30 June 6 July 23 June 29 June 16 June 22 June 9 June 15 June 1st June 8 June 26 May 31 May Shaheed Bhai Harminder Singh Ji Shaheed Bhai Balkar Singh Ji Shaheed Bhai Kanwaljit Singh Ji ਮੁੰਬਈ ਦੀ ਨਵੀ ਵੀਡਿਉ "ਅਣਪਛਾਤੀ ਲਾਸ਼" ADVERTISEMENTS |
ਇੱਕ ਹੋਰ ਸ਼ਹਾਦਤ ਦੇ ਸੰਦਰਭ ਵਿਚ
ਸੈਨ ਫ਼ਰਾਂਸਿਸਕੋ :- ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਸਿੱਖ ਜਗਤ ਨੂੰ ਫ਼ਿਰ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਦੁਬਿਧਾ ਦੇ ਘਣੇ ਹਨੇਰੇ ਨੇ ਸਿੱਖ ਕੌਮ ਨੂੰ ਆਪਣੇ ਘੇਰੇ ਵਿਚ ਲੈ ਕੇ ਸਦੀਵੀ ਮੁਕਤੀ ਦੀ ਮੰਜ਼ਿਲ ਨੂੰ ਧੁੰਦਲਾ ਕੀਤਾ ਹੋਇਆ ਹੈ। ਹੋ ਰਹੀ ਇਹ ਖ਼ੁਆਰੀ ਗ਼ੁਲਾਮੀ ਦੀ ਨਿਸ਼ਾਨੀ ਹੈ।
ਡੇਰਾ ਮੁਖੀ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ-ਜਥੇ. ਅਵਤਾਰ ਸਿੰਘ
ਡੱਬਵਾਲੀ, 19 ਜੁਲਾਈ -ਸਿਰਸੇ ਵਾਲਾ ਪਾਖੰਡਾ ਸਾਧ ਆਪਣੀਆਂ ਘਿਨਾਉਣੀਆਂ ਤੇ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਸਿੱਖਾਂ ਦੇ ਸਬਰ ਦਾ ਇਮਤਿਾਨ ਨਾ ਲਵੇ। ਸਿੱਖ ਅਮਨ ਤੇ ਸ਼ਾਂਤੀ ਦੇ ਅ¦ਬਰਦਾਰ ਹਨ ਪਰ ਸਿੱਖ ਧਰਮ ਵਿਰੋਧੀ ਕਾਰਵਾਈਆਂ ਤੇ ਧੱਕੇਸ਼ਾਹੀ ਹਰਗਿਜ਼ ਬਰਦਾਸ਼ਹਤ ਨਹੀਂ ਕਰ ਸਕਦੇ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡੱਬਵਾਲੀ ਵਿਖੇ ‘ਡੱਬਵਾਲੀ ਕਾਂਡ’ ’ਚ ਸ਼ਹੀਦ ਹੋਏ ਭਾਈ ਹਰਮੰਦਰ ਸਿੰਘ ਦੀ ਚਿਖਾ ਨੂੰ ਅਗਨੀ ਵਿਖਾਉਣ ਉਪਰੰਤ ਇੱਕ ਪ੍ਰੈਸ ਰਿਲੀਜ਼ ’ਚ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਤੇ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੂੰ ਬਾਰ-ਬਾਰ ਇਸ ਪਾਖੰਡੀ ਸਾਧ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਾਉਣ ਲਈ ਕਹੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਪਾਖੰਡੀ ਸਾਧ ਲਗਾਤਾਰ ਆਪਣੇ ਗੁੰਡਿਆਂ ਰਾਹੀਂ ਸਿੱਖਾਂ ’ਤੇ ਮਾਰੂ ਹਮਲੇ ਕਰਵਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਬੀਤੇ ਦਿਨ ਡੱਬਵਾਲੀ ਵਿਖੇ ਸ. ਹਰਮੰਦਰ ਸਿੰਘ ਅਖੌਤੀ ਸਾਧ ਦੇ ਗੁੰਡਿਆਂ ਦੇ ਹਮਲੇ ਦੌਰਾਨ ਸ਼ਹੀਦ ਹੋ ਗਿਆ।
ਸਿੱਖਾਂ ਅਤੇ ਡੇਰਾ ਸੌਦਾ ਦੇ ਸਮਰਥਕਾਂ ਵਿਚਾਲੇ ਹੋਈਆਂ ਝੜਪਾਂ ਦੇ ਬਾਅਦ ਡੱਬਵਾਲੀ ‘ਚ ਤਣਾਅਪੂਰਨ ਸ਼ਾਂਤੀ
ਡੱਬਵਾਲੀ, 19 ਜੁਲਾਈ 2008- ਹਰਿਆਣਾ ਦੇ ਡੱਬਵਾਲੀ ਇਲਾਕੇ ਵਿਚ ਸਿੱਖਾਂ ਅਤੇ ਡੇਰਾ ਸੌਦਾ ਦੇ ਸਮਰਥਕਾਂ ਵਿਚਾਲੇ ਹੋਈਆਂ ਝੜਪਾਂ ਦੇ ਬਾਅਦ ਡੱਬਵਾਲੀ ਅਤੇ ਸਿਰਸਾ ਸਮੇਤ ਰਾਜ ਦੇ ਕਈ ਇਲਾਕਿਆਂ ਵਿਚ ਤਣਾਅਪੂਰਨ ਸ਼ਾਂਤੀ ਹੈ। ਕੱਲ ਦੀ ਹਿੰਸਾ ਦੇ ਬਾਅਦ ਅੱਜ ਸ਼ਨੀਵਾਰ ਨੂੰ ਦੁਕਾਨਾਂ ਅਤੇ ਸਕੂਲ ਬੰਦ ਰਹੇ। ਡੱਬਵਾਲੀ ਤੋਂ 25 ਕਿਲੋਮੀਟਰ ਦੂਰ ਗੁਕਾਨਵਲੀ ਪਿੰਡ ਵਿਚ ਦੁਕਾਨਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੌਰਤਲਬ ਹੈ ਸ਼ੁੱਕਰਵਾਰ ਦੀ ਹਿੰਸਾ ਵਿਚ ਸਹੀਦ ਹੋ ਗਏ ਸਨ ਜਦੋਂਕਿ 30 ਵਿਅਕਤੀ ਜ਼ਖਮੀ ਹੋ ਗਏ ਸਨ।
ਸੰਤ ਸਮਾਜ ਵੱਲੋਂ 23 ਜੁਲਾਈ ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ, ਚੰਡੀਗੜ੍ਹ ਬੰਦ ਦਾ ਸੱਦਾ
ਚੰਡੀਗੜ੍ਹ, 19 ਜੁਲਾਈ (ਹਰੀਸ਼ ਚੰਦਰ ਬਾਗਾਂਵਾਲਾ)-ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤੇ ਦਮਦਮੀ ਟਕਸਾਲ ਨੇ ਡੇਰਾ ਸਿਰਸਾ ਦੇ ਮੁਖੀ ਦੀ ਗ੍ਰਿਫਤਾਰੀ ਲਈ 23 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪੂਰਨ ਰੂਪ ’ਚ ਬੰਦ ਕਰਨ ਦਾ ਸੱਦਾ ਦਿੱਤਾ ਹੈ। ਇਸ ਦਿਨ ਰੇਲਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਖੁੱਲ੍ਹ ਹੋਵੇਗੀ। ਅੱਜ ਇੱਥੇ ਪਿਛਲੇ 11 ਦਿਨ ਤੋਂ ਚੱਲ ਰਹੇ ਸ਼ਾਂਤਮਈ ਢੰਗ ਨਾਲ ਰੋਸ ਧਰਨਿਆਂ ਦੀ ਸਮਾਪਤੀ ਵੇਲੇ ਸੰਤ ਸਮਾਜ ਦੇ ਪ੍ਰਧਾਨ ਅਤੇ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਸਰਕਾਰਾਂ ਦੀਆਂ ਸ਼ੈਆਂ ਉ¤ਤੇ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਪਾਪੀ ਦਾ ਪਾਪ ਵੱਧਦਾ ਜਾ ਰਿਹਾ ਹੈ। ਸਿੱਖਾਂ ਨੂੰ ਮਾਰ ਕੇ ਸਿੱਖਾਂ ਨੂੰ ਜਾਣਬੁੱਝ ਕੇ ਭੜਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜਗਾਉਣ ਲਈ 23 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਪੂਰਨ ਰੂਪ ’ਚ ਬੰਦ ਕੀਤਾ ਜਾਵੇਗਾ ਪਰ ਰੇਲਾਂ, ਖੁਸ਼ੀ-ਗਮੀ ਅਤੇ ਹੋਰ ਐਮਰਜੈਂਸੀ ਸੇਵਾਵਾਂ ਨਿਰਵਿਘਨ ਚੱਲਣ ਦਿੱਤੀਆਂ ਜਾਣਗੀਆਂ। ਸੰਤ ਖਾਲਸਾ ਨੇ ਦੱਸਿਆ ਕਿ ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੋਂ 12 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਹੋਰ ਵੀ ਸਿੱਖ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਉਨ੍ਹਾਂ ਦੱਸਿਆ ਕਿ 27 ਜੁਲਾਈ ਨੂੰ ਡੱਬਵਾਲੀ (ਸਿਰਸਾ) ਹਰਿਆਣਾ ਵਿਖੇ ਸ਼ਹੀਦੀ ਸਮਾਗਮ ’ਚ ਪੁੱਜਿਆ ਜਾਵੇਗਾ ਅਤੇ ਉਨ੍ਹਾਂ ਦੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਲਈ 30 ਜੁਲਾਈ ਨੂੰ ਗਿਆਨ ਪ੍ਰਕਾਸ਼ ਜਵੱਦੀ ਕਲਾਂ (ਲੁਧਿਆਣਾ) ਵਿਖੇ ਸੰਤ ਸਮਾਜ ਦੀ ਮੀਟਿੰਗ ਬੁਲਾਈ ਹੈ। ਉਨ੍ਹਾਂ ਦੋਸ਼ਾਂ ’ਚ ਕਿਹਾ ਕਿ ਇਸ 11 ਦਿਨ ਦੇ ਸ਼ਾਂਤਮਈ ਢੰਗ ਨਾਲ ਦਿੱਤੇ ਰੋਸ ਧਰਨਿਆਂ ਦੇ ਮੱਦੇਨਜ਼ਰ ਮੰਗ ਪੱਤਰ ਵੀ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਵੱਲੋਂ ਚੰਗੀ ਤਰ੍ਹਾਂ ਨਹੀਂ ਕਬੂਲਿਆਂ ਗਿਆ, ਉਲਟਾਂ ਉਨ੍ਹਾਂ ਨਾਲ ਭੈੜਾ ਵਰਤਾਓ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਟਾਫ਼ ਵੱਲੋਂ ਮੰਗ ਪੱਤਰ ਦੇਣ ਵੇਲੇ ਦੁਰ ਵਿਵਹਾਰ ਕੀਤਾ ਜਾਂਦਾ ਰਿਹਾ ਸੀ, ਜਿਸ ਕਰਕੇ ਉਹ ਅੱਜ ਅਜਿਹੇ ਰਾਜਪਾਲਾਂ ਨੂੰ ਮੰਗ ਪੱਤਰ ਦੇਣ ਨਹੀਂ ਜਾਣਗੇ, ਜਿਨ੍ਹਾਂ ’ਚ ਇਨਸਾਨ ਦੀ ਕੋਈ ਕਦਰ ਨਹੀਂ ਹੈ। ਹਾਲਾਂਕਿ ਅੱਜ ਯੂ.ਟੀ. ਪ੍ਰਸਾਸ਼ਨ ਦੇ ਏ.ਡੀ.ਪੀ. ਆਈ.ਐਸ. ਸੰਧੂ ਅਤੇ ਐਸ.ਪੀ. ਮਧੁਰ ਵਰਮਾ ਹਾਲਾਤਾਂ ਦੇ ਮੱਦੇਨਜ਼ਰ ਧਰਨਾ ਸਮਾਪਤ ਹੋਣ ਤੱਕ ਬੈਠੇ ਰਹੇ। ਧਰਨੇ ਦੀ ਸਮਾਪਤੀ ਮੌਕੇ ਪਰਮਜੀਤ ਸਿੰਘ ਮਾਹਿਲਪੁਰ ਸਕੱਤਰ ਜਨਰਲ, ਬਾਬਾ ਹਰੀ ਸਿੰਘ ਰੰਧਾਵਾ ਜਨਰਲ ਸਕੱਤਰ, ਸੰਤ ਬਾਬਾ ਲਖਬੀਰ ਸਿੰਘ ਰਤਵਾੜਾ (ਬਲੋਗੀਵਾਲਾ), ਸੰਤ ਸੁਖਚੈਨ ਸਿੰਘ ਧਰਮਪੁਰਾ ਵਾਲੇ, ਜਰਨੈਲ ਸਿੰਘ ਰਾੜਾ ਸਾਹਿਬ, ਸੰਤ ਹਰਜਿੰਦਰ ਸਿੰਘ ਨਾਨਕਸਰ ਕਲੇਰਾਂ ਵਾਲੇ, ਸੰਤ ਮਨਜੀਤ ਸਿੰਘ ਹਰਖੋਵਾਲ, ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਸਮੇਤ 62 ਸੰਤ ਅਤੇ ਅਹਿਮ ਸਿੰਘ ਭਾਈ ਹਾਜ਼ਰ ਸਨ।
ਡੱਬਵਾਲੀ ਘਟਨਾ ਮਾਮਲੇ ਵਿੱਚ ਕੇਸ ਦਰਜ
ਮੰਡੀ ਡਬਵਾਲੀ, 19 ਜੁਲਾਈ (ਨਛੱਤਰ ਸਿੰਘ ਬੋਸ)-ਹਰਮੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਹਿਰ ਪੁਲਿਸ ਡੱਬਵਾਲੀ ਨੇ ਸੁੰਦਰ ਦਾਸ ਮਹਿਤਾ ਅਤੇ 40-50 ਹੋਰ ਡੇਰਾ ਪ੍ਰੇਮ ਸਿੰਘ ਦੇ ਖਿਲਾਫ ਹੱਤਿਆ ਦਾ ਮਸਲਾ ਦਰਜ ਕਰ ਲਿਆ ਹੈ। ਇਹ ਮਾਮਲਾ ਥਾਣਾ ਸ਼ਹਿਰ ਡੱਬਵਾਲੀ ਦੇ ਇੰਚਾਰਜ ਦਲਜੀਤ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਹੈ। ਪੁਲਿਸ ਨੇ ਸੁੰਦਰ ਦਾਸ ਮਹਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰਾਂ ਦੀ ਭਾਲ ਜਾਰੀ ਹੈ। ਡੇਰਾ ਪ੍ਰੇਮੀ ਲੀਲੂ ਰਾਮ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਡੱਬਵਾਲੀ ਸ਼ਹਿਰ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਡੱਬਵਾਲੀ ਦੇ ਪ੍ਰਧਾਨ ਸ. ਸ਼ਿਵਰਾਜ ਸਿੰਘ ਅਲੀਕਾ ਅਤੇ ਉਨ੍ਹਾਂ ਦੇ ਨਾਲ 10-12 ਵਿਅਕਤੀਆਂ ਵਿਰੁੱਧ ਹੱਤਿਆ ਕਰਨ ਦੀ ਕੋਸ਼ਿਸ ਕਰਨ ਦੀ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਇਹ ਮਾਮਲਾ ਏ.ਐ¤ਸ.ਆਈ. ਦਲੀਪ ਸਿੰਘ ਵੱਲੋਂ ਦਰਜ ਕਰਵਾਇਆ ਗਿਆ।
ਡੇਰਾ ਮੁਖੀ ਖਿਲਾਫ਼ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ
ਸਮਾਣਾ,19 ਜੁਲਾਈ (ਸਾਹਿਬ ਸਿੰਘ)- ਡੇਰਾ ਸਿਰਸਾ ਪ੍ਰੇਮੀਆ ਹੱਥੋ ਮੰਡੀ ਡੱਬਵਾਲੀ ਵਿੱਖੇ ਇੱਕ ਸਿੱਖ ਨੌਜਵਾਨ ਦੇ ਮਾਰੇ ਜਾਣ ਤੋ ਬਾਅਦ ਸਿੱਖ ਜਥੇਬੰਦੀਆਂ ਚ ਡੇਰਾ ਸਿਰਸਾ ਮੁੱਖੀ ਖਿਲਾਫ ਰੋਹ ਦੀ ਚਿਗਾੜੀ ਹੋਰ ਜਿਆਦਾ ਭੜਕਦੀ ਜਾ ਰਹੀ ਹੈ। ਅੱਜ ਸਮਾਣਾ-ਭਵਾਨੀਗੜ੍ਹ ਚੋਕ ਚ ਖਾਲਸਾ ਐਕਸ਼ਨ ਕਮੇਟੀ ਤੇ ਹੋਰ ਸਿੱਖ ਜੱਥੇਬੰਦੀਆ ਭਾਰੀ ਗਿਣਤੀ ਚ ਇੱਕਤਰ ਹੋਕੇ ਡੇਰਾ ਸਿਰਸਾ ਮੁੱਖੀ ਗੁਰਮਤਿ ਰਾਮ ਰਹੀਮ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆ ਜੋਰਦਾਰ ਨਾਅਰੇਬਾਜੀ ਕੀਤੀ ਗਈ ਤੇ ਡੇਰਾ ਸਿਰਸਾ ਮੁੱਖੀ ਦਾ ਪੁਤਲਾ ਫੁਕਿਆ। ਸਿੱਖ ਆਗੂਆ ਹਰਭਜਨ ਸਿੰਘ ਖਾਲਸਾ,ਸਤਿਨਾਮ ਸਿੰਘ ਤੇ ਬਲਦੇਵ ਸਿੰਗ ਆਦਿ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆ ਕਿਹਾ ਕਿ ਡੇਰਾ ਸਿਰਸਾ ਪ੍ਰੇਮੀ ਪੰਜਾਬ ਚ ਮਨਮਾਣੀਆ ਕਰਦਿਆ ਸਰੇਆਮ ਸਿੱਖਾ ਦੀ ਕੁੱਟਮਾਰ ਕਰ ਰਹੇ ਹਨ ਤੇ ਥੋੜੇ ਜਿਹੇ ਸਮੇਂ ਚ ਡੇਰਾ ਪ੍ਰੇਮੀਆ ਹੱਥੋ ਇੱਕ ਹੋਰ ਸਿੱਖ ਨੌਜਵਾਨ ਦੀ ਮੋਤ ਹੋ ਗਈ ਪ੍ਰੰਤੂ ਕਿਸੇ ਖਿਲਾਫ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿੱਖ ਨੌਜਵਾਨ ਹਥਿਆਰ ਚੁੱਕਦ ਹੈ ਤਾਂ ਉਸ ਤੇ ਪਾਬੰਧੀ ਹੈ ਪਰ ਸਿਰਸਾ ਪ੍ਰੇਮੀਆ ਤੇ ਕੋਈ ਪਾਬੰਦੀ ਨਹੀ ਹੈ। ਸਿੱਖ ਆਗੂਆ ਦੋਸ਼ੀ ਡੇਰਾ ਪ੍ਰੇਮੀਆ ਤੇ ਡੇਰਾ ਸਿਰਸਾ ਮੁੱਖੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ ਡੱਕਣ ਦੀ ਮੰਗ ਕਰਦਿਆ ਕਿਹਾ ਕਿ ਦੋਸ਼ੀਆ ਖਿਲਾਫ ਕਤਲ ਦਾ ਮੁਕਦਮਾ ਚਲਾਇਆ ਜਾਵੇ। ਸਿੱਖ ਆਗੂਆ ਕਿਹਾ ਕਿ ਜੇਕਰ ਸਿੱਖਾਂ ਨੂੰ ਇੰਝ ਹੀ ਦਬਾਉਣਾ ਜਾਰੀ ਰਿਹਾ ਤਾਂ ਉਹ ਡੇਰਾ ਸਿਰਸਾ ਪ੍ਰੇਮੀਆ ਖਿਲਾਫ ਸੰਘਰਸ਼ ਨੂੰ ਹੋਰ ਤੇਜ ਕਰ ਦੇਣਗੇ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਮੌਕੇ ਤੇ ਖੱੜੇ ਥਾਣਾ ਸਦਰ ਮੁੱਖੀ ਸ.ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਾਂਤਮਈ ਢੰਗ ਨਾਲ ਰੋਸ਼ ਪ੍ਰਗਟ ਕਰਨ ਤੇ ਕੋਈ ਮਨਾਹੀ ਨਹੀਂ ਪ੍ਰੰਤੂ ਜੇਕਰ ਕਿਸੇ ਨੇ ਅਮਨ-ਕਾਨੂੰਨ ਭੰਗ ਕਰਨ ਦੀ ਕੋਸ਼ਿਸ ਕੀਤਾ ਤਾਂ ਸ਼ਖਤ ਕਾਰਵਾਈ ਕੀਤੀ ਜਾਵੇਗੀ।
ਸਿਖਾਂ ਨੇ ਫਿਰ ਸਾੜਿਆ ਸਰਸਾ ਡੇਰਾ ਮੁਖੀ ਦਾ ਪੁਤਲਾ
ਪਟਿਆਲਾ, (ਸਰਬਜੀਤ/ਰਮਨੀਸ਼)- ਬਿਤੇ ਦਿਨੀਂ ਡਬੱਵਾਲੀ ਵਿਖੇ ਸਿਖਾਂ ਅਤੇ ਸਰਸਾ ਡੇਰਾ ਸਮਰਥਕਾਂ ਵਿਚਾਲੇ ਹੋਈ ਝੜਪਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਕਾਰਣ ਰੋਸ ਵਜੋਂ ਅਜ ਪਟਿਆਲਾ ਵਿਖੇ ਕੁਝ ਸਿਖੱ ਨੌਜਵਾਨਾਂ ਨੇ ਸਰਸਾ ਡੇਰਾ ਮੁਖੀ ਦਾ ਪੁਤਲਾ ਸਾੜਿਆ। ਇਸ ਮੌਕੇ ਅਹਿਤੀਆਤ ਲਈ ਪੁਲਿਸ ਵਲੋਂ ਪੂਰੀ ਤਿਆਰੀ ਕੀਤੀ ਗਈ ਸੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਹਾਜਰ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾਂ ਵਾਪਰ ਸਕੇ। ਇਸ ਮੌਕੇ ਸਰਸਾ ਡੇਰਾ ਮੁਖੀ ਖਿਲਾਫ ਨਾਅਰੇ ਬਾਜੀ ਕਰਦਿਆਂ ਪੰਜਾਬ ਸਰਕਾਰ ਨੂੰ ਸਰਸਾ ਡੇਰਾ ਮੁਖੀ ਨੂੰ ਗਿਰਫਤਾਰ ਕਰਨ ਲਈ ਅਪੀਲ ਕੀਤੀ ਗਈ। ਸਥਾਨਕ ਸਰਹਿਂਦੀ ਗੇਟ ਨੇੜੇ ਲਾਲ ਬੱਤੀ ਚੌਕ ਨੂੰ ਜਾਮ ਕਰਕੇ ਪੁਲਿਸ ਮੁਲਾਜਮਾਂ ਦੀ ਮੌਜੂਦਗੀ ਵਿਚ ਨਾਅਰੇ ਬਾਜੀ ਕਰਦੇ ਹੋਏ ਸਿਖ ਨੌਜਵਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਕੋਈ ਕਾਰਵਾਈ ਨਾ ਕੀਤੀ ਤਾਂ ਡੇਰਾ ਪ੍ਰੇਮੀਆਂ ਦੀਆਂ ਦੁਕਾਨਾਂ ਸਾੜ ਦਿਤੀਆਂ ਜਾਣਗੀਆਂ ਅਤੇ ਫਿਰ ਸਰਸਾ ਡੇਰਾ ਮੁਖੀ ਦਾ ਪੁਤਲਾ ਸਾੜਿਆ ਗਿਆ ।
ਸਿਰਸਾ ਬਾਬੇ ਨੂੰ ਤੁਰੰਤ ਗ੍ਰਿਫਤਾਰ ਕਰਕੇ ਡੇਰੇ ਸੀਲ ਕੀਤਾ ਜਾਵੇ
ਖੰਨਾ, (ਕੇ. ਐਲ. ਸਹਿਗਲ)-ਗੁਰਦੁਆਰਾ ਸ੍ਰੀ ਸਿੰਘ ਸਭਾ ਖੰਨਾ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਲ ਗੁਰਦੁਆਰਾ ਪ੍ਰਧਾਵ ਅਵਤਾਰ ਸਿੰਘ ਸੇਠੀ, ਦਵਿੰਦਰ ਸਿੰਘ ਖੱਟੜਾ, ਬੀਬੀ ਬਲਵਿੰਦਰ ਕੌਰ ਖਟੜਾ ਮੈਂਬਰ ਐਸ. ਜੀ. ਪੀ. ਸੀ. ਜਸਪਾਲ ਸਿੰਘ ਪਾਲੀ, ਕ੍ਰਿਪਾਲ ਸਿੰਘ ਘੁਡਾਨੀ, ਖੁਸ਼ਦੇਵ ਸਿੰਘ, ਸੂਰਬੀਰੀ ਸੰਘ ਸੇਠੀ, ਬੇਅੰਤ ਸਿੰਘ, ਐਡਵੋਕੇਟ ਸਵਰਨ ਸਿੰਘ ਸੰਧੂ, ਉਕਾਰ ਸਿੰਘ, ਗੋਪਾਲ ਸਿੰਘ, ਧਰਮਜੀਤ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰ ਪਾਲ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਨੇ ਇੱਕ ਪ੍ਰਸਤਾਓ ਪਾਸ ਕਰਕੇ ਕਿਹਾ ਕਿ ਹਰ ਰੋਜ਼ ਖੂਨ ਦੀ ਹੌਲੀ ਖੇਡੀ ਜਾ ਰਹੀ ਨੂੰ ਤੁਰੰਤ ਬੰਦ ਕੀਤਾ ਜਾਵੇ ਉਨ੍ਹਾਂ ਨੇ ਕਿਹਾ ਕਿ ਸਿਰਸਾ ਵਾਲਾ ਬਾਬਾ ਜਿਹੜਾ ਆਪਣੇ ਆਪ ਨੂੰ ਸੰਤ ਕਹਾਉਂਦਾ ਹੈ। ਉਹ ਕਿਵੇਂ ਸੰਤ ਹੋ ਸਕਦਾ ਹੈ। ਜਿਹੜਾ ਅਮਨ ਦਾ ਉਪਦੇਸ਼ ਦੇਣ ਦੀ ਬਜਾਏ ਬਦਅਮਨੀ ਫੈਲਾ ਰਿਹਾ ਹੈ। ਉਨ੍ਹਾਂ ਨੇ ਕਿਹਾ ਅਸਲੀ ਸੰਤ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦਾ ਹੈ ਪਰ ਇਹ ਆਮ ਨਿਹਾਦ ਸੰਤ ਉਲਟੀ ਸੋਚ ਰੱਖਦਾ ਹੈ ਅਤੇ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਆਪਣੇ ਪ੍ਰਚਵਨਾਂ ਵਿੱਚ ਗੋਲੀਆਂ ਚਲਾਨ ਦਾ ਹੁਕਮ ਦਿੰਦਾ ਹੋਵੇ। ਇਨ੍ਹਾਂ ਲੀਡਰਾਂ ਨੇ ਅੱਗੇ ਕਿਹਾ ਕਿ ਡਬਵਾਲੀ ਕਾਂਡ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਕਿਵੇਂ ਕਾਨੂੰਨ ਦੀਆਂ ਧੱਜੀਆਂ ਉ¤ਡਦੀਆਂ ਗਈਆਂ ਹਨ ਪਰ ਕਾਨੂੰਨ ਦੇ ਰਖਵਾਲੇ ਉਥੇ ਤਮਾਸ਼ਾ ਦੇਖ ਰਹੇ ਸਨ ਅਜਿਹੇ ਹਾਲਾਤ ਵਿੱਚ ਜਦ ਕਿਸੇ ਨਿਰਦੋਸ਼ ਦੀ ਮੌਤ ਹੋ ਜਾਂਦੀ ਹੈ ਤਾਂ ਕਿਸੇ ਦੁਖ ਅਤੇ ਸ਼ਰਮ ਦੀ ਗੱਲ ਹੈ। ਮੌਤੇ ਕਿਸੇ ਭੀ ਫਿਕਰੇ ਦੇ ਇਨਸਾਨ ਦੀ ਹੋਵੇ ਧਰਮ ਕਿਸੇ ਧਰਮ ਨੂੰ ਸਮਨ ਵਾਲੇ ਦੀ ਹੋਵੇ ਤਾਂ ਉਸ ਦਾ ਦੁੱਖ ਹੁੰਦਾ ਹੈ। ਜਿਸ ਤਰ੍ਹਾਂ ਡਬਵਾਲੀ ਕਾਂਡ ਗੋਲੀ ਲੱਗਣ ਨਾਲ ਇੱਕ ਨਿਰਦੋਸ਼ ਸਿੱਖ ਦੀ ਮੌਤ ਹੋ ਗਈ ਹੈ ਪਰ ਉਥੇ ਦੀ ਸਰਕਾਰ ਨੇ ਕੇਸਾਂ ਵਿੱਚ ਇਸ ਘਟਨਾ ਦੀ ਕੋਈ ਗੂੰਜ ਨਹੀਂ ਕਿਸੇ ਦੁਖ ਦੀ ਗੱਲ ਹੈ ਕਿ ਆਪਣੇ ਆਜਾਦ ਦੇਸ਼ ਵਿੱਚ ਮਿਲਟਰੀ ਤੈਨਾਤ ਕਰਨਾ ਕਰਫਿਊ ਲੱਗਣਾ ਇਹ ਉਥੇ ਦੀ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਇੱਕ ਹੋਰ ਪ੍ਰਸਤਾਓ ਵਿੱਚ ਮਰਨ ਵਾਲੇ ਸਿੱਖ ਸੱਜਣ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ। ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੰਤ ਰਾਮ ਰਹੀਮ ਦੇ ਵਿਰੁੱਧ ਕੇਸ ਦਰਜ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੇ ਡੇਰੇ ਸੀਲ ਕੀਤੇ ਜਾਣ ਤਾਂ ਜੋ ਸ਼ਾਂਤੀ ਬਹਾਲ ਹੋ ਸਕੇ।
ਡੇਰਾ ਸਰਸਾ ਦੇ ਮੁੱਖੀ ਦੀ ਗ੍ਰਿਫਤਾਰੀ ਵਿਚ ਦੇਰੀ ਹਾਲਾਤ ਖਰਾਬ ਕਰਨ ਲਈ ਜਿੰਮੇਵਾਰ-ਭਾਈ ਜਸਵੀਰ ਸਿੰਘ ਖਾਲਸਾ
ਸਮਾਣਾ,19 ਜੁਲਾਈ (ਸਾਹਿਬ ਸਿੰਘ)-- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੋਮਣੀ ਅਕਾਲੀ ਦਲ 1920 ਦੇ ਧਾਰਮਿਕ ਵਿੰਗ ਦੇ ਮੁੱਖੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਦੋਸ਼ ਲਾਇਆ ਹੈ ਕਿ ਕੇਂਦਰ,ਹਰਿਆਣਾ ਅਤੇ ਪੰਜਾਬ ਸਰਕਾਰ ਕਤਲ ਤੇ ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਦੇ ਮੁੱਖੀ ਗੁਰਮਤਿ ਰਾਮ ਰਹੀਮ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਗੰਭੀਰ ਨਹੀਂ ਹੈ। ਡੇਰਾ ਮੁੱਖੀ ਦੀ ਗ੍ਰਿਫਤਾਰੀ ਵਿਚ ਹੋ ਰਹੀ ਦੇਰੀ ਹਾਲਾਤ ਖਰਾਬ ਕਰਨ ਲਈ ਜਿੰਮੇਵਾਰ ਹੈ। ਸਮਾਣਾ ਦੇ ਪਿੰਡ ਖਾਨਪੁਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰੋਡੇ ਨੇ ਕਿਹਾ ਕਿ ਡੇਰਾ ਮੁੱਖੀ ਨੇ ਅਡੰਬਰ ਸਲਾਬਤ ਪੁਰਾ ਪੰਜਾਬ ਵਿਚ ਰਚਿਆ ਸੀ। ਇਸ ਅਡੰਬਰ ਤੋਂ ਹੀ ਸਿੱਖਾ ਅਤੇ ਕਥਿਤ ਪ੍ਰੇਮੀਆਂ ਦਾ ਟਕਰਾਅ ਸ਼ੁਰੂ ਹੋਇਆ ਹੈ। ਇਸ ਲਈ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਬਾਬੇ ਨੂੰ ਗ੍ਰਿਫਤਾਰ ਕਰਨ ਦੀ ਜਿੰਮੇਵਾਰੀ ਬਨਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ,ਹਰਿਆਣਾ ਅਤੇ ਕੇਂਦਰ ਸਰਕਾਰ ਡੇਰਾ ਮੁੱਖੀ ਦੀ ਪੁਸ਼ਤਪਨਾਹੀ ਹੀ ਨਹੀਂ ਕਰ ਰਹੀਆ ਸਗੋਂ ਉਸਨੂੰ ਜੈਡ ਸੁਰਖਿਆ ਪ੍ਰਦਾਨ ਕੀਤੀ ਹੋਈ ਹੈ।
ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਸੰਸਦ ਅੱਗੇ ਭੁੱਖ ਹੜਤਾਲ ਅੱਜ ਤੋ
ਅੰਮ੍ਰਿਤਸਰ, 19 ਜੁਲਾਈ (ਮੋਤਾ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਸਿੱਖ ਮੰਗਾਂ ਦੇ ਹੱਕ ਵਿੱਚ 20 ਜੁਲਾਈ ਤੋਂ ਭਾਰਤੀ ਪਾਰਲੀਮੈਂਟ ਦੇ ਸਾਹਮਣੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰ ਰਹੀ ਹੈ। ਪਾਰਟੀ ਦੇ ਮੁੱਖੀ ਭਾਈ ਦਲਜੀਤ ਸਿੰਘ ਜੋ ਇੱਥੇ ਇਕ ਸਿੱਖ ਜਥੇਬੰਦੀ ਵੱਲੋਂ ਆਯੋਜਿਤ ਧਰਮੀ ਫੌਜੀਆਂ ਦੇ ਸਨਮਾਨ ਸਮਾਰੋਹ ਵਿੱਚ ਭਾਗ ਲੈਣ ਲਈ ਪੁੱਜੇ ਸੀ। ਦੱਸਿਆ ਕਿ ਸੌਦਾ ਸਾਧ ਦੀ ਗ੍ਰਿਫਤਾਰੀ ਭਾਰਤੀ ਫੌਜ ਵੱਲੋਂ 1984 ਦੌਰਾਨ ਚੁੱਕੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦੀ ਵਾਪਸੀ ਅਤੇ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲੀ ਧਾਰਾ 25 (2) ਬੀ ਵਿੱਚ ਸੋਧ ਨੂੰ ਲੈ ਕੇ ਇਹ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਪੰਥ ਅਤੇ ਨਿੱਘਰ ਰਹੀ ਹਾਲਤ ਤੋਂ ਪੰਥ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲੀ ਅਗਸਤ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਸਮੁੱਚੇ ਪੰਜਾਬ ਲਈ ਲੋਕ ਸੰਪਰਕ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ। ਭਾਈ ਬਿੱਟੂ ਅਨੁਸਾਰ ਉਪਰੋਕਤ ਦੋਵੇਂ ਪ੍ਰੋਗਰਾਮ ਭਾਵੇਂ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਤੇ ਗਏ ਹਨ ਪਰ ਇਨ੍ਹਾਂ ਪਿਛੇ ਸਮੁੱਚੇ ਪੰਥ ਪੰਜਾਬ ਦੀਆਂ ਸੁੱਚੀਆਂ ਭਾਵਨਾਵਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਪੰਥ ਅਤੇ ਪੰਜਾਬ ਦਰਦੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਰਸਾਤਲ ਵੱਲ ਜਾ ਰਹੀ ਸਥਿਤੀ ਨੂੰ ਮੋੜਾ ਪਵੇਗਾ ਅਤੇ ਉਹ ਪ੍ਰੋਗਰਾਮ ਪੰਥ ਪੰਜਾਬ ਲਈ ਫਿਕਰਮੰਦ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਲਈ ਵੀ ਵੱਡਾ ਹਮਲਾ ਹੋ ਨਿਬੜੇਗਾ।
ਦੋਸ਼ ਸਾਬਿਤ ਕਰੇ ਜਾਂ ਮੁਆਫੀ ਮੰਗੇ ਬਰਧਨ: ਲਾਲੂ
ਨਵੀਂ ਦਿੱਲੀ, 19 ਜੁਲਾਈ 2008 - ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸ਼ਨੀਵਾਰ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਏਬੀ ਬਰਧਨ ‘ਤੇ ਤਿੱਖੇ ਹਮਲੇ ਬੋਲਦੇ ਹੋਏ ਕਿਹਾ ਕਿ ਖੱਬੇ ਪੱਖੀ ਨੇਤਾ ਸੰਸਦ ਮੈਂਬਰਾਂ ਦੀ ਖਰੀਦ-ਫਰੋਖਤ ਦੇ ਆਪਣੇ ਝੂਠੇ ਦੋਸ਼ ਨੂੰ ਸਾਬਤ ਕਰੇ ਜਾਂ ਫਿਰ ਜਨਤਕ ਰੂਪ ‘ਚ ਮੁਆਫੀ ਮੰਗੇ। ਆਪਣੇ ਨਿਵਾਸ ਸਥਾਨ ‘ਤੇ ਰਾਜਦ ਸੰਸਦੀ ਪਾਰਟੀ ਦੀ ਮੀਟਿੰਗ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਰਧਨ ਨੇ ਆਪਣੀ ਟਿੱਪਣੀ ਨਾਲ ਸਾਰੀਆਂ ਪਾਰਟੀਆਂ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਸੰਸਦ ਮੈਂਬਰਾਂ ਨੂੰ ਬਦਨਾਮ ਕਰਕੇ ਉਨ੍ਹਾਂ ਦੀ ਇੱਜ਼ਤ ਉਛਾਲਣ ਦੀ ਕੋਸ਼ਿਸ਼ ਕੀਤੀ ਹੈ। ਭਾਕਪਾ ਨੇਤਾ ‘ਤੇ ਵਰ੍ਹਦੇ ਹੋਏ ਲਾਲ਼ੂ ਨੇ ਕਿਹਾ ਕਿ ਦੇਸ਼ ਬਰਧਨ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਉਨ੍ਹਾਂ ਦੇ ਦੋਸ਼ ਲੋਕਤੰਤਰ ਦੀ ਨੀਂਹ ਨੂੰ ਤਹਿਸ਼-ਨਹਿਸ਼ ਕਰਨ ਦੀ ਸਾਜਿਸ਼ ਦਾ ਹਿੱਸਾ ਹਨ। ਰੇਲਵੇ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਪੱਪੂ ਯਾਦਵ ਅਤੇ ਮੁਹੰਮਦ ਸ਼ਹਾਬੁਦੀਨ ਸਮੇਤ ਰਾਜਦ ਦੇ ਸਾਰੇ ਸੰਸਦ ਮੈਂਬਰ ਸ਼ਕਤੀ ਪ੍ਰੀਖਣ ਦੌਰਾਨ ਯੂਪੀਏ ਦੇ ਪੱਖ ਵਿਚ ਵੋਟ ਦੇਣਗੇ। ਯੂਪੀਏ ਦੇ ਕੋਲ 291 ਸੰਸਦ ਮੈਂਬਰ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਭਰੋਸਾ ਵਿਅਕਤ ਕੀਤਾ ਕਿ ਝਾਰਖੰਡ ਮੁਕਤੀ ਮੋਰਚਾ ਯੂਪੀਏ ਦੇ ਪੱਖ ਵਿਚ ਵੋਟ ਦੇਵੇਗਾ।
ਮੁਲਾਇਮ ਦੇ ਸੰਸਦ ਮੈਂਬਰ ਸ਼ਾਹਿਦ ਸਦੀਕੀ ਨੇ ਸਮਾਜਵਾਦੀ ਪਾਰਟੀ ਛੱਡ ਕੇ ਬਹੁਜਨ ਸਮਾਜਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ
ਨਵੀਂ ਦਿੱਲੀ, 19 ਜੁਲਾਈ 2008 - ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਦੇ ਸ਼ਕਤੀ ਪ੍ਰੀਖਣ ‘ਚ ਮਦਦ ਕਰਨ ਆਈ ਸਮਾਜਵਾਦੀ ਪਾਰਟੀ (ਸਪਾ) ਨੂੰ ਕਰਾਰਾ ਝਟਕਾ ਲੱਗਾ ਹੈ। ਪਾਰਟੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸ਼ਾਹਿਦ ਸਦੀਕੀ ਨੇ ਸਮਾਜਵਾਦੀ ਪਾਰਟੀ ਛੱਡ ਕੇ ਬਹੁਜਨ ਸਮਾਜਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਦੇ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਹਿਦ ਨੇ ਕਿਹਾ ਕਿ ਪ੍ਰਮਾਣੂ ਕਰਾਰ ਦੇ ਮਾਮਲੇ ‘ਤੇ ਪਿਛਲੇ ਇਕ ਮਹੀਨੇ ਤੋਂ ਮੈਂ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਿਹਾ ਸੀ। ਮੇਰੀ ਰਾਏ ਵਿਚ ਇਹ ਕਰਾਰ ਦੇਸ਼ ਹਿੱਤ ਵਿਚ ਨਹੀਂ ਹੈ ਅਤੇ ਮੈਂ ਪਿਛਲੇ ਤਿੰਨ ਸਾਲ ਤੋਂ ਇਸਦਾ ਵਿਰੋਧ ਕਰ ਰਿਹਾ ਹਾਂ। ਮਾਇਆਵਤੀ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਛੱਡਣ ਦਾ ਫੈਸਲਾ ਆਪਣੀ ਅੰਤਰ ਆਤਮਾ ਦੀ ਆਵਾਜ਼ ‘ਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਮਾਣੂ ਕਰਾਰ ਦਾ ਪੂਰੀ ਤਾਕਤ ਨਾਲ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਉਹ ਵਿਅਕਤੀ ਹਾਂ ਜਿਸਨੇ ਬੁਸ਼ ਦਾ ਹੱਥ ਫੜਿਆ ਅਤੇ ਕਿਹਾ ਕਿ ਭਾਰਤ ਇਸ ਕਰਾਰ ਨੂੰ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਈ ਸੰਸਦ ਮੈਂਬਰ ਪ੍ਰਮਾਣੂ ਕਰਾਰ ਦੇ ਪੱਖ ਵਿਚ ਨਹੀਂ ਹਨ ਅਤੇ ਉਹ ਮੰਗਲਵਾਰ ਨੂੰ ਭਰੋਸੇ ਦੇ ਵੋਟ ਦੌਰਾਨ ਸਰਕਾਰ ਦੇ ਵਿਰੁੱਧ ਵੋਟ ਪਾਉਣਗੇ। ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ‘ਤੇ ਖੱਬੀ ਧਿਰ ਦੇ ਹਿਮਾਇਤ ਵਾਪਸ ਲੈਣ ਦੇ ਬਾਅਦ ਯੂਪੀਏ ‘ਤੇ ਤਲਵਾਰ ਲਟਕੀ ਹੋਈ ਹੈ। ਯੂਪੀਏ ਸਰਕਾਰ ਨੇ 22 ਜੁਲਾਈ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿਚ ਭਰੋਸੇ ਦਾ ਵੋਟ ਹਾਸਲ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਸਦੀਕੀ ਦੇ ਅਸਤੀਫੇ ਨਾਲ ਲੋਕ ਸਭਾ ਵਿਚ ਸਪਾ ਦੀ ਤਾਕਤ ‘ਤੇ ਕੋਈ ਅਸਰ ਨਹੀਂ ਪੈਂਦਾ ਪਰ ਭਰੋਸੇ ਦੇ ਵੋਟ ‘ਤੇ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟੀ ਪਾਰਟੀ ਲਈ ਇਹ ਇਕ ਕਰਾਰਾ ਝਟਕਾ ਹੈ।
ਫੌਜ ਦੀ ਬੱਸ ‘ਤੇ ਹਮਲਾ, 9 ਮੌਤਾਂ
ਸ੍ਰੀਨਗਰ, 19 ਜੁਲਾਈ 2008- ਜੰਮੂ-ਕਸ਼ਮੀਰ ‘ਚ ਸ੍ਰੀਨਗਰ-ਬਾਰਾਮੂਲਾ ਹਾਈਵੇ ‘ਤੇ ਸ਼ਨੀਵਾਰ ਦੁਪਹਿਰ ਇਕ ਸ਼ਕਤੀਸ਼ਾਲੀ ਆਈਈਡੀ ਧਮਾਕੇ ਵਿਚ ਘੱਟ ਤੋਂ ਘੱਟ 9 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਜਦੋਂਕਿ 30 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ੍ਰੀਨਗਰ ਦੇ ਬਾਹਰੀ ਇਲਾਕੇ ਨਰਬਲ ਵਿਚ ਵਾਪਰੀ ਹੈ। ਸਰਕਾਰੀ ਸੂਤਰਾਂ ਦੇ ਅਨੁਸਾਰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਇਸ ਇਲਾਕੇ ਵਿਚ ਫੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਤਵਾਦੀਆਂ ਨੇ ਸ਼ਕਤੀਸ਼ਾਲੀ ਬਾਰੂਦੀ ਸੁਰੰਗ ਨੂੰ ਧਮਾਕੇ ਨਾਲ ਉਡਾ ਦਿੱਤਾ। ਇਹ ਬੱਸ ਫੌਜ ਦੇ ਜਵਾਨਾਂ ਨੂੰ ਸ੍ਰੀਨਗਰ ਕੈਂਪ ਤੋਂ ਬਾਰਾਮੂਲਾ ਲੈ ਕੇ ਜਾ ਰਹੀ ਸੀ। ਇਸ ਧਮਾਕੇ ਵਿਚ ਬੱਸ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈ ਅਤੇ ਨੌ ਸੁਰੱਖਿਆ ਕਰਮੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਆਈਡੀ ਸੜਕ ਦੇ ਕਿਨਾਰੇ ਰੱਖਿਆ ਹੋਇਆ ਸੀ। ਉੱਥੇ ਸੜਕ ਚੌੜੀ ਕਰਨ ਦਾ ਕੰਮ ਚਲ ਰਿਹਾ ਸੀ, ਜਿਸਦਾ ਅੱਤਵਾਦੀਆਂ ਨੇ ਫਾਇਦਾ ਉਠਾਇਆ। ਸੂਤਰਾਂ ਦੇ ਮੁਤਾਬਕ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ।
ਭਾਜਪਾ ਨੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਪ੍ਰਸਤਾਵ ਨੂੰ ਖਾਰਜ ਕੀਤਾ
ਨਵੀਂ ਦਿੱਲੀ, 19 ਜੁਲਾਈ 2008 - ਭਾਰਤੀ ਜਨਤਾ ਪਾਰਟੀ ਨੇ ਸਰਕਾਰ ਡਿੱਗਣ ਦੀ ਸਥਿਤੀ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਹੀ ਹਨ ਅਤੇ ਕੰਮ ਚਲਾਊ ਸਰਕਾਰ ਬਣਾਉਣ ਦੀ ਬਜਾਇ ਉਹ ਚੋਣ ਨੂੰ ਪਹਿਲ ਦੇਣਗੇ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਡਿੱਗੀ ਤਾਂ ਚੋਣ ਹੋਵੇਗੀ। ਅਡਵਾਨੀ ਸਾਡੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਹਨ। ਗੌਰਤਲਬ ਹੈ ਕਿ ਯੂਪੀਏ ਸਰਕਾਰ ਦੇ ਡਿੱਗਣ ਦੀ ਸਥਿਤੀ ਵਿਚ ਭਾਜਪਾ ਦੇ ਸਹਿਯੋਗ ਦੇ ਬਗੈਰ ਕੋਈ ਵੀ ਨਵੀਂ ਸਰਕਾਰ ਨਹੀਂ ਬਣ ਸਕਦੀ। ਇਹ ਪੁੱਛੇ ਜਾਣ ‘ਤੇ ਕਿ ਕੀ ਭਾਜਪਾ ਚਾਹੁੰਦੀ ਹੈ ਕਿ ਦਲਿਤ ਬੇਟੀ ਪ੍ਰਧਾਨ ਮੰਤਰੀ ਬਣੇ, ਉਨ੍ਹਾਂ ਕਿਹਾ ਕਿ ਭਾਜਪਾ ਨੇ ਹੀ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਬਣਾਇਆ ਸੀ। ਜਾਵਡੇਕਰ ਨੇ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਹੈ ਕਿ ਅਡਵਾਨੀ ਨੇ ਖੱਬੀ ਧਿਰ ਨੂੰ ਇਹ ਭਰੋਸਾ ਦਿੱਤਾ ਹੈ ਕਿ 22 ਜੁਲਾਈ ਨੂੰ ਜੇਕਰ ਭਰੋਸੇ ਦੇ ਵੋਟ ‘ਤੇ ਹਿਮਾਇਤ ਨਹੀਂ ਜੁਟਾ ਪਾਈ ਤਾਂ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ‘ਚ ਉਹ ਸਹਿਯੋਗ ਕਰਨਗੇ। ਸਰਕਾਰ ਡਿੱਗਣ ਦੀ ਸਥਿਤੀ ਵਿਚ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਬਰਧਨ ਅਤੇ ਕੁਝ ਹੋਰ ਨੇਤਾਵਾਂ ਦੇ ਸੁਝਾਅ ‘ਤੇ ਭਾਜਪਾ ਬੁਲਾਰੇ ਨੇ ਕਿਹਾ ਕਿ ਲੋਕਤੰਤਰ ਵਿਚ ਸਾਰਿਆਂ ਨੂੰ ਆਪਣੀ ਰਾਏ ਰੱਖਣ ਦੀ ਆਜ਼ਾਦੀ ਹੈ। ਖੱਬੀ ਧਿਰ ਦੇ ਇਲਾਵਾ ਤੇਲਗੂ ਦੇਸਮ ਪਾਰਟੀ ਦੇ ਚੰਦਰਬਾਬੂ ਨਾਇਡੂ ਅਤੇ ਟੀਆਰਐਸ ਦੇ ਚੰਦਰਸ਼ੇਖਰ ਰਾਵ ਨੇ ਵੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ‘ਤੇ ਸਹਿਮਤੀ ਜਤਾਈ ਹੈ।
Curfew relaxed in Dabwali for cremation of Shaheed Bhai Harminder Singh Ji
Dabwali, Sirsa, July 19 : Authorities today relaxed indefinite curfew in the town from 1030 hrs till noon to allow cremation of a sikh activist who was killed following clashes between Dera Sauda supporters and members of a local Sikh religious group yesterday.
ਡੇਰਾ ਸੌਦਾ ਦੇ ਗੁੰਡਿਆ ਵੱਲੋਂ ਫਿਰ ਇਕ ਸਿੱਖ ਦਾ ਕਤਲ
ਮੰਡੀ ਡੱਬਵਾਲੀ, 18 ਜੁਲਾਈ (ਏਜੰਸੀਆਂ): ਡੇਰਾ ਸੌਦਾ ਦੇ ਗੁੰਡਿਆ ਅਤੇ ਸਿੱਖ ਸੰਗਤਾਂ ਵਿਚਾਲੇ ਬੀਤੇ ਵਰ੍ਹੇ ਪੈਦਾ ਹੋਈ ਤਲਖੀ ਇਕ ਵਾਰ ਫਿਰ ਸੁਲਗਣ ਲੱਗ ਪਈ ਹੈ। ਜਿਸ ਦੇ ਸਿੱਟੇ ਵਜੋਂ ਅੱਜ ਸਵੇਰੇ ਲਗਪਗ ਪੌਣੇ ਸੱਤ ਵਜੇ ਮੰਡੀ ਡੱਬਵਾਲੀ ’ਚ ਨਰਾਇਸਟ ਮਿਸ਼ਨ ਸਕੂਲ ਵਾਲੀ ਗਲੀ ਵਿਚ ਡੇਰਾ ਪ੍ਰੇਮੀ ਸੁੰਦਰ ਦਾਸ ਮਹਿਤਾ ਦੇ ਘਰ ਨਾਮ ਚਰਚਾ ਰੱਖੀ ਹੋਈ ਸੀ ਅਤੇ ਨਾਮ ਚਰਚਾ ਹੋਣ ਦੀ ਭਿਣਕ ਜਦੋਂ ਸਿੱਖ ਸੰਗਤਾਂ ਨੂੰ ਲੱਗੀ ਤਾਂ ਸਤਿਕਾਰ ਸਭਾ ਦੇ ਪ੍ਰਧਾਨ ਸ. ਸਿਵਰਾਜ ਸਿੰਘ ਅਲੀਕਾ ਆਪਣੇ 8-10 ਸਾਥੀਆਂ ਸਮੇਤ ਨਾਮ ਚਰਚਾ ਵਾਲੇ ਸਥਾਨ ਵੱਲ ਜਾ ਰਹੇ ਸਨ ਕਿ ਅਜੇ ਇਹ ਗਲੀ ਵਿਚ ਦਾਖ਼ਲ ਹੀ ਹੋਏ ਸਨ ਕਿ ਨਾਮ ਚਰਚਾ ਸਥਾਨ ਦੇ ਬਾਹਰ ਖੜ੍ਹੇ ਡੇਰਾ ਪ੍ਰੇਮੀਆਂ ਨੇ ਨਾਮ ਚਰਚਾ ਵਾਲੀ ਜਗ੍ਹਾ ’ਤੇ ਜਾ ਕੇ ਇਹ ਕਹਿ ਦਿੱਤਾ ਕਿ ਸਿੱਖ ਆ ਗਏ, ਸਿੱਖ ਆ ਗਏ। ਜਦੋਂ ਸਿੰਘ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਵਾਲੇ ਘਰ ਦੇ ਨਜ਼ਦੀਕ ਪਹੁੰਚੇ ਤਾਂ ਡੇਰਾ ਪ੍ਰੇਮੀਆਂ ਨੇ ਪਹਿਲਾਂ ਤੋਂ ਘਰ ਵਿਚ ਰੱਖੇ ਰੋੜੇ ਉਨ੍ਹਾਂ ਨੇ ਕੋਠੇ ਉਤੋਂ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਕਈ ਲੋਕਾਂ ਦੇ ਰੋੜਿਆਂ ਨਾਲ ਸੱਟਾਂ ਲੱਗੀਆਂ। ਜਿਨ੍ਹਾਂ ਵਿਚੋਂ ਇਕ ਸਿੱਖ ਨੌਜਵਾਨ ਹਰਮੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸਤਿਕਾਰ ਸਭਾ ਦੇ ਪ੍ਰਧਾਨ ਸ. ਸ਼ਿਵਰਾਜ ਸਿੰਘ ਅਲੀਕਾ ਅਤੇ ਇਕ ਡੇਰਾ ਪ੍ਰੇਮੀ ਸੰਦੀਪ ਵੀ ਜ਼ਖ਼ਮੀ ਹੋ ਗਏ ਹਨ। ਡੇਰਾ ਪ੍ਰੇਮੀਆਂ ਵੱਲੋਂ ਸਿੱਖ ਨੌਜਵਾਨ ਹਰਮੰਦਰ ਸਿੰਘ ਦੀ ਹੱਤਿਆ ਕੀਤੇ ਜਾਣ ਦੀ ਜਦੋਂ ਸ਼ਹਿਰ ਅਤੇ ਇਲਾਕੇ ਦੇ ਸਿੱਖਾਂ ਨੂੰ ਸੂਚਨਾ ਮਿਲੀ ਤਾਂ ਉਹ ਭੜਕ ਗਏ। ਇਹ ਸੂਚਨਾ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਪਿੰਡਾਂ ਦੇ ਲੋਕ ਸੂਚਨਾ ਮਿਲਦੇ ਹੀ ਭੜਕ ਗਏ। ਭੜਕੇ ਹੋਏ ਸ਼ਹਿਰੀ ਅਤੇ ਪੇਂਡੂ ਸਿੱਖ ਮੰਡੀ ਡੱਬਵਾਲੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਇਹ ਸਿੱਖ ਗੁਰਦੁਆਰਾ ਵਿਸ਼ਵ ਕਰਮਾ ਵਿਚ ਇਕੱਠੇ ਹੋਏ ਤਾਂ ਇਨ੍ਹਾਂ ਨੇ ਸ਼ਹਿਰ ਦੇ ਬੱਸ ਸਟੈਂਡ ਵਾਲੇ ਪਾਸੇ ਡੇਰਾ ਸੌਦਾ ਦੇ ਮੁਖੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਲਗਪਗ 80 ਸਕੂਟਰ, ਮੋਟਰਸਾਈਕਲ, ਸਾਈਕਲ ਆਦਿ ਵੀ ਅੱਗ ਦੀ ਭੇਂਟ ਕਰ ਦਿੱਤੇ। ਇਸ ਘਟਨਾ ਤੋਂ ਬਾਅਦ ਡੱਬਵਾਲੀ ਵਿਚ ਤਣਾਅ ਪੂਰਨ ਸਥਿਤੀ ਪੈਦਾ ਹੋ ਗਈ। ਇਸ ਤਣਾਅ ਦੇ ਚਲਦੇ 15 ਕੁ ਦੁਕਾਨਾਂ ਅਤੇ 5-6 ਘਰਾਂ ਨੂੰ ਜਲਾ ਦਿੱਤਾ ਗਿਆ। ਇਸ ਤਰ੍ਹਾਂ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਅਣਮਿੱਥੇ ਸਮੇਂ ਲਈ ਕਰਫ਼ਿਊ ਲਗਾ ਦਿੱਤਾ ਗਿਆ। ਇਸ ਮੌਕੇ ’ਤੇ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਲਾਮ ਲਸ਼ਕਰ ਨਾਲ ਲੈਸ ਸੀ ਪਰ ਇਥੇ ਉਨ੍ਹਾਂ ਦੀ ਸਿੱਖਾਂ ਨੇ ਇਕ ਨਾ ਚੱਲਣ ਦਿੱਤੀ। ਭੜਕੇ ਹੋਏ ਸਿੱਖ ਆਪਣੀ ਮਨਮਰਜ਼ੀ ਕਰਦੇ ਰਹੇ। ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਪ੍ਰਧਾਨ ਸ. ਸ਼ਿਵਰਾਜ ਸਿੰਘ ਅਲੀਕਾ ਨੇ ਕਿਹਾ ਹੈ ਕਿ ਇਸ ਨਾਮ ਚਰਚਾ ਬਾਰੇ ਪ੍ਰਸ਼ਾਸਨ ਨੂੰ ਪਹਿਲਾਂ ਪਤਾ ਸੀ। ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀ ਸੁੰਦਰ ਦਾਸ ਮਹਿਤਾ ਦੇ ਘਰ ਨਾਮ ਚਰਚਾ ਰੱਖੀ ਹੋਈ ਸੀ ਅਤੇ ਨਾਮ ਚਰਚਾ ਦੌਰਾਨ ਲਾਊਡ ਸਪੀਕਰ ਲਾ ਕੇ ਭਜਨ ਗਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀਆਂ ਨੇ ਸਾਜਿਸ਼ ਤਹਿਤ ਉਨ੍ਹਾਂ ’ਤੇ ਰੋੜਿਆਂ ਦਾ ਮੀਂਹ ਵਰ੍ਹਾ ਦਿੱਤਾ। ਜਿਸ ਕਾਰਨ ਇਕ ਸਿੱਖ ਨੌਜਵਾਨ ਹਰਮੰਦਰ ਸਿੰਘ ਦੀ ਮੌਤ ਹੋ ਗਈ ਅਤੇ ਉਹ ਖੁਦ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਿਹੱਥੇ ਸਨ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਉਕਤ ਕਾਂਡ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਹਰਮੰਦਰ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਕਰਫ਼ਿਊ ਲਾ ਦਿੱਤਾ ਹੈ। ਇਥੇ ਸਿੱਖਾਂ ਨੇ ਜਾਮ ਵੀ ਲਾਇਆ। ਡੇਰਾ ਪ੍ਰੇਮੀਆਂ ਨੇ ਸਿੰਘਾਂ ਦੀ ਇਕ ਗੱਡੀ ਨੂੰ ਭੰਨਿਆ। ਬਠਿੰਡਾ ’ਚ ਪੂਰਨ ਬੰਦ-ਇਸ ਪ੍ਰਦਰਸ਼ਨ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਪੂਰਾ ਬਠਿੰਡਾ ਬਾਜ਼ਾਰ ਸ਼ਾਂਤਮਈ ਤਰੀਕੇ ਨਾਲ ਬੰਦ ਕਰਵਾਇਆ ਗਿਆ ਤੇ ਸੰਗਤਾਂ ਦਾ ਲੋਕਾਂ ਨੇ ਪੂਰਾ ਸਮਰਥਨ ਦਿੰਦਿਆਂ ਪੂਰਾ ਬਠਿੰਡਾ ਬੰਦ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਬਠਿੰਡਾ ਅਮਨ ਦੇ ਵਾਤਾਵਰਣ ਵਿਚ ਹੀ ਰਿਹਾ।
ਭਾਰਤ ਸਰਕਾਰ ਸਿੱਖਾਂ ਨੂੰ ਦਸਮੇਸ਼ ਪਿਤਾ ਦੇ ਸਿਧਾਂਤ ਠਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤੂ ਅਪਣਾਉਣ ਲਈ ਮਜ਼ਬੂਰ ਕਰ ਰਹੀ ਹੈ : ਪੰਚ ਪ੍ਰਧਾਨੀ
ਫ਼ਤਿਹਗੜ੍ਹ ਸਾਹਿਬ, 18 ਜੁਲਾਈ/(ਪਰਦੀਪ ਸਿੰਘ ਖਾਲਸਾ)-
ਸੌਦਾ ਸਾਧ ਦੇ ਚੇਲਿਆਂ ਵਲੋਂ ਹੁਣ ਡੱਬਵਾਲੀ ਵਿਚ ਕੀਤੇ ਗਏ ਤੀਜੇ ਸਿੱਖ ਦੇ ਕਤਲ ਉਪਰੰਤ ਜਾਰੀ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ, ਅਤੇ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਸਿੱਖਾਂ ਦੀਆਂ ਹੋਈਆਂ ਇਨਾਂ ਤਿੰਨਾਂ ਸ਼ਹਾਦਤਾਂ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਸਾਧ ਦੇ ਨਾਲ ਨਾਲ ਬਰਾਬਰ ਦੀਆ ਦੋਸ਼ੀ ਹਨ, ਜਿਹੜੀਆਂ ਇਸ ਕਾਤਲ ਅਤੇ ਬਲਾਤਕਾਰੀ ਸਾਧ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਉਸਨੂੰ ਸਿੱਖਾਂ ਦੇ ਵਿਰੁੱਧ ਜਾ ਕੇ ਪ੍ਰੋਟੈਕਸਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਿਸਟਮ ਦਾ 1947 ਤੋ ਲੈ ਕੇ ਸਿੱਖਾਂ ਪ੍ਰਤੀ ਅੱਜ ਤੱਕ ਦਾ ਅਣਮਨੁੱਖੀ ਵਤੀਰਾ ਸਪਸ਼ਟ ਕਰਦਾ ਹੈ ਕਿ ਭਾਰਤੀ ਸਿਸਟਮ ’ਤੇ ਕਾਬਜ਼ ਹਿੰਦੂਸ਼ਾਹੀ ਲਈ ਇਸ ਦੇਸ਼ ਵਿਚ ਸਿੱਖਾਂ ਦੀ ਹੋਂਦ ਜਾਂ ਅਣਹੋਂਦ ਕੋਈ ਮਹੱਤਵ ਨਹੀਂ ਰੱਖਦੀ ਜਿਸ ਕਾਰਨ ਇਸ ਗੁੰਡੇ ਸਾਧ ਦੇ ਹੌਸਲੇ ਇਥੋਂ ਤੱਕ ਵਧ ਗਏ ਹਨ ਕਿ ਉਹ ਇਸੇ ਸਿਸਟਮ ਤੋਂ ਸ਼ਹਿ ਲੈ ਕੇ ਬੇਖੌਫ਼ ਹੋ ਕੇ ਅਪਣੇ ਚਾਟਰਿਆਂ ਤੋਂ ਸਿੱਖਾਂ ਦੇ ਕਤਲ ਕਰਵਾ ਦੇਣਾ ਵੀ ਮਾਮੂਲੀ ਗੱਲ ਸਮਝਦਾ ਹੈ।
ਜੇ ਸਰਕਾਰ ਸ਼ਾਂਤੀ ਚਾਹੁੰਦੀ ਹੈ ਤਾਂ ਸੌਦਾ ਸਾਧ ਨੂੰ ਤੁਰੰਤ ਗ੍ਰਿਫਤਾਰ ਕਰੇ: ਐਡਵੋਕੇਟ ਮੰਝਪੁਰ
ਲੁਧਿਆਣਾ, 18 ਜੁਲਾਈ: ਸੌਦਾ ਸਾਧ ਨੇ ਆਪਣੀਆਂ ਸਾਰੀਆਂ ਹ¤ਦਾਂ ਪਾਰ ਕਰ ਲਈਆਂ ਹਨ ਅਤੇ ਹੁਣ ਜੇਕਰ ਸਰਕਾਰ ਨੇ ਅ¤ਤਵਾਦੀ ਸੌਦਾ ਸਾਧ ਨੂੰ ਗ੍ਰਿਫਤਾਰ ਕਰਕੇ, ਉਸਦੇ ਸਾਰੇ ਡੇਰੇ ਤੇ ਸਰਗਰਮੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਸ਼ਾਂਤੀ ਕਾਇਮ ਰ¤ਖਣੀ ਔਖੀ ਹੋ ਜਾਵੇਗੀ ਤੇ ਦਸਤਕ ਦੇ ਰਹੀ ਅਰਾਜ਼ਕਤਾ ਨੂੰ ਕੋਈ ਵੀ ਰੋਕ ਨਹੀਂ ਸਕਦਾ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਪੰਚ ਪ੍ਰਧਾਨੀ ਦੇ ਬੁਲਾਰੇ ਤੇ ਪਾਰਟੀ ਮੀਡੀਆ ਸਲਾਹਕਾਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਡ¤ਬਵਾਲੀ ਵਿਖੇ ਸੌਦਾ ਸਾਧ ਦੇ ਗੁੰਡਿਆਂ ਵਲੋਂ ਸ਼ਹੀਦ ਕੀਤੇ ਭਾਈ ਹਰਮੰਦਰ ਸਿੰਘ ਦੀ ਸ਼ਹੀਦੀ ਤੋਂ ਉਪਰੰਤ ਉਪਜੇ ਘਟਨਾਕ੍ਰਮ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੀਤਾ।
ਬਾਦਲ ਨੇ ਹਮੇਸ਼ਾ ਪੰਥ ਤੇ ਪੰਜਾਬ ਨਾਲ ਧ੍ਰੋਹ ਕਮਾਇਆ: ਭਾਈ ਦਲਜੀਤ ਸਿੰਘ ਬਿਟੂ
ਲੁਧਿਆਣਾ, 14 ਜੁਲਾਈ. (ਰਾਜ ਜੋਸ਼ੀ ) ਪੰਜਾਬ ਹਾਈ ਕੋਰਟ ਵਲੋਂ ਹਜ਼ਾਰਾਂ ਸਿ¤ਖਾਂ ਨੂੰ ਮਾਰਨ ਵਾਲੇ ਪੁਲਿਸ ਅਫਸਰ ਸੁਮੇਧ ਸੈਣੀ ਨੂੰ ਨੋਟਿਸ ਕ¤ਢਣ ਨਾਲ ਪੰਜਾਬ ਤੇ ਦੁਨੀਆਂ ਦੇ ਮਨੁ¤ਖੀ ਅਧਿਕਾਰਾਂ ਨਾਲ ਪਿਆਰ ਕਰਨ ਵਾਲਿਆਂ ਨੂੰ ਇਕ ਆਸ ਦੀ ਕਿਰਨ ਨਜ਼ਰ ਆਉਂਣ ਲ¤ਗੀ ਸੀ ਕਿ ਜ਼ਾਲਮ ਪੁਲਿਸ ਅਫਸਰਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਜਰੂਰ ਮਿਲੇਗੀ ਪਰ ਪੰਜਾਬ ਦੀ ਬਾਦਲ ਸਰਕਾਰ ਨੇ ਸੈਣੀ ਨੂੰ ਹਾਈ ਕੋਰਟ ਵਲੋਂ ਕੀਤੇ ਨੋਟਿਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਕੇ ਤੁੜਵਾ ਦਿ¤ਤਾ ਜਿਸ ਨਾਲ ਇਕ ਵਾਰ ਫਿਰ ਬਾਦਲ ਦਾ ਪੰਥ ਤੇ ਪੰਜਾਬ ਵਿਰੋਧੀ ਚੇਹਰਾ ਨੰਗਾ ਹੋ ਗਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿ¤ਟੂ ਨੇ ਕੀਤਾ।
ਇੰਗਲੈਂਡ ਚ ਗ਼ੈਰ-ਕਾਨੂੰਨੀ ਪੰਜਾਬੀਆਂ ਦੀ ਫੜੋ-ਫੜੀ ਦਾ ਸਿਲਸਲਾ ਸ਼ੁਰੂ
ਸਾਊਥਾਲ (ਇੰਗਲੈਂਡ), 18 ਜੁਲਾਈ ਬੀਤੇ ਦਿਨੀਂ ਬੀ.ਬੀ.ਸੀ. ਨਿਊਜ਼ ਚੈਨਲ ਵੱਲੋਂ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਸਾਊਥਾਲ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿੰਦੇ ਅਨੇਕਾਂ ਪੰਜਾਬੀਆਂ ’ਤੇ ਕੀਤੇ ਸਟਿੰਗ ਅਪ੍ਰੇਸ਼ਨ ਦੀ ਪ੍ਰਕਾਸ਼ਤ ਫ਼ਿਲਮ ਤੋਂ ਬਾਅਦ ਯੂ.ਕੇ. ਪੁਲਿਸ ਨੇ ਗ਼ੈਰ-ਕਾਨੂੰਨੀ ਪੰਜਾਬੀਆਂ ਦੀ ਫੜੋ-ਫੜੀ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿੰਦੇ ਸਮੂਹ ਪੰਜਾਬੀਆਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਪੁਲਸ ਵਲੋਂ ਅੱਜ ਵੱਡੇ ਤੜਕੇ ਕਾਰਵਾਈ ਕਰਦਿਆਂ ਚਾਰ ਫ਼ਰਜ਼ੀ ਕਾਗ਼ਜ਼ਾਤਾਂ ਸਮੇਤ ਚਾਰ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ।
ਕਲਿੰਟਨ ਓਬਾਮਾ ਦੇ ਹੱਕ ’ਚ ਨਿਤਰਿਆ
ਲੰਡਨ, 18 ਜੁਲਾਈ (ਏਜੰਸੀਆਂ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਪਤਨੀ ਹਿਲੇਰੀ ਨੂੰ ਨਾਮਜ਼ਦਗੀ ਦੀ ਦੌੜ ਵਿਚ ਅਸਫ਼ਲ ਕਰਨ ਵਾਲੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਲਈ ਪ੍ਰਚਾਰ ਕਰਨ ਦੀ ਇੱਛਾ ਪ੍ਰਗਟਾਈ ਹੈ। ਪੱਤਰਕਾਰਾਂ ਵਲੋਂ ਇਹ ਪੁੱਛੇ ਜਾਣ ’ਤੇ ਕਿ ਇਹ ਪ੍ਰਚਾਰ ਕਦੋਂ ਸ਼ੁਰੂ ਕਰਨਗੇ ਤਾਂ ਕਿਲੰਟਨ ਨੇ ਕਿਹਾ ਕਿ ਜਦ ਵੀ ਓਬਾਮਾ ਮੈਨੂੰ ਕਹਿਣਗੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਓਬਾਮਾ ਦੇ ਰਾਜਨੀਤਕ ਰੁਝੇਵੇਂ ਮੇਰੇ ਤੋਂ ਵਧੇਰੇ ਹਨ। ਉਨ੍ਹਾਂ ਕਿਹਾ ਕਿ ਉਸਦੀ ਪਿਛਲੇ ਦਿਨੀ ਓਬਾਮਾ ਨਾਲ ਕਾਫੀ ਚਿਰ ਗੱਲਬਾਤ ਹੋਈ। ਆਪਣੇ ਸਬੰਧਾਂ ਨੂੰ ਸੁਧਾਰਨ ਲਈ ਓਬਾਮਾ ਅਤੇ ਕਲਿੰਟਨ ਨੇ 30 ਜੂਨ ਨੂੰ ਅੱਧੇ ਘੰਟੇ ਤੱਕ ਟੈਲੀਫੋਨ ’ਤੇ ਗੱਲਬਾਤ ਕੀਤੀ ਸੀ। ਇਸ ਦੇ ਤਿੰਨ ਦਿਨ ਪਹਿਲਾਂ ਹਿਲੇਰੀ ਨੇ ਜਨਤਕ ਤੌਰ ’ਤੇ ਪਾਰਟੀ ਵਿਚ ਏਕਤਾ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਖ਼ਬਰਾਂ ਵਿਚ ਕਿਹਾ ਗਿਆ ਸੀ ਕਿ ਹਿਲੇਰੀ ਵਲੋਂ ਓਬਾਮਾ ਨੂੰ ਹਮਾਇਤ ਦੇ ਬਾਵਜੂਦ ਕਲਿੰਟਨ ਉਸਦੀ ਪ੍ਰਚਾਰ ਮੁਹਿੰਮ ਨੂੰ ਲੈ ਕੇ ਨਾਰਾਜ਼ ਸਨ, ਜਿਸ ਵਿਚ ਉਸ ’ਤੇ ਕਥਿਤ ਤੌਰ ’ਤੇ ਦੋਸ਼ ਲੱਗਿਆ ਸੀ ਕਿ ਉਹ ਹਿਲੇਰੀ ਨੂੰ ਅੱਗੇ ਵਧਣ ਲਈ ਨਸਲਵਾਦ ਦਾ ਮੁੱਦਾ ਉਛਾਲ ਰਹੇ ਹਨ। ਬਿਲ ਕਲਿੰਟਨ ਡੈਮੋਕ੍ਰੇਟ ਪਾਰਟੀ ਦੇ ਪੁਰਾਣੇ ਕਾਰਕੁੰਨਾਂ ਵਿਚ ਹੁਣ ਵੀ ਹੀਰੋ ਹੈ। ਉਹ ਸ਼ਵੇਤ ਕਰਮਚਾਰੀ ਵਰਗ ਦੀਆਂ ਵੋਟਾਂ ਦਾ ਝੁਕਾਅ ਓਬਾਮਾ ਦੇ ਪੱਖ ਵਿਚ ਕਰਨ ਦੀ ਸਮਰੱਥਾ ਰੱਖਦੇ ਹਨ।
ਪੰਜਾਬ ਨੈਸ਼ਨਲ ਬੈਂਕ ਵੱਲੋਂ ‘ਫਾਇਨਾਂਸ਼ੀਅਲ ਇੰਨਕਲੁਸ਼ਨ ਪਾਇਲਟ ਪ੍ਰੋਜੈਕਟ’ ਸਕੀਮ
ਫਤਿਹਗੜ੍ਹ ਸਾਹਿਬ/ 18 ਜੁਲਾਈ/ਔਜਲਾ-
ਪੰਜਾਬ ਨੈਸ਼ਨਲ ਬੈਂਕ ਵੱਲੋਂ ‘ਫਾਇਨਾਂਸ਼ੀਅਲ ਇੰਨਕਲੁਸ਼ਨ ਪਾਇਲਟ ਪ੍ਰੋਜੈਕਟ’ ਸਕੀਮ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਹੈ ਜੋ ਕਿ ਪੀ.ਐਨ.ਬੀ.ਕਿਸਾਨ ਸਿਖ਼ਲਾਈ ਕੇਂਦਰ ਸ਼ਮਸ਼ੇਰ ਨਗਰ ਦੀ ਦੇਖ ਰੇਖ ਵਿਚ ਚਲਾਈ ਜਾ ਰਹੀ ਹੈ ਅਤੇ ਜਿਸ ਦਾ ਮੁੱਖ ਮੰਤਵ ਗਰੀਬੀ ਨੂੰ ਦੂਰ ਕਰਨ ਅਤੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਬੈਂਕ ਨਾਲ਼ ਜੋੜ ਕੇ ਉਨ੍ਹਾਂ ਦਾ ਆਰਥਿਕ ਪੱਧਰ ਉ¤ਚਾ ਕਰਨਾ ਹੈ। ਇਸ ਸਕੀਮ ਦਾ ਮੁਆਇਨਾ ਮੌਕੇ ’ਤੇ ਸ੍ਰੀ ਐਨ.ਸੀ.ਜੈਨ ਖੇਤਰੀ ਜਨਰਲ ਮੈਨੇਜਰ ਚੰਡੀਗੜ੍ਹ ਐ ਸ੍ਰੀ ਐਸ.ਆਰ.ਸ਼ਰਮਾ ਡਿਪਟੀ ਜਨਰਲ ਮੈਨੇਜਰ ਸਰਕਲ ਆਫ਼ਿਸ ਚੰਡੀਗੜ੍ਹ-ਬੀ ਨੇ ਪਿੰਡ ਤਲਾਣੀਆਂ ਵਿਖੇ ਕੀਤਾ।
ਅਕਾਲੀ ਲੀਡਰ ਵੱਲੋਂ ਹਾਰੇ ਹੋਏ ਮੈਂਬਰ ਨੂੰ ਹੀ ਜਿੱਤੇ ਹੋਏ ਮੈਂਬਰ ਦੀ ਜਗ੍ਹਾ ਖੜ੍ਹਾ ਕਰ ਦਿੱਤਾ।
ਫਤਿਹਗੜ੍ਹ ਸਾਹਿਬ/ 18 ਜੁਲਾਈ /ਔਜਲਾ -
ਪਿੰਡ ਬਧੌਛੀ ਕਲਾਂ ਵਿਖੇ ਸਰਪੰਚ ਦੀ ਚੋਣ ਨੂੰ ਲੈ ਕੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਜਦੋਂ ਪਿੰਡ ਦੇ ਇਕ ਅਕਾਲੀ ਲੀਡਰ ਵੱਲੋਂ ਕਥਿਤ ਤੌਰ ’ਤੇ ਆਪਣਾ ਕੋਰਮ ਪੂਰਾ ਕਰਵਾਉਣ ਲਈ ਹਾਰੇ ਹੋਏ ਮੈਂਬਰ ਨੂੰ ਹੀ ਜਿੱਤੇ ਹੋਏ ਮੈਂਬਰ ਦੀ ਜਗ੍ਹਾ ਖੜ੍ਹਾ ਕਰ ਦਿੱਤਾ। ਪਿੰਡ ਵਾਸੀਆਂ ਨੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਰਾਏ ਦੀ ਅਗਵਾਈ ਹੇਠ ਰੋਸ ਵਜੋਂ ਪਟਿਆਲਾ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭੜਕੇ ਲੋਕਾਂ ਨੇ ਪ੍ਰਸ਼ਾਸ਼ਨ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ, ਇਸ ’ਤੇ ਐਸ.ਡੀ.ਐਮ.ਫਤਿਹਗੜ੍ਹ ਸਾਹਿਬ ਗੁਰਪਾਲ ਸਿੰਘ ਚਹਿਲ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਕੇ ਦੁਬਾਰਾ 21 ਤਰੀਕ ਨੂੰ ਮੀਟਿੰਗ ਕਰਵਾ ਕੇ ਇੰਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਮੁੱਚੀ ਕੌਮ ਲਈ ਪ੍ਰੇਰਨਾ ਸਰੋਤ-ਸਿੰਘ ਸਾਹਿਬ
ਅੰਮ੍ਰਿਤਸਰ, 16 ਜੁਲਾਈ -ਸਿੱਖ ਕੌਮ ਦੀ ਆਨ ਤੇ ਸ਼ਾਨ ਦੀ ਖਾਤਰ ਮੁਸਕਰਾਉਂਦੇ ਹੋਏ ਜੀਵਨ ਕੁਰਬਾਨ ਕਰਨ ਵਾਲੇ ਅਨੋਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਨੇ ਭਾਰੀ ਸੰਖਿਆ ਵਿੱਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ, ਉਹ ਕੌਮਾਂ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਅਕਸਰ ਖਤਮ ਹੋ ਜਾਂਦੀਆਂ ਹਨ ਅਤੇ ਜੋ ਕੌਮਾਂ ਆਪਣੇ ਸ਼ਹੀਦਾਂ ਦੇ ਨਕਸ਼ੇ-ਕਦਮ ’ਤੇ ਚੱਲਦੀਆਂ ਹਨ, ਹਮੇਸ਼ਾ ਪ੍ਰਫੁੱਲਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸ਼ਹੀਦ ਸਾਡੀ ਨਿੱਤ ਦੀ ਅਰਦਾਸ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਧਰਮ ਇੱਕ ਰੱਬੀ ਕਾਨੂੰਨ ਹੈ ਇਸ ਵਿੱਚੋਂ ਇਨਸਾਫ਼, ਪਿਆਰ, ਉ¤ਚਪਾਏ ਦੀਆਂ ਕਦਰਾਂ-ਕੀਮਤਾਂ ਤੇ ਸਮਾਜਿਕ ਭਾਈਚਾਰੇ ਦੀ ਖੁਸ਼ਬੋ ਆਉਂਦੀ ਹੈ। ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਵੱਲੋਂ ਦਰਸਾਏ ਗੁਰਮਤਿ ਗਾਡੀ ਰਾਹ ’ਤੇ ਚੱਲਦਿਆਂ, ਸਿੱਖੀ ’ਚ ਪ੍ਰਪੱਕ ਰਹਿੰਦਿਆਂ ਸ਼ਹਾਦਤ ਪ੍ਰਾਪਤ ਕੀਤੀ ਜੋ ਦੁਨੀਆਂ ਦੇ ਇਤਿਹਾਸ ’ਚ ਵਿਲੱਖਣ ਸ਼ਹਾਦਤ ਹੈ। ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਵਰਗੇ ਸਿਦਕੀ ਸਿੱਖ ਦੀ ਸ਼ਹੀਦੀ ਗਾਥਾ ਸੁਣ ਕੇ ਤਾਂ ਲੂੰ-ਕੰਡੇ ਖੜੇ ਹੋ ਜਾਂਦੇ ਹਨ ਪਰ ਅੱਜ ਸਿੱਖੀ ਦੀ ਵੇਲ ਮੁਰਝਾ ਰਹੀ ਹੈ, ਲੋੜ ਹੈ ਇਸ ਨੂੰ ਸੰਭਾਲਣ ਦੀ। ਉਨ੍ਹਾਂ ਕਿਹਾ ਕਿ ਜਿਹੜੀ ਵੇਲ ਵਧੇ-ਫੁੱਲੇਗੀ ਨਹੀਂ, ਜਿਸ ਨੂੰ ਫੁੱਲ ਨਹੀਂ ਪੈਣਗੇ, ਉਸ ਵੇਲ ਤੋਂ ਫਲਾਂ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਦੀ ਮਹਾਨ ਸ਼ਹਾਦਤ ਸਮੁੱਚੇ ਸਿੱਖ ਜਗਤ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਸਿੱਖੀ ਨਾਲੋਂ ਮੂੰਹ ਮੋੜ ਰਹੇ ਹਨ ਤਾਂ ਇਸ ਵਿੱਚ ਉਨ੍ਹਾਂ ਬੱਚਿਆਂ ਦਾ ਕਸੂਰ ਘੱਟ ਤੇ ਮਾਤਾ-ਪਿਤਾ ਜ਼ਿਆਦਾ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਜੇ ਬੱਚਿਆਂ ਨੂੰ ਸਿੱਖੀ ਦ੍ਰਿੜ ਕਰਾਈ ਜਾਵੇ ਤਾਂ ਬੱਚਾ ਆਪਣੇ ਨਿਸ਼ਚੇ ’ਚ ਅਡੋਲ ਰਹਿੰਦਾ ਹੈ। ਉਨ੍ਹਾਂ ਮਾਪਿਆਂ ਖਾਸ ਕਰਕੇ ਬੀਬੀਆਂ ਨੂੰ ਕਿਹਾ ਕਿ ਉਹ ਗੁਰਬਾਣੀ ਬੱਚਿਆਂ ਦੇ ਹਿਰਦਿਆਂ ’ਚ ਵਸਾਉਣ, ਬਾਕੀ ਕੰਠ ਕਰਾਉਣ ਤੇ ਬੱਚਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੀ ਗੁੜਤੀ ਦੇਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸ਼ਹੀਦਾਂ ਦੇ ਦਿਹਾੜੇ ਮਨਾਉਣ ਦੇ ਸ਼ਲਾਘਾਯੋਗ ਉਪਰਾਲੇ ਲਈ ਵਧਾਈ ਦੇ ਪਾਤਰ ਹਨ। ਕੁਝ ਅਖੌਤੀ ਵਿਦਵਾਨ ਜੋ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ, ਨੂੰ ਮੁੂੰਹ ਲਾਉਣ ਦੀ ਲੋੜ ਨਹੀਂ, ਸਗੋਂ ਇਨ੍ਹਾਂ ਤੋਂ ਸੁਚੇਤ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਉਹ ਮਾਵਾਂ ਧੰਨਤਾ ਯੋਗ ਹਨ ਜੋ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਤੇ ਧਰਮ ਦੀ ਸਿੱਖਿਆ ਤੋਂ ਬਗੈਰ ਬੱਚੇ ਦਾ ਜੀਵਨ ਅਧੂਰਾ ਹੈ। ਉਨ੍ਹਾਂ ਕਿਹਾ ਕਿ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਲਈ ਗੁਰਬਾਣੀ ਦੀ ਟੇਕ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਭਾਈ ਤਾਰੂ ਸਿੰਘ ਦੇ ਜੀਵਨ ’ਤੇ ਚਾਨਦਾ ਪਾਉਂਦਿਆਂ ਕਿਹਾ ਕਿ ਭਾਈ ਤਾਰੂ ਸਿੰਘ ਇਕ ਮਹਾਨ ਸੂਰਬੀਰ, ਸਿੱਖੀ ਵਿੱਚ ਦ੍ਰਿੜ ਨਿਸ਼ਚੇ ਵਾਲਾ ਗੁਰੂ ਘਰ ਦਾ ਅਨਿੰਨ ਅਤੇ ਸਿਦਕੀ ਸਿੱਖ ਸੀ, ਜਿਸ ਨੇ ਸਮੇਂ ਦੀ ਮੁਗਲ ਸਰਕਾਰ ਦੇ ਜ਼ੁਲਮਾਂ ਨਾਲ ਟੱਕਰ ਲੈ ਰਹੇ ਸਿੰਘਾਂ ਦੀ ਨਿੱਤਰ ਕੇ ਸੇਵਾ ਕੀਤੀ, ਜਿਸ ਦੇ ਸਿੱਟੇ ਵਜੋਂ ਮੁਗਲ ਹਕੂਮਤ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਅਤਿਆਚਾਰ ਕੀਤਾ ਪ੍ਰੰਤੂ ਸਿੱਖੀ ਤਿਆਗਣ ਤੇ ਇਸਲਾਮ ਕਬੂਲ ਕਰਨ ਲਈ ਦਿੱਤੇ ਲਾਲਚਾਂ ਨੂੰ ਠੁਕਰਾ ਗੁਰੂ ’ਚ ਭਰੋਸਾ ਰੱਖਣ ਵਾਲਾ ਭਾਈ ਤਾਰੂ ਸਿੰਘ ਆਪਣੇ ਇਰਾਦੇ ’ਤੇ ਦ੍ਰਿੜ ਰਿਹਾ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ’ਚ ਭਾਈ ਤਾਰੂ ਸਿੰਘ ਦੀ ਸ਼ਹਾਦਤ ਇਕ ਵਿਲੱਖਣ ਸ਼ਹਾਦਤ ਹੈ, ਜਿਨ੍ਹਾਂ ਮੁਗਲ ਹਕੂਮਤ ਵੱਲੋਂ ਜੀਵਨ ਦੀਆਂ ਸੁੱਖ-ਸਹੂਲਤਾਂ ਨੂੰ ਠੋਕਰ ਮਾਰ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾ ਕੌਮ ਲਈ ਅਨੋਖੇ ਪੂਰਨੇ ਪਾਏ ਹਨ।
ਯੁਨਾਈਟਿਡ ਸਿਖਸ ਸਮਾਜਿਕ ਅਵਾਜ਼
ਨਵੀਂ ਦਿਲੀ - ਯੁਨਾਈਟਿਡ ਸਿਖਸ ਵਲੋਂ ਚਲਾਈ ਜਾ ਰਹੀ ਕਦਰਾਂ-ਕੀਮਤਾਂ ਸਿਖਣ ਦੀ ਸੀਰੀਜ਼ ਨੇ ਇਕ ਨਵਾਂ ਰੂਪ ਪੇਸ਼ ਕੀਤਾ ਜਿਸ ਹੇਠ ਬਚਿਆਂ ਨੂੰ ਗੁਰਬਾਣੀ ਅਤੇ ਗੁਰਮਤ ਮੁਤਾਬਿਕ ਜੀਵਨ-ਜਾਚ ਸਿਖਾਈ ਗਈ ਜਦੋਂ ਬੀਤੇ ਮਹੀਨੇ ਗੁਰਦਵਾਰਾ ਸਿੰਘ ਸਭਾ, ਪ੍ੇਮ ਨਗਰ, ਜਨਕਪੁਰੀ, ਨਵੀਂ ਦਿਲੀ ਵਿਖੇ "ਜਪਜੀ ਸਾਹਿਬ ਕਿਉਂ" ਥੀਮ ਦੀ ਵਰਕਸ਼ਾੱਪ ਲਗਾਈ ਗਈ । ਇਸ ਦਾ ਖਾਸ ਨਿਸ਼ਾਨਾ ਸਨ 10 ਤੋਂ 16 ਸਾਲ ਦੀ ਉਮਰ ਦੇ ਸਕੂਲੀ ਬੱਚੇ । ਭਾਈ ਮੰਗਲ ਸਿੰਘ ਜੀ ਵਿਦਿਆਰਥੀਆਂ ਨਾਲ, ਗੁਰਪ੍ੀਤ ਸਿੰਘ ਅਤੇ ਲਖਨ ਸ਼ਰਮਾ ਵਾਰਤਾਲਾਪੀ-ਸੇਸ਼ਨ ਵਿਚ ਜੋਸ਼ ਨਾਲ ਭਾਗ ਲੈਂਦੇ ਹੋਏ
ਭਾਈ ਮੰਗਲ ਸਿੰਘ ਜੀ ਨੇ ਸਲਾਈਡ-ਸ਼ੋ ਰਾਹੀਂ ਜਪਜੀ ਸਾਹਿਬ (ਸਵੇਰ ਦੀ ਬਾਣੀ) ਦੇ ਅਰਥਾਂ ਨੂੰ ਚੰਗੇਰੇ ਤਰੀਕੇ ਨਾਲ ਸਮਝਾਇਆ । ਉਹਨਾਂ ਨੇ ਹਰ ਇਕ ਸ਼ਬਦ ਦਾ ਮਤਲਬ ਦਸਿਆ ਅਤੇ ਵਿਦਿਆਰਥੀਆਂ ਨੇ ਸਵਾਲ ਪੁਛ ਕੇ ਆਪਣੇ ਸ਼ਕੋ-ਸ਼ੁਭੇ ਮਿਟਾਏ । ਰੋਜ਼ਾਨਾ ਜ਼ਿੰਦਗੀ (ਆਚਾਰ-ਵਿਹਾਰ) ਵਿਚ ਇਸ ਸਮਝ ਨੂੰ ਵਰਤਣ ਨੂੰ ਖਾਸ ਅਹਮੀਅਤ ਦਿਤੀ ਗਈ । ਅਮਰਜੀਤ ਸਿੰਘ, ਅਫ਼ਗ਼ਾਨਿਸਤਾਨ ਤੋਂ ਆਏ ਸ਼ਰਣਾਰਥੀ, ਬਚਿਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ
ਅਮਰਜੀਤ ਸਿੰਘ ਨੇ ਬਚਿਆਂ ਨਾਲ ਦਿਲ ਦੀ ਡੂੰਘਾਈ ਤੋਂ ਗੱਲ-ਬਾਤ ਕੀਤੀ ਅਤੇ ਆਖਿਆ "ਵਿਸਾਖੀ ਵਾਲੇ ਦਿਨ (ਖਾਲਸਾ-ਸਿਰਜਨਾ ਦਿਵਸ) ਮੈਂ ਇਕ ਗੁਰਦਵਾਰਾ ਸਾਹਿਬ ਗਿਆ ਅਤੇ ਸਿਖਾਂ ਵਿਚ ਨਿਸ਼ਕਾਮ-ਸੇਵਾ ਦੀ ਭਾਵਨਾ ਅਤੇ ਉਹਨਾਂ ਦੇ ਖੁਲੇ ਵਤੀਰੇ ਤੋਂ ਮੈਂ ਬਹੁਤਾ ਪਰਭਾਵਿਤ ਹੋਇਆ ਹਾਂ" ।
ਸਿਖੀ ਧਾਰਨ ਕਰਨ ਬਾਬਤ ਦਸਦਿਆਂ ਉਹਨਾਂ ਆਖਿਆ "ਫਿਰ ਮੈਂ ਅਨੇਕਾਂ ਹੀ ਸਿਖ-ਵੇਬਸਾਈਟਾਂ ਤੇ ਜਾ ਕੇ ਸਿਖੀ ਬਾਰੇ ਜਾਣਕਾਰੀ ਹਾਸਿਲ ਕੀਤੀ" । ਸਰਦਾਰ ਇਕਬਾਲ ਸਿੰਘ (ਗੁਰਦਵਾਰਾ ਪ੍ੇਮ ਨਗਰ ਦੇ ਪਰਧਾਨ) ਭਾਈ ਮੰਗਲ ਸਿੰਘ ਜੀ ਨੂੰ ਦੁਸ਼ਾਲਾ ਭੇਟ ਕਰਦੇ ਹੋਏ ਸਰਦਾਰ ਬਲਜੀਤ ਸਿੰਘ (ਸੇਵਾਦਾਰ) ਸਰਦਾਰ ਇਕਬਾਲ ਸਿੰਘ ਜੀ ਨੂੰ ਸਨਮਾਨਿਤ ਕਰਦੇ ਹੋਏ
ਬਚਿਆਂ ਅਤੇ ਆਯੋਜਕਾਂ ਲਈ ਇਹ ਇਕ ਅਚੰਭਿਤ ਕਰਨ ਵਾਲਾ ਤਜੁਰਬਾ ਸਿਧ ਹੋਇਆ । ਫ਼ਖਰ ਦੀ ਭਾਵਨਾ ਦਾ ਅਹਸਾਸ ਹੋ ਰਿਹਾ ਸੀ ਜਦੋਂ ਵਰਕਸ਼ਾਪ ਨੇ ਬਚਿਆਂ ਨੂੰ ਮੁੱਦੇ ਨਾਲ ਬੜੇ ਹੀ ਖੁਲੇ ਅਤੇ ਵਾਰਤਾਲਾਪੀ ਤੌਰ ਤੇ ਜੋੜਨ ਵਿਚ ਕਾਮਯਾਬੀ ਹਾਸਲ ਕੀਤੀ । ਵਿਦਿਆਰਥੀ ਅਤੇ ਯੁਨਾਈਟਿਡ ਸਿਖਸ ਦੀ ਟੀਮ
ਬਚਿਆਂ ਨੇ ਬੇਨਤੀ ਕੀਤੀ ਕਿ ਭਵਿਸ਼ ਵਿਚ ਹਫ਼ਤੇ ਦੇ ਆਖਿਰ ਵਿਚ ਅਤੇ ਗਰਮੀਆਂ ਦੀ ਛੁਟੀਆਂ ਵਿਚ ਵਰਕਸ਼ਾਪਾਂ ਲਗਾਈਆਂ ਜਾਂਣ । ਯੁਨਾਈਟਿਡ ਸਿਖਸ ਐਸੇ ਸਕੂਲਾਂ ਦੀ ਭਾਲ ਵਿਚ ਹੈ ਜਿਹੜੇ ਐਸੀ ਵਰਕਸ਼ਾਪਾਂ ਦੀ ਮੇਜ਼ਬਾਨੀ ਕਰਨ ਵਿਚ ਸਹਯੋਗ ਦੇਂਣ । ਅਗੋਂ ਹੋਂਣ ਵਾਲੀ ਵਰਕਸ਼ਾਪਾਂ ਵਿਚ ਇਹ ਥੀਮ ਸ਼ਾਮਲ ਹਨ : ਅੰਗ੍ੇਜ਼ੀ-ਵਾਰਤਾਲਾਪ, ਚੰਗੇਰੀ-ਯਾਦਾਸ਼ਤ, ਵਕਤ-ਦੀ-ਸੰਭਾਲ ਅਤੇ ਆਗੂ ਬਣਨ ਦੀ ਕਾਬਲੀਅਤਾਂ । ਯੁਨਾਈਟਿਡ ਸਿਖਸ ਐਸੀ ਪਹਲੀ ਅੰਗ੍ੇਜ਼ੀ-ਵਾਰਤਾਲਾਪ ਦੀ ਵਰਕਸ਼ਾਪ ਜੁਲਾਈ ਵਿਚ ਲਗਾਏਗੀ ਅਤੇ ਬਾਕੀ ਮੁਦਿਆਂ ਤੇ ਆਂਉਣ ਵਾਲੇ ਮਹੀਨਿਆਂ ਵਿਚ ।
ਸ੍ਰੋਮਣੀ ਅਕਾਲੀ ਦਲ ਵਲੋਂ ਵਿਸ਼ਵਾਸ ਮਤ ਖਿਲਾਫ ਵੋਟ ਪਾਉਣ ਦਾ ਐਲਾਨ
ਚੰਡੀਗੜ, 16 ਜੁਲਾਈ 2008- ਸ੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਪੰਥ, ਪੰਜਾਬ, ਗਰੀਬ ਅਤੇ ਕਿਸਾਨ ਵਿਰੋਧੀ ਕਾਂਗਰਸ ਪਾਰਟੀ ਦੇ ਵਿਸ਼ਵਾਸ਼ ਮਤ ਖਿਲਾਫ 22 ਜੁਲਾਈ ਨੂੰ ਸੰਸਦ ਅੰਦਰ ਡਟ ਕੇ ਵੋਟਾਂ ਪਾਵੇਗਾ। ਪੰਜਾਬ ਦੇ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰਾਂ ਦੀ ਪਰੋੜਤਾ ਕਰਦਿਆਂ ਦਲ ਦੀ ਕੋਰ ਕਮੇਟੀ ਨੇ ਬੀਤੀ ਰਾਤ ਹੋਈ ਆਪਣੀ ਵਿਸ਼ੇਸ਼ ਮੀਟਿੰਗ ਅੰਦਰ ਪਾਸ ਕੀਤੇ ਮਤੇ ਅੰਦਰ ਕਿਹਾ ਹੈ ਕਿ ਉਹਨਾਂ ਨੂੰ ਦਰਬਾਰ ਸਾਹਿਬ 'ਤੇ ਟੈਂਕਾਂ ਨਾਲ ਫੌਜੀ ਹਮਲਾ ਕਰਨ, 1984 ਵਿਚ ਹਜਾਰਾਂ ਬੇਕਸੂਰ ਸਿੱਖਾਂ ਦੇ ਖੂਨ ਨਾਲ ਹੱਥ ਰੰਗਣ ਅਤੇ ਵਿਉਂਤਬੱਧ ਤਰੀਕੇ ਨਾਲ ਸਿੱਖਾਂ ਅਤੇ ਪੰਜਾਬੀਆਂ ਨਾਲ ਆਰਥਿਕ, ਸਿਆਸੀ, ਹੱਦਬੰਦੀ ਅਤੇ ਦਰਿਆਵਾਂ ਦੇ ਪਾਣੀ ਸਬੰਧੀ ਵਿਤਕਰਾ ਕਰਨ ਵਾਲੀ ਕਾਂਗਰਸ ਪਾਰਟੀ ਪ੍ਰਤੀ ਰਤੀ ਭਰ ਵੀ ਵਿਸ਼ਵਾਸ ਨਹੀ ਹੈ। ਪਾਰਟੀ ਵੱਲੋ ਜਾਰੀ ਕੀਤੇ ਬਿਆਨ ਅੰਦਰ ਕਿਹਾ ਹੈ ਕਿ ਕਾਂਗਰਸ ਦਾ ਹੱਥ ਉਹਨਾਂ ਹਜਾਰਾਂ ਸਿੱਖਾਂ ਤੇ ਪੰਜਾਬੀਆਂ ਦੇ ਖੂਨ ਨਾਲ ਰੰਗਿਆ ਹੋਇਆ ਹੈ ਜਿਹਨਾਂ ਨੇ ਦੇਸ਼ ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ।ਨਾ ਸਿਰਫ ਅਕਾਲੀ ਦਲ ਸਗੋ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਵੀ ਕਾਂਗਰਸ ਦੇ ਨਾਲ ਨਹੀ ਚਲ ਸਕਦਾ।ਕੇਂਦਰ ਦੀ ਕਾਂਗਰਸ ਸਰਕਾਰ ਦੇਸ਼ ਦਾ ਭਰੋਸਾ ਗੁਆ ਚੁੱਕੀ ਹੈ ਅਤੇ ਪਿਛਲੇ ਸਾਡੇ ਚਾਰ ਸਾਲਾਂ ਦੋਰਾਨ ਨਿਰਾਸ਼ਾਜਨਕ ਕਾਰਗੁਜਾਰੀ ਦੇ ਮਾਲਕ ਯੁ.ਪੀ.ਏ ਨੂੰ ਸਤਾ ਤੋ ਬਾਹਰ ਵਗਾਹ ਮਾਰਨਾ ਸਮੇਂ ਦੀ ਲੋੜ ਹੈ। ਬਿਆਨ ਵਿਚ ਅੱਗੇ ਕਿਹਾ ਹੈ ਕਿ ਕਾਂਗਰਸ ਸਿੱਖਾਂ ਦੀ ਨੰਬਰ ਇਕ ਦੁਸ਼ਮਣ ਹੈ ।ਇਸ ਲਈ ਕੋਈ ਵੀ ਸੱਚਾ ਸਿੱਖ ਤੇ ਪੰਜਾਬੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਨ ਅਤੇ ਪੰਜਾਬ ਨੂੰ ਉਸਦੇ ਬਣਦੇ ਹੱਕਾਂ ਤੋ ਵਾਂਝਾਂ ਰਖੱਣ ਵਾਲੀ ਕਾਂਗਰਸ ਦੀ ਕਿਸੇ ਵੀ ਹਾਲਤ ਵਿਚ ਸਹਾਇਤਾ ਨਹੀ ਕਰ ਸਕਦਾ।ਕਾਂਗਰਸ ਪਾਰਟੀ ਹੁਣ ਵੀ ਸਿੱਖਾਂ ਨੂੰ ਕਮਜੋਰ ਕਰਨ ਦੀਆਂ ਕੋਝੀਆਂ ਚਾਲਾਂ ਚਲ ਰਹੀ ਹੈ ਜਿਸਦੀ ਪ੍ਰਤੱਖ ਉਦਾਹਰਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਣ ਲਈ ਹਰਿਆਣਾ ਦੇ ਸਿੱਖਾਂ ਲਈ ਵੱਖਰੀ ਕਮੇਟੀ ਬਣਾਉਣ ਦੀਆਂ ਕੋਸ਼ਿਸਾਂ ਹਨ। ਕੇਂਦਰ ਅੰਦਰ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਦੋਰਾਨ ਗਰੀਬਾਂ ਦਾ ਖੂਨ ਬਹੁਤ ਹੀ ਬੇਰਹਿਮੀ ਨਾਲ ਨਿਚੋੜਿਆ ਗਿਆ ਹੈ।ਕੀਮਤਾਂ ਅੰਦਰ ਲੱਕ ਤੋੜ ਵਾਧਾ, ਪਿਛਲੇ 60 ਸਾਲਾਂ ਦੋਰਾਨ ਸਿੱਕੇ ਦੇ ਫਲਾਅ ਦੀ ਰਿਕਾਰਡ ਦਰ 13‘ ਹੋਣ ਅਤੇ ਬੇਰੁਜਗਾਰਾਂ ਦੀ ਫੋਜ ਅੰਦਰ ਅੰਤਾਂ ਦਾ ਵਾਧਾ ਇਸ ਦੇ ਠੋਸ ਸਬੂਤ ਹਨ।ਕਾਂਗਰਸ ਪਾਰਟੀ ਦੇ ਆਪਣੇ ਇਕਬਾਲੀਆਂ ਬਿਆਨ ਅਨੁਸਾਰ ਦੇਸ਼ ਦੀ 30‘ ਵਸੋਂ ਰੋਜਾਨਾ ਦੇ 20 ਰੁਪਏ ਆਸਰੇ ਦਿਨ ਕੱਟੀ ਕਰ ਰਹੀ ਹੈ। ਇਸ ਲਈ ਸਿਰਫ ਕੀਮਤਾਂ ਅੰਦਰ ਅਥਾਹ ਵਾਧੇ ਦੇ ਮੁੱਦੇ 'ਤੇ ਹੀ ਇਸ ਸਰਕਾਰ ਨੂੰ ਸਤਾ ਤੋ ਲਾਹ ਦੇਣਾ ਚਾਹੀਦਾ ਹੈ। ਬਿਆਨ ਅੰਦਰ ਕਾਂਗਰਸ ਦਾ ਸਾਥ ਦੇਣ ਲਈ ਸੁਝਾਉਣ ਵਾਲੀਆਂ ਸ਼ਕਤੀਆਂ ਨੂੰ ਆੜੇ ਹੱਥੀ ਲੈਦਿਂਆਂ ਕਿਹਾ ਗਿਆ ਹੈ ਕਿ ਉਹ ਇਸ ਗੱਲ ਦਾ ਜੁਆਬ ਦੇਣ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜੇ ਹੇਠ ਦੱਬਣ, ਖੁਦਕਸ਼ਿਆਂ ਲਈ ਮਜ਼ਬੂਰ ਕਰਨ, ਖੇਤੀ ਕਮਿਸ਼ਨ ਵੱਲੋਂ ਝੋਨੇ ਦੀ ਕੀਮਤ ਇਕ ਹਜਾਰ ਰੁਪਏ ਕੁਇੰਟਲ ਕਰਨ ਦੀ ਸਿਫਾਰਸ਼ ਨੂੰ ਨਾ ਮੰਨਣ, ਕੇਂਦਰੀ ਸਹਾਇਤਾ ਦੇ ਹਰ ਮਾਮਲੇ ਵਿਚ ਪੰਜਾਬ ਨਾਲ ਸਰੀਂਹਣ ਵਿਤਕਰਾ ਕਰਨ ਅਤੇ ਕਿਸਾਨਾਂ ਦੇ ਕਰਜਾ ਮਾਫੀ ਪੈਕੇਜ ਅੰਦਰ ਪੰਜਾਬ ਨਾਲ ਬੇਇਨਸਾਫੀ ਕਰਨ ਵਾਲੀ ਲੋਕ ਦੁਸ਼ਮਣ ਕਾਂਗਰਸ ਪਾਰਟੀ ਦੇ ਕਿਰਦਾਰ ਦੇ ਵਿਹਾਰ ਨੂੰ ਉਹ ਭਲਾ ਕਿਵੇਂ ਭੁੱਲ ਜਾਣ! ਅਖੀਰ ਵਿਚ ਇਸ ਗੱਲ 'ਤੇ ਜੋਰ ਦਿੱਤਾ ਗਿਆ ਹੈ ਕਿ ਪੰਜਾਬ ਨੂੰ ਕੋਈ ਸੱਨਅਤੀ ਪੈਕੇਜ ਦੇਣ ਤੋ ਨਾਂਹ ਕਰਕੇ ਅਤੇ ਗੁਆਂਢੀ ਰਾਜਾਂ ਨੂੰ ਵਿਸ਼ੇਸ਼ ਰਿਆਇਤਾਂ ਦੇ ਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲਾਉਣ ਲਈ ਵੀ ਕਾਂਗਰਸ ਹੀ ਜੁਮੇਵਾਰ ਹੈ। ਇਥੋ ਤੱਕ ਕਿ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਫੌਜ ਅੰਦਰ ਭਰਤੀ ਹੋਣ ਦੇ ਹੱਕ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ। ਇਸ ਲਈ ਕਾਂਗਰਸ ਨੂੰ ਵਿਸ਼ਵਾਸ਼ ਮਤ ਲਈ ਵੋਟ ਪਾਉਣ ਦਾ ਅਰਥ ਪੰਜਾਬ ਦੀ ਆਰਥਿਕਤਾ ਦੀ ਸ਼ਾਹਰਗ ਦਰਿਆਵੀ ਪਾਣੀਆਂ ਦੇ ਮੁੱਦੇ 'ਤੇ ਕਾਂਗਰਸ ਨੂੰ ਬਰੀ ਕਰਨ ਦੇ ਤੁਲ ਹੋਵੇਗਾ।
ਪ੍ਰਮਾਣੂ ਕਰਾਰ ਜ਼ਰੂਰੀ ਹੈ, ਸਰਕਾਰ ਨਹੀਂ ਰਾਹੁਲ ਗਾਂਧੀ
ਨਵੀਂ ਦਿੱਲੀ, 16 ਜੁਲਾਈ 2008 - ਨੌਜਵਾਨ ਸੰਸਦ ਮੈਂਬਰ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤਾ ਦੇਸ਼ ਹਿੱਤ ਵਿਚ ਹੈ ਅਤੇ ਦੇਸ਼ ਹਿੱਤ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਸਰਕਾਰ ਦੀ ਪ੍ਰਵਾਹ ਕੀਤੇ ਬਗੈਰ ਕਰਾਰ ‘ਤੇ ਅੱਗੇ ਵਧਣ ਦਾ ਕਦਮ ਉਠਾਇਆ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪ੍ਰਮਾਣੂ ਕਰਾਰ ਦੇ ਬਾਰੇ ਵਿਚ ਪ੍ਰਧਾਨ ਮੰਤਰੀ ਦੁਆਰਾ ਲਏ ਗਏ ਫੈਸਲੇ ਦਾ ਉਹ ਸੌ ਫੀਸਦੀ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿਸ ਹਿੰਮਤ ਅਤੇ ਕੁਸ਼ਲ ਅਗਵਾਈ ਦਾ ਪ੍ਰਦਰਸ਼ਨ ਕੀਤਾ ਹੈ, ਮੈਨੂੰ ਉਸ ‘ਤੇ ਗਰਵ ਹੈ। ਆਪਣੇ ਸੰਸਦੀ ਖੇਤਰ ਦੇ ਦੌਰੇ ‘ਤੇ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਵੱਖ-ਵੱਖ ਪਾਰਟੀਆਂ ਵਿਚ ਪ੍ਰਤੀਨਿਧਤਾ ਕਰਨ ਵਾਲੇ ਸਾਰੇ ਨੌਜਵਾਨ ਸੰਸਦ ਮੈਂਬਰ ਮੰਨਦੇ ਹਨ ਕਿ ਇਹ ਪ੍ਰਮਾਣੂ ਸਮਝੌਤਾ ਦੇਸ਼ ਹਿੱਤ ਵਿਚ ਹੈ ਅਤੇ ਇਸਨੂੰ ਕਿਸੇ ਵੀ ਕੀਮਤ ‘ਤੇ ਸਿਰੇ ਚਾੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਸੰਸਦ ਮੈਂਬਰ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਹੀ ਕਿਉਂ ਨਾ ਹੋਣ, ਕਰਾਰ ਦਾ ਸਮਰਥਨ ਕਰਦੇ ਹਨ। ਮੈਨੂੰ ਇਕ ਵੀ ਅਜਿਹਾ ਨੌਜਵਾਨ ਸੰਸਦ ਮੈਂਬਰ ਨਹੀਂ ਮਿਲਿਆ ਜੋ ਪ੍ਰਮਾਣੂ ਕਰਾਰ ਦੇ ਵਿਰੁੱਧ ਹੋਵੇ। ਰਾਹੁਲ ਨੇ ਕਿਹਾ ਕਿ ਕਰਾਰ ਦੇ ਮਾਮਲੇ ਵਿਚ ਮੈਂ ਸੌ ਫੀਸਦੀ ਪ੍ਰਧਾਨ ਮੰਤਰੀ ਦੇ ਨਾਲ ਖੜਾ ਹਾਂ। ਜੇਕਰ ਦੇਸ਼ ਹਿੱਤੇ ਵਿਚ ਉਹ ਕੋਈ ਕਦਮ ਉਠਾ ਰਹੇ ਹਨ ਤਾਂ ਅਜਿਹੇ ਵਿਚ ਅੰਕੜਿਆਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਨ੍ਹਾਂ ਦੀ ਸਰਕਾਰ ਭਰੋਸੇ ਦਾ ਵੋਟ ਹਾਸਲ ਕਰਨ ਵਿਚ ਨਾਕਾਮਯਾਤ ਰਹਿੰਦੀ ਹੈ ਤਾਂ ਰਹਿ ਜਾਵੇ, ਦੇਸ਼ ਹਿੱਤ ਵਿਚ ਸਰਕਾਰ ਦਾ ਬਲਿਦਾਨ ਵੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੱਡੀ ਪ੍ਰਾਪਤੀ ਲਈ ਕਦੇ-ਕਦੇ ਸਰਕਾਰ ਨੂੰ ਜੋਖਿਮ ਵੀ ਉਠਾਉਣਾ ਪੈਂਦਾ ਹੈ। ਕਰਾਰ ‘ਤੇ ਡਾ. ਮਨਮੋਹਨ ਸਿੰਘ ਦੇ ਰੁਖ ‘ਤੇ ਕਾਂਗਰਸ ਵਿਚ ਉੱਭਰੇ ਵਿਰੋਧ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਮੁਖ ਨੇਤਾ ਇਸ ਗੱਲ ‘ਤੇ ਸਹਿਮਤ ਹਨ ਕਿ ਪ੍ਰਧਾਨ ਮੰਤਰੀ ਨੇ ਜੇਕਰ ਕੋਈ ਫੈਸਲਾ ਲਿਆ ਹੈ ਤਾਂ ਨਿਸ਼ਚਤ ਤੌਰ ‘ਤੇ ਉਹ ਸਹੀ ਹੋਵੇਗਾ।
ਡੇਰਾ ਮੁਖੀ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ
ਚੰਡੀਗੜ੍ਹ/ਮੁਕੇਸ਼ ਅਠਵਾਲ
ਗਲੋਬਲ ਹਿਊਮਨ ਰਾਈਟਸ ਕੌਂਸਲ ਦੇ ਪ੍ਰਧਾਨ ਅਰਵਿੰਦ ਠਾਕੁਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸ੍ਰੀ ਠਾਕੁਰ ਨੇ ਚੰਡੀਗੜ੍ਹ ਜ਼ਿਲ੍ਹਾ ਕੋਰਟ ‘ਚ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਸੀ। ਅੱਜ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸਿਵਲ ਜੱਜ ਸੀਨੀਅਰ ਡਵੀਜ਼ਨ ਜੇ ਐਸ ਭਿੰਡਰ ਨੇ ਡੇਰਾ ਸੌਦਾ ਦੇ ਮੁਖੀ ਨੂੰ 17 ਜੁਲਾਈ ਨੂੰ ਸਵੇਰੇ 10 ਵਜੇ ਚੰਡੀਗੜ੍ਹ ਜ਼ਿਲ੍ਹਾ ਕੋਰਟ ‘ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ 7 ਜੁਲਾਈ 2008 ਨੁੂੰ ਗਲੋਬਲ ਹਿਊਮਨ ਰਾਈਟਸ ਕੌਂਸਲ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਠਾਕੁਰ ਨੂੰ ਡਾਕ ਰਾਹੀਂ ਇੱਕ ਪੱਤਰ ਮਿਲਿਆ ਸੀ, ਜਿਸ ‘ਚ ਲਿਖਿਆ ਹੋਇਆ ਸੀ ਕਿ ਉਹ ਡੇਰਾ ਮੁਖੀ ਵਿਰੁੱਧ ਬਿਆਨਬਾਜ਼ੀ ਜਾਂ ਕਾਰਵਾਈ ਕਰਨੀ ਬੰਦ ਕਰ ਦੇਵੇ ਨਹੀਂ ਤਾਂ ਉਸ ਨੂੰ ਪਰਿਵਾਰ ਸਮੇਤ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਹ ਪੱਤਰ ਡੇਰਾ ਯੁਵਾ ਸੈਨਾ ਵੱਲੋਂ ਭੇਜਿਆ ਗਿਆ ਸੀ। ਸ੍ਰੀ ਠਾਕੁਰ ਨੇ ਦੱਸਿਆ ਕਿ ਇਸ ਪੱਤਰ ਸਬੰਧੀ ਉਹ ਚੰਡੀਗੜ੍ਹ ਪੁਲਿਸ ਦੇ ਆਈਜੀ, ਐਸਐਸਪੀ ਤੋਂ ਇਲਾਵਾ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀਆਂ ਨੂੰ ਮਿਲੇ, ਲੇਕਿਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਸ੍ਰੀ ਠਾਕੁਰ ਨੇ 14 ਜੁਲਾਈ ਨੂੰ ਜ਼ਿਲ੍ਹਾ ਅਦਾਲਤ ‘ਚ ਸਿਵਲ ਜੱਜ ਸੀਨੀਅਰ ਡਵੀਜ਼ਨ ਜੇ ਐਸ ਭਿੰਡਰ ਦੀ ਅਦਾਲਤ ‘ਚ ਡੇਰਾ ਮੁਖੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਰੋਕਣ ਲਈ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅੱਜ ਜ਼ਿਲ੍ਹਾ ਅਦਾਲਤ ਵੱਲੋਂ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ ਕੱਲ੍ਹ 17 ਜੁਲਾਈ ਨੂੰ ਸਵੇਰੇ 10 ਵਜੇ ਜ਼ਿਲ੍ਹਾ ਅਦਾਲਤ ‘ਚ ਖ਼ੁਦ ਜਾਂ ਉਸ ਦੇ ਕਿਸੇ ਵਕੀਲ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਦੇ ਸਥਾਨਕ ਦਫ਼ਤਰ ਅਤੇ ਸਿਰਸਾ ਜ਼ਿਲ੍ਹਾ ਅਦਾਲਤ ਰਾਹੀਂ ਇਹ ਸੰਮਨ ਭੇਜ ਦਿੱਤੇ ਗਏ ਹਨ।
ਅਮਰੀਕੀ ਫੌਜ ਨੇ ਚੌਕੀ ਛੱਡੀ
ਕਾਬੁਲ 16 ਜੁਲਾਈ 2008 - ਪੁਰਬੀ ਅਫਗਾਨਿਸਤਾਨ ਦੇ ਇਕ ਪਿੰਡ ਤੋਂ ਅਮਰੀਕੀ ਫੌਜ ਨੇ ਆਪਣੀ ਚੌਕੀ ਖਾਲੀ ਕਰ ਦਿੱਤੀ ਹੈ। ਗੌਰਤਲਬ ਹੈ ਕਿ ਐਤਵਾਰ ਨੂੰ ਕੱਟੜਪੰਥੀਆਂ ਦੇ ਹਮਲੇ ਵਿਚ ਨੌ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਸੀ ਅਤੇ 12 ਦੇ ਕਰੀਬ ਹੋਰ ਜ਼ਖਮੀ ਹੋ ਗਏ ਸਨ। ਨੁਰਿਸਤਾਨ ਅਤੇ ਕੁਨੜ ਸੂਬੇ ਦੇ ਨੇੜੇ ਵਾਨਾਤ ਪਿੰਡ ਵਿਚ ਫੌਜੀ ਜਵਾਨਾਂ ਦੀ ਚੌਕੀ ‘ਤੇ ਘੱਟੋ-ਘੱਟ 100 ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ ਸੀ। ਫੌਜ ਦੀ ਇਹ ਚੌਕੀ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਬਣਾਈ ਗਈ ਸੀ। ਇਕ ਬਿਆਨ ਦੇ ਮੁਤਾਬਕ ਪਿੰਡ ਵਿਚ ਅਮਰੀਕੀ ਫੌਜ ਦੀ ਚੌਕੀ ਅਸਥਾਈ ਸੀ ਅਤੇ ਉੱਥੇ ਨਿਯਮਤ ਚੌਕਸੀ ਜਾਰੀ ਰਹੇਗੀ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਮੰਗਲਵਾਰ ਤੋਂ ਅਮਰੀਕੀ ਜਵਾਨਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਪੁਲਿਸ ਕੱਟੜਪੰਥੀਆਂ ਨਾਲ ਮੁਕਾਬਲਾ ਕਰ ਰਹੀ ਹੈ। ਸਾਲ 2001 ਤੋਂ ਅਫਗਾਨਿਸਤਾਨ ਵਿਚ ਛਿੜੀ ਲੜਾਈ ਦੇ ਬਾਅਦ ਐਤਵਾਰ ਨੂੰ ਹੋਏ ਹਮਲੇ ਵਿਚ ਸਭ ਤੋਂ ਵੱਧ ਅਮਰੀਕੀ ਫੌਜੀ ਫੱਟੜ ਹੋਏ ਹਨ। ਨਾਟੋ ਦਾ ਕਹਿਣਾ ਹੈ ਕਿ ਲੜਾਈ ਵਿਚ ਵਿਦਰੋਹੀ ਵੀ ਕਾਫੀ ਗਿਣਤੀ ਵਿਚ ਜ਼ਖਮੀ ਹੋਏ ਹਨ। ਨਾਟੋ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਵਾਨਾਤ ਵਿਚ ਸੁਰੱਖਿਆ ਲਈ ਬਣੀ ਚੌਕੀ ਨੂੰ ਅਸੀਂ ਖਾਲੀ ਕਰਵਾ ਦਿੱਤਾ ਹੈ ਪਰ ਨਾਟੋ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਫੌਜ ਦੀ ਚੌਕਸੀ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਬਣੀ ਰਹੇਗੀ।
ਪੰਜਾਬ ਸਰਕਾਰ ਕਾਲੀਬੇਈਂ ਨੂੰ ਪ੍ਰਦੂਸ਼ਣ ਤੋ ਬਚਾਉਣ ਲਈ ਚਾਰ ਜਲ ਸੋਧਕ ਪਲਾਂਟ ਸਥਾਪਤ ਕਰੇਗੀ
ਚੰਡੀਗੜ੍ਹ, 16 ਜੁਲਾਈ 2008 -ਪੰਜਾਬ ਸਰਕਾਰ ਨੇ ਰਾਜ ਵਿਚ ਵਾਤਾਵਰਨ ਦੀ ਚੁਣੌਤੀ ਨਾਲ ਨਿਪਟਣ ਦੇ ਇਕ ਹਿੱਸੇ ਵਜੋਂ ਇਤਹਾਸਕ ਅਤੇ ਧਾਰਮਿਕ ਮਹੱਤਤਾ ਵਾਲੀ ਕਾਲੀਬੇਈਂ ਨੂੰ ਜਲ ਪ੍ਰਦੂਸ਼ਣ ਤੋ ਰਹਿਤ ਕਰਨ ਲਈ ਚਾਰ ਜਲ ਸੋਧਕ ਪਲਾਂਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਚਾਰ ਜਲ ਸੋਧਕ ਪਲਾਂਟ ਭੁਲੱਥ, ਬੇਗੋਵਾਲ, ਟਾਂਡਾ ਅਤੇ ਦਸੂਹਾ ਕਸਬਿਆਂ ਵਿਚ ਕਾਲੀਬੇਈ ਦੇ ਕੰਢਿਆਂ ਉਤੇ ਲਗਾਏ ਜਾਣਗੇ। ਇਸ ਸਮੁੱਚੇ ਪ੍ਰਾਜੈਕਟ ਉਤੇ ਤਕਰੀਬਨ 27 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਸੰਬਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਜਲੰਧਰ ਜਿਲ੍ਹੇ ਵਿਚ ਸਥਿਤ ਨਿਰਮਲ ਕੁਟੀਆ ਸੀਚੇਵਾਲ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਵਿਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਾਰ ਸੇਵਾ ਰਾਹੀਂ ਕਾਲੀਬੇਈ ਨੂੰ ਸਾਫ ਕਰਨ ਦੀਆਂ ਸਰਗਰਮੀਆਂ ਵਿਚ ਰੁੱਝੇ ਹੋਏ ਹਨ ਅਤੇ ਜਿਨ੍ਹਾ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਤੇ ਅਨੇਕਾਂ ਸਨਮਾਨ ਹਾਸਲ ਕੀਤੇ ਹਨ। ਸ. ਬਾਦਲ ਨੇ ਸੰਤ ਸੀਚੇਵਾਲ ਨੂੰ ਭਰੋਸਾ ਦੁਆਇਆ ਕਿ ਰਾਜ ਸਰਕਾਰ ਇਸ ਮਿਸ਼ਨ ਲਈ ਉਹਨਾ ਨੂੰ ਪੁੂਰੀ ਮਦਦ ਅਤੇ ਸਹਿਯੋਗ ਦੇਵੇਗੀ। ਉਹਨਾ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਰਾਜ ਸਰਕਾਰ ਕਾਲੀਬੇਈ ਤੇ ਵਸੇ ਹਰੇਕ ਪਿੰਡ ਨੂੰ ਤਲਾਬ ਦਾ ਪਾਣੀ ਪੰਪ ਕਰਨ ਲਈ ਮੋਟਰ ਕੁਨੈਕਸ਼ਨ ਦੇਵੇਗੀ ਤਾਂ ਕਿ ਉਹ ਤਲਾਬ ਦੇ ਪਾਣੀ ਨੂੰ ਸੰਚਾਈ ਲਈ ਵਰਤ ਸਕਣ ਅਤੇ ਇਸ ਦੇ ਵਹਾਅ ਨੂੰ ਕਾਲੀਬੇਈ ਵਿਚ ਜਾਣ ਤੋਂ ਰੋਕ ਸਕਣ। ਸ. ਬਾਦਲ ਨੇ ਸਵੈਂ ਸੇਵੀ, ਸਮਾਜ਼ਕ, ਧਾਰਮਿਕ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਰਾਜ ਵਿਚ ਪਾਣੀ ਪ੍ਰਦੂਸ਼ਣ ਦੀ ਸਮਸਿਆ ਨਾਲ ਨਿਪਟਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਇਸ ਮੌਕੇ ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਆਰ ਆਈ ਸਿੰਘ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ਼੍ਰੀ ਡੀ.ਐਸ.ਗੂਰੁ, ਕੋਆਰਡੀਨੇਟਰ ਕਾਲੀਬੇਈਂ ਪ੍ਰਾਜੈਕਟ ਸ਼੍ਰੀ ਪੀ.ਰਾਮ, ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਸ਼ਸ੍ਰੀÁਰੁਨ ਗੋਇਲ, ਐਮ.ਡੀ ਪੀ.ਆਈ ਡੀ.ਬੀ ਸ਼੍ਰੀ ਐਸ.ਐਸ ਸੰਧੂ, ਕਾਰਜ਼ਕਾਰੀ ਡਾਇਰੈਕਟਰ ਪੰਜਾਬ ਰਾਜ ਸਾਇੰਸ ਤੇ ਤਕਨਾਲੋਜੀ ਕੌਂਸਲ ਸ਼੍ਰੀ ਐਨ.ਐਸ. ਟਿਵਾਣਾ ਤੋ ਇਲਾਵਾ ਸਿੰਚਾਈ ਵਿਭਾਗ, ਸਥਾਨਕ ਸਰਕਾਰ ਅਤੇ ਜਲ ਸਪਲਾਈ ਅਤੇ ਸੇਨੀਟੇਸ਼ਨ ਵਿਭਾਗਾਂ ਦੇ ਉਚ ਅਧਿਕਾਰੀ ਸ਼ਾਮਲ ਸਨ।ਇਸ ਮੌਕੇ ਸੰਤ ਸੀਚੇਵਾਲ ਦੇ ਨਾਲ ਸੰਤ ਸੁਰਜੀਤ ਸਿੰਘ ਵੀ ਸਨ।
ਸੀ.ਐਫ.ਐਲ ਟਿਊਬਾਂ ਤੇ ਕਰਿਆਣਾ ਵਸਤਾਂ 'ਤੇ ਵੈਟ 12.5 ਫੀਸਦੀ ਤੋ' ਘਟਾ ਕੇ 4 ਫੀਸਦੀ ਕੀਤਾ
ਚੰਡੀਗੜ੍ਹ, 16 ਜੁਲਾਈ 2008- ਬਿਜਲੀ ਦੀ ਬਚਤ ਕਰਨ ਅਤੇ ਉਪਭੋਗਤਾਵਾਂ ਨੂੰ ਕੰਪੈਕਟ ਫਲੋਰੋਸੈ'ਟ ਬਲਬਾਂ (ਸੀ.ਐਫ.ਐਲਜ਼) ਦੀ ਵਰਤੋ' ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਨੇ ਅੱਜ ਪੰਜਾਬ ਵੈਟ ਐਕਟ, 2005 ਅਧੀਨ ਕੰਪੈਕਟ ਫਲੋਰੋਸੈ'ਟ ਬਲਬਾਂ 'ਤੇ ਵੈਟ ਦੀ ਦਰ ਨੂੰ 12.5 ਫੀਸਦੀ ਤੋ' ਘਟਾ ਕੇ 4 ਫੀਸਦੀ ਕੀਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਸ਼੍ਰੀ ਹਰਚਰਨ ਬੈ'ਸ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਪ੍ਰੀਸਦ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਫੈਸਲਾ ਪੀ.ਐਚ.ਡੀ. ਚੈ'ਬਰ ਆਫ ਕਮਰਸ ਅਤੇ ਉਦਯੋਗ ਦੀ ਹਾਲ ਹੀ ਵਿੱਚ ਮੁੱਖ ਮੰਤਰੀ ਨਾਲ ਸੀ.ਐਫ.ਐਲਜ਼ ਤੋ' ਵੈਟ ਦਰ ਘਟਾਉਣ ਸਬੰਧੀ ਹੋਈ ਮੀਟਿੰਗ ਦੇ ਮੱਦੇ ਨਜ਼ਰ ਲਿਆ ਗਿਆ ਕਿਉ' ਜੋ ਊਰਜਾ ਦੀ ਬਚਤ ਕਰਨ ਵਾਲੇ ਉਕਤ ਬਲਬਾਂ ਉਪਭੋਗਤਾਵਾਂ ਦਰਮਿਆਨ ਬਹੁਤ ਪ੍ਰਚੱਲਤ ਹੋਏ ਹਨ। ਮੰਤਰੀ ਪ੍ਰੀਸਦ ਨੇ ਮੈ'ਥਾ ਤੇਲ 'ਤੇ ਵੈਟ ਦੀ ਦਰ ਨੂੰ ਵੀ 12.5 ਫੀਸਦੀ ਤੋ' ਘਟਾ ਕੇ 4 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਰਾਜ ਵਿੱਚ ਇਸ ਫਸਲ ਨੂੰ ਉਨਤ ਕੀਤਾ ਜਾ ਸਕੇ। ਇਸੇ ਤਰ੍ਹਾਂ ਕਰਿਆਨਾ ਵਸਤੂਆਂ ਜਿਵੇ' ਹਿੰਗ, ਖਸਖਸ, ਹਰੇਕ ਪ੍ਰਕਾਰ ਦੇ ਮਗਜ਼, ਸਿੰਗਾੜਾ, ਦਰਾਓੁ ਕੁੱਟੂ, ਗੂੰਦ ਕਤੀਰਾ, ਕਮਰਕਸ, ਚਸਕੂ, ਅਨਾਰਦਾਨਾ, ਆਵਲਾ, ਅੰਬ ਪਾਪੜ, ਨਿਸ਼ਾਦਰ, ਫਟਕੜੀ, ਮੁਸ਼ਕਕਪੂਰ, ਮੇਥੀ ਪੱਤਾ ਅਤੇ ਗਰੀ ਬੁਰਾਦਾ 'ਤੇ ਵੀ ਵੈਟ ਦੀ ਦਰ 12.5 ਫੀਸਦੀ ਤੋ' ਘਟਾ ਕੇ 4 ਫੀਸਦੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਮੰਤਰੀ ਪ੍ਰੀਸ਼ਦ ਨੇ ਦੇਸੀ ਘਿਓ, ਫਲੇਵਰਡ ਦੁੱਧ 'ਤੇ ਵੀ ਵੈਟ ਦਰ 12.5 ਤੋ' ਘਟਾ ਕੇ 4 ਫੀਸਦੀ ਕੀਤੀ ਹੈ। ਮੰਤਰੀ ਮੰਡਲ ਨੇ ਇਕ ਆਰਡੀਨੈ'ਸ ਰਾਹੀ' ਪੰਜਾਬ ਵਿੱਚ ਸਿਨੇਮਾ ਮਾਲਕਾਂ ਨੂੰ ਮੰਨੋਰਜੰਨ ਟੈਕਸ ਵਿੱਚ ਛੋਟ ਦੇਣ ਲਈ ਪੰਜਾਬ ਮਨੋਰੰਜਨ ਕਰ (ਸਿਨੇਮਾਟੋਗ੍ਰਾਫੀ ਸ਼ੋਅਜ਼) ਐਕਟ 1954 ਦੇ ਭਾਗ 3 ਅਤੇ 3-ਏ ਵਿੱਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੰਤਰੀ ਪ੍ਰੀਸ਼ਦ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਲੋ' ਖਰੀਦੇ ਜਾਂ ਇਸ ਨੂੰ ਵੇਚੇ ਗਏ ਕਿਸੇ ਵੀ ਕੱਚੇ ਮਾਲ ਜਾਂ ਖਪਤਕਾਰ ਵਸਤੂ ਤੇ ਲੱਗਣ ਵਾਲੇ ਵੈਟ ਤੋ' ਛੋਟ ਦਿੱਤੀ ਹੈ। ਮੰਤਰੀ ਪ੍ਰੀਸ਼ਦ ਨੇ 5 ਲੱਖ ਤੋ' 15 ਲੱਖ ਰੁਪਏ ਤੱਕ ਸਲਾਨਾ ਕਾਰੋਬਾਰ ਵਾਲੇ ਢਾਬਿਆਂ 'ਤੇ 10,000 ਰੁਪਏ, 15 ਲੱਖ ਤੋ' 30 ਲੱਖ ਰੁਪਏ ਦੇ ਕਾਰੋਬਾਰ ਵਾਲੇ ਢਾਬਿਆਂ ਉਤੇ 22,500 ਰੁਪਏ, 30 ਲੱਖ ਤੋ' 50 ਲੱਖ ਦੇ ਕਾਰੋਬਾਰ ਵਾਲੇ ਢਾਬਿਆਂ ਤੇ 40,000 ਰੁਪਏ, 50 ਲੱਖ ਤੋ' ਇਕ ਕਰੋੜ ਰੁਪਏ ਵਾਲੇ ਕਾਰੋਬਾਰ ਵਾਲੇ ਢਾਬਿਆਂ 'ਤੇ 75,000 ਰੁਪਏ, ਇਕ ਕਰੋੜ ਤੋ' 1.50 ਕਰੋੜ ਰੁਪਏ ਦੇ ਕਾਰੋਬਾਰ ਵਾਲਿਆ 'ਤੇ 1,25,000 ਰੁਪਏ ਅਤੇ 1.5 ਕਰੋੜ ਤੋ' 2 ਕਰੋੜ ਰੁਪਏ ਤੱਕ ਦੇ ਸਲਾਨਾ ਕਾਰੋਬਾਰ ਵਾਲਿਆਂ ਢਾਬਿਆਂ 'ਤੇ 1,75,000 ਯਕਮੁਸ਼ਤ ਟੈਕਸ ਲਗਾਉਣ ਦੀ ਵੀ ਪ੍ਰਵਾਨਗੀ ਦਿੱਤੀ। ਮੰਤਰੀ ਪ੍ਰੀਸਦ ਨੇ ਪੰਜਾਬ ਖੇਤੀਬਾੜੀ ਉਪਜ ਮੰਡੀਕਰਣ ਐਕਟ 1961 ਵਿੱਚ ਇਕ ਆਰਡੀਨੈ'ਸ ਰਾਹੀ' ਸੋਧ ਕਰਨ ਦਾ ਵੀ ਫੈਸਲਾ ਕੀਤਾ ਤਾਂ ਜੋ ਮਾਰਕੀਟ ਕਮੇਟੀਆਂ ਦਾ 17 ਮਈ 2009 ਤੱਕ ਪੁਨਰਗਠਨ ਕੀਤਾ ਜਾ ਸਕੇ। ਮੰਤਰੀ ਪ੍ਰੀਸਦ ਨੇ ਪੰਜਾਬ ਐ'ਟਰੀ ਆਫ ਗੁੱਡਜ਼ ਲੋਕਲ ਏਰੀਆ ਐਕਟ, 2000 ਵਿੱਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿਚ ਸਟਾਫ ਦੀ ਕਮੀ ਨੂੰ ਦੇਖਦੇ ਹੋਏ ਕੈਬਨਿਟ ਨੁੰ 16 ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ, 24 ਸਹਾਇਕ ਲੋਕ ਸੰਪਰਕ ਅਧਿਕਾਰੀਆਂ ਨੂੰ ਰੈਗੂਲਰ ਆਧਾਰ 'ਤੇ ਅਤੇ ਸਹਿਯੋਗੀ ਅਮਲੇ ਦੀ ਠੇਕੇ ਦੇ ਆਧਾਰ 'ਤੇ ਭਰਤੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ ਮੰਤਰੀ ਪ੍ਰੀਸਦ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਫ੍ਵੂਡ ਇਸੰਪੈਕਟਰਾਂ ਦੀਆਂ 5 ਖਾਲੀ ਅਸਾਮੀਆਂ ਸਿੱਧੀ ਭਰਤੀ ਰਾਹੀ' ਭਰਨ ਨੂੰ ਪ੍ਰਵਾਨਗੀ ਦਿੱਤੀ ਹੈ। ਮੰਤਰੀ ਪ੍ਰੀਸਦ ਨੇ ਪੰਜਾਬ ਸਿਵਲ ਸਰਵਿਸਜ਼ (ਕਾਰਜਕਾਰੀ ਸ਼ਾਖਾ) (ਕਲਾਸ-1) ਰੂਲਜ਼ 1976 ਵਿੱਚ ਵੀ ਸੋਧ ਨੂੰ ਪ੍ਰਵਾਨਗੀ ਦਿੱਤੀ ਹੈ। ਰਜਿਸਟਰ ਏ-1, ਏ-2, ਏ-3 ਅਤੇ 'ਸੀ' ਰਾਹੀ' ਪੀ.ਸੀ.ਐਸ (ਈ.ਬੀ.) ਲਈ ਨਾਮਜ਼ਦ ਕੀਤੇ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਉਮਰ 45 ਸਾਲ ਤੋ' ਵਧਾ ਕੇ 54 ਸਾਲ ਕੀਤੀ ਗਈ ਹੈ। ਮੰਤਰੀ ਪ੍ਰੀਸਦ ਨੇ ਪੰਜਾਬ ਸਿਵਲ ਸਰਵਿਸਜ਼ ਦੇ (ਦੰਡ ਅਤੇ ਅਪੀਲ) ਨਿਯਮ 1970 ਵਿੱਚ ਸੋਧ ਨੁੰ ਵੀ ਪ੍ਰਵਾਨਗੀ ਦਿੱਤੀ ਹੈ। ਮੰਤਰੀ ਪ੍ਰੀਸ਼ਦ ਨੇ ਬਲਿਊ ਸਟਾਰ ਓਪਰੇਸ਼ਨ ਪ੍ਰਭਾਵਿਤ 27 ਸਿਪਾਹੀਆਂ (ਧਰਮੀ ਫੌਜੀ) ਦਾ ਮਾਸਿਕ ਗੁਜਾਰਾ ਭੱਤਾ 1500 ਤੋ' 3000 ਅਤੇ 93 ਮਾਰੇ ਜਾਂ ਲਾਪਤਾ ਫੌਜੀਆਂ ਦੇ ਵਾਰਸਾਂ ਨੂੰ 2500 ਤੋØ 5000 ਰੁਪਏ ਪ੍ਰਤੀ ਮਹੀਨਾ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਹੈ। ਮੰਤਰੀ ਪ੍ਰੀਸ਼ਦ ਨੂੰ ਪੰਜਾਬ ਵਿਧਾਨ ਸਭਾ ਦੀ ਸਬਾਰਡੀਨੇਟ ਲੈਜੀਸਲੇਸ਼ਨ ਉਤੇ ਬਣੀ ਕਮੇਟੀ ਦੀ ਸਿਫਾਰਸ਼ਾਂ ਅਤੇ ਘੋਖਾ ਮੁਤਾਬਕ ਪੰਜਾਬ ਮਿਊਸਪਲ ਇਲੈਕਸ਼ਨ ਰੂਲਜ਼ 1994 ਨੂੰ ਸੋਧਣ ਦੀ ਵੀ ਪ੍ਰਵਾਨਗੀ ਦਿੱਤੀ। ਇਸ ਤੋ' ਇਲਾਵਾ ਮੰਤਰੀ ਪ੍ਰੀਸ਼ਦ ਨੇ ਪੰਜਾਬ ਰਾਜ ਦੀ ਵਿੱਤੀ ਸਹਾਇਤਾ ਸਕੀਮ ਅਤੇ ਬੁਢਾਪਾ ਪੈਨਸ਼ਨ ਦੇ 1996 ਦੇ ਰੂਲ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦਿੱਤੀ।
July 15, 2008
ਸਈਅਦ ਅਫ਼ਜ਼ਲ ਹੈਦਰ ਸਾਹਿਬ ਦਾ ਸਵਾਗਤ ਕਰਦਿਆਂ
ਕਾਂਗਰਸਮੈਨ ਮਾਈਕ ਹਾਂਡਾ ਲਈ ਮਾਇਆ ਵੀ ਉਗਰਾਹੀ
ਮਿਲਪੀਟਸ (ਬਲਵਿੰਦਰਪਾਲ ਸਿੰਘ ਖ਼ਾਲਸਾ) ਪਾਕਿਸਤਾਨ ਤੋਂ ਵਿਸ਼ੇਸ਼ ਤੌਰ ਤੇ ਅਮਰੀਕੀ ਸਿੱਖਾਂ ਨੂੰ ਮਿਲਣ ਲਈ ਪਧਾਰੇ ਸਾਬਕਾ ਕਾਨੂੰਨ, ਨਿਆਂ ਤੇ ਪਾਰਲੀਮਾਨੀ ਮੰਤਰੀ ਤੇ ਹੁਣ ਦੇ ਸ਼ਰੀਅਤ ਕੋਰਟ ਦੇ ਜੱਜ ਜਨਾਬ ਹੈਦਰ ਸਾਹਿਬ ਤੇ ਉਨ੍ਹਾਂ ਦੀ ਪਤਨੀ ਬੀਬੀ ਸਿਲਵੀ ਖ਼ੁਰਸ਼ੀਦ ਫ਼ਰੀਦੀ ਨੂੰ ਜੀ ਆਇਆਂ ਕਹਿਣ ਲਈ ਭਾਈਚਾਰੇ ਦੇ ਬਹੁਤ ਸਾਰੇ ਆਗੂ ਇੱਕਠੇ ਹੋਏ। ਜੱਜ ਸਾਹਿਬ ਨੂੰ ਮਿਲਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ।ਪਾਕਿਸਤਾਨ ਵਿਚਲੇ ਗੁਰਦੁਆਰਿਆਂ ਬਾਰੇ ਜਾਣਕਾਰੀ ਹਾਸਲ ਕੀਤੀ।ਹੈਦਰ ਸਾਹਿਬ ਨੇ ਇਕੋ ਗੱਲ ਤੇ ਜ਼ੋਰ ਦਿਤਾ ਕਿ ਮੇਰੇ ਸਿੱਖ ਭਰਾਓ, ਤੁਸੀਂ ਓਥੇ ਸਾਡੇ ਕੋਲ ਆਓ ਤੇ ਫ਼ਿਰ ਵੇਖਿਓ ਅਸੀਂ ਤੁਹਾਨੂੰ ਕਿਵੇਂ ਗਲੇ ਲਾਉਂਦੇ ਹਾਂ।
ਅੱਖੀਆਂ ਉਡੀਕਦੀਆਂ ਛੇਤੀ ਘਰ ਆ ਜਾ........ ਸਈਅਦ ਅਫ਼ਜ਼ਲ ਹੈਦਰ
ਸੈਨ ਹੋਜ਼ੇ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਸਿੱਖ ਵਿਆਹ ਕਾਨੂੰਨ ਦੇ ਹੀਰੋ ਜਨਾਬ ਸਈਅਦ ਅਫ਼ਜ਼ਲ ਹੈਦਰ ਪਿਛਲੇ ਦਿਨੀਂ ਆਪਣੀ ਧਰਮ ਪਤਨੀ ਬੀਬੀ ਸਿਲਵੀ ਖ਼ੁਰਸ਼ੀਦ ਫ਼ਰੀਦੀ ਨਾਲ ਸੈਨ ਫ਼ਰਾਂਸਿਸਕੋ ਬੇਅ ਦੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਤੇ ਫ਼ਰੀਮਾਂਟ ਪਹੁੰਚੇ ਜਿਥੇ ਦੋਹਾਂ ਦਾ ਬਹੁਤ ਹੀ ਨਿੱਘਾ ਸੁਆਗਤ ਕੀਤਾ ਗਿਆ ਜਿਸ ਤੋਂ ਉਹ ਬੇਹੱਦ ਪ੍ਰਭਾਵਤ ਹੋਏ। ਦੋਹਾਂ ਗੁਰਦੁਆਰਿਆਂ ਵਿਚ ਉਨ੍ਹਾਂ ਬੜੀ ਨਿਮਰਤਾ, ਹਲੀਮੀ ਤੇ ਮੁਹੱਬਤ ਨਾਲ ਆਪਣੇ ਦਿਲ ਦੀਆਂ ਗੱਲਾਂ ਸਿੱਖ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦਾ ਪਹਿਲਾ ਗਿਲਾ ਸ਼ਿਕਵਾ ਇਹ ਸੀ ਕਿ ਸਿੱਖ ਭਰਾ ਆਪਣੀ ਪਾਕਿਸਤਾਨ ਦੀ ਗੁਰੂ ਧਰਤੀ ਵੱਲ ਫ਼ੇਰਾ ਮਾਰਨਾ ਹੀ ਭੁੱਲ ਗਏ ਜਾਪਦੇ ਹਨ। ਉਹ ਕਹਿੰਦੇ ਹਨ ਕਿ, ਪਾਕਿਸਤਾਨ ਉਹ ਜ਼ਮੀਨ ਹੈ ਜਿਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਸਿੱਖ ਧਰਮ ਹੋਂਦ ਵਿਚ ਆਇਆ। ਪਾਕਿਸਤਾਨ ਉਹ ਧਰਤੀ ਵੀ ਹੈ ਜਿਥੇ ਬਾਬਾ ਫ਼ਰੀਦ ਜੀ ਰਹੇ। ਇਹ ਉਹ ਧਰਤੀ ਵੀ ਹੈ ਜਿਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਹੈ ਜਿਥੇ ਗੁਰੂ ਨਾਨਕ ਸਾਹਿਬ ਅਠਾਰਾਂ ਵਰ੍ਹੇ ਰਹੇ ਤੇ ਇਥੇ ਹੀ ਰਬੀ ਜੋਤ ਨਾਲ ਇਕ ਮਿਕ ਹੋਏ ਤੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਮਿਲੀ ਤੇ ਰੱਬੀ ਅਸੂਲਾਂ ਅਨੁਸਾਰ ਇਲਾਹੀ ਰੰਗ ਵਿਚ ਸਿੱਖ ਧਰਮ ਦਾ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੇ ਮੁਸਲਮਾਨ ਭਰਾ ਤੁਹਾਨੂੰ ਉਡੀਕਦੇ ਹਾਂ ਤੇ ਬੜੀ ਬੇਸਬਰੀ ਨਾਲ ਤੁਹਾਡੀਆਂ ਰਾਹਾਂ ਤੱਕਦੇ ਹਾਂ। ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਤੁਹਾਡੇ ਸਿੱਖਾਂ ਦੇ ਗੁਰੂ ਸਾਹਿਬਾਨ ਦੀ ਛੋਹ ਨਾਲ ਪਵਿਤਰ ਹੋਏ ਗੁਰਦੁਆਰਿਆਂ ਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬਚਾ ਪਾਏ ਹਾਂ ਤੇ ਉਨ੍ਹਾਂ ਦੀ ਸੇਵਾ ਵੀ ਕਰ ਪਾਏ ਹਾਂ। ਹੁਣ ਅਸੀਂ ਥੱਕ ਚੱਲੇ ਹਾਂ ਤੇ ਸਾਨੂੰ ਤੁਹਾਡੇ ਸਾਥ, ਤੁਹਾਡੇ ਆਸਰੇ ਤੇ ਤੁਹਾਡੀ ਸਾਂਝ ਦੀ ਬੜੀ ਲੋੜ ਹੈ। ਮਿਲ ਕੇ ਅਸੀਂ ਗੁਰੂਆਂ ਦੀ ਧਰਤੀ ਨੂੰ ਹੋਰ ਸੋਹਣਾ ਬਣਾਉਣਾ ਲੋਚਦੇ ਹਾਂ। ਤੁਸੀਂ ਪਾਕਿਸਤਾਨ ਆਓ ਤੇ ਵੇਖੋ ਕਿ ਤੁਹਾਡਾ ਪਾਕਿਸਤਾਨੀ ਪੰਜਾਬ ਤੁਹਾਨੂੰ ਬਾਹਵਾਂ ਵਿਚ ਲੈਣ ਲਈ ਬੇਹਬਲ ਹੈ। ਤੁਹਾਨੂੰ ਲੱਗੇਗਾ ਕਿ ਤੁਸੀਂ ਕਿਸੇ ਪਰਾਏ ਮੁਲਕ ਨਹੀਂ ਬਲਕਿ ਆਪਣੇ ਘਰ ਹੀ ਫ਼ੇਰਾ ਮਾਰਨ ਆਏ ਹੋ। ਪਾਕਿਸਤਾਨੀ ਪੰਜਾਬ ਦੇ ਹਰ ਘਰ ਦਾ ਦਰਵਾਜ਼ਾ ਤੁਹਾਨੂੰ ਉਡੀਕ ਰਿਹੈ।ਪਤਾ ਨਹੀਂ ਤੁਸੀਂ ਕਿਉਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹੋ। ਉਨ੍ਹਾਂ ਕਿਹਾ ਕਿ ਉਹ ਤਾਂ ਪਾਕਿਸਤਾਨੀ ਪੰਜਾਬ ਦਾ ਦਰਦ ਸੁਨੇਹਾ ਆਪਣੇ ਸਿੱਖ ਭਰਾਵਾਂ ਨੂੰ ਪਹੁੰਚਾਣ ਹੀ ਅਮਰੀਕਾ ਆਏ ਹਨ। ਤੁਸੀਂ ਭਾਵੇਂ ਸਾਨੂੰ ਭੁੱਲ ਜਾਸੋ ਪਰ ਅਸੀਂ ਸਿੱਖ ਮੁਸਲਿਮ ਸਾਂਝ ਨੂੰ ਨਹੀਂ ਭੁੱਲ ਸਕਦੇ। ਸਾਡੇ ਸਭ ਦੇ ਬਜ਼ੁਰਗ ਮਿਲਕੇ ਰਹਿੰਦੇ ਹੁੰਦੇ ਸਨ। ਰਾਜਨੀਤੀ ਨੇ ਸਾਨੂੰ ਵੱਖ ਕਰ ਦਿਤਾ ਪਰ ਇਕ ਰੱਬ ਵਿਚ ਭਰੋਸਾ ਸਾਨੂੰ ਬਹੁਤ ਚਿਰ ਵੱਖ ਵੱਖ ਨਹੀਂ ਰਹਿਣ ਦੇਵੇਗਾ।ਉਨ੍ਹਾਂ ਬੜੇ ਹੀ ਜਜ਼ਬਾਤੀ ਭਾਵ ਵਿਚ ਕਿਹਾ ਕਿ ਤੁਸੀਂ ਸਾਡੇ ਕੋਲ ਆਓ, ਉਥੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਇਨ੍ਹਾਂ ਨੂੰ ਆਪਣੇ ਗੁਰੂਆਂ, ਬਜ਼ੁਰਗਾਂ ਦੀ ਧਰਤੀ ਵਿਖਾਓ, ਓਥੇ ਗੁਰੂ ਸਾਹਿਬਾਨ ਨਾਲ ਸੰਬਧਿਤ ਸ਼ਹਿਰਾਂ ਦੀ ਤੱਰਕੀ ਵਿਚ ਹਿੱਸਾ ਪਾਓ, ਹਸਪਤਾਲ ਬਣਵਾਓ, ਸਕੂਲ ਕਾਲਜ ਖੋਲ੍ਹੋ, ਵਪਾਰ ਵਿਚ ਪੈਸਾ ਲਾਓ।ਤੁਹਾਡੇ ਬੱਚੇ ਆਪਣੇ ਇਤਿਹਾਸ ਬਾਰੇ ਜਾਣਕਾਰੀ ਲੈਣਗੇ ਤੇ ਧਰਮ ਨਾਲ ਜੁੜਣਗੇ। ਇਨ੍ਹਾਂ ਨੂੰ ਆਪਣੀ ਪਛਾਣ ਤੇ ਇਤਿਹਾਸ ਦੀ ਜਾਣਕਾਰੀ ਦੀ ਬੇਹੱਦ ਲੋੜ ਹੈ। ਸਾਡੇ ਬੂਹੇ ਬਾਰੀਆਂ ਤੁਹਾਡੇ ਸੁਆਗਤ ਲਈ ਹਮੇਸ਼ਾਂ ਖੁੱਲ੍ਹੇ ਹਨ। ਪਰ ਤੁਸੀਂ ਆਪਣੇ ਘਰ ਫ਼ੇਰਾ ਪਾਓ। ਤੁਹਾਨੂੰ ਡੇਰਾ ਸਾਹਿਬ ਲਾਹੌਰ, ਪਿਸ਼ੌਰ, ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ, ਪਾਕਪਟਨ, ਹੜਪਾ, ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਰੋਹਤਾਸ-ਜੇਹਲਮ, ਸਮਾਧ ਮਹਾਰਾਜਾ ਰਣਜੀਤ ਸਿੰਘ, ਸ਼ਹੀਦ ਗੰਜ ਭਾਈ ਮਨੀ ਸਿੰਘ ਜੀ, ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ, ਸ਼ਹੀਦ ਗੰਜ ਸਿੰਘਾਂ-ਸਿੰਘਣੀਆਂ, ਪੰਜਾ ਸਾਹਿਬ ਹਸਨ ਅਬਦਾਲ ਤੇ ਹੋਰ ਬਹੁਤ ਸਾਰੇ ਇਤਿਹਾਸਕ ਅਸਥਾਨ ਤੁਹਾਨੂੰ ਉਡੀਕ ਰਹੇ ਹਨ। ਉਹ ਤੁਹਾਡੀ ਆਪਣੀ ਧਰਤੀ ਹੈ ਜਿਸਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੈ।
ਪਾਕਿਸਤਾਨ ਦੇ ਸਾਬਕਾ ਕਾਨੂੰਨ, ਨਿਆਂ ਤੇ ਪਾਰਲੀਮਾਨੀ ਮੰਤਰੀ ਤੇ ਹੁਣ ਫ਼ੈਡਰਲ ਸ਼ਰੀਅਤ ਕੋਰਟ ਦੇ ਜੱਜ ਸਈਅਦ ਅਫ਼ਜ਼ਲ ਹੈਦਰ ਸਾਹਿਬ ਤੇ ਉਨ੍ਹਾਂ ਦੀ ਬੇਗ਼ਮ ਬੀਬੀ ਸਿਲਵੀ ਖ਼ੁਰਸ਼ੀਦ ਫ਼ਰੀਦੀ ਅਮਰੀਕਨ ਤੇ ਸਿੱਖ ਲੀਡਰਾ ਨਾਲ
ਮਨਮੋਹਨ ਦਾ ਸਤਿਕਾਰ ਹੈ ਪਰ ਉਹ ਪਾਰਟੀ ਮਾੜੀ ਵਿੱਚ ਹਨ...
ਚੰਡੀਗੜ੍ਹ, 15 ਜੁਲਾਈ (ਹਰੀਸ਼ ਚੰਦਰ ਬਾਗਾਂਵਾਲਾ)-ਪ੍ਰਮਾਣੂ ਸੰਧੀ ਬਾਰੇ ਪਾਰਟੀ ਦਾ ਸਟੈਂਡ ਕਲੀਅਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 22 ਜੁਲਾਈ ਨੂੰ ਸੰਸਦ ਵਿੱਚ ਹੋਣ ਵਾਲੀ ਵੋਟਿੰਗ ਦੌਰਾਨ ਭਾਜਪਾ ਗਠਜੋੜ ਦੇ ਨਾਲ ਰਹਿਕੇ ਕਾਂਗਰਸ ਦੇ ਖਿਲਾਫ਼ ਭੁਗਤਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਪਾਰਟੀ ਦੀ ਦੇਰ ਸ਼ਾਮ ਤੱਕ ਚੱਲੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਇੱਕ ਸਿਆਸੀ ਲੜਾਈ ਹੈ ਅਸੀਂ ਕਿਸੇ ਵੀ ਕੀਮਤ ਤੇ ਕਾਂਗਰਸ ਨੂੰ ਇਸ ਮੁੱਦੇ ਤੇ ਹਿਮਾਇਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅਸੀਂ ਨਿੱਜੀ ਤੌਰ ’ਤੇ ਸਨਮਾਨ ਕਰਦੇ ਹਾਂ ਪ੍ਰੰਤੂ ਜਿਸ ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਉਸ ਪਾਰਟੀ ਨੇ ਸਮੇਂ-ਸਮੇਂ ਤੇ ਪੰਜਾਬ ਨਾਲ ਧੋਖਾ ਕੀਤਾ ਹੈ। ਸ. ਬਾਦਲ ਨੇ ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਕਲੱਬ ਦੇ 28ਵੇਂ ਸਥਾਪਨਾ ਦਿਵਸ ਤੇ ਮੀਟ ਦੀ ਪ੍ਰੈਸ ਪ੍ਰੋਗਰਾਮ ਤਹਿਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ ਕੀਤਾ। ਸਮੇਂ-ਸਮੇਂ ਤੇ ਪਾਰਟੀ ਦੇ ਕੁਝ ਲੋਕ ਸਭਾ ਮੈਂਬਰਾਂ ਵੱਲੋਂ ਪ੍ਰਮਾਣੂ ਸੰਧੀ ਦੇ ਹੱਕ ’ਚ ਦਿੱਤੇ ਗਏ ਬਿਆਨਾਂ ਵੱਲ ਜਦੋਂ ਉਸ ਦਾ ਧਿਆਨ ਦਿਵਾਇਆ ਗਿਆ ਤਾਂ ਮੁੱਖ ਮੰਤਰੀ ਨੇ ਉਕਾ ਹੀ ਟਾਲਾ ਵਟਦਿਆਂ ਕਿਹਾ ਕਿ ਮੈਨੂੰ ਅਜਿਹੇ ਕਿਸੇ ਵੀ ਬਿਆਨ ਦੀ ਜਾਣਕਾਰੀ ਨਹੀਂ ਹੈ। ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋਣਗੇ ਪ੍ਰੰਤੂ ਅਕਾਲੀ ਦਲ ਹਮੇਸ਼ਾ ਐਨ.ਡੀ.ਏ. ਦੇ ਨਿਯਮਾਂ ਦੀ ਹੀ ਪਾਲਣਾ ਕਰੇਗਾ।
ਆਲ ਇੰਡੀਆ ਸਿੱਖ ਸਟੂਡੈਂਸ ਫੈਡਰੇਸ਼ਨ ਵੱਲੋਂ ਸਰਗਰਮੀਆਂ ਤੇਜ
ਅੰਮ੍ਰਿਤਸਰ, 15 ਜੁਲਾਈ (ਮੋਤਾ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਚੁਸਤ-ਦਰੁਸਤ ਕਰਨ ਲਈ ਜ਼ਿਲ੍ਹਾ ਵਾਈਜ਼ ਮੀਟਿੰਗਾਂ ਦੀ ਸ਼ੁਰੂਆਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ 19 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਯੂਨਿਟ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ਼ਹੀਦ ਗੁਰੂ ਅਰਜਨ ਦੇਵ ਜੀ ਸੈਕਟਰ-40 ਵਿਖੇ ਬੁਲਾਈ ਹੈ। ਇਸ ਮੀਟਿੰਗ ਵਿੱਚੋਂ ਮੌਜੂਦਾ ਪੰਥਕ ਵਿਚਾਰ-ਵਟਾਂਦਰੇ ਦੇ ਨਾਲ-ਨਾਲ ਜਥੇਬੰਦਕ ਢਾਂਡੇ ਦੀ ਵਾ ਪੁਨਰਗਠਨ ਕੀਤਾ ਜਾਵੇਗਾ। ਅੱਜ ਫੈਡਰੇਸ਼ਨ ਤੋਂ ਜਾਰੀ ਪ੍ਰੈਸ ਬਿਆਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਸਮੁੱਚ ਜਥੇਬੰਦਕ ਢਾਂਚੇ ਵਿੱਚ ਮਿਹਨਤੀ, ਇਮਾਨਦਾਰ ਅਤੇ ਕੌਮੀ ਪ੍ਰਸਤ ਨੌਜਵਾਨਾਂ ਨੂੰ ਤਰੱਕੀ ਦੇ ਕੇ ਫੈਡਰੇਸ਼ਨ ਦੀਆਂ ਸਰਗਰਮੀਆਂ ਦੀਆਂ ਇਕਾਈਆਂ, ਵਿੱਦਿਅਕ ਅਦਾਰਿਆਂ ਦੇ ਯੂਨਿਟਾਂ ਤੋਂ ਇਲਾਵਾ ਫੈਡਰੇਸ਼ਨ ਵੱਲੋਂ ਵੱਖ-ਵੱਖ ਵਿੰਗਾਂ ਦਾ ਵੀ ਗਠਨ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਦੇ ਦੁਆਬਾ ਜੋਨ ਦਾ ਮੁੱਖ ਦਫਤਰ ਜ¦ਧਰ ਵਿਖੇ 20 ਜੁਲਾਈ ਨੂੰ ਖੋਲਿਆ ਜਾ ਰਿਹਾ ਹੈ। ਜਿਸ ਦਾ ਉਦਘਾਟਨ 10 ਵਜੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਇਹਾਲੀ ਬਾਣੀ ਦੇ ਕੀਰਤਨ ਪ੍ਰਵਾਹ ਤੋਂ ਬਾਅਦ ਸਿੱਖ ਕੌਮ ਦੀਆਂ ਧਾਰਮਿਕ ਮੌਕੇ ਪੰਜਾਬ ਦੇ ਸਹਿਕਾਰਤਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਨਾਮ ਸਿੰਘ ਖਾਲਸਾ, ਭਿੰਡਰਾਂਵਾਲੇ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ. ਸੁਰਜੀਤ ਸਿੰਘ ਮਿਨਹਾਸ ਤੋਂ ਇਲਾਵਾ ਅਨੇਕਾਂ ਸਖਸ਼ੀਅਤਾਂ ਹਾਜ਼ਰ ਹੋਣਗੀਆਂ। ਫੈਡਰੇਸ਼ਨ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿੱਖ ਕੌਮ ਦਾ ਹਰਿਆਵਲ ਦਸਤਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੱਕ ਹੋਰ ਮਨੁੱਖੀ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਇੱਕ ਹੋਰ ਮਨੁੱਖੀ ਅਧਿਕਾਰ ਦੀ ਅੰਤਰ ਰਾਸ਼ਟਰੀ ਸੰਸਥਾ ਸਿੱਖਮ ਫਾਰ ਜਸਟਿਸ ਨਾਲ ਮਿਲ ਕੇ ਨਵੰਬਰ 1984 ਸਿੱਖ ਕਲਤੇਆਮ ਦੀ ਇਨਸਾਫ ਪ੍ਰਾਪਤੀ ਸਬੰਧੀ ਜੱਦੋ-ਜਹਿਦ ਕਰ ਰਹੀ ਹੈ। ਇਸ ਸੰਸਥਾ ਵੱਲੋਂ 26 ਜੁਲਾਈ ਨੂੰ ਅਮਰੀਕਾ ਵਿਖੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਜੁਲਾਈ ਨੂੰ ਅਮਰੀਕਾ ਵਿਖੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਜਦੋਂ ਜਹਿਦ ਜਾਰੀ ਰੱਖੇਗੀ। ਉਨ੍ਹਾਂ ਫੈਡਰੇਸ਼ਨ ਨਾਲ ਪਿਆਰ ਰੱਖਣ ਵਾਲੇ ਲੋਕਾਂ ਨੂੰ ਜਥੇਬੰਦੀ ਦਾ ਪੂਰਨ ਸਹਿਯੋਗ ਕਰਨ ਦੀ ਜ਼ੋਰਦਾਰ ਅਪੀਲ ਕੀਤੀ।
ਕੈਨੇਡਾ ‘ਚ ਸਿੱਖ ਨਾਲ ਨਸਲੀ ਵਿਤਕਰਾ
ਐਡਮਿੰਟਨ/ਏਜੰਸੀਆਂ
ਕੈਨੇਡਾ ਦੇ ਸ਼ਹਿਰ ਅਲਬਰਟਾ ਵਿਚ ਇੱਕ ਬ੍ਰਿਟਿਸ਼ ਸਿੱਖ ਨੇ ਉਸ ਸਮੇਂ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ, ਜਦੋਂ ਉਸ ਨੂੰ ਕੰਪਨੀ ਦੇ ਅਧਿਕਾਰੀਆਂ ਨੇ ਦਾੜ੍ਹੀ ਕਟਵਾਉਣ ਲਈ ਮਜਬੂਰ ਕੀਤਾ। 24 ਸਾਲਾਂ ਦੇ ਸਿੱਖ ਨੌਜਵਾਨ ਐਵੀ ਸਿੰਘ ਨੇ ਕਿਹਾ ਕਿ ਉਹ 8 ਹਫਤਿਆਂ ਲਈ ਟਰਬਾਈਨ ਅਡਵਾਈਜ਼ਰ ਦੇ ਤੌਰ ‘ਤੇ ਟਰਾਂਸਅਲਟਾ ਕੰਪਨੀ ਵਿਚ ਨਿਯੁਕਤ ਕੀਤਾ ਗਿਆ ਸੀ। July 14, 2008
ਸਿੱਖ ਵਿਆਹ ਕਾਨੂੰਨ ਪਾਸ ਕਰਾਉਣ ਵਾਲੇ ਪਾਕਿਸਤਾਨੀ ਮੰਤਰੀ ਸਈਅਦ ਅਫ਼ਜ਼ਲ ਹੈਦਰ ਦਾ ਸ਼ਾਨਦਾਰ ਸੁਆਗਤ
ਸੈਨ ਹੋਜ਼ੇ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਪਾਕਿਸਤਾਨ ਸਰਕਾਰ ਤੋਂ ਸਿੱਖ ਵਿਆਹ ਕਾਨੂੰਨ ਲਾਗੂ ਕਰਵਾਉਣ ਵਾਲੇ ਸਾਬਕਾ ਕਾਨੂੰਨ, ਨਿਆਂ ਤੇ ਪਾਰਲੀਮੈਂਟ ਮੰਤਰੀ ਜਨਾਬ ਸਈਅਦ ਅਫ਼ਜ਼ਲ ਹੈਦਰ ਤੇ ਉਨ੍ਹਾਂ ਦੀ ਬੇਗ਼ਮ ਸਿਲਵੀ ਖ਼ੁਰਸ਼ੀਦ ਫ਼ਰੀਦੀ ਦਾ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਪਹੁੰਚਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਜੀ ਆਇਆਂ ਕਿਹਾ ਤੇ ਵੱਖ ਵੱਖ ਰੰਗਾਂ ਦੇ ਹਾਰਾਂ ਨਾਲ ਹੈਦਰ ਸਾਹਿਬ ਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਲੱਦ ਦਿੱਤਾ।ਸਾਬਕਾ ਮੰਤਰੀ ਤੇ ਹੁਣ ਸੁਪਰੀਮ ਕੋਰਟ ਦੇ ਬਰਾਬਰ, ਫ਼ੈਡਰਲ ਸ਼ਰੀਅਤ ਕੋਰਟ ਦੇ ਜੱਜ ਸਾਹਿਬ ਨੂੰ ਪ੍ਰਬੰਧਕ ਕਮੇਟੀ ਨੇ ਸਾਰਾ ਗੁਰਦੁਆਰਾ ਸਾਹਿਬ ਵਿਖਾਇਆ ਜਿਸ ਤੋਂ ਉਹ ਬਹੁਤ ਪ੍ਰਭਾਵਤ ਹੋਏ ਤੇ ਬਣ ਰਹੀ ਵਡੀ ਇਮਾਰਤ ਦੀ ਸਿਫ਼ਤ ਕੀਤੀ। ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤੇ ਸਟੇਜ ਸੱਕਤਰ ਭਾਈ ਜਸਵੰਤ ਸਿੰਘ ਹੋਠੀ ਨੇ ਹੈਦਰ ਸਾਹਿਬ ਬਾਰੇ ਵਿਸਥਾਰ ਨਾਲ ਦੱਸਿਆ ਤੇ ਕਿਹਾ ਕਿ ਹੈਦਰ ਸਾਹਿਬ ਦਾ ਨਾਮ ਸਿੱਖ ਇਤਿਹਾਸ ਵਿਚ ਸਦਾ ਲਈ ਸੁਨਹਿਰੀ ਅੱਖਰਾਂ ਵਿਚ ਲਿਖ਼ਿਆ ਗਿਆ ਹੈ। ਉਸਤੋਂ ਬਾਅਦ ਡਾ: ਅਮਰਜੀਤ ਸਿੰਘ (ਖ਼ਾਲਿਸਤਾਨ ਅਫ਼ੇਅਰਜ਼ ਸੈਂਟਰ) ਹੁਰਾਂ ਸਿੱਖ-ਮੁਸਲਿਮ ਸਾਂਝ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ।ਹੈਦਰ ਸਾਹਿਬ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਤੇ ਬਾਬਾ ਫ਼ਰੀਦ ਜੀ ਦੀ ਪਵਿਤਰ ਧਰਤੀ ਹੋਣ ਕਰਕੇ ਪਾਕਿਸਤਾਨ ਸੰਸਾਰ ਦਾ ਪਹਿਲਾ ਦੇਸ਼ ਬਣ ਸਕਿਆ ਹੈ ਜਿਸਨੂੰ ਸਿੱਖ ਹਿੱਤਾਂ ਦੀ ਰਾਖੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਇਹ ਡਾ: ਪਰਿਤਪਾਲ ਸਿੰਘ ਹੁਰਾਂ ਦੀ ਦਿਤੀ ਪ੍ਰੇਰਨਾ ਤੇ ਮੇਹਨਤ ਸਦਕਾ ਸਿਰੇ ਚੜ੍ਹਿਆ ਹੈ ਤੇ ਹੁਣ ਸੰਸਾਰ ਦਾ ਕੋਈ ਵੀ ਸਿੱਖ ਓਥੇ ਜਾ ਕੇ ਗੁਰਮਤਿ ਅਨੁਸਾਰ ਆਪਣਾ ਵਿਆਹ ਰਜਿਸਟਰ ਕਰਵਾਕੇ ਵਿਆਹ ਸੈਰਟੀਫ਼ਿਕੇਟ ਹਾਸਲ ਕਰ ਸਕਦਾ ਹੈ। ਸੈਨ ਹੋਜ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੈਦਰ ਸਾਹਿਬ ਤੇ ਉਨ੍ਹਾਂ ਦੀ ਪਤਨੀ ਨੂੰ ਪਲਾਕ ਤੇ ਸਿਰੋਪਾਓ ਦੀ ਬਖ਼ਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।
ਤਖ਼ਤਾਂ ਦਾ ਟਕਰਾਅ ਦੂਰ ਕਰਨ ਲਈ ਕਮੇਟੀ
ਅੰਮ੍ਰਿਤਸਰ
ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਇੱਕ ਮੀਟਿੰਗ ਹੋਈ, ਜਿਸ ਵਿਚ ਤਖ਼ਤਾਂ ਦੇ ਜਥੇਦਾਰਾਂ ਵਿਚਕਾਰ ਪੈਦਾ ਹੋਏ ਟਕਰਾਅ ਨੂੰ ਦੂਰ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਹੜੀ ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕਰੇਗੀ। ਮੀਟਿੰਗ ਸਬੰਧੀ ਸਾਡੇ ਇਸ ਪੱਤਰਕਾਰ ਨਾਲ ਪਟਨਾ ਸਾਹਿਬ ਤੋਂ ਪ੍ਰਬੰਧਕੀ ਕਮੇਟੀ ਦੇ ਸਕੱਤਰ ਰਾਜਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਤਖ਼ਤਾਂ ਦੇ ਜਥੇਦਾਰਾਂ ਵਿਚਕਾਰ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਲੈ ਕੇ ਪੈਦਾ ਹੋਏ ਟਕਰਾਅ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਆਪਣੇ ਵਿਚਾਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਵੀ ਸਾਂਝੇ ਕੀਤੇ ਤੇ ਉਨ੍ਹਾਂ ਕੋਲੋਂ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਤਖ਼ਤਾਂ ਦੀ ਮਰਿਆਦਾ ਦਾ ਖਿਆਲ ਰੱਖਣਾ ਜਥੇਦਾਰਾਂ ਦੀ ਪੂਰੀ-ਪੂਰੀ ਜ਼ਿੰਮੇਵਾਰੀ ਹੈ, ਪਰ ਜਥੇਦਾਰਾਂ ਵਿਚ ਟਕਰਾਅ ਪੈਦਾ ਹੋਣਾ ਸਿੱਖ ਪੰਥ ਲਈ ਘਾਤਕ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਲੰਮੀ ਵਿਚਾਰ ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਮੈਂਬਰਾਂ ਦਾ ਡੈਲੀਗੇਸ਼ਨ ਬਿਨਾਂ ਕਿਸੇ ਦੇਰੀ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਮਿਲਣਾ ਚਾਹੀਦਾ ਹੈ ਅਤੇ ਸਾਂਝਾ ਹੱਲ ਕੱਢ ਕੇ ਤਖ਼ਤਾਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਰੁਮਾਣਾ, ਵਾਈਸ ਪ੍ਰਧਾਨ ਤੇਜਿੰਦਰਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਕੁਲਮੋਹਨ ਸਿੰਘ, ਸਕੱਤਰ ਰਾਜਾ ਸਿੰਘ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਕਲਿਆਣਾ ਸਿੰਘ, ਮਹਿੰਦਰਪਾਲ ਸਿੰਘ ਢਿੱਲੋਂ ਅਤੇ ਜੋਗਿੰਦਰ ਸਿੰਘ ਜੋਗੀ ਨੇ ਭਾਗ ਲਿਆ। ਪੰਥਕ ਮਰਿਯਾਦਾ, ਦਸਮ ਗ੍ਰੰਥ ਤੇ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਪਟਨਾ ਸਾਹਿਬ ਦੇ ਜਥੇਦਾਰ ਗਿਆਨ ਇਕਬਾਲ ਸਿੰਘ ਵਿਚਕਾਰ ਟਕਰਾਉ ਪੈਦਾ ਹੋ ਗਿਆ ਸੀ ਜਦ ਕਿ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਇੱਕ ਮੀਟਿੰਗ ਵਿਚ ਜਦੋਂ ਗਿਆਨ ਇਕਬਾਲ ਸਿੰਘ ਜਦੋਂ ਸ਼ਾਮਲ ਹੋਣ ਲਈ ਆਏ ਸਨ ਤਾਂ ਜਥੇਦਾਰ ਵੇਦਾਂਤੀ ਦੇ ਗੰਨਮੈਨਾਂ ਤੇ ਅਕਾਲ ਤਖਤ ਦੇ ਅਮਲੇ ਫੈਲੇ ਨੇ ਉਨ੍ਹਾਂ ਨੂੰ ਮੀਟਿੰਗ ਵਿਚ ਸ਼ਾਮਲ ਨਹੀਂ ਹੋਣ ਦਿੱਤਾ। ਸਗੋਂ ਅਕਾਲ ਤਖਤ ਦੇ ਸਕੱਤਰੇਤ ਦੇ ਬਾਹਰ ਕਈ ਘੰਟੇ ਰੋਕੀ ਰੱਖਿਆ ਜੋ ਤਖ਼ਤ ਦੇ ਜਥੇਦਾਰ ਦੀ ਤੌਹੀਨ ਸੀ। ਗਿਆਨੀ ਇਕਬਾਲ ਸਿੰਘ ਉਸ ਸਮੇਂ ਤਾਂ ਭਾਵੇਂ ਚੁੱਪ ਚਾਪ ਚੱਲੇ ਗਏ ਪਰ ਉਨ੍ਹਾਂ ਦੀ ਇਸ ਤੌਹੀਨ ਦਾ ਕੜਾ ਨੋਟਿਸ ਲੈਂਦਿਆਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਕਰੜਾ ਨੋਟਿਸ ਹੀ ਨਹੀਂ ਲਿਆ ਸਗੋਂ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਕੋਈ ਵੀ ਸਹਿਯੋਗ ਨਾ ਦੇਣ ਦਾ ਐਲਾਨ ਕਰ ਦਿੱਤਾ।
ਦਮਦਮੀ ਟਕਸਾਲ, ਸੰਤ ਸਮਾਜ ਦਾ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ
ਚੰਡੀਗੜ੍ਹ, 14 ਜੁਲਾਈ (ਹਰੀਸ਼ ਚੰਦਰ ਬਾਗਾਵਾਲਾ)- ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂਮਾ ਗੁਰਮਤਿ ਸਿਧਾਂਤ ਪਚਾਰਕ ਸੰਤ ਸਮਾਜ ਵਲੋਂ 9 ਤੋਂ 19 ਜੁਲਾਈ ਤੱਕ ਇਥੋ ਸੈਕਟਰ 16 ਦੇ ਕ੍ਰਿਕਟ ਸਟੇਡੀਅਮ ਭੜੇ ਚੋਂਕ ਲਾਏ ਗਏ। ਸ਼ਾਂਤੀਮਈ ਧਰਨਾ 6ਵੇਂ ਦਿਨ ਅੱਜ ਫਿਰ 51 ਮੈਂਬਰਾਂ ਵੱਲੋ ਕਮ ਲਿਆ ਗਿਆ। ਅੱਜ ਦੇ ਧਰਨੇ ਦੀ ਅਗਵਾਈ ਸੰਤ ਬਲਵੀਰ ਸਿੰਘ, ਸੰਤ ਪਰਮਜੀਤ ਸਿੰਘ ਮਾਹਲਪੁਰ ਨੇ ਅਗਵਾਈ ਕੀਤੀ। ਧਰਨੇ ਵਿੱਚ ਆਇਆ ਸੰਗਤਾਂ ਨੇ ਜਦੋਂ ਆਪਣੇ ਉਲੀਕੇ ਪ੍ਰੋਗਰਾਮ ਮੁਤਾਬਿਕ ਇੱਥੋ ਪੰਜਾਬ ਹਰਿਆਣਾ ਗਵਰਨਰ ਦੇ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ। ਤਾ ਉਦੋ ਹੀ ਚੰਡੀਗੜ੍ਹ ਪੁਲਿਸ ਤੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਨਾਲ ਆਏ ਹੋਰ ਸੰਤਾ ਤੇ ਸੰਗਤਾਂ ਨੇ ਸੜਕ ਤੇ ਧਰਨਾ ਲੱਗਾ ਦਿੱਤਾ। ਸਤਨਾਮ ਵਾਹਿਗੁਰੂ ਜਾਪ ਸ਼ੁਰੂ ਕਰ ਦਿੱਤਾ। ਜੋ ਪੁੂਰੇ ਤਿੰਨ ਘੰਟੇ ਚੱਲਿਆ। ਸੰਤਾ ਵੱਲੋਂ ਪੰਜਾਬ ਸਰਕਾਰ ਨੂੰ ਪੁਜਦਾ ਕਰਨ ਲਈ ਮੰਗ ਪੱਤਰ ਸੌਂਪਿਆ ਜੋ ਕਿ ਗਵਰਨਰ ਹਾਉੂਸ ਤੋਂ ਆਏ ਅਧਿਕਾਰੀਆਂ ਨੇ ਰਸੀਵ ਕੀਤਾ। ਸਿੱਖ ਸੰਗਤ ਸਵੇ ਸੰਤ ਸਮਾਜ ਤੇ ਦਮਦਮੀ ਟਕਸਾਲ ਨ ਡੇਰਾ ਸੱਚਾ ਸੌਦਾ ਸਾਧ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕਿਉਕਿ ਉਸ ਨੇ ਅਨੇਕਾ ਅਜਿਹੇ ਕੰਮ ਕੀਤੇ ਹਨ ਜਿਸ ਤੋਂ ਸਿੱਖ ਸਮਾਜ ਬਹੁਤ ਤੰਗ ਆਈ ਪਈ ਹੈ। 20 ਜੂਨ ਇਸੇ ਸਾਧ ਸੱਚਾ ਸੌਦਾ ਨੇ ਆਪਣੇ ਅੰਗਰੱਖਿਅਕ ਦੇ ਰਾਹੀ ਬਲਕਾਰ ਸਿੰਘ ਨੂੰ ਗੋਲਿਆ ਮਾਰ ਕੇ ਸ਼ਹੀਦ ਕਰ ਦਿੱਤਾ। ਸੌਦਾ ਸਾਧ ਦੇ ਇਸ਼ਾਰੇ ਤੇ ਹੀ ਬਠਿੰਡਾ ’ਚ ਰੋਸ ਪ੍ਰਦਰਸ਼ਨ ਕਰ ਰਹੇ ਸਿਖਾਂ ਤੇ ਉਨ੍ਹਾਂ ਦੇ ਗੁੰਡਿਆ ਨੇ ਡਾਂਗਾ ਵਰਾਇਆ ।
ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਉੱਤਰੀ ਭਾਰਤੀਆਂ ਵਿਰੁੱਧ ਮੁੜ ਜ਼ਹਿਰ ਉਗਲ਼ਿਆ
ਫਿਰੋਜ਼ਪੁਰ, 14 ਜੁਲਾਈ 2008 - ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਮੁੜ ਉੱਤਰੀ ਭਾਰਤੀਆਂ ‘ਤੇ ਨਿਸ਼ਾਨਾ ਕਸਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਚੋਂ ਹਰ ਸਾਲ ਇਕ ਹਜ਼ਾਰ 556 ਕਰੋੜ ਰੁਪਏ ਦਾ ਮਨੀਆਰਡਰ ਕੇਵਲ ਉੱਤਰ ਪ੍ਰਦੇਸ਼ ਨੂੰ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੇ ਲੋਕ ਮਹਾਰਾਸ਼ਟਰ ਦਾ ਸੋਸ਼ਣ ਕਰ ਰਹੇ ਹਨ। ਰਾਜ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ 2001 ਦੀ ਜਨਗਣਨਾ ਅਨੁਸਾਰ ਉੱਤਰ ਪ੍ਰਦੇਸ਼ ਤੋਂ 92 ਲੱਖ ਅਤੇ ਬਿਹਾਰ ਤੋਂ 52 ਲੱਖ ਲੋਕ ਬਾਹਰ ਨਿਕਲੇ ਹੋਏ ਹਨ। ਇਨ੍ਹਾਂ ਵਿਚ ਉੱਤਰ ਪ੍ਰਦੇਸ਼ ਤੋਂ ਮਹਾਰਾਸ਼ਟਰ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ 20 ਲ਼ੱਖ ਤੋਂ ਜ਼ਿਆਦਾ ਰਹੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੇ ਲੋਕ ਮਹਾਰਾਸ਼ਟਰ ਦੇ ਸਰੋਤਾਂ ਦੀ ਵਰਤੋਂ ਕਰਕੇ ਜੋ ਧਨ ਕਮਾਉਂਦੇ ਹਨ, ਉਸਦਾ ਵੱਡਾ ਹਿੱਸਾ ਉਹ ਆਪਣੇ ਸੂਬਿਆਂ ਨੂੰ ਮਨੀਆਰਡਰ ਰਾਹੀਂ ਭੇਜਦੇ ਹਨ। ਰਾਜ ਠਾਕਰੇ ਦੇ ਅਨੁਸਾਰ ਮੁੰਬਈ ਤੋਂ ਵੱਖ-ਵੱਖ ਪ੍ਰਕਾਰ ਦੇ ਟੈਕਸ ਦੇ ਰੂਪ ਵਿਚ ਜੋ ਧਨ ਕੇਂਦਰ ਨੂੰ ਭੇਜਿਆ ਜਾਂਦਾ ਹੈ, ਉਸਦਾ ਵੱਡਾ ਹਿੱਸਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਬਿਮਾਰ ਰਾਜਾਂ ਦੇ ਵਿਕਾਸ ਉੱਤੇ ਖਰਚਿਆ ਜਾਂਦਾ ਹੈ। ਇਸ ਦੇ ਬਾਵਜੂਦ ਉੱਥੋਂ ਦੇ ਲੋਕ ਇੱਥੇ ਆ ਕੇ ਮਹਾਰਾਸ਼ਟਰ ਦਾ ਸੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਕੇਂਦਰ ਸਰਕਾਰ ਨੂੰ ਧਮਕੀ ਦਿੰਦੇ ਹਨ ਕਿ ਉਹ ਰਾਜਾਂ ਤੋਂ ਟੈਕਸ ਲੈਣਾ ਬੰਦ ਕਰ ਦੇਵੇ, ਉਹ ਕੇਂਦਰ ਦੀ ਮਦਦ ਦੇ ਬਿਨਾਂ ਵੀ ਰਾਜ ਚਲਾ ਲੈਣਗੇ, ਤਾਂ ਸੰਘ ਦਾ ਮੂੰਹ ਬੰਦ ਰਹਿੰਦਾ ਹੈ। ਜਦੋਂ ਅਸੀਂ ਮਹਾਰਾਸ਼ਟਰ ਦੇ ਹਿੱਤ ਵਿਚ ਕੁਝ ਬੋਲਦੇ ਹਾਂ ਤਾਂ ਸੰਘ ਸਾਡੀ ਅਲੋਚਨਾ ਕਰਦਾ ਹੈ। ਰਾਜ ਦੇ ਅਨੁਸਾਰ ਸਾਰੇ ਸੂਬੇ ਆਪਣੇ ਮੂਲ ਨਿਵਾਸੀਆਂ ਦੇ ਹਿੱਤ ਦੇਖਦੇ ਹੋਏ ਆਪਣੀ ਨੀਤੀ ਬਣਾਉਂਦੇ ਹਨ ਤਾਂ ਅਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ।
ਪ੍ਰਧਾਨ ਮੰਤਰੀ ਦੇਸ਼ ਹਿੱਤ ’ਚ ਅਸਤੀਫ਼ਾ ਦੇਣ : ਰਾਜਨਾਥ
ਭੋਪਾਲ, 14 ਜੁਲਾਈ (ਏਜੰਸੀਆਂ): ਯੂ.ਪੀ.ਏ. ਸਰਕਾਰ ਤੋਂ ਖੱਬੇ ਪੱਖੀਆਂ ਦੀ ਹਮਾਇਤ ਵਾਪਸੀ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਦੇਸ਼ ਹਿੱਤ ’ਚ ਅਸਤੀਫ਼ਾ ਦੇਣ ਦੀ ਮੰਗ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ 22 ਜੁਲਾਈ ਦੇ ਲੋਕ ਸਭਾ ਸ਼ੈਸ਼ਨ ਵਿਚ ਰਾਜਗ ਦੀ ਪੂਰੀ ਕੋਸ਼ਿਸ਼ ਇਹ ਹੋਵੇਗੀ ਕਿ ਯੂ.ਪੀ.ਏ. ਸਰਕਾਰ ਬਹੁਮਤ ਸਿੱਧ ਨਾ ਕਰ ਸਕੇ ਪਰ ਇਸਦੇ ਲਈ ਅਸੀਂ ਕਾਂਗਰਸ ਵਾਂਗੂ ਗ਼ਲਤ ਰਸਤੇ ਨਹੀਂ ਅਪਣਾਵੇਗੇ। ਨੌਜਵਾਨ ਜੋੜੋ ਮੁਹਿੰਮ ਦੀ ਸਮਾਪਤੀ ਵੇਲੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਪ੍ਰਦੇਸ਼ ਭਾਜਪਾ ਦਫ਼ਤਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਦੇਸ਼ ਹਿੱਤ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਇਹ ਪੁਛੇ ਜਾਣ ’ਤੇ ਕਿ ਗ਼ਲਤ ਤਰੀਕਿਆਂ ਤੋਂ ਉਨ੍ਹਾਂ ਦਾ ਮਤਲਬ ਐਮ.ਪੀ. ਦੀ ਖ਼ਰੀਦੋ-ਫ਼ਰੋਖਤ ਹੈ, ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਰਾਜਗ ਨੂੰ ਵਿਸ਼ਵਾਸ ਮਤ ਦੇ ਵਿਰੁੱਧ ਹੋਰ ਕਿਹੜੀਆਂ ਪਾਰਟੀਆਂ ਦੀ ਹਮਾਇਤ ਮਿਲ ਰਹੀ ਹੈ ਅਤੇ ਭਰੋਸੇ ਦੇ ਵੋਟ ਵਿਰੁੱਧ ਉਨ੍ਹਾਂ ਦੀ ਕੀ ਰਣਨੀਤੀ ਹੋਵੇਗੀ, ਤਾਂ ਉਨ੍ਹਾਂ ਕਿਹਾ ਕਿ ਉਹ ਰਣਨੀਤੀ ਦਾ ਖੁਲਾਸਾ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਸਭ ਕੁਝ ਵਿਗੜ ਸਕਦਾ ਹੈ।
ਸਮਝੌਤੇ ਬਾਰੇ ਜਲਦਬਾਜ਼ੀ ਦੇਸ਼ ਹਿੱਤਾਂ ਖਿਲਾਫ਼ : ਨਾਇਡੂ
ਹੈਦਰਾਬਾਦ, 14 ਜੁਲਾਈ (ਏਜੰਸੀਆਂ): ਭਾਜਪਾ ਦੇ ਸੀਨੀਅਰ ਨੇਤਾ ਐਮ. ਵੈਂਕਈਆ ਨਾਇਡੂ ਨੇ ਅੱਜ ਦੋਸ਼ ਲਗਾਇਆ ਕਿ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਯੂ.ਪੀ.ਏ. ਸਰਕਾਰ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ’ਤੇ ਜਲਦਬਾਜ਼ੀ ’ਚ ਹੈ ਜੋ ਦੇਸ਼ ਦੇ ਹਿੱਤਾਂ ਵਿਰੁੱਧ ਹੈ। ਨਾਇਡੂ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਵਿਦੇਸ਼ ਮਾਮਲਿਆਂ ਨੂੰ ਗ਼ੈਰ-ਤਜ਼ਰਬੇ ਢੰਗ ਨਾਲ ਲੈਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਯੂ.ਪੀ.ਏ. ਸਰਕਾਰ ਮੁਦਰਾਸਫ਼ੀਤੀ ’ਤੇ ਰੋਕ ਲਗਾਉਣ ’ਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨੂੰ ਇਸ ਦੀ ਕੋਈ ਫ਼ਿਕਰ ਨਹੀਂ, ਉਹ ਤਾਂ ਆਪਣੇ ਵਿਅਕਤੀਤਵ ਨੂੰ ਲੈ ਕੇ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ, 14 ਜੁਲਾਈ (ਏਜੰਸੀਆਂ): ਯੂ.ਪੀ.ਏ. ਸਰਕਾਰ ਤੋਂ ਹਮਾਇਤ ਵਾਪਸ ਲੈਣ ਦੇ ਕਾਰਨਾਂ ਨੂੰ ਦੱਸਣ ਲਈ ਖੱਬੇ ਪੱਖੀਆਂ ਨੇ ਸੋਮਵਾਰ ਨੂੰ ਆਪਣੀ ਦੇਸ਼ਵਿਆਪੀ ਮੁੰਹਿਮ ਸ਼ੁਰੂ ਕੀਤੀ। ਪਹਿਲਾਂ ਐਲਾਨੀ ਇਸ ਮੁਹਿੰਮ ਦੀ ਸ਼ੁਰੂਆਤ ਤਹਿਤ ਖੱਬੇ ਪੱਖੀ ਨੇਤਾਵਾਂ ਨੇ ਬੁਲਾਈ ਗਈ ਸਭਾ ਵਿਚ ਦੋਸ਼ ਲਾਇਆ ਕਿ ਯੂ.ਪੀ.ਏ. ਸਰਕਾਰ ਪ੍ਰਮਾਣੂ ਕਰਾਰ ਪ੍ਰਤੀ ਆਪਣੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੀ ਹੈ।
ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਕਿਹਾਕਿ ਸਰਕਾਰ ਦੀ ਅਮਰੀਕਾ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਮਹਿੰਗਾਈ ਅਤੇ ਹੋਰ ਸਮੱਸਿਆਵਾਂ ਬੇਕਾਬੂ ਹੋਈਆਂ ਹਨ। ਖੱਬੇ ਪੱਖੀਆਂ ਦੇ ਸਾਰੇ ਨੇਤਾਵਾਂ ਨੇ ਯੂ.ਪੀ.ਏ. ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਲਗਾਤਾਰ ਵਧਦੀ ਜਾ ਰਹੀ ਮੁਦਰਾਸਫ਼ੀਤੀ ਅਤੇ ਲੱਕ ਤੋੜ ਮਹਿੰਗਾਈ ਨੂੰ ਕਾਬੂ ਕਰਨ ਲਈ ਉਚਿਤ ਕਦਮ ਚੁੱਕੇ ਜਾਣ ਦੇ ਉਨ੍ਹਾਂ ਦੇ ਸੁਝਾਵਾਂ ਨੂੰ ਅਣਦੇਖਿਆ ਕਰ ਦਿੱਤਾ ਗਿਆ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਉਹ ਉਨ੍ਹਾਂ ਲੋਕ ਤੰਤਰਿਕ ਅਤੇ ਧਰਮ ਨਿਰਪੱਖ ਸ਼ਕਤੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਚਾਹੁੰਦੀਆਂ ਹਨ ਕਿ ਕਾਂਗਰਸ ਜਾਂ ਭਾਜਪਾ ਤੋਂ ਇਲਾਵਾ ਕੋਈ ਹੋਰ ਵਿਕੱਲਪ ਲੱਭਿਆ ਜਾਵੇ। ਕਰਤ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਦੇਸ਼ ਦੀ ਜਨਤਾ ਨੂੰ ਦੱਸਿਆ ਜਾਵੇਗਾ ਕਿ ਦੇਸ਼ ਦੇ ਵਿਕਾਸ ਲਈ ਪ੍ਰਮਾਣੂ ਊਰਜਾ ਤੋਂ ਇਲਾਵਾ ਵੀ ਬਾਲਣ ਦੇ ਵਿਕੱਲਪ ਮੌਜੂਦ ਹਨ।
ਸਪੀਕਰ ਦੇ ਅਹੁਦੇ ਨੂੰ ਵਿਵਾਦਾਂ ’ਚ ਨਾ ਘਸੀਟੋ
ਨਵੀਂ ਦਿੱਲੀ: ਮਾਕਪਾ ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਲੋਕ ਸਭਾ ਸਪੀਕਰ ਦੇ ਅਹੁਦੇ ਨੂੰ ਗ਼ੈਰ ਲੋੜੀਂਦੇ ਵਿਵਾਦਾਂ ਵਿਚ ਘਸੀਟਿਆ ਜਾਵੇ। ਕਰਤ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਨੂੰ ਲੈ ਕੇ ਮੀਡੀਆ ਵਿਚ ਅਟਕਲਾਂ ਦਾ ਬਜ਼ਾਰ ਗਰਮ ਹੈ ਜਦੋਂਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਇਸ ਸਬੰਧੀ ਫ਼ੈਸਲਾ ਸਪੀਕਰ ਖ਼ੁਦ ਕਰਨਗੇ। ਸਪੀਕਰ ਚੈਟਰਜੀ ਪਛਮੀ ਬੰਗਾਲ ਦੀ ਭੋਲਪੁਰ ਸੀਟ ਤੋਂ ਸੀ.ਪੀ.ਆਈ. (ਐਮ.) ਦੇ ਸੰਸਦ ਮੈਂਬਰ ਵਜੋਂ ਚੁਣੇ ਗਏ ਸਨ। ਪਾਰਟੀ ਦੇ ਨੇਤਾ ਇਹ ਮਹਿਸੂਸ ਕਰਦੇ ਹਨ ਕਿ ਚੈਟਰਜੀ ਦਾ ਅਸਤੀਫ਼ਾ ਪ੍ਰਮਾਣੂ ਮੁੱਦੇ ’ਤੇ ਭਰੋਸੇ ਦਾ ਵੋਟ ਹਾਸਲ ਕਰਨ ਵਾਲੀ ਯੂ.ਪੀ.ਏ. ਸਰਕਾਰ ਨੂੰ ਸੰਕਟ ਵਿਚ ਪਾ ਸਕਦਾ ਹੈ। ਜੇਕਰ ਚੈਟਰਜੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੇ ਹਨ ਤਾਂ ਯੂ.ਪੀ.ਏ. ਸਰਕਾਰ ਨਵਾਂ ਸਪੀਕਰ ਚੁਣਨ ਲਈ ਦਬਾਅ ਪਾਵੇਗੀ ਕਿਉਂਕਿ ਉਸਨੇ 22 ਜੁਲਾਈ ਨੂੰ ਭਰੋਸੇ ਦਾ ਵੋਟ ਹਾਸਲ ਕਰਨਾ ਹੈ। ਇਸ ਲਈ ਉਹ ਚਾਹੁੰਦੀ ਹੈ ਕਿ ਚੈਟਰਜੀ ਆਪਣੇ ਅਹੁਦੇ ’ਤੇ ਬਣੇ ਰਹਿਣ। ਇਸਤੋਂ ਇਲਾਵਾ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਨੇਤਾਵਾਂ ਨੇ ਆਪਣੇ ਫ਼ੈਸਲੇ ਪ੍ਰਤੀ ਕਮਿਊਨਿਸਟ ਨੇਤਾ ਜਯੋਤੀ ਬਾਸੂ ਨੂ ੰਵੀ ਜਾਣੂ ਕਰਵਾ ਦਿੱਤਾ ਹੈ ਜਿਨ੍ਹਾਂ ਨੂੰ ਸਪੀਕਰ ਚੈਟਰਜੀ ਐਤਵਾਰ ਨੂੰ ਮਿਲੇ ਸਨ। ਚੈਟਰਜੀ ਨੇ ਆਪਣੀ ਮੀਟਿੰਗ ’ਚ ਬਾਸੂ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੇ ਹਨ ਤਾਂ ਉਹ ਆਪਣੀ ਲੋਕ ਸਭਾ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇਣਗੇ।
ਕਾਂਗਰਸ ਚਾਹੁੰਦੀ ਹੈ ਕਿ ਸੋਮਨਾਥ ਅਸਤੀਫ਼ਾ ਨਾ ਦੇਣ
ਨਵੀਂ ਦਿੱਲੀ, 14 ਜੁਲਾਈ (ਏਜੰਸੀਆਂ): ਖੱਬੇ ਪੱਖੀਆਂ ਦੇ ਸੀਨੀਅਰ ਆਗੂ ਅਤੇ ਲੋਕ ਸਭਾ ’ਚ ¦ਬੇ ਸਮੇਂ ਤੋਂ ਲੋਕਾਂ ਦੀ ਨੁੰਮਾਇੰਦਗੀ ਕਰ ਰਹੇ ਨੇਤਾ ਸੋਮਨਾਥ ਚੈਟਰਜੀ ਦੇ ਕੰਮ ਨੂੰ ਕਾਂਗਰਸ ਵਲੋਂ ਵੀ ਸਰਾਹਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕਾਂਗਰਸ ਚਾਹੁੰਦੀ ਹੈ ਕਿ ਸੋਮਨਾਥ ਚੈਟਰਜੀ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਨਾ ਦੇਣ। ਹਲਾਂਕਿ ਖੱਬੇ ਪੱਖੀ ਸੋਮਨਾਥ ’ਤੇ ਦਬਾਅ ਪਾ ਰਹੇ ਹਨ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਕਾਂਗਰਸ ਆਗੂ ਅਤੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇਹ ਇੱਛਾ ਬਜ਼ੁਰਗ ਖੱਬੇ ਪੱਖੀ ਆਗੂ ਜਯੋਤੀ ਬਾਸੂ ਕੋਲ ਵੀ ਪ੍ਰਗਟਾਈ ਹੈ ਤੇ ਇਸ ਮਾਮਲੇ ’ਤੇ ਸੋਮਨਾਥ ਨਾਲ ਵੀ ਵਿਚਾਰ ਵਟਾਂਦਰਾ ਚਲ ਰਿਹਾ ਹੈ। ਪ੍ਰਣਬ ਮੁਖਰਜੀ ਨੇ ਸ਼ੁਕਰਵਾਰ ਨੂੰ ਸੋਮਨਾਥ ਚੈਟਰਜੀ ਨਾਲ ਮੁਲਾਕਾਤ ਵੀ ਕੀਤੀ ਸੀ। ਇਸੇ ਦਿਨ ਸੀ.ਪੀ.ਐਮ. ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਦਾ ਇਹ ਬਿਆਨ ਵੀ ਆਇਆ ਸੀ ਕਿ ਸੋਮਨਾਥ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮਾਮਲੇ ਵਿਚ ਖੱਬੇ ਪੱਖੀ ਬਜ਼ੁਰਗ ਆਗੂ ਜਯੋਤੀ ਬਾਸੂ ਨਾਲ ਵੀ ਗੱਲਬਾਤ ਕਰ ਚੁੱਕੇ ਹਨ। ਐਤਵਾਰ ਨੂੰ ਜਦੋਂ ਸੋਮਨਾਥ ਨੇ ਖੱਬੇ ਪੱਖੀ ਆਗੂਆਂ ਨਾਲ ਮੀਟਿੰਗ ਕੀਤੀ ਤਾਂ ਮੀਟਿੰਗ ਵਿਚ ਕੋਈ ਸਪੱਸ਼ਟ ਫ਼ੈਸਲਾ ਨਹੀਂ ਹੋ ਸਕਿਆ। ਦੂਜੇ ਪਾਸੇ ਸੋਮਨਾਥ ਅਸਤੀਫ਼ਾ ਦੇਣ ਤੋਂ ਹਿਚਕਚਾਹਟ ਦਿਖਾ ਰਹੇ ਹਨ।
ਬਹੁਮਤ ਵੀ ਹਾਸਲ ਕਰਾਂਗੇ ਤੇ ਸਮਝੋਤਾ ਵੀ ਹੋਵੇਗਾ : ਪਾਸਵਾਨ
ਨਵੀਂ ਦਿੱਲੀ, 14 ਜੁਲਾਈ (ਏਜੰਸੀਆਂ): ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਲੋਕ ਸਭਾ ਵਿਚ ਬਹੁਮਤ ਹਾਸਲ ਕਰੇਗੀ ਅਤੇ ਪ੍ਰਮਾਣੂ ਸਮਝੌਤਾ ਵੀ ਨੇਪਰੇ ਚਾੜਿਆ ਜਾਵੇਗਾ। ਪਾਸਵਾਨ ਨੇ ਬਿਹਾਰ ਦੇ ਜਹਾਨਾਬਾਦ ’ਚ ਭਾਰਤੀ ਇਸਪਾਤ ਉਦਯੋਗ ਵਲੋਂ ਆਯੋਜਤ ਦੋ ਦਿਨਾਂ ਸਿਹਤ ਕੈਂਪ ਦੇ ਆਖ਼ਰੀ ਦਿਨ ਪ੍ਰੋਗਰਾਮ ਵਿਚ ਭਾਗ ਲੈਣ ਮੌਕੇ ਕਿਹਾ। ਉਨ੍ਹਾਂ ਕਿਹਾ ਕਿ ਸਮਝੌਤੇ ਤੋਂ ਬਾਅਦ ਪ੍ਰਮਾਣੂ ਊਰਜਾ ਤੋਂ ਕਾਫੀ ਬਿਜਲੀ ਪੈਦਾ ਕੀਤੀ ਜਾਵੇਗੀ ਤੇ ਇਸ ਨਾਲ ਵਿਕਾਸ ਦੇ ਨਵੇਂ ਰਸਤੇ ਖੁਲ੍ਹਣਗੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਵਿਚਕਾਰ ਮਾਪਦੰਡ ਸਮਝੌਤੇ ਦੇ ਮਸੌਦੇ ਵਿਚ ਸਾਫ਼ ਹੈ ਕਿ ਏਜੰਸੀ ਭਾਰਤ ਦੇ ਸੈਨਿਕ ਪ੍ਰੋਗਰਾਮਾਂ ਵਿਚ ਦਖ਼ਲ ਅੰਦਾਜ਼ੀ ਨਹੀਂ ਕਰੇਗੀ ਅਤੇ ਸਮਝੌਤਾ ਸਿਰਫ਼ ਅਸੈਨਿਕ ਪ੍ਰਮਾਣੂ ਸੰਸਥਾਵਾਂ ’ਤੇ ਹੀ ਲਾਗੂ ਹੋਵੇਗਾ।
ਮੁਲਾਇਮ ਤੇ ਅਮਰ ਸੱਤਾ ਦੇ ਲਾਲਚੀ : ਬੇਨੀ ਵਰਮਾ
ਬਾਰਾਬੰਕੀ, 14 ਜੁਲਾਈ (ਏਜੰਸੀਆਂ): ਸਾਬਕਾ ਕੇਂਦਰੀ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਬਾਗ਼ੀ ਐਮ.ਪੀ. ਬੇਨੀ ਪ੍ਰਸਾਦ ਵਰਮਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅਤੇ ਅਮਰ ਸਿੰਘ ਤੋਂ ਸਾਵਧਾਨ ਰਹਿਣ ਕਿਉਂਕਿ ਇਨ੍ਹਾਂ ਦੋਵਾਂ ਨੇਤਾਵਾਂ ਵਿਚ ਸੱਤਾ ਦੀ ਲਾਲਸਾ ਹੋਰ ਤੇਜ਼ ਹੋ ਗਈ ਹੈ ਅਤੇ ਉਹ ਇਸ ਵਿਚ ਸ਼ਾਮਲ ਹੋਣ ਲਈ ਤੜਫ਼ ਰਹੇ ਹਨ। ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਆਮਦਨ ਤੋਂ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿਚ ਬਹੁਤ ਜਲਦ ਜੇਲ੍ਹ ਦੀ ਹਵਾ ਖਾਵੇਗੀ। ਉਨ੍ਹਾਂ ਕਿਹਾ ਕਿ ਸਮਾਜਵਾਦੀ ਕ੍ਰਾਂਤੀ ਦਲ ਲੋਕ ਸਭਾ ਤੱਕ ਕਾਰਜਸ਼ੀਲ ਰਹੇਗਾ।
ਮੁਲਾਇਮ ਸਿੰਘ ਯਾਦਵ ਨਾਲ ਆਪਣੇ ਰਾਜਨੀਤਿਕ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਵਰਮਾ ਨੇ ਕਿਹਾ ਕਿ ਰਾਜਨੀਤਿਕ ਜੀਵਨ ਵਿਚ ਉਨ੍ਹਾਂ ਦੇ ਮੁਲਾਇਮ ਨਾਲ ਜਿੰਨੇ ਗੁੜੇ ਅਤੇ ਅੰਦਰੂਲੀ ਸਬੰਧ ਰਹੇ, ਉਹ ਇਕ ਮਿਸਾਲ ਰਹੇਗੀ ਪਰ ਅਫ਼ਸੋਸ ਹੈ ਕਿ ਇਸ ਦੋਸਤੀ ’ਚ ਅਮਰ ਸਿੰਘ ਨੇ ਕੁੜੱਤਣ ਭਰ ਦਿੱਤੀ ਜਿਸ ਦਾ ਮੈਨੂੰ ਹਮੇਸ਼ਾ ਅਫ਼ਸੋਸ ਰਹੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਕੀਤੀ ਪ੍ਰਮਾਣੂ ਕਰਾਰ ਸੰਧੀ ਦੇਸ਼ ਨੂੰ ਮਜ਼ਬੂਤ ਬਣਾਵੇਗੀ ਅਤੇ ਕਾਂਗਰਸ ਇਸੇ ਮੁੱਦੇ ’ਤੇ ਫਿਰ ਤੋਂ ਜਿੱਤ ਕੇ ਸੱਤਾ ਵਿਚ ਆਵੇਗੀ। ਸੋਨੀਆ ਗਾਂਧੀ ਨੂੰ ਆਪਣਾ ਨੇਤਾ ਦੱਸਦੇ ਹੋਏ ਵਰਮਾ ਨੇ ਕਿਹਾ ਕਿ ਉਹ ਕਾਂਗਰਸ ਵਿਚ ਰਹਿੰਦੇ ਹੋਏ ਲੋਕ ਸਭਾ ਦੀ ਚੋਣ ਗੌਂਡਾ ਤੋਂ ਲੜ੍ਹਨਗੇ।
|
Copyright:-2006-2008
News Punjab.Com, All rights reserved |