ਇਸੇ ਦੌਰਾਨ ਜਦੋਂ ਸ੍ਰੀ ਬੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ, ''ਪੰਜਾਬ ਸਰਕਾਰ ਨੇ ਕੈਪਟਨ ਕੰਵਲਜੀਤ ਸਿੰਘ ਦੀ ਹਾਦਸੇ 'ਚ ਹੋਈ ਮੌਤ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਮੈਨੂੰ ਦਿੱਤੇ ਸਨ। ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਕਿਉਂਕਿ ਜੋ ਕੁਝ ਵੀ ਹੋਇਆ ਹੈ ਉਹ ਸਰਕਾਰੀ ਪੱਧਰ 'ਤੇ ਹੋਇਆ ਹੈ।'' ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਸੁਬੋਧ ਚੰਦਰ ਅਗਰਵਾਲ ਨੇ ਕਿਹਾ, ''ਸਾਬਕਾ ਮੁੱਖ ਸਕੱਤਰ ਨੇ ਸੜਕ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਸਨ, ਪਰ ਮੇਰੇ ਖਿਆਲ ਮੁਤਾਬਕ ਅਜੇ ਤੱਕ ਇਸ ਦੀ ਕੋਈ ਰਿਪੋਰਟ ਨਹੀਂ ਆਈ। ਮੈਂ ਚੈੱਕ ਕਰਾਂਗਾ ਕਿ ਰਿਪੋਰਟ ਕਿਉਂ ਨਹੀਂ ਆਈ।''


ਹਮਬਰਗ ਜਰਮਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਭਾਈ ਜਿੰਦਾ ਸੁੱਖਾ ਨੂੰ ਸਮਰਪਿਤ ਭਾਰੀ ਕਾਨਫਰੈਂਸ

ਹਮਬਰਗ ਜਰਮਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੋਰਪ ਪੱਧਰੀ ਕਰਵਾਈ ਗਈ ਕਾਨਫਰੈਂਸ ਦੋਰਾਨ ਪੰਥ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਯੋਰਪ ਭਰ ਤੋਂ ਆਏ ਪੰਥਕ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਹਾਨ ਸਿਰਲੱਥ ਅਤੇ ਨਿਧੱੜਕ ਆਗੂ ਸ. ਸਿਮਰਨਜੀਤ ਸਿੰਘ ਮਾਨ ਨੇ ਉਚੇਚੇ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੁਰਜੋਰ ਅਪੀਲ ਕੀਤੀ ਕਿ ਮੌਜੂਦਾ ਚਲ ਰਹੇ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ। ਇਸ ਦੋਰਾਨ ਉਹਨੇ ਨੇ ਵਿਸਥਾਰ ਪੂਰਵਕ ਢੰਗ ਨਾਲ ਖਾਲਿਸਤਾਨ ਦੀ ਲੋੜ ਕਿੳਂ ਦੇ ਮਹੱਤਵਪੂਰਨ ਵਿਸ਼ੇ ਤੇ ਚਾਨਣਾ ਪਾਇਆ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਦੇ ਮੈਂਬਰਾਂ ਨੇ ਸ.ਸਿਮਰਨਜੀਤ ਸਿੰਘ ਮਾਨ ਦਾ ਸ਼ਮਸ਼ੀਰਾਂ ਦੀ ਸਲਾਮੀ ਨਾਲ ਸਵਾਗਤ ਕੀਤਾ। ਯੂਥ ਵਿੰਗ ਅਤੇ ਜਰਮਨੀ ਯੂੁਨਿਟ ਨੇ ਸ. ਮਾਨ ਨੂੰ ਉਹਨਾਂ ਦੇ ਕੌਮ ਪ੍ਰਤੀ ਅਣਥੱਕ ਸੰਘਰਸ਼ ਲਈ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਗੋਲਡ ਮੈਡਲ ਅਵਾਰਡ ਨਾਲ ਸਨਮਾਨਿਤ ਕੀਤਾ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੋਰਪ ਭਰ ਤੋਂ ਪਹੁੰਚੇ ਆਗੂਆਂ ਨੇ ਆਪਣੇ ਪ੍ਰਣ ਨੂੰ ਦੁਹਰੌਂਦਿਆਂ ਕਿਹਾ ਕਿ ਉਹ ਪੰਥ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਤਕ ਯਤਨਸ਼ੀਲ ਰਿਹਣਗੇ।ਇਸੇ ਸਬੰਧ ਵਿਚ ਪਾਰਟੀ ਵਲੋਂ ਕਈ ਮਤੇ ਪ੍ਰਵਾਨਗੀ ਤਹਿਤ ਲਿਆਂਦੇ ਗਏ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੋਰਪ ਕਮੇਟੀ ਦੇ ਜਨਰਲ ਸਕੱਤਰ ਬਾਬਾ ਸੋਹਣ ਸਿੰਘ ਕੰਗ ਨੂੰ ਸਮੁੱਚੇ ਯੋਰਪ ਵਿੱਚ ਅਜਿਹੇ ਹੋਰ ਯੂਥ ਵਿੰਗ ਸਥਾਪਿਤ ਕਰਨ ਲਈ ਪ੍ਰਵਾਨਗੀ ਦਿੱਤੀ ਗਈ।
ਪਹੁੰਚੇ ਹੋਏ ਆਗੂਆਂ ਵਿੱਚ ਭਾਈ ਚੈਨ ਸਿੰਘ ਫਰਾਂਸ, ਭਾਈ ਜਗਤਾਰ ਸਿੰਘ ਮਾਹਲ, ਬਾਬਾ ਸੋਹਣ ਸਿੰਘ ਕੰਗ, ਭਾਈ ਸੁਖਪ੍ਰੀਤ ਸਿੰਘ ਜਨਰਲ ਸਕੱਤਰ ਯੂਥ ਵਿੰਗ, ਭਾਈ ਗੁਰਮੀਤ ਸਿੰਘ ਹਮਬਰਗ, ਭਾਈ ਦਿਲਬਰ ਸਿੰਘ, ਭਾਈ ਰਾਜ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਹਰਦਿਆਲ ਸਿੰਘ ਸਿਧਵਾਂ ਦੋਨਾ, ਭਾਈ ਰਾਮ ਸਿੰਘ ਮੇਹਲੀ, ਭਾਈ ਸਮਸ਼ੇਰ ਸਿੰਘ, ਭਾਈ ਰਣਜੀਤ ਸਿੰਘ ਹਮਬਰਗ, ਭਾਈ ਅਮਰੀਕ ਸਿੰਘ ਇਟਲੀ , ਭਾਈ ਲਾਲ ਸਿੰਘ ਸੁਰਤਾਪੁਰ, ਭਾਈ ਸੁਲੱਖਣ ਸਿੰਘ ਫਰਾਂਸ, ਭਾਈ ਗੁਰਕਿਰਪਾਲ ਸਿੰਘ ਸਵੀਡਨ, ਗਿਆਨੀ ਜੋਗਿੰਦਰ ਸਿੰਘ ਇਟਲੀ, ਭਾਈ ਸਰਬਜੀਤ ਸਿੰਘ ਬੈਲਜੀਅਮ, ਭਾਈ ਗੁਰਤਾਜ ਸਿੰਘ ਗਰੀਸ, ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਹਰਵਿੰਦਰ ਸਿੰਘ ਇਟਲੀ, ਭਾਈ ਸੁਖਜੀਵਨ ਸਿੰਘ ਫਿਨਲੈਂਡ, ਭਾਈ ਜਗਤਾਰ ਸਿੰਘ ਮਿਉਨਚਨ ਅਤੇ ਅਮਰਜੀਤ ਸਿੰਘ ਹਮਬਰਗ ਸ਼ਾਮਿਲ ਸਨ।ਪਹੁੰਚੇ ਆਗੂਆਂ ਨੂੰ ਯੂਥ ਵਿੰਗ ਜਰਮਨੀ ਵਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਹਮਬਰਗ ਦੀ ਕਮੇਟੀ ਵਲੋਂ ਭਾਈ ਦਲਬੀਰ ਸਿੰਘ ਨੇ ਸ. ਸਿਮਰਨਜੀਤ ਸਿੰਘ ਮਾਨ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਪਹੁੰਚੇ ਹੋਏ ਪਤਵੰਤੇ ਆਗੂਆਂ, ਗੁਰਦੁਆਰਾ ਸਿੰਘ ਸਭਾ ਹਮਬਰਗ ਅਤੇ ਗੁਰਦੁਆਰਾ ਸਿੱਖ ਸੈਂਟਰ ਹਮਬਰਗ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੁੱਚੀ ਸੰਗਤ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਤਹਿ ਦਿਲੋਂ ਧੰਨਵਾਦੀ ਹੈ।

ਇਤਿਹਾਸਕ ਗੁਰਧਾਮਾਂ ਦੀ ਜ਼ਮੀਨ ਵੇਚਣ ਦੇ ਮਸਲੇ ਬਾਰੇ ਪਾਕਿਸਤਾਨ ਸਰਕਾਰ ਨੂੰ ਜਾਂਚ ਕਰਨ ਲਈ ਕਿਹਾ-ਡਾ: ਪ੍ਰਿਤਪਾਲ ਸਿੰਘ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਇਸੇ ਹਫ਼ਤੇ ਪਾਕਿਸਤਾਨ ਤੋਂ ਵਾਪਸ ਕੈਲੇਫ਼ੋਰਨੀਆ ਪਹੁੰਚੇ ਏਜੀਪੀਸੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨਾਲ ਪਾਕਿਸਤਾਨ ਵਿਚਲੇ ਸਿੱਖ ਇਤਿਹਾਸਕ ਗੁਰਦੁਆਰਿਆਂ ਦੀ ਜ਼ਮੀਨ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਵੱਲੋਂ ਵੇਚੇ ਜਾਣ ਦੇ ਮਸਲੇ ਤੇ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਖ਼ਬਰਾਂ ਛਪਣ ਤੋਂ ਪਹਿਲਾਂ ਮਾਮਲਾ ਉਨਾਂ ਦੇ ਧਿਆਨ ਵਿਚ ਆਇਆ ਸੀ ਤੇ ਉਨਾਂ ਉਸੇ ਵੇਲੇ ਪਾਕਿਸਤਾਨ ਦੇ ਸਰਕਾਰੀ ਅਧਿਕਾਰੀਆਂ ਨਾਲ ਇਸ ਗੰਭੀਰ ਮਸਲੇ ਤੇ ਗੱਲਬਾਤ ਕੀਤੀ ਸੀ ਤੇ ਸਰਕਾਰ ਨੂੰ ਇਸ ਬਾਰੇ ਨਿਰਪੱਖ ਜਾਂਚ ਕਰਨ ਲਈ ਬੇਨਤੀ ਕੀਤੀ ਹੈ।
ਡਾ: ਸਿੰਘ ਨੇ ਕਿਹਾ ਕਿ ਉਹ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਪੁਰਬ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਪਾਕਿਸਤਾਨ ਗਏ ਸਨ ਜਿਸ ਦੌਰਾਨ ਸਰਕਾਰ ਨਾਲ ਮਿਲ ਕੇ ਇਸ ਮਸਲੇ ਤੇ ਗੱਲਬਾਤ ਕੀਤੀ ਗਈ ਤੇ ਖ਼ਾਸ ਤੌਰ ਤੇ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਆਸਿਫ਼ ਹਾਸ਼ਮੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਜ਼ਮੀਨ ਵੇਚਣ ਤੇ ਮਸਲੇ ਤੇ ਕੀਤੀ ਗਈ ਮੀਟਿੰਗ ਦੋਰਾਨ ਜਨਾਬ ਆਸਿਫ਼ ਹਾਸ਼ਮੀ ਹੁਰਾਂ ਕਿਹਾ ਸੀ ਕਿ ਜ਼ਮੀਨ ਵੇਚਣ ਦੀ ਕੋਈ ਗੱਲ ਨਹੀਂ ਹੈ ਐਵੇਂ ਰੌਲਾ ਪਾਇਆ ਜਾ ਰਿਹਾ ਹੈ ਪਰ ਬਾਅਦ ਵਿਚ ਜਾਂਚ ਕਰਨ ਤੇ ਹਾਸ਼ਮੀ ਸਾਹਿਬ ਦੀ ਗੱਲ ਗ਼ਲਤ ਸਾਬਤ ਹੋਈ ਤੇ ਪਾਕਿਸਤਾਨ ਦੀ ਪ੍ਰਸਿੱਧ ਅਖ਼ਬਾਰ ਡਾਨ ਨੇ ਸਾਰੇ ਮਸਲੇ ਦੀ ਜਾਂਚ ਕਰਕੇ ਜ਼ਮੀਨ ਵੇਚਣ ਦੇ ਮਸਲੇ ਨੂੰ ਜੱਗ ਜ਼ਾਹਰ ਕਰ ਦਿਤਾ ਹੈ।
ਡਾਕਟਰ ਪ੍ਰਿਤਪਾਲ ਸਿੰਘ ਹੁਰਾਂ ਕਿਹਾ ਕਿ ਡਿਫ਼ੈਂਸ ਹਾਉਸਿੰਗ ਅਥਾਰਟੀ ਨੂੰ ਵੇਚੀ ਗਈ ਅਸਲ ਜ਼ਮੀਨ 855 ਕਨਾਲ ਹੈ ਜਿਸਦੀ ਕੀਮਤ 655 ਮਿਲੀਅਨ ਰੁਪਏ ਹੈ। ਕਾਗ਼ਜ਼ਾਂ ਅਨੁਸਾਰ 544 ਕਨਾਲ ਜ਼ਮੀਨ ਵੇਚੀ ਗਈ ਦੱਸੀ ਗਈ ਹੈ, ਪਰ ਅਸਲ ਵਿਚ 311 ਕਨਾਲ ਹੋਰ ਜ਼ਮੀਨ, ਜੋ ਮੋਤਾ ਸਿੰਘਵਾਲਾ ਪਿੰਡ ਵਿਚ ਹੈ, ਵੀ ਵੇਚੀ ਗਈ, ਜਿਸ ਨੂੰ ਵੱਖਰੇ ਕਾਗ਼ਜ਼ਾਂ ਵਿਚ ਵਿਖਾਇਆ ਗਿਆ ਹੈ।
ਕਾਨੂੰਨ ਅਨੁਸਾਰ ਇਤਿਹਾਸਕ ਗੁਰਦੁਆਰਿਆਂ ਦੀ ਜ਼ਮੀਨ ਵੇਚੀ ਨਹੀਂ ਜਾ ਸਕਦੀ। ਇਸ ਨਾਲ ਸੰਬਧਿਤ ਇਕ ਮਸਲਾ ਹੁਣੇ ਹੀ ਸਾਹਮਣੇ ਆਇਆ ਹੈ। ਪਿਛਲੇ ਸਮੇਂ ਵਿਚ ਚੂਨਾ ਮੰਡੀ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਅਸਥਾਨ ਦੇ ਨਾਲ ਦੀ ਕੁਝ ਜ਼ਮੀਨ ਤੇ ਕਿਸੇ ਅਸਰ ਰਸੂਖ਼ ਵਾਲੇ ਨੇ ਕਬਜ਼ਾ ਕਰਕੇ ਉਸ ਉਤੇ ਵਪਾਰਿਕ ਪਲਾਜ਼ਾ ਬਣਾ ਦਿਤਾ ਸੀ ਤੇ ਇਹ ਮਸਲਾ ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ ਚਲਾ ਗਿਆ ਸੀ ਜਿਸਨੇ ਫ਼ੈਸਲਾ ਦਿਤਾ ਹੈ ਕਿ ਉਹ ਪਲਾਜ਼ਾ ਡੇਗ ਕੇ ਜ਼ਮੀਨ ਸਿੱਖਾਂ ਨੂੰ ਵਾਪਸ ਕੀਤੀ ਜਾਵੇ।
ਡਾ: ਪ੍ਰਿਤਪਾਲ ਸਿੰਘ ਹੁਰਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੇ ਭਰੋਸਾ ਦੁਆਇਆ ਹੈ ਕਿ ਸਰਕਾਰ ਇਸ ਜ਼ਮੀਨ ਵੇਚਣ ਦੇ ਸੌਦੇ ਨੂੰ ਰੱਦ ਕਰ ਦੇਵੇਗੀ ਪਰ ਜੇ ਛੇਤੀ ਅਜਿਹਾ ਨਹੀਂ ਹੋਇਆ ਤਾਂ ਮਸਲਾ ਸੁਪਰੀਮ ਕੋਰਟ ਵਿਚ ਵੰਗਾਰਿਆ ਜਾਵੇਗਾ।
ਇਥੇ ਇਹ ਵੀ ਚੇਤਾ ਕਰਵਾਇਆ ਜਾਂਦਾ ਹੈ ਕਿ ਹਾਲੇ ਕੁਝ ਮਹੀਨੇ ਪਹਿਲਾਂ ਬੇਬੇ ਨਾਨਕੀ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨਾਲ ਲੱਗਦੀ ਜ਼ਮੀਨ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੇ ਅਮਰੀਕਾ, ਇੰਗਲੈਂਡ, ਭਾਰਤ ਤੇ ਹੋਰ ਦੇਸ਼ਾਂ ਦੇ ਸਿੱਖਾਂ ਵੱਲੋਂ ਸਖ਼ਤ ਵਿਰੋਧ ਕਰਨ ਤੇ ਜ਼ਮੀਨ ਵੇਚਣ ਦਾ ਉਹ ਸੌਦਾ ਵੀ ਰੱਦ ਕਰ ਦਿਤਾ ਗਿਆ ਸੀ।

ਨੋਬਲ-ਪ੍ਰਾਈਜ਼ 2009
ਯੂਨੀਵਰਸਿਟੀ ਆਫ਼ ਕੈਲੇਫ਼ੋਨਰੀਆ (ਯੂ.ਸੀ.ਸਿਸਟਮ ਸੈਨ ਫ਼ਰਾਂਸਿਸਕੋ) ਦੀ ਐਲਿਜ਼ਾਬੈਥ ਬਲੈਕਬਰਨ, ਜਾਹਨ ਹਾਪਕਿੰਜ਼ ਯੂਨੀਵਰਸਿਟੀ ਦੀ ਕੈਰਲ ਤੇ ਹਾਰਵਰਡ ਯੂਨੀਵਰਸਿਟੀ ਦੇ ਸਜ਼ੋਸਤਕ ਨੇ ਸਾਂਝੇ ਤੌਰ ਤੇ ਦਵਾਈਆਂ ਦੀ ਖੋਜ ਦਾ 2009 ਅੰਤਰਰਾਸ਼ਟਰੀ ਨੋਬਲ ਪ੍ਰਾਈਜ਼ ਜਿੱਤ ਕੇ ਤਰੱਥਲੀ ਮਚਾ ਦਿਤੀ।


ਬੇਟੀ ਜੰਮਣ ਤੇ ਸਹੁਰਿਆ ਵੱਲੋ ਮਿਲੀ ਸਜਾ, ਪਤੀ ਤੇ ਨੰਣਦਾ ਨੇ ਜਬਰੀ ਪਿਲਾਈ ਜਹਿਰੀਲੀ ਦਵਾਈ

ਮਾਛੀਵਾੜਾ 06 ਅਕਤੂਬਰ (ਸ਼ੁਸੀਲ ਸ਼ਰਮਾ) ਸਰਕਾਰ ਵੱਲੋ ਕੀਤੇ ਜਾਦੇ ਜੋਰ-ਸੋਰ ਨਾਲ ਦਹੇਜ-ਪ੍ਰਥਾ ਨੂੰ ਠੱਲ ਪਾਉਣ ਦੇ ਤੇ ਭਰੂਣ ਹੱਤਿਆ ਰਾਹੀ ਲੜਕੀਆ ਨਾ ਮਾਰਨ ਦੇ ਪ੍ਰਚਾਰ ਦੇ ਬਾਵਜੂਦ ਅੱਜ ਸਵੇਰੇ ਇਲਾਕੇ ਦੇ ਇਕ ਪਿੰਡ ਦੀ ਅਬਲਾ ਨੂੰ ਦੇਹਜ ਵਿਚ ਕਾਰ ਨਾ ਲਿਆਉਣ ਅਤੇ ਧੀ ਜਮਣ ਦੀ ਕੀਮਤ ਉਦੋ ਤਾਰਨੀ ਪਈ ਜਦੋ ਉਸ ਦੇ ਪਤੀ ਤੇ ਨੰਣਦਾ ਨੇ ਜਬਰਦਸ਼ਤੀ ਉਸ ਦੇ ਮੂੰਹ ਵਿਚ ਕੀੜੇਮਾਰ ਦਵਾਈ ਪਾ ਕੇ ਮਾਰਨ ਦਾ ਯਤਨ ਕੀਤਾ ਤਾ ਇਸ ਅਭਾਗੀ ਨੂੰ ਗੰਭੀਰ ਹਾਲਤ ਵਿਚ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਵਿਚ ਲਿਆਦਾ ਗਿਆ ਜਿੱਥੇ ਕਿ ਸਮੇ ਸਿਰ ਇਲਾਜ ਸ਼ੁਰੂ ਹੋਣ ਕਾਰਨ ਹੁਣ ੳੋੁਸ ਦੀ ਹਾਲਤ ਖ਼ਤਰੇ ਤੋ ਬਾਹਰ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਜਾਚ ਸ਼ੁਰੂ ਕਰ ਦਿੱਤੀ ਜਦ ਕਿ ਹਲਕੇ ਦੇ ਪਤਵੰਤੇ ਸੱਜਣਾ ਨੇ ਦੋਵੇ ਧਿਰਾ ਵਿਚ ਸਮਝੌਤਾ ਕਰਵਾਉਣ ਦੀਆ ਕੋਸ਼ਿਸਾ ਵੀ ਸ਼ੁਰੂ ਕਰ ਦਿੱਤੀਆ ਹਨ। ਮੁੱਢਲਾ ਸਿਹਤ ਕੇਦਰ ਵਿਚ ਆਪਣੀ ਬੇਟੀ ਦਾ ਇਲਾਜ ਕਰਵਾ ਰਹੀ ਪਿੰਡ ਸੈਸੋਵਾਲ ਕਲਾ ਦੀ ਮਹਿਲਾ ਸਰਪੰਚ ਰੂਪ ਕੌਰ ਨੇ ਦੱਸਿਆ ਕਿ ਅਸੀ ਬੜੀ ਮੁਸ਼ਕਿਲ ਨਾਲ ਪੈਸੇ ਇਕੱਠੇ ਕਰਕੇ ਆਪਣੀ ਧੀ ਜਸਵੰਤ ਕੌਰ ਦਾ ਵਿਆਹ ਕਰੀਬ ਦੋ ਸਾਲ ਪਹਿਲਾ ਪਿੰਡ ਸਿੰਕਦਰਪੁਰ ਦੇ ਜੈਮਲ ਸਿੰਘ ਨਾਲ ਕੀਤਾ ਸੀ ਤੇ ਆਪਣੀ ਹੈਸੀਅਤ ਤੋ ਵੱਧ ਦਾਜ ਦਿੱਤਾ ਸੀ ਪਰ ਸੌਹਰਾ ਪਰਿਵਾਰ ਕਾਰ ਨਾ ਲਿਆਉਣ ਕਾਰਨ ਹਮੇਸ਼ਾ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ ¦ਘੀ ਮਾਰਚ ਵਿਚ ਜਦੋ ਮੇਰੀ ਬੇਟੀ ਨੇ ਇੱਕ ਲੜਕੀ ਨੂੰ ਜਮਣ ਦਿੱਤਾ ਤਾ ਲੜਕੇ ਦੀ ਇੱਛਾ ਰੱਖਣ ਵਾਲੇ ਸੋਹਰਾ ਪਰਿਵਾਰ ਦਾ ਜੁਲਮ ਹੋਰ ਵੀ ਵੱਧ ਗਿਆ ਹੁਣ ਤਾ ਉਹਨਾ ਹੱਦ ਹੀ ਕਰ ਦਿੱਤੀ ਜਦੋ ਜਸਵੰਤ ਦੀਆ ਨੰਨਦਾ ਨੇ ਉਸ ਨੂੰ ਬਾਹਾ ਤੋ ਫੜ ਲਿਆ ਤੇ ਉਸ ਦੇ ਪਤੀ ਨੇ ਮੂੰਹ ਵਿਚ ਜਹਿਰਲੀ ਚੀਜ ਪਾ ਦਿੱਤੀ ਲੜਦੀ ਦੇ ਤਾਏ ਸੋਹਰੇ ਨੂੰ ਇਸ ਘਟਨਾ ਦਾ ਪਤਾ ਲੱਗਾ ਤਾ ਤੁਰੰਤ ੳੋੁਸ ਨੇ ਪਿੰਡ ਵਾਸੀਆ ਦੀ ਮੱਦਦ ਨਾਲ ਹਸਪਤਾਲ ਪਹੁੰਚਿਆ ਤੇ ਫੋਨ ਤੇ ਸਾਨੂੰ ਇਤਲਾਹ ਦਿੱਤੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਜਾਚ ਸ਼ੁਰੂ ਕਰ ਦਿੱਤੀ ਜਦ ਕਿ ਖ਼ਬਰ ਲਿਖੇ ਜਾਣ ਤੱਕ ਹਲਕੇ ਦੇ ਪਤਵੰਤੇ ਸੱਜਣਾ ਨੇ ਦੋਵੇ ਧਿਰਾ ਵਿਚ ਸਮਝੌਤਾ ਕਰਵਾਉਣ ਦੀਆ ਕੋਸ਼ਿਸਾ ਵੀ ਸ਼ੁਰੂ ਕਰ ਦਿੱਤੀਆ ਹਨ।


ਸ਼ਹੀਦੀ ਜਥੇ ਨੂੰ ਜੇਲ੍ਹ ਭੇਜਣ ਬਾਰੇ ਜਥੇਦਾਰ ਚੁੱਪ ਕਿਉਂ : ਦਾਦੂਵਾਲ, ਚੀਮਾ

ਰਾਮਾ ਮੰਡੀ, 5 ਅਕਤੂਬਰ (ਅਮਰਦੀਪ ਬਿੱਟੂ) ਅਖੌਤੀ ਪੰਥਕ ਸਰਕਾਰ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਸਿਰਸਾ ਵਿਰੁੱਧ ਜਾਰੀ ਹੁਕਮਨਾਮੇ ਦਾ ਪਾਲਣ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਪ੍ਰੰਤੂ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਪਤਾ ਨਹੀਂ ਕਿਸ ਮਜਬੂਰੀ ਵੱਸ ਚੁੱਪ ਹਨ? ਉਕਤ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂ ਸਾਹਿਬ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਯੂਥ ਆਗੂ ਰਾਮ ਸਿੰਘ ਢਪਈ ਤੇ ਵਰਿੰਦਰ ਸਿੰਘ ਬੱਲਾ ਨੇ ਇਥੋਂ ਜਾਰੀ ਪ੍ਰੈਸ ਨੋਟ ਰਾਹੀ ਕੀਤਾ। ਉਨ੍ਹਾਂ ਕਿਹਾ ਕਿ,‘‘ਸਭ ਤੋਂ ਵੱਧ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਔਰਤਾਂ ਨੂੰ ਥਾਣੇ ਨਾਂ ਬੁਲਾਏ ਜਾਣ ਦੀਆਂ ਗੱਲਾਂ ਕਰਨ ਵਾਲੇ ਪੰਥਕ ਸਰਕਾਰ ਦੇ ਮੁੱਖ ਮੰਤਰੀ ਦੇ ਰਾਜ ਵਿਚ ਹੀ ਉਨ੍ਹਾਂ 12 ਬੀਬੀਆਂ ਨੂੰ 12 ਅਕਤੂਬਰ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ, ਜੋ ਡੇਰਾ ਸਲਾਬਤਪੁਰਾ ਦੀ ਤਾਲਾਬੰਦੀ ਲਈ ਹਰ ਐਤਵਾਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ਹੀਦੀ ਜਥਿਆਂ ਦੇ ਰੂਪ ਵਿਚ ਰਵਾਨਾ ਕੀਤੇ ਜਾਂਦੇ ਜਥਿਆਂ ਦੀ ਲੜੀ ਅਨੁਸਾਰ ਇਸ ਤਵਾਰ 4 ਅਕਤੂਬਰ ਨੂੰ ਰਵਾਨਾ ਕੀਤੇ ਜਾਂਦੇ ਜਥੇ ਵਿਚ ਸ਼ਾਮਿਲ ਸਨ। ਸੰਤ ਦਾਦੂ ਵਾਲਿਆਂ ਨੇ ਕਿਹਾ ਕਿ ਇਨ੍ਹਾਂ ਬੀਬੀਆਂ ਨੂੰ ਉਸੇ ਦਿਨ ਜੇਲ੍ਹ ਭੇਜਿਆ ਗਿਆ। ਜਿਸ ਦਿਨ ਸਿੱਖ ਸੰਗਤਾਂ ਨੇ ਪਿੰਡ ਮਹਿਰਾਜ ਵਿਖੇ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਰੋਕੀ। ਕਿਉਂਕਿ ਪਹਿਲਾਂ ਜਿਨ੍ਹੇ ਵੀ ਬੀਬੀਆਂ ਦੇ ਜਥੇ ਭੇਜੇ ਜਾਂਦੇ ਸਨ। ਉਹ ਸ਼ਾਮ ਨੂੰ ਛੱਡ ਦਿੱਤੇ ਜਾਂਦੇ ਸਨ। ਇਸ ਜਥੇ ਨੂੰ ਜੇਲ੍ਹ ਭੇਜਣਾ ਹੀ ਇਹ ਦਰਸਾਉਂਦਾ ਹੈ ਕਿ ਪੰਥਕ ਸਰਕਾਰ ਡਰਾ ਪ੍ਰੇਮੀਆਂ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਰਾਜ ਵਿਖੇ ਨਾਮ ਚਰਚਾ ਰੁਕਵਾਉਣ ਗਏ, ਬਾਬਾ ਹਰਦੀਪ ਸਿੰਘ ਮਹਿਰਾਜ ਤੇ ਧਾਰਾ 307 ਅਧੀਨ ਪਰਚਾ ਦਰਜ ਕਰਨਾ ਵੀ ਪ੍ਰੇਮੀਆਂ ਨੂੰ ਖੁਸ਼ ਕਰਨ ਦੀ ਲੜੀ ਦਾ ਹਿੱਸਾ ਹੈ। ਬਾਬਾ ਬਲਜੀਤ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ 12 ਸਿੱਖ ਬੀਬੀਆਂ ਨੂੰ ਇਸ ਤਰ੍ਹਾਂ ਜੇਲ੍ਹ ਭੇਜ ਦੇਣਾ ਤੇ ਸਿੱਖ ਆਗੂਆਂ ਤੇ ਇਰਾਦਾ ਕਤਲ ਦੇ ਝੂਠੇ ਪਰਚੇ ਦਰਜ ਕਰਨਾ, ਡੇਰਾ ਸਿਰਸਾ ਪ੍ਰੇਮੀਆਂ ਵਲੋਂ ਥਾਂ ਥਾਂ ਕਰਵਾਈਆਂ ਜਾ ਰਹੀਆਂ ਨਾਮ ਚਰਚਾਵਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਆਦਿ ਮੁੱਦਿਆਂ ਤੇ ਸਾਡੇ ਤਖਤਾਂ ਦੇ ਜਥੇਦਾਰ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਮੀਆਂ ਵਿਰੁੱਧ ਹੁਕਮਨਾਮਾ ਜਾਰੀ ਕਰਵਾ ਕੇ ਸਿੱਖ ਬੀਬੀਆਂ ਤੇ ਆਗੂਆਂ ਨਾਲ ਇਹੋ ਕੁਝ ਕਰਵਾਉਣਾ ਸੀ ਤਾਂ ਹੁਕਮਨਾਮਾ ਜਾਰੀ ਕਰਨ ਦੀ ਕੀ ਲੋੜ ਸੀ? ਤੇ ਜੇਕਰ ਹੁਕਮਨਾਮਾ ਜਾਰੀ ਕੀਤਾ ਹੈ ਤਾਂ ਉਸ ਨੂੰ ਲਾਗੂ ਕਰਵਾਉਣ ਵਾਲਿਆਂ ਨਾਲ ਆ ਕੇ ਖੜਨ। ਬਾਬਾ ਦਾਦੂਵਾਲਿਆਂ ਨੇ ਕਿਹਾ ਕਿ ਜੇਕਰ ਹੁਣ ਵੀ ਜਥੇਦਾਰਾਂ ਨੇ ਚੁੱਪੀ ਨਾ ਤੋੜੀ ਤਾਂ ਉਨ੍ਹਾਂ ਦਾ ਨਾਂ ਸਿੱਖ

ਸਰੀ ‘ਚ ਸਿੱਖ ਕਤਲੇਆਮ ਦੀ 25ਵੀਂ ਯਾਦ ‘ਚ ਵਿਸ਼ਾਲ ਇਕੱਤਰਤਾ
ਇਨਸਾਫ਼ ਲਈ ਸਫਰ ਦੀ ਵਾਗਡੋਰ ਕੈਨੇਡੀਅਨ ਸਿੱਖ ਨੌਜਵਾਨ ਪੀੜ੍ਹੀ ਨੇ ਸੰਭਾਲੀ

ਸਿੱਖ ਕਤਲੇਆਮ ਦੇ ਯਾਦਗਾਰੀ ਸਮਾਗਮ ‘ਚ ਬੁਲਾਰੇ ਸ: ਹਰਿੰਦਰ ਸਿੰਘ, ਬੀਬੀ ਹਰਪ੍ਰੀਤ ਕੌਰ, ਉਲੰਪੀਅਨ ਰਵੀ ਕਾਹਲੋਂ ਅਤੇ ਹਾਜ਼ਰ ਪਤਵੰਤੇ

ਸਰੀ, 5 ਅਕਤੂਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)- 25 ਵਰ੍ਹੇ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ‘ਚ ਯੋਜਨਾਬੱਧ ਢੰਗ ਨਾਲ ਹੋਏ ਸਮੂਹਿਕ ਸਿੱਖ ਕਤਲੇਆਮ ਦੀ ਯਾਦ ‘ਚ, ਸਰੀ ਕਨਵੈਨਸ਼ਨ ਸੈਂਟਰ ‘ਚ ਦੋ ਹਜ਼ਾਰ ਤੋਂ ਵੱਧ ਲੋਕਾਂ ਨੇ ਮੈਮੋਰੀਅਲ ਸ਼ਾਮ ਦੌਰਾਨ ਹਾਜ਼ਰੀ ਲੁਆਈ। ‘ਇਨਸਾਫ ਲਈ ਨਿਰੰਤਰ ਸਫਰ‘ ਨਾਂਅ ਹੇਠ ਸਿੱਖ ਕੌਮ ਵੱਲੋਂ ਬੰਬੇ ਬੈਂਕੁਇਟ ਹਾਲ ਦੇ ਪ੍ਰਮੁੱਖ ਹਾਲ ‘ਚ ਹੋਏ ਉਕਤ ਇਕੱਠ ‘ਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਗੱਲ ਇਹ ਵੇਖਣ ਨੂੰ ਮਿਲੀ ਕਿ ਕੈਨੇਡੀਅਨ ਜੰਮਪਲ ਸਿੱਖ ਲੜਕੇ-ਲੜਕੀਆਂ ਨੇ ਸੰਘਰਸ਼ ਦੀ ਵਾਗਡੋਰ ਆਪਣੇ ਹੱਥਾਂ ‘ਚ ਲੈਂਦਿਆਂ ਕੌਮਾਂਤਰੀ ਪੱਧਰ ਦੀ ਲਹਿਰ ਉਸਾਰਨ ਦਾ ਅਹਿਦ ਲਿਆ। ਕੈਨੇਡਾ ਦੇ ਉਲੰਪੀਅਨ ਹਾਕੀ ਖਿਡਾਰੀ ਰਵੀ ਕਾਹਲੋਂ ਅਤੇ ਬਲਜੀਤ ਕੌਰ ਨੇ ਸਾਂਝੇ ਰੂਪ ‘ਚ, ਸਮਾਗਮੀ ਦੀ ਮੇਜ਼ਬਾਨੀ ਕਰਦਿਆਂ 84 ਦੇ ਦੁਖਾਂਤ ਦੇ ਇਤਿਹਾਸ ਦੀਆਂ ਘਟਨਾਵਾਂ ‘ਤੇ ਰੋਸ਼ਨੀ ਪਾਈ। ਸਿੱਖ ਕਤਲੇਆਮ ਦੀਆਂ ਵਿਧਵਾਵਾਂ ‘ਤੇ ਕਰੁਣਾਮਈ ਫਿਲਮ ‘ਵਿੱਡੋ ਕਾਲੋਨੀ‘ ਦੀ ਨਿਰਦੇਸ਼ਕਾ ਬੀਬੀ ਹਰਪ੍ਰੀਤ ਕੌਰ ਨੇ ਜਦੋਂ ‘ਗੈਂਗ ਰੇਪ‘ ਦਾ ਸ਼ਿਕਾਰ ਸਿੱਖ ਔਰਤਾਂ ਦੀ ਦਿਲ ਕੰਬਾਊ ਦਾਸਤਾਨ ਸੁਣਾਈ, ਤਾਂ ਹਜ਼ਾਰਾਂ ਅੱਖਾਂ ਫੁੱਟ-ਫੁੱਟ ਰੋ ਉੱਠੀਆਂ। ਸ: ਨਵਨੀਤ ਸਿੰਘ ਨੇ ਦੱਸਿਆ ਕਿ ਉਹ ‘ਵਿੱਡੋ ਕਾਲੋਨੀ‘ ਤੋਂ ਬਾਅਦ 90 ਹਜ਼ਾਰ ਕਿਰਸਾਨਾਂ ਵੱਲੋਂ ਕੀਤੀਆਂ ਆਤਮ ਹੱਤਿਆਵਾਂ ਬਾਰੇ ਫਿਲਮ ਨਿਰਮਾਣ ਕਰ ਰਹੇ ਹਨ। ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਦੇ ਸੰਸਥਾਪਕ ਸ: ਹਰਿੰਦਰ ਸਿੰਘ ਟੈਕਸਸ ਨੇ ਭਾਵਪੂਰਤ ਤਕਰੀਰ ਕੀਤੀ। ਇਸ ਮੌਕੇ ਕੈਨੇਡੀਅਨ ਜੰਮਪਲ ਹਰਮੋਹਨਜੀਤ ਸਿੰਘ ਪੰਧੇਰ ਨੇ ਅੰਗਰੇਜ਼ੀ ‘ਚ ਸਿੱਖ ਕਤਲੇਆਮ ਬਾਰੇ ਕਵਿਤਾ ਸੁਣਾ ਕੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਵੀ ਸਥਿਤੀ ਤੋਂ ਜਾਣੂ ਕਰਵਾਇਆ। ਨੌਜਵਾਨ ਵਲੰਟੀਅਰ ਸੁਖਦੀਪ ਸਿੰਘ ਨੇ ਸਿੱਖ ਕੌਮ ਵੱਲੋਂ ਹਰ ਵਰ੍ਹੇ ਸਿੱਖ ਕਤਲੇਆਮ ਦੀ ਯਾਦ ‘ਚ ਲਗਦੇ ਖੂਨਦਾਨ ਕੈਂਪ ਮੁਹਿੰਮ ਅਤੇ 25ਵੀਂ ਵਰ੍ਹੇਗੰਢ ‘ਤੇ ਖਾਸ ਵਿਚਾਰ-ਚਰਚਾ ਦੇ ਮੰਤਵਾਂ ਬਾਰੇ ਜਾਣਕਾਰੀ ਦਿੱਤੀ।
ਸਿੱਖ ਨੇਸ਼ਨ ਵੱਲੋਂ ਵਲੰਟੀਅਰ ਜਤਿੰਦਰਪਾਲ ਸਿੰਘ ਨੇ ਸਮਾਗਮ ਦੇ ਸਾਰੰਸ਼ ‘ਚ ਕੁਝ ਮਤੇ ਪੇਸ਼ ਕੀਤੇ। ਬੀ.ਸੀ. ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਸਲਾਈਡ ਸ਼ੋਅ ਬੇਹੱਦ ਪ੍ਰਭਾਵਸ਼ਾਲੀ ਰਿਹਾ। ਸਿੱਖ ਕਤਲੇਆਮ ਦੇ ਯਾਦਗਾਰੀ ਸਮਾਗਮ ‘ਚ ਲੱਗਭਗ 38 ਸਾਲ ਕੈਨੇਡਾ ਤੇ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ‘ਚ ਪੜ੍ਹਾਉਣ ਵਾਲੇ ਵਿਦਵਾਨ ਡਾ: ਹਰੀ ਸ਼ਰਮਾ ਨੂੰ ਮਨੁੱਖੀ ਹੱਕਾਂ ਲਈ ਨਿਰੰਤਰ ਸੰਘਰਸ਼ ਵਾਸਤੇ ‘ਲਾਈਫ ਟਾਈਮ ਅਚੀਵਮੈਂਟ ਅਵਾਰਡ‘ ਨਾਲ ਸਨਮਾਨਿਤ ਕੀਤਾ ਗਿਆ।
ਸਿੱਖ ਕੌਮ ਵੱਲੋਂ ਵਲੰਟੀਅਰ ਯੂਨੀਵਰਸਿਟੀ ਵਿਦਿਆਰਥੀਆਂ ਨੇ ਬੀਬੀ ਹਰਪ੍ਰੀਤ ਕੌਰ ਨੂੰ ਸਿੱਖ ਕਤਲੇਆਮ ‘ਤੇ ਫਿਲਮ ਲਈ ਅਤੇ ਸ: ਹਰਿੰਦਰ ਸਿੰਘ ਟੈਕਸਸ ਨੂੰ ਜਾਗਰੂਕਤਾ ਲਈ ਸੇਵਾਵਾਂ ਕਾਰਨ ਸਨਮਾਨ ਚਿੰਨ੍ਹ ਭੇਟ ਕੀਤੇ। ਨਵੰਬਰ 84 ਦੇ ਸ਼ਹੀਦੀ ਸਾਕੇ ਦੇ 25 ਵਰ੍ਹੇ ‘ਤੇ ਹੋਏ ਸਭ ਤੋਂ ਵਿਸ਼ਾਲ ਸਮਾਗਮ ‘ਚ ਵੈਨਕੂਵਰ ਇਲਾਕੇ ਦੀਆਂ ਸਮੂਹ ਸਿੱਖ ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬਾਨ ਨੇ ਭਰਪੂਰ ਸਹਿਯੋਗ ਦਿੱਤਾ। ਸਰੀ ਕਨਵੈਨਸ਼ਨ ਸੈਂਟਰ ‘ਚ ਲਗਭਗ ਢਾਈ ਘੰਟੇ ਚੱਲੇ ਮੈਮੋਰੀਅਲ ਸਮਾਗਮ ‘ਚ ਕੈਨੇਡਅਨ ਐਮ.ਪੀਜ਼, ਐਮ.ਐਲ.ਏਜ਼ ਤੇ ਸਿਟੀ ਕੌਂਸਲਰਾਂ ਨੇ ਵੱਧ-ਚੜ੍ਹ ਕੇ ਹਾਜ਼ਰੀ ਲੁਆਈ, ਜਿਨ੍ਹਾਂ ‘ਚ ਗੈਰ ਪੰਜਾਬੀ ਸਿਆਸਤਦਾਨ ਵੀ ਸ਼ਾਮਿਲ ਸਨ।

ਮੈਂ ਬੁਸ਼ ਦੇ ਜੁੱਤਾ ਕਿਉਂ ਮਾਰਿਆ
ਗੁਲਾਮ ਕੌਮਾਂ ਦਾ ਦਰਦ
ਨਵੀਂ ਦਿੱਲੀ ਤੋਂ ਯਾਦਵਿੰਦਰ ਕਰਫਿਊ ਦੀ ਵਿਸ਼ੇਸ਼ ਰਿਪੋਰਟ

ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਦੇ ਛਿੱਤਰ ਮਾਰਨ ਵਾਲੇ ਇਰਾਕੀ ਪੱਤਰਕਾਰ ਮੁੰਤਜ਼ਰ ਅਲ-ਜ਼ੈਦੀ ਨੇ ਜੇਲ੍ਹ ’ਚੋਂ ਆਉਣ ਤੋਂ ਬਾਅਦ ਲੰਦਨ ਦੇ ਅਖ਼ਬਾਰ ‘‘ਦੀ ਗਾਰਡੀਅਨ’’ ਲਈ ਲਿਖੇ ਆਰਟੀਕਲ ਨੂੰ ਅਸੀਂ ਪੰਜਾਬੀ ਅਨੁਵਾਦ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹ ਲੇਖ ਇਰਾਕੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ। ਸਭ ਤੋਂ ਵੱਡੀ ਗੱਲ ਕਿ ਜ਼ੈਦੀ ਦੇ ਵੱਡੀ ਲੜਾਈ ਲੜਨ ਤੋਂ ਬਾਅਦ ਵੀ ਹੌਂਸਲੇ ਬੁਲੰਦ ਨੇ ਤੇ ਜ਼ਿਆਦਾਤਰ ਇਰਾਕੀ ਲੋਕ ਤੇ ਮੀਡੀਆ ਉਸ ਦੇ ਪੱਖ ’ਚ ਖੜ੍ਹਾ ਹੈ,
ਪਰ ਇਸ ਦੇ ਨਾਲ ਮਿਲਦੀ ਜੁਲਦੀ ਘਟਨਾ ਹੀ ਭਾਰਤ ’ਚ ਹੋਈ ਸੀ। ਜਿਸ ’ਚ ਦੈਨਿਕ ਜਾਗਰਣ ਦੇ ਪੱਤਰਕਾਰ ਜਰਨੈਲ ਸਿੰਘ ਨੇ 84 ਕਤਲੇਆਮ ਸਬੰਧੀ ਗ੍ਰਹਿ ਮੰਤਰੀ ਪੀ. ਚਿੰਦਬਰਮ ਨੂੰ ਛਿੱਤਰ ਮਾਰਿਆ ਸੀ, ਪਰ ਜ਼ੈਦੀ ਦੇ ਪੱਖ ’ਚ ਖੜ੍ਹਨ ਵਾਲੇ ਮੁੱਖ ਧਰਾਈ ਭਾਰਤੀ ਮੀਡੀਏ ਨੇ ਦੋਗਲਾਪਣ ਕਰਦੇ ਹੋਏ ਅਪਣਾ ਦੋਹਰਾਪਣ ਦਿਖਾਇਆ ਤੇ ਪ੍ਰੋਫੈਸ਼ਨਲਿਜ਼ਮ ਦੀ ਦੁਹਾਈ ਦੇ ਕੇ ਜਰਨੈਲ ਸਿੰਘ ਨੂੰ ਜਰਨਲਿਸਟ ਦੀ ਥਾਂ ਜਰਨੈਲਲਿਸਟ ਤੱਕ ਲਿਖਿਆ। ਇਸ ਮਾਮਲੇ ’ਚ ਕਿਤੇ ਨਾ ਕਿਤੇ ਭਾਰਤੀ ਮੀਡੀਏ ਦੀ ਹਿੰਦੂਤਵੀ ਸੋਚ ਵੀ ਸਾਹਮਣੇ ਆਈ। ਇਹ ਪ੍ਰੋਫੈਸ਼ਨਲਿਜ਼ਮ ਦੀ ਸ਼ੈਅ ’ਤੇ ਭਾਰਤੀ ਮੀਡੀਏ ਦੇ ਚਰਿੱਤਰ ਨੂੰ ਚੇਤਨ ਵਰਗਾਂ ਵੱਲੋਂ ਘੋਖਣ ਦੀ ਜ਼ਰੂਰਤ ਹੈ। ਉਮੀਦ ਹੈ ਕਿ ਤੁਸੀਂ ਜ਼ੈਦੀ ਦੀਆਂ ਦਲੀਲਾਂ ’ਤੇ ਅਪਣੇ ਵਿਚਾਰ ਜ਼ਰੂਰ ਦਿਓਗੇ।
ਮੈਂ ਕੋਈ ਹੀਰੋ ਨਹੀਂ। ਮੈਂ ਨਿਰਦੋਸ਼ ਇਰਾਕੀਆਂ ਦਾ ਕਤਲੇਆਮ ਤੇ ਉਹਨਾਂ ਦੀ ਪੀੜਾਂ ਨੂੰ ਨੇੜਿਉਂ ਦੇਖਿਆ ਹੈ। ਅੱਜ ਮੈਂ ਅਜ਼ਾਦ ਹਾਂ ਪਰ ਮੇਰਾ ਦੇਸ਼ ਅਜੇ ਭਿਆਨਕ ਯੁੱਧ ਦੇ ਆਗੋਸ਼ ’ਚ ਕੈਦ ਹੈ। ਜਿਸ ਆਦਮੀ ਨੇ ਬੁਸ਼ ’ਤੇ ਜੁੱਤੀ ਸੁੱਟੀ ਉਸ ਬਾਰੇ ਤਮਾਮ ਗੱਲਾਂ ਕਰੀਆਂ ਤੇ ਕਹੀਆਂ ਜਾ ਰਹੀਆਂ ਨੇ। ਕੋਈ ਉਸ ਨੂੰ ਹੀਰੋ ਬਣਾ ਰਿਹਾ ਹੈ ਤੇ ਕੋਈ ਉਸ ਦੇ ਐਕਸ਼ਨ ਬਾਰੇ ਗੱਲਬਾਤ ਕਰ ਰਿਹਾ ਹੈ ਅਤੇ ਇਸ ਨੂੰ ਇੱਕ ਤਰ੍ਹਾਂ ਦੇ ਵਿਰੋਧ ਦਾ ਪ੍ਰਤੀਕ ਮੰਨ ਲਿਆ ਗਿਆ ਹੈ, ਪਰ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਇੱਕ ਅਸਾਨ ਜਿਹਾ ਜਵਾਬ ਦੇਣਾ ਚਾਹੁੰਦਾ ਹਾਂ ਤੇ ਦੱਸਣਾ ਚਾਹੁੰਦਾ ਕਿ ਆਖਿਰ ਕਿਸ ਵਜ੍ਹਾ ਕਾਰਨ ਮੈਂ ਬੁਸ਼ ਉ¤ਤੇ ਛਿੱਤਰ ਸੁੱਟਣ ਲਈ ਮਜ਼ਬੂਰ ਹੋਇਆ। ਇਸ ਦਾ ਦਰਦ ਕਾਸ਼ ਤੁਸੀਂ ਵੀ ਸਮਝ ਪਾਉਂਦੇ…. ਕਿ ਜਿਸ ਦੇ ਦੇਸ਼ ਦੀ ਅਸਮਿਤਾ ਨੂੰ ਫੌਜੀਆਂ ਦੇ ਬੂਟਾਂ ਦੇ ਤਲਿਆਂ ਹੇਠਾਂ ਰੌਂਦ ਦਿੱਤਾ ਗਿਆ। ਜਿਸ ਦੇ ਦੇਸ਼ ਵਾਸੀਆਂ ਨੂੰ ਕਦਮ-ਕਦਮ ’ਤੇ ਅਪਮਾਨ ਸਹਿਣਾ ਪਿਆ, ਜਿਸ ਦੇ ਨਿਰਦੋਸ਼ ਦੇਸ਼ਵਾਸੀਆਂ ਦਾ ਖੂਨ ਵਹਾਇਆ ਗਿਆ। ਹਾਲ ਦੇ ਸਾਲਾਂ ’ਚ 10 ਲੱਖ ਇਰਾਕੀ ਲੋਕ ਫੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਤੇ ਹੁਣ ਦੇਸ਼ ’ਚ 10 ਲੱਖ ਤੋਂ ਜ਼ਿਆਦਾ ਯਤੀਮ-ਬੇਸਹਾਰਾ ਲੋਕ, 10 ਲੱਖ ਵਿਧਵਾਵਾਂ ਤੇ ਹਜ਼ਾਰਾਂ ਅਜਿਹੇ ਬੇਚਾਰੇ ਜਿਨ੍ਹਾਂ ਨੂੰ ਦੁਨੀਆਂ ਵੇਖਣੀ ਨਸੀਬ ਨਹੀਂ ਹੋਈ। ਲੱਖਾਂ ਲੋਕ ਇਸ ਦੇਸ਼ ’ਚ ਤੇ ਇਸ ਤੋਂ ਬਾਹਰ ਬੇਘਰ ਹੋ ਗਏ। ਸਾਡਾ ਦੇਸ਼ ਅਜਿਹਾ ਹੋਇਆ ਕਰਦਾ ਸੀ ਜਿਸ ’ਚ ਅਰਬ ਵੀ ਸਨ, ਤੁਰਕ ਵੀ ਸਨ ਤਾਂ ਕੁਰਦ, ਅਸੀਰੀ, ਸਾਬੀਨ ਤੇ ਯਜਦੀ ਅਪਣੀ ਰੋਟੀ ਕਮਾਉਂਦੇ ਸੀ। ਏਥੇ ਬਹੁ-ਸੰਖਿਅਕ ਸ਼ੀਆ ਲੋਕ ਸੁੰਨੀਆਂ ਦੇ ਨਾਲ ਇੱਕੋ ਲਾਇਨ ’ਚ ਨਮਾਜ਼ ਪੜ੍ਹਦੇ ਸਨ….ਮੁਸਲਮਾਨ ਇਸਾਈਆਂ ਦੇ ਨਾਲ ਈਸਾ ਮਸੀਹ ਦਾ ਜਨਮ ਦਿਨ ਮਿਲ ਕੇ ਮਨਾਉਂਦੇ ਸਨ। ਹਾਲਾਂਕਿ ਪਿਛਲੇ 10 ਸਾਲਾਂ ’ਚ ਸਾਡੇ ਦੇਸ਼ ’ਚ ਅਨੇਕਾਂ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਪਰ ਅਸੀਂ ਸਾਰੇ ਇਹਨਾਂ ਦਾ ਮਿਲ ਜੁਲ ਕੇ ਮੁਕਾਬਲਾ ਕਰਦੇ ਰਹੇ ਹਾਂ। ਜੇ ਅਸੀਂ ਭੁੱਖੇ ਵੀ ਰਹੇ ਤਾਂ ਵੀ ਸਾਰਿਆਂ ਦਾ ਸਾਥ ਸੀ। ਅਸੀਂ ਇਰਾਕੀ ਅਪਣੀ ਇਕਜੁੱਟਤਾ ਦੌਰਾਨ ਹੋਏ ਹਮਲਿਆਂ ਨੂੰ ਅਜੇ ਤੱਕ ਨਹੀਂ ਭੁੱਲੇ। ਇਹਨਾਂ ਹਮਲਿਆਂ ਨੇ ਹੀ ਭਰਾ ਨੂੰ ਭਰਾ ਤੋਂ ਦੂਰ ਕਰ ਦਿੱਤਾ ਤੇ ਗੁਆਂਢੀ ਵੀ ਗੁਆਂਢੀ ਤੋਂ ਦੂਰ ਹੋ ਗਿਆ। ਸਾਡੇ ਘਰ ਮਾਤਮ ਦੇ ਟੈਂਟਾਂ ’ਚ ਬਦਲ ਗਏ। ਮੈਂ ਕੋਈ ਹੀਰੋ ਨਹੀਂ ਹਾਂ, ਪਰ ਮੇਰਾ ਆਪਣਾ ਇੱਕ ਵਿਚਾਰ ਹੈ। ਮੇਰਾ ਇੱਕ ਸਟੈਂਡ ਹੈ। ਜਦੋਂ ਮੇਰੇ ਦੇਸ਼ ਦੀ ਬੇਇੱਜ਼ਤੀ ਕੀਤੀ ਗਈ ਤਾਂ ਮੈਂ ਇਸ ਨੂੰ ਬੇਇੱਜ਼ਤੀ ਸਮਝਿਆ, ਮੈਂ ਅਪਣੇ ਬਗਦਾਦ ਨੂੰ ਅੱਗ ਦੇ ਅੰਗਾਰਿਆਂ ’ਚ ਘਿਰਿਆ ਪਾਇਆ ਤੇ ਏਥੇ ਲਾਸ਼ਾਂ ’ਤੇ ਲਾਸ਼ਾਂ ਵਿਛਾਈਆਂ ਜਾ ਰਹੀਆਂ ਸਨ। ਮੈਂ ਕਿਵੇਂ ਹਜ਼ਾਰਾਂ ਪੀੜਾਦਾਇਕ ਫੋਟੋਆਂ ਨੂੰ ਭੁਲਾ ਦਿਆਂ ਜੋ ਮੈਨੂੰ ਸੰਘਰਸ਼ ਲਈ ਅੱਗੇ ਧੱਕ ਰਹੀਆਂ ਸਨ। ਅਬੂ ਗਰੀਬ ਜੇਲ੍ਹ ਦਾ ਸਕੈਂਡਲ, ਫਾਲੂਜਾ ਦਾ ਕਤਲੇਆਮ, ਜਫਜ਼, ਹਥੀਦਾ, ਸਦਰ ਸਿਟੀ, ਬਸਰਾ, ਦਿਆਲਾ, ਮੋਸੂਲ, ਤਾਲ ਅਫਾਰ ਤੇ ਦੇਸ਼ ਦਾ ਕੋਨਾ-ਕੋਨਾ ਇੱਕ ਲਹੂ ਲੂਹਾਨ ਸ਼ਕਲ ਨਾਲ ਨਜ਼ਰ ਆਉਂਦਾ ਸੀ। ਮੈਂ ਅਪਣੀ ਐਨ ਮਚਦੀ ਹੋਈ ਧਰਤੀ ਦੀ ਲੰਬੀ ਯਾਤਰਾ ਕੀਤੀ। ਅਪਣੀਆਂ ਅੱਖਾਂ ਨਾਲ ਪੀੜਤਾਂ, ਯਤੀਮਾਂ ਤੇ ਜਿਨ੍ਹਾਂ ਦਾ ਸਭ ਕੁੱਝ ਲੁੱਟ ਚੁੱਕਿਆ ਸੀ ਉਹਨਾਂ ਦੀਆਂ ਚੀਕਾਂ ਸੁਣੀਆਂ। ਮੈਂ ਅਪਣੇ ਖੁਦ ਦੇ ਹੋਣ ਉ¤ਤੇ ਸ਼ਰਮ ਮਹਿਸੂਸ ਕੀਤੀ, ਕਿਉਂਕਿ ਮੇਰੇ ਕੋਲ ਸੱਤਾ ਨਹੀਂ ਸੀ। ਰੋਜ਼ਾਨਾ ਤਮਾਮ ਤ੍ਰਾਸ਼ਦੀਆਂ ਦੀ ਅਪਣੀ ਪ੍ਰੋਫੈਸ਼ਨਲ ਡਿਊਟੀ ਪੂਰੀ ਕਰਕੇ ਜਦੋਂ ਮੈਂ ਮਲਬੇ ’ਚ ਤਬਦੀਲ ਹੋਏ ਇਰਾਕੀ ਮਕਾਨਾਂ ਨੂੰ ਸਾਫ਼ ਕਰਦਾ ਜਾਂ ਅਪਣੇ ਕੱਪੜਿਆਂ ’ਤੇ ਲੱਗੇ ਖੂਨ ਨੂੰ ਸਾਫ਼ ਕਰਦਾ ਤਾਂ ਮੇਰੇ ਦੰਦ ਅਪਣੇ ਆਪ ਕਚੀਚੀ ਵੱਟ ਲੈਂਦੇ ਤੇ ਉਦੋਂ ਮੈਂ ਪ੍ਰਣ ਲੈਂਦਾ ਸਾਂ ਕਿ ਇਸ ਦਾ ਬਦਲਾ ਜ਼ਰੂਰ ਲਵਾਂਗਾ, ਤੇ ਜਦੋਂ ਮੌਕਾ ਆਇਆ ਮੈਂ ਇਸ ’ਚ ਦੇਰ ਨਹੀਂ ਲਾਈ। ਮੈਂ ਜਦੋਂ ਬੂਟ ਮਾਰਨ ਲਈ ਕੱਢਿਆ ਤਾਂ ਮੇਰੀ ਨਜ਼ਰ ਉਹਨਾਂ ਖੂਨ ਭਰੇ ਅੱਥਰੂਆਂ ਨੂੰ ਵੇਖ ਰਹੀ ਸੀ, ਜੋ ਅਪਣੇ ਦੇਸ਼ ’ਤੇ ਕਬਜ਼ਾ ਹੋਣ ਤੋਂ ਬਾਅਦ ਲਗਾਤਾਰ ਰੋ ਰਹੇ ਸਨ। ਮੇਰੇ ਕੰਨਾਂ ’ਚ ਉਹਨਾਂ ਬੇਵੱਸ ਮਾਵਾਂ ਦੀ ਅਵਾਜ਼ ਗੂੰਜ ਰਹੀ ਸੀ, ਜਿਨ੍ਹਾਂ ਦੇ ਬੇਗੁਨਾਹ ਬੱਚੇ ਮਾਰ ਦਿੱਤੇ ਗਏ ਸਨ। ਮੈਂ ਉਹਨਾਂ ਬੇਸਹਾਰਾ ਬੱਚਿਆਂ ਦੀ ਅਵਾਜ਼ ਸੁਣ ਰਿਹਾ ਸੀ ਜੋ ਅਪਣੇ ਮਾਂ ਬਾਪ ਨੂੰ ਖੋਹ ਚੁੱਕੇ ਸਨ। ਮੇਰੇ ਸਾਹਮਣੇ ਉਹਨਾਂ ਦਰਦ ਭਰੀਆਂ ਕਿਲਕਾਰੀਆਂ ਦੀ ਅਵਾਜ਼ ਸੀ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ। ਬੂਟ ਸੁੱਟਣ ਤੋਂ ਬਾਅਦ ਜਦੋਂ ਲੋਕ ਮੇਰੇ ਕੋਲ ਆਏ ਤਾਂ ਮੈਂ ਕਿਹਾ ਕਿ ਤੁਹਾਨੂੰ ਪਤੈ ਕਿ ਇਹ ਛਿੱਤਰ ਕਿੰਨੇ ਘਰਾਂ ਦੀ ਅਵਾਜ਼ ਸੀ। ਉਸ ਦੀ ਅਵਾਜ਼ ਬੋਲਿਆਂ ਨੂੰ ਸੁਣਾਏ ਗਏ ਧਮਾਕੇ ਦੀ ਤਰ੍ਹਾਂ ਸਾਬਿਤ ਹੋਈ। ਜਦੋਂ ਸਾਰੀਆਂ ਮਾਨਵੀ ਕਦਰਾਂ ਕੀਮਤੀ ਢਹਿ ਢੇਰੀ ਹੋ ਚੁੱਕੀਆਂ ਸਨ ਤਾਂ ਅਜਿਹੇ ’ਚ ਹੋ ਸਕਦਾ ਕਿ ਉਹ ਛਿੱਤਰ ਹੀ ਸਹੀ ਜਵਾਬ ਸੀ। ਜਦ ਮੈਂ ਉਸ ਅਪਰਾਧੀ ਬੁਸ਼ ’ਤੇ ਬੂਟ ਸੁੱਟਿਆ ਤਾਂ ਮੇਰਾ ਐਕਸ਼ਨ ਉਸ ਦੇ ਤਮਾਮ ਝੂਠਾਂ ਤੇ ਮਸ਼ਕਰੀਆਂ ਨੂੰ ਖਾਰਿਜ਼ ਕਰਨ ਲਈ ਸੀ। ਇਹ ਮੇਰੇ ਦੇਸ਼ ’ਤੇ ਉਸ ਦੇ ਕਬਜ਼ੇ ਦੇ ਖਿਲਾਫ਼ ਸਹੀ ਨਿਸ਼ਾਨਾ ਸੀ। ਉਸ ਨੇ ਜਿਸ ਤਰ੍ਹਾਂ ਮੇਰੇ ਅਪਣੇ ਲੋਕ ਜੋ ਬੇਗੁਨਾਹ ਸੀ, ਨੂੰ ਕਤਲ ਕਰਵਾਇਆ, ਇਹ ਛਿੱਤਰ ਉਹਨਾਂ ਦੀ ਅਵਾਜ਼ ਸੀ। ਮੇਰਾ ਛਿੱਤਰ ਉਸ ਦੀ ਉਸ ਨੀਅਤ ਦੇ ਖਿਲਾਫ਼ ਸੀ ਜਿਸ ਦੀ ਵਜ੍ਹਾ ਕਾਰਨ ਸਾਡੇ ਦੇਸ਼ ਦੀ ਦੌਲਤ ਲੁੱਟੀ ਗਈ। ਸਾਡੇ ਸਾਰੇ ਮਾਨਵੀ ਸ੍ਰੋਤਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਤੇ ਸਾਡੇ ਬੱਚਿਆਂ ਨੂੰ ਦਿਸ਼ਾਹੀਣ ਹਾਲਤ ’ਚ ਛੱਡ ਦਿੱਤਾ ਗਿਆ। ਜੇ ਤੁਸੀਂ ਸਮਝਦੇ ਹੋ ਕਿ ਬਤੌਰ ਪੱਤਰਕਾਰ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਤੇ ਇਸ ਨਾਲ ਉਹਨਾਂ ਲੋਕਾਂ ਨੂੰ ਸਿਰ ਝੁਕਾਉਣਾ ਪਿਆ ਜਿੱਥੇ ਮੈਂ ਕੰਮ ਕਰਦਾ ਸੀ ਤਾਂ ਮੈਂ ਮੁਆਫ਼ੀ ਮੰਗਦਾ ਹਾਂ, ਪਰ ਮੇਰੇ ਇਹ ਵਿਰੋਧ ਦੇਸ਼ ਦੇ ਉਸ ਆਮ ਨਾਗਰਿਕ ਦਾ ਵਿਰੋਧ ਸੀ ਜੋ ਰੋਜ਼ਾਨਾ ਅਪਣੇ ਦੇਸ਼ ਨੂੰ ਉਸ ਵਿਅਕਤੀ ਦੀਆਂ ਫੌਜਾਂ ਦੇ ਤਲੇ ਹੇਠ ਮਸਲਦਾ ਵੇਖਦਾ ਸੀ। ਮੇਰੇ ਪ੍ਰੋਫੈਸ਼ਨਿਲਮ ਉ¤ਤੇ ਮੇਰੀ ਦੇਸ਼ ਭਗਤੀ ਭਾਰੂ ਰਹੀ।… ਤੇ ਜੇ ਦੇਸ਼ ਭਗਤੀ ਨੇ ਆਪਣੀ ਅਵਾਜ਼ ਬੁਲੰਦ ਕਰਨੀ ਹੈ ਤਾਂ ਪ੍ਰੋਫੈਸ਼ਨਲਿਜ਼ਮ ਨੂੰ ਇਸ ਨਾਲ ਅਪਣਾ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ। ਮੈਂ ਇਹ ਕੰਮ ਇਸ ਲਈ ਨਹੀਂ ਕੀਤਾ ਕਿ ਮੇਰਾ ਨਾਂਅ ਇਤਿਹਾਸ ਦੇ ਸਨਹਿਰੀ ਪੰਨਿਆਂ ’ਚ ਦਰਜ ਹੋ ਜਾਵੇ ਜਾਂ ਇਸ ਦੇ ਬਦਲੇ ਮੈਨੂੰ ਕੋਈ ਇਨਾਮ ਮਿਲੇ। ਮੈਂ ਸਿਰਫ਼ ਤੇ ਸਿਰਫ਼ ਅਪਣੇ ਦੇਸ਼ ਦਾ ਬਚਾਅ ਕਰਨਾ ਚਾਹੁੰਦਾ ਹਾਂ। ਮੈਂ ਉਸ ਨੂੰ ਤਿਲ ਤਿਲ ਕਰਕੇ ਮਰਨ ਨਹੀਂ ਦੇਣਾ ਚਾਹੁੰਦਾ। ਮੈਂ ਉਸ ਨੂੰ ਫੌਜ ਦੇ ਤਲਿਆਂ ਹੇਠ ਰੋਂਦਦਾ ਨਹੀਂ ਵੇਖਣਾ ਚਾਹੁੰਦਾ…..ਨਹੀਂ ਵੇਖਣਾ ਚਾਹੁੰਦਾ।


ਦੋ ਹੋਰ ਸੋਨ ਤਗ਼ਮੇ !!
ਅੰਤਰ-ਰਾਸ਼ਟਰੀ ਕੀਰਤਨ ਮੁਕਾਬਲਿਆਂ ਵਿਚ ਗੁਰਦਆਰਾ ਸਾਹਿਬ ਫ਼ਰੀਮਾਂਟ ਦੇ ਬੱਚਿਆਂ ਨੇ ਦੋ ਹੋਰ ਗੋਲਡ ਮੈਡਲ ਜਿੱਤੇ ।





ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਖ਼ਾਲਿਸਤਾਨ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਕੀਰਤਨੀ ਬੱਚਿਆਂ ਨੇ ਇਕ ਵਾਰ ਫ਼ਿਰ ਇਹ ਸਾਬਤ ਕੀਤਾ ਹੈ ਕਿ ਮੇਹਨਤ, ਲਗਨ, ਉਤਸ਼ਾਹ, ਸਿੱਖੀ ਪ੍ਰੇਮ ਤੇ ਗੁਰਮਤਿ ਸੰਗੀਤ ਦੇ ਮਾਹਰ ਉਸਤਾਦਾਂ ਦੇ ਹੁੰਦਿਆਂ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ।
ਹੇਮਕੁੰਟ ਫ਼ਾਊਂਡੇਸ਼ਨ ਸੰਸਥਾ ਵਾਹਿਗੁਰੂ ਜੀ ਦੀ ਉਸਤਤ ਕਰਨ ਲਈ ਕੀਰਤਨ ਨੂੰ ਗੁਰੂ ਸਾਹਿਬ ਦੁਆਰਾ ਨਿਰਧਾਰਤ ਕੀਤੇ ਰਾਗਾਂ ਵਿਚ ਗਾਉਣ ਨੂੰ ਕਈ ਸਾਲਾਂ ਤੋਂ ਉਤਸ਼ਾਹਿਤ ਕਰ ਰਹੀ ਹੈ। ਇਸ ਵਾਸਤੇ ਉਨਾਂ ਨੇ ਕੀਰਤਨ ਦੇ ਅੰਤਰਾਸ਼ਟਰੀ ਮੁਕਾਬਲੇ ਲਗਾਤਾਰ ਕਰਵਾਏ ਹਨ। ਇਹ ਮੁਕਾਬਲੇ ਕਦੇ ਅਮਰੀਕਾ ਦੇ ਪੂਰਬੀ ਤੱਟ ਤੇ, ਕਦੇ ਪੱਛਮੀ ਤੱਟ ਤੇ ਕਦੇ ਵਿਲਾਇਤ ਦੀ ਧਰਤੀ ਤੇ ਹੁੰਦੇ ਹਨ। ਇਸ ਵਾਰ ਇਹ ਪ੍ਰਤੀਯੋਗਤਾ ਲਾਸ ਏਂਜਲਸ ਵਿਚ ਕਰਵਾਈ ਗਈ, ਜਿਸ ਵਿਚ ਅਮਰੀਕਾ ਦੇ ਬਹੁਤ ਸਾਰੇ ਰਾਜਾਂ ਤੇ ਇੰਗਲੈਂਡ ਤੋਂ ਬੱਚਿਆਂ ਦੇ ਕੀਰਤਨੀ ਜਥਿਆਂ ਨੇ ਹਿੱਸਾ ਲਿਆ।
ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਬਚਿਆਂ ਨੇ ਪਹਿਲਾਂ ਪਛੱਮੀ ਜ਼ੋਨ ਟਾਕਰੇ ਵਿਚ ਦੋ ਸੋਨੇ ਦੇ ਤਗ਼ਮੇ ਜਿੱਤੇ ਸਨ ਅਤੇ ਇਹ ਮੁਕਾਬਲੇ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵਿਚ ਕਰਵਾਏ ਗਏ ਸਨ। ਸਾਰੇ ਜ਼ੋਨਾਂ ਵਿਚੋਂ ਗੋਲਡ ਮੈਡਲ ਜਿੱਤ ਕੇ ਆਏ ਬੱਚਿਆਂ ਦਾ ਸਿਖ਼ਰਲਾ ਮੁਕਾਬਲਾ ਲਾਸ ਏਂਜਲਸ ਵਿਚ ਕਰਵਾਇਆ ਗਿਆ ਜਿਸ ਵਿਚ ਇਕ ਵਾਰ ਫ਼ਿਰ ਦੋ ਸੁਨਹਿਰੀ ਤਗ਼ਮੇ ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਕੀਰਤਨੀ ਬਚਿਆਂ ਦੀ ਝੋਲੀ ਵਿਚ ਪਏ। ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਵਿਚ ਪੜਦੇ ਬੱਚਿਆਂ ਵਿਚ ਅੰਮਿ੍ਤ ਕੌਰ ਖ਼ਾਲਸਾ, ਰਾਗਨੀ ਕੌਰ, ਬਿਨੈ ਕੌਰ, ਰਾਗਿੰਦਰ ਸਿੰਘ ਤੇ ਪੁਨੀਤ ਕੌਰ ਖ਼ਾਲਸਾ ਦੇ ਜਥੇ ਨੇ ਵਡੇ ਬੱਚਿਆਂ ਦਾ ਸੋਨ ਤਗ਼ਮਾ ਜਿਤਿਆ।
ਵਿਚਕਾਰਲੀ ਉਮਰ ਦੇ ਬਚਿਆਂ ਵਿਚ ਨਯਨ ਕੌਰ, ਅਨਮੋਲ ਕੌਰ, ਜਸਕੀਰਤ ਸਿੰਘ ਤੇ ਹਰਪ੍ਰੀਤ ਕੌਰ ਦੇ ਜਥੇ ਨੇ ਵੀ ਸੋਨ ਤਗ਼ਮਾ ਜਿੱਤ ਲਿਆ। ਬੀਬੀ ਪੁਨੀਤ ਕੌਰ ਖ਼ਾਲਸਾ ਤੇ ਰਾਗਿੰਦਰ ਸਿੰਘ ਨੂੰ ਕਰਮਵਾਰ ਤਬਲੇ ਤੇ ਰਬਾਬ ਵਜਾਉਣ ਵਿਚ ਮੁਹਾਰਤ ਹੋਣ ਲਈ ਵਿਸ਼ੇਸ਼ ਤੋਰ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।
ਸੋਨ ਤਗ਼ਮੇ ਜਿੱਤਣ ਵਾਲੇ ਬਚਿਆਂ ਦੇ ਉਸਤਾਦਾਂ ਪ੍ਰੋ: ਰਣਜੀਤ ਸਿੰਘ ਲਾਸ ਏਂਜਲਸ ਤੇ ਗੁਰਦੁਆਰਾ ਸਾਹਿਬ ਫ਼ਰੀਮਾਂਟ ਵਿਚਲੇ ਖ਼ਾਲਸਾ ਸਕੂਲ ਦੇ ਕੀਰਤਨ ਅਧਿਆਪਕਾਂ ਪ੍ਰੋ: ਦਲਬੀਰ ਸਿੰਘ ਤੇ ਬੀਬੀ ਪਰਮਿੰਦਰ ਕੌਰ ਨੂੰ ਹੇਮਕੁੰਟ ਫ਼ਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਹੇਮਕੁੰਟ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਨੇ ਜਿੱਤਣ ਵਾਲੇ ਤੇ ਦੂਜੇ ਬਚਿਆਂ ਨੂੰ ਵਿਸ਼ੇਸ਼ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਤੇ ਕਿਹਾ ਕਿ ਉਨਾਂ ਦਾ ਉਦੇਸ਼ ਬਚਿਆਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ, ਆਪਣੇ ਸਿੱਖ ਵਿਰਸੇ, ਸਿੱਖ ਇਤਿਹਾਸ, ਬਾਣੀ-ਬਾਣੇ ਤੇ ਗੁਰਮੁਖੀ-ਪੰਜਾਬੀ ਨਾਲ ਜੋੜਨਾ ਹੈ।

ਬੀਬੀ ਅੰਗ ਸੈਨ ਸੂ ਕੀ ਨੂੰ ਜਮਹੂਰੀਅਤ ਲੀਹਾਂ ਅਨੁਸਾਰ ਤੁਰੰਤ ਰਿਹਾਅ ਕੀਤਾ ਜਾਵੇ :- ਮਾਨ

ਫਤਿਹਗੜ੍ਹ ਸਾਹਿਬ, 3 ਅਕਤੂਬਰ :- “ਸਮੁੱਚੀ ਦੁਨੀਆ ਦਾ ਚੱਲ ਰਿਹਾ ਅਜੋਕਾ ਸਮਾਂ ਇਸ ਗੱਲ ਦੀ ਤੀਬਰਤਾ ਅਤੇ ਸੰਜੀਦਗੀ ਨਾਲ ਮੰਗ ਕਰਦਾ ਹੈ ਕਿ ਆਪਣੇ ਹੀ ਮੁਲਕ ਨਿਵਾਸੀਆਂ ਤੇ ਘੱਟ ਗਿਣਤੀ ਕੌਮਾਂ ਉੱਤੇ ਜ਼ਬਰ ਜੁਲਮ ਢਾਹੁਣ ਵਾਲੀਆਂ ਹਕੂਮਤਾਂ “ਗੋਲੀ-ਬੰਦੂਕ ਤੇ ਸਰਕਾਰੀ ਦਹਿਸ਼ਤਗਰਦੀ” ਦੀ ਮਨੁੱਖਤਾ ਵਿਰੋਧੀ ਸੋਚ ਨੂੰ ਸਦਾ ਲਈ ਅਲਵਿਦਾ ਕਹਿ ਕੇ ਜਮਹੂਰੀਅਤ ਕਦਰਾਂ-ਕੀਮਤਾਂ ਤੇ ਦੁਨੀਆ ਦੇ ਅਮਨ-ਚੈਨ ਨੂੰ ਕਾਇਮ ਕੀਤਾ ਜਾਵੇ। ਤਾਂ ਕਿ ਜ਼ਬਰ-ਜੁਲਮ ਦਾ ਸਿ਼ਕਾਰ ਹੋ ਰਹੀਆਂ ਕੌਮਾਂ ਜਾਂ ਫਿਰਕੇ ਵੀ ਜਿਹਨਾਂ ਨੂੰ ਮਜ਼ਬੂਰੀ ਵੱਸ ਕੁਝ ਖਾੜਕੂ ਕਾਰਵਾਈਆਂ ਅਪਣਾਉਣੀਆਂ ਪਈਆਂ, ਉਹ ਵੀ ਉਸਦਾ ਤਿਆਗ ਕਰਕੇ ਮਨੁੱਖਤਾ ਪੱਖੀ ਉੱਦਮਾਂ ਵਿੱਚ ਸਮੂਲੀਅਤ ਕਰ ਸਕਣ।”
ਇਹ ਵਿਚਾਰ ਅੱਜ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਰੈਕਫਰਟ (ਜਰਮਨੀ) ਦੇ ਹਵਾਈ ਅੱਡੇ ਤੋਂ ਆਪਣੇ ਮੁੱਖ ਦਫਤਰ ਵਿਖੇ ਪਾਰਟੀ ਦੇ ਸਿਆਸੀ ਅਤੇ ਮੀਡੀਆ ਸਲਾਹਕਾਰ ਸ: ਇਕਬਾਲ ਸਿੰਘ ਟਿਵਾਣਾ ਨਾਲ ਇੱਕ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਥੇ ਉਹਨਾਂ ਨੇ ਮੀਆਂਮਾਰ ਦੀ ਫੌਜੀ ਹਕੂਮਤ ਵੱਲੋਂ ਬੀਤੇ 14 ਸਾਲਾਂ ਤੋਂ ਉੱਥੋਂ ਦੀ ਵਿਰੋਧੀ ਪਾਰਟੀ ਦੀ ਹਰਮਨ ਪਿਆਰੀ ਮੁੱਖ ਆਗੂ ਬੀਬੀ ਅੰਗ ਸਾਨ ਸੂ ਕੀ ਨੂੰ ਤੁਰੰਤ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਉਹਨਾਂ ਯੂ ਐਨ ਓ ਦੇ ਮੌਜੂਦਾ ਸਕੱਤਰ ਜਰਨਲ ਸ਼੍ਰੀ ਬਾਨ ਕੀ ਮੂਨ ਵੱਲੋਂ ਬੀਤੇ ਦਿਨੀ ਮਹਾਂਸਭਾ ਦੀ ਬੈਠਕ ਵਿੱਚ ਬੀਬੀ ਅੰਗ ਸੈਨ ਸੂ ਕੀ ਦੀ ਰਿਹਾਈ ਲਈ ਮੀਆਂਮਾਰ ਦੀ ਹਕੂਮਤ ਨੂੰ ਕੀਤੀ ਗਈ ਗੁਜ਼ਾਰਿਸ ਵਾਲੇ ਉੱਦਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਦਲੀਲ-ਅਪੀਲ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਉਹ ਸਖਸੀਅਤਾਂ ਜੋ ਸਮੁੱਚੀ ਦੁਨੀਆ ਨੂੰ ਇੱਕ ਸਵਰਗ ਦੇ ਰੂਪ ਵਿੱਚ ਵੇਖਣਾ ਚਾਹੁੰਦੀਆਂ ਹਨ, ਉਹਨਾਂ ਦੀ ਹਮੇਸ਼ਾ ਇਹ ਕੌਸਿ਼ਸ ਰਹਿੰਦੀ ਹੈ ਕਿ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਟੇਬਲ ‘ਤੇ ਬੈਠ ਕੇ ਆਪਸੀ ਗੱਲਬਾਤ ਰਾਹੀਂ ਨਿਰਪੱਖਤਾ ਨਾਲ ਹੱਲ ਕੀਤਾ ਜਾਵੇ। ਲੇਕਿਨ ਜਿਹਨਾਂ ਹਕੂਮਤਾਂ ਕੋਲ ਦਲੀਲ-ਤਰਕ ਦੀ ਗੱਲ ਨਹੀਂ ਹੁੰਦੀ ਅਜਿਹੀਆਂ ਹਕੂਮਤਾਂ ਹੀ ਪ੍ਰਮਾਣੂ ਸ਼ਕਤੀ, ਮਾਰੂ ਮਿਜ਼ਾਇਲਾਂ ਅਤੇ ਖਤਰਨਾਕ ਹਥਿਆਰਾਂ ਰਾਹੀਂ ਮਨੁੱਖਤਾ ਵਿਰੁੱਧ ਅੱਗ ਵਰਾਉਣ ਵਾਲੀ ਸੋਚ ਰੱਖਦੀਆਂ ਹਨ। ਉਹਨਾਂ ਆਪਣੀ ਗੱਲਬਾਤ ਨੂੰ ਖਤਮ ਕਰਨ ਦੇ ਲਹਿਜ਼ੇ ਵਿੱਚ ਕਿਹਾ ਕਿ ਯੂ ਐਨ ਓ, ਅਮਰੀਕਾ ਅਤੇ ਉਸਦੇ ਸਾਥੀ ਨਾਟੋ ਦੇ ਵੱਡੇ ਮੁਲਕਾਂ ਨੂੰ ਘੱਟੋ ਘੱਟ ਏਸ਼ੀਆਂ ਖਿੱਤੇ ਦੇ ਅਮਨ-ਚੈਨ ਨੂੰ ਕਾਇਮ ਰੱਖਣ ਅਤੇ ਇੱਥੋਂ ਦੇ ਨਿਵਾਸੀਆਂ ਦੇ ਹਰ ਪੱਖੋ ਵਿਕਾਸ ਲਈ ਚਾਹੀਦਾ ਹੈ ਕਿ ਉਹ ਹਿੰਦੂ ਹਿੰਦੋਸਤਾਨ ਅਤੇ ਮੁਸਲਿਮ ਪਾਕਿਸਤਾਨ ਦੋਵੇਂ ਦੁਸ਼ਮਣ ਮੁਲਕਾਂ ਦੀ ਦੁਸ਼ਮਣੀ ਨੂੰ ਸਦਾ ਲਈ ਖਤਮ ਕਰਨ ਦੀ ਸੋਚ ਹਿੱਤ ਇਹਨਾਂ ਦੋਵਾਂ ਦੇ ਵਿਚਕਾਰ ਇੱਕ ਪਾਸੇ ਪੰਜਾਬ ਦੀ ਜਰਖੇਜ਼ ਧਰਤੀ ਅਤੇ ਦੂਸਰੇ ਪਾਸੇ ਕਸ਼ਮੀਰ ਨੂੰ ਬਤੌਰ ਬੱਫਰ ਸਟੇਟਾਂ ਦਾ ਐਲਾਨ ਕਰਕੇ ਸਿੱਖ ਅਤੇ ਮੁਸਲਿਮ ਕੌਮ ਨੂੰ ਆਜਾਦੀ ਪ੍ਰਦਾਨ ਕੀਤੀ ਜਾਵੇ ਤਾਂ ਕਿ ਇਸ ਖਿੱਤੇ ਨੂੰ ਪ੍ਰਮਾਣੂ ਜੰਗਾਂ, ਮਿਜ਼ਾਇਲਾਂ ਅਤੇ ਹੋਰ ਖਤਰਨਾਕ ਮਾਰੂ ਹਥਿਆਰਾਂ ਦੀ ਮਾਰ ਤੋਂ ਬਚਾਇਆ ਜਾ ਸਕੇ। ਉਹਨਾਂ ਅੰਤ ਵਿੱਚ ਇਹ ਉਮੀਦ ਪ੍ਰਗਟ ਕੀਤੀ ਕਿ ਯੂ ਐਨ ਓ ਦੇ ਸਕੱਤਰ ਜਰਨਲ ਸ਼੍ਰੀ ਬਾਨ ਕੀ ਮੂਨ, ਅਮਰੀਕਾ ਦੇ ਸਦਰ ਸ਼੍ਰੀ ਬਾਰਕ ਓਬਾਮਾ ਅਤੇ ਉਸਦੇ ਵੱਡੇ ਨਾਟੋ ਦੇ ਸਾਥੀ ਮੁਲਕ ਸਿੱਖ ਕੌਮ ਅਤੇ ਮੁਸਲਿਮ ਕੌਮ ਦੀਆਂ ਭਾਵਨਾਵਾਂ ਦੀ ਇਮਾਨਦਾਰੀ ਨਾਲ ਕਦਰ ਕਰਦੇ ਹੋਏ ਇਹਨਾਂ ਦੋਵਾਂ ਕੌਮਾਂ ਦੇ ਮੁਲਕਾਂ ਪੰਜਾਬ (ਖਾਲਿਸਤਾਨ) ਅਤੇ ਕਸ਼ਮੀਰ ਨੂੰ ਜਮਹੂਰੀਅਤ ਲੀਹਾਂ ਅਨੁਸਾਰ ਆਜਾਦ ਕਰਨ ਦੀ ਭੂਮਿਕਾ ਨਿਭਾ ਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਨਗੇ।

ਸਿੱਖ ਸੰਗਤ ਹਰਿਆਣਾ 'ਚ ਵੱਖਰੀ ਸ਼੍ਰੋਮਣੀ ਕਮੇਟੀ ਬਨਾਉਣ ਦਾ ਫ਼ੈਸਲਾ ਲੈਣ 'ਚ ਪੂਰੀ ਤਰ੍ਹਾਂ ਆਜ਼ਾਦ : ਕੈਪ. ਅਮਰਿੰਦਰ ਸਿੰਘ

ਜਲੰਧਰ, 3 ਅਕਤੂਬਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਦੀਆਂ ਖਾਮੀਆਂ ਦਾ ਖੁਲਾਸਾ ਕੀਤਾ ਅਤੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਬਾਦਲ ਸਰਕਾਰ ਦੇ ਸ਼ਾਸ਼ਨ ਵਿਚ ਲੋਕ ਨਰਕ ਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬਾਦਲ ਸਰਕਾਰ ਨੇ ਮੈਡੀਕਲ ਕਾਲਜ ਨੂੰ ਆਪਣੇ ਚਹੇਤੇ ਸੁਰਜੀਤ ਸਿੰਘ ਰੱਖੜਾ ਨੂੰ ਲੀਜ਼ 'ਤੇ ਦੇ ਦਿੱਤਾ ਹੈ ਜਿਸ ਵਿਚ ਉਨ੍ਹਾਂ ਬਾਦਲ ਦਾ ਪੈਸਾ ਲੱਗੇ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਲੋਕਾਂ ਨੂੰ ਬਿਜਲੀ,ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਵੀ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਵੱਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਸਿੱਖ ਸੰਗਤ ਆਪਣਾ ਫ਼ੈਸਲਾ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ, ਜੇਕਰ ਬਾਦਲ ਦਿੱਲੀ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੱਖ ਬਨਾਉਣ ਦੇ ਹੱਕ ਵਿਚ ਹੋ ਸਕਦੇ ਹਨ ਤਾਂ ਹਰਿਆਣਾ ਦੀ ਵੱਖਰੀ ਕਮੇਟੀ ਬਨਾਉਣ ਵਿਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।

2016 ਦੀਆਂ ਉਲੰਪਿਕ ਖੇਡਾਂ ਰੀਓ ਵਿਚ

ਰਿਓ ਡੇ ਜੇਨਾਰੀਓ, 3 ਅਕਤੂਬਰ -ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜੀਨਾਰੀਓ ਨੂੰ ਸਾਲ 2016 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ ਹੈ, ਜਿਸ ਨੇ ਆਖਰੀ ਦੌੜ ਵਿਚ ਸਪੇਨ ਦੇ ਮੈਡਰਿਡ ਸ਼ਹਿਰ ਨੂੰ ਪਛਾੜਿਆ। ਡੈਨਮਾਰਕ ਦੇ ਕੋਪੇਨਹੇਗਨ 'ਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਮੁਖੀ ਜਾਕ ਰੋਖੇ ਨੇ ਰੀਓ ਨੂੰ ਮੇਜ਼ਬਾਨੀ ਦੇਣ ਦਾ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਬ੍ਰਾਜ਼ੀਲ ਦੇ ਲੋਕ ਖੁਸ਼ੀ ਵਿਚ ਝੂਮ ਉਠੇ ਅਤੇ ਬ੍ਰਾਜ਼ੀਲ ਦੀਆਂ ਗਲੀਆਂ ਵਿਚ ਪਹਿਲਾਂ ਤੋਂ ਹੀ ਜੁਟੇ ਹੋਏ ਬ੍ਰਾਜ਼ੀਲੀਆਈ ਲੋਕਾਂ ਨੇ ਆਪਣੇ ਪੁਰਾਣੇ ਅਤੇ ਰਵਾਇਤੀ ਅੰਦਾਜ਼ ਵਿਚ ਇਸ ਮੇਜ਼ਬਾਨੀ ਮਿਲਣ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਕਾਬਲੇ ਜ਼ਿਕਰ ਹੈ ਕਿ ਬ੍ਰਾਜ਼ੀਲ ਦੱਖਣੀ ਅਮਰੀਕਾ ਦਾ ਅਜਿਹਾ ਪਹਿਲਾ ਦੇਸ਼ ਹੈ ਜਿਸ ਨੂੰ ਉਲੰਪਿਕ ਦੀ ਮੇਜ਼ਬਾਨੀ ਮਿਲੀ ਹੈ। ਕੋਪੇਨਹੇਗਨ 'ਚ ਕੌਮਾਂਤਰੀ ਉਲੰਪਿਕ ਕਮੇਟੀ ਦੀ ਮੀਟਿੰਗ 'ਚ ਰੀਓ ਨੂੰ ਸਭ ਤੋਂ ਜ਼ਿਆਦਾ 95 ਵੋਟ ਮਿਲੇ। ਖੁਸ਼ੀ 'ਚ ਖੀਵੇ ਹੋਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਕਿਹਾ ਕਿ ਦੁਨੀਆ ਨੇ ਇਸ ਗੱਲ ਨੂੰ ਮਾਨਤਾ ਦੇ ਦਿੱਤੀ ਹੈ ਕਿ ਬ੍ਰਾਜ਼ੀਲ ਦਾ ਸਮਾਂ ਆ ਗਿਆ ਹੈ। ਉਨ੍ਹਾਂ ਉਲੰਪਿਕ ਕਮੇਟੀ ਦੇ ਪ੍ਰਤੀਨਿਧੀਆਂ ਸਾਹਮਣੇ ਰੀਓ ਦੀ ਦਾਅਵੇਦਾਰੀ ਦੀ ਪੇਸ਼ਕਸ਼ ਕਰਨ ਮੌਕੇ ਕਿਹਾ ਕਿ ਉਲੰਪਿਕ ਲਈ ਰੀਓ ਪੂਰੀ ਤਰ੍ਹਾਂ ਤਿਆਰ ਹੈ। ਸਾਨੂੰ ਸਿਰਫ ਇਕ ਮੌਕਾ ਦਿੱਤਾ ਜਾਵੇ ਅਤੇ ਉਮੀਦ ਹੈ ਅਸੀਂ ਕਿਸੇ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦੇਵਾਂਗੇ। ਰਾਸ਼ਟਰਪਤੀ ਨੇ ਆਪਣੀ ਅਪੀਲ ਵਿਚ ਕਿਹਾ ਕਿ ਆਈ ਓ ਸੀ ਸਾਹਮਣੇ ਇਹ ਦਿਖਾਉਣ ਦਾ ਮੌਕਾ ਹੈ ਕਿ ਉਲੰਪਿਕ ਖੇਡ ਸਾਰੇ ਵਿਸ਼ਵ ਦੇ ਲੋਕਾਂ ਦਾ ਹੈ। ਬਾਅਦ ਵਿਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਮੁਖੀ ਜਾਕ ਰੋਖੇ ਨੇ ਰੀਓ ਨੂੰ ਮੇਜ਼ਬਾਨੀ ਸੌਂਪਣ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਰੀਓ ਦੀ ਦਾਅਵੇਦਾਰੀ ਪੇਸ਼ ਕਰਨ ਲਈ ਕੋਪੇਨਹੇਗਨ 'ਚ ਮੌਜੂਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਦੀਆਂ ਅੱਖਾਂ 'ਚ ਹੰਝੂ ਆ ਗਏ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਸ਼ਿਕਾਗੋ ਅਤੇ ਜਪਾਨ ਦਾ ਟੋਕੀਓ ਸ਼ਹਿਰ ਪਹਿਲਾਂ ਹੀ ਮੇਜ਼ਬਾਨੀ ਦੀ ਦੌੜ ਤੋਂ ਬਾਹਰ ਹੋ ਗਿਆ ਸੀ। ਆਖਰੀ ਗੇੜ ਵਿਚ ਰੀਓ ਦਾ ਮੁਕਾਬਲਾ ਮੈਡਰਿਡ ਨਾਲ ਸੀ ਪਰ ਉਲੰਪਿਕ ਵਿਚ ਇਤਿਹਾਸ ਰਚਣ ਦੀ ਮੇਜ਼ਬਾਨੀ ਰੀਓ ਦੀ ਝੋਲੀ ਪਈ।

ਪੰਜਾਬ ਸਰਕਾਰ ਵਲੋਂ 44 ਏਕੜ ਰਕਬਾ ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ ਹਵਾਲੇ

ਅੰਮ੍ਰਿਤਸਰ, 3 ਅਕਤੂਬਰ- ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਵਿਸਥਾਰ ਲਈ ਪੰਜਾਬ ਸਰਕਾਰ ਵਲੋਂ ਐਕਵਾਇਰ ਕੀਤੀ ਗਈ 44 ਏਕੜ ਜ਼ਮੀਨ ਅੱਜ ਡਿਪਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਵਲੋਂ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸਪੁਰਦ ਕਰ ਦਿੱਤੀ ਗਈ। ਸਬੰਧਤ ਜ਼ਮੀਨ ਦੇ ਦਸਤਾਵੇਜ਼ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਅਥਾਰਟੀ ਦੇ ਨਿਰਦੇਸ਼ਕ ਚਿਨਸਨ ਵੀ.ਐਸ. ਪਾਨਾਕਲ ਦੇ ਸੁਪਰਦ ਕਰਨ ਉਪਰੰਤ ਸ੍ਰੀ ਪਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਗਈ 44 ਏਕੜ ਭੂਮੀ ਵਿਚੋਂ ਇਕ ਏਕੜ ਰਕਬਾ ਏਅਰਪੋਰਟ ਅਥਾਰਟੀ ਵਲੋਂ ਕਾਰੋਬਾਰੀ ਕਾਰਵਾਈਆਂ ਲਈ ਵਰਤਿਆ ਜਾਵੇਗਾ, ਭਾਰਤੀ ਵਾਯੂ ਸੈਨਾ ਦੇ ਸਾਜ਼ੋ ਸਮਾਨ ਨੂੰ ਹਵਾਈ ਅੱਡੇ ਤੋਂ ਹਟਾ ਕੇ ਦੂਜੀ ਥਾਂ ’ਤੇ ਲਗਾਉਣ ਲਈ 10 ਏਕੜ ਰਕਬੇ ਦੀ ਵਰਤੋਂ ਕੀਤੀ ਜਾਵੇਗੀ ਅਤੇ 33 ਏਕੜ ਵਿਚ ਹਵਾਈ ਪੱਟੀ ਦੇ ਵਿਸਥਾਰ ਲਈ ਲੋੜੀਂਦਾ ਟਰੈਕ ਬਣਾਇਆ ਜਾਵੇਗਾ। ਸ੍ਰੀ ਪਨੂੰ ਨੇ ਦੱਸਿਆ ਕਿ ਹਵਾਈ ਪੱਟੀ ਦੇ ਵਿਸਥਾਰ ਨਾਲ ਇਸ ਪਟੜੀ ਤੋਂ ਇਕ ਘੰਟੇ ਵਿਚ 30 ਹਵਾਈ ਜਹਾਜ਼ ਉਡਾਣਾਂ ਭਰ ਸਕਣਗੇ, ਜਦ ਕਿ ਪਹਿਲਾਂ ਕੇਵਲ 12 ਹਵਾਈ ਜਹਾਜ਼ ਹੀ ਉਡਾਣਾਂ ਭਰ ਸਕੇਦ ਹਨ। ਸ੍ਰੀ ਪਨੂੰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਅੰਮ੍ਰਿਤਸਰ ਅੰਤਰ ਰਾਸ਼ਟਰੀ ਹਵਾਈ ਅੱਡੇ ਨੂੰ ਨਮੂਨੇ ਦਾ ਹਵਾਈ ਅੱਡਾ ਬਣਾਉਣ ਲਈ ਅਤੇ ਲੋਕਾਂ ਨੂੰ ਇੱਥੇ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਾਰਤੀ ਏਅਰਪੋਰਟ ਅਥਾਰਟੀ ਵਲੋਂ ਤਕਰੀਬਨ 145 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਧਨ ਦੀ ਵਰਤੋਂ ਨਾਲ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਨਵੀਆਂ ਇਮਾਰਤਾਂ ਉਸਾਰੀਆਂ ਗਈਆਂ ਹਨ, ਯਾਤਰੀਆਂ ਦੇ ਬੈਠਣ ਵਾਲੇ ਉਡੀਕ ਸਥਾਨ ਦਾ ਵਿਸਥਾਰ ਕੀਤਾ ਗਿਆ ਹੈ ਜਿਸ ਨਾਲ ਕਿ ਉਥੇ 500 ਦੀ ਥਾਂ ਹੁਣ 1200 ਯਾਤਰੀ ਬੈਠ ਸਕਦੇ ਹਨ। 4 ਐਰੋ ਬ੍ਰਿਜਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 2 ਚਾਲੂ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਬਾਕੀ ਰਹਿੰਦੇ ਦੋ ਐਰੋ ਬ੍ਰਿਜ ਵੀ ਚਾਲੂ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ 4 ਨਵੀਆਂ ਅੱਗ ਬੁਝਾਊ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਨਵਾਂ ਕੰਟਰੋਲ ਟਾਵਰ ਚਾਲੂ ਕੀਤਾ ਗਿਆ ਹੈ ਅਤੇ ਅਜਿਹੇ ਸਿਸਟਮ ਦੀ ਉਸਾਰੀ ਕੀਤੀ ਗਈ ਹੈ, ਜਿਸ ਨਾਲ ਵੱਖ ਵੱਖ ਕੰਪਨੀਆਂ ਹਵਾਈ ਅੱਡੇ ’ਤੇ ਉਪਲਬਧ ਕਿਸੇ ਵੀ ਚੈਕ-ਇਨ ਕਾਊਂਟਰ ਦੀ ਵਰਤੋਂ ਕਰ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਵਾਈ ਅੱਡੇ ’ਤੇ ਜਲਦੀ ਹੀ ਨਵੇਂ ਐਕਸਰੇ ਬੈਗੇਜ ਸਿਸਟਮ ਅਤੇ ਮੌਸਮ ਦਾ ਅਨੁਮਾਨ ਲਗਾਉਣ ਲਈ ਲੋੜੀਂਦੇ ਯੰਤਰ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹੂਲਤਾਂ ਦੇ ਵਿਸਥਾਰ ਦੇ ਸਿੱਟੇ ਵੀ ਮਿਲਣੇ ਸ਼ੁਰੂ ਹੋ ਗੲ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸਤੰਬਰ ਅੰਤ ਤੱਕ ਇਸ ਹਵਾਈ ਅੱਡੇ ’ਤੇ ਯਾਤਰੀਆਂ ਦੀ ਆਵਾਜਾਈ ਵਿਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 3 ਤੋਂ 4 ਫ਼ੀਸਦੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇੱਥੋਂ 24 ਕਮਰਸ਼ੀਅਲ ਜਹਾਜ਼ ਰੋਜ਼ਾਨਾ ਉਡਾਣ ਭਰਦੇ ਹਨ ਅਤੇ ਇਸੇ ਮਹੀਨੇ ਕਤਰ ਏਅਰ ਵੇਜ਼ ਦੀਆਂ ਉਡਾਣਾਂ ਸ਼ੁਰੂ ਹੋਣ ਉਪਰੰਤ ਇਹ ਗਿਣਤੀ 26 ਤੱਕ ਪਹੁੰਚ ਜਾਵੇਗੀ। ਉਨ੍ਹਾਂ ਆਸ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੋਕਾਂ ਦੀ ਆਵਾਜਾਈ ਹੋਰ ਵਧੇਗੀ ਜਿਸ ਦਾ ਜ਼ਿਲ੍ਹੇ ਨੂੰ ਚੋਖਾ ਵਿੱਤੀ ਲਾਭ ਹੋਵੇਗਾ। ਬਾਅਦ ਵਿਚ ਏਅਰਪੋਰਟ ਦੇ ਨਿਰਦੇਸ਼ਕ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਪਰਾਲਿਆਂ ਸਦਕਾ ਹਵਾਈ ਅੱਡੇ ਦੇ ਵਿਸਥਾਰ ਲਈ ਲੋੜੀਂਦੀ ਜਗ੍ਹਾ ਮਿਲੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ 976 ਏਕੜ ਭੂਮੀ ਵਿਚ ਫੈਲਿਆ ਹੋਇਆ ਹੈ, ਜਿਸ ਵਿਚੋਂ 176 ਏਕੜ ਭੂਮੀ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਦਿੱਤੀ ਗਈ ਸੀ ਅਤੇ ਅੱਜ ਇਸ ਵਿਚ 44 ਏਕੜ ਹੋਰ ਰਕਬੇ ਦਾ ਵਾਧਾ ਕੀਤਾ ਗਿਆ।


ਪ੍ਰਕਾਸ਼ ਬਾਦਲ, ਸੁਖਬੀਰ ਤੇ ਮੱਕੜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ

ਅੰਮ੍ਰਿਤਸਰ:-ਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ) ਨੇ ਪ੍ਰਕਾਸ਼ ਬਾਦਲ, ਸੁਖਬੀਰ ਬਾਦਲ ਅਤੇ ਅਵਤਾਰ ਸਿੰਘ ਮੱਕੜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਕ ਯਾਦ ਪੱਤਰ ਸੌਂਪਦਿਆਂ ਅਕਾਲੀ ਦਲ ਲੋਂਗੋਵਾਲ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਡੇਰਾ ਸੱਚਾ ਸੌਦਾ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ। ਉਨ੍ਹਾਂ ਤਿੰਨਾਂ ਆਗੂਆਂ ਦੇ ਦੋਸ਼ਾਂ ਨੂੰ ਸਾਬਤ ਕਰਨ ਲਈ ਪੱਤਰ ਵਿੱਚ ਦਲੀਲਾਂ ਅਤੇ ਸਬੂਤ ਵੀ ਦਿੱਤੇ। ਬੀਬੀ ਬਰਨਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਨ੍ਹਾਂ ਨੂੰ ਪੂਰਨ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੇ ਯਾਦ ਪੱਤਰ 'ਤੇ ਵਿਚਾਰ ਕੀਤਾ ਜਾਵੇਗਾ।

ਹਰਿਆਣਾ 'ਚ ਵੱਖਰੀ ਕਮੇਟੀ ਬਾਰੇ ਮਨਮੋਹਨ ਤੇ ਸੋਨੀਆ ਆਪਣਾ ਪੱਖ ਸਪੱਸ਼ਟ ਕਰਨ : ਮੱਕੜ

ਜਲੰਧਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਦੇ ਮਾਮਲੇ 'ਚ ਆਪਣਾ ਪੱਖ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਜਥੇਦਾਰ ਮੱਕੜ ਨੇ ਇਹ ਮੰਗ ਬੀਤੇ ਕੱਲ ਕੇਂਦਰੀ ਮੰਤਰੀ ਪ੍ਰਿਥੀ ਰਾਜ ਚੌਹਾਨ ਦੇ ਉਸ ਬਿਆਨ ਦਾ ਨੋਟਿਸ ਲੈਂਦਿਆਂ ਕੀਤੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਨੇ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ 'ਤੇ ਸਹਿਮਤੀ ਦੇ ਦਿੱਤੀ ਹੈ। ਜਥੇਦਾਰ ਮੱਕੜ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੋਟੇ-ਟੋਟੇ ਕਰਨ 'ਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਵੱਖਰੀ ਕਮੇਟੀ ਦੇ ਮੁੱਦੇ 'ਤੇ ਸੰਸਦ 'ਚ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਉਹ ਵੱਖਰੀ ਕਮੇਟੀ ਬਣਾਉਣ 'ਚ ਕੋਈ ਦਿਲਚਸਪੀ ਨਹੀਂ ਰੱਖਦੇ। ਅਕਾਲੀ ਸਾਂਸਦਾਂ ਅਤੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤਾਂ ਦੌਰਾਨ ਵੀ ਉਨ੍ਹਾਂ ਇਹੀ ਯਕੀਨ ਦੁਆਇਆ ਸੀ ਕਿ ਕਾਂਗਰਸ ਪਾਰਟੀ ਨੇ ਵੱਖਰੀ ਕਮੇਟੀ ਦੇ ਮੁੱਦੇ ਨੂੰ ਖ਼ਤਮ ਕਰ ਦਿੱਤਾ ਹੈ। ਜਥੇਦਾਰ ਮੱਕੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਹਰਿਆਣਾ ਕਮੇਟੀ ਦੇ ਮੁੱਦੇ 'ਤੇ ਪਹਿਲਾ ਪੱਖ ਸਹੀ ਸੀ ਜਾਂ ਹੁਣ .

ਗੁਰਦੁਆਰਾ ਚੋਣਾਂ ਦੀ ਆਰੰਭਤਾ ਸਮੇਂ ਗੈਰ ਸਿੱਖ ਨੂੰ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਲਾਉਣ ਦੀ ਕਾਰਵਾਈ ਮੰਦਭਾਵਨਾ ਭਰੀ :- ਮਾਨ

ਚੰਡੀਗੜ੍ਹ, 2 ਅਕਤੂਬਰ : - ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਡਨ ਤੋਂ ਫੋਨ ਰਾਹੀਂ ਆਪਣੇ ਮੁੱਖ ਦਫਤਰ ਗੱਲਬਾਤ ਕਰਦੇ ਹੋਏ ਸੈਟਰ ਸਰਕਾਰ ਦੇ ਉਸ ਅਮਲ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਵੱਲੋਂ ਉਪਰੋਕਤ ਅਹੁਦੇ ਉੱਤੇ ਨਿਯੁਕਤੀ ਕਰਨ ਲਈ ਭੇਜੇ ਗਏ ਪੈਨਲ ਵਿੱਚ ਪੰਜ ਸਿੱਖ ਜੱਜ ਅਤੇ ਦੋ ਹਿੰਦੂ ਜੱਜ ਸਨ। ਲੇਕਿਨ ਫਿਰ ਵੀ ਸੈਟਰ ਸਰਕਾਰ ਨੇ ਉੱਚੀ ਕਾਬਲੀਅਤ ਰੱਖਣ ਵਾਲੇ ਸਿੱਖ ਜੱਜਾਂ ਨੂੰ ਨਜ਼ਰਅੰਦਾਜ ਕਰਕੇ ਸਿੱਖ ਕੌਮ ਦੀਆਂ ਇਹਨਾਂ ਚੋਣਾਂ ਵਿੱਚ ਇੱਕ ਗੈਰ ਸਿੱਖ ਜੱਜ ਦੀ ਨਿਯੁਕਤੀ ਕਰ ਦਿੱਤੀ ਹੈ, ਜੋ ਆਪਣੇ ਆਪ ਵਿੱਚ ਸਿੱਖ ਕੌਮ ਨਾਲ ਮੰਦਭਾਵਨਾ ਅਧੀਨ ਵੱਡੀ ਵਿਤਕਰੇ ਭਰੀ ਕਾਰਵਾਈ ਕੀਤੀ ਗਈ।
ਸ: ਮਾਨ ਦਾ ਇਹ ਬਿਆਨ ਪਾਰਟੀ ਦੇ ਮੁੱਖ ਦਫਤਰ ਤੋਂ ਅੱਜ ਚੰਡੀਗੜ੍ਹ ਪ੍ਰੈਸ ਲਈ ਜਾਰੀ ਕੀਤਾ ਗਿਆ ਜਿਸ ਵਿੱਚ ਸ: ਮਾਨ ਨੇ ਅੱਗੇ ਚੱਲ ਕੇ ਕਿਹਾ ਕਿ ਜਦੋਂ ਗੁਰੂ ਘਰਾਂ ਦੇ ਪ੍ਰਬੰਧ ਨਾਲ ਸੰਬੰਧਿਤ ਨਿਜ਼ਾਮ ਨੂੰ ਕਾਇਮ ਕਰਨ ਲਈ ਸਿੱਖ ਕੌਮ ਦੀਆਂ ਹੋ ਰਹੀਆਂ ਚੋਣਾਂ ਦਾ ਪ੍ਰਬੰਧ ਕਰਨ ਵਾਲੇ ਮੁੱਖ ਗੁਰਦੁਆਰਾ ਚੋਣ ਕਮਿਸ਼ਨ ਦਾ ਮੁਖੀ ਇੱਕ ਗੈਰ ਸਿੱਖ ਨੂੰ ਲਗਾਇਆ ਤਾਂ ਸਿੱਖ ਕੌਮ ਇਹ ਕਿਸ ਤਰ੍ਹਾ ਉਮੀਦ ਕਰ ਸਕਦੀ ਹੈ ਕਿ ਇਹ ਚੋਣਾਂ ਨਿਰਪੱਖ ਅਤੇ ਸਾਫ-ਸੁੱਥਰੀਆਂ ਹੋ ਸਕਣਗੀਆਂ। ਉਹਨਾਂ ਸੈਟਰ ਦੀ ਹਕੂਮਤ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜਾਂ ਮੁਲਕ ਵਿੱਚ ਹੀ ਇਮਾਨਦਾਰੀ ਤੇ ਉੱਚ ਕਾਬਲੀਅਤ ਰੱਖਣ ਵਾਲੇ ਹੀ ਅਨੇਕਾਂ ਸਿੱਖ ਜੱਜ ਨਹੀਂ ਹਨ, ਬਲਕਿ ਵਿਦੇਸਾਂ ਵਿੱਚ ਵੀ ਜੱਜਾਂ ਦੇ ਉੱਚ ਅਹੁਦਿਆਂ ‘ਤੇ ਅੱਜ ਸਿੱਖ ਸੇਵਾ ਕਰ ਰਹੇ ਹਨ। ਪਰ ਇਸਦੇ ਬਾਵਜੂਦ ਵੀ ਸਿੱਖਾਂ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਇੱਕ ਗੈਰ ਸਿੱਖ ਦੀ ਨਿਯੁਕਤੀ ਕਰਨਾ ਸੈਟਰ ਹਕੂਮਤ ਦੀ ਮੰਦਭਾਵਨਾ ਨੂੰ ਖੁਦ ਸਪੱਸ਼ਟ ਕਰਦੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਇਸ ਮੁੱਖ ਅਹੁਦੇ ‘ਤੇ ਕਿਸੇ ਵੀ ਗੈਰ ਸਿੱਖ ਜੱਜ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗੀ। ਉਹਨਾਂ ਮੰਗ ਕੀਤੀ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਵੱਲੋਂ ਆਪਣੇ ਪੈਨਲ ਵਿੱਚ ਭੇਜੇ ਗਏ ਪੰਜ ਸਿੱਖ ਜੱਜਾਂ ਦੇ ਨਾਮ ਵਿੱਚੋਂ ਇਹ ਮੁੱਖ ਜਿ਼ੰਮੇਵਾਰੀ ਕਿਸੇ ਇੱਕ ਜੱਜ ਨੂੰ ਸੋਂਪੀ ਜਾਵੇ। ਤਾਂ ਕਿ ਸਿੱਖ ਕੌਮ ਨੂੰ ਇਹ ਵਿਸ਼ਵਾਸ ਹੋ ਸਕੇ ਕਿ ਗੁਰਦੁਆਰਾ ਚੋਣਾਂ ਵਿੱਚ ਹਿੰਦ ਹਕੂਮਤ ਕਿਸੇ ਤਰ੍ਹਾ ਦੀ ਵੀ ਅੰਦਰੂਨੀ ਜਾਂ ਬਾਹਰੀ ਦਖਲ ਅੰਦਾਜ਼ੀ ਨਹੀਂ ਕਰੇਗੀ। ਸਿੱਖ ਕੌਮ ਨੂੰ ਆਪਣੇ ਨੁਮਾਇੰਦੇ ਆਜਾਦਾਨਾ ਤੌਰ ਤੇ ਚੁਣਨ ਲਈ ਇਮਾਨਦਾਰੀ ਨਾਲ ਮੌਕਾ ਪ੍ਰਦਾਨ ਕਰੇਗੀ।

ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ਬੇਬੁਨਿਆਦ ਤੇ ਗੁੰਮਰਾਹਕੁੰਨ

ਚੰਡੀਗੜ੍ਹ, 2 ਅਕਤੂਬਰ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਇੰਸਟੀਚਿਊਟ ਮੈਡੀਕਲ ਸਾਇੰਸਜ਼ ਸਥਾਪਤ ਕਰਨ ਲਈ 'ਕੌਡੀਆਂ ਦੇ ਭਾਅ' ਜ਼ਮੀਨ ਵੇਚਣ ਦੇ ਅਕਾਲੀ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਸਰਕਾਰ ਨੇ ਕਿਹਾ ਹੈ ਕਿ ਇਹ ਦੋਸ਼ ਗ਼ੈਰ ਜ਼ਿੰਮੇਵਾਰਾਨਾ, ਅਧਾਰਹੀਣ, ਸਿਆਸਤ ਤੋਂ ਪ੍ਰੇਰਿਤ ਅਤੇ ਗੁੰਮਰਾਹਕੁੰਨ ਹਨ।ਯਾਦ ਰਹੇ ਕਿ ਕੱਲ੍ਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਅਕਾਲੀ ਸਰਕਾਰ ਵਲੋਂ ਸ. ਸੁਰਜੀਤ ਸਿੰਘ ਰੱਖੜਾ ਨੂੰ ਜਲੰਧਰ ਵਿਖੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਨੂੰ ਬਨਾਉਣ ਲਈ 'ਕੌਡੀਆਂ ਦੇ ਭਾਅ' ਜ਼ਮੀਨ ਲੀਜ਼ 'ਤੇ ਦਿੱਤੀ ਗਈ ਹੈ। ਸ਼੍ਰੀ ਬੈਂਸ ਨੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਪੀਆਈਐਮਐਸ ਨੂੰੰ ਚਲਾਉਣ ਲਈ ਕੀਤੀਆਂ ਠੋਸ ਕੋਸ਼ਿਸ਼ਾਂ ਵਿੱਚ ਅਮਰਿੰਦਰ ਵਲੋਂ ਵਿਘਨ ਪਾਉਣ ਦੀ ਘਟੀਆ ਕੋਸ਼ਿਸ਼ ਦਸਿਆ ਜਿਨ੍ਹਾਂ ਨੂੰ ਕਿ ਪਿਛਲੇ 10 ਸਾਲ ਤੋ ਵੀ ਵੱਧ ਸਮਾਂ ਫੰਡਾਂ ਦੀ ਘਾਟ ਕਾਰਨ ਬੂਰ ਨਹੀਂ ਸੀ ਪਿਆ। ਸ਼੍ਰੀ ਬੈਂਸ ਨੇ ਇੰਕਸਾਫ਼ ਕੀਤਾ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਤੋਂ ਪੀ.ਆਈ.ਐਮ.ਐਸ. ਲਈ ਫੰਡ ਪ੍ਰਾਪਤ ਕਰਨ ਲਈ ਸਿਰ ਤੋੜ ਯਤਨ ਕੀਤੇ ਸਨ ਅਤੇ ਇਥੋਂ ਤੱਕ ਕਿ 30 ਅਗਸਤ, 2006 ਦੇ ਪੱਤਰ ਰਾਹੀਂ ਇਸ ਨੂੰ ਜਨਤਕ ਨਿਜੀ ਭਾਈਵਾਲੀ (ਪੀਪੀਪੀ) ਦੇ ਅਧਾਰ ਉਤੇ ਵਿਕਸਤ ਕਰਨ ਦਾ ਫੈਸਲਾ ਕੀਤਾ ਸੀ।ਇਥੇ ਇਹ ਜਿਕਰ ਕਰਨਾ ਯੋਗ ਹੈ ਕਿ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੀਆਈਐਮਐਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਅਤੇ ਚਲਾਉਣ ਲਈ ਪ੍ਰਧਾਨ ਮੰਤਰੀ ਨੂੰ 10 ਜਨਵਰੀ, 2006 ਅਤੇ 5 ਜੂਨ, 2006 ਨੂੰ 2 ਪੱਤਰ ਲਿਖੇ ਸਨ ਪਰ ਭਾਰਤ ਸਰਕਾਰ ਨੇ ਇਸ ਮੁੱਦੇ ਉਤੇ ਕਾਂਗਰਸ ਸਰਕਾਰ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਮੁੱਖ ਮੰਤਰੀ ਦੇ ਮੀਡੀਆਂ ਸਲਾਹਕਾਰ ਨੇ ਸਪਸ਼ਟ ਕਿਹਾ ਕਿ ਇਸ ਤੋ ਪਹਿਲਾ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੋਣ ਪ੍ਰੀਕ੍ਰਿਆ ਨੂੰ ਚਣੌਤੀ ਦੇ ਕੇ ਇਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਵਿਸਤਰਤ ਚਰਚਾ ਅਤੇ ਕਈ ਸੁਣਵਾਈਆਂ ਤੋਂ ਬਾਅਦ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਚੋਣ ਪ੍ਰੀਕ੍ਰਿਆ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ। ਮੈਡੀਕਲ ਕਾਲਜ ਦੀ ਸਥਾਪਨਾ ਲਈ ਮੈਡੀਕਲ ਕੌਂਸਲ ਆਫ਼ ਇੰਡੀਆ (ਐਮਸੀਆਈ) ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਿਨੈਕਾਰ ਜਾਂ ਤਾਂ ਜ਼ਮੀਨ ਦਾ ਮਾਲਕ ਹੋਵੇ ਜਾਂ ਉਸ ਕੋਲ 99 ਸਾਲਾ ਪਟੇ' ਤੇ ਜ਼ਮੀਨ ਉਤੇ ਕਬਜ਼ਾ ਹੋਵੇ। ਇਸ ਕਰਕੇ ਐਮਸੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 99 ਸਾਲਾ ਲਈ ਜ਼ਮੀਨ ਨੂੰ ਪਟੇ 'ਤੇ ਦੇਣਾ ਲਾਜ਼ਮੀ ਸੀ। ਸ਼੍ਰੀ ਬੈਂਸ ਨੇ ਕਿਹਾ ਕਿ ਮੁਕਾਬਲੇ ਵਾਲੀ ਪਾਰਦਰਸ਼ੀ ਬੋਲੀ ਦੇ ਰਾਹੀ ਇਹ ਪ੍ਰਾਜੈਕਟ ਮੈਰਿਟ ਦੇ ਅਧਾਰ 'ਤੇ ਦਿੱਤਾ ਗਿਆ ਹੈ। ਮੁੱਖ ਰਾਸ਼ਟਰੀ ਅਖਬਾਰਾਂ ਵਿੱਚ ਵਾਰ ਵਾਰ ਇਸ਼ਤਿਹਾਰ ਦੇ ਕੇ ਪੀਆਈਐਮਐਸ ਵਿਕਸਤ ਕਰਨ ਲਈ ਬਿਨੈਕਾਰਾਂ ਨੂੰ ਇਸ ਲਈ ਸੱਦਾ ਦਿੱਤਾ ਗਿਆ। ਸ਼੍ਰੀ ਬੈਂਸ ਨੇ ਕਿਹਾ ਕਿ ਇਸ ਸੰਸਥਾ ਦੀ ਜ਼ਮੀਨ ਦੀ ਕੀਮਤ ਨੂੰ ਵਪਾਰਕ ਜਾਇਦਾਦ ਦੀ ਕੀਮਤ ਦੇ ਅਧਾਰ ਉਤੇ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਪੀਆਈਐਮਐਸ ਵਾਲੀ ਜ਼ਮੀਨ ਦੀ ਕੀਮਤ ਹੋਰ ਵਧਾਇਆ ਜਾ ਸਕਦਾ ਸੀ ਜੇ ਸਰਕਾਰ ਇਸ ਨੂੰ ਸ਼ੋਪਿੰਗਮਾਲ ਆਦਿ ਵਰਗੀਆਂ ਸਿਰਫ਼ ਵਪਾਰਕ ਵਰਤੋਂ ਲਈ ਵੇਚਣ ਦਾ ਐਲਾਨ ਕਰਦੀ, ਪਰ ਇਥੇ ਪੀਆਈਐਮਐਸ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਮੁਕੰਮਲ ਕਰਨ ਅਤੇ ਚਲਾਉਣ ਦਾ ਉਦੇਸ਼ ਸੀ ਜਿਸ ਨੂੰ ਪਿਛਲੇ 10 ਸਾਲਾਂ ਤੋਂ ਦੀ ਵੱਧ ਸਮੇ ਦੌਰਾਨ ਫੰਡਾਂ ਦੀ ਘਾਟ ਕਾਰਨ ਬੂਰ ਨਹੀਂ ਸੀ ਪਿਆ। ਉਨ੍ਹਾਂ ਕਿਹਾ ਕਿ ਪੀਆਈਐਮਐਸ ਪ੍ਰਾਜੈਕਟ ਕੇਵਲ 131 ਕਰੋੜ ਰੁਪਏ ਵਿੱਚ ਚੁਣੇ ਬੋਲੀਕਾਰ ਨੂੰ ਨਹੀਂ ਦਿੱਤਾ ਗਿਆ। ਚੁਣੇ ਬੋਲੀਕਾਰ ਨੂੰ ਇਸ 131 ਕਰੋੜ ਰੁਪਏ ਦਾ ਹਰ ਸਾਲ 5ਫ਼ੀ ਸਦੀ ਦੇਣਾ ਹੈ ਅਤੇ ਰਿਆਇਤੀ ਸਮੇਂ ਦੌਰਾਨ ਇਹ ਰਾਸ਼ੀ ਸਲਾਨਾ 5ਫ਼ੀ ਸਦੀ ਦੀ ਦਰ ਨਾਲ ਵਧਦੀ ਜਾਵੇਗੀ। ਇਸ ਕਰਕੇ ਰਿਆਇਤੀ ਸਮੇਂ ਦੌਰਾਨ ਚੁਣੇ ਬੋਲੀਕਾਰ ਨੂੰ ਸਰਕਾਰ ਨੇ ਕੁੱਲ ਰਾਸ਼ੀ 11,660 ਕਰੋੜ ਰੁਪਏ ਅਦਾ ਕਰਨੀ ਹੋਵੇਗੀ ਅਤੇ ਚੁਣਿਆ ਹੋਇਆ ਬੋਲੀਕਾਰ ਪੂਰੀ ਤਰ੍ਹਾਂ ਵਿਕਸਤ (ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਹੋਰ ਸਬੰਧਤ ਬੁਨਿਆਦੀ ਢਾਂਚਾ/ਸੁਵਿਧਾਵਾਂ) ਸਰਕਾਰ ਨੂੰ ਰਿਆਇਤੀ ਸਮੇਂ ਤੋਂ ਬਾਅਦ ਵਾਪਿਸ ਤਬਦੀਲ ਕਰੇਗਾ। ਸਰਕਾਰ ਜ਼ਮੀਨ ਦੀ ਮਾਲਕ ਰਹੇਗੀ। ਇਸੇ ਦੌਰਾਨ ਇਹ ਵੀ ਨੋਟ ਕਰਨ ਵਾਲੀ ਮਹੱਤਵਪੂਰਨ ਗੱਲ ਹੈ ਕਿ ਪੀਆਈਐਮਐਸ ਵਿੱਚ ਇਲਾਜ ਲਈ ਮਰੀਜ਼ ਪੀ ਜੀ ਆਈ ਦਰਾਂ/ਚਾਰਜਿਜ਼ ਦਾ ਭੁਗਤਾਨ ਕਰਨਗੇ ਅਤੇ ਗਰੀਬ ਮਰੀਜਾਂ ਦਾ ਇਲਾਜ ਮੁਫ਼ਤ ਹੋਵੇਗਾ। ਮੈਡੀਕਲ ਕੋਰਸਾਂ ਲਈ ਫ਼ੀਸ ਵੀ ਚੁਣੇ ਹੋਏ ਬੋਲੀਕਾਰ ਵਲੋਂ ਪੰਜਾਬ ਸਰਕਾਰ ਦੇ ਫੀਸ ਨੋਟੀਫਿਕੇਸ਼ਨ ਦੇ ਅਨੁਸਾਰ ਹੀ ਲਈ ਜਾਵੇਗੀ। ਅਮਰਿੰਦਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੀਡੀਆ ਸਲਾਹਕਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਇਕਸਾਰ ਵਿਕਾਸ ਮੁਹਿੰਮ ਕਾਰਨ ਕਾਂਗਰਸ ਲੀਡਰਸ਼ਿਪ ਬੁਖਲਾਈ ਹੋਈ ਹੈ ਕਿਉਂਕਿ ਪਿਛਲੇ ਕਾਂਗਰਸ ਸ਼ਾਸ਼ਨ ਦੌਰਾਨ ਵੱਡੇ ਵੱਡੇ ਦਾਅਵਿਆਂ ਅਤੇ ਝੂਠੇ ਵਾਅਦਿਆਂ ਤੋਂ ਬਿਨਾਂ ਕੁੱਝ ਵੀ ਨਹੀਂ ਕੀਤਾ ਗਿਆ ਅਤੇ ਇਹ ਖੇਤੀਬਾੜੀ, ਉਦਯੋਗ, ਬੁਨਿਆਦੀ ਢਾਂਚਾ, ਸਮਾਜਿਕ ਸੁਰੱਖਿਆ ਅਤੇ ਸਿੱਖਿਆਂ ਵਰਗ ਹਰੇਕ ਮੋਰਚੇ ਉਤੇ ਬੁਰੀ ਤਰ੍ਹਾਂ ਨਾਕਾਮ ਰਹੀ ਹੈ।

ਸਿੱਖ ਸਿਪਾਹੀ ਨੂੰ ਪੱਗੜੀ ਪਹਿਨਣ ਤੋਂ ਰੋਕਣ ਵਾਲੇ ਅਫ਼ਸਰ ਨੇ ਮੁਆਫ਼ੀ ਮੰਗੀ

2 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਸਿਪਾਹੀ ਗੁਰਮੇਲ ਸਿੰਘ ਨੂੰ ਪੱਗੜੀ ਪਹਿਨਣ ਤੋਂ ਰੋਕਣ ਵਾਲੇ ਪੁਲਿਸ ਅਧਿਕਾਰੀ ਨੇ ਮੁਆਫ਼ੀ ਮੰਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਰੇ ਪੁਲਿਸ ਕਰਮਚਾਰੀ ਡਿਊਟੀ ਦੌਰਾਨ ਪੱਗ ਪਹਿਨਣ ਤੋਂ ਰੋਕਦੇ ਰਹਿੰਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਗੁਰਮੇਲ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਜਿਸ ਦੀ ਸੁਣਵਾਈ ਰੁਜ਼ਗਾਰ ਟ੍ਰਿਬਿਊਨਲ ਵਿਚ ਚੱਲ ਰਹੀ ਹੈ ਪਰ ਇਸੇ ਦੌਰਾਨ ਇਕ ਪੁਲਿਸ ਅਧਿਕਾਰੀ ਨੇ ਗੁਰਮੇਲ ਸਿੰਘ ਕੋਲੋਂ ਮੁਆਫ਼ੀ ਮੰਗ ਲਈ ਹੈ ਅਤੇ ਕਿਹਾ ਹੈ ਕਿ ਸਾਥੀ ਅਧਿਕਾਰੀ ਬਿਹਤਰ ਤਰੀਕੇ ਨਾਲ ਵਿਹਾਰ ਕਰ ਸਕਦੇ ਸਨ।

ਪੰਜਾਬ ਸਰਕਾਰ ਸੰਮਤੀ ਦੇ ਮੁਖੀ ਨੂੰ ਗ੍ਰਿਫ਼ਤਾਰ ਕਰੇ-ਜਥੇ: ਬੱਬਰ

ਮਾਨਹਾਈਮ, 2 ਅਕਤੂਬਰ (ਬਸੰਤ ਸਿੰਘ ਰਾਮੂਵਾਲੀਆ)-ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਿੱਖ ਕੌਮ ਨੇ ਵੀਹਵੀਂ ਸਦੀ ਦਾ ਮਹਾਨ ਸਿੱਖ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਸੰਤ ਜਰਨੈਲ ਸਿੰਘ ਖਾਲਸਾ ਪੂਰੀ ਸਿੱਖ ਕੌਮ ਦੇ ਦਿਲਾਂ ’ਚ ਵੱਸਦੇ ਹਨ। ਇਹ ਬਿਆਨ ਜਾਰੀ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁਖੀ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਹਿੰਦੂ ਸੰਮਤੀ ਦੇ ਪ੍ਰਧਾਨ ਸੰਜੀਵ ਦਾਸ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਾਨ ਦੇ ਖਿਲਾਫ ਤੇ ਭਾਈ ਜਗਤਾਰ ਸਿੰਘ ਹਵਾਰਾ ਸਬੰਧੀ ਸਿਰਾਂ ਦੇ ਇਨਾਮ ਰੱਖਣ ਵਾਲੀਆਂ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅੱਜ ਪੰਜਾਬ ਦੀ ਧਰਤੀ ’ਤੇ ਫਿਰ ਪੰਥ ਦੇ ਦੋਖੀ ਲੋਕ ਸਿੱਖ ਕੌਮ ਨੂੰ ਵੰਗਾਰਨ ਲਈ ਸਿਰ ਚੁੱਕੇ ਰਹੇ ਹਨ। ਜਥੇ: ਬੱਬਰ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ’ਚ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਸਿੱਖ ਵਿਰੋਧੀ ਪ੍ਰਚਾਰ ਧੜੱਲੇ ਨਾਲ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸੰਮਤੀ ਦੇ ਮੁਖੀ ਨੂੰ ਗ੍ਰਿਫ਼ਤਾਰ ਕਰੇ। ਇਸੇ ਦੌਰਾਨ ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਹਿੰਦੂ ਸੰਮਤੀ ਦੇ ਪ੍ਰਧਾਨ ਨੇ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਲਈ ਫਿਰਕਾਪ੍ਰਸਤੀ ਵਾਲਾ ਭੜਕਾਊ ਬਿਆਨ ਦਿੱਤਾ ਹੈ।


ਡੀ.ਸੀ. ਦੇ ਸਿੱਖ ਵਿਦਿਆਰਥੀਆਂ ਨੇ ਬਲਾਗ ਟਾਕ ਰੇਡੀਓ ਤੇ ਜੂਨ 1984 ਦੇ ਸਿੱਖ ਨਸਲਘਾਤ ਬਾਰੇ ਦੱਸਿਆ।

ਵਾਸ਼ਿੰਗਟਨ ਡੀ.ਸੀ. (ਬਲਵਿੰਦਰਪਾਲ ਸਿੰਘ ਖ਼ਾਲਸਾ) ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਸਿੱਖ ਵਿਦਿਆਰਥੀ ਸਨਮਿਤ ਸਿੰਘ ਤੇ ਗੁਰਸ਼ਾਨ ਸਿੰਘ ਨੇ ਇਲਾਕੇ ਦੇ ਮਸ਼ਹੂਰ ਰੇਡੀਓ ਸਟੇਸ਼ਨ ਉਤੇ ਜਾ ਕੇ ਵਿਸਥਾਰ ਨਾਲ ਸਿੱਖ ਮਸਲਿਆਂ ਤੇ ਖ਼ਾਸ ਤੌਰ ਤੇ ਭਾਰਤ (ਇੰਡੀਆ) ਦੀਆਂ ਸਰਕਾਰਾਂ ਦੁਆਰਾ ਘੱਟ ਗਿਣਤੀਆਂ ਤੇ ਖ਼ਾਸ ਤੌਰ ਤੇ ਸਿੱਖਾਂ ਦੇ ਕੀਤੇ ਤੇ ਕਰਵਾਏ ਗਏ ਨਸਲਘਾਤ ਬਾਰੇ ਗੱਲਬਾਤ ਕੀਤੀ।
ਆਪਸੀ ਗੱਲਬਾਤ ਰਾਹੀਂ ਸੁਆਲ ਕਰਤਾ ਦੁਆਰਾ ਪੁੱਛੇ ਗਏ ਬੇਹੱਦ ਵਧੀਆ ਸੁਆਲਾਂ ਦਾ ਜਵਾਬ ਵੀ ਉਨਾਂ ਦਿਤਾ, ਜਿਸ ਵਿਚ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਤੇ ਖ਼ਾਸ ਤੌਰ ਤੇ 1947 ਦੀ ਪਾਕਿਸਤਾਨ ਤੇ ਭਾਰਤ ਦੀ ਅਖੌਤੀ ਵੰਡ ਤੋਂ ਬਾਅਦ ਹਿੰਦੋਸਤਾਨ ਦੀ ਨਸਲਵਾਦੀ ਸਰਕਾਰ ਦੁਆਰਾ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਣ-ਪ੍ਰਚਾਰਨ ਬਾਰੇ ਵੀ ਦੱਸਿਆ। ਪੱਚੀ ਸਾਲ ਪਹਿਲਾਂ ਭਾਰਤ ਸਰਕਾਰ ਰਾਹੀਂ, ਜਿਸ ਨੂੰ ਕਾਂਗਰਸ ਚਲਾ ਰਹੀ ਸੀ ਪਰ ਜਿਸਨੂੰ ਭਾਜਪਾ ਤੇ ਕਾਮਰੇਡਾਂ ਦਾ ਸਮਰਥਨ ਵੀ ਹਾਸਲ ਸੀ, ਦੁਆਰਾ ਵਰਤਾਏ ਗਏ ਖ਼ੂਨੀ ਵਰਤਾਰੇ ਬਾਰੇ ਦੱਸਿਆ। ਸੁਆਲ ਕਰਤਾ ਨੇ ਕਿਹਾ ਕਿ ਉਸਨੇ ਮੁਸਲਿਮ, ਜਿਊਸ਼ ਤੇ ਹੋਰ ਨਸਲਘਾਤਾਂ ਬਾਰੇ ਤਾਂ ਸੁਣਿਆਂ ਪੜਿਆ ਹੈ ਪਰ ਸਿੱਖ ਨਸਲਘਾਤ ਬਾਰੇ ਉਸਨੂੰ ਪਤਾ ਨਹੀਂ। ਸਨਮਿਤ ਸਿੰਘ ਤੇ ਗੁਰਸ਼ਾਨ ਸਿੰਘ ਦੀ ਇੰਟਰਵਿਯੂ ਨੇ ਹਿੰਦੂ ਸਰਕਾਰ ਦੁਆਰਾ ਸਿੱਖਾਂ ਦੇ ਕੀਤੇ ਗਏ ਨਸਲਘਾਤ ਵਿਚੋਂ ਨਿਕਲੀ ਸਿੱਖ ਅਜ਼ਾਦੀ ਦੀ ਗੱਲਬਾਤ ਕੀਤੀ ਜਿਸ ਵਿਚ ਉਹ ਕਾਫ਼ੀ ਹੱਦ ਤੱਕ ਸਫ਼ਲ ਰਹੇ।
ਸਨਮਿਤ ਸਿੰਘ ਤੇ ਗੁਰਸ਼ਾਨ ਸਿੰਘ ਵਾਸ਼ਿੰਗਟਨ, ਮੈਰੀਲੈਂਡ, ਵਰਜੀਨੀਆ, ਬਾਲਟੀਮੋਰ, ਕਨੈਕਟੀਕਟ ਤੇ ਵਾਸ਼ਿੰਗਟਨ ਡੀ.ਸੀ. ਰਾਜਾਂ ਵਿਚ ਰਹਿੰਦੇ ਸਿੱਖ ਪਰਵਾਰਾਂ, ਸਿੱਖ ਨੌਜਵਾਨਾ ਤੇ ਬਜ਼ੁਰਗਾਂ ਵਿਚ ਸਿੱਖ ਵਿਰਸੇ-ਇਤਿਹਾਸ ਦੇ ਪ੍ਰਚਾਰ ਲਈ ਵਿਸ਼ੇਸ਼ ਸਰਗਰਮੀਆਂ ਕਰ ਹਰੇ ਹਨ ਜਿਸ ਵਿਚ ਸਿੱਖ ਕੈਂਪ ਲਾਉਣੇ, ਗੁਰਬਾਣੀ ਸੰਥਿਆ, ਗਤਕੇ, ਤੇ ਬਾਣੀ ਬਾਣੇ ਦੇ ਧਾਰਨੀ ਹੋਣਾ, ਨਸ਼ਿਆਂ ਤੋਂ ਬਚਣਾ ਤੇ ਅੰਮ੍ਰਿਤਧਾਰੀ ਹੋਣਾ ਸ਼ਾਮਲ ਹੈ। ਬਲਾਗ ਟਾਕ ਰੇਡੀਓ ਤੇ ਜਾ ਕੇ ਸਿੱਖ ਨਸਲਘਾਤ ਬਾਰੇ ਗੱਲਬਾਤ ਕਰਨਾ, ਦੂਜੇ ਭਾਈਚਾਰਿਆਂ ਨੂੰ ਸਿੱਖ ਕੌਮ ਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਹੈ।

ਜਥੇਦਾਰ ਜਗਦੀਸ਼ ਸਿੰਘ ਝੀਂਡਾ 14 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੁੜ ਤਲਬ

ਅੰਮ੍ਰਿਤਸਰ, 1 ਅਕਤੂਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ 14 ਅਕਤੂਬਰ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਬਾਹਰ ਆਉਣ 'ਤੇ ਜਥੇਦਾਰ ਝੀਂਡਾ ਨੇ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ 14 ਅਕਤੂਬਰ ਨੂੰ ਮੁੜ ਸੱਦਿਆ ਗਿਆ ਹੈ। ਜਦੋਂ ਰੋਜ਼ਾਨਾ ਚੜ੍ਹਦੀਕਲਾ ਦੇ ਪੱਤਰਕਾਰ ਨੇ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਕਿ 13 ਅਕਤੂਬਰ ਨੂੰ ਹਰਿਆਣਾ ਵਿਚ ਵੋਟਾਂ ਪੈਣੀਆਂ ਹਨ ਅਤੇ ਜਥੇਦਾਰ ਝੀਂਡਾ ਨੂੰ ਵੋਟਾਂ ਤੋਂ ਬਾਅਦ ਹੀ ਕਿਉਂ ਸੱਦਿਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਕੋਲ 14 ਅਕਤੂਬਰ ਦਾ ਹੀ ਸਮਾਂ ਸੀ ਇਸ ਲਈ ਜਥੇਦਾਰ ਝੀਂਡਾ ਨੂੰ 14 ਅਕਤੂਬਰ ਨੂੰ ਮੁੜ ਆਉਣ ਲਈ ਕਿਹਾ ਗਿਆ ਹੈ।

ਅਗਿਆਤ ਸਖਸ਼ ਵਲੋਂ ਪੰਜਾਬ ਰੇਡੀਉ ਲੰਡਨ ਦੇ ਪ੍ਰਜ਼ੈਂਟਰ ਹਰਦੀਪ ਸਿੰਘ ਨੂੰ ਧਮਕੀਆਂ

ਲੰਡਨ - ਪਿਛਲੇ ਨੌਂ ਵਰ੍ਹਿਆਂ ਤੋਂ ਪੰਜਾਬੀ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਪੰਜਾਬ ਰੇਡੀਉ ਲੰਡਨ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ । ਬੀਤੇ ਹਫਤੇ ਰੇਡੀਉ ਦੇ ਨਿਧੱੜਕ ਪ੍ਰਜ਼ੈਟਰ ਪੰਥ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਡਾਕਟਰ ਗੁਰਦੀਪ ਸਿੰਘ ਜਗਬੀਰ ਅਤੇ ਸ੍ਰ, ਹਰਦੀਪ ਸਿੰਘ ਤੱਗੜ ਵਲੋਂ ਪੰਜਾਬ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਸਬੰਧੀ ਲਾਈਵ ਟਾਕ ਸ਼ੋਅ ਕਰਵਾਏ ਗਏ ਜਿਸ ਦੀ ਦੁਨੀਆਂ ਭਰ ਦੇ ਸਿੱਖਾਂ ਨੇ ਪ੍ਰਸੰਸਾ ਕੀਤੀ । ਭਾਈ ਬਿੱਟੂ ਨੂੰ ਮਿਲੇ ਵੱਡੇ ਸਮਰਥਨ ਤੋਂ ਬੌਖਲਾ ਕੇ ਇਸ ਨਾਲ ਈਰਖਾ ਵਸ ਹੁੰਦਿਆਂ ਬੀਤੇ ਕੱਲ੍ਹ ਅਗਿਆਤ ਵਿਆਕਤੀਆਂ ਵਲੋਂ ਸ੍ਰ, ਹਰਦੀਪ ਸਿੰਘ ਤੱਗੜ ਨੂੰ ਧਮਕੀਆਂ ਦਿੱਤੀਆਂ ਗਈਆਂ , ਜਿਸਦਾ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਗੰਭੀਰ ਨੋਟਿਸ ਲਿਆ ਗਿਆ । ਦਲ ਦੇ ਪ੍ਰਧਾਨ ਸ ,ਨਿਰਮਲ ਸਿੰਘ ਸੰਧੂ ,ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ ਅਤੇ ਜਨਰਲ ਸਕੱਤਰ ਸ੍ਰ, ਲਵਸਿੰ਼ਦਰ ਸਿੰਘ ਡੱਲੇਵਾਲ , ਚੀਫ ਆਰਗੇਨਾਈਜ਼ਰ ਸ੍ਰ। ਅਮਰਜੀਤ ਸਿੰਘ ਮਿਨਹਾਸ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਵਲੋਂ ਇਸ ਦੀ ਕਰੜੀ ਨਿੰਦਾ ਕਰਦਿਆਂ ਅਗਿਆਤ ਵਿਆਕਤੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਪੰਜਾਬ ਰੇਡੀਉ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ । ਜਿਹੜੀ ਭਾਸ਼ਾ ਕੋਈ ਸਮਝੇਗਾ ਉਸੇ ਵਿੱਚ ਜਵਾਬ ਦੇਣ ਲਈ ਮਜ਼ਬੂਰ ਹੋਣਾ ਪਵੇਗਾ ।

ਸਰਕਾਰ ਦੇ ਦਾਅਵੇ ਫੋਕੇ, ਮੰਡੀਆ ਵਿਚ ਧਾਨਾ ਦੇ ਅੰਬਾਰ ਲੱਗਣੇ ਸ਼ੁਰੂ

ਮਾਛੀਵਾੜਾ 01 ਅਕਤੂਬਰ (ਸ਼ੁਸੀਲ ਸ਼ਰਮਾ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਦਸਿਹਰੇ ਦੇ ਪਵਿੱਤਰ ਤਿਊਹਾਰ ਵਾਲੇ ਦਿਨ ਤੋ ਝੋਨੇ ਦੀ ਖਰੀਦ ਕਰਨ ਦੇ ਵਾਅਦਿਆ ਦੀ ਉਦੋ ਫੂਕ ਨਿਕਲ ਗਈ ਜਦੋ ਏਸ਼ੀਆ ਦੀ ਵੱਡੀਆ ਮੰਡੀਆ ਵਿਚੋ ਆੳਦੀ ਇਹ ਮਾਛੀਵਾੜਾ ਦੀ ਮੰਡੀ ਵਿਚ ਪਿਛਲੇ ਇੱਕ ਹਫਤੇ ਤੋ ਕਿਸਾਨ ਆਪਣੀ ਸੋਨੇ ਵਰਗੀ ਫਸਲ ਦੀ ਦਿਨ-ਰਾਤ ਰਾਖੀ ਕਰਦੇ ਭੁੱਖੇ-ਭਾਨੇ ਹਤਾਸ ਹੁੰਦੇ ਦੇਖੇ ਗਏ। ਜਿਲ੍ਹਾ ਲੁਧਿਆਣਾ ਦੀ ਦੂਜੇ ਨੰਬਰ ਤੇ ਆਉਦੀ ਇਸ ਦਾਣਾ ਮੰਡੀ ਵਿਚ ਪਿਛਲੇ ਕਈ ਦਿਨਾ ਤੋ ਕਿਸਾਨ ਆਪਣੀ ਫਸਲ ਤਾ ਲਿਆ ਰਹੇ ਹਨ, ਪਰ ਨਿਰਾਸਤਾ ਹੀ ਪੱਲੇ ਪੈ ਰਹੀ ਹੈ । ਜਿੱਥੇ ਸੈਲਰਾ ਵਾਲਆਿ ਨੇ ਆਪਣੀਆ ਮੰਗਾ ਨੂੰ ਲੈ ਕੇ ਹੜਤਾਲ ਕੀਤੀ ਹੈ, ਉੱਥੇ ਸਰਕਾਰੀ ਖਰੀਦ ਏਜੰਸੀਆ ਵੀ ਚੁੱਪ ਧਾਰੀ ਬੈਠੀਆ ਹਨ। ਹੁਣ ਤੱਕ ਮੰਡੀ ਵਿਚ ਦੋ ਹਜਾਰ ਕਵਿੰਟਲ ਤੋ ਉਪਰ ਧਾਨਾ ਦੀ ਫਸਲ ਆ ਚੁੱਕੀ ਹੈ ਪਰ ਸਿਰਫ ਪੰਜਾਬ ਐਗਰੋ ਵੱਲੋ ਹੀ ਤਿੰਨ ਸੋ ਕਵਿੰਟਲ ਦੀ ਖਰੀਦ ਹੋਈ ਹੈ। ਜਦ ਕਿ ਵੇਅਰ ਹਾਊਸ,ਫੂਡ ਸਪਲਾਈ ਤੇ ਹੋਰ ਏਜੰਸੀਆ ਪਤਾ ਨਹੀ ਕਿਹੜੇ ਉਪਰਲੇ ਆਦੇਸ਼ਾ ਦੀ ਉਡੀਕ ਵਿਚ ਹਨ। ਜੇਕਰ ਸਰਕਾਰ ਦੀ ਬੇ-ਰੁਖੀ ਕਾਰਨ ਧਾਨਾ ਦੀ ਖਰੀਦਣ ਪ੍ਰਤੀ ਸੂਰੀ ਦੀ ਚਾਲ ਰਹੀ ਤਾ ਕਿਸਾਨਾ ਦਾ ਮਾੜਾ ਹਾਲ ਹਸਣਾ ਹੀ ਹੈ , ਸਗੋ ਇਹਨਾ ਨਾਲ ਸੰਬਧਤ ਮਜਦੂਰਾ ਤੇ ਦਕਾਨਦਾਰ ਵੀ ਪ੍ਰਭਾਵਿਤ ਹੋਣਗੇ। ਸ਼ੈਲਰ ਮਾਲਕਾ ਵੱਲੋ ਵੀ ਹੜਤਾਲ ਨਾ ਚੁੱਕੀ ਗਈ ਤਾ ਹੋਰ ਵੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਹਾਲੇ ਸਿਰਫ ਸ਼ੁਰੂਆਤ ਹੀ ਹੈ ਤਾ ਅੱਗੇ ਕੀ ਬਣੇਗਾ ਇਹ ਸੋਚ ਰਿਹਾ ਹੈ ਕਿਸਾਨ ਕਿ ਰਹਿੰਦੀ ਫਸਲ ਦੀ ਕਟਾਈ ਵੀ ਕਰਾ ਜਾ ਨਾ ਕਰਾ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਲਵੇਲ ਸਿੰਘ ਤੇ ਫੂਡ ਸਪਲਾਈ ਦੇ ਅਧਿਕਾਰੀ ਹਜੂਰਾ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾ ਜਿੱਥੇ ਸ਼ੈਲਰ ਮਾਲਕਾ ਦੀ ਹੜਤਾਲ ਕਾਰਨ ਖਰੀਦ ਨਹੀ ਹੋ ਸਕੀ ਉੱਥੇ ਸਰਕਾਰੀ ਏਜੰਸੀ ਨੇ ਇਕ ਦਿਨ ਖਰੀਦ ਕਰਨ ਉਪਰੰਤ ਬੰਦ ਕਰ ਦਿੱਤੀ ਇੰਜ ਜਾਪਦਾ ਹੈ ਕਿ ਕਿਸੇ ਹੁਕਮਾ ਦਾ ਇੰਤਜਾਰ ਕਰ ਰਹੀ ਹੈ।

ਵਿਸ਼ੇਸ਼ ਗੁਰਸ਼ਬਦ ਸਮਾਗਮ ਭਲਕੇ

ਕਲਗੀਧਰ ਸੇਵਕ ਜੱਥਾ (ਰਜ਼ਿ) ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਦਸਿਆ ਕਿ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ 300 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜ਼ਿ) ਵਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਸਿੰਘ ਸਭਾ, ਫੇਜ਼ 11 ਦੇ ਸਹਿਯੋਗ ਨਾਲ ਗੁਰਦੁਆਰਾ ਗੁਰਦੁਆਰਾ ਸ਼੍ਰੀ ਸਿੰਘ ਸਭਾ ਫੇਜ਼ 11, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਿਤੀ 03 ਅਕਤੂਬਰ 2009 ਦਿਨ ਸ਼ਨੀਵਾਰ ਸ਼ਾਮ ਨੂੰ 6 ਵਜੇ ਤੋਂ ਰਾਤ 9 ਵਜੇ ਤੱਕ ਵਿਸ਼ੇਸ਼ ਗੁਰਸ਼ਬਦ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਸੰਤ ਬਾਬਾ ਲਖਬੀਰ ਸਿੰਘ ਜੀ ਬਲੌਂਗੀ ਵਾਲੇ ਕੀਰਤਨ ਅਤੇ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਣਗੇ। ਅੱਜ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਡਾਸੋਹਣ ਸਿੰਘ ਸੂਦ, ਗੁਰਪ੍ਰੀਤ ਸਿੰਘ ਰਿੰਕੂ, ਸ: ਹਰਭਜਨ ਸਿੰਘ, ਜਰਨੈਲ ਸਿੰਘ, ਫਤਿਹ ਸਿੰਘ, ਜਸਬੀਰ ਸਿੰਘ, ਸੁਖਜਿੰਦਰ ਸਿੰਘ ਬੈਂਸ ਗੁਰਪ੍ਰੀਤ ਸਿੰਘ, ਜਸਰਾਜ ਸਿੰਘ, ਹਰਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਸੁਰਿੰਦਰ ਸਿਘ ਹਾਜ਼ਰ ਸਨ।

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ 'ਤੇ ਮੁੜ ਚੱਲੇਗਾ ਭ੍ਰਿਸ਼ਟਾਚਾਰ ਦਾ ਮਾਮਲਾ

ਇਸਲਾਮਾਬਾਦ, 1 ਅਕਤੂਬਰ - ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਵੇਂ ਸੰਕਟ ਵਿਚ ਫ਼ਸਦੇ ਨਜ਼ਰ ਆ ਰਹੇ ਹਨ। ਸੁਪਰੀਮ ਕੋਰਟ ਨੇ ਪ੍ਰਵੇਜ਼ ਮੁਸ਼ੱਰਫ਼ ਵਲੋਂ ਜ਼ਰਦਾਰੀ ਅਤੇ ਹੋਰ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਆਮ ਮੁਆਫ਼ੀ ਦੇਣ ਦੇ ਅਧਿਆਦੇਸ਼ ਸਬੰਧੀ ਨਵਾਂ ਹੁਕਮ ਜਾਰੀ ਕਰ ਕੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਅਧਿਆਦੇਸ਼ 'ਤੇ ਸੰਸਦ ਦੀ ਮੋਹਰ ਲੱਗਣੀ ਬੇਹੱਦ ਲਾਜ਼ਮੀ ਹੈ, ਨਹੀਂ ਤਾਂ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਦਰਜ ਮਾਮਲੇ ਖੁਦ-ਬ-ਖੁਦ ਸ਼ੁਰੂ ਹੋ ਜਾਣਗੇ। ਸਰਵਉਚ ਅਦਾਲਤ ਨੇ ਇਸ ਸਬੰਧੀ 31 ਜੁਲਾਈ ਨੂੰ ਸੁਣਾਏ ਗਏ ਆਪਣੇ ਫ਼ੈਸਲੇ ਬਾਰੇ ਬੁੱਧਵਾਰ ਨੂੰ ਵਿਸਥਾਰ ਸਹਿਤ ਹੁਕਮ ਦਿੱਤਾ। ਇਸ ਫ਼ੈਸਲੇ ਵਿਚ ਮੁਸ਼ੱਰਫ਼ ਵਲੋਂ ਸਾਲ 2007 ਵਿਚ ਲਗਾਏ ਗਏ ਸੰਕਟਕਾਲ ਨੂੰ ਗ਼ੈਰ ਕਾਨੂੰਨੀ ਦੱਸਿਆ ਗਿਆ ਸੀ। ਅਦਾਲਤ ਨੇ ਦੱਸਿਆ ਕਿ ਮੁਸ਼ੱਰਫ਼ ਵਲੋਂ ਜਾਰੀ ਕੀਤੇ ਗਏ ਕੌਮੀ ਸੁਲਾਹ ਸਮਝੌਤਾ ਅਧਿਆਦੇਸ਼ ਅਤੇ ਹੋਰ ਸਾਰੇ ਅਧਿਆਦੇਸ਼ਾਂ ਦੀ ਸੰਸਦ ਵਲੋਂ 120 ਦਿਨਾਂ ਦੇ ਅੰਦਰ ਮੁੜ ਪੁਸ਼ਟੀ ਜ਼ਰੂਰੀ ਹੈ। ਪ੍ਰਧਾਨ ਜੱਜ ਇਫ਼ਤਖਾਰ ਚੌਧਰੀ ਨੇ 343 ਸਫਿਆਂ ਵਿਚ ਫ਼ੈਸਲਾ ਦਿੱਤਾ ਹੈ ਕਿ ਜੇਕਰ ਸੰਸਦ ਐਨ.ਆਰ.ਓ. ਨਿਪਟਾਰਾ ਕਰਨ 'ਚ ਨਾਕਾਮ ਰਹਿੰਦੀ ਹੈ ਤਾਂ ਇਸ ਦੇ ਤਹਿਤ 5 ਫਰਵਰੀ 2008 ਤੋਂ ਬਾਅਦ ਹਟਾਏ ਗਏ ਸਾਰੇ ਭ੍ਰਿਸ਼ਟਾਚਾਰੀ ਅਤੇ ਫ਼ੌਜਦਾਰੀ ਮਾਮਲੇ ਅਧਿਆਦੇਸ਼ ਦੀ ਸਮਾਪਤੀ ਮਿਆਦ ਦਾ ਦਿਨ ਆਉਂਦਿਆਂ ਹੀ ਅਗੇਤੇ ਪ੍ਰਭਾਵ ਨਾਲ ਖੁਦ-ਬ-ਖੁਦ ਦੁਬਾਰਾ ਖੁੱਲ੍ਹ ਜਾਣਗੇ। ਜ਼ਰਦਾਰੀ ਅਤੇ ਕਈ ਪ੍ਰਮੁੱਖ ਨੇਤਾਵਾਂ ਸਮੇਤ ਪੀ.ਪੀ.ਪੀ. ਦੇ ਮੈਂਬਰਾਂ ਦੇ ਖ਼ਿਲਾਫ ਭ੍ਰਿਸ਼ਟਾਚਾਰ ਦੇ ਸਾਰੇ ਮਾਮਲੇ ਐਨ.ਆਰ.ਓ. ਦੇ ਤਹਿਤ ਪੰਜ ਫਰਵਰੀ 2008 ਤੋਂ ਬਾਅਦ ਬੰਦ ਹੋ ਗਏ ਸਨ। ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਹਿਮਾਨ ਮਲਿਕ, ਰੱਖਿਆ ਮੰਤਰੀ ਚੌਧਰੀ ਅਹਿਮਦ ਮੁਖ਼ਤਾਰ ਅਤੇ ਬਰਤਾਨੀਆ ਵਿਚ ਨਿਯੁਕਤ ਪਾਕਿਸਤਾਨੀ ਦੂਤ ਵਾਜਿਦ ਸ਼ਮਸ਼ੁਲ ਹਸਨ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਅਧਿਆਦੇਸ਼ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਐਨ.ਆਰ.ਓ. ਤੋਂ ਲਾਭ ਹੋਵੇਗਾ। ਸੁਪਰੀਮ ਕੋਰਟ ਨੇ 31 ਜੁਲਾਈ ਨੂੰ ਆਪਣੇ ਸੰਖੇਪ ਫ਼ੈਸਲੇ ਵਿਚ ਸਾਲ 2007 ਦੇ ਸੰਕਟਕਾਲ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਸੀ। ਹੁਣ ਮੁਸ਼ੱਰਫ਼ ਵਲੋਂ ਜਾਰੀ ਕੀਤੇ ਗਏ ਇਸ ਅਧਿਆਦੇਸ਼ ਨੂੰ ਸਰਕਾਰ ਨੂੰ ਨਵੰਬਰ ਦੇ ਅੰਤ ਤੱਕ ਸੰਸਦ ਦੀ ਮਨਜ਼ੂਰੀ ਦਿਵਾਉਣੀ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ 8 ਦੇ ਤਹਿਤ ਰਾਸ਼ਟਰਪਤੀ ਵਲੋਂ ਜਾਰੀ ਕੀਤਾ ਗਿਆ ਕੋਈ ਅਧਿਆਦੇਸ਼ ਜੇਕਰ ਨੈਸ਼ਨਲ ਅਸੰਬਲੀ ਜਾਂ ਸੰਸਦ ਦੇ ਦੋਵਾਂ ਸਦਨਾਂ ਵਿਚ ਨਹੀਂ ਰਖਿਆ ਜਾਂਦਾ ਤਾਂ ਉਹ ਆਪਣੇ ਲਾਗੂ ਹੋਣ ਦੀ ਮਿਤੀ ਤੋਂ ਚਾਰ ਮਹੀਨੇ ਦੇ ਅੰਦਰ ਰੱਦ ਹੋ ਜਾਵੇਗਾ।

ਮੈਗਜ਼ੀਨ ਫੋਰਬਿਸ ਅਨੁਸਾਰ ਅਮਰੀਕਾ ਤੇ ਅਰਬਪਤੀਆਂ ਦੇ ਧੰਨ ਨੂੰ ਲੱਗਾ ਖੋਰਾ

ਨਿਊਯਾਰਕ-(ਏਜੰਸੀ)-ਪੂਰੇ ਸੰਸਾਰ ਤੇ ਆਰਥਕ ਮੰਦਹਾਲੀ ਦਾ ਅਸਰ ਹੋਇਆ।ਇਸਦੇ ਨਾਲ ਅਮਰੀਕਾ ਦੇ ਅਮੀਰਾਂ ਨੂੰ ਵੀ ਝਟਕਾ ਲੱਗਾ ਹੈ। ਮੈਗਜ਼ੀਨ ਫੋਰਬਿਸ ਅਨੁਸਾਰ ਅਮਰੀਕਾ ਦੇ 400 ਅਮੀਰਾਂ ਨੂੰ 300 ਅਰਬ ਡਾਲਰ ਦਾ ਨੁਕਸਾਨ ਹੋਇਆ।ਫਾਈਨੈਂਸ਼ੀਅਲ ਮਾਰਕੀਟ ਵਿੱਚ ਅਤੇ ਦੇਸ਼ ਦੀ ਅਕਾਨਮੀ ਵਿੱਚ ਮੰਦਵਾੜਾ ਆਉਣ ਨਾਲ ਅਮੀਰਾਂ ਦੇ ਧੰਨ ਨੂੰ ਖੋਰਾ ਲੱਗਾ ਹੈ। ਫੋਰਬਿਸ ਅਨੁਸਾਰ ਇਹ ਖੋਰਾ 19% ਸਲਾਨਾ ਦਰ ਦੇ ਕਰੀਬ ਦਾ ਹੈ। 400 ਅਮੀਰ ਲੋਕਾਂ ਦੀ ਸੂਚੀ ਵਿੱਚੋਂ ਮੈਗਜ਼ੀਨ ਫੋਰਬਿਸ ਅਨੁਸਾਰ 300 ਅਮੀਰਾਂ ਦਾ ਧੰਨ ਖਿਸਕਿਆ ਹੈ। ਪੈਸੇ ਦੇ ਇਸ ਖੋਰੇ ਨਾਲ ਸ਼੍ਰੀ ਮਾਨ ਐਲਨ ਸਟੈਂਨਫੋਰਡ ਅਮੀਰਾਂ ਦੀ ਲਿਸਟ ਵਿੱਚੋਂ ਬਾਹਰ ਨਿਕਲ ਗਏ ਹਨ।ਸਟੈਂਨਫੋਰਡ ਦੇ ਬੈਂਕਾਂ ਦੇ ਖਾਤੇ ਇਸ ਕਰਕੇ ਸੀਲ ਕਰ ਦਿੱਤੇ ਗਏ ਹਨ ਕਿਉਂ ਕਿ ਉਹਨਾਂ ਤੇ ਦੋਸ਼ ਹੈ ਕਿ ਉਸ ਨੇ 8 ਅਰਬ ਡਾਲਰ ਦਾ ਫਰਾਡ ਕੀਤਾ ਹੈ। ਭਾਵੇਂ ਕਿ ਬਹੁਤ ਸਾਰੇ ਅਮੀਰਾਂ ਨੂੰ ਧੰਨ ਦੀ ਕਮੀ ਦੇਖਣੀ ਪਈ ਪਰ ਲਾਰੇਂਸ ਐਲੀਸਨ ਦੀ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ।ਜਿਹਨਾਂ ਨੂੰ ਧੰਨ ਦਾ ਨੁਕਸਾਨ ਹੋਇਆ ਹੈ ਉਹਨਾਂ ਚੋਂ ਮੈਗਜ਼ੀਨ ਫੋਰਬਿਸ ਅਨੁਸਾਰ ਵੇਰਵਾ ਇਸ ਪ੍ਰਕਾਰ ਹੈ।ਬਿਲਗੇਟ ਜਿਸ ਕੋਲ 50 ਅਰਬ ਦੀ ਸੰਪਤੀ ਹੈ ਉਸ ਨੂੰ 7 ਅਰਬ ਦਾ ਨੁਕਸਾਨ ਹੋਇਆ।ਵਾਰਨ ਜਿਹਨਾਂ ਕੋਲ 40 ਅਰਬ ਡਾਲਰ ਦੀ ਦੌਲਤ ਹੈ ਉਹਨਾਂ ਨੂੰ 10 ਅਰਬ ਦਾ ਨੁਕਸਾਨ ਹੋਇਆ ਹੈ।ਸ਼੍ਰੀ ਲਾਰੇਂਸ ਦੀ 27 ਅਰਬ ਡਾਲਰ ਦੀ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਰਿਸਟੀ ਵਾਲਟਨ ਅਤੇ ਪਰਿਵਾਰ ਜਿਹਨਾਂ ਕੋਲ 21.5 ਅਰਬ ਡਾਲਰ ਦੀ ਸੰਪਤੀ ਹੈ ਇਹਨਾਂ ਨੂੰ 1.7 ਅਰਬ ਡਾਲਰ ਦਾ ਖੋਰਾ ਲੱਗਾ ਅਤੇ ਜਿਮ ਵਾਲਟਨ ਜਿਹਨਾਂ ਕੋਲ 19.6 ਅਰਬ ਡਾਲਰ ਦੀ ਸੰਪਤੀ ਹੈ, ਨੂੰ 3.8 ਅਰਬ ਡਾਲਰ ਦਾ ਨੁਕਸਾਨ ਝੱਲਣਾ ਪਿਆ।


ਸੰਤ ਸਮਾਜ ਸੰਤ ਭਿਡਰਾਂਵਾਲਿਆਂ ਪ੍ਰਤੀ ਅਪਣਾ ਫ਼ਰਜ਼ ਪੂਰਾ ਕਰੇ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 30 ਸਤੰਬਰ - ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਨੇ ਕਿਹਾ ਹੈ ਕਿ ਹਿੰਦੂ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਬਾਰੇ ਅੱਪਸ਼ਬਦ ਵਰਤਦੀਆਂ ਆ ਰਹੀਆਂ ਹਨ। ਪਿਛਲੇ ਦਿਨੀਂ ਹਿੰਦੂ ਸੁਰਖਸ਼ਾ ਸੰਮਤੀ ਦੇ ਸੰਜੀਵ ਭਾਰਦਵਾਜ ਨੇ ਅਪਣੇ ਸਾਥੀਆਂ ਸਮੇਤ ਪ੍ਰੈਸ ਕਾਨਫ਼ਰੰਸ ਦੌਰਾਨ ਵੀ ਸਦਾਚਾਰਕ ਹੱਦਾਂ ਨੂੰ ਉਲੰਘ ਕੇ ਸੰਤਾਂ ਭਿੰਡਰਾਂਵਾਲਿਆਂ ਬਾਰੇ ਬਿਆਨਬਾਜ਼ੀ ਕੀਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਮੁੱਚੇ ਸੰਤ ਸਮਾਜ ਵਲੋਂ ਇਸ ਦਾ ਕੋਈ ਨੋਟਿਸ ਨਹੀਂ ਲਿਆ ਗਿਆ। ਜਦਕਿ ‘ਸੰਤ’ ਸ਼ਬਦ ਬਾਰੇ ਕਿੰਤੂ-ਪ੍ਰੰਤੂ ਕੀਤੇ ਜਾਣ ’ਤੇ ਇਸਦਾ ਜਵਾਬ ਦੇਣਾ ਸੰਤ ਸਮਾਜ ਦਾ ਪਹਿਲਾ ਫ਼ਰਜ਼ ਬਣਦਾ ਹੈ, ਕਿਉਂਕਿ ਸੰਤ ਜਰਨੈਲ ਸਿੰਘ ਭਿਡਰਾਂਵਾਲੇ ਵੀ ਸੰਤ ਸਮਾਜ ਦਾ ਹਿੱਸਾ ਸਨ। ਉਕਤ ਆਗੂਆਂ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਜੋ ਕਿ ਦਮਦਮੀ ਟਕਸਾਲ ਦੇ ਸੋਲਵੇਂ ਸਥਾਨ ਚੌਂਕ ਮਹਿਤਾ ’ਤੇ ਸੇਵਾ ਨਿਭਾ ਰਹੇ ਹਨ, ਉਹ ਸੰਤ ਸਮਾਜ ਦੇ ਵੀ ਮੁੱਖੀ ਹਨ ਇਸ ਲਈ ਸਮੁੱਚੀਆਂ ਟਕਸਾਲਾਂ ਅਤੇ ਸੰਤ ਸਮਾਜ ਇਸ ਅਤਿ ਗੰਭੀਰ ਮਸਲੇ ’ਤੇ ਸਰਕਾਰ ’ਤੇ ਜ਼ੋਰ ਪਾਉਣ ਕਿ ਸਿੱਖ ਕੌਮ ਦੀਆਂ ਭਾਵਨਾਵਾ ਜ਼ਖਮੀ ਕਰਨ ਵਾਲੇ ਅਤੇ ਦੋ ਕੌਮਾਂ ਵਿਚ ਦੰਗਾ ਫ਼ਸਾਦ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ ਸੰਜੀਵ ਭਾਰਦਵਾਜ ਅਤੇ ਉਸਦੇ ਸਾਥੀਆਂ ਨੂੰ ਅਨਲਾਫੁਲ ਐਕਟਿਵਿਟੀਜ਼ ਪ੍ਰੋਵੈਨਸ਼ਨ ਐਕਟ 1967 ਤਹਿਤ ਗ੍ਰਿਫ਼ਤਾਰ ਕੀਤਾ ਜਾਵੇ।ਉਕਤ ਆਗੂਆਂ ਨੇ ਕਿਹਾ ਕਿ ਇਸ ਮਸਲੇ ਨੂੰ ਅੱਖੋਂ ਪਰੋਖੇ ਕਰਕੇ ਸਿੱਖ ਪੰਥ ਅਪਣਾ ਧਾਰਮਕਿ ਫ਼ਰਜ਼ ਪੂਰਾ ਨਹੀਂ ਕਰ ਰਿਹਾ।

ਸਿੱਖ ਨੌਜਵਾਨ ਪੀੜੀ ਮੁੜ ਪੰਜਾਬ ਅਤੇ ਭਾਰਤ ਸਰਕਾਰ ਦੀ ਹਿੱਟ ਲਿਸਟ ਤੇ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਅਤੇ ਅਮਰੀਕਾ ਦੇ ਆਗੂਆਂ ਭਾਈ ਭੁਪਿੰਦਰ ਸਿੰਘ ਪ੍ਰਧਾਨ ਜਰਮਨੀ ਯੂਨਿਟ, ਭਾਈ ਸੁਖਪ੍ਰੀਤ ਸਿੰਘ ਜਨਰਲ ਸਕਤੱ ਰ ਅਮਰੀਕਾ ਯੂਨਿਟ ਅਤੇ ਭਾਈ ਗੁਰਮੀਤ ਸਿੰਘ , ਭਾਈ ਤਰਸੇਮ ਸਿੰਘ ਖਾਲਸਾ, ਭਾਈ ਭੁਪਿੰਦਰ ਸਿੰਘ ਕਾਲਾ ਅਫਗਾਨਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਸਰਕਾਰ , ਦਿੱਲੀ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਪੰਜਾਬ ਪੁਲਿਸ ਦੀ ਪਿੱਠ ਨੂੰ ਸਿੱਖ ਨਜੌ ਵਾਨਾਂ ਦੀ ਇੱਕ ਹੋਰ ਪੀੜੀ ਦਾ ਘਾਣ ਕਰਨ ਲਈ ਥਾਪੜਾ ਦੇ ਰਹੀ ਹੈ। ਇੱਕ ਵਾਰ ਫਿਰ ਏਸੇ ਪੁਲਿਸ ਦੀ ਬਦੌਲਤ ਪੰਜਾਬ ਦੇ ਅਣਗਿਣਤ ਘਰਾਂ ਵਿੱਚ ਡਰ ਅਤੇ ਸਿਹਮ ਦਾ ਮਹੌਲ ਹੈ ਅਤੇ ਇਸ ਸਭ ਦੌਰਾਨ ਪੰਜਾਬ ਦੀ ਹਿੰਦੁਵਾਦੀ ਸਰਕਾਰ ਠੰਡੀਆਂ ਪਹਾੜੀਆਂ ਵਿੱਚ ਆਪਣੇ ਆਕਾਂਵਾਂ ਵੱਲੋਂ ਪਰੋਸੇ ਗਰਮ ਪਕਵਾਨਾ ਦਾ ਅਨੰਦ ਮਾਣਦੀ ਇਹ ਭੁੱਲ ਚੁੱਕੀ ਹੈ ਕਿ ਇਹਨਾਂ ਵਿੱਚ ਕਿੰਨੇ ਬੇਦੋਸ਼ੇ ਮਸੂਮਾਂ ਦੀਆਂ ਹੱਡੀਆਂ ਦਾ ਬਾਲਣ ਖਪਤ ਹੋ ਚੁਕਿਆ ਹੈ ਅਤੇ ਹੋ ਰਿਹਾ ਹੈੇ।ਕਿੰਨੇ ਹੀ ਪਰਿਵਾਰਾਂ ਦੇ ਨੌਜਵਾਨ ਪੁੱਤ ਇਹਨਾਂ ਦੀ ਨਿਰਦਈ ਅਤੇ ਬੇਰਿਹਮ ਪੁਲਿਸ ਮਾਰ ਖਪਾ ਆਪਣੀਆਂ ਤਰੱਕੀਆਂ ਦੇ ਤਮਗੇ ਆਪਣੇ ਸੀਨੇ ਲਮਕਾਈ ਫਿਰਦੀ ਹੈ।ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਹੈ ਜਦੋ ਇਹ ਸੋਚ ਸੀਨਾ ਸਾੜਦੀ ਹੈ ਕਿ ਇਹ ਸਰਕਾਰੀ ਟੱਟੂ ਵੀ ਸਾਡੀਆਂ ਹੀ ਵੋਟਾਂ ਲੈ ਇਹਨਾਂ ਤਾਕਤਾਂ ਦੇ ਭਾਗੀ ਹੋਏ ਹਨ।
ਅਜ ਕਲ ਲਗਾਤਾਰ ਪੰਜਾਬ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਝੂਠੀਆਂ ਅਤੇ ਗਰੈ ਕਨੂੰਨੀ ਗਿਰਫਤਾਰੀਆਂ ਕਾਰਨ ਪੰਜਾਬ ਦਾ ਹਰ ਨੌਜਵਾਨ ਇਹ ਸੋਚਣ ਲਈ ਮਜਬੂਰ ਹੋ ਰਿਹਾ ਹੈ ਕਿ ਉਸਦਾ ਭਵਿੱਖ ਕੋਈ ਬਹੁਤਾ ਸੁਨਿਹਰਾ ਨਾ ਹੋ ਕੇ ਜੇਲ ਦੀਆਂ ਕਾਲ ਕੋਠੜੀਆਂ ਤਕ ਸੀਮਤ ਹੋ ਕਿ ਰਹਿ ਜਾਵੇਗਾ।ਪੰਜਾਬ ਸਰਕਾਰ ਦੀਆਂ ਕੂੜ ਨੀਤੀਆਂ ਅਤੇ ਪੰਜਾਬ ਪੁਲਿਸ ਦੀਆਂ ਰੋਜਾਨਾਂ ਜਾਹਿਰ ਹੋ ਰਹੀਆਂ ਮਨੁਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਝੂਠੀਆਂ ਐ ਮਨਘੜਤ ਕਹਾਣੀਆਂ ਅਖ਼ਬਾਰਾਂ ਵਿੱਚ ਚੀਖ਼ ਚੀਖ਼ ਕੇ ਬੇਦੋਸ਼ੇ ਨਜੌ ਵਾਂਨਾਂ ਲਈ ਮਨੱਖੁ ੀ ਅਧਿਕਾਰ ਸੰਸਥਾਂਵਾਂ ਅਤੇ ਦੁਨੀਆਂ ਦੇ ਇਨਸਾਫ ਪਸੰਦ ਮਲੁ ਕਾਂ ਕੋਲਂੋ ਨਿਆ ਦੀ ਗੁਹਾਰ ਲਗਾ ਰਹੀਆਂ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਇਸ ਤੋਂ ਜਾਹਿਰ ਹੋ ਜਾਂਦਾ ਹੈ ਕਿ ਕਿਂਵੇ ਪੁਲਿਸ ਨੇ ਗਵਾਹਾਂ ਵੱਲੋਂ ਮੋਨੇ ਦੱਸੇ ਰੁਲਦੇ ਦੇ ਕਾਤਿਲਾਂ ਨੂੰ ਨਹੀ ਬਲਕਿ ਸਰੂਪ ਧਾਰੀ ਸਿੱਖ ਨੌਜਵਾਨ ਨੂੰ ਅੰਨਾ ਤਸ਼ੱਦਦ ਕਰ ਕਟਿਹਰੇ ਵਿੱਚ ਲਿਆ ਖੜਾ ਕੀਤਾ, ਕਿਂਵੇ ਇਕ ਐਸਾ ਆਦਮੀ ਜਿਸ ਦਾ ਕਤਲ ਹੀ ਨਹੀ ਹੋਇਆ, ਉਸ ਦੇ ਕਤਲ ਦੇ ਇਲਜਾਮ ਵਿੱਚ ਉੱਚ ਅਦਾਲਤ ਨ ੂੰ ਮਰੂ ਖ ਬਣਾ ਪੰਜ ਨਿਰਦੋਸ਼ਿਆਂ ਨੂੰ 8-8 ਸਾਲ ਜੇਲ ਦੀਆਂ ਕਾਲ ਕੋਠੜੀਆਂ ਵਿੱਚ ਗਾਲਣ ੇ ਪਏ।ਭਾਈ ਦਰਸ਼ਨ ਸਿੰਘ ਮਕਾਰਪੁਰ , ਭਾਈ ਜਗਮੋਹਣ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਹੈਪੀ ਦੀ ਗਿਰਫਤਾਰੀ ਇਹਨਾ ਬਾਦਲਕਿਆਂ ਦੀ ਸਰਕਾਰ ਦੇ ਆਰ.ਐਸ.ਐਸ ਪੱਖੀ ਮਨਸੂਬਿਆਂ ਦੀ ਦਾਸਤਾਨ ਨੂੰ ਹੋਰ ਗੂੜਾ ਕਰ ਲਿਖਦੀ ਹੈ।ਭਾਰਤ ਦੀ ਕਠਪੁਤਲ਼ੀ ਇਹ ਪੰਜਾਬ ਸਰਕਾਰ ਨੇ ਹੁਣ ਪੰਜਾਬ ਤੋਂ ਬਹਿਰ ਵੱਸਦੇ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੁ ਕਰ ਦਿੱਤਾ ਹੈ।ਇਸ ਦੀ ਤਾਜਾ ਮਿਸਾਲ ਇਂਗਲੈਡ ਦੀ ਧਰਤੀ ਤੇ ਵੱਸਦੇ ਭਾਈ ਪਰਮਜੀਤ ਸਿੰਘ ਪੰਮਾ ਉੱਤੇ ਪੰਜਾਬ ਪੁਲਿਸ ਤਰਫੋਂ ਲਗਾਏ ਜਾ ਰਹੇ ਝੂਠੇ ਅਰੋਪ ਹਨ। ਇਹੋ ਜਿਹੀਆਂ ਕਰਤੂਤਾਂ ਪੰਜਾਬ ਪੁਲਿਸ ਲਈ ਆਮ ਗਲ ਹੈ, ਕਈ ਵਾਰ ਪਹਿਲਾਂ ਵੀ ਬਾਹਰ ਵਸਦੇ ਸਿਂਖ ਇਹਨਾ ਦੀਆਂ ਮਨਆਈਆਂ ਦਾ ਸ਼ਿਕਾਰ ਹੋ ਚੁੱਕੇ ਹਨ, ਜਿਂਵੇ ਕਿ ਭਾਈ ਪਰਮਜੀਤ ਸਿੰਘ ਢਾਡੀ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ।ਇਸ ਸਭ ਨੂੰ ਠੱਲ ਪਾਉਣ ਲਈ ਕੌਮ ਕੋਲ ਇਹਨਾ ਹਿੰਦੁਵਾਦੀ ਅਤੇ ਆਰ.ਐਸ.ਐਸ ਦੇ ਕਾਰਕੁਨਾਂ ਨੂੰ ਬਾਹਰ ਦਾ ਰਾਹ ਦਿਖਾਉਣ ਤੋ ਇਲਾਵਾ ਕੋਈ ਹੋਰ ਰਾਹ ਨਹੀ ਅਤੇ ਇਹ ਗਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਪੱਲੇ ਬਨ ਲਵੇ ਕਿ ਕੌਮ ਦਾ ਕੋਈ ਵੀ ਸੁਹਿਰਦ ਦੁਨੀਆ ਦੀ ਕਿਸੇ ਵੀ ਨਕੁੱ ਰੇ ਕਿੳਂ ਨਾ ਬੈਠਾ ਹੋਏ , ਆਖਰੀ ਸੁਆਸ ਤਕ ਅਜਾਦੀ ਦੇ ਸੰਘਰਸ਼ ਲਈ ਜੂਝਦਾ ਰਹੇਗਾ ਅਤੇ ਕੌਮ ਦੇ ਭਲੇ ਲਈ ਯਤਨਸ਼ੀਲ ਰਹੇਗਾ

ਪੰਜਾਬ ਵਿੱਚੋਂ ਹੋ ਰਿਹਾ ਪਰਵਾਸ ਸੁਭਾਵਿਕ ਵਰਤਾਰਾ ਨਹੀਂ ਹੈ।
ਇਸੇ ਤਰ੍ਹਾਂ ਪੰਜਾਬ ਵੱਲ ਹੋ ਰਿਹਾ ਪਰਵਾਸ ਵੀ ਸਹਿਜ ਸੁਭਾਵਿਕ ਨਹੀਂ।
ਦੋਵੇਂ ਹੀ ਵਰਤਾਰਿਆਂ ਲਈ ਹਾਲਾਤ ਪੈਦਾ ਕੀਤੇ ਗਏ ਹਨ।

ਪੰਜਾਬ ਹੁਣ ਦਮ ਤੋੜ ਰਿਹਾ ਹੈ। 1947 ਤੋਂ ਬਾਅਦ ਪੰਜਾਬ ਫਿਰ ਦੂਸਰੀ ਮੌਤ ਮਰ ਰਿਹਾ। ਇਸ ਸਮੇਂ ਪੰਜਾਬ ਦਾ ਹਰ ਦੂਸਰਾ ਵਸ਼ਿੰਦਾ ਪਰਵਾਸ ਦੀ ਮਾਨਸਿਕਤਾ ’ਚੋਂ ਗੁਜ਼ਰ ਰਿਹਾ ਹੈ। ਪੰਜਾਬ ਦੀ ਆਬਾਦੀ ਦਾ ਇੱਕ ਤਿਹਾਈ ਹਿੱਸਾ ਤਾਂ ਇਸ ਧਰਤੀ ਦੇ ਮੋਹ ਨੂੰ ਹੀ ਤਿਆਗ ਕੇ ਚਲਾ ਗਿਆ ਹੈ। ਬਾਕੀ ਬਚੇ ਪੰਜਾਬੀਆਂ ’ਚੋਂ ਹਰ ਦੂਸਰਾ ਨਾਗਰਿਕ ਆਪਣੀ ਧਰਤੀ ਨਾਲੋਂ ਮੋਹ ਤੋੜ ਚੁੱਕਾ ਹੈ। ਪੰਜਾਬੀਆਂ ਦੀ ਇਸ ਮਾਨਸਿਕ ਸਥਿਤੀ ਲਈ ਉਹ ਲੋਕ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਇਸ ਧਰਤੀ ਦੀ ਵੰਡੀ ਪਾਈ ਸੀ। ਦੇਸ਼ ਦੀ ਵੰਡ ਸਮੇਂ ਤੋਂ ਹੀ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬ ਉਜੜ ਜਾਵੇ।
ਜਦੋਂ ਕੋਈ ਪੰਜਾਬੀ ਪੰਜਾਬ ਛੱਡ ਕੇ ਦੂਸਰੇ ਦੇਸ਼ ਵਿੱਚ ਪਨਾਹ ਲੈਂਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸ ਤਰ੍ਹਾਂ ਦੇਖਦੇ -ਦੇਖਦੇ ਲੱਖਾਂ ਪੰਜਾਬੀ ਪੰਜਾਬ ਦੀ ਜੂਹ ਟੱਪ ਗਏ ਹਨ। ਪਿੱਛੇ ਪੰਜਾਬ ’ਚ ਲੱਖਾਂ ਲਵਾਰਿਸ ਘਰ ਉਨ੍ਹਾਂ ਦੀ ਉਡੀਕ ’ਚ ਖੰਡਰ ਹੋ ਗਏ ਹਨ। ਜਦੋਂ ਘਰ ਟੁੱਟਦੇ ਹਨ ਜਾਂ ਖੰਡਰ ਬਣਦੇ ਹਨ ਤਾਂ ਧਰਤੀ ਦੀ ਅਣਹੋਣੀ ਜਨਮ ਲੈਂਦੀ ਹੈ। ਪੰਜਾਬ ਅੱਜ ਜੋ ਹੈ ਉਹ ਕੱਲ ਨੂੰ ਸ਼ਾਇਦ ਨਹੀਂ ਰਹੇਗਾ। ਅੱਜ ਤੋਂ 50 ਸਾਲਾਂ ਬਾਅਦ ਪੰਜਾਬ ਨੂੰ ਸ਼ਾਇਦ ਪਛਾਨਣਾ ਹੀ ਮੁਸ਼ਕਿਲ ਹੋ ਜਾਵੇਗਾ। ਆਬਾਦੀ ਦੇ ਇਸ ਵਟਾਂਦਰੇ ਵਿੱਚ ਪੰਜਾਬ ਬੇਮੁਹਾਂਦਰਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਪਿੰਡ ਅਤੇ ਸ਼ਹਿਰ ਬਦਲ ਰਹੇ ਹਨ। ਹੁਣ ਤਾਂ ਪਿੰਡਾਂ ਵਿੱਚੋਂ ਵੀ ਪੰਜਾਬੀ ਬੋਲਣ ਵਾਲੇ ਲੱਭਣੇ ਮੁਸ਼ਕਿਲ ਹੋ ਗਏ ਹਨ। ਪੰਜਾਬੀਆਂ ਦੇ ‘ਘਰੋਂ ਬੇਘਰ’ ਹੋਣ ਦੀ ਇਸ ਕਥਾ ਦੇ ਕਈ ਦਰਦਨਾਕ ਪਹਿਲੂ ਹਨ। ਇਹ ਗੱਲ ਵੱਖਰੀ ਹੈ ਕਿ ਦਰਦ ਦੇ ਸਮੁੰਦਰ ਵਿੱਚ ਪੰਜਾਬੀਆਂ ਦੇ ਜਿਉਣ ਦੀ ਚਾਹਤ ਖ਼ਤਮ ਨਹੀਂ ਹੋਈ। ‘ਘਰੋਂ ਬੇਘਰ’ ਹੋਏ ਪੰਜਾਬੀ ਵੀ ਪੰਜਾਬ ਲਈ ਤੜਫ ਰਹੇ ਹਨ। ਇੱਕ ਪੰਜਾਬ ਬਾਹਰ ਦੂਸਰੇ ਦੇਸ਼ਾਂ ’ਚ ਵਸ ਗਿਆ ਹੈ।
ਇਸ ਪ੍ਰਦੇਸ਼ੀ ਪੰਜਾਬ ਦੀ ਬਦੌਲਤ ਹੀ ਅੱਜ ਸਾਡਾ ਪੰਜਾਬ ਜੀਅ ਰਿਹਾ ਹੈ। ਜੇਕਰ ਬਾਹਰ ਵਾਲਾ ਪੰਜਾਬ ਨਾ ਵੱਸਦਾ ਤਾਂ ਵੀ ਇਸ ਪੰਜਾਬ ਨੇ ਉਜੜ ਜਾਣਾ ਸੀ। ਇਸ ਪੰਜਾਬ ਵਿੱਚ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਲਈ ਨਾ ਕੋਈ ਰੁਜ਼ਗਾਰ ਸੀ, ਨਾ ਰੈਣ ਬਸੇਰਾ। ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਹੈ ਕਿ ਉਨ੍ਹਾਂ ਨੇ ਪੰਜਾਬ ਨੂੰ ਇਸ ਸੰਕਟ ਵਿੱਚ ਕੱਢ ਲਿਆ। ਉਨ੍ਹਾਂ ਬਦੌਲਤ ਹੀ ਅੱਜ ਅੱਧਾ ਪੰਜਾਬ ਦੋ ਵੇਲੇ ਦੀ ਰੋਟੀ ਖਾ ਰਿਹਾ ਹੈ। ਜੇਕਰ ਪ੍ਰਵਾਸੀ ਪੰਜਾਬੀ ਗਾੜੇ ਖੂਨ ਪਸੀਨੇ ਨਾਲ ਕਮਾਏ ਡਾਲਰ-ਪੌਂਡ ਵਤਨ ਨਾ ਘੱਲਦੇ ਤਾਂ ਪੰਜਾਬ ਦਾ ਕੋਈ ਵਾਲੀ ਵਾਰਿਸ ਨਹੀਂ ਸੀ। ਲੱਖਾਂ ਪੰਜਾਬੀਆਂ ਨੇ ਭੁੱਖਮਰੀ ਅਤੇ ਗੁਰਬਤ ਦੀ ਭੇਟ ਚੜ੍ਹ ਜਾਣਾ ਸੀ। ਉਜੜੇ ਖੇਤਾਂ ਵਿੱਚੋਂ ਰੋਟੀ ਦਾ ਆਹਰ ਹੀ ਔਖਾ ਹੋ ਜਾਣਾ ਸੀ।
ਪੰਜਾਬੀਆਂ ਨੂੰ ਉਜਾੜਨ ਲਈ ਸਭ ਤੋਂ ਪਹਿਲਾਂ ਇਸ ਦੇ ਖੇਤ ਹੀ ਉਜਾੜੇ ਗਏ ਹਨ। ਜਦੋਂ ਖੇਤੀ ਉਜੜ ਗਈ ਤਾਂ ਪੰਜਾਬੀਆਂ ਕੋਲ ਘਰੋਂ ਬੇਘਰ ਹੋਣ ਤੋਂ ਸਿਵਾਏ ਕੋਈ ਚਾਰਾ ਨਾ ਰਿਹਾ।
ਪੰਜਾਬ ਦੇ ਵਿਰੋਧੀ ਤਾਂ ਚਾਹੁੰਦੇ ਸਨ ਕਿ ਪੰਜਾਬੀ ਲੋਕ ਇਸ ਧਰਤੀ ਉਪਰ ਹੀ ਤੜਫ-ਤੜਫ਼ ਕੇ ਹੀ ਦਮ ਤੋੜ ਦੇਣ, ਪ੍ਰੰਤੂ ਇਹ ਪੰਜਾਬ ਦੇ ਜੰਮਿਆਂ ਦੀ ਜਿੱਦ ਸੀ ਕਿ ਉਨ੍ਹਾਂ ਭੁੱਖੇ ਮਰਨ ਨਾਲੋਂ ਘਰੋਂ ਬੇਘਰ ਹੋਣ ਨੂੰ ਤਰਜ਼ੀਹ ਦਿੱਤੀ। ਪੰਜਾਬ ਦੀ ਧਰਤੀ ਨੂੰ ਉਨ੍ਹਾਂ ਨੇ ਜਿਉਣ ਦੇ ਯੋਗ ਨਹੀਂ ਛੱਡਿਆ। ਇਸ ਧਰਤੀ ਦੇ ਚੱਪੇ ਚੱਪੇ ਉਪਰ ਮੌਤ ਦੀਆਂ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਗਈਆਂ। ਖੌਫ਼ ਦੇ ਇਸ ਮੰਜਰ ਵਿੱਚੋਂ ਸੁਰੱਖਿਅਤ ਥਾਵਾਂ ਵੱਲ ਜਾਣਾ ਮਨੁੱਖ ਦੀ ਪੁਰਾਣੀ ਫ਼ਿਤਰਤ ਹੈ। ਪ੍ਰਦੇਸ਼ਾਂ ਵਿੱਚ ਗਏ ਹਰ ਪੰਜਾਬੀ ਕੋਲ ਪ੍ਰਵਾਸ ਦੀ ਇੱਕ ਕਹਾਣੀ ਹੈ। ਹਰ ਕਹਾਣੀ ਮਨੁੱਖੀ ਸੱਭਿਅਤਾ ਦੇ ਦਰਦ ਦਾ ਸ਼ਿਖਰ ਹੈ।
ਪੰਜਾਬ ਵਿੱਚੋਂ ਹੋ ਰਿਹਾ ਪਰਵਾਸ ਸੁਭਾਵਿਕ ਵਰਤਾਰਾ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਵੱਲ ਹੋ ਰਿਹਾ ਪਰਵਾਸ ਵੀ ਸਹਿਜ ਸੁਭਾਵਿਕ ਨਹੀਂ। ਦੋਵੇਂ ਹੀ ਵਰਤਾਰਿਆਂ ਲਈ ਹਾਲਾਤ ਪੈਦਾ ਕੀਤੇ ਗਏ ਹਨ। ਇਹ ਹਾਲਾਤ ਇਸ ਲਈ ਪੈਦਾ ਕੀਤੇ ਗਏ ਹਨ ਤਾਂ ਜੋ ਪੰਜਾਬ ਨੂੰ ਪੰਜਾਬ ਨਾ ਰਹਿਣ ਦਿੱਤਾ ਜਾਵੇ। ਪੰਜਾਬ ਨੂੰ ਘੜ ਕੇ ਦੇਸ਼ ਦੇ ਨਕਸ਼ੇ ’ਚ ਫਿੱਟ ਕਰਨ ਲਈ ਹੀ ਇਹ ਸਾਜ਼ਿਸ ਰਚੀ ਗਈ। ਇਸ ਦੇ ਸਿੱਟੇ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਗਿਆ ਹੈ। ਅਸਲੀ ਪੰਜਾਬ ਹੌਲੀ ਹੌਲੀ ਗੁਆਚਦਾ ਜਾ ਰਿਹਾ ਹੈ। ਪੰਜਾਬ ਦਾ ਸੱਭਿਆਚਾਰ, ਬੋਲੀ ਅਤੇ ਜੀਵਨ ਸਭ ਤਬਦੀਲੀ ਦੇ ਇੱਕ ਗੈਰ ਕੁਦਰਤੀ ਦੌਰ ਵਿੱਚੋਂ ਲੰਘ ਰਹੇ ਹਨ। ਮਾੜੇ ਹਾਲਾਤਾ ਕਾਰਨ ਹੀ ਹੁਣ ਹਰ ਦੂਸਰਾ ਪੰਜਾਬੀ ਪ੍ਰਵਾਸ ਦੀ ਮਾਨਸਿਕਤਾ ਹੰਢਾਅ ਰਿਹਾ ਹੈ। ਹਰ ਪੰਜਾਬੀ ਹੁਣ ਇਸ ਧਰਤੀ ਤੋਂ ਉਜੜਨ ਦਾ ਕੋਈ ਨਾ ਕੋਈ ਬਹਾਨਾ ਲੱਭ ਰਿਹਾ ਪ੍ਰਤੀਤ ਹੁੰਦਾ ਹੈ। ਬਲਜੀਤ ਸਿੰਘ

ਸੁਨਾਮੀ ਲਹਿਰਾਂ ਨੇ ਸਮੋਆ ਤੇ ਅਮਰੀਕੀ ਸਮੋਆ ਵਿਚ 82 ਮਾਰੇ

ਐਪੀਆ-ਸਮੋਆ (ਬਲਵਿੰਦਰਪਾਲ ਸਿੰਘ ਖ਼ਾਲਸਾ) 8 ਅਤੇ 8.3 ਅਕਾਰ ਵਾਲੇ ਸਮੁੰਦਰੀ-ਭੂਚਾਲ ਨੇ 20 ਫ਼ੁੱਟ ਤੱਕ ਉਚੀਆਂ ਸੁਨਾਮੀ ਲਹਿਰਾਂ ਪੈਦਾ ਕਰ ਦਿਤੀਆਂ, ਜਿਸ ਨਾਲ ਸਮੋਆ ਤੇ ਅਮਰੀਕੀ ਸਮੋਆ ਦੇ ਕੰਢਿਆਂ ਤੇ ਭਾਰੀ ਤਬਾਹੀ ਮੱਚੀ ਹੈ, ਜਿਸ ਨਾਲ ਹੁਣ ਤੱਕ ਮਿਲੀਆਂ ਖ਼ਬਰਾਂ ਮੁਤਾਬਿਕ 82 ਜਾਨਾਂ ਜਾ ਚੁੱਕੀਆਂ ਹਨ। ਭੂਚਾਲ ਸਮੋਆ ਦੇ ਕੰਢਿਆਂ ਤੋਂ 120 ਮੀਲ ਸਮੁੰਦਰ ਵਿਚ ਆਇਆ। ਸਮੋਆ ਦੇਸ਼ ਦੀ ਅਬਾਦੀ ਇਕੱ ਲੱਖ ਅੱਸੀ ਹਜ਼ਾਰ ਦੇ ਲਗਪਗ ਹੈ। ਅਮਰੀਕੀ ਸਮੋਆ ਦੀ ਅਬਾਦੀ 65,000 ਦੇ ਲਗਪਗ ਹੈ। ਸੁਨਾਮੀ ਲਹਿਰਾਂ ਨੇ 1.6 ਮੀਲ ਕੰਢੇ ਤੋਂ ਅੰਦਰ ਤੱਕ ਜਾ ਕੇ ਮਾਰ ਕੀਤੀ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸਮੁੰਦਰੀ ਕੰਢਿਆਂ ਤੇ ਬਣੇ ਮਕਾਨਾਂ ਤੇ ਕਾਰਾਂ ਨੂੰ ਲਹਿਰਾਂ ਆਪਣੇ ਨਾਲ ਹੀ ਸਮੁੰਦਰ ਵਿਚ ਲੈ ਗਈਆਂ। ਇਕ ਛੋਟਾ ਪਿੰਡ ਸਾਓ ਸਾਓ ਬੀਚ ਧਰਤੀ ਉਤੋਂ ਗ਼ਾਇਬ ਹੀ ਹੋ ਗਿਆ। ਇਥੇ ਇਹ ਯਾਦ ਕਰਵਾਇਆ ਜਾਂਦਾ ਹੈ ਕਿ 2004 ਵਾਲੀਆਂ ਸੁਨਾਮੀ ਲਹਿਰਾਂ ਨੇ ਥਾਈਲੈਂਡ, ਬਰਮਾ, ਮਲੇਸ਼ੀਆ, ਭਾਰਤ ਤੇ ਇੰਡੋਨੇਸ਼ੀਆ ਆਦਿ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਸੀ ਤੇ ਘੱਟੋ ਘੱਟ ਦੋ ਲੱਖ ਤੀਹ ਹਜ਼ਾਰ ਜਾਨਾਂ ਮਰ ਮੁੱਕ ਗਈਆਂ ਸਨ।

ਮਾਂ ਦੀ ਮੌਤ ਤੋਂ 11 ਦਿਨ ਬਾਅਦ ਧੀ ਵੀ ਚੱਲ ਵੱਸੀ

ਸੈਨ ਹੋਜ਼ੇ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਇਹ ਖ਼ਬਰ ਬੜੇ ਦੁੱਖ ਨਾਲ ਪੜੀ ਜਾਏਗੀ ਕਿ ਅਮਰੀਕਨ ਸੰਘੀ ਵਿਭਾਗ ਦੇ ਮਹਿਕਮੇ ਡਾਕਖਾਨੇ ਵਿਚ ਕੰਮ ਕਰਦੇ ਵੀਰ ਮਨਜੀਤ ਸਿੰਘ ਚਾਹਲ ਦੀ ਧਰਮ-ਪਤਨੀ ਬੀਬੀ ਸਰਬਜੀਤ ਕੌਰ ਚਾਹਲ 17 ਸਤੰਬਰ ਨੂੰ ਅਚਾਨਕ ਸਵਰਗਵਾਸ ਹੋ ਗਏ ਸਨ ਜਿਨਾਂ ਦਾ ਸਸਕਾਰ ਤੇ ਭੋਗ ਸੈਨ ਹੋਜ਼ੇ ਵਿਚ 27 ਸਤੰਬਰ ਦਿਨ ਐਤਵਾਰ ਨੂੰ ਪਿਆ। ਉਨਾਂ ਦੀ ਬੱਚੀ ਮਿਲਨ ਕੌਰ ਚਾਹਲ ਜੋ ਕਿ ਹਾਲੇ 12 ਸਾਲ ਦੀ ਸੀ, ਅਚਾਨਕ ਬੀਮਾਰ ਹੋ ਗਈ। ਮਾਤਾ ਦੀ ਮੌਤ ਬਾਅਦ ਉਹ ਰੋ ਨਹੀਂ ਸੱਕੀ ਤੇ ਸ਼ਾਇਦ ਮਾਤਾ ਦਾ ਵਿਛੋੜਾ ਡੂੰਘਾ ਕਿਤੇ ਦਿਲ ਤੇ ਲਾ ਬੈਠੀ।
ਹੌਲੀ ਹੌਲੀ ਉਸਦੀ ਸੇਹਤ ਵਿਗੜਨੀ ਸ਼ੁਰੂ ਹੋਈ, ਪਰ ਬੀਤੇ ਮੰਗਲਵਾਰ ਨੂੰ ਉਸਨੂੰ ਜ਼ਿਆਦਾ ਬੀਮਾਰ ਰਹਿਣ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਬੱਚੀ ਨੂੰ ਕੌਮੇ ਵਿਚ ਭੇਜ ਦਿਤਾ ਤਾਂ ਕਿ ਦਿਮਾਗ਼ੀ ਹਾਲਤ ਨੂੰ ਸਧਾਰਨ ਹਾਲਤ ਵਿਚ ਆਉਣ ਵਿਚ ਮਦਦ ਮਿਲੇ। ਜਦੋਂ ਸਸਕਾਰ ਹੋ ਰਿਹਾ ਸੀ ਤਾਂ ਉਥੇ ਵੀ ਅਰਦਾਸ ਕਰਨ ਤੋਂ ਬਾਅਦ ਭਾਈ ਸਾਹਿਬ ਨੇ ਇਕਠੇ ਹੋਏ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਬੱਚੀ ਮਿਲਨ ਕੌਰ ਦੀ ਤੰਦਰੁਸਤੀ ਲਈ, ਸੰਗਤੀ ਰੂਪ ਵਿਚ ਅਰਦਾਸ ਬੇਨਤੀ ਕੀਤੀ ਜਾਵੇ। ਪਰ ਅਚਾਨਕ ਅੱਜ ਸੰਤਬਰ 28 ਦਿਨ ਸੋਮਵਾਰ ਸ਼ਾਮ ਨੂੰ ਵੀਰ ਪਰਮਿੰਦਰ ਸਿੰਘ ਦਹੂੜੇ ਦੇ ਅਚਾਨਕ ਆਏ ਫ਼ੋਨ ਨੇ ਬੜਾ ਵਡਾ ਮਾਨਸਿਕ ਝਟਕਾ ਦਿਤਾ ਕਿ ਬੱਚੀ ਮਿਲਣ, ਪਿਤਾ ਤੇ ਛੋਟੇ ਵੀਰ ਨੂੰ ਛੱਡ ਕੇ ਸਦਾ ਲਈ ਵਾਹਿਗੁਰੂ ਦੇ ਚਰਨਾ ਵਿਚ ਚਲੀ ਗਈ।
ਬੇਟੀ ਮਿਲਨ ਕੌਰ ਦੇ ਪਿਤਾ ਵੀਰ ਮਨਜੀਤ ਸਿੰਘ ਚਾਹਲ ਨਾਲ ਦੁੱਖ ਸਾਂਝਾ ਕਰਨ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ: (408) 605-0538


ਸਿੱਖ ਜਥੇਬੰਦੀਆਂ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ

ਪੱਤਰਕਾਰ ਸੰਮੇਲਨ ਵਿਚ ਗੱਲਬਾਤ ਕਰਦੇ ਹੋਏ ਦਲ ਖ਼ਾਲਸਾ ਦੇ ਕੰਵਰਪਾਲ ਸਿੰਘ, ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ, ਦਯਾ ਸਿੰਘ ਕੱਕੜ, ਕੁਲਬੀਰ ਸਿੰਘ ਬੜਾਪਿੰਡ, ਬਲਦੇਵ ਸਿੰਘ ਸਿਰਸਾ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ ਅੰਮ੍ਰਿਤਸਰ,

29 ਸਤੰਬਰ (ਜਗਤਾਰ ਸਿੰਘ ਲਾਂਬਾ)-ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇਕ ਯਾਦ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਿੱਖਾਂ ਖਿਲਾਫ਼ ਦਰਜ ਕੀਤੇ ਗਏ ਝੂਠੇ ਕੇਸ ਵਾਪਸ ਕਰਵਾਏ ਜਾਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਡੇਰਾ ਸਿਰਸਾ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਲਾਗੂ ਕਰਨ ਲਈ ਸਿੱਖ ਸੰਗਤ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਅਤੇ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਾਬੰਦ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਸਿੱਖ ਆਗੂਆ ਵਿਚ ਪੰਚ ਪ੍ਰਧਾਨੀ ਦੇ ਸ. ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾਪਿੰਡ, ਸ. ਦਇਆ ਸਿੰਘ ਕੱਕੜ, ਸ. ਬਲਦੇਵ ਸਿੰਘ ਸਿਰਸਾ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਦਲ ਖਾਲਸਾ ਤੋਂ ਸ. ਸਰਬਜੀਤ ਸਿੰਘ ਘੁਮਾਣ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੋਂ ਬੀਬੀ ਪਰਮਜੀਤ ਕੌਰ ਖਾਲੜਾ, ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਸ. ਪਰਮਜੀਤ ਸਿੰਘ ਗਾਜ਼ੀ, ਸਿੱਖਸ ਫਾਰ ਹਿਊਮਨ ਰਾਈਟਸ ਐਡਵੋਕੇਟ ਤੋਂ ਸਿਮਰਨਜੀਤ ਸਿੰਘ ਸਮੇਤ ਪੰਚ ਪ੍ਰਧਾਨੀ ਦੇ ਸ. ਅਮਰੀਕ ਸਿੰਘ ਈਸੜੂ, ਸ. ਹਰਦੀਪ ਸਿੰਘ ਮਹਿਰਾਜ, ਬਾਬਾ ਪ੍ਰਗਟ ਸਿੰਘ, ਭਾਈ ਜਸਬੀਰ ਸਿੰਘ, ਭਾਈ ਰਾਜਵਿੰਦਰ ਸਿੰਘ ਰਾਜੂ, ਸ. ਗੁਰਪ੍ਰੀਤਮ ਸਿੰਘ ਚੀਮਾ, ਸ. ਸੁਖਦੇਵ ਸਿੰਘ, ਸ. ਦਰਸ਼ਨ ਸਿੰਘ, ਸ. ਗੁਰਮੀਤ ਸਿੰਘ ਪਟਿਆਲਾ ਤੇ ਹੋਰ ਹਾਜ਼ਰ ਸਨ। ਬਾਅਦ ਵਿੱਚ ਇਕ ਪੱਤਰਕਾਰ ਸੰਮੇਲਨ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਦਲ ਖ਼ਾਲਸਾ ਦੇ ਸ. ਕੰਵਰਪਾਲ ਸਿੰਘ ਅਤੇ ਪੰਚ ਪ੍ਰਧਾਨੀ ਸ. ਹਰਪਾਲ ਸਿੰਘ ਚੀਮਾ, ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਾਣੂੰ ਕਰਵਾਇਆ ਹੈ ਕਿ ਸੱਤਾ ਦਾ ਸੁਖ ਭੋਗ ਰਹੇ ਆਗੂ ਪੰਥ ਵਿਰੋਧੀਆਂ ਦੇ ਹੱਕਾਂ ’ਚ ਭੁਗਤ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਅਕਾਲੀ ਸਰਕਾਰ ਵੱਲੋਂ 28 ਸਿੱਖ ਜਥੇ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਖਿਲਾਫ਼ ਦਰਜ ਕੀਤੇ ਕੇਸਾਂ ਦਾ ਮੰਤਵ ਡੇਰਾ ਸਿਰਸਾ ਵਿਰੁੱਧ ਚਲ ਰਹੇ ਪੰਥਕ ਸੰਘਰਸ਼ ਨੂੰ ਢਾਹ ਲਾਉਣਾ ਹੈ। ਉਕਤ ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਜਾਰੀ ਹੁਕਮਨਾਮੇ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਾਬੰਦ ਕੀਤਾ ਜਾਵੇ। ਭਾਈ ਬਿੱਟੂ ਸਮੇਤ ਹੋਰਨਾਂ ਖਿਲਾਫ਼ ਦਰਜ ਪੁਲਿਸ ਕੇਸ ਵਾਪਸ ਕਰਵਾਏ ਜਾਣ। ਇਸੇ ਮਾਮਲੇ ’ਚ ਸਰਕਾਰੀ ਜ਼ਬਰ ਦਾ ਸ਼ਿਕਾਰ ਬਣੇ ਸਿਖ ਪਰਿਵਾਰਾਂ ਦੀ ਸਾਰ ਲਈ ਜਾਵੇ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਭਾਈ ਚੀਮਾ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਹ ਮਾਮਲਾ ਇਕ ਅਕਤੂਬਰ ਨੂੰ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ 2 ਅਕਤੂਬਰ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਦੀ ਉਡੀਕ ਕਰਨਗੇ ਅਤੇ ਬਾਅਦ ਵਿਚ ਕੋਈ ਪ੍ਰੋਗਰਾਮ ਉਲੀਕਣਗੇ। ਇਸ ਦੌਰਾਨ ਸ. ਕੰਵਰਪਾਲ ਸਿੰਘ ਨੇ ਐਲਾਨ ਕੀਤਾ ਕਿ 11 ਸਤੰਬਰ ਨੂੰ ਮਸਤੂਆਣਾ ਸਥਿਤ ਗੁਰਦੁਆਰੇ ਦਾ ਰੂਪ ਬਦਲਣ ਦੀ ਕਾਰਵਾਈ ਵਿਚ ਸਿੱਖ ਜਥੇਬੰਦੀਆਂ ਵੀ ਸ਼ਾਮਲ ਹੋਣ ਲਈ ਜਾਣਗੀਆਂ।

ਸ਼੍ਰੋਮਣੀ ਅਕਾਲੀ ਦਲ (ਅ) ਦੀ ਕਾਨਫਰੰਸ ’ਚ ਵਿਚਾਰਾਂ

ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ, ਕੁਲਵੰਤ ਸਿੰਘ ਢੇਸੀ, ਚੈਨ ਸਿੰਘ ਫਰਾਂਸ, ਬਲਬੀਰ ਸਿੰਘ, ਰਜਿੰਦਰ ਸਿੰਘ ਚਿੱਟੀ ਅਤੇ ਬਲਬੀਰ ਸਿੰਘ ਖੇਲਾ।

¦29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵਿਸ਼ਾਲ ਕਾਨਫਰੰਸ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਬਰਮਿੰਘਮ ਵਿਖੇ ਹੋਈ ਜਿਸ ਵਿਚ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ’ਤੇ ਪਾਰਟੀ ਵੱਲੋਂ ਸੱਤ ਮਤੇ ਪਾਸ ਕਰਦਿਆਂ ਨੌਜਵਾਨਾਂ ਨੂੰ ਇੰਗਲੈਂਡ ਦੀਆਂ ਪਾਰਟੀਆਂ ਦੇ ਮੈਂਬਰ ਬਣ ਕੇ ਰਾਜਨੀਤੀ ਵਿਚ ਆਉਣ ਲਈ ਕਿਹਾ। ਫਰਾਂਸ ਵਿਚ ਦਸਤਾਰ ਦੇ ਮਸਲੇ ਦੇ ਹੱਲ ਲਈ ਸੰਘਰਸ਼ ਜਾਰੀ ਰੱਖਣ, ਕਾਲੀਆਂ ਸੂਚੀਆਂ ਖਤਮ ਕਰਵਾਉਣ, ਆਜ਼ਾਦ ਖਾਲਸਾ ਰਾਜ ਦੀ ਪ੍ਰਾਪਤੀ ਆਦਿ ਮਤੇ ਪਾਸ ਕੀਤੇ ਗਏ। ਇਸ ਮੌਕੇ ’ਤੇ ਭਾਈ ਚੈਨ ਸਿੰਘ ਫਰਾਂਸ, ਰਜਿੰਦਰ ਸਿੰਘ ਚਿੱਟੀ, ਗੁਰਦਿਆਲ ਸਿੰਘ ਅਟਵਾਲ, ਜਗਵਿੰਦਰ ਸਿੰਘ, ਕੁਲਵੰਤ ਸਿੰਘ ਢੇਸੀ, ਕੁਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਸਟਰ ਅਵਤਾਰ ਸਿੰਘ, ਸਰਬਜੀਤ ਸਿੰਘ, ਸੂਬਾ ਸਿੰਘ ਸਮੇਤ ਭਾਰੀ ਗਿਣਤੀ ਵਿਚ ਪਾਰਟੀ ਮੈਂਬਰ ਅਤੇ ਸਿੱਖ ਸੰਗਤਾਂ ਹਾਜ਼ਰ ਸਨ।

ਹਰਿਆਣਾ ਤੇ ਸਾਬਕਾ ਮੁੱਖ ਮੰਤਰੀ ਚੌਟਾਲਾ ਨੇ ਐਸਵਾਈਐਲ ਦੇ ਮੁੱਦੇ ਨੂੰ ਉਭਾਰਿਆ

ਸਿਰਸਾ/29 ਸਤੰਬਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਹਰਿਆਣਾ ਵਿਚ ਇਨੈਲੋ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਲੋਕਾਂ ਨੂੰ ਸਹੂਲਤਾਂ ਦੇਣ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਸਰਕਾਰ ਬਣਨ ‘ਤੇ ਜਿੱਥੇ ਉਨ੍ਹਾਂ ਨੇ ਸਾਰੇ ਦੇਸ਼ ਦੀਆਂ ਨਦੀਆਂ ਨੂੰ ਜੋੜਨ ਸਬੰਧੀ ਬਣਾਏ ਪ੍ਰੋਜੈਕਟ ਨਾਲ ਸਬੰਧਤ ਫਾਇਲ ਨੂੰ ਮੁੜ ਖੋਲ੍ਹਣ ਦੀ ਗੱਲ ਕਹੀ, ਉਥੇ ਹੀ ਹਰਿਆਣਾ ਦੇ ਕਿਸਾਨਾਂ ਨੂੰ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੇ ਜਾਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਨੇ ਇਕ ਵਾਰ ਫਿਰ ਐਸਵਾਈਐਲ ਨਹਿਰ ਦੇ ਮੁੱਦੇ ਨੂੰ ਵੀ ਉਭਾਰਿਆ ਹੈ। ਏਲਨਾਬਾਦ ਵਿਧਾਨ ਸਭਾ ਹਲਕੇ ‘ਚ ਪੈਂਦੇ ਪਿੰਡ ਕਾਗਦਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 'ਅਸੀਂ ਕਿਸੇ ਵੀ ਸੂਰਤ ਵਿਚ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਹਿੱਸੇ ਦਾ ਪਾਣੀ ਪਾਕਿਸਤਾਨ ਵਿਚ ਜਾਵੇ।‘
ਉਨ੍ਹਾਂ ਨੇ ਸਾਰੇ ਦੇਸ਼ ਦੀਆਂ ਨਦੀਆਂ ਨੂੰ ਜੋੜਨ ਲਈ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਬਣਾਏ ਗਏ ਕਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਮਿਸ਼ਨ ਦੇ ਚੇਅਰਮੈਨ ਸੁਰੇਸ਼ ਪ੍ਰਭੂ ਨੇ ਆਪਣੀ ਸੋਚ ਮੁਤਾਬਕ ਨਦੀਆਂ ਨੂੰ ਜੋੜਨ ਲਈ ਸਕੀਮ ਬਣਾਈ ਸੀ, ਪਰ ਯੂਪੀਏ ਸਰਕਾਰ ਦੇ ਸੱਤਾ ਵਿਚ ਆਉਣ ‘ਤੇ ਇਸ ਸਕੀਮ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ। ਐਸਵਾਈਐਲ ਮੁੱਦੇ ‘ਤੇ ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਬੰਸੀ ਲਾਲ ਦੇ ਨਾਲ-ਨਾਲ ਮੌਜੂਦਾ ਸਰਕਾਰ ਦੀ ਵੀ ਜਮ ਕੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਬੰਸੀ ਲਾਲ ਨੇ ਐਸਵਾਈਐਲ ਨਹਿਰ ਨੂੰ ਗਲਤ ਤਰੀਕੇ ਨਾਲ ਸ਼ੁਰੂ ਕਰਕੇ ਇਸ ‘ਤੇ ਹਜ਼ਾਰਾਂ ਕਰੋੜ ਰੁਪਏ ਬਰਬਾਦ ਕਰ ਦਿੱਤੇ, ਪਰ ਹੁਣ ਤੱਕ ਐਸਵਾਈਐਲ ਦਾ ਮੁੱਦਾ ਲਟਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਠੀਕ ਹੁੰਦੀ ਤਾਂ ਇਹ ਮਾਮਲਾ ਕਦੋਂ ਦਾ ਸੁਲਝ ਗਿਆ ਹੁੰਦਾ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਇਹ ਸੋਕੇ ਦੇ ਦਿਨ ਨਾ ਵੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੂਰੀ ਮਾਤਰਾ ਵਿਚ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਏ ਜਾਣ ਦੀ ਕਾਂਗਰਸ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ ਅਤੇ ਸਰਕਾਰ ਵੱਲੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਬਾਰੇ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਉਹ ਦੱਖਣ ਹਰਿਆਣਾ ਨੂੰ ਪਾਣੀ ਦੇਣ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ 'ਮੈਂ ਵਿਧਾਨ ਸਭਾ ਵਿਚ ਵੀ ਇਹ ਕਹਿੰਦਾ ਰਹਿੰਦਾ ਸੀ ਕਿ ਹਰਿਆਣਾ ਵਿਚ ਜਿੰਨੇ ਵੀ ਸਿੰਚਾਈ ਦੇ ਸਾਧਨ ਮੁਹੱਈਆ ਹੋਣ ਤੇ ਜਿੰਨੀਆਂ ਵੀ ਨਹਿਰਾਂ ਬਣਨ, ਮੈਂ ਉਨ੍ਹਾਂ ਦੇ ਹੱਕ ਵਿਚ ਹਾਂ।‘
ਕਾਂਗਰਸ ਸਰਕਾਰ ‘ਤੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦੱਸਣ ਕਿ ਹਾਂਸੀ-ਬੁਟਾਣਾ ਨਹਿਰ ਵਿਚ ਪਾਣੀ ਕਿਥੋਂ ਲਿਆਂਦਾ ਜਾਵੇਗਾ? ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਜਿੱਥੇ ਕਿਤੇ ਵੀ ਚੋਣ ਜ਼ਾਬਤੇ ਦੀ ਉਲਘਣਾ ਹੁੰਦੀ ਦਿਖਾਈ ਦੇਵੇਗੀ, ਉਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਪਾਰਟੀ ਦਾ ਇਕ-ਇਕ ਵਰਕਰ ਸਟਾਰ ਪ੍ਰਚਾਰਕ ਹੈ ਅਤੇ ਉਹ ਆਪਣੇ ਸਰੋਤਾਂ ਮੁਤਾਬਕ ਹਰ ਵੋਟਰ ਨਾਲ ਨਿੱਜੀ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ।

ਪੰਜਾਬੀਆਂ ਨੂੰ ਬਿਜਲੀ-ਪਾਣੀ ਦੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਨਾ ਕਰ ਸਕਣਾ ਬਾਦਲ ਦੀ ਵੱਡੀ ਅਸਫਲਤਾ :- ਅੰਮ੍ਰਿਤਸਰ ਦਲ

ਫਤਿਹਗੜ੍ਹ ਸਾਹਿਬ, 29 ਸਤੰਬਰ :- “ਕਿਸੇ ਵੀ ਸੂਬੇ ਦੀ ਹਕੂਮਤ ਦੀ ਸਫਲਤਾ ਜਾਂ ਅਸਫਲਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉੱਥੋਂ ਦੀ ਸਰਕਾਰ ਆਪਣੇ ਲੋਕਾਂ ਨੂੰ ਬਣਦੀਆਂ ਮੁੱਢਲੀਆਂ ਵਿੱਦਿਅਕ ਅਤੇ ਸਿਹਤ ਸੰਬੰਧੀ ਸਹੂਲਤਾਂ, ਪੀਣ ਵਾਲੇ ਸਾਫ ਪਾਣੀ ਅਤੇ ਬਿਜਲੀ ਦੀ ਨਿਰਵਿਘਨ ਸਹੀ ਕੀਮਤਾਂ ਉੱਤੇ ਸਪਲਾਈ, ਸਾਫ ਸੁੱਥਰੀਆਂ ਸੜਕਾਂ ਆਦਿ ਪ੍ਰਦਾਨ ਕਰ ਰਹੀ ਹੈ ਜਾਂ ਨਹੀਂ। ਕੋਈ ਸਰਕਾਰ ਆਪਣੇ ਸੂਬੇ ਦੇ ਨਿਵਾਸੀਆਂ ਨੂੰ ਬਣਦਾ ਇਨਸਾਫ ਉਪਲੱਬਧ ਕਰਵਾ ਰਹੀ ਹੈ ਜਾਂ ਨਹੀਂ। ਪੰਜਾਬ ਦੀ ਬਾਦਲ ਸਰਕਾਰ ਆਪਣੇ ਨਿਵਾਸੀਆਂ ਨੂੰ ਇਹ ਮੁੱਢਲੀ ਜਿ਼ੰਮੇਵਾਰੀਆਂ ਪੂਰਨ ਕਰਨ ਵਿੱਚ ਬੁਰੀ ਤਰ੍ਹਾ ਅਸਫਲ ਸਾਬਿਤ ਹੋ ਚੁੱਕੀ ਹੈ। ਇਸ ਲਈ ਅਜਿਹੀ ਸਰਕਾਰ ਨੂੰ ਪੰਜਾਬ ਦੀ ਹਕੂਮਤ ਉੱਤੇ ਜ਼ਬਰੀ ਰਾਜ ਕਰਨ ਦਾ ਹੁਣ ਕੋਈ ਬਾਕੀ ਹੱਕ ਨਹੀਂ ਰਹਿ ਗਿਆ।”
ਇਹ ਵਿਚਾਰ ਅੱਜ ਇੱਥੇ ਭਾਈ ਧਿਆਨ ਸਿੰਘ ਮੰਡ ਸੀ:ਮੀ: ਪ੍ਰਧਾਨ, ਜਥੇਦਾਰ ਭਾਗ ਸਿੰਘ ਮੀ: ਪ੍ਰਧਾਨ, ਭਾਈ ਰਾਮ ਸਿੰਘ ਮੁੱਖ ਬੁਲਾਰਾ, ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ, ਪ੍ਰੋ: ਮਹਿੰਦਰਪਾਲ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਆਗੂਆਂ ਨੇ ਕਿਹਾ ਕਿ ਪੰਜਾਬ ਨਿਵਾਸੀਆਂ ਨੂੰ ਮੌਜੂਦਾ ਬਾਦਲ ਸਰਕਾਰ ਨੇ ਚੋਣਾਂ ਦੇ ਦੌਰਾਨ ਪੰਜਾਬ ਨੂੰ ਕੈਲੋਫੋਰਨੀਆ ਬਣਾਉਣ ਦੇ ਝੂਠੇ ਤੇ ਗੁੰਮਰਾਹਕੁੰਨ ਦਾਅਵੇ ਕੀਤੇ, ਆਪਣੇ ਤੋਂ ਪਹਿਲੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਲੋੜੀਦੀਆਂ ਸਹੂਲਤਾਂ ਵੀ ਜਾਰੀ ਨਹੀਂ ਰੱਖ ਸਕੀ। ਪੰਜਾਬ ਦੀਆਂ ਸੜਕਾਂ ਵਿੱਚ ਢਾਈ-ਢਾਈ ਤਿੰਨ-ਤਿੰਨ ਫੁੱਟ ਦੇ ਡੂੰਘੇ ਟੋਏ ਪਏ ਹੋਏ ਹਨ। ਪਹਿਲੋ ਹੀ ਚੱਲਦੇ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਨਾ ਤਾਂ ਬੱਚਿਆਂ ਦੀ ਗਿਣਤੀ ਦੀ ਨਿਸਬਤ ਲੋੜੀਦਾ ਸਟਾਫ ਹੈ ਨਾ ਹੀ ਲੋੜੀਦੀ ਬਿਲਡਿੰਗਾਂ ਅਤੇ ਫਰਨੀਚਰ। ਲੇਕਿਨ ਇਹਨਾਂ ਸਕੂਲਾਂ ਵਿੱਚੋਂ ਬਹੁਤਿਆਂ ਨੂੰ ਅਪਗ੍ਰੇਡ ਕਰਨ ਅਤੇ “ਆਦਰਸ਼ ਸਕੂਲ” ਖੋਲਣ ਦੇ ਐਲਾਨ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ‘ਤੇ ਲੱਗੀ ਹੋਈ ਹੈ। ਪਿੰਡਾਂ, ਕਸਬਿਆਂ ਵਿੱਚ ਚੱਲ ਰਹੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਨਾ ਤਾਂ ਗਰੀਬਾ ਅਤੇ ਲੋੜਵੰਦਾਂ ਨੂੰ ਦੇਣ ਲਈ ਦਵਾਈਆਂ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਲੋੜੀਦੇ ਟ੍ਰੇਂਡ ਡਾਕਟਰ, ਨਰਸਾਂ, ਐਕਸ ਰੇ ਮਸ਼ੀਨਾਂ ਅਤੇ ਆਧੁਨਿਕ ਸਹੂਲਤਾਂ ਦਾ ਕੋਈ ਪ੍ਰਬੰਧ ਹੈ। ਪੀਣ ਵਾਲੇ ਕੀਟਾਣੂ ਰਹਿਤ ਸਾਫ ਪਾਣੀ ਦੀ ਸਪਲਾਈ ਦੀ ਅਤਿ ਮੰਦੀ ਹਾਲਤ ਹੋਣ ਕਰਕੇ ਪੰਜਾਬ ਨਿਵਾਸੀਆਂ ਦੀ ਵੱਡੀ ਗਿਣਤੀ ਮਲੇਰੀਏ, ਡੇਗੂ, ਸਵਾਈਨ ਫਲੂ ਅਤੇ ਹੋਰ ਪੇਟ ਦੀਆਂ ਖਤਰਨਾਕ ਬੀਮਾਰੀਆਂ ਤੋਂ ਪੀੜ੍ਹਤ ਹਨ। ਬਿਜਲੀ ਦੀ ਸਪਲਾਈ ਦੇ ਰੋਜ਼ਾਨਾ ਅਣਐਲਾਨੇ 10-10 ਘੰਟਿਆਂ ਦੇ ਕੱਟਾਂ ਕਾਰਨ ਇੱਥੋ ਦੀ ਇੰਡਸਟਰੀ ਅਤੇ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਵੱਡੇ ਉਦਯੋਗ ਪੰਜਾਬ ਵਿੱਚੋਂ ਕਿਨਾਰਾ ਕਰਕੇ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ, ਰਾਜਸਥਾਨ ਵਿੱਚ ਜਾ ਰਹੇ ਹਨ, ਜੋ ਕਿ ਹੋਰ ਵੀ ਵੱਡੀ ਤਰਾਸਦੀ ਹੈ। ਜਿੱਥੋਂ ਤੱਕ ਪੰਜਾਬ ਦੀ ਮਾਲੀ ਹਾਲਤ ਦੀ ਸਹੀ ਤਸਵੀਰ ਹੈ, ਅੱਜ ਪੰਜਾਬ ਸਿਰ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਖੜਾ ਹੈ। ਵਿਦਿਆਰਥੀਆਂ, ਬਜ਼ੁਰਗਾਂ, ਅੰਗਹੀਣਾਂ, ਬੇਸਹਾਰਾ ਪਰਿਵਾਰਾਂ ਨੂੰ ਬਣਦੇ ਭੱਤੇ ਦੇਣ ਤੋਂ ਮੁੱਖ ਮੋੜ ਚੁੱਕੀ ਹੈ। ਵਿਧਵਾਵਾਂ ਨੂੰ ਬੀਤੇ 6-6 ਮਹੀਨਿਆਂ ਤੋਂ ਤੁੱਛ ਜਿਹੀ ਦਿੱਤੀ ਜਾਣ ਵਾਲੀ ਮਹੀਨਾਵਾਰ ਪੈਨਸ਼ਨ ਖਜ਼ਾਨਾ ਖਾਲੀ ਹੋਣ ਕਰਕੇ ਨਹੀਂ ਦਿੱਤੀ ਗਈ। ਸਿੱਖਿਅਤ ਅਤੇ ਅਣਸਿੱਖਿਅਤ ਹਜ਼ਾਰਾਂ ਲੱਖਾਂ ਵਿੱਚ ਬੇਰੁਜ਼ਗਾਰ ਨੋਜਵਾਨ ਨਮੋਸ਼ੀ ਵਿੱਚ ਨਸਿ਼ਆਂ ਦੇ ਸੇਵਨ ਵੱਲ ਵੱਧ ਰਹੇ ਹਨ। ਪੰਜਾਬ ਦੇ ਸਮਾਜ ਵਿੱਚ ਹਰ ਤਰਫ ਅਫਰਾ ਤਫਰੀ ਫੈਲੀ ਹੋਈ ਹੈ। ਮਹਿੰਗਾਈ ਅਤੇ ਮਿਲਾਵਟਖੋਰੀ ਨੇ ਇੱਥੋਂ ਦੇ ਪ੍ਰਬੰਧ ਨੂੰ ਅਤੇ ਆਮ ਜੀਵਨ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਲੇਕਿਨ ਬਾਦਲ ਸਰਕਾਰ ਮੀਡੀਏ ਅਤੇ ਅਖਬਾਰਾਂ ਰਾਹੀਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਪਣੀ ਕਾਮਯਾਬੀ ਦੇ ਰੋਜ਼ਾਨਾ ਖੋਖਲੇ ਦਾਅਵੇ ਕਰ ਰਹੀ ਹੈ। ਪਰ ਅਸਲੀਅਤ ਵਿੱਚ ਪੰਜਾਬ ਦੀ ਬਾਦਲ ਸਰਕਾਰ ਪ੍ਰਬੰਧਕੀ, ਮਾਲੀ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਤੌਰ ‘ਤੇ ਬੁਰੀ ਤਰ੍ਹਾ ਫੇਲ ਸਾਬਿਤ ਹੋ ਚੁੱਕੀ ਹੈ।

ਪੱਤਰਕਾਰ ਜਰਨੈਲ ਸਿੰਘ ਦਾ ਸਿੱਖ ਸੰਸਥਾਵਾਂ ਵਲੋਂ ਸਨਮਾਨ

ਬਰੈਂਪਟਨ/ਸਤੰਬਰ 28-2009:-ਸਿੱਖ ਭਾਵੇਂ ਭਾਰਤ ਅੰਦਰ ਪੁਲੀਸ ਦੀ ਨੌਕਰੀ ਕਰਦਾ ਹੋਵੇ, ਪੱਤਰਕਾਰੀ ਕਰਦਾ ਹੋਵੇ ਜਾਂ ਫੌਜ ਵਿੱਚ ਦੇਸ਼ ਦੀ ਹੱਦਾਂ ਤੇ ਕੁਰਬਾਨੀਆਂ ਦੇ ਰਿਹਾ ਹੋਵੇ, ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਨੇ ਹਰ ਸਿੱਖ ਦੇ ਹਿਰਦੇ ਨੂੰ ਝੰਜੋੜਿਆ ਹੈ। ਉਪਰੰਤ ਦਿੱਲੀ ਸਿੱਖ ਕਤਲੇਆਮ ਨੇ ਸਿੱਖ ਨੂੰ ਗਹਿਰੇ ਸਦਮੇ ਦੇ ਆਲਮ ਵਿੱਚ ਧੱਕ ਦਿੱਤਾ। ਹਰ ਗੈਰਤਮੰਦ ਸਿੱਖ ਸੋਚ ਰਿਹਾ ਹੈ ਕਿ ਜਿਸ ਮੁਲਕ ਲਈ ਅਸੀਂ 93% ਕੁਰਬਾਨੀਆਂ ਕੀਤੀਆਂ ਹੋਣ ਉਸ ਮੁਲਕ ਵਿੱਚ ਸਾਡੀ ਨਸ਼ਲਕੁਸ਼ੀ ਕਰਨ ਦੀ ਪ੍ਰਕ੍ਰਿਆ ਕਿਵੇਂ ਹੋ ਗਈ ਹੈ। ਕਾਂਗਰਸ ਦੇ ਗੁੰਡਿਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕਾਂਗਰਸ ਨੇ ਹੀ ਸਿੱਖਾਂ ਨੂੰ ਲੁਭਾਉਣ ਲਈ ਮੋਮੋਠੱਗਣੀ ਸੋਨੀਆ ਨੂੰ ਅਗੇ ਲਾ ਕੇ ਸਿੱਖ ਸਰਦਾਰਾਂ ਨੂੰ ਭਰਮਾ ਲਿਆ। ਜਜ਼ਬਾਤੀ ਤਰਜਾਂ ਲਈ ਰਾਜਨੀਤੀ ਖੇਡ ਘਾਤਕ ਹੋਇਆ ਕਰਦੀ ਹੈ ਪਰ ਕਤਲੇਆਮ ਨੂੰ ਸਿੱਖਾਂ ਲਈ ਭੁਲਾਉਣਾ ਮੁਸ਼ਕਲ ਹੀ ਨਹੀਂ ਮੁਹਾਲ ਹੈ।
ਪੱਤਰਕਾਰ ਜਰਨੈਲ ਸਿੰਘ ਨੇ 7 ਅਪਰੈਲ 2009 ਇੱਕ ਪੱਤਰਕਾਰ ਸੰਮੇਲਨ ਵਿੱਚ ਗ੍ਰਹਿ ਮੰਤਰੀ ਪੀ ਚਿੰਦਬਰਮ ਵੱਲ ਜੁੱਤਾ ਵਗਾਹ ਕੇ ਕਾਂਗਰਸ ਪਾਰਟੀ ਦੀਆਂ ਅੱਖਾਂ ਖੋਲ ਦਿੱਤੀਆਂ ਕਿ ਸਿੱਖ ਇਸ ਸਾਕੇ ਨੂੰ ਭੁਲਾ ਨਹੀਂ ਸਕਦੇ। ਦੈਨਿਕ ਜਾਗਰਣ ਅਖਬਾਰ ਵਲੋਂ ਜਰਨੈਲ ਸਿੰਘ ਖਿਲਾਫ ਕਾਰਵਾਈ ਕਰਦਿਆਂ ਉਸਨੂੰ ਨੌਕਰੀ ਤੋਂ ਬਰਤਰਫ ਕਰ ਦਿਕੱਤਾ ਗਿਆ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਮੀਡੀਏ ਨੇ ਉਸ ਨਾਲ ਗੱਲਾਂਬਾਤਾਂ ਕੀਤੀਆਂ ਤਾਂ ਉਸਨੂੰ ਅਹਿਸਾਸ ਹੋਇਆ ਕਿ ਮੀਡੀਏ ਨੂੰ ਦਿੱਲੀ ਸਿੱਖ ਕਤਲੇਆਮ ਦੀ ਤੱਥਪੂਰਣ ਜਾਣਕਾਰੀ ਨਹੀਂ ਹੈ। ਉਨਾਂ ਦੱਸਿਆ ਕਿ ਹੁਣ ਉਨ੍ਹਾਂ ਨੇ ਇਸ ਸਾਕੇ ਬਾਰੇ ਤੱਥਾਂ ਸਹਿਤ ਇੱਕ ਤਿਕਾਬ ਲਿਖਣ ਦਾ ਕਾਰਜ ਕੀਤਾ ਹੈ। ਪੰਜਾਬੀ ਭਾਸ਼ਾ ਵਿੱਚ ਇਸ ਕਿਤਾਬ ਦਾ ਨਾਮ ਹੈ "1984 ਸਿੱਖ ਕਤਲੇਆਮ ਅਤੇ ਸੱਚ"। ਇਹ ਕਿਤਾਬ $10 ਕਨੇਡੀਅਨ ਦੀ ਹੈ ਜਿਸ ਦੀ ਸਪਾਂਸਰਸਿ਼ਪ ਲਈ ਜਰਨੈਲ ਸਿੰਘ ਨੇ ਬਾਰ ਬਾਰ ਅਪੀਲਾਂ ਕੀਤੀਆਂ।
ਪੱਤਰਕਾਰ ਜਰਨੈਲ ਸਿੰਘ ਦੀ ਦੋ ਦਿਨਾਂ ਟਰਾਂਟੋ ਫੇਰੀ ਦੌਰਾਨ ਸਿੱਖ ਸੰਸਥਾਵਾਂ ਨੇ ਉਸਨੂੰ ਆਪਣੀ ਅੱਖਾਂ ਦੀਆਂ ਪਲਕਾਂ ਤੇ ਬਿਠਾਇਆ। ਸਿੱਖ ਲਹਿਰ ਗੁਰਦੁਆਰਾ ਸਾਹਿਬ ਵਲੋਂ ਜਿਥੇ 1000 ਕਿਤਾਬਾਂ ਖਰੀਦਣ ਦਾ ਵਾਅਦਾ ਕੀਤਾ ਗਿਆ ਉਥੇ ਜਰਨੈਲ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਮਾਂਗਟ ਨੇ ਇਸ ਮੌਕੇ ਆਪਣੇ ਵਿਚਾਰਾਂ ਰਾਹੀਂ ਜਿਥੇ ਜਰਨੈਲ ਸਿੰਘ ਵਲੋਂ ਕੀਤੇ ਕਾਰਨਾਮੇ ਦੀ ਸ਼ਲਾਘਾ ਕੀਤੀ ਉਥੇ ਟਰਾਟੋ ਦੇ ਪੱਤਰਕਾਰਾਂ ਨੂੰ ਹਲੂਣਾ ਵੀ ਦਿੱਤਾ ਕਿ ਉਹ ਇਸ ਬਾਰੇ ਸੋਚਣ ਅਤੇ ਸਿੱਖ ਕੌਮ ਤੇ ਹੋ ਰਹੇ ਜ਼ੁਲਮਾਂ ਬਾਰੇ ਗਾਥਾਵਾਂ ਛਾਪਣ। ਇਥੇ ਸੁਖਮਿੰਦਰ ਸਿੰਘ ਹੰਸਰਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਨੇ ਸੰਗਤਾਂ ਨੂੰ ਸੰਬੋਧਨ ਕੀਤਾ
ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ, ਉਨਟ੍ਰਾੀਓ ਗੁਰਦੁਆਰਾਜ਼ ਕਮੇਟੀ ਅਤੇ ਗੁਰਦੁਆਰਾ ਸਾਹਿਬ ਵਲੋਂ ਜਰਨੈਲ ਸਿੰਘ ਦਾ ਸਿਰੋਪਾ ਅਤੇ ਪਲੈਕ ਦੇ ਕੇ ਸਨਮਾਨ ਕੀਤਾ ਗਿਆ ਅਤੇ ਉਨਟਾਰੀਓ ਗੁਰਦਆਰਾਜ਼ ਕਮੇਟੀ ਦੇ ਨੁਮਾਇੰਦੇ ਸੁਖਵਿੰਦਰ ਸਿੰਘ ਨੇ ਜਰਨੈਲ ਸਿੰਘ ਦੀ ਹਰ ਪੱਖ ਤੋਂ ਮਦਦ ਕਰਨ ਦਾ ਵਾਅਦਾ ਕੀਤਾ। ਜਸਵੀਰ ਸਿੰਘ ਨੇ ਜਿਥੇ ਜਰਨੈਲ ਸਿੰਘ ਦਾ ਜੁੱਤਾ ਵਗਾਹੁਣ ਲਈੌ ਧੰਨਵਾਦ ਕੀਤਾ ਉਥੇ ਉਨਾਂ ਨੇ ਗੁਰਦੁਆਰਾ ਸਾਹਿਬ ਵਲੋਂ ਜਰਨੈਲ ਸਿੰਘ ਦੀ ਹਰ ਮਦਦ ਕਰਨ ਦਾ ਵਾਅਦਾ ਕੀਤਾ। ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਅਤੇ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਲੋਂ ਬੀਤੇ ਸ਼ਨਿਚਰਵਾਰ ਨੂੰ ਜਰਨੈਲ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਚੇਅਰਮੈਨ ਅਤੇ ਡਿਕਸੀ ਗੁਰਦੁਆਰੇ ਦੇ ਸਕੱਤਰ ਹਰਬੰਸ ਸਿੰਘ ਜੰਡਾਲੀ ਨੇ ਸਾਂਝੇ ਤੌਰ ਤੇ 1000 ਕਿਤਾਬ ਖਰੀਦਣ ਦਾ ਵਾਅਦਾ ਕੀਤਾ।
ਇਸ ਮੌਕੇ ਗੁਬਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਖਾਂ ਨੂੰ ਧਾੜਵੀ ਨਹੀਂ ਸਗੋਂ ਮਜ਼ਲੁਮ ਬਣ ਕੇ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਇਨਸਾਫ ਪਸੰਦ ਅਤੇ ਲੋਕਤੰਤਰ ਮੁਲਕ ਅੰਦਰ ਪ੍ਰੋਟੈਸਟ ਕਰਨ ਕਾਨੂੰਨੀ ਅਧਿਕਾਰ ਹੈ। ਇਸ ਮੌਕੇ ਸੁਖਮਿੰਦਰ ਸਿੰਘ ਹੰਸਰਾ ਨੇ ਜਿਥੇ ਜਰਨੈਲ ਸਿੰਘ ਦਾ ਧੰਨਵਾਦ ਕੀਤਾ ਉਥੇ ਅਜੋਕੇ ਸਮੇਂ ਦੇ ਪੱਤਰਕਾਰਾਂ ਦੀ ਵਿਕਾਊ ਨੀਤੀ ਨੂੰ ਕਰਾਰੀ ਚੋਟ ਮਾਰੀ। ਉਨਾਂ ਕਿਹਾ ਕਿ ਪੱਤਰਕਾਰ ਦਾ ਕੰਮ ਸੱਚ ਨੂੰ ਉਘਾੜਨਾ ਹੁੰਦਾ ਹੈ, ਉਹ ਕੋਈ ਵੀ ਤਰੀਕਾ ਅਪਣਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਡਰਾਮਾ ਕਰਨ ਵਾਲਾ ਕਲਾਕਾਰ ਵੀ ਪੱਤਰਕਾਰ ਹੈ ਕਿਉਂਕਿ ਮੰਚ ਤੇ ਸਮਾਜਿਕ ਬੁਰਾਈਆਂ ਦਾ ਪਰਦਾਫਾਸ ਕਰਦਾ ਹੈ। ਸ੍ਰ. ਹੰਸਰਾ ਨੇ ਕਿਹਾ ਕਿ ਉਹ ਕਾਹਦਾ ਪੱਤਰਕਾਰ ਹੈ ਜਿਹੜਾ ਕਾਤਲਾਂ ਦੇ ਨੁਮਾਇੰਦਿਆਂ ਨਾਲ ਰਲ੍ਹਿਆ ਹੋਵੇ। ਕੁੱਤੀ ਜਦੋਂ ਚੋਰ ਨਾਲ ਰਲ੍ਹ ਜਾਂਦੀ ਤਾਂ ਉਹ ਨੁਕਸਾਨ ਹੀ ਕਰਵਾ ਸਕਦੀ ਹੈ। ਜਰਨੈਲ ਸਿੰਘ ਨੇ ਜੁੱਤੀ ਵਗਾਹ ਕੇ ਜਿਸ ਢੰਗ ਨਾਲ ਸੱਚ ਨੂੰ ਪ੍ਰਗਟ ਕੀਤਾ ਹੈ ਇਹ ਕਾਬਲੇਤਾਰੀਫ ਹੈ ਅਤੇ ਸਾਡੇ ਵਰਗੇ ਪੱਤਰਕਾਰਾਂ ਲਈ ਪ੍ਰੇਰਨਾ ਸ੍ਰੋਤ ਹੈ।
ਇਸ ਮੌਕੇ ਜਰਨੈਲ ਸਿੰਘ ਨੇ ਬੜੀ ਜਜ਼ਬਾਤੀ ਤਕਰੀਰ ਰਾਹੀਂ ਦੱਸਿਆ ਕਿ ਜਿਸ ਮੁਲਕ ਦਾ ਗ੍ਰੁਹ ਮੰਤਰੀ, ਕਿਸੇ ਕਾਤਲ ਦੇ ਸਬੂਤਾਂ ਦੀ ਕਮੀ ਕਾਰਨ ਛੁੱਟ ਜਾਣ ਤੇ ਼ਖੁਸ਼ ਹੁੰਦਾ ਹੈ ਤਾਂ ਉਹ ਮੁਲਕ ਮਜ਼ਲੂਮਾਂ ਨੂੰ ਇਨਸਾਫ ਕਿਵੇਂ ਦੇ ਸਕਦਾ ਹੈ। ਵਰਨਣਯੋਗ ਹੈ ਕਿ 11 ਸਾਲ ਦੀ ਉਮਰ ਵਿੱਚ ਜਰਨੈਲ ਸਿੰਘ ਨੇ ਜੋ ਕਤਲੇਆਮ ਵੇਖਿਆ ਹੈ ਉਹ ਉਸਦੀ ਮਾਨਸਿਕਤਾ ਦਾ ਹਿੱਸਾ ਬਣ ਚੁੱਕਾ ਹੈ। ਉਹ ਸਿੱਖ ਕਤਲੇਆਮ ਦੇ ਜਿ਼ੰਮੇਵਾਰ ਲੋਕਾਂ ਨੂੰ ਇਨਸਾਫ ਦੁਆਉਣ ਲਈ ਯਤਨਸ਼ੀਲ ਰਹੇਗਾ।
ਜਰਨੈਲ ਸਿੰਘ ਦੀ ਕਿਤਾਬ ਅਕਤੂਬਰ ਦੇ ਦੂਸਰੇ ਹਫਤੇ ਪਹੁਮਚਣ ਦੀ ਉਮੀਦ ਹੈ ਜਿਸ ਦੀ ਜਾਣਕਾਰੀ ਅਦਾਰਾ ਡੇਲੀ ਵਲੋਂ ਪ੍ਰਕਾਸ਼ਤ ਕੀਤੀ ਜਾਵੇਗੀ।

ਭਾਰਦਵਾਜ ਵਰਗੇ ਸਿਰ ਫਿਰੇ ਮੁਤੱਸਵੀ ਲੋਕ ਹੀ ਬੀਤੇ ਸਮੇਂ ਦੇ ਦੁਖਾਂਤ ਲਈ ਜਿ਼ਮੇਵਾਰ :- ਮਾਨ

ਫਤਿਹਗੜ੍ਹ ਸਾਹਿਬ, 28 ਸਤੰਬਰ :- “ਪੰਜਾਬ ਵਿੱਚ ਜੋ 1980 ਵਿੱਚ ਇੱਕ ਦਹਾਕੇ ਤੱਕ ਸਿੱਖ ਨੌਜਵਾਨੀ ਦੀ ਨਸਲਕੁਸੀ ਕਰਨ ਅਤੇ ‘ਗੋਲੀ ਤੇ ਬੰਦੂਕ’ ਦੀ ਮਨੁੱਖਤਾ ਮਾਰੂ ਸੋਚ ‘ਤੇ ਅਮਲ ਹੁੰਦਾ ਰਿਹਾ ਹੈ, ਉਸ ਲਈ ਵੀ ਹਿੰਦੂ ਸੁਰੱਕਸ਼ਾ ਸੰਮਤੀ, ਸਿ਼ਵ ਸੈਨਾ, ਭਾਜਪਾ, ਆਰ ਐਸ ਐਸ ਵਰਗੇ ਫਿਰਕੂ ਸੰਗਠਨ ਅਤੇ ਭਾਰਦਵਾਜ ਵਰਗੇ ਫਿਰਕੂ ਲੋਕ ਮੁੱਖ ਤੌਰ ਤੇ ਜਿ਼ੰਮੇਵਾਰ ਸਨ। ਜਿਹਨਾਂ ਦੇ ਮਨਾਂ ਅਤੇ ਆਤਮਾ ਵਿੱਚ ਪਨਪ ਰਹੇ ਰਾਵਣ ਰੂਪੀ ਬਦੀ ਅੱਜ ਵੀ ਘਰ ਕਰ ਬੈਠੀ ਹੈ। ਅੱਜ ਪੰਜਾਬ ਦਾ ਅਮਨ-ਚੈਨ ਵਾਲਾ ਮਾਹੌਲ ਹੈ ਲੇਕਿਨ ਅੱਜ ਵੀ ਅਜਿਹੇ ਲੋਕ ਸਿੱਖ ਤੇ ਮੁਸਲਿਮ ਵਿਰੋਧੀ ਭੜਕਾਉ ਬਿਆਨਬਾਜ਼ੀ ਕਰਕੇ ਮਾਹੌਲ ਨੂੰ ਗੰਧਲਾ ਕਰਨ ਤੋਂ ਬਾਜ ਨਹੀਂ ਆ ਰਹੇ। ਅਜਿਹੇ ਸਰਕਾਰ ਦੇ ਭਾੜੇ ਦੇ ਟੱਟੂਆਂ ਨਾਲ ਸਿੱਖ ਕੌਮ ਸਿੱਖ ਰਵਾਇਤਾਂ ਅਨੁਸਾਰ ਪੂਰੀ ਤਰਾ ਸਿੱਝਣਾ ਚੰਗੀ ਤਰ੍ਹਾ ਜਾਣਦੀ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਮਰਹੂਮ ਰੁਲਦਾ ਸਿੰਘ ਦੀਆਂ ਕਾਰਵਾਈਆਂ ਦਾ ਮੁੱਦਾ ਸੀ, ਉਹ ਖੁਦ ਆਪਣੀਆਂ ਸਿੱਖ ਵਿਰੋਧੀ ਕਰਤੂਤਾਂ ਦੀ ਸਜ਼ਾ ਭੁਗਤ ਚੁੱਕਿਆ ਹੈ। ਉਸਦੀ ਮੌਤ ਲਈ ਸਿੱਖ ਨੌਜਵਾਨੀ ਨੂੰ ਮੰਦਭਾਵਨਾ ਅਧੀਨ ਨਿਸ਼ਾਨਾ ਬਣਾਉਣਾ ਅਤੇ ਉਹਨਾਂ ਦੇ ਸਿਰਾਂ ਦੇ ਮੁੱਲ ਪਾਉਣ ਦੀ ਮੰਦਭਾਗੀ ਕਾਰਵਾਈ, ਸਿੱਖ ਨੌਜਵਾਨੀ ਨੂੰ ਚੁਣੌਤੀ ਦੇਣ ਦੇ ਤੁੱਲ ਕਾਰਵਾਈ ਹੈ। ਜਿਸਦੇ ਨਤੀਜੇ ਇਸ ਮੁਲਕ ਅਤੇ ਪੰਜਾਬ ਦੇ ਹੁਕਮਰਾਨਾਂ ਲਈ ਹੋਰ ਵੀ ਖਤਰਨਾਕ ਸਾਬਿਤ ਹੋ ਸਕਦੇ ਹਨ। ਇਸ ਲਈ ਭਾਰਦਵਾਜ ਵਰਗੇ ਫਿਰਕੂਆਂ ਨੂੰ ਪੰਜਾਬ ਦੀ ਬਾਦਲ ਸਰਕਾਰ ਅਤੇ ਹਿੰਦ ਹਕੂਮਤ ਤੁਰੰਤ ਗ੍ਰਿਫਤਾਰ ਕਰਕੇ ਨੱਥ ਪਾਵੇ। ਵਰਨਾ ਸਿੱਖ ਕੌਮ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਲਈ ਮਜ਼ਬੂਰ ਹੋਣਾ ਪਵੇਗਾ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਅਖਬਾਰ ਦੇ ਪੱਤਰਕਾਰ ਨਾਲ ਟੈਲੀਫੋਨ ‘ਤੇ ਲੰਡਨ ਤੋਂ ਇੱਕ ਅਤਿ ਸੰਜੀਦਾ ਗੱਲਬਾਤ ਕਰਦੇ ਹੋਏ ਹਿੰਦ ਹਕੂਮਤ ਅਤੇ ਭਾਰਦਵਾਜ਼ ਵਰਗੇ ਸਮਾਜ ਵਿਰੋਧੀ ਲੋਕਾਂ ਨੂੰ ਖਬਰਦਾਰ ਕਰਦੇ ਹੋਏ ਕਹੇ। ਉਹਨਾਂ ਆਪਣੀ ਗੱਲਬਾਤ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹਰ ਸਿੱਖ ਦੀ ਆਤਮਾ ਅਤੇ ਮਨ ਵਿੱਚ ਵਸੇ ਹੋਏ ਹਨ ਕਿਉਂਕਿ ਉਹ ਸਿੱਖ ਕੌਮ ਦੇ “ਨਾਇਕ” ਹਨ। ਉਹਨਾਂ ਨੂੰ ਅਤਿਵਾਦੀ ਕਹਿਣ ਵਾਲੇ ਲੋਕ ਨਾਂ ਤਾਂ ਹਿੰਦੂ ਕੌਮ ਦੇ ਹਿਤੈਸ਼ੀ ਹਨ, ਨਾ ਹਿੰਦੋਸਤਾਨ ਮੁਲਕ ਦੇ ਅਤੇ ਨਾ ਹੀ ਮਨੁੱਖਤਾ ਦੇ। ਉਹਨਾਂ, ਭਾਰਦਵਾਜ ਵੱਲੋਂ ਸਮੁੱਚੀ ਮੁਸਲਿਮ ਕੌਮ ਅਤੇ ਸਿੱਖ ਕੌਮ ਦੇ ਧਾਰਮਿਕ ਜ਼ਜਬਾਤਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਕਿਹਾ ਕਿ ਨਾ ਤਾਂ ਮੁਸਲਿਮ ਕੌਮ ਅਤੇ ਨਾ ਹੀ ਸਿੱਖ ਕੌਮ ਉਸ ਭਾਰਤੀ ਵਿਧਾਨ ਦੀ ਗੁਲਾਮ ਹੈ, ਜੋ ਇਹਨਾਂ ਕੌਮਾਂ ਦੀ ਗੈਰ ਵਿਧਾਨਿਕ ਤਰੀਕੇ ਨਸਲਕੁਸੀ ਕਰਨ ਅਤੇ ਇਹਨਾਂ ਕੌੰਮਾਂ ਦੇ ਹੱਕ-ਹਕੂਕਾਂ ਨੂੰ ਕੁਚਲਣ ਦੀ ਖੁੱਲ੍ਹ ਦਿੰਦਾ ਹੈ। ਮੁਸਲਿਮ ਕੌਮ ਲਈ ਸਭ ਤੋਂ ਪਹਿਲੇ “ਕੁਰਾਨ” ਅਤੇ ਸਿੱਖ ਕੌਮ ਲਈ ਸਭ ਤੋਂ ਪਹਿਲੇ “ਸਾਹਿਬ ਸ਼੍ਰੀ ਗੁਰੂ ਗੰ੍ਰਥ ਸਾਹਿਬ” ਹਨ, ਬਾਅਦ ਵਿੱਚ ਕੁਝ ਹੋਰ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਸਟਿੱਕਰ, ਪੋਸਟਰ ਜਾਂ ਕਲੰਡਰ ਆਦਿ ਲਗਾਉਣ ਤੋਂ, ਦੁਨੀਆ ਦੀ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਸਿੱਖ ਕੌਮ ਨੂੰ ਕਤਈ ਨਹੀਂ ਰੋਕ ਸਕਦੀ। ਉਹਨਾਂ ਪੰਜਾਬ, ਹਿੰਦੋਸਤਾਨ ਅਤੇ ਬਾਹਰਲੇ ਮੁਲਕਾਂ ਵਿੱਚ ਵੱਸਦੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਕਦੋਂ ਦਾ ਐਲਾਨਿਆ ਜਾ ਚੁੱਕਾ ਹੈ, ਇਸ ਲਈ ਹਰ ਗੁਰਸਿੱਖ ਆਪਣੇ ਵਹੀਕਲਜ਼ ਅਤੇ ਆਪਣੇ ਘਰਾਂ ਵਿੱਚ ਬਤੌਰ ਸਤਿਕਾਰ ਦੇ ਉਹਨਾਂ ਦੇ ਸਟਿੱਕਰ ਅਤੇ ਫੋਟੋਗ੍ਰਾਫ ਲਗਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਸੰਤਾਂ ਵੱਲੋਂ ਮਨੁੱਖਤਾ ਦੀ ਬਹਿਤਰੀ ਲਈ ਅਤੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਲਈ ਪਾਏ ਗਏ ਪੂਰਨਿਆਂ ‘ਤੇ ਚੱਲਦੇ ਹੋਏ “ਸੰਪੂਰਨ ਪ੍ਰਭੂਸੱਤਾ ਆਜਾਦ ਸਿੱਖ ਰਾਜ” ਕਾਇਮ ਕਰਨ ਲਈ ਤਨੋ, ਮਨੋ ਅਤੇ ਧਨੋ ਸਹਿਯੋਗ ਕਰਨ।

ਸਿੱਖ ਧਰਮ ਬਾਰੇ ਅਮਰੀਕਾ ਦੇ ਲੱਖਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜਾਣਕਾਰੀ

ਟਰੈਂਟਨ (ਨਿਊਜਰਸੀ, ਅਮਰੀਕਾ), 28 ਸਤੰਬਰ - ਅਮਰੀਕਾ ਦੇ ਨਿਊਜਰਸੀ ਵਿਚ ਹੁਣ 14 ਲੱਖ ਵਿਦਿਆਰਥੀ ਸਿੱਖ ਪੰਥ ਅਤੇ ਪੰਜਾਬੀ ਸਭਿਆਚਾਰ ਬਾਰੇ ਵਡਮੁੱਲੀ ਜਾਣਕਾਰੀ ਆਪਣੀਆਂ ਜਮਾਤਾਂ ਵਿਚ ਪੜ੍ਹਨ ਵਾਲੀਆਂ ਕਿਤਾਬਾਂ ਰਾਹੀਂ ਹਾਸਲ ਕਰ ਸਕਣਗੇ। ਨਿਊਜਰਸੀ ਰਾਜ ਸਿੱਖਿਆ ਬੋਰਡ ਨੇ ਬੀਤੇ ਦਿਨੀਂ ਸਿੱਖ ਪੰਥ ਬਾਰੇ ਜਾਣਕਾਰੀ ਨੂੰ ਸਮੁੱਚੇ ਰਾਜ ਦੇ ਪਾਠਕ੍ਰਮ ਵਿਚ ਸ਼ਾਮਲ ਕਰਨ ਬਾਰੇ ਇਕ ਅਹਿਮ ਨੀਤੀਗਤ ਫੈਸਲਾ ਲਿਆ ਹੈ। ਉਘੀ ਜਥੇਬੰਦੀ ਸਿੱਖ ਕੁਲੀਸ਼ਨ ਨੇ ਸਕੂਲ ਬੋਰਡ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਪਾਠਕ੍ਰਮ ਵਿਚ ਹਾਸਲ ਕਰਨ ਦੀ ਬੇਨਤੀ ਕੀਤੀ ਸੀ। ਕੁਲੀਸ਼ਨ ਨੇ ਰਾਜ ਦੇ ਹੋਰਨਾਂ ਸਿੱਖਿਆ ਬੋਰਡਾਂ ਨੂੰ ਵੀ ਅਜਿਹੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਹ ਇਕ ਮਾਪਿਆਂ ਅਤੇ ਵਿਦਿਆਰਥੀਆਂ ਲਈ ਨਿਸਚਿਤ ਤੌਰ ਉਤੇ ਇਕ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਹੁਣ ਇਸ ਰਾਜ ਵਿਚ ਹੋਰਨਾਂ ਵਿਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ ਬਾਰੇ ਜਾਗਰੂਕ ਕਰਨ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਮਾਤਾਂ ਵਿਚ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਰਾਹੀਂ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ ਅਤੇ ਸਿੱਖ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੇ ਨਸਲੀ ਹਮਲਿਆਂ ਜਾਂ ਵਿਤਕਰਾ ਭਰਪੂਰ ਟਿੱਪਣੀਆਂ ਤੋਂ ਬਚ ਸਕਣਗੇ। ਨਿਊਜਰਸੀ ਬੋਰਡ ਆਫ ਐਜੂਕੇਸ਼ਨ ਨੇ ਬੀਤੇ ਦਿਨੀਂ ਮਿਡਲ ਸਕੂਲ ਦੇ ਸਾਰੇ ਵਿਦਿਆਰਥੀਆਂ ਲਈ ਸਮਾਜਿਕ ਸਿੱਖਿਆ ਦੇ ਪਾਠਕ੍ਰਮ ਵਿਚ ਸਿੱਖ ਧਰਮ ਬਾਰੇ ਇਕ ਪੂਰਾ ਅਧਿਆਇ ਸ਼ਾਮਲ ਕਰਨ ਦਾ ਫੈਸਲਾ ਬਕਾਇਦਾ ਵੋਟਿੰਗ ਰਾਹੀਂ ਕੀਤਾ ਸੀ। ਇਸ ਅਧਿਆਏ ਰਾਹੀਂ ਬੁੱਧ, ਈਸਾਈ, ਇਸਲਾਮ, ਯਹੂਦੀ, ਸਿੱਖ, ਤੋਆ, ਕਨਫਿਊਸ਼ੀਅਨ ਧਰਮਾਂ ਤੇ ਮਤਾਂ ਦੀਆਂ ਸਿੱਖਿਆਵਾਂ ਦਾ ਤੁਲਨਾਤਮਿਕ ਅਧਿਐਨ ਵੀ ਕਰਵਾਇਆ ਜਾਵੇਗਾ।

ਬਾਦਲ ਵਿਰੁੱਧ ਕਾਲੇ ਬਿੱਲੇ ਲਾ ਕੇ ਪੱਤਰਕਾਰਾਂ ਨੇ ਰੋਸ ਪ੍ਰਗਟਾਇਆ

ਵੀਆਈਪੀਜ਼ ਨੂੰ ਤਵੱਜੋ ਦੇਣ ਤੇ ਪੱਤਰਕਾਰਾਂ ਨੂੰ ਟਿੱਚ ਜਾਨਣ ‘ਤੇ ਰੋਸ ‘ਚ ਆਏ ਸਥਾਨਕ ਪ੍ਰੈਸ ਕਲੱਬ ਦੇ ਮੈਂਬਰਾਂ ਤੇ ਇਲਾਕੇ ਦੇ ਪੱਤਰਕਾਰ ਭਾਈਚਾਰੇ ਨੇ ਦੁਸਹਿਰੇ ਦੇ ਮੇਲੇ ਮੌਕੇ ਨਜ਼ਦੀਕੀ ਪਿੰਡ ਘੁੰਨਸ ਪਹੁੰਚੇ ਮੁੱਖ ਮੰਤਰੀ ਦੀ ਫੇਰੀ ਦਾ ਬਾਈਕਾਟ ਕੀਤਾ ਅਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਕਰੀਬਨ 12.30 ਵਜੇ ਹੈਲੀਕਾਪਟਰ ਰਾਹੀਂ ਤਪਾ ਦੀ ਨਵੀਂ ਅਨਾਜ ਮੰਡੀ ਵਿਖੇ ਪੁੱਜੇ। ਇਸ ਮੌਕੇ ਸਥਾਨਕ ਪੱਤਰਕਾਰਾਂ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦਾ ਸੀ, ਪ੍ਰੰਤੂ ਵਫ਼ਦ ਨੂੰ ਇਹ ਕਹਿੰਦਿਆਂ ਤਪ ਅਸਥਾਨ ਬਾਬਾ ਅਤਰ ਸਿੰਘ ਘੁੰਨਸ ਵਿਖੇ ਪਹੁੰਚਣ ਲਈ ਕਿਹਾ ਗਿਆ ਕਿ ਉਥੇ ਹੀ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਜਦੋਂ ਲਗਭਗ 3 ਕਿਲੋਮੀਟਰ ਦੂਰ ਸਥਿਤ ਇਸ ਪਿੰਡ ‘ਚ ਪੱਤਰਕਾਰ ਨਿਸ਼ਚਤ ਥਾਂ ‘ਤੇ ਪਹੁੰਚੇ ਤਾਂ ਸਮੁੱਚੀ ਪ੍ਰੈਸ ਕਾਨਫਰੰਸ ਵਾਲੀ ਥਾਂ ਤੋਂ ਅੱਧਾ ਕਿਲੋਮੀਟਰ ਦੂਰ ਰੋਕ ਦਿੱਤਾ ਗਿਆ। ਜਦੋਂ ਕਿ ਹੋਰ ਵੀਆਈਪੀ ਅਤੇ ਵੱਡੇ ਆਗੂ ਸਿੱਧੇ ਹੀ ਅੱਗੇ ਜਾ ਰਹੇ ਸਨ। ਇਹ ਦੇਖਦਿਆਂ ਪੱਤਰਕਾਰਾਂ ਨੇ ਵੀ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਛੋਟ ਨਾ ਦਿੱਤੀ।
ਇਸ ਤੋਂ ਬਾਅਦ ਰੋਸ ਵਿਚ ਆਏ ਪੱਤਰਕਾਰਾਂ ਨੇ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਦਾ ਹੀ ਬਾਈਕਾਟ ਕਰ ਦਿੱਤਾ ਅਤੇ ਪੱਤਰਕਾਰ ਅਨਾਜ ਮੰਡੀ ਵਿਚ ਇਕੱਤਰ ਹੋ ਗਏ। ਸਮੁੱਚੀ ਪ੍ਰੈਸ ਨੇ ਕਾਲੇ ਬਿੱਲੇ ਲਾ ਕੇ ਮੁੱਖ ਮੰਤਰੀ ਨੂੰ ਦੇਣ ਲਈ ਇਕ ਰੋਸ ਪੱਤਰ ਲਿਖਿਆ, ਜਿਸ ਵਿਚ ਡੀਪੀਆਰਓ ਬਰਨਾਲਾ ਵੱਲੋਂ ਵਰਤੀ ਅਣਗਹਿਲੀ ਦੀ ਸ਼ਿਕਾਇਤ ਕੀਤੀ ਗਈ। ਇਸ ਤੋਂ ਇਲਾਵਾ ਵਫ਼ਦ ਨੇ ਪੁਲਿਸ ਮੁਲਾਜ਼ਮਾਂ ਦੇ ਵਤੀਰੇ ਨੂੰ ਲੈ ਕੇ ਵੀ ਰੋਸ ਪ੍ਰਗਟਾਇਆ।
ਇਸ ਦੇ ਨਾਲ ਹੀ ਮੁੱਖ ਮੰਤਰੀ ਜਦੋਂ ਮੁੜ ਅਨਾਜ ਮੰਡੀ ਵਿਚ ਆਏ ਤਾਂ ਵਫ਼ਦ ਨੇ ਉਨ੍ਹਾਂ ਨੂੰ ਰੋਸ ਪੱਤਰ ਦੇਣ ਦੀ ਕੋਸ਼ਿਸ ਕੀਤੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਬਾਅਦ ਵਿਚ ਪੱਤਰਕਾਰਾਂ ਨੇ ਹਲਕਾ ਧਨੌਲਾ ਦੇ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਰੋਸ ਪੱਤਰ ਦਿੱਤਾ, ਜਿਨ੍ਹਾਂ ਇਹ ਮੁੱਖ ਮੰਤਰੀ ਤੱਕ ਪੁੱਜਦਾ ਕਰਨ ਦਾ ਭਰੋਸਾ ਦਿਵਾਇਆ।


East Coast Sikh-American community organizes a ‘Shame-India’ protest outside the UN




Washington D.C. Saturday, 26 September, 2009: In a Press Statement issued here today, Dr. Amarjit Singh, Director of the Washington-based Khalistan Affairs Center, vehemently condemned the ongoing reign of terror, (a la Nazi Germany of the 1930’s) unleashed by the puppet government, in the Sikh Homeland of Indian-occupied Punjab. There, Sikh leaders like Bhai Daljit Singh Bittu, (Chairman Shiromani Akali Dal-Panch Pardhani) and many other Sikh patriots have been rounded up, and incarcerated, in India’s medieval jails, without trial, under India’s draconian ‘Unlawful Activities Prevention Act, 1967’. Such Machiavellian (read Chanakyan) tactics, Dr. Amarjit Singh said, steel the determination of the Sikh nation to give geographical shape to the Sikh daily prayer, of ‘Raj Karayga Khalsa’, into a democratic buffer state of Khalistan, located between India and Pakistan, West of the Jumna river and East of the Ravi and the Pakistan border.
It is obvious to everyone, the statement said, that the current Police terror has been unleashed by the puppet rulers of Indian-occupied Punjab, to preempt the world-wide protests being organized, by the Sikhs to commemorate the 25th anniversary of the Oct./November 1984, state-sponsored, nation-wide pogrom, which was no less bloody than the infamous December 1937 Japanese Army’s ‘Rape of Nanking’ in China’. During the four days long reign of terror in India, 25 years ago, the statement said, over ten thousand innocent Sikh men, women and children were murdered in Delhi, and other urban centers all over India, by workers of the ruling Congress party. These Congress party apparatchiks, went on a murder spree, under supervision of the local police. The Police leadership, Dr. Amarjit said, had received a 'wink and a nod' from none other than the then Indian Prime minister Rajiv Gandhi. 25 years have gone by, but NO ONE HAS BEEN FOUND GUILTY in the world’s largest demoNcracy – India – which fascist ‘Castocracy’ is now ruled by that mass murderer Rajiv Gandhi’s wife, Sonia Gandhi.
The statement concluded by saying that, ‘as a prelude to the world-wide mass protests being organized by the world's 26 million Sikhs (3 million free in the Sikh diaspora and 23 million captive in India) on the 25th anniversary of the Oct. /Nov. 1984 state-sponsored pogrom, on 1 November, 2009, the Sikh-American community of the East Coast, has organized a two hour ‘Shame India’ protest, outside the United Nation's building (47th St. and 1st Ave.) in New York’, at 3 PM, on Saturday 26 Sept. 2009.

ਯੂਨਾਈਟਿਡ ਖਾਲਸਾ ਦਲ ਵਲੋਂ ਵਿਦੇਸ਼ੀ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਨਿੰਦਾ

ਕਾਵੈਂਟਰੀ- ਪੰਜਾਬ ਸਰਕਾਰ ਵਲੋਂ ਸਿਆਸੀ ਰੰਿਜਸ਼ ਤਹਿਤ ਗ੍ਰਿਫਤਾਰ ਕੀਤੇ ਗਏ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ , ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਇਹਨਾਂ ਦੇ ਅਨੇਕਾਂ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਹਿਲ ਕਦਮੀ ਕਰਨ ਦੀ ਜਰੂਰਤ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਦੇਸ਼ਾਂ ਦੀਆਂ ਸੈਰਾਂ ਦੇ ਸਨੇਹ ਨੂੰ ਛੱਡ ਕੇ ਇਸ ਕਾਰਜ ਲਈ ਕੌਮ ਦੀ ਅਗਵਾਈ ਕਰਨ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਹਿਬਾਨਾਂ ਵਲੋਂ ਸਿਰਸੇ ਵਾਲੇ ਸਾਧ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ ਸੀ , ਜਿਸ ਨੂੰ ਭਾਈ ਬਿੱਟੂ ਆਪਣੇ ਸਾਥੀਆਂ ਸਮੇਤ ਅਮਲੀ ਜਾਮਾ ਪਹਿਨਾਉਣ ਲਈ ਯਤਨਸੀ਼ਲ ਰਹੇ ਹਨ , ਇਸੇ ਹੁਕਮਨਾਮੇ ਤੇ ਫੁੱਲ ਝੜਾਉਂਦਿਆਂ ਤਿੰਨ ਸਿੱਖ ਸ਼ਹੀਦ ਹੋ ਚੁੱਕੇ ਹਨ ਅਤੇ ਸੈਂਕੜੇ ਸਿੱਖਾਂ ਨੂੰ ਜੇਹਲਾਂ ਵਿੱਚ ਜਾਣਾ ਪਿਆ । ਇਸੇ ਕਾਰਨ ਹੀ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਵਲੋਂ ਦੀਆਂ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਕਰਕੇ ਸਿਰਸੇ ਵਾਲੇ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਹੈ । ਜਦਕਿ ਇਹ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਅਕਸਰ ਵਿਦੇਸ਼ੀ ਦੌਰਿਆਂ ਵਿੱਚ ਮਸ਼ਰੂਫ ਰਹੇ ਹਨ । ਤਖਤਾਂ ਦੇ ਜਥੇਦਾਰਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਇਹਨਾਂ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਗਾਉਣ । ਪੰਜਾਬ ਵਿੱਚ ਸਿੱਖਾਂ ਤੇ ਸਰਕਾਰੀ ਜੁ਼ਲਮ ਲਗਾਤਾਰ ਵਧ ਰਿਹਾ ਹੈ । ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ । ਆਰ.ਐੱਸ. ਐੱਸ ਦੇ ਪਿਆਦੇ ਰੁਲਦਾ ਸਿੰਘ ਦੇ ਕਤਲ ਵਿੱਚ ਪਰਮਜੀਤ ਸਿੰਘ ਪੰਮਾ ਨੂੰ ਫਸਾਉਣ ਇਸ ਦੀ ਤਾਜ਼ਾ ਮਿਸਾਲ ਹੈ । ਯੂਨਾਈਟਿਡ ਖਾਲਸਾ ਦਲ ਬਰਤਾਨੀਆ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠੜਾਲ , ਚੀਫ ਆਰਗੇਨਾਈਜ਼ਰ ਸ੍ਰ, ਅਮਰਜੀਤ ਸਿੰਘ ਮਿਨਹਾਸ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਪੁਲੀਸ ਦੇ ਇਸ ਵਰਤਾਰੇ ਦੀ ਨਿਖੇਧੀ ਕੀਤੀ ਹੈ । ਰੁਲਦਾ ਸਿੰਘ ਦੀ ਮੌਤ ਲਈ ਉਸ ਦੀਆਂ ਸਿੱਖ ਵਿਰੋਧੀ ਕਰਤੂਤਾਂ ਜਿੰਮੇਵਾਰ ਹਨ ।

ਭਾਰਤ ਸਾਡੇ ਕਬਾਇਲੀ ਖੇਤਰ ਵਿੱਚ ਅਤਿਵਾਦ ਫ਼ੈਲਾਅ ਰਿਹੈ: ਜ਼ਰਦਾਰੀ

ਇਸਲਾਮਾਬਾਦ, 27 ਸਤੰਬਰ :.ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਅਸ਼ਾਂਤ ਕਬਾਇਲੀ ਖੇਤਰ ਤੋਂ ਬਰਾਮਦ ਹਥਿਆਰਾਂ ਅਤੇ ਨਕਦੀ ਦੀ ਮਾਰਕਿੰਗ ਨੇ ਖੇਤਰ ਵਿਚ ਭਾਰਤ ਦੀ ਸ਼ਮੂਲੀਅਤ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਰਦਾਰੀ ਨੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਨਿਊਯਾਰਕ ਵਿਚ ਹੋਈ ਮੁਲਾਕਾਤ ਦੌਰਾਨ ਇਹ ਟਿੱਪਣੀ ਕੀਤੀ। ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਇਹ ਮੰਨਦਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਠੋਸ ਅਤੇ ਸਥਾਈ ਸ਼ਾਂਤੀ ਹਾਸਲ ਕਰਨ ਦਾ ਇਕੋ ਇਕ ਜ਼ਰੀਆ ਆਪਸੀ ਗੱਲਬਾਤ 'ਚੋਂ ਹੋ ਕੇ ਨਿਕਲਦਾ ਹੈ। ਪਰ ਇਹ ਬੇਹੱਦ ਜ਼ਰੂਰੀ ਹੈ ਕਿ ਜ਼ਮੀਨੀ ਸੱਚਾਈਆਂ ਦੀ ਜਾਂਚ ਕੀਤੀ ਜਾਵੇ। ਜ਼ਰਦਾਰੀ ਨੇ ਕਿਹਾ ਕਿ ਜੇਕਰ ਅਤਿਵਾਦੀਆਂ ਨੂੰ ਨਕਦੀ ਅਤੇ ਹਥਿਆਰਾਂ ਦੀ ਸਪਲਾਈ ਜਾਰੀ ਰਹਿੰਦੀ ਹੈ ਤਾਂ ਸ਼ਾਂਤੀ ਹਾਸਲ ਕਰਨਾ ਔਖਾ ਹੈ। ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ ਦੀ ਅਤਿਵਾਦੀ ਗਤੀਵਿਧੀਆਂ ਲਈ ਵਰਤੋਂ ਨਾ ਕਰਨ ਦੇਣ ਲਈ ਵਚਨਬੱਧ ਹੈ। ਇਹ ਸਾਰੇ ਪੱਖਾਂ ਦੀ ਲੋੜ ਹੈ ਕਿ ਉਹ ਦੋਸ਼ ਪ੍ਰਤੀਦੋਸ਼ਾਂ ਵਿਚ ਨਾ ਉਲਝਣ ਅਤੇ ਉਹ ਕੰਮ ਕਰਨ ਜਿਨ੍ਹਾਂ ਦੀ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ। ਪਾਕਿਸਤਾਨੀ ਮੀਡੀਆ ਨੇ ਹਾਲ ਦੇ ਦਿਨਾਂ ਵਿਚ ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਛਾਪੀਆਂ ਹਨ ਜਿਨ੍ਹਾਂ ਵਿਚ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨੀ ਸਰਹੱਦ ਨਾਲ ਲਗਦੇ ਅਸ਼ਾਂਤ ਕਬਾਇਲੀ ਖੇਤਰ ਵਿਚ ਹਿੰਸਾ ਫ਼ੈਲਾਉਣ ਵਿਚ ਭਾਰਤ ਦਾ ਹੱਥ ਹੈ। ਹਾਲਾਂਕਿ ਭਾਰਤ ਪਾਕਿਸਤਾਨ ਦੇ ਅਜਿਹੇ ਦੋਸ਼ਾਂ ਦਾ ਖੰਡਨ ਕਰਦਾ ਆ ਰਿਹਾ ਹੈ।

ਨਿਊਯਾਰਕ ਪੁਲਿਸ ਦੇ ਪ੍ਰਬੰਧ ਸਲਾਹਣਾ ਯੋਗ- ਓਬਾਮਾ

ਨਿਊਯਾਰਕ-ਰਾਸ਼ਟਰਪਤੀ ਓਬਾਮਾ ਨੇ ਨਿਊਯਾਰਕ ਦੇ ਪੁਲਿਸ ਵਿਭਾਗ ਦੀਆਂ ਸਿਫਤਾਂ ਦੇ ਪੁਲ ਬੰਨ ਦਿੱਤੇ ਹਨ।ਓਬਾਮਾ ਨੇ ਕਿਹਾ ਕਿ ਬੀਤੇ ਹਫਤੇ ਯੁਨਾਈਟਡ ਨੇਸ਼ਨਜ ਦੇ ਸ਼ੈਸ਼ਨ ਸਮੇਂ ਜਿਸ ਤਰਾਂ ਦੇ ਪ੍ਰਬੰਧ ਨਿਊਯਾਰਕ ਦੇ ਪੁਲਿਸ ਵਿਭਾਗ ਨੇ ਕੀਤੇ ਹੋਏ ਉਹ ਸਲਾਹਣਾ ਯੋਗ ਹਨ।ਨਿਊਯਾਰਕ ਪੁਲਿਸ ਨੇ ਜੇ.ਐਫ.ਕੇ ਹਵਾਈ ਅੱਡੇ ਤੋਂ ਲੈ ਕੇ ਨਿਊਯਾਰਕ ਸ਼ਹਿਰ ਤੱਕ ਹਾਈ ਵੇ ਉੱਪਰ ਜਿੰਨੇ ਵੀ ਪੁਲ ਪੈਂਦੇ ਹਨ ਹਰ ਪੁਲ ਉੱਤੇ ਪੁਲਿਸ ਅਫਸਰ ਤਾਏ ਨਾਤ ਕੀਤੇ ਹੋਏ ਸਨ।ਸ਼ਹਿਰ ਦੇ ਵਿੱਚ ਅਤੇ ਇਰਦ ਗਿਰਦ ਦੀਆਂ ਸੜਕਾਂ ਦੇ ਪੁਲਾਂ ਉੱਪਰ ਵੀ ਪੁਲਿਸ ਅਫਸਰਾਂ ਦੀ ਡਿਊਟੀ ਲੱਗੀ ਹੋਈ ਸੀ।ਸ਼ਹਿਰ ਦਾ ਪੂਰਬੀ ਹਿੱਸਾ ਜਿੱਥੇ ਯੂ ਐਨ ਓ ਦੀ ਇਮਾਰਤ ਹੈ ਪੂਰੀ ਤਰਾਂ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਬਾਰਾਕ ਓਬਾਮਾ ਨੇ ਇਹ ਵੀ ਕਿਹਾ ਕਿ ਦਹਿਸ਼ਤਗਰਦੀ ਨਾਲ ਸਬੰਧਤ ਨਿਊਯਾਰਕ ਦੀ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਵੀ ਸ਼ਾਲਾਘਾ ਯੋਗ ਹੈ। ਬਾਰਾਕ ਓਬਾਮਾ ਦੇ ਇੰਨ੍ਹਾਂ ਵਿਚਾਰਾ ਦਾ ਖੁਲਾਸਾ ਵਾਈਟ ਹਾਊਸ ਦੇ ਬੁਲਾਰੇ ਰੋਬਰਟ ਗਿਬਸ ਨੇ ਕੀਤਾ। ਇਥੇ ਇਹ ਜਿਕਰਯੋਗ ਹੈ ਕਿ ਬੀਤੇ ਹਫਤੇ ਪੁਲਿਸ ਨੇ ਦਹਿਸ਼ਤਗਰਦੀ ਹਮਲਿਆਂ ਦੀ ਤਿਆਰੀ ਵਿੱਚ ਲੱਗੇ ਹੋਏ 24 ਸਾਲ ਦੇ ਨਾਜੀਬੁਲਾ ਨੂੰ ਗ੍ਰਿਫਤਾਰ ਕੀਤਾ ਹੈ।ਨਾਜੀਬੁਲਾ ਦੇ ਬਾਪ ਅਤੇ ਨਿਊਯਾਰਕ ਦੇ ਕੂਈਨਜ ਇਲਾਕੇ ਵਿੱਚੋਂ ਇੱਕ ਮੁਸਲਿਮ ਇਮਾਮ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।ਇਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਕੁੱਝ ਏਜੰਸੀਆਂ ਦਾ ਕਹਿਣਾ ਹੈ ਕਿ ਨਿਊਯਾਰਕ ਦੀ ਪੁਲਿਸ ਨੇ ਐਫ ਬੀ ਆਈ ਦੀ ਜਾਣਕਾਰੀ ਤੋਂ ਬਿਨਾਂ ਦਹਿਸ਼ਤਗਰਦੀ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ।ਕੂਈਨਜ ਦੇ ਇਮਾਮ ਦੀ ਇੰਟਰਵਿਊ ਕਰਨ ਨਾਲ ਹੋ ਸਕਦਾ ਹੈ ਕਿ ਨਾਜੀਬੁਲਾ ਉੱਤੇ ਜਿਸ ਤਰੀਕੇ ਨਾਲ ਅਧਿਕਾਰੀਆਂ ਨੇ ਅੱਖ ਰੱਖੀ ਹੋਈ ਸੀ ਉਸ ਵਿੱਚ ਵਿਘਨ ਪਿਆ ਹੋਵੇ।ਨਾਜੀਬੁਲਾ ਨੂੰ ਹੋ ਸਕਦਾ ਹੈ ਕਿ ਇਮਾਮ ਨੇ ਦੱਸ ਦਿੱਤਾ ਹੋਵੇ ।ਕਿਉਂ ਕਿ ਨਿਊਯਾਰਕ ਪੁਲਿਸ ਨੇ ਇਮਾਮ ਕੋਲੋਂ ਨਾਜੀਬੁਲਾ ਦੇ ਸਬੰਧ ਵਿੱਚ ਪੁੱਛਿਆ ਸੀ।


ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਾਂ ਦਾ ਰਿਮਾਂਡ 7 ਅਕਤੂਬਰ ਤੱਕ

ਮਾਨਸਾ, 26 ਸਤੰਬਰ -ਡੇਰਾ ਪ੍ਰੇਮੀ ਲੀਲੀ ਕਤਲ ਕਾਂਡ ਵਿਚ ਇਥੋਂ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ, ਮੁੱਖ ਦਫਤਰ ਦੇ ਕੰਪਿਊਟਰ ਆਪਰੇਟਰ ਗੁਰਦੀਪ ਸਿੰਘ ਰਾਜੂ ਨੂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਅਤੇ ਦਲ ਦੇ ਜਨਰਲ ਸਕੱਤਰ ਪ੍ਰੋ: ਗੁਰਵੀਰ ਸਿੰਘ ਗਿੱਲ ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਮੁੜ 7 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਐਡਵੋਕੇਟ ਅਜੀਤ ਸਿੰਘ ਭੰਗੂ ਅਤੇ ਐਡਵੋਕੇਟ ਲਖਵਿੰਦਰ ਸਿੰਘ ਕਾਲੀਰੌਨ ਨੇ ਦੱਸਿਆ ਕਿ ਉਕਤ ਤਿੰਨਾਂ ਆਗੂਆਂ ਨੂੰ ਡੇਰਾ ਪ੍ਰੇਮੀ ਲੀਲੀ ਕੁਮਾਰ ਦੇ ਕਤਲ ਦੇ ਦੋਸ਼ ਅਧੀਨ ਮੁਕੱਦਮਾ ਲਾਗੂ ਕੀਤਾ ਹੈ।

ਹਰਪ੍ਰੀਤ ਸਿੰਘ ਦਾ 7 ਦਿਨਾ ਪੁਲਿਸ ਰਿਮਾਂਡ

ਅਜੀਤ ਨਗਰ, 26 ਸਤੰਬਰ (ਅਮਰਦੀਪ ਸਿੰਘ ਸੈਣੀ)-ਮੁਹਾਲੀ ਪੁਲਿਸ ਵਲੋਂ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਪੰਮਾਂ ਦੇ ਨੇੜਲੇ ਸਾਥੀ ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਹੀਰਾ ਵਾਸੀ ਪਿੰਡ ਮੁੰਡੀ ਖਰੜ ਜ਼ਿਲ੍ਹਾ ਮੁਹਾਲੀ ਨੂੰ ਹਥਿਆਰਾਂ ਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਸੀ, ਨੂੰ ਅੱਜ ਡੀ.ਐਸ.ਪੀ. ਹਰਗੋਬਿੰਦ ਸਿੰਘ ਅਤੇ ਐਸ.ਐਚ.ਓ. ਫੇਜ਼-8 ਅਤੁਲ ਸੋਨੀ ਅਤੇ ਪੁਲਿਸ ਪਾਰਟੀ ਵਲੋਂ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਇਲਾਕਾ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ ਦੀ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਹਰਪ੍ਰੀਤ ਸਿੰਘ ਦੀ 3 ਅਕਤੂਬਰ ਨੂੰ ਪੇਸ਼ੀ ਹੈ।

ਸੰਤ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰਾ ਦੀ ਅਗਲੀ ਪੇਸ਼ੀ 9 ਨੂੰ

ਮੁੱਲਾਂਪੁਰ ਦਾਖਾ, 26 ਸਤੰਬਰ -ਆਰ. ਡੀ. ਐਕਸ. ਮਾਮਲੇ ’ਚ ਨਾਭਾ ਜੇਲ੍ਹ ਅੰਦਰ ਬੰਦ ਗੁਰਦੁਆਰਾ ਪੰਜੂਆਣਾ ਸਾਹਿਬ ¦ਮੇ ਜੱਟਪੁਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰਾ ਦਾ ਅੱਜ ਜਗਰਾਉਂ ਪੁਲਿਸ ਵੱਲੋਂ ਅਦਾਲਤ ਵਿਚ ਚਲਾਣ ਪੇਸ਼ ਕੀਤਾ ਗਿਆ। ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰਾ ਦੀ ਲੁਧਿਆਣਾ ਸੈਸ਼ਨ ਅਦਾਲਤ ਅੰਦਰ ਅਗਲੀ ਪੇਸ਼ੀ 9 ਅਕਤੂਬਰ ਦਿਨ ਸ਼ੁੱਕਰਵਾਰ ਹੋਵੇਗੀ।

ਮਾਸਟਰ ਅਮਰੀਕ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਹਮੇਸ਼ਾ ਚੇਤੇ ਰਹੇਗੀ-ਭਾਈ ਜਸਵੀਰ ਸਿੰਘ ਖ਼ਾਲਸਾ

ਜਲੰਧਰ, 26 ਸਤੰਬਰ (ਮਲਕੀਤ ਸਿੰਘ ਬਰਾੜ)-ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਮਾਸਟਰ ਅਮਰੀਕ ਸਿੰਘ ਦੀ ਪਹਿਲੀ ਬਰਸੀ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਉਤਸ਼ਾਹ ਨਾਲ ਮਨਾਈ ਗਈ। ਪੰਥਕ ਪਰਿਵਾਰ ਨਾਲ ਸਬੰਧਿਤ ਮਾਸਟਰ ਅਮਰੀਕ ਸਿੰਘ ਬੱਬਰ ਖ਼ਾਲਸਾ ਦੇ ਸ਼ਹੀਦ ਭਾਈ ਰਵਿੰਦਰਜੀਤ ਸਿੰਘ ਟੈਣੀ ਦੇ ਸਤਿਕਾਰਯੋਗ ਪਿਤਾ ਸਨ। ਅੱਜ ਬਰਸੀ ਸਮਾਗਮ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਹਿਜ ਪਾਠ ਦੇ ਭਾਗ ਪਾਏ ਗਏ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਵੀ ਇਸ ਮੌਕੇ ਪਹੁੰਚੇ ਹੋਏ ਸਨ। ਭਾਈ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਅਮਰੀਕ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਹਮੇਸ਼ਾ ਚੇਤੇ ਰਹੇਗੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਸ਼ਹੀਦ ਪਰਿਵਾਰਾਂ ਦੀ ਹਮੇਸ਼ਾ ਸਾਰ ਲੈਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਮਾਸਟਰ ਅਮਰੀਕ ਸਿੰਘ ਦੇ ਛੋਟੇ ਪੁੱਤਰ ਹੈਪੀ ਨੂੰ ਸਿਰਪਾਓ ਦੇ ਕੇ ਸਨਮਾਨ ਕੀਤਾ। ਇਨ੍ਹਾਂ ਤੋਂ ਇਲਾਵਾ ਭਾਈ ਸ਼ਿਵ ਕੰਵਰ ਸਿੰਘ ਸੰਧੂ ਨੇ ਵੀ ਮਾਸਟਰ ਅਮਰੀਕ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਸਟੇਜ ਸੈਕਟਰੀ ਦੀ ਸੇਵਾ ਭਾਈ ਪਰਮਿੰਦਰ ਸਿੰਘ ਢੀਂਗਰਾ ਵੱਲੋਂ ਨਿਭਾਈ ਗਈ। ਇਸ ਮੌਕੇ ਭਾਈ ਪਰਮਿੰਦਰ ਸਿੰਘ ਖਾਲਸਾ, ਭਾਈ ਰਣਵੀਰ ਸਿੰਘ ਰਾਣਾ ਭਰਾਤਾ ਮਾਸਟਰ ਅਮਰੀਕ ਸਿੰਘ, ਭਾਈ ਬਲਜੀਤ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਗੋਲਡੀ, ਭਾਈ ਪਰਮਜੀਤ ਸਿੰਘ, ਰਣਜੀਤ ਸਿੰਘ ਗੋਲਡੀ, ਭਾਈ ਬਲਵਿੰਦਰ ਸਿੰਘ ਰਾਜੂ, ਭਾਈ ਤਜਿੰਦਰ ਸਿੰਘ ਪ੍ਰਦੇਸ਼ੀ, ਭਾਈ ਰਣਜੀਤ ਸਿੰਘ ਬਿੱਟੂ, ਭਾਈ ਗੁਰਪ੍ਰੀਤ ਸਿੰਘ ਨੀਟੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੇ ਬੀਬੀਆਂ ਹਾਜ਼ਰ ਸਨ। ਇਸ ਮੌਕੇ ਮਾਸਟਰ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਪੰਜਾਬ ਵਿੱਚ ਫੜੀ ਜਾ ਰਹੀ ਹੈਰੋਇਨ ਲਈ ਹਿੰਦ ਹਕੂਮਤ ਜਿ਼ਮੇਵਾਰ :- ਟਿਵਾਣਾ

ਫਤਿਹਗੜ੍ਹ ਸਾਹਿਬ, 26 ਦਸੰਬਰ :- “ਬੀਤੇ ਛੇ ਮਹੀਨਿਆਂ ਤੋਂ ਪੰਜਾਬ ਵਿੱਚ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥਾਂ ਦੀ ਅਤੇ ਜਾਅਲੀ ਕਰੰਸੀ ਦੀ ਹੋ ਰਹੀ ਸਮੱਗਲਿੰਗ ਦੇ ਵੇਰਵਿਆਂ ਅਤੇ ਅੰਕੜਿਆਂ ਦਾ ਜੇਕਰ ਨਿਰਪੱਖਤਾ ਨਾਲ ਲੇਖਾ ਜੋਖਾ ਕੀਤਾ ਜਾਵੇ, ਤਾਂ ਇੱਕ ਗੱਲ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਪੰਜਾਬ ਦੀਆਂ ਸਰਹੱਦਾਂ ਰਾਹੀਂ ਹੋਣ ਵਾਲੀ ਸਮੱਗਲਿੰਗ ਹਿੰਦ ਹਕੂਮਤ, ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਮਿਲੀਭੁਗਤ ਤੋਂ ਬਿਨਾ ਨਹੀਂ ਹੋ ਸਕਦੀ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਹਕੂਮਤ ਤੇ ਉਸਦੇ ਅਧੀਨ ਕੰਮ ਕਰ ਰਹੀਆਂ ਫੋਰਸਾਂ ਉੱਤੇ ਦੋਸ਼ ਲਾਉਂਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਉਪਰੋਕਤ ਵਸਤੂਆਂ ਦੀ ਹੋ ਰਹੀ ਸਮੱਗਲਿੰਗ ਪਿੱਛੇ ਪੰਜਾਬ ਸੂਬੇ ਦੀ ਅਤੇ ਸਿੱਖ ਕੌਮ ਦੀ ਅਮੀਰੀਅਤ, ਉੱਚੀ-ਸੁੱਚੀ ਸ਼ਾਨ ਨੂੰ ਬਰਦਾਸ਼ਤ ਨਾ ਕਰਨ ਵਾਲੇ ਹਿੰਦੂਤਵ ਦਿਮਾਗ ਕੰਮ ਕਰਦੇ ਹਨ, ਜੋ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਖਤਮ ਕਰਨਾ ਲੋਚਦੇ ਹਨ। ਉਹਨਾਂ ਹਿੰਦ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜਦੋਂ ਪੰਜਾਬ ਦੀਆਂ ਸਰਹੱਦਾਂ ਉੱਤੇ ਬੀ ਐਸ ਐਫ ਦਾ ਸਖਤ ਪਹਿਰਾ ਹੈ, ਫਿਰ ਪੂਰੀ ਸਰਹੱਦ ਉੱਤੇ ਕੰਡਿਆਲੀ ਤਾਰ ਦੀ ਵਾੜ ਅਤੇ ਰਾਤ ਨੂੰ ਅੱਖਾਂ ਚੁੰਧਿਆਣ ਵਾਲੀ ਰੌਸ਼ਨੀ ਦਾ ਪੂਰਾ ਪ੍ਰਬੰਧ ਹੈ, ਫਿਰ ਹਿੰਦੋਸਤਾਨੀ ਫੌਜ ਦੀਆਂ ਛਾਉਣੀਆਂ ਅਤੇ ਪਿਕਟਾਂ ਹਨ, ਫਿਰ ਪੰਜਾਬ ਪੁਲਿਸ ਦਾ ਪਹਿਰਾ ਹੈ, ਫਿਰ ਹਿੰਦ ਦੀਆਂ ਖੁਫੀਆਂ ਏਜੰਸੀਆਂ ਅਤੇ ਪੰਜਾਬ ਦੀ ਸੀ. ਆਈ. ਡੀ. ਫੋਰਸ ਹੈ, ਫਿਰ ਚੌਕਸੀ ਵਿਭਾਗ ਕੰਮ ਕਰਦਾ ਹੈ। ਸੁਰੱਖਿਆ ਪੱਟੀ ਦੀਆਂ ਪੰਜ ਛੇ ਜ਼ਬਰਦਸਤ ਤਿਹਾਂ ਹੋਣ ਦੇ ਬਾਵਜੂਦ ਵੀ ਜੇਕਰ ਪੰਜਾਬ ਦੀਆਂ ਸਰਹੱਦਾਂ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ, ਜਾਅਲੀ ਕਰੰਸੀ ਅਤੇ ਹੋਰ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਹੋ ਰਹੀ ਹੈ, ਤਾਂ ਇਸ ਲਈ ਹਿੰਦ ਹਕੂਮਤ ਅਤੇ ਉਸਦੀਆਂ ਖੁਫੀਆਂ ਏਜੰਸੀਆਂ ਸਿੱਧੇ ਤੌਰ ਤੇ ਜਿੰਮੇਵਾਰ ਹਨ। ਜੋ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨਾ ਚਾਹੁੰਦੀਆਂ ਹਨ ਇੱਕ ਤਾਂ ਸਿੱਖ ਕੌਮ ਜੈਸੀ ਬਹਾਦਰ ਕੌਮ ਦੀ ਨੌਜਵਾਨੀ ਨੂੰ ਨਸ਼ਈ ਬਣਾ ਕੇ ਪੰਜਾਬ ਅਤੇ ਸਿੱਖ ਕੌਮ ਦੇ ਸੱਭਿਆਚਾਰ ਨੂੰ ਖਤਮ ਕੀਤਾ ਜਾ ਸਕੇ, ਦੂਸਰਾ ਆਜਾਦੀ ਮੰਗਣ ਵਾਲੀ ਸਿੱਖ ਕੌਮ ਨੂੰ ਸਮੁੱਚੇ ਮੁਲਕ ਅਤੇ ਬਾਹਰਲੇ ਮੁਲਕਾਂ ਵਿੱਚ ਬਦਨਾਮ ਕਰਕੇ ਭੰਡਿਆ ਜਾ ਸਕੇ।
ਸ: ਟਿਵਾਣਾ ਨੇ ਪੰਜਾਬ ਵਿੱਚ ਸਰਗਰਮ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ, ਵੱਖ ਵੱਖ ਕੌਮਾਂ ਨਾਲ ਸੰਬੰਧਿਤ ਧਾਰਮਿਕ ਸੰਗਠਨਾਂ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਸਿੰਘ ਸਾਹਿਬਾਨਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦਾ ਸਦੀਵੀਂ ਤੌਰ ਤੇ ਅਮਨ-ਚੈਨ ਚਾਹੁਣ ਵਾਲੇ ਪੰਜਾਬ ਦਰਦੀਆਂ ਨੂੰ ਸਮੂਹਿਕ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਹਿੰਦ ਹਕੂਮਤ ਵੱਲੋਂ ਮੰਦਭਾਵਨਾ ਅਧੀਨ ਪੰਜਾਬੀਆਂ ਨੂੰ ਨਸ਼ੱਈ ਬਣਾਉਣ ਅਤੇ ਪੰਜਾਬ ਨੂੰ ਸਮੱਗਲਿੰਗ ਦਾ ਅੱਡਾ ਬਣਾ ਕੇ ਬਦਨਾਮ ਕਰਨ ਦੀ ਸ਼ਾਜਿਸ ਨੂੰ ਅਸਫਲ ਕਰਨ ਲਈ ਉਹ ਫੌਰੀ ਸੁਹਿਰਦਤਾ ਭਰੇ ਸਾਂਝੇ ਕਦਮ ਉਠਾਉਣ ਅਤੇ ਇਸ ਵਿਸ਼ੇ ‘ਤੇ ਪੰਜਾਬ ਦੇ ਵੱਖ ਵੱਖ ਸਥਾਨਾਂ ਉੱਤੇ ਸੈਮੀਨਾਰਾਂ ਦਾ ਪ੍ਰਬੰਧ ਕਰਕੇ ਜਿੱਥੇ ਪੰਜਾਬ ਨੂੰ ਤਬਾਹ ਕਰਨ ਦੀ ਸਾਜਿਸ ਨੂੰ ਨੰਗਾ ਕਰਨ ਦੀ ਜਿ਼ੰਮੇਵਾਰੀ ਨਿਭਾਉਣ, ਉੱਥੇ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੇ ਘਰ ਵਿੱਚ ਸੰਨ੍ਹ ਲੱਗਣ ਤੋਂ ਵੀ ਸੁਚੇਤ ਕਰਨ।

ਪਾਕਿਸਤਾਨ 'ਚ ਦੋ ਜ਼ਬਰਦਸਤ ਧਮਾਕੇ, 14 ਹਲਾਕ, ਸੈਂਕੜੇ ਜ਼ਖਮੀ

ਪਿਸ਼ਾਵਰ, 26 ਸਤੰਬਰ - ਅੱਜ ਪਾਕਿਸਤਾਨ ਦੇ ਉਤਰ ਪੱਛਮੀ ਖੇਤਰ ਵਿਚ ਦੋ ਕਾਰ ਬੰਬ ਧਮਾਕਿਆਂ ਦੌਰਾਨ 14 ਵਿਅਕਤੀ ਮਾਰੇ ਗਏ ਅਤੇ ਸੈਂਕੜੇ ਹੋਰ ਜਖ਼ਮੀ ਹੋ ਗਏ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪਾਕਿਸਤਾਨ ਵਿਚ ਹਾਲੇ ਵੀ ਅਤਿਵਾਦੀ ਤੱਤ ਸਰਗਰਮ ਹਨ ਅਤੇ ਪੂਰੀ ਤਾਕਤ ਨਾਲ ਮੁੜ ਉਭਰਨ ਦੀ ਫ਼ਿਰਾਕ ਵਿਚ ਹਨ। ਪਿਸ਼ਾਵਰ ਛਾਊਣੀ ਖੇਤਰ ਵਿਖੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ਵਿਚ ਅਸਕਰੀ ਕਮਰਸ਼ੀਅਲ ਬੈਂਕ ਦੇ ਨੇੜੇ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਮੌਕੇ 'ਤੇ ਹੀ 9 ਵਿਅਕਤੀ ਮਾਰੇ ਗਏ ਅਤੇ ਲਗਭਗ 70 ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਅਤੇ ਇਲਾਕੇ ਵਿਚ ਖੜ੍ਹੀਆਂ 20 ਕਾਰਾਂ ਉਡ ਗਈਆਂ। ਪਿਸ਼ਵਰ ਪੁਲਿਸ ਬੰਬ ਸਕੁਐਡ ਦੇ ਮੁਖੀ ਸ਼ਫ਼ਕਤ ਮਲਿਕ ਨੇ ਮੀਡੀਆ ਨੂੰ ਦੱਸਿਆ ਕਿ ਇਹ ਇਕ ਆਤਮਘਾਤੀ ਕਾਰ ਬੰਬ ਹਮਲਾ ਸੀ। ਉਨ੍ਹਾਂ ਦੱਸਿਆ ਕਿ ਕਾਰ ਵਿਚ ਲਗਭਗ 100 ਕਿਲੋ ਧਮਾਕਾਖੇਜ਼ ਸਮੱਗਰੀ ਭਰੀ ਹੋਈ ਸੀ। ਬੰਬ ਧਮਾਕਾ ਹੋਣ ਤੋਂ ਕੁੱਝ ਸਕਿੰਟ ਪਹਿਲਾਂ ਆਤਮਘਾਤੀ ਹਮਲਾਵਰ ਨੇ ਰਸਤੇ ਵਿਚ ਗਰਨੇਡ ਸੁੱਟਣੇ ਸ਼ੁਰੂ ਕਰ ਦਿੱਤੇ ਤਾਂ ਜੋ ਉਹ ਆਪਣੇ ਟੀਚੇ ਤੱਕ ਪਹੁੰਚਣ ਲਈ ਰਾਹ ਸਾਫ਼ ਕਰ ਸਕੇ। ਇਸ ਤੋਂ ਪਹਿਲਾਂ ਉਤਰੀ ਵਜ਼ੀਰਸਤਾਨ ਦੇ ਕਬੀਲਾਈ ਖੇਤਰ ਬੰਨੂ ਵਿਖੇ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਵਾਹਨ ਨੂੰ ਇਕ ਪੁਲਿਸ ਸਟੇਸ਼ਨ ਦੇ ਬਾਹਰ ਉਡਾ ਦਿੱਤਾ, ਜਿਸ ਨਾਲ 6 ਵਿਅਕਤੀ ਮਾਰੇ ਗਏ ਅਤੇ ਲਗਭਗ 60 ਜ਼ਖ਼ਮੀ ਹੋ ਗਏ। 60 ਜ਼ਖ਼ਮੀਆਂ ਵਿਚੋਂ 29 ਪੁਲਿਸ ਵਾਲੇ ਸਨ। ਆਲੇ ਦੁਆਲੇ ਦੀਆਂ ਦਰਜਨਾਂ ਦੁਕਾਨਾਂ ਅਤੇ ਇਮਾਰਤਾਂ ਤਬਾਹ ਹੋ ਗਈਆਂ। ਅੱਜ ਦੇ ਧਮਾਕੇ ਤਾਲਿਬਾਨ ਵਲੋਂ ਕਾਫ਼ੀ ਦੇਰ ਸ਼ਾਂਤ ਰਹਿਣ ਮਗਰੋਂ ਹੋਏ। ਤਾਲਿਬਾਨ ਨੂੰ ਪਿਛਲੇ ਕੁੱਝ ਸਮੇਂ ਤੋਂ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਕਮਾਂਡਰ ਮਾਰੇ ਜਾ ਰਹੇ ਹਨ ਜਾਂ ਪਿਛਲੇ ਕੁੱਝ ਹਫ਼ਤਿਆਂ ਤੋਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸਵਾਤ, ਬੁਨੇਤ ਅਤੇ ਦੀਰ ਖੇਤਰਾਂ ਵਿਚੋਂ ਖਦੇੜੇ ਜਾਣ ਤੋਂ ਬਾਅਦ ਅੱਜ ਦੇ ਧਮਾਕਿਆਂ ਨੇ ਅਤਿਵਾਦੀਆਂ ਦੇ ਮੁੜ ਉਭਰਨ ਦੇ ਸੰਕੇਤ ਦਿੱਤੇ ਹਨ। ਅੱਜ ਦੇ ਬੰਨੂ ਹਮਲੇ ਦੀ ਜ਼ਿੰਮੇਵਾਰੀ ਫ਼ਿਦਾਇਨ ਹਮਲਿਆਂ ਦੇ ਮਾਹਰ ਵਜੋਂ ਜਾਣੇ ਜਾਂਦੇ ਤਾਲਿਬਾਨ ਦੇ ਮੁਖ ਟਰੇਨਰ ਕਾਰੀ ਹੁਸੈਨ ਨੇ ਲਈ ਹੈ।

ਐਮ.ਪੀ. ਬਲੀ ਰਾਮ ਕੱਸ਼ਯਪ ਦੇ ਪੁੱਤਰ ਦਾ ਕਤਲ

ਰਾਏਪੁਰ, 26 ਸਤੰਬਰ -ਅੱਜ ਸ਼ੱਕੀ ਨਕਸਲਵਾਦੀਆਂ ਨੇ ਬਸਤਰ ਲੋਕ ਸਭਾ ਸੀਟ ਤੋਂ ਸਾਂਸਦ ਬਲੀ ਰਾਮ ਕੱਸ਼ਯਪ ਦੇ ਪੁੱਤਰ ਦੀ ਭੈਰਾਗੁੜਾ ਮੰਦਰ ਨੇੜੇ ਬਸਤਰ ਦੇ ਜਗਦਾਲਪੁਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਹਮਲੇ ਵਿਚ ਇਕ ਹੋਰ ਸਾਂਸਦ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਤਾਨਸੇਨ ਕੱਸ਼ਯਪ (33) ਬਸਤਰ ਜਨਪਦ ਪੰਚਾਇਤ ਦਾ ਪ੍ਰਧਾਨ ਸੀ ਅਤੇ ਉਹ ਆਪਣੇ ਦੋ ਭਰਾਵਾਂ ਦਿਨੇਸ਼ ਅਤੇ ਕੇਦਾਰ ਨਾਲ ਮੰਦਰ ਵਿਚ ਪੂਜਾ ਕਰਨ ਗਿਆ ਸੀ ਜਿਥੇ ਨਕਸਲੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਸਮੇਂ ਤਾਨਸੇਨ ਦਾ ਭਰਾ ਕੇਦਾਰ ਆਪਣੇ ਸੁਰੱਖਿਆ ਗਾਰਡਾਂ ਨਾਲ ਪੂਜਾ ਖ਼ਤਮ ਹੋਣ ਤੋਂ ਬਾਅਦ ਜਾ ਚੁੱਕਿਆ ਸੀ ਅਤੇ ਹਮਲੇ ਵਿਚ ਤਾਨਸੈਨ ਅਤੇ ਦਿਨੇਸ਼ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜਗਦਾਲਪੁਰ ਦੇ ਮਹਾਰਾਣੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਤਾਨਸੈਨ ਆਪਣੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ।

ਹਰਿਆਣਾ ਸਥਿਤ ਗੁਰਦਵਾਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਗੱਲ ਸੱਚ : ਗਿ. ਗੁਰਬਚਨ ਸਿੰਘ

ਫਤਿਹਗੜ੍ਹ ਸਾਹਿਬ/ਖੁਮਾਣੋਂ 26 ਸਤੰਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਉੱਤੇ ਜਗਦੀਸ਼ ਸਿੰਘ ਝੀਂਡਾ ਵਲੋਂ ਆਪਣੇ ਸਾਥੀਆਂ ਸਮੇਤ ਥਾਣੇਸਰ (ਕੁਰੂਕਸ਼ੇਤਰ)ઠਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਕਬਜ਼ਾ ਕਰਨ ਸਬੰਧੀ ਜਿੱਥੇ ਵੱਖਰੇ ਰੂਪ ਵਿਚ ਪੜਤਾਲ ਕਰਵਾਈ ਜਾ ਰਹੀ ਹੈ, ਉੱਥੇ ਉਹ ਖੁਦ ਵੀ ਹਰਿਆਣਾ ਵਿਚਲੀ ਸੰਗਤ ਨਾਲ ਨਿੱਜੀ ਤੌਰ 'ਤੇ ਮਿਲ ਕੇ ਆਏ ਹਨ ਤੇ ਸੰਗਤ ਨੇ ਕਿਹਾ ਹੈ ਕਿ ਜਗਦੀਸ਼ ਸਿੰਘ ਝੀਂਡਾ ਤੇ ਸਾਥੀਆਂ ਨੇ ਸੱਚ-ਮੁਚ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ 'ਤੇ ਕਬਜ਼ਾ ਹਥਿਆਰਾਂ ਨਾਲ ਲੈੱਸ ਹੋ ਕੇ ਕਰਨ ਦੀ ਕੋਸ਼ਿਸ਼ ਕੀਤੀ। ਉਹ ਅੱਜ ਇੱਥੇ ਪਿੰਡ ਬਾਠਾਂ ਕਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸਥਾਨਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਰਵਿੰਦਰ ਸਿੰਘ ਖਾਲਸਾ, ਸੰਤ ਬਾਬਾ ਸੁੱਧ ਸਿੰਘ ਤੇ ਸੰਤ ਬਾਬਾ ਰਣਜੀਤ ਸਿੰਘ ਦੇ ਸਰਗਰਮ ਸਹਿਯੋਗ ਨਾਲ ਕਰਵਾਏ ਗਏ ਅਮ੍ਰਿੰਤ ਸੰਚਾਰ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਸ. ਜਗਦੀਸ਼ ਸਿੰਘ ਝੀਂਡਾ ਤੇ ਉਨ੍ਹਾਂ ਦੇ ਸਾਥੀਆਂ ਨੂੰ 1 ਅਕਤੂਬਰ 2009 ਨੂੰ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ, ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਦੌਰਾਨ ਲਿਆ ਗਿਆ ਫੈਸਲਾ ਸੁਣਾਇਆ ਜਾਵੇਗਾ । ਉਨ੍ਹਾਂ ਆਪਣੇ ਸੰਬੋਧਨ ਦੌਰਾਨ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਨਣ ਲਈ ਸੰਗਤਾਂ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਪਣੀ ਪ੍ਰਧਾਨਗੀ ਕਾਲ ਸਮੇਂ ਸਿੱਖ ਪੰਥ ਦੀਆਂ ਵੱਖ ਵੱਖ ਸੰਸਥਾਵਾਂ ਤੇ ਸੰਪਰਦਾਵਾਂ ਵਿਚ ਮੁੰਕਮਲ ਇਕਸੁਰਤਾ ਲਿਆਂਦੀ ਸੀ ਜੋ ਕਿ ਇਕ ਵੱਡਾ ਤੇ ਸ਼ਲਾਘਾਯੋਗ ਕਦਮ ਸੀ, ਇਸ ਨਾਲ ਨਿਰਸੰਦੇਹ ਸਿੱਖ ਸ਼ਕਤੀ ਮਜ਼ਬੂਤ ਹੋਈ ਸੀ। ਸਮਾਗਮ ਵਿਚ ਇੱਕਤਰ ਸੰਗਤ ਨੂੰ ਸੰਬੋਧਨ ਕਰਦਿਆਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਸਿੱਖ ਸੰਗਤ ਵਿਚ ਫੈਲ ਰਹੇ ਨਸ਼ਿਆਂ ਤੇ ਮਾਦਾ ਭਰੂਣ ਹੱਤਿਆ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸਿੱਖ ਸੰਗਤ ਨੂੰ ਇਨ੍ਹਾਂ ਸਮਾਜਿਕ ਬੁਰਾਈਆਂ ਤੋਂ ਦੂਰ ਹੋਣ ਲਈ ਪ੍ਰੇਰਿਆ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰਸਿੱਖੀ ਜੀਵਨ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਤੇ ਅਮਰੀਕਨ ਸਰਕਾਰ ਵਲੋਂ ਸਿੱਖ ਵਿੱਦਿਆਰਥੀਆਂ ਨੂੰ ਕ੍ਰਿਪਾਨ ਪਹਿਨਣ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਫਰਾਂਸ ਸਰਕਾਰ ਨੂੰ ਵੀ ਸਿੱਖਾਂ ਦੇ ਦਸਤਾਰ ਦੇ ਮਾਮਲੇ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ 'ਤੇ 110 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਮੌਕੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਰਵਿੰਦਰ ਸਿੰਘ ਖਾਲਸਾ, ਸੰਤ ਬਾਬਾ ਸੁੱਧ ਸਿੰਘ, ਸੰਤ ਬਾਬਾ ਰਣਜੀਤ ਸਿੰਘ ਬੋਲੀ ਸਾਹਿਬ, ਬੀਬੀ ਸੁਰਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਬੀਬਾ ਹਰਪ੍ਰੀਤ ਕੌਰ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ , ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਜਸਪਾਲ ਸਿੰਘ ਭਾਂਬਰੀ ਤੋਂ ਇਲਾਵਾ ਸਥਾਨਕ ਅਕਾਲੀ ਆਗੂ ਸਰਵਣ ਸਿੰਘ ਸੁਹਾਵੀ, ਗੁਰਦੇਵ ਸਿੰਘ ਜਟਾਣਾ, ਸੁਬੇਗ ਸਿੰਘ ਭਾਮੀਆ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

             Copyright:-2006-2009 News Punjab.Com, All rights reserved