23 June 29 June 16 June 22 June 9 June 15 June 1st June 8 June 26 May 31 May ਸ਼ਹੀਦ ਭਾਈ ਬਲਕਾਰ ਸਿੰਘ ਜੀ ਮੁੰਬਈ ਦੀ ਨਵੀ ਵੀਡਿਉ "ਅਣਪਛਾਤੀ ਲਾਸ਼" TOP COP CAUGHT ADVERTISEMENTS |
ਭਾਰਤ ਤੇ ਅਮਰੀਕਾ ਪ੍ਰਮਾਣੂ ਸਮਝੌਤੇ ਨਾਲ ਸਭ ਤੋਂ ਵੱਡਾ ਖਤਰਾ ਪੰਜਾਬ ਨੂੰ-ਮਾਨ
ਚੰਡੀਗੜ੍ਹ, 13 ਜੁਲਾਈ-ਪੜ੍ਹੇ-ਲਿਖੇ ਸਿੱਖ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਜੋ ਅਕਾਲੀ ਆਗੂ ਅਤੇ ਸਿੱਖ ਬੁੱਧੀਜੀਵੀ ਭਾਰਤ ਤੇ ਅਮਰੀਕਾ ਵਿਚਾਲੇ ਹੋਣ ਵਾਲੇ ਪ੍ਰਮਾਣੂ ਕਰਾਰ ਦਾ ਅੰਨ੍ਹੇਵਾਹ ਸਮਰਥਨ ਕਰ ਰਹੇ ਹਨ, ਉਨ੍ਹਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਹ ਕਾਂਗਰਸ ਹੀ ਸੀ, ਜਿਸ ਦੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਫੌਜੀ ਹਮਲਾ ਕੀਤਾ ਅਤੇ ਦਿੱਲੀ ਤੇ ਦੇਸ਼ ਦੇ ਦੂਜੇ ਕਈ ਸ਼ਹਿਰਾਂ ਵਿਚ ਬੇਕਸੂਰ ਸਿੱਖਾਂ ਦਾ ਕਤਲ-ਏ-ਆਮ ਕੀਤਾ। ਸ: ਮਾਨ ਨੇ ਕਿਹਾ ਕਿ ਜੋ ਸਿੱਖ ਆਗੂ ਤੇ ਬੁੱਧੀਜੀਵੀ ਇਸ ਸਮੇਂ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਵਕਾਲਤ ਕਰ ਰਹੇ ਹਨ, ਮੇਰੀ ਰਾਇ ਵਿਚ ਉਨ੍ਹਾਂ ਨੂੰ ਸਿੱਖ ਕੌਮ ਦੇ ਨਹੀਂ ਬਲਕਿ ਆਪਣੇ ਨਿੱਜੀ ਹਿਤ ਪਿਆਰੇ ਹਨ। ਮੈਂ ਤਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਗੱਲ ਕਰ ਰਿਹਾ ਹਾਂ ਤਾਂ ਕਿ ਸਾਊਥ ਏਸ਼ੀਆ ਵਿਚ ਅਮਨ ਸ਼ਾਂਤੀ ਕਾਇਮ ਰੱਖੀ ਜਾ ਸਕੇ। ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਜੇ ਪ੍ਰਮਾਣੂ ਕਰਾਰ ਦਾ ਮਾਮਲਾ ਸਿਰੇ ਚੜ੍ਹ ਗਿਆ ਤਾਂ ਉਸ ਸੂਰਤ ਵਿਚ ਇਹ ਖਿੱਤਾ ਪ੍ਰਮਾਣੂ ਜੰਗ ਦਾ ਮੈਦਾਨ ਬਣ ਜਾਏਗਾ ਤਾਂ ਪੰਜਾਬ ਜੋ ਸਿੱਖਾਂ ਦਾ ਹੋਮਲੈਂਡ ਹੈ, ਨੇਸਤੋ ਨਾਬੂਦ ਹੋ ਜਾਏਗਾ। ਉਨ੍ਹਾਂ ਲੋਕ ਸਭਾ ਦੇ ਅਕਾਲੀ ਮੈਂਬਰਾਂ ਨੂੰ ਸੁਝਾਅ ਦਿੱਤਾ ਕਿ ਉਹ ਸਦਨ ਵਿਚ ਪ੍ਰਮਾਣੂ ਕਰਾਰ ਬਾਰੇ ਬੇਵਿਸਾਹੀ ਜਾਂ ਵਿਸ਼ਵਾਸ ਪ੍ਰਾਪਤ ਕਰਨ ਲਈ ਰੱ੍ਯਖੇ ਜਾਣ ਵਾਲੇ ਮਤੇ ’ਤੇ ਬਹਿਸ ਸਮੇਂ ਇਸ ਕਰਾਰ ਦਾ ਡੱਟ ਕੇ ਵਿਰੋਧ ਕਰਨ ਤੇ ਕਾਂਗਰਸ ਸਰਕਾਰ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਨੀਤੀਆਂ ਦੇ ਬਖੀਏ ਉਧੇੜ ਦੇਣ ਪਰ ਵੋਟਿੰਗ ਸਮੇਂ ਬੇਸ਼ੱਕ ਗੈਰ-ਹਾਜ਼ਰ ਰਹਿਣ ਤੇ ਰੋਸ ਵਜੋਂ ਵਾਕਆਊਟ ਕਰ ਜਾਣ। ਸ: ਮਾਨ ਨੇ ਕਿਹਾ ਕਿ ਮੈਂ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਨੂੰ ਹਿੰਦੂਆਂ ਤੇ ਮੁਸਲਮਾਨਾਂ ਦਾ ਵਿਰੋਧੀ ਨਾ ਸਮਝਿਆ ਜਾਏ, ਮੈਂ ਤਾਂ ਇਸ ਸਮੇਂ ਕੇਵਲ ਤੇ ਕੇਵਲ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਗੱਲ ਹੀ ਕਰ ਰਿਹਾ ਹਾਂ।
ਸਿੱਖ ਜਥੇਬੰਦੀਆਂ ਵੱਲੋਂ ਭਾਰਤ-ਅਮਰੀਕਾ ਪ੍ਰਮਾਣੂ ਕਰਾਰ ਦਾ ਡੱਟਵਾਂ ਵਿਰੋਧ
ਅੰਮ੍ਰਿਤਸਰ, 13 ਜੁਲਾਈ (ਜਗਤਾਰ ਸਿੰਘ ਲਾਂਬਾ)-ਭਾਰਤ-ਅਮਰੀਕਾ ਪ੍ਰਮਾਣੂ ਕਰਾਰ ਸਬੰਧੀ ਚਲ ਰਹੀਆਂ ਸਰਗਰਮੀਆਂ ਬਾਰੇ ਕੁਝ ਸਿੱਖ ਜਥੇਬੰਦੀਆਂ ਨੇ ਆਪਣਾ ਮਤ ਪੇਸ਼ ਕਰਦਿਆਂ ਆਖਿਆ ਕਿ ਸਮੁੱਚੇ ਸਿੱਖ ਜਗਤ ਨੂੰ ਇਸ ਸਮਝੌਤੇ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇਸ ਕਰਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਅਮਰੀਕਾ ਇਕ ਅਜਿਹਾ ਦੇਸ਼ ਹੈ ਜਿਸ ਨੇ ਧਰਤੀ ਉਪਰ ਮਨੁੱਖਤਾ ਦੀ ਵੱਡੀ ਪੱਧਰ ’ਤੇ ਤਬਾਹੀ ਕੀਤੀ ਹੈ ਅਤੇ ਅਜੇ ਵੀ ਵੱਡੇ ਪੱਧਰ ’ਤੇ ਮਨੁੱਖੀ ਤਬਾਹੀ ਦਾ ਸਮਾਨ ਤਿਆਰ ਕਰ ਰਿਹਾ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਇਸ ਕਰਾਰ ਦਾ ਤਿੱਖਾ ਵਿਰੋਧ ਕੀਤਾ ਹੈ। ਅੱਜ ਇਥੇ ਕੇਂਦਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਦਲਬੀਰ ਸਿੰਘ, ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਦਿਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸ. ਰਵੀਇੰਦਰ ਸਿੰਘ ਵਰਗੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮਦਦ ਬਾਰੇ ਪ੍ਰਮਾਣੂ ਕਰਾਰ ਦੇ ਮਸਲੇ ’ਤੇ ਕੀਤੀਆਂ ਜਾ ਰਹੀਆਂ ਅਪੀਲਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਖਿਲਾਫ ਹਨ ਅਤੇ ਕਾਂਗਰਸ ਵੱਲੋਂ ਸਿੱਖਾਂ ਉਪਰ ਅੱਜ ਤਕ ਕੀਤੇ ਜਬਰ ਜ਼ੁਲਮ ਨੂੰ ਸਹੀ ਕਰਾਰ ਦੇਣ ਬਰਾਬਰ ਹਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਢੇ 4 ਸਾਲ ਦੀ ਸੱਤਾ ਦੇ ਬਾਵਜੂਦ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਕਰਵਾ ਸਕੇ ਅਤੇ ਨਾ ਹੀ ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਪੜਤਾਲ ਕਰਾਉਣ ਦਾ ਯਤਨ ਕੀਤਾ ਹੈ। ਹੋਰ ਮਾਮਲਿਆਂ ਦਾ ਵੀ ਇਹੀ ਹਾਲ ਹੈ।
ਐਨ.ਡੀ.ਏ. ਦੀ ਨੀਤੀ ਤਹਿਤ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਖਿਲਾਫ਼ ਵੋਟ ਦੇਵੇਗਾ-ਬਾਦਲ
13 ਜੁਲਾਈ- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਸੰਸਦ ਵਿੱਚ ਭਰੋਸੇ ਦੇ ਵੋਟ ਦੌਰਾਨ ਐਨ.ਡੀ.ਏ. ਦੀ ਨੀਤੀ ਤਹਿਤ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਖਿਲਾਫ਼ ਵੋਟ ਦੇਵੇਗਾ। ਸ. ਬਾਦਲ ਨੇ ਕਿਹਾ ਕਿ ਕੁਝ ਹਲਕਿਆਂ ਵੱਲੋਂ ਇਹ ਗੱਲ ਉਛਾਲੇ ਜਾਣ ਕਿ ਸਿੱਖ ਪ੍ਰਧਾਨ ਮੰਤਰੀ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਸਮਰਥਨ ਦੇਵੇਗਾ, ਵਿੱਚ ਕੋਈ ਦਮ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਮਸਲਿਆਂ ਵਿੱਚ ਨਾ ਘਸੀਟੋ। ਸ. ਬਾਦਲ ਨੇ ਕਿਹਾ ਕਿ ਅਸੀਂ ਐਨ.ਡੀ.ਏ. ਦੇ ਸਮਰ੍ਯਥਕ/ਭਾਈਵਾਲ ਦਲ ਹਾਂ ਅਤੇ ਅਸੀਂ ਐਨ.ਡੀ.ਏ. ਦੀਆਂ ਨੀਤੀਆਂ ’ਤੇ ਹੀ ਫੁੱਲ ਚੜ੍ਹਾਵਾਂਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੁਝ ਜੱਥੇਬੰਦੀਆਂ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕੀਤੀ ਸੀ ਅਤੇ ਕਿਹਾ ਕਿ ਹੁਕਮਨਾਮਾ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਨਮੋਹਨ ਸਿੰਘ ਦੀ ਹਮਾਇਤ ਕਰਨ ਲਈ ਕਿਹਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਪੰਜਾਬੀ ਸਿੱਖ ਹਨ।
ਅਸਤੀਫੇ ਨੂੰ ਲੈ ਕੇ ਅਜੇ ਤੱਕ ਫੈਸਲਾ ਨਹੀਂ ਕੀਤਾ: ਸੋਮਨਾਥ
ਨਵੀਂ ਦਿੱਲੀ, 13 ਜੁਲਾਈ 2008 - ਲੋਕ ਸਭਾ ਦੇ ਸਪੀਕਰ ਸੋਮਨਾਥ ਚੈਟਰਜੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਰੇ ਵਿਚ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਕੀਤਾ ਹੈ। ਚੈਟਰਜੀ ਨੇ ਕਿਹਾ ਕਿ ਜੋ ਵੀ ਫੈਸਲਾ ਹੋਵੇਗਾ, ਮੈਂ ਉਸ ਬਾਰੇ ਤੁਹਾਨੂੰ ਜਾਣਕਾਰੀ ਦੇ ਦੇਵਾਂਗਾ। ਸ੍ਰੀ ਚੈਟਰਜੀ ਨੇ ਮੀਡੀਆ ਦੀਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਉਹ 22 ਜੁਲਾਈ ਨੂੰ ਲੋਕ ਸਭਾ ਵਿਚ ਭਰੋਸੇ ਦੇ ਵੋਟ ਦੌਰਾਨ ਯੂਪੀਏ ਸਰਕਾਰ ਦੇ ਪੱਖ ਵਿਚ ਵੋਟ ਕਰਨਗੇ। ਉੱਧਰ ਸੀਪੀਐੱਮ ਦੇ ਬਜ਼ੁਰਗ ਆਗੂ ਜੋਤੀ ਬਸੂ ਨੇ ਸੋਮਨਾਥ ਚੈਟਰਜੀ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਕਾਰ ਦੇ ਘੱਟ ਗਿਣਤੀ ਵਿੱਚ ਆ ਜਾਣ ਦੇ ਬਾਅਦ ਪਾਰਟੀ ਦੀ ਨੀਤੀ ਨੂੰ ਮੰਨਣ। ਭਾਰਤ ਅਤੇ ਅਮਰੀਕਾ ਵਿਚਾਲੇ ਗੈਰ ਫੌਜੀ ਪ੍ਰਮਾਣੂ ਸਹਿਯੋਗ ਦੇ ਮੁੱਦੇ ‘ਤੇ ਯੂਪੀਏ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸਪੀਕਰ ਸੋਮਨਾਥ ਚੈਟਰਜੀ ਦੇ ਅਸਤੀਫੇ ਦੀਆਂ ਅਟਕਲਾਂ ਲੱਗ ਰਹੀਆਂ ਹਨ। ਖੱਬੇ ਪੱਖੀ ਸੂਤਰਾਂ ਅਨੁਸਾਰ ਮਾਕਪਾ ਨੇ ਸੀਨੀਅਰ ਨੇਤਾ ਜੋਤੀ ਬਾਸੂ ਨੂੰ ਸੋਮਨਾਥ ਚੈਟਰਜੀ ਨੂੰ ਅਸਤੀਫਾ ਦੇਣ ਲਈ ਮੰਨਾਉਣ ਦਾ ਕੰਮ ਸੌਂਪਿਆ ਹੈ। ਸੂਤਰਾਂ ਅਨੁਸਾਰ ਸਮਰਥਨ ਵਾਪਸੀ ਤੋਂ ਬਾਅਦ ਸਪੀਕਰ ਅਤੇ ਖੱਬੇ ਪੱਖੀ ਨੇਤਾ ਸੋਮਨਾਥ ਚੈਟਰਜੀ ਦੇ ਅਸਤੀਫੇ ਨੂੰ ਲੈ ਕੇ ਖੱਬੇ ਪੱਖੀਆਂ ਵਿਚ ਇਕ ਰਾਏ ਹੈ ਅਤੇ ਉਹ ਚਾਹੁੰਦੇ ਹਨ ਕਿ ਸ੍ਰੀ ਚੈਟਰਜੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ, ਪਰ ਸੋਮਨਾਥ ਚੈਟਰਜੀ ਨੇ ਪਿਛਲੇ ਦਿਨੀਂ ਸਪਸ਼ਟ ਕੀਤਾ ਸੀ ਕਿ ਉਹ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਸੋਮਨਾਥ ਚੈਟਰਜੀ ਦੇ ਇਨਕਾਰ ਤੋਂ ਬਾਅਦ ਹੁਣ ਖੱਬੇ ਪੱਖੀ ਦਲਾਂ ਨੂੰ ਜੋਤੀ ਬਸੂ ਤੋਂ ਕਾਫੀ ਉਮੀਦਾਂ ਹਨ। ਮਾਕਪਾ ਨੇ ਜੋਤੀ ਬਸੂ ਤੋਂ ਅਪੀਲ ਕੀਤੀ ਹੈ ਕਿ ਉਹ ਚੈਟਰਜੀ ਨੂੰ ਅਸਤੀਫਾ ਦੇਣ ਲਈ ਮੰਨਾਉਣ।
ਸੀਬੀਆਈ ਕਰੇਗੀ ਨੋਇਡਾ ਪੁਲਿਸ ਦੀਆਂ ਗੜਬੜੀਆਂ ਦਾ ਹਿਸਾਬ-ਕਿਤਾਬ
ਨਵੀਂ ਦਿੱਲੀ, 13 ਜੁਲਾਈ 2008 - ਕੇਂਦਰੀ ਜਾਂਚ ਏਜੰਸੀ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਦੀ ਜਾਂਚ ਕਰੇਗੀ ਕਿ ਸਨਸਨੀਖੇਜ਼ ਅਰੂਸ਼ੀ-ਹੇਮਰਾਜ ਹੱਤਿਆਕਾਂਡ ਦੀ ਜਾਂਚ ਕਰਦੇ ਸਮੇਂ ਨੋਇਡਾ ਪੁਲਿਸ ਨੇ ਸਬੂਤ ਨਸ਼ਟ ਕੀਤੇ ਸਨ। ਸੀਬੀਆਈ ਦੇ ਡਾਇਰੈਕਟਰ ਵਿਜੇ ਸ਼ੰਕਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਏਜੰਸੀ ਨੇ ਮਾਮਲੇ ਦੇ ਅਸਲੀ ਦੋਸ਼ੀਆਂ ਨੂੰ ਫੜ ਲਿਆ ਹੈ। ਸ਼ੰਕਰ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਭਰੋਸਾ ਕਰਦਾ ਹਾਂ ਕਿ ਸੀਬੀਆਈ ਨੇ ਇਸ ਮੁਸ਼ਕਿਲ ਮਾਮਲੇ ਦੇ ਸਿਰੇ ਨੂੰ ਪਾ ਲਿਆ ਹੈ। ਅਸੀਂ ਜਾਣਦੇ ਹਾਂ ਕਿ ਕਾਤਲ ਕੌਣ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਅਸੀਂ ਅਜੇ ਬਹੁਤ ਸਾਰੇ ਕੰਮ ਕਰਨੇ ਹਨ। ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਸੀਬੀਆਈ ਨੇ ਅਰੂਸ਼ੀ-ਹੇਮਰਾਜ ਕਤਲ ਕੇਸ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਕ੍ਰਿਸ਼ਨਾ, ਰਾਜ ਕੁਮਾਰ ਅਤੇ ਵਿਜੇ ਮੰਡਲ ਨੇ ਇਨ੍ਹਾਂ ਦਾ ਕਤਲ ਕੀਤਾ ਹੈ।
ਕਰਤ ਤੇ ਮਾਇਆ ਨੇ ਮਿਲਾਇਆ ਹੱਥ
ਨਵੀਂ ਦਿੱਲੀ, 13 ਜੁਲਾਈ 2008 - ਯੂਪੀਏ ਸਰਕਾਰ ਦਾ 22 ਜੁਲਾਈ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਦਾ ਅਮਲ ਗੁੱਠੇ ਲਾਉਣ ਲਈ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਪ੍ਰਮਾਣੂ ਸਮਝੌਤੇ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਨਾਲ ਰਾਬਤਾ ਕਾਇਮ ਕਰਦਿਆਂ ਅੱਜ ਸੀਪੀਐਮ ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨਾਲ ਉਨ੍ਹਾਂ ਦੇ ਘਰ ‘ਚ ਮੁਲਕਾਤ ਕੀਤੀ।
ਕੰਗਾਲਾਂ ਨੇ ਦਿੱਤੇ ਮਾਇਆਵਤੀ ਨੂੰ 13 ਕਰੋੜ ਰੁਪਏ!
ਨਵੀਂ ਦਿੱਲੀ, 13 ਜੁਲਾਈ 2008 - ਸੀਬੀਆਈ ਨੇ ਦੋਸ਼ ਲਗਾਇਆ ਹੈ ਕਿ ਮਾਇਆਵਤੀ ਨੇ ਆਪਣੀ 13 ਕਰੋੜ 18 ਲੱਖ ਦੀ ਰਕਮ ਅਜਿਹੇ ਲੋਕਾਂ ਤੋਂ ਦਾਨ ਵਿਚ ਮਿਲੀ ਦਿਖਾਈ ਹੈ ਜੋ ਆਪਣੇ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਨਹੀਂ ਕਰ ਪਾਉਂਦੇ ਹਨ। ਦੇਸ਼ ਦੀ ਪ੍ਰਮੁਖ ਜਾਂਚ ਏਜੰਸੀ ਨੇ ਅਦਾਲਤ ਵਿਚ ਦਾਖਲ ਕਰਵਾਏ ਗਏ ਇਕ ਹਲਫਨਾਮੇ ਵਿਚ ਦੱਸਿਆ ਹੈ ਕਿ ਇਸ ਤੱਥ ਦਾ ਉਦੋਂ ਪਤਾ ਲੱਗਾ ਜਦੋਂ ਮਾਇਆਵਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਦਿਖਾਈ ਗਈ ਜ਼ਾਇਦਾਦ ਦੇ ਵੇਰਵੇ ਦੀ ਜਾਂਚ ਕੀਤੀ ਗਈ। ਹਲਫਨਾਮੇ ਵਿਚ ਕਿਹਾ ਗਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਬਾਅਦ ਵਿਚ ਦਾਨ ਦਿੱਤੀ ਗਈ ਇਸ ਰਕਮ ਦੀ ਸਵੈਇੱਛਤ ਐਲਾਨ ਯੋਜਨਾ ਵਿਚ ਖੁਲਾਸਾ ਕੀਤਾ ਹੈ। ਹਲਫਨਾਮੇ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਚੱਲ ਅਤੇ ਅਚੱਲ ਜ਼ਾਇਦਾਦ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਧਨ ਦੇ ਇਸ ਸਰੋਤ ਨੂੰ ਛੁਪਾਉਣ ਲਈ ਮਾਇਆਵਤੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ 307 ਦਾਨੀਆਂ ਤੋਂ ਧਨ ਲੈਣ ਦੀ ਜਾਣਕਾਰੀ ਦਿੱਤੀ ਗਈ ਹੈ। ਸੀਬੀਆਈ ਨੇ ਦੱਸਿਆ ਕਿ 30 ਦਾਨੀਆਂ ਦਾ ਪਤਾ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਗਈ। ਏਜੰਸੀ ਨੇ ਦੋਸ਼ ਲਗਾਇਆ ਕਿ ਇਨ੍ਹਾਂ ਦਾਨਕਰਤਾਵਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੋਲ ਅਜਿਹੇ ਸਾਧਨ ਨਹੀਂ ਹਨ ਕਿ ਉਹ ਇਸ ਤਰ੍ਹਾਂ ਏਨੀ ਵੱਡੀ ਰਾਸ਼ੀ ਦਾਨ ਦੇ ਰੂਪ ਵਿਚ ਦੇ ਸਕਣ।
ਗੁਰਦੁਆਰਾ ਦੀ ਮੈਂਬਰਸ਼ਿਪ ਨੂੰ ਲੈ ਕੇ ਵਿਵਾਦ ਖਤਮ
ਟੋਰਾਂਟੋ, 13 ਜੁਲਾਈ 2008 - ਕਨੇਡਾ ਵਿਚ ਇਕ ਮਨੁੱਖੀ ਅਧਿਕਾਰ ਅਦਾਲਤ ਨੇ ਸਿੱਖ ਭਾਈਚਾਰੇ ਦੇ ਦੋ ਮੈਂਬਰਾਂ ਦੀ ਇਕ ਅਰਜ਼ੀ ਖਾਰਜ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਨੂੰ ਉੱਚੀ ਜਾਤੀ ਕਾਰਨ ਗੁਰਦੁਆਰੇ ਦੀ ਮੈਂਬਰਸ਼ਿਪ ਨਹੀਂ ਦਿੱਤੀ ਗਈ ਹੈ। ਗੁਰਸਿੰਦਰ ਸਹੋਤਾ ਅਤੇ ਸੋਹਣ ਸ਼ੇਰਗਿੱਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸਭਾ ਗੁਰੂਦੁਆਰਾ ਨੇ ਉਨ੍ਹਾਂ ਨਾਲ ਭੇਦਭਾਵ ਕੀਤਾ ਹੈ ਕਿਉਂਕਿ ਉਹ ਉੱਚ ਜਾਤੀ ਨਾਲ ਸਬੰਧਤ ਹਨ। ਸ੍ਰੀ ਗੁਰੂ ਰਵਿਦਾਸ ਸਭਾ ਦੇ ਨੌ ਮੈਂਬਰ ਦਲਿਤ ਹਨ ਜਦੋਂਕਿ ਸਹੋਤਾ ਅਤੇ ਸ਼ੇਰਗਿੱਲ ਜੱਟ ਭਾਈਚਾਰੇ ਚੋਂ ਹਨ। ਕੈਨਵੇਸਟ ਸੰਵਾਦ ਕਮੇਟੀ ਦੇ ਮੁਤਾਬਕ ਬ੍ਰਿਟਿਸ ਕੋਲੰਬੀਆ ਰਾਜ ਵਿਚ ਅਦਾਲਤ ਨੇ ਅਰਜ਼ੀ ਖਾਰਜ ਕਰਦੇ ਹੋਏ ਕਿਹਾ ਕਿ ਗੁਰਦੁਆਰੇ ਦੀ ਮੈਂਬਰਸ਼ਿਪ ਸਬੰਧੀ ਵਿਵਾਦ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਗੁਰਦੁਆਰੇ ਦੇ ਇਕ ਬੁਲਾਰੇ ਨੇ ਫੈਸਲੇ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਇਕ ਦਿਨ ਭਾਈਚਾਰੇ ਨੂੰ ਵਿਸ਼ਵਾਸ ਹੋ ਜਾਵੇਗਾ ਕਿ ਉਹ ਦੱਬੇ ਹੋਏ ਨਹੀਂ ਮਹਿਸੂਸ ਕਰ ਰਹੇ ਹਨ। ਕਮੇਟੀ ਦੀ ਮੈਂਬਰਸ਼ਿਪ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਸਹੋਤਾ ਅਤੇ ਸ਼ੇਰਗਿੱਲ ਗੁਰਦੁਆਰੇ ਦੇ ਧਾਰਮਿਕ ਸਮਾਰੋਹਾਂ ਅਤੇ ਸਮਾਜਿਕ ਪ੍ਰੋਗਰਾਮਾਂ ਵਿਚ ਹਿੱਸਾ ਲੈ ਸਕਦੇ ਹਨ।
ਇਰਾਨ ‘ਤੇ ਹਮਲੇ ਲਈ ਤਿਆਰ ਰਹੇ ਇਸਰਾਇਲ
ਲੰਡਨ, 13 ਜੁਲਾਈ 2008 - ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਇਰਾਨ ਦੇ ਵਿਵਾਦਤ ਪ੍ਰਮਾਣੂ ਪ੍ਰੋਗਰਾਮ ‘ਤੇ ਕੂਟਨੀਤਕ ਗੱਲਬਾਤ ਦੇ ਫੇਲ ਹੋਣ ਦੀ ਸਥਿਤੀ ਵਿਚ ਇਸਲਾਮਿਕ ਦੇਸ਼ ‘ਤੇ ਹਮਲੇ ਲਈ ਇਸਰਾਇਲ ਨੂੰ ਤਿਆਰ ਰਹਿਣ ਲਈ ਕਿਹਾ ਹੈ। ਪੈਂਟਾਗਨ ਅਧਿਕਾਰੀ ਦੇ ਹਵਾਲੇ ਨਾਲ ਸੰਡੇ ਟਾਈਮ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੁਸ਼ ਪ੍ਰਸ਼ਾਸਨ ਨੇ ਯੇਰੂਸ਼ਲਮ ਨੂੰ ਸੂਚਿਤ ਕੀਤਾ ਹੈ ਕਿ ਉਹ ਇਰਾਨ ਦੇ ਪ੍ਰਮੁਖ ਪ੍ਰਮਾਣੂ ਟਿਕਾਣਿਆਂ ‘ਤੇ ਲੰਮੀ ਦੂਰੀ ਦੇ ਹਥਿਆਰਾਂ ਨਾਲ ਹਮਲੇ ਦੀ ਸਥਿਤੀ ਵਿਚ ਇਸਰਾਇਲ ਦੀ ਮਦਦ ਕਰੇਗਾ। ਪੱਤਰ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਨੇ ਇਸਰਾਇਲ ਨੂੰ ਸੰਭਾਵਿਤ ਹਮਲੇ ਦੀ ਤਿਆਰੀ ਲਈ ਇਕ ਤਰ੍ਹਾਂ ਨਾਲ ਹਮਲੇ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਨਹੀਂ ਕਰਦਾ ਤਾਂ ਉਸ ਨੂੰ ਹਮਲੇ ਦਾ ਸਾਹਮਣਾ ਕਰਨਾ ਹੀ ਪਵੇਗਾ। ਬਹਰਹਾਲ, ਅਜਿਹੇ ਹਮਲੇ ਲਈ ਅਮਰੀਕਾ ਆਪਣੇ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਨਹੀਂ ਕਰੇਗਾ ਅਤੇ ਨਾ ਹੀ ਇਸਰਾਇਲ ਦੇ ਸਮਰਥਨ ਲਈ ਇਰਾਕ ਵਿਚ ਫੌਜੀ ਟਿਕਾਣੇ ਬਣਾ ਸਕੇਗਾ।
ਅਫਗਾਨਿਸਤਾਨ ‘ਚ ਆਤਮਘਾਤੀ ਹਮਲੇ ‘ਚ 24 ਹਲਾਕ
ਕੰਧਾਰ, 13 ਜੁਲਾਈ 2008 - ਅਫਗਾਨਿਸਤਾਨ ਦੇ ਦੱਖਣੀ ਹਿੱਸੇ ਵਿਚ ਪੁਲਿਸ ਪਾਰਟੀ ਦੇ ਨੇੜੇ ਹੋਏ ਆਤਮਘਾਤੀ ਹਮਲੇ ਵਿਚ 19 ਨਾਗਰਿਕਾਂ ਸਮੇਤ 24 ਲੋਕ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ। ਉਰੂਜਗਾਨ ਸੂਬੇ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਦੱਖਣੀ ਹਿੱਸੇ ਵਿਚ ਹੋਏ ਹਮਲੇ ਵਿਚ ਪੰਜ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ ਜਦੋਂਕਿ 30 ਹੋਰ ਜ਼ਖਮੀ ਹੋ ਗਏ ਹਨ। ਇਸਤੋਂ ਇਲਾਵਾ 19 ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਭੀੜ-ਭਾੜ ਵਾਲੇ ਰਾਵੁਡ ਜ਼ਿਲ੍ਹੇ ਵਿਚ ਆਤਮਘਾਤੀ ਹਮਲਾਵਰ ਨੇ ਪੁਲਿਸ ਪਾਰਟੀ ਦੇ ਨੇੜੇ ਖੁਦ ਨੂੰ ਉਡਾ ਦਿੱਤਾ। ਇਸ ਹਮਲੇ ਨਾਲ ਇਲਾਕੇ ਦੀਆਂ ਨੌ ਦੁਕਾਨਾਂ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਦੁਕਾਨਦਾਰ ਅਤੇ ਕਿਸ਼ੋਰ ਸ਼ਾਮਲ ਹਨ। ਇਹ ਕਿਸ਼ੋਰ ਗਲੀਆ ਵਿਚ ਸਿਗਰਟ ਅਤੇ ਹੋਰ ਚੀਜ਼ਾਂ ਵੇਚ ਰਹੇ ਸਨ। ਇਸੇ ਦੌਰਾਨ ਪੂਰਵੀ ਲੋਗਾਰ ਵਿਚ ਬੰਦੂਕਧਾਰੀਆਂ ਨੇ ਸੰਸਦ ਮੈਂਬਰ ਅਬਦੁੱਲ ਵਾਲੀ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਅਗਵਾ ਕਰ ਲਿਆ। ਰਾਜ ਦੇ ਪੁਲਿਸ ਮੁਖੀ ਜਨਰਲ ਮੁਹੰਮਦ ਮੁਸਤਫਾ ਨੇ ਇਹ ਜਾਣਕਾਰੀ ਦਿੱਤੀ ਹੈ।
ਦੋ ਪੰਜਾਬੀ ਨੌਜਵਾਨਾਂ ਦੇ ਕਤਲਾਂ ਮਗਰੋਂ ਦਿੱਲੀ ‘ਚ ਹੰਗਾਮਾ
ਨਵੀਂ ਦਿੱਲੀ, 13 ਜੁਲਾਈ - ਦੋ ਪੰਜਾਬੀ ਨੌਜਵਾਨਾਂ ਅਸ਼ਮੀਤ ਸਿੰਘ ਉਰਫ਼ ਜਿੰਮੀ (24) ਅਤੇ ਹਰਪ੍ਰੀਤ ਸਿੰਘ ਉਰਫ਼ ਰਿੱਕੀ (27) ਦੇ ਸਰੇ ਬਾਜ਼ਾਰ ਕਤਲਾਂ ਵਿਰੁੱਧ ਰੋਹ ‘ਚ ਆਈ ਭੀੜ ਨੇ ਸਨਿੱਚਰਵਾਰ ਨੂੰ ਇੱਥੋਂ ਰਿੰਗ ਰੋਡ ਉਤੇ ਓਬਰਾਏ ਹੋਟਲ ਫ਼ਲਾਈਓਵਰ ਤੋਂ ਲੈ ਕੇ ਮੂਲਚੰਦ ਕਰਾਸਿੰਗ ਤੱਕ ਖ਼ੂਬ ਹੰਗਾਮਾ ਕੀਤਾ। ਇਹ ਭੀੜ ਦੋਵੇਂ ਨੌਜਵਾਨਾਂ ਦੇ ਅੰਤਿਮ ਸਸਕਾਰ ਲਈ ਜੰਗਪੁਰਾ ਸਥਿਤ ਦਯਾਨੰਦ ਮੁਕਤੀਧਾਮ ਸ਼ਮਸ਼ਾਨਘਾਟ ਨੂੰ ਜਾ ਰਹੀ ਸੀ। ਦੋਵੇਂ ਨੌਜਵਾਨਾਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਨੇ ਆਵਾਜਾਈ ਜਾਮ ਕਰ ਦਿੱਤੀ। ਦੋਵੇਂ ਪਾਸੇ ਵਾਹਨਾਂ ਦੀਆਂ ਚਾਰ ਤੋਂ ਪੰਜ ਕਿਲੋਮੀਟਰ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਨੂੰ ਆਵਾਜਾਈ ਬਹਾਲ ਕਰਨ ਲਈ ਦੋ-ਢਾਈ ਘੰਟੇ ਖ਼ੂਬ ਮੁਸ਼ੱਕਤ ਕਰਨੀ ਪਈ।
ਸਪੇਨ ਪੁਲਿਸ ਨੇ ਸਿੱਖ ਤੋਂ ਮੁਆਫੀ ਮੰਗੀ
ਚੰਡੀਗੜ੍ਹ, 12 ਜੁਲਾਈ 2008 - ਇਕ ਪ੍ਰਵਾਸੀ ਪੰਜਾਬੀ ਸਿੱਖ ਦੀ ਪੱਗ ਉਤਾਰਨ ਦੇ ਮਾਮਲੇ ਵਿਚ ਸਪੇਨ ਦੀ ਪੁਲਿਸ ਨੇ ਮੁਆਫੀ ਮੰਗ ਲਈ ਹੈ। ਜਸਵੰਤ ਸਿੰਘ ਜੱਜ ਜੋ ਕਿ ਲੰਡਨ ਤੋਂ ਚੰਡੀਗੜ੍ਹ ਆਏ ਹੋਏ ਹਨ, ਨੇ ਦੱਸਿਆ ਕਿ ਏਅਰਪੋਰਟ ‘ਤੇ ਸੁਰੱਖਿਆ ਦੇ ਨਾਂ ‘ਤੇ ਉਸਨੂੰ ਪੱਗ ਉਤਾਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਪੇਨ ਦੇ ਟੇਨਰਾਈਫ ਸ਼ਹਿਰ ਵਿਚ ਇਕ ਹਫਤੇ ਦੀਆਂ ਛੁੱਟੀਆਂ ਕੱਟਣ ਤੋਂ ਬਾਅਦ ਵਾਪਸ ਇੰਗਲੈਂਡ ਪਰਤ ਰਹੇ ਸਨ। ਜਦੋਂ ਉਹ ਆਪਣਾ ਬੈਗ ਸਕੈਨਿੰਗ ਬੈਲਟ ‘ਤੇ ਰੱਖ ਰਹੇ ਸਨ ਤਾਂ ਇਕ ਸੁਰੱਖਿਆ ਗਾਰਡ ਆ ਕੇ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਹਿਣ ਲੱਗਾ। ਪੱਗ ਦੀ ਪਵਿੱਤਰਤਾ ਬਾਰੇ ਦੱਸਣ ‘ਤੇ ਵੀ ਉਹ ਨਾ ਮੰਨਿਆ ਅਤੇ ਉਸਨੇ ਆਪਣੇ ਸੀਨੀਅਰ ਸੁਰੱਖਿਆ ਗਾਰਡਸ ਨੂੰ ਬੁਲਾ ਲਿਆ ਜਿਨ੍ਹਾਂ ਨੇ ਉਸ ਨੂੰ ਪੱਗ ਉਤਾਰਨ ਲਈ ਮਜਬੂਰ ਕੀਤਾ। ਸ੍ਰ. ਜੱਜ ਨੇ ਦੱਸਿਆ ਕਿ ਉਨ੍ਹਾਂ ਨੇ ਗੋਰਿਆਂ ਨੂੰ ਬਹੁਤ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਮੰਨੇ ਤਾਂ ਉਸਨੂੰ ਆਪਣੀ ਪੱਗ ਉਤਾਰਨੀ ਹੀ ਪਈ। ਉਨ੍ਹਾਂ ਦੱਸਿਆ ਕਿ ਲੰਡਨ ‘ਚ ਐਮਪੀ ਸਕੋਟ ਨੇ ਉਨ੍ਹਾਂ ਦਾ ਪੱਗ ਉਤਾਰਨ ਦਾ ਮਾਮਲਾ ਸਪੇਨ ਅੰਬੈਸੀ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਇਆ। ਇਸ ‘ਤੇ ਆਖਰ ਸਪੇਨ ਦੀ ਪੁਲਿਸ ਨੇ ਮੁਆਫੀ ਮੰਗੀ ਅਤੇ ਏਅਰਪੋਰਟ ‘ਤੇ ਚੈਕਿੰਗ ਦੌਰਾਨ ਸਿੱਖਾਂ ਨਾਲ ਨਰਮੀ ਵਰਤਣ ਲਈ ਕਿਹਾ
ਮੋਟਰਸਾਇਕਲ ਅਤੇ ਮਿੰਨੀ ਬੱਸ ਦੀ ਟੱਕਰ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ
ਫਤਿਹਗੜ੍ਹ ਸਾਹਿਬ/ 13 ਜੁਲਾਈ/ਰਣਜੋਧ ਸਿੰਘ ਔਜਲਾ
ਇੱਥੋਂ ਥੋੜ੍ਹੀ ਦੂਰ ਪਿੰਡ ਮਾਨੂੰਪੁਰ ਅਤੇ ਬਲਾੜ੍ਹਾ ਦੇ ਵਿਚਕਾਰ ਇਕ ਮੋਟਰਸਾਇਕਲ ਅਤੇ ਮਿੰਨੀ ਬੱਸ ਦੀ ਟੱਕਰ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਮੋਹਨ ਸਿੰਘ ਢੀਂਡਸਾ (62) (ਰਿਟਾ: ਜ਼ਿਲਾ ਅਟਾਰਨੀ) ਵਾਸੀ ਪ੍ਰੀਤ ਨਗਰ ਸਰਹਿੰਦ ਜੋ ਆਪਣੇ ਮੋਟਰਸਾਇਕਲ ਨੰਬਰ ਪੀਬੀ 23 ਸੀ-0302 ’ਤੇ ਸਵਾਰ ਹੋ ਕੇ ਡੇਰਾ ਹੰਸਾਲੀ ਵਿਖੇ ਮੱਥਾ ਟੇਕ ਕੇ ਵਾਪਸ ਸਰਹਿੰਦ ਵੱਲ ਨੂੰ ਆ ਰਿਹਾ ਸੀ, ਜਦੋਂ ਉਹ ਪਿੰਡ ਬਲਾੜ੍ਹਾ ਅਤੇ ਮਾਨੂੰਪੁਰ ਦੇ ਵਿਚਕਾਰ ਪਹੁੰਚਿਆ ਤਾਂ ਮੋਟਰਸਾਇਕਲ ਅਤੇ ਸਰਹਿੰਦ ਵੱਲੋਂ ਆ ਰਹੀ ਮਿੰਨੀ ਬੱਸ ਨੰਬਰ ਪੀਬੀ 7ਏ-9915 ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਮੋਟਰਸਾਇਕਲ ਸਵਾਰ ਐਡਵੋਕੇਟ ਮੋਹਨ ਸਿੰਘ ਢੀਂਡਸਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਬੱਸ ਚਾਲਕ ਮੌਕੇ ਤੋਂ ਬੱਸ ਛੱਡ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਬੱਸ ਚਾਲਕ ਖਿਲਾਫ਼ ਧਾਰਾ 304 ਏ ਦਾ ਮੁੱਕਦਮਾ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਸ੍ਰ: ਹਰਮੇਲ ਸਿੰਘ ਭਟੇੜੀ ਨੂੰ ਪ੍ਰਧਾਨ ਚੁਣਿਆ
ਫਤਿਹਗੜ੍ਹ ਸਾਹਿਬ, 13 ਜੁਲਾਈ (ਰਣਜੋਧ ਸਿੰਘ ਔੌਜਲਾ)-
ਪਿੰਡ ਭਟੇੜੀ ਵਿਖੇ ਸੰਤ ਬਾਬਾ ਕੁਰਸ਼ੇਤਰਪੁਰੀ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਸ੍ਰ: ਹਰਮੇਲ ਸਿੰਘ ਭਟੇੜੀ ਨੂੰ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਕਲੱਬ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਅੱਜ ਤੱਕ ਸ੍ਰ: ਹਰਮੇਲ ਸਿੰਘ ਭਟੇੜੀ ਜੋ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲਾ ਪ੍ਰਧਾਨ ਵਜੋਂ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾ ਰਹੇ ਹਨ, ਹੀ ਇਸ ਦੇ ਪ੍ਰਧਾਨ ਚਲੇ ਆ ਰਹੇ ਹਨ। July 12,2008
ਦਮਦਮੀ ਟਕਸਾਲ, ਸੰਤ ਸਮਾਜ ਦਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ
ਚੰਡੀਗੜ੍ਹ, 12 ਜੁਲਾਈ (ਹਰੀਸ਼ ਚੰਦਰ ਬਾਗਾਂਵਾਲਾ)-ਡੇਰਾ ਸੱਚਾ ਸੌਦਾ ਸਿਰਸਾ ਦੇ ਸਾਧ ਬਾਬਾ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਦੀ ਮੰਗ, ਉਨ੍ਹਾਂ ਦੇ ਪੰਜਾਬ ਤੇ ਹਰਿਆਣਾ ਵਿੱਚ ਡੇਰਿਆਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਹੈ। ਇਹ ਧਰਨਾ ਦਮਦਮੀ ਟਕਸਾਲ ਅਤੇ ਗੁਰਮਤਿ ਸਿਧਾਂਤ ਪ੍ਰਚਾਰ ਕਮੇਟੀ ਸੰਤ ਸਮਾਜ ਵੱਲੋਂ ਚੰਡੀਗੜ੍ਹ ਵਿੱਚ ਧਰਨੇ ਦੇਣ ਦੇ ਸ਼ੁਰੂ ਕੀਤੇ ਸਿਲਸਿਲੇ ਤਹਿਤ ਅੱਜ ਸੰਤ ਹਰੀ ਸਿੰਘ ਰੰਧਾਵਾ ਵਾਲਿਆਂ ਜਨਰਲ ਸੈਕਟਰੀ ਸੰਤ ਸਮਾਜ ਦੀ ਰਹਿਨੁਮਾਈ ਹੇਠ 101 ਸੰਤਾਂ ਮਹੰਤਾਂ ਵੱਲੋਂ ਧਰਨੇ ਵਿੱਚ ਸ਼ਮੂਲੀਅਤ ਕੀਤੀ। ਕੱਲ੍ਹ ਦੀ ਤਰ੍ਹਾਂ ਅੱਜ ਵੀ ਸੰਤ ਸਮਾਜ ਦੇ ਪ੍ਰਤੀਨਿਧੀਆਂ ਜਿਨ੍ਹਾਂ ਵਿੱਚ ਅੱਜ ਸਿੰਘਣੀਆਂ ਵੀ ਸ਼ਾਮਿਲ ਸਨ।
‘ਵਾਅਦਾ ਜੋ ਵਫ਼ਾ ਨਾ ਹੋਇਆ…’
ਤਰੀਕ 11 ਜੁਲਾਈ, 2008.-(ਜਸਪਾਲ ਸਿੰਘ ਮੰਝਪੁਰ ਐਡਵੋਕੇਟ)
‘12 ਜੁਲਾਈ 2004 ਨੂੰ ਪੰਜਾਬ ਵਿਧਾਨ ਸਭਾ ਨੇ ਪੰਜਾਬ ਪਾਣੀ ਦੇ ਸਮਝੌਤਿਆਂ ਦਾ ਖਾਤਮਾ ਐਕਟ ਸਰਬਸੰਮਤੀ ਨਾਲ ਪਾਸ ਕਰਕੇ ਪੰਜਾਬ ਦੇ ਪਾਣੀਆਂ ਦੇ ਦਾਅਵੇ ਨੂੰ ਕਮਜ਼ੋਰ ਕਰ ਦਿੱਤਾ ਸੀ, ਜਿਸ ਵਿੱਚ ਪੰਥਕ ਕਹਾਉਂਦੇ ਅਕਾਲੀ ਦਲ (ਬਾਦਲ) ਨੇ ਵੀ ਕਾਂਗਰਸ ਨਾਲ ਪੂਰੀ ਭਾਈਵਾਲੀ ਨਿਭਾਈ ਸੀ, ਪਰ ਪੰਜਾਬ ਵਾਸੀਆਂ ਦੇ ਰੋਹ ਨੂੰ ਦੇਖਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਚੋਣ ਮਨੋਰਥ ਪੱਤਰ (ਪੰਨਾ ਨੰਬਰ 2, ਪੈਰ੍ਹਾ ਨੰਬਰ 2) ਵਿੱਚ ਪੰਜਾਬ ਵਾਸੀਆਂ ਨਾਲ ਇਸ ਐਕਟ ਦੀ ਮਾਰੂ ਧਾਰਾ 5 ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਜੋ ਕਿ ਹਾਲੇਂ ਤੱਕ ਵਫ਼ਾ ਨਹੀਂ ਹੋਇਆ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਇੰਦਰਜੀਤ ਸਿੰਘ ਰਿਆਤ ਘਰ ’ਚ ਨਜ਼ਰਬੰਦ ਰਹਿਣਗੇ
ਵੈਨਕੂਵਰ, 12 ਜੁਲਾਈ (ਏਜੰਸੀਆਂ): ਏਅਰ ਇੰਡੀਆਂ ਕਨਿਸ਼ਕ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਸਿਲਸਿਲੇ ’ਚ 20 ਸਾਲ ਦੀ ਸਜ਼ਾ ਕੱਟ ਚੁਕੇ ਇੰਦਰਜੀਤ ਸਿੰਘ ਰਿਆਤ ਨੂੰ ਬ੍ਰਿਟਿਸ਼ ਕੋ¦ਬੀਆ ਦੀ ਅਦਾਲਤ ਨੇ ਬੁੱਧਵਾਰ ਨੂੰ 14 ਸ਼ਰਤਾਂ ’ਤੇ ਰਿਹਾਅ ਕੀਤਾ ਹੈ। ਜਨਵਰੀ ’ਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਤੱਕ 55 ਸਾਲਾ ਰਿਆਤ ਸਰੀ ’ਚ ਪਤਨੀ ਅਤੇ ਚਾਰ ਬੱਚਿਆਂ ਨਾਲ ਆਪਣੇ ਘਰ ਵਿਚ ਨਜ਼ਰਬੰਦ ਰਹਿਣਗੇ। ਜੱਜ ਨੇ ਕਿਹਾ ਕਿ ਇਸ ਦੌਰਾਨ ਉਸ ਸਮੇਂ ਘਰ ਤੋਂ ਬਾਹਰ ਨਿਕਲੇਗਾ ਜਦੋਂ ਉਸ ਨੂੰ ਆਪਣੇ ਜ਼ਮਾਨਤ ਨਿਰੀਖਕ ਨੂੰ ਮਿਲਣਾ ਹੋਵੇ ਜਾਂ ਫਿਰ ਗੁਰਦੁਆਰੇ ਜਾਂ ਹਸਪਤਾਲ ਜਾਣਾ ਹੋਵੇ। ਇਸਤੋਂ ਇਲਾਵਾ ਉਹ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਵਿਸਫ਼ੋਟਕ ਪਦਾਰਥ ਨਹੀਂ ਰੱਖ ਸਕੇਗਾ। ਪੁਲਿਸ ਕਦੇ ਵੀ ਆਪਣੇ ਸੂਹੀਆ ਕੁੱਤਿਆਂ ਨਾਲ ਉਸ ਦੇ ਘਰ ਦੀ ਤਲਾਸ਼ੀ ਲੈ ਸਕਦੀ ਹੈ। ਰਿਆਤ ਨੂੰ 23 ਜੂਨ 1985 ’ਚ ਏਅਰ ਇੰਡੀਆ ਦੇ ਜਹਾਜ਼ ’ਚ ਹੋਏ ਧਮਾਕੇ ਦਾ ਦੋਸ਼ੀ ਕਰਾਰ ਦਿੰਦੇ ਹੋਏ ਸਾਲ 2003 ’ਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਹਾਦਸੇ ਵਿਚ 329
ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਉਹ ਟੋਕੀਓ ਦੇ ਹਵਾਈ ਅੱਡੇ ’ਤੇ ਉਸ ਦਿਨ ਕੀਤੇ ਗਏ ਇਕ ਬੰਬ ਲਈ 10 ਸਾਲ ਦੀ ਸਜ਼ਾ ਕੱਟ ਚੁੱਕਿਆ ਸੀ। ਰਿਆਤ 2003 ’ਚ ਰਿਪੁਦਮਨ ਸਿੰਘ ਮਲਿਕ ਅਤੇ ਅਜੀਤ ਸਿੰਘ ਬਾਗੜੀ ਦੀ ਪੇਸ਼ੀ ਦੇ ਸਮੇਂ ਸਰਕਾਰੀ ਗਵਾਹ ਬਣ ਗਏ ਸਨ। ਇਨ੍ਹਾਂ ਦੋਵਾਂ ਨੂੰ ਬਾਅਦ ’ਚ ਬਰੀ ਕਰ ਦਿੱਤਾ ਗਿਆ ਸੀ। ਰਿਆਤ ਨੂੰ ਅਦਾਲਤ ’ਚ ਝੂਠ ਬੋਲਣ ਦੇ ਦੋਸ਼ ’ਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਦੋਸ਼ੀ ਸਾਬਤ ਹੋਣ ਤੱਕ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਜਹਾਜ਼ ਨੂੰ ਉਡਾਉਣ ਦੀ ਸਾਜਿਸ਼ ਵੈਨਕੂਵਰ ਤੋਂ ਸਰਗਰਮੀਆਂ ਚਲਾਉਣ ਵਾਲੀ ਅਤਿਵਾਦੀ ਜਥੇਬੰਦੀ ਬੱਬਰ ਖ਼ਾਲਸਾ ਦੁਆਰਾ 1984 ’ਚ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਹਮਲੇ ਦੇ ਵਿਰੋਧ ’ਚ ਰਚੀ ਗਈ ਸੀ।
ਖਾਲੜਾ ਕਤਲ ਕੇਸ ’ਚ ਗਿੱਲ ਨੂੰ ਨੋਟਿਸ ਦੇਰੀ ਨਾਲ ਪੁੱਟਿਆ ਸਹੀ ਕਦਮ- ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)
ਤਰੀਕ 11 ਜੁਲਾਈ, 2008(ਜਸਪਾਲ ਸਿੰਘ ਮੰਝਪੁਰ ਐਡਵੋਕੇਟ)
‘ਸ.ਜਸਵੰਤ ਸਿੰਘ ਖਾਲੜਾ ਦੇ ਕਤਲ ਦਾ ਮੁੱਖ ਦੋਸ਼ੀ ਕੇ.ਪੀ. ਐਸ ਗਿੱਲ ਹੀ ਹੈ ਅਤੇ ਹਾਈਕੋਰਟ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਪਟੀਸ਼ਨ ’ਤੇ ਗਿੱਲ ਨੂੰ ਨੋਟਿਸ ਦੇਣਾ ਤਾਂ ਹੀ ਦੇਰੀ ਨਾਲ ਪੁੱਟਿਆ ਸਹੀ ਕਦਮ ਕਿਹਾ ਜਾ ਸਕਦਾ ਹੈ ਜੇਕਰ ਇਸ ਸਬੰਧੀ ਗਿੱਲ ਨੂੰ ਦੋਸ਼ੀ ਠਹਿਰਾ ਕੇ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਜਿੱਥੇ ਪੰਜਾਬ ਦੇ ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਲਵਾਰਿਸ ਲਾਸ਼ਾਂ ’ਚ ਬਦਲਣ ਦਾ ਵੀ ਦੋਸ਼ੀ ਹੈ, ਉੱਥੇ ਇਸ ਸੱਚਾਈ ਨੂੰ ਦੁਨੀਆ ਸਾਹਮਣੇ ਉਜਾਗਰ ਕਰਨ ਵਾਲੇ ਸ.ਜਸਵੰਤ ਸਿੰਘ ਖਾਲੜਾ ਨੂੰ ਵੀ ਕਤਲ ਕਰਨ ਦਾ ਮੁੱਖ ਦੋਸ਼ੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕੀਤਾ।
ਕਾਂਗਰਸ ਪ੍ਰਮਾਣੂ ਮੁੱਦੇ ’ਤੇ ਚੋਣਾਂ ਲੜੇ : ਮਾਕਪਾ
ਨਵੀਂ ਦਿੱਲੀ, 12 ਜੁਲਾਈ (ਏਜੰਸੀਆਂ): ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਕਾਂਗਰਸ ਨੂੰ ਪ੍ਰਮਾਣੂ ਕਰਾਰ ਮੁੱਦੇ ’ਤੇ ਚੋਣਾਂ ਲੜ੍ਹਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਕਾਂਗਰਸ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਜਨਤਾ ਉਨ੍ਹਾਂ ਦੇ ਰੁਖ ਨੂੰ ਨਾਕਾਰ ਦੇਵੇਗੀ ਕਿਉਂਕਿ ਸਰਕਾਰ ਇਸ ਮੁੱਦੇ ’ਤੇ ਅਲੱਗ-ਥਲੱਗ ਪੈ ਗਈ ਹੈ। ਮਾਕਪਾ ਨੇ ਕਿਹਾ ਕਿ ਖੱਬੇ ਪੱਖੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਮਨਮੋਹਨ ਸਰਕਾਰ ਦੇ ਕਾਰਜਕਾਲ ਵਿਚ ਪ੍ਰਮਾਣੂ ਕਰਾਰ ਹੋਂਦ ਵਿਚ ਨਾ ਆ ਸਕੇ। ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਨੇ ਕਿਹਾ ਕਿ ਇਹ ਅਸੀਂ ਨਹੀਂ ਬਲਕਿ ਸਰਕਾਰ ਹੈ ਜਿਹੜੀ ਪ੍ਰਮਾਣੂ ਮੁੱਦੇ ’ਤੇ ਬਿਖੜ ਗਈ ਹੈ। ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਨਵੰਬਰ-ਦਸੰਬਰ 2007 ਨੂੰ ਹੋਈ ਵਿਚਾਰ ਚਰਚਾ ਨੇ ਸਿੱਧ ਕਰ ਦਿੱਤਾ ਕਿ ਕਾਂਗਰਸ ਪ੍ਰਮਾਣੂ ਮੁੱਦੇ ’ਤੇ ਘੱਟ ਗਿਣਤੀ ਦੀ ਸਥਿਤੀ ’ਚ ਹੈ। ਕਰਾਤ ਨੇ ਕਿਹਾ ਕਿ ਪ੍ਰਮਾਣੂ ਕਰਾਰ ਅਤੇ ਅਮਰੀਕਾ ਨਾਲ ਕੂਟਨੀਤਿਕ ਸਬੰਧਾਂ ਵਿਰੁੱਧ ਖੱਬੇ ਪੱਖੀਆਂ ਦੇ ਸਿੱਧੇ ਵਿਰੋਧ ਨੇ ਇਸ ਕਦਮ ਦੇ ਖ਼ਤਰੇ ’ਤੇ ਮੁੱਖ ਧਾਰਾ ਵਿਚ ਚਰਚਾ ਸੰਭਵ ਹੋਈ। ਕਰਾਰ ਦੇ ਹੋਂਦ ਵਿਚ ਆਉਣ ਦੇ ਇਕ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਪਾਸੇ ’ਤੇ ਲੜਾਂਗੇ ਕਿ ਇਹ ਪੂਰਾ ਨਾ ਹੋ ਸਕੇ। ਯੂ.ਪੀ.ਏ. ਸਰਕਾਰ ਕਰਾਰ ਦੇ ਤੱਥਾਂ ਨੂੰ ਗੁਪਤ ਕਿਉਂ ਰੱਖ ਰਹੀ ਹੈ? ਦੇ ਸਵਾਲ ’ਚ ਕਰਾਤ ਨੇ ਕਿਹਾ ਕਿ ਜਦੋਂ ਵੀ ਕਾਂਗਰਸ ਸੱਤਾ ਰਹੀ, ਉਸਨੇ ਇਹੀ ਰੁਖ਼ ਅਪਣਾਇਆ। ਸਾਲ 1991 ਵਿਚ ਜਦੋਂ ਮਨਮੋਹਨ ਸਿੰਘ ਵਿੱਤ ਮੰਤਰੀ ਸਨ, ਕਾਂਗਰਸ ਸਰਕਾਰ ਨੇ ਪੰਜ ਅਰਬ ਡਾਲਰ ਦੀ ਸੰਧੀ ਆਈ.ਐਮ.ਐਫ਼. ਨਾਲ ਕੀਤੀ ਅਤੇ ਸੰਧੀ ਦੀਆਂ ਸ਼ਰਤਾਂ ਬਾਰੇ ਉਨ੍ਹਾਂ ਨੇ ਘੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਕਪਾ ਹੀ ਸੀ ਜਿਸ ਨੇ ਵਾਸ਼ਿੰਗਟਨ ਤੋਂ ਸੰਧੀ ਦੇ ਦਸਤਾਵੇਜ਼ ਲਿਆ ਕੇ ਪੂਰਾ ਮੂਲ ਪਾਠ ਪ੍ਰਕਾਸ਼ਤ ਕੀਤਾ। ਮੌਜੂਦਾ ਰਾਜਨੀਤਿਕ ਸਥਿਤੀ ’ਤੇ ਕਰਾਤ ਨੇ ਕਿਹਾ ਕਿ ਖੱਬੇ ਪੱਖੀਆਂ ਵਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਯੂ.ਪੀ.ਏ. ਸਰਕਾਰ ਆਪਣੀ ਹੋਂਦ ਗਵਾ ਚੁੱਕੀ ਹੈ। ਜਦੋਂ ਕਰਾਤ ਤੋਂ ਇਹ ਪੁਛਿਆ ਗਿਆ ਕਿ ਕਾਂਗਰਸ ਬਹੁਮਤ ਸਿੱਧ ਕਰ ਲਵੇਗੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਕਾਂਗਰਸ ਅਤੇ ਯੂ.ਪੀ.ਏ. ਜਨਤਾ ਵਿਚ ਆਪਣਾ ਆਧਾਰ ਖੋ ਰਹੇ ਹਨ। ਜੇਕਰ ਕੋਈ ਆਪਣੇ ਆਪ ਨੂੰ ਕਾਂਗਰਸ ਨਾਲ ਜੋੜਨਾ ਚਾਹੁੰਦਾ ਹੈ ਤਾਂ ਇਹ ਉਸਦਾ ਅੰਦਰੂਨੀ ਮਾਮਲਾ ਹੈ। ਕਰਾਤ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਸਿੱਧ ਕਰ ਦਿੱਤਾ ਕਿ ਹੁਣ ਤੱਕ ਅਮਰੀਕਾ ਵਿਚ ਉਨ੍ਹਾਂ ਤੋਂ ਜ਼ਿਆਦਾ ਹਮਲਾਵਰ ਸਾਮਰਾਜਵਾਦੀ ਰਾਸ਼ਟਰਪਤੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹੋ ਜਿਹੀ ਸਰਕਾਰ ਦੇ ਨਾਲ ਰਹਿੰਦਿਆਂ ਭਾਰਤ ਦਾ ਕੀ ਹਿੱਤ ਹੋ ਸਕਦਾ ਹੈ? ਜਾਰਜ ਬੁਸ਼ ਹੁਣ ਇਰਾਨ ਨੂੰ ਧਮਕੀਆਂ ਦੇ ਰਿਹਾ ਹੈ ਕਿ ਭਾਰਤ ਉਸਦਾ ਸਾਥ ਦੇਵੇਗਾ।
ਪ੍ਰਮਾਣੂ ਸਮਝੌਤੇ ਨਾਲੋਂ ਭਾਜਪਾ ਜ਼ਿਆਦਾ ਖ਼ਤਰਨਾਕ : ਜਯੋਤੀ ਬਾਸੂ
ਨਵੀਂ ਦਿੱਲੀ, 12 ਜੁਲਾਈ (ਏਜੰਸੀਆਂ): ਜਦੋਂ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਖੱਬੇ ਪੱਖੀ ਪਾਰਟੀਆਂ ਨੇ ਯੂ.ਪੀ.ਏ. ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ, ਤਾਂ ਖੱਬੇ ਪੱਖੀਆਂ ਦੇ ਬਜ਼ੁਰਗ ਆਗੂ ਜਯੋਤੀ ਬਾਸੂ ਦਾ ਇਹ ਕਹਿਣਾ ਅਹਿਮੀਅਤ ਰੱਖਦਾ ਹੈ ਕਿ ਪ੍ਰਮਾਣੂ ਸਮਝੌਤੇ ਨਾਲੋਂ ਭਾਜਪਾ ਜ਼ਿਆਦਾ ਖ਼ਤਰਨਾਕ ਹੈ। ਇਥੇ ਇਹ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਮਾਜਪਾਰਟੀ ਦੇ ਜਨਰਲ ਸਕੱਤਰ ਅਮਰ ਸਿੰਘ ਨੇ ਵੀ ਯੂ.ਪੀ.ਏ. ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਇਹ ਸ਼ਬਦ ਕਹੇ ਸਨ। ਸਿਆਸੀ ਹਲਕਿਆਂ ’ਚ ਜਯੋਤੀ ਬਾਸੂ ਦੇ ਇਸ ਬਿਆਨ ਦੇ ਕਈ ਸੰਕੇਤ ਲਏ ਜਾ ਰਹੇ ਹਨ।
ਪੰਜਾਬ ਸਰਕਾਰ ਸੂਬੇ ਨੂੰ ਜੰਗਲ ਰਾਜ ਦੀ ਸਥਾਪਤੀ ਵੱਲ ਲਿਜਾ ਰਹੀ ਹੈ – ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)
ਤਰੀਕ- 11 ਜੁਲਾਈ, 2008
‘ਪੰਜਾਬ ਵਿੱਚ ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਸਰਪੰਚ ਬਣਾਉਣ ਦਾ ਦੌਰ ਪਿੰਡਾਂ ਵਿੱਚ ਸ਼ੁਰੂ ਹੋ ਚੁੱਕਾ ਹੈ ਅਤ ਬਾਦਲ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਸਮਰੱਥਕ ਪੰਚਾਂ ਨੂੰ ਸਰਪੰਚ ਬਣਾਉਣ ਲਈ ਸਰਕਾਰੀ ਮਸ਼ੀਨਰੀ ਅਤੇ ਅਫ਼ਸਰਸ਼ਾਹੀ ਦੀ ਭਰਪੂਰ ਵਰਤੋਂ ਕੀਤੀ ਜਾ ਰਹੀ ਹੈ। ਅਜ਼ਾਦ ਉਮੀਦਵਾਰਾਂ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੁਲਿਸ ਕੇਸਾਂ ’ਚ ਉਲਝਾਉਣ ਦਾ ਡਰ ਪਾ ਕੇ ਉਨ੍ਹਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਬਾਦਲ ਸਰਕਾਰ ਦੀ ਕਾਰਵਾਈ ਜਮਹੂਰੀਅਤ ਦਾ ਕਤਲ ਕਰਕੇ ਪੰਜਾਬ ਨੂੰ ਜੰਗਲ ਰਾਜ ਦੀ ਸਥਾਪਤੀ ਵੱਲ ਲਿਜਾ ਰਹੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਕਮਿੱਕਰ ਸਿੰਘ ਅਤੇ ਜਨਰਲ ਸਕੱਤਰ ਸ.ਅਮਰੀਕ ਸਿੰਘ ਈਸੜੂ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕੀਤਾ।
ਆਗੂਆਂ ਨੇ ਕਿਹਾ ਕਿ ਪੰਚਾਇਤਾਂ ਦੀ ਚੋਣ ਤੋਂ ਲੈ ਕੇ ਸਰਪੰਚਾਂ ਦੀ ਚੋਣ ਤੱਕ ਇੱਕ ਲੰਮੇ ਸਮੇਂ ਦਾ ਵਕਫ਼ਾ ਸਰਕਾਰ ਵੱਲੋਂ ਜਾਣਬੁੱਝ ਕੇ ਰੱਖਿਆ ਗਿਆ ਹੈ ਤਾਂ ਕਿ ਜਿੰਨ੍ਹਾਂ ਪਿੰਡਾਂ ਵਿੱਚ ਸਰਕਾਰ ਦੇ ਸਮਰੱਥਕ ਸਰਪੰਚ ਨਾ ਬਣ ਸਕਦੇ ਹੋਣ, ਉੱਥੇ ‘ਚਾਣਕਿਆ ਨੀਤੀ’ ਮੁਤਾਬਿਕ ਹਰ ਹੀਲਾ ਵਸੀਲਾ ਵਰਤ ਕੇ ਆਪਣੇ ਸਮਰੱਥਕਾਂ ਨੂੰ ਸਰਪੰਚ ਬਣਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਜਿਸ ਤਹਿਤ ਵਿਰੋਧੀ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੋਂ ਮਿਲੀਆਂ ਸ਼ਿਕਾਇਤਾਂ ਮੁਤਾਬਿਕ ਅਫ਼ਸਰਸ਼ਾਹੀ ਖ਼ੁਦ ਪਾਰਟੀ ਵਰਕਰ ਵਾਂਗ ਬਾਦਲ ਪੱਖੀ ਸਰਪੰਚ ਬਣਾਉਣ ਲਈ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਹੈ।
ਸੀ.ਬੀ.ਆਈ. ਦਾ ਹਲਫ਼ਨਾਮਾ ਸਿਆਸੀ ਸਾਜਿਸ਼ : ਮਾਇਆਵਤੀ
ਲਖਨਊ, 12 ਜੁਲਾਈ (ਏਜੰਸੀਆਂ) : ਉ¤ਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਸਪਾ ਦੀ ਮੁਖੀ ਮਾਇਆਵਤੀ ਨੇ ਆਪਣੇ ਅਤੇ ਰਿਸ਼ਤੇਦਾਰਾਂ ਦੇ ਨਾਂਅ ’ਤੇ ਆਮਦਨ ਤੋਂ ਜ਼ਿਆਦਾ ਸੰਪੰਤੀ ਦੇ ਸਬੰਧ ਵਿਚ ਸੀ.ਬੀ.ਆਈ. ਵੱਲੋਂ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ।
ਮਾਇਆਵਤੀ ਨੇ ਸਾਫ਼ ’ਤੇ ਆਖਿਆ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਸਮੇਤ ਭਾਰਤੀ ਜਨਤਾ ਪਾਰਟੀ ਅਤੇ ਹੋਰ ਸਾਰੀਆਂ ਸ਼ਕਤੀਆਂ ਬਹੁਜਨ ਸਮਾਜ ਪਾਰਟੀ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸ਼ਕਤੀਆਂ ਰਾਜਨੀਤਿਕ ਸਾਜਿਸ਼ ਤਹਿਤ ਬਸਪਾ ਤੋਂ ਬਦਲਾ ਲੈ ਰਹੀਆਂ ਹਨ ਅਤੇ ਸੀ.ਬੀ.ਆਈ. ਦਾ ਹਾਲੀਆ ਹਲਫ਼ਨਾਮਾ ਇਸੇ ਦਾ ਨਤੀਜਾ ਹੈ।
ਬਾਪੂ ਅਮਰ ਸਿੰਘ ਉਪਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ
ਫਤਿਹਗੜ੍ਹ ਸਾਹਿਬ/ 12 ਜੁਲਾਈ /ਔਜਲਾ -
ਉ¤ਘੇ ਸਮਾਜ ਸੇਵੀ ਅਤੇ ਧਾਰਮਿਕ ਬਿਰਤੀ ਦੇ ਮਾਲਕ ਤੇ ਫਤਿਹਗੜ੍ਹ ਸਾਹਿਬ ਪ੍ਰੈ¤ਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਉ¤ਪਲ ਦੇ ਦਾ ਦਾਦਾ103 ਸਾਲਾ ਬਾਪੂ ਅਮਰ ਸਿੰਘ ਉਪਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਪਿੰਡ ਬਰਾਸ ਵਿਖੇ ਹੋਇਆ, ਜਿਸ ਵਿਚ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਸਖ਼ਸ਼ੀਅਤਾਂ ਨੇ ਸਵ: ਬਾਪੂ ਅਮਰ ਸਿੰਘ ਉ¤ਪਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਕੰਪਿਊਟਰ
ਕੰਪਿਊਟਰ ਮਾਨਵ ਦੇ ਸਹਾਇਕ ਵਜੋਂ ਇੱਕ ਵਧੀਆ ਮਸ਼ੀਨ ਸਿੱਧ ਹੋਇਆ ਹੈ। ਇਹ ਮਸ਼ੀਨ ਸੰਸਾਰ ਦੇ ਅਨੇਕਾਂ ਕੰਮ ਕਰ ਸਕਦੀ ਹੈ। ਜਿਹੜਾ ਕੰਮ ਇਸ ਕੋਲ਼ੋਂ ਕਰਵਾਉਣਾ ਹੋਵੇ, ਉਹ ਕਿਵੇਂ ਕਰਵਾਉਣਾ ਹੈ, ਇਹ ਵਰਤੋਂਕਾਰ ਨੂੰ ਆਉਣਾ ਚਾਹੀਦਾ ਹੈ। ਫਿਰ ਇਹ ਬਿਜਲਾਣੂ ਮਸ਼ੀਨ ਘੰਟਿਆਂ ਦਾ ਕੰਮ ਪਲਾਂ ਵਿੱਚ ਨਿਬੇੜ ਦਿੰਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਤਨੀ ਸ਼ਕਤੀਸਾਲੀ ਮਸ਼ੀਨ ਵਿੱਚ ਸੁਧਾਰ ਕਰਨ ਲਈ ਅਨੇਕਾਂ ਮਹਾਨ ਤਕਨੀਕੀ ਦਿਨ ਰਾਤ ਜੁਟੇ ਹੋਏ ਹਨ, ਤੇ ਉਨ੍ਹਾਂ ਨੇ ਆਪਣੀ ਇੱਛਾ ਦੇ ਕਾਰਜ ਵੀ ਕਰਵਾ ਲਏ ਹਨ, ਫਿਰ ਵੀ ਇਹ ਮਸ਼ੀਨ ਰਹੀ ਅਨਪੜ੍ਹ ਦੀ ਅਨਪੜ੍ਹ। July 11, 2008
ਸਿੱਖ ਵਿਆਹ ਕਾਨੂੰਨ ਲਾਗੂ ਕਰਵਾਉਣ ਵਾਲੇ ਮੰਤਰੀ ਸਈਅਦ ਅਫ਼ਜ਼ਲ ਹੈਦਰ ਤੇ
ਉਨ੍ਹਾਂ ਦੀ ਬੇਗ਼ਮ ਸਿਲਵੀ ਖ਼ੁਰਸ਼ੀਦ ਫ਼ਰੀਦੀ, ਅੱਜ ਸੈਨ ਫ਼ਰਾਂਸਿਸਕੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੇ
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਜਿਸਦੀ ਉਡੀਕ ਸੀ ਉਹ ਆਖ਼ਰ ਆ ਹੀ ਗਏ। ਇਹ ਹਨ ਜਨਾਬ ਸਈਅਦ ਅਫ਼ਜ਼ਲ ਹੈਦਰ। ਜੋ ਪਾਕਿਸਤਾਨ ਦੇ ਕਾਨੂੰਨ, ਨਿਆਂ ਤੇ ਪਾਰਲੀਮਾਨੀ ਮੰਤਰੀ ਰਹੇ ਹਨ ਤੇ ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬਰਾਬਰ ਸੰਘੀ ਸ਼ਰੀਅਤ ਅਦਾਲਤ ਦੇ ਜੱਜ ਹਨ। ਇਨ੍ਹਾਂ ਨੇ ਖ਼ਾਲਸਾ ਪੰਥ ਦੇ ਪਹਿਲੇ ਗੁਰੂ , ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਖ਼ਾਲਸਾ ਪੰਥ ਨਾਲ ਕੀਤਾ ਬਚਨ ਕੁਝ ਹਫ਼ਤਿਆਂ ਵਿਚ ਹੀ ਪੂਰਾ ਕਰ ਵਿਖਾਇਆ। ਇਨ੍ਹਾਂ ਦੁਆਰਾ ਏਡਾ ਮਹਾਨ ਕੰਮ ਕੀਤਾ ਗਿਆ ਹੈ ਕਿ ਜਿਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।ਜਿਹੜੇ ਕਹਿੰਦੇ ਸੀ ਕਿ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਇਕ ਸਿੱਖ ਬਣ ਗਿਆ ਹੈ ਤੇ ਫ਼ੌਜੀ ਜਰਨੈਲ ਵੀ ਇਕ ਸਿੱਖ ਹੈ ਤੇ ਪੰਜਾਬ ਦਾ ਮੁਖ ਮੰਤਰੀ ਵੀ ਸਿੱਖ ਹੈ, ਉਨ੍ਹਾਂ ਨੂੰ ਹੁਣ ਕੋਈ ਗੱਲ ਨਹੀਂ ਸੁੱਝ ਰਹੀ ਕਿ ਕੀ ਕਹਿਣ, ਕਿਉਂਕਿ ਰੌਲਾ ਪਾਉਣ ਦੇ ਬਾਵਜੂਦ ਵੀ ਹਿੰਦੋਸਤਾਨੀ ਸਰਕਾਰ ਨੇ ਸਿੱਖ ਵਿਆਹ ਕਾਨੂੰਨ ਲਾਗੂ ਨਹੀਂ ਕੀਤਾ। ਆਰ ਐਸ ਐਸ ਦਾ ਦਾਸ ਬਾਦਲ ਤਾਂ ਕਹਿੰਦੈ ਕਿ ਸਿੱਖ ਵਿਆਹ ਕਾਨੂੰਨ ਦੀ ਕੀ ਲੋੜ ਹੈ ਜੀ, ਕੰਮ ਚਲਦਾ ਈ ਪਿਐ। ਵਾਹ ਓਏ ਗ਼ੁਲਾਮਾ ਦੇ ਗ਼ੁਲਾਮ ਨਹੀਂ ਰੀਸਾਂ ਤੇਰੀਆਂ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 22 ਨੂੰ ਲੈਣਗੇ ਭਰੋਸੇ ਦਾ ਵੋਟ
ਨਵੀਂ ਦਿੱਲੀ, 11 ਜੁਲਾਈ (ਏਜੰਸੀਆਂ): ਸੰਸਦੀ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ 21 ਜੁਲਾਈ ਨੂੰ ਸੰਸਦ ਦਾ ਦੋ ਦਿਨਾਂ ਵਿਸ਼ੇਸ਼ ਸ਼ੈਸ਼ਨ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸ਼ੈਸ਼ਨ ਦੌਰਾਨ ਯੂ.ਪੀ.ਏ. ਸਰਕਾਰ ਆਪਣਾ ਬਹੁਮਤ ਸਾਬਤ ਕਰੇਗੀ। ਜ਼ਿਕਰਯੋਗ ਹੈ ਕਿ ਖੱਬੇ ਪੱਖੀ ਦਲਾਂ ਵਲੋਂ ਸਮਰਥਨ ਵਾਪਸ ਲੈਣ ਕਾਰਨ ਸਰਕਾਰ ਨੇ ਆਪਣਾ ਬਹੁਮਤ ਸਾਬਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀਰਵਾਰ ਸ਼ਾਮ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕਰ ਕੇ ਵਿਸ਼ੇਸ਼ ਸ਼ੈਸ਼ਨ ਬੁਲਾਉਣ ਦੀ ਗੱਲ ਕੀਤੀ ਸੀ। ਦੋ ਦਿਨ ਦੇ ਸ਼ੈਸ਼ਨ ਦੌਰਾਨ ਸਰਕਾਰ 22 ਜੁਲਾਈ ਨੂੰ ਬਹੁਮਤ ਹਾਸਲ ਕਰੇਗੀ। ਦੂਜੇ ਪਾਸੇ ਯੂ.ਪੀ.ਏ. ਦੀ ਚੇਅਰਪ੍ਰਸਨ ਅਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਬਹੁਮਤ ਨੂੰ ਲੈ ਕੇ ਯੂ.ਪੀ.ਏ. ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਵਲੋਂ ਦਿੱਤੇ ਸਮਰਥਨ ਦਾ ਅਸੀਂ ਸਵਾਗਤ ਕਰਦੇ ਹਾਂ। ਜਦੋਂ ਤੱਕ ਸਮਾਜਵਾਦੀ ਪਾਰਟੀ ਸਰਕਾਰ ਨਾਲ ਹੈ, ਉਦੋਂ ਤੱਕ ਸਾਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਯੂ.ਪੀ.ਏ. ਸਰਕਾਰ ਸੰਸਦ ਵਿਚ ਬਹੁਮਤ ਹਾਸਲ ਨਹੀਂ ਕਰਦੀ, ਉਦੋਂ ਤੱਕ ਸਰਕਾਰ ਸਮਝੌਤੇ ਨੂੰ ਲੈ ਕੇ ਕਾਰਵਾਈ ਅੱਗੇ ਨਹੀਂ ਵਧਾਵੇਗੀ। ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਹੁਣ ਤੱਕ ਖੱਬੇ ਪੱਖੀਆਂ ਨਾਲ ਸਾਡੀ ਚੰਗੀ ਨਿਭੀ ਹੈ। ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਜਨਤਾ ਦਲ ਤੇ ਮੁਖੀ ਅਤੇ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਯੂ.ਪੀ.ਏ. ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਖੱਬੇ ਪੱਖੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੀ ਹੈ। ਇਸ ਲਈ ਯੂ.ਪੀ.ਏ. ਦੇ ਸਾਰੇ ਦਲ ਖੱਬੇ ਪੱਖੀਆਂ ਦੇ ਧੰਨਵਾਦੀ ਹਾਂ।
ਭਰੋਸੇ ਦੇ ਵੋਟ ਪ੍ਰਤੀ ਸੋਨੀਆ ਗਾਂਧੀ ਆਸਵੰਦ
ਨਵੀਂ ਦਿੱਲੀ, 11 ਜੁਲਾਈ (ਏਜੰਸੀਆਂ): ਲੋਕ ਸਭਾ ਵਿਚ 22 ਜੁਲਾਈ ਨੂੰ ਪੈਣ ਵਾਲੇ ਭਰੋਸੇ ਦੇ ਵੋਟ ਦੀ ਤਿਆਰੀ ਲਈ ਯੂ.ਪੀ.ਏ. ਨੇਤਾਵਾਂ ਨੇ ਯੂ.ਪੀ.ਏ. ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮਿਲਕੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਯੂ.ਪੀ.ਏ. ਨੇਤਾਵਾਂ ਦੀ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੋਨੀਆ ਗਾਂਧੀ ਨੇ ਕੀਤੀ। ਖੱਬੇ ਪੱਖੀਆਂ ਦੇ 59 ਵਿਧਾਇਕਾਂ ਦੀ ਹਮਾਇਤ ਵਾਪਸੀ ਤੋਂ ਬਾਅਦ ਯੂ.ਪੀ.ਏ. ’ਚ ਬਚੇ ਸਾਰੇ ਵਿਧਾਇਕਾਂ ਨੇ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਭਰੋਸੇ ਦਾ ਵੋਟ ਪਵਾਉਣ ਬਾਰੇ ਸੋਨੀਆ ਗਾਂਧੀ ਨੇ ਕਿਹਾ ਕਿ ਖੱਬੇ ਪੱਖੀਆਂ ਦੀ ਹਮਾਇਤ ਵਾਪਸੀ ਤੋਂ ਬਾਅਦ ਗਠਜੋੜ ਦੀ ਸਹਾਇਤ ਸਮਾਜਵਾਦੀ ਪਾਰਟੀ ਕਰ ਰਹੀ ਹੈ ਤੇ ਹੁਣ ਯੂ.ਪੀ.ਏ. ਸਰਕਾਰ ਅੱਗੇ ਦੀ ਰਣਨੀਤੀ ’ਤੇ ਵਿਚਾਰ ਕਰ ਰਹੀ ਹੈ।
ਯੂ.ਪੀ.ਏ. ਗਠਜੋੜ ਦੀ ਕਮੇਟੀ ਦੇ ਸ਼ੁਰੂ ਵਿਚ ਸੋਨੀਆ ਗਾਂਧੀ ਨੇ ਕਿਹਾ ਕਿ ਲੋਕ ਸਭਾ ਵਿਚ ਬਹੁਮਤ ਸਿੱਧ ਕਰਨ ਵਿਚ ਸਾਨੂੰ ਕੋਈ ਮੁਸ਼ਕਲ ਨਹੀਂ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਮਾਣੂ ਸੰਧੀ ’ਤੇ ਹੋਏ ਵਿਕਾਸ ਬਾਰੇ ਦੱਸਿਆ। ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਰਾਮਵਿਲਾਸ ਪਾਸਵਾਨ ਇਸ ਮੀਟਿੰਗ ਵਿਚ ਨਹੀਂ ਆ ਸਕੇ ਕਿਉਂਕਿ ਉਹ ¦ਡਨ ਯਾਤਰਾ ’ਤੇ ਗਏ ਹੋਏ ਹਨ। ਇਸ ਤੋਂ ਇਲਾਵਾ ਏ.ਆਈ.ਐਮ.ਆਈ.ਐਨ. ਦੇ ਸੰਸਦ ਮੈਂਬਰ ਅਸਾਦੂਦੀਨ ਓਏਸੀ ਵੀ ਹੈਦਰਾਬਾਦ ਵਿਚ ਘਰੇਲੂ ਕਾਰਨਾਂ ਕਰਕੇ ਫਸੇ ਹੋਣ ਕਾਰਨ ਇਸ ਮੀਟਿੰਗ ਵਿਚ ਨਹੀਂ ਆ ਸਕੇ। ਗਠਜੋੜ ਤੋਂ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਸ਼ਿਬੂ ਸੋਰੇਨ ਵੀ ਇਸ ਮੀਟਿੰਗ ਵਿਚ ਨਹੀਂ ਆਏ ਪਰ ਸੂਤਰਾਂ ਅਨੁਸਾਰ ਉਨ੍ਹਾਂ ਨੇ ਆਪਣਾ ਪ੍ਰਤੀਨਿਧੀ ਇਸ ਮੀਟਿੰਗ ਵਿਚ ਭੇਜਿਆ ਸੀ। ਰੇਲ ਮੰਤਰੀ ਅਤੇ ਆਰ.ਜੇ.ਡੀ. ਦੇ ਨੇਤਾ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਯੂ.ਪੀ.ਏ. ਇਕਜੁੱਟ ਹੈ ਅਤੇ ਸਾਡੇ ਕੋਲ ਪੂਰਨ ਸਮਰੱਥਨ ਹੈ ਤੇ ਕੋਈ ਕਾਰਨ ਹੀ ਨਹੀਂ ਕਿ ਸਰਕਾਰ ਬਹੁਮਤ ਸਿੱਧ ਨਾ ਕਰ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਹੁਮਤ ਸਿੱਧ ਕਰਨ ’ਚ ਅਸਫ਼ਲ ਰਹੀ ਤਾਂ ਆਈ.ਏ.ਈ.ਏ. ਨਾਲ ਸੰਧੀ ਨਹੀਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸੋਨੀਆ ਗਾਂਧੀ ਨੇ ਖੱਬੇ ਪੱਖੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਬਿਨਾ ਯੂ.ਪੀ.ਏ. ਸਰਕਾਰ ਸਾਢੇ ਚਾਰ ਸਾਲ ਦਾ ਸਮਾਂ ਤੈਅ ਨਹੀਂ ਕਰ ਸਕਦੀ ਸੀ ਅਤੇ ਉਨ੍ਹਾਂ ਤੋਂ ਬਿਨਾ ਇਹ ਸੰਧੀ ਤਿਆਰ ਨਹੀਂ ਹੋ ਸਕਦੀ ਸੀ ਪਰ ਉਨ੍ਹਾਂ ਦੇ ਹੁੰਦਿਆਂ ਅਸੀਂ ਇਸ ਮਾਮਲੇ ਨੂੰ ਅਮਲੀਜ਼ਾਮਾ ਨਹੀਂ ਪਹਿਨਾ ਸਕੇ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਸਾਡੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਪ੍ਰਮਾਣੂ ਸੰਧੀ ’ਤੇ ਨਾਲ ਲੈ ਕੇ ਨਹੀਂ ਚਲ ਸਕੇ। ਸ੍ਰੀਮਤੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਹਮਾਇਤ ਵਾਪਸੀ ’ਤੇ ਸਾਨੂੰ ਅਫ਼ਸੋਸ ਹੈ ਪਰ ਹੁਣ ਦਾ ਸਮਾਂ ਭਵਿੱਖ ਵੱਲ ਦੇਖਣ ਦਾ ਹੈ। ਜ਼ਿਕਰਯੋਗ ਹੈ ਕਿ ਖੱਬੇ ਪੱਖੀਆਂ ਦੇ 59 ਸੰਸਦ ਮੈਂਬਰਾਂ ਦੀ ਹਮਾਇਤ ਵਾਪਸ ਲੈਣ ਤੋਂ ਬਾਅਦ ਯੂ.ਪੀ.ਏ. ਕੋਲ ਸਿਰਫ਼ 224 ਮੈਂਬਰ ਹਨ ਅਤੇ ਸਪਾ ਦੇ 39 ਮੈਂਬਰਾਂ ਨੂੰ ਮਿਲਾ ਕੇ ਵੀ ਯੂ.ਪੀ.ਏ. ਬਹੁਮਤ ਲਈ ਜ਼ਰੂਰੀ 272 ਦੇ ਅੰਕੜੇ ਤੋਂ ਥੋੜ੍ਹਾ ਪਿਛੇ ਰਹਿ ਜਾਂਦੀ ਹੈ।
ਪ੍ਰਮਾਣੂ ਸਮਝੌਤੇ ‘ਚ ਬਦਲਾਵ ਨਹੀਂ ਕਰਾਂਗੇ ਓਬਾਮਾ
ਨਵੀਂ ਦਿੱਲੀ, 11 ਜੁਲਾਈ 2008 - ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਨੇ ਕਿਹਾ ਕਿ ਉਹ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਵ ਦੇ ਹੱਕ ਵਿਚ ਨਹੀਂ ਹਨ। ਓਬਾਮਾ ਨੇ ਇਕ ਭਾਰਤੀ ਪਤ੍ਰਿਕਾ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਪ੍ਰਮਾਣੂ ਸਮਝੌਤੇ ਵਿਚ ਭਾਰਤ ਅਮਰੀਕਾ ਦੇ ਰਾਜਨੀਤਕ ਰਿਸ਼ਤਿਆਂ, ਪ੍ਰਮਾਣੂ ਅਪ੍ਰਸਾਰ ਅਤੇ ਭਾਰਤ ਦੀਆਂ ਊਰਜਾਂ ਜ਼ਰੂਰਤਾਂ ਦੇ ਵਿਚਾਲੇ ਸੰਤੁਲਨ ਕਾਇਮ ਰੱਖੇਗਾ। ਓਬਾਮਾ ਦਾ ਇਹ ਬਿਆਨ ਉਨ੍ਹਾਂ ਅਟਕਲਾਂ ਦੇ ਦਰਮਿਆਨ ਆਇਆ ਹੈ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਗਏ ਤਾਂ ਪ੍ਰਮਾਣੂ ਸਮਝੌਤੇ ਵਿਚ ਫੇਰਬਦਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣੂ ਸਮਝੌਤੇ ਜਿਉਂ ਦਾ ਤਿਉਂ ਹੀ ਰਹੇਗਾ ਅਤੇ ਇਸ ਵਿਚ ਕੋਈ ਵੀ ਫੇਰਬਦਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਅਮਰੀਕੀ ਰਾਸ਼ਟਰਪਤੀ ਬਣ ਜਾਂਦੇ ਹਨ ਤਾਂ ਇਸ ਕਰਾਰ ਨੂੰ ਨੇਪਰੇ ਚਾੜਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਹੋਰ ਮਜ਼ਬੂਤੀ ਆਵੇਗੀ। ਗੌਰਤਲਬ ਹੈ ਕਿ ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਜੇਕਰ ਓਬਾਮਾ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ‘ਤੇ ਚੁਣੇ ਜਾਂਦੇ ਹਨ ਤਾਂ ਉਹ ਇਸ ਸਮਝੌਤੇ ਨੂੰ ਖਤਮ ਕਰ ਦੇਣਗੇ।
ਅਡਵਾਨੀ ਨੇ ਪ੍ਰਮਾਣੂ ਕਰਾਰ ’ਤੇ ਕੀਤੀ ਸੰਘ ਅਤੇ ਵਿਹਿਪ ਨੇਤਾਵਾਂ ਨਾਲ ਮੁਲਾਕਾਤ
ਸੋਨੀਪਤ, 11 ਜੁਲਾਈ (ਏਜੰਸੀਆਂ): ਭਾਰਤ-ਅਮਰੀਕਾ ਗ਼ੈਰ ਫ਼ੌਜੀ ਪ੍ਰਮਾਣੂ ਕਰਾਰ ’ਤੇ ਰਾਜਨੀਤਿਕ ਉਥਲ-ਪੁਥਲ ਦੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਆਉਣ ਵਾਲੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਸੋਨੀਪਤ ਦੇ ਝਿੰਗਝੋਲੀ ਪਿੰਡ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾਵਾਂ ਨਾਲ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਅਡਵਾਨੀ ਝਿੰਗਝੋਲੀ ਪਿੰਡ ਵਿਚ ਸੂਰਜ ਫ਼ਾਉਂਡੇਸ਼ਨ ਦੀ ਸਾਧਨਾ ਭੂਮੀ ਲਗਭਗ ਤਿੰਨ ਘੰਟੇ ਤੱਕ ਰੁਕੇ। ਇਥੇ ਅਡਵਾਨੀ ਨੇ ਆਰ.ਐਸ.ਐਸ. ਦੇ ਪ੍ਰਧਾਨ ਕੇ. ਸੁਦਰਸ਼ਨ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਤੇ ਪ੍ਰਵੀਨ ਤੋਗੜੀਆ ਨਾਲ ਦੇਸ਼ ਦੀ ਮੌਜੂਦਾ ਰਾਜਨੀਤਿਕ ਸਥਿਤੀ ’ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਆਰ.ਐਸ.ਐਸ. ਅਤੇ ਵਿਹਿਪ ਦੇ 15 ਸੀਨੀਅਰ ਨੇਤਾ ਮੌਜੂਦ ਸਨ। ਇਸ ਮੁੱਦੇ ’ਤੇ ਆਰ.ਐਸ.ਐਸ. ਨੇਤਾਵਾਂ ਨੇ ਕੁਝ ਵੀ ਸਪੱਸ਼ਟ ਨਹੀਂ ਕਿਹਾ ਪਰ ਉਨ੍ਹਾਂ ਸੰਕੇਤ ਦਿੱਤਾ ਕਿ ਇਸ ਦੌਰਾਨ ਭਾਰਤ-ਅਮਰੀਕਾ ਪ੍ਰਮਾਣੂ ਕਰਾਰ, ਲੋਕ ਸਭਾ ਦਾ ਸ਼ੈਸ਼ਨ ਬੁਲਾਉਣ ਅਤੇ ਸੰਭਾਵੀਂ ਲੋਕ ਸਭਾ ਚੋਣਾਂ ਵਰਗੇ ਵਿਸ਼ੇ ਸਾਹਮਣੇ ਸੰਕੇਤ ਦਿੱਤਾ। ਅਡਵਾਨੀ ਦੀ ਇਸ ਅਚਨਚੇਤ ਯਾਤਰਾ ਨਾਲ ਸੁਰੱਖਿਆ ਅਧਿਕਾਰੀ ਦੁਚਿਤੀ ਵਿਚ ਪੈ ਗਏ ਅਤੇ ਹਰਿਆਣਾ ਹਥਿਆਰਬੰਦ ਪੁਲਿਸ ਦੀ ਬਟਾਲੀਅਨ ਨੂੰ ਕਰਨਾਲ ਤੋਂ ਝਿੰਗਝੋਲੀ ਪਿੰਡ ਭੇਜਿਆ ਗਿਆ।
ਕਨਿਸ਼ਕ ਬੰਬਕਾਂਡ: ਇੰਦਰਜੀਤ ਸਿੰਘ 20 ਸਾਲ ਬਾਅਦ ਰਿਹਾਅ
ਟੋਰਾਂਟੋ, 11 ਜੁਲਾਈ 2008 (ਹ.ਬ.): ਸਾਲ 1985 ‘ਚ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿਚ ਫਸੇ ਇੰਦਰਜੀਤ ਸਿੰਘ ਰਿਆਤ ਨੂੰ 20 ਸਾਲ ਬਾਅਦ ਪੰਜ ਲੱਖ ਅਮਰੀਕੀ ਡਾਲਰ ਦੀ ਜ਼ਮਾਨਤ ‘ਤੇ ਕਨੇਡੀਅਨ ਜੇਲ੍ਹ ਚੋਂ ਰਿਹਾਅ ਕਰ ਦਿੱਤਾ ਹੈ। ਰਿਆਤ ਨੂੰ ਭਾਰਤੀ ਸਮੇਂ ਅਨੁਸਾਰ 12:35 ਮਿੰਟ ‘ਤੇ ਕਨੇਡੀਅਨ ਰਾਜ ਬ੍ਰਿਟਿਸ਼ ਕੋਲੰਬੀਆ ਦੇ ਨਾਰਥ ਫ੍ਰੇਜ਼ਰ ਪ੍ਰੀਟਰਾਈਲ ਸੈਂਟਰ ਤੋਂ ਰਿਹਾਅ ਕੀਤਾ ਗਿਆ ਹੈ। 23 ਜੂਨ 1985 ਨੂੰ ਕਨੇਡਾ ਤੋਂ ਭਾਰਤ ਨੂੰ ਰਵਾਨਾ ਹੋਇਆ ਏਅਰ ਇੰਡੀਆ ਦਾ ਹਵਾਈ ਜਹਾਜ਼ 182 (ਕਨਿਸ਼ਕ ਜਹਾਜ਼) ਨੂੰ ਆਇਰਲੈਂਡ ਦੇ ਤੱਟੀ ਖੇਤਰ ‘ਤੇ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਸ ਘਟਨਾ ਵਿਚ ਜਹਾਜ਼ ਵਿਚ ਸਵਾਰ ਅਮਲੇ ਫੈਲੇ ਸਮੇਤ 329 ਵਿਅਕਤੀਆਂ ਦੀ ਮੌਤ ਹੋ ਗਈ ਸੀ। ਘਟਨਾ ਤੋਂ ਪਹਿਲਾਂ ਅਤੇ ਘਟਨਾ ਤੋਂ ਬਾਅਦ ‘ਚ ਜਾਂਚ ਕੰਮ ਵਿਚ ਬਰਤੀ ਗਈ ਲਾਪ੍ਰਵਾਹੀ ਨੂੰ ਲੈ ਕੇ ਕਨੇਡਾ ਵਿਚ 18 ਮਹੀਨੇ ਤੱਕ ਜਨਤਕ ਸੁਣਵਾਈ ਵੀ ਚਲੀ ਸੀ, ਜਿਸ ‘ਚ ਕਨੇਡੀਆ ਸੁਰੱਖਿਆ ਅਤੇ ਖੁਫੀਆ ਏਜੰਸੀਆਂ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਰਿਆਤ ਨੂੰ ਬੰਬ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਵਲੋਂ ਜ਼ਮਾਨਤ ਮਿਲਣ ਦੇ ਬਾਅਦ ਉਸਦੇ ਪਰਿਵਾਰ ਨੇ ਪੰਜ ਲੱਖ ਅਮਰੀਕੀ ਡਾਲਰ ਦੀ ਰਾਸ਼ੀ ਜਮ੍ਹਾ ਕਰਵਾਈ। ਰਿਆਤ ‘ਤੇ ਏਅਰ ਇੰਡੀਆ ਦੇ ਮਾਮਲੇ ਵਿਚ ਸਤੰਬਰ 2003 ਵਿਚ ਗਵਾਹੀ ਦੇ ਦੌਰਾਨ 27 ਵਾਰ ਝੂਠ ਬੋਲਣ ਦਾ ਵੀ ਦੋਸ਼ ਹੈ। ਧਮਾਕੇ ਵਿਚ ਦੋ ਹੋਰ ਸ਼ੱਕੀ ਅਜੈਬ ਸਿੰਘ ਬਾਗੜੀ ਅਤੇ ਰਿਪੁਦਮਨ ਸਿੰਘ ਮਲਿਕ ਨੂੰ ਵੀ ਬਰੀ ਕਰ ਦਿੱਤਾ ਗਿਆ ਸੀ। ਆਪਣਾ ਆਖਰੀ ਨਾਮ ਗਿੱਲ ਦੱਸਣ ਵਾਲੀ ਰਿਆਤ ਦੀ ਇਕ ਗੁਆਂਢਣ ਨੇ ਕਿਹਾ ਕਿ ਉਹ ਰਿਆਤ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਸਨੇ ਕਿਹਾ ਕਿ ਮੈਂ ਉਸਦੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਫੋਟੋ ਖਿਚਵਾਉਣਾ ਚਾਹੀਦੀ ਹਾਂ। ਉਸਨੇ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਉਸਦੀ ਰਿਆਤ ਨਾਲ ਕਾਫੀ ਗੱਲਬਾਤ ਹੋਇਆ ਕਰਦੀ ਸੀ ਪਰ ਉਸਨੇ ਧਮਾਕੇ ਦੇ ਬਾਰੇ ਵਿਚ ਕਦੇ ਵੀ ਜ਼ਿਕਰ ਨਹੀਂ ਕੀਤਾ।
ਪ੍ਰਵੀਨ ਮਹਾਜਨ ਨੂੰ ਪੈਰੋਲ ‘ਤੇ ਰਿਹਾਅ ਕਰਨ ਤੋਂ ਇਨਕਾਰ
ਮੁੰਬਈ, 11 ਜੁਲਾਈ 2008 (ਹ.ਬ.): ਨਾਸਿਕ ਡਵੀਜਨ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਜਪਾ ਦੇ ਮਰਹੂਮ ਨੇਤਾ ਪ੍ਰਮੋਦ ਮਹਾਜਨ ਦੇ ਭਰਾ ਪ੍ਰਵੀਨ ਮਹਾਜਨ ਨੂੰ ਪੈਰੋਲ ‘ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਵੀਨ ਨੇ ਪੈਰੋਲ ‘ਤੇ ਰਿਹਾਅ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਸਦੀ ਪਤਨੀ ਸਾਰੰਗੀ ਦਾ ਓਪਰੇਸ਼ਨ ਹੋਣਾ ਹੈ। ਅਦਾਲਤ ਨੇ ਉਸਦੀ ਇਹ ਅਰਜ਼ੀ ਖਾਰਜ ਕਰ ਦਿੱਤੀ ਹੈ। ਨਾਸਿਕ ਦੇ ਡਵੀਜ਼ਨ ਕਮਿਸ਼ਰ ਸੰਜੇ ਚੋਹਾਂਟੇ ਨੇ ਵਰਲੀ ਪੁਲਿਸ ਤੋਂ ਮਿਲੀ ਨਾਂਹ-ਪੱਖੀ ਰਿਪੋਰਟ ਨੂੰ ਆਧਾਰ ਬਣਾਉਂਦੇ ਹੋਏ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ। ਪ੍ਰਵੀਨ ਦੇ ਸਾਲ਼ੇ ਪ੍ਰਸਾਦ ਪੁਲਿਵਰ ਨੇ ਦੱਸਿਆ ਕਿ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਪ੍ਰਵੀਨ ਦੇ ਪਰਿਵਾਰ ਨੇ ਪੈਰੋਲ ਲਈ ਮੁੰਬਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਪ੍ਰਵੀਨ ਪੈਰੋਲ ‘ਤੇ ਰਿਹਾਅ ਕਰਨ ਦੇ ਯੋਗ ਹਨ ਕਿਉਂਕਿ ਉਨ੍ਹਾਂ ਨੇ ਦੋ ਸਾਲ ਤੋਂ ਵੱਧ ਦਾ ਸਮਾਂ ਪਹਿਲਾਂ ਹੀ ਹਿਰਾਸਤ ਵਿਚ ਬਿਤਾ ਦਿੱਤਾ ਹੈ। ਉਨ੍ਹਾਂ ਨੂੰ ਪਿਛਲੇ ਸਾਲ ਦਸੰਬਰ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪ੍ਰਵੀਨ ਨੇ ਆਪਣੇ ਵੱਡੇ ਭਰਾ ਪ੍ਰਮੋਦ ਮਹਾਜਨ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਤਿੰਨ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੁਲਿਵਰ ਨੇ ਦੱਸਿਆ ਕਿ ਉਨ੍ਹਾਂ ਨੇ ਮਈ ਵਿਚ ਹੀ ਪ੍ਰਵੀਨ ਦੇ ਪੈਰੋਲ ਲਈ ਅਰਜ਼ੀ ਦੇ ਦਿੱਤੀ ਸੀ, ਜਿਸ ‘ਤੇ ਠਾਣੇ ਦੇ ਜੇਲ੍ਹ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਸੀ। ਪ੍ਰਵੀਨ ਨੂੰ ਪਹਿਲਾਂ ਉੱਥੇ ਰੱਖਿਆ ਗਿਆ ਸੀ। ਹਾਲਾਂਕਿ ਠਾਣੇ ਦੇ ਅਧਿਕਾਰੀਆਂ ਨੇ ਉਸਦੇ ਚਰਿੱਤਰ ਅਤੇ ਪੁਰਾਣੇ ਅਪਰਾਧਿਕ ਰਿਕਾਰਡ ਨੂੰ ਲੈ ਕੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਉਨ੍ਹਾਂ ਨੂੰ ਨਾਸਿਕ ਦੇ ਅਧਿਕਾਰੀਆਂ ਨੂੰ ਵਰਲੀ ਪੁਲਿਸ ਤੋਂ ਸਲਾਹ ਲੈਣ ਨੂੰ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਹੀ ਇਸ ਮਾਮਲੇ ਦੀ ਜਾਂਚ ਕੀਤੀ ਸੀ। ਪੁਲਿਵਰ ਨੇ ਦੱਸਿਆ ਕਿ ਵਰਲੀ ਪੁਲਿਸ ਸਟੇਸ਼ਨ ਨੇ ਨਾਂਹ-ਪੱਖੀ ਰਿਪੋਰਟ ਦਿੱਤੀ, ਜਿਸਨੂੰ ਆਧਾਰ ਬਣਾ ਕੇ ਅਦਾਲਤ ਨੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ।
ਚੀਨ, ਜਪਾਨ, ਕੈਨੇਡਾ ਤੇ ਅਰਜਨਟੀਨਾ ਨੇ ਆਪਣੀ ਆਬਾਦੀ ’ਤੇ ਕਾਬੂ ਪਾ ਕੇ ਨਵੀਂ ਮਿਸਾਲ ਪੈਦਾ ਕੀਤੀ
ਫਤਿਹਗੜ੍ਹ ਸਾਹਿਬ/ 11 ਜੁਲਾਈ/ਔਜਲਾ
ਅੱਜ ਜਿਸ ਤਰ੍ਹਾਂ ਸਾਡੀ ਆਬਾਦੀ ਵਧਦੀ ਜਾ ਰਹੀ ਹੈ, ਉਹ ਸਾਡੇ ਲਈ ਖ਼ਤਰੇ ਦੀ ਘੰਟੀ ਹੈ, ਜੇਕਰ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲਾ ਕੱਲ੍ਹ ਸਾਡੇ ਲਈ ਖ਼ਤਰਨਾਕ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਸਿੰਗਲਾ ਨੇ ਸਿੱਖਿਆ ਵਿਭਾਗ ਦੁਆਰਾ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੀਨ, ਜਪਾਨ, ਕੈਨੇਡਾ ਤੇ ਅਰਜਨਟੀਨਾ ਨੇ ਆਪਣੀ ਆਬਾਦੀ ’ਤੇ ਕਾਬੂ ਪਾ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਉਨ੍ਹਾਂ ਤੋਂ ਸਿੱਖਿਆ ਲੈ ਕੇ ਇਸ ਗੰਭੀਰ ਸਮੱਸਿਆ ਦਾ ਹੱਲ ਕੀਤਾ ਕਰਨਾ ਚਾਹੀਦਾ ਹੈ।
ਜ਼ਿਲਾ ਸਿੱਖਿਆ ਅਫ਼ਸਰ (ਸ) ਵਿਜੈ ਕੌਸ਼ਲ ਤੇ ਜ਼ਿਲਾ ਗਾਈਡੈਂਸ ਕੌਂਸਲਰ ਚਰਨਜੀਤ ਸਿੰਘ ਖਾਲਸਪੁਰ ਨੇ ਕਿਹਾ ਕਿ ਵਧਦੀ ਜਨ ਸੰਖਿਆ ਕਾਰਨ ਕੁਦਰਤੀ ਸਾਧਨਾਂ ਦੀ ਘਾਟ ਅਤੇ ਭੋਜਨ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਇਸ ਨੂੰ ਹਰਾ ਭਰਾ ਬਣਾਉਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਬੱਚਿਆਂ ਦਾ ‘ਵਧ ਰਹੀ ਜਨਸੰਖਿਆ’ ਵਿਸ਼ੇ ’ਤੇ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਸੁਨੀਤਾ ਸੂਦ ਵੱਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਕੂਲੀ ਬੱਚਿਆਂ ਸ਼ਹਿਰ ਵਿਚ ਜਾਗਰੂਕ ਰੈਲੀ ਵੀ ਕੱਢੀ ਗਈ। ਇਸ ਮੌਕੇ ਕੁਲਜਿੰਦਰ ਸਿੰਘ ਸਾਇੰਸ ਸੁਪਰਵਾਈਜ਼ਰ, ਰਾਕੇਸ਼ ਮੈਗੀ, ਵੀਨੂੰ ਪੁਰੀ, ਗੁਰਵਿੰਦਰ ਸਿੰਘ ਸੋਹੀ ਸਮਾਜ ਸੇਵੀ, ਹਰਜੀਤ ਸਿੰਘ, ਖੁਸ਼ਵੰਤ ਰਾਏ ਥਾਪਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਆਪਣੇ ਭਵਿੱਖ ਦੀ ਯੋਜਨਾਬੰਦੀ ਹੀ ਪਰਿਵਾਰ ਦੀ ਯੋਜਨਾਬੰਦੀ
ਫਤਿਹਗੜ੍ਹ ਸਾਹਿਬ/ 11 ਜੁਲਾਈ/ਔਜਲਾ
ਸਿਹਤ ਵਿਭਾਗ ਵੱਲੋਂ ਵਿਸ਼ਵ ਆਬਾਦੀ ਦਿਵਸ ’ਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਐਸ.ਐਮ.ਐਸ.ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਪੱਧਰ ਦਾ ਇਕ ਸੈਮੀਨਾਰ ਸਥਾਨਕ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਚਰਨਜੀਤ ਸਿੰਘ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਕੀਤੀ ਗਈ।
ਇਸ ਮੌਕੇ ’ਤੇ ਬੋਲਦਿਆਂ ਡਾ. ਚਰਜਨਜੀਤ ਸਿੰਘ ਨੇ ਦੱਸਿਆ ਕਿ ਆਪਣੇ ਭਵਿੱਖ ਦੀ ਯੋਜਨਾਬੰਦੀ ਹੀ ਪਰਿਵਾਰ ਦੀ ਯੋਜਨਾਬੰਦੀ ਹੈ, ਇਸ ਲਈ ਸਾਨੂੰ ਹੁਣ ਤੋਂ ਹੀ ਭਵਿੱਖ ਦੀ ਯੋਜਨਾਬੰਦੀ ਕਰਨ ਦੀ ਲੋੜ ਹੈ ਤਾਂ ਕਿ ਪਰਿਵਾਰ ਨੂੰ ਬਿਹਤਰ ਸਹੂਲਤਾਂ ਅਤੇ ਬੱਚਿਆਂ ਨੂੰ ਚੰਗੀ ਸਿਹਤ ਅਤੇ ਉ¤ਚ ਪੱਧਰ ਦੀ ਸਿੱਖਿਆ ਦਿਵਾਈ ਜਾ ਸਕੇ। ਇਸ ਮੌਕੇ ਡਾ. ਆਸਵੰਤ ਕੌਰ, ਡਾ. ਮਨਿੰਦਰ ਕੌਰ, ਪਰਮਿੰਦਰ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ, ਕਰਮਜੀਤ ਸਿੰਘ ਐਲ.ਟੀ. ਵੱਲੋਂ ਵਧਦੀ ਆਬਾਦੀ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਤੋਂ ਬਚਣ ਦੇ ਉਪਰਾਲਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲੀ ਬੱਚੇ ਅਤੇ ਅਧਿਆਪਕ ਹਾਜ਼ਰ ਸਨ।
ਇਸੇ ਤਰ੍ਹਾਂ ਸਿਵਲ ਹਸਪਤਾਲ ਬਸੀ ਪਠਾਣਾਂ ਵਿਖੇ ਵੀ ਅਬਾਦੀ ਦਿਵਸ ਮਨਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਡਾ. ਕੁਲਦੀਪ ਸਿੰਘ ਕੰਗ ਐਸ.ਐਮ.ਓ. ਨੇ ਕਿਹਾ ਕਿ ਸਾਡੇ ਦੇਸ਼ ਦੀ ਆਬਾਦੀ 100 ਕਰੋੜ ਤੋਂ ਉਪਰ ਹੈ ਜੋ ਕਿ ਵਿਸ਼ਵ ਵਿਚ ਦੂਜੇ ਨੰਬਰ ’ਤੇ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਧ ਰਹੀ ਆਬਾਦੀ ਕਾਰਨ ਸਾਡਾ ਵਿਦਿਅਕ ਏਨਾ ਪਛੜਿਆ ਹੋਇਆ ਹੈ ਕਿ ਜਰਮਨ ਦੀ ਇਕ ਵਿਅਕਤੀ ਸਿੱਖਿਆ ਔਸਤ 14 ਜਮਾਤਾਂ ਹੈ, ਸ੍ਰੀ¦ਕਾ ਦੀ ਸਾਢੇ 9 ਜਮਾਤਾਂ ਹੈ, ਜਦ ਕਿ ਭਾਰਤ ਦੇਸ਼ ਦੀ ਕੇਵਲ ਢਾਈ ਜਮਾਤਾਂ ਹੀ ਹੈ। ਇਸ ਮੌਕੇ ਡਾ. ਪ੍ਰਦੀਪ ਗਿੱਲ, ਡਾ. ਨਵਜੋਤ ਕੌਰ, ਵੇਦ ਪ੍ਰਕਾਸ਼ ਬੇਦੀ, ਵੇਦ ਪ੍ਰਕਾਸ਼ ਸੂਦ, ਅੰਜਨਾ ਰਾਣੀ, ਅਮਰੀਕ ਕੌਰ, ਸੁਰਿੰਦਰ ਕੌਰ, ਪ੍ਰੇਮ ਮਸੀਹ, ਬਿਕਰਮਜੀਤ ਸਿੰਘ ਐਲ.ਟੀ. ਆਦਿ ਨੇ ਵੀ ਸੰਬੋਧਨ ਕੀਤਾ।
ਪੰਜਾਬ ਨੰਬਰਦਾਰਾ ਯੂਨੀਅਨ ਵਿਚ ਮੰਗਾਂ ਸਬੰਧੀ ਵਿਚਾਰ ਵਟਾਂਦਰਾ
ਫਤਿਹਗੜ੍ਹ ਸਾਹਿਬ/ 11 ਜੁਲਾਈ/ਔੌਜਲਾ-
ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਇਕ ਮੀਟਿੰਗ ਦੀਵਾਨ ਟੋਡਰ ਮੱਲ ਹਾਲ ਵਿਖੇ ਸਰਦਾਰਾ ਸਿੰਘ ਸੰਧਾਰੀ ਮਾਜਰਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਬੰਸ ਸਿੰਘ ਇਸਰਹੇਲ ਸੂਬਾਈ ਪ੍ਰੈ¤ਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿਚ ਹਰਪਾਲ ਸਿੰਘ ਨਸਰਾਲੀ ਨੂੰ ਯੂੁਨੀਅਨ ਵੱਲੋਂ ਮੰਡੀ ਗੋਬਿੰਦਗੜ੍ਹ ਦਾ ਮੈਂਬਰ ਮਿਉਂਸਪਲ ਕਮੇਟੀ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਬਚਨ ਸਿੰਘ ਨੰਬਰਦਾਰ ਜਖ਼ਵਾਲੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਨੰਬਰਦਾਰ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਬੱਸਾਂ ਵਿਚ ਜੋ ਲੱਚਰ ਗੀਤ ਸੁਣਨ ਨੂੰ ਮਿਲਦੇ ਹਨ, ਇਸ ਨਾਲ਼ ਸਮਾਜ ਵਿਚ ਗਿਰਾਵਟ ਆਉਂਦੀ ਹੈ, ਇਨ੍ਹਾਂ ਨੂੰ ਬੰਦ ਕਰਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨੰਬਰਦਾਰਾਂ ਦੇ ਇਕ ਨੁਮਾਇੰਦੇ ਨੂੰ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਪਲਾਨਿੰਗ ਬੋਰਡ ਦਾ ਮੈਂਬਰ ਲਿਆ ਜਾਵੇ। ਇਸ ਮੀਟਿੰਗ ਵਿਚ ਪਿਆਰਾ ਸਿੰਘ ਲੁਹਾਰੀ ਕਲਾਂ, ਹਰਬੰਸ ਸਿੰਘ ਇਸਰਹੇਲ ਨੇ ਵੀ ਸੰਬੋਧਨ ਕੀਤਾ।
ਮਹਿੰਗਾਈ ਦਰ 12 ਫੀਸਦੀ ਨੇੜੇ ਪੁੱਜੀ
ਨਵੀਂ ਦਿੱਲੀ/ਏਜੰਸੀਆਂ
ਸਰਕਾਰ ਭਾਵੇਂ ਲੱਖ ਯਤਨ ਕਰ ਲਵੇ ਪਰ ਮਹਿੰਗਾਈ ਦਿਨੋਂ ਦਿਨ ਅੱਗੇ ਹੀ ਅੱਗੇ ਵਧਦੀ ਜਾ ਰਹੀ ਹੈ। ਫਲ, ਸਬਜ਼ੀਆਂ, ਦਾਲਾਂ, ਮਸਾਲਿਆਂ, ਖੁਰਾਕੀ ਤੇਲਾਂ ਅਤੇ ਸੀਮਿੰਟ ਵਰਗੀਆਂ ਵਸਤੂਆਂ ਦੀਆਂ ਕੀਮਤਾਂ ‘ਚ ਹੋਏ ਨਿਰੰਤਰ ਵਾਧੇ ਕਾਰਨ ਮਹਿੰਗਾਈ ਦੀ ਦਰ 28 ਜੂਨ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 0.36 ਫੀਸਦੀ ਹੋਰ ਵੱਧ ਕੇ 11.89 ਫੀਸਦੀ ਦੇ ਨਵੇਂ ਸਿਖ਼ਰ ‘ਤੇ ਪੁੱਜ ਗਈ ਹੈ। 7 ਜੂਨ ਨੂੰ ਖ਼ਤਮ ਹੋਏ ਹਫ਼ਤੇ ‘ਚ ਮਹਿੰਗਾਈ ਦੀ ਦਰ ਪੈਟਰੋਲ ਡੀਜ਼ਲ ਅਤੇ ਰੋਸਈ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਭਾਰੀ ਵਾਧੇ ਕਾਰਨ 13 ਸਾਲ ਦੇ ਵਕਫ਼ੇ ਬਾਅਦ ਪਹਿਲੀ ਵਾਰ 11 ਫੀਸਦੀ ਤੋਂ ਉੱਪਰ ਜਾ ਪੁੱਜੀ ਸੀ।
ਡਾ. ਰਜੇਸ਼ ਤਲਵਾੜ ਬੇਕਸੂਰ : ਸੀ.ਬੀ.ਆਈ.
ਨਵੀਂ ਦਿੱਲੀ, 11 ਜੁਲਾਈ (ਏਜੰਸੀਆਂ): ਨੋਇਡਾ ਦੇ ਪ੍ਰਸਿੱਧ ਆਰੂਸ਼ੀ-ਹੇਮਰਾਜ ਹੱਤਿਆਕਾਂਡ ਦੇ ਲਗਭਗ ਡੇਢ ਮਹੀਨੇ ਬਾਅਦ ਅੱਜ ਸੀ.ਬੀ.ਆਈ. ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਆਰੂਸ਼ੀ ਅਤੇ ਹੇਮਰਾਜ ਦਾ ਕਤਲ ਡਾ. ਤਲਵਾੜ ਨੇ ਨਹੀਂ ਬਲਕਿ ਉਸ ਦੇ ਕੰਪਾਊਂਡਰ ਕ੍ਰਿਸ਼ਨਾ ਅਤੇ ਦੁਰਾਨੀ ਦੇ ਨੌਕਰ ਰਾਜ ਕੁਮਾਰ ਨੇ ਕੀਤਾ ਹੈ। ਇਸ ਦੌਰਾਨ ਇਸ ਮਾਮਲੇ ਵਿਚ ਡਾ. ਰਾਜੇਸ਼ ਤਲਵਾੜ ਨੂੰ ਇਥੋਂ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਜ਼ਮਾਨਤ ਦੇ ਦਿੱਤੀ। ਵਿਸ਼ੇਸ਼ ਜੱਜ ਸਪਨਾ ਮਿਸ਼ਰਾ ਨੇ ਤਲਵਾੜ ਨੂੰ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਇਕ ਨਿਜੀ ਮੁਚਲਕਾ ਅਤੇ ਇੰਨੀ ਹੀ ਰਕਮ ਨੂੰ ਦੋ ਜ਼ਮਾਨਤ ਰਾਸ਼ੀ ਭਰਨ ਲਈ ਕਿਹਾ ਹੈ।
ਗ੍ਰੀਨ ਕਾਰਡ ਲੈਣ ਵਾਲਿਆਂ ’ਚ ਭਾਰਤੀਆਂ ਦੀ ਗਿਣਤੀ ਘਟੀ
ਵਾਸ਼ਿੰਗਟਨ, 11 ਜੁਲਾਈ (ਏਜੰਸੀਆਂ)-ਅਮਰੀਕਾ ਵਿਚ ਗ੍ਰੀਨ ਕਾਰਡ ਹਾਸਲ ਕਰਨ ਵਾਲਿਆਂ ਵਿਚ ਦੂਜੇ ਨੰਬਰ ’ਤੇ ਭਾਰਤੀ ਹੀ ਹਨ, ਪਰ ਹੁਣ ਦੇ ਦਿਨਾਂ ਵਿਚ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵਲੋਂ ਜਾਰੀ ਸਾਲਾਨਾ ਰਿਪੋਰਟ ਅਨੁਸਾਰ 2007 ਵਿਚ 6,60,477 ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ ਹੈ।
ਚੀਨ ਨੇ ਦਲਾਈਲਾਮਾ ਸਾਹਮਣੇ ਸ਼ਰਤਾਂ ਰੱਖੀਆਂ
ਪੇਈਚਿੰਗ, 11 ਜੁਲਾਈ (ਏਜੰਸੀਆਂ)-ਦਲਾਈਲਾਮਾ ਅਤੇ ਚੀਨੀ ਸਰਕਾਰ ਦੇ ਪ੍ਰਤੀਨਿਧੀਆਂ ਵਿਚ ਨਵੀਨਤਮ ਦੌਰ ਦੀ 5ਵੀਂ ਗੱਲਬਾਤ ਨੂੰ ਲਾਭਦਾਇਕ ਹੋਣ ਦਾ ਸੰਕੇਤ ਦਿੰਦੇ ਹੋਏ ਇਥੇ ਤਿੱਬਤ ਮਸਲੇ ਨਾਲ ਜੁੜੇ ਸੀਨੀਅਰ ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦੌਰ ਦੀ ਗੱਲਬਾਤ ਇਸ ਸਾਲ ਦੇ ਅੰਤ ਤੱਕ ਹੋਵੇਗੀ। ਭਾਵੇਂ ਚੀਨੀ ਅਧਿਕਾਰੀ ਖੁੱਲ੍ਹਕੇ ਨਹੀਂ ਬੋਲਦੇ, ਪਰ ਇਨ੍ਹਾਂ ਨਾਲ ਗੱਲਬਾਤ ਤੋਂ ਸਪੱਸ਼ਟ ਹੁੰਦਾ ਹੈ ਕਿ ਦਲਾਈਲਾਮਾ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਹਨ।
ਬੇਨਜ਼ੀਰ ਹੱਤਿਆ ਕਾਂਡ ਦੀ ਜਾਂਚ ਕਰੇਗਾ ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ, 11 ਜੁਲਾਈ (ਏਜੰਸੀਆਂ) : ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜਾਂਚ ਲਈ ਇਕ ਸੁਤੰਤਰ ਕਮਿਸ਼ਨ ਗਠਿਤ ਕਰਨ ਸੰਬੰਧੀ ਪਾਕਿਸਤਾਨ ਦੀ ਅਪੀਲ ਨੂੰ ਮੰਨ ਲਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਦੀ ਸ਼ਾਮ ਨੂੰ ਬਾਨ ਨਾਲ 45 ਮਿੰਟ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਕਮਿਸ਼ਨ ਦੇ ਤੌਰ-ਤਰੀਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਬਾਨ ਕੀ ਮੂਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ, ਪਾਕਿਸਤਾਨ ਅਤੇ ਹੋਰ ਮੈਂਬਰ ਦੇਸ਼ਾਂ ਨਾਲ ਗੱਲਬਾਤ ਕਰੇਗਾ। ਇਸ ’ਚ ਵਿੱਤੀ ਵਿਵਸਥਾ, ਕਮਿਸ਼ਨ ਦੇ ਢਾਂਚੇ, ਉਸ ਦੇ ਮੈਂਬਰਾਂ ਦੀ ਗਿਣਤੀ ਤੇ ਕਮਿਸ਼ਨ ਦੀ ਨਿਰਪੱਖਤਾ ਅਤੇ ਸੁਤੰਤਰਤਾ ਤੈਅ ਕਰਨ ਲਈ ਸੂਚਨਾ ਦੇ ਸਰੋਤਾਂ ਤੱਕ ਬਿਨਾਂ ਰੁਕਾਵਟ ਪਹੁੰਚ ਸ਼ਾਮਿਲ ਹੈ। ਕੁਰੈਸ਼ੀ ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਮਿਸ਼ਨ ਬੇਨਜ਼ੀਰ ਦੀ ਹੱਤਿਆ ਦੇ ਸਾਜ਼ਿਸ਼ ਕਰਤਾਵਾਂ, ਪ੍ਰਬੰਧਕਾਂ ਅਤੇ ਉਸ ਲਈ ਧਨ ਮੁਹੱਈਆ ਕਰਾਉਣ ਵਾਲਿਆਂ ਦਾ ਪਤਾ ਲਗਾਏਗਾ।
ਬਰਤਾਨੀਆ ਨੇ ਦਿੱਤੀ ਭਾਰਤੀਆਂ ਨੂੰ ਪਰਤਣ ਦੀ ਮਨਜ਼ੂਰੀ
11 ਜੁਲਾਈ (ਏਜੰਸੀਆਂ) : ਆਪਣੀਆਂ ਨੀਤੀਆਂ ’ਚ ਥੋੜਾ ਬਦਲਾਅ ਕਰਦੇ ਹੋਏ ਬਰਤਾਨੀਆ ਨੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਪਰਤਣ ਅਤੇ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪੇਸ਼ੇਵਰਾਂ ਨੇ ਨਵੰਬਰ 2006 ’ਚ ਇਮੀਗ੍ਰੇਸ਼ਨ ਨਿਯਮਾਂ ’ਚ ਕੀਤੇ ਗਏ ਬਦਲਾਅ ਕਾਰਨ ਬਰਤਾਨੀਆ ਛੱਡ ਦਿੱਤਾ ਸੀ। ਨਿਯਮਾਂ ’ਚ ਤਬਦੀਲੀ ਦੇ ਚਲਦੇ 5000 ਤੋਂ ਜ਼ਿਆਦਾ ਉਚ ਮੁਹਾਰਤ ਪ੍ਰਾਪਤ ਪ੍ਰਵਾਸੀ ਬਰਤਾਨੀਆ ਛੱਡ ਕੇ ਚਲੇ ਗਏ ਸਨ, ਉਨ੍ਹਾਂ ’ਚ ਜ਼ਿਆਦਾਤਰ ਭਾਰਤੀ ਪ੍ਰਵਾਸੀ ਸਨ। ਇਸ ਫ਼ੈਸਲੇ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਗਈ ਸੀ।
ਅਦਾਲਤ ਨੇ ਇਸ ਸਾਲ 8 ਅਪ੍ਰੈਲ ਨੂੰ ਇਹ ਫ਼ੈਸਲਾ ਦਿੱਤਾ ਕਿ ਇਮੀਗ੍ਰੇਸ਼ਨ ਸੰਬੰਧੀ ਨਵੰਬਰ 2006 ਦੇ ਬਦਲਾਅ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਕਾਨੂੰਨੀ ਚੁਣੌਤੀ ਦਾ ਸਫ਼ਲਤਾ ਪੂਰਨ ਸੰਚਾਲਨ ਕਰਨ ਵਾਲੇ ਐਚ.ਐਸ.ਐਮ.ਪੀ. ਫੋਰਮ ਦੇ ਕਾਰਜਕਾਰੀ ਡਾਇਰੈਕਟਰ ਅਮਿਤ ਕਪਾਡੀਆ ਨੇ ਦੱਸਿਆ ਕਿ ਨਵਬੰਰ 2006 ’ਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਪ੍ਰਭਾਵਿਤ ਲੋਕਾਂ ਦੀ ਬਰਤਾਨੀਆ ’ਚ ਸਨਮਾਨ ਯੋਗ ਵਾਪਸੀ ਤੈਅ ਕਰਾਉਣ ਲਈ ਆਪਣੀ ਵਚਨਬੱਧਤਾ ਦੇ ਪੂਰਾ ਹੋਣ ’ਤੇ ਅਸੀਂ ਖ਼ੁਸ਼ ਹਾਂ।
ਉਨ੍ਹਾਂ ਨੇ ਕਿਹਾ ਕਿ ਫੋਰਮ ਅਦਾਲਤ ਦੇ ਫ਼ੈਸਲੇ ਨੂੰ ਪ੍ਰਭਾਵੀ ਕਰਨ ’ਚ ਨਜ਼ਦੀਕੀ ਨਜ਼ਰ ਰੱਖੇਗਾ ਅਤੇ ਅਧਿਕਾਰੀਆਂ ਨਾਲ ਇਹ ਤੈਅ ਕਰਨ ਲਈ ਕੰਮ ਕਰੇਗਾ ਕਿ ਬਰਤਾਨੀਆ ’ਚ ਉਚ ਮੁਹਾਰਤ ਪ੍ਰਾਪਤ ਪ੍ਰਵਾਸੀਆਂ ਦੀ ਤਰ੍ਹਾਂ ਸਾਰੇ ਪ੍ਰਭਾਵਿਤ ਪੇਸ਼ੇਵਰਾਂ ਨੂੰ ਉਨ੍ਹਾਂ ਦਾ ਦਰਜਾ ਵਾਪਸ ਕਰਨ ਲਈ ਸਨਮਾਨ ਵਾਲਾ ਵਤੀਰਾ ਕੀਤਾ ਜਾਵੇ। ਕਪਾਡੀਆ ਨੇ ਕਿਹਾ ਕਿ ਜਦੋਂ ਯੂਰਪੀ ਸੰਘ ਤੋਂ ਬਾਹਰ ਇਮੀਗ੍ਰੇਸ਼ਨ ਨੂੰ ਰੋਕਣ ਲਈ ਨਵੇਂ ਕਦਮ ਚੁੱਕੇ ਜਾ ਰਹੇ ਹਨ, ਅਜਿਹੀ ਸਥਿਤੀ ’ਚ ਸਰਕਾਰ ਵੱਲੋਂ ਕੱਲ੍ਹ ਐਲਾਨਿਆ ਇਹ ਹਾਂ-ਪੱਖੀ ਫ਼ੈਸਲਾ ਇਸ ਪ੍ਰਤੀ ਇਕ ਮਹਾਨ ਪ੍ਰਾਪਤੀ ਹੈ।
ਔਰਤ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ
ਟਾਂਡਾ ਉੜਮੁੜ, 11 ਜੁਲਾਈ (ਕੁਲਵੀਰ) : ਟਾਂਡਾ ਪੁਲਸ ਨੇ ਇੱਕ ਸ਼ਰਾਬ ਸਮੱਗਰ ਔਰਤ ਕੋਲੋਂ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਵਰਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਜਗਤਾਰ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਲਗਾ ਰਹੇ ਸਨ ਤਾਂ ਇੱਕ ਔਰਤ ਪਲਾਸਟਿਕ ਦੀ ਕੈਨੀ ਫੜੀ ਆਉਂਦੀ ਦਿਖਾਈ ਦਿੱਤੀ। ਚੈਕ ਕਰਨ ’ਤੇ ਉਸ ਤੋਂ ਬਰਾਮਦ ਕੀਤੀ ਸ਼ਰਾਬ ਦੀ ਕੈਨੀ ਵਿੱਚੋਂ ਕਰੀਬ 8 ਬੋਤਲਾਂ ਨਿਕਲੀਆਂ। ਇਸ ਔਰਤ ਦੀ ਪਛਾਣ ਠੀਲੋ ਪਤਨੀ ਦੇਵਰਾਜ ਮੁਹੱਲਾ ਸਿੰਘਪੁਰਾ ਵਾਰਡ ਨੰ. 4 ਉੜਮੁੜ ਵਜੋਂ ਹੋਈ। ਪੁਲਸ ਨੇ ਉਕਤ ਔਰਤ ’ਤੇ ਆਬਕਾਰੀ ਐਕਟ ਤਹਿਤ ਬਣਦਾ ਮਾਮਲਾ ਦਰਜ ਕਰ ਲਿਆ।
July 10, 2008
ਸ਼੍ਰੋਮਣੀ ਅਕਾਲੀ ਦਲ (ਅ) 10 ਸੀਟਾਂ ’ਤ ਚੋਣ ਲੜਗਾ-ਮਾਨ
ਲੁਧਿਆਣਾ, 10 ਜੁਲਾਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨ ਕਿਹਾ ਹੈ ਕਿ ਹੋਣ ਵਾਲੀਆਂ ਅਗਲੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ 10 ਸੀਟਾਂ ’ਤ ਚੋਣ ਲੜਗਾ। ਉਹ ਅੱਜ ਇਥ ਚੋਣਵਂ ਪੱਤਰਕਾਰਾਂ ਨਾਲ ਦਲ ਦੀ ਗੈਰਰਸਮੀ ਮੀਟਿੰਗ ਉਪਰੰਤ ਗੱਲਬਾਤ ਕਰ ਰਹ ਸਨ ਜੋ ਕਿ ਸਰਕਟ ਹਾਊਸ ਵਿਖ ਹੋਈ ਸੀ, ਮੀਟਿੰਗ ਵਿਚ ਦਲ ਦ ਜਨਰਲ ਸਕੱਤਰ ਭਾਈ ਰਾਮ ਸਿੰਘ, ਪ੍ਰੋ: ਮਹਿੰਦਰ ਪਾਲ ਸਿੰਘ, ਭਾਈ ਗੁਰਜੰਟ ਸਿੰਘ ਕੱਟੂ, ਜਥਦਾਰ ਅਨੂਪ ਸਿੰਘ ਸੰਧੂ, ਅਜੀਤ ਸਿੰਘ ਆਲੋਆਰਖ, ਜਥ: ਜਸਵੰਤ ਸਿੰਘ ਚੀਮਾ ਆਦਿ ਨ ਹਿੱਸਾ ਲਿਆ। ਉਨ�ਾਂ ਕਿਹਾ ਕਿ ਭਾਰਤ ਪਾਕਿ ਪ੍ਰਮਾਣੂ ਸੰਧੀ ਸਿੱਖਾਂ ਦ ਕੌਮੀ ਹਿੱਤ ਵਿਚ ਨਹੀਂ ਕਿਉਂਕਿ ਇਕ ਪਾਸ ਹਿੰਦੁਸਤਾਨ ਅਤ ਦੂਜ ਪਾਸ ਪਾਕਿਸਤਾਨ ਹੈ, ਜਦਕਿ ਵਿਚਕਾਰ ਸਿੱਖ ਹਨ। ਉਨ�ਾਂ ਕਿਹਾ ਕਿ ਇਸ ਸੰਧੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੂੰ ਹੋਵਗਾ। ਇਸ ਮੌਕ ਸ: ਅਵਤਾਰ ਸਿੰਘ ਸੈਣੀ, ਕੁਲਵੰਤ ਸਿੰਘ ਸਲਮ ਟਾਬਰੀ ਅਤ ਹਰਦਿਆਲ ਸਿੰਘ ਢੋਲਾ ਆਦਿ ਵੀ ਹਾਜ਼ਰ ਸਨ।
ਸ: ਮਾਨ ਸਣੇ 7 ਗਰਮ ਖ਼ਿਆਲੀਆਂ ਖ਼ਿਲਾਫ਼ ਦੇਸ਼ ਧ੍ਰੋਹ ਦੇ ਦੋਸ਼ ਆਇਦ
ਅੰਮ੍ਰਿਤਸਰ, 10 ਜੁਲਾਈ (ਰੇਸ਼ਮ ਸਿੰਘ) -ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਸਮੇਤ ਪੰਜਾਬ ਦੇ 7 ਚੋਟੀ ਦੇ ਗਰਮ ਖ਼ਿਆਲੀ ਆਗੂਆਂ ਖ਼ਿਲਾਫ਼ ਇਥੋਂ ਦੀ ਇੱਕ ਅਦਾਲਤ ਵੱਲੋਂ ਅੱਜ ਦੇਸ਼ ਧ੍ਰੋਹ ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ਆਇਦ ਕਰ ਦਿੱਤੇ ਗਏ ਹਨ। 6 ਜੂਨ 2005 ਨੂੰ ‘ਸਾਕਾ ਨੀਲਾ ਤਾਰਾ’ ਦੀ ਵਰ੍ਹੇਗੰਢ ਮੌਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਹੀਦਾਂ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅਰਦਾਸ ਸਮਾਗਮ ਤੋਂ ਬਾਅਦ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਸੀ। ਪੁਲਿਸ ਥਾਣਾ ਕੋਤਵਾਲੀ ਵਿਖੇ ਦਰਜ ਮਾਮਲੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੀ ਮੰਗ ਕੀਤੀ ਸੀ। ਇਸ ਨੂੰ ਦੇਸ਼ ਧ੍ਰੋਹ ਤੇ ਭੜਕਾਊ ਭਾਸ਼ਣ ਕਰਾਰ ਦਿੰਦਿਆਂ ਸ: ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਭਾਈ ਰਾਮ ਸਿੰਘ, ਭਾਈ ਧਿਆਨ ਸਿੰਘ ਮੰਡ ਸਾਬਕਾ ਸਾਂਸਦ, ਜਗਜੀਤ ਸਿੰਘ ਚੌਹਾਨ, ਬਲਦੇਵ ਸਿੰਘ ਸਿਰਸਾ, ਗੁਰਜਤਿੰਦਰਪਾਲ ਸਿੰਘ ਭਿੱਖੀਵਿੰਡ, ਦਇਆ ਸਿੰਘ ਕੱਕੜ, ਸਰਬਜੀਤ ਸਿੰਘ ਭੁੱਲਰ ਵਿਰੁੱਧ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਸ੍ਰੀ ਕੇ. ਕੇ. ਕਰੀਰ ਦੀ ਅਦਾਲਤ ’ਚ ਹੋ ਰਹੀ ਹੈ। ਉਕਤ ਆਗੂਆਂ ’ਚੋਂ ਸ: ਜਗਜੀਤ ਸਿੰਘ ਚੌਹਾਨ ਸਵਰਗਵਾਸ ਹੋ ਚੁੱਕੇ ਹਨ ਤੇ ਬਾਕੀ ਸਾਰੇ ਆਗੂ ਇਸ ਵੇਲੇ ਜ਼ਮਾਨਤ ’ਤੇ ਹਨ। ਅੱਜ ਇਸ ਸਬੰਧੀ ਹੋਈ ਸੁਣਵਾਈ ਦੌਰਾਨ ਉਕਤ ਸਾਰੇ ਆਗੂ ਅਦਾਲਤ ’ਚ ਪੇਸ਼ ਹੋਏ। ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਦੋਸ਼ ਆਇਦ ਕਰਦਿਆਂ ਗਵਾਹੀਆਂ ਲਈ ਅਗਲੀ ਪੇਸ਼ੀ 11 ਅਗਸਤ ਨਿਸ਼ਚਤ ਕਰ ਦਿੱਤੀ ਗਈ ਹੈ।
20 ਜੁਲਾਈ ਨੂੰ ਪਾਰਲੀਮੈਂਟ ਮੂਹਰੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਪ੍ਰਤੀ ਸੰਗਤਾਂ ’ਚ ਭਾਰੀ ਉਤਸ਼ਾਹ
ਅੰਮ੍ਰਿਤਸਰ, 10 ਜੁਲਾਈ : 1947 ਤੋਂ ਹੁਣ ਤੱਕ ਭਾਰਤ ਸਰਕਾਰ ਵਲੋਂ ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਕਦੀ ਤਸਲੀਮ ਨਹੀਂ ਕੀਤਾ ਗਿਆ, ਜਿਸ ਕਾਰਨ ਕੌਮ ਨੂੰ ਅਨੇਕਾਂ ਸੰਕਟਾਂ ’ਚੋਂ ਗੁਜ਼ਰਨਾ ਪਿਆ, ਜਿਸ ਵਿਚ ਜੂਨ ’84 ਵਿਚ ਦਰਬਾਰ ਸਾਹਿਬ ’ਤੇ ਹਮਲਾ, ਨਵੰਬਰ ’84 ਵਿਚ ਸਿੱਖ ਕਤਲੇਆਮ ਤੇ ਪੰਜਾਬ ਵਿਚ ਸਿ¤ਖ ਨਸਲਕੁਸ਼ੀ ਪ੍ਰਮੁਖ ਹਨ। ਇਸ ਤੋਂ ਇਲਾਵਾ ਨਿਰੰਕਾਰੀਆਂ ਤੋਂ ਲੈ ਕੇ ਸਰਸੇ ਵਾਲੇ ਤ¤ਕ ਦੇਹਧਾਰੀ ਗੁਰੁ-ਡੰਮ ਨੂੰ ਉਤਸ਼ਾਹਿਤ ਕਰਕੇ ਦਿ¤ਲੀ ਤਖ਼ਤ ਵਲੋਂ ਸਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਇਆ ਜਾ ਰਿਹਾ ਹੈ। ਇਸ ਲਈ ਸਿੱਖ ਕੌਮ ਨਾਲ ਲਗਾਤਾਰ ਹੋ ਰਹੇ ਧੱਕਿਆਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਵੱਲੋਂ 20 ਜੁਲਾਈ, 2008 ਨੂੰ ਪਾਰਲੀਮੈਂਟ ਮੂਹਰੇ ਅਣਮਿੱਥੇ ਸਮੇਂ ਲਈ ਭੁ¤ਖ-ਹੜਤਾਲ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਇਸ ਮੌਕੇ ਦੱਸਿਆ ਕਿ ਮੋਰਚੇ ਦੀ ਸ਼ੁਰੂਆਤ ਲਈ 19 ਜੁਲਾਈ, 2008 ਨੂੰ ਪਾਰਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਅਰਦਾਸ ਕੀਤੀ ਜਾਵੇਗੀ। ਉਹ ਅੱਜ ਇੱਥੇ ਅਦਾਲਤ ਵਿੱਚ ‘ਦੇਸ਼ ਧ੍ਰੋਹ’ ਦੇ ਕੇਸ ਵਿੱਚ ਆਪਣੀ ਤਰੀਕ ਭੁਗਤਣ ਲਈ ਪਹੁੰਚੇ ਸਨ।
ਪੰਜਾਬ ਦੀ ਬਿਜਲੀ ਸਮੱਸਿਆ ਦਾ ਇੱਕੋ-ਇੱਕ ਹੱਲ
ਤਰੀਕ 10 ਜੁਲਾਈ, 2008.(ਜਸਪਾਲ ਸਿੰਘ ਮੰਝਪੁਰ ਐਡਵੋਕੇਟ)-
‘ਵਰਤਮਾਨ ਸਮੇਂ ਵਿੱਚ ਸਮੁੱਚੇ ਪੰਜਾਬ ਨੂੰ ਬਿਜਲੀ ਸੰਕਟ ਨੇ ਘੇਰਿਆ ਹੋਇਆ ਹੈ ਅਤੇ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਵਾਈ.ਐਸ. ਰੱਤੜਾ ਵੀ ਪੰਜਾਬ ਵਾਸੀਆਂ ਅੱਗੇ ਬਿਜਲੀ ਕੱਟਾਂ ਨੂੰ ਸਹਾਰਨ ਦੇ ਤਰਲੇ ਕਰ ਰਿਹਾ ਹੈ, ਪਰ ਇਹ ਬੜ੍ਹੀ ਤ੍ਰਾਸਦੀ ਦੀ ਗੱਲ ਹੈ ਕਿ ਹਿੰਦੁਸਤਾਨ ਵਿੱਚ ਸਿਰਫ਼ ਇੱਕੋ-ਇੱਕ ਬਿਜਲੀ ਪ੍ਰਾਜੈਕਟ ਭਾਖੜਾ-ਨੰਗਲ ਡੈਮ ਹੀ ਹੈ, ਜਿਸ ਦਾ ਕੰਟਰੋਲ ਕੇਂਦਰ ਦੇ ਹੱਥਾਂ ਵਿੱਚ ਹੈ ਅਤੇ ਜੇਕਰ ਭਾਖੜਾ ਡੈਮ ਤੋਂ ਬਣਦੀ ਸਾਰੀ ਬਿਜਲੀ ’ਤੇ ਪੰਜਾਬ ਦਾ ਕੰਟਰੋਲ ਹੋਵੇ ਤਾਂ ਪੰਜਾਬ ਦੀ ਖੇਤੀ, ਘਰੇਲੂ, ਉਦਯੋਗਿਕ ਖੇਤਰ ਲਈ ਬਿਜਲੀ ਦਾ ਸੰਕਟ ਇੱਕ ਮਿੰਟ ਲਈ ਵੀ ਨਹੀਂ ਆ ਸਕਦਾ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕੀਤਾ।
ਇੰਦਰਜੀਤ ਸਿੰਘ ਰਿਆਤ ਦੀ ਜ਼ਮਾਨਤ ਮਨਜ਼ੂਰ
ਕੈਨੇਡਾ, 10 ਜੁਲਾਈ -ਕੈਨੇਡਾ ਦੀ ਇੱਕ ਅਦਾਲਤ ਨੇ ਕਨਿਸ਼ਕ ਜਹਾਜ਼ ਵਿੱਚ 1985 ਨੂੰ ਹੋਏ ਇੱਕ ਬੰਬ ਧਮਾਕੇ ਦੇ ਦੋਸ਼ੀ ਇੰਦਰਜੀਤ ਸਿੰਘ ਰਿਆਤ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਸ੍ਰੀ ਰਿਆਤ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਸਨ। ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ’ਚ 23 ਜੂਨ 1985 ਨੂੰ ਹੋਏ ਧਮਾਕੇ ਵਿੱਚ 329 ਲੋਕਾਂ ਦੇ ਮੌਤ ਹੋ ਗਈ ਸੀ। ਇਹ ਜਹਾਜ਼ ਵੈਨਕੁਵਰ ਤੋਂ ਦਿੱਲੀ ਦੀ ਉਡਾਨ ’ਤੇ ਜਾ ਰਿਹਾ ਸੀ। ਕੈਨੇਡਾ ਦੇ ਅਖ਼ਬਾਰ ਵੈਨਕੁਵਰ ਸਨ ਦੇ ਅਨੁਸਾਰ ਬ੍ਰਿਟਿਸ਼ ਕੋ¦ਬੀਆ ਦੀ ਅਦਾਲਤ ਨੇ ਜ਼ਮਾਨਤ ਕਿਨ੍ਹਾਂ ਸ਼ਰਤਾਂ ਅਤੇ ਕਿਹੜੇ ਆਧਾਰ ’ਤੇ ਦਿੱਤੀ ਗਈ ਹੈ। ਉਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ। ਰਿਆਤ ਦੇ ਵਕੀਲ ਨੇ ਅਦਾਲਤ ਵਿੱਚ ਅਪੀਲ ਦਿੱਤੀ ਸੀ ਕਿ ਰਿਆਤ ਉਪਰ ਝੂਠੀ ਗਵਾਹੀ ਦਾ ਮਾਮਲਾ ਹਾਲੇ ਚੱਲ ਰਿਹਾ ਹੈ, ਉਸ ਦੇ ਬਾਵਜੂਦ ਉਸ ਨੂੰ ਜ਼ਮਾਨਤ ’ਤੇ ਛੱਡਿਆ ਜਾਣਾ ਚਾਹੀਦਾ ਹੈ। ਭਾਈ ਇੰਦਰਜੀਤ ਸਿੰਘ ਰਿਆਤ ਨੂੰ ਜ਼ਮਾਨਤ ’ਤੇ ਰਿਹਾ ਕੀਤੇ ਜਾਣ ਉਪਰ ਟਿੱਪਣੀ ਕਰਦਿਆਂ ਬ੍ਰਿਟਿਸ਼ ਕੋ¦ਡਬੀਆਂ ਦੇ ਅਟਾਰਨੀ ਜਨਰਲ ਵੈਲੀਓਪਨ ਨੇ ਕਿਹਾ ਕਿ ਕੇ ਜ਼ਮਾਨਤ ਦੇਣ ਦੀ ਇਹ ਇੱਕ ਆਸਾਧਰਨ ਘਟਨਾ ਹੈ, ਪ੍ਰੰਤੂ ਇਸ ਜ਼ਮਾਨਤ ਦੀਆਂ ਸ਼ਰਤਾਂ ਓਨੀਆਂ ਸ਼ਖ਼ਤ ਹੋਣਗੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਹਨ। ਇੰਦਰਜੀਤ ਸਿੰਘ ਰਿਆਤ ਉਪਰ 2003 ਉਪਰ ਕਤਲਿਆਮ ਦੇ ਦੋਸ਼ ਹਟਾ ਕੇ ਕਨਿਸ਼ਕ ਵਿੱਚ ਹੋਏ ਬੰਬ ਧਮਾਕੇ ਲਈ ਬੰਬ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ। ਰਿਆਤ ਨੂੰ 1991 ਵਿੱਚ ਏਅਰ ਇੰਡੀਆ ਦੇ ਹੀ ਇੱਕ ਦੂਸਰੇ ਜ਼ਹਾਜ਼ ਵਿੱਚ ਧਮਾਕਾ ਕਰਨ ਲਈ ਬੰਬ ਬਣਾਉਣ ਦਾ ਦੋਸ਼ੀ ਵੀ ਪਾਇਆ ਗਿਆ ਸੀ। ਇਸ ਧਮਾਕੇ ਦੌਰਾਨ ਹਵਾਈ ਅੱਡੇ ਦੇ ਦੋ ਮੁਲਾਜ਼ਮਾਂ ਦੀ ਮੌਤ ਹ ਗਈ ਸੀ। ਕਨਿਸ਼ਕ ਮਾਮਲੇ ਦੇ ਦੋ ਹੋਰ ਦੋਸ਼ੀਆਂ ਰਿਪੂਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਕੈੇਨੇਡਾ ਦੀ ਇੱਕ ਅਦਾਲਤ ਨੇ ਮਾਰਚ 2005 ਵਿੱਚ ਬਰੀ ਕਰ ਦਿੱਤਾ ਸੀ।
ਸਿਰਸਾ ਸਾਧ ਦੀ ਗ੍ਰਿਫਤਾਰੀ ਲਈ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ
ਚੰਡੀਗੜ੍ਹ, 10 ਜੁਲਾਈ (ਹਰੀਸ਼ ਚੰਦਰ ਬਾਗਾਂਵਾਲਾ)-20 ਜੂਨ ਨੂੰ ਮੁੰਬਈ ਦੇ ਮੁਲਾਡ ਇਲਾਕੇ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੌਜੂਦਗੀ ਵਿਚ ਉਸ ਦੇ ਬਾਡੀਗਾਰਡਾਂ ਵੱਲੋਂ ਬਲਕਾਰ ਸਿੰਘ ਨਾਂ ਦੇ ਇਕ ਸਿੱਖ ਨੂੰ ਗੋਲੀਆਂ ਚਲਾ ਕੇ ਮਾਰ ਦੇਣ ਦੀ ਘਟਨਾ ਤੋਂ ਬਾਅਦ ਸਿੱਖਾਂ ਵਿਚ ਪੈਦਾ ਹੋਏ ਰੋਹ ਵਜੋਂ ਦਮਦਮੀ ਟਕਸਾਲ ਤੇ ਸੰਤ ਸਮਾਜ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਗ੍ਰਿਫਤਾਰੀ ਲਈ ਕੱਲ੍ਹ ਦਿੱਤਾ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਅੱਜ ਦਾ ਧਰਨਾ ਸੁਖਚੈਨ ਸਿੰਘ ਧਰਮਪੁਰ ਵਾਲੇ ਜਰਨਲ ਸਕੱਤਰ ਸੰਤ ਸਮਾਜ ਅਤੇ ਬਾਬਾ ਬੂਟਾ ਸਿੰਘ ਗੁਰਥਲੀ ਦੀ ਅਗਵਾਈ ਵਿਚ ਸੈਂਕੜੇ ਆਗੂਆਂ ਵੱਲੋਂ ਦਿੱਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵਰਣਨਯੋਗ ਹੈ ਕਿ ਇਹ ਧਰਨਾ ਡੇਰਾ ਮੁਖੀ ਦੀ ਗ੍ਰਿਫਤਾਰੀ ਅਤੇ ਉਸ ਦੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹੋਰ ਰਾਜਾਂ ਵਿਚ ਬਣੇ ਡੇਰੇ ਨੂੰ ਸੀਲ ਕਰਕੇ ਉਸ ਦੀਆਂ ਸਰਗਰਮੀਆਂ ’ਤੇ ਪੂਰੀ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਕੱਲ੍ਹ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਧਰਨਾ ਲਗਾਤਾਰ 19 ਜੁਲਾਈ ਤੱਕ ਚੱਲੇਗਾ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਧਰਮਪੁਰ ਵਾਲਿਆਂ ਨੇ ਦੱਸਿਆ ਕਿ 19 ਜੁਲਾਈ ਤੱਕ ਰੋਜ਼ਾਨਾ 51 ਸੰਤਾਂ ਦਾ ਜੱਥਾ ਸ਼ਾਂਤਮਈ ਧਰਨਾ ਦਿਆ ਕਰੇਗਾ ਅਤੇ ਅੰਤਿਮ ਦਿਨ ਵਿਸ਼ਾਲ ਇਕੱਠ ਨਾਲ ਧਰਨੇ ਦੀ ਸਮਾਪਤੀ ਤੋਂ ਬਾਅਦ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟਕਸਾਲ ਅਤੇ ਸੰਤ ਸਮਾਜ ਦੇ ਸੱਦੇ ਉਪਰ 25 ਜੂਨ ਨੂੰ ਪੰਜਾਬ ਅਤੇ ਹੋਰ ਰਾਜਾਂ ਵਿਚ ਰੇਲ ਰੋਕੋ ਐਕਸ਼ਨ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਚੁੱਕੇ ਹਨ।
ਲੁਧਿਆਣਾ ਚ ਇਕ ਹਜ਼ਾਰ ਕਰੋੜ ਦੇ ਵਿਕਾਸ ਕਾਰਜ ਸ਼ੁਰੂ : ਬਾਦਲ
ਲੁਧਿਆਣਾ, 10 ਜੁਲਾਈ (ਹਰਜੋਤ ਸਿੰਘ ਅਰੋੜਾ): ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੁਧਿਆਣਾ ’ਚ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਇਕ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਤੇ ਇਸੇ ਕੜੀ ਅਧੀਨ ਅੱਜ ਮੁੰਡੀਆਂ ਕਲਾਂ ਤੇ ਗਿਆਸਪੁਰਾ ਵਿਖੇ 32 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 4832 ਮਕਾਨਾਂ ਲਈ ਨੀਂਹ ਪੱਥਰ ਰੱਖਿਆ ਗਿਆ ਹੈ। ਸ. ਬਾਦਲ ਜੋ ਕਿ ਆਪਣੇ ਦੋ ਦਿਨਾਂ ਲੁਧਿਆਣਾ ਦੌਰੇ ਦੇ ਪਹਿਲੇ ਦਿਨ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫ਼ੈਕਚਰ ਐਸੋਸੀਏਸ਼ਨ ਦੇ ਮੁੱਖ ਹਾਲ ਵਿਖੇ ਨਗਰ ਨਿਗਮ ਵਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਨੂੰ ਅੰਤਰਰਾਸ਼ਟਰੀ ਪੱਧਰ ਦਾ ਸ਼ਹਿਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਗਿੱਲ ਰੋਡ ’ਤੇ ਬਣਨ ਵਾਲੇ ਫ਼ਲਾਈ ਓਵਰ ਤੋਂ ਇਲਾਵਾ ਸਿਧਵਾਂ ਬੇਟ ਨਹਿਰ ’ਤੇ ਵੀ ਐਲੀਵੇਟਿਡ ਰੋਡ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਸਾਰੇ ਸ਼ਹਿਰ ’ਚ ਪਾਣੀ ਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਬਜਟ ਬਣਾ ਲਏ ਗਏ ਹਨ ਤੇ ਇਨ੍ਹਾਂ ’ਤੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਨਿਊਯਾਰਕ ਦੇ ਇਕ ਸਕੂਲ ‘ਚ ਸਿੱਖ ਵਿਦਿਆਰਥੀ ਤੇ ਨਸਲੀ ਹਮਲਾ
ਨਿਊਯਾਰਕ, 10 ਜੁਲਾਈ- ਨਿਊਯਾਰਕ ਦੇ ਇਕ ਸਕੂਲ ‘ਚ ਸਿੱਖ ਵਿਦਿਆਰਥੀ ਨੂੰ ਮਾਰਨ-ਕੁੱਟਣ ਅਤੇ ਜਬਰਦਸਤੀ ਉਸਦੀ ਦਸਤਾਰ ਉਤਾਰਨ ਦੇ ਮਾਮਲੇ ‘ਚ ਇੱਕ ਅਮਰੀਕੀ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿੱਖਾਂ ਦੇ ਇੱਕ ਸੰਗਠਨ ਨੇ ਦੋਨਾਂ ਵਿਦਿਆਰਥੀਆਂ ਦੀ ਪਛਾਣ ਨਾ ਦੱਸਦੇ ਹੋਏ ਕਿਹਾ ਕਿ ਰਿਚਮੰਡ ਸਕੂਲ ਦੀ ਨੌਵੀਂ ਜਮਾਤ ‘ਚ ਪੜ੍ਹਨ ਵਾਲੇ ਹਮਲਾਵਾਰ ਵਿਦਿਆਰਥੀ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਅਮਰੀਕਾ ‘ਚ ਇਕ ਮਹੀਨੇ ਦੇ ਅੰਦਰ ਸਿੱਖ ਵਿਦਿਆਰਥੀ ਤੇ ਹੋਣ ਵਾਲਾ ਇਹ ਦੂਸਰਾ ਹਮਲਾ ਹੈ।
ਕੇਂਦਰ ਵਲੋਂ ਆਈ.ਏ.ਈ.ਏ. ਨਾਲ ਪ੍ਰਮਾਣੂ ਸਮਝੌਤੇ ਦਾ ਖੁਲਾਸਾ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਸਰਕਾਰ ਨੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨਾਲ ਹੋਏ ਸੁਰੱਖਿਆ ਸਮਝੌਤੇ ਦੇ ਮੂਲ ਵਿਸ਼ਾ ਦਾ ਅੱਜ ਖੁਲਾਸਾ ਕੀਤਾ। ਸਮਝੌਤੇ ਤਹਿਤ ਭਾਰਤ ਆਪਣੀ ਅਸੈਨਿਕ ਪ੍ਰਮਾਣੂ ਸੰਸਥਾਵਾਂ ਨੂੰ ਆਈ.ਏ.ਈ.ਏ. ਦੇ ਸੁਰੱਖਿਆ ਢਾਂਚੇ ਦੇ ਤਹਿਤ ਲੈ ਕੇ ਆਵੇਗਾ। ਇਸ ਨਾਲ ਭਾਰਤ ਅਤੇ ਆਈ.ਏ.ਈ.ਏ. ਦੇ ਮੈਂਬਰਾਂ ਵਿਚਕਾਰ ਪੂਰਨ ਅਸੈਨਿਕ ਪ੍ਰਮਾਣੂ ਸਹਿਯੋਗ ਦਾ ਰਾਹ ਪੱਧਰਾ ਹੋ ਜਾਵੇਗਾ। ਸਮਝੌਤੇ ’ਚ ਭਾਰਤ ਦੇ ਰਿਐਕਟਰਾਂ ਦੀ ਪੂਰਤੀ ’ਚ ਕਿਸੇ ਤਰ੍ਹਾਂ ਦੀ ਰੋਕ ਨੂੰ ਹਟਾਉਣ ਲਈ ਪ੍ਰਮਾਣੂ ਇੰਧਨ ਦਾ ਭੰਡਾਰ ਵਿਕਸਤ ਕਰਨ ਸਬੰਧੀ ਭਾਰਤ ਦੇ ਯਤਨਾਂ ਲਈ ਸਮਰਥਨ ਦੀ ਗੱਲ ਹੈ। ਮਸੌਦੇ ਵਿਚ ਕਿਹਾ ਗਿਆ ਹੈ ਭਾਰਤ ਇਸ ਗੱਲ ਨੂੰ ਮੰਨਦਾ ਹੈ ਕਿ ਸੁਰੱਖਿਆ ਮਾਪਦੰਡਾਂ ’ਚ ਉਤਪਾਦਤ ਹੋਈ ਸਮੱਗਰੀ ਕਿਸੇ ਤਰ੍ਹਾਂ ਦਾ ਪ੍ਰਮਾਣੂ ਹਥਿਆਰ ਬਣਾਉਣ ਜਾਂ ਹੋਰ ਸੈਨਿਕ ਉਦੇਸ਼ਾਂ ਲਈ ਵਰਤੋਂ ਵਿਚ ਨਹੀਂ ਲਿਆਂਦੀ ਜਾਵੇਗੀ। ਇਸ ਤਰ੍ਹਾਂ ਦੀ ਸਮੱਗਰੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤੀ ਜਾਵੇਗੀ। ਸੁਰੱਖਿਆ ਸਮਝੌਤਾ ਸਿਰਫ਼ ਉਨ੍ਹਾਂ ਪ੍ਰਮਾਣੂ ਸੰਸਥਾਵਾਂ ’ਤੇ ਲਾਗੂ ਹੋਵੇਗਾ ਜੋ ਭਾਰਤ ਦੁਆਰਾ ਸੂਚੀਬੱਧ ਹਨ। ਸਮਝੌਤੇ ਦੇ ਮਸੌਦੇ ਵਿਚ ਕਿਹਾ ਗਿਆ ਹੈ ਕਿ ਆਈ.ਏ.ਈ.ਏ. ਸੁਰੱਖਿਆ ਮਾਪਦੰਡਾਂ ਤਹਿਤ ਰੱਖੀਆਂ ਜਾਣ ਵਾਲੀਆਂ ਸੰਸਥਾਵਾਂ ਦੇ ਬਾਰੇ ਭਾਰਤ ਖੁਦ ਫ਼ੈਸਲਾ ਕਰੇਗਾ। ਮਸੌਦੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਮਾਪਦੰਡਾਂ ਤਹਿਤ ਪ੍ਰਮਾਣੂ ਸੰਸਥਾਵਾਂ ਲਈ ਹਾਸਲ ਕਿਸੇ ਵੀ ਪ੍ਰਮਾਣੂ ਜਾਂ ਗ਼ੈਰ ਪ੍ਰਮਾਣੂ ਸਮੱਗਰੀ ਉਪਕਰਨ ਅਤੇ ਤੱਤਾਂ ਦੇ ਬਾਰੇ ਵਿਚ ਭਾਰਤ ਚਾਰ ਹਫ਼ਤਿਆਂ ਦੇ ਅੰਦਰ ਆਈ.ਏ.ਈ.ਏ. ਨੂੰ ਸੂਚਨਾ ਦੇਵੇਗਾ।
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਕਾਂਗਰਸ ਦੇ ਬੁਲਾਰੇ ਵਿਰੱਪਾ ਮੋਇਲੀ ਨੇ ਅੱਜ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਆਈ.ਏ.ਈ.ਏ. ਦੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਬੁਲਾਉਣ ਨੂੰ ਕਹਿਣਾ ਆਈ.ਏ.ਈ.ਏ. ’ਚ ਜਾਣਾ ਹੈ। ਮੋਇਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੱਬੇ ਪੱਖੀਆਂ ਦੇ ਸਮਰਥਨ ਵਾਪਸ ਲੈਣ ਦੇ ਬਾਵਜੂਦ ਵੀ ਲੋਕ ਸਭਾ ਵਿਚ ਬਹੁਮਤ ਦਾ ਸਾਨੂੰ ਪੂਰਾ ਵਿਸ਼ਵਾਸ਼ ਹੈ। ਮੋਇਲੀ ਨੇ ਕਿਹਾ ਕਿ ਆਈ.ਏ.ਈ.ਏ. ਨੇ ਮਸੌਦੇ ਦੇ ਮੂਲ ਵਿਸ਼ੇ ਨੂੰ ਜਾਰੀ ਕਰਨ ’ਤੇ ਇਸ ’ਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਇਸ ਲਈ ਹੁਣ ਅਸੀਂ ਇਸ ਨੂੰ ਜਾਰੀ ਕਰਨ ਲਈ ਸੁਤੰਤਰ ਹਾਂ। ਮੋਇਲੀ ਨੇ ਕਿਹਾ ਕਿ ਜੇਕਰ ਅਸੀਂ ਭਰੋਸੇ ਦਾ ਮਤ ਨਹੀਂ ਹਾਸਲ ਕਰਦੇ ਤਾਂ ਸਰਕਾਰ ਆਈ.ਏ.ਈ.ਏ. ਨੂੰ ਕੀਤੀ ਬੇਨਤੀ ਵਾਪਸ ਲੈ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਵਿਚ ਕਾਂਗਰਸ ਨੂੰ ਬਹੁਮਤ ਹਾਸਲ ਨਹੀਂ ਹੋਇਆ ਤਾਂ ਦੁਆਰਾ ਲੋਕ ਸਭਾ ਚੋਣਾਂ ਹੋਣਗੀਆਂ।
ਵਿਗਿਆਨੀ ਅਯੰਗਰ ਅਤੇ ਗੋਪਾਲਕ੍ਰਿਸ਼ਨ ਵਲੋਂ ਮਸੌਦੇ ਦੀ ਆਲੋਚਨਾ
ਮੁੰਬਈ, 10 ਜੁਲਾਈ (ਏਜੰਸੀਆਂ): ਸੁਰੱਖਿਆ ਮਾਪਦੰਡ ਸਮਝੌਤਾ ਮਸੌਦਾ ਦੇ ਮੂਲ ਵਿਸ਼ੇ ਦੀ ਆਲੋਚਨਾ ਕਰਦੇ ਹੋਏ ਦੋ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਰਾਸ਼ਟਰ ਹਿੱਤ ਦੇ ਖਿਲਾਫ਼ ਹੈ ਅਤੇ ਇਹ ਗ਼ੈਰ ਪ੍ਰਮਾਣੂ ਹਥਿਆਰ ਦੇਸ਼ਾਂ ਨਾਲ ਹੋਣ ਵਾਲੇ ਸੁਰੱਖਿਆ ਮਾਪਦੰਡ ਸਮਝੌਤੇ ਤੋਂ ਵੱਖ ਨਹੀਂ ਹੈ। ਪ੍ਰਮਾਣੂ ਊਰਜਾ ਆਯੋਗ ਦੇ ਸਾਬਕਾ ਪ੍ਰਧਾਨ ਪੀ.ਕੇ. ਅਯੰਗਰ ਅਤੇ ਪ੍ਰਮਾਣੂ ਊਰਜਾ ਪ੍ਰਬੰਧਕ ਬੋਰਡ ਦੇ ਸਾਬਕਾ ਏ. ਗੋਪਾਲਕ੍ਰਿਸ਼ਨ ਨੇ ਕਿਹਾ ਕਿ ਮਸੌਦੇ ਦਾ ਮੂਲ ਵਿਸ਼ਾ ਗ਼ੈਰ ਪ੍ਰਮਾਣੂ ਦੇਸ਼ਾਂ ਨਾਲ ਅੰਤਰ ਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੁਆਰਾ ਕੀਤੇ ਜਾਣ ਵਾਲੇ ਸੁਰੱਖਿਆ ਸਮਝੌਤੇ ਦੇ ਸਰਕੂਲਰ 66 ਦੀ ਤਰ੍ਹਾਂ ਇਸ ਵਿਚ ਬਾਲਣ ਦੀ ਪੂਰਤੀ ਦੀ ਕੋਈ ਮੱਦ ਨਹੀਂ ਹੈ। ਭਾਭਾ ਪ੍ਰਮਾਣੂ ਖੋਜ ਕੇਂਦਰ ਦੇ ਨਿਰਦੇਸ਼ਕ ਏ.ਏ. ਐਨ. ਪ੍ਰਸਾਦ ਨੇ ਸਮਝੌਤੇ ਦੇ ਮੂਲ ਵਿਸ਼ੇ ਨੂੰ ਸਹੀ ਠਹਿਰਾਇਆ ਹੈ ਪਰ ਉਨ੍ਹਾਂ ਕਿਹਾ ਕਿ ਇਸ ਵਿਚ ਭਾਰਤ ਦੇ ਸੰਦਰਭ ’ਚ ਕੁਝ ਖ਼ਾਸ ਨਹੀਂ ਹੈ। ਅਯੰਗਰ ਨੇ ਕਿਹਾ ਕਿ ਭਾਰਤ ਦੇ ਬਾਰੇ ਵਿਚ ਇਸ ਸਮਝੌਤੇ ਵਿਚ ਕੁਝ ਖ਼ਾਸ ਨਹੀਂ ਹੈ ਕਿ ਬਜਾਇ ਇਸ ਦੇ ਕਿ ਆਈ.ਏ.ਈ.ਏ. ਨੇ ਭਾਰਤ ਦੇ ਪ੍ਰੋਗਰਾਮ ’ਤੇ ਕੋਈ ਇਤਰਾਜ਼ ਨਹੀਂ ਕੀਤਾ ਹੈ।
ਸਮਝੌਤੇ ’ਤੇ ਅੱਗੇ ਵਧਣਾ ਅਸੰਭਵ ਕਰ ਦੇਵਾਂਗੇ : ਕਰਾਤ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਬੇਸ਼ੱਕ ਖੱਬੇ ਪੱਖੀ ਸਮਰਥਨ ਵਾਪਸ ਲੈਣ ਦੇ ਨਾਲ ਸਰਕਾਰ ਤੋਂ ਬਾਹਰ ਹੋ ਗਏ ਹਨ ਪਰ ਅਜੇ ਵੀ ਉਨ੍ਹਾਂ ਦਾ ਦਾਅਵਾ ਇਹ ਹੈ ਕਿ ਉਹ ਆਪਣੇ ਯਤਨਾਂ ਨਾਲ ਇਹ ਅਸੰਭਵ ਬਣਾ ਦੇਣਗੇ ਕਿ ਸਮਝੌਤਾ ਅੱਗੇ ਨਾ ਵਧੇ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਹੁਣ ਜਦੋਂ ਖੱਬੇ ਪੱਖੀਆਂ ਨੇ ਸਮਰਥਨ ਵਾਪਸ ਲੈ ਲਿਆ ਹੈ, ਤਾਂ ਸਮਝੌਤਾ ਸਿਰੇ ਚਾੜ੍ਹਨ ’ਚ ਕੋਈ ਸਮੱਸਿਆ ਨਹੀਂ ਆਵੇਗੀ ਤੇ ਸਮਝੌਤੇ ਨਾਲ ਸਬੰਧਿਤ ਕਾਰਵਾਈ ਵੀ ਛੇਤੀ ਤੋਂ ਛੇਤੀ ਕੀਤੀ ਜਾਵੇਗੀ। ਖੱਬੇ ਪੱਖੀਆਂ ਨੇ ਅੱਜ ਸਰਕਾਰ ’ਤੇ ਪ੍ਰਮਾਣੂ ਸਮਝੌਤੇ ਦੇ ਬਾਰੇ ਜਨਤਾ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ। ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮਾਣੂ ਸਮਝੌਤੇ ’ਤੇ ਅੱਗੇ ਵਧਣ ਦਾ ਸਰਕਾਰ ਦਾ ਫ਼ੈਸਲਾ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਇਸ ਸਮਝੌਤੇ ’ਤੇ ਅੱਗੇ ਵਧਣਾ ਅਸੰਭਵ ਕਰ ਦੇਵਾਂਗੇ।
ਮਨਮੋਹਨ ਨੂੰ ਮਿਲੇ ਮਲਫ਼ੋਰਡ, ਕਰਾਰ ’ਤੇ ਕੀਤੀ ਚਰਚਾ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਭਾਰਤ ਵਿਚ ਅਮਰੀਕਾ ਦੇ ਰਾਜਦੂਤ ਡੈਵਿਡ ਮਲਫ਼ੋਰਡ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਅਮਰੀਕਾ ਪ੍ਰਮਾਣੂ ਕਰਾਰ ’ਤੇ ਹੋਈ ਤਰੱਕੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਮਲਫ਼ੋਰਡ ਨੇ ਪ੍ਰਧਾਨ ਮੰਤਰੀ ਰਿਹਾਇਸ਼ ’ਤੇ ਮਨਮੋਹਨ ਸਿੰਘ ਨਾਲ ਤਿੰਨ ਦਿਵਸੀ ਜਾਪਾਨ ਯਾਤਰਾ ਤੋਂ ਸਵਦੇਸ਼ ਪਰਤਣ ਦੇ ਕੁਝ ਘੰਟੇ ਬਾਅਦ ਹੀ ਅੱਜ ਸਵੇਰੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮਲਫ਼ੋਰਡ ਨੇ ਬੁੱਧਵਾਰ ਨੂੰ ਇਥੇ 45 ਦੇਸ਼ਾਂ ਦੇ ਪ੍ਰਮਾਣੂ ਸਪਲਾਈਕਰਤਾ ਸਮੂਹ ਦੇ ਦੂਤਾਂ ਨਾਲ ਮੁਲਾਕਾਤ ਕਰਕੇ ਪ੍ਰਮਾਣੂ ਕਰਾਰ ’ਤੇ ਉਨ੍ਹਾਂ ਦਾ ਸਹਿਯੋਗ ਮੰਗਿਆ ਸੀ। ਅਮਰੀਕੀ ਰਾਜਦੂਤ ਨੇ ਇਨ੍ਹਾਂ ਦੇਸ਼ਾਂ ਦੇ ਰਾਜਨੀਤਿਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਕਰਾਰ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਪ੍ਰਮਾਣੂ ਅਪ੍ਰਸਾਰ ਪ੍ਰਣਾਲੀ ਦੇ ਹਿੱਤ ਵਿਚ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਅਮਰੀਕੀ ਰਸ਼ਟਰਪਤੀ ਦੀ ਬੁੱਧਵਾਰ ਨੂੰ ਜਾਪਾਨ ਵਿਚ ਜੀ-8 ਦੇ ਸ਼ਿਖਰ ਸੰਮੇਲਨ ਤੋਂ ਵੱਖਰੀ ਹੋਈ ਬੈਠਕ ਵਿਚ ਪ੍ਰਮਾਣੂ ਕਰਾਰ ’ਤੇ ਹੋਈ ਤਰੱਕੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।
ਐਨ.ਐਸ.ਜੀ. ਦੇਸ਼ਾਂ ਦੇ ਦੂਤਾਂ ਨਾਲ ਮਿਲੇ ਡੇਵਿਡ ਮਲਫ਼ੋਰਡ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਭਾਰਤ-ਅਮਰੀਕੀ ਪ੍ਰਮਾਣੂ ਸਮਝੌਤੇ ਨੂੰ ਅੱਗੇ ਵਧਾਉਂਦਿਆਂ ਅਮਰੀਕੀ ਰਾਜਦੂਤ ਡੇਵਿਡ ਮਲਫ਼ੋਰਡ ਨੇ ਇਥੇ ਪ੍ਰਮਾਣੂ ਪੂਰਤੀ ਕਰਤਾ ਸਮੂਹ (ਐਨ.ਐਸ.ਜੀ.) ਦੇ 45 ਮੈਂਬਰ ਦੇਸ਼ਾਂ ਦੇ ਦੂਤਾਂ ਨਾਲ ਮੁਲਾਕਾਤ ਕੀਤੀ ਅਤੇ ਸਮਝੌਤੇ ਲਈ ਉਨ੍ਹਾਂ ਦੇ ਸਮਰਥਨ ਦੀ ਮੰਗ ਕੀਤੀ। ਸਮਝਿਆ ਜਾਂਦਾ ਹੈ ਕਿ ਮਲਫ਼ੋਰਡ ਨੇ ਰਾਜਦੂਤਾਂ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਹੈ ਕਿ ਸਮਝੌਤਾ ਪ੍ਰਮਾਣੂ ਅਪ੍ਰਸਾਰ ਸੰਧੀ ਦੇ ਹਿੱਤ ਵਿਚ ਹੈ, ਇਸ ਲਈ ਉਨ੍ਹਾਂ ਵਲੋਂ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ। ਅਮਰੀਕੀ ਦੂਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਛੋਟ ਦੇਣ ਦੀ ਜ਼ਰੂਰਤ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਭਾਈਚਾਰੇ ਨਾਲ ਪ੍ਰਮਾਣੂ ਵਪਾਰ ਕਰ ਸਕੇ। ਜਿਨ੍ਹਾਂ ਦੇਸ਼ਾਂ ਦੇ ਦੂਤਾਂ ਨਾਲ ਡੇਵਿਡ ਮਿਲੇ ਉਨ੍ਹਾਂ ਵਿਚ ਬ੍ਰਿਟੇਨ ਅਤੇ ਫ਼ਰਾਂਸ ਦੇ ਦੂਤ ਵੀ ਸ਼ਾਮਲ ਹਨ।
ਅਮਰੀਕੀ ਦੂਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਛੋਟ ਦੇਣ ਦੀ ਜ਼ਰੂਰਤ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਭਾਈਚਾਰੇ ਨਾਲ ਪ੍ਰਮਾਣੂ ਵਪਾਰ ਕਰ ਸਕੇ। ਭਾਰਤ ਅਮਰੀਕਾ ਪ੍ਰਮਾਣੂ ਸਮਝੌਤੇ ਦੇ ਤਹਿਤ ਬਸ਼ਿੰਟਨ ਨੇ ਐਨ.ਐਸ.ਜੀ. ’ਚ ਭਾਰਤ ਦਾ ਮਾਮਲਾ ਲੈ ਜਾਣ ਅਤੇ ਇਸਨੂੰ ਅੱਗੇ ਵਧਾਉਣ ਵਿਚ ਯਤਨ ਕਰਨ ਦੀ ਗੱਲ ਕਹੀ ਹੈ। ਇਥੇ ਇਹ ਦੱਸਣਯੋਗ ਹੈ ਕਿ ਆਈ.ਏ.ਈ.ਏ. ਵਿਚ ਸੁਰੱਖਿਆ ਸਮਝੌਤੇ ਹੋ ਜਾਣ ਦੇ ਬਾਅਦ ਭਾਰਤ ਦਾ ਮਾਮਲਾ ਐਨ.ਐਸ.ਜੀ. ’ਚ ਜਾਵੇਗਾ।
ਐਨ.ਐਸ.ਜੀ. ਅਤੇ ਆਈ.ਏ.ਈ.ਏ. ’ਚ ਨਹੀਂ ਰੁਕੇਗਾ ਸਮਝੌਤਾ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਭਾਰਤ ਨੂੰ ਨਹੀਂ ਲੱਗਦਾ ਕਿ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ਨੂੰ ਅੱਗੇ ਲੈ ਜਾਣ ਲਈ ਐਨ.ਐਸ.ਜੀ. ਅਤੇ ਅੰਤਰ ਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਤੋਂ ਮਨਜ਼ੂਰੀ ਮਿਲਣ ਅਤੇ ਜ਼ਰੂਰੀ ਛੂਟ ਮਿਲਣ ’ਚ ਕੋਈ ਸਮੱਸਿਆ ਆਵੇਗੀ। ਇਸ ਮੁੱਦੇ ’ਤੇ ਜੀ-8 ਦਾ ਭਾਰਤ ਨੂੰ ਪੂਰਾ ਸਮਰਥਨ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮ.ਕੇ. ਨਰਾਇਣਨ ਅਤੇ ਵਿਦੇਸ਼ ਸਕੱਤਰ ਸ਼ਿਵ ਸ਼ੰਕਰ ਮੈਨਨ ਨੇ ਜਪਾਨ ’ਚ ਜੀ-8 ਦੇ ਸ਼ਿਖਰ ਸੰਮੇਲਨ ਵਿਚ ਸ਼ਾਮਲ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਵਾਪਸੀ ਦੌਰਾਨ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਦੇਸ਼ਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਉਨ੍ਹਾਂ ਨੇ ਸਾਨੂੰ ਭਰਪੂਰ ਹੁੰਗਾਰਾ ਦਿੱਤਾ ਹੈ।
ਪ੍ਰਮਾਣੂ ਸਮਝੌਤੇ ਨੂੰ ਲੈ ਕੇ ਅਕਾਲੀ ਦਲ ’ਚ ਮਤਭੇਦ
ਚੰਡੀਗੜ੍ਹ, 10 ਜੁਲਾਈ (ਏਜੰਸੀਆਂ): ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਭਾ ਵਿਚ ਪ੍ਰਮਾਣੂ ਮਸਲੇ ’ਤੇ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ. ਦਾ ਸਾਥ ਦੇਵੇਗਾ। ਉਨ੍ਹਾਂ ਦੱਸਿਆ ਕਿ ਐਨ.ਡੀ.ਏ. ਦੁਆਰਾ ਕੀਤੇ ਗਏ ਫ਼ੈਸਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਨਜ਼ੂਰ ਹੋਣਗੇ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ 8 ਮੈਂਬਰ ਹਨ ਜੋ ਭਰੋਸਾ ਵੋਟ ਸਮੇਂ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਥੇ ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਪ੍ਰਮਾਣੂ ਸਮਝੌਤੇ ਦੇ ਪੱਖ ’ਚ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਯੂ.ਪੀ.ਏ. ਦਾ ਸਮਰਥਨ ਕਰਨਗੇ। ਪ੍ਰਮਾਣੂ ਸਮਝੌਤੇ ਦਾ ਸਮਰਥਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਊਰਜਾ ਹਾਲਤਾਂ ’ਚ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਅਕਾਲੀ ਆਗੂਆਂ ਦੀ ਇਹੀ ਰਾਇ ਹੈ। ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਕਹਿੰਦੇ ਹਨ ਕਿ ਸਮਝੌਤਾ ਦੇਸ਼ ਦੇ ਹਿੱਤ ਵਿਚ ਹੈ। ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪਾਰਟੀ ’ਚ ਮਨਮੋਹਨ ਸਿੰਘ ਦੀ ਸਰਕਾਰ ਨੂੰ ਸਮਰਥਨ ਦੇਣ ਦੇ ਮਸਲੇ ’ਤੇ ਮਤਭੇਦ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਖਿਲਾਫ਼ ਜਾ ਕੇ ਪਾਰਟੀ ਬੁਰੇ ਵਜੋਂ ਇਤਿਹਾਸ ਵਿਚ ਆਪਣਾ ਨਾਂਅ ਦਰਜ ਨਹੀਂ ਕਰਵਾਉਣਾ ਚਾਹੁੰਦੀ।
ਰਾਜ ਬੱਬਰ ਸੋਨੀਆ ਨੂੰ ਮਿਲੇ, ਸਮਰਥਨ ਦਾ ਵਾਅਦਾ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਸਮਾਜਵਾਦੀ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਰਾਜ ਬੱਬਰ ਨੇ ਅੱਜ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਮਾਣੂ ਸਮਝੌਤੇ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ। ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਅਮਰ ਸਿੰਘ ਦੇ ਕੱਟੜ ਆਲੋਚਕ ਮੰਨੇ ਜਾਣ ਵਾਲੇ ਰਾਜ ਬੱਬਰ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਸਰਕਾਰ ਸੰਕਟ ਵਿਚ ਹੈ ਅਤੇ ਅਜਿਹੀ ਸਥਿਤੀ ਵਿਚ ਇਕ ਟੁੱਕ ਫ਼ੈਸਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣੂ ਸਮਝੌਤੇ ’ਤੇ ਕਾਂਗਰਸ ਦੀ ਨੀਤੀ ਦੇਸ਼ ਦੇ ਹਿੱਤ ਵਿਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਹੀ ਹੈ। ਇਹ ਪੁੱਛੇ ਜਾਣ ’ਤੇ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਕਾਂਗਰਸ ਦੀ ਟਿਕਟ ’ਤੇ ਲੜ੍ਹਨਗੇ, ਤਾਂ ਉਨ੍ਹਾਂ ਕਿਹਾ ਕਿ ਚੋਣਾਂ ’ਚ ਅਜੇ 11 ਮਹੀਨੇ ਬਾਕੀ ਹਨ। ਮੈਂ ਫ਼ਤਹਿਪੁਰ ਸਿਕਰੀ ਤੋਂ ਚੋਣ ਲੜਾਂਗਾ ਪਰ ਮੈਂ ਬਸਪਾ ਦੀ ਟਿਕਟ ’ਤੇ ਚੋਣ ਨਹੀਂ ਲੜਾਂਗਾ। ਰਾਜ ਬੱਬਰ ਨੇ ਕਿਹਾ ਕਿ ਮੈਂ ਵਿਕਾਸ ਵਾਲੀ ਰਾਜਨੀਤੀ ਦੇ ਪੱਖ ਵਿਚ ਹਾਂ ਤੇ ਯੂ.ਪੀ.ਏ. ਸਰਕਾਰ ਇਸ ਨੂੰ ਅੱਗੇ ਵਧਾ ਰਹੀ ਹੈ। ਇਹ ਪੁੱਛੇ ਜਾਣ ’ਤੇ ਕਿ ਉਹ ਕਾਂਗਰਸ ਨੂੰ ਸਮਰਥਨ ਕਿਉਂ ਦੇ ਰਹੇ ਹਨ, ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਲਾਲਚ ’ਚ ਸਮਰਥਨ ਨਹੀਂ ਦੇ ਰਿਹਾ, ਮੈਨੂੰ ਲੱਗਦਾ ਹੈ ਕਿ ਮੈਂ ਇਹ ਦੇਸ਼ ਦੇ ਹਿੱਤ ’ਚ ਕਰ ਰਿਹਾ ਹਾਂ। ਪ੍ਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਅਨਿਲ ਕਾਕੋਦਕਰ ਨੇ ਕਿਹਾ ਕਿ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਦੇਸ਼ ਦੇ ਹਿਤ ਵਿਚ ਹੈ ਅਤੇ ਸਰਕਾਰ ਨੂੰ ਇਹ ਸਮਝੌਤਾ ਨੇਪਰੇ ਚਾੜ੍ਹਨ ਲਈ ਤੁਰੰਤ ਯਤਨ ਕਰਨੇ ਚਾਹੀਦੇ ਹਨ।
ਸੋਮਨਾਥ ਦੇ ਅਸਤੀਫ਼ਾ ਨਾ ਦੇਣ ਦਾ ਸੰਕੇਤ ਦਿੱਤਾ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ): ਖੱਬੇ ਪੱਖੀ ਦਲਾਂ ਵਲੋਂ ਯੂ.ਪੀ.ਏ. ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸੋਮਨਾਥ ਚੈਟਰਜੀ ਨੂੰ ਵੀ ਲੋਕ ਸਭਾ ਸਪੀਕਰ ਦੇ ਅਹੁਦੇ ਤੋਂ ਹੱਟ ਜਾਣ ਦੀਆਂ ਅਟਕਲਾਂ ਦੇ ਵਿਚਕਾਰ ਅੱਜ ਉਨ੍ਹਾਂ ਸੰਕੇਤ ਦਿੱਤਾ ਕਿ ਮੇਰਾ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਲੋਕ ਸਭਾ ਦਫ਼ਤਰ ਵਲੋਂ ਅੱਜ ਜਾਰੀ ਪ੍ਰੈਸ ਨੋਟ ਕਿਹਾ ਗਿਆ ਕਿ ਸਰਕਾਰ ਤੋਂ ਖੱਬੇ ਪੱਖੀਆਂ ਵਲੋਂ ਹਮਾਇਤ ਵਾਪਸ ਲੈਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਸਬੰਧੀ ਉਨ੍ਹਾਂ ਨੂੰ ਇਸ ਮਸਲੇ ਵਿਚ ਨਾ ਘਸੀਟਿਆ ਜਾਵੇ ਕਿਉਂਕਿ ਉਹ ਦਲ ਰਾਜਨੀਤੀ ਤੋਂ ਉਤੇ ਹਨ। ਪ੍ਰੈਸ ਨੋਟ ਵਿਚ ਕਿਹਾ ਗਿਆ ਕਿ ਉਹ ਆਪਣਾ ਫ਼ਰਜ਼ ਨਿਭਾਉਣ ’ਚ ਕਿਸੇ ਵੀ ਦਲ ਦੇ ਹਿੱਤਾਂ ਨੂੰ ਨਜ਼ਰ ’ਚ ਨਹੀਂ ਰੱਖਦੇ ਤੇ ਉਨ੍ਹਾਂ ਦੇ ਨਾਂ ਨੂੰ ਮੌਜੂਦਾ ਸਥਿਤੀ ’ਚ ਹੋ ਰਹੀ ਰਾਜਨੀਤੀ ਵਿਚ ਨਾ ਘਸੀਟਿਆ ਜਾਵੇ। ਸੋਮਨਾਥ ਚੈਟਰਜੀ ਦੇ ਦਫ਼ਤਰ ਵਲੋਂ ਕਿਹਾ ਗਿਆ ਕਿ ਜੇਕਰ ਉਹ ਕੋਈ ਫ਼ੈਸਲਾ ਲੈਂਦੇ ਹਨ ਤਾਂ ਇਸ ਤੋਂ ਤੁਰੰਤ ਮੀਡੀਆ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਖੱਬੇ ਪੱਖੀ ਦਲਾਂ ਨੇ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਸੰਦਰਭ ਵਿਚ ਰਾਸ਼ਟਰਪਤੀ ਨੂੰ ਜੋ ਪੱਤਰ ਲਿਖਿਆ ਹੈ, ਉਸ ਵਿਚ ਆਪਣੇ ਸੰਸਦ ਮੈਂਬਰਾਂ ਦੀ ਸੂਚੀ ਵਿਚ ਚੈਟਰਜੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਚੈਟਰਜੀ ਦੇ ਦਫ਼ਤਰ ਵਲੋਂ ਇਹ ਪ੍ਰੈਸ ਨੋਟ ਉਸ ਸਮੇਂ ਜਾਰੀ ਕੀਤਾ ਗਿਆ ਜਦੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਇਹ ਗੱਲ ਸੋਮਨਾਥ ਚੈਟਰਜੀ ’ਤੇ ਛੱਡ ਦਿੱਤੀ ਕਿ ਉਹ ਅਸਤੀਫ਼ਾ ਦੇਣ ਜਾਂ ਨਾ ਦੇਣ, ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ। ਇਸ ਸਬੰਧੀ ਜਦੋਂ ਪ੍ਰਕਾਸ਼ ਕਰਾਤ ਤੋਂ ਇਹ ਪੁਛਿਆ ਗਿਆ ਕਿ ਲੋਕ ਸਭਾ ਦੇ ਸਪੀਕਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਨਾਂ ਸੂਚੀ ਵਿਚ ਕਿਉਂ ਸ਼ਾਮਲ ਕੀਤਾ ਗਿਆ? ਤਾਂ ਕਰਾਤ ਨੇ ਕਿਹਾ ਕਿ ਉਹ ਪਾਰਟੀ ਦੀ ਟਿਕਟ ’ਤੇ ਜਿੱਤ ਕੇ ਲੋਕ ਸਭਾ ਵਿਚ ਆਏ ਹਨ, ਇਸ ਲਈ ਹੀ ਉਨ੍ਹਾਂ ਦਾ ਨਾਂ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਹੀ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਸ਼ਾਇਦ ਸੋਮਨਾਥ ਚੈਟਰਜੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਅਮਰ ਸਿੰਘ ਦੀ ਕੰਪਨੀ ਦੇ ਸ਼ੇਅਰ ਅਸਮਾਨੀ ਚੜ੍ਹੇ
|