16 June 22 June 9 June 15 June 1st June 8 June 26 May 31 May ਸ਼ਹੀਦ ਭਾਈ ਬਲਕਾਰ ਸਿੰਘ ਜੀ ਮੁੰਬਈ ਦੀ ਨਵੀ ਵੀਡਿਉ "ਅਣਪਛਾਤੀ ਲਾਸ਼" TOP COP CAUGHT ADVERTISEMENTS |
ਸਿੱਖ ਜਥੇਬੰਦੀਆਂ ਵਲੋਂ ਕੁਲਬੀਰ ਸਿੰਘ ਤੇ ਹਰਪਾਲ ਸਿੰਘ ਦੀ ਹਮਾਇਤ ਦਾ ਅਹਿਦ
ਲੰਡਨ, 6 ਜੁਲਾਈ (ਪੱਤਰ ਪ੍ਰੇਰਕ)-ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਭਾਈ ਹਰਪਾਲ ਸਿੰਘ ਚੀਮਾ ਦੀ ਕੁਰਬਾਨੀ ਮਹਾਨ ਹੈ, ਜਿਨ੍ਹਾਂ ਸਿੱਖ ਸੰਘਰਸ਼ ਦੌਰਾਨ ਆਪਣੀ ਜ਼ਿੰਦਗੀ ਦੇ ਸੁਨਹਿਰੇ ਪਲ ਕ੍ਰਮਵਾਰ ਪੰਦਰਾਂ ਅਤੇ ਦਸ ਸਾਲ ਜੇਲ੍ਹਾਂ ਵਿੱਚ ਗੁਜ਼ਾਰ ਦਿੱਤੇ । ਯੂਰਪ ਭਰ ਦੀਆਂ ਸਿੱਖ ਜਥੇਬੰਦੀਆਂ ਵਲੋਂ ਉਕਤ ਸਿੰਘਾਂ ਦਾ ਡੱਟ ਕੇ ਹਮਾਇਤ ਕਰਨ ਦਾ ਅਹਿਦ ਦੁਹਰਾਇਆ ਗਿਆ ਹੈ। ਯੂਨਾਈਟਿਡ ਖਾਲਸਾ ਦਲ ਬਰਤਾਨੀਆ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ , ਸੀਨੀਅਰ ਮੀਤ ਪਧਾਨ ਜਤਿੰਦਰ ਸਿੰਘ ਅਠਵਾਲ , ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ , ਪ੍ਰੈ¤ਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ , ਚੀਫ਼ ਆਰਗੇਨਾਈਜ਼ਰ ਅਮਰਜੀਤ ਸਿੰਘ ਮਿਨਹਾਸ , ਕੋਅਰਡੀਨੇਟਰ ਟਹਿਲ ਸਿੰਘ ਪੀਟਰਬਰੋ ਅਤੇ ਹਰਜੀਤ ਸਿੰਘ ਖਜਾ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ, ਗੁਰਮੀਤ ਸਿੰਘ ਖਨਿਆਣ , ਜਨਰਲ ਸਕੱਤਰ ਗੁਰਚਰਨ ਸਿੰਘ ਗੁਰਾਇਆਂ, ਰਛਪਾਲ ਸਿੰਘ ਬੀਰਪਿੰਡ, ਅਕਾਲੀ ਦਲ ਅੰਮ੍ਰਿਤਸਰ ਹਾਲੈਂਡ ਦੇ ਪ੍ਰਧਾਨ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਸਟਰੀਆ ਦੇ ਪ੍ਰਧਾਨ ਸੁਲੱਖਣ ਸਿੰਘ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਸਵਿਟਜ਼ਰਲੈਂਡ ਦੇ ਪ੍ਰਧਾਨ ਮਾਨ ਸਿੰਘ ਵਲੋਂ ਜਾਰੀ ਸਾਂਝੇ ਪ੍ਰੈ¤ਸ ਬਿਆਨ ਵਿੱਚ ਕਿਹਾ ਗਿਆ ਕਿ ਕੌਮੀ ਆਜ਼ਾਦੀ ਦੇ ਸੰਘਰਸ਼ਾਂ ਵਿੱਚ ਰੂਪੋਸ਼ ਯੋਧਿਆਂ ਨੂੰ ਪਨਾਹ ਦੇਣੀ ਵੀ ਮਹਾਨ ਕਾਰਜ ਹੋਇਆ ਕਰਦਾ ਹੈ, ਜਿਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ , ਜਦੋਂ ਕਿ ਸੰਘਰਸ਼ ਲੜਨ ਵਾਲੇ ਤਾਂ ਬੇਹੱਦ ਸਤਿਕਾਰ ਦੇ ਪਾਤਰ ਹੋਇਆ ਕਰਦੇ ਹਨ। ਸਿੱਖ ਜਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਕਿ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਸਾਧ ਖਿਲਾਫ ਵਿੱਢੇ ਸੰਘਰਸ਼ ਦੌਰਾਨ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ। ਉਕਤ ਦਲ ਵਲੋਂ ਸ਼ੁਰੂ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਸਮਰਥਨ ਕੀਤਾ ਗਿਆ।
ਲਾਲ ਮਸਜਿਦ ਦੇ ਵਰ੍ਹੇਗੰਢ ਮੌਕੇ ਆਤਮਘਾਤੀ ਹਮਲਾ, 11 ਹਲਾਕ, 40 ਜ਼ਖ਼ਮੀ
ਇਸਲਾਮਾਬਾਦ, 6 ਜੁਲਾਈ (ਏਜੰਸੀਆਂ): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਲਾਲ ਮਸਜਿਦ ਨੇੜੇ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ’ਚ 11 ਵਿਅਕਤੀ ਮਾਰੇ ਗਏ ਜਦੋਂ ਕਿ 40 ਦੇ ਕਰੀਬ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮਰਨ ਵਾਲੇ ਵਿਅਕਤੀਆਂ ’ਚੋਂ 9 ਵਿਅਕਤੀ ਮੁਲਾਜ਼ਮ ਸਨ। ਪੁਲਿਸ ਸੂਤਰਾਂ ਅਨੁਸਾਰ ਇਹ ਆਤਮਘਾਤੀ ਹਮਲਾ ਲਾਲ ਮਸਜਿਦ ਨੇੜੇ ਬਣੀ ਪੁਲਿਸ ਚੌਕੀ ’ਚ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਮੁਸਲਮਾਨ ਪਿਛਲੇ ਸਾਲ ਲਾਲ ਮਸਜਿਦ ’ਚੋਂ ਕੱਟੜਪੰਥੀਆਂ ਨੂੰ ਕੱਢਣ ਲਈ ਸੈਨਾ ਵੱਲੋਂ ਕੀਤੀ ਗਈ ਮਾਰੂ ਕਾਰਵਾਈ ਦੀ ਇਕ ਸਾਲਾ ਬਰਸੀ ਨੂੰ ਮਨਾ ਰਹੇ ਸਨ। ਲਾਲ ਮਸਜਿਦ ਦੇ ਸਾਕੇ ਨੂੰ ਯਾਦ ਕਰਨ ਲਈ ਮਸਜਿਦ ਦੇ ਬਾਹਰ ਵੀ 2,000 ਦੇ ਕਰੀਬ ਮੁਸਲਮਾਨ ਇਕੱਠੇ ਹੋਏ ਸਨ। ਹਮਲੇ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਅਤੇ ਘਟਨਾ ਵਾਲੀ ਥਾਂ ’ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਬੰਬ ਧਮਾਕੇ ਵਾਲੀ ਥਾਂ ਨੂੰ ਸੀਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਸ਼ੱਰਫ਼ ਦੀ ਸਨਮਾਨ ਜਨਕ ਵਦਾਇਗੀ ਚਾਹੁੰਦੇ ਹਾਂ : ਜ਼ਰਦਾਰੀ
ਨਵੀਂ ਦਿੱਲੀ, 6 ਜੁਲਾਈ (ਏਜੰਸੀਆਂ): ਹਰ ਦੂਸਰੇ-ਤੀਸਰੇ ਦਿਨ ਪਾਕਿਸਤਾਨੀ ਮੀਡੀਆ ’ਚ ਇਹ ਅਫਵਾਹ ਉ¤ਡ ਜਾਂਦੀ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ, ਜਦੋਂ ਕਿ ਉਹ ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ ਕਿ ਦੇਸ਼ ਨੂੰ ਮੇਰੀਆਂ ਸੇਵਾਵਾਂ ਦੀ ਅਜੇ ਜ਼ਰੂਰਤ ਹੈ, ਪਰ ਕੁਝ ਵੀ ਹੋਵੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਹਰ ਪਾਸਿਓਂ ਕੀਤੀ ਜਾ ਰਹੀ ਹੈ। ਇਸ ਦਰਮਿਆਨ ਹੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਆਸਿਫ਼ ਅਲੀ ਜ਼ਰਦਾਰੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਆਪਣਾ ਅਹੁਦਾ ਤਿਆਗ ਦੇਣਾ ਚਾਹੀਦਾ ਸੀ, ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਰਾਸ਼ਟਰਪਤੀ ਨੂੰ ਸਨਮਾਨ ਜਨਕ ਢੰਗ ਨਾਲ ਵਿਦਾਇਗੀ ਦਿੱਤੀ ਜਾਵੇ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ’ਤੇ ਮਹਾਂਦੋਸ਼ ਦਾ ਮੁਕੱਦਮਾਂ ਚਲਾਉਣਾ ਚਾਹੀਦਾ ਹੈ। ਜ਼ਰਦਾਰੀ ਨੇ ਕਿਹਾ ਮੇਰਾ ਮੁਸ਼ੱਰਫ਼ ਪ੍ਰਤੀ ਨਰਮ ਰਵੱਈਆ ਨਹੀਂ ਹੈ, ਪਰ ਮੈਂ ਉਸ ਨਾਲ ਕੁਝ ਵੱਖਰੇ ਢੰਗ ਦਾ ਵਿਵਹਾਰ ਕਰਨਾ ਚਾਹੁੰਦਾ ਹਾਂ। ਉਸ ਨੂੰ ਆਪਣਾ ਅਹੁਦਾ ਤਿਆਗਣਾ ਚਾਹੀਦਾ ਹੈ, ਪਰ ਅਸੀਂ ਇਹ ਸਮਾਂ ਨਿਸਚਿਤ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਉਹ ਸਨਮਾਨ ਜਨਮ ਢੰਗ ਨਾਲ ਵਿਦਾ ਹੋਣ। ਜ਼ਰਦਾਰੀ ਨੇ ਇਹ ਗੱਲਾਂ ਇਕ ਭਾਰਤੀ ਟੀ.ਵੀ. ਚੈਨਲ ਨੂੰ ਜਾਰੀ ਪ੍ਰੈਸ ਨੋਟ ’ਚ ਕਹੀਆਂ। ਉਨ੍ਹਾਂ ਇਹ ਵੀ ਮੰਨਿਆ ਕਿ ਪਾਕਿਸਤਾਨ ’ਚ ਅੱਤਵਾਦੀ ਸਿਖਲਾਈ ਕੈਂਪ ਜਾਰੀ ਹਨ, ਖ਼ਾਸ ਕਰਕੇ ਉ¤ਤਰੀ-ਪੱਛਮੀ ਸਰਹੱਦੀ ਇਲਾਕੇ ’ਚ ਅੱਤਵਾਦੀ ਜ਼ਿਆਦਾ ਸਰਗਮਰ ਹਨ, ਪਰ ਜਲਦੀ ਹੀ ਉਨ੍ਹਾਂ ਦੀਆਂ ਸਰਗਰਮੀਆਂ ’ਤੇ ਕਾਬੂ ਪਾਇਆ ਜਾਵੇਗਾ। ਕਾਰਗਿਲ ਜੰਗ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਇਸ ਜੰਗ ਲਈ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੋਵੇਂ ਜ਼ਿੰਮੇਵਾਰ ਹਨ। ਭਾਰਤੀ ਨਾਗਰਿਕਾ ਨੂੰ ਪਾਕਿਸਤਾਨ ਜਾਣ ਲਈ ਵੀਜ਼ੇ ਦੀ ਨਾ ਜ਼ਰੂਰਤ ਪਵੇ ਇਸ ਬਾਰੇ ਉਨ੍ਹਾਂ ਕਿਹਾ ਕਿ ਮੈਂ ਅਜਿਹਾ ਪਹਿਲਾਂ ਵਿਅਕਤੀ ਹੋਵਾਂਗਾ ਜਿਹੜਾ ਅਜਿਹਾ ਮਤਾ ਸਰਕਾਰ ਸਾਹਮਣੇ ਰੱਖਾਂਗਾ। ਪੀ.ਪੀ. ਦੇ ਮੁਖੀ ਜ਼ਰਦਾਰੀ ਨੇ ਕੁਸ਼ਮੀਰ ਮਸਲੇ ਬਾਰੇ ਬੋਲਦਿਆਂ ਕਿਹਾ ਕਿ ਕਸ਼ਮੀਰ ਸਿਰਫ਼ ਪਾਕਿਸਤਾਨ ਲਈ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਹਿੰਦੂਸਤਾਨ ਲਈ ਵੀ ਮਹੱਤਵਪੂਰਨ ਹੈ। ਮੇਰਾ ਮੰਨਣਾ ਹੈ ਕਿ ਇਸ ਮਸਲੇ ਤੋਂ ਬਿਨ੍ਹਾਂ ਵੀ ਭਾਰਤ ਅਤੇ ਪਾਕਿਸਤਾਨ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾ ਸਕਦਾ ਹੈ।
ਹਮਲਾ ਹੋਇਆ ਤਾਂ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹਨਗੀਆਂ : ਇਰਾਨ
ਤਹਿਰਾਨ, 6 ਜੁਲਾਈ (ਏਜੰਸੀਆਂ)-ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਸਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਜੇਕਰ ਉਸ ’ਤੇ ਹਮਲਾ ਕੀਤਾ ਗਿਆ ਤਾਂ ਦੁਨੀਆਂ ਨੂੰ ਪਹਿਲਾਂ ਤੋਂ ਵਧ ਰਹੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨਾਲ ਰੁ-ਬ-ਰੂ ਹੋਣਾ ਪੈ ਸਕਦਾ ਹੈ। ਇਰਾਨ ਦੇ ਤੇਲ ਵਿਭਾਗ ਦੀ ਵੈ¤ਬਸਾਈਟ ’ਤੇ ਪੈਟਰੋਲੀਅਮ ਮੰਤਰੀ ਗੁਲਾਮ ਹੁਸੈਨ ਨੇ ਕਿਹਾ ਕਿ ਜੇਕਰ ਕਿਸੇ ਨੇ ਇਰਾਨ ’ਤੇ ਹਮਲਾ ਕਰਨ ਦੀ ਨਾਦਾਨੀ ਭਰਿਆ ਕਦਮ ਚੁੱਕਿਆ ਤਾਂ ਕੱਚੇ ਤੇਲ ਦੀਆਂ ਕੀਮਤਾਂ ਉਸ ਉਚਾਈ ਤੱਕ ਪਹੁੰਚ ਜਾਣਗੀਆਂ, ਜਿਸਦੀ ਕਿਸੇ ਨੇ ਵੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।
ਹਮਲੇ ਨੂੰ ਮਜ਼ਾਕ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਰਾਨ ’ਤੇ ਫੌਜੀ ਹਮਲੇ ਦੇ ਨਤੀਜੇ ਚੰਗੇ ਨਹੀਂ। ਇਸ ਦੌਰਾਨ ਇਰਾਨੀ ਸਰਕਾਰ ਦੇ ਬੁਲਾਰੇ ਗੁਲਾਮ ਹੁਸੈਨ ਇਲਹਾਮ ਨੇ ਕਿਹਾ ਕਿ ਇਰਾਨ ਦਾ ਆਪਣੇ ਯੂਰੇਨੀਅਮ ਪ੍ਰੋਗਰਾਮ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਹੈ। ਇਰਾਨ ਵਾਰ-ਵਾਰ ਕਹਿ ਰਿਹਾ ਹੈ ਕਿ ਉਸਦਾ ਪ੍ਰਮਾਣੂ ਪ੍ਰੋਗਰਾਮ ਸਿਰਫ ਊਰਜਾ ਪੈਦਾਵਰ ਦੇ ਟੀਚੇ ਲਈ ਸੰਚਾਲਿਤ ਕੀਤਾ ਜਾ ਰਿਹਾ ਹੈ, ਜਦਕਿ ਅਮਰੀਕਾ ਅਤੇ ਇਜ਼ਰਾਈਲ ਦਾ ਮੰਨਣਾ ਹੈ ਕਿ ਇਰਾਨ ਇਸ ਪ੍ਰੋਗਰਾਮ ਦੀ ਆੜ ਵਿਚ ਪ੍ਰਮਾਣੂ ਬੰਬ ਬਣਾ ਰਿਹਾ ਹੈ।
ਇਰਾਨ ਦੇ ਰਿਵਾਲਿਊਸ਼ਨਰੀ ਗਾਰਡਜ਼ ਨੇ ਪਿਛਲੇ ਹਫ਼ਤੇ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਮੁਲਕ ’ਤੇ ਹਮਲਾ ਕੀਤਾ ਗਿਆ ਤਾਂ ਉਹ ਫਾਰਸ ਦੀ ਖਾੜੀ ਅਤੇ ਹਰਮੂਜ ਜਲਡਮਰੂ ਮਾਰਗ ਨੂੰ ਜਹਾਜ਼ਾਂ ਲਈ ਬੰਦ ਕਰ ਦੇਵੇਗਾ। ਜੇਕਰ ਅਜਿਹਾ ਹੋਇਆ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿਚ ਲੱਗੀ ਅੱਗ ਹੋਰ ਭੜਕ ਜਾਵੇਗੀ, ਕਿਉਂਕਿ ਇਕੱਲੇ ਹਰਮੂਜ ਜਲਡਮਰੂ ਦੇ ਰਸਤੇ ਹੀ ਕੁੱਲ ਕੱਚੇ ਤੇਲ ਦਾ 40 ਫੀਸਦੀ ਹਿੱਸਾ ਭੇਜਿਆ ਜਾਂਦਾ ਹੈ।
ਯੂ.ਪੀ.ਏ. ਸਰਕਾਰ ਵਿਰੁੱਧ ਦੋਸ਼ ਪੱਤਰ ਬਣਨਾ ਤੈਅ : ਖੱਬੇਪੱਖੀ
ਨਵੀਂ ਦਿੱਲੀ, 6 ਜੁਲਾਈ (ਏਜੰਸੀਆਂ): ਰਾਜਨੀਤਿਕ ਗਠਜੋੜ ਦੇ ਟੁੱਟਣ ਦੇ ਕੰਢੇ ’ਤੇ ਪਹੁੰਚਣ ਦੇ ਵਿਚਕਾਰ ਖੱਬੇਪੱਖੀਆਂ ਨੇ ਸੱਤਾਧਾਰੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੇ ਨਿਸ਼ਾਨਾ ਲਾਉਣ ਦੀ ਪੂਰੀ ਤਿਆਰੀ ਕਰਦਿਆਂ ਸਰਕਾਰ ਵਿਰੁੱਧ ਦੋਸ਼ ਪੱਤਰ ਤਿਆਰ ਕਰ ਰਹੀ ਹੈ। ਜਿਸ ’ਚ ਉਸ ਦੇ ਨਾ ਪੂਰੇ ਕੀਤੇ ਵਾਅਦੇ ਅਤੇ ਪ੍ਰਮਾਣੂ ਕਰਾਰ ਪ੍ਰਤੀ ਜ਼ਿੱਦ ਦਾ ਵਿਵਰਣ ਸ਼ਾਮਲ ਕੀਤਾ ਜਾਵੇਗਾ। ਖੱਬੇਪੱਖੀਆਂ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਮਾਕਪਾ, ਭਾਕਪਾ, ਆਰ.ਐਸ.ਪੀ. ਅਤੇ ਫਾਰਵਰਡ ਬਲਾਕ ਮਿਲ ਕੇ ਇਕ ਦੋਸ਼ ਪੱਤਰ ਤਿਆਰ ਕਰਨਗੇ, ਜਿਸ ’ਚ ਯੂ.ਪੀ.ਏ. ਸਰਕਾਰ ਦੀਆਂ ਕਈ ਕਮੀਆਂ ਅਤੇ ਨਾ-ਕਾਮਯਾਬੀਆਂ ਦਾ ਜ਼ਿਕਰ ਹੋਵੇਗਾ। ਇਸ ’ਚ ਕੀਮਤਾਂ ’ਚ ਵਾਧੇ ਅਤੇ ਮੁਦਰਾਸਫ਼ੀਤੀ, ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਅਤੇ ਸਾਂਝਾ ਨਿਊਨਤਮ ਪ੍ਰੋਗਰਾਮ ’ਚ ਸ਼ਾਮਲ ਅਧੂਰੇ ਵਾਅਦੇ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਧੋਖੇਬਾਜ਼ੀ ਤੋਂ ਦੁਖੀ ਖੱਬੇਪੱਖੀ 14 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਆਪਣੀ ਮੁਹਿੰਮ ’ਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਰਾਜਨੀਤਿਕ ਸਮਝੌਤੇ ਦਾ ਪਰਦਾਫਾਸ਼ ਕਰਨਗੇ। ਜਿਸ ’ਚ ਵੱਡੇ ਆਗੂ ਪ੍ਰਮਾਣੂ ਕਰਾਰ ’ਤੇ ਆਪਣੇ ਵਿਰੋਧ ਤੋਂ ਇਲਾਵਾ ਵਾਅਦੇ ਮੁਦਰਾਸਫ਼ੀਤੀ ਅਤੇ ਲੱਕਤੋੜ ਮਹਿੰਗਾਈ ਨੂੰ ਕਾਬੂ ਕਰਨ ਲਈ ਸਾਰਥਕ ਕਦਮ ਚੁੱਕਣ ਤੋਂ ਇਨਕਾਰ ਕਰਨ ਵਾਲੀ ਸਰਕਾਰ ਦੇ ਹਮਲਾ ਬੋਲਣਗੇ।
ਅਸੀਂ ਖ਼ੁਦ ਹੀ ਯੂ.ਐਨ.ਪੀ.ਏ. ’ਚੋਂ ਬਾਹਰ ਹੋਏ : ਮੁਲਾਇਮ
ਜੌਨਪੁਰ, 6 ਜੁਲਾਈ (ਏਜੰਸੀਆਂ): ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਅਮਰ ਸਿੰਘ ਕਹਿ ਰਹੇ ਹਨ ਕਿ ਸਾਡੀ ਪਾਰਟੀ ਯੂ.ਐਨ.ਪੀ.ਏ. ਦਾ ਅਹਿਮ ਹਿੱਸਾ ਹੈ, ਪਰ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਅਸੀਂ ਪ੍ਰਮਾਣੂ ਸਮਝੌਤੇ ਦਾ ਸਮਰਥਨ ਇਸ ਲਈ ਕੀਤਾ ਹੈ, ਕਿਉਂਕਿ ਇਹ ਸਮਝੌਤਾ ਦੇਸ਼ ਦੇ ਹੀ ਹਿੱਤ ’ਚ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਓਮ ਪ੍ਰਕਾਸ਼ ਚੌਟਾਲਾ ਦੇ ਬਿਆਨ ਬਾਰੇ ਉਨ੍ਹਾਂ ਦੀ ਕੀ ਰਾਏ ਹੈ ਤਾਂ ਉਨ੍ਹਾਂ ਕਿਹਾ ਯੂ.ਐਨ.ਪੀ.ਏ. ਨੇ ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਸਗੋਂ ਉਹ ਖ਼ੁਦ ਹੀ ਇਸ ਗੱਠਜੋੜ ਤੋਂ ਵੱਖ ਹੋਏ ਹਨ।
ਸਮਝੌਤੇ ਲਈ ਹਰ ਕੀਮਤ ਚੁਕਾਉਣ ਨੂੰ ਤਿਆਰ : ਅਮਰ ਸਿੰਘ
ਨਵੀਂ ਦਿੱਲੀ, 6 ਜੁਲਾਈ (ਏਜੰਸੀਆਂ): ਸਮਾਜਵਾਦੀ ਪਾਰਟੀ ਦੇ ਸਕੱਤਰ ਅਮਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤਾ ਦੇਸ਼ ਦੇ ਹਿੱਤ ’ਚ ਹੈ, ਅਸੀਂ ਇਸ ਦਾ ਸਮਰਥਨ ਕਰਾਂਗੇ ਭਾਵੇਂ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ। ਉਨ੍ਹਾਂ ਕਿਹਾ ਕਿ ਪ੍ਰਮਾਣੂ ਸਮਝੌਤੇ ਦੇ ਵੱਖ-ਵੱਖ ਪਹਿਲੂਆਂ ’ਤੇ ਅਸੀਂ ਸਾਬਕਾ ਰਾਸ਼ਟਰਪਤੀ ਅਤੇ ਮਸ਼ਹੂਰ ਵਿਗਿਆਨੀ ਏ.ਪੀ.ਜੇ. ਅਬਦੁਲ ਕਲਾਮ ਨਾਲ ਗੱਲਬਾਤ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਰੁਖ ਕਦੇ ਨਹੀਂ ਬਦਲਾਗੇਂ ਅਤੇ ਅਸੀਂ ਯੂ.ਐਨ.ਪੀ. ਤੋਂ ਕਦੇ ਵੱਖ ਨਹੀਂ ਹੋਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਡਾ. ਏ.ਪੀ.ਜੇ. ਅਬਦੁਲ ਇਸ ਸਮਝੌਤੇ ਨੂੰ ਦੇਸ਼ ਵਿਰੋਧੀ ਦਸਦੇ ਤਾਂ ਅਸੀਂ ਕਦੇ ਵੀ ਇਸ ਦਾ ਸਮਰਥਨ ਨਹੀਂ ਕਰਨਾ ਸੀ, ਅਸੀਂ ਇਸ ਦਾ ਸਮਰਥਨ ਕਰਨ ਲਈ ਕੋਈ ਸੌਦੇਬਾਜ਼ੀ ਨਹੀਂ ਕੀਤੀ ਤੇ ਨਾ ਹੀ ਅਸੀਂ ਕਦੇ ਵਿੱਤ ਮੰਤਰੀ ਪੀ. ਚਿਤੰਬਰਮ ਅਤੇ ਪਟਰੋਲੀਅਮ ਮੰਤਰੀ ਮੁਰਲੀ ਦਿਉੜਾ ਜਾਂ ਕਿਸੇ ਹੋਰ ਮੰਤਰੀ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ। ਸਾਡਾ ਵਿਰੋਧ ਤਾਂ ਸਿਰਫ਼ ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਹੈ। 1999 ’ਚ ਕਾਂਗਰਸ ਨਾਲ ਰਿਸ਼ਤਿਆਂ ’ਚ ਆਈ ਖਟਾਸ ਦੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਦੋਂ ਜੋ ਕੁਝ ਹੋਇਆ ਉਹ ਇਕ ਗ਼ਲਤੀ ਸੀ, ਅਸੀਂ ਇਸ ਗ਼ਲਤੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਹ ਗ਼ਲਤੀ ਕਾਂਗਰਸ ਨੇ ਵੀ ਕੀਤੀ ਉਹ ਵੀ ਆਪਣੀ ਗ਼ਲਤੀ ਸਵੀਕਾਰ ਕਰੇ। ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਸਾਡੀ ਪਾਰਟੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਉਸ ਸੁਝਾਅ ’ਚ ਕੋਈ ਨੁਕਸਾਨ ਨਹੀਂ ਦੇਖਦੀ ਜਿਸ ’ਚ ਕਿਹਾ ਗਿਆ ਹੈ ਕਿ ਸਰਕਾਰ ਸੁਰੱਖਿਆ ਮਾਪਦੰਡ ਸਮਝੌਤੇ ਲਈ ਆਈ.ਏ.ਈ.ਏ. ਦੇ ਕੋਲ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ’ਚ ਪ੍ਰਧਾਨ ਮੰਤਰੀ ਸਮਝੌਤੇ ਲਈ ਸੰਸਦ ’ਚ ਸਮਰਥਨ ਮੰਗਦੇ ਹਨ ਤਾਂ ਅਸੀਂ ਨਿਸਚਿਤ ਤੌਰ ’ਤੇ ਉਨ੍ਹਾਂ ਦਾ ਸਾਥ ਦੇਵਾਂਗੇ।
ਤਸ਼ੱਦਦ ਤੇ ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਅਫ਼ਸਰਾਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਪੁੱਠੇ ਲਟਕਾਇਆ ਜਾਵੇਗਾ-ਭੱਠਲ
ਫਤਿਹਗੜ੍ਹ ਸਾਹਿਬ/6 ਜੁਲਾਈ/ਰਣਜੋਧ ਸਿੰਘ ਔਜਲਾ
ਅਕਾਲੀ-ਭਾਜਪਾ ਸਰਕਾਰ ਦੀ ਕਠਪੁਤਲੀ ਬਣਕੇ ਪੰਜਾਬ ਦੇ ਦਲਿਤਾਂ ’ਤੇ ਤਸ਼ੱਦਦ, ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਅਫ਼ਸਰਾਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਪੁੱਠੇ ਲਟਕਾਇਆ ਜਾਵੇਗਾ ਅਤੇ ਅਕਾਲੀ-ਭਾਜਪਾ ਦੀ ਸਰਕਾਰ ਦੇ ਹੁੰਦਿਆਂ ਅੱਜ ਵੀ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਧਮਕੀ ਭਰੇ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਰਹਿੰਦ-ਫਤਿਹਗੜ੍ਹ ਸਾਹਿਬ ਨਗਰ ਕੌਂਸਲ ਦੇ ਵਾਰਡ ਨੰਬਰ 14 ਦੇ ਹਲਕਾ ਵਿਧਾਇਕ ਅਤੇ ਪੁਲੀਸ ਵੱਲੋਂ ਪ੍ਰੇਸ਼ਾਨ ਕਰਕੇ ਘਰੋਂ ਬੇਘਰ ਕੀਤੇ ਦਲਿਤ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ ਲਿਆ ਕੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ਨੂੰ ਲੱਗੇ ਜ਼ਿੰਦਰਿਆਂ ਨੂੰ ਆਪਣੇ ਹੱਥੀਂ ਖੋਲ੍ਹਣ ਉਪਰੰਤ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ। ਇੱਥੇ ਦੱਸਣਯੋਗ ਹੈ ਕਿ ਇਸ ਵਾਰਡ ਦੇ ਲੱਗਭਗ ਇਕ ਦਰਜਨ ਕਾਂਗਰਸੀ ਸਮਰਥਕਾਂ ਨੇ 4 ਜੁਲਾਈ ਨੂੰ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੇ ਘਰਾਂ ਨੂੰ ਜਿੰਦਰੇ ਲਗਾ ਦਿੱਤੇ ਸਨ ਅਤੇ ਆਪਣੇ ਅਤੇ ਘਰਾਂ ਅੱਗੇ ਪੁਲੀਸ ਅਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਸਬੰਧੀ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਤੋਂ ਸੁਰੱਖਿਆ ਦੀ ਮੰਗ ਵਾਲੇ ਪੋਸਟਰ ਚਿਪਕਾ ਕੇ ਘਰ ਛੱਡ ਕੇ ਚਲੇ ਗਏ ਸਨ ਅਤੇ ਕੁਲਜੀਤ ਸਿੰਘ ਨਾਗਰਾ ਚੇਅਰਮੈਨ ਕਿਸਾਨ ਅਤੇ ਖੇਤ ਮਜ਼ਦੂਰ ਕਾਂਗਰਸ ਪੰਜਾਬ ਨੇ ਇਨ੍ਹਾਂ ਦਲਿਤਾਂ ਦੀ ਸੁਰੱਖਿਆ ਕਰਦਿਆਂ ਉਨ੍ਹਾਂ ਦਾ ਇਹ ਮਾਮਲਾ ਬੀਬੀ ਭੱਠਲ ਅਤੇ ਮੀਡੀਏ ਦੇ ਧਿਆਨ ਵਿਚ ਲਿਆਂਦਾ ਸੀ, ਜਿਨ੍ਹਾਂ ਨੂੰ ਅੱਜ ਬੀਬੀ ਭੱਠਲ ਨੇ ਸੁਰੱਖਿਆ ਦਾ ਭਰੋਸਾ ਦਿਵਾ ਕੇ ਉਨ੍ਹਾਂ ਨੂੰ ਆਪੋ ਆਪਣੇ ਘਰ ਲਿਆ ਕੇ ਵਸਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਅਕਾਲੀ-ਭਾਜਪਾ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ।
ਓਬਾਮਾ ਇਰਾਕ ਜੰਗ ਖ਼ਤਮ ਕਰਨ ਲਈ ਵਚਨਬੱਧ
ਵਾਸ਼ਿੰਗਟਨ, 6 ਜੁਲਾਈ (ਏਜੰਸੀਆਂ)-ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਰਾਕ ਓਬਾਮਾ ਨੇ ਵਾੲ੍ਹੀਟ ਹਾਊਸ ਪੁੱਜਣ ’ਤੇ 16 ਮਹੀਨੇ ਵਿਚ ਇਰਾਕ ਤੋਂ ਲੜਾਕੂ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟਣ ਦੀਆਂ ਅਟਕਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਤਹਿਤ ਕਿਹਾ ਕਿ ਉਨ੍ਹਾਂ ਦੀ ਤਮੰਨਾ ਕਿਸੇ ਵੀ ਤਰ੍ਹਾਂ ਜੰਗ ਖ਼ਤਮ ਕਰਨ ਦੀ ਹੈ। ਦਿਨ-ਬ-ਦਿਨ ਮਾੜੀ ਹੋ ਰਹੀ ਅਮਰੀਕੀ ਅਰਥਵਿਵਸਥਾ ਨੂੰ ਲੈ ਕੇ ਮਤਦਾਤਾਵਾਂ ਦੀ ਜ਼ਬਰਦਸਤ ਚਿੰਤਾਵਾਂ ਦੇ ਵਿਚ ‘ਇਰਾਕ ਸੰਘਰਸ਼’ ਓਬਾਮਾ ਅਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਜਾਨ ਮੈਕੇਨ ਦਰਮਿਆਨ ਮੁੱਖ ਮਤਭੇਦ ਦੇ ਤੌਰ ’ਤੇ ਉਭਰਿਆ ਹੈ। ਓਬਾਮਾ ਨੇ ਜੰਗ ਨੂੰ ਗਲਤੀ ਕਰਾਰ ਦਿੱਤਾ ਹੈ, ਜਦਕਿ ਮੈਕਕੈਨ ਨੇ ਉਸ ਦੇਸ਼ ਵਿਚ ਫੌਜੀਆਂ ਦੇ ਰਹਿਣ ਦੀ ਮਜ਼ਬੂਤੀ ਨਾਲ ਹਮਾਇਤ ਕੀਤੀ ਹੈ। ਸਮਰਥਨ ਕੀਤਾ ਹੈ। ਓਬਾਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਜੰਗ ਨੂੰ ਖ਼ਤਮ ਕਰਨ ਲਈ ਵਚਨਬੱਧ ਹਾਂ।
70 ਫ਼ੀਸਦੀ ਅਮਰੀਕਾ ਵਾਸੀ ਦੇਸ਼ ਦੀ ਵਰਤਮਾਨ ਸਥਿਤੀ ਤੋਂ ਨਿਰਾਸ਼
ਵਾਸ਼ਿੰਗਟਨ, 6 ਜੁਲਾਈ (ਏਜੰਸੀਆਂ) : ਅਮਰੀਕਾ ਵਿੱਚ ਵਧੇਰੇ ਲੋਕ ਇਹ ਮੰਨਦੇ ਹਨ ਕਿ ਆਜ਼ਾਦੀ ਦੇ ਐਲਾਨ ਤੋਂ ਬਾਅਦ 232 ਸਾਲ ਵਿੱਚ ਦੇਸ਼ ਜਿਸ ਰਸਤੇ ’ਤੇ ਮੁੜਿਆ ਹੈ ਉਸ ਤੋਂ ਜੇਕਰ ਥਾਮਸ ਜੈਫਰਸਨ ਅਤੇ ਬੇਜਾਮਿਨ ਵਰਗੇ ਲੋਕ ਰੁ-ਬ-ਰੂ ਹੁੰਦੇ ਤਾਂ ਨਿਰਾਸ਼ ਹੁੰਦੇ। ਅਮਰੀਕਾ ਵਿੱਚ ਹੋਏ ਇਕ ਸਰਵੇਖਣ ਵਿੱਚ 69 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਆਜ਼ਾਦੀ ਦੇ ਐਲਾਨ ਪੱਤਰ ’ਤੇ ਦਸਤਖ਼ਤ ਕਰਨ ਵਾਲੇ ਲੋਕ ਇਨ੍ਹਾਂ ਨੂੰ ਦੇਖ ਕੇ ਨਿਰਾਸ਼ ਹੁੰਦੇ ਜਿਸ ਰਾਹ ’ਤੇ ਦੇਸ਼ ਮੁੜਿਆ ਹੈ। ਸੀ.ਐਨ.ਐਨ ਓਪੀਨਿਅਨ ਰਿਸਰਚ ਕਾਰਪ ਦੇ ਇਕ ਦੇ ਇਕ ਸਰਵੇਖਣ ਦੇ ਅਨੁਸਾਰ ਸਿਰਫ 29 ਪ੍ਰਤੀਸ਼ਤ ਲੋਕਾਂ ਨੇ ਦੇਸ਼ ਦੀ ਵਰਤਮਾਨ ਸਥਿਤੀ ’ਤੇ ਖੁਸ਼ੀ ਪ੍ਰਗਟਾਈ। ਸੀ.ਐਨ.ਐਨ ਪੋ¦ਿਗ ਦੇ ਨਿਦੇਸ਼ਕ ਕੀਟਿੰਗ ਹਾਲੈਂਡ ਨੇ ਕਿਹਾ ਕਿ ਸਾਲ 2001 ਵਿੱਚ 54 ਪ੍ਰਤੀਸ਼ਤ ਲੋਕ ਸੋਚਦੇ ਹਨ ਕਿ ਆਜ਼ਾਦੀ ਦੇ ਐਲਾਨ ਪੱਤਰ ’ਤੇ ਦਸਤਖ਼ਤ ਕਰਨ ਵਾਲੇ ਲੋਕ ਜੇਕਰ ਉਸ ਸਮੇਂ ਹੁੰਦੇ ਤਾਂ ਦੇਸ਼ ਦੀ ਤਤਕਾਲੀਨ ਸਥਿਤੀ ਨੂੰ ਦੇਖ ਕੇ ਖੁਸ਼ ਹੁੰਦੇ। ਉਨ੍ਹਾਂ ਕਿਹਾ ਕਿ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਤਰ ਲੋਕਾਂ ਨੇ ਆਪਣੇ ਦੇਸ਼ ’ਤੇ ਮਾਣ ਪ੍ਰਗਟਾਇਆ।
ਜਵਾਨ ਰਹਿਣ ਲਈ ਖਾਣ-ਪੀਣ ’ਤੇ ਕੰਟਰੋਲ ਜ਼ਰੂਰੀ
ਨਿਉਯਾਰਕ, 6 ਜੁਲਾਈ (ਏਜੰਸੀਆਂ)-ਜਵਾਨ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਖਾਣ-ਪੀਣ ਨੂੰ ਨਿਯਮਿਤ ਕਰੋ। ਇਕ ਨਵੇਂ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਨਿਯਮਿਤ ਤੌਰ ’ਤੇ ਕੈਲੋਰੀ ਵਿੱਚ ਕਮੀ ਨਾਲ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ।
ਸਰਵੇਖਣ ਦੇ ਪ੍ਰਮੁੱਖ ਲੇਖਕ ਐਡਵਰਡ ਵੇਡਰਸ ਨੇ ਕਿਹਾ ਕਿ ਸਾਡਾ ਸਰਵੇਖਣ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਕੈਲੋਰੀ ’ਤੇ ਕਾਬੂ ਕਰਨ ’ਤੇ ਜਾਨਵਰਾਂ ਅਤੇ ਇਨਸਾਨਾਂ ’ਤੇ ਸਮਾਨ ਪ੍ਰਭਾਵ ਪੈਂਦਾ ਹੈ। ਅਗਲਾ ਕਦਮ ਇਹ ਪਤਾ ਲਗਾਉਣਾ ਹੈ ਕਿ ਕੀ ਇਸ ਨਾਲ ਉਮਰ ਦੇ ਵਾਧੇ ਦੀ ਪ੍ਰਕਿਰਿਆ ਹੌਲੀ ਪੈ ਜਾਂਦੀ ਹੈ। ਸੈਂਟ ਲੁਈਸ ਯੂਨੀਵਰਸਿਟੀ ਦੇ ਬੇਇਸ ਅਤੇ ਉਨ੍ਹਾਂ ਦੇ ਸਾਥੀ ਇਹ ਜਾਨਣਾ ਚਾਹੁੰਦੇ ਹਨ ਕਿ ਕੀ ਕੈਲੋਰੀ ਵਿੱਚ ਕਮੀ ਕਰਨ ਨਾਲ ਇਨਸਾਨ ਦੇ ਟੀ 3 ਸਤਰ ਵਿੱਚ ਕਮੀ ਆਉਂਦੀ ਹੈ। ਰਿਜੁਨਵੇਨੇਸ਼ਨ ਰਿਸਰਚ ਦੇ ਅਨੁਸਾਰ ਇਹ ਜਾਨਣ ਦੇ ਲਈ ਕੀ ਟੀ3 ਦਾ ਸਤਰ ਮੋਟਾਪਾ ਘੱਟ ਹੋਣ ਦੇ ਕਾਰਨ ਨਹੀਂ ਬਲਕਿ ਕੈਲੋਰੀ ’ਤੇ ਕਾਬੂ ਕਰਨ ਦੇ ਕਾਰਨ ਡਿੱਗਿਆ ਹੈ। ਸੋਧਕਰਤਾਵਾਂ ਨੇ ਕੁੱਝ ਲੋਕਾਂ ਨੂੰ ਸਰਵੇਖਣ ਵਿੱਚ ਸ਼ਾਮਲ ਕੀਤਾ ਜੋ ਕਿ ਯੋਗਾ ਦੇ ਕਾਰਨ ਵਜ਼ਨ ਘੱਟ ਕਰ ਸਕੇ। ਸਰਵੇਖਣ ਵਿੱਚ ਸ਼ਾਮਲ 50 ਤੋਂ 60 ਵਰਗ ਉਮਰ ਦੇ ਸਿਹਤਮੰਦ ਲੋਕ ਸ਼ਾਮਲ ਸਨ। ਕੈਲੋਰੀ ਰੋਕਥਾਮ ਸਮੂਹ ਨੇ ਨਿਯਮਿਤ ਤੌਰ ’ਤੇ ਲਈ ਜਾਣ ਵਾਲੀ ਕੈਲੋਰੀ ਦੀ ਮਾਤਰਾ ਵਿੱਚੋਂ 300 ਤੋਂ 500 ਕੈਲੋਰੀ ਦੀ ਕਮੀ ਹੈ, ਜਦ ਕਿ ਯੋਗਾ ਕਰਨ ਵਾਲੇ ਸਮੂਹ ਨੇ ਆਮ ਖਾਣ-ਪਾਣ ਨੂੰ ਜਾਰੀ ਰੱਖਿਆ।
ਦੋਵਾਂ ਸਮੂਹਾਂ ਵਿੱਚ ਸਮਾਨ ਬਦਲਾਵ ਆਏ। ਹਾਲਾਂਕਿ ਸਿਰਫ ਕੈਲੋਰੀ ਰੋਕਥਾਮ ਸਮੂਹ ਵਿੱਚ ਸ਼ਾਮਲ ਲੋਕਾਂ ਦੇ ਥਾਇਰਾਈਡ ਹਾਰਮੋਨ ਦੇ ਸਤਰ ਵਿੱਚ ਕਮੀ ਦੇਖਣ ਨੂੰ ਮਿਲੀ। ਵੇਇਸ ਦੇ ਅਨੁਸਾਰ ਇਸ ਗੱਲ ਦੇ ਪ੍ਰਾਪਤ ਸਬੂਤ ਹੈ ਕਿ ਕੈਲੋਰੀ ’ਤੇ ਰੋਕ ਲਗਾਉਣ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਜਿਸ ਵਿੱਚ ਕੈਂਸਰ, ਸ਼ੂਗਰ ਅਤੇ ਦਿਲ ਦਾ ਰੋਗ ਸ਼ਾਮਲ ਹੈ।
ਫਤਿਹਗੜ੍ਹ ਸਾਹਿਬ/ 7 ਜੁਲਾਈ/ਰਣਜੋਧ ਸਿੰਘ ਔਜਲਾ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲਾ ਫਤਿਹਗੜ੍ਹ ਸਾਹਿਬ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਕਸ਼ਮੀਰਾ ਸਿੰਘ ਦੀ ਪ੍ਰਧਾਨਗੀ ਹੇਠ ਦੀਵਾਨ ਟੋਡਰ ਮੱਲ ਹਾਲ ਫਤਿਹਗੜ੍ਹ ਸਾਹਿਬ ਵਿਖੇ ਹੋਈ, ਜਿਸ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਕਸ਼ਮੀਰਾ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਝੋਨੇ ਲਈ ਐਡਹਾਕ ਭਾਅ ਨੀਯਤ ਕੀਤਾ ਹੋਇਆ ਹੈ ਅਤੇ ਅਜਿਹਾ ਕਦੇ ਨਹੀਂ ਹੋਇਆ ਕਿ ਖੇਤੀ ਲਾਗਤ ’ਤੇ ਮੁੱਲ ਕਮਿਸ਼ਨ ਦੇ ਸਿਫ਼ਾਰਸ਼ ਕੀਤੇ ਭਾਅ 1050 ਰੁਪਏ ਪ੍ਰਤੀ ਕੁਇੰਟਲ ਦੀ ਬਜਾਇ 850 ਰੁਪਏ ਐਲਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਇਕ ਮਤੇ ਰਾਹੀਂ ਇਸ ਭਾਅ ਨੂੰ ਰੱਦ ਕਰਕੇ 1620 ਰੁਪਏ ਪ੍ਰਤੀ ਕੁਇੰਟਲ ਭਾਅ ਦੇਣ ਦੀ ਮੰਗ ਕੀਤੀ। ਆਗੂਆਂ ਨੇ ਇਕ ਅਰਥ ਸ਼ਾਸ਼ਤਰੀ ਅਤੇ ਹੋਰ ਸਬੰਧਤ ਅਧਿਕਾਰੀਆਂ ਦੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਜੋ 50 ਪੈਸੇ ਫ਼ੀ ਸੈਂਕੜਾ ਕਿਸਾਨ ਦੀ ਵਰਤੋਂ ਤੇ ਟੈਕਸ ਲਗਾ ਕੇ ਖੇਤੀਬਾੜੀ ਯੂਨੀਵਰਸਿਟੀ ਨੂੰ ਪੈਸਾ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਅਫ਼ਸੋਸ ਜਾਹਿਰ ਕੀਤਾ ਕਿ ਭਾਰਤ ਦੀ ਕਿਸੇ ਵੀ ਯੂਨੀਵਰਸਿਟੀਆਂ ਨੂੰ ਅਜਿਹਾ ਕਰਕੇ ਫ਼ੰਡ ਨਹੀਂ ਦਿੱਤਾ ਜਾਂਦਾ। ਇਸ ਲਈ ਜੇਕਰ ਅਜਿਹਾ ਕੀਤਾ ਗਿਆ ਤਾਂ ਪੰਜਾਬ ਇਕਾਈ ਦੇ ਫੈਸਲੇ ਅਨੁਸਾਰ ਯੂਨੀਅਨ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ 1990 ਵਿਚ ਟਿਊਬਵੈ¤ਲ ਕੁਨੈਕਸ਼ਨਾਂ ਲਈ ਦਰਖ਼ਾਸਤਾਂ ਦਿੱਤੀਆਂ ਸਨ ਅਤੇ ਟੈਸਟ ਰਿਪੋਰਟਾਂ ਵੀ ਦੇ ਦਿੱਤੀਆਂ ਹਨ, ਨੂੰ ਤੁਰੰਤ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਰੈਲੋਂ, ਭਾਗ ਸਿੰਘ ਸੈਂਪਲਾ ਪ੍ਰਧਾਨ ਬਲਾਕ ਖੇੜਾ, ਕਰਨੈਲ ਸਿੰਘ ਪ੍ਰਧਾਨ ਬਲਾਕ ਖਮਾਣੋਂ, ਕਰਨੈਲ ਸਿੰਘ ਡਡਿਆਣਾ ਮੀਤ ਪ੍ਰਧਾਨ ਪੰਜਾਬ, ਸੁਰਜੀਤ ਸਿੰਘ ਦੇਦੜਾਂ ਬਲਾਕ ਪ੍ਰਧਾਨ ਬਸੀ ਪਠਾਣਾਂ, ਹਾਕਮ ਸਿੰਘ ਖਨਿਆਣ ਬਲਾਕ ਪ੍ਰਧਾਨ ਅਮਲੋਹ, ਬਲਜਿੰਦਰ ਸਿੰਘ ਜੱਲ੍ਹਾ ਬਲਾਕ ਪ੍ਰਧਾਨ ਸਰਹਿੰਦ, ਗੁਰਦਿਆਲ ਸਿੰਘ ਬੁੱਚੜੇ ਜਨਰਲ ਸਕੱਤਰ ਬਲਾਕ ਸਰਹਿੰਦ, ਕੁਲਵੀਰ ਸਿੰਘ ਸੈਦਪੁਰ ਜ਼ਿਲਾ ਜਨਰਲ ਸਕੱਤਰ, ਕੁਲਵੰਤ ਸਿੰਘ ਦੇਦੜਾਂ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮੋਰਿੰਡਾ, ਗੁਰਦੇਵ ਸਿੰਘ ਆਦਿ ਕਿਸਾਨ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਪੰਜਾਬ ਰਾਜ ਮੁਲਾਜ਼ਮ ਸੰਘਰਸ਼ ਕਮੇਟੀ ਦੀ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ
ਫਤਿਹਗੜ੍ਹ ਸਾਹਿਬ/7 ਜੁਲਾਈ /ਰਣਜੋਧ ਸਿੰਘ ਔਜਲਾ -
ਪੰਜਾਬ ਰਾਜ ਮੁਲਾਜ਼ਮ ਸੰਘਰਸ਼ ਕਮੇਟੀ ਫਤਿਹਗੜ੍ਹ ਸਾਹਿਬ ਦੀ ਇੱਥੇ ਇਕ ਮੀਟਿੰਗ ਦਵਿੰਦਰ ਸਿੰਘ ਪੂਨੀਆਂ ਪ੍ਰਧਾਨ ਡੀ.ਟੀ.ਐਫ.ਅਤੇ ਸੂਬਾ ਮੀਤ ਪ੍ਰਧਾਨ ਪੀ.ਐਸ.ਐਸ.ਐਫ਼ ਪੰਜਾਬ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ’ਤੇ ਮੁਲਾਜ਼ਮ ਆਗੂਆਂ ਨੇ ਸਰਕਾਰ ਤੋਂ ਪੋਸਟਾਂ ਦੀ ਸ਼ੈਕਸ਼ਨ ਵਿਚ ਵਿੱਤ ਵਿਭਾਗ ਵੱਲੋਂ ਫ਼ਾਲਤੂ ਦੀ ਦੇਰੀ ਰੋਕਣ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ਬੰਦ ਕਰਨ, ਡੀ.ਏ.ਦੀ ਕਿਸ਼ਤ ਜਾਰੀ ਕਰਨ, ਬਦਲੀਆਂ ਦਾ ਸਿਆਸੀਕਰਨ ਬੰਦ ਕਰਨ ਅਤੇ ਤਰੱਕੀ ਪ੍ਰਾਪਤ ਹੋਏ ਲੈਕਚਰਾਰਾਂ ਲਈ ਸਟੇਸ਼ਨ ਦੀ ਚੋਣ ਦੇਣ ਆਦਿ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 11 ਜੁਲਾਈ ਨੂੰ ਸੈਕਟਰ 34 ਚੰਡੀਗੜ੍ਹ ਵਿਖੇ ਸਰਕਾਰ ਖਿਲਾਫ਼ ਧਰਨਾ ਦਿੱਤਾ ਜਾਵੇਗਾ। ਇਸ ਮੀਟਿੰਗ ਉਪਰੰਤ ਮੁਲਾਜ਼ਮ ਆਗੂਆਂ ਦਾ ਇਕ ਵਫ਼ਦ ਏ.ਡੀ.ਸੀ.(ਜ) ਫਤਿਹਗੜ੍ਹ ਸਾਹਿਬ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮਿਲਿਆ, ਜਿਨ੍ਹਾਂ ਨੇ ਮੁਲਾਜ਼ਮ ਆਗੂਆਂ ਨੂੰ ਉਨ੍ਹਾਂ ਦੀਆਂ ਫਲੱਡ ਕੰਟਰੋਲ ਅਤੇ ਵੋਟਰ ਸੁਧਾਈ ਦੀਆਂ ਡਿਊਟੀਆਂ ਕੱਟ ਕੇ ਨਾਨ ਟੀਚਿੰਗ ਸਟਾਫ਼ ਦੀਆਂ ਡਿਊਟੀਆਂ ਦਿਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਦਵਿੰਦਰ ਸਿੰਘ ਪੂਨੀਆਂ ਜ਼ਿਲਾ ਪ੍ਰਧਾਨ ਡੀ.ਟੀ.ਐਫ਼. ਅਤੇ ਬਲਦੇਵ ਸਿੰਘ ਸੂਬਾਈ ਮੀਤ ਪ੍ਰਧਾਨ ਪੀ.ਐਸ.ਐਸ.ਐਫ਼, ਬਲਵੀਰ ਸਿੰਘ ਘੁੰਮਣ, ਬਲਦੇਵ ਸਿੰਘ, ਮਦਨਇੰਦਰ ਸਿੰਘ, ਸਤਵੀਰ ਸਿੰਘ, ਹਰਮੇਸ਼ ਸਿੰਘ, ਪਾਲ ਸਿੰਘ, ਸੰਤੋਖ਼ ਸਿੰਘ, ਮੱਘਰ ਸਿੰਘ, ਬਲਵੀਰ ਸਿੰਘ, ਸੱਜਣ ਸਿੰਘ ਆਦਿ ਆਗੂ ਹਾਜ਼ਰ ਸਨ।
5 July 2008
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ ਕਿਸੇ ਵੀ ਵੇਲੇ- ਕੈਪਟਨ ਅਮਰਿੰਦਰ
ਰੋਪੜ, 5 ਜੁਲਾਈ(ਜੱਗੀ) : ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਭੱਠਲੀ ਦੀ ਕਾਰਗੁਜਾਰੀ ਸਬੰਧੀ ਸਾਰੀਆਂ ਰਿਪੋਰਟਾਂ ਹਾਈ ਕਮਾਂਡ ਕੋਲ ਪਹੁੰਚ ਚੂੱਕੀਆ ਹਨ ਤੇ ਹਾਈ ਕਮਾਂਡ ਕਦੇ ਵੀ ਪੰਜਾਬ ਕਾਂਗਰਸ ਵਿੱਚ ਤਬਦੀਲੀ ਲਿਆ ਸਕਦੀ ਹੈ । ਉਨ੍ਹਾਂ ਬੀਬੀ ਭੱਠਲ ਵੱਲੋ ਯੂਥ ਬ੍ਰਿਗੇਡ ਕਾਇਮ ਕਰਨ ਦੇ ਬਿਆਨਾ ਸਬੰਧੀ ਕਿਹਾ ਕਿ ਬੀਬੀ ਭੱਠਲ ਨੂੂੰ ਯੂਥ ੁਬ੍ਰਗੇਡ ਤਿਆਰ ਕਰਨ ਦਾ ਕੋਈ ਹੱਕ ਨਹੀਂ ਹੈ । ਉਨਾਂ ਕਿਹਾ ਕਿ ਕੁੱਲ ਹਿੰਦੁ ਕਾਗਂਰਸ ਦੇ ਪ੍ਰਧਾਨ ਹੀ ਅਜਿਹਾ ਕੁਝ ਕਰਨ ਦਾ ਅਧਿਕਾਰ ਰੱਖਦੇ ਹਨ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਯੂਥ ਦੀ ਅਗਵਾਲੀ ਲਈ ਯੂਥ ਕਾਂਗਰਸ ਵਧੀਆ ਕੰਮ ਕਰ ਰਹੀ ਹੈ । ਬੀਬੀ ਭੱਠਲ ਨੂ ਯੂਥ ਬ੍ਰਿਗੇਡ ਦੀਆ ਸਕੀਮਾਂ ਬਾਰੇ ਨਹੀ ਸੋਚਣਾ ਚਾਹੀਦਾ ਹੈ । ਇਸ ਮੋਕੇ ਉਨ੍ਹਾਂ ਬਾਦਲ ਸਰਕਾਰ ਵੱਲੋ ਉਨ੍ਹਾਂ ਤੇ ਪਾਏ ਕੇਸਾਂ ਬਾਰੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਤੇ ਇਹ ਕੰਮ ਬਦਲਾ ਲਊ ਨੀਤੀ ਦੇ ਤਹਿਤ ਪਾਏ ਹਨ। ਉਨ੍ਹਾਂ ਕਿਹਾ ਕਿ ਉਹ ਬਾਦਲ ਅਤੇ ਇਸ ਦੇ ਖਿਲਾਫ ਚੱਲ ਰਹੇ ਕੇਸਾ ਸਬੰਧੀ ਸੀ ਬੀ ਆਈ ਤੋ ਜਾਂਚ ਕਰਾਉੋਣ ਦੀ ਮੰਗ ਵੀ ਕੀਤੀ ਹੈ ਉਨ੍ਹਾ ਨਾਲ ਇਹ ਵੀ ਕਿਹਾ ਕਿ ਬਾਦਲ ਕੇਸ ਵਿੱਚ ਅਪਣੀਆ ਗਵਾਹੀਆ ਤੋ ਮੁਨਕਰ ਹੋਣ ਵਾਲੇ 41 ਗਵਾਹਾਂ ਖਿਲਾਫ ਸੁਪਰੀਮ ਕੋਰਟ ਵੱਲੋ ਨੋਟਿਸ ਵੀ ਭੇਜੇ ਜਾ ਚੁੱਕੇ ਹਨ ।
ਡੇਰਾ ਮੁਖੀ ਵਿਰੁੱਧ ਕਤਲ ਅਤੇ ਬਲਾਤਕਾਰ ਮਾਮਲਿਆਂ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ
ਅੰਬਾਲਾ, 5 ਜੁਲਾਈ 2008 (ਹ.ਬ.): ਡੇਰਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪਿੱਠ ਵਿਚ ਦਰਦ ਹੋਣ ਕਾਰਨ ਸ਼ਨੀਵਾਰ ਨੂੰ ਸੀਬੀਆਈ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਡੇਰਾ ਮੁਖੀ ਦੇ ਵਕੀਲ ਨੇ ਅਦਾਲਤ ਵਿਚ ਅਰਜ਼ੀ ਪੇਸ਼ ਕਰਦੇ ਹੋਏ ਕਿਹਾ ਕਿ ਉਸਦਾ ਮੁਵੱਕਲ ਪਿੱਠ ਦਰਦ ਹੋਣ ਕਾਰਨ ਅਦਾਲਤ ਵਿਚ ਪੇਸ਼ ਹੋਣ ਤੋਂ ਅਸਮਰਥ ਹੈ। ਇਸ ‘ਤੇ ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨਿਰਧਾਰਤ ਕਰ ਦਿੱਤੀ। ਗੌਰਤਲਬ ਹੈ ਕਿ ਡੇਰਾ ਮੁਖੀ ‘ਤੇ ਡੇਰਾ ਸ਼ਰਧਾਲੂ ਰਣਜੀਤ ਸਿੰਘ ਅਤੇ ਸਿਰਸਾ ਦੇ ਪੱਤਰਕਾਰ ਛੱਤਰਪਤੀ ਦੀ ਹੱਤਿਆ ਅਤੇ ਡੇਰੇ ਦੀ ਸ਼ਰਧਾਲੂ ਔਰਤ ਨਾਲ ਬਲਾਤਕਾਰ ਕਰਨ ਦੇ ਕੇਸ ਚਲ ਰਹੇ ਹਨ।
ਹੇਮਰਾਜ
ਅਰੂਸ਼ੀ ਨੂੰ ਬਲ਼ੈਕਮੇਲ ਕਰਦਾ ਸੀ
ਨੋਇਡਾ, 5 ਜੁਲਾਈ 2008 - ਸੀਬੀਆਈ ਦੇ ਸੂਤਰਾਂ ਨੇ ਅੱਜ ਇਸ ਗੱਲ ਦਾ ਸਨਸਨੀਖੇਜ ਖੁਲਾਸਾ ਕੀਤਾ ਹੈ ਕਿ ਹੇਮਰਾਜ ਅਰੂਸ਼ੀ ਨੂੰ ਬਲੈਕਮੇਲ ਕਰਦਾ ਸੀ। ਉਹ ਅਰੂਸ਼ੀ ਦੇ ਬਾਰੇ ਕੋਈ ਅਜਿਹਾ ਰਾਜ ਜਾਣਦਾ ਸੀ ਜਿਸਨੂੰ ਅਰੂਸ਼ੀ ਛੁਪਾਉਣਾ ਚਾਹੁੰਦੀ ਸੀ ਅਤੇ ਉਸ ਰਾਜ ਦੇ ਦਮ ਉੱਤੇ ਅਰੂਸ਼ੀ ਨੂੰ ਹੇਮਰਾਜ ਬਲ਼ੈਕਮੇਲ ਕਰਦਾ ਸੀ। ਨਾਲ ਹੀ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਜਿਸ ਰਾਤ ਕਤਲ ਹੋਇਆ ਸੀ, ਅਰੂਸ਼ੀ ਦੇ ਪਿਤਾ ਰਾਜ 12 ਵਜੇ ਦੇ ਬਾਅਦ ਘਰ ਨਹੀਂ ਸੀ। ਸਭ ਤੋਂ ਵੱਡਾ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਇਸ ਗੱਲ ਦੇ ਸੰਕੇਤ ਦਿੱਤੇ ਗਏ ਹਨ ਕਿ ਉਸ ਰਾਤ ਸਭ ਤੋਂ ਪਹਿਲਾਂ ਅਰੂਸ਼ੀ ਦਾ ਕਤਲ ਹੋਇਆ ਸੀ ਅਤੇ ਉਸਤੋਂ ਬਾਅਦ ਹੇਮਰਾਜ ਨੂੰ ਕ੍ਰਿਸ਼ਨਾ ਅਤੇ ਰਾਜਕੁਮਾਰ ਨੇ ਸਬੂਤ ਮਿਟਾਉਣ ਲਈ ਮਾਰ ਦਿੱਤਾ ਸੀ। 15 ਮਈ ਦੀ ਰਾਤ ਨੂੰ ਹੇਮਰਾਜ ਨੇ ਕ੍ਰਿਸ਼ਨਾ ਅਤੇ ਰਾਜਕੁਮਾਰ ਨੂੰ ਡਾ. ਤਲਵਾਰ ਦੇ ਘਰ ਬੁਲਾਇਆ ਸੀ ਅਤੇ ਤਿੰਨਾਂ ਨੇ ਕਮਰੇ ਵਿਚ ਜੰਮ ਕੇ ਸ਼ਰਾਬ ਪੀਤੀ। ਸ਼ਰਾਬ ਦੇ ਨਸ਼ੇ ਵਿਚ ਹੇਮਰਾਜ ਨੇ ਕ੍ਰਿਸ਼ਨਾ ਅਤੇ ਰਾਜਕੁਮਾਰ ਨੂੰ ਅਰੂਸ਼ੀ ਦੇ ਬਲੈਕਮੇਲਿੰਗ ਸਬੰਧੀ ਰਾਜ਼ ਨੂੰ ਦੱਸ ਦਿੱਤਾ ਕਿ ਕਿਸ ਤਰ੍ਹਾਂ ਨਾਲ ਉਹ ਅਰੂਸ਼ੀ ਨੂੰ ਲੰਬੇ ਸਮੇਂ ਤੋਂ ਬਲੈਕਮੇਲ ਕਰਦਾ ਆ ਰਿਹਾ ਹੈ। ਫਿਰ ਕੀ ਸੀ ਸ਼ਰਾਬ ਦੇ ਨਸ਼ੇ ਵਿਚ ਧੁੱਤ ਤਿੰਨੇ ਅਰੂਸ਼ੀ ਦੇ ਕਮਰੇ ਵਿਚ ਦਾਖਲ ਹੋ ਗਏ । ਅਰੂਸ਼ੀ ਤਿੰਨਾਂ ਨੂੰ ਸ਼ਰਾਬ ਦੇ ਨਸ਼ੇ ਵਿਚ ਅੱਧੀ ਰਾਤ ਨੂੰ ਕਮਰੇ ਵਿਚ ਦੇਖਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਸਦੇ ਭੱਜਣ ਤੋਂ ਪਹਿਲਾਂ ਹੀ ਉਸਦਾ ਕਤਲ ਕਰ ਦਿੱਤਾ ਗਿਆ। ਅਰੂਸ਼ੀ ਦਾ ਕਤਲ ਕਰਨ ਤੋਂ ਬਾਅਦ ਕ੍ਰਿਸ਼ਨਾ ਅਤੇ ਰਾਜਕੁਮਾਰ ਨੇ ਹੇਮਰਾਜ ਨੂੰ ਵੀ ਨਹੀਂ ਛੱਡਿਆ ਅਤੇ ਦੋਵਾਂ ਨੇ ਸਬੂਤ ਖਤਮ ਕਰਨ ਲਈ ਹੇਮਰਾਜ ਨੂੰ ਵੀ ਮਾਰ ਮੁਕਾਇਆ। ਦੱਸਿਆ ਗਿਆ ਹੈ ਕਿ ਹੇਮਰਾਜ ਉਹ ਵਿਅਕਤੀ ਸੀ ਜੋ ਜਾਣਦਾ ਸੀ ਕਿ ਕਤਲ ਦੀ ਰਾਤ ਰਾਜਕੁਮਾਰ ਅਤੇ ਕ੍ਰਿਸ਼ਨਾ ਡਾ. ਤਲਵਾਰ ਦੇ ਘਰ ਸਨ। ਆਪਣੇ ਆਪ ਨੂੰ ਬਚਾਉਣ ਲਈ ਦੋਵਾਂ ਨੇ ਮਿਲ ਕੇ ਹੇਮਰਾਜ ਦਾ ਕਤਲ ਕਰ ਦਿੱਤਾ। ਅਜਿਹਾ ਕਿਹਾ ਜਾ ਰਿਹਾ ਹੈ ਕਿ ਅਰੂਸ਼ੀ ਦੇ ਇਕ ਲੜਕੇ ਨਾਲ ਪ੍ਰੇਮ ਸਬੰਧ ਸਨ ਜਿਸ ਬਾਰੇ ਹੇਮਰਾਜ ਨੂੰ ਪਤਾ ਲੱਗ ਚੁੱਕਾ ਸੀ ਅਤੇ ਇਸੇ ਆਧਾਰ ਉੱਤੇ ਹੇਮਰਾਜ ਅਰੂਸ਼ੀ ਤਲਵਾਰ ਨੂੰ ਬਲੈਕਮੇਲ ਕਰ ਰਿਹਾ ਸੀ।
ਮਾਫੀਆ ਡੌਨ ਅੱਬੂ ਸਲੇਮ ਦੀ ਸਪੁਰਦਗੀ ਮਾਮਲੇ ‘ਤੇ ਸੀਬੀਆਈ ਨੂੰ ਨੋਟਿਸ
ਨਵੀਂ ਦਿੱਲੀ, 5 ਜੁਲਾਈ 2008 -ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਸੀਬੀਆਈ ਦੇ ਡਾਇਰੈਕਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਮਾਫੀਆ ਡੌਨ ਅੱਬੂ ਸਲੇਮ ਨੂੰ ਸਾਲ 2005 ਵਿਚ ਪੁਰਤਗਾਲ ਤੋਂ ਜਲਾਵਤਨ ਕਰਵਾਕੇ ਇੱਥੇ ਲਿਆਉਣ ਦੀ ਬਜਾਇ ਉਸਦੀ ਸਪੁਰਦਗੀ ਕਿਉਂ ਕੀਤੀ ਗਈ। ਸਾਲ 1993 ਦੇ ਮੁੰਬਈ ਬੰਬ ਧਮਾਕਿਆਂ ਸਮੇਤ ਹੋਰਨਾਂ ਕਈ ਮਾਮਲਿਆਂ ਵਿਚ ਮੁਕੱਦਮਾ ਚਲਾਉਣ ਲਈ ਸਲੇਮ ਦੀ ਸਪੁਰਦਗੀ ਕਰਵਾਈ ਗਈ ਸੀ। ਵਧੀਕ ਸੈਸ਼ਨ ਜੱਜ ਰਵਿੰਦਰ ਕੌਰ ਨੇ ਕਿਹਾ ਕਿ ਅੱਬੂ ਸਲੇਮ ਦੀ ਸਪੁਰਦਗੀ ਦੇ ਬਾਰੇ ਸੀਬੀਆਈ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਪੰਜ ਅਗਸਤ ਤੱਕ ਜਾਣਕਾਰੀ ਮੰਗੀ ਜਾਂਦੀ ਹੈ। ਇਹ ਹੁਕਮ ਉਸ ਸਮੇਂ ਆਇਆ ਹੈ ਜਦੋਂ ਵਧੀਕ ਸਾਲੀਸੀਟਰ ਜਨਰਲ ਵਿਕਾਸ ਸਿੰਘ ਨੇ ਕਿਹਾ ਕਿ ਅਸਲ ਵਿਚ ਇਹ ਮਾਮਲਾ ਦੇਸ਼ ਨਿਕਾਲੇ ਦਾ ਸੀ ਕਿਉਂਕਿ ਮੁਲਜ਼ਮ ਜਾਅਲੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਦੇ ਹੋਏ ਸਫਰ ਕਰਦਾ ਫੜਿਆ ਗਿਆ ਸੀ। ਏਐਸਜੀ ਨੇ ਦਿੱਲੀ ਪੁਲਿਸ ਵਲੋਂ ਸਲੇਮ ਦੇ ਖਿਲਾਫ ਮਕੋਕਾ ਦੇ ਦੋਸ਼ਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਏਐਸਜੀ ਅਦਾਲਤ ਵਿਚ ਉਸ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ ਜਿਸ ਵਿਚ ਪੁੱਛਿਆ ਗਿਆ ਸੀ ਕਿ ਕੇਂਦਰ ਨੇ ਸਲੇਮ ਦਾ ਜਲਾਵਤਨ ਕਰਵਾਉਣ ਦੀ ਬਜਾਇ ਉਸਦੀ ਸਪੁਰਦਗੀ ਕਿਉਂ ਕਰਵਾਈ। ਸਲੇਮ ਦੀ ਸਪੁਰਦਗੀ ਸ਼ਰਤਾਂ ਦੇ ਆਧਾਰ ‘ਤੇ ਕੀਤੀ ਗਈ ਸੀ। ਇਸਦੇ ਤਹਿਤ ਉਸਦੇ ਖਿਲਾਫ ਚਲਾਏ ਜਾਣ ਵਾਲੇ ਮਾਮਲਿਆਂ ਦੀ ਗਿਣਤੀ ਅਤੇ ਸਜ਼ਾ ਸੀਮਤ ਕਰ ਦਿੱਤੀ ਗਈ ਸੀ। ਜੇਕਰ ਉਸਦਾ ਜਲਾਵਤਨ ਕਰਵਾਇਆ ਜਾਂਦਾ ਤਾਂ ਇਹ ਸੀਮਾਵਾਂ ਨਿਰਧਾਰਤ ਨਹੀਂ ਹੁੰਦੀਆਂ। ਤਤਕਾਲੀਨ ਸਰਕਾਰ ਨੇ ਪੁਰਤਗਾਲ ਸਰਕਾਰ ਨੂੰ ਭਰੋਸਾ ਦਿੱਤਾ ਸੀ ਕਿ ਸਪੁਰਦਗੀ ਦੇ ਬਾਅਦ ਉਸਦੇ ਖਿਲਾਫ ਅਜਿਹੇ ਮਾਮਲੇ ਨਹੀਂ ਚਲਾਏ ਜਾਣਗੇ ਜਿਨ੍ਹਾਂ ਵਿਚ ਸਜ਼ਾ 25 ਸਾਲ ਤੋਂ ਵੱਧ ਦੀ ਹੋਵਗੀ।
ਸ੍ਰੀਨਗਰ ‘ਚ ਦਰਗਾਹ ‘ਚ ਧਮਾਕੇ ਤੋਂ ਬਾਅਦ ਝੜਪਾਂ
ਸ੍ਰੀਨਗਰ, 5 ਜੁਲਾਈ 2008 (ਹ.ਬ.): ਸ਼ਹਿਰ ਦੇ ਦੱਖਣੀ ਖੇਤਰ ‘ਚ ਇਕ ਦਰਗਾਹ ਵਿਚ ਹੋਏ ਧਮਾਕੇ ਬਾਅਦ ਪੁਲਿਸ ਅਤੇ ਲੋਕਾਂ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ, ਜਿਸ ਕਾਰਨ ਪੰਜ ਪ੍ਰੈਸ ਫੋਟੋਗ੍ਰਾਫਰਾਂ ਸਮੇਤ ਘੱਟ ਤੋਂ ਘੱਟ 30 ਵਿਅਕਤੀ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਹਿਰ ਦੇ ਬਾਹਰੀ ਖੇਤਰ ਵਿਚ ਸਥਿਤ ਜਨਾਬ ਸ਼ਾਹਿਬ ਸੌਰ ਦਰਗਾਹ ਵਿਚ ਅੱਗ ਲੱਗਣ ਬਾਅਦ ਬਾਹਰ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਕੋਲ ਹੀ ਸਥਿਤ ਸੀਆਰਪੀਐਫ ਕੈਂਪ ਅਤੇ ਪੁਲਿਸ ਕਰਮੀਆਂ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ। ਲੋਕਾਂ ਦਾ ਦੋਸ਼ ਹੈ ਕਿ ਸੁਰੱਖਿਆ ਕਰਮੀਆਂ ਨੇ ਹੀ ਇਹ ਧਮਾਕਾ ਕਰਵਾਇਆ ਹੈ। ਜਾਣਕਾਰੀ ਅਨੁਸਾਰ ਸ਼ਾਰਟ ਸਰਕਟ ਨਾਲ ਲੱਗੀ ਇਸ ਅੱਗ ਕਾਰਨ ਦਰਗਾਹ ਨੂੰ ਕਾਫੀ ਨੁਕਸਾਨ ਪਹੁੰਚਿਆ। ਅੱਗ ਫੈਲਣ ਨਾਲ ਇਬਾਦਤ ਗਾਹ ਵਿਚ ਰੱਖੇ ਗੈਸ ਸਿਲੰਡਰਾਂ ਵਿਚ ਵੀ ਧਮਾਕਾ ਹੋ ਗਿਆ। ਉੱਧਰ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਅੱਗ ਦਰਗਾਹ ਅੰਦਰ ਹੋਏ ਧਮਾਕੇ ਤੋਂ ਬਾਅਦ ਲੱਗੀ ਹੈ ਅਤੇ ਨੇੜੇ ਹੀ ਸਥਿਤ ਕੈਂਪ ਦੇ ਸੀਆਰਪੀਐਫ ਜਵਾਨਾਂ ਨੇ ਇਹ ਧਮਾਕਾ ਕਰਵਾਇਆ ਹੈ। ਫਾਇਰ ਬ੍ਰਿਗੇਡ ਦੇ ਵਾਹਨਾਂ ਦੇ ਜ਼ਰੀਏ ਅੱਗ ਉੱਤੇ ਕਾਬੂ ਪਾਇਆ ਗਿਆ। ਇਸ ਉਪਰੰਤ ਗੁੱਸੇ ਵਿਚ ਆਈ ਭੀੜ ਨੇ ਸੁਰੱਖਿਆ ਦੀਆਂ ਰਾਈਫਲਾਂ ਖੋਹ ਲਈਆ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਪੁਲਿਸ ਨੂੰ ਭੀੜ ਨੂੰ ਖਦੇੜਨ ਲਈ ਲਾਠੀਚਾਰਜ ਕਰਨਾ ਪਿਆ ਅਤੇ ਹੰਝੂ ਗੈਸ ਦੇ ਗੋਲ਼ੇ ਵੀ ਸੁੱਟੇ। ਝੜਪਾਂ ਵਿਚ ਪੰਜ ਪ੍ਰੈਸ ਫੋਟੋਗ੍ਰਾਫਰਾਂ ਸਮੇਤ 29 ਵਿਅਕਤੀ ਜ਼ਖਮੀ ਹੋ ਗਏ। ਇਸ ਦੌਰਾਨ ਮੀਡੀਆ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਮੀਡੀਆ ਨੂੰ ਘਟਨਾ ਦੀ ਕਵਰੇਜ਼ ਨਾ ਕਰਨ ਲਈ ਕਿਹਾ ਅਤੇ ਅਜਿਹਾ ਕਰਨ ਉੱਤੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ।
ਸ਼੍ਰੋਮਣੀ ਕਮੇਟੀ ਮੱਕੜ ਤੇ ਬਾਦਲ ਦੇ ਇਸ਼ਾਰਿਆਂ ‘ਤੇ ਡੇਰਾ ਮੁਖੀ ਦੀ ਅੰਦਰਖ਼ਾਤੇ ਤੇ ਪ੍ਰਸਤ ਪਨਾਹੀ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਪਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਮੁਖੀ ਵਿਰੁੱਧ ਅਪਣਾਈ ਕਰਮ ਨੀਤੀ ਸਾਬਤ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਮੱਕੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰਿਆਂ ‘ਤੇ ਡੇਰਾ ਮੁਖੀ ਦੀ ਅੰਦਰਖ਼ਾਤੇ ਤੇ ਪ੍ਰਸਤ ਪਨਾਹੀ ਕਰ ਰਹੀ ਹੈ। ਦਲ ਖਾਲਸਾ ਦੇ ਆਗੂਆਂ ਨੇ ਵੀ ਡੇਰਾ ਮੁਖੀ ਪ੍ਰਤੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ (ਬਾਦਲ) ਵੱਲੋਂ ਅਪਨਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਦੋਵੇਂ ਧਿਰਾਂ ਸ਼ਹੀਦ ਬਲਕਾਰ ਸਿੰਘ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਹੱਕ ਵਿੱਚ ਨਹੀਂ ਹਨ।
ਭਾਰਤ-ਅਮਰੀਕਾ ਪ੍ਰਮਾਣੂ ਮੁੱਦੇ ‘ਤੇ ਯੂਐਨਪੀਏ ‘ਚ ਦਰਾਰ
ਨਵੀਂ ਦਿੱਲੀ, 5 ਜੁਲਾਈ 2008 - ਭਾਰਤ-ਅਮਰੀਕਾ ਪ੍ਰਮਾਣੂ ਮੁੱਦੇ ‘ਤੇ ਸਰਕਾਰ ਦਾ ਸਮਰਥਨ ਕਰਨ ਦੇ ਸਮਾਜਵਾਦੀ ਪਾਰਟੀ ਦੇ ਫੈਸਲੇ ਤੋਂ ਬਾਅਦ ਯੂਐਨਪੀਏ ਵਿਚ ਦਰਾਰ ਪੈ ਗਈ ਹੈ। ਸਮਾਜਵਾਦੀ ਪਾਰਟੀ ਦੇ ਇਸ ਫੈਸਲੇ ਤੋਂ ਖੁਦ ਨੂੰ ਵੱਖ ਕਰਨ ਲੈਣ ਦੇ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੇ ਇਨੈਲੋ ਅਤੇ ਅਸਮ ਗਣ ਪ੍ਰੀਸ਼ਦ ਦੇ ਕਦਮ ਨਾਲ ਸਿਆਸੀ ਰਾਜਨੀਤੀ ਗਰਮਾ ਗਈ ਹੈ। ਚੌਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਹਿਲਾਂ ਹੀ ਉਨ੍ਹਾਂ (ਸਮਾਜਵਾਦੀ ਪਾਰਟੀ) ਦੀ ਬੇਇੱਜ਼ਤੀ ਕਰ ਚੁੱਕੀ ਹੈ ਅਤੇ ਹੁਣ ਲਗਾਤਾਰ ਤੀਜੀ ਵਾਰ ਉਹ ਬੇਇੱਜ਼ਤ ਹੋਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦੀ ਆਪਣੀ ਸੋਚ ਹੈ। ਕਾਂਗਰਸ ਪਾਰਟੀ ਨਾਲ ਜਾਣ ਦੇ ਸਮਾਜਵਾਦੀ ਪਾਰਟੀ ਦੇ ਫੈਸਲੇ ਤੋਂ ਨਾਰਾਜ਼ ਅਸਮ ਗਣ ਪ੍ਰੀਸ਼ਦ ਨੇ ਕਿਹਾ ਕਿ ਯੂਪੀਏ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਮਿਲ ਕੇ ਇਹ ਤੈਅ ਕਰਨਗੀਆਂ ਕਿ ਮੁਲਾਇਮ ਸਿੰਘ ਯਾਦਵ ਦੀ ਅਗਵਾਈ ਵਾਲੀ ਪਾਰਟੀ ਨੂੰ ਗੱਠਜੋੜ ਵਿਚ ਰੱਖਣਾ ਹੈ ਜਾਂ ਨਹੀਂ। ਏਜੀਪੀ ਦੇ ਪ੍ਰਧਾਨ ਸ੍ਰੀ ਵਰਿੰਦਾਵਨ ਗੋਸੁਆਮੀ ਨੇ ਦੱਸਿਆ ਕਿ ਸਪਾ ਨੂੰ ਪ੍ਰਮਾਣੂ ਸਮਝੌਤੇ ਦਾ ਸਮਰਥਨ ਕਰਨ ਦੇ ਫੈਸਲੇ ਤੋਂ ਪਹਿਲਾਂ ਯੂਐਨਪੀਏ ਦੀਆਂ ਭਾਈਵਾਲ ਪਾਰਟੀਆਂ ਤੋਂ ਸਲਾਹ ਲੈਣੀ ਚਾਹੀਦੀ ਸੀ। ਹੁਣ ਸਾਰੇ ਮਿਲਕੇ ਇਹ ਫੈਸਲਾ ਕਰਨਗੇ ਕਿ ਯੂਐਨਪੀਏ ਨੂੰ ਗੱਠਜੋੜ ਵਿਚ ਰੱਖਣਾ ਹੈ ਜਾਂ ਨਹੀਂ। ਚੌਟਾਲਾ ਨੇ ਕਿਹਾ ਕਿ ਇਨੈਲੋ ਪ੍ਰਮਾਣੂ ਸਮਝੌਤੇ ਦਾ ਸਖਤ ਵਿਰੋਧ ਕਰਦੀ ਹੈ ਅਤੇ ਉਹ ਅਮਰੀਕਾ ਦੇ ਗੁਲਾਮ ਬਣ ਜਾਣ ਦੇ ਤੱਥ ਨੂੰ ਲੈ ਕੇ ਚਿੰਤਤ ਹਨ। ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਜਦੋਂ ਯੂਪੀਏ ਸੱਤਾ ਵਿਚ ਆਈ ਸੀ ਤਾਂ ਇਨ੍ਹਾਂ ਲੋਕਾਂ (ਸਪਾ) ਨੇ ਬੇਇੱਜ਼ਤੀ ਸਹਿਣ ਦੇ ਬਾਵਜੂਦ ਉਸਦਾ ਸਮਰਥਨ ਕੀਤਾ ਸੀ। ਉਦੋਂ ਉਹ ਉੱਤਰ ਪ੍ਰਦੇਸ਼ ਵਿਚ ਵੀ ਕਾਂਗਰਸ ਦੇ ਸਮਰਥਨ ਨਾਲ ਸਰਕਾਰ ਚਲਾ ਰਹੇ ਸਨ। ਕਾਂਗਰਸ ਨੇ ਪਹਿਲਾਂ ਵੀ ਉਨ੍ਹਾਂ ਦਾ ਅਪਮਾਨ ਕੀਤਾ ਹੈ ਅਤੇ ਉਹ ਵਾਰ-ਵਾਰ ਅਜਿਹਾ ਕਰਦੀ ਰਹੇਗੀ। ਉਨ੍ਹਾ ਦਾਅਵਾ ਕੀਤਾ ਕਿ ਸਪਾ ਦੇ ਬਾਹਰ ਹੋ ਜਾਣ ਦੇ ਬਾਵਜੂਦ ਵੀ ਯੂਐਨਪੀਏ ਸਥਿਰ ਰਹੇਗਾ। ਉਨ੍ਹਾਂ ਕਿਹਾ ਕਿ ਯੂਐਨਪੀਏ ਕਮਜ਼ੋਰ ਨਹੀਂ ਹੋਇਆ ਹੈ ਅਤੇ ਸਾਰਿਆਂ ਦੇ ਵਿਚਾਰ ਇਕ ਹਨ। ਅਸੀਂ ਪ੍ਰਮਾਣੂ ਕਰਾਰ ਦੇ ਸਖਤ ਵਿਰੋਧੀ ਹਾਂ ਅਤੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦਾ ਹਮੇਸ਼ਾ ਵਿਰੋਧ ਕਰਦੇ ਰਹਾਂਗੇ।
ਪੰਜਾਬੀ ਨੌਜਵਾਨ ਵਪਾਰੀ ਨਵਤੇਜ ਸਿੰਘ ਤੇ ਹੋਰਨਾਂ ਏਸ਼ੀਅਨਾਂ ਦੇ ਕਤਲਾਂ ਖ਼ਿਲਾਫ਼ ਆਕਲੈਂਡ ‘ਚ ਜ਼ਬਰਦਸਤ ਰੋਸ ਮਾਰਚ
ਆਕਲੈਂਡ (ਨਿਊਜ਼ੀਲੈਂਡ), 5 ਜੁਲਾਈ - ਪੰਜਾਬੀ ਨੌਜਵਾਨ ਵਪਾਰੀ ਨਵਤੇਜ ਸਿੰਘ ਅਤੇ ਹੋਰਨਾਂ ਏਸ਼ੀਅਨਾਂ ਦੇ ਕਤਲਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਹਜ਼ਾਰਾਂ ਲੋਕਾਂ ਨੇ ਅੱਜ ਇੱਥੇ ਵਿਸ਼ਾਲ ਰੈਲੀ ਕੀਤੀ। ਰੋਹ ‘ਚ ਆਏ ਏਸ਼ੀਅਨ, ਖ਼ਾਸ ਤੌਰ ‘ਤੇ ਭਾਰਤੀ ਵਿਅਕਤੀ ਸਥਾਨਕ ਸਮੇਂ ਅਨੂਸਾਰ ਸਵੇਰੇ 11 ਕੁ ਵਜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਭਾਰੀ ਮੀਂਹ ਦੇ ਬਾਵਜੂਦ ਵੇਖਦੇ ਹੀ ਵੇਖਦੇ 10 ਹਜ਼ਾਰ ਵਿਅਕਤੀਆਂ ਦਾ ਇਕੱਠ ਹੋ ਗਿਆ ਜੋ ਇੱਕ ਵਿਸ਼ਾਲ ਰੋਸ ਰੈਲੀ ਦੇ ਰੂਪ ਵਿੱਚ ਬੌਟਨੀ ਡਾਊਨਜ਼ ਤੋਂ ਤਾਇ ਰਕਾਓ ਡਰਾਈਵ ਤੱਕ ਗਿਆ। ਪੁਲਿਸ ਅਨੁਸਾਰ ਜਲੂਸ ਰੂਪੀ ਇਸ ਰੈਲੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੰਬਾਈ ਤਕਰੀਬਨ ਢਾਈ ਕਿਲੋਮੀਟਰ ਸੀ। ਜਿੰਨੀ ਤੇਜ਼ੀ ਨਾਲ਼ ਮੀਂਹ ਪੈ ਰਿਹਾ ਸੀ, ਓਨੀ ਹੀ ਤੇਜ਼ ਆਵਾਜ਼ ਇਸ ਰੈਲੀ ਦੇ ਮੁਜ਼ਾਹਰਾਕਾਰੀਆਂ ਵੱਲੋਂ ਵਜਾਏ ਜਾ ਰਹੇ ਢੋਲ ਦੀ ਵੀ ਸੀ। ਤਕਰੀਬਨ ਸਾਰੇ ਪ੍ਰਦਰਸ਼ਨਕਾਰੀਆਂ ਨੇ ਨਿਊਜ਼ੀਲੈਂਡ ਦੇ ਝੰਡੇ ਚੁੱਕੇ ਹੋਏ ਸਨ ਅਤੇ ਉਹ ਹਿੰਸਾ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕਰ ਰਹੇ ਸਨ। ਇਸ ਰੋਸ ਰੈਲੀ ਦਾ ਸੱਦਾ ਏਸ਼ੀਅਨ ਐਂਟੀ ਕ੍ਰਾਈਮ ਗਰੁੱਪ ਵੱਲੋਂ ਦਿੱਤਾ ਗਿਆ ਸੀ। ਇਸ ਗਰੁੱਪ ਵੱਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਬੀਤੀ 7 ਜੂਨ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ‘ਚ ਪੈਂਦੇ ਪਿੰਡ ਰੌਂਤਾ ਦੇ ਜੰਮਪਲ਼ ਨਵਤੇਜ ਸਿੰਘ (30) ਦਾ ਕਤਲ ਲੁਟੇਰਿਆਂ ਨੇ ਇੱਥੇ ਕਰ ਦਿੱਤਾ ਸੀ। ਉਸ ਤੋਂ ਇੱਕ ਹਫ਼ਤੇ ਮਗਰੋਂ ਹੀ ਮਨੂਕੌ ਵਿਖੇ ਯਾਨ ਪਿੰਗ ਯਾਂਗ ਨਾਂ ਦੀ 80 ਸਾਲਾ ਬਜ਼ੁਰਗ ਔਰਤ ਦਾ ਕਤਲ ਉਸ ਦੇ ਘਰ ਵਿੱਚ ਹੀ ਕਰ ਦਿੱਤਾ ਗਿਆ ਸੀ। 16 ਜੂਨ ਨੂੰ 39 ਵਰ੍ਹਿਆਂ ਦੇ ਜੋਆਨ ਵਾਂਗ ਨੂੰ ਚੋਰੀ ਦੀ ਇੱਕ ਕਾਰ ਨਾਲ਼ ਕੁਚਲ ਦਿੱਤਾ ਗਿਆ ਸੀ ਅਤੇ ਲੁਟੇਰੇ ਉਸ ਦਾ ਹੈਂਡਬੈਗ ਵੀ ਲੈ ਗਏ ਸਨ। ਹਸਪਤਾਲ ਜਾ ਕੇ ਉਸ ਔਰਤ ਦਾ ਦੇਹਾਂਤ ਹੋ ਗਿਆ ਸੀ।
ਰੋਪੜ ਦੇ ਉਚ ਅਧਿਕਾਰੀ ਵੱਲੋਂ ਸਿੱਖ ਮੁਲਾਜ਼ਮ ਦਾ ਨਸਲੀ ਟਿੱਪਣੀ ਨਾਲ਼ ਅਪਮਾਨ
ਰੋਪੜ, 5 ਜੁਲਾਈ (ਜੱਗੀ) ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਤੇ ਕੌਮੀ ਮੀਤ ਪ੍ਰਧਾਨ ਤੇ ਮੈਂਬਰ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਰੂਪਨਗਰ ਵੱਲੋ ਜਿਲ੍ਹੇ ਦੇ ਇੱਕ ਆਲਾ ਦਰਜੇ ਦੋੇ ਅਫਸਰ ਰਜੇਸ਼ ਕੁਮਾਰ ਤ੍ਰਿਪਾਠੀ ਜੀ ਏ ਡੀ ਸੀ ਦਫਤਰ ਰੂਪਨਗਰ ‘ਤੇ ਦੋਸ਼ ਲਗਾਉਦੇ ਹੋਏ ਦੱਸਿਆ ਕਿ ਇਸ ਵੱਲੋ ਮੇਰੀ ਆਪਣੇ ਦਫਤਰ ਇੱਕ ਸਿੱਖ ਹੋਣ ਦੇ ਨਾਤੇ ਇਹ ਕਹਿ ਕੇ ਬੇਇੱਜੀਤੀ ਕੀਤੀ ਕਿ ਸਿੱਖਾ ਨੂੰ ਬੋਲਣ ਦੀ ਅਕਲ ਨਹੀ ਹੈ । ਇਹ ਬੇਵਕੂਫ ਹੁੰਦੇ ਹਨ । ਇਹ ਲਫਜ ਇਸ ਅਫਸਰ ਵੱਲੋ ਵਾਰ ਵਾਰ ਕਈ ਵਾਰ ਦੋਹਰਾਏ ਗਏ । ਇਸ ਅਫਸਰ ਵੱਲੋ ਸਿੱਖ ਧਰਮ ਖਿਲਾਫ ਕਈ ਕੁੱਝ ਬੋਲਿਆ ਗਿਆ ਤੇ ਇਸ ਸੰਬਧੀ ਡਿਪਟੀ ਕਮੀਸ਼ਨਰ ਰੂਪਨਗਰ ਭਲੀ-ਭਾਤ ਜਾਣੂ ਹਨ ਅਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਇਸ ਤੋ ਗ਼ਲਤੀ ਮਨਵਾਈ ਜਾਵੇਗੀ। ਪਰ ਕਈ ਮਹੀਨੇ ਬੀਤਣ ਤੋ ਬਾਦ ਵੀ ਕੋਈ ਕਾਰਵਾਈ ਨਹੀ ਹੋਈ । ਯੂਥ ਆਗੂ ਭੁਪਿੰਦਰ ਸਿੰਘ ਬਜਰੂੜ ਨੇ ਕਿਹਾ ਕਿ ਇਸ ਸੰਬੰਧ ਵਿੱਚ ਉਹ ਆਪਣੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੂੰ ਲੈ ਕੇ ਵੀ ਡਿਪਟੀ ਕਮੀਸ਼ਨਰ ਨੂੂੰ ਮਿਲੇ ਸਨ । ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਜਲਦੀ ਹੀ ਇਕ ਵਫਦ ਅਕਾਲੀ ਦਲ ਦੇ ਪ੍ਹਧਾਨ ਸੁਖਬੀਰ ਸਿੰਘ ਬਾਦਲ ਨੂੰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇੱਕ ਵਫਦ ਮਿਲੇਗਾ ਅਤੇ ਇਸ ਸਿੱਖ ਵਿਰੋਧੀ ਅਫਸਰ ਦੀ ਬਦਲੀ ਕਿਸੇ ਦੂਰ ਦਰਾਡੇ ਕਰਨ ਦੀ ਮੰਗ ਕਰੇਗਾ ਤੇ ਇਸ ਵਿਰੂਧ ਕਾਰਵਾਈ ਕਰਨ ਦੀ ਮੰਗ ਕਰੇਗਾ । ਦੂੁਜੇ ਪਾਸੇ ਇਸ ਸੰਬੰਧ ਵਿੱਚ ਜੀ ਏ ਰਾਜੇਸ਼ ਤ੍ਰਿਪਾਠੀ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਸ: ਬਜਰੂੜ ਨੂੰ ਸਿੱਖ ਵਿਰੋਧੀ ਸ਼ਬਦ ਨਹੀ ਬੋਲੇ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਵਿੱਚ ਹੀ ਜੰਮੇ ਪਲੇ ਹਨ ਤੇ ਉਹ ਸਿੱਖ ਧਰਮ ਖਿਲਾਫ ਇੱਕ ਸ਼ਬਦ ਵੀ ਬੋਲ ਨਹੀ ਸਕਦੇ । ਉਨ੍ਹਾਂ ਸ: ਬਜਰੂੜ ਵੱਲੋ ਲਗਾਏ ਭ੍ਰਿਸ਼ਟਾਚਾਰ ਤੇ ਦੋਸ਼ਾ ਦੇ ਬਾਰੇ ਕਿਹਾ ਕਿ ਉਹ ਮੇਰੇ ਖਿਲਾਫ ਇੱਕ ਵੀ ਦੋਸ਼ ਸਾਬਤ ਕਰ ਕੇ ਦਿਖਾਉੁਣ।
ਜੰਕ ਫ਼ੂਡ ਦੇ ਜ਼ਹਿਰ ਨੇ ਜਕੜਿਆ ਪੰਜਾਬ
ਲੁਧਿਆਣਾ/ਆਰ.ਐਸ. ਖ਼ਾਲਸਾ / ਮਹਾਂਨਗਰਾਂ ‘ਚ ਪਿਛਲੇ ਇੱਕ ਦਹਾਕੇ ਦੌਰਾਨ ਫੈਲਿਆ ਜੰਕ ਫ਼ੂਡ ਦੇ ਜ਼ਹਿਰ ਨੇ ਹੁਣ ਪੰਜਾਬ ਨੂੰ ਵੀ ਜਕੜ ਲਿਆ ਹੈ। ਇਸ ਸੂਬੇ ਦੇ ਪ੍ਰਮੁੱਖ ਸ਼ਹਿਰ ਲੁਧਿਆਣਾ, ਜਲੰਧਰ, ਪਟਿਆਲ਼ਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਹੋਰ ਛੋਟੇ ਕਸਬੇ ਤੱਕ ਹੁਣ ਇਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ। ਪਿੰਡਾਂ ਦੇ ਬੱਚੇ ਵੀ ਦੇਖਾ ਦੇਖੀ ਇਸ ਜ਼ਹਿਰੀਲੇ ਸਭਿਆਚਾਰ ਵੱਲ ਆਕਰਸ਼ਿਤ ਹੋ ਰਹੇ ਹਨ। ਲੁਧਿਆਣਾ ਸ਼ਹਿਰ ਨੂੰ ਪੰਜਾਬ ਦਾ ਕੇਂਦਰ ਮੰਨਿਆ ਜਾਂਦਾ ਹੈ। ਇਹ ਸਮਝਿਆ ਜਾਂਦਾ ਹੈ ਕਿ ਕੋਈ ਵੀ ਨਵੀਂ ਵਸਤੂ ਵਿਦੇਸ਼ਾਂ ਤੇ ਬਾਹਰਲੇ ਸੂਬਿਆਂ ‘ਚੋਂ ਸਭ ਤੋਂ ਪਹਿਲਾਂ ਇਸੇ ਸ਼ਹਿਰ ‘ਚ ਆਉਾਂਦੀþ। ਪੰਜਾਬ ਦੇ ਮਾਨਚੈਸਟਰ ਵਜੋਂ ਜਾਣਿਆ ਜਾਂਦਾ ਇਹ ਸ਼ਹਿਰ ਦੇਸ਼ ਭਰ ‘ਚ ਹੌਜ਼ਰੀ ਦੇ ਸਮਾਨ, ਸਾਈਕਲ ਅਤੇ ਆਟੋ ਪਾਰਟਸ ਇੰਡਸਟਰੀ ਕਰ ਕੇ ਪ੍ਰਸਿੱਧ ਹੈ, ਉਥੇ ਹੁਣ ਲੁਧਿਆਣਾ ਸ਼ਹਿਰ ਉਤੱਰ ਭਾਰਤ ਦੇ ਪ੍ਰਮੁੱਖ ਸ਼ਾਪਿੰਗ ਮਾਲਜ਼, ਵੱਡੇ ਹੋਟਲਾਂ, ਫ਼ੂਡ ਪਲਾਜਿਆਂ ਦੇ ਰੂਪ ‘ਚ ਬਹੁਤ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ ਫ਼ਾਸਟ ਫ਼ੂਡ ਰੈਸਟੋਰੈਂਟਾਂ ਦੀ ਚਮਕ-ਦਮਕ ਨਾਲ ਪਿਛਲੇ ਕੁੱਝ ਸਮੇਂ ਤੋਂ ਲੁਧਿਆਣਾ ਨਿਵਾਸੀ ਆਪਣੇ ਰਵਾਇਤੀ ਪਕਵਾਨਾਂ ਨੂੰ ਛੱਡ ਕੇ ਜੰਕ ਫ਼ੂਡ ਨੂੰ ਵਧੇਰੇ ਤਰਜ਼ੀਹ ਦੇਣ ਲੱਗ ਪਏ ਹਨ ਕਿਉਂਕਿ ਮਹਾਂ ਨਗਰ ਦੀ ਤੇਜ਼ ਤਰਾਰ ਜਿੰਦਗੀ ਵਿਚ ਕਿਸੇ ਕੋਲ ਸਮਾਂ ਨਹੀਂ ਹੈ ਕਿ ਉਹ ਅਰਾਮ ਨਾਲ ਆਪਣੇ ਵਿਰਾਸਤੀ ਭੋਜਨ ਦਾ ਆਨੰਦ ਮਾਣ ਸਕੇ । ਸਮੇਂ ਦੀ ਘਾਟ ਕਾਰਨ ਲੁਧਿਆਣਾ ਸਮੇਤ ਸਮੁੱਚੇ ਪੰਜਾਬ ਨਿਵਾਸੀਆਂ ਦਾ ਰੁਝਾਨ ਲਗਾਤਾਰ ਜੰਕ ਫ਼ੂਡ ਵਲ ਵਧਦਾ ਜਾ ਰਿਹਾ ਹੈ ।
ਕੰਪਿਊਟਰ ਟੀਚਰਜ਼ ਯੂਨੀਅਨ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ
ਫਤਿਹਗੜ੍ਹ ਸਾਹਿਬ/ 5 ਜੁਲਾਈ/ਰਣਜੋਧ ਸਿੰਘ ਔਜਲਾ-
ਕੰਪਿਊਟਰ ਟੀਚਰਜ਼ ਯੂਨੀਅਨ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਅਹੁਦੇਦਾਰਾਂ ਦੀ ਇੱਥੇ ਇਕ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਨੀਅਨ ਮੈਂਬਰਾਂ ਤੋਂ ਇਲਾਵਾ ਜ਼ਿਲੇ ਦੇ ਕੰਪਿਉੂਟਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ’ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨਾਲ਼ ਵਾਅਦਾ ਖਿਲਾਫ਼ੀ ਕਰਕੇ ਉਨ੍ਹਾਂ ਦਾ ਭਵਿੱਖ ਹਨ੍ਹੇਰੇ ਵਿਚ ਪਾਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਵਧ ਰਹੀ ਮਹਿੰਗਾਈ ਨੇ ਅਧਿਆਪਕਾਂ ਦਾ ਲੱਕ ਤੋੜਿਆ ਹੋਇਆ ਹੈ ਅਤੇ ਦੂਜੇ ਪਾਸੇ ਸਰਕਾਰ ਵੱਲੋਂ ਤਿੰਨ ਤਿੰਨ ਮਹੀਨੇ ਇਨ੍ਹਾਂ ਅਧਿਆਪਕਾਂ ਨੂੰ ਤਨਖਾਹਾਂ ਤੋਂ ਵਾਂਝੇ ਰੱਖ ਕੇ ਇਨ੍ਹਾਂ ਦਾ ਗੁਜ਼ਾਰਾ ਚਲਾਉਣਾ ਔਖਾ ਕਰ ਦਿੱਤਾ ਹੈ, ਜਿਸ ਕਾਰਨ ਪ੍ਰੇਸ਼ਾਨ ਹੋਏ ਅਧਿਆਪਕ ਹੁਣ ਸੰਘਰਸ਼ ਦੇ ਰਾਹ ’ਤੇ ਚੱਲਣ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ¦ਮੇ ਸਮੇਂ ਤੋਂ ਕੰਪਿਊਟਰ ਅਧਿਆਪਕ ਸ਼ਾਂਤਮਈ ਢੰਗ ਨਾਲ਼ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਮੁੱਖ ਮੰਤਰੀ ਸਮੇਤ ਹੋਰਨਾਂ ਮੰਤਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ, ਪ੍ਰੰਤੂ ਸਰਕਾਰ ਕੋਲ਼ ਇਨ੍ਹਾਂ ਅਧਿਆਪਕਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਹੱਲ ਕਰਨ ਦਾ ਸਮਾਂ ਹੀ ਨਹੀਂ ਹੈ ਅਤੇ ਜਿਸ ਕਾਰਨ ਇਹ ਅਧਿਆਪਕ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਮੰਤਰੀਆਂ ਦਾ ਘਿਰਾਓ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੇ ਸਬੰਧ ਵਿਚ ਹੀ 12 ਜੁਲਾਈ ਨੂੰ ਸਰਕਾਰ ਖਿਲਾਫ਼ ਸੂਬਾ ਪੱਧਰੀ ਜਬਰਦਸਤ ਰੈਲੀ ਕੀਤੀ ਜਾ ਰਹੀ ਹੈ।
ਇਸ ਮੌਕੇ ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਜ਼ਿਲੇ ਦੇ ਕੰਪਿਊਟਰ ਟੀਚਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਿਰੁੱਧ ਡਟਣ ਲਈ ਤਿਆਰ ਹੋ ਜਾਣ ਤਾਂ ਜੋ ਹਨ੍ਹੇਰੇ ਵਿਚ ਪਏ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਹਰਮੀਤ ਨਾਗਰਾ, ਹਰਵੀਰ ਸਿੰਘ ਗੁਰਪ੍ਰਕਾਸ਼ ਕੰਗ, ਗੁਰਪ੍ਰੀਤ ਸਿੰਘ, ਸਚਿਨ ਧੀਮਾਨ, ਕੰਚਨ ਵਰਮਾ, ਗੁਰਸਿਮਰਨ ਕੌਰ ਨੇ ਵੀ ਸੰਬੋਧਨ ਕੀਤਾ।
ਡਾ. ਸੰਦੀਪ ਸ਼ੈਲੀ ਦੀ ਅੱਜ ਰਾਜਪੁਰਾ ਨੇੜਿਓੁਂ ਭਾਖੜਾ ਨਹਿਰ ਵਿਚੋਂ ਲਾਸ਼ ਮਿਲ
ਫਤਿਹਗੜ੍ਹ ਸਾਹਿਬ/ 5 ਜੁਲਾਈ/ਰਣਜੋਧ ਸਿੰਘ ਔਜਲਾ -
ਇੱਥੋਂ ਨੇੜਲੇ ਪਿੰਡ ਤਰਖਾਣਮਾਜਰਾ ਕੋਲੋਂ ¦ਘਦੀ ਭਾਖੜਾ ਮੇਨ ਲਾਈਨ ਨਹਿਰ ਵਿੱਚ ਚਾਰ ਦਿਨ ਪਹਿਲਾਂ ਅਚਾਨਕ ਪੈਰ ਫ਼ਿਸਲ ਜਾਣ ਕਾਰਨ ਨਹਿਰ ਵਿਚ ਡਿੱਗੇ ਇੱਥੋਂ ਦੇ ਇਕ ਨਿੱਜੀ ਹਸਪਤਾਲ ਸ਼ੈਲੀ ਨਰਸਿੰਗ ਹੋਮ ਦੇ ਮਾਲਕ ਡਾ.ਆਈ.ਐਮ.ਸ਼ੈਲੀ ਦੇ ਇਕਲੌਤੇ ਸਪੁੱਤਰ ਡਾ. ਸੰਦੀਪ ਸ਼ੈਲੀ ਦੀ ਅੱਜ ਰਾਜਪੁਰਾ ਨੇੜਿਓੁਂ ਭਾਖੜਾ ਨਹਿਰ ਵਿਚੋਂ ਲਾਸ਼ ਮਿਲ ਗਈ ਹੈ ਅਤੇ ਅੱਜ ਉਸ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ। 4 July 2008
ਅਮਰੀਕੀ ਅਜ਼ਾਦੀ ਦਿਵਸ ਪਰੇਡ ਵਿਚ ਸਿੱਖਾਂ ਨੇ ਗਤਕੇ ਰਾਹੀਂ ਭਰਵੀਂ ਹਾਜ਼ਰੀ ਲਵਾਈ
ਸੈਨ ਫ਼ਰਾਂਸਿਸਕੋ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਅਮਰੀਕੀ ਅਜ਼ਾਦੀ ਦੀ ਵਰ੍ਹੇਗੰਢ ਦੇ 232 (ਦੋ ਸੌ ਬੱਤੀ) ਵੇਂ ਸਾਲ ਦੀ ਫ਼ਰੀਮਾਂਟ ਅਜ਼ਾਦੀ ਪਰੇਡ ਵਿਚ ਇਸ ਵਾਰ ਗਤਕੇ ਦੀਆਂ ਰੌਣਕਾਂ ਸ਼ਾਮਲ ਕੀਤੀਆਂ ਗਈਆਂ। ਹਰ ਵਰ੍ਹੇ ਫ਼ਰੀਮਾਂਟ ਸ਼ਹਿਰ ਵਿਚ ਅਜ਼ਾਦੀ ਦੇ ਪ੍ਰਦਰਸ਼ਨ ਵਾਲੀ ਪਰੇਡ ਕੱਢੀ ਜਾਂਦੀ ਹੈ। ਹਾਲਾਂ ਕਿ ਸ਼ੁਰੂ ਵਿਚ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਅਜ਼ਾਦੀ ਕਵਾਇਦ ਨਹੀਂ ਹੋਵੇਗੀ ਪਰ ਹੌਲੀ ਹੌਲੀ ਹਿਮੰਤ ਨਾਲ ਅਜ਼ਾਦੀ ਜਲੂਸ ਦਾ ਪ੍ਰਬੰਧ ਕਰ ਲਿਆ ਗਿਆ। ਐਤਕਾਂ ਪਹਿਲੀ ਵਾਰ ਅਧਿਕਾਰਤ (ਆਫ਼ੀਸ਼ੀਅਲ) ਤੌਰ ਤੇ ਗਤਕੇ ਦੀ ਝਾਕੀ (ਫ਼ਲੋਟ) ਸ਼ਾਮਿਲ ਕੀਤੀ ਗਈ ਜਿਸ ਲਈ ਸਿੱਖ ਭਾਈਚਾਰੇ ਦੀ ਉਦਮੀ ਬੀਬੀ ਸਰਬਜੀਤ ਕੌਰ ਨੇ ਬਕਾਇਦਾ ਫ਼ਰੀਮਾਂਟ ਦੀ ਸ਼ਹਿਰੀ ਸਰਕਾਰ ਕੋਲੋਂ ਲਿਖ਼ਤੀ ਇਜਾਜ਼ਤ ਲਈ। ਇਸ ਗਤਕਾ ਪ੍ਰਦਰਸ਼ਨ ਲਈ ਦੂਰੋਂ ਦੂਰੋਂ ਗਤਕੇ ਦੇ ਮਾਹਿਰ ਨੌਜਵਾਨ ਬੱਚੇ/ਬਚੀਆਂ ਨੇ ਹਿੱਸਾ ਲਿਆ, ਜਿਸ ਵਿਚ ਲਵਿੰਗਸਟਨ, ਮਨਟੀਕਾ, ਟਰੇਸੀ, ਯੂਨੀਅਨ ਸਿਟੀ, ਹੇਵਰਡ ਤੇ ਫ਼ਰੀਮਾਂਟ ਸ਼ਹਿਰ ਦੇ ਬੱਚੇ ਸ਼ਾਮਲ ਹੋਏ।
ਬੇਅ ਏਰੀਏ ਵਿਚ ਫ਼ਰੀਮਾਂਟ ਦੀ ਚਾਰ ਜੁਲਾਈ ਦੀ ਪਰੇਡ ਦਾ ਵੱਖਰਾ ਹੀ ਨਜ਼ਾਰਾ ਹੈ ਜਿਸ ਵਿਚ ਸਿੱਖ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਪੂਰੀ ਪਰੇਡ ਵਿਚ ਮੁਫ਼ਤ ਠੰਡਾ-ਜਲ ਵਰਤਾਉਣ ਦੀ ਸੇਵਾ ਕਰਦੇ ਹਨ। ਇਹ ਸੇਵਾ ਇਸ ਵਾਰ ਵੀ ਭਾਰੀ ਉਤਸ਼ਾਹ ਨਾਲ ਜਾਰੀ ਸੀ ਜਿਸ ਵਿਚ ਬਹੁਤ ਸਾਰੇ ਸਿੱਖ ਸੇਵਾ ਕਰਦੇ ਵੇਖੇ ਗਏ।
ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਗੋਰੇ, ਕਾਲੇ, ਕਣਕ ਵੰਨੇ, ਪੱਕੇ, ਬਦਾਮੀ ਰੰਗੇ, ਸਾਂਵਲੇ, ਫ਼ੀਨੇ, ਚੀਨੇ ਤੇ ਮੈਕਸੀਕੇ ਅਮਰੀਕੀ ਰੰਗ ਵਿਚ ਰੰਗ ਕੇ ਪਰੇਡ ਵੇਖ ਰਹੇ ਸਨ। ਅਮਰੀਕਾ ਪਹਿਲਾਂ ਹੀ
ਅਵਾਸੀਆਂ ਦਾ ਦੇਸ਼ ਹੈ, ਜਿਸ ਵਿਚ ਹਰ ਧਰਮ ਦੇਸ਼ ਦੇ ਵਸਨੀਕ ਵੱਸਦੇ ਹਨ। ਅੱਜ ਦੀ ਪਰੇਡ ਵੀ ਵੱਖ ਵੱਖ ਰੰਗਾ ਦੀ ਅਮਰੀਕੀ ਭੀੜ ਸੀ ਜਿਸ ਵਿਚ ਬੱਚੇ, ਨੌਜਵਾਨ, ਬਜ਼ੁਰਗ, ਬੀਬੀਆਂ, ਮੁਟਿਆਰਾਂ, ਮਾਤਾਵਾਂ, ਬੱਚੀਆਂ ਤੇ ਰੇੜੇ ਤੇ ਝੂੰਟੇ ਲੈ ਰਹੇ ਨਿੱਕੇ ਬੱਚੇ ਵੀ ਅਜ਼ਾਦੀ ਦੀ ਪਰੇਡ ਦਾ ਅਨੰਦ ਲੈ ਰਹੇ ਸਨ ਜਿਸ ਵਿਚ ਸਿੱਖ ਨੌਜਵਾਨਾਂ ਨੇ ਅਮਰੀਕੀ ਅਜ਼ਾਦੀ ਜ਼ਿੰਦਾਬਾਦ ਤੇ ਖ਼ਾਲਿਸਤਾਨ ਦੀ ਅਜ਼ਾਦੀ ਜ਼ਿੰਦਾਬਾਦ ਦੇ ਬੁਲੰਦ ਨਾਹਰੇ ਲਾ ਕੇ ਰੂਹ ਨਸ਼ਿਆ ਦਿਤੀ।
ਸਮਝੌਤੇ ਤੋਂ ਬਾਅਦ ਟ੍ਰਾਂਸਪੋਰਟਰਾਂ ਨੇ ਹੜਤਾਲ ਵਾਪਸ ਲਈ
ਨਵੀਂ ਦਿੱਲੀ, 4 ਜੁਲਾਈ 2008 -ਟ੍ਰਾਂਸਪੋਰਟਰਾਂ ਅਤੇ ਸਰਕਾਰ ਦੇ ਵਿਚਾਲੇ ਦਸ ਘੰਟੇ ਤੱਕ ਚਲੀ ਮੀਟਿੰਗ ‘ਚ ਹੋਏ ਸਮਝੌਤੇ ਤੋਂ ਬਾਅਦ ਟ੍ਰਾਂਸਪੋਰਟਰਾਂ ਨੇ ਤਿੰਨ ਦਿਨ ਤੋਂ ਚਲਦੀ ਆ ਰਹੀ ਆਪਣੀ ਹੜਤਾਲ ਵਾਪਸ ਲੈ ਲਈ ਹੈ। ਟਰੱਕ ਅਪਰੇਟਰ ਟੋਲ ਟੈਕਸ ਵਿਚ ਹੋਏ ਵਾਧੇ ਨੂੰ ਵਾਪਸ ਲੈਣ ਅਤੇ ਗੈਰ ਬ੍ਰਾਂਡ ਵਾਲੇ ਡੀਜ਼ਲ ਦੀ ਮੌਜੂਦਗੀ ਅਤੇ ਰਾਜਮਾਰਗਾਂ ‘ਤੇ ਸਪੀਡ ਗਵਰਨਰਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ (ਏਆਈਐਮਟੀਸੀ) ਦੇ ਪ੍ਰਧਾਨ ਚਰਨ ਸਿੰਘ ਲੋਹਾਰਾ ਨੇ ਮੀਟਿੰਗ ਦੇ ਬਾਅਦ ਦੱਸਿਆ ਕਿ ਸੇਵਾ ਕਰ ਸਬੰਧੀ ਸਾਡੇ ਮੁੱਦਿਆਂ ਦਾ ਹੱਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਛੇ ਮੈਂਬਰਾਂ ਦੀ ਇਕ ਕੇਂਦਰੀ ਕਮੇਟੀ ਟੋਲ ਟੈਕਸ ਸਬੰਧੀ ਮੁੱਦਿਆਂ ਉੱਤੇ ਗੌਰ ਕਰੇਗੀ। ਕਾਇਮ ਹੋਣ ਦੀ ਮਿਤੀ ਦੇ ਤਿੰਨ ਮਹੀਨੇ ਦੇ ਅੰਦਰ-ਅੰਦਰ ਕਮੇਟੀ ਆਪਣੀ ਰਿਪੋਰਟ ਦੇਵੇਗੀ ਅਤੇ ਇਸ ਕਮੇਟੀ ਦਾ ਕਾਰਜਕਾਲ ਤਿੰਨ ਮਹੀਨੇ ਤੱਕ ਲਈ ਵਧਾਇਆ ਜਾ ਸਕਦਾ ਹੈ। ਇਕ ਬੁਲਾਰੇ ਨੇ ਦੱਸਿਆ ਕਿ ਹੁਣ ਦਸੰਬਰ 2007 ਤੋਂ ਪਹਿਲਾਂ ਚਲ ਰਹੀ ਟੋਲ ਦਰ ਲਾਗੂ ਹੋ ਜਾਵੇਗੀ। ਇਸਤੋਂ ਇਲਾਵਾ ਸਰਕਾਰ ਦੁਆਰਾ 770 ਕਿਲੋਮੀਟਰ ਦੇ ਕੌਮੀ ਮਾਰਗ ‘ਤੇ ਇਕ ਸਾਲ ਤੱਕ ਟੋਲ ਦੀਆਂ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਵਿੱਤ ਮੰਤਰੀ ਅਤੇ ਵਿੱਤ ਸਕੱਤਰ ਪੀਵੀ ਭਿੜੇ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ 2004 ਦੇ ਸੇਵਾ ਕਰ ਉੱਤੇ ਅਮਲ ਕੀਤਾ ਜਾਵੇਗਾ। ਲੋਹਾਰਾ ਨੇ ਕਿਹਾ ਕਿ ਸਪੀਡ ਸਵਰਨਰ ਅਤੇ ਪੱਛਮੀ ਬੰਗਾਲ, ਉੜੀਸਾ ਅਤੇ ਤਾਮਿਲਨਾਡੂ ਵਿਚ ਲਾਗੂ ਯੰਤਰਿਕ ਕਰ ਦੇ ਮਾਮਲੇ ਨੂੰ ਵੀ ਸੁਲਝਾ ਲਿਆ ਗਿਆ ਹੈ। ਐਨਐਚਏਆਈ ਦੇ ਪ੍ਰਧਾਨ ਐਨ ਗੋਕੁਲਰਾਮ ਨੇ ਕਿਹਾ ਕਿ ਟੋਲ ਟੈਕਸ ਵਿਚ ਵਾਧੇ ਨੂੰ ਰੋਕਣ ਕਾਰਨ ਸਰਕਾਰਾਂ ਨੂੰ ਕੁਝ ਘਾਟੇ ਦਾ ਸਾਹਮਣਾ ਕਰਨਾ ਪਵੇਗਾ।ਹਾਲਾਂਕਿ ਉਨ੍ਹਾਂ ਨੇ ਇਹ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕੁਲ ਕਿੰਨਾ ਘਾਟਾ ਪਵੇਗਾ।
ਓਬਾਮਾ-ਮੈਕਕੇਨ ਨੂੰ ਦੇਣਾ ਪੈ ਰਿਹਾ ਹੈ ਦੇਸ਼ ਭਗਤੀ ਦਾ ਸਬੂਤ
ਵਾਸ਼ਿੰਗਟਨ, 4 ਜੁਲਾਈ 2008 - ਇਕ ਪਾਸੇ ਚਾਰ ਜੁਲਾਈ ਨੂੰ ਅਮਰੀਕੀ ਲੋਕ ਆਜ਼ਾਦੀ ਦਿਵਸ ਮਨਾ ਰਹੇ ਹਨ ਉੱਥੇ ਉਨ੍ਹਾਂ ਵਿਚ ਰਾਸ਼ਟਰਪਤੀ ਦੀ ਚੋਣ ਵਿਚ ਦੇਸ਼ ਭਗਤੀ ਦਾ ਮੁੱਦਾ ਜ਼ੋਰਸ਼ੋਰ ਨਾਲ ਉੱਠਣ ਲੱਗਾ ਹੈ। ਉਮੀਦਵਾਰਾਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣਾ ਪੈ ਰਿਹਾ ਹੈ। ਇਨ੍ਹਾਂ ਉਮੀਦਵਾਰਾਂ ਦੀ ਵਫਾਦਾਰੀ ਉੱਤੇ ਉਂਗਲੀਆਂ ਉਠਾਉਣ ਦਾ ਸਿਲਸਿਲਾ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਡੈਮੋਕ੍ਰੇਟਿਕ ਉਮੀਦਵਾਰ ਬਰਾਕ ਓਬਾਮਾ ਅਤੇ ਰੀਪਬਲਿਕਨ ਉਮੀਦਵਾਰ ਜਾਨ ਮੈਕਕੇਨ ਖੁਦ ਨੂੰ ਦੇਸ਼ ਭਗਤ ਸਾਬਤ ਕਰਨ ਦਾ ਕੋਈ ਵੀ ਮੌਕਾ ਨਹੀਂ ਗਵਾ ਰਹੇ ਹਨ। ਵੈਸੇ ਉਨ੍ਹਾਂ ਦੀ ਦੇਸ਼ਭਗਤੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਦੀ ਮੁਹਿੰਮ ਜ਼ੋਰ ਫੜ ਚੁੱਕੀ ਹੈ। ਇੰਟਰਨੇਟ ਇਸਦਾ ਬੜਾ ਵੱਡਾ ਹਥਿਆਰ ਬਣ ਗਿਆ ਹੈ। ਇਸ ਸਿਲਸਿਲੇ ਉੱਤੇ ਓਬਾਮਾ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ। ਇੰਟਰਨੇਟ ਉੱਤੇ ਇਹ ਕਿੱਸਾ ਤੈਰ ਰਿਹਾ ਹੈ ਕਿ ਓਬਾਮਾ ਨੇ ਵਿਦਿਆਰਥੀ ਜੀਵਣ ਵਿਚ ਅਮਰੀਕਾ ਦੇ ਪ੍ਰਤੀ ਵਫਾਦਾਰੀ ਜਤਾਉਣ ਵਾਲੀ ਕਵਿਤਾ ਪੜਨ ਅਤੇ ਕਮੀਜ਼ ਉੱਤੇ ਅਮਰੀਕੀ ਝੰਡਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਕ ਪਾਸੇ ਇਹ ਕਹਾਣੀ ਵੀ ਫੈਲਾਈ ਗਈ ਹੈ ਕਿ ਓਬਾਮਾ ਮੂਲ ਰੂਪ ਵਿਚ ਇਕ ਮੁਸਲਮਾਨ ਹੈ ਅਤੇ ਉਨ੍ਹਾਂ ਨੇ ਇੰਡੋਨੇਸ਼ੀਆ ਵਿਚ ਬਚਪਨ ਵਿਚ ਮਦਰੱਸੇ ਵਿਚ ਪੜਾਈ ਕੀਤੀ ਹੈ। ਓਬਾਮਾ ਦੇ ਪ੍ਰਚਾਰਕ ਪ੍ਰਬੰਧਕ ਇਨੇ ਚਿੰਤਤ ਹਨ ਕਿ ਉਨ੍ਹਾਂ ਨੂੰ ਅਜਿਹੀਆਂ ਅਫਵਾਹਾਂ ਦਾ ਖੰਡਨ ਕਰਨ ਲਈ 'ਫਾਈਟ ਦ ਸਮੀਜਰਸ ਡਾਟ ਕਾਮ‘ ਨਾਂ ਦੀ ਵੈਬਸਾਈਟ ਲਾਂਚ ਕਰਨੀ ਪਈ ਹੈ।
ਅਮਰੀਕਾ ‘ਚ ਮੰਦੀ ਦੇ ਨਵੇਂ ਸੰਕੇਤ
ਵਾਸ਼ਿੰਗਟਨ, 4 ਜੁਲਾਈ 2008-ਅਮਰੀਕਾ ਵਿਚ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਅੰਕੜਿਆਂ ਤੋਂ ਉੱਭਰੀਆਂ ਚਿੰਤਾ ਦੀਆਂ ਲਕੀਰਾਂ ਹੁਣ ਹੋਰ ਗਹਿਰੀਆਂ ਹੋ ਗਈਆਂ ਹਨ। ਅਮਰੀਕਾ ਦੀਆਂ ਤਿੰਨ ਕਾਰ ਕੰਪਨੀਆਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ। ਅਮਰੀਕੀ ਖਪਤਕਾਰ ਕਾਰ ਨੂੰ ਲੈ ਕੇ ਆਪਣੇ ਖਰਚੇ ਵਿਚ ਕਾਫੀ ਹੱਦ ਤੱਕ ਕਟੌਤੀ ਕਰ ਰਹੇ ਹਨ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਵਿਚ ਕੌਫੀ ਹਾਉਸ ਦੀ ਲੜੀ ਚਲਾਉਣ ਵਾਲੀ ਕੰਪਨੀ ਸਟਾਰਬਕਸ 600 ਆਉਟਲੇਟ ਬੰਦ ਕਰਨ ਜਾ ਰਹੀ ਹੈ। ਇਸ ਫੈਸਲੇ ਤੋਂ ਕਰੀਬ 12000 ਲੋਕ ਬੇਰੁਜ਼ਗਾਰ ਹੋ ਜਾਣਗੇ। ਹਾਲਾਂਕਿ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਕੰਪਨੀ ਉਨ੍ਹਾਂ ਲਈ ਨਵੀਂ ਨੌਕਰੀ ਲੱਭਣ ਵਿਚ ਮਦਦ ਕਰੇਗੀ। ਜਨਰਲ ਮੋਟਰਸ ਦੀਆਂ ਕਾਰਾਂ ਦੀ ਵਿਕਰੀ ਜੂਨ ਮਹੀਨੇ ਵਿਚ 18 ਫੀਸਦੀ ਘੱਟ ਹੋਈ ਹੈ ਜਦੋਂਕਿ ਫੋਰਡ ਅਤੇ ਕ੍ਰਾਈਜਲਰ ਦਾ ਧੰਦਾ ਇਸ ਤੋਂ ਵੀ ਕਾਫੀ ਮੰਦੀ ਹਾਲਤ ਵਿਚ ਚਲ ਰਿਹਾ ਹੈ। ਕ੍ਰਾਈਜਲਰ ਦੀਆਂ ਕਾਰਾਂ ਦੀ ਵਿਕਰੀ 36 ਫੀਸਦੀ ਘੱਟ ਹੋਈ ਹੈ। ਇਸੇ ਸਮੇਂ ਦੌਰਾਨ ਫੋਰਡ ਦੀਆਂ ਕਾਰਾਂ ਦੀ ਵਿਕਰੀ ਵਿਚ 28 ਫੀਸਦੀ ਤੱਕ ਦੀ ਕਮੀ ਆਈ ਹੈ। ਪਿਛਲੇ ਕੁਝ ਸਾਲਾਂ ਵਿਚ ਅਮਰੀਕੀ ਅਰਥ ਵਿਵਸਥਾ ਵਿਚ ਅਜਿਹੀ ਸੁਸਤੀ ਕਦੇ ਵੀ ਨਹੀਂ ਦੇਖੀ ਗਈ ਹੈ।ਮੰਨਿਆ ਜਾ ਰਿਹਾ ਹੈ ਕਿ ਵਿਆਜ਼ ਦਰਾਂ ਵਧਣ ਕਾਰਨ ਕਰਜ਼ ਲੈਣ ਦੇ ਆਦਿ ਹੋ ਚੁੱਕੇ ਅਮਰੀਕੀ ਹੁਣ ਬਾਜ਼ਾਰ ਵਿਚ ਜੇਬ ਢਿੱਲੀ ਕਰਨ ਤੋਂ ਕਤਰਾ ਰਹੇ ਹਨ।
ਸੁਰਜੀਤ ਸਿੰਘ ਰੱਖੜਾ ਨੂੰ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਅਬਜ਼ਰਵਰ ਲਗਾਇਆ ਗਿਆ
ਫਤਿਹਗੜ੍ਹ ਸਾਹਿਬ/4 ਜੁਲਾਈ/ਰਣਜੋਧ ਸਿੰਘ ਔਜਲਾ-
ਜ਼ਿਲਾ ਪ੍ਰੀਸ਼ਦਾਂ ਦੇ ਚੇਅਰਮੈਨ/ਵਾਈਸ ਚੇਅਰਮੈਨ ਅਤੇ ਮਿਉਂਸਪਲ ਕਮੇਟੀਆਂ/ਨਗਰ ਪੰਚਾਇਤਾਂ ਦੇ ਪ੍ਰਧਾਨਾਂ ਦੀ ਚੋਣ ਦਾ ਫ਼ੈਸਲਾ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਸਿੰਘ ਰੱਖੜਾ ਨੂੰ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਅਬਜ਼ਰਵਰ ਲਗਾਇਆ ਗਿਆ ਹੈ ਜੋ ਜ਼ਿਲਾ ਇਕਾਈ ਦੇ ਆਗੂਆਂ ਦੀ ਇਸ ਚੋਣ ਸਬੰਧੀ ਰਾਇ ਲੈ ਕੇ ਪਾਰਟੀ ਹਾਈਕਮਾਂਡ ਨੂੰ 12 ਜੁਲਾਈ ਤੱਕ ਇਸ ਦੀ ਰਿਪੋਰਟ ਭੇਜਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਰਜੀਤ ਸਿੰਘ ਰੱਖੜਾ ਹੀ ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ,ਪੰਚਾਇਤੀ ਅਤੇ ਨਗਰ ਕੌਂਸਲ ਦੀਆਂ ਪਾਰਟੀ ਟਿਕਟਾਂ ਦੀ ਵੰਡ ਸਬੰਧੀ ਚੋਣ ਅਬਜ਼ਰਵਰ ਸਨ।
ਸੋਨੀਆ ਜੀ ਸਾਡੀ ਰੱਖਿਆ ਕਰੋ
ਫਤਿਹਗੜ੍ਹ ਸਾਹਿਬ/4 ਜੁਲਾਈ/ਰਣਜੋਧ ਸਿੰਘ ਔਜਲਾ-
‘‘ਐਮ.ਐਲ.ਏ.ਦੀਦਾਰ ਸਿੰਘ ਭੱਟੀ ਦੇ ਗੁੰਡਿਆਂ ਅਤੇ ਪੁਲੀਸ ਦੇ ਅੱਤਿਆਚਾਰ ਤੋਂ ਤੰਗ ਆ ਕੇ ਅਸੀਂ ਘਰ ਛੱਡ ਕੇ ਜਾ ਰਹੇ ਹਾਂ, ਸੋਨੀਆ ਜੀ ਸਾਡੀ ਰੱਖਿਆ ਕਰੋ’’ ਇਨ੍ਹਾਂ ਸ਼ਬਦਾਂ ਵਾਲੇ ਪੋਸਟਰ ਉਨ੍ਹਾਂ ਦਲਿਤ ਪਰਿਵਾਰਾਂ ਦੇ ਘਰਾਂ ਦੇ ਦਰਵਾਜ਼ਿਆਂ ਅੱਗੇ ਲੱਗੇ ਮਿਲੇ, ਜਿਨ੍ਹਾਂ ਨੇ ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਦੇ ਅਕਾਲੀ ਪਾਰਟੀ ਦੇ ਉਮੀਦਵਾਰ ਦੇ ਵਿਰੋਧ ਵਿਚ ਵੋਟਾਂ ਪਾਈਆਂ ਸਨ ਅਤੇ ਜੋ ਪੁਲੀਸ ਅਤੇ ਅਣਪਛਾਤੇ ਵਿਅਕਤੀਆਂ ਤੋਂ ਤੰਗ ਆ ਕੇ ਆਪਣੇ ਘਰ ਛੱਡ ਚੁੱਕੇ ਹਨ, ਦੇ ਪਰਿਵਾਰਕ ਮੈਂਬਰਾਂ ਹਰਜਿੰਦਰ ਸਿੰਘ, ਬਲਵੀਰ ਸਿੰਘ, ਕਾਕਾ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਵਿਸਾਖ਼ੀ ਰਾਮ, ਕਾਲੀ ਚਰਨ, ਨਰਾਇਣ ਸਿੰਘ, ਅਵਤਾਰ ਸਿੰਘ,ਬਾਲੂ ਰਾਮ , ਕਰਮ ਸਿੰਘ ਨੇ ਕੁਲਜੀਤ ਸਿੰਘ ਨਾਗਰਾ ਪ੍ਰਧਾਨ ਕਿਸਾਨ ਖੇਤ ਮਜ਼ਦੂਰ ਕਾਂਗਰਸ ਪੰਜਾਬ ਦੀ ਅਗਵਾਈ ਵਿਚ ਸੱਦੀ ਇਕ ਪ੍ਰੈ¤ਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ਸਮੇਂ ਤੋਂ ਲੈ ਕੇ ਹੀ ਇਨ੍ਹਾਂ ਦਲਿਤ ਪਰਿਵਾਰਾਂ ਨਾਲ਼ ਅਕਾਲੀ ਵਿਧਾਇਕ ਦੀ ਕਥਿਤ ਸ਼ਹਿ ’ਤੇ ਪੁਲੀਸ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਏਨਾ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਘਰ ਹੀ ਛੱਡ ਕੇ ਜਾਣਾ ਪਿਆ, ਜਿਸ ਕਾਰਨ ਉਹ ਲੁਕ ਛਿਪ ਕੇ ਦਿਨ ਕੱਟ ਰਹੇ ਹਨ।
ਡਾ. ਗੁਰਦੇਵ ਸਿੰਘ ਪੰਦੋਹਲ ਦੀ ਹੋਈ ਦਰਦਨਾਕ ਮੌਤ ਸਬੰਧੀ ਸੋਗ ਸਭਾ
ਫਤਿਹਗੜ੍ਹ ਸਾਹਿਬ /4 ਜੁਲਾਈ /ਰਣਜੋਧ ਸਿੰਘ ਔਜਲਾ-
ਪੰਜਾਬੀ ਸੱਥ ਫਤਿਹਗੜ੍ਹ ਸਾਹਿਬ ਪੰਜਾਬ ਦੇ ਮਹਾਨ ਵਿਦਵਾਨ, ਸਿੱਖਿਆ ਸ਼ਾਸ਼ਤਰੀ, ਬਹੁਪੱਖੀ ਸਾਹਿਤਕਾਰ, ਉਰਦੂ-ਪੰਜਾਬੀ ਸ਼ਾਇਰ ਅਤੇ ਅਨੁਵਾਦਕ, ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਲੱਗਭਗ 40 ਪੁਸਤਕਾਂ ਦਾ ਯੋਗਦਾਨ ਪਾਉਣ ਵਾਲੇ ਅਨੁਭਵੀ ਮਨੁੱਖ ਡਾ. ਗੁਰਦੇਵ ਸਿੰਘ ਪੰਦੋਹਲ ਦੀ ਹੋਈ ਦਰਦਨਾਕ ਮੌਤ ਸਬੰਧੀ ਇਕ ਸੋਗ ਸਭਾ ਬੁਲਾਈ ਗਈ, ਜਿਸ ਵਿਚ ਇਲਾਕੇ ਦੀਆਂ ਸਾਹਿਤਕ ਸਖ਼ਸ਼ੀਅਤਾਂ ਸਥ ਦੇ ਪ੍ਰਧਾਨ ਸੰਤ ਸਿੰਘ ਸੋਹਲ, ਚੇਅਰਮੈਨ ਗੁਰਨਾਮ ਬਾਵਾ, ਉਪ ਪ੍ਰਧਾਨ ਅਸ਼ੋਕ ਝੰਜੀ, ਸਕੱਤਰ ਜਗਤਾਰ ਸਿੰਘ ਜਗਤਾਰ ਅਤੇ ਗੁਰਬਚਨ ਸਿੰਘ ਵਿਰਦੀ, ਗੁਰਜੀਤ ਸਿੰਘ ਬਾਠ, ਗੁਰਪਾਲ ਸਿੰਘ, ਕੈਲਾਸ਼ ਅਮਲੋਹੀ, ਜਨਰਲ ਸਕੱਤਰ ਲਾਲ ਮਿਸਤਰੀ ਤੋਂ ਇਲਾਵਾ ਜ਼ਿਲਾ ਲਿਖਾਰੀ ਸਭਾ ਦੇ ਪ੍ਰਧਾਨ ਕ੍ਰਿਪਾਲ ਸਿੰਘ ਪਰੇਸ਼ਾਨ, ਜਨਰਲ ਸਕੱਤਰ ਸੁਰਿੰਦਰ ਕੌਰ, ਸ਼੍ਰੋਮਣੀ ਸਾਹਿਤਕਾਰ ਡਾ. ਹਰਚੰਦ ਸਿੰਘ ਸਰਹਿੰਦੀ ਨੇ ਸ਼ਮੂਲੀਅਤ ਕੀਤੀ ਅਤੇ ਸ੍ਰੀ ਪੰਦੋਹਲ ਦੀ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ਼ ਹਮਦਰਦੀ ਜਾਹਿਰ ਕੀਤੀ ਹੈ। ਮੀਟਿੰਗ ਵਿਚ ਹਾਜ਼ਰ ਸਾਰੇ ਲੇਖਕਾਂ, ਕਵੀਆਂ, ਸਾਹਿਤਕਾਰਾਂ ਨੇ ਆਖਿਆ ਕਿ ਸ੍ਰੀ ਪੰਦੋਹਲ ਦੀ ਮੌਤ ਨਾਲ਼ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ਼ਹੀਦ ਭਾਈ ਬਲਕਾਰ ਸਿੰਘ ਦੀ ਯਾਦ ਵਿਚ 6 ਜੁਲਾਈ ਨੂੰ ਜਾਮਾਰਾਏ (ਤਰਨਤਰਨ) ਵਿਚ ਸਮਾਗਮ
ਤਰੀਕ: 3 ਜੁਲਾਈ, 2008
(ਐਡਵੋਕੇਟ ਜਸਪਾਲ ਸਿੰਘ ਮੰਝਪੁਰ)-
ਸੌਦਾ ਸਾਧ ਵਲੋਂ ਗੋਲੀਆਂ ਚਲਵਾ ਕੇ ਮੁੰਬਈ ਵਿਚ ਕੀਤੇ ਸ਼ਹੀਦ ਬਲਕਾਰ ਸਿੰਘ ਦੀ ਯਾਦ ਵਿਚ ਪੰਜਾਬ ਵਿਚ 6 ਜੁਲਾਈ ਨੂੰ ਜਾਮਾਰਾਏ (ਤਰਨਤਰਨ) ਵਿਚ ਸਮਾਗਮ ਹੋ ਰਿਹਾ ਹੈ ਜਿਸ ਵਿਚ ਪੁੱਜਣਾ ਹਰੇਕ ਪੰਥ ਦਰਦੀ ਦਾ ਫਰਜ਼ ਹੈ ਕਿਉਂਕਿ ਸ਼ਹੀਦਾਂ ਦੀਆਂ ਯਾਦਾਂ ਦੀ ਰੌਸ਼ਨੀ ਵਿਚ ਹੀ ਸੰਘਰਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਸ. ਗੁਰਜਤਿੰਦਰਪਾਲ ਸਿੰਘ ਭਿੱਖਵਿੰਡ ਤੇ ਸਕੱਤਰ ਜਨਰਲ ਭਾਈ ਦਇਆ ਸਿੰਘ ਕੱਕੜ ਨੇ ਕੀਤਾ।
ਆਗੂਆਂ ਨੇ ਦੱਸਿਆ ਕਿਹਾ ਕਿ ਪਾਰਟੀ ਵਰਕਰ ਸ਼ਹੀਦ ਬਲਕਾਰ ਸਿੰਘ ਦੀ ਯਾਦ ਵਿਚ ਹੋ ਰਹੇ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ । ਉਹਨਾਂ ਦੱਸਿਆ ਕਿ ਪਾਰਟੀ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਵੀ ਵਿਸ਼ੇਸ਼ ਤੌਰ ਤੇ ਇਸ ਸ਼ਹੀਦੀ ਸਮਾਗਮ ਵਿਚ ਪੁੱਜਣਗੇ।
ਲੂਸੀਆਨਾ ਦੇ ਪੰਜਾਬੀ ਗਵਰਨਰ ਬੌਬੀ ਜਿੰਦਲ ਨੇ ਵੋਟਰਾਂ ਤੋਂ ਮੁਆਫ਼ੀ ਮੰਗੀ
ਨਿਊਯਾਰਕ, 3 ਜੁਲਾਈ -ਆਪਣੀ ਕੁਰਸੀ ਨੂੰ ਖਤਰੇ ਵਿਚ ਵੇਖਦਿਆਂ ਅਮਰੀਕਾਂ ਦੇ ਲੂਸੀਆਨਾ ਸੂਬੇ ਦੇ ਪੰਜਾਬੀ ਗਵਰਨਰ ਬੌਬੀ ਜਿੰਦਲ ਨੇ ਆਪਣੇ ਸੂਬੇ ਦੇ ਵੋਟਰਾਂ ਤੋਂ ਜਨਤਕ ਤੌਰ ਤੇ ਮਾਫੀ ਮੰਗ ਲਈ ਹੈ ਅਤੇ ਸੂਬੇ ਦੇ ਵਿਧਾਇਕਾ ਦੇ ਤਨਖਾਹ ਵਧਾਉਣ ਲਈ ਬਿਲ ਨੂੰ ਵੀਟੋ ਕਰ ਦਿੱਤਾ ਹੈ। ਸੂਬੇ ਦੀ ਅਸੰਬਲੀ ’ਚ ਵਿਧਾਇਕਾਂ ਨੇ ਬਿਲ 672 ਲਿਆ ਕੇ ਆਪਣੀਆਂ ਤਨਖਾਹਾਂ ’ਚ ਦੁਗਣਾ ਵਾਧਾ ਕਰ ਲਿਆ ਸੀ ਅਤੇ ਵਿਧਇਕ ਦੀ ਤਨਖਾਹ 16 ਹਜਾਰ 800 ਡਾਲਰ ਪ੍ਰਤੀ ਮਹੀਨਾ ਤੇ ਵਧਕੇ ਸਾਢੇ 7 ਹਜ਼ਾਰ ਡਾਲਰ ਕਰ ਦਿੱਤੀ ਗਈ ਸੀ। ਇਸ ਵਾਧੇ ਦਾ ਸੂਬੇ ’ਚ ਤਿਖਾ ਪ੍ਰਤੀਕਰਮ ਹੋਇਆ ਸੀ। ਅਧਿਕ ਸੰਸਥਾਵਾਂ ਦੇ ਨਾਲ ਨਾਲ ਵਿਰੋਧੀ ਧਿਰ ਡੈਮੋਕਰਟਿਵ ਪਾਰਟੀ ਨੇ ਸੱਤਾਧਾਰੀ ਰਿਪਬ¦ਿਕਨ ਪਾਰਟੀ ਦੇ ਕੁਝ ਨਾਮੀ ਆਗੂਆਂ ਨੇ ਇਸ ਵਾਧੇ ਦਾ ਤਿੱਖਾ ਵਿਰੋਧ ਕੀਤਾ ਸੀ।
ਉਨ੍ਹਾਂ ਦਾ ਤਰਕ ਸੀ ਕਿ ਜਦੋਂ ਤੇਲ ਦੀਆਂ ਕੀਮਤਾਂ ਤੇ ਮਹਿੰਗਾਈ ਨਾਲ ਲੋਕਾਂ ਦਾ ਕਚੂੰਬਰ ਨਿਕਲ ਰਿਹਾ ਹੈ ਅਤੇ ਅਮਰੀਕਨ ਜਨਤਾ ਆਰਥਿਕ ਮੰਦਵਾੜੇ ਨਾਲ ਜੂਝ ਰਹੀ ਹੈ ਉਸ ਸਮੇਂ ਵਿਧਾਨਕਾਰਾਂ ਨੇ ਆਪਣੀਆਂ ਤਨਖਾਹਾਂ ’ਚ ਦੁਗਣਾ ਵਾਧਾ ਕਰਕੇ ਵੋਟਰਾਂ ਨਾਲ ਵਿਧਾਰਘਾ ਕੀਤਾ ਹੈ। ਨਾਮੀ ਸੰਸਥਾ ਤੇ ਲੋਕ ਪੱਖੀ ਆਗੂਆਂ ਗਵਰਨਰ ਬਾਬੀ ਜਿੰਦਲ ਤੋਂ ਮੰਗ ਕੀਤੀ ਸੀ ਕਿ ਉਹ ਇਸ ਵਾਧੇ ਨੂੰ ਵੀਟੋ ਕਰਦੇ ਹੋਏ। ਪ੍ਰੰਤੂ ਸ੍ਰੀ ਜਿੰਦਲ ਨੇ ਬਿਲ ਤੇ ਦਸਤਖਤ ਕਰ ਦਿਤੇ ਸਨ ਤੇ ਵੀਟੋ ਕਰਨ ਤੇ ਇਨਕਾਰ ਕਰ ਦਿਤਾ ਸੀ।
ਸੈਨਹੋਜੇ ਦਾ ਕਬੱਡੀ ਮੇਲਾ
ਕੈਲੇਫੋਰਨੀਆ, ( ਕਰਮਜੀਤ ਸਿੰਘ ਸ਼ਾਹੀ) ਕਬੱਡੀ ਨਾਲ ਪੰਜਾਬੀਆਂ ਦਾ ਪਿਆਰ ਬਹੁਤ ਗੂੜਾ ਹੈ। ਜਿੱਥੇ ਵੀ ਕਿਤੇ ਕਬੱਡੀ ਚੱਲਦੀ ਹੋਵੇ ਪੰਜਾਬੀ ਦੂਰੋ-ਦੂਰੋਂ ਆ ਪਹੁੰਚਦੇ ਹਨ। ਪੰਜਾਬੀਆਂ ਦੇ ਇਸ ਸ਼ੌਕ ਨੂੰ ਮੁਖ ਰੱਖਦਿਆਂ ਹੋਇਆਂ 29 ਜੂਨ ਨੂੰ ਐਵਰਗ੍ਰੀਨ ਕਾਲਜ ਸੈਨਹੋਜੇ ਦੀਆਂ ਖੁੱਲ੍ਹੀਆਂ ਗਰਾਊਂਡਾਂ ‘ਚ ਕਬੱਡੀ ਮੇਲੇ ਦਾ ਆਯੋਜਨ ਕੀਤਾ ਗਿਆ।
ਸਵੇਰੇ ਤਕਰੀਬਨ 11.00 ਵਜੇ ਤੋਂ ਹੀ ਮੇਲਾ ਭਰਨਾ ਸ਼ੁਰੂ ਹੋ ਗਿਆ। ਕਬੱਡੀ ਦੀ ਗਰਾਊਂਡ ਵਿੱਚ ਪੰਜਾਬੀ ਚੋਬਰਾਂ ਨੇ ਕਬੱਡੀ-ਕਬੱਡੀ ਦੇ ਦਮ ਪਾਉਣੇ ਸ਼ੁਰੂ ਕਰ ਦਿੱਤੇ। ਦੇਖਦਿਆਂ ਹੀ ਦੇਖਦਿਆਂ ਮੇਲਾ ਇੰਨਾ ਭਰ ਗਿਆ ਕਿ ਇੰਝ ਲੱਗਦਾ ਸੀ ਕਿ ਸਾਰਾ ਪੰਜਾਬ ਇੱਥੇ ਹੀ ਆ ਗਿਆ ਹੋਵੇ। ਕਬੱਡੀ ਦੀ ਗਰਾਊਂਡ ‘ਚ ਉਭਰਦਾ ਹੋਇਆ ਕੁਮੈਂਟਰ ਰਾਜਵਿੰਦਰ ਸਿੰਘ ਰੰਡਿਆਲਾ ਨੇ ਮੇਲੇ ਨੂੰ ਚਾਰ ਚੰਨ ਲਾਏ ।
ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਆਸੀ ਲਾਹੇ ਦੀ ਤਾਕ ‘ਚ
ਪਟਿਆਲਾ-
ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਸ਼ੱਕ ਅਕਾਲੀ-ਭਾਜਪਾ ਗੱਠਜੋੜ ਰਗੜੇ ਲਾਉਣ ਦੀ ਤਾਕ ਵਿਚ ਹੈ, ਪਰ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਰਗੜਿਆਂ ਦਾ ਸਿਆਸੀ ਲਾਹਾ ਲੈਣ ਲਈ ਪਟਿਆਲਾ ‘ਚ ਸਰਕਟ ਹਾਊਸ ਵਿਖੇ ਸ਼ਕਤੀ ਪ੍ਰਦਰਸ਼ਨ ਕਰਨਗੇ, ਜਿਸ ਕਾਰਨ ਉਨ੍ਹਾਂ ਨੇ ਆਪਣੇ ਹਮਾਇਤੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਵੱਡੀ ਗਿਣਤੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ 6 ਜੁਲਾਈ ਨੂੰ ਸਰਕਟ ਹਾਊਸ ਪਟਿਆਲਾ ਵਿਖੇ ਅਮਰਿੰਦਰ ਸਮਰਥਕ ਦਸ ਹਜ਼ਾਰ ਤੋਂ ਵਧੇਰੇ ਕਾਂਗਰਸੀ ਵਰਕਰਾਂ ਦਾ ਇਕੱਠ ਕਰਨ ਦੀਆਂ ਵਿਉੂਂਤਾਂ ਬਣਾ ਰਹੇ ਹਨ। ਇਸ ਦਿਨ ਕਿਉਂਕਿ ਵਿਜੀਲੈਂਸ ਪੁਲਿਸ ਨੇ ਅਮਰਿੰਦਰ ਸਿੰਘ ਨੂੰ ਪੁਛਗਿੱਛ ਲਈ ਬੁਲਾਇਆ ਹੈ। ਨੈਤਿਕ ਤੌਰ ‘ਤੇ ਤਾਂ ਭਾਂਵੇ ਇਹ ਗਲਤ ਹੈ ਕਿ ਭ੍ਰਿਸ਼ਟਾਚਾਰ ਵਾਲੇ ਕੇਸ ਦਾ ਸਾਹਮਣਾ ਕਰਨ ਲਈ ਇਨ੍ਹਾਂ ਵੱਡਾ ਇਕੱਠ ਕੀਤਾ ਜਾਵੇ, ਪਰ ਪੰਜਾਬ ਵਿਚ ਕਾਂਗਰਸ ਪਾਰਟੀ ਜਿਸ ਤਰ੍ਹਾਂ ਸਿਆਸੀ ਤੌਰ ‘ਤੇ ਉਖੜ ਚੁੱਕੀ ਹੈ, ਉਸ ਦਾ ਲਾਹਾ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਮਰਥਕ ਇਸ ਨੂੰ ਵਧੀਆ ਮੌਕਾ ਮੰਨ ਰਹੇ ਹਨ। ਉਨ੍ਹਾਂ ਦਾ ਇਰਾਦਾ ਤਾਂ ਭਾਂਵੇ ਕਾਂਗਰਸ ਪਾਰਟੀ ਵਿਚ ਅਮਰਿੰਦਰ ਖੇਮੇ ਦੇ ਅਧਾਰ ਦਾ ਦਿਖਾਵਾ ਕਰਨਾ ਹੈ ਪਰ ਉਹ ਅਮਰਿੰਦਰ ਸਿੰਘ ਨਾਲ ਹਮਦਰਦੀ ਵਜੋਂ ਇਹ ਇਕੱਠ ਕਰ ਰਹੇ ਹਨ। ਅਜਿਹਾ ਕਰਕੇ ਅਮਰਿੰਦਰ ਸਿੰਘ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਕਿਉਂਕਿ ਇਹ ਚਰਚਾ ਵੀ ਚੱਲੀ ਹੋਈ ਹੈ ਕਿ ਅਮਰਿੰਦਰ ਸਿੰਘ ਨੂੰ ਕਾਂਗਰਸ ਵਿਚ ਕੋਈ ਵੱਡਾ ਅਹੁਦਾ ਮਿਲੇਗਾ। ਇੰਨਾ ਵੱਡਾ ਇਕੱਠ ਕਰਕੇ ਉਹ ਇਸ ਤਾਕ ਵਿਚ ਹਨ ਕਿ ਉਨ੍ਹਾਂ ਦੇ ਅਹੁਦੇ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਮੌਕਾ ਹੀ ਨਾ ਦਿੱਤਾ ਜਾ ਸਕੇ ਕਿ ਅਮਰਿੰਦਰ ਸਿੰਘ ਦੇ ਨਾਲ ਕਾਂਗਰਸੀ ਵਰਕਰ ਬਹੁਤ ਘੱਟ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਦੀ ਮੀਟਿੰਗ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ
ਫਤਿਹਗੜ੍ਹ ਸਾਹਿਬ/3 ਜੁਲਾਈ/ਰਣਜੋਧ ਸਿੰਘ ਔਜਲਾ-
ਭਾਰਤੀ ਕਿਸਾਨ ਯੂਨੀਅਨ (ਏਕਤਾ) ਪੰਜਾਬ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਮਾਸਿਕ ਮੀਟਿੰਗ ਗੁਰਦੇਵ ਸਿੰਘ ਖਰੌੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ‘ਤੇ ਕਿਸਾਨ ਆਗੂਆਂ ਨੇ ਸਰਕਾਰ ਤੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ਿਆਂ ‘ਤੇ ਲਕੀਰ ਮਾਰਨ, ਝੋਨੇ ਦੀ ਫ਼ਸਲ ਦਾ ਰੇਟ ਸੂਚਕ ਅੰਕ ਨਾਲ਼ ਜੋੜ ਕੇ 1640 ਰੁਪਏ ਤੁਰੰਤ ਕਰਨ, ਨਰਮੇ ਦੀ ਫ਼ਸਲ ਦਾ ਰੇਟ 4500 ਰੁਪਏ ਦੇਣ, ਪਿੰਡਾਂ ਤੋਂ 300 ਮੀਟਰ ਦੇ ਫ਼ਾਸਲੇ ‘ਤੇ ਵਸਦੇ ਡੇਰਿਆਂ ਨੂੰ 24 ਘੰਟੇ ਵਾਲੀ ਬਿਜਲੀ ਸਪਲਾਈ ਤੁਰੰਤ ਚਾਲੂ ਕਰਨ, ਜੀਰੀ ਦੀ ਭਰਾਈ 50 ਕਿਲੋ ਭਰਤੀ ਤੁਰੰਤ ਕਰਨ, ਕਿਸਾਨਾਂ ਦੀਆਂ ਮੋਟਰਾਂ ਨੂੰ ਬਿਜਲੀ ਦੀ ਸਪਲਾਈ 12 ਘੰਟੇ ਤੁਰੰਤ ਦੇਣ, ਮੋਟਰਾਂ ਲਈ ਬਿਜਲੀ ਸਪਲਾਈ ਦੇ ਵਿਚ ਲਗਾਏ ਕੱਟ ਦੀ ਪੂਰਤੀ ਦੂਸਰੇ ਦਿਨ ਕਰਨ, ਬਿਜਲੀ ਸਬੰਧੀ ਨਵੇਂ ਅਤੇ ਪੁਰਾਣੇ ਕੁਨੈਕਸ਼ਨ ਤੁਰੰਤ ਦੇਣ ਆਦਿ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ ਹੈ। ਇਸ ਮੀਟਿੰਗ ਨੂੰ ਸੁਖਦੇਵ ਸਿੰਘ ਬਡਾਲੀ ਮਾਈ ਕੀ ਜ਼ਿਲਾ ਜਨਰਲ ਸਕੱਤਰ,ਭੁਪਿੰਦਰ ਸਿੰਘ ਬਲਾਕ ਪ੍ਰਧਾਨ ਖੇੜਾ, ਬਲਦੇਵ ਸਿੰਘ ਮੁਲਾਂਪੁਰ ਪ੍ਰਧਾਨ ਸਰਹਿੰਦ, ਮਹਿੰਦਰ ਸਿੰਘ ਪ੍ਰਧਾਨ ਮਾਛੀਵਾੜਾ, ਮਹਿੰਦਰ ਸਿੰਘ ਮਨਹੇੜਾ ਜ਼ਿਲਾ ਖਜਾਨਚੀ, ਹਰਭਜਨ ਸਿੰਘ ਰਾਮਪੁਰ, ਧਰਮਜੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਘੇਲ, ਜਗਤਾਰ ਸਿੰਘ ਨਰੈਣਾਂ ਮੀਤ ਪ੍ਰਧਾਨ ਬਲਾਕ ਖੇੜਾ, ਮੱਲ ਸਿੰਘ ਉੱਚੀ ਰੁੜਕੀ, ਮਲਕੀਤ ਸਿੰਘ ਉੱਚੀ ਰੁੜਕੀ ਨੇ ਸੰਬੋਧਨ ਕੀਤਾ।
ਈ.ਟੀ.ਟੀ.ਸਿੱਖਿਆਰਥੀਆਂ ਵੱਲੋ ਰੋਸ ਧਰਨਾ
ਫਤਿਹਗੜ੍ਹ ਸਾਹਿਬ/3 ਜੁਲਾਈ/ਰਣਜੋਧ ਸਿੰਘ ਔਜਲਾ-
ਪੰਜਾਬ ਦੇ ਈ.ਟੀ.ਟੀ.ਸਿੱਖਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਲਈ ਪੰਜਾਬ ਦੇ ਜਨਰਲ ਸਕੱਤਰ ਵਰਿੰਦਰ ਸਿੰਘ ਧਤੌਂਦਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਅਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ।
ਆਂਗਣਵਾੜੀ ਮੁਲਾਜ਼ਮ ਵੱਲੋ
7 ਜੁਲਾਈ ਨੂੰ ਕੀਤੀ ਜਾ ਰਹੀ ਭੁੱਖ ਹੜਤਾਲ ਸਬੰਧੀ ਵਿਚਾਰ ਵਟਾਂਦਰਾ
ਫਤਿਹਗੜ੍ਹ ਸਾਹਿਬ/3 ਜੁਲਾਈ/ਰਣਜੋਧ ਸਿੰਘ ਔਜਲਾ-
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲਾ ਫਤਿਹਗੜ੍ਹ ਸਾਹਿਬ ਦੇ ਜ਼ਿਲਾ ਅਹੁਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਜ਼ਿਲਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਜਨਰਲ ਸਕੱਤਰ ਗੁਰਮੀਤ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ 29 ਅਪ੍ਰੈਲ ਨੂੰ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 7 ਜੁਲਾਈ ਨੂੰ ਕੀਤੀ ਜਾ ਰਹੀ ਭੁੱਖ ਹੜਤਾਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਗਲੇਸ਼ੀਅਰ ਖਿਸਕ ਜਾਣ : ਲਾਪਤਾ ਹੋਏ ਲੜਕਾ ਅਤੇ ਲੜਕੀ ਦੀਆਂ ਲਾਸ਼ਾਂ ਮਿਲੀਆ।
ਫਤਿਹਗੜ੍ਹ ਸਾਹਿਬ/3 ਜੁਲਾਈ/ਰਣਜੋਧ ਸਿੰਘ ਔਜਲਾ-
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਵਿਖੇ ਅਟਲਾਕੌੜੀ ਨਾਮਕ ਸਥਾਨ ਜਿੱਥੇ ਬਰਫ਼ ਦਾ ਗਲੇਸ਼ੀਅਰ ਖਿਸਕ ਜਾਣ ਕਾਰਨ ਕਈ ਵਿਅਕਤੀ ਉਸ ਦੀ ਲਪੇਟ ਵਿਚ ਆ ਗਏ ਸਨ, ਦੇ ਹੇਠਾਂ ਦਬੇ ਪਿੰਡ ਬਹਿਰਾਮਪੁਰ ਦੇ ਲਾਪਤਾ ਹੋਏ ਲੜਕਾ ਅਤੇ ਲੜਕੀ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜੋ 23 ਜੂਨ ਨੂੰ ਘਟਨਾ ਵਾਲੇ ਦਿਨ ਤੋਂ ਹੀ ਲਾਪਤਾ ਸਨ ਅਤੇ ਜਿਨ੍ਹਾਂ ਦਾ ਅੱਜ ਇੱਥੇ ਪਿੰਡ ਬਹਿਰਾਮਪੁਰ ਵਿਖੇ ਸਵੇਰੇ ਸਸਕਾਰ ਕਰ ਦਿੱਤਾ ਗਿਆ। ਇਸ ਹਾਦਸੇ ਵਿਚ ਪਹਿਲਾਂ ਇਸੇ ਪਿੰਡ ਦੇ ਇਕੱਠੇ ਪੰਜ ਵਿਅਕਤੀ ਹਾਦਸੇ ਦੀ ਲਪੇਟ ਵਿਚ ਆ ਗਏ ਸਨ, ਜਿਨ੍ਹਾਂ ਵਿਚੋਂ ਇਕੋ ਪਰਿਵਾਰ ਦੇ 3 ਜੀਅ ਮਾਂ,ਧੀ ਅਤੇ ਪੁੱਤਰ ਮਾਰੇ ਗਏ ਸਨ।
ਪਿੰਡ ਬਰਾਸ ਦੇ ਸਾਬਕਾ ਸਰਪੰਚ ਅਤੇ ਧਾਰਮਿਕ ਬਿਰਤੀ ਵਾਲੇ ਬਾਪੂ ਅਮਰ ਸਿੰਘ ਉੱਪਲ ਨਹੀਂ ਰਹੇ
ਫਤਿਹਗੜ੍ਹ ਸਾਹਿਬ/3 ਜੁਲਾਈ/ਰਣਜੋਧ ਸਿੰਘ ਔਜਲਾ-
ਪਿੰਡ ਬਰਾਸ ਦੇ ਸਾਬਕਾ ਸਰਪੰਚ ਅਤੇ ਧਾਰਮਿਕ ਬਿਰਤੀ ਵਾਲੇ ਬਾਪੂ ਅਮਰ ਸਿੰਘ ਉੱਪਲ ਨਹੀਂ ਰਹੇ, ਉਹ ਆਪਣੀ 103 ਸਾਲ ਦੀ ਲੰਮੀ ਉਮਰ ਭੋਗ ਕੇ ਚਲਦੇ ਫ਼ਿਰਦੇ ਹੀ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਅਤੇ ਉਨ੍ਹਾਂ ਦੇ ਮਨ ਦੀ ਇਹ ਇੱਛਾ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਸਰਹੱਦ ਜਦੋਂ ਬਿਲਕੁੱਲ ਇਸ ਕਦਰ ਖੁੱਲ੍ਹ ਜਾਵੇਗੀ ਕਿ ਕੋਈ ਵੀ ਆਮ ਵਿਅਕਤੀ ਆਪਣੇ ਵਾਹਨ ਰਾਹੀਂ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਆ ਜਾ ਸਕੇਗਾ, ਉਦੋਂ ਹੀ ਉਹ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਨਾਲ਼ ਨਾਲ਼ ਰਾਹਵਾਲੀ ਤਲਵੰਡੀ ਜ਼ਿਲਾ ਗੁਜਰਾਂਵਾਲਾ (ਪਾਕਿਸਤਾਨ) ਸਥਿਤ ਆਪਣੇ ਜੱਦੀ ਪਿੰਡ ਜੋ ਉਹ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਸਮੇਂ ਛੱਡ ਆਏ ਸਨ, ਵੇਖਣ ਜਾਣਗੇ ਅਤੇ ਇਹ ਸੁਪਨਾ ਆਪਣੇ ਦਿਲ ਵਿਚ ਲੈ ਕੇ ਹੀ ਉਹ ਸਭ ਨੂੰ ਅਲਵਿਦਾ ਕਹਿ ਗਏ ਹਨ।
ਭਾਖੜਾ ਨਹਿਰ ਵਿੱਚ ਸਰਹਿੰਦ ਦੇ ਇੱਕ ਨੌਜਵਾਨ ਡਾਕਟਰ ਦੇ ਨਹਿਰ ਵਿਚ ਡਿੱਗ ਜਾਣ ਦਾ ਸਮਾਚਾਰ
ਫਤਿਹਗੜ੍ਹ ਸਾਹਿਬ/3 ਜੁਲਾਈ/ਰਣਜੋਧ ਸਿੰਘ ਔਜਲਾ-ਥਾਣਾ ਸਰਹਿੰਦ ਅਧੀਨ ਪੈਂਦੇ ਪਿੰਡ ਤਰਖਾਣਮਾਜਰਾ ਕੋਲੋਂ ਲੰਘਦੀ ਭਾਖੜਾ ਮੇਨ ਲਾਈਨ ਨਹਿਰ ਵਿੱਚ ਸਰਹਿੰਦ ਦੇ ਇੱਕ ਨੌਜਵਾਨ ਡਾਕਟਰ ਦੇ ਨਹਿਰ ਵਿਚ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਮਸ਼ਹੂਰ ਨਿੱਜੀ ਹਸਪਤਾਲ ਦੇ ਮਾਲਕ ਆਈ.ਐਮ.ਸ਼ੈਲੀ ਦਾ ਇਕਲੌਤਾ ਲੜਕਾ ਡਾਕਟਰ ਸੰਦੀਪ ਸ਼ੈਲੀ (35) ਜੋ ਕਿ ਪਿੰਡ ਤਰਖਾਣ ਮਾਜਰਾ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੇਂਡੂ ਡਿਸਪੈਂਸਰੀ ਵਿੱਚ ਤਾਇਨਾਤ ਸੀ, ਬੀਤੀ ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਕਾਰ ਡਰਾਈਵਰ ਸਮੇਤ ਜਦੋਂ ਭਾਖੜਾ ਨਹਿਰ ਦੇ ਕੰਢੇ ਪਿੰਡ ਤਰਖਾਣ ਮਾਜਰਾ ਕੋਲੋਂ ਲੰਘਦੀ ਨਹਿਰ ਦੀ ਪੱਟੜੀ ‘ਤੇ ਸੈਰ ਕਰਨ ਲਈ ਗਿਆ ਅਤੇ ਕਾਰ ਦੇ ਡਰਾਈਵਰ ਵਿਸ਼ਨੂੰ ਮੁਤਾਬਕ ਸੈਰ ਕਰਦੇ ਹੋਏ ਅਚਾਨਕ ਉਸ ਦਾ ਨਹਿਰ ਦੀ ਪਟੜੀ ਤੋ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਪਿਆ। ਇਸ ‘ਤੇ ਕਾਰ ਡਰਾਈਵਰ ਨੇ ਡਾਕਟਰ ਸੰਦੀਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਉਸ ਨੂੰ ਬਚਾ ਨਹੀਂ ਸਕਿਆ।
ਇਸ ਸਬੰਧੀ ਜਦੋਂ ਫਤਿਹਗੜ੍ਹ ਸਾਹਿਬ ਦੇ ਜ਼ਿਲਾ ਪੁਲੀਸ ਮੁਖੀ ਡਾ. ਕੌਸਤੁਭ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਪਿਛੇ ਹੋਈ ਦੁਰਭਾਵਨਾ ਨਹੀਂ ਜਾਪਦੀ ਅਤੇ ਗੋਤਾਖੋਰਾਂ ਵੱਲੋਂ ਸੰਦੀਪ ਸ਼ੈਲੀ ਦੀ ਭਾਲ਼ ਜਾਰੀ ਹੈ।
ਸਰਦਾਰ ਸਿਮਰਨਜੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਵਿਰੁੱਧ ਡੱਟਣ ਲਈ ਕਿਹਾ
ਚੰਡੀਗੜ-ਸ਼ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸਾਬਕਾ ਐਮ ਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਿਆ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੁਪਰੀਪ ਕੋਰਟ ਦੇ ਫੈਸਲੇ ਵਿਰੁੱਧ ਖੜੋਣ ਦੀ ਅਪੀਲ ਕੀਤੀ ਗਈ ਹੈ।ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੁਪਰੀਮ ਕੋਰਟ ਦੇ
ਉਸ ਫੈਸਲੇ ਤੇ ਤਿੱਖਾ ਰੋਸ ਪਰਗਟ ਕੀਤਾ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਭਾਰਤੀ ਕਿਸਾਨਾਂ ਤੇ ਪਾਬੰਦੀ ਲਾਈ ਹੈ ਕਿ ਉਹ ਬਾਸਮਤੀ ਤੋਂ ਬਿਨਾਂ ਕਿਸੇ ਵੀ ਕਿਸਮ ਦੇ ਚੌਲ ਬਾਹਰਲੇ ਮੁਲਕਾਂ ਨੂੰ ਨਹੀਂ ਭੇਜ ਸਕਦੇ।ਸਰਦਾਰ ਮਾਨ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਚਣੌਤੀ ਦੇਣ ਅਤੇ ਇਸ ਖੇਤਰ ਵਿੱਚ ਮਾਹਿਰ ਵਕੀਲਾਂ ਦੇ ਸਪੁਰਦ ਇਹ ਕੇਸ ਕਰ ਦੇਣ । ਮਿਸਰਨਜੀਤ ਮਾਨ ਨੇ ਕਿਹਾ ਕਿ ਅੰਤਰਾਸ਼ਟਰੀ ਮੰਡੀ ਵਿੱਚ ਚੋਲਾਂ ਦਾ ਭਾਅ ਇੱਕ ਹਜਾਰ ਡਾਲਰ ਪ੍ਰਤੀ ਟਨ ਹੈ ਜਦੋਂ ਕਿ ਭਾਰਤ ਵਿੱਚ ਕਿਸਾਨਾਂ ਨੂੰ 350 ਡਾਲਰ ਪ੍ਰਤੀ ਟਨ ਕੀਮਤ ਦਿੱਤੀ ਜਾਂਦੀ ਹੈ।ਸਰਦਾਰ ਮਾਨ ਨੇ ਇਸ ਨੂੰ ਕਿਸਾਨਾਂ ਦੇ ਹਿੱਤ ਵਿੱਚ ਭਾਰੀ ਧੱਕਾ ਦੱਸਿਆ ਹੈ। ਮਾਨ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਅਜਾਦੀ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਜਿਣਸ ਉਥੇ ਵੇਚ ਸਕਣ ਜਿਥੇ ਉਨ੍ਹਾਂ ਨੂੰ ਵਧੀਆਂ ਕੀਮਤ ਮਿਲੇ।ਖ੍ਰੀਦਾਰ ਦਾ ਫਾਇਦਾ ਦੇਖਦੇ ਦੇਖਦੇ ਅਨਾਜ ਨੂੰ ਪੈਦਾ ਕਰਨ ਵਾਲੇ ਕਿਸਾਨ ਦਾ ਗੱਲ ਨਹੀਂ ਘੁਟਿਆ ਜਾਣਾ ਚਾਹੀਦਾ।ਸਰਦਾਰ ਮਾਨ ਨੇ ਗ੍ਰਹਿ ਮੰਤਰਾਲੇ ਨੂੰ ਸੰਬੋਧਤ ਹੁੰਦਿਆ ਕਿਹਾ ਕਿ ਕਿਸਾਨ ਦਾ ਹਿੱਤ ਜਰੂਰ ਪੂਰਿਆ ਜਾਣਾ ਚਾਹੀਦਾ ਹੈ।ਸੁਪਰੀਮ ਕੋਰਟ ਦੇ ਫੈਸਲੇ ਨੂੰ ਸਾਬਕਾ ਐਮ ਪੀ ਨੇ ਕਿਸਾਨਾਂ ਦੇ ਭਵਿੱਖ ਦੀ ਤਬਾਹੀ ਗਰਦਾਨਿਆ।
ਸਿੱਖ ਨਾਲ ਭੇਦਭਾਵ ਕਰਨ ‘ਤੇ ਅਮਰੀਕੀ ਸਰਕਾਰ ਵਲੋਂ ਕੰਪਨੀ ‘ਤੇ ਮੁਕੱਦਮਾ
ਵਾਸ਼ਿੰਗਟਨ, 3 ਜੁਲਾਈ 2008 - ਅਮਰੀਕੀ ਸਰਕਾਰ ਨੇ ਇਕ ਸਿੱਖ ਨਾਲ ਭੇਦਭਾਵ ਕਰਨ ‘ਤੇ ਟੈਕਸਾਸ ਸਥਿਤ ਇਕ ਕੰਪਨੀ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਬਰਾੜ ਵਲੋਂ ਕੇਸ ਕਟਵਾਉਣ ਅਤੇ ਪੱਗ ਉਤਾਰਨ ਤੋਂ ਇਨਕਾਰ ਕਰਨ ‘ਤੇ ਕੰਪਨੀ ਨੇ ਉਸਨੂੰ ਨੌਕਰੀ ‘ਤੇ ਰੱਖਣ ਤੋਂ ਇਨਕਾਰ ਕਰ ਦਿੱਤਾ। ਈਕੁਅਲ ਇੰਪਲਾਈਮੈਂਟ ਅਪਰਚਿਊਨਿਟੀ ਕਮਿਸ਼ਨ (ਈਈਓਸੀ) ਨੇ ਸ੍ਰ. ਬਰਾੜ ਨੂੰ ਇਸ ਘਟਨਾ ਤੋਂ ਹੋਈ ਮਾਨਸਿਕ ਪ੍ਰੇਸ਼ਾਨੀ ਲਈ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ ਹੈ। ਸ੍ਰ. ਬਰਾੜ ਡੱਲਾਸ ਇਲਾਕੇ ਦੇ ਸੁਰੱਖਿਆ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਅਕਤੂਬਰ 2005 ਵਿਚ ਚੈਂਪੀਅਨ ਨੈਸ਼ਨਲ ਸਕਿਓਰਿਟੀ ਫਰਮ ਵਿਚ ਨੌਕਰੀ ਲਈ ਅਰਜ਼ੀ ਦਿੱਤੀ ਸੀ। ਸੀਬੀਐਸ ਨੇ ਬਰਾੜ ਦੇ ਹਵਾਲੇ ਨਾਲ ਦੱਸਿਆ ਕਿ ਅਰਜ਼ੀ ਦੇ ਬਾਅਦ ਕੰਪਨੀ ਦੀ ਇਕ ਔਰਤ ਪ੍ਰਤੀਨਿਧ ਨੇ ਕਿਹਾ ਕਿ ਮੈਂ ਤੁਹਾਨੂੰ ਨੌਕਰੀ ‘ਤੇ ਰੱਖਣ ਜਾ ਰਹੀ ਹਾਂ ਪਰ ਤੁਹਾਨੂੰ ਆਪਣੇ ਕੇਸ ਕਟਵਾਉਣੇ ਪੈਣਗੇ ਅਤੇ ਪੱਗ ਉਤਾਰਨੀ ਪਵੇਗੀ। ਇਸਦੇ ਜਵਾਬ ਵਿਚ ਬਰਾੜ ਨੇ ਕਿਹਾ ਕਿ ਤੁਸੀਂ ਕੀ ਕਹਿ ਰਹੇ ਹੋ। ਕੀ ਇਹ ਸੰਘੀ ਕਾਨੂੰਨ ਅਤੇ ਸਿੱਖ ਧਰਮ ਦੇ ਖਿਲਾਫ ਨਹੀਂ ਹੈ। ਮੈਂ ਆਪਣੇ ਕੇਸ ਨਹੀਂ ਕਟਵਾ ਸਕਦਾ ਅਤੇ ਨਾ ਹੀ ਆਪਣੀ ਪੱਗ ਉਤਾਰ ਸਕਦਾ ਹਾਂ। ਇਸ ‘ਤੇ ਕੰਪਨੀ ਪ੍ਰਤੀਨਿਧ ਨੇ ਕਿਹਾ ਕਿ ਇਹ ਸਾਡੀ ਕੰਪਨੀ ਦੀ ਨੀਤੀ ਹੈ ਅਤੇ ਅਸੀਂ ਇਸਨੂੰ ਬਦਲ ਨਹੀਂ ਸਕਦੇ ਹਾਂ। ਉੱਧਰ ਅਮਰੀਕੀ ਸਰਕਾਰ ਚਾਹੁੰਦੀ ਹੈ ਕਿ ਅਦਾਲਤ ਕੰਪਨੀ ਨੂੰ ਉਸਦੇ ਇਸ ਤਰ੍ਹਾਂ ਦੇ ਨਿਯਮਾਂ ਵਿਚ ਬਦਲਾਅ ਕਰਨ ਲਈ ਹੁਕਮ ਦੇਵੇ। ਈਈਓਸੀ ਵਿਚ ਨੈਸ਼ਨਲ ਸਕਿਓਰਿਟੀ ਦੇ ਖਿਲਾਫ ਮੁਕੱਦਮਾ ਦਾਇਰ ਹੋਣ ਤੋਂ ਪਹਿਲਾਂ ਕੰਪਨੀ ਨੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਕੰਪਨੀ ਦੇ ਇਕ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਮੁਕੱਦਮੇ ਸਬੰਧੀ ਦਸਤਾਵੇਜ਼ ਅਜੇ ਤੱਕ ਦੇਖੇ ਨਹੀਂ ਹਨ ਪਰ ਉਨ੍ਹਾਂ ਕਿਹਾ ਕੰਪਨੀ ਕਿਸੇ ਵੀ ਵਿਅਕਤੀ ਨਾਲ ਭੇਦਭਾਵ ਨਹੀਂ ਕਰਦੀ ਹੈ ਅਤੇ ਲੋਕਾਂ ਨੂੰ ਨੌਕਰੀ ਉੱਤੇ ਰੱਖਣ ਦੇ ਮਾਮਲੇ ਵਿਚ ਉਸਦਾ ਰਿਕਾਰਡ ਵਧੀਆ ਰਿਹਾ ਹੈ।
July 2nd 2008
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਵਲੋਂ ਸਿਖ ਕੌਮ ਨਾਲ ਲਗਾਤਾਰ ਹੋ ਰਹੇ ਧਕਿਆਂ ਖਿਲਾਫ ਭਾਰਤੀ ਪਾਰਲੀਮੈਂਟ ਅਗੇ 20 ਜੁਲਾਈ ਤੋਂ ਅਣਮਿਥੇ ਸਮੇਂ ਲਈ ਭੁਖ-ਹੜਤਾਲ ਦਾ ਐਲਾਨ
ਤਰੀਕ: 2 ਜੁਲਾਈ,2008-
ਪਾਰਟੀ ਦੀ ਸੁਪਰੀਮ ਕੌਂਸਲ ਵਲੋਂ ਕਲ੍ਹ ਲੁਧਿਆਣਾ ਵਿਖੇ ਹੋਈ ਅਹਿਮ ਮੀਟਿੰਗ ਹੋਈ ਜਿਸ ਵਿਚ ਭਾਈ ਦਲਜੀਤ ਸਿੰਘ (ਚੇਅਰਮੈਨ), ਭਾਈ ਹਰਪਾਲ ਸਿੰਘ ਚੀਮਾ (ਕੌਮੀ ਪੰਚ), ਗੁਰਜਤਿੰਦਰਪਾਲ ਸਿੰਘ ਭਿੱਖੀਵਿੰਡ (ਕੌਮੀ ਪੰਚ),ਹਰਿੰਦਰ ਸਿੰਘ ਖ਼ਾਲਸਾ (ਕੌਮੀ ਪੰਚ),ਕਮਿੱਕਰ ਸਿੰਘ ਮੁਕੰਦਪੁਰ (ਕੌਮੀ ਪੰਚ)ਸਾਮਲ ਹੋਏ ਮੀਟਿੰਗ ਵਿਚ ਮਹਿਸੂਸ ਕੀਤਾ ਗਿਆ ਕਿ 1947 ਤੋਂ ਹੁਣ ਤਕ ਭਾਰਤ ਸਰਕਾਰ ਵਲੋਂ ਸਿ¤ਖ ਕੌਮ ਦੀ ਨਿਆਰੀ ਹੋਂਦ ਨੂੰ ਕਦੀ ਤਸਲੀਮ ਨਹੀਂ ਕੀਤਾ ਗਿਆ ਜਿਸ ਕਾਰਨ ਕੌਮ ਨੂੰ ਅਨੇਕਾਂ ਸੰਕਟਾਂ ਵਿਚੋਂ ਗੁਜ਼ਰਨਾ ਪਿਆ ਜਿਸ ਵਿਚ ਜੂਨ 84 ਵਿਚ ਦਰਬਾਰ ਸਾਹਿਬ ਾੀ˜ਤੇ ਹਮਲਾ, ਨਵੰਬਰ 84 ਵਿਚ ਸਿ¤ਖ ਕਤਲੇਆਮ ਤੇ ਪੰਜਾਬ ਵਿਚ ਸਿ¤ਖ ਨਸਲਕੁਸ਼ੀ ਪ੍ਰਮੁ¤ਖ ਹਨ।ਇਸ ਤੋਂ ਇਲਾਵਾ ਨਿਰੰਕਾਰੀਆਂ ਤੋਂ ਲੈ ਕੇ ਸਰਸੇ ਵਾਲੇ ਤ¤ਕ ਦੇਹਧਾਰੀ ਗੁਰੁ-ਡੰਮ ਨੂੰ ਉਤਸ਼ਾਹਿਤ ਕਰਕੇ ਦਿ¤ਲੀ ਤਖ਼ਤ ਵਲੋਂ ਸਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਇਆ ਜਾ ਰਿਹਾ ਹੈ। ਇਸ ਲਈ ਕੌਮ ਨੇ ਵ¤ਖ-ਵ¤ਖ ਰੂਪਾਂ-ਵੇਸਾਂ ਵਿਚ ਵਿਚਰਦਿਆਂ ਸੰਘਰਸ਼ ਕੀਤਾ ਤੇ ਹੁਣ ਅ¤ਜ ਦੀ ਸਥਿਤੀ ਮੁਤਾਬਕ ਅਸੀਂ ਕੌਮ ਦੀਆਂ ਸੁ¤ਚੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸਿ¤ਖ ਕੌਮ ਨਾਲ ਲਗਾਤਾਰ ਹੋ ਰਹੇ ਧ¤ਕਿਆਂ ਖਿਲਾਫ 20 ਜੁਲਾਈ, 2008 ਨੂੰ ਭਾਰਤੀ ਪਾਰਲੀਮੈਂਟ ਮੂਹਰੇ ਅਣਮਿਥੇ ਸਮੇਂ ਲਈ ਭੁਖ-ਹੜਤਾਲ ਤੇ ਬੈਠਾਂਗੇ ਜਿਸ ਤਹਿਤ 5 ਸਿੰਘ 48 ਘੰਟਿਆਂ ਲਈ ਭੁਖ ਹੜਤਾਲ ਰ¤ਖਿਆ ਕਰਨਗੇ।ਇਸ ਮੋਰਚੇ ਦੀ ਸ਼ੁਰੂਆਤ ਲਈ 19 ਜੁਲਾਈ, 2008 ਨੂੰ ਪਾਰਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਅਰਦਾਸ ਕੀਤੀ ਜਾਵੇਗੀ।
ਗੁਰਦੁਆਰਾ ਸਾਹਿਬ ਜੀ. ਐਨ. ਐਸ. ਐਸ. ਇੰਡਿਆਨਾ ਵਿਖੇ ਗੁਰੂ ਅਰਜਨ
ਸਾਹਿਬ ਦਾ ਸ਼ਹੀਦੀ ਪੁਰਬ ਤੇ ਘੱਲੂਘਾਰਾ ਦਿਵਸ ਮਨਾਇਆ ਗਿਆ
ਇੰਡੀਅਨਐਪਲਿਸ (ਇੰਡਿਆਨਾ) - 22 ਜੂਨ ਦਾ ਦਿਨ, ਗੁਰੂ ਨਾਨਕ ਸਿੱਖ ਸੁਸਾਇਟੀ ਇੰਡੀਅਨਐਪਲਿਸ ਦੀਆਂ ਸੰਗਤਾਂ ਲਈ ਵਿਸ਼ੇਸ਼ ਹੋ
ਨਿੱਬੜਿਆ, ਜਦੋਂ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਅਤੇ ਜੂਨ-1984 ਦੇ ਘੱਲੂਘਾਰੇ ਨੂੰ ਸਮਰਪਿਤ ਦੀਵਾਨ ਵਿੱਚ ਮਿਡਵੈਸਟ ਦੇ ਅੱਡ
ਅੱਡ ਗੁਰਦੁਆਰਾ ਸਾਹਿਬਾਨਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੀਵਾਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਵਾਸ਼ਿੰਗਟਨ ਡੀ. ਸੀ. ਤੋਂ
ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਅਤੇ ਨੋਟਰੇ ਡੈਮ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਕਟਰ ਸਿੰਥੀਆ ਮਹਿਮੂਦ ਵਿਸ਼ੇਸ਼ ਤੌਰ
’ਤੇ ਪਹੁੰਚੇ। ਗੁਰਦੁਆਰਾ ਸਾਹਿਬ ਪੈਲਾਟਾਈਨ (ਸ਼ਿਕਾਗੋ), ਗੁਰਦੁਆਰਾ ਸਾਹਿਬ ਕਲਾਮਾਜ਼ੂ (ਮਿਸ਼ੀਗਨ), ਗੁਰਦੁਆਰਾ ਸਾਹਿਬ ਵਰਜੀਨੀਆ ਦੀਆਂ
ਕਮੇਟੀਆਂ ਦੇ ਪ੍ਰਬੰਧਕ ਵੀ ਇਸ ਦੀਵਾਨ ਵਿੱਚ ਸ਼ਾਮਲ ਹੋਏ। ਯਾਦ ਰਹੇ ਇੰਡਿਆਨਾ ਸਟੇਟ ਕਦੇ ਨਸਲਵਾਦ ਦਾ ਗੜ੍ਹ ਹੋਣ ਕਰਕੇ ‘ਲਾਲ ਧੌਣ’ (ਰੈੱਡ
ਨੈਕ) ਸਟੇਟ ਵਜੋਂ ਜਾਣੀ ਜਾਂਦੀ ਸੀ ਪਰ ਹੁਣ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਪਰਿਵਾਰ (ਵਿਸ਼ੇਸ਼ਕਰ ਟਰਾਂਸਪੋਰਟਰ) ਨਿਊਯਾਰਕ ਅਤੇ ਕੈਲੇਫੋਰਨੀਆ
ਆਦਿ ਸਟੇਟਾਂ ਤੋਂ ਇੱਥੇ ਆ ਵਸੇ ਹਨ। ਇੱਥੇ ਪੂਰੀ ਖਾਲਸਾਈ ਗਹਿਮਾ ਗਹਿਮ ਹੈ ਅਤੇ ਅੱਧੀ ਦਰਜਨ ਦੇ ਲਗਭਗ ਗੁਰਦੁਆਰਾ ਸਾਹਿਬਾਨ ਵੀ ਸਥਾਪਤ
ਹਨ। ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੁਸਾਇਟੀ 1994-95 ਵਿੱਚ ਹੋਂਦ ਵਿੱਚ ਆਇਆ ਸੀ। ਇਹ ਗੁਰਦੁਆਰਾ ਸਾਹਿਬ ਪੂਰਨ ਤੌਰ ’ਤੇ ਪੰਥਕ
ਚੜ੍ਹਦੀ ਕਲਾ ਦੇ ਕਾਰਜਾਂ ਨੂੰ ਸਮਰਪਿਤ ਹੈ। ਸ਼ਹੀਦੀ ਦੀਵਾਨ ਵਿੱਚ, ਕੀਰਤਨ ਨਾਲ ਨਿਹਾਲ ਕਰਨ ਵਾਲੇ ਅੱਡ ਅੱਡ ਜਥਿਆਂ ਵਿੱਚ ਭਾਈ ਸ਼ਬਦਪ੍ਰਕਾਸ਼
ਸਿੰਘ ਨੇ, ਇਤਿਹਾਸਕ ਪ੍ਰਮਾਣਾਂ ਨਾਲ ਬੜਾ ਮਧੁਰ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰੇਸ਼ਮ ਸਿੰਘ ਨੇ ਸਟੇਜ ਦੀ ਕਾਰਵਾਈ
ਬੜੇ ਸੁਚੱਜੇ ਢੰਗ ਨਾਲ ਸੰਭਾਲਦਿਆਂ ਡਾ. ਸਿੰਥੀਆ ਨੂੰ ਸੰਗਤਾਂ ਦੇ ਰੂਬਰੂ ਕੀਤਾ। ਡਾਕਟਰ ਸਿੰਥੀਆ (ਜਿਸਦੀ ਖਾਲਿਸਤਾਨੀ ਸੰਘਰਸ਼ ਪ੍ਰਤੀ ਪੁਸਤਕ
- ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਜਗਤ ਪ੍ਰਸਿੱਧ ਹੈ) ਨੇ ਬੜੇ ਬੌਧਿਕ ਪਰ ਭਾਵੁਕ ਅੰਦਾਜ਼ ਵਿੱਚ ਸਿੱਖ ਸੰਗਤਾਂ ਨੂੰ ਟੁੰਬਦਿਆਂ, ਯਾਦ ਕਰਵਾਇਆ ਕਿ
ਜ਼ੁਲਮ ਨੂੰ ਚੈ¦ਿਜ ਕਰਨਾ ਹੀ ਸਿੱਖੀ ਹੈ। ਉਨ੍ਹਾਂ ਨੇ ਆਪਣੇ ਇੱਕ ਵਿਦਿਆਰਥੀ ਕ੍ਰਿਸ ਦੀ ਜੂਨ-84 ਸਬੰਧੀ, ਅੰਗਰੇਜ਼ੀ ਕਵਿਤਾ ਸੰਗਤਾਂ ਨਾਲ ਸਾਂਝੀ
ਕਰਕੇ ਇੱਕ ਪੀੜ ਅਤੇ ਰੋਸ ਦਾ ਮਾਹੌਲ ਸਿਰਜਿਆ।
ਪੰਜਾਬ ਦੀ ਨੌਜਵਾਨ ਪੀੜ੍ਹੀ ਖੇਡਾਂ ਅਤੇ ਸੱਭਿਆਚਾਕ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ।
ਫਤਿਹਗੜ੍ਹ ਸਾਹਿਬ/2 ਜੁਲਾਈ/ਰਣਜੋਧ ਸਿੰਘ ਔਜਲਾ- ਕ੍ਰਿਕਟ ਦੀ ਖੇਡ ਦੇ ਨਾਲ਼ ਨਾਲ਼ ਜੇਕਰ ਸਰਕਾਰ ਫੁੱਟਬਾਲ, ਹਾਕੀ, ਕਬੱਡੀ, ਸ਼ੂਟਿੰਗ ਆਦਿ ਖੇਡਾਂ ਵੱਲ ਧਿਆਨ ਦੇਵੇ ਤਾਂ ਇਹ ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ ਮੁੜ ਤੋਂ ਸੁਰਜੀਤ ਹੋ ਸਕਦੀਆਂ ਹਨ ਅਤੇ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਵਧੀਆ ਖਿਡਾਰੀ ਪੈਦਾ ਹੋ ਕੇ ਭਾਰਤ ਨਾਂ ਖੇਡਾਂ ਦੇ ਮੋਹਰੀ ਦੇਸ਼ ਵਜੋਂ ਉਭਰ ਕੇ ਸਾਹਮਣੇ ਆ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਏਸ਼ੀਆਈ ਗੋਡਲ ਮੈਡਲਿਸਟ (ਸ਼ੂਟਿੰਗ) ਸ੍ਰੀ ਸਮਿਤ ਸਿੰਘ ਮਾਨ ਨੇ ਇੱਥੇ ਫਤਿਹਗੜ੍ਹ ਸਾਹਿਬ ਪ੍ਰਮੋਟਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ। ਇੱਥੇ ਦੱਸਣਯੋਗ ਹੈ ਕਿ ਸ੍ਰੀ ਸਮਿਤ ਸਿੰਘ ਮਾਨ ਸਭ ਤੋਂ ਛੋਟੀ ਉਮਰ ਦੇ ਏਸ਼ੀਆਈ ਗੋਲਡ ਮੈਡਲਿਸਟ ਸ਼ੂਟਰ ਹਨ।
ਇਮਾਨਦਾਰੀ ਨਾਲ਼ ਡਿਊਟੀ ਨਿਭਾਉਣ ਵਾਲੇ ਅਫ਼ਸਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ- ਬੀਬੀ ਰਾਜਿੰਦਰ ਕੌਰ ਭੱਠਲ
ਫਤਿਹਗੜ੍ਹ ਸਾਹਿਬ/2 ਜੁਲਾਈ /ਰਣਜੋਧ ਸਿੰਘ ਔਜਲਾ- ਨਗਰ ਕੌਂਸਲ ਚੋਣਾਂ ਵਿਚ ਘਪਲੇਬਾਜ਼ੀ ਅਤੇ ਲੋਕਾਂ ‘ਤੇ ਤਸ਼ੱਦਦ ਢਾਹੁਣ ਵਾਲੇ ਅਫ਼ਸਰਾਂ ਖਿਲਾਫ਼ ਕਾਂਗਰਸ ਸਰਕਾਰ ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ ਜਦੋਂ ਇਨ੍ਹਾਂ ਚੋਣਾਂ ਵਿਚ ਇਮਾਨਦਾਰੀ ਨਾਲ਼ ਡਿਊਟੀ ਨਿਭਾਉਣ ਵਾਲੇ ਅਫ਼ਸਰਾਂ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਸਿਵਲ ਹਸਪਤਾਲ ਵਿਖੇ ਸਰਹਿੰਦ-ਫਤਿਹਗੜ੍ਹ ਸਾਹਿਬ ਨਗਰ ਕੌਂਸਲ ਦੇ ਵਾਰਡ ਨੰ:14 ਵਿਚ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦਾ ਸਿ਼ਕਾਰ ਹੋਈ ਕਾਂਗਰਸੀ ਸਮਰਥਕ ਬੀਬੀ ਮਹਿੰਦਰ ਕੌਰ ਦਾ ਹਾਲ਼ ਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਪ੍ਰਗਟਾਏ। ਜਿ਼ਕਰਯੋਗ ਹੈ ਕਿ ਮਹਿੰਦਰ ਕੌਰ ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਪ੍ਰੀਤ ਕੌਰ ਦੀ ਸੱਸ ਹੈ ਅਤੇ ਉਹ ਉਸ ਸਮੇਂ ਜ਼ਖਮੀ ਹੋ ਗਈ ਸੀ, ਜਦੋਂ ਕਥਿਤ ਤੌਰ ਤੇ ਅਕਾਲੀ ਦਲ ਦੇ ਕੁੱਝ ਵਰਕਰਾਂ ਨੇ ਇਸ ਵਾਰਡ ਵਿਚ ਜ਼ਾਅਲੀ ਵੋਟਾਂ ਅਤੇ ਬੂਥ ‘ਤੇ ਕਬਜ਼ਾ ਕਰਨ ਵਿਰੁੱਧ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ, ਜਿਸ ‘ਤੇ ਪੁਲੀਸ ਨੇ ਲੋਕਾਂ ਨੂੰ ਖਦੇੜਨ ਲਈ ਭਾਰੀ ਲਾਠੀਚਾਰਜ ਕੀਤਾ, ਜਿਸ ਵਿਚ ਮਹਿੰਦਰ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ।
ਠੱਗਾਂ ਦੇ ਠੱਗੀ ਮਾਰਨ ਦੇ ਨਵੇਂ ਨਵੇਂ ਤਰੀਕੇ
ਫਤਿਹਗੜ੍ਹ ਸਾਹਿਬ/2 ਜੁਲਾਈ /ਰਣਜੋਧ ਸਿੰਘ ਔਜਲਾ- ਜਿਉਂ ਜਿਉਂ ਇਸ ਆਧੁਨਿਕ ਦੌਰ ਵਿਚ ਜ਼ਮਾਨਾ ਤੇਜ਼ੀ ਨਾਲ਼ ਬਦਲਦਾ ਜਾ ਰਿਹਾ ਹੈ, ਉਵੇਂ ਹੀ ਠੱਗਾਂ ਨੇ ਵੀ ਆਪਣੇ ਠੱਗੀ ਮਾਰਨ ਦੇ ਨਵੇਂ ਨਵੇਂ ਤਰੀਕੇ ਲੱਭ ਲਏ ਹਨ। ਠੱਗਾਂ ਵੱਲੋਂ ਪਿੰਡ ਇਸਰਹੇਲ ਵਿਖੇ ਅਜਿਹੇ ਹੀ ਇਕ ਨਵੇਂ ਢੰਗ ਤਰੀਕੇ ਨਾਲ਼ ਠੱਗੀ ਮਾਰ ਕੇ ਸੋਨੇ ਦੇ ਗਹਿਣੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਭਾਜਪਾ ਉਮੀਦਵਾਰਾਂ ਦੀ ਕਾਰਗੁਜ਼ਾਰੀ ਅਤੇ ਜਿੱਤੇ ਕੌਂਸਲਰਾਂ ਲਈ ਵੋਟਰਾਂ ਦਾ ਧੰਨਵਾਦ
ਫਤਿਹਗੜ੍ਹ ਸਾਹਿਬ/2 ਜੁਲਾਈ /ਰਣਜੋਧ ਸਿੰਘ ਔਜਲਾ- ਭਾਜਪਾ ਮੰਡਲ ਸਰਹਿੰਦ ਦੀ ਇਕ ਮੀਟਿੰਗ ਸ਼ਸ਼ੀ ਭੂਸ਼ਣ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਹਰੀਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਭਾਜਪਾ ਆਗੂਆਂ ਨੇ ਚੋਣਾਂ ਭਾਜਪਾ ਉਮੀਦਵਾਰਾਂ ਦੀ ਕਾਰਗੁਜ਼ਾਰੀ ਅਤੇ ਜਿੱਤੇ ਕੌਂਸਲਰਾਂ ਲਈ ਵੋਟਰਾਂ ਦਾ ਧੰਨਵਾਦ
ਵਿਚ ਕੀਤਾ। ਆਗੂਆਂ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਸੰਦ ਕੀਤਾ ਹੈ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਵੀ ਲੋਕ ਇਸ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ। ਇਸ ਮੀਟਿੰਗ ਵਿਚ ਸੋਨੀਆ ਮੜਕਨ ਪਤਨੀ ਸੰਜੇ ਮੜਕਨ, ਪਵਨ ਕਾਲੜਾ ਤੇ ਅੰਜੂ ਸ਼ਰਮਾ ਪਤਨੀ ਸੁਰੇਸ਼ ਸ਼ਰਮਾ (ਸਾਰੇ ਕੌਂਸਲਰ), ਸੰਜੀਵ ਕੁਮਾਰ, ਪਵਨ ਕੁਮਾਰ, ਮਨੋਜ ਗੁਪਤਾ, ਵਰਿੰਦਰ ਰਤਨ ਪ੍ਰਧਾਨ ਵਪਾਰ ਮੰਡਲ, ਵਿਨੋਦ ਸ਼ਰਮਾ, ਕਮਲਜੀਤ ਵਿੱਕੀ, ਓਮਾ ਸ਼ੰਕਰ ਪ੍ਰਧਾਨ ਭਾਜਪਾ ਸਰਹਿੰਦ ਸ਼ਹਿਰ, ਰਵੀਸ ਕਪਿਲਾ ਅਤੇ ਨਰੇਸ਼ ਸਰੀਨ ਆਦਿ ਆਗੂ ਹਾਜ਼ਰ ਸਨ।
ਨਵੇਂ ਚੁਣੇ ਪੰਚ 11 ਜੁਲਾਈ ਨੂੰ ਚੁੱਕਣਗੇ ਸਹੁੰ
ਚੰਡੀਗੜ੍ਹ 2 ਜੁਲਾਈ (ਹਰੀਸ਼ ਚੰਗਰ ਬਾਗਾਂਵਾਲਾ)- ਪੰਜਾਬ ਵਿਚ ਬੀਤੇ ਮਹੀਨੇ ਹੋਈਂਆਂ ਪੰਚਾਇਤ ਚੋਣਾ ਵਿਚ ਚੁਣੇ ਗਏ ਪੰਚਾਂ ਨੂੰ 11 ਜੁਲਾਈ 2008 ਨੂੰ ਸਬੰਧਤ ਜਿਲ੍ਹਾ ਹੈਡ ਕੁਆਟਰਾਂ ‘ਤੇ ਸਮਾਗਮ ਆਯੋਜਿਤ ਕਰਕੇ ਸਹੁੰ ਚੁਕਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੁਧਿਆਣੇ ਜਿਲ੍ਹੇ ਦੇ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ ਲੁਧਿਆਣਾ ਵਿਖੇ ਸਹੁੰ ਚੁਕਾਉਣ ਦੀ ਰਸਮ 11 ਜੁਲਾਈ 2008 ਨੂੰ ਸਵੇਰੇ 11 ਵਜੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਦਾ ਕਰਨਗੇ ਜਦਕਿ ਫਤਹਿਗੜ੍ਹ ਸਾਹਿਬ ਅਤੇ ਬਰਨਾਲਾ ਜਿਲ੍ਹੇ ਦੇ ਪੰਚਾਂ ਨੂੰ ਸਹੁੰ ਚੁਕਾਉਣ ਦੀ ਰਸਮ ਕਰਮਵਾਰ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ, ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਅਤੇ ਸ. ਬਿਕਰਮ ਸਿੰਘ ਮਜੀਠੀਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ 11 ਜੁਲਾਈ 2008 ਨੂੰ ਬਾਅਦ ਦੁਪਿਹਰ 3 ਵਜੇ ਅਦਾ ਕਰਨਗੇ ।ਬਾਕੀ ਸਾਰੇ ਜਿਲ੍ਹਿਆਂ ਵਿਚ ਇਹ ਰਸਮ 11 ਜੁਲਾਈ 2008 ਨੂੰ ਜਿਲ੍ਹਾ ਹੈਡਕੁਆਟਰਜ਼ ‘ਤੇ ਸਬੰਧਤ ਜਿਲ੍ਹਿਆ ਦੇ ਜਿਲ੍ਹਾ ਯੋਜਨਾ ਬੋਰਡਾਂ ਦੇ ਚੇਅਰਮੈਨ/ ਮੰਤਰੀ ਸਹਿਬਾਨ ਸਵੇਰੇ 11 ਵਜੇ ਅਦਾ ਕਰਨਗੇ। ਜਿਸਦਾ ਵੇਰਵਾ ਇਸ ਪ੍ਰਕਾਰ ਹੈ ਸਥਾਨਕ ਸਰਕਾਰ, ਉਦਯੋਗ ਅਤੇ ਵਣਜ਼ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ’ਅੰਮ੍ਰਿਤਸਰ ਵਿਖੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਕਪੂੁਰਥਲਾ ਵਿਖੇ, ਵਿੱਤ ਅਤੇ ਯੋਜਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਫਿਰੋਜਪੁਰ ਵਿਖੇ, ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਜਲੰਧਰ ਵਿਖੇ, ਜੰਗਲਾਤ ਅਤੇ ਕਿਰਤ ਮੰਤਰੀ ਸ਼੍ਰੀ ਤੀਕਸ਼ਣ ਸੂਦ ਗੁਰਦਾਸਪੁਰ ਵਿਖੇ, ਮਾਲ ਮੰਤਰੀ ਸ. ਅਜੀਤ ਸਿੰਘ ਕੋਹਾੜ ਮੁਕਤਸਰ ਵਿਖੇ, ਸਿੰਚਾਈ ਮੰਤਰੀ ਸ. ਜਨਮੇਜ਼ਾ ਸਿੰਘ ਸੇਖੋਂ ਪਟਿਆਲਾ ਵਿਖੇ, ਸਿਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਸੰਗਰੂੁਰ ਵਿਖੇ, ਖੇਤੀਬਾੜੀ ਮੰਤਰੀ ਸ. ਸੁੱਚਾ ਸਿੰਘ ਲੰਗਾਹ ਫਰੀਦਕੋਟ ਵਿਖੇ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਬਠਿੰਡਾ ਵਿਖੇ, ਸਮਾਜ਼ ਭਲਾਈ ਅਤੇ ਤਕਨੀਕੀ ਸਿੱਖਿਆ ਮੰਤਰੀ ਚੌਧਰੀ ਸਵਰਨਾ ਰਾਮ ਰੋਪੜ ਵਿਖੇ, ਖੁਰਾਕ ਤੇ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਐਸ.ਏ.ਐਸ ਨਗਰ ਮੁਹਾਲੀ ਵਿਖੇ, ਲੋਕ ਨਿਰਮਾਣ ਮੰਤਰੀ ਸ ਪਰਮਿੰਦਰ ਸਿੰਘ ਢੀਂਡਸਾ ਨਵਾਂ ਸ਼ਹਿਰ ਵਿਖੇ, ਅਨੁਸੂਚਿਤ ਜਾਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਬਾਰੇ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਮਾਨਸਾ ਵਿਖੇ, ਦਿਹਾਤੀ ਵਿਕਾਸ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ ਹੁਸਿ਼ਆਰਪੁਰ ਵਿਖੇ, ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਮੋਗਾ ਵਿਖੇ ਅਤੇ ਜੇਲ੍ਹ ਅਤੇ ਸੈਰ ਸਪਾਟਾ ਮੰਤਰੀ ਸ.ਹੀਰਾ ਸਿੰਘ ਗਾਬੜੀਆ ਤਰਨ ਤਾਰਨ ਵਿਖੇ ਸਹੁੰ ਚੁਕਾਉਣਗੇ।
July 1st 2008
ਨਿਊਯਾਰਕ ਚ ਸਿੱਖ ਕੁੜੀ ਦੇ ਕੇਸ ਕੱਟਣ ਦੇ ਰੋਸ ਵਜੋਂ ਸਿੱਖਾਂ ਵਲੋਂ ਪ੍ਰਦਰਸ਼ਨ
ਨਿਊਯਾਰਕ, 1 ਜੁਲਾਈ - ਸਿੱਖ ਭਾਈਚਾਰੇ ਵਲੋਂ ਨਿਊਯਾਰਕ ਦੀਆਂ ਸੜਕਾਂ ’ਤੇ ਕਵੀਨਜ਼ ਇਲਾਕੇ ਦੇ ਸਿੱਖ ਸਕੂਲੀ ਵਿਦਿਆਰਥੀਆਂ ਨਾਲ ਹੋ ਰਹੇ ਵਿਤਕਰੇ ਦੇ ਵਿਰੋਧ ਵਜੋਂ ਰੋਸ ਮਾਰਚ ਕੀਤਾ ਗਿਆ ਅਤੇ ਸ਼ਹਿਰ ਦੇ ਸਿਖਿਆ ਵਿਭਾਗ ਨੂੰ ਇਸ ਮਾਮਲੇ ਵਿਚ ਉਚਿਤ ਕਾਰਵਾਈ ਕਰਨ ਦਾ ਸੱਦਾ ਦਿਤਾ ਗਿਆ। ਸੋਮਵਾਰ ਨੂੰ ਰਿਚਮੰਡ ਹਿਲ ਦੇ ਦੋ ਗੁਰਦੁਆਰਿਆਂ ਤੋਂ ਰਿਚਮੰਡ ਹਿਲ ਹਾਈ ਸਕੂਲ ਤੱਕ ਸਿੱਖ ਭਾਈਚਾਰੇ ਦੇ ਕਰੀਬ 200 ਲੋਕਾਂ ਨੇ ਇਸ ਰੋਸ ਮਾਰਚ ਵਿਚ ਹਿੱਸਾ ਲਿਆ ਜਿਥੇ ਪਿਛਲੀ 3 ਜੂਨ ਨੂੰ ਜਗਮੋਹਨ ਸਿੰਘ ਪ੍ਰੇਮੀ (18) ਨਾਂ ਦੇ ਸਿੱਖ ਵਿਦਿਆਰਥੀ ਦਾ ਪਟਕਾ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਸਕੂਲ ਪ੍ਰਸ਼ਾਸਨ ਨੇ ਹਮਲਾ ਕਰਨ ਵਾਲੇ ਵਿਦਿਆਰਥੀ ਨੂੰ ਸਕੂਲ ਵਿਚੋਂ ਮੁਅੱਤਲ ਕਰ ਦਿੱਤਾ ਸੀ। ਇਸ ਘਟਨੇ ਦੇ ਇਕ ਹਫ਼ਤੇ ਦੇ ਅੰਦਰ ਅੰਦਰ ਫ਼ਲੱਸ਼ਿੰਗ ਦੇ ਪਬਲਿਕ ਸਕੂਲ ਦੀ 12 ਸਾਲਾ ਗੁਰਪ੍ਰੀਤ ਕੌਰ ਦੇ ਸਿਰ ਦੇ ਵਾਲ ਉਨ੍ਹਾਂ ਦੇ ਸਾਥੀਆਂ ਵਲੋਂ ਕੱਟਣ ਦੀ ਘਟਨਾ ਸਾਹਮਣੇ ਆਈ ਸੀ। ਪਿਛਲੇ ਸਾਲ ਐਲਮਹਰਟਸ ਦੇ ਇਕ ਸਕੂਲ ਵਿਚ 15 ਸਾਲਾ ਹਰਪਾਲ ਸਿੰਘ ਵਚਰ ਦੀ ਪੱਗ ਉਸ ਦੇ ਸਾਥੀਆਂ ਵਲੋਂ ਲਾਹੀ ਗਈ ਅਤੇ ਉਸ ਦੇ ਵਾਲਾਂ ਨੂੰ ਕੈਂਚੀ ਨਾਲ ਕੱਟਿਆ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਦੋਸ਼ੀ ਵਿਦਿਆਰਥੀਆਂ ਨੂੰ ਨਫ਼ਰਤ ਫੈਲਾਉਣ ਦਾ ਦੋਸ਼ੀ ਠਹਿਰਾਇਆ ਗਿਆ। ਸਿੱਖ ਵਿਅਕਤੀ ਪਗੜੀ ਬੰਨਦੇ ਹਨ ਅਤੇ ਆਪਣੇ ਵਾਲਾਂ ਨੂੰ ਸੁੱਚਾ ਰੱਖਦੇ ਹਨ। ਅਮਰੀਕਾ ’ਤੇ ਹੋਏ 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਕਾਰਨ ਨਸਲੀ ਵਿਤਰਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਤਾਲਿਬਾਨੀ ਵੀ ਸਿੱਖਾਂ ਵਾਂਗ ਸਿਰ ’ਤੇ ਪਗੜੀ ਬੰਨਦੇ ਹਨ। ਨਿਊਯਾਰਕ ਦੀ ਵਕਾਲਤ ਅਤੇ ਮਨੁੱਖੀ ਅਧਿਕਾਰ ਲਈ ਲੜ੍ਹਨ ਵਾਲੇ ਇਕ ਸਿੱਖ ਗਠਜੋੜ ਨੇ ਅਪ੍ਰੈਲ ਵਿਚ ਇਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ 400 ਸਿੱਖ ਵਿਦਿਆਰਥੀਆਂ ’ਤੇ ਇਕ ਸਰਵੇ ਕੀਤਾ ਗਿਆ ਜਿਸ ’ਚ 60 ਫ਼ੀਸਦੀ ਦੇ ਕਰੀਬ ਸਿੱਖ ਵਿਦਿਆਰਥੀਆਂ ਨੇ ਮੰਨਿਆ ਕਿ ਸ਼ਹਿਰ ਦੇ ਸਕੂਲਾਂ ਵਿਚ ਉਨ੍ਹਾਂ ਨੂੰ ਹਿੰਸਾ ਅਤੇ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗਠਜੋੜ ਦੇ ਬੁਲਾਰੇ ਸੋਨੀ ਸਿੰਘ ਨੇ ਦੱਸਿਆ ਕਿ ਹਿੰਸਾ ਦਾ ਸ਼ਿਕਾਰ ਹੋਏ ਦੋਵੇਂ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਿੱਖ ਭਾਈਚਾਰੇ ਦੇ ਨੇਤਾਵਾਂ ਨਾਲ ਇਸ ਰੋਸ ਮਾਰਚ ਲਿਆ ਹੈ। ਨਿਊਯਾਰਕ ਦੀ ਸਿਖਿਆ ਕਮੇਟੀ ਦੇ ਕੌਂਸਲ ਮੈਂਬਰ ਜੌਨ ਲਿਊ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਨੇ ਪ੍ਰੇਮੀ ਅਤੇ ਵਚਰ ਮਾਮਲਿਆਂ ਵਿਚ ਚੇਤਾਵਨੀ ਚਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ। ਸਕੂਲ ਦੇ ਚਾਂਸਲਰ ਜੋ ਕਲੇਨ ਨੇ ਸਿੱਖ ਭਾਈਚਾਰੇ ਨਾਲ ਮੁਲਾਕਾਤ ਕਰ ਕੇ ਨਵੇਂ ਬਣਾਏ ਕਾਨੂੰਨਾਂ ਨੂੰ ਜਲਦ ਹੀ ਲਾਗੂ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਸੋਨੀ ਸਿੰਘ ਨੇ ਕਿਹਾ ਕਿ ਸਿਖਿਆ ਵਿਭਾਗ ਘਟਨਾ ਵਾਪਰਨ ਤੋਂ ਬਾਅਦ ਹੀ ਹਰਕਤ ਵਿਚ ਆਉਂਦਾ ਹੈ ਪਰ ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਸਕੂਲਾਂ ਨੂੰ ਇਨ੍ਹਾਂ ਨਸਲੀ ਵਿਤਕਰਿਆਂ ਤੋਂ ਬਚਾਇਆ ਜਾਵੇ ਅਤੇ ਅਸੀਂ ਆਪਣੇ ਉਦੇਸ਼ਾਂ ਨੂੰ ਪੂਰਾ ਅਤੇ ਹੱਲ ਕਰਨ ਲਈ ਸੜਕਾਂ ’ਤੇ ਉਤਰਾਂਗੇ।
ਕ੍ਰਿਪਾਨ ਧਾਰਨ ਕਰਨ ‘ਤੇ ਸਿੱਖ ਗ੍ਰਿਫਤਾਰ, ਜ਼ਬਰਦਸਤੀ ਪੱਗ ਉਤਾਰੀ
ਨਿਊਯਾਰਕ, 1 ਜੁਲਾਈ 2008 - ਇਕ ਸਿੱਖ ਡਰਾਈਵਰ ਸੁਖਦੇਵ ਸਿੰਘ ਨੂੰ ਕ੍ਰਿਪਾਨ ਧਾਰਨ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇਸ ਧਾਰਮਿਕ ਚਿਨ੍ਹ ਨੂੰ ਘਾਤਕ ਹਥਿਆਰ ਦੱਸ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹੀ ਨਹੀਂ, ਉਸਦੀ ਪੱਗ ਵੀ ਜ਼ਬਰਦਸਤੀ ਉਤਾਰ ਲਈ ਗਈ। ਇਹ ਘਟਨਾ ਉਸ ਵਕਤ ਵਾਪਰੀ ਜਦੋਂ ਇਹ ਡਰਾਈਵਰ ਕਨੇਕਟੀਕਟ ਅਦਾਲਤ ਜਾ ਰਿਹਾ ਸੀ। ਸਿੱਖਾਂ ਦੇ ਸੰਗਠਨ ਯੂਨਾਈਟਿਡ ਸਿੱਖ ਨੇ ਮੰਗਲਵਾਰ ਨੂੰ ਦੱਸਿਆ ਕਿ 47 ਸਾਲਾ ਸੁਖਦੇਵ ਸਿੰਘ ਸੁਰੱਖਿਆ ਜਾਂਚ ਚੋਂ ਗੁਜ਼ਰ ਰਿਹਾ ਸੀ। ਉਸਨੇ ਆਪਣੇ ਕੱਪੜਿਆਂ ਦੇ ਅੰਦਰ ਪੰਜ ਇੰਚ ਲੰਮਾ ਕ੍ਰਿਪਾਨ ਪਹਿਨ ਰੱਖਿਆ ਸੀ। ਇਹ ਇਕ ਧਾਰਮਿਕ ਚਿੰਨ੍ਹ ਹੈ। ਉਸਨੇ ਤਿੰਨ ਵੱਖ-ਵੱਖ ਮੌਕਿਆਂ ਉੱਤੇ ਮੇਟਲ ਡਿਟੇਕਟਰ ਦੁਆਰਾ ਦਾਖਲੇ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੂੰ ਦੱਸਿਆ ਕਿ ਕੱਪੜੇ ਦੇ ਥੱਲੇ ਉਸਨੇ ਧਾਰਮਿਕ ਚਿੰਨ੍ਹ ਪਾ ਰੱਖਿਆ ਹੈ। ਮਾਰਸ਼ਲ ਨੇ ਧਾਰਮਿਕ ਚਿੰਨ ਬਾਰੇ ਕੋਈ ਜਾਣਕਾਰੀ ਨਹੀਂ ਲਈ ਅਤੇ ਉਸਨੂੰ ਕਿਹਾ ਕਿ ਇਸਦੇ ਨਾਲ ਉਹ ਸੈਲਫੋਨ ਅਤੇ ਕੈਮਰਾ ਜਮ੍ਹਾ ਕਰਵਾ ਦੇਵੇ। ਉਨ੍ਹਾਂ ਦੱਸਿਆ ਕਿ ਜਦੋਂ ਸਿੰਘ ਮੇਟਲ ਡਿਟੇਕਟਰ ਤੋਂ ਲੰਘ ਰਿਹਾ ਸੀ ਤਾਂ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਇਸਤੋਂ ਬਾਅਦ ਉਸਦਾ ਕ੍ਰਿਪਾਨ ਖੋਹ ਲਿਆ ਗਿਆ ਅਤੇ ਪੱਗ ਜ਼ਬਰਦਸਤੀ ਉਤਾਰ ਦਿੱਤੀ ਗਈ। ਕਰੀਬ ਇਕ ਘੰਟੇ ਦੀ ਪੁੱਛਗਿੱਛ ਦੇ ਬਾਅਦ ਸਿੰਘ ਦੀ ਹੱਥਕੜੀ ਖੋਲ੍ਹ ਦਿੱਤੀ ਗਈ ਅਤੇ ਉਸਨੂੰ ਪੱਗ ਬੰਨ੍ਹਣ ਦੀ ਆਗਿਆ ਦੇ ਦਿੱਤੀ ਗਈ ਪਰ ਉਸਨੂੰ ਖਤਰਨਾਕ ਹਥਿਆਰ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਯੂਨਾਈਟਿਡ ਸਿੱਖ ਨੇ ਦੱਸਿਆ ਕਿ ਬਾਅਦ ਵਿਚ ਸੁਖਦੇਵ ਸਿੰਘ ਨੂੰ ਜੇਲ੍ਹ ਲਿਜਾਇਆ ਗਿਆ। ਉਸਦੇ ਉਂਗਲੀਆਂ ਦੇ ਨਿਸ਼ਾਨ ਲਏ ਗਏ ਅਤੇ ਇਕ ਵਾਰ ਫਿਰ ਪੱਗ ਉਤਾਰਨ ਲਈ ਕਿਹਾ ਗਿਆ। ਨਾਰਾਜ਼ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਉਸਦੇ ਨਾਗਰਿਕ ਅਧਿਕਾਰਾਂ ‘ਤੇ ਡੂੰਘੀ ਸੱਟ ਮਾਰੀ ਹੈ। ਸੁਖਦੇਵ ਸਿੰਘ ਉੱਤੇ ਜਿਸ ਤਰ੍ਹਾਂ ਦੇ ਦੋਸ਼ ਲੱਗੇ ਹਨ, ਉਸ ਵਿਚ ਪੰਜ ਸੌ ਅਮਰੀਕੀ ਡਾਲਰ ਦਾ ਜੁਰਮਾਨਾ ਜਾਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹ ਦੋਵੇਂ ਸਜ਼ਾਵਾਂ ਇਕੱਠੀਆਂ ਵੀ ਚੱਲ ਸਕਦੀਆਂ ਹਨ। ਅਮਰੀਕੀ ਕਾਨੂੰਨ ਦੇ ਅਨੁਸਾਰ ਚਾਰ ਇੰਚ ਤੋਂ ਲੰਬੇ ਤੇਜ਼ਧਾਰ ਹਥਿਆਰ ਨੂੰ ਲੈ ਕੇ ਨਾਲ ਚਲਣਾ ਜ਼ੁਰਮ ਹੈ। ਹਾਲਾਂਕਿ ਯੂਨਾਈਟਿਡ ਸਿੱਖ ਅਨੁਸਾਰ ਕ੍ਰਿਪਾਨ ਦੀ ਧਾਰ ਕਾਫੀ ਕਮਜ਼ੋਰ ਸੀ। ਇਸਤੋਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਸੀ ਪਹੁੰਚਾਇਆ ਜਾ ਸਕਦਾ।
ਸ਼ਹੀਦ ਬਲਕਾਰ ਸਿੰਘ ਦੀ ਅਸਥੀਆਂ ਅੱਜ ਅੰਮ੍ਰਿਤਸਰ ਪੁੱਜਣਗੀਆਂ
ਅੰਮ੍ਰਿਤਸਰ, 1 ਜੁਲਾਈ (ਲਾਂਬਾ)-ਮੁੰਬਈ ਵਿਖੇ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਦੇ ਅੰਗ ਰੱਖਿਅਕਾਂ ਵੱਲੋਂ ਚਲਾਈ ਗਈ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨ ਸ: ਬਲਕਾਰ ਸਿੰਘ ਦੀਆਂ ਅਸਥੀਆਂ ਅੱਜ 2 ਜੁਲਾਈ ਨੂੰ ਅੰਮ੍ਰਿਤਸਰ ਪੁੱਜਣਗੀਆਂ। ਜਿਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਜਾਮਾਰਾਏ ਵਿਖੇ ਲੈਜਾਇਆ ਜਾਵੇਗਾ। ਉਪਰੰਤ 8 ਜੁਲਾਈ ਨੂੰ ਇਹ ਅਸਥੀਆਂ ਗੁਰਦੁਆਰਾ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦੇਂਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਹੈ ਕਿ ਸ: ਬਲਕਾਰ ਸਿੰਘ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰ ਦੇ ਜੀਅ ਲੈ ਕੇ ਆ ਰਹੇ ਹਨ। ਸਵੇਰੇ ਰੇਲ ਗੱਡੀ ਰਾਹੀਂ ਇਥੇ ਪੁੱਜਣ ’ਤੇ ਦਮਦਮੀ ਟਕਸਾਲ ਅਤੇ ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲੇ ਇਹ ਅਸਥੀਆਂ ਪਰਿਵਾਰ ਦੇ ਜੀਆਂ ਸਮੇਤ ਲੈ ਕੇ ਪਿੰਡ ਜਾਮਾਰਾਏ ਵਿਖੇ ਜਾਣਗੇ, ਜਿਥੇ 6 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸ: ਬਲਕਾਰ ਸਿੰਘ ਨੂੰ ਸਿੱਖ ਕੌਮ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਇਸ ਸਬੰਧ ਵਿਚ ਉਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਵਿਚ ਸਮਾਗਮ ਹੋਵੇਗਾ। ਉਪਰੰਤ 8 ਜੁਲਾਈ ਨੂੰ ਸਿੱਖ ਸੰਗਤ ਇਕ ਵੱਡੇ ਕਾਫ਼ਲੇ ਦੇ ਰੂਪ ਵਿਚ ਇਹ ਅਸਥੀਆਂ ਕੀਰਤਪੁਰ ਲੈ ਕੇ ਰਵਾਨਾ ਹੋਵੇਗੀ। ਜਿਥੇ ਇਹ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਡੇਰਾ ਮੁਖੀ ਖਿਲਾਫ ਪਰਚਾ
ਦਰਜ ਕਰਨ ਦੀ ਮੰਗ ਕੀਤੀ
ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ, 1 ਜੁਲਾਈ (ਕਰਨੈਲ ਸਿੰਘ, ਜੰਗ ਸਿੰਘ, ਨਿੱਕੂਵਾਲ, ਢਿੱਲੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ੍ਯਿੲਕੱਤਰਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਬਲਦੇਵ ਸਿੰਘ ਯਾਦਗਾਰੀ ਹਾਲ ’ਚ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿਰਸੇ ਵਾਲੇ ਡੇਰਾ ਮੁਖੀ ਦੇ ਸੁਰੱਖਿਆ ਗਾਰਡਾਂ ਵੱਲੋਂ ਮੁੰਬਈ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ’ਤੇ ਫਾਇਰਿੰਗ ਕਰਕੇ ਇਕ ਸਿੱਖ ਸ਼ਹੀਦ ਤੇ ਦੋ ਜ਼ਖਮੀ ਕਰ ਦਿੱਤੇ ਜਾਣ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ ਤੇ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਡੇਰਾ ਮੁਖੀ ਖਿਲਾਫ ਪਰਚਾ ਦਰਜ ਕਰੇ ਤੇ ਇਸ ਦੀਆਂ ਗੁਰਮਤਿ ਵਿਰੋਧੀ ਗਤੀਵਿਧੀਆਂ ’ਤੇ ਪਾਬੰਦੀ ਲਗਾ ਕੇ ਡੇਰਾ ਤੁਰੰਤ ਸੀਲ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਧਾ ਰਾਹ ਦਿੱਤੇ ਜਾਣ ਲਈ ਦਿੱਤੇ ਹਾਂ-ਪੱਖੀ ਹੁੰਗਾਰੇ ਦਾ ਸਵਾਗਤ ਕਰਦਿਆਂ ਇਸ ਕਾਰਜ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਯਤਨਾਂ ਲਈ ਧੰਨਵਾਦ ਕੀਤਾ ਹੈ। । ਇਸ ਮੀਟਿੰਗ ’ਚ ਸੀਨੀਅਰ ਮੀਤ ਪ੍ਰਧਾਨ ਸ: ਰਘੂਜੀਤ ਸਿੰਘ, ਜਨਰਲ ਸਕੱਤਰ ਸ: ਸੁਖਦੇਵ ਸਿੰਘ ਭੌਰ, ਕਾਰਜਕਾਰਨੀ ਮੈਂਬਰ ਸ: ਦਿਆਲ ਸਿੰਘ ਕੋਲਿਆ ਵਾਲੀ, ਸ: ਗੁਰਬਚਨ ਸਿੰਘ ਕਰਮੂੰਵਾਲਾ, ਸੰਤ ਟੇਕ ਸਿੰਘ ਧਨੋਲਾ, ਸ: ਨਿਰਮਲ ਸਿੰਘ ਜੋਲਾਂ, ਸ: ਸੰਤੋਖ ਸਿੰਘ ਸਮਰਾ, ਸ: ਕਰਨੈਲ ਸਿੰਘ ਪੰਜੋਲੀ, ਸ: ਗੁਰਵਿੰਦਰ ਸਿੰਘ ਸ਼ਾਮਪੁਰਾ, ਸ਼੍ਰੋਮਣੀ ਕਮੇਟੀ ਸਕੱਤਰ ਸ: ਹਰਬੇਅੰਤ ਸਿੰਘ, ਸ: ਦਲਮੇਘ ਸਿੰਘ, ਸ: ਰਣਬੀਰ ਸਿੰਘ, ਸ: ਜੋਗਿੰਦਰ ਸਿੰਘ, ਸ: ਸਤਬੀਰ ਸਿੰਘ, ਸ: ਰੂਪ ਸਿੰਘ, ਸ: ਹਰਜੀਤ ਸਿੰਘ, ਸਤਬੀਰ ਸਿੰਘ, ਸ: ਅੰਗਰੇਜ਼ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ: ਜਵਾਹਰ ਸਿੰਘ, ਮੀਤ ਮੈਨੇਜਰ ਸ: ਰਣਬੀਰ, ਸ਼੍ਰੋਮਣੀ ਕਮੇਟੀ ਮੈਂਬਰ ਮਾ: ਜਾਗੀਰ ਸਿੰਘ, ਸਾਬਕਾ ਸ਼੍ਰੋ²ਮਣੀ ਕਮੇਟੀ ਮੈਂਬਰ ਜਥੇ: ਸਤਨਾਮ ਸਿੰਘ ਗਿੱਲ ਆਦਿ ਹਾਜ਼ਰ ਸਨ।
ਅਜ਼ਾਦ ਉਮੀਦਵਾਰਾਂ ਨੂੰ ਮਿਲੇ ਵੱਧ ਸਮਰਥਨ ਨੇ ਲੋਕਾਂ ਵਿਚ ਪੈਦਾ ਹੋ ਰਹੀ ਨਵੀਂ ਰਾਜਸੀ ਚੇਤਨਾ ਦਾ ਸਬੂਤ-ਭਾਈ ਹਰਪਾਲ ਸਿੰਘ ਚੀਮਾ
ਫਤਿਹਗੜ੍ਹ ਸਾਹਿਬ/1 ਜੁਲਾਈ/ਔਜਲਾ-
ਨਗਰ ਕੌਂਸਲ ਚੋਣਾਂ ਵਿਚ ਵੋਟਰਾਂ ਵਲੋਂ ਅਜ਼ਾਦ ਉਮੀਦਵਾਰਾਂ ਨੂੰ ਮਿਲੇ ਵੱਧ ਸਮਰਥਨ ਨੇ ਲੋਕਾਂ ਵਿਚ ਪੈਦਾ ਹੋ ਰਹੀ ਨਵੀਂ ਰਾਜਸੀ ਚੇਤਨਾ ਦਾ ਸਬੂਤ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰੀਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ ਅਤੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਨੇ ਇੱਥੇ ਜਾਰੀ ਇਕ ਪ੍ਰੈ¤ਸ ਬਿਆਨ ਕੀਤਾ। ਆਗੂਆਂ ਨੇ ਕਿਹਾ ਕਿ ਲੋਕ ਅਕਾਲੀ- ਭਾਜਪਾ ਅਤੇ ਕਾਂਗਰਸ ਦੀ ਅਸਲੀਅਤ ਤੋਂ ਪੂਰੀ ਤਰ੍ਹਾਂ ਜਾਣੂ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਨੇ ਇਨ੍ਹਾਂ ਲੋਟੂ ਪਾਰਟੀਆਂ ਦੀ ਥਾਂ ਅਜ਼ਾਦ ਉਮੀਦਵਾਰਾਂ ਨੂੰ ਆਪਣੇ ਨੁਮਾਇੰਦਿਆਂ ਵਜੋਂ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਅਤੇ ਅਖ਼ਬਾਰੀ ਬਿਆਨਾਂ ਰਾਹੀਂ ਅਪਣੇ ਕਥਿਤ ਅਧਾਰ ਦੀਆਂ ਫ਼ੜ੍ਹਾਂ ਮਾਰਨ ਵਾਲੇ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਨੂੰ ਹੁਣ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦਾ ਅਸਲ ਅਧਾਰ ਇਨ੍ਹਾਂ ਚੋਣਾਂ ਵਿਚ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਕਾਂ ਨੇ ਉਮੀਦਵਾਰਾਂ ਦੀ ਲਿਆਕਤ ਅਤੇ ਕਾਰਗੁਜ਼ਾਰੀ ਵੇਖ ਕੇ ਇਸ ਵਾਰ ਵੋਟਾਂ ਦੀ ਵਰਤੋਂ ਕੀਤੀ ਹੈ ਉਹ ਕਾਬਿਲੇ ਤਾਰੀਫ਼ ਹੈ ਅਤੇ ਇਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਭੱਵਿਖ ਵਿਚ ਜਲਦੀ ਹੀ ਲੋਕ ਸ਼ਕਤੀ ਦਾ ਇਨਕਲਾਬ ਆਉਣ ਵਾਲਾ ਹੈ।
ਕਰ ਤੇ ਆਬਕਾਰੀ ਵਿਭਾਗ ਦੇ ਪਵਨ ਕੁਮਾਰ ਠੁਕਰਾਲ ਦਾ ਦੇਹਾਂਤ
ਫਤਿਹਗੜ੍ਹ ਸਾਹਿਬ/ 1 ਜੁਲਾਈ/ਔਜਲਾ-ਕਰ ਤੇ ਆਬਕਾਰੀ ਵਿਭਾਗ ਦੇ ਪਵਨ ਕੁਮਾਰ ਠੁਕਰਾਲ ਦਾ ਦੇਹਾਂਤ ਹੋ ਗਿਆ ਹੈ, ਉਹ ਲੁਧਿਆਣਾ ਵਿਖੇ ਬਤੌਰ ਇੰਸਪੈਕਟਰ ਵਜੋਂ ਤਾਇਨਾਤ ਸਨ। ਸ੍ਰੀ ਪਵਨ ਕੁਮਾਰ (45) ਆਪਣੀ ਡਿਊਟੀ ਦੇ ਕੇ ਮਾਤਾ ਸ੍ਰੀ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਗਏ ਸੀ ਅਤੇ ਉ¤ਥੇ ਜਾ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ’ਤੇ ਉਨ੍ਹਾਂ ਨੂੰ ਫੌਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪ੍ਰੰਤੂ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਲੜਕਾ ਅਤੇ ਇਕ ਲੜਕੀ ਛੱਡ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ 6 ਜੁਲਾਈ ਨੂੰ ਦੁਪਹਿਰ 1 ਵਜੇ ਮਾਤਾ ਸ੍ਰੀ ਨੈਣਾਂ ਦੇਵੀ ਮੰਦਿਰ ਸਰਹਿੰਦ ਸ਼ਹਿਰ ਵਿਖੇ ਹੋਵੇਗੀ।
ਅਮਰਨਾਥ ਮੁੱਦੇ ‘ਤੇ 3 ਜੁਲਾਈ ਨੂੰ ਭਾਰਤ ਬੰਦ ਦਾ ਐਲਾਨ
ਨਵੀਂ ਦਿੱਲੀ, 1 ਜੁਲਾਈ 2008- ਅਮਰਨਾਥ ਸ਼੍ਰਾਈਨ ਬੋਰਡ ਨੂੰ ਦਿੱਤੀ ਗਈ ਜ਼ਮੀਨ ਵਾਪਸ ਲੈਣ ਦੇ ਜੰਮੂ ਕਸ਼ਮੀਰ ਸਰਕਾਰ ਦੇ ਫੈਸਲੇ ਵਿਰੁੱਧ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਸਮੇਤ ਕਈ ਹਿੰਦੂ ਸੰਗਠਨਾਂ ਨੇ 3 ਜੁਲਾਈ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਮਰਤਨਾਥ ਸ਼੍ਰਾਈਨ ਬੋਰਡ ਨੂੰ ਦਿੱਤੀ ਗਈ ਜ਼ਮੀਨ ਵਾਪਸ ਲੈਣ ਦੇ ਮਾਮਲੇ ਸਮੇਤ ਜੰਮੂ ਕਸ਼ਮੀਰ ਵਿਚ ਜੋ ਵੀ ਕੁਝ ਹੋ ਰਿਹਾ ਹੈ, ਉਹ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਹੋ ਰਿਹਾ ਹੈ। ਉਨ੍ਹਾਂ ਸ਼੍ਰਾਈਨ ਬੋਰਡ ਨੂੰ ਦਿੱਤੀ ਗਈ ਜ਼ਮੀਨ ਨੂੰ ਰੱਦ ਕਰਨ ਫੈਸਲੇ ਨੂੰ 'ਸੈਕੁਲਰਵਾਦ‘ ਦੇ ਖਿਲਾਫ ਦੱਸਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ 3 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲਅਤੇ 4 ਤੋਂ 11 ਜੁਲਾਈ ਤੱਕ ਪ੍ਰਮੁੱਖ ਸ਼ਹਿਰਾਂ ਵਿਚ ਜਲੂਸ ਕੱਢੇ ਜਾਣਗੇ। ਉੱਧਰ ਵੀਐਚਪੀ ਦੇ ਨੇਤਾ ਪ੍ਰਵੀਨ ਭਾਈ ਤੋਗੜੀਆ ਅਤੇ ਕੌਮਾਂਤਰੀ ਪ੍ਰਧਾਨ ਅਸ਼ੋਕ ਸਿੰਘਲ ਨੇ ਵੀ ਵੱਖ-ਵੱਖ ਪ੍ਰੈਸ ਕਾਨਫਰੰਸਾਂ ਵਿਚ ਕਿਹਾ ਕਿ 3 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਪਾਸੇ ਕੇਂਦਰ ਅਤੇ ਰਾਜ ਸਰਕਾਰਾਂ ਹਜ ਯਾਤਰੀਆਂ ਦੀ ਸਬਸਿਡੀ ਵਧਾ ਰਹੀ ਹੈ ਜਦੋਂਕਿ ਦੂਜੇ ਪਾਸੇ ਜੰਮੂ ਕਸ਼ਮੀਰ ਸਰਕਾਰ ਬਾਬਾ ਬਰਫਾਨੀ ਦੇ ਭਗਤਾਂ ਨੂੰ ਸਹੂਲਤਾਂ ਤੋਂ ਸੱਖਣੇ ਰੱਖਣ ਦੀ ਸਾਜਿਸ਼ ਰਚ ਰਹੀ ਹੈ। ਬੰਜਰੰਗ ਦਲ ਦੇ ਕੌਮੀ ਨੇਤਾ ਪ੍ਰਕਾਸ਼ ਸ਼ਰਮਾ ਨੇ ਵੀ ਤਿੰਨ ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕਰਨ ਅਤੇ ਦੋ ਜੁਲਾਈ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਜਲੂਸ ਕੱਢਣ ਦੀ ਘੋਸ਼ਣਾ ਕੀਤੀ। ਪ੍ਰਵੀਨ ਸ਼ਰਮਾ ਨੇ ਕਾਨਪੁਰ ਵਿਚ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਸਨੇ ਧਰਮਨਿਰਪੱਖ ਫੈਸਲਾ ਨਹੀਂ ਕੀਤਾ ਹੈ। ਡਾ. ਪ੍ਰਵੀਨ ਤੋਗੜੀਆ ਨੇ ਕਿਹਾ ਕਿ ਦੇਸ਼ ਭਰ ਵਿਚ ਦੋ ਜੁਲਾਈ ਨੂੰ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਸ਼ਮੀਰ ਭਗਵਾਨ ਸ਼ੰਕਰ ਦੀ ਜਨਮ ਭੂਮੀ ਹੈ ਅਤੇ ਅਮਰਨਾਥ ਯਾਤਰਾ ਕਰਨਾ ਹਿੰਦੂਆਂ ਦਾ ਮੁੱਢਲਾ ਅਧਿਕਾਰ ਹੈ। ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਤੀਰਥਯਾਤਰੀਆਂ ਦੀ ਸਹੂਲਤ ਲਈ ਰਸਤੇ ਵਿਚ ਜ਼ਰੂਰੀ ਪ੍ਰਬੰਧ ਕਰੇ।
ਜੰਮੂ ‘ਚ ਕਰਫਿਊ, ਹਿੰਸਕ ਪ੍ਰਦਰਸ਼ਨ ਦੌਰਾਨ 40 ਫੱਟੜ
ਜੰਮੂ, 1 ਜੁਲਾਈ 2008- ਸ੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਮਾਮਲੇ ਉੱਤੇ ਭਾਜਪਾ ਅਤੇ ਸ਼ਿਵ ਸੈਨਾ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਦੂਜੇ ਦਿਨ ਵੀ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਕਰਮੀਆਂ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ ਜਿਸ ਦੇ ਸਿੱਟੇ ਵਜੋਂ 40 ਵਿਅਕਤੀ ਫੱਟੜ ਹੋ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਬਾਰੀ ਕੀਤੀ ਅਤੇ ਸੁਰੱਖਿਆ ਕਾਰਨਾਂ ਕਰਕੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿਚ ਕਰਫਿਊ ਲਗਾ ਦਿੱਤਾ। ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰ ਦਿੱਤੀ ਅਤੇ ਟਾਇਰਾਂ ਨੂੰ ਅੱਗ ਲਗਾ ਕੇ ਸੜਕਾਂ ਉਤੇ ਸੁੱਟਿਆ। ਪ੍ਰਦਰਸ਼ਨਕਾਰੀ ਅਮਰਨਾਥ ਸ਼੍ਰਾਈਨ ਬੋਰਡ ਦਾ ਮਾਮਲਾ ਸੂਬਾ ਸਰਕਾਰ ਨੂੰ ਸੌਂਪੇ ਜਾਣ ਦੇ ਫੈਸਲੇ ਵਿਰੁੱਧ ਰਾਜਪਾਲ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸੂਬੇ ਵਿਚ ਕਈ ਇਲਾਕਿਆਂ ਵਿਚ ਰਾਜਪਾਲ ਵੋਹਰਾ, ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਅਤੇ ਪੀਡੀਪੀ ਨੇਤਾ ਮੁਫਤੀ ਮੁਹੰਮਦ ਸਈਅਦ ਦੇ ਪੁਤਲੇ ਫੂਕੇ। ਸ਼ਹਿਰ ਦੇ ਬਾਹਰ ਮੁਥੀ ਵਿਚ ਪ੍ਰਦਰਸ਼ਨ ਕਰਦੇ ਹੋਏ ਕਸ਼ਮੀਰੀ ਪੁਲਿਸ ਨਾਲ ਭਿੜ ਗਏ। ਪੁਲਿਸ ਨੇ ਭੀੜ ਨੂੰ ਖਦੇੜਨ ਲਈ ਲਾਠੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ। ਇਸ ਵਿਚ 40 ਵਿਅਕਤੀ ਜ਼ਖਮੀ ਹੋ ਗਏ। ਜਦੋਂ ਭੀੜ ਉੱਤੇ ਇਸਦਾ ਕੋਈ ਅਸਰ ਨਾ ਹੋਇਆ ਤਾਂ ਪੁਲਿਸ ਨੇ 30 ਤੋਂ 40 ਰਾਊਂਡ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਉਪਰੰਤ ਭੀੜ ਨੇ ਐਸਪੀਓ ਅਤੇ ਹੋਰਨਾਂ ਪੁਲਿਸ ਕਰਮੀਆਂ ਨੂੰ ਬੰਦੀ ਬਣਾ ਕੇ ਉਨ੍ਹਾਂ ਦੀ ਪਿਟਾਈ ਕੀਤੀ ਅਤੇ ਉਨ੍ਹਾਂ ਦੇ ਹਥਿਆਰ ਇਕ ਨਦੀ ਵਿਚ ਸੁੱਟ ਦਿੱਤੇ। ਇਸ ਵਿਚ ਇਕ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਅਮਰੀਕਾ ‘ਤੇ ਵੱਡੇ ਹਮਲੇ ਦੀ ਚੇਤਾਵਨੀ
ਵਾਸ਼ਿੰਗਟਨ, 1 ਜੁਲਾਈ 2008-ਅੱਤਵਾਦੀ ਸੰਗਠਨ ਅਲਕਾਇਦਾ ਨੇ ਅਗਲੇ ਸਾਲ ਅਮਰੀਕਾ ‘ਤੇ ਵੱਡੇ ਹਮਲੇ ਦੀ ਚੇਤਾਵਨੀ ਦਿੱਤੀ ਹੈ। ਸਥਾਨਕ ਮੀਡੀਆ ਰਿਪੋਰਟ ਵਿਚ ਵਾਈਟ ਹਾਊਸ ਦੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਗੌਰਤਲਬ ਹੈ ਕਿ ਹਾਲ ਹੀ ਵਿਚ ਆਜ਼ਾਦ ਸੈਨੇਟਰ ਜੋੜ ਲਿਬਰਮੇਨ ਨੇ ਵੀ ਇਹ ਸਾਲ 2009 ਵਿਚ ਅਮਰੀਕਾ ‘ਤੇ ਵੱਡੇ ਅੱਤਵਾਦੀ ਹਮਲੇ ਦੀ ਸੰਭਾਵਨਾ ਵਿਅਕਤ ਕੀਤੀ ਸੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਡਾਨਾ ਪੇਰਿਨੋ ਨੇ ਇਸ ਤਰ੍ਹਾਂ ਦੀ ਚੇਤਾਵਨੀ ਸਬੰਧੀ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਨੇ ਲਿਬਰਮੇਨ ਦੀ ਸ਼ੰਕਾ ਬਾਰੇ ਏਨਾ ਜ਼ਰੂਰ ਕਿਹਾ ਹੈ ਕਿ ਬਦਕਿਸਮਤੀ ਨਾਲ ਉਨ੍ਹਾਂ ਦੀ ਸ਼ੰਕਾ ਸਹੀ ਹੋ ਸਕਦੀ ਹੈ। ਪੇਰਿਨੋ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੁਝ ਬਹੁਤ ਖਤਰਨਾਕ ਇਰਾਦਿਆ ਵਾਲੇ ਲੋਕ ਅਮਰੀਕਾ ਵਿਚ ਸਰਗਰਮ ਹਨ ਅਤੇ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨੂੰ ਅੰਤਿਮ ਰੂਪ ਦੇਣ ਦੀ ਫਿਰਾਕ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਅਮਰੀਕਾ ਉੱਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ, ਉਹ ਬਹੁਤ ਗੁਪਤ ਤਰੀਕੇ ਨਾਲ ਕੰਮ ਕਰ ਰਹੇ ਹਨ। ਉਹ ਦੁਨੀਆਂ ਦੇ ਦੂਰ-ਦਰਾਜ ਵਾਲੇ ਇਲਾਕਿਆਂ ਵਿਚ ਛੁਪਣਗਾਹਾਂ ਤੋਂ ਸਰਗਰਮੀਆਂ ਕਰ ਰਹੇ ਹਨ। ਪੇਰਿਨੋ ਨੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਸਬੰਧੀ ਨੀਤੀ ਬਾਰੇ ਖੁਲਾਸਾ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਮਾਂ ਆਉਣ ਉੱਤੇ ਬਿਨਾਂ ਕਿਸੇ ਇਤਜ਼ਾਰ ਦੇ ਢੁੱਕਵੇਂ ਕਦਮ ਉਠਾਏ ਜਾਣਗੇ।
ਦੇਸ਼ ’ਚੋਂ ਕਾਂਗਰਸ ਦਾ ਸਫ਼ਾਇਆ ਤੈਅ : ਸੁਖਬੀਰ ਬਾਦਲ |