Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
21 July 27 July
14 July 20 July
7 July 13 July
30 June 6 July
23 June 29 June
16 June 22 June
9 June 15 June
1st June 8 June
26 May 31 May



Shaheed Bhai Harminder Singh Ji

Shaheed Bhai Balkar Singh Ji

Shaheed Bhai Kanwaljit Singh Ji



ਮੁੰਬਈ ਦੀ ਨਵੀ ਵੀਡਿਉ


"ਅਣਪਛਾਤੀ ਲਾਸ਼"







ADVERTISEMENTS





ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਮੰਦਭਾਵਨਾ ਨੂੰ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ-ਸ: ਸਿਮਰਨਜੀਤ ਸਿੰਘ ਮਾਨ

ਚੰਡੀਗੜ੍ਹ 3 ਅਗਸਤ:- “ ਹਿੰਦੋਸਤਾਨ ਦੇ ਵਿਧਾਨ ਦੀ ਧਾਰਾ 246 ਅਨੁਸਾਰ ਕਿਸੇ ਵੀ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਦਾ ਅਧਿਕਾਰ ਸੂਬਿਆਂ ਨੂੰ ਦਿੰਦੀ ਹੈ। ਕਿਸੇ ਸੂਬੇ ਵਿੱਚ ਕੋਈ ਅਣਸੁਖਾਵੀਂ ਘਟਨਾ ਜਾਂ ਹਲਾਤਾਂ ਨੂੰ ਕਾਬੂ ਕਰਨ ਦੀ ਜਿਮੇਵਾਰੀ ਸਬੰਧਿਤ ਸੂਬੇ ਦੀ ਹੀ ਹੁੰਦੀ ਹੈ। ਸੈਂਟਰ ਸਰਕਾਰ ਉਸ ਵਿੱਚ ਦਖਲ ਨਹੀਂ ਦੇ ਸਕਦੀ, ਜਦੋ ਤੱਕ ਸਬੰਧਿਤ ਸੂਬਾ ਸੈਟਰ ਤੋ ਸਹਾਇਤਾ ਦੀ ਮੰਗ ਨਹੀਂ ਕਰਦਾ। ਇਸ ਲਈ ਹਿੰਦੋਸਤਾਨ ਵਿੱਚ ‘ ਫੈਡਰਲ ਏਜੰਸੀ ‘ ਕਾਇਮ ਕਰਨ ਦੀ ਗੱਲ ਕਦੀ ਵੀ ਅਮਲੀ ਰੂਪ ਵਿੱਚ ਕਾਮਯਾਬ ਨਹੀਂ ਹੋ ਸਕਦੀ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਪ੍ਰੈੱਸ ਬਿਆਨ ਵਿੱਚ ਪ੍ਰਗਟ ਕੀਤੇ ਜੋ ਕਿ ਭਾਈ ਇਕਬਾਲ ਸਿੰਘ ਟਿਵਾਣਾ, ਸਿਆਸੀ ਅਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਮੁੱਖ ਦਫਤਰ ਦੇ ਦਸਤਖਤਾਂ ਹੇਠ ਪਾਰਟੀ ਦੇ ਮੁੱਖ ਦਫਤਰ ਤੋ ਜਾਰੀ ਕੀਤਾ ਗਿਆ।
ਸ: ਮਾਨ ਨੇ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਜਦੋ 1972 ਵਿੱਚ ਜਰਮਨ ਵਿਖੇ ਮਿਉਨਿਖ ਦੀਆਂ ਉਲੰਪਿਕ ਖੇਡਾਂ ਹੋ ਰਹੀਆ ਸਨ ਤਾਂ ਪਹਿਲੀ ਵਾਰ ਦਹਿਸ਼ਤਗਰਦੀ ਦੀ ਕਾਰਵਾਈ ਉੱਥੇ ਹੋਈ ਸੀ। ਉਨ੍ਹਾ ਕਿਹਾ ਉਥੋ ਦੇ ਸੂਬੇ ਬਬੇਰੀਆਂ ਜਿਸ ਵਿੱਚ ਇਹ ਹਾਦਸਾ ਹੋਇਆ ਸੀ, ਉਸ ਸੂਬੇ ਨੇ ਜਰਮਨ ਦੀ ਫੈਡਰਲ ਸਰਕਾਰ ਨੂੰ ਸਿੱਧਾ ਜਵਾਬ ਦੇ ਦਿੱਤਾ ਸੀ ਕਿ ਫੈਡਰਲ ਸਰਕਾਰ ਸੂਬੇ ਦੇ ਅਧਿਕਾਰਾਂ ਵਿੱਚ ਦਖਲ ਅੰਦਾਜੀ ਨਹੀਂ ਕਰ ਸਕਦੀ। ਦਹਿਸ਼ਤਗਰਦੀ ਉਤੇ ਕਾਬੂ ਪਾਉਣਾ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨਾ ਸੂਬੇ ਦੀ ਜਿਮੇਵਾਰੀ ਹੈ ਅਤੇ ਉਹ ਇਹ ਨਿਭਾਵੇਗੀ। ਸ: ਮਾਨ ਨੇ ਕਿਹਾ ਕਿ ਉਸੇ ਤਰਾ ਹਿੰਦੋਸਤਾਨ ਵਿੱਚ ਵੀ ਜਦੋ ਕਿਸੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਦੀ ਗੱਲ ਆਉਦੀ ਹੈ ਤਾਂ ਸਬੰਧਿਤ ਸੂਬੇ ਦੀ ਸਰਕਾਰ ਹੀ ਉਸ ਲਈ ਜਵਾਬਦੇਹ ਹੁੰਦੀ ਹੈ। ਸੈਂਟਰ ਸਰਕਾਰ ਉਸ ਵਿੱਚ ਕੋਈ ਦਖਲ ਅੰਦਾਜੀ ਨਹੀਂ ਕਰ ਸਕਦੀ। ਇਸ ਲਈ ਕਾਂਗਰਸ ਭਾਜਪਾ ਅਤੇ ਕਮਿਉਨਿਸਟ ਪਾਰਟੀਆਂ ਵੱਲੋ ਇੱਥੇ ਫੈਡਰਲ ਏਜੰਸੀ ਕਾਇਮ ਕਰਨ ਦਾ ਪਾਏ ਜਾ ਰਹੇ ਰੋਲੇ ਦਾ ਇੱਥੇ ਕੋਈ ਮਹੱਤਵ ਨਹੀਂ ਕਿਉਕਿ ਇਹ ਜਮਾਤਾਂ ਅਜਿਹੀ ਏਜੰਸੀ ਨੂੰ ਹੋਦ ਵਿੱਚ ਮੰਦਭਾਵਨਾ ਅਧੀਨ ਲਿਆਉਣਾ ਚਾਹੁੰਦੀਆਂ ਹਨ ਤਾਂ ਕਿ ਇੱਥੇ ਘੱਟ ਗਿਣਤੀਆਂ ਕੌਮਾ ਅਤੇ ਦਲਿਤਾਂ ਦੇ ਵਿਧਾਨਿਕ ਹੱਕਾਂ ਨੂੰ ਕੁਚਲ ਕੇ “ ਹਿੰਦੂਤਵ” ਦਾ ਰਾਜ ਸਥਾਪਿਤ ਕੀਤਾ ਜਾ ਸਕੇ। ਉਨ੍ਹਾ ਕਿਹਾ ਕਿ ਇਨ੍ਹਾ ਦੇ ਮਨ ਵਿੱਚ ਘੱਟ ਗਿਣਤੀਆਂ ਪ੍ਰਤੀ ਪਨਪ ਰਹੀ ਮਾੜੀ ਨੀਅਤ ਕਾਰਨ ਇੱਥੇ ਕਦੀ ਵੀ ਅਜਿਹੀ ਏਜੰਸੀ ਹੋਂਦ ਵਿੱਚ ਨਹੀਂ ਆ ਸਕਦੀ।
ਸ: ਮਾਨ ਨੇ ਅਖੀਰ ਵਿੱਚ ਕਿਹਾ ਕਿ 1962, 1965 ਅਤੇ 1971 ਦੀਆਂ ਜੰਗਾਂ ਨੂੰ ਸੈਟਰ ਸਰਕਾਰ ਵੱਲੋਂ ਪੰਜਾਬੀਆਂ ਉਤੇ ਜਬਰੀ ਠੋਸ ਕੇ ਜਨੇਵਾ ਕਨਵੈਸ਼ਨ ਦੇ ਕੌਮਾਤਰੀ ਪੱਧਰ ਦੇ ਕਾਨੂੰਨੀ ਫੈਸਲਿਆ ਦਾ ਉਲੰਘਣ ਕੀਤਾ ਗਿਆ ਸੀ ਅਤੇ ਹੁਣ ਵੀ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਇਹਨਾ ਦੀ ਮੰਦਭਾਵਨਾ ਨੂੰ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਸੈਂਟਰ ਵੱਲੋ ਇੱਥੇ ਕੋਈ ਵੀ ਗੈਰ-ਵਿਧਾਨਿਕ ਕਾਰਵਾਈ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਗੁਰਮਤਿ ਕੈਂਪ ਦੀ ਸਮਾਪਤੀ

ਸੈਨ ਫ਼ਰਾਂਸਿਸਕੋ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਗੁਰਦੁਆਰਾ ਸਾਹਿਬ ਫ਼ਰੀਮਾਂਟ ਵਿਚ ਇਕ ਮਹੀਨਾ ਚੱਲੇ ਗੁਰਮਤਿ ਕੈਂਪ ਦੀ ਬੀਤੇ ਸ਼ੁਕੱਰਵਾਰ ਨੂੰ ਸਮਾਪਤੀ ਹੋਈ। ਇਸ ਕੈਂਪ ਨੂੰ ਸਿੱਖ ਭਾਈਚਾਰੇ ਨੇ ਆਪਣੇ ਸਹਿਯੋਗ ਨਾਲ ਚਲਾਇਆ। ਇਸ ਸਹਿਯੋਗ ਵਿਚ, ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਸਰਬਜੀਤ ਕੌਰ ਤੇ ਪ੍ਰੋ: ਪ੍ਰੀਤਮ ਸਿੰਘ ਚੀਮਾ, ਗਿਆਨੀ ਸੁਰਜੀਤ ਸਿੰਘ ਸੋਦੀ, ਭਾਈ ਦਰਸ਼ਨ ਸਿੰਘ, ਕੁਲਵਿੰਦਰ ਕੌਰ, ਜਸਵਿੰਦਰ ਕੌਰ ਖ਼ਾਲਸਾ, ਵਰਿੰਦਰ ਕੌਰ, ਬਲਵਿੰਦਰ ਕੌਰ, ਮਾਤਾ ਮਲਕੀਤ ਕੌਰ, ਜੇ.ਪੀ.ਸਿੰਘ, ਰੇਨੂੰ ਕੌਰ, ਬਲਬੀਰ ਕੌਰ, ਪਰਮਜੀਤ ਕੌਰ ਪਾਲੋ ਆਲਟੋ, ਮਾਤਾ ਦਲਜੀਤ ਕੌਰ, ਮਾਤਾ ਹਰਜਿੰਦਰ ਕੌਰ, ਗੁਰਨਾਮ ਸਿੰਘ, ਬਾਬਾ ਜੋਗਿੰਦਰ ਸਿੰਘ, ਮਾਤਾ ਸੁਰਜੀਤ ਕੌਰ, ਰਜਿੰਦਰ ਕੌਰ ਤੇ ਹੋਰ ਬਹੁਤ ਸਾਰੇ ਸੰਗਤਾਂ ਦੇ ਸਰਗਰਮ ਮੈਂਬਰਾਂ ਸ਼ਾਮਲ ਸਨ। ਚਾਰਟਰ ਪਰੋਜ਼ ਬੱਸਾਂ ਵਾਲੇ ਭਾਈ ਤਰਸੇਮ ਸਿੰਘ ਤੇ ਅਵਤਾਰ ਸਿੰਘ ਨੇ ਬੱਸਾਂ ਦੀ ਸੇਵਾ ਦਿਤੀ।
ਇਸ ਕੈਂਪ ਵਿਚ ਵੱਖ ਵੱਖ ਉਮਰਾਂ ਦੇ ਤਕਰੀਬਨ ਦੋ ਸੌ ਬੱਚੇ / ਬੱਚੀਆਂ ਨੇ ਹਿੱਸਾ ਲਿਆ। ਇਸ ਕੈਂਪ ਵਿਚ ਪੰਜਾਬੀ ਗੁਰਮੁਖੀ ਦੀ ਪੜ੍ਹਾਈ, ਸਿੱਖ ਇਤਿਹਾਸ, ਗੁਰਬਾਣੀ ਤੇ ਕੀਰਤਨ ਵਿਦਿਆ ਤੇ ਗਤਕੇ ਦੀ ਸਿਖਲਾਈ ਦਿਤੀ ਗਈ। ਇਕ ਸਿੱਖ ਲਈ ਸਭ ਤੋਂ ਜ਼ਰੂਰੀ ਗੁਰਬਾਣੀ ਸੰਥਿਆ ਦੀਆਂ ਲਗਾਤਰ ਪੂਰਾ ਮਹੀਨਾ ਕਲਾਸਾਂ ਲੱਗੀਆਂ, ਜਿਸ ਵਿਚ ਬੱਚਿਆਂ ਨੇ ਗੁਰਬਾਣੀ ਸ਼ੁੱਧ ਪੜ੍ਹਨ ਦੀ ਨਿਯਮਿਤ ਸਿਖਿਆ ਹਾਸਲ ਕੀਤੀ। ਦਮਦਮੀ ਟਕਸਾਲ ਦੇ ਸੰਥਿਆ ਮਾਹਿਰ ਗਿਆਨੀ ਸੁਰਜੀਤ ਸਿੰਘ ਹੁਰਾਂ ਇਹ ਸੇਵਾ ਕੀਤੀ ਜੋ ਪ੍ਰੋ: ਪ੍ਰੀਤਮ ਸਿੰਘ ਦੇ ਪਿਤਾ ਜੀ ਵੀ ਹਨ।
ਗਤਕੇ ਦੀਆਂ ਕਲਾਸਾਂ ਕੈਲੇਫ਼ੋਰਨੀਆ ਗਤਕਾ ਦਲ ਦੇ ਜਥੇਦਾਰ ਭਾਈ ਜਸਪ੍ਰੀਤ ਸਿੰਘ ਲਵਲਾ ਨੇ ਮਨਟੀਕੇ ਤੋਂ ਖ਼ਾਸ ਤੌਰ ਉਤੇ ਫ਼ਰੀਮਾਂਟ ਆਕੇ ਲਾਈਆਂ। ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਗਤਕੇ ਦੀ ਸਿਖਲਾਈ ਉਪਕਾਰ ਸਿੰਘ ਬੱਬੂ ਤੇ ਬੀਬੀ ਪੁਨੀਤ ਕੌਰ ਖ਼ਾਲਸਾ ਨੇ ਦਿਤੀ। ਜੁਝਾਰ ਸਿੰਘ ਨੇ ਵਡੇ ਬੱਚਿਆਂ ਦੀਆਂ ਵੱਖ ਵੱਖ ਵਿਸ਼ਿਆਂ ਤੇ ਜਮਾਤਾਂ ਲਾਈਆਂ। ਬੱਚਿਆਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਘੁੰਮਣ ਫ਼ਿਰਨ ਵਾਸਤੇ ਲਿਜਾਇਆ ਗਿਆ, ਜਿਵੇਂ ਮਿਸ਼ਨ ਪੀਕ ਪਹਾੜੀ ਤੇ ਫ਼ਰੀਮਾਂਟ ਝੀਲ ਦੀ ਸੈਰ। ਸੰਗਤ ਨੇ ਮਿਲ ਕੇ ਬਚਿਆਂ ਵਾਸਤੇ ਲੰਗਰ ਤਿਆਰ ਕਰਨ ਦੀ ਸੇਵਾ ਨਿਭਾਈ। ਬਾਹਰੋਂ ਵੀ ਬੱਚਿਆਂ ਨੂੰ ਪੀਜ਼ਾ, ਸਬਵੇ, ਕੁਲਫ਼ੀਆਂ, ਰਸ ਮਲਾਈ ਵਗੈਰਾ ਖੁਆਏ ਗਏ। ਯੂਨੀਵਰਸਿਟੀ, ਕਾਲਜ ਤੇ ਹਾਈ ਸਕੂਲਾਂ ਵਿਚ ਪੜ੍ਹਦੇ ਜਿਨ੍ਹਾਂ ਬੱਚਿਆਂ ਨੇ ਪੜ੍ਹਾਈ-ਲਿਖਾਈ, ਤਸਵੀਰਾਂ ਲਈ ਪਾਵਰ ਪੁਆਂਇੰਟ ਤੇ ਈਨਾਮ ਤਿਆਰ ਕਰਨ ਤੇ ਵੰਡਣ ਦੀ ਸੇਵਾ ਨਿਭਾਈ, ਉਨ੍ਹਾਂ ਵਿਚ ਪ੍ਰਮਜੀਤ ਸਿੰਘ, ਗੁਰਸੇਵਕ ਸਿੰਘ, ਰਵਨਦੀਪ ਸਿੰਘ, ਅੰਮ੍ਰਿਤ ਕੌਰ ਖ਼ਾਲਸਾ, ਰਵਨੀਤ ਕੌਰ, ਅੰਤਰਪ੍ਰੀਤ ਕੌਰ, ਸੁਨੀਤ ਕੌਰ, ਰਾਜ ਸਿੰਘ, ਨਯਨਜੋਤ ਕੌਰ, ਸਤਪ੍ਰੀਤ ਕੌਰ, ਨਵਜੀਤ ਕੌਰ, ਅਵਤਾਰ ਸਿੰਘ ਅਨਮੋਲ ਕੌਰ ਜਤਿੰਦਰ ਕੌਰ ਆਖ਼ਰੀ ਦਿਨ ਬੱਚਿਆਂ ਨੂੰ ਇਨਾਮ ਵੰਡੇ ਗਏ, ਜਿਸ ਵਿਚ ਨਕਦ ਇਨਾਮ, ਟਰਾਫ਼ੀਆਂ, ਪ੍ਰਸ਼ੰਸਾ ਪੱਤਰ, ਤੇ ਕਮੀਜ਼ਾਂ ਦਿਤੀਆਂ ਗਈਆਂ। ਈਨਾਮ ਵੰਡਣ ਦੀ ਰਸਮ ਸੁਪਰੀਮ ਕੌਂਸਲ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ, ਹਰਦੇਵ ਸਿੰਘ, ਜਸਪ੍ਰੀਤ ਸਿੰਘ ਲਵਲਾ, ਗੁਰਮੀਤ ਕੌਰ ਛੀਨਾ, ਗਿਆਨੀ ਸੁਰਜੀਤ ਸਿੰਘ ਤੇ ਭਾਈ ਦਰਸ਼ਨ ਸਿੰਘ ਹੁਰਾਂ ਨਿਭਾਈ । ਨਿਜੀ ਤੌਰ ਤੇ ਪੁੱਛਣ ਤੇ ਬੱਚਿਆਂ ਨੇ ਕੈਂਪ ਨੂੰ ਬਹੁਤ ਵਧੀਆ ਦੱਸਿਆ। ਕੈਂਪ ਲਾਉਣ ਲਈ ਬੱਚੇ ਟਰੇਸੀ, ਮਨਟੀਕਾ, ਯੂਬਾ ਸਿਟੀ, ਨੋਵਾਤੋ, ਲਵਿੰਗਸਟਨ ਤੇ ਦੋ ਆਸਟਰੀਆ ਦੇ ਬੱਚੇ ਸ਼ਾਮਲ ਹੋਏ। ਕੈਂਪ ਵਿਚ ਸ਼ਾਮਲ ਹੋਏ ਹਿੰਦੂ ਭਾਈਚਾਰੇ ਦੇ ਤਿੰਨ ਬਚਿਆਂ ਨੇ ਵੀ ਕੈਂਪ ਵਿਚ ਹਿੱਸਾ ਲਿਆ ਤੇ ਗਤਕਾ ਸਿੱਖਦਿਆਂ ਖ਼ਾਲਿਸਤਾਨ ਦੇ ਨਾਹਰੇ ਗੱਜ ਵੱਜ ਕੇ ਲਾਏ।

ਭਾਈ ਕੇਵਲ ਸਿੰਘ ਤੱਖਰ ਦੀ ਬੇਟੀ ਦਾ ਆਨੰਦ ਕਾਰਜ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਸੈਨ ਫ਼ਰਾਂਸਿਸਕੋ ਨਾਲ ਲੱਗਦੇ ਸ਼ਹਿਰ ਫ਼ਰੀਮਾਂਟ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸਿੱਖ ਆਗੂ ਭਾਈ ਕੇਵਲ ਸਿੰਘ ਤੱਖਰ ਤੇ ਬੀਬੀ ਦਲਜੀਤ ਕੌਰ ਦੀ ਬੇਟੀ ਮਨਦੀਪ ਰੂਬੀ ਕੌਰ ਦਾ ਆਨੰਦ ਕਾਰਜ ਸਰਦਾਰ ਅਮਰੀਕ ਸਿੰਘ ਤੇ ਬੀਬੀ ਬਲਜੀਤ ਕੌਰ ਦੇ ਪੁੱਤਰ ਮਨਜੀਤ ਸਿੰਘ ਨਾਲ ਪੂਰਨ ਗੁਰਮਰਿਆਦਾ ਨਾਲ ਹੋਇਆ। ਜੋੜੀ ਨੂੰ ਪਿਆਰ ਤੇ ਅਸ਼ੀਰਵਾਦ ਦੇਣ ਲਈ ਭਾਈਚਾਰੇ ਦੇ ਆਗੂ ਤੇ ਸਰਗਰਮ ਮੈਂਬਰ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਆਗੂ ਭਾਈ ਗੁਰਮੀਤ ਸਿੰਘ ਖ਼ਾਲਸਾ, ਬੀਬੀ ਸਰਬਜੀਤ ਕੌਰ, ਪ੍ਰੋ: ਪ੍ਰੀਤਮ ਸਿੰਘ ਚੀਮਾ, ਗੁਰਦੁਆਰਾ ਸਾਹਿਬ ਦੇ ਸੱਕਤਰ ਜਨਰਲ ਭਾਈ ਸਤਨਾਮ ਸਿੰਘ ਖ਼ਾਲਸਾ, ਭਾਈ ਰਾਮ ਸਿੰਘ, ਭਾਈ ਸਾਹਿਬ ਸਿੰਘ, ਗੁਰਬਾਣੀ ਸੰਥਿਆ ਮਾਹਿਰ ਗਿਆਨੀ ਸੁਰਜੀਤ ਸਿੰਘ ਸੋਦੀ, ਡਾ: ਨਾਹਲ, ਗੁਰਬਚਨ ਸਿੰਘ ਰਾਣਾ, ਜਸਦੀਪ ਸਿੰਘ, ਐਸ ਪੀ ਸਿੰਘ, ਕਰਨੈਲ ਸਿੰਘ ਗਿੱਲ ਆਦਿ । ਜੰਜ ਟੋਰਾਂਟੋ ਕੈਨੇਡਾ ਤੋਂ ਵਿਆਹੁਣ ਆਈ ਸੀ। ਇਸ ਅਨੰਦ ਕਾਰਜ ਦਾ ਇਕ ਵੱਖਰਾ ਹੀ ਗੁਰਮੁਖਾਂ ਵਰਗਾ ਨਜ਼ਾਰਾ ਵੇਖਣ ਨੂੰ ਮਿਲਿਆ। ਵਿਆਹੁਤਾ ਜੋੜੀ ਨੇ ਗੁਰਸਿੱਖਾਂ ਵਾਲੀ ਸ਼ਾਹੀ ਪੁਸ਼ਾਕ ਪਹਿਨੀ ਹੋਈ ਸੀ ਜੋ ਬਹੁਤ ਹੀ ਸੱਜ ਰਹੀ ਸੀ। ਮਨਜੀਤ ਸਿੰਘ ਤੇ ਰੂਬੀ ਕੌਰ ਨੇ ਆਨੰਦ ਕਾਰਜ ਸੰਪੂਰਨ ਹੋਣ ਤੋਂ ਬਾਅਦ ਗੁਰਬਾਣੀ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਅਦਾਰਾ ਨਿਊਜ ਪੰਜਾਬ ਭਾਈ ਕੇਵਲ ਸਿੰਘ ਤੱਖਰ ਤੇ ਉਹਨਾ ਦੇ ਪ੍ਰੀਵਾਰ ਨੂੰ ਉਹਨਾ ਦੀ ਬੇਟੀ ਦੇ ਵਿਆਹ ਦੀ ਵਧਾਈ ਦਿੰਦਾ ਹੈ

ਖਾਲਿਸਤਾਨ ਤੋ ਬਗੈਰ ਨਹੀ ਸਰਨਾ

ਸਿੰਘੋ ਪਹਿਲਾ ਅਸੀ ਭਾਈ ਕੰਮਲਜੀਤ ਸਿੰਘ ਨੂੰ ਗੁਵਇਆ,
ਫਿਰ ਭਾਈ ਬਲਕਾਰ ਸਿੰਘ ਤੇ ਹੁਣ ਭਾਈ ਹਰਮੰਦਰ ਸਿੰਘ ਨੂੰ
ਸਿੰਘੋ ਕੀ ਸੋਚਿਆ ਆਪਾ ਕੀ ਕਰਨਾ ਹੈ,
ਕਿੰਨਾ ਚਿਰ ਆਪਾ ਭਾਰਤ ਵਿੱਚ ਜਲਾਲਤ ਨਾਲ ਜੀਣਾ-ਮਰਣਾ ਹੈ
ਮੇਰੀ ਗੱਲ ਪੱਲੇ ਬੰਨ ਲਵੋ ਖਾਲਿਸਤਾਨ ਤੋ ਬਗੈਰ ਨਹੀ ਸਰਨਾ ਹੈ।

ਤੂੰ ਤੇ ਤੇਰੇ ਮਾਲਕ

ਤੂੰ ਤੇ ਤੇਰੇ ਮਾਲਕਾ ਨੇ ਸੋਚਿਆ ਹੋਣਾ,
ਕੀ ਸਿੱਖਾ ਦੀ ਗੈਰਤ ਮਰ ਗਈ,
ਤੇਰੇ ਚੇਲੇ-ਚਾਟਿੜਆ ਨੇ ਗੋਲੀ ਚਲਾਈ
ਸਿੰਘਾ ਨੇ ਛਾਤੀ ਵਿੱਚ ਖਾਈ ਤੇ ਸ਼ਹੀਦੀ ਪਾਈ
ਭੱਜ ਲੈ ਸੌਦੇ ਵਾਲਿਆ ਸਾਧਾ ਤੇਰੀ ਵਾਰੀ ਆਈ ਕੇ ਆਈ।

ਇਸ਼ਮੀਤ ਸਿੰਘ ਦੀ ਯਾਦ ਵਿੱਚ ਕੌਮਾਂਤਰੀ ਸੰਗੀਤ ਅਕੈਡਮੀ ਖੋਲ੍ਹਣ ਦਾ ਐਲਾਨ

ਲੁਧਿਆਣਾ, 3 ਅਗਸਤ -ਇਸ਼ਮੀਤ ਸਿੰਘ ਦੀ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਦੇ ਮੌਕੇ ਤੇ ਆਪਣੀ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ, ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਲੁਧਿਆਣਾ ਵਿਖੇ ਉਸ ਦੀ ਯਾਦ ਵਿੱਚ ਅੰਤਰ ਰਾਸ਼ਟਰੀ ਪੱਧਰ ਦੀ ਸੰਗੀਤ ਅਕੈਡਮੀ ਸਥਾਪਿਤ ਕਰਨ ਦਾ ਐਲਾਨ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੂੰ ਸੰਗੀਤ ਦੀ ਟ੍ਰੇਨਿੰਕਗ ਦੇਣ ਦੀਆਂ ਅੁਧਨਿੱਕ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਸਬੱਧੀ ਉਹਨਾਂ ਨੇ ਸਿੰਘ ਬੰਧੂ ਅਤੇ ਹੋਰ ਸੰਗੀਤ ਦੀਆਂ ਉਚ ਕੋਟੀ ਦੀਆਂ ਸ਼ਖਸ਼ੀਅਤਾਂ ਨਾਲ ਵਿਚਾਰ ਕੀਤਾ ਹੈ ਅਤੇ ਇਸ ਦੇ ਪ੍ਰਬੰਧਕੀ ਬੋਰਡ ਵਿਚ ਇਸ਼ਮੀਤ ਦੇ ਪਿਤਾ ਨੂੰ ਪੱਕੇ ਤੌਰ ਤੇ ਸ਼ਾਮਲ ਕੀਤਾ ਜਾਵੇਗਾ। ਮਾਡਲ ਟਾਊਨ ਐਕਸਟੈਸ਼ਨ ਵਿਖੇ ਇਸ਼ਮੀਤ ਦੀ ਅੰਤਮ ਅਰਦਾਸ ਸਮੇ ਤੇਂਜ ਬਾਰਸ਼ ਦੇ ਬਾਵਜੂਦ ਹਜਾਰਾਂ ਦੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਅਤੇ ਇਸ਼ਮੀਤ ਦੇ ਸੁਨੇਹੀਆਂ ਨੇ ਭਰੇ ਮਨਾਂ ਨਾਲ ਆਪਣੇ ਚਹੇਤੇ ਹੋਣਹਾਰ ਕਲਾਕਰ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।
ਸ. ਬਾਦਲ ਨੇ ਕਿਹਾ ਕਿ ਇਸਮੀਤ ਦੀਆਂ ਛੋਟੀ ਉਮਰ ਵਿਚ ਵੱਡੀਆਂ ਪ੍ਰਾਪਤੀਆਂ ਨੂੰ ਸ਼ਬਦਾਂ ਵਿਚ ਵਰਨਣ ਕਰਨਾ ਸੰਭਵ ਨਹੀ ਹੈ, ਪ੍ਰਤੂੰ ਸਰਕਾਰ ੳਸ ਦੀ ਯਾਦ ਨੂੰ ਆਉਦੀਆਂ ਪੀੜ੍ਹੀਆਂ ਦੀ ਪ੍ਰੇਰਨਾ ਲਈ ਪੱਕੇ ਤੌਰ ਤੇ ਕਾਇਮ ਰੱਖਣ ਲਈ ਹਰ ਉਪਰਾਲਾ ਕਰੇਗੀ। ਉਹਨਾਂ ਪੱਖੋਵਾਲ ਰੋਡ ਤੋ ਗਿੱਲ ਰੋਡ ਤੱਕ ਸੜਕ ਦਾ ਨਾਂ ਸਵਰਗੀ ਇਸ਼ਮੀਤ ਸਿੰਘ ਮਾਰਗ ਰੱਖਣ ਦਾ ਐਲਾਨ ਕੀਤਾ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਲਦੀ ਲੋੜੀਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ। ਸ. ਬਾਦਲ ਨੇ ਕਿਹਾ ਕਿ ਇਸ਼ਮੀਤ ਨੇ ਇਕ ਸਾਲ ਦੇ ਛੋਟੇ ਅਰਸੇ ਦੌਰਾਨ ਸੰਗੀਤ ਦੇ ਖੇਤਰ ਵਿਚ ਵਿਸ਼ਵ ਪੱਧਰੀ ਸਫਲਤਾ ਹਾਸਲ ਕੀਤੀ ਅਤੇ ਆਪਣੀ ਪ੍ਰਤਿੱਭਾ ਨਾਲ ਦੇਸ਼ ਵਾਸੀਆਂ ਦੇ ਮਨਾਂ ਨੂੰ ਮੋਹ ਲਿਆ। ਉਹਨਾਂ ਕਿਹਾ ਕਿ ਇਸ਼ਮੀਤ ਸਿੰਘ ਚਮਕ-ਦਮਕ ਵਾਲੀ ਫਿਲਮੀ ਦੁਨੀਆਂ ਵਿੱਚ ਰਹਿ ਕੇ ਵੀ ਸਿੱਖ ਧਰਮ ਵਿੱਚ ਪ੍ਰਪੱਕ ਰਿਹਾ ਅਤੇ ਉਹ ਪੰਜਾਬੀ ਯੁਵਕਾ ਲਈ ਰੋਲ ਮਾਡਲ ਬਣਿਆ। ਉਹਨਾਂ ਕਿਹਾ ਕਿ ਉਸ ਨੇ ਕੇਵਲ ਆਪਣੇ ਪਰਿਵਾਰ ਨੂੰ ਹੀ ਨਹੀ, ਸਗੋ ਸਮੁੱਚੇ ਸਿੱਖ ਭਾਈਚਾਰੇ, ਸੂਬੇ ਅਤੇ ਦੇਸ਼ ਨੂੰ ਦੁਨੀਆਂ ਭਰ ਵਿੱਚ ਬੇਅਥਾਹ ਮਾਣ ਦਿਵਾਇਆ। ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ, ਸ. ਬਾਦਲ ਨੇ ਕਿਹਾ ਕਿ ਇਸ਼ਮੀਤ ਦੀ ਮੌਤ ਨਾਲ ਉਹਨਾ ਨੂੰ ਨਿੱਜੀ ਤੌਰ ਤੇ ਵੱਡਾ ਧੱਕਾ ਲੱਗਾ ਹੈ ਅਤੇ ਅਜੇ ਤੱਕ ਉਹ ਇਸ ਸਦਮੇ ਵਿਚੋਂ ਨਿਕਲ ਨਹੀ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ਼ਮੀਤ ਸਿੰਘ ਦੇ ਪਰਿਵਾਰ ਨੂੰ ਪੂਰਾ ਮਾਣ-ਸਤਿਕਾਰ ਦੇਵੇਗੀ ਅਤੇ ਉਹਨਾਂ ਦੀ ਇੱਛਾ ਅਨੁਸਾਰ ਪਰਿਵਾਰ ਦੇ ਮੈਬਰ ਨੂੰ ਢੁੱਕਵੀ ਨੌਕਰੀ ਵੀ ਦਿੱਤੀ ਜਾਵੇਗੀ। ਉਹਨਾਂ ਪਰਿਵਾਰ ਨੂੰ 11 ਲੱਖ ਰੁਪਏ ੂਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।ਉਹਨਾ ਵਿਸ਼ਵਾਸ ਦੁਆਇਆ ਕਿ ਇਸ਼ਮੀਤ ਸਿੰਘ ਦੀ ਮੌਤ ਦੇ ਅਸਲ ਕਾਰਣਾਂ ਦਾ ਪਤਾ ਲਗਾਉਣ ਸਬੰਧੀ ਉਚ ਪੱਧਰੀ ਪੜ੍ਹਤਾਲ ਕਰਨ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਾਲਦੀਵ ਸਰਕਾਰ ਨਾਲ ਤਾਲਮੇਲ ਕਰਨ ਲਈ ਲਿਖਣਗੇ। ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਨੇ ਸ਼੍ਰੀ ਰਾਜਿੰਦਰ ਵੀਨਸ ਅਤੇ ਰਾਮਗੜ੍ਹੀਆ ਗਰਲਜ਼ ਕਾਲਜ਼ ਦੇ ਸ਼੍ਰੀ ਅਸ਼ੋਕ ਵਲੋਂ ਮਾਸਟਰ ਇਸ਼ਮੀਤ ਸਿੰਘ ਦੀਆਂ ਤਿਆਰ ਕੀਤੀਆਂ ਦੋ ਪੇਟਿੰਗਾਂ ਮਾਸਟਰ ਇਸ਼ਮੀਤ ਸਿੰਘ ਦੇ ਪਿੰਤਾ ਸ. ਗੁਰਪਿੰਦਰ ਸਿੰਘ ਨੂੰ ਭੇਟ ਕੀਤੀਆਂ। ਂਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਸਟਰ ਇਸ਼ਮੀਤ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ਼ਮੀਤ ਦੀ ਮੌਤ ਨਾਲ ਪੰਜਾਬ, ਵਿਸ਼ੇੳਸ ਕਰਕੇ ਸਿੱਖ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਕਿਉਕਿ ਉਸ ਨੇ ਸਿੱਖੀ ਸਰੂਪ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਸੀ। ਉਹਨਾਂ ਨੇ ਪਰਿਵਾਰ ਨੂੰ 11 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਮਾਸਟਰ ਇਸ਼ਮੀਤ ਸਿੰਘ ਦੇ ਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸ ਦੀ ਯਾਦ ਵਿੱਚ 1.51 ਲੱਖ ਰੁਪਏ ਦਾ ਸਲਾਨਾ ਸੰਗੀਤ ਐਵਾਰਡ ਸ਼ੁਰੂ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜ ਸਰਕਾਰ ਵਲੋਂ ਸੰਗੀਤ ਦੀ ਸਿੱਖਿਆ ਦੇਣ ਲਈ ਇਕ ਅੰਤਰ ਰਾਸ਼ਟਰੀ ਪੱਧਰ ਦੀ ਸੰਸਥਾ ਵੀ ਸਥਾਪਿਤ ਕੀਤੀ ਜਾਵੇਗੀ। ਸ.ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਅਤੇ ਉਸ ਦੇ ਨਾਂ ਤੇ ਇਕ ਲੱਖ ਰੁਪਏ ਦਾ ਅੰਤਰ ਰਾਸ਼ਟਰੀ ਸਲਾਨਾ ਐਵਾਰਡ ਸ਼ੁਰੂ ਕਰਨ ਦਾ ਐਲਾਨ ਕੀਤਾ। ਸਵਰਗੀ ਇਸ਼ਮੀਤ ਸਿੰਘ ਨੂੰ ਹੋਰਨਾਂ ਤੋਂ ਇਲਾਵਾ ਸ. ਚਰਨਜੀਤ ਸਿੰਘ ਅਟਵਾਲ ਡਿਪਟੀ ਸਪੀਕਰ ਲੋਕ ਸਭਾ, ਸ. ਸ਼ਰਨਜੀਤ ਸਿੰਘ ਢਿਲੋ ਐਮ.ਪੀ., ਸ਼੍ਰੀ ਜਗਮੀਤ ਸਿੰਘ ਬਰਾੜ ਸੀਨੀਅਰ ਕਾਂਗਰਸੀ ਨੇਤਾ, ਜਥੇਦਾਰ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਅਤੇ ਪੋ. ਮਨਜੀਤ ਸਿੰਘ ਸਾਬਕਾ ਜਥੇਦਾਰ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਸ਼ਰਧਾਂਜਲੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਸ. ਹੀਰਾ ਸਿੰਘ ਗਾਬੜੀਆ ਜੇਲ੍ਹ ਮੰਤਰੀ, ਸ਼੍ਰੀ ਸਤਪਾਲ ਸਿੰਘ ਗੋਸਾਈ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ਼੍ਰੀ ਹਰੀਸ਼ ਰਾਏ ਢਾਂਡਾ ਮੁੱਖ ਪਾਰਲੀਮਾਨੀ ਸਕੱਤਰ, ਸ. ਸੁਖਦੇਵ ਸਿੰਘ ਢੀਡਸਾ ਐਮ. ਪੀ., ਸ਼੍ਰੀ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਸ਼੍ਰੀ ਤੇਂਜ ਪ੍ਰਕਾਸ਼ ਸਿੰਘ ( ਦੋਵੇ ਐਮ.ਐਲ.ਏ.), ਸ੍ਰੀ ਸੁਮੇਰ ਸਿੰਘ ਗੁਰਜਰ ਡਿਪਟੀ ਕਮਿਸ਼ਨਰ, ਸ. ਪਰਮਜੀਤ ਸਿੰਘ ਸਿਧਵਾਂ ਸਿਆਸੀ ਸਕੱਤਰ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਐਮ.ਪੀ., ਸ. ਹਾਕਮ ਸਿੰਘ ਗਿਆਸਪੁਰਾ ਮੇਅਰ ਨਗਰ ਨਿਗਮ, ਸ. ਮਹੇਸ਼ ਸਿੰਘ ਗਰੇਵਾਲ ਸਾਬਕਾ ਮੰਤਰੀ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸ..ਜੀ.ਪੀ.ਸੀ, ਸ. ਪ੍ਰਿਤਪਾਲ ਸਿੰਘ ਪਾਲੀ ਪ੍ਰਧਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸ. ਸਵਰਨ ਸਿੰਘ ਪ੍ਰਧਾਨ, ਸ. ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਸ਼੍ਰੀ ਓਮ ਪ੍ਰਕਾਸ਼ ਮੁੰਝਾਲ, ਉ¤ਘੇ ਗਾਇਕਾਂ ਵਿੱਚ ਸਰਦੂਲ ਸਿਕੰਦਰ, ਅਮਰ ਨੂਰੀ, ਮੁਹੰਮਦ ਸਦੀਕ, ਕੁਲਦੀਪ ਮਾਣਕ, ਜਂਸਵਿੰਦਰ ਭੱਲਾ ਅਤੇ ਭਗਵੰਤ ਮਾਨ (ਸਾਰੇ ਕਲਾਕਾਰ) ਆਦਿ ਹਾਜ਼ਰ ਸਨ। ਇਸੇ ਦੌਰਾਨ ਅੰਮ੍ਰਿਤਸਰ ਤੋਂ ਸੂਚਨਾ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਇਸ਼ਮੀਤ ਸਿੰਘ ਦੀ ਮੌਤ ਦੇ ਕਾਰਨਾਂ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਨੂੰ ਐਂਟਰ ਕੋਲ ਤੋਂ ਵੀ ਮਦਦ ਲਈ ਜਾਵੇ।

ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ ਨੂੰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ

ਨਵੀਂ ਦਿੱਲੀ, 3 ਅਗਸਤ (ਏਜੰਸੀਆਂ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮੁੱਖ ਦਫ਼ਤਰ ਵਿਖੇ ਦੇਸ਼ ਭਰ ਤੋਂ ਹਜ਼ਾਰਾਂ ਪਾਰਟੀ ਵਰਕਰ ਬਜ਼ੁਰਗ ਨੇਤਾ ਹਰਿਕਿਸ਼ਨ ਸਿੰਘ ਸੁਰਜੀਤ ਨੂੰ ਆਖ਼ਰੀ ਲਾਲ ਸਲਾਮ ਕਹਿਣ ਲਈ ਇਕੱਠੇ ਹੋਏ ਸਨ। ਸੁਰਜੀਤ ਦੀ ਬਿਮਾਰੀ ਪਿੱਛੋਂ ਪਰਸੋਂ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ।
ਸਵੇਰੇ ਕਰੀਬ 10 ਵਜੇ ਸੁਰਜੀਤ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ 3 ਤੀਨ ਮੂਰਤੀ ਲੇਨ ਤੋਂ ਜਨਤਕ ਦਰਸ਼ਨਾਂ ਲਈ ਸੀ.ਪੀ.ਆਈ (ਐਮ.) ਦਫ਼ਤਰ ਭਾਈ ਵੀਰ ਸਿੰਘ ਮਾਰਗ ਵਿਖੇ ਏ.ਕੇ. ਗੋਪਲਨ ਭਵਨ ਲਿਆਂਦੀ ਗਈ ਸੀ। ਉ¤ਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕੇਰਲਾ ਸਮੇਤ ਕਈ ਰਾਜਾਂ ਤੋਂ ਪਾਰਟੀ ਵਰਕਰ ਬਜ਼ੁਰਗ ਮਾਰਕਸੀ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਏ ਹੋਏ ਸਨ ਜਿਨ੍ਹਾਂ ਲਾਲ ਟੀ-ਸ਼ਰਟਾਂ ਅਤੇ ਪਾਰਟੀ ਨਿਸ਼ਾਨ ਵਾਲੇ ਸਕਾਰਫ਼ ਪਹਿਨੇ ਹੋਏ ਸਨ। ਸੜਕ ਨੂੰ ਟ੍ਰੈਫ਼ਿਕ ਦੇ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਕੇਵਲ ਪਾਰਟੀ ਵਰਕਰਾਂ ਨੂੰ ਹੀ ਜਾਣ ਦੀ ਆਗਿਆ ਸੀ। ਪੁਲਿਸ ਅਤੇ ਮੀਡੀਆ ਮੁਲਾਜ਼ਮਾਂ ਦੀ ਵੀ ਭਾਰੀ ਇਕੱਤਰਤਾ ਮੌਜੂਦ ਸੀ। ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁੱਖ ਮੰਤਰੀ ਅਤੇ ਕਈ ਮੰਤਰੀਆਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਵਿੱਚ ਰੱਖਿਆ ਮੰਤਰੀ ਏ.ਕੇ. ਐਂਟਨੀ, ਵਿੱਤ ਮੰਤਰੀ ਪੀ. ਚਿੰਦਬਰਮ, ਬਸਪਾ ਸੁਪਰੀਮੋ ਮਾਇਆਵਤੀ, ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਅਤੇ ਅਮਰ ਸਿੰਘ, ਜਨਤਾ ਦਲ ਦੇ ਨੇਤਾ ਸ਼ਰਦ ਯਾਦਵ, ਜਨਤਾ ਦਲ (ਸ) ਨੇਤਾ ਐਚ.ਡੀ. ਦੇਵਗੌੜਾ, ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਐਨ.ਚੰਦਰਬਾਬੂ ਨਾਇਡੂ ਅਤੇ ਕੇ.ਯੇਰਨ ਨਾਇਡੂ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਵਿਛੜੇ ਨੇਤਾ ਨੂੰ ਸ਼ਰਧਾਂਜਲੀਆਂਾਂਦੇਣ ਵਾਲਿਆਂ ਵਿੱਚ ਸ਼ਾਮਲ ਸਨ।
ਰਾਮ ਵਿਲਾਸ ਪਾਸਵਾਨ ਨੇ ਇਸ ਮੌਕੇ ਪੱਤਰਕਾਰਾਂ ਨੂੰ ਕਿਹਾ, ‘‘ਮੇਰੇ ਉਨ੍ਹਾਂ ਨਾਲ ਪਿਤਾ ਅਤੇ ਪੁੱਤਰ ਵਰਗੇ ਪੁਰਾਣੇ ਸਬੰਧ ਸਨ। ਅਸੀਂ ਉਨ੍ਹਾਂ ਵੱਲੋਂ ਸਾਡੇ ਅੱਗੇ ਰੱਖੀ ਧਰਮ ਨਿਰਪੱਖਤਾ ਅਤੇ ਸਮਾਜਕ ਨਿਆਂ ਦੀ ਮਿਸਾਲ ਨੂੰ ਮਜ਼ਬੂਤ ਕਰਨ ਅਤੇ ਉਸ ਉਪਰ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ।’’
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਵੱਲੋਂ ਉਨ੍ਹਾਂ ਨੂੰ ਇਕ ਸ਼ਰਧਾਂਜਲੀ ਭੇਜੀ ਸੀ ਏ.ਬੀ. ਬਰਧਨ ਅਤੇ ਡੀ. ਰਾਜਾ ਸਮੇਤ ਖੱਬੇ ਪੱਖੀ ਆਗੂਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਇਸ ਮੌਕੇ ਸੀਤਾ ਰਾਮ ਯੇਚੁਰੀ ਅਤੇ ਨੀਲੋਤਪਲ ਬਾਸੂ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਰੇਲ ਮੰਤਰੀ ਲਾਲੂ ਪ੍ਰਸ਼ਾਦ ਅਤੇ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਨ ਵੀ ਸੁਰਜੀਤ ਨੂੰ ਸ਼ਰਧਾਂਜਲੀ ਭੇਟ ਕਰਨ ਉਨ੍ਹਾਂ ਦੀ ਰਿਹਾਇਸ਼ ’ਤੇ ਗਏ। ਬਾਅਦ ਦੁਪਹਿਰ 3 ਵਜੇ ਉਨ੍ਹਾਂ ਦੀ ਅੰਤਿਮ ਯਾਤਰਾ ਪਾਰਟੀ ਦਫ਼ਤਰ ਤੋਂ ਨਿਗਮ ਬੋਧ ਘਾਟ ਲਈ ਚਲੀ। ਅੰਤਿਮ ਯਾਤਰਾ ਦੀ ਅਗਵਾਈ 92 ਵ¦ਟੀਅਰ (ਸੁਰਜੀਤ ਦੀ ਉਮਰ ਦੇ ਸੰਕੇਤ ਵਜੋਂ) ਕਰ ਰਹੇ ਸਨ, ਜਿਨ੍ਹਾਂ ਪਾਰਟੀ ਦੇ ਝੰਡੇ ਚੁੱਕੇ ਹੋਏ ਸਨ, ਜਿਨ੍ਹਾਂ ਦੇ ਪਿੱਛੇ ਪੋਲਿਟ ਬਿਉਰੋ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਚਲ ਰਹੇ ਸਨ। ਕਾਮਰੇਡ ਸੁਰਜੀਤ ਦੀ ਪਤਨੀ ਅਤੇ ਛੋਟੇ ਭਰਾ ਦੀ ਹਜ਼ਾਰਾਂ ਪਾਰਟੀ ਵਰਕਰਾਂ ਦੇ ਆਤਮੀ ਜਲੂਸ ਵਿੱਚ ਸ਼ਾਮਲ ਸਨ।

ਕੋਲਕਾਤਾ ਦੇ ਚਿਤਪੁਰ ਇਲਾਕੇ ‘ਚ ਬੰਬ ਧਮਾਕੇ, ਦੋ ਮੌਤਾਂ

ਕੋਲਕਾਤਾ, 3 ਅਗਸਤ 2008- ਕੋਲਕਾਤਾ ਦੇ ਚਿਤਪੁਰ ਇਲਾਕੇ ਵਿਚ ਹੋਏ ਬੰਬ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਤਰਾਂ ਦੇ ਅਨੁਸਾਰ ਚਿਤਪੁਰ ਥਾਣੇ ਦੇ ਨੇੜੇ ਕੱਚਰੇ ਦੇ ਡੱਬੇ ‘ਚ ਜ਼ਬਰਦਸਤ ਵਿਸਫੋਟ ਹੋਇਆ। ਧਮਾਕੇ ਵਿਚ ਬਤੌਰ ਧਮਾਕਾਖੇਜ਼ ਸਮੱਗਰੀ ਕਿਸ ਚੀਜ਼ ਦੀ ਵਰਤੋਂ ਕੀਤੀ ਗਈ ਸੀ, ਇਸ ਸਬੰਧ ਵਿਚ ਅਜੇ ਤੱਕ ਸਪੱਸ਼ਟ ਜਾਣਕਾਰੀ ਨਹੀਂ ਮਿਲ ਪਾਈ ਹੈ।ਗੌਰਤਲਬ ਹੈ ਕਿ ਪਿਛਲੇ ਦਿਨੀ ਬੰਗਲੌਰ ਅਤੇ ਅਹਿਮਦਾਬਾਦ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਸੈਂਕੜੇ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਅੱਤਵਾਦੀਆਂ ਵਲੋਂ ਪਿਛਲੇ ਪੰਦਰਾਂ ਕੁ ਦਿਨਾਂ ਵਿਚ ਤੀਜੇ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਨੈਣਾ ਦੇਵੀ ਮੰਦਰ ‘ਚ ਭਗਦੜ, 100 ਮੌਤਾਂ

ਬਿਲਾਸਪੁਰ, 3 ਅਗਸਤ 2008 - ਐਤਵਾਰ ਦੀ ਸਵੇਰ ਨੂੰ ਸ਼ਰਧਾਲੂਆਂ ‘ਚ ਅਚਾਨਕ ਭਗਦੜ ਮਚ ਜਾਣ ਕਾਰਣ 2 ਬੱਚਿਆਂ ਸਮੇਤ 100 ਵਿਅਕਤੀਆਂ ਦੇ ਮਰਨ ਦਾ ਖ਼ਦਸ਼ਾ ਹੈ, 300 ਤੋਂ ਵੱਧ ਵਿਅਕਤੀ ਜ਼ਖ਼ਮੀ ਦੱਸੇ ਜਾਂਦੇ ਹਨ। ਸਾਉਣ ਮਹੀਨੇ ਦੇ ਨੌਰਾਤਿਆਂ ਅਤੇ ਅੱਜ ਐਤਵਾਰ ਹੋਣ ਕਾਰਣ ਮੰਦਰ ‘ਚ ਸ਼ਰਧਾਲੂਆਂ ਦੀ ਬਹੁਤ ਜ਼ਿਆਦਾ ਭੀੜ ਸੀ। ਜ਼ਿਆਦਾ ਭਾਰ ਪੈ ਜਾਣ ਕਾਰਣ ਇੱਕ ਰੇਲਿੰਗ ਟੁੱਟ ਗਈ ਅਤੇ ਇਹ ਹਾਦਸਾ ਵਾਪਰ ਗਿਆ। ਉਸ ਇਲਾਕੇ ‘ਚ ਮੌਸਮ ਖ਼ਰਾਬ ਹੋਣ ਕਾਰਣ ਮੋਬਾਇਲ ਤੇ ਹੋਰ ਦੂਰਸੰਚਾਰ ਨੈਟਵਰਕ ਜਾਮ ਹੋਇਆ ਪਿਆ ਹੈ ਤੇ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

ਜੰਮੂ ‘ਚ ਮੀਡੀਆ ‘ਤੇ ਪਾਬੰਦੀ

ਜੰਮੂ, 3 ਅਗਸਤ 2008 - ਸ੍ਰੀ ਅਮਰਨਾਥ ਤੀਰਥ ਬੋਰਡ ਨੂੰ ਜ਼ਮੀਨ ਵਾਪਸ ਦੇਣ ਦੀ ਮੰਗ ਨੂੰ ਲੈ ਕੇ ਜਾਰੀ ਵਿਆਪਕ ਅੰਦੋਲਨ ਨੂੰ ਕੰਟੋਰਲ ਕਰਨ ਦੀਆਂ ਕੋਸ਼ਿਸ਼ਾਂ ਦੇ ਨਾਕਾਮ ਹੋ ਜਾਣ ‘ਤੇ ਜੰਮੂ-ਕਸ਼ਮੀਰ ਸਰਕਾਰ ਨੇ ਐਤਵਾਰ ਨੂੰ ਜੰਮੂ ਵਿਚ ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਟੇਕ ਵਨ ਟੀਵੀ ਅਤੇ ਜੇਕੇ ਚੈਨਲ ਦੇ ਪ੍ਰਸਾਰਨ ‘ਤੇ ਰੋਕ ਲਗਾ ਦਿੱਤੀ ਹੈ ਅਤੇ ਕੇਬਲ ਆਪਰੇਟਰਾਂ ਨੂੰ ਪ੍ਰਸਾਰਨ ਰੋਕ ਦੇਣ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਨੇ ਜੰਮੂ ਦੀ ਸਥਿਤੀ ‘ਤੇ ਲਗਾਤਾਰ ਪ੍ਰੋਗਰਾਮ ਅਤੇ ਬਹਿਸ ਆਯੋਜਿਤ ਕਰ ਰਹੇ ਸਥਾਨਕ ਚੈਨਲਾਂ ਦੇ ਦਫਤਰ ਬੰਦ ਕਰ ਦਿੱਤੇ ਗਏ ਹਨ। ਇਸੇ ਦੌਰਾਨ ਜੰਮੂ ਇਲਾਕੇ ਵਿਚ ਦਿਨ ਪ੍ਰਤੀ ਦਿਨ ਦੀਆਂ ਘਟਨਾਵਾਂ ਨੂੰ ਕਵਰ ਕਰ ਰਹੇ ਮੀਡੀਆ ਕਰਮੀਆਂ ਨੂੰ ਵੀ ਪੁਲਿਸ ਦੀ ਵਧੀਕੀ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਦੇ ਅਨੁਸਾਰ ਪੁਲਿਸ ਦੀ ਮਾਰਕੁਟਾਈ ਨਾਲ 'ਆਜ ਤੱਕ‘ ਨਿਊਜ਼ ਚੈਨਲ ਦੇ ਉੱਘੇ ਪੱਤਰਕਾਰ ਅਸ਼ਵਨੀ ਕੁਮਾਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ। ਵੱਖ-ਵੱਖ ਮੀਡੀਆ ਸੰਸਥਾਵਾਂ ਦੇ ਘੱਟੋ-ਘੱਟ ਸੱਤ ਵਿਅਕਤੀਆਂ ਨੂੰ ਕਈ ਥਾਵਾਂ ‘ਤੇ ਪੁਲਿਸ ਦੀ ਮਾਰਕੁਟਾਈ ਦਾ ਸਾਹਮਣਾ ਕਰਨਾ ਪਿਆ। ਜੀ ਨਿਊਜ਼ ਦੇ ਪੱਤਰਕਾਰ ਰਾਜੂ ਕੇਰਨੀ, ਉਨ੍ਹਾਂ ਦੇ ਸਹਾਇਕ ਮਾਣਿਕ, ਉਨ੍ਹਾਂ ਦਾ ਡਰਾਈਵਰ, ਸਥਾਨਕ ਟੀਵੀ ਟੇਕ ਵਨ ਦਾ ਕੈਮਰਾਮੈਨ ਰਾਜਿੰਦਰ ਕੌਲ, ਟਾਈਮ ਟੀਵੀ ਦੇ ਕੈਮਰਾਮੈਨ ਰਾਮ ਕੁਮਾਰ, ਓਪੀਏ ਦੇ ਫੋਟੋ ਜਨਰਸਿਲਟ ਜੈਪਾਲ ਸਿੰਘ, ਲੋਕਲ ਚੈਨਲ ਦੇ ਪੱਤਰਕਾਰ ਰਵੀ ਸ਼ੰਕਰ ਪੁਲਿਸ ਵਧੀਕੀ ਦਾ ਸ਼ਿਕਾਰ ਹੋਏ ਹਨ।

ਪਿਛਲੇ ਦਿਨੀ ਸੁਰਜੀਤ ਸਿੰਘ ਗੋਪੀਪੁਰ(ਵਿਦਿਆਰਥੀ ਐਮ. ਏ. ਜਨਰਲਿਜਮ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਪ੍ਰਸਿੱਧ ਪੰਥਕ ਲੇਖਕ ਤੇ ਕਵੀ ਸੁਖਦੀਪ ਸਿੰਘ ਬਰਨਾਲਾ ਨਾਲ ਇੱਕ ਵਿਸ਼ੇਸ ਮੁਲਾਕਾਤ ਕੀਤੀ ਗਈ, ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਅੰਸ਼
“ਨਕਸਲਬਾੜੀ ਲਹਿਰ ਭਾਰਤੀਅਤਾ ਅਧੀਨ ਰਹਿ ਕੇ ਇੱਥੋਂ ਦੇ ਸਿਸਟਮ ’ਚ ਸੁਧਾਰ ਚਾਹੁੰਦੀ ਸੀ , ਪਰ ਸਿੱਖ ਲਹਿਰ ਸਿਸਟਮ ਤੋਂ ਬਾਗੀ ਹੈ”

ਖਾੜਕੂ ਸਿੱਖ ਲਹਿਰ ਨੇ ਸ਼ੰਘਰਸ਼ ਦੌਰਾਨ ਹਥਿਆਰਕ ਤਾਂ ਬਹੁਤ ਪੈਦਾ ਕੀਤੇ ਪਰ ਵਿਚਾਰਕ ਬਹੁਤ ਘੱਟ- ਸੁਖਦੀਪ ਸਿੰਘ ਬਰਨਾਲਾ
ਮੁਲਾਕਾਤੀ : ਸੁਰਜੀਤ ਸਿੰਘ ਗੋਪੀਪੁਰ(ਐਮ. ਏ. ਜਨਰਲਿਜਮ ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੋਬਾਇਲ:94172 58765

…ਜੋ ਪ੍ਰਸ਼ਨ ਚਿੰਨ੍ਹ ਨੌਜਵਾਨ ਪੀੜੀ ਦੇ ਭਵਿੱਖ ’ਤੇ ਲਗ ਰਿਹਾ ਹੈ ਅਜਕਲ, ਬੇਸ਼ਕ ਉਹ ਨਸ਼ਿਆਂ ਦੀ ਸਮਸਿਆ ਹੋਵੇ, ਬੇਰੁਜਗਾਰੀ ਦੀ ਸਮੱਸਿਆ ਹੋਵੇ, ਡੇਰਾਵਾਦ ਦੀ ਸਮਸਿਆ ਹੋਵ,ੇ ਸਥਾਪਿਤ ਮੌਜੂਦਾ ਲੀਡਰਸ਼ਿਪ ਦੇ ਨਾਂਹ-ਪੱਖੀ ਰੋਲ ਤੋ ਆਰ.ਐਸ.ਐਸ ਵਰਗੀਆਂ ਫਾਸ਼ੀ ਜੱਥੇਬੰਦੀਆਂ ਦੇ ਪ੍ਰਭਾਵ ’ਚ ਆ ਕੇ ਮਰ ਚੁੱਕੇ ਅਕਾਲੀ ਦਲ ਤੋਂ, ਸੂਝਵਾਨ ਨੋਜਵਾਨ ਨਿਰਾਸ਼ ਹਨ। ਇਥੇ ਤਹਿਲਕਾ ਵਰਗੇ ਕਾਂਡ ਵਾਪਰਦੇ ਨੇ, ਸਰਹੱਦਾਂ ਤੇ ਲੜਦੇ ਫੌਜੀਆਂ ਦੇ ਤਾਬੂਤਾਂ ਦਾ ਵਾਪਾਰ ਹੁੰਦਾ ਹੈ, 24 ਸਾਲ ਬੀਤ ਜਾਣ ਤੋਂ ਬਾਅਦ ਵੀ ਦਿੱਲੀ ਦੀਆਂ ਸੜਕਾਂ ’ਤੇ ਮਾਰੇ ਗਏ 10,000 ਲੋਕ ਜਿਨ੍ਹਾਂ ਦਾ ਦੋਸ਼ ਸਿਰਫ ਇੰਨਾਂ ਸੀ ਕਿ ਉਹ ਸਿੱਖ ਨੇ, ਉਨਾਂ ਦਾ ਕਾਤਿਲ ਨਹੀਂ ਲਭਿਆ ਜਾਂਦਾ, ਹਜ਼ਾਰਾ ਬੇਕਸੂਰ ਮੁਸਲਮਾਨਾਂ ਨੂੰ ਗੁਜ਼ਰਾਤ ਵਿਚ ਸ਼ਰੇਆਮ ਸਾੜ ਕੇ ਸੁਆਹ ਕਰ ਦਿੱਤਾ ਜਾਂਦਾ ਹੈ, ਈਸਾਈ ਪ੍ਰਚਾਰਕ ਗ੍ਰਾਹਮ ਸਟੇਸ਼ਨਜ਼ ਨੂੰ ਉਸ ਦੇ 14 ਸਾਲ ਦੇ ਬੱਚੇ ਸਮੇਤ ਜੀਉਂਦਾ ਸਾੜ ਦਿੱਤਾ ਜਾਂਦਾ ਹੈ । ਇਨਾਂ ਸਾਰੀਆਂ ਗੱਲਾਂ ਦੇਖਣ ਤੋਂ ਬਾਅਦ ਨੌਜਵਾਨ ਪੀੜੀ ਸੋਚਣ ਲਈ ਮਜਬੂਰ ਹੁੰਦੀ ਹੈ। ਉਹਨਾਂ ਦੇ ਮਨ ’ਚ ਸੰਤਾਂ ਤੇ ਸਿੱਖ ਜੁਝਾਰੂਆਂ ਪ੍ਰਤੀ ਕਸ਼ਿਸ ਹੈ……….
ਕਿਸੇ ਵੀ ਲਹਿਰ ਦੀ ਸਫਲਤਾ ਵਿੱਚ ਸਾਹਿਤ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। 1947 ਤੋਂ ਪਹਿਲਾਂ ਜਿੰਨੀਆਂ ਵੀ ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਲਹਿਰਾਂ ਚਲੀਆਂ, ਉਨਾਂ ਵਿੱਚ ਸਾਹਿਤ ਨੇ ਹਮੇਸ਼ਾ ਆਪਣੀ ਜਿਕਰਯੋਗ ਭੂਮਿਕਾ ਅਦਾ ਕੀਤੀ। ਇਤਿਹਾਸਿਕ ਪਰਿਪੇਖ ’ਚ ਦੇਖਿਆ ਜਾਵੇ ਤਾਂ ਭਾਵੇਂ ਲਹਿਰਾਂ ਚਾਹੇ ਉਹ ਸ਼ਾਤਮਈ ਹੋਣ ਜਾਂ ਹਿੰਸਾਤਮਕ ਹੋਣ, ਉਨਾਂ ਦੇ ਉਠਣ ਦਾ ਕਾਰਨ ਵੀ ਆਮ ਤੌਰ ਤੇ ਸਾਹਿਤਕਾਰਾਂ ਦੀਆਂ ਕਲਮਾਂ ਹੁੰਦੀਆਂ ਹਨ ਅਤੇ ਇਹ ਲਹਿਰਾਂ ਕਵੀਆਂ ਨੂੰ ਕਲਮਾਂ ਚੁੱਕਣ ਤੇ ਮਜਬੂਰ ਜਾਂ ਕੁਝ ਲਿਖਣ ਦੀ ਕਸ਼ਿਸ਼ ਵੀ ਪੈਦਾ ਕਰਦੀਆਂ ਹਨ ਜਿਸ ਦੇ ਫਲਸਰੂਪ ਸਾਹਿਤਕਾਰ ਪੈਦਾ ਹੰਦੇ ਹਨ।
ਅਜੌਕੇ ਸਮੇਂ ਪੰਜਾਬੀ ਦੇ ਬਹੁਤੇ ਸਾਹਿਤਕਾਰ ਸੱਤਰ ਦੇ ਦਹਾਕੇ ਦੋਰਾਨ ਪੰਜਾਬ ’ਚ ਚਲੀ ਨਕਸਲਬਾੜੀ ਲਹਿਰ ਦੀ ਦੇਣ ਹਨ ਭਾਵੇਂ ਉਹ ਲਹਿਰ ਦਾ ਹਿੱਸਾ ਸਨ ਜਾਂ ਇਸ ਤੋਂ ਪ੍ਰਭਾਵਿਤ ਹੋਏ ਸਨ। ਉਸ ਤੋਂ ਬਾਅਦ ਪੰਜਾਬ ’ਚ 78 ਤੋਂ ਲੈ ਕੇ ਡੇਢ ਦਹਾਕਾ ਚੱਲੀ ਹਥਿਆਰਬੰਦ ਸਿੱਖ ਲਹਿਰ ਨੇ ਵੀ ਕਈ ਸਾਹਤਿਕਾਰ ਪੈਦਾ ਕੀਤੇ ਜਿਨ੍ਹਾਂ ਸਿੱਖ ਖਾੜਕੂ ਲਹਿਰ ਨਾਲ ਸਬੰਧਤ ਸਾਹਿਤ ਰਚਿਆ, ਭਾਵੇਂ ਉਹ ਵੀ ਲਹਿਰ ਦਾ ਹਿੱਸਾ ਰਹੇ ਜਾਂ ਲਹਿਰ ਤੋਂ ਪ੍ਰਭਾਵਿਤ ਹੋਏ। ਇਸ ਖਾੜਕੂ ਲਹਿਰ ਦੇ ਨਾਲ ਸੰਬਧਤ ਸਾਹਿਤਕ ਹਲਕਿਆਂ ਵਿਚ ਨੌਜਵਾਨ ਸਾਹਿਤਕਾਰ ਸੁਖਦੀਪ ਸਿੰਘ ਬਰਨਾਲਾ ਦਾ ਨਾਂ ਜਾਣਿਆ ਪਛਾਣਿਆ ਨਾਂ ਹੈ ਜਿਨਾਂ ਨੇ ਸਾਹਿਤਿਕ ਹਲਕਿਆਂ ’ਚ ਆਪਣਾ ਜਿਕਰਯੋਗ ਸਥਾਨ ਬਣਾਇਆ ਹੈ। ਪੇਸ਼ ਹਨ ਉਹਨਾਂ ਨਾਲ ਹਾਲ ਹੀ ਵਿੱਚ ਕੀਤੀ ਮੁਲਾਕਾਤ ਦੇ ਅੰਸ਼:

ਸਵਾਲ: ਸਭ ਤੋਂ ਪਹਿਲਾਂ ਦੱਸੋ ਕਿ ਤੁਹਾਨੂੰ ਲਿੱਖਣ ਦਾ ਸ਼ੌਕ ਕਿਵੇਂ ਪਿਆ ਅਤੇ ਖਾੜਕੂ ਸਾਹਿਤ ਰਚਣ ਵਾਸਤੇ ਕੀ ਕਾਰਨ ਬਣੇ? ਇਸ ਤੋਂ ਇਲਾਵਾ ਤੁਹਾਡੀਆਂ ਕਿੰਨੀਆਂ ਤੇ ਕਿਹੜੀਆਂ ਕਿਤਾਬਾਂ ਪ੍ਰਕਾਸ਼ਤ ਹੋ ਚੁਕੀਆਂ ਹਨ?
ਜਵਾਬ: ਜਿਹੜੀ ਪ੍ਰੇਰਨਾਂ ਜਾਂ ਸ਼ੌਕ ਦੀ ਗੱਲ ਹੈ, ਮੈਨੂੰ ਕਵਿਤਾ ਲਿਖਣ ਦੀ ਪ੍ਰੇਰਨਾ ਸ: ਗਜਿੰਦਰ ਸਿੰਘ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਤੋ ਮਿਲੀ ਤੇ ਮੈਂ ਆਪਣੇ ਸਾਹਿਤਿਕ ਸਫਰ ਦੀ ਸ਼ੁਰੂਆਤ ਵੀ ਕਵਿਤਾਵਾਂ ਤੋਂ ਕੀਤੀ। ਕਵਿਤਾਵਾਂ ਤੋ ਬਿਨਾਂ ਹੋਰ ਰਚਨਾਵਾਂ ਲਿਖਣ ਦੀ ਪ੍ਰੇਰਨਾ ਮੈਨੂੰ ਸਿਰਦਾਰ ਕਪੂਰ ਸਿੰਘ ਤੋਂ ਮਿਲੀ। ਮੇਰੇ ਜਝਾਰੂ ਸਾਹਿਤ ਲਿਖਣ ਦੇ ਕਈ ਕਾਰਨ ਹਨ। ਦਸੰਬਰ 1992, ਜਦੋਂ ਮੇਰੀ ਉਮਰ ਮਸਾਂ ਕੁ ਸੱਤਾਂ ਸਾਲਾਂ ਦੀ ਸੀ, ਉਦੋਂ ਮੇਰੇ ਪਿਤਾ ਜੀ ਉਪਰ ਪੁਲਸ ਵੱਲੋਂ ਬੇਵਜਾ ਭਾਰੀ ਤਸ਼ੱਦਦ ਕੀਤਾ ਗਿਆ। ਬੇਅੰਤ ਸਿੰਘ ਦੀ ਸਰਕਾਰ ਦੌਰਾਨ ਮੇਰੇ ਪਿਤਾ ਜੀ ਨੂੰ ਬੇਵਜਾ ਪੁਲਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਉਸ ਵਕਤ ਸਰਕਾਰ ਦੀ ਹੱਲਾਸ਼ੇਰੀ ’ਤੇ ਪੁਲਸ ਵਲੋਂ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਜਾਂਦਾ ਸੀ ਤੇ ਇਹ ਸਭ ਕੁੱਝ ਪੁਲਿਸ ਅਫਸਰਾਂ ਦੁਆਰਾ ਸਟਾਰ ਲਗਾਉਣ ਖਾਤਰ ਕੀਤਾ ਜਾ ਰਿਹਾ ਸੀ। ਪਿਤਾ ਜੀ ਨੂੰ ਛੁਡਾਉਣ ਲਈ ਸਾਡੇ ਪਰਿਵਾਰ ਨੂੰ ਥਾਣਿਆਂ ’ਚ ਕਾਫੀ ਖੱਜਲ-ਖੁਆਰੀ ਝੱਲਣੀ ਪਈ । ਪਹਿਲਾਂ ਤਾਂ ਸਾਨੂੰ ਇਹੀ ਨਹੀਂ ਪਤਾ ਸੀ ਕਿ ਪਿਤਾ ਜੀ ਨੂੰ ਕਿਹੜੇ ਥਾਣੇ ’ਚ ਰੱਖਿਆ ਗਿਆ ਹੈ। ਆਖਰ ਪਤਾ ਲਗਾ ਕਿ ਪੁਲਸ ਦੁਆਰਾ ਪਿੰਡ ਕੋਟਦੂਨਾ ਦੇ ਇੱਕ ਸ਼ੈਲਰ ’ਚ ਬਣਾਈ ਆਰਜ਼ੀ ਚੌਕੀ ’ਚ ਕੈਦ ਕੀਤਾ ਹੋਇਆ ਸੀ। ਖੈਰ ਅਸੀਂ ਕਾਫੀ ਖਜਲ-ਖੁਆਰੀ ਤੋਂ ਬਾਅਦ ਮੁਸ਼ਕਿਲ ਨਾਲ ਛੁੜਵਾਇਆ। ਇਸ ਘਟਨਾਂ ਨੇ ਮੇਰੇ ਜ਼ਿਹਨ ’ਚ ਭਾਰੀ ਸੱਟ ਮਾਰੀ। ਇਸ ਤੋਂ ਇਲਾਵਾ ਮੈ ਹੋਰਾਂ ਸਿੱਖ ਮੁੰਡਿਆਂ ’ਤੇ ਹੁੰਦਾ ਤਸ਼ੱਦਦ ਕਿਤਾਬਾਂ ਚੋਂ ਪੜਿਆ ਅਤੇ ਸੁਰਤ ਸੰਭਾਲਣ ਤੋਂ ਲੈ ਕੇ ਮੈਂ ਖਾੜਕੂ ਲਹਿਰ ਨਾਲ ਸੰਬੰਧਤ ਹੀ ਸਾਹਿਤ ਪੜਿਆ।
ਕਵਿਤਾ ਲਿਖਣ ਲਈ ਇਸ਼ਕ ਹੋਣਾ ਜਰੂਰੀ ਹੁੰਦਾ ਹੈ ਬੇਸ਼ਕ ਉਹ ਹਕੀਕੀ ਹੋਵੇ ਜਾਂ ਮਜਾਜੀ। ਮੈਨੂੰ ਵੀ ਖਾੜਕੂ ਲਹਿਰ ਨਾਲ ਇਸ਼ਕ ਹੋ ਗਿਆ ਸੀ। ਮੈਨੂੰ ਉਹਨਾਂ ਹਜਾਰਾਂ ਗੱਭਰੂਆ ਨਾਲ ਇਸ਼ਕ ਹੋ ਗਿਆ ਸੀ ਜਿਨਾਂ ਸਾਡੇ ਵਾਸਤੇ ਆਪਣੇ ਹੱਸਦੇ ਵੱਸਦੇ ਪਰਿਵਾਰ ਛੱਡ ਕੇ ਤਸ਼ੱਦਦ ਸਹਿਆ ਅਤੇ ਕੁਰਬਾਨੀ ਦਿੱਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਸੁਖਦੇਵ ਸਿੰਘ ਬੱਬਰ ਜਾਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵਰਗੇ ਯੋਧੇ ਮੇਰੇ ਹੀਰੋ ਬਣ ਗਏ ਸਨ। ਇਨਾਂ ਸਭ ਕਾਰਨਾਂ ਕਰਕੇ ਮੈ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਕੀਤੀ ਤੇ ਮੇਰਾ ਪਹਿਲਾ ਲੇਖ ‘‘ਆਜ਼ਾਦੀ ਦਾ ਨਿੱਘ’’ ਜੂਨ 2002 ਦੇ ਦਮਦਮੀ ਟਕਸਾਲ ਦੇ ‘ਖੰਡੇਧਾਰ’ ਰਸਾਲੇ ਵਿਚ ਛਪਿਆ। ਉਸ ਤੋ ਬਾਅਦ ਮੈ ਕਾਫੀ ਲੇਖ ਲਿਖੇ ਪਰ ਛਪੇ ਨਹੀਂ, ਅਗਲਾ ਲੇਖ 9 ਮਹੀਨੇ ਬਾਅਦ ਛਪਿਆ ਪ੍ਰੋ: ਭੁੱਲਰ ਦੀ ਰਿਹਾਈ ਲਈ। ਉਸ ਤੋਂ ਬਾਅਦ ਮੈ ਪਿਛੇ ਮੁੜ ਕੇ ਨਹੀਂ ਦੇਖਿਆ।
ਮੇਰੀਆਂ ਹੁਣ ਤੱਕ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਪਹਿਲੀਆਂ ਤਿੰਨ ਕਿਤਾਬਾਂ ਕਵਿਤਾਵਾਂ ਦੀਆਂ ਹਨ ਜਿਨਾਂ ਦੇ ਨਾਂ ਹਨ- ਜੰਗਨਾਮਾ ਸਿੰਘਾਂ ਤੇ ਬਿਪਰਾਂ, ਬਾਗੀ ਕਵਿਤਾਵਾਂ ਅਤੇ ਧਰਮ ਯੁੱਧ, ਚੌਥੀ ਕਿਤਾਬ ਹੁਣੇ ਹੀ ਛਪੀ ਹੈ ਜੋ ਕਿ ਨਾਵਲ ਹੈ ਤੇ ਜਿਸ ਦਾ ਨਾਂ ‘‘ਪੰਜ ਸਦੀਆਂ ਦਾ ਵੈਰ’’ ਹੈ, ਬਹੁਤ ਜਲਦ ਇਹ ਨਾਵਲ ਦਾ ਅੰਗਰੇਜੀ ਅਨੁਵਾਦ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ।

ਸਵਾਲ: ਜਿਵੇਂ ਪੰਜਾਬ ’ਚ ਨਕਸਲਬਾੜੀ ਲਹਿਰ ਚੱਲੀ, ਇਸ ਲਹਿਰ ਤੋਂ ਨਿਕਲੇ ਜਾਂ ਇਸ ਤੋਂ ਪ੍ਰਭਾਵਿਤ ਹੋਏ ਸਾਹਿਤਕਾਰਾਂ ਜਾਂ ਲੇਖਕਾਂ ਨੂੰ ਪੰਜਾਬੀ ਸਾਹਿਤ ’ਚ ਮਾਨਤਾ ਮਿਲੀ ਹੋਈ ਹੈ ਤੇ ਇਨਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਅਕਾਦਮਿਕ ਪਾਠਕ੍ਰਮ ਦਾ ਵੀ ਹਿੱਸਾ ਬਣੀਆਂ ਭਾਵੇਂ ਇਨਾਂ ’ਚ ਕਈਆਂ ਨੇ ਸਿੱਧੇ ਤੌਰ ਤੇ ਭਾਰਤੀ ਰਾਜ ਵਿਰੁੱਧ ਰਚਨਾਵਾਂ ਲਿਖੀਆਂ ਅਤੇ ਇਸ ਤੋਂ ਇਲਾਵਾ ਇਨਾਂ ਹਥਿਆਰਬੰਦ ਸੰਘਰਸ਼ ਵੀ ਲੜਿਆ ਪਰ ਦੂਜੇ ਪਾਸੇ ਸਿੱਖ ਖਾੜਕੂ ਲਹਿਰ ਨਾਲ ਸੰਬੰਧਤ ਸਾਹਿਤਕਾਰਾਂ/ਲੇਖਕਾਂ ਨੂੰ ਮਾਨਤਾ ਨਹੀਂ ਮਿਲ ਸਕੀ, ਕੀ-ਕੀ ਕਾਰਨ ਹਨ? ਵਿਸਥਾਰ ਨਾਲ ਦੱਸੋ।
ਜਵਾਬ: ਨਕਸਲਬਾੜੀ ਲਹਿਰ ਪੰਜਾਬ ਵਿਚ 1967-68 ’ਚ ਆਈ ਸੀ ਪਰ ਉਸ ਤੋਂ ਪਹਿਲਾਂ ਵੀ ਇਹ ਹੋਰਾਂ ਭਾਰਤੀ ਰਾਜਾਂ ਵਿਚ ਚਲ ਰਹੀ ਸੀ। ਇਸ ਲਹਿਰ ਦਾ ਆਧਾਰ ਭਾਰਤੀਅਤਾ ਸੀ। ਜਿਥੋਂ ਤੱਕ ਅਕਾਦਮਿਕ ਪਾਠਕ੍ਰਮ ਦੀ ਗੱਲ ਹੈ, ਨਕਸਲਬਾੜੀ ਲਹਿਰ ਨਾਲ ਸਬੰਧਤ ਲੇਖਕਾਂ ਦੀਆਂ ਰਚਨਾਵਾਂ ਪਾਠਕ੍ਰਮ ਦਾ ਹਿੱਸਾ ਤਾਂ ਬਣੀਆਂ ਕਿਉਂਕਿ ਪਾਠਕ੍ਰਮ ਲਿਖਣ ਵਾਲੇ ਪ੍ਰੋਫੈਸਰ ਆਮ ਤੌਰ ਤੇ ਨਕਸਲਾਈਟਾਂ ਤੋਂ ਪ੍ਰਭਾਵਿਤ ਸਨ। ਜੇ ਸਰਵੇਖਣ ਕਰਵਾਇਆ ਜਾਵੇ ਤਾਂ ਸਕੂਲ-ਕਾਲਜਾਂ ਜਾਂ ਯੁਨੀਵਰਸਟੀਆਂ ’ਚ 70 ਫੀਸਦੀ ਅਧਿਆਪਕ ਅਜਿਹੇ ਹਨ ਜੋ ਨਕਸਲਬਾੜੀ ਲਹਿਰ ਤੋਂ ਪ੍ਰਭਾਵਤ ਹਨ, ਜਿਹੜਾ ਸਾਹਿਤ ਉਹਨਾਂ ਨੂੰ ਚੰਗਾ ਲਗਾ, ਉਨ੍ਹਾਂ ਉਸ ਨੂੰ ਪਾਠਕ੍ਰਮ ’ਚ ਸ਼ਾਮਲ ਕਰ ਦਿੱਤਾ।
ਨਕਸਲਬਾੜੀਆਂ ਦੇ ਪਿਤਾਮਾ ਹਰਕ੍ਰਿਸ਼ਨ ਸਿੰਘ ਸੁਰਜੀਤ ਜਾਂ ਜਯੋਤੀ ਬਾਸੂ ਵਰਗੇ ਨੇਤਾਵਾਂ ਦਾ ਆਪਣਾ ਵੀ ਵਿਸ਼ੇਸ਼ ਆਧਾਰ ਸੀ। ਬੇਸ਼ਕ ਇਨਾਂ ਨਕਸਲਬਾੜੀ ਲਹਿਰ ਨਾਲ ਵਫਾਦਾਰੀ ਨਹੀਂ ਨਿਭਾਈ ਪਰ ਫਿਰ ਵੀ ਵਿਸ਼ੇਸ਼ ਸਮਾਜਿਕ ਵਰਗ ਇਨਾਂ ਤੋਂ ਪ੍ਰਭਾਵਤ ਸੀ। ਇਥੋਂ ਤੱਕ ਸ: ਗੁਰਚਰਨ ਸਿੰਘ ਟੋਹੜਾ ਵਰਗੇ ਚੋਟੀ ਦੇ ਅਕਾਲੀ ਆਗੂ ਵੀ ਇਨਾਂ ਤੋਂ ਸਲਾਹ ਲੈਂਦੇ ਰਹੇ, ਹਰਕ੍ਰਿਸ਼ਨ ਸਿੰਘ ਸੁਰਜੀਤ ਸਿੰਘ ਦਾ ਪੰਜਾਬ ਦੀ ਸਿਆਸਤ ’ਤੇ ਵਿਸ਼ੇਸ਼ ਪ੍ਰਭਾਵ ਰਿਹਾ। ਬਾਕੀ ਨਕਸਲਬਾੜੀ ਲਹਿਰ ਦਾ ਸਮਰਥਨ ਬੌਧਿਕ ਪੱਧਰ ’ਤੇ ਬਹੁਤ ਮਜਬੂਤ ਸੀ। ਇਸ ਲਹਿਰ ਨੇ ’ਕਲੇ ਹਥਿਆਰਕ ਨਹੀਂ ਵਿਚਾਰਕ ਵੀ ਵੱਡੀ ਗਿਣਤੀ ਵਿੱਚ ਪੈਦਾ ਕੀਤੇ, ਚੋਟੀ ਦੇ ਬੁਧੀਜੀਵੀਆਂ ਨੂੰ ਤਿਆਰ ਕੀਤਾ। 1967-68 ਦਾ ਉਹ ਸਮਾਂ ਸੀ ਜਦੋਂ ਪੜ੍ਹਿਆ ਲਿਖਿਆ ਵਰਗ ਘੱਟ ਸੀ । ਉਸ ਸਮੇਂ ਨਕਸਲਬਾੜੀ ਲਹਿਰ ਦੇ ਸਮਰਥਕਾਂ ਨੂੰ ਉਚੀਆਂ ਪਦਵੀਆਂ ਮਿਲਣੀਆਂ ਸਨ। ਇਨਾਂ ਦੀਆਂ ਨਿਯੁਕਤੀਆਂ ਸਾਹਿਤਿਕ ਅਦਾਰਿਆਂ ’ਚ ਵੀ ਹੋਈਆਂ। ਨਿਸ਼ਚਿਤ ’ਤੇ ਇਸ ਲਹਿਰ ਨਾਲ ਸੰਬਧਤ ਸਾਹਿਤਕਾਰਾਂ ਨੂੰ ਮਾਨਤਾ ਮਿਲਣੀ ਹੀ ਸੀ।
ਸਿੱਖ ਲਹਿਰ ਦਾ ਇਹ ਦੁਖਾਂਤ ਰਿਹਾ ਕਿ ਇਸ ਨੂੰ ਸਿਆਸੀ ਸਮਰਥਨ ਨਹੀਂ ਮਿਲਿਆ, ਇਥੋਂ ਤੱਕ ਸਿੱਖਾਂ ਦੀ ਨੁਮਾਇੰਦਾ ਜਮਾਤ ਅਖਵਾਉਂਦੇ ਅਕਾਲੀ ਦਲ ਵਲੋਂ ਵੀ ਨਹੀਂ। ਬੇਸ਼ਕ ਨਕਸਲਬਾੜੀ ਲਹਿਰ ਨੇ ਸਾਨੂੰ ਭਾਈ ਵਧਾਵਾ ਸਿੰਘ ਜਾਂ ਭਾਈ ਤਲਵਿੰਦਰ ਸਿੰਘ ਆਦਿ ਜਿਹੇ ਖਾੜਕੂ ਹੀਰੇ ਦਿੱਤੇ ਪਰ ਜਿਹੜੇ ਇਸ ਲਹਿਰ ਦੇ ਪਿਤਾਮਾ ਹਰਕ੍ਰਿਸ਼ਨ ਸਿੰਘ ਸੁਰਜੀਤ ਵਰਗੇ ਜਿਸ ਨੇ 1946 ’ਚ ਖਾਲਿਸਤਾਨ ਦੀ ਮੰਗ ਵੀ ਕੀਤੀ ਸੀ, ਉਹੀ ਇਸ ਸਿੱਖ ਲਹਿਰ ਨੂੰ ਨਿੰਦਣ ਲਗ ਪਏ। ਦੂਜਾ ਸਿੱਖ ਲਹਿਰ ਨੇ ਹਥਿਆਰਬੰਦ ਸੰਘਰਸ਼ ਬਹੁਤ ਸ਼ਾਨਦਾਰ ਕੀਤਾ ਪਰ ਵਿਚਾਰਕ ਪੈਦਾ ਕਰਨ ਨੂੰ ਤਰਜੀਹ ਬਹੁਤ ਘੱਟ ਦਿੱਤੀੇ, ਲਹਿਰ ਤੋਂ ਪ੍ਰਭਾਵਤ ਪੜਿਆ ਲਿਖਿਆ ਵਰਗ ਨਹੀਂ ਪੈਦਾ ਕੀਤਾ ਜਾ ਸਕਿਆ ਜਿਸ ਕਾਰਨ ਸਿੱਖਾਂ ਦੀ ਇਨਕਲਾਬੀ ਵਿਚਾਰਧਾਰਾ ਦੇ ਧਾਰਨੀ ਅਧਿਆਪਕ ਵਿਦਿਅਕ ਅਦਾਰਿਆ ’ਚ ਨਹੀਂ ਆ ਸਕੇ। ਬਾਕੀ ਨਕਸਲਬਾੜੀ ਲਹਿਰ ਕੁੱਝ ਕੁ ਇਲਾਕਿਆਂ ਨੂੰ ਛੱਡ ਕੇ ਬਾਕੀ ਹਿੰਦੁਸਤਾਨ ਵਿਚ ਆਪਣਾ ਅਧਾਰ ਕਾਇਮ ਨਹੀਂ ਰੱਖ ਸਕੀ । ਜਿਸ ਕਾਰਨ ਸਰਕਾਰ ਨੂੰ ਇਸ ਤੋਂ ਕੋਈ ਖਤਰਾ ਨਹੀਂ ਦਿੱਸਿਆ ਕਿਉਂਕਿ ਸਰਕਾਰ ਮੁਤਾਬਕ ਇਸ ਲਹਿਰ ਨਾਲ ਸੰਬੰਧਤ ਸਖਸ਼ ਚੱਲੇ ਹੋਏ ਕਾਰਤੂਸ ਹਨ। ਪਰ ਦੂਜੇ ਪਾਸੇ ਸਿੱਖ ਲਹਿਰ ਖਤਮ ਨਹੀਂ ਹੋਈ, ਸ਼ਾਂਤ ਜ਼ੂਰਰ ਹੋਈ ਹੈ। ਬਾਕੀ ਸਿੱਖ ਲਹਿਰ ਅਚਨਚੇਤ ਲਹਿਰ ਸੀ, ਸੋਚਣ ਦਾ ਸਮਾਂ ਨਹੀਂ ਮਿਲਿਆ, ਕੋਈ ਖਾਸ ਦਿਸ਼ਾ-ਨਿਰਦੇਸ਼ ਨਹੀਂ ਸਨ ਤੇ ਸਿੱਖ ਲਹਿਰ ਦੀ ਸ਼ੁਰੂਆਤ, ਉਭਾਰ ਤੇ ਸ਼ਾਂਤ ਹੋਣ ਦਾ ਟਾਈਮ ਪੀਰੀਅਡ ਬਹੁਤ ਥੋੜਾ ਹੈ, ਰਲਾ ਮਿਲਾ ਕੇ 1978 ਤੋਂ 1995 ਤੱਕ ਮਿੱਥਿਆ ਜਾਂਦਾ ਹੈ । ਦੂਜੇ ਪਾਸੇ ਨਕਸਲਬਾੜੀ ਲਹਿਰ ਮਾਰਕਸ, ਲੈਨਿਨ ਜਾਂ ਮਾਉ-ਜੇ-ਤੁੰਗ ਵਰਗੇ ਆਗੂਆਂ ਵਲੋਂ ਕਾਫੀ ਸਮਾਂ ਪਹਿਲਾਂ ਚਲਾਈ ਗਈ ਸੀ। ਭਾਵੇਂ ਸ਼ੁਰੂ ’ਚ ਗਲਤੀਆਂ ਬਹੁਤ ਸਨ ਪਰ ਜਦੋਂ ਤੱਕ ਇਹ ਲਹਿਰ ਪੰਜਾਬ ’ਚ ਪੁੱਜੀ ਕਮਜੋਰੀਆਂ ’ਤੇ ਕਾਬੂ ਪਾ ਲਿਆ ਜਾ ਚੁਕਾ ਸੀ ਪਰ ਸਿੱਖ ਲਹਿਰ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਸਿੱਟੇ ਵੱਜੋਂ ਜਿਹਡਾ ਪੜਿਆ ਲਿਖਿਆ ਵਰਗ ਜਿਵੇਂ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਵਿਦਿਆਰਥੀ ਸਨ, ਉਹਨਾਂ ਨੇ ਵੀ ਹਥਿਆਰ ਫੜ ਲਏ ਤੇ ਕਲਮ ਛੱਡ ਦਿੱਤੀ। ਇਸ ਲਈ ਜੋ ਸਾਡਾ ਪੜ੍ਹਿਆ-ਲਿਖਿਆ ਵਰਗ ਸੀ ਜਿਸ ਨੇ ਭਵਿੱਖ ਵਿਚ ਵਿਦਿਅਕ ਅਦਾਰਿਆਂ ਵਿਚ ਆਪਣਾ ਪ੍ਰਭਾਵ ਦੇਣਾ ਸੀ, ਜਿਨ੍ਹਾਂ ਨੌਜਵਾਨਾਂ ਨੇ ਭਵਿੱਖ ਦੇ ਪ੍ਰੋਫੈਸਰ, ਇੰਸਟਰੱਕਟਰ ਬਣਨਾ ਸੀ ਉਹੀ ਝੂਠੇ ਮੁਕਾਬਲਿਆਂ ਦਾ ਸ਼ਿਕਾਰ ਹੋ ਗਏ।
ਜਿੱਥੋਂ ਤੱਕ ਸਿੱਖ ਲਹਿਰ ਤੋਂ ਪ੍ਰਭਾਵਿਤ ਹੋ ਕੇ ਰਚੇ ਸਹਿਤ ਦਾ ਪਾਠਕ੍ਰਮ ’ਚ ਸ਼ਾਮਲ ਨਾ ਕਰਨ ਵਾਲੀ ਹਾਲ ਹੈ, ਇਸ ਦਾ ਕਾਰਨ ਇਹ ਹੈ ਕਿ ਨਕਸਲਬਾੜੀ ਲਹਿਰ ਸਿੱਖ ਤੇ ਸਿੱਖ ਲਹਿਰ ਵਿਚ ਜਮੀਨ ਆਸਮਾਨ ਦਾ ਫਰਕ ਵੀ ਸੀ । ਨਕਸਲਬਾੜੀ ਲਹਿਰ ਸਿਸਟਮ ’ਚ ਸੁਧਾਰ ਚਾਹੁੰਦੀ ਸੀ ਤੇ ਉਸ ਨੇ ਸਿਸਟਮ ’ਚ ਰਹਿ ਕੇ ਸਾਮਰਾਜਵਾਦ ਦਾ ਵਿਰੋਧ ਕੀਤਾ। ਸਿੱਖਾਂ ਨੇ ਵੀ ਬੇਸ਼ਕ ਪਹਿਲਾਂ ਵਖਰੇ ਰਾਜ ਦੀ ਗੱਲ ਨਹੀਂ ਸੀ ਕੀਤੀ, ਜਦੋਂ ਸਾਕਾ ਨੀਲਾ ਤਾਰਾ ਵਾਪਰਿਆ, ਉਹ ਸਾਕਾ ਸਿੱਖ ਖਾੜਕੂਆਂ ਮੁਤਾਬਕ ਹਿੰਦੋਸਤਾਨ ਦੀ ਤਕਸੀਮ ਤੇ ਦਸਤਖਤ ਕਰ ਗਿਆ ਸੀ। ਇਸ ਕਰਕੇ ਸਿੱਖ ਲਹਿਰ ਸਿਸਟਮ ਤੋਂ ਬਾਗੀ ਹੈ ਤੇ ਵੱਖਰੇ ਰਾਜ ਦੀ ਮੰਗ ਕੀਤੀ ਗਈ। ਇਸ ਲਈ ਸਿੱਖ ਲਹਿਰ ਤੋਂ ਪ੍ਰਭਾਵਿਤ ਜਾਂ ਇਸ ਦੇ ਸਮਰਥਕਾਂ, ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਅਜੋਕੇ ਵਿੱਦਿਅਕ ਢਾਂਚੇ ਅਨੁਸਾਰ ਪਾਠਕ੍ਰਮ ਵਿਚ ਸ਼ਾਮਲ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਨਕਸਲਾਈਟ ਆਗੂਆਂ (ਕੁਝ ਕੁ ਨੂੰ ਛੱਡ ਕੇ) ਨੇ ਹਥਿਆਰਬੰਦ ਸਿੱਖ ਸੰਘਰਸ਼ ਨੂੰ ਰੱਜ ਕੇ ਕੋਸਿਆ, ਦਰਬਾਰ ਸਾਹਿਬ ਦਾ ਸਰੋਵਰ ਪੂਰ ਕੇ ਝੋਨਾ ਲਾਉਣ ਵਰਗੀਆਂ ਨਾਸਤਿਕ ਗੱਲਾਂ ਕੀਤੀਆਂ। ਇਸ ਦਾ ਇਨਾਮ ਉਹਨਾਂ ਨੂੰ ਨਾਸਤਿਕ ਬਣਾਉਣ ਵਾਸਤੇ ਸਰਕਾਰ ਨੇ ਉਨਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਖੁਦ ਸਿਲੇਬਸ ’ਚ ਸ਼ਾਮਲ ਕਰਵਾਇਆ। ਬਾਕੀ ਜੋ ਨਕਸਲਾਈਟ ਕਵੀ ਸਹੀ ਸੋਚ ਦੇ ਧਾਰਨੀ ਸਨ, ਉਨ੍ਹਾਂ ਨੂੰ ਵੀ ਕਦੇ ਪਾਠਕ੍ਰਮ ਵਿਚ ਥਾਂ ਨਹੀਂ ਮਿਲੀ ਤੇ ਨਾਂ ਹੀ ਮਿਲੇਗੀ....ਮੇਰਾ ਇਸ਼ਾਰਾ ਸੰਤ ਰਾਮ ਉਦਾਸੀ ਵੱਲ ਹੈ ।

ਸਵਾਲ: ਜੇ ਸਮਾਜਕ ਰੁਤਬੇ ਦੀ ਗਲ ਕਰੀਏ ਤਾਂ ਕੀ ਖਾੜਕੂਵਾਦ ਤੋਂ ਪ੍ਰਭਾਵਿਤ ਹੋ ਕੇ ਲਿਖੇ ਗਏ ਸਾਹਿਤ ਨੂੰ ਸਮਾਜ ਵਿਚ ਯੋਗ ਸਥਾਨ ਮਿਲਣਾ ਸੰਭਵ ਹੈ?
ਜਵਾਬ: ਹਾਂ, ਕਲਮ ’ਚ ਬਹੁਤ ਤਾਕਤ ਹੁੰਦੀ ਹੈ। ਤੁਸੀ ਦੇਖੋ, ਜਸਵੰਤ ਸਿੰਘ ਕੰਵਲ ਦੇ ਨਾਵਲ ‘ਲਹੂ ਦੀ ਲੋਅ’ ਨੇ ਜਿਨੇ ਨਕਸਲਾਈਟ ਪੈਦਾ ਕੀਤੇ, ਉਨੇ ਭਾਸ਼ਨਾਂ ਤੋਂ ਪੈਦਾ ਨਹੀਂ ਹੋਏ। ਇਸ ਤਰ੍ਹਾਂ ਜੇ ਅਸੀਂ ਉਸਾਰੂ ਨਜ਼ਰੀਏ ਤੋਂ ਇਸ ਲਹਿਰ ਬਾਰੇ ਲਿਖਾਂਗੇ ਤਾਂ ਊਸਾਰੂ ਸਿੱਟੇ ਨਿਕਲਣਗੇ ਤੇ ਸਮਾਜ ’ਚ ਵੀ ਯੋਗ ਸਥਾਨ ਮਿਲੇਗਾ। ਸਿੱਖ ਲਹਿਰ ਜੋ ਕਿ ਖਲਾਅ (ੜਫਚਚਠ) ਚੋਂ ਨਹੀਂ ਪੈਦਾ ਹੋਈ, ਇਸ ਪਿਛੇ ਕਈ ਤਕੜੇ ਕਾਰਨ ਸਨ। 1947 ਤੋਂ ਲੈ ਕੇ ਜਾਂ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਨਾਲ ਜੋ ਧੱਕੇ ਜਾਂ ਅਨਿਆਂ ਹੋਇਆ ਜੋ ਲਹਿਰ ਚਲਣ ਦਾ ਕਾਰਨ ਵੀ ਬਣੇ ਸਨ, ਜੇ ਅਸੀਂ ਸਾਹਿਤ ਰਾਹੀਂ ਇਹ ਸਾਰੀਆਂ ਅਟੱਲ ਸੱਚਾਈਆਂ ਲੋਕਾਂ ਤੱਕ ਪਹੁੰਚਾਉਂਦੇ ਹਾਂ ਤਾਂ ਲੋਕ ਇਸ ਨੂੰ ਜਾਣ ਕੇ ਲਹਿਰ ਦੇ ਹਮਦਰਦ ਬਣਨਗੇ।

ਸਵਾਲ: ਆਮ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਅਜੌਕੀ ਸਿੱਖ ਨੋਜਵਾਨ ਪੀੜੀ ਖਾੜਕੂ ਲਹਿਰ ਨਾਲ ਸੰਬੰਧਤ ਸਾਹਿਤ ਵਿੱਚ ਦਿਲਚਸਪੀ ਲੈ ਰਹੀ ਹੈ ਜਦ ਕਿ ਅੱਜਕਲ ਪੜਨ ਦਾ ਰੁਝਾਨ ਘੱਟ ਰਿਹਾ ਹੈ, ਇਸ ਦੇ ਕੀ ਕਾਰਨ ਹਨ?
ਜਵਾਬ: ਇਸ ਦੇ ਕਾਰਨ ਇਹ ਨੇ ਕਿ ਜੋ ਸਾਡੇ ਨਾਲ ਧੱਕੇ ਹੋ ਰਹੇ ਨੇ, ਜੋ ਪ੍ਰਸ਼ਨ ਚਿੰਨ੍ਹ ਨੌਜਵਾਨ ਪੀੜੀ ਦੇ ਭਵਿੱਖ ’ਤੇ ਲਗ ਰਿਹਾ ਹੈ ਅਜਕਲ, ਬੇਸ਼ਕ ਉਹ ਨਸ਼ਿਆਂ ਦੀ ਸਮਸਿਆ ਹੋਵੇ, ਬੇਰੁਜਗਾਰੀ ਦੀ ਸਮੱਸਿਆ ਹੋਵੇ, ਡੇਰਾਵਾਦ ਦੀ ਸਮਸਿਆ ਹੋਵੇ ਜਾਂ ਫਿਰ ਪਰਵਾਸੀ ਭਈਆਂ ਦੀ ਸਮਸਿਆ, ਇਨਾਂ ਸਾਰਿਆਂ ਦਾ ਹਲ ਉਨ੍ਹਾਂ ਸਿੱਖ ਲਹਿਰ ਨਾਲ ਸੰਬੰਧਤ ਜਾਂ ਇਸ ਤੋ ਪ੍ਰਭਾਵਿਤ ਹੋ ਕੇ ਲਿਖੇ ਸਾਹਿਤ ਚੋਂ ਮਿਲਦਾ ਹੈ। ਸੰਤਾਂ (ਸੰਤ ਜਰਨੈਲ ਸਿੰਘ) ਦੇ ਲੈਕਚਰਾਂ ਚੋਂ ਉਹਨਾਂ ਨੂੰ ਪੰਜਾਬ ਦਾ ਭਵਿਖ ਦਿਸਦਾ ਹੈ। ਸਥਾਪਿਤ ਮੌਜੂਦਾ ਲੀਡਰਸ਼ਿਪ ਦੇ ਨਾਂਹ-ਪੱਖੀ ਰੋਲ ਤੋ ਆਰ.ਐਸ.ਐਸ ਵਰਗੀਆਂ ਫਾਸ਼ੀ ਜੱਥੇਬੰਦੀਆਂ ਦੇ ਪ੍ਰਭਾਵ ’ਚ ਆ ਕੇ ਮਰ ਚੁੱਕੇ ਅਕਾਲੀ ਦਲ ਤੋਂ ਜੋ ਸੂਝਵਾਨ ਨੋਜਵਾਨ ਨਿਰਾਸ਼ ਹਨ। ਇਥੇ ਤਹਿਲਕਾ ਕਾਂਡ ਵਾਪਰਦੇ ਨੇ, ਸਰਹੱਦਾਂ ਤੇ ਲੜਦੇ ਫੌਜੀਆਂ ਦੇ ਤਾਬੂਤਾਂ ਦਾ ਵਾਪਾਰ ਹੁੰਦਾ ਹੈ, 23 ਸਾਲ ਬੀਤ ਜਾਣ ਤੋਂ ਬਾਅਦ ਵੀ ਦਿੱਲੀ ਦੀਆਂ ਸੜਕਾਂ ’ਤੇ ਮਾਰੇ ਗਏ 10,000 ਲੋਕ ਜਿਨ੍ਹਾਂ ਦਾ ਦੋਸ਼ ਸਿਰਫ ਇਨਾਂ ਸੀ ਕਿ ਉਹ ਸਿੱਖ ਨੇ, ਉਨਾਂ ਦਾ ਕਾਤਿਲ ਨਹੀਂ ਲਭਿਆ ਜਾ ਸਕਿਆ, ਹਜ਼ਾਰਾ ਬੇਕਸੂਰ ਮੁਸਲਮਾਨਾਂ ਨੂੰ ਗੁਜ਼ਰਾਤ ਵਿਚ ਸ਼ਰੇਆਮ ਸਾੜ ਕੇ ਸੁਆਹ ਕਰ ਦਿੱਤਾ ਜਾਂਦਾ ਹੈ, ਈਸਾਈ ਪ੍ਰਚਾਰਕ ਗ੍ਰਾਹਮ ਸਟੇਸ਼ਨਜ਼ ਨੂੰ ਉਸ ਦੇ 14 ਸਾਲ ਦੇ ਬੱਚੇ ਸਮੇਤ ਜੀਉਂਦਾ ਸਾੜ ਦਿੱਤਾ ਜਾਂਦਾ ਹੈ । ਇਨਾਂ ਸਾਰੀਆਂ ਗੱਲਾਂ ਦੇਖਣ ਤੋਂ ਬਾਅਦ ਨੌਜਵਾਨ ਪੀੜੀ ਸੋਚਣ ਲਈ ਮਜਬੂਰ ਹੁੰਦੀ ਹੈ। ਨੌਜਵਾਨਾਂ ਇਸ ਸਾਹਿਤ ਚੋਂ ਸਵਾਲਾਂ ਦਾ ਜਵਾਬ ਮਿਲਦਾ ਹੈ, ਉਹਨਾਂ ਦੇ ਮਨ ’ਚ ਸੰਤਾਂ ਤੇ ਸਿੱਖ ਜੁਝਾਰੂਆਂ ਪ੍ਰਤੀ ਕਸ਼ਿਸ ਹੈ ਤੇ ਕਿਸੇ ਨਾ ਕਿਸੇ ਰੂਪ ’ਚ ਉਹ ਇਨਾਂ ਨੂੰ ਆਪਦੇ ਨਾਇਕ ਮੰਨਦੇ ਹਨ। ਤੁਸੀਂ ਦੇਖਦੇ ਹੋ ਕਿ ਅੱਜਕਲ ਨੌਜਵਾਨਾਂ ਦੇ ਸੈਲ ਫੋਨਾਂ ’ਤੇ ਰਿੰਗਟੋਨਾਂ ਵੀ ਸਿੱਖ ਲਹਿਰ ਨਾਲ ਸਬੰਧਤ ਗਾਣਿਆਂ ਦੀਆਂ ਲਗੀਆਂ ਹੁੰਦੀਆਂ ਹਨ। ਸਾਡੀ ਨੋਜਵਾਨ ਪੀੜੀ ਬੇਸ਼ਕ ਅੱਜ ਪਤਿਤ ਹੋ ਚੁੱਕੀ ਹੈ ਪਰ ਸਿੱਖੀ ਜਜਬਾਤ ਉਸੇ ਰੂਪ ’ਚ ਕਾਇਮ ਹਨ ਜੋ ਕਿ ਉਹਨਾਂ ਦੀ ਇਸ ਜੂਝਾਰੂ ਸਾਹਿਤ ਪ੍ਰਤੀ ਖਿੱਚ ਦਾ ਕਾਰਨ ਬਣਦੇ ਹਨ। ਇਹ ਸਾਹਿਤ ਉਨ੍ਹਾਂ ਦੀ ਘਰ ਵਾਪਸੀ ਤੇ ਸਿੱਖੀ ਵਿਚ ਪਰਪੱਕਤਾ ਵੀ ਯਕੀਨੀ ਬਣਾਂਵੇਗਾ ।

ਸਵਾਲ: ਖਾੜਕੂਵਾਦ ਨਾਲ ਸੰਬਧਤ ਸਾਹਿਤ ਨੌਜਵਾਨਾਂ ਨੂੰ ਕਿਹੋ-ਜਿਹੀ ਦਿਸ਼ਾ ਪ੍ਰਦਾਨ ਕਰ ਰਿਹਾ ਹੈ?
ਜਵਾਬ: ਮੁੱਖ ਗੱਲ, ਅਸੀਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਨਹੀਂ ਚਾਹੁੰਦੇ । ਹਥਿਆਰਬੰਦ ਸੰਘਰਸ਼ ਦੌਰਾਨ ਪਹਿਲਾਂ ਹੀ ਸਾਡੀ ਨੌਜਵਾਨੀ ਦਾ ਹਜ਼ਾਰਾ ਦੀ ਗਿਣਤੀ ਵਿਚ ਸ਼ਿਕਾਰ ਖੇਡਿਆ ਜਾ ਚੁੱਕਾ ਹੈ । ਅਸੀਂ ਸਿਰਫ ਭਾਵੁਕਤਾ ਨਾਲ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਸਿੱਖ ਹੋਣ ਦੀ ਆਹ ਸਜ਼ਾ ਮਿਲੀ ਹੈ, ਇਸ ਆਜਾਦ ਮੁਲਕ ’ਚ ਜਿਥੇ ਅਕਾਲ-ਤਖਤ ਨੂੰ ਮਲੀਆਮੇਟ ਕਰ ਦਿੱਤਾ ਗਿਆ ਉਸ ਦੇਸ਼ ਦੀ ਫੌਜ ਵੱਲੋਂ ਜਿਹੜੀ ਰਖਿਆ ਲਈ ਬਣੀ ਹੈ। ਇਥੇ ਮੁਗਲਾਂ ਦੇ ਜ਼ੁਲਮਾਂ ਨੂੰ ਮਾਤ ਪਾਉਂਦਿਆਂ ਹੋਇਆਂ ਦੁੱਧ ਚੁੰਘਦੇ ਬਚਿਆਂ ਦੇ ਗਲੀਂ ਟਾਇਰ ਪਾ ਕੇ ਜਿਊਂਦੇ ਸਾੜ ਦਿੱਤਾ ਗਿਆ, ਉਹ ਵੀ ਦੇਸ਼ ਦੀ ਰਾਜਧਾਨੀ ’ਚ। ਇਥੇ 70,000 ਨੌਜਵਾਨਾ ਨੂੰ ਝੂਠੇ ਮੁਕਾਬਲਿਆਂ ’ਚ ਮਾਰ ਦਿਤਾ ਗਿਆ। ਸੈਂਕੜੇ ਨੋਜਵਾਨ ਬਿਨ੍ਹਾਂ ਕੇਸ ਤੋਂ ਜੇਲਾਂ ’ਚ ਬੰਦ ਨੇ, ਕੋਈ ਸੁਣਵਾਈ ਨਹੀਂ। ਇਥੇ ਸੈਂਕੜੇ ਸਾਲ ਪੁਰਾਣੀ ਇਤਿਹਾਸਿਕ ਇਮਾਰਤ ਬਾਬਰੀ ਮਸਜਿਕ ਨੂੰ ਇਕ ਗਿਣੀ ਮਿਥੀ ਸਾਜਿਸ਼ ਤਹਿਤ ਢਹਿ-ਢੇਰੀ ਕਰ ਦਿੱਤਾ ਜਾਂਦਾ ਹੈ ਪਰ ਸੌਦਾ ਸਾਧ ਵਰਗੇ ਪਖੰਡੀ ਦੇ ਡੇਰਿਆਂ ਨੂੰ ਫੌਜੀ ਸੁਰੱਖਿਆ ਦਿੱਤੀ ਜਾਂਦੀ ਹੈ। ਇਨਾਂ ਸਾਰੀਆਂ ਬੇਇਨਸਾਫੀਆਂ ਪ੍ਰਤੀ ਨੌਜਵਾਨਾਂ ’ਚ ਜਾਗਰੁਕਤਾ ਪੈਦਾ ਕਰਨੀ ਸਾਡਾ ਮਕਸਦ ਹੈ ਤੇ ਇਹੋ ਜਾਗਰੂਕਤਾ ਨੌਜਵਾਨਾਂ ਦਿਸ਼ਾਂ ਪ੍ਰਦਾਨ ਕਰ ਰਹੀ ਹੈ।

ਸਵਾਲ: ਆਪਣੇ ਮਕਸਦ ’ਚ ਤੁਸੀਂ ਕਿੰਨਾਂ ਕੁ ਕਾਮਯਾਬ ਹੋਏ?
ਜਵਾਬ: ਇਹ ਅਸੀਂ ਹਾਲ ਹੀ ’ਚ ਸੌਦਾ ਸਾਧ ਮਾਮਲੇ ’ਚ ਦੇਖ ਹੀ ਲਿਆ ਹੈ ਕਿ ਨੌਜਵਾਨਾਂ ’ਚ ਜਜਬੇ ਦੀ ਕੋਈ ਘਾਟ ਨਹੀਂ ਹੈ।

ਸਵਾਲ: ਬਹੁਤੇ ਲੋਕ ਖਾੜਕੂਵਾਦ ਨਾਲ ਸੰਬੰਧਿਤ ਸਾਹਿਤ ਨੂੰ ਭੜਕਾਉ ਕਿਸਮ ਦਾ ਸਾਹਿਤ ਗਰਦਾਨਦੇ ਹਨ। ਇਹ ਗੱਲ ਕਿੱਥੋਂ ਤੱਕ ਸਹੀ ਹੈ?
ਜਵਾਬ: ਇਹ ਦੋਸ਼ ਬਿਲਕੁਲ ਨਿਰਮੂਲ ਤੇ ਗਲਤ ਹੈ ਕਿਉਂਕਿ ਅਸੀਂ ਉਹੀ ਕੁਝ ਸਾਹਿਤ ’ਚ ਬਿਆਨ ਕਰਦੇ ਹਾਂ ਜੋ ਸਾਡੇ ਨਾਲ ਬੀਤਿਆ ਜਾਂ ਹੋਇਆ। ਅਸੀਂ ਕੋਈ ਅਤੀਕਥਨੀ ਨਹੀਂ ਕਰਦੇ ਹਾਂ। ਇਸ ਨੂੰ ਭੜਕਾਉੂ ਤਾਂ ਕਿਹਾ ਜਾ ਸਕਦਾ ਹੈ ਜੇ ਕੋਈ ਜ਼ੁਲਮਾਂ ਨਾਲ ਸੰਬੰਧਤ ਤੱਥਾਂ ਨੂੰ ਝੂਠਾ ਸਾਬਤ ਕਰ ਦੇਵੇ। ਆਪਣੀ ਹੱਡ-ਬੀਤੀ ਦੱਸਣਾ, ਆਪਣੇ ਨਾਲ ਹੋਏ ਧੋਖਿਆਂ ਨੂੰ ਬਿਆਨ ਕਰਨਾ, ਉਹ ਬਜੂਰਗ ਮਾਪੇ ਜਾਂ ਉਹ ਭੈਣਾਂ ਜੋ ਆਪਣੇ ਅੱਖਾਂ ਦੇ ਤਾਰਿਆਂ ਤੇ ਵੀਰਾਂ ਨੂੰ ਉਡੀਕਦੀਆਂ ਨੇ ਜਿਨਾਂ ਨੂੰ ਖਤਮ ਕਰਕੇ ਜ਼ਾਲਮ ਪੁਲਸ ਅਫਸਰ ਤਰੱਕੀਆਂ ਲੈ ਚੁੱਕੇ ਨੇ, ਆਦਿ ਤੱਥਾਂ ਨੂੰ ਸਾਹਮਣੇ ਲਿਆਉਣਾ ਹੀ ਜੇ ਭੜਕਾਊ ਕਾਰਵਾਈ ਹੈ ਤਾਂ ਅਸੀਂ ਇਸ ਨੂੰ ਜਰੂਰ ਕਰਾਂਗੇ। ਇਹ ਸਮੇਂ ਦਾ ਸੱਚ ਹੈ ਤੇ ਇਸ ਨੂੰ ਸਹਿਣ ਕਰਨਾ ਚਾਹੀਦਾ ਹੈ ਨਾ ਕਿ ਭੜਕਾਊ ਗਰਦਾਨਣਾ ਚਾਹੀਦਾ ਹੈ।

ਸਵਾਲ: ਆਮ ਤੌਰ ਤੇ ਇਹ ਧਾਰਨਾਂ ਬਣੀ ਹੋਈ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਹੈ ਪਰ ਲਿਖਿਆ ਨਹੀਂ, ਅਜੌਕੇ ਸੰਦਰਭ ’ਚ ਇਹ ਧਾਰਨਾ ਸਹੀ ਹੈ ਜਾਂ ਗਲਤ?
ਜਵਾਬ: ਇਹ ਧਾਰਨਾਂ ਬਿਲਕੁਲ ਸਹੀ ਹੈ ਪਰ ਅਜੋਕੇ ਸਮੇਂ ਇਸ ਧਾਰਨਾਂ ਨੂੰ ਉਲਟਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਨਾਂ ’ਚ ਕਾਮਯਾਬੀ ਵੀ ਮਿਲੀ ਹੈ।

ਸਵਾਲ: ਆਪਣੇ ਹਾਣੀ ਲੇਖਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ?
ਜਵਾਬ: ਪਹਿਲੀ ਗੱਲ ਕਿ ਸਮੇਂ ਦੀ ਸਰਕਾਰ ਬਾਰੇ ਸੱਚ ਲਿਖਣ ਵਾਲੇ...... ਲੇਖਕ ਹਨ ਬਹੁਤ ਘੱਟ.... ਬਹੁਤੇ ਵੀਰ ਇਸ਼ਕੀਆ ਕਹਾਣੀਆਂ ਵਿੱਚੋਂ ਹੀ ਬਾਹਰ ਨਹੀਂ ਨਿਕਲ ਰਹੇ..... ਕੌਮ ਜਾਂ ਸਮਾਜ ਦੀ ਗੱਲ ਕਰਨੀ ਉਨ੍ਹਾਂ ਦੇ ਨਜ਼ਰੀਏ ਵਿਚ ਕੋਈ ਅਹਿਮੀਅਤ ਨਹੀਂ ਰੱਖਦੀ । ਇਸ ਕਰਕੇ ਨੋਜਵਾਨਾਂ ਨੂੰ ਬੇਨਤੀ ਹੈ ਕਿ ਕਲਮਾਂ ਚੁੱਕ ਕੇ ਬਾਬਰ ਨੂੰ ਜ਼ਾਬਰ ਕਹਿ ਸਕਣ ਵਾਲਾ ਸਾਹਿਤ ਲਿਖਣ। ਦੂਸਰਾ ਲੇਖਕਾਂ ਨੂੰ ਸ਼ਰਧਾਪੂਰਨ ਨਜ਼ਰੀਏ ਤੋਂ ਲਿਖਣ ਦੀ ਪਿਰਤ ਪਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਸ਼ਾਨਾਮਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਬਹੁਤੇ ਸਾਹਿਤਕਾਰ ਜਿਵੇਂ ਅਮ੍ਰਿਤਾ ਪ੍ਰੀਤਮ ਦੀ ਉਦਾਹਰਨ ਲੈ ਲਈਏ ਜਿਸਨੇ ਸੰਤਾਲੀ ਦੇ ਦੁਖਾਂਤ ਬਾਰੇ ਬੜੀ ਸੁੰਦਰ ਕਵਿਤਾ ਲਿਖੀ ਪਰ ਚੁਰਾਸੀ ਦੇ ਦੁਖਾਂਤ ਉਪਰ ਉਸਦੀ ਕਲਮ ਗੂੰਗੀ ਹੋ ਨਿਬੜੀ। ਚੁਰਾਸੀ ਵਿਚ ਕੀ ਘੱਟ ਹੋਇਆ ਸੰਤਾਲੀ ਨਾਲੋਂ .... ਇਕ ਨਿਹੱਥੀ ਕੌਮ ਦੀ ਨਸਲਕੁਸੀ ਵੇਖ ਕੇ ਚੁੱਪ ਵੱਟ ਲੈਣੀ, ਇਹ ਸਾਹਿਤਕਾਰਾਂ ਦਾ ਫਰਜ਼ ਨਹੀਂ ਹੈ? ਇਸ ਲਈ ਇਹ ਘਾਟ ਸਾਨੂੰ ਖੁਦ ਪੂਰੀ ਕਰਨੀ ਪੈਣੀ ਹੈ।

ਖਾਲਸਾ ਪੰਥ ਨੂੰ
ਕਰਮਜੀਤ ਸਿੰਘ ਸ਼ਾਹੀ

ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ,
ਸਦਾ ਹੀ ਮੈਂ ਅਰਦਾਸ ਕਰੂੰ।
ਤੁਹਾਥੋਂ ਕਦੇ ਨਾ ਵੱਖ ਮੈਂ ਹੋਊਂ,
ਤੁਹਾਡੇ ਵਿਚ ਨਿਵਾਸ ਕਰੂੰ।
ਪੁੱਤਾਂ ਨਾਲੋਂ ਵਧਕੇ ਸਿੰਘੋ,
ਤੁਹਾਨੂੰ ਮੈਂ ਪਿਆਰ ਕਰੂੰ।
ਤੁਹਾਡੇ ਹਰ ਹੁਕਮ ਦਾ ਸਿੰਘੋ
ਅੰਦਰੋਂ ਮੈਂ ਸਤਿਕਾਰ ਕਰੂੰ।
ਤੁਹਾਡੀ ਆਨ ਦੀ ਖਾਤਰ ਪੁੱਤਰੋ
ਰੱਖੂੰ ਪੁੱਤ ਨਿਸ਼ਾਨੀ ਨਾ।
ਤੁਹਾਡੇ ਨਾਲੋਂ ਵੱਧਕੇ ਸਿੰਘੋ,
ਹੋਰ ਕੋਈ ਦਿਲ ਦਾ ਜਾਨੀ ਨਾ।
ਸਦਾ ਹੀ ਚੜ੍ਹਦੀ ਕਲਾ ਚ ਰਹਿਣਾ,
ਰੱਬੀ ਭਾਣਾ ਮੰਨਣਾ ਏ।
ਸ਼ਾਹੀ ਸਦਾ ਹੀ ਹੱਸਦੇ ਰਹਿਣਾ,
ਭਲਾ ਸਰਬਤ ਦਾ ਮੰਗਣਾ ਏ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪਹਿਰੇਦਾਰ "ਸਰਦਲ ਦੇ ਆਰ-ਪਾਰ" ਇਕ ਕੌੜਾ ਸੱਚ

ਕੈਲੇਫੋਰਨੀਆ (ਕਰਮਜੀਤ ਸਿੰਘ ਸ਼ਾਹੀ) ਪੰਜਾਬੀ ਸਭਿਆਚਾਰ ਇਕ ਆਲੀਸ਼ਾਨ ਵਿਰਾਸਤ ਹੈ। ਸਾਡਾ ਸਿਰ ਫਖਰ ਨਾਲ ਨਾਲ ਉਠਦਾ ਹੈ ਕਿ ਅਸੀਂ ਇਹ ਗੋਰਵਮਈ ਵਿਰਸੇ ਦੇ ਮਾਲਕ ਹਾਂ। ਪਰ ਅਜੋਕੇ ਸਮੇਂ ਵਿੱਚ ਆ ਰਹੀਆਂ ਗਿਰਾਵਟਾਂ ਕਿਸੇ ਹੋਰ ਵਿਸ਼ੇ ਵੱਲ ਲੈ ਜਾ ਰਹੀਆਂ ਹਨ। ਪੈਸੇ ਦੀ ਦੋੜ ਨੇ ਸਾਨੂੰ ਪੰਜਾਬੀ ਸਭਿਆਚਾਰ ਤੋਂ ਬਹੁਤ ਦੂਰ ਕਰ ਦਿੱਤਾ ਹੈ। ਅਸੀਂ ਝੂਠੀ ਸ਼ਾਨ, ਦਿਖਾਵੇ ਅਤੇ ਨਸ਼ਿਆਂ ਵਿੱਚ ਫਸ ਕੇ ਆਪਣੀਆਂ ਜੜ੍ਹਾਂ ਨੂੰ ਉਖੇੜ ਰਹੇ ਹਾਂ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਫੈਸਰ ਸਰਬਜੀਤ ਸਿੰਘ ਔਲਖ ਵਲੋਂ "ਸਰਦਲ ਦੇ ਆਰ-ਪਾਰ" ਨਾਟਕ ਲਿਖਿਆ ਗਿਆ ਅਤੇ ਇਸ ਨਾਟਕ ਨੂੰ ਬੜੀ ਮਿਹਨਤ ਨਾਲ ਤਿਆਰ ਕਰਕੇ 26 ਜੁਲਾਈ 2008 ਨੂੰ ਕੈਲੇਫੋਰਨੀਆ ਦੇ ਸ਼ਹਿਰ ਹੇਵਰਡ ਦੇ ਮਸ਼ਹੂਰ ਕਾਲਜ ਛਾਬੂਤ ਕਾਲਜ ਵਿੱਚ ਸੁਰਿੰਦਰ ਸਿੰਘ ਧਨੋਆ, ਅਸ਼ੋਕ ਟਾਂਗਰੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਬਾਖੂਬੀ ਪੇਸ਼ ਕੀਤਾ ਗਿਆ। ਜਦੋਂ ਡਰਾਮਾ ਸ਼ੁਰੂ ਹੋਇਆ ਤੇ ਹਾਲ ਵਿੱਚ ਇਕ ਵਾਰ ਤਾਂ ਅਸ਼ ਅਸ਼ ਹੋ ਗਈ। ਸੁਰਿੰਦਰ ਧਨੋਆ ਵਲੋਂ ਲੰਬੜਦਾਰ ਦਾ ਪੇਸ਼ ਕੀਤਾ ਗਿਆ ਅਤੇ ਵਾਰ-ਵਾਰ ਇਹ ਕਹਿਣਾ ਕਿ "ਬੰਦੇ ਅਸੀਂ ਥੋੜੇ ਜਿਹੇ ਟੇਡੀ ਕਿਸਮ ਦੇ ਆਂ" ਡਰਾਮੇ ਨੂੰ ਹੋਰ ਚਾਰ ਚੰਨ ਲਾ ਰਿਹਾ ਸੀ। ਮਾਂ ਦਾ ਰੋਲ ਜਸਵਿੰਦਰ ਕੌਰ ਅਤੇ ਪੁੱਤ ਦਾ ਰੋਲ ਫਿਲਮੀ ਐਕਟਰ ਅਸ਼ੋਕ ਟਾਂਗਰੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਉਘੇ ਗਾਇਕ ਜਤਿੰਦਰ ਜਰਗੀਆ ਵਲੋਂ ਧਾਰਮਿਕ ਗੀਤ ਤੋਂ ਇਲਾਵਾ ਇਕ ਪੇਂਡੂ ਸਿੱਧੇ ਸਾਧੇ ਆਦਮੀ ਦਾ ਰੋਲ ਨਿਭਾਇਆ ਗਿਆ। ਇਸ ਨਾਟਕ ਵਿੱਚ ਮਾਂ ਅਤੇ ਧੀ ਦੇ ਰਿਸ਼ਤੇ ਅਤੇ ਸਰਦਲ ਦੇ ਆਰ-ਪਾਰ ਉਨ੍ਹਾਂ ਨਾਲ ਕਿੰਝ ਬੀਤਦੀ ਹੈ, ਬਾਰੇ ਦੱਸਿਆ ਗਿਆ ਕਿ ਕਿਵੇਂ ਮਾਂ ਆਪਣੀ ਇੱਕ ਭੁੱਲ ਨੂੰ ਸਾਰੀ ਉਮਰ ਪਛਤਾਉਂਦੀ ਹੈ ਅਤੇ ਧੀ ਨੂੰ ਉਹੀ ਗੁਨਾਹ ਕਰਨ ਤੋਂ ਰੋਕਦੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਤ ਹੈ ਇਹ ਨਾਟਕ।


ਹਰਕਿਸ਼ਨ ਸਿੰਘ ਸੁਰਜੀਤ ਦਾ ਅੰਤਿਮ ਸੰਸਕਾਰ ਅੱਜ

ਨਵੀਂ ਦਿੱਲੀ, 2 ਅਗਸਤ (ਵਿਸ਼ਵ ਵਾਰਤਾ)-ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸੀਨੀਅਰ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਦਾ ਅੰਤਿਮ ਸੰਸਕਾਰ ਕੱਲ੍ਹ ਸ਼ਾਮ ਪੰਜ ਵਜੇ ਕੀਤਾ ਜਾਵੇਗਾ। ਉਨ੍ਹਾਂ ਦਾ ¦ਬੀ ਬੀਮਾਰ ਮਗਰੋਂ ਕੱਲ੍ਹ ਨੋਇਡਾ ਦੇ ਇਕ ਨਿਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਸੁਰਜੀਤ ਦੀ ਦੇਹ ਇਥੇ ਏਮਸ ਵਿਚ ਰੱਖੀ ਗਈ ਹੈ, ਜਿਸ ਨੂੰ ਕੱਲ੍ਹ ਸਵੇਰੇ ਮਾਕਪਾ ਦਫਤਰ ਏ.ਕੇ. ਗੋਪਾਲਨ ਭਵਨ ਵਿਚ ਲੈ ਜਾਇਆ ਜਾਵੇਗਾ। ਇਸ ਤੋਂ ਬਾਅਦ ਢਾਈ ਵਜੇ ਉਨ੍ਹਾਂ ਦੀ ਦੇਹ ਨੂੰ ਜਨਤਾ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਜਿਥੇ ਲੋਕ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਂਟ ਕਰ ਸਕਣਗੇ।

ਸ਼੍ਰੀ ਸੁਰਜੀਤ ਦੇ ਅਕਾਲ ਚਲਾਣੇ ‘ਤੇ ਸ:ਮਾਨ ਨੇ ਡੂੰਘਾ ਦੁੱਖ ਪ੍ਰਗਟਾਇਆ

ਚੰਡੀਗੜ੍ਹ 2 ਅਗਸਤ,08 :- ਸ਼੍ਰੀ ਹਰਕ੍ਰਿਸ਼ਨ ਸਿੰਘ ਸੁਰਜੀਤ ਵਰਗੀ ਦ੍ਰਿੜਤਾ ਭਰੀ ਸਖਸੀਅਤ ਦੇ ਚਲੇ ਜਾਣ ਨਾਲ ਕਮਿਉਨਿਸਟਾਂ ਵਿੱਚ ਬੈਠੇ ਇੱਕ ਸੂਝਵਾਨ ਸਿੱਖ ਆਗੂ ਦੀ ਬਹੁਤ ਵੱਡੀ ਘਾਟ ਹੋ ਗਈ ਹੈ। ਜਿਸਨੇ 1943 ਵਿੱਚ ‘ਖਾਲਿਸਤਾਨ’ ਦੇ ਮਤੇ ਦੇ ਹੱਕ ਵਿੱਚ ਪ੍ਰੜੋਤਾ ਕਰਕੇ ਇੱਕ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਸੀ। ਉਸ ਸਮੇਂ ਸੋਵੀਅਤ ਯੁਨੀਅਨ ਵੀ ‘ਖਾਲਿਸਤਾਨ’ ਦੇ ਹੱਕ ਵਿੱਚ ਸੀ। ਪਰ ਬਾਅਦ ਵਿੱਚ ਸੋਵੀਅਤ ਯੁਨੀਅਨ ਮਰਹੂਮ ਇੰਦਰਾ ਗਾਂਧੀ ਦੇ ਨੇੜੇ ਹੋ ਗਿਆ ਸੀ ਤੇ ਇੰਦਰਾ ਗਾਂਧੀ ਨੇ ਸੋਵੀਅਤ ਯੁਨੀਅਨ ਦੀ ਸਲਾਹ ਤੇ ਹੀ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ ਬਲਿਊ ਸਟਾਰ ਦੀ ਕਾਰਵਾਈ ਕੀਤੀ ਸੀ।
ਸ: ਮਾਨ ਨੇ ਸ਼੍ਰੀ ਸੁਰਜੀਤ ਸਬੰਧੀ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਵੇਂ ਉਹ ਕਮਿਉਨਿਸਟਾਂ ਦੇ ਗੜ੍ਹ ਵਿੱਚ ਬੈਠੇ ਸਨ ਪਰ ਉਹਨਾ ਦੇ ਉਥੇ ਬੈਠੇ ਵੀ ਆਪਣੀ ਕੌਮ ਤੇ ਪੰਜਾਬ ਦਾ ਦਰਦ ਸੀਨੇ ਵਿੱਚ ਰਹਿੰਦਾ ਸੀ। ਅਜਿਹੇ ਸੱਜਣਾਂ ਦੀ ਜਰੂਰਤ ਹਰ ਕੌਮ ਤੇ ਮੁਲਕ ਨੂੰ ਹੁੰਦੀ ਹੈ। ਅਜਿਹੀਆਂ ਸਖਸੀਅਤਾਂ ਦੇ ਚਲੇ ਜਾਣ ਨਾਲ ਪੈਣ ਵਾਲਾ ਘਾਟਾ ਕਤਈ ਪੂਰਾ ਨਹੀਂ ਹੋ ਸਕਦਾ। ਉਹਨਾ ਸ਼੍ਰੀ ਸੁਰਜੀਤ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਾਰਥਨਾ ਕੀਤੀ ਕਿ ਸਿੱਖ ਕੌਮ ਤੋਂ ‘ਖਾਲਿਸਤਾਨ’ ਪੱਖੀ ਵਿਛੜੀ ਆਤਮਾ ਨੂੰ ਸ਼ਾਂਤੀ ਬਖਸਣ।

ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਤਿੰਨ ਸ਼ੱਕੀਆਂ ਦੇ ਸਕੈਚ ਤਿਆਰ

ਅਹਿਮਦਾਬਾਦ, 2 ਅਗਸਤ 2008 - ਸ਼ਹਿਰ ਵਿਚ ਪਿਛਲੇ ਹਫਤੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਜਾਂਚਕਰਤਾਵਾਂ ਨੇ ਤਿੰਨ ਸ਼ੱਕੀਆਂ ਦੇ ਸਕੈਚ ਤਿਆਰ ਕੀਤੇ ਹਨ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਅਸ਼ੀਸ਼ ਭਾਟੀਆ ਨੇ ਦੱਸਿਆ ਕਿ ਇਕ ਪ੍ਰਤੱਖਦਰਸ਼ੀ ਨੇ ਸ਼ੱਕੀਆਂ ਨੂੰ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਬੰਬ ਰੱਖਦੇ ਹੋਏ ਦੇਖਿਆ ਸੀ। ਉਨ੍ਹਾਂ ਦੇ ਦੱਸੇ ਵੇਰਵੇ ਦੇ ਆਧਾਰ ‘ਤੇ ਅਸੀਂ ਤਿੰਨ ਸ਼ੱਕੀਆਂ ਦੇ ਸਕੈਚ ਤਿਆਰ ਕਰ ਲਏ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਅਜੇ ਸਕੈਚ ਜਾਰੀ ਨਹੀਂ ਕਰਨ ਜਾ ਰਹੇ ਹਾਂ ਕਿਉਂਕਿ ਅਜਿਹਾ ਕਰਨ ਨਾਲ ਜਾਂਚ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ। ਸੂਬੇ ਦੇ ਮਹੱਤਵਪੂਰਨ ਅਤੇ ਨਾਜ਼ੁਕ ਸਥਾਨਾਂ ‘ਤੇ ਸੁਰੱਖਿਆ ਦੇ ਸਖਤ ਇਤਜ਼ਾਮ ਕੀਤੇ ਗਏ ਹਨ। ਪੁਲਿਸ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਬੰਬਾਂ ਦੀ ਫੋਰੇਂਸਿਕ ਰਿਪੋਰਟ ਦੇ ਬਾਰੇ ਵਿਚ ਭਾਟੀਆ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬੰਬ ਬਣਾਉਣ ਦੀ ਸਮੱਗਰੀ ਰਾਜ ਦੇ ਬਾਹਰ ਤੋਂ ਆਈ ਸੀ। ਬੈਟਰੀ ਅਤੇ ਘੜੀਆਂ ਸਥਾਨਕ ਬਜ਼ਾਰਾਂ ਚੋਂ ਲਈਆਂ ਗਈਆਂ ਸਨ। ਸਾਨੂੰ ਲੱਗਦਾ ਹੈ ਕਿ ਸਮੱਗਰੀ ਬਾਹਰ ਤੋਂ ਮੰਗਵਾ ਕੇ ਬੰਬ ਇੱਥੇ ਬਣਾਏ ਗਏ ਹੋਣਗੇ। ਭਾਟੀਆ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਦਾਖਲ ਜ਼ਖਮੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਬੰਬ ਵਿਸਫੋਟ ਅਤੇ ਉਸਤੋਂ ਪਹਿਲਾਂ ਦੇ ਘਟਨਕ੍ਰਮ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਟੈਲੀਵਿਜ਼ਨ ਦੇ ਫੁਟੇਜ਼ ਦੇਖੇ ਹਨ ਅਤੇ ਹਸਪਤਾਲ ਵਿਚ ਮੌਜੂਦ ਪ੍ਰਤੱਖਦਰਸ਼ੀਆਂ ਦੇ ਬਿਆਨ ਵੀ ਦਰਜ ਕੀਤੇ ਹਨ। ਇਸੇ ਦੌਰਾਨ ਸੂਬੇ ਵਿਚ ਵਿਰੋਧੀ ਧਿਰ ਕਾਂਗਰਸ ਨੇ ਧਮਾਕਿਆਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਫਿਲਮ ਸਿੰਘ ਇਜ਼ ਕਿੰਗ ਤੋਂ ਸਿੱਖ ਭਾਈਚਾਰਾ ਨਾਰਾਜ਼

ਨਵੀਂ ਦਿੱਲੀ, 2 ਅਗਸਤ 2008 - ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਦੀ ਅਦਾਕਾਰੀ ਵਾਲੀ ਫਿਲਮ ਸਿੰਘ ਇਜ਼ ਕਿੰਗ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਿੱਖ ਭਾਈਚਾਰੇ ਵਿਚ ਰੋਸ ਪੈਦਾ ਕਰ ਦਿੱਤਾ ਹੈ। ਨਾਰਾਜ਼ ਸਿੱਖ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਇਸ ਫਿਲਮ ਤੋਂ ਸਿੱਖਾਂ ਦੀ ਵਿਚਾਰਧਾਰਾ ਅਤੇ ਪਹਿਚਾਣ ਨੂੰ ਨੁਕਸਾਨ ਪਹੁੰਚਾਇਆ ਹੈ। ਸ੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਚੇਤਾਵਨੀ ਦਿੱਤੀ ਹੈ ਕਿ ਫਿਲਮ ਦੇ ਨਿਰਮਾਤਾਵਾਂ ਨੂੰ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਸ ਫਿਲਮ ਨਾਲ ਜੁੜੀਆਂ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਚਾਹੀਦਾ ਸੀ। ਸਰਨਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫਿਲਮ ਨੂੰ ਦਿੱਲੀ ਵਿਚ ਰਿਲੀਜ਼ ਕਰਨ ਦੀ ਆਗਿਆ ਨਾ ਦੇਣ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਫਿਲਮ ਸਿੱਖ ਧਰਮ ਦੀ ਗਲਤ ਵਿਆਖਿਆ ਕਰਦੀ ਹੈ। ਅਕਾਲ ਤਖਤ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਫਿਲਮ ਦੇ ਇਸ਼ਤਿਹਾਰਾਂ ‘ਤੇ ਧਿਆਨ ਦੇਣਾ ਚਾਹੀਦਾ ਹੈ ਜੋ ਸਿੱਖ ਪਹਿਚਾਣ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਸਾਡੇ ਨੱਕ ਦੇ ਥੱਲੇ ਹੀ ਪ੍ਰਸਾਰਿਤ ਹੋ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫਿਲਮ ਸਿੱਖਾਂ ‘ਤੇ ਇਕ ਕਰਾਰਾ ਮਜ਼ਾਕ ਬਣਨ ਜਾ ਰਹੀ ਹੈ। ਸਰਨਾ ਨੇ ਕਿਹਾ ਕਿ ਫਿਲਮ ਦਾ ਸਿਰਲੇਖ ਸਿੰਘ ਇਜ਼ ਕਿੰਗ ਵੀ ਸਿੱਖ ਵਿਚਾਰਧਾਰਾ ਦਾ ਵਿਰੋਧੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਿੱਖ ਸ਼ਬਦ ਸਿਆਸੀ ਸੱਤਾ ਦਾ ਪ੍ਰਤੀਕ ਨਹੀਂ ਹੈ। ਇਹ ਸ਼ਬਦ ਮਨੁੱਖੀ ਭਾਈਚਾਰੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਇਸ ਫਿਲਮ ਨੂੰ ਇਸਦੇ ਮੌਜੂਦਾ ਸਰੂਪ ਵਿਚ ਨਹੀਂ ਚਲਣ ਦੇਣਗੇ।

ਅਕਾਲੀ ਦਲ ਦੇਸ਼ ਭਰ ’ਚ ਚੋਣਾਂ ਆਪਣੇ ਬਲਬੂਤੇ ਤੇ ਪਾਰਟੀ ਨਿਸ਼ਾਨ ’ਤੇ ਲੜਾਂਗੇ- ਬਾਦਲ

ਦਿੱਲੀ 2 ਅਗਸਤ- ਅਕਾਲੀ ਦਲ ਨੇ ਮੁਲਕ ਦੇ ਸੰਵਿਧਾਨਕ ਤੇ ਸਿਆਸੀ ਢਾਂਚੇ ਨੁੰ ਅਸਲੀ ਅਰਥਾਂ ਵਿਚ ਫੈਡਰਲ ਲੀਹਾਂ ਉਪਰ ਮੁੜ ਵਿਊਂਤਣ ਅਤੇ ਰਾਜਾਂ ਨੂੰ ਵਧੇਰੇ ਵਿੱਤੀ ਖੁਦਮੁਖਤਿਆਰੀ ਤੇ ਰਾਜਸੀ ਤਾਕਤਾਂ ਦੇਣ ਦਾ ਸੱਦਾ ਦਿੱਤਾ ਹੈ ਤਾਂ ਜ਼ੋ ਦੇਸ਼ ਅੰਦਰ ਫੈਲੀ ਗਰੀਬੀ , ਭੁੱਖ-ਮਰੀ, ਅਨਪੜ੍ਹਤਾ ਅਤੇ ਆਰਥਕ ਤੇ ਸਮਾਜਿਕ ਨਾ-ਬਰਾਬਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਸਰਦਾਰ ਜੰਗ ਲੜੀ ਜਾ ਸਕੇ। ਦਿੱਲੀ ਦੀ ਜੇਲ ਰੋਡ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਤੋਂ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਦਿੱਲੀ ਦੀ ਪੰਜਾਬੀ ਵਸੋਂ ਲੰਬੇ ਸਮੇਂ ਤੋਂ ਇਸ ਘੜੀ ਦੀ ਉਡੀਕ ਵਿਚ ਹੀ ਹੋਵੇ। ਦੇਸ਼ ਦੀ ਰਾਜਧਾਨੀ ਦੇ ਇਤਿਹਾਸ ਵਿਚ ਹੁਣ ਤੱਕ ਪੰਜਾਬੀਆਂ ਦੇ ਇਸ ਵੱਡੇ ਇਕੱਠ ਨੂੰ ਵੇਖ ਕੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਚਿਹਰਿਆਂ’ਤੇ ਉਤਸ਼ਾਹ ਅਤੇ ਰੌਣਕ ਡੁੱਲ ਡੁੱਲ ਪੈ ਰਹੀ ਸੀ। ਲੋਕਾਂ ਦੇ ਜ਼ੋਸ਼ੀਲੇ ਜੈਕਾਰਿਆਂ ਦੇ ਨਾਹਰਿਆਂ ਦਰਮਿਆਨ ਅਕਾਲੀ ਹਾਈਕਮਾਂਡ ਵੱਲੋਂ ਕੀਤੇ ਦੂਰ ਰਸ ਸੰਭਾਵਨਾਵਾਂ ਨਾਲ ਭਰਪੂਰ ਰਾਜਸੀ ਐਲਾਨਾਂ ਤੋਂ ਇਸ ਗੱਲ ਦੀ ਝਲਕ ਸਪਸ਼ਟ ਵਿਖਾਈ ਦੇ ਰਹੀ ਸੀ ਕਿ ਮੁਲਕ ਦੇ ਰਾਜਸੀ ਸਮੀਕਰਨਾਂ ਤੇ ਰੁਝਾਨਾਂ ਦੀ ਗਵਾਹੀ ਭਰ ਰਹੇ ਸਨ। ਨੇੜ-ਭਵਿੱਖ ਵਿਚ ਦਿੱਲੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੀਆਂ ਹੋਣ ਵਾਲੀਆਂ ਚੋਣਾਂ ਦੇ ਪ੍ਰਸੰਗ ਨੇ ਇਸ ਰੈਲੀ ਨੂੰ ਸਿਆਸੀ ਤੌਰ ਤੇ ਬੇਹੱਦ ਅਹਿਮ ਬਣਾ ਦਿੱਤਾ ਹੈ।
ਲੋਕਾਂ ਨੂੰ ਸੰਬੋਧਨ ਕਰਦੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਕੇਂਦਰ’ਚ ਬਨਣ ਵਾਲੀ ਅਗਲੀ ਸਰਕਾਰ ਦੀ ਬਣਤਰ ਵਿਚ ਸ਼੍ਰੋਮਣੀ ਅਕਾਲੀ ਦਲ ਹੋਰਨਾਂ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਫੈਸਲਾ ਕੁੰਨ ਰੋਲ ਨਿਭਾਵੇਗਾ। ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿਅਕਾਲੀ ਦਲ ਦਿੱਲੀ ਵਿਖੇ ਹੋਣ ਵਾਲੀ ਲੋਕ ਸਭਾ ਤੇ ਵਿਧਾਨ ਸਭਾ ਦੀ ਚੋਣ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਲੜੇਗੀ। ਦਿੱਲੀ ਦੀ ਵਸੋਂ ਅੰਦਰ ਪੰਜਾਬੀਆਂ ਦੀ ਗਿਣਤੀ 60 ਪ੍ਰਤੀਸ਼ਤ ਹੈ। ਇਸ ਲਈ ਰਾਜਧਾਨੀ ਦੇ ਪ੍ਰਬੰਧਕੀ ਖੇਤਰ ਅੰਦਰ ਜਿੰਤੇਵਾਰੀ ਤੇ ਸ਼ਾਂਤ ਤੇ ਨਿਭਾਉਣੀ ਉਨ੍ਹਾਂ ਦਾ ਸੰਵਿਧਾਨਕ ਜਮਹੂਰੀ ਹੱਕ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਐਨ.ਡੀ.ਏ. ਨਾਲ ਉਹਨਾਂ ਦੀ ਪਾਰਟੀ ਦਾ ਗੱਠਜੋੜ ਚੁੂਨੇ’ਚ ਹਿੱਟ ਵਾਂਗ ਪੱਕਾ ਹੈ। ਪਰ ਅਕਾਲੀ ਦਲ ਸਿੱਧੇ ਤੌਰ’ ਤੇ ਦੇਸ਼ ਭਰ ਅੰਦਰਲੀ ਪੰਜਾਬੀ ਵੱਸੋਂ ਨੂੰ ਲਾਮਬੰਦ ਕਰਕੇ ਇਸ ਗੱਠਜੋੜ ਨੂੰ ਮਜ਼ਬੂਤ ਤੇ ਵਿਸ਼ਾਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਸ: ਬਾਦਲ ਨੇ ਚਿਤਾਵਨੀ ਦਿੰਦਿਆਂ ਮੁਲਕ ਦੇ ਸੱਤਾਧਾਰੀ ਆਗੂਆਂ ਨੂੰ ਖ਼ਬਰਦਾਰ ਕੀਤਾ ਹੈ ਕਿ ਦਿਨੋ ਦਿਨ ਵੱਧ ਰਹੀ ਬੇ ਰੋਜ਼ਗਾਰੀ, ਗਰੀਬੀ ਅਤੇ ਆਰਥਿਕ ਸਮਾਜਿਕ ਨਾ-ਬਰਾਬਰੀ ਕਾਰਨ ਭਾਰਤ ਅੰਦਰ ਰਾਜਸੀ ਆਰਥਿਕਤਾ ਅਤੇ ਅਮਨ ਕਾਨੂੰਨ ਦੀ ਸਮੱਸਿਆ ਨੂੰ ਪੈਦਾ ਕਰਨ ਵਿਚ ਵੱਡਾ ਰੋਲ ਨਿਭਾ ਸਕਦੀਆਂ ਹਨ। ਉਹਨਾਂ ਕਿਹਾ ਕਿ ਮੁਲਕ ਦੀ ਜਵਾਨੀ ਅੰਦਰ ਦਿਨੋਂ ਦਿਨ ਵੱਧ ਰਹੀ ਉਪਰਾਮਤਾ ਨੂੰ ਦੂਰ ਕਰਨ ਅਤੇ ਨਵੀਂ ਪੀੜ੍ਹੀ ਦੀਆਂ ਉਮੰਗਾਂ ਪੂਰੀਆਂ ਕਰਨ ਲਈ ਫੌਰੀ ਤੌਰ ਤੇ ਹੰਗਾਮੀ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁਲਕ ਦੇ ਰਹਿਨੁਮਾ ਜਮੀਨੀ ਹਕੀਕਤਾਂ ਤੋਂ ਬੁਰੀ ਤਰ੍ਹਾਂ ਟੁੱਟੇ ਹੋਏ ਹਨ। ’ਤੁਸੀਂ ਏਅਰ ਕੰਡੀਸ਼ਨਡ ਕਮਰਿਆਂ ਵਿਚ ਬੈਠ ਕੇ ਭਾਰਤ ਵਰਗੇ ਵਿਸ਼ਾਲ ਤੇ ਬਹੁਰੰਗੀ ਮੁਲਕ ਨੂੰ ਨਹੀਂ ਚਲਾ ਸਕਦੇ। ਅੱਜ ਦੇ ਹਾਕਮਾ ਦੀਆਂ ਨੀਤੀਆਂ ਦਾ ਮੁਲਕ ਦੇ ਕਰੋੜਾਂ ਲੋਕਾਂ ਦੀਆਂ ਲੋੜਾਂ ਨਾਲ ਕੋਈ ਸੁਰਮੇਲ ਹੀ ਨਹੀਂ ਹੈ। ਇਸ ਦੇ ਨਤੀਜਾ ਹੈ ਕਿ ਕਿ ਅਸਮਾਨ ਛੋਹਦੀਆਂ ਕੀਮਤਾਂ ਤੇ ਸਿੱਕੇ ਦੀ ਫੈਲਾਅ ਦੇ ਰਿਕਾਰਡ ਦਰ ਨੇ ਲੋਕਾਂ ਦਾ ਜਿਉਣਾ ਹਰਾਮ ਕਰ ਰੱਖਿਆ ਹੈ’’, ਉਨ੍ਹਾਂ ਬਹੁਤ ਹੀ ਗੰਭੀਰਤਾ ਤੇ ਸ਼ਿੱਦਤ ਨਾਲ ਕਿਹਾ।ਉਨ੍ਹਾ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਮੁਲਕ ਦੀ ਕਿਸਾਨੀ ਨੂੰ ਵੀ ਕਰਜ਼ੇ ਦੇ ਭਾਰ ਹੇਠ ਦੱਬ ਦਿੱਤਾ ਹੈ। ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਆਪਣੀਆਂ ਜ਼ਰੂਰਤਾਂ ਨੂੰ ਮਨ ਮਾਰ ਕੇ ਤਿਆਗਣ ਤੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਲੀ ਨੂੰ ਸੰਬੋਧਿਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਭਰ ਅੰਦਰ ਇਸ ਵਕਤ ਖੇਤਰੀ ਪਾਰਟੀਆਂ ਦੇ ਪੱਖ ਵਿਚ ਜਬਰਦਸਤ ਲਹਿਰ ਚਲ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਅਪਣਾਏ ਗਏ ਤਾਨਾਸ਼ਾਹੀ ਅਤੇ ਗੈਰ ਸੰਘਵਾਦੀ ਨਿਜ਼ਾਮ ਦੇ ਦਿਨ ਪੁੱਗ ਚੁੱਕੇ ਹਨ। ਭਾਰਤ ਦਾ ਭਵਿੱਖ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਦੇਸ਼ ਭਗਤ ਖੇਤਰੀ ਪਾਰਟੀਆਂ ਦੇ ਹੱਥਾਂ ਵਿਚ ਹੋਵੇਗਾ।’’ ਉਹਨਾਂ ਕਿਹਾ ਕਿ ਦੇਸ਼ ਅੰਦਰ ਪੂਰੀ ਤਰ੍ਹਾਂ ਕੇਂਦਰਵਾਦੀ ਵਿਉਂਤਵੰਦੀ ਦਾ ਹੀ ਨਤੀਜ਼ਾ ਹੈ ਕਿ ਮੁਲਕ ਦਾ ਵਿੱਤੀ ਪ੍ਰਬੰਧ ਬੁਰੀ ਤਰ੍ਹਾਂ ਲੜਖੜਾ ਰਿਹਾ ਹੈ ਅਤੇ ਕੀਮਤਾਂ’ਚ ਅਥਾਹ ਵਾਧੇ ਤੇ ਸਿੱਕੇ ਦੀ ਦਰ ਦੇ ਫੈਲਾਅ ਨੇ ਲੋਕਾਂ ਦਾ ਜਿਉੂਣਾ ਦੁੱਭਰ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿਆਸੀ ਰੁਝਾਨ ਪੂਰੇ ਜ਼ੋਰ ਨਾਲ ਆਰਥਕ ਤੇ ਸਿਆਸੀ ਢਾਂਚੇ ਦੇ ਵਿਕੇਂਦਰੀਕਰਨ ਵੱਲ ਸੇਧਤ ਹੋ ਰਿਹਾ ਹੈ। ਸ: ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਨਾਲ ਲਗਾਤਾਰ ਬੇਇਨਸਾਫ਼ੀ ਤੇ ਵਿਸ਼ਵਾਸ਼ਘਾਤ ਕਰਨ ਲਈ ਜਿੰਮੇਵਾਰ ਠਹਿਰਾਉਂਦਿਆ ਕਾਂਗਰਸ ਉਪਰ ਤਾਬੜ ਤੋੜ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਅੰਦਰ ਸ਼ਹੀਦ ਹੋਣ ਵਾਲਿਆਂ ਵਿਚ 85 ਪ੍ਰਤੀਸ਼ਤ ਅਤੇ ਜੇਲਾਂ ਅੰਦਰ ਤਸੀਹੇ ਝੱਲਣ ਵਾਲਿਆਂ ਵਿਚ 90 ਪ੍ਰਤੀਸ਼ਤ ਤੋਂ ਵੱਧ ਲੋਕ ਪੰਜਾਬੀ ਸਨ। ਇਸ ਦੇ ਬਾਵਜੂਦ ਕਾਂਗਰਸ ਪਾਰਟੀ ਹਮੇਸ਼ਾਂ ਹੀ ਪੰਜਾਬੀਆਂ ਨਾਲ ਆਰਥਕ, ਸਿਆਸੀ ਤੇ ਧਾਰਮਿਕ ਖੇਤਰ ਅੰਦਰ ਮਤਰੇਈ ਮਾਂ ਵਰਗਾ ਸਲੂਕ ਕਰਦੀ ਆ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਭਰ ਦੀਆਂ ਖੇਤਰੀ ਪਾਰਟੀਆਂ ਨੂੰ ਕੌਮੀ ਪੱਧਰ ਤੇ ਇੱਕ ਮੁੱਠ ਕਰਨ ਲਈ ਮੋਹਰੀ ਹੋ ਕੇ ਮੁਹਿੰਮ ਚਲਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਦੇ ਮਾਮਲੇ ਵਿਚ ਖੇਤਰੀ ਅਸਾਵੇਂਪਣ ਤੇ ਵਿੱਤੀ ਤਾਕਤਾਂ ਦੇ ਵਿਕੇਂਦਰੀਕਰਣ ਕਰਨ ਦੇ ਵਖਰੇਵੇਂ ਕਾਰਣ ਦੋ ਤਰ੍ਹਾਂ ਦੇ ਭਾਰਤ ਉਭਰ ਕੇ ਸਾਹਮਣੇ ਆ ਗਏ ਹਨ।
ਇੱਕ ਭਾਰਤ ਭੁੱਖੇ ਪੇਟ ਸੌਂਦਾ ਹੈ ਅਤੇ ਦੂਜੇ ਭਾਰਤ ਨੂੰ ਇਹ ਨਹੀਂ ਪਤਾ ਕਿ ਉੋਹ ਆਪਣੇ ਧੰਨ ਦੇ ਅੰਬਾਰਾਂ ਨੂੰ ਕਿਵੇਂ ਵਰਤੇ। ਅਜਿਹੇ ਹਾਲਾਤ ਦੇਸ਼ ਦੀ ਸੁਰੱਖਿਆ ਤੇ ਸਥਿਰਤਾ ਲਈ ਗੰਭੀਰ ਖਤਰੇ ਵਾਲੇ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਤੁਰੰਤ ਹੰਗਾਮੀ ਕਦਮ ਚੁੱਕਣ ਦੀ ਲੋੜ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਵਿਚ ਵਸਦੇ ਪੰਜਾਬੀਆਂ ਨੂੰ ਆਪਣੀ ਵਿਸ਼ੇਸ਼ ਪਹਿਚਾਣ ਕਾਇਮ ਰੱਖਣ ਅਤੇ ਆਪਣੀਆਂ ਅਮੀਰ ਸਭਿਆਚਾਰਕ ਤੇ ਧਾਰਮਿਕ ਪ੍ਰੰਪਰਾਵਾਂ ਨਾਲ ਜੁੜੇ ਰਹਿਣ ਉਪਰ ਜ਼ੋਰ ਦਿੱਤਾ। ਉਨ੍ਹਾਂ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀਆਂ ਨਾਲ 1984 ਵਿਚ ਦਿੱਲੀ ਤੇ ਹੋਰ ਸ਼ਹਿਰਾਂ ਅੰਦਰ ਵਾਪਰੇ ਕਤਲੇਆਮ ਨੂੰ ਇੱਕ ਚੌਥਾਈ ਸਦੀ ਬੀਤ ਗਈ ਹੈ। ਪਰ ਕੇਂਦਰੀ ਸਰਕਾਰਾਂ ਨੇ ਉਨ੍ਹਾਂ ਬੇਕਸੂਰਾਂ ਤੇ ਬੇਸਹਾਰਾ ਲੋਕਾਂ ਦੇ ਜਖ਼ਮਾਂ ਉਪਰ ਮਲੱਮ ਲਗਾਉਣ, ਫੌਰੀ ਮਸਲੇ ਹੱਲ ਕਰਨ ਅਤੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਲਈ ਹਾਲੇ ਤੱਕ ਕੋਈ ਤਸੱਲੀਬਖਸ਼ ਕਦਮ ਨਹੀਂ ਚੁੱਕਿਆ। ਉਨ੍ਰਾਂ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਵੀ ਸਮੇਂ ਦੇ ਹਾਕਮਾਂ ਨੇ ਹਮੇਸ਼ਾਂ ਹੀ ਅਣਗੌਲਿਆ ਕੀਤਾ ਹੈ। ੂਹੁਣ ਅਸੀਂ ਅਜੇਹੇ ਹਾਲਾਤ ਨੂੰ ਬਦਲਣ ਲਈ ਦ੍ਰਿੜ ਸੰਕਲਪ ਹਾਂ। ਇਸੇ ਲਈ ਅਸੀਂ ਸਮੂਹ ਪੰਜਾਬੀਆਂ ਨੂੰ ਇੱਕ ਸਾਂਝੇ ਪਲੇਟਫ਼ਾਰਮ ਉਪਰ ਇਕੱਠੇ ਕਰਨ ਲਈ ਜੁੱਟ ਗਏ ਹਾਂੂ, ਉਨ੍ਹਾਂ ਜ਼ੋਰ ਦੇ ਕੇ ਕਿਹਾ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਇਲਾਵਾ ਪਾਰਟੀ ਦੇ ਸਕੱਤਰ ਜਨਰਲ, ਸ: ਸੁਖਦੇਵ ਸਿੰਘ ਢੀਂਡਸਾ, ਜਨਰਲ ਸਕੱਤਰ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ., ਸਾਬਕਾ ਪ੍ਰਧਾਨ ਸ:ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਓਂਕਾਰ ਸਿੰਘ ਥਾਪਰ ਸਮੇਤ ਕਈ ਹੋਰ ਸੀਨੀਅਰ ਅਕਾਲੀ ਆਗੂ ਵੀ ਸ਼ਾਮਿਲ ਸਨ।

ਪਾਕਿਸਤਾਨ ਅੰਬੈਸੀ ‘ਤੇ ਹਮਲੇ ਦੀ ਜਾਂਚ ਕਰਵਾਏਗਾ

ਕਲੰਬੋ, 2 ਅਗਸਤ 2008 - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੱਸਿਆ ਹੈ ਕਿ ਪਾਕਿਸਤਾਨ ਕਾਬੁਲ ਸਥਿਤ ਭਾਰਤੀ ਅੰਬੈਸੀ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰਵਾਏਗਾ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗਿਲਾਨੀ ਨਾਲ ਆਪਣੀ ਪਹਿਲੀ ਮੁਲਾਕਾਤ ਦੌਰਾਨ ਜੰਗਬੰਦੀ ਦੀ ਉਲੰਘਣਾ ਅਤੇ ਸਰਹੱਦ ਪਾਰ ਤੋਂ ਵਧ ਰਹੀ ਘੁਸਪੈਠ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਦਰਾਰ ਪੈਦਾ ਹੋ ਸਕਦੀ ਹੈ। ਹਾਲ ਦੇ ਅੱਤਵਾਦੀ ਹਮਲੇ ਦੀਆਂ ਘਟਨਾਵਾਂ ‘ਤੇ ਸਖਤ ਰੁਖ ਅਖਤਿਆਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸਦਾ ਅਸਰ ਭਵਿੱਖ ਵਿਚ ਸ਼ਾਂਤੀ ਵਾਰਤਾ ‘ਤੇ ਵੀ ਪੈ ਸਕਦਾ ਹੈ। ਸ੍ਰ. ਸਿੰਘ ਨੇ ਗਿਲਾਨੀ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ 7 ਜੁਲਾਈ ਨੂੰ ਕਾਬੁਲ਼ ਵਿਚ ਭਾਰਤੀ ਅੰਬੈਸੀ ‘ਤੇ ਹੋਏ ਅੱਤਵਾਦੀ ਹਮਲੇ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਹੱਥ ਹੈ ਅਤੇ ਇਸਦੇ ਸਬੂਤ ਵੀ ਸਾਹਮਣੇ ਆਏ ਹਨ। ਇਸ ‘ਤੇ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਤੁਰੰਤ ਇਸ ਮਾਮਲੇ ਦੀ ਜਾਂਚ ਕਰਵਾਏਗਾ। ਵਿਦੇਸ਼ ਸਕੱਤਰ ਸ਼ਿਵ ਸ਼ੰਕਰ ਮੈਨਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਗਿਲਾਨੀ ਨੇ ਹਾਲ ਦੇ ਘਟਨਾਕ੍ਰਮ ਤੋਂ ਉਪਰ ਉੱਠ ਕੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਰੂਰਤ ‘ਤੇ ਵੱਚਨਬੱਧਤ ਪ੍ਰਗਟਾਈ।

ਅਸਟ੍ਰੇਲੀਆਈ ਸੈਲਾਨੀ ਡਾਨ ਏਮਿਲੀ ਗ੍ਰਿਸ ਦੀ ਹੱਤਿਆ ਦੇ ਮਾਮਲੇ ‘ਚ ਦੋ ਦੋਸ਼ੀ ਕਰਾਰ

ਨਵੀਂ ਦਿੱਲੀ, 2 ਅਗਸਤ 2008 - ਦਿੱਲੀ ਦੀ ਇਕ ਅਦਾਲਤ ਨੇ ਚਾਰ ਸਾਲ ਪਹਿਲਾਂ ਬਲਾਤਕਾਰ ਦੇ ਬਾਅਦ ਅਸਟ੍ਰੇਲੀਆਈ ਸੈਲਾਨੀ ਡਾਨ ਏਮਿਲੀ ਗ੍ਰਿਸ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਟੈਕਸੀ ਡਰਾਈਵਰਾਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਕਿਹਾ ਕਿ ਦੋਵਾਂ ਟੈਕਸੀ ਡਰਾਈਵਰਾਂ ਦੇ ਖਿਲਾਫ ਦੋਸ਼ ਸਾਬਤ ਹੋ ਗਏ ਹਨ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਜੋਤੀ ਪ੍ਰਸਾਦ ਅਤੇ ਅਸ਼ੀਸ਼ ਕੁਮਾਰ ਨੇ ਵਿਦੇਸ਼ੀ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਬਾਅਦ ਉਸਦੀ ਹੱਤਿਆ ਕਰ ਦਿੱਤੀ ਸੀ। ਵਧੀਕ ਸੈਸ਼ਨ ਜੱਜ ਵਿਨੋਦ ਕੁਮਾਰ ਨੇ ਦੋਵਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਜੋਤੀ ਪ੍ਰਸਾਦ ਅਤੇ ਅਸ਼ੀਸ਼ ਕੁਮਾਰ ਇਨ੍ਹਾਂ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਅਦਾਲਤ ਦੋਵਾਂ ਦੋਸ਼ੀਆਂ ਨੂੰ ਚਾਰ ਅਗਸਤ ਨੂੰ ਸਜ਼ਾ ਸੁਣਾਏਗੀ। ਇਹ ਸਜ਼ਾ ਉਮਰ ਕੈਦ ਤੋਂ ਲੈ ਕੇ ਫਾਂਸੀ ਤੱਕ ਹੋ ਸਕਦੀ ਹੈ।


ਠਾਠਾ ਮਾਰਦੇ ਇਨਸਾਨੀ ਸਮੁੰਦਰ ਦੀਆਂ ਨਮ ਅੱਖਾਂ ਨੇ ਇਸ਼ਮੀਤ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ

ਲੁਧਿਆਣਾ, 31 ਜੁਲਾਈ (ਰਾਜ ਜੋਸ਼ੀ)-ਪਿਤਾ ਸ੍ਰ. ਗੁਰਪਿੰਦਰ ਸਿੰਘ ਸੋਢੀ ਅਤੇ ਮਾਤਾ ਅੰਮ੍ਰਿਤ ਕੌਰ ਦੀਆਂ ਅੱਖਾਂ ਦਾ ਤਾਰਾ ਤੇ ਸਿੱਖ ਕੌਮ ਦਾ ਮਾਣ ਸਵ. ਇਸ਼ਮੀਤ ਸਿੰਘ (ਸਟਾਰ ਵਾਇਸ ਆਫ ਇੰਡੀਆ) ਜੋ ਬੀਤੀ ਮੰਗਲਵਾਰ ਨੂੰ ਮਾਲਦੀਵ ਦੇ ਇੱਕ ਹੋਟਲ ਦੇ ਸਵੀਮਿੰਗ ਪੂਲ ਵਿਖੇ ਆਪਣੀ ਬੁ¦ਦ ਅਤੇ ਸੁਰੀਲੀ ਆਵਾਜ਼ ਤੋਂ ਸੰਗੀਤ ਪ੍ਰੇਮੀਆਂ ਨੂੰ ਮਹਿਰੂਮ ਕਰ ਗਿਆ ਸੀ ਦਾ ਅੱਜ ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ਸਮਸ਼ਨਾਘਾਟ ਵਿਖੇ ਸ਼ਾਮ 5.35 ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਉਸ ਸਮੇਂ ਇੰਦਰ ਦੇਵਤੇ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਵਹਾ ਤੁਰੇ। ਸ੍ਰ. ਇਸ਼ਮੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੇ ਪਿਤਾ ਵੱਲੋਂ ਅਗਨ ਭੇਂਟ ਕੀਤਾ ਗਿਆ। ਸਵ. ਇਸ਼ਮੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਪੋਸਟ ਮਾਰਟਮ ਕਰਨ ਉਪਰੰਤ ਪੰਜ ਭੁਤਕ ਸਰੀਰ ਉਸ ਦੇ ਗ੍ਰਹਿ ਵਿਖੇ ਲਿਆਂਦਾ ਗਿਆ ਜਿੱਥੋਂ ਹਜ਼ਾਰਾਂ ਨਮ ਅੱਖਾਂ ਨੇ ਉਸ ਨੂੰ ਆਪਣਾ ਸ਼ਰਧਾ ਭੇਂਟ ਕੀਤੀ। ਪੋਸਟ ਮਾਰਟਮ ਰਿਪੋਰਟ ਵਿੱਚ ਭਾਵੇਂ ਮੌਤ ਦਾ ਕਾਰਨ ਪਾਣੀ ਵਿੱਚ ਡੁੱਬਣ ਦਾ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੂਰੀ ਰਿਪੋਰਟ ਲਈ ਉਸਦਾ ਵੀਸਰਾ ਪਟਿਆਲੇ ਭੇਜ ਦਿੱਤਾ ਗਿਆ ਹੈ।
ਇਸ਼ਮੀਤ ਸਿੰਘ ਦੀ ਮਾਈਅਤ ਜੋ ਉਸਦੇ ਗ੍ਰਹਿ ਸ਼ਾਸ਼ਤਰੀ ਨਗਰ ਤੋਂ ਸ਼ਮਸ਼ਾਨਘਾਟ ਤੱਕ ਗਈ ਤੇ ਸਾਰੇ ਰਾਸਤੇ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ ਸੜਕ ਦੇ ਦੋਨੋਂ ਪਾਸੇ ਪਾਈ ਪਰ ਦੇ ਪਾਰ ਖੜੀ-ਖੜੀ ਗਮਗੀਨ ਅਤੇ ਅੱਖਾਂ ਨਮ ਕਰੀ ਖੜੀ ਦੇਖੀ ਗਈ। ਸਵ. ਇਸ਼ਮੀਤ ਸਿੰਘ ਦੀ ਅੰਤਮ ਯਾਤਰਾ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ ਅਤੇ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ. ਐਚ. ਐਮ. ਬੈਂਸ ਸਮੇਤ ਸਟਾਰ ਵਾਇਸ ਆਫ ਇੰਡੀਆ ਦੇ ਜੱਜ ਸ੍ਰ. ਅਭੀਜੀਤ, ਗਾਇਕ ਹੰਸ ਰਾਜ ਹੰਸ, ਮੀਕਾ, ਕੁਲਦੀਪ ਮਾਣਕ, ਕੇ. ਦੀਪ, ਲਵਲੀ ਨਿਰਮਾਣ, ਪੰਮੀ ਬਾਈ, ਮੁਹੰਮਦ ਸਦੀਕ ਆਦਿ ਤੋਂ ਇਲਾਵਾ ਬਹੁਤ ਭਾਰੀ ਗਿਣਤੀ ਵਿੱਚ ਉਭਰਦੇ ਗਾਇਕ ਕਲਾਕਾਰ, ਮੁੱਖ ਪਾਰਲੀਮਾਨੀ ਸਕੱਤਰ ਹਰੀਸ਼ ਰਾਏ ਢਾਂਡਾ, ਭਾਜਪਾ ਪੰਜਾਬ ਪ੍ਰਧਾਨ ਰਾਜਿੰਦਰ ਭੰਡਾਰੀ, ਹਾਉਸਫੈਡ ਚੇਅਰਮੈਨ ਕੇ. ਕੇ. ਬਾਵਾ, ਕਾਂਗਰਸ ਸਕੱਤਰ ਪਵਨ ਦੀਵਾਨ, ਐਸ. ਪੀ. ਸ਼ਰਨਜੀਤ ਸਿੰਘ ਢਿਲੋ, ਪ੍ਰਧਾਨ ਸ੍ਰ. ਪ੍ਰਿਤਪਾਲ ਸਿੰਘ, ਸ੍ਰੀ ਆਸਿਮ ਨਾਗਪਾਲ, ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ, ਡਿਪਟੀ ਸਪੀਕਰ ਪੰਜਾਬ ਸਤਪਾਲ, ਗੋਸਾਈ, ਅਮਰਜੀਤ ਸਿੰਘ ਚਾਵਲਾ, ਆਦਿ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਤੇ ਕੌਂਸਲਰ ਸਾਹਿਬਾਨ ਤੋਂ ਇਲਾਵਾ ਇਸ਼ਮੀਤ ਦੇ ਨਜ਼ਦੀਕੀ ਰਿਸ਼ਤੇਦਾਰ, ਦੋਸਤ ਮਿੱਤਰਾਂ ਦੇ ਨਾਲ ਪਿੰ੍ਰਟ ਅਤੇ ਇਲੈਕਟ੍ਰੇਨਿਕ ਮੀਡੀਆ ਦੇ ਭਾਰੀ ਗਿਣਤੀ ਵਿੱਚ ਪੱਤਰਕਾਰ ਮੌਜੂਦ ਸਨ। ਸ੍ਰ. ਇਸ਼ਮੀਤ ਸਿੰਘ ਦੀ ਆਵਾਜ਼ ਨੂੰ ਰਹਿੰਦੀ ਦੁਨੀਆਂ ਤੱਕ ਲੋਕਾਂ ਵੱਲੋਂ ਯਾਦ ਰੱਖਿਆ ਜਾਵੇਗਾ ਤੇ ਪੰਜਾਬ ਸਰਕਾਰ ਤੇ ਉਸ ਦੀ ਇੱਕ ਢੁੱਕਵੀਂ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ ਹੈ। ਪਰਿਵਾਰ ਦੀ ਮਾਲੀ ਸਹਾਇਤਾ ਲਈ ਸਰਕਾਰ ਪਰਿਵਾਰ ਨਾਲ ਮਿਲ ਬੈਠ ਕੇ ਅਗਲਾ ਐਲਾਨ ਕਰੇਗੀ। ਇਸ਼ਮੀਤ ਸਿੰਘ ਦੀ ਅੰਤਿਮ ਸੰਸਕਾਰ ਯਾਤਰਾ ਵਿੱਚ ਕਾਫੀ ਚਿਹਰੇ ਅਹਿਜੇ ਦੇਖੇ ਗਏ ਜਿਨ੍ਹਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦੀ ਸ਼ਾਇਦ ਇਹੀ ਖੁਆਇਸ਼ ਹੋਵੇ ਕਿ ਜਾਂਦਾ-ਜਾਂਦਾ ਇਸ਼ਮੀਤ ਸ਼ਾਇਦ ਉਠ ਕੇ ਫਿਰ ਆਪਣੀ ਜਾਦੂ ਭਰੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿੱਚ ਗੁੰਜਾਉਣ ਲੱਗ ਪਵੇਗਾ। ਅਸੀਂ ਆਪਣੇ ਵੱਲੋਂ ਤੇ ਆਪਣੇ ਅਦਾਰੇ ਵੱਲੋਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ਼ਮੀਤ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
ਡੁੱਬਣ ਨਾਲ ਹੋਈ ਇਸ਼ਮੀਤ ਦੀ ਮੌਤ
ਲੁਧਿਆਣਾ, (ਰਾਜ ਜੋਸ਼ੀ)-ਉਭਰਦੇ ਗਾਇਕ ਅਤੇ ‘ਵਾਇਸ ਆਫ਼ ਇੰਡੀਆ’ ਦੇ ਵਿਜੇਤਾ ਇਸ਼ਮੀਤ ਸਿੰਘ ਦੀ ਮੌਤ ਪਾਣੀ ਵਿੱਚ ਡੁੱਬਣ ਨਾਲ ਹੀ ਹੋਈ ਹੈ। ਇਸ਼ਮੀਤ ਦੇ ਮ੍ਰਿਤਕ ਸਰੀਰ ਦੇ ਪੋਸਟ–ਮਾਰਟਮ ਤੋਂ ਬਾਅਦ ਅੱਜ ਡਾਕਟਰਾਂ ਨੇ ਇਹ ਖ਼ੁਲਾਸਾ ਕੀਤਾ। ਡਾਕਟਰਾਂ ਅਨੁਸਾਰ ਪੋਸਟ–ਮਾਰਟਮ ਦੌਰਾਨ ਇਸ਼ਮੀਤ ਦੇ ਫੇਫੜੇ ਅਤੇ ਕਿਡਨੀ ਵਿੱਚ ਪਾਣੀ ਭਰਿਆ ਹੋਇਆ ਸੀ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਉਸ ਦੀ ਮੌਤ ਡੁੱਬਣ ਦੀ ਵਜ੍ਹਾ ਨਾਲ ਹੀ ਹੋਈ ਹੈ। ਜ਼ਿਕਰਯੋਗ ਹੇ ਕਿ ਇਸ ਹਫ਼ਤੇ ਮੰਗਲਵਾਰ ਨੂੰ ਮਾਲਦੀਵ ਵਿੱਚ ਇੱਕ ਫਾਇਵ ਸਟਾਰ ਹੋਟਲ ਦੇ ਸਵੀਮਿੰਗ ਪੁਲ ਵਿੱਚ ਡੁੱਬਣ ਨਾਲ ਇਸ਼ਮੀਤ ਦੀ ਮੌਤ ਹੋ ਗਈ ਸੀ। ਲੁਧਿਆਣਾ ਦੇ ਇੱਕ ਮੱਧ ਵਰਗ ਪਰਿਵਾਰ ਦਾ 19 ਸਾਲਾ ਇਸ਼ਮੀਤ ਇੱਕ ਸੰਗੀਤ ਕੰਪਨੀ ਦੇ ਪ੍ਰੋਮੋਸ਼ਨਲ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਮਾਲਦੀਵ ਗਿਆ ਸੀ। ਇਸ਼ਮੀਤ ਦਾ ਮ੍ਰਿਤਕ ਸਰੀਰ ਕੱਲ੍ਹ ਹੀ ਉਸ ਦੇ ਨਗਰ ਲੁਧਿਆਣਾ ਲਿਆਇਆ ਗਿਆ ਸੀ। ਇਸ਼ਮੀਤ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਪਰਿਵਾਰ ਵਾਲਿਆਂ ਅਨੁਸਾਰ ਇਸ਼ਮੀਤ ਦੇ ਸਿਰ ’ਤੇ ਗਹਿਰੇ ਜ਼ਖਮਾਂ ਦੇ ਨਿਸ਼ਾਨ ਸਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਸ ਦੇ ਸਿਰ ’ਤੇ ਹਮਲਾ ਕਰਨ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਇਸ਼ਮੀਤ ਨੂੰ ਸਵੀਮਿੰਗ ਪੁੱਲ ਵਿੱਚ ਡੁਬੋ ਦਿੱਤਾ ਗਿਆ।
ਇਸ਼ਮੀਤ ਦੀ ਮੌਤ ਨਾਲ ਸੋਗ ਦੀ ਲਹਿਰ
ਨਾਭਾ, (ਰਾਜਿੰਦਰ ਸਿੰਘ ਕਪੂਰ)-ਸਟਾਰ ਵਾਇਸ ਆਫ ਇੰਡੀਆ ਦੇ ਜੇਤੂ ਸਟਾਰ ਇਸ਼ਮੀਤ ਸਿੰਘ ਸੋਢੀ ਦੀ ਮਾਲਦੀਵ ਵਿਖੇ ਹੋਈ ਅਚਨਚੇਤ ਮੌਤ ਦੀ ਖਬਰ ਨਾਲ ਨਾਭਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮਹਿਰਮ ਗਰੁੱਪ ਆਫ ਪਬਲੀਕੇਸ਼ਨ ਦੇ ਐਮ. ਡੀ. ਪ੍ਰੋ. ਬੀ. ਐਸ. ਬੀਰ ਨੇ ਇਸ ਮੌਕੇ ਕਿਹਾ ਕਿ ਇਸ਼ਮੀਤ ਦੀ ਮੌਤ ਨਾਲ ਸੰਗੀਤ ਦੀ ਦੁਨੀਆਂ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਿੱਖ ਕੌਮ ਨੇ ਵੀ ਇੱਕ ਸਾਬਤ ਸੂਰਤ ਵਾਲਾ ਹੋਣਹਾਰ ਨੌਜਵਾਨ ਗਾਇਕ ਜੋ ਕਿ ਅਜੇ ਪੁ¦ਘਾ ਪੁੱਟ ਰਿਹਾ ਸੀ, ਖੋਹ ਲਿਆ। ਅੱਜ ਕਈ ਪਰਿਵਾਰਾਂ ਨੇ ਸੋਗ ਵਿੱਚ ਰੋਟੀ ਵੀ ਨਹੀਂ ਖਾਦੀ।
ਇਸ਼ਮੀਤ ਦੀ ਮੌਤ ਨਾਲ ਸਿੱਖੀ ਦੀ ਚੜ੍ਹਦੀ ਕਲਾ ਚਾਹੁਣ ਵਾਲਿਆਂ ਦੀ ਆਸ ਨੂੰ ਝਟਕਾ ਲੱਗਾ
ਸਮਾਣਾ, (ਸਾਹਿਬ ਸਿੰਘ)-ਸਟਾਰ ਵਾਈਸ ਆਫ ਇੰਡੀਆ ਸ. ਇਸ਼ਮੀਤ ਸਿੰਘ ਦੀ ਅਚਾਨਕ ਹੋਈ ਮੌਤ ਨਾਲ ਸਮਾਣਾ ਵਿੱਚ ਸੋਗ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ਿਲ੍ਹਾ ਸਕੱਤਰ ਭਾਈ ਹਰਬੰਸ ਸਿੰਘ ਸਮਾਣਾ ਨੇ ਕਿਹਾ ਹੈ ਕਿ ਇਸ਼ਮੀਤ ਸਿੰਘ ਦੀ ਮੌਤ ਨਾਲ ਸੱਭਿਅਕ ਗਾਇਕੀ ਦੀ ਲਹਿਰ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਇਸ਼ਮੀਤ ਸਿੰਘ ਦੇ ਅੱਗੇ ਆਉਣ ਨਾਲ ਸਿੱਖ ਵਿਰਸਾ ਪ੍ਰਫੁੱਲਤ ਹੋਣ ਦੀ ਆਸ ਸੀ, ਜੋ ਹੁਣ ਖਤਮ ਹੋ ਗਈ ਹੈ। ਗਿਆਨ ਅੰਜਨੁ ਪਬਲਿਕ ਸਕੂਲ ਸਮਾਣਾ ਦੇ ਪ੍ਰਬੰਧਕ ਸੂਬੇਦਾਰ ਜਗਦੀਪ ਸਿੰਘ ਨੇ ਸਟਾਰ ਗਾਇਕ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ਼ਮੀਤ ਸਿੱਖੀ ਸਰੂਪ ਦੀ ਗਾਇਕੀ ਦੇ ਖੇਤਰ ਵਿੱਚ ਤਸਵੀਰ ਮੱਧਮ ਪੈ ਗਈ ਹੈ। ਗਿਆਨ ਅੰਜਨੁ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਕੁਲਵੰਤ ਸਿੰਘ ਐਡਵੋਕੇਟ ਨੇ ਇਸ਼ਮੀਤ ਸਿੰਘ ਦੇ ਗਾਇਕੀ ਖੇਤਰ ਵਿੱਚ ਅੱਗੇ ਆਉਣ ਨਾਲ ਸੱਭਿਅਕ ਗਾਇਕੀ ਦੀ ਆਸ ਬੱਝੀ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਕੁਲਵੰਤ ਦਾ ਕਹਿਣਾ ਹੈ ਕਿ ਇਸ਼ਮੀਤ ਸਿੰਘ ਦੀ ਮੌਤ ਨਾਲ ਸੱਭਿਅਕ ਅਤੇ ਪਰਿਵਾਰਕ ਗਾਇਕੀ ਦਾ ਪੌਦਾ ਲੱਗਦੇ ਸਾਰ ਹੀ ਸੁੱਕ ਗਿਆ ਹੈ। ਇਸ਼ਮੀਤ ਸਿੰਘ ਨੇ ਸਾਰੇ ਪਤਿੱਤ ਅਤੇ ਸਿੱਖ ਵਿਰਸੇ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਸੀ ਕਿ ਆਪਣੇ ਧਰਮ ਵਿੱਚ ਰਹਿੰਦਿਆਂ ਦੁਨੀਆਂ ਦੀ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਗੁਰੂ ਨਾਨਕ ਮਾਰਗ ਸੋਸਾਇਟੀ ਦੇ ਪ੍ਰਧਾਨ ਭਾਈ ਮਹਿੰਦਰ ਸਿੰਘ ਜੱਸਲ ਨੇ ਕਿਹਾ ਕਿ ਜੰਮਣਾ-ਮਰਨਾ ਗੁਰੂ ਦੇ ਭਾਣੇ ਅਨੁਸਾਰ ਹੈ ਪਰ ਇਸ਼ਮੀਤ ਸਿੰਘ ਦੀ ਮੌਤ ਨਾਲ ਸੱਭਿਅਕ ਗਾਇਕੀ ਲਈ ਯਤਨਸ਼ੀਲ ਲੋਕਾਂ ਦੇ ਦੁੱਖਾਂ ਵਿੱਚ ਵਾਧਾ ਹੋ ਗਿਆ ਹੈ। ਉਨ੍ਹਾਂ ਮੁਤਾਬਿਕ ਇਸ਼ਮੀਤ ਸਿੰਘ ਤੋਂ ਬਹੁਤ ਵੱਡੀਆਂ ਆਸਾ ਸਨ ਜੋ ਅਧੂਰੀਆਂ ਰਹਿ ਗਈਆਂ ਹਨ।
ਸੁਲਤਾਨਪੁਰ ਲੋਧੀ, (ਰਾਜਵੀਰ ਸਿੰਘ)-ਇਸ਼ਮੀਤ ਦੀ ਮੌਤ ਮਾਪਿਆਂ ਲਈ ਤਾਂ ਅਸਹਿ ਹੈ ਤੇ ਕਲਾ ਖੇਤਰ ਨੂੰ ਵੀ ਸੋਗਮਈ ਮਾਹੌਲ ਵੱਲ ਧੱਕ ਦਿੱਤਾ ਹੈ। ਇਸ਼ਮੀਤ ਦੀ ਮੌਤ ਕਲਾ ਖੇਤਰ ਲਈ ਕਦੀ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਇਹ ਸ਼ਬਦ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸ. ਹਰਭਜਨ ਸਿੰਘ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਸ਼ਮੀਤ ਉ¤ਪਰ ਵਾਹਿਗੁਰੂ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਸੀ ਕਿ ਉਸ ਨੇ ਛੋਟੀ ਉਮਰ ਵਿੱਚ ਹੀ ‘ਭਾਰਤ ਦੀ ਆਵਾਜ਼’ ਬਣਨ ਦਾ ਮਾਨ ਹਾਸਲ ਕੀਤਾ। ਮੀਟਿੰਗ ਵਿੱਚ ਐਡਵੋਕੇਟ ਰਜਿੰਦਰ ਸਿੰਘ ਰਾਣਾ, ਪਿੰ੍ਰਸੀਪਲ ਬਿਕਰਮਜੀਤ ਸਿੰਘ, ਜਗੀਰ ਸਿੰਘ ਬਾਜਵਾ, ਮਾਸਟਰ ਪਰਸਨ ਲਾਲ, ਨਰਿੰਦਰ ਸਿੰਘ ਸੋਨੀਆ, ਦੇਸ ਰਾਜ ਬੁਲਪੁਰ, ਬਲਦੇਵ ਸਿੰਘ ਬਾਜਵਾ ਹਾਜ਼ਰ ਸਨ।
ਕੁਹਾੜਾ, (ਗੁਰਨਾਮ)-ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਧੜਕਣ, ਗਾਇਕੀ ’ਚ ਛੋਟੀ ਉਮਰੇ ਉਭਰਦੇ ਨੌਜਵਾਨ ਇਸ਼ਮੀਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਮਾਈ ਭਾਗੋ ਕਾਲਜ ਫਾਰਵੂਮੈਨ ਰਾਮਗੜ, ਨਨਕਾਣਾ ਸਾਹਿਬ, ਸਾਹਿਬ ਪਬਲਿਕ ਸਕੂਲ ਬੁੱਢੇਵਾਲ, ਕੋਟ ਗੂੰਗ ਰਾਏ, ਰਤਨਗੜ੍ਹ, ਰਾਮਪੁਰ, ਖਾਸੀ ਕਲਾ, ਫਤਹਿਗੜ੍ਹ ਜੱਟਾਂ ਦੀ ਲੁਧਿਆਣਾ ਇੰਜੀਨੀਅਰਿੰਗ ਐਡ ਟੈਕਨੀਕਲ ਕਾਲਜ ਕਟਾਈ ਕਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਅਤੇ ਇਲਾਕੇ ਦੀਆਂ ਨੌਜਵਾਨ ਸਭਾਵਾਂ ਵੱਲੋਂ ਸ਼ੋਕ ਸਭਾਵਾਂ ਕਰਕੇ ਦੋ ਦਿਨਾਂ ਦਾ ਮੋਨ ਧਾਰਨ ਕਰਕੇ ਇਸ਼ਮੀਤ ਉ¤ਘੇ ਸਿਤਾਰੇ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸਾਹਨੇਵਾਲ ਕੁਹਾੜਾ ਤੇ ਮਾਛੀਵਾੜਾ ਤੋਂ ਵੱਖ-ਵੱਖ 2 ਅਖ਼ਬਾਰਾਂ ਦੇ ਪੱਤਰਕਾਰਾਂ ਸ. ਹਰਜੀਤ ਸਿੰਘ ਢਿੱਲੋਂ, ਸ. ਜਗਤਾਰ ਸਿੰਘ ਹਰਾਂ, ਚਮਨ ਲਾਲ ਚਾਠਲੀ, ਸ. ਅਵਤਾਰ ਨੰਦਪੁਰੀ, ਪ੍ਰੋ. ਲਵਲੀਨ ਬੈਂਸ, ਤੇਲੂ ਰਾਮ ਕੁਹਾੜਾ, ਮਹੇਸ਼ਇੰਦਰ ਮਾਂਗਟ, ਗੁਰਨਾਮ ਕੁਹਾੜਾ, ਗੁਰਚਰਨ ਉ¤ਪਲ, ਪੁਨੀਤ ਬਾਵਾ, ਗੁਰਦੀਪ ਟੱਕਰ, ਜਸਵਿੰਦਰ ਸਚਦੇਵਾ, ਸ਼ੁਸ਼ੀਲ, ਸ਼ਰਮਾ, ਸੁਖਵੰਤ ਸਿੰਘ ਗਿੱਲ, ਸ੍ਰੀ ਕੌਂਸ਼ਲ, ਪਰਮਜੀਤ ਸਿੰਘ, ਜਗਰੂਪ ਮਾਨ, ਤੇ ਗੁਰਪ੍ਰਸ਼ਾਦ ਮਾਛੀਵਾੜਾ ਵੱਲੋਂ ਇਸ਼ਮੀਤ ਦੀ ਮੌਤ ਉ¤ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸੌਧਾ ਸਾਧ ਦੀ ਗ੍ਰਿਫ਼ਤਾਰੀ, ਧਾਰਾ 25 ਵਿਚ ਸੋਧ ਅਤੇ ਸਿੱਖ ਰੈਫ਼ਰੈਸ਼ ਲਾਇਬ੍ਰੇਰੀ ਦੇ ਖ਼ਜ਼ਾਨੇ ਦੀ ਵਾਪਸੀ ਲਾਈ ਵੱਖ ਵੱਖ ਪਾਰਟੀਆ ਦੇ ਆਗੂਆਂ ਵਲੋਂ ਪੰਚ ਪ੍ਰਧਾਨੀ ਨੂੰ ਮਦਦ ਦਾ ਭਰੋਸਾ

ਨਵੀਂ ਦਿੱਲੀ 31 ਜੁਲਾਈ (ਪਰਦੀਪ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸੌਦਾ ਸਾਧ ਦੀ ਗ੍ਰਿਫ਼ਤਾਰੀ, ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦਰਸਾਉਂਦੀ ਸੰਵਿਧਾਨ ਦੀ ਧਾਰਾ 25 ਵਿਚ ਸੋਧ ਅਤੇ ਜੂਨ 84 ਦੇ ਘੱਲੂਘਾਰੇ ਮੌਕੇ ਭਾਰਤੀ ਫ਼ੌਜ ਵਲੋਂ ਲੁੱਟੇ ਗਏ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖਜ਼ਾਨੇ ਦੀ ਵਾਪਸੀ ਆਦਿ ਮੰਗਾਂ ਨੂੰ ਲੈ ਕੇ ਇਥੇ ਜੰਤਰ ਮੰਤਰ ਚੌਂਕ ਵਿਚ ਦਿਤੇ ਜਾ ਰਹੇ ਧਰਨੇ ਦੌਰਾਨ ਦਲ ਦੇ ਮੈਂਬਰਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸ੍ਰੀ ਡੀ ਆਰ ਤ੍ਰਿਪਾਠੀ ਨੇ ਉਪ੍ਰੋਕਤ ਮੰਗਾਂ ਨੂੰ ਜ਼ਾਇਜ ਦੱਸਦੇ ਹੋਏ ਪਾਰਟੀ ਪੱਧਰ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।ਇਹ ਜਾਣਕਾਰੀ ਦਿੰਦਿਆਂ ਦਲ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ ਅਤੇ ਦਲ ਦੇ ਯੂਥ ਵਿੰਗ ਦੇ ਕੌਮੀ ਪੰਚ ਭਾਈ ਮਨਧੀਰ ਸਿੰਘ ਨੇ ਦੱਸਿਆ ਕਿ ਸ੍ਰੀ ਤ੍ਰਿਪਾਠੀ ਤੋਂ ਇਲਾਵਾ ਅਸੀਂ ਸ੍ਰੀ ਐਸ ਆਰ ਜ਼ਿਲਾਨੀ ਨੂੰ ਵੀ ਮਿਲੇ ਹਾਂ ਉਨ੍ਹਾਂ ਨੇ ਵੀ ਇਨ੍ਹਾਂ ਮੰਗਾਂ ਨੂੰ ਜਾਇਜ਼ ਦੱਸਿਆ ਹੈ ਤੇ ਪਾਰਲੀਮੈਂਟ ਦੇ 11 ਅਗਸਤ ਤੋਂ ਸ਼ੁਰੂ ਹੋ ਰਹੇ ਮੌਨਸੂਨ ਸ਼ੈਸਨ ਦੌਰਾਨ ਇਨ੍ਹਾਂ ਮੰਗਾਂ ਨੂੰ ਉਠਾਉਣ ਦਾ ਵਾਅਦਾ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ 11 ਅਗਸਤ ਤੋਂ ਬਾਅਦ ਪੰਚ ਪ੍ਰਧਾਨੀ ਵਲੋਂ ਇਕ ਵਿਸ਼ੇਸ ਸ਼ੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਇਨ੍ਹਾ ਮੰਗਾਂ ਨੂੰ ਪਾਰਲੀਮੈਂਟ ਸੈਸਨ ਦੌਰਾਨ ਉਠਾਉਣ ਲਈ ਵੱਖ ਵੱਖ ਖੇਤਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਦਲ ਦੇ ਆਗੂਆਂ ਨੇ ਜੰਮੂ ਕਸਮੀਰ ਦੀ ਪੀਪਲਜ਼ ਡੈਮੋਕ੍ਰੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ੍ਰੀ ਟੀ. ਐਸ. ਬਾਜਵਾ ਨਾਲ ਵੀ ਸੰਪਰਕ ਕੀਤਾ। ਸ੍ਰੀ ਬਾਜ਼ਵਾ ਨੇ ਵੀ ਇਨ੍ਹਾ ਮੁਦਿਆਂ ਨੂੰ ਸੰਸਦ ਵਿਚ ਉਠਾਉਣ ਲਈ ਅਪਣੀ ਪਾਰਟੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਹੈੇ। ਉਕਤ ਆਗੂਆ ਨੇ ਕਿਹਾ ਕਿ ਸ੍ਰੀ ਬਾਜਵਾ ਇਸ ਸਬੰਧੀ 10 ਅਗਸਤ ਨੂੰ ਸਾਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਪਣੀਆਂ ਜ਼ਾਇਜ ਮੰਗਾਂ ਦੇ ਹੱਕ ਵਿਚ ਲੋਕ ਰਾਏ ਬਣਾਉਣ ਲਈ ਨਾਗਾਲੈਂਡ ਫ਼ਾਰੰਟ ਦੇ ਆਗੂਆਂ ਤੋਂ ਇਲਾਵਾ ਸਮੁੱਚੀਆ ਘੱਟ ਗਿਣਤੀਆਂ ਦੇ ਆਗਅੂਾਂ ਨੂੰ ਵੀ ਮਿਲਿਆ ਜਾ ਰਿਹਾ ਹੈ। ਇਥੋਂ ਦੇ ਜੰਤਰ ਮੰਤਰ ਵਿਚ ਦਿਤੇ ਜਾ ਰਹੇ ਧਰਨੇ ਦੌਰਾਨ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਖਾਸ ਕਰ ਨੌਜਵਾਨ ਵਰਗ ਇਨ੍ਹਾਂ ਮੰਗਾਂ ਨੂੰ ਲੈ ਕੇ ਬਹੁਤ ਰੁਚੀ ਵਿਖਾ ਰਿਹਾ ਹੈ। ਧਰਨੇ ਦੌਰਾਨ ਨੌਜਵਾਨਾਂ ਦਾ ਇਸ ਥਾਂ ‘ਤੇ ਆਉਣਾ-ਜਾਣਾ ਤੇ ਪੰਥਕ ਆਗੂਆ ਨਾਲ ਵਿਚਾਰ ਵਟਾਂਦਰਾ ਕਰਨ ਦਾ ਸਿਲਸਿਲਾ ਲਗਤਾਰ ਬਣਿਆ ਹੋਇਆ ਹੈ ਜੋ ਕੌਮ ਦੀ ਨਵੀਂ ਪੀੜ੍ਹੀ ਅੰਦਰ ਪੈਦਾ ਹੋ ਰਹੀ ਜਾਗਰੂਕਤਾ ਅਤੇ ਅਪਣੇ ਮੂਲ ਪ੍ਰਤੀ ਉਠ ਰਹੀ ਖਿੱਚ ਦਾ ਪ੍ਰਤੀਕ ਹੈ

ਦਲ ਖਾਲਸਾ ਨੇ ਡੇਰਾ ਮੁਖੀ ਖਿਲਾਫ਼ ਕਾਨੂੰਨੀ ਕਾਰਵਾਈ ਨੂੰ ਲੈ ਕੇ ਸਮੂਹ ਸਾਂਸਦਾ ਨੂੰ ਪੱਤਰ ਲਿਖੇ

ਹੁਸ਼ਿਆਰਪੁਰ, 31 ਜੁਲਾਈ (ਬਲਜਿੰਦਰਪਾਲ ਸਿੰਘ)-ਦਲ ਖਾਲਸਾ ਨੇ ਭਾਰਤ ਦੇ ਸਮੂਹ ਲੋਕ ਸਭਾ ਦੇ ਮੈਂਬਰਾਂ ਨੂੰ ਪੱਤਰ ਲਿਖ ਕੇ ਡੇਰਾ ਸਿਰਸਾ ਮੁਖੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕੇਂਦਰ ਸਰਕਾਰ ਉ¤ਤੇ ਦਬਾਅ ਪਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਕੰਵਰਪਾਲ ਸਿੰਘ ਵਲੋਂ ਲਿਖੇ ਇਸ ਪੱਤਰ ਵਿਚ ਲੋਕ ਸਭਾ ਮੈਂਬਰਾਂ ਨੂੰ ਪੰਜਾਬ ਦੀ ਅਸਥਿਰ ਤੇ ਖਤਰਨਾਕ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਦਲ ਖਾਲਸਾ ਨੇ ਲੋਕ ਸਭਾ ਮੈਂਬਰਾਂ ਨੂੰ ਆਪਣਾ ਪ੍ਰਭਾਵ ਵਰਤ ਕੇ ਸਮੇਂ ਸਿਰ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ। ਦਲ ਖਾਲਸਾ ਨੇ ਇਸ ਪੂਰੇ ਵਿਵਾਦ ਲਈ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਮੁੱਖ ਰੂਪ ਵਿਚ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਇਨ੍ਹਾਂ ਸਰਕਾਰਾਂ ਉ¤ਤੇ ਸਿਰਸੇ ਬਣੇ ਡੇਰੇ ਦੀ ਪੁਸ਼ਤਪਨਾਹੀ ਕਰਨ ਉ¤ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ 13 ਅਪ੍ਰੈਲ, 1978 ਨੂੰ ਸਰਕਾਰੀ ਸ਼ਹਿ ਪ੍ਰਾਪਤ ਨਕਲੀ ਨਿਰੰਕਾਰੀਆਂ ਵਲੋਂ 13 ਸਿੰਘਾਂ ਦੇ ਕਤਲ ਨੇ ਐਸਾ ਭਾਂਬੜ ਲਾਇਆ ਜਿਸ ਦੇ ਨਤੀਜੇ ਵਜੋਂ ਗੁਰੂ ਡੰਮ ਵਿਰੁੱਧ ਸਿੱਖ ਸੰਘਰਸ਼ ਨੇ ਜਨਮ ਲਿਆ ਅਤੇ ਬਾਅਦ ਵਿਚ ਜੋ ਅਜ਼ਾਦੀ ਸੰਘਰਸ਼ ਵਿਚ ਤਬਦੀਲ ਹੋ ਗਿਆ। ਉਨ੍ਹਾਂ ਕਿਹਾ ਕਿ ਅੱਜ ਫਿਰ 30 ਸਾਲ ਬਾਅਦ ਵੀ ਸਥਿਤੀ ਵਿਚ ਉਹੀ ਰਹੱਸਮਈ ਸੁਮੇਲਤਾ ਦਿਸ ਰਹੀ ਹੈ। ਸਿੱਖ ਅਕੀਦਿਆਂ ਅਤੇ ਸੰਸਥਾਵਾਂ ਦੀ ਬੇਪਤੀ ਅਤੇ ਸਿੱਖ ਧਾਰਮਿਕ ਸੰਵੇਦਨਸ਼ੀਲਤਾ ਨੂੰ ਜਨਤਕ ਤੌਰ ’ਤੇ ਭੜਕਾਉਣ ਦੀ ਸਰਕਾਰੀ ਨੀਤੀ ਅੱਜ ਵੀ ਅਮਲ ਵਿਚ ਹੈ। ਦਲ ਖਾਲਸਾ ਨੇ ਪੱਤਰ ’ਚ ਕਾਂਗਰਸ ਨੂੰ ਸਾਰੇ ਪੁਆੜਿਆਂ ਦੀ ਮਾਂ ਦੱਸਦਿਆਂ ਕਿਹਾ ਕਿ ਹਰਿਆਣਾ ਤੇ ਪੰਜਾਬ ਦੀ ਕਾਂਗਰਸ ਇਸ ਡੇਰੇ ਤੋਂ ਸਿਆਸੀ ਲਾਹਾ ਲੈਣ ਲਈ ਇਸ ਨੂੰ ਹੱਲਾ-ਸ਼ੇਰੀ ਦੇ ਰਹੀ ਹੈ। ਉਨ੍ਹਾਂ ਲੋਕ ਸਭਾ ਮੈਂਬਰਾਂ ਨੂੰ ਗ੍ਰਹਿ ਵਿਭਾਗ ਉ¤ਤੇ ਆਪਣਾ ਅਸਰ-ਰਸੂਖ ਵਰਤਣ ਲਈ ਜ਼ੋਰ ਦਿੱਤਾ ਹੈ।

ਆਜ਼ਾਦੀ ਲਈ ਦਿੱਤੀਆਂ ਸ਼ਹਾਦਤਾਂ ਦਾ ਮੁੱਲ ਨਹੀਂ ਪਾਇਆ ਕਾਂਗਰਸ ਸਰਕਾਰਾਂ ਨੇ : ਬਾਦਲ
ਸ਼ਹੀਦ ਊਧਮ ਸਿੰਘ ਨੂੰ 69ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀਆਂ

ਸੁਨਾਮ, 31 ਜੁਲਾਈ (ਦਰਸ਼ਨ ਸਿੰਘ ਚੌਹਾਨ) : ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਅੰਦਰ ਲੰਮਾ ਸਮਾਂ ਰਾਜ ਕਰਨ ਵਾਲੀਆਂ ਕਾਂਗਰਸ ਸਰਕਾਰਾਂ ਨੇ ਸ਼ਹੀਦਾਂ ਵਲੋਂ ਆਜ਼ਾਦੀ ਪ੍ਰਾਪਤੀ ਲਈ ਦਿੱਤੀਆਂ ਸ਼ਹਾਦਤਾਂ ਦਾ ਮੁੱਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਕੁਰਬਾਨੀਆਂ ਇਸ ਲਈ ਦਿੱਤੀਆਂ ਸਨ ਕਿ ਦੇਸ਼ ਅੰਦਰ ਨਾ ਹੀ ਕੋਈ ਗਰੀਬ ਹੋਵੇਗਾ ਅਤੇ ਨਾ ਹੀ ਕੋਈ ਅਨਪੜ੍ਹ ਰਹੇਗਾ ਪਰ ਕਾਂਗਰਸ ਪਾਰਟੀ ਦੀਆਂ ਮਾਰੂ ਨੀਤੀਆਂ ਕਾਰਨ ਮੁਲਕ ਅੰਦਰ ਅਨਪੜ੍ਹਤਾ, ਗਰੀਬੀ ਅਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ। ਸਥਾਨਕ ਅਨਾਜ ਮੰਡੀ ਵਿਖੇ ਸ਼ਹੀਦ ਊਧਮ ਸਿੰਘ ਦੇ 69ਵੇਂ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਕੀਤੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਅੰਦਰ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਉਸਨੇ ਹਮੇਸ਼ਾ ਹੀ ਪੰਜਾਬ ਨਾਲ ਧਾਰਮਿਕ, ਆਰਥਿਕ ਅਤੇ ਸਿਆਸੀ ਤੌਰ 'ਤੇ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀ ਵਿਤਕਰੇਬਾਜ਼ੀ ਤਾਂ ਮੁਗਲਾਂ ਨੇ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜ਼ਾਦੀ ਪ੍ਰਾਪਤੀ ਲਈ ਪੰਜਾਬੀਆਂ ਨੇ ਲਾਮਿਸਾਲ ਕੁਬਾਨੀਆਂ ਕੀਤੀਆਂ, ਜਿਨ੍ਹਾਂ ਵਿਚ ਸਿੱਖਾਂ ਦੀ ਗਿਣਤੀ 80 ਫੀਸਦੀ ਬਣਦੀ ਹੈ। ਮਨੁੱਖਤਾ ਲਈ ਪਹਿਲੀ ਕੁਰਬਾਨੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਤਵੀਆਂ 'ਤੇ ਬੈਠ ਕੇ ਦਿੱਤੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਹੀ ਵਾਰ ਦਿੱਤਾ।ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬਦਲਾਖੋਰੀ ਦਾ ਸ਼ਿਕਾਰ ਜਿਥੇ ਸਨਅਤਕਾਰ ਹੋ ਰਿਹਾ ਹੈ, ਉਥੇ ਮਾਡੀ ਆਰਥਿਕਤਾ ਕਰਨ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਅੰਨ ਭੰਡਾਰ ਵਿਚ 60 ਫੀਸਦੀ ਹਿੱਸਾ ਪਾਉਣ ਵਾਲੇ ਪੰਜਾਬ ਸੂਬੇ ਲਈ ਕੇਂਦਰੀ ਸਰਕਾਰ ਵਲੋਂ ਪੂਰੇ ਦੇਸ਼ ਲਈ ਬਜਟ ਵਿਚ ਖੇਤੀ ਲਈ ਰੱਖੇ 3125 ਕਰੋੜ ਰੁਪਏ ਵਿਚੋਂ ਪੰਜਾਬ ਨੂੰ ਇਕ ਫੀਸਦੀ ਦਿੱਤਾ ਗਿਆ ਹੈ। ਕਰਜ਼ਾ ਮੁਆਫੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਲਈ ਰੱਖੇ 71 ਹਜ਼ਾਰ ਕਰੋੜ ਰੁਪਏ ਵਿਚੋਂ ਵੀ ਪੰਜਾਬ ਨੂੰ ਇਕ ਫੀਸਦੀ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦਾ 1021 ਕਰੋੜ ਮੁਆਫ ਹੋਵੇਗਾ, ਜਦਕਿ ਹਰਿਆਣਾ ਨੂੰ 17 ਸੌ ਕਰੋੜ ਦਿੱਤੇ ਜਾਣਗੇ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਨੂੰ ਹਰ ਪੱਖੋਂ ਤਰੱਕੀ 'ਤੇ ਲੈ ਕੇ ਜਾਣ ਦਾ ਤਹੱਈਆ ਕੀਤਾ ਹੋਹਿਆ ਹੈ। ਪੀਣ ਵਾਲਾ ਪਾਣੀ, ਸੀਵਰੇਜ ਪ੍ਰਣਾਲੀ ਅਤੇ ਸੜਕਾਂ ਦੇ ਸੁਧਾਰ ਲਈ ਸਰਕਾਰ ਉਪਰਾਲੇ ਕਰ ਰਹੀ ਹੈ। ਨਹਿਰੀ ਪਾਣੀ ਦੀ ਘਾਟ ਦੂਰ ਕਰਨ ਲਈ ਯੋਜਨਾਵਾਂ ਤਿਆਰ ਕੀਤਆਂ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ਪੇਂਡੂ ਸੜਕਾਂ ਦੀ ਮੁਰੰਮਤ ਲਈ 450 ਕਰੋੜ ਅਤੇ ਨਵੀਆਂ ਸੜਕਾਂ ਬਣਾਉਣ ਲਈ 300 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ੍ਰ. ਬਾਦਲਨੇ ਬੀ. ਡੀ. ਪੀ. ਓ. ਦਫਤਰ ਦੇ ਨਜ਼ਦੀਕ ਰਾਜ ਸਰਕਾਰ ਵਲੋਂ ਸ਼ਹੀਦ ਊਧਮ ਸਿੰਘ ਦੇ ਨਵੇਂ ਸਥਿਤ ਕੀਤੇ 12 ਫੁੱਟ ਲੰਬੇ ਆਤਮਕੱਦ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵੀ ਅਦਾ ਕੀਤੀ। ਕਾਂਸੀ ਦੇ ਬਣੇ ਇਸ ਬੁੱਤ 'ਤੇ ਕਰੀਬ 22 ਲੱਖ ਰੁਪਏ ਦੀ ਲਾਗਖਤ ਆਈ ਹੈ।

ਸੌਦਾ ਗੁਰਮੀਤ ਰਾਮ ਰਹੀਮ ਨੂੰ ਜਾਨੋਂ ਮਾਰਨ ਦੀ ਧਮਕੀ

ਕੁਰੂਕਸ਼ੇਤਰ, 31 ਜੁਲਾਈ 2008 - ਬੱਬਰ ਖਾਲਸਾ ਨੇ ਸਿੱਖ ਧਰਮ ਗੁਰੂਆਂ ਦੇ ਨਾਲ ਟੱਕਰ ਲੈਣ ਵਾਲੇ ਡੇਰਾ ਸੌਦਾ ਸਿਰਸਾ ਦੇ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ. ਉਸਨੇ ਅੰਬਾਲਾ ਕੈਂਟ ਸਟੇਸ਼ਨ ਸਮੇਤ ਹਰਿਆਣਾ ਅਤੇ ਪੰਜਾਬ ਦੇ ਕੁੱਝ ਰੇਲਵੇ ਸਟੇਸ਼ਨਾਂ ਨੂੰ 14 ਤੋਂ 15 ਅਗਸਤ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ. ਬਰਾਰਾ ਦੇ ਸਟੇਸ਼ਨ ਮਾਸਟਰ ਨੂੰ ਧਮਕੀ ਭਰਿਆ ਇੱਕ ਪੱਤਰ ਮਿਲਿਆ ਹੈ. ਸੰਗਠਨ ਦੇ ਕਥਿਤ ਖੇਤਰੀ ਕਮਾਂਡਰ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਨੂੰ 14 ਅਗਸਤ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ੀ ਦੇ ਲਈ ਅੰਬਾਲਾ ਆਉਣ ਉੱਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ. ਸਟੇਸ਼ਨ ਮਾਸਟਰ ਨੇ ਮਾਮਲੇ ਦੇ ਬਾਰੇ ਵਿੱਚ ਰੇਲਵੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ. ਪੁਲਿਸ ਮੁੱਖੀ ਰੇਲਵੇ ਭਾਰਤੀ ਅਰੋੜਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਦੇ ਵਿਰੁੱਧ ਇੱਕ ਮਾਮਲਾ ਦਰਜ ਕਰ ਲਿਆ ਗਿਆ ਹੈ. ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਪੱਤਰ ਅੰਬਾਲਾ ਕੈਂਟ ਦੇ ਸਟੇਸ਼ਨ ਮਾਸਟਰ ਨੂੰ ਭੇਜਿਆ ਗਿਆ ਸੀ ਅਤੇ ਰੇਲਵੇ ਪੁਲਿਸ ਨੇ ਧਮਕੀ ਪੱਤਰ ਭੇਜਣ ਵਾਲੇ ਵਿਅਕਤੀ ਦੀ ਪਹਿਚਾਣ ਦੱਸਣ ਵਾਲੇ 50000 ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ.

ਹਰਕਿਸ਼ਨ ਸਿੰਘ ਸੁਰਜੀਤ ਦੀ ਹਾਲਤ ਗੰਭੀਰ

ਨਵੀਂ ਦਿੱਲੀ, 31 ਜੁਲਾਈ -ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਅਤੇ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਹਰਕਿਸ਼ਨ ਸਿੰਘ ਸੁਰਜੀਤ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਦੇ ਗੁਰਦੇ ਦੀ ਸਥਿਤੀ ਲਗਾਤਾਰ ਮਾੜੀ ਹੁੰਦੀ ਜਾ ਰਹੀ ਹੈ। ਸੁਰਜੀਤ ਦਾ ਇਲਾਜ ਰਾਸ਼ਟਰੀ ਰਾਜਧਾਨੀ ਖੇਤਰ ਨੋਇਡਾ ਦੇ ਮੈਟਰੋ ਹਸਪਤਾਲ ਵਿੱਚ ਚੱਲ ਰਿਹਾ ਹੈ। ਸੁਰਜੀਤ ਦੇ ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਮਾਕਪਾ ਨੇਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਦੇ ਗੁਰਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਦਿਨ-ਪ੍ਰਤੀ-ਦਿਨ ਉਹਨਾਂ ਦੇ ਗੁਰਦੇ ਦੀ ਹਾਲਤ ਵਿਗੜਦੀ ਜਾ ਰਹੀ ਹੈ। ਹਸਪਤਾਲ ਦੇ ਡਾਕਟਰ ਪੁਰਸ਼ੋਤਮ ਲਾਲ ਦੀ ਦੇਖ-ਰੇਖ ਵਿੱਚ ਮਾਕਪਾ ਨੇਤਾ ਦਾ ਇਲਾਜ ਜਾਰੀ ਹੈ।

ਸੁਖਬੀਰ ਦੇ ਨਾਲ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਵੀ ਤਲਬ ਕਰਨ ਲਈ ਅਦਾਲਤ ’ਚ ਅਰਜ਼ੀ² ਦਾਇਰ

ਕੋਟਕਪੂਰਾ, 31 ਜੁਲਾਈ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਇੱਥੋਂ ਦੀ ਅਦਾਲਤ ਵਿੱਚ ਚੱਲ ਰਹੇ ਇੱਕ ਫੌਜਦਾਰੀ ਕੇਸ ਨੇ ਅੱਜ ਉਸ ਵੇਲੇ ਇੱਕ ਨਵਾਂ ਮੋੜ ਲੈ ਲਿਆ ਜਦੋਂ ਸੰਬੰਧਿਤ ਅਦਾਲਤ ਵਿੱਚ ਸ਼ਿਕਾਇਤ ਕਰਤਾ ਨੇ ਸੀ.ਆਰ.ਪੀ.ਸੀ. ਦੀ 319 ਤਹਿਤ ਅਰਜ਼ੀ ਦੇ ਕੇ ਅਦਾਲਤ ਪਾਸੋਂ ਮੰਗ ਕੀਤੀ ਹੈ ਕਿ ਉਸ ਦੀ ਕੁੱਟਮਾਰ ਕਰਨ ਅਤੇ ਕੈਮਰਾ ਖੋਹਣ ਅਤੇ ਸੁਖਬੀਰ ਸਿੰਘ ਬਾਦਲ ਦੀ ਮਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਵਿੱਚ ਤਲਬ ਕੀਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਕੋਟਕਪੂਰਾ ਨੇ 30 ਜੂਨ 2006 ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਖਬੀਰ ਬਾਦਲ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਕੈਮਰਾ ਖੋਹਣ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਸੀ ਜਿਸ ’ਤੇ ਪੁਲਿਸ ਨੇ ਇਹਨਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਨੇ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਇਸ ਅਰਜ਼ੀ ਉਪਰ ਸੁਣਵਾਈ ਨੂੰ 18 ਅਗਸਤ ਵਾਸਤੇ ਰੱਖ ਦਿੱਤਾ ਹੈ ਕਿ ਸੁਖਬੀਰ ਸਿੰਘ ਮਾਮਲੇ ਦੀ ਉਸ ਦਿਨ ਹੀ ਪੇਸ਼ੀ ਹੈ। ਇਸੇ ਤਾਰੀਖ਼ ਉਪਰ ਹੀ ਇਸ ਕੇਸ ਨਾਲ ਸੰਬੰਧਿਤ ਬਾਕੀ ਗਵਾਹਾਂ ਨੂੰ ਵੀ ਅਦਾਲਤ ਵਿੱਚ ਤਲਬ ਕੀਤਾ ਗਿਆ ਹੈ।

ਅਕਾਲੀ ਦਲ ਬਾਦਲ ਦਲ ਦੀ ਦਿੱਲੀ ਰੈਲੀ ਕੱਲ੍ਹ

ਨਵੀ ਦਿੱਲੀ, 31 ਜੁਲਾਈ (ਅ.ਬ.)- ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਅਗਸਤ ਨੂੰ ਨਵੀ ਦਿੱਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਅਕਾਲੀ ਕਾਨਫਰੰਸ ਦਿੱਲੀ ਦੀ ਕਾਂਗਰਸ ਸਰਕਾਰ ਦੀਆਂ ਅੱਖਾਂ ਖੋਲ੍ਹ ਕੇ ਰੱਖ ਦੇਵੇਗੀ । ਜੇਲ੍ਹ ਰੋਡ, ਨਵੀਂ ਦਿੱਲੀ ਵਿਖੇ ਸ਼ਾਮ 5 ਵਜੇਂ ਸ਼ੁਰੂ ਹੋਣ ਵਾਲੀ ਇਸ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੋਂ ਇਲਵਾ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਸੰਬੋਧਨ ਕਰਨਗੇ ।
ਰੈਲੀ ਦੀਆਂ ਤਿਆਰੀਆ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਉਤਸ਼ਾਹ ਦਿੱਲੀ ਵਾਸੀਆ ਵਿੱਚ ਇਸ ਵਾਰ ਨਜਰ ਆ ਰਿਹਾਂ ਹੈ ਉਸ ਤੋਂ ਸਪਸ਼ਟ ਹੈ ਕਿ ਇਹ ਰੈਲੀ ਇੱਕ ਇਤਿਹਾਸਕ ਰੈਲੀ ਹੋ ਨਿਬੜੇਗੀ । ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਐਸ.ਜੀ.ਪੀ.ਸੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਬਿਕਰਮ ਸਿੰਘ ਮਜੀਠੀਆ, ਜਥੇਦਾਰ ਹੀਰਾ ਸਿੰਘ ਗਾਬੜੀਆ, ਸ. ਸੁਰਜੀਤ ਸਿੰਘ ਕੋਹਲੀ, ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਰੈਲੀ ਦੀ ਤਿਆਰੀ ਲਈ ਦਿੱਲੀ ਡੇਰੇ ਲਾਈ ਬੈਠੇ ਹਨ ਅਤੇ ਦਿੱਲੀ ਦੇ ਸਥਾਨਕ ਆਗੂਆਂ ਜਥੇਦਾਰ ਅਵਤਾਰ ਸਿੰਘ ਹਿੱਤ, ਜਥੇਦਾਰ ਓਮਕਾਰ ਸਿੰਘ ਥਾਪਰ ਮੀਤ ਪ੍ਰਧਾਨ, ਸ. ਮਨਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ, ਮਨਜਿੰਦਰ ਸਿੰਘ ਪ੍ਰਧਾਨ ਯੂਥ ਵਿੰਗ ਦਿੱਲੀ ਅਤੇ ਪਾਰਟੀ ਦੇ ਹੋਰ ਸਾਰੇ ਸੀਨੀਅਰ ਨੇਤਾਵਾਂ ਵੱਲੋਂ ਇਸ ਰੈਲੀ ਦੀ ਸਫਲਤਾ ਲਈ ਦਿਨ- ਰਾਤ ਮਿਹਨਤ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਸਾਰੀ ਦਿੱਲੀ ਨੂੰ ਵੱਖ-ਵੱਖ ਜੋਨਾਂ ਵਿੱਚ ਵੰਡ ਕੇ ਪੂਰੀ ਲਗਨ ਨਾਲ ਮਿਹਨਤ ਕੀਤੀ ਜਾ ਰਹੀ ਅਤੇ ਇਸ ਮਿਹਨਤ ਦੇ ਨਤੀਜੇ ਸਾਰਥਕ ਹੋਣਗੇ । ਡਾ. ਚੀਮਾ ਨੇ ਦੱਸਿਆ ਕਿ ਦਿੱਲੀ ਵਾਸੀਆ ਵਿੱਚ ਦਿੱਲੀ ਦੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਭਾਰੀ ਰੋਸ ਹੈ ਅਤੇ ਲੋਕ ਕਾਂਗਰਸ ਸਰਕਾਰ ਤੋਂ ਖਹਿੜਾ ਛੁਡਾਣਾਂ ਚਹੁਉਂਦੇ ਹਨ । ਉਨ੍ਹਾਂ ਕਿਹਾ ਕਿ ਇਹ ਰੈਲੀ ਕਾਂਗਰਸ ਸਰਕਾਰ ਦੀਆ ਜੜ੍ਹਾਂ ਲਿਹਾ ਕੇ ਰੱਖ ਦੇਵੇਗੀ । ਉਨ੍ਹਾਂ ਦੱਸਿਆ ਕਿ ਅੱਜ ਵੀ ਰੈਲੀ ਦੇ ਸਬੰਧ ਵਿੱਚ ਸਥਾਨਕ ਆਗੂਆ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਥਾਨਕ ਸਾਰੇ ਆਗੂਅ ਤੋ ਇਲਾਵਾ ਧਨਵੰਤ ਸਿੰਘ, ਛੱਜੂ ਰਾਮ ਸੋਫਤ, ਹਰਪ੍ਰੀਤ ਸਿੰਘ ਰਾਜਾ, ਰਮਨਦੀਪ ਸਿੰਘ ਸੋਨੂੰ ਸਮੇਤ ਅਮਰਦੀਪ ਸਿੰਘ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸਨ ।

ਅਹਿਮਦਾਬਾਦ ਧਮਾਕੇਅਤਿਵਾਦੀ ਗਤੀਵਿਧੀਆਂ 'ਚ ਸਥਾਨਕ ਲੋਕ ਸ਼ਾਮਲ : ਪੁਲਿਸ

ਅਹਿਮਦਾਬਾਦ, 31 ਜੁਲਾਈ - ਗੁਜਰਾਤ ਸਰਕਾਰ ਅਤੇ ਪੁਲਿਸ ਦਾ ਮੰਨਣਾ ਹੈ ਕਿ ਸ਼ਹਿਰ ਵਿਚ ਹੋਣ ਵਾਲੇ ਧਮਾਕਿਆਂ ਅਤੇ ਸੂਰਤ ਵਿਚ ਮਿਲੇ ਬੰਬਾਂ ਨੂੰ ਲਗਾਉਣ ਲਈ ਸਥਾਨਕ ਲੋਕਾਂ ਦੀ ਮਦਦ ਲਈ ਗਈ। ਇਕ ਸਰਕਾਰੀ ਅਧਿਕਾਰੀ ਦੇ ਅਨੁਸਾਰ ਹਾਲਾਂਕਿ ਇਹ ਸਾਜਿਸ਼ ਰਾਸ਼ਟਰੀ ਪੱਧਰ ਦੀ ਹੈ, ਪਰ ਸਥਾਨਕ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਹ ਸੰਭਵ ਨਹੀਂ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਸਥਾਨਕ ਨਾਗਰਿਕਾਂ ਦੇ ਪਿੱਛੇ ਜਾਂਚ ਏਜੰਸੀਆਂ ਲੱਗੀਆਂ ਹੋਈਆਂ ਹਨ। ਸੂਰਤ ਪੁਲਿਸ ਦੇ ਕਮਿਸ਼ਨਰ ਆਰ. ਐਮ. ਐਸ. ਬਰਾੜ ਵੀ ਮੰਨਦੇ ਹਨ ਕਿ ਸ਼ਹਿਰ ਵਿਚ ਕਈ ਥਾਵਾਂ ਉਤੇ ਬੰਬਾਂ ਨੂੰ ਲਗਾਉਣ ਦੀ ਯੋਜਨਾ ਸਥਾਨਕ ਲੋਕਾਂ ਦੀ ਮਦਦ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਸੀ। ਬਰਾੜ ਨੇ ਕਿਹਾ ਕਿ ਇਸ ਵੱਡੇ ਪੱਧਰ ਉਤੇ ਅਤਿਵਾਦੀ ਗਤੀਵਿਧੀਆਂ ਨੂੰ ਸਥਾਨਕ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਚਲਾਇਆ ਜਾ ਸਕਦਾ। ਬੰਬਾਂ ਨੂੰ ਲਗਾਉਣਾ, ਬੰਬ ਲਗਾਉਣ ਲਈ ਸਥਾਨ ਦੀ ਚੋਣ ਕਰਨਾ, ਧਮਾਕਾਖੇਜ ਸਮੱਗਰੀ ਨੂੰ ਲਿਆਉਣਾ ਲਿਜਾਣਾ, ਸਥਾਨਕ ਮਦਦ ਤੋਂ ਬਿਨਾ ਸੰਭਵ ਨਹੀਂ ਸੀ। ਅਹਿਮਦਾਬਾਦ ਅਤੇ ਸੂਰਤ ਵਿਚ ਪੁਲਿਸ ਨੇ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਸਥਾਨਕ ਲੋਕਾਂ ਨੂੰ ਫੜ੍ਹਨ ਲਈ ਕਈ ਥਾਵਾਂ ਉਤੇ ਪਿਛਲੇ ਦੋ ਦਿਨਾਂ ਤੋਂ ਫੜੋ ਫੜ੍ਹੀ ਸ਼ੁਰੂ ਕੀਤੀ ਹੋਈ ਹੈ। ਅਹਿਮਦਾਬਾਦ ਅਪਰਾਧ ਸ਼ਾਖਾ ਨੇ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸੂਰਤ ਅਪਰਾਧ ਸ਼ਾਖਾ ਨੇ ਵੀ ਇਸ ਤਰ੍ਹਾਂ ਦੀ ਮੁਹਿੰਮ ਛੇੜੀ ਹੋਈ ਹੈ। ਬਰਾੜ ਨੇ ਦੱਸਿਆ ਕਿ ਅਸੀਂ 280 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ ਅਤੇ 90 ਵਿਅਕਤੀਆਂ ਨੂੰ ਅਗਾਉਂ ਚੌਕਸੀ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਇਸ ਮਾਮਲੇ ਵਿਚ ਕੁਝ ਸੁਰਾਗ ਮਿਲੇ ਹਨ ਪਰ ਉਹ ਅਜੇ ਇਨ੍ਹਾਂ ਦਾ ਖੁਲਾਸਾ ਨਹੀਂ ਕਰ ਸਕਦੇ।

ਆਸਾਰਾਮ ਬਾਪੂ ਦੇ ਇਕ ਹੋਰ ਡੇਰੇ ‘ਚ ਬੱਚੇ ਦੀ ਮੌਤ

ਮੱਧ ਪ੍ਰਦੇਸ਼, 31 ਜੁਲਾਈ : ਪਿਛਲੇ ਦਿਨੀਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਹੁਣ ਆਸਾਰਾਮ ਬਾਪੂ ਦੇ ਅਹਿਮਦਾਬਾਦ ਸਥਿਤ ਆਸ਼ਰਮ ਵਿਚ ਛਿੰਦਵਾੜਾ ਵਿਚ ਪਰਾਸੀਆ ਰੋਡ ‘ਤੇ ਸਥਿਤ ਆਸਾਰਾਮ ਬਾਪੂ ਦੇ ਇੰਦੂਮਤੀ ਵਿਦਿਆ ਨਿਕੇਤਨ ਵਿਚ ਮੰਗਲਵਾਰ ਰਾਤ ਨਰਸਰੀ ਵਿਚ ਪੜ੍ਹਨ ਵਾਲੇ ਚਾਰ ਸਾਲ ਦੇ ਬੱਚੇ ਦੀ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਪੁਲਿਸ ਕਪਤਾਨ ਆਰ. ਕੇ. ਸ਼ਿਵਹਰੇ ਨੇ ਦਸਿਆ ਕਿ ਮੰਗਲਵਾਰ ਸ਼ਾਮ ਚਾਰ ਸਾਲਾ ਬੱਚੇ ਰਾਮ ਕ੍ਰਿਸ਼ਣਨ ਯਾਦਵ ਹੋਸਟਲ ਦੇ ਬਾਥਰੂਮ ਵਿਚ ਬੇਹੋਸ਼ ਪਿਆ ਮਿਲਿਆ ਸੀ, ਜਿਸ ਨੂੰ ਤੁਰਤ ਇਕ ਨਿੱਜੀ ਕਲੀਨਿਕ ਵਿਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਹਸਪਤਾਲ ਦੇ ਡਾ. ਪ੍ਰਵੀਨ ਨਾਹਰ ਨੇ ਦਸਿਆ ਕਿ ਬੱਚੇ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਜਦੋਂ ਉਸ ਨੂੰ ਕਲੀਨਿਕ ਵਿਚ ਲਿਜਾਇਆ ਗਿਆ। ਉਦੋਂ ਉਸ ਦੀ ਮੌਤ ਹੋ ਚੁਕੀ ਸੀ। ਸ਼ਿਵਹਰੇ ਨੇ ਦਸਿਆ ਕਿ ਬੱਚੇ ਦੇ ਮਾਪਿਆਂ, ਜੋ ਕਿ ਮੁੰਬਈ ਰਹਿੰਦੇ ਹਨ, ਨੂੰ ਇਸ ਬਾਰੇ ਸੂਚਿਤ ਕਰ ਦਿਤਾ ਗਿਆ ਹੈ। ਉਧਰ ਰਾਮ ਕ੍ਰਿਸ਼ਨ ਯਾਦਵ ਦੇ ਪਿਤਾ ਮੋਹਨ ਲਾਲ ਯਾਦਵ ਨੇ ਆਸ਼ਰਮ ਦੇ ਪ੍ਰਬੰਧਕਾਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ। ਪੁਲਿਸ ਸੂਤਰਾਂ ਅਨੁਸਾਰ ਬੀਤੇ ਦਿਨੀਂ ਭਾਰੀ ਬਾਰਸ਼ ਕਾਰਨ ਬੱਚੇ ਖੇਡਣ ਲਈ ਬਾਹਰ ਨਹੀਂ ਨਿਕਲੇ। ਦੂਜੇ ਬੱਚਿਆਂ ਨੇ ਹੀ ਮ੍ਰਿਤਕ ਬੱਚੇ ਦੀ ਪਛਾਣ ਕੀਤੀ ਅਤੇ ਤੁਰਤ ਹੋਸਟਲ ਦੇ ਵਾਰਡਨ ਅਤੇ ਅਧਿਕਾਰੀਆਂ ਨੂੰ ਦਸਿਆ। ਉੁਨ੍ਹਾਂ ਦਸਿਆ ਕਿ ਬੱਚੇ ਦੀ ਲਾਸ਼ ਨੂੰ ਪੂਰੀ ਰਾਤ ਮੁਰਦਾਖ਼ਾਨਾ ‘ਚ ਰਖਿਆ ਗਿਆ ਸੀ, ਜਿਥੇ ਕਿ ਕਿਸੇ ਚੂਹੇ ਜਾਂ ਕੀੜੇ ਨੇ ਉਸ ਦੀਆਂ ਅੱਖਾਂ ਦੀਆਂ ਪਲਕਾਂ ਨੂੰ ਨੁਕਸਾਨ ਪਹੁੰਚਾਇਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਮਗਰੋਂ ਹੀ ਅਸਲੀਅਤ ਸਾਹਮਣੇ ਆਵੇਗੀ। ਜ਼ਿਕਰਯੋਗ ਹੈ ਕਿ ਅਹਿਮਦਾਬਾਦ ਵਿਚ ਆਸਾਰਾਮ ਬਾਪੂ ਦੇ ਆਸ਼ਰਮ ਵਿਚ ਦੋ ਬੱਚਿਆਂ ਦੀ ਮੌਤ ਮਗਰੋਂ ਅਹਿਮਦਾਬਾਦ ਅਤੇ ਸੂਰਤ ਵਿਚ ਕਾਫ਼ੀ ਹੰਗਾਮਾ ਹੋਇਆ ਸੀ ਅਤੇ ਪ੍ਰਦਰਸ਼ਨਕਾਰੀਆਂ ਨੇ ਆਸ਼ਰਮ ਦੇ ਵਿਰੋਧ ‘ਚ ਤੋੜ ਭੰਨ ਕੀਤੀ ਸੀ। ਫਿਲਹਾਲ ਡਾਕਟਰ ਇਸ ਮਾਮਲੇ ਵਿਚ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ।

ਸੰਵਿਧਾਨ ਦੀ ਧਾਰਾ 25 (2)(ਬੀ) ਵਿੱਚ ਸੋਧ ਕਰਵਾ ਕੇ ਹੀ ਰਹਾਂਗੇ – ਰਵਿੰਦਰ ਸਿੰਘ ਖ਼ਾਲਸਾ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਵੀ ਛੇਤੀ ਹੀ ਮੁਲਾਕਾਤ ਕੀਤੀ ਜਾਵੇਗੀ

ਤਰੀਕ 30 ਜੁਲਾਈ, 2008.- ‘1950 ਤੋਂ ਹੀ ਭਾਰਤੀ ਸੰਵਿਧਾਨ ਦੀ ਧਾਰਾ 25(2)(ਬੀ) ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਹਿੱਸਾ ਦਰਸਾਇਆ ਗਿਆ ਹੈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਕੌਮ ਵੱਲੋਂ ਵਿੱਢੀਆਂ ਗਈਆਂ ਸਾਰੀਆਂ ਮੁਹਿੰਮਾਂ ਦੀ ਮੁੱਖ ਮੰਗ ਸੰਵਿਧਾਨ ਦੀ ਉਪਰੋਕਤ ਧਾਰਾ ਵਿੱਚ ਸੋਧ ਕਰਨਾ ਰਿਹਾ ਹੈ ਅਤੇ ਅਸੀਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਹਰ ਹੀਲਾ ਵਰਤਾਗੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਦਿੱਲੀ ਵਿਖੇ ਜਾਰੀ ਲੜ੍ਹੀਵਾਰ ਭੁੱਖ ਹੜਤਾਲ ਵਿੱਚ ਸ਼ਾਮਲ ਛੇਵੇਂ ਜਥੇ ਦੀ ਅਗਵਾਈ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਹਾਦਰ ਸਿੰਘ ਸੰਧੀ, ਦਰਸ਼ਨ ਸਿੰਘ ਬੈਣੀ, ਲਖਵਿੰਦਰ ਸਿੰਘ ਗੋਵਰਧਨਪੁਰ, ਸਰਮੁੱਖ ਸਿੰਘ ਅਮਲੋਹ ਅਤੇ ਬਿੰਦਰ ਸਿੰਘ ਨੂਰਪੁਰ ਵੀ ਭੁੱਖ ਹੜਤਾਲ ’ਚ ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਦਾ ਸਾਧ ਦੀ ਗ੍ਰਿਫ਼ਤਾਰੀ, ਸੰਵਿਧਾਨ ਦੀ ਧਾਰਾ 25(2)(ਬੀ) ਵਿੱਚ ਸੋਧ ਅਤੇ ਸਿੱਖ ਰੈਫਰੈਂਸ ਲਾਈਬ੍ਰੇਰੀ ਦੀ ਵਾਪਸੀ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਕੀਤੀ ਗਈ ਲੜ੍ਹੀਵਾਰ ਭੁੱਖ ਹੜਤਾਲ ਨੂੰ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਉੱਥੇ ਵੱਖ-ਵੱਖ ਸੂਬਿਆਂ ਦੇ ਮੈਂਬਰ ਪਾਰਲੀਮੈਂਟਾਂ ਵੱਲੋਂ ਵੀ ਪਾਰਲੀਮੈਂਟ ਵਿੱਚ ਉਪਰੋਕਤ ਜਾਇਜ਼ ਅਤੇ ਸੰਵਿਧਾਨਕ ਮੁੱਦਿਆਂ ਨੂੰ ਆਉਂਦੇ ਮਾਨਸੂਨ ਸੈਸ਼ਨ ਦੌਰਾਨ ਉਠਾਉਣ ਦਾ ਭਰੋਸਾ ਦਿਵਾਇਆ ਗਿਆ ਹੈ, ਜਿਨ੍ਹਾਂ ਵਿੱਚ ਰਿਪਬਲਿਕ ਪਾਰਟੀ ਆਫ਼ ਇੰਡੀਆ ਦੇ ਪ੍ਰਧਾਨ ਸ਼੍ਰੀ ਰਾਮਦਾਸ ਅਥਾਲਵੇ, ਜੋ ਕਿ ਮਹਾਂਰਾਸ਼ਟਰ ਤੋਂ ਮੈਂਬਰ ਪਾਰਲੀਮੈਂਟ ਹਨ, ਨੇ ਭੁੱਖ ਹੜਤਾਲ ਤੇ ਪਹੁੰਚ ਕੇ ਧਾਰਾ 25 (2)(ਬੀ) ਵਿੱਚ ਸੋਧ ਕਰਵਾਉਣ ਲਈ ਪਾਰਲੀਮੈਂਟ ਵਿੱਚ ਮੁੱਦਾ ਉਠਾਉਣ ਦਾ ਭਰੋਸਾ ਦਵਾਇਆ ਹੈ।
ਇਸ ਮੌਕੇ ਪਾਰਟੀ ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਅਤੇ ਯੂਥ ਵਿੰਗ ਦੇ ਕੌਮੀ ਪੰਚ ਭਾਈ ਮਨਧੀਰ ਸਿੰਘ ਨੇ ਦੱਸਿਆ ਕਿ ਅਸੀਂ ਉਪਰੋਕਤ ਮੁੱਦਿਆਂ ਲਈ ਵੱਖ-ਵੱਖ ਖੇਤਰੀ ਪਾਰਟੀਆਂ ਦੇ ਪ੍ਰਤੀਨਿਧ ਮੈਂਬਰ ਪਾਰਲੀਮੈਂਟਾਂ ਨੂੰ ਦਿੱਲੀ ਵਿਖੇ ਮਿਲ ਰਹੇ ਹਾਂ ਅਤੇ ਆਉਂਦੇ ਮਾਨਸੌਨ ਸੈਸ਼ਨ ਵਿੱਚ ਉਪਰੋਕਤ ਮੁੱਦਿਆਂ ਦੇ ਸਬੰਧ ਵਿੱਚ ਪਾਰਲੀਮੈਂਟ ਵਿੱਚ ਇਸ ਸਬੰਧੀ ਅਵਾਜ਼ ਜ਼ਰੂਰ ਬੁਲੰਦ ਹੋਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਨੁੱਖੀ ਅਧਿਕਾਰ ਕਾਰਕੁੰਨਾਂ, ਵਿਦਵਾਨ ਸੱਜਣਾਂ, ਕਾਨੂੰਨੀ ਮਾਹਿਰਾਂ ਅਤੇ ਸਾਹਿਤਕਾਰਾਂ ਵੱਲੋਂ ਵੀ ਭੁੱਖ ਹੜਤਾਲ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਭਾਈ ਚੀਮਾ ਨੇ ਇਸ ਮੌਕੇ ਦੱਸਿਆ ਕਿ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਉਪਰੋਕਤ ਮੁੱਦਿਆਂ ਦੇ ਸਬੰਧ ਵਿੱਚ ਜਾਣੂੰ ਕਰਵਾਉਣ ਲਈ ਅਤੇ ਉਨ੍ਹਾਂ ਦੇ ਸਾਰਥਕ ਹੱਲ ਲਈ ਹੋਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਮੁਲਾਕਾਤ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਭਾਈ ਜਰਨੈਲ ਸਿੰਘ ਹੁਸੈਨਪੁਰ ਅਤੇ ਯੂਥ ਆਗੂ ਸਤਨਾਮ ਸਿੰਘ ਭਾਰਾਪੁਰ ਵੀ ਹਾਜ਼ਰ ਸਨ।

ਜਨਾਬ ਸਈਅਦ ਅਫਜ਼ਲ ਹੈਦਰ ਦਾ, ਨੀਊਯਾਰਕ ਦੇ ਅੱਡ-ਅੱਡ ਗੁਰਦੁਆਰਿਆਂ ਅਤੇ ਜਥੇਬੰਦੀਆਂ ਵਲੋਂ ਸਨਮਾਨ

ਨਿਊਯਾਰਕ -ਪਾਕਿਸਤਾਨ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਅੱਜਕਲ੍ਹ ਫੈਡਰਲ ਕੋਰਟ ਦੇ ਜਸਟਿਸ, ਜਨਾਬ ਸਈਅਦ ਅਫ਼ਜਲ ਹੈਦਰ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਸਿਲਵੀ ਖੁਰਸ਼ੀਦ ਫਰੀਦੀ (ਜੋ ਕਿ ਬਾਬਾ ਫਰੀਦ ਦੇ ਖਾਨਦਾਨ ਵਿੱਚੋਂ ਹਨ) ਅੱਜਕਲ੍ਹ ਨਾਰਥ ਅਮਰੀਕਾ ਦੀਆਂ ਸਿੱਖ ਸੰਗਤਾਂ ਦੇ ਰੂਬਰੂ ਹਨ। ਸਿੱਖ ਸੰਗਤਾਂ ਦੇ ਸੱਦੇ ’ਤੇ ਇਹ ਉਨ੍ਹਾਂ ਦਾ ਪ੍ਰਾਈਵੇਟ ਦੌਰਾ ਹੈ ਪਰ ਅੱਡ-ਅੱਡ ਥਾਵਾਂ ’ਤੇ ਜਿਵੇਂ ਉਨ੍ਹਾਂ ਨੂੰ ਪਿਆਰ ਤੇ ਮਾਣ-ਸਨਮਾਨ ਮਿਲ ਰਿਹਾ ਹੈ, ਉਸ ਤੋਂ ਸਿੱਖ ਕੌਮ ਪ੍ਰਤੀ ਇਹ ਧਾਰਨਾ ਕਿ ‘ਸਿੱਖ ਕਦੇ ਵੀ ਆਪਣੇ ਸੱਜਣ ਅਤੇ ਦੁਸ਼ਮਣ ਨੂੰ ਨਹੀਂ ਭੁੱਲਦੇ’ - ਪ੍ਰਤੱਖ ਸਾਬਤ ਹੋ ਰਹੀ ਹੈ। ਅਫਜ਼ਲ ਹੈਦਰ ਸਿੱਖਾਂ ਦੇ ਉਨ੍ਹਾਂ ‘ਸੱਜਣਾਂ’ ਵਿੱਚੋਂ ਹਨ, ਜਿਨ੍ਹਾਂ ਨੇ ਪਾਕਿਸਤਾਨ ਦੇ ਕਾਨੂੰਨ ਮੰਤਰੀ ਹੁੰਦਿਆਂ, ਪਾਕਿਸਤਾਨ ਵਿੱਚ ਸਿੱਖ ਮੈਰਿਜ ਐਕਟ 2008 ਪਾਸ ਕਰਵਾਉਣ ਦੇ ਨਾਲ-ਨਾਲ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਸਿੱਖ ਯੂਨੀਵਰਸਿਟੀ ਬਨਾਉਣ ਵੱਲ ਵੀ ਪੁਲਾਂਘ ਪੁੱਟੀ ਹੈ। ਕੈਲੇਫੋਰਨੀਆ ਦੇ ਸਫਲ ਦੌਰੇ ਤੋਂ ਬਾਅਦ, ਉਨ੍ਹਾਂ ਨੇ ਨਿਊਯਾਰਕ-ਨਿਊਜਰਸੀ ਦੇ ਅੱਡ-ਅੱਡ ਗੁਰਦੁਆਰਿਆਂ ਵਿੱਚ ਸਿੱਖ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹਰ ਥਾਂ ਤੇ ਉਨ੍ਹਾਂ ਦਾ ਨਿੱਘਾ-ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬਾਨ ਦੇ ਬਾਹਰ ਉਨ੍ਹਾਂ ਨੂੰ ਪ੍ਰਬੰਧਕ ਕਮੇਟੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ ਗਿਆ।
20 ਅਗਸਤ (ਐਤਵਾਰ) ਨੂੰ ਉਹ ਨਿਊਯਾਰਕ ਦੇ ਤਿੰਨ ਪ੍ਰਮੁੱਖ ਗੁਰੂਘਰਾਂ -ਗੁਰਦੁਆਰਾ ਸਿੰਘ ਸਭਾ ਫਲੱਸ਼ਿੰਗ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਅਤੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਸੰਗਤਾਂ ਦੇ ਸਨਮੁੱਖ ਹੋਏ। ਉਨ੍ਹਾਂ ਵਲੋਂ ਪ੍ਰਗਟਾਏ ਜਾਂਦੇ ਭਾਵੁਕ ਅੰਦਾਜ਼ ਵਿੱਚ ਵੀਚਾਰ, ਸਿੱਖ ਸੰਗਤਾਂ ਦੇ ਦਿਲਾਂ ਨੂੰ ਛੂੰਹਦੇ ਹਨ ਅਤੇ ਅੱਖਾਂ ਨਮ ਹੋ ਜਾਂਦੀਆਂ ਹਨ। ਉਹ ਬੜੀ ਇਮਾਨਦਾਰੀ ਨਾਲ ਸਾਂਝਾਂ ਅਤੇ ਵਖਰੇਵਿਆਂ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ - ‘ਰੋਏ ਤੁਸੀਂ ਵੀ ਬੜੇ ਓ ਅਤੇ ਰੋਏ ਅਸੀਂ ਵੀ ਬੜੇ ਆਂ। ਗਲਤੀਆਂ ਤੁਸਾਂ ਵੀ ਬੜੀਆਂ ਕੀਤੀਆਂ ਨੇ ਤੇ ਗਲਤੀਆਂ ਅਸੀਂ ਵੀ ਬੜੀਆਂ ਕੀਤੀਆਂ ਨੇ। ਪਰ ਬਾਬਾ ਫਰੀਦ ਅਤੇ ਬਾਬਾ ਨਾਨਕ ਦੀ ਸਾਂਝ ਅਟੁੱਟ ਹੈ ਅਤੇ ਸਾਨੂੰ ਇੱਕ ਦੂਜੇ ਨੂੰ ਮਾਫ ਕਰਨਾ ਹੀ ਪੈਣਾ ਹੈ। ਵਿੱਥਾਂ ਮਿਟਾਈਏ ਅਤੇ ਇੱਕ ਦੂਜੇ ਨੂੰ ਗਲਵੱਕੜੀ ’ਚ ਲਈਏ।’ ਤਿੰਨੋਂ ਗੁਰਦੁਆਰਾ ਸਾਹਿਬਾਨਾਂ ਵਿਖੇ, ਸਈਅਦ ਸਾਹਿਬ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਸਿਰੋਪਾਓ ਨਾਲ ਨਿਵਾਜਿਆ ਗਿਆ। ਉਨ੍ਹਾਂ ਦੇ ਨਾਲ ਆਏ ਡਾ. ਅਮਰਜੀਤ ਸਿੰਘ ਸੰਚਾਲਕ ਖਾਲਿਸਤਾਨ ਅਫੇਅਰਜ਼ ਸੈਂਟਰ, ਵਾਸ਼ਿੰਗਟਨ ਡੀ. ਸੀ. ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। 22 ਅਗਸਤ (ਮੰਗਲਵਾਰ) ਦੀ ਸ਼ਾਮ, ਇੱਕ ਯਾਦਗਾਰੀ ਸ਼ਾਮ ਹੋ ਨਿਬੜੀ ਜਦੋਂਕਿ ਨਿਊਯਾਰਕ ਦੀਆਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ, ਸੁਸਾਇਟੀਆਂ ਅਤੇ ਜਥੇਬੰਦੀਆਂ ਵਲੋਂ ਸਈਅਦ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਦੇ ਸਨਮਾਨ ਵਿੱਚ ਰਾਤਰੀ-ਭੋਜਨ ਸਨਮਾਨ-ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਰਿਚਮੰਡ ਦੇ ਰਾਇਲ ਪੈਲੇਸ ਵਿੱਚ ਹੋਏ ਇਸ ਰਾਤਰੀ-ਭੋਜ ਦਾ ਆਯੋਜਨ ਕਰਨ ਵਿੱਚ, ਰਿਚਮੰਡ ਹਿੱਲ ਕਲਚਰਲ ਸੁਸਾਇਟੀ ਅਤੇ ਸਿੱਖ ਯੂਥ ਆਫ ਅਮਰੀਕਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਰਿਚਮੰਡ ਹਿੱਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਪੰਨੂੰ ਨੇ ਇਹ ਸਮਾਗਮ ਕਰਨ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ ਭਾਵੇਂਕਿ ਉਹ ਆਪ ਕਿਸੇ ਐਮਰਜੈਂਸੀ ਕਰਕੇ, ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਸਿੱਖ ਯੂਥ ਆਫ ਅਮਰੀਕਾ ਦੇ ਭਾਈ ਜਸਬੀਰ ਸਿੰਘ, ਡਾਕਟਰ ਰਣਜੀਤ ਸਿੰਘ, ਭਾਈ ਬਲਾਕਾ ਸਿੰਘ, ਭਾਈ ਸੁਖਵੰਤ ਸਿੰਘ ਦਾਖਾ ਆਦਿ ਸਿੰਘਾਂ ਨੇ ਇਸ ਸਮਾਗਮ ਦੀ ਸਫਲਤਾ ਲਈ ਸਰਗਰਮ ਭੂਮਿਕਾ ਨਿਭਾਈ।
ਸਨਮਾਨ ਸਮਾਰੋਹ ਦੌਰਾਨ, ਮੰਚ ਦਾ ਸੰਚਾਲਨ ਭਾਈ ਹਰਭਜਨ ਸਿੰਘ, ਸਕੱਤਰ ਗੁਰਦੁਆਰਾ ਸਾਹਿਬ, ਗਲੈਨ-ਰਾਕ (ਨਿਊਜਰਸੀ) ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਮਾਸਟਰ ਮਹਿੰਦਰ ਸਿੰਘ ਫਾਊਂਡਰ ਮੈਂਬਰ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨੇ ਟਰਾਈ-ਸਟੇਟ ਦੀਆਂ ਸਿੱਖ ਸੰਗਤਾਂ ਵਲੋਂ ਸਈਅਦ ਸਾਹਿਬ ਅਤੇ ਉਨ੍ਹਾਂ ਦੀ ਧਰਮੀ ਪਤਨੀ ਨੂੰ ਖੁਸ਼ -ਆਮਦੀਦ ਕਿਹਾ। ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ. ਗੁਰਦੇਵ ਸਿੰਘ ਕੰਗ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਸ. ਹਿੰਮਤ ਸਿੰਘ ਚੇਅਰਮੈਨ ਗੁਰਦੁਆਰਾ ਸਿੰਘ ਸਭਾ ਫਲੱਸ਼ਿੰਗ, ਸ. ਕੁਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸਿੰਘ ਲੁਬਾਣਾ ਸਿੱਖ ਸੈਂਟਰ, ਸ. ਗੁਰਨਾਮ ਸਿੰਘ, ਰਿਚਮੰਡ ਹਿਲ ਕਲਚਰਲ ਸੁਸਾਇਟੀ, ਸ. ਸੁਰਜੀਤ ਸਿੰਘ ਕੁਲਾਰ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਸ. ਰਘੁਬੀਰ ਸਿੰਘ ਪ੍ਰਧਾਨ ਬਾਦਲ ਅਕਾਲੀ ਦਲ (ਨਿਊਯਾਰਕ), ਸ. ਬਲਦੇਵ ਸਿੰਘ ਬੋਪਾਰਾਏ, ਬੀਬੀ ਬਲਬੀਰ ਕੌਰ ਆਦਿਕ ਪ੍ਰਮੁੱਖ ਸਨ। ਬਾਬਾ ਬੁੱਢਾ ਜੀ ਸੁਸਾਇਟੀ ਦੇ ਸਿੰਘ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਜਨਾਬ ਸਈਅਦ ਅਫ਼ਜਲ ਹੈਦਰ ਦੇ ਪਿਛੋਕੜ ਅਤੇ ਸਿੱਖ-ਮੁਸਲਿਮ ਰਿਸ਼ਤਿਆਂ ਦੀ ਇਤਿਹਾਸਕ ਸਾਂਝ ਸਬੰਧੀ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ (ਡੀ. ਸੀ.) ਨੇ ਵੇਰਵੇ ਸਹਿਤ ਦੱਸਦਿਆਂ ਸਈਅਦ ਸਾਹਿਬ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਜਨਾਬ ਹੈਦਰ ਨੇ ਆਪਣੇ ਨਿਵੇਕਲੇ ਭਾਵੁਕ ਅੰਦਾਜ਼ ਵਿੱਚ ਭਾਵੇਂ ਪਹਿਲੋਂ ਕਹੀਆਂ ਗਈਆਂ ਗੱਲਾਂ ਨੂੰ ਹੀ ਦੋਹਰਾਇਆ ਪਰ ਉਨ੍ਹਾਂ ਦੀ ਦਿਆਨਤਦਾਰੀ ਅਤੇ ਫਕੀਰੀ ਉਨ੍ਹਾਂ ਦੇ ਹਰ ਬੋਲ ਤੋਂ ਝਲਕਦੀ ਪ੍ਰਤੱਖ ਦਿਸਦੀ ਸੀ। ਅਖੀਰ ਵਿੱਚ ਸ. ਯਾਦਵਿੰਦਰ ਸਿੰਘ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈਦਰ ਸਾਹਿਬ ਅਤੇ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਦੀਆਂ ਸਮੂਹ ਲਾਇਬਰੇਰੀਆਂ ਵਿੱਚ, ਸਿੱਖ ਇਤਿਹਾਸ ਸਬੰਧੀ ਪੁਸਤਕਾਂ ਪਹੁੰਚਾਉਣ ਦਾ ਪ੍ਰੋਜੈਕਟ ਵਿੱਢਿਆ ਜਾਵੇਗਾ। ਈਸਟ ਕੋਸਟ ਦੀ ਆਪਣੀ ਸਫਲ-ਫੇਰੀ ਤੋਂ ਬਾਅਦ, ਸਈਅਦ ਅਫ਼ਜਲ ਹੈਦਰ, ਕੈਨੇਡਾ ਲਈ ਰਵਾਨਾ ਹੋ ਚੁੱਕੇ ਹਨ ਜਿਥੇ ਕਿ ਉਹ ਮਾਂਟਰੀਆਲ, ਟੋਰੰਟੋ, ਕੈਲਗਰੀ, ਐਡਮਿੰਟਨ, ਸਰੀ, ਵੈਨਕੂਵਰ ਆਦਿ ਥਾਵਾਂ ਤੇ ਸੰਗਤਾਂ ਦੇ ਦਰਸ਼ਨ ਕਰਨਗੇ।

ਰੀਟਾ ਬਾਵਾ ਕਤਲ ਕਾਂਡ ਦੇ ਤੱਥ ਕੁਝ ਹੋਰ : ਮਾਨ

ਫਤਿਹਗੜ੍ਹ ਸਾਹਿਬ, 30 ਜੁਲਾਈ (ਸੁਰਜੀਤ ਖਮਾਣੋਂ, ਰਣਬੀਰ ਰਾਣਾ): ਬੀਬੀ ਰੀਟਾ ਬਾਵਾ ਪ੍ਰਿੰਸੀਪਲ ਕਤਲ ਕਾਂਡ ਦੇ ਤੱਥ ਕੁਝ ਹੋਰ ਬੋਲਦੇ ਹਨ ਪਰ ਜਲੰਧਰ ਪੁਲਿਸ ਤੇ ਡੀ.ਜੀ.ਪੀ. ਪੰਜਾਬ ਪ੍ਰੈਸ ਕਾਨਫ਼²ਰੰਸ ਕਰਕੇ ਇਸ ਕਤਲ ਦੇ ਅਸਲੀ ਤੱਥਾਂ ਨੂੰ ਛੁਪਾਉਣ ਤੇ ਅਸਲ ਕਾਤਲਾਂ ਨੂੰ ਬਚਾਉਣ ਦੀ ਸਾਜ਼ਸ ’ਤੇ ਕੰਮ ਕਰ ਰਹੇ ਹਨ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਆਪਣੇ ਖੁਫ਼ੀਆ ਵਿੰਗ ਤੋਂ ਮਿਲੀ ਰਿਪੋਰਟ ਦੇ ਅਧਾਰ ’ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਪੰਜਾਬ ਪੁਲਿਸ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਨੇ ਸੁਪਾਰੀ ਲੈ ਕੇ ਬੀਬੀ ਰੀਟਾ ਬਾਵਾ ਨੂੰ ਮੌਤ ਦੇ ਘਾਟ ਉਤਾਰਿਆ ਸੀ ਪਰ ਸਮਾਜਕ ਤੇ ਇਖ਼ਲਾਕੀ ਤੌਰ ’ਤੇ ਇਹ ਸਵਾਲ ਉ¤ਠਦਾ ਹੈ ਕਿ ਜਿਨ੍ਹਾਂ ਉ¤ਚੀ ਪਹੁੰਚ ਰੱਖਣ ਵਾਲੇ ਲੋਕਾਂ ਨੇ ਇਹ ਕਤਲ ਕਰਵਾਇਆ ਹੈ, ਉਸ ’ਤੇ ਪਰਦਾ ਪਾਉਣ ਲਈ ਹੀ ਜਲੰਧਰ ਦੇ ਐਸ.ਐਸ.ਪੀ. ਜਾਂ ਹੋਰ ਅਧਿਕਾਰੀਆਂ ਨੇ ਪ੍ਰੈਸ ਕਾਨਫ਼ਰੰਸ ਕਰਨ ਦੀ ਬਜਾਇ ਖੁਦ ਡੀ.ਜੀ.ਪੀ. ਪੰਜਾਬ ਸ੍ਰੀ ਐਨ.ਪੀ.ਐਸ. ਔਲਖ ਵਲੋਂ ਪ੍ਰੈਸ ਕਾਨਫ਼ਰੰਸ ਕਰਨ ਦੀ ਕਾਰਵਾਈ ਸ਼ੱਕ ਦੇ ਘੇਰੇ ਨੂੰ ਹੋਰ ਡੂੰਘਾ ਕਰਦੀ ਹੈ। ਸ. ਮਾਨ ਨੇ ਇਸ ਕਤਲ ਪਿਛੇ ਮੌਜੂਦਾ ਸਰਕਾਰ ਵਿਚ ਅਲੜ ਕਿਸਮ ਦੇ ਅਯਾਸ਼ੀ ਵਜ਼ੀਰਾਂ ਦੇ ਹੋਣ ਦਾ ਖਦਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿਉਂਕਿ ਬੀਬੀ ਰੀਟਾ ਬਾਵਾ ਅਣਵਿਆਹੀ ਹੋਈ ਬੀਬੀ ਸੀ। ਕਤਲ ਕਰਨ ਵਾਲੇ ਉਸਦਾ ਧਨ-ਮਾਲ ਜਾਂ ਸੋਨਾ ਲੁੱਟਣ ਨਹੀਂ ਸੀ ਆਏ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਉਥੇ ਕਤਲ ਤੋਂ ਉਪਰੰਤ ਲੱਖਾਂ ਰੁਪਏ ਦੀ ਰਕਮ ਤੇ ਹੋਰ ਕੀਮਤੀ ਸਮਾਨ ਵੀ ਪੁਲਿਸ ਨੂੰ ਪ੍ਰਾਪਤ ਹੋਇਆ ਹੈ। ਕਤਲ ਕਰਨ ਵਾਲਿਆਂ ਦਾ ਮਕਸਦ ਕੇਵਲ ਤੇ ਕੇਵਲ ਬੀਬੀ ਰੀਟਾ ਬਾਵਾ ਦਾ ਕਤਲ ਕਰਨਾ ਸੀ ਤਾਂ ਕਿ ਉਨ੍ਹਾਂ ਦੀ ਕੋਈ ਵੱਡੀ ਗ਼ੈਰ-ਇਖਲਾਕੀ ਘਟਨਾ ਦਾ ਖੁਲਾਸਾ ਬੀਬੀ ਰੀਟਾ ਬਾਵਾ ਨਾ ਕਰ ਦੇਵੇ। ਸ: ਮਾਨ ਨੇ ਮੰਗ ਕੀਤੀ ਹੈ ਕਿ ਬੀਬਾ ਰੀਟਾ ਬਾਵਾ ਕਤਲ ਕੇਸ ਦੀ ਅਸਲੀਅਤ ਨੂੰ ਸਾਹਮਣੇ ਲਿਆਉਣ ਲਈ ਕਿਸੇ ਨਿਰਪੱਖ ਏਜੰਸੀ ਜਾਂ ਉ¤ਚ ਅਦਾਲਤ ਦੇ ਕਿਸੇ ਰੀਟਾਇਰਡ ਜੱਜ ਤੋ ਜਾਂਚ ਕਰਵਾਈ ਜਾਵੇ।

ਰਾਜਸਥਾਨ ਦੀ ਭਾਜਪਾ ਸਰਕਾਰ ਨੰਗੇ ਚਿੱਟੇ ਰੂਪ ਵਿੱਚ ਸੌਦਾ ਸਾਧ ਦੇ ਹੱਕ ਵਿੱਚ ਖੜ੍ਹੀ ਹੈ – ਭਾਈ ਦਲਜੀਤ ਸਿੰਘ ਬਿੱਟੂ
ਸਿੱਖਾਂ ਵਿਰੁੱਧ ਦਰਜ ਕੀਤੇ ਮਾਮਲੇ ਤੁਰੰਤ ਖਾਰਜ ਕਰਨ ਦੀ ਮੰਗ

ਤਰੀਕ 30 ਜੁਲਾਈ, 2008/ ਜਸਪਾਲ ਸਿੰਘ ਮੰਝਪੁਰ ‘ਪਿਛਲੇ ਲਗਭਗ ਡੇਢ ਸਾਲ ਤੋਂ ਸਿੱਖਾਂ ਨੇ ਸਮੁੱਚੇ ਭਾਰਤ ਵਿੱਚ ਸ਼ਾਂਤਮਈ ਰਹਿੰਦਿਆ ਹੋਇਆ, ਸੌਦਾ ਸਾਧ ਪ੍ਰਤੀ ਆਪਣਾ ਰੋਸ ਪ੍ਰਗਟਾਇਆ ਹੈ ਅਤੇ ਅਜਿਹੇ ਕਾਤਲ ਅਤੇ ਬਲਾਤਕਾਰੀ ਸਾਧ ਦੇ ਪੁਤਲੇ ਫੂਕਣੇ ਅਤੇ ਉਸ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨੀ, ਹਰੇਕ ਨਾਗਰਿਕ ਦਾ ਲੋਕਤੰਤਰੀ ਅਧਿਕਾਰ ਹੈ ਪਰ ਰਾਜਸਥਾਨ ਸਰਕਾਰ ਵੱਲੋਂ ਤੇਜਿੰਦਰਪਾਲ ਸਿੰਘ ਟਿੰਮਾ ਅਤੇ 200 ਹੋਰ ਸਿੱਖਾਂ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲਾਉਂਦੇ ਹੋਏ ਪਰਚੇ ਦਰਜ ਤੋਂ ਸਿੱਧ ਹੁੰਦਾ ਹੈ ਕਿ ਰਾਜਸਥਾਨ ਦੀ ਭਾਜਪਾ ਸਰਕਾਰ ਆਪਣੀਆਂ ਸਿੱਖ ਵਿਰੋਧੀ ਨੀਤੀਆਂ ’ਤੇ ਚੱਲਦਿਆਂ ਪੂਰੀ ਤਰ੍ਹਾਂ ਸੌਦਾ ਸਾਧ ਦੇ ਹੱਕ ਵਿੱਚ ਖੜ੍ਹ ਰਹੀ ਹੈ ਅਤੇ ਭਾਜਪਾ ਦੀ ਅੰਨ੍ਹੀਂ ਹਮਾਇਤ ਕਰ ਰਿਹਾ ਬਾਦਲ ਦਲ ਵੀ ਅਜਿਹੀ ਘਟੀਆ ਨੀਤੀ ਦੇ ਵਿਰੁੱਧ ਇੱਕ ਅੱਖਰ ਵੀ ਮੂੰਹੋਂ ਨਹੀਂ ਬੋਲ ਰਿਹਾ। ਜੇ ਰਾਜਸਥਾਨ ਸਰਕਾਰ ਸੱਚਮੁੱਚ ਸ਼ਾਂਤੀ ਦੀ ਮੁੱਦਈ ਹੈ ਤਾਂ ਸਿੱਖਾਂ ਵਿਰੁੱਧ ਦਰਜ ਕੀਤੇ ਗਏ ਉਪਰੋਕਤ ਝੂਠੇ ਪਰਚੇ ਤੁਰੰਤ ਖਾਰਜ ਕਰ ਦੇਣੇ ਚਾਹੀਦੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਕੌਮੀ ਜਥੇਬੰਦਕ ਸਕੱਤਰ ਸ. ਦਰਸ਼ਨ ਸਿੰਘ ਜਗਾ ਰਾਮਤੀਰਥ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖ ਪੂਰੀ ਤਰ੍ਹਾਂ ਰਾਜਸਥਾਨ ਵਿੱਚ ਵੱਸਦੇ ਸਿੱਖਾਂ ਦੇ ਨਾਲ ਖੜ੍ਹੇ ਹਨ ਅਤੇ ਜੇਕਰ ਸਿੱਖ ਆਗੂਆਂ ਖਿਲਾਫ਼ ਦਰਜ ਪਰਚੇ ਵਾਪਸ ਨਾ ਲਏ ਗਏ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਅਸਲ ਦੋਸ਼ੀ ਸੌਦਾ ਸਾਧ ’ਤੇ ਪਰਚਾ ਦਰਜ ਕੀਤਾ ਜਾਂਦਾ ਅਤੇ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਤਾਂ ਜੋ ਦੇਸ਼ ਦੀ ਸ਼ਾਂਤੀ ਬਣੀ ਰਹਿ ਸਕਦੀ, ਕਿਉਂਕਿ ਕੇਵਲ ਇੱਕ ਵਿਅਕਤੀ ਕਾਰਨ ਹੀ ਸਮੁੱਚੀ ਕੌਮ ਅਤੇ ਇਨਸਾਨੀਅਤ ਦੇ ਹਮਦਰਦ ਲੋਕਾਂ ਵਿੱਚ ਰੋਸ ਦੀ ਭਾਵਨਾ ਫੈਲੀ ਹੋਈ ਹੈ।
ਭਾਈ ਦਲਜੀਤ ਸਿੰਘ ਨੇ ਅਖੀਰ ਵਿੱਚ ਕਿਹਾ ਕਿ ਸੌਦਾ ਸਾਧ ਵੱਲੋਂ ਪਿਛਲੇ ਦਿਨੀਂ ਸਮਝੌਤੇ ਦੀ ਆਈ ਪੇਸ਼ਕਸ਼ ਨੂੰ ਸਿੱਖ ਪੰਥ ਇੱਕ ਸਿਰੇ ਤੋਂ ਨਕਾਰਦਾ ਹੈ ਕਿਉਂਕਿ ਸਿੱਖ ਪੰਥ ਕਿਸੇ ਕਾਤਲ, ਬਲਾਤਕਾਰੀ ਅਤੇ ਪਖੰਡੀ ਸਾਧ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਸੌਦਾ ਸਾਧ ਤੋਂ ਮੁਆਫ਼ੀ ਮੰਗਵਾਉਣ ਦੀਆਂ ਗੱਲਾਂ ਕਰਨ ਵਾਲੇ ਅਖੌਤੀ ਪੰਥਕਾਂ ਨੂੰ ਅਪੀਲ ਹੈ ਕਿ ਉਹ ਸੌਦਾ ਸਾਧ ਦੇ ਹੱਕ ਵਿੱਚ ਭੁਗਤਣ ਦਾ ਯਤਨ ਨਾ ਕਰਨ, ਕਿਉਂਕਿ ਉਸ ਨੇ ਗੁਰੂ ਸ਼ਬਦ ਦੇ ਸਿਧਾਂਤ ਨੂੰ ਚੈਲੰਜ ਕੀਤਾ ਹੈ।

ਪੰਜਾਬ ਸਰਕਾਰ ਵਲੋਂ ਇਸ਼ਮੀਤ ਦਾ ਸੰਸਕਾਰ ਸਰਕਾਰੀ ਸਨਮਾਨ ਨਾਲ ਕਰਨ ਦਾ ਫੈਸਲਾ

ਚੰਡੀਗੜ•, 30 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ‘‘ਸਟਾਰ ਵਾਇਸ ਆਫ਼ ਇੰਡੀਆ-2007‘ ਇਸ਼ਮੀਤ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਭਰ ਜਵਾਨੀ ਵਿੱਚ ਸਾਨੂੰ ਸਾਰਿਆਂ ਨੂੰ ਛੱਡ ਕੇ ਤੁਰ ਗਿਆ ਹੈ। ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ਼ਮੀਤ ਦੀ ਮੌਤ ਨਾਲ ਦੇਸ਼ ਕੋਲੋਂ ਇੱਕ ਹੀਰਾ ਖੱਸ ਗਿਆ ਹੈ ਅਤੇ ਉਸ ਦੇ ਜਾਣ ਨਾਲ ਸੰਗੀਤ ਦੇ ਖੇਤਰ ਵਿੱਚ ਪੈਦਾ ਹੋਇਆ ਖਲਾਅ ਭਰਿਆ ਜਾਣਾ ਮੁਸ਼ਕਲ ਹੈ। ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਇਸ਼ਮੀਤ ਦੀ ਦੇਹ ਹਵਾਈ ਜਹਾਜ਼ ਰਾਹੀਂ ਦਿੱਲੀ ਤੋਂ ਲੁਧਿਆਣਾ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ ਅਨੁਸਾਰ ਪੰਜਾਬ ਸਰਕਾਰ ਨੇ ਸਵਰਗਵਾਸੀ ਇਸ਼ਮੀਤ ਦੇ ਸੰਸਕਾਰ ਨੂੰ ਸਰਕਾਰੀ ਸਨਮਾਨ ਨਾਲ ਕਰਨ ਦਾ ਫੈਸਲਾ ਲਿਆ ਹੈ। ਉਨ•ਾਂ ਨੇ ਦੁਖੀ ਪਰਿਵਾਰ ਨਾਲ ਦਿਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਿਰਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬਲ ਬਖਸ਼ਣ ਲਈ ਪ੍ਰਮਤਮਾ ਅੱਗੇ ਅਰਦਾਸ ਕੀਤੀ।

ਇਸ਼ਮੀਤ ਦੀ ਮੌਤ ਦੀ ਜਾਂਚ ਹੋਵੇ : ਪੰਚ ਪ੍ਰਧਾਨੀ

ਨਵੀਂ ਦਿੱਲੀ 30 ਜੁਲਾਈ (ਪਰਦੀਪ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਵਾਇਸ ਆਫ ਇੰਡੀਆ ਇਸ਼ਮੀਤ ਸਿੰਘ ਦੀ ਕੱਲ੍ਹ ਮਾਲਦੀਵ ‘ਚ ਹੋਈ ਦਰਦਨਾਕ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ। ਅੱਜ ਦਲ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ ਨੇ ਇਸ਼ਮੀਤ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਹੋਣਹਾਰ ਸਿੱਖ ਨੌਜਵਾਨ ਦੀ ਮੌਤ ਨਾਲ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਇਸ ਦੁੱਖ ਦੀ ਘੜੀ ਵਿਚ ਅਸੀਂ ਇਸ਼ਮੀਤ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਭਾਈ ਚੀਮਾ ਨੇ ਕਿਹਾ ਕਿ ਸਾਬਤ ਸੂਰਤ ਰੂਪ ਵਿਚ ਇਸ਼ਮੀਤ ਸਿੰਘ ਨੌਜਵਾਨ ਪੀੜ੍ਹੀ ਲਈ ਇਕ ਰੋਲ ਮਾਡਲ ਵਜੋਂ ਸਾਹਮਣੇ ਆ ਰਿਹਾ ਸੀ। ਇਸ਼ਮੀਤ ਦੇ ਸਿੱਖੀ ਸਿਦਕ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੰਬਈ ਵਿਚ ਭਾਰੀ ਦਬਾਅ ਦੇ ਬਾਵਯੂਦ ਵੀ ਇਸ਼ਮੀਤ ਸਿੰਘ ਨੇ ਅਪਣਾ ਸਿੱਖੀ ਸਰੂਪ ਤਿਆਗਣ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਫ਼ਲਤਾ ਦੀਆਂ ਬੁਲੰਦੀਆਂ ਛੂਹ ਰਹੇ ਇਸ਼ਮੀਤ ਸਿੰਘ ਦੀ ਜਿਸ ਹਾਲਾਤ ਵਿਚ ਸਾਥੀਆਂ ਦੀ ਮੌਜ਼ੂਦਗੀ ਵਿਚ ਡੁੱਬ ਜਾਣ ਨਾਲ ਮੌਤ ਹੋਈ ਹੈ ਉਹ ਅਪਣੇ ਆਪ ਵਿਚ ਸ਼ੱਕ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿੱਖ ਪਹਿਲਾਂ ਹੀ ਵੱਖ ਵੱਖ ਤਰ੍ਹਾਂ ਨਾਲ ਨਿਸ਼ਾਨਾ ਬਣਾਏ ਜਾ ਰਹੇ ਹਨ। ਇਸ ਲਈ ਇਸ਼ਮੀਤ ਸਿੰਘ ਦੀ ਮੌਤ ਪਿਛਲੇ ਅਸਲ ਕਾਰਨਾਂ ਦੀ ਜਾਂਚ ਹੋਣੀ ਅਤਿ ਜ਼ਰੂਰੀ ਹੈ।

ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਬਸੀ ਪਠਾਣਾਂ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ਼ ਇਕ ਕੌਂਸਲਰ ਦੇ ਘਰ ’ਤੇ ਹਮਲਾ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ

ਫਤਿਹਗੜ੍ਹ ਸਾਹਿਬ/ 30 ਜੁਲਾਈ/ਰਣਜੋਧ ਸਿੰਘ ਔਜਲਾ ਬਸੀ ਪਠਾਣਾਂ ਪੁਲੀਸ ਵੱਲੋਂ ਇਕ ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਬਸੀ ਪਠਾਣਾਂ ਦੇ ਨਵ ਨਿਯੁਕਤ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ਖਿ²ਲਾਫ਼ ਇਕ ਕੌਂਸਲਰ ਦੇ ਘਰ ’ਤੇ ਹਮਲਾ ਕਰਨ, ਘਰ ਦੀ ਅਤੇ ਸਮਾਨ ਦੀ ਭੰਨ ਤੋੜ, ਗੋਲ਼ੀ ਚਲਾਉਣ ਅਤੇ ਨਕਦੀ ਅਤੇ ਗਹਿਣੇ ਚੁੱਕ ਕੇ ਲੈ ਜਾਣ ਦੇ ਕਥਿਤ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਹੈ। ਮਿਉਂੋਸਪਲ ਕੌਂਸਲਰ ਸ੍ਰੀਮਤੀ ਅਨੂੰ ਝੰਜੀ ਦੇ ਪਤੀ ਅਮਿਤ ਲਾਲ ਝੰਜੀ ਨੇ ਪੁਲੀਸ ਕੋਲ਼ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ ਅਤਿਨਜ਼ਦੀਕੀ ਸਮਝੇ ਜਾਂਦੇ ਕੰਵਰ ਰਾਜੇਸ਼ਪਾਲ ਸਿੰਘ ਲਾਲੀ, ਕਲਭੂਸ਼ਣ ਮਲਹੋਤਰਾ ਪ੍ਰਧਾਨ ਨਗਰ ਕੌਂਸਲ ਬਸੀ ਪਠਾਣਾਂ, ਅਮਰਜੀਤ ਸਿੰਘ ਕੋਹਲੀ, ਬਲਦੇਵ ਰਾਜ, ਤਰਲੋਕ ਬਾਜਵਾ, ਜੀਵਨ ਕੁਮਾਰ, ਅਮਿਤ, ਅਸ਼ੋਕ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ, ਸ਼ਾਰਦਾ ਦੇਵੀ, ਕ੍ਰਿਸ਼ਨਾ ਦੇਵੀ, ਭੂੁਰਾ, ਬਿਕਰਮ, ਵਿੱਕੀ ਆਦਿ ਆਗੂਆਂ ਨੇ 28 ਜੁਲਾਈ ਨੂੰ ਰਾਤ ਵੇਲੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਸਮਾਨ ਦੀ ਭੰਨ ਤੋੜ ਕਰਨ ਤੋਂ ਇਲਾਵਾ ਘਰ ਅੰਦਰ ਪਈ ਨਕਦੀ ਅਤੇ ਗਹਿਣੇ ਵੀ ਚੁੱਕ ਕੇ ਲੈ ਗਏ। ਸ੍ਰੀ ਝੰਜੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਇਸ ਮੌਕੇ ਕੰਵਰ ਰਾਜੇਸ਼ਪਾਲ ਸਿੰਘ ਲਾਲੀ ਨੇ ਆਪਣੇ ਰਿਵਾਲਵਰ ਰਾਹੀਂ ਦੋ ਫਾਇਰ ਵੀ ਕੀਤੇ। ਪੁਲੀਸ ਨੇ ਇਨ੍ਹਾਂ ਸਾਰੇ ਵਿਅਕਤੀਆਂ ਵਿਰੁੱਧ ਧਾਰਾ 454,380,336,506,427,342,148,149 ਆਈ.ਪੀ.ਸੀ.ਅਤੇ 25,27,54,59 ਆਰਮਜ਼ ਐੈਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਚੀਮਾ ਗਰੁੱਪ ਦੇ ਕੁੱਝ ਸਮਰਥਕਾਂ ਨੇ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ, ਕਿਉਂਕਿ ਪਾਰਟੀ ਹਾਈਕਮਾਂਡ ਦੇ ਫੈਸਲੇ ਦੇ ਉਲਟ ਹਲਕਾ ਵਿਧਾਇਕ ਨੇ ਇਹ ਚੋਣ ਕਥਿਤ ਤੌਰ ਤੇ ਪ੍ਰਸ਼ਾਸ਼ਨ ਤੋਂ ਵੋਟਿੰਗ ਪ੍ਰਣਾਲੀ ਰਾਹੀਂ ਕਰਵਾਈ ਸੀ। ਜਿਸ ’ਤੇ ਚੀਮਾ ਗਰੁੱਪ ਦੇ ਆਗੂਆਂ ਅਤੇ ਸਮਰਥਕਾਂ ਨੇ ਹਲਕਾ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ, ਜਿਸ ’ਤੇ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਕਲਭੂਸ਼ਣ ਮਲਹੋਤਰਾ ਦੇ ਸਪੁੱਤਰ ਨੇ ਚੀਮਾ ਗਰੁੱਪ ਦੇ ਸਾਬਕਾ ਐਮ.ਸੀ.ਵਿਵੇਕ ਕੁਮਾਰ ’ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਸੀ ਅਤੇ ਉਸ ਪਿੱਛੋਂ ਚੀਮਾ ਗਰੁੱਪ ਦੇ ਸਮਰਥਕਾਂ ਨੇ ਇਸ ਦਾ ਜਵਾਬ ਦਿੰਦਿਆਂ ਨਵੇਂ ਚੁਣੇ ਪ੍ਰਧਾਨ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਹਮਲਾ ਕਰ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਪੁਲੀਸ ਨੇ ਚੀਮਾ ਗਰੁੱਪ ਦੇ ਕੁੱਝ ਆਗੂਆਂ ਅਤੇ ਵਰਕਰਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਪ੍ਰੰਤੂ ਫ਼ਿਰ ਵੀ ਹਲਕਾ ਵਿਧਾਇਕ ਦੇ ਸਮਰਥਕਾਂ ਨੇ ਬੀਤੇ ਕੱਲ੍ਹ ਅਣਐਲਾਨੇ ਤੌਰ ਬਸੀ ਪਠਾਣਾਂ ਸ਼ਹਿਰ ਬੰਦ ਕਰਵਾ ਕੇ ਬਸੀ-ਮੋਰਿੰਡਾ ਰੋਡ ਵੀ ਜਾਮ ਕੀਤਾ ਸੀ। ਇਨ੍ਹਾਂ ਧੜਿਆਂ ਵਿਚਕਾਰ ਚੱਲ ਰਹੀ ਅੰਦਰੂਨੀ ਲੜਾਈ ਦਾ ਲਾਵਾ ਫੁੱਟ ਕੇ ਅੱਜ ਜੱਗ ਜਾਹਿਰ ਹੋ ਗਿਆ ਹੈ। ਇਨ੍ਹਾਂ ਧੜਿਆਂ ਅੰਦਰ ਵਾਪਰੀਆਂ ਵੱਖ ਵੱਖ ਹਿੰਸਕ ਘਟਨਾਵਾਂ ਤੋਂ ਇੰਝ ਲੱਗਦਾ ਹੈ ਕਿ ਨਗਰ ਕੌਂਸਲ ਬਸੀ ਪਠਾਣਾਂ ਦੇ ਵਿਕਾਸ ਦੀ ਤਸਵੀਰ ਲੜਾਈ ਦੇ ਅਖਾੜੇ ਵਿਚ ਤਬਦੀਲ ਹੁੰਦੀ ਜਾਪਦੀ ਹੈ। ਅੱਜ ਤੀਸਰੇ ਦਿਨ ਵੀ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਰਿਹਾ , ਜਿਸ ਕਾਰਨ ਬਸੀ ਪਠਾਣਾਂ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਸੌਦਾ ਸਾਧ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ – ਕਿਸ਼ਨਪੁਰਾ

ਤਰੀਕ 30 ਜੁਲਾਈ, 2008. ‘ਸੌਦਾ ਸਾਧ ’ਤੇ ਬਲਾਤਕਾਰ ਮਾਮਲੇ ਵਿੱਚ ਦੋਸ਼ ਆਇਦ ਹੋਣ ਦੀ ਤਰੀਕ ਸਾਹਮਣੇ ਆਉਣ ਪਿੱਛੋਂ ਸਾਧ ਵੱਲੋਂ ਨਵਾਂ ਪੈਂਤੜਾ ਖੇਡਦਿਆਂ ਸਿੱਖ ਪੰਥ ਨਾਲ ਸਮਝੌਤੇ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਸਿੱਖ ਪੰਥ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਅਤੇ ਪੰਥ ਅਜਿਹੇ ਬਲਾਤਕਾਰੀ, ਕਾਤਲ ਅਤੇ ਸ਼ਬਦ-ਗੁਰੂ ਦੇ ਸਿਧਾਂਤ ਨੂੰ ਠੇਸ ਪਹੁੰਚਾਉਣ ਵਾਲੇ ਦੇਹਧਾਰੀ ਪਖੰਡੀ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਸੌਦਾ ਸਾਧ ਤੋਂ ਮਾਫ਼ੀ ਮੰਗਵਾਉਣ ਦੀ ਗੱਲ ਕਰਨ ਵਾਲੇ ਅਖੌਤੀ ਪੰਥਕ ਆਗੂਆਂ ਨੂੰ ਚਿਤਾਵਨੀ ਦਿੰਦਿਆ ਅਜਿਹੀਆਂ ਸ਼ਰਾਰਤਾਂ ਤੋਂ ਬਾਜ਼ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਂਗ ਰਚਣ ਵਾਲੇ ਪੰਥ ਕਦੇ ਵੀ ਸਮਝੌਤਾ ਨਹੀਂ ਕਰੇਗਾ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਜਥੇਬੰਦਕ ਸਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਯੂਥ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਈ ਵਿੱਚ ਸਲਾਬਤਪੁਰ ਵਿਖੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਚਾਏ ਗਏ ਸਵਾਂਗ ਮਗਰੋਂ ਜੇਕਰ ਪੰਜਾਬ ਦੀ ਅਕਾਲੀ ਸਰਕਾਰ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲੈਂਦੀ ਤਾਂ ਅਜਿਹਾ ਸਮਾਂ ਕਿਸੇ ਨੂੰ ਨਾ ਦੇਖਣਾ ਪੈਂਦਾ। ਉਨ੍ਹਾਂ ਕਿਹਾ ਕਿ ਸੌਦਾ ਸਾਧ ਦੀ ਉਪਰੋਕਤ ਕੇਸ ਵਿੱਚ ਅਗੇਤੀ ਜ਼ਮਾਨਤ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਸੌਦਾ ਸਾਧ ਦਾ ਹੀ ਪੱਖ ਪੂਰਿਆ ਅਤੇ ਜਦੋਂ ਹਾਈਕੋਰਟ ਵੱਲੋਂ ਉਸ ਦੇ ਚਲਾਣ ਪੇਸ਼ ਕਰਨ ’ਤੇ ਆਪਣੇ ਆਪ ਹੀ ਰੋਕ ਲਾ ਦਿੱਤੀ ਗਈ ਤਾਂ ਵੀ ਸਰਕਾਰੀ ਵਕੀਲ ਵਿੱਚ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਰਿਹਾ।
ਉਨ੍ਹਾਂ ਕਿਹਾ ਕਿ ਸੌਦਾ ਸਾਧ ਨੇ ਜਿੱਥੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ, ਉੱਥੇ ਸੈਂਕੜਿਆਂ ਨੂੰ ਜ਼ਖਮੀ ਕੀਤਾ ਅਤੇ ਉਸ ਤੋਂ ਵੀ ਵਧ ਕੇ ਪਿਛਲੇ ਦਿਨੀਂ ਉਸ ਵੱਲੋਂ ਸਰਸਾ ਵਿਖੇ ਆਪਣੇ ਸਮਰੱਥਕਾਂ ਦੀ ਰੈਲੀ ਕੱਢ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਯੂਥ ਵੈਲਫੇਅਰ ਦੇ ਨਾਂ ਹੇਠ ਗੁੰਡਿਆਂ ਦੀ ਇੱਕ ਫੌਜ ਬਣਾਈ ਗਈ ਹੈ, ਜੋ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਰਕੂ ਫਸਾਦ ਫੈਲਾਅ ਸਕਦੇ ਹਨ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਸਰਕਾਰ ਜਾਣਬੁੱਝ ਕੇ ਸਾਧ ਨੂੰ ਸਰਪ੍ਰਸਤੀ ਦੇ ਰਹੀ ਹੈ ਅਤੇ ਉਸ ਦੀ ਕਿਸੇ ਵੀ ਗਤੀਵਿਧੀ ਉੱਤੇ ਕਿਸੇ ਤਰ੍ਹਾਂ ਦੀ ਵੀ ਰੋਕ ਨਾ ਲਾ ਕੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿੱਚ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ।

ਕੈਲੀਫੋਰਨੀਆ ’ਚ ਭੂਚਾਲ ਦੇ ਝਟਕੇ

ਦੱਖਣੀ ਕੈਲੀਫੋਰਨੀਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਕਿਸੇ ਦੇ ਜਾਨ-ਮਾਲ ਦਾ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 5.8 ਅੰਕੀ ਗਈ। ਪਹਿਲੀ ਖ਼ਬਰ ਵਿੱਚ ਝਟਕੇ 30 ਸੈਕਿੰਡ ਤੱਕ ਮਹਿਸੂਸ ਕੀਤੇ ਗਏ ਅਤੇ ਇਸਦਾ ਕੇਂਦਰ ਲਾਸ ਏਂਜਲਸ ਤੋਂ 45 ਕਿਲੋਮੀਟਰ ਦੂਰੀ ’ਤੇ ਸੀ। ਅਮਰੀਕੀ ਸਮੇਂ ਅਨੁਸਾਰ ਪੌਣੇ 12 ਵਜੇ ਆਏ ਇਸ ਭੂਚਾਲ ਤੋਂ ਡਰਦੇ ਲੋਕ ਘਰਾਂ ਤੋਂ ਬਾਹਰ ਦੌੜਨ ਲੱਗੇ। ਅਮਰੀਕੀ ਭੂਗਰਭ ਸਰਵੇਖਣ ਦੇ ਅਨੁਸਾਰ ਇਹ ਇਹ ਭੂਚਾਲ 7.5 ਮੀਲ ਦੀ ਗਹਿਰਾਈ ’ਤੇ ਧਰਤੀ ਦੀ ਪਰਤ ਦੇ ਨਜ਼ਦੀਕ ਸੀ



ਹੈਵਰਡ, ਕੈਲੀਫੋਰਨੀਆ ਵਿੱਚ ਸਰਦਲ ਦੇ ਆਰ-ਪਾਰ ਡਰਾਮਾ ਖੇਡਣ ਵਾਲੀ ਟੀਮ

ਸਿੱਖ ਗੁਰੂਆਂ ਦੀ ਤਸਵੀਰ ਜਾਦੂ ਟੂਣੇ ਦੀ ਐਡ ‘ਚ ਛਾਪੇ ਜਾਣ ਤੇ ਅਮਰੀਕਾ ਦੇ ਸਿੱਖ ਰੋਹ ਵਿੱਚ

ਨਿਊਯਾਰਕ- "ਪਤਾ ਨਹੀ ਕਿਹੜੀ ਗੱਲੋਂ ਸ਼ਰਾਰਤੀ ਲੋਕ ਸਿੱਖ ਧਰਮ ਨਾਲ ਖਾਹ ਮਖਾਹ ਸ਼ਰਾਰਤ ਕਰਦੇ ਹਨ।ਇਹ ਧਰਮ ਜਿਸ ਨੇ ਦੂਸਰੇ ਧਰਮਾਂ ਦਾ ਮਾਣ ਕੀਤਾ ਹੈ ਉਸ ਨੂੰ ਉਹਦੇ ਸਿਧਾਂਤਾਂ ਤੋਂ ਉਲਟ ਪਰਚਾਰਨਾ ਪੂਰੇ ਸਿੱਖ ਜਗਤ ਦੇ ਹਿਰਦੇ ਵਲੂੰਧਰਣ ਤੁਲ ਹੈ ਜਿਸ ਨੂੰ ਕਤਈ ਵੀ ਸਿੱਖ ਜਗਤ ਬਰਦਾਸ਼ਤ ਨਹੀਂ ਕਰੇਗਾ।"ਇਹ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਦੇ ਕੰਨਵੀਨਰ ਭਾਈ ਟੈਹਲ ਸਿੰਘ ਨੇ ਨਿਊਯਾਰਕ ਵਿੱਚ ਪੰਜਾਬ ਐਕਸਪ੍ਰੈਸ ਦੇ ਪ੍ਰਤੀਨਿੱਧ ਨਾਲ ਗੱਲ ਕਰਦਿਆਂ ਕਹੇ।ਉਹ ਟੈਲੀਵੀਜਨ ਤੋਂ ਇਗਲੈਂਡ ਦੇ ਇੱਕ ਬਾਬੇ ਦੀ ਮਸ਼ਹੂਰੀ ਦੇ ਸਬੰਧ ਵਿੱਚ ਬੋਲ ਰਹੇ ਸਨ।ਇਸ ਮਸ਼ਹੂਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਪਰਚਲਤ ਚਿੱਤਰ ਦਿਖਾ ਕੇ ਇਹ ਦਰਸਾਉਣ ਦੀ ਕੋਸਿ਼ਸ਼ ਕੀਤੀ ਹੈ ਕਿ ਸਿੱਖ ਧਰਮ ਦੇ ਨਾਲ ਸਬੰਧਤ ਲੋਕ ਵੀ ਇਸ ਅਖੌਤੀ ਬਾਬੇ ਦੀ ਮਨੌਤ ਵਿੱਚ ਹਨ ਜਿਹੜਾ ਕਿ ਕਾਲੇ ਜਾਦੂ ਨਾਲ ਲੋਕਾਂ ਦੇ ਦੁੱਖ ਦੂਰ ਕਰਨ ਦੇ ਦਾਅਵੇ ਕਰਦਾ ਹੈ।ਭਾਈ ਟੈਹਲ ਸਿੰਘ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਮੰਗਤਾ ਜੋ ਟੈਲੀਫੋਨ ਕਾਲ ਦੇ ਪੈਸੇ ਵੀ ਰਗੜਦਾ ਹੈ - ਆਪ ਲੋਕਾਂ ਤੋਂ ਪੈਸੇ ਮੰਗਦਾ ਹੈ-ਕਿਸੇ ਦਾ ਕਿਆ ਸਵਾਰ ਸਕਦਾ ਹੈ?ਸਿੱਖ ਧਰਮ ਜਿਸ ਨੇ ਪਖੰਡ ਦੀਆਂ ਜੜਾ ਨੂੰ ਰੱਬੀ ਗਿਆਨ ਦੇ ਕੁਹਾੜੇ ਨਾਲ ਟੁੱਕ ਟੁੱਕ ਕੇ ਸਿੱਖੀ ਦੇ ਸਿਧਾਂਤਾ ਦੇ ਪਰਚੰਡ ਸੂਰਜ ਨਾਲ ਸੁਕਾ ਕੇ ਸੁਆਹ ਕਰ ਦਿੱਤਾ ਸੀ।ਅੱਜ ਇਹ ਲੋਕ ਉਨ੍ਹਾਂ ਗੁਰੂਆਂ ਦੀ ਤਸਵੀਰ ਲਾਕੇ ਸਿੱਖ ਧਰਮ ਨੂੰ ਜਾਦੂ ਟੂਣਿਆ ਦੇ ਲੜ ਲਾਉਣ ਦੀ ਕੋਸਿ਼ਸ ਕਰਕੇ ਸਿੱਖ ਧਰਮ ਨਾਲ ਬਿਨਾਂ ਵਿਜਾਹ ਛੇੜਾਂ ਛੇੜਦੇ ਹਨ । ਸਿੱਖਾਂ ਦੇ ਜਜਬਾਤਾਂ ਨਾਲ ਖਿਲਵਾੜ ਕਰ ਰਹੇ ਹਨ ।ਉਨ੍ਹਾਂ ਨੇ ਜਥੇਦਾਰ ਅਕਾਲ ਤੱਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਤਰਾ ਦੀ ਸ਼ਕਾਇਤ ਨੂੰ ਼ਿਲਕਤੀ ਰੂਪ ਵਿੱਚ ਹੀ ਨਾ ਉਡੀਕਣ ।ਦੁਨੀਆਂ ਭਰ ਵਿੱਚ ਟੈਲੀਵੀਜਨ ਤੇ ਇਹ ਮਸ਼ਹੂਰੀ ਆ ਰਹੀ ਹੈ ਇਸ ਪ੍ਰਤੀ ਤਿੱਖਾ ਨੋਟਿਸ ਲੈਣ।ਭਾਈ ਟੈਹਲ ਸਿੰਘ ਨੇ ਸਥਾਨਿਕ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਸਿੱਖੀ ਦਾ ਫੈਲਾਅ ਕਰਨ ਅਤੇ ਸਿੱਖੀ ਨੂੰ ਪਰਫੁਲਤ ਕਰਨ ਹਿੱਤ ਮੈਦਾਨ ਵਿੱਚ ਆਉਣ ਤੇ ਸਿੱਖ ਵਿਰੋਧੀ ਇਸ ਹਰਕਤ ਨੂੰ ਰੋਕਣ ਲਈ ਟੈਲੀਵੀਜਨ ਅਤੇ ਪਖੰਡੀ ਬਾਬੇ ਨੂੰ ਸੁਚੇਤ ਕਰਨ।ਉਨ੍ਹਾਂ ਨੇ ਇਸ ਗੱਲ ਤੇ ਵੀ ਦੁੱਖ ਜਾਹਰ ਕੀਤਾ ਕਿ ਗੁਰਦਵਾਰਿਆਂ ਦੀਆਂ ਐਡਾਂ ਲਾਉਣ ਵਾਲੇ ਪੇਪਰ ਅਤੇ ਆਪਣੀਆਂ ਸੰਸਥਾਵਾਂ ਦਾ ਨਾਮ ਗੁਰੂ ਕੀ ਬਾਣੀ ਦੇ ਨਾਮ ਤੇ ਰੱਖਣ ਵਾਲੇ ਵੀ ਐਸੇ ਪਾਖੰਡੀਆਂ ਨੂੰ ਸਿਰਫ ਤੇ ਸਿਰਫ ਐਡ ਵਾਸਤੇ ਹੀ ਲਾ ਰਹੇ ਹਨ।ਇਹ ਵੀ ਹੈਰਾਨੀ ਦੀ ਗੱਲ ਹੈ ਕਿ ਉਸ ਦੇ ਨਾਲ ਹੀ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਨਾਲ ਵੀ ਪੰਨਿਆਂ ਨੂੰ ਭਰਿਆ ਹੋਇਆ ਹੈ।ਜੁਗਿਆਸੂ ਕਿਹਦਾ ਲੜ ਫੜੇ ਇਹਦਾ ਨਿਰਣਾ ਵੀ ਇਹ ਅਖਬਾਰਾਂ ਵਾਲੇ ਦੱਸ ਦਿਆਂ ਕਰਨ ਤਾਂ ਕਿੰਨ੍ਹਾਂ ਚੰਗਾ ਹੋਵੇ,ਭਾਈ ਟੈਹਲ ਸਿੰਘ ਨੇ ਕਿਹਾ।ਨਿਊਯਾਰਕ ਦੇ ਗੁਰਦਵਾਰਾ ਸਾਹਿਬ ਸੰਤ ਸਾਗਰ ਦੇ ਮੁੱਖ ਸੰਚਾਲਕ ਭਾਈ ਸੱਜਣ ਸਿੰਘ ਨੇ ਵੀ ਇਸ ਘਟਨਾ ਕਰਮ ਦਾ ਗਹਿਰਾ ਦੁੱਖ ਮਨਾਇਆ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਗੁਰੂ ਗ੍ਰੰਥ ਸਾਹਿਬ ਦਾ ਹੋਕਾ ਹੈ "ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ॥ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਕਿਸ ਤਰਾਂ ਇਸ ਤਰਾਂ ਦੇ ਪਖੰਡੀਆਂ ਦੇ ਮਗਰ ਲੱਗ ਸਕਦਾ ਹੈੇ? ਭਾਈ ਸੱਜਣ ਸਿੰਘ ਨੇ ਅੱਗੇ ਕਿਹਾ ਕਿ ਜਿੰਨਾਂ ਗੁਰੂ ਸਾਹਿਬਾਨਾਂ ਦੀ ਇਸ ਪਖੰਡੀ ਨੇ ਪਰਚਲਤ ਤਸਵੀਰ ਆਪਣੀ ਮਸ਼ਹੂਰੀ ਵਿੱਚ ਛਾਪੀ ਹੈ ਉਨਾਂ ਗੁਰੂ ਸਾਹਿਬਾਂ ਨੇ ਹੀ ਸਿੱਖ ਕੌਮ ਨੂੰ ਸ਼ਬਦ ਗੁਰੂ ਦੇ ਲੜ ਲਾਇਆ । ਗੁਰੂ ਨਾਨਕ ਦੇਵ ਜੀ ਨੇ ਜਿਹੜੇ "ਸ਼ਬਦ ਗੁਰੂ" ਦੀ ਗੱਲ ਕੀਤੀ ਦਸ਼ਮੇਸ਼ ਪਿਤਾ ਨੇ ਵੀ ਉਸੇ "ਸ਼ਬਦ ਗੁਰੂ" ਨੂੰ ਗੁਰਤਾਗੱਦੀ ਦਿੱਤੀ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਨਿੰਦਣਯੋਗ ਹਰਕਤ ਉਸ ਸਮੇਂ ਕੀਤੀ ਗਈ ਹੈ ਜਦੋਂ ਸਿੱਖ ਕੌਮ ਸਤੰਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ।ਭਾਈ ਸੱਜਣ ਸਿੰਘ ਨੇ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਆਪਣੇ ਹੱਥ ਵਿੱਚ ਲੈਣ।ਭਾਈ ਸੱਜਣ ਸਿੰਘ ਨੇ ਇਹ ਵੀ ਕਿਹਾ ਕਿ ਉਹ ਇਲਾਕੇ ਦੇ ਸਿੱਖ ਆਗੂਆਂ ਨੂੰ ਵੀ ਬੇਨਤੀ ਕਰਨਗੇ ਕਿ ਇਸ ਸਬੰਧੀ ਮੀਟਿੰਗ ਬੁਲਾ ਕੇ ਜਲਦੀ ਤੋਂ ਜਲਦੀ ਵਿਚਾਰ ਕੀਤੀ ਜਾਵੇ।ਪਾਠਕਾਂ ਦੀ ਜਾਣਕਾਰੀ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਮਸ਼ਹੂਰੀ ਹੈ ਉਹ ਜਿਹਵੀ ਟੈਲੀਵੀਜਨ ਤੇ ਦਿਖਾਈ ਜਾ ਰਹੀ ਹੈ।ਇੱਕ ਪਤਰਕਾਰ ਵਲੋਂ ਇਸ ਨੂੰ ਟੀ ਵੀ ਸਕਰੀਨ ਤੋਂ ਕੈਮਰੇ ਵਿੱਚ ਬੰਦ ਕੀਤਾ ਗਿਆ ਹੈ।

ਸਿੱਖ ਲੜਕੀ ਨੇ ਜਿੱਤੀ 'ਕੜਾ‘ ਪਾਉਣ ਦੀ ਲੜਾਈ

ਲੰਡਨ, 29 ਜੁਲਾਈ 2008 - ਸਿੱਖ ਲੜਕੀ ਨੇ ਧਾਰਮਿਕ ਰੂਪ ਵਿਚ ਮਹੱਤਵਪੂਰਨ 'ਕੜਾ‘ ਸਕੂਲ ਵਿਚ ਪਾਉਣ ਨੂੰ ਲੈ ਕੇ ਚਲ ਰਹੀ ਆਪਣੀ ਕਾਨੂੰਨੀ ਲੜਾਈ ਮੰਗਲਵਾਰ ਨੂੰ ਜਿੱਤ ਲਈ ਹੈ। ਸਕੂਲ ਨੇ 9 ਮਹੀਨੇ ਪਹਿਲਾਂ ਗਹਿਣੇ ਨਹੀਂ ਪਹਿਨਣ ਦੇ ਨਿਯਮ ਦੀ ਉਲੰਘਣਾ ਦੇ ਚਲਦੇ ਉਸਦੇ ਕਲਾਸਾਂ ਵਿਚ ਬੈਠਣ ਉੱਤੇ ਪਾਬੰਦੀ ਲਗਾ ਦਿੱਤੀ ਸੀ। 14 ਸਾਲਾ ਸਿੱਖ ਲੜਕੀ ਸਾਰਿਕਾ ਵਾਟਕਿੰਸ ਸਿੰਘ ਨੇ ਜਦੋਂ ਉਸਦੀ ਆਸਥਾ ਨਾਲ ਜੁੜਿਆ ਕੜਾ ਉਤਾਰਨ ਤੋਂ ਇਨਕਾਰ ਦਿੱਤਾ ਤਾਂ ਨਵੰਬਰ 2007 ਵਿਚ ਉਸਨੂੰ ਸਾਊਥ ਵੇਲਸ ਦੇ ਈਬੇਰਡੇਅਰ ਗਰਲਸ ਸਕੂਲ ਤੋਂ ਕੱਢ ਦਿੱਤਾ ਗਿਆ। ਹਾਈਕੋਰਟ ਦੇ ਜਸਟਿਸ ਸਿਲਬੇਰ ਨੇ ਮੰਗਲਵਾਰ ਨੂੰ ਕਿਹਾ ਕਿ ਕੜਾ ਉਸਦੇ ਸਿੱਖ ਦੇ ਪ੍ਰਤੀ ਆਸਥਾ ਦਾ ਪ੍ਰਤੀਕ ਹੈ ਅਤੇ ਇਹ ਕੋਈ ਗਹਿਣਾ ਨਹੀਂ ਹੈ। ਸਕੂਲ ਨਸਲੀ ਸਬੰਧਾਂ ਅਤੇ ਬਰਾਬਰਤਾ ਕਾਨੂੰਨ ਦੇ ਤਹਿਤ ਭੇਦਭਾਵ ਕਰਨ ਦਾ ਦੋਸ਼ੀ ਹੈ। ਫੈਸਲੇ ਦੇ ਤਹਿਤ ਹੁਣ ਸਾਰਿਤਾ ਸਤੰਬਰ ਵਿਚ ਕੜਾ ਪਾ ਕੇ ਸਕੂਲ ਵਿਚ ਵਾਪਸੀ ਕਰ ਸਕੇਗੀ। ਸਾਰਿਤਾ ਨੇ ਕਿਹਾ ਕਿ ਮੈਂ ਇਸ ਨਤੀਜੇ ਤੋਂ ਖੁਸ਼ ਹਾਂ। ਇਹ ਮੈਨੂੰ ਖੁਸ਼ੀ ਦੇਣ ਵਾਲੀ ਗੱਲ ਹੈ ਕਿ ਲੰਬੇ ਸਮੇਂ ਤੋਂ ਜਾਰੀ ਕਾਨੂੰਨੀ ਲੜਾਈ ਖਤਮ ਹੋ ਗਈ ਹੈ। ਮੈਨੂੰ ਇਹ ਵੀ ਖੁਸ਼ੀ ਹੋਈ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਜਿਸ ਦੁੱਖ ਵਿਚੋਂ ਗੁਜ਼ਰਨਾ ਪਿਆ ਹੈ, ਕਿਸੇ ਹੋਰ ਨੂੰ ਹੁਣ ਇਹ ਨਹੀਂ ਸਹਿਣਾ ਪਵੇਗਾ।

ਪੰਥ ਦੋਖੀ ਕਾਤਲ ਅਤੇ ਬਲਾਤਕਾਰੀ ਸੌਦਾ ਸਾਧ ਮਾਫ਼ੀ ਦੇ ਯੋਗ ਨਹੀਂ : ਖਾਲਸਾ
ਦਿੱਲੀ ਧਰਨੇ ਲਈ ਜਥਾ ਰਵਾਨਾ

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਦਿੱਲੀ ਵਿਚ ਰੱਖੇ ਗਏ ਭੁੱਖ ਹੜਤਾਲ ਦੇ ਧਰਨੇ ਲਈ ਜਥੇ ਨੂੰ ਰਵਾਨਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ

ਫ਼ਤਿਹਗੜ੍ਹ ਸਾਹਿਬ, 29 ਜੁਲਾਈ (ਪਰਦੀਪ ਸਿੰਘ ਖਾਲਸਾ) : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਇਕ ਮੀਟਿੰਗ ਭਾਈ ਰਵਿੰਦਰ ਸਿੰਘ ਖ਼ਾਲਸਾ ਸ਼੍ਰੋਮਣੀ ਕਮੇਟੀ ਮੈਂਬਰ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਸੌਦਾ ਸਾਧ ਦੀ ਗ੍ਰਿਫ਼ਤਾਰੀ, ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਧਾਰਾ 25 ਵਿਚ ਸੋਧ ਅਤੇ ਜੂਨ ‘84 ਦੇ ਘੱਲੂਘਾਰੇ ਦੌਰਾਨ ਭਾਰਤੀ ਫ਼ੌਜ ਵਲੋਂ ਲੁੱਟੇ ਗਏ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖਜ਼ਾਨੇ ਦੀ ਵਾਪਸੀ ਮੁੱਖ ਮੁੱਦੇ ਰਹੇ। ਇਸ ਸਮੇਂ ਉਪ੍ਰੋਕਤ ਮੰਗਾਂ ਨੂੰ ਲੈ ਕੇ ਦਲ ਵਲੋਂ ਦਿੱਲੀ ਵਿਚ ਰੱਖੇ ਗਏ ਭੁੱਖ ਹੜਤਾਲ ਦੇ ਧਰਨੇ ਲਈ ਸ. ਹਰਤਾਰ ਸਿੰਘ ਭੱਦਲਥੂਹਾ ਦੀ ਅਗਵਾਈ ਵਿਚ ਇਕ ਜਥਾ ਰਵਾਨਾ ਕੀਤਾ ਗਿਆ। ਇਸ ਸਮੇਂ ਭਾਈ ਖ਼ਾਲਸਾ ਨੇ ਕਿਹਾ ਕਿ ਅਦਾਲਤ ਵਲੋਂ ਦੋਸ਼ ਆਇਦ ਹੋਣ ਦਾ ਸਮਾਂ ਨੇੜੇ ਆਉਂਦਾ ਵੇਖ ਕੇ ਅਤੇ ਸਿੱਖਾਂ ਵਲੋਂ ਅਰੰਭੇ ਸ਼ੰਘਰਸ ਤੋਂ ਘਬਰਾਇਆ ਸੌਦਾ ਸਾਧ ਹੁਣ ਸਿੱਖਾਂ ਨਾਲ ਸਮਝੌਤੇ ਦੇ ਰਾਹ ਪੈਣਾ ਚਾਹੁੰਦਾ ਹੈ ਜਦ ਕਿ ਸਿੱਖ ਪੰਥ ਇਸਦੀਆਂ ਚਾਲਾਂ ਨੂੰ ਜਾਣਦਾ ਹੈ। ਉਨ੍ਹਾਂ ਕਿਹਾ ਕਿ ਪੰਥ ਦੋਖੀ ਕਾਤਲ ਅਤੇ ਬਲਾਤਕਾਰੀ ਸੌਦਾ ਸਾਧ ਮਾਫ਼ੀ ਦੇ ਯੋਗ ਨਹੀਂ ਤੇ ਸਿੱਖ ਕੌਮ ਇਸ ਕਾਤਲ ਅਤੇ ਲੋਕਾਂ ਦੀਆਂ ਮਾਸੂਮ ਧੀਆਂ ਦੀ ਪੱਤ ਲੁਟਣ ਵਾਲੇ ਅਪਰਾਧੀ ਨੂੰ ਸਜ਼ਾ ਦਿਵਾ ਕੇ ਹੀ ਰਹੇਗੀ। ਅੱਜ ਦਿੱਲੀ ਜਾਣ ਵਾਲੇ ਜਥੇ ਵਿਚ ਦਰਸ਼ਨ ਸਿੰਘ ਬੈਣੀ ਬਹਾਦਰ ਸਿੰਘ ਅਮਲੋਹ, ਲਖਵਿੰਦਰ ਸਿੰਘ ਗੁਰਧਨਪੁਰ, ਮਾਸਟਰ ਸੁਰਮੁਖ ਸਿੰਘ ਅਮਲੋਹ, ਬਿੰਦਰ ਸਿੰਘ ਨੂਰਪੁਰਾ, ਦਰਬਾਰਾ ਸਿੰਘ ਭੱਦਲਥੂਹਾ, ਹਰਨੇਕ ਸਿੰਘ ਭੱਦਲਥੂਹਾ, ਗੁਰਨਾਮ ਸਿੰਘ ਬੈਣੀ, ਦਲਜੀਤ ਸਿੰਘ ਸਲਾਣਾ, ਜਗਦੀਸ਼ ਸਿੰਘ ਨੰਬਰਦਾਰ ਆਦਿ ਸਿੰਘ ਸ਼ਾਮਿਲ ਸਨ।

ਸੌਦਾ ਸਾਧ ਦੇ ਖਿਲਾਫ਼ ਅਗਲੀ ਰਣਨੀਤੀ ਘੜਨ ਲਈ ਸੰਤ ਸਮਾਜ ਦੀ ਅਹਿਮ ਮੀਟਿੰਗ ਅੱਜ

29 ਜੁਲਾਈ -ਸੰਤ ਸਮਾਜ ਵੱਲੋਂ ਡੇਰਾ ਸੌਦਾ ਸਾਧ ਖਿਲਾਫ਼ ਚੱਲ ਰਹੇ ਸਿੱਖ ਸੰਘਰਸ਼ ਦੀ ਅਗਲੀ ਰਣਨੀਤੀ ਘੜਨ ਲਈ ਸਮੁੱਚੇ ਸੰਤ ਸਮਾਜ ਦੀ ਇੱਕ ਅਹਿਮ ਮੀਟਿੰਗ ਬੁੱਧਵਾਰ ਨੂੰ ਜਵੱਦੀ ਕਲਾਂ (ਲੁਧਿਆਣਾ) ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਸਿਰਸੇ ਵਾਲੇ ਸਾਧ ਵੱਲੋਂ ਪੈਦਾ ਕੀਤੇ ਜਾ ਰਹੇ ਅਖੌਤੀ ਗੁਰੂ ਡੰਮ ਖਿਲਾਫ਼ ਅਗਲਾ ਪ੍ਰੋਗਰਾਮ ਵਿਚਾਰਿਆ ਜਾਵੇਗਾ। ਸੌਦਾ ਸਾਧ ਖਿਲਾਫ਼ ਸਿੱਖ ਸੰਘਰਸ਼ ਦੀ ਅਗਵਾਈ ਸੰਤ ਸਮਾਜ ਨੇ ਸੰਭਾਲੀ ਹੋਈ ਹੈ। ਡ¤ਬਵਾਲੀ ਕਾਂਡ ਤੋਂ ਪਹਿਲਾਂ ਮੁੰਬਈ ਵਿਖੇ ਭਾਈ ਬਲਕਾਰ ਸਿੰਘ ਨੂੰ ਸੌਦਾ ਸਾਧ ਵੱਲੋਂ ਸ਼ਹੀਦ ਕੀਤੇ ਜਾਣ ਉਪਰੰਤ ਸੰਤ ਸਮਾਜ ਨੇ ਹੀ ਪਹਿਲਕਦਮੀ ਕਰਦਿਆਂ ਸਮੁੱਚੀ ਕੌਮ ਨੂੰ ਲਾਮਬੰਦ ਕਰਨ ਲਈ ਅਤੇ ਸਰਕਾਰੀ ਤੰਤਰ ਤੱਕ ਰੋਸ ਜਾਹਿਰ ਕਰਨ ਹਿੱਤ ਪ੍ਰੋਗਰਾਮ ਉਲਕਿਆ ਸੀ। ਇਸ ਪ੍ਰੋਗਰਾਮ ਤਹਿਤ ਪੰਜਾਬ ਅਤੇ ਹਰਿਆਣਾ ਵਿੱਚ ਰੇਲਾਂ ਰੋਕੀਆਂ ਗਈਆਂ।
ਇਸ ਸਫਲ ਪ੍ਰੋਗਰਾਮ ਤੋਂ ਬਾਅਦ ਸੰਤ ਸਮਾਜ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ 11 ਦਿਨਾਂ ਤੱਕ ਵਿਸ਼ਾਲ ਧਰਨਾ ਦਿੱਤਾ ਗਿਆ। ਸੰਤ ਸਮਾਜ ਨੇ ਧਰਨੇ ਤੋਂ ਪਿੱਛੋਂ 23 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਬੰਦ ਦਾ ਸੱਦਾ ਦਿੱਤਾ ਜਿਸਨੂੰ ਇਸ ਖੇਤਰ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਭਰਿਆ। ਇਸ ਸਫਲ ਅੰਦੋਲਨ ਨਾਲ ਸੰਤ ਸਮਾਜ ਦੀ ਲੀਡਰਸ਼ਿਪ ਦਾ ਸਿੱਖ ਭਾਈਚਾਰੇ ਅੰਦਰ ਵੱਕਾਰ ਕਾਫੀ ਵੱਧ ਗਿਆ ਹੈ। ਸਿੱਖ ਸੰਗਤ ਅਤੇ ਪੰਥਕ ਜਥੇਬੰਦੀਆਂ ਵੱਲੋਂ ਸੰਤ ਸਮਾਜ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਨਵੀਆਂ ਸਥਿਤੀਆਂ ਵਿੱਚ ਸੰਤ ਸਮਾਜ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ। ਸੰਤ ਸਮਾਜ ਦੇ ਸਫਲ ਪ੍ਰੋਗਰਾਮਾਂ ਨਾਲ ਸੰਤਾਂ ਅਤੇ ਸੰਗਤ ਦਾ ਹੌਂਸਲਾ ਵੀ ਬੁ¦ਦ ਹੋਇਆ।
ਸੰਤ ਸਮਾਜ ਦੀ ਇਸ ਮੀਟਿੰਗ ਵਿੱਚ ਦਮਦਮੀ ਟਕਸਾਲ ਦੀ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਤੋਂ ਇਲਾਵਾ ਸਾਰੇ ਪ੍ਰਮੁੱਖ ਸੰਤ ਮਹਾਂਪੁਰਸ਼ਾਂ ਵੱਲੋਂ ਹਿੱਸਾ ਲੈਣ ਦੀ ਸੰਭਵਾਨਾ ਹੈ। ਇਹ ਮੀਟਿੰਗ ਹਾਜ਼ਰੀ ਪੱਖੋਂ ਵੀ ਕਾਫ਼ੀ ਭਰਵੀਂ ਹੋਣ ਦੀ ਸੰਭਾਵਨਾ ਹੈ। ਡੱਬਵਾਲੀ ਕਾਂਡ ਪਿੱਛੋਂ ਸੰਤ ਸਮਾਜ ਦੀ ਸਰਗਰਮੀ ਕਾਫ਼ੀ ਵੱਧ ਗਈ ਹੈ। ਡੱਬਵਾਲੀ ਕਾਂਡ ਦੇ ਪੀੜਤ ਪਰਿਵਾਰ ਨੂੰ ਵੀ ਸੰਤ ਸਮਾਜ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ ਹੈ। ਜਵੱਦੀ ਕਲਾਂ ਮੀਟਿੰਗ ਵਿੱਚ ਅਗਲੇ ਪ੍ਰੋਗਰਾਮ ਲਈ ਡੂੰਘੀ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ।

ਗਾਇਕ ਇਸ਼ਮੀਤ ਸਿੰਘ (ਲੁਧਿਆਣਾ) ਦਾ ਮਾਲਦੀਵ ਵਿਖੇ ਡੁੱਬਣ ਨਾਲ ਦੇਹਾਂਤ

ਮੁੰਬਈ, 29 ਜੁਲਾਈ - ਵਾਇਸ ਆਫ ਇੰਡੀਆ ਦੇ ਮੁਕਾਬਲਿਆਂ ਦੇ ਜੇਤੂ ਰਹੇ ਅਤੇ ਉਭਰ ਰਹੇ ਪੰਜਾਬੀ ਦੇ 19 ਸਾਲਾ ਨੌਜਵਾਨ ਗਾਇਕ ਇਸ਼ਮੀਤ ਸਿੰਘ ਦੀ ਮੰਗਲਵਾਰ 29 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀ 8 ਵਜੇ ਮਾਲਦੀਵਸ ਦੇ ਡੌਨਵੈਲੀ ਬੀਚ ਅਤੇ ਸਪਾ ਰੀਜ਼ੋਰਟ ਵਿੱਚ ਭੇਦ ਭਰੀ ਹਾਲਤ ਵਿੱਚ ਡੁੱਬ ਕੇ ਮੌਤ ਹੋ ਗਈ। ਮਿਲੀ ਖਬਰ ਅਨੁਸਾਰ ਪਰਿਵਾਰ ਨੂੰ ਮਾਲਦੀਵਸ ਤੋਂ ਫੋਨ ਤੇ ਸੂਚਨਾ ਮਿਲੀ ਕਿ ਇਸ਼ਮੀਤ ਹੋਟਲ ਦੇ ਸਵਿੰਮਿੰਗ ਪੂਲ ਵਿੱਚ ਡੁੱਬ ਕੇ ਮਰ ਗਿਆ ਹੈ। ਲੁਧਿਆਣਾ ਦੇ ਜੰਮਪਲ ਇਸ਼ਮੀਤ ਸਿੰਘ ਮੁੰਬਈ ਤੋਂ 29 ਜੁਲਾਈ ਨੂੰ ਸਵੇਰੇ ਮਾਲਦੀਵਸ ‘ਚ ਹੋਣ ਵਾਲੇ 1 ਅਗਸਤ ਦੇ ਇਕ ਸ਼ੋਅ ਵਿੱਚ ਹਿੱਸਾ ਲੈਣ ਲਈ ਗਿਆ ਸੀ। ਇਸ਼ਮੀਤ ਸਿੰਘ ਨੂੰ ਬਚਾਉਣ ਲਈ ਤੁਰੰਤ ਏ ਡੀ ਕੇ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਰੀਜ਼ੋਰਟ ਦੇ ਸਹਾਇਕ ਮੈਨੇਜਰ ਮਾਰਲਿਨ ਰੌਬਰਟ ਨੇ ਦੱਸਿਆ ਕਿ ਇਸ਼ਮੀਤ ਸਿੰਘ ਆਪਣੇ ਦੋਸਤਾਂ ਨਾਲ ਜਦੋਂ ਸਵਿਮਿੰਗ ਪੂਲ ਵਿੱਚ ਦਾਖਲ ਹੋਇਆ ਤਾਂ ਲਾਈਫ ਗਾਰਡ ਉਸ ਟਾਈਮ ਉਥੇ ਡਿਊਟੀ ਦੇ ਨਹੀਂ ਸੀ। ਉਹ ਆਪਣੇ ਛੇ ਦੋਸਤਾਂ ਸਮੇਤ ਪੂਲ ਵਿੱਚ ਵੜਿਆ ਸੀ ਅਤੇ ਉਸਦੇ ਦੋਸਤਾਂ ਵਿਚੋਂ ਕੋਈ ਵੀ ਤੈਰਨਾ ਨਹੀਂ ਸੀ ਜਾਣਦਾ।
ਹੋਟਲ ਦੇ ਸਹਾਇਕ ਮੈਨੇਜਰ ਅਨੁਸਾਰ ਇਸ਼ਮੀਤ ਸਿੰਘ ਨੇ ਆਪਣੇ ਦੋਸਤਾਂ ਨੂੰ ਇਹ ਦੱਸਿਆ ਸੀ ਕਿ ਉਹ ਡੂੰਘੇ ਪਾਣੀ ਵਿੱਚ ਜਾ ਸਕਦਾ ਹੈ। ਹਸਪਤਾਲ ਦੇ ਐਮ ਡੀ ਮੁਹੰਮਦ ਅਫਾਲ ਨੇ ਦੱਸਿਆ ਕਿ ਜਦੋਂ ਇਸ਼ਮੀਤ ਸਿੰਘ ਨੂੰ ਜਦੋਂ ਹਸਪਤਾਲ ਲਿਆਦਾ ਗਿਆ ਸੀ ਤਾਂ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਪੁਲੀਸ ਇਸ ਮਾਮਲੇ ਦੀ ਬੜੀ ਬਰੀਕੀ ਨਾਲ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਇਹ ਵੀ ਪਤਾ ਚਲਿਆ ਹੈ ਕਿ ਮਾਲਦੀਵਸ ਤੋਂ ਜੋ ਫੋਨ ਆਇਆ ਸੀ ਉਸ ‘ਚ ਲੁਧਿਆਣੇ ਇਸ਼ਮੀਤ ਦੇ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਇਕ ਸ਼ੂਟਿੰਗ ਦੇ ਦੌਰਾਨ ਜਦੋਂ ਇਸ਼ਮੀਤ ਨੇ ਸਵਿਮਿੰਗ ਪੂਲ ‘ਚ ਛਾਲ ਮਾਰੀ ਤਾਂ ਉਸ ਤੋਂ ਬਾਅਦ ਉਹ ਵਾਪਸ ਨਿਕਲ ਨਹੀਂ ਸਕਿਆ ਜਿਸ ਕਰਕੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਸਮੁੰਦਰ ਕਿਨਾਰੇ ਬਣੇ ਇਸ ਰੀਜ਼ੋਰਟ ਵਿੱਚ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਠਹਿਰਾਇਆ ਗਿਆ ਸੀ।
ਵਾਇਸ ਆਫ ਇੰਡੀਆ ਦੇ ਮੁਕਾਬਲਿਆਂ ਵਿੱਚ ਇਸ਼ਮੀਤ ਸਿੰਘ ਇਕੋ ਇਕ ਦਸਤਾਰ ਧਾਰੀ ਗਾਇਕ ਸੀ ਜੋ ਪਹਿਲੀ ਵਾਰ ਕਰਵਾਏ ਮੁਕਾਬਲਿਆਂ ਦਾ ਜੇਤੂ ਰਿਹਾ ਸੀ। ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਉਸ ਦੇ ਜੇਤੂ ਰਹਿਣ ਤੇ ਖੁਸ਼ੀਆਂ ਮਨਾਈਆਂ ਗਈਆਂ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਇਸ਼ਮੀਤ ਸਿੰਘ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ ਸੀ। ਕੁਝ ਮਹੀਨੇ ਪਹਿਲਾਂ ਹੀ ਇਸ਼ਮੀਤ ਸਿੰਘ ਨੂੰ ਜਗਜੀਤ ਚਿਤਰਾ ਸਿੰਘ ਵੱਲੋਂ ਆਪਣੇ ਸਵਰਗਵਾਸੀ ਪੁੱਤਰ ਦੇ ਨਾਂ ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਇਹ ਨੌਜਵਾਨ ਚੜ੍ਹਦੀ ਉਮਰ ਵਿੱਚ ਹੀ ਆਪਣੇ ਕਰੋੜਾਂ ਪ੍ਰਸ਼ੰਸਕਾਂ ਨੂੰ ਸਦਾ ਸਦਾ ਲਈ ਛੱਡ ਕੇ ਚਲਾ ਜਾਵੇਗਾ।
ਚੋਟੀ ਦੀ ਫਿਲਮੀ ਗਾਇਕਾ ਲਤਾ ਮੰਗੇਸ਼ਕਰ , ਆਸ਼ਾ ਭੌਂਸਲੇ, ਗਾਇਕ ਸ਼ਾਨ ਆਦਿ ਨੇ ਇਸ਼ਮੀਤ ਦੀ ਅਚਨਚੇਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਗੀਤਕਾਰ ਲਲਿਤ ਪੰਡਿਤ ਨੇ ਦੱਸਿਆ ਕਿ ਇਸ਼ਮੀਤ ਬਹੁਤ ਹੀ ਸਿੱਧਾ ਸਾਧਾ ਤੇ ਮਿਹਨਤੀ ਲੜਕਾ ਸੀ ਤੇ ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਸੰਗੀਤ ਜਗਤ ‘ਚ ਤੇਜ਼ੀ ਨਾਲ ਆਪਣੀ ਪਹਿਚਾਣ ਬਨਾਉਣ ਵਾਲੇ ਇਸ ਗਾਇਕ ਦੀ ਮੌਤ ਨਾਲ ਇਕ ਵਾਰ ਸਾਰੀ ਦੁਨੀਆ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ਼ਮੀਤ ਨੇ ਵਾਇਸ ਆਫ ਇੰਡੀਆ ਖਿਤਾਬ ਜਿੱਤਣ ਮਗਰੋਂ, ਸੁਪਰ ਸਟਾਰ ਰਿਅਲਟੀ ਸ਼ੋਅ ‘ਚ ਹਿੱਸਾ ਲਿਆ ਸੀ ਤੇ ਚੰਗਾ ਨਾਂਅ ਕਮਾਇਆ ਸੀ। ਇਸ਼ਮੀਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਰੱਬ ਦਾ ਨਾਂਅ ਲੈਂਦਾ ਰਹਿੰਦਾ ਸੀ। ਇਸ਼ਮੀਤ ਦੇ ਡੁੱਬ ਕੇ ਮਰ ਜਾਣ ਦੀ ਖਬਰ ਇੰਟਰਨੈਟ ਤੇ ਆਉਣ ਮਗਰੋਂ ਦੁਨੀਆਂ ਦੇ ਕੋਨੇ ਕੋਨੇ ਚੋਂ ਲੋਕਾਂ ਨੇ ਹਮਦਰਦ ਦੇ ਚੰਡੀਗੜ੍ਹ , ਟਰਾਂਟੋ ਤੇ ਹੋਰ ਪੱਤਰਕਾਰਾਂ ਤੋਂ ਜਾਣਕਾਰੀ ਲੈਣ ਲਈ ਹਜ਼ਾਰਾਂ ਕਾਲਾਂ ਕੀਤੀਆਂ। ਹਾਦਸੇ ਸਬੰਧੀ ਹੋਰ ਵੇਰਵਿਆਂ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ।

ਸੂਰਤ ਵਿਚ ਅੱਜ ਵੱਖ-ਵੱਖ ਥਾਵਾਂ ’ਤੇ 18 ਬੰਬ ਬਰਾਮਦ

ਸੂਰਤ/ਅਹਿਮਦਾਬਾਦ/ਨਵੀਂ ਦਿੱਲੀ, 29 ਜੁਲਾਈ - ਸੂਰਤ ਵਿਚ ਅੱਜ ਵੱਖ-ਵੱਖ ਥਾਵਾਂ ’ਤੇ 18 ਬੰਬ ਬਰਾਮਦ ਕੀਤੇ ਗਏ। ਸੂਰਤ ਵਿਚ ਸੜਕ ਬਾਜ਼ਾਰਾਂ, ਦੁਕਾਨਾਂ, ਫਲਾਈਓਵਰ ਦੇ ਉ¤ਪਰ-ਥੱਲੇ, ਹੋਰਡਿੰਗਸ ਦੇ ਨੇੜੇ ਅਤੇ ਇਥੋਂ ਤੱਕ ਦਰਖੱਤ ਤੋਂ ਵੀ ਬੰਬ ਬਰਾਮਦ ਕੀਤੇ ਗਏ ਹਨ। ਛੇ ਬੰਬ ਇਕੱਲੇ ਵਰਾਛਾ ਇਲਾਕੇ ਤੋਂ ਮਿਲੇ। ਇਸ ਤੋਂ ਪਹਿਲਾਂ ਸਵੇਰੇ ਵੀ ਪੁਲਿਸ ਨੂੰ ਵਰਾਛਾ ਅਤੇ ਹੋਰ ਥਾਵਾਂ ’ਤੇ ਤਿੰਨ ਬੰਬ ਮਿਲੇ ਸਨ, ਜਿਨ੍ਹਾਂ ਨੂੰ ਬੰਬ ਨਿਰੋਧਕ ਦਸਤਿਆਂ ਵੱਲੋਂ ਨਸ਼ਟ ਕਰ ਦਿੱਤਾ ਗਿਆ। ਵਰਣਨਯੋਗ ਹੈ ਕਿ ਸਵੇਰੇ ਤਿੰਨ ਜ਼ਿੰਦਾ ਬੰਬ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਸੀ।
ਹਾਲਾਂਕਿ ਤਿੰਨਾਂ ਬੰਬਾਂ ਨੂੰ ਨਸ਼ਟ ਕਰ ਦਿੱਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿਚ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਉਥੇ ਚਾਰੇ ਪਾਸੇ ਅਫਰਾ-ਤਫੜੀ ਦੇ ਵਿਚ ਵਰਾਛਾ ਅਤੇ ਤਾਪੋਦਰਾ ਖੇਤਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਸੁਰੱਖਿਆ ਦੇ ਲਿਹਾਜ ਨਾਲ ਫਿਲਹਾਲ ਕਾਲਜਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ। ਪਹਿਲਾ ਬੰਬ ਵਰਾਛੀ ਰੋਡ ਦੇ ਨੇੜੇ ਲੜੇਸ਼ਵਰ ਵਿਚ, ਦੂਸਰਾ ਬੰਬ ਲੇਡਿਜ਼ ਮਾਰਕਿਟ ਵਿਚਅਤੇ ਤੀਸਰਾ ਬੰਬ ਮਾਤਾਵਾੜੀ ਵਿਚ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਫਿਰ ਤੋਂ ਇਕ ਤੋਂ ਬਾਅਦ ਇਕ ਬੰਬ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ। ਛੇ ਬੰਬ ਵਰਾਛਾ ਰੋਡ ਤੋਂ, ਦੋ ਬੰਬ ਮਿਨੀ ਹੀਰਾ ਬਾਜ਼ਾਰ ਤੋਂ, ਤਿੰਨ ਬੰਬ ਹੀਰਾਬਾਗ ਸਰਕਲ ਤੋਂ ਅਤੇ ਦੋ ਬੰਬ ਮਿੰਨੀ ਬਾਜ਼ਾਰ ਖੇਤਰ ਤੋਂ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਦੋ ਬੰਬ ਭਵਾਨੀ ਸਰਕਲ ਅਤੇ ਤਿੰਨ ਬੰਬ ਮਿੰਨੀ ਬਾਜ਼ਾਰ ਖੇਤਰ ਤੋਂ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਦੋ ਬੰਬ ਭਵਾਨੀ ਸਰਕਲ ਅਤੇ ਤਿੰਨ ਬੰਬ ਗਜੇਰਾ ਤੋਂ ਮਿਲਣ ਦੀ ਖ਼ਬਰਾਂ ਹਨ। ਇਕ ਤੋਂ ਬਾਅਦ ਇਕ ਬੰਬਾਂ ਦੇ ਮਿਲਣ ਨਾਲ ਪੂਰੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਲੋਕਾਂ ਦੀ ਜਾਗਰੂਕਤਾ ਦੇ ਕਾਰਨ ਹਾਲੇ ਤੱਕ ਕੋਈ ਵੀ ਬੰਬ ਵਿਸਫੋਟ ਨਹੀਂ ਹੋ ਸਕਿਆ ਅਤੇ ਸਮਾਂ ਰਹਿੰਦੇ ਪੁਲਿਸ ਅਤੇ ਬੰਬ ਨਿਰੋਧਕ ਦਸਤਿਆਂ ਨੂੰ ਇਨ੍ਹਾਂ ਦੀ ਸੂਚਨਾ ਦਿੱਤੀ ਗਈ। ਵਰਣਨਯੋਗ ਹੈ ਕਿ ਐਤਵਾਰ ਨੂੰ ਵਿਸਫੋਟਕ ਸਮੱਗਰੀ ਦਾ ਜ਼ਖ਼ੀਰਾ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੇ ਸੋਮਵਾਰ ਨੂੰ ਵੀ ਸੂਰਤ ਵਿਚ ਇਕ ਹੋਰ ਜ਼ਿੰਦਾ ਬੰਬ ਬਰਾਮਦ ਕੀਤਾ ਸੀ, ਜਿਸ ਨੂੰ ਬਾਅਦ ਵਿਚ ਨਸ਼ਟ ਕਰ ਦਿੱਤਾ ਗਿਆ।

ਬੰਬ ਧਮਾਕਿਆਂ ਪਿੱਛੇ ਦਾਊਦ ਇਬਰਾਹਿਮ?

ਨਵੀਂ ਦਿੱਲੀ, 29 ਜੁਲਾਈ 2008 - ਖੁਫੀਆ ਏਜੰਸੀ ਰਾਅ ਦੇ ਸਾਬਕਾ ਅਡੀਸ਼ਨਲ ਸਕੱਤਰ ਬੀ ਰਮਨ ਨੇ ਅੱਜ ਕਿਹਾ ਕਿ ਬੰਗਲੌਰ ਅਤੇ ਅਹਿਮਦਾਬਾਦ ਦੇ ਧਾਮਕਿਆਂ ਪਿੱਛੇ ਮੁੰਬਈ ਤੋਂ ਭਗੌੜੇ ਅਤੇ ਕਰਾਚੀ ਰਹਿ ਰਹੇ ਅੰਡਰਵਰਲਡ ਡੌਨ ਦਾਉਡ ਇਬਰਾਹਿਮ ਦਾ ਹੱਥ ਹੋ ਸਕਦਾ ਹੈ। ਐਨਬੀਟੀ ਨਾਲ ਗੱਲਬਾਤ ਕਰਦੇ ਹੋਏ ਰਮਨ ਨੇ ਕਿਹਾ ਕਿ ਇੰਡੀਅਨ ਮੁਜਾਹੀਦੀਨ ਦਾ ਨਾਂ ਪਿਛਲੇ ਸਾਲ ਸੁਣਨ ਵਿਚ ਆਇਆ ਜਦੋਂ ਮਾਰਚ 1993 ਦੇ ਮੁੰਬਈ ਧਮਾਕਿਆਂ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਉਹ ਦਾਉਦ ਦੇ ਨੇੜਲੇ ਸਨ। ਮੁੰਬਈ ਬੰਬ ਧਮਾਕਿਆਂ ਪਿਛੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਅਤੇ ਦਾਉਦ ਇਬਰਾਹਿਮ ਦਾ ਹੱਥ ਸੀ। ਅਦਾਲਤ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ, ਉਹ ਦਾਉਦ ਦੇ ਸਹਿਯੋਗੀ ਸਨ। ਪਿਛਲੇ ਸਾਲ ਨਵੰਬਰ ਦੇ ਬਾਅਦ ਜਿੰਨੇ ਵੀ ਬੰਬ ਧਮਾਕੇ ਹੋਏ ਹਨ, ਉਨ੍ਹਾਂ ਵਿਚ ਵੱਡੇ ਪੱਧਰ ‘ਤੇ ਧਨ ਅਤੇ ਮਨੁੱਖੀ ਸ਼ਕਤੀ ਜੁਟਾਈ ਗਈ। ਰਮਨ ਨੇ ਕਿਹਾ ਕਿ ਅਹਿਦਾਬਾਦ ਵਿਚ 20 ਧਮਾਕੇ ਹੋਏ ਅਤੇ ਸੂਰਤ ਵਿਚ 18 ਬੰਬ ਬਰਾਮਦ ਕੀਤੇ ਗਏ ਹਨ। ਇਕ ਧਮਾਕੇ ਲਈ ਦੋ ਵਿਅਕਤੀ ਤਿਆਰ ਕੀਤੇ ਗਏ ਸਨ ਅਤੇ ਦੂਜਾ ਚੌਕਸੀ ਦੇ ਤੌਰ ‘ਤੇ ਤਿਆਰ ਰਹਿੰਦਾ ਸੀ। ਇਸ ਤਰ੍ਹਾਂ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 70 ਤੋਂ ਵੱਧ ਲੋਕਾਂ ਨੂੰ ਇਨ੍ਹਾਂ ਧਮਾਕਿਆਂ ਲਈ ਵਰਤਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗੁਜਰਾਤ ਵਿਚ ਧਮਾਕਿਆਂ ਲਈ ਮੁੰਬਈ ਤੋਂ ਤਿੰਨ ਕਾਰਾਂ ਜੁਟਾਈਆਂ ਗਈਆਂ ਸਨ। ਦੋ ਦਾ ਇਸਤੇਮਾਲ ਅਹਿਮਦਾਬਾਦ ਵਿਚ ਹੋਇਆ ਜਦੋਂਕਿ ਇਕ ਸੂਰਤ ਵਿਚ ਪਾਈ ਗਈ। ਏਨੇ ਵੱਡੇ ਪੱਧਰ ‘ਤੇ ਲੋਕਾਂ ਅਤੇ ਧਨ ਨੂੰ ਜੁਟਾਉਣਾ ਦਾਉਦ ਦੇ ਬਸ ਦੀ ਗੱਲ ਹੀ ਹੋ ਸਕਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਏਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਟ੍ਰੇਨਿੰਗ ਭਾਰਤ ਵਿਚ ਦਿੱਤੀ ਗਈ ਜਾਂ ਫਿਰ ਪਾਕਿਸਤਾਨ ਵਿਚ? ਮਾਰਚ 1993 ਵਿਚ ਹੋਏ ਬੰਬ ਧਮਾਕਿਆਂ ਵਿਚ ਕੇਵਲ ਭਾਰਤੀ ਮੁਸਲਮਾਨਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਬੰਬ ਧਮਾਕਿਆਂ ਵਿਚ ਕੇਵਲ ਸਰੋਤ ਹੀ ਆਈਐਸਆਈ ਨੇ ਮੁਹੱਈਆ ਕਰਵਾਏ ਸਨ। ਅਜਿਹਾ ਲੱਗਦਾ ਹੈ ਕਿ ਇਸ ਵਾਰ ਭਾਰਤ ਵਿਚ ਹੀ ਸਰੋਤ ਜੁਟਾਏ ਗਏ ਹਨ।

ਸੋਮਨਾਥ ਚੈਟਰਜੀ ਰਾਜਨੀਤੀ ਛੱਡਣਾ ਚਾਹੁੰਦੇ ਹਨ

ਕੋਲਕਾਤਾ, 29 ਜੁਲਾਈ 2008 - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਹੁਕਮ ਦੇ ਬਾਵਜੂਦ ਲੋਕ ਸਭਾ ਸਪੀਕਰ ਦਾ ਅਹਦਾ ਛੱਡਣ ਤੋਂ ਇਨਕਾਰ ਕਰਨ ਵਾਲੇ ਸੋਮਨਾਥ ਚੈਟਰਜੀ ਨੇ ਹੁਣ ਰਾਜਨੀਤੀ ਛੱਡ ਕੇ ਆਪਣਾ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਮਾਕਪਾ ਦੇ ਸਾਬਕਾ ਸਾਂਸਦ ਸੈਫੁਦੀਨ ਚੌਧਰੀ ਨੇ ਅੱਜ ਦਾਅਵਾ ਕੀਤਾ ਕਿ ਚੈਟਰਜੀ ਦਾ ਕਹਿਣਾ ਹੈ ਕਿ ਮੈਂ ਸਿਆਸਤ ਛੱਡ ਦੇਵਾਂਗਾ ਅਤੇ ਧਰਮ ਦਾ ਕੰਮ ਕਰਾਂਗਾ। ਚੌਧਰੀ ਨੇ ਚੈਟਰਜੀ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਗੱਲ ਕਹੀ। ਪਾਰਟੀ ਫਾਰ ਡੈਮੋਕ੍ਰੇਟਿਕ ਸੋਸ਼ਲਿਜਮ (ਪੀਡੀਐਸ) ਦੇ ਨੇਤਾ ਚੌਧਰੀ ਨੂੰ 2000 ਵਿਚ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਚੈਟਰਜੀ ਨਾਲ ਅੱਧਾ ਘੰਟਾ ਚਲੀ ਮੁਲਾਕਾਤ ਦੌਰਾਨ ਚੌਧਰੀ ਦੇ ਨਾਲ ਪੀਡੀਐਸ ਨੇਤਾ ਸਮੀਰ ਪਟੀਤੁੰਟ ਵੀ ਮੌਜੂਦ ਸਨ। ਚੌਧਰੀ ਨੇ ਕਿਹਾ ਕਿ ਚੈਟਰਜੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਖੁਦ ਨੂੰ ਪਾਰਟੀ ਚੋਂ ਕੱਢੇ ਜਾਣ ਦੇ ਫੈਸਲੇ ਤੋਂ ਦੁਖੀ ਹਨ। ਚੌਧਰੀ ਨੇ ਕਿਹਾ ਕਿ ਇਸਦੇ ਨਾਲ ਹੀ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਪੱਤਰ ਮਿਲ ਰਹੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ। ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਸੋਮਨਾਥ ਚੈਟਰਜੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੇਲੇ ਰਾਜਨੀਤੀ ਨਾ ਛੱਡਣ ਕਿਉਂਕਿ ਉਹ ਕਿਸੇ ਪਾਰਟੀ ਦੀ ਰਾਜਨੀਤੀ ਨਹੀਂ ਕਰ ਰਹੇ ਹਨ ਸਗੋਂ ਦੇਸ਼ ਦੇ ਹਿੱਤ ਵਿਚ ਕੰਮ ਕਰ ਰਹੇ ਹਨ। ਚੌਧਰੀ ਨੇ ਕਿਹਾ ਕਿ ਚੈਟਰਜੀ ਨੇ ਸਮਾਜ ਨੂੰ ਬੇਹਤਰ ਬਣਾਉਣ ਲਈ ਅਨੇਕਾਂ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਆਪਣੇ ਅਹੁਦੇ ਤੋਂ ਕਦੋਂ ਅਸਤੀਫਾ ਦੇਣਗੇ ਜਾਂ ਉਹ ਆਪਣੀ ਬਰਖਾਸਤਗੀ ਸਬੰਧੀ ਪਾਰਟੀ ਨੂੰ ਅਪੀਲ ਕਰਨਗੇ।


ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਹੁਣ ਦੁੱਬਈ ਤੋਂ ਚਲਾ ਰਹੇ ਹਨ

ਚੰਡੀਗੜ੍ਹ, 28 ਜੁਲਾਈ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਦੁਬਈ ਕਿਉਂ ਜਾ ਰਹੇ ਹਨ? ਇੱਥੇ ਇਸ ਸਬੰਧੀ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਇੱਕ ਵੱਡਾ ਕਾਰੋਬਾਰ ਉ¤ਥੇ ਖੋਲ੍ਹਿਆ ਹੋਇਆ ਹੈ, ਲੇਕਿਨ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਜ ਦੀ ਸਿਆਸਤ ਦੁੱਬਈ ਤੋਂ ਚਲਾਈ ਜਾ ਰਹੀ ਹੈ ਅਤੇ ਅਮਰਿੰਦਰ ਸਿੰਘ ਵਾਰ-ਵਾਰ ਦੁਬਈ ਤੋਂ ਪੰਜਾਬ ਦੀ ਫਲਾਈਟ ਭਰ ਕੇ ਰਾਜ ਦੀ ਕਾਂਗਰਸ ਦੀ ਪ੍ਰਧਾਨਗੀ ਪੱਦ ਨੂੰ ਹਾਸਲ ਕਰਨ ਲਈ ਰਾਜਨੀਤੀ ਤੇ ਰਣਨੀਤੀ ਚਲਾ ਰਹੇ ਹਨ। ਯੂ.ਪੀ.ਏ. ਸਰਕਾਰ ਦਾ ਵਿਸ਼ਵਾਸ ਮੱਤ ਜਿੱਤਣ ਤੋਂ ਬਾਅਦ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਹਾਸਲ ਕਰਨ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅਮਰਿੰਦਰ ਸਿੰਘ ਦੁਬਈ ਗਏ ਸੀ ਲੇਕਿਨ ਵਿਸ਼ਵਾਸ ਮੱਤ ਦੇ ਲਈ ਅਕਾਲੀ ਸੰਸਦ ਪੰਜਾਬ ਦੇ ਬਾਹਰ ਦੇ ਕੁੱਝ ਸੰਸਦ ਮੈਂਬਰਾਂ ਉ¤ਤੇ ਆਪਣਾ ਪ੍ਰਭਾਵ ਅਸਰ ਦਾ ਇਸਤੇਮਾਲ ਕਰਨ ਦੇ ਲਈ ਤਿੰਨ ਦਿਨ ਦਿੱਲੀ ਵਿਸ਼ੇਸ਼ ਤੌਰ ਤੇ ਆਏ। ਆਪਣਾ ਕੰਮ ਕਰਕੇ ਬਾਅਦ ਵਿੱਚ ਦੁੱਬਈ ਚੱਲੇ ਗਏ। ਕਾਂਗਰਸ ਹਾਈਕਮਾਂਡ ਦੀਆਂ ਨਜ਼ਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪੁਜੀਸ਼ਨ ਕਾਫੀ ਮਜ਼ਬੂਤ ਹੋਈ ਹੈ। ਸੂਤਰਾਂ ਅਨੁਸਾਰ ਅਕਾਲੀ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਨੂੰ ਵਿਸ਼ਵਾਸ ਮਤ ਦੇ ਦੌਰਾਨ ਗੈਰਹਾਜ਼ਰ ਰਹਿਣ ਦੇ ਲਈ ਮਨਾਉਣ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਰੋਲ ਤੇ ਹੱਥ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਦੇ ਕਹਿਣ ਤੇ ਬਹੁਤ ਯਤਨ ਕੀਤੇ। ਦੋ ਹੋਰ ਸੰਸਦ ਮੈਂਬਰਾਂ ਨੂੰ ਵੀ ਤੋੜਨ ਦੀ ਗੱਲ ਚਲਾਈ ਸੀ, ਪਰ ਸਮਾਂ ਘੱਟ ਹੋਣ ਕਰਕੇ ਗੱਲ ਸਿਰੇ ਨਾ ਚੜ੍ਹ ਸਕੀ। ਕੈਪਟਨ ਅਮਰਿੰਦਰ ਸਿੰਘ ਦੇ ਸਮਰੱਥ ਤੇ ਹਮਾਇਤੀ ਇਨ੍ਹਾਂ ਦਿਨਾਂ ਵਿੱਚ ਭਾਰੀ ਉਤਸ਼ਾਹ ਤੇ ਹੌਂਸਲੇ ਵਿੱਚ ਹਨ। ਉਨ੍ਹਾਂ ਦੇ ਕੋਈ ਅੱਧੀ ਦਰਜਨ ਹਮਾਇਤੀ ਵਿਧਾਇਕ ਨੇ ਟੈਲੀਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਫੈਸਲ ਜਲਦੀ ਅਗਲੇ ਦਿਨਾਂ ਵਿੱਚ ਹੋ ਰਿਹਾ ਹੈ। ਹੁਣ ਤਾਂ ਖੁਦ ਕੈਪਟਨ ਅਮਰਿੰਦਰ ਸਿੰਘ ਜਾਂ ਜੇਕਰ ਉਨ੍ਹਾਂ ਦੀ ਇੱਛਾ ਨਾ ਹੋਈ ਤਾਂ ਉਨ੍ਹਾਂ ਦੇ ਕਹਿਣ ਤੇ ਕਿਸੇ ਦੂਸਰੇ ਕਾਂਗਰਸੀ ਨੇਤਾ ਨੂੰ ਪ੍ਰਧਾਨ ਬਣਾਉਣ ਵਿੱਚ ਕੋਈ ਬੜੀ ਰੁਕਾਵਟ ਨਹੀਂ ਆਵੇਗੀ।
ਉ¤ਧਰ ਭਾਵੇਂ ਰਾਜਿੰਦਰ ਕੌਰ ਭੱਠਲ ਇਹ ਕਹਿ ਰਹੀ ਹੈ ਕਿ ਉਹ ਪ੍ਰਧਾਨਗੀ ਪੱਦ ਲਈ ਉਹ ਦਿਲਚਸਪੀ ਨਹੀਂ ਹੈ, ਪਰ ਭੱਠਲ ਖੇਮਾ ਇੰਨੀ ਜਲਦੀ ਕਬੂਲ ਕਰਨ ਦੇ ਮੂਡ ਵਿੱਚ ਨਹੀਂ ਹੈ, ਉਹ ਵੀ ਕਿਸੇ ਹਿੰਦੂ ਭਾਈਚਾਰੇ ਵਿੱਚੋਂ ਕਿਸੇ ਨੂੰ ਪ੍ਰਧਾਨ ਬਣਾਉਣ ਦਾ ਯਤਨ ਜਾਰੀ ਰੱਖੇ ਹੋਏ ਹਨ। ਉ¤ਧਰ ਮਹਿੰਦਰ ਸਿੰਘ ਕੇ.ਪੀ. ਜੋ ਕਿ ਕਾਰਗੁਜਾਰੀ ਪ੍ਰਧਾਨ ਵੀ ਹਨ। ਇਸ ਦੌੜ ਵਿੱਚ ਭੱਠਲ ਗਰੁੱਪ ਵੱਲੋਂ ਵੀ ਰਾਜੀ ਕਰ ਲਿਆ ਹੈ ਕਿ ਜਦੋਂ ਕਿ ਦੂਸਰੇ ਗਰੁੱਪ ਵੱਲੋਂ ਮਹਿੰਦਰ ਨੂੰ ਵੀ ਪ੍ਰਧਾਨ ਲਈ ਪੇਸ਼ ਕੀਤਾ ਜਾ ਰਿਹਾ ਹੈ। ਮੌਕੇ ਤੇ ਪ੍ਰਤਾਪ ਸਿੰਘ ਵੀ ਇਸ ਦੌੜ ਵਿੱਚ ਸ਼ਾਮਲ ਹਨ। ਜਗਮੀਤ ਸਿੰਘ ਬਰਾੜ ਅਤੇ ਵਿਧਾਇਕ ਸੁਨੀਲ ਜਾਖੜ ਵੀ ਲਾਈਨ ਵਿੱਚ ਹਨ। ਜੋ ਪ੍ਰਧਾਨਗੀ ਪੱਦ ਹਾਸਲ ਕਰਨ ਲਈ ਕਾਫੀ ਨੱਠਭੱਜ ਕਰ ਰਹੇ ਹਨ।

ਕੈਲੇਫ਼ੋਰਨੀਆ ਦੇ ਅਮਰੀਕੀ ਨਾਗਰਿਕ ਦਾ ਕੰਪਿਊਟਰ ਮੁੰਬਈ (ਬੰਬਈ) ਪੁਲੀਸ ਨੇ ਗ੍ਰਿਫ਼ਤਾਰ ਕੀਤਾ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਸੰਸਾਰ-ਸੰਚਾਰ-ਸਾਧਨਾ ਤੇ ਲਿਸ਼ਕੋਰ ਕਰਦੀ ਖ਼ਬਰ ਦੱਸ ਰਹੀ ਹੈ ਕਿ ਬੰਬੇ ਦੀ ਪੁਲੀਸ ਨੇ ਇਕ ਅਮਰੀਕੀ ਨਾਗਰਿਕ ਦੇ ਘਰ ਛਾਪਾ ਮਾਰ ਕੇ, ਉਸਦਾ ਕੰਪਿਊਟਰ ਗ੍ਰਿਫ਼ਤਾਰ ਕਰਕੇ ਪੁਲੀਸ ਕੰਪਿਊਟਰ ਮਹਿਰਾਂ ਦੇ ਹਵਾਲੇ ਕਰ ਦਿਤਾ ਹੈ। 48 ਸਾਲਾ, ਅਮਰੀਕੀ ਸ਼ਹਿਰੀ ਦੇ ਨਾਮ ਨੂੰ ਨਸ਼ਰ ਨਹੀਂ ਕੀਤਾ ਗਿਆ ਤੇ ਨਾਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾਂ ਹੀ ਉਹ ਸ਼ੱਕੀ ਸੂਚੀ ਵਿਚ ਦਰਜ ਕੀਤਾ ਗਿਆ ਹੈ। ਇਸ ਨਾਗਰਿਕ ਦੇ ਕੰਪਿਊਟਰ ਤੋਂ ਬੰਬ ਧਮਾਕਿਆਂ ਨਾਲ ਸੰਬਧਿਤ ਜ਼ਿਮੇਵਾਰੀ ਕਬੂਲਦੀ, ਈਮੇਲ ਭੇਜੀ ਦੱਸੀ ਗਈ ਹੈ, ਜਿਨ੍ਹਾਂ ਬੰਬ ਧਮਾਕਿਆਂ ਵਿਚ ਨਿਰਦੋਸ਼ ਤੇ ਨਿਹੱਥੇ 45 ਮਨੁੱਖ ਮਾਰੇ ਗਏ ਸਨ।
ਬੰਬ ਧਮਾਕਿਆਂ ਤੋਂ ਪੰਜ ਮਿੰਟ ਪਹਿਲਾਂ ਇਕ ਈਮੇਲ ਟੀ.ਵੀ. ਸਟੇਸ਼ਨਾ ਨੂੰ ਮਿਲੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ,"ਅੱਲਾ ਦੇ ਨਾਮ ਤੇ ਭਾਰਤੀ ਮੁਜਾਹਦੀਨ ਦੁਬਾਰਾ ਫ਼ਿਰ ਹਮਲਾ ਕਰਦੇ ਹਨ, ਜੋ ਕਰ ਸਕਦੇ ਹਨ ਲਵੋ, ਹੁਣ ਤੋਂ ਮੌਤ ਦੇ ਭੈ ਨੂੰ ਮਹਿਸੂਸ ਕਰੋ"। ਇਹ ਈਮੇਲ ਸੀ ਐਨ ਐਨ-ਆਈ ਬੀ ਐਨ ਟੀ.ਵੀ. ਸਟੇਸ਼ਨ ਨੂੰ ਵੀ ਹਾਸਲ ਹੋਈ ਸੀ।
ਇਹ ਈਮੇਲ ਯਾਹੂ ਦੇ ਹਿਸਾਬ ਖਾਤੇ ਵਿਚੋਂ ਭੇਜੀ ਗਈ। ਪੁਲੀਸ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਈਮੇਲ ਇਸ ਅਮਰੀਕੀ ਸ਼ਹਿਰੀ ਦੇ ਕੰਪਿਊਟਰ ਵਿਚੋਂ ਸਿਰਫ਼ ਅੱਗੇ ਹੀ ਭੇਜੀ ਗਈ ਹੋਵੇ ਤੇ ਇਸ ਕੰਪਿਊਟਰ ਤੇ ਇਸਦੀ ਬਣਾਵਟ ਨਾ ਬਣਾਈ ਗਈ ਹੋਵੇ। ਕੰਪਿਊਟਰ ਦਿਮਾਗ਼ ਦੀ ਜਾਂਚ ਹੋ ਰਹੀ ਹੈ।

ਓਲੰਪਿਕਸ 2008
ਓਲੰਪਿਕਸ 2008 ਵਿਚ ਹਿੱਸਾ ਲੈਣ ਵਾਲੇ ਅਮਰੀਕੀ ਖਿਡਾਰੀ ਸੈਨ ਹੋਜ਼ੇ ਵਿਚ

ਸੈਨ ਫ਼ਰਾਂਸਿਸਕੋ-ਸੈਨ ਹੋਜ਼ੇ (ਬਲਵਿੰਦਰਪਾਲ ਸਿੰਘ ਖ਼ਾਲਸਾ) ਛੇ ਸੌ ਤੋਂ ਉਪੱਰ ਖਿਡਾਰੀ ਤੇ ਪ੍ਰਬੰਧਕ ਇਸ ਵੇਲੇ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਵਿਚ ਅਭਿਆਸ, ਕਾਗ਼ਜ਼ਾਂ ਦੀ ਤਿਆਰੀ, ਵਰਦੀ ਹਾਸਲ ਕਰਨ ਤੇ ਚੀਨ ਬੀਜਿੰਗ ਨੂੰ ਪਰਵਾਜ਼ ਲੈਣ ਲਈ ਤਿਆਰ ਹਨ। ਸਾਰੇ ਦੇ ਸਾਰੇ ਓਲੰਪਿਕਸ ਖਿਡਾਰੀ ਸੈਨ ਹੋਜ਼ੇ ਤੋਂ ਹੀ ਉਡਾਣ ਭਰਨਗੇ। ਸੈਨ ਹੋਜ਼ੇ ਵਿਚਲੇ ਇਨ੍ਹਾਂ ਦੇ ਅਭਿਆਸ ਪ੍ਰਦਰਸ਼ਨ ਆਮ ਜਨਤਾ ਲਈ ਮਨ੍ਹਾ ਹਨ। ਇਸ ਸਾਲ ਦੇ ਬੀਜਿੰਗ ਓਲੰਪਿਕਸ ਵਿਚ ਅਮਰੀਕਾ ਤੇ ਮੇਜ਼ਬਾਨ-ਚੀਨ ਵਿਚ ਮੁੱਖ ਮੁਕਾਬਲਾ ਹੋਏਗਾ। ਅੱਠ ਅਗਸਤ ਨੂੰ ਓਲੰਪਿਕਸ ਖੇਡਾਂ ਦਾ ਉਦਘਾਟਨ ਹੋਏਗਾ ਤੇ ਨਾਲ ਹੀ ਖੇਡਾਂ ਸ਼ੁਰੂ ਹੋ ਜਾਣਗੀਆਂ। ਅਮਰੀਕਾ ਵਿਚ ਇਹ ਖੇਡਾਂ ਟੀਵੀ ਤੇ ਵੇਖਣ ਦਾ ਸਮਾਂ ਸ਼ਾਮ ਜਾਂ ਰਾਤ ਨੂੰ ਹੋੇਵੇਗਾ ਕਿਉਂਕਿ ਚੀਨ ਤੇ ਅਮਰੀਕਾ ਵਿਚਲੇ ਸਮੇਂ ਦਾ ਫ਼ਰਕ ਬਹੁਤ ਜ਼ਿਆਦਾ ਹੈ। ਚੀਨ ਲਈ ਇਹ ਖੇਡਾਂ ਵਕਾਰ ਦਾ ਸੁਆਲ ਬਣੀਆਂ ਹੋਈਆਂ ਹਨ ਤੇ ਸਾਰਾ ਦੇਸ਼ ਹੀ ਇਨ੍ਹਾਂ ਖੇਡਾਂ ਲਈ ਝੋਕ ਦਿਤਾ ਗਿਆ ਹੈ ਕਿਉਂਕਿ ਇਹ ਖੇਡਾਂ ਬੜੀ ਹੀ ਮੁਸ਼ਕਿਲ ਨਾਲ ਚੀਨ ਨੂੰ ਮਿਲੀਆਂ ਹਨ। ਮਨੁੱਖੀ ਅਧਿਕਾਰਾਂ ਦੇ ਮਸਲੇ ਤੇ ਚੀਨ ਦੇ ਬਹੁਤ ਜ਼ਿਆਦਾ ਮਾੜੇ ਰਿਕਾਰਡ ਕਰਕੇ ਚੀਨ ਨੂੰ ਸਦਾ ਹੀ ਓਲੰਪਿਕਸ ਦੇਣ ਤੋਂ ਇਨਕਾਰ ਕੀਤਾ ਗਿਆ।
ਪਰ ਜਦ ਤੋਂ ਚੀਨ ਨੇ ਸਮਾਜਵਾਦ ਤੋਂ ਕਿਨਾਰਾ ਕਰਕੇ ਸਰਮਾਏਦਾਰੀ ਰੁਝਾਨ ਨੂੰ ਪਹਿਲ ਦੇਣੀ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਪੱਛਮੀ ਦੇਸ਼ਾਂ ਦੀ ਦਿਲਚਸਪੀ ਕਰਕੇ ਮੇਹਰਬਾਨੀ ਦਾ ਹੱਥ ਚੀਨ ਵੱਲ ਹੋ ਗਿਆ ਪਰ ਹਾਲੇ ਵੀ ਤਾਈਵਾਨ ਇਕ ਅਜਿਹਾ ਫ਼ੋੜਾ ਹੈ ਜੋ ਪੱਛਮੀ ਦੇਸ਼ਾਂ ਤੇ ਚੀਨ ਵਿਚਕਾਰ ਇਕ ਨਾਸੂਰ ਵਾਂਗ ਰਿਸ ਰਿਹਾ ਹੈ ਅਤੇ ਜੋ ਸੰਸਾਰ ਜੰਗ ਦਾ ਕਾਰਨ ਬਣਕੇ ਸੰਸਾਰ ਤਬਾਹੀ ਲਈ ਰਾਹ ਖੋਲ੍ਹ ਸਕਦਾ ਹੈ ਜਿਸ ਤੋਂ ਬਚਣ ਲਈ ਸਾਰੇ ਵਾਹ ਲਾ ਰਹੇ ਹਨ।

ਬੰਬ ਧਮਾਕੇ: ਪੁੱਛਗਿੱਛ ਲਈ ਕੁਝ ਸਿੱਖ ਨੌਜਵਾਨ ਗ੍ਰਿਫਤਾਰ

ਅਹਿਮਦਾਬਾਦ, 28 ਜੁਲਾਈ 2008 - ਅਹਿਮਦਾਬਾਦ ਵਿਚ 17 ਬੰਬ ਧਮਾਕਿਆਂ ਦੇ ਮਾਮਲੇ ਵਿਚ ਪੁਲਿਸ ਨੇ ਫੜੋ-ਫੜੀ ਤੇਜ਼ ਕਰ ਦਿੱਤੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਧਮਾਕਿਆਂ ਸਬੰਧੀ ਪੁੱਛਗਿੱਛ ਕਰਨ ਲਈ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਗ੍ਰਿਫਤਾਰ ਕੀਤੇ ਗਏ ਕੁਝ ਵਿਅਕਤੀਆਂ ਵਿਚ ਕੁਝ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰ ਭਾਈਚਾਰੇ ਨਾਲ ਸਬੰਧਤ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਸਨੂੰ ਨਵੇਂ ਸੁਰਾਗ ਮਿਲੇ ਹਨ। ਪੁਲਿਸ ਦਾ ਕਹਿਣਾ ਹੈ ਕਿ 26 ਜੁਲਾਈ ਨੂੰ ਕੀਤੇ ਗਏ ਇਨ੍ਹਾਂ ਧਮਾਕਿਆਂ ਵਿਚ 13 ਸਾਈਕਲਾਂ, 2 ਕਾਰਾਂ ਅਤੇ ਇਕ ਬੱਸ ਦਾ ਇਤੇਮਾਲ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਈਕਲਾਂ ਦੇ ਜ਼ਰੀਏ ਸ਼ਾਇਦ ਅੱਤਵਾਦੀਆਂ ਦੀ ਪਛਾਣ ਹੋ ਸਕਦੀ ਹੈ ਕਿਉਂਕਿ ਜਿੱਥੇ ਜੈਪੁਰ ਵਿਚ ਧਮਾਕਿਆਂ ਦੇ ਲਈ ਇਸਤੇਮਾਲ ਕੀਤੇ ਗਏ ਸਾਈਕਲ ਖਰੀਦੇ ਗਏ ਸਨ, ਉੱਥੇ ਅਹਿਮਦਾਬਾਦ ਵਿਚ ਕਿਰਾਏ ਦੇ ਸਾਈਕਲਾਂ ਦਾ ਇਸਤੇਮਾਲ ਕੀਤਾ ਗਿਆ। ਇਹ ਸਾਈਕਲਾਂ 80 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕਿਰਾਏ ‘ਤੇ ਲਈਆਂ ਗਈਆਂ ਸਨ। ਅਹਿਮਦਾਬਾਦ ਵਿਚ ਸਾਈਕਲ ਕਿਰਾਏ ‘ਤੇ ਲੈਣ ਲਈ ਗਰੰਟਰ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਪੁਲਿਸ ਅੱਤਵਾਦੀਆਂ ਤੱਕ ਪਹੁੰਚਣ ਲਈ ਗਰੰਟਰ ਦੀ ਤਲਾਸ਼ ਕਰ ਰਹੀਆਂ ਹਨ। ਸੂਤਰਾਂ ਦੇ ਅਨੁਸਾਰ ਪੁਲਿਸ ਨੇ ਸੁਰਾਗ ਦੀ ਤਲਾਸ਼ ਵਿਚ ਸ਼ਹਿਰ ਦੇ ਕਈ ਸਾਈਕਲ ਡੀਲਰਾਂ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਧਮਾਕਿਆਂ ਵਿਚ ਇਸਤੇਮਾਲ ਹੋਈ ਕਾਰ ਉਨ੍ਹਾਂ ਤਿੰਨ ਐਂਬੂਲੈਂਸਿਜ਼ ਦਾ ਪਿੱਛਾ ਕਰ ਰਹੀ ਸੀ ਜੋ ਧਮਾਕੇ ਦੇ ਜ਼ਖਮੀ ਨੂੰ ਮਣੀਨਗਰ ਤੋਂ ਸਿਵਲ ਹਸਪਤਾਲ ਲਿਜਾ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਵਿਅਕਤੀ ਤੋਂ ਵੀ ਪੁੱਛਗਿੱਛ ਹੋ ਰਹੀ ਹੈ, ਜਿਸ ਨੇ ਦਾਅਵਾ ਕੀਤਾ ਸੀ ਕਿ ਰਾਏਪੁਰ ਵਿਚ ਸਾਈਕਲ ਰੱਖਣ ਵਾਲੇ ਵਿਅਕਤੀ ਨੂੰ ਉਸਨੇ ਦੇਖਿਆ ਸੀ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਪੁਲਿਸ ਕਮਿਸ਼ਨਰ ਅਸ਼ੀਸ਼ ਭਾਟੀਆ ਦਾ ਕਹਿਣਾ ਹੈ ਕਿ ਪੁਲਿਸ ਨੇ ਅਜੇ ਤੱਕ ਕੋਈ ਵੀ ਸਕੈਚ ਜਾਰੀ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਧਮਾਕੇ ਕਰਨ ਲਈ ਇਸਤੇਮਾਲ ਕਾਰ ਦੇ ਬਾਰੇ ਵਿਚ ਜਾਣਕਾਰੀ ਜੁਟਾਈ ਜਾ ਰਹੀ ਹੈ।

ਪਾਕਿਸਤਾਨ ਆਈਐਸਆਈ ‘ਤੇ ਰਹੇਗਾ ਪ੍ਰਧਾਨ ਮੰਤਰੀ ਦਾ ਕੰਟਰੋਲ

ਇਸਲਾਮਾਬਾਦ, 28 ਜੁਲਾਈ 2008 -ਪਾਕਿਸਤਾਨ ਸਰਕਾਰ ਨੇ ਤਾਕਤਵਰ ਖੁਫੀਆ ਏਜੰਸੀ ਆਈਐਸਆਈ ਨੂੰ ਗ੍ਰਹਿ ਮੰਤਰਾਲੇ ਦੇ ਅਧੀਨ ਲਿਆਉਣ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ ਕਿ ਫੌਜ ਅਤੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਦਬਾਅ ਕਾਰਨ ਇਸ ਫੈਸਲੇ ਨੂੰ ਬਦਲਿਆ ਗਿਆ ਹੈ। ਸਰਕਾਰ ਦੇ ਰੁਖ ਵਿਚ ਯੂ-ਟਰਨ 24 ਘੰਟਿਆਂ ਦੇ ਅੰਦਰ-ਅੰਦਰ ਆਇਆ ਹੈ। ਸ਼ਨੀਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਆਈਐਸਆਈ ਅਤੇ ਖੁਫੀਆ ਬਿਊਰੋ ਨੂੰ ਗ੍ਰਹਿ ਮੰਤਰਾਲੇ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਇਸ ਬਦਲਾਅ ਦੇ ਜ਼ਰੀਏ ਸਰਕਾਰ ਅਤੇ ਫੌਜ ਦੇ ਵਿਚਾਲੇ ਸੰਤੁਲਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸ਼ਨੀਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਸੀ ਕਿ ਆਈਐਸਆਈ ਅਤੇ ਆਈਬੀ ਦਾ ਪ੍ਰਸ਼ਾਸਨਿਕ, ਵਿੱਤੀ ਅਤੇ ਸੰਚਾਲਨ ਕੰਟਰੋਲ ਗ੍ਰਹਿ ਮੰਤਰਾਲੇ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਇਸ ਹੁਕਮ ‘ਤੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਦੇ ਦਸਤਖਤ ਸਨ। ਗਿਲਾਨੀ ਉਸੇ ਦਿਨ ਅਧਿਕਾਰਤ ਤੌਰ ‘ਤੇ ਅਮਰੀਕਾ ਰਵਾਨਾ ਹੋ ਗਏ ਸਨ। ਫੌਜ ਦੇ ਦਬਾਅ ਦੇ ਬਾਅਦ ਸਰਕਾਰੀ ਬੁਲਾਰੇ ਨੇ ਇਕ ਤਰ੍ਹਾਂ ਨਾਲ ਫੈਸਲੇ ਨੂੰ ਬਦਲਦੇ ਹੋਏ ਕਿਹਾ ਕਿ ਆਈਐਸਆਈ ਪ੍ਰਧਾਨ ਮੰਤਰੀ ਦੇ ਅਧੀਨ ਰਹਿ ਕੇ ਆਪਣਾ ਕੰਮ ਕਰਦੀ ਰਹੇਗੀ।ਆਈਐਸਆਈ ਦੇ ਕੰਟਰੋਲ ਨੂੰ ਲੈ ਕੇ ਨੋਟੀਫਿਕੇਸ਼ਨ ਦਾ ਗਲਤ ਵਿਸ਼ਲੇਸ਼ਣ ਕੀਤਾ ਗਿਆ। ਬੁਲਾਰੇ ਨੇ ਕਿਹਾ ਕਿ ਨੋਟੀਫਿਕੇਸ਼ਨ ਵਿਚ ਗ੍ਰਹਿ ਮੰਤਰਾਲੇ ਅਤੇ ਆਈਐਸਆਈ ਵਿਚਾਲੇ ਅੱਤਵਾਦ ਅਤੇ ਅੰਦਰੂਨੀ ਸੁਰੱਖਿਆ ਦੇ ਸਬੰਧ ਵਿਚ ਬੇਹਤਰ ਤਾਲਮੇਲ ਦੀ ਗੱਲ ਕਹੀ ਗਈ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਵੀ ਨੋਟੀਫਿਕੇਸ਼ਨ ਵਿਚ ਇਸ ਬਾਰੇ ਚੀਜ਼ਾਂ ਨੂੰ ਬਾਰੀਕੀ ਨਾਲ ਸਪੱਸ਼ਟ ਕਰ ਦਿੱਤਾ ਜਾਵੇਗਾ।

ਧਮਾਕੇ ਪਿੱਛੇ ਵੋਟ ਬੈਂਕ ਦੀ ਸਾਜਿਸ਼

ਨਵੀਂ ਦਿੱਲੀ, 28 ਜੁਲਾਈ 2008 - ਭਾਜਪਾ ਨੇ ਸਨਸਨੀਖੇਜ਼ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੰਗਲੌਰ ਅਤੇ ਅਹਿਮਦਾਬਾਦ ਵਿਚ ਹੋਏ ਬੰਬ ਧਮਾਕੇ ਵੋਟ ਦੇ ਬਦਲੇ ਨੋਟ ਕਾਂਡ ਤੋਂ ਧਿਆਨ ਹਟਾਉਣ ਅਤੇ ਅਮਰੀਕਾਪ੍ਰਸਤੀ ਦੇ ਕਾਰਨ ਖੂੰਝੇ ਵੋਟ ਬੈਂਕ ਨੂੰ ਅੱਤਵਾਦੀ ਭੈਅ ਦਿਖਾਕੇ ਆਪਣੀ ਵੱਲ ਖਿੱਚਣ ਦੀ ਸਾਜਿਸ਼ ਹੈ। ਰਾਜ ਸਭਾ ਵਿਚ ਭਾਜਪਾ ਦੀ ਉਪ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਲੋਕ ਸਭਾ ਵਿਚ ਸਰਕਾਰ ਦੇ ਭਰੋਸੇ ਦੇ ਵੋਟ ਹਾਸਲ ਕਰਨ ਦੇ ਚਾਰ ਦਿਨ ਬਾਅਦ 24 ਘੰਟੇ ਦੇ ਅੰਦਰ ਦੋ ਭਾਜਪਾ ਸ਼ਾਸਿਤ ਰਾਜਾਂ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਗਹਿਰੀ ਸਾਜਿਸ਼ ਦੀ ਬੂ ਆ ਰਹੀ ਹੈ। ਐਨਡੀਏ ਦੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰਨ ਦੇ ਨਾਲ ਹਾਲ ਹੀ ਵਿਚ ਬੰਗਲੌਰ ਅਤੇ ਅਹਿਮਦਾਬਾਦ ਵਿਚ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਕਟਹਿਰੇ ਵਿਚ ਖੜਾ ਕੀਤਾ। ਉਨ੍ਹਾਂ ਨੇ ਇਸ ਦੇ ਪਿੱਛੇ ਗੰਭੀਰ ਸਾਜਿਸ਼ ਹੋਣ ਦੀ ਸ਼ੰਕਾ ਜਤਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਬੰਧ ਵਿਚ ਆ ਰਹੇ ਈਮੇਲ ਦੇ ਸਰੋਤਾਂ ਦਾ ਪਤਾ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਅੱਤਵਾਦ ਨਾਲ ਲੜਨ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਉੱਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨਾਲ ਪ੍ਰਭਾਵਿਤ ਲਗਭਗ ਸਾਰੇ ਦੇਸ਼ਾਂ ਵਿਚ ਅੱਤਵਾਦ ਵਿਰੋਧੀ ਕਾਨੂੰਨ ਹੈ। ਭਾਰਤ ਵਿਚ ਅੱਤਵਾਦ ਦੀਆਂ ਏਨੀਆਂ ਘਟਨਾਵਾ ਵਾਪਰ ਰਹੀਆਂ ਹਨ ਪਰ ਫਿਰ ਵੀ ਇੱਥੇ ਅਜਿਹਾ ਕੋਈ ਵੀ ਕਾਨੂੰਨ ਨਹੀਂ ਹੈ। ਸਵਰਾਜ ਨੇ ਦੋ ਟੁੱਕ ਕਿਹਾ ਕਿ ਇਸ ਸਰਕਾਰ ਦੇ ਨਾਲ ਸੰਸਦ ਦੇ ਅੰਦਰ ਜਾਂ ਬਾਹਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਟਾਲ਼ਣਾ ਚਾਹੁੰਦੀ ਹੈ ਅਤੇ ਵਿਰੋਧੀ ਧਿਰ ਇਸਦਾ ਡੱਟ ਕੇ ਵਿਰੋਧ ਕਰੇਗੀ।

ਸੁਪਰੀਮ ਕੋਰਟ ਵਲੋਂ ਰਾਜ ਠਾਕਰੇ ਦੀ ਅਰਜ਼ੀ ਖਾਰਜ

ਨਵੀਂ ਦਿੱਲੀ, 28 ਜੁਲਾਈ 2008-ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੂੰ ਸੋਮਵਾਰ ਨੂੰ ਸੁਪਰੀਮ ਤੋਂ ਨਿਰਾਸ਼ਾ ਹੀ ਮਿਲੀ। ਕੋਰਟ ਨੇ ਭੜਕਾਊ ਭਾਸ਼ਣ ਦੇ ਕੇ ਮਰਾਠਿਆਂ ਨੂੰ ਉੱਤਰੀ ਭਾਰਤੀਆਂ ਦੇ ਖਿਲਾਫ ਭੜਕਾਉਣ ਦੇ ਮਾਮਲੇ ਵਿਚ ਉਨ੍ਹਾਂ ਦੇ ਖਿਲਾਫ ਝਾਰਖੰਡ ਵਿਚ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਜਸਟਿਸ ਅਰੀਜੀਤ ਪਸਾਇਤ ‘ਤੇ ਆਧਾਰਤ ਬੈਂਚ ਨੇ ਠਾਕਰੇ ਦੇ ਵਕੀਲ ਦੀਆਂ ਦਲੀਲਾਂ ਨਾਕਾਰ ਦਿੱਤੀਆਂ। ਠਾਕਰੇ ਦੇ ਵਕੀਲ਼ ਨੇ ਦਲੀਲ ਦਿੱਤੀ ਸੀ ਕਿ ਝਾਰਖੰਡ ਵਿਚ ਕੇਸ ਦਰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਉੱਥੇ ਖੇਤਰ ਅਧਿਕਾਰ ਨਹੀਂ ਬਣਦਾ। ਦੂਜੀ ਦਲੀਲ ਸੀ ਕਿ ਉਨ੍ਹਾਂ ਦਾ ਇਰਾਦਾ ਲੋਕਾਂ ਨੂੰ ਭੜਕਾਉਣ ਦਾ ਨਹੀਂ ਸੀ। ਕੋਰਟ ਇਨ੍ਹਾਂ ਦਲੀਲ਼ਾਂ ਤੋਂ ਪ੍ਰਭਾਵਿਤ ਨਹੀਂ ਹੋਇਆ। ਬੈਂਚ ਦਾ ਕਹਿਣਾ ਸੀ ਕਿ ਇਹ ਮਾਮਲਾ ਕੇਸ ਰੱਦ ਕਰਵਾਉਣ ਦਾ ਬਣਦਾ ਹੀ ਨਹੀਂ ਹੈ। ਰਹਿ ਗਈ ਇਰਾਦੇ ਦੀ ਗੱਲ, ਉਸ ‘ਤੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਵਿਚਾਰ ਹੁੰਦਾ ਹੈ। ਗੌਰਤਲਬ ਹੈ ਕਿ ਰਾਜ ਠਾਕਰੇ ‘ਤੇ ਉੱਤਰੀ ਭਾਰਤੀਆਂ ‘ਤੇ ਕੀਤੀਆਂ ਗਈਆਂ ਟਿੱਪਣੀਆਂ ‘ਤੇ ਝਾਰਖੰਡ ਵਿਚ ਮਾਮਲਾ ਦਰਜ ਹੋਇਆ ਸੀ। ਠਾਕਰੇ ਨੇ ਐਫਆਈਆਰ ਰੱਦ ਕਰਵਾਉਣ ਲਈ ਪਹਿਲਾਂ ਝਾਰਖੰਡ ਹਾਈਕੋਰਟ ਵਿਚ ਅਰਜ਼ੀ ਦਾਖਲ ਕੀਤੀ ਸੀ। ਹਾਈਕੋਰਟ ਨੇ ਉਸਦੀ ਅਰਜ਼ੀ ‘ਤੇ ਆਈਪੀਸੀ ਦੀ ਧਾਰਾ 153 ਬੀ (ਭੜਕਾਊ ਭਾਸ਼ਣ ਦੇ ਕੇ ਦੰਗਾ ਭੜਕਾਉਣਾ) ਦਾ ਦੋਸ਼ ਰੱਦ ਕਰ ਦਿੱਤਾ ਪਰ ਧਾਰਾ 504 (ਭਾਸ਼ਣ ਦੇ ਕੇ ਸ਼ਾਂਤੀ ਭੰਗ ਕਰਨਾ) ਦੇ ਦੋਸ਼ ਬਣੇ ਰਹਿਣ ਦਿੱਤੇ। ਠਾਕਰੇ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਖਲ ਕਰਕੇ ਧਾਰਾ 504 ਦੇ ਦੋਸ਼ ਸਮਾਪਤ ਕਰਨ ਦੀ ਮੰਗ ਕੀਤੀ ਸੀ।

ਅਹਿਮਦਾਬਾਦ ਧਮਾਕੇ: ਮ੍ਰਿਤਕਾਂ ਦੀ ਗਿਣਤੀ 50 ਤੋਂ ਵੱਧੀ

ਅਹਿਮਦਾਬਾਦ, 28 ਜੁਲਾਈ 2008 -ਅਹਿਮਦਾਬਾਦ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 50 ਤੋਂ ਵੱਧ ਗਈ ਹੈ। ਇਨ੍ਹਾਂ ਧਮਾਕਿਆਂ ਵਿਚ ਘੱਟੋ-ਘੱਟ 200 ਵਿਅਕਤੀ ਜ਼ਖਮੀ ਹੋਏ ਹਨ। ਸੁਰੱਖਿਆ ਦੇ ਸਖਤ ਬੰਦੋਬਸਤ ਦੇ ਬਾਵਜੂਦ ਹਮਲੇ ਦੇ ਸ਼ਿਕਾਰ ਬਣੇ ਇਲਾਕਿਆਂ ਵਿਚ ਤਣਾਅ ਦਾ ਮਹੌਲ ਬਣਿਆ ਹੋਇਆ ਹੈ। ਧਮਾਕਿਆਂ ਦੇ ਸਬੰਧ ਵਿਚ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਨਾਲ ਹੀ ਧਮਾਕਿਆਂ ਲਈ ਵਰਤੀਆਂ ਗਈਆਂ ਸਾਈਕਲਾਂ ਨੂੰ ਲੈ ਕੇ ਵੀ ਜਾਂਚ ਚਲ ਰਹੀ ਹੈ। ਅਪਰਾਧ ਸ਼ਾਖਾ ਨੇ ਧਮਾਕਿਆਂ ਦੇ ਸਿਲਸਿਲੇ ਵਿਚ ਅਬਦੁੱਲ ਮੌਲਵੀ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਸਾਲ 2002 ਦੇ ਫਿਰਕੂ ਦੰਗਿਆਂ ਵਿਚ ਵੀ ਲੋੜੀਂਦਾ ਸੀ। ਉਸਦੇ ਵਿਰੁੱਧ ਸਾਲ 2003-04 ਵਿਚ ਵੀ ਇਕ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਸੂਤਰਾਂ ਦੇ ਅਨੁਸਾਰ ਧਮਾਕਿਆਂ ਵਿਚ ਹਲੀਮ ਦਾ ਪ੍ਰਤੱਖ ਰੂਪ ਵਿਚ ਹੱਥ ਨਹੀਂ ਸੀ ਪਰ ਉਸਤੋਂ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਜਾਂਚ ਲਈ ਡੀਸੀਬੀ ਨੇ ਸੰਯੁਕਤ ਪੁਲਿਸ ਅਧਿਕਾਰੀ ਆਸ਼ੀਸ਼ ਭਾਟੀਆ ਅਤੇ ਅਭੈ ਚੂਡਸਾਮਾ ਦੀ ਅਗਵਾਈ ਵਿਚ 10 ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਪੁਲਿਸ ਸ਼ਹਿਰ ਵਿਚ ਸਾਈਕਲ ਵਿਕਰੇਤਾਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਪੁਸ਼ਟ ਰਿਪੋਰਟਾਂ ਦੇ ਮੁਤਾਬਕ ਡੀਸੀਬੀ ਨੇ ਪੁੱਛਗਿੱਛ ਲਈ 100 ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ।

ਬੰਬ ਦੀ ਅਫਵਾਹ ਫੈਲਾਉਣ ਦੇ ਦੋਸ਼ ’ਚ ਤਿੰਨ ਗ੍ਰਿਫਤਾਰ

ਇੰਦੌਰ, 28 ਜੁਲਾਈ 2008 - ਇੱਥੋਂ ਦੇ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ ਬੰਬ ਰੱਖੇ ਹੋਣ ਦੀ ਖ਼ਬਰ ਦੇ ਕੇ ਸਨਸਨੀ ਫੈਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਅੱਜ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਕੱਲ੍ਹ ਰਾਤ ਸ਼ਹਿਰ ਦੇ ਬਾਣਗੰਗਾ ਥਾਣਾ ਖੇਤਰ ਦੇ ਸ਼੍ਰੀ ਅਰਵਿੰਦੋ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਵਿਦਿਆਰਥੀਆਂ ਦੇ ਕਮਰੇ ਵਿੱਚ ਬੰਬ ਰੱਖੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਤੁਰੰਤ ਬਾਅਦ ਪੁਲਿਸ ਦੇ ਉਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਵਿਦਿਆਰਥੀਆਂ ਦੇ ਕਮਰੇ ਨੂੰ ਖਾਲੀ ਕਰਾਉਂਦੇ ਹੋਏ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸੂਤਰਾਂ ਨੇ ਕਿਹਾ ਕਿ ਤਲਾਸ਼ੀ ਦੌਰਾਨ ਵਿਦਿਆਰਥੀਆਂ ਦੇ ਕਮਰੇ ਤੋਂ ਕੋਈ ਬੰਬ ਬਰਾਮਦ ਨਹੀਂ ਹੋਇਆ। ਸੂਤਰਾਂ ਮੁਤਾਬਕ ਪੁਲਿਸ ਨੇ ਬੰਬ ਦੀ ਖ਼ਬਰ ਦੇਣ ਦੇ ਮਾਮਲੇ ‘ਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸੇ ਦੌਰਾਨ ਗੁਜਰਾਤ ਦੇ ਅਹਿਮਦਾਬਾਦ ਵਿਚ ਸ਼ਨੀਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿਮੀ ਦੇ ਸ਼ੱਕੀ ਵਰਕਰ ਹਲੀਮ ਨੂੰ 13 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਨੂੰ ਅੱਜ ਮੈਟ੍ਰੋਪਾਲਿਟਨ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ‘ਤੇ ਅੱਤਵਾਦ ਦੀ ਟ੍ਰੇਨਿੰਗ ਲਈ ਲੜਕਿਆਂ ਨੂੰ ਪਾਕਿਸਤਾਨ ਭੇਜਣ ਦਾ ਦੋਸ਼ ਹੈ। ਪੁਲਿਸ ਨੇ ਅਬਦੁਲ ਹਲੀਮ ਨੂੰ ਐਤਵਾਰ ਦੇਰ ਰਾਤ ਸ਼ੱਕ ਦੇ ਆਧਾਰ ‘ਤੇ ਸ਼ਹਿਰ ਦੇ ਦਾਨੀ ਲਿੰਬਾ ਤੋਂ ਗ੍ਰਿਫਤਾਰ ਕੀਤਾ ਸੀ। ਅਬਦੁੱਲ ਦਾ ਸਬੰਧ ਅਹਿਲ-ਏ-ਹਾਦੀਜ ਸੰਗਠਨ ਨਾਲ ਵੀ ਦੱਸਿਆ ਜਾ ਰਿਹਾ ਹੈ। ਅਹਿਮਦਾਬਾਦ ਦੇ ਸੰਯੁਕਤ ਪੁਲਿਸ ਕਮਿਸ਼ਨਰ ਅਸ਼ੀਸ਼ ਭਾਟੀਆ ਨੇ ਕਿਹਾ ਕਿ ਅਸੀਂ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਸਿਮੀ ਦੇ ਵਰਕਰ ਹਲੀਮ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਧਮਾਕਿਆਂ ਨਾਲ ਜੁੜੀ ਇਹ ਪਹਿਲੀ ਗ੍ਰਿਫਤਾਰੀ ਹੈ। ਪਹਿਲਾਂ ਜਿਹੜੀ ਸੂਚਨਾ ਮਿਲੀ ਸੀ ਉਸ ਵਿਚ ਅਬਦੁੱਲ ਦੇ ਦਿੱਲੀ ਵਿਚ ਛੁਪੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਅਸੀਂ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ। ਦਿੱਲੀ ਅਤੇ ਅਹਿਮਦਾਬਾਦ ਪੁਲਿਸ ਦੀ ਸਾਂਝੀ ਮੁਹਿੰਮ ਤਹਿਤ ਹੀ ਅਸੀਂ ਅਬਦੁਲ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲ ਹੋ ਸਕੇ। ਪੁਲਿਸ ਸੂਤਰਾਂ ਅਨੁਸਾਰ ਵਿਸਫੋਟ ਵਿਚ ਜਿਨ੍ਹਾਂ ਸਾਈਕਲਾਂ ਦੀ ਵਰਤੋਂ ਕੀਤੀ ਗਈ, ਉਹ ਜ਼ਿਆਦਾਤਰ ਪੁਰਾਣੀਆਂ ਸਨ।

ਇਸਤਾਂਬੁਲ ‘ਚ ਦੋ ਬੰਬ ਵਿਸਫੋਟ, 16 ਮਰੇ

ਇਸਤਾਂਬੁਲ (ਤੁਰਕੀ), 28 ਜੁਲਾਈ 2008 (ਹ.ਬ.) : ਇਸਤਾਂਬੁਲ ‘ਚ ਕੁਝ ਹੀ ਮਿੰਟਾਂ ਦੇ ਅੰਤਰਾਲ ‘ਤੇ ਹੋਏ ਦੋ ਬੰਬ ਵਿਸਫੋਟਾਂ ‘ਚ 16 ਲੋਕ ਮਾਰੇ ਗਏ ਅਤੇ ਲਗਭਗ 70 ਲੋਕ ਜ਼ਖਮੀ ਹੋ ਗਏ। ਰਾਜਪਾਲ ਮੁਅਮੇਰ ਗੁਲੇਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਬੰਬਾਂ ਨੂੰ ਕਚੜੇ ਦੇ ਡੱਬੇ ‘ਚ ਰੱਖਿਆ ਗਿਆ ਸੀ ਅਤੇ ਇਸ ਵਿਸਫੋਟ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਪਤਾ ਲਗਾਉਣ ਦੇ ਲਈ ਪੁਲਿਸ ਜਾਂਚ ਕਰ ਰਹੀ ਹੈ। ਗੁਨਗੋਰੇਨ ਜ਼ਿਲ੍ਹੇ ਦੇ ਅਵਾਸੀ ਇਲਾਕੇ ‘ਚ ਬੀਤੀ ਰਾਤ ਦਸ ਮਿੰਟ ਦੇ ਵਕਫੇ ਮਗਰੋਂ ਦੋ ਬੰਬ ਵਿਸਫੋਟ ਹੋਏ। ਉਨ੍ਹਾਂ ਦੱਸਿਆ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਕ ਆਤੰਕੀ ਹਮਲਾ ਹੈ। ਇਸਤਾਂਬੁਲ ‘ਚ ਕੁਰਦਿਸ਼ ਅਤੇ ਇਸਲਾਮਿਕ ਆਤੰਕੀ ਸਰਗਰਮ ਹੈ ਅਤੇ ਇਨ੍ਹਾਂ ਸੰਗਠਨਾਂ ਨੇ ਪਹਿਲਾਂ ਵੀ ਸ਼ਹਿਰ ‘ਚ ਬੰਬ ਵਿਸਫੋਟ ਕੀਤੇ ਹਨ। ਜ਼ਿਆਦਾ ਲੋਕ ਦੂਜੇ ਬੰਬ ਦੇ ਫਟੜ ਨਾਲ ਜ਼ਖ਼ਮੀ ਹੋਏ, ਕਿਉਂਕਿ ਪਹਿਲੇ ਵਿਸਫੋਟ ਤੋਂ ਬਾਅਦ ਬਹੁਤ ਸਾਰੇ ਲੋਕ ਵਿਸਫੋਟ ਦੇ ਚਪੇਟ ‘ਚ ਆਏ ਲੋਕਾਂ ਦੀ ਮਦਦ ਦੇ ਲਈ ਉਥੇ ਪਹੁੰਚ ਗਏ ਸੀ। ਘਟਨਾ ਸਥਾਨ ‘ਤੇ ਸਥਿਤ ਇਕ ਦੁਕਾਨ ਦੇ ਮਾਲਿਕ ਹੁਸੈਨ ਸੇਂਟੁਕ ਨੇ ਦੱਸਿਆ ਕਿ ਪਹਿਲਾ ਵਿਸਫੋਟ ਜ਼ਿਆਦਾ ਧਮਾਕੇਦਾਰ ਨਹੀਂ ਸੀ, ਲੇਕਿਨਜਦੋਂ ਲੋਕ ਉਥੇ ਜ਼ਖ਼ਮੀਆਂ ਨੂੰ ਵੇਖਣ ਦੇ ਲਈ ਪੁੱਜੇ ਤਾਂ ਦੂਜਾ ਧਮਾਕਾ ਹੋਇਆ। ਜਿਸ ‘ਚ ਜ਼ਿਆਦਾਤਰ ਲੋਕ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਦੂਜੇ ਵਿਸਫੋਟ ਦੀ ਗੂੰਜ ਇਕ ਮੀਲ ਦੀ ਦੂਰੀ ਤੱਕ ਸੁਣੀ ਗਈ। ਘਟਨਾ ਸਥਾਨ ਦੇ ਨੇੜੇ ਇਕ ਹਸਪਤਾਲ ਦੇ ਡਾਕਟਰ ਕਪੁਚੂ ਨੇ ਦੱਸਿਆ ਕਿ ਇੱਥੇ ਲਗਭਗ 25 ਜ਼ਖ਼ਮੀਆਂ ਦਾ ਇਲਾਜ ਚਲ ਰਿਹਾ ਹੈ, ਜਿਸ ‘ਤੇ ਤਿੰਨ ਦੀ ਹਾਲਤ ਗੰਭੀਰ ਹੈ।

ਮੁੰਬਈ ‘ਚ ਭਾਰੀ ਮੀਂਹ, ਟਰੇਨਾਂ ਦੀ ਆਵਾਜਾਈ ‘ਤੇ ਅਸਰ

ਮੁੰਬਈ, 28 ਜੁਲਾਈ 2008 - ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਪਿਛਲੇ 5 ਘੰਟਿਆਂ ਤੋਂ ਲਗਾਤਾਰ ਮੀਂਹ ਜਾਰੀ ਹੈ। ਮੀਂਹ ਦਾ ਟਰੇਨਾਂ ਦੀ ਆਵਾਜਾਈ ‘ਤੇ ਖ਼ਾਸ ਅਸਰ ਦਿਖ ਰਿਹਾ ਹੈ। ਸੈਂਟਰਲ ਰੇਲਵੇ ਦੀ ਰੂਟ ‘ਤੇ ਟਰੇਨਾਂ ਦੀ ਆਵਾਜਾਈ ‘ਚ ਰੁਕਾਵਟ ਪਈ ਹੈ। ਮਿੱਠੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ 6 ਇੰਚ ਹੇਠਾਂ ਬਹਿ ਰਹੀ ਹੈ। ਮੁੰਬਈ ‘ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਮੀਂਹ ਦੇ ਕਾਰਨ ਕਈ ਜਗ੍ਹਾ ਟਰੈਫਿਕ ਰੂਟ ਬਦਲੇ ਗਏ ਹਨ। ਸਾਂਤਾਕਰੂਜ ਅਤੇ ਗੋਰੇਗੌਂ ਸਮੇਤ ਮੁੰਬਈ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਮੀਂਹ ਦੀ ਵਜ੍ਹਾ ਕਰਕੇ ਅੰਧੇਰੀ ਮਿਲਨ ਸਬਵੇ ਬੰਦ ਹੋ ਗਿਆ ਹੈ। ਨਵਾਬ ਟੈਂਕ ਇਲਾਕੇ ‘ਚ ਵੀ ਪਾਣੀ ਭਰ ਗਿਆ ਹੈ। ਮੀਂਹ ਦਾ ਟਰੇਨਾਂ ਦੀ ਆਵਾਜਾਈ ‘ਤੇ ਖ਼ਾਸ ਅਸਰ ਪਿਆ ਹੈ। ਸੈਂਟਰਲ ਰੇਲਵੇ ਦੀ ਰੂਟ ‘ਤੇ ਟਰੇਨਾਂ 10 ਮਿੰਟ ਦੀ ਦੇਰੀ ਨਾਲ ਚਲ ਰਹੀਆਂ ਹਨ।

ਨਗਰ ਕੌਂਸਲ ਬਸੀ ਪਠਾਣਾਂ ਦੇ ਕਲਭੂਸ਼ਨ ਮਲਹੋਤਰਾ ਨੂੰ ਪ੍ਰਧਾਨ ਅਤੇ ਰਵਿੰਦਰ ਕੁਮਾਰ ਰਿੰਕੂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ

ਫਤਿਹਗੜ੍ਹ ਸਾਹਿਬ/28 ਜੁਲਾਈ/ਰਣਜੋਧ ਸਿੰਘ ਔਜਲਾ- ਭਾਵੇਂ ਕਿ ਅੱਜ ਨਗਰ ਕੌਂਸਲ ਬਸੀ ਪਠਾਣਾਂ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਅਤੇ ਜਿਸ ਵਿਚ ਕਲਭੂਸ਼ਨ ਮਲਹੋਤਰਾ ਨੂੰ ਪ੍ਰਧਾਨ ਅਤੇ ਰਵਿੰਦਰ ਕੁਮਾਰ ਰਿੰਕੂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ, ਪ੍ਰੰਤੂ ਹਾਈਕਮਾਂਡ ਵੱਲੋਂ ਭੇਜਿਆ ਗਿਆ ਬੰਦ ਲਿਫ਼ਾਫ਼ਾ ਉਸ ਸਮੇਂ ਰੁਲ਼ ਗਿਆ ਜਦੋਂ ਇਹ ਚੋਣ ਵਿਧਾਇਕ ਵੋਟਿੰਗ ਪ੍ਰਣਾਲੀ ਰਾਹੀਂ ਕਰਵਾ ਦਿੱਤੀ। ਅੱਜ ਸਵੇਰੇ ਲੱਗਭਗ 10 ਵਜੇ ਤੋਂ ਹੀ ਇਸ ਚੋਣ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਇਹ ਚੋਣ ਸਬੰਧੀ ਮੀਟਿੰਗ 11 ਵਜੇ ਸ਼ੁਰੂ ਹੋਣੀ ਸੀ, ਪ੍ਰੰਤੂ ਇਹ ਮੀਟਿੰਗ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਮੌਜ਼ੂਦਗੀ ਵਿਚ ਲੱਗਭਗ 1 ਵਜੇ ਸ਼ੁਰੂ ਹੋਈ ਅਤੇ ਇਸ ਦਾ ਫੈਸਲਾ ਲੱਗਭਗ 2 ਵਜੇ ਹੋਇਆ ਅਤੇ ਮੀਟਿੰਗ ਦੇ ਕੁੱਝ ਮਿੰਟਾਂ ਬਾਅਦ ਹੀ ਅੰਦਰ ਇਹ ਨਾਅਰੇ ਲੱਗਣੇ ਸ਼ੁਰੂ ਹੋ ਗਏ ਅਤੇ ਹਾਈਕਮਾਂਡ ਦਾ ਫ਼ੈਸਲਾ ਸਰਹਿੰਦ-ਫਤਿਹਗੜ੍ਹ ਸਾਹਿਬ ਨਗਰ ਕੌਂਸਲ ਦੀ ਤਰ੍ਹਾਂ ਇੱਥੇ ਵੀ ਲਾਗੂ ਕੀਤਾ ਜਾਵੇ ਕਿਉਂਕਿ ਇਹ ਚੋਣ ਵੋਟਿੰਗ ਪ੍ਰਣਾਲੀ ਰਾਹੀਂ ਕਰਵਾਈ ਗਈ ਹੈ, ਜਦ ਕਿ ਨਗਰ ਕੌਂਸਲ ਸਰਹਿੰਦ ਦੀ ਚੋਣ ਹਾਈਕਮਾਂਡ ਦੇ ਬੰਦ ਲਿਫ਼ਾਫ਼ਾ ਸਿਸਟਮ ਰਾਹੀਂ ਕਰਵਾਈ ਗਈ ਸੀ। ਮੀਟਿੰਗ ਵਿਚੋਂ ਬਾਹਰ ਆ ਕੇ ਪ੍ਰਿਤਪਾਲ ਸਿੰਘ ਧਾਰਨੀ, ਰਮਨ ਗੁਪਤਾ, ਅਨੂ ਝਾਂਜੀ, ਅਰਵਿੰਦਰ ਕੌਰ ਅਤੇ ਅਮਿਤਾ ਤਾਂਗੜੀ ਨੇ ਉ¤ਚੀ ਉ¤ਚੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਲਕਾ ਵਿਧਾਇਕ ਨੇ ਉਨ੍ਹਾਂ ਨਾਲ਼ ਧੱਕੇਸ਼ਾਹੀ ਕਰਵਾ ਕੇ ਕਲਭੂਸ਼ਨ ਮਲਹੋਤਰਾ ਨੂੰ ਪ੍ਰਧਾਨ ਅਤੇ ਰਵਿੰਦਰ ਕੁਮਾਰ ਰਿੰਕੂ ਨੂੰ ਵਾਈਸ ਪ੍ਰਧਾਨ ਚੁਣਿਆ ਹੈ।
ਇ¤ਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਇਸ ਚੋਣ ਸਬੰਧੀ ਮੀਟਿੰਗ 21 ਜੁਲਾਈ ਨੂੰ ਹੋਈ ਸੀ, ਜਿਸ ਨੂੰ ਪ੍ਰਸ਼ਾਸ਼ਨਿਕ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ ਅਤੇ 25 ਜੁਲਾਈ ਨੂੰ ਇਹ ਚੋਣ ਲਾਅ ਐਂਡ ਆਰਡਰ ਦੇ ਮੱਦੇਨਜ਼ਰ ਫਿਰ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਹਾਈਕਮਾਂਡ ਵੱਲੋਂ ਭੇਜੇ ਗਏ ਬੰਦ ਲਿਫਾਫ਼ੇ ਵਿਚ ਰਮਨ ਗੁਪਤਾ ਦਾ ਨਾਮ ਹੋਣ ਦੇ ਚਰਚੇ ਚੱਲ ਰਹੇ ਸਨ, ਜਿਸ ਕਾਰਨ ਇਸ ਚੋਣ ਨੂੰ ਵਾਰ ਵਾਰ ਰੱਦ ਕੀਤਾ ਜਾਂਦਾ ਰਿਹਾ।
ਇਸ ਚੋਣ ਤੋਂ ਪਹਿਲਾਂ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਦੀ ਹੋਈ ਚੋਣ ਨੂੰ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ 8 ਮੈਂਬਰਾਂ ਵੱਲੋਂ ਗੈਰਸੰਵਿਧਾਨਕ ਕਰਾਰ ਦਿੱਤਾ ਗਿਆ ਅਤੇ ਹਾਈਕੋਰਟ ਵਿਚ ਜਾਣ ਦੀ ਵੀ ਇਕ ਪ੍ਰੈ¤ਸ ਕਾਨਫਰੰਸ ਰਾਹੀਂ ਚੁਣੌਤੀ ਦਿੱਤੀ ਅਤੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਘਰ ਅੱਗੇ ਧਰਨਾ ਦੇਣ ਵੀ ਧਮਕੀ ਦਿੱਤੀ ਅਤੇ ਅੱਜ ਨਗਰ ਕੌਂਸਲ ਬਸੀ ਪਠਾਣਾਂ ਦੀ ਹਾਈਕਮਾਂਡ ਦੇ ਫੈਸਲੇ ਦੇ ਉਲਟ ਹੋਈ ਚੋਣ ਤੋਂ ਇੰਝ ਲੱਗਦਾ ਹੈ ਕਿ ਜਿਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਕੜ ਢਿੱਲੀ ਪੈਂਦੀ ਜਾਪਦੀ ਹੈ। ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ ਨੇ ਪਾਰਟੀ ਵਿਪ ਦੀ ਉਲੰਘਣਾ ਕਰਕੇ ਪਾਰਲੀਮੈਂਟ ਵਿਚੋਂ ਭਰੋਸੇ ਦਾ ਵੋਟ ਲੈਣ ਸਮੇਂ ਗੈਰ ਹਾਜ਼ਰ ਰਹੇ ਸਨ।
ਨਗਰ ਕੌਂਸਲ ਬਸੀ ਪਠਾਣਾਂ ਦਾ ਪ੍ਰਧਾਨ ਚੁਣੇ ਜਾਣ ’ਤੇ ਕਲਭੂਸ਼ਨ ਮਲਹੋਤਰਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਆਖਿਆ ਕਿ ਉਹ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਉਹ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣਗੇ। ਉਨ੍ਹਾਂ ਨੇ ਨਗਰ ਕੌਂਸਲ ਨੂੰ ਇੱਕ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ, ਗੁਰਵਿੰਦਰ ਸਿੰਘ ਗੱਗੂ ਪ੍ਰਧਾਨ ਨਗਰ ਕੌਂਸਲ ਸਰਹਿੰਦ, ਜਗਦੀਪ ਸਿੰਘ ਚੀਮਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ। ਨਗਰ ਕੌਂਸਲ ਦਾ ਪ੍ਰਧਾਨ ਚੁਣੇ ਜਾਣ ਉਪਰੰਤ ਕਲਭੂਸ਼ਨ ਮਲਹੋਤਰਾ ਦਾ ਉਨ੍ਹਾਂ ਦੇ ਸਮਰਥਕਾਂ ਨੇ ਹਾਰ ਪਾ ਕੇ ਅਤੇ ਢੋਲ ਢਮੱਕਿਆਂ ਨਾਲ਼ ਸਾਰੇ ਸ਼ਹਿਰ ਵਿਚ ਘੁੰਮਾਇਆ।

Copyright:-2006-2008 News Punjab.Com, All rights reserved