9 June 15 June 1st June 8 June 26 May 31 May 19 May 25 May 12 May 18 May 5 May to 11 May 28 April to 4 May ਸ਼ਹੀਦ ਭਾਈ ਬਲਕਾਰ ਸਿੰਘ ਜੀ ਮੁੰਬਈ ਦੀ ਨਵੀ ਵੀਡਿਉ ਮੁੰਬਈ ਪੁਲਿਸ ਵੱਲੋ ਸਿੱਖਾ ਦੀ ਮਾਰਕੁੱਟ "ਅਣਪਛਾਤੀ ਲਾਸ਼" TOP COP CAUGHT ADVERTISEMENTS |
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਤਾਰਪੁਰ ਸਾਹਿਬ
ਲਾਂਘੇ ਲਈ ਅਪਣਾਈ ਸਹੀ ਪਹੁੰਚ ਦਾ ਭਰਵਾਂ ਸੁਆਗਤ
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਖੀਆਂ ਦੀ ਇਕਾਹਠ ਵਰ੍ਹੇ ਪੁਰਾਣੀ ਤਾਂਘ ਸ਼ਾਇਦ ਹੁਣ ਛੇਤੀ ਪੂਰੀ ਹੋਣ ਵਾਲੀ ਹੈ।ਰਾਜਨੀਤਕ ਮਜਬੂਰੀਆਂ ਤੇ ਸਿੱਖ ਕੌਮ ਦੀ ਮਜ਼ਬੂਤ ਇਛਾ ਸ਼ਕਤੀ ਦੇ ਸਾਹਮਣੇ ਝੁਕਦਿਆਂ ਹਿੰਦੋਸਤਾਨ ਸਰਕਾਰ ਨੇ ਖ਼ਾਸ ਤੌਰ ਤੇ ਆਪਣੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੂੰ ਕਾਹਲੀ ਨਾਲ ਡੇਰਾ ਬਾਬਾ ਨਾਨਕ ਭੇਜ ਕੇ ਉਸ ਕੋਲੋਂ ਇਹ ਐਲਾਨ ਕਰਵਾਇਆ ਹੈ ਕਿ ਭਾਰਤ ਸਰਕਾਰ ਖ਼ਾਲਸਾ ਪੰਥ ਦੀ ਮੰਗ ਅੱਗੇ ਝੁਕਦਿਆਂ ਛੇਤੀ ਤੋਂ ਛੇਤੀ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਲਾਂਘਾ ਬਣਾ ਕੇ ਦੇਣ ਲਈ ਸਹਿਮਤ ਹੋ ਗਈ ਹੈ ਤੇ ਇਸ ਵਾਸਤੇ ਸਰਕਾਰੀ ਅਤੇ ਤਕਨੀਕੀ ਮਾਹਿਰਾਂ ਦਾ ਇਕ ਵਫ਼ਡ ਛੇਤੀ ਹੀ ਪਾਕਿਸਤਾਨ ਭੇਜਿਆ ਜਾ ਰਿਹਾ ਹੈ ਜਿਸਦੀ ਰਿਪੋਰਟ ਤੇ ਸਰਕਾਰ ਕਾਰਵਾਈ ਕਰਕੇ ਲਾਂਘੇ ਨੂੰ ਮਨਜ਼ੂਰੀ ਦੇ ਦਿਤੀ ਜਾਏਗੀ।ਹਾਲਾਂ ਕਿ ਖ਼ਾਲਸਾ ਪੰਥ ਉਨੀ ਸੌ ਸੰਤਾਲੀ ਦੀ ਹਿੰਦੋਸਤਾਨ-ਪਾਕਿਸਤਾਨ ਵੰਡ ਦੇ ਸਮੇਂ ਤੋਂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਲਾਂਘੇ ਦੀ ਮੰਗ ਕਰਦਾ ਆਇਆ ਹੈ।
ਡੇਰਾ ਸੌਦਾ ਨੂੰ ਧਮਕੀ ਦੇ ਮਾਮਲੇ ‘ਚ
2 ਹਿਰਾਸਤ ‘ਚ
ਸਿਰਸਾ-
ਹਰਿਆਣਾ ਦੇ ਡੀਜੀਪੀ ਰੰਜੀਵ ਦਲਾਲ ਦੇ ਈ ਮੇਲ ‘ਤੇ ਡੇਰਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਸਿਰਸਾ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਜਨਤਾ ਰੋਡ ਸਥਿਤ ਸਾਈਬਰ ਵਰਡ ਕੈਫੇ ਤੋਂ ਇਹ ਈ-ਮੇਲ ਭੇਜਣ ਦੀ ਪੁਸ਼ਟੀ ਸਾਈਬਰ ਕਰਾਈਮ ਨੇ ਕੀਤੀ ਹੈ ਪਰ ਹਾਲੇ ਪੁਲੀਸ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਈ-ਮੀਲ ਭੇਜੀ ਕਿਸ ਨੇ ਹੈ। ਜਿਸ ਕੈਫੇ ਤੋਂ ਈ-ਮੇਲ ਭੇਜੀ ਗਈ ਹੈ ਉਸ ਦੇ ਸੰਚਾਲਕ ਡੇਰੇ ਦੇ ਹੀ ਪ੍ਰੇਮੀ ਦੱਸੇ ਗਏ ਹਨ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਗੁੰਝਲਦਾਰ ਹੋ ਗਿਆ ਹੈ। ਪੁਲਿਸ ਇਸ ਮਾਮਲੇ ਵਿਚ ਬਾਰੀਕੀ ਨਾਲ ਪੁੱਛ ਪੜਤਾਲ ਕਰ ਰਹੀ ਹੈ। ਇਹ ਈ-ਮੇਲ 24 ਜੂਨ ਨੂੰ ਹਰਿਆਣਾ ਪੁਲਿਸ ਦੇ ਮੁਖੀ ਨੂੰ ਭੇਜੀ ਗਈ ਸੀ।
ਜੇਕਰ ਸਾਡੇ ਤੇ ਹਮਲਾ ਹੋਇਆ ਤਾਂ ਮੂੰਹ ਤੋੜ ਜਵਾਬ ਦੇਵਾਂਗੇ-ਇਰਾਨ
ਤਹਿਰਾਨ, 29 ਜੂਨ 2008 - ਇਰਾਨ ਦੇ ਰੇਵੋਲਿਊਸ਼ਨਰੀ ਗਾਰਡਸ ਦੇ ਚੀਫ ਨੇ ਇਸਰਾਇਲ ਨੂੰ ਨਵੇਂ ਸਿਰੇ ਤੋਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਹਮਲੇ ਦੀ ਹਿੰਮਤ ਨਾ ਕਰੇ। ਉਨ੍ਹਾਂ ਕਿਹਾ ਕਿ ਜੇਕਰ ਇਰਾਨ ਉੱਤੇ ਹਮਲਾ ਹੁੰਦਾ ਹੈ ਤਾਂ ਅਸੀਂ ਖਾੜੀ ਤੋਂ ਹੋ ਕੇ ਗੁਜ਼ਰਨ ਵਾਲਾ ਅਹਿਮ ਤੇਲ ਮਾਰਗ ਬੰਦ ਕਰ ਦੇਵਾਂਗੇ। ਅਖਬਾਰ 'ਜਾਮ-ਏ-ਜਾਮ ਨਾਲ ਗੱਲ ਕਰਦੇ ਹੋਏ ਜਨਰਲ ਮੁਹੰਮਦ ਅਲੀ ਜਾਫਰੀ ਨੇ ਕਿਹਾ ਕਿ ਜੇਕਰ ਇਰਾਨ ‘ਤੇ ਹਮਲੇ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਹ ਤੈਅ ਹੈ ਕਿ ਇਰਾਨ ਫਾਰਸ ਦੀ ਖਾੜੀ ਅਤੇ ਹਾਰਮੁਜ ਸਟਰੇਟ ਤੋਂ ਹੋ ਕੇ ਲੰਘਣ ਵਾਲੇ ਪ੍ਰਮੁੱਖ ਤੇਲ ਮਾਰਗ ਨੂੰ ਬੰਦ ਕਰ ਦੇਣਗੇ। ਇਸ ਨਾਲ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਦਾ ਇਹ ਸਭ ਤੋਂ ਕਾਰਗਰ ਹਥਿਆਰ ਹੈ। ਇਰਾਨ ਉੱਤੇ ਹਮਲੇ ਲਈ ਗੁਆਂਢੀ ਦੇਸ਼ਾਂ ਦੀ ਜ਼ਮੀਨ ਦੀ ਵਰਤੋਂ ਦੀ ਸੰਭਾਵਨਾ ਉੱਤੇ ਉਨ੍ਹਾਂ ਕਿਹਾ ਕਿ ਅਜਿਹਾ ਹੋਇਆ ਤਾਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਖਮਿਆਜ਼ਾ ਭੁਗਤਣਾ ਪਵੇਗਾ। ਜਾਫਰ ਨੇ ਕਿਹਾ ਕਿ ਇਸਰਾਇਲ ਪੂਰੀ ਤਰ੍ਹਾਂ ਇਰਾਨ ਦੀਆਂ ਮਿਸਾਇਲਾਂ ਦੀ ਰੇਂਜ ਵਿਚ ਆਉਂਦਾ ਹੈ ਅਤੇ ਸਾਡੀ ਮਿਸਾਇਲੀ ਤਾਕਤ ਏਨੀ ਕਾਰਗਰ ਹੈ ਕਿ ਯਹੂਦੀ ਦੇਸ਼ ਪੂਰੀ ਤਾਕਤ ਦੇ ਨਾਲ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਦੁਸ਼ਮਣ ਇਰਾਨ ਦੇ ਪ੍ਰਮਾਣੂ ਟਿਕਾਣਿਆਂ ਉੱਤੇ ਹਮਲਾ ਕਰਕੇ ਸਾਡੀਆਂ ਪ੍ਰਮਾਣੂ ਗਤੀਵਿਧੀਆਂ ਨੂੰ ਰੋਕਣਾ ਚਾਹੁੰਦਾ ਹੈ ਪਰ ਇਸ ਦੀ ਵਜ੍ਹਾ ਨਾਲ ਕੋਈ ਵੀ ਰੁਕਾਵਟ ਬਹੁਤ ਘੱਟ ਸਮੇਂ ਲਈ ਹੁੰਦੀ ਹੈ। ਇਰਾਨ ਦੀ ਵਿਗਿਆਨਕ ਸਮਰਥਾ ਸੀਰੀਆ ਜਾਂ ਇਰਾਕ ਨਾਲੋਂ ਅਲੱਗ ਹੈ। ਗੌਰਤਲਬ ਹੈ ਕਿ ਜਾਫਰੀ ਦਾ ਬਿਆਨ ਅਮਰੀਕੀ ਮੀਡੀਆ ਵਿਚ ਪ੍ਰਕਾਸ਼ਿਤ ਉਸ ਰਿਪੋਰਟ ਤੋਂ ਬਾਅਦ ਵਿਚ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸਰਾਇਲ ਇਰਾਨ ਉੱਤੇ ਹਮਲਾ ਕਰਨ ਜਾ ਰਿਹਾ ਹੈ।
ਨਗਰ ਕੌਂਸਲ ਚੋਣਾਂ ਦੇ ਲਈ ਚੋਣ ਪ੍ਰਚਾਰ ਖ਼ਤਮ
ਫਰੀਦਕੋਟ, 29 ਜੂਨ 2008 - ਨਗਰ ਕੌਂਸਲ ਚੋਣਾਂ ਦੇ ਲਈ ਜਾਰੀ ਚੋਣ ਪ੍ਰਚਾਰ ਦਾ ਰੌਲਾ ਸ਼ਨੀਵਾਰ ਨੂੰ ਸਮਾਪਤ ਹੋ ਗਿਆ। ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਵਾਰਾਂ ਨੇ ਚੋਣ ਮੀਟਿੰਗਾਂ ਤੇ ਰੈਲੀਆਂ ਦਾ ਆਯੋਜਨ ਕਰ ਕੇ ਵੋਟਾਂ ਮੰਗੀਆਂ। ਕੋਟਕਪੂਰਾ ਵਿਚ ਅੱਜ ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਨੇ ਕਾਂਗਰਸੀ ਉਮੀਦਵਾਰ ਭੁਪਿੰਦਰ ਸਿੰਘ ਆਰੋਵਾਲ, ਗੁਰਮੀਤ ਸਿੰਘ ਮੀਤਾ, ਪ੍ਰਦੀਪ ਚੋਪੜਾ, ਕੁੱਕੀ, ਅਰਚਨਾ ਦੇਵੀ ਅਤੇ ਕੁੰਦਨ ਲਾਲ ਸਿਰੋਹੀ ਤੋਂ ਇਲਾਵਾ ਹੋਰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਘਰ ਘਰ ਜਾ ਕੇ ਵੋਟਾ ਮੰਗੀਆਂ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਿਪਜੀਤ ਸਿੰਘ ਬਰਾੜ, ਜ਼ਿਲਾ ਪ੍ਰਧਾਨ ਪਵਨ ਗੋਇਲ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਲਖਵੰਤ ਸਿੰਘ ਮਹਾਸ਼ਾ, ਬਲਾਕ ਪ੍ਰਧਾਨ ਮੋਹਨ ਲਾਲ ਪਲਟਾ, ਰਤਨ ਲਾਲ ਮਿੱਠੂ, ਚੌਧਰੀ ਮੇਹਚੰਦ ਅਤੇ ਦਿਆਲਚੰਦ ਤੋਂ ਇਲਾਵਾ ਹੋਰ ਵਾਰਡਾਂ ਦੇ ਉਮੀਦਵਾਰ ਵੀ ਸ਼ਾਮਲ ਸਨ। ਵਾਰਡ ਨੰ. 22 ਵਿਚ ਅਜ਼ਾਦ ਉਮੀਦਵਾਰ ਚਿਮਨ ਲਾਲ, ਕਾਂਗਰਸੀ ਉਮੀਦਵਾਰ ਦਿਆਲਚੰਦ, ਅਜ਼ਾਦ ਉਮੀਦਵਾਰ ਬਿਮਲਾ ਦੇਵੀ ਅਤੇ ਅਜ਼ਾਦ ਉਮੀਦਵਾਰ ਮਨੋਹਰ ਲਾਲ ਨੇ ਰੈਲੀ ਕੱਢੀ। ਵਾਰਡ ਨੰਬਰ ਇਕ ਵਿਚ ਅਜ਼ਾਦ ਉਮੀਦਵਾਰ ਅਮਰ ਸਿੰਘ ਖੁਦਨ, ਭਾਜਪਾ ਉਮੀਦਵਾਰ ਰਾਜ ਕੁਮਾਰ ਅਤੇ ਅਜ਼ਾਦ ਉਮੀਦਵਾਰ ਜਾਗੀਰ ਸਿੰਘ ਨੇ ਵੀ ਘਰ ਘਰ ਜਾ ਕੇ ਵੋਟਾਂ ਮੰਗੀਆਂ। ਵਾਰਡ ਨੰ. 19 ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਪ੍ਰਵੀਣ ਗੁਪਤਾ ਅਤੇ ਦਿਨੇਸ਼ ਸ਼ਰਮਾ, ਵਾਰਡ ਨੰ. 20 ਤੋਂ ਭਾਜਪਾ ਦੇ ਉਮੀਦਵਾਰ ਭੂਸ਼ਣ ਮਿਤਾਲ, ਕਾਂਗਰਸੀ ਦੇ ਸਮਰਥਕ ਅਜ਼ਾਦ ਉਮੀਦਵਾਰ ਊਸ਼ਾ ਮਲਿਕ ਅਤੇ ਸੋਨਾ ਬਰਾੜ ਨੇ ਵੀ ਘਰ ਘਰ ਜਾ ਕੇ ਵੋਟਾਂ ਮੰਗੀਆਂ।
ਰਾਸ਼ਟਰਪਤੀ ਬੁਸ਼ ਨੇ ਅੱਗ ਨਾਲ ਘਿਰੇ ਕੈਲੇਫ਼ੋਰਨੀਆ ਲਈ ਐਲਾਨੀ ਹੰਗਾਮੀ ਹਾਲਤ
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਰਾਸ਼ਟਰਪਤੀ ਨੇ ਕੇਂਦਰੀ ਸਰਕਾਰੀ ਅਮਲੇ ਨੂੰ ਇਕ ਹਜ਼ਾਰ ਤੋਂ ਜ਼ਿਆਦਾ ਜੰਗਲੀ-ਅੱਗਾਂ ਨਾਲ ਘਿਰੇ ਕੈਲੇਫ਼ੋਰਨੀਆ ਦੀ ਕਾਹਲੀ ਨਾਲ ਸਹਾਇਤਾ ਕਰਨ ਲਈ ਕਿਹਾ ਹੈ ਤਾਂ ਕਿ ਅੱਗ ਨੂੰ ਹੋਰ ਜ਼ਿਆਦਾ ਫ਼ੈਲਣ ਤੋਂ ਰੋਕਿਆ ਜਾ ਸਕੇ। ਇਸ ਹੰਗਾਮੀ ਹਾਲਤ ਦੇ ਐਲਾਨ ਨਾਲ ਕੈਲਫ਼ੋਰਨੀਆ ਰਾਜ ਨੂੰ ਸਹਾਇਤਾ ਵਜੋਂ ਕਰੋੜਾਂ ਡਾਲਰ ਤੇ ਹੋਰ ਸਹਾਇਤਾ ਪ੍ਰਾਪਤ ਹੋਏਗੀ ਜਿਸ ਨਾਲ ਅੱਗ ਤੇ ਕਾਬੂ ਪਾਉਣ ਵਿਚ ਤੇਜ਼ੀ ਆਏਗੀ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਵ ਮਨਾਇਆ
ਬੈਰਗਾਮੋ - ਇਟਲੀ (ਗੁਰਮੁਖ ਸਿੰਘ ਸਰਕਾਰੀਆ)
ਸ੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਵਲੋ ਬੀਤੇ ਦਿਨੀਂ ਸ਼ਾਂਤੀ ਦੇ ਪੁੰਜ ਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰੂ ਸਾਹਿਬ ਸ੍ਰੀ ਗਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਵ ਮਨਾਇਆ ਗਿਆ ਸੁੱਕਰਵਾਰ ਨੂੰ ਆਖੰਡ ਪਾਠ ਸਾਹਿਬ ਦੇ ਭੋਗ ਆਰੰਭ ਹੋਏ ਤੇ ਐੈਤਵਾਰ ਵਾਲੇ ਦਿਨ ਭੋਗ ਪਾਏ ਗਏ । ਸੁੱਕਰਵਾਰ ਨੁੰ ਆਖੰਡ ਪਾਠ ਸਾਹਿਬ ਆਰੰਭ ਹੋਣ ਤੋ ਉਪਰੰਤ ਹੀ ਗੁਰੂ ਘਰ ਵਿੱਚ ਸੰਗਤਾ ਦਾ ਆਉਣਾ ਸ਼ੁਰੂ ਹੋ ਗਿਆ ਭੋਗ ਵਾਲੇ ਦਿਨ ਗੁਰੂੁ ਘਰ ਵਿਚ ਸੰਗਤਾ ਦਾ ਭਾਰੀ ਗਿਣਤੀ ਇਕੱਠ ਹੋਇਆ ਤੇ ਪ੍ਰਚਾਰਕਾਂ ਨੇ ਗੁਰੂ ਸਾਹਿਬ ਜੀ ਦੇ ਉੱਚੇ ਸੁੱਚੇ ਜੀਵਣ ਤੇ ਚਾਨਣਾ ਪਾਇਆ ਤੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ । ਸਾਰਾ ਦਿਨ ਚਾਹ ਪਕੌੜੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ।ਗੁਰੂ ਘਰ ਵਲੋਂ ਖਾਸ ਤੌਰ ਤੇ ਠੰਡੇ ਮਿੱਠੇ ਜਲ੍ਹ ਦੀ ਛਬੀਲ ਸਾਰਾ ਦਿਨ ਚਲਦੀ ਰਹੀ । ਗੁਰੂ ਘਰ ਦੇ ਪ੍ਰਧਾਨ ਸ੍ਰੀ ਸ਼ਸ਼ੀ ਕਪੂਰ ਜੀ ਵਲੌ ਆਈਆ ਸਾਰੀਆ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇ ਵਿੱਚ ਵੀ ਸਾਰੇ ਮਹਾਪੁਰਸ਼ਾਂ ਦੇ ਦਿਨ ਇਸੇ ਤਰਾਂ ਸ੍ਰੀ ਗੁਰੂ ਰਵਿਦਾਸ ਦਰਬਾਰ ਬੇਰਗਾਮੋ ਵਲੋ ਮਨਾਏ ਜਾਣਗੇ ਦੀ ਵਚਨਬੱਧਤਾ ਨੂੰ ਦੁਹਰਾਇਆ ।
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਐਟਮੀ ਕਰਾਰ ‘ਤੇ ਕੇਂਦਰ ਨੂੰ ਸਖਤ ਚੇਤਾਵਨੀ
ਨਵੀਂ ਦਿੱਲੀ, 29 ਜੂਨ 2008 - ਭਾਰਤ-ਅਮਰੀਕਾ ਗੈਰ ਫੌਜੀ
ਪ੍ਰਮਾਣੂ ਸਮਝੌਤੇ ਦਾ ਤਿੱਖਾ ਵਿਰੋਧ ਕਰਦੇ ਹੋਏ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸਮਝੌਤੇ ਨੂੰ ਅਮਲ ਵਿਚ ਲਿਆਉਣ ਲਈ ਅੱਗੇ ਵਧਾਉਂਦੀ ਹੈ ਤਾਂ ਉਹ ਯੂਪੀਏ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲੈਣਗੇ। ਪਾਰਟੀ ਪੋਲਿਟ ਬਿਊਰੋ ਦੀ ਐਤਵਾਰ ਨੂੰ ਹੋਈ ਇਕ ਮਹੱਤਵਪੂਰਨ ਮੀਟਿੰਗ ਦੇ ਬਾਅਦ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਨੇ ਕਿਹਾ ਕਿ ਪੋਲਿਟ ਬਿਊਰੋ ਨੇ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੀ ਅਗਵਾਈ ਦੁਆਰਾ ਸਮਝੌਤੇ ਨੂੰ ਅੱਗੇ ਵਧਾਉਣ ਦੀ ਜ਼ਿੱਦ ਤੋਂ ਪੈਦਾ ਹੋਏ ਵਿਵਾਦ ਸਬੰਧੀ ਰਿਪੋਰਟ ਉੱਤੇ ਵਿਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੋਲਿਟ ਬਿਊਰੋ ਨੇ 123 ਕਰਾਰ ਦਾ ਮੁੜ ਵਿਰੋਧ ਕਰਦੇ ਹੋਏ ਕਿਹਾ ਕਿ ਅਮਰੀਕਾ ਨਾਲ ਦਵੱਲੇ ਸਬੰਧਾਂ ਨੂੰ ਮਜ਼ਬੂਰ ਕਰਨ ਵਾਲਾ ਇਹ ਕਰਾਰ ਸਾਡੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਦੇਸ਼ ਦੀ ਸੁਤੰਤਰ ਵਿਦੇਸ਼ ਨੀਤੀ ਨੂੰ ਕਮਜ਼ੋਰ ਕਰਦਾ ਹੈ। ਕਰਾਤ ਨੇ ਮੀਟਿੰਗ ਦੇ ਬਾਅਦ ਪੋਲਿਟ ਬਿਊਰੋ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਕੋਲ ਗਈ ਤਾਂ ਖੱਬੀ ਧਿਰ ਸਰਕਾਰ ਤੋਂ ਸਮਰਥਨ ਵਾਪਸ ਲੈ ਲਵੇਗੀ ਅਤੇ ਦੇਸ਼ ਵਿਚ ਜ਼ਬਰਦਸਤ ਮੁਹਿੰਮ ਚਲਾਵੇਗੀ। ਉਨ੍ਹਾਂ ਕਿਹਾ ਕਿ ਕੌਮੀ ਹਿੱਤਾਂ ਦੀ ਅਣਦੇਖੀ ਕਰ ਕੇ ਸਰਕਾਰ ਜੇਕਰ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਕੋਲ ਨਿਗਰਾਨੀ ਹੱਲ ਸਬੰਧੀ ਸਮਝੌਤੇ ਲਈ ਗਈ ਤਾਂ ਖੱਬੀ ਧਿਰ ਸਮਰਥਨ ਵਾਪਸ ਲੈ ਲਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੀ ਅਗਵਾਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਲੋਕ ਮਹਿੰਗਾਈ ਅਤੇ ਮਹਿੰਗਾਈ ਦਰ ਤੋਂ ਆਮ ਆਦਮੀ ਨੂੰ ਰਾਹਤ ਪਹੁੰਚਾਉਣ ਦੀ ਬਜਾਇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਪੱਬਾਂ ਭਾਰ ਹੋਏ ਫਿਰ ਰਹੇ ਹਨ। ਪੋਲਿਟ ਬਿਊਰੋ ਨੇ ਕਿਹਾ ਕਿ ਖੱਬੀ ਧਿਰ ਪ੍ਰਮਾਣੂ ਸਮਝੌਤੇ ਉੱਤੇ ਮਨਮੋਹਨ ਸਿੰਘ ਸਰਕਾਰ ਦੀ ਗੋਡੇ ਟੇਕ ਨੀਤੀ ਅਤੇ ਮਹਿੰਗਾਈ ਨੂੰ ਰੋਕਣ ਦੀ ਉਸਦੀ ਅਸਫਲਤਾ ਦੇ ਖਿਲਾਫ ਦੇਸ਼ਭਰ ਵਿਚ ਜ਼ੋਰਦਾਰ ਮੁਹਿੰਮ ਚਲਾਏਗੀ।
ਨਕਸਲੀ
ਹਮਲੇ ‘ਚ ਉੜੀਸਾ ਪੁਲਿਸ ਦੇ 50 ਜਵਾਨਾਂ ਦੇ ਮਰਨ ਦਾ ਖਦਸ਼ਾ
ਮਲਕਾਨਗਿਰੀ (ਉੜੀਸਾ) 29 ਜੂਨ 2008 -ਆਂਧਰਾ ਪ੍ਰਦੇਸ਼
ਦੇ ਨਕਸਲੀ ਵਿਰੋਧੀ ਬਲ ਅਤੇ ਉੜੀਸਾ ਪੁਲਿਸ ਦੇ ਕਰੀਬ 50 ਜਵਾਨਾਂ ਦੇ ਉੜੀਸਾ ਦੇ ਦੱਖਣੀ ਮਲਕਾਨਗਿਰੀ ਜ਼ਿਲ੍ਹੇ ਵਿਚ ਇਕ ਨਦੀ ਵਿਚ ਡੁੱਬ ਕੇ ਮਰਨ ਦੀ ਸੰਭਾਵਨਾ ਹੈ। ਜਿਸ ਕਿਸ਼ਤੀ ਵਿਚ ਇਹ ਲੋਕ ਸਵਾਰ ਸਨ, ਉਸ ‘ਤੇ ਨਕਸਲੀਆਂ ਨੇ ਇਕ ਉੱਚੀ ਪਹਾੜੀ ਤੋਂ ਭਾਰੀ ਗੋਲੀਬਾਰੀ ਕੀਤੀ, ਜਿਸ ਦੇ ਕਾਰਨ ਇਹ ਘਟਨਾ ਵਾਪਰੀ। ਉੜੀਸਾ ਪੁਲਿਸ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਆਲਮਪੇਟਾ ਪਿੰਡ ਦੇ ਨਜ਼ਦੀਕ ਉਸ ਸਮੇਂ ਵਾਪਰੀ ਜਦੋਂ ਕਰੀਬ 64 ਸੁਰੱਖਿਆ ਜਵਾਨ ਨਕਸਲੀਆਂ ਦੇ ਖਿਲਾਫ ਇਕ ਸਾਂਝੀ ਮੁਹਿੰਮ ਦੇ ਚਲਦੇ ਹੋਏ ਕਿਸ਼ਤੀ ਰਾਹੀਂ ਚਿੱਤਰਕੋਂਡਾ ਜਾ ਰਹੇ ਸਨ। ਕਿਸ਼ਤੀ ਵਿਚ ਸਵਾਰ ਇਨ੍ਹਾਂ 64 ਜਵਾਨਾਂ ਚੋਂ ਅੱਠ ਜ਼ਖਮੀ ਜਵਾਨ ਤੈਰ ਕੇ ਕਿਨਾਰੇ ਤੱਕ ਆਉਣ ਵਿਚ ਸਫਲ ਹੋ ਸਕੇ। ਉੱਧਰ ਲਾਪਤਾ ਪੁਲਿਸ ਕਰਮੀਆਂ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਸ ਸਮੇਂ ਲਾਪਤਾ ਜਵਾਨਾਂ ਦੀ ਸਹੀ ਗਿਣਤੀ ਨਹੀਂ ਦੱਸ ਸਕਦੇ ਹਾਂ। ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਕਿ ਇਨ੍ਹਾਂ ਵਿਚ ਤਿੰਨ ਚਿੱਤਰਕੋਂਡਾ ਪੁਲਿਸ ਥਾਣੇ ਚੋਂ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਵੀ ਜਵਾਨ ਦੀ ਲਾਸ਼ ਨਹੀਂ ਮਿਲੀ ਹੈ ਪਰ ਬਚਾਅ ਟੀਮ ਨੂੰ ਘਟਨਾ ਸਥਾਨ ਦੇ 40 ਮੀਟਰ ਗਹਿਰਾਈ ਤੋਂ ਟੋਪੀਆਂ ਜ਼ਰੂਰ ਮਿਲੀਆਂ ਹਨ। ਕਿਨਾਰੇ ਉੱਤੇ ਆਏ ਅੱਠ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਕਸਲੀਆਂ ਨੂੰ ਫੜਨ ਲਈ ਪੁਲਿਸ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਮਾਇਆਵਤੀ ਦੀ ਪਾਰਟੀ ਦਾ ਵਿਧਾਇਕ ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ
ਲਖਨਊ, 29 ਜੂਨ 2008 - ਉੱਤਰ ਪ੍ਰਦੇਸ਼ ਦੇ
ਗੌਤਮਬੁੱਧ ਨਗਰ ਜ਼ਿਲ੍ਹੇ ਦੀ ਪੁਲਿਸ ਨੇ ਐਤਵਾਰ ਨੂੰ ਬਸਪਾ ਵਿਧਾਇਕ ਭਗਵਾਨ ਸ਼ਰਮਾ ਉਰਫ ਗੁੱਡੂ ਪੰਡਿਤ ਨੂੰ ਨੋਇਡਾ ਦੇ ਸੈਕਟਰ 24 ਵਿਚ ਇਕ ਔਰਤ ਦੇ ਨਾਲ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ੀਤਲ ਬਿਰਲਾ ਨਾਂ ਦੀ ਔਰਤ ਨੇ ਕਾਸਗੰਜ ਵਿਚ ਬਸਪਾ ਵਿਧਾਇਕ ਵਿਰੁੱਧ ਕੇਸ ਦਰਜ ਕਰਵਾਇਆ ਸੀ, ਜਿਸ ਵਿਚ ਉਸਨੇ ਆਪਣੇ ਨਾਲ ਬਲਾਤਕਾਰ, ਮਾਰਕੁਟਾਈ ਅਤੇ ਜ਼ਬਰਦਸਤੀ ਵਿਆਹ ਕਰਨ ਦੇ ਦੋਸ਼ ਲਗਾਏ ਸਨ। ਉਨ੍ਹਾਂ ਦੱਸਿਆ ਕਿ ਉਕਤ ਔਰਤ ਵਲੋਂ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਬਸਪਾ ਵਿਧਾਇਕ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਕਾਸ਼ੀਰਾਮ ਨਗਰ ਜ਼ਿਲ੍ਹੇ ਦੇ ਕਾਸਗੰਜ ਲਿਆਇਆ ਗਿਆ। ਬਸਪਾ ਵਿਧਾਇਕ ਬਲੁੰਦਸ਼ਹਿਰ ਦੇ ਡਿਬਾਈ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਸਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਪੁੱਤਰ ਰਾਜਵੀਰ ਸਿੰਘ ਨੂੰ ਚੋਣ ਵਿਚ ਹਰਾਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਦੋਸ਼ ਲਗਾਇਆ ਹੈ ਕਿ ਕਰੀਬ ਡੇਢ ਦੋ ਸਾਲ ਪਹਿਲਾਂ ਬਸਪਾ ਵਿਧਾਇਕ ਗੁੱਡੂ ਪੰਡਿਤ ਨਾਲ ਉਸਦਾ ਇਕ ਮੰਦਿਰ ਵਿਚ ਵਿਆਹ ਹੋਇਆ ਸੀ। ਜਦੋਂ ਵਿਧਾਇਕ ਉੱਤੇ ਰਸਮੀ ਤੌਰ ‘ਤੇ ਵਿਆਹ ਕਰਨ ਦਾ ਦਬਾਅ ਪਾਇਆ ਗਿਆ ਤਾਂ ਉਸਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਉਸਨੇ ਜ਼ਬਰਨ ਮਾਨਸਿਕ ਅਤੇ ਸਰੀਰਕ ਸ਼ੌਸਣ ਕੀਤਾ।
ਅਮਰੀਕਾ ਨੇ ਜਿੰਬਾਬਵੇ ਦੀ ਚੋਣ ਪ੍ਰਕਿਰਿਆ ਨੂੰ ਢੋਂਗ ਦੱਸਿਆ
ਵਾਸ਼ਿੰਗਟਨ, 29 ਜੂਨ 2008 - ਅਮਰੀਕਾ ਨੇ ਜਿੰਬਾਬਵੇ ਦੀ ਚੋਣ ਪ੍ਰਕਿਰਿਆ ਨੂੰ ਪਾਖੰਡ ਦੱਸਦੇ ਹੋਏ ਅਫਰੀਕੀ ਸੰਘ ਦੇ ਦੇਸ਼ਾਂ ਨਾਲ ਰਾਸ਼ਟਰਪਤੀ ਰਾਬਰਟ ਮੁਗਾਬੇ ‘ਤੇ ਦਬਾਅ ਵਧਾਉਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਟਾਮ ਕੇਸੀ ਸ਼ਨੀਵਾਰ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਹਰ ਕੋਈ ਇਸਨੂੰ ਸਪੱਸ਼ਟ ਰੂਪ ਨਾਲ ਜਾਣਦਾ ਹੈ ਕਿ ਜਿੰਬਾਬਵੇ ਸਰਕਾਰ ਦੁਆਰਾ ਚਲਾਈ ਗਈ ਚੋਣ ਪ੍ਰਕਿਰਿਆ ਇਕ ਦਿਖਾਵਾ ਸੀ ਅਤੇ ਉਸਦੀ ਕੋਈ ਮਿਆਦ ਨਹੀਂ ਸੀ। ਕੇਸੀ ਨੇ ਚੋਣ ਪ੍ਰਕਿਰਿਆ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਜਿੰਬਾਬਵੇ ਵਿਚ ਰਾਸ਼ਟਰਪਤੀ ਅਹੁਦੇ ਦੇ ਦੂਜੇ ਪੜਾਅ ਦੀ ਚੋਣ ਪ੍ਰਕਿਰਿਆ ਵਿਚ ਸੁਤੰਤਰ ਮਹੌਲ ਨਹੀਂ ਸੀ। ਇਹ ਚੋਣ ਕੌਮਾਂਤਰੀ ਅਲੋਚਕਾਂ ਦੇ ਵਿਚਾਲੇ ਅਤੇ ਵਿਰੋਧੀ ਧਿਰ ਦੇ ਪਿੱਛੇ ਹਟ ਜਾਣ ਦੀ ਬਾਅਦ ਹੋਈ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅਫਰੀਕੀ ਸੰਘ ਦੇ ਕੌਮੀ ਮੁਖੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਿੰਬਾਬਵੇ ਦੇ ਰਾਸ਼ਟਰਪਤੀ ਰਾਬਰਟ ਮੁਗਾਬੇ ਉੱਤੇ ਦਬਾਅ ਵਧਾਉਣਾ ਚਾਹੀਦਾ ਹੈ। ਅਫਰੀਕੀ ਸੰਘ ਦੇ ਦੇਸ਼ਾਂ ਦੀ ਅਗਲੇ ਹਫਤੇ ਮਿਸ਼ਰ ਵਿਚ ਮੀਟਿੰਗ ਹੋਣ ਜਾ ਰਹੀ ਹੈ।
ਮਲੇਸ਼ੀਆ ‘ਚ ਹਿੰਦੂ ਵਿਆਹ ‘ਤੇ ਫਿਲਮੀ ਅੰਦਾਜ ‘ਚ ਹਮਲਾ
ਮੁਆਲਲੰਮਪੁਰ, 29 ਜੂਨ 2008 - ਹਿੰਦੂ ਵਿਆਹ ਸਮਾਰੋਹ ਵਿਚ ਹਥਿਆਰਬੰਦ ਵਿਅਕਤੀਆਂ ਨੇ ਬਿਨ ਬੁਲਾਏ ਮਹਿਮਾਨ ਦੇ ਤੌਰ ‘ਤੇ ਫਿਲਮੀ ਅੰਦਾਜ਼ ਵਿਚ ਪ੍ਰਵੇਸ਼ ਕੀਤਾ ਪਰ ਮਹਿਮਾਨਾਂ ਵਿਚ ਮੌਜੂਦ ਇਕ ਜਸੂਸ ਨੇ ਹਮਲਾਵਰਾਂ ਉੱਤੇ ਗੋਲ਼ੀ ਚਲਾ ਕੇ ਘਟਨਾਕ੍ਰਮ ਨੂੰ ਅਸਲੀ ਬਣਾ ਦਿੱਤਾ। ਅਖਬਾਰ 'ਦ ਸਟਾਰ‘ ਦੇ ਅਨੁਸਾਰ ਛੋਟੀਆਂ ਤਲਵਾਰਾਂ ਨਾਲ ਲੈਸ ਇਕ ਔਰਤ ਸਮੇਤ ਛੇ ਹਮਲਾਵਰਾਂ ਨੇ ਮਹਿਮਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਵਿਆਹ ਨੂੰ ਰੋਕਣ ਲਈ ਕਿਹਾ ਪਰ ਮਹਿਮਾਨਾਂ ਵਿਚ ਮੌਜੂਦ ਇਕ ਜਸੂਸ ਨੇ ਹਮਲਾਵਰਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਹਮਲਾਵਰਾਂ ਦਾ ਗਰੁੱਪ ਵਿਆਹ ਹੋਣ ਤੋਂ ਠੀਕ ਪੰਜ ਮਿੰਟ ਪਹਿਲਾਂ ਉੱਥੇ ਪਹੁੰਚਿਆ। ਮਹਿਮਾਨਾਂ ਨੂੰ ਉੱਚੀ ਆਵਾਜ਼ ਵਿਚ ਕਿਹਾ ਗਿਆ ਕਿ ਇਸਤੋਂ ਪਹਿਲਾਂ ਕਿ ਉਹ ਮਹਿਮਾਨਾਂ ਉੱਤੇ ਹਮਲਾ ਕਰਨ, ਵਿਆਹ ਰੋਕ ਦੇਣਾ ਚਾਹੀਦਾ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਪੁਲਿਸ ਜਸੂਸ ਨੇ ਹਮਲਾਵਰਾਂ ਦੇ ਸਾਹਮਣੇ ਖੁਦ ਨੂੰ ਪੁਲਿਸ ਵਾਲਾ ਦੱਸਦੇ ਹੋਏ ਉਨ੍ਹਾਂ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਹਮਲਾਵਰਾਂ ਨੇ ਉਸਨੂੰ ਗੋਲੀਆਂ ਚਲਾਉਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗਰੁੱਪ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂਕਿ ਦੂਸਰਿਆਂ ਦੀ ਤਲਾਸ਼ ਜਾਰੀ ਹੈ। ਛੇ ਮਹਿਮਾਨਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਪੁਲਿਸ ਹੁਣ ਹਮਲੇ ਦੇ ਇਰਾਦੇ ਦੀ ਜਾਂਚ ਕਰ ਰਹੀ ਹੈ।
28 June 2008
“ਜ਼ਾਲਮ ਦੀਆਂ ਅਜੇ ਵੀ ਓਹੋ ਹੀ ਆਦਤਾਂ ਨੇ
1947 ਤੋਂ ਬਾਅਦ ਦੇ ਆਜ਼ਾਦ ਭਾਰਤ ਵਿਚ ਸਿਖ ਕੌਮ ਜਿਹੜਾ ‘ਗੁਲਾਮੀਂ ਦਾ ਸੰਤਾਪ’ ਹੰਢਾ ਰਹੀ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ। 47 ਤੋਂ ਬਾਅਦ ਦਿੱਲੀ ਤਖ਼ਤ ’ਤੇ ਬੈਠੀ ਹਰੇਕ ਭਾਰਤੀ ਹਕੂਮਤ ਨੇ ਸਾਨੂੰ ਰੱਜ ਕੇ ਕੁੱਟਿਆ, ਲੁੱਟਿਆ, ਮਾਰਿਆ ਤੇ ਜ਼ੇਲ੍ਹੀਂ ਤਾੜਿਆ। ਸ਼ਾਇਦ ਇਹ ਸਭ ਕੁਝ ਸਾਨੂੰ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਲਹੂ ਡੋਲ੍ਹਣ ਬਦਲੇ ‘ਇਨਾਮ’ ਵਜੋਂ ਦਿੱਤਾ ਗਿਆ। ਸਾਡਾ ਸਭ ਕੁਝ ਲੁੱਟ ਕੇ, ਸਾਡੇ ਜਾਨੋਂ ਪਿਆਰੇ ‘ਤਖ਼ਤ’ ਨੂੰ ਢਾਹ ਕੇ, ਕੌਮ ਦੀ ‘ਗੁਆਚੀ ਪੱਗ’ ਲੱਭਣ ਤੁਰੇ ਲੱਖਾਂ ਨੌਜੁਆਨਾਂ ਨੂੰ ਮਾਰ ਕੇ ਵੀ ਲੱਗਦਾ ਹੈ ਅਜੇ ਤੱਕ ਦਿੱਲੀ ਤਖ਼ਤ ਦੀ ਖ਼ੂਨ ਦੀ ਪਿਆਸ ਬੁਝੀ ਨਹੀਂ। ਇਸੇ ਲਈ ਤਾਂ ਅਜੇ ਵੀ ਗੋਲੀਆਂ ਸਾਡੇ ਹੀ ਵੱਜ ਰਹੀਆਂ ਹਨ,
“ਜ਼ਾਲਮ ਦੀਆਂ ਅਜੇ ਵੀ ਓਹੋ ਹੀ ਆਦਤਾਂ ਨੇ, ਤਾਂ ਹੀ ਤਾਂ ਪੇਸ਼ ਸਾਡੇ ਅੱਜ ਵੀ ਸ਼ਹਾਦਤਾਂ ਨੇ, ਸਾਡੇ ਲਹੂ’ਚ ਰੰਗੀਆਂ ਹੋਈਆਂ ਨੇ ਅੱਜ ਵੀ ਰਾਹਾਂ, ਸਾਨੂੰ ਬੁਲਾਉਂਦੀਆਂ ਨੇ ਹਰ ਰੋਜ ਇਹ ਕਤਲਗਾਹਾਂ” ਸਰਸੇ ਦੇ ਇਕ ਪਾਖ਼ੰਡੀ ਸਾਧ ਵੱਲੋਂ ‘ਸਿਖ ਕੌਮ’ ਨੂੰ ਚੈਲੇਂਜ ਕਰਨ ਤੋਂ ਬਾਅਦ, ਜੋ ਵਿਰੋਧ ਪ੍ਰਦਰਸ਼ਨ ਸਿਖਾਂ ਵੱਲੋਂ ਕੀਤਾ ਜਾ ਰਿਹਾ ਹੈ, ਉਸ ਵਿਚ ਸਰਸੇ ਵਾਲੇ ਸਾਧ ਦੀਆਂ ਗੋਲੀਆਂ ਨਾਲ ਹੁਣ ਤੱਕ ਦੋ ਸਿੰਘ ਸ਼ਹੀਦ ਹੋ ਚੁੱਕੇ ਹਨ ਤੇ ਕਈ ਜ਼ਖ਼ਮੀਂ ਹੋਏ ਹਨ। ਪਰ ਸਰਕਾਰ ਸਿਖਾਂ ਨੂੰ ‘ਗੁਲਾਮੀਂ ਦਾ ਅਹਿਸਾਸ’ ਕਰਵਾਉਣ ਲਈ ਪੂਰੀ ਤਰ੍ਹਾਂ ਏਸ ਭੂਤਰੇ ਹੋਏ ਸਾਨ੍ਹ ਦੀ ਪਿੱਠ ’ਤੇ ਆ ਖੜ੍ਹੀ ਹੈ। ਇਸੇ ਲਈ ਤਾਂ ਇਸ ਪਖ਼ੰਡੀ ਨੂੰ ਪ੍ਰਧਾਨ ਮੰਤਰੀ ਦੇ ਬਰਾਬਰ ਦੀ ਸੁਰੱਖਿਆ ਦੇ ਦਿੱਤੀ ਹੈ।ਸਿਖ ਕੌਮ ਨਿੱਤ ਦਿਹਾੜੀ ਕੂਕ ਰਹੀ ਹੈ ਕਿ ਸਾਧ ਨੂੰ ਗ੍ਰਿਫਤਾਰ ਕਰੋ, ਪਰ ਹਕੂਮਤ ਉਸ ਨੂੰ ਸਰਕਾਰੀ ਹੈਲੀਕਾਪਟਰ ਵਿਚ ਬਹਾ ਕੇ ਪੂਰੇ ਧਿਆਨ ਨਾਲ ਉਸ ਦੇ ਡੇਰੇ ਵਿਚ ਛੱਡ ਕੇ ਜਾਂਦੀ ਹੈ। ਜਦੋਂ ਵੀ ਕਿਸੇ ਦੋਸ਼ੀ ’ਤੇ ਕੋਈ ਕੇਸ ਚਲਾਇਆ ਜਾਂਦਾ ਹੈ ਤਾਂ ਉਸ ਨੂੰ ਓਨੀ ਦੇਰ ਪੁਲਸ ਹਿਰਾਸਤ ਵਿਚ ਰੱਖਿਆ ਜਾਂਦਾ ਹੈ ਜਦੋਂ ਤੱਕ ਕੇ ਉਸ ਦੇ ਕੇਸ ਦਾ ਫੈਸਲਾ ਨਾ ਹੋ ਜਾਵੇ(ਕਮ ਸੇ ਕਮ ਸਿਖਾਂ ਨਾਲ ਤਾਂ ਇੰਜ ਹੀ ਹੁੰਦਾ ਹੈ, ਅਜਿਹੀਆਂ ਅਨੇਕਾਂ ਮਿਸਾਲਾਂ ਹਨ ਜਿਸ ਵਿਚ ਕਿਸੇ ਮੁਜ਼ਰਿਮ ਨੂੰ ਕਈ ਸਾਲ ਜ਼ੇਲ੍ਹ ਵਿਚ ਰੱਖ ਕੇ ਕੇਸ ਚਲਾਇਆ ਜਾਂਦਾ ਹੈ ਪਰ ਬਾਅਦ ਵਿਚ ਉਹ ਨਿਰਦੋਸ਼ ਸਾਬਤ ਹੁੰਦਾ ਹੈ। ਭਾਈ ਨਸੀਬ ਸਿੰਘ ਨੂੰ ਬੇਅੰਤੇ ਬੁੱਚੜ ਦਾ ਕੇਸ ਚੱਲ ਰਿਹਾ ਸੀ, ਉਹਨਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ, ਪਰ ਉਹ ਪਹਿਲਾਂ ਹੀ ਉਮਰ ਕੈਦ ਨਾਲੋਂ 3-4 ਸਾਲ ਵੱਧ ਕੈਦ ਕੱਟ ਚੁੱਕੇ ਹਨ), ਪਰ ਏਸ ਸਾਧ ‘ਤੇ ਕਤਲਾਂ, ਬਲਾਤਕਾਰਾਂ, ਲੁੱਟਾਂ-ਖੋਹਾਂ ਦੇ ਅਨੇਕਾਂ ਕੇਸ ਚੱਲਦੇ ਹਨ, ਪਰ ਜਦੋਂ ਵੀ ਇਸ ਤੋਂ ਪੁਲਸ ਨੇ ਕੋਈ ਪੁੱਛ ਗਿੱਛ ਕਰਨੀ ਹੁੰਦੀ ਹੈ ਤਾਂ ਉਹ ਆਪ ਚੱਲ ਕੇ ਇਸ ਦੇ ਡੇਰੇ ਜਾਂਦੀ ਹੈ ਤੇ ਅੱਗੋਂ ਪੁਲਸ ਦੀ ਡੇਰੇ ਵਿਚ ਵੜ੍ਹਨ ਤੋਂ ਪਹਿਲਾਂ ਤਲਾਸ਼ੀ ਲਈ ਜਾਂਦੀ ਹੈ। ਮੁੱਕਦੀ ਗੱਲ ਕਿ ਇਹ ਸਾਧ ਸਰਕਾਰ ਦਾ ਜਵਾਈ ਹੈ ਅਤੇ ਸਿਖ ਕੌਮ ਇਹਨਾਂ ਲਈ ‘ਸੱਤ ਬਿਗਾਨੀ’ ਜਾਂ ਕਹਿ ਲਓ ਕਿ ‘ਅੱਤਵਾਦੀ’। ਇਸ ਦਾ ਪਤਾ ਏਥੋਂ ਲੱਗ ਜਾਂਦਾ ਹੈ ਕਿ ਸਰਸੇ ਵਾਲੇ ਸਾਧ ਵੱਲੋਂ ਪਿਛਲੇ ਸਾਲ ਕੀਤੇ ਗਏ ਪਖ਼ੰਡ ਦੇ ਵਿਰੋਧ ਵਿਚ ਸ਼ੁਰੂ ਹੋਏ ਪ੍ਰਦਰਸ਼ਨ ਤੋਂ ਬਾਅਦ ਹੁਣ ਤੱਕ ਪੁਲਸ ਨੇ 60-70 ਸਿਖ ਨੌਜੁਆਨ (ਬੀਬੀਆਂ ਵੀ) ਸਾਧ ’ਤੇ ਹਮਲਾ ਕਰਨ ਦੇ ਜੁਰਮ ਅਧੀਨ ਚੁੱਕ ਲਏ ਹਨ…… ਪਰ ਸਿਖ ਕੌਮ ਦੇ ਏਨਾ ਰੌਲਾ ਪਾਉਣ ਤੋਂ ਬਾਅਦ ਵੀ ਸਾਧ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ।ਬੰਬਈ ਵਿਚ ਸਾਧ ਦੇ ਚੇਲਿਆਂ ਵੱਲੋਂ ਇਕ ਸਿੰਘ ਭਾਈ ਬਲਕਾਰ ਸਿੰਘ ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਪਰ ਸਰਕਾਰ ਨੇ ਚੁੱਪ ਚਾਪ ਸਾਧ ਨੂੰ ਜਾਣ ਦਿੱਤਾ। ਸਾਨੂੰ ਪਤਾ ਹੈ ਕਿ ‘ਭਾਈ ਸਾਹਿਬ’ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਹੋਵੇਗੀ, ਕਿਉਂਕਿ ਇਹ ਜ਼ੇਲ੍ਹਾਂ, ਅਦਾਲਤਾਂ, ਫਾਂਸੀਆਂ ਤਾਂ ਸਿਰਫ ਸਿਖਾਂ ਲਈ ਹਨ। ਪਰ ਸਾਡਾ ਫਰਜ਼ ਬਣਦਾ ਹੈ ਕਿ ਕੌਮ ਲਈ ਆਪਾ ਕੁਰਬਾਨ ਕਰ ਜਾਣ ਵਾਲੇ ‘ਸ਼ਹੀਦ’ ਨੂੰ ਯਾਦ ਜ਼ਰੂਰ ਕਰੀਏ। ਇਸ ਲਈ ਸਾਰੀ ਸਿਖ ਸੰਗਤ ਨੂੰ ‘ਸ਼ਹੀਦ ਭਾਈ ਬਲਕਾਰ ਸਿੰਘ’ ਦੀ ਯਾਦ ਗੁਰਦੁਆਰਿਆਂ ਵਿਚ ਰਲ ਕੇ ਮਨਾਉਣੀ ਚਾਹੀਦੀ ਹੈ। ਆਓ ਆਪਾਂ ਸਾਰੇ ਆਪਣੇ ‘ਕੌਮੀ ਫਰਜਾਂ’ ਨੂੰ ਪਛਾਣਦੇ ਹੋਏ ‘ਸ਼ਹੀਦ’ ਦੀ ਯਾਦ ਵਿਚ ਜੁੜੀਏ ਅਤੇ ਅਕਾਲ ਪੁਰਖ਼ ਦੇ ਚਰਨਾਂ ਵਿਚ ਬੇਨਤੀ ਕਰੀਏ ਕਿ ਸਾਨੂੰ ਵੀ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਬਲ ਬਖ਼ਸ਼ੇ। ਸਮੂਹ ਸਾਧ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਸ਼ਹੀਦਾਂ ਦੀ ਯਾਦ ਵਿਚ ਕੁਝ ਸਮਾਂ ਜੁੜ ਕੇ ਬੈਠੋ।
ਡੇਰਾਵਾਦ ਨੂੰ ਭਾਂਜ ਦੇਣ ਲਈ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੋਣ-ਜਥੇ. ਮੱਕੜ
ਅੰਮ੍ਰਿਤਸਰ, 28 ਜੂਨ (ਮੋਤਾ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਜਗਤ ਦਾ ਸਰਵੋਚ ਪਾਵਨ ਅਸਥਾਨ ਹੈ। ਇਥੋਂ ਜਾਰੀ ਹਰ ਆਦੇਸ਼, ਸੰਦੇਸ਼, ਗੁਰਮਤੇ ਤੇ ਹੁਕਮਨਾਮੇ ਨੂੰ ਸੰਗਤਾਂ ਖਿੜੇ ਮੱਥੇ ਸਿਰ ਝੁਕਾਉਂਦੀਆਂ ਹਨ, ਜੋ ਸੰਗਤਾਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਅਥਾਹ ਆਸਥਾ ਦਾ ਪ੍ਰਤੀਕ ਹੈ। ਅੱਜ ਕਈ ਦੇਹਧਾਰੀ, ਦੰਭੀ ਤੇ ਪਾਖੰਡੀ ਕਿਸਮ ਦੇ ਲੋਕ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਨਿੱਜ ਨਾਲ ਜੋੜ ਰਹੇ ਹਨ। ਇਸ ਲਈ ਅਜਿਹੇ ਲੋਕਾਂ ਤੋਂ ਸੁਚੇਤ ਹੁੰਦਿਆਂ ਸੰਸਾਰ ਭਰ ’ਚ ਜਿੱਥੇ ਕਿਧਰੇ ਵੀ ਸਿੱਖ ਵੱਸਦੇ ਹਨ, ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਜੀਵਨ ਬਸਰ ਕਰਨਾ ਚਾਹੀਦਾ ਹੈ।
ਬਾਦਲ-ਭਾਜਪਾ ਵੱਲੋਂ ਸ਼ਹਿਰੀ ਪ੍ਰਬੰਧ ’ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ਼ ਪੁਲੀਸ ਤੇ ਪ੍ਰਸ਼ਾਸ਼ਨ ਦੀ ਦੁਰਵਰਤੋਂ-ਸ੍ਰ; ਸਿਮਰਨਜੀਤ ਸਿੰਘ ਮਾਨ
ਫਤਿਹਗੜ੍ਹ ਸਾਹਿਬ/28 ਜੂਨ/ਔਜਲਾ -
ਪਾਰਟੀ ਨੂੰ ਆਪਣੇ ਖ਼ੁਫ਼ੀਆ ਵਿੰਗ ਵੱਲੋਂ ਇਹ ਇਤਲਾਹ ਮਿਲੀ ਹੈ ਕਿ ਹੁਕਮਰਾਨ ਜਮਾਤ ਬਾਦਲ-ਭਾਜਪਾ ਵੱਲੋਂ ਸ਼ਹਿਰੀ ਪ੍ਰਬੰਧ ’ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ਼ ਪੁਲੀਸ ਤੇ ਪ੍ਰਸ਼ਾਸ਼ਨ ਦੀ ਦੁਰਵਰਤੋਂ ਕਰਕੇ ਮਿਉਂਸਪਲ ਕੌਂਸਲ ਦੀਆਂ ਚੋਣਾਂ ਵਿਚ ਵੱਡੀਆਂ ਧਾਂਦਲੀਆਂ ਅਤੇ ਜ਼ਬਰ ਕਰਨ ਦੀ ਤਿਆਰੀ ਵਿਚ ਹਨ ਜੋ ਕਿ ਇਕ ਵਾਰੀ ਫ਼ਿਰ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰਨ ਦੀ ਕਾਰਵਾਈ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ; ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ (ਅੰਮ੍ਰਿਤਸਰ) ਦੇ ਦਸਤਖ਼ਤਾਂ ਹੇਠ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਪ੍ਰੈ¤ਸ ਬਿਆਨ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਕਮਰਾਨ ਪਾਰਟੀ ਨੇ ਜਿਵੇਂ ਪਹਿਲਾਂ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਚੋਣਾਂ ਅਤੇ ਅੰਮ੍ਰਿਤਸਰ ਦੀ ਜਿਮਨੀ ਚੋਣ ਵਿਚ ਜ਼ੋਰ ਜਬਰ ਕਰਕੇ ਅਤੇ ਪੰਜਾਬ ਨੂੰ ਬਿਹਾਰ ਪੱਧਰ ਦਾ ਸੂਬਾ ਬਣਾ ਕੇ ਇਹ ਉਪਰੋਕਤ ਚੋਣਾਂ ਜਿੱਤੀਆਂ ਹਨ, ਉਸੇ ਸੋਚ ਨੂੰ ਲੈ ਕੇ ਸੁਖਬੀਰ ਬਾਦਲ ਤੇ ਉਸ ਦੇ ਐਸ.ਓ.ਆਈ. ਦੇ ਗੁੰਡਿਆਂ ਰਾਹੀਂ ਇਹ ਗੈਰ ਇਖ਼ਲਾਕੀ ਸ਼ਰਮਨਾਕ ਡਰਾਮਾ ਫਿਰ ਦੁਹਰਾਇਆ ਜਾਵੇਗਾ। ਇਸ ਗੱਲ ਦਾ ਪ੍ਰਤੱਖ ਸਬੂਤ ਇਹ ਹੈ ਕਿ ਹਲਕਾ ਸਰਹਿੰਦ ਦੇ ਮੌਜ਼ੂਦਾ ਵਿਧਾਇਕ ਨੇ ਆਪਣੇ ਇਕ ਖਾਸ ਹਜ਼ੂਰੀਏ ਮਾਸਟਰ ਚਰਨਜੀਤ ਸਿੰਘ ਰਾਹੀਂ ਪ੍ਰਬੰਧ ਕਰਵਾ ਕੇ ਇਨ੍ਹਾਂ ਚੋਣਾਂ ਵਿਚ ਲੱਗਣ ਵਾਲੇ ਪ੍ਰਜਾਇਡਿੰਗ ਅਫ਼ਸਰਾਂ ਅਤੇ ਹੋਰ ਸਟਾਫ਼ ਦੇ ਮੈਂਬਰਾਂ ਨੂੰ ਬੀਤੇ ਕੱਲ੍ਹ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਅਰਿੰਗ ਕਾਲਜ ਦੇ ਆਡੀਟੋਰੀਅਮ ਵਿਚ ਬੁਲਾ ਕੇ ਚੋਣਾਂ ਜਿੱਤਣ ਲਈ ਬੁਲਾਈ ਮੰਦਭਾਵਨਾ ਭਰੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕੀਤੀ। ਉਪਰੰਤ ਇਨ੍ਹਾਂ ਸਮੁੱਚੇ ਪ੍ਰਜਾਇਡਿੰਗ ਅਫ਼ਸਰਾਂ ਨੂੰ ਸ਼ਾਮ ਨੂੰ ਇੱਥੋਂ ਦੇ ਇਕ ਰੈਸਟੋਰੈਂਟ ਵਿਚ ਸ਼ਰਾਬ ਅਤੇ ਕਬਾਬ ਦੇ ਕੇ ਖੁਸ਼ ਕੀਤਾ ਜੋ ਕਿ ਚੋਣ ਜਾਬਤੇ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਤੁਲ਼ ਕਾਰਵਾਈ ਹੈ।
ਰਾਮੂਵਾਲੀਆ ਨੇ ਸਾਧਣੀ ਜਸਵਿੰਦਰ ਕੌਰ ਵਿਰੁੱਧ ਖੋਲ੍ਹਿਆ ਮੋਰਚਾ
ਜ¦ਧਰ, 28 ਜੂਨ (ਮਨਜੀਤ ਸਿੰਘ)-ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸੋਹਲ ਖਾਲਸਾ ਦੀ ਸਾਧਣੀ ਜਸਵਿੰਦਰ ਕੌਰ ਦੇ ਵਿਰੁਧ ਮੋਰਚਾ ਖੋਲ੍ਹਦੇ ਹੋਏ ਉਸ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਜਾਨਹਾਨੀ ਦਾ ਕੇਸ ਲੜਨ ਦਾ ਫੈਸਲਾ ਪੱਤਰਕਾਰਾਂ ਦੇ ਸਾਹਮਣੇ ਲਿਆ ਜਦੋਂ ਉਸ ਅਖੌਤੀ ਸਾਧਣੀ ਦੇ ਸ਼ਿਕਾਰ ਹੋਏ ਲੋਕਾਂ ਨੇ ਪੱਤਰਕਾਰਾਂ ਨੂੰ ਆਪਣੀ ਹੱਡ ਬੀਤੀ ਵਿਖਿਆ ਸੁਣਾਉਂਦੇ ਹੋਏ ਉਸ ਸਾਧਣੀ ਨੇ ਧੋਖੇ ਦੇ ਨਾਲ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਹੜੱਪਣ ਦੀ ਗਾਥਾ ਦੱਸੀ। ਸ਼ਿਕਾਰ ਹੋਏ ਲੋਕਾਂ ਵਿੱਚ ਜੋਗਿੰਦਰ ਸਿੰਘ ਜਿਸ ਦੀ 39 ਕਨਾਲਾਂ ਜ਼ਮੀਨ ਧੋਖੇ ਨਾਲ ਆਪਣੇ ਨਾਂ ਲਵਾ ਲਈ ਅਤੇ ਪੂਰੇ ਪਰਿਵਾਰ ਸਮੇਤ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ। ਰਾਜਵੰਤ ਕੌਰ ਪੁੱਤਰੀ ਸੰਤੋਖ ਸਿੰਘ ਵਾਸੀ ਪਿੰਡ ਤਲਵਾੜਾ ਦੀ ਮੰਗਦੀ ਕੇਵਲ ਫੋਟੋ ਦਿਖਾ ਕੇ ਕੈਨੇਡਾ ਵਾਸੀ ਨਾਲ ਕਰ ਦਿੱਤੀ ਸੀ ਅਤੇ ਬਦਲੇ ਵਿੱਚ 8 ਲੱਖ ਰੁਪਇਆ ਲਿਆ।
ਜਾਂਚ ਕਰਨ ਤੇ ਫੋਟੋ ਮਹਿਮੂਵਾਲ ਦੇ ਬਖਸ਼ੀਸ਼ ਸਿੰਘ ਪੁੱਤਰ ਅਵਤਾਰ ਸਿੰਘ ਦੀ ਨਿਕਲੀ ਜੋ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਗੱਲਬਾਤ ਕਰਨ ਤੇ ਅਤਤਾਰ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ। ਪਿੰਡ ਮੋਠਾਂਵਾਲਾ ਦੇ ਨਿਰੰਜਨ ਸਿੰਘ ਪੁੱਤਰ ਇੰਦਰ ਸਿੰਘ ਨੇ ਇਸ ਗੱਲ ਦਾ ਦੋਸ਼ ਪ੍ਰਗਟਾਇਆ ਕਿ ਉਸ ਅਖੌਤੀ ਸਾਧਣੀ ਵੱਲੋਂ ਉਸ ਦੀ ਗਰਭਵਤੀ ਨੂੰਹ ਨੂੰ ਡਾਕਟਰੀ ਇਲਾਜ ਲਈ ਰੋਕਿਆ ਅਤੇ ਉਸ ਨੂੰ ਬਚਾ ਲੈਣ ਦਾ ਭਰੋਸਾ ਵੀ ਦਿੱਤਾ ਪਰ ਇਸ ਦੇ ਉਲਟ ਉਸ ਦੀ ਗਰਭਵਤੀ ਨੂੰਹ ਨੂੰ ਬਿਨਾਂ ਡਾਕਟਰੀ ਇਲਾਜ ਦੇ ਮਾਂ ਦੇ ਸੁੱਖ ਤੋਂ ਵਾਝੇ ਹੋਣਾ ਪਿਆ, ਕਿਉਂਕਿ ਗਰਭ ਦੌਰਾਨ ਪਲ ਰਹੇ ਬੱਚਿਆਂ ਦੀ ਮੌਤ ਹੋ ਗਈ। ਚਰਨਜੀਤ ਕੌਰ ਪਤਨੀ ਗਿਆਨ ਸਿੰਘ ਪਿੰਡ ਸ਼ਾਹਜਹਾਪੁਰਾ (ਸੁਲਤਾਨਪੁਰ ਲੋਧੀ) ਮਨਜੀਤ ਕੌਰ ਪਤਨੀ ਸੁੱਚਾ ਸਿੰਘ, ਰੂਰ ਸਿੰਘ ਪੁੱਤਰ ਪ੍ਰੀਤਮ ਸਿੰਘ ਆਦਿ ਸ਼ਿਕਾਰ ਹੋਏ। ਲੋਕਾਂ ਨੇ ਦੱਸਿਆ ਕਿ ਵਿਦੇਸ਼ ਭੇਜਣ ਦਾ ਨਾਂ ਤੇ ਆਪਣੀ ਜਸਵਿੰਦਰ ਕੌਰ ਨੇ ਠੱਗੀ ਮਾਰੀ ਹੈ ਅਤੇ ਸ਼ਿਕਾਰ ਅਜੇ ਪਾਲ ਸਿੰਘ ਦੇ ਪਾਸਪੋਰਟ ਅਤੇ 4 ਲੱਖ ਨਕਦ ਤੇ 3 ਲੱਖ ਦਾ ਡਰਾਫਟ ਅਤੇ ਬਲਵਿੰਦਰ ਸਿੰਘ ਨੂੰ 2 ਲੱਖ ਨਕਦ ਅਤੇ 4-4 ਲੱਖ ਦੇ ਚੈਕ ਦੇ ਕੇ ਪੈਸਾ ਵਾਪਸ ਕੀਤਾ ਹੈ। ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕੇਂਦਰ ਸਰਕਾਰ ਕੋਲੋਂ ਇਸ ਸਾਧਣੀ ਦੀ ਕਿਸੇ ਜਾਂਚ ਬਿਊਰੋ ਤੋਂ ਕਰਾਉਣ ਅਤੇ ਸਪੈਸ਼ਲ ਟਾਸਕ ਫੋਰਸ ਦੀ ਮੰਗ ਕੀਤੀ ਤਾਂ ਜੋ ਇਸ ਦਾ ਅਸਲੀ ਚਿਹਰਾ ਸਾਹਮਣੇ ਆ ਸਕੇ।
ਇਸ ਮੌਕੇ ਅਵਤਾਰ ਸਿੰਘ ਮੁੱਲਾਂਪੁਰੀ, ਰਮਨਦੀਪ ਸਿੰਘ ਭਰੋਵਾਲ, ਹੈਪੀ ਗਿੱਲ, ਜਵਿੰਦਰ ਜਵੱਦੀ, ਦਰਸ਼ਨ ਸਿੰਘ ਪੱਪੀ, ਕੁਲਵੰਤ ਸਿੰਘ ਗਿੰਨੀ, ਸੁਖਵਿੰਦਰ ਸਮੇਤ ਹੋਰ ਵੀ ਆਗੂ ਮੌਜੂਦਾ ਸਨ।
ਆਰੂਸ਼ੀ ਹੱਤਿਆਕਾਂਡ ’ਚ ਸ਼ਾਮਿਲ ਸੀ ਰਾਜ ਕੁਮਾਰ-ਸੀ.ਬੀ.ਆਈ.
ਨਵੀਂ ਦਿੱਲੀ, 28 ਜੂਨ - ਨੋਇਡਾ ਦੇ ਪ੍ਰਸਿੱਧ ਆਰੂਸ਼ੀ-ਹੇਮਰਾਜ ਹੱਤਿਆਕਾਂਡ ਦੇ ਇਕ ਹੋਰ ਦੋਸ਼ੀ ਰਾਜ ਕੁਮਾਰ ਨੂੰ ਅੱਜ ਗਾਜਿਆਬਾਦ ਅਦਾਲਤ ਵਿਚ ਪੇਸ਼ ਕੀਤਾ ਗਿਆ। ਅੱਜ ਹੋਈ ਪੇਸ਼ੀ ਦੌਰਾਨ ਸੀ.ਬੀ.ਆਈ. ਨੇ ਖੁਲਾਸਾ ਕੀਤਾ ਕਿ ਪੁੱਛਗਿੱਛ ਦੌਰਾਨ ਰਾਜ ਕੁਮਾਰ ਨੇ ਮੰਨ ਲਿਆ ਹੈ ਕਿ ਆਰੂਸ਼ੀ ਦੀ ਹੱਤਿਆ ਵਿਚ ਉਹ ਵੀ ਸ਼ਾਮਿਲ ਹੈ। ਸੀ.ਬੀ.ਆਈ. ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਰਾਜ ਕੁਮਾਰ ਨੇ ਮੰਨਿਆ ਹੈ ਕਿ ਉਸ ਨੇ ਹੱਤਿਆ ਤੋਂ ਬਾਅਦ ਆਰੂਸ਼ੀ ਦਾ ਮੋਬਾਇਲ ਬੰਦ ਕੀਤਾ ਸੀ ਅਤੇ ਬਾਅਦ ਵਿਚ ਤੋੜ ਦਿੱਤਾ ਸੀ। ਵਰਣਨਯੋਗ ਹੈ ਕਿ ਅਦਾਲਤ ਨੇ ਅੱਜ ਰਾਜ ਕੁਮਾਰ ਨੂੰ 14 ਦਿਨ ਦੀ ਸੀ.ਬੀ.ਆਈ. ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਾ. ਤਲਵਾੜ ਦੇ ਨਜ਼ਦੀਕੀ ਦੋਸਤ ਅਨੀਤਾ ਦੁਰਾਨੀ ਦੇ ਨੌਕਰ ਰਾਜ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਬੀ.ਆਈ. ਨੇ 13 ਜੂਨ ਨੂੰ ਰਾਜ ਕੁਮਾਰ ਦੇ ਘਰ ਤੋਂ ਇਕ ਸਫੇਦ ਟੀ-ਸ਼ਰਟ ਬਰਾਮਦ ਕੀਤੀ ਸੀ। ਇਸ ਟੀ-ਸ਼ਰਟ ’ਤੇ ਖੂਨ ਦੇ ਨਿਸ਼ਾਨ ਪਾਏ ਗਏ ਸਨ। ਉਸ ਤੋਂ ਤੋਂ ਬਾਅਦ ਤੋਂ ਹੀ ਰਾਜ ਕੁਮਾਰ ਸੀ.ਬੀ.ਆਈ. ਦੇ ਸ਼ੱਕ ਦੇ ਘੇਰੇ ਵਿਚ ਆ ਗਿਆ ਸੀ। ਸੀ.ਬੀ.ਆਈ. ਨੇ ਇਸ ਟੀ-ਸ਼ਰਟ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਰਾਜ ਕੁਮਾਰ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਦਾ ਲਾਈ ਡਿਟੈਕਟਰ ਟੈਸਟ ਅਤੇ ਨਾਰਕੋ ਐਨਾਲਿਸਿਸ ਟੈਸਟ ਵੀ ਕੀਤਾ ਜਾ ਚੁੱਕਾ ਹੈ। ਉ¤ਧਰ ਦੂਸਰੀ ਅਦਾਲਤ ਨੇ ਮਾਮਲੇ ਦੇ ਇਕ ਹੋਰ ਦੋਸ਼ੀ ਡਾ. ਤਲਵਾੜ ਅਤੇ ਕਪਾਊਂਡਰ ਕ੍ਰਿਸ਼ਨਾ ਦੇ ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਤਲਵਾੜ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਹੈ ਅਤੇ ਕ੍ਰਿਸ਼ਨਾ ਨੂੰ 11 ਜੁਲਾਈ ਤੱਕ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਨੂੰਹ ਦਾ ਕਤਲ ਕਰਨ ਵਾਲੇ ਐਨਆਰਆਈ ਨੂੰ ਉਮਰ ਕੈਦ
ਵਾਸ਼ਿੰਗਟਨ, 28 ਜੂਨ 2008 - ਅਮਰੀਕਾ
ਵਿਚ ਨੂੰਹ ਦੇ ਕਤਲ ਦੇ ਦੋਸ਼ ਵਿਚ ਇਕ ਭਾਰਤੀ ਮੂਲ ਦੇ ਚਿਮਨ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਦੀ ਨੂੰਹ ਸਪਾਰਕਲ ਦੀ 26 ਅਪ੍ਰੈਲ 2000 ਵਿਚ ਉਸਦੇ ਯੂਨੀਅਨ ਅਪਾਰਟਮੈਂਟ ਵਿਚ ਹੱਤਿਆ ਕਰ ਦਿੱਤੀ ਗਈ ਸੀ। ਚਿਮਨ ਦੇ ਪੁੱਤਰ ਨੇ ਸਪਾਰਕਲ ਨਾਲ ਪਰਿਵਾਰ ਦੀ ਮਰਜ਼ੀ ਖਿਲਾਫ ਵਿਆਹ ਕੀਤਾ ਸੀ। ਆਪਣੇ ਲੜਕੇ ਦੀ ਅਫਰੀਕੀ ਮੂਲ ਦੀ ਪਤਨੀ ਸਪਾਰਕਲ ਨਾਲ ਵਿਆਹ ਕਰਨ ’ਤੇ ਰਾਏ ਇਸ ਤੋਂ ਖੁਸ਼ ਨਹੀਂ ਸੀ। ਵਿਆਹ ਦੇ ਮਹੀਨੇ ਬਾਅਦ ਰਾਏ ਨੇ ਸੁਪਾਰੀ ਦੇ ਕੇ ਸਪਾਰਕਲ ਦੀ ਹੱਤਿਆ ਕਰਵਾ ਦਿੱਤੀ ਸੀ। ਕਰੀਬ ਦੋ ਸਾਲ ਦੀ ਜਾਂਚ ਮਗਰੋਂ ਪੁਲਿਸ ਨੇ ਸਪਾਰਕਲ ਦੇ ਹੱਤਿਆਰਿਆਂ ਫੜਨ ਵਿਚ ਸਫਲਤਾ ਹਾਸਲ ਕੀਤੀ ਸੀ। ਇਸਤੋਂ ਬਾਅਦ ਰਾਏ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਡਾਨ ਸੈਮੁਅਲ ਨੇ ਕੋਰਟ ਨੂੰ ਰਾਏ ਨੂੰ ਮੁਆਫੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਤਰਕ ਦਿੱਤਾ ਕਿ ਰਾਏ ਨੇ ਸੁਪਾਰੀ ਕਿੱਲਰ ਨੂੰ ਹਾਇਰ ਜ਼ਰੂਰ ਕੀਤਾ ਸੀ ਪਰ ਉਸਦਾ ਇਹ ਇਰਾਦਾ ਨਹੀਂ ਸੀ।
ਹਰਿਆਣਾ ‘ਚ ਬਲਾਤਕਾਰੀ ਪੁਲਿਸ ਇੰਸਪੈਕਟਰ ਬਰਖਾਸਤ
ਨਵੀਂ ਦਿੱਲੀ, 28 ਜੂਨ 2008 - ਬੀਏ ਭਾਗ-2 ਦੀ ਪੜਾਈ ਕਰ ਰਹੀ ਇਕ 20 ਸਾਲਾ ਦਲਿਤ ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲੇ ਐਸਐਚਓ ਇੰਸਪੈਕਟਰ ਜੈ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਨਿਸ਼ਿੰਗ ਪੁਲਿਸ ਥਾਣੇ ਦੇ ਐਸਐਚਓ ਇੰਸਪੈਕਟਰ ਜੈ ਸਿੰਘ ਦੀ ਬਰਖਾਸਤਗੀ ਦਾ ਹੁਕਮ ਰੋਹਤਕ ਰੇਂਜ ਦੇ ਆਈਜੀ, ਪੁਲਿਸ ਵੀ ਕਾਮਰਾਜ ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਕੇ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮਧੂਭਾਨ ਦੀ ਫੋਰੇਂਸਿਕ ਪ੍ਰਯੋਗਸ਼ਾਲਾ ਵਿਚ ਡੀਐਨਏ ਟੈਸਟ ਹੋਣ ਦਾ ਇਤਜ਼ਾਰ ਹੈ।ਉੱਧਰ ਡੀਐਸਪੀ ਸੁਰਿੰਦਰ ਸਿੰਘ ਨੇ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਹੈ। ਉਨ੍ਹਾਂ ਦੇ ਮੁਤਾਬਕ ਮੈਡੀਕਲ ਰਿਪੋਰਟ ਆਉਣ ਦੇ ਬਾਅਦ ਹੀ ਹੋਰ ਕਾਰਵਾਈ ਕੀਤੀ ਜਾਵੇਗੀ। ਨਿਸ਼ਿੰਗ ਥਾਣੇ ਅਧੀਨ ਆਉਂਦੇ ਪਿੰਡ ਬਛੇਰ ਦੀ ਰਹਿਣ ਵਾਲੀ ਅਨੁਸੂਚਿਤ ਜਾਤੀ ਦੀ ਲੜਕੀ ਨੇ ਜੈ ਸਿੰਘ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਉਸਨੂੰ ਕੱਲ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਏਐਸ ਚਾਵਲਾ ਨੇ ਦੱਸਿਆ ਕਿ ਇਸ ਲੜਕੀ ਨੇ ਅੰਤਰਜਾਤੀ ਵਿਆਹ ਕਰਵਾਇਆ ਸੀ, ਜਿਸਦੇ ਬਾਅਦ ਵਿਚ ਇਲਾਕੇ ਵਿਚ ਤਣਾਅ ਫੈਲ ਗਿਆ ਸੀ। ਨਵ ਵਿਆਹੇ ਜੋੜੇ ਨੇ ਹਾਲ ਹੀ ਵਿਚ ਪੁਲਿਸ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਗੁਹਾਰ ਲਗਾਈ ਸੀ।
ਅਕਾਲੀ ਵਿਧਾਇਕ ਪ੍ਰਸ਼ਾਸ਼ਨ ’ਤੇ ਕਥਿਤ ਦਬਾਅ ਪਾ ਕੇ ਆਪਣੇ ਪੁੱਤਰ ਨੂੰ ਸਰਹਿੰਦ-ਫਤਿਹਗੜ੍ਹ ਸਾਹਿਬ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਚਾਹੁੰਦਾ ਹੈ।
ਫਤਿਹਗੜ੍ਹ ਸਾਹਿਬ/28 ਜੂਨ/ਔਜਲਾ-
ਅਕਾਲੀ ਵਿਧਾਇਕ ਪ੍ਰਸ਼ਾਸ਼ਨ ’ਤੇ ਕਥਿਤ ਦਬਾਅ ਪਾ ਕੇ ਆਪਣੇ ਸਪੁੱਤਰ ਨੂੰ ਸਰਹਿੰਦ-ਫਤਿਹਗੜ੍ਹ ਸਾਹਿਬ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਦੇ ਮਨਸੂਬੇ ਨਾਲ਼ ਆਪਣੀ ਸ਼ਕਤੀ ਦੀ ਕਥਿਤ ਦੁਰਵਰਤੋਂ ਕਰਕੇ ਨਗਰ ਕੌਂਸਲ ’ਤੇ ਕਾਬਜ਼ ਹੋਣਾ ਚਾਹੁੰਦਾ ਹੈ। ਇਸ ਗੱਲ ਦਾ ਖੁਲਾਸਾ ਡਾ. ਹਰਬੰਸ ਲਾਲ ਸਾਬਕਾ ਕਾਂਗਰਸੀ ਮੰਤਰੀ ਪੰਜਾਬ ਨੇ ਇੱਥੇ ਸੱਦੀ ਇਕ ਪ੍ਰੈ¤ਸ ਕਾਨਫਰੰਸ ਦੌਰਾਨ ਕੀਤਾ। ਡਾ. ਲਾਲ ਨੇ ਆਖਿਆ ਕਿ ਲੋਕ ਅਕਾਲੀ ਵਿਧਾਇਕ ਦੀਆਂ ਕਥਿਤ ਵਧੀਕੀਆਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ ਉਹ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਫ਼ਤਵਾ ਦੇਣ ਲਈ ਤਿਆਰ ਹਨ, ਜਿਸ ਕਾਰਨ ਅਕਾਲੀ ਵਿਧਾਇਕ ਦੀਦਾਰ ਸਿੰਘ ਭੱਟੀ ਬੌਖ਼ਲਾਹਟ ਵਿਚ ਆ ਗਿਆ ਹੈ।
ਸਰਹਿੰਦ ਫਤਿਹਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਵਿਚੋਂ ਕਾਂਗਰਸੀ ਉਮੀਦਵਾਰ ਵੱਡੀ ਪੱਧਰ ’ਤੇ ਜਿੱਤ ਪ੍ਰਾਪਤ ਕਰਨਗੇ- ਡਾ. ਹਰਬੰਸ ਲਾਲ
ਫਤਿਹਗੜ੍ਹ ਸਾਹਿਬ/28 ਜੂਨ/ਔਜਲਾ-
ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਵਿਚੋਂ ਕਾਂਗਰਸੀ ਉਮੀਦਵਾਰ ਵੱਡੀ ਪੱਧਰ ’ਤੇ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਲੋਕ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ, ਜਿਸ ਕਰਕੇ ਉਹ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਫ਼ਤਵਾ ਦੇਣ ਲਈ ਉਤਾਵਲੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਹਰਬੰਸ ਲਾਲ ਸਾਬਕਾ ਕਾਂਗਰਸੀ ਮੰਤਰੀ ਪੰਜਾਬ ਨੇ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਵਾਰਡ ਨੰਬਰ-6 ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਸ੍ਰੀ ਲੇਖ ਰਾਜ ਦੇ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਅੰਦਰੂਨੀ ਫੁੱਟ ਹੁਣ ਉ¤ਭਰ ਕੇ ਸਾਹਮਣੇ ਆ ਚੁੱਕੀ ਹੈ ਅਤੇ ਅਕਾਲੀ ਉਮੀਦਵਾਰਾਂ ਨੂੰ ਕਾਂਗਰਸੀ ਉਮੀਦਵਾਰਾਂ ਦੀ ਬਜਾਇ ਆਪਣੇ ਹੀ ਬਾਗ਼ੀ ਉਮੀਦਵਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕਾਂਗਰਸ ਦੇ ਉਮੀਦਵਾਰ ਬਹੁਮਤ ਹਾਸਲ ਕਰਕੇ ਸਰਹਿੰਦ-ਫਤਿਹਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਨਗਰ ਕੌਂਸਲ ’ਤੇ ਕਾਬਜ਼ ਹੋਣਗੇ।
ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਸਥਾਪਤ ਹੋਵੇਗਾ ਫੰਡ
ਨਵੀਂ ਦਿੱਲੀ, 28 ਜੂਨ 2008 - ਪ੍ਰਵਾਸੀ ਭਾਰਤੀਆਂ
ਦੀ ਭਲਾਈ ਲਈ ਕੇਂਦਰ ਸਰਕਾਰ ਇਕ ਫੰਡ ਦੀ ਸਥਾਪਨਾ ‘ਤੇ ਵਿਚਾਰ ਕਰ ਰਹੀ ਹੈ। ਇਸ ਪਹਿਲ ਨਾਲ ਉਨ੍ਹਾਂ ਲੱਖਾਂ ਲੋਕਾਂ ਨੂੰ ਮਦਦ ਮਿਲ ਸਕਦੀ ਹੈ ਜੋ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ। ਇਸ ਤਜਵੀਜ਼ ‘ਚ ਪ੍ਰਵਾਸ ਖਰਚਾ ਅਤੇ ਭਾਰਤ ਵਾਪਸ ਆਉਣ ‘ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਮਦਦ ਸਮੇਤ ਸਾਰੇ ਪੱਧਰਾਂ ‘ਤੇ ਪ੍ਰਵਾਸੀਆਂ ਦੀ ਭਲਾਈ ਲਈ ਯੋਜਨਾਵਾਂ ਸ਼ਾਮਲ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਫੰਡ ਇਸ ਵਿੱਤੀ ਵਰ੍ਹੇ ਸਥਾਪਤ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਪ੍ਰਵਾਸੀਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਪ੍ਰਵਾਸੀ ਭਾਰਤੀ ਜੀਵਣ ਬੀਮਾ ਪਹਿਲਾਂ ਤੋਂ ਹੀ ਚਲ ਰਹੀ ਹੈ। ਕੇਂਦਰ ਸਰਕਾਰ ਨੇ ਪ੍ਰਵਾਸੀਆਂ ਲਈ ਹੇਲਪਲਾਈਨ ਵੀ ਸ਼ੁਰੂ ਕੀਤੀ ਹੋਈ ਹੈ। ਸਰਕਾਰ ਪ੍ਰਵਾਸੀਆਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਭਲਾਈ ਬਹੁਤ ਸਾਰੇ ਦੇਸ਼ਾਂ ਨਾਲ ਆਪਸੀ ਸਮਝ ਪੱਤਰਾਂ ‘ਤੇ ਹਸਤਾਖਰ ਕਰ ਰਹੀ ਹੈ।
ਕਨੇਡਾ ‘ਚ ਭਾਰਤੀ ਸੱਭਿਆਚਾਰ ਦਾ ਅਧਿਅਨੈ ਕੇਂਦਰ ਸ਼ੁਰੂ ਹੋਵੇਗਾ
ਨਵੀਂ ਦਿੱਲੀ, 28 ਜੂਨ 2008- ਕਨੇਡਾ ਦੀ ਇਕ ਯੂਨੀਵਰਸਿਟੀ
ਵਿਚ ਭਾਰਤੀ ਸੱਭਿਆਚਾਰ ਦਾ ਅਧਿਅਨੈ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੇਂਦਰ ‘ਚ ਭਾਰਤੀ ਸੱਭਿਆਚਾਰ ਅਤੇ ਇਤਿਹਾਸ ਵਰਗੇ ਵਿਸ਼ਿਆਂ ਦਾ ਇਕ ਸਾਲ ਦਾ ਸਰਟੀਫਿਕੇਟ ਕੋਰਸ ਦੇਸ਼ ਵਿਚ ਰਹਿ ਰਹੇ ਭਾਰਤੀ ਮੂਲ਼ ਦੇ ਲੋਕਾਂ ਅਤੇ ਗੈਰ-ਭਾਰਤੀਆਂ ਲਈ ਸ਼ੁਰੂ ਕੀਤਾ ਗਿਆ ਹੈ। ਬਰਤਾਨੀਆ ਕੋਲੰਬੀਆ ਵਿਚ ਯੂਨੀਵਰਸਿਟੀ ਆਫ ਫ੍ਰੇਸੇਰ ਵੇਲ਼ੀ (ਯੂਐਫਵੀ) ਵਿਚ ਭਾਰਤੀ ਕਨੇਡਾ ਅਧਿਅਨੈ ਕੇਂਦਰ ਦੇ ਜ਼ਰੀਏ ਇਸ ਸਾਲ ਸਤੰਬਰ ਤੋਂ ਇਕ ਸਾਲ ਦੇ ਸਰਟੀਫਿਕੇਟ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਪ੍ਰੋਗਰਾਮ ਵਿਚ ਇਤਿਹਾਸ, ਭੁਗੋਲ, ਧਾਰਮਿਕ ਅਧਿਅਨੈ, ਮਨੁੱਖੀ ਵਿਗਿਆਨ ਅਤੇ ਪੰਜਾਬੀ ਭਾਸ਼ਾ ਸ਼ਾਮਲ ਹੈ। ਵਿਦਿਆਰਥੀਆਂ ਨੂੰ ਭਾਰਤ ਦੌਰਾ ਵੀ ਕਰਵਾਇਆ ਜਾਵੇਗਾ। ਯੂਐਫਵੀ ਵਿਚ ਸਮਾਜਿਕ ਕਾਰਜ ਅਤੇ ਮਨੁੱਖੀ ਸੇਵਾ ਦੇ ਪ੍ਰੋਫੈਸਰ ਅਤੇ ਕੇਂਦਰ ਦੇ ਡਾਇਰੈਕਟ ਸਤਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਅਸੀਂ ਸਾਰਿਆਂ ਲਈ ਇਹ ਪ੍ਰੋਗਰਾਮ ਬਣਾਇਆ ਹੈ, ਭਾਵੇਂ ਉਹ ਭਾਰਤੀ ਮੂਲ਼ ਦੇ ਹੋਣ ਜਾਂ ਗੈਰ-ਭਾਰਤੀ ਮੂਲ ਦੇ ਹੋਣ। ਸ੍ਰ. ਬੈਂਸ ਨੇ ਕਿਹਾ ਕਿ ਭਾਰਤੀ ਸੱਭਿਆਚਾਰ, ਇਤਿਹਾਸ ਅਤੇ ਭਾਰਤੀ ਭਾਸ਼ਾਵਾਂ ਨਾਲ ਵਿਦਿਆਰਥੀਆਂ ਨੂੰ ਲਾਭ ਮਿਲਣਾ ਸੁਭਾਵਿਕ ਹੈ।
ਨਿਊਯਾਰਕ ਦਾ ਟੈਕਸੀ ਡਾਰਈਵਰ ਸਵਾਰੀਆਂ ਨੂੰ ਚੂਨਾ ਲਾਉਣ ਕਰਕੇ ਪੁਲਿਸ ਕੜੱਕੀ ‘ਚ
ਨਿਊਯਾਰਕ- ਭਾਵੇ ਕਿ ਸਿੰਘ ਸ਼ਬਦ ਐਸੀ ਪਵਿਤਰ ਸੋਚ ਦੇਣ ਹੈ ਜਿਸ ਨੇ ਦੂਜਿਆਂ ਦੀ ਖਾਤਰ ਅਪਣਾ ਪਰਵਾਰ ਵਾਰ ਕੇ ਇਹ ਦੱਸ ਦਿੱਤਾ ਸੀ ਕਿ ਦੂਜਿਆਂ ਦੇ ਦਰਦ ਦੀ ਦੂਆ ਬਣਨਾ ਹੀ ਅਸਲੀ ਮਨੁੱਖਤਾ ਹੈ। ਪਰ ਕੁੱਝ ਲੋਕ ਜਿੰਨ੍ਹਾਂ ਦਾ ਨਾਮ ਸਿੰਘ ਜੋ ਆਪਣੀ ਕੀਤੀ ਕਮਾਈ ਨੂੰ ਖਾਦਾ ਹੈ ਤਾਂ ਰੱਖਿਆਂ ਗਿਆ ਪਰ ਬਿਰਤੀ ਉਨ੍ਹਾਂ ਦੀ ਕਿਸੇ ਬਘਿਆੜ ਵਰਗੀ ਹੁੰਦੀ ਹੈ ਜੋ ਦੂਜਿਆਂ ਦੀ ਕਮਾਈ ਨੂੰ ਗੱਲਤ ਤਰੀਕੇ ਨਾਲ ਹੜੱਪਣ ਦੀ ਕੋਸਿ਼ਸ ਕਰਦੇ ਹਨ।ਇਸ ਤਰਾਂ ਹੀ ਕੀਤਾ ਹੈ ਨਿਊਯਾਰਕ ਦੇ 23 ਸਾਲਾ ਜਗਮੀਤ ਸਿੰਘ ਨੇਜੋ ਕਿ ਟੈਕਸੀ ਡਾਰਈਵਰ ਹੈ। ਜਗਮੀਤ ਨੇ ਆਪਣੀ ਟੈਕਸੀ ਸਵਾਰ ਹੋਣ ਵਾਲੀਆਂ ਕਈ ਸਵਾਰੀਆਂ ਦੇ ਕਰੈਡਿਟ ਕਾਰਡਾਂ ਦੀ ਇਨਫਾਰਮੇਸ਼ਨ ਚੋਰੀ ਕਰ ਲਈ ਅਤੇ ਉਸ ਦੀ ਗੱਲਤ ਵਰਤੋਂ ਕਰਨ ਲੱਗਾ।ਜਗਮੀਤ ਸਿੰਘ ਨੇ ਸਵਾਰੀਆਂ ਦੇ ਕਾਰਡਾਂ ਦੇ ਨੰਬਰ ਵਰਤ ਕੇ 2000 ਡਾਲਰ ਦੇ ਕਰੀਬ ਈ ਜੀ ਪਾਸ ਦੇ ਖਰਚੇ ਚਾਰਜ ਕਰਵਾਏ।ਸਰਕਾਰੀ ਵਕੀਲ ਅਨੁਸਾਰ ਬਰਾਂਕਸ ਅਤੇ ਕੁਈਨਜ ਦੇ ਐਡਰੈਸਾਂ ਤੇ ਰਹਿਣ ਵਾਲੇ ਜਗਮੀਤ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਈ ਜੀ ਪਾਸ ਅਧਿਕਾਰੀਆਂ ਨੂੰ ਰਿਪੋਰਟ ਮਿਲੀ ਕਿ ਈ ਜੀ ਪਾਸ ਦੀ ਬਹੁਤ ਸਾਰੀ ਰਕਮ ਕਰੈਡਿਟ ਕਾਰਡ ਕੰਪਨੀਆਂ ਵਲੋਂ ਦੇਣੋਂ ਇਨਕਾਰ ਕਰ ਦਿੱਤਾ ਗਿਆ।ਪੁਲਿਸ ਨੇ ਜਗਮੀਤ ਨੂੰ ਕਈ ਦੋਸਾਂ ਵਿੱਚ ਚਾਰਜ ਕੀਤਾ ਹੈ ਜਿੰਨ੍ਹਾਂ ਵਿੱਚ ਕਿਸੇ ਦੀ ਇੰਫੋਰਮੇਸ਼ਨ ਚੋਰੀ ਕਰਨੀ-ਚੋਰੀ ਕੀਤੀ ਹੋਈ ਜਾਇਦਾਦ ਨੂੰ ਰੱਖਣ ਦਾ ਕਰਮੀਨਲ ਚਾਰਜ-ਫਰਾਡ ਕਰਨ ਦੀ ਸਕੀਮ ਆਦਿ।ਅਗਰ ਜਗਮੀਤ ਸਿੰਘ ਇਸ ਵਿੱਚ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ ਚਾਰ ਸਾਲ ਦੀ ਸਜ਼ਾ ਹੋ ਸਕਦੀ ਹੈ।ਏਜੰਸੀਆਂ ਰਾਂਹੀ ਪਰਾਪਤ ਹੋਈ ਜਾਣਕਾਰੀ ਅਨੁਸਾਰ ਡਿਸਟਿਕ ਅਟਰਨੀ ਦਾ ਕਹਿਣਾ ਕਿ ਜਗਮੀਤ ਸਿੰਘ ਵੁੱਡ ਸਾਈਡ ਦੀ ਹੈਨਰੀ ਲੀਮੋਜੀਨ ਕੰਪਨੀ ਵਿੱਚ ਸਤੰਬਰ 2007 ਤੋਂ ਲੈ ਇਸ ਸਾਲ ਮਾਰਚ ਤੱਕ ਕੰਮ ਕਰਦਾ ਰਿਹਾ ਹੈ।
ਮਾਤਹਿਤਾਂ ਨੂੰ ਖੂਬ ਹਸਾਉਂਦੇ ਸਨ ਅਡੋਲਫ ਹਿਟਲਰ!
ਲੰਡਨ-ਨੱਕ ਦੇ ਹੇਠਾਂ ਛੋਟੀਆਂ ਜਿਹੀਆਂ ਮੁੱਛਾਂ ਅਤੇ ਸੰਵੇਦਨਸ਼ੀਲ ਚਿਹਰੇ ਵਾਲੇ ਨਾਜ਼ੀ ਤਾਨਾਸ਼ਾਹ ਹਿਟਲਰ ਕਦੀ ਹੱਸਦੇ ਵੀ ਸਨ। ਜੇਕਰ ਇਸ ਵਿਸ਼ੇ ‘ਤੇ ਪੂਰੀ ਦੁਨੀਆਂ ਵਿਚ ਸਰਵੇ ਕਰਵਾਇਆ ਜਾਵੇ ਤਾਂ ਜ਼ਿਆਦਾਤਰ ਦਾ ਜਵਾਬ 'ਨਾਂਹ‘ ਵਿਚ ਹੋਵੇਗਾ। ਪਰ ਉਹਨਾਂ ਦੇ ਅੰਗ ਰੱਖਿਅਕ 90 ਸਾਲਾ ਰੋਕਸ ਮਿਸ਼ ਨੇ ਆਪਣੀ ਕਿਤਾਬ 'ਦਾ ਲਾਸਟ ਵਿਟਨੈਸ‘ ਵਿਚ ਇਹ ਭੇਦ ਜਾਹਿਰ ਕੀਤਾ ਹੈ ਕਿ ਹਿਟਲਰ ਆਪਦੇ ਬੰਕਰ ਵਿਚ ਫੌਜੀ ਸਾਥੀਆਂ ਦੇ ਨਾਲ ਅਕਸਰ ਮਜ਼ਾਕ ਕਰਿਆ ਕਰਦੇ ਸਨ। ਰੋਕਸ ਨੇ ਆਪਣੀ ਕਿਤਾਬ ਵਿਚ ਦੱਸਿਆ ਹੈ ਕਿ ਹਿਟਲਰ ਦਾ ਖੁਦ ਨੂੰ ਆਪਣੇ ਸਾਥੀਆਂ ਨੂੰ ਖੁਸ਼ ਰੱਖਣ ਦਾ ਇਹ ਅਜੀਬ ਅੰਦਾਜ਼ ਸੀ। ਹਿਟਲਰ ਦੇ ਕੋਲ ਆਪਣੇ ਚੁਟਕਲਿਆਂ ਦਾ ਭੰਡਾਰ ਸੀ, ਜਿਹਨਾਂ ਵਿਚੋਂ ਉਹ ਅਕਸਰ ਕੁਝ ਨਾ ਕੁਝ ਸੁਣਾਉਂਦੇ ਰਹਿੰਦੇ ਸਨ। ਰੋਕਸ ਨੇ ਬ੍ਰਿਟੇਨ ਦੇ ਡੇਲੀ ਟੈਲੀਗ੍ਰਾਫ ਨਾਲ ਹੋਈ ਗੱਲਬਾਤ ਵਿਚ ਦੱਸਿਆ ਹੈ ਕਿ ਹਿਟਲਰ ਨੂੰ ਆਪਣੇ ਸਾਥੀਆਂ ਦੀਆਂ ਲੱਤਾਂ ਖਿੱਚਣ ਵਿਚ ਬੜਾ ਮਜ਼ਾ ਆਉਂਦਾ ਹੈ। 27 June 2008
ਡੈਮੋਕਰੇਟ ਪਾਰਟੀ ਦੇ ਉਮੀਦਵਾਰ ਬਾਰਾਕ ਓਬਾਮਾ ਅਤੇ ਸੈਨੇਟਰ ਹੈਲਰੀ ਕਲਿੰਟਨ ਨੇ
ਇੱਕਠਿਆ ਸੰਬੋਧਨ ਕੀਤਾ
ਅਮਰੀਕੀ ਰਾਸਟਰਪਤੀ ਦੇ ਅਹੁਦੇ ਲਈ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਬਾਰਾਕ ਓਬਾਮਾ ਅਤੇ ਨਿਊਯਾਰਕ ਦੀ ਸੈਨੇਟਰ ਹੈਲਰੀ ਕਲਿੰਟਨ ਨੇ
ਹੈਮਸੇਅਰ ਦੇ ਸ਼ਹਿਰ ਯੂਨਿਟੀ ਵਿਖੇ ਵੱਡੇ ਇੱਕਠ ਨੂੰ ਸੰਬੋਧਨ ਕੀਤਾ। ਸੰਬੋਧਨ ਕਰਨ ਤੋਂ ਪਹਿਲਾਂ ਬਾਰਕ ਓਬਾਮਾ ਅਤੇ ਹੈਲਰੀ ਸਟੇਜ ਤੇ ਇਕ ਦੂਜੇ ਨੂੰ ਘੁੱਟ ਕੇ ਮਿਲੇ ਅਤੇ ਹੱਥ ਮਿਲਾਏ।ਹੈਲਰੀ ਕਲਿੰਟਨ ਨੇ ਤਾੜੀਆਂ ਦੀ ਗੁੰਜ ਵਿੱਚ ਬੋਲਣਾ ਸ਼ੁਰੂ ਕੀਤਾ ਜਿਸ ਵਿੱਚ ਹੈਲਰੀ ਨੇ
ਆਪਣੇ ਸਪੋਰਟਰਾਂ ਨੂੰ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ ਅਗਰ ਨਵੀਂ ਦਿਸ਼ਾ ਵੱਲ ਜਾਣਾ ਚਹੁੰਦੇ ਹਾਂ -ਅਗਰ ਤੁਸੀਂ ਨਵੇਂ ਮੁਦਿਆਂ ਨੂੰ ਅੱਗੇ ਲਿਆੳੇਣਾ ਚਹੁੰਦੇ ਹੋ ਤਾਂ ਬਾਰਾਕ ਓਬਾਮਾ ਨੂੰ ਵੋਟ ਪਾਕੇ ਕਾਮਯਾਬ ਕਰੋ।ਤੁਸੀ ਅਤੇ ਓਬਾਮਾ ਮਿਲ ਕੇ ਉਹ ਬਦਲਾ ਲਿਆ ਸਕਦੇ ਹੋ ਜਿਸ ਦੀ ਅੱਜ ਅਮਰੀਕਾ ਨੂੰ ਲੋੜ ਹੈ।ਹੈਲਰੀ ਨੇ ਅੱਗੇ ਕਿਹਾ "ਉਹ ਤੁਹਾਡੇ ਲਈ ਕੰਮ ਕਰੇਗਾ-ਤੁਹਾਡੇ ਲਈ ਜਦੋ ਜਹਿਦ ਕਰੇਗਾ ਅਤੇ ਵਾਈਟ ਹਾਊਸ ਵਿੱਚ ਤੁਹਾਡੇ ਲਈ ਹਰ ਰੋਜ ਖੜੇਗਾ।ਆਪਣੇ ਸਮਰਥਕਾਂ ਨੂਂ ਵਾਰ ਵਾਰ ਓਬਾਮਾ ਨੂੰ ਵੋਟ ਪਾਉਣ ਲਈ ਪ੍ਰੇਰਦੀ ਹੈਲਰੀ ਨੇ ਆਪਣੀ ਸਪੀਚ ਨੂੰ ਪੂਰਾ ਕੀਤਾ ਤਾਂ ਬਾਰਾਕ ਓਬਾਮਾ "ਥੈਂਕ ਯੂ ਹੈਲਰੀ" ਦੀ ਧੁੰਂਨ ਗੁਣ ਗੁਣਾਉਂਦਾ ਹੋਇਆ ਸਟੇਜ ਤੇ ਆਇਆ।ਯੁਨਿਟੀ ਸ਼ਹਿਰ ਜਿਸ ਦਾ ਨਾਮ ਦੋ ਧੜਿਆਂ ਦੀ ਨੇੜਤਾ ਹੋਣ ਤੇ 1764 ਵਿੱਚ "ਯੂਨਿਟੀ " ਰੱਖਿਆਂ ਗਿਆ ਸੀ ਦੀ ਵਿਸ਼ੇਸ ਘਟਨਾ ਸੀ ਕਿ ਜਿਸ ਵੇਲੇ ਕੁਝ ਮਹੀਨੇ ਮਹੀਨੇ ਪਹਿਲਾਂ ਨਿਊ ਹੈਂਮਸ਼ਾਇਰ ਵਿੱਚ ਓਬਾਮਾ ਅਤੇ ਹੈਲਰੀ ਦਾ ਮੁਕਾਬਲਾ ਹੋਇਆ ਸੀ ਤਾਂ ਇਸ ਸ਼ਹਿਰ ਵਿੱਚ 107 ਵੋਟਾਂ ਓਬਾਮਾ ਨੂੰ ਪਈਆਂ ਸਨ ਅਤੇ 107 ਵੋਟਾਂ ਹੀ ਹੈਲਰੀ ਨੂੰ ਪਈਆਂ ਸਨ।ਓਬਾਮਾ ਨੇ ਕਿਹਾ ਅੱਜ ਲੋੜ ਹੈ ਤੁਸੀ ਆਪਣੀਆਂ 214 ਵੋਟਾਂ ਇੱਕਠੀਆਂ ਪਾਕੇ ਮੈਨੂੰ (ਓਬਾਮਾ) ਕਾਮਯਾਬ ਕਰੋ।ਬਾਰਾਕ ਨੇ ਕਿਹਾ ਡੈਮੋਕਰੇਟ ਪਾਰਟੀ ਨੂੰ ਹੈਲਰੀ ਅਤੇ ਉਸ ਦੇ ਪਤੀ ਬਿਲ ਕਲਿੰਟਨ ਦੀ ਸੱਖਤ ਲੋੜ ਹੈ।ਸਾਨੂੰ ਇੰਨ੍ਹਾਂ ਦੇ ਵਿਚਾਰਾਂ ਦੀ ਲੋੜ ਹੈ-ਇੰਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਅਤੇ ਇੰਨ੍ਹਾਂ ਦੀ ਸਿਆਣਪ ਦੀ ਲੋੜ ਹੈ।ਓਬਾਮਾ ਨੇ ਕਿਹਾ ਕਿ ਭਾਂਵੇ ਕਿ ਉਨ੍ਹਾਂ ਨੇ ਦੋਹਾਂ ਨੇ ਵੱਖੋ ਵੱਖਰੇ ਮੁਦੇ ਲੈ ਕੇ ਚੋਣ ਪਚਾਰ ਸ਼ੁਰੂ ਕੀਤਾ ਸੀ ਪਰ ਓਬਾਮਾ ਨੇ ਕਿਹਾ ਕਿ ਅਸੀਂ ਦੋਨਾਂ ਨੇ ਇਤਹਾਸ ਕਾਇਮ ਕੀਤਾ ਹੈ।
ਜਿਥੇ ਦੋਹਾਂ ਲੀਡਰਾਂ ਨੇ ਇੱਕ ਜੁੱਟ ਹੋ ਕੇ ਤੁਰਨ ਦੀ ਗੱਲ ਕੀਤੀ ਹੈ
ਦੋਹਾਂ ਲੀਡਰਾਂ ਨੇ ਰੀਪਬਲਿਕਨ ਲੀਡਰ ਮਕੇਨ ਦੀ ਦੇਸ਼ ਪ੍ਰਤੀ ਸੇਵਾ ਦੀ ਸ਼ਾਲਾਘਾ ਕੀਤੀ ਪਰ ਨਾਲ ਦੀ ਨਾਲ ਉਸ ਨੂੰ ਬੁਸ਼ ਦੀਆਂ ਨੀਤੀਆਂ ਸਮਰਥਕ ਗਰਦਾਨਦੇ ਹੋਏ ਇਕ ਸਿੱਕੇ ਦੋ ਪਾਸੇ ਦੱਸਿਆ।
ਡੇਰਾ ਮੁਖੀ ਦੇ ਮਹਾਰਾਸ਼ਟਰ ’ਚ ਦਾਖ਼ਿਲੇ ’ਤੇ ਪਾਬੰਦੀ ਵਿਚਾਰ ਅਧੀਨ-ਪਾਟਿਲ
27 ਜੂਨ (ਐਚ. ਐਸ. ਬਾਵਾ)-ਮਹਾਰਾਸ਼ਟਰ ਸਰਕਾਰ ਡੇਰਾ ਸਿਰਸਾ ਦੇ ਮੁਖੀ ਦੇ ਮੁੰਬਈ ’ਚ ਦਾਖ਼ਿਲੇ ’ਤੇ ਇਕ ਸਾਲ ਲਈ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੀ ਹੈ। ਇਹ ਗੱਲ ਮੁੰਬਈ ਦੇ ਉਪ ਮੁੱਖ ਮੰਤਰੀ ਸ੍ਰੀ ਆਰ. ਆਰ. ਪਾਟਿਲ ਨੇ ਅੱਜ ਸ਼ੋਲਾਪੁਰ ਵਿਖੇ ਹੋਈ ਇੱਕ ਮੀਟਿੰਗ ’ਚ ਆਖੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਦੇ ਅੰਗਰੱਖਿਅਕਾਂ ਨੇ ਮੁੰਬਈ ਦੇ ਮੁ¦ਦ ਇਲਾਕੇ ’ਚ ਇੱਕ ਸਿੰਘ ਬਲਕਾਰ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਿਸ ਨਾਲ ਮੁੰਬਈ ਹੀ ਨਹੀਂ ਸਗੋਂ ਦੇਸ਼ ਭਰ ’ਚ ਸਿੱਖ ਸਮਾਜ ਅੰਦਰ ਰੋਸ ਫ਼ੈਲ ਗਿਆ ਸੀ। ਮੁੰਬਈ ਦੇ ਮੀਡੀਆ ਸੂਤਰਾਂ ਅਨੁਸਾਰ ਭਾਵੇਂ ਸ੍ਰੀ ਪਾਟਿਲ ਨੇ ਉਕਤ ਪਾਬੰਦੀ ਦੇ ਸੰਕੇਤ ਦਿੱਤੇ ਹਨ ਪਰ ਉਨ੍ਹਾਂ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਪਾਬੰਦੀ ਕਦੋਂ ਤੋਂ ਲਾਗੂ ਹੋਵੇਗੀ ਕਿਉਂਕਿ ਉਹ ਅਜੇ ਇਸ ਦੇ ਪ੍ਰਭਾਵਾਂ ਬਾਰੇ ਸਰਕਾਰ ਤੇ ਅਫ਼ਸਰਸ਼ਾਹੀ ’ਚ ਵਿਚਾਰ-ਵਟਾਂਦਰਾ ਕਰਨ ਦੇ ਹੱਕ ’ਚ ਹਨ। ਉਂਜ ਮਹਾਰਾਸ਼ਟਰ ਸਰਕਾਰ ਇਹ ਕਦਮ ਅਹਤਿਆਤ ਵਜੋਂ ਚੁੱਕਣਾ ਚਾਹੁੰਦੀ ਹੈ ਕਿਉਂਕਿ ਸਰਕਾਰ ਨੂੰ ਖ਼ਦਸ਼ਾ ਹੈ ਕਿ ਡੇਰਾ ਮੁਖੀ ਦਾ ਮੁੜ ਮੁੰਬਈ ’ਚ ਦਾਖ਼ਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਦੀ ਤ੍ਰੈਸ਼ਤਾਬਦੀ ਦੇ ਨੰਦੇੜ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ।
ਈ-ਮੇਲ ’ਤੇ ਡੇਰਾ ਮੁਖੀ ਨੂੰ ਮਾਰਨ ਦੀ ਧਮਕੀ
ਪੰਚਕੂਲਾ, (ਬਿੱਟੂ)-ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋ ਦਿਨਾਂ ਦੇ ਅੰਦਰ ਮਾਰਨ ਦੀ ਧਮਕੀ ਭਰਿਆ ਈ-ਮੇਲ ਹਰਿਆਣਾ ਦੇ ਡੀ.ਜੀ.ਪੀ. ਰੰਜੀਵ ਦਲਾਲ ਨੂੰ ਮਿਲਿਆ ਹੈ, ਜਿਸ ਦੀ ਪੁਸ਼ਟੀ ਅੱਜ ਇੱਥੇ ਡੀ.ਜੀ.ਪੀ. ਆਪਣੇ ਦਫ਼ਤਰ ’ਚ ਪੱਤਰਕਾਰਾਂ ਦੇ ਸਾਹਮਣੇ ਕੀਤੀ। ਕਿਸੀ ਅਣਪਛਾਤੇ ਮਨਵੀਰ ਸਿੰਘ ਨਾਮਕ ਵਿਅਕਤੀ ਨੇ ਇਹ ਈ-ਮੇਲ ਭੇਜਿਆ ਹੈ।
ਰੇਲਾਂ ਰੋਕਣ ਵਾਲੇ ਸਿੰਘਾਂ ਦੇ ਕੇਸਾਂ ਦੀ ਪੈਰਵੀ ਸੰਤ ਸਮਾਜ ਕਰੇਗਾ
ਚੌਂਕ ਮਹਿਤਾ, 27 ਜੂਨ (ਬਮਰਾਹ)-ਬੀਤੇ ਦਿਨ ਸ਼ਾਂਤਮਈ ਢੰਗ ਨਾਲ ਦਿੱਤੇ ਰੇਲ ਰੋਕੋ ਧਰਨੇ ਵਿਚ ਸ਼ਾਮਲ ਜਿਨਾਂ ਸਿੰਘਾਂ ਦੇ ਖਿਲਾਫ ਰੇਲਵੇ ਐਕਟ ਦੀ ਧਾਰਾ 174 ਅਧੀਨ ਮੁਕਦੱਮੇ ਦਰਜ ਕੀਤੇ ਹਨ। ਉਨ੍ਹਾਂ ਸਿੰਘਾਂ ਦੇ ਕੇਸ ਲੜਨ ਲਈ ਵਕੀਲ ਦਾ ਸਾਰਾ ਖਰਚਾ ਸੰਤ ਸਮਾਜ ਵੱਲੋਂ ਕੀਤਾ ਜਾਵੇਗਾ ਅਤੇ ਅਜਿਹੇ ਕੇਸਾਂ ਨਾਲ ਸਬੰਧਤ ਸਿੰਘ, ਦਮਦਮੀਂ ਟਕਸਾਲ ਦੇ ਹੈਡ ਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਆ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਅੱਜ ਦਮਦਮੀਂ ਟਕਸਾਲ ਦੇ ਮੁਖੀ ਅਤੇ ਗੁਰਮੀਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਟਕਸਾਲ ਦੇ ਹੈਡ ਕੁਆਟਰ ਵਿਖੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਕੁਲਵੰਤ ਸਿੰਘ ਮੰਨਣ ਹਲਕਾ ਆਦਮਪੁਰ, ਜਥੇ: ਸੁਰਜੀਤ ਸਿੰਘ ਫਰੀਦਕੋਟ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ), ਭਾਈ ਸੁਖਦੇਵ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਸੁਖਵਿੰਦਰ, ਬਾਬਾ ਬੂਟਾ ਸਿੰਘ ਗੁੜਥੜੀ ਵਾਲੇ ਅਤੇ ਕਈ ਹੋਰ ਸਿੰਘਾਂ ਦੇ ਖਿਲਾਫ ਪਰਚੇ ਦਰਜ ਕਰਨ ਦੀ ਕੋਈ ਤੁੱਕ ਨਹੀਂ ਹੈ ਕਿਉਂਕਿ ਰੇਲਾਂ ਰੋਕਣ ਦਾ ਸੱਦਾ ਸੰਤ ਸਮਾਜ ਵੱਲੋਂ ਦਿੱਤਾ ਸੀ ਅਤੇ ਜੇਕਰ ਕੇਂਦਰ ਸਰਕਾਰ ਨੇ ਪਰਚੇ ਦਰਜ ਕਰਨੇ ਹੀ ਹਨ ਤਾਂ ਸੰਤ ਸਮਾਜ ਦਾ ਪ੍ਰਧਾਨ ਹੋਣ ਕਰਕੇ ਇਹ ਪਰਚਾ ਮੇਰੇ ਖਿਲਾਫ ਦਰਜ ਹੋਣਾ ਚਾਹੀਦਾ ਹੈ।
ਭਾਖੜਾ ਮੇਨ ਲਾਈਨ ਵਿਚ ਪਾੜ
ਫਤਿਹਗੜ੍ਹ ਸਾਹਿਬ/27 ਜੂਨ/ਔਜਲਾ-
ਸਿੰਚਾਈ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਅੱਜ ਭਾਖੜਾ ਮੇਨ ਲਾਈਨ ਵਿਚ ਪਾੜ ਪੈ ਜਾਣ ਕਾਰਨ ਇਲਾਕੇ ਵਿਚ ਇਕ ਵੱਡੀ ਤਬਾਹੀ ਉਸ ਵੇਲੇ ਟਲ਼ ਗਈ,ਜਦੋਂ ਇਲਾਕੇ ਦੇ ਕੁੱਝ ਲੋਕਾਂ ਵੱਲੋਂ ਤੁਰੰਤ ਨਹਿਰ ਵਿਚ ਪਏ ਇਸ ਪਾੜ ਪੈਣ ਦੀ ਜਾਣਕਾਰੀ ਜ਼ਿਲਾ ਪ੍ਰਸ਼ਾਸ਼ਨ ਨੂੰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਿੱਧਵਾਂ ਨੇੜਿਓੁਂ ¦ਘਦੀ ਭਾਖੜਾ ਮੇਨ ਲਾਈਨ ਦੇ ਪੁਲ਼ ਨੰਬਰ 173 ਨਹਿਰ ਦੀ ਝਾਲ਼ ਦੇ ਬਿਲਕੁੱਲ ਨੇੜੇ ਲੱਗਭਗ ਦੁਪਹਿਰ ਸਮੇਂ ਭਾਖੜਾ ਮੇਨ ਲਾਈਨ ਨਹਿਰ ਦਾ ਕਿਨਾਰਾ ਅਚਾਨਕ ਰੁੜ੍ਹਨ ਲੱਗਾ ਅਤੇ ਪੂਰਾ ਪਾੜ ਪੈਣ ਤੋਂ ਪਹਿਲਾਂ ਹੀ ਇਲਾਕੇ ਦੇ ਲੋਕਾਂ ਵੱਲੋਂ ਦਿੱਤੀ ਸੂਚਨਾ ਦੇ ਅਧਾਰ ’ਤੇ ਜ਼ਿਲਾ ਪ੍ਰਸ਼ਾਸ਼ਨ ਦੇ ਪੂਰੇ ਅਮਲੇ ਨੇ ਮੌਕੇ ’ਤੇ ਪਹੁੰਚ ਕੇ ਇਸ ਪਾੜ ਨੂੰ ਪੂਰ ਕੇ ਇਲਾਕੇ ਵਿਚ ਇਕ ਵੱਡੀ ਤਬਾਹੀ ਹੋਣੋਂ ਬਚਾ ਲਈ ਗਈ।
ਜਗਰਾਓਂ ‘ਚ 34 ਕਿਲੋ ਧਮਾਕਾਖ਼ੇਜ਼ ਸਮੱਗਰੀ ਸਮੇਤ 3 ਖਾੜਕੂ ਗ੍ਰਿਫ਼ਤਾਰ
ਲੁਧਿਆਣਾ, 27 ਜੂਨ (ਵਾਰਤਾ) : ਜਗਰਾਓਂ ਨੇੜਿਓਂ ਅੱਜ ਪੁਲਿਸ ਨੇ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲ਼ੋਂ 34 ਕਿਲੋਗ੍ਰਾਮ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਇਹ ਸਮੱਗਰੀ ਆਰ. ਡੀ. ਐਕਸ. ਜਿੰਨੀ ਤਾਕਤਵਰ ਹੈ। ਇਹ ਤਿੰਨੇ ਖਾੜਕੂ ਕਈ ਵਾਰ ਪਾਕਿਸਤਾਨ ਜਾ ਚੁੱਕੇ ਹਨ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਹ ਕਿਹੜੀ ਜਥੇਬੰਦੀ ਨਾਲ਼ ਸਬੰਧਤ ਹਨ। ਚੇਤੇ ਰਹੇ ਪਿੱਛੇ ਜਿਹੇ ਜਗਰਾਓਂ ‘ਚ ਹੀ ਦੋ ਖਾੜਕੂਆਂ ਕੋਲ਼ੋਂ 24 ਕਿਲੋਗ੍ਰਾਮ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ। ਤਦ ਉਨ੍ਹਾਂ ਕੋਲੋਂ 25 ਡੈਟੋਨੇਟਰ ਵੀ ਬਰਾਮਦ ਹੋਏ ਸਨ।
ਇਕ ਹਿੰਦੂ ਮਹਿੰਦਰ ਸਭਨਾਨੀ ਤੇ ਉਸਦੀ ਵਹੁਟੀ ਵਰਸ਼ਾ ਸਭਨਾਨੀ ਨੂੰ
ਨੌਕਰਾਣੀਆਂ ਨੂੰ ਗ਼ੁਲਾਮ ਬਣਾ ਕੇ ਰਖਣ ਲਈ ਜੱਜ ਨੇ ਸਖ਼ਤ ਕੈਦ ਦਿਤੀ
ਨਿਊ ਯਾਰਕ (ਬਲਵਿੰਦਰਪਾਲ ਸਿੰਘ ਖ਼ਾਲਸਾ) ਇੰਡੋਨੇਸ਼ੀਆ ਦੀਆਂ ਦੋ ਔਰਤਾਂ, ਜੋ ਮਹਿੰਦਰ ਸਭਨਾਨੀ ਦੇ ਘਰ ਦਾ ਕੰਮ ਕਰਦੀਆਂ ਸਨ ਹੁਣ ਚੈਨ ਆਇਆ ਹੈ, ਕਿਉਂਕਿ ਮਹਿੰਦਰ ਸਭਨਾਨੀ ਦੀ ਵਹੁਟੀ ਵਰਸ਼ਾ ਸਭਨਾਨੀ ਇਨ੍ਹਾਂ ਘਰ ਦਾ ਕੰਮ ਕਰਨ ਵਾਲੀਆਂ ਨੂੰ ਝਾੜੂ ਨਾਲ ਕੁੱਟਦੀ ਹੁੰਦੀ ਸੀ ਤੇ ਚਾਕੂ ਨਾਲ ਛਿੱਲ ਦੇਂਦੀ ਸੀ ਤੇ ਉਸਦਾ ਘਰਵਾਲਾ ਮਹਿੰਦਰ ਆਪਣੀ ਵਹੁਟੀ ਨੂੰ ਰੋਕਦਾ ਨਹੀਂ ਸੀ। ਉਹ ਲਾਂਗ ਆਈਲੈਂਡ ਵਿਚਲੇ ਵਡੇ ਘਰ ਦੇ ਨਾਲ ਬਣੇ ਦਫ਼ਤਰ ਵਿਚ ਖ਼ੁਸਬੂਦਾਰ ਤੇਲ (ਪਰਫ਼ਿਊਮ) ਵੇਚਣ ਦਾ ਵਪਾਰ ਕਰਦਾ ਸੀ ਤੇ ਮਿਲੀਅਨਜ਼ ਡਾਲਰ ਕਮਾਉਂਦਾ ਸੀ। ਨੌਕਰਾਣੀਆਂ ਨੂੰ ਕਿਤੇ ਬਾਹਰ ਨਹੀਂ ਸੀ ਜਾਣ ਦਿਤਾ ਜਾਂਦਾ। ਇਕ ਦਿਨ ਪੀੜਤ ਬੀਬੀ ਘਰੋਂ ਭੱਜ ਕੇ ਡੋਨਟ ਦੀ ਦੁਕਾਨ ਤੇ ਚਲੀ ਗਈ ਤੇ ਉਨ੍ਹਾਂ ਪੁਲੀਸ ਨੂੰ ਸੱਦ ਲਿਆ । ਮਹਿੰਦਰ ਨੂੰ ਸਵਾ ਤਿੰਨ ਸਾਲ ਦੀ ਕੈਦ ਹੋਈ ਹੈ ਤੇ ਉਸਦੀ ਵਹੁਟੀ ਨੂੰ ਗਿਆਰਾਂ ਸਾਲ ਦੀ। ਜੱਜ ਨੇ ਕਿਹਾ ਕਿ ਭਾਵੇਂ ਮਹਿੰਦਰ ਨੇ ਆਪ ਕੁੱਟ ਮਾਰ ਨਹੀਂ ਕੀਤੀ ਪਰ ਉਹ ਜ਼ੁਲਮ ਹੁੰਦਾ ਵੇਖਕੇ ਵੀ ਰਿਪੋਰਟ ਨਾ ਕਰਨ ਦਾ ਦੋਸ਼ੀ ਹੈ। ਇਹ ਪੱਕੇ ਸਬੂਤ ਹਨ ਕਿ ਮਹਿੰਦਰ ਨੇ ਆਪਣੀ ਵਹੁਟੀ ਨੂੰ ਜ਼ੁਲਮ ਕਰਨ ਤੋਂ ਰੋਕਿਆ ਨਹੀਂ ਤੇ ਗ਼ੁਲਾਮ ਬਣਾ ਕੇ ਰਖਣ ਦੀ ਪ੍ਰਵਿਰਤੀ ਦਾ ਵਿਰੋਧ ਨਹੀਂ ਕੀਤਾ। ਇਸੇ ਕਰਕੇ ਉਸ ਨੂੰ ਥੋਹੜੀ ਸਜ਼ਾ ਮਿਲੀ ਹੈ। ਗ਼ੁਲਾਮ ਬਣਾਈਆਂ ਗਈਆਂ ਔਰਤਾਂ ਹੁਣ ਸੁਰਖਿਅਤ ਕਿਸੇ ਚਰਚ ਦੀ ਸ਼ਰਨ ਵਿਚ ਹਨ ਤੇ ਹੁਣ ਜੱਜ ਨੇ ਉਨ੍ਹਾਂ ਦੀ ਤਨਖਾਹ, ਓਵਰ ਟਾਈਮ ਤੇ ਜ਼ੁਲਮ ਸਹਿਣ ਦੀ ਸਜ਼ਾ ਦੇ ਤੌਰ ਤੇ ਮਹਿੰਦਰ ਦੀ ਜਾਇਦਾਦ ਦਾ ਕਰੋੜਾਂ ਦੇ ਰੂਪ ਮੁਆਵਜ਼ਾ ਪੀੜਤ ਬੀਬੀਆਂ ਨੂੰ ਦੇਣ ਦਾ ਫ਼ੈਸਲਾ ਕਰਨਾ ਹੈ।
ਅਮਰੀਕਾ ਦੀ ਸਟੇਟ ਮੈਸੇਚੂਸਟ ਵਿੱਚ ਪਤਨੀ ਅਤੇ ਧੀ ਦਾ ਕਤਲ ਕਰਨ ਵਾਲੇ ਵਲੈਤੀਏ ਨੂੰ ਉਮਰ ਕੈਦ
ਲੰਡਨ-ਅਮਰੀਕਾ ਦੀ ਸਟੇਟ ਮੈਸੇਚੂਸਟ ਵਿੱਚ ਜਨਵਰੀ 2006 ਨੁੰ ਆਪਣੀ ਪਤਨੀ ਰਸ਼ਲ ਅਤੇ ਮਾਸੂਮ ਧੀ ਲੀਲੀਆ ਦਾ ਕਤਲ ਕਰਨ ਵਾਲੇ ਨੀਲ ਇਨਟਵਿਸਟਲ ਨੂੰ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਹੈ। ਮੈਸੇਚੂਸਟ ਦੀ ਮਿਡਲਸੈਕ ਕਾਂਊਂਟੀ ਦੀ ਸੁਪੀਰੀਅਰ ਅਦਾਲਤ ਵਲੋਂ ਨੀਲ ਇਨਟਵਿਸਟਲ ਨੂੰ ਸਜਾ ਸੁਣਾਉਂਦਿਆਂ ਮਾਣ ਯੋਗ ਜੱਜ ਡੈਨੀ ਨੇ ਕਿਹਾ ਕਿ ਨੀਲ ਇਨਟਵਿਸਟਲ ਵਲੋਂ ਕੀਤਾ ਗਿਆ ਕਤਲ ਮਨੁੱਖਤਾ ਦੇ ਫਰਜਾਂ ਤੇ ਧੱਬਾ ਹੈ।ਇੱਕ ਪਤੀ ਅਤੇ ਪਿਤਾ ਦੀਆਂ ਜਿੰਮੇਵਾਰੀਆਂ ਨਾਲ ਧੋਖਾ ਹੈ।ਮਾਣ ਯੋਗ ਜੱਜ ਨੇ ਕਿਹਾ ਕਿ ਮਨੁੱਖੀ ਪਰੰਪਰਾਵਾਂ ਦਾ ਘਾਣ ਇਸ ਤਰੀਕੇ ਨਾਲ ਕਰਨ ਦੀ ਸਜਾ ਹੈ ਕਿ ਕਾਤਲ ਨੂੰ ਸਾਰੀ ਊਮਰ ਜੇਲ੍ਹ ਵਿੱਚ ਹੀ ਰੱਖਿਆ ਜਾਵੇ।ਮਾਣਯੋਗ ਡੈਨੀ ਨੇ ਕਿਹਾ ਕਿ ਉਮਰ ਕੈਦ ਮਤਲਬ ਹੈ ਸਾਰੀ ਉਮਰ ਲਈ ਜੇਲ੍ਹ।ਜਿਸ ਦਾ , ਮਤਲਬ ਹੈ ਕਿ ਕਦੇ ਵੀ ਪੇਰੋਲ ਦਾ ਮੌਕਾ ਨਹੀਂ ਮਿਲੇਗਾ। 29 ਸਾਲਾ ਨੀਲ ਇਨਟਵਿਸਟਲ ਨੇ ਪਤਨੀ ਅਤੇ ਧੀ ਦਾ ਕਤਲ ਕਰਕੇ ਇੰਗਲੈਂਡ ਦੌੜ ਗਿਆ ਸੀ।ਇੰਗਲੈਂਡ ਦੇ ਜੰਮਪਲ ਨੀਲ ਇਨਟਵਿਸਟਲ ਨੂੰ ਅਮਰੀਕੀ ਅਧਿਕਾਰੀਆਂ ਨੇ ਅਮਰੀਕਾ ਲੈ ਆਂਦਾ ਸੀ ਜਿਥੇ ਉਸ ਤੇ ਮੁਕਦਮਾ ਚਲਾਇਆ ਗਿਆ।ਮੁੱਕਦਮੇ ਦੋਰਾਨ ਪੁਲਿਸ ਵਲੋਂ ਕਰਾਈਮ ਸੀਨ ਦੀ ਬਣਾਈ ਗਈ ਵੀਡੀਉ ਵੀ ਦਿਖਾਈ ਗਈ ਜਿਸ ਨੂੰ ਦੇਖ ਕੇ ਜੂਰੀ ਨੇ ਫੈਸਲਾ ਲਿਆ ਹੈ।ਯੁਰੀ ਨੂੰ ਫੈਸਲੇ ਤੱਕ ਪਹੁੰਚਣ ਲਈ 13 ਘੰਟੇ ਦਾ ਸਮਾਂ ਲੱਗਾ।ਯੁਰੀ ਨੇ ਬਚਾਅ ਦੇ ਵਕੀਲ ਦੀ ਉਸ ਦਲੀਲ ਨੂੰ ਠੁਕਰਾ ਦਿੱਤਾ ਜਿਸ ਵਿੱਚ ਉਸ ਦਾ ਕਹਿਣਾ ਸੀ ਕਿ ਰਸ਼ਲ (ਨੀਲ ਇਨਟਵਿਸਟਲ ਦੀ ਪਤਨੀ) ਨੇ ਆਪਣੀ ਬੱਚੀ ਲੀਲੀਆਂ ਨੂੰ ਗੋਲੀ ਮਾਰ ਕੇ ਮਗਰੋਂ ਆਪ ਨੂੰ ਗੋਲੀ ਮਾਰ ਲਈ ਸੀ।ਕਤਲ ਅਤੇ ਆਤਮ ਹੱਤਿਆਂ ਦੀ ਇਸ ਕਹਾਣੀ ਨੂੰ ਜੂਰੀ ਨੇ ਨਹੀਂ ਮੰਨਿਆ।ਕਤਲ ਦੇ ਕੇਸ ਵਿੱਚ ਦੋਸ਼ੀ ਪਾਏ ਜਾਣ ਦੇ ਨਾਲ ਨਾਲ ਨੀਲ ਇਨਟਵਿਸਟਲ ਦੋ ਹੋਰ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਹੈ ਜਿੰਨਂ੍ਹਾਂ ਵਿੱਚੋਂ ਇੱਕ ਗੇਰਕਾਨੂੰਨੀ ਤੌਰ ਤੇ ਹਥਿਆਰ ਰੱਖਣਾ ਅਤੇ ਦੂਜਾ ਗੈਰ ਕਾਨੂੰਨੀ ਤੌਰ ਤੇ ਅਸਲਾ ਰੱਖਣਾ।
ਤੇਲ ਦੀ ਮਹਿੰਗਾਈ ਦਾ ਨਵਾਂ ਰਿਕਾਰਡ-ਵਾਲ ਸਟਰੀਟ ਨੂੰ ਵੀ ਬਣੀ ਚਿੰਤਾ
ਲੰਡਨ-(ਸੀ ਐਸ)ਤੇਲ ਦਾ ਲਗਾਤਾਰ ਮਹਿੰਗਾ ਹੋਣਾ ਪੂਰੀ ਦੁਨੀਆਂ ਲਈ ਸਿਰਦਰਦੀ ਬਣਿਆ ਹੋਇਆ ਹੈ।ਸਾਊਥੀ ਅਰਬ ਵਲੋਂ ਵਾਰ ਵਾਰ ਭਰੋਸਾ ਦਿਵਾਏ ਜਾਣ ਤੇ ਵੀ ਕਿ ਉਹ ਤੇਲ ਪੈਦਾ ਕਰਨ ਵਿੱਚ ਵਾਧਾ ਕਰੇਗਾ ਤੇਲ ਦੀ ਕੀਮਤ ਲਗਾਤਾਰ ਚੜ੍ਹਦੀ ਜਾ ਰਹੀ ਹੈ। 142 ਡਾਲਰ ਪ੍ਰਤੀ ਬੈਰਲ ਕੀਮਤ ਨੇ ਇੱਕ ਹੋਰ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ।ਲੰਡਨ-ਹਾਂਗਕਾਂਗ-ਪੈਰਿਸ -ਜਪਾਨ ਅਤੇ ਨਿਊਯਾਰਕ ਵਿੱਚ ਮਾਰਕੀਟ ਹੇਠਾਂ ਡਿੱਗ ਪਈ ਹੈ।ਵਾਲ ਸਟਰੀਟ ਤੇ ਤਾਂ ਇਹ ਡਰ ਪੈਦਾ ਹੋ ਗਿਆ ਹੈ ਅਮਰੀਕਾ ਦੀ ਅਕਾਨਮੀ ਰੀਸੈਸਨ ਵਿੱਚ ਜਾ ਡਿਗੇਗੀ।ਜਿਸ ਤਰਾਂ ਮਾਰਕੀਟ ਹੇਠਾ ਆ ਰਹੀ ਹੈ-ਲੋਕਾਂ ਦਾ ਕਰੈਡਿਟ ਸਖਤ ਨੀਤੀਆਂ ਵਿੱਚ ਘਿਰ ਗਿਆ ਹੈ ਜਿਸ ਨਾਲ ਅਮਰੀਕਨ ਲੋਕਾਂ ਨੂੰ ਖਰਚ ਕਰਨ ਵਿੱਚ ਕਟੌਤੀ ਕਰਨੀ ਪੈਣੀ ਹੈ।ਪੂੰਜੀ ਨਿਵੇਸ਼ ਕਰਨ ਵਾਲੇ ਲੋਕ ਵੱਡੀ ਦਬਿਧਾ ਵਿੱਚ ਹਨ।
ਵਿਧਾਨ ਸਭਾ ਚੋਣ ਹਲਕਿਆਂ ਦੀ ਨਵੀਂ ਹੱਦਬੰਦੀ
ਫਤਿਹਗੜ੍ਹ ਸਾਹਿਬ/27 ਜੂਨ/ਔਜਲਾ -
ਭਾਰਤ ਦੇ ਹੱਦਬੰਦੀ ਕਮਿਸ਼ਨ ਵੱਲੋਂ ਇਸ ਜ਼ਿਲੇ ਦੇ ਵਿਧਾਨ ਸਭਾ ਚੋਣ ਹਲਕਿਆਂ ਦੀ ਨਵੀਂ ਹੱਦਬੰਦੀ ਕੀਤੀ ਗਈ ਹੈ ਅਤੇ ਜ਼ਿਲੇ ਵਿਚ ਇਕ ਵਿਧਾਨ ਸਭਾ ਹਲਕੇ ਦਾ ਵਾਧਾ ਕੀਤਾ ਗਿਆ ਹੈ,ਜਦੋਂ ਕਿ ਪਹਿਲਾਂ ਇਸ ਜ਼ਿਲੇ ਵਿਚ ਦੋ ਸਰਹਿੰਦ ਅਤੇ ਅਮਲੋਹ ਵਿਧਾਨ ਸਭਾ ਹਲਕੇ ਹੀ ਸਨ ਅਤੇ ਇਸ ਨਾਲ਼ ਹੁਣ ਬਸੀ ਪਠਾਣਾਂ ਵਿਧਾਨ ਸਭਾ ਹਲਕਾ ਬਣਾਉਣ ਨਾਲ਼ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਤਿੰਨ ਹੋ ਗਈ ਹੈ ਅਤੇ ਸਰਹਿੰਦ ਵਿਧਾਨ ਸਭਾ ਹਲਕੇ ਦੀ ਥਾਂ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦਾ ਨਾਂ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਹੁਣ ਜ਼ਿਲੇ ਵਿਚ ਫਤਿਹਗੜ੍ਹ ਸਾਹਿਬ, ਅਮਲੋਹ ਅਤੇ ਬਸੀ ਪਠਾਣਾਂ ਦੇ ਨਾਮ ਨਾਲ਼ ਹੀ ਇਨ੍ਹਾਂ ਵਿਧਾਨ ਸਭਾ ਹਲਕਿਆਂ ਨੂੰ ਜਾਣਿਆ ਜਾਵੇਗਾ।
ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ
ਫਤਿਹਗੜ੍ਹ ਸਾਹਿਬ/ 27 ਜੂਨ/ਔਜਲਾ-
ਫਤਿਹਗੜ੍ਹ ਸਾਹਿਬ ਜ਼ਿਲੇ ਦੀਆਂ 4 ਨਗਰ ਕੌਂਸਲਾਂ ਸਰਹਿੰਦ-ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਖਮਾਣੋਂ ਅਤੇ ਬਸੀ ਪਠਾਣਾਂ ਵਿਚ 30 ਜੂਨ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਜ਼ਿਲਾ ਮੈਜਿਸਟ੍ਰੇਟ ਫਤਿਹਗੜ੍ਹ ਸਾਹਿਬ ਨੇ ਪੰਜਾਬ ਆਬਕਾਰ ਐਕਟ 1914 ਦੀ ਧਾਰਾ 54 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ ਅੰਦਰ ਆਉਂਦੇ ਸ਼ਹਿਰੀ ਖੇਤਰਾਂ ਵਿਚ ਇਸ ਦਿਨ ਸ਼ਰਾਬ ਦੇ ਠੇਕਿਆਂ (ਦੇਸੀ ਅਤੇ ਅੰਗਰੇਜ਼ੀ) ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲੇ ਦੀ ਹਦੂਦ ਅੰਦਰ ਪੈਂਦੇ ਸ਼ਹਿਰੀ ਖੇਤਰਾਂ ਦੇ ਸਮੂਹ ਰੈਸਟੋਰੈਂਟ, ਅਹਾਤੇ, ਕਲੱਬ, ਹੋਟਲ ਆਦਿ ਜਿੱਥੇ ਸ਼ਰਾਬ ਪੀਣ ਜਾਂ ਵਰਤਣ ਦੀ ਕਾਨੂੰਨੀ ਤੌਰ ’ਤੇ ਇਜ਼ਾਜ਼ਤ ਹੈ, ਵਿਚ ਵੀ 30 ਜੂਨ ਵਾਲੇ ਦਿਨ ਸ਼ਰਾਬ ਦੀ ਵਿਕਰੀ/ਇਕੱਠੀ ਕਰਨ ਕਰਨ ’ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ।
ਬਰਤਾਨੀਆ ‘ਚ ਵਿਆਹੇ ਲੋਕਾਂ ਨਾਲੋਂ ਵੱਧ ਨੇ ਤਲਾਕਸ਼ੁਦਾ
ਵੇਲਿੰਗਟਨ, 27 ਜੂਨ 2008 - ਬਰਤਾਨੀਆ ‘ਚ ਤਲਾਕਸ਼ੁਦਾ ਲੋਕਾਂ ਦੀ ਗਿਣਤੀ ਵਿਆਹੇ ਲੋਕਾਂ ਨਾਲੋਂ ਵੱਧ ਹੈ। ਹਾਲ ਹੀ ਵਿਚ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਸਾਬਿਤ ਹੋਇਆ ਹੈ। ਆਫਿਸ ਆਫ ਨੈਸ਼ਨਲ ਸਟੇਟਿਸਟਿਕਸ ਦੇ ਅਨੁਸਾਰ ਸਾਲ 2006 ਵਿਚ ਇੰਗਲੈਂਡ ਅਤੇ ਵੇਲਸ ਵਿਚ 2,36,980 ਵਿਆਹ ਹੋਏ ਸਨ ਜੋ ਕਿ ਸਾਲ 1895 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ। ਓਐਨਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਿਆਹ ਦੇ ਕਾਬਿਲ ਲੋਕਾਂ ਦੀ ਗਿਣਤੀ ਵਧ ਰਹੀ ਹੈ ਪਰ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।ਪਿਛਲੇ ਸਾਲ ਤਲਾਕ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹੀ ਕਾਰਨ ਹੈ ਕਿ 16 ਸਾਲ ਤੋਂ ਵੱਧ ਉਮਰ ਦੇ ਜ਼ਿਆਦਾਤਰ ਲੋਕ ਜਾਂ ਤਾਂ ਇਕੱਲਤਾ ਕੱਟ ਰਹੇ ਹਨ ਜਾਂ ਫਿਰ ਆਪਣੇ ਸਾਥੀ ਨੂੰ ਗੁਆ ਚੁੱਕੇ ਹਨ। ਸਾਲ 2005 ਦੇ ਅੰਕੜਿਆਂ ਦੇ ਅਨੁਸਾਰ ਬਰਤਾਨੀਆ ਅਤੇ ਵੇਲਸ ਦੇ ਵਿਆਹੇ ਲੋਕਾਂ ਦੀ ਗਿਣਤੀ ਘਟ ਕੇ 50.3 ਫੀਸਦੀ ‘ਤੇ ਪਹੁੰਚ ਗਈ ਹੈ। ਵਿਆਹੇ ਜੋੜਿਆਂ ਦੀ ਗਿਣਤੀ ਵਿਚ ਸਾਲ 1997 ਤੋਂ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਸਾਲ 2006 ਤੱਕ ਵਿਆਹੇ ਜੋੜਿਆਂ ਦਾ ਅਨੁਪਾਤ ਡਿੱਗ ਕੇ ਅੱਧੇ ਨਾਲੋਂ ਵੀ ਘਟ ਰਹਿ ਗਿਆ ਹੈ। ਹਾਲਾਂਕਿ ਸਾਲ 1995 ਵਿਚ ਕੁਲ ਜਨਸੰਖਿਆ ਵਿਚ ਵਿਆਹੇ ਜੋੜਿਆਂ ਦਾ ਅੰਕੜਾ 56 ਫੀਸਦੀ ਸੀ। ਉਸਦੇ ਬਾਅਦ ਇਸ ਵਿਚ ਪ੍ਰਤੀ ਸਾਲ 1,00,000 ਤੋਂ 1,50,000 ਦੀ ਗਿਰਾਵਟ ਆਈ। ਓਐਨਐਸ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਦਾ ਮੁਖ ਕਾਰਨ ਜ਼ਿਆਦਾ ਉਮਰ ਵਿਚ ਵਿਆਹ ਹੋਣਾ ਹੈ। ਇਨ੍ਹਾਂ ਅੰਕੜਿਆਂ ਦੇ ਅਨੁਸਾਰ ਵਿਆਹੇ ਲੋਕਾਂ ਦਾ ਅਨੁਪਾਤ ਥੱਲੇ ਆਵੇਗਾ ਜਦੋਂਕਿ ਇਕ ਨਿਸ਼ਚਤ ਅਨੁਪਾਤ ਵਿਚ ਲੋਕ ਵਿਆਹ ਕਰਨਗੇ। ਸਿਵਿਟਾਸ ਥਿੰਕ ਟੈਂਕ ਦੇ ਰਾਬਰਟ ਵਹੇਲਾਨ ਕਹਿੰਦੇ ਹਨ ਕਿ ਘੱਟ ਵਿਆਹ ਹੋਣ ਦੀ ਰਿਵਾਇਤ ਵਿਚ ਕੋਈ ਕਮੀ ਨਹੀਂ ਆਈ ਨਜ਼ਰ ਆ ਰਹੀ ਹੈ। ਇਸ ਦੇ ਬੁਰੇ ਪ੍ਰਭਾਵ ਖਰਾਬ ਸਿਹਤ, ਨਸ਼ੀਲੀਆਂ ਦਵਾਈਆਂ, ਸ਼ਰਾਬ ਪੀਣਾ, ਅਪਰਾਧ ਅਤੇ ਅਸਮਾਜਿਕ ਵਿਵਹਾਰ ਦੇ ਰੂਪ ਵਿਚ ਨਜ਼ਰ ਆਉਂਦੇ ਹਨ। ਵਲੇਲਾਨ ਕਹਿੰਦੇ ਹਨ ਕਿ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।
ਬੰਗਲਾਦੇਸ਼ ਯੁੱਧ ਦੇ ਹੀਰੋ ਅਤੇ ਪੰਜਾਬ ਦੇ ਜੰਮਪਲ ਸੈਮ ਮਾਨੇਕਸ਼ਾਹ ਨਹੀਂ ਰਹੇ
ਵੇਲਿੰਗਟਨ, 27 ਜੂਨ 2008 - 1971 ‘ਚ ਭਾਰਤ-ਪਾਕਿ ਯੁੱਧ ਦੇ ਹੀਰੋ ਫੀਲਡ ਮਾਰਸ਼ਲ ਸੈਮ ਮਾਨੇਕਸ਼ਾਹ ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਰੱਖਿਆ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਦੇ ਮੁਤਾਬਕ ਤਾਮਿਲਨਾਡੂ ਦੇ ਵੇਲਿੰਗਟਨ ਹਸਪਤਾਲ ਵਿਚ ਰਾਤ 12.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਫੀਲਡ ਮਾਰਸ਼ਲ ਨੂੰ ਛਾਤੀ ਵਿਚ ਜਕੜਨ ਅਤੇ ਸਾਹ ਲੈਣ ਵਿਚ ਤਕਲੀਫ ਅਤੇ ਇਸ ਨਾਲ ਜੁੜੀਆਂ ਸ਼ਿਕਾਇਤਾਂ ‘ਤੇ ਚਾਰ ਦਿਨ ਪਹਿਲਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪਿਛਲੇ ਚਾਰ ਦਿਨ ਤੋਂ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ।ਉਨ੍ਹਾਂ ਨੂੰ ਫੌਜੀ ਹਸਪਤਾਲ ਦੇ ਆਈਸੀਯੂ ਵਿਚ ਰੱਖਿਆ ਗਿਆ ਸੀ ਅਤੇ ਬੇਹਤਰੀਨ ਮੈਡੀਕਲ ਮਦਦ ਦਿੱਤੀ ਜਾ ਰਹੀ ਸੀ। ਡਾਕਟਰਾਂ ਦੀ ਟੀਮ ਨੂੰ ਨਵੀਂ ਦਿੱਲੀ ਦੇ ਫੌਜੀ ਹਸਪਤਾਲ ਦੇ ਨਿਊਮੋਨੀਜਾਲੀਜਿਸਟ ਵੀ ਮਦਦ ਕਰ ਰਹੇ ਹਨ। ਫੀਲਡ ਮਾਰਸ਼ਲ ਮਾਨੇਕਸ਼ਾਹ ਨੂੰ 1969 ਵਿਚ ਫੌਜ ਮੁਖੀ ਬਣਾਇਆ ਗਿਆ ਸੀ। ਸਾਲ 1971 ਦੇ ਯੁੱਧ ਵਿਚ ਫੀਲਡ ਮਾਰਸ਼ਲ ਮਾਨੇਕਸ਼ਾਹ ਨੇ ਪ੍ਰਭਾਵਸ਼ਾਲੀ ਅਗਵਾਈ ਸਮਰਥਾ ਦਾ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਦਿੱਤੀ ਸੀ ਉਨ੍ਹਾਂ ਨੂੰ ਸ਼ਰਮਨਾਕ ਤਰੀਕੇ ਨਾਲ ਭਾਰਤੀ ਫੌਜ ਦੇ ਸਾਹਮਣੇ ਆਤਮਸਮਰਪਣ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਉਨ੍ਹਾਂ ਦੀ ਅਸਧਾਰਨ ਅਗਵਾਈ ‘ਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1 ਜਨਵਰੀ 1973 ਵਿਚ ਉਮਰ ਭਰ ਲਈ ਫੀਲਡ ਮਾਰਸ਼ਲ ਦੇ ਅਹੁਦੇ ਦਾ ਸਨਮਾਨ ਦਿੱਤਾ ਸੀ। ਪਾਰਸੀ ਮਾਤਾ-ਪਿਤਾ ਦੇ ਪੁੱਤਰ ਅਤੇ ਪੰਜਾਬ ਦੇ ਜੰਮਪਲ ਫੀਲਡ ਮਾਰਸ਼ਲ ਮਾਨੇਕਸ਼ਾਹ ਇੰਡੀਅਨ ਮਿਲਟਰੀ ਅਕੈਡਮੀ ਦੇ ਪਹਿਲੇ ਬੈਚ ਦੇ 40 ਕੇਡਰਸ ਵਿਚ ਸ਼ਾਮਲ ਸਨ। ਆਪਣੇ 40 ਸਾਲ ਦੇ ਕੈਰੀਅਰ ਵਿਚ ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਇਲਾਵਾ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਤਿੰਨੋਂ ਲੜਾਈਆਂ ਵਿਚ ਹਿੱਸਾ ਲਿਆ। ਫੀਲਡ ਮਾਰਸ਼ਲ ਮਾਨੇਕਸ਼ਾਹ ਨੂੰ ਸਾਲ 1972 ਵਿਚ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਇਲਾਵਾ ਜਨਰਲ ਕੇ.ਐਮ. ਕਰੀਅੱਪਾ ਹੀ ਇਕਮਾਤਰ ਅਜਿਹੇ ਫੌਜ ਮੁਖੀ ਰਹੇ ਜਿਨ੍ਹਾਂ ਨੂੰ ਉਮਰ ਭਰ ਲਈ ਫੀਲ਼ਡ ਮਾਰਸ਼ਲ ਦੀ ਉਪਾਧੀ ਨਾਲ ਸਨਾਮਿਤ ਕੀਤਾ ਗਿਆ ਹੈ।
ਅਰੂਸੀ ਹੱਤਿਆਂਡ ‘ਚ ਦਰਾਣੀ ਦਾ ਨੌਕਰ ਗ੍ਰਿਫਤਾਰ
ਨਵੀਂ ਦਿੱਲੀ, 27 ਜੂਨ 2008 - ਸੀਬੀਆਈ ਨੇ ਅੱਜ ਨੋਇਡਾ ਦੇ ਦੋਹਰੇ ਕਤਲਕਾਂਡ ਮਾਮਲੇ ਵਿਚ ਦੁਰਰਾਣੀ ਪਰਿਵਾਰ ਦੇ ਘਰੇਲੂ ਨੌਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਦਾ ਐਲਾਨ ਕਰਦੇ ਹੋਏ ਸੀਬੀਆਈ ਦੇ ਸੰਯੁਕਤ ਡਾਇਰੈਕਟਰ ਅਰੂਨ ਕੁਮਾਰ ਨੇ ਕਿਹਾ ਕਿ ਰਾਜਕੁਮਾਰ ਦੀ 23 ਜੂਨ ਤੋਂ 26 ਜੂਨ ਦੇ ਦਰਮਿਆਨ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ ਵਿਚ ਝੂਠ ਫੜਨ ਵਾਲੀ ਮਸ਼ੀਨ ਨਾਲ ਜਾਂਚ, ਮਨੋਵਿਗਿਆਨਿਕ ਜਾਂਚ, ਬ੍ਰੇਨ ਮੈਪਿੰਗ ਅਤੇ ਨਾਰਕੋ ਮੁਲਾਂਕਣ ਜਾਂਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਰਾਜਕੁਮਾਰ ਦੀ ਟੀ-ਸ਼ਰਟ ਦੀ ਫਾਰੇਂਸਿਕ ਜਾਂਚ ਦੇ ਬਾਅਦ ਉਸ ਵਿਚ ਮਨੁੱਖੀ ਖੁਨ ਦੇ ਅੰਸ਼ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੌਰਤਲਬ ਹੈ ਕਿ ਰਾਜਕੁਮਾਰ ਦੀ ਉੱਜਲੇ ਰੰਗ ਦੀ ਟੀ-ਸ਼ਰਟ ਉਸਦੇ ਘਰ ਤੋਂ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੱਪੜਿਆਂ ਨੂੰ ਅਗਲੇਰੀ ਜਾਂਚ ਲਈ ਸੀਡੀਐਫਡੀ ਹੈਦਰਾਬਾਦ ਭੇਜਿਆ ਗਿਆ ਹੈ। ਰਾਜਕੁਮਾਰ ਨੂੰ ਸ਼ਨੀਵਾਰ ਨੂੰ ਗਾਜ਼ੀਆਬਾਦ ਵਿਚ ਮਸਿਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
26 June 2008
ਮੁੰਬਈ ਪੁਲਿਸ ਵੱਲੋਂ ਡੇਰਾ ਸਿਰਸਾ ’ਚ ਸਾਧ ਤੋਂ ਪੁੱਛਗਿੱਛ ਸ਼ੁਰੂ
ਚੰਡੀਗੜ੍ਹ, 26 ਜੂਨ -
(ਹਰੀਸ਼ ਚੰਦਰ ਬਾਗਾਂਵਾਲਾ)-ਮੁੰਬਈ ਵਿੱਚ ਸਿਰਸਾ ਡੇਰੇ ਸੱਚਾ ਸੌਦਾ ਦੇ ਸਾਧ ਗੁਰਮੀਤ ਰਾਮ ਰਹੀਮ ਦੇ ਨਿੱਜੀ ਗੰਨਮੈਨਾਂ ਵੱਲੋਂ ਨਿਹੱਥੇ ਅਤੇ ਮਾਸੂਮ ਸਿੱਖ ਨੌਜਵਾਨ ਦੀ ਹੱਤਿਆ ਕਰਨ ਦੇ ਕੇਸ ਦੀ ਤਪਤੀਸ਼ ਦਾ ਕੰਮ ਮੁੰਬਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤਾ ਹੈ। ਅੱਜ ਮੁੰਬਈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਇਸ ਘਟਨਾ ਦੀ ਅਸਲੀ ਕਾਰਵਾਈ ਲਈ ਤਫਤੀਸ਼ ਕਰਨ ਲਈ ਸਿਰਸਾ ਹਰਿਆਣਾ ਵਿੱਚ ਪਹੁੰਚ ਗਈ ਹੈ। ਮੁੰਬਈ ਪੁਲਿਸ ਨੇ ਸਾਧ ਡੇਰਾ ਸੱਚਾ ਸੌਦਾ ਦੇ ਗੰਨਮੈਨ ਦੁਆਰਾ ਇੱਕ ਹੱਤਿਆ ਕਰਨ ਦਾ ਕੇਸ ਮੁੰਬਈ ਵਿੱਚ ਘਟਨਾ ਵਾਲੇ ਦਿਨ ਹੀ ਦਰਜ ਕਰ ਲਿਆ ਸੀ। ਇਸ ਸਬੰਧ ਵਿੱਚ ਸਾਧ ਡੇਰਾ ਸੱਚਾ ਸੌਦਾ ਦੇ ਦੋ ਗੰਨਮੈਨਾਂ ਨੂੰ ਵੀ ਬਾਅਦ ਵਿੱਚ ਗ੍ਰਿਫਤਾਰ ਕੀਤਾ ਸੀ।
ਗਲੋਬਲ ਮਨੁੱਖੀ ਅਧਿਕਾਰ ਕੌਂਸਲ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਿੱਟ ਦਾਇਰ ਕਰੇਗੀ
ਚੰਡੀਗੜ੍ਹ, 26 ਜੂਨ (ਨਰਿੰਦਰ ਜੱਗਾ)-ਡੇਰਾ ਸਿਰਸਾ ਮੁਖੀ ਤੋਂ ਜ਼ੈਡ ਸੁਰੱਖਿਆ ਵਾਪਸ ਲੈਣ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਲੈ ਕੇ ਗਲੋਬਲ ਮਨੁੱਖੀ ਅਧਿਕਾਰ ਕੌਂਸਲ 7 ਜੁਲਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਰਿੱਟ ਦਾਇਰ ਕਰੇਗੀ। ਕੌਂਸਲ ਨੇ ਪੰਜਾਬ ’ਚ ਪੈਦਾ ਹੋ ਰਹੇ ਹਾਲਾਤਾਂ ਲਈ ਕੇਂਦਰੀ ਸੂਹੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ’ਚ ਕੌਂਸਲ ਦੇ ਚੇਅਰਮੈਨ ਐਡਵੋਕੇਟ ਅਰਵਿੰਦ ਠਾਕੁਰ, ਮਨੁੱਖੀ ਅਧਿਕਾਰਾਂ ਦੇ ਐਡਵੋਕੇਟ ਸ. ਅਮਰ ਸਿੰਘ ਚਹਿਲ, ਕੌਂਸਲ ਦੇ ਉਪ ਪ੍ਰਧਾਨ ਐਡਵੋਕੇਟ ਨਰਿੰਦਰ ਮਹਾਜਨ, ਕਾਰਜਕਾਰੀ ਮੈਂਬਰ ਐਡਵੋਕੇਟ ਸਿਵਮੂਰਤੀ ਯਾਦਵ ਅਤੇ ਐਡਵੋਕੇਟ ਕੰਵਰਦੀਪ ਸਿੰਘ ਵੀ ਸ਼ਾਮਲ ਸਨ। ਕੌਂਸਲ ਦੇ ਚੇਅਰਮੈਨ ਨੇ ਦੱਸਿਆ ਕਿ ਸੰਗਠਨ ਵੱਲੋਂ ਇਕ ਪੱਤਰ ਕੇਂਦਰੀ ਗ੍ਰਹਿ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ ਅਤੇ ਸੀ. ਬੀ. ਆਈ. ਦੇ ਡਾਇਰੈਕਟਰ ਨੂੰ ਭੇਜਿਆ ਹੈ, ਜਿਸ ਵਿਚ ਕਿਹਾ ਹੈ ਕਿ ਡੇਰਾ ਮੁਖੀ ਦੇ ਕੇਸਾਂ ਅਤੇ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਡੇਰਾ ਮੁਖੀ ਦੇ ਕੇਸ ਭਾਰਤ ਸਰਕਾਰ ਵੱਲੋਂ ਦਿੱਲੀ ਤਬਦੀਲ ਕੀਤੇ ਜਾਣ, ਡੇਰਾ ਮੁਖੀ ਦੀ ਜ਼ਮਾਨਤ ਫੌਰੀ ਤੌਰ ’ਤੇ ਰੱਦ ਕੀਤੀ ਜਾਵੇ, ਡੇਰਾ ਮੁਖੀ ਦੇ ਕੇਸ ਸਪੈਸ਼ਲ ਫਾਸਟ ਟਰੈਕ ਕੋਰਟ ਵਿਚ ਚਲਾਏ ਜਾਣ ਅਤੇ ਇਸੇ ਦੌਰਾਨ ਡੇਰਾ ਮੁਖੀ ਨੂੰ ਜੇਲ੍ਹ ਵਿਚ ਰੱਖਿਆ ਜਾਵੇ। ਸ੍ਰੀ ਠਾਕੁਰ ਨੇ ਕਿਹਾ ਕਿ ਪੰਜਾਬ ’ਚ ਹਾਲਾਤ ਠੀਕ ਉਸੇ ਤਰ੍ਹਾਂ ਦੇ ਬਣ ਰਹੇ ਹਨ, ਜਿਸ ਤਰ੍ਹਾਂ 1979-80 ਵਿਚ ਬਣੇ ਸਨ । ਇਹ ਵਿਵਾਦ ਹੁਣ ਪੂਰੇ ਦੇਸ਼ ਵਿਚ ਫੈਲ ਰਿਹਾ ਹੈ। ਕੌਂਸਲ ਨੇ ਇਹ ਫ਼ੈਸਲਾ ਲਿਆ ਹੈ ਕਿ ਕੌਂਸਲ ਦੀ ਪੰਜ ਮੈਂਬਰੀ ਐਡਵੋਕੇਟ ਟੀਮ ਉਨ੍ਹਾਂ ਥਾਵਾਂ ’ਤੇ ਜਾ ਕੇ ਸੀ. ਬੀ. ਆਈ. ਆਦਿ ਦਾ ਸਹਿਯੋਗ ਕਰੇਗੀ, ਜਿੱਥੇ ਡੇਰਾ ਮੁਖੀ ਦਾ ਕੇਸ ਚੱਲਦਾ ਹੈ। ਕੌਂਸਲ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਕੋਈ ਕਾਰਵਾਈ ਨਾ ਹੋਣ ਦੀ ਹਾਲਤ ’ਚ ਕੌਂਸਲ ਵੱਲੋਂ ਹਾਈ ਕੋਰਟ ’ਚ ਜਨਹਿੱਤ ਰਿੱਟ ਦਾਇਰ ਕਰਕੇ ਉਹੀ ਮੰਗਾਂ ਰੱਖੀਆਂ ਜਾਣਗੀਆਂ।
‘ਇੰਟਰਨੈਸ਼ਨਲ ਡੇਅ ਆਫ਼ ਟੌਰਚਰ ਵਿਕਟਮ’ ਮੌਕੇ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਤਸ਼ੱਦਦ ਪੀੜ੍ਹਤਾਂ ਦਾ ਡੱਟਵਾਂ ਸਾਥ ਦੇਣ ਦਾ ਅਹਿਦ
ਤਰੀਕ : 26 ਜੂਨ. 2008.(ਜਸਪਾਲ ਸਿੰਘ ਮੰਝਪੁਰ ,ਐਡਵੋਕੇਟ)-
‘ਮਨੁੱਖੀ ਅਧਿਕਾਰਾਂ ਦੇ ਵਿਸ਼ਵ ਵਿਆਪੀ ਐਲਾਨਨਾਮੇ ਅਨੁਸਾਰ ਹਰ ਵਿਅਕਤੀ ਨੂੰ ਮਾਣ-ਸਨਮਾਨ ਨਾਲ ਜੀਵਨ ਜਿਊਣ ਦਾ ਅਧਿਕਾਰ ਹੈ ਅਤੇ ਸਮੁੱਚੇ ਵਿਸ਼ਵ ਵਿੱਚ ਸਰਕਾਰਾਂ ਵੱਲੋਂ ਆਪਣੇ ਵਿਰੋਧੀਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਖਿਲਾਫ਼ ਅਵਾਜ਼ਾਂ ਬੁ¦ਦ ਹੋ ਰਹੀਆਂ ਹਨ ਪਰ ਭਾਰਤ ਸਰਕਾਰ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਅਣਮਨੁੱਖੀ ਤਸ਼ੱਦਦ ਰਾਹੀਂ ਆਪਣਾ ਜਮਹੂਰੀ ਸੰਘਰਸ਼ ਕਰਨ ਤੋਂ ਰੋਕਿਆ ਜਾ ਰਿਹਾ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ‘ਇੰਟਰਨੈਸ਼ਨਲ ਡੇਅ ਆਫ਼ ਟੌਰਚਰ ਵਿਕਟਮ’ ਮੌਕੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਜੇ ਪੰਜਾਬ ਸਰਕਾਰ ਨੇ ਸਿਰਸੇ ਵਾਲੇ ਸਾਧ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਮਜ਼ਬੂਰਨ ਕੋਈ ਸਖ਼ਤ ਕਦਮ ਉਠਾਉਣਾ ਪਵੇਗਾ-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਫਤਿਹਗੜ੍ਹ ਸਾਹਿਬ/26 ਜੂਨ/ਔਜਲਾ-
ਜੇਕਰ ਸੈਂਟਰ, ਹਰਿਆਣਾ ਅਤੇ ਪੰਜਾਬ ਦੀ ਬਾਦਲ-ਭਾਜਪਾ ਸਰਕਾਰ ਨੇ ਸਿਰਸੇ ਵਾਲੇ ਕਾਤਿਲ ਸਾਧੂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਮਜ਼ਬੂਰਨ ਕੋਈ ਸਖ਼ਤ ਕਦਮ ਉਠਾਉਣਾ ਪਵੇਗਾ ਅਤੇ ਇਸ ਸੰਘਰਸ਼ ਨੂੰ ਪੰਜਾਬ ਦੇ ਨਾਲ਼ ਦੂਸਰੇ ਸੂਬਿਆਂ ਵਿਚ ਵੀ ਆਵਾਜ਼ ਬੁ¦ਦ ਕਰਨੀ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ, ਭਾਈ ਰਾਮ ਸਿੰਘ ਜਨਰਲ ਸਕੱਤਰ, ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ: ਮਹਿੰਦਰਪਾਲ ਸਿੰਘ, ਜੀਤ ਸਿੰਘ ਆਲੋਅਰਖ਼, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਜਥੇਦਾਰ ਭਾਗ ਸਿੰਘ, ਇਮਾਨ ਸਿੰਘ ਮਾਨ, ਅਨੂਪ ਸਿੰਘ ਸੰਧੂ, ਜੱਸਾ ਸਿੰਘ ਗਲਵੱਢੀ ਆਦਿ ਆਗੂਆਂ ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ੍ਰ: ਹਰਨਾਮ ਸਿੰਘ ਵਿਖੇ ਆਗੂਆਂ ਦੀ ਹੋਈ ਇਕ ਗੈਰ ਰਸਮੀ ਮੀਟਿੰਗ ਵਿਚ ਸਾਂਝੇ ਤੌਰ ਤੇ ਕੀਤਾ।
ਪਿੰਡ ਸੌਂਟੀ ਵਿਖੇ ਦਸਤਾਰ ਸਜਾਉਣ ਸਬੰਧੀ ਮੁਕਾਬਲਾ
ਫਤਿਹਗੜ੍ਹ ਸਾਹਿਬ/26 ਜੂਨ/ਔਜਲਾ-
ਪਿੰਡ ਸੌਂਟੀ ਵਿਖੇ ਗੁਅਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ 4 ਜੁਲਾਈ ਨੂੰ ਸਥਾਨਕ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਵਲੋਂ ਇਕ ਦਸਤਾਰ ਸਜਾਉਣ ਸਬੰਧੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਖ਼ਾਲਸਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਪਤਿਤਪੁਣੇ ਤੇ ਨਸ਼ਿਆਂ ਦੀ ਸੱਮਸਿਆ ਨੂੰ ਠੱਲ੍ਹ ਪਾਉਣ ਲਈ ਅਤਿ ਜ਼ਰੂਰੀ ਹਨ। ਉਨਾਂ ਦੱਸਿਆ ਕਿ ਇਹ ਦਸਤਾਰ ਸਜਾਉਣ ਦਾ ਮੁਕਾਬਲਾ ਦੋ ਵਰਗਾਂ ਵਿਚ ਹੋਵੇਗਾ, ਜਿਨ੍ਹਾਂ ਵਿਚ ਪਹਿਲੇ ਵਰਗ ਵਿਚ 6 ਸਾਲ ਤੋਂ 12 ਸਾਲ ਤੱਕ ਦੀ ਉਮਰ ਦੇ ਬੱਚੇ ਹਿੱਸਾ ਲੈਣਗੇ ਅਤੇ ਦੂਜੇ ਵਰਗ ਵਿਚ 13 ਤੋਂ 17 ਸਾਲ ਤੱਕ ਦੀ ਉਮਰ ਦੇ ਬੱਚੇ ਭਾਗ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਸ ‘ਦਸਤਾਰ ਸਜਾਓ ਮੁਕਾਬਲੇ’ ਵਿਚ ਹਿੱਸਾ ਲੈਣ ਦੇ ਚਾਹਵਾਨ ਬੱਚੇ 4 ਜੁਲਾਈ ਨੂੰ ਅਪਣੇ ਸ਼ੀਸੇ ਅਤੇ ਦਸਤਾਰਾਂ ਲੈ ਕੇ ਸਵੇਰੇ 10 ਵਜੇ ਗੁਦੁਆਰਾ ਪਾਤਸ਼ਾਹੀ 6ਵੀਂ ਪਿੰਡ ਸੌਂਟੀ ਵਿਖੇ ਪਹੁੰਚ ਸਕਦੇ ਹਨ। ਭਾਈ ਖ਼ਾਲਸਾ ਨੇ ਦੱਸਿਆ ਕਿ 5 ਜੁਲਾਈ ਨੂੰ ਇਸੇ ਪਿੰਡ ਸੌਂਟੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 11 ਗਰੀਬ ਲੜਕੀਆਂ ਦੇ ਆਨੰਦ ਕਾਰਜ ਵੀ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 6 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਮਲੋਹ ਅਤੇ ਸੰਗਤਾਂ ਵਲੋਂ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਅਮਲੋਹ ਤੋਂ ਨਗਰ ਸੌਂਟੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਪਾ: 6ਵੀਂ ਤੱਕ ਤੱਕ ਕੱਢਿਆ ਜਾਵੇਗਾ, ਜਿਸ ’ਤੇ ਹੈਲੀਕਾਪਟਰ ਜਹਾਜ਼ ਦੁਆਰਾ ਫ਼ੁੱਲਾਂ ਦੀ ਵਰਖਾ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੀਆ ਸੰਗਤਾਂ ਨੂੰ ਆਪੋ ਅਪਣੇ ਟਰੈਕਟਰ ਟਰਾਲੀਆਂ ਲੈ ਕੇ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।
ਅਕਾਲੀ ਭਾਜਪਾ ਵਰਕਰਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ-ਭੱਠਲ
ਰੋਪੜ, 26 ਜੂਨ (ਅਮਰਜੀਤ ਸਿੰਘ)-ਅੱਜ ਪੰਜਾਬ ਦੀ ਸਾਬਕਾ ਉਪ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਨ ਨੇ ਸਥਾਨਕ ਬੇਲਾ ਚੌਂਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਲਾਅ ਐਂਡ ਆਡਰ ਨਾਂ ਦੀ ਕੋਈ ਚੀਜ ਨਹੀਂ ਕਿਤੇ ਦਿਨ ਦਿਹਾੜੇ ਕਤਲ ਡਾਕੇ ਲੁੱਟਾਂ ਖੋਹਾਂ ਬਲਾਤਕਾਰ ਦਿਨ ਪ੍ਰਤੀਦਿਨ ਵੱਧਦਾ ਹੀ ਜਾ ਰਿਹਾ ਹੈ ਪੰਜਾਬ ’ਚ ਪਿਛਲੇ ਸਮੇਂ ਦੇ ਅੱਤਵਾਦ ਦੇ ਦਿਨਾਂ ਵਰਗਾ ਦੌਰ ਸ਼ੁਰੂ ਹੋ ਗਿਆ ਹੈ। ਖੁਸ਼ਹਾਲ ਪੰਜਾਬ ਨੂੰ ਇਸ ਬਾਦਲ-ਭਾਜਪਾ ਸਰਕਾਰ ਨੇ ਬਿਹਾਰ ਬਣਾ ਕੇ ਰੱਖ ਦਿੱਤਾ ਹੈ। ਨਿਤ ਦਿਹਾੜੇ ਕਾਂਗਰਸੀ ਵਰਕਰਾਂ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਪੰਚਾਤਿੀ ਚੋਣਾਂ ’ਚ ਆਪਣੇ ਬਲਾਕ ਸਮਤੀ ਚੋਣਾਂ ’ਚ ਘਪਲੇ, ਜਿਲ੍ਹਾਂ ਚੋਣਾਂ ਵਿੱਚ ਘਪਲੇ ਕੀਤੇ ਜਾ ਰਹ। ਹੁਣ ਨਗਰ ਕੌਸਲ ਚੋਣਾਂ ਵਿੱਚ ਘਪਲੇ, ਕਰਨ ਦੀ ਤਿਆਰੀ ’ਚ ਹੈ। ਅਕਾਲੀ ਭਾਜਪਾ ਸਰਕਾਰ ਨੇ ਇਹਨਾਂ ਚੋਣਾਂ ਵਿਚ ਗੜਬੜ ਕੀਤੀ ਕਾਂਗਰਸ ਪਾਰਟੀ ਇਹਨਾਂ ਚੋਣਾਂ ਵਿਚ ਗੜਬੜ ਕਰਨ ਵਾਲੇ ਅਕਾਲੀ-ਭਾਜਪਾ ਵਰਕਰਾਂ ਨੂੰ ਇਟ ਦਾ ਜਵਾਬ ਪਥਰ ਨਾਲ ਦੇਵੇਗੀ। ਬੀਬੀ ਭਠਲ ਨੇ ਕਿਹਾ ਇਨ੍ਹਾਂ ਕੁਝ ਕਰਨ ਦੇ ਬਾਵਜੂਦ ਬਲਾਕ ਸਮਤਿਆਂ ਤੇ ਜਿਲ੍ਹਾ ਪ੍ਰੀਸ਼ਦ ਤੇ ਕਾਂਗਰਸ ਪਾਰਟੀ ਨੇ ਕਬਜਾ ਕਰ ਲਿਆ ਹੈ। ਉਹਨਾ ਕਿਹਾ ਬਾਦਲ ਦੀ ਸਰਕਾਰ ਵਲੋਂ ਜਨਤਾ ਨਾਲ ਵੱਡੇ ਵਾਅਦੇ ਕੀਤੇ ਜਾਂਦੇ ਹਨ।
ਕੇਂਦਰ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ-ਬਾਬਾ ਹਰਨਾਮ ਸਿੰਘ ਖਾਲਸਾ
ਚੰਡੀਗੜ੍ਹ/ਅਨੰਦਪੁਰ ਸਾਹਿਬ, 26 ਜੂਨ (ਹਰੀਸ਼ ਚੰਦਰ ਬਾਗਾਂਵਾਲਾ/ ਰਾਜਿੰਦਰ ਧੀਮਾਨ)-ਦਮਦਮੀ ਟਕਸਾਲ ਤੇ ਸੰਤ ਸਮਾਜ ਵੱਲੋਂ ਅੱਜ ਡੇਰਾ ਸੱਚਾ ਸੌਦਾ ਦੇ ਵਿਰੁੱਧ ਕੇਸ ਦਰਜ ਕਰਨ ਅਤੇ ਗ੍ਰਿਫਤਾਰੀ ਨੂੰ ਲੈ ਕੇ ਰੇਲ ਰੋਕੋ ਤੋਂ ਬਾਅਦ ਆਪਣੀ ਅਗਲੇ ਸ਼ਾਂਤਮਈ ਐਜੀਟੇਸ਼ਨ ਦੇ ਪਹਿਲੇ ਪੜਾਅ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਅੱਜ ਇੱਥੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਆਪਣੇ ਨਵੇਂ ਪ੍ਰੋਗਰਾਮ ਮੁਤਾਬਿਕ ਪੰਜਾਬ ਅਤੇ ਹਰਿਆਣੇ ਦੇ ਗਵਰਨਰਾਂ ਦੀਆਂ ਰਿਹਾਇਸ਼ੀ ਕੋਠੀਆਂ ਅੱਗੇ ਲਗਾਤਾਰ 9 ਜੁਲਾਈ ਤੋਂ ਲੈ ਕੇ 19 ਜੁਲਾਈ ਤੱਕ ਧਰਨੇ ਦਿੱਤੇ ਜਾਣਗੇ। ਇਨ੍ਹਾਂ ਧਰਨਿਆਂ ਵਿੱਚ ਪਹਿਲੇ ਦਿਨ 9 ਜੁਲਾਈ ਤੋਂ 19 ਜੁਲਾਈ ਤੱਕ ਤਿੰਨ-ਤਿੰਨ ਘੰਟੇ ਦੇ ਹੋਣਗੇ, ਜਿਸ ਵਿੱਚ ਦਮਦਮੀ ਟਕਸਾਲ ਤੇ ਸੰਤ ਸਮਾਜ ਦੇ 51-51 ਸੰਤ ਹੋਣਗੇ।
ਅਕਾਲੀ ਆਗੂਆਂ ਵੱਲੋ ਸਾਂਝੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ
ਫਫਤਿਹਗੜ੍ਹ ਸਾਹਿਬ/26 ਜੂਨ/ਔਜਲਾ-
ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਵਾਰਡ ਨੰਬਰ 3 ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਰਵਿੰਦਰ ਸਿੰਘ ਰੂਬੀ ਅਤੇ ਵਾਰਡ ਨੰ: 4 ਤੋਂ ਅਕਾਲੀ ਭਾਜਪਾ ਦੇ ਗੁਰਵਿੰਦਰ ਸਿੰਘ ਸੋਹੀ, ਵਾਰਡ ਨੰ: 15 ਤੋਂ ਅੰਮ੍ਰਿਤਪਾਲ ਸਿੰਘ ਰਾਜੂ ਦੀ ਚੋਣ ਨੂੰ ਅੱਜ ਵੱਖ ਵੱਖ ਚੋਣ ਜਲਸੇ ਕਰਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਸਮੇਤ ਵੱਖ ਵੱਖ ਅਕਾਲੀ ਆਗੂਆਂ ਨੇ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਨ੍ਹਾਂ ਵੱਖ ਵੱਖ ਹਲਕਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਚੀਮਾ ਨੇ ਆਖਿਆ ਕਿ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਇਨ੍ਹਾਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ਼ ਜਿੱਤਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ਼ ਕੀਤੇ ਸਨ, ਉਨ੍ਹਾਂ ’ਤੇ ਬਾਦਲ ਸਰਕਾਰ ਖਰੀ ਉਤਰ ਰਹੀ ਹੈ ਅਤੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ, ਜਿਸ ਦੀ ਮਿਸਾਲ ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਦੌਰਾਨ ਪੰਜਾਬ ਅੰਦਰ ਅਕਾਲੀ-ਭਾਜਪਾ ਦੀ ਹੋਈ ਹੂੰਝਾ ਫੇਰੂ ਜਿੱਤ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਅੱਜ ਤੱਕ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਬੇਰੁਜ਼ਗਾਰਾਂ ਅਤੇ ਮੁਲਾਜ਼ਮਾਂ ’ਤੇ ਅੰਨ੍ਹਾਂ ਤਸ਼ੱਦਦ ਹੋਇਆ ਹੈ,ਜਦੋਂ ਕਿ ਗਰੀਬ ਲੋਕ ਇੰਨਸਾਫ਼ ਲੈਣ ਲਈ ਦਰ ਦਰ ਧੱਕੇ ਖਾਂਦੇ ਰਹੇ ਹਨ ਅਤੇ ਇਨ੍ਹਾਂ ਨੇ ਪੰਜਾਬ ਅੰਦਰ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਾਇਆ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ’ਤੇ ਇੰਦਰਜੀਤ ਸਿੰਘ ਸੰਧੂ ਮੈਂਬਰ ਜ਼ਿਲਾ ਪ੍ਰੀਸ਼ਦ, ਮਲਕੀਤ ਸਿੰਘ ਮਠਾੜੂ ,ਅੰਮ੍ਰਿਤਪਾਲ ਸਿੰਘ ਰਾਜੂ, ਗੁਰਵਿੰਦਰ ਸਿੰਘ ਸੋਹੀ, ਰਵਿੰਦਰ ਸਿੰਘ ਰੂਬੀ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
ਭਾਜਪਾ ਨੇ ਲੋਕ ਸਭਾ ਦੀਆਂ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ।
ਨਵੀਂ ਦਿੱਲੀ। 26 ਜੂਨ: ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵਜਾਉਂਦਿਆਂ ਅੱਜ ਆਪਣੇ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਵਿੱਚ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਗੁਜਰਾਤ ਦੇ ਗਾਂਧੀ ਨਗਰ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਭਾਜਪਾ ਦੇ ਐਮਪੀ ਨਵਜੋਤ ਸਿੱਧੂ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਐਮਪੀ ਵਿਨੋਦ ਖੰਨਾ ਨੂੰ ਮੁੜ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।
ਅੱਜ ਇੱਥੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਅਨੰਤ ਕੁਮਾਰ ਨੇ ਦੱਸਿਆ ਕਿ ਪਹਿਲੀ ਸੂਚੀ ਵਿੱਚ 6 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਨਵਜੋਤ ਸਿੱਧੂ ਅਤੇ ਵਿਨੋਦ ਖੰਨਾ ਪੰਜਾਬ ਵਿੱਚ ਮੁੜ ਲੋਕਾਂ ਤੋਂ ਫਤਵਾ ਹਾਸਲ ਕਰਨਗੇ, ਜਦੋਂ ਕਿ ਗੋਆ ਵਿੱਚ ਪਣਜੀ ਤੋਂ ਸ੍ਰੀਪਦ ਨਾਇਕ, ਹਿਮਾਚਲ ਪ੍ਰਦੇਸ਼ ਵਿੱਚ ਹਮੀਰਪੁਰ ਤੋਂ ਅਨੁਰਾਗ ਠਾਕੁਰ ਅਤੇ ਉਤਰਾਖੰਡ ਦੇ ਪੋੜੀ ਹਲਕੇ ਤੋਂ ਟੀਪੀਐਸ ਰਾਵਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵਿੱਚ ਅੱਜ ਕੀਤਾ ਗਿਆ ਹੈ।
ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਕੀਤੀ। ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਦੇਸ਼ ਦੀ ਵਰਤਮਾਨ ਰਾਜਨੀਤਿਕ ਸਥਿਤੀ ਅਤੇ ਕੇਂਦਰ ਵਿੱਚ ਸਥਿਰਤਾ ਦੇ ਮੁੱਦੇ ‘ਤੇ ਚਰਚਾ ਹੋਈ। ਮੀਟਿੰਗ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਤੇ ਸੁਸ਼ਮਾ ਸਵਰਾਜ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਪਿੰਡ ਉਪਲਹੇੜੀ ਵਿਖੇ ‘ਵਿਸ਼ਵ ਨਸ਼ਾ ਵਿਰੋਧੀ ਦਿਵਸ’ ਤੇ ਮੁਫਤ ਮੈਡੀਕਲ ਚੈਕਅੱਪ
ਫਤਿਹਗੜ੍ਹ ਸਾਹਿਬ/ 26 ਜੂਨ/ਔਜਲਾ-
ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲ਼ਾਈ ਕੇਂਦਰ ਸ਼ਮਸ਼ੇਰ ਨਗਰ ਸਰਹਿੰਦ ਵੱਲੋਂ ‘ਵਿਸ਼ਵ ਨਸ਼ਾ ਵਿਰੋਧੀ ਦਿਵਸ’ ਮੌਕੇ ਪਿੰਡ ਉਪਲਹੇੜੀ ਵਿਖੇ ਦੇਸ਼ ਭਗਤ ਆਯੁਰਵੈਦਿਕ ਕਾਲਜ ਐਂਡ ਹਸਪਤਾਲ ਮੰਡੀ ਗੋਬਿੰਦਗੜ੍ਹ ਅਤੇ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਸਹਿਯੋਗ ਨਾਲ਼ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਕਰਨੈਲ ਸਿੰਘ ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਪਟਿਆਲਾ ਨੇ ਕੀਤਾ। ਇਹ ਜਾਣਕਾਰੀ ਪੀ.ਐਨ.ਬੀ.ਕਿਸਾਨ ਸਿਖ਼ਲਾਈ ਕੇਂਦਰ ਸ਼ਮਸ਼ੇਰ ਨਗਰ ਸਰਹਿੰਦ ਦੇ ਡਾਇਰੈਕਟਰ ਸ੍ਰੀ ਮਹਿੰਦਰਪਾਲ ਵਰਮਾ ਵੱਲੋਂ ਇੱਥੇ ਜਾਰੀ ਇਕ ਪ੍ਰੈ¤ਸ ਬਿਆਨ ਰਾਹੀਂ ਦਿੱਤੀ ਗਈ। ਸ੍ਰੀ ਵਰਮਾ ਨੇ ਦੱਸਿਆ ਕਿ ਇਸ ਮੌਕੇ ’ਤੇ ਬੋਲਦਿਆਂ ਸ੍ਰ: ਕਰਨੈਲ ਸਿੰਘ ਨੇ ਭਰੂਣ ਹੱਤਿਆ ਰੋਕਣ ’ਤੇ ਜ਼ੋਰ ਦਿੱਤਾ ਅਤੇ ਲੜਕੀਆਂ ਦੇ ਪਾਲਣ ਪੋਸ਼ਣ ਵਿਚ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਰੱਖਣ ਲਈ ਪ੍ਰੇਰਿਆ।
ਇਸ ਕੈਂਪ ਦੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਸ੍ਰੀ ਮਹਿੰਦਰਪਾਲ ਵਰਮਾ ਨੇ ਕਿਹਾ ਕਿ ਸਾਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਮੇਂ ’ਤੇ ਮੈਡੀਕਲ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਸਮਾਜ ਸੇਵਾ ਵੱਲ ਪ੍ਰੇਰਿਤ ਕੀਤਾ ਅਤੇ ਆਪਣੇ ਅਦਾਰੇ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਨਿਰੰਤਰ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਵਚਨ ਦਿੱਤਾ।
ਫਤਿਹਗੜ੍ਹ ਸਾਹਿਬ ਜ਼ਿਲਾ ਪੱਧਰ ’ਤੇ ਨਸ਼ਿਆਂ ਵਿਰੋਧੀ ਦਿਵਸ ਮਨਾਇਆ ਗਿਆ
ਫਤਿਹਗੜ੍ਹ ਸਾਹਿਬ/ 26 ਜੂਨ/ਔਜਲਾ
ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਡਾ. ਐਸ.ਐਮ.ਐਸ.ਸਿੱਧੂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲਾ ਪੱਧਰ ’ਤੇ ਨਸ਼ਿਆਂ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਇਕ ਸੈਮੀਨਾਰ ਦਾ ਆਯੋਜਨ ਸਿਵਲ ਹਸਪਤਾਲ ਕੰਪਲੈਕਸ ਵਿਚ ਕੀਤਾ ਗਿਆ, ਜਿਸ ਵਿਚ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਦਿ ਸ਼ਾਮਲ ਹੋਏ।
ਗੈਰ ਕਾਨੂੰਨੀ ਇੰਮੀਗਰਾਂਟਾਂ ਦੇ ਹੱਕ ‘ਚ ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਅਹਿਮ ਫੈਸਲਾ
ਨਿਊਯਾਰਕ 24 ਜੂਨ -ਬੀਤੇ ਹਫਤੇ ਅਮਰੀਕਾ ਦੀ ਸੁਪਰੀਮ ਕੋਰਟ ਨੇ ਆਪਣੇ ਇਕ ਇਤਿਹਾਸਕ ਫੈਸਲੇ ਰਾਹੀਂ ਮਨਮਰਜ਼ੀ ਨਾਲ ਦੇਸ਼ ਛੱਡਣ ਦਾ ਫੈਸਲਾ ਲੈ ਚੁੱਕੇ ਇੰਮੀਗਰਾਂਟਾਂ ਦੇ ਹੱਕ ‘ਚ ਫੈਸਲਾ ਸੁਣਾਇਆ ਹੈ ਜਿਸ ਅਨੁਸਾਰ ਅਜਿਹੇ ਇੰਮੀਗਰਾਂਟ ਆਪਣੇ ਬੰਦ ਹੋਏ ਕੇਸ ਦੁਬਾਰਾ ਖੁੱਲ੍ਹਵਾ ਸਕਣਗੇ ਅਤੇ ਦੇਸ਼ ਨਿਕਾਲੇ ਦੇ ਹੁਕਮ ਵੀ ਰੋਕੇ ਜਾ ਸਕਣਗੇ। ਅਮਰੀਕਾ ਦੇ ਉਘੇ ਵਕੀਲ ਸ: ਜਸਪ੍ਰੀਤ ਸਿੰਘ ਨੇ ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਅਮਰੀਕਾ ‘ਚ ਰਹਿ ਰਹੇ ਲੱਖਾਂ ਗੈਰ ਕਾਨੂੰਨੀ ਲੋਕਾਂ ਅਤੇ ਹਜ਼ਾਰਾਂ ਦੇਸ਼ ਨਿਕਾਲੇ ਦੇ ਹੁਕਮਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗਾ।
ਮੁਕਸਤਰ ਨੇੜੇ ਪਿੰਡ ਮੇਹਣਾ ‘ਚ ਕਬਾੜੀ ਦੀ ਦੁਕਾਨ ‘ਤੇ ਧਮਾਕਾ, ਫ਼ੌਜੀ ਜਵਾਨ ਸਣੇ 3 ਹਲਾਕ
ਬਠਿੰਡਾ, 26 ਜੂਨ -ਮੁਕਤਸਰ ਜ਼ਿਲ੍ਹੇ ਦੇ ਪਿੰਡ ਮੇਹਣਾ ‘ਚ ਅੱਜ ਸਵੇਰੇ ਇੱਕ ਕਬਾੜੀ ਦੀ ਦੁਕਾਨ ‘ਚ ਬੰਬ ਫਟਣ ਨਾਲ਼ ਇੱਕ ਫ਼ੌਜੀ ਜਵਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨਾਇਬ ਸੂਬੇਦਾਰ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਡੀ. ਐਸ. ਪੀ. ਮਨਮੋਹਨ ਸ਼ਰਮਾ ਨੇ ਦੱਸਿਆ ਕਿ ਨਾਇਬ ਸੂਬੇਦਾਰ ਤੇਜਵੀਰ ਸਿੰਘ ਅਤੇ ਸਿਪਾਹੀ ਅਮਰ ਸਿੰਘ ਬਠਿੰਡਾ ਛਾਉਣੀ ‘ਚ ਤਾਇਨਾਤ ਸਨ। ਉਹ ਕਬਾੜ ਵੇਚਣ ਲਈ ਇੱਕ ਟਰੱਕ ‘ਤੇ ਪਿੰਡ ਗਏ ਸਨ। ਕਬਾੜ ਵਿੱਚ ਖ਼ਾਲੀ ਗੋਲ਼ੇ ਵੀ ਸ਼ਾਮਲ ਸਨ। ਕਬਾੜੀ ਮਿੱਠੂ ਨੇ ਕਬਾੜ ਵਿੱਚ ਬੰਬ ਵਰਗੀ ਚੀਜ਼ ਵੇਖੀ ਅਤੇ ਉਸ ਨੂੰ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਉਸ ਨੂੰ ਤਸੱਲੀ ਦਿਵਾਉਣ ਲਈ ਫ਼ੌਜੀ ਜਵਾਨ ਨੇ ਹਥੌੜਾ ਚੁੱਕ ਕੇ ਬੰਬ ਉਤੇ ਮਾਰ ਦਿੱਤਾ। ਇਸ ਨਾਲ਼ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਮੌਕੇ ‘ਤੇ ਮਿੱਠੂ ਅਤੇ ਫ਼ੌਜੀ ਜਵਾਨ ਦੀ ਮੌਤ ਹੋ ਗਈ। ਇੱਕ ਹੋਰ ਵਿਅਕਤੀ ਜੈ ਨਾਰਾਇਣ ਵੀ ਮਾਰਿਆ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਾਮਲਾ ਲੰਬੀ ਥਾਣੇ ‘ਚ ਦਰਜ ਕੀਤਾ ਗਿਆ ਹੈ। ਦੋਵੇਂ ਫ਼ੌਜੀ ਜਵਾਨ ਕਥਿਤ ਤੌਰ ‘ਤੇ ਗ਼ੈਰ ਕਾਨੂੰਨੀ ਢੰਗ ਨਾਲ਼ ਕਬਾੜ ਵੇਚ ਰਹੇ ਸਨ।
ਸੌਦਾ ਸਾਧ ਦੀ ਗ੍ਰਿਫ਼ਤਾਰੀ ਨਾ ਹੋਣ ਦੀ ਸੂਰਤ ਵਿਚ ਅੱਜ ਹੋਵੇਗਾ ਅਗਲੀ ਰਣਨੀਤੀ ਦਾ ਐਲਾਨ
ਫ਼ਤਿਹਗੜ੍ਹ ਸਾਹਿਬ, 25 ਜੂਨ-
ਸੋਦਾ ਸਾਧ ਵਲੋਂ ਮੁੰਬਈ ਵਿਚ ਅਪਣੇ ਗੰਨਮੈਨ ਹੱਥੋਂ ਕਰਵਾਏ ਇਕ ਨਿਹੱਥੇ ਸਿੱਖ ਦੇ ਕਤਲ ਕਾਰਨ ਸਾਧ ਦੀ ਕਤਲ ਕੇਸ ਵਿਚ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਸੰਤ ਸਮਾਜ ਦੇ ਰੇਲ ਰੋਕੋ ਪ੍ਰੋਗਰਾਮ ਦੇ ਸੱਦੇ ਨੂੰ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁਮਾ, ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੇ ਹੋਰ ਅਨੇਕਾਂ ਸਿੱਖ ਜਥੇਬੰਦੀਆਂ ਦੀ ਪੂਰਨ ਹਿਮਾਇਤ ਮਿਲਣ ਨਾਲ ਰੇਲ ਰੋਕੋ ਪ੍ਰੋਗਰਾਮ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ। ਜਿਸ ਕਾਰਨ ਅੱਜ ਪੂਰਾ ਦਿਨ ਪੰਜਾਬ ਦਾ ਰੇਲ ਸੰਪਰਕ ਸਾਰੇ ਦੇਸ਼ ਨਾਲੋਂ ਟੁੱਟਿਆ ਰਿਹਾ। ਅੱਜ ਇਥੋਂ ਨੇੜੇ ਰਾਸ਼ਟਰੀ ਰੇਲ ਲਾਈਨ ਦੇ ਮਾਧੋਪੁਰ ਰੇਲਵੇ ਫ਼ਾਟਕਾਂ ‘ਤੇ ਕੜਕਦੀ ਧੁੱਪ ਵਿਚ ਵੀ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਪੰਥ ਦੋਖੀ ਸੌਦਾ ਸਾਧ ਦੀ ਤੁਰੰਤ ਗ੍ਰਿਫ਼ਤਾਰੀ ਲਈ ਰੇਲ ਪਟੜੀ ‘ਤੇ ਸਾਰਾ ਦਿਨ ਬੈਠੀਆਂ ਸਤਨਾਮ ਵਹਿਗੁਰੂ ਦਾ ਜਾਪ ਕਰਦੀਆਂ ਰਹੀਆਂ। ਜਿਸ ਕਾਰਨ ਦਿੱਲੀ ਤੋਂ ਆ ਰਹੀ ਜੰਮੂ ਤਵੀ ਐਕਸਪ੍ਰੈਸ ਨੂੰ ਪਿਛਲੇ ਸਟੇਸ਼ਨ ‘ਤੇ ਵਾਪਸ ਜਾ ਕੇ ਰੁਕਣਾ ਪਿਆ ਤੇ ਕੋਈ ਵੀ ਗੱਡੀ ਅੱਜ ਇਥੋਂ ਨਹੀਂ ਗੁਜਰ ਸਕੀ। ਧਰਨੇ ਦੌਰਾਨ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸਾਧ ਦੀ ਗ੍ਰਿਫ਼ਤਾਰੀ ਨਾ ਹੋਣ ਦੀ ਸੂਰਤ ਵਿਚ ਸਿੱਖ ਜਥੇਬੰਦੀਆ ਅੱਜ ਸ਼ਾਮ 7 ਵਜੇ ਤੋਂ ਬਾਅਦ ਮੀਟਿੰਗ ਕਰਕੇ ਕੋਈ ਅਗਲੀ ਰਣਨੀਤੀ ਤਹਿ ਕਰਨਗੀਆਂ ਜਿਸਦਾ ਐਲਾਨ ਭਲਕੇ 26 ਜੂਨ ਨੂੰ ਇਕ ਵਜੇ ਪ੍ਰੈਸ ਕਾਨਫ਼ਰੰਸ ਵਿਚ ਕਰ ਦਿੱਤ ਜਾਵੇਗਾ। ਅੱਜ ਖ਼ਬਰ ਲਿਖੇ ਜਾਣ ਤੱਕ ਇਹ ਧਰਨਾ ਜਾਰੀ ਸੀ।
ਯੂਨਾਇਟਿਡ ਨੇਸ਼ਨਜ਼ ਚਰਚ ਸੈਂਟਰ ਵਿੱਚ, ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਨੂੰ
ਬਿਆਨਦੀ ਪੁਸਤਕ ‘ਧੁਖਦੇ ਸਿਵਿਆਂ ਦੀ ਅੱਗ’ ਦਾ ਰਿਲੀਜ਼ ਸਮਾਗਮ
ਨਿਊਯਾਰਕ (ਯੂਨਾਇਟਿਡ ਨੇਸ਼ਨਜ਼) - 20 ਜੂਨ ਨੂੰ ਯੂਨਾਇਟਿਡ ਨੇਸ਼ਨਜ਼ ਵਿਚਲੇ ਚਰਚ ਸੈਂਟਰ ਵਿੱਚ ਮਨੁੱਖੀ ਹੱਕਾਂ ਦੀ ਅ¦ਬਰਦਾਰ ਜਥੇਬੰਦੀ ਵਾਇਸਿਜ਼ ਫਾਰ ਫਰੀਡਮ ਨੇ,
ਇੱਕ ਵਿਸ਼ੇਸ਼ ਸਮਾਗਮ ਰਾਹੀਂ, ਪੰਜਾਬ ਵਿਚਲੀਆਂ ‘ਅਣਪਛਾਤੀਆਂ ਲਾਸ਼ਾਂ’ ਦੇ ਅੰਕੜਿਆਂ ਨੂੰ ਬਿਆਨਦੀ ਪੁਸਤਕ- ‘‘ਧੁਖਦੇ ਸਿਵਿਆਂ ਦੀ ਅੱਗ - ਪੰਜਾਬ ਵਿੱਚ ਗਾਇਬ ਕੀਤੇ ਗਿਆਂ
ਦੀ, ਇਨਸਾਫ਼ ਲੈਣ ਲਈ ¦ਬੀ ਅਤੇ ਨਾ ਮੁਕਣ ਵਾਲੀ ਉਡੀਕ’’ ਰਿਲੀਜ਼ ਕੀਤੀ। ਇਸ ਪੁਸਤਕ-ਰਿਲੀਜ਼ ਸਮਾਗਮ ਵਿੱਚ, ਮਨੁੱਖੀ ਹੱਕਾਂ ਦੀਆਂ ਅ¦ਬਰਦਾਰ ਜਥੇਬੰਦੀਆਂ ਦੇ
ਨੁਮਾਇੰਦਿਆਂ ਤੋਂ ਇਲਾਵਾ, ਕੋ¦ਬੀਆ ਯੂਨੀਵਰਸਿਟੀ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਪੁਸਤਕ ਦੀ ਪਹਿਲੀ ਕਾਪੀ ਪੰਜਾਬ ਵਿੱਚ ਮਨੁੱਖੀ ਹੱਕਾਂ ਦੇ
ਪ੍ਰਸਿੱਧ ਵਕੀਲ ਅਤੇ ਵਾਇਸਿਜ਼ ਫਾਰ ਫਰੀਡਮ ਦੇ ਡਾਇਰੈਕਟਰ ਸ. ਨਵਕਿਰਨ ਸਿੰਘ ਚੰਡੀਗੜ੍ਹ ਨੇ, ਨਿਊਯਾਰਕ ਯੂਨੀਵਰਸਿਟੀ ਦੀ ਡਾਕਟਰ ਮੈਰੀਨਾ ਲਾਰਜੈਗ ਨੂੰ ਭੇਂਟ ਕੀਤੀ। ਡਾਕਟਰ
ਮੈਰੀਨਾ, ਦੁਨੀਆ ਦੇ ਅੱਡ-ਅੱਡ ਹਿੱਸਿਆਂ ਵਿੱਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਣ ਵਾਲਿਆਂ ਦੇ ਅਧਿਐਨ ਦੇ ਮਾਹਿਰ ਵੀ ਹਨ।
25 ਜੂਨ ਦਾ “ਰਸਤਾ ਰੋਕੋ” ਪ੍ਰੋਗਰਾਮ ਪੂਰਨ ਤੌਰ ਤੇ ਕਾਮਯਾਬ -ਅਕਾਲੀ ਦਲ (ਅੰਮ੍ਰਿਤਸਰ)
ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਰਗਰਮੀਆਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜੋ ਬੰਬਈ ਵਿਖੇ ਇੱਕ ਸਿੱਖ ਨੌਜਵਾਨ ਦੇ ਮਾਰੇ ਜਾਣ ਦੇ ਰੋਸ ਵਜੋਂ ਜੋ ਅੱਜ 25 ਜੂਨ ਨੂੰ “ਰਸਤਾ ਰੋਕੋ” ਦਾ ਸੱਦਾ ਦਿੱਤਾ ਗਿਆ ਸੀ, ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਮੁੱਖ ਦਫਤਰ ਵਿਖੇ ਪਹੁੰਚੀਆ ਰਿਪੋਰਟਾਂ ਅਨੁਸਾਰ ਅੱਜ ਦਾ ਇਹ ਪਾਰਟੀ ਪ੍ਰੋਗਰਾਮ ਪੂਰਨ ਤੌਰ ‘ਤੇ ਕਾਮਯਾਬ ਰਿਹਾ ਤੇ ਦੋ ਘੰਟੇ ਲਈ ਰੇਲਵੇ ਅਤੇ ਸੜਕਾਂ ਦੀ ਆਵਾਜਾਈ ਬੰਦ ਕਰਕੇ ਪਾਰਟੀ ਨੇ ਕਾਤਿਲ ਤੇ ਬਲਾਤਕਾਰੀ ਸਿਰਸੇ ਵਾਲੇ ਅਖੌਤੀ ਸਾਧ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਭਾਈ ਰਾਮ ਸਿੰਘ ਮੁੱਖ ਬੁਲਾਰਾ ਤੇ ਜ. ਸਕੱਤਰ ਤੇ ਭਾਈ ਇਕਬਾਲ ਸਿੰਘ ਟਿਵਾਣਾ ਦੇ ਦਸਤਖਤ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦਿੱਤੀ ਗਈ ।
ਟਰੈਕਟਰ ਬੇਕਾਬੂ ਹੋਣ ਕਾਰਨ ਇਕ ਭੈਣ ਦੀ ਮੌਤ ਅਤੇ ਦੋ ਦੇ ਭੈਣਾਂ ਜਖ਼ਮੀ
ਫਤਿਹਗੜ੍ਹ ਸਾਹਿਬ/25 ਜੂਨ/ਔਜਲਾ-
ਬਸੀ ਪਠਾਣਾਂ ਬਾਈਪਾਸ ਰੋਡ ’ਤੇ ਇਕ ਤੇਜ਼ ਰਫ਼ਤਾਰ ਟਰੈਕਟਰ ਵੱਲੋਂ ਤਿੰਨ ਸਕੀਆਂ ਭੈਣਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਇਕ ਦੀ ਮੌਤ ਅਤੇ ਦੋ ਦੇ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਰਜੋਤ ਕੌਰ (9), ਰਜਿੰਦਰ ਕੌਰ ਅਤੇ ਅਮਨਦੀਪ ਕੌਰ ਪੁੱਤਰੀਆਂ ਰਣਧੀਰ ਸਿੰਘ ਵਾਸੀ ਮੁਹੱਲਾ ਬਹਿਲੋਲਪੁਰਾ ਬਸੀ ਪਠਾਣਾਂ ਲੱਗਭਗ ਸਵੇਰੇ 6 ਵਜੇ ਆਪਣੇ ਘਰੋਂ ਕਿਸੇ ਕੰਮ ਲਈ ਬਾਹਰ ਜਾ ਰਹੀਆਂ ਸਨ, ਜਦੋਂ ਉਹ ਬਾਈਪਾਸ ’ਤੇ ਪਹੁੰਚੀਆਂ ਤਾਂ ਸਾਹਮਣਿਓੁਂ ਇਕ ਤੇਜ਼ ਰਫ਼ਤਾਰ ਟ੍ਰੈਕਟਰ ਟਰਾਲੀ ਜਿਸ ਨੂੰ ਰਵਿੰਦਰ ਸਿੰਘ ਪੁੱਤਰ ਫ਼ਕੀਰ ਸਿੰਘ ਵਾਸੀ ਜੜਖੇਲਾਂ ਖੇੜੀ ਚਲਾ ਰਿਹਾ ਸੀ, ਜੋ ਪੱਠੇ ਲੈ ਕੇ ਆ ਰਿਹਾ ਸੀ, ਤੋਂ ਟਰੈਕਟਰ ਬੇਕਾਬੂ ਹੋਣ ਕਾਰਨ ਦੂਸਰੀ ਸਾਈਡ ਆ ਕੇ ਉਨ੍ਹਾਂ ਤਿੰਨਾਂ ਦੇ ਉਪਰ ਆ ਚੜ੍ਹਿਆ, ਜਿਸ ਦੇ ਸਿੱਟੇ ਵਜੋਂ ਅਮਰਜੋਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਰਾਜਿੰਦਰ ਕੌਰ ਅਤੇ ਅਮਨਦੀਪ ਕੌਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ। ਪੁਲੀਸ ਨੇ ਕਥਿਤ ਦੋਸ਼ੀ ਟ੍ਰੈਕਟਰ ਚਾਲਕ ਖਿਲਾਫ਼ ਆਈ.ਪੀ.ਸੀ.ਦੀ ਧਾਰਾ 304ਏ, 279 ਅਤੇ 337 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਰਲੱਕ ਵਿਖੇ ਨਗਰ ਕੀਰਤਨ 29 ਜ਼ੂਨ ਨੂੰ
ਟਰਲੱਕ (ਕਰਮਜੀਤ ਸਿੰਘ ਸ਼ਾਹੀ ) ਕੈਲੇਫੋਰਨੀਆਂ ਦੇ ਸ਼ਹਿਰ ਟਰਲੱਕ ਵਿੱਚ ਸ਼ਹੀਦਾ ਦੇ ਸਿਰਤਾਜ਼ ਸਹਿਬ ਸ੍ਰੀ ਗਰੂ ਅਰਜ਼ਨ ਦੇਵ ਜੀ ਦੇ 402 ਸਾਲਾ ਸ਼ਹੀ ਦਿਵਸ ਨੂੰ ਮੁੱਖ ਰੱਖਦਿਆ 29 ਜ਼ੂਨ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ ਹੈ,ਪ੍ਰੋਗ੍ਰਾਮ ਸਬੰਧੀ ਜਾਣਕਾਰੀ ਦਿੰਦਿਆ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਹਿਬ ਗੁਰੂ ਨਾਨਕ ਸਾਹਿਬ ਵਿੱਚ 27 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। 29 ਜੂਨ ਨੂੰ ਭੋਗ ਉਪਰੰਤ 11 ਵਜ਼ੇ ਨਗਰ ਕੀਰਤਨ ਦਾ ਅਰੰਭ ਹੋੇਵੇਗਾ ਇਸ ਵਿੱਚ ਰਾਗੀ,ਢਾਡੀ,ਅਤੇ ਕਥਾ ਵਾਚਿਕ ਸਿੱਖ ਸੰਗਤ ਨੂੰ ਗੁਰੂ ਸਾਗਿਬ ਦੇ ਜੀਵਨ ਸਬੰਧੀ ਜਾਣਕਾਰੀ ਦੇਣਗੇ। ਵਧੇਰੇ ਜਾਣਕਾਰੀ ਲਈ 209-216-7831 ਜ਼ਾਂ 510-205-4093 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਿਆਂਮਾਰ ’ਚ ਪੀੜਤਾਂ ਨੂੰ 350 ਟਨ ਦੀ ਰਾਹਤ ਸਮੱਗਰੀ ਦਿੱਤੀ-ਕੁਲਦੀਪ ਸਿੰਘ
25 ਜੂਨ (ਐਚ. ਐਸ. ਬਾਵਾ)-ਸਮਾਜ-ਸੇਵੀ ਸੰਸਥਾ ‘ਯੁਨਾਈਟਿਡ ਸਿੱਖਸ’ ਦੇ ਡਾਇਰੈਕਟਰ ਸ: ਕੁਲਦੀਪ ਸਿੰਘ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਤੋਂ ਡੀ.ਪੀ.ਆਈ. ਦਾ ਦਰਜਾ ਪ੍ਰਾਪਤ ਇਸ ਸੰਸਥਾ ਨੂੰ ਸਿੱਖਾਂ ਦੀ ‘ਰੈਡ ਕਰਾਸ’ ਬਣਾਉਣ ਦਾ ਟੀਚਾ ਹੈ। ਨਿਊ ਜਰਸੀ ਦੇ ਵਾਸੀ ਸ: ਕੁਲਦੀਪ ਸਿੰਘ, ਜੋ ਇਸ ਵੇਲੇ ਭਾਰਤ ਦੀ ਯਾਤਰਾ ’ਤੇ ਹਨ, ਨੇ ਦੱਸਿਆ ਕਿ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਲੜਨ ਅਤੇ ਬਿਨਾਂ ਕਿਸੇ ਧਰਮ ਅਤੇ ਜਾਤ ਦੇ ਵਿਤਕਰੇ ਦੇ ਮਨੁੱਖਤਾ ਦੀ ਸੇਵਾ ਕਰਨ ਲਈ ਵਚਨਬੱਧ ਇਹ ਸੰਸਥਾ ਲੋਕਾਂ ਦੇ ਸਹਿਯੋਗ ਨਾਲ ਜਗ੍ਹਾ ਜਗ੍ਹਾ ਸਹਾਇਤਾ ਪੁਚਾਉਣ ਦਾ ਕਾਰਜ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਆਂਮਾਰ ਵਿਚ ਆਏ ਚੱਕਰਵਰਤੀ ਤੂਫ਼ਾਨ ਤੋਂ ਬਾਅਦ ਹੋਈ ਤਬਾਹੀ ਦੇ ਮੱਦੇਨਜ਼ਰ ‘ਯੁਨਾਈਟਿਡ ਸਿੱਖਸ’ ਨੇ ਮਲੇਸ਼ੀਆ ਸਥਿਤ ਆਪਣੇ ਦਫ਼ਤਰ ਰਾਹੀਂ ਮਿਆਂਮਾਰ ਵਿਚ ਸੇਵਾ ਕਰਨ ਦੀ ਇਜਾਜ਼ਤ ਲਈ ਅਤੇ ਹੁਣ ਇਹ ਸੇਵਾ ‘ਸਿੱਖ ਏਡ’ ਪ੍ਰਾਜੈਕਟ ਤਹਿਤ ਕੀਤੀ ਜਾ ਰਹੀ ਹੈ। ਮਿਆਂਮਾਰ ਵਿਚ 25 ਸਿੱਖ ਪਰਿਵਾਰਾਂ ਤੋਂ ਇਲਾਵਾ ਮਲੇਸ਼ੀਆ ਅਤੇ ਭਾਰਤ ਤੋਂ ਗਏ ਲਗਪਗ 15 ਸਿੱਖ ਮਿਆਂਮਾਰ ਵਿਚ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ 12 ਮਈ ਤੋਂ ਮਿਆਂਮਾਰ ਵਿਚ ਦਾਖਲ ਹੋਈ ਉਨ੍ਹਾਂ ਦੀ ਟੀਮ ਅਜੇ ਘੱਟੋ ਘੱਟ 3-4 ਹਫ਼ਤੇ ਹੋਰ ਮਿਆਂਮਾਰ ਵਿਚ ਰਹੇਗੀ। ਗੱਲਬਾਤ ਮੌਕੇ ‘ਸੰਤ ਸਿਪਾਹੀ’ ਦੇ ਸੰਪਾਦਕ ਸ: ਗੁਰਚਰਨਜੀਤ ਸਿੰਘ ਲਾਂਬਾ ਵੀ ਹਾਜ਼ਰ ਸਨ।
ਸ੍ਰੀ ਹੇਮਕੁੰਟ ਸਾਹਿਬ ਹਾਦਸੇ ਦਾ ਸ਼ਿਕਾਰ ਮਾਂ,ਧੀ ਅਤੇ ਪੁੱਤ ਦਾ ਅੰਤਿਮ ਸੰਸਕਾਰ
ਫਤਿਹਗੜ੍ਹ ਸਾਹਿਬ/25 ਜੂਨ/ਔਜਲਾ-
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ 23 ਜੂਨ ਦੀ ਸ਼ਾਮ ਨੂੰ ਬਰਫ਼ ਦਾ ਗਲੇਸ਼ੀਅਰ ਖ਼ਿਸਕ ਜਾਣ ਕਾਰਨ ਇਸ ਜ਼ਿਲੇ ਦੇ ਪਿੰਡ ਬਹਿਰਾਮਪੁਰ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਜੋ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਅਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਦੀਆਂ ਅੱਜ ਇੱਥੇ ਪਹੁੰਚੀਆਂ (ਮਾਂ,ਧੀ ਅਤੇ ਪੁੱਤ) ਦੀਆਂ ਲਾਸ਼ਾਂ ਦਾ ਇਕੋ ਚਿਖ਼ਾ ਵਿਚ ਬਾਅਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸੰਸਕਾਰ ਮੌਕੇ ਪਿੰਡ ਦਾ ਮਾਹੌਲ ਇੰਨਾ ਜ਼ਿਆਦਾ ਸੋਗਮਈ ਸੀ ਕਿ ਕੁਦਰਤ ਦੀ ਇਸ ਕ੍ਰੋਪੀ ਦੇ ਵਰਤੇ ਕਹਿਰ ਤੋਂ ਉ¤ਥੇ ਵੱਡੀ ਗਿਣਤੀ ਵਿਚ ਮੌਜ਼ੂਦ ਲੋਕ ਆਪਣੇ ਹੰਝੂ ਨਹੀਂ ਰੋਕ ਸਕੇ। ਇਸ ਸੰਸਕਾਰ ਮੌਕੇ ਜਿੱਥੇ ਸਾਬਕਾ ਅਕਾਲੀ ਮੰਤਰੀ ਰਣਧੀਰ ਸਿੰਘ ਚੀਮਾ, ਜ਼ਿਲੇ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਸਿੰਗਲਾ, ਜ਼ਿਲਾ ਪੁਲੀਸ ਮੁਖੀ ਡਾ. ਕੌਸਤੁਭ ਸ਼ਰਮਾ, ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ, ਐਸ.ਡੀ.ਐਮ.ਬਸੀ ਪਠਾਣਾਂ ਪੂਨਮਦੀਪ ਕੌਰ, ਸਰਬਜੀਤ ਸਿੰਘ ਮੱਖਣ ਅਤੇ ਜ਼ਿਲਾ ਲੋਕ ਸੰਪਰਕ ਅਫ਼ਸਰ ਪੀ.ਐਸ.ਕਾਲੜਾ ਨੇ ਮ੍ਰਿਤਕਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ, ਉ¤ਥੇ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਅਤੇ ਇਲਾਕੇ ਭਰ ਵਿਚੋਂ ਆਏ ਲੋਕਾਂ ਨੇ ਵੀ ਇਸ ਸੰਸਕਾਰ ਵਿਚ ਸ਼ਾਮਲ ਹੋ ਕੇ ਪੀੜਤ ਪਰਿਵਾਰ ਨਾਲ਼ ਆਪਣਾ ਦੁੱਖ ਸਾਂਝਾ ਕੀਤਾ।
ਪਾਕਿਸਤਾਨ ਨੂੰ ਫੰਡ ਦੇਣ ’ਤੇ ਅਮਰੀਕਾ ’ਚ ਉੱਠੇ ਸਵਾਲ
ਵਾਸ਼ਿੰਗਟਨ, 25 ਜੂਨ 2008 - ਅੱਤਵਾਦ ਨਾਲ ਨਜਿੱਠਣ ਲਈ ਪਾਕਿਸਤਾਨ ਨੂੰ ਜਾਰੀ 5.6 ਅਰਬ ਦੇ ਫੰਡ ‘ਤੇ ਅਮਰੀਕਾ ਵਿਚ ਸਵਾਲ ਉਠਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫੰਡ ਜਾਰੀ ਕਰਨ ‘ਚ ਜ਼ਰੂਰੀ ਸਾਵਧਾਨੀ ਅਤੇ ਜਵਾਬਦੇਹੀ ਉੱਤੇ ਧਿਆਨ ਨਹੀਂ ਦਿੱਤਾ ਗਿਆ। ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਲੜਾਈ ਵਿਚ ਗੱਠਜੋੜ ਮਦਦ ਫੰਡ (ਸੀਐਸਐਫ) ਦੇ ਤਹਿਤ 11 ਸਤੰਬਰ 2001 ਤੋਂ ਹੁਣ ਤੱਕ ਲਗਭਗ 5.6 ਅਰਬ ਡਾਲਰ ਜਾਰੀ ਕੀਤੇ ਹਨ। ਅਮਰੀਕਾ ਦੇ ਗਵਰਨਮੈਂਟ ਅਕਾਊਂਟਿਬੀਲਿਟੀ ਆਫਿਸ (ਜੀਏਓ) ਦੀ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਹੈਰਾਨੀ ਪ੍ਰਗਟ ਕਰਦੇ ਹੋਏ ਹਾਊਸ ਕਮੇਟੀ ਆਨ ਫਾਰੇਨ ਅਫੇਅਰ ਦੇ ਪ੍ਰਧਾਨ ਹਾਰਵਰਡ ਐਲ ਬਰਮੈਨ ਨੇ ਕਿਹਾ ਕਿ ਇਹ ਜਾਣਕੇ ਮੈਂ ਹੈਰਾਨ ਰਹਿ ਗਿਆ ਹਾਂ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਮਦਦ ਲਈ ਪਾਕਿਸਤਾਨ ਅਰਬਾਂ ਡਾਲਰ ਦੀ ਸਹਾਇਤਾ ਜਾਰੀ ਕਰਨ ਵਿਚ ਜ਼ਰੂਰੀ ਸਾਵਧਾਨੀ ਅਤੇ ਜਵਾਬਦੇਹੀ ਨੂੰ ਨਜ਼ਰਅੰਦਾਜ ਕੀਤਾ ਗਿਆ। ਜੀਏਓ ਨੇ ਜਾਂਚ ਵਿਚ ਪਾਇਆ ਹੈ ਕਿ ਕੁਝ ਮਾਮਲਿਆਂ ਵਿਚ ਬੁਸ਼ ਪ੍ਰਸ਼ਾਸਨ ਪਾਕਿਸਤਾਨ ਨੂੰ ਰਾਸ਼ੀ ਮੁਹੱਈਆ ਕਰਵਾਉਣ ਦੇ ਬਾਰੇ ਵਿਚ ਆਪਣਾ ਪੱਖ ਸਪੱਸ਼ਟ ਨਹੀਂ ਕਰ ਪਾਇਆ ਹੈ। ਕਈ ਮਾਮਲੇ ਅਜਿਹੇ ਪਾਏ ਗਏ ਹਨ ਜਿਨ੍ਹਾਂ ਵਿਚ ਪਾਕਿਸਤਾਨ ਨੂੰ ਸੜਕਾਂ ਬਣਾਉਣ ਲਈ ਧਨ ਮੁਹੱਈਆ ਕਰਵਾਇਆ ਗਿਆ ਹੈ ਪਰ ਸੜਕਾਂ ਬਣੀਆਂ ਕਿ ਨਹੀਂ, ਇਸ ਦੇ ਬਾਰੇ ਵਿਚ ਕਿਸੇ ਨੇ ਵੀ ਜ਼ਿਕਰ ਨਹੀਂ ਕੀਤਾ। ਜੀਏਓ ਦੇ ਮੁਤਾਬਕ ਪਾਕਿਸਤਾਨੀ ਫੌਜ ਨੂੰ ਚੁਕਾਈ ਗਈ ਲਾਗਤ ਨਾਲ ਸਬੰਧਤ ਕੁਝ ਦਸਤਾਵੇਜ਼ ਵੀ ਜਾਅਲੀ ਹੋ ਸਕਦੇ ਹਨ।
ਇਰਾਨ ‘ਚ ਆਪਣਾ ਕੇਂਦਰ ਖੋਲਣਾ ਚਾਹੁੰਦਾ ਹੈ ਅਮਰੀਕਾ
ਵਾਸ਼ਿੰਗਟਨ, 25 ਜੂਨ 2008 - ਇਰਾਨ ‘ਚ ਅਮਰੀਕੀ ਅੰਬੈਸੀ ਬੰਦ ਹੋਣ ਦੇ ਕਰੀਬ 30 ਸਾਲ ਬਾਅਦ ਬੁਸ਼ ਪ੍ਰਸ਼ਾਸਨ ਉੱਥੇ ਇਕ ਸਿਆਸੀ ਕੇਂਦਰ ਖੋਲਣ ਦੀ ਸੋਚ ਰਿਹਾ ਹੈ। ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਾਬੰਦੀ ਲਗਾਉਣ ਅਤੇ ਫੌਜੀ ਕਾਰਵਾਈ ਕਰਨ ਦੀ ਚੇਤਾਵਨੀ ਦੇਣ ਦੇ ਬਾਵਜੂਦ ਅਮਰੀਕਾ ਹਵਾਨਾ ਵਿਚ ਸਥਿਤ ਵਿਦੇਸ਼ ਮੰਤਰਾਲੇ ਦੇ ਕੇਂਦਰ ਦੀ ਤਰ੍ਹਾਂ ਤਹਿਰਾਨ ਵਿਚ ਵੀ ਅਮਰੀਕੀ ਹਿੱਤਾਂ ਦਾ ਕੇਂਦਰ ਸਥਾਪਤ ਕਰਨਾ ਚਾਹੁੰਦਾ ਹੈ। ਅਮਰੀਕਾ ਦੇ ਸਿਆਸੀ ਮਾਮਲਿਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਮਿਊਨਿਸਟ ਦੇਸ਼ ਕਿਊਬਾ ਦੀ ਤਰ੍ਹਾਂ ਤਹਿਰਾਨ ਵਿਚ ਮੌਜੂਦਗੀ ਨਾਲ ਅਮਰੀਕਾ ਉੱਥੋ ਦੇ ਵਿਦਿਆਰਥੀਆਂ, ਅਸੰਤੁਸ਼ਟ ਲੋਕਾਂ ਅਤੇ ਸਰਕਾਰ ਦਾ ਸਮਰਥਨ ਨਹੀਂ ਪਾਉਣ ਵਾਲੇ ਲੋਕਾਂ ਨਾਲ ਸਿੱਧਾ ਸੰਪਰਕ ਰੱਖ ਸਕੇਗਾ। ਇਹ ਕੇਂਦਰ ਵੀਜ਼ਾ ਅਰਜ਼ੀਆਂ ਉੱਤੇ ਗੌਰ ਕਰੇਗਾ ਅਤੇ ਸਥਾਨਕ ਲੋਕਾਂ ਵਿਚ ਅਮਰੀਕੀ ਸੱਭਿਆਚਾਰ ਦੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰੇਗਾ। ਇਰਾਨ ਵਿਚ ਅਮਰੀਕਾ ਦੀ ਅਜੇ ਤੱਕ ਕੋਈ ਵੀ ਅੰਬੈਸੀ ਨਹੀਂ ਹੈ ਅਤੇ ਉਹ ਸਿਆਸੀ ਕੰਮਾਂ ਲਈ ਸਵਿਟਜ਼ਰਲੈਂਡ ਉੱਤੇ ਨਿਰਭਰ ਹੈ।
ਸਿਵ ਸੈਨਾ ਮੁੱਖੀ ਬਾਲ ਠਾਕਰੇ ਨੇ ਅਕ੍ਰਿਤਘਣਤਾ ਦਾ ਹੀ ਸਬੂਤ ਦਿੱਤਾ ਹੈ-ਸ.ਸਿਮਰਨਜੀਤ ਸਿੰਘ ਮਾਨ
ਫਤਿਹਗੜ੍ਹ ਸਾਹਿਬ, 24 ਜੂਨ (ਰਣਜੋਧ ਸਿੰਘ ਔਜਲਾ)-
ਸਿਵ ਸੈਨਾ ਮੁੱਖੀ ਬਾਲ ਠਾਕਰੇ ਵਲੋਂ ਆਪਣੇ ਅਖਬਾਰ ਸਾਮਨਾ ਵਿੱਚ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਾਲੀ ਸਬਦਾਵਲੀ ਦੀ ਵਰਤੋਂ ਕਰਕੇ ਵੱਡੀ ਅਕ੍ਰਿਤਘਣਤਾ ਦਾ ਹੀ ਸਬੂਤ ਦਿੱਤਾ ਹੈ। ਜਦੋਂ ਕਿ ਸਮੁੱਚੀ ਦੁਨੀਆਂ ਦੀਆਂ ਕੌਮਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਹਿੰਦੋਸਤਾਨ ਉੱਤੇ ਹਮਲੇ ਕਰਨ ਵਾਲੇ ਹੁਕਮਰਾਨ ਇਹਨਾਂ ਦੀਆਂ ਧੀਆਂ, ਭੈਣਾਂ, ਬਹੁ-ਬੇਟੀਆਂ ਨੂੰ ਜਬਰੀ ਚੁੱਕ ਕੇ ਲੈ ਜਾਂਦੇ ਸਨ ਤੇ ਗਜਨੀ ਅਤੇ ਬਸਰੇ ਦੇ ਬਜਾਰਾਂ ਵਿੱਚ ਟੱਕੇ-ਟੱਕੇ ਨੂੰ ਵੇਚ ਦਿੰਦੇ ਸਨ, ਉਹਨਾਂ ਧੀਆਂ ਭੈਣਾਂ ਨੂੰ ਜਾਬਰਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਵਾਲੇ ਉਹ ਸਿੱਖਾਂ ਦੇ ਬਜੁਰਗ ਸਨ ਜਿਹਨਾਂ ਸਬੰਧੀ ਠਾਕਰੇ ਕਹਿੰਦਾ ਹੈ ਕਿ ਸਿੱਖ ਕੌਮ ਨੂੰ ਆਪਣੇ ਬਜੁਰਗਾਂ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਖੁਦ ਹੀ ਸ਼ਹਿਰ ਵੱਲ ਨੂੰ ਭਜਦਾ ਹੈ।
ਸਰਕਾਰ ਸੌਦਾ ਸਾਧ ਨੂੰ ਸ਼ਹੀਦ ਭਾਈ ਕੰਵਲਜੀਤ ਸਿੰਘ ਤੇ ਸ਼ਹੀਦ ਭਾਈ ਬਲਕਾਰ ਸਿੰਘ ਦੇ ਕਤਲ ਕੇਸ਼ ਵਿੱਚ ਗ੍ਰਿਫਤਾਰ ਕਰੇ-ਭਾਈ ਦਲਜੀਤ ਸਿੰਘ ਬਿੱਟੂ
ਫਤਿਹਗੜ੍ਹ ਸਾਹਿਬ, 24 ਜੂਨ (ਰਣਜੋਧ ਸਿੰਘ ਔਜਲਾ)-
ਡੇਰਾ ਸਿਰਸਾ ਮੁਖੀ ਪਿਛਲੇ ਸਾਲ ਤੋਂ ਲਗਾਤਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਾਂਦਾ ਾ ਰਿਹਾ ਹੈ ਅਤੇ ਉਹ ਸੁਨਾਮ ਵਿੱਚ ਸ਼ਹੀਦ ਹੋਏ ਭਾਈ ਕੰਵਲਜੀਤ ਸਿੰਘ ਦੇ ਕਤਲ ਅਤੇ ਬੰਬਈ ਵਿੱਚ ਭਾਈ ਬਲਕਾਰ ਸਿੰਘ ਦੇ ਕਤਲ ਲਈ ਬਰਾਬਰ ਦਾ ਦੋਸ਼ੀ ਹੈ। ਉਸ ਦੇ ਖਿਲਾਫ਼ ਇਨ੍ਹਾਂ ਦੋਹਾਂ ਕੇਸਾਂ ਸਬੰਧੀ ਕਾਰਵਾਈ ਹੋਣੀ ਚਾਹੀਦੀ ਹੈ, ਪਰ ਹਰੇਕ ਸਰਕਾਰ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕਰਕੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਅਤੇ ਸਿੱਖ ਕੌਮ ਇਹਨਾਂ ਸਰਕਾਰਾਂ ਨੂੰ ਸੁਆਲ ਕਰਦੀ ਹੈ ਕਿ ਇੱਕ ਅਪਰਾਧੀ ਕਿਸਮ ਦੇ ਵਿਅਕਤੀ ਨੂੰ ਐਨੀ ਵੱਡੀ ਪੱਧਰ ‘ਤੇ ਸਰਪ੍ਰਸਤੀ ਦੇ ਕੇ ਕੀ ਸਿੱਧ ਕੀਤਾ ਜਾ ਰਿਹਾ ਹੈ
ਮਹਾਂਰਾਸ਼ਟਰ ਸਰਕਾਰ ਸਜ਼ਾ ਦੇਵੇ -ਸੁਖਬੀਰ ਬਾਦਲ
ਚੰਡੀਗੜ-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ ਹਫਤੇ ਮੁਲੰਡ(ਮੁੰਬਈ) ਵਿਖੇ ਨਿਹੱਥੇ ਤੇ ਮਾਸੂਮ ਸਿੱਖਾਂ ਉਪਰ ਗੋਲ਼ੀਬਾਰੀ ਕਰਕੇ ਇਕ ਨੂੰ ਮਾਰਨ ਤੇ ਕਈਆਂ ਨੂੰ ਜ਼ਖਮੀ ਕਰਨ ਦੇ ਦੋਸ਼ੀਆਂ ਨੂੰ ਮਿਸਾਲੀ ਸਜਾ ਦਿੱਤੀ ਜਾਵੇ। ਸਰਦਾਰ ਬਾਦਲ ਦੀ ਅਗਵਾਈ ਹੇਠਲੇ ਉਚ ਪੱਧਰੀ ਵਫ਼ਦ ਨੇ ਇਸ ਘਟਨਾ ਦੇ ਸ਼ਿਕਾਰ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਮੁਆਵਜ਼ਾ ਅਤੇ ਮਾਰੇ ਜਾਣ ਵਾਲੇ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ।
ਪਾਰਟੀ ਦੇ ਵਫ਼ਦ ਨੇ ਮਹਾਰਾਸ਼ਟਰ ਦੇ ਗਵਰਨਰ ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੇ ਨਾਲ ਨਾਲ ਘਟਨਾ ਵਿਚ ਮਾਰੇ ਗਏ ਬਲਕਾਰ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਦਿਲਾਸਾ ਵੀ ਦਿੱਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਵਰਗੀ ਬਲਕਾਰ ਸਿੰਘ ਦੇ ਪਰਿਵਾਰ ਲਈ 5 ਲੱਖ ਅਤੇ ਜ਼ਖ਼ਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਫਿਲੀਪੀਨਸ ‘ਚ ਡੁੱਬੇ ਜਹਾਜ਼ ’ਚ ਤੈਰ ਰਹੀਆਂ ਹਨ ਲਾਸ਼ਾਂ
ਕੁਆਲਾਲੰਮਪੁਰ, 24 ਜੂਨ 2008 -ਫਿਲੀਪੀਨਸ ਵਿਚ ਹੋਏ ਭਿਆਨਕ ਸਮੁੰਦਰੀ ਹਾਦਸੇ ਵਿਚ ਲਾਪਤਾ ਹੋਏ ਸੈਂਕੜੇ ਲੋਕਾਂ ਦੀ ਤਲਾਸ਼ ਵਿਚ ਜੁਟੇ ਗੋਤਾਖੋਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਡੁੱਬੇ ਹੋਏ ਜਹਾਜ਼ ਵਿਚ ਲਾਸ਼ਾਂ ਤੈਰ ਰਹੀਆਂ ਹਨ। ਉਨਾਂ ਦੱਸਿਆ ਕਿ ਖਰਾਬ ਮੌਸਮ ਕਾਰਨ ਰਾਹਤ ਕਾਰਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ। ਸਮੁੰਦਰੀ ਫੌਜ ਦੇ ਇਕ ਬੁਲਾਰੇ ਨੇ ਵੀ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜ਼ਿਆਦਾਤਰ ਲਾਸ਼ਾਂ ਡੁੱਬੇ ਹੋਏ ਜਹਾਜ਼ ਵਿਚ ਤੈਰ ਰਹੀਆਂ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਜਹਾਜ਼ ਦੇ ਅਚਾਨਕ ਪਲਟਾ ਖਾ ਜਾਣ ਕਾਰਨ ਇਹ ਲੋਕ ਇਸ ਵਿਚ ਫਸੇ ਰਹਿ ਗਏ ਹੋਣਗੇ। ਸਮੁੰਦਰ ਵਿਚ ਆਏ ਤੁਫਾਨ ਦੇ ਕਾਰਨ ਮਨੀਲਾ ਤੋਂ 300 ਕਿਲੋਮੀਟਰ ਦੂਰ ਸਿਬੁਆਨ ਦੀਪ ਦੇ ਕੋਲ ਸ਼ਨੀਵਾਰ ਨੂੰ ਇਹ ਜਹਾਜ਼ ਡੁੱਬ ਗਿਆ ਸੀ। ਰਾਹਤ ਅਤੇ ਬਚਾਊ ਟੀਮ ਨੇ 68 ਲੋਕਾਂ ਨੂੰ ਜਿਊਂਦੇ ਬਚਾਉਣ ਦੇ ਨਾਲ-ਨਾਲ 27 ਲਾਸ਼ਾਂ ਨੂੰ ਵੀ ਬਰਾਮਦ ਕਰ ਲਿਆ ਹੈ। ਜਿਊਂਦੇ ਬਚੇ ਲੋਕ ਜ਼ਖਮੀ ਹੋਣ ਕਾਰਨ ਹਸਪਤਾਲਾਂ ਵਿਚ ਭਰਤੀ ਹਨ। ਸਮੁੰਦਰੀ ਫੌਜ ਦੇ ਇਕ ਕਮਾਂਡਰ ਨੇ ਕਿਹਾ ਕਿ ਤੂਫਾਨ ਆਉਣ ਦੇ ਬਾਅਦ ਮੱਛੀ ਫੜਨ ਵਾਲੀਆਂ ਕਈ ਕਿਸ਼ਤੀਆਂ ਵੀ ਲਾਪਤਾ ਹਨ। ਪਰ ਸਾਡੀ ਪਹਿਲ ਸਮੁੰਦਰੀ ਜਹਾਜ਼ ਚੋਂ ਲਾਪਤਾ ਹੋਏ ਲੋਕਾਂ ਨੂੰ ਬਚਾਉਣਾ ਹੈ। ਇਸ ਘਟਨਾ ਦੇ ਬਾਅਦ ਅਮਰੀਕਾ ਨੇ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਜਹਾਜ਼ ਅਤੇ ਹੈਲੀਕਾਪਟਰ ਭੇਜੇ ਹਨ। ਫਿਲੀਪੀਨਸ ਸਰਕਾਰ ਨੇ ਇਸ ਕੰਪਨੀ ਦੇ ਜਹਾਜ਼ਾਂ ਨੂੰ ਹਾਦਸੇ ਦੀ ਜਾਂਚ ਹੋਣ ਤੱਕ ਆਪਣੀਆਂ ਸੇਵਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਕੰਪਨੀ ਦੇ ਜਹਾਜ਼ਾਂ ਦੇ ਕਾਰਨ ਦੇਸ਼ ਵਿਚ ਕੁਝ ਸਭ ਤੋਂ ਵੱਡੇ ਸਮੁੰਦਰੀ ਹਾਦਸੇ ਹੋ ਚੁੱਕੇ ਹਨ।
ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ‘ਚ ਅੜਿੱਕੇ ਵਧਦੇ ਜਾ ਰਹੇ: ਅਮਰੀਕਾ
ਵਾਸ਼ਿੰਗਟਨ, 24 ਜੂਨ 2008 - ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਵਿਚ ਆ ਰਹੀਆਂ ਮੁਸ਼ਕਿਲਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਲੰਘ ਰਹੇ ਇਕ-ਇਕ ਦਿਨ ਨਾਲ ਇਸ ਇਤਿਹਾਸਕ ਸਮਝੌਤੇ ਨੂੰ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਦਿਵਾਉਣਾ ਬੁਸ਼ ਪ੍ਰਸ਼ਾਸਨ ਲਈ ਹੋਰ ਔਖਾ ਹੁੰਦਾ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਨੇ ਕਿਹਾ ਕਿ ਇਕ-ਇਕ ਦਿਨ ਦੇ ਲੰਘਣ ਨਾਲ ਇਸ ਸਮਝੌਤੇ ਨੂੰ ਨੇਪਰੇ ਚਾੜਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸ੍ਰੀ ਕੈਸੀ ਨੇ ਕਿਹਾ ਕਿ ਇਹ ਕਰਾਰ ਭਾਰਤ-ਅਮਰੀਕਾ ਅਤੇ ਕੌਮਾਂਤਰੀ ਭਾਈਚਾਰੇ ਦੇ ਹਿੱਤ ਵਿਚ ਹੈ। ਅਮਰੀਕੀ ਬੁਲਾਰੇ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਵਿਵਸਥਾ ਭਾਰਤ, ਅਮਰੀਕਾ, ਵਿਆਪਕ ਕੌਮਾਂਤਰੀ ਭਾਈਚਾਰੇ ਦੇ ਸਰਬਉੱਤਮ ਹਿੱਤ ਵਿਚ ਹੈ ਕਿਉਂਕਿ ਇਹ ਅਪ੍ਰਸਾਰ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਏਗੀ। ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਸਾਹਮਣੇ ਅੰਦਰੂਨੀ ਸਿਆਸੀ ਮੁੱਦੇ ਹਨ ਜਿਨ੍ਹਾਂ ਨੂੰ ਅਜੇ ਉਸਨੇ ਹੱਲ ਕਰਨਾ ਹੈ। ਯਕੀਨੀ ਤੌਰ ‘ਤੇ ਇਸਨੂੰ ਸਾਡਾ ਸਮਰਥਨ ਜਾਰੀ ਰਹੇਗਾ ਅਤੇ ਸਾਡਾ ਮੰਨਣਾ ਹੈ ਕਿ ਇਹ ਸਾਡੇ ਹਿੱਤ ਵਿਚ ਹੈ ਪਰ ਯਕੀਨੀ ਤੌਰ ਉੱਤੇ ਅਜਿਹਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਬੁਸ਼ ਪ੍ਰਸ਼ਾਸਨ ਦੇ ਕਾਰਜਕਾਲ ਦਾ ਕਲੰਡਰ ਅੱਗੇ ਵੱਧ ਰਿਹਾ ਹੈ। ਕੈਸੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਕਰਾਰ ਅਜਿਹਾ ਹੈ, ਜਿਸਦਾ ਸਮਰਥਨ 2009 ਵਿਚ ਜੋ ਵੀ ਸੱਤਾ ਵਿਚ ਆਵੇ, ਉਸਨੂੰ ਕਰਨਾ ਚਾਹੀਦਾ ਹੈ ਪਰ ਅਗਲੀ ਅਮਰੀਕੀ ਸਰਕਾਰ ਨੂੰ ਇਸ ਉੱਤੇ ਗੌਰ ਕਰਨਾ ਹੋਵੇਗਾ।
ਮੋਹਿਤ ਗੁਪਤਾ ਐਮ.ਬੀ.ਬੀ.ਐਸ.ਦੇ ਦਾਖ਼ਲੇ ਲਈ ਹੋਏ ਪੀ.ਐਮ.ਈ.ਟੀ.ਵਿਚੋਂ ਪੰਜਵੇਂ ਨੰਬਰ ‘ਤੇ
ਫਤਿਹਗੜ੍ਹ ਸਾਹਿਬ/24 ਜੂਨ/ਔਜਲਾ-
ਸ੍ਰੀ ਅਸ਼ੋਕ ਕੁਮਾਰ ਸਿੰਗਲਾ ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਛੋਟੇ ਜਿਹੇ ਸ਼ਹਿਰ ਬਸੀ ਪਠਾਣਾਂ ਦੇ ਵਸਨੀਕ ਕਮਲ ਗੁਪਤਾ ਦੇ ਬੇਟੇ ਮੋਹਿਤ ਗੁਪਤਾ ਦੇ ਐਮ.ਬੀ.ਬੀ.ਐਸ.ਦੇ ਦਾਖ਼ਲੇ ਲਈ ਹੋਏ ਪੀ.ਐਮ.ਈ.ਟੀ.ਵਿਚੋਂ ਪੰਜਵੇਂ ਨੰਬਰ ‘ਤੇ ਆਉਣ ‘ਤੇ ਮੁਬਾਰਕਵਾਦ ਦਿੱਤੀ ਹੈ। ਉਨ੍ਹਾਂ ਆਖਿਆ ਕਿ ਮੋਹਿਤ ਗੁਪਤਾ ਦੀ ਇਸ ਪ੍ਰਾਪਤੀ ਨਾਲ਼ ਸ਼ਹਿਰ ਵਾਸੀਆਂ ਅਤੇ ਸਮੁੱਚੇ ਜ਼ਿਲਾ ਵਾਸੀਆਂ ਦਾ ਮਾਣ ਵਧਿਆ ਹੈ ਅਤੇ ਅਜਿਹੇ ਹੋਣਹਾਰ ਬੱਚੇ ਆਪਣੇ ਸਾਥੀ ਵਿਦਿਆਰਥੀਆਂ ਲਈ ਚੰਗੇ ਮਾਰਗਦਰਸ਼ਕ ਸਾਬਤ ਹੋ ਸਕਦੇ ਹਨ।
ਦੁਕਾਨਾਂ ਨੂੰ ਬੰਦ ਕਰਨ ਦਾ ਸਮਾਂ ਰਾਤ 11 ਵਜੇ ਤੱਕ ਨਿਰਧਾਰਤ
ਫਤਿਹਗੜ੍ਹ ਸਾਹਿਬ/24 ਜੂਨ/ਔਜਲਾ-
ਜ਼ਿਲਾ ਮੈਜਿਸਟ੍ਰੇਟ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਜ਼ਿਲੇ ਵਿਚ ਦੁਕਾਨਾਂ/ਰੈਸਟੋਰੈਂਟ ਅਤੇ ਹੋਰ ਵਪਾਰਕ ਸੰਸਥਾਨਾਂ ਦੇ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਗੈਰ ਸਮਾਜਿਕ ਕਾਰਵਾਈਆਂ ਦੇ ਅੰਦੇਸ਼ੇ ਕਾਰਨ ਫ਼ੌਜ਼ਦਾਰੀ ਦੰਡ ਸੰਘਤਾ 1973 (2ਆਫ਼1974) ਦੀ ਧਾਰਾ 144 ਜ਼ਿਲੇ ਦੀ ਹੱਦ ਅੰਦਰ ਪੈਂਦੀਆਂ ਸਮੂਹ ਦੁਕਾਨਾਂ ਨੂੰ ਬੰਦ ਕਰਨ ਦਾ ਸਮਾਂ ਰਾਤ 11 ਵਜੇ ਤੱਕ ਨਿਰਧਾਰਤ ਕੀਤਾ ਹੈ। ਇਹ ਹੁਕਮ ਢਾਬਿਆਂ, ਰੈਸਟੋਰੈਂਟਾਂ ਅਤੇ ਦਵਾਈਆਂ ਦੀਆਂ ਦੁਕਾਨਾਂ ‘ਤੇ ਲਾਗੂ ਨਹੀਂ ਹੋਵੇਗਾ।
ਅਕਾਲੀ ਦਲ ਦੇ ਸਤਨਾਮ ਸਿੰਘ ਬਲਾਕ ਸੰਮਤੀ ਖੇੜਾ ਦੇ ਚੇਅਰਮੈਨ
ਫਤਿਹਗੜ੍ਹ ਸਾਹਿਬ/24 ਜੂਨ/ਔਜਲਾ
ਬਲਾਕ ਸੰਮਤੀ ਖੇੜਾ ਦੇ ਨਵੇਂ ਚੁਣੇ ਹੋਏ ਮੈਂਬਰਾਂ ਦੀ ਅੱਜ ਚੇਅਰਮੈਨ ਦੀ ਚੋਣ ਕਰਨ ਲਈ ਇਕ ਮੀਟਿੰਗ ਐਸ.ਡੀ.ਐਮ.ਫਤਿਹਗੜ੍ਹ ਸਾਹਿਬ ਗੁਰਪਾਲ ਸਿੰਘ ਚਹਿਲ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ 9 ਮੈਂਬਰ ਅਤੇ ਕਾਂਗਰਸ ਪਾਰਟੀ ਦੇ ਦੋ ਉਮੀਦਵਾਰਾਂ ਨੇ ਆਪਣੀ ਹਮਾਇਤ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਤਨਾਮ ਸਿੰਘ ਨੂੰ ਬਲਾਕ ਸੰਮਤੀ ਖੇੜਾ ਦਾ ਚੇਅਰਮੈਨ ਚੁਣ ਲਿਆ। ਇੱਥੇ ਦੱਸਣਯੋਗ ਹੈ ਕਿ ਜੇਕਰ ਕਾਂਗਰਸ ਪਾਰਟੀ ਦੇ ਮੈਂਬਰ ਇਸ ਮੀਟਿੰਗ ਵਿਚ ਹਿੱਸਾ ਨਾ ਲੈਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਲਈ ਬੁਲਾਈ ਗਈ ਮੀਟਿੰਗ ਦਾ ਕੋਰਮ ਪੂਰਾ ਨਹੀਂ ਸੀ ਹੋਣਾ ਕਿਉਂਕਿ ਅਕਾਲੀ ਦਲ ਕੋਲ਼ ਮੀਟਿੰਗ ਵਿਚ ਸਿਰਫ਼ 9 ਮੈਂਬਰ ਹੀ ਹਾਜ਼ਰ ਸਨ ਜਦੋਂ ਕਿ ਇਹ ਚੋਣ ਕਰਨ ਲਈ 10 ਮੈਂਬਰਾਂ ਦਾ ਹਾਜ਼ਰ ਹੋਣਾ ਲਾਜ਼ਮੀ ਸੀ। ਇਸ ਚੇਅਰਮੈਨ ਦੀ ਚੋਣ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਜਿੱਤੇ ਸੀਨੀਅਰ ਅਕਾਲੀ ਮੈਂਬਰਾਂ ਨੂੰ ਨਜ਼ਰ ਅੰਦਾਜ਼ ਕਰਕੇ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਕਥਿਤ ਤੌਰ ਤੇ ਆਪਣੇ ਅਤਿ ਨਜ਼ਦੀਕੀ ਸਮਝੇ ਜਾਂਦੇ ਉਮੀਦਵਾਰ ਨੂੰ ਇਸ ਅਹੁਦੇ ‘ਤੇ ਥਾਪ ਦਿੱਤਾ, ਜਦੋਂ ਕਿ ਵਾਈਸ ਚੇਅਰਪਰਸਨ ਦੇ ਅਹੁਦੇ ਲਈ ਅਜੈਬ ਕੌਰ ਨੂੰ ਚੁਣਿਆ ਗਿਆ।
ਇਸੇ ਤਰ੍ਹਾਂ ਬਲਾਕ ਸੰਮਤੀ ਸਰਹਿੰਦ ਦੇ ਚੇਅਰਮੈਨ ਦੀ ਚੋਣ ਅਧਿਕਾਰੀਆਂ ਨੂੰ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਕਰਨੀ ਪਈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ ਮੀਟਿੰਗ ਦੌਰਾਨ 9 ਮੈਂਬਰ ਹੀ ਹਾਜ਼ਰ ਸਨ, ਜਦੋਂ ਕਿ ਇਸ ਚੋਣ ਲਈ ਰੱਖੀ ਮੀਟਿੰਗ ਵਿਚ 10 ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਸੀ। ਇਸ ਬਲਾਕ ਦੇ 15 ਸੰਮਤੀ ਮੈਂਬਰਾਂ ਵਿਚੋਂ 6 ਮੈਂਬਰ ਇਸ ਮੀਟਿੰਗ ਵਿਚ ਹਾਜ਼ਰ ਨਹੀਂ ਹੋਏ, ਇਹ 6 ਮੈਂਬਰ ਅਮਲੋਹ ਹਲਕੇ ਦੀ ਇੰਚਾਰਜ ਸਤਵਿੰਦਰ ਕੌਰ ਧਾਲੀਵਾਲ ਦੇ ਦੱਸੇ ਜਾਂਦੇ ਹਨ, ਇਸ ਕਰਕੇ ਇਹ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਕਰ ਦਿੱਤੀ ਗਈ ਅਤੇ ਇਸ ਦੀ ਦੁਬਾਰਾ ਚੋਣ ਕਰਨ ਦੀ ਤਾਰੀਕ ਫ਼ਿਰ ਤੋਂ ਮਿੱਥੀ ਜਾਵੇਗੀ।
ਪਿੰਡ ਬਹਿਰਾਮਪੁਰ ਦੇ ਪੰਜ ਵਿਅਕਤੀਆਂ ਦੀ ਹੇਮਕੁੰਟ ਸਾਹਿਬ ਜਾਦੇ ਗਲੇਸ਼ੀਅਰ ਦੇ ਖ਼ਿਸਕ ਜਾਣ ਕਰਕੇ ਮੌਤ
ਫਤਿਹਗੜ੍ਹ ਸਾਹਿਬ/ 24 ਜੂਨ/ਔਜਲਾ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਦੋ ਕਿਲੋਮੀਟਰ ਪਹਿਲਾਂ ਬੀਤੀ ਰਾਤ ਬਰਫ਼ ਦਾ ਗਲੇਸ਼ੀਅਰ ਖ਼ਿਸਕ ਜਾਣ ਕਾਰਨ ਥਾਣਾ ਬਸੀ ਪਠਾਣਾਂ ਅਧੀਨ ਪੈਂਦੇ ਪਿੰਡ ਬਹਿਰਾਮਪੁਰ ਦੇ ਪੰਜ ਵਿਅਕਤੀਆਂ ਦੇ ਲਾਪਤਾ ਹੋਣ ਦਾ ਸਮਾਚਾਰ ਹੈ, ਜਿਨ੍ਹਾਂ ਵਿਚੋਂ ਮਿਲੀਆਂ ਤਿੰਨ ਲਾਸ਼ਾਂ ਇਕੋ ਪਰਿਵਾਰ ਦੀਆਂ ਹਨ, ਜਦੋਂ ਕਿ ਇਸੇ ਹੀ ਪਿੰਡ ਦਾ ਲੜਕਾ ਅਤੇ ਪਿੰਡ ਦੀ ਦੋਹਤੀ ਅਜੇ ਤੱਕ ਲਾਪਤਾ ਹਨ, ਜਿਨ੍ਹਾਂ ਦੀ ਉੱਥੋਂ ਦੇ ਪ੍ਰਸ਼ਾਸ਼ਨ ਵੱਲੋਂ ਮਿਲਟਰੀ ਦੀ ਮਦਦ ਨਾਲ਼ ਭਾਲ਼ ਕੀਤੀ ਜਾ ਰਹੀ ਹੈ।
ਮੁੰਬਈ ਕਾਂਡ ਦੇ ਸ਼ਹੀਦ ਭਾਈ ਬਲਕਾਰ ਸਿੰਘ ਨੂੰ ਹੰਝੂਆਂ ਭਰੀ ਵਿਦਾਇਗੀ
ਅੰਮ੍ਰਿਤਸਰ, 23 ਜੂਨ (ਮੋਤਾ ਸਿੰਘ)-ਮੁੰਬਈ ਦੇ ਮੁਲੰਡ ਏਰੀਏ ‘ਚ ਸਿਰਸੇ ਵਾਲੇ ਪਾਖੰਡੀ ਸਾਧ ਦੇ ਸੁਰੱਖਿਆ ਗਾਰਡਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਭਾਈ ਬਲਕਾਰ ਸਿੰਘ ਦੀ ਮ੍ਰਿਤਕ ਦੇਹ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿੱਖ ਜਗਤ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸ. ਉਂਕਾਰ ਸਿੰਘ ਥਾਪਰ ਅਤੇ ਹਜ਼ੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਦੋਸ਼ਾਲੇ ਭੇਟ ਕੀਤੇ। ਸ. ਬਲਕਾਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਨੇ ਦਿਖਾਈ। ਇਸ ਮੌਕੇ ਮਾਹੌਲ ਬਹੁਤ ਸੋਗਮਈ ਤੇ ਗਮਗੀਨ ਸੀ। ਇਹ ਜਾਣਕਾਰੀ ਜਥੇਦਾਰ ਅਵਤਾਰ ਸਿੰਘ ਨੇ ਟੈਲੀਫੋਨ ‘ਤੇ ਦਿੱਤੀ ਅਤੇ ਉਨ੍ਹਾਂ ਨੇ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਮਹਾਂਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਆਰ.ਆਰ. ਪਾਟਿਲ ਨਾਲ ਉਨ੍ਹਾਂ ਦੀ ਹੋਈ ਮੀਟਿੰਗ ‘ਚ ਸ੍ਰੀ ਪਾਟਿਲ ਨੇ ਘਟਨਾ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦਾ ਪੂਰਨ ਭਰੋਸਾ ਦਿੱਤਾ ਹੈ। ਸ. ਬਲਕਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਘਰ ਤੋਂ ਖੁੱਲ੍ਹੀ ਗੱਡੀ ‘ਚ ਰੱਖ ਕੇ ਸ਼ਮਸ਼ਾਨਘਾਟ ਤੀਕ ਲਿਜਾਇਆ ਗਿਆ ਅਤੇ ਇਸ ਅੰਤਿਮ ਯਾਤਰਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਹੋਰ ਅਹੁਦੇਦਾਰਾਂ, ਵੱਖ-ਵੱਖ ਸਿੱਖ ਸੰਗਠਨਾਂ ਦੇ ਮੁਖੀਆਂ ਸਮੇਤ ਵਾਹਿਗੁਰੂ ਦਾ ਜਾਪ ਕਰਦੀਆਂ ਕਰੀਬ ਅੱਠ ਹਜ਼ਾਰ ਤੋਂ ਵੱਧ ਸੰਗਤਾਂ ਸ਼ਾਮਿਲ ਹੋਈਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਕਰਨਾਲ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਗੁਰਬਚਨ ਸਿੰਘ ਕਰਮੂੰਵਾਲ, ਮੈਂਬਰ ਸ਼੍ਰੋਮਣੀ ਕਮੇਟੀ ਸ. ਕੇਵਲ ਸਿੰਘ ਮੁੰਬਈ, ਸਕੱਤਰ ਸ. ਰਣਵੀਰ ਸਿੰਘ, ਇਲਾਕੇ ਦੇ ਪਤਵੰਤੇ, ਧਾਰਮਿਕ ਸਭਾ ਸੁਸਾਇਟੀਆਂ, ਸਿੱਖ ਸੰਗਠਨਾਂ ਦੇ ਮੁਖੀ, ਵੱਖ-ਵੱਖ ਫਿਰਕਿਆਂ ਦੇ ਲੋਕ, ਸੱਜਣ, ਮਿੱਤਰ ਤੇ ਹਿਤੈਸ਼ੀ ਮੌਜੂਦ ਸਨ।
ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਚ ਸਿੱਖਸ ਫ਼ਾਰ ਜਸਟਿਸ ਨੂੰ ਵਡਾ ਹੁੰਗਾਰਾ ਮਿਲਿਆ
ਸੈਨ ਹੋਜ਼ੇ (ਬਲਵਿੰਦਰਪਾਲ ਸਿੰਘ ਖ਼ਾਲਸਾ) ਉਨੀ ਸੌ ਚੁਰਾਸੀ ਵਿਚ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਅੰਦਰ, ਦਿੱਲੀ ਤੇ ਪੂਰੇ ਭਾਰਤ ਅੰਦਰ, ਹਿੰਦੋਸਤਾਨ ਦੀ ਕਾਂਗਰਸ ਸਰਕਾਰ ਦੁਆਰਾ, ਸਿੱਖ ਕੌਮ ਦੀ ਕੀਤੀ ਗਈ ਨਸਲਕੁਸ਼ੀ ਨੇ ਪੂਰੇ ਸੰਸਾਰ ਨੂੰ ਨਾਜ਼ੀ ਜਰਮਨੀ ਦੁਆਰਾ ਕੀਤਾ ਗਿਆ ਜਿਊਸ਼ ਨਸਲਘਾਤ ਯਾਦ ਕਰਵਾ ਦਿਤਾ ਸੀ। ਕਾਂਗਰਸ ਪਾਰਟੀ, ਬੀਜੇਪੀ, ਆਰ ਐਸ ਐਸ, ਬਜਰੰਗ ਦਲ, ਸ਼ਿਵ ਸੈਨਾ, ਦਿੱਲੀ ਪੁਲੀਸ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਤੇ ਮੰਤਰੀਆਂ ਦੀ ਮਿਲੀ ਭੁਗਤ ਰਾਹੀਂ ਸਿਰੇ ਚੜ੍ਹਾਇਆ ਗਿਆ ਸਿੱਖ ਕਤਲੇਆਮ ਚੌਵੀ ਸਾਲ ਬੀਤਣ ਤੇ ਵੀ ਹਾਲੇ ਕੱਲ੍ਹ ਵਾਪਰਿਆ ਜਾਪਦੈ।
ਡੇਰਾ ਮੁਖੀ ਦੀ ਦੀ ਗ੍ਰਿਫਤਾਰੀ ਲਈ 25 ਨੂੰ ਚੱਕਾ ਜਾਮ ਕਰਾਂਗੇ -ਮਾਨ
ਮਹਾਂਰਾਸ਼ਟਰ ਤੇ ਪੰਜਾਬ ਸਰਕਾਰ ਡੇਰਾ ਸਿਰਸਾ ਦੇ ਮੁਖੀ ਖਿਲਾਫ ਆਈ.ਪੀ.ਸੀ. ਧਾਰਾ 120ਬੀ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰੇ। ਇਹ ਮੰਗ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਦੀਆ ਅਸਥੀਆਂ ਜਲਪ੍ਰਵਾਹ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੋ਼ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤੀ।
ਸਰਕਾਰ ਨੂੰ ਅਪਣੀ ਕੌਮੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਸਿੱਖ ਸੰਗਤ 25 ਨੂੰ ਮਾਧੋਪੁਰ ਇਕੱਠੀ ਹੋਵੇ
ਫ਼ਤਿਹਗੜ੍ਹ ਸਾਹਿਬ, 23 ਜੂਨ (ਪਰਦੀਪ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਕਮਿੱਕਰ ਸਿੰਘ ਮੁਕੰਦਪੁਰ, ਭਾਈ ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾ ਪਿੰਡ ਜਰਨਲ ਸਕੱਤਰ ਅਤੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਜਥੇਬੰਦਕ ਸਕੱਤਰ ਨੇ ਅੱਜ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਕਤਲਾਂ ਅਤੇ ਬਲਾਤਕਾਰਾਂ ਦੇ ਸੰਗੀਨ ਦੋਸ਼ਾਂ ਵਿਚ ਘਿਰੇ ਸੌਦਾ ਸਾਧ ਨੇ ਇਕ ਵਾਰ ਫਿਰ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਵੰਗਾਰਦਿਆਂ ਅਪਣੇ ਭਾੜੇ ਦੇ ਗੁੰਡਿਆ ਹੱਥੋਂ ਮੁੰਬਈ ਵਿਚ ਇਕ ਸਿੱਖ ਦੇ ਕਤਲ ਤੇ ਕਈਆਂ ਨੂੰ ਜਖ਼ਮੀ ਕਰਵਾਉਣ ਦੀ ਕਰਤੂਤ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਕੀਤੀ ਹੈ। ਜਿਸਦੇ ਵਿਰੋਧ ਵਿਚ ਸਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖ ਬੱਚਿਆਂ ਤੱਕ ਨੂੰ ਵੀ ਪੁਲਿਸ ਨੇ ਸੌਦਾ ਸਾਧ ਵਰਗੇ ਗੁੰਡੇ ਦੇ ਹੱਕ ਵਿਚ ਛੱਲੀਆਂ ਵਾਂਗ ਕੁੱਟਿਆ ਹੈ ਜਿਸ ਤੋਂ ਸਪਸ਼ਟ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਸਾਂਤਮਈ ਵਿਚਰ ਰਹੇ ਸਿੱਖਾਂ ਦੇ ਮੁਕਾਬਲੇ ਇਸ ਭੇੜੀਏ ਸਾਧ ਦੀ ਫ਼ਿਕਰ ਜ਼ਿਆਦਾ ਹੈ।
ਸਿੱਖ ਹਿੰਸਾ ਫੈਲਾਉਣ ਤੋਂ ਬਾਜ ਆਉਣ: ਬਾਲ ਠਾਕਰੇ
ਮੁੰਬਈ, 23 ਜੂਨ 2008 - ਸ਼ਿਵ ਸੈਨਾ ਬਾਲ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਸੁਰੱਖਿਆ ਗਾਰਡ ਦੀ ਗੋਲੀ ਨਾਲ ਮਾਰੇ ਗਏ ਉਨ੍ਹਾਂ ਦੇ ਭਾਈਚਾਰੇ ਦੇ ਇਕ ਵਿਅਕਤੀ ਦੀ ਮੌਤ ‘ਤੇ ਗੁੱਸਾ ਜਾਹਿਰ ਕਰਨ ਲਈ ਉਹ ਨਿਰਦੋਸ਼ ਹਿੰਦੂਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਬਾਜ ਆਉਣ। ਸਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ‘ ਦੀ ਸੰਪਾਦਕੀ ਵਿਚ ਉਨ੍ਹਾਂ ਲਿਖਿਆ ਹੈ ਕਿ ਪੰਜਾਬ ਵਿਚ ਸਥਿਤੀ ਸ਼ਾਂਤਮਈ ਬਣੀ ਹੋਈ ਹੈ ਪਰ ਮੁੰਬਈ ਸਮੇਤ ਮਹਾਰਾਸ਼ਟਰ ਵਿਚ ਸਿੱਖਾਂ ਦੀ ਹਿੰਸਾ ਕਾਰਨ ਤਣਾਅ ਦਾ ਮਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਹਿੰਸਾ ਬੰਦ ਕਰਕੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਲਿਖਿਆ ਹੈ ਕਿ ਤੁਸੀਂ ਆਪਣੀ ਤਲਵਾਰ ਨਿਰਦੋਸ਼ ਵਿਅਕਤੀਆਂ ਵੱਲ ਕਿਉਂ ਲਹਿਰਾ ਰਹੇ ਹੋ। ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸਿੱਖ ਭਾਈਚਾਰੇ ਨੂੰ ਮਹਿੰਗਾ ਪੈ ਸਕਦਾ ਹੈ। ਠਾਕਰੇ ਨੇ ਕਿਹਾ ਕਿ ਮੈਂ ਸਿੱਖਾਂ ਨੂੰ ਕੇਵਲ ਇਕ ਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਭਾਈਚਾਰੇ ਨੂੰ ਜਿਵੇਂ ਵੀ ਲੱਗ ਰਿਹਾ ਹੋਵੇ, ਹਿੰਸਾ ਤੁਰੰਤ ਬੰਦ ਕੀਤੀ ਜਾਵੇ। ਜੇਕਰ ਇਹ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਮਰਾਠੇ ਜਵਾਬੀ ਕਾਰਵਾਈ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਕਿਹਾ ਸਿੱਖਾਂ ਆਪਣੀ ਉਮਰ ਤੋਂ ਘੱਟ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨਾਲ ਕੀ ਹੋਇਆ ਸੀ। ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਮਹਾਰਾਸ਼ਟਰ ਵਿਚ ਸਿੱਖ ਵਿਰੋਧੀ ਦੰਗੇ ਸ਼ਿਵ ਸੈਨਾ ਦੇ ਉੱਠ ਖੜੇ ਹੋਣ ਕਾਰਨ ਹੀ ਭਿਆਨਕ ਰੂਪ ਅਖਤਿਆਰ ਨਹੀਂ ਕਰ ਪਾਏ ਸਨ।
ਬ੍ਰਾਹਮਣਵਾਦੀ ਸਰਕਾਰਾਂ ਦੇ ਪਾਲਤੂ ਸੌਦਾ ਸਾਧ
ਦੇ ਕਾਤਲ ਟੋਲੇ ਦੀਆਂ ਕਾਰਵਾਈਆਂ ਦੀ ਨਿਖੇਧੀ
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਯਾਦਵਿੰਦਰ ਸਿੰਘ, ਉਪ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾਕਟਰ ਪਰਿਤਪਾਲ ਸਿੰਘ ਨੇ ਸੌਦਾ ਸਾਧ ਦੇ ਕਾਤਲ ਟੋਲਿਆਂ ਦੁਆਰਾ ਬੰਬਈ ਵਿਚ ਭਾਈ ਬਲਕਾਰ ਸਿੰਘ ਨੂੰ ਸ਼ਹੀਦ ਕਰਨ ਤੇ ਪੁਲੀਸ ਦੁਆਰਾ ਬਿਨਾਂ ਕਾਰਨ ਸਿੰਘਾਂ ਉਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੌਦਾ ਸਾਧ ਦੀਆਂ ਕਾਰਵਾਈਆਂ ਖ਼ਾਲਸਾ ਪੰਥ ਲਈ ਅਸਹਿ ਹਨ ਪਰ ਸੌਦਾ ਸਾਧ ਦੇ ਪਿਛੇ ਬੈਠੀਆਂ ਮੱਕਾਰ ਸਰਕਾਰੀ ਅਜੈਂਸੀਆਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀਆਂ ਦਰਿੰਦਗੀ ਭਰਪੂਰ ਕਾਰਵਾਈਆਂ ਖ਼ਾਲਸਾ ਪੰਥ ਦੇ ਸਿਦਕ ਨੂੰ ਹਿਲਾ ਨਹੀਂ ਸਕਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਇਹ ਬਹੁਤ ਹੀ ਮਾੜੀ ਸਥਿਤੀ ਹੈ ਕਿ ਸਮਾਂ ਰਹਿੰਦੇ ਹਾਲਾਤ ਨੂੰ ਸਮਝ ਨਹੀਂ ਸਕੀ, ਧਾਰਮਿਕ ਪ੍ਰਚਾਰ ਨਹੀਂ ਕਰ ਸਕੀ ਤੇ ਖ਼ਾਲਸਾ ਪੰਥ ਦੁਆਰਾ ਗੁਰੂ ਸਾਹਿਬ ਦੇ ਨਾਂ ਤੇ ਚੜ੍ਹੀ ਮਾਇਆ ਦੀ ਦੁਰਵਰਤੋਂ ਨਹੀਂ ਰੋਕ ਸਕੀ ਜਿਸ ਕਾਰਨ ਬਹੁਗਿਣਤੀ ਡੇਰਿਆਂ ਦੇ ਸਾਧ ਸਿੱਖਾਂ ਨੂੰ ਹੀ ਅੱਖਾਂ ਵਿਖਾਉਣ ਲੱਗ ਪਏ ਹਨ। ਪੰਜਾਬ ਸਰਕਾਰ ਵੀ ਆਪਣੀ ਬਣਦੀ ਜ਼ਿਮੇਵਾਰੀ ਤੋਂ ਭਗੋੜਾ ਹੋ ਚੁੱਕੀ ਹੈ ਜੋ ਕਾਤਲ ਤੇ ਬਲਾਤਕਾਰੀ ਸਾਧ ਨੂੰ ਸਲਾਖ਼ਾਂ ਪਿੱਛੇ ਨਹੀਂ ਡੱਕ ਸਕੀ।
ਖ਼ਾਲਸਾ ਐਕਸ਼ਨ ਕਮੇਟੀ ਵੱਲੋਂ
23 ਜੂਨ (ਮਨਜੀਤ ਸਿੰਘ)-ਮੁੰਬਈ ਦੇ ਵਿੱਚ ਸਰਸਾ ਸਾਧ ਦੇ ਅੰਗ ਰੱਖਿਅਕ ਵਲੋਂ ਕੀਤੇ ਗਏ ਕਤਲ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਖਾਲਸਾ ਐਕਸ਼ਨ ਕਮੇਟੀ ਨੇ ਹਰਿਆਣਾ ਤੇ ਮਹਾਰਾਂਸ਼ਟਰ ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਮਹਾਰਾਂਸ਼ਟਰ ਦੀ ਸਰਕਾਰ ਵੱਲੋਂ ਇਸ ਕਤਲ ਕਾਂਡ ਵਿੱਚ ਸਰਸਾ ਸਾਧ ਨੂੰ ਗ੍ਰਿਫਤਾਰ ਨਾ ਕਰਕੇ ਜਿਥੇ ਉਸ ਨੂੰ ਸੁਰੱਖਿਅਤ ਵਾਪਸ ਭੇਜਣ ਤੇ ਖਾਲਸਾ ਐਕਸ਼ਨ ਕਮੇਟੀ ਵੱਲੋਂ ਇਸ ਦੀ ਨਿੰਦਾ ਕੀਤੀ ਹੈ, ਉਥੇ ਹਰਿਆਣਾ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਦੇ ਹੋਏ ਸਰਸਾ ਸਾਧ ਦੀ ਪ੍ਰਾਈਵੇਟ ਫੌਜ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜੋ ਉਹਨਾਂ ਦੀ ਦੁਰਵਰਤੋਂ ਕਰਕੇ ਸਿੱਖਾਂ ਦਾ ਸ਼ਰ੍ਹੇਆਮ ਕਤਲ ਕਰ ਰਹੇ ਹਨ। ਖਾਲਸਾ ਐਕਸ਼ਨ ਕਮੇਟੀ ਵੱਲੋਂ ਇਸ ਮਾਮਲੇ ਦੇ ਉ¤ਤੇ ਕੇਂਦਰ ਸਰਕਾਰ ਅਤੇ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਢਿੱਲਮੱਠ ਦੀ ਕਾਰਵਾਈ ਜਿਹਨਾਂ ਕੇਸਾਂ ਦੇ ਵਿੱਚ ਸਰਸਾ ਸਾਧ ਦਾ ਨਾਮ ਸ਼ਾਮਿਲ ਹੈ ਦੀ ਨਿੰਦਾ ਕਰਦੇ ਹੋਏ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇਕਰ ਸਮੇਂ ਸਿਰ ਕਾਰਵਾਈ ਕਰਦੇ ਹੋਏ ਸਰਸਾ ਸਾਧਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਨੋਬਤ ਇੱਥੋਂ ਤੱਕ ਨਹੀਂ ਪਹੁੰਚਣੀ ਸੀ। ਬਾਬੇ ਦਾ ਉਦੇਸ਼ ਤਾਂ ਕੇਵਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਹਨਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣਾ ਹੈ ਤਾਂ ਜੋ ਦੇਸ਼ ਦੇ ਅੰਦਰ ਪੈਦਾ ਹੋ ਰਹੇ ਅਮਨ ਕਾਨੂੰਨ ਦੇ ਰਾਹ ਵਿੱਚ ਰੋੜੇ ਅਟਕਾ ਨੂੰ ਉਸ ਨੂੰ ਭੰਗ ਕੀਤਾ ਜਾਵੇ। ਖਾਲਸਾ ਐਕਸ਼ਨ ਕਮੇਟੀ ਵੱਲੋਂ ਸਰਕਾਰ ਕੋਲੋਂ ਸਰਸਾ ਸਾਧ ਦੇ ਵਿਰੁੱਧ ਕਤਲ ਕਾਂਡ ਦੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਧਾਰਾ 120 ਬੀ ਦੇ ਅਧੀਨ ਸਰਸਾ ਸਾਧ ਦਾ ਨਾਂ ਸ਼ਾਮਿਲ ਕਰਕੇ ਅਤੇ ਧਾਰਾ 302 ਦੇ ਅਧੀਨ ਗ੍ਰਿਫਤਾਰ ਕਰਕੇ ਉਸਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਸਦੀ ਜੈਡ ਪਲਸ ਸੁਰੱਖਿਆ ਵਾਪਸ ਲੈਣ ਅਤੇ ਹਥਿਆਰਾਂ ਦੇ ਲਾਇਸੈਂਸ ਜਾਰੀ ਨਾ ਕਰਨ ਦੀ ਮੰਗ ਕਰਦੇ ਹੋਏ ਉਸ ਦੇ ਤੁਰਨ ਫਿਰਨ ਤੇ ਵੀ ਰੋਕ ਲਗਾਉਣ ਦੀ ਸਰਕਾਰ ਕੋਲੋਂ ਖਾਲਸਾ ਐਕਸ਼ਨ ਕਮੇਟੀ ਨੇ ਮੰਗ ਕੀਤੀ ਹੈ ਤਾਂ ਜੋ ਰਾਜਾਂ ਦੇ ਅੰਦਰ ਬਣੀ ਹੋਈ ਸ਼ਾਂਤੀ ਦੇ ਲਈ ਇਹ ਅਖੌਤੀ ਸਾਧ ਜ਼ਿੰਮੇਵਾਰ ਨਾ ਬਣੇ। ਦੇਸ਼ ਦੇ ਅੰਦਰ ਪੈਦਾ ਹੋਏ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਖਾਲਸਾ ਐਕਸ਼ਨ ਕਮੇਟੀ ਵੱਲੋਂ ਕੀਤੀਆਂ ਗਈਆਂ ਮੰਗਾਂ ਤੇ ਫੌਰੀ ਤੌਰ ਤੇ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਅੱਖਾਂ ਨਾ ਖੋਲ੍ਹੀਆਂ ਤਾਂ ਪੰਜਾਬ ਵਿੱਚ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਹੋ ਪੈਦਾ ਹਾਲਾਤ ਦੁਬਾਰਾ ਸੁਰਜੀਤ ਹੋ ਸਕਦੇ ਹਨ। ਖਾਲਸਾ ਐਕਸ਼ਨ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਸਾ ਸਾਧ ਵਿਰੁੱਧ ਸ਼ੁਰੂ ਹੋਈ ਲੜਾਈ ਨੂੰ ਕੌਮੀ ਲੜਾਈ ਦੇ ਤੌਰ ਤੇ ਲੈ ਕੇ ਇਸ ਦੀ ਅਗਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜ ਕੇ ਸਿੱਖ ਸੰਗਤਾਂ ਦੀ ਅਗਵਾਈ ਕਰਦੇ ਹੋਏੇ ਸਰਸਾ ਸਾਧ ਦੇ ਵਿਰੁੱਧ ਅਜਿਹਾ ਸੰਘਰਸ਼ ਸ਼ੁਰੂ ਕਰੇ ਜਿਸ ਨਾਲ ਇਹਨਾਂ ਅਖੌਤੀ ਸਾਧਾਂ ਨੂੰ ਫਿਰ ਚੁੱਕਣ ਦਾ ਮੌਕਾ ਨਾ ਮਿਲ ਸਕੇ। ਕਮੇਟੀ ਵੱਲੋਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਸਾ ਸਾਧ ਵਿਰੁੱਧ ਜਾਰੀ ਕੀਤੇ ਹੁਕਮਨਾਮਿਆਂ ਦੇ ਉ¤ਤੇ ਕਾਰਵਾਈ ਕਰਦੇ ਹੋਏ 10 ਜੁਲਾਈ ਤੋਂ ਪਹਿਲਾਂ ਪੰਥਕ ਕਾਨਫਰੰਸ ਕੀਤੀ ਜਾਵੇ ਜਿਸ ਦੌਰਾਨ ਅਜਿਹੇ ਅਖੌਤੀ ਸਾਧਾਂ ਨੂੰ ਨੱਥ ਪਾਉਣ ਲਈ ਅਜਿਹੇ ਪੰਥਕ ਫੈਸਲੇ ਲਏ ਜਾਣ ਜੋ ਸਿੱਖ ਧਰਮ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਆਪਣਾ ਸੁਆਰਥ ਸਿੱਖ ਕਰਦੇ ਹੋਣ। ਖਾਲਸਾ ਐਕਸ਼ਨ ਕਮੇਟੀ ਵੱਲੋਂ ਦਮਦਮੀ ਟਕਸਾਲ ਵੱਲੋਂ 25 ਜੂਨ ਨੂੰ ਸਰਸਾ ਸਾਧ ਦੇ ਵਿਰੁੱਧ ਕੀਤੇ ਜਾ ਰੋਸ ਪ੍ਰਦਰਸ਼ਨ ਵਜੋਂ ‘‘ਰੇਲ ਰੋਕੋ’’ ਨੂੰ ਪੂਰਾ ਸਮਥਨ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਮੁੰਬਈ ਕਾਂਡ ਵਿੱਚ ਮਾਰੇ ਗਏ ਬਲਕਾਰ ਸਿੰਘ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 29 ਜੂਨ ਨੂੰ ਮੁੰਬਈ ਅਤੇ 6 ਜੁਲਾਈ ਨੂੰ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਮਨਜੀਤ ਸਿੰਘ ਕਲਕੱਤਾ, ਭਾਈ ਮੋਹਕਮ ਸਿੰਘ, ਸਰਦਾਰ ਦਲਜੀਤ ਸਿੰਘ, ਸਰਦਾਰ ਨਾਰਾਇਣ ਸਿੰਘ, ਸਰਦਾਰ ਪਰਮਜੀਤ ਸਿੰਘ ਗਾਜੀ, ਸਰਦਾਰ ਕਰਨੈਲ ਸਿੰਘ ਪੰਜੋਲੀ, ਸਰਦਾਰ ਹਰਚਰਨਜੀਤ ਸਿੰਘ ਧਾਮੀ, ਡੀ. ਐਸ. ਗਿੱਲ, ਡਾ. ਮਨਜਿੰਦਰ ਸਿੰਘ, ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਦਰਸ਼ਨ ਸਿੰਘ ਮੰਡ, ਭਾਈ ਕੰਵਰ ਪਾਲ ਸਿੰਘ, ਜਥੇਦਾਰ ਜਗਜੀਤ ਸਿੰਘ ਗਾਬਾ, ਬਲਦੇਵ ਸਿੰਘ ਸਮੇਤ ਉ¤ਘੀਆਂ ਪੰਥਕ ਹਸਤੀਆਂ ਮੌਜੂਦ ਸਨ।
25 ਦੇ ਰੇਲ ਰੋਕੋ ਨੂੰ ਸਮਰਥਨ
ਅੰਮ੍ਰਿਤਸਰ, (ਮੋਤਾ ਸਿੰਘ)-ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਅਖੌਤੀ ਸਾਧ ਗੁਰਮੀਤ ਰਾਮ ਰਹੀਮ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ 25 ਜੂਨ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਸਫ਼ਲ ਕਰਨ ਦੀ ਵੱਖ-ਵੱਖ ਜਥੇਬੰਦੀਆਂ ਨੇ ਅਪੀਲ ਕੀਤੀ ਹੈ। ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਡਾ. ਗੁਰਜਿੰਦਰ ਸਿੰਘ, ਗੁਰਮਤਿ ਵਿਦਿਆਲਾ ਅਜਨਾਲਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਨੇ ਕਿਹਾ ਕਿ ਸਰਸਾ ਦੇ ਅਖੌਤੀ ਸਾਧ ਵੱਲੋਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਮੁੰਬਈ ਵਿਖੇ ਸ਼ਹੀਦ ਹੋਏ ਭਾਈ ਬਲਕਾਰ ਸਿੰਘ ਦੇ ਕਤਲ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੰਬਈ ਵਿਖੇ ਸੌਦਾ ਸਾਧ ਦੀ ਫੇਰੀ ਦਾ ਵਿਰੋਧ ਕਰ ਰਹੇ ਸਿੰਘਾਂ ਤੇ ਗੋਲੀਆਂ ਚਲਾ ਕੇ ‘ਨਿਰੰਕਾਰੀ ਕਾਂਡ’ ਦੇ ਸਾਕੇ ਦੇ ਦਰਦ ਨੂੰ ਫਿਰ ਛੇੜਿਆ ਹੈ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ 25 ਜੂਨ ਦੇ ਰੇਲ ਚੱਕਾ ਜਾਮ ਕਰਨ ਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਹਿਯੋਗ ਦੀ ਪੁਰਜ਼ੋਰ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਤੱਕ ਕਾਨੂੰਨੀ ਕਾਰਵਾਈ ਲਈ ਆਵਾਜ਼ ਪੁੱਜ ਸਕੇ।
ਡੇਰਾ ਮੁੱਖੀ ਖਿਲਾਫ ਸਿੱਖ ਸੰਗਤਾਂ ਵੱਲੋਂ ਰੋਸ ਮਾਰਚ
ਸ਼ਾਹਪੁਰ ਕੰਢੀ, (ਜੰਡੀਰ, ਧਵਨ, ਜਥੇਦਾਰ)-ਮੁੰਬਈ ਡੇਰਾ ਸਰਸਾ ਮੁਖੀ ਦੇ ਅੰਗ ਰੱਖਿਅਕਾਂ ਵੱਲੋਂ ਗੋਲੀ ਚਲਾ ਕੇ ਇੱਕ ਸਿੱਖ ਨੌਜਵਾਨ ਨੂੰ ਸ਼ਹੀਦ ਕਰਨ ਅਤੇ ਕਈ ਹੋਰ ਜ਼ਖ਼ਮੀ ਕਰਨ ਦੇ ਰੋਸ ਵਜੋਂ ਗੁਰਦੁਆਰਾ ਗੁਰੂ ਸਭਾ ਸ਼ਾਹਪੁਰ ਕੰਡੀ ਟਾਊਨਸ਼ਿਪ ਦੀ ਸੰਗਤਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵੱਲੋਂ ਭਾਰਤੀ ਸਟੇਟ ਬੈਂਕ ਸ਼ਾਹਪੁਰ ਕੰਢੀ ਪਹੁੰਚਣ ਤੇ ਡੇਰਾ ਮੁਖੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਸ਼ਾਮਿਲ ਸੰਗਤਾਂ ਨੂੰ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਰੰਧਾਵਾ, ਰਵਿੰਦਰ ਜਗਾ, ਸੁਰਿੰਦਰ ਸਿੰਘ ਐਡਵੋਕੇਟ, ਕੁਲਦੀਪ ਸਿੰਘ ਰਾਣੀਪੁਰ, ਗੁਰਮੀਤ ਸਿੰਘ ਮਾਣ ਅਤੇ ਸਵਰਨ ਸਿੰਘ ਸਕੱਤਰ ਗੁਰਦੁਆਰਾ ਸਾਹਿਬ, ਹਰਜੀਤ ਸਿੰਘ ਕਲੇਰ ਤੇ ਗੁਰਮੇਜ ਸਿੰਘ ਨੇ ਸੰਬਧਨ ਕੀਤਾ।
cMzIgVH `c Bfjpf vrkrF `qy lfTIcfrj qy pfxI dIaF qyË buCfVF
cMzIgVH-
sfbkf ikRktr qy aMimRqsr qoN Bfjpf sFsd nvjoq isMG iswDU dI agvfeI hyT Bfjpf vrkrF vwloN awj sYktr-17 `c mihMgfeI dy muwdy `qy rYlI kIqI jf rhI sI, ijs `c cMzIgVH puils ny ibnF koeI cyqfvnI idwqy nvjoq isMG iswDU `qy pfxI dIaF qyË buCfVF Cwz idwqIaF qy Bfjpf vrkrF `qy lfTIaF vI brsfeIaF. ies dOrfn nvjoq isMG iswDU qy kuwJ hor Bfjpf vrkrF ƒ igRÌqfr krky puils Qfxy iljfieaf igaf, ijQoN QoVI dyr bfad Cwz idwqf igaf. awj svyry 11 vjy dy krIb Bfjpf sFsd nvjoq isMG iswDU dI agvfeI hyT mihMgfeI dy muwdy `qy sYktr-17 qoN rYlI ÈurU kIqI geI. ies rYlI ny QoVf ijhf pYdl mfrc krn qoN bfad pMjfb dy rfjpfl jnrl irtf[ aYsaYÌ rozirgË ƒ mMg pwqr sONpxf sI.
gurU qyÊ bhfdr mfzl skUl nMdpur klOV ivKy smr kYNp
PiqhgVH sfihb/23 jUn/aOjlf
gurU qyÊ bhfdr mfzl skUl nMdpur klOV ivKy ipRMsIpl gurmIq isMG Buwlr dI agvfeI ivc 14 idnF df smr kYNp lgfieaf igaf, ijs ivc borz dIaF klfsF 8vIN, 10vIN aqy 12vIN dy ividafrQIaF ƒ aMgryËI gixq aqy sfieMs iviÈaF dI ÈpYÈl koicMg idwwqI geI aqy ividafrQIaF ƒ lIzriÈp vrgy guxF, spokn ieMgilÈ, pRsnYltI izvYlpmYNt dy guxF ƒ gRihx krn sbMDI jfxkfrI idwqI geI. ies smr kYNp df AudGftn blvIr isMG pitafly vfilaF vwloN kIqf igaf sI aqy ijnHF ny skUl ivc cl rhy ivkfs kfrjF leI 50 hËfr rupey mflI shfieqf idwwqI sI.
cfr ngr kONslF dIaF 30 jUn ƒ hox vflIaF coxF leI sfry loVINdy pRbMD mukMml
PiqhgVH sfihb/23 jUn/aOjlf-
iËly dIaF cfr ngr kONslF srihMd-PiqhgVH sfihb, bsI pTfxF, mMzI goibMdgVH aqy KmfxoN dIaF 30 jUn ƒ hox vflIaF coxF leI sfry loVINdy pRbMD mukMml kr ley gey hn aqy ies mMqv leI 510 cox krmcfrIaF dIaF izAUtIaF lgfeIaF geIaF hn, jdoNN 50 krmcfrI irËrv amly vjoN mOËUd hn. ies gwl df pRgtfvf aÈook kumfr isMglf iËlf coxkfr aÌsr-km-izptI kimÈnr PiqhgVH sfihb ny jfrI iewk pRYWs ibafn ivc kIqf. AunHF dwisaf ik iËly ivc 4 ngr kONslF dy kuwl 59 vfrzF leI 100 poilMg styÈn/bUQ bxfey jfxgy. AunHF ngr kONsl vfeIË dy vyrvy idMidaF dwisaf ik ngr kONsl dy srihMd PiqhgVH sfihb dy kuwl 16 vfrzF dy 16 poilMg styÈn aqy 34 poilMg bUQ bxfey jfxgy. ies ngr kONsl dy kuwl 16 ivcoN 6,8,9,14 aqy 15 vfrzF ivcly 6 poilMg styÈnF dI sMvydnÈIl vjoN pCfx kIqI geI hY. iesy qrHF ngr kONsl mMzI goibMdgVH dy 19 vfrzF dy 25 poilMg styÈn aqy 40 poilMg bUQ bxfey gey hn, ijnHF ivcoN 7,8,9,10,11,12,13, aqy 14 ivcly 11 poilMg styÈnF dI sMvydnÈIl vjoN pCfx kIqI geI hY. ngr kONsl bsI pTfxF dy 13 vfrzF dy 8 poilMg styÈn aqy 14 poilMg bUQ bxfey gey hn aqyy 1 aqy 4 vfrzF ivcoN 2 poilMg styÈnF dI sMvydnÈIl vjoNN pCfx kIqI geI hY. iesy qrHF ngr pMcfieq KmfxoN dy 11 vfrzF dy 6 poilMg styÈn aqy 11 poilMg bUQ bxfey gey hn aqy vfrz nM: 1,3,5 ivcly 3 poilMg styÈnF dI sMvydnÈIl vjoN pCfx kIqI geI hY.
pRÈfÈn ny ivDfiek dIdfr isMG BwtI dy dbfa hyT kfƒn ƒ iCwky tMigaf
PiqhgVH sfihb/23 jUn/aOjlf-
blfk sMmqI bsI pTfxF dI cyarmYn dy ahudy dI cox sbMDI cuxy gey blfk sMmqI mYNbrF dI rwKI geI mIitMg ivc pRÈfÈn ny hlkf ivDfiek dIdfr isMG BwtI dy kiQq dbfa hyT jnrl jon qoN cox ijwwqI iesqrI AumIdvfr ƒ ies ahudy leI cux ky kfƒn ƒ kiQq qOr `qy iCwky tMg idwqf ikAuNik ieh ahudf anusUicq jfqI dI iesqrI AumIdvfr leI srkfr dy hukm anusfr rfKvF rwiKaf igaf sI.
muÈwrP ny keI glqIaF kIqIaF: amrIkf
vfiÈMgtn, 23 jUn 2008 -amrIkf ny ikhf hY ik pfiksqfn dy rfÈtrpqI pRvyË muÈwrP ny iek nhIN, blik keI glqIaF kIqIaF hn. amrIkI ivdyÈ mMqrI koNzolIsf rfeIs ny ikhf ik muÈwrP dy awT sfl dy sfÈnkfl dOrfn aYmrjYNsI lgfAuxf sB qoN vwzI glqI sI. amrIkI ivdyÈ mMqrI ny iek ieMtrivAU ivc ikhf ik mYN AunHF ƒ dwisaf hY ik AunHF ny keI glqIaF kIqIaF hn aqy myrf mMnxf hY ik aYmrjYNsI lgfAuxf vI iek glqI sI. rfeIs ny ikhf ik muÈwrP df asqIPf pfiksqfn df aMdrUnI mfmlf hY. AunHF ikhf ik muÈwrP ny vrdI Cwz ky aqy dyÈ ivc lokqMqr bhfl krky sB qoN mhfn kMm kIqf hY. rfeIs ny ieh vI ikhf ik rfÈtrpqI pRvyË muÈwrP awqvfd ivruwD cMgf sihXog dy rhy hn. AunHF ikhf ik pfik ivc lokqMqr bhfl krn leI AunHF ny kfPI kuJ kIqf hY aqy Auh aijhy hn ijnHF df asIN lgfqfr snmfn krFgy. muÈwrP dy asqIPy dy mfmly AuWqy AunHF ikhf ik ieh kyvl iek pfiksqfnI mfmlf hY. Auh pfiksqfn dyd rfÈtrpqI hn aqy asIN AunHF ƒ rfÈtrpqI dy qrHF hI mMnFgy. AunHF ikhf ik pfiksqfn ies vyly aijhy dOr coN guËr hY jdoN nvIN lokqMqirk ivvsQf ilafeI jf rhI hY.
muslmfnF ny vI rfjsQfn `c hux mMigaf rfKvFkrn
jYpur, 23 jUn 2008 - rfjsQfn `c guwjrF qoN bfad hux musilm BfeIcfry ny hornF pwCVIaF ÈRyxIaF ivc muslmfnF ƒ awT PIsdI rfKvFkrn dyx dI mMg kIqI hY. XUnfeIitz musilm Porm dy iek sMmyln ivc pfs mqy ivc ieh mMg kIqI geI hY. mqy ivc ikhf igaf hY ik hornF pwCVIaF ÈRyxIaF ƒ 21 PIsdI rfKvFkrn iml irhf hY. ies leI rfjsQfn smyq vwK-vwK sUibaF ivc ies ÈRyxI ivc muslmfnF ƒ awT PIsdI rfKvFkrn idwqf jfxf cfhIdf hY. Porm dy iek bulfry ny ikhf ik iek hor mqy ivc sfrIaF isafsI pfrtIaF qoN afbfdI dy ihsfb nfl ivDfn sBf aqy lok sBf coxF ivc itktF dyx dI mMg kIqI geI hY. kFgrs dy ivDfiek mfihr afËfd ny sMmyln ivc rfjsQfn dIaF 30 ivDfn sBf sItF `qy musilm BfeIcfry dI dfavydfrI jqfAuNdy hoey ikhf ik ies ivc bIkfnyr pUrbI sIt ivc Èfml hY. kFgrsI nyqf hmId bygm ny musilm BfeIcfry ƒ iekjuwt hox dI apIl krdy hoey ikhf ik bhujn smfj pfrtI ny Gwt igxqI nfl hmyÈf lfary lgfey hn.
pfiksqfnI jyÜ `c BfrqI nfgirk dI BydBrI hflq ’c mOq
ieslfmfbfd, 23 jUn 2008 - pfiksqfnI bMdrgfh Èihr krfcI dI iek jylH ivc bMd BfrqI kYdI dI somvfr ƒ krMt lwgx nfl mOq ho geI. ies mfmly ƒ lY ky iek pRmuwK mnuwKI aiDkfr sMsQf ny jFc dI mMg kIqI hY. aiDkfrIaF ny dwisaf hY ik BfrqI kYdI Bgvfn dfs mCyrf sI aqy Ausƒ krfcI ivc lFDI jyl ivc rwiKaf igaf sI. AusdI somvfr ƒ krMt lwgx nfl mOq ho geI. inAUË cYnlF ny ies sbMDI jfxkfrI idMdy hoey dwisaf ik Bgvfn dfs awj svyry afpxy sfQI kYdI nfl jylH dy iek ihwsy ivc kwpVy Do irhf sI aqy AuWQy Ausƒ ibjlI df krMt lwigaf. sfbkf mnuwKI aiDkfr mMqrI aMsfr brnI ny dwisaf ik AunHF ny aiDkfrIaF ƒ ikhf hY ik Auh Gtnf dI jFc krvfAux ikAuNik dfs dI mOq BryBrI hflq ivc hoeI hY. brnI ny ikhf ik Auh afdmI iek kYdI sI. aijhy ivc ieh ivÈvfs krnf QoVf muÈikl hY ik AusdI mOq krMt lwgx nfl ho geI hY. Auh afpxy Gr jF kMm DMdy AuWqy nhIN sI ijwQy kMm dy dOrfn ibjlI dy iksy XMqr dI lpyt ivc af jfx nfl krMt lwgx dI sMBfvnf huMdI hY, ijs nfl mOq ho skdI hY. AunHF ikhf ik mYN aiDkfrIaF ƒ ikhf hY ik dfs dI mOq dI jFc krvfeI jfvy qFik ieh pqf lwg sky ik asl ivc hoieaf kI sI.
afstRylIaf ny Bfrq ƒ XUrynIam dyx qo nfh kIqI.
afstRylIaf srkfr Bfrq ƒ XUrynIam dy inrXfq `qy lwgy pRqIbMD ƒ AudoN qwk nhIN htfvygI jdoN qwk Bfrq pRmfxU apRsfr sMDI (aYnpItI) `qy dsqÉq nhIN kr idMdf. afstRylIaf ny ikhf ik Auh Bfrq ƒ XUrynIam vyc skdf hY, bÈrqy Bfrq surwiKaf pYmfinaF `qy aMqrrfÈtrI BfeIcfry dIaF icMqfvF ƒ dUr kridaF amrIkf nfl pRmfxU krfr kry. afstRylIaf dy ivdyÈ mMqrI stIÌn simwQ ny awj iewQy ivdyÈ mMqrI pRxb muÉrjI nfl kIqI mulfkfq dOrfn Auprokq ivcfr pRgtfey. mulfkfq qoN bfad pwqrkfr sMmyln dOrfn simwQ ny ikhf ik BfvyN afstRylIaf dI spwÈt nIqI hY ik Auh pRmfxU apRsfr sMDI `qy dsqÉq nf krn vfly dyÈF ƒ XUrynIam nhIN vycygf, pRMqU mOjUdf lybr pfrtI srkfr Bfrq-amrIkf pRmfxU krfr `qy gMBIrqf pUrvk njrsfnI kr irhf hY. |
Copyright:-2006-2008
News Punjab.Com, All rights reserved |