Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
3_12 Nov
16_2 Nov
26_15 Oct
15 Sept_25 Sept
9 Sept_14 Sept
26 Aug_8 Sept




Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS








ਨਾਨਕਸ਼ਾਹੀ ਕੈਲੰਡਰ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ : ਮੱਕੜ

ਨਾਨਕਸ਼ਾਹੀ ਕੈਲੰਡਰ ‘ਚ ਕੀਤੀ ਜਾਣ ਵਾਲੀ ਸੰਭਾਵੀ ਸੋਧ ਨੂੰ ਲੈ ਕੇ ਪੰਥਕ ਧਿਰਾਂ ਦਰਮਿਆਨ ਚੱਲਿਆ ਆ ਰਿਹਾ ਕਾਟੋ-ਕਲੇਸ਼ ਦੂਰ ਕਰਨ ਅਤੇ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਕੈਲੰਡਰ ‘ਚ ਸੋਧ ਕਰਨ ਦੇ ਫ਼ੈਸਲੇ ‘ਤੇ ਅਮਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਅੱਜ ਗੁਰੂ ਨਾਨਕ ਨਿਵਾਸ ਵਿਖੇ ਵਿਦਵਾਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਜਥੇਦਾਰ ਮੱਕੜ ਨੇ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਹੀ ਨਹੀਂ ਸੱਦਿਆ, ਸਗੋਂ ਕੈਲੰਡਰ ਸਬੰਧੀ ਕੋਈ ਅੰਤਿਮ ਨਿਰਣਾ ਲੈਣ ਲਈ 2007 ‘ਚ ਗਠਿਤ ਕੀਤੀ ਗਈ ਗਿਆਰ੍ਹਾਂ ਮੈਂਬਰੀ ਸਬ ਕਮੇਟੀ ਦੇ ਚਾਰ ਮੈਂਬਰਾਂ ਨੂੰ ਵੀ ਸੱਦਾ ਭੇਜਿਆ। ਜਥੇਦਾਰ ਮੱਕੜ ਨੇ ਅੱਜ ਗਿਆਰ੍ਹਾਂ ਮੈਂਬਰੀ ਸਬ ਕਮੇਟੀ ਨੂੰ ਤਰਜੀਹ ਦਿੰਦਿਆਂ ਇਸ ਵਿਵਾਦ ਦੇ ਸਾਰਥਕ ਹੱਲ ਲਈ ਰੂਪ-ਰੇਖਾ ਉਲੀਕੀ।
ਹਾਜ਼ਰ ਵਿਦਵਾਨਾਂ ਕੋਲੋਂ ਸੁਝਾਅ ਲਏ ਗਏ ਅਤੇ ਇਹ ਵੀ ਨਿਰਣਾ ਲਿਆ ਗਿਆ ਕਿ ਕੈਲੰਡਰ ਸਬੰਧੀ ਕੋਈ ਵੀ ਜਥੇਬੰਦੀ ਖੁੱਲ੍ਹ ਕੇ ਦਲੀਲਪੂਰਨ ਸੁਝਾਅ ਦੇ ਸਕਦੀ ਹੈ। ਮੀਟਿੰਗ ‘ਚ ਹਾਜ਼ਰ ਸ੍ਰ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਅੰਤ੍ਰਿੰਗ ਕਮੇਟੀ, ਜੋਗਿੰਦਰ ਸਿੰਘ ਵੇਦਾਂਤੀ, ਦਰਸ਼ਨ ਸਿੰਘ ਚੰਡੀਗੜ੍ਹ, ਪ੍ਰਿੰਸੀਪਲ ਰਾਮ ਸਿੰਘ, ਪ੍ਰੋ. ਸੂਬਾ ਸਿੰਘ, ਡਾ. ਗੁਰਬਚਨ ਸਿੰਘ ਬਚਨ, ਵਰਿਆਮ ਸਿੰਘ, ਹਰਜੀਤ ਸਿੰਘ ਅਤੇ ਗਿਆਰ੍ਹਾਂ ਮੈਂਬਰੀ ਕਮੇਟੀ ‘ਚੋਂ ਬੀਬੀ ਕਿਰਨਜੋਤ ਕੌਰ, ਬਲਵੰਤ ਸਿੰਘ ਢਿੱਲੋਂ, ਕੈਪਟਨ ਸਵਰਨ ਸਿੰਘ ਅਤੇ ਅਮਰਜੀਤ ਸਿੰਘ ਕੋਲੋਂ ਮੱਕੜ ਨੇ ਸੁਝਾਅ ਮੰਗੇ। ਉਪਰੰਤ ਸੱਦੇ ਪੱਤਰਕਾਰ ਸੰਮੇਲਨ ‘ਚ ਜਥੇਦਾਰ ਮੱਕੜ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ ਹੈ। ਸੰਤ ਸਮਾਜ ਅਤੇ ਇਤਰਾਜ਼ ਕਰਨ ਵਾਲੀਆਂ ਸਭਨਾਂ ਧਿਰਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਇਕੱਤਰਤਾ ‘ਚ ਕੈਲੰਡਰ ਬਾਰੇ ਰਾਇ ਲਈ ਜਾਵੇਗੀ ਅਤੇ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਨੂੰ ਸੱਦ ਕੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਵਿਚਾਰਾਂ ਕੀਤੀਆਂ ਜਾਣਗੀਆਂ। ਜਥੇਦਾਰ ਮੱਕੜ ਨੇ ਕੈਂਪ ‘ਚ ਬੈਠੀਆਂ ਸਾਰੀਆਂ ਅਕਾਲੀ ਧਿਰਾਂ, ਸਿੱਖ ਸੰਸਥਾਵਾਂ, ਸਭਾਵਾਂ, ਸੁਸਾਇਟੀਆਂ ਅਤੇ ਜਥੇਬੰਦੀਆਂ ਨੂੰ ਤਵੱਜੋਂ ਦਿੰਦਿਆਂ ਕਿਹਾ ਕਿ ਕੈਲੰਡਰ ਸਬੰਧੀ ਸਰਵ ਪ੍ਰਵਾਨਤ ਫ਼ੈਸਲੇ ਅਨੁਸਾਰ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖ ਕੇ ਕੋਈ ਨਿਰਣਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਲੰਡਰ ਸਬੰਧੀ ਤਕਨੀਕੀ ਪੱਖਾਂ ਤੋਂ ਵਿਚਾਰਾਂ ਕਰਨ ਲਈ ਕਮੇਟੀ ਨੂੰ ਹੋਂਦ ‘ਚ ਲਿਆਂਦਾ ਜਾਵੇਗਾ, ਪਰ ਉਸ ਵਿੱਚ ਉਹ ਵਿਦਵਾਨ ਸ਼ਾਮਲ ਨਹੀਂ ਕੀਤੇ ਜਾਣਗੇ, ਜਿਨ੍ਹਾਂ ਸਬੰਧੀ ਪੰਥਕ ਧਿਰਾਂ ‘ਚ ਸਹਿਮਤੀ ਬਣੇਗੀ। ਜ਼ਿਕਰਯੋਗ ਹੈ ਕਿ ਮੱਕੜ ਨੇ ਸ਼੍ਰੋਮਣੀ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣਦਿਆਂ ਸਾਰ ਹੀ ਆਪਣੀ ਸੋਚ ਤੋਂ ਕੰਮ ਲੈਦਿਆਂ ਸਭ ਤੋਂ ਪਹਿਲਾਂ ਵਿਰੋਧੀਆਂ ਨੂੰ ਮਾਤ ਪਾਉਦਿਆਂ ਜਿੱਥੇ ਉਨ੍ਹਾਂ ਕੋਲੋਂ ਕੈਲੰਡਰ ਸਬੰਧੀ ਸੁਝਾਅ ਮੰਗ ਗਏ ਹਨ, ਉੱਥੇ ਮੱਕੜ ਨੇ ਵੇਦਾਂਤੀ ਅਤੇ ਉਸ ਦੇ ਦੁਆਰਾ ਗਠਿਤ ਕੀਤੀ ਗਈ 11 ਮੈਂਬਰੀ ਕਮੇਟੀ ਨੂੰ ਪਹਿਲ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡਾ ਹਲੂਣਾ ਦਿੱਤਾ।
ਚੇਤੇ ਰਹੇ ਕਿ ਪੂਰੇ 7 ਸਾਲ ਉਕਤ ਕਮੇਟੀ ਦੀ ਸ਼੍ਰੋਮਣੀ ਕਮੇਟੀ ਨੇ ਕੋਈ ਖਬਰ ਸਾਰ ਨਹੀਂ ਲਈ ਪਰ ਬੀਤੇ ਦਿਨ ਜਦੋਂ ਮੱਕੜ ਨੇ ਕੈਲੰਡਰ ਸਬੰਧੀ ਨਵੀਂ ਪੰਜ ਮੈਂਬਰੀ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਤਾਂ ਦੂਜੇ ਦਿਨ ਦਿੱਲੀ ਕਮੇਟੀ ਨੇ 11 ਮੈਂਬਰੀ ਕਮੇਟੀ ਨੂੰ ਮਾਨਤਾ ਦੇ ਦਿੱਤੀ ਸੀ। ਪਰ ਅੱਜ ਮੱਕੜ ਨੇ 11 ਮੈਂਬਰੀ ਕਮੇਟੀ ‘ਚੋਂ ਚਾਰ ਮੈਂਬਰਾਂ ਨੂੰ ਨਾਲ ਮਿਲਾ ਕੇ ਵਿਰੋਧੀਆਂ ਨੂੰ ਮਾਤ ਪਾ ਦਿੱਤੀ ਹੈ। ਮੱਕੜ ਨੇ ਕੈਲੰਡਰ ਦੇ ਵਿਵਾਦ ਨੂੰ ਖ਼ਤਮ ਕਰਨ ਲਈ ਸਭ ਅਕਾਲੀ ਧਿਰਾਂ ਨੂੰ ਇਕ ਮੰਚ ‘ਤੇ ਇਕੱਠਿਆਂ ਕਰਨ ਬਾਰੇ ਪੁਸ਼ਟੀ ਕਰਕੇ ਵਿਰੋਧੀਆਂ ਦੇ ਸਾਹ ਸੂਤ ਦਿੱਤੇ ਹਨ। ਇਸ ਦੇ ਨਾਲ ਹੀ ਮੱਕੜ ਨੇ ਗੁਰੂ ਗੋਬਿੰਦ ਸਿੰਘ ਸਬੰਧੀ ਸ਼ਬਦਾਂਵਾਲੀ ਵਰਤਣ ਬਦਲੇ ਸ੍ਰੀ ਅਕਾਲ ਤਖ਼ਤ ਤੇ 5 ਦਸੰਬਰ ਨੂੰ ਤਲਬ ਕੀਤੇ ਗਏ ਤਖ਼ਤ ਦੇ ਸਾਬਕਾ ਜੱਥੇਦਾਰ ਪ੍ਰੋ ਦਰਸ਼ਨ ਸਿੰਘ ਸਬੰਧੀ ਲਚਕੀਲਾ ਰਵੱਈਆ ਅਪਣਾਉਂਦਿਆਂ ਕਿਹਾ ਕਿ ਪ੍ਰੋ. ਸਿੰਘ ਆਮ ਵਾਂਗ ਹੀ ਉਸ ਦਿਨ ਆਉਣ ਤੇ ਆਪਣੇ ਸਪਸ਼ਟੀਕਰਨ ਦੇਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੁਰਮਿਤ ਮਰਿਯਾਦਾ ਦਾ ਗਿਆਨ ਹੈ। ਉਨ੍ਹਾਂ ਨੂੰ ਪਤਾ ਹੈ ਕਿ ਸਿੰਘ ਸਾਹਿਬਾਨਾਂ ਦੇ ਸਨਮੁੱਖ ਹੋ ਕੇ ਕਿਵੇਂ ਸਪਸ਼ਟੀਕਰਨ ਦੇਣਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਕੋਈ ਨਵਾਂ ਮੁੱਦਾ ਨਾ ਸਮਝਿਆ ਜਾਵੇ। ਇਸ ਸਬੰਧੀ ਵੇਦਾਂਤੀ ਨੇ ਕਿਹਾ ਕਿ ਜਥੇਦਾਰ ਮੱਕੜ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਸਾਕਾਰਾਤਮਕ ਰਵੱਈਆ ਅਪਣਾਇਆ ਹੈ। ਜੇਕਰ ਸਭ ਧਿਰਾਂ ਦੀ ਸਹਿਮਤੀ ਅਨੁਸਾਰ ਕੈਲੰਡਰ ਵਿਵਾਦ ਹੱਲ ਹੋ ਜਾਂਦਾ ਹੈ ਤਾਂ ਫ਼ਿਰ ਇਹ ਆਪਣੇ ਆਪ ‘ਚ ਇਕ ਮਿਸਾਲ ਹੋਵੇਗੀ।
ਸ. ਮੱਕੜ ਇਹ ਨਹੀਂ ਦੱਸ ਸਕੇ ਕਿ ਸਬ ਕਮੇਟੀ ਵਿਚ ਹੋਰ ਨਵੇਂ ਚੇਹਰੇ ਕਿਹੜੇ ਸ਼ਾਮਲ ਕੀਤੇ ਜਾਣਗੇ। ਭਾਵੇਂ ਕਿ 11 ਮੈਂਬਰੀ ਕਮੇਟੀ ‘ਚੋਂ ਚਾਰ ਮੈਂਬਰ ਮੀਟਿੰਗ ਵਿਚ ਹਾਜ਼ਰ ਸਨ। ਪਰ ਬਾਕੀ ਮੈਂਬਰਾਂ ਨਾਲ ਇਸ ਸਬੰਧੀ ਮੱਕੜ ਦੀ ਕੋਈ ਗੱਲ ਨਹੀਂ ਹੋ ਸਕੀ ਹੈ। ਅੱਜ ਦੀ ਮੀਟਿੰਗ ਵਿਚ ਪਾਲ ਸਿੰਘ ਪੁਰੇਵਾਲ ਨੂੰ ਸੱਦਾ ਨਹੀਂ ਦਿੱਤਾ ਗਿਆ। ਸ੍ਰੀ ਪਾਲ ਸਿੰਘ ਜਥੇਦਾਰ ਮੱਕੜ ਦੇ ਸੱਦੇ ਨੂੰ ਸਵੀਕਾਰ ਕਰਨਗੇ, ਇਸ ਬਾਰੇ ਦੁਬਿਧਾ ਬਣੀ ਹੋਈ ਹੈ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਤੋਂ ਖਫ਼ਾ ਹਨ।

ਮੁੰਬਈ ਕਾਂਡ ਦੁਖਾਂਤਿਕ ਘਟਨਾ ਸੀ, ਪਰ ਹੁਕਮਰਾਨ 5000 ਹਜ਼ਾਰ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦੇਣ ਲਈ ਚੁੱਪ ਕਿਉਂ ਹਨ? :- ਟਿਵਾਣਾ

ਫਤਿਹਗੜ੍ਹ ਸਾਹਿਬ, 27 ਨਵੰਬਰ :- “ਬੀਤੇ ਸਾਲ 26 ਨਵੰਬਰ 2008 ਵਾਲੇ ਦਿਨ ਮੁੰਬਈ ਵਿਖੇ ਵਾਪਰੇ ਦੁਖਾਂਤਿਕ ਹਮਲੇ ਦੌਰਾਨ ਮਾਰੇ ਗਏ 250 ਦੇ ਕਰੀਬ ਮੁਲਕ ਨਿਵਾਸੀਆਂ ਦੇ ਪਰਿਵਾਰਾਂ ਨਾਲ ਸਾਨੂੰ ਪੂਰਨ ਹਮਦਰਦੀ ਹੈ, ਜਿਸ ਲਈ ਅੱਜ ਇੱਥੋ ਦੇ ਹੁਕਮਰਾਨ ਅਤੇ ਸਮੁੱਚਾ ਮੁਲਕ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਵਾਜ਼ ਉਠਾ ਰਿਹਾ ਹੈ। ਪਰ ਅਕਤੂਬਰ 1984 ਵਿੱਚ ਦਿੱਲੀ ਅਤੇ ਮੁਲਕ ਦੇ ਹੋਰ ਸ਼ਹਿਰਾਂ ਵਿੱਚ ਹਿੰਦੂ ਹਕੂਮਤ ਦੇ ਇਸ਼ਾਰੇ ‘ਤੇ ਇੱਥੋਂ ਦੀ ਪੁਲਿਸ, ਫੌਜ, ਪ੍ਰਸ਼ਾਸਨ ਅਤੇ ਹਿੰਦੂਤਵ ਤਾਕਤਾਂ ਵੱਲੋਂ ਕੋਈ 5000 ਦੇ ਕਰੀਬ ਸਿੱਖਾਂ ਦੇ ਕੀਤੇ ਗਏ ਕਤਲ, ਜ਼ਬਰ ਜਿਨਾਹ ਅਤੇ ਸਿੱਖਾਂ ਦੀਆਂ ਜਾਇਦਾਦਾਂ ਅਤੇ ਕਾਰੋਬਾਰਾਂ ਨੂੰ ਲੁੱਟਣ ਦੇ ਅਤਿ ਸ਼ਰਮਨਾਕ ਮੁੱਦੇ ਉੱਤੇ ਮੌਜੂਦਾ ਹੁਕਮਰਾਨ ਨੇ ਚੁੱਪ ਕਿਉਂ ਧਾਰੀ ਹੋਈ ਹੈ?”
ਇਹ ਉਪਰੋਕਤ ਵਿਚਾਰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਹਕੂਮਤ ਉੱਤੇ ਬੈਠੇ ਹੁਕਮਰਾਨਾਂ ਅਤੇ ਬਹੁਗਿਣਤੀ ਨਾਲ ਸੰਬੰਧਿਤ ਹਿੰਦੂ ਸਮਾਜ ਨੂੰ ਇੱਕ ਅਤਿ ਸੰਜੀਦਾ ਸਵਾਲ ਕਰਦੇ ਹੋਏ ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਬੇਕਸੂਰ ਕੀਮਤੀ ਮਨੁੱਖੀ ਜਾਨਾਂ ਦਾ ਮੁਲਕ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਨੁਕਸਾਨ ਹੋਵੇ, ਉਸ ਉੱਤੇ ਸਿੱਖ ਕੌਮ ਨੇ ਹਮੇਸ਼ਾ ਡੂੰਘਾ ਦੁੱਖ ਮਹਿਸੂਸ ਕੀਤਾ ਹੈ। 26 ਨਵੰਬਰ 2008 ਨੂੰ ਮੁੰਬਈ ਵਿਖੇ ਹੋਈ ਦੁਖਾਂਤਿਕ ਘਟਨਾ ਦੀ ਵੀ ਅਸੀਂ ਉਸ ਸਮੇਂ ਨਿੰਦਾ ਕੀਤੀ ਸੀ। ਜੇਕਰ ਚੇਚਨੀਆ, ਸੋਮਾਲੀਆ, ਇਰਾਨ, ਇਰਾਕ, ਅਫਗਾਨਿਸਤਾਨ, ਪਾਕਿਸਤਾਨ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹਕੂਮਤਾਂ ਜਾਂ ਤਾਨਾਸ਼ਾਹੀ ਫੌਜਾਂ ਵੱਲੋਂ ਆਮ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਕੇ ਅਮਨ-ਚੈਨ ਨੂੰ ਕਾਇਮ ਰੱਖਣ ਦੀ ਜੋ ਦਲੀਲ ਦਿੱਤੀ ਜਾਂਦੀ ਹੈ ਤਾਂ ਅਸੀਂ ਅਜਿਹੀ ਮਨੁੱਖਤਾ ਮਾਰੂ ਦਲੀਲ ਨਾਲ ਕਦੀ ਵੀ ਸਹਿਮਤੀ ਨਹੀਂ ਪ੍ਰਗਟਾਈ। ਬਲਕਿ ਹਕੂਮਤਾਂ ਜਾਂ ਫੌਜਾਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਵਿਰੁੱਧ ਨਿਡਰਤਾ ਨਾਲ ਆਵਾਜ਼ ਉਠਾਉਂਦੇ ਆ ਰਹੇ ਹਾਂ। ਪਰ ਅਤਿ ਦੁੱਖ ਅਤੇ ਅਫਸੋਸ ਹੈ ਕਿ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੌਰਾਨ ਅਤੇ 1984 ਵਿੱਚ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ ਦੇ ਦੋਸ਼ੀ ਕਾਤਿਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਤੋਂ ਅੱਜ ਵੀ ਹਿੰਦ ਹਕੂਮਤ ਭੱਜ ਰਹੀ ਹੈ। ਇਹ ਹੋਰ ਵੀ ਵਿਤਕਰੇ ਭਰੀ ਕਾਰਵਾਈ ਹੈ ਕਿ 5000 ਸਿੱਖਾਂ ਦੇ ਹੋਏ ਕਤਲ ਲਈ ਮੁਲਕ ਦੀ ਪਾਰਲੀਮੈਂਟ ਵਿੱਚ ਅੱਜ ਤੱਕ ਕੋਈ ਵੀ ਅਫਸੋਸ ਮਤਾ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਕਿਸੇ ਕਾਤਿਲ ਨੂੰ ਸਜ਼ਾ ਦਿੱਤੀ ਗਈ ਹੈ। ਬਲਕਿ ਇਨਸਾਫ ਦੀ ਮੰਗ ਕਰਦੀ ਆ ਰਹੀ ਸਿੱਖ ਕੌਮ ਨੂੰ ਬੀਤੇ 25 ਸਾਲਾਂ ਤੋ ਹਿੰਦੋਸਤਾਨੀ ਮੀਡੀਏ ਅਤੇ ਅਖਬਾਰਾਂ ਰਾਹੀਂ “ਅੱਤਵਾਦੀ, ਵੱਖਵਾਦੀ ਅਤੇ ਅਲੱਗਵਾਦੀ” ਆਦਿ ਨਫਰਤ ਭਰੇ ਨਾਮ ਦੇ ਕੇ ਬਦਨਾਮ ਕਰਨ ਦੀ ਸ਼ਾਜਿਸਾਂ ਹੁੰਦੀਆਂ ਆ ਰਹੀਆਂ ਹਨ। ਕੀ ਇਹ “ਹਿੰਦੂ ਦਹਿਸ਼ਤਗਰਦੀ” ਨਹੀਂ? ਉਨ੍ਹਾ ਕਿਹਾ ਕਿ ਮੁੰਬਈ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਮੁੱਚੇ ਹੁਕਮਰਾਨਾਂ ਵੱਲੋਂ ਚੀਕ-ਚਿਹਾੜਾ ਪਾਉਣਾ ਅਤੇ ਸਿੱਖਾਂ ਦੇ ਕਾਤਿਲਾਂ ਲਈ ਚੁੱਪ ਰਹਿਣਾ ਆਪਣੇ ਆਪ ਵਿੱਚ ਵੱਡੀ ਬੇਇਨਸਾਫੀ ਨੂੰ ਪ੍ਰਗਟਾਉਂਦਾ ਹੈ। ਸਿੱਖ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਦੇਣ ਤੋਂ ਬਿਨਾ ਇੱਥੇ ਅਮਨ ਚੈਨ ਨੂੰ ਕਾਇਮ ਰੱਖਣਾ ਅਸੰਭਵ ਹੀ ਨਹੀਂ, ਬਲਕਿ ਨਾ ਮੁਮਕਿਨ ਹੈ।

ਕਾਸਬ ‘ਤੇ ਹੁਣ ਤੱਕ 31 ਕਰੋੜ ਰੁਪਏ ਖ਼ਰਚ

ਮੁੰਬਈ : ਮੁੰਬਈ ‘ਚ ਹੋਏ ਦਹਿਸ਼ਤਗਰਦੀ ਹਮਲੇ ਦੌਰਾਨ ਫੜਿਆ ਗਿਆ ਦਹਿਸ਼ਤਗਰਦ ਅਜਮਲ ਕਾਸਬ ਦੇਸ਼ ਦਾ ਸਭ ਤੋਂ ਮਹਿੰਗਾ ਕੈਦੀ ਸਾਬਤ ਹੋ ਰਿਹਾ ਹੈ। ਆਰਥਰ ਰੋਡ ਜੇਲ੍ਹ ‘ਚ ਉਸ ਦੀ ਸੁਰੱਖਿਆ ‘ਤੇ ਹਰ ਰੋਜ਼ ਕਰੀਬ 85 ਲੱਖ ਰੁਪਏ ਖ਼ਰਚ ਹੋ ਰਹੇ ਹਨ, ਜਦਕਿ ਪਹਿਲਾਂ ਇਹ ਅਨੁਮਾਨ 50 ਲੱਖ ਰੁਪਏ ਖ਼ਰਚ ਹੋਣ ਦਾ ਸੀ। ਜ਼ਿਕਰਯੋਗ ਹੈ ਕਿ ਇੱਕ ਸਾਲ ‘ਚ ਕੇਂਦਰ ਸਰਕਾਰ ਇਸ ਦਹਿਸ਼ਤਗਰਦੀ ਸੁਰੱਖਿਆ ਅਤੇ ਸਿਹਤ ‘ਤੇ 31 ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਅੱਜ ਤੋਂ ਇੱਕ ਸਾਲ ਪਹਿਲਾਂ 26 ਨਵੰਬਰ 2008 ਨੂੰ 21 ਸਾਲਾ ਕਾਸਬ ਅਤੇ ਉਸ ਦੇ ਸਾਥੀ ਦਹਿਸ਼ਤਗਰਦਾਂ ਨੇ ਹਮਲਾ ਕਰਕੇ ਮੁੰਬਈ ਨੂੰ ਦਹਿਲਾ ਦਿੱਤਾ ਸੀ ਤੇ ਇਸ ਹਮਲੇ ਦੌਰਾਨ ਪੁਲਿਸ ਨੇ ਕਾਸਬ ਨੂੰ ਜ਼ਿੰਦਾ ਫੜ ਲਿਆ ਸੀ।

ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੂੰ 'ਸਿੱਖ ਆਫ਼ ਦੀ ਈਅਰ-2009' ਸਨਮਾਨ

ਲੰਡਨ, 27 ਨਵੰਬਰ -ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਪੰਜਾਬ ਵਿਚ ਆਪਣੇ ਵਿਸ਼ੇਸ਼ ਯੋਗਦਾਨ ਲਈ ਸਾਲ 2009 ਦੇ ਵੱਕਾਰੀ ਸਿੱਖ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਲੰਡਨ ਦੇ ਹਾਊਸ ਆਫ਼ ਲਾਰਡਜ਼ ਵਿਚ ਵੀਰਵਾਰ ਰਾਤ ਆਯੋਜਿਤ ਸਿੱਖ ਫ਼ੋਰਮ ਇੰਟਰਨੈਸ਼ਨਲ ਦੇ ਸਾਲਾਨਾ ਡਿਨਰ ਵਿਚ ਪ੍ਰਵਾਸੀ ਵਪਾਰੀ ਲਾਰਡ ਇਲਤਾਫ਼ ਸ਼ੇਖ ਨੇ ਮੰਨੇ ਪ੍ਰਮੰਨੇ ਲੋਕਾਂ ਦੀ ਹਾਜ਼ਰੀ ਵਿਚ ਸ੍ਰੀਮਤੀ ਪ੍ਰਨੀਤ ਕੌਰ ਨੂੰ ਸਨਮਾਨ ਭੇਟ ਕੀਤਾ। ਇਸ ਮੌਕੇ ਹਾਊਸ ਆਫ਼ ਲਾਰਡਜ਼ ਵਿਚ ਡੈਮੋਕਰੇਟਸ ਦੇ ਉਪ ਆਗੂ ਲਾਰਡ ਨਵਨੀਤ ਢੋਲਕੀਆ ਵੀ ਮੌਜੂਦ ਸਨ। ਲਾਰਡ ਸ਼ੇਖ ਨੇ ਕਿਹਾ ਕਿ ਸ੍ਰੀਮਤੀ ਪ੍ਰਨੀਤ ਕੌਰ ਪੰਜਾਬ ਵਿਚ ਆਪਣੇ ਸ਼ਲਾਘਾਯੋਗ ਯੋਗਦਾਨ ਬਦਲੇ ਇਸ ਪੁਰਸਕਾਰ। ਦੇ ਹੱਕਦਾਰ ਹਨ। ਪ੍ਰਨੀਤ ਕੌਰ ਨੇ ਪੁਰਸਕਾਰ ਹਾਸਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੀਤੇ ਸਮੇਂ ਵਿਚ ਕਈ ਡਿਗਰੀਆਂ ਅਤੇ ਸਨਮਾਨ ਮਿਲ ਚੁੱਕੇ ਹਨ, ਪਰ ਹਾਊਸ ਆਫ਼ ਲਾਰਡਜ਼ ਵਿਚ ਇਸ ਪੁਰਸਕਾਰ ਨੂੰ ਹਾਸਲ ਕਰਨਾ ਮੇਰੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਇਸ ਤੋਂ ਵੱਧ ਸਨਮਾਨਜਨਕ ਕੁੱਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਲੰਡਨ ਵਿਚ ਉਸ ਸਮੇਂ ਮੌਜੂਦ ਹੋਣਾ ਇਕ ਸੁਖਦ ਤਜਰਬਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਬਹੁਤ ਸੁਖਾਵੇਂ ਮਾਹੌਲ ਵਿਚ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਫੌਰਮ ਇੰਟਰਨੈਸ਼ਨਲ ਨੇ ਅਜਿਹਾ ਐਵਾਰਡ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ ਸਿੰਘ ਅਤੇ ਸ.ਮੌਨਟੇਕ ਸਿੰਘ ਆਹਲੂਵਾਲੀਆ ਨੂੰ ਵੀ ਸੌਂਪਿਆ ਹੈ ਤੇ ਇਸ ਵਾਰ ਇਸ ਐਵਾਰਡ ਲਈ ਸ੍ਰੀਮਤੀ ਪ੍ਰਨੀਤ ਕੌਰ ਨੂੰ ਚੁਣਿਆ ਗਿਆ ਹੈ।

ਮਾਲਵੇ ਦੇ ਪਾਣੀ 'ਚ ਨਾਈਟਰੇਟ ਵਧਿਆ

ਬਠਿੰਡਾ ਮਾਲਵੇ ਦਾ ਇਲਾਕਾ ਜਿੱਥੇ ਕੈਂਸਰ ਦੀ ਭਿਆਨਕ ਬਿਮਾਰੀ ਵਿੱਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ, ਉਥੇ ਅਪੰਗ ਬੱਚੇ ਪੈਦਾ ਹੋਣ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਅਤੇ ਹੋਰ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਤੋਂ ਇਸ ਕਦਰ ਪ੍ਰਭਾਵਤ ਹੋ ਚੁੱਕਾ ਹੈ ਕਿ ਸ਼ਾਇਦ ਹੀ ਇਸ ਖੇਤਰ ਦਾ ਕੋਈ ਅਜਿਹਾ ਇਨਸਾਨ ਹੋਵੇ ਜੋ ਰੋਜ਼ਾਨਾ ਕਿਸੇ ਨਾ ਕਿਸੇ ਦਵਾਈ ਦੀ ਵਰਤੋਂ ਨਾ ਕਰਦਾ ਹੋਵੇ। ਸਿੱਧੇ ਰੂਪ ਵਿੱਚ ਇਸ ਦਾ ਕਾਰਨ ਭਾਵੇਂ ਧਰਤੀ ਹੇਠਲੇ ਪਾਣੀ ਨੂੰ ਹੀ ਮੰਨਿਆ ਜਾ ਰਿਹਾ ਹੈ, ਪ੍ਰੰਤੂ ਅਸਿੱਧੇ ਰੂਪ ਵਿੱਚ ਇਸ ਖੇਤਰ ਦੇ ਉਹ ਕਿਸਾਨ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਦੇ ਪਰਿਵਾਰ ਬਿਮਾਰੀਆਂ ਤੋਂ ਵੀ ਪੀੜਤ ਹਨ।
ਇਹ ਤੱਥ ਇੱਕ ਵਿਦੇਸ਼ੀ ਮਹਿਲਾ ਵਿਗਿਆਨੀ ਮਿਸ ਰੇਏਸ ਟਿਰਾਡੋ ਵੱਲੋਂ ਬੰਗਲੌਰ ਦੀ ਐਨਜੀਓ ਸੰਸਥਾ ਗ੍ਰੀਨ ਪੀਸ ਦੀ ਮਦਦ ਨਾਲ ਇਸ ਖੇਤਰ ਦੇ ਪਾਣੀ ਦੇ ਕੀਤੇ ਟੈਸਟਾਂ ਤੋਂ ਸਾਹਮਣੇ ਆਇਆ ਹੈ। ਇਸ ਵਿਗਿਆਨੀ ਨੇ ਇਸ ਸਾਲ ਮਾਰਚ ਮਹੀਨੇ ਵਿੱਚ ਮਾਲਵੇ ਦੇ ਤਿੰਨ ਜ਼ਿਲ੍ਹਿਆਂ ਮੁਕਤਸਰ, ਲੁਧਿਆਣਾ ਅਤੇ ਬਠਿੰਡਾ ਦੇ ਵੱਖ-ਵੱਖ ਖੇਤਾਂ ਵਿੱਚੋਂ ਧਰਤੀ ਹੇਠਲੇ ਪਾਣੀ ਦੇ ਨਮੂਨੇ ਲਏ ਸਨ। ਇਨ੍ਹਾਂ ਨਮੂਨਿਆਂ ਦੀ ਪੜਤਾਲ ਉਪਰੰਤ ਜਿਹੜੇ ਨਤੀਜੇ ਸਾਹਮਣੇ ਆਏ ਉਹ ਭਿਆਨਕ ਵੀ ਹਨ ਅਤੇ ਹੈਰਾਨੀਜਨਕ ਵੀ, ਕਿਉਂਕਿ ਮਾਲਵਾ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਨਾਈਟਰੇਟ ਦੀ ਮਾਤਰਾ ਸਿਹਤ ਲਈ ਲੋੜੀਂਦੀ ਮਾਤਰਾ ਨਾਲੋਂ ਕਿਤੇ ਵੱਧ ਹੈ। ਇਸ ਜ਼ਿਲ੍ਹੇ ਦੇ ਪਿੰਡ ਪਥਰਾਲਾ ਵਿਖੇ ਕਿਸਾਨ ਗੁਰਸੇਵਕ ਸਿੰਘ ਦੇ ਖੇਤ ਵਿੱਚ ਮਿਸ ਟਿਰਾਡੋ ਨੇ ਪੱਤਰਕਾਰਾਂ ਅਤੇ ਲੋਕਾਂ ਸਾਹਮਣੇ ਪਾਣੀ ਦਾ ਨਮੂਨਾ ਲੈ ਕੇ ਵਿਦੇਸ਼ੀ ਤਕਨੀਕ ਨਾਲ ਟੈਸਟ ਕਰਨ ਉਪਰੰਤ ਦੱਸਿਆ ਕਿ ਇਸ ਪਾਣੀ ਵਿੱਚ ਨਾਈਟਰੇਟ ਦੀ ਮਾਤਰਾ 58.2 ਮਿਲੀਗਰਾਮ ਪ੍ਰਤੀ ਲਿਟਰ ਹੈ, ਜਦ ਕਿ ਵਿਸ਼ਵ ਸਿਹਤ ਸੰਗਠਨ ਦੇ ਨਿਯਮਾਂ ਅਨੁਸਾਰ ਮਨੁੱਖੀ ਸਿਹਤ ਦੇ ਅਨੁਕੂਲ ਜੋ ਪਾਣੀ ਮੰਨਿਆ ਜਾਂਦਾ ਹੈ ਉਸ ਵਿੱਚ ਇਹ ਮਾਤਰਾ 50 ਮਿਲੀਗਰਾਮ ਪ੍ਰਤੀ ਲਿਟਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਮਲੋਟ ਲੁਧਿਆਣਾ, ਜਗਰਾਉਂ, ਰਾਏਕੋਟ ਆਦਿ ਇਲਾਕਿਆਂ ਵਿੱਚ ਵੀ ਇਹ ਮਾਤਰਾ ਕਾਫੀ ਵੱਧ ਪਾਈ ਗਈ, ਪਰ ਹੈਰਾਨੀ ਉਸ ਸਮੇਂ ਹੋਈ ਜਦ ਮੁਕਤਸਰ ਜ਼ਿਲ੍ਹੇ ਦੇ ਪਿੰਡ ਦੋਦਾ ਦੇ ਪਾਣੀ ਨੂੰ ਟੈਸਟ ਕੀਤਾ ਗਿਆ, ਜਿੱਥੇ ਇਹ ਮਾਤਰਾ 94.3 ਪਾਈ ਗਈ। ਮਿਸ ਟਿਰਾਡੋ ਨੇ ਇੰਕਸ਼ਾਫ ਕੀਤਾ ਕਿ ਖੇਤਾਂ ਵਿੱਚ ਕਿਸਾਨਾਂ ਵੱਲੋਂ ਲੋੜ ਤੋਂ ਵੱਧ ਵਰਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਅਤੇ ਦਵਾਈਆਂ ਦਾ ਅਸਰ ਮਿੱਟੀ ਤੋਂ ਅੱਗੇ ਧਰਤੀ ਹੇਠਲੇ ਪਾਣੀ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਪਾਣੀ ਵਿੱਚ ਨਾਈਟਰੇਟ ਦੀ ਮਾਤਰਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵੱਧ ਮਾਤਰਾ ਹੀ ਕੈਂਸਰ, ਬਲੂ ਬੇਬੀ, ਸਿੰਡਰੋਮ ਅਤੇ ਗਰਭਵਤੀ ਔਰਤਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ। ਹੁਣ ਜੇਕਰ ਇਸ ਤੱਥ ਨੂੰ ਪੂਰੀ ਤਰ੍ਹਾਂ ਵਾਚਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਖੇਤਰ ਦੇ ਕਿਸਾਨ ਹੀ ਅਸਿੱਧੇ ਤੌਰ ‘ਤੇ ਇਨ੍ਹਾਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ।


ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੁਰਵਤ ਮਨਾਇਆ

ਮਾਛੀਵਾੜਾ 26 ਨਵੰਬਰ (ਸੁਸ਼ੀਲ ਸ਼ਰਮਾ) ਹਿੰਦ ਦੀ ਚਾਦਰ ਤੇ ਤਿਲਕ ਜੰਝੂ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੁਰਵਤ ਮਨਾਇਆ ਗਿਆ। ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਕਥਾ ਕੀਰਤਨ ਕਰਵਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆ ’ਚ ¦ਗਰ ਲਗਾਏ ਗਏ। ਇਸੇ ਤਰ੍ਹਾ ਹੀ ਸਥਾਨਕ ਮੇਨ ਚੌਂਕ ਦੇ ਸਮੂਹ ਦੁਕਾਨਦਾਰਾਂ ਵੱਲੋਂ ਲੰਗਰ ਲਗਾਏ ਗਏ। ਇਸ ਮੌਕੇ ਕੁਲਦੀਪ ਚੰਦ ਸ਼ਰਮਾ, ਹਰੀ ਰਾਮ, ਸੁਸ਼ੀਲ, ਕਾਲਾ, ਸੰਜੈ ਗਰਗ, ਰਾਜੀਵ ਗਰੋਵਰ, ਸੌਰਵ ਨਾਗਪਾਲ, ਸੱਤਪਾਲ ਲੀਹਲ, ਗੋਬਿੰਦ ਕੌਸ਼ਲ, ਡਿੰਪਲ ਕੌਸ਼ਲ, ਸੁਧੀਰ ਕੌਸ਼ਲ, ਦੁਸ਼ਿਅੰਤ ਕੌਸ਼ਲ, ਰੋਹਿਤ ਸੂਦ, ਗਜਿੰਦਰ ਸਿੰਘ ਬਵੇਜਾ, ਰਜਿੰਦਰ ਕੁਮਾਰ ਗੋਇਲ, ਸ਼ੁਭਮ ਕੌਂਸ਼ਲ , ਰਾਜੂ ਰਾਣਵਾ, ਸ਼ਿਵ ਕੁਮਾਰ, ਖੁਸ਼ਕਰਨ ਸ਼ਰਮਾ , ਸੁਰੇਸ਼ ਕੁਮਾਰ ਗੋਇਲ, ਗੁਰਦੀਪ ਸਿੰਘ ਦੀਪਾ, ਮਨੂੰ ਸ਼ਰਮਾ, ਰਜਿੰਦਰ ਗਰਚਾ, ਅਮਰੀਸ਼ ਸ਼ਰਮਾ, ਲੱਕੀ, ਬਿੱਟੂ , ਸੰਦੀਪ ਆਦਿ ਨੇ ਰਾਹਗੀਰਾਂ ਨੂੰ ਬੜੇ ਨਿਮਰਤਾ ਸਹਿਤ ਲੰਗਰ ਵਰਤਾਇਆ।

ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਵਿੱਚ ਵਜ਼ੀਰ ਏ ਆਜਿ਼ਮ ਨਰਸਿੰਮਾ ਰਾਓ ਮੁੱਖ ਸੂਤਰਧਾਰ ਸੀ :- ਮਾਨ

ਫਤਿਹਗੜ੍ਹ ਸਾਹਿਬ, 26 ਨਵੰਬਰ :- “6 ਦਸੰਬਰ 1992 ਨੂੰ ਮੁਸਲਿਮ ਕੌਮ ਦੇ ਧਾਰਮਿਕ ਅਸਥਾਨ ਸ਼੍ਰੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਲਈ ਬੇਸ਼ੱਕ ਹਿੰਦੂਤਵ ਸੰਗਠਨ ਆਰ ਐਸ ਐਸ, ਬੀ ਜੇ ਪੀ, ਬਜਰੰਗ ਦਲ, ਸਿ਼ਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ ਆਦਿ ਮੋਹਰੀ ਸਨ, ਪਰ ਇਸ ਸ਼ਾਜਿਸ ਦਾ ਅਸਲੀ ਦਿਮਾਗ ਆਰ ਐਸ ਐਸ ਦੇ ਕੱਟੜ ਸਮਰਥੱਕ ਉਸ ਸਮੇਂ ਦੇ ਹਿੰਦ ਦੇ ਵਜ਼ੀਰ ਏ ਆਜਿ਼ਮ ਸ਼੍ਰੀ ਨਰਸਿੰਮਾ ਰਾਓ ਸੀ। ਇਸ ਲਈ ਇਸ ਸ਼ਾਜਿਸ ਵਿੱਚ ਕਾਂਗਰਸ ਜਮਾਤ ਨੂੰ ਕਿਸੇ ਤਰ੍ਹਾ ਵੀ ਬਰੀ ਨਹੀਂ ਕੀਤਾ ਜਾ ਸਕਦਾ।”
ਇਹ ਵਿਚਾਰ ਅੱਜ ਇੱਥੇ ਪਾਰਟੀ ਦੇ ਮੁੱਖ ਦਫਤਰ ਤੋਂ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਨਰਸਿੰਮਾ ਰਾਓ ਨੇ 6 ਦਸੰਬਰ ਤੋਂ ਪਹਿਲੇ ਅਯੁਧਿਆ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਣ ਵਾਲੀਆ ਹਿੰਦੂਤਵ ਫਿਰਕੂ ਤਾਕਤਾਂ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਅਤੇ ਨਾ ਹੀ ਪੂਰੇ ਮੁਲਕ ਅਤੇ ਅਯੁਧਿਆ ਵਿੱਚ ਬਹੁਗਿਣਤੀ ਵੱਲੋਂ ਦੋ ਫਿਰਕਿਆਂ ਵਿਚਕਾਰ ਨਫਰਤ ਵਧਾਉਣ ਵਾਲੇ ਨਾਅਰਿਆਂ ਅਤੇ ਗੈਰ ਧਾਰਮਿਕ ਕਾਰਵਾਈਆਂ ਨੂੰ ਰੋਕਣ ਦੀ ਕੋਈ ਕੌਸਿ਼ਸ ਕੀਤੀ। ਜਦੋਂ ਕਿ ਸ਼੍ਰੀ ਨਰਸਿੰਮਾ ਰਾਓ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਯੂ ਪੀ ਦੇ ਪੂਰੇ ਸਟੇਟ ਵਿੱਚ ਐਮਰਜੈਂਸੀ ਲਗਾ ਕੇ ਇਸ ਹੋਏ ਗੈਰ ਧਾਰਮਿਕ ਉਪੱਦਰ ਨੂੰ ਰੋਕ ਸਕਦੇ ਸਨ। ਉਨ੍ਹਾ ਕਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਜਮਾਤ ਹਿੰਦ ਦੇ ਵਿਧਾਨ ਦੀ ਉਲੰਘਣਾ ਕਰਕੇ, ਸਿੱਖਾਂ ਉੱਤੇ ਬਲਿਊ ਸਟਾਰ ਦੀ ਫੌਜੀ ਕਾਰਵਾਈ ਕਰਕੇ ਫੌਜੀ ਸ਼ਕਤੀ ਦੀ ਸ਼ਰੇਆਮ ਦੁਰਵਰਤੋਂ ਕਰਦੀ ਹੈ ਅਤੇ ਦੂਸਰੇ ਪਾਸੇ ਅਯੁਧਿਆ ਵਿੱਚ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਲਈ ਕਾਂਗਰਸ ਆਪਣੇ ਕੇਂਦਰੀ ਫੋਰਸਾਂ, ਅਰਧ ਸੈਨਿਕ ਬਲਾਂ ਅਤੇ ਫੌਜ ਦੀ ਸਹੀ ਵਰਤੋਂ ਕਰਨ ਦੀ ਜਿ਼ੰਮੇਵਾਰੀ ਤੋਂ ਭੱਜ ਜਾਂਦੀ ਹੈ।
ਸ: ਮਾਨ ਨੇ ਅੱਗੇ ਚੱਲ ਕੇ ਆਪਣੇ ਬਿਆਨ ਵਿੱਚ ਕਿਹਾ ਕਿ ਜਦੋਂ ਵੀ ਕਿਸੇ ਮੁਲਕ ਵਿੱਚ ਕੋਈ ਗੈਰ ਸਮਾਜਿਕ, ਗੈਰ ਧਾਰਮਿਕ, ਗੈਰ ਕਾਨੂੰਨੀ ਘਟਨਾ ਵਾਪਰਦੀ ਹੈ ਤਾਂ ਉਸਦੀ ਜਿ਼ੰਮੇਵਾਰੀ ਸਮੂਹਿਕ ਤੌਰ ਤੇ ਸਮੁੱਚੀ ਕੈਬਨਿਟ ਉੱਤੇ ਹੁੰਦੀ ਹੈ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਹਿੰਦ ਦੇ ਮੌਜੂਦਾ ਵਜ਼ੀਰ ਏ ਆਜਿ਼ਮ ਡਾ: ਮਨਮੋਹਨ ਸਿੰਘ, ਸ਼੍ਰੀ ਨਰਸਿੰਮਾ ਰਾਓ ਦੀ ਕੈਬਨਿਟ ਵਿੱਚ ਵਿੱਤ ਵਜ਼ੀਰ ਸਨ। ਉਹ ਸ਼੍ਰੀ ਬਾਬਰੀ ਮਸਜਿਦ ਦੀ ਕੀਤੀ ਗਈ ਸ਼ਾਜਿਸੀ ਸਹਾਦਤ ਦੀ ਜਿ਼ੰਮੇਵਾਰੀ ਤੋਂ ਕਿਸੇ ਤਰ੍ਹਾ ਵੀ ਬੱਚ ਨਹੀਂ ਸਕਦੇ ਅਤੇ ਉਹ ਵੀ ਇਸ ਵੱਡੀ ਦੁਖਾਂਤਿਕ ਘਟਨਾ ਦੇ ਦੋਸ਼ੀ ਹਨ। ਉਨ੍ਹਾ ਕਿਹਾ ਕਿ ਸੈਟਰ ਵਿੱਚ ਹਕੂਮਤ ਕਰਨ ਵਾਲੀਆਂ ਹਿੰਦੂਤਵ ਜਮਾਤਾਂ ਆਪਣੇ ਸ਼ਾਤਿਰ ਦਿਮਾਗਾਂ ਦੀ ਵਰਤੋਂ ਕਰਦੀਆਂ ਹੋਈਆਂ ਆਪੋ ਆਪਣੀਆਂ ਬਣਨ ਵਾਲੀਆਂ ਕੈਬਨਿਟਾਂ ਵਿੱਚ ‘ਗੁਲਾਮੀਅਤ ਜ਼ਮੀਰ’ ਵਾਲੇ ਇੱਕ ਅੱਧੇ ਮੁਸਲਿਮ, ਸਿੱਖ ਜਾਂ ਇਸਾਈ ਨੂੰ ਵਜ਼ੀਰੀ ਦੇ ਕੇ ਜਾਂ ਕੋਈ ਹੋਰ ਉੱਚ ਰੁਤਬਾ ਦੇ ਕੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਕਰਦੀਆਂ ਹਨ ਕਿ ਅਸੀਂ ਘੱਟ ਗਿਣਤੀ ਕੌਮਾਂ ਨੂੰ ਨੁਮਾਇੰਦਗੀ ਦੇ ਦਿੱਤੀ ਹੈ। ਇਨ੍ਹਾ ਨਾਲ ਮੁਲਕ ਵਿੱਚ ਕੋਈ ਬੇਇਨਸਾਫੀ ਨਹੀਂ ਹੋਵੇਗੀ। ਜਦੋਂ ਕਿ ਅਜਿਹੇ ਅਹੁਦੇਦਾਰ ਜਾਂ ਵਜ਼ੀਰ ਹਿੰਦੂਤਵ ਤਾਕਤਾਂ ਵੱਲੋਂ ਘੱਟ ਗਿਣਤੀ ਕੌਮਾਂ ਵਿਰੋਧੀ ਕੀਤੇ ਜਾਣ ਵਾਲੇ ਫੇਸਲਿਆਂ ਉੱਤੇ ਆਪਣੀ ਰਾਏ ਦੇਣ ਦਾ ਵੀ ਹੱਕ ਨਹੀਂ ਰੱਖਦੇ ਹੁੰਦੇ। ਫਿਰ ਅਜਿਹੇ ਆਗੂ ਆਪਣੀਆਂ ਕੌਮਾਂ ਉੱਤੇ ਹੋਣ ਵਾਲੀਆਂ ਸ਼ਾਜਿਸੀ ਯੋਜਨਾਵਾ ਨੂੰ ਕਿਸ ਤਰ੍ਹਾ ਰੋਕ ਸਕਦੇ ਹਨ? ਕਦੀ ਕਦੀ ਤਾਂ ਇਹ ਹਿੰਦੂਤਵ ਤਾਕਤਾਂ ਅਜਿਹੇ ਗੁਲਾਮ ਜਹਿਨੀਅਤ ਦੇ ਮਾਲਕ ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਨੂੰ ਆਪਣੀਆਂ ਸ਼ਾਜਿਸਾਂ ਦਾ ਹਿੱਸਾ ਬਣਾਉਣ ਵਿੱਚ ਵੀ ਕਾਮਯਾਬ ਹੋ ਜਾਂਦੀਆਂ ਹਨ। ਫਿਰ ਇਹ ਕਿਸ ਤਰ੍ਹਾ ਉਮੀਦ ਕੀਤੀ ਜਾ ਸਕਦੀ ਹੈ ਕਿ ਹਿੰਦ ਹਕੂਮਤ ਉੱਤੇ ਬੈਠਣ ਵਾਲੀਆਂ ਹਿੰਦੂਤਵ ਤਾਕਤਾਂ ਇੱਥੇ ਘੱਟ ਗਿਣਤੀ ਕੌਮਾਂ ਨੂੰ ਭਵਿੱਖ ਵਿੱਚ ਇਨਸਾਫ ਦੇ ਸਕਣਗੀਆਂ? ਸ: ਮਾਨ ਨੇ ਆਪਣੇ ਬਿਆਨ ਦੇ ਅੰਤ ਵਿੱਚ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਸਾਂਝੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਮਾਲੀ ਹੱਕ-ਹਕੂਕਾਂ ਦੀ ਪ੍ਰਾਪਤੀ ਲਈ ਇੱਕ ਪਲੇਟਫਾਰਮ ਉੱਤੇ ਇਕੱਤਰ ਹੋ ਕੇ “ਹਿੰਦੂਤਵ ਤਾਕਤਾਂ” ਵਿਰੁੱਧ ਜਮਹੂਰੀਅਤ ਤਰੀਕੇ ਸੰਘਰਸ਼ ਕਰਨ ਅਤੇ ਆਪਣੇ ਨਾਲ ਹੋ ਰਹੀਆਂ ਬੇਇਨਸਾਫੀਆਂ ਦੂਰ ਕਰਾਉਣ ਵਿੱਚ ਯੋਗਦਾਨ ਪਾਉਣ।

ਨਗਰ ਕੌਸ਼ਲ ਦੇ ਮੁਲਾਜਮ ਦੂਜੇ ਦਿਨ ਵੀ ਹੜਤਾਲ ਤੇ

ਮਾਛੀਵਾੜਾ 26 ਨਵੰਬਰ (ਸੁਸ਼ੀਲ ਸ਼ਰਮਾ) ਸਥਾਨਕ ਕੌਸ਼ਲ ਦੇ ਸਫਾਈ ਕਰਮਚਾਰੀਆ ਦੀ ਤਿੰਨ ਦਿਨਾ ਰੱਖੀ ਹੜਤਾਲ ਦੇ ਅੱਜ ਦੂਜੇ ਦਿਨ ਵੀ ਮੁਲਾਜਮਾ ਨੇ ਆਪਣਾ ਕੰਮ ਬੰਦ ਰੱਖ ਕੇ ਦਫਤਰ ਵਿਚ ਜੋਰਦਾਰ ਨਆਰੇ ਬਾਜ਼ੀ ਕੀਤੀ। ਜਥੇਬੰਦੀ ਦੇ ਸਕਤਰ ਰੌਸ਼ਨ ਹੰਸ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀ ਕਈ ਵਾਰ ਕਾਰਜ ਸਾਧਕ ਅਫਸਰ ਨੂੰ ਮੰਗ ਪੱਤਰ ਦੇ ਚੁੱਕੇ ਹਾ ਪਰ ਸਾਡੀ ਕਿਸੇ ਵੀ ਮੰਗ ਤੇ ਧਿਆਨ ਨਹੀ ਦਿੱਤਾ ਗਿਆ। ਸਫਾਈ ਕਰਮਚਾਰੀ ਦਲ ਦੇ ਪ੍ਰਧਾਨ ਪ੍ਰੇਮ ਸਾਗਰ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਚੌਣ ਮਨੋਰਥ ਪੱਤਰ ਵਿਚ ਦਿਹਾੜੀ ਦਾਰ ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੀ ਗੱਲ ਕਹੀ ਸੀ ਪਰ ਹੁਣ ਸਾਡੀ ਕੋਈ ਸਾਰ ਨਹੀ ਲੈ ਰਿਹਾ। ਪ੍ਰਧਾਨ ਨੇ ਕਿਹਾ ਕਿ ਪਾਰਟਾਂਿੲਮ, ਦਿਹਾੜੀਦਾਰ,ਮੱਹਲਾ ਸੈਨੀਟੇਸ਼ਨ ਸੁਧਾਰ ਕਮੇਟੀ ਤੇ ਕੰਟੇਕਟ ਬੇਸ਼ਿਸ ਮੁਲਾਜਮ ਬਿਨਾ ਸ਼ਰਤ ਪੱਕੇ ਕੀਤੇ ਜਾਣ, ਪੰਜਵੇ ਤਨਖਾਹ ਕਮਿਸ਼ਨ ਰਾਹੀ ਮੁਲਾਜਮਾ ਦੀਆ ਤਨਖਾਹ ਵਿਚ ਕੀਤਾ ਵਾਧਾ ਕੱਚੇ ਕਰਮਚਾਰੀਆ ਤੇ ਲਾਗੂ ਹੋਵੇ , ਠੇਕੇਦਾਰੀ ਪ੍ਰਥਾ ਬੰਦ ਕਰਕੇ ਨਵੀ ਭਰਤੀ ਕੀਤੀ ਜਾਵੇ ਅਤੇ ਨੋਕਰੀ ਦੋਰਾਨ ਮੁਲਾਜਮ ਦੀ ਮੌਤ ਹੋਣ ਤੇ ਉਸ ਦੇ ਕਿਸੇ ਘਰੇਲੂ ਮੈਬਰ ਨੂੰ ਨੌਕਰੀ ਦਿਤੀ ਜਾਵੇ। ਇਸ ਮੌਕੇ ਹੰਸ ਰਾਜ,ਚਰਨਜੀਤ ਸਿੰਘ,ਮੋਹਣ ਸਿੰਘ, ਕੇਵਲ ਕ੍ਰਿਸਨ, ਸੋਮ ਨਾਥ, ਰਾਕੇਸ ਕੁਮਾਰ, ਕੈਲਾਸ ਰਾਣੀ ਤੇ ਦਰਸਨਾ ਰਾਣੀ ਸਮੇਤ ਹੋਰ ਵੀ ਮੁਲਾਜਮ ਹਾਜ਼ਰ ਸਨ।

ਨਹਿਰੀ ਵਿਭਾਗ ਦੇ ਬੇਲਦਾਰਾ ਨੇ ਅਧਿਕਾਰੀਆ ਦੇ ਖਿਲਾਫ ਖੋਲਿਆ ਮੋਰਚਾ,
ਇਨਸ਼ਾਫ ਨਾ ਮਿਲਣ ਤੇ ਮਰਨ ਵਰਤ ਦੀ ਚੇਤਾਵਨੀ

ਮਾਛੀਵਾੜਾ, 26 ਨਵੰਬਰ (ਸ਼ਰਮਾ) ਨਹਿਰੀ ਵਿਭਾਗ ਦੇ ਦਰਜਾ ਚਾਰ ਕਰਮਚਾਰੀਆ (ਬੇਲਦਾਰਾ) ਦਾ ਆਪਣੇ ਤੋ ਉਪਰਲੇ ਅਧਿਕਾਰੀਆ ਨਾਲ ਪਿਛਲੇ ਕਈ ਦਿਨਾ ਤੋ ਚੱਲ ਰਹੀ ਆਪਸੀ ਖਹਿਬਾਜੀ ਦਾ ਮਾਮਲਾ ਠੰਡਾ ਹੋਣ ਦੀ ਬਜਾਏ ਹੋਰ ਵੀ ਗਰਮੀ ਫੜਦਾ ਜਾ ਰਿਹਾ ਹੈ, ਸਿਚਾਈ ਵਿਭਾਗ ਦੀ ਮੁਲਾਜਮ ਜੱਥੇਬੰਦੀ ਐਸ ਸੀ ਬੀ ਸੀ ਕਰਮਚਾਰੀ ਦਲ ਵੱਲੋ ਆਪਣੇ ਮੁਲਾਜਮ ਮੈਬਰਾ ਦੀ ਪਿੱਠ ਤੇ ਆਉਦਿਆ ਪੰਜਾਬ ਦੇ ਸਿਚਾਈ ਮੰਤਰੀ ਜਨਮੇਜਾ ਸਿੰਘ ਸੇਖੋ ਤੇ ਹੋਰ ਉਚ ਅਧਿਕਾਰੀਆ ਨੂੰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਨਸਾਫ ਨਾ ਮਿਲਣ ਤੇ ਮਰਨ ਵਰਤ ਤੇ ਬੈਠਣ ਦੀ ਚਿਤਾਵਨੀ ਦਿੰਦੇ ਹੋਏ 15 ਦਿਨਾ ਦਾ ਅਲਟੀਮੇਟਮ ਦਿੱਤਾ ਹੈ, ਸਬੰਧਤ ਕਰਮਚਾਰੀਆ ਤੋ ਮਿਲੀ ਜਾਣਕਾਰੀ ਅਨੁਸਾਰ ਜੱਥੇਬੰਦੀ ਨੇ ਸਿਚਾਈ ਮੰਤਰੀ ਤੋ ਇਲਾਵਾ ਪ੍ਰਮੁੱਖ ਸਕਤਰ,ਮੁਖ ਇੰਜੀਨਿਅਰ,ਬਿਜੀਲੈਸ਼ ਵਿਭਾਗ,ਡੀ ਜੀ ਪੀ ਪੰਜਾਬ, ਡੀ ਸੀ ਰੋਪੜ ਨੂੰ ਕੱਢੀਆ ਗਈਆ ਚਿੱਠੀਆ ਵਿਚ ਵਰਕ ਮਿਸਤਰੀ ਗੁਰਮੀਤ ਸਿੰਘ ਤੇ ਏ ਈ ਰਾਜੀਵ ਭਾਰਤੀ ਵਿਰੁਧ ਦੋਸ਼ ਲਗਾਉਦਿਆ ਕਿਹਾ ਕਿ ਇਨ੍ਹਾਂ ਦੋਵੇ ਅਧਿਕਾਰੀਆ ਨੇ ਬਿਨਾ ਕਿਸੇ ਉਪਰਲੇ ਹੁਕਮਾ ਤੋ ਬੁਰਜੀ ਨੰ; 130 ਤੋ ਲੈ ਕੇ 158 ਤੱਕ ਜੋ ਕੇ ਚਮਕੌਰ ਸਾਹਿਬ ਤੋ ਗੜ੍ਹੀ ਤਰਖਾਣਾ ਦੇ ਸਾਇਫਨ ਤੱਕ ਰੇਜ਼ ਬਣਦੀ ਹੈ,ਸੜਕ ਵਾਲੇ ਪਾਸੇ ਇੰਨਰ ਸਲੋਕ ਤੇ ਸਾਰੇ ਦਰਖੱਤ ਤੇ ਬੂਟੇ ਵੱਢਣ ਦਾ ਹੁਕਮ ਚੁੱਪ-ਚਪੀਤੇ ਹੀ ਬੇਲਦਾਰਾ ਤੇ ਚਾੜ੍ਹ ਦਿੱਤਾ। ਪੱਤਰ ਵਿਚ ਦੋਸ਼ ਲਾਇਆ ਹੈ ਕਿ ਇਸ ਕਾਰੇ ਨੂੰ ਅੰਜਾਮ ਦੇਣ ਲਈ ਭਾਵੇ ਆਮ ਸਫਾਈ ਦਾ ਨਾਮ ਦਿੱਤਾ ਗਿਆ ਹੈ,ਪਰ ਬੂਟੇ ਤੇ ਦਰਖੱਤ ਸਰਦੀ ਦੀ ਆਮਦ ਨੂੰ ਦੇਖਦੇ ਹੋਏ ਬਾਲ੍ਹਣ ਵੇਚਣ ਦੀ ਬੁਰੀ ਨੀਯਤ ਨਾਲ ਵੱਢਾਏ ਜਾਣੇ ਹਨ,ਪਰ ਇਸ ਦੀ ਭਿਣਕ ਪੱਤਰਕਾਰਾ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆ ਤੇ ਅਧਿਕਾਰੀਆ ਨੂੰ ਪੈ ਗਈ ਜਿਸ ਕਾਰਣ ਸਫਾਈ ਦੇ ਨਾਮ ਹੇਠ ਕੀਤੀ ਜਾਣ ਵਾਲੀ ਘਪਲੇਬਾਜੀ ਦਾ ਪਤਾ ਲੱਗ ਗਿਆ। ਇਸ ਸਬੰਧਤ ਜਦੋ ਕਰਮਚਾਰੀ ਦਲ ਦੇ ਪ੍ਰਧਾਨ ਮੇਜਰ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾ ਚਿੱਠੀ ਵਿਚ ਲਗਾਏ ਕਥਿਤ ਦੋਸ਼ਾ ਦੀ ਹਾਮੀ ਭਰੀ ।


ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਾਇਟ ਹਾਉਸ ਤੇ ਆਉਣ ਤੇ ਸਿੱਖਾ ਵੱਲੋ ਰੋਹ ਭਰਿਆ ਮੁਜਹਾਰਾ









ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਚਿੱਠੀਸਿੰਘਪੁਰਾ ਹੱਤਿਆ ਕਾਂਡ ਦੀ ਮੁੜ ਜਾਂਚ ਮੰਗੀ

ਚੰਡੀਗੜ੍ਹ:-ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਜੰਮੂ ਕਮਸ਼ੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ ਚਿੱਠੀਸਿੰਘਪੁਰਾ (ਜੰਮੂ ਕਸ਼ਮੀਰ) ਦੇ ਸਿੱਖ ਹੱਤਿਆ ਕਾਂਡ ਦੀ ਨਿਰਪੱਖ ਜਾਂਚ ਨਾ ਹੋ ਸਕਣ ਬਾਰੇ ਦਿੱਤੇ ਬਿਆਨ ਦੇ ਅਧਾਰ ਉੱਤੇ ਇਸ ਦੀ ਮੁੜ ਜਾਂਚ ਕਰਨ ਦੀ ਮੰਗ ਉਠਾਈ ਹੈ।
ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਕੀਤੇ ਇਕ ਬਿਆਨ ਵਿਚ ਦਲ ਦੇ ਆਗੂਆਂ ਕੁਲਬੀਰ ਸਿੰਘ ਬੜਾ ਪਿੰਡ ਅਤੇ ਦਇਆ ਸਿੰਘ ਕੱਕੜ ਨੇ ਕਿਹਾ ਕਿ ਫਾਰੂਕ ਅਬਦੁੱਲਾ ਜੋ ਇਸ ਸਮੇਂ ਕੇਂਦਰੀ ਵਜ਼ਾਰਤ ਵਿਚ ਹਨ, ਵਲੋਂ ਬੀਤੇ ਦਿਨੀਂ ਚਿੱਠੀ ਸਿੰਘਪੁਰਾ ਸਬੰਧੀ ਦਿੱਤੇ ਬਿਆਨ ਨੇ ਸਿੱਖ ਕੌਮ ਦੇ ਇਸ ਦਾਅਵੇ ਦੀ ਪ੍ਰੋੜਤਾ ਕੀਤੀ ਹੈ ਕਿ ਮਾਰਚ, 2000 ਨੂੰ ਵਾਪਰੇ ਇਸ ਕਤਲੇਆਮ ਦੀ ਨਾ ਤਾਂ ਨਿਰਪੱਖ ਜਾਂਚ ਹੋ ਸਕੀ ਹੈ ਅਤੇ ਨਾ ਹੀ ਪੀੜਤਾਂ ਨੂੰ ਇਨਸਾਫ ਮਿਲ ਸਕਿਆ ਹੈ।
ਉਕਤ ਆਗੂਆਂ ਨੇ ਕਿਹਾ ਕਿ ਇਹ ਕਤਲੇਆਮ ਭਾਰਤੀ ਜਮਹੂਰੀਅਤ ਦੇ ਮੱਥੇ ਉੱਤੇ ਕਲੰਕ ਹੈ ਜਦੋਂ ਕਿ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਮੌਕੇ ਸੌੜੀ ਸਿਆਸਤ ਤੋਂ ਪ੍ਰੇਰਤ ਤਾਕਤਾਂ ਨੇ ਇਸ ਭਿਆਨਕ ਕਤਲੇਆਮ ਦੀ ਸਾਜਿਸ਼ ਰਚੀ ਅਤੇ 34 ਨਿਰਦੋਸ਼ ਸਿੱਖ ਬੇਰਹਿਮੀ ਨਾਲ ਮਾਰ ਦਿੱਤੇ ਗਏ ਸਨ।
ਜ਼ਿਕਰਯੋਗ ਹੈ ਕਿ 2006 ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਵੀ ਭਾਰਤ ਵਲੋਂ ਕਤਲੇਆਮ ਲਈ ਪੇਸ਼ ਕੀਤੀ ਜਾਂਦੀ ਦਲੀਲ ਕਿ ਇਹ ਕੰਮ ਪਾਕਿਸਤਾਨੀ ਅਤਿਵਾਦੀਆਂ ਵਲੋਂ ਕੀਤਾ ਗਿਆ ਸੀ, ਨੂੰ ਮੁੜ ਨਕਾਰ ਦਿੱਤਾ ਸੀ। ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਜਿਹਨਾਂ ਦੇ ਸਿੱਖ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਉਹਨਾਂ ਦੀ ਧਰਮ ਨਿਰਪੱਖ ਪਾਰਟੀ ਵਲੋਂ ਕੀਤਾ ਜਾਂਦਾ ਹੈ, ਨੂੰ ਚਾਹੀਦਾ ਹੈ ਕਿ ਉਹ ਇਸ ਘਿਨਾਉਣੇ ਕਤਲੇਆਮ ਦੀ ਸਚਾਈ ਸਾਹਮਣੇ ਲਿਆਉਣ।

ਜਥੇਦਾਰ ਮੱਕੜ ਸ਼੍ਰੋਮਣੀ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣੇ

ਅੰਮ੍ਰਿਤਸਰ, 25 ਨਵੰਬਰ - ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਪੰਜਵੀਂ ਵਾਰ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਚੁਣੇ ਗਏ। ਜਥੇਦਾਰ ਮੱਕੜ ਨੂੰ 139 ਵੋਟਾਂ ਵੋਟਾਂ ਪਈਆਂ। ਜਦੋਂ ਕਿ ਉਨ੍ਹਾਂ ਦੇ ਵਿਰੋਧੀ ਧਿਰ ਦੇ ਸ. ਹਰਬੰਸ ਸਿੰਘ ਕੰਦੋਲਾ ਨੂੰ 25 ਹੀ ਪਈਆਂ। ਅੱਜ ਦੀ ਵੋਟਿੰਗ ਵਿਚ ਸ. ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ ਅਤੇ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਚੁਣੇ ਗਏ। ਇਸੇ ਤਰ੍ਹਾਂ 11 ਮੈਂਬਰੀ ਅੰਤ੍ਰਿਗ ਕਮੇਟੀ ਵਿਚ ਚੁਣੇ ਗਏ ਮੈਂਬਰਾਂ ਵਿਚ ਰਾਜਿੰਦਰ ਸਿੰਘ ਮਹਿਤਾ, ਮੋਹਨ ਸਿੰਘ ਬੰਗੀ, ਗੁਰਬਚਨ ਸਿੰਘ ਕਰਮੂਵਾਲਾ, ਸ. ਹਰਤੇਜ ਸਿੰਘ, ਦਿਆਲ ਸਿੰਘ ਕੌਲਿਆਂਵਾਲੀ, ਸ੍ਰੀਮਤੀ ਭਜਨ ਕੌਰ ਡੋਗਰਾਵਾਲੀ, ਸੁਰਜੀਤ ਸਿੰਘ ਗੜ੍ਹ, ਸ. ਕਰਨੈਲ ਸਿੰਘ ਪੰਜੌਲੀ, ਸ. ਸੂਬਾ ਸਿੰਘ ਡੱਬਵਾਲੀ, ਜਰਨੈਲ ਸਿੰਘ ਜੌਲਾ, ਸ੍ਰੀਮਤੀ ਰਵਿੰਦਰ ਕੌਰ ਕੁਰਕਸ਼ੇਤਰ ਸ਼ਾਮਲ ਹਨ। ਹਾਊਸ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਤੋਂ ਰਘੁਜੀਤ ਸਿੰਘ ਵਿਰਕ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ ਦਾ ਉਹ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦਾ ਇਜਲਾਸ ਸੱਦਿਆ ਗਿਆ। ਇਸਦੇ ਕੁੱਲ 185 ਮੈਂਬਰਾਂ ਵਿਚੋਂ ਛੇ ਮੈਂਬਰਾਂ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਬਾਕੀ ਬਚੇ 179 ਮੈਂਬਰਾਂ ਵਿਚੋਂ 164 ਮੈਂਬਰ ਹਾਜ਼ਰ ਸਨ।
ਜਨਰਲ ਇਜਲਾਸ ਦੌਰਾਨ ਇਕ ਮਤੇ ਰਾਹੀਂ ਜਿਨ੍ਹਾਂ ਗੁਰਦਵਾਰਾ ਸਾਹਿਬਾਨ ਦੀ ਆਮਦਨ 20 ਲੱਖ ਰੁਪਏ ਹੈ, ਉਨ੍ਹਾਂ ਨੂੰ ਸੈਕਸ਼ਨ 87 (1) ਤੋਂ ਸੈਕਸ਼ਨ 85 ਵਿਚ ਤਬਦੀਲ ਕਰਨ ਦੀ ਭਾਰਤ ਸਰਕਾਰ ਨੂੰ ਸਿਫ਼ਾਰਸ਼ ਭੇਜੀ ਗਈ ਹੈ। ਇਕ ਹੋਰ ਮਤੇ ਰਾਹੀਂ ਰਾਗੀ ਪ੍ਰੋਫ਼ੈਸਰ ਦਰਸ਼ਨ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸੰਗਤ ਵਿਚ ਕੀਤਾ ਜਾ ਰਿਹਾ ਕੂੜ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਵੀ ਮੰਗ ਕੀਤੀ। ਜਨਰਲ ਇਜਲਾਸ ਵਿਚ ਭਾਵੇਂ ਡੇਢ ਦਰਜਨ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਕਲਕੱਤਾ ਨੇ ਅਕਾਲ ਤਖ਼ਤ ਸਾਹਿਬ ਨੂੰ ਜੋ ਚਿੱਠੀ ਲਿਖੀ ਦੇ ਜਵਾਬ ਵਿਚ ਜਥੇਦਾਰ ਮੱਕੜ ਨੇ ਕਿਹਾ ਕਿ ਸ. ਕਲਕੱਤਾ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਦੀ ਨਹੀਂ। ਉਨ੍ਹਾਂ ਚਿੱਠੀ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹੀ ਭਾਸ਼ਾ ਵਰਤਣ ਤੋਂ ਬਾਜ਼ ਆਉਣ ਦੀ ਅਪੀਲ ਕਰਦਾ ਹੈ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਹਰਿਆਣਾ ਤੋਂ ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਹੈ। ਉਹ ਸ਼੍ਰੋਮਣੀ ਕਮੇਟੀ ਦਾ ਸਵਾਗਤ ਕਰਦੇ ਹਨ ਪਰ ਸ. ਵਿਰਕ ਨੂੰ ਅਪੀਲ ਕਰਦੇ ਹਨ ਕਿ ਹਰਿਆਣਾ ਦੀ ਵੱਖਰੀ ਕਮੇਟੀ ਲਈ ਅੱਗੇ ਆਉਣ। ਜਥੇਦਾਰ ਅਵਤਾਰ ਸਿੰਘ ਮੱਕੜ ਪੰਜਵੀਂ ਵਾਰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ। ਉਨ੍ਹਾਂ ਦਾ ਮੂੰਹ ਬੀਬੀ ਜਗੀਰ ਕੌਰ ਨੇ ਲੱਡੂ ਖਵਾ ਕੇ ਮਿੱਠਾ ਕਰਵਾਇਆ। ਜਰਨਲ ਇਜਲਾਸ ਵਿਚੋਂ 15 ਮੈਂਬਰ ਗੈਰ ਹਾਜ਼ਰਰਹੇ, ਜਿੰਨਾਂ ਵਿਚ ਮੁੱਖ ਜਥੇਦਾਰ ਜਗਦੇਵ ਸਿੰਘ ਤਲਵੰਡੀ ਪੁੱਜੇ। ਜਥੇਦਾਰ ਮੱਕੜ ਦੇ ਪ੍ਰਧਾਨ ਚੁਣੇ ਜਾਣ 'ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜੈਕਾਰਿਆਂ ਦੀ ਗੂੰਜ ਉਠੀ ਉਹਨਾਂ ਦੇ ਹਮਾਇਤੀਆਂ ਨੇ ਹਾਰ ਪਾ ਕੇ ਜਥੇਦਾਰ ਦਾ ਸਵਾਗਤ ਕੀਤਾ।

ਸ਼ਿਵ ਸੈਨਾ ਆਗੂ ਸੁਨੀਲ ਰਾਵਤ ਪੁਲਿਸ ਰਿਮਾਂਡ 'ਤੇ

ਮੁੰਬਈ, 25 ਨਵੰਬਰ- ਮਰਾਠੀ ਨਿਊਜ਼ ਚੈਨਲ ਆਈ.ਬੀ.ਐਮ. ਲੋਕਮਤ 'ਤੇ ਹੋਏ ਹਮਲੇ ਦੇ ਕਥਿਤ ਮਾਸਟਰ ਮਾਇੰਡ ਸ਼ਿਵ ਸੈਨਾ ਸਾਂਸਦ ਸੰਜੇ ਰਾਵਤ ਦੇ ਭਰਾ ਸੁਨੀਲ ਰਾਵਤ ਨੂੰ ਅਗਾਮੀ 27 ਨਵੰਬਰ ਤੱਕ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਵਤ ਨੇ ਮੰਗਲਵਾਰ ਨੂੰ ਵਿਖਰੋਲੀ ਦੇ ਪਾਰਕ ਸਾਇਡ ਪੁਲਿਸ ਸਟੇਸ਼ਨ ਵਿਚ ਆਤਮਸਮਰਪਣ ਕਰ ਦਿੱਤਾ ਸੀ। ਬੀਤੇ 20 ਨਵੰਬਰ ਨੂੰ ਉਸ ਨੇ ਸ਼ਿਵ ਸੈਨਾ ਵਰਕਰਾਂ ਸਮੇਤ ਆਈ.ਬੀ.ਐਮ. ਲੋਕਮਤ ਦੇ ਦਫ਼ਤਰ ਵਿਚ ਕਥਿਤ ਰੂਪ ਨਾਲ ਭੰਨਤੋੜ ਕੀਤੀ ਸੀ।

ਸਵਾਈਨ ਫਲੂ ਕਾਰਨ ਦੋ ਮਰੀਜ਼ਾਂ ਦੀ ਮੌਤ

ਚੰਡੀਗੜ੍ਹ:-ਇੱਥੋਂ ਦੇ ਪੀਜੀਆਈ ਵਿਚ ਸਵਾਈਨ ਫਲੂ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਟੂਟੋਮਜਾਰਾ ਦਾ 55 ਸਾਲਾ ਜਗਦੇਵ ਸਿੰਘ ਅਤੇ ਸਹਾਰਨਪੁਰ ਦੀ ਇਕ 42 ਸਾਲਾ ਅਮਨਦੀਪ ਕੌਰ ਸ਼ਾਮਲ ਹੈ। ਇਨ੍ਹਾਂ ਦੋ ਮੌਤਾਂ ਨਾਲ ਪੀਜੀਆਈ ਵਿਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਹੋਰ ਵਿਦਿਆਰਥੀਆਂ ਨੂੰ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੇ ਥੁੱਕ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ।
ਸਵਾਈਨ ਫਲੂ ਕਾਰਨ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ ਹੁਸ਼ਿਆਰਪੁਰ ਦੇ ਮਰੀਜ਼ ਦਾ ਇਸ ਤੋਂ ਪਹਿਲਾਂ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ, ਜਦੋਂ ਕਿ ਦੂਜੀ ਮਹਿਲਾ ਨੂੰ ਸਹਾਰਨਪੁਰ ਤੋਂ 23 ਨਵੰਬਰ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਜਿਨ੍ਹਾਂ ਚਾਰ ਮਰੀਜ਼ਾਂ ਦੀ ਸਵਾਈਨ ਫਲੂ ਨਾਲ ਪੀਜੀਆਈ ਵਿਚ ਮੌਤ ਹੋਈ, ਇਸ ਵਿਚ ਮੁਹਾਲੀ, ਕਰਨਾਲ, ਅੰਬਾਲਾ ਅਤੇ ਪੰਚਕੂਲਾ ਦੇ ਮਰੀਜ਼ ਸ਼ਾਮਲ ਹਨ। ਇਸੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਵਾਈਨ ਫਲੂ ਦੀ ਸਕੂਲਾਂ ਵਿਚ ਵਧ ਰਹੀ ਮਾਰ ਨੂੰ ਦੇਖਦਿਆਂ ਚੌਕਸੀ ਵਧਾ ਦਿੱਤੀ ਹੈ। ਸ਼ਹਿਰ ਦੇ ਦਰਜਨ ਦੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ 32 ਬੱਚਿਆਂ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ।

ਅਮਰੀਕਾ ਦੀ ਇਕਾਨਮੀ ਵਿੱਚ ਸੁਧਾਰ

ਨਿਊਯਾਰਕ- ਆਖਰ ਉਸ ਸਮੇਂ ਦੇ ਮੁੜ ਆਉਣ ਦੀ ਉਮੀਦ ਬਣ ਰਹੀ ਹੈ ਜਿਸ ਲਈ ਸਾਰੇ ਸੰਸਾਰ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ।ਅਮਰੀਕਾ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਲੋਕਾਂ ਵਲੋਂ ਪੈਸਾ ਖਰਚਣ ਵਿੱਚ ਵਾਧਾ ਹੋਇਆ ਹੈ।ਸਤੰਬਰ ਦੀ ਨਿਸਬਤ ਅਕਤੂਬਰ ਦੇ ਮਹੀਨੇ ਵਿੱਚ ਲੋਕਾਂ 0.7% ਵੱਧ ਪੈਸਾ ਲੋਕਾਂ ਵਲੋਂ ਖਰਚਿਆ ਗਿਆ ਹੈ ।ਇਹ ਨਿਸ਼ਾਨੀ ਹੈ ਕਿ ਅਕਾਨਮੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।ਅਮਰੀਕਾ ਵਿੱਚ ਲੋਕਾਂ ਵਲੋਂ ਖਰਚੇ ਜਾਂਦੇ ਪੈਸੇ ਨੂੰ ਅਮਰੀਕਾ ਦੀ ਅਕਾਨਮੀ ਦਾ ਦੋ ਤਿਹਾਈ ਤੋਂ ਵੱਧ ਗਿਣਿਆ ਜਾਂਦਾ ਹੈ।ਕਲੀਅਰ ਵਿਊ ਅਕਾਨੋਮਿਕਸ ਦੇ ਪਰਧਾਨ ਕੈਨ ਮੇਲੈਂਡ ਦਾ ਕਹਿਣਾ ਹੈ ਕਿ ਪੈਸਾ ਖਰਚਣ ਵਾਲੇ ਲੋਕਾਂ ਨੂੰ ਅਕਾਨਮੀ ਦੇ ਸੁਧਾਰ ਵਿੱਚੋਂ ਬਾਹਰ ਨਹੀਂ ਜਾਣਿਆ ਜਾਣਾ ਚਾਹੀਦਾ।ਲੋਕਾਂ ਵਲੋਂ ਪੈਸਾ ਖਰਚਣ ਵਿੱਚ ਵੜਾਵਾ ਇਸ ਦੇ ਬਾਵਜੂਦ ਵੀ ਆਇਆ ਹੈ ਜਦੋਂ ਕਿ ਅਮਰੀਕਾ ਵਿੱਚ ਬੇਰੁਜਗਾਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।ਅਮਰੀਕਾ ਵਿੱਚ ਬੇਰੁਜਗਾਰੀ ਦੇ ਅੰਕੜੇ 10.02 % ਹੋ ਗਏ ਹਨ ਜਿਹੜੇ ਕਿ 1983 ਤੋਂ ਬਾਅਦ ਪਹਿਲੀ ਵਾਰ ਇਥੇ ਤੱਕ ਪਹੁੰਚੇ ਹਨ।ਕਮਰਸ ਵਿਭਾਗ ਦਾ ਕਹਿਣਾ ਹੈ ਕਿ ਅੰਕੜੇ ਦੱਸ ਰਹੇ ਹਨ ਕਿ ਲੋਕਾਂ ਨੇ ਕਾਰਾਂ ਖਰੀਦਣ,ਘਰ ਵਿੱਚ ਬਿਜਲੀ ਦਾ ਸਮਾਨ ,ਖਾਣੇ ਦਾ ਸਮਾਨ ਅਤੇ ਕੱਪੜੇ ਤੇ ਪੈਸਾ ਖਰਚਿਆ ਹੈ।


ਗਿੱਦੜ ਨੂੰ ਨਾ ਪੋਹ ਦੀ ਠੰਡ, ਨਾ ਮਾਘ ਦੀ ਠੰਡ ਦਾ ਕੋਈ ਡਰ ਭੈ ਹੁੰਦਾ ਹੈ, ਉਸ ਨੂੰ ਤਾਂ ………!
ਲੇਖਕ :- ਸਿਮਰਨਜੀਤ ਸਿੰਘ ਮਾਨ,
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਗਿੱਦੜ ਨੂੰ ਨਾ ਪੋਹ ਦੀ ਠੰਡ ਨਾਲ, ਨਾ ਮਾਘ ਦੀ ਠੰਡ ਦਾ ਕੋਈ ਡਰ ਭੈ ਹੁੰਦਾ ਹੈ, ਉਸਦੀ ਘਬਰਾਹਟ ਅਤੇ ਚਿੰਤਾ ਤਾਂ “ਚੱਲਣ ਵਾਲੀ ਵਾ” ਤੋਂ ਹੁੰਦੀ ਹੈ, ਜੋ ਉਸਨੂੰ ਬੁਰੀ ਤਰ੍ਹਾ ਮਾਰ ਕਰਦੀ ਹੈ। ਇਸੇ ਤਰ੍ਹਾ ਬੇਸ਼ੱਕ ਕੌਮਾਂਤਰੀ ਪੱਧਰ ਉੱਤੇ ਚਲ ਰਹੀ “ਇਸਲਾਮਿਕ ਦਹਿਸ਼ਤਗਰਦੀ” ਜਿਸਦਾ ਜਿ਼ਕਰ ਡਾ: ਮਨਮੋਹਨ ਸਿੰਘ ਵਜ਼ੀਰ ਏ ਆਜਿ਼ਮ ਹਿੰਦੋਸਤਾਨ ਨੇ ਅਮਰੀਕਾ ਵਿਖੇ ਕੀਤਾ ਹੈ, ਉਸ ਤੋਂ ਸਮੁੱਚੇ ਮੁਲਕ ਅਤੇ ਕੌਮਾਂ ਚਿੰਤਤ ਹਨ ਪਰ ਸਿੱਖ ਕੌਮ ਦੀ ਵੱਡੀ ਚਿੰਤਾ ਦਿਨੋ ਦਿਨ ਵੱਧ ਰਹੀ “ਹਿੰਦੂ ਦਹਿਸ਼ਤਗਰਦੀ” ਹੈ। ਜੋ ਨਿਰੰਤਰ ਲੰਮੇ ਸਮੇਂ ਤੋਂ ਸਿੱਖ ਕੌਮ ਨੂੰ ਹਰ ਖੇਤਰ ਵਿੱਚ ਨੁਕਸਾਨ ਕਰਦੀ ਆ ਰਹੀ ਹੈ। ਹਿੰਦੋਸਤਾਨ ਵਿੱਚ ਚੱਲ ਰਹੀ ਸਿੱਖ ਵਿਰੋਧੀ “ਵਾ” ਨੂੰ ਬੰਦ ਕਰਨ ਲਈ ਹੀ ਇਸ ਮੁਲਕ ਦੇ ਅੰਨ੍ਹੇ, ਬੋਲੇ ਅਤੇ ਗੂੰਗੇ ਕਾਨੂੰਨ, ਇੱਥੋ ਦੇ ਵਿਧਾਨ, ਅਦਾਲਤਾਂ ਅਤੇ ਹਕੂਮਤ ਵੱਲੋਂ ਅਪਣਾਈ ਜਾ ਰਹੀ ਪੱਖਪਾਤੀ ਵਿਤਕਰੇ ਭਰੀ ਸੋਚ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਕੌਮੀ ਜਿ਼ੰਮੇਵਾਰੀ ਨੂੰ ਪੂਰਨ ਕਰ ਰਹੇ ਹਾਂ। ਲੇਕਿਨ ਇੱਥੋ ਦਾ ਮੀਡੀਆ, ਅਖਬਾਰਾਂ ਅਤੇ ਬਿਜਲਈ ਪ੍ਰਚਾਰ ਸਾਧਨਾਂ ਵੱਲੋ ਵੀ ਹਿੰਦੂਤਵ ਹੁਕਮਰਾਨਾਂ ਦੇ ਮੁਲਕ ਵਿੱਚ ਸਰਗਰਮ ਹਿੰਦੂਤਵ ਜਮਾਤਾਂ ਵੱਲੋ ਕੀਤੀਆਂ ਜਾ ਰਹੀਆਂ ਗੈਰ ਮਨੁੱਖੀ ਕਾਰਵਾਈਆਂ ਵਿਰੁੱਧ ਦ੍ਰਿੜਤਾ ਅਤੇ ਨਿਰਪੱਖਤਾ ਨਾਲ ਅਵਾਜ਼ ਉਠਾਉਣ ਦੀ ਜਿ਼ੰਮੇਵਾਰੀ ਬਿਲਕੁਲ ਪੂਰਨ ਨਹੀਂ ਕੀਤੀ ਜਾ ਰਹੀ। ਸਮੁੱਚੇ ਮੁਲਕ ਨਿਵਾਸੀਆਂ ਨੂੰ ਇਹ ਵੀ ਜਾਣਕਾਰੀ ਹੈ ਕਿ 1984 ਵਿੱਚ ਮਰਹੂਮ ਇੰਦਰਾ ਗਾਂਧੀ ਦੇ ਹੋਏ ਕਤਲ ਉਪਰੰਤ ਸੋਚੀ ਸਮਝੀ ਸਾਜਿ਼ਸ ਅਧੀਨ ਬਹੁਗਿਣਤੀ ਹਿੰਦੂ ਕੌਮ ਵਿਚਲੇ ਫਿਰਕੂ ਅਨਸਰਾਂ ਅਤੇ ਜਮਾਤਾਂ ਵੱਲੋਂ ਸਿੱਖ ਕੌਮ ਦਾ ਤਿੰਨ ਦਿਨ ਤੱਕ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸ਼ਰੇਆਮ ਕਤਲੇਆਮ ਕੀਤਾ ਜਾਂਦਾ ਰਿਹਾ, ਉਨ੍ਹਾ ਦੀਆਂ ਬਹੁ-ਬੇਟੀਆਂ, ਬੀਬੀਆਂ ਨਾਲ ਜ਼ਬਰ ਜਿਨਾਹ ਹੁੰਦੇ ਰਹੇ, ਉਨ੍ਹਾ ਦੇ ਘਰ ਬਾਰ ਅਤੇ ਕਾਰੋਬਾਰਾ ਨੂੰ ਨੁਕਸਾਨ ਪਹੁੰਚਾ ਕੇ ਲੁੱਟਿਆ ਜਾਂਦਾ ਰਿਹਾ। ਇਸ ਗੈਰ ਮਨੁੱਖੀ ਕਾਰਵਾਈ ਨੇ ਇਨਸਾਨੀਅਤ, ਕਾਇਦੇ-ਕਾਨੂੰਨਾਂ ਅਤੇ ਇਖਲਾਕ ਦਾ ਜਨਾਜ਼ਾ ਕੱਢ ਦਿੱਤਾ। ਉਸ ਸਮੇ ਦੇ ਮੁੱਖ ਹਿੰਦੂ ਦਹਿਸ਼ਤਗਰਦਾਂ ਟਾਈਟਲਰ, ਸੱਜਣ ਕੁਮਾਰ, ਭਗਤ, ਅਰੁਣ ਕੁਮਾਰ, ਅਰੁਣ ਨਹਿਰੂ, ਪੀ ਚਿਦੰਬਰਮ, ਕਮਲ ਨਾਥ, ਅਮਿਤਾਬ ਬਚਨ, ਅਜੈ ਮਾਕਨ ਅਤੇ 70-75 ਦੇ ਕਰੀਬ ਉਹ ਕਾਤਿਲ ਦੋਸ਼ੀ ਜੋ ਨਾਨਾਵਤੀ ਕਮਿਸ਼ਨ ਪ੍ਰਤੱਖ ਕੀਤੇ ਹਨ, ਉਨ੍ਹਾ ਵਿੱਚੋਂ ਕਿਸੇ ਇੱਕ ਵੀ ਕਾਤਿਲ ਨੂੰ 25 ਸਾਲ ਦਾ ਲੰਮਾ ਸਮਾਂ ਗੁਜ਼ਰਨ ਉਪਰੰਤ ਵੀ ਕਾਨੂੰਨ ਅਨੁਸਾਰ ਕੋਈ ਸਜ਼ਾ ਨਹੀਂ ਦਿੱਤੀ ਗਈ। ਜੋ ਕਿ “ਹਿੰਦੂ ਦਹਿਸ਼ਤਗਰਦੀ” ਦੀ ਮੂੰਹ ਬੋਲਦੀ ਪ੍ਰਤੱਖ ਤਸਵੀਰ ਹੈ। ਮਾਰਚ 2000 ਵਿੱਚ ਜਦੋਂ ਅਮਰੀਕਾ ਦੇ ਸਦਰ ਸ਼੍ਰੀ ਬਿਲ ਕਲਿੰਟਨ ਹਿੰਦ ਦੇ ਦੌਰੇ ‘ਤੇ ਆਏ ਸਨ ਤਾਂ ਇੱਕ ਡੂੰਘੀ ਸ਼ਾਜਿਸ ਤਹਿਤ ਚਿੱਠੀਸਿੰਘਪੁਰਾ (ਕਸ਼ਮੀਰ) ਵਿੱਚ ਮਿਹਨਤ ਕਰਕੇ ਗੁਜ਼ਾਰਾ ਕਰ ਰਹੇ 35 ਸਿੱਖਾਂ ਨੂੰ ਹਿੰਦੋਸਤਾਨੀ ਫੌਜਾਂ ਅਤੇ ਏਜੰਸੀਆਂ ਨੇ ਬੇਰਹਿਮੀ ਨਾਲ ਖਤਮ ਕਰਕੇ “ਇਸਲਾਮਿਕ ਦਹਿਸ਼ਤਗਰਦੀ” ਦੇ ਨਾਮ ਨਾਲ ਜੋੜ ਕੇ ਇਸ ਤਰੀਕੇ ਪ੍ਰਚਾਰ ਕੀਤਾ ਕਿ ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਦੁਸ਼ਮਣੀ ਵੀ ਪੈ ਜਾਵੇ ਅਤੇ ਕਲਿੰਟਨ ਦੀ ਹਿੰਦੋਸਤਾਨ ਯਾਤਰਾ ਨੂੰ ਤਾਰਪੀਡੋ ਵੀ ਕੀਤਾ ਜਾ ਸਕੇ। ਜਦੋਂ ਕਿ ਅਮਰੀਕਾ ਦੇ ਵਿਦੇਸ਼ ਵਜ਼ੀਰ ਮੈਡਲੀ ਅਲਬ੍ਰਾਈਟ ਨੇ ਆਪਣੇ ਵੱਲੋਂ ਲਿਖੀ ਕਿਤਾਬ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਚਿੱਠੀਸਿੰਘਪੁਰਾ ਦਾ ਅਤਿ ਸ਼ਰਮਨਾਕ ਕਾਰਾ ਹਿੰਦੂਤਵ ਫੌਜਾਂ ਅਤੇ ਏਜੰਸੀਆਂ ਦਾ ਸੀ। ਸ਼੍ਰੀ ਬਿਲ ਕਲਿੰਟਨ ਜੋ ਉਸ ਸਮੇਂ ਅਮਰੀਕਾ ਦੇ ਸਦਰ ਸਨ। ਉਹ ਵੀ ਡੈਮੋਕ੍ਰੇਟਿਕ ਪਾਰਟੀ ਦੇ ਅਤੇ ਅੱਜ ਸ਼੍ਰੀ ਬਾਰਕ ਓਬਾਮਾ ਜੋ ਅਮਰੀਕਾ ਦੇ ਸਦਰ ਹਨ, ਉਹ ਵੀ ਡੈਮੋਕ੍ਰੇਟਿਕ ਪਾਰਟੀ ਨਾਲ ਸੰਬੰਧਿਤ ਹਨ। ਉਨ੍ਹਾ ਦੀ ਸਰਕਾਰ ਜੋ ਦਹਿਸ਼ਤਗਰਦੀ ਦੇ ਖਿਲਾਫ ਲੜ ਰਹੀ ਹੈ ਕੀ ਉਸਨੂੰ ਚਿੱਠੀਸਿੰਘਪੁਰਾ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਵਾਲੀ ਦਹਿਸ਼ਤ ਪਸੰਦ ਵਾਲੀ ਕਾਰਵਾਈ ਨੂੰ ਉਹ ਅੱਖੋ ਪਰੱਖੋ ਕਿਵੇ ਕਰ ਸਕਦੇ ਹਨ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇੱਕ ਵਫਦ 14 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਚਿੱਠੀਸਿੰਘਪੁਰਾ ਅਤੇ ਕਸ਼ਮੀਰ ਦਾ ਹੁਣੇ ਤਾਜ਼ਾ ਦੌਰਾ ਕਰਕੇ ਆਇਆ ਹੈ। ਉੱਥੋ ਦੇ ਉਸ ਸਮੇਂ ਦੇ ਚੀਫ ਮਨਿਸਟਰ ਸ਼੍ਰੀ ਫਾਰੂਕ ਅਬਦੁੱਲਾ ਜੋ ਸੈਟਰ ਵਿੱਚ ਅੱਜ ਵਜ਼ੀਰ ਹਨ, ਉਨ੍ਹਾ ਨੇ ਵੀ ਕਿਹਾ ਹੈ ਕਿ ਸਿੱਖ ਕੌਮ ਦੇ ਚਿੱਠੀਸਿੰਘਪੁਰਾ ਵਿੱਚ ਹੋਏ ਕਤਲੇਆਮ ਦੀ ਨਿਰਪੱਖ ਤਫਤੀਸ ਸੁਪਰੀਮ ਕੋਰਟ ਤੋਂ ਹੋਣੀ ਚਾਹੀਦੀ ਹੈ। ਇਸ ਗੱਲ ਨੂੰ ਅਮਰੀਕਾ ਦੇ ਸਦਰ ਸ਼੍ਰੀ ਬਾਰਕ ਓਬਾਮਾ ਕਿਸ ਤਰ੍ਹਾ ਨਜ਼ਰਅੰਦਾਜ ਕਰ ਸਕਦੇ ਹਨ? ਅੱਜ ਤੱਕ 10 ਸਾਲ ਦਾ ਸਮਾਂ ਗੁਜ਼ਰਨ ਉਪਰੰਤ ਸਿੱਖ ਕੌਮ ਦੇ ਚਿੱਠੀਸਿੰਘਪੁਰਾ ਦੇ ਇੱਕ ਵੀ ਕਾਤਿਲ ਦੀ ਅਜੇ ਤੱਕ ਪਹਿਚਾਣ ਹੀ ਨਹੀਂ ਕੀਤੀ ਗਈ, ਉਨ੍ਹਾ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਇਹ ਵੀ ਹਿੰਦੂ ਦਹਿਸ਼ਤਗਰਦੀ ਦਾ ਕਾਰਾ ਸੀ। ਸਿੱਖ ਕੌਮ ਦੇ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕਰਕੇ ਗੁਪਤ ਤਸ਼ੱਦਦ ਕੇਂਦਰਾਂ ਵਿੱਚ ਰੱਖ ਕੇ ਤਸ਼ੱਦਦ-ਜੁਲਮ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾ ਨੂੰ ਵਿਸ਼ੇਸ ਅਦਾਲਤਾਂ ਅਤੇ ਜੱਜ ਲਗਵਾ ਕੇ ਜਲਦੀ ਤੋਂ ਜਲਦੀ ਕਾਨੂੰਨੀ ਸਜ਼ਾਵਾਂ ਅਤੇ ਫਾਸੀਆਂ ਦੇ ਦਿੱਤੀਆਂ ਜਾਂਦੀਆਂ ਹਨ। ਜਦੋਂ ਕਿ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ ਠਾਕੁਰ ਅਤੇ ਸਵਾਮੀ ਦਇਆਨੰਦ ਪਾਂਡੇ ਵਰਗੇ “ਹਿੰਦੂ ਦਹਿਸ਼ਤਗਰਦਾਂ” ਨੂੰ ਇੱਥੋ ਦਾ ਕਾਨੂੰਨ, ਅਦਾਲਤਾਂ ਅਤੇ ਹੁਕਮਰਾਨ ਚੋਰ ਦਰਵਾਜਿਓ ਬਚਾਉਣ ਵਿੱਚ ਲੱਗੇ ਰਹਿੰਦੇ ਹਨ। ਅਜਿਹੇ ਹਿੰਦੂ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਕਤਲੇਆਮ, ਬੰਬ ਵਿਸਫੋਟਾਂ ਦੀ ਅਸਲੀਅਤ ਉੱਤੇ ਪਰਦਾ ਕਿਉਂ ਪਾਇਆ ਜਾ ਰਿਹਾ ਹੈ? ਜਿਨ੍ਹਾ ਨੇ ਮਾਲਾਗਾਓ ਵਿੱਚ ਬੰਬ ਵਿਸਫੋਟ ਕਰਕੇ ਮੁਸਲਿਮ ਕੌਮ ਵਿਰੁੱਧ ਕਤਲੇਆਮ ਕੀਤਾ ਸੀ ਅਤੇ ਇਸ ਹਿੰਦੂ ਦਹਿਸ਼ਤਗਰਦੀ ਨਾਲ ਅੱਜ ਵੀ ਮੁਸਲਿਮ ਕੌਮ ਨੂੰ ਖਤਮ ਕਰਨ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਅੱਜ ਮੁਲਕ ਦੀਆਂ ਜ਼ੇਲਾਂ ਵਿੱਚ ਹਜ਼ਾਰਾਂ ਹੀ ਸਿੱਖ ਨੌਜਵਾਨ ਬਿਨਾਂ ਟ੍ਰੈਲਾਂ ਤੋਂ ਬੰਦੀ ਬਣਾਏ ਹੋਏ ਹਨ। ਉਨ੍ਹਾ ਦੇ ਕੇਸਾਂ ਨੂੰ ਜਾਣਬੁੱਝ ਕੇ ਲੰਮੇਰਾ ਕਰਨ ਦੀ ਕਾਰਵਾਈ ਕੀ ਹਿੰਦੂ ਦਹਿਸ਼ਤਗਰਦੀ ਦੀ ਪ੍ਰਤੱਖ ਮਿਸਾਲ ਨਹੀਂ।
ਇੱਥੋ ਦੇ ਹਿੰਦੂ ਆਗੂ ਸ਼੍ਰੀ ਵਾਜਪਾਈ, ਅਡਵਾਨੀ ਆਦਿ ਹੋਰ ਜਦੋਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਕਰਕੇ ਲਿਖਤੀ ਰੂਪ ਵਿੱਚ ਇਹ ਪ੍ਰਵਾਨ ਕਰਦੇ ਹਨ ਕਿ ਅਸੀਂ ਬਲਿਊ ਸਟਾਰ ਦਾ ਫੌਜੀ ਹਮਲਾ ਮਰਹੂਮ ਇੰਦਰਾ ਗਾਂਧੀ ਨੂੰ ਕਹਿ ਕੇ ਕਰਵਾਇਆ ਹੈ, ਅਤੇ ਇਹ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ। ਸਿੱਖਾਂ ਉੱਤੇ ਜੁਲਮ ਕਰਨ ਵਾਲੀ ਮਰਹੂਮ ਇੰਦਰਾ ਗਾਂਧੀ ਨੂੰ “ਦੁਰਗਾ ਮਾਤਾ” ਦਾ ਖਿਤਾਬ ਦੇ ਕੇ ਨਿਵਾਜਦੇ ਹਨ। ਜਸਟਿਸ ਲਿਬਰਾਹਨ ਦੀ ਅਗਵਾਈ ਹੇਠ ਸ਼੍ਰੀ ਬਾਬਰੀ ਮਸਜਿਦ ਦੀ ਢਹਿ ਢੇਰੀ ਕਰਨ ਦੀ ਛਾਣਬੀਣ ਕਰਨ ਲਈ ਬਣੇ ਉਪਰੋਕਤ ਕਮਿਸ਼ਨ ਵੱਲੋਂ ਹਿੰਦ ਦੇ ਵਜ਼ੀਰ ਏ ਆਜਿ਼ਮ ਡਾ: ਮਨਮੋਹਨ ਸਿੰਘ ਨੂੰ ਰਿਪੋਰਟ ਲਿਖਤੀ ਰੂਪ ਵਿੱਚ ਪੇਸ਼ ਹੋ ਚੁੱਕੀ ਹੈ। ਜਿਸਦੇ ਲੀਕ ਹੋਏ ਕੁਝ ਪਾਰਟ ਵਿੱਚ ਬੀ ਜੇ ਪੀ ਅਤੇ ਆਰ ਐਸ ਐਸ ਨਾਲ ਸੰਬੰਧਿਤ ਫਿਰਕੂ ਆਗੂਆਂ ਸ਼੍ਰੀ ਵਾਜਪਾਈ, ਸ਼੍ਰੀ ਅਡਵਾਨੀ ਅਤੇ ਸ੍ਰੀ ਜ਼ੋਸੀ ਨੂੰ ਇਸ ਲਈ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਗਿਆ ਹੈ। ਹੁਣ ਬਿੱਲੀ ਥੇਲੀ ਵਿੱਚੋਂ ਪੂਰਨ ਰੂਪ ਵਿੱਚ ਬਾਹਰ ਆ ਚੁੱਕੀ ਹੈ। ਫਿਰ ਵੀ ਹਿੰਦੂਤਵ ਹਕੂਮਤ ਵਲੋਂ ਇਸ ਲਿਬਰਾਹਨ ਕਮਿਸ਼ਨ ਦੀ ਰਿਪੋਰਟ ਨੂੰ ਪਾਰਲੀਮੈਟ ਵਿੱਚ ਨਾ ਤਾਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਜਨਤਕ ਨਹੀਂ ਕੀਤਾ ਜਾ ਰਿਹਾ। ਇੱਥੋ ਦਾ ਕਾਨੂੰਨ ਅਜਿਹੇ “ਹਿੰਦੂ ਦਹਿਸ਼ਤਗਰਦਾਂ” ਵਿਰੁੱਧ ਕਾਰਵਾਈ ਕਰਨ ਤੋਂ ਕਿਉਂ ਪਿੱਛੇ ਹੱਟ ਜਾਂਦਾ ਹੈ। ਵਰੁਣ ਗਾਂਧੀ ਜਦੋਂ ਆਪਣੀ ਤਕਰੀਰਾਂ ਵਿੱਚ ਸਿੱਖ ਅਤੇ ਮੁਸਲਿਮ ਕੌਮ ਵਿਰੁੱਧ ਜ਼ਹਿਰ ਉਗਲਦੇ ਹੋਏ ਗੈਰ ਇਖਲਾਕੀ ਸ਼ਬਦਾਂ ਦੀ ਵਰਤੋਂ ਕਰਕੇ ਨਫਰਤ ਫੈਲਾਉਦਾ ਹੈ ਤਾਂ ਉਸ ਐੱਮ.ਪੀ. ਵਿਰੁੱਧ ਇੱਥੋ ਦਾ ਕਾਨੂੰਨ ਕਾਰਵਾਈ ਕਰਨ ਲਈ ਚੁੱਪ ਕਿਉਂ ਹੋ ਜਾਂਦਾ ਹੈ। ਪੀ.ਚਿਦੰਬਰਮ ਦਹਿਸ਼ਤਗਰਦਾਂ ਵਿਰੁੱਧ ਕਾਰਵਾਈ ਕਰਦੇ ਹੋਏ ਕਹਿੰਦੇ ਹਨ ਕਿ ਉਹ ਆਪਣੀ ਜਿ਼ੰਮੇਵਾਰੀ ਨਿਭਾਉਣ ਵਿੱਚ ਪਿੱਛੇ ਨਹੀਂ ਹੱਟਣਗੇ, ਭਾਵੇਂ ਕਿ ਉਸਨੂੰ ਵੀ ਮਰਹੂਮ ਇੰਦਰਾਂ ਗਾਂਧੀ ਦੀ ਤਰਾ ਇਸਦੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਸ਼੍ਰੀ ਪੀ.ਚਿਦੰਬਰਮ ਵਰੁਣ ਗਾਂਧੀ ਵਰਗੇ “ਹਿੰਦੂ ਦਹਿਸ਼ਤਗਰਦਾਂ” ਵਿਰੁੱਧ ਕਾਰਵਾਈ ਕਰਨ ਤੋਂ ਕਮਜ਼ੋਰੀ ਕਿਉਂ ਦਿਖਾ ਰਿਹਾ ਹੈ। ਲੇਕਿਨ ਜਦੋਂ ਸਿੱਖ ਕੌਮ ਆਪਣੇ “ਨਾਇਕਾਂ” ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵਰਗਿਆਂ ਦੇ ਸਟਿਕਰ ਅਤੇ ਫੋਟੋਆਂ ਸਤਿਕਾਰ ਵਜੋਂ ਆਪਣੀਆਂ ਮੋਟਰ ਗੱਡੀਆਂ ਅਤੇ ਮੋਬਾਈਲਾਂ ਵਿੱਚ ਫਿੱਟ ਕਰਦੇ ਹਨ ਤਾਂ ਇੱਥੋਂ ਦਾ ਹਿੰਦੂਤਵ ਪ੍ਰਸਾਸ਼ਨ ਝੱਟ ਸਟਿੱਕਰ ਲਾਉਣ ਅਤੇ ਫੋਟੋਆਂ ਲਾਉਣ ਵਿਰੁੱਧ ਚੈਨਲਾਂ ਅਤੇ ਅਖਬਾਰਾਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਸਮੇਂ ਇੱਥੋ ਦੀ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਨੂੰ ਰੋਕਣ ਦੀ ਜਿ਼ੰਮੇਵਾਰੀ ਕਿਉਂ ਨਹੀਂ ਕੀਤੀ ਜਾਂਦੀ? ਜਦੋਂ ਬਾਲ ਠਾਕਰੇ ਜਾਂ ਰਾਜ ਠਾਕਰੇ ਵਰਗੇ ਹਿੰਦੂ ਮੁਤੱਸਵੀ ਆਗੂ ਦੂਸਰੀਆਂ ਕੌਮਾਂ ਅਤੇ ਫਿਰਕਿਆਂ ਦੇ ਹੱਕ ਹਕੂਕਾਂ ਨੂੰ ਤਾਨਾਸ਼ਾਹੀ ਸੋਚ ਰਾਹੀਂ ਜ਼ਬਰੀ ਕੁਚਲਣ ਦੀਆਂ ਕਾਰਵਾਈਆਂ ਕਰਦੇ ਹਨ ਤਾਂ ਹਿੰਦੂਤਵ ਕਾਨੂੰਨ ਅੰਨ੍ਹਾ, ਬੋਲਾ ਅਤੇ ਗੂੰਗਾ ਬਣ ਜਾਂਦਾ ਹੈ। ਇਹ “ਹਿੰਦੂ ਦਹਿਸ਼ਤਗਰਦੀ” ਨਹੀਂ ਤਾਂ ਹੋਰ ਕੀ ਹੈ? ਹਿੰਦੋਸਤਾਨੀ ਕਾਨੂੰਨ ਆਪਣੇ ਹਰ ਨਾਗਰਿਕ ਨੂੰ ਆਪਣੀ ਹਿਫਾਜਿ਼ਤ ਲਈ ਆਰਮ ਲਾਇਸੰਸ ਪ੍ਰਦਾਨ ਕਰਨ ਦੀ ਸੁਵਿਧਾ ਦਿੰਦਾ ਹੈ। ਪਰ ਸਿੱਖ ਕੌਮ ਜਦੋਂ ਆਪਣੀ ਇਸ ਹੱਕ ਦੀ ਵਰਤੋਂ ਕਰਕੇ ਆਰਮ ਲਾਇਸੰਸ ਲੈਦੀ ਹੈ ਤਾਂ ਸਮੇ ਸਮੇਂ ਨਾਲ ਇੱਥੋ ਦੀਆਂ ਹਕੂਮਤਾਂ ਸਿੱਖਾਂ ਕੋਲੋਂ ਅਜਿਹੇ ਲਾਇਸੰਸੀ ਹਥਿਆਰਾਂ ਨੂੰ ਸੰਬੰਧਿਤ ਥਾਣਿਆਂ ਵਿੱਚ ਜਮਾ ਕਰਾਉਣ ਦੀਆਂ ਹੁਕਮ ਕਰ ਦਿੰਦੀਆਂ ਹਨ ਅਤੇ ਸਿੱਖਾਂ ਨੂੰ ਨਿਹੱਥੇ ਕਰਕੇ ਗੈਰ ਕਾਨੂੰਨੀ ਤਰੀਕੇ ਕੁੱਟਿਆ, ਲੁੱਟਿਆ ਅਤੇ ਜਲੀਲ ਕੀਤਾ ਜਾਂਦਾ ਹੈ। ਜਦੋਂ 1984 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤਾਂ ਇੱਥੋਂ ਦੀ ਪੁਲਿਸ ਜਿਸਦੇ ਕੋਲ ਲਾਇਸੰਸੀ ਹਥਿਆਰ ਰੱਖਣ ਵਾਲੇ ਹਰ ਨਾਗਰਿਕ ਦਾ ਰਿਕਾਰਡ ਹੁੰਦਾ ਹੈ, ਇਸ ਕਤਲੇਆਮ ਤੋਂ ਪਹਿਲੇ ਸਿੱਖਾਂ ਦੇ ਸਮੁੱਚੇ ਹਥਿਆਰ ਜਮ੍ਹਾ ਕਰਵਾ ਲਏ ਗਏ ਸਨ। ਇਸੇ ਤਰਾ ਸਿਰਸੇ ਵਾਲੇ ਪਾਖੰਡੀ ਅਤੇ ਬਲਾਤਕਾਰੀ ਸਾਧ ਦੇ ਹਿੰਦੂ ਪੈਰੋਕਾਰਾਂ ਨੂੰ ਸੈਟਰ ਅਤੇ ਸੰਬੰਧਿਤ ਸਰਕਾਰਾਂ ਨੇ ਕੇਵਲ ਹਥਿਆਰਾਂ ਦੇ ਲਾਇਸੰਸ ਹੀ ਨਹੀਂ ਦਿੱਤੇ, ਬਲਕਿ ਉਸਨੂੰ ਜੈਡ ਸਕਿਉਰਟੀ ਦੀਆਂ ਵੀ ਆਈ ਪੀ ਸੁਰੱਖਿਆ ਦੇ ਕੇ ਹਿਫਾਜਿ਼ਤ ਕੀਤੀ ਜਾ ਰਹੀ ਹੈ। ਜਦੋਂ ਕਿ ਜਮਹੂਰੀਅਤ ਅਤੇ ਅਮਨਮਈ ਤਰੀਕੇ ਸਿਰਸੇ ਵਾਲੇ ਸਾਧ ਵਿਰੁੱਧ ਰੋਸ ਪ੍ਰਗਟ ਕਰਨ ਵਾਲੇ ਨਿਹੱਥੇ ਸਿੱਖਾਂ ਉੱਤੇ ਸੰਗੀਨ ਜ਼ੁਰਮਾਂ ਦੀਆਂ ਧਾਰਾਵਾਂ ਲਗਾ ਕੇ ਜ਼ੇਲ੍ਹਾਂ ਵਿੱਚ ਬੰਦੀ ਵੀ ਬਣਾਇਆ ਜਾ ਰਿਹਾ ਹੈ ਅਤੇ ਸਿੱਖਾਂ ਕੋਲੋ ਜ਼ਬਰੀ ਹਥਿਆਰ ਜਬਤ ਕਰ ਲਏ ਜਾਂਦੇ ਹਨ। ਜਦੋਂ ਕਿ ਅੱਜ ਤੱਕ ਕਿਸੇ ਵੀ ਸੂਬੇ ਵਿੱਚ ਇਸ ਤਰ੍ਹਾ ਹਿੰਦੂਆਂ ਕੋਲੋ ਕਦੀ ਵੀ ਉਨ੍ਹਾ ਦੇ ਲਾਇਸੰਸੀ ਹਥਿਆਰਾਂ ਨੂੰ ਜਮਾ ਨਹੀਂ ਕਰਵਾਇਆ ਗਿਆ। ਕੀ ਇਹ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕਾਰਵਾਈ ਹਿੰਦੂਤਵ ਹਕੂਮਤ ਦੀ ‘ਦਹਿਸ਼ਤਗਰਦੀ’ ਨਹੀਂ ਤਾਂ ਹੋਰ ਕੀ ਹੈ?
ਜੇਕਰ ਪੰਜਾਬ ਵਿੱਚ ਪੰਜਾਬੀਆਂ ਦੀ ਅਤੇ ਸਿੱਖ ਕੌਮ ਦੀ ਆਪਣੀ ਬੋਲੀ, ਪੰਜਾਬੀ ਨੂੰ ਦਫਤਰੀ ਕਾਰਵਾਈ ਵਿੱਚ ਸਰਕਾਰੀ ਤੋਰ ਤੇ ਲਾਗੂ ਕਰਨ ਦੇ ਹੁਕਮ ਹੁੰਦੇ ਹਨ, ਤਾਂ ਹਿੰਦੂਤਵ ਹਕੂਮਤ ਦੇ ਇਸ਼ਾਰੇ ‘ਤੇ ਪੰਜਾਬ ਵਿੱਚ ਕੰਮ ਕਰ ਰਹੀ ਹਿੰਦੂਤਵ ਅਫਸਰਸ਼ਾਹੀ ਅਜਿਹੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਅੰਗਰੇਜ਼ੀ ਜਾਂ ਹਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਜਦੋਂ ਇੱਕ ਮੁਸਲਿਮ ਵੱਲੋਂ ਮਹਾਰਾਸ਼ਟਰ ਦੀ ਅਸੈਬਲੀ ਵਿੱਚ ਉਥੋ ਦੀ ਮਰਾਠੀ ਬੋਲੀ ਦੀ ਵਰਤੋ ਨਾ ਕਰਕੇ ਇੱਕ ਐਮ ਐਲ ਏ ਵੱਲੋਂ ਦੂਸਰੀ ਬੋਲੀ ਵਿੱਚ ਸਹੁੰ ਚੁੱਕਦਾ ਹੈ, ਤਾਂ ਇਹ ਹਿੰਦੂਤਵ ਹੁਕਮਰਾਨ ਦੀ ਸਹਿਮਤੀ ਨਾਲ ਹਿੰਦੂਤਵ ਜਮਾਤਾਂ ਲੋਕਾਂ ਦੇ ਚੁਣੇ ਹੋਏ ਉਸ ਨੁਮਾਇੰਦੇ ਨੂੰ ਸਰੇਆਮ ਥੱਪੜ ਮਾਰ ਕੇ ਤਾਨਾਸ਼ਾਹੀ ਨੀਤੀਆਂ ਨੂੰ ਪੂਰਨ ਕਰਦੇ ਹਨ। ਕੀ ਇਹ ਹਿੰਦੂ ਦਹਿਸ਼ਤਗਰਦੀ ਨਹੀਂ? ਹਿੰਦੋਸਤਾਨੀ ਵਿਧਾਨ ਦੀ ਧਾਰਾ 347 ਤਹਿਤ ਜਿਹੜੇ ਵੀ ਸੂਬੇ ਵਿੱਚ ਜਿਹੜੀ ਕੌਮ ਘੱਟ ਗਿਣਤੀ ਵਿੱਚ ਹੋਵੇ ਜਿਵੇਂ ਹਰਿਆਣਾ, ਹਿਮਾਚਲ, ਕਸ਼ਮੀਰ, ਉਤਰਾਖੰਡ, ਯੂ ਪੀ ਆਦਿ ਵਿੱਚ ਸਿੱਖ ਕੌਮ ਘੱਟ ਗਿਣਤੀ ਵਿੱਚ ਹੈ, ਅਜਿਹੇ ਸੂਬਿਆਂ ਵਿੱਚ ਉਨ੍ਹਾ ਕੌਮਾਂ ਨੂੰ ਉਨ੍ਹਾ ਦੀ ਆਪਣੀ ਬੋਲੀ ਦੀ ਵਰਤੋਂ ਕਰਨ ਦੀ ਵਿਧਾਨ ਖੁੱਲ੍ਹ ਦਿੰਦਾ ਹੈ ਅਤੇ ਵਿਧਾਨ ਦੀ ਧਾਰਾ 19 ਮੁਲਕ ਦੇ ਹਰ ਨਾਗਰਿਕ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਉਹ ਮੁਲਕ ਦੇ ਕਿਸੇ ਵੀ ਹਿੱਸੇ ਵਿੱਚ ਜ਼ਮੀਨ ਜਾਇਦਾਦ ਖ੍ਰੀਦ ਵੀ ਸਕਦਾ ਹੈ ਅਤੇ ਵੇਚ ਵੀ ਸਕਦਾ ਹੈ। ਪਰ ਅਮਲੀ ਰੂਪ ਵਿੱਚ ਜੰਮੂ ਕਸ਼ਮੀਰ, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਵਿੱਚ ਸਿੱਖ ਕੌਮ ਨੂੰ ਜ਼ਮੀਨਾਂ ਜਾਇਦਾਦਾਂ ਖ੍ਰੀਦਣ-ਵੇਚਣ ਉੱਤੇ ਜ਼ਬਰੀ ਪਾਬੰਦੀ ਲਾਈ ਹੋਈ ਹੈ। ਕੀ ਇਹ ਕਾਰਵਾਈ ਘੱਟ ਗਿਣਤੀ ਸਿੱਖ ਕੌਮ ਦੇ ਹੱਕ ਹਕੂਕਾਂ ਨੂੰ ਕੁਚਲਣ ਦੀ “ਹਿੰਦੂ ਦਹਿਸ਼ਤਗਰਦੀ” ਵਾਲੀ ਕਾਰਵਾਈ ਨਹੀਂ? ਇਸ ਮੁਲਕ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ ਅਤੇ ਇਸਾਈ ਆਦਿ ਨੂੰ ਹਿੰਦੂਤਵ ਜਮਾਤਾਂ ਜਦੋਂ ਚਾਹੁਣ ਨਿਸ਼ਾਨਾ ਬਣਾ ਕੇ ਕਤਲੇਆਮ ਕਰ ਦੇਣ ਜਿਵੇਂ 2008 ਵਿੱਚ ਉੜੀਸਾ, ਕੇਰਲਾ, ਬੰਗਲੋਰ, ਕਰਨਾਟਕਾ ਅਤੇ ਹੋਰ ਦੱਖਣੀ ਸੂਬਿਆਂ ਵਿੱਚ ਇਸਾਈਆਂ ਉੱਤੇ, 2002 ਵਿੱਚ ਗੁਜਰਾਤ ਵਿੱਚ ਤੇ ਅੱਜ ਵੀ ਕਸ਼ਮੀਰ ਵਿੱਚ ਮੁਸਲਿਮ ਕੌਮ ਉੱਤੇ, ਦਿੱਲੀ ਅਤੇ ਹੋਰ ਸਥਾਨਾ ‘ਤੇ ਸਿੱਖ ਕੌਮ ਉੱਤੇ ਹਮਲੇ ਕਰਨ ਵਾਲੇ ਹਿੰਦੂਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਜੋ ਹਿੰਦੂ ਦਹਿਸ਼ਤਗਰਦੀ ਦੀ ਪੁਸ਼ਤਪਨਾਹੀ ਕਰਨ ਦੇ ਤੁੱਲ ਕਾਰਵਾਈ ਹੈ।
ਬੀ ਜੇ ਪੀ, ਆਰ ਐਸ ਐਸ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਸਿ਼ਵ ਸੈਨਾ, ਸੇਵਾ ਭਾਰਤੀ, ਹਿੰਦੂ ਜਾਗਰਣ ਮੰਚ, ਸਵੈਮ ਸੇਵਕ ਸੰਘ, ਸਵਦੇਸ਼ੀ ਜਾਗਰਣ ਮੰਚ, ਏਕਲ ਵਿਦਿਆਲਿਆ, ਵਣਵੰਸੀ ਕਲਿਆਣ ਆਸ਼ਰਮ ਅਤੇ ਏਕਲਵਿਆ ਸੈਨਾ ਆਦਿ ਹਿੰਦੂ ਦਹਿਸ਼ਤਗਰਦੀ ਫੈਲਾਉਣ ਵਾਲੇ ਹਿੰਦੂ ਸੰਗਠਨ ਹਨ। ਜੋ ਸਮੇ ਸਮੇਂ ‘ਤੇ ਘੱਟ ਗਿਣਤੀ ਕੌਮਾਂ ਵਿਰੁੱਧ ਨਫਰਤ ਭਰੀਆਂ ਕਾਰਵਾਈਆਂ ਵੀ ਕਰਦੇ ਹਨ ਅਤੇ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ, ਉਨ੍ਹਾ ਦੇ ਘਰ ਬਾਰ, ਜਾਇਦਾਦਾਂ ਨੂੰ ਜ਼ਬਰੀ ਲੁੱਟਣ ਅਤੇ ਉਨ੍ਹਾ ਦੀਆਂ ਬੀਬੀਆਂ ਨਾਲ ਜ਼ਬਰ ਜਿਨਾਹ ਕਰਨ ਦੀਆਂ ਕਾਰਵਾਈਆਂ ਵਿੱਚ ਮਸ਼ਰੂਫ ਰਹਿੰਦੇ ਹਨ। ਇੱਥੋਂ ਦੀ ਹਿੰਦੂਤਵ ਹਕੂਮਤ ਅਤੇ ਕਾਨੂੰਨ ਇਨ੍ਹਾ ਦਹਿਸ਼ਤਗਰਦ ਸੰਗਠਨਾਂ ਵਿਰੁੱਧ ਕਦੀ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੇ। ਬਲਕਿ ਹਿੰਦੂ ਜਥੇਬੰਦੀਆਂ ਦੀਆਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕਾਰਵਾਈਆਂ ਦੀ ਹਰ ਤਰੀਕੇ ਪੁਸ਼ਤਪਨਾਹੀ ਕੀਤੀ ਜਾਂਦੀ ਹੈ। ਲੇਕਿਨ ਜਦੋਂ ਸਿੱਖ ਜਾਂ ਮੁਸਲਿਮ ਕੌਮ ਜਾਂ ਖੱਬੇ ਪੱਖੀਆਂ ਨਾਲ ਸੰਬੰਧਿਤ ਜਥੇਬੰਦੀਆਂ ਆਪਣੀਆਂ ਕੌਮਾਂ ਉੱਤੇ ਹੋ ਰਹੇ ਜ਼ਬਰ ਜੁਲਮ, ਵਿਤਕਰੇ ਅਤੇ ਬੇਇਨਸਾਫੀਆਂ ਵਿਰੁੱਧ ਅਵਾਜ਼ ਉਠਾਉਂਦੀਆਂ ਹਨ ਜਾਂ ਜਵਾਬੀ ਕਾਰਵਾਈ ਕਰਦੀਆਂ ਹਨ ਤਾਂ ਝੱਟ ਉਨ੍ਹਾ ਦੀਆਂ ਜਮਹੂਰੀਅਤ ਤਰੀਕੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਉੱਤੇ ਕਾਨੂੰਨੀ ਰੋਕ ਲਾ ਦਿੱਤੀ ਜਾਂਦੀ ਹੈ। ਕੀ ਇਹ ਹਿੰਦੂ ਦਹਿਸ਼ਤਗਰਦੀ ਦੀ ਪ੍ਰਤੱਖ ਮਿਸਾਲ ਨਹੀਂ? ਕੀ ਇੱਥੋ ਦਾ ਵਿਧਾਨ ਕਾਨੂੰਨ ਅਤੇ ਪ੍ਰਸ਼ਾਸਨ ਘੱਟ ਗਿਣਤੀ ਕੌਮਾਂ ਨਾਲ ਵਿਚਰਦਿਆਂ ਹੋਇਆ ਦੋਹਰੇ ਮਾਪਦੰਡ ਨਹੀਂ ਅਪਣਾਉਂਦਾ? ਸਿੱਖ, ਮੁਸਲਿਮ ਅਤੇ ਇਸਾਈਆਂ ਅਤੇ ਖੱਬੇ ਪੱਖੀ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਦੀ ਤਰ੍ਹਾ ਵਿਵਹਾਰ ਨਹੀਂ ਕੀਤਾ ਜਾਂਦਾ? ਜਦੋਂ ਮੁਸਲਿਮ ਕੌਮ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਦਹਿਸ਼ਤਗਰਦੀ ਦੀ ਸੂਚੀ ਵਿੱਚ ਕੌਮਾਂਤਰੀ ਪੱਧਰ ਉੱਤੇ ਲਿਆਂਦਾ ਗਿਆ ਹੈ, ਤਾਂ ਉਪਰੋਕਤ ਹਿੰਦੂ ਕੌਮ ਨਾਲ ਸੰਬੰਧਿਤ 12 ਦੇ ਕਰੀਬ “ਹਿੰਦੂ ਦਹਿਸ਼ਤਗਰਦ” ਸੰਗਠਨਾਂ ਨੂੰ ਦਹਿਸ਼ਤਗਰਦਾਂ ਦੀ ਸੂਚੀ ਵਿੱਚੋਂ ਬਾਹਰ ਰੱਖਣਾ ਕੀ ਹਿੰਦੂਤਵ ਹਕੂਮਤ ਅਤੇ ਵੱਡੇ ਮੁਲਕਾਂ ਦੀ ਵਿਤਕਰੇ ਵਾਲੀ ਕਾਰਵਾਈ ਨਹੀਂ? ਇਹ ਗੱਲ ਸਮੁੱਚੇ ਮੁਲਕਾਂ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੀਆਂ ਕੌਮਾਂਤਰੀ ਜਥੇਬੰਦੀਆਂ, ਯੂ ਐਨ ਓ, ਅਮਨੈਸਟੀ ਇੰਟਰਨੈਸ਼ਨਲ, ਵੀਟੋ ਪਾਵਰ ਵਾਲੇ ਪੰਜ ਵੱਡੇ ਮੁਲਕਾਂ ਰੂਸ, ਚੀਨ, ਅਮਰੀਕਾ, ਫਰਾਂਸ, ਬਰਤਾਨੀਆ ਨੂੰ ਘੋਖਣ ਅਤੇ ਅਸਲੀਅਤ ਨੂੰ ਪਹਿਚਾਣਦੇ ਹੋਏ ਹਿੰਦ ਹਕੂਮਤ ਨੂੰ ਅਜਿਹੀਆਂ ਗੈਰ ਮਨੁੱਖੀ ਕਾਰਵਾਈਆਂ ਤੋਂ ਵਰਜਣ ਦੀ ਅੱਜ ਸਖਤ ਲੋੜ ਹੈ।
ਡਾ: ਮਨਮੋਹਨ ਸਿੰਘ ਨੇ ਜੋ ਬੀਤੇ ਦਿਨੀ ਅਮਰੀਕਾ ਵਿੱਚ ਇਸਲਾਮਿਕ ਦਹਿਸ਼ਤਗਰਦੀ ਦੀ ਗੱਲ ਉਠਾਈ ਹੈ, ਉਹ ਤਾਂ ਹਿੰਦੂਤਵ ਤਾਕਤਾਂ ਨੂੰ ਦਿਖਾਈ ਦੇ ਰਹੀ ਹੈ, ਲੇਕਿਨ ਬੀਤੇ ਅਤੇ ਅਜੋਕੇ ਸਮੇਂ ਵਿੱਚ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਉੱਤੇ “ਹਿੰਦੂ ਦਹਿਸ਼ਤਗਰਦਾਂ” ਵੱਲੋਂ ਕੀਤੇ ਗਏ ਜ਼ਬਰ-ਜੁਲਮ ਦੀ ਗੱਲ ਇਨ੍ਹਾ ਨੂੰ ਦਿਖਾਈ ਨਹੀਂ ਦੇ ਰਹੀ। ਜੇ ਕਰ ਦਿਖਾਈ ਦਿੰਦੀ ਹੈ ਤਾਂ ਅਜਿਹੇ “ਹਿੰਦੂ ਦਹਿਸ਼ਤਗਰਦਾਂ” ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਇਹ ਕਿੰਨੀ ਵਿਤਕਰੇ ਭਰੀ ਅਤੇ ਬੇਇਨਸਾਫੀ ਵਾਲੀ ਗੱਲ ਹੈ ਕਿ ਸ਼ੱਕ ਦੇ ਅਧਾਰ ਉੱਤੇ ਸਿੱਖ ਕੌਮ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਸਾਲਾ ਬੱਧੀ ਜ਼ੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦੀ ਵੀ ਬਣਾ ਲਿਆ ਜਾਂਦਾ ਹੈ ਅਤੇ ਸਬੂਤਾਂ ਅਤੇ ਦਲੀਲਾ ਨਾ ਹੋਣ ਦੇ ਬਾਵਜੂਦ ਵੀ, ਵਿਸ਼ੇਸ ਅਦਾਲਤਾਂ ਰਾਹੀਂ ਫੈਸਲੇ ਕਰਕੇ ਫਾਸੀਆਂ ਅਤੇ ਸਜਾਵਾ ਵੀ ਦੇ ਦਿੱਤੀਆਂ ਜਾਂਦੀਆਂ ਹਨ। ਦੂਸਰੇ ਪਾਸੇ ਸਿੱਖ ਕੌਮ ਦੇ ਕਾਤਿਲਾਂ ਪੀ ਚਿਦੰਬਰਮ, ਕਮਲ ਨਾਥ ਵਰਗਿਆ ਨੂੰ ਹਿੰਦੂਤਵ ਹਕੂਮਤਾਂ ਵਜ਼ੀਰੀਆਂ ਅਤੇ ਉੱਚੇ ਰੁਤਬੇ ਦੇ ਕੇ “ਹਿੰਦੂ ਦਹਿਸ਼ਤਗਰਦੀ” ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ।
ਅਸੀਂ ਉਪਰੋਕਤ ਲੇਖ ਵਿੱਚ ਪ੍ਰਗਟਾਏ ਜਾ ਰਹੇ ਵਿਚਾਰਾਂ ਵਿੱਚ ਗੱਲ ‘ਸਹੇ ਦੀ ਨਹੀਂ ਪਹੇ ਦੀ ਕਰਦੇ ਹਾਂ’ ਕਿ ਸਾਨੂੰ ਤਾਂ ਹਿੰਦੂਤਵ ਤਾਕਤਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਅਧੀਨ ‘ਹਿੰਦੂ ਦਹਿਸ਼ਤਗਰਦੀ’ ਦੀ “ਵਾ” ਦਾ ਪਾਲਾ ਸਤਾਉਦਾ ਹੈ। ਇਸਨੂੰ ਹਕੂਮਤੀ ਪੱਧਰ ਉਤੇ ਵੱਧਦਾ ਫੁੱਲਦਾ ਦੇਖ ਕੇ ਹਰ ਸਿੱਖ ਦਾ ਖੂਨ ਖੌਲਦਾ ਹੈ। ਜੇਕਰ ਹਿੰਦੂਤਵ ਹਕੂਮਤ ਇਸਾਲਾਮਿਕ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਕਦੀ ਅਮਰੀਕਾ ਭੱਜਦੀ ਹੈ, ਕਦੀ ਹੋਰ ਮੁਲਕਾਂ ਵਿੱਚ ਭੱਜਦੀ ਹੈ ਤਾਂ “ਹਿੰਦੂ ਦਹਿਸ਼ਤਗਰਦੀ” ਨੂੰ ਰੋਕਣ ਲਈ ਉਨ੍ਹਾ ਦੇ ਜ਼ਮੀਰ-ਆਤਮਾ ਵਿੱਚੋਂ ਆਵਾਜ਼ ਕਿਉਂ ਨਹੀਂ ਉੱਠਦੀ? ਕੀ ਇਹ ਵਰਤਾਰਾ ਇਸ ਗੱਲ ਨੂੰ ਸਪੱਸ਼ਟ ਨਹੀਂ ਕਰਦਾ ਕਿ ਡਾ: ਮਨਮੋਹਨ ਸਿੰਘ ਵਜ਼ੀਰੇ ਏ ਆਜਿ਼ਮ ਹਿੰਦੋਸਤਾਨ ਜੋ ਸਿੱਖ ਕੌਮ ਨਾਲ ਸੰਬੰਧਿਤ ਹਨ, ਉਹ ਨਾਰਵੇ ਦੇ ਤਾਨਾਸ਼ਾਹ ਸ਼੍ਰੀ ਕਿਉਜ਼ਲਿੰਗ (ਥੁਸਿਲਨਿਗ) ਅਤੇ ਫਰਾਂਸ ਦੇ ਮਾਰਸ਼ਲ ਪੇਟੀਅਨ (ੰਅਰਸਹਅਲ ਫਅਟਅਨਿ), ਹਿਟਲਰ ਅਤੇ ਮੂਸੋਲੀਨੀ ਦੀ ਤਰ੍ਹਾ ਆਪਣੀਆਂ ਕੌਮ ਨੂੰ ਧੋਖਾ ਵੀ ਦੇ ਰਹੇ ਹਨ ਅਤੇ ਹਿੰਦੂਤਵ ਹਕੂਮਤ ਅਤੇ ਹਿੰਦੂ ਦਹਿਸ਼ਤਗਰਦਾਂ ਦੇ ਗੁਲਾਮ ਬਣ ਕੇ ਵਿਚਰ ਰਹੇ ਹਨ। ਨਾਜ਼ੀ ਜਰਮਨਾਂ ਨੇ ਵੀ 1939 ਅਤੇ 1945 ਤੱਕ ਅਜਿਹੀ ਹੀ ਆਪਣੀ ਕੌਮ ਵਿਰੋਧੀ ਭੂਮਿਕਾ ਨਿਭਾਈ ਸੀ। ਜਿਸਨੂੰ ਇਤਿਹਾਸ ਨੇ ਕਦੀ ਮਾਫ ਨਹੀਂ ਕੀਤਾ।
ਇੱਥੇ ਇਹ ਵੀ ਵਰਣਨ ਕਰਨਾ ਅਤਿ ਜ਼ਰੂਰੀ ਹੈ ਕਿ ਐਲ ਕੇ ਅਡਵਾਨੀ ਨੇ ਆਪਣੇ ਵੱਲੋਂ ਲਿਖੀ ਕਿਤਾਬ ਮੇਰਾ ਦੇਸ਼, ਮੇਰਾ ਜੀਵਨ ਵਿੱਚ ਇਸ ਗੱਲ ਨੂੰ ਖੁੱਲ੍ਹੇ ਰੂਪ ਵਿੱਚ ਪ੍ਰਵਾਨ ਕੀਤਾ ਹੈ ਕਿ ਸਿੱਖ ਕੌਮ ਦੇ ਸਰਵ ਉੱਚ ਧਾਰਮਿਕ ਅਸਥਾਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬਲਿਊ ਸਟਾਰ ਦਾ ਫੌਜੀ ਹਮਲਾ ਅਸੀਂ ਕਰਵਾਇਆ ਸੀ। ਇਸ ਸਮੇਂ ਹਿੰਦੂਆਂ ਨੇ ਖੁਸ਼ੀ ਵਿੱਚ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਲੱਡੂ ਵੀ ਵੰਡੇ ਸਨ ਅਤੇ ਸ਼ਰਾਬਾਂ ਵੀ ਪੀਤੀਆਂ ਸਨ ਅਤੇ ਇੱਕ ਦੂਸਰੇ ਨੂੰ ਮੁਬਾਰਕਾਂ ਵੀ ਦਿੱਤੀਆਂ ਸਨ। ਸ਼੍ਰੀ ਅਡਵਾਨੀ ਹਿੰਦੂਤਵ ਦਾ ਪਹਿਲਾ ਆਗੂ ਹੈ, ਜਿਸਨੇ ਲਿਖਤੀ ਰੂਪ ਵਿੱਚ ਆਪਣੇ ਵੱਲੋਂ ਸਿੱਖ ਕੌਮ ਉੱਤੇ ਕੀਤੇ ਜ਼ਬਰ ਜੁਲਮ ਅਤੇ ਕੀਤੀ ਗਈ ਨਸਲਕੁਸੀ ਨੂੰ ਮੰਨਿਆ ਹੈ ਜਦੋਂ ਕਿ ਔਰੰਗਜ਼ੇਬ, ਚੰਗੇਜ਼ ਖਾਨ, ਹਿਟਲਰ, ਇੰਦਰਾ ਗਾਂਧੀ, ਸਟਾਲਿਨ, ਮੂਸੋਲੀਨੀ, ਨਾਦਰਸ਼ਾਹ, ਅਹਿਮਦ ਸ਼ਾਹ ਅਬਦਾਲੀ, ਮੱਸਾ ਰੰਘੜ ਜਿਨ੍ਹਾ ਨੇ ਆਪਣੇ ਸਮੇ ਵਿੱਚ ਜੁਲਮ ਅਤੇ ਨਸਲਕੁਸੀ ਕੀਤੀ, ਕਦੀ ਅਜਿਹੀ ਲਿਖਤੀ ਗੱਲ ਨਹੀਂ ਕੀਤੀ। ਇਸ ਲੇਖ ਦੇ ਲੇਖਕ ਅਤੇ ਸਿੱਖ ਕੌਮ ਨੂੰ ਇਹ ਬਹੁਤ ਵੱਡਾ ਅਫਸੋਸ ਅਤੇ ਦੁੱਖ ਹੈ ਕਿ ਅਮਰੀਕਾ ਦੀ ਵਿਦੇਸ਼ੀ ਵਜ਼ੀਰ ਬੀਬੀ ਹਿਲੇਰੀ ਕਲਿੰਟਨ ਹਿੰਦੋਸਤਾਨ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾ ਨੇ ਉਪਰੋਕਤ ਸਿੱਖ ਕੌਮ ਦੇ ਕਾਤਿਲ ਸ਼੍ਰੀ ਅਡਵਾਨੀ ਵਰਗੇ ਜ਼ਾਲਿਮ ਨਾਲ ਹੱਥ ਮਿਲਾ ਕੇ ਅਤੇ ਮੁਲਾਕਾਤ ਕਰਕੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?
ਜਿਵੇਂ ਡਾ: ਮਨਮੋਹਨ ਸਿੰਘ ਸਿੱਖੀ ਭੇਖ ਵਿੱਚ ਹਿੰਦੂਤਵ ਤਾਕਤਾਂ ਅੱਗੇ ਝੁੱਕ ਗਏ ਹਨ, ਇਸੇ ਤਰ੍ਹਾ ਅਖੌਤੀ ਅਕਾਲੀ ਆਗੂ ਕੈਪਟਨ ਅਮਰਿੰਦਰ ਸਿੰਘ, ਸ: ਪ੍ਰਕਾਸ ਸਿੰਘ ਬਾਦਲ, ਸ: ਸੁਰਜੀਤ ਸਿੰਘ ਬਰਨਾਲਾ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਜਗਦੇਵ ਸਿੰਘ ਤਲਵੰਡੀ, ਜਿਨ੍ਹਾ ਨੇ ਪਹਿਲੇ 1973 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਉੱਤੇ ਦਸਤਖਤ ਕਰਕੇ, ਫਿਰ ਬੁਤਰੋਸ ਘਾਲੀ ਨੂੰ 22 ਅਪ੍ਰੈਲ 1992 ਨੂੰ ਸਿੱਖ ਕੌਮ ਦੇ ਬਿਨ੍ਹਾ ‘ਤੇ ਖਾਲਿਸਤਾਨ ਸੰਬੰਧੀ ਦਿੱਤੇ ਗਏ ਯਾਦ ਪੱਤਰ, ਫਿਰ 1 ਮਈ 1994 ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਨ ਉੱਤੇ ਹਾਜਿ਼ਰ ਹੋ ਕੇ “ਅੰਮ੍ਰਿਤਸਰ ਐਲਾਨਨਾਮੇ” ਉੱਤੇ ਦਸਤਖਤ ਕਰਕੇ, ਮੁਨੱਕਰ ਹੁੰਦੇ ਹੋਏ ਹਿੰਦੂਤਵ ਤਾਕਤਾਂ ਦੇ ਗੁਲਾਮ ਬਣ ਗਏ ਹਨ, ਅਜਿਹੇ ਕੌਮੀ ਧੋਖੇਬਾਜ਼ਾਂ ਨੂੰ ਜੇਕਰ ਸਿੱਖ ਕੌਮ ਕਦੀ ਮਾਫ ਨਹੀਂ ਕਰ ਸਕਦੀ ਤਾਂ ਸ਼੍ਰੀ ਓਬਾਮਾ, ਨਾਟੋ ਮੁਲਕ, ਬਰਤਾਨੀਆ ਅਤੇ ਹੋਰ ਵੱਡੇ ਮੁਲਕ ਅਜਿਹੇ ਲੋਕਾਂ ਨੂੰ ਕਿਸ ਤਰ੍ਹਾ ਮਾਫ ਕਰ ਰਹੇ ਹਨ। ਜਦੋਂ ਤੱਕ “ਹਿੰਦੂ ਦਹਿਸ਼ਤਗਰਦ” ਅਤੇ ਸਿੱਖ ਕੌਮ ਵਿੱਚ ਹਿੰਦੂਤਵ ਤਾਕਤਾਂ ਦੇ ਗੁਲਾਮ ਬਣੇ ਲੋਕਾਂ ਦੀ ਮਲੀਨ ਜਹਿਨੀਅਤ ਦਾ ਖਾਤਮਾ ਨਹੀਂ ਹੁੰਦਾ, ਉਦੋਂ ਤੱਕ “ਇਸਲਾਮਿਕ ਦਹਿਸ਼ਤਗਰਦੀ” ਨੂੰ ਵੀ ਖਤਮ ਕਰਨਾ ਅਸੰਭਵ ਹੀ ਨਹੀਂ ਬਲਕਿ ਨਾ ਮੁਮਕਿਨ ਹੈ।
ਅਸੀਂ ਹਰ ਤਰ੍ਹਾ ਦੀ ਦਹਿਸ਼ਤਗਰਦੀ ਅਤੇ ਅਮਨ ਚੈਨ ਨੂੰ ਭੰਗ ਕਰਨ ਵਾਲੀਆਂ ਕਾਰਵਾਈਆਂ ਦੇ ਵਿਰੁੱਧ ਹਾਂ। ਅਸੀਂ ਚਾਹੁੰਦੇ ਹਾਂ ਕਿ ਸਮੁੱਚੇ ਮੁਲਕਾਂ ਵਿੱਚ ਅਤੇ ਸਮੁੱਚੀਆਂ ਕੌਮਾਂ ਵਿੱਚ ਅਮਨ-ਚੈਨ ਅਤੇ ਠੰਡ ਵਰਤੇ। ਪਰ ਜਦੋਂ ਤੱਕ ਵੱਡੇ ਮੁਲਕ ਅਤੇ ਹਿੰਦੋਸਤਾਨ ਉੱਤੇ ਹਕੂਮਤ ਕਰ ਰਹੀਆਂ ਹਿੰਦੂਤਵ ਜਮਾਤਾਂ “ਹਿੰਦੂ ਦਹਿਸ਼ਤਗਰਦੀ” ਨੂੰ ਵੀ ਇਸਲਾਮਿਕ ਦਹਿਸ਼ਤਗਰਦੀ ਦੇ ਬਰਾਬਰ ਰੱਖ ਕੇ ਖਤਮ ਕਰਨ ਦੀ ਜਿ਼ੰਮੇਵਾਰੀ ਨਹੀਂ ਨਿਭਾਉਂਦੀਆਂ, ਉਦੋਂ ਤੱਕ ਸਿੱਖ ਕੌਮ ਦਾ ਚੈਨ ਨਾਲ ਬੈਠਣਾ ਸੰਭਵ ਨਹੀਂ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹਿੰਦੋਸਤਾਨ ਵਿੱਚੋ ਹਿੰਦੂ ਦਹਿਸ਼ਤਗਰਦੀ ਨੂੰ ਪਹਿਲ ਦੇ ਆਧਾਰ ‘ਤੇ ਖਤਮ ਕੀਤਾ ਜਾਵੇ ਅਤੇ ਘੱਟ ਗਿਣਤੀ ਕੌਮਾਂ ਨਾਲ ਮਾਲੀ, ਸਮਾਜਿਕ, ਇਖਲਾਕੀ, ਕਾਨੂੰਨੀ ਅਤੇ ਭੂਗੋਲਿਕ ਕੀਤੇ ਜਾ ਰਹੇ ਵਿਤਕਰੇ ਤੁਰੰਤ ਬੰਦ ਕੀਤੇ ਜਾਣ ਅਤੇ ਸਿੱਖ ਕੌਮ ਨੂੰ ਦੂਸਰਿਆਂ ਦੇ ਬਰਾਬਰ ਵਿਧਾਨਿਕ, ਸਮਾਜਿਕ, ਇਖਲਾਕੀ, ਧਾਰਮਿਕ ਅਤੇ ਭੂਗੋਲਿਕ ਹੱਕ ਅਮਲੀ ਰੂਪ ਵਿੱਚ ਪ੍ਰਦਾਨ ਕੀਤੇ ਜਾਣ ਅਤੇ ਸਿੱਖ ਕੌਮ ਦੀ ਵਿਧਾਨਿਕ ਮੰਗ ਅਨੁਸਾਰ “ਖਾਲਿਸਤਾਨ” ਦੀ ਜਰਖੇਜ਼ ਧਰਤੀ ਨੂੰ ਖੂਨ ਦਾ ਇੱਕ ਵੀ ਕਤਰਾ ਵਹਾਏ ਬਿਨਾ ਆਜ਼ਾਦ ਕੀਤਾ ਜਾਵੇ। ਤਾਂ ਜੋ ਸਿੱਖ ਕੌਮ ਮੁਸਲਿਮ ਪਾਕਿਸਤਾਨ ਅਤੇ ਹਿੰਦੂ ਹਿੰਦੋਸਤਾਨ ਦੋਵਾਂ ਮੁਲਕਾਂ ਦੇ ਵਿਚਕਾਰ ਬਤੌਰ ਬੱਫਰ ਸਟੇਟ ਦੇ ਵਿਚਰਦੀ ਹੋਈ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕੇ। ਗੁਰੂ ਸਾਹਿਬਾਨ ਦੀ ਵੱਡਮੁੱਲੀ ਮਨੁੱਖਤਾ ਪੱਖੀ ‘ਸਰਬੱਤ ਦੇ ਭਲੇ’ ਵਾਲੀ ਸੋਚ ਨੂੰ ਦੁਨੀਆ ਦੇ ਹਰ ਮੁਲਕ ਅਤੇ ਹਰ ਕੌਮ ਵਿੱਚ ਪ੍ਰਚਾਰਦੀ ਹੋਈ ਅਮਲੀ ਰੂਪ ਵਿੱਚ ਮਨੁੱਖਤਾ ਦੀ ਸੇਵਾ ਕਰਨ ਦੇ ਸਮਰੱਥ ਹੋ ਸਕੇ।

ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ ਵਲੋਂ ਪੰਜਾਬ ਪੁਲਿਸ ਵਲੋਂ ਉਹਨਾਂ ਉਪੱਰ ਲਗਾਏ ਜਾ ਰਹੇ ਝੂਠੇ ਅਰੋਪਾਂ ਦਾ ਖੰਡਨ

ਫਰੈਂਕਫਰਟ-ਜਰਮਨੀ (ਸੁਖਪ੍ਰੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ ਨੇ ਪੰਜਾਬ ਪੁਲਿਸ ਵਲੋਂ ਲਗਾਏ ਜਾ ਰਹੇ ਝੂਠੇ ਅਰੋਪਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਉਹਨਾਂ ਖਿਲਾਫ ਇਕ ਗਿਣੀ ਮਿਥੀ ਸ਼ਾਜਿਸ਼ ਹੈ। ਯਾਦ ਰਹੇ ਕਿ ਬੀਤੇ 11 ਨਵੰਬਰ ਨੂੰ ਪੰਜਾਬ ਪੁਲਿਸ ਨੇ ਇਕ ਮੋਟਰਸਾਇਕਲ ਦੇ ਨਾਲ ਕੁਝ ਵਿਸਫੋਟਕ ਸਮਗਰੀ ਅਤੇ ਇਕ ਡਾਇਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਜਿਸ ਵਿੱਚ ਭਾਈ ਜਗਤਾਰ ਸਿੰਘ ਦਾ ਨਾਮ ਹੋਣ ਦਾ ਅਜੀਤ ਅਖਬਾਰ ਵਿੱਚ ਇਕ ਪ੍ਰੈਸ ਨੋਟ ਰਾਂਹੀ ਖੁਲਾਸਾ ਕੀਤਾ ਸੀ, ਉਹਨਾਂ ਪੰਜਾਬ ਪੁਲਿਸ ਦੇ ਇਸ ਦਾਅਵੇ ਨੂੰ ਬਿਲਕੁਲ ਮਨਘੜਤ ਅਤੇ ਬੇਬੁਨਿਆਦ ਕਰਾਰ ਦਿੰਦਿਆ ਕਿਹਾ ਕਿ ਉਹਨਾ ਦਾ ਇਸ ਨਾਲ ਕੋਈ ਵਾਸਤਾ ਨਹੀ ਹੈ ਅਤੇ ਇਸ ਸਭ ਸ਼੍ਰੋਮਣੀ ਅਕਾਲੀ ਦਲ (ਅ) ਦੀ ਜਰਮਨੀ ਵਿੱਚ ਦਿਨ ਬ ਦਿਨ ਬੁਲੰਦ ਹੋ ਰਹੀ ਸ਼ਾਖ ਨੂੰ ਢਾਹ ਲਾਉਣ ਲਈ ਇਕ ਗਿਣੀ ਮਿਥੀ ਸ਼ਜਾਸ਼ ਨੂੰ ਅੰਜਾਂਮ ਦੇਣ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਇਸ ਸ਼ਾਜਿਸ਼ ਦੀ ਤਿਹ ਤਕ ਜਾਣਗੇ ਅਤੇ ਇਸ ਨੂੰ ਅੰਜਾਮ ਦੇਣ ਵਾਲਿਆਂ ਦੇ ਮਨਸੂਬਿਆਂ ਨੂੰ ਜੱਗ ਜਾਹਿਰ ਕਰਨਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਰਮਨੀ ਯੁਨਿਟ ਦੇ ਪ੍ਰਧਾਨ ਭਾਈ ਚੈਨ ਸਿੰਘ ਫਰਾਂਸ, ਸੀਨੀਅਰ ਮੀਤ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ, ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਯੂ.ਕੇ ਤੋਂ ਦਲ ਦੇ ਪ੍ਰਧਾਨ ਮਾ. ਅਵਤਾਰ ਸਿੰਘ, ਭਾਈ ਜਗਤਾਰ ਸਿੰਘ ਵਿਰਕ, ਯੂ.ਕੇ ਤੋਂ ਯੂਥ ਵਿੰਗ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਅਤੇ ਭਾਈ ਸਤਿੰਦਰਪਾਲ ਸਿੰਘ ਜ. ਸ਼ਕੱਤਰ ਹੋਰਾਂ ਵੀ ਭਾਈ ਜਗਤਾਰ ਸਿੰਘ ਮਾਹਲ ਤੇ ਲਗਾਏ ਜਾ ਰਹੇ ਇਹਨਾਂ ਅਰੋਪਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਭਾਈ ਮਾਹਲ ਸ਼੍ਰੋਮਣੀ ਅਕਾਲੀ ਦਲ (ਅ) ਦੇ ਇਕ ਅਮਨਪਸੰਦ ਅਤੇ ਨਿਧੱੜਕ ਆਗੂ ਹਨ ਅਤੇ ਉਹ ਭਾਈ ਜਗਤਾਰ ਸਿੰਘ ਮਾਹਲ ਨਾਲ ਪੰਥ ਅਤੇ ਦਲ ਦੀ ਚੜ੍ਹਦੀਕਲਾ ਲਈ ਮੋਢੇ ਨਾਲ ਮੋਢਾ ਜੋੜ ਕੰਮ ਕਰਦੇ ਰਹਿਣਗੇ।

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਅੱਜ, ਸਾਰੇ ਅਧਿਕਾਰ ਸੁਖਬੀਰ ਨੂੰ ਸੌਂਪੇ

ਅੰਮ੍ਰਿਤਸਰ , 24 ਨਵੰਬਰ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਬੁੱਧਵਾਰ ਨੂੰ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣ ਜਾ ਰਿਹਾ ਹੈ, ਜਿਸ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਇਜਲਾਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੀਟਿੰਗ ਸਬੰਧੀ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਹਨ। ਜਾਪਦਾ ਹੈ ਕਿ ਅਗਲੇ ਪ੍ਰਧਾਨ ਵੀ ਜਥੇਦਾਰ ਅਵਤਾਰ ਸਿੰਘ ਮੱਕੜ ਹੀ ਹੋਣਗੇ। ਅੱਜ ਬਾਅਦ ਦੁਪਹਿਰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਦਲ ਪੱਖੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਜਿਸਦੀ ਪ੍ਰਧਾਨਗੀ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ। ਇਸ ਲਈ ਲਗਦਾ ਹੈ ਕਿ ਭਲਕੇ ਹੋਣ ਵਾਲੀ ਚੋਣ ਵਿਚ ਪ੍ਰਧਾਨ, ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇਅਹੁਦੇ ਪਹਿਲਾਂ ਵਾਂਗ ਹੀ ਬਣੇ ਰਹਿਣ ਦੀ ਆਸ ਹੈ। ਸ਼੍ਰੋਮਣੀ ਕਮੇਟੀ ਦੇ ਲਗਭਗ ਸਾਰੇ ਮੈਂਬਰ ਮੀਟਿੰਗ ਲਈ ਅੰਮ੍ਰਿਤਸਰ ਪਹੁੰਚ ਚੁੱਕੇ ਹਨ। 185 ਮੈਂਬਰਾਂ ਦੇ ਪੂਰੇ ਹਾਊਸ ਵਿਚੋਂ 170 ਮੈਂਬਰ ਲੋਕਾਂ ਵਲੋਂ ਚੁਣੇ ਜਾਂਦੇ ਹਨ ਜਦੋਂ ਕਿ 15 ਮੈਂਬਰ ਨਾਮਜਦ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਛੇ ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ ਜਿਸ ਕਾਰਨ ਹਾਊਸ ਦੇ 179 ਮੈਂਬਰ ਰਹਿ ਚੁੱਕੇ ਹਨ।ਬਾਦਲ ਵਿਰੋਧੀ ਖੇਮੇ ਦੇ ਮੈਂਬਰ 28 ਤੋਂ ਘਟ ਕੇ ਹੁਣ ਸਿਰਫ਼ 10-12 ਹੀ ਰਹਿ ਗਏ ਹਨ। ਹਰਿਆਣਾ ਦੇ ਮੈਂਬਰ ਵੱਖਰੀ ਕਮੇਟੀ ਦੇ ਮੁੱਦੇ 'ਤੇ ਡਟੇ ਹੋਏ ਹਨ।


ਲਹਿਰ-2009
ਨਿਊਯਾਰਕ ਸਮਾਗਮ ਨੇ ਸਿੱਖ ਵਿਦਿਆਰਥੀਆਂ ਤੇ ਮਾਪਿਆਂ ਵਿਚ ਸਿੱਖੀ ਲਈ ਤੜਪ ਪੈਦਾ ਕੀਤੀ।

ਨਿਊਯਾਰਕ (ਬਲਵਿੰਦਰਪਾਲ ਸਿੰਘ ਖ਼ਾਲਸਾ)ਨਿਊਯਾਰਕ-ਨਿਊਜਰਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜਦੇ ਸਿੱਖ ਵਿਦਿਆਰਥੀਆਂ ਨੇ ਇਕ ਵਾਰ ਫ਼ਿਰ ਲਹਿਰ ਸਮਾਗਮ ਰਚਾ ਕੇ ਥਰਥਰਾਹਟ ਪੈਦਾ ਕੀਤੀ ਹੈ। ਇਸ ਤੋਂ ਪਹਿਲਾਂ ਲਹਿਰ ਦਾ ਸਿੱਖੀ ਸਮਾਗਮ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ, ਵਾਸ਼ਿੰਗਟਨ ਡੀ.ਸੀ. ਵਿਚ ਕਰਵਾਇਆ ਗਿਆ ਸੀ ਜਿਸਨੇ ਇਲਾਕੇ ਵਿਚ ਚੰਗਾ ਨਾਮਣਾ ਖੱਟਿਆ ਸੀ। ਮਾਪੇ ਇਸ ਗੱਲੋਂ ਖ਼ੁਸ਼ ਸਨ ਕਿ ਬੱਚਿਆਂ ਅੰਦਰ ਸਿੱਖੀ ਲਈ ਸਨੇਹ ਪੈਦਾ ਹੋ ਰਿਹਾ ਹੈ ਤੇ ਉਹ ਆਪਣੀਆਂ ਜੜਾਂ ਨਾਲ ਜੁੜਨ ਲਈ ਬੇਤਾਬ ਹਨ।
ਕੁਝ ਹਫ਼ਤਿਆਂ ਦੀ ਤਿਆਰੀ ਵਿਚ ਹੀ ਨੌਜਵਾਨ ਸਿੱਖ ਬੱਚੇ ਬੱਚੀਆਂ ਨੇ ਦੂਜੇ ਸਮਗਾਮ ਨੂੰ ਵੀ ਕਾਮਯਾਬ ਕਰ ਦਿਤਾ ਹੈ। ਨਿਊਜਰਸੀ ਦੇ ਨੇਵਾਰਕ ਸ਼ਹਿਰ ਵਿਚ ਕਰਵਾਏ ਲਹਿਰ-2009 ਸਮਾਗਮ ਵਿਚ ਟੈਕਸਸ-ਡੈਲਸ ਤੋਂ ਆਏ ਗੁਰਸਿਮਰ ਸਿੰਘ ਨੇ ਆਪਣੀ ਨਜ਼ਮ ਵਿਚ ਜੂਨ-ਨਵੰਬਰ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਵਾਤਾਵਰਨ ਗੰਭੀਰ ਕਰ ਦਿਤਾ।ਰੈਪ ਕਵਿਤਾ ਦੇ ਅੰਦਾਜ਼ ਵਿਚ ਲਾਸ ਏਂਜਲਸ ਕੈਲੇਫ਼ੋਰਨੀਆ ਤੋਂ ਆਏ ਜਗਮੀਤ ਹੂਡੀਨੀ ਸਿੰਘ ਨੇ ਵਾਹਵਾ ਖੱਟੀ।
ਬੰਦਨਾ ਮਲਿਕ ਨੇ ਪੰਜ ਦਰਿਆਵਾਂ ਦੀ ਧਰਤੀ ਬਾਰੇ ਪੇਸ਼ ਕੀਤੇ ਆਪਣੇ ਵੀਚਾਰਾਂ ਵਿਚ ਪੁੱਤਰਾਂ ਦੇ ਮੋਹ ਅਧੀਨ ਪੰਜਾਬ ਦੀਆਂ ਧੀਆਂ ਦੀ ਘਟਦੀ ਗਿਣਤੀ ਬਾਰੇ ਟੁੰਬਣ ਵਾਲੇ ਵੀਚਾਰ ਪੇਸ਼ ਕੀਤੇ। ਕੈਨੇਡਾ-ਟੋਰਾਂਟੋ ਤੋਂ ਆਏ ਕੰਵਰ ਸਿੰਘ ਨੇ '84 ਨੂੰ ਕਦੇ ਨਾ ਭੁਲੱਣ ਵਾਲੀ ਰੈਪ ਕਵਿਤਾ ਵਿਚ ਖ਼ਾਮੋਸ਼ ਕਰ ਦਿਤੇ ਗਇਆਂ ਨੂੰ ਆਵਾਜ਼ ਦੇਣ ਦੇ ਅਣਥੱਕ ਯਤਨਾਂ ਨੂੰ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜ਼ਬੂਰ ਕੀਤਾ।
ਵਾਸ਼ਿੰਗਟਨ ਡੀ.ਸੀ. ਤੋਂ ਆਏ ਰਿੱਕੀ ਸਿੰਘ ਧਾਰੀਵਾਲ ਤੇ ਅਮਰਪ੍ਰੀਤ ਸਿੰਘ ਨੇ ਇਕ ਉਚੀ ਸੁਰ ਵਾਲਾ ਧਾਰਮਿਕ ਗੀਤ ਪੇਸ਼ ਕੀਤਾ (ਲਾਲ ਕਿਲੇ ਤੇ ਕੇਸਰੀ ਝੰਡੇ ਗੱਡ ਵਖਾਵਾਂਗੇ), ਜਿਸਨੇ ਨੌਜਵਾਨਾਂ ਵਿਚ ਚੰਗੀ ਝਰਨਾਹਟ ਪੈਦਾ ਕੀਤੀ। ਇਸ ਤੋਂ ਇਲਾਵਾ ਸਵਰਾਜ ਸਿੰਘ, ਅਨੀਤਾ ਰਾਏ, ਹਰਮੀਤ ਕੌਰ ਤੇ ਹਰਪ੍ਰੀਅ ਕੌਰ, ਅਸ਼ੀਸ਼ਪਾਲ ਸਿੰਘ ਹੁਰਾਂ ਵੀ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਗੁਰਮਤਿ ਸੰਗੀਤ ਤੰਤੀ ਸਾਜ਼ਾਂ ਵਿਚ, ਚਾਨਾ ਭਰਾਵਾਂ ਪੇਸ਼ ਕੀਤਾ। ਬਿਨਾਂ ਸਰਲੇਖ 1984 ਨੂੰ ਹਰਲੀਨ ਕੌਰ ਜਸੱਲ ਨੇ ਪੇਸ਼ ਕੀਤਾ। ਅਸੀਂ ਬਦਲ ਗਏ ਤੇ ਉਠ ਖਲੋਤੇ ਮੀਤੂ ਚਿਲਾਨਾ ਨੇ ਪੇਸ਼ ਕੀਤਾ।
ਆਖ਼ਰੀ ਰਚਨਾ ਨੂੰ ਪੇਸ਼ ਕਰਨ ਵਾਲੇ ਸੇਂਟਸੂਲਜਾ, ਮਸਤਾਨਾ, ਸਨਮਿਤ ਸਿੰਘ ਤੇ ਤਨਮਿਤ ਸਿੰਘ ਸਨ ਜਿਨਾਂ ਲਗਾਤਾਰ ਸਿੱਖ ਧਾਰਮਿਕ ਵਾਰਾਂ, ਜੋਸ਼ੀਲੇ ਰੈਪ ਅੰਦਾਜ਼ ਵਿਚ ਨਿਕੇ ਭਾਸ਼ਨ ਪੇਸ਼ ਕਰਕੇ ਸਿੱਖ ਆਜ਼ਾਦੀ ਤੇ ਸ਼ਹੀਦਾਂ ਦੀ ਯਾਦ ਪੇਸ਼ ਕੀਤੀ। ਪੂਰੀ ਤਰਾਂ ਭਰੇ ਹੋਏ ਹਾਲ, ਜਿਸ ਵਿਚ 500 ਸੀਟਾਂ ਸਨ, ਵਿਚ ਨਿਊਯਾਰਕ, ਨਿਊਜਰਸੀ, ਕਨੈਕਟੀਕਟ, ਪੈਨਸਿਲਵੇਨੀਆ, ਵਰਜੀਨੀਆ, ਮੈਰੀਲੈਂਡ, ਵਾਸ਼ਿੰਗਟਨ ਡੀ.ਸੀ. ਤੇ ਕੈਲੇਫ਼ੋਰਨੀਆ ਤੋਂ ਦਰਸ਼ਕ ਪਹੁੰਚੇ ਹੋਏ ਸਨ, ਜਿਨਾਂ ਜੈਕਾਰੇ, ਨਾਹਰੇ ਲਾਏ। ਪੰਜਾਬ ਨੂੰ ਅਜ਼ਾਦ ਕਰਵਾਉਣ ਲਈ ਨਾਹਰੇ ਲੱਗੇ। ਸਿੱਖ ਕੌਮ ਦੇ ਅਕਸ ਨੂੰ ਭੈੜੇ ਤੇ ਕੋਝੇ ਢੰਗ ਨਾਲ ਪੇਸ਼ ਤੇ ਬਦਨਾਮ ਕਰਨ ਵਾਲੀ ਫ਼ਿਲਮੀ ਦੁਨੀਆਂ ਨੂੰ ਡੈਥ ਟੂ ਬਾਲੀਵੁਡ ਦੇ ਨਾਹਰੇ ਲੱਗੇ।
ਮੁੱਖ ਪ੍ਰਬੰਧਕਾਂ ਵਿਚੋਂ ਇਕ ਭਾਈ ਸਨਮਿਤ ਸਿੰਘ ਨੇ ਡੈਥ ਟੂ ਬਾਲੀਵੁੱਡ ਬਾਰੇ ਵਿਸਥਾਰ ਦੇਂਦਿਆਂ ਦੱਸਿਆ ਕਿ 25 ਸਾਲ ਪਹਿਲਾਂ ਭਾਰਤੀ ਫ਼ੌਜ ਦੇ ਟੈਂਕਾ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਪਵਿਤਰਤਾ ਨੂੰ ਭੰਗ ਕੀਤਾ ਸੀ ਤੇ ਅੱਜ ਓਹੀ ਟੈਂਕ ਤੋਪਾਂ ਸਾਡੇ ਘਰਾਂ ਵਿਚ ਜ਼ੀ ਟੀ.ਵੀ. ਤੇ ਹੋਰ ਸੈਟੇਲਾਈਟ ਟੀਵੀ. ਪ੍ਰੋਗਰਾਮਾਂ ਦੇ ਰੂਪ ਵਿਚ 24 ਘੰਟੇ ਗੋਲੇ ਬਰਸਾ ਕੇ ਸਾਡੀ ਸੋਚ ਨੂੰ ਗੰਧਲਾ ਕਰ ਰਹੇ ਹਨ ਜਿਸ ਤੋਂ ਬਚਣ ਦੀ ਲੋੜ ਹੈ। ਆਪਸੀ ਤਾਲਮੇਲ ਵਾਲੇ ਪ੍ਰਬੰਧਕਾਂ ਵਿਚੋਂ ਨਿਮੀਤਾ ਕੌਰ ਨੇ ਆਈ ਸਿੱਖ ਸੰਗਤ ਦਾ ਸਮਾਗਮ ਤੇ ਪਹੁੰਚਣ ਤੇ ਇਸ ਨੂੰ ਕਾਮਯਾਬ ਕਰਨ ਲਈ ਦਿਤੀ ਸਹਾਇਤਾ ਲਈ ਧੰਨਵਾਦ ਕੀਤਾ।
ਤਨਮਿਤ ਸਿੰਘ ਨੇ ਦੱਸਿਆ ਕਿ ਲਹਿਰ ਸਿੱਖ ਪੁਨਰ ਜਾਗ੍ਰਿਤੀ ਲਈ ਇਕ ਵੇਗ ਲਹਿਰ ਵਾਂਗ ਹੈ ਜਿਸ ਵਿਚ ਅਮਰੀਕਾ ਕੈਨੇਡਾ ਤੇ ਯੂਰੋਪ ਵਿਚਲੇ ਨੌਜਵਾਨ ਸਿੰਘ ਸਿੰਘਣੀਆਂ ਆਪਣੀ ਸਿੱਖੀ ਦੀਆਂ ਧੁਰ ਡੂੰਘੀਆਂ ਸਚਾਈਆਂ ਨਾਲ ਮਾਲਾਮਾਲ ਹੋ ਰਹੇ ਹਨ, ਜਿਸ ਵਿਚ ਸੁੱਖ, ਦੁੱਖ, ਆਸ਼ਾ, ਨਿਰਾਸ਼ਾ ਤੇ ਅੰਤ ਫ਼ਤਹ ਵੱਲ ਤੁਰਨਾ ਤੇ ਸਦੀਵੀ ਮੁਕਤੀ ਲਈ ਅੰਦਰੋਂ ਬਾਹਰੋਂ ਜੂਝਣਾ ਹੈ।
ਅੰਗਦ ਸਿੰਘ ਨੇ ਕਿਹਾ ਕਿ ਡਾਕਟਰ ਵਕੀਲ ਤੇ ਇੰਜੀਨੀਅਰ ਬਣਨ ਦੇ ਨਾਲ ਨਾਲ ਸੰਸਾਰ ਫ਼ਲਸਫ਼ੇ ਦੇ ਵਿਚੋਂ ਸਿੱਖ ਫ਼ਿਲਾਸਫ਼ੀ ਨੂੰ ਤਲਾਸ਼ਣਾ ਤੇ ਇਸਦਾ ਵਿਸਥਾਰ ਤੇ ਇਸਨੂੰ ਪੱਕੇ ਪੈਰੀਂ ਕਰਨਾ ਵੀ ਸਿੱਖੀ ਦਾ ਵਡਾ ਨਿਸ਼ਾਨ ਹੋਣਾ ਜ਼ਰੂਰੀ ਹੈ ਤਾਂ ਕਿ ਅਸੀਂ ਹੋਰ ਬਹੁਤ ਸਮਾਂ ਗਏ ਗਵਾਚੇ ਤੇ ਦੁਬਿਧਾ ਭਰੇ ਸਿੱਖ ਨਾ ਰਹੀਏ।
ਇਸ ਸਮਾਗਮ ਦੌਰਾਨ 1984 ਵਿਚ ਭਾਰਤ ਸਰਕਾਰ ਦੁਆਰਾ ਕੀਤੇ ਕਰਵਾਏ ਗਏ ਸਿੱਖ ਘੱਲੂਘਾਰੇ ਬਾਰੇ ਪ੍ਰਦਰਸ਼ਨੀ ਲਾਈ ਗਈ ਤੇ ਘਰ ਰਹਿਤ ਸਥਾਨਕ ਲੋਕਾਂ ਲਈ ਡੱਬਾ ਬੰਦ ਭੋਜਨ ਇਕੱਠਾ ਕੀਤਾ ਗਿਆ ਤੇ ਇਸ ਸਭ ਦਾ ਇਕੋ ਇੱਕ ਨਿਸ਼ਾਨਾ ਸੀ ਕਿ ਅਸੀਂ ਆਪਣੀਆਂ ਇਤਿਹਾਸਕ ਸਚਾਈਆਂ ਤੋਂ ਜਾਣੂੰ ਹੋਈਏ ਤੇ ਜੋਸ਼ ਤੇ ਹੋਸ਼ ਨਾਲ ਸਿੱਖ ਕੌਮ ਦੇ ਨਿਸ਼ਾਨੇ ਅਜ਼ਾਦੀ ਲਈ ਦਰਿੜ ਹੋਈਏ ਇਕ ਜ਼ਿਮੇਵਾਰ ਕਾਰਜਸ਼ੀਲ ਸਿੱਖ ਹੋਣ ਦਾ ਸਬੂਤ ਵੀ ਦਈਏ।
ਇਹ ਸਮਾਗਮ, ਵਾਸ਼ਿੰਗਟਨ ਡੀ.ਸੀ. ਗਤਕਾ ਦਲ, ਟਰਾਈ ਸਟੇਟ ਸਿੱਖ ਸਟੂਡੈਂਟਸ ਤੇ ਇਨਾਂ ਦੇ ਮਾਪਿਆਂ ਦੇ ਭਰਵੇਂ ਸਹਿਯੋਗ ਨਾਲ ਕਾਮਯਾਬ ਹੋਇਆ।

ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਭਾਈ ਗਿਆਨ ਸਿੰਘ ਪੂਨੀਆਂ ਦਾ ਅਕਾਲ ਚਲਾਣਾ

ਸਵਰਗਵਾਸੀ ਸ੍ਰ: ਗਿਆਨ ਸਿੰਘ ਜਥੇਦਾਰ ਭਾਈ ਰਨਜੀਤ ਸਿੰਘ ਨਾਲ...

ਭਾਈ ਗਿਆਨ ਸਿੰਘ ਦਾ ਜਨਮ 1937 ਵਿਚ ਪਿੰਡ ਪੂਨੀਆਂ ਵਿਖੇ ਮਾਤਾ ਧੰਨ ਕੌਰ ਦੀ ਕੁੱਖੋਂ ਸ੍ਰ: ਜੀਵਾ ਸਿੰਘ ਦੇ ਘਰ ਹੋਇਆ। ਆਪ ਨੇ ਮੁਢੱਲੀ ਵਿਦਿਆ ਕਲਗੀਧਰ ਖ਼ਾਲਸਾ ਸਕੂਲ ਘੁਲਾਲ ਤੋਂ ਹਾਸਲ ਕੀਤੀ। ਆਪ ਨੇ ਕੱਬਡੀ ਦੀ ਖੇਡ ਵਿਚ ਬਹੁਤ ਉਚੀਆਂ ਮੱਲਾਂ ਮਾਰੀਆਂ। ਪੜਾਈ ਤੋਂ ਬਾਅਦ ਆਪਨੇ ਪਿਤਾ ਜੀ ਨਾਲ ਖੇਤੀਬਾੜੀ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ। ਫ਼ਿਰ ਆਪਨੇ ਕਲਕੱਤੇ ਜਾ ਕੇ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ। ਪੂਰੀ ਮੇਹਨਤ ਨਾਲ 14 ਟਰੱਕ ਤੇ ਦੋ ਵਡੇ ਬੁਲਡੋਜ਼ਰ ਜ਼ਮੀਨ ਪੱਧਰੀ ਕਰਨ ਵਾਸਤੇ ਲਏ। ਕਾਰੋਬਾਰ ਵਿਚ ਹੋਈ ਤੱਰਕੀ ਬੰਬਈ ਲੈ ਗਈ। ਆਪ ਬੰਬਦੀ ਵਿਖੇ ਗੁਰਦੁਆਰਾ ਸਾਹਿਬ ਦਾਦਰ, ਗੁਰਦੁਆਰਾ ਸਾਹਿਬ ਚੰਬੂਰ ਤੇ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਪ੍ਰਧਾਨ ਰਹਿ ਕੇ ਲੋਕਾਂ ਦੀ ਦਿਨ ਰਾਤ ਸੇਵਾ ਕਰਦੇ ਰਹੇ।
1976ਵਿਚ ਜਦੋਂ ਮਹਾਂਰਾਸ਼ਟਰ ਵਿਚ ਕਾਲ ਪਿਆ ਤਾਂ ਆਪਨੇ ਆਪਣੀਆਂ ਸਾਰੀਆਂ ਗੱਡੀਆਂ ਪਾਣੀ ਦੀ ਸੇਵਾ ਵਾਸਤੇ ਲਾ ਦਿਤੀਆਂ। ਆਪ ਸਵੇਰੇ ਚਾਰ ਵਜੇ ਤੋਂ 11 ਵਜੇ ਤੱਕ ਪਾਣੀ ਦੀ ਸੇਵਾ ਕਰਦੇ ਰਹੇ। ਉਨਾਂ ਦੀ ਸੇਵਾ ਤੋਂ ਖ਼ੁਸ਼ ਹੋ ਕੇ ਮਹਾਂਰਾਸ਼ਟਰ ਸਰਕਾਰ ਨੇ ਆਪਨੂੰ ਐਗਜ਼ੈਕਟਿਵ ਮੈਜਿਸਟਰੇਟ ਦੀ ਪਦਵੀ ਨਾਲ ਸਨਮਾਨਿਤ ਕੀਤਾ। ਏਸੇ ਸਮੇਂ ਦੌਰਾਨ ਆਪਦਾ ਸੰਪਰਕ ਦਮਦਮੀ ਟਕਸਾਲ ਨਾਲ ਹੋਇਆ ਤੇ ਆਪ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਸ਼ਰਧਾਲੂ ਬਣੇ। 1978 ਵਿਚ ਜਦੋਂ ਨਿਰੰਕਾਰੀਆਂ ਨੇ ਵਿਸਾਖੀ ਵਾਲੇ ਦਿਨ 13 ਸਿੰਘ ਅਣਮਨੁੱਖੀ ਤਰੀਕੇ ਨਾਲ ਸ਼ਹੀਦ ਕਰ ਦਿਤੇ ਤਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬਾਦਲ ਸਰਕਾਰ ਤੋਂ ਉਸ ਸਮੇਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਣ ਪਰ ਪ੍ਰਕਾਸ਼ ਬਾਦਲ ਜੋ ਉਸ ਸਮੇਂ ਮੁਖ ਮੰਤਰੀ ਸੀ, ਨੇ ਉਲਟਾ ਨਰਕਧਾਰੀਆਂ ਦੀ ਮਦਦ ਕੀਤੀ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਲਿਆਂ ਦੇ ਮਨ ਤੇ ਗਹਿਰੀ ਸੱਟ ਵੱਜੀ, ਤੇ ਉਨਾਂ ਨੇ ਨਰਕਧਾਰੀਆਂ ਦੇ ਖ਼ਿਲਾਫ਼ ਸੰਘਰਸ਼ ਆਰੰਭ ਕਰ ਦਿਤਾ।, ਜਿਸ ਵਿਚ ਭਾਈ ਗਿਆਨ ਸਿੰਘ ਪੁਨੀਆਂ ਨੇ ਵੀ ਬਹੁਤ ਵਡਾ ਯੋਗਦਾਨ ਪਾਇਆ। ਜਦੋਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਬੰਬਈ ਵਿਖੇ ਗੁਰਦੁਆਰਾ ਦਾਦਰ ਸਾਹਿਬ ਗੁਰਮਤਿ ਪ੍ਰਚਾਰ ਕਰਨ ਗਏ ਤਾਂ ਜ਼ਾਲਮ ਸਰਕਾਰ ਨੇ ਉਨਾਂ ਦੁਆਲੇ 15 ਹਜ਼ਾਰ ਪੁਲਿਸ ਦਾ ਘੇਰਾ ਪਾ ਲਿਆ, ਜਿਸ ਵਿਚੋਂ ਸੰਤਾਂ ਨੂੰ ਕੱਢ ਕੇ ਲਿਆਉਣਾ ਬਹੁਤ ਮੁਸ਼ਕਲ ਕੰਮ ਸੀ ਪਰ ਭਾਈ ਗਿਆਨ ਸਿੰਘ ਨੇ ਆਪਣੀ ਦਲੇਰੀ ਤੇ ਸਾਹਸ ਤੋਂ ਕੰਮ ਲੈਂਦੇ ਹੋਏ ਸੰਤਾਂ ਨੂੰ ਪੁਲਸ ਦੇ ਘੇਰੇ ਵਿਚੋਂ ਕੱਢ ਕੇ, ਆਪਣੀ ਕਾਰ ਵਿਚ ਬਿਠਾ ਕੇ 22 ਘੰਟੇ ਅੰਦਰ ਅੰਮ੍ਰਿਤਸਰ ਪੁਚਾਇਆ। 1984 ਵਿਚ ਜਦੋਂ ਇੰਦਰਾ ਸਰਕਾਰ ਨੇ ਬਲਿਊ ਸਟਾਰ ਓਪਰੇਸ਼ਨ ਕਰਕੇ ਹਰਿਮੰਦਿਰ ਸਾਹਿਬ ਸਮੇਤ ੩੮ ਗੁਰਦੁਆਰਿਆਂ ਤੇ ਹਮਲਾ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿਤਾ, ਅਣਗਿਣਤ ਸਿੱਖੀ ਜਾਨਾਂ ਦਾ ਹਰਿਮੰਦਿਰ ਸਾਹਿਬ ਵਿਚ ਲਹੂ ਡੋਲਿਆ ਤਾਂ ਸ੍ਰ: ਸਿਮਰਨਜੀਤ ਮਾਨ ਨੇ ਰੋਸ ਵਜੋਂ ਅਸਤੀਫ਼ਾ ਦੇ ਦਿਤਾ। ਜ਼ਾਲਮ ਸਰਕਾਰ ਨੇ ਉਨਾਂ ਦੇ ਵਾਰੰਟ ਜਾਰੀ ਕਰ ਦਿਤੇ। ਉਸ ਸਮੇਂ ਸ੍ਰ: ਮਾਨ ਕਲਕੱਤੇ ਭਾਈ ਗਿਆਨ ਸਿੰਘ ਪੂਨੀਆਂ ਕੋਲ ਚਲੇ ਗਏ। ਉਥੇ ਹੀ ਇਨਾਂ ਨੇ ਦਿੱਲੀ ਦੀ ਜ਼ਾਲਮ ਸਰਕਾਰ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ। ਇੰਦਰਾ ਦੀ ਮੌਤ ਤੋਂ ਬਾਅਦ ਰਾਜੀਵ ਸਰਕਾਰ ਨੇ ਜਿਸ ਤਰਾਂ ਸਿੱਖ ਕੌਮ ਦੇ ਬੱਚੇ, ਬੱਚੀਆਂ, ਬੀਬੀਆਂ ਅਤੇ ਸਿੱਖਾਂ ਦੇ ਗਲਾਂ ਵਿਚ ਟਾਇਰ ਪੁਆ ਕੇ, ਮੁੰਹ ਵਿਚ ਪੈਟਰੋਲ ਪਾ ਕੇ ਸ਼ਹੀਦ ਕੀਤਾ ਤਾਂ ਆਪ ਜੀ ਦੇ ਮਨ ਨੂੰ ਭਾਰੀ ਸੱਟ ਲੱਗੀ ਤੇ ਆਪ ਉਸ ਸਮੇਂ ਤੋਂ ਮੌਜੂਦਾ ਸੰਗਰਸ਼ ਨਾਲ ਜੁੜ ਗਏ। ਇਸ ਸਾਰੇ ਸਮੇਂ ਦੌਰਾਨ ਜ਼ਾਲਮ ਸਰਕਾਰ ਨੇ ਆਪ ਦੇ ਸਾਰੇ ਟੱਰਕ ਤੇ ਬਲਡੋਜ਼ਰ ਜ਼ਬਤ ਕਰ ਲਏ ਜਿਸਦੀ ਕੀਮਤ ਇਕ ਕਰੋੜ ਤੋਂ ਜ਼ਿਆਦਾ ਬਣਦੀ ਹੈ। ਤੇ ਨਾਲ ਹੀ ਔਰੰਗਾਬਾਦ ਵਿਖੇ 28 ਏਕੜ ਜ਼ਮੀਨ ਵੀ ਜ਼ਬਤ ਕਰ ਲਈ। ਅਤੇ ਆਪਦੇ ਭਾਈ, ਭਤੀਜਿਆਂ ਤੇ ਭਰਜਾਈਆਂ ਨੂੰ ਵੀ ਜ਼ੁਲਮ ਦਾ ਸ਼ਿਕਾਰ ਬਣਾਇਆ। ਇਹ ਗੱਲ ਕਿਸੇ ਤੋਂ ਭੁੱਲੀ ਨਹੀਂ ਕਿ ਜਿਸ ਦਿਨ ਗਵਰਨਰ ਪੰਜਾਬ ਵਰਿੰਦਰ ਵਰਮਾ ਨੇ ਪ੍ਰੈਸ ਨੂੰ ਇਹ ਬਿਆਨ ਦਿੱਤਾ ਸੀ ਕਿ ਬੀਬੀਆਂ ਨੂੰ ਕਿਸੇ ਥਾਣੇ ਵਿਚ ਨਹੀਂ ਲਿਜਾਇਆ ਜਾਏਗਾ ਤਾਂ ਉਸ ਦਿਨ ਉਨਾਂ ਦੀ ਭਰਜਾਈ ਬੀਬੀ ਅਵਤਾਰ ਕੌਰ ਨੂੰ ਸੰਗਰੂਰ ਦੀ ਲੱਢਾ ਕੋਠੀ ਵਿਖੇ ਤਸੀਹੇ ਦਿਤੇ ਜਾ ਰਹੇ ਸਨ।। ਜੋ ਖ਼ਬਰ ਟ੍ਰੀਬਿਊਨ ਵਿਚ ਮੇਜਰ ਸਿੰਘ ਮਟਰਾਂ, ਜਿਨਾਂ ਨੇ ਇਹ ਸਾਰਾ ਤਸ਼ਦੱਦ ਆਪਣੀ ਅੱਖੀਂ ਵੇਖਿਆ ਸੀ, ਨੇ ਲਵਾਈ ਸੀ। ਆਪਦੇ ਭਰਾ ਸ੍ਰ: ਮਾਨ ਸਿੰਘ ਦੀਆਂ ਖੰਨਾਂ ਸੀ.ਆਈ.ਏ. ਸਟਾਫ਼ ਨੇ ਲੱਤਾਂ ਤੋੜ ਦਿਤੀਆਂ ਸਨ, ਜਿਨਾਂ ਦਾ ਕਸੂਰ ਸਿਰਫ਼ ਏਨਾ ਸੀ ਕਿ ਉਹ ਗਿਆਨ ਸਿੰਘ ਦੀ ਧੀ ਦੇ ਅਨੰਦ ਕਾਰਜ ਦੀ ਰਸਮ ਵਿਚ ਸ਼ਾਮਲ ਹੋਏ ਸਨ। ਆਪਦੇ ਭਤੀਜੇ ਰਣਜੀਤ ਸਿੰਘ ਜੋ ਸਿਰਫ਼ 13-14 ਸਾਲ ਦੀ ਉਮਰ ਦੇ ਸਨ ਤੇ ਅਨੇਕਾਂ ਕੇਸ ਪਾ ਕੇ ਕਈ ਸਾਲ ਜੇਲ ਵਿਚ ਬੰਦ ਰਖਿਆ ਤੇ ਤਸੀਹੇ ਦਿਤੇ।
ਆਪ ਜੀ ਦੀ ਧਰਮ-ਪਤਨੀ ਸਰਦਾਰਨੀ ਗੁਰਦੇਵ ਕੌਰ ਨੂੰ ਜਲੰਧਰ ਪੁਲੀਸ ਨੇ ਤਿੰਨ ਮਹੀਨੇ ਗ਼ੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਰਖਿਆ, ਤੇ ਸਾਰੀ ਸਾਰੀ ਰਾਤ ਖਲੋਤਿਆਂ ਹੀ ਰਖਦੇ ਤੇ ਉਨੀਂਦਰੇ ਵੀ ਰਖਦੇ ਰਹੇ ਹੋਰ ਬੇਅੰਤ ਤਸੀਹੇ ਵੀ ਦਿਤੇ। ਆਪ ਦੇ ਭਰਾ ਜਗਪਾਲ ਸਿੰਘ ਉਤੇ ਵੀ ਬੇਅੰਤ ਤਸ਼ਦੱਦ ਕੀਤਾ ਗਿਆ ਤੇ ਅਨੇਕਾਂ ਝੂਠੇ ਕੇਸ ਪਾ ਕੇ ਕਈ ਸਾਲ ਜੇਲ ਵਿਚ ਬੰਦ ਰਖਿਆ। ਜਿਨਾਂ ਦਾ ਕਸੂਰ ਏਨਾ ਹੀ ਸੀ ਕਿ ਉਹ ਆਪ ਦੇ ਭਰਾ ਸਨ। ਆਪਦੇ ਭਰਾ ਅਵਤਾਰ ਸਿੰਘ ਨੂੰ ਸੀ.ਆਈ.ਏ. ਸਟਾਫ਼ ਕਰਨਾਲ ਹਰਿਆਣੇ ਨੇ ਥਾਣੇ ਰੱਖ ਕੇ ਬੇਅੰਤ ਤਸੀਹੇ ਦਿਤੇ। ਏਨੇ ਲੰਮੇ ਸੰਘਰਸ਼ ਦੇ ਪਾਂਧੀ ਨੂੰ ਅਚਾਨਕ ਸੱਦਾ ਆ ਗਿਆ ਤੇ ਉਹ 13 ਨਵੰਬਰ ਨੂੰ ਆਪਣੇ ਪਿੰਡ ਪੂਨੀਆਂ ਜੋ ਮਾਛੀਵਾੜੇ ਦੇ ਨਜ਼ਦੀਕ ਅਤੇ ਜਿਲਾ ਲੁਧਿਆਣਾ ਵਿਚ ਹੈ, ਸਵਰਗਵਾਸ ਹੋ ਗਏ। ਉਨਾਂ ਦੀ ਆਤਮਿਕ ਸ਼ਾਂਤੀ ਲਈ ਉਨਾਂ ਦੇ ਪਿੰਡ 25 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਹਨ ਤੇ ਇਥੇ ਅਮਰੀਕਾ ਵਿਚ ਗਦਰੀ ਬਾਬਿਆਂ ਦੀ ਧਰਤੀ ਗੁਰਦੁਆਰਾ ਸਾਹਿਬ ਸਟਾਕਟਨ ਕੈਲੇਫ਼ੋਰਨੀਆ ਵਿਖੇ ਉਨਾਂ ਦੀ ਆਤਮਿਕ ਸ਼ਾਂਤੀ ਲਈ 6 ਦੰਸਬਰ ਦਿਨ ਐਤਵਾਰ ਨੂੰ ਸਮਾਗਮ ਰਖਿਆ ਗਿਆ ਹੈ ਜਿਸ ਵਿਚ ਸ਼ਾਮਲ ਹੋਣ ਲਈ ਪੰਥ ਦਰਦੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
ਉਨਾਂ ਦੀ ਬੇਟੀ ਜੋ ਸ੍ਰ: ਹਰਮਿੰਦਰ ਸਿੰਘ ਸਮਾਣਾ ਦੀ ਧਰਮ-ਪਤਨੀ ਹੈ ਨਾਲ ਦੁੱਖ ਸਾਂਝਾ ਕਰਨ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ :
209-481-7750

ਸਿੱਖ-ਸਿਕਲੀਗਰ ਬਚਿਆਂ ਨੂੰ ਗੁਰਮਤਿ ਗਾਡੀ ਰਾਹ ਨਾਲ ਜੋੜਨ ਵਾਲੇ ਭਾਈ ਗੁਰਬਖ਼ਸ਼ ਸਿੰਘ ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਬਲਵਿੰਦਰਪਾਲ ਸਿੰਘ ਖ਼ਾਲਸਾ) ਆਪਣੇ ਜੀਵਨ ਦੇ ਕੀਮਤੀ 50 ਸਾਲ ਇਕ ਉਚ ਮਿਸ਼ਨ ਲਈ ਲਾ ਦੇਣਾ ਕੋਈ ਬਚਿਆਂ ਦੀ ਖੇਡ ਨਹੀਂ ਬਲਕਿ ਮਹਾਨ ਸਿੱਖ ਗੁਰੂ ਸਾਹਿਬਾਨ ਦੁਆਰਾ ਦਰਸਾਏ ਸਿੱਖੀ ਮਾਰਗ ਲਈ ਜੀਵਨ ਦੀ ਆਹੂਤੀ ਦੇਣ ਦੇ ਬਰਾਬਰ ਹੈ ਪਰ ਜਿਊਂਦਿਆਂ ਰਹਿ ਕੇ। ਅਜਿਹੀ ਵਡੀ ਕੁਰਬਾਨੀ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਨੇ ਸਿੱਖੀ ਤੋਂ ਦੂਰ ਜਾ ਰਹੇ ਸਿੱਖ ਸਿਕਲੀਗਰ ਬਚਿਆਂ ਨੂੰ ਗੁਰਬਾਣੀ, ਪੰਜਾਬੀ-ਗੁਰਮੁਖੀ, ਈਲਾਹੀ ਕੀਰਤਨ ਤੇ ਆਪਣੇ ਸਿੱਖੀ ਜੀਵਨ ਦੇ ਤਜਰਬੇ ਰਾਹੀਂ ਦੋਬਾਰਾ ਖ਼ਾਲਸਾ ਪੰਥ ਨਾਲ ਜੋੜਨ ਦਾ ਜੋ ਉਚਾ ਸੁੱਚਾ ਉਪਰਾਲਾ ਕੀਤਾ ਹੈ ਉਹ ਪ੍ਰਸ਼ੰਸਾਮਈ ਤਾਂ ਹੈ ਹੀ ਪਰ ਨਾਲ ਹੀ ਇਕ ਰਾਹ ਦਸੇਰਾ ਵੀ ਹੈ।
ਪੈਗ਼ੰਬਰਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸੰਸਾਰ ਨੂੰ ਸਮਝਾਏ ਗਏ, "ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ" ਦੇ ਨੂਰੀ ਸੱਚ ਨੂੰ ਸਮਰਪਿਤ ਗੁਰਬਖ਼ਸ਼ ਸਿੰਘ ਨੇ 1958 ਵਿਚ, "ਦਸ਼ਮੇਸ਼ ਬਾਲਕ ਸਤਿਸੰਗ ਮੰਡਲ" ਦੀ ਜਲੰਧਰ ਵਿਚ ਸਥਾਪਨਾ ਕੀਤੀ ਤਾਂ ਕਿ ਬਚਿੱਆਂ ਵਿਚ ਨਵੀਂ ਸਿੱਖ ਚੇਤਨਾ ਉਭਾਰਨ ਲਈ ਉਨਾਂ ਨੂੰ ਗੁਰੂ ਸਾਹਿਬ ਦੇ ਗੁਰਮੁਖ ਮਾਰਗ ਦਾ ਪਾਂਧੀ ਬਣਾਇਆ ਜਾ ਸਕੇ, ਜਿਸ ਨਾਲ ਉਹ ਗੁਰੂ ਦੀ ਸਿੱਖੀ ਦੇ ਮਹਾਨ ਸਿਧਾਂਤਾਂ ਜਿਵੇਂ ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣ ਦੇ ਉਚੇ ਉਦੇਸ਼ ਨਾਲ ਜੁੜ ਕੇ ਊਚ-ਨੀਚ, ਛੂਆ-ਛੂਤ, ਵਰਨ-ਵੰਡ ਤੇ ਰੰਗ-ਭੇਦ ਦੇ ਗ਼ੈਰ ਇਨਸਾਨੀ ਵਰਤਾਰੇ ਤੋਂ ਖਹਿੜਾ ਛੁਡਾ ਕੇ ਸਿੱਖੀ ਦੇ ਰੂਹਾਨੀ ਉਚ ਮੰਡਲ ਨਾਲ ਜੁੜ ਸਕਣ।
ਭਾਈ ਗੁਰਬਖ਼ਸ਼ ਸਿੰਘ ਨੇ ਸਰਬੱਤ ਦੇ ਭਲੇ ਨੂੰ ਹੀ ਜਦੋਂ ਆਪਣਾ ਨਿਸ਼ਾਨਾ ਬਣਾ ਲਿਆ ਤਾਂ ਉਸ ਅੰਦਰ ਸਭ ਲਈ ਪਿਆਰ ਸਤਿਕਾਰ ਦਾ ਸੱਚਾ ਸੁੱਚਾ ਭਾਵ ਪਰਗਟ ਹੋ ਗਿਆ ਜਿਸ ਲਈ ਉਸਨੇ ਕਥਿਤ ਤੌਰ ਤੇ ਨੀਵੇ, ਨਿਤਾਣੇ, ਨਿਮਾਣੇ ਤੇ ਨਿਥਾਵਿਆਂ ਨੂੰ ਗੁਰੂ ਸਾਹਿਬ ਦੀ ਪ੍ਰੀਤ ਰਾਹੀਂ ਸਭ ਦੇ ਬਰਾਬਰ ਕਰਨ ਦਾ ਉਪਰਾਲਾ ਸ਼ੁਰੂ ਕੀਤਾ। ਇਸ ਲਈ ਉਨਾਂ ਨੇ ਬੱਚਿਆਂ ਨੂੰ ਗੁਰੂ ਬਖ਼ਸ਼ਿਸ਼ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ, ਗੁਰਮੁਖੀ-ਪੰਜਾਬੀ ਪੜਾਉਣ, ਕੀਰਤਨ ਦੀ ਸਿਖਲਾਈ ਤੇ ਕਥਾ ਕਰਨ ਦਾ ਅਭਿਆਸ ਕਰਵਾਉਣਾ ਆਪਣੇ ਉਦੇਸ਼ ਬਣਾ ਲਏ। ਹੌਲੀ ਹੌਲੀ ਬੱਚੇ ਤੇ ਉਨਾਂ ਦੇ ਮਾਪੇ ਜੁੜਦੇ ਗਏ ਤੇ ਇੰਜ ਇਹ ਸਿੱਖੀ ਦਾ ਕਾਫ਼ਲਾ ਤੁਰਦਾ ਗਿਆ, ਵਧਦਾ ਗਿਆ ਤੇ ਜਲੰਦਰ ਤੋਂ ਵਧਕੇ ਇਹ ਲੁਧਿਆਣਾ ਚੰਡੀਗੜ ਦੇ ਸੈਕਟਰਾਂ 11, 20, 27 ਤੇ 37 ਤੱਕ ਫ਼ੈਲ ਗਿਆ। ਇਥੋਂ ਤੱਕ ਕਿ ਆਪਨੇ ਸਿੱਖੀ ਦੇ ਪ੍ਰਚਾਰ ਨੂੰ ਦੇਸੋਂ ਬਾਹਰ ਅਫ਼ਰੀਕੀ ਮਹਾਂਦੀਪ ਤਨਜ਼ਾਨੀਆਂ ਤੇ ਨੈਰੋਬੀ ਤੱਕ ਪਹੁੰਚਾਇਆ ਤੇ ਉਥੇ ਰਹਿ ਕੇ ਮਾਪਿਆਂ ਤੋਂ ਲੈਕੇ ਸਿੱਖ ਬਚਿਆਂ ਤੱਕ ਸਿੱਖੀ ਦੇ ਮੁਢਲੇ ਸੰਸਕਾਰਾਂ ਦਾ ਪ੍ਰਚਾਰ ਕਰ ਕੇ ਵਿਲੱਖਣ ਸਿੱਖ ਧਰਮ ਨਾਲ ਜੋੜਿਆ। ਇਸ ਮਹਾਨ ਉਦੇਸ਼ ਲਈ ਉਨਾਂ ਆਪਣੀ 8 ਸਾਲ ਦੀ ਏਅਰ ਫ਼ੋਰਸ ਦੀ ਨੌਕਰੀ ਵੀ ਤਿਆਗ ਦਿਤੀ ਤੇ ਆਪਣਾ ਨਵਾਂ ਸੁਰੂ ਕੀਤਾ ਫ਼ਿਲਮੀ ਜੀਵਨ ਵੀ ਛੱਡ ਦਿਤਾ।
ਹੁਣ ਉਹ ਪਿਛਲੇ ਦੋ ਸਾਲ ਤੋਂ ਭਾਈ ਬਚਿੱਤਰ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਸਿਕਲੀਗਰ ਬਚਿਆਂ ਨੂੰ ਗੁਰਬਾਣੀ ਤੇ ਕੀਰਤਨ ਦੀ ਸਿਖਲਾਈ ਤੇ ਜਾਣਕਾਰੀ ਦੇ ਕੇ ਉਨਾਂ ਦੇ ਜੀਵਨ ਨੂੰ ਸਾਫ਼ ਸੁਥਰਾ ਤੇ ਉਚਾ ਚੁੱਕਣ ਲਈ ਲਗਾਤਾਰ ਮੇਹਨਤ ਕਰ ਰਹੇ ਹਨ। ਪਿਛਲੇ 50 ਸਾਲਾਂ ਦੀ ਸੇਵਾ ਦੇ ਰੁਝੇਵੇਂ ਨੇ ਉਨਾਂ ਨੂੰ ਆਪਣੀ ਉਮਰ ਦੇ 80ਵੇਂ ਸਾਲ ਵਿਚ ਪੁਚਾ ਦਿਤਾ ਹੈ ਪਰ ਗੁਰਬਾਣੀ, ਕੀਰਤਨ ਤੇ ਸਿੱਖ ਸਿਧਾਂਤਾਂ ਦੇ ਪ੍ਰਚਾਰ ਰਾਹੀਂ ਹਰ ਸਿੱਖ ਵਿਚ ਸੰਤ-ਸਿਪਾਹੀ ਵਾਲਾ ਜਜ਼ਬਾ ਭਰਨਾ ਉਨਾਂ ਦੇ ਮਨ ਦਾ ਉਦੇਸ਼ ਬਣ ਗਿਆ ਹੈ ਤੇ ਉਹ ਸਿੱਖੀ ਦਾ ਸਰਬਪੱਖੀ ਵਿਕਾਸ ਕਰਨ ਦੀ ਤਾਂਘ ਕਰਦੇ ਹਨ।
ਉਨਾਂ ਦੇ ਇਸ ਉਦੇਸ਼ ਵਿਚ ਮਿਲਕਫ਼ੈਡ ਵਿਚੋਂ ਮੈਨੇਜਰ ਦੀ ਡਿਉਟੀ ਤੋਂ ਰਿਟਾਇਰ ਹੋਏ ਭਾਈ ਅਵਤਾਰ ਸਿੰਘ ਤੇ ਇੰਜੀਨੀਅਰ ਭਾਈ ਹਰਿੰਦਰਪਾਲ ਸਿੰਘ ਹੁਰਾਂ ਨੇ ਵੀ ਆਪਣੇ ਜੀਵਨ ਨੂੰ ਭਾਈ ਗੁਰਬਖ਼ਸ਼ ਸਿੰਘ ਦੇ ਸੇਵਾ ਮਿਸ਼ਨ ਨਾਲ ਜੋੜਕੇ ਤੇ ਮਿਲਜੁਲ ਕੇ ਬਚਿਆਂ ਦੇ ਜੀਵਨ ਨੂੰ ਉਚਾ ਚੁਕੱਣ ਦਾ ਨਿਸ਼ਾਨਾ ਬਣਾ ਲਿਆ ਹੈ।
ਉਨਾਂ ਦੀ ਇਹ ਰੀਝ ਹੈ ਤੇ ਬੇਨਤੀ ਵੀ ਹੈ ਕਿ ਵਿਦੇਸ਼ਾਂ ਵਿਚਲੇ ਸਿੱਖ ਪਰਵਾਰ ਸੇਵਾ ਦੇ ਇਸ ਮਹਾਨ ਕਾਰਜ ਵਿਚ ਆਪਣਾ ਬਣਦਾ ਹਿੱਸਾ ਪਾ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਹਾਸਲ ਕਰਨ ਤੇ ਜੀਵਨ ਸਫ਼ਲਾ ਕਰਨ ਤਾਂ ਕਿ ਸਿੱਖੀ ਵਿਚ ਪਛੜੇ ਪਰਵਾਰਾਂ ਦੇ ਬਚਿਆਂ ਦੀ ਚੰਗੀ ਦੇਖਭਾਲ ਹੋ ਸਕੇ।
ਭਾਈ ਗੁਰਬਖ਼ਸ਼ ਸਿੰਘ ਨਾਲ ਇਸ ਫ਼ੋਨ ਤੇ ਸੰਪਰਕ ਕੀਤਾ ਜਾ ਸਕਦਾ ਤੇ ਸੇਵਾ ਸਹਾਇਤਾ ਭੇਜੀ ਜਾ ਸਕਦੀ ਹੈ:
92172-19485
ਚਿੱਠੀ ਪੱਤਰ ਲਈ ਸਰਨਾਵਾਂ :
ਸ੍ਰ: ਗੁਰਬਖ਼ਸ਼ ਸਿੰਘ (ਮੁੱਖ ਪ੍ਰਚਾਰਕ)
ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ
ਮਲੋਆ, ਚੰਡੀਗੜ

ਭਾਈ ਅਵਤਾਰ ਸਿੰਘ (ਕੋਆਰਡੀਨੇਟਰ)
648 ਫ਼ੇਸ-6 ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਫ਼ੋਨ : 9815356648

ਯੂਥ ਦੀ ਪੇਸ਼ਕਾਰੀ ਦੀ ਹਰ ਪਾਸਿਓਂ ਸ਼ਲਾਘਾ
ਸਿੱਖ ਸੰਗਠਨਾਂ ਵਲੋਂ ਨਾ ਮਾਤਰ ਸਹਿਯੋਗ

ਵਿਸ਼ੇਸ਼ ਰਿਪੋਰਟ,ਸੁਖਮਿੰਦਰ ਸਿੰਘ ਹੰਸਰਾ,25 ਸਾਲ ਪਹਿਲਾਂ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੜੀ ਸ਼ਰਧਾ ਅਤੇ ਜੋਸ਼ ਦੇ ਨਾਲ ਮਨਾਇਆ ਗਿਆ। ਨਵੰਬਰ 1984 ਵਿੱਚ ਜਿਸ ਢੰਗ ਨਾਲ ਦਿੱਲੀ ਦੀ ਹਿੱਕ ਤੇ ਜ਼ੁਲਮ ਦਾ ਤਾਂਡਵ ਨੱਚਿਆ, ਉਹ ਘਿਨਾਉਣਾ ਅਤੇ ਖੌਫਨਾਕ ਸੀ। ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੇ ਮਨਸੂਬੇ ਘੜ ਕੇ ਨਿਕਲੀ ਦਰਿੰਦਿਆਂ ਦੀ ਟੀਮ ਨੇ ਹਰ ਉਹ ਜ਼ੁਲਮ ਢਾਹੁਣ ਦੀ ਕੋਸਿ਼ਸ਼ ਕੀਤੀ, ਜੋ ਇੱਕ ਮਨੁੱਖ ਦੂਸਰੇ ਮਨੁੱਖ ਤੇ ਕਰ ਸਕਦਾ ਹੈ। ਸਿੱਖ ਕੌਮ ਹਾਲੋ ਬੇਹਾਲ ਹੋਈ, ਸੰਸਾਰ ਦੇ ਲੋਕਾਂ ਦੇ ਮੂੰਹ ਵੱਲ ਵੇਖ ਰਹੀ ਹੈ ਕਿ ਕਦੋਂ ਸਿੱਖਾਂ ਉਪਰ ਹੋਏ ਜ਼ੁਲਮ ਨੂੰ ਸਵਿਕਾਰ ਕੀਤਾ ਜਾਵੇ ਅਤੇ ਕਦੋਂ ਸੰਸਾਰਕ ਮੰਚ ਤੇ ਸਿੱਖਾਂ ਨੂੰ ਇਨਸਾਫ ਮਿਲਣ ਦੀ ਗੱਲ ਤੁਰੇਗੀ।ਭਾਰਤ ਸਰਕਾਰ ਦੇ ਏਜੰਟਾਂ ਵਲੋਂ ਸਿੱਖਾਂ ਵਿੱਚ ਇਹ ਸੋਚ ਪੈਦਾ ਕਰਨ ਦੀ ਵੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਸਾਨੂੰ ਸਭ ਕੁੱਝ ਭੁੱਲ ਜਾਣਾ ਚਾਹੀਦਾ ਹੈ। ਕਈ ਵੀਜਿ਼ਆਂ ਦੀ ਓੜ ਵਿੱਚ ਸਭ ਕੁੱਝ ਭੁੱਲਣ ਦੀ ਦੌੜ ਵਿੱਚ ਵੀ ਸ਼ਾਮਲ ਹਨ। ਪਰ ਬੀਤੇ ਐਤਵਾਰ ਨੂੰ ਵਨ ਪੰਥ ਨਾਮੀ ਸਮਾਗਮ ਦੀ ਤਰਤੀਬ ਅਤੇ ਦਰਸ਼ਕਾਂ ਦੀ ਭੀੜ ਨੂੰ ਵੇਖ ਕੇ ਇਹ ਵਿਚਾਰ ਜਰੂਰ ਕਰਨੇ ਬਣਦੇ ਹਨ ਕਿ ਭਾਰਤ ਦੀ ਸਰਕਾਰੀ ਪ੍ਰਾਪੇਗੰਡਾ ਮਸ਼ੀਨਰੀ ਕਿਸ ਕਦਰ ਫੇਲ ਹੋ ਰਹੀ ਹੈ।ਸੈਂਕੜੇ ਵਲੰਟੀਅਰ, ਜੋ ਹਾਈ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਨੇ ਵਨ ਪੰਥ ਨੂੰ ਨਿਵੇਕਲੀ ਤਰਤੀਬ ਦੇ ਕੇ ਸੰਸਾਰ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਜਿਹੜੇ 1984 ਵਿੱਚ ਅਜੇ ਜੰਮੇ ਵੀ ਨਹੀਂ ਸੀ ਉਹ ਵੀ ਇਸ ਹਕੀਕਤ ਨੂੰ ਗ੍ਰਹਿਣ ਕਰ ਚੁੱਕੇ ਹਨ।ਸਾਕੇ ਨਾ ਕਦੇ ਭੁੱਲਾਏ ਜਾ ਸਕਦੇ ਹਨ ਅਤੇ ਨਾਂ ਹੀ ਭੁੱਲਣ ਯੋਗ ਹੁੰਦੇ ਹਨ। ਭੁੱਲ ਜਾਣਾ ਤਾਂ ਰੁਲ੍ਹ ਜਾਣਾ ਹੁੰਦਾ ਹੈ। “ਨਾਨਕ ਨਿਰਮਲ ਪੰਥ ਚਲਾਇਆ” ਵੱਲ ਜਦੋਂ ਧਿਆਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਸਿੱਖ ਪੰਥ ਰੁਲ੍ਹਣ ਲਈ ਨਹੀਂ ਸਗੋਂ ਜ਼ਾਲਮਾਨਾ ਬਿਰਤੀਆਂ ਵਾਲੇ ਹੁਕਮਰਾਨਾਂ ਨੂੰ ਰੋਲਣ ਲਈ ਪੈਦਾ ਹੋਇਆ ਸੀ। ਨਾਨਕ ਦੇ ਚਲਾਏ ਪੰਥ ਨੇ ਭਾਰਤ ਦੇ ਲੋਕਾਂ ਦੇ ਮਨ੍ਹਾਂ ਅੰਦਰ ਘਰ ਕਰ ਚੁੱਕੀ ਕਮਜ਼ੌਰੀ ਨੂੰ ਖਤਮ ਕੀਤਾ, ਮੁਗਲਾਂ ਨੂੰ ਰੋਲ ਕੇ ਰੱਖ ਦਿੱਤਾ, ਗੋਰਿਆਂ ਨੂੰ ਭਾਰਤ ਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਅਤੇ ਹੁਣ ਅਗਰ ਦਿੱਲੀ ਦੇ ਹੁਕਮਰਾਨ ਸੋਚੀ ਬੈਠੇ ਹੋਣ ਕਿ ਉਹ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖ ਸਕਣਗੇ ਤਾਂ ਇਹ ਉਨ੍ਹਾਂ ਦੀ ਇਤਹਾਸਕ ਭੁੱਲ ਹੋਵੇਗੀ।15 ਨਵੰਬਰ 2009, ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜ੍ਹੇ ਚੌਪਈ ਸਾਹਿਬ ਦੇ ਕੀਰਤਨ ਨਾਲ ਵਨ ਪੰਥ ਦਾ ਆਗਾਜ਼ ਹੋਇਆ। ਬੱਚੇ ਦਿਲਬਰ ਸਿੰਘ ਅਤੇ ਨਵਰੂਪ ਕੌਰ ਨੇ ‘‘ਭੀੜ ਪਵੇ ਜਦ ਕੌਮ ਤੇ ਤਾਂ ਸੂਰੇ ਜੰਮਦੇ‘‘ ਗੀਤ ਗਾ ਕੇ ਮਹੌਲ ਨੂੰ ਇਤਹਾਸਕ ਪਾਣ ਚਾੜ ਦਿੱਤੀ। 1200 ਦੇ ਕਰੀਬ ਲੱਗੀਆਂ ਕੁਰਸੀਆਂ ਤੇ ਸਹਿਜੇ ਸਹਿਜੇ ਸਰੀਰ ਸੁਸੌਭਿੱਤ ਹੋਣ ਲੱਗੇ ਅਤੇ ਚਾਂਦਨੀ ਕੰਨਵੈਂਸ਼ਨ ਸੈਂਟਰ ਇੱਕ ਮਨੁੱਖੀ ਸਮੁੰਦਰ ਦਾ ਰੂਪ ਧਾਰਨ ਕਰ ਗਿਆ। ਕਾਲੀਆਂ ਟੀ ਸ਼ਰਟਾਂ ਵਿੱਚ ਸੈਂਕੜੇ ਵਲੰਟੀਅਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਬਾਹਰ ਦਰਸ਼ਕਾਂ ਦੀਆਂ ਵਹੀਰਾਂ ਠੱਲਣ ਦਾ ਨਾਮ ਨਹੀਂ ਸਨ ਲੈ ਰਹੀਆਂ ਅਤੇ ਅੰਦਰ ਹਾਲ ਦੇ ਖੱਲਾਂ ਖੂੰਜੇ ਨੱਕੋ ਨੱਕ ਭਰ ਚੁੱਕੇ ਸਨ। ਕੁਰਸੀਆਂ ਹੋਰ ਮੰਗਵਾਈਆਂ ਗਈਆਂ, ਪਰ ਇਕੱਠ ਨੂੰ ਸੰਭਾਲਣ ਮੁਸ਼ਕਲ ਹੋ ਗਿਆ।ਮਿਸੀਸਾਗਾ ਗੁਰਦੁਆਰਾ ਸਾਹਿਬ ਦੇ ਖਾਲਸਾ ਸਕੂਲ ਦੇ ਬੱਚਿਆਂ ਨੇ ਪ੍ਰੋ ਮੋਹਣ ਸਿੰਘ ਦੀ ਕਲਮ ਚੋਂ ਉੱਕਰੀ ਸਿੱਖੀ ਦੀ ਤਸਵੀਰ ‘‘ਓ ਕਿਹੜਾ ਬੂਟਾ ਹੈ‘‘ ਗਾਇਣ ਕਰਕੇ ਖਾਲਸੇ ਦੇ ਰੰਗ ਨੂੰ ਹੋਰ ਗੂੜਾ ਕਰ ਦਿੱਤਾ। ਬੱਚਿਆਂ ਦੀ ਇਸ ਟੀਮ ਵਿੱਚ ਜਬਰਦਸਤ ਜਾਬਤਾ ਵੇਖਣ ਨੂੰ ਮਿਲਿਆ, ਜੋ ਖਾਲਸੇ ਦੇ ਮੁੱਢਲੇ ਗੁਣਾਂ ਚੋਂ ਇੱਕ ਹੈ। ਨੌਜੁਆਨ ਹੀਰਾ ਸਿੰਘ ਨੇ ‘‘ਬਿਸਰਿ ਨਾਹੀ ਪੂਰਣ ਗੁਣਤਾਸਿ‘‘ ਸ਼ਬਦ ਨੂੰ ਨਵੀਨ ਧੁੰਨਾਂ ਵਿੱਚ ਗਾਇਣ ਕੀਤਾ ਅਤੇ ਨਾਲ ਹੀ ਇਸਦਾ ਉਲੱਥਾ ਕਾਵਿ ਰੂਪ ਵਿੱਚ ਅੰਗਰੇਜ਼ੀ ਵਿੱਚ ਗਾਇਆ।ਨੌਜੁਆਨ ਗਾਇਕਾ ਸਲੀਨਾ ਢਿਲੋਂ ਨੇ ਬੜੀ ਸੁਰੀਲੀ ਆਵਾਜ਼ ਵਿੱਚ ਪ੍ਰਮਾਤਮਾ ਨਾਲ ਪਿਆਰ ਅਤੇ ਏਕਤਾ ਨੂੰ ਸਮਰਪਿਤ ਗੀਤ ਸੁਣਾਇਆ। ਢਿਲੋਂ ਦਾ ਗਾਉਣ ਦਾ ਅੰਦਾਜ਼, ਕਿਸੇ ਤਕੜੀ ਮਿਹਨਤ ਨਾਲ ਭਿੱਜਿਆ ਹੋਇਆ ਸੀ ਅਤੇ ਇਉਂ ਮਹਿਸੂਸ ਹੁੰਦਾ ਸੀ ਕਿ ਕੋਈ ਸਿੱਖੀ ਹੋਈ ਗਾਇਕਾ ਦੀ ਰਿਕਾਰਡਿੰਗ ਚੱਲ ਰਹੀ ਹੋਵੇ।ਵਨ ਪੰਥ ਦਾ ਮਨੋਰਥ ਸਮੇਂ ਦਾ ਹਾਣੀ ਹੋਣਾ ਹੈ। ਯੂਥ, ਗੁਰਦੁਆਰਿਆਂ ਦੇ ਗੈਰ ਸੰਵਿਧਾਨਿਕ ਪ੍ਰਬੰਧ ਤੋਂ ਕਿਨਾਰਾ ਕਰਕੇ ਆਪਣੀਆਂ ਭਾਵਨਾਵਾਂ ਦੀ ਖੁਦ ਪੂਰਤੀ ਕਰਨ ਦੇ ਰਾਹ ਤੇ ਤੁਰ ਪਏ ਹਨ। ਉਹ ਸਾਡੇ ਕੰਮ ਕਰਨ ਦੇ ਤਰੀਕੇ, ਸਲੀਕੇ ਅਤੇ ਰਵਈਏ ਤੋਂ ਇਨਕਾਰੀ ਹਨ। ਯੂਥ ਸਾਡੇ ਕੱਚਘਰੜ ਵਿਚਾਰਾਂ ਨਾਲ ਮੁਸਤਫਿੱਕ ਨਹੀਂ ਹਨ। ਉਨ੍ਹਾਂ ਨੇ ਅੰਕਲ ਵਰਗ ਨੂੰ ਸੁਨੇਹਾ ਦਿੱਤਾ ਹੈ ਕਿ ਗੁਰੂ ਨੇ ਇੱਕ ਪੰਥ ਚਲਾਇਆ ਸੀ ਅਤੇ ਅਸੀਂ ਹਰ ਇੱਕ ਨੇ ਆਪੋ ਆਪਣਾ ਪੰਥ ਚਲਾਇਆ ਹੋਇਆ ਹੈ।ਪ੍ਰਸਿੱਧ ਲਿਖਾਰੀ ਮੱਖਣ ਬਰਾੜ ਨੇ ਇਨਾਂ ਬੱਚਿਆਂ ਦੀ ਰੱਜ ਕੇ ਸਿਫਤ ਕੀਤੀ ਅਤੇ ਟੋਟਕੇ ਸੁਣਾ ਕੇ ਉਨ੍ਹਾਂ ਹਾਜ਼ਰੀ ਲੁਆਈ।9 ਨਵੰਬਰ 1938 ਨੂੰ ਜੀਊਜ਼ ਨੂੰ ਨਾਜ਼ੀ ਵਲੋਂ ਆਖਰੀ ਹੱਲਾ ਬੋਲ ਕੇ ਖਤਮ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ ਜਿਸ ਨੂੰ ‘‘ਕ੍ਰਿਸਟਲਨਾਕ‘‘ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੌਕੇ ‘‘ਸਿੱਖ ਕ੍ਰਿਸਟਲਨਾਕ 1984‘‘ ਨਾਮੀ ਡਾਕੂਮੈਂਟਰੀ ਫਿਲਮ ਵਿਖਾਈ ਗਈ, ਜਿਸ ਨੂੰ ਡੇਢ ਹਜ਼ਾਰ ਦਰਸ਼ਕਾਂ ਨੇ ਸਾਹ ਧੂਹ ਕੇ ਵੇਖਿਆ। ਇਸ ਵਿੱਚ ਸਿੱਖਾਂ ਉਪਰ ਢਾਹੇ ਗਏ ਜ਼ੁਲਮਾਂ ਦੀ ਵੀਡੀਓਗਰਾਫੀ ਕੀਤੀ ਹੋਈ ਸੀ।ਵਨ ਪੰਥ ਸਮਾਗਮ ਨੂੰ ਕੰਪਿਊਟਰ ਰਾਹੀਂ ਤਰਤੀਬ ਦਿੱਤੀ ਗਈ ਸੀ। ਕੋਈ ਵੀ ਸਟੇਜ ਸਕੱਤਰ ਨਹੀਂ ਸੀ ਜਿਹੜਾ ਇਸ ਸਮਾਗਮ ਨੂੰ ਕਿਸੇ ਵਿਅਕਤੀ ਵਿਸੇ਼ਸ਼ ਨਾਲ ਜੋੜਦਾ। ਦੋ ਵੱਡੀਆਂ ਸਕਰੀਨਾਂ ਉਪਰ ਫਿਲਮਾਂ ਅਤੇ ਵਿਚਕਾਰ ਵਿੱਚ ਸਟੇਜ ਉਪਰ ਅਦਾਕਾਰੀ ਕੀਤੀ ਜਾਂਦੀ ਸੀ।ਗੁਰੂਪੰਥ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਇਸ ਮੌਕੇ ਜਬਰਦਸਤ ਕਵਿਤਾ ਪੇਸ਼ ਕੀਤੀ।ਇਸ ਸਮਾਗਮ ਨੂੰ ਸਮਝਣ ਲਈ ਕੌਮੀ ਪਿਆਰ ਦੀ ਪਿਆਸ ਦਾ ਹੋਣਾ ਲਾਜ਼ਮੀ ਸੀ। ਕਿਉਂਕਿ ਇਥੇ ਪੇਸ਼ਾਵਰ ਕਲਾਕਾਰ ਨਹੀਂ ਬਲਕਿ ਇਥੇ ਜਜ਼ਬਾਤਾਂ ਦੀ ਤਾਰ ਨਾਲ ਛੇੜੇ ਜਾ ਰਹੇ ਸਨ। ਇਥੇ ਅੱਜ ਉਹ ਵਿਰਲਾਪਮਈ ਰਾਗ ਛੇੜੇ ਜਾ ਰਹੇ ਸਨ ਜਿੰਨਾਂ ਨੂੰ ਕਿਤੇ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਸਾਹਿਬ ਜੀ ਨੇ ਛੇੜਿਆ ਸੀ ਅਤੇ ਕਿਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੀ ਕਤਲਗਾਹ ਵਿੱਚ ਹਿੰਦੂ ਧਰਮ ਦੀ ਰਾਖੀ ਕਰਦਿਆਂ ਆਪਣੀ ਸ਼ਾਹਰਗ ਦਾ ਖੂਨ ਡੋਲ੍ਹ ਕੇ ਮੁਗਲਾਂ ਦੀਆਂ ਅੱਖਾਂ ਉਪਰ ਹੰਕਾਰੀ ਦੀ ਪੱਟੀ ਲਾਹੁਣ ਲਈ ਛੇੜਿਆ ਸੀ। ‘‘ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ‘‘ ਭਾਵ ਇਸ ਸਮਾਗਮ ਵਿੱਚ ਕੀਤੀ ਗਾਈ ਪੇਸ਼ਕਾਰੀ, ਕੌਮੀ ਦੁਖਾਂਤ, ਕੌਮੀ ਇਤਹਾਸ ਅਤੇ ਕੌਮੀ ਜਜ਼ਬਾਤਾਂ ਦਾ ਗੁਲਦਸਤਾ ਸਨ।ਪ੍ਰਣਾਵਤ ਸਿੰਘ ਅਤੇ ਪਰਾਨੀਤ ਕੌਰ ਨੇ ਜੋਸ਼ਮਈ ਕਵਿਤਾ ‘‘ਇੰਦਰਾ ਫਿਲਟਰ ਵਾਂਗਰ ਸਿੰਘਾਂ ਨੇ ਛਾਣ ਤੀ‘‘ ਗਾ ਕੇ ਮਹੌਲ ਨੂੰ ਮੁੜ ਸੋਬਰ ਕਰਨ ਦੀ ਕੋਸਿ਼ਸ਼ ਕੀਤੀ। ਇਨਾਂ ਬੱਚਿਆਂ ਦੀ ਦੂਸਰੀ ਕਵਿਤਾ, ਪੰਥ ਲਈ ਸੰਦੇਸ਼ ਸੀ ਜਿਸ ਦੇ ਬੋਲ ਸਨ: ਪੰਥ ਖਾਲਸਾ ਸਾਡਾ ਪ੍ਰੀਵਾਰ, ਸਾਡਾ ਇਸਦੇ ਨਾਲ ਪਿਆਰ‘‘।ਕਿਸੇ ਸਕੱਤਰ ਦੀ ਲੋੜ ਨਾ ਮਹਿਸੂਸ ਹੁੰਦਿਆਂ ਸਮਾਗਮ ਦੀ ਅਗਲੀ ਅਦਾਕਾਰੀ ਗੁਰੂਕੁਲ ਆਰਟਸ ਅਕਾਦਮੀ ਦੇ ਕਲਾਕਾਰਾਂ ਵਲੋਂ ਕੀਤੀ ਗਈ। ਦਾਸ (ਸੁਖਮਿੰਦਰ ਸਿੰਘ ਹੰਸਰਾ) ਦੇ ਗਾਏ ਗੀਤ ‘‘ਮਾਏ ਨੀ ਮਾਏ ਮੈਨੂੰ ਰਾਤਾਂ ਨੂੰ ਖੁਆਬਾਂ ਵਿੱਚ ਦਿੱਲੀ ਦਾ ਸਾਕਾ ਯਾਦ ਆਵੇ‘‘ ਨਾਲ ਗੁਰੂਕੁਲ ਆਰਟਸ ਦੇ ਕਲਾਕਾਰਾਂ ਨੇ ਜਬਰਦਸਤ ਕੋਰੀਓਗਰਾਫੀ ਕੀਤੀ, ਜਿਸ ਨਾਲ ਦਰਸ਼ਕਾਂ ਦੀਆਂ ਅੱਖਾਂ ਚੋਂ ਕੌਮੀ ਦਰਦ ਦੇ ਹੰਝੂਆਂ ਦੀ ਝੜੀ ਲੱਗ ਗਈ। ਇਸ ਮੌਕੇ ਕਈ ਦਰਸ਼ਕਾਂ ਨੂੰ ਸਟੇਜ ਤੋਂ ਅੱਖਾਂ ਫੇਰਨ ਲਈ ਮਜਬੂਰ ਹੁੰਦਿਆਂ ਵੇਖਿਆ ਗਿਆ। ਇਸ ਆਈਟਮ ਵਿੱਚ ਬੜੇ ਮਿਆਰੀ ਢੰਗ ਨਾਲ ਕੌਮ ਦੇ ਜਜ਼ਬਾਤਾਂ ਨੂੰ ਬੱਬੂ ਮਾਨ ਦੀ ਨਵੀਂ ਬਹੁਚਰਚਿਤ ਸੀ ਡੀ ਦੇ ਗੀਤਾਂ ਨਾਲ ਟੁੰਬਿਆਂ ਗਿਆ। ‘‘ਜਿਹੜੇ ਕੌਮ ਲਈ ਮਰਦੇ ਉਨ੍ਹਾਂ ਨੂੰ ਦੱਸੋ ਯਾਦ ਕੌਣ ਕਰਦਾ‘ ਗੀਤ ਨੇ ਦਰਸ਼ਕਾਂ ਦੇ ਧਿਆਨ ਨੂੰ ਹੋਰ ਗੰਭੀਰਤਾ ਨਾਲ ਮੰਚ ਵੱਲ ਖਿੱਚਿਆ। ਉਪਰੰਤ ‘‘ਇੱਕ ਬਾਬਾ ਨਾਨਕ ਸੀ‘‘ ਗੀਤ ਉਪਰ ਬੱਚਿਆਂ ਵਲੋਂ ਕੀਤੀ ਗਈ ਐਕਟਿੰਗ ਨੇ ਦਰਸ਼ਕਾਂ ਦੇ ਮਨ੍ਹਾਂ ਦੀਆਂ ਤਰੰਗਾਂ ਨੂੰ ਛੂਹ ਲਿਆ। ਬੜੀ ਗੰਭੀਰ ਬੈਠੇ ਦਰਸ਼ਕਾਂ ਨੇ ਇੱਕ ਦਮ ਤਾਲੀਆਂ ਮਾਰ ਕੇ ਬੱਚਿਆਂ ਦੀ ਕਲਾ ਨੂੰ ਸਵਿਕਾਰ ਕੀਤਾ। ਇਸ ਮੌਕੇ ਦਰਸ਼ਕਾਂ ਦੇ ਜਜ਼ਬਾਤ ਕਦੇ ਅੱਖਾਂ ਦੇ ਹੰਝੂਆਂ ਰਾਹੀਂ ਅਤੇ ਕਦੇ ਤਾਲੀਆਂ ਰਾਹੀਂ ਪ੍ਰਗਟ ਹੋ ਰਹੇ ਸਨ। ਅਖੀਰ ਵਿੱਚ ਗੁਰੂਕੁਲ ਆਰਟਸ ਦਾ ਨਾਇਕ ਸਟੇਜ ਤੇ ਬਹੁੜਿਆ ਜਿਸ ਨੇ ਬੱਬੂ ਮਾਨ ਦਾ ਗੀਤ ‘‘ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ‘‘ ਵਿੱਚ ਸਿੱਖ ਕੌਮ ਦੀ ਬਹਾਦਰੀ ਦੇ ਗੁਣਾਂ ਨੂੰ ਉਜਾਗਰ ਕੀਤਾ। 10-12 ਮਿੰਟ ਦੀ ਇਸ ਅਦਾਕਾਰੀ ਨੇ ਡੇਢ ਹਜ਼ਾਰ ਤੋਂ ਵੱਧ ਹਾਜ਼ਰ ਦਰਸ਼ਕਾਂ ਦੇ ਮਨ੍ਹਾਂ ਅੰਦਰਲੀਆਂ ਭਾਵਨਾਵਾਂ ਨੂੰ ਇੱਕ ਸਾਜ ਮੁਹਈਆ ਕਰਵਾ ਦਿੱਤਾ ਜਿਸ ਰਾਹੀਂ ਹਰ ਮਨ੍ਹ ਅੰਦਰ ਕੌਮੀ ਰਾਗ ਛਿੜ ਪਿਆ।ਇੱਕ ਹੋਰ ਫਿਲਮ ਜਿਸ ਵਿੱਚ ਦਿੱਲੀ ਦੇ ਸਾਕੇ ਦਾ ਦਿਲ ਕੰਬਾਊ ਦ੍ਰਿਸ਼ ਸੀ, ਨੇ ਦਰਸ਼ਕਾਂ ਦਾ ਧਿਆਨ ਐਧਰ ਓਧਰ ਨਹੀਂ ਜਾਣ ਦਿੱਤਾ। ਉਪਰੰਤ ਡਾ ਉਂਕਾਰ ਸਿੰਘ ਹੋਰਾਂ ਨੇ ਇਤਹਾਸਿਕ ਗਜ਼ਲ ਸੁਣਾਈ।ਅਮਨਦੀਪ ਕੌਰ ਨੇ ਬੜੇ ਜਜ਼ਬਾਤੀ ਲਹਿਜ਼ੇ ਵਿੱਚ ਪੰਥ ਦੇ ਇਤਹਾਸ, ਇੰਦਰਾ ਦੀ ਮੌਤ, ਰਾਜੀਵ ਗਾਂਧੀ ਵਲੋਂ ਗੁੰਡਿਆਂ ਨੂੰ ਸੰਬੋਧਨ ਅਤੇ ਦਿੱਲੀ ਵਿੱਚ ਸਿੱਖ ਕੌਮ ਦੇ ਘਾਣ ਦੀ ਦਾਸਤਾਨ ਨੂੰ ਕਵਿਤਾ ਦੇ ਰੂਪ ਵਿੱਚ ਗਾਇਣ ਕੀਤਾ। ਅਮਨਦੀਪ ਕੌਰ ਦੀ ਕਵਿਤਾ ਦੇ ਅਲਫਾਜ਼, ਸਿੱਖ ਕੌਮ ਦੇ ਸੀਨੇ ਵਿੱਚ ਲੱਗੇ ਅੱਲ੍ਹੇ ਜ਼ਖ਼ਮਾਂ ਦੀ ਦਾਸਤਾਨ ਨੂੰ ਬਾਖੂਬੀ ਨਾਲ ਪੇਸ਼ ਕਰ ਰਹੇ ਸੀ।ਸੁਖਦੇਵ ਸਿੰਘ ਨਾਮੀ ਨੌਜੁਆਨ ਨੇ ਬੜੇ ਸਹਿਜ ਵਿੱਚ ਰਹਿੰਦਿਆਂ ਕਲਾਤਾਮਿਕ ਅੰਦਾਜ਼ ਵਿੱਚ ਦੱਸਿਆ ਕਿ ਜਦੋਂ ਮੈਂ ਦਸਤਾਰ ਸਜਾਉਂਦਾ ਹਾਂ ਤਾਂ ਮੈਂ ਯਾਦ ਕਰਦਾ ਹਾਂ। ਸੁਖਦੇਵ ਸਿੰਘ ਦੀ ਇਸ ਕਵਿਤਾ ਦਾ ਸਿਰਲੇਖ ਹੀ ਇਹ ਸੀ ਕਿ ‘‘ਵਿੱਨ ਆਈ ਟਾਈ ਮਾਈ ਦਸਤਾਰ, ਆਈ ਰੀਮੈਂਬਰ‘‘। ਉਸਦੀ ਕਵਿਤਾ ਦਾ ਇੱਕ ਵਰਸ ਕਹਿ ਰਿਹਾ ਸੀ ਕਿ “ਜਦੋਂ ਮੈਂ ਜੂੜਾ ਕਰਦਾ ਹਾਂ ਮੈਂ ਵਾਲ ਨਹੀਂ ਬੰਨਦਾ ਮੈਂ ਆਪਣੀ ਯਾਦਾਂ ਨੂੰ ਸੰਭਾਲਦਾ ਹਾਂ”।ਉਪਰੰਤ ਫਿਰ ਅਮਨਦੀਪ ਕੌਰ ਨੇ ਸਟੇਜ ਤੇ ਆ ਕੇ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਇੱਕ ਗੀਤ ਪੇਸ਼ ਕੀਤਾ “ਧੱਕੇ ਚੜ ਗਈ ਸਿੰਘੋ ਅੱਜ ਹੈ ਕੌਮ ਗਦਾਰਾਂ ਦੇ” ਜਿਸ ਨੂੰ ਦਰਸ਼ਕਾਂ ਨੇ ਬੜੇ ਧਿਆਨ ਨਾਲ ਸੁਣਿਆ।ਇਸ ਸਮਾਗਮ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਮੁਕੰਮਲ ਤਕਰੀਰ ਵਿਖਾਈ ਗਈ ਜਿਹੜੀ ਅਣਖੀਲਾ ਪੰਜਾਬ ਟੀ ਵੀ ਦੀ ਵਰ੍ਹੇ ਗੰਢ ਤੇ 10 ਅਪਰੈਲ 1995 ਵਿੱਚ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਏ ਵਨ ਵੀਡੀਓ ਦੇ ਸਹਿਯੋਗ ਨਾਲ ਰਿਕਾਰਡ ਕੀਤੀ ਗਈ ਸੀ। ਇਸ ਤਕਰੀਰ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ, ਸਾਨੂੰ ਪ੍ਰੇਰਨਾ ਦੇ ਰਹੇ ਸੀ ਕਿ ਗੁਰੂ ਕੋਲੋਂ ਦੁੱਧ, ਪੁੱਤ ਅਤੇ ਜਾਇਦਾਦਾਂ ਮੰਗਣ ਤੋਂ ਬਿਨ੍ਹਾਂ ਇੱਕ ਹੋਰ ਬੜੀ ਕੀਮਤੀ ਦਾਤ ਹੈ ਜਿਸ ਨੂੰ ਮੰਗ ਲਿਆ ਕਰੋ, ਉਹ ਹੈ ਸ਼ਹਾਦਤ ਦੀ ਦਾਤ।ਇਸ ਫਿਲਮ ਦੇ ਨਾਲ ਹੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸਪੁੱਤਰੀ ਬੀਬੀ ਨਵਕਿਰਨ ਕੌਰ ਖਾਲੜਾ ਦੀ ਇੰਟਰਵਿਉ ਵਿਖਾਈ ਸੀ ਜਿਸ ਵਿਚ ਉਸਨੇ ਨਿਧੱੜਕ ਹੋ ਕੇ ਕਿਹਾ ਕਿ ਜੋ ਕੁੱਝ ਮੇਰੇ ਪਿਤਾ ਜੀ ਨੇ ਸ਼ੁਰੂ ਕੀਤਾ ਸੀ, ਉਹ ਸੰਘਰਸ਼ ਨੂੰ ਜਾਰੀ ਰੱਖਾਂਗੇ।ਗੁਰਪ੍ਰੀਤ ਸਿੰਘ ਚਾਨਾ ਅਤੇ ਜਸਵਿੰਦਰ ਕੌਰ ਦੀਆਂ ਅਦਾਕਾਰੀਆਂ ਤੋਂ ਬਾਅਦ, ਇੱਕ ਨਿੱਗਰ ਅਤੇ ਅਡੋਲ ਆਵਾਜ਼ ਲੈ ਕੇ ਨੌਜੁਆਨ ਗਾਇਕ ਦੀਪ ਜੰਡੂ ਨੇ ਇੱਕ ਗੀਤ ਪੇਸ਼ ਕੀਤਾ ਜਿਸਦੇ ਬੋਲ “ਔਖੇ ਵੇਲੇ ਪਿੱਠ ਨੀਂ ਵਿਖਾਉਂਦਾ ਖਾਲਸਾ”। ਦੀਪ ਜੰਡੂ ਦੀ ਬੇਬਾਕ ਆਵਾਜ਼ ਨੇ ਹਾਲ ਗੁੰਜਾ ਦਿੱਤਾ। ਹਿੱਕ ਦੇ ਜ਼ੋਰ ਨਾਲ ਖਾਲਸੇ ਦੇ ਜਜ਼ਬਾਤਾਂ ਨੂੰ ਜੰਡੂ ਦੇ ਗੀਤ ਵਿੱਚ ਬਾਖੂਬੀ ਨਾਲ ਉਘਾੜਿਆ ਗਿਆ ਹੈ।ਜਸਦੀਪ ਸਿੰਘ ਨੇ “ਵੇਅਰ ਆਈ ਕੰਮ ਫਰਾਮ” ਨਾਮੀ ਕਵਿਤਾ ਗਾ ਕੇ ਸਿੱਖ ਸਮਾਜ ਅੰਦਰ ਪਨਪ ਰਹੀਆਂ ਅਲਾਮਤਾਂ ਤੇ ਚੋਟ ਮਾਰੀ। ਪ੍ਰੀਤ ਮਨੀ ਨੇ ਦੇਵ ਥਰੀਕਿਆਂ ਵਾਲੇ ਦਾ ਲਿਖਿਆ ਅਤੇ ਕੁਲਦੀਪ ਮਾਣਕ ਦਾ ਗਾਇਆ ਗੀਤ “ਭਾਈ ਮਤੀ ਦਾਸ ਗੁਰੂ ਦਾ ਪਿਆਰਾ” ਗਾਇਣ ਕੀਤਾ ਅਤੇ ਦੂਸਰਾ ਗੀਤ “1984 ਦੀ ਗੱਲ ਮੈਂ ਸੁਣਾਵਾਂ” ਗੀਤ ਗਾ ਕੇ ਉਨ੍ਹਾਂ ਨੇ ਆਪਣੀ ਹਾਜ਼ਰੀ ਲੁਆਈ। ਰੈਪਰ਼ “ਹੰਬਲ ਦਾ ਪੋਇਟ” ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਅਰਪਿਤ ਕੀਤੀਆਂ।ਅਖੀਰ ਵਿੱਚ ਪੰਥ ਦੀ ਚੜਦੀ ਕਲਾ ਅਤੇ ਪੰਥਕ ਏਕਤਾ ਲਈ ਦੋ ਬੱਚੀਆਂ ਨੇ ਅਰਦਾਸ ਕਰਕੇ ਸਮਾਗਮ ਦੀ ਸੰਪੂਰਨਤਾ ਕੀਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਗੁਰਮੀਤ ਸਿੰਘ ਗਰੇਵਾਲ ਨੇ ਇਸ ਸਮਾਗਮ ਨੂੰ ਵੇਖਣ ਤੋਂ ਬਾਅਦ ਬੇਹੱਦ ਪ੍ਰਸੰਨਤਾ ਵਿੱਚ ਕਿਹਾ ਕਿ ਨੌਜੁਆਨਾਂ ਨੇ ਇਸ ਸਮਾਗਮ ਨੂੰ ਤਰਤੀਬ ਦੇ ਕੇ ਦੁਨੀਆਂ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਸਿੱਖ ਕਿਸੇ ਵੀ ਉਮਰ ਦਾ ਹੋਵੇ, ਉਸ ਅੰਦਰ ਕੌਮੀ ਪਿਆਰ ਦਾ ਸਮੁੰਦਰ ਇਉਂ ਹੀ ਛੱਲਾਂ ਮਾਰਦਾ ਰਹੇਗਾ। ਸਿੱਖ ਕੌਮ ਦੇ ਦੋਖੀਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਿੱਖ 1984 ਦੇ ਸਿੱਖਾਂ ਉਪਰ ਹੋਏ ਜ਼ੁਲਮਾਂ ਨੂੰ ਕਦੇ ਵੀ ਭੁੱਲਣ ਨੂੰ ਤਿਆਰ ਨਹੀਂ ਹੈ।ਅਫਸੋਸ ਹੈ ਕਿ ਬੱਚਿਆਂ ਨੇ 12 ਹਜ਼ਾਰ ਡਾਲਰ ਦੀ ਲਾਗਤ ਨਾਲ ਕਰਵਾਏ ਗਏ ਇਹ ਸਮਾਗਮ ਨੂੰ ਬੱਚਿਆਂ ਨੇ ਖੁਦ ਚੰਦਾ ਇਕੱਠਾ ਕਰਕੇ ਸੰਪੂਰਨ ਕੀਤਾ ਜਦੋਂ ਕਿ ਸਿੱਖੀ ਅਦਾਰਿਆਂ, ਗੁਰਦੁਆਰਿਆਂ, ਸੰਗਠਨਾਂ ਜਾਂ ਪੰਥਕ ਜਥੇਬੰਦੀਆਂ ਨੇ ਨਾ ਮਾਤਰ ਸਹਿਯੋਗ ਦੇ ਕੇ ਯੂਥ ਪ੍ਰਤੀ ਸੁਹਿਰਦਤਾ ਦਾ ਪੋਲ ਖੋਲ ਦਿੱਤਾ ਹੈ। ਯੂਥ ਨੂੰ ਕਹਿਣ ਨੂੰ ਕੌਮ ਦੇ ਆਗੂ ਮਜ਼ਬੂਤ ਬਣਾਉਣ ਦਾ ਢੌਂਗ ਰਚਦੇ ਹਨ ਪਰ ਯੂਥ ਹਮੇਸ਼ਾਂ “ਅੰਕਲਾਂ” ਹੱਥੋਂ ਨਿਰਾਸ਼ ਹੀ ਹੋਏ ਹਨ। ਕੁੱਝ ਵਿਅਕਤੀਗਤ ਅੰਕਲਾਂ ਨੇ ਹਮੇਸ਼ਾ ਯੂਥ ਦੀ ਮਦਦ ਵੀ ਕੀਤੀ ਹੈ।


ਮੁਹਾਲੀ ਵਿੱਚ ਨਗਰ ਕੀਰਤਨ ਨਿਕਲਿਆ



ਡੇਲਸ(ਟਕਸ਼ਾਸ) ਵਿੱਚ 84 ਦੇ ਸਬੰਧ ਵਿੱਚ ਸੈਮੀਨਾਰ


ਝਾਰਖੰਡ ਵਿੱਚ ਮਾਓਵਾਦੀਆਂ ਨੇ ਪੁਲਿਸ ਦੀ ਗੱਡੀ ਉਡਾਈ

ਰਾਂਚੀ, 22 ਨਵੰਬਰ- ਝਾਰਖੰਡ ਪੁਲਿਸ ਦਾ ਕਹਿਣਾ ਹੈ ਕਿ ਉਥੋਂ ਦੇ ਗੁਮਲਾ ਜ਼ਿਲ੍ਹੇ ਵਿਚ ਮਾਓਵਾਦੀਆਂ ਨੇ ਇਕ ਬਾਰੂਦੀ ਸੁਰੰਗ ਨਾਲ ਇਕ ਵਾਹਨ ਨੂੰ ਉਡਾ ਦਿੱਤਾ ਜਿਸ ਵਿਚ ਘੱਟੋ ਘੱਟ ਤਿੰਨ ਪੁਲਿਸ ਦੇ ਜਵਾਨ ਮਾਰੇ ਗਏ ਅਤੇ 7 ਜ਼ਖ਼ਮੀ ਹੋ ਗਏ ਹਨ।ਜ਼ਖ਼ਮੀਆਂ ਨੂੰ ਰਾਂਚੀ ਦੇ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਛੋਟਾ ਨਾਗਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਰੇਜ਼ੀ ਡੁੰਗਡੁੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਮਲਾ ਦੇ ਬਿਸ਼ਨਪੁਰ ਇਲਾਕੇ ਵਿਚ ਬਾਰੂਦੀ ਸੁਰੰਗ ਵਿਛਾ ਕੇ ਮਾਓਵਾਦੀਆਂ ਨੇ ਇਸ ਵਾਹਨ ਨੂੰ ਉਡਾਇਆ ਹੈ। ਇਕ ਦਿਨ ਪਹਿਲਾਂ ਇਸੇ ਇਲਾਕੇ ਤੋਂ ਇਕ ਮੁਢਲੇ ਸਿਹਤ ਕੇਂਦਰ ਨੂੰ ਉਡਾਉਣ ਦੀ ਖ਼ਬਰ ਆਈ ਸੀ ਜਿਸ ਦੀ ਜਾਂਚ ਲਈ ਸੀ.ਆਰ.ਪੀ.ਐਫ਼. ਦਾ ਇਕ ਦਲ ਬਾਰੂਦੀ ਸੁਰੰਗ ਵਿਰੋਧੀ ਗੱਡੀ ਨੂੰ ਉਥੇ ਲਿਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਾਹਨ ਦੇ ਪਰਖੱਚੇ ਉਡ ਗਏ। ਸਥਾਨਕ ਪੁਲਿਸ ਕਮਿਸ਼ਨਰ ਅਤੇ ਸੀ.ਆਰ.ਪੀ.ਐਫ਼. ਦੇ ਕਮਾਂਡੈਂਟ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਇਹ ਇਲਾਕਾ ਮਾਓਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਬਾਰੂਦੀ ਸੁਰੰਗਾਂ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹਨ।

ਕਨੇਡਾ ਭਾਰਤੀ ਰਾਜਾ ਨਾਲ ਵਪਾਰਕ ਸਬੰਧ ਬਣਾਉਣਾ ਚਾਹੁੰਦਾ, ਪਰ ਪੰਜਾਬ ਸਰਕਾਰ ਵੱਲੋ ਕੋਈ ਦਿਲਚਸਪੀ ਨਹੀ ਦਿਖਾਈ ਗਈ ; ਜੀ ਐਸ ਗਰੇਵਾਲ

ਭਾਰਤ ਦੇ ਦੌਰੇ ਤੇ ਆਏ ਪ੍ਰਵਾਸੀ ਪੰਜਾਬੀ ਅਖਬਾਰ ਦੇ ਸੰਪਾਦਕ ਗਰੇਵਾਲ ਨੂੰ ਸਨਮਾਨਤ ਕਰਦੇ ਹੋਏ ਪਤਵੰਤੇ ਸੱਜਣ।

ਮਾਛੀਵਾੜਾ 22 ਨਵੰਬਰ (ਸ਼ੁਸੀਲ ਸ਼ਰਮਾ) ਅੱਜ ਕੱਲ ਕਨੇਡਾ- ਭਾਰਤ ਨਾਲ ਆਪਣੇ ਵਪਾਰਕ ਸਬੰਧ ਬਣਾਉਣਾ ਚਾਹੁੰਦਾ ਹੈ, ਇਸ ਕਰਕੇ ਹੀ ਕਨੇਡਾ ਦਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇਸ਼ ਦੀਆ ਕੁੱਝ ਪ੍ਰਮੁੱਖ ਕੰਪਨੀਆ ਨਾਲ ਆਪਣੇ ਵਿਚਾਰ ਸਾਝੇ ਕਰਨ ਆਇਆ ਸੀ ਪਰ ਪੰਜਾਬ ਸਰਕਾਰ ਨੇ ਕੋਈ ਦਿਲਚਸਪੀ ਨਹੀ ਦਿਖਾਈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਅੱਜ ਇੱਥੇ ਟਰਾਟੋ ਤੋ ਕੱਢੇ ਜਾ ਰਹੇ ਪੰਜਾਬੀ ਅਖਬਾਰ ਇੰਡੋ-ਕੇਨਡੀਅਨ ਟਾਂਿੲਮਜ ਦੇ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨੇ ਸਥਾਨਕ ਸਿੱਖ ਅਜਾਇਬ-ਘਰ ਦਾ ਦੌਰਾ ਕਰਨ ਉਪਰੰਤ ਪੱਤਰਕਾਰਾ ਨਾਲ ਵਿਚਾਰ ਸਾਝੇ ਕਰਦਿਆ ਕੀਤਾ। ਪੰਜਾਬ ਦੇ ਪ੍ਰਵਾਸੀ ਨੌਜਵਾਨ ਗਰੇਵਾਲ ਨੇ ਦੱਸਿਆ ਕੇ ਮੈ ਕਨੇਡੀਆਈ ਪ੍ਰਧਾਨ ਮੰਤਰੀ ਹਾਰਪਰ ਨਾਲ ਮੁੰਬਈ ਤੋ ਦੌਰਾ ਸ਼ੁਰੂ ਕੀਤਾ ਜੋ ਕਿ ਅਮ੍ਰਿਤਸਰ ਜਾ ਕੇ ਖਤਮ ਹੋਇਆ। ਅਸ਼ੀ ਦੇਸ਼ ਦੀਆ ਕਈ ਵੱਡੀਆ ਕੰਪਨੀਆ ਜਿਵੇ ਟਾਟਾ,ਰਿਲਾਇਸ਼,ਬੰਬੇ ਚੈਮਬਰਜ-ਕਾਮਰਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨਾਲ ਗੱਲ ਕਰ ਚੁੱਕੇ ਹਾ। ਪਰ ਪੰਜਾਬ ਸਰਕਾਰ ਨੇ ਕੋਈ ਹੁੰਗਾਰਾ ਨਹੀ ਭਰਿਆ ਜਦ ਕਿ ਕਨੇਡਾ ਸਰਕਾਰ ਦੀ ਜਿਆਦਾ ਰੁਚੀ ਪੰਜਾਬ ਵੱਲ ਸੀ ਹੁਣ ਕਨੇਡਾ ਨੂੰ ਭਾਰਤ ਦੇ ਦੱਖਣੀ ਰਾਜਾ ਵੱਲ ਦੇਖਣਾ ਪੈ ਰਿਹਾ ਹੈ, ਉਨ੍ਹਾ ਸਿੱਖ ਅਜਾਇਬ-ਘਰ ਦੀ ਸੰਲਾਘਾ ਕਰਦਿਆ ਕਿਹਾ ਕਿ ਇਸ ਨੂੰ ਖੰਡੂਰ ਸਾਹਿਬ ਦੇ ਮਿਊਜਿਮ ਵਾਗ ਕੰਪਿਊਟਰਾਇਜਡ ਕਰਨ ਲਈ ਵੱਧ ਤੋ ਵੱਧ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਬਰ ਕ੍ਰਿਪਾਲ ਸਿੰਘ ਖੀਰਨੀਆ ਨੇ ਜਗਦੀਸ਼ ਸਿੰਘ ਗਰੇਵਾਲ ਨੂੰ ਸਨਮਾਨਤ ਕੀਤਾ। ਉਸ ਵੇਲੇ ਉਹਨਾ ਦੇ ਨਾਲ ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਨਗਰ ਕੌਸ਼ਲ ਦੇ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ,ਮਨਮੋਹਨ ਸਿੰਘ ਖੇੜਾ, ਚਰਨ ਸਿੰਘ ਬਗਲੀ, ਨਿੰਰਜਨ ਸਿੰਘ ਨੂਰ, ਆਦਿ ਵੀ ਮੌਜੂਦ ਸਨ।

ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਅਤੇ ਯੂ.ਕੇ ਦੀਆਂ ਇਕਾਈਆਂ ਨੇ ਸ. ਸੁਖਜੀਵਨ ਸਿੰਘ ਜੀ ਦੇ ਮਾਤਾ ਜੀ ਦੇ ਦਿਹਾਂਤ ਤੇ ਕੀਤਾ ਦੁਖ਼ ਦਾ ਪ੍ਰਗਟਾਵਾ

ਫਰੈਂਕਫਰਟ, ਜਰਮਨੀ (ਸੁਖਪ੍ਰੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਅਤੇ ਯੂ.ਕੇ ਦੇ ਆਗੂਆਂ, ਜਰਮਨੀ ਯੁਨਿਟ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ, ਬਾਬਾ ਸੋਹਣ ਸਿੰਘ ਕੰਗ, ਭਾਈ ਰਾਮ ਸਿੰਘ ਮੇਹਲੀ, ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਭਾਈ ਸੁਖਪ੍ਰੀਤ ਸਿੰਘ ਜਨਰਲ ਸਕੱਤਰ, ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਕੁਲਵਿੰਦਰ ਸਿੰਘ ਨਾਹਲ, ਭਾਈ ਮਹਿਤਾਬ ਸਿੰਘ, ਭਾਈ ਸਤਪਾਲ ਸਿੰਘ ਸਿੱਧੂ, ਭਾਈ ਰਮੇਸ਼ ਸਿੰਘ, ਯੂ.ਕੇ ਤੋਂ ਮਾ. ਅਵਤਾਰ ਸਿੰਘ ਪ੍ਰਧਾਨ, ਯੂਥ ਵਿੰਗ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ , ਭਾਈ ਸਤਿੰਦਰਪਾਲ ਸਿੰਘ, ਭਾਈ ਜਗਾਤਰ ਸਿੰਘ ਵਿਰਕ, ਭਾਈ ਤੇਜਵੀਰ ਸਿੰਘ, ਭਾਈ ਤਜਿੰਦਰ ਸਿੰਘ ਵਲੋਂ ਭੇਜੇ ਗਏ ਇਕ ਪ੍ਰੈਸ ਨੋਟ ਰਾਹੀ ਫਿਨਲੈਂਡ ਤੋਂ ਦਲ ਦੇ ਪ੍ਰਧਾਨ ਭਾਈ ਸੁਖਜੀਵਨ ਸਿੰਘ ਜੀ ਦੇ ਮਾਤਾ ਜੀ ਦੇ ਸੁਰਗਵਾਸ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਦਲ ਭਾਈ ਸੁਖਜੀਵਨ ਸਿੰਘ ਨਾਲ ਇਸ ਦੁੱਖ ਦੀ ਘੜੀ ਵਿੱਚ ਹਰ ਪੱਖੋਂ ਸ਼ਰੀਕ ਹੈ ਅਤੇ ਇਹ ਅਰਦਾਸ ਕਰਦਾ ਹੈ ਕਿ ਸਰਬ ਜੀਆਂ ਦਾ ਮਾਲਿਕ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਦਿਆਂ ਬਾਕੀ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ੇ।


ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਤੇ ਅਧਾਰਿਤ ਅਮਲ ਕਰੇ :- ਪ੍ਰੋ: ਮਹਿੰਦਰਪਾਲ ਸਿੰਘ
ਖਾਲਿਸਤਾਨ ਦੀ ਕਾਇਮੀ ਤੋਂ ਬਿਨਾ ਸਿੱਖ ਕੌਮ ਅੱਗੇ ਨਹੀਂ ਵੱਧ ਸਕਦੀ :- ਇਮਾਨ ਸਿੰਘ

ਫਤਿਹਗੜ੍ਹ ਸਾਹਿਬ, 20 ਨਵੰਬਰ :- ‘ਸਿੱਖ ਕੌਮ ਦਾ ਹਰ ਘਰੇਲੂ, ਸਮਾਜਿਕ, ਕਿਸੇ ਤਰਾ ਦਾ ਵੀ ਉੱਦਮ ਹੋਵੇ, ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਤੇ ਭੋਗ ਉਪਰੰਤ ਸ਼ੁਰੂ ਹੁੰਦਾ ਹੈ। ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਧਾਰਮਿਕ ਮਨੁੱਖਤਾ ਪੱਖੀ ਗ੍ਰੰਥ ਹੈ, ਜਿਸਦੇ ਸ਼ਬਦਾਂ ਦੇ ਅਰਥ ਭਾਵ ਨੂੰ ਅਸੀਂ ਆਪਣੀ ਜਿ਼ੰਦਗੀ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਕੇ ਹਰ ਤਰਾ ਦੀ ਇੱਛਾ ਪੂਰਤੀ, ਮੰਜਿ਼ਲ ਦੀ ਪ੍ਰਾਪਤੀ ਕਰ ਸਕਦੇ ਹਾਂ ਅਤੇ ਇਸ ਵਿਚਲੇ ਅੱਛੇ ਅਸੂਲਾਂ ਉੱਤੇ ਪਹਿਰਾ ਦੇ ਕੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਕਰਨ ਦੇ ਸਮਰੱਥ ਹੋ ਸਕਦੇ ਹਾਂ। ਇਸ ਲਈ ਹਰ ਇਨਸਾਨ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲਾਉਣਾ ਬਣਦਾ ਹੈ।’ ਇਹ ਸ਼ਬਦ ਅੱਜ ਇੱਥੇ ਕੁਲਦੀਪ ਸਿੰਘ ਭਲਵਾਨ ਮਾਜਰੀ ਸੋਢੀਆਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੇ ਗ੍ਰਹਿ ਵਿਖੇ ਉਨ੍ਹਾ ਦੇ ਪੋਤੇ ਕਾਕਾ ਅਕਾਸ਼ਦੀਪ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਅਤੇ ਸ਼ੁਕਰਾਨੇ ਵਜੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਭੋਗ ਸਮਾਗਮ ਦੌਰਾਨ ਮਾਜਰੀ ਸੋਢੀਆ ਪਰਿਵਾਰ ਨੂੰ ਮੁਬਾਰਕਵਾਦ ਦਿੰਦੇ ਹੋਏ ਪ੍ਰੋ: ਮਹਿੰਦਰਪਾਲ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟਾਏ। ਉਨ੍ਹਾ ਸਮੁੱਚੀ ਸਿੱਖ ਕੌਮ ਨੂੰ ਆਉਣ ਵਾਲੀਆਂ ਐਸ ਜੀ ਪੀ ਸੀ ਦੀਆਂ ਚੋਣਾਂ ਦੌਰਾਨ ਆਪਣੀ ਵਿਵੇਕ ਬੁੱਧੀ ਦੀ ਪੂਰੀ ਵਰਤੋਂ ਕਰਦੇ ਹੋਏ ਕੌਮ ਪੱਖੀ ਗੁਰਸਿੱਖਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ‘ਤੇ ਸ: ਇਮਾਨ ਸਿੰਘ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਜਰੀ ਸੋਢੀਆਂ ਪਰਿਵਾਰ ਨੂੰ ਜਨਮ ਦਿਹਾੜੇ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਹਰ ਤਰ੍ਹਾ ਦੀ ਦੋਚਿੱਤੀ ਨੂੰ ਅਲਵਿਦਾ ਕਹਿ ਕੇ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਉੱਤੇ ਦ੍ਰਿੜ ਹੋ ਜਾਣਾ ਚਾਹੀਦਾ ਹੈ। ਕਿਉਂਕਿ ਸਿੱਖ ਕੌਮ ਦੇ ਆਪਣੇ ਘਰ ਨੂੰ ਕਾਇਮ ਕੀਤੇ ਬਿਨਾ ਸਿੱਖ ਕੌਮ ਆਪਣੀ ਇੱਜ਼ਤ, ਆਨ-ਸ਼ਾਨ ਅਤੇ ਵੱਖਰੀ ਅਣਖੀਲੀ ਪਹਿਚਾਣ ਨੂੰ ਸਦੀਵੀਂ ਤੌਰ ਤੇ ਕਾਇਮ ਨਹੀਂ ਰੱਖ ਸਕੇਗੀ। ਦੂਸਰਾ ਬੀਤੇ 62 ਸਾਲਾਂ ਤੋਂ ਇੱਥੋ ਦੇ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਜਿਆਦਤੀਆਂ ਅਤੇ ਬੇਇਨਸਾਫੀਆਂ ਵਿੱਚ ਕੋਈ ਕਮੀ ਨਹੀਂ ਹੋਈ, ਬਲਕਿ ਇਹ ਵਿਤਕਰੇ ਵੱਧਦੇ ਜਾ ਰਹੇ ਹਨ। ਸ: ਸਿਮਰਨਜੀਤ ਸਿੰਘ ਮਾਨ ਨੇ ਦੂਰ ਅੰਦੇਸ਼ੀ ਰੱਖਦੇ ਹੋਏ ਉਪਰੋਕਤ ਖਾਲਿਸਤਾਨ ਦੀ ਕਾਇਮੀ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਇਸ ਲਈ ਹੀ ਅਗਵਾਈ ਦੇ ਰਹੇ ਹਨ ਤਾਂ ਕਿ ਸਿੱਖ ਕੌਮ ਦੀਆਂ ਸਮੂਹ ਮੁਸ਼ਕਿਲਾਂ-ਤਕਲੀਫਾਂ ਦਾ ਅੰਤ ਹੋ ਸਕੇ ਅਤੇ ਸਿੱਖ ਕੌਮ ਕੌਮਾਂਤਰੀ ਪੱਧਰ ਉੱਤੇ ਹਰ ਖੇਤਰ ਵਿੱਚ ਵੱਧ-ਫੁੱਲ ਸਕੇ ਅਤੇ ਅਸੀਂ ‘ਸਰਬੱਤ ਦੇ ਭਲੇ’ ਦੇ ਮਿਸ਼ਨ ਅਧੀਨ ਸਮੁੱਚੀ ਲੋਕਾਈ, ਕੌਮਾਂ, ਫਿਰਕਿਆਂ ਅਤੇ ਮੁਲਕਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡਮੁੱਲੀ ਸੋਚ ਦਾ ਪਸਾਰਾ ਕਰ ਸਕੀਏ। ਇਸ ਮੌਕੇ ‘ਤੇ ਪਾਰਟੀ ਵੱਲੋਂ ਐਲਾਨੇ ਗਏ ਸਦਰ ਏ ਖਾਲਿਸਤਾਨ ਸ: ਸੁਰਿੰਦਰ ਸਿੰਘ ਬੋਰਾਂ ਅਕਾਲਗੜ੍ਹ ਨੇ ਆਪਣੀ ਜੌਸ਼ੀਲੀ ਤਕਰੀਰ ਵਿੱਚ ਜਿੱਥੇ ਵਧਾਈ ਦਿੱਤੀ ਉੱਥੇ ਉਨ੍ਹਾ ਨੇ ਵੀ ਸਿੱਖ ਕੌਮ ਨੂੰ ‘ਖਾਲਿਸਤਾਨ’ ਦੇ ਮਿਸ਼ਨ ਲਈ ਸੁਹਿਰਦ ਹੋਣ ਅਤੇ ਮੌਜੂਦਾ ਹਕੂਮਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਿਜ਼ ਮਸੰਦਾਂ ਨੂੰ ਆਪਣੀ ਵੋਟ ਹੱਕ ਦੀ ਸ਼ਕਤੀ ਰਾਹੀਂ ਨਿਜ਼ਾਮ ਨੂੰ ਬਦਲਣ ਦੀ ਅਪੀਲ ਕੀਤੀ। ਅੱਜ ਦੀ ਇਸ ਸਟੇਜ ਦੀ ਕਾਰਵਾਈ ਨੂੰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਖੂਬੀ ਪੂਰਨ ਕਰਦੇ ਹੋਏ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਲੀਡਰਾਂ ਵੱਲੋ ਪ੍ਰਗਟਾਏ ਵਿਚਾਰਾਂ ਨੂੰ ਗੋਹ ਨਾਲ ਵਾਚਣ ਅਤੇ ਕੌਮ ਵਿਚਲੇ ਵਿਚਰ ਰਹੇ ਸਿੱਖੀ ਸਰੂਪ ਵਿੱਚ ‘ਬਗਲਿਆਂ ਅਤੇ ਹੰਸਾਂ’ ਦੀ ਪਹਿਚਾਣ ਕਰਕੇ ਆਪਣੀ ਆਤਮਾ ਤੋਂ ਉਠੀ ਸੱਚ ਦੀ ਅਵਾਜ਼ ਨੂੰ ਸੁਣਦੇ ਹੋਏ ਆਉਣ ਵਾਲੇ ਸਮੇਂ ਵਿੱਚ ਫੇਸਲਾ ਕਰਨ ਲਈ ਤਿਆਰ ਰਹਿਣ। ਜਦੋਂ ਕੌਮ ਹੰਸਾਂ ਅਤੇ ਬਗਲਿਆਂ ਦੀ ਪਹਿਚਾਣ ਕਰਨ ਦੇ ਸਮਰੱਥ ਹੋ ਗਈ ਤਾਂ ਕੋਈ ਵੀ ਪਾਖੰਡੀ ਸਿਆਸੀ ਜਾਂ ਧਾਰਮਿਕ ਆਗੂ ਸਿੱਖ ਕੌਮ ਨੂੰ ਮੂਰਖ ਨਹੀਂ ਬਣਾ ਸਕੇਗਾ ਅਤੇ ਨਾ ਹੀ ਕੌਮ ਦਾ ਕੋਈ ਨੁਕਸਾਨ ਕਰ ਸਕੇਗਾ। ਅੱਜ ਦੇ ਇਸ ਸਮਾਗਮ ਵਿੱਚ ਜਥੇਦਾਰ ਭਾਗ ਸਿੰਘ ਮੀਤ ਪ੍ਰਧਾਨ, ਜੱਸਾ ਸਿੰਘ ਗੱਲਵੱਢੀ ਮੀਤ ਪ੍ਰਧਾਨ ਕਿਸਾਨ ਯੁਨੀਅਨ ਅਤੇ ਪ੍ਰਧਾਨ ਖੰਨਾ, ਰਣਜੀਤ ਸਿੰਘ ਚੀਮਾਂ ਦਫਤਰ ਸਕੱਤਰ, ਗੁਰਦਿਆਲ ਸਿੰਘ ਘੱਲੂਮਾਜਰਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸਵਰਨ ਸਿੰਘ ਫਾਟਕਮਾਜਰੀ ਸੀ:ਮੀ: ਪ੍ਰਧਾਨ ਫਤਿਹਗੜ੍ਹ ਸਾਹਿਬ, ਸ: ਕੁਲਵੰਤ ਸਿੰਘ ਸੰਧੂ ਸੀਨੀਅਰ ਆਗੂ, ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਜਿ਼ਲ੍ਹਾ ਮੋਹਾਲੀ, ਪਰਮਿੰਦਰ ਸਿੰਘ ਮਲੋਆ, ਕਿਸਨ ਸਿੰਘ ਸਲਾਣਾ, ਹਰਮਲ ਸਿੰਘ ਲਟੌਰ ਕ੍ਰਮਵਾਰ ਪ੍ਰਧਾਨ ਅਮਲੋਹ, ਸਰਹਿੰਦ, ਬਲਵਿੰਦਰ ਸਿੰਘ ਚਰਨਾਰਥਲ, ਬਲਜੀਤ ਸਿੰਘ ਗਿੱਲ, ਕੁਲਵੰਤ ਸਿੰਘ ਨੰਬਰਦਾਰ, ਮਹਿੰਦਰ ਸਿੰਘ ਖਮਾਣੋਂ, ਦਰਬਾਰਾ ਸਿੰਘ ਮਡੋਫਲ, ਭੁਪਿੰਦਰ ਸਿੰਘ ਫਤਿਹਪੁਰ, ਦਰਸ਼ਨ ਸਿੰਘ ਧਤੋਦਾ, ਜਸਮੇਰ ਸਿੰਘ ਚਰਨਾਰਥਲ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਸਮੂਲੀਅਤ ਕੀਤੀ।

ਜਸਟਿਸ ਹਰਫੂਲ ਸਿੰਘ ਬਰਾੜ ਨੇ ਗੁਰਦਵਾਰਾ ਕਮਿਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 20 ਨਵੰਬਰ (ਦਵਿੰਦਰ ਸਿੰਘ ਕੋਹਲੀ/ਕਮਲਾ ਸ਼ਰਮਾ) : ਗੁਰਦਵਾਰਾ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਸੇਵਾ ਮੁਕਤ ਜਸਟਿਸ ਹਰਫੂਲ ਸਿੰਘ ਬਰਾੜ ਨੇ ਅੱਜ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਿੱਖ ਦੀ ਪਰਿਭਾਸ਼ਾ ਬਾਰੇ ਹਲਫ਼ਨਾਮੇ 'ਤੇ ਜੋ ਫ਼ੈਸਲਾ ਦਿੱਤਾ ਹੈ ਉਸ ਫ਼ੈਸਲੇ ਦੀ ਕਾਪੀ ਹਾਲੇ ਤੱਕ ਨਹੀਂ ਪੜ੍ਹੀ। ਇਸ ਸਬੰਧੀ ਉਨ੍ਹਾਂ ਸਿਰਫ਼ ਅਖਬਾਰਾਂ ਵਿਚ ਹੀ ਪੜ੍ਹਿਆ ਹੈ। ਸ. ਬਰਾੜ ਨੇ ਦੱਸਿਆ ਕਿ ਮਾਨਯੋਗ ਅਦਾਲਤ ਵਲੋਂ ਸਿੱਖ ਦੀ ਪਰਿਭਾਸ਼ਾ ਸਬੰਧੀ ਜੋ ਫ਼ੈਸਲਾ ਦਿੱਤਾ ਗਿਆ ਹੈ, ਉਸ ਨੂੰ ਪੜ੍ਹਨਤੋਂ ਬਾਅਦ ਹੀ ਉਹ ਕੁੱਝ ਕਹਿ ਸਕਣਗੇ ਕਿ ਵੋਟਾਂ ਲਈ ਸਿੱਖ ਕੌਣ ਹੋ ਸਕਦਾ ਹੈ। ਜਸਟਿਸ ਬਰਾੜ ਨੇ ਅੱਜ ਹੀ ਇਸ ਅਹੁਦੇ ਦਾ ਕਾਰਜਭਾਰ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਨਾਲ ਚੋਣਾਂ ਸਬੰਧੀ ਪ੍ਰੋਗਰਾਮ ਲਈ ਮੀਟਿੰਗ ਕਰਨ ਤੋਂ ਬਾਅਦ ਹੀ ਉਹ ਕੁੱਝ ਕਹਿਣ ਦੇ ਸਮਰੱਥ ਹੋ ਸਕਣਗੇ। ਜਸਟਿਸ ਬਰਾੜ ਨੇ ਕਿਹਾ ਕਿ ਇਹ ਗੱਲ ਬਿਲਕੁਲ ਨਿਰਮੂਲ ਹੈ ਕਿ ਉਹ ਕਿਸੇ ਦੀ ਧਿਰ ਹਨ। ਪ੍ਰਮਾਤਮਾ ਵਿਚ ਆਸਥਾ ਰੱਖਣ ਵਾਲੇ ਸ. ਹਰਫੂਲ ਸਿੰਘ ਬਰਾੜ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਡਰ ਮੁਕਤ ਤੇ ਪਾਰਦਰਸ਼ੀ ਢੰਗ ਨਾਲ ਹੋਣ। ਉਨ੍ਹਾਂ ਦੱਸਿਆ ਕਿ ਚੋਣਾਂ ਵਿਚ ਨਸ਼ੇ ਵੰਡਣ ਸਬੰਧੀ ਉਨ੍ਹਾਂ ਸੁਣਿਆ ਹੈ ਕਿ ਕਾਨੂੰਨ, ਪੁਲਿਸ ਤੇ ਸਿਵਲ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਵਿਚ ਕਿਵੇਂ ਸਹਾਈ ਹੋ ਸਕਦਾ ਹੈ। ਸ. ਬਰਾੜ ਤੋਂ ਪਹਿਲਾਂ ਗ਼ੈਰ ਸਿੱਖ ਗੁਰਦਵਾਰਾ ਕਮਿਸ਼ਨ ਜਸਟਿਸ ਜੇ.ਸੀ. ਵਰਮਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਿੱਖ ਅਤੇ ਗ਼ੈਰ ਸਿੱਖ ਸਬੰਧੀ ਉਹ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ। ਚੋਣਾਂ ਲਈ ਫੋਟੋ ਵਾਲੇ ਪਹਿਚਾਣ ਪੱਤਰ ਅਤੇ ਫਾਰਮਾਂ ਸਬੰਧੀ ਸ. ਬਰਾੜ ਨੇ ਕਿਹਾ ਕਿ ਧਾਰਮਿਕ ਚੋਣਾਂ ਧਰਮ ਨੂੰ ਮੁੱਖ ਰਖ ਕੇ ਹੀ ਹੋਣੀਆਂ ਚਾਹੀਦੀਆਂ ਹਨ ਅਤੇ ਉਹ ਇਸ ਗੱਲ ਲਈ ਯਤਨਸ਼ੀਲ ਰਹਿਣਗੇ ਕਿ ਇਨ੍ਹਾਂ ਚੋਣਾਂ ਵਿਚ ਵੱਧ ਤੋਂ ਵੱਧ ਪਾਰਦਰਸ਼ਤਾ ਹੋਵੇ।

ਸ਼ਿਵ ਸੈਨਾ ਵੱਲੋਂ ਆਈਬੀਐਨ ਲੋਕਮਤ ਦੇ ਦਫ਼ਤਰ ਦੀ ਭੰਨਤੋੜ

ਇਕ ਨਿੱਜੀ ਚੈਨਲ ਆਈਬੀਐਨ ਲੋਕਮਤ ਵੱਲੋਂ ਸ਼ਿਵ ਸੈਨਾ ਦੇ ਬਜ਼ੁਰਗ ਆਗੂ ਬਾਲ ਠਾਕਰੇ ਦੇ ਖ਼ਿਲਾਫ਼ ਪੇਸ਼ ਕੀਤੀਆਂ ਖ਼ਬਰਾਂ ਤੋਂ ਨਰਾਜ਼ ਸ਼ਿਵ ਸੈਨਿਕਾਂ ਨੇ ਇਸ ਦਫਤਰ ‘ਚ ਭੰਨਤੋੜ ਕੀਤੀ। ਸ਼ਿਵ ਸੈਨਿਕਾਂ ਨੇ ਚੈਨਲ ਦੇ ਕਈ ਮੁਲਾਜ਼ਮਾਂ ਨੂੰ ਗੰਭੀਰ ਜ਼ਖ਼ਮੀ ਵੀ ਕਰ ਦਿੱਤਾ। ਪੁਲਿਸ ਨੇ ਇਸ ਸਬੰਧ ‘ਚ ਮਾਮਲਾ ਦਰਜ ਕਰਕੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲੇ ਨੂੰ ਜਾਇਜ਼ ਠਹਿਰਾਉਦਿਆਂ ਸ਼ਿਵ ਸੈਨਾ ਦੇ ਐਮਪੀ ਤੇ ਸਾਮਨਾ ਦੇ ਸੰਪਾਦਕ ਸੰਜੇ ਰਾਵਤ ਨੇ ਕਿਹਾ ਕਿ ਇਸ ਚੈਨਲ ਵੱਲੋਂ ਬਾਲ ਠਾਕਰੇ ਵੱਲੋਂ ਸਚਿਨ ਬਾਰੇ ਲਿਖੇ ਲੇਖ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਕਰਕੇ ਹੀ ਚੈਨਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਮਿਲੀ ਰਿਪੋਰਟ ਮੁਤਾਬਕ 25 ਦੇ ਕਰੀਬ ਸ਼ਿਵ ਸੈਨਿਕਾਂ ਨੇ ਚੈਨਲ ਦੇ ਦਫ਼ਤਰ ‘ਚ ਹਮਲਾ ਕੀਤਾ। ਇਹ ਹਮਲਾਵਰ ਚੈਨਲ ਦੇ ਮੁਲਾਜ਼ਮਾਂ ਨੂੰ ਅੱਗੇ ਤੋਂ ਅਜਿਹੀ ਰਿਪੋਰਟਿੰਗ ਨਾ ਕਰਨ ਦੀ ਚਿਤਾਵਨੀ ਦੇ ਰਹੇ ਸਨ। ਹਮਲਾਵਰਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਜੇਕਰ ਇਸ ਤਰ੍ਹਾਂ ਦੀ ਰਿਪੋਰਟਿੰਗ ਜਾਰੀ ਰੱਖੀ ਗਈ ਤਾਂ ਚੈਨਲ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਹਮਲਾਵਰ ਕਹਿ ਰਹੇ ਸਨ ਕਿ ਉਹ ਸ਼ਿਵ ਸੈਨਾ ਤੇ ਬਾਲ ਠਾਕਰੇ ਦੇ ਵਿਰੁੱਧ ਕੁਝ ਵੀ ਸਹਿਣ ਨਹੀਂ ਕਰਨਗੇ, ਭਾਵੇਂ ਉਹ ਸਹੀ ਹੋਵੇ ਜਾਂ ਗ਼ਲਤ। ਹਮਲਾਵਰ ਚੈਨਲ ਦੇ ਚੀਫ਼ ਸੰਪਾਦਕ ਨਿਖਿਲ ਬਾਗਲੇ ਨੂੰ ਲੱਭ ਰਹੇ ਸਨ ਤੇ ਉਹ ਉਸ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਸਨ। ਦੂਜੇ ਪਾਸੇ ਇਸ ਘਟਨਾ ਦੀ ਸਮੂਹ ਸਿਆਸੀ ਪਾਰਟੀਆਂ ਨੇ ਇਕਜੁੱਟ ਹੋ ਕੇ ਨਿੰਦਾ ਕੀਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਹਮਲੇ ਲਈ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕ ਵੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਪਸੰਦ ਨਹੀਂ ਕਰਨਗੇ। ਸ੍ਰੀ ਚਵਾਨ ਨੇ ਸ਼ਿਵ ਸੈਨਾ ਆਗੂ ਸੰਜੇ ਰਾਵਤ ਵੱਲੋਂ ਦਿੱਤੀਆਂ ਗਈਆਂ ਦਲੀਲਾਂ ‘ਤੇ ਹੈਰਾਨੀ ਵੀ ਪ੍ਰਗਟਾਈ। ਮਹਾਰਾਸ਼ਟਰ ਤੋਂ ਕਾਂਗਰਸੀ ਐਮਪੀ ਪ੍ਰਿਆ ਦੱਤ ਨੇ ਵੀ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।

ਸ਼ਿਵ ਸੈਨਾ ਹੁਣ ਰਾਮ ਮੰਦਰ ਦੀ ਉਸਾਰੀ ਕਰੇਗੀ

ਮੁੰਬਈ : ਰਾਮ ਮੰਦਰ ਬਣਾਉਣ ਦਾ ਨਾਅਰਾ ਲਾਉਦਿਆਂ ਸਮਾ ਸਮਾਂ ਲੋਕਾਂ ਨੂੰ ਪਿੱਛੇ ਲਾ ਕੇ ਵੋਟਾਂ ਬਟੋਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੁਪਨੇ ਸਾਕਾਰ ਨਾ ਹੋਣ ਤੋਂ ਬਾਅਦ ਹੁਣ ਸ਼ਿਵ ਸੈਨਾ ਨੇ ਭਾਜਪਾ ਵਾਲਾ ਇਹ ਫ਼ਿਰਕੂ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਸ਼ਿਵ ਸੈਨਾ ਮੁਖੀ ਨੇ ਫਿਰਕੂ ਰਾਗ ਅਲਾਪਦਿਆਂ ਇਕ ਵਾਰ ਫਿਰ ਕਿਹਾ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਹਿੰਦੂਤਵ ਲਈ ਸ਼ਿਵ ਸੈਨਾ ਦੀ ਕੁਰਬਾਨੀ ਦਾ ਪ੍ਰਤੀਕ ਹੈ ਅਤੇ ਪਾਰਟੀ ਇਸ ਦੀ ਉਸਾਰੀ ਕਰਵਾ ਕੇ ਆਪਣਾ ਵਾਅਦਾ ਪੂਰਾ ਕਰੇਗੀ।
ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਪਾਰਟੀ ਦੇ ਮੁੱਖ ਪੱਤਰ ਸਾਮਨਾ ਦੀ ਸੰਪਾਦਕੀ ‘ਚ ਲਿਖਿਆ ਹੈ ਕਿ ਅਸੀਂ ਰਾਮ ਮੰਦਿਰ ਦੀ ਉਸਾਰੀ ਕਰਾਂਗੇ। ਠਾਕਰੇ ਨੇ ਆਪਣੀ ਸੰਪਾਦਕੀ ‘ਚ ਮਸਜਿਦ ਗਿਰਾਉਣ ਲਈ ਸ਼ਿਵ ਸੈਨਿਕਾਂ ‘ਤੇ ਮਾਣ ਵੀ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਉਥੇ ਝੰਡਾ ਲਹਿਰਾਉਣ ਵਾਲੇ ਸ਼ਿਵ ਸੈਨਿਕਾਂ ‘ਤੇ ਨਾਜ਼ ਹੈ। ਅਸਲ ‘ਚ ਠਾਕਰੇ ਨੇ ਇਹ ਸੰਪਾਦਕੀ ਮੁੱਖ ਰੂਪ ਨਾਲ ਸਪਾ ਦੇ ਵਿਧਾਇਕ ਅੱਬੂ ਆਜ਼ਮੀ ਨੂੰ ਨਿਸ਼ਾਨਾ ਬਣਾਉਦਿਆਂ ਲਿਖਿਆ ਹੈ।
ਆਪਣੀ ਸੰਪਾਦਕੀ ‘ਚ ਠਾਕਰੇ ਨੇ ਹਿੰਦੀ ‘ਚ ਸਹੁੰ ਚੁੱਕਣ ਵਾਲੇ ਆਜ਼ਮੀ ‘ਤੇ ਮਨਸੇ ਵਿਧਾਇਕਾਂ ਵੱਲੋਂ ਕੀਤੇ ਗਏ ਹਮਲੇ ਨੂੰ ਹਲਕਾ ਥੱਪੜ ਦੱਸਿਆ ਹੈ। ਠਾਕਰੇ ਨੇ ਸੰਕੇਤ ਦਿੱਤਾ ਕਿ ਹਿੰਦੂਤਵ ਦਾ ਮੁੱਦਾ ਮਰਾਠੀ ਮਨੁੱਖ ਦੀ ਕੀਮਤ ‘ਤੇ ਨਹੀਂ ਹੋਵੇਗਾ। ਉਨ੍ਹਾਂ ਆਪਣੀਆਂ ਫ਼ਿਰਕੂ ਟਿੱਪਣੀਆਂ ਨੂੰ ਤੇਜ਼ ਕਰਦਿਆਂ ਕਿਹਾ ਕਿ ਜੇਕਰ ਦੇਸ਼ ਨੂੰ ਇਸਲਾਮ ਤੋਂ ਖ਼ਤਰਾ ਹੋਵੇਗਾ ਤਾਂ ਹਿੰਦੂਆਂ ਨੂੰ ਖੜ੍ਹਨਾ ਹੋਵੇਗਾ।


ਤਖਤਾਂ ਦੇ ਗ੍ਰੰਥੀ ਅਤੇ ਐਸ ਜੀ ਪੀ ਸੀ ਦੇ ਪ੍ਰਧਾਨ ਕੌਮ ਨੂੰ ਵਿਵਾਦਾਂ ਵਿੱਚ ਉਲਝਾਉਣ ਦੀ ਬਜਾਏ ਕੌਮੀ ਨਿਸ਼ਾਨੇ ‘ਤੇ ਆਉਣ :-ਮਾਨ

ਫਤਿਹਗੜ੍ਹ ਸਾਹਿਬ, 19 ਨਵੰਬਰ :- “ਸਿੱਖ ਕੌਮ ਦੇ ਤਖਤਾਂ ਉੱਤੇ ਸੇਵਾ ਕਰ ਰਹੇ ਗੰਰਥੀ ਅਤੇ ਮੋਜੂਦਾ ਐਸ ਜੀ ਪੀ ਸੀ ਦੇ ਪ੍ਰਧਾਨ, ਬਾਦਲ ਵਰਗੇ ਸਵਾਰਥੀ ਸਿਆਸਤਦਾਨਾਂ ਦੇ ਗੈਰ ਸਿਧਾਂਤਕ ਹੁਕਮਾਂ ਉੱਤੇ ਚੱਲ ਕੇ ਕੌਮ ਵਿੱਚ ਵੱਖ ਵੱਖ ਧਾਰਮਿਕ ਮੁੱਦਿਆਂ ਉੱਤੇ ਵਿਵਾਦ ਛੇੜ ਕੇ ਕੌਮੀ ਸ਼ਕਤੀ ਨੂੰ ਗਲਤ ਦਿਸ਼ਾ ਵੱਲ ਤੋਰਨ ਦੀ ਗੁਸਤਾਖੀ ਕਰ ਰਹੇ ਹਨ। ਜਦੋਂ ਕਿ ਇਹ ਮੌਜੂਦਾ ਗ੍ਰੰਥੀਆਂ ਅਤੇ ਪ੍ਰਧਾਨ ਨੂੰ ਵੀ 1946 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਵਿੱਚ ਪਾਸ ਹੋੇਏ ਸਿੱਖ ਕੌਮ ਦੇ ਨਿਸ਼ਾਨੇ ‘ਖਾਲਿਸਤਾਨ’ ਦੇ ਮਤੇ, ਫਿਰ 1973 ਵਿੱਚ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ, ਫਿਰ 22 ਅਪ੍ਰੈਲ 1992 ਨੂੰ ਯੂ ਐਨ ਓ ਦੇ ਉਸ ਸਮੇ ਦੇ ਸਕੱਤਰ ਜਰਨਲ ਸ਼੍ਰੀ ਬੁਤਰੋਸ ਬੁਤਰੋਸ ਘਾਲੀ ਨੂੰ ਦਿੱਤੇ ਗਏ ਯਾਦ ਪੱਤਰ ਅਤੇ ਫਿਰ 1 ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਨ ਉੱਤੇ ਪ੍ਰੋ: ਮਨਜੀਤ ਸਿੰਘ ਦੀ ਹਾਜ਼ਰੀ ਵਿੱਚ ਸਰਬ ਸੰਮਤੀ ਨਾਲ ਪਾਸ ਕੀਤੇ ਗਏ ‘ਅੰਮ੍ਰਿਤਸਰ ਐਲਾਨਨਾਮੇ’ ਦੇ ਕੌਮੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਉੱਦਮ ਕਰਨੇ ਬਣਦੇ ਹਨ। ਕਿਉਂਕਿ ‘ਖਾਲਿਸਤਾਨ’ ਦੀ ਕਾਇਮੀ ਹੀ ਸਿੱਖ ਕੌਮ ਦੀਆਂ ਸਮੂਹ ਮੁਸ਼ਕਿਲਾਂ, ਰੁਕਾਵਟਾਂ ਨੂੰ ਖਤਮ ਕਰਨ ਦਾ ਸਹੀ ਹੱਲ ਹੈ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਉਦੇ ਹੋਏ ਇਸ ਗੱਲ ਦਾ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਸਾਡੇ ਦਿਸ਼ਾਹੀਣ ਗ੍ਰੰਥੀ ਅਤੇ ਐਸ ਜੀ ਪੀ ਸੀ ਦੇ ਪ੍ਰਧਾਨ ਆਪਣੇ ਥੌੜੇ ਚਿਰੀ ਅਹੁਦਿਆਂ ਨੂੰ ਬਰਕਰਾਰ ਰੱਖਣ ਦੀ ਨਿੱਜੀ ਲਾਲਸਾ ਅਧੀਨ ਸਿਆਸੀ ਆਗੂਆਂ ਦੇ ਧਰਮ ਵਿਰੋਧੀ ਹੁਕਮਾਂ ਨੂੰ ਮੰਨ ਕੇ ਕਦੀ ਨਾਨਕਸ਼ਾਹੀ ਕੈਲੰਡਰ, ਕਦੀ ਹੁਕਮਨਾਮਿਆਂ, ਕਦੀ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਮੁੱਦਿਆਂ ਉੱਤੇ ਅਤੇ ਕਦੀ ਰਹਿਤ ਮਰਿਯਾਦਾ ਸੰਬੰਧੀ ਵੱਖਰੇ ਤੌਰ ‘ਤੇ ਕਾਰਵਾਈਆਂ ਕਰਕੇ ਅਜਿਹੇ ਸੰਜੀਦਾ ਮੁੱਦਿਆ ਨੂੰ ਹੱਲ ਕਰਨ ਦੀ ਬਜਾਏ ਕੌਮ ਵਿੱਚ ਵੰਡੀਆਂ ਪਾ ਕੇ ਆਰ ਐਸ ਐਸ ਦੀ ਸਿੱਖ ਵਿਰੋਧੀ ਸੋਚ ਨੂੰ ਪੂਰਨ ਕਰਨ ਅਤੇ ਕੌਮੀ ਸ਼ਕਤੀ ਨੂੰ ਖੋਰਾ ਲਾਉਣ ‘ਤੇ ਲੱਗੇ ਹੋਏ ਹਨ। ਜੋ ਸਿੱਖ ਕੌਮ ਮਾਰੂ ਅਤਿ ਮੰਦਭਾਗੀ ਕਾਰਵਾਈ ਹੈ।
ਉਨ੍ਹਾ ਕਿਹਾ ਕਿ ਮੌਜੂਦਾ ਐਸ ਜੀ ਪੀ ਸੀ ਦੇ ਤਖਤਾਂ ਉੱੇਤੇ ਕੰਮ ਕਰ ਰਹੇ ਗ੍ਰੰਥੀਆਂ ਅਤੇ ਧਾਰਮਿਕ ਸੰਸਥਾ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਤਿਹਾਸਿਕ ਨਾਇਕਾਂ ਅਕਾਲੀ ਫੂਲਾ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਹਰੀ ਸਿੰਘ ਨਲੂਆ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਤਰਾ ਕੌਮੀ ਮਰਿਯਾਦਾਵਾਂ ਅਤੇ ਅਸੂਲਾਂ ਨੂੰ ਦ੍ਰਿੜਤਾ ਨਾਲ ਲਾਗੂ ਕਰਕੇ ਸਿੱਖ ਸੋਚ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਫੁੱਲਿਤ ਕਰਨ। ਨਾ ਕਿ ਸਿਆਸੀ ਆਗੂਆਂ ਦੇ ਗੁਲਾਮ ਬਣਕੇ ਵਿਚਰਦੇ ਹੋਏ ਗਲਤ ਰਿਵਾਇਤਾਂ ਨੂੰ ਜਨਮ ਦੇਣ ਦੇ ਦੋਸ਼ੀ ਬਣਨ। ਉਨ੍ਹਾ ਨੇ ਇਸ ਗੱਲ ਦਾ ਵੀ ਅਫਸੋਸ ਕੀਤਾ ਕਿ ਇਹ ਲੋਕ ਹੁਕਮਨਾਮਿਆਂ ਦੀ ਮਹਾਨ ਰਵਾਇਤਾਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਆਦੇਸ਼ਾ ਨੂੰ ਆਪਣੇ ਸਿਆਸੀ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਅਤੇ ਧਾਰਮਿਕ ਫੰਡਾਂ ਦੀ ਨਿਰੰਤਰ ਦੁਰਵਰਤੋਂ ਕਰਦੇ ਆ ਰਹੇ ਹਨ। ਜਦੋ ਕਿ ਇਹ ਸ਼ਕਤੀ ਅਤੇ ਕੌਮੀ ਫੰਡਾਂ ਨੂੰ ਕੌਮ ਵਿਚਲੇ ਲੋੜਵੰਦ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, 1984 ਦੇ ਪੀੜ੍ਹਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ, ਜ਼ੇਲ੍ਹਾਂ ਵਿੱਚ ਬੰਦੀ ਸਿੱਖ ਨੌਜਵਾਨੀ ਦੇ ਕੇਸਾਂ ਦੀ ਪੈਰਵਾਈ ਕਰਨ, ਸਿੱਖ ਬੱਚੇ ਬੱਚੀਆਂ ਨੂੰ ਵਿੱਦਿਅਕ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ, ਸਿੱਖੀ ਦਾ ਪ੍ਰਚਾਰ ਕਰਨ ਅਤੇ ਮਨੁੱਖਤਾ ਦੀ ਬਹਿਤਰੀ ਕਰਨ ਲਈ ਵਰਤੋਂ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਮੌਜੂਦਾ ਧਾਰਮਿਕ ਸੰਸਥਾ ਐਸ ਜੀ ਪੀ ਸੀ ਉੱਤੇ ਕਾਬਿਜ਼ ਲੋਕਾਂ ਨੇ ਗੁਰੂ ਸਾਹਿਬਾਨ ਦੇ ਮੀਰੀ-ਪੀਰੀ ਦੇ ਸਮਾਜ ਪੱਖੀ ਉਸਾਰੂ ਸਿਧਾਂਤ ਦਾ ਜਨਾਜ਼ਾ ਕੱਢ ਕੇ ਧਰਮ ਨੂੰ ਸਿਆਸਤ ਦਾ ਗੁਲਾਮ ਬਣਾ ਦਿੱਤਾ ਹੈ। ਜਦੋਂ ਕਿ ਗੁਰੂ ਸਾਹਿਬਾਨ ਨੇ ਸਿਆਸਤ ਉੱਤੇ ਧਰਮ ਦਾ ਮਜ਼ਬੂਤ ਕੁੰਡਾ ਕਾਇਮ ਕਰਕੇ, ਧਾਰਮਿਕ ਅਤੇ ਸਦਾਚਾਰੀ ਲੀਹਾਂ ਉੱਤੇ ਉੱਚੀ-ਸੁੱਚੀ ਸਿਆਸਤ ਕਰਨ ਦਾ ਸਾਨੂੰ ਸੰਦੇਸ਼ ਦਿੱਤਾ ਹੈ।

ਨਹਿਰ ਦੇ ਕੰਢਿਆ ਦੀ ਸਫਾਈ ਦਾ ਉਚ ਅਧਿਕਾਰੀਆਂ ਵੱਲ̅ ਨਿਰੀਖਣ

ਮਾਛੀਵਾੜਾ, 17 ਨਵੰਬਰ (ਸੁਸ਼ੀਲ ਸ਼ਰਮਾ) : ਸਰਹੰਦ ਹੈੱਡ ਵਰਕਸ ਰ̅ਪੜ ਤ̅ਂ ਚੱਲਦੀ ਮਾਛੀਵਾੜਾ-ਨੀਲ̅ਂ ਨਹਿਰ ਦੇ ਕੱਲ ਉਪ ਮੰਡਲ ਅਫ਼ਸਰ ਹੈੱਡ ਵਰਕਸ ਰ̅ਪੜ ਤੇ ਸਹਾਇਕ ਇੰਜੀਨੀਅਰ ਰਾਜੀਵ ਭਾਰਤੀ ਵੱਲ̅ਂ ਸਰਹਿੰਦ ਨਹਿਰ ਦਾ ਨਿਰੀਖਣ ਕੀਤਾ ਗਿਆ। ਪਵਾਤ ਪੁਲ ਦੇ ਨੇੜੇ ਤੇੜੇ ਉੱਗੀ ਜੰਗਲ ਬੂਟੀ ਦੀ ਹ̅ ਰਹੀ ਸਫਾਈ ਸਬੰਧੀ ਐਸ.ਡੀ.ਓ. ਨੇ ਦੱਸਿਆ ਕਿ ਟਰੈਫਿਕ ਦੇ ਮੱਦੇਨਜ਼ਰ ਜਰੂਰੀ ਹੈ ਕਿ ਨਹਿਰ ਦੀ ਸ†ਪ ਵਿੱਚ ਉੱਗੇ ਗੈਰ ਜ਼ਰੂਰੀ ਜੰਗਲੀ ਪੌਦਿਆਂ ਨੂੰ ਸਾਫ ਕੀਤਾ ਜਾਂਦਾ ਹੈ ਜਿਸ ਵਿੱਚ ਮਹਿਕਮਾ ਜੰਗਲਾਤ ਦੇ ਕਿਸੇ ਪੌਦੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ।
ਇਸ ਮੌਕੇ ਹਾਜ਼ਰ ਸਹਾਇਕ ਇੰਜੀਨੀਅਰ ਰਜੀਵ ਭਾਰਤੀ ਨੇ ਦੱਸਿਆ ਕਿ ਪੁਲਾਂ (ਪੱਕੇ ਢਾਂਚਿਆਂ) ਆਦਿ ਨੂੰ ਵੀਡ ਗਰ̅ਥ ਜੰਗਲੀ ਝਾੜੀਆਂ ਅਤੇ ਕੁਦਰਤੀ ਤੌਰ ਤੇ ਪੈਦਾ ਹ̅ ਰਹੇ ਬੂਟੇ ਨੁਕਸਾਨ ਪਹੁੰਚਾਉਦੇ ਹਨ ਅਤੇ ਪੱਕੇ ਢਾਂਚਿਆਂ ਦੀ ਮਿਆਦ ਘਟਾਉਣ ਵਿੱਚ ਇਹਨਾਂ ਦੀ ਭੂਮਿਕਾ ਹੁੰਦੀ ਹੈ। ਸ੍ਰੀ ਭਾਰਤੀ ਅਨੁਸਾਰ ਨਿਯਮਾਂ ਅਧੀਨ ਉਨਾਂ ਨੂੰ ਸਾਫ ਕਰਨਾ ਹੁੰਦਾ ਹੈ ਅਤੇ ਉਨਾਂ ਤ̅ ਪ੍ਰਾਪਤ ਕਿੱਲੇ ਜਿੱਥੇ ਕਿਤੇ ਨਹਿਰ ਨੂੰ ਖ̅ਰਾ ਲੱਗਦਾ ਹੈ, ਬੇਲਦਾਰਾਂ ਪਾਸ̅ ਕਿੱਲਾਂ ਬੁਸ਼ਿੰਗ ਕਰਵਾਉਣ ਲਈ ਵਰਤੇ ਜਾਂਦੇ ਹਨ। ਇਸ ਪਿੱਛੇ ਹ̅ਰ ਕ̅ਈ ਮੰਤਵ ਨਹੀਂ ਹੁੰਦਾ। ਪੱਤਰਕਾਰਾਂ ਵੱਲ̅ ਮੌਕੇ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੇ ਜੰਗਲਾਤ ਦੇ ਨੰਬਰੀ ਦਰੱਖਤਾਂ ਨੂੰ ਨਹੀਂ ਛੇੜਿਆ ਬਲਕਿ ਨਹਿਰ ਦੀ ਸਲਾਗੀ ਵਿੱਚ̅ ਉਗੇ ਕੁਦਰਤੀ ਪੌਦਿਆਂ ਅਤੇ ਬੂਟੀ ਦੀ ਹੀ ਸਫਾਈ ਕੀਤੀ ਹੈ।

ਸ਼ਰਾਬ ਪੀਕੇ ਗੱਡੀ ਚਲਾਉਣ ਵਾਲੇ ਨੂੰ ਚਾਰ ਸਾਲ ਦੀ ਸਜਾ

ਨਿਊਯਾਰਕ- ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਤਾਂ ਸਿ਼ਕੰਜਾ ਤਾਂ ਵੈਸੇ ਹਰ ਥਾਂ ਕੱਿਸਆਂ ਜਾਂਦਾ ਹੈ ਪਰ ਨਿਊਯਾਰਕ ਵਿੱਚ ਸ਼ਰਬ ਪੀਕੇ ਗੱਡੀ ਚਲਾਉਣ ਸਮੇਂ ਬੱਚੇ ਨੂੰ ਗੱਡੀ ਵਿੱਚ ਬਿਠਾਉਣ ਵਾਲਿਆਂ ਦੀ ਢਿੰਬਰੀ ਪੂਰੀ ਤਰਾਂ ਟਾਈਟ ਕੀਤੀ ਜਾਇਆ ਕਰੇਗੀ।ਗਵਰਨਰ ਪੈਟਰਸਨ ਨੇ ਐਸੇ ਬਿੱਲ ਤੇ ਦਸਤਖਤ ਕੀਤੇ ਹਨ ਜਿਸ ਮੁਤਾਬਿਕ ਹੁਣ ਕੋਈ ਵੀ ਵਿਅਕਤੀ 15 ਸਾਲ ਦੀ ਉਮਰ ਤੱਕ ਦੇ ਬੱਚੇ ਸਮੇਤ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਉਸ ਨੂੰ ਚਾਰ ਸਾਲ ਦੀ ਸਜਾ ਹੋ ਸਕਦੀ ਹੈ ਅਗਰ ਬੁੱਚਾ ਜਖਮੀ ਹੋ ਜਾਂਦਾ ਹੈ ਤਾਂ ਸਜਾ ਵੱਧ ਵੀ ਹੋ ਸਕਦੀ ਹੈ।ਜੇਕਰ ਡਰਾਈਵਰ ਦੀ ਸ਼ਰਾਬ ਕਰਕੇ ਹੋਏ ਐਕਸੀਡੈਂਟ ਵਿੱਚ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਸਜਾ 25 ਸਾਲ ਤੱਕ ਹੋ ਸਕਦੀ ਹੈ। 11 ਸਾਲ ਦੀ ਬੱਚੀ ਲੀਂਡਰਾ ਦੇ ਨਾਮ ਤੇ ਬਣੇ ਇਸ ਕਾਨੂੰਨ ਨੂੰ “ ਛਹਲਿਦ ਫਅਸਸੲਨਗੲਰ ਫਰੋਟੲਚਟੋਿਨ ੳਚਟ” 11 ਸਾਲ ਦੀ ਬੱਚੀ ਲੀਡਰਾ ਓਸਾਡੋ ਦੇ ਨਾਮ ਤੇ ਰੱਖਿਆ ਗਿਆ ਹੈ।ਇਹ ਬੱਚੀ ਉਸ ਸਮੇਂ ਮਾਰੀ ਗਈ ਸੀ ਜਦੋਂ ਇੱਕ ਔਰਤ ਕਈ ਬੱਚਿਆ ਨੂੰ ਸਟੇਸ਼ਨ ਵੈਗਨ ਵਿੱਚ ਬਿਠਾ ਕੇ ਲੈ ਜਾ ਰਹੀ ਸੀ ।ਔਰਤ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹਦੀ ਸਟੇਸ਼ਨ ਵਾਗਨ ਦਾ ਮਨਹਾਟਨ ਵਿੱਚ ਐਕਸੀਡੈਂਟ ਹੋ ਗਿਆ ਸੀ।ਲਾਂਗ ਆਈਲੈਂਡ ਦੇ ਰੀਪਬਲਿਕਨ ਪਾਰਟੀ ਦੇ ਐਸੰਬਲੀਮੈਨ ਫੁਸ਼ੀਲੋ ਜਿਸ ਨੇ ਇਹ ਬਿੱਲ ਪਾਸ ਕਰਾਉਣ ਲਈ ਕਈ ਸਾਲਾਂ ਤੋਂ ਕੋਸਿ਼ਸ਼ ਕੀਤੀ ਨੇ ਕਿਹਾ ਕਿ ਸ਼ਰਾਬੀ ਡਰਾਈਵਰਾਂ ਨੇ ਬੱਚਿਆਂ ਦੀ ਜਿੰਦਗੀ ਨੂੰ ਬੰਦੀ ਬਣਾਇਆ ਹੋਇਆ ਹੈ।


ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

ਅੰਮ੍ਰਿਤਸਰ, 18 ਨਵੰਬਰ - ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਆਪਣੇ ਸਾਥੀ ਸਾਂਸਦਾਂ ਸਮੇਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਹਾਰਪਰ ਨਾਲ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਸ੍ਰੀ ਟਿਮ ਉਪਲ, ਗੁਰਮੰਤ ਗਰੇਵਾਲ, ਦਵਿੰਦਰ ਸ਼ੋਰੀ, ਨੀਤਾ ਗਰੇਵਾਲ ਅਤੇ ਦੀਪਕ ਓਬਰਾਏ,ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਸਮੇਤ ਆਦਿ ਵੀ ਹਾਜ਼ਰ ਸਨ। ਹਾਰਪਰ ਤਕਰੀਬਨ ਇਕ ਵਜੇ ਸ੍ਰੀ ਦਰਬਾਰ ਸਾਹਿਬ ਪੁੱਜੇ। ਇਸ ਮੌਕੇ ਉਪ ਮੁੰਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨਾਲ ਪੰਜਾਬ ਦੇ ਖੇਤੀ ਅਧਾਰਤ ਉਦਯੋਗਾਂ ਅਤੇ ਬਿਜਲੀ ਪਲਾਂਟਾਂ ਲਈ ਕੈਨੇਡਾ ਵਲੋਂ ਸੰਭਵ ਤਕਨੀਕੀ ਅਦਾਨ ਪ੍ਰਦਾਨ ਦੀ ਗੱਲ ਕੀਤੀ ਤਾਂ ਜੋ ਪੰਜਾਬ ਬਿਜਲੀ ਖੇਤਰ ਵਿਚ ਆਤਮਨਿਰਭਰਤਾ ਹਾਸਲ ਕਰ ਸਕੇ। ਸੁਖਬੀਰ ਬਾਦਲ ਨੇ ਹਾਰਪਰ ਨੂੰ ਪੰਜਾਬ ਵਲੋਂ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦਾ ਇਕ ਬੈਚ ਭੇਜਣ ਦੀ ਵੀ ਪੇਸ਼ਕਸ਼ ਕੀਤੀ ਤਾਂ ਜੋ ਕੈਨੇਡਾ ਵਿਚ ਵਸਦੇ ਪੰਜਾਬੀ ਪ੍ਰਵਾਸੀਆਂ ਦੀ ਤੀਜੀ ਪੀੜ੍ਹੀ ਨੂੰ ਪੰਜਾਬੀ ਪੜ੍ਹਾਈ ਜਾ ਸਕੇ। ਸ. ਬਾਦਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੰਜਾਬ ਭਾਰਤ ਦਾ 1.3 ਫ਼ੀਸਦੀ ਹਿੱਸਾ ਘੇਰਦਾ ਹੈ ਜਦੋਂ ਕਿ ਇਹ ਮੁੱਖ ਖਾਧ ਫ਼ਸਲਾਂ ਚਾਵਲ ਅਤੇ ਕਣਕ ਦਾ 50 ਫ਼ੀਸਦੀ ਹਿੱਸਾ ਦੇਸ਼ ਨੂੰ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਪੰਜਾਬ ਦੇ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਹਾਰਪਰ ਤੋਂ ਕੈਨੇਡਾ ਦੀ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਤਕਨੀਕ ਦੇ ਪੰਜਾਬ ਨੂੰ ਸੰਭਵ ਅਦਾਨ-ਪ੍ਰਦਾਨ ਦੀ ਵੀ ਗੱਲ ਕੀਤੀ। ਉਨ੍ਹਾਂ ਹਾਰਪੁਰ ਨੂੰ ਕਿਹਾ ਕਿ ਕੈਨੇਡਾ ਦੁਨੀਆਂ ਭਰ ਵਿਚ ਆਪਣੀ ਬਿਜਲੀ ਉਤਪਾਦਨ ਤਕਨੀਕ ਲਈ ਜਾਣਿਆ ਜਾਂਦਾ ਹੈ ਅਤੇ ਪੰਜਾਬ ਨੂੰ ਇਸ ਖੇਤਰ ਵਿਚ ਬੇਹੱਦ ਵਡਮੁੱਲੀ ਸਹਾਇਤਾ ਦੇ ਸਕਦਾ ਹੈ, ਕਿਉਂਕਿ ਵਧਦੀ ਅਰਥਵਿਵਸਥਾ ਕਾਰਨ ਬਿਜਲੀ ਦੀ ਮੰਗ ਵੀ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀ ਹੈ। ਇਸਦੇ ਜਵਾਬ ਵਿਚ ਪ੍ਰਧਾਨ ਮੰਤਰੀ ਹਾਰਪਰ ਨੇ ਹਾਂਪੱਖੀ ਰਵੱਈਆ ਦਿਖਾਉਂਦਿਆਂ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਕੈਨੇਡਾ ਸਰਕਾਰ ਪੰਜਾਬ ਨਾਲ ਖੇਤੀ ਅਧਾਰਤ ਉਦਯੋਗਾਂ ਅਤੇ ਬਿਜਲੀ ਖੇਤਰ ਵਿਚ ਸਾਂਝੇ ਉਦਮ ਸਥਾਪਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਸਵਾਗਤ ਦੀ ਸ਼ਲਾਘਾ ਕਰਦਿਆਂ ਹਾਰਪਰ ਨੇ ਕਿਹਾ ਕਿ ਕੈਨੇਡਾ ਵਿਚ ਵਸਦੇ 12 ਲੱਖ ਪੰਜਾਬੀਆਂ ਦਾ ਕੈਨੇਡਾ ਦੇ ਵਿਕਾਸ ਅਤੇ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਹੈ, ਜਿਹੜੇ 10 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਥੇ ਰਹਿ ਕੇ ਕੈਨੇਡਾ ਦੀ ਤਰੱਕੀ ਵਿਚ ਹਿੱਸੇਦਾਰ ਬਣੇ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਪੁੱਜਣ 'ਤੇ ਸ੍ਰੀ ਹਾਰਪਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਗਿਆਨੀ ਜਸਵਿੰਦਰ ਸਿੰਘ ਨੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਗੁਰਦਵਾਰਾ ਸਾਹਿਬ ਵਿਖੇ ਕੀਰਤਨ ਸੁਣਿਆ ਅਤੇ ਪਰਿਕਰਮਾ ਕੀਤੀ।

ਪੱਤਰਕਾਰ ਨੂੰ ਧਮਕੀਆ ਦੇਣ ਦੀ ਨਿੰਦਾ ਕੀਤੀ

ਮਾਛੀਵਾੜਾ 18 ਨਵੰਬਰ (ਸ਼ੁਸੀਲ ਸ਼ਰਮਾ) ਸਮਰਾਲਾ ਤੋ ਪੱਤਰਕਾਰ ਬੀਬੀ ਬਲਵਿੰਦਰ ਕੋੌਰ ਬੌਦਲੀ ਜੋ ਕਿ ਪਿੰਡ ਦੀ ਪੰਚਾਇਤ ਮੈਬਰ ਵੀ ਹਨ, ਨੂੰ ਕੁੱਝ ਲੋਕਾ ਵੱਲੋ ਧਮਕੀਆ ਦੇਣ ਦਾ ਸ਼ਖਤ ਨੋਟਿਸ ਲੈਦਿਆ ਮਾਛੀਵਾੜਾ ਪ੍ਰੈਸ ਕੱਲਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਚਦੇਵਾ ਨੇ ਦੋਸ਼ੀਆ ਤੇ ਸ਼ਖਤ ਕਾਰਵਾਈ ਕਰਨ ਦੀ ਮੰਗ ਕੀਤੀ । ਇਕ ਹੰਗਾਮੀ ਮੀਟਿੰਗ ਵਿਚ ਬੋਲਦਿਆ ਉਨ੍ਹਾ ਕਿਹਾ ਕਿ ਇੱਕ ਮਹਿਲਾ ਨੂੰ ਕਿਸੇ ਕਿਸਮ ਦੀ ਧਮਕੀ ਦੇਣਾ ਨਹੀ ਸੋਭਦਾ ਜੇਕਰ ਕੋਈ ਮਾਮਲਾ ਇਸ ਤਰਾ ਹੈ , ਤਾ ਵੀ ਗੱਲਬਾਤ ਨਾਲ ਨਜਿਠਿਆ ਜਾ ਸਕਦਾ ਸੀ। ਉਹਨਾ ਪ੍ਰਸ਼ਾਸਨ ਤੋ ਸ਼ਖਤ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਜੇ ਇਸ ਮਸਲੇ ਨੂੰ ਗੰਭੀਰਤਾ ਨਾਂਲ ਨਾ ਲਿਆ, ਤਾ ਉਹ ਕਲੱਬ ਵੱਲੋ ਸੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕੇਵਲ ਸਿੰਘ ਕੱਦੋ, ਕਰਮਜੀਤ ਸਿੰਘ ਆਜ਼ਾਦ, ਮਨੋਜ ਕੁਮਾਰ, ਸ਼ੁਸੀਲ ਸ਼ਰਮਾ,ਗੁਰਪ੍ਰਸ਼ਾਦ ਸਿੰਘ ਚੋਪੜਾ, ਸੰਦੀਪ ਸ਼ਰਮਾ ਤੇ ਹੋਰ ਵੀ ਪੱਤਰਕਾਰ ਮੌਜੂਦ ਸਨ।

ਭਾਰਤੀ ਮੂਲ ਦੇ ਡਾਕਟਰ 'ਤੇ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਸਜ਼ਾ

ਮੈਲਬਰਨ, 18 ਨਵੰਬਰ- ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ ਨੂੰ ਮੰਦਭਾਗਾ ਅਤੇ ਨਿੰਦਣਯੋਗ ਦਸਦਿਆਂ ਵਿਕਟੋਰੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਡਾਕਟਰ 'ਤੇ ਹਮਲਾ ਕਰਨ ਵਾਲੇ ਤਿੰਨ ਆਸਟਰੇਲੀਆਈ ਨਾਗਰਿਕਾਂ ਨੂੰ 18 ਸਾਲ ਦੀ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਹੈਕਰਵਾਲ ਸੂਬੇ ਦੀ ਕਾਊਂਟੀ ਅਦਾਲਤ ਦੇ ਜੱਜ ਜਸਟਿਸ ਜੋ ਗੁਲਾਕੀ ਨੇ 20 ਸਾਲਾ ਅਲਫਰ ਅਜ਼ੋਪਰੜੀ ਨੂੰ ਸਾਢੇ ਅਠਾਰਾਂ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤਹਿਤ ਉਮਰ ਕੈਦ ਦੀ ਇਹ ਸਜ਼ਾ ਘੱਟ ਤੋਂ ਘੱਟ ਸਾਢੇ ਤੇਰਾਂ ਸਾਲ ਦੀ ਹੋਵੇਗੀ। 20 ਸਾਲਾ ਅਲਫਰ ਅਜ਼ੋਪਰੜੀ ਨੇ ਭਾਰਤੀ ਡਾਕਟਰ ਮੁਕੇਸ਼ ਹੇਅਰਕੇਰਵਾਲ ਨੂੰ ਬੇਸਬਾਲ ਨਾਲ ਕੁੱਟਿਆ ਸੀ। ਆਸਟਰੇਲੀਆਈ ਮੈਡੀਕਲ ਐਸੋਸੀਏਸ਼ਨ ਦੇ ਸਾਬਕ ਮੁਖੀ ਮੁਕੇਸ਼ ਹੇਅਰਕੇਰਵਾਲ ਬੀਤੀ 27 ਸਤੰਬਰ ਨੂੰ ਵਿਲੀਅਮ ਟਾਊਨ ਦੇ ਇਕ ਪਾਰਕ ਵਿਚ ਸੈਰ ਕਰ ਰਹੇ ਸਨ ਜਦੋਂ ਉਨ੍ਹਾਂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ ਸਹਿਦੋਸ਼ੀ ਮਾਈਕਲ ਬਾਲਟਾਤਜਿਸ ਨੂੰ ਵੀ ਸਾਢੇ ਸੋਲ੍ਹਾਂ ਦੀ ਸਜ਼ਾ ਸੁਣਾਈ ਹੈ। ਪੈਰੋਲ 'ਤੇ ਰਿਹਾਅ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਉਸ ਨੂੰ ਸਾਢੇ ਦਸ ਸਾਲ ਦੀ ਕੈਦ ਕੱਟਣੀ ਹੋਵੇਗੀ। ਮਾਈਕਲ ਨੇ ਦੋ ਮਹੀਨਿਆਂ ਤੋਂ ਜ਼ਿਆਦਾ ਦੇ ਸਮੇਂ ਵਿਚ ਅਜ਼ੋਪਰੜੀ ਦੇ ਨਾਲ 23 ਹਥਿਆਰਬੰਦ ਡਕੈਤੀਆਂ ਦੀਆਂ ਘਟਨਾਵਾਂ ਵਿਚ ਹਿੱਸਾ ਲਿਆ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਤੀਸਰੇ ਵਿਅਕਤੀ 20 ਸਾਲਾ ਸੀਨ ਗੈਬਰੀਅਲ ਨੂੰ ਨੌਂ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਜੋ ਘੱਟੋ ਘੱਟ ਛੇ ਸਾਲ ਵਿਚ ਤਬਦੀਲ ਹੋ ਸਕੇਗੀ। ਸਜ਼ਾ ਸੁਣਾਉਂਦੇ ਹੋਏ ਜੱਜ ਗੁਲਾਕੀ ਨੇ ਇਨ੍ਹਾਂ ਹਮਲਿਆਂ ਨੂੰ ਨੀਚਤਾ ਅਤੇ ਘਿਨਾਉਣਾ ਕਰਾਰ ਦਿੱਤਾ ਹੈ। ਰਿਪੋਰਟ ਅਨੁਸਾਰ ਦੋਸ਼ੀਆਂ ਨੇ ਹਰੇਕ ਪੀੜਤ ਨੂੰ ਸੋਚ ਸਮਝ ਕੇ ਚੁਣਿਆ ਅਤੇ ਸਾਰਿਆਂ ਵਿਚ ਇਕ ਗਲ ਆਮ ਸੀ ਕਿ ਉਹ ਕਮਜ਼ੋਰ ਅਤੇ ਇਕੱਲੇ ਸਨ ਅਤੇ ਪਾਰਕਾਂ ਜਾਂ ਹੋਰ ਜਨਤਕ ਥਾਵਾਂ 'ਤੇ ਘੁੰਮ ਰਹੇ ਸਨ।

ਸ: ਸਿਮਰਨਜੀਤ ਸਿੰਘ ਮਾਨ ਅਤੇ ਵਫਦ ਵੱਲੋਂ ਜਨਾਬ ਸ਼ਬੀਰ ਸ਼ਾਹ ਤੇ ਜਨਾਬ ਅਲੀ ਸ਼ਾਹ ਗਿਲਾਨੀ ਨਾਲ ਮੁਲਾਕਾਤ

ਕਸ਼ਮੀਰ, 18 ਨਵੰਬਰ (ਗੁਰਜੰਟ ਸਿੰਘ ਕੱਟੂ) :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵਫਦ (ਜਨਰਲ ਸਕੱਤਰ ਸ: ਗੁਰਸੇਵਕ ਸਿੰਘ ਜਵਾਹਰਕੇ, ਜਨਰਲ ਸਕੱਤਰ ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਅਮਰਜੀਤ ਸਿੰਘ ਜੀ, ਬਾਬਾ ਹਰਬੰਸ ਸਿੰਘ ਜੀ, ਯੂਥ ਆਗੂ ਸ: ਗੁਰਪ੍ਰੀਤ ਸਿੰਘ ਝੱਬਰ, ਸ: ਪ੍ਰਗਟ ਸਿੰਘ, ਸ: ਹਰਜਿੰਦਰ ਸਿੰਘ, ਐਡਵੋਕੇਟ ਸ: ਸਿਮਰਨਜੀਤ ਸਿੰਘ) ਦੇ ਨਾਲ ਜਨਾਬ ਸ਼ਬੀਰ ਸ਼ਾਹ ਅਤੇ ਜਨਾਬ ਨੀਮ ਖਾਨ ਦੇ ਨਾਲ, ਉਨ੍ਹਾ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾ ਨੇ ਬੜੇ ਜੋਸ਼ੋ ਖਰੋਸ਼ ਦੇ ਨਾਲ ਸ: ਮਾਨ ਅਤੇ ਵਫਦ ਦਾ ਸਵਾਗਤ ਕੀਤਾ। ਉਨ੍ਹਾ ਮੁਸਲਿਮ ਕੌਮ ੳੇੁਤੇ ਹੋ ਰਹੇ ਸਰਕਾਰੀ ਜ਼ਬਰ ਜੁਲਮ, ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ, ਅਮਨ ਪਸੰਦ ਆਗੂਆਂ ਨੂੰ ਜੇ਼ਲ੍ਹਾਂ ਵਿੱਚ ਡੱਕਣਾ ਅਤੇ ਸੋਪੀਆਂ ਕਾਂਡ ਬਾਰੇ ਵਿਚਾਰਾਂ ਕੀਤੀਆਂ।
ਸ: ਮਾਨ ਨੇ ਚਿੱਠੀਸਿੰਘਪੁਰਾ (ਜਿੱਥੇ 20 ਮਾਰਚ 2000 ਨੂੰ ਹਿੰਦ ਹਕੂਮਤ ਦੀ ਫੌਜ ਨੇ 43 ਸਿੱਖਾਂ ਦਾ ਕਤਲ ਕਰ ਦਿੱਤਾ ਸੀ। ਹਿੰਦੂਆਂ ਦੁਆਰਾ ਕੀਤੇ ਗਏ ਸਿੱਖਾਂ ਦੇ ਕਤਲ ਦੀ ਪੁਸ਼ਟੀ ਸਦਰ ਕਲਿੰਟਨ ਨੇ ਬੀਬੀ ਅਲਬ੍ਰਾਈਟ ਦੀ ਪੁਸਤਕ ਵਿੱਚ ਕੀਤੀ ਹੈ) ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਅਸਲ ਮੁੱਖ ਦੋਸ਼ੀਆਂ ਨੂੰ ਨਾ ਤਾਂ ਕਾਨੂੰਨ ਅਨੁਸਾਰ ਬਣਦੀਆਂ ਸਜ਼ਾਵਾਂ ਦਿੱਤੀਆਂ ਹਨ ਅਤੇ ਨਾ ਹੀ ਪੀੜ੍ਹਤ ਪਰਿਵਾਰਾਂ ਨੂੰ ਕੋਈ ਮਾਲੀ ਸਹਾਇਤਾ ਦਿੱਤੀ ਹੈ। ਸ਼ਬੀਰ ਸ਼ਾਹ ਨੇ ਕਿਹਾ ਕਿ ਸ: ਮਾਨ ਨੇ ਕਸ਼ਮੀਰੀ ਮੁਸਲਮਾਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰ ਸਾਡੇ ਹੌਂਸਲੇ ਪੱਕੇ ਕੀਤੇ ਹਨ। ਇਸ ਉੱਤੇ ਸ: ਮਾਨ ਨੇ ਕਿਹਾ ਕਿ ਜਿਵੇਂ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਹੈ, ਉਸੇ ਉਨ੍ਹਾ ਦੇ ਹੌਂਸਲੇ ਅਤੇ ਚੱਲ ਰਹੀ ਜੱਦੋਜਹਿਦ ਨੂੰ ਦੇਖ ਕੇ ਸਿੱਖ ਕੌਮ ਨੂੰ ਵੀ ਬਲ ਮਿਲਦਾ ਹੈ।
ਸ: ਮਾਨ ਨੇ ਕਿਹਾ ਕਿ ਜੇਕਰ ਅਸੀਂ ਮਨੁੱਖੀ ਜਿ਼ੰਦਗੀ ਵਿੱਚ ਆਏ ਹਾਂ ਤਾਂ ਆਪਣੇ ਵਡੇਰਿਆਂ ਤੋਂ ਸੇਧ ਲੈਦਿਆਂ ਕੌਮ ਦੀ ਬਹਿਤਰੀ, ਇੱਜ਼ਤ ਅਤੇ ਅਣਖ ਲਈ ਹਰ ਵੇਲੇ ਤਤਪਰ ਰਹਿਣਾ ਚਾਹੀਦਾ ਹੈ, ਸੋ ਤੁਹਾਡੇ ਵੱਲੋਂ ਕੀਤੇ ਜਾ ਰਹੇ ਉਪਰਾਲੇ ਇੱਕ ਨਾ ਇੱਕ ਦਿਨ ਜ਼ਰੂਰ ਕੌਮੀ ਹੱਕ ਵਿੱਚ ਫਤਵਾ ਹੋਣਗੇ। ਤੁਹਾਨੂੰ ਯੂ ਐਨ ਓ ਦੀ ਸਕਿਉਰਟੀ ਕੌਸਿਲ ਦੇ ਰਾਏਸ਼ੁਮਾਰੀ ਦੇ ਮਤੇ ਉੱਤੇ ਖੜੇ ਰਹਿਣਾ ਚਾਹੀਦਾ ਹੈ। ਇਹੀ ਕਸ਼ਮੀਰੀ ਅਵਾਮ ਦੇ ਹੱਕ ਵਿੱਚ ਠੀਕ ਹੈ।
ਇਸ ਤੋਂ ਤੁਰੰਤ ਬਾਅਦ ਸ: ਸਿਮਰਨਜੀਤ ਸਿੰਘ ਮਾਨ ਆਪਣੇ ਵਫਦ ਨਾਲ ਸੋਰਾ ਮੈਡੀਕਲ ਇੰਸੀਟਿਊਟ ਸ਼੍ਰੀਨਗਰ ਵਿਖੇ ਜ਼ੇਰੇ ਇਲਾਜ ਸੀਨੀਅਰ ਹੂਰੀਅਤ ਆਗੂ ਜਨਾਬ ਅਲੀ ਸ਼ਾਹ ਗਿਲਾਨੀ ਦੀ ਸਿਹਤ ਦਾ ਹਾਲ ਚਾਲ ਪੁੱਛਣ ਗਏ। ਜਿਹਨਾ ਨੂੰ ਬੀਤੇ ਦਿਨ ਹਿੰਦ ਹਕੂਮਤ ਦੀ ਫੋਰਸ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਅਤੇ ਫਿਰ ਸ਼੍ਰੀਨਗਰ ਦੀ ਸੈਟਰਲ ਜੇ਼ਲ ਵਿੱਚ ਡੱਕ ਦਿੱਤਾ, ਜਿੱਥੇ 400 ਕੈਦੀਆਂ ਵਾਲੀ ਬੈਰਕ ਵਿੱਚ ਰੱਖ ਕੇ 80 ਵਰ੍ਹਿਆਂ ਦੇ ਇਸ ਆਗੂ ਨੂੰ ਜਲੀਲ ਕੀਤਾ। ਚੇਤੇ ਰਹੇ ਕਿ ਇਸ ਸਮੇ ਭਾਰੀ ਬਰਫਬਾਰੀ ਦੌਰਾਨ ਕਸ਼ਮੀਰ ਵਾਦੀ ਵਿੱਚ ਠੰਡ ਜ਼ੋਰਾਂ ‘ਤੇ ਹੈ। ਜਨਾਬ ਗਿਲਾਨੀ ਦੀ ਸਰੀਰਿਕ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾ ਨੂੰ ਮੈਡੀਕਲ ਸੰਸਥਾ ਵਿੱਚ ਭਰਤੀ ਕੀਤਾ ਗਿਆ ਸੀ। ਸ: ਮਾਨ ਦੇ ਹਾਲ ਚਾਲ ਪੁੱਛਣ ‘ਤੇ ਜਨਾਬ ਗਿਲਾਨੀ ਨੇ ਦੱਸਿਆ ਕਿ ਉਨ੍ਹਾ ਦੇ ਫੇਫੜੇ ਬਹੁਤ ਖਰਾਬ ਹਨ, ਗੁਰਦੇ 1/4 ਕੰਮ ਕਰਦੇ ਹਨ, ਦਿਲ ਵੀ ਕਮਜ਼ੋਰ ਹੈ। ਪਰ ਮੈਨੂੰ ਹਿੰਦ ਹਕੂਮਤ ਬਾਰ ਬਾਰ ਜਲੀਲ ਕਰਕੇ ਮੈਨੂੰ ਆਪਣੇ ਕੌਮੀ ਨਿਸ਼ਾਨੇ ਤੋਂ ਦੂਰ ਨਹੀਂ ਕਰ ਸਕਦੀ। ਉਨ੍ਹਾ ਦੱਸਿਆ ਕਿ ਹਿੰਦ ਹਕੂਮਤ ਮੈਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ ਆਜ਼ਾਦੀ ਦਾ ਮਸਲਾ ਖਤਮ ਹੋ ਜਾਵੇ, ਪਰ ਆਜ਼ਾਦੀ ਦੀ ਬੁਨਿਆਦ ਨੂੰ ਫੌਜੀ ਤਾਕਤ ਸਹਾਰੇ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਜਦ ਤੱਕ ਮੇਰੀ ਰੂਹ ਵਿੱਚ ਸੁਆਸ ਹਨ, ਉਦੋਂ ਤੱਕ ਆਜ਼ਾਦੀ ਸੰਘਰਸ਼ ਜਾਰੀ ਰਹੇਗਾ। ਆਜ਼ਾਦੀ ਦਾ ਜ਼ਜਬਾ ਕਸ਼ਮੀਰੀ ਅਵਾਮ ਵਿੱਚ ਪੂਰੀ ਤਰ੍ਹਾ ਜ਼ਜਬ ਹੋ ਚੁੱਕਿਆ ਹੈ। ਇਸਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾ ਸ: ਮਾਨ ਨੂੰ ਕਿਹਾ ਕਿ ਤੁਹਾਡੇ ਆਉਣ ਨਾਲ ਸਾਡਾ ਇਰਾਦਾ ਹੋਰ ਦ੍ਰਿੜ ਹੁੰਦਾ ਹੈ।
ਸ: ਮਾਨ ਨੇ ਵਫਦ ਵਿੱਚ ਸ਼ਾਮਿਲ ਵਰਕਿੰਗ ਕਮੇਟੀ ਮੈਬਰ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ ਬਾਰੇ ਜਨਾਬ ਗਿਲਾਨੀ ਨੂੰ ਦੱਸਿਆ ਕਿ ਇਨ੍ਹਾ ਦਾ ਚਾਚਾ ਅਤੇ ਭੈਣ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ ਨਾਲ ਸ਼ਹੀਦ ਹੋ ਗਏ ਹਨ। ਇਸ ‘ਤੇ ਜਨਾਬ ਗਿਲਾਨੀ ਨੇ ਕਿਹਾ ਕਿ ਆਪ ਕੀ ਕੌਮ ਕੀ ਕੁਰਬਾਨੀਆਂ ਦੇਖ ਕਰ ਹਮਾਰਾ ਅਦਬ ਸੇ ਸਿਰ ਝੁਕ ਜਾਤਾ ਹੈ। ਇਹ ਸੁਣਦਿਆਂ ਬਾਬਾ ਅਮਰਜੀਤ ਸਿੰਘ ਜੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਇਸ ਸਮੇਂ ਸਾਰਾ ਕੁਝ ਬਹੁਤ ਹੀ ਪ੍ਰਭਾਵਿਤ ਸੀ।
ਇਸ ਮੁਲਾਕਾਤ ਨੂੰ ਕਾਮਯਾਬ ਕਰਨ ਲਈ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ: ਜਸਪਾਲ ਸਿੰਘ ਮੰਗਲ, ਜੰਮੂ ਸਟੇਟ ਦੇ ਪ੍ਰਧਾਨ ਸ: ਹਰਮੋਹਿੰਦਰ ਸਿੰਘ, ਜੁਆਇੰਟ ਸਕੱਤਰ ਦਵਿੰਦਰ ਸਿੰਘ, ਜਨਰਲ ਸਕੱਤਰ ਭਾਈ ਰਾਮ ਸਿੰਘ ਅਤੇ ਹੁਰੀਅਤ ਆਗੂ ਸ: ਨਰਿੰਦਰ ਸਿੰਘ ਖਾਲਸਾ ਦਾ ਸ: ਮਾਨ ਨੇ ਧੰਨਵਾਦ ਕੀਤਾ।

ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜੇ ਸੀ ਵਰਮਾ ਵੱਲੋਂ ਅਸਤੀਫ਼ਾ

ਚੰਡੀਗੜ੍ਹ- ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਜੇ ਸੀ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਖ਼ੁਦ ਪੁਸ਼ਟੀ ਕਰਦਿਆਂ ਜਸਟਿਸ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਭਾਰਤ ਸਰਕਾਰ ਨੂੰ ਭੇਜ ਦਿੱਤਾ ਹੈ। ਹਾਲਾਂਕਿ ਜਸਟਿਸ ਵਰਮਾ ਨੇ ਅਸਤੀਫ਼ੇ ਦੇ ਕਾਰਨਾਂ ਬਾਰੇ ਕੁਝ ਵੀ ਦੱਸਣ ਤੋਂ ਸਪਸ਼ਟ ਤੌਰ ‘ਤੇ ਇਨਕਾਰ ਕਰ ਦਿੱਤਾ ਹੈ।
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਜਸਟਿਸ ਵਰਮਾ ਦੀ ਨਿਯੁਕਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਰਹੇ ਹਨ ਅਤੇ ਉਨ੍ਹਾਂ ਦੇ ਗੈਰ ਸਿੱਖ ਹੋਣ ਨੂੰ ਮੁੱਦਾ ਬਣਾਇਆ ਜਾ ਰਿਹਾ ਸੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਜਸਟਿਸ ਵਰਮਾ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼੍ਰੋਮ ਕਮੇਟੀ ਦੇ ਸਹਿਯੋਗ ਤੋਂ ਸੰਤੁਸ਼ਟ ਨਹੀਂ ਸਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜਸਟਿਸ ਵਰਮਾ ਨੂੰ ਖਦਸ਼ਾ ਸੀ ਕਿ ਉਨ੍ਹਾਂ ਦੇ ਗੈਰ ਸਿੱਖ ਹੋਣ ਨੂੰ ਗੁਰਦੁਆਰਾ ਚੋਣਾਂ ਵਿੱਚ ਮੁੱਦਾ ਬਣਾਇਆ ਜਾਵੇਗਾ।


ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਦੇ ਵਫਦ ਵਲੋਂ ਸਿੱਖ ਮਸਲਿਆਂ ਸਬੰਧੀ ਵਾਈਟ ਹਾਊਸ, ਹੋਮਲੈਂਡ ਸਕਿਓਰਟੀ ਅਤੇ ਅੰਤਰਰਾਸ਼ਟਰੀ ਹਿਊਮਨ ਰਾਈਟਸ ਕਮਿਸ਼ਨ ਨਾਲ ਵਿਚਾਰ ਵਟਾਂਦਰਾ

ਵਾਸ਼ਿੰਗਟਨ, ਡੀ. ਸੀ. -ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਿੱਖ ਮਸਲਿਆਂ ਦੇ ਹੱਲ ਲਈ ਪੱਕੇ ਪੈਰੀਂ ਲਾਮਬੰਦੀ ਕਰਨ ਲਈ ਅਮਰੀਕਾ ਦੀਆਂ ਅੱਡ ਅੱਡ ਸਿੱਖ ਜਥੇਬੰਦੀਆਂ ਨੇ ਵਾਸ਼ਿੰਗਟਨ ਡੀ. ਸੀ. ਵਿੱਚ ਆਪਣੇ ਕਿਸਮ ਦੇ ਪਹਿਲੇ ਸਿੱਖ ਸੰਮੇਲਨ ਦੀ ਸ਼ੁਰੂਆਤ ਕੀਤੀ ਹੈ। ਇਸ ਸੰਮੇਲਨ ਦੀ ਅਗਵਾਈ ਕਰ ਰਹੇ ਸਿੱਖ ਆਗੂਆਂ ਨੇ, ਇੱਕ 13 ਮੈਂਬਰੀ ਵਫਦ ਦੇ ਰੂਪ ਵਿੱਚ ਵਾਈਟ ਹਾਊਸ, ਹੋਮਲੈਂਡ ਸਕਿਓਰਟੀ ਅਤੇ ਯੂਨਾਈਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਕੀਤੀਆਂ ਅੱਡ ਅੱਡ ਮੁਲਾਕਾਤਾਂ ਰਾਹੀਂ ਸਿੱਖ ਕੌਮ ਨੂੰ ਦਰਪੇਸ਼ ਅੱਡ ਅੱਡ ਮੁਸ਼ਕਲਾਂ ਨੂੰ ਵਿਚਾਰ ਅਧੀਨ ਲਿਆਂਦਾ ਅਤੇ ਇਨ੍ਹਾਂ ਦੇ ਹੱਲ ਲਈ ਸਹਿਯੋਗ ਦੀ ਮੰਗ ਕੀਤੀ। ਸਿੱਖ ਲੀਡਰਾਂ ਦੇ ਵਫਦ ਵਿੱਚ ਯੂਨਾਈਟਿਡ ਸਿੱਖਜ਼, ਸੈਲਡੈਫ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਵਾਇਸਿਜ਼ ਫਾਰ ਫਰੀਡਮ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ, ਸਿੱਖ ਗੁਰਦੁਆਰਾ ਆਫ ਗਰੇਟਰ ਵਾਸ਼ਿੰਗਟਨ, ਗੁਰਦੁਆਰਾ ਰਾਮਗ਼ੜ੍ਹੀਆ ਸਿੱਖ ਸੁਸਾਇਟੀ, ਡੈਮੋਕਰੈਟਿਕ ਪਾਰਟੀ ਰਿਚਮੰਡ (ਕੈਲੇਫੋਰਨੀਆ) ਦੇ ਪ੍ਰਤੀਨਿਧ, ਗੁਰਦੁਆਰਾ ਬਾਬਾ ਰਵੀਦਾਸ ਜੀ ਨਿਊਯਾਰਕ ਆਦਿ ਦੇ ਨੁਮਾਇੰਦੇ ਸ਼ਾਮਲ ਸਨ। ਇਸ ਵਫਦ ਦੀ ਅਗਵਾਈ ਯੂਨਾਈਟਿਡ ਸਿੱਖਜ਼ ਜਥੇਬੰਦੀ ਦੇ ਵਕੀਲਾਂ ਅਟਾਰਨੀ ਹਰਪ੍ਰੀਤ ਸਿੰਘ ਅਤੇ ਸਟਾਫ ਅਟਾਰਨੀ ਜਸਪ੍ਰੀਤ ਸਿੰਘ ਵਲੋਂ ਕੀਤੀ ਗਈ ਅਤੇ ਜਸਜੀਤ ਸਿੰਘ ਅਸਿਸਟੈਂਟ ਐਗਜ਼ੈਕਟਿਵ ਡਾਇਰੈਕਟਰ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸੈਲਡੈਫ) ਨੇ ਸਹਿਯੋਗ ਦਿੱਤਾ। ਵਫਦ ਦੇ ਹੋਰ ਮੈਂਬਰਾਂ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ (ਡੀ. ਸੀ.), ਡਾਕਟਰ ਰਣਜੀਤ ਸਿੰਘ ਨਿਊਯਾਰਕ, ਸ. ਹਰਦਿਆਲ ਸਿੰਘ ਨਿਊਯਾਰਕ, ਸ. ਹਰਪ੍ਰੀਤ ਸਿੰਘ ਸੰਧੂ ਰਿਚਮੰਡ (ਕੈਲਫੋਰਨੀਆ), ਮਾਸਟਰ ਮਹਿੰਦਰ ਸਿੰਘ ਨਿਊਯਾਰਕ, ਸ. ਹਰਬੰਸ ਸਿੰਘ ਭਾਰਜ ਨਿਊਯਾਰਕ, ਸ. ਗੁਰਦਿਆਲ ਸਿੰਘ ਨਿਊਯਾਰਕ, ਸ. ਬਲਵਿੰਦਰ ਸਿੰਘ ਚੱਠਾ ਨਿਊਯਾਰਕ, ਸ. ਕੁਲਦੀਪ ਸਿੰਘ ਅਟਲਾਂਟਾ (ਜਾਰਜੀਆ), ਸ. ਬਖਸ਼ੀਸ਼ ਸਿੰਘ ਮੈਰੀਲੈਂਡ ਸ਼ਾਮਲ ਸਨ।
ਅਮਰੀਕਨ ਅਧਿਕਾਰੀਆਂ ਨਾਲ ਮੀਟਿੰਗਾਂ ਵਿੱਚ ਜਿਨ੍ਹਾਂ ਅੰਤਰਰਾਸ਼ਟਰੀ ਸਿੱਖ ਮਸਲਿਆਂ ’ਤੇ ਗੱਲਬਾਤ ਹੋਈ, ਉਨ੍ਹਾਂ ਵਿੱਚ ਨਵੰਬਰ-1984 ਵਿੱਚ ਭਾਰਤ ਵਿੱਚ ਕੀਤੀ ਗਈ ਸਿੱਖ ਨਸਲਕੁਸ਼ੀ, ਪੰਜਾਬ ਵਿੱਚ ਸਿੱਖ ਲੀਡਰਾਂ ਦੀ ਫੜੋ ਫੜੀ ਅਤੇ ਆਜ਼ਾਦੀ ਪਸੰਦ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣਾ, ਪਾਕਿਸਤਾਨ ਵਿੱਚ ਸਿੱਖ ਘੱਟਗਿਣਤੀ ਦੀ ਸੁਰੱਖਿਆ, ਫਰਾਂਸ ਵਿੱਚ ਦਸਤਾਰ ਦਾ ਮਸਲਾ ਸ਼ਾਮਲ ਸਨ। ਅਮਰੀਕਾ ਵਿੱਚ ਸਿੱਖਾਂ ਨੂੰ ਦਰਪੇਸ਼, ਜਿਨ੍ਹਾਂ ਮਸਲਿਆਂ ਨੂੰ ਵਿਚਾਰਿਆ ਗਿਆ, ਉਨ੍ਹਾਂ ਵਿੱਚ ਸਿੱਖਾਂ ਦੀ ਨਸਲ ਅਤੇ ਦਿੱਖ ਦੇ ਆਧਾਰ ’ਤੇ ਕੀਤੀ ਜਾ ਰਹੀ ਪ੍ਰੋਫਾਇ¦ਿਗ, ਕੰਮਕਾਰ ਦੇ ਮਾਮਲਿਆਂ ਵਿੱਚ ਵਿਤਕਰਾ, ਜਹਾਜ਼ਾਂ ਤੇ ਚੜ੍ਹਨ ਲੱਗਿਆਂ ਟੀ. ਐਸ. ਏ. ਦੀਆਂ ਹਦਾਇਤਾਂ ਦੇ ਤਹਿਤ ਸਿੱਖਾਂ ਦੀ ਹੋ ਰਹੀ ਖੱਜਲ-ਖੁਆਰੀ, ਨੋ-ਫਲਾਈ ਲਿਸਟਾਂ ਵਿੱਚ ਨਾਵਾਂ ਦੇ ਭੰਬਲਭੂਸੇ ਹੇਠ ਕੁਝ ਸਿੱਖਾਂ ਨੂੰ ਹੋ ਰਹੀ ਲਗਾਤਾਰ ਪ੍ਰੇਸ਼ਾਨੀ, ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੋਂ ਮੁੜਨ ਵਾਲੇ ਸਿੱਖਾਂ ਨੂੰ ਏਅਰਪੋਰਟ ਅਧਿਕਾਰੀਆਂ ਵਲੋਂ ਦਿੱਤੀ ਜਾਂਦੀ ਪ੍ਰੇਸ਼ਾਨੀ ਅਤੇ ਅਮਰੀਕਨ ਮਰਦਮਸ਼ੁਮਾਰੀ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੀ ਗਿਣਤੀ ਹੋ ਸਕਣਾ ਆਦਿਕ ਸ਼ਾਮਲ ਸਨ।
ਇਨ੍ਹਾਂ ਮੁਲਾਕਾਤਾਂ ਵਿੱਚ ਸ਼ਾਮਲ ਉੱਚ ਅਮਰੀਕੀ ਅਧਿਕਾਰੀਆਂ ਨੇ ਸਿੱਖ ਵਫਦ ਦੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਆ, ਵਿਚਾਰਿਆ ਅਤੇ ਅੱਡ-ਅੱਡ ਮਹਿਕਮਿਆਂ ਨੂੰ ਭੇਜਣ ਲਈ ਲਿਖਤੀ ਨੋਟਿਸ ਵੀ ਤਿਆਰ ਕੀਤੇ। ਅਧਿਕਾਰੀਆਂ ਨੇ ਜਿੱਥੇ ਸਿੱਖ ਮਸਲਿਆਂ ਸਬੰਧੀ ਪੂਰਨ ਹਮਦਰਦੀ ਦਾ ਪ੍ਰਗਟਾਵਾ ਕੀਤਾ ਉੱਥੇ ਭਵਿੱਖ ਵਿੱਚ ਸਿੱਖ ਆਗੂਆਂ ਨਾਲ ਨਿਰੰਤਰ ਮੇਲਜੋਲ ਰੱਖਣ ਦੀ ਤਾਂਘ ਵੀ ਪ੍ਰਗਟਾਈ। ਵਾਈਟ ਹਾਊਸ ਅਧਿਕਾਰੀਆਂ ਨੇ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਨੂੰ ਭਵਿੱਖ ਵਿੱਚ ਹੋਰ ਵੀ ਵੱਡੇ ਪੈਮਾਨੇ ’ਤੇ ਮਨਾਉਣ ਦੀ ਇੱਛਾ ਜ਼ਾਹਿਰ ਕੀਤੀ। ਇਸ ਤਰ੍ਹਾਂ ਵਾਸ਼ਿੰਗਟਨ ਡੀ. ਸੀ. ਵਿਚਲਾ ਪਹਿਲਾ ਸਿੱਖ ਸੰਮੇਲਨ ਪੂਰਨ ਸਫਲਤਾ ਸਹਿਤ ਨੇਪਰੇ ਚੜ੍ਹਿਆ।

ਪ੍ਰੋ ਦਰਸਨ ਸਿੰਘ ਵਿਰੁਧ ਅਕਾਲ ਤਖਤ ਤੋ ਹੁਕਮਨਾਮਾ ਜਾਰੀ

ਮੌਜੂਦਾ ਅਖੌਤੀ ਅਕਾਲੀ ਲੀਡਰਸ਼ਿਪ ਕੌਮ ਦੀ ਸ਼ਰੀਕ ਬਣ ਚੁੱਕੀ ਹੈ ‐ ਸਿਂਖ ਫੈਡਰੇਸ਼ਨ ਜਰਮਨੀ

ਜਰਮਨੀ, ਫਰੈਂਕਫਰਟ ‐ (ਸੁਖਪ੍ਰੀਤ ਸਿੰਘ) - ਕੌਮ ਦੇ ਅੱਲੇ ਜ਼ਖਮਾਂ ਚੋਂ ਰਿਸਦੇ ਖੂਨ ਨੂੰ ਅਣਦੇਖਿਆਂ ਕਰ, ਕੀਤੇ ਵਾਅਦਿਆਂ ਤੋਂ ਮੁਨਕਰ ਹੋ, ਮੌਜੂਦਾ ਅਖੌਤੀ ਅਕਾਲੀ ਸਰਕਾਰ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਮੋੜੀ ਬੈਠੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਮਨਜੀਤ ਸਿੰਘ ਹੋਠੀ, ਭਾਈ ਸਤਪਾਲ ਸਿੰਘ ਪੱਡਾ, ਬਾਬਾ ਜਸਵੀਰ ਸਿੰਘ, ਭਾਈ ਅਵਤਾਰ ਸਿੰਘ ਸਟੁਟਗਾਰਟ, ਭਾਈ ਸੁਖਦੇਵ ਸਿੰਘ ਛੋਟੂ, ਭਾਈ ਜਤਿੰਦਰਬੀਰ ਸਿੰਘ, ਭਾਈ ਮਨਜੀਤ ਸਿੰਘ ਜੋਧਪੁਰੀ ਅਤੇ ਭਾਈ ਅਮਰਜੀਤ ਸਿੰਘ ਮੰਗਪੁਰ ਨੇ ਇਕ ਸਾਂਝੇ ਬਿਆਂਨ ਵਿੱਚ ਕਿਹਾ ਕਿ ਹਜਾਰਾਂ ਘਰ ਉਜੱੜ ਗਏ, ਅਣਗਿਣਤ ਜਿੰਦਗੀਆਂ ਕਤਲ ਕਰ ਗਈਆਂ, ਮਾਂਵਾਂ ਦੀ ਗੋਦਾਂ ਸੁੰਨੀਆਂ ਕਰ ਦਿੱਤੀਆਂ ਗਈਆਂ, ਪੁਤਰਾਂ ਸਿਰੋਂ ਪਿੳ ਦੇ ਸਾਏ ਹਟਾ ਦਿੱਤੇ ਗਏ ਪਰ ੰੲਨਾ ਸਭ ਹੋ ਜਾਣ ਤੋਂ ਮਗਰੋਂ ਵੀ ਕਿਸੇ ਦੇ ਦੁੱਖ ਦੀ ਸ਼ਰੀਕ ਨਾ ਹੋ ਸਕੀ ਮੌਜੂਦਾ ਅਖੌਤੀ ਅਕਾਲੀ ਲੀਡਰਸ਼ਿਪ ਕਿਸੇ ਜਮਾਂਦਰੂ ਦੁਸ਼ਮਣ ਵਾਂਗ ਕੌਮ ਦੀ ਹੋਈ ਬਰਬਾਦੀ ਵੇਖ ਭੰਗੜੇ ਪਾਉਂਦੀ ਫਿਰਦੀ ਹੈ।ਅਜੇ ਕੁਝ ਦਿਨ ਹੀ ਹੋਏ ਸਨ ਕੌਮ ਨੂੰ 1984 ਵਾਲੇ ਕਤਲੇਆਮ ਦੀ 25 ਸਾਲਾਂ ਵਰੇਗੰਢ ਮਨਾਉਦਿਆ, ਅਜੇ ਬੀਤ ਗਿਆਂ ਦੀ ਯਾਦ ਵਿੱਚ ਵਹਿ ਚੁੱਕੇ ਹੰਝੂ ਸੁੱਕੇ ਵੀ ਨਹੀ ਸਨ ਕਿ ਇਹਨਾਂ ਬਰਸਾਤੀ ਡੱਡੂਆਂ ਨੇ ਆਪਣਾ ਅਸਲੀ ਰੰਗ ਵਖਾਉਣਾ ਵੀ ਸ਼ੁਰੂ ਕਰ ਦਿੱਤਾ ਹਾਂਲਾਂਕਿ ਇਹਨਾਂ ਤੋਂ ਹੋਰ ਕੋਈ ਉਮੀਦ ਰੱਖਣੀ ਵੀ ਮੂਰਖਤਾ ਹੋਵੇਗੀ। ਇੰਝ ਲਗਦਾ ਹੈ ਕਿ ਕੌਮ ਨੇ ਨਿਰਾਸ਼ ਹੋ ਆਪਣੇ ਭਵਿਂਖ ਤੋਂ ਨਜਰਾਂ ਹਟਾ ਲਈਆਂ ਹਨ, ਇਸੇ ਲਈ ਤਾਂ ਬਾਦਲ ਸੀਨੀਅਰ ਇਹ ਉਮੀਦ ਰੱਖੀ ਬੈਠਾ ਹੈ ਕਿ ਇਨੀਆਂ ਤ੍ਰਾਸਦੀਆਂ ਸਹਿਣ ਤੋਂ ਬਾਅਦ ਵੀ ਕੌੰਮ ਸੁਖਬੀਰ ਬਾਦਲ ਨੂੰ ਸਰਪ੍ਰਸਤੀ ਸੌਂਪ ਹੀ ਦੇਵੇਗੀ। ਗੁਰਦਾਸ ਮਾਨ ਦੇ ਗੀਤਾਂ ਤੇ ਠੁਮਕੇ ਲਗਾਂਉਂਦਾ ਜੂਨੀਅਰ ਬਾਦਲ ਵੀ ਇਸੇ ਹੀ ਗਲ ਦੀ ਪੁਸ਼ਟੀ ਕਰਦਾ ਮਹਿਸੂਸ ਹੁੰਦਾ ਹੈ।ਖੁਦ ਨੂੰ ਅਕਾਲੀ ਕਹਾਉਣ ਵਾਲਾ ਇਹ ਅਖੌਤੀ ਅਕਾਲੀ ਮੌਜੂਦਾ ਨੌਜਵਾਨ ਪੀੜੀ, ਜਿਸ ਨੂੰ ਆਏ ਦਿਨ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਅਣਮਨੁੱਖੀ ਤਸ਼ੱਦਦ ਕਰ ਝੂਠੇ ਮੁਕੱਦਮੇ ਬਣਾ ਬੰਦ ਕਰ ਰਿਹਾ ਹੈ ਅਤੇ ਅਗਾਂਹ ਆਉਣ ਵਾਲੀ ਪੀੜੀ ਨੂੰ ਅਸਲ ਅਕਾਲੀ ਸੋਚ ਪ੍ਰਤੀ ਕਿਹੋ ਜਿਹੇ ਖਿਆਲ ਰੱਖਣ ਦੀ ਪ੍ਰੇਰਣਾ ਦੇ ਰਿਹਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਅਕਾਲੀ ਸੋਚ ਅਤੇ ਇਤਹਾਸ ਦੇ ਜਾਣਕਾਰ ਇਸ ਵੇਲੇ ਦੇ ਅਖੌਤੀ ਅਕਾਲੀਆਂ ਨੂੰ ਵੇਖ ਆਪਣਾ ਸਿਰ ਸ਼ਰਮ ਨਾਲ ਨੀਵਾਂ ਕਰੀ ਬੈਠੇ ਹਨ।ਉਹਨਾਂ ਕਿਹਾ ਕਿ ਇਹ ਫੈਸਲਾ ਤਾਂ ਆਖਿਰ ਪੰਥ ਨੇ ਹੀ ਕਰਨਾ ਹੈ ਕਿ ਉਹ ਗਵਾਚ ਗਏ ਅਕਾਲ਼ੀ ਵਕਾਰ ਨੂੰ ਮੁੜ ਕਿਵੇਂ ਬਹਾਲ ਕਰੇਗਾ।

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਿੱਬਤ ਨੂੰ ਚੀਨ ਦਾ ਹਿੱਸਾ ਦੱਸਿਆ

ਪੇਈਚਿੰਗ, 17 ਨਵੰਬਰ - ਤਿੱਬਤ ਨੂੰ ਚੀਨ ਦਾ ਹਿੱਸਾ ਕਰਾਰ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਪੇਈਚਿੰਗ ਅਤੇ ਜਲਾਵਤਨ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦੇ ਪ੍ਰਤੀਨਿੱਧੀਆਂ ਵਿਚਾਲੇ ਜਲਦ ਗੱਲਬਾਤ ਸ਼ੁਰੂ ਕੀਤੇ ਜਾਣ ਦਾ ਸਮਰਥਨ ਕੀਤਾ। ਇਥੇ ਆਪਣੇ ਹਮ ਰੁਤਬਾ ਹੂ ਜਿਨਤਾਓ ਨਾਲ ਮੁਲਾਕਾਤ ਤੋਂ ਬਾਅਦ ਓਬਾਮਾ ਨੇ ਕਿਹਾ ਕਿ ਅਸੀਂ ਤਿੱਬਤ ਨੂੰ ਚੀਨੀ ਗਣਰਾਜ ਦੇ ਹਿੱਸੇ ਦੇ ਰੂਪ ਵਿਚ ਮਾਨਤਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਦਲਾਈ ਲਾਮਾ ਦੇ ਪ੍ਰਤੀਨਿੱਧੀਆਂ ਅਤੇ ਪੇਈਚਿੰਗ ਵਿਚਾਲੇ ਜਲਦ ਗੱਲਬਾਤ ਸ਼ੁਰੂ ਹੋਣ ਦਾ ਵੀ ਸਮਰਥਨ ਕਰਦਾ ਹੈ। ਤਿੱਬਤ 'ਤੇ 1950 ਦੇ ਦਹਾਕੇ ਦੇ ਉਸੇ ਸਮੇਂ ਤੋਂ ਚੀਨ ਦਾ ਸ਼ਾਸਨ ਹੈ ਜਦੋਂ ਉਸ ਦੇ ਫ਼ੌਜੀਆਂ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਚੀਨ ਦਲਾਈਲਾਮਾ 'ਤੇ ਅਕਸਰ ਦੋਸ਼ ਲਗਾਉਂਦਾ ਰਿਹਾ ਹੈ ਕਿ ਉਹ ਤਿੱਬਤ ਨੂੰ ਦੇਸ਼ ਦੇ ਬਾਕੀ ਹਿੱਸੇ ਤੋਂ ਵੱਖ ਕਰਵਾਉਣ ਲਈ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਸਾਲ 1959 ਵਿਚ ਚੀਨੀ ਸ਼ਾਸਨ ਦੇ ਖ਼ਿਲਾਫ਼ ਅਸਫ਼ਲ ਬਗਾਵਤ ਦੌਰਾਨ ਭੱਜ ਕੇ ਭਾਰਤ ਆਏ 74 ਸਾਲਾ ਤਿੱਬਤੀ ਧਾਰਮਿਕ ਆਗੂ ਦੋਸ਼ਾਂ ਨੂੰ ਖਾਰਜ ਕਰ ਚੁੱਕੇ ਹਨ। ਦਲਾਈ ਲਾਮਾ ਦੇ ਦੂਤ ਅਤੇ ਚੀਨੀ ਅਧਿਕਾਰੀਆਂ ਵਿਚਾਲੇ ਬੀਤੇ ਸਾਲ ਜੁਲਾਈ ਵਿਚ ਹੋਈ ਗੱਲਬਾਤ ਬੇਸਿੱਟਾ ਰਹੀ ਸੀ, ਕਿਉਂਕਿ ਚੀਨ ਨੇ ਦਲਾਈ ਲਾਮਾ ਦੇ ਸਾਹਮਣੇ ਇਹ ਸਾਬਤ ਕਰਨ ਦੀ ਮੰਗ ਰੱਖ ਦਿੱਤੀ ਸੀ ਕਿ ਉਹ ਤਿੱਬਤ ਦੀ ਆਜ਼ਾਦੀ ਦਾ ਸਮਰਥਨ ਨਹੀਂ ਕਰਦੇ।

ਝੀਂਡਾ ਨੂੰ ਪੰਜੇ ਤਖ਼ਤ ਸਾਹਿਬਾਨ 'ਤੇ ਪੰਜ-ਪੰਜ ਦਿਨ ਦੀ ਧਾਰਮਿਕ ਸੇਵਾ ਲਗਾਈ

ਅੰਮ੍ਰਿਤਸਰ, 17 ਨਵੰਬਰ -ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅੱਜ ਮੀਟਿੰਗ ਹੋਈ ਜਿਸ ਵਿਚ ਹਰਿਆਣਾ ਸਿੱਖ ਸਟੇਟ ਗੁਰਦਵਾਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ ਪੰਜ ਤਖ਼ਤਾਂ 'ਤੇ ਪੰਜ-ਪੰਜ ਦਿਨ ਦੀ ਧਾਰਮਿਕ ਸੇਵਾ ਦੀ ਸਜ਼ਾ ਲਗਾਈ ਗਈ ਅਤੇ ਇਕ ਘੰਟਾ ਜੋੜੇ ਸਾਫ਼ ਕਰਨ,ਇਕ ਘੰਟਾ ਲੰਗਰ ਦੇ ਬਰਤਨ ਮਾਂਜਣ ਤੋਂ ਇਲਾਵਾ 500 ਰੁਪਏ ਦੀ ਕੜ੍ਹਾਹ ਪ੍ਰਸ਼ਾਦ ਦੀ ਦੇਗ ਚੜ੍ਹਾਉਣ ਦੀ ਸੇਵਾ ਲਗਾਈ ਗਈ ਹੈ। ਅੱਜ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸ਼ਾਮਲ ਹੋਏ ਜਿਨ੍ਹਾਂ ਨੇ ਜਥੇਦਾਰ ਝੀਂਡਾ ਨੂੰ ਇਹ ਸੇਵਾ ਲਗਾਈ। ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਥ ਕਮੇਟੀ ਦੇ ਪ੍ਰਧਾਨ ਦੀ ਗੱਲਬਾਤ ਅਤੇ ਸਪਸ਼ਟੀਕਰਨ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੇ ਵਿਚਾਰ ਸੁਣ ਲਏ ਗਏ ਹਨ, ਜਿਸ ਤੋਂ ਬਾਅਦ ਝੀਂਡਾ ਅਤੇ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਨੂੰ ਕੁਰਕਸ਼ੇਤਰ ਦੇ ਗੁਰਦਵਾਰਾ ਛੇਵੀਂ ਪਾਤਸ਼ਾਹੀ 'ਤੇ ਕਬਜ਼ਾ ਕਰਨ ਦੇ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਧਾਰਮਿਕ ਸੇਵਾ ਲਗਾਈ ਗਈ ਹੈ। ਜਥੇਦਾਰ ਝੀਂਡਾ ਤੋਂ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਵਿਚ ਕੰਵਲਜੀਤ ਸਿੰਘ, ਅਵਤਾਰ ਸਿੰਘ ਚੱਕੂ, ਜੋਗਾ ਸਿੰਘ ਅਤੇ ਹਜ਼ੂਰ ਸਿੰਘ ਵੀ ਸ਼ਾਮਲ ਹਨ। ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਸੇਵਾ ਖ਼ਤਮ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ।

ਮੇਰੇ ’ਤੇ ਦੋਸ਼ਾਂ ਦੇ ‘ਡਰਾਮੇ’ ਪਿੱਛੇ ਦੋ ਕਾਂਗਰਸੀ ਨੇਤਾਵਾਂ ਦਾ ਹੱਥ -ਅਮਰਿੰਦਰ

ਚੰਡੀਗੜ੍ਹ, 17 ਨਵੰਬਰ (ਵਿਸ਼ਵ ਵਾਰਤਾ)-ਲੁਧਿਆਣਾ ਦੀ ਇਕ ਔਰਤ ਰਣਜੀਤ ਕੌਰ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਰੀਰਕ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਖੁਲ੍ਹ ਕੇ ਇਹ ਆਖਿਆ ਕਿ ਇਸ ਪਿੱਛੇ ਦੋ ਕਾਂਗਰਸੀ ਨੇਤਾਵਾਂ ਦਾ ਹੱਥ ਹੈ। ਉਹ ਇਨ੍ਹਾਂ ਦੇ ਨਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਰ ਅੱਜ ਉਹ ਇਨ੍ਹਾਂ ਨਾਵਾਂ ਨੂੰ ਨਹੀਂ ਦੱਸਣਗੇ। ਇਨ੍ਹਾਂ ਵਿਚ ਇਕ ਕਾਂਗਰਸੀ ਨੇਤਾ ਤੇ ਇਕ ਹੋਰ ਹੈ ਜਿਹੜੇ ਇਸ ਔਰਤ ਨੂੰ ਲੁਧਿਆਣਾ ਤੋਂ ਜਲੰਧਰ ਲੈ ਕੇ ਆਏ। ਆਪ ਪਰਦੇ ਪਿਛੇ ਰਹੇ ਪਰ ਉਸ ਔਰਤ ਪਾਸੋਂ ਉਸ ਉਤੇ ਦੋਸ਼ ਲਾਏ ਗਏ। ਕੈਪਟਨ ਦੇ ਇਸ਼ਾਰੇ ਅਨੁਸਾਰ ਇਨ੍ਹਾਂ ਕਾਂਗਰਸੀ ਨੇਤਾਵਾਂ ਵਿਚ ਇਕ ਦਾ ਸਬੰਧ ਲੁਧਿਆਣਾ ਨਾਲ ਤੇ ਦੂਜੇ ਦਾ ਮਾਝੇ ਨਾਲ ਹੈ। ਲੁਧਿਆਣੇ ਦਾ ਇਕ ਸੰਤ ਇਕ ਕਾਂਗਰਸੀ ਨੇਤਾ ਨੂੰ ਵੀ ਮਿਲਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸਾਫ ਸ਼ਬਦਾਂ ਵਿਚ ਆਖਿਆ ਕਿ ਇਸ ਘਟਨਾ ਵਿਚ ਅਕਾਲੀ ਸਰਕਾਰ ਜਾਂ ਵਿਜੀਲੈਂਸ ਬਿਊਰੋ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਹੱਥ ਨਹੀਂ ਹੈ। ਜੇ ਇਹ ਗੱਲ ਹੁੰਦੀ ਤਾਂ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਮਿਲ ਜਾਣੀ ਸੀ। ਉਨ੍ਹਾਂ ਆਖਿਆ ਕਿ ਸਾਰਾ ਡਰਾਮਾ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ। ਕਾਂਗਰਸ ਹਾਈ ਕਮਾਨ ਅਗਲੇ ਕੁਝ ਦਿਨਾਂ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀ ਕਰਨ ਵਾਲੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਵਧ ਰਹੀ ਸਿਆਸੀ ਸਾਖ ਨੂੰ ਕੁਝ ਕਾਂਗਰਸੀ ਸਹਿਣ ਨਹੀਂ ਕਰ ਰਹੇ ਤੇ ਉਹ ਇਨ੍ਹਾਂ ਦੇ ਅਕਸ ਨੂੰ ਖਰਾਬ ਕਰਨ ’ਤੇ ਤੁਲੇ ਹੋਏ ਹਨ। ਪਿਛਲੇ ਦਿਨੀਂ ਉਨ੍ਹਾਂ ਉਤੇ ਸਰੀਰਕ ਸ਼ੋਸ਼ਣ ਦਾ ਜਿਹੜਾ ਦੋਸ਼ ਲਾਇਆ ਗਿਆ, ਉਹ ਇਸੇ ਕੜੀ ਦਾ ਇਕ ਹਿੱਸਾ ਹੈ। ਉਨ੍ਹਾਂ ਆਖਿਆ ਕਿ ਅਜਿਹੇ ਘਟੀਆ ਤੇ ਨਿਰਮੂਲ ਦੋਸ਼ਾਂ ਨਾਲ ਉਸ ਦੇ ਅਕਸ ਨੂੰ ਖਰਾਬ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦੋ ਕਾਂਗਰਸੀਆਂ ਵੱਲ ਕੈਪਟਨ ਨੇ ਇਸ਼ਾਰਾ ਕੀਤਾ ਉਨ੍ਹਾਂ ਵਿਚੋਂ ਇਕ ਪੰਜਾਬ ਕਾਂਗਰਸ ਦੇ ਸੈਕਟਰੀ ਪਰਮਿੰਦਰ ਮਹਿਤਾ ਹਨ ਜਿਨ੍ਹਾਂ ਨੇ ਅੱਜ ਆਪਣਾ ਸਪੱਸ਼ਟੀਕਰਨ ਕਰਦਿਆਂ ਆਖਿਆ ਕਿ ਉਹ ਤਾਂ ਸੰਤ ਜਗੇੜੇ ਵਾਲਾ ਤੇ ਉਸ ਔਰਤ ਨੂੰ ਜਿਸ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਏ ਹਨ, ਨੂੰ ਜਾਣਦਾ ਹੀ ਨਹੀਂ ਤੇ ਨਾ ਹੀ ਉਨ੍ਹਾਂ ਦਾ ਇਸ ਕਾਂਡ ਵਿਚ ਕੋਈ ਹੱਥ ਹੈ। ਉਨ੍ਹਾਂ ਆਖਿਆ ਕਿ ਉਹ ਇਸ ਨੂੰ ਘਟੀਆ ਰਾਜਨੀਤੀ ਕਰਾਰ ਦਿੰਦਿਆਂ ਸ਼ਰਮਨਾਕ ਘਟਨਾ ਦੱਸਿਆ। ਉਨ੍ਹਾਂ ਆਖਿਆ ਕਿ ਇਸ ਮੌਕੇ ’ਤੇ ਉਹ ਕੈਪਟਨ ਦੇ ਨਾਲ ਖੜੇ ਹਨ ਤੇ ਮੋਢੇ ਨਾਲ ਨਾਲ ਮੋਢਾ ਮਿਲਾ ਕੇ ਉਨ੍ਹਾਂ ਦਾ ਪੂਰਾ ਸਾਥ ਦੇਣਗੇ।
ਪੰਜਾਬ ਵਿਧਾਨ ਸਭਾ ਵਿਚ ਆਪੋਜੀਸ਼ਨ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਾਬਕਾ ਮੁੱਖ ਮੰਤਰੀ ’ਤੇ ਸਰੀਰਕ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ ਇਕ ਸਾਜਿਸ਼ ਕਰਾਰ ਦਿੱਤਾ ਤੇ ਇਸ ਦੀ ਜ਼ੋਰਦਾਰ ਸ਼ਬਦਾਂ ਰਾਹੀਂ ਨਿੰਦਾ ਕੀਤੀ । ਉਨ੍ਹਾਂ ਨੇ ਕਾਂਗਰਸੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪਸੀ ਲੜਾਈ ਛੱਡ ਕੇ ਅਕਾਲੀ-ਭਾਜਪਾ ਸਰਕਾਰ ਵਿਰੁੱਧ ਲੜਨ ਲਈ ਤਿਆਰ ਹੋਣ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਰਾਹੀਂ ਨਿਖੇਧੀ ਕੀਤੀ ਤੇ ਆਖਿਆ ਕਿ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਨਾਲ ਕਿਸੇ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਅਤਿ ਨਿੰਦਣਯੋਗ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਤੇ ਆਖਿਆ ਕਿ ਇਸ ਸਬੰਧੀ ਕੋਈ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ।


ਸਿੱਖ ਯੂਥ ਗਰੁਪ ਨੇ ਸਰੀ ਵਿਚ ਸਥਿਤ ਗੁਰੂ ਨਾਨਕ ਗੁਰਦਵਾਰਾ ਸਾਹਿਬ ਦੀ ਚੋਣ ਜਿੱਤੀ

ਸਰੀ ਵਿਚ ਸਥਿਤ ਗੁਰੂ ਨਾਨਕ ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਮੁੜ ਸਿੱਖ ਯੂਥ ਗਰੁਪ ਨੇ ਜਿੱਤ ਲਈ ਹੈ। ਸਮਝਿਆ ਜਾ ਰਿਹਾ ਹੈ ਕਿ ਸਿੱਖਾਂ ਨੇ ਨੌਜਵਾਨ ਧੜੇ ਨੂੰ ਇਸ ਕਰ ਕੇ ਵੋਟਾਂ ਪਾਈਆਂ ਹਨ ਕਿਉਂਕਿ ਉਹ ਆਧੁਨਿਕ ਵਿਚਾਰਾਂ ਦੇ ਧਾਰਨੀ ਹਨ ਅਤੇ ¦ਗਰ ਪ੍ਰਥਾ ਵਿਚ ਕਈ ਸੁਧਾਰਾਂ ਦੀ ਗੱਲ ਕਰਦੇ ਹਨ। ਕਲ ਦੇਰ ਰਾਤ ਤਕ ਚੱਲੀ ਵੋਟਾਂ ਦੀ ਗਿਣਤੀ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸੰਗਤ ਨੇ ਸਰੀ ਵਿਚਲੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੀਆਂ ਚੋਣਾਂ ਵਿਚ ਸਿੱਖ ਯੂਥ ਗਰੁੱਪ ਨੂੰ ਸੇਵਾ ਕਰਨ ਦਾ ਮੌਕਾ ਦਿਤਾ। ਸਿੱਖ ਯੂਥ ਸਲੇਟ ਜਿਸ ਦੀ ਅਗਵਾਈ ਭਾਈ ਬਿਕਰਮਜੀਤ ਸਿੰਘ ਸੰਧਰ ਕਰ ਰਹੇ ਸਨ, ਨੇ ਵਿਰੋਧੀ ਸਲੇਟ ਤੋਂ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਹਾਰਨ ਵਾਲੀ ਸਲੇਟ ਦੀ ਅਗਵਾਈ ਭਾਈ ਹਰਜਿੰਦਰ ਸਿੰਘ ਚੀਮਾ ਕਰ ਰਹੇ ਸਨ। ਚੋਣ ਨਤੀਜਿਆਂ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ ਪਰ ਅੰਦਰੂਨੀ ਸੂਤਰਾਂ ਮੁਤਾਬਕ ਸਿੱਖ ਯੂਥ ਸਲੇਟ ਨੂੰ ਤਕਰੀਬਨ 13 ਹਜ਼ਾਰ ਅਤੇ ਚੀਮਾ ਸਲੇਟ ਨੂੰ 7 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਸਕਾਟ ਰੋਡ ’ਤੇ ਸਥਿਤ ਇਸੇ ਗੁਰੂ ਨਾਨਕ ਸਿੱਖ ਟੈਂਪਲ ਵਿਚ ਪਿਛਲੇ ਸਾਲ ਵੀ ਚੋਣਾਂ ਹੋਈਆਂ ਸਨ ਅਤੇ ਸਿੱਖ ਯੂਥ ਨੇ ਉਨ੍ਹਾਂ ਚੋਣਾਂ ਵਿਚ ਵੀ ਜਿੱਤ ਪ੍ਰਾਪਤ ਕੀਤੀ ਸੀ ਪਰ 2008 ਦੀਆਂ ਚੋਣਾਂ ਵਿਚ ਹਾਰਨ ਵਾਲੇ ਧੜੇ ਨੇ ਦੋਸ਼ ਲਾਇਆ ਸੀ ਕਿ ਸਿੱਖ ਯੂਥ ਗਰੁੱਪ ਨੇ ਚੋਣਾਂ ਵਿਚ ਗ਼ਲਤ ਤਰੀਕੇ ਨਾਲ ਨਾਮਜ਼ਦਗੀਆਂ ਭਰੀਆਂ ਸਨ। ਇਸ ਬਹਿਸ ਵਿਚ ਥੋੜੀ ਜਿਹੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਸਾਰੀਆਂ ਧਿਰਾਂ ਇਸ ਫ਼ੈਸਲੇ ’ਤੇ ਪਹੁੰਚੀਆਂ ਸਨ ਕਿ ਲੱਖਾਂ ਡਾਲਰ ਖ਼ਰਚਣ ਅਤੇ ਅਦਾਲਤਾਂ ਦੇ ਚੱਕਰ ਲਾਉਣ ਤੋਂ ਚੰਗਾ ਹੋਵੇਗਾ ਕਿ ਦੁਬਾਰਾ ਚੋਣਾਂ ਕਰਵਾਈਆਂ ਜਾਣ। ਦੁਬਾਰਾ ਹੋਈਆਂ ਚੋਣਾਂ ਵਿਚ ਇਕ ਵਾਰ ਫਿਰ ਸੰਗਤ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਵੋਟਾਂ ਪਾ ਕੇ ਸਿੱਖ ਯੂਥ ਗਰੁੱਪ ਨੂੰ ਜਿਤਾਇਆ ਹੈ। ਸਿੱਖ ਯੂਥ ਗਰੁੱਪ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਕੌਮ ਨੇ ਨਿਊ ਵੈਸਟ ਮਿਨਿਸਟਰ ਵਿਚ ਗੁਰਦਵਾਰਾ ਸੁੱਖ ਸਾਗਰ ਦੀ ਸੇਵਾ ਸੰਭਾਲ ਦਾ ਕੰਮ ਵੀ ਇਸੇ ਗਰੁੱਪ ਨੂੰ ਸੌਂਪਿਆ ਸੀ। 1997 ਵਿਚ ਗੁਰਦਵਾਰਾ ਗੁਰੂ ਨਾਨਕ ਸਿੱਖ ਟੈਂਪਲ ਦੀ ਪੂਰੀ ਦੁਨੀਆਂ ਵਿਚ ਚਰਚਾ ਹੋਈ ਸੀ ਜਦ ਇਥੇ ਕੁਰਸੀਆਂ ’ਤੇ ਲੰਗਰ ਛਕਣ ਦੇ ਮੁੱਦੇ ਨੂੰ ਲੈ ਕੇ ਕ੍ਰਿਪਾਨਾਂ ਚੱਲੀਆਂ ਸਨ। ਇਸੇ ਗੁਰੂ ਘਰ ਵਿਚੋਂ ਇਕ ਧੜੇ ਨੇ ਵੱਖ ਹੋ ਕੇ ਗੁਰਦਵਾਰਾ ਦਸਮੇਸ਼ ਦਰਬਾਰ ਦੀ ਸਥਾਪਨਾ ਕਰ ਲਈ ਸੀ ਅਤੇ ਕੁਰਸੀਆਂ ਦੀ ਥਾਂ ’ਤੇ ਜ਼ਮੀਨ ਉਤੇ ਪੰਗਤ ਵਿਚ ਬੈਠ ਕੇ ਲੰਗਰ ਛਕਾਉਣਾ ਸ਼ੁਰੂ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ ਇਹ ਬਹਿਸ ਉਦੋਂ ਛਿੜੀ ਸੀ ਜਦ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਪੂਰੀ ਦੁਨੀਆਂ ਦੇ ਗੁਰਦਵਾਰਿਆਂ ਵਿਚ ਲੰਗਰ ਜ਼ਮੀਨ ਉਤੇ ਬੈਠ ਕੇ ਪੰਗਤ ਵਿਚ ਛਕਿਆ ਅਤੇ ਛਕਾਇਆ ਜਾਵੇ। ਸਿੱਖ ਯੂਥ ਗਰੁੱਪ ਵਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਇਸ ਮੁੱਦੇ ਨੂੰ ਸੁਲਝਾਇਆ ਜਾਵੇਗਾ। ਉਨ੍ਹਾਂ ਬਜ਼ੁਰਗਾਂ, ਅੰਗਹੀਣਾਂ ਅਤੇ ਹੋਰ ਵਿਅਕਤੀਆਂ ਲਈ ਕੁਰਸੀਆਂ ਵੀ ਹੋਣਗੀਆਂ ਜਿਨ੍ਹਾਂ ਲਈ ਜ਼ਮੀਨ ’ਤੇ ਬੈਠ ਕੇ ਲੰਗਰ ਛਕਣਾ ਮੁਸ਼ਕਲ ਹੈ।

ਸੁਖਬੀਰ ਬਾਦਲ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਅਸਫਲ ਕੌਸਿ਼ਸ ਕਰ ਰਿਹੈ :- ਮਾਨ

ਫਤਿਹਗੜ੍ਹ ਸਾਹਿਬ, 16 ਨਵੰਬਰ :- “ਜਦੋਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਦੀ ਗੱਲ ਉੱਠਦੀ ਹੈ ਤਾਂ ਸੁਖਬੀਰ ਬਾਦਲ ਪ੍ਰੈਸ ਅਤੇ ਮੀਡੀਏ ਨੂੰ ਇਹ ਕਹਿ ਕੇ ਪੱਲਾ ਝਾੜ ਦਿੰਦਾ ਹੈ ਕਿ ਇਹ ਤਾਂ ਸੈਟਰ ਹਕੂਮਤ ਨੇ ਕਰਨਾ ਹੈ ਅਤੇ ਜਦੋਂ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਸਿਆਸੀ ਅਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਕਰਨੀ ਹੋਵੇ ਤਾਂ ਝੱਟ ਦੋਵੇ ਬਾਦਲ ਪਿਓ-ਪੁੱਤ ਅਤੇ ਨੰਨ੍ਹੀ ਛਾਂ ਨੂੰ ਨਾਲ ਲੈ ਕੇ ਠੂਠਾ ਹੱਥ ਵਿੱਚ ਫੜ ਕੇ ਸੈਟਰ ਅਤੇ ਹਿੰਦੂਤਵ ਹਕੂਮਤਾਂ ਦੇ ਚਰਨਾਂ ਵਿੱਚ ਜਾ ਬੈਠਦੇ ਹਨ। ਜੋ ਕਿ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਕਰਦੇ ਹਨ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਤੋਂ ਟੈਲੀਫੋਨ ਉੱਤੇ ਆਪਣੇ ਮੁੱਖ ਦਫਤਰ ਵਿਖੇ ਇੱਕ ਵਿਸ਼ੇਸ ਗੱਲਬਾਤ ਕਰਦੇ ਹੋਏ ਪ੍ਰੈਸ ਵਾਲਿਆਂ ਵੱਲੋਂ ਸੁਖਬੀਰ ਤੋਂ ਪੁੱਛਣ ‘ਤੇ ਕੀ ਉਹ ਸਿੱਖ ਕੌਮ ਦੀ ਕਾਲੀ ਸੂਚੀ ਨੂੰ ਖਤਮ ਕਰਾਉਣ ਲਈ ਕੀ ਕਰ ਰਹੇ ਹਨ, ਤੋਂ ਸੈਟਰ ਹਕੂਮਤ ਦਾ ਬਹਾਨਾ ਬਣਾ ਕੇ ਪੱਲਾ ਝਾੜਣ ਦੀ ਸੁਖਬੀਰ ਵੱਲੋਂ ਕੀਤੀ ਗਈ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਫਸਲਾਂ ਦੀ ਕੀਮਤ ਵਧਾਉਣ ਲਈ ਤਾਂ ਉਹ ਸੈਟਰ ਹਕੂਮਤ ਕੋਲ ਜਾ ਰਹੇ ਹਨ, ਫਿਰ ਸਿੱਖ ਕੌਮ ਦੀ ਕਾਲੀ ਸੂਚੀ ਖਤਮ ਕਰਾਉਣ, ਜ਼ੇਲ੍ਹਾ ਵਿੱਚ ਬੰਦੀ ਨੌਜਵਾਨਾਂ ਨੂੰ ਰਿਹਾਅ ਕਰਵਾਉਣ, 1984 ਦੇ ਕਤਲੇਆਮ ਤੋਂ ਪੀੜ੍ਹਤ ਪਰਿਵਾਰਾਂ ਨੂੰ ਮਕਾਨ ਅਲਾਟ ਕਰਾਉਣ ਅਤੇ ਵਿੱਤੀ ਸਹਾਇਤਾ ਦਿਵਾਉਣ, ਅਨੰਦ ਮੈਰਿਜ ਐਕਟ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਪਾਸ ਕਰਵਾਉਣ, ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦਾਂ ਦਾ ਸਮਾਰਕ ਬਣਾਉਣ, ਪੰਜਾਬ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ, ਮਹਿੰਗਾਈ ਉੱਤੇ ਕਾਬੂ ਪਾਉਣ, ਫਰਾਂਸ ਦਾ ਦਸਤਾਰ ਮਸਲਾ ਅਤੇ ਨਿਊਜੀਲੈਡ ਦੇ ਕ੍ਰਿਪਾਨ ਮਸਲੇ ਨੂੰ ਹੱਲ ਕਰਵਾਉਣ, ਪੰਜਾਬ ਵਿੱਚ ਇਨਸਾਫ ਅਤੇ ਕਾਨੂੰਨ ਦਾ ਰਾਜ ਪ੍ਰਬੰਧ ਕਾਇਮ ਕਰਨ, ਗੁਰੂ ਦੀਆਂ ਗੋਲਕਾਂ ਦੀ ਹੋ ਰਹੀ ਦੁਰਵਰਤੋਂ ਅਤੇ ਸਿੱਖ ਗੁਰਧਾਮਾਂ ਵਿੱਚ ਹੋ ਰਹੀਆਂ ਗੈਰ ਇਖਲਾਕੀ ਕਾਰਵਾਈਆਂ ਰੋਕਣ ਆਦਿ ਮੁੱਖ ਜਿ਼ੰਮੇਵਾਰੀਆਂ ਤੋਂ ਉਹ ਕਿਉਂ ਭੱਜ ਰਹੇ ਹਨ?
ਉਨ੍ਹਾ ਕਿਹਾ ਕਿ ਜਦੋਂ ਸੈਟਰ ਵਿੱਚ ਇਨ੍ਹਾ ਦੀ ਭਾਈਵਾਲ ਜਮਾਤ ਬੀ ਜੇ ਪੀ ਦੀ ਛੇ ਸਾਲ ਹਕੂਮਤ ਰਹੀ। ਸ: ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੀ ਸੁਖਬੀਰ ਬਾਦਲ ਸੈਟਰ ਵਿੱਚ ਖੁਦ ਵਜ਼ੀਰ ਰਹੇ, ਉਦੋਂ ਇਨ੍ਹਾ ਨੂੰ ਉਪਰੋਕਤ ਸਿੱਖ ਕੌਮ ਅਤੇ ਪੰਜਾਬ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕਰਾਉਣ ਦੀ ਗੱਲ ਕਿਉਂ ਨਾ ਚੇਤੇ ਆਈ? ਅੱਜ ਜਦੋਂ ਸੈਟਰ ਵਿੱਚ ਉਨ੍ਹਾ ਦੀ ਸਿਆਸੀ ਵਿਰੋਧੀ ਜਮਾਤ ਦੀ ਹਕੂਮਤ ਹੈ, ਉਨ੍ਹਾ ਕੋਲ ਲਿਲਕੜੀਆ ਕੱਢਕੇ ਕੀ ਉਹ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰ ਰਹੇ? ਸ: ਮਾਨ ਨੇ ਕਿਹਾ ਕਿ ਉਸ ਸਮੇਂ ਮੈ ਘੱਟ ਗਿਣਤੀਆਂ ਉੱਤੇ ਜ਼ਬਰ ਕਰਨ ਵਾਲੇ ‘ਪੋਟਾ ਕਾਨੂੰਨ’ਨੂੰ ਖਤਮ ਕਰਾਉਣ ਲਈ, ਇਸ ਕਾਨੂੰਨ ਵਿਰੁੱਧ ਵੋਟਾਂ ਪਾਉਣ ਲਈ ਸਮੁੱਚੇ ਅਕਾਲੀ ਐਮ.ਪੀਜ਼ ਕੋਲ ਖੁਦ ਗਿਆ ਤਾਂ ਇਨ੍ਹਾ ਨੇ ਸਿੱਖ ਕੌਮ ਦੇ ਵਿਰੁੱਧ ਦੁਰਵਰਤੋਂ ਕਰਨ ਵਾਲੇ ਪੋਟਾ ਕਾਨੂੰਨ ਦੇ ਹੱਕ ਵਿੱਚ ਵੋਟਾਂ ਪਾ ਕੇ ‘ਆ ਬੈਲ ਮੁਝੇ ਮਾਰ’ ਦੀ ਕਹਾਵਤ ਨੂੰ ਸੱਚ ਕਰਕੇ ਕੀ ਖੱਟਿਆ ਹੈ? ਅੱਜ ਉਸੇ ਪੋਟਾ ਕਾਨੂੰਨ ਦੀ ਦੁਰਵਰਤੋਂ ਸਿੱਖ ਕੌਮ ਦੇ ਹੱਕ-ਹਕੂਕ ਕੁਚਲਣ, ਡੇਰਾਵਾਦ ਅਤੇ ਗੁਰੂਡੰਮ ਵਿਰੁੱਧ ਜਮਹੂਰੀਅਤ ਤਰੀਕੇ ਕੀਤੇ ਜਾ ਰਹੇ ਸੰਘਰਸ਼ ਦੀ ਆਵਾਜ਼ ਨੂੰ ਦਬਾਉਣ, ਸਿੱਖ ਕੌਮ ਦੀ ਨੌਜਵਾਨੀ ਉੱਤੇ ਝੂਠੇ ਕੇਸ ਬਣਾ ਕੇ ਜੇ਼ਲ੍ਹਾ ਵਿੱਚ ਬੰਦੀ ਬਣਾਉਣ ਲਈ ਕੀਤੀ ਜਾ ਰਹੀ ਹੈ। ਇਸ ਲਈ ਸਮੁੱਚਾ ਬਾਦਲ ਪਰਿਵਾਰ ਕੀ ਦੋਸ਼ੀ ਨਹੀਂ ਹੈ? ਹੁਣ 1984 ਵਿੱਚ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੀ ਦਿੱਲੀ ਵਿਖੇ ਜਾ ਕੇ ਡਰਾਮੇਬਾਜ਼ੀ ਨਹੀਂ ਕਰ ਰਹੇ? ਉਨ੍ਹਾ ਕਿਹਾ ਕਿ ਨਿੱਤ ਦਿਹਾੜੇ ਪੰਜਾਬ ਵਿੱਚ ਨਸ਼ੀਲੀਆਂ ਵਸਤਾਂ ਅਤੇ ਨਕਲੀ ਨੋਟਾਂ ਦੇ ਮਿਲ ਰਹੇ ਭੰਡਾਰਾਂ, ਲੁੱਟਾਂ-ਖੋਹਾਂ ਅਤੇ ਕਤਲਾਂ ਦੀਆਂ ਵੱਧਦੀਆਂ ਵਾਰਦਾਤਾਂ, ਕਾਨੂੰਨੀ ਵਿਵਸਥਾ ਦੀ ਬਣੀ ਡਾਵਾਡੌਲ ਸਥਿਤੀ ਅਤੇ ਪੰਜਾਬ ਦੇ ਸਿਰ ਚੜਿਆ 63,000 ਕਰੋੜ ਰੁਪਏ ਦਾ ਕਰਜ਼ਾ ਜਿਸਦਾ ਸਲਾਨਾ ਵਿਆਜ 54,00 ਕਰੋੜ ਰੁਪਏ ਬਣਦਾ ਹੈ, ਉਸ ਲਈ ਬਾਦਲ ਪਰਿਵਾਰ ਦੀਆਂ ਡੰਗ ਟਪਾਊ ਅਤੇ ਦਿਸ਼ਾਹੀਣ ਨੀਤੀਆਂ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ। ਉਨ੍ਹਾ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਵੀ ਉਨ੍ਹਾ ਨੇ ਇਸ ਬਾਦਲ ਪਰਿਵਾਰ ਦੀ ਹਕੂਮਤ ਦੇ ਮਾੜੇ ਪ੍ਰਬੰਧ ਤੋਂ ਖਹਿੜਾ ਛੁਡਾਉਣ ਦੀ ਗੱਲ ਨਾ ਸੋਚੀ ਤਾਂ ਇਹ ਲੋਕ ਪੰਜਾਬ ਅਤੇ ਸਿੱਖ ਕੌਮ ਨੂੰ ਹਿੰਦੂਤਵ ਤਾਕਤਾਂ ਦਾ ਗੁਲਾਮ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਲਈ ਸਾਡੇ ਸਾਰਿਆਂ ਲਈ ਇਹ ਬਿਹਤਰ ਹੋਵੇਗਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਰਾਜ ਪ੍ਰਬੰਧ ਨੂੰ ਖਤਮ ਕਰਕੇ, ਇੱਥੇ ਸਭ ਨੂੰ ਬਰਾਬਰਤਾ ਦੇ ਹੱਕ ਦੇਣ ਵਾਲਾ ਨਿਜ਼ਾਮ ਸਥਾਪਿਤ ਕੀਤਾ ਜਾਵੇ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਰਾਂ ਦੇ ਕਮਰਿਆਂ ਦਾ ਕਿਰਾਇਆ 50 ਤੋਂ 100 ਰੁਪਏ ਕੀਤਾ

ਅੰਮ੍ਰਿਤਸਰ, 16 ਨਵੰਬਰ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਰਹਿਣ ਲਈ ਕਮਰਿਆਂ ਦਾ ਕਿਰਾਇਆ ਵਧਾ ਕੇ ਦੁੱਗਣਾ ਕਰ ਦਿੱਤਾ ਹੈ। ਕਮਰਿਆਂ ਦੀ ਹਾਲਤ ਵੀ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਮਰਿਆਂ ਦੇ ਕਿਰਾਏ ਵਜੋਂ ਰੋਜ਼ਾਨਾ 50 ਰੁਪਏ ਵਸੂਲੇ ਜਾਂਦੇ ਸਨ ਪਰ ਜਥੇਦਾਰ ਮੱਕੜ ਵਲੋਂ ਇਹ ਕਿਰਾਇਆ ਵਧਾ ਕੇ 100 ਰੁਪਏ ਰੋਜ਼ਾਨਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਿੱਖ ਯਾਤਰੂਆਂ ਵਿਚ ਜਥੇਦਾਰ ਮੱਕੜ ਵਿਰੁਧ ਰੋਸ ਪਾਇਆ ਜਾ ਰਿਹਾ ਹੈ। ਜਥੇਦਾਰ ਮੱਕੜ ਦੀ ਦੇਖਰੇਖ ਵਿਚ ਜਾਪਦਾ ਹੈ ਜਿਵੇਂ ਸਰਾਵਾਂ ਦੇ ਕਮਰੇ ਕਦੇ ਧੋਤੇ ਹੀ ਨਾ ਗਏ ਹੋਣ। ਇਥੋਂ ਤੱਕ ਕਿ ਇਨ੍ਹਾਂ ਵਿਚ ਪਰਦੇ ਵੀ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਇਕ ਸਾਲ ਪਹਿਲਾਂ ਸਰਾਂ ਦੀ ਉਸਾਰੀ ਕੀਤੀ ਗਈ ਸੀ। ਉਥੇ ਇਕ ਦੋ ਮੰਜ਼ਿਲਾਂ ਛੱਡ ਕੇ ਬਾਕੀ ਮੰਜ਼ਿਲਾਂ ਦੇ ਕਮਰਿਆਂ ਵਿਚ ਅਜੇ ਤੱਕ ਬੈੱਡ ਨਹੀਂ ਲੱਗੇ ਅਤੇ ਜ਼ਮੀਨ 'ਤੇ ਸੌਣ ਦਾ ਵੀ ਜਥੇਦਾਰ ਮੱਕੜ ਯਾਤਰੂਆਂ ਕੋਲੋਂ ਰੋਜ਼ਾਨਾ 100 ਰੁਪਏ ਕਿਰਾਇਆ ਵਸੂਲਦੇ ਹਨ।

ਬਾਬਾ ਜੋਗਿੰਦਰ ਸਿੰਘ ਦੀ ਬਰਸੀ ਮੌਕੇ ਪੰਥਕ ਮੁੱਦਿਆਂ ’ਤੇ ਚਰਚਾ

ਬਾਘਾਪੁਰਾਣਾ, 16 ਨਵੰਬਰ -ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਖਾਲਸਾ ਦੀ 16ਵੀਂ ਬਰਸੀ ਉਨ੍ਹਾਂ ਨੂੰ ਰਵਾਇਤ ਸ਼ਰਧਾਂਜਲੀ ਦੇਣ ਦੇ ਮਕਸਦ ਤੱਕ ਹੀ ਸੀਮਤ ਨਹੀਂ ਹੋਵੇਗੀ। ਸ਼ਰਧਾਂਜਲੀ ਸਮਾਰੋਹ ਮੌਕੇ ਸਿੱਖ ਕੌਮ ਨੂੰ ਉਨ੍ਹਾਂ ਵੱਲੋਂ ਦਰਸਾਏ ਗਏ ਮਾਨਵਤਾ ਦੇ ਖਾਲਸ ਮਾਰਗ ਉਪਰ ਚੱਲਣ ਅਤੇ ਸਿੱਖੀ ਸਿਧਾਂਤਾਂ ਉੱਪਰ ਇੰਨ ਬਿਨ ਪਹਿਰਾ ਦੇਣ ਵਿੱਚ ਹੁਣ ਤੱਕ ਪੱਛੜੇਵੇਂ ਨੂੰ ਦੂਰ ਕਰ ਕੇ ਉਨ੍ਹਾਂ ਦੇ ਮਿਸ਼ਨ ਨੂੰ ਤੇਜ਼ੀ ਨਾਲ ਅੱਗੇ ਤੋਰਨ ਲਈ ਭਵਿੱਖ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ।
ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਨੇ ਇਥੇ ਪ੍ਰੈਸ ਨਾਲ ਗੱਲਬਾਤ ਦੌਰਾਨ ਆਖੀ। ਉਹ ਸ਼ਰਧਾਂਜਲੀ ਅਤੇ ਸਿੱਖ ਕੌਮ ਦੇ ਹੋਰਨਾਂ ਮਸਲਿਆਂ ਨੂੰ ਪੰਥਕ ਸਖਸ਼ੀਅਤਾਂ ਨਾਲ ਵਿਚਾਰਨ ਲਈ ਰੱਖੇ ਗਏ 18 ਨਵੰਬਰ ਦੇ ਸਮਾਰੋਹ ਸਬੰਧੀ ਪਿੰਡਾਂ ਦੇ ਦੌਰੇ ਮਗਰੋਂ ਇਥੇ ਆਏ ਸਨ। ਉਨ੍ਹਾਂ ਦੱਸਿਆ ਕਿ ਬਰਸੀ ਮੌਕੇ ਹੋਣ ਵਾਲੇ ਟਕਸਾਲੀ ਪੰਥਕ ਸਿਪਾਹੀਆਂ ਅਤੇ ਆਗੂਆਂ ਦੇ ਇਕੱਠ ਵਿੱਚ ਪੰਥ ਨੂੰ ਦਰਪੇਸ਼ ਸਮੱਸਿਆਵਾਂ ਤੋਂ ਬਿਨਾਂ ਦਸਮ ਗ੍ਰੰਥ, ਨਾਨਕਸ਼ਾਹੀ ਕੈ¦ਡਰ ਵਿਵਾਦ, ਨਿੱਘਰਦੀ ਜਾ ਰਹੀ ਪੰਥਕ ਰਹਿਨੁਮਾਵਾਂ ਦੀ ਸੋਚ, ਸ਼੍ਰੋਮਣੀ ਕਮੇਟੀ ਚੋਣਾਂ ਆਦਿ ਸਮੱ੍ਯਸਿਆਵਾਂ ’ਤੇ ਪੁਨਰ ਵਿਚਾਰ ਕਰਕੇ ਇਕ ਉਸਾਰੂ ਸਿਆਸੀ ਅਤੇ ਧਾਰਮਿਕ ਬਦਲ ਦੀ ਤਲਾਸ਼ ਵਾਸਤੇ ਗੰਭੀਰ ਵਿਚਾਰਾਂ ਹੋਣਗੀਆਂ।
ਭਾਈ ਖਾਲਸਾ ਨੇ ਦੱਸਿਆ ਕਿ ਕੌਮ ਨੂੰ ਦਰਪੇਸ਼ ਅਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਥੇਦਾਰਾਂ ਦੀ ਅਤੇ ਸ਼੍ਰੋਮਣੀ ਕਮੇਟੀ ਦੀ ਹੁਣ ਤੱਕ ਦੀ ਭੂਮਿਕਾ ਦਾ ਵੀ ਮੁਲਾਂਕਣ ਹੋਵੇਗਾ। ਭਾਈ ਖਾਲਸਾ ਨੇ ਸਮੁੱਚੀ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ 18 ਨਵੰਬਰ ਨੂੰ ਬਾਬਾ ਜੋਗਿੰਦਰ ਸਿੰਘ ਖਾਲਸਾ ਦੀ ਪਿੰਡ ਰੋਡੇ ਵਿਖੇ ਮਨਾਈ ਜਾ ਰਹੀ ਬਰਸੀ ਮੌਕੇ ਹਾਜ਼ਰ ਹੋਣ।


ਮਿਆਦ ਪੁੱਗਾ ਚੁੱਕੀ ਸੰਸਥਾ ਨੂੰ ‘ਨਾਨਕਸ਼ਾਹੀ ਕੈਲੰਡਰ’ ਵਿੱਚ ਤਬਦੀਲੀ ਕਰਨ ਦਾ ਕੋਈ ਇਖਲਾਕੀ ਅਤੇ ਕਾਨੂੰਨੀ ਹੱਕ ਨਹੀਂ :- ਮਾਨ

ਚੰਡੀਗੜ੍ਹ, 14 ਨਵੰਬਰ :- “ਜਦੋਂ ਕੋਈ ਕਾਨੂੰਨੀ ਸੰਸਥਾ ਪਾਰਲੀਮੈਟ, ਅਸੈਬਲੀ ਜਾਂ ਸਿੱਖ ਕੌਮ ਦੀ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਨਗਰ ਕੌਸਲ ਜਿਸਦੀ ਮਿਆਦ ਖਤਮ ਹੋ ਚੁੱਕੀ ਹੋਵੇ ਤਾਂ ਉਸ ਸੰਸਥਾ ਨੂੰ ਕੋਈ ਕਾਨੂੰਨੀ ਅਤੇ ਇਖਲਾਕੀ ਹੱਕ ਨਹੀਂ ਹੁੰਦਾ ਕਿ ਉਹ ਉਸ ਸੰਸਥਾ ਦੇ ਵਿੱਤੀ ਸਾਧਨਾਂ-ਫੰਡਾਂ ਦੀ ਦੁਰਵਰਤੋਂ ਕਰੇ ਅਤੇ ਕੋਈ ਵੱਡਾ ਫੈਸਲਾ ਲਵੇ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ ਅਤੇ ਮੌਜੂਦਾ ਐਸ ਜੀ ਪੀ ਸੀ ਮੈਬਰ ਜਾਂ ਕਾਰਜਕਾਰਨੀ ਜੋ (ਲੇਮ ਡੱਕ) ਵਿੱਚ ਹੈ। ਉਸ ਕੋਲ ਸਿੱਖ ਕੌਮ ਦੇ 2003 ਵਿੱਚ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਕਿਸਮ ਦੀ ਤਬਦੀਲੀ ਕਰਨ ਦਾ ਕੋਈ ਹੱਕ ਬਾਕੀ ਨਹੀਂ ਹੈ। ਵੱਖ ਵੱਖ ਸਿੱਖ ਮੁੱਦਿਆਂ ਉਤੇ ਉਠੇ ਵਿਵਾਦਾਂ ਨੂੰ ਹੱਲ ਕਰਨ ਲਈ ਜਾਂ ਸਮੁੱਚੀ ਸਿੱਖ ਜਥੇਬੰਦੀਆਂ ਦੀ ਇੱਕ ਰਾਏ ਪੈਦਾ ਕਰਨ ਲਈ, ਐਸ ਜੀ ਪੀ ਸੀ ਦੀਆਂ ਆਮ ਚੋਣਾਂ ਹੋਣ ਉਪਰੰਤ ਹੋਂਦ ਵਿੱਚ ਆਉਣ ਵਾਲੇ ਹਾਊਸ ਦਾ ਹੱਕ ਰਾਖਵਾਂ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਤਾਕਤਾਂ ਦੀਆਂ ਸਾਜਿਸਾਂ ਉੱਤੇ ਨਾਨਕਸ਼ਾਹੀ ਕੈਲੰਡਰ ਸੰਬੰਧੀ ਵਿਵਾਦ ਉਠਾਉਣ ਵਾਲੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਫੋਟੋਆਂ ਸਿੱਖਾਂ ਵੱਲੋ ਆਪਣੇ ਮੋਬਾਇਲਾਂ ਅਤੇ ਵਹੀਕਲਜ਼ ਉੱਤੇ ਲਾਉਣ ਵਿਰੁੱਧ ਉੱਠ ਰਹੀ ਸਾਜਿਸ਼ੀ ਅਵਾਜ਼ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਉਦੇ ਹੋਏ ਜਾਹਿਰ ਕੀਤੇ। ਉਨ੍ਹਾ ਕਿਹਾ ਕਿ ਮੌਜੂਦਾ ਤਖਤਾਂ ਦੇ ਗ੍ਰੰਥੀ, ਸ਼੍ਰੀ ਅਤਵਾਰ ਸਿੰਘ ਮੱਕੜ੍ਹ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਤਮਿਕ ਤੌਰ ਤੇ ਹਿੰਦੂਤਵ ਤਾਕਤਾਂ ਦੇ ਪੂਰਨ ਗੁਲਾਮ ਬਣ ਕੇ ਵਿਚਰ ਰਹੇ ਹਨ। ਇਸ ਲਈ ਹੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਲੋਕ ਨਿੱਤ ਦਿਹਾੜੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਗਟਾਉਣ ਵਾਲੇ ਦਸਤਾਵੇਜ਼ਾਂ ਅਤੇ ਉਦਮਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾ ਕਿਹਾ ਕਿ ਸੈਟਰ ਅਤੇ ਪੰਜਾਬ ਦੀ ਹਕੂਮਤ ਨੇ ਸਿਰਸੇ ਵਾਲੇ ਸਾਧ ਵੱਲੋਂ 15 ਨਵੰਬਰ ਨੂੰ ਸਲਾਬਤਪੁਰੇ ਹੋਣ ਵਾਲੇ ਇਕੱਠ ਨੂੰ ਰੱਦ ਕਰਕੇ ਸੂਝਵਾਨਤਾ ਵਾਲਾ ਫੈਸਲਾ ਕੀਤਾ ਹੈ। ਇਹ ਚੰਗੀ ਗੱਲ ਹੈ ਕਿ ਇਨ੍ਹਾ ਹਕੂਮਤਾਂ ਨੂੰ ਸਮਝ ਆ ਗਈ ਹੈ ਕਿ ਸਿੱਖ ਕੌਮ ਅਜਿਹੀ ਕਿਸੇ ਗੱਲ ਨੂੰ ਬਰਦਾਸਿ਼ਤ ਨਹੀਂ ਕਰੇਗੀ ਜੋ ਸਿੱਖ ਗੁਰੂ ਸਾਹਿਬਾਨ ਜਾਂ ਸਿੱਖ ਧਰਮ ਦੇ ਵਿਰੁੱਧ ਗੁੰਮਰਾਹਕੁੰਨ ਕਾਰਵਾਈ ਹੋਵੇ। ਉਨ੍ਹਾ ਦੁੱਖ ਪ੍ਰਗਟ ਕੀਤਾ ਕਿ ਸਿੱਖ ਕੌਮ ਨਾਲ ਸੰਬੰਧਿਤ ਧਾਰਮਿਕ ਅਤੇ ਕਾਬਿਜ਼ ਸਿਆਸੀ ਲੋਕ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਸਮੇ ਸਮੇ ਉੱਤੇ ਨਾਨਕਸ਼ਾਹੀ ਕੈਲੰਡਰ, ਭਿੰਡਰਾਂਵਾਲਿਆਂ ਦੀਆਂ ਫੋਟੋਆਂ, ਸਿੱਖ ਮਰਿਯਾਦਾ ਅਤੇ ਹੁਕਮਨਾਮਿਆਂ ਸੰਬੰਧੀ ਜਾਣਬੁੱਝ ਕੇ ਵਿਵਾਦ ਖੜੇ ਕਰਨ ਦੀਆਂ ਮੰਦਭਾਗੀ ਕਾਰਵਾਈਆਂ ਕਰਦੇ ਹਨ। ਸਿੱਖ ਕੌਮ ਇਨ੍ਹਾ ਦੇ ਚਿਹਰਿਆਂ ਉੱਤੇ ਚੜਾਏ ਗਏ ਮੌਖੋਟਿਆਂ ਨੂੰ ਪਹਿਚਾਣ ਚੁੱਕੀ ਹੈ, ਜਿਸਨੂੰ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਲਾਹ ਕੇ ਦ੍ਰਿੜਤਾ ਨਾਲ ਨੰਗਾ ਵੀ ਕਰੇਗੀ ਅਤੇ ਸਿੱਖ ਕੌਮ ਨੂੰ ਧਾਰਮਿਕ ਸਥਾਨਾਂ ਵਿੱਚ ਸਾਫ ਸੁੱਥਰਾ ਨਿਜ਼ਾਮ ਦੇਣ ਵਿੱਚ ਮੁੱਖ ਭੂਮਿਕਾ ਨਿਭਾਏਗੀ।

ਕੁਲਦੀਪ ਸਿੰਘ ਸੋਢੀਆ ਮਾਜਰੀ ਫਤਿਹਗੜ੍ਹ ਸਾਹਿਬ ਤੋਂ ਅਤੇ ਸਿ਼ਗਾਰਾ ਸਿੰਘ ਬੱਡਲਾ ਅਮਲੋਹ ਤੋਂ ਪਾਰਟੀ ਉਮੀਦਵਾਰ ਹੋਣਗੇ :- ਇਮਾਨ ਸਿੰਘ

ਫਤਿਹਗੜ੍ਹ ਸਾਹਿਬ, 14 ਨਵੰਬਰ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੀ ਅੱਜ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਹੋਈ ਭਰਵੀਂ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਤਿੰਨ ਮਤੇ ਪਾਸ ਕਰਦੇ ਹੋਏ ਕਿਹਾ ਗਿਆ ਹੈ ਕਿ ਉਪਰੋਕਤ ਦੋਵੇ ਸਖਸੀਅਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਲਈ ਕ੍ਰਮਵਾਰ ਫਤਿਹਗੜ੍ਹ ਸਾਹਿਬ ਅਤੇ ਅਮਲੋਹ ਤੋਂ ਪਾਰਟੀ ਉਮੀਦਵਾਰ ਹੋਣਗੇ। ਜਿਨ੍ਹਾ ਨੂੰ ਅੱਜ ਜਿ਼ਲ੍ਹਾ ਜਥੇਬੰਦੀ ਵੱਲੋਂ ਆਪਣੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਵਿੱਢਣ ਦੀ ਹਦਾਇਤ ਕੀਤੀ ਗਈ ਹੈ। ਦੂਸਰੇ ਮਤੇ ਵਿੱਚ 26 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸਲਾਨਾ ਸ਼ਹੀਦੀ ਜੋੜ ਮੇਲੇ ਵਿੱਚ ‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਨੂੰ ਅਮਲੀ ਰੂਪ ਦੇਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਹੋਵੇਗਾ ਅਤੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਸ਼ਹੀਦ ਬਾਬਾ ਫਤਿਹ ਸਿੰਘ ਵੱਲੋ ਹੱਕ ਸੱਚ ਵਾਲੇ ਪੂਰਨਿਆਂ ਉੱਤੇ ਪਹਿਰਾ ਦੇਣ ਦੇ ਪ੍ਰਣ ਨੂੰ ਵੀ ਦੁਹਰਾਇਆ ਜਾਵੇਗਾ।
ਤੀਸਰੇ ਮਤੇ ਵਿੱਚ ‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਨੂੰ ਦ੍ਰਿੜਤਾ ਨਾਲ 20ਵੀਂ ਸਦੀ ਵਿੱਚ ਅੱਗੇ ਲਿਜਾਉਣ ਵਾਲੇ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਜਿਨ੍ਹਾ ਨੇ ਖਾਲਸਾ ਰਾਜ ਨੂੰ ਸਥਾਪਿਤ ਕਰਨ ਲਈ ਸੁਹਿਰਦਤਾ ਭਰੇ ਉੱਦਮ ਕੀਤੇ, ਉਨ੍ਹਾ ਦੇ ਇੱਕ ਲੱਖ ਦੇ ਕਰੀਬ ਅਤਿ ਸੋਹਣੇ ਅਤੇ ਆਕਰਸ਼ਕ ‘ਸਟਿੱਕਰ’ ਛਪਵਾ ਕੇ ਸੰਗਤਾਂ ਨੂੰ ਮੁਫਤ ਭੇਟ ਕੀਤੇ ਜਾਣਗੇ। ਇਸਦੇ ਨਾਲ ਹੀ ਇਸ ਜੋੜ ਮੇਲੇ ਦੀ ਸਿਆਸੀ ਅਤੇ ਧਾਰਮਿਕ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਅੱਜ ਦੀ ਮੀਟਿੰਗ ਨੇ ਸਰਕਲ ਵਾਈਜ਼ ਡਿਊਟੀਆਂ ਵੀ ਲਗਾਈਆਂ। ਅੱਜ ਦੇ ਇਸ ਇਕੱਠ ਵਿੱਚ ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅ), ਸ: ਜੋਗਿੰਦਰ ਸਿੰਘ ਸਕਰਲ ਪ੍ਰਧਾਨ ਬਡਾਲੀ, ਸ: ਹਰਮੇਲ ਸਿੰਘ ਲਟੌਰ ਸਰਕਲ ਪ੍ਰਧਾਨ ਮੁਲੇਪੁਰ, ਸ: ਹਰਜੀਤ ਸਿੰਘ ਸਰਕਲ ਪ੍ਰਧਾਨ ਸਰਹਿੰਦ, ਨਾਜ਼ਰ ਸਿੰਘ ਕਾਹਨਪੁਰਾ ਸੀ: ਮੀ: ਪ੍ਰਧਾਨ ਯੂਥ ਵਿੰਗ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਪੀਰਜੈਨ, ਬਲਵਿੰਦਰ ਸਿੰਘ ਚਰਨਾਰਥਲ, ਪਰਵਿੰਦਰ ਸਿੰਘ, ਗੁਰਮੁਖ ਸਿੰਘ ਪੀਰਜੈਨ, ਸੁਖਵਿੰਦਰ ਸਿੰਘ ਕਾਹਨਪੁਰਾ, ਅਵਤਾਰ ਸਿੰਘ ਕੋਟਲਾ ਸਕੱਤਰ ਯੂਥ ਵਿੰਗ, ਹਰਪ੍ਰੀਤ ਸਿੰਘ, ਗੌਰਾ ਯੂਥ ਆਗੂ ਮੰਡੀ ਗੋਬਿੰਦਗੜ੍ਹ ਅਤੇ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਸਾਮਿਲ ਹੋਏ।


ਦਮਦਮੀ ਟਕਸਾਲ ਦੇ ਸਿੰਘਾ ਨੇ ਦਸਮ ਗ੍ਰੰਥ ਦੇ ਸਬੰਧ ਵਿੱਚ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਮੁਲਕਾਤ ਕੀਤੀ

ਦਮਦਮੀ ਟਕਸਾਲ (ਮਨਟੀਕਾ) ਦੇ ਸਿੰਘਾ ਨੇ ਦਸਮ ਗ੍ਰੰਥ ਦੇ ਸਬੰਧ ਵਿੱਚ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਕਾਤ ਕੀਤੀ, ਉਹਨਾ ਨੇ ਸਿੰਘ ਸਾਹਿਬਾਨ ਨੂੰ ਦਸਿਆ ਅਮਰੀਕਾ ਵਿੱਚ ਪ੍ਰੋ ਦਰਸਨ ਸਿੰਘ ਵੱਲੋ ਗੁਰੁ ਗੋਬਿੰਦ ਸਿੰਘ ਜੀ ਦੇ ਵਿਰੁਧ ਅਪਸਬਦ ਬੋਲੇ ਹਨ ਜੋ ਕੀ ਯੂ ਟਿਉਬ ਤੇ ਵੀ ਵੇਖੇ ਜਾ ਸਕਦੇ ਹਨ ਉਸਤੇ ਵਿਚਾਰ ਕੀਤੀ ਤੇ ਪ੍ਰੌ ਦਰਸਨ ਸਿੰਘ ਨੂੰ ਅਕਾਲ ਤਖਤ ਬਲਾਉਣ ਤੇ ਸਜਾ ਲਈ ਬੇਨਤੀ ਕੀਤੀ। ਮੁਲਕਾਤ ਵਿੱਚ ਗਿਆਨੀ ਜੋਗਿੰਦਰ ਸਿੰਘ ਜੀ,ਰਾਗੀ ਗੁਰਦਿਆਲ ਸਿੰਘ,ਬਾਬਾ ਢੱਕੀ ਜੀ, ਭਾਈ ਹਰਜਿੰਦਰ ਸਿੰਘ ਜਿੰਦੀ,ਭਾਈ ਰਵਿੰਦਰ ਸਿੰਘ ਰਿੰਪੀ ਤੇ ਭਾਈ ਰਣਜੀਤ ਸਿੰਘ ਸਾਮਲ ਹੋਏ ਤੇ ਸਿੱਖ ਪੰਥ ਦੇ ਹੋਰ ਮਸਲਿਆ ਤੇ ਵੀਚਾਰਾ ਵੀ ਹੋਈਆ।

15 ਦਾ ਡੇਰਾ ਸਮਾਗਮ ਕਿਸੇ ਕੀਮਤ 'ਤੇ ਨਹੀਂ ਹੋਣ ਦਿਆਂਗੇ : ਸਿੱਖ ਆਗੂ

ਤਲਵੰਡੀ ਸਾਬੋ, 12 ਨਵੰਬਰ - ਡੇਰਾ ਸਿਰਸਾ ਦੇ ਪੈਰੋਕਾਰ ਇਕ ਵਾਰ ਫਿਰ ਪੰਜਾਬ ਦੀ ਧਰਤੀ ਨੂੰ ਲਹੂ ਲੁਹਾਣ ਕਰਨ ਦੇ ਘਟੀਆ ਮਨਸੂਬੇ ਬਣਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਸਿੱਖ ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸ਼ਾਂਤੀ ਵਿਵਸਥਾ ਬਣਾਈ ਰੱਖਣ ਦਾ ਫਰਜ਼ ਨਿਭਾਉਣ ਲਈ ਪੰਜਾਬ ਸਰਕਾਰ ਡੇਰੇ ਦੀਆਂ ਕਾਰਵਾਈਆਂ 'ਤੇ ਪਾਬੰਦੀ ਲਗਾਉਂਦੀ ਪਰ ਜੇਕਰ ਸਰਕਾਰ ਪਾਬੰਦੀ ਲਗਾਉਣ ਤੋਂ ਅਸਮਰੱਥ ਹੈ ਤਾਂ ਵੀ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦਾ ਪਾਲਣ ਕਰਦਿਆਂ 15 ਨਵੰਬਰ ਨੂੰ ਸੌਦਾ ਸਾਧ ਦੀ 'ਕੂੜ ਚਰਚਾ' ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤੀ ਜਾਵੇਗੀ। ਡੇਰਾ ਸਿਰਸਾ ਦੇ ਕੱਟੜ ਵਿਰੋਧੀ ਅਤੇ ਉੱਘੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ, ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ, ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ, ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਹਰਪਾਲ ਸਿੰਘ ਚੀਮਾ, ਸੰਤ ਸਮਾਜ ਦੇ ਬਾਬਾ ਬੂਟਾ ਸਿੰਘ ਗੁੜਥਲੀ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਏਕਨੂਰ ਖ਼ਾਲਸਾ ਫ਼ੌਜ ਦੇ ਭਾਈ ਬਲਜਿੰਦਰ ਸਿੰਘ, ਇੰਟਰਨੈਸ਼ਨਲ ਮਾਲਵਾ ਤਰਨਾ ਦਲ ਦੇ ਬਾਬਾ ਚੜ੍ਹਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਭਾਈ ਸੁਖਵਿੰਦਰ ਸਿੰਘ ਖ਼ਾਲਸਾ, ਸ਼ਮਸ਼ੀਰ ਏ ਖ਼ਾਲਸਾ ਫ਼ੌਜ ਦੇ ਭਾਈ ਅਰਵਿੰਦਰ ਸਿੰਘ ਸੋਢੀ ਆਦਿ ਸਿੱਖ ਆਗੂਆਂ ਵਲੋਂ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਸੌਦਾ ਸਾਧ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਉਸ ਦੇ ਨਾਪਾਕ ਕਦਮ ਪੰਜਾਬ ਦੀ ਪਵਿੱਤਰ ਧਰਤੀ 'ਤੇ ਨਹੀਂ ਪੈਣ ਦਿੱਤੇ ਜਾਣਗੇ। ਸਿੱਖ ਆਗੂਆਂ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਡੇਰਾ ਮੁਖੀ ਦੇ ਸਮਾਗਮਾਂ ਨੂੰ ਮਨਜ਼ੂਰੀ ਦੇ ਕੇ ਇਹ ਸਾਬਤ ਕਰ ਚੁੱਕੀ ਹੈ ਕਿ ਉਸ ਨੂੰ ਸਿੱਖਾਂ ਨਾਲੋਂ ਵੱਧ ਪ੍ਰੇਮੀਆਂ ਦਾ ਫ਼ਿਕਰ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ 15 ਨਵੰਬਰ ਦੇ ਸਲਾਬਤਪੁਰਾ ਸਮਾਗਮ ਨੂੰ ਰੁਕਵਾਉਣ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 15 ਨਵੰਬਰ ਦਿਨ ਐਤਵਾਰ ਨੂੰ ਸਿੱਖ ਸੰਗਤ ਅਤੇ ਆਗੂਆਂ ਦੀ ਇਕੱਤਰਤਾ ਪਹਿਲਾਂ ਦੀਨੇ ਕਾਂਗੜ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜ੍ਹੇ ਹੋਵੇਗੀ ਅਤੇ ਉਥੋਂ ਸਲਾਬਤਪੁਰੇ ਤੱਕ ਰੋਸ ਮਾਰਚ ਦੀ ਸ਼ਕਲ 'ਚ ਜਾ ਕੇ ਸੌਦਾ ਸਾਧ ਦੇ ਪੈਰੋਕਾਰਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਨੂੰ ਰੋਕਿਆ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀਆਂ ਡੇਰਾ ਸਿਰਸਾ ਦੀਆਂ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਬੰਦ ਕਰੇ ਨਹੀਂ ਤਾਂ ਸਿੱਟੇ ਅਤਿ ਭਿਆਨਕ ਨਿਕਲਣਗੇ।

ਨਾਨਕਸ਼ਾਹੀ ਕੈਲੰਡਰ ਦੀਆਂ ਉਲਝਣਾਂ ਦਾ ਹੱਲ ਕੱਢਾਂਗੇ-ਜਥੇ. ਮੱਕੜ

ਅੰਮ੍ਰਿਤਸਰ, 12 ਨਵੰਬਰ -ਅੱਜ ਇੱਥੇ ਨਾਨਕਸ਼ਾਹੀ ਕੈਲੰਡਰ ਸਬੰਧੀ ਸਿੱਖ ਸੰਪਰਦਾਵਾਂ ਅਤੇ ਸੰਤ ਸਮਾਜ ਦੇ ਮਹਾਂਪੁਰਸ਼ਾਂ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ: ਅਵਤਾਰ ਸਿੰਘ ਨਾਲ ਹੋਈ ਮੀਟਿੰਗ ਵਿੱਚ ਲਿਖਤੀ ਸੁਝਾਅ ਲਏ ਗਏ। ਗੁਰੂ ਨਾਨਕ ਨਿਵਾਸ ਇਕੱਤਰਤਾ ਹਾਲ ਵਿਖੇ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ: ਅਵਤਾਰ ਸਿੰਘ ਨੇ ਦੱਸਿਆ ਕਿ ਹੁਣ ਜੋ ਕੈਲੰਡਰ ਦੇ ਹਾਮੀ ਵਿਦਵਾਨ ਅਤੇ ਜਥੇਬੰਦੀਆਂ ਹਨ, ਉਨ੍ਹਾਂ ਦੀ ਰਾਏ ਵੀ ਲਈ ਜਾਵੇਗੀ। ਇਸ ਉਪਰੰਤ ਦੋਵਾਂ ਧਿਰਾਂ ਦੇ ਆਗੂਆਂ ਅਤੇ ਕੈਲੰਡਰ ਨੂੰ ਤਿਆਰ ਕਰਨ ਵਾਲੇ ਵਿਦਵਾਨਾਂ ਦੀ ਰਾਏ ਨਾਲ ਸਾਰਿਆਂ ਨੂੰ ਪ੍ਰਵਾਨਤ ਹੱਲ ਕੱਢਿਆ ਜਾਵੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਸਵੀਕਾਰ ਕੀਤਾ ਕਿ ਕੈਲੰਡਰ ਵਿੱਚ ਕੁੱਝ ਤਰੁੱਟੀਆਂ ਵੀ ਹਨ, ਜਿਵੇਂ ਇੱਕ ਦਿਨ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਦਿਹਾੜੇ ਦੱਸੇ ਗਏ ਹਨ। ਅੱਜ ਦੀ ਮੀਟਿੰਗ ਵਿੱਚ ਜ: ਅਵਤਾਰ ਸਿੰਘ ਪ੍ਰਧਾਨ ਸ੍ਰੋ: ਕਮੇਟੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਪ੍ਰਧਾਨ ਸੰਤ ਸਮਾਜ ਸੰਤ ਪਰਮਜੀਤ ਸਿੰਘ ਮਾਹਲਪੁਰ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਸੰਤ ਬਲਬੀਰ ਸਿੰਘ ਰਤਵਾੜੇ ਵਾਲੇ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵੱਲੋਂ ਬਾਬਾ ਨਾਜ਼ਰ ਸਿੰਘ, ਬਾਬਾ ਕੁਲਦੀਪ ਸਿੰਘ ਧੱਲੇਕੇ, ਸੰਤ ਪ੍ਰਤਾਪ ਸਿੰਘ ਲੰਘੇਆਣੇ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਬਾਬਾ ਭਜਨ ਸਿੰਘ ਨਾਨਕਸਰ ਵਾਲੇ, ਕਰਨਲ ਨਿਸ਼ਾਨ ਸਿੰਘ, ਡਾ. ਅਨੁਰਾਗ ਸਿੰਘ, ਗਿ: ਆਤਮਾ ਸਿੰਘ, ਗਿ: ਗੁਰਬਚਨ ਸਿੰਘ ਬੱਧਨੀ ਕਲਾਂ ਵਾਲੇ, ਸ੍ਰ. ਪ੍ਰੀਤ ਸਿੰਘ, ਸ੍ਰ. ਹਰਕਰਮਜੀਤ ਸਿੰਘ ਐਡਵੋਕੇਟ, ਸ੍ਰ. ਮਲੂਕ ਸਿੰਘ ਦੇਹਰਾਦੂਨ, ਬਾਬਾ ਦਰਸ਼ਨ ਸਿੰਘ ਬੋਰੀਵਾਲੇ ਅਤੇ ਸ਼੍ਰੋਮਣੀ ਕਮੇਟੀ ਦੇ ਕੁੱਝ ਅਧਿਕਾਰੀ ਸ਼ਾਮਿਲ ਹੋਏ।

ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਵਚਨਬੱਧ : ਰੂਡ

ਨਵੀਂ ਦਿੱਲੀ, 12 ਨਵੰਬਰ -ਆਸਟਰੇਲੀਆ ਦੇ ਪ੍ਰਧਾਨ ਮੰਤਰੀ ਕੈਬਿਨ ਰੂਡ ਨੇ ਅੱਜ ਕਿਹਾ ਕਿ ਆਸਟਰੇਲੀਆ ਰਹਿ ਰਹੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਉਨ੍ਹਾਂ ਦੀ ਸਰਕਾਰ ਹਰ ਸੰਭਵ ਕਦਮ ਚੁੱਕਣ ਲਈ ਵਚਨਬੱਧ ਹੈ। ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਨਸਲੀ ਹਮਲਿਆਂ 'ਤੇ ਭਾਰਤ ਵਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਇਕ ਦਿਨ ਬਾਅਦ ਆਸਟਰੇਲੀਆਈ ਪ੍ਰਧਾਨ ਮੰਤਰੀ ਕੈਵਿਨ ਰੂਡ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਭਾਰਤੀ ਵਿਦਿਆਰਥੀ ਸਵਾਗਤਯੋਗ ਮਹਿਮਾਨ ਹਨ। ਭਾਰਤ ਦੌਰੇ 'ਤੇ ਆਏ ਰੂਡ ਨੇ ਅੱਜ ਕਿਹਾ ਕਿ ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀ ਸਨਮਾਨਯੋਗ ਮਹਿਮਾਨ ਹਨ। ਉਹ ਆਸਟਰੇਲੀਆਈ ਅਰਥਵਿਵਸਥਾ ਲਈ ਮਹੱਤਵਪੂਰਨ ਹਨ। ਅਸੀਂ ਉਨ੍ਹਾਂ ਨੂੰ ਸੁਹਿਰਦ ਢੰਗ ਨਾਲ ਰਹਿਣ ਦੇਣਾ ਚਾਹੁੰਦੇ ਹਾਂ। ਦਿੱਲੀ ਦੇ ਤਾਜ ਮਹਿਲ ਹੋਟਲ ਵਿਚ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਸਟਰੇਲੀਆ ਵਿਚ ਪੜ੍ਹਾਈ ਕਰ ਰਹੇ ਸਾਰੇ ਵਿਦੇਸ਼ੀ ਵਿਦਿਆਰਥੀ ਉਸਾਰੂ ਮਾਹੌਲ ਵਿਚ ਮਿਲ ਕੇ ਰਹਿਣ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਸ਼ਨੂੰ ਪ੍ਰਕਾਸ਼ ਨੇ ਬੁੱਧਵਾਰ ਨੂੰ ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ ਬਾਰੇ ਕਿਹਾ ਸੀ ਕਿ ਇਹ ਚਿੰਤਾ ਦਾ ਵਿਸ਼ਾ ਹੈ। ਅਸੀਂ ਉਚ ਪੱਧਰ 'ਤੇ ਆਪਣੀ ਚਿੰਤਾ ਪ੍ਰਗਟ ਕਰ ਦਿੱਤੀ ਹੈ। ਇਹ ਮੰਦਭਾਗਾ ਹੈ ਕਿ ਬੀਤੇ ਹਫ਼ਤੇ ਤੋਂ ਭਾਰਤੀ ਵਿਦਿਆਰਥੀਆਂ 'ਤੇ ਮੁੜ ਹਮਲੇ ਸ਼ੁਰੂ ਹੋ ਗਏ ਹਨ। ਸੀ.ਆਈ.ਆਈ. , ਫਿੱਕੀ ਅਤੇ ਐਸੋਚੈਮ ਵਲੋਂ ਇਥੇ ਆਯੋਜਿਤ ਬੈਠਕ ਵਿਚ ਰੂਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਸਟਰੇਲੀਆ ਰਹਿਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਾਰਥਕ ਤਜ਼ਰਬੇ ਨੂੰ ਯਕੀਨੀ ਬਨਾਉਣ ਲਈ ਹਰ ਸੰਭਵ ਠੋਸ ਕਦਮ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀ ਭਾਰਤ-ਆਸਟਰੇਲੀਆ ਦੇ ਕਾਰੋਬਾਰੀ ਸਬੰਧਾਂ ਦੇ ਭਵਿੱਖ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਉਹ ਸਾਡੇ ਦੇਸ਼ ਦੇ ਸਨਮਾਨਿਤ ਕਹਿਮਾਨ ਹਨ। ਸਾਡੇ ਦੇਸ਼ ਵਿਚ ਪੜ੍ਹ ਰਹੇ ਸਾਰੇ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਆਸਟਰੇਲੀਆ ਵਿਚ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਪਹਿਲਾਂ ਹੀ ਇਸ ਮਾਮਲੇ ਨੂੰ ਆਸਟਰੇਲੀਆਈ ਸਰਕਾਰ ਸਾਹਮਣੇ ਉਠਾ ਚੁੱਕੇ ਹਨ

ਰਾਜ ਠਾਕਰੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਾਇਰ

ਜਮਸ਼ੇਦਪੁਰ (ਝਾਰਖੰਡ) : 12 ਨਵੰਬਰ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਖ਼ਿਲਾਫ਼ ਉਥੋਂ ਦੀ ਇਕ ਅਦਾਲਤ ‘ਚ ਰਾਸ਼ਟਰੀ ਭਾਸ਼ਾ ਹਿੰਦੀ ਦੇ ਅਪਮਾਨ ਅਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਿਹਾਰ ਦੇ ਲੋਕਾਂ ਅਤੇ ਛਠ ਤਿਉਹਾਰ ਦੇ ਕਥਿਤ ਅਪਮਾਨ ਲਈ ਰਾਜ ਠਾਕਰੇ ਖ਼ਿਲਾਫ਼ ਚਰਚਿਤ ਮੁਕੱਦਮਾ ਦਾਇਰ ਕਰਨ ਵਾਲੇ ਵਕੀਲ ਹਾਮਿਦ ਰਜ਼ਾ ਖ਼ਾਨ ਅਤੇ ਕੁਝ ਹੋਰਾਂ ਵੱਲੋਂ ਭਾਰਤੀ ਦੰਡਾਵਲੀ ਦੀ ਧਾਰਾ 295ਏ, 298, 153ਏ ਅਤੇ 121 ਦੇ ਤਹਿਤ ਕੱਲ੍ਹ ਇੱਥੇ ਚੀਫ਼ ਜਸਟਿਸ ਪੀਕੇ ਮੋਇਤਰਾ ਦੀ ਅਦਾਲਤ ‘ਚ ਦਾਇਰ ਕੀਤੇ ਇਸ ਮਾਮਲੇ ਦੀ ਸੁਣਵਾਈ 16 ਨਵੰਬਰ ਨੂੰ ਹੋਵੇਗੀ।
ਸ਼ਿਕਾਇਤ ਤੋਂ ਬਾਅਦ ਦੋਸ਼ ਲਗਾਇਆ ਗਿਆ ਹੈ ਕਿ ਰਾਜ ਠਾਕਰੇ ਨੇ ਮਹਾਰਾਸ਼ਟਰ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਰਾਸ਼ਟਰੀ ਭਾਸ਼ਾ ਹਿੰਦੀ ‘ਚ ਸਹੁੰ ਨਾ ਚੁੱਕਣ ਲਈ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਸੀ ਜੋ ਦੇਸ਼ ਧ੍ਰੋਹ ਦੇ ਬਰਾਬਰ ਹੈ। ਉਨ੍ਹਾਂ ਖ਼ਿਲਾਫ਼ ਰਾਸ਼ਟਰੀ ਭਾਸ਼ਾ ਦੇ ਅਪਮਾਨ ਅਤੇ ਦੇਸ਼ ‘ਚ ਦਹਿਸ਼ਤ ਫੈਲਾਉਣ ਦੇ ਦੋਸ਼ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਛਠ ਤਿਉਹਾਰ ਦੇ ਅਪਮਾਨ ਸਬੰਧੀ ਸ੍ਰੀ ਰਜ਼ਾ ਦੇ ਮੁਕੱਦਮੇ ਅਤੇ ਉਤਰ ਭਾਰਤੀਆਂ ਦੇ ਪ੍ਰਤੀ ਕਥਿਤ ਤੌਰ ‘ਤੇ ਅਸਨਮਾਨਜਨਕ ਭਾਸ਼ਾ ਦਾ ਪ੍ਰਯੋਗ ਕਰਨ ਨੂੰ ਲੈ ਕੇ ਵੀ ਇੱਥੇ ਇਕ ਹੋਰ ਵਕੀਲ ਵੱਲੋਂ ਦਾਇਰ ਕੀਤੇ ਗਏ ਦੋ ਮਾਮਲਿਆਂ ‘ਚ ਇੱਥੋਂ ਦੀਆਂ ਅਦਾਲਤਾਂ ਨੇ ਠਾਕਰੇ ਦੇ ਖ਼ਿਲਾਫ਼ ਚਾਰ ਵਾਰ ਗ਼ੈਰ- ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਅਜੇ ਇਨ੍ਹਾਂ ਮਾਮਲਿਆਂ ‘ਚ ਉਨ੍ਹਾਂ ਨੂੰ ਉਚ ਅਦਾਲਤ ਨੇ ਅੰਤ੍ਰਿਮ ਰਾਹਤ ਦਿੱਤੀ ਹੋਈ ਹੈ।
ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੰਦਸੌਰ ਦੀ ਇਕ ਸਥਾਨਕ ਅਦਾਲਤ ਵੱਲੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ‘ਤੇ ਮਹਾਰਾਸ਼ਟਰ ਵਿਧਾਨ ਸਭਾ ‘ਚ ਹਿੰਦੀ ‘ਚ ਸਹੁੰ ਚੁੱਕਣ ਸਮੇਂ ਕੀਤੇ ਗਏ ਹਮਲੇ ਸਬੰਧੀ ਦਾਇਰ ਇਕ ਅਰਜ਼ੀ ‘ਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਅਤੇ ਉਨ੍ਹਾਂ ਦੀ ਪਾਰਟੀ ਦੇ ਚਾਰ ਮੁਅੱਤ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਆਪਣੀ ਅਰਜ਼ੀ ‘ਚ ਕਿਹਾ ਕਿ ਉਹ ਉਨ੍ਹਾਂ ਖ਼ਬਰਾਂ ਤੋਂ ਬੇਹੱਦ ਦੁਖੀ ਹੋਏ ਹਨ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਮਨਸੇ ਦੇ ਵਿਧਾਇਕਾਂ ਨੇ ਹਿੰਦੀ ‘ਚ ਸਹੁੰ ਚੁੱਕਣ ਵਾਲੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਜਨਾਬ ਆਜ਼ਮੀ ਦਾ ਮਹਾਰਾਸ਼ਟਰ ਵਿਧਾਨ ਸਭਾ ‘ਚ ਕੁਟਾਪਾ ਕੀਤਾ ਸੀ। ਇਸ ਮਾਮਲੇ ‘ਚ ਜਸਟਿਸ ਆਰਆਰ ਬਡੋਦੀਆ ਨੇ ਭਾਰਤੀ ਦੰਡ ਕਾਨੂੰਨ ਦੀ ਧਾਰਾ 153ਏ ਦਾ ਗੰਭੀਰ ਨੋਟਿਸ ਲਿਆ ਹੈ। ਇਸ ਧਾਰਾ ਅਨੁਸਾਰ ਧਰਮ, ਭਾਸ਼ਾ ਆਦਿ ਦੇ ਆਧਾਰ ‘ਤੇ ਲੋਕਾਂ ‘ਚ ਭੇਦ-ਭਾਵ ਕਰਨਾ ਗੰਭੀਰ ਜੁਰਮ ਹੈ।

             Copyright:-2006-2009 News Punjab.Com, All rights reserved