21 July 27 July 14 July 20 July 7 July 13 July 30 June 6 July Shaheed Bhai Harmander Singh Ji Shaheed Bhai Balkar Singh Ji Shaheed Bhai Kanwaljit Singh Ji ਮੁੰਬਈ ਦੀ ਨਵੀ ਵੀਡਿਉ "ਅਣਪਛਾਤੀ ਲਾਸ਼" ADVERTISEMENTS |
ਸਿੱਖ ਕੌਮ ਦੀ ਗ਼ੁਲਾਮੀ ਦਾ ਪ੍ਰਤੀਕ 15 ਅਗਸਤ 1947 ਦਾ ਦਿਨ
ਪੈਂਦੀਆਂ ਨੇ ਜੁੱਤੀਆਂ ਤਿਰੰਗਿਆਂ ਤੇਰੇ ਕਾਲੇ ਕਾਰਨਾਮਿਆਂ ਕਰਕੇ
ਭਾਈ ਕੁਲਵੰਤ ਸਿੰਘ ਦੀ ਧਰਮ-ਪਤਨੀ ਬੀਬੀ ਅਰਵਿੰਦ ਕੌਰ ਦਾ ਸਸਕਾਰ
ਇਸ ਐਤਵਾਰ ਨੂੰ ਹੇਵਰਡ ਵਿਖੇ ਹੋਵੇਗਾ
ਸੈਨ ਫ਼ਰਾਂਸਿਸਕੋ-ਹੇਵਰਡ (ਬਲਵਿੰਦਰਪਾਲ ਸਿੰਘ ਖ਼ਾਲਸਾ) ਵਾਹਿਗੁਰੂ ਦੇ ਹੁਕਮ ਅਨੁਸਾਰ ਮਿਲੇ ਸੁਆਸ ਪੂਰੇ ਕਰਦਿਆਂ, ਸਿੱਖ ਯੂਥ ਆਫ਼ ਅਮਰੀਕਾ ਤੇ ਭਾਈਚਾਰੇ ਲਈ ਸਰਗਰਮ ਆਗੂ ਭਾਈ ਕੁਲਵੰਤ ਸਿੰਘ ਦੀ ਧਰਮ ਪਤਨੀ ਬੀਬੀ ਅਰਵਿੰਦ ਕੌਰ ਕੱਲ੍ਹ ਬੁੱਧਵਾਰ, ਅਗਸਤ 13, 2008 ਨੂੰ ਸਿਆਟਲ ਦੇ ਹਸਪਤਾਲ ਵਿਚ ਸੁਵਰਗਵਾਸ ਹੋ ਗਏ ਸਨ, ਜਿਸ ਨਾਲ ਸਮੁੱਚੇ ਭਾਈਚਾਰੇ ਵਿਚ ਅਚਾਨਕ ਹੋਈ ਮੌਤ ਨਾਲ ਸੋਗ ਦੀ ਲਹਿਰ ਦੌੜ ਗਈ।
ਸੁਖਬੀਰ ਬਾਦਲ ਦੇ ਕਾਫਲੇ ਨਾਲ ਬੱਸ ਟਕਰਾਈ, 2 ਦੀ ਮੌਤ
ਅੰਮ੍ਰਿਤਸਰ- 16 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਦੇ ਕਾਲਫੇ ਦੀ ਇਕ ਗੱਡੀ ਮਿਤਸੁਬਿਸ਼ੀ ਪਜੈਰੋ ਦੀ ਸ਼ੁੱਕਰਵਾਰ ਰਾਤ ਇਕ ਪ੍ਰਾਈਵੇਟ ਬੱਸ ਨਾਲ ਟਕਰ ਹੋਣ ਕਾਰਨ ਦੋ ਪੁਲਿਸ ਕਾਸ਼ਟੇਬਲਾਂ ਦੀ ਮੌਤ ਹੋ ਗਈ, ਜੰਦੀਲਾਲ ਕਸਬੇ ਦੇ ਥਾਣਾ ਮੁਖੀ ਐਸ.ਐਚ. ਓ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਂਸਟੇਬਲਾਂ ਦੇ ਨਾਮ ਹਰਜਿੰਦਰ ਸਿਮਘ ਅਤੇ ਗੁਰਸੇਵਕ ਸਿੰਘ ਸਨ, ਦੋਵੇਂ ਮ੍ਰਿਤਕ ਸ. ਸੁਖਬੀਰ ਸਿੰਘ ਬਾਦਲ ਦੇ ਸੁੱਰਖਿਆ ਦਲ ਵਿਚ ਸ਼ਾਮਲ ਸਨ, ਸੁਖਬੀਰ ਬਾਦਲ ਦੁਰਘਟਨਾ ਸਮੈਂ ਕਿਸੇ ਹੋਰ ਵਾਹਨ ਵਿਚ ਸਵਾਰ ਸਨ। ਐਸ.ਐਚ.ਓ ਨੇ ਦੱਸਿਆ ਕਿ ਮਾਨਾਵਾਲਾ ਦੇ ਨਜ਼ਦੀਕ ਹੋਈ ਇਸ ਦੁਰਘਟਨਾ ਵਿਚ ਸ. ਬਾਦਲ ਦੀ ਗੱਡੀ ਦਾ ਬੁਰ੍ਹੀ ਤਰ੍ਹਾਂ ਨੁਕਸਾਨ ਹੋਇਆ ਹੈ। ਉਸ ਸਮੇਂ ਸ. ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਤੋਂ ਬਾਬਾ ਬਕਾਲਾ ਜਾ ਰਹੇ ਸਨ, ਜਿਥੇ ਉਨ੍ਹਾਂ ਸ਼ਨੀਵਾਰ ਨੂੰ ਇਕ ਰਾਜਨੀਤਕ ਸੰਮੇਲਨ ਵਿਚ ਸ਼ਿਰਕਤ ਕਰਨ ਸੀ। ਬਾਦਲ ਨੂੰ ਜੈਡ ਸੁਰੱਖਿਆ ਘੇਰਾ ਮਿਲਿਆ ਹੋਇਆ ਹੈ, ਉਨ੍ਹਾਂ ਦੇ ਕਾਫਲੇ ਵਿਚ ਦੋ ਬੁਲੇਟ ਪਰੂਫ ਪਜੈਰੋ ਗੱਡੀਆ ਤੋਂ ਇਲਾਵਾ ਕਈ ਹੋਰ ਵਾਹਨ ਸ਼ਾਮਲ ਹਨ, ਇਸ ਗੱਡੀ ਵਿਚ ਮੋਬਾਟਿਲ ਫੋਨ ਸਿਗਨਲ ਜਾਮ ਕਰਨ ਦੀ ਸੁਵਿਧਾ ਵੀ ਹੈ।
ਹੁਣ ਮੁੰਬਈ ਦੇ ਸਕੂਲ ਰਾਜ ਠਾਕਰੇ ਦੇ ਨਿਸ਼ਾਨੇ ‘ਤੇ
ਮੁੰਬਈ, 16 ਅਗਸਤ 2008- ਨਵ-ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਸ਼ਹਿਰ ਦੇ ਸਕੂਲਾਂ ਨੇ ਮਰਾਠੀ ਭਾਸ਼ਾ ਨੂੰ ਜ਼ਰੂਰੀ ਨਹੀਂ ਬਣਾਇਆ ਤਾਂ ਉਨ੍ਹਾਂ ਨੂੰ ਪਾਰਟੀ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਅੰਗਰੇਜ਼ੀ ਮੀਡੀਅਮ ਦੇ ਸਕੂਲਾਂ ਨੂੰ ਪਹਿਲੀ ਕਲਾਸ ਤੋਂ ਹੀ ਜ਼ਰੂਰੀ ਵਿਸ਼ੇ ਦੇ ਰੂਪ ਵਿਚ ਮਰਾਠੀ ਭਾਸ਼ਾ ਦੀ ਪੜਾਈ ਕਰਵਾਉਣ ਦੀ ਚੇਤਾਵਨੀ ਦਿੰਦੇ ਹੋਏ ਰਾਜ ਨੇ ਕਿਹਾ ਕਿ ਮੈਂ ਇਕ ਸਾਲ ਤੱਕ ਇੰਤਜ਼ਾਰ ਕਰਾਂਗਾ ਅਤੇ ਉਸਦੇ ਬਾਅਦ ਕਾਰਵਾਈ ਕਰਾਂਗਾ। ਪੁਣੇ ਸਥਿਤ ਸਰਸਡੀਜ਼ ਬੈਂਜ਼ ਇੰਟਰਨੈਸ਼ਨਲ ਸਕੂਲ ਉੱਤੇ ਕੱਲ ਕਾਰਕੁੰਨਾਂ ਦੁਆਰਾ ਕੀਤੇ ਗਏ ਹਮਲੇ ਦੇ ਸਬੰਧ ਵਿਚ ਰਾਜ ਨੇ ਕਿਹਾ ਕਿ ਸਕੂਲਾਂ ਨੂੰ ਸੂਬੇ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪਾਰਟੀ ਕਾਰਕੁੰਨਾਂ ਨੂੰ ਬਚਾਉਂਦੇ ਹੋਏ ਰਾਜ ਨੇ ਕਿਹਾ ਕਿ ਉਨ੍ਹਾਂ (ਸਕੂਲਾਂ) ਭਾਰਤੀ ਵਿਰਸੇ ਦੀ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹ ਇੱਥੋ ਛੱਡ ਕੇ ਜਾ ਸਕਦੇ ਹਨ। ਪਾਰਟੀ ਨੇ ਸਕੂਲਾਂ ਨੂੰ ਆਜ਼ਾਦੀ ਦਿਵਸ ਉੱਤੇ ਝੰਡਾ ਲਹਿਰਾਉਣ ਸਬੰਧੀ ਸਮਾਰੋਹ ਆਯੋਜਿਤ ਕਰਨ ਲਈ ਕਿਹਾ ਸੀ ਉਨ੍ਹਾਂ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ। ਰਾਜ ਨੇ ਕਿਹਾ ਕਿ ਉਹ ਸਿੱਧੀ ਭਾਸ਼ਾ ਨਹੀਂ ਸਮਝਦੇ ਹਨ।
ਕੇਸ ਮੇਰੇ ਵਕੀਲ ਸਾਂਭਣਗੇ ਤੇ ਮੈਂ ਬਾਦਲਾਂ ਨੂੰ ਸਾਂਭੂੰ : ਕੈਪਟਨ ਅਮਰਿੰਦਰ ਸਿੰਘ
ਖਿਲਚੀਆਂ, 16 ਅਗੱਸਤ (ਕਾਲੀਆ, ਗਿੱਲ, ਸੰਧੂ, ਪੱਡਾ): ਇਤਿਹਾਸਕ ਨਗਰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਕਾਂਗਰਸ ਦੀ ਸਟੇਜ ਤੋਂ ਬੋਲਦਿਆਂ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ’ਤੇ ਤਾਬੜਤੋੜ ਹਮਲੇ ਕਰਦਿਆਂ ਆਖਿਆ, ‘‘ਬਾਦਲ ਮੇਰੇ ’ਤੇ ਜਿੰਨੇ ਮਰਜ਼ੀ ਕੇਸ ਪਾਈ ਜਾਏ। ਇਹ ਕੇਸ ਮੇਰੇ ਵਕੀਲ ਸਾਂਭਣਗੇ ਅਤੇ ਮੈਂ ਦੋਵਾਂ ਪਿਉ ਪੁੱਤ ਬਾਦਲਾਂ ਨੂੰ ਸਾਂਭੂੰ।’’ ਉਨ੍ਹਾਂ ਕਿਹਾ ਕਿ ਪ੍ਰਮਾਣੂ ਸਮਝੌਤੇ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀ ਕਿ ਪ੍ਰਮਾਣੂ ਸਮਝੌਤੇ ਤੋਂ ਬਿਨਾਂ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਅਤੇ ਨਾ ਹੀ ਠੀਕ ਤਰ੍ਹਾਂ ਨਾਲ ਬਿਜਲੀ ਦੀ ਪੈਦਾਵਾਰ ਹੋ ਸਕਦੀ ਹੈ ਪਰ ਜਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਮਾਣੂ ਕਰਾਰ ਲਈ ਸਮਝੌਤਾ ਕਰ ਲਿਆ ਤਾਂ ਇਨ੍ਹਾਂ ਨੇ ਇਸ ਦੇ ਉਲਟ ਵੋਟ ਪਾ ਕੇ ਦੇਸ਼ ਨਾਲ ਗ਼ੱਦਾਰੀ ਕੀਤੀ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਬਿਹਾਰ ਵਿਚ ਅਪਣੇ ਆਦਮੀ ਭੇਜ ਕੇ ਉਨ੍ਹਾਂ ਨੂੰ ਗੁੰਡਾਗਰਦੀ ਦੀ ਸਿਖਲਾਈ ਦਿਵਾ ਰਿਹਾ ਹੈ ਪਰ ਆਗਾਮੀ ਲੋਕ ਸਭਾ ਚੋਣਾਂ ’ਚ ਅਕਾਲੀਆਂ ਦੇ ਹਰ ਜ਼ੁਲਮ ਦਾ ਮੂੰਹ ਤੋੜ ਜਵਾਬ ਦਿਤਾ ਜਾਵੇਗਾ ਅਤੇ ਹਰ ਬੂੁਥ ’ਤੇ ਡਾਂਗਾਂ ਵਾਲੇ 50-50 ਬੰਦੇ ਖੜੇ ਕੀਤੇ ਜਾਣਗੇ।’’ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਜ਼ਮੀਨਾਂ ਦੇ ਭਾਅ ਥੱਲੇ ਡਿੱਗ ਪਏੇ। ਅਕਾਲੀ ਵਿਧਾਇਕ ਅਪਣੇ ਖੇਤਰਾਂ ’ਚ ਵਿਕਾਸ ਕਰਨ ਦੀ ਬਜਾਏ ਥਾਣਿਆਂ ’ਚ ਕਾਂਗਰਸੀ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਵਾ ਰਹੇ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਢੁਕਵਾਂ ਜਵਾਬ ਦਿਤਾ ਜਾਵੇਗਾ। ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਵਜ਼ੀਰ ਬਣਾਉਣ ਦਾ ਸੁਪਨਾ ਤਾਂ ਪੂਰਾ ਕਰ ਲਿਆ ਪਰ ਪੰਜਾਬ ਲਈ ਕੁੱਝ ਨਹੀਂ ਕੀਤਾ।’’ ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਨੇ ਪੰਜਾਬ ਸੂਬੇ ਨੂੰ ‘‘ਪੰਜਾਬੀ ਸੂਬੀ’’ ਬਣਾ ਕੇ ਰੱਖ ਦਿਤਾ ਹੈ ਅਤੇ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਹੈ। ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ, ‘‘ਅਡਵਾਨੀ ਤਾਂ ਖ਼ੁਦ ਪਾਕਿਸਤਾਨ ਤੋਂ ਭੱਜ ਕੇ ਆਇਆ ਹੈ ਅਤੇ ਉਸ ਨੇ ਭਾਰਤ ਵਿਚ ਸ਼ਰਨ ਲਈ ਹੈ। ਹੁਣ ਉਹ ਅਪਣੀ ਕੁਰਸੀ ਬਚਾਉਣ ਲਈ ਹਰਬੇ ਵਰਤ ਰਿਹਾ ਹੈ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਦੀਆਂ 13 ਹਜ਼ਾਰ ਪੰਚਾਇਤਾਂ ’ਚੋਂ ਹਾਲੇ ਪੰਜ ਹਜ਼ਾਰ ਪੰਚਾਇਤਾਂ ਦੇ ਫ਼ੈਸਲੇ ਨਹੀਂ ਹੋਏ ਅਤੇ ਉਹ ਸਰਪੰਚਾਂ ਤੋਂ ਬਿਨਾਂ ਹਨ। ਉਨ੍ਹਾਂ ਕਿਹਾ, ‘‘ਜਥੇਦਾਰ ਰਹਿ ਗਏ ਜੈਕਾਰੇ ਜੋਗੇ ਤੇ ਰਾਜ ਕਰਨ ਲਗਿਆ ਬਾਦਲ ਦਾ ਟੱਬਰ।’’ ਸਮਾਗਮ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ’ਚ ਬਾਦਲਕਿਆਂ ਨੂੰ ਮਜ਼ਾ ਚਖ਼ਾ ਦਿਆਂਗੇ। ਜਸਬੀਰ ਡਿੰਪਾ ਨੇ ਕਿਹਾ ਕਿ ਬਾਦਲ ਨੇ ਬਿਆਸ ਹਲਕੇ ਦੇ ਕਾਂਗਰਸੀ ਵਰਕਰਾਂ ’ਤੇ 302 ਤੇ 307 ਦੇ ਪਰਚੇ ਦਰਜ ਕਰਵਾਏ। ਇਨ੍ਹਾਂ ਵਿਚ ਸੱਦਾਮ ਹੁਸੈਨ ਹੀ ਰੂਹ ਦਾਖ਼ਲ ਹੋ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਦਾ ਫਾਂਡਾ ਕਰ ਕੇ ਇਨ੍ਹਾਂ ਵਿਚੋਂ ਸੱਦਾਮ ਹੁਸੈਨ ਦੀ ਰੂਹ ਨੂੰ ਭਜਾਉਣਗੇ। ਸਮਾਗਮ ’ਚ ਹਰਮਿੰਦਰ ਸਿੰਘ ਗਿੱਲ, ਅਵਤਾਰ ਹੈਨਰੀ, ਅਸ਼ਵਨੀ ਸ਼ੇਖੜੀ, ਸੁਖਜਿੰਦਰ ਸਿੰਘ ਸੁੱਖ ਸਰਕਾਰੀਆ, ਮਹਿੰਦਰ ਸਿੰਘ ਕੇ.ਪੀ., ਸਰਦੂਲ ਸਿੰਘ ਬੁੰਡਾਲਾ ਤੇ ਪ੍ਰੋ. ਦਰਬਾਰੀ ਲਾਲ ਆਦਿ ਨੇ ਵੀ ਹਾਜ਼ਰੀ ਲਵਾਈ।
ਪਾਕਿਸਤਾਨੀ ਸਰਕਾਰ ਜਾ ਸਕਦੀ ਹੈ ਕਿਆਨੀ ਦੀ ਸ਼ਰਨ ‘ਚ
ਇਸਲਾਮਾਬਾਦ, 16 ਅਗਸਤ 2008 -ਪਾਕਿਸਤਾਨੀ ਪੀਪਲਜ਼ ਪਾਰਟੀ (ਪੀਪੀਪੀ) ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਦੇਸ਼ ਦਾ ਸਿਆਸੀ ਸੰਕਟ ਹੱਲ ਕਰਨ ਲਈ ਫੌਜ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਤੋਂ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਅਤੇ ਚਾਰ ਪਾਰਟੀਆਂ ਦੇ ਗੱਠਜੋੜ ਦੀ ਵਾਰਤਾ ਕਰਵਾਉਣ ਲਈ ਵਿਚੋਲਗੀ ਕਰਵਾਉਣ ਦਾ ਮਨ ਬਣਾਇਆ ਹੈ। ਸੂਤਰਾਂ ਦੇ ਅਨੁਸਾਰ ਪ੍ਰਵੇਜ਼ ਮੁਸ਼ੱਰਫ ਨੈਸ਼ਨਲ ਅਸੈਂਬਲੀ ਵਿਚ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਅਸਤੀਫਾ ਦੇ ਦੇਣਾ ਨਹੀਂ ਚਾਹੁੰਦੇ ਹਨ। ਪ੍ਰਵੇਜ਼ ਮੁਸ਼ੱਰਫ ਇਸ ਸੰਕਟ ਦੀ ਸਥਿਤੀ ਵਿਚ ਫੌਜ ਅਤੇ ਵਿਸ਼ੇਸ਼ ਕਰਕੇ ਅਮਰੀਕਾ ਅਤੇ ਬਰਤਾਨੀਆ ਸਥਿਤ ਆਪਣੇ ਵਿਦੇਸ਼ੀ ਸਾਥੀਆਂ ਨੂੰ ਸੰਕਟ ਮੋਚਕ ਮਨ ਰਹੇ ਹਨ।ਸੂਤਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਿਆਸੀ ਪਾਰਟੀਆਂ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਣਗੇ ਅਤੇ ਅਪਮਾਨਜਨਕ ਤਰੀਕੇ ਨਾਲ ਦੇਸ਼ ਨਿਕਾਲੇ ਨੂੰ ਨਾਕਾਮ ਕਰ ਦੇਣਗੇ। ਪਾਕਿਸਤਾਨ ਦੀ ਇਕ ਰੋਜ਼ਾਨਾ ਅਖਬਾਰ ਨੇ ਪੀਪੀਪੀ ਦੇ ਇਕ ਆਗੂ ਦੇ ਹਵਾਲੇ ਨਾਲ ਦੱਸਿਆ ਕਿ ਅਗਲੇ ਹਫਤੇ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ 72 ਘੰਟੇ ਵਿਚ ਮੁਸ਼ੱਰਫ ਅਸਤੀਫਾ ਨਹੀਂ ਦਿੰਦੇ ਤਾਂ ਪਾਕਿਸਤਾਨ ਵਿਚ ਸਿਆਸੀ ਸੰਕਟ ਹੋਰ ਗਹਿਰਾ ਹੋ ਸਕਦਾ ਹੈ। ਪਾਕਿਸਤਾਨੀ ਪੀਪਲਜ਼ ਪਾਰਟੀ ਨੇ ਕਿਹਾ ਕਿ ਮੁਸ਼ੱਰਫ ਦੇ ਅਗਲੇ 72 ਘੰਟੇ ਦੇ ਅੰਦਰ-ਅੰਦਰ ਅਸਤੀਫਾ ਦੇ ਦੇਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਤਾਂ ਸਰਕਾਰ ਕੋਲ ਇਸ ਮੁਸ਼ਕਿਲ ਦੇ ਹੱਲ ਲਈ ਫੌਜ ਮੁਖੀ ਤੋਂ ਦਖਲ ਕਰਨ ਲਈ ਕਹਿਣ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਰਹਿ ਜਾਵੇਗਾ।
ਵਿਸ਼ਵ ਭਾਈਚਾਰੇ ਨੂੰ ਰੂਸ ਦੀ ਕਾਰਵਾਈ ਸਵੀਕਾਰ ਨਹੀਂ: ਬੁਸ਼
ਨਵੀਂ ਦਿੱਲੀ, 16 ਅਗਸਤ 2008- ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਕਿਹਾ ਕਿ ਜਾਰਜੀਆ ‘ਤੇ ਰੂਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੁਨੀਆਂ ਦੇ ਆਜ਼ਾਦ ਦੇਸ਼ਾਂ ਨੂੰ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਦੇ ਦੇਸ਼ਾਂ ਨੇ ਇਹ ਦੇਖਿਆ ਹੈ ਕਿ ਰੂਸ ਨੇ ਕਿਸ ਤਰ੍ਹਾਂ ਨਾਲ ਇਕ ਪ੍ਰਭੂਸੱਤਾ ਸੰਪੰਨ ਦੇਸ਼ ‘ਤੇ ਹਮਲਾ ਕੀਤਾ ਹੈ ਅਤੇ ਉੱਥੋਂ ਦੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਡਰਾਉਣ ਧਮਕਾਉਣ ਦਾ ਕੰਮ ਕੀਤਾ ਹੈ। ਇਸ ਦਿਸ਼ਾ ਵਿਚ ਅਮਰੀਕਾ ਦੀ ਭੂਮਿਕਾ ਅਤੇ ਜਾਰਜੀਆ ਵਿਚ ਸੰਕਟ ਦੀ ਤਾਜ਼ਾ ਸਥਿਤੀ ‘ਤੇ ਬੁਸ਼ ਸ਼ਨੀਵਾਰ ਨੂੰ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਸਾ ਰਾਈਸ ਅਤੇ ਰੱਖਿਆ ਮੰਤਰੀ ਰਾਬਰਟ ਗੇਟਰ ਨਾਲ ਵਿਚਾਰ ਕਰਨਗੇ। ਉੱਧਰ ਜਾਰਜੀਆ ਅਤੇ ਰੂਸ ਵਿਚਾਲੇ ਜੰਗਬੰਦੀ ਸਮਝੌਤਾ ਹੋਣ ਦੇ ਬਾਅਦ ਰੂਸੀ ਫੌਜ ਜਾਰਜੀਆ ਦੀ ਰਾਜਧਾਨੀ ਤਿਬਲਿਸੀ ਤੋਂ ਕੁਝ ਦੂਰ ਰੁਕ ਗਈ ਹੈ। ਜਾਰਜੀਆ ਦੇ ਰਾਸ਼ਟਰਪਤੀ ਮਿਖਾਇਲ ਸਾਕਾਸ਼ਵਿਲੀ ਨੇ ਜੰਗਬੰਦੀ ਸਮਝੌਤੇ ਦੇ ਬਾਰੇ ਵਿਚ ਕਿਹਾ ਕਿ ਮੈਂ ਜੰਗਬੰਦੀ ਸਮਝੌਤੇ ‘ਤੇ ਹਸਤਾਖਰ ਕਰ ਦਿੱਤੇ ਹਨ ਪਰ ਮੈਨੂੰ ਇਹ ਕਹਿਣਾ ਹੋਵੇਗਾ ਕਿ ਇਹ ਇਕ ਅੰਤਿਮ ਫੈਸਲਾ ਨਹੀਂ ਹੈ। ਅਸੀਂ ਹਾਲੇ ਵੀ ਰੂਸ ਦੇ ਹਮਲੇ ਨੂੰ ਝੇਲ ਰਹੇ ਹਾਂ ਅਤੇ ਰੂਸ ਦਾ ਕਬਜ਼ਾ ਸਾਡੇ ਕਈ ਇਲਾਕਿਆਂ ‘ਤੇ ਬਰਕਰਾਰ ਹੈ। ਰੂਸ ਨੇ ਵੀ ਵਾਅਦਾ ਕੀਤਾ ਹੈ ਕਿ ਉਹ ਜੰਗਬੰਦੀ ਸਮਝੌਤੇ ‘ਤੇ ਹਸਤਾਖਰ ਕਰੇਗਾ ਹਾਲਾਂਕਿ ਅਜੇ ਤੱਕ ਉਸਨੇ ਅਜਿਹਾ ਨਹੀਂ ਕੀਤਾ ਹੈ। ਦੋਵਾਂ ਧਿਰਾਂ ਦੇ ਵਿਚਾਲੇ ਤਾਜ਼ਾ ਜੰਗਬੰਦੀ ਸਮਝੌਤਾ ਫਰਾਂਸ ਦੇ ਰਾਸ਼ਟਰਪਤੀ ਨਿਕੋਲਾਈ ਸਰਕੋਜੀ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਹੁਣ ਜੇਕਰ ਰੂਸ ਪਿੱਛੇ ਹਟਣ ਦੀ ਬਜਾਇ ਰਾਜਧਾਨੀ ਤਿਬਲਿਸੀ ਵਿਚ ਆਪਣੀ ਫੌਜ ਭੇਜਣ ਲੱਗੇਗਾ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ ਅਤੇ ਸ਼ਾਇਦ ਇਸ ਕਾਰਨ ਕਰਕੇ ਹੀ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਲਗਾਤਾਰ ਬਿਆਨ ਦੇ ਰਹੇ ਹਨ।
ਧੁੱਸੀ ਬੰਨ੍ਹ ਟੁੱਟਣ ਕਾਰਨ ਦੋ ਦਰਜਨ ਪਿੰਡ ਪਾਣੀ ’ਚ ਘਿਰੇ, ਮਦਦ ਲਈ ਫ਼ੌਜ ਤਲਬ, ਇਕ ਵਿਅਕਤੀ ਦੀ ਮੌਤ
ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ, 16 ਅਗੱਸਤ (ਜਸਬੀਰ ਸਿੰਘ ਧੁੰਨਾ, ਲੱਖੀ, ਗੁਰਪਾਲ ਸਿੰਘ ਸ਼ਿਤਾਬਗੜ੍ਹ): ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ 200 ਫ਼ੁਟ ਦਾ ਪਾੜ ਪੈ ਗਿਆ ਹੈ ਜਿਸ ਕਾਰਨ ਇਕ ਵਿਅਕਤੀ ਦੀ ਜਾਨ ਗਈ ਅਤੇ ਕਿਸਾਨਾਂ ਦੇ ਡੰਗਰਾਂ ਸਣੇ ਇਕ ਮੋਟਰ ਸਾਈਕਲ ਵੀ ਤੇਜ਼ ਵਹਾਅ ’ਚ ਰੁੜ੍ਹ ਗਏ ਜਦ ਕਿ ਲੋਹੀਆਂ ਖ਼ਾਸ ਤੋਂ ਜ¦ਧਰ ਵਲੋਂ ਫ਼ਿਰੋਜ਼ਪੁਰ ਲਈ ਰੇਲ ਸੇਵਾ ਮੁਅੱਤਲ ਕਰਨੀ ਪਈ। ਹੜ੍ਹ ਪ੍ਰਭਾਵਤ ਪਿੰਡਾਂ ਵਿਚੋਂ 30 ਬੰਦਿਆਂ ਨੂੰ ਫ਼ੌਜ ਨੇ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ। ਚਿੱਟੀ ਵੇਈਂ ਨਾਲ ਲਗਦੇ ਕਰੀਬ 10 ਪਿੰਡਾਂ ਵਿਚ 8 ਤੋਂ 10 ਫ਼ਟ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਪ੍ਰਭਾਵਤ ਖੇਤਰਾਂ ’ਚ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਪਹੁੰਚ ਗਏ ਹਨ। ਜ¦ਧਰ ਤੇ ਕਪੂੁਰਥਲਾ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ। ਡੋਗਰਾ ਰੈਜੀਮੈਂਟ ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਡੇਰਿਆਂ ਵਿਚ ਬੈਠੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਬੰਨ੍ਹ ਟੁਟਣ ਦਾ ਕਾਰਨ ਇਹ ਦਸਿਆ ਗਿਆ ਹੈ ਕਿ ਕੁੱਝ ਲੋਕਾਂ ਨੇ ਅਪਣੇ ਟਿਊਬਵੈ¤ਲਾਂ ਦਾ ਪਾਣੀ ਬੰਨ੍ਹ ਤੋਂ ਪਾਰ ਲਿਜਾਣ ਲਈ ਸੀਮੈਂਟ ਦੇ ਪਾਈਪ ਪਾਏ ਹੋਏ ਹਨ ਜਿਸ ਕਾਰਨ ਇਹ ਘਟਨਾ ਵਾਪਰੀ ਅਤੇ ਲੋਕਾਂ ਦੀ ਫ਼ਸਲਾਂ ਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ। ਹੜ੍ਹ ਕਾਰਨ ਪਿੰਡ ਗਿੱਦੜਪਿੰਡੀ, ਡੇਰਾ ਬੱਸੀ ਗਿੱਦੜੀਪਿੰਡੀ ਬਸਤੀ, ਰੇਲਵੇ ਸਟੇਸ਼ਨ ਮੰਡਾਲਾ, ਦਾਰੇਵਾਲ, ਕੁਤਬੀਵਾਲ, ਮੰਡਾਲਾ ਛੰਨਾ, ਵਾਟਾਂਵਾਲੀ ਕਲਾਂ, ਵਾਟਾਂਵਾਲੀ ਖ਼ੁਰਦ, ਨਸੀਰਪੁਰ, ਸ਼ੇਰਪੁਰ, ਸ਼ੇਖ਼ ਮਾਂਗਣ, ਭਰੋਆਣਾ ਤੇ ਟਿੱਬੀ ਆਦਿ ਪਿੰਡਾਂ ਵਿਚ ਹੜ੍ਹ ਦੇ ਪਾਣੀ ਨੇ ਮਾਰ ਕੀਤੀ ਹੈ। ਏਜੰਸੀ ਰੀਪੋਰਟਾਂ ਅਨੁਸਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਤ ਖੇਤਰਾਂ ਦਾ ਹਵਾਈ ਦੌਰਾ ਕੀਤਾ। ਉਨ੍ਹਾਂ ਨਾਲ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਵੀ ਸਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਜੰਗੀ ਪੱਧਰ ’ਤੇ ਉਪਰਾਲੇ ਕਰਨ। ਪੰਜਾਬ ਦੇ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਵੀ ਤੁਰਤ ਪੀੜਤ ਲੋਕਾਂ ਤਕ ਮਦਦ ਪਹੁੰਚਾਉਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਹਰਿਆਣਾ ਦੇ ਯਮਨਾਨਗਰ ਨੇੜੇ ਤਾਜੇਵਾਲ ਹੈ¤ਡ ਵਰਕਸ ਤੋਂ ਪਾਣੀ ਛੱਡੇ ਜਾਣ ਕਾਰਨ 50 ਪਿੰਡਾਂ ਵਿਚ ਉ¤ਚ ਪੱਧਰੀ ਚੌਕਸੀ ਐਲਾਨ ਦਿਤੀ ਗਈ ਹੈ। ਲੋਕ ਅਪਣਾ ਕੀਮਤੀ ਸਾਮਾਨ ਸੁਰੱਖਿਅਤ ਥਾਵਾਂ ਵਲ ਲਿਜਾਂਦੇ ਵੇਖੇ ਗਏ। ਅਧਿਕਾਰੀਆਂ ਅਨੁਸਾਰ ਯਮਨਾਨਗਰ ਨੇੜੇ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ ਵਿਚ ਦਾਖ਼ਲ ਹੋ ਗਿਆ ਹੈ ਜਿਸ ਕਾਰਨ ਖੇਤਾਂ ’ਚ ਖੜੀ ਜਵਾਰ, ਗਵਾਰੇ ਅਤੇ ਸਬਜ਼ੀਆਂ ਦੀ ਫ਼ਸਲ ਨੁਕਸਾਨੀ ਗਈ ਹੈ। ਯਮਨਾ ਦੇ ਪਾਣੀ ਦਾ ਪੱਧਰ ਖ਼ਤਰੇ ਦਾ ਨਿਸ਼ਾਨ ਟੱਪ ਗਿਆ ਹੈ। ਯਮਨਾ ਦੇ ਨਾਲ ਲਗਦੇ ਖੇਤਰਾਂ ਵਿਚ ਅਧਿਕਾਰੀਆਂ ਨੂੰ ਚੌਕਸ ਨਜ਼ਰ ਰੱਖਣ ਦੀ ਹਦਾਇਤ ਦਿਤੀ ਗਈ ਹੈ। ਫ਼ਿਰੋਜ਼ਪੁਰ ਤੋਂ ਕਾਲੜਾ ਤੇ ਮਨਜਿੰਦਰ ਸਿੰਘ ਅਨੁਸਾਰ: ਧੁੱਸੀ ਬੰਨ੍ਹ ਵਿਚ ਪਏ ਪਾੜ ਕਾਰਨ ਪਿੰਡ ਸੰਘੇੜਾ, ਖੰਨਾ, ਮਾਲੇਵਾਲਾ ਅਤੇ ਬੋਗੇਵਾਲ ਵਿਖੇ ਪਾੜ ਪੈਣ ਕਾਰਨ ਜ਼ੀਰਾ ਤਹਿਸੀਲ ਦੇ 30-35 ਪਿੰਡ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ ਹਨ। ਸਿੰਜਾਈ ਮੰਤਰੀ ਸੇਖੋਂ ਨੇ ਦਸਿਆ ਕਿ ਦਰਿਆ ਦੀਆਂ ਨਾਜ਼ੁਕ ਥਾਵਾਂ ਨੂੰ ਸੁਰੱਖਿਅਤ ਕਰ ਲਿਆ ਗਿਆ ਸੀ। ਇਸੇ ਦੌਰਾਨ ਵਿਭਾਗੀ ਸੂਤਰਾਂ ਨੇ ਦਸਿਆ ਕਿ ਅਗਲੇ 36 ਘੰਟਿਆਂ ’ਚ ਮੱਖੂ ਕਸਬੇ ਵਿਚ ਵੀ ਹੜ੍ਹ ਆਉਣ ਦੀ ਸੰਭਾਵਨਾ ਹੈ। ਧਰਮਕੋਟ ਤੋਂ ਨਛੱਤਰ ਸਿੰਘ ਪੱਟੀ ਤੇ ਸਰਬਦੀਪ ਪੰਡੋਰੀ ਅਨੁਸਾਰ: ਸਤਲੁਜ ਵਿਚ ਪਏ ਪਾੜ ਕਾਰਨ ਬੋਗੇਵਾਲਾ, ਅਕਾਲੀਆਂ ਵਾਲਾ, ਲਲਹਾਦੀ, ਫ਼ੱਤੂਵਾਲਾ, ਮਦਾਰਪੁਰ, ਕਹਾਨੇਵਾਲ ਤੇ ਸੰਘੇੜਾ ਆਦਿ ਪਿੰਡ ਪਾਣੀ ਵਿਚ ਘਿਰ ਗਏ ਹਨ। ਮੁੱਖ ਸੰਸਦੀ ਸਕੱਤਰ ਸੀਤਲ ਸਿੰਘ ਸਮੇਤ ਪ੍ਰਸ਼ਾਸਨਕ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਫਸੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ। ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਹੜ੍ਹ ਦੀ ਭੇਟ ਚੜ੍ਹ ਗਈ। ਫ਼ਿਰੋਜ਼ਪੁਰ ਦੇ ਕਮਿਸ਼ਨਰ ਬੀ.ਐਸ. ਸੂਦਨ, ਡਿਪਟੀ ਕਮਿਸ਼ਨਰ, ਫ਼ਿਰੋਜ਼ਪੁਰ ਮੋਗਾ ਤੇ ਫ਼ਰੀਦਕੋਟ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ। ਲੋਕ ਕੋਠਿਆਂ ਦੀਆਂ ਛੱਤਾਂ ਉਤੇ ਖੜੇ ਭੁੱਖੇ ਤਿਹਾਏ ਸਰਕਾਰੀ ਰਾਹਤ ਦੀ ਉਡੀਕ ’ਚ ਪੂਰੀ ਰਾਤ ਸੁਰੱਖਿਅਤ ਥਾਂ ਪੁੱਜਣ ਦਾ ਤਹਈਆ ਕਰਦੇ ਰਹੇ। ਹੁਸ਼ਿਆਰਪੁਰ ਤੋਂ ਭੁਪੇਸ਼ ਚੰਦਰ ਅਨੁਸਾਰ: ਪੰਜਾਬ ਦੇ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਜ਼ਿਲ੍ਹੇ ਵਿਚ ਹੜ੍ਹਾਂ ਕਾਰਨ ਮਾਰੇ ਗਏ ਛੇ ਵਿਅਕਤੀਆਂ ਦੇ ਪਰਵਾਰਾਂ ਨੂੰ ਸਰਕਾਰ ਵਲੋਂ ਇਕ ਇਕ ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਵੇਗਾ ਜਦਕਿ ਪੀੜਤ ਲੋਕਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਤਹਿਸੀਲਦਾਰਾਂ ਦੀ ਅਗਵਾਈ ਹੇਠ ਪਟਵਾਰੀਆਂ ਦੀ ਡਿਊਟੀ ਲਾਈ ਗਈ ਹੈ, ਜੋ ਅਪਣੀ ਰੀਪੋਰਟ ਐਸ.ਡੀ.ਐਮ. ਨੂੰ ਦੇਣਗੇ। ਇਥੋਂ ¦ਘਦੇ ਚੋਅ ਅਤੇ ਡੈਮ ਵਿਚ ਪਾਣੀ ਵੱਧ ਜਾਣ ਕਾਰਨ ਨਹਿਰ ਦਾ ਇਕ ਹਿੱਸਾ ਟੁੱਟ ਜਾਣ ਕਰ ਕੇ ਮੁਹੱਲਾ ਸੂਰਜਨਗਰ, ਚਾਂਦਨਗਰ, ਸ਼ਿਵ ਗਲੀ, ਧੋਬੀਘਾਟ ਅਤੇ ਕੁੱਝ ਹੋਰ ਖੇਤਰਾਂ ਤੇ ਘਰਾਂ ਵਿਚ 15-20 ਮਿੰਟਾ ਵਿਚ ਹੀ 5 ਤੋਂ 7 ਫ਼ੁਟ ਪਾਣੀ ਭਰ ਗਿਆ। ਹੜ੍ਹ ਦੇ ਪਾਣੀ ਕਾਰਨ ਘਰਾਂ ਅਤੇ ਦੁਕਾਨਾਂ ਵਿਚ ਰਖਿਆ ਕੀਮਤੀ ਸਾਮਾਨ ਵੀ ਖ਼ਰਾਬ ਹੋ ਗਿਆ ਹੈ। ਜ਼ਿਲ੍ਹੇ ਦੇ ਡੀ.ਸੀ. ਨੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ। ਸ਼ਹਿਰ ਦੀਆਂ ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪੀੜਤ ਲੋਕਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਲੁਧਿਆਣਾ ਤੋਂ ਉਪਕਾਰ ਸਿੰਘ ਟੈਣੀ ਅਨੁਸਾਰ: ਸਤਲੁਜ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਬੇਟ ਇਲਾਕੇ ਦੇ ਲੋਕਾਂ ਵਿਚ ਸਹਿਮ ਹੈ। ਹਾਲੇ ਵੀ ਸਤਲੁਜ ਦੇ ਦੋਵਾਂ ਕੰਢਿਆਂ ਨਾਲ ਲਗਦੇ 137 ਪਿੰਡਾਂ ਵਿਚ ਹੜ੍ਹਾਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਹਸਨਪੁਰ ਪਿੰਡ ਦਾ ਜੋ ਕਿਸਾਨ ਸਤਲੁਜ ਦਰਿਆ ਵਿਚ ਵਹਿ ਗਿਆ ਸੀ, ਉਸ ਨੂੰ 28 ਘੰਟਿਆਂ ਬਾਅਦ ਦਰਿਆ ਵਿਚੋਂ ਸੁਰੱਖਿਅਤ ਕੱਢ ਲਿਆ ਗਿਆ। ਊੜਾਪੁੜ ਤੋਂ ਬੰਗੜ ਤੇ ਰਵਿੰਦਰ ਅਨੁਸਾਰ: ਹੜ੍ਹ ਦੇ ਪਾਣੀ ਕਾਰਨ ਕਮਾਦ, ਮੱਦੀ ਅਤੇ ਝੋਨੇ ਦੀ ਕਰੀਬ 300 ਏਕੜ ਫ਼ਸਲ ਤਬਾਹ ਹੋ ਗਈ ਹੈ। 40 ਬੋਰ ਪਾਣੀ ’ਚ ਡੁੱਬ ਚੁਕੇ ਹਨ ਅਤੇ ਕੁੱਝ ਮਕਾਨਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ। ਹੜ੍ਹ ਦਾ ਖ਼ਤਰਾ ਲਗਾਤਾਰ ਬਣਿਆ ਰਹਿਣ ਕਾਰਨ ਲੋਕਾਂ ਦੇ ਸਾਹ ਸੂਤੇ ਹੋਏ ਹਨ। ਫ਼ਤਿਹਗੜ੍ਹ ਪੰਜਤੂਰ ਤੋਂ ਪੱਤਰ ਪ੍ਰੇਰਕ ਅਨੁਸਾਰ: ਸਥਾਨਕ ਧੁੱਸੀ ਬੰਨ੍ਹ ਦੋ ਥਾਂਵਾਂ ਤੋਂ ਟੁੱਟ ਜਾਣ ਕਰ ਕੇ ਸਤਲੁਜ ਦਰਿਆ ਦੇ ਪਾਣੀ ਨੇ ਖੇਤਰ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਅਪਣੀ ਲਪੇਟ ’ਚ ਲੈ ਲਿਆ ਹੈ। ਬਚਾਅ ਕਾਰਜਾਂ ਲਈ ਫ਼ੌਜ ਨੂੰ ਬੁਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਡੇਢ ਵਜੇ ਪਿੰਡ ਖੰਨਾ ਤੇ ਮੁਦਾਰਪੁਰ ਸੰਘੇੜਾ ਆਦਿ ਪਿੰਡਾਂ ਨੇੜੇ ਦੋ ਥਾਵਾਂ ’ਤੇ ਧੁੱਸੀ ਬੰਨ੍ਹ ’ਚ ਪਾੜ ਪੈ ਗਿਆ ਜਿਸ ਕਾਰਨ ਤਖ਼ਤੂਵਾਲਾ, ਕਾਹਨੇਵਾਲਾ, ਮੁਦਰਾਪੁਰ, ਸੰਘੇੜਾ, ਬੋਘੇਵਾਲਾ ਜੱਟਾਂ, ਬਸਤੀ ਪਸਾਰਾ ਵਾਲੀ, ਖੰਨਾ, ਵਾੜਾ ਸੁਲੇਮਾਨ, ਚੱਕ ਖੰਨਾ, ਲਾਲੂ ਵਾਲਾ, ਖ਼ਿਆਲੀ, ਬੁਰਜ ਮੁਹੰਮਦ ਸ਼ਾਹ, ਸ਼ੇਰੇਮੁਡਾਰ ਆਦਿ ਪਿੰਡਾਂ ਅਤੇ ਜ਼ਿਲ੍ਹਾ ਮੋਗਾ ਤੇ ਫ਼ਿਰੋਜ਼ਪੁਰ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਗਿਆ। ਹੜ੍ਹ ਕਾਰਨ ਲੋਕਾਂ ’ਚ ਅਫ਼ਰਾ ਤਫ਼ਰੀ ਮਚ ਗਈ। ਪਿੰਡਾਂ ਦੇ ਗੁਰਦਵਾਰਿਆਂ ਦੇ ਸਪੀਕਰਾਂ ਰਾਹੀਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਪ੍ਰਭਾਵਤ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਰਾਤ ਦੋ ਵਜੇ ਤੋਂ ਅਪੀਲ ਕੀਤੀ ਜਾਂਦੀ ਰਹੀ। ਸੱਭ ਤੋਂ ਵੱਧ ਨੁਕਸਾਨ ਸਤਲੁਜ ਦਰਿਆ ਦੇ ਦੋਹਾਂ ਬੰਨ੍ਹਾਂ ਦਰਮਿਆਨ ਕੈਚੀਆਂ ’ਚ ਪੈਂਦੇ ਪਿੰਡਾਂ ਦਾ ਹੋਇਆ ਹੈ। ਇਨ੍ਹਾਂ ਪਿੰਡਾਂ ਦੇ ਲੋਕ ਟਰੈਕਟਰ ਟਰਾਲੀਆਂ ਉਤੇ ਲੋੜੀਂਦਾ ਸਾਮਾਨ ਅਤੇ ਮਾਲ ਡੰਗਰ ਲੈ ਕੇ ਪਾਸੇ ਜਾ ਰਹੇ ਹਨ ਜਦਕਿ ਆਰਥਕ ਪੱਖੋਂ ਕਮਜ਼ੋਰ ਲੋਕ ਅਪਣਾ ਸਾਮਾਨ ਲੈ ਕੇ ਧੁੱਸੀ ਬੰਨ੍ਹ ਦੇ ਉਪਰ ਟਪਰੀਵਾਸਾਂ ਵਾਂਗ ਬੈਠੇ ਹਨ। ਪ੍ਰਸ਼ਾਸਨ ਲੋਕਾਂ ਨੂੰ ਫ਼ੌਜੀ, ਡਾਕਟਰੀ ਤੇ ਹੋਰ ਲੋੜੀਂਦੀ ਸਹਾਇਤਾ ਮੁਹਈਆ ਕਰਵਾ ਰਿਹਾ ਹੈ। ਸਰਕਾਰ ਵਲੋਂ ਸਮਾਂ ਰਹਿੰਦੇ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਲੋਕਾਂ ’ਚ ਰੋਸ ਵੇਖਣ ਨੂੰ ਮਿਲਿਆ। ਜ਼ੀਰਾ ਤੋਂ ਸਿੱਧੂ ਅਨੁਸਾਰ: ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਰ ਕੇ ਪਿੰਡ ਖੰਨਾ ਤੇ ਮਾਹਲੇਵਾਲ ਨੇੜਿਉਂ ਬੰਨ੍ਹ ਟੁਟ ਗਿਆ ਜਿਸ ਨਾਲ ਲਗਭਗ 20 ਪਿੰਡਾਂ ਦੇ ਲੋਕ ਬੇਘਰ ਹੋ ਗਏ। ਪਿੰਡ ਚੱਕ ਖੰਨਾ, ਵਾੜਾ ਖੰਨਾ, ਸੁਲੇਮਾਨ , ਲਾਲੂ ਵਾਲਾ, ਮਾਹਲੇਵਾਲਾ ਸ਼ਰਫ਼ ਅਲੀ ਸ਼ਾਹ, ਬੁਰਜ ਮਹੁੰਮਦ, ਮੰਡਾਰ ਸ਼ੇਰ, ਮੁੰਡੀ ਛੁਰੀਮਾਰ, ਗੁਰਾਲੀ, ਜੋਗੇਵਾਲਾ, ਅਮੀਰ ਸ਼ਾਹ, ਚੱਕੀਆਂ ਆਦਿ ਪਿੰਡਾਂ ’ਚ 3 ਫ਼ੁਟ ਤਕ ਪਾਣੀ ਭਰ ਗਿਆ। ਲੋਕ ਜ਼ਰੂਰੀ ਸਾਮਾਨ ਲੈ ਕੇ ਬੰਨ੍ਹ ਉਪਰ ਬੈਠੇ ਹਨ। ਕੁੱਝ ਲੋਕ ਅਪਣਾ ਸਾਮਾਨ ਟਰੈਕਟਰ ਟਰਾਲੀਆਂ ਉਤੇ ਲੱਦ ਕੇ ਸੁਰੱਖਿਅਤ ਥਾਵਾਂ ਵਲ ਜਾ ਰਹੇ ਹਨ। ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਮੇਘ ਰਾਜ ਰੱਲਾ ਡੀ.ਸੀ. ਫ਼ਿਰੋਜ਼ਪੁਰ, ਏ.ਡੀ.ਸੀ. ਜਸਕਰਨ ਸਿੰਘ, ਐਸ.ਐਸ.ਪੀ. ਦਿਨੇਸ਼ ਪ੍ਰਤਾਪ ਸਿੰਘ, ਡੀ.ਐਸ.ਪੀ. ਵਜ਼ੀਰ ਸਿੰਘ ਖਹਿਰਾ, ਐਸ.ਡੀ.ਐਮ. ਟੀ.ਐਨ. ਪਾਸੀ ਅਤੇ ਤਹਿਸੀਲਦਾਰ ਐਮ.ਐਲ. ਪੁਰੀ ਰਾਹਤ ਕਾਰਜ ਦੀ ਨਿਗਰਾਨੀ ਕਰ ਰਹੇ ਹਨ।
ਹਿਦੂੰਸਤਾਨ ਦੇ ਅਖੌਤੀ ਅਜਾਦੀ ਦਿਨ ਤੇ ਸਿੱਖਾ ਦੀ ਇੱਕੋ-ਇੱਕ ਮੰਗ-ਖਾਲਿਸਤਾਨ
ਰਸ਼ੀਆ ਦੇ ਜਰਨੈਲ ਵੱਲੋਂ ਪੋਲੈਂਡ ਨੂੰ ਨਿਉਕਲੀਅਰ ਬੰਬ ਦੀ ਭਿਆਨਕ ਧਮਕੀ
ਮਾਸਕੋ-ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਸੰਸਾਰ-ਸੰਚਾਰ-ਸਾਧਨਾ ਦੀਆਂ ਉਚ ਸੁਰਖ਼ੀਆਂ ਵਿਚ ਇਸ ਸਮੇਂ ਰੂਸ ਵੱਲੋਂ ਪੋਲੈਂਡ ਨੂੰ ਪੋਲੈਂਡ ਵਿਚ, ਅਮਰੀਕੀ ਮਿਜ਼ਾਇਲੀ ਸੁਰਖਿਆ ਪ੍ਰਬੰਧ ਲਾਉਣ ਲਈ ਸਮਝੌਤਾ ਕਰਨ ਲਈ ਨਿਊਕਲੀਅਰ ਬੰਬਾਂ ਦੇ ਹਮਲੇ ਲਈ ਤਿਆਰ ਰਹਿਣ ਦੀ ਭਿਆਨਕ ਧਮਕੀ ਦੇ ਦਿਤੀ ਹੈ।ਜਰਨੈਲ ਨੇ ਕਿਹਾ ਕਿ ਰੂਸ ਦਾ ਫ਼ੌਜੀ ਸਿਧਾਂਤ ਐਟਮੀ ਬੰਬ ਵਰਤਣ ਦੀ ਉਦੋਂ ਇਜਾਜ਼ਤ ਦੇਂਦਾ ਹੈ ਜਦੋਂ ਸਾਡੇ ਗੁਆਂਢੀ ਦੇਸ਼ ਉਸ ਦੇਸ਼ ਨਾਲ ਖ਼ਤਰਨਾਕ ਫ਼ੌਜੀ ਸਮਝੌਤਾ ਕਰਦੇ ਹਨ ਜਿਨ੍ਹਾਂ ਕੋਲ ਐਟਮੀ ਹਥਿਆਰ ਹਨ।
ਰੂਸ ਦੇ ਉਚ ਜਰਨੈਲ ਐਨਟੋਲੀ ਨੋਗੋਵਿਤਸਨ ਨੇ ਕੱਲ੍ਹ ਸ਼ੁਕਰਵਾਰ ਨੂੰ, ਹੁਣ ਤੱਕ ਦੀ ਸਭ ਤੋਂ ਵਡੀ ਧਮਕੀ ਦੇਂਦਿਆਂ ਪੋਲੈਂਡ ਨੂੰ ਖ਼ਬਰਦਾਰ ਕੀਤਾ ਹੈ ਅਤੇ ਕਿਹਾ ਹੈ ਕਿ ਪੋਲੈਂਡ ਆਪਣੇ ਆਪਨੂੰ ਸੌ ਪ੍ਰਤੀਸ਼ਤ ਜ਼ੈਵਿਕ ਹਮਲਾ ਹੋਣ ਵੱਲ ਵਧ ਰਿਹਾ ਹੈ। ਕਿਉਂਕਿ ਅਮਰੀਕਾ ਤੇ ਸਾਬਕਾ ਕਮਿਊਨਿਸਟ ਦੇਸ਼ ਪੋਲੈਂਡ ਨੇ ਵੀਰਵਾਰ ਨੂੰ ਆਪਸ ਵਿਚ ਇਕ ਲਿਖਤੀ ਸਮਝੌਤਾ ਕਰਦਿਆਂ ਅਮਰੀਕੀ ਮਿਜ਼ਾਇਲੀ ਰੁਕਾਵਟ ਪਾਊ ਪ੍ਰਬੰਧ ਪੋਲੈਂਡ ਵਿਚ ਲਾਉਣ ਦੀ ਸੰਧੀ ਕੀਤੀ ਹੈ, ਜਿਸਦੇ ਜਵਾਬ ਵਿਚ ਰੂਸ ਦੀ ਧਮਕੀ ਸਾਹਮਣੇ ਆਈ ਹੈ। ਅਮਰੀਕਾ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਮਿਜ਼ਾਇਲੀ ਰੋਕ ਪ੍ਰਬੰਧ ਸ਼ਰਾਰਤੀ ਦੇਸ਼ਾਂ ਤੋਂ ਪੱਛਮੀ ਦੇਸ਼ਾਂ ਦੀ ਹਿਫ਼ਾਜ਼ਤ ਵਾਸਤੇ ਲਾਇਆ ਜਾ ਰਿਹਾ ਹੈ ਪਰ ਰੂਸ ਸੋਚਦਾ ਹੈ ਕਿ ਇਹ ਪ੍ਰਬੰਧ ਰੂਸ ਨੂੰ ਤਬਾਹ ਕਰਨ ਲਈ ਲਾਇਆ ਜਾ ਰਿਹਾ ਹੈ ਪਰ ਅਮਰੀਕਾ ਰੂਸ ਦੀ ਅਜਿਹੀ ਸੋਚ ਨੂੰ ਖ਼ਾਰਜ ਕਰਦਾ ਹੈ।
ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਅਮਰੀਕਾ ਕੋਲ ਅਜਿਹਾ ਮਿਜ਼ਾਇਲੀ ਰੋਕ ਪ੍ਰਬੰਧ ਹੈ ਕਿ ਜੇ ਕੋਈ ਦੂਜਾ ਦੇਸ਼ ਅਮਰੀਕਾ ਜਾਂ ਅਮਰੀਕੀ ਮਿੱਤਰ ਦੇਸ਼ਾਂ ਵੱਲ ਮਿਜ਼ਾਇਲਾਂ ਨਾਲ ਹਮਲਾ ਕਰਦਾ ਹੈ ਤਾਂ ਜੁਵਾਬ ਵਿਚ ਅਮਰੀਕੀ ਮਿਜ਼ਾਇਲਾਂ, ਦੁਸ਼ਮਣ ਮਿਜ਼ਾਇਲਾਂ ਨੂੰ ਰਸਤੇ ਵਿਚ ਹੀ ਤਬਾਹ ਕਰਨ ਦੀ ਸ਼ਕਤੀ ਰੱਖਦੀਆਂ ਹਨ।
ਡਾ: ਮਨਮੋਹਨ ਸਿੰਘ ਵਿਧਾਨ ਦੀ ਧਾਰਾ 25 ਅਤੇ ਸਿੱਖਾਂ ਦੀ ਬਣਾਈ “ਕਾਲੀ ਸੂਚੀ”
ਨੂੰ ਖਤਮ ਕਰਾਉਣ ਦੀ ਕੌਮੀ ਜਿੰਮੇਵਾਰੀ ਨਿਭਾਉਣ :- ਮਾਨ
ਈਸੜੂ (ਖੰਨਾ), 15 ਅਗਸਤ:- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਗੋਆ ਦੇ ਮਹਾਨ ਸ਼ਹੀਦ ਭਾਈ ਕਰਨੈਲ ਸਿੰਘ ਤੇ ਭਾਈ ਭੁਪਿੰਦਰ ਸਿੰਘ ਦੀਆ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਅੱਜ ਇੱਥੇ ਇੱਕ ਭਰਵੀ ਕਾਨਫਰੰਸ ਕੀਤੀ ਗਈ ਜਿਸ ਵਿਚ ਪਹਿਲੇ ਮਤੇ ਰਾਹੀ ਡਾ: ਮਨਮੋਹਨ ਸਿੰਘ ਵਜ਼ੀਰ-ਏ-ਆਜ਼ਮ ਹਿੰਦ ਸਰਕਾਰ ਤੋ ਇਹ ਮੰਗ ਕੀਤੀ ਗਈ ਕਿ ਇਸ ਮੁਲਕ ਦੀ ਆਜ਼ਾਦੀ ਲਈ 90% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਇੱਥੋ ਦੀ ਬਹੁ ਗਿਣਤੀ ਦੇ ਹੁਕਮਰਾਨਾ ਨੇ ਵਿਧਾਨ ਦੀ ਧਾਰਾ 25 ਰਾਹੀਂ ਹਿੰਦੂ ਐਲਾਨ ਕੇ ਗੁਲਾਮਾਂ ਦੀ ਤਰਾ ਵਰਤਾ ਕੀਤਾ ਜਾ ਰਿਹਾ ਹੈ ਅਤੇ ਸਿੱਖ ਕੌਮ ਦੀਆਂ ਸਿਰਕੱਢ ਸਖਸੀਅਤਾਂ ਦੀਆ ਕਾਲੀਆਂ ਸੂਚੀਆਂ ਬਣਾ ਕੇ ਜਲੀਲ ਕੀਤਾ ਜਾ ਰਿਹਾ ਹੈ, ਜੋ ਤੁਰੰਤ ਖਤਮ ਹੋਣੀ ਚਾਹੀਦੀ ਹੈ। ਜੋ ਸਮੁੱਚਾ ਮੁਲਕ ਇਸ ਗੱਲ ਦਾ ਰੋਲਾ ਪਾ ਰਿਹਾ ਹੈ ਕਿ ਸਿੱਖ ਵਜ਼ੀਰ-ਏ-ਆਜ਼ਮ ਹੈ ਤਾਂ ਉਹਨਾ ਨੂੰ ਫੌਰੀ ਤੌਰ ਤੇ ਵਿਧਾਨ ਦੀ ਧਾਰਾ 25 ਅਤੇ ਹੁਕਮਰਾਨਾ ਵੱਲੋ ਬਣਾਈ ਗਈ ਸਿੱਖਾ ਦੀ ਕਾਲੀ ਸੂਚੀ ਨੂੰ ਤੁਰੰਤ ਖਤਮ ਕਰਨ ਦਾ ਐਲਾਨ ਕਰਕੇ ਸੱਚੇ ਸਿੱਖ ਹੋਣ ਦਾ ਸਬੂਤ ਕੌਮ ਨੂੰ ਦੇਣਾ ਚਾਹੀਦਾ ਹੈ।
ਬੀਬੀ ਅਰਪਿੰਦਰ ਕੌਰ ਬਣੀ ਅਮਰੀਕਾ ਦੀ ਪਹਿਲੀ ਦਸਤਾਰਧਾਰੀ ਪਾਇਲਟ
ਸਾਨ ਐਨਟੋਨੀਓ (ਟੈਕਸਾਸ, ਅਮਰੀਕਾ), 15 ਅਗਸਤ -ਅਰਪਿੰਦਰ ਕੌਰ (28) ਨੂੰ ਅਮਰੀਕਾ ‘ਚ ਕਿਸੇ ਕਮਰਸ਼ੀਅਲ ਏਅਰਲਾਈਨਜ਼ ਵੱਲੋਂ ਨਿਯੁਕਤ ਕੀਤੀ ਗਈ ਪਹਿਲੀ ਦਸਤਾਰਧਾਰੀ ਪਾਇਲਟ ਬਣਨ ਦਾ ਮਾਣ ਹਾਸਲ ਹੋਇਆ ਹੈ। ਉਸ ਦੀ ਇਸ ਨਿਯੁਕਤੀ ਨਾਲ਼ ਅਮਰੀਕਾ ‘ਚ ਹੋਰ ਦਸਤਾਰਧਾਰੀ ਸਿੰਘਾਂ ਤੇ ਸਿੰਘਣੀਆਂ ਲਈ ਵੀ ਪਾਇਲਟ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸੇ ਵਰ੍ਹੇ ਮਾਰਚ ਮਹੀਨੇ ‘ਸਿੱਖ ਕੁਲੀਸ਼ਨ‘ ਦੀ ਮਦਦ ਨਾਲ਼ ਅਰਪਿੰਦਰ ਕੌਰ ਦੇ ਡਿਊਟੀ ਦੌਰਾਨ ਦਸਤਾਰ ਧਾਰਨ ਦਾ ਮੁੱਦਾ ਹੱਲ ਕਰ ਲਿਆ ਗਿਆ ਸੀ। ਅਮੈਰਿਕਨ ਏਅਰਲਾਈਨਜ਼ ਕਾਰਪੋਰੇਸ਼ਨ ਨੇ ਅਰਪਿੰਦਰ ਕੌਰ ਦੀਆਂ ਸੇਵਾਵਾਂ ਲਈਆਂ ਸਨ। ਉਸ ਨੂੰ ਫ਼ਸਟ ਆਫ਼ੀਸਰ ਨਿਯੁਕਤ ਕੀਤਾ ਗਿਆ ਸੀ ਪਰ ਪਾਇਲਟਾਂ ਨੂੰ ਇੱਕ ਵਿਸ਼ੇਸ਼ ਕਿਸਮ ਦੀ ਟੋਪੀ ਪਹਿਨਣੀ ਪੈਂਦੀ ਹੈ, ਜਿਸ ਨੂੰ ਪਹਿਨਣ ਤੋਂ ਅਰਪਿੰਦਰ ਕੌਰ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਬਾਅਦ ‘ਚ ‘ਸਿੱਖ ਕੁਲੀਸ਼ਨ‘ ਦੇ ਦਖ਼ਲ ਨਾਲ਼ ਇਹ ਮੁੱਦਾ ਹੱਲ ਹੋਇਆ। ਬੀਤੇ ਜੂਨ ਮਹੀਨੇ ‘ਚ ਅਰਪਿੰਦਰ ਕੌਰ ਨੇ ਆਪਣਾ ਪਾਇਲਟ ਸਿਖਲਾਈ ਪ੍ਰੋਗਰਾਮ ਮੁਕੰਮ ਕਰ ਲਿਆ ਅਤੇ ਹੁਣ ਉਹ ਅਮੈਰਿਕਨ ਈਗਲ ਲਈ ਐਂਬਰੇਅਰ ਜੈਟ ਜਹਾਜ਼ ਉਡਾਉਾਂਦੀþ। ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਬੀਬਾ ਅਰਪਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਆਕਾਸ਼ ਵਿੱਚ ਤਾਰੀਆਂ ਲਾਉਣ ਦਾ ਸ਼ੌਕ ਸੀ ਅਤੇ ਉਹ ਸਿੱਖ ਕੌਮ ਲਈ ਵੀ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਉਸ ਦੇ ਆਕਾਸ਼ ਵਿੱਚ ਉਡਣ ਦੇ ਜਨੂੰਨ ਦੀ ਹੱਦ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਉਹ ਹਾਲ਼ੇ 15 ਸਾਲਾਂ ਦੀ ਹੀ ਸੀ ਤਦ ਉਹ ਪੰਜਾਬ ਤੋਂ ਅਮਰੀਕਾ ਇੱਕ ਹਵਾਈ ਜਹਾਜ਼ ਦੇ ਪਾਇਲਟ ਕਾਕਪਿਟ ਵਿੱਚ ਬੈਠ ਕੇ ਹੀ ਆਈ ਸੀ। ਉਸ ਨੇ ਦੱਸਿਆ ਕਿ ਉਸ ਦੇ ਪਤੀ ਸ. ਪ੍ਰਿਤਪਾਲ ਸਿੰਘ ਨੇ ਵੀ ਉਸ ਨੂੰ ਇਸ ਪਾਸੇ ਕਾਫ਼ੀ ਹੱਲਾਸ਼ੇਰੀ ਦਿੱਤੀ। ਉਸ ਨੇ ਦੱਸਿਆ ਕਿ ਏ. ਐਮ. ਆਰ. ਵਿੱਚ ਕੈਪਟਨ ਸ. ਕੁਲਬੀਰ ਸਿੰਘ ਸੰਧੂ ਨੇ ਉਸ ਦਾ ਕੈਰੀਅਰ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ। ਕਾਨਸਾਸ ਵਿਖੇ ਜੱਸੀ ਸ਼ੇਰਵੁੱਡ ਨੇ 2003 ਤੋਂ 2005 ਤੱਕ ਉਸ ਨੂੰ ਟਰੇਨਿੰਗ ਦਿੱਤੀ। ਸਥਾਨ ਸਿੱਖ ਰਿਸਰਚ ਇੰਸਟੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਸ. ਹਰਿੰਦਰ ਸਿੰਘ ਨੇ ਕਿਹਾ ਕਿ ਬੀਬਾ ਅਰਪਿੰਦਰ ਕੌਰ ਦੀ ਨਿਯੁਕਤ ਅਮਰੀਕਾ ਦੀ ਸਮੂਹ ਸਿੱਖ ਸੰਗਤ ਲਈ ਇੱਕ ਮਹਾਨ ਦਿਹਾੜੇ ਵਾਂਗ ਹੈ।
ਰਾਈਸ ਸ਼ਾਂਤੀ ਪ੍ਰਸਤਾਵ ਲੈ ਕੇ ਜਾਰਜੀਆ ਪਹੁੰਚੀ
ਤਿਬਲਿਸੀ, 15 ਅਗਸਤ 2008 -ਅਮਰੀਕਾ ਦੀ ਵਿਦੇਸ਼ ਮੰਤਰੀ ਕੋਂਡੋਲੀਸਾ ਰਾਈਸ ਦੱਖਣੀ ਔਸੇਤੀਆ‘ਤੇ ਆਪਣੀ ਦਾਅਵੇਦਾਰੀ ਨੂੰ ਲੈ ਕੇ ਹਿੰਸਕ ਸੰਘਰਸ਼ ਵਿਚ ਉਲਝੇ ਰੂਸ ਅਤੇ ਜਾਰਜੀਆ ਦੇ ਵਿਚਾਲੇ ਸ਼ਾਂਤੀ ਪ੍ਰਸਤਾਵ ਦਾ ਮਸੌਦਾ ਲੈ ਕੇ ਸ਼ੁੱਕਰਵਾਰ ਨੂੰ ਇੱਥੇ ਪਹੁੰਚੀ ਹੈ। ਰਾਈਸ ਨੇ ਇੱਥੇ ਪਹੁੰਚਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸ ਮਸੌਦੇ ਉੱਤੇ ਫਰਾਂਸ ਵਲੋਂ ਦਿੱਤੇ ਗਏ ਸਪੱਸ਼ਟੀਕਰਨ ਦੇ ਬਾਰੇ ਵਿਚ ਜਾਰਜੀਆ ਦੇ ਰਾਸ਼ਟਰਪਤੀ ਸਾਕਸਵਿਲੀ ਨਾਲ ਗੱਲਬਾਤ ਕਰਾਂਗੀ। ਇਸ ਦੇ ਬਾਅਦ ਹੀ ਜੰਗਬੰਦੀ ਦੇ ਮਸੌਦੇ ‘ਤੇ ਚਰਚਾ ਅੱਗੇ ਵਧੇਗੀ ਕਿਉਂਕਿ ਪ੍ਰਸਤਾਵ ਦਾ ਮੁੱਖ ਮਕਸਦ ਜੰਗਬੰਦੀ ਲਾਗੂ ਕਰਨਾ ਅਤੇ ਰੂਸੀ ਫੌਜ ਨੂੰ ਜਾਰਜੀਆ ਦੇ ਇਲਾਕੇ ਚੋਂ ਹਟਣ ਲਈ ਮਜ਼ਬੂਰ ਕਰਨਾ ਹੈ। ਯੂਰਪ ਸੰਘ ਦੀ ਅਗਵਾਈ ਕਰ ਰਹੇ ਫਰਾਂਸ ਦੀ ਵਿਚੋਲਗੀ ਨਾਲ ਜਾਰਜੀਆ ਅਤੇ ਰੂਸ ਵਿਚਾਲੇ ਕਰਵਾਏ ਗਏ ਸ਼ਾਂਤੀ ਸਮਝੌਤੇ ‘ਤੇ ਜਾਰਜੀਆ ਦੇ ਹਸਤਾਖਰ ਕੀਤੇ ਜਾਣੇ ਅਜੇ ਬਾਕੀ ਹੈ।
ਪਾਕਿਸਤਾਨ ਵਲੋਂ 35 ਭਾਰਤੀ ਕੈਦੀ ਰਿਹਾਅ
ਵਾਹਗਾ, 15 ਅਗਸਤ 2008- ਪਾਕਿਸਤਾਨੀ ਜੇਲ੍ਹਾਂ ਵਿਚ ਬੰਦ 35 ਭਾਰਤੀ ਕੈਦੀਆਂ ਨੂੰ 62ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਕੈਦੀਆਂ ਨੇ ਅਟਾਰੀ-ਵਾਹਗਾ ਸਰਹੱਦ ਚੌਕੀ ਦੇ ਰਸਤਿਓਂ ਭਾਰਤੀ ਸਰਹੱਦ ਵਿਚ ਪ੍ਰਵੇਸ਼ ਕਰਦੇ ਹੀ ਆਜ਼ਾਦੀ ਦਾ ਅਹਿਸਾਸ ਹੋਇਆ। ਇਨ੍ਹਾਂ ਕੈਦੀਆਂ ਵਿਚ 34 ਮਛੇਰੇ ਅਤੇ ਇਕ ਜੰਮੂ ਕਸ਼ਮੀਰ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਸ਼ਾਮਲ ਹੈ। ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਝੰਡਾ ਠਹਿਰਾਉਣ ਤੋਂ ਕੁਝ ਦੇਰ ਬਾਅਦ ਇਨ੍ਹਾਂ ਕੈਦੀਆਂ ਨੂੰ ਭਾਰਤੀ ਫੌਜ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ‘ਤੇ ਪਾਕਿਸਤਾਨੀ ਰੇਂਜਰ ਅਧਿਕਾਰੀ ਵੀ ਸ਼ਾਮਲ ਸਨ। ਸਾਰੇ ਮਛੇਰੇ ਗੁਜਰਾਤ ਅਤੇ ਗੋਆ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ ਛੇ ਤੋਂ ਦੋ ਸਾਲ ਤੱਕ ਪਾਕਿਸਤਾਨੀ ਜੇਲ੍ਹ ਵਿਚ ਸਜ਼ਾ ਕੱਟੀ ਹੈ। ਜੰਮੂ ਦੇ ਭੋਲਾ ਨੇ ਦੱਸਿਆ ਕਿ ਛੰਬ ਸੈਕਟਰ ਵਿਚ ਪਾਕਿਸਤਾਨ ਸਰਹੱਦ ਵਿਚ ਚਲੇ ਜਾਣ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਕੈਦੀਆਂ ਦੀ ਇੱਥੇ ਮੈਡੀਕਲ ਜਾਂਚ ਕੀਤੀ ਗਈ ਅਤੇ ਭਾਰਤੀ ਫੌਜ ਵਲੋਂ ਉਨ੍ਹਾਂ ਨੂੰ ਮਿਠਾਈ ਦਿੱਤੀ ਗਈ। ਬਾਅਦ ਵਿਚ ਉਨ੍ਹਾਂ ਨੂੰ ਗੁਜਰਾਤ ਅਤੇ ਗੋਆ ਤੋਂ ਆਏ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਪਾਕਿਸਤਾਨੀ ਫੌਜ ਨੇ ਭਾਰਤੀ ਟਿਕਾਣਿਆਂ ‘ਤੇ ਰਾਕੇਟ ਦਾਗੇ
ਨਵੀਂ ਦਿੱਲੀ, 15 ਅਗਸਤ 2008 - ਭਾਰਤ ਵਿਚ ਆਜ਼ਾਦੀ ਦਿਵਸ ਦੇ ਜਸ਼ਨ ਦੇ ਵਿਚਾਲੇ ਪਾਕਿਸਤਾਨੀ ਫੌਜ ਨੇ ਇਕ ਵਾਰ ਮੁੜ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਖੇਤਰ ਦੇ ਕੁਝ ਇਲਾਕਿਆਂ ਵਿਚ ਭਾਰਤੀ ਫੌਜ ਦੇ ਟਿਕਾਣਿਆਂ ‘ਤੇ ਰਾਕੇਟ ਦਾਗੇ। ਫੌਜ ਦੇ ਸੂਤਰਾਂ ਦੇ ਦੱਸਿਆ ਕਿ ਇਹ ਦੋ ਘਟਨਾਵਾਂ ਇਕ ਘੰਟੇ ਦੇ ਅੰਦਰ-ਅੰਦਰ ਜੰਮੂ ਸੈਕਟਰ ਦੇ ਆਰਐਸ ਪੁਰਾ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਅਤੇ ਜੰਮੂ ਕਸ਼ਮੀਰ ਦੇ ਪੂੰਛ ਦੇ ਮੰਡੀ ਇਲਾਕੇ ਵਿਚ ਵਾਪਰੀਆਂ। ਨਵੰਬਰ 2003 ਵਿਚ ਭਾਰਤ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਦਾ ਪਾਕਿਸਤਾਨੀ ਫੌਜ ਵਲੋਂ ਜਨਵਰੀ ਮਹੀਨੇ ਦੇ ਬਾਅਦ 24 ਵਾਰ ਉਲੰਘਣਾ ਕੀਤੀ ਗਈ ਹੈ। ਆਰਐਸ ਪੁਰਾ ਵਿਚ ਪਾਕਿਸਤਾਨੀ ਫੌਜ ਨੇ ਕਰੀਬ 45 ਮਿੰਟ ਤੱਕ ਭਾਰਤੀ ਫੌਜ ਦੇ ਟਿਕਾਣਿਆਂ ‘ਤੇ ਰਾਕੇਟ ਦਾਗੇ। ਇਹ ਹਮਲਾ ਰਾਤ ਦੋ ਵਜ ਕੇ 10 ਮਿੰਟ ਉੱਤੇ ਹੋਇਆ। ਰੱਖਿਆ ਵਿਭਾਗ ਦੇ ਜੰਮੂ ਸਥਿਤ ਜਨ ਸੰਪਰਕ ਅਧਿਕਾਰੀ ਨੇ ਕਿਹਾ ਕਿ ਰਾਕੇਟ ਨਾਲ ਹਮਲਾ ਇਕ ਪ੍ਰਮੁੱਖ ਘਟਨਾ ਹੈ ਜਿਸ ਵਿਚ ਸੀਮਾ ਸੁਰੱਖਿਆ ਬਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਲਈ ਫੌਜ ਨੂੰ ਘਟਨਾ ਦੀ ਵਿਸਥਾਰਪੂਰਵਕ ਪੜਤਾਲ ਕਰਨੀ ਚਾਹੀਦੀ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਸੀਮਾ ਸੁਰੱਖਿਆ ਬਲ ਦੀਆਂ ਤਿੰਨ ਚੌਕੀਆਂ ਉੱਤੇ ਰਾਕੇਟ ਦੇ ਪੰਜ ਪੰਜ ਚੱਕਰ ਦਾਗੇ। ਇਸਤੋਂ ਇਕ ਘੰਟਾ ਪਹਿਲਾਂ ਫੌਜ ਨੇ ਰਾਜ ਦੇ ਪੂੰਛ ਸੈਕਟਰ ਵਿਚ ਸਥਿਤ ਮੰਡੀ ਇਲਾਕੇ ਵਿਚ ਭਾਰਤੀ ਫੌਜ ਦੇ ਟਿਕਾਣਿਆਂ ਉੱਤੇ 60 ਐਮਐਮ ਮਾਰਟਰ ਤੋਂ ਗੋਲ਼ੇ ਦਾਗੇ।
ਕੈਲੀਫ਼ੋਰਨੀਆ ਦੇ ਪਾਇਲਟ ਟ੍ਰੇਨਿੰਗ ਸਕੂਲ ‘ਤੇ ਪਿਆ 22 ਲੱਖ ਡਾਲਰ ਦੇ ਹਰਜਾਨੇ ਦਾ ਕੇਸ, ਸਕੂਲ ਦਾ ਮਾਲਕ ਮਨਪ੍ਰੀਤ ਸਿੰਘ ਉਰਫ਼ ‘ਪ੍ਰਿੰਸ‘ ਰੂਪੋਸ਼
ਐਟਵਾਟਰ (ਕੈਲੀਫ਼ੋਰਨੀਆ, ਅਮਰੀਕਾ), 15 ਅਗਸਤ - ਸਥਾਨਕ ਅਮੈਰਿਕਨ ਸਕੂਲ ਆਫ਼ ਏਵੀਏਸ਼ਨ ਦੇ 52 ਸਾਬਕਾ ਵਿਦਿਆਰਥੀਆਂ ਨੇ ਇਸ ਸਕੂਲ ਖ਼ਿਲਾਫ਼ 22 ਲੱਖ ਡਾਲਰ (ਤਕਰੀਬਨ ਸਵਾ ਨੌ ਕਰੋੜ ਭਾਰਤੀ ਰੁਪਏ) ਦੇ ਹਰਜਾਨੇ ਲਈ ਕੇਸ ਦਾਇਰ ਕਰ ਦਿੱਤਾ ਹੈ। ਇਸ ਸਕੂਲ ਦਾ ਮਾਲਕ ਮਨਪ੍ਰੀਤ ਸਿੰਘ ਉਰਫ਼ ਪ੍ਰਿੰਸ ਰੂਪੋਸ਼ ਹੋਇਆ ਦੱਸਿਆ ਜਾਂਦਾ ਹੈ। ਅਦਾਲਤੀ ਹਰਕਾਰੇ ਨੇ ਬੀਤੀ 11 ਅਗਸਤ ਨੂੰ ਮਨਪ੍ਰੀਤ ਸਿੰਘ ਨੂੰ ਕਾਨੂੰਨੀ ਨੋਟਿਸ ਦੇਣਾ ਚਾਹਿਆ ਪਰ ਉਹ ਨਹੀਂ ਮਿਲ਼ਿਆ। ਪੁਲਿਸ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਜਾਪਦਾ ਹੈ ਕਿ ਮਨਪ੍ਰੀਤ ਸਿੰਘ ਹਾਲ਼ੇ ਇੱਥੇ ਹੀ ਹੀ ਪਰ ਉਸ ਦੇ ਪਤੇ ਟਿਕਾਣੇ ਦਾ ਪਤਾ ਲਾਉਣਾ ਫ਼ਿਲਹਾਲ ਔਖਾ ਜਾਪਦਾ ਹੈ। ਇਸ ਤੋਂ ਪਹਿਲਾਂ ਮਰਸੇਡ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਨੇ ਐਫ਼. ਬੀ. ਆਈ. ਨੂੰ ਅਮੈਰਿਕਨ ਸਕੂਲ ਆਫ਼ ਏਵੀਏਸ਼ਨ ਦੇ ਮਾਮਲੇ ਦੀ ਜਾਂਚ ਵਿੱਚ ਮਦਦ ਮੰਗੀ ਸੀ। ਇਹ ਸਕੂਲ ਮਹੀਨਾ ਕੁ ਪਹਿਲਾਂ ਬੰਦ ਹੋ ਗਿਆ ਸੀ ਅਤੇ ਇਸ ਦੇ ਵਿਦਿਆਰਥੀ ਰੁਲ਼ ਕੇ ਰਹਿ ਗਏ ਸਨ ਕਿਉਂਕਿ ਹਰੇਕ ਵਿਦਿਆਰਥੀ ਨੇ ਇਸ ਸਕੂਲ ਵਿੱਚ 45 ਹਜ਼ਾਰ ਡਾਲਰ ਜਮ੍ਹਾ ਕਰਵਾਏ ਹੋਏ ਸਨ। ਮਨਪ੍ਰੀਤ ਸਿੰਘ ਨੇ ਸਭਨਾਂ ਸਾਹਮਣੇ ਤਾਂ ਇਹੋ ਦੱਸਿਆ ਸੀ ਕਿ ਇਹ ਸਾਰੀ ਰਕਮ ਟਰੱਸਟ ਦੇ ਖਾਤੇ ਵਿੱਚ ਪਈ ਹੈ ਪਰ ਵਿਦਿਆਰਥੀਆਂ ਨੇ ਆਪਣੇ ਮੁਕੱਦਮੇ ਦੀ ਫ਼ਾਈਲ ‘ਚ ਦੋਸ਼ ਲਾਇਆ ਹੈ ਕਿ ਇਹ ਸਾਰੀ ਰਕਮ ਮਨਪ੍ਰੀਤ ਸਿੰਘ ਨੇ ਆਪਣੀ ਜੇਬ ਵਿੱਚ ਹੀ ਪਾਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸਕੂਲ ਬੰਦ ਹੋਣ ਮਗਰੋਂ ਵੀ ਮਨਪ੍ਰੀਤ ਸਿੰਘ ਨਵੇਂ ਵਿਦਿਆਰਥੀਆਂ ਤੋਂ ਮੋਟੀਆਂ ਫ਼ੀਸਾਂ ਲੈ ਕੇ ਉਨ੍ਹਾਂ ਦੇ ਨਾਂਅ ਐਨਰੋਲ ਕਰਨ ਦਾ ਵਿਖਾਵਾ ਕਰਦਾ ਰਿਹਾ ਹੈ। ਜ਼ਿਲ੍ਹਾ ਅਟਾਰਨੀ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੀ ਐਫ਼. ਬੀ. ਆਈ. ਤੋਂ ਮਦਦ ਮੰਗੀ ਸੀ।
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਕਮੇਟੀ ਤੇ ਬਾਦਲ ਵਿਰੁੱਧ ਮੋਰਚਾ ਖੋਲ੍ਹਿਆ
ਅੰਮ੍ਰਿਤਸਰ-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਿੱਧੀ ਟੱਕਰ ਲੈਣ ਦਾ ਐਲਾਨ ਕਰ ਦਿੱਤਾ ਹੈ। ਜਥੇਦਾਰ ਵੇਦਾਂਤੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸਤਾਵਿਤ ਵਿਦਾਇਗੀ ਤੇ ਸਨਮਾਨ ਲੈਣ ਤੋਂ ਸਾਫ਼ ਇਨਕਾਰ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਤੇ ਸੰਗਤਾਂ ਦੇ ਪਿਆਰ ਦੇ ਸਨਮਾਨ ਨਾਲੋਂ ਵੱਡਾ ਉਨ੍ਹਾਂ ਲਈ ਹੋਰ ਕੋਈ ਸਨਮਾਨ ਨਹੀਂ ਹੈ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਅੱਜ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਦੇ ਸਨਮਾਨ ਲਈ ਰੱਖੇ ਪ੍ਰੋਗਰਾਮ ਦੌਰਾਨ ਪਿਛਲੇ ਇਕ ਹਫ਼ਤੇ ਤੋਂ ਆਪਣੇ ਮਨ ‘ਚ ਰੱਖੀ ਭੜਾਸ ਨੂੰ ਖੁੱਲ੍ਹ ਕੇ ਕੱਢਿਆ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਟੀ ਟੱਕਰ ਦੀ ਚੁਣੌਤੀ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ ਦੀ ਬਹਾਲੀ ਲਈ ਸਮੁੱਚੀ ਕੌਮ ਨੂੰ ਵੀ ਕਮਰਕੱਸੇ ਕਰਨ ਦੀ ਅਪੀਲ ਕੀਤੀ। ਜਥੇਦਾਰ ਵੇਦਾਂਤੀ ਜੋ 5 ਅਗਸਤ ਨੂੰ ਧੱਕੇ ਨਾਲ ਅਸਤੀਫ਼ਾ ਲਏ ਜਾਣ ਤੋਂ ਬਾਅਦ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਕਮੇਟੀ ਵਿਰੁੱਧ ਅੰਦਰੋਂ-ਅੰਦਰੀ ਆਪਣੇ ਤੇਵਰ ਤਿੱਖੇ ਕਰ ਚੁੱਕੇ ਸਨ, ਪਰ ਉਨ੍ਹਾਂ ਆਪਣੇ ਮਨ ਦੀ ਗੱਲ ਖੁਲ੍ਹ ਕੇ ਅੱਜ ਹੀ ਪੱਤਰਕਾਰਾਂ ਸਾਹਮਣੇ ਰੱਖੀ। ਜਥੇਦਾਰ ਵੇਦਾਂਤੀ ਨੇ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਆਖਿਆ ਕਿ ਉਨ੍ਹਾਂ ਦੇ ਮਨ ਦੀ ਇਛਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ ਉਚਾਰਣ ਅਤੇ ਪ੍ਰਮਾਣਕ ਟੀਕਾ ਲਿਖਣਾ, ਸ਼ੁੱਧ ਸਿੱਖ ਇਤਿਹਾਸ ਲਿਖਣਾ ਅਤੇ ਗੁਰਮਤਿ ਵਿਦਿਆਲਾ ਖੋਲ੍ਹ ਕੇ ਸਿੱਖ ਵਿਦਵਾਨ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਮਿਕ ਪ੍ਰਾਜੈਕਟਾਂ ਲਈ ਉਹ ਆਪਣੇ ਜਥੇਦਾਰੀ ਕਾਲ ਦੌਰਾਨ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਅਤੇ ਜ਼ੁਬਾਨੀ ਕਹਿ ਚੁੱਕੇ ਸਨ, ਪਰ ਸ਼੍ਰੋਮਣੀ ਨੇ ਇਧਰ ਕੋਈ ਧਿਆਨ ਨਹੀਂ ਦਿੱਤਾ।
ਸੌਦਾ ਪ੍ਰੇਮੀਆਂ ਤੇ ਸਿੱਖਾਂ ‘ਚ ਟਕਰਾਅ
ਮਹਿਲ ਕਲਾਂ-
ਅੱਜ ਪਿੰਡ ਦੀਵਾਨਾ ਵਿਖੇ ਡੇਰਾ ਸੌਦਾ ਪ੍ਰੇਮੀਆਂ ਅਤੇ ਪਿੰਡ ਵਾਸੀ ਸਿੱਖ ਸੰਗਤ ਦਰਮਿਆਨ ਨਾਮ ਚਰਚਾ ਨੂੰ ਲੈ ਕੇ ਹੋਏ ਝਗੜੇ ਵਿੱਚ ਤਿੰਨ ਗੱਡੀਆਂ ਦੀ ਭੰਨ ਤੋੜ ਅਤੇ ਦੋ ਨੂੰ ਅਗਨ ਭੇਟ ਕਰ ਦੇਣ ਤੋਂ ਇਲਾਵਾ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀਵਾਨਾ ਵਿਖੇ ਇਕ ਸੌਦਾ ਪ੍ਰੇਮੀ ਜਗਦੇਵ ਸਿੰਘ ਦੀ ਮਾਤਾ ਦੀ ਪਿਛਲੇ ਦਿਨੀਂ ਮੌਤ ਹੋ ਗਈ। ਉਸ ਦੀ ਆਤਮਿਕ ਸ਼ਾਂਤੀ ਲਈ ਅੱਜ ਸਮਾਗਮ ਰੱਖਿਆ ਹੋਇਆ ਸੀ, ਪਰੰਤੂ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦ ਪ੍ਰੇਮੀ ਪਰਿਵਾਰ ਨੇ ਲਾਊਡ ਸਪੀਕਰ ਵਿੱਚ ਨਾਮ ਚਰਚਾ ਸ਼ੁਰੂ ਕਰ ਦਿੱਤੀ ਜਦਕਿ ਪਹਿਲਾਂ ਪੰਚਾਇਤ ਨੂੰ ਭਰੋਸੇ ਵਿੱਚ ਲਿਆ ਗਿਆ ਸੀ ਕਿ ਅਸੀਂ ਨਾਮ ਚਰਚਾ ਨਹੀਂ ਕਰਾਂਗੇ। ਜਦ ਪਿੰਡ ਦੇ ਮੋਹਤਬਰ ਵਿਅਕਤੀ ਭਾਈਚਾਰਕ ਤੌਰ ‘ਤੇ ਪ੍ਰੇਮੀ ਪਰਿਵਾਰ ਦੇ ਘਰ ਜਾ ਕੇ ਨਾਮ ਚਰਚਾ ਰੁਕਾਉਣ ਲਈ ਕਹਿਣ ਗਏ ਤਾਂ ਇਕਦਮ ਟਕਰਾਅ ਹੋ ਗਿਆ ਜਿਸ ਵਿੱਚ ਗੁਰਦੀਪ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ, ਸੇਵਕ ਸਿੰਘ, ਗੁਰਦੀਪ ਸਿੰਘ, ਕੇਵਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਭਦੌੜ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਦੋ ਗੱਡੀਆਂ ਟਾਟਾ ਸੂਮੋ ਤੇ ਬੋਲਾਰੋ ਨੂੰ ਅੱਗ ਲਾ ਦਿੱਤੀ ਗਈ ਤੇ ਦੋ ਜੀਪਾਂ ਤੇ ਇਕ ਮਰੂਤੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ।
ਬਿੰਦਰਾ ਦਾ ਸ਼ਾਨਦਾਰ ਸੁਆਗਤ
ਨਵੀਂ ਦਿੱਲੀ, 14 ਅਗਸਤ - ਬੁੱਧਵਾਰ ਦੀ ਰਾਤ ਨੂੰ ਸਵਾ ਇੱਕ ਵਜੇ ਭਾਰਤ ਪੁੱਜਣ ‘ਤੇ ਉਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਬਿੰਦਰਾ ਦੇ ਪਿਤਾ ਸ੍ਰੀ ਏ. ਐਸ. ਬਿੰਦਰਾ, ਮਾਤਾ ਸ੍ਰੀਮਤੀ ਬਬਲੀ ਬਿੰਦਰਾ, ਉਸ ਦੀ ਭੈਣ ਅਤੇ ਜੀਜਾ ਵੀ ਮੌਜੂਦ ਸਨ। ਭਾਰਤ ਪੁੱਜਦੇ ਸਾਰ ਸਭ ਤੋਂ ਪਹਿਲਾਂ ਬਿੰਦਰਾ ਨੇ ਇਹੋ ਕਿਹਾ ਕਿ ਉਹ ਉਲੰਪਿਕਸ ਵਿੱਚ ਪਹਿਲਾ ਸੋਨ ਤਮਗ਼ਾ ਹਾਸਲ ਕਰਕੇ ਬੇਹੱਦ ਮਾਣਮੱਤਾ ਮਹਿਸੂਸ ਕਰ ਰਿਹਾ ਹੈ। ਉਸ ਨੇ ਸਭਨਾਂ ਨੂੰ ਆਜ਼ਾਦੀ ਦਿਵਸ ਮੌਕੇ ਵਧਾਈਆਂ ਵੀ ਦਿੱਤੀਆਂ। ਚੰਡੀਗੜ੍ਹ ਦੇ ਇਸ ਨੌਜਵਾਨ ਦੀ ਇੱਕ ਝਲਕ ਵੇਖਣ ਲਈ ਵੱਡੀ ਭੀੜ ਰਾਤ ਵੇਲੇ ਵੀ ਹਵਾਈ ਅੱਡੇ ‘ਤੇ ਜੁੜੀ ਹੋਈ ਸੀ। ਢੋਲ ਵਾਜੇ ਵੱਜ ਰਹੇ ਸਨ ਅਤੇ ਦੂਜੇ ਪਾਸੇ ਪੱਤਰਕਾਰਾਂ ਅਤੇ ਪ੍ਰੈਸ ਫ਼ੋਟੋਗ੍ਰਾਫ਼ਰਾਂ ਦਾ ਝੂੰਡ ਆਪਣੇ ਕੰਮ ਵਿੱਚ ਮਗਨ ਸੀ। ਚੇਤੇ ਰਹੇ ਕਿ ਬੀਜਿੰਗ ਉਲੰਪਿਕਸ ‘ਚ 25 ਵਰ੍ਹਿਆਂ ਦੇ ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ‘ਚ ਸੋਨ ਤਮਗ਼ਾ ਹਾਸਲ ਕਰਕੇ ਭਾਰਤ ਲਈ ਇੱਕ ਵਿਲੱਖਣ ਇਤਿਹਾਸ ਰਚ ਦਿੱਤਾ ਸੀ ਕਿਉਂਕਿ ਇਹ ਤਮਗ਼ਾ ਭਾਰਤ ਨੂੰ 28 ਸਾਲਾਂ ਮਗਰੋਂ ਮਿਲ਼ਿਆ ਸੀ। ਅਭਿਨਵ ਬਿੰਦਰਾ ਵੀਰਵਾਰ ਨੂੰ ਸਭ ਤੋਂ ਪਹਿਲਾਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਿਲ਼ੇ। ਇਸ ਤੋਂ ਬਾਅਦ ਉਹ ਖੇਡ ਮੰਤਰੀ ਡਾ. ਐਮ. ਐਸ. ਗਿੱਲ ਨੂੰ ਮਿਲ਼ੇ ਅਤੇ ਸ਼ਾਮ ਨੂੰ ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ਼ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਲੋਕ ਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਅਤੇ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਕਈ ਹੋਰਨਾਂ ਅਹਿਮ ਸ਼ਖ਼ਸੀਅਤਾਂ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ। ਇਸ ਦੌਰਾਨ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਨੇ ਅਭਿਨਵ ਬਿੰਦਰਾ ਨੂੰ ਮਿਲਣ ਵਾਲ਼ੀ ਇਨਾਮਾਂ ਦੀ ਰਕਮ ‘ਤੇ ਟੈਕਸ ਤੋਂ ਮੁਕੰਮਲ ਛੋਟ ਦੇਣ ਦਾ ਐਲਾਨ ਕੀਤਾ ਹੈ। ਹੁਣ ਤੱਕ ਬਿੰਦਰਾ ਲਈ 3 ਕਰੋੜ ਰੁਪਏ ਦੇ ਕਰੀਬ ਇਨਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਹ ਇਨਾਮ ਦੇਣ ਵਾਲ਼ੀਆਂ ਸਰਕਾਰਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਖੇਡ ਜਥੇਬੰਦੀਆਂ ਨੂੰ ਵੀ ਇਹ ਟੈਕਸ ਲਾਭ ਮਿਲ਼ੇਗਾ।
ਤਾਲਿਬਾਨ ਵੱਲੋਂ ਦੋ ਕੈਨੇਡੀਅਨਾਂ ਸਣੇ ਤਿੰਨ ਵਿਦੇਸ਼ੀ ਮਹਿਲਾਵਾਂ ਦੀ ਹੱਤਿਆ
ਕਾਬੁਲ (ਅਫ਼ਗ਼ਾਨਿਸਤਾਨ), 14 ਅਗਸਤ - ਦੋ ਕੈਨੇਡੀਅਨਾਂ ਸਣੇ ਤਿੰਨ ਵਿਦੇਸ਼ੀ ਮਹਿਲਾਵਾਂ ਦੀ ਤਾਲਿਬਾਨ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ। ਇਹ ਮਹਿਲਾਵਾਂ ਅਫ਼ਗ਼ਾਨਿਸਤਾਨ ਦੀ ਜੰਗ ਦੌਰਾਨ ਜ਼ਖ਼ਮੀ ਹੋਣ ਵਾਲ਼ੇ ਵਿਅਕਤੀਆਂ ਨੂੰ ਦਵਾਈ ਬੂਟੀ ਦਾ ਇੰਤਜ਼ਾਮ ਕਰਦੀਆਂ ਸਨ। ਉਨ੍ਹਾਂ ਨਾਲ਼ ਉਨ੍ਹਾਂ ਦੇ ਅਫ਼ਗ਼ਾਨ ਡਰਾਇਵਰ ਨੂੰ ਵੀ ਮਾਰ ਦਿੱਤਾ ਗਿਆ ਹੈ। ਇਨ੍ਹਾਂ ਹੱਤਿਆਵਾਂ ਦੀ ਵਿਸ਼ਵ ਭਰ ‘ਚ ਨਿਖੇਧੀ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਸਟੀਫ਼ਨ ਹਾਰਪਰ ਨੇ ਤਾਲਿਬਾਨ ਦੀ ਇਸ ਵਹਿਸ਼ੀਆਨਾ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਇਸ ਘਟਨਾ ਨੂੰ ਤਾਲਿਬਾਨ ਦੀ ਬੁਜ਼ਦਿਲਾਨਾ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਤਾਲਿਬਾਨ ਹੁਣ ਕਿੰਨੇ ਬੌਂਦਲ਼ ਗਏ ਹਨ, ਜਿਹੜੇ ਜ਼ਖ਼ਮੀਆਂ ਦੀ ਮਦਦ ਕਰਨ ਵਾਲ਼ੀਆਂ ਔਰਤਾਂ ਨੂੰ ਮੌਤ ਦੇ ਘਾਟ ਉਤਾਰਨ ਲੱਗ ਪਏ ਹਨ। ਮਾਰੀਆਂ ਗਈਆਂ ਔਰਤਾਂ ਦੀ ਸ਼ਨਾਖ਼ਤ ਜੈਕੁੲਲਿਨ ਕਿਰਕ (ਉਮਰ 40 ਸਾਲ, ਬ੍ਰਿਟਿਸ਼-ਕੈਨੇਡੀਅਨ)-ਵਾਸੀ ਆਊਟਰਮੈਂਟ, ਕੇਬੇਕ, ਸ਼ਰਲੇ ਕੇਸ (ਉਮਰ 30 ਸਾਲ, ਕੈਨੇਡੀਅਨ)-ਵਾਸੀ ਵਿਲੀਅਮਜ਼ ਲੇਕ, ਬ੍ਰਿਟਿਸ਼ ਕੋਲੰਬੀਆ ਅਤੇ ਨਿਕੋਲ ਡਾਇਲ (ਉਮਰ 30 ਸਾਲ, ਤ੍ਰਿਨੀਦਾਦ-ਅਮਰੀਕੀ) ਵਜੋਂ ਹੋਈ ਹੈ। ਇਸ ਵਾਰਦਾਤ ‘ਚ ਮੁਹੰਮਦ ਐਮਲ (25) ਵੀ ਮਾਰਿਆ ਗਿਆ। ਇੱਕ ਹੋਰ ਡਰਾਇਵਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਪ੍ਰਾਪਤ ਵੇਰਵਿਆਂ ਮੁਤਾਬਕ ਇਹ ਸਾਰੇ ਦੋ ਵਾਹਨਾਂ ਦੇ ਕਾਫ਼ਲੇ ਰਾਹੀਂ ਜਾ ਰਹੇ ਸਨ ਕਿ ਇੱਥੋਂ 50 ਕਿਲੋਮੀਟਰ ਦੂਰ ਪੁਲ-ਏ-ਆਲਮ ਸ਼ਹਿਰ ਨੇੜੇ ਤਾਲਿਬਾਨ ਖਾੜਕੂਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪਹਿਲਾਂ ਇੱਕ ਕਾਰ ਤੇਜ਼ੀ ਨਾਲ਼ ਉਨ੍ਹਾਂ ਤੋਂ ਅੱਗੇ ਨਿੱਕਲ਼ ਕੇ ਗਈ ਅਤੇ ਅੱਗੇ ਪੁੱਜਦੇ ਸਾਰ ਹੀ ਗੋਲ਼ੀਆਂ ਦੀ ਵਾਛੜ ਸ਼ੁਰੂ ਹੋ ਗਈ। ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਲਾਸ਼ਾਂ ਨੂੰ ਪੁਲ-ਏ-ਆਲਮ ਦੇ ਮੁੱਖ ਹਸਪਤਾਲ ‘ਚ ਰੱਖਿਆ ਗਿਆ ਹੈ। ਸਾਰੀਆਂ ਲਾਸ਼ਾਂ ਗੋਲ਼ੀਆਂ ਨਾਲ਼ ਵਿੰਨ੍ਹੀਆਂ ਪਈਆਂ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਹਉੱਲ੍ਹਾ ਮੁਜਾਹਿਦ ਨੇ ਇਸ ਦੀ ਪੁਸ਼ਟੀ ਕੀਤੀ ਕਿ ਉਸ ਦੇ ਬੰਦਿਆਂ ਨੇ ਇਹ ਕਾਰਾ ਕੀਤਾ ਹੈ।
15 ਅਗਸਤ ਦੀ ਸਲਾਨਾ ਅਖੌਤੀ ਅਜ਼ਾਦੀ ਹਿੰਦੂ ਪਰੇਡ ਨਹੀਂ ਹੋਵੇਗੀ
ਸੈਨ ਫ਼ਰਾਂਸਿਸਕੋ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਸਥਾਨਕ ਅਖ਼ਬਾਰਾਂ 'ਚ ਛਪੀ ਇਕ ਖ਼ਬਰ ਅਨੁਸਾਰ ਇਸ ਵਾਰ ਦੀ ਅਖੌਤੀ ਅਜ਼ਾਦੀ ਦਾ ਜਲੂਸ ਸੱਤਰ ਹਜ਼ਾਰ ਡਾਲਰਾਂ ਦੀ ਘਾਟ ਕਰਕੇ, ਇਸ ਵਾਰ ਨਹੀਂ ਨਿਕਲੇਗਾ, ਜੋ ਆਮ ਤੌਰ ਤੇ ਫ਼ਰੀਮਾਂਟ ਵਿਚ ਨਿਕਲਦਾ ਹੈ ਅਤੇ ਇਸ ਅਜ਼ਾਦੀ ਜਲੂਸ ਦਾ ਸਦਾ ਹੀ ਸਥਾਨਕ ਸਿੱਖ ਭਾਈਚਾਰਾ ਵਿਰੋਧ ਕਰਦਾ ਆਇਆ ਹੈ। ਜਿਥੇ ਇਕ ਪਾਸੇ ਹਿੰਦੂ-ਬ੍ਰਾਹਮਣਵਾਦੀ ਆਪਣੀ ਅਜ਼ਾਦੀ ਦਾ ਜਲੂਸ ਕੱਢਦੇ ਹਨ ਉਥੇ ਨਾਲ ਹੀ ਇਕ ਪਾਸੇ ਸਿੱਖ ਕੌਮ ਦੇ ਸੈਂਕੜੇ ਪ੍ਰਤੀਨਿਧ ਲੋਕਤੰਤਰੀ ਢੰਗ ਨਾਲ ਇਸ ਅਖੌਤੀ ਅਜ਼ਾਦੀ ਦਾ ਡੱਟਵਾਂ ਵਿਰੋਧ ਕਰਦੇ ਹਨ। ਵਿਰੋਧ ਪ੍ਰਦਰਸ਼ਨ ਵਿਚ ਖ਼ਾਲਸਾ ਪੰਥ ਦੀ ਅਜ਼ਾਦੀ ਤੇ ਭਾਰਤ ਵਿਰੋਧੀ ਨਾਹਰੇ ਲਾਏ ਜਾਂਦੇ ਹਨ। ਹਿੰਦੋਸਤਾਨ ਵਿਚ ਅਜ਼ਾਦੀ ਸਿਰਫ਼ ਤੇ ਸਿਰਫ਼ ਹਿੰਦੂ-ਬ੍ਰਾਹਮਣਵਾਦੀ ਤਾਕਤਾਂ ਨੂੰ ਮਿਲੀ ਹੈ। ਸਿੱਖ, ਇਸਾਈ, ਬੋਧੀ, ਮੁਸਲਮਾਨ, ਜੈਨੀ, ਅਖੌਤੀ ਹਰੀਜਨਾਂ, ਕਬੀਲਿਆਂ, ਨਾਗ਼ਿਆਂ ਤੇ ਹੋਰ ਘੱਟ ਗਿਣਤੀਆਂ ਨੂੰ ਕਿਸੇ ਕਿਸਮ ਦੀ ਕੋਈ ਅਜ਼ਾਦੀ ਨਹੀਂ ਮਿਲੀ। ਖ਼ਾਸ ਤੌਰ ਤੇ ਸਿੱਖ ਕੌਮ ਗ਼ੁਲਾਮੀ ਦਾ ਜ਼ੁਲਮਾਂ ਭਰਿਆ ਸੇਕ ਹੰਢਾ ਰਹੀ ਹੈ। ਸਿੱਖਾਂ ਹੱਕਾਂ ਪ੍ਰਤੀ ਕਿਸੇ ਵੀ ਕਿਸਮ ਦਾ ਕਾਨੂੰਨ ਬਣਾਉਣ ਦਾ ਅਧਿਕਾਰ ਸਿੱਖ ਕੌਮ ਦੇ ਹੱਥਾਂ ਵਿਚ ਨਹੀਂ। ਹਾਲੇ ਤੱਕ ਸਿੱਖ ਵਿਆਹ ਕਾਨੂੰਨ ਵੀ ਬ੍ਰਾਹਮਣਵਾਦੀ-ਹਿੰਦੂ ਫ਼ਾਸ਼ੀ ਸ਼ਕਤੀਆਂ ਨੇ ਹੋਂਦ ਵਿਚ ਨਹੀਂ ਆਉਣ ਦਿੱਤਾ।ਭਾਰਤ ਦੇ ਅਖੌਤੀ ਸਵਿੰਧਾਨ ਦੀ ਧਾਰਾ 25 ਅਧੀਨ ਸਿੱਖ ਕੌਮ ਦੀ ਅਜ਼ਾਦ ਹਸਤੀ ਨੂੰ ਮੁਕਾ ਕੇ ਹਿੰਦੂਆਂ ਦੀ ਇਕ ਸ਼ਾਖ਼ ਬਣਾ ਦਿਤਾ ਗਿਆ। 1947 ਵਿਚ ਗੋਰੀ ਲੀਡਰਸ਼ਿਪ ਚਲੀ ਗਈ ਤੇ ਤਾਕਤ ਕਾਲੇ ਭੂਰੇ ਬ੍ਰਾਹਮਣ ਦੇ ਹੱਥਾਂ ਵਿਚ ਚਲੀ ਗਈ। ਤੇ ਥੋਹੜੇ ਦਿਨਾਂ ਬਾਅਦ ਹੀ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਹੋਣ ਦਾ ਖ਼ਿਤਾਬ ਦੇ ਦਿਤਾ ਗਿਆ ਤੇ ਸਿੱਖਾਂ ਨੂੰ ਮਾਰਨ ਲਈ ਪੁਲੀਸ ਨੂੰ ਤਾਕਤ ਦੇ ਦਿਤੀ ਗਈ। ਪਿਛਲੇ ਇਕਾਹਠ ਸਾਲਾਂ ਵਿਚ ਸਿੱਖ ਕੌਮ ਨੂੰ ਹਿੰਦੂ ਵਿਆਹ ਕਾਨੂੰਨ ਅਧੀਨ ਨਰੜ ਕੇ ਤਕਨੀਕੀ ਤੌਰ ਤੇ ਹਿੰਦੂ ਬਣਾਇਆ ਜਾ ਰਿਹਾ ਹੈ ਤੇ ਪਿਛਲੇ 61 ਵਰ੍ਹਿਆਂ ਤੋਂ ਹੀ ਸਿੱਖ ਲੀਡਰ ਗ਼ੁਲਾਮ ਮਾਨਸਿਕਤਾ ਦੀ ਡੂੰਘੀ ਨੀਂਦਰ ਵਿਚੋਂ ਮਚਲੇ ਬਣ ਕੇ ਜਾਗਣ ਦਾ ਨਾਮ ਨਹੀਂ ਲੈ ਰਹੇ। ਇਨ੍ਹਾਂ ਲੀਡਰਾਂ ਵਿਚ ਅਕਾਲੀ ਜਾਂ ਕਾਲੀ ਨੇਤਾ, ਕਾਂਗਰਸੀ ਨੇਤਾ, ਕਨਿਊਨਿਸਟ ਲੀਡਰ, ਬਹੁਤ ਸਾਰੇ ਮਾਓਵਾਦੀ ਭੁਲੇਖਾਵਾਦੀ ਲੀਡਰ, ਧਾਰਮਿਕ ਉਚ ਲੀਡਰ ਜਿਨ੍ਹਾਂ ਵਿਚ ਜਥੇਦਾਰਾਂ, ਉੇਪ ਜਥੇਦਾਰਾਂ, ਗਰੰਥੀਆਂ, ਕਥਾਕਾਰਾਂ, ਪ੍ਰਚਾਰਕਾਂ ਤੇ ਅਖੌਤੀ ਵਿਦਵਾਨਾਂ ਦੀ ਲੰਮੀ ਫ਼ੌਜ ਸ਼ਾਮਲ ਹੈ। ਜਥੇਦਾਰਾਂ ਅਕਾਲੀ-ਕਾਲੀ ਨੇਤਾਵਾਂ ਵਿਚੋਂ ਦੋ ਤਿੰਨ ਨਾਮ ਹੀ ਵੱਖ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿਚ ਸ਼ਹੀਦ ਭਾਈ ਦਰਸ਼ਨ ਸਿੰਘ ਫ਼ੇਰੂਮਾਨ, ਸਵਰਗਵਾਸੀ ਸ੍ਰ: ਕਪੂਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਂਕੇ। ਬਾਕੀ ਦਾ ਵਿਕਾਊ ਮਾਲ ਸਾਡੇ ਸਾਹਮਣੇ ਦਿਮਾਗ਼ੀ ਨੰਗ ਦਾ ਸ਼ਿਕਾਰ ਹੋਕੇ ਧਰਤੀ ਤੋਂ ਕੂਚ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ ਪਰ ਸਿੱਖ ਕੌਮ ਦੇ ਪੱਲੇ ਘੋਰ ਨਿਰਾਸ਼ਾ ਤੇ ਸਦੀਆਂ ਦੀ ਸਜ਼ਾ ਪੈਂਦੀ ਰਹੇਗੀ। ਜੇ ਕਿਸੇ ਨੇ ਇਸ ਸਜ਼ਾ ਦੀ ਛੋਟੀ ਜਿਹੀ ਉਦਾਹਰਣ ਤੱਕਣੀ ਹੋਵੇ ਜਾਂ ਸਬੂਤ ਦੀ ਲੋੜ ਹੋਵੇ ਤਾਂ ਸਿਰਸੇ ਦੇ ਕੂੜ-ਸੌਦੇ ਬਾਬੇ ਦੀ ਘਟਨਾ/ਦੁਰਘਟਨਾ ਤੋਂ ਵੇਖੀ ਜਾ ਸਕਦੀ ਹੈ। ਜਿਸ ਵਿਚ ਬਲਾਤਕਾਰੀ ਤੇ ਕਾਤਲ ਸਾਧ ਨੂੰ ਤਾਂ ਹਿੰਦੋਸਤਾਨੀ ਹਕੂਮਤ ਜਵਾਈਆਂ ਵਾਂਗ ਪਾਲ ਰਹੀ ਹੈ ਤੇ ਸਿੱਖ ਕੌਮ ਦੇ ਜਾਂਬਾਜ਼ ਪੁੱਤਰ ਜਾਨਾਂ ਗੁਆ ਰਹੇ ਹਨ ਤੇ ਜੇਲ੍ਹਾਂ ਕੱਟ ਰਹੇ ਹਨ। ਹਿੰਦੂਆਂ ਦੀ ਅਖੌਤੀ ਅਜ਼ਾਦੀ ਦੀ ਪਰੇਡ ਨਾ ਨਿਕਲਣ ਕਰਕੇ ਸਿੱਖ ਹਿਰਦੇ ਪ੍ਰਸੰਨ ਤਾਂ ਹਨ ਵਿਰੋਧ ਪ੍ਰਦਰਸ਼ਨ ਨਾਂ ਹੋਣ ਕਰਕੇ ਉਦਾਸ ਵੀ ਹਨ। ਕਿਉਂਕਿ ਸਿੱਖਾਂ ਦੁਆਰਾ ਕੀਤੇ ਜਾਣ ਵਾਲੇ ਵਿਰੋਧ ਭਰੇ ਮੁਜ਼ਾਹਰੇ ਕਰਕੇ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੀ ਪਰੇਡ ਵਿਚ ਹਿੱਸਾ ਲੈਣ ਵਾਲਿਆਂ ਨੂੰ ਭਾਰੀ ਜ਼ਲੀਲ ਹੋਣਾ ਪੈਂਦਾ ਸੀ। ਸਥਾਨਕ ਗੋਰੇ ਕਾਲੇ ਨੇਤਾ ਪਰੇਸ਼ਾਨ ਹੁੰਦੇ ਹਨ ਕਿ ਇਹ ਕਿਹੋ ਜਿਹੀ ਭਾਰਤੀ ਅਜ਼ਾਦੀ ਦੀ ਪਰੇਡ ਹੈ ਜਿਸ ਦਾ ਸਿੱਖ ਕੌਮ ਵਿਰੋਧ ਕਰ ਰਹੀ ਹੈ ਤੇ ਬਹੁਗਿਣਤੀ ਸਿੱਖ ਰਹਿੰਦੇ ਵੀ ਭਾਰਤ ਵਿਚ ਹਨ।ਪਰ ਸਿੱਖਾਂ ਦੁਆਰਾ ਕੀਤੇ ਪ੍ਰਚਾਰ ਸਕਦਾ ਹੁਣ ਇਹ ਅਮਰੀਕੀ ਨੇਤਾ ਵੀ ਇਸ ਗੱਲ ਨੂੰ ਸਮਝਣ ਲੱਗੇ ਹਨ ਕਿ, ਸਿੱਖ ਤਾਂ ਭਾਰਤੀ ਨਕਸ਼ੇ ਵਿਚ ਕੈਦ ਗ਼ੁਲਾਮ ਲੋਕ ਹਨ ਜੋ ਆਪਣੀ ਅਜ਼ਾਦੀ ਲਈ ਲੋਕਤੰਤਰੀ ਢੰਗ ਨਾਲ ਅਮਨਮਈ ਜੱਦੋ-ਜਹਿਦ ਕਰ ਰਹੇ ਹਨ ਤੇ ਇਹ ਵਿਰੋਧ ਪ੍ਰਦਰਸ਼ਨ ਵੀ ਉਸ ਸੰਘਰਸ਼ ਦੀ ਇਕ ਕੜੀ ਵਜੋਂ ਹੈ।
15 ਅਗਸਤ, ਸਿੱਖ ਲੀਡਰਸ਼ਿਪ ਅਤੇ ਸਿੱਖਾਂ ਦੀ ਆਜ਼ਾਦੀ
15 ਅਗਸਤ ਸਿੱਖਾਂ ਲਈ ਮਨਹੂਸ ਦਿਨ ਹੈ ਕਿਉਂਕਿ 1947 ’ਚ ਇਸ ਦਿਨ ਸਿੱਖ ਭਾਰਤ ਦੇ ਗੁਲਾਮ ਹੋਏ ਸਨ। ਇਸ ਦਿਨ ਸਿੱਖਾਂ ਗਲ ਗ਼ੁਲਾਮੀ ਦਾ ਅਜਿਹਾ ਜੂਲਾ ਪੈ ਗਿਆ ਕਿ ਸਿਰਫ ਰਾਜਨੀਤਕ ਤੌਰ ’ਤੇ ਹੀ ਨਹੀਂ ਸਗੋਂ ਧਾਰਮਿਕ, ਸਮਾਜਿਕ, ਸਭਿਆਚਾਰਕ, ਆਰਥਿਕ, ਮਨੋਵਿਗਿਆਨਕ, ਵਿਦਿਅਕ ਤੌਰ ’ਤੇ ਵੀ ਹਿੰਦੂ ਭਾਰਤ ਦੇ ਗ਼ੁਲਾਮ ਹੋ ਗਏ। ਇਥੋਂ ਤੱਕ ਕਿ 1984 ਦੇ ਘੱਲੂਘਾਰਿਆਂ ਮਗਰੋਂ ਵੀ ਸਿੱਖ ਗ਼ੁਲਾਮੀ ਦੀ ਜੂਨ ਹੀ ਹੰਢਾਅ ਰਹੇ ਹਨ।
ਕੁਲਵੰਤ ਸਿੰਘ (ਸਿੱਖ ਯੂਥ ਆਫ਼ ਅਮਰੀਕਾ) ਦੀ ਧਰਮ-ਪਤਨੀ ਬੀਬੀ ਅਰਵਿੰਦ ਕੌਰ ਸਵਰਗਵਾਸ
ਸਿਆਟਲ (ਬਲਵਿੰਦਰਪਾਲ ਸਿੰਘ ਖ਼ਾਲਸਾ) ਹੁਣੇ ਹੁਣੇ ਫ਼ੋਨ ਤੇ ਮਿਲੀ ਸੂਚਨਾ ਅਨੁਸਾਰ ਸਿੱਖ ਯੂਥ ਆਫ਼ ਅਮਰੀਕਾ ਦੇ ਆਗੂ ਭਾਈ ਕੁਲਵੰਤ ਸਿੰਘ ਜੋ ਸਾਊਥ ਸੈਨ ਫ਼ਰਾਂਸਿਸਕੋ ਰਹਿੰਦੇ ਹਨ ਤੇ ਸੈਵਨ ਇਲੈਵਨ ਸਟੋਰ ਚਲਾਉਂਦੇ ਹਨ, ਦੀ ਧਰਮ ਪਤਨੀ ਬੀਬੀ ਅਰਵਿੰਦ ਕੌਰ ਕੈਂਸਰ ਜਿਹੀ ਭਿਆਨਕ ਬੀਮਾਰੀ ਨਾਲ ਸੰਘਰਸ਼ ਕਰਦੇ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿੱਛੇ ਆਪਣੇ ਪਤੀ ਕੁਲਵੰਤ ਸਿੰਘ ਤੇ ਬੇਟਾ ਮਨਤੇਜ ਸਿੰਘ ਛੱਡ ਗਏ ਹਨ। ਪਿਛਲੇ ਕਈ ਸਾਲਾਂ ਤੋਂ ਉਹ ਬੋਨ ਮੈਰੋ ਦੇ ਕੈਂਸਰ ਤੋਂ ਪੀੜਤ ਸਨ ਤੇ ਲਗਾਤਾਰ ਈਲਾਜ ਅਧੀਨ ਸਨ। ਸਿਆਟਲ ਦੇ ਹਸਪਤਾਲ ਵਿਚ ਬੋਨ ਮੈਰੋ ਦਾ ਸਫ਼ਲ ਤਬਾਦਲਾ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ ਪਰ ਦਿਤੇ ਹੋਏ ਸਾਹਵਾਂ ਅਨੁਸਾਰ ਅੰਤ ਉਹ ਗੁਰੂ ਚਰਨਾਂ ਵਿਚ ਜਾ ਬਿਰਾਜੇ । ਸਿਆਟਲ ਤੋਂ ਸਿੱਖ ਯੂਥ ਆਗੂ ਗੁਰਬਚਨ ਸਿੰਘ ਰਾਣਾ ਦੁਆਰਾ ਦਿਤੀ ਸੂਚਨਾ ਅਨੁਸਾਰ ਹਾਲੇ ਹੋਰ ਕੋਈ ਸੂਚਨਾ ਡਾਕਟਰਾਂ ਜਾਂ ਹਸਪਤਾਲ ਵੱਲੋਂ ਨਹੀਂ ਮਿਲੀ। ਸੂਚਨਾ ਮਿਲਦੇ ਹੀ ਸਾਧ-ਸੰਗਤ ਨੂੰ ਸੂਚਨਾ ਦਿਤੀ ਜਾ ਸਕੇਗੀ।
ਸੌਦਾ ਸਾਧ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਮਾਰਚ
ਬਠਿੰਡਾ, 13 ਅਗਸਤ (ਪੱਤਰ ਪ੍ਰੇਰਕ)-ਬਠਿੰਡਾ ਵਿਖੇ ਸਿੱਖ ਸੰਗਤਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਗ ਲਿਆ। ਇਸ ਮੌਕੇ ਸੰਗਤਾਂ ਵੱਲੋਂ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ 14 ਅਗਸਤ ਵੀਰਵਾਰ ਹੋ ਰਹੀ ਨਾਮ ਚਰਚਾ ਨੂੰ ਰੱਦ ਕਰਨਾ ਤੇ ਸਿਰਸੇ ਵਾਲੇ ਸੌਦਾ ਸਾਧ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਸੌਦਾ ਸਾਧ ਦੀ ਗ੍ਰਿਫਤਾਰੀ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ। ਲੇਕਿਨ ਸਰਕਾਰ ਲੋਕ ਸਭਾ ਦੀ ਚੋਣ ਕਾਰਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ, ਸਗੋਂ ਆਪਣਾ ਵੋਟ ਬੈਂਕ ਕੈਸ਼ ਕਰਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਮੌਕੇ ਭਾਈ ਵਰਿੰਦਰ ਸਿੰਘ ਬੱਲਾ, ਯਾਦਵਿੰਦਰ ਸਿੰਘ ਬਰਾੜ, ਭਾਈ ਸ਼ਹੀਦ ਮਨੀ ਸਿੰਘ ਗੁਰਮਤਿ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ, ਭਾਈ ਬਚਿੱਤਰ ਸਿੰਘ ਸੁਸਾਇਟੀ ਦੇ ਮੈਂਬਰ ਤੇ ਹੋਰ ਵੀ ਕਈ ਧਾਰਮਿਕ ਸ਼ੋਸ਼ਲ ਸੁਸਾਇਟੀਆਂ ਦੇ ਆਗੂ ਵੀ ਸ਼ਾਮਿਲ ਸਨ। ਉਨ੍ਹਾਂ ਵੱਲੋਂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲੇ, ਸੰਤ ਗੁਰਮੀਤ ਸਿੰਘ ਤਰਲੋਕੀ ਵਾਲੇ, ਸੁਖਵਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਆਗੂਆਂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਗਈ। ਮੰਗ ਪੱਤਰ ਵਿੱਚ ਬਠਿੰਡਾ ਵਿਖੇ ਪਰਸਰਾਮ ਨਗਰ ਵਿਖੇ ਹੋ ਰਹੀ ਨਾਮ ਚਰਚਾ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਕਿ ਕਿਸੇ ਕਿਸਮ ਦਾ ਮਾਹੌਲ ਖਰਾਬ ਨਾ ਹੋਵੇ। ਦੇਸ਼ ਦੀ ਆਜ਼ਾਦੀ ਵਿੱਚ 88 ਫੀਸਦੀ ਹਿੱਸਾ ਪਾਉਣ ਵਾਲੇ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਆਪਣੇ-ਆਪ ਨੂੰ ਗੁਲਾਮ ਮਹਿਸੂਸ ਕਰ ਰਹੇ ਹਨ। 14 ਮਈ, 2007 ਨੂੰ ਵਰਿੰਦਰ ਬੱਲਾ ਅਤੇ ਹੋਰ ਸਿੱਖਾਂ ’ਤੇ ਹਮਲਾ ਕਰਨ ਵਾਲੇ ਪ੍ਰੇਮੀਆ ਦਾ ਚਲਾਨ ਤੁਰੰਤ ਅਦਾਲਤ ਵਿੱਚ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਪਰਵੇਜ਼ ਮੁਸ਼ੱਰਫ਼ ਦੇ ਅਸਤੀਫ਼ੇ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ
ਇਸਲਾਮਾਬਾਦ (ਪਾਕਿਸਤਾਨ), 13 ਅਗਸਤ - ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਅਸਤੀਫ਼ੇ ਨੂੰ ਲੈ ਕੇ ਸਮੁੱਚੇ ਪਾਕਿਸਤਾਨ ‘ਚ ਇਸ ਵੇਲੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਅੱਜ ਇਸ ਦੇਸ਼ ਦੇ ਇੱਕ ਉਘੇ ਰੋਜ਼ਾਨਾ ਅਖ਼ਬਾਰ ‘ਵਕਤ‘ ਨੇ ਖ਼ਬਰ ਛਾਪ ਦਿੱਤੀ ਕਿ ਪਰਵੇਜ਼ ਮੁਸ਼ੱਰਫ਼ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਉਹ ਪਾਕਿਸਤਾਨ ਦੇ ਆਜ਼ਾਦੀ ਦਿਵਸ ਭਾਵ 14 ਅਗਸਤ ਦੇ ਜਸ਼ਨ ਮਨਾਉਣ ਮਗਰੋਂ ਆਪਣਾ ਅਸਤੀਫ਼ਾ ਦੇ ਦੇਣਗੇ। ਪਰ ਉਧਰ ਮੁਸ਼ੱਰਫ਼ ਦੇ ਕੁੱਝ ਨੇੜਲੇ ਸਹਿਯੋਗੀਆਂ ਨੇ ਇਨ੍ਹਾਂ ਖ਼ਬਰਾਂ ਨੂੰ ਮੁੱਢੋਂ ਨਕਾਰਿਆ ਹੈ। ‘ਵਕਤ‘ ਨੇ ਲਿਖਿਆ ਹੈ ਕਿ ਮੁਸ਼ੱਰਫ਼ ਨਾਲ਼ ਇਸ ਗੱਲ ‘ਤੇ ਸਮਝੌਤਾ ਹੋ ਗਿਆ ਹੈ ਕਿ ਜੇ ਉਹ ਅਸਤੀਫ਼ਾ ਦੇ ਦੇਣਗੇ ਤਾਂ ਉਨ੍ਹਾਂ ਨੂੰ ਕੁੱਝ ਨਹੀਂ ਆਖਿਆ ਜਾਵੇਗਾ ਅਤੇ ਸੁਰੱਖਿਅਤ ਕਿਸੇ ਹੋਰ ਦੇਸ਼ ਜਾਣ ਦਿੱਤਾ ਜਾਵੇਗਾ। ਅਖ਼ਬਾਰ ਨੇ ਲਿਖਿਆ ਹੈ ਕਿ ਆਪਣੇ ਅਸਤੀਫ਼ੇ ਤੋਂ ਪਹਿਲਾਂ ਸ੍ਰੀ ਮੁਸ਼ੱਰਫ਼ ਰਾਸ਼ਟਰ ਨੂੰ ਸੰਬੋਧਨ ਵੀ ਕਰ ਸਕਦੇ ਹਨ। ਉਚ ਪੱਧਰੀ ਸੂਤਰਾਂ ਅਨੁਸਾਰ ਸੱਤਾਧਾਰੀ ਕੁਲੀਸ਼ਨ ਨੇ ਮੁਸ਼ੱਰਫ਼ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਅਗਲੇ ਹਫ਼ਤੇ ਸੰਸਦ ‘ਚ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਦੀਆਂ ਚਾਰ ਸੂਬਾਈ ਅਸੈਂਬਲੀਆਂ ਮਤਾ ਪਾਸ ਕਰਕੇ ਮੁਸ਼ੱਰਫ਼ ਨੂੰ ਸੰਸਦ ‘ਚ ਭਰੋਸੇ ਦਾ ਵੋਟ ਹਾਸਲ ਕਰਨ ਲਈ ਆਖ ਚੁੱਕੀਆਂ ਹਨ। ਜਦੋਂ ਚਾਰੇ ਸੂਬਿਆਂ ਦੀਆਂ ਅਸੈਂਬਲੀਆਂ ‘ਚ ਅਜਿਹੇ ਮਤੇ ਪਾਸ ਹੋ ਜਾਣਗੇ ਤਦ ਹੀ ਮਹਾਂਦੋਸ਼ ਦਾ ਮਤਾ ਸੰਸਦ ‘ਚ ਪੇਸ਼ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ‘ਤੇ ਇਸ ਵੇਲੇ ਅਸਤੀਫ਼ਾ ਦੇਣ ਲਈ ਦਬਾਅ ਤਾਂ ਬਹੁਤ ਜ਼ਿਆਦਾ ਪੈ ਰਿਹਾ ਹੈ ਪਰ ਉਨ੍ਹਾਂ ਦੇ ਕੁੱਝ ਜਾਣਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਅਸਤੀਫ਼ਾ ਹਰਗਿਜ਼ ਨਹੀਂ ਦੇਣਗੇ। ਪਰ ਪਾਕਿਸਤਾਨ ‘ਚ ਇਸ ਵੇਲੇ ਇਹ ਅਫ਼ਵਾਹ ਜ਼ੋਰਾਂ ‘ਤੇ ਹੈ ਕਿ ਮਹਾਂਦੋਸ਼ ਦੇ ਮਤੇ ਤੋਂ ਪਹਿਲਾਂ ਹੀ ਮੁਸ਼ੱਰਫ਼ ਅਸਤੀਫ਼ਾ ਦੇ ਦੇਣਗੇ।
ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਵੈਟ ਐਕਟ ਬਾਰੇ ਕਿਤਾਬ ਜਾਰੀ
ਚੰਡੀਗੜ੍ਹ, 13 ਅਗਸਤ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਆਪਣੇ ਦਫਤਰ ਵਿਖੇ ਆਬਕਾਰੀ ਅਤੇ ਬਿਜ਼ਨੈਸ ਸਲਾਹਕਾਰ ਵਿਨੋਦ ਵਸ਼ਿਸ਼ਟ ਅਤੇ ਡਬਲਿਯੂ ਸੀ. ਵਸ਼ਿਸ਼ਟ ਵਲੋਂ ‘ਪੰਜਾਬ ਵੈਟ ਐਕਟ’ ’ਤੇ ਲਿਖੀ ਪੁਸਤਕ ਜਾਰੀ ਕੀਤੀ। ਇਸ ਮੌਕੇ ਬੋਲਦੇ ਹੋਏ ਸ. ਬਾਦਲ ਨੇ ਲੇਖਕਾਂ ਦੀ ਇਸ ਪੁਸਤਕ ਨੂੰ ਲਿਆਉਣ ਵਿਚ ਕੀਤੇ ਸੁਹਿਰਦ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਤਾਬ ਕਰ ਅਧਿਕਾਰੀਆਂ, ਕਾਨੂੰਨੀ ਅਤੇ ਲੇਖਾ ਪੇਸ਼ੇਵਰਾਂ ਅਤੇ ਬਿਜ਼ਨੈਂਸ ਅਤੇ ਉਦਯੋਗ ਵਾਸਤੇ ਕਰ ਭੁਗਤਾਨ ਕਰਨ ਵਾਲਿਆਂ ਅਤੇ ਸਲਾਹਕਾਰ ਦਰਮਿਆਨ ਜਾਗਰੂਕਤਾ ਲਿਆਉਣ ਵਿਚ ਮੀਲ ਪੱਥਰ ਦਾ ਕੰਮ ਕਰੇਗੀ।
ਸ. ਬਾਦਲ ਨੇ ਇਸ ਸੰਬਧੀ ਨਿਯਮਾਂ ਦੇ ਸਰਲੀਕਰਨ ‘ਤੇ ਜੋਰ ਦਿੱਤਾ ਤਾਂ ਜੋ ਲੋਕ ਇਹਨਾ ਦੀ ਸੁਖਾਲੇ ਢੰਗ ਨਾਲ ਪਾਲਣਾ ਕਰ ਸਕਣ। ਉਹਨਾ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਕਾਸ਼ਨਾਵਾ ਲੋਕਾਂ ਦੀ ਸੁਖਾਲੀ ਪਹੁੰਚ ਵਿਚ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਇਹਨਾ ਤੋਂ ਲਾਭ ਪ੍ਰਾਪਤ ਕਰ ਸਕਣ। ਸ਼੍ਰੀ ਵਿਨੋਦ ਵਸ਼ਿਸ਼ਟ ਨੇ ਮੁੱਖ ਮੰਤਰੀ ਨੂੰ ਸੰਖੇਪ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਿਤਾਬ ਵਿਚ ਵੱਖ-ਵੱਖ ਪੱਖਾਂ ’ਤੇ ਚਾਨਣਾ ਪਾਇਆ ਗਿਆ ਹੈ ਅਤੇ ਨਾਲ ਹੀ ਨੋਟੀਫਿਕੇਸ਼ਨ ਅਤੇ ਕੇਸ ਦਿੱਤੇ ਗਏ ਹਨ। ਕਿਤਾਬ ਵਿਚ ਵੈਟ ਰੂਲਜ਼, ਵੈਟ ਫਾਰਮ, ਇੰਸੈਂਟਿਵ ਕੰਡੀਸ਼ਨਜ਼ ਫਾਰ ਇੰਡਰਾਸ਼ਟਰੀ, ਵੈਟ ਇੰਨ ਚੰਡੀਗੜ੍ਹ, ਕੰਸਟੀਟਿਊਸ਼ਨਲ ਪ੍ਰੋਵੀਜ਼ਨਜ਼ ਐਂਡ ਸੈਂਟਰਲ ਸੇਲ ਟੈਕਸ ਐਕਟ ਵਰਗੇ ਅਧਿਆਇ ਹਨ। ਇਸ ਵਿਸ਼ੇ ਦੇ ਸਬੰਧ ਵਿਚ ਪੂਰੀ ਇਤਿਹਾਸਕ ਪੱਖ ਤੋਂ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ। ਪੰਜਾਬ ਦੇ ਗੁਵਾਂਢੀ ਸੁੂਬਿਆਂ ਵਿਚ ਵੈਟ ਵਿਵਸਥਾਵਾਂ ਬਾਰੇ ਵੀ ਮੱਹਤਵਪੂਰਨ ਜਾਣਕਾਰੀ ਇਸ ਵਿਚ ਮੁਹਈਆ ਕਰਵਾਈ ਗਈ ਹੈ।
ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਬਦਲੀਆਂ ’ਤੇ ਰੋਕ
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵੱਲੋਂ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਮਨਮਰਜੀ ਦੇ ਅਧਿਕਾਰੀਆਂ ਤੋਂ ਵੱਖ-ਵੱਖ ਹਲਕਿਆਂ ਵਿੱਚ ਸਿਆਸੀ ਫਾਇਦਾ ਲੈਣ ਦੀਆਂ ਬਣਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਜਾ ਜਾਰੀ ਕੀਤੇ ਹੁਕਮਾਂ ਨੇ ਮਿੱਟੀ ਵਿੱਚ ਮਿਲਾ ਦਿੱਤਾ ਹੈ। ਇਸ ਸਾਲ ਦੇ ਅੰਤ ਵਿੱਚ ਸੰਭਾਵਿਤ ਤੌਰ ’ਤੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਤਹਿਤ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਆਪਣੀ ਪਸੰਦ ਦੇ ਪ੍ਰਸ਼ਾਸਨਿਕ ਅਧਿਕਾਰੀ ਜ਼ਿਲ੍ਹਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਲਗਵਾਉਣ ਦੀਆਂ ਤਿਆਰੀਆਂ ਕੱਸ ਰਿਹਾ ਸੀ। ਹਰੇਕ ਵਿਧਾਇਕ ਅਤੇ ਹੋਰ ਸੀਨੀਅਰ ਅਕਾਲੀ-ਭਾਜਪਾ ਆਗੂਆਂ ਦੀਆਂ ਸਿਫਾਰਸ਼ਾਂ ਮੁਤਾਬਿਕ ਉਨ੍ਹਾਂ ਦੇ ਚਹੇਤੇ ਅਧਿਕਾਰੀ ਉਨ੍ਹਾਂ ਦੀ ਪਸੰਦ ਦੀ ਥਾਂ ਉ¤ਪਰ ਲਾਉਣ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਸਨ। ਪ੍ਰੰਤੂ ਇਹ ਸਭ ਕੁਝ ਉਸ ਵੇਲੇ ਧਰਿਆ-ਧਰਾਇਆ ਰਹਿ ਗਿਆ।
ਜਦੋਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਜਿੰਨਾ ਚਿਰ ਵੋਟਰ ਸੂਚੀਆਂ ਦੀ ਚੱਲ ਰਹੀ ਸੁਧਾਈ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਓਨਾ ਸਮਾਂ ਕਿਸੇ ਵੀ ਜ਼ਿਲ੍ਹੇ ਦੇ ਡੀ. ਸੀ. ਤੋਂ ਲੈ ਕੇ ਬੀ. ਡੀ. ਪੀ. ਓ. ਤੱਕ ਅਹੁਦੇ ਵਾਲੇ ਅਧਿਕਾਰੀਆਂ ਦੀ ਬਦਲੀ ਬਿਲਕੁਲ ਨਾ ਕੀਤੀ ਜਾਵੇ। ਚੋਣ ਕਮਿਸ਼ਨ ਨੇ ਇੱਕ ਜਨਵਰੀ ਤੋਂ ਚੱਲ ਰਹੀ ਵੋਟਰ ਲਿਸਟਾਂ ਦੀ ਸੁਧਾਈ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕਰਵਾਏ ਜਾਣ ਦੇ ਆਦੇਸ਼ ਦਿੱਤੇ ਹਨ। ਚੋਣ ਕਮਿਸ਼ਨ ਦੀ ਇਹ ਤੁਰੰਤ ਲਾਗੂ ਹੋਣ ਵਾਲੇ ਹੁਕਮਾਂ ਵਾਲੀ ਚਿੱਠੀ ਪੰਜਾਬ ਦੇ ਮੁੱਖ ਸਕੱਤਰ ਨੂੰ ਪ੍ਰਾਪਤ ਹੋ ਗਈ ਹੈ। ਮੁੱਖ ਸਕੱਤਰ ਨੇ ਇਸ ਚਿੱਠੀ ’ਤੇ ਤੁਰੰਤ ਅਮਲ ਕਰਦਿਆਂ ਹੇਠਲੇ ਪੱਧਰ ’ਤੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਦੀਆਂ ਕਾਪੀਆਂ ਭੇਜਦਿਆਂ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ ਤੁਰੰਤ ਰੂੁਪ ਵਿੱਚ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਹਾਲੇ ਦੋ-ਤਿੰਨ ਮਹੀਨੇ ਹੋਰ ਚੱਲਣਾ ਜਾਰੀ ਰਹੇਗਾ। ਇਹ ਦੋ-ਤਿੰਨ ਮਹੀਨੇ ਪੰਜਾਬ ਸਰਕਾਰ ਅਧਿਕਾਰੀਆਂ ਦੇ ਤਬਾਦਲੇ ਨਹੀਂ ਕਰ ਸਕੇਗੀ। ਵੋਟਰ ਸੂਚੀਆਂ ਦੀ ਸੁਧਾਈ ਹੁੰਦੇ ਸਾਰ ਹੀ ਸਤੰਬਰ-ਅਕਤੂਬਰ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਸਾਰ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਜਿਸ ਕਾਰਨ ਪੰਜਾਬ ਵਿੱਚ ਬਦਲੀਆਂ ’ਤੇ ਆਪਣੇ ਆਪ ਹੀ ਰੋਕ ਲਗ ਜਾਵੇਗੀ। ਅਜਿਹੀ ਹਾਲਤ ਵਿੱਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਲੋਕ ਸਭਾ ਚੋਣਾਂ ਵਿੱਚ ਆਪਣੇ ਚਹੇਤੇ ਅਧਿਕਾਰੀਆਂ ਨੂੰ ਮਨਪਸੰਦ ਥਾਵਾਂ ’ਤੇ ਤਾਇਨਾਤ ਕਰ ਕੇ ਸਿਆਸੀ ਲੈਣ ਤੋਂ ਵਾਂਝਾ ਰਹਿ ਜਾਵੇਗਾ। ਭਾਰਤੀ ਚੋਣ ਕਮਿਸ਼ਨ ਦੇ ਨਵੇਂ ਹੁਕਮਾਂ ਨਾਲ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦੇ ਸਰਕਾਰੀ ਮਸ਼ੀਨਰੀ ਵਰਤਣ ਦੇ ਮਨਸੂਬੇ ਅਧੂਰੇ ਰਹਿ ਜਾਣ ਕਾਰਨ ਇਸ ਖੇਮੇ ਵਿੱਚ ਨਿਰਾਸ਼ਾ ਦੇ ਬੱਦਲ ਛਾ ਗਏ ਹਨ। ਜਦੋਂ ਕਿ ਵਿਰੋਧੀ ਧਿਰ ਅਤੇ ਹੋਰ ਇਨਸਾਫ ਪਸੰਦ ਜਥੇਬੰਦੀਆਂ ਨੇ ਇਸ ਪ੍ਰਕਿਰਿਆ ਦਾ ਸਵਾਗਤ ਕੀਤਾ ਹੈ।
ਜਾਰਜੀਆ ਚ 1 ਲੱਖ ਲੋਕ ਹੋਏ ਬੇਘਰ
ਨਿਊਯਾਰਕ, 13 ਅਗਸਤ (ਏਜੰਸੀਆਂ) ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਜਾਰਜੀਆ ਵਿੱਚ ਹੋਈ ਲੜਾਈ ਦੌਰਾਨ 1 ਲੱਖ ਲੋਕ ਬੇਘਰ ਹੋਏ। ਜਾਰਜੀਆ ਦੇ ਸਿਹਤ ਮੰਤਰੀ ਅਲੈਗਜੈਂਡਰ ਕਵਿਤਸਵਿਲੀ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਜਾਰਜੀਆ ਵਿੱਚ 175 ਲੋਕ ਮਾਰੇ ਗਏ ਹਨ। ਉਧਰ ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੁੱਧ ਵਿੱਚ 2000 ਰੂਸੀ ਮਾਰੇ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਨਾਗਰਿਕ ਹਨ। ਪਿਛਲੇ ਹਫ਼ਤੇ ਦੱਖਣੀ ਓਸੇਟੀਆ ਤੋਂ ਰੂਸ ਨੂੰ ਹਜ਼ਾਰ ਪਲਾਇਨ ਕਰਨ ਵਾਲਿਆਂ ਵਿੱਚ 30 ਹਜ਼ਾਰ ਲੋਕ ਸ਼ਾਮਲ ਹਨ।
ਕਮਿਸ਼ਨ ਨੇ ਕਿਹਾ ਕਿ ਦੋਵੇਂ ਧਿਰਾਂ ਰੂਸ ਅਤੇ ਜਾਰਜੀਆ ਵੱਲੋਂ ਉਪਲਬਧ ਕਰਾਏ ਅੰਕੜਿਆਂ ਮੁਤਾਬਿਕ ਇਹ ਸੰਖਿਆ ਦੱਸੀ ਗਈ ਹੈ। ਏਜੰਸੀ ਨੇ ਕਿਹਾ ਕਰੀਬ 34 ਟਨ ਦੀ ਰਾਹਤ ਸਮੱਗਰੀ ਲੈ ਕੇ ਉਹਨ੍ਹਾਂ ਦਾ ਜਹਾਜ਼ ਮੰਗਲਵਾਰ ਨੂੰ ਜਾਰਜੀਆ ਪਹੁੰਚ ਗਿਆ ਸੀ। ਮਨੁੱਖੀ ਅਧਿਕਾਰ ਕਮਿਸ਼ਨਰ ਵੱਲੋਂ ਵੀ 20 ਲੱਖ ਡਾਲਰ ਦੀ ਰਾਹਤ ਸਮੱਗਰੀ ਨਾਲ ਕਰੀਬ 30 ਹਜ਼ਾਰ ਲੋਕਾਂ ਨੂੰ ਲਾਭ ਹੋਵੇਗਾ। ਜਨੇਵਾ ਵਿੱਚ ਕਮਿਸ਼ਨ ਦੇ ਬੁਲਾਰੇ ਰੋਲ ਰੇਡਮੰਡ ਨੇ ਕਿਹਾ ਕਿ 2 ਜਹਾਜ਼ਾਂ ਨਾਲ 70 ਟਨ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ ਅਤੇ ਇਸਤੋਂ ਇਲਾਵਾ ਹੋਰ ਵੀ ਸੰਭਵ ਸਹਾਇਤਾ ਕੀਤੀ ਜਾਵੇਗੀ। ਉਧਰ ਬੀਤੇ ਦਿਨੀਂ ਅਮਰੀਕਾ ਨੇ ਵੀ 25 ਹਜ਼ਾਰ ਅਮਰੀਕੀ ਡਾਲਰ ਧਨ ਰਾਸ਼ੀ ਰਾਹਤ ਸਮੱਗਰੀ ਵਜੋਂ ਦੇਣ ਦਾ ਐਲਾਨ ਕੀਤਾ ਸੀ।
11 ਸੋਨ ਤਗ਼ਮਿਆਂ ਨਾਲ ਕਿਸੇ ਹੋਰ ਧਰਤੀ ਤੋਂ ਆਇਆ ਲੱਗਦਾ ਮਾਈਕਲ ਫ਼ੈਲਪ
ਬੀਜਿੰਗ-ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਅਮਰੀਕੀ ਤੈਰਾਕ ਮਾਈਕਲ ਫ਼ੈਲਪ ਨੇ 2008 ਬੀਜਿੰਗ ਓਲੰਪਿਕਸ ਵਿਚ ਪੰਜ ਸੋਨ ਤਗ਼ਮੇ ਜਿੱਤ ਕੇ ਸਾਰੇ ਸੰਸਾਰ ਨੂੰ ਹੈਰਾਨ ਪਰੇਸ਼ਾਨ ਕਰ ਦਿਤਾ ਹੈ ਅਤੇ ਅਜੇ ਉਹ ਤਿੰਨ ਹੋਰ ਸੁਨਹਿਰੀ ਤਗ਼ਮੇ ਜਿੱਤਣ ਲਈ ਕਾਹਲਾ ਹੈ। ਉਹ ਕਹਿੰਦਾ ਹੈ ਕਿ ਹਾਲੇ ਕੁਝ ਹੋਰ ਤਰਨ ਤਲਾਅ ਵਿਚ ਰਹਿੰਦਾ ਹੈ ਜਿਸ ਨੂੰ ਹਾਸਲ ਕਰਨ ਲਈ ਉਹ ਚੁੱਭੀ ਮਾਰੇਗਾ। ਦੋ ਸੌ ਚਾਰ ਦੇਸ਼ਾਂ ਦੇ ਵਧੀਆ ਤੈਰਾਕਾਂ ਨੂੰ ਉਸਨੇ ਨੇੜੇ ਨਹੀਂ ਫ਼ਟਕਣ ਦਿਤਾ। ਉਹ ਮੁਕਾਬਲੇ ਦੌਰਾਨ ਤਰਦਾ ਹੋਇਆ ਖੇਡਾਂ ਕਰਦਾ ਨਜ਼ਰ ਆਉਂਦਾ ਹੈ। ਉਸਦੀ ਮਾਂ ਤੇ ਭੈਣਾਂ ਦੀ ਨਾਂ ਸਾਂਭੀ ਜਾਣ ਵਾਲੀ ਖ਼ੁਸ਼ੀ ਵਿਚ ਰੋ ਰੋ ਕੇ ਕਾਫ਼ੀ ਸਾਰੇ ਹੰਝੂ ਵਹਾ ਚੁੱਕੀਆਂ ਹਨ। ਸੋਨ ਤਗ਼ਮਾ ਹਾਸਲ ਕਰਨ ਤੋਂ ਬਾਅਦ ਜਿਤੇ ਹੋਏ ਫ਼ੁੱਲ ਸਭ ਤੋਂ ਪਹਿਲਾਂ ਉਹ ਆਪਣੀ ਭੈਣ ਨੂੰ ਦਿੰਦਾ ਹੈ ਜੋ ਆਪਣੇ ਭਰਾ ਨੂੰ ਅੰਤਾਂ ਦਾ ਪਿਆਰ ਕਰਦੀ ਹੈ। ਮਾਈਕਲ ਫ਼ੈਲਪ ਨੇ ਹੁਣ ਤੱਕ ਸੰਸਾਰ ਦੇ ਪੰਜ ਤਰਨ ਰਿਕਾਰਡ ਬਣਾ ਕੇ ਪੂਰੀ ਦੁਨੀਆਂ ਦੇ ਤੈਰਾਕਾਂ ਨੂੰ ਵੰਗਾਰਿਆ ਹੈ, ਹਾਲਾਂ ਕਿ ਚੌਥੇ ਗੋਲਡ ਮੈਡਲ ਲਈ ਚੁੱਭੀ ਮਾਰਨ ਸਮੇਂ ਉਸਦੀ ਐਨਕ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਅਤੇ ਮੁਕਾਬਲਾ ਖ਼ਤਮ ਹੋਣ ਸਮੇਂ ਤੱਕ ਉਸਨੂੰ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ ਪਰ ਫ਼ਿਰ ਵੀ ਉਹ ਜਿੱਤ ਗਿਆ। ਜੇ ਇਸ ਵਾਰ ਫ਼ੈਲਪ ਨਾਂ ਹੁੰਦਾ ਤਾਂ ਸੰਸਾਰ ਦੇ ਚੌਧਰੀ ਦੇਸ਼ ਨੂੰ ਚੀਨ ਨੇ ਬਹੁਤ ਪਿੱਛੇ ਛੱਡ ਦੇਣਾ ਸੀ ਪਰ ਫ਼ੈਲਪ ਦੇ ਕਮਾਲ ਨੇ ਕਮਿਊਨਿਸਟ-ਚੀਨ ਦੇ ਖੇਡ ਹੱਲੇ ਨੂੰ ਹੁਣ ਤੱਕ ਠੱਲ੍ਹ ਪਾਈ ਹੋਈ ਹੈ ਭਾਵੇਂ ਕਿ ਚੀਨ 14 ਸੋਨ ਤਗ਼ਮੇ ਜਿੱਤ ਕੇ ਸੋਨੇ ਦੇ ਤਗ਼ਮੇ ਜਿੱਤਣ ਵਿਚ ਸਭ ਤੋਂ ਅੱਗੇ ਹੈ। ਪਰ ਕੁੱਲ੍ਹ ਤਗ਼ਮਿਆਂ ਵਿਚ 26 ਤਗ਼ਮੇ ਜਿੱਤ ਕੇ ਅਮਰੀਕਾ ਸਭ ਤੋਂ ਅੱਗੇ ਹੈ।
ਅਮਰੀਕਾ 21 ਤਗ਼ਮੇ ਜਿੱਤ ਕੇ ਪਹਿਲੇ ਸਥਾਨ ਤੇ
ਬੀਜਿੰਗ-ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਸੰਸਾਰ-ਸੰਚਾਰ-ਸੂਚਨਾ ਅਨੁਸਾਰ ਚੀਨ ਨੇ ਗਿਆਰਾਂ ਸੋਨੇ ਦੇ ਤਗ਼ਮੇ ਜਿੱਤਕੇ ਓਲੰਪਿਕ ਖੇਡਾਂ ਵਿਚ ਭੜਥੂ ਪਾਇਆ ਹੋਇਆ ਹੈ ਜਦ ਕਿ ਅਮਰੀਕਾ ਨੇ ਹੁਣ ਤੱਕ ਸੱਤ ਸੋਨੇ ਦੇ, ਛੇ ਚਾਂਦੀ ਤੇ ਅੱਠ ਤਾਂਬੇ ਦੇ ਤਗ਼ਮੇ ਹਾਸਲ ਕੀਤੇ ਹਨ ਤੇ ਪਹਿਲੇ ਨੰਬਰ ਤੇ ਚੱਲ ਰਿਹਾ ਹੈ। ਅੱਜ ਅਮਰੀਕਾ ਵੱਲੋਂ ਕੁਝ ਹੋਰ ਤਗ਼ਮੇ ਜਿੱਤਣ ਦੀ ਉਮੀਦ ਕੀਤੀ ਜਾ ਸਕਦੀ ਹੈ। ਉਂਜ ਕੋਰੀਆ ਪੰਜ ਸੋਨੇ ਦੇ ਤਗ਼ਮੇ ਜਿੱਤ ਕੇ ਸੋਨ ਤਗ਼ਮਿਆਂ ਵਿਚ ਤੀਜੇ ਨੰਬਰ ਤੇ ਹੈ ਤੇ ਇਟਲੀ ਵੀ ਸੋਨੇ ਦੇ ਤਿੰਨ ਤਗ਼ਮਿਆਂ ਨਾਲ ਚੌਥੇ ਨੰਬਰ ਹੈ। ਭਾਰਤ ਵਰਗੇ ਭਰਿਸ਼ਟ ਤੇ ਜ਼ਾਲਮ ਦੇਸ਼ ਦੇ ਪੱਲੇ, ਹੁਣ ਤਕ ਦੇ ਓਲੰਪਿਕ ਇਤਿਹਾਸ ਦੇ 112 ਸਾਲਾਂ ਵਿਚ ਹਾਕੀ ਦੇ ਕੁਝ ਕੁ ਤਗ਼ਮੇ ਛੱਡ ਕੇ ਨਿਜੀ ਮੁਕਾਬਲਿਆਂ ਵਿਚੋਂ, ਸਿਰਫ਼ ਇਕ ਸੋਨੇ ਦਾ ਤਗ਼ਮਾ ਪਿਆ ਹੈ ਜਿਸ ਦੀ ਬ੍ਰਾਹਮਣਵਾਦੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਅਮਰੀਕਾ ਦੇ ਮਹਾਨ ਖਿਡਾਰੀ ਮਾਈਕਲ ਫ਼ੈਲਪਸ ਨੇ ਤੈਰਾਕੀ ਦੇ ਵੱਖ ਵੱਖ ਮੁਕਾਬਲਿਆਂ ਵਿਚ ਹੁਣ ਤੱਕ 9 ਸੋਨ ਤਗ਼ਮੇ ਜਿੱਤ ਕੇ ਇਤਿਹਾਸ ਸਿਰਜ ਦਿਤਾ ਹੈ।
ਕੈਨੇਡਾ ਵਿੱਚ ਸ਼ੋਅ ਤੋਂ ਬਾਅਦ ਅਮਰ ਸਿੰਘ ਚਮਕੀਲਾ ਦੀ ਲੜਕੀ ਕਮਲ ਚਮਕੀਲਾ ਫਰਾਰ
ਜ¦ਧਰ , 13 ਅਗਸਤ (ਸੁਖਦੇਵ ਸਿੰਘ ਸੁੱਖਾ)-ਕੈਨੇਡਾ ਦੀ ਮਸ਼ਹੂਰ ਕੰਪਨੀ ਮੂਵੀ ਬੋਕਸ ਕੈਨੇਡਾ (ਦੇਵ ਸੋਹਲ) ਅਤੇ ਸੀਤਲ ਪਨੇਸਰ ਵੱਲੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਗਏ ਸ਼ੋਅ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਗਾਇਕ ਸਵਰਗੀ ਅਮਰ ਸਿੰਘ ਚਮਕੀਲਾ ਦੀ ਲੜਕੀ ਕਮਲ ਚਮਕੀਲਾ ਫਰਾਰ ਹੋ ਗਈ। ਹਰ ਸਾਲ ਦੀ ਤਰ੍ਹਾਂ ਇਸ ਸਵਾਲ ਵੀ ‘‘ਮੇਲਾ ਤੀਆਂ ਦਾ’’ ਸ਼ੋਅ ਕਰਵਾਇਆ ਗਿਆ ਜਿਨ੍ਹਾਂ ਵਿੱਚ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ ਜਸਵਿੰਦਰ ਬਰਾੜ, ਸਤਵਿੰਦਰ ਲਵਲੀ, ਪ੍ਰਵੀਨ ਭਾਰਟਾ ਅਤੇ ਕਮਲ ਚਮਕੀਲਾ ਮੁੱਖ ਅਕਰਸ਼ਕ ਸਨ। ਇਨ੍ਹਾਂ ਤੋਂ ਇਲਾਵਾ ਕਈ ਮਜੀਸ਼ਨਸ ਨੂੰ ਵੀ ਕੈਨੇਡਾ ਅੰਬੇਸੀ ਵੱਲੋਂ ਇਸ ਸ਼ੌਅ ਲਈ ਵੀਜੇ ਦਿੱਤੇ ਗਏ। ਜਿਨ੍ਹਾਂ ਵਿੱਚੋਂ ਕਮਲ ਚਮਕੀਲਾ ਅਤੇ ਉਨ੍ਹਾਂ ਦੇ ਨਾਲ ਜਾ ਰਹੇ ਮੈਨੇਜਰ ਰਾਮ ਲਾਲ ਦਾ ਵੀਜਾ ਰੱਦ ਹੋ ਗਿਆ। ਨੋਰਥ ਅਮਰੀਕਾ ਵਿੱਚ ‘‘ਮੂਵੀ ਬੌਕਸ’’ ਕੰਪਨੀ ਵੱਲੋਂ ਅਮਰ ਚਮਕੀਲਾ ਦੀ ਐਲਬਮ ‘‘ਪਹਿਲੇ ਲਲਕਾਰੇ ਨਾਲ’’ ਦੀ ਖੂਬ ਐਡ ਕੀਤੀ। ਇਸ ਸ਼ੋਅ ਦਾ ਮੁੱਖ ਅਕਰਸ਼ਕ ਹੋਣ ਦੇ ਕਾਰਨ ਕਮਲ ਚਮਕੀਲਾ ਨੂੰ ਮਨੀਸਟਰੀ ਵੀਜੇ ਤੇ ਕੈਨੇਡਾ ਬੁਲਾਇਆ ਗਿਆ। ਸਾਰੇ ਸ਼ੋਅ ਖਤਮ ਹੋਣ ਤੋਂ ਬਾਅਦ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਲੜਕੀ ਕਮਲ ਚਮਕੀਲਾ ਨੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਪ੍ਰਮੋਟਰ (ਦੇਵ ਸੋਹਲ) ਤੋਂ ਇਜਾਜ਼ਤ ਮੰਗੀ ਅਤੇ 30 ਜੂਨ ਨੂੰ ਉਹ ਆਪਣੇ ਮਾਮਾ ਜੀ ਕੋਲ ਚਲੀ ਗਈ।
ਗਤਕਾ ਕੈਂਪ ਸੈਕਰਾਮੈਂਟੋ ਦਾ
ਸੈਕਰਾਮੈਂਟੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਮੀਰੀ ਪੀਰੀ ਦੇ ਸ਼ਹਿਨਸ਼ਾਹ ਦੀਆਂ ਚਮਕਦੀਆਂ ਦੋ ਸ਼ਮਸੀਰਾਂ ਨੇ ਇਕ ਅਜਿਹਾ ਵਜਦ ਪੈਦਾ ਕੀਤਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਭੁਸਤਾ ਸੰਪਨ ਰੂਪ ਵਿਚ ਹਿੰਦੋਸਤਾਨ ਦੇ ਬ੍ਰਾਹਮਣਵਾਦੀ ਹਾਕਮਾਂ ਨੂੰ ਵੰਗਾਰਦਾ ਧਾਰਮਿਕ ਅਜ਼ਾਦੀ ਦੀ ਸਿਖ਼ਰ ਤੇ ਸੰਸਾਰਕ ਬਾਦਸ਼ਾਹੀ ਦੀ ਖ਼ਾਲਸਾਈ ਸ਼ਾਨ ਦਾ ਇਲਾਹੀ ਪੈਗ਼ਾਮ ਦੇਂਦਾ ਹੈ। ਮੀਰੀ ਪੀਰੀ ਦੀਆਂ ਰੂਹਾਨੀ ਤੇ ਨੂਰਾਨੀ ਸ਼ਮਸ਼ੀਰਾਂ ਸਿੰਘਾਂ ਸਿੰਘਣੀਆਂ ਵਿਚ ਵੱਖਰੀ ਕਿਸਮ ਦੇ ਜੋਸ਼ ਦਾ ਜਲਵਾ ਪੈਦਾ ਕਰਦੀਆਂ ਹਨ। ਦੇਸ਼-ਵਿਦੇਸ਼ ਅੰਦਰ ਵਿਚਲੀ ਗੁਰੂ ਤੜਪ, ਉਸ ਦੇ ਰੰਗ ਵਿਚ ਜਿਊਣ ਨੂੰ ਬੇਹਬਲ ਕਰਦੀ ਹੈ। ਗਤਕਾ, ਗੁਰੂ ਸਾਹਿਬਾਨ ਦੇ ਕੌਤਕਾਂ ਦੀ ਕਲਾ ਹੈ। ਜਿਸ ਵਿਚ ਹਥਿਆਰਾਂ ਨਾਲ ਕੀਤੇ ਅਭਿਆਸ ਨਾਲ ਸਿੱਖੀ ਪਿਆਰ ਜਾਗਦੈ।
ਸਿੱਖਾਂ ਦੇ ਕਾਤਲ ਲਲਕਾਰੇ ਮਾਰਦੇ ਘੁੰਮ ਰਹੇ ਹਨ ਤੇ ਸਿੱਖਾਂ ਨੂੰ ਹੀ ਸਰਕਾਰ ਗ੍ਰਿਫ਼ਤਾਰ ਕਰ ਰਹੀ ਹੈ
ਫ਼ਤਿਹਗੜ੍ਹ ਸਾਹਿਬ 12 ਅਗਸਤ
ਸੌਦਾ ਸਾਧ ਦੇ ਚੇਲਿਆਂ ਵਲੋਂ ਹੋਈ ਭਾਈ ਹਰਿਮੰਦਰ ਸਿੰਘ ਦੀ ਸ਼ਹੀਦੀ ਦੇ ਵਿਰੋਧ ਵਿਚ ਰੋਸ ਵਜੋਂ ਵਾਪਰੀਆਂ ਘਟਨਾਵਾਂ ਸਬੰਧੀ ਹਰਿਆਣਾ ਸਰਕਾਰ ਨੇ 20 ਸਿੱਖਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਜਗਦੀਸ਼ ਗਰਗ ਟਾਇਰਾਂ ਵਾਲਾ ਵਰਗੇ ਹਰਿਮੰਦਰ ਸਿੰਘ ਦੇ ਕਾਤਲ ਜਿਸ ‘ਤੇ ਧਾਰਾ 302 ਤਹਿਤ ਪਰਚਾ ਵੀ ਦਰਜ਼ ਹੋ ਚੁੱਕਾ ਹੈ ਤੇ ਇਸ ਤੋਂ ਇਲਾਵਾ ਅਮਨ ਚੂਹੜ ਅਤੇ ਜਗਦੀਸ਼ ਗਰਗ ਦੇ ਲੜਕੇ ਅਨੁ ਗਰਗ ਤੇ 307 ਤਹਿਤ ਪਰਚੇ ਦਰਜ ਹੋ ਚੁੱਕੇ ਹਨ ਅਤੇ ਇਹ ਗੁੰਡੇ ਅਜੇ ਤੱਕ ਘੁਕਿਆਂਵਾਲੀ ਵਿਚ ਸ਼ਰੇਆਮ ਪੁਲਿਸ ਦੇ ਸਾਹਮਣੇ ਸਿੱਖਾਂ ਨੂੰ ਲਲਕਾਰੇ ਮਾਰਦੇ ਬੇਖੌਫ਼ ਘੁੰਮ ਰਹੇ ਹਨ ਕਿ ਜੋ ਕਰਨਾ ਹੈ ਕਰ ਲਵੋ। ਇਸ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਇਨ੍ਹਾਂ ਖੂੰਖਾਰ ਕਾਤਲਾਂ ਨੂੰ ਸਿੱਧੀ ਸਰਪ੍ਰਸਤੀ ਹਾਸਿਲ ਹੈ ਤੇ ਸਰਕਾਰਾਂ ਇਨ੍ਹਾਂ ਸੰਗੀਨ ਅਪਰਾਧੀਆ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਜਵਾਈਆਂ ਵਾਂਗ ਰੱਖ ਰਹੀਆ ਹਨ। ਭਾਈ ਚੀਮਾ ਨੇ ਕਿਹਾ ਕਿ ਅਜੇ ਤੱਕ ਵੀ ਭਾਰਤ ਵਿਚ ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝਿਆ ਜਾਂਦਾ ਹੈ ਤੇ ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਹੋ ਰਿਹਾ ਹੈ, ਜਿਥੇ ਅਪਣੇ ਲੋਕਾਂ ਦੇ ਕਾਤਲਾਂ ਵਿਰੁੱਧ ਰੋਸ ਪ੍ਰਗਟ ਕਰਨ ਨੂੰ ਵੀ ਸਿੱਖਾਂ ਦਾ ਇਕ ਵੱਡਾ ਗੁਨਾਹ ਸਮਝਿਆ ਜਾਂਦਾ ਹੈ ਉੱਥੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਮਹਿਜ਼ ਪ੍ਰੋਟੈਕਸ਼ਨ ਹੀ ਨਹੀਂ ਦਿੱਤੀ ਜਾ ਰਹੀ ਸਗੋਂ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆ ਲਈ ਹੋਰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਵਿਚ ਬਲਕਰਨ ਸਿੰਘ ਡੱਬਵਾਲੀ, ਅਮਰਜੀਤ ਸਿੰਘ ਅਲੀਕਾਂ ਅਤੇ ਪੱਪੂ ਅਲੀਕਾਂ ਤੋਂ ਇਲਾਵਾ 15 ਤੋਂ ਵੱਧ ਹੋਰ ਸਿੱਖ ਵੀ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਦੇਸ਼ ਤੋਂ ਮੁਆਫੀ ਮੰਗਣ : ਭਾਜਪਾ
ਨਵੀਂ ਦਿੱਲੀ, 12 ਅਗਸਤ 2008 - ਨੋਟ ਬਦਲੇ ਵੋਟ ਮਾਮਲੇ ਦੇ ਸਟਿੰਗ ਆਪਰੇਸ਼ਨ ਦੀ ਟੇਪ ਜਨਤਕ ਹੋ ਜਾਣ ਤੋਂ ਉਤਸਾਹਿਤ ਭਾਜਪਾ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਪਾਰਟੀ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸਤੋਂ ਸਾਫ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਭ੍ਰਿਸ਼ਟ ਤਰੀਕੇ ਨਾਲ ਬਹੁਮਤ ਹਾਸਲ ਕੀਤਾ ਹੈ। ਪ੍ਰਸਾਦ ਨੇ ਇਸ ਸਟਿੰਗ ਆਪਰੇਸ਼ਨ ਦੀ ਸਭ ਤੋਂ ਮਹੱਤਵਪੂਰਨ ਕੜੀ ਸਜੀਵ ਸਕਸੈਨਾ ਦੇ ਅਚਾਨਕ ਲਾਪਤਾ ਹੋਣ ‘ਤੇ ਸਵਾਲ ਖੜੇ ਕਰਦੇ ਹੋਏ ਮੰਗ ਕੀਤੀ ਹੈ ਕਿ ਉਸਨੂੰ ਤੁਰੰਤ ਗ੍ਰਿਫਤਾਰ ਕਰਕੇ ਜਨਤਾ ਦੇ ਸਾਹਮਣੇ ਲਿਆਇਆ ਜਾਵੇ। ਸਬੰਧਤ ਟੀਵੀ ਚੈਨਲ ਦੁਆਰਾ ਸਟਿੰਗ ਆਪਰੇਸ਼ਨ ਦੇ ਟੇਪ ਦਾ ਪ੍ਰਸਾਰਨ ਕਰਨ ਦੇ ਬਾਅਦ ਭਾਜਪਾ ਨੇ ਰਾਹਤ ਦਾ ਸਾਹ ਲਿਆ ਹੈ। ਰਵੀਸ਼ੰਕਰ ਨੇ ਪ੍ਰਧਾਨ ਮੰਤਰੀ ਦੇ ਨਾਲ ਇਸ ਮਾਮਲੇ ਵਿਚ ਭਾਜਪਾ ਸਾਂਸਦਾਂ ‘ਤੇ ਸਵਾਲ ਖੜੇ ਕਰਨ ਵਾਲੇ ਦੋ ਕੇਂਦਰੀ ਮੰਤਰੀਆਂ ਲਾਲੂ ਪ੍ਰਸਾਦ ਯਾਦਵ ਅਤੇ ਰਾਮ ਵਿਲਾਸ ਪਾਸਵਾਨ ਨੂੰ ਲਪੇਟਿਆ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਨਾਲ ਬਹੁਮਤ ਹਾਸਲ ਕੀਤਾ ਹੈ, ਉਸ ਲਈ ਉਨ੍ਹਾਂ ਨੂੰ ਹੁਣ ਬਗੈਰ ਕਿਸੇ ਦੇਰੀ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ। ਨਾਲ ਹੀ ਆਪਣੇ ਉਨ੍ਹਾਂ ਮੰਤਰੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਇਸ ਮਾਮਲੇ ਵਿਚ ਗਲਤ ਬਿਆਨਬਾਜ਼ੀ ਕਰਕੇ ਸੰਸਦ ਦੇ ਮਾਣ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ।
ਬੁਸ਼ ਦੀ ਰੂਸ ਨੂੰ ਜਾਰਜੀਆ ਚੋਂ ਫੌਜ ਹਟਾਉਣ ਦੀ ਚੇਤਾਵਨੀ
ਨਵੀਂ ਦਿੱਲੀ, 12 ਅਗਸਤ 2008 - ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਰੂਸ ਨੂੰ ਜਾਰਜੀਆ ਵਿਚ ਭਿਅੰਕਰ ਹਿੰਸਾ ਖਤਮ ਕਰਦੇ ਹੋਏ ਜੰਗਬੰਦੀ ਸਮਝੌਤਾ ਸਵੀਕਾਰ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਰੂਸ ਨੂੰ ਸੋਵੀਅਤ ਗਣਰਾਜ ਦਾ ਅੰਗ ਰਹੇ ਇਸ ਦੇਸ਼ ਵਿਚ ਸੰਕਟ ਦਾ ਅੰਤ ਕਰਨ ਲਈ ਕੌਮਾਂਤਰੀ ਵਿਚੋਲਗੀ ਸਵੀਕਾਰ ਕਰਨ ਲਈ ਕਿਹਾ ਹੈ। ਚੀਨ ਵਿਚ ਓਲੰਪਿਕ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈ ਵਾਪਸ ਪਰਤੇ ਬੁਸ਼ ਨੇ ਰੂਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਰੂਸ ਨੂੰ ਹਿੰਸਾ ਖਤਮ ਕਰ ਦੇਣੀ ਚਾਹੀਦੀ ਹੈ। ਪਿਛਲੇ ਹਫਤੇ ਤੋਂ ਜਾਰਜੀਆ ਦੇ ਵੱਖਵਾਦੀ ਸੂਬੇ ਦੱਖਣੀ ਓਸੇਟੀਆ ਵਿਚ ਭੜਕੀ ਹਿੰਸਾ ‘ਤੇ ਕੜੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਬੁਸ਼ ਨੇ ਰੂਸ ਨੂੰ ਆਪਣੇ ਕਦਮ ਵਾਪਸ ਖਿੱਚਣ ਅਤੇ ਜਾਰਜੀਆ ਦੇ ਪੱਛਮੀ ਸਮਰਥਕ ਸਰਕਾਰ ਨੂੰ ਹਟਾਉਣ ਦੀ ਕੋਈ ਵੀ ਕੋਸ਼ਿਸ਼ ਕਰਨ ਦੀ ਚੇਤਾਵਨੀ ਦਿੱਤੀ ਹੈ।
ਮੁਸਲਿਮ ਲੜਕੀ ਦਾ 15 ਸਾਲ ਦੀ ਉਮਰ ‘ਚ ਵੀ ਨਿਕਾਹ ਜਾਇਜ਼: ਕੋਰਟ
ਪਟਨਾ, 12 ਅਗਸਤ 2008 - ਪਟਨਾ ਹਾਈਕੋਰਟ ਨੇ ਕਿਹਾ ਕਿ ਕੋਈ ਵੀ ਮੁਸਲਿਮ ਲੜਕੀ 15 ਸਾਲ ਦੀ ਉਮਰ ਵਿਚ ਸਵੈ ਇੱਛਾ ਨਾਲ ਨਿਕਾਹ ਕਰ ਸਕਦੀ ਹੈ। ਇਸ ਲਈ ਪਰਿਵਾਰ ਵਾਲਿਆਂ ਦਾ ਰਾਜ਼ੀ ਹੋਣਾ ਜ਼ਰੂਰੀ ਨਹੀਂ ਹੈ। ਦੋ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿਚ ਨਿਕਾਹ ਦੇ ਸਮੇਂ ਲੜਕੀ ਦੀ ਉਮਰ 16 ਸਾਲ ਹੋਣ ਦੇ ਆਧਾਰ ‘ਤੇ ਉਸਦੇ ਨਿਕਾਹ ਨੂੰ ਨਾਜਾਇਜ਼ ਠਹਿਰਾ ਕੇ ਬਾਲ ਘਰ ਭੇਜਿਆ ਗਿਆ ਸੀ। ਮੁੱਖ ਜੱਜ ਆਰ ਐਮ ਲੋਡਾਲ ਅਤੇ ਜਸਟਿਸ ਕੇਕੇ ਮੰਡਲ ‘ਤੇ ਆਧਾਰਤ ਬੈਂਚ ਨੇ ਲੜਕੀ ਨੂੰ ਬਾਲ ਘਰ ਤੋਂ ਮੁਕਤ ਕਰਵਾਉਣ ਅਤੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਸਨੂੰ ਪਤੀ ਦੇ ਨਾਲ ਜਾਣ ਦਾ ਹੁਕਮ ਦਿੱਤਾ ਹੈ।
ਪ੍ਰਚੰਡ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਨੂੰ ਝਟਕਾ
ਨਵੀਂ ਦਿੱਲੀ, 12 ਅਗਸਤ 2008 - ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਮਾਓਵਾਦੀ ਮੁਖੀ ਪ੍ਰਚੰਡ ਦੀ ਕੋਸ਼ਿਸ਼ ਨੂੰ ਕਰਾਰਾ ਝਟਕਾ ਲੱਗਾ ਹੈ। ਸੀਪੀਐਨ-ਯੂਐਮਐਲ ਨੇ ਉਨ੍ਹਾਂ ਦੇ ਵਿਰੋਧੀ ਗਿਰਜ਼ਾ ਪ੍ਰਸਾਦ ਕੋਈਰਾਲਾ ਦੀ ਨੇਪਾਲੀ ਕਾਂਗਰਸ ਨੂੰ ਸਰਕਾਰ ਵਿਚ ਸ਼ਾਮਲ ਨਹੀਂ ਕਰਨ ‘ਤੇ ਹਿਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੀਪੀਐਨ-ਯੂਐਮਐਲ ਦੇ ਸਾਬਕਾ ਜਨਰਲ ਸਕੱਤਰ ਮਾਧਵ ਕੁਮਾਰ ਨੇਪਾਲ ਨੇ ਕਿਹਾ ਕਿ ਅਗਲੀ ਸਰਕਾਰ ਆਮ ਸਹਿਮਤੀ ਨਾਲ ਬਣਨੀ ਚਾਹੀਦੀ ਹੈ ਜਿਸ ਵਿਚ ਨੇਪਾਲੀ ਕਾਂਗਰਸ ਵੀ ਸ਼ਾਮਲ ਹੋਵੇ। ਖੱਬੀ ਧਿਰ ਨੇ ਸੁਝਾਅ ਦਿੱਤਾ ਸੀ ਕਿ ਝਗੜ ਰਹੀਆਂ ਦੋਵੇਂ ਪਾਰਟੀਆਂ ਨੂੰ ਰੱਖਿਆ ਮੰਤਰਾਲੇ ‘ਤੇ ਆਪਣਾ ਦਾਅਵਾ ਛੱਡ ਦੇਣਾ ਚਾਹੀਦਾ ਹੈ ਤਾਂਕਿ ਸਰਕਾਰ ਦਾ ਰਸਤਾ ਸਾਫ ਹੋ ਸਕੇ। ਯੂਐਮਐਲ ਨੇਤਾ ਨੇ ਕਿਹਾ ਕਿ ਮਾਓਵਾਦੀਆਂ ਨੂੰ ਰੱਖਿਆ ਮੰਤਰਾਲੇ, ਗ੍ਰਹਿ ਮੰਤਰਾਲੇ ਨੂੰ ਆਪਣੇ ਹੱਥੀਂ ਨਹੀਂ ਲੈਣਾ ਚਾਹੀਦਾ। ਨੇਪਾਲੀ ਕਾਂਗਰਸ ਨੂੰ ਵੀ ਨਵੀਂ ਸਰਕਾਰ ਕਾਇਮ ਕਰਨ ਲਈ ਆਮ ਰਾਏ ਦਾ ਮਹੌਲ ਬਣਾਉਣ ਦੇ ਉਦੇਸ਼ ਨਾਲ ਰੱਖਿਆ ਮੰਤਰਾਲੇ ‘ਤੇ ਨਹੀਂ ਅੜਨਾ ਚਾਹੀਦਾ। ਕਾਰਜਕਾਰੀ ਪ੍ਰਧਾਨ ਮੰਤਰੀ ਕੋਇਰਾਲਾ ਵੀ ਯੂਐਮਐਲ ਨੂੰ ਆਪਣੇ ਪਾਲ਼ੇ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਐਮਐਲ ਨੇ ਸਪੱਸ਼ਟ ਕਿਹਾ ਹੈ ਕਿ ਉਹ ਅਜਿਹੀ ਕਿਸੇ ਵੀ ਸਰਕਾਰ ਦਾ ਹਿੱਸਾ ਨਹੀਂ ਬਣੇਗੀ, ਜਿਸ ਵਿਚ ਮਾਓਵਾਦੀਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਅੰਡਰਵਰਲਡ ਡੌਨ ਦਾਊਦ ਅਬਰਾਹਿਮ ਦਾ ਭਰਾ ਅਨੀਸ ਗ੍ਰਿਫਤਾਰ
ਨਵੀਂ ਦਿੱਲੀ, 12 ਅਗਸਤ 2008 ਅੰਡਰਵਰਲਡ ਡੌਨ ਦਾਊਦ ਅਬਰਾਹਿਮ ਦੇ ਭਰਾ ਅਨੀਸ ਇਬਰਾਹਿਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਖਬਰ ਦੀ ਅਜੇ ਤੱਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋ ਪਾਈ ਹੈ। ਸੀਬੀਆਈ ਨੇ ਇਸ ਸਬੰਧ ਵਿਚ ਸਾਉਦੀ ਅਰਬ ਨਾਲ ਸੰਪਰਕ ਕੀਤਾ ਹੈ। ਸੀਬੀਆਈ ਇਹ ਪੁੱਛਗਿਛ ਇਨ੍ਹਾਂ ਖਬਰਾਂ ਦੇ ਆਧਾਰ ‘ਤੇ ਕਰ ਰਹੀ ਹੈ ਅਨੀਸ ਨੂੰ ਜੇਡਾ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੀਬੀਆਈ ਦੀ ਅਪੀਲ ‘ਤੇ ਹੀ ਅਨੀਸ ਦੇ ਖਿਲਾਫ ਇੰਟਰਪੋਲ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।ਜਾਂਚ ਏਜੰਸੀ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਸੀਂ ਸਾਉਦੀ ਅਰਬ ਦੇ ਅਧਿਕਾਰੀਆਂ ਨਾਲ ਟੈਲੀਫੋਨ ‘ਤੇ ਸੰਪਰਕ ਕੀਤਾ ਹੈ। ਮੁੰਬਈ ਵਿਚ 1993 ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਅਨੀਸ ਦੀ ਤਲਾਸ਼ ਹੈ। ਅਨੀਸ ਨੂੰ ਇਸਤੋਂ ਪਹਿਲਾਂ 2002 ਵਿਚ ਦੁਬਈ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸਤੋਂ ਬਾਅਦ ਉਸਨੂੰ ਜਮਾਨਤ ਦੇ ਕੇ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਸੀਬੀਆਈ ਵਲੋਂ ਉਸਦੀ ਸਪੁਰਦਗੀ ਦੀ ਅਪੀਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਕਿਹਾ ਕਿ ਅਧਿਕਾਰੀ ਉਸਦੀ ਗ੍ਰਿਫਤਾਰੀ ਸਬੰਧੀ ਖਬਰਾਂ ਦੀ ਪੁਸ਼ਟੀ ਦੀ ਕੋਸ਼ਿਸ਼ ਕਰ ਰਹੇ ਹਨ। ਸੀਬੀਆਈ ਨੇ ਦੁਬਈ ਵਿਚ ਨੌਜਵਾਨਾਂ ਨੂੰ ਲੈ ਕੇ ਜਾਣ ਅਤੇ ਬਾਅਦ ਵਿਚ ਟ੍ਰੇਨਿੰਗ ਲਈ ਕਰਾਂਚੀ ਭੇਜਣ ਸਬੰਧੀ ਅਨੀਸ ਦੀ ਭੂਮਿਕਾ ਦਾ ਜ਼ਿਕਰ ਕੀਤਾ ਸੀ।
ਪਾਕਿਸਤਾਨ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਖਿਲਾਫ ਮਹਾਂਦੋਸ਼ ਅਗਲੇ ਹਫਤੇ
ਵਾਸ਼ਿੰਗਟਨ, 12 ਅਗਸਤ 2008 -ਪਾਕਿਸਤਾਨ ਵਿਚ ਸੱਤਾਧਾਰੀ ਗੱਠਜੋੜ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਅਗਲੇ ਹਫਤੇ ਪੇਸ਼ ਕੀਤਾ ਜਾਵੇਗਾ। ਸੂਚਨਾ ਮੰਤਰੀ ਸ਼ੇਰੀ ਰਹਿਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਗਲੇ ਹਫਤੇ ਅਸੀਂ ਨੈਸ਼ਨਲ ਅਸੈਂਬਲੀ ਅਤੇ ਸੈਨਟ ਦਾ ਸਾਂਝਾ ਸੈਸ਼ਨ ਬੁਲਾਵਾਂਗੇ। ਉਸ ਸਮੇਂ ਸਾਡੇ ਕੋਲ ਜ਼ਰੂਰਤ ਤੋਂ ਵੱਧ ਵੋਟ ਹੋਣਗੇ। ਮੁਸ਼ੱਰਫ ਦੇ ਵਿਰੁੱਧ ਮਹਾਂਦੋਸ਼ ਪ੍ਰਸਤਾਵ ਤਿਆਰ ਕਰ ਰਹੀ ਪੀਪੀਪੀ ਅਤੇ ਪੀਐਮਐਲ-ਐਨ ਦੇ ਨੇਤਾਵਾਂ ਦੀ ਕਮੇਟੀ ਦੀ ਮੀਟਿੰਗ ਦੇ ਬਾਅਦ ਸ਼ੇਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਸ਼ੱਰਫ ‘ਤੇ ਹੁਣ ਪਹਾੜ ਟੁੱਟਣਾ ਹੈ ਅਤੇ ਦੋ ਰਾਜਾਂ ਦੀਆਂ ਅਸੈਂਬਲੀਆਂ ਨੇ ਪ੍ਰਸਤਾਵ ਪਾਸ ਕਰਕੇ ਉਨ੍ਹਾਂ ਨੂੰ ਸੰਸਦ ਵਿਚ ਭਰੋਸਾ ਹਾਸਲ ਕਰਨ ਲਈ ਕਿਹਾ ਹੈ। ਮੁਸ਼ੱਰਫ ਦੇ ਵਿਰੁੱਧ ਦੋਸ਼ਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਇਕ ਮਜ਼ਬੂਤ ਦੋਸ਼ ਪੱਤਰ ਹੈ, ਜਿਸਨੂੰ ਕੋਈ ਵੀ ਵਿਅਕਤੀ ਚੁਣੌਤੀ ਨਹੀਂ ਦੇ ਸਕਦਾ। ਮਹਾਂਦੋਸ਼ ਪ੍ਰਸਤਾਵ ਦਾ ਮਸੌਦਾ ਤਿਆਰ ਕਰ ਰਹੀ ਕਮੇਟੀ ਦੇ ਮੈਂਬਰ ਪੀਐਮਐਲ-ਐਨ ਦੇ ਨੇਤਾ ਇਸ਼ਾਕ ਡਾਰ ਨੇ ਕਿਹਾ ਕਮੇਟੀ ਅਜਿਹਾ ਦਸਤਾਵੇਜ਼ ਤਿਆਰ ਕਰ ਰਹੀ ਹੈ, ਜਿਸਨੂੰ ਚੁਣੌਤੀ ਨਾ ਦਿੱਤੀ ਜਾ ਸਕੇ। ਡਾਰ ਨੇ ਕਿਹਾ ਕਿ ਗੱਠਜੋੜ ਦੇ ਕੋਲ ਰਾਸ਼ਟਰਪਤੀ ‘ਤੇ ਮਹਾਂਦੋਸ਼ ਚਲਾਉਣ ਲਈ ਜ਼ਰੂਰੀ 295 ਵੋਟਾਂ ਤੋਂ ਵੱਧ ਬਹੁਮਤ ਹੈ। ਹੁਣ ਸਬੰਧਤ ਪਾਰਟੀਆਂ ਨੂੰ ਸਥਿਤੀ ਸਮਝ ਕੇ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਹੈ।
ਕਿਸੇ ਅੱਗੇ ਨਹੀਂ ਝੁਕੇਗਾ ਜਾਰਜੀਆ
ਵਾਸ਼ਿੰਗਟਨ, 12 ਅਗਸਤ 2008 - ਜਾਰਜੀਆ ਦੇ ਰਾਸ਼ਟਰਪਤੀ ਮਿਖਾਇਲ ਸਾਕਸਵਿਲੀ ਨੇ ਕਿਹਾ ਕਿ ਦੇਸ਼ ਦੇ ਅੰਦਰ ਰੂਸੀ ਫੌਜ ਦੇ ਦਾਖਲ ਹੋਣ ਅਤੇ ਰਾਜਧਾਨੀ ਤਿਬਲਿਸੀ ਦੇ ਉੱਪਰ ਖਤਰਾ ਹੋਣ ਦੇ ਸਮੇਂ ਵੀ ਉਹ ਕਿਸੇ ਦੇ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਜਾਰਜੀਆ ਕਦੇ ਵੀ ਹਾਰ ਨਹੀਂ ਮੰਨੇਗਾ। ਜਾਰਜੀਆ ਕਦੇ ਵੀ ਆਤਮਸਮਰਪਣ ਨਹੀਂ ਕਰੇਗਾ।
ਰੂਸ ਦਾ ਅੱਧੇ ਜਾਰਜੀਆ ‘ਤੇ ਕਬਜ਼ਾ, ਰੂਸ ਵੱਲੋਂ ਜਾਰਜੀਆ ਨੂੰ ਤੁਰੰਤ ਹਥਿਆਰ ਸੁੱਟਣ ਦਾ ਅਲਟੀਮੇਟਮ
ਸੇਨਾਕੀ (ਜਾਰਜੀਆ), 12 ਅਗਸਤ - ਰੂਸੀ ਫ਼ੌਜਾਂ ਨੇ ਅੱਧੇ ਜਾਰਜੀਆ ‘ਤੇ ਕਬਜ਼ਾ ਕਰ ਲਿਆ ਹੈ। ਜਾਰਜੀਆ ਦੇ ਪ੍ਰਮੁੱਖ ਫ਼ੌਜੀ ਅੱਡੇ ਇਸ ਵੇਲੇ ਰੂਸ ਦੇ ਕਬਜ਼ੇ ਹੇਠ ਆ ਚੁੱਕੇ ਹਨ। ਰੂਸੀ ਫ਼ੌਜਾਂ ਵੱਲੋਂ ਜ਼ਮੀਨੀ ਅਤੇ ਹਵਾਈ ਦੋਵੇਂ ਪਾਸਿਓਂ ਹਮਲੇ ਕੀਤੇ ਜਾ ਰਹੇ ਹਨ। ਫ਼ੌਜਾਂ ਹੁਣ ਜਾਰਜੀਆ ਦੀ ਰਾਜਧਾਨੀ ਤਬਲਿਸੀ ਤੋਂ ਸਿਰਫ਼ 60 ਕਿਲੋਮੀਟਰ ਦੂਰ ਰਹਿ ਗਈਆਂ ਹਨ। ਗੋਰੀ ਸ਼ਹਿਰ ‘ਤੇ ਤਾਂ ਰੂਸੀ ਫ਼ੌਜਾਂ ਦਾ ਕਬਜ਼ਾ ਹੋ ਗਿਆ ਹੈ। ਇਹ ਜਾਣਕਾਰੀ ਖ਼ੁਦ ਜਾਰਜੀਆ ਦੇ ਰਾਸ਼ਟਰਪਤੀ ਮਿਖਾਇਲ ਸਾਕਾਸ਼ਵਿਲੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੱਛਮੀ ਅਤੇ ਪੂਰਬੀ ਜਾਰਜੀਆ ਵਿਚਾਲ਼ੇ ਸੰਪਰਕ ਇਸ ਵੇਲੇ ਬਿਲਕੁਲ ਕੱਟਿਆ ਹੋਇਆ ਹੈ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਕਾਸ਼ਵਿਲੀ ਨੇ ਕਿਹਾ ਕਿ ਰੂਸੀ ਫ਼ੌਜਾਂ ਨੇ ਜਾਰਜੀਆ ਦੇ ਪੂਰਬੀਆ ਅਤੇ ਪੱਛਮੀ ਭਾਗਾਂ ਨੂੰ ਜੋੜਨ ਵਾਲ਼ੀ ਮੁੱਖ ਸੜਕ ‘ਤੇ ਕਬਜ਼ਾ ਕਰ ਲਿਆ ਹੈ। ‘ਹਮਦਰਦ‘ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਰੂਸੀ ਫ਼ੌਜਾਂ ਨੇ ਜਾਰਜੀਆ ਦੇ ਸ਼ਹਿਰ ਸੇਨਾਕੀ ‘ਚ ਸਥਿਤ ਪ੍ਰਮੁੱਖ ਫ਼ੌਜੀ ਅੱਡੇ ‘ਤੇ ਵੀ ਕਬਜ਼ਾ ਕਰ ਲਿਆ ਹੈ। ਰੂਸ ਵੱਲੋਂ ਜਾਰਜੀਆ ਨੂੰ ਤੁਰੰਤ ਹਥਿਆਰ ਸੁੱਟਣ ਦਾ ਅਲਟੀਮੇਟਮ ਵੀ ਦੇ ਦਿੱਤਾ ਗਿਆ ਹੈ। ਆਮ ਲੋਕ ਮਨਾਂ ‘ਚ ਇਹੋ ਵਿਚਾਰ ਵਾਰ ਵਾਰ ਆ ਰਹੇ ਹਨ ਕਿ ਕੀ ਰੂਸ ਹੁਣ ਜਾਰਜੀਆ ਦੀ ਫ਼ੌਜੀ ਤਾਕਤ ਖ਼ਤਮ ਕਰਕੇ ਰਹੇਗਾ ਅਤੇ ਆਪਣੇ ਟੁੱਟ ਚੁੱਕੇ ਵਿਵਾਦਗ੍ਰਸਤ ਖੇਤਰਾਂ ਨੂੰ ਆਪਣੇ ਵਿੱਚ ਮਿਲ਼ਾ ਲਵੇਗਾ ਜਾਂ ਜਾਰਜੀਆ ਦੀ ਸਰਕਾਰ ਨੂੰ ਡੇਗ ਕੇ ਪੂਰੇ ਜਾਰਜੀਆ ‘ਤੇ ਹੀ ਕਬਜ਼ਾ ਕਰ ਲਵੇਗਾ। ਉਂਝ ਇਹ ਖ਼ਬਰਾਂ ਆ ਰਹੀਆਂ ਹਨ ਕਿ ਰੂਸ ਤਾਂ ਸਾਊਥ ਓਸੈਟੀਆ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸੇਨਾਕੀ ‘ਚ ਜਾਰਜੀਆ ਦੀਆਂ ਫ਼ੌਜਾਂ ਨੇ ਬਿਨਾਂ ਕੋਈ ਮੁਕਾਬਲਾ ਕੀਤਿਆਂ ਹਥਿਆਰ ਸੁੱਟ ਦਿੱਤੇ। ਰੂਸੀ ਪ੍ਰਧਾਨ ਮੰਤਰੀ ਵਲਾਦੀਮੀਰ ਵੀ. ਪੁਤਿਨ ਨੇ ਜਾਰਜੀਆ ਦੀ ਲੀਡਰਸ਼ਿਪ ‘ਤੇ ਦੋਸ਼ ਲਾਇਆ ਕਿ ਪੱਛਮੀ ਦੇਸ਼ਾਂ ਵੱਲੋਂ ਜਾਣ ਬੁੱਝ ਕੇ ਰੂਸੀ ਕਾਰਵਾਈਆਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੜਾਈ ਪਹਿਲਾਂ ਜਾਰਜੀਆ ਨੇ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਠੰਢੀ ਜੰਗ ਹੁਣ ਖ਼ਤਮ ਤਾਂ ਹੋ ਗਈ ਹੈ ਪਰ ਠੰਢੀ ਜੰਗ ਦੀ ਮਾਨਸਿਕਤਾ ਉਸੇ ਤਰ੍ਹਾਂ ਅਮਰੀਕਾ ਦੇ ਕਈ ਕੂਟਨੀਤਿਕਾਂ ‘ਚ ਮੌਜੂਦ ਹੈ। ਰੂਸ ਦੇ ਰਾਸ਼ਟਰਪਤੀ ਦਮਿੱਤਰੀ ਏ. ਮੈਡਵੇਡੇਵ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ੌਜਾਂ ਨੇ ਜਾਰਜੀਆ ਦੇ ਅਹਿਮ ਹਿੱਸੇ ਵਿੱਚ ਆਪਣੀ ਕਾਰਵਾਈ ਮੁਕੰਮਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਾਊਥ ਓਸੈਟੀਆ ‘ਚ ਸ਼ਾਂਤੀ ਬਹਾਲ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਰਜੀਆ ‘ਤੇ ਕਬਜ਼ਾ ਬਿਲਕੁਲ ਵੀ ਨਹੀਂ ਕੀਤਾ ਜਾ ਰਿਹਾ।
ਜੰਮੂ-ਕਸ਼ਮੀਰ ‘ਚ ਹਿੰਸਾ ਜਾਰੀ, 7 ਹੋਰ ਮੌਤਾਂ
ਸ੍ਰੀਨਗਰ, 12 ਅਗਸਤ- ਜੰਮੂ ਕਸ਼ਮੀਰ ‘ਚ ਅਮਰਨਾਥ ਸ਼੍ਰਾਈਨ ਬੋਰਡ ਤੋਂ ਜ਼ਮੀਨ ਵਾਪਸ ਲੈਣ ਕਾਰਣ ਪੈਦਾ ਹੋਇਆ ਹਿੰਸਾ ਦਾ ਦੌਰ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਕਸ਼ਮੀਰ ਵਾਦੀ ਦੇ ਸਾਰੇ ਪ੍ਰਮੁੱਖ ਸ਼ਹਿਰਾਂ ‘ਚ ਕਰਫ਼ਿਊ ਲੱਗਿਆ ਹੋਇਆ ਹੈ ਪਰ ਭੜਕੇ ਹੋਏ ਮੁਜ਼ਾਹਰਾਕਾਰੀ ਕਰਫ਼ਿਊ ਤੋੜ ਕੇ ਸੜਕਾਂ ‘ਤੇ ਉਤਰ ਰਹੇ ਹਨ। ਅੱਜ ਮੰਗਲ਼ਵਾਰ ਨੂੰ ਵੀ ਪੰਜ ਵਿਅਕਤੀ ਬਾਂਦੀਪੁਰਾ ‘ਚ ਅਤੇ ਦੋ ਵਿਅਕਤੀ ਸ੍ਰੀਨਗਰ ਦੇ ਲਾਸਜਨ ਖੇਤਰ ਵਿੱਚ ਪੁਲਿਸ ਦੀ ਗੋਲ਼ੀਬਾਰੀ ਦੌਰਾਨ ਮਾਰੇ ਗਏ। ਕੱਲ੍ਹ ਹੁਰੀਅਤ ਆਗੂ ਸ਼ੇਖ਼ ਅਬਦੁਲ ਅਜ਼ੀਜ਼ (60) ਦੀ ਪੁਲਿਸ ਗੋਲ਼ੀਬਾਰੀ ਦੌਰਾਨ ਮੌਤ ਹੋ ਗਈ ਸੀ, ਉਸੇ ਵਿਰੁੱਧ ਰੋਸ ਪ੍ਰਗਟਾਉਣ ਲਈ ਲੋਕ ਜ਼ਬਰਦਸਤੀ ਸੜਕਾਂ ‘ਤੇ ਉਤਰ ਰਹੇ ਸਨ। ਬੇਕਾਬੂ ਭੀੜਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੂੰ ਹਰ ਥਾਈਂ ਤਾਕਤ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ, ਜਿਸ ਕਾਰਣ ਮੌਤਾਂ ਦੀ ਗਿਣਤੀ ਨਿੱਤ ਵਧਦੀ ਹੀ ਜਾ ਰਹੀ ਹੈ। ਅੱਜ ਜਦੋਂ ਲੋਕ ਬਾਂਦੀਪੁਰਾ ਵਿਖੇ ਜਾਮਾ ਮਸਜਿਦ ਵੱਲ ਵਧ ਰਹੇ ਸਨ, ਜਿੱਥੇ ਸ਼ੇਖ਼ ਅਜ਼ੀਜ਼ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ ਤਾਂ ਸੁਰੱਖਿਆ ਦਸਤਿਆਂ ਨੇ ਉਨ੍ਹਾਂ ‘ਤੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਜ਼ਾਹਰਾਕਾਰੀਆਂ ਨੇ ਮੰਗਲ਼ਵਾਰ ਨੂੰ ਮੁਜ਼ੱਫ਼ਰਾਬਾਦ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਜੋ ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਲਗਾਤਾਰ ਜਾਰੀ ਸੀ। ਹੁਰੀਅਤ ਆਗੂ ਵੀ ਅੱਜ ਸਾਰਾ ਦਿਨ ਮੰਗ ਕਰਦੇ ਰਹੇ ਕਿ ਕਰਫ਼ਿਊ ਹਟਾ ਦਿੱਤਾ ਜਾਵੇ ਤਾਂ ਜੋ ਲੋਕ ਸ਼ੇਖ ਅਜ਼ੀਜ਼ ਦੇ ਜਨਾਜ਼ੇ ‘ਚ ਤਾਂ ਸ਼ਿਰਕਤ ਕਰ ਸਕਣ। ਸਰਕਾਰੀ ਅਧਿਕਾਰੀਆਂ ਮੁਤਾਬਕ ਸਥਿਤੀ ਕਾਬੂ ਹੇਠ ਹੈ ਪਰ ਤਣਾਅ ਲਗਾਤਾਰ ਬਣਿਆ ਹੋਇਆ ਹੈ। ਜੰਮੂ ‘ਚ ਸ੍ਰੀ ਅਮਰਨਾਥ ਸ਼੍ਰਾਈਨ ਸੰਘਰਸ਼ ਸਮਿਤੀ ਦੇ ਕਾਰਕੁੰਨਾਂ ਨੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ, ਉਹ ਮੰਗ ਕਰ ਰਹੇ ਹਨ ਕਿ ਅਮਰਨਾਥ ਸ਼੍ਰਾਈਨ ਬੋਰਡ ਤੋਂ ਵਾਪਸ ਲਈ ਜ਼ਮੀਨ ਬਹਾਲ ਕੀਤੀ ਜਾਵੇ ਪਰ ਕਸ਼ਮੀਰੀ ਮੁਸਲਮਾਨ ਇਸ ਦਾ ਵਿਰੋਧ ਕਰ ਰਹੇ ਹਨ। ਇਸ ਤਰ੍ਹਾਂ ਇਹ ਇੱਕ ਹਿੰਦੂ-ਮੁਸਲਿਮ ਫ਼ਸਾਦ ਬਣ ਕੇ ਰਹਿ ਗਿਆ ਹੈ।
ਸਿੱਖ ਫਿਲਾਸਫਰ ਸ: ਕਪੂਰ ਸਿੰਘ ਆਈ ਸੀ ਐਸ ਦੂਰ ਅੰਦੇਸ਼ੀ ਰੱਖਣ ਵਾਲੇ
ਸੂਝਵਾਨ ਸਿੱਖ ਸਨ :- ਮਾਨ
ਫਤਿਹਗੜ੍ਹ ਸਾਹਿਬ, 11 ਅਗਸਤ :- “ ਸੱਚੀ ਸਾਖੀ” ਦੇ ਰਚਣਕਰਤਾ ਸਿੱਖ ਚਿੰਤਕ ਫਿਲਾਸਫਰ ਸ: ਕਪੂਰ ਸਿੰਘ ਆਈ.ਸੀ.ਐੱਸ. ਦੀਆ ਸਿੱਖ ਕੌਮ ਨੂੰ ਦਿੱਤੀਆ ਗਈਆ ਵੱਡਮੁੱਲੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 13 ਅਗਸਤ ਨੂੰ ਕਿਲ੍ਹਾ ਸ: ਹਰਨਾਮ ਸਿੰਘ ( ਫਤਿਹਗੜ੍ਹ ਸਾਹਿਬ) ਵਿਖੇ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਉਨ੍ਹਾ ਦੀ ਬਰਸੀ ਮਨਾ ਰਿਹਾ ਹੈ। ਜਿਸ ਵਿੱਚ ਉਨ੍ਹਾ ਵੱਲੋ “ਸੱਚੀ ਸਾਖੀ” ਵਿੱਚ ਅੰਕਿਤ ਕੀਤੇ ਗਏ ਕੌਮ ਪੱਖੀ ਵਿਚਾਰਾਂ ਦੀ ਰੌਸ਼ਨੀ ਤੋ ਸੇਧ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਆਜਾਦੀ ਦੇ ਸੰਘਰਸ਼ ਨੂੰ ਜਮਹੂਰੀਅਤ ਲੀਹਾਂ ਤੇ ਹੋਰ ਤੇਜ਼ ਕਰਨ ਦਾ ਪ੍ਰਣ ਕਰੇਗਾ।
ਚੀਨ 9 ਸੋਨੇ ਦੇ ਤਗ਼ਮੇ ਜਿੱਤ ਕੇ ਪਹਿਲੇ ਸਥਾਨ ਤੇ
ਬੀਜਿੰਗ-ਸੈਨ ਫ਼ਰਾਂਸਿਸਕੋ (ਬਵਿੰਦਰਪਾਲ ਸਿੰਘ ਖ਼ਾਲਸਾ) ਸੰਸਾਰ-ਸੰਚਾਰ-ਸੂਚਨਾ ਅਨੁਸਾਰ ਚੀਨ ਨੇ ਨੌਂ ਸੋਨੇ ਦੇ ਤਗ਼ਮੇ ਜਿੱਤਕੇ ਓਲੰਪਿਕ ਖੇਡਾਂ ਵਿਚ ਭੜਥੂ ਪਾਇਆ ਹੋਇਆ ਹੈ ਜਦ ਕਿ ਅਮਰੀਕਾ ਨੇ ਹੁਣ ਤੱਕ ਤਿੰਨ ਸੋਨੇ ਦੇ, ਚਾਰ ਚਾਂਦੀ ਤੇ ਪੰਜ ਤਾਂਬੇ ਦੇ ਤਗ਼ਮੇ ਹਾਸਲ ਕੀਤੇ ਹਨ ਤੇ ਦੂਜੇ ਨੰਬਰ ਤੇ ਚੱਲ ਰਿਹਾ ਹੈ। ਅੱਜ ਅਮਰੀਕਾ ਵੱਲੋਂ ਕੁਝ ਹੋਰ ਤਗ਼ਮੇ ਜਿੱਤਣ ਦੀ ਉਮੀਦ ਕੀਤੀ ਜਾ ਸਕਦੀ ਹੈ। ਉਂਜ ਕੋਰੀਆ ਚਾਰ ਸੋਨੇ ਦੇ ਤਗ਼ਮੇ ਜਿੱਤ ਕੇ ਸੋਨ ਤਗ਼ਮਿਆਂ ਵਿਚ ਦੂਜੇ ਨੰਬਰ ਤੇ ਹੈ ਤੇ ਇਟਲੀ ਵੀ ਸੋਨੇ ਦੇ ਤਿੰਨ ਤਗ਼ਮਿਆਂ ਨਾਲ ਅਮਰੀਕਾ ਦੇ ਬਰਾਬਰ ਹੈ। ਭਾਰਤ ਵਰਗੇ ਭਰਿਸ਼ਟ ਤੇ ਜ਼ਾਲਮ ਦੇਸ਼ ਦੇ ਪੱਲੇ ਹੁਣ ਤਕ ਦੇ ਓਲੰਪਿਕ ਇਤਿਹਾਸ ਵਿਚ ਹਾਕੀ ਦੇ ਕੁਝ ਕੁ ਤਗ਼ਮੇ ਛੱਡ ਕੇ ਨਿਜੀ ਮੁਕਾਬਲਿਆਂ ਵਿਚੋਂ, ਸਿਰਫ਼ ਇਕ ਸੋਨੇ ਦਾ ਤਗ਼ਮਾ ਪਿਆ ਹੈ।
ਗੁਰਮਤਿ ਕੈਂਪ ਦੌਰਾਨ ਅੰਮ੍ਰਿਤ ਸੰਚਾਰ
ਸੈਨ ਫ਼ਰਾਂਸਿਸਕੋ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਮਹੀਨਾ ਭਰ ਚੱਲੇ ਵਡੇ ਕੈਂਪ ਤੋਂ ਬਾਅਦ ਕੈਨੇਡਾ ਦੇ ਭਾਈ ਜੋਗਿੰਦਰ ਸਿੰਘ, ਭਾਈ ਅਮਰੀਕ ਸਿੰਘ ਤੇ ਖ਼ਾਲਸਾ ਸਕੂਲ ਸਰੀ ਤੋਂ ਆਏ ਹੋਰ ਸੇਵਾਦਾਰਾਂ ਨੇ, ਗੁਰਦੁਆਰਾ ਸਾਹਿਬ ਫ਼ਰੀਮਾਂਟ ਦੀ ਪ੍ਰਬੰਧਕ ਕਮੇਟੀ ਅਤੇ ਸਥਾਨਕ ਸਿੱਖ ਭਾਈਚਾਰੇ ਨਾਲ ਮਿਲ ਕੇ ਲਗਾਏ ਗਏ ਕੈਂਪ ਦੌਰਾਨ ਵੀ ਪੰਜਾਬੀ-ਗੁਰਮੁਖੀ ਦੀ ਪੜ੍ਹਾਈ, ਕੀਰਤਨ-ਤਬਲੇ, ਸਿੱਖ ਇਤਿਹਾਸ, ਗੁਰਬਾਣੀ ਸੰਥਿਆ ਦੀ ਸਿਖਲਾਈ ਦਿਤੀ ਗਈ। ਸਵੇਰੇ ਸ਼ੁਰੂ ਹੁੰਦੇ ਕੈਂਪ ਦੌਰਾਨ ਰੋਜ਼ਾਨਾ ਨਿੱਤਨੇਮ ਭਾਈ ਜੋਗਿੰਦਰ ਸਿੰਘ ਆਪ ਬੱਚਿਆਂ ਕੋਲੋਂ ਕਰਵਾਉਂਦੇ ਸਨ। ਗੁਰਬਾਣੀ-ਸੰਥਿਆ ਦੀ ਸੇਵਾ ਦਮਦਮੀ ਟਕਸਾਲ ਦੇ ਸੰਥਿਆ ਮਾਹਿਰ ਭਾਈ ਸੁਰਜੀਤ ਸਿੰਘ ਸੋਧੀ, ਭਾਈ ਦਰਸ਼ਨ ਸਿੰਘ ਤੇ ਪਰਮਜੀਤ ਸਿੰਘ ਹੁਰਾਂ ਕੀਤੀ। ਤਬਲੇ ਦੀ ਸਿਖਲਾਈ ਪੁਨੀਤ ਕੌਰ ਖ਼ਾਲਸਾ ਨੇ ਦਿਤੀ। ਇਸ ਕੈਂਪ ਦੌਰਾਨ ਵੱਖ ਵੱਖ ਉਮਰਾਂ ਦੇ ਲਗਪਗ ਸੌ ਬੱਚੇ ਨੇ ਹਾਜ਼ਰੀ ਭਰੀ। ਕੈਂਪ ਦੌਰਾਨ ਬੱਚਿਆਂ ਨੂੰ ਫ਼ਰੀਮਾਂਟ ਦੀ ਝੀਲ ਤੇ ਚੱਕੀ ਚੀਜ਼ ਲਿਜਾਇਆ ਗਿਆ। ਸੰਗਤਾਂ ਨੇ ਬੱਚਿਆਂ ਦੇ ਲੰਗਰਾਂ ਦੀ ਸੇਵਾ ਖ਼ੁਸ਼ੀ ਨਾਲ ਦਿਲੋਂ ਕੀਤੀ ਜਿਸ ਵਿਚ ਪੀਜ਼ਾ, ਪਾਸਟਾ, ਫ਼ਲ, ਸੀਰੀਅਲ, ਆਈਸ ਕਰੀਮ ਆਦਿ ਵਗੈਰਾ ਖੁਆਇਆ ਗਿਆ।ਇਸ ਕੈਂਪ ਦੌਰਾਨ ਭਾਈ ਰਵਿੰਦਰ ਸਿੰਘ, ਗੁਰਨਾਮ ਸਿੰਘ, ਮਾਤਾ ਪਰਮਜੀਤ ਕੌਰ, ਵਰਿੰਦਰ ਕੌਰ, ਬਲਵਿੰਦਰ ਕੌਰ ਪਰਮਜੀਤ ਕੌਰ ਪਾਲੋ ਆਲਟੋ ਤੇ ਜਸਵਿੰਦਰ ਕੌਰ ਖ਼ਾਲਸਾ, ਸੁਰਜੀਤ ਕੌਰ ਅਰਮਿੰਦਰ ਕੌਰ ਤੇ ਜਸਵਿੰਦਰਪਾਲ ਸਿੰਘ ਹੁਰਾਂ ਰਲ ਮਿਲ ਕੇ ਵੱਖ ਵੱਖ ਤਰ੍ਹਾਂ ਨਾਲ ਸੇਵਾ ਕੀਤੀ।
ਇਸ ਕੈਂਪ ਦੀ ਵਿਸ਼ੇਸ਼ ਗੱਲ ਇਸਦੇ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਵੱਖ ਉਮਰ ਦੇ ਬੱਚਿਆਂ ਤੇ ਵਡਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਵਾਂ ਜੀਵਨ ਹਾਸਲ ਕੀਤਾ। ਇਸ ਦਾਤ ਪ੍ਰਤੀ ਬੱਚਿਆਂ ਅੰਦਰ ਵਿਸ਼ੇਸ਼ ਚਾਅ ਵੇਖਿਆ ਗਿਆ ਤੇ ਉਨ੍ਹਾਂ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ।
ਭਾਜਪਾ ਨੂੰ ਅੰਮ੍ਰਿਤਸਰ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਹੱਕ ਨਹੀਂ-ਸ.ਮਾਨ
ਅੰਮ੍ਰਿਤਸਰ, 11 ਅਗਸਤ (ਮੋਤਾ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਿਰਮਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਸਿਖ ਏਜੰਡੇ ਤੇ ਲੜੇਗੀ। ਸਥਾਨਕ ਸਰਕਟ ਹਾਊਸ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਬਾਦਲ ਦਲ ਤੇ ਚੋਟ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਜਿਥੇ ਸਿੱਖਾਂ ਦਾ ਦਰਬਾਰ ਸਾਹਿਬ ਹੈ ਅਤੇ ਆਨੰਦਪੁਰ ਸਾਹਿਬ ਜੋ ਸਿੱਖਾਂ ਦੀ ਜਨਮ ਭੂਮੀ ਹੈ, ਅਜਿਹੀਆਂ ਸੀਟਾਂ ਤੇ ਭਾਜਪਾ ਵਰਗੀਆਂ ਪਾਰਟੀਆਂ ਨੂੰ ਚੋਣ ਲੜਨ ਦਾ ਕੋਈ ਹੱਕ ਨਹੀਂ ਹੈ। ਅੰਮ੍ਰਿਤਸਰ ਦੇ ਭਾਜਪਾ ਐਮ.ਪੀ. ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਸਿੱਧੂ ਦਿਨ ਵੇਲੇ ਸਿੱਖਾਂ ਨਾਲ ਭੰਗੜਾਂ ਪਾਉਂਦਾ ਹੈ ਅਤੇ ਰਾਤ ਨੂੰ ਹਿੰਦੁਤਵ ਦਾ ਨਾਚ ਕਰਦਾ ਹੈ। ਪ੍ਰਮਾਣੂ ਸਮਝੋਤੇ ਦੇ ਮੁੱਦੇ ਤੇ ਪਿਛਲੇ ਦਿਨੀ ਲੋਕ ਸਭਾ ’ਚ ਭਰੋਸੇ ਦਾ ਵੋਟ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੇਣ ਬਾਰੇ ਮਾਨ ਨੇ ਕਿਹਾ ਕਿ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੋਈ ਸਿੱਖ ਮਸਲਾ ਤਾਂ ਹੱਲ ਨਹੀਂ ਕੀਤਾ। ਅਫਗਾਨਿਸਤਾਨ ਅਤੇ ਹੋਰ ਦੇਸ਼ ਵਿਦੇਸ਼ ਵਿਚ ਸਿੱਖਾਂ ਦੇ ਮਸਲੇ ਜਿਉਂਦੀ ਤਿਉਂ ਹਨ। ਉਨ੍ਹਾਂ ਕਿਹਾ ਸਿਰਸੇ ਵਾਲਾ ਸੌਦਾ ਸਾਧ ਸਾਡੇ ਸਿੱਖਾਂ ਦੇ ਕਤਲ ਕਰ ਰਿਹਾ ਹੈ ਪਰ ਦੇਸ਼ ਦੀ ਕੋਈ ਸਿਆਸੀ ਪਾਰਟੀ ਸਾਡੇ ਨਾਲ ਹਮਦਰਦੀ ਤਕ ਨਹੀਂ ਜਤਾ ਰਹੀ। ਮਾਨ ਦੇ ਨਾਲ ਪਾਰਟੀ ਦੇ ਦਫ਼ਤਰ ਸਕੱਤਰ ਹਰਬੀਰ ਸਿੰਘ ਸੰਧੂ ਅਤੇ ਹੋਰ ਪਾਰਟੀ ਆਗੂ ਵੀ ਪ੍ਰੈਸ ਕਾਨਫਰੰਸ ਵਿਚ ਮੌਜੂਦ ਸਨ।
ਇੰਟਰਪੋਲ ਦੀ ਸੂਚੀ ‘ਚ ਛੇ ਹੋਰ ਖਾੜਕੂ
ਚੰਡੀਗੜ੍ਹ, 11 ਅਗਸਤ 2008 - ਪੰਜਾਬ ਪੁਲਿਸ ਵਿਦੇਸ਼ਾਂ ‘ਚ ਛੁਪੇ ਛੇ ਖਾੜਕੂਆਂ ਨੂੰ ਵਾਪਸ ਲਿਆਉਣ ‘ਚ ਜੁਟ ਗਈ ਹੈ। ਰਾਜ ਪੁਲਿਸ ਦੇ ਖੁਫੀਆ ਵਿੰਗ ਇਨ੍ਹਾਂ ਦੀ ਸੂਚੀ ਇੰਟਰਪੋਲ ਨੂੰ ਭੇਜਣ ਜਾ ਰਹੇ ਹਨ। ਜਾਣਕਾਰੀ ਦੇ ਅਨੁਸਾਰ ਅਜਿਹੇ ਖਾੜਕੂਆਂ ਦੀ ਗਿਣਤੀ ਕਰੀਬ 24 ਦੱਸੀ ਜਾ ਰਹੀ ਹੈ। ਇਸਤੋਂ ਪਹਿਲਾਂ ਇੰਟਰਪੋਲ ਨੂੰ ਭੇਜੀ ਸੂਚੀ ਵਿਚ 17 ਖਾੜਕੂ ਸ਼ਾਮਲ ਸਨ। ਇੰਟਰਪੋਲ ਨੂੰ ਮੁਲਾਂਕਣ ਕਰਕੇ ਭੇਜੀ ਜਾਣ ਵਾਲੀ ਸੂਚੀ ਵਿਚ ਜਿਨ੍ਹਾਂ ਜਥੇਬੰਦੀਆਂ ਦੇ ਛੇ ਖਾੜਕੂਆਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ ਸਮੇਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਸ਼ਾਮਲ ਹੈ। ਇਨ੍ਹਾਂ ਵਿਚ ਮੱਸਾ ਸਿੰਘ ਅਤੇ ਤਰਸੇਮ ਸਿੰਘ ਨਾਰਵੇ ‘ਚ, ਜਰਮਨੀ ਵਿਚ ਸੱਤਨਾਮ ਸਿੰਘ ਮਲੀਆ, ਕਨੇਡਾ ਵਿਚ ਮਹੇਸ਼ ਸਿੰਘ, ਬੈਲਜੀਅਮ ਵਿਚ ਪ੍ਰਗਟ ਸਿੰਘ ਅਤੇ ਸੁਰਿੰਦਰ ਸੇਖੋ, ਗੁਰਚਰਨ ਗੁਰਾਇਆ ਸ਼ਾਮਲ ਹਨ। ਗੌਰਤਲਬ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ, ਪਰਮਜੀਤ ਸਿੰਘ ਪਜਵੜ, ਰਾਜਿੰਦਰ ਸਿੰਘ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ ਵਿਚ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਕਰਨ ਵਾਲੇ ਅਵਤਾਰ ਸਿੰਘ ਤਾਰਾ ਵੀ ਵਿਦੇਸ਼ ਵਿਚ ਹਨ। ਹਾਲਾਂਕਿ ਇਸ ਸਬੰਧ ਵਿਚ ਖੁਫੀਆ ਵਿੰਗ ਦਾ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ ਪਰ ਉਨ੍ਹਾਂ ਨੇ ਇਸਦਾ ਸੰਕੇਤ ਜ਼ਰੂਰ ਦਿੱਤਾ ਹੈ ਕਿ ਤਾਰਾ ਨੇਪਾਲ ਦੇ ਰਸਤਿਓਂ ਨੇਪਾਲ ਭੱਜ ਗਿਆ ਹੈ।
ਸਿਖਾਂ ਦੇ ਮਾਮਲਿਆ ਵਿਚ ਭਾਰਤੀ ਸਟੇਟ ਦੀ ਦਖਲ ਅੰਦਾਜ਼ੀ ਦਿਨੋਂ ਦਿਨ ਵਧ ਰਹੀ ਹੈ: ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)
ਤਰੀਕ: 11 ਅਗਸਤ 2008/ਸੁਰਿੰਦਰ ਸਿੰਘ ਕਿਸ਼ਨਪੁਰਾ-
ਸੰਵਿਧਾਨ ਵਿਚ ਘਟ ਗਿਣਤੀਆਂ ਦੇ ਹ¤ਕ ਰਾਖਵੇਂ ਰਖਦੇ ਹੋਏ ਸੰਵਿਧਾਨ ਘਾੜ੍ਹਿਆਂ ਨੇ ਕਿਹਾ ਸੀ ਕਿ ਭਾਰਤ ਦਾ ਕੋਈ ਵੀ ਕਾਨੂੰਨ ਜੋ ਘ¤ਟ ਗਿਣਤੀਆਂ ਨੂੰ ਸੰਤੁਸ਼ਟ ਨਾ ਕਰਦਾ ਹੋਵੇ ਉਸਨੂੰ ਪਾਸ ਨਹੀਂ ਕੀਤਾ ਜਾਵੇਗਾ ਪਰ ਭਾਰਤੀ ਸਟੇਟ ਦੇ ਸਾਰੇ ਅੰਗ ਵਿਧਾਨ ਪਲਿਕਾ, ਕਾਰਜਪਾਲਿਕਾ ਤੇ ਨਿਆਪਾਲਿਕਾ ਸਮੇਂ-ਸਮੇਂ ਤੇ ਸਿ¤ਖਾਂ ਦੇ ਮਾਮਲਿਆਂ ਨੂੰ ਸਿ¤ਖ ਸਿਧਾਂਤ ਤੇ ਸੰਦਰਭ ਮੁਤਾਬਕ ਸਮਝਣ ਦੀ ਬਜਾਇ ਹਿੰਦੁਤਵ ਦੇ ਦਬਾਅ ਅਧੀਨ ਸਿ¤ਧੀ ਹੀ ਦਖਲ ਅੰਦਾਜ਼ੀ ਕਰ ਰਹੇ ਹਨ ਜਿਸਦੀ ਤਾਜ਼ਾ ਮਿਸਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਰਿ¤ਟ ਪਟੀਸ਼ਨ ਇਸ ਆਧਾਰ ਤੇ ਦਾਖਲ ਕਰ ਲਈ ਕਿ ਪਤਿਤ ਸਿ¤ਖ ਵੀ ਸ਼੍ਰੋਮਣੀ ਕਮੇਟੀ ਅਧੀਨ ਸੰਸਥਾਵਾਂ ਵਿਚ ਸਿ¤ਖ ਦੇ ਤੌਰ ਤੇ ਦਾਖਲਾ ਲੈਣ ਦਾ ਹ¤ਕ ਰ¤ਖਦਾ ਹੈ ਜਿਸ ਤੋਂ ਸਾਫ ਝਲਕਦਾ ਹੈ ਕਿ ਅਜਿਹੀਆਂ ਰਿ¤ਟਾਂ ਨੂੰ ਦਾਖਲ ਕਰਨਾ ਸਿ¤ਖ ਸਿਧਾਤਾਂ ਨੂੰ ਕਾਨੂੰਨੀ ਤੌਰ ਤੇ ਸਿ¤ਧੀ ਚੁਣੌਤੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਤੇ ਕੌਮੀ ਪੰਚ ਸ. ਹਰਿੰਦਰ ਸਿੰਘ ਖਾਲਸਾ(ਨਾਰਵੇ) ਨੇ ਇ¤ਥੋ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਕੀਤਾ।
ਬਿੰਦਰਾ ਦੀ ਬਦੌਲਤ ਭਾਰਤ ਨੂੰ 28 ਸਾਲਾਂ ਮਗਰੋਂ ਮਿਲਿਆ ਉਲੰਪਿਕ ਸੋਨ ਤਮਗ਼ਾ
ਚੰਡੀਗੜ੍ਹ, 11 ਅਗਸਤ - ਚੰਡੀਗੜ੍ਹ ਦੇ ਜੰਮਪਲ਼ ਅਭਿਨਵ ਬਿੰਦਰਾ (25) ਦੀ ਬਦੌਲਤ ਭਾਰਤ ਨੂੰ 28 ਸਾਲਾਂ ਮਗਰੋਂ ਉਲੰਪਿਕ ਖੇਡਾਂ ‘ਚ ਅੱਜ ਸੋਮਵਾਰ ਨੂੰ ਪਹਿਲਾ ਸੋਨ ਤਮਗ਼ਾ ਹਾਸਲ ਹੋਇਆ। ਅਭਿਨਵ ਬਿੰਦਰਾ ਨੇ ਇਹ ਸੋਨ ਤਮਗ਼ਾ ਬੀਜਿੰਗ (ਚੀਨ) ਵਿਖੇ ਹੋ ਰਹੀਆਂ ਉਲੰਪਿਕ ਖੇਡਾਂ-2008 ਦੌਰਾਨ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਦੇ ਇਕਹਿਰੇ ਮੁਕਾਬਲੇ ‘ਚ ਜਿੱਤਿਆ। ਇਸ ਮੁਕਾਬਲੇ ਦੇ ਆਖ਼ਰੀ ਗੇੜ ‘ਚ ਉਸ ਨੂੰ 104.5 ਅੰਕ ਮਿਲ਼ੇ ਅਤੇ ਕੁੱਲ ਮਿਲ਼ਾ ਕੇ ਉਸ ਨੇ 700.5 ਅੰਕ ਹਾਸਲ ਕੀਤੇ। ਬਿੰਦਰਾ ਵੱਲੋਂ ਜਿੱਤਿਆ ਗਿਆ ਸੋਨ ਤਮਗ਼ਾ ਭਾਰਤ ਲਈ ਪਹਿਲਾ ਅਤੇ ਬੀਜਿੰਗ ਉਲੰਪਿਕਸ ਲਈ 9ਵਾਂ ਹੈ। ਜਿਉਂ ਹੀ ਬਿੰਦਰਾ ਨੇ ਆਖ਼ਰੀ ਜੇਤੂ ਨਿਸ਼ਾਨਾ ਲਾਇਆ, ਤਿਵੇਂ ਹੀ ਉਥੇ ਮੌਜੂਦ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਅਤੇ ਸਾਬਕਾ ਨਿਸ਼ਾਨੇਬਾਜ਼ ਸ. ਰਣਧੀਰ ਸਿੰਘ ਨੇ ਉਸ ਨੂੰ ਵਧਾਈਆਂ ਦਿੱਤੀਆਂ। ਬਿੰਦਰਾ ਵੱਲੋਂ ਸੋਨ ਤਮਗ਼ਾ ਹਾਸਲ ਕੀਤੇ ਜਾਣ ਦੀ ਖ਼ਬਰ ਮਿਲ਼ਦਿਆਂ ਹੀ ਸਮੁੱਚੇ ਭਾਰਤ ‘ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਮਹਾਂਰਾਸ਼ਟਰ ਸਰਕਾਰ ਨੇ ਬਿੰਦਰਾ ਲਈ ਤੁਰੰਤ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ। ਭਾਰਤ ਲਈ ਇਤਿਹਾਸ ਰਚਣ ਵਾਲ਼ੇ ਦੇਸ਼ ਦੀ ਸ਼ਾਨ ਅਭਿਨਵ ਬਿੰਦਰਾ ਨੂੰ ਸਭ ਤੋਂ ਪਹਿਲਾਂ ਵਧਾਈ ਦੇਣ ਵਾਲ਼ਿਆਂ ‘ਚ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂ. ਪੀ. ਏ. ਦੇ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ, ਪੰਜਾਬੀ ਗਾਇਕ ਦਲੇਰ ਮਹਿੰਦੀ ਤੇ ਹੋਰ ਕਈ ਉਘੀਆਂ ਸ਼ਖ਼ਸੀਅਤਾਂ ਸ਼ਾਮਲ ਹਨ। ਚੰਡੀਗੜ੍ਹ ‘ਚ ਬਿੰਦਰਾ ਦੇ ਘਰ ਵਧਾਈਆਂ ਦੇਣ ਵਾਲ਼ੇ ਜਾਣਕਾਰਾਂ, ਪ੍ਰੈਸ ਰਿਪੋਰਟਰਾਂ, ਪ੍ਰੈਸ ਫ਼ੋਟੋਗ੍ਰਾਫ਼ਰਾਂ ਅਤੇ ਆਮ ਲੋਕਾਂ ਦੀਆਂ ਭੀੜਾਂ ਲੱਗ ਗਈਆਂ। 10 ਮੀਟਰ ੲੈਅਰ ਰਾਈਫ਼ਲ ਸ਼ੂਟਿੰਗ ਦੇ ਇਕਹਿਰੇ ਮੁਕਾਬਲੇ ਦੇ ਕੁੱਲ 10 ਗੇੜ ਸਨ, ਜਿਨ੍ਹਾਂ ਵਿੱਚ ਅਭਿਨਵ ਬਿੰਦਰਾ ਨੇ ਕ੍ਰਮਵਾਰ 10.7, 10.3, 10.4, 10.5, 10.5, 10.5, 10.6, 10.0, 10.2, 10.8 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ 600 ਵਾਰ ਨਿਸ਼ਾਨਾ ਲਾਇਆ, ਜਿਨ੍ਹਾਂ ‘ਚੋਂ 596 ਵਾਰ ਉਸ ਦਾ ਨਿਸ਼ਾਨਾ ਸਹੀ ਬੈਠਿਆ। ਇਸ ਮੁਕਾਬਲੇ ਲਈ ਕੁਆਲੀਫ਼ਾਈ ਹੋਣ ਵਾਸਤੇ ਉਹ ਫ਼ਿਨਲੈਨਡ ਦੇ ਨਿਸ਼ਾਨੇਬਾਜ਼ ਹੈਨਰੀ ਹੈਕਿਨਨ ਤੋਂ 2 ਅੰਕ ਪਿੱਛੇ ਸੀ ਅਤੇ ਕੁਆਲੀਫ਼ਾਈ ਕਰਨ ਵਾਲ਼ਿਆਂ ‘ਚੋਂ ਚੌਥੇ ਨੰਬਰ ‘ਤੇ ਸੀ। ਗਗਨ ਨਾਰੰਗ ਸਿਰਫ਼ 1 ਅੰਕ ਨਾਲ਼ ਕੁਆਲੀਫ਼ਾਈ ਕਰਨ ਤੋਂ ਰਹਿ ਗਿਆ। ਫ਼ਾਈਨਲ ਮੁਕਾਬਲੇ ‘ਚ ਚੀਨ ਦਾ ਜ਼ੂ ਕਿਨਾਨ ਦੂਜੇ ਨੰਬਰ ‘ਤੇ ਰਿਹਾ ਤੇ ਉਸ ਨੂੰ ਚਾਂਦੀ ਦਾ ਤਮਗ਼ਾ ਮਿਲ਼ਿਆ।
ਅਭਿਨਵ ਬਿੰਦਰਾ ’ਤੇ ਨਗਦ ਇਨਾਮਾਂ ਅਤੇ ਹੋਰ ਸੁਵਿਧਾਵਾਂ ਦੀ ਬਰਸਾਤ ਸ਼ੁਰੂ ਹੋ ਗਈ ਹੈ। ਬਿੰਦਰਾ ਨੂੰ ਸੋਨੇ ਦਾ ਮੈਡਲ ਜਿੱਤਣ ਤੋਂ ਕੁਝ ਘੰਟਿਆਂ ਅੰਦਰ ਹੀ ਵੱਖ-ਵੱਖ ਰਾਜਾਂ ਤੋਂ ਦੋ ਕਰੋੜ ਰੁਪਏ ਤੋਂ ਜ਼ਿਆਦਾ ਦਿੱਤੇ ਜਾਣ ਦਾ ਐਲਾਨ ਹੋ ਚੁੱ੍ਯਕਿਆ ਹੈ। ਚੰਡੀਗੜ੍ਹ ਦੇ ਇਸ ਨਿਸ਼ਾਨੇਬਾਜ਼ ਨੂੰ ਪੰਜਾਬ ਸਰਕਾਰ ਨੇ ਇਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬੀ.ਸੀ.ਸੀ.ਆਈ ਵੱਲੋਂ ਵੀ 25 ਲੱਖ ਦਾ ਐਲਾਨ ਕੀਤਾ ਗਿਆ ਹੈ। ਲਾਲੂ ਪ੍ਰਸ਼ਾਦ ਯਾਦਵ ਨੇ ਉਮਰ ਭਰ ਲਈ ਇਸ ਖਿਡਾਰੀ ਨੂੰ ਰੇਲਵੇ ’ਚ ਪਹਿਲੇ ਦਰਜੇ ਦੀ ਯਾਤਰਾ (ਗੋਲਡਨ ਪਾਸ) ਦੀ ਸੁਵਿਧਾ ਦਿੱਤੀ ਹੈ। ਹਰਿਆਣਾ ਸਰਕਾਰ ਵੱਲੋਂ 25 ਲੱਖ ਅਤੇ ਚੰਡੀਗੜ੍ਹ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ 10 ਲੱਖ ਦਾ ਐਲਾਨ ਕੀਤਾ ਗਿਆ ਹੈ। ਜਦੋਂ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ 5 ਲੱਖ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਛੱਤੀਸਗੜ੍ਹ ਨੇ 1 ਲੱਖ ਅਤੇ ਬਿਹਾਰ ਸਰਕਾਰ ਨੇ 11 ਲੱਖ ਦਾ ਐਲਾਨ ਕੀਤਾ ਹੈ।
ਮੁਸ਼ੱਰਫ ‘ਤੇ ਮਹਾਂਦੋਸ਼ ਲਗਾਉਣ ਦੀ ਤਿਆਰੀ ਸ਼ੁਰੂ
ਇਸਲਾਮਾਬਾਦ, 11 ਅਗਸਤ 2008 - ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਖਿਲਾਫ ਮਹਾਂਦੋਸ਼ ਲਗਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਗੱਠਜੋੜ ਦੀ ਅਗਵਾਈ ਕਰ ਰਹੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਫਰਜਾਨਾ ਰਜ਼ਾ ਨੇ ਕਿਹਾ ਕਿ ਮਹਾਂਦੋਸ਼ ਕਮੇਟੀ ਦਾ ਕੰਮ ਪੂਰਾ ਹੋ ਚੁੱਕਾ ਹੈ। ਮੁਸ਼ੱਰਫ ਦੇ ਖਿਲਾਫ ਤਿਆਰ ਦੋਸ਼ ਪੱਤਰ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਸ਼ੱਰਫ ਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਆਖਰੀ ਮੌਕਾ ਦਿੱਤਾ ਗਿਆ ਸੀ ਪਰ ਹੁਣ ਅਜਿਹਾ ਨਹੀਂ ਲੱਗਦਾ ਕਿ ਦੇਸ਼ ਦੀ ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀਆਂ ਨੂੰ ਸੰਸਦ ਵਿਚ ਬੈਠ ਕੇ ਇਸ ਕੰਮ ਨੂੰ ਅੰਜਾਮ ਦੇਣਾ ਹੋਵੇਗਾ। ਇਸੇ ਦੌਰਾਨ ਗੱਠਜੋੜ ਦੇ ਦੂਜੇ ਵੱਡੇ ਦਲ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਧੜੇ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਕਿਹਾ ਕਿ ਸਾਡੇ ਕੋਲ ਮੁਸ਼ੱਰਫ ਖਿਲਾਫ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰਨ ਲਈ ਯੋਗ ਬਹੁਮਤ ਹੈ ਅਤੇ ਇਸ ਵਿਚ ਕੋਈ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ। ਸੱਤਾਧਾਰੀ ਪਾਰਟੀਆਂ ਨੇ ਮੁਸ਼ੱਰਫ ‘ਤੇ ਦੇਸ਼ ਨੂੰ ਆਰਥਿਕ ਅਤੇ ਰਾਜਨੀਤਕ ਸੰਕਟ ਵਿਚ ਪਾਉਣ ਅਤੇ ਸੰਵਿਧਾਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੇ ਖਿਲਾਫ ਮਹਾਂਦੋਸ਼ ਲਿਆਉਣ ਦਾ ਫੈਸਲਾ ਕੀਤਾ ਹੈ। ਸੰਸਦੀ ਕਾਰਜ ਮੰਤਰਾਲੇ ਨੇ ਰਾਸ਼ਟਰਪਤੀ ਤੋਂ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਸੀ ਜਿਸਨੂੰ ਸਵੀਕਾਰ ਕਰਦੇ ਹੋਏ ਮੁਸ਼ੱਰਫ ਨੇ ਸਰਕਾਰ ਦੇ ਅਪੀਲ ਪੱਤਰ ‘ਤੇ ਹਸਤਾਖਰ ਕਰਕੇ 11 ਅਗਸਤ ਦੀ ਸ਼ਾਮ ਪੰਜ ਵਜੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਆਗਿਆ ਦੇ ਦਿੱਤੀ।ਸਿਆਸੀ ਜਾਣਕਾਰਾਂ ਦੇ ਮੁਤਾਬਕ ਮੁਸ਼ੱਰਫ ਦੇ ਖਿਲਾਫ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸ਼ਲਿਮ ਲੀਗ (ਨਵਾਜ) ਦੁਆਰਾ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤੇ ਜਾਣ ਦੇ ਐੈਲਾਨ ਦੇ ਬਾਅਦ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਨੌਜਵਾਨ ਦੀ ਮੌਤ ਮਗਰੋਂ ਮਾਂਟਰੀਅਲ ‘ਚ ਭੜਕੀ ਭੀੜ ਨੇ ਲਾਈ ਕਾਰਾਂ ਨੂੰ ਅੱਗ, ਦੁਕਾਨਾਂ ਵੀ ਲੁੱਟੀਆਂ
ਮਾਂਟਰੀਅਲ (ਕੈਨੇਡਾ), 11 ਅਗਸਤ -ਐਤਵਾਰ ਦੀ ਰਾਤ ਨੂੰ ਇੱਥੋਂ ਦੀਆਂ ਸੜਕਾਂ ‘ਤੇ ਨੌਜਵਾਨਾਂ ਦੀਆਂ ਵੱਡੀਆਂ ਭੀੜਾਂ ਨੇ ਬਹੁਤ ਜ਼ਿਆਦਾ ਤੋੜ ਭੰਨ ਕੀਤੀ ਅਤੇ ਕਈ ਦੁਕਾਨਾਂ ਨੂੰ ਵੀ ਲੁੱਟਿਆ। ਕਈ ਕਾਰਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਉਨ੍ਹਾਂ ਦੇ ਗੈਸ ਵਾਲ਼ੇ ਟੈਂਕ ਵੱਡੇ ਧਮਾਕਿਆਂ ਨਾਲ਼ ਫਟਦੇ ਵੇਖੇ ਗਏ। ਦਰਅਸਲ ਸਨਿੱਚਰਵਾਰ ਨੂੰ ਪੁਲਿਸ ਵੱਲੋਂ ਕੀਤੀ ਗਈ ਗੋਲ਼ੀਬਾਰੀ ਕਾਰਣ ਫ਼ਰੈਡੀ ਅਲਬਰਟੋ ਵਿਲਾਨੁਏਵਾ (18) ਨਾਂਅ ਦੇ ਇੱਕ ਨੌਜਵਾਨ ਦੀ ਹੋਈ ਮੌਤ ਕਾਰਣ ਲੋਕ ਪੂਰੀ ਤਰ੍ਹਾਂ ਭੜਕੇ ਹੋਏ ਸਨ। ਪ੍ਰਸ਼ਾਸਨ ਵੱਲੋਂ ਤੁਰੰਤ ਹਜ਼ਾਰਾਂ ਪੁਲਿਸ ਅਫ਼ਸਰਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਪੁਲਿਸ ਦਾ ਇੱਕ ਹੈਲੀਕਾਪਟਰ ਵੀ ਉਥੇ ਪੁੱਜਾ। ਇਸ ਰੌਲ਼ੇ ਰੱਪੇ ਦੌਰਾਨ ਇੱਕ ਪੁਲਿਸ ਅਫ਼ਸਰ ਦੀ ਲੱਤ ਵਿੱਚ ਵੀ ਗੋਲ਼ੀ ਲੱਗੀ ਅਤੇ ਪ੍ਰੈਸ ਕਵਰੇਜ ਕਰ ਰਹੇ ਇੱਕ ਕੈਮਰਾਮੈਨ ਦੇ ਵੀ ਸੱਟਾਂ ਲੱਗੀਆਂ। ਦੇਰ ਰਾਤ ਤੱਕ ਹਾਲਾਤ ਕਾਬੂ ਹੇਠ ਕਰ ਲਏ ਗਏ ਸਨ। ‘ਹਮਦਰਦ‘ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਸਨਿੱਚਰਵਾਰ ਸ਼ਾਮ ਨੂੰ 7 ਕੁ ਵਜੇ ਪੁਲਿਸ ਦੀ ਗਸ਼ਤੀ ਟੁਕੜੀ ਦੇ ਇੱਕ ਅਫ਼ਸਰ ਨੇ ਤਿੰਨ ਨੌਜਵਾਨਾਂ ‘ਤੇ ਅਚਾਨਕ ਗੋਲ਼ੀ ਚਲਾ ਦਿੱਤੀ, ਜਿਸ ਦੇ ਸਿੱਟੇ ਵਜੋਂ ਫ਼ਰੈਡੀ ਅਲਬਰਟੋ ਵਿਲਾਨੁਏਵਾ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ। 18 ਅਤੇ 20 ਸਾਲ ਦੇ ਦੂਜੇ ਦੋ ਨੌਜਵਾਨ ਵੀ ਜ਼ਖ਼ਮੀ ਹੋਏ ਸਨ, ਉਨ੍ਹਾਂ ਦੀ ਹਾਲਤ ਇਸ ਵੇਲੇ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਮਾਂਟਰੀਅਲ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕੁੱਝ ਅਫ਼ਸਰ ਉਤਰੀ ਮਾਂਟਰੀਅਲ ਦੇ ਹੈਨਰੀ ਬੂਰਾਸਾ ਪਾਰਕ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ ਨੂੰ ਅਚਾਨਕ 20 ਨੌਜਵਾਨਾਂ ਦੇ ਇੱਕ ਗੁੱਟ ਨੇ ਘੇਰ ਲਿਆ। ਦਰਅਸਲ ਇਹ ਨੌਜਵਾਨ ਸ਼ਾਇਦ ਪੁਲਿਸ ਨੂੰ ਲੋੜੀਂਦੇ ‘ਮੁਜਰਿਮ‘ ਨੂੰ ਮੌਕੇ ਤੋਂ ਭਜਾਉਣਾ ਚਾਹੁੰਦੇ ਸਨ। ਜਿਉਂ ਹੀ ਨੌਜਵਾਨਾਂ ਨੇ ਪੁਲਿਸ ਅਫ਼ਸਰਾਂ ਵੱਲ ਆਪਣਾ ਘੇਰਾ ਤੰਗ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਪੁਲਿਸ ਅਧਿਕਾਰੀ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਣ ਫ਼ਰੈਡੀ ਅਲਬਰਟੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ। ਮ੍ਰਿਤਕ ਫ਼ਰੈਡੀ ਅਲਬਰਟੋ ਦੀ ਭੈਣ ਜੂਲੀਸਾ ਨੇ ਰੋਂਦਿਆਂ ਦੱਸਿਆ ਕਿ ਉਸ ਦਾ ਭਰਾ ਇੱਕ ਮਕੈਨਿਕ ਬਣਨਾ ਲੋਚਦਾ ਸੀ।
ਅਮਰੀਕਾ ਨੇ ਰੂਸ ਨੂੰ ਚੇਤਾਵਨੀ ਦਿੱਤੀ
ਬੀਜਿੰਗ, 11 ਅਗਸਤ (ਏਜੰਸੀਆਂ) ਰੂਸ ਅਤੇ ਜਾਰਜੀਆ ਦੇ ਦਰਮਿਆਨ ਚੱਲ ਰਹੇ ਸਾਊਥ ਓਸੇਟੀਆ ਵਿਵਾਦ ਉ¤ਤੇ ਅਮਰੀਕਾ ਨੇ ਕੱਲ੍ਹ ਜਾਰਜੀਆ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਰੂਸ ਦੁਆਰਾ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਉ¤ਤੇ ਉਸਨੂੰ ਚੇਤਾਵਨੀ ਦਿੱਤੀ। ਅਮਰੀਕੀ ਉਪ ਰਾਸ਼ਟਰਪਤੀ ਡਿਕ ਚੈਨੀ ਦੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ, ਬੀਜਿੰਗ ਵਿਚ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੈਨੀ ਨੇ ਕੱਲ੍ਹ ਦੁਪਹਿਰ ਜਾਰਜੀਆ ਦੇ ਰਾਸ਼ਟਰਪਤੀ ਮਿਖੇਲ ਸਾਕਾਸ਼ਾਵਿਲੀ ਦੇ ਨਾਲ ਫ਼ੋਨ ਉ¤ਤੇ ਕੀਤੀ ਚਰਚਾ ਦੌਰਾਨ ਇਹ ਗੱਲ ਆਖੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਓ¦ਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਬੀਜਿੰਗ ਆਏ ਹਨ। ਚੈਨੀ ਦੀ ਅਧੀਨਸਥ ਅਧਿਕਾਰੀ ਲੀ ਅੰਨੇ ਮੈਕਬ੍ਰਾਈਡ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਜਾਰਜੀਆ ਦੇ ਰਾਸ਼ਟਰਪਤੀ ਸਾਕਾਸ਼ਵਿਲੀ ਦੀ ਸਰਕਾਰ ਦੇ ਸੰਯਮ ਸੰਘਰਸ਼ ਵਿਰਾਮ ਦੇ ਪ੍ਰਸਤਾਵ ਦੇਸ਼ ਦੇ ਵਿਵਾਇਤ ਸਾਊਥ ਓਸੇਟੀਅਨ ਖੇਤਰ ਵਿਚ ਜਾਰਜੀਆ ਦੇ ਬਲ ਨੂੰ ਸ਼ਾਮਲ ਨਹੀਂ ਕਰਨ ਦੀ ਪ੍ਰਸ਼ੰਸਾ ਕਰਦੇ ਹਨ। ਮੈਕਬ੍ਰਾਈਡ ਨੇ ਕਿਹਾ ਕਿ ਉਪ ਰਾਸ਼ਟਰਪਤੀ ਚੈਨੀ ਨੇ ਰਾਸ਼ਟਰਪਤੀ ਸਾਕਾਸ਼ਵਿਲੀ ਨੂੰ ਕਿਹਾ ਕਿ ਰੂਸ ਦੇ ਹਮਲਿਆਂ ਦਾ ਜਵਾਬ ਦਿੱਤਾ ਜਾਵੇਗਾ। ਰੂਸ ਦੁਆਰਾ ਹਮਲਾ ਜਾਰੀ ਰੱਖਣ ’ਤੇ ਅਮਰੀਕਾ ਦੇ ਨਾਲ-ਨਾਲ ਕੌਮਾਂਤਰੀ ਸਮੁਦਾਇ ਦੇ ਨਾਲ ਉਨ੍ਹਾਂ ਦੇ ਸਬੰਧਾਂ ’ਤੇ ਗੰਭੀਰ ਪ੍ਰਭਾਵ ਪਵੇਗਾ।
ਫਾਇਰਿੰਗ ਦੌਰਾਨ ਹੁਰੀਅਤ ਨੇਤਾ ਸਮੇਤ 3 ਦੀ ਮੌਤ
ਸ੍ਰੀਨਗਰ, 11 ਅਗਸਤ (ਆਵਾਜ਼ ਨਿਊਜ਼ ਸਰਵਿਸ)-ਅਮਰਨਾਥ ਬੋਰਡ ਨੂੰ ਜ਼ਮੀਨ ਦੇ ਕੇ ਵਾਪਸ ਲੈ ਲੈਣ ਦੇ ਮੁੱਦੇ ’ਤੇ ਹਿੰਦੂ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਰੋਸ ਪ੍ਰਦਰਸ਼ਨਾਂ ਨਾਲ ਹੋ ਰਹੀ ਹਿੰਸਾ ਰੁੱਕਣ ਦਾ ਨਾਮ ਨਹੀਂ ਲੈ ਰਹੀ। ਸਰਵ ਪਾਰਟੀ ਵਫ਼ਦ ਦੇ ਜੰਮੂ ਕਸ਼ਮੀਰ ਵਿੱਚ ਜਾਣ ਦਾ ਵੀ ਸਥਾਨਿਕ ਲੋਕਾਂ ਨੇ ਪ੍ਰਭਾਵ ਨਹੀਂ ਕਬੂਲਿਆ ਬਲਕਿ ਆਪਣੀ ਮੰਗ ਮਨਵਾਉਣ ਲਈ ਹਿੰਸਾ ਨੂੰ ਹੋਰ ਹਵਾ ਦਿੱਤੀ ਜਾ ਰਹੀ ਹੈ। ਅੱਜ ਕਸ਼ਮੀਰ ਘਾਟੀ ਦੇ ਵੱਖ ਵੱਖ ਹਿੱਸਿਆ ਵਿੱਚ ਮੁਜੱਫਰਾਬਾਦ ਮਾਰਚ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਝੜਪਾਂ ਦੌਰਾਨ 3 ਵਿਅਕਤੀਆਂ ਦੀ ਮੌਤ ਹੋ ਗਏ ਅਤੇ 150 ਹੋਰ ਗੰਭੀਰ ਜਖ਼ਮੀ ਹੋ ਗਏ। ਹਾਲਾਤ ਬਿਗੜਨ ਕਾਰਨ ਸ੍ਰੀਨਗਰ ਦੇ ਸਾਰੇ ਥਾਣੇ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਬਾਰਮੂਲਾ ਜ਼ਿਲ੍ਹੇ ਵਿੱਚ ਪੁਲਿਸ ਦੀ ਗੋਲਾਬਾਰੀ ਦੌਰਾਨ ਹੂਰੀਅਤ ਕਾਨਫਰੰਸ ਦੇ ਨੇਤਾ ਸ਼ੇਖ ਅਬਦੁੱਲ ਅਜੀਜ਼ ਦੀ ਮੌਤ ਹੋ ਗਈ ਹੈ।
ਸਿੱਖ ਕੌਮ ਦੀ ਕਾਲੀ ਸੂਚੀ ਅਤੇ ਧਾਰਾ 25 ਨੂੰ ਰੱਦ ਕਰਕੇ ਤੁਰੰਤ ਇਨਸਾਫ ਦਿੱਤਾ ਜਾਵੇ :- ਮਾਨ
ਚੰਡੀਗੜ੍ਹ , 10 ਅਗਸਤ :- “ ਸੈਂਟਰ ਵਿੱਚ ਕੋਈ ਵੀ ਸਰਕਾਰ ਹੋਵੇ, ਉਹ ਸਿੱਖ ਕੌਮ ਨੂੰ ਨਿਰੰਤਰ ਕਾਲੇ ਕਾਨੂੰਨਾਂ ਤਹਿਤ ਜਲੀਲ ਹੀ ਕਰਦੀਆ ਆ ਰਹੀਆਂ ਹਨ। ਵਿਧਾਨ ਦੀ ਧਾਰਾ 25 ਰਾਹੀਂ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਇੱਕ ਅੰਗ ਦੱਸਕੇ ਗੁਲਾਮੀਅਤ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਕੌਮਾਤਰੀ ਪੱਧਰ ਦਾ ਗਿਆਨ ਰੱਖਣ ਵਾਲੇ ਸੂਝਵਾਨ, ਸਿਰਕੱਢ ਸਿੱਖਾਂ ਦੀਆ ਹਿੰਦ ਸਰਕਾਰ ਨੇ ‘ਕਾਲੀਆਂ ਸੂਚੀਆਂ’ ਬਣਾਈਆਂ ਹੋਈਆਂ ਹਨ ਜੋ ਤੁਰੰਤ ਖਤਮ ਹੋਣੀਆ ਚਾਹੀਦੀਆ ਹਨ।”
ਸਰਕਾਰ 700 ਸਿਖਾਂ ਤੇ ਪਰਚੇ ਦਰਜ਼ ਕਰਕੇ ਬਲਦੀ ਵਿਚ ਤੇਲ ਪਾ ਰਹੀ ਹੈ: ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)
ਬਠਿੰਡਾ, 10 ਅਗਸਤ- ਕੇਂਦਰ ਸਰਕਾਰ ਸਮੇਤ ਬਾਕੀ ਪ੍ਰਾਂਤਾਂ ਦੀਆਂ ਸਰਕਾਰਾਂ ਵੀ ਅਜੇ ਤ¤ਕ ਸਿ¤ਖ ਭਾਵਨਾਵਾਂ ਦਾ ਰ¤ਤੀ ਮਾਤਰ ਵੀ ਸਤਿਕਾਰ ਨਹੀ ਕਰ ਰਹੀਆਂ ਤੇ ਸੌਦਾ ਸਾਧ ਦੇ ਹਿ¤ਤਾਂ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਹੁਣ ਡ¤ਬਵਾਲੀ ਕਾਂਡ ਵਿਚ ਲਗਭਗ 700 ਸਿ¤ਖਾਂ ਤੇ ਪਰਚੇ ਦਰਜ਼ ਕਰ ਦਿ¤ਤੇ ਗਏ ਹਨ ਜਿਹਨਾਂ ਵਿਚ 13 ਤੇ ਇਰਾਦਾ ਕਤਲ ਅਤੇ 150 ਤੇ ਤੋੜ-ਫੋੜ ਦੇ ਪਰਚੇ ਨਾਮ ਸਹਿਤ ਕੀਤੇ ਗਏ ਹਨ ਅਤੇ 500 ਅਣਪਛਾਤੇ ਸਿ¤ਖਾਂ ਤੇ ਪਰਚੇ ਕੀਤੇ ਗਏ ਹਨ। ਇਹ ਪਰਚੇ ਬਲਦੀ ਵਿਚ ਤੇਲ ਦਾ ਕੰਮ ਕਰਨਗੇ। ਜੇ ਸਰਕਾਰ ਸਚਮੁਚ ਸ਼ਾਂਤੀ ਸਥਾਪਨਾ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ ਸੌਦਾ ਸਾਧ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਸੁਟ ਦੇਣਾ ਚਾਹੀਦਾ ਹੈ ਅਤੇ ਅਜਿਹੇ ਸਾਰੇ ਪਰਚਿਆਂ ਨੂੰ ਤੁਰੰਤ ਖਾਰਜ਼ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿ¤ਟੂ ਨੇ ਪ੍ਰੈਸ ਦੇ ਨਾਮ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ।
ਵੇਦਾਂਤੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਦਾਇਗੀ ਦੇਣ ਦਾ ਪ੍ਰੋਗਰਾਮ ਖਟਾਈ ‘ਚ
ਅਮ੍ਰਿਤਸਰ10 ਅਗਸਤ - ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਦਾਇਗੀ ਦੇਣ ਤੇ ਸਨਮਾਨਤ ਕਰਨ ਦਾ ਪ੍ਰੋਗਰਾਮ ਖਟਾਈ ‘ਚ ਪੈ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਭਲਕੇ 11 ਅਗਸਤ ਨੂੰ ਗਿਆਨੀ ਵੇਦਾਂਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾਮੁਕਤੀ ਲਈ ਨਿੱਘੀ ਵਿਦਾਇਗੀ ਦੇਣ ਦਾ ਪ੍ਰੋਗਰਾਮ ਹੁਣ ਮੁਲਤਵੀ ਕਰਨਾ ਪੈ ਗਿਆ ਹੈ। ਗਿਆਨੀ ਵੇਦਾਂਤੀ ਨੇ ਸ਼੍ਰੋਮਣੀ ਕਮੇਟੀ ਦੀ ਵਿਦਾਇਗੀ ਲੈਣ ਲਈ ਕੋਈ ਹੁੰਗਾਰਾ ਨਹੀਂ ਦਿੱਤਾ ਸੀ, ਜਿਸ ਕਰਕੇ ਵਿਦਾਇਗੀ ਸਮਾਗਮ ਮੁਲਤਵੀ ਕਰ ਦਿੱਤਾ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਕਮੇਟੀ ਦੀ ਵਿਦਾਇਗੀ ਲੈਣ ਤੋਂ ਨਾਂਹ ਕਰ ਦਿੱਤੀ ਸੀ। ਸ਼੍ਰੋਮਣੀ ਕਮੇਟੀ ਨੇ ਹੁਣ ਭਲਕੇ ਹੋਣ ਵਾਲਾ ਵਿਦਾਇਗੀ ਸਮਾਗਮ ਵੇਦਾਂਤੀ ਦੇ ਹਾਂ ਕਾਰਨ ਤੱਕ ਮੁਲਤਵੀ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਅੰਦਰਖ਼ਾਤੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਹਾਈਕਮਾਂਡ ਵੇਦਾਂਤੀ ਨੂੰ ਮਨਾਉਣ ‘ਚ ਜੁਟੀ ਹੋਈ ਹੈ। ਖ਼ਬਰਾਂ ਲਿਖੇ ਜਾਣ ਤੱਕ ਮਿਲੀ ਜਾਣਕਾਰੀ ਅਨੁਸਾਰ ਵੇਦਾਂਤੀ ਧੱਕੇ ਨਾਲ ਜਥੇਦਾਰੀ ਤੋਂ ਲਾਹੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਦੀ ਵਿਦਾਇਗੀ ਲੈਣ ਲਈ ਫ਼ਿਲਹਾਲ ਰਾਜ਼ੀ ਨਹੀਂ ਹਨ। ਜਿੱਥੇ ਸ਼ੋ²੍ਰਮਣੀ ਕਮੇਟੀ ਅਤੇ ਅਕਾਲੀ ਹਾਈਕਮਾਂਡ ਵੇਦਾਂਤੀ ਨੂੰ ਮਨਾਉਣ ‘ਚ ਰੁਝੀ ਹੈ।
ਉੱਥੇ ਦੇਸ਼-ਵਿਦੇਸ਼ ਦੇ ਗੁਰੂ ਘਰਾਂ ਦੀਆਂ ਪੰਥਕ ਕਮੇਟੀਆਂ ਸਿੰਘ ਸਭਾਵਾਂ ਅਤੇ ਪੰਥਕ ਸੰਗਠਨ ਵੇਦਾਂਤੀ ਨੂੰ ਟੈਲੀਫੋਨਾਂ ਰਾਹੀਂ ਸ਼੍ਰੋ²ਮਣੀ ਕਮੇਟੀ ਦਾ ਸਨਮਾਨ ਨਾ ਲੈਣ ਦੀ ਸਲਾਹ ਦੇ ਰਹੇ ਹਨ। ਸੂਤਰਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਵੇਦਾਂਤੀ ਨੂੰ ਦਿੱਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਵਿਸ਼ੇਸ਼ ਖੋਜ ਪ੍ਰਾਜੈਕਟ ਦਾ ਜਿੰਮਾ ਸੌਂਪਣ ਦੀ ਪੇਸ਼ਕਸ਼ ਕੀਤੀ ਹੈ। ਵਿਦੇਸ਼ਾਂ ਦੇ ਸਿੱਖ ਆਗੂਆਂ ਵੱਲੋਂ ਵੀ ਜਥੇਦਾਰ ਵੇਦਾਂਤੀ ਨੂੰ ਸਿਆਸਤ ਤੋਂ ਦੂਰ ਰਹਿ ਕੇ ਧਰਮ ਪ੍ਰਾਜੈਕਟਾਂ ‘ਚ ਕੌਮ ਦੀ ਅਗਵਾਈ ਕਰਨ ਲਈ ਆਖਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜਥੇਦਾਰ ਵੇਦਾਂਤੀ ਵੱਲੋਂ ਵਿਦੇਸ਼ਾਂ ਵਿਚ ਦੌਰਿਆਂ ਸਮੇਂ ਸਿੱਖ ਵਿਦਵਾਨਾਂ ਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਕਬਜ਼ੇ ‘ਚੋਂ ਮੁਕਤ ਕਰਵਾਉਣ ਲਈ ਤਿਆਰ ਕੀਤੇ ਖਰੜੇ ਨੂੰ ਵੀ ਹੁਣ ਪੰਥਕ ਧਿਰਾਂ ਗਿਆਨੀ ਵੇਦਾਂਤੀ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਦੀ ਖੁਦਮੁਖਤਿਆਰੀ ਲਈ ਕੋਈ ਪੰਥਕ ਮੋਰਚਾ ਵਿੱਢ ਸਕਦੀਆਂ ਹਨ। ਆਉਾਂਦੀਆਂ1ੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਪੰਥਕ ਧਿਰਾਂ ਵੇਦਾਂਤੀ ਨੂੰ ਖਿੱਚ ਰਹੀਆਂਹਨ, ਉਥੇ ਅਕਾਲੀ ਹਾਈਕਮਾਂਡ ਵੱਲੋਂ ਵੀ ਵੇਦਾਂਤੀ ‘ਤੇ ਗੁਣਾ ਪਾਉਣ ਦੇ ਯਤਨ ਜਾਰੀ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਟੈਲੀਫੋਨ ਰਾਹੀਂ ਗਿਆਨੀ ਵੇਦਾਂਤੀ ਨਾਲ ਸੰਪਰਕ ਕੀਤਾ ਹੈ। ਉਧਰ ਅਕਾਲੀ ਲੀਡਰਸ਼ਿਪ ‘ਚੋਂ ਹੀ ਕਈ ਮੂਹਰਲੀ ਕਤਾਰ ਦੇ ਆਗੂ ਵੀ ਵੇਦਾਂਤੀ ਦੀ ਜ਼ਬਰੀ ਛੁੱਟੀ ਕਰਨ ਦੇ ਢੰਗ ਤੋਂ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨਾਲ ਅੰਦਰੋਂ ਡਾਹਢੇ ਨਾਰਾਜ਼ ਹਨ, ਪਰ ਉਹ ਪਾਰਟੀ ਦੇ ਬੰਧਨਾਂ ਕਰਕੇ ਬੇਵੱਸ ਹਨ।
ਕੈਪਟਨ ਕਾਂਗਰਸ ਦਾ ਕੁਝ ਨਹੀਂ ਸੰਵਾਰ ਸਕਦਾ : ਬਾਦਲ
ਬਨੂੰੜ (ਪਟਿਆਲਾ) 10 ਅਗਸਤ -‘‘ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਦੇ ਚੋਣ ਕਮੇਟੀ ਦੇ ਚੇਅਰਮੈਨ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕੋਈ ਫਰਕ ਨਹੀ ਪੈਂਦਾ ਕਿਉਂਕਿ ਉਹ ਸਾਡਾ ਅਜਮਾਇਆ ਹੋਇਆ ਆਗੂ ਹੈ ਅਤੇ ਉਹ ਸਾਡੇ ਪ੍ਰਤੀ ਗਲਤ ਸ਼ਬਦਾਵਲੀ ਵਰਤ ਕੇ ਕਾਂਗਰਸ ਨੂੰ ਕੋਈ ਵੀ ਲਾਭ ਨਹੀ ਪਹੁੰਚਾ ਸਕਦਾ , ਪੰਜਾਬ ਦੇ ਲੋਕ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ ।ੂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਪੰਚਸ਼ੀਲ ਕੋ-ਆਪ੍ਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਵਲੋ ਬਨੂੜ- ਜੀਰਕਪੁਰ ਰੋਡ ’ਤੇ 156 ਏਕੜ ਰਕਬੇ ਵਿੱਚ ਬਣਨ ਵਾਲੀ ਆਧੂਨਿਕ ਸਹੂਲਤਾਂ ਵਾਲੀ ਅਜੀਤਗੜ੍ਹ ਰਿਹਾਇਸ਼ੀ ਕਾਲੋਨੀ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਇਸ਼ਮੀਤ ਦੀ ਮੌਤ ਡੁੱਬਣ ਨਾਲ ਹੋਈ
ਪਟਿਆਲਾ, 10 ਅਗਸਤ -ਵਾਇਸ ਆਫ ਇੰਡੀਆ ਇਸ਼ਮੀਤ ਸਿੰਘ ਦੀ ਪਿਛਲੇ ਦਿਨੀਂ ਹੋਈ ਅਚਾਨਕ ਮੌਤ ਸਬੰਧੀ ਜਾਂਚ ਕਰਨ ਲਈ ਮੈਡੀਕਲ ਕਾਲਜ ਪਟਿਆਲਾ ਦੀ ਚਾਰ ਮੈਂਬਰੀ ਟੀਮ ਗਠਿਤ ਕੀਤੀ ਗਈ ਸੀ, ਉਸ ਵੱਲੋਂ ਜਾਂਚ ਰਿਪੋਟ ਅੱਜ ਲੁਧਿਆਣਾ ਦੇ ਪੋਸਟਮਾਟਮ ਇੰਚਾਰਜ ਡਾਕਟਰ ਰਣਜੀਤ ਸਿੰਘ ਨੂੰ ਭੇਜ ਦਿਤੀ ਗਈ ਹੈ।
ਮੁਸ਼ੱਰਫ਼ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਅੱਜ ਤੋਂ
ਇਸਲਾਮਾਬਾਦ, 10 ਅਗਸਤ (ਏਜੰਸੀਆਂ) : ਪਾਕਿਸਤਾਨੀ ਸਰਕਾਰ ਵੱਲੋਂ ਨੈਸ਼ਨਲ ਅਸੈਂਬਲੀ ਨੂੰ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ’ਤੇ ਮਹਾਂਦੋਸ਼ ਦਾ ਮੁਕੱਦਮਾ ਸ਼ੁਰੂ ਕਰਨ ਲਈ ਸੰਮਨ ਜਾਰੀ ਕਰ ਦਿੱਤੇ ਗਏ ਹਨ। ਮਹਾਂਦੋਸ਼ ਸਬੰਧੀ ਕਾਰਵਾਈ ਸ਼ੁਰੂ ਕਰਨ ਲਈ ਅੱਜ ਸ਼ਾਮ ਨੂੰ ਹੇਠਲੇ ਸਦਨ ’ਚ ਕਾਰਵਾਈ ਸ਼ੁਰੂ ਹੋਵੇਗੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੇ ਬੁਲਾਰੇ ਅਹਿਸਾਨ ਇਕਬਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹਾਂਦੋਸ਼ ਦੀ ਸਾਰੀ ਕਾਰਵਾਈ ਸੰਵਿਧਾਨ ਅਤੇ ਕਾਨੂੰਨ ਅਨੁਸਾਰ ਹੈ ਤੇ ਇਸ ’ਚ ਸੁਪਰੀਮ ਕੋਰਟ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਭਾਵ ਸਿਰਜਿਆ ਜਾ ਰਿਹਾ ਹੈ ਕਿ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰਾਉਣ ਲਈ ਸਾਨੂੰ ਵਿਰੋਧੀ ਦਲਾਂ ਦਾ ਸਮਰਥਨ ਜ਼ਰੂਰੀ ਹੈ ਪਰ ਅਸਲ ’ਚ ਅਜਿਹੀ ਕੋਈ ਗੱਲ ਨਹੀਂ ਹੈ। ਸੰਵਿਧਾਨ ਅਨੁਸਾਰ ਮਹਾਂਦੋਸ਼ ਦੇ ਪ੍ਰਸਤਾਵ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੈ। ਪਾਕਿਸਤਾਨ ਦੇ ਕਾਨੂੰਨ ਮੰਤਰੀ ਨੇ ਫਾਰੂਕ ਨਾਇਕ ਨੇ ਕਿਹਾ ਹੈ ਕਿ ਮਹਾਂਦੋਸ਼ ਪ੍ਰਕਿਰਿਆ ਵਿੱਚ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਉਪਰ ਦੁਰਵਿਵਹਾਰ ਅਤੇ ਸੰਵਿਧਾਨ ਦੀ ਉ¦ਘਣਾ ਕਰਨ ਦੇ ਦੋਸ਼ ਲਾਏ ਜਾਣਗੇ। ਫਾਰੂਕ ਨਾਇਕ ਨੇ ਜੀਓ ਟੀ.ਵੀ ਉਪਰ ਪ੍ਰਸਾਰਿਤ ਟਿੱਪਣੀਆਂ ਵਿੱਚ ਕਿਹਾ ਕਿ ਸੱਤਾਧਾਰੀ ਗਠਜੋੜ ਦੇ ਅਧਿਕਾਰੀਆਂ ਨੇ ਰਾਸ਼ਟਰਪਤੀ ਵਿਰੁੱਧ ਦੋਸ਼ਾਂ ਦੀ ਸੂਚੀ ਨੂੰ ਆਖ਼ਰੀ ਰੂਪ ਦੇਣ ਲਈ ਇਥੇ ਇਕ ਬੈਠਕ ਕੀਤੀ।
,br>
ਸੰਸਦ ਦਾ ਹੇਠਲਾ ਸਦਨ ਮੁਸ਼ੱਰਫ਼ ਵਿਰੁੱਧ ਭਲਕੇ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕਰਨ ਵਾਲਾ ਹੈ। ਫ਼ੌਜ ਦੇ ਸਾਬਕਾ ਮੁਖੀ ਮੁਸ਼ੱਰਫ਼ ਨੇ ਅਸਤੀਫ਼ਾ ਦੇਣ ਦੀ ਸਲਾਹ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਵਿਰੁੱਧ ਦੋਸ਼ਾਂ ਦਾ ਸਾਹਮਣਾ ਕਰਨਗੇ। ਨਾਇਕ ਨੇ ਕਿਹਾ ਕਿ ਦੋਸ਼ ਪੱਤਰ ਵਿੱਚ ਉਨ੍ਹਾਂ ਤੌਰ-ਤਰੀਕਿਆਂ ਦੇ ਵੇਰਵੇ ਦੱਸੇ ਜਾਣਗੇ ਜਿਨ੍ਹਾਂ ਰਾਹੀਂ ਮੁਸ਼ੱਰਫ਼ ਨੇ ਸੰਵਿਧਾਨ ਦੀ ਉ¦ਘਣਾ ਕੀਤੀ ਅਤੇ ਵਿਆਪਕ ਦੁਰਵਿਵਹਾਰ ਵੀ ਕੀਤਾ। ਮੁਸ਼ੱਰਫ਼ 1999 ਵਿੱਚ ਫ਼ੌਜੀ ਰਾਜਪਲਟੇ ਪਿਛੋਂ ਸੱਤਾ ਵਿੱਚ ਆਉਣ ਤੋਂ ਲੈ ਕੇ ਪਾਕਿਸਤਾਨ ਉਪਰ ਛਾਏ ਰਹੇ ਸਨ ਪ੍ਰੰਤੂ ਹੁਣ ਉਨ੍ਹਾਂ ਨੂੰ ਸਮੁੱਚੇ ਤੌਰ ’ਤੇ ਨੁਕਰੇ ਲਾ ਦਿੱਤਾ ਗਿਆ ਹੈ ਜਦੋਂ ਉਹ ਉਨ੍ਹਾਂ ਦੇ ਵਿਰੋਧੀਆਂ ਨੇ ਫ਼ਰਵਰੀ ਦੀਆਂ ਸੰਸਦੀ ਚੋਣਾਂ ਜਿੱਤੀਆਂ ਹਨ।
ਜਰਦਾਰੀ ਨੂੰ ਜਾਨ ਜਾਣ ਦਾ ਖ਼ਤਰਾ
ਲੰਡਨ -
ਆਪਣੀ ਪਤਨੀ ਬੇਨਜੀਰ ਭੁੱਟੋ ਦੀ ਹੱਤਿਆ ਦੇ ਬਾਅਦ ਪਾਕਿਸਤਾਨ ਦੀ ਸੱਤਾਧਾਰੀ ਪਾਕਿਸਤਾਨ ਪੀਪੁਲਸ ਪਾਰਟੀ ਦੀ ਡੋਰ ਸੰਭਾਲਣ ਵਾਲੇ ਪਾਰਟੀ ਦੇ ਸਹਿ-ਪ੍ਰਮੁੱਖ ਆਸਿਫ ਅਲੀ ਜਰਦਾਰੀ ਨੂੰ ਆਪਣੇ ਸਿਰ ਉੱਤੇ ਮੌਤ ਦੇ ਬੱਦਲ ਵਿਖਾਈ ਦੇ ਰਹੇ ਹਨ. ਜਰਦਾਰੀ ਨੇ 'ਦ ਸੰਡੇ ਟਾਈਮਜ਼' ਨੂੰ ਦੱਸਿਆ ਕਿ ਮੈਨੂੰ ਪਤਾ ਹੈ ਕਿ ਮੈਂ ਖ਼ਤਰੇ ਵਿੱਚ ਹਾਂ. ਜਿਸਨੇ ਭੁੱਟੋ ਨੂੰ ਮਾਰਿਆ, ਉਹ ਮੈਨੂੰ ਵੀ ਮਾਰਨਾ ਚਾਹੁੰਦਾ ਹੈ. ਬੇਨਜੀਰ ਭੁੱਟੋ ਦੀ ਹੱਤਿਆ ਪਿਛਲੇ ਸਾਲ 27 ਦਸੰਬਰ ਨੂੰ ਰਾਵਲਪਿੰਡੀ ਵਿਖੇ ਇੱਕ ਆਤਮਘਾਤੀ ਹਮਲੇ ਵਿੱਚ ਕਰ ਦਿੱਤੀ ਗਈ ਸੀ, ਜਦੋਂ ਉਹ ਆਮ ਚੌਣਾਂ ਨੂੰ ਲੈਕੇ ਰੈਲੀ ਨੂੰ ਸੰਬੋਧਿਤ ਕਰਕੇ ਪਰਤ ਰਹੀ ਸੀ. ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੇ ਭੁੱਟੋ ਦੀ ਹੱਤਿਆ ਦੇ ਲਈ ਸਥਾਨਕ ਤਾਲੀਬਾਨ ਦੇ ਕਮਾਂਡਰ ਬੈਤੁੱਲਾ ਮਹਿਸੂਦ ਨੂੰ ਜਿੰਮੇਦਾਰ ਠਹਿਰਾਇਆ ਸੀ, ਪਰੰਤੂ ਪੀਪੀਪੀ ਦਾ ਮੰਨਣਾ ਸੀ ਕਿ ਇਸਦੇ ਪਿੱਛੇ ਇੱਕ ਵੱਡੀ ਸਾਜਿਸ਼ ਹੈ.
|
Copyright:-2006-2008
News Punjab.Com, All rights reserved |