Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
14 July 20 July
7 July 13 July
30 June 6 July
23 June 29 June
16 June 22 June
9 June 15 June
1st June 8 June
26 May 31 May



Shaheed Bhai Harminder Singh Ji

Shaheed Bhai Balkar Singh Ji

Shaheed Bhai Kanwaljit Singh Ji



ਮੁੰਬਈ ਦੀ ਨਵੀ ਵੀਡਿਉ


"ਅਣਪਛਾਤੀ ਲਾਸ਼"







ADVERTISEMENTS





ਹਰਮੰਦਰ ਸਿੰਘ ਦੀ ਸ਼ਹਾਦਤ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ-ਜਥੇਦਾਰ ਨੰਦਗੜ੍ਹ
ਸ਼ਰਧਾਂਜਲੀ ਸਮਾਗਮ ਮੌਕੇ ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ

ਮੰਡੀ ਡੱਬਵਾਲੀ, 27 ਜੁਲਾਈ (ਇਕਬਾਲ ਸਿੰਘ ਸ਼ਾਂਤ, ਜਸਪਾਲ ਪਾਲੀ)-ਡੇਰਾ-ਸਿੱਖ ਵਿਵਾਦ ਵਿਚ ਸ਼ਹੀਦ ਹੋਏ ਭਾਈ ਹਰਮੰਦਰ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਅੱਜ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਵਿਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੌਰਾਨ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਨੇ ਸ਼ਹੀਦ ਭਾਈ ਹਰਮੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਿੱਖ ਸਦੀਆਂ ਤੱਕ ਉਸ ਦੀ ਸ਼ਹਾਦਤ ਨੂੰ ਯਾਦ ਰੱਖਣਗੇ। ਉਨ੍ਹਾਂ ਨੌਜਵਾਨਾਂ ਨੂੰ ਜੋਸ਼ ਨਾਲੋਂ ਹੋਸ਼ ਨਾਲ ਕੰਮ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਸਮਾਂ ਸ਼ਹਾਦਤਾਂ ਦੇਣ ਦਾ ਨਹੀਂ ਬਲਕਿ ਜਿਊਂਦੇ ਰਹਿ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਹੈ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਡੇਰਾ ਮੁਖੀ ਆਪਣੇ ਚੇਲਿਆਂ ਜ਼ਰੀਏ ਸਿੱਖ ਕੌਮ ’ਤੇ ਹਮਲੇ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਹਰਮੰਦਰ ਸਿੰਘ ਦੀ ਸ਼ਹਾਦਤ ਕੌਮ ’ਤੇ ਤੀਜਾ ਹਮਲਾ ਹੈ ਤੇ ਹੁਣ ਸਿੱਖ ਕੌਮ ਡੇਰਾ ਮੁਖੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਕੇ ਹੀ ਦਮ ਲਵੇਗੀ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਆਪਣੇ ਗਰਮਜੋਸ਼ੀ ਭਰੇ ਸੰਬੋਧਨ ਵਿਚ ਕਿਹਾ ਕਿ ਸਿੱਖ ਕੌਮ ਦੇ ਲੋਕ ਆਪਣੇ ਦਿਲ ਦੇ ਜਿੰਦਰੇ ਖੋਲ੍ਹਣ ਤੇ ਗੁਰਬਾਣੀ ਦਾ ਸਨਮਾਨ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਰਵਾਇਤਾਂ ’ਤੇ ਵਿਸ਼ਵਾਸ ਨਹੀਂ ਰਿਹਾ ਜਿਸ ਕਰਕੇ ਪੰਥ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਆਪਸੀ ਟਕਰਾਅ ਕਰਕੇ ਪੰਥ ਦੀ ਮੁਹਿੰਮ ਵਿਗੜ ਰਹੀ ਹੈ ਤੇ ਹੁਣ ਇਕਜੁਟ ਹੋ ਕੇ ਪੰਥ ਦਾ ਰੁਤਬਾ ਬਹਾਲ ਕਰਨ ਦੀ ਲੋੜ ਹੈ। ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਤੇ ਸਿੱਖ ਕੌਮ ਨੂੰ ਅੱਜ ਇਕ ਪਲੇਟਫਾਰਮ ’ਤੇ ਆ ਕੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਕਰਨ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਉਸ ਦੇ ਕੀਤੇ ਦੀ ਸਜ਼ਾ ਲਾਜ਼ਮੀ ਮਿਲਣੀ ਚਾਹੀਦੀ ਹੈ ਤੇ ਸਿੱਖ ਕੌਮ ਇਨਸਾਫ਼ ਚਾਹੁੰਦੀ ਹੈ। ਇਸ ਪਾਖੰਡੀ ਬਾਬੇ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਦੇਸ਼ ਲਈ ਖ਼ਤਰਾ ਹੈ। ਜਦੋਂ ਤੱਕ ਡੇਰਾ ਮੁਖੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਸਿੱਖ ਕੌਮ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖਿਲਾਫ਼ ਦਬਾਅ ਸਬੰਧੀ ਰੂਪ-ਰੇਖਾ 30 ਜੁਲਾਈ ਜਵੱਦੀ (ਲੁਧਿਆਣਾ) ਵਿਖੇ ਹੋਣ ਵਾਲੇ ਸੰਤ ਸਮਾਗਮ ਦੀ ਮੀਟਿੰਗ ’ਚ ਤਿਆਰ ਕੀਤੀ ਜਾਵੇਗੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਕੌਮ ਨੂੰ ਸਹੀ ਸੇਧ ਦੇਣ ਲਈ ਪੰਜ ਤਖ਼ਤਾਂ ਦੇ ਜਥੇਦਾਰ ਇਕੱਠੇ ਬੈਠ ਕੋਈ ਸਾਰਥਿਕ ਨਿਰਣਾ ਲੈਣ। ਸੰਤ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਨੇ ਕਿਹਾ ਕਿ ਡੇਰਾ ਦੇ ਪੈਰੋਕਾਰਾਂ ਨੇ ਹਰਮੰਦਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਪੰ੍ਰਤੂ ਸਰਕਾਰ ਨੇ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਤੇ ਹਰਮੰਦਰ ਸਿੰਘ ਦੇ ਕਾਤਲ ਅਜੇ ਵੀ ਖੁੱਲ੍ਹੇਆਮ ਫਿਰਦੇ ਹਨ। ਇਸ ਦੌਰਾਨ ਸਟੇਜ ’ਤੇ ਵੱਖ-ਵੱਖ ਬੁਲਾਰਿਆਂ ਦੀਆਂ ਨਰਮ-ਗਰਮ ਤਕਰੀਰਾਂ ਕਰਕੇ ਸਮਾਗਮ ਵਿਚ ਤਲਖ਼ੀ ਹੋਈ, ਪਰ ਸਟੇਜ ’ਤੇ ਬਿਰਾਜਮਾਨ ਸੰਤ ਸਮਾਜ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮਾਹੌਲ ਨੂੰ ਸ਼ਾਂਤ ਕਰਨ ਲਈ ਅਪੀਲ ਕਰਨ ’ਤੇ ਮਾਹੌਲ ਮੁੜ ਸੁਖਾਵਾਂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਮੁੱਚਾ ਪੰਥ ਸ਼ਹੀਦ ਹਰਮੰਦਰ ਸਿੰਘ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ ਤੇ ਉਸ ਦੀ ਸ਼ਹਾਦਤ ’ਤੇ ਪੂਰੀ ਕੌਮ ਨੂੰ ਮਾਣ ਹੈ, ਪਰ ਉਸ ਦੀ ਮੌਤ ਲਈ ਜ਼ਿੰਮੇਵਾਰ ਡੇਰਾ ਮੁਖੀ ਖਿਲਾਫ਼ ਸਭਾ ਵੱਲੋਂ ਹਰ ਹੀਲੇ ਸੰਘਰਸ਼ ਜਾਰੀ ਰਹੇਗਾ। ਸਮਾਗਮ ਵਿਚ ਸ਼ਹੀਦ ਹਰਮੰਦਰ ਸਿੰਘ ਦੇ ਮਾਤਾ ਅਮਰਜੀਤ ਕੌਰ, ਪਿਤਾ ਗਿਆਨੀ ਮਹਿੰਦਰ ਸਿੰਘ, ਧਰਮਪਤਨੀ ਬੀਬੀ ਮਨਜੀਤ ਕੌਰ, ਭਰਾ ਗੁਰਮੇਲ ਸਿੰਘ ਤੇ ਰਾਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਸਭਾ ਨੇ ਜਥੇਦਾਰ ਨੰਦਗੜ੍ਹ ਅਤੇ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਸ਼ਹੀਦ ਹਰਮੰਦਰ ਸਿੰਘ ਦੀ ਪਤਨੀ ਬੀਬੀ ਮਨਜੀਤ ਕੌਰ ਅਤੇ ਪਰਿਵਾਰ ਨੂੰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ ਅਤੇ ਦੋ ਲੱਖ ਰੁਪਏ ਦੇ ਕੇ ਨਾਲ ਸਨਮਾਨਿਆ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਖਾਲਸਾ ਨੇ ਸਿਰੋਪਾਓ ਅਤੇ ਸੋਨੇ ਦਾ ਮੈਡਲ ਦੇ ਕੇ ਸ਼ਹੀਦ ਦੀ ਪਤਨੀ ਮਨਜੀਤ ਕੌਰ ਨੂੰ ਸਨਮਾਨਿਤ ਕੀਤਾ। ਸਿੱਖ ਫੈਡਰੇਸ਼ਨ (ਯੂ.ਕੇ.) ਵੱਲੋਂ 11 ਹਜ਼ਾਰ ਅਤੇ ਅਕਾਲੀ ਦਲ 1920 ਨੇ 51 ਹਜ਼ਾਰ ਦਾ ਦੇਣ ਦਾ ਐਲਾਨ ਕੀਤਾ। ਪਿਛਲੇ ਸਾਲ ਸੁਨਾਮ ਵਿਖੇ ਸ਼ਹੀਦ ਹੋਏ ਭਾਈ ਕੰਵਲਜੀਤ ਸਿੰਘ ਦੇ ਮਾਪਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਦੋਂ ਕਿ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਬਚਨ ਸਿੰਘ ਸ਼ਹੀਦ ਦੀ ਪਤਨੀ ਨੂੰ ਦਸਤਾਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਵੱਲੋਂ ਵੀ ਇਕ ਵਿਸ਼ੇਸ਼ ਜਥਾ ਫੈਡਰੇਸ਼ਨ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਭਾਈ ਹਰਮੰਦਰ ਸਿੰਘ ਨੂੰ ਸਰਧਾਂਜਲੀ ਦੇਣ ਲਈ ਪੁੱਜਾ।

ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਸਮਾਗਮ

ਸਿੱਖਸ ਫ਼ਾਰ ਜਸਟਿਸ ਦੇ ਉਘੇ ਵਕੀਲ ਗੁਰਪਤਵੰਤ ਸਿੰਘ ਪੰਨੂ ਤੇ ਸਿੱਖ ਸੰਗਤ

ਸੈਨ ਫ਼ਰਾਂਸਿਸਕੋ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਸਿੱਖ ਕੌਮ ਦੀ ਦੁਸ਼ਮਨ ਇੰਦਰਾ ਗਾਂਧੀ ਨੂੰ ਦੋ ਸਿੱਖ ਜਾਂਬਾਜ਼ਾਂ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਉਸਦੇ ਕੀਤੇ ਗੁਨਾਹ ਦੀ ਸਜ਼ਾ ਦਿਤੀ। ਇੰਦਰਾ ਗਾਂਧੀ ਦਾ ਗੁਨਾਹ ਬਹੁਤ ਵਡਾ ਸੀ। ਉਸਨੇ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿਚ ਟੈਂਕਾ ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਕੇ ਹਜ਼ਾਰਾਂ ਨਿਹਥੇ ਤੇ ਨਿਰਦੋਸ਼ ਸਿੱਖਾਂ ਦਾ ਹਿੰਦੋਸਤਾਨ ਦੀ ਮਿਲਟਰੀ ਕੋਲੋਂ ਹਜ਼ਾਰਾਂ ਦੀ ਗਿਣਤੀ ਵਿਚ ਕਤਲੇਆਮ ਕਰਵਾਇਆ। ਸ੍ਰੀ ਹਰਿਮੰਦਿਰ ਸਾਹਿਬ ਨੂੰ ਸੈਂਕੜੇ ਗੋਲੀਆਂ ਮਾਰੀਆਂ। ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਯੂਨੀਅਨ, ਭਾਰਤੀ ਫ਼ੌਜ ਦੇ ਜਰਨੈਲ ਤੇ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸੁਬੇਗ ਸਿੰਘ ਨੂੰ ਸ਼ਹੀਦ ਕੀਤਾ। ਪੂਰੇ ਪੰਜਾਬ ਦੇ ਗੁਰਦੁਆਰਿਆਂ ਨੂੰ ਘੇਰ ਕੇ ਤਬਾਹੀ ਕੀਤੀ। ਭਾਰਤੀ ਨਕਸ਼ੇ ਵਿਚ ਕੈਦ ਪੰਜਾਬ ਨੂੰ ਸਾਰੀ ਦੁਨੀਆਂ ਨਾਲੋਂ ਕੱਟ ਕੇ ਸਿੱਖ ਕੌਮ ਨੂੰ ਸਿੱਖ ਹੋਣ ਉਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਬਾਹੀ ਤੇ ਬਰਬਾਦੀ ਨੂੰ ਵੇਖ ਕੇ ਰੋਹ ਵਿਚ ਆਏ ਦੋਹਾਂ ਸਿੰਘਾਂ ਨੇ ਪੰਜਾਬ ਤੋਂ ਜਾਂਦਿਆਂ ਹੀ ਇੰਦਰਾ ਗਾਂਧੀ ਨੂੰ ਸੋਧ ਦਿਤਾ। ਇਕ ਪ੍ਰਧਾਨ ਮੰਤਰੀ ਦੇ ਮਾਰੇ ਜਾਣ ਨਾਲ ਦਿੱਲੀ, ਚੌਦਾਂ ਰਾਜਾਂ ਦੇ ਤੀਹ ਸ਼ਹਿਰਾਂ ਵਿਚ ਸਿੱਖਾਂ ਦਾ ਕਈ ਦਿਨਾਂ ਤੱਕ ਕਤਲੇਆਮ ਹਿੰਦੋਸਤਾਨ ਦੀ ਸਰਕਾਰ ਨੇ ਕਰਵਾਇਆ। ਜਿਸਦਾ ਸਭ ਤੋਂ ਵਡਾ ਸੇਕ ਦਿੱਲੀ, ਕਾਨ੍ਹਪੁਰ ਤੇ ਬੋਕਾਰੋ ਵਿਚਲੇ ਸਿੱਖਾਂ ਨੂੰ ਝੱਲਣਾ ਪਿਆ। ਜਿਸ ਵਿਚ ਵੀਹ ਹਜ਼ਾਰ ਤੋਂ ਵੱਧ ਸਿੱਖ ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ, ਭੈਣਾਂ ਤੇ ਮਾਵਾਂ ਦਾ ਕਤਲੇਆਮ ਕੀਤਾ ਗਿਆ। ਪਰ ਇਸਨੂੰ ਸਾਜ਼ਿਸ਼ ਅਧੀਨ, ਦੰਗਿਆਂ ਦਾ ਨਾਮ ਦਿਤਾ ਗਿਆ। ਇਹ ਕਤਲੇਆਮ ਭਾਰਤੀ ਸਰਕਾਰ ਨੇ ਸਥਾਨਕ ਬਦਮਾਸ਼ਾਂ ਦੀ ਮਿਲੀ ਭੁਗਤ ਨਾਲ ਕਰਵਾਇਆ, ਜਿਸ ਵਿਚ ਕਾਂਗਰਸੀ, ਆਰ ਐਸ ਐਸ, ਸ਼ਿਵਸੈਨਾ, ਬਜਰੰਗ ਦਲ ਤੇ ਭਾਜਪਾ ਦੇ ਗੁੰਡੇ ਕਾਤਲ ਟੋਲੇ ਸ਼ਾਮਲ ਸਨ। ਕਾਂਗਰਸ ਪਾਰਟੀ ਦੀ ਸਰਕਾਰ ਹੋਣ ਕਰਕੇ ਕਾਂਗਰਸ ਦੇ ਮੰਤਰੀਆਂ, ਪਾਰਲੀਮੈਂਟ ਮੈਂਬਰਾਂ , ਐਮ ਐਲ ਏ ਤੇ ਸਥਾਨਕ ਕਾਂਗਰਸੀ ਆਗੂਆਂ ਨੇ ਖ਼ੁੱਲ ਕੇ ਸਿੱਖਾਂ ਦੇ ਨਸਲਘਾਤ ਨੂੰ ਅੰਜਾਮ ਦਿਤਾ।ਇਸ ਵਿਚ ਐਕਟਰ ਅਮਿਤਾਬ ਬੱਚਨ, ਕਮਲ ਨਾਥ, ਵਸੰਤ ਸਾਠੇ, ਧਰਮ ਦਾਸ ਸ਼ਾਸਤਰੀ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਭਜਨ ਲਾਲ, ਐਚ ਕੇ ਐਲ ਭਗਤ, ਰਾਜੀਵ ਗਾਂਧੀ, ਲਲਿਤ ਮਾਕਨ, ਨਰਸਿਮਹਾਰਾਓ ਤੇ ਪੂਰੇ ਦਿੱਲੀ ਸ਼ਹਿਰ ਦੀ ਪੁਲੀਸ ਤੇ ਅਰਧ ਸੈਨਿਕ ਦਸਤੇ ਸ਼ਾਮਲ ਸਨ । ਭਾਰਤੀ ਸੁਪਰੀਮ ਕੋਰਟ ਦੇ ਸਮੂੰਹ ਜੱਜ, ਸਿੱਖ ਕਤਲੇਆਮ ਦੇ ਖ਼ਾਮੋਸ਼ ਤਮਾਸ਼ਬੀਨ ਬਣਕੇ ਇਸ ਵਿਚ ਹਿੱਸੇਦਾਰ ਬਣੇ। ਤਿੰਨ ਦਿਨਾਂ ਵਿਚ ਅਰਬਾਂ ਰੁਪਏ ਦੇ ਸਿੱਖ ਕਾਰੋਬਾਰ ਨੂੰ ਸਾੜ ਦਿਤਾ ਗਿਆ। ਲੱਖਾਂ ਸਿੱਖ ਬੇਘਰ ਕਰ ਦਿਤੇ ਗਏ।
ਭਾਰੀ ਦਬਾਅ ਅਧੀਨ, ਸਿੱਖ ਨਸਲਘਾਤ ਦੀ ਜਾਂਚ ਕਰਨ ਵਿਚ ਕਈ ਕਮਿਸ਼ਨ ਬਣੇ ਜਿਨ੍ਹਾਂ ਨੇ ਦੋਸ਼ੀਆਂ ਨੂੰ ਤਕਰੀਬਨ ਬਰੀ ਕੀਤਾ। ਜੇ ਕਿਸੇ ਕਮਿਸ਼ਨ ਨੇ ਕਿਸੇ ਨੂੰ ਦੋਸ਼ੀ ਸਾਬਤ ਕੀਤਾ ਤਾਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਕਾਤਲਾਂ ਨੂੰ ਬਚਾਇਆ। ਚੌਵੀ ਵਰ੍ਹੇ ਬੀਤਣ ਤੋਂ ਬਾਅਦ ਹੁਣ ਅਮਰੀਕਾ ਵਿਚ ਰਹਿੰਦੇ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਵਾਉਣ ਲਈ ਨਵੇਂ ਸਿਰੇ ਤੋਂ ਕਾਰਵਾਈ ਸ਼ੁਰੂ ਕੀਤੀ ਹੈ ਜਿਸਨੇ ਪਿਛਲੇ ਸਾਲ ਤੋਂ ਸਿੱਖਸ ਫ਼ਾਰ ਜਸਟਿਸ ਨਾਮ ਥੱਲੇ ਇਕ ਵਕਾਲਤ-ਸੰਸਥਾ ਦੀ ਸਥਾਪਨਾ ਕੀਤੀ ਹੈ ਜਿਸਦਾ ਦਫ਼ਤਰ ਨਿਊਯਾਰਕ ਰਾਜ ਦੇ ਮਨਹਟਨ ਸ਼ਹਿਰ ਵਿਚ ਖੋਲ੍ਹ ਦਿਤਾ ਹੈ। ਉਸ ਵਿਚ ਉਘੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਸਾਥੀਆਂ ਨਾਲ ਮਿਲਕੇ ਕਾਫ਼ੀ ਸਰਗਰਮੀ ਵਿਖਾਈ ਹੈ ਤੇ ਸਿੱਖ ਕਤਲੇਆਮ ਵਿਰੁੱਧ ਜਾਗਰਿਤੀ ਪੈਦਾ ਕਰਨ, ਦੋਸ਼ੀਆਂ ਨੂੰ ਠੋਸ ਗਵਾਹੀਆਂ ਦੀ ਪਾਰਦਰਸ਼ਤਾ ਨਾਲ ਪਛਾਨਣ, ਸਜ਼ਾ ਦੁਆਉਣ ਲਈ ਤੇ ਭਵਿੱਖ ਵਿਚ ਘੱਟ ਗਿਣਤੀਆਂ ਦੇ ਕਿਸੇ ਵੀ ਤਰ੍ਹਾਂ ਦੇ ਕਤਲੇਆਮ ਨੂੰ ਰੋਕਣ ਦੇ ਉਪਾਅ ਕਰਨ ਲਈ ਸਿੱਖ ਭਾਈਚਾਰੇ ਨਾਲ ਮਿਲਕੇ ਹੰਭਲਾ ਮਾਰਨ ਦਾ ਉਪਰਾਲਾ ਫ਼ਰੀਮਾਂਟ ਦੇ ਇਕ ਰੈਸਟੋਰੈਂਟ ਵਿਚ ਕੀਤਾ ਜਿਸ ਵਿਚ ਭਾਈਚਾਰੇ ਦੇ ਮੋਹਰੀ ਤੇ ਆਮ ਖ਼ਾਸ ਸੱਜਣ ਸ਼ਾਮਿਲ ਹੋਏ ਜਿਨ੍ਹਾਂ ਨੇ ਮਾਇਕ ਸਹਾਇਤਾ ਵੀ ਦਿਤੀ ਤੇ ਭਵਿੱਖ ਵਿਚ ਵੀ ਯੋਗ ਸਹਾਇਤਾ ਦਾ ਭਰੋਸਾ ਦਿਤਾ।

ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ 16ਵੀਂ ਬਰਸੀ ਭਲਕੇ

ਫਤਹਿਗੜ੍ਹ ਸਾਹਿਬ, 27 ਜੁਲਾਈ - ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ 16ਵੀਂ ਬਰਸੀ ਉਨਾਂ ਦੇ ਪਿੰਡ ਬੁੱਧ ਸਿੰਘ ਵਾਲਾ (ਬਾਘਾ ਪੁਰਾਣਾ) ਵਿਖੇ 29 ਜੁਲਾਈ ਨੂੰ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸ਼ਰਧਾ ਪੂਰਵਕ ਮਨਾਈ ਜਾਵੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੈ¤ਡ ਦਫਤਰ ਤੋਂ ਜਾਰੀ ਹੋਏ ਇਕ ਪ੍ਰੈਸ ਬਿਆਨ ਵਿਚ ਪਾਰਟੀ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਕੀਤਾ। ਉਨਾਂ ਸਮੁੱਚੀ ਸਿੱਖ ਕੌਮ ਨੂੰ 29 ਜੁਲਾਈ ਨੂੰ ਬੁੱਧ ਸਿੰਘ ਵਾਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।

ਸਿੱਖ ਅਪਣੇ ਘਰ ਪੰਜਾਬ ਵਿਚ ਵੀ ਸੁਰੱਖਿਅਤ ਨਹੀਂ ਹਨ - ਸ. ਹਰਿੰਦਰਪਾਲ ਸਿੰਘ ਰੁੜਕੀ

ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਦਿੱਲੀ ਵਿੱਚ ਰੱਖੇ ਗਏ ਭੁੱਖ ਹੜਤਾਲ ਦੇ ਧਰਨੇ ਲਈ ਜਥੇ ਨੂੰ ਰਵਾਨਾ ਕਰਦੇ ਹੋਏ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਹਰਿੰਦਰਪਾਲ ਸਿੰਘ ਰੁੜਕੀ

ਫ਼ਤਿਹਗੜ੍ਹ ਸਾਹਿਬ 27 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਹਰਿੰਦਰਪਾਲ ਸਿੰਘ ਰੁੜਕੀ ਨੇ ਕਿਹਾ ਹੈ ਕਿ ਝੁਨੀਰ ਨੇੜੇ ਇਤਿਹਾਸਿਕ ਗੁਰਦੁਆਰੇ ’ਤੇ ਪੰਥ ਦੋਖੀਆਂ ਵਲੋਂ ਚਲਾਈਆਂ ਗਈਆਂ ਗੋਲੀਆ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਸਿੱਖ ਅਪਣੇ ਘਰ ਪੰਜਾਬ ਵਿਚ ਹੀ ਸੁਰੱਖਿਅਤ ਨਹੀਂ ਹਨ। ਸੌਦਾ ਸਾਧ ਦੀਆਂ ਕਮੇਟੀਆਂ ਹੁਣ ਮੀਟਿੰਗਾਂ ਕਰ ਕੇ ਸਿੱਖਾਂ ਨਾਲ ਸਿੱਧੀ ਟੱਕਰ ਲੈਣ ਅਤੇ ਸਬਕ ਸਿਖਾਉਣ ਦੇ ਫ਼ੈਸਲੇ ਲੈ ਚੁੱਕੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਅਜੇ ਤੱਕ ਹੱਥ ਜੋੜ ਕੇ ਇਨ੍ਹਾਂ ਗੁੰਡਿਆ ਵਲੋਂ ਵਰਤਾਏ ਜਾਣ ਵਾਲੇ ਕਿਸੇ ਸੰਭਾਵਿਤ ਦੁਖਾਂਤ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ 23 ਅਗਸਤ ਨੂੰ ਅਦਾਲਤ ਵਲੋਂ ਸੌਦਾ ਸਾਧ ਵਿਰੁੱਧ ਦੋਸ ਆਇਦ ਕੀਤੇ ਜਾਣੇ ਹਨ ਤਾਂ ਸਾਧ ਦੇ ਚਾਟੜੇ ਅਦਾਲਤੀ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਲਈ ਕੋਈ ਵੀ ਹਿੰਸਾਤਮਕ ਕਾਰਵਾਈ ਕਰ ਸਕਦੇ ਹਨ ਜਿਸ ਲਈ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਇਨ੍ਹਾਂ ਗੈਰ ਸਮਾਜਿਕ ਤੱਤਾਂ ’ਤੇ ਲਗਾਮ ਕਸ ਲੈਣੀ ਚਾਹੀਦੀ ਹੈ। ਇਸ ਸਾਧ ਦੇ ਗੁੰਡੇ ਕਿਸੇ ਵੀ ਵਕਤ ਗੁਰਧਾਮਾਂ ਅਤੇ ਸਿੱਖਾਂ ਦਾ ਕੋਈ ਵੱਡਾ ਨੁਕਸਾਨ ਕਰ ਸਕਦੇ ਹਨ। ਇਹ ਵਿਚਾਰ ਸ.. ਰੁੜਕੀ ਨੇ ਅੱਜ ਨੇੜਲੇ ਪਿੰਡ ਸ਼ਾਨੀਪੁਰ ਵਿਖੇ ਦਿੱਲੀ ਦੇ ਧਰਨੇ ਲਈ ਇਕ ਜਥੇ ਨੂੰ ਰਵਾਨਾ ਕਰਨ ਸਮੇਂ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸੌਦਾ ਸਾਧ ਦੀ ਗ੍ਰਿਫ਼ਤਾਰੀ, ਧਾਰਾ 25 ਵਿਚ ਸੋਧ ਅਤੇ ਭਾਰਤੀ ਫ਼ੌਜ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਲੁਟੇ ਖਜ਼ਾਨੇ ਦੀ ਵਾਪਸੀ ਆਦਿ ਮੰਗਾਂ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਚੌਂਕ ਵਿਚ ਭੁੱਖ ਹੜਤਾਲ ਦਾ ਧਰਨਾ ਲਗਾਇਆ ਗਿਆ ਹੈ। ਦਲ ਦੀ ਜਿਲ੍ਹਾ ਪ੍ਰੀਜ਼ੀਡੀਅਮ ਦੇ ਮੈਂਬਰ ਸ. ਸਵਿੰਦਰ ਸਿੰਘ ਸ਼ਾਨੀਪੁਰ ਦੀ ਅਗਵਾਈ ਵਿਚ ਗਏ ਇਸ ਜਥੇ ਵਿਚ ਸ. ਬਲਦੇਵ ਅਤਾਪੁਰ, ਕਰਨੈਲ ਸਿੰਘ ਅਤਾਪੁਰ, ਉਜਾਗਰ ਸਿੰਘ ਸ਼ਾਨੀਪੁਰ, ਅਤੇ ਪਾਲ ਸਿੰਘ ਸ਼ਾਨੀਪੁਰ ਆਦਿ ਸਿੰਘ ਸ਼ਾਮਿਲ ਹੋਏ। ਇਸ ਸਮੇਂ ਦਲਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ ਵੀ ਅਤੇ ਸ਼੍ਰੋਮਣੀ ਕਮੇਟੀਮੈਂਬਰ ਬੀਬੀ ਸੁਰਿੰਦਰ ਕੌਰ ਵੀ ਵਿਸ਼ੇਸ ਤੌਰ ’ਤੇ ਹਾਜ਼ਿਰ ਹੋਏ।

ਡੇਰਾ ਸੌਦਾ ਮੁਖੀ ਵੱਲੋਂ ਗੱਲਬਾਤ ਦੀ ਪੇਸ਼ਕਸ਼
ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋ ਪੂਰੀ ਤਰ੍ਹਾਂ ਰੱਦ

ਸਿਰਸਾ- ਚੁਫੇਰਿਓਂ ਪੈ ਰਹੇ ਤਰ੍ਹਾਂ²-ਤਰ੍ਹਾਂ ਦੇ ਦਬਾਅ ਹੇਠ ਆਏ ਡੇਰਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਸਿੱਖਾਂ ਨਾਲ ਚੱਲ ਰਹੇ ਵਿਵਾਦ ਨੂੰ ਨਿਪਟਾਉਣ ਲਈ ਸਿੱਧੀ ਗੱਲਬਾਤ ਦੀ ਪੇਸ਼ਕਸ ਕੀਤੀ ਹੈ, ਪਰ ਪਾਖੰਡ ਕਰਾਰ ਦਿੰਦਿਆਂ ਇਸ ਨੂੰ ਸੰਤ ਸਮਾਜ ਨੇ ਮੁੱਢੋਂ ਹੀ ਰੱਦ ਕਰ ਦਿੱਤਾ। ਆਪਣੇ ਹੈੱਡਕੁਆਰਟਰ ਵਿਖੇ ਆਯੋਜਿਤ ਇੱਕ ਮਜਲਿਸ ਦੌਰਾਨ ਮੀਡੀਆ ਪ੍ਰਤੀਨਿਧਾਂ ਜਿਨ੍ਹਾਂ ਨੂੰ ਸ਼ਮੂਲੀਅਤ ਲਈ ਪ੍ਰਬੰਧਕਾਂ ਨੇ ਖੁੱਲ੍ਹਾ ਸੱਦਾ ਦਿੱਤਾ ਹੋਇਆ ਸੀ, ਦੇ ਲਿਖਤੀ ਸੁਆਲਾਂ ਦੇ ਜੁਆਬ ਦਿੰਦਿਆਂ ਡੇਰਾ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਦਾਅਵਾ ਕੀਤਾ ਕਿ ਉਹ ਸਾਰੇ ਧਰਮਾਂ ਨੂੰ ਪੂਰਾ ਸਤਿਕਾਰ ਦਿੰਦੇ ਹਨ। ਡੇਰਾ ਮੁਖੀ ਅਨੁਸਾਰ 1948 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਸੰਪਰਦਾ ਨੇ ਜੋ ਲਿਟਰੇਚਰ ਜਾਂ ਆਡੀਓ, ਵੀਡੀਓ ਤਿਆਰ ਕਰਵਾਇਆ ਹੈ, ਦੀ ਸਮੀਖਿਆ ਦੌਰਾਨ ਕੋਈ ਵੀ ਇਹ ਸਾਬਤ ਨਹੀਂ ਕਰ ਸਕਦਾ ਕਿ ਡੇਰੇ ਨੇ ਕਿਸੇ ਵੀ ਧਰਮ ਨਾਲ ਸਬੰਧਤ ਵਿਅਕਤੀ ਵਿਸ਼ੇਸ਼ ਜਾਂ ਆਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇ। ਸਿੱਖਾਂ ਨਾਲ ਚੱਲ ਰਹੇ ਵਿਵਾਦ ਸਬੰਧੀ ਪ੍ਰਸ਼ਨ ਦਾ ਉਤਰ ਦਿੰਦਿਆਂ ਡੇਰਾ ਮੁਖੀ ਨ ਕਿਹਾ ਕਿ ਹਰ ਸਮੱਸਿਆ ਦਾ ਹੱਲ ਮੇਜ਼ ਦੁਆਲੇ ਬੈਠ ਕੇ ਹੋਣ ਵਾਲੀ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ, ਇਸ ਸਬੰਧੀ ਜਦ ਵੱਖ-ਵੱਖ ਧਾਰਮਿਕ ਨੇਤਾਵਾਂ ਨੇ ਉਨ੍ਹਾਂ ਨਾਲ ਸੰਪਰਕ ਬਣਾਇਆ ਸੀ, ਤਾਂ ਉਨ੍ਹਾਂ ਨੂੰ ਵੀ ਅਜਿਹਾ ਕਰਨ ਲਈ ਸਪਸ਼ਟ ਸਹਿਮਤੀ ਦੇ ਦਿੱਤੀ ਸੀ, ਅਗਰ ਹੁਣ ਵੀ ਕੋਈ ਧਿਰ ਉੱਦਮ ਲਈ ਪਹਿਲ ਕਦਮੀ ਕਰੇ ਤਾਂ ਡੇਰੇ ਦੇ ਪ੍ਰਬੰਧਕ ਸਿੱਧੀ ਗੱਲਬਾਤ ਲਈ ਤਿਆਰ ਹਨ।
ਡੇਰਾ ਮੁਖੀ ਨੇ ਪੇਸ਼ਕਸ਼ ਕੀਤੀ ਕਿ ਅਗਰ ਅਜਿਹੀ ਪਹਿਲ ਕਦਮੀ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਕਰੇ ਤਾਂ ਨਾ ਸਿਰਫ਼ ਸਾਰਥਿਕ ਨਤੀਜੇ ਸਾਹਮਣੇ ਆ ਸਕਦੇ ਹਨ, ਬਲਕਿ ਉਹ ਖ਼ੁਦ ਵੀ ਪੂਰੀ ਤਰ੍ਹਾਂ ਸੰਤੁਸ਼ਟ ਹੋਣਗੇ, ਕਿਉਂਕਿ ਅੱਜ ਦੇ ਯੁੱਗ ਵਿੱਚ ਮੀਡੀਆ ਦੀ ਭੂਮਿਕਾ ਉਸਾਰੂ ਅਤੇ ਸ਼ਲਾਘਾਯੋਗ ਹੈ। ਗੁਰਮੀਤ ਰਾਮ ਰਹੀਮ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੰਪਰਦਾ ਇੱਕ ਅਜਿਹਾ ਮੰਚ ਹੈ, ਜਿੱਥੇ ਇੱਕੋ ਛੱਤ ਥੱਲੇ ਵੱਖ-ਵੱਖ ਧਰਮਾਂ ਨਾਲ ਸਬੰਧਤ ਸਮੂਹਾਂ ਨੂੰ ਇਕੱਠੇ ਇਬਾਦਿਤ ਕਰਦਿਆਂ ਦੇਖਿਆ ਜਾ ਸਕਦਾ ਹੈ। ਮੌਜੂਦਾ ਵਿਵਾਦ ਨੂੰ ਭੜਕਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਤੇ ਇਸ ਦੇ ਪ੍ਰਧਾਨ ਵਿਰੁੱਧ ਪ੍ਰੇਮੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵਟਦਿਆਂ ਡੇਰਾ ਮੁਖੀ ਨੇ ਕਿਹਾ ਕਿ ਜੋ ਕੁਝ ਹੋ ਵਾਪਰ ਰਿਹੈ, ਉਸ ਤੋਂ ਸਮੁੱਚੀ ਸੰਗਤ ਪੂਰੀ ਤਰ੍ਹਾਂ ਵਾਕਫ਼ ਹੈ। ਪ੍ਰੇਮੀਆਂ ਵੱਲੋਂ ਕਿਤੇ-ਕਿਤੇ ਅਪਣਾਏ ਜਾ ਰਹੇ ਹਿੰਸਕ ਢੰਗ ਤਰੀਕਿਆਂ ਬਾਰੇ ਪੁੱਛੇ ਸੁਆਲ ਦੇ ਉੱਤਰ ‘ਚ ਅਗਿਆਨਤਾ ਪ੍ਰ²ਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਆਪਣੇ ਘਰਾਂ ਦੇ ਡੇਰਿਆਂ ਵਿੱਚ ਵੀ ਨਾਮ ਚਰਚਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਹਰਮੰਦਰ ਸਿੰਘ ਦੇ ਕਤਲ ਉਪਰੰਤ ਡੱਬਵਾਲੀ ਵਿਖੇ ਪ੍ਰੇਮੀਆਂ ਦੀਆਂ ਦੁਕਾਨਾਂ ਤੇ ਘਰਾਂ ਦੀ ਕੀਤੀ ਸਾੜ ਫੂਕ ਨੂੰ ਰੁਕਵਾਉਣ ਲਈ ਪ੍ਰਸ਼ਾਸਨ ਵੱਲੋਂ ਪੇਸ਼ਬੰਦੀਆਂ ਨਾ ਕਰਨ ਸਬੰਧੀ ਉਨ੍ਹਾਂ ਦੇ ਪ੍ਰਤੀਕਰਮ ਬਾਰੇ ਪੁੱਛਣ ਤੇ ਡੇਰਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਉਹ ਸਮੁੱਤ ਬਖ਼ਸ਼ੇ। ਅੰਬਾਲਾ ਦੀ ਇੱਕ ਅਦਾਲਤ ਵੱਲੋਂ ਸਾਧਵੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਸਬੰਧੀ ਦੋਸ਼ ਆਇਦ ਕਰਨ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਦਾਲਤੀ ਪ੍ਰ²ਣਾਲੀ ਵਿੱਚ ਪੂਰਾ ਵਿਸ਼ਵਾਸ ਹੈ, ਸਾਬਤ ਹੋਣ ਤੋਂ ਪਹਿਲਾਂ ਕਿਸੇ ਨੂੰ ਵੀ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ।
ਮੁੰਬਈ ਵਿਖੇ ਬਲਕਾਰ ਸਿੰਘ ਦੇ ਕਤਲ ਸਬੰਧੀ ਹੋਈ ਵਾਰਦਾਤ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਵਾਪਰਨ ਦੀ ਜਾਣਕਾਰੀ ਪੂਨਾ ਵਿਖੇ ਪਹੁੰਚਣ ‘ਤੇ ਹੀ ਮਿਲੀ ਸੀ, ਕਿਉਂਕਿ ਬੁਲਟਪਰੂਫ਼ ਗੱਡੀ ਦੇ ਅੰਦਰ ਪਰਦੇ ਲੱਗੇ ਹੋਣ ਦੀ ਵਜ੍ਹਾ ਕਾਰਨ ਬਾਹਰ ਜੋ ਕੁਝ ਹੋਇਆ ਸੀ, ਉਸ ਨੂੰ ਉਹ ਦੇਖ ਨਹੀਂ ਸਨ ਸਕੇ। ਡੇਰੇ ਵੱਲੋਂ ਦਿੱਤੇ ਇਸ ਅਲਟੀਮੇਟਮ ਵਿਚ ਕੁਝ ਸਿੱਖ ਆਗੂਆਂ ਵਿਰੁੱਧ ਕਾਰਵਾਈ ਨਾ ਕਰਨ ਦੀ ਸੂਰਤ ਵਿਚ 28 ਜੁਲਾਈ ਤੋਂ ਬਾਅਦ 'ਕਰੋ ਜਾਂ ਮਰੋ‘ ਦੀ ਨੀਤੀ ਅਧੀਨ ਕੀਤੀ ਜਾਣ ਵਾਲੀ ਸਿੱਧੀ ਕਾਰਵਾਈ ਬਾਰੇ ਪੁੱਛਣ ਤੇ ਅਗਿਆਨਤਾ ਪ੍ਰਗਟ ਕਰਦਿਆਂ ਡੇਰਾ ਮੁਖੀ ਨੇ ਦਾਅਵਾ ਕੀਤਾ ਕਿ ਨਾ ਤਾਂ ਉਹ ਕੋਈ ਅਖ਼ਬਾਰ ਪੜ੍ਹਦੇ ਹਨ ਅਤੇ ਨਾ ਹੀ ਟੈਲੀਵੀਜ਼ਨ ਦੇਖਦੇ ਹਨ। ਜ਼ਿਕਰਯੋਗ ਹੈ ਕਿ ਸੁਆਲ ਜੁਆਬ ਦੇ ਇਸ ਸੈਸ਼ਨ ਨੂੰ ਪੂਰੀ ਤਰ੍ਹਾਂ ਪ੍ਰਬੰਧਕਾਂ ਵੱਲੋਂ ਸੰਚਾਲਤ ਕੀਤਾ ਜਾ ਰਿਹਾ ਸੀ, ਕਿਉਂਕਿ ਮੀਡੀਆ ਪ੍ਰਤੀਨਿਧਾਂ ਨੂੰ ਮਾਈਕ ਦੁਆਰਾ ਸਿੱਧੇ ਪ੍ਰਸ਼ਨ ਪੁੱਛਣ ਦੀ ਇਜਾਜ਼ਤ ਦੇਣ ਦੀ ਬਜਾਏ ਉਨ੍ਹਾਂ ਤੋਂ ਲਿਖਤੀ ਸੁਆਲ ਤਿਆਰ ਕਰਕੇ ਚਿੱਟਾਂ ਡੇਰਾ ਮੁਖੀ ਨੂੰ ਸੌਂਪੀਆਂ ਜਾਂਦੀਆਂ ਸਨ। ਸਿੱਟੇ ਵਜੋਂ ਵਿਵਾਦਾਂ ਵਾਲੇ ਸੁਆਲਾਂ ਨੂੰ ਜਾਂ ਤਾਂ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਸੀ, ਜਾਂ ਘੜਿਆ ਘੜਾਇਆ ਉੱਤਰ ਇਹੀ ਮਿਲਦਾ ਸੀ ਕਿ ਪ੍ਰਬੰਧਕਾਂ ਨਾਲ ਗੱਲ ਕਰੋ। ਡੇਰਾ ਮੁਖੀ ਦੀ ਪੇਸ਼ਕਸ਼ ਬਾਰੇ ਜਦ ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਸੰਪਰਕ ਕੀਤਾ, ਤਾਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਗੁਨਾਹ ਉਸ ਨੇ ਕੀਤੇ ਹਨ, ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿਚ ਮੁਆਫ਼ ਨਹੀਂ ਕੀਤਾ ਜਾ ਸਕਦਾ। ਡੇਰਾ ਮੁਖੀ ‘ਤੇ ਪੰਜਾਬ ਤੇ ਹਰਿਆਣਾ ਦੇ ਹਾਲਾਤ ਖ਼ਰਾਬ ਕਰਨ ਦੇ ਦੋਸ਼ ਲਾਉਾਂਦਿਆਂçਾਦੂਵਾਲ ਨੇ ਕਿਹਾ ਕਿ ਉਹ ਆਪਣੇ ਅਨੁਆਈਆਂ ਨੂੰ ਹਥਿਆਰ ਤਕਸੀਮ ਕਰਕੇ ਖ਼ੂਨ ਖ਼ਰਾਬਾ ਕਰਵਾਉਣ ਲਈ ਯਤਨਸ਼ੀਲ ਹੈ।

ਇਰਾਨ ‘ਚ ਹੱਤਿਆ, ਬਲਾਤਕਾਰ, ਹੱਥਿਆਰਬੰਦ ਲੁੱਟਖੋਹ ਅਤੇ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਨ ਦੇ ਦੋਸ਼ ‘ਚ 29 ਵਿਅਕਤੀਆਂ ਨੂੰ ਫਾਂਸੀ

ਨਵੀਂ ਦਿੱਲੀ, 27 ਜੁਲਾਈ 2008 -: ਇਰਾਨ ਦੀ ਰਾਜਧਾਨੀ ਤਹਿਰਾਨ ਵਿਚ 29 ਵਿਅਕਤੀਆਂ ਨੂੰ ਫਾਂਸੀ ‘ਤੇ ਚਾੜਿਆ ਗਿਆ। ਇਹ ਜਾਣਕਾਰੀ ਇਰਾਨ ਦੇ ਮੀਡੀਆ ਨੇ ਦਿੱਤੀ ਹੈ। ਫਾਂਸੀ ‘ਤੇ ਲਟਕਾਏ ਗਏ ਵਿਅਕਤੀਆਂ ‘ਤੇ ਹੱਤਿਆ, ਬਲਾਤਕਾਰ, ਹੱਥਿਆਰਬੰਦ ਲੁੱਟਖੋਹ ਅਤੇ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਨ ਦੇ ਦੋਸ਼ ਸਨ। ਇਨ੍ਹਾਂ ਨੂੰ ਇਰਾਨ ਦੀ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਸਾਰਿਆਂ ਨੂੰ ਐਤਵਾਰ ਦੀ ਸਵੇਰ ਤਹਿਰਾਨ ਦੀ ਈਵਿਨ ਜੇਲ੍ਹ ਵਿਚ ਸੂਲ਼ੀ ‘ਤੇ ਲਟਕਾਇਆ ਗਿਆ ਹੈ। ਇਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਦੱਸਿਆ ਕਿ ਜਿਨ੍ਹਾਂ 29 ਵਿਅਕਤੀਆਂ ਨੂੰ ਫਾਂਸੀ ਉੱਤੇ ਲਟਕਾਇਆ ਗਿਆ, ਉਨ੍ਹਾਂ ਵਿਚ ਸਾਰੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਖਤਰਨਾਕ ਡਕੈਤ ਹਨ। ਇਰਾਨ ਵਿਚ ਇਸ ਸਾਲ 100 ਤੋਂ ਵੱਧ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਕ ਮਨੁੱਖੀ ਅਧਿਕਾਰ ਸੰਗਠਨ ਨੇ ਦੱਸਿਆ ਕਿ ਪਿਛਲੇ ਸਾਲ ਇਰਾਨ ਨੇ 317 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ। ਇਨ੍ਹਾਂ ਅੰਕੜਿਆਂ ਦੇ ਹਿਸਾਬ ਨਾਲ ਚੀਨ ਦੇ ਬਾਅਦ ਇਰਾਨ ਵਿਚ ਸਭ ਤੋਂ ਵੱਧ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਪਾਕਿ ‘ਚ ਆਈਐਸਆਈ ਹੁਣ ਗ੍ਰਹਿ ਮੰਤਰਾਲੇ ਦੇ ਅਧੀਨ ਇਸਲਾਮਾਬਾਦ, 27 ਜੁਲਾਈ 2008 - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਦੇਸ਼ ਦੀ ਪ੍ਰਮੁੱਖ ਖੁਫੀਆ ਏਜੰਸੀ ਇੰਟਰ ਸਰਵਿਸੇਜ਼ ਇੰਟੈਲੀਜੈਂਸ ਏਜੰਸੀ (ਆਈਐਸਆਈ) ਨੂੰ ਗ੍ਰਹਿ ਮੰਤਰਾਲੇ ਦੇ ਅਧੀਨ ਕਰਨ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਵਿਸ਼ੇਸ਼ ਕਰਕੇ ਫੌਜ ਲਈ ਖੁਫੀਆ ਏਜੰਸੀ ਦੇ ਰੂਪ ਵਿਚ ਕੰਮ ਕਰਨ ਵਾਲੀ ਆਈਐਸਆਈ ਨੇ ਪਹਿਲਾਂ ਕਈ ਸਰਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸਦੇ ਨਾਲ ਹੀ ਆਈਐਸਆਈ ਨੇ ਵਿਸ਼ੇਸ਼ ਰੂਪ ਨਾਲ ਭਾਰਤ ਅਤੇ ਅਫਗਾਨਿਸਤਾਨ ਨਾਲ ਸਬੰਧਤ ਦੇਸ਼ ਦੀ ਵਿਦੇਸ਼ ਨੀਤੀ ਅਤੇ ਸੁਰੱਖਿਆ ਨੀਤੀਆਂ ਨੂੰ ਪ੍ਰਭਾਵਿਤ ਕੀਤਾ ਹੈ। ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਖੁਫੀਆ ਬਿਊਰੋ ਅਤੇ ਆਈਐਸਆਈ ਦੇ ਪ੍ਰਸ਼ਾਸਨਿਕ, ਵਿੱਤੀ ਅਤੇ ਕਾਰਜਕਾਰੀ ਕੰਟਰੋਲ ਨੂੰ ਤੁਰੰਤ ਗ੍ਰਹਿ ਮੰਤਰਾਲੇ ਦੇ ਅਧੀਨ ਕਰਨ ਦੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ ਦੇ ਬਾਅਦ ਸਰਕਾਰ ਦੁਆਰਾ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ‘ਤੇ ਆਪਣਾ ਕਬਜ਼ਾ ਕਰਨ ਦਾ ਇਹ ਪਹਿਲਾ ਫੈਸਲਾ ਹੈ। ਸੁਰੱਖਿਆ ਮਾਹਰ ਤਲਤ ਮਸੂਦ ਨੇ ਕਿਹਾ ਕਿ ਇਹ ਸੁਰੱਖਿਆ ਏਜੰਸੀਆਂ ‘ਤੇ ਨਾਗਰਿਕ ਨਜ਼ਰ ਰੱਖਣ ਲਈ ਉਠਾਇਆ ਗਿਆ ਇਕ ਕਦਮ ਹੈ ਅਤੇ ਇਹ ਇਕ ਚੰਗਾ ਫੈਸਲਾ ਹੈ। ਪਾਕਿਸਤਾਨ ਵਿਚ ਜਿੱਥੇ ਆਜ਼ਾਦੀ ਦੇ ਬਾਅਦ ਕਰੀਬ ਅੱਧੇ ਸਮੇਂ ਤੱਕ ਫੌਜੀ ਸਰਕਾਰਾਂ ਦਾ ਰਾਜ ਰਿਹਾ ਹੈ, ਉੱਥੇ ਫੌਜ ਨਾਲ ਜੁੜੇ ਮਾਮਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਸਾਲ 1999 ਵਿਚ ਇਕ ਜਨਰਲ ਦੇ ਰੂਪ ਵਿਚ ਸੱਤਾ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਨੇ ਆਪਣਾ ਫੌਜੀ ਅਹੁਦਾ ਇਸ ਸਾਲ ਨਵੰਬਰ ਵਿਚ ਹੀ ਛੱਡਿਆ ਹੈ।

'ਨਵੀਂ ਦਿੱਲੀ ਬਚਾ ਸਕਦੇ ਹੋ ਤਾਂ ਬਚਾ ਲਓ‘

ਨਵੀਂ ਦਿੱਲੀ, 27 ਜੁਲਾਈ 2008 - ਅਹਿਮਦਾਬਾਦ ‘ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਇਕ ਟੀ.ਵੀ. ਚੈਨਲ ਨੂੰ ਧਮਕੀ ਭਰੇ ਦੋ ਈ-ਮੇਲ ਮਿਲੇ ਹਨ। ਐਤਵਾਰ ਸਵੇਰੇ 4:01 ਵਜੇ ਮਿਲੇ ਪਹਿਲੇ ਈ-ਮੇਲ ਦੇ ਮੁਤਾਬਕ ਛੇਤੀ ਹੀ ਨਵੀਂ ਦਿੱਲੀ ਵਿਚ ਬੰਬ ਧਮਾਕਾ ਹੋਣ ਜਾ ਰਿਹਾ ਹੈ। ਰਿਆਦ ਤੋਂ ਭੇਜੇ ਗਏ ਇਸ ਈਮੇਲ ਵਿਚ ਚੁਣੌਤੀ ਦਿੱਤੀ ਗਈ ਹੈ ਕਿ ਜੇਕਰ ਨਵੀਂ ਦਿੱਲੀ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ। ਇਸਦੇ ਬਾਅਦ ਐਤਵਾਰ ਨੂੰ ਹੀ ਦੁਪਹਿਰ 12.33 ਵਜੇ ਇਕ ਹੋਰ ਈਮੇਲ ਮਿਲਿਆ, ਜਿਸ ਵਿਚ ਮੁਸਲਿਮ ਅਦਾਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਮੁਸਲਿਮ ਸਿਤਾਰਿਆਂ ਨੇ ਫਿਲਮਾਂ ਵਿਚ ਕੰਮ ਕਰਨਾ ਬੰਦ ਨਹੀਂ ਕੀਤਾ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਪਹਿਲੀ ਅਤੇ ਆਖਰੀ ਚੇਤਾਵਨੀ ਹੈ। ਟੀਵੀ ਚੈਨਲ ਨੇ ਇਨ੍ਹਾਂ ਈਮੇਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸਦੀ ਜਾਣਕਾਰੀ ਖੁਫੀਆ ਏਜੰਸੀਆਂ ਨੂੰ ਦੇ ਦਿੱਤੀ ਹੈ।

ਸੋਮਨਾਥ ਆਪਣੇ ਖਿਲਾਫ ਫੈਲਾਈ ਜਾ ਰਹੀ ਝੂਠੀ ਅਫਵਾਹ ਦਾ ਜਵਾਬ ਦੇਣਗੇ

ਨਵੀਂ ਦਿੱਲੀ, 27 ਜੁਲਾਈ 2008 -ਲੋਕਸਭਾ ਦੇ ਸਪੀਕਰ ਸੋਮਨਾਥ ਚੈਟਰਜੀ ਨੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਕੱਢੇ ਜਾਣ ਦੇ ਬਾਅਦ ਪਹਿਲੀ ਵਾਰ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਹੁਣ ਉਹ ਪਾਰਟੀ ਦੀ ਨਜ਼ਰ ਵਿਚ ਪਾਪੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਇਕ-ਦੋ ਦਿਨ ਵਿਚ ਆਪਣੇ ਖਿਲਾਫ ਫੈਲਾਈ ਜਾ ਰਹੀ ਝੂਠੀ ਅਫਵਾਹ ਦਾ ਜਵਾਬ ਦੇਣਗੇ। ਕੋਲਕਾਤਾ ਦੇ ਅੰਗਰੇਜ਼ੀ ਦੈਨਿਕ 'ਦਿ ਟੈਲੀਗ੍ਰਾਫ‘ ਨੇ ਚੈਟਰਜੀ ਦੇ ਹਵਾਲੇ ਨਾਲ ਕਿਹਾ ਕਿ ਮੈਂ ਹੁਣ ਮਾਕਪਾ ਦੀ ਨਜ਼ਰ ਵਿਚ ਪਾਪੀ ਹੋ ਗਿਆ ਹਾਂ। ਇਸ ਲਈ ਮੈਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਬੋਲਪੁਰ ਤੋਂ ਸਾਂਸਦ ਚੈਟਰਜੀ ਨੇ ਖੱਬੀ ਧਿਰ ਦੁਆਰਾ ਕੇਂਦਰ ਤੋਂ ਹਿਮਾਇਤ ਵਾਪਸ ਲੈਣ ਦੇ ਫੈਸਲੇ ਦੇ ਬਾਅਦ ਪਾਰਟੀ ਦੀ ਉਸ ਸਲਾਹ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਲੋਕਸਭਾ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ। ਇਸਤੋਂ ਬਾਅਦ ਹੀ ਖੱਬੀ ਧਿਰ ਨੇ ਉਨ੍ਹਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਵਿਸ਼ਵਾਸਘਾਤੀ ਕਰਾਰ ਦੇ ਦਿੱਤਾ ਸੀ। ਇਸ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸੋਮਨਾਥ ਨੇ ਕਿਹਾ ਕਿ ਉਹ ਜੋ ਵੀ ਕਹਿ ਰਹੇ ਹਨ, ਕਹਿੰਦੇ ਰਹਿਣ, ਮੈਂ ਦੇਖਣਾ ਚਾਹੁੰਦਾ ਹਾਂ ਕਿ ਉਹ ਕਿਸ ਹੱਦ ਤੱਕ ਨੀਚੇ ਜਾ ਸਕਦੇ ਹਨ। ਗੌਰਤਲਬ ਹੈ ਕਿ ਚੈਟਰਜੀ ‘ਤੇ ਭਰੋਸੇ ਦੇ ਵੋਟ ਵਾਲੇ ਦਿਨ ਸਰਕਾਰ ਦੀ ਹਿਮਾਇਤ ਕਰਨ ਦੇ ਦੋਸ਼ ਵੀ ਲੱਗੇ ਸਨ। ਇਸ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਮੈਂ ਨਿਰਪੱਖ ਹੋ ਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਦੀ ਪਾਲਣਾ ਕੀਤੀ ਹੈ। ਚੈਟਰਜੀ ਨੇ ਇਹ ਵੀ ਕਿਹਾ ਕਿ ਉਹ 11 ਅਗਸਤ ਦੇ ਬਾਅਦ ਤੈਅ ਕਰਨਗੇ ਕਿ ਉਹ ਅਹੁਦੇ ‘ਤੇ ਬਣੇ ਰਹਿਣ ਜਾਂ ਨਹੀਂ।

ਸੂਬਿਆਂ ਨੂੰ ਆਪਣੀਆਂ ਖੁਫੀਆ ਏਜੰਸੀਆਂ ਚੌਕਸ ਰੱਖਣ ਦੇ ਹੁਕਮ

ਨਵੀਂ ਦਿੱਲੀ, 27 ਜੁਲਾਈ 2008-24 ਘੰਟਿਆਂ ਦੇ ਅੰਦਰ-ਅੰਦਰ ਦੋ ਸੂਬਿਆਂ ਦੀਆਂ ਰਾਜਧਾਨੀਆਂ ਬੰਗਲੌਰ ਅਤੇ ਅਹਿਮਦਾਬਾਦ ਨੂੰ ਅੱਤਵਾਦੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੇ ਮੱਦੇਨਜ਼ਰ ਕੇਂਦਰ ਨੇ ਸਾਰੇ ਸੂਬਿਆਂ ਨੂੰ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਅਤੇ ਆਪਣੀਆਂ ਖੁਫੀਆ ਏਜੰਸੀਆਂ ਨੂੰ ਚੌਕਸ ਰੱਖਣ ਦੇ ਹੁਕਮ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦੀ ਅਗਵਾਈ ਵਿਚ ਹੋਈ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ ਵਿਚ ਸੂਬਿਆਂ ਨੂੰ ਅੱਤਵਾਦ ਨਾਲ ਨਜਿੱਠਣ ਲਈ ਢੁੱਕਵੇ ਕਦਮ ਉਠਾਉਣ ਅਤੇ ਖਾਸ ਕਰਕੇ ਆਪਣੀਆਂ ਖੁਫੀਆ ਏਜੰਸੀਆਂ ਨੂੰ ਚੌਕਸ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸਤੋਂ ਇਲਾਵਾ ਛੇਤੀ ਹੀ ਮੁੱਖ ਮੰਤਰੀਆਂ ਦੀ ਮੀਟਿੰਗ ਸੱਦਣ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਮੀਟਿੰਗ ਵਿਚ ਕੈਬਨਿਟ ਸਕੱਤਰ ਕੇ.ਐਮ. ਚੰਦਰਸ਼ੇਖਰ, ਗ੍ਰਹਿ ਸਕੱਤਰ ਮਧੁਕਰ ਗੁਪਤ, ਖੁਫੀਆ ਬਿਊਰੋ ਦੇ ਡਾਇਰੈਕਟਰ ਪੀ.ਸੀ. ਹਲਦਾਰ ਤੋਂ ਇਲਾਵਾ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਸੂਬਿਆਂ ਨੂੰ ਕਾਨੂੰਨ ਵਿਵਸਥਾ ਨੂੰ ਦਰੁਸਤ ਬਣਾਈ ਰੱਖਣ ਲਈ ਢੁੱਕਵੇ ਕਦਮ ਉਠਾਉਣ ਲਈ ਕਿਹਾ ਗਿਆ ਹੈ। ਸੂਬਿਆਂ ਨੂੰ ਪੁਲਿਸ ਫੋਰਸ ਮਜ਼ਬੂਤ ਕਰਨ ਲਈ ਆਪਣੇ ਬਜਟ ਵਿਚ ਵਧੇਰੇ ਧਨ ਰੱਖਣ ਦੇ ਵੀ ਹੁਕਮ ਦਿੱਤੇ ਗਏ ਹਨ। ਕੇਂਦਰ ਨੇ ਕਿਹਾ ਕਿ ਸੂਬਿਆਂ ਨੂੰ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕਾਨੂੰਨ ਬਣਾਉਣੇ ਚਾਹੀਦੇ ਹਨ। ਕੇਂਦਰ ਨੇ ਕਿਹਾ ਕਿ ਸੂਬਿਆਂ ਨੂੰ ਆਪਣੀਆਂ ਖੁਫੀਆ ਏਜੰਸੀਆਂ ਨੂੰ ਚੌਕਸ ਰੱਖਣਾ ਚਾਹੀਦਾ ਹੈ। ਕੇਂਦਰੀ ਖੁਫੀਆ ਏਜੰਸੀਆਂ ਦਾ ਕੰਮਕਾਜ ਕੌਮਾਂਤਰੀ ਏਜੰਸੀਆਂ ਨਾਲ ਤਾਲਮੇਲ ਕਰਨਾ ਹੈ ਅਤੇ ਖੁਫੀਆ ਬਿਊਰੋ ਨੂੰ ਉਨ੍ਹਾਂ ਤੋਂ ਜੋ ਵੀ ਸੂਚਨਾ ਮਿਲਦੀ ਹੈ, ਉਸਨੂੰ ਉਹ ਸੂਬਿਆਂ ਨੂੰ ਮੁਹੱਈਆ ਕਰਵਾਉਂਦਾ ਹੈ। ਸੂਤਰਾਂ ਅਨੁਸਾਰ ਕੇਂਦਰ ਅਤੇ ਸੂਬਿਆਂ ਵਿਚਾਲੇ ਅੱਤਵਾਦ ਨਾਲ ਨਜਿੱਠਣ ਲਈ ਲਗਾਤਾਰ ਸੰਪਰਕ ਹੁੰਦਾ ਰਹਿੰਦਾ ਹੈ। ਪਹਿਲਾਂ ਵੀ ਜੋ ਉੱਚ ਪੱਧਰੀ ਮੀਟਿੰਗਾਂ ਹੋਈਆਂ ਹਨ, ਉਨ੍ਹਾਂ ਵਿਚ ਸੂਬਿਆਂ ਵਲੋਂ ਕੋਈ ਵੀ ਸ਼ਿਕਾਇਤ ਨਹੀਂ ਰਹੀ।

ਲੋਕ ਸਭਾ ਵਿੱਚ ਰਿਸ਼ਵਤਕਾਂਡ ਦੀ ਟੇਪ ਜਨਤਕ ਕੀਤੀ ਜਾਵੇ: ਅਡਵਾਨੀ

ਨਵੀਂ ਦਿੱਲੀ, 27 ਜੁਲਾਈ 2008- ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਹੈ ਕਿ ਰਿਸ਼ਵਤ ਮਾਮਲੇ ’ਤੇ ਜੋ ਟੇਪ ਬਣੀ ਹੈ, ਉਸ ਨੂੰ ਜਨਤਾ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸੂਚਨਾ ਦੇ ਅਧਿਕਾਰ ਤਹਿਤ ਇਹ ਟੇਪ ਵੇਖਣ ਦਾ ਹੱਕ ਹੈ। ਭਾਜਪਾ ਆਗੂ ਨੇ ਲੋਕ ਸਭਾ ਦੇ ਸਪੀਕਰ ਸੋਮਨਾਥ ਚੈਟਰਜੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਵਾਲੇ ਤਿੰਨ ਸੰਸਦ ਮੈਂਬਰਾਂ ਦੁਆਰਾ ਲੋਕ ਸਭਾ ਵਿੱਚ ਨੋਟਾਂ ਦੀਆਂ ਗੁੱਡੀਆਂ ਦਿਖਾਏ ਜਾਣ ਦੀ ਘਟਨਾ ਨੂੰ ਪੂਰੇ ਦੇਸ਼ ਦੇ ਕਰੋੜਾਂ ਲੋਕਾਂ ਨੇ ਦੇਖਿਆ। ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿਸ ਟੀਵੀ ਚੈਨਲ ਨੇ ਇਸ ਰਿਸ਼ਵਤ ਕਾਂਡ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ ਉਸ ਨੂੰ ਜਨਤਾ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਲੋਕਾਂ ਦੇ ਸੂਚਨਾ ਦੇ ਅਧਿਕਾਰ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਇਸ ਟੇਪ ਨੂੰ ਬਿਨਾਂ ਕਿਸੇ ਦੇਰੀ ਤੋਂ ਜਨਤਕ ਕੀਤਾ ਜਾਵੇ। ਸ੍ਰੀ ਅਡਵਾਨੀ ਨੇ ਕਿਹਾ ਕਿ ਇਹ ਦੁਖਭਰੀ ਗੱਲ ਹੈ ਕਿ ਇੱਕ ਨਿੱਜੀ ਟੀਵੀ ਚੈਨਲ ਜਾਂਚ ਦੀ ਸਮੱਗਰੀ ਨੂੰ ਨਿੱਜੀ ਸੰਪਤੀ ਸਮਝ ਰਿਹਾ ਹੈ ਅਤੇ ਉਹ ਇਸ ਨੂੰ ਦਿਖਾਉਣ ਲਈ ਮਨਮਰਜ਼ੀ ਵਾਲੇ ਢੰਗ ਨਾਲ ਮਨਾ ਕਰ ਰਿਹਾ ਹੈ। ਗੌਰਤਲਬ ਹੈ ਕਿ 22 ਜੁਲਾਈ ਨੂੰ ਲੋਕ ਸਭਾ ਵਿੱਚ ਭਾਜਪਾ ਦੇ 3 ਸੰਸਦ ਮੈਂਬਰਾਂ ਅਸ਼ੋਕ ਅਰਗਲ, ਮਹਾਂਵੀਰ ਸਿੰਘ ਭਗੋਰਾ ਅਤੇ ਫੱਗਣ ਸਿੰਘ ਕੁਲਸਤੇ ਨੇ ਸਦਨ ਵਿੱਚ ਨੋਟਾਂ ਦੀਆਂ ਗੁੱਡੀਆਂ ਨੂੰ ਲਹਿਰਾ ਦੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਯੁੂਪੀਏ ਦੀ ਸਰਕਾਰ ਨੇ ਭਰੋਸੇ ਦੇ ਵੋਟ ਦੌਰਾਨ ਲਾਂਭੇ ਰਹਿਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੈ।

ਹੁਣ ਕੇਰਲ ‘ਚ ਬੰਬ ਧਮਾਕਿਆਂ ਦੀ ਧਮਕੀ

ਤਿਰੁਵਨੰਤਪੁਰਮ, 27 ਜੁਲਾਈ 2008 - ਬੰਗਲੌਰ ਅਤੇ ਅਹਿਮਦਾਬਾਦ ਦੇ ਬਾਅਦ ਹੁਣ ਕੇਰਲ ‘ਚ ਲੜੀਵਾਰ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇ ਬਾਅਦ ਕਰਨਾਟਕ ਵਿਚ ਸੁਰੱਖਿਆ ਦੇ ਸਖਤ ਬੰਦੋਬਸਤ ਕਰ ਦਿੱਤੇ ਗਏ ਹਨ। ਧਮਕੀ ਭਰਿਆ ਫੋਨ ਪਾਕਿਸਤਾਨ ਤੋਂ ਕਰਨਾਟਕ ਦੇ ਇਕ ਪੱਤਰਕਾਰ ਨੂੰ ਆਇਆ ਹੈ। ਕੇਰਲ ਪੁਲਿਸ ਮੁਖੀ ਰਮਣ ਸ੍ਰੀਵਾਸਤਵ ਨੇ ਦੱਸਿਆ ਕਿ ਮੈਨੂੰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕੇਰਲ ‘ਤੇ ਅੱਤਵਾਦੀ ਹਮਲਿਆਂ ਦੇ ਖਤਰੇ ਦੀ ਜਾਣਕਾਰੀ ਦਿੱਤੀ ਹੈ। ਅਸੀਂ ਉਸ ਪੱਤਰਕਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ, ਜਿਸਨੂੰ ਇਸ ਸਬੰਧ ਵਿਚ ਪਹਿਲਾ ਫੋਨ ਦੁਪਹਿਰ ਇਕ ਵਜੇ ਅਤੇ ਦੂਜਾ ਫੋਨ ਦੁਪਹਿਰ ਬਾਅਦ ਸਾਢੇ ਤਿੰਨ ਵਜੇ ਆਇਆ। ਪੁਲਿਸ ਮੁਖੀ ਨੇ ਦੱਸਿਆ ਕਿ ਸੂਬੇ ਵਿਚ ਸੁਰੱਖਿਆ ਸਥਿਤੀ ਦੇ ਜਾਇਜ਼ੇ ਲਈ ਇਕ ਉੱਚ ਪੱਧਰੀ ਮੀਟਿੰਗ ਸੱਦੀ ਗਈ ਹੈ। ਸ੍ਰੀਵਾਸਤਵ ਨੇ ਦੱਸਿਆ ਕਿ ਅਸੀਂ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਸਾਰੇ ਜਵਾਨ ਸੜਕਾਂ ‘ਤੇ ਗਸ਼ਤ ਕਰ ਰਹੇ ਹਨ। ਅਸੀਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਜਨਤਕ ਥਾਵਾਂ ‘ਤੇ ਨਜ਼ਰ ਰੱਖੀ ਹੋਈ ਹੈ। ਸੁਰੱਖਿਆ ਵਿਵਸਥਾ ਵਿਚ ਬੰਬ ਨਿਰੋਧਕ ਦਸਤੇ ਅਤੇ ਫੌਜੀ ਦਸਤੇ ਵੀ ਸ਼ਾਮਲ ਹਨ।

ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਿਮੀ ਅੱਤਵਾਦੀ ਗ੍ਰਿਫਤਾਰ

ਅਹਿਮਦਾਬਾਦ, 27 ਜੁਲਾਈ 2008 - ਅਹਿਮਦਾਬਾਦ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿਮੀ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਧਮਾਕੇ ਦੇ ਸਿਲਸਿਲੇ ਵਿਚ ਇਹ ਪਹਿਲੀ ਗ੍ਰਿਫਤਾਰੀ ਹੈ। ਉੱਧਰ ਪੁਲਿਸ ਨੇ ਐਤਵਾਰ ਨੂੰ ਸੂਰਤ ਵਿਚ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਅਤੇ ਇਕ ਬੰਬ ਬਰਾਮਦ ਕੀਤਾ ਹੈ ਜਦੋਂਕਿ ਅਹਿਮਦਾਬਾਦ ਵਿਚ ਮਿਲੇ ਇਕ ਬੰਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਧਮਾਕਿਆਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 45 ਹੋ ਗਈ ਹੈ। ਅਹਿਮਦਾਬਾਦ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਬਦੁੱਲ ਹਲੀਮ ਨਾਮਕ ਸਿਮੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਲ 2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਵੀ ਪੁਲਿਸ ਨੂੰ ਉਸਦੀ ਤਲਾਸ਼ ਸੀ। ਉਨ੍ਹਾਂ ਨੇ ਦੱਸਿਆ ਕਿ ਇਸਦੀ ਰਿਪੋਰਟ ਮਿਲੀ ਸੀ ਕਿ ਉਹ ਦਿੱਲੀ ਵਿਚ ਛੁਪਿਆ ਹੋਇਆ ਹੈ ਅਤੇ ਅਸੀਂ ਇਸ ਸਬੰਧੀ ਦਿੱਲੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਦਿੱਲੀ ਅਪਰਾਧ ਸ਼ਾਖਾ ਨੇ ਤਲਾਸ਼ੀ ਮੁਹਿੰਮ ਦੇ ਦੌਰਾਨ ਉਸਨੂੰ ਗ੍ਰਿਫਤਾਰ ਕੀਤਾ ਹੈ। ਅਹਿਮਦਾਬਾਦ ਦੇ ਅਮਰੈਵਾੜੀ ਵਿਚ ਕੂੜੇ ਦੇ ਇਕ ਡੱਬੇ ਵਿਚ ਮਿਲੇ ਬੰਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਸੂਰਤ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਬਾਹਰੀ ਹਿੱਸੇ ਪੁਨਾਗਮ ਇਲਾਕੇ ਵਿਚ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਇਕ ਕਾਰ ਜ਼ਬਤ ਕੀਤੀ ਗਈ ਹੈ। ਇਸ ਕਾਰ ਦਾ ਨੰਬਰ ਸੀਜੇ-ਸੀਡੀ 3569 ਹੈ ਪਰ ਜਾਂਚ ਦੇ ਬਾਅਦ ਕਾਰ ਦਾ ਨੰਬਰ ਫਰਜ਼ੀ ਨਿਕਲਿਆ। ਉੱਧਰ ਸੂਰਤ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਿਨੇਮਾ ਹਾਲ ਮਾਲਕਾਂ ਨੂੰ ਆਪਣੇ ਸ਼ੋਅ ਮੁਲਤਵੀ ਕਰਨ ਲਈ ਕਿਹਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ ਸ਼ਾਪਿੰਗ ਮਾਲ ਨੂੰ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਉੱਧਰ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਨਵੀਂ ਦਿੱਲੀ ਵਿਚ ਦੇਸ਼ ਦੀ ਸੁਰੱਖਿਆ ਹਾਲਤ ਦੀ ਸਮੀਖਿਆ ਲਈ ਇਕ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੰਕਟ ਦੀ ਇਸ ਘੜੀ ਵਿਚ ਗੁਜਰਾਤ ਸਰਕਾਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੇਸ਼ ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਅਤੇ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦੇ ਸੋਮਵਾਰ ਨੂੰ ਅਹਿਮਦਾਬਾਦ ਦੌਰੇ ‘ਤੇ ਜਾਣ ਦੀ ਸੰਭਾਵਨਾ ਹੈ।

ਭਾਰਤ ’ਚ ਬੰਬ ਧਮਾਕਿਆਂ ਦਾ ਸਿਲਸਿਲਾ ਜਾਰੀ, ਤੀਜੇ ਦਿਨ ਹੋਇਆ ਝਾਰਖੰਡ ‘ਚ ਬੱਸ ਅੱਡੇ ‘ਤੇ ਬੰਬ ਧਮਾਕਾ, 6 ਜ਼ਖ਼ਮੀ

ਨਵੀਂ ਦਿੱਲੀ, 27 ਜੁਲਾਈ 2008 -: ਭਾਰਤ ‘ਚ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਬੰਬ ਧਮਾਕਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਐਤਵਾਰ ਨੂੰ ਤੜਕੇ ਝਾਰਖੰਡ ਦੇ ਗੌਡਾ ਜ਼ਿਲ੍ਹੇ ‘ਚ ਇੱਕ ਬੱਸ ਅੱਡੇ ‘ਤੇ ਤੜਕੇ ਸਵਾ 5 ਵਜੇ ਹੋਏ ਇੱਕ ਬੰਬ ਧਮਾਕੇ ‘ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਖ਼ੁਫ਼ੀਆ ਸੂਤਰਾਂ ਅਨੁਸਾਰ ਅੱਤਵਾਦੀ ਅਨਸਰ ਅਜਿਹੀਆਂ ਕਾਰਵਾਈਆਂ ਦੇਸ਼ ਦੇ ਆਜ਼ਾਦੀ ਦਿਵਸ ਨੂੰ ਧਿਆਨ ‘ਚ ਰਖਦਿਆਂ ਕਰ ਰਹੇ ਹਨ। ਹਰ ਸਾਲ ਖ਼ੁਫ਼ੀਆ ਏਜੰਸੀਆਂ ਨੂੰ ਇਹੋ ਖ਼ਦਸ਼ਾ ਰਹਿੰਦਾ ਹੈ ਕਿ ਸਮਾਜ ਵਿਰੋਧੀ ਅਨਸਰ ਕਿਤੇ ਆਪਣੇ ਹਮਲੇ ਅਜਿਹੇ ਰਾਸ਼ਟਰੀ ਤਿਉਹਾਰਾਂ ਮੌਕੇ ਵਧਾ ਨਾ ਦੇਣ ਅਤੇ ਇਸ ਵਾਰ ਖ਼ੁਫ਼ੀਆ ਏਜੰਸੀਆਂ ਦਾ ਇਹ ਖ਼ਦਸ਼ਾ ਠੀਕ ਹੀ ਜਾਪ ਰਿਹਾ ਹੈ। ਚੇਤੇ ਰਹੇ ਕਿ ਲੜੀਵਾਰ ਬੰਬ ਧਮਾਕਿਆਂ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਈ ਸੀ, ਜਦੋਂ ਇੱਕ ਤੋਂ ਬਾਅਦ ਇੱਕ ਅੱਠ ਧਮਾਕੇ ਹੋਏ ਸਨ ਅਤੇ ਦੋ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ ਤੇ ਤਿੰਨ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਸਨਿੱਚਰਵਾਰ ਸ਼ਾਮ ਨੂੰ ਗੁਜਰਾਤ ‘ਚ ਅਹਿਮਦਾਬਾਦ ਵਿਖੇ ਇੱਕ ਤੋਂ ਬਾਅਦ ਇੱਕ 17 ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 45 ਵਿਅਕਤੀ ਮਾਰੇ ਗਏ ਅਤੇ 150 ਹੋਰ ਜ਼ਖ਼ਮੀ ਹੋ ਗਏ। ਅੱਜ ਝਾਰਖੰਡ ‘ਚ ਹੋਏ ਬੰਬ ਧਮਾਕੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਬੱਸ ਅੱਡੇ ‘ਤੇ ਫਟਣ ਵਾਲ਼ਾ ਬੰਬ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ, ਇਸੇ ਲਈ ਕੋਈ ਵੱਡਾ ਨੁਕਸਾਨ ਹੋਣੋਂ ਟਲ਼ ਗਿਆ। ਜ਼ਖ਼ਮੀਆਂ ਦੀ ਹਾਲਤ ਵੀ ਖ਼ਤਰੇ ਤੋਂ ਬਾਹਰ ਹੈ। ਬੰਬ ਇੱਕ ਬੈਗ ਵਿੱਚ ਰੱਖਿਆ ਹੋਇਆ ਸੀ। ਪੁਲਿਸ ਨੇ ਇਸ ਨੂੰ ਅੱਤਵਾਦੀਆਂ ਦਾ ਕਾਰਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਬੰਗਲੌਰ ‘ਚ ਅੱਠ ਧਮਾਕਿਆਂ ਦੇ ਇਕ ਦਿਨ ਬਾਅਦ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਸਨਿੱਚਰਵਾਰ ਨੂੰ 17 ਲੜੀਵਾਰ ਬੰਬ ਧਮਾਕੇ ਹੋਏ ਜਿਸਦੇ ਸਿੱਟੇ ਵਜੋਂ 45 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 150 ਵਿਅਕਤੀ ਫੱਟੜ ਹੋ ਗਏ।

ਅਫਗਾਨਿਸਤਾਨ ਦੇ ਦੱਖਣ-ਪੂਰਵ ਵਿਚ ਨਾਟੋ ਦੇ ਹਮਲੇ ‘ਚ 70 ਤਾਲਿਬਾਨੀ ਢੇਰ

ਖੋਸਤ, 27 ਜੁਲਾਈ 2008 (ਹ.ਬ.): ਅਫਗਾਨਿਸਤਾਨ ਦੇ ਦੱਖਣ-ਪੂਰਵ ਵਿਚ ਸਥਿਤ ਖੋਸਤ ਰਾਜ ਵਿਚ ਐਤਵਾਰ ਨੂੰ ਨਾਟੋ ਦੇ ਹਵਾਈ ਹਮਲੇ ਵਿਚ ਕਰੀਬ 70 ਤਾਲਿਬਾਨ ਅੱਤਵਾਦੀ ਮਾਰੇ ਗਏ। ਸਥਾਨਕ ਸਵਰਨਰ ਅਰਸਲ ਜਮਾਲ ਨੇ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਸਥਿਤ ਸਪੇਰਾ ਜ਼ਿਲ੍ਹੇ ਵਿਚ ਅੱਤਵਾਦੀਆਂ ਦੇ ਹਮਲੇ ਦੇ ਜਵਾਬ ਵਿਚ ਫੌਜ ਨੇ ਧਾਵਾ ਬੋਲ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਤੜਕੇ ਜ਼ਿਲ੍ਹਾ ਦਫਤਰ ‘ਤੇ ਹਮਲਾ ਕਰਕੇ ਦੋ ਪੁਲਿਸਕਰਮੀਆਂ ਦੀ ਹੱਤਿਆ ਕਰ ਦਿੱਤੀ ਅਤੇ ਇਮਾਰਤ ਨੂੰ ਤਬਾਹ ਕਰ ਦਿੱਤਾ। ਜਮਾਲ ਨੇ ਕਿਹਾ ਕਿ ਉਸ ਵੇਲੇ ਸਾਡੇ ਕੋਲ ਜਵਾਨਾਂ ਦੀ ਕਮੀ ਸੀ, ਇਸ ਲਈ ਅਸੀਂ ਨਾਟੋ ਦੀ ਮਦਦ ਲਈ। ਇਸ ਹਮਲੇ ਵਿਚ 50 ਤੋਂ 70 ਤਾਲਿਬਾਨੀ ਲੜਾਕੇ ਮਾਰੇ ਗਏ। ਉੱਧਰ ਤਾਲਿਬਾਨ ਨੇ ਕਿਹਾ ਹੈ ਕਿ ਉਸਦੇ ਸੰਗਠਨ ਦਾ ਕੋਈ ਵੀ ਮੈਂਬਰ ਨਹੀਂ ਮਾਰਿਆ ਗਿਆ ਹੈ ਜਦੋਂਕਿ ਪੁਲਿਸ ਦਫਤਰ ‘ਤੇ ਉਸਦੇ ਲੜਾਕਿਆਂ ਨੇ ਅੱਠ ਪੁਲਿਸਕਰਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।


ਗੁਜਰਾਤ ਵਿਚ ਬੰਬ ਧਮਾਕਿਆਂ ਨਾਲ 29 (ਉਨੱਤੀ) ਮਰੇ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਇਕ ਤੋਂ ਬਾਅਦ ਇੱਕ ਬੰਬ ਧਮਾਕਿਆਂ ਵਿਚ ਘੱਟੋ ਘੱਟ ਉਨੱਤੀਆਂ ਦੇ ਮਾਰੇ ਜਾਣ ਤੇ 88 (ਅੱਠਾਸੀ) ਦੇ ਜ਼ਖ਼ਮੀ ਹੋਣ ਦੀ ਖ਼ਬਰ ਮੀਡੀਏ ਨੂੰ ਹਾਸਲ ਹੋਈ ਹੈ। ਹਾਲੇ ਕੱਲ ਹੀ ਕੰਪਿਊਟਰ ਵਪਾਰ ਦੇ ਕੇਂਦਰੀ ਸ਼ਹਿਰ, ਬੰਗਲੌਰ ਵਿਚ ਸੱਤ ਬੰਬ ਧਮਾਕਿਆਂ ਨਾਲ ਦੋ ਵਿਅਕਤੀਆਂ ਦੇ ਮਾਰੇ ਜਾਣ ਤੇ ਪੰਜਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਸਾਰਿਤ ਹੋ ਚੁੱਕੀ ਹੈ।
ਘੱਟ ਗਿਣਤੀਆਂ ਦੀ ਕਾਤਲ ਤੇ ਕੱਟੜ ਹਿੰਦੂ ਅਤਿਵਾਦੀ ਸੰਸਥਾ ਆਰ ਐਸ ਐਸ (ਭਾਜਪਾ) ਦੇ ਸਰਗਣੇ ਨਰਿੰਦਰ ਮੋਦੀ (ਜਿਸਨੂੰ ਗੁਜਰਾਤ ਦੇ ਮੁਸਲਮਾਨ ਖੂੰਖਾਰ ਦਹਿਸ਼ਤਗਰਦ ਮੁੱਖ ਮੰਤਰੀ ਕਹਿੰਦੇ ਹਨ, ਕਿਉਂਕਿ ਉਸਨੇ ਹਜ਼ਾਰਾਂ ਮੁਸਲਮਾਨਾਂ ਨੂੰ ਕੁਝ ਘੰਟਿਆਂ ਵਿਚ ਹੀ ਦਰਿੰਦਗੀ ਨਾਲ ਕਤਲ ਕਰਵਾ ਦਿਤਾ ਸੀ) ਅਤੇ ਜਿਸਨੂੰ ਕੁਝ ਵਰੇ ਪਹਿਲਾਂ, ਅਮਰੀਕਾ ਤੇ ਇੰਗਲੈਂਡ ਨੇ ਉਸਦੇ ਦਹਿਸ਼ਤਗਰਦ ਅਤੇ ਕਾਤਲ ਹੋਣ ਦੇ ਕਥਿਤ ਦੋਸ਼ਾਂ ਕਰਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਸੀ ਪਰ ਕਾਂਗਰਸ ਦੁਆਰਾ ਥਾਪੇ ਗਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਮਰੀਕਾ ਨੂੰ ਲਿਲਕੜੀਆਂ ਕੱਢਦਿਆਂ ਅਮਰੀਕੀ ਵੀਜ਼ਾ ਦੇਣ ਲਈ ਬੜੇ ਤਰਲੇ ਪਾਏ ਸਨ ਪਰ ਅਮਰੀਕੀ ਸਰਕਾਰ ਨੇ ਵੀਜ਼ਾ ਨਹੀਂ ਸੀ ਦਿਤਾ, ਨੇ ਆਪਣੇ ਬਿਆਨ ਵਿਚ ਧਮਾਕਿਆਂ ਦੀ ਨਿਖੇਧੀ ਕਰਦਿਆਂ ਇਸਨੂੰ ਮਨੁੱਖਤਾ ਵਿਰੁਧ ਜ਼ੁਰਮ ਕਿਹਾ ਹੈ। ਹਿੰਦੋਸਤਾਨ ਦੇ ਰਖਿਆ ਮੰਤਰੀ ਸ਼ਿਵਰਾਜ ਪਾਟਿਲ ਨੇ ਕਿਹਾ ਕਿ ਇਹ ਧਮਾਕੇ ਰਾਸ਼ਟਰ ਵਿਰੋਧੀ ਲੋਕਾਂ ਦਾ ਕੰਮ ਹੈ ਜੋ ਦੇਸ਼ ਵਿਚ ਡਰ ਦਾ ਵਾਤਾਵਰਨ ਪੈਦਾ ਕਰਨਾ ਚਾਹੁੰਦੇ ਹਨ।ਹਾਲੇ ਤੱਕ ਕਿਸੇ ਨੇ ਇਨ੍ਹਾਂ ਧਮਾਕਿਆਂ ਦੀ ਜ਼ਿਮੇਵਾਰੀ ਨਹੀਂ ਕਬੂਲੀ।
ਮਾਰੇ ਗਇਆਂ ਦੇ ਰਿਸ਼ਤੇਦਾਰਾਂ ਦੀ ਹਸਪਤਾਲਾਂ ਵਿਚ ਭੀੜ ਇਕੱਠੀ ਹੋ ਗਈ ਹੈ ਤਾਂ ਜੋ ਉਹ ਆਪਣੇ ਕਿਸੇ ਦੀ ਲਾਸ਼, ਜ਼ਖ਼ਮੀ ਜਾਂ ਠੀਕ ਠਾਕ ਹੋਣ ਦੀ ਪੁਸ਼ਟੀ ਕਰ ਸਕਣ । ਧਮਾਕਿਆਂ ਨਾਲ ਬੱਸਾਂ ਦੇ ਸ਼ੀਸ਼ੇ ਉੱਡ ਗਏ, ਦੁਕਾਨਾਂ ਤਬਾਹ ਹੋ ਗਈਆਂ, ਸਾਈਕਲ ਤੇ ਹੋਰ ਗੱਡੀਆਂ ਵੀ ਤਬਾਹ ਹੋਈਆਂ। ਬਹੁਤੇ ਧਮਾਕੇ ਛੋਟੀਆਂ ਤੇ ਭੀੜੀਆਂ ਸੜਕਾਂ ਵਿਚ ਹੋਏ ਜੋ ਪੁਰਾਣੇ ਅਹਿਮਦਾਬਾਦ ਦਾ ਹਿੱਸਾ ਹਨ।
ਹਾਲੇ ਤੱਕ ਦੁਨੀਆਂ ਅਹਿਮਦਾਬਾਦ ਵਿਚ ਸੰਨ ਦੋ ਹਜ਼ਾਰ ਦੋ ਵਿਚ ਬਹੁਗਿਣਤੀ ਹਿੰਦੂਆਂ ਰਾਹੀਂ ਮੋਦੀ ਦੀ ਦੇਖ ਰੇਖ ਹੇਠ ਘੱਟ ਗਿਣਤੀ ਮੁਸਲਮਾਨਾਂ ਦੇ ਕਤਲੇਆਮ ਨੂੰ ਭੁਲਾ ਨਹੀਂ ਪਾਈ। ਉਸ ਕਤਲੇਆਮ ਦਾ ਕਾਰਨ ਬਣੀ ਸੀ ਹਿੰਦੂ ਤੀਰਥ ਯਾਤਰੀਆਂ ਦੀ ਇਕ ਟਰੇਨ, ਜਿਸ ਦੇ ਇਕ ਡੱਬੇ ਨੂੰ ਅੱਗ ਲੱਗਣ ਨਾਲ ਸੱਠ ਹਿੰਦੂ ਸੜ ਮਰੇ ਸਨ ਜਿਸ ਤੋਂ ਹਿੰਦੂਆਂ ਨੂੰ ਸਾਜ਼ਿਸ਼ੀ ਤਰੀਕੇ ਨਾਲ ਭੜਕਾ ਕੇ ਕਤਲੇਆਮ ਕਰਵਾਇਆ ਗਿਆ ਸੀ, ਪਰ ਰੇਲ ਗੱਡੀ ਨੂੰ ਅੱਗ ਲੱਗਣ ਦਾ ਕਾਰਨ ਅੱਜ ਤੱਕ ਵੀ ਨਹੀਂ ਮਿਲ ਸਕਿਆ ਤੇ ਇਹ ਸਦਾ ਹੀ ਸ਼ੱਕ ਦੇ ਘੇਰੇ ਵਿਚ ਰਿਹਾ ਹੈ ਹਾਲਾਂ ਕਿ ਕੁਝ ਲੋਕ, ਟਰੇਨ ਨੂੰ ਅੱਗ ਲਾਕੇ ਸਾੜਨ ਲਈ ਹਿੰਦੂ ਅਤਿਵਾਦੀਆਂ ਅਤੇ ਮੋਦੀ ਦੇ ਨਜ਼ਦੀਕੀਆਂ ਨੂੰ ਦੋਸ਼ ਦੇਂਦੇ ਹਨ ਜਿਨ੍ਹਾਂ ਨੂੰ ਮੋਦੀ ਦਾ ਸਪਸ਼ਟ ਥਾਪੜਾ ਹਾਸਲ ਸੀ।
ਜਿਵੇਂ ਕਿ ਹੁੰਦਾ ਹੈ ਹਿੰਦੋਸਤਾਨ ਵਿਚਲੇ ਬੰਬ ਧਮਾਕਿਆਂ ਦਾ ਸ਼ੱਕ ਸਦਾ ਹੀ ਮੁਸਲਮਾਨਾਂ ਉਤੇ ਜਾਂਦਾ ਹੁੰਦਾ ਹੈ ਪਰ ਹਾਲੇ ਤੱਕ ਕਿਸੇ ਨੇ ਵੀ ਸਿੱਧੇ ਤੌਰ ਤੇ ਅਜਿਹਾ ਇਲਜ਼ਾਮ ਨਹੀਂ ਲਾਇਆ।
ਪਰ ਇਨ੍ਹਾਂ ਧਮਾਕਿਆਂ ਨਾਲ ਅਹਿਮਦਾਬਾਦ ਵਿਚ ਡਰ ਦੀ ਭਾਵਨਾ ਤੇਜ਼ੀ ਨਾਲ ਦੌੜ ਰਹੀ ਹੋਵੇਗੀ ਕਿਉਂਕਿ ਮੁਸਲਮਾਨ ਹਾਲੇ ਤੱਕ ਛੇ ਸਾਲ ਪਹਿਲਾਂ ਦੀ ਭਿਅੰਕਰ ਪੀੜ ਵਿਚੋਂ ਨਿਕਲ ਨਹੀਂ ਪਾਏ ਜਿਸ ਲਈ ਮੋਦੀ ਦੀ ਦੁਸ਼ਟ ਭਾਵਨਾ ਤੇ ਉਸਦੀ ਸਰਕਾਰ ਜ਼ਿਮੇਵਾਰ ਹੈ। ਬਹੁਤ ਹੱਦ ਤੱਕ ਗੁਜਰਾਤ ਦੇ ਘੱਟ ਗਿਣਤੀ ਮੁਸਲਮਾਨਾਂ ਅੰਦਰਲੀ ਡਰ ਵਾਲੀ ਹਾਲਤ ਲਈ ਭਾਜਪਾ ਦੀ ਮੰਦੀ ਸੋਚ ਵਾਲੇ ਕੇਂਦਰੀ ਨੇਤਾ ਜ਼ਿਮੇਵਾਰ ਹਨ, ਜਿਨ੍ਹਾਂ ਵਿਚ ਆਟੱਲ ਬਿਹਾਰੀ ਬਾਜਪੇਈ, ਲਾਲ ਕਰਿਸ਼ਨ ਅਡਵਾਨੀ ਤੇ ਸ਼ਿਵ ਸੈਨਾ ਵਰਗੀ ਇਕ ਹੋਰ ਦਹਿਸ਼ਤ ਗਰਦ ਹਿੰਦੂ-ਜਥੇਬੰਦੀ ਦੇ ਮੁਖੀ, ਕਠੋਰ ਆਤੰਕਵਾਦੀ ਬਾਲ ਠਾਕਰੇ ਸ਼ਾਮਲ ਹਨ।
ਕੁੱਲ੍ਹ ਮਿਲਾਕੇ ਦੱਖਣੀ ਏਸ਼ੀਆ ਦੇ ਭਾਰਤ ਦੇਸ਼ ਵਿਚ ਦਹਿਸ਼ਤਗਰਦ ਘਟਨਾਵਾਂ ਦੀ ਸ਼ੁਰੂਆਤ ਕਰਨ, ਵਧਾਉਣ, ਫ਼ੈਲਾਉਣ, ਪੈਰ ਜਮਾਉਣ, ਇਸਨੂੰ ਖ਼ਤਮ ਕਰਨ ਦੇ ਬਹਾਨੇ ਘੱਟ ਗਿਣਤੀਆਂ ਜਿਨ੍ਹਾਂ ਵਿਚ ਸਿੱਖ, ਇਸਾਈ, ਮੁਸਲਮਾਨ, ਕਥਿਤ ਹਰੀਜਨ ਤੇ ਕਬਾਇਲੀ ਸ਼ਾਮਲ ਹਨ, ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿਚ ਮਾਰ ਕੇ ਨਸਲਘਾਤ ਕਰਨ ਲਈ ਹਿੰਦੋਸਤਾਨ ਸਰਕਾਰ ਸਿੱਧੀ ਜ਼ਿਮੇਵਾਰ ਹੈ, ਜਿਸ ਵਿਚ ਕਾਂਗਰਸ, ਭਾਜਪਾ ਤੇ ਕਨਿਊਨਿਸਟ ਆਦਿ ਸ਼ਾਮਲ ਹਨ

ਸੌਦਾ ਸਾਧ ਸਿੱਖਾਂ ਵਿਰੁੱਧ ਹਰਿਆਣਾ ‘ਚੋਂ ਗੁੰਡਾ-ਹਜ਼ੂਮ ਭੇਜ ਸਕਦਾ ਹੈ : ਰੁੜਕੀ
ਦਿੱਲੀ ਧਰਨੇ ਲਈ ਚੌਥਾ ਜਥਾ ਰਵਾਨਾ

ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ), 26 ਜੁਲਾਈ (ਪਰਦੀਪ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸੌਦਾ ਸਾਧ ਦੀ ਗ੍ਰਿਫ਼ਤਾਰੀ, ਉਸਦੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ, ਭਾਰਤੀ ਫ਼ੌਜ ਵਲੋਂ ਲੁੱਟੇ ਗਏ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖਜ਼ਾਨੇ ਦੀ ਵਾਪਸੀ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਧਾਰਾ 25 ਵਿਚ ਸੋਧ ਆਦਿ ਮੰਗਾਂ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਚੌਂਕ ਵਿਚ ਰੱਖੇ ਗਏ ਭੁੱਖ ਹੜਤਾਲ ਦੇ ਧਰਨੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਚੌਥੇ ਜਥੇ ਨੂੰ ਅੱਜ ਇਥੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸੁਰਿੰਦਰ ਕੌਰ ਨੇ ਰਵਾਨਾ ਕੀਤਾ। ਸ. ਜਗਪਾਲ ਸਿੰਘ ਭੰਗੂ ਦੀ ਅਗਵਾਈ ਵਿਚ ਜਾ ਰਹੇ ਇਸ ਜਥੇ ਵਿਚ ਸੁਰਜੀਤ ਸਿੰਘ ਪੰਮਾ, ਦਲਜੀਤ ਸਿੰਘ ਬਾਜਵਾ, ਜਗੀਰ ਸਿੰਘ ਮਿਸਤਰੀ, ਬਲਰਾਜ ਸਿੰਘ ਮਾਂਗਟ, ਪਰਮਪ੍ਰੀਤ ਸਿੰਘ ਭੰਗੂ ਅਤੇ ਬਿੰਦਰ ਸਿੰਘ ਮਿਸਤਰੀ ਆਦਿ ਸ਼ਾਮਿਲ ਹੋਏ। ਇਸ ਸਮੇਂ ਦਲ ਦੇ ਜਿਲ੍ਹਾ ਪ੍ਰਧਾਨ ਭਾਈ ਹਰਿੰਦਰਪਾਲ ਸਿੰਘ ਰੁੜਕੀ ਨੇ ਕਿਹਾ ਕਿ ਪਿਛਲੇ ਦਿਨੀ ਸੌਦਾ ਸਾਧ ਦੀਆਂ ਕਮੇਟੀਆਂ ਦੀ ਹੋਈ ਮੀਟਿੰਗ ਵਿਚ ਸਿੱਖਾਂ ਨਾਲ ਸਿੱਧਾ ਟਕਰਾਉਣ ਅਤੇ ਸਬਕ ਸਿਖਾਉਣ ਦੇ ਕੀਤੇ ਫ਼ੈਸਲੇ ਰਾਹੀਂ ਸਿੱਖਾਂ ਕੌਮ ਨੂੰ ਸਿੱਧੀ ਵੰਗਾਰ ਪਾਈ ਗਈ ਹੈ ਪਰ ਕੇਂਦਰ ਅਤੇ ਰਾਜ ਸਰਕਾਰਾਂ ਪੰਜਾਬ ਵਿਚ ਦਹਿਸ਼ਤ ਮਚਾਉਣ ਦੀਆ ਸ਼ਾਜਸਾਂ ਰਚਣ ਵਾਲੇ ਸੌਦਾ ਸਾਧ ਵਰਗੇ ਬਦਮਾਸ਼ ਟੋਲਿਆਂ ਨੂੰ ਨੱਥ ਨਹੀਂ ਪਾ ਰਹੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਇਨ੍ਹਾਂ ਗੈਰ ਸਮਾਜਿਕ ਅਨਸਰਾਂ ਤੋਂ ਹਰਿਆਣਾ ਦੇ ਸਿੱਖਾਂ ਨੂੰ ਜਾਨ ਮਾਲ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਸਰਕਾਰਾ ਵਲੋਂ ਵੀ ਉਨ੍ਹਾਂ ਨੂੰ ਸੁਰੱਖਿਆ ਦੀ ਕੋਈ ਉਮੀਦ ਨਹੀਂ। ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਲਈ ਸੌਦਾ ਸਾਧ ਹਰਿਆਣਾ ਵਿਚੋਂ ਗੁੰਡਾ-ਹਜ਼ੂਮ ਭੇਜ ਸਕਦਾ ਹੈ ਇਸ ਲਈ ਜੇਕਰ ਇਸ ਅਪਰਾਧੀ ਸਰਗਣੇ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਨ੍ਹਾਂ ਗੁੰਡਿਆਂ ਵਲੋਂ ਪੰਜਾਬ ਅਤੇ ਸਿੱਖਾਂ ਦੇ ਨੁਕਸਾਨ ਦੀ ਸਿੱਧੀ ਜ਼ਿਮੇਵਾਰੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ‘ਤੇ ਹੋਵੇਗੀ। ਦਲ ਦੇ ਪ੍ਰਜ਼ਡੀਅਮ ਮੈਂਬਰ ਭਾਈ ਹਰਪਾਲ ਸਿੰਘ ਜੋ ਇਸ ਸਮੇਂ ਵਿਸ਼ੇਸ ਤੌਰ ਤੇ ਹਾਜਿਰ ਸਨ ਨੇ ਕਿਹਾ ਕਿ ਇਸ ਗੈਰ-ਸਮਾਜਿਕ ਅਪਰਾਧੀ ਗਿਰੋਹ ਵਿਰੁਧ ਇਨਸਾਫ਼ ਪ੍ਰਾਪਤੀ ਤੱਕ ਸਿੱਖਾਂ ਦਾ ਸੰਘਰਸ਼ ਜਾਰੀ ਰਹੇਗਾ।

ਡੇਰਾ ਮੁਖੀ ਵਿਰੁੱਧ ਬਲਾਤਕਾਰ ਦੇ ਦੋਸ਼ ਆਇਦ ਕਰਨ ਦੇ ਸੀ.ਬੀ.ਆਈ ਅਦਾਲਤ ਦੇ ਹੁਕਮ

ਅੰਬਾਲਾ, 26 ਜੁਲਾਈ (ਏਜੰਸੀ) : ਇਥੇ ਵਿਸ਼ੇਸ਼ ਸੀ.ਬੀ.ਆਈ ਅਦਾਲਤ ਨੇ ਅੱਜ ਹੁਕਮ ਦਿੱਤਾ ਹੈ ਕਿ ਵਿਵਾਦਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਬਲਾਤਕਾਰ ਦੇ ਦੋਸ਼ ਆਇਦ ਕੀਤੇ ਜਾਣ। ਵਿਸ਼ੇਸ਼ ਅਦਾਲਤ ਦੇ ਜੱਜ ਨੇ ਕਿਹਾ ਹੈ ਕਿ ਆਇਦ ਕੀਤੇ ਜਾਣ ਲਈ 23 ਅਗਸਤ ਨੂੰ ਅਗਲੀ ਸੁਣਵਾਈ ਦੌਰਾਨ ਡੇਰਾ ਮੁਖੀ ਖੁਦ ਅਦਾਲਤ ਵਿੱਚ ਹਾਜ਼ਰ ਹੋਵੇ। ਡੇਰਾ ਮੁਖੀ ਪੰਜ ਸਾਲ ਪਹਿਲਾਂ ਹਰਿਆਣਾ ਵਿੱਚ ਸਿਰਸਾ ਕਸਬੇ ਦੇ ਬਾਹਰਵਾਰ ਆਪਣੇ ਕੈਂਪਸ ਵਿੱਚ ਇਕ ਚੇਲੀ ਦਾ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਕੁਝ ਸਮੇਂ ਤੋਂ ਕਰ ਰਹੀ ਹੈ ਅਤੇ ਹੁਣ ਦੋਸ਼ ਆਇਦ ਕਰਨ ਲਈ ਅਦਾਲਤ ਦੀ ਆਗਿਆ ਮੰਗ ਰਹੀ ਹੈ। ਇਸ ਮਾਮਲੇ ਵਿੱਚ ਡੇਰਾ ਮੁਖੀ ਇਕੱਲਾ ਹੀ ਮੁਜ਼ਰਿਮ ਹੈ। ਵਿਸ਼ੇਸ਼ ਜੱਜ ਏ.ਕੇ. ਵਰਮਾ ਨੇ ਸੀ.ਬੀ.ਆਈ ਦੀ ਉਸ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਰਾਹੀਂ ਡੇਰਾ ਮੁਖੀ ਵਿਰੁੱਧ ਦੋਸ਼ ਆਇਦ ਕਰਨ ਦੀ ਆਗਿਆ ਮੰਗੀ ਗਈ ਸੀ। ਇਹ ਦੋਸ਼ ਆਈ.ਪੀ.ਸੀ. ਦੀ ਧਾਰਾ 376 (ਬਲਾਤਕਾਰ), 506 ਅਪਰਾਧਿਕ ਦਖ਼ਲਅੰਦਾਜੀ ਅਤੇ 509 (ਇਕ ਔਰਤ ਦੀ ਛੇੜਖਾਨੀ ਦੀ ਇੱਛਾ ਨਾਲ, ਅਪਸ਼ਬਦ ਬੋਲਣਾ ਅਤੇ ਸੰਕੇਪ ਕਰਨਾ) ਅਧੀਨ ਤੈਅ ਕੀਤੇ ਜਾਣਗੇ। ਜਾਂਚ ਅਫ਼ਸਰ ਸਤੀਸ਼ ਡਗਰ ਨੇ ਅਦਾਲਤ ਦੇ ਬਾਹਰ ਉਕਤ ਜਾਣਕਾਰੀ ਦਿੱਤੀ। ਜਦਕਿ ਮੀਡੀਆ ਵਾਲਿਆਂ ਨੂੰ ਅਦਾਲਤ ਵਿੱਚ ਦਾਖ਼ਲ ਹੋਣ ਤੋਂ ਮਨ੍ਹਾ ਕੀਤਾ ਹੋਇਆ ਸੀ। ਡੇਰਾ ਮੁੱਖੀ ਦੇ ਵਕੀਲ ਅਨੁਸਾਰ ਉਨ੍ਹਾਂ ਦਾ ਮੁਵਕਿਲ ਬਿਮਾਰ ਹੋਣ ਕਾਰਨ ਅਦਾਲਤ ’ਚ ਹਾਜ਼ਰ ਨਹੀਂ ਸੀ। ਉਸ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਬਚਣ ਦਾ ਇਹ ਲਗਾਤਾਰ ਤੀਜਾ ਮੌਕਾ ਸੀ। ਮਾਹਿਰਾਂ ਅਨੁਸਾਰ ਕਿਸੇ ਮੁਜ਼ਰਿਮ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਉਸ ਦੀ ਮੌਜੂਦਗੀ ਵਿੱਚ ਹੀ ਦਿੱਤਾ ਜਾ ਸਕਦਾ ਹੈ। ਡੇਰਾ ਮੁਖੀ ਦੀ ਚੇਲੀ ਦੇ ਕਥਿਤ ਤੌਰ ’ਤੇ ਯੌਨ ਸ਼ੋਸ਼ਣ ਦੇ ਮਾਮਲੇ ’ਚ ਡੇਰਾ ਮੁਖੀ ਇਕੱਲਾ ਹੀ ਮੁਜ਼ਰਿਮ ਹੈ। ਉਹ ਹੋਰ ਦੋ ਮਾਮਲਿਆਂ ’ਚ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦਾ ਵੀ ਮੁਜ਼ਰਿਮ ਹੈ। ਡੇਰੇ ਦੇ ਸਾਬਕਾ ਪ੍ਰਬੰਧਕ ਦੀ 202 ਦੀ ਹੱਤਿਆ ਦੇ ਮਾਮਲੇ ’ਚ ਅਵਤਾਰ ਸਿੰਘ, ਇੰਦਰ ਸੈਨ, ਜਸਬੀਰ ਸਿੰਘ, ਸਫਦਿਲ ਅਤੇ ਕ੍ਰਿਸ਼ਨ ਲਾਲ ਵੀ ਮੁਜ਼ਰਿਮ ਹਨ। ਡੇਰਾ ਮੁਖੀ ਦੇ ਨਾਲ ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਨੂੰ ਛਤਰਪਤੀ ਦੀ ਹੱਤਿਆ ਲਈ ਮੁਜ਼ਰਿਮ ਬਣਾਇਆ ਗਿਆ। ਇੰਦਰਸੈਨ ਦੀ ਜ਼ਮਾਨਤ ਅਰ²ਜ਼ੀ ਉਪਰ ਵੀ ਅਦਾਲਤ ਨੇ ਅੱਜ ਸੁਣਵਾਈ ਕੀਤੀ। ਅਦਾਲਤ ਇਸ ਅਰਜ਼ੀ ਉਪਰ 5 ਅਗਸਤ ਨੂੰ ਹੁਕਮ ਸੁਣਾਵੇਗੀ। ਰਣਜੀਤ ਸਿੰਘ ਹੱਤਿਆ ਮਾਮਲੇ ’ਚ ਦੋਸ਼ ਤੈਅ ਕਰਨ ਬਾਰੇ ਜਿਰਾਹ 23 ਅਗਸਤ ਨੂੰ ਸ਼ੁਰੂ ਹੋਵੇਗੀ। ਪਿਛਲੇ ਕੁਝ ਮਹੀਨਿਆਂ ਵਿੱਚ ਅਦਾਲਤੀ ਸੁਣਵਾਈਆਂ ਦੌਰਾਨ ਪੇਸ਼ ਹੋ ਰਿਹਾ ਡੇਰਾ ਮੁੱਖੀ ਅੱਜ ਅਦਾਲਤ ਵਿੱਚ ਹਾਜ਼ਰ ਨਹੀਂ ਸੀ ਜਦੋਂ ਜੱਜ ਨੇ ਹੁਕਮ ਦਿੱਤਾ ਕਿ ਉਸ ਵਿਰੁੱਧ ਬਲਾਤਕਾਰ ਦੇ ਦੋਸ਼ ਆਇਦ ਕੀਤੇ ਜਾਣ। ਇਕ ਪੱਤਰਕਾਰ ਅਤੇ ਇਕ ਡੇਰਾ ਸ਼ਰਧਾਲੂ ਅਤੇ ਆਪਣੇ ਇਕ ਸਾਬਕਾ ਡਰਾਈਵਰ ਦੀ ਹੱਤਿਆ ਬਾਰੇ ਸਾਜ਼ਿਸ਼ ਵਿੱਚ ਸ਼ਮੂਲੀਅਤ ਲਈ ਵੀ ਸੀ.ਬੀ.ਆਈ ਡੇਰਾ ਮੁਖੀ ਵਿਰੁੱਧ ਜਾਂਚ ਕਰ ਰਹੀ ਹੈ। ਹੱਤਿਆ ਕੇਸ ਵਿੱਚ ਜਿਰਾਹ ਅਜੇ ਵਿਸ਼ੇਸ਼ ਸੀ.ਬੀ.ਆਈ ਅਦਾਲਤ ਵਿੱਚ ਜਾਰੀ ਹੈ। ਹਰਿਆਣਾ ਪੁਲਿਸ ਤੋਂ ਜ਼ੈ¤ਡ-ਪਲੱ ਸੁਰੱਖਿਆ ਛੱਤਰ ਹਾਸਲ ਕੀਤੇ ਹੋਏ ਡੇਰਾ ਮੁਖੀ ਦੁਆਲੇ ਹਰ ਸਮੇਂ ਉਸ ਦੀ ਆਪਣੀ ਪ੍ਰਾਈਵੇਟ ਸੁਰੱਖਿਆ ਵੀ ਰਹਿੰਦੀ ਹੈ। ਪਿਛਲੇ ਸਾਲ ਇਕ ਧਾਰਮਕ ਸਮਾਗਮ ਦੌਰਾਨ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵਰਗਾ ਭੇਸ ਧਾਰਨ ਪਿੱਛੋਂ ਉਸ ਨੇ ਸਿੱਖ ਭਾਈਚਾਰੇ ਨਾਲ ਵੀ ਵੈਰ ਸਹੇੜਿਆ ਹੋਇਆ ਹੈ।

ਸਿੱਖ ਸ਼ਹੀਦੀਆਂ ਨੂੰ ਇੱਕ-ਦੂਜੇ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ
ਸਿੱਖ ਸ਼ਹਾਦਤਾਂ ਆਦਰਸ਼ ਮਨੁੱਖ, ਸਮਾਜ ਤੇ ਰਾਜ ਦੀ ਸਥਾਪਤੀ ਲਈ ਹੋਈਆਂ : ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)

ਤਰੀਕ 26 ਜੁਲਾਈ, 2008. -ਜਸਪਾਲ ਸਿੰਘ ਮੰਝਪੁਰ (ਐਡਵੋਕੇਟ) ‘ਸੌਦਾ ਸਾਧ ਵਿਰੁੱਧ ਸੰਘਰਸ਼ ਦੌਰਾਨ ਹੁਣ ਤੱਕ ਤਿੰਨ ਸਿੱਖ ਸ਼ਹੀਦ ਹੋ ਚੁੱਕੇ ਹਨ ਅਤੇ ਇਹਨਾਂ ਸ਼ਹਾਦਤਾਂ ਨੂੰ ਸਿੱਖ ਇਤਿਹਾਸ ਅਤੇ ਖਾਸ ਤੌਰ ’ਤੇ 1947 ਤੋਂ ਬਾਅਦ ਦੇ ਇਤਿਹਾਸ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਭਾਰਤੀ ਸੰਵਿਧਾਨ ਨੇ ਸਿੱਖਾਂ ਨੂੰ ਕਦੇ ਵਿਲੱਖਣ ਕੌਮ ਤਸਲੀਮ ਹੀ ਨਹੀਂ ਕੀਤਾ ਅਤੇ ਉਸ ਸੰਵਿਧਾਨ ਅਧੀਨ ਚੱਲਦੇ ਰਾਜ ਪ੍ਰਬੰਧ ਦਾ ਹਮੇਸ਼ਾ ਇਹ ਯਤਨ ਰਹੇਗਾ ਕਿ ਸਿੱਖ ਆਪਣੀ ਵੱਖਰੀ ਅਤੇ ਅਜ਼ਾਦ ਹਸਤੀ ਨੂੰ ਭੁੱਲ ਕੇ ਬਹੁਗਿਣਤੀ ਦਾ ਇੱਕ ਅੰਗ ਬਣ ਕੇ ਰਹਿ ਜਾਣ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੋਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਜਥੇਬੰਦਕ ਸਕੱਤਰ ਭਾਈ ਦਰਸ਼ਨ ਸਿੰਘ ਜਗ੍ਹਾਰਾਮ ਤੀਰਥ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਆਗੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਲੈ ਕੇ ਭਾਈ ਹਰਮੰਦਰ ਸਿੰਘ ਡੱਬਵਾਲੀ ਦੀ ਕੁਰਬਾਨੀ ਤੱਕ ਸਾਰੀਆਂ ਸ਼ਹਾਦਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਅਤੇ ਸੰਦੇਸ਼ਾਂ ਨੂੰ ਦੁਨੀਆਂ ਵਿੱਚ ਲਾਗੂ ਕਰਨ ਅਤੇ ਉਨ੍ਹਾਂ ਦੀ ਰਾਖੀ ਕਰਨ ਲਈ ਹੀ ਹੋਈਆਂ ਹਨ ਅਤੇ ਇਹਨਾਂ ਕੀਮਤੀ ਸ਼ਹਾਦਤਾਂ ਨੂੰ ਇੱਕ-ਦੂਜੇ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਇਹ ਸਾਰੀਆਂ ਸ਼ਹਾਦਤਾਂ ਮਨੁੱਖ ਨੂੰ ਮਾਨਸਿਕ ਅਤੇ ਸਰੀਰਕ ਗੁਲਾਮੀ ਤੋਂ ਨਿਜਾਤ ਦਿਵਾ ਕੇ ਆਦਰਸ਼ ਮਨੁੱਖ, ਆਦਰਸ਼ ਸਮਾਜ ਅਤੇ ਆਦਰਸ਼ ਰਾਜ ਸਿਰਜਣ ਲਈ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 (2)(ਬੀ) ਮੁਤਾਬਿਕ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਅੰਗ ਦਰਸਾਇਆ ਗਿਆ ਹੈ ਅਤੇ ਇਸੇ ਕਾਨੂੰਨ ਤਹਿਤ ਹਮੇਸ਼ਾਂ ਹੀ ਇਹ ਕਵਾਇਦ ਜਾਰੀ ਰੱਖੀ ਜਾਂਦੀ ਹੈ ਕਿ ਸਿੱਖ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਵੱਖਰੀ ਹਸਤੀ ਨੂੰ ਭੁਲਾ ਕੇ ਬਹੁਗਿਣਤੀ ਦੇ ਕਹੇ ਮੁਤਾਬਿਕ ਚੱਲਣ ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਲਈ ਸ਼ਹਾਦਤਾਂ, ਤਸ਼ੱਦਦਾਂ, ਧੱਕੇਸ਼ਾਹੀਆਂ ਦਾ ¦ਬਾ ਦੌਰ ਚੱਲ ਪੈਂਦਾ ਹੈ, ਜਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਕਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ, ਕਦੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਕਦੇ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ, ਕਦੇ ਪੰਜਾਬ ਦੀ ਬਿਜਲੀ, ਕਦੇ ਪੰਜਾਬ ਦੀ ਕਿਸਾਨੀ ਅਤੇ ਕਦੇ ਪੰਜਾਬ ਦੀ ਨੌਜਵਾਨੀ ਦੀ ਬਰਬਾਦੀ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਸਿੱਖ ਪੰਥ ਨੂੰ ਉਲਝਾਈ ਰੱਖਣ ਲਈ ਕਦੇ ਨਿਰੰਕਾਰੀਏ, ਕਦੇ ਆਸ਼ੂਤੋਸ਼ੀਏ, ਕਦੇ ਭਨਿਆਰੇ ਵਾਲੇ ਅਤੇ ਕਦੇ ਸਰਸੇ ਵਾਲਿਆਂ ਨੂੰ ਸਰਕਾਰੀ ਤੌਰ ’ਤੇ ਸ਼ਹਿ ਦਿੱਤੀ ਜਾਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਸੌਦਾ ਸਾਧ ਪਿਛਲੇ ਸਵਾ ਸਾਲ ਤੋਂ ਸਿੱਖ ਕੌਮ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਵੰਗਾਰ ਰਿਹਾ ਹੈ ਅਤੇ ਖਾਸ ਤੌਰ ’ਤੇ ਉ¤ਤਰੀ ਭਾਰਤ ਨੂੰ ਫਿਰਕੂ ਅੱਗ ਵਿੱਚ ਝੋਕਣ ਦੀ ਇੱਛਾ ਰੱਖਦਾ ਹੈ। ਉਸ ਨੇ ਆਪਣੀ ਗੁੰਡਾ ਬ੍ਰਿਗੇਡ ਨੂੰ ਸਿੱਖਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੇ ਆਦੇਸ਼ ਦਿੱਤੇ ਹੋਏ ਹਨ। ਸੌਦਾ ਸਾਧ ਉ¤ਤੇ ਦੇਸ਼ ਦੀ ਸਰਵਉ¤ਚ ਜਾਂਚ ਏਜੰਸੀ ਸੀ.ਬੀ.ਆਈ. ਵੱਲੋਂ ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਇਲਜ਼ਾਮ ਲਾਏ ਜਾ ਚੁੱਕੇ ਹਨ, ਪਰ ਫਿਰ ਵੀ ਉਹ ਦੇਸ਼ ਦੀ ਸਰਵਉ¤ਚ ਜ਼ੈ¤ਡ ਸੁਰੱਖਿਆ ਦੀ ਛਤਰੀ ਤਾਣੀ ਬੈਠਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਿਸੇ ਦੇਸ਼ ਦਾ ਕਾਨੂੰਨ ਕਿਸੇ ਮੁਜਰਮ ਵਿਅਕਤੀ ਲਈ ਐਨੀ ਨਰਮਾਈ ਵਰਤੇਗਾ?
ਆਗੂਆਂ ਨੇ ਸਿੱਖ ਪੰਥ ਨੂੰ ਅਪੀਲ ਕੀਤੀ ਉਹ ਸੌਦਾ ਸਾਧ ਨਾਲ ਗਰੀਬੀ, ਨਿੱਜੀ ਸਵਾਰਥਾਂ, ਲਾਲਚਵੱਸ ਜਾਂ ਆਪਣਿਆਂ ਦੀਆਂ ਘਾਟਾਂ ਕਾਰਨ ਜੁੜੇ ਆਮ ਲੋਕਾਂ ਲਈ ਨਰਮ ਰਵੱਈਆ ਅਪਣਾਉਣ ਅਤੇ ਉਨ੍ਹਾਂ ਨੂੰ ਸਮਝਾ ਕੇ ਸਿੱਖ ਪੰਥ ਵਿੱਚ ਸ਼ਾਮਲ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਸੌਦਾ ਸਾਧ ਵੱਲੋਂ ਤਨਖਾਹਸ਼ੁਦਾ ਗੁੰਡਾ ਬ੍ਰਿਗੇ²ਡ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ ਅਤੇ ਉਨ੍ਹਾਂ ਦੇ ਸਮਾਜ ਵਿਰੋਧੀ ਮਨਸੂਬਿਆਂ ਨੂੰ ਕਿਸੇ ਵੀ ਕੀਮਤ ’ਤੇ ਸਫ਼ਲ ਨਾ ਹੋਣ ਦਿੱਤਾ ਜਾਵੇ।

ਦਸ਼ਮੇਸ਼ ਸਪੋਰਟਸ ਕਲੱਬ ਫਤਿਹਗੜ੍ਹ ਸਾਹਿਬ ਵੱਲੋਂ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ

ਫਤਿਹਗੜ੍ਹ ਸਾਹਿਬ/ 26 ਜੁਲਾਈ/ਰਣਜੋਧ ਸਿੰਘ ਔਜਲਾ ਦਸ਼ਮੇਸ਼ ਸਪੋਰਟਸ ਕਲੱਬ ਫਤਿਹਗੜ੍ਹ ਸਾਹਿਬ ਵੱਲੋਂ ਮਰਹੂਮ ਸਾਬਕਾ ਵਿਧਾਇਕ ਕ੍ਰਿਪਾਲ ਸਿੰਘ ਲਿਬੜਾ ਦੀ ਯਾਦ ਵਿਚ ਪਿੰਡ ਰਿਉਨਾ ਨੀਂਵਾਂ ਵਿਖੇ ਦੂਸਰਾ ਅੱਖਾਂ ਦਾ ਚੈ¤ਕਅੱਪ ਕੈਂਪ ਲਗਾਇਆ ਗਿਆ ਅਤੇ ‘ਕਲੀਨ ਸਿਟੀ ਗਰੀਨ ਸਿਟੀ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ’ਤੇ ਕੈਂਪ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਸੀਨੀਅਰ ਯੂਥ ਆਗੂ ਅਮਰਿੰਦਰ ਸਿੰਘ ਲਿਬੜਾ ਵੱਲੋਂ ਕੀਤਾ ਗਿਆ।
ਇਸ ਮੌਕੇ ’ਤੇ ਅੱਖਾਂ ਦਾ ਚੈ¤ਕਅੱਪ ਕਰਨ ਪੀ.ਜੀ.ਆਈ.ਚੰਡੀਗੜ੍ਹ ਤੋਂ ਪਹੁੰਚੇ ਡਾ. ਵਿਨੋਦ ਗੁਪਤਾ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਲੱਗਭਗ 250 ਅੱਖਾਂ ਦੇ ਮਰੀਜ਼ਾਂ ਦਾ ਚੈ¤ਕਅੱਪ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵੱਲੋਂ ‘ਕਲੀਨ ਸਿਟੀ ਗਰੀਨ ਸਿਟੀ’ ਮੁਹਿੰਮ ਦੀ ਸ਼ੁਰੂਆਤ ਇਕ ਪੌਦਾ ਲਗਾ ਕੇ ਕੀਤੀ ਗਈ, ਜਿਸ ਤਹਿਤ ਹਰ ਐਤਵਾਰ ਬਲਾਕ ਸਰਹਿੰਦ ਅਤੇ ਬਲਾਕ ਖੇੜਾ ਵਿਖੇ ਇਕ ਹਜ਼ਾਰ ਬੂਟੇ ਲਗਾਏ ਜਾਣਗੇ। ਇਸ ਮੌਕੇ ’ਤੇ ਲਾਇਨਜ਼ ਕਲੱਬ ਆਮ ਖ਼ਾਸ ਬਾਗ਼ ਦੇ ਪ੍ਰਧਾਨ ਦਲਜੀਤ ਸਿੰਘ ਜੱਸੜ, ਹਰਮਿੰਦਰ ਸਿੰਘ ਹਰਜ਼ੀ, ਕਰਨੈਲ ਸਿੰਘ ਪੰਜੋਲੀ ਅੰਤ੍ਰਿਗ ਕਮੇਟੀ ਮੈਂਬਰ ਐਸ.ਜੀ.ਪੀ.ਸੀ., ਰਣਜੀਤ ਸਿੰਘ ਲਿਬੜਾ ਸੀਨੀਅਰ ਅਕਾਲੀ ਆਗੂ, ਅਜੈਬ ਸਿੰਘ ਜਖ਼ਵਾਲੀ, ਡਾ. ਜਸਵੰਤ ਸਿੰਘ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

ਬੇਰੁਜ਼ਗਾਰ ਅਧਿਆਪਕ ਫਰੰਟ ਇਕਾਈ ਫਤਿਹਗੜ੍ਹ ਸਾਹਿਬ ਦੀ ਸਥਾਪਨਾ

ਫਤਿਹਗੜ੍ਹ ਸਾਹਿਬ/26 ਜੁਲਾਈ/ਰਣਜੋਧ ਸਿੰਘ ਔਜਲਾ ਬੇਰੁਜ਼ਗਾਰ ਅਧਿਆਪਕਾਂ ਦੀ ਚੋਣ ਸਬੰਧੀ ਇਕ ਮੀਟਿੰਗ ਪਾਰਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹੋਈ। ਇਸ ਮੌਕੇ ’ਤੇ ਬੇਰੁਜ਼ਗਾਰ ਅਧਿਆਪਕ ਫਰੰਟ ਇਕਾਈ ਫਤਿਹਗੜ੍ਹ ਸਾਹਿਬ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਸੋਹਣ ਸਿੰਘ ਨੂੰ ਪ੍ਰਧਾਨ, ਜਗਜੀਤ ਸਿੰਘ ਖਜਾਨਚੀ, ਲਖਵੀਰ ਸਿੰਘ ਉਪ ਪ੍ਰਧਾਨ, ਪੁਨੀਸ਼ ਕੁਮਾਰ ਅਤੇ ਵਿਦਿਆ ਕੁਮਾਰੀ ਜਨਰਲ ਸਕੱਤਰ, ਜਸਵਿੰਦਰ ਸਿੰਘ ਸੈਦਪੁਰਾ ਪ੍ਰੈ¤ਸ ਸਕੱਤਰ ਨੂੰ ਨਿਯੁਕਤ ਕੀਤਾ ਗਿਆ।
ਇਸ ਮੀਟਿੰਗ ਉਪਰੰਤ ਪੰਜਾਬ ਪੱਧਰ ਦੇ ਅਹੁਦੇਦਾਰ ਰਾਜਵਿੰਦਰ ਸਿੰਘ ਲੁਧਿਆਣਾ ਅਤੇ ਹਰੀ ਕ੍ਰਿਸ਼ਨ ਸੇਖਾਂ ਆਦਿ ਵੀ ਇਸ ਮੀਟਿੰਗ ਵਿਚ ਉਚੇਚੇ ਤੌਰ ਸ਼ਾਮਲ ਹੋਏ। ਆਗੂਆਂ ਨੇ ਕਪੂਰਥਲਾ ਵਿਖੇ ਹੋ ਰਹੀ ਪੰਜਾਬ ਪੱਧਰ ਦੀ ਰੈਲੀ ਵਿਚ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ’ਤੇ ਨਿਯੁਕਤ ਪੱਤਰ ਦੇਣ ਲਈ ਦਬਾਅ ਬਣਾਇਆ ਜਾ ਸਕੇ। ਇਸ ਮੌਕੇ ਸੋਹਨ ਸਿੰਘ ਜ਼ਿਲਾ ਪ੍ਰਧਾਨ ਨੇ ਵੀ ਕਪੂਰਥਲਾ ਰੈਲੀ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿਚੋਂ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

ਔਜਲਾਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਾਲ਼ ਖੜ੍ਹੀ ਹੈ।

ਫਤਿਹਗੜ੍ਹ ਸਾਹਿਬ/26 ਜੁਲਾਈ/ਰਣਜੋਧ ਸਿੰਘ -ਔਜਲਾਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਤਰਸੇਮ ਲਾਲ ਸੈਣੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਾਲ਼ ਖੜ੍ਹੀ ਸੀ ਅਤੇ ਅੱਜ ਵੀ ਉਨ੍ਹਾਂ ਦੀ ਪਾਰਟੀ ਨਾਲ਼ ਚੱਟਾਨ ਵਾਂਗ ਖੜ੍ਹੀ ਹੈ। ਇਹ ਗੱਲ ਉਨ੍ਹਾਂ ਨੇ ਅੱਜ ਇਸ ਪੱਤਰਕਾਰ ਨਾਲ਼ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ; ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਰਾਜਿੰਦਰ ਕੌਰ ਨੂੰ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਨੂੰ ਜ਼ਿਲਾ ਪ੍ਰੀਸ਼ਦ ਦਾ ਵਾਈਸ ਚੇਅਰਮੈਨ ਚੁਣ ਕੇ ਵਪਾਰਕ ਵਰਗ ਦਾ ਕੱਦ ਉ¤ਚਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਮੰਤਰੀ ਪੰਜਾਬ, ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਰਣਧੀਰ ਸਿੰਘ ਚੀਮਾ, ਬੀਬੀ ਸਤਵਿੰਦਰ ਕੌਰ ਧਾਲੀਵਾਲ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਹੀ ਢੰਗ ਨਾਲ਼ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਚੋਣ ਕਰਵਾਈ ਹੈ। ਇਸੇ ਤਰ੍ਹਾਂ ਰਣਧੀਰ ਸਿੰਘ ਚੀਮਾ ਸਾਬਕਾ ਅਕਾਲੀ ਮੰਤਰੀ, ਰਣਜੀਤ ਸਿੰਘ ਲਿਬੜਾ ਸੀਨੀਅਰ ਅਕਾਲੀ ਨੇਤਾ, ਜਗਦੀਪ ਸਿੰਘ ਚੀਮਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਅਮਰਿੰਦਰ ਸਿੰਘ ਲਿਬੜਾ ਯੂਥ ਆਗੂ, ਜਥੇ: ਦਵਿੰਦਰ ਸਿੰਘ ਭੱਪੂ, ਲਖਵੀਰ ਸਿੰਘ ਸੌਂਢਾ ਜ਼ਿਲਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ , ਲਖਵੀਰ ਸਿੰਘ ਥਾਬਲਾਂ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਬਸੀ ਪਠਾਣਾਂ, ਰਣਧੀਰ ਸਿੰਘ ਗਿੱਲ ਅਮਲੋਹ, ਸੱਤਪਾਲ ਗੋਇਲ ਪਟਿਆਲਾ, ਹਰੀ ਓਮ ਲੁਧਿਆਣਾ, ਪ੍ਰੇਮ ਦਿੜ੍ਹਬਾ (ਸੰਗਰੂਰ), ਜੈ ਪਾਲ ਕਪੂਰਥਲਾ ਸਾਰੇ ਜ਼ਿਲਾ ਪ੍ਰਧਾਨ, ਹਰਜੀਤ ਭੋਲੂਵਾਲ ਫ਼ਰੀਦਕੋਟ ਸਰਪ੍ਰਸਤ, ਸਾਧੂ ਰਾਮ ਭੱਟਮਾਜਰਾ , ਵਰਿੰਦਰ ਰਤਨ ਪ੍ਰਧਾਨ ਵਪਾਰ ਮੰਡਲ ਆਦਿ ਆਗੂਆਂ ਨੇ ਵੀ ਜ਼ਿਲਾ ਪ੍ਰੀਸ਼ਦ ਦੇ ਅਹੁਦੇਦਾਰ ਚੁਣੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।

ਪੰਜਾਬ ਸਰਕਾਰ ਸੂਬੇ ਨੂੰ ਜੰਗਲ ਰਾਜ ਦੀ ਸਥਾਪਤੀ ਵੱਲ ਲਿਜਾ ਰਹੀ ਹੈ – ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)

ਤਰੀਕ- 26 ਜੁਲਾਈ, 2008-ਜਸਪਾਲ ਸਿੰਘ ਮੰਝਪੁਰ (ਐਡਵੋਕੇਟ) ‘ਪੰਜਾਬ ਵਿੱਚ ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਸਰਪੰਚ ਬਣਾਉਣ ਦਾ ਦੌਰ ਪਿੰਡਾਂ ਵਿੱਚ ਸ਼ੁਰੂ ਹੋ ਚੁੱਕਾ ਹੈ ਅਤ ਬਾਦਲ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਸਮਰੱਥਕ ਪੰਚਾਂ ਨੂੰ ਸਰਪੰਚ ਬਣਾਉਣ ਲਈ ਸਰਕਾਰੀ ਮਸ਼ੀਨਰੀ ਅਤੇ ਅਫ਼ਸਰਸ਼ਾਹੀ ਦੀ ਭਰਪੂਰ ਵਰਤੋਂ ਕੀਤੀ ਜਾ ਰਹੀ ਹੈ। ਅਜ਼ਾਦ ਉਮੀਦਵਾਰਾਂ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੁਲਿਸ ਕੇਸਾਂ ’ਚ ਉਲਝਾਉਣ ਦਾ ਡਰ ਪਾ ਕੇ ਉਨ੍ਹਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਬਾਦਲ ਸਰਕਾਰ ਦੀ ਕਾਰਵਾਈ ਜਮਹੂਰੀਅਤ ਦਾ ਕਤਲ ਕਰਕੇ ਪੰਜਾਬ ਨੂੰ ਜੰਗਲ ਰਾਜ ਦੀ ਸਥਾਪਤੀ ਵੱਲ ਲਿਜਾ ਰਹੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਰਾਜਵਿੰਦਰ ਸਿੰਘ ਰਾਜੂ ਅਤੇ ਜਨਰਲ ਸਕੱਤਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕੀਤਾ। ਆਗੂਆਂ ਨੇ ਕਿਹਾ ਕਿ ਪੰਚਾਇਤਾਂ ਦੀ ਚੋਣ ਤੋਂ ਲੈ ਕੇ ਸਰਪੰਚਾਂ ਦੀ ਚੋਣ ਤੱਕ ਇੱਕ ਲੰਮੇ ਸਮੇਂ ਦਾ ਵਕਫ਼ਾ ਸਰਕਾਰ ਵੱਲੋਂ ਜਾਣਬੁੱਝ ਕੇ ਰੱਖਿਆ ਗਿਆ ਹੈ ਤਾਂ ਕਿ ਜਿੰਨ੍ਹਾਂ ਪਿੰਡਾਂ ਵਿੱਚ ਸਰਕਾਰ ਦੇ ਸਮਰੱਥਕ ਸਰਪੰਚ ਨਾ ਬਣ ਸਕਦੇ ਹੋਣ, ਉੱਥੇ ‘ਚਾਣਕਿਆ ਨੀਤੀ’ ਮੁਤਾਬਿਕ ਹਰ ਹੀਲਾ ਵਸੀਲਾ ਵਰਤ ਕੇ ਆਪਣੇ ਸਮਰੱਥਕਾਂ ਨੂੰ ਸਰਪੰਚ ਬਣਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਜਿਸ ਤਹਿਤ ਵਿਰੋਧੀ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੋਂ ਮਿਲੀਆਂ ਸ਼ਿਕਾਇਤਾਂ ਮੁਤਾਬਿਕ ਅਫ਼ਸਰਸ਼ਾਹੀ ਖ਼ੁਦ ਪਾਰਟੀ ਵਰਕਰ ਵਾਂਗ ਬਾਦਲ ਪੱਖੀ ਸਰਪੰਚ ਬਣਾਉਣ ਲਈ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤੀ ਚੋਣਾਂ ਦੌਰਾਨ ਹੀ ਏਨੇ ਵੱਡੇ ਪੱਧਰ ’ਤੇ ਧਾਂਦਲੀਆਂ ਅਤੇ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਅਜਿਹੇ ਲੋਕਤੰਤਰੀ ਢਾਂਚੇ ਦਾ ਕੋਈ ਲਾਭ ਨਹੀਂ ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੀ ਤਸਵੀਰ ਕੀ ਹੋਵੇਗੀ…।


ਬੰਗਲੌਰ ਚ ਲੜੀਵਾਰ ਬੰਬ ਧਮਾਕੇ, ਦੋ ਦੀ ਮੌਤ ਤੇ 20 ਜ਼ਖ਼ਮੀ

ਬੰਗਲੌਰ, 25 ਜੁਲਾਈ (ਏਜੰਸੀਆਂ) : ਕਰਨਾਟਕ ਦੀ ਰਾਜਧਾਨੀ ਬੰਗਲੌਰ ਵਿਚ ਅੱਜ ਹੋਏ 9 ਲੜੀਵਾਰ ਬੰਬ ਧਮਾਕਿਆਂ ਵਿਚ ਇਕ ਔਰਤ ਸਮੇਤ 2 ਦੀ ਮੌਤ ਹੋ ਗਈ ਜਦੋਂਕਿ 20 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਇਹ ਸਾਰੇ ਧਮਾਕੇ ਭੀੜ ਵਾਲੇ ਇਲਾਕਿਆਂ ਵਿਚ ਹੋਏ ਹਨ। ਜਿਨ੍ਹਾਂ ਥਾਵਾਂ ’ਤੇ ਧਮਾਕੇ ਹੋਏ ਉਨ੍ਹਾਂ ਵਿਚ ਮੜੀਵਾਲਾ, ਆਰਗੁੜੀ ਅਤੇ ਸ਼ਿਵਾਜੀ ਨਗਰ ਸ਼ਾਮਲ ਹਨ। ਇਹ ਸਾਰੇ ਇਲਾਕੇ ਦੱਖਣੀ ਬੰਗਲੌਰ ਵਿਚ ਪੈਂਦੇ ਹਨ। ਪਹਿਲਾ ਬੰਬ ਧਮਾਕਾ ਲਗਭਗ 1.20 ’ਤੇ ਹੋਇਆ ਤੇ ਉਸ ਤੋਂ ਬਾਅਦ 15 ਮਿੰਟਾਂ ਵਿਚ ਪੰਜ ਬੰਬ ਧਮਾਕੇ ਹੋਏ। ਛੇਵਾਂ ਬੰਬ ਧਮਾਕਾ 2.35 ’ਤੇ ਹੋਇਆ। ਪਹਿਲਾ ਬੰਬ ਧਮਾਕੇ ਮਾੜੀਵਾਲਾ ਬੱਸ ਅੱਡੇ, ਦੂਸਰਾ ਮੈਸੂਰ ਰੋਡ, ਤੀਸਰਾ ਅਡੁਗੁਡੀ, ਚੌਥਾ ਕੋਰਾਮੰਗਲਾ, ਪੰਜਵਾਂ ਵਿੱਤਲ ਮਲਾਇਆ ਰੋਡ, ਛੇਵਾਂ ਲੈਂਗਫ਼ੋਰਡ ਟਾਊਨ, ਸੱਤਵਾਂ ਰਿਚਮੰਡ ਟਾਊਨ ਅਤੇ ਦੋ ਹੋਰ ਥਾਵਾਂ ’ਤੇ ਹੋਏ। ਇਸ ਦੌਰਾਨ ਬੰਗਲੌਰ ਵਿਚ ਫ਼ੋਨ ਸੇਵਾਵਾਂ ਠੱਪ ਹੋ ਗਈਆਂ ਹਨ। ਲੜੀਵਾਰ ਬੰਬ ਧਮਾਕਿਆਂ ਬਾਅਦ ਬੰਗਲੌਰ ਵੀ ਤਣਾਅ ਪੂਰਨ ਮਾਹੌਲ ਬਣਿਆ ਹੋਇਆ ਹੈ। ਧਮਾਕਿਆਂ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ। ਪ੍ਰਸ਼ਾਸਨ ਵਲੋਂ ਬੰਗਲੌਰ ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ 15 ਮਿੰਟ ਦੇ ਸਮੇਂ ਵਿਚ ਹੋਏ। ਇੰਟੈਲੀਜੈਂਸ ਬਿਊਰੋ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਧਮਾਕੇ ਪਿਛੇ ਸਿਮੀ ਅਤੇ ਲਸ਼ਕਰ-ਏ-ਤੋਇਬਾ ਦਾ ਹੱਥ ਹੋ ਸਕਦਾ ਹੈ। ਬੰਗਲੌਰ ਪੁਲਿਸ ਕਮਿਸ਼ਨਰ ਸ਼ੰਕਰ ਵਿਰਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੰਬ ਧਮਾਕੇ ਕਰਨਾਟਕ ’ਚ ਡਰ ਵਾਲਾ ਮਾਹੌਲ ਪੈਦਾ ਕਰਨ ਲਈ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਟਾਇਮ ਬੰਬਾਂ ਦੀ ਸਮਰੱਥਾ ਵੀ ਮੱਧਮ ਗਤੀ ਦੀ ਸੀ। ਇਨ੍ਹਾਂ ਬੰਬ ਧਮਾਕਿਆਂ ਦੇ ਮੱਦੇਨਜ਼ਰ ਸਕੂਲ, ਕਾਲਜ, ਸਿਨੇਮਾ ਘਰ, ਅਤੇ ਹੋਰ ਵਪਾਰਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਲੜੀਵਾਰ ਬੰਬ ਧਮਾਕਿਆਂ ਦੀ ਨਿਖੇਧੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਰਾਜ ਸਰਕਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ-ਨਾਲ ਮੰਤਰਾਲੇ ਵਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਹਿ ਸਕੱਤਰ ਮਧੂਕਰ ਗੁਪਤਾ ਅਤੇ ਹੋਰ ਉਚ ਅਧਿਕਾਰੀ ਕਰਨਾਟਕ ਦੇ ਸਰਕਾਰੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ। ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਰਕਾਰ ਨੂੰ ਰਾਸ਼ਟਰ ਵਿਰੋਧੀ ਤੱਤਾਂ ਨਾਲ ਲੜਾਈ ’ਚ ਕਮਜ਼ੋਰ ਨਹੀਂ ਕਰ ਸਕਦੀਆਂ। ਗ੍ਰਹਿ ਰਾਜ ਮੰਤਰੀ ਸ੍ਰੀ ਪ੍ਰਕਾਸ਼ ਜਾਇਸਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਅਤਿਵਾਦੀ ਹਮਲਿਆਂ ਤੋਂ ਸੁਚੇਤ ਕੀਤਾ ਗਿਆ ਸੀ। ਇੰਟੈਲੀਜੈਂਸ ਬਿਊਰੋ ਨੂੰ ਅਜਿਹੇ ਸੰਕੇਤ ਮਿਲੇ ਸਨ ਕਿ ਅਤਿਵਾਦੀ ਤਕਨਾਲੋਜੀ ਵਾਲੇ ਸ਼ਹਿਰ ਹੈਦਰਾਬਾਦ ਅਤੇ ਬੰਗਲੌਰ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜਾਇਸਵਾਲ ਨੇ ਕਿਹਾ ਕਿ ਇਨ੍ਹਾਂ ਦੋਵੇਂ ਰਾਜ ਸਰਕਾਰਾਂ ਨੂੰ ਕਿਹਾ ਗਿਆ ਸੀ ਕਿ ਉਹ ਹਾਈ ਅਲਰਟ ਜਾਰੀ ਕਰਨ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਜਨਤਾ ਨੂੰ ਸ਼ਾਂਤੀ ਬਣਾਇ ਰੱਖਣ ਅਪੀਲ ਕੀਤੀ ਅਤੇ ਕਿਹਾ ਕਿ ਉਹ ਇਕਜੁੱਟਤਾ ਬਣਾਈ ਰੱਖਣ। ਪ੍ਰਧਾਨ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਐਕਸ ਗ੍ਰੇਸੀਆ ਗ੍ਰਾਂਟ ਦਾ ਐਲਾਨ ਕੀਤਾ। ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰਪਾ ਨੇ ਬੰਗਲੌਰ ਬੰਬ ਧਮਾਕਿਆਂ ਸਬੰਧੀ ਬੋਲਦਿਆਂ ਕਿਹਾ ਕਿ ਇਹ ਸ਼ਹਿਰ ਦੇ ਮਾਹੌਲ ਨੂੰ ਵਿਗਾੜਨ ਲਈ ਯੋਜਨਾਬੱਧ ਸਾਜ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਚ ਨਾ ਆਉਣ ਅਤੇ ਸ਼ਾਂਤੀ ਬਣਾਈ ਰੱਖਣ।
ਚੇਨਈ ਵਿਖੇ ਨਕਸਲਵਾਦ ਵਿਰੁੱਧ ਦੱਖਣ ਰਾਜਾਂ ਦੇ ਪੁਲਿਸ ਮੁਖੀਆਂ ਦੀ ਮੀਟਿੰਗ ਵਿਚ ਭਾਗ ਲੈਣ ਆਏ ਕਰਨਾਟਕ ਦੇ ਪੁਲਿਸ ਮੁਖੀ ਸ੍ਰੀਕੁਮਾਰ ਨੇ ਅੱਜ ਕਿਹਾ ਕਿ ਜਦੋਂ ਤੱਕ ਬੰਗਲੌਰ ਬੰਬ ਧਮਾਕਿਆਂ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਕਿਸੇ ਵੀ ਵੱਖਵਾਦੀ ਸੰਗਠਨ ਨੂੰ ਇਨ੍ਹਾਂ ਧਮਾਕਿਆਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਇਨ੍ਹਾਂ ਧਮਾਕਿਆਂ ਸਬੰਧੀ ਕੋਈ ਜਾਣਕਾਰੀ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਓ ਤਾਂ ਕਿ ਇਹ ਜਾਂਚ ’ਚ ਮਦਦ ਕਰ ਸਕੇ।

ਸ਼ੇਖੂਪੁਰਾ ’ਚ ਡੇਰਾ ਪ੍ਰੇਮੀਆਂ ਤੇ ਸਿੱਖਾਂ ’ਚ ਚੱਲੇ ਇੱਟਾਂ ਰੋੜੇ

ਤਲਵੰਡੀ ਸਾਬੋ, 25 ਜੁਲਾਈ (ਪੱਤਰ ਪ੍ਰੇਰਕ): ਨਾਮ ਚਰਚਾ ਦੇ ਮਾਮਲੇ ਨੂੰ ਲੈ ਕੇ ਅੱਜ ਨਜ਼ਦੀਕੀ ਪਿੰਡ ਸ਼ੇਖਪੁਰਾ ’ਚ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਚੱਲੇ ਇੱਟਾਂ ਰੋੜਿਆਂ ਨਾਲ ਸਥਿਤੀ ਨਾਜ਼ੁਕ ਬਣ ਗਈ। ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਬੜੀ ਮੁਸ਼ਕਲ ਨਾਲ ਕਾਬੂ ਹੇਠ ਲਿਆਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਗੁਰਮੇਲ ਸਿੰਘ ਵਾਸੀ ਸ਼ੇਖਪੁਰਾ ਜੋ ਬਲਾਕ ਮੌੜ ਦਾ ਭੰਗੀਦਾਸ ਵੀ ਹੈ, ਦੀ ਪਤਨੀ ਬਲਜੀਤ ਕੌਰ (45) ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਜਿਸ ਦੀ ਆਤਮਿਕ ਸ਼ਾਂਤੀ ਲਈ ਨਾਮ ਚਰਚਾ ਕਰਨ ਲਈ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਸੀ। ਭੋਗ ਸਮੇਂ ਕਿਸੇ ਸੰਭਾਵੀਂ ਘਟਨਾ ਨੂੰ ਰੋਕਣ ਲਈ ਅੱਜ ਸਵੇਰੇ ਤੋਂ ਹੀ ਸਮੁੱਚੇ ਪਿੰਡ ’ਚ ਭਾਰੀ ਫ਼ੋਰਸ ਲਗਾ ਕੇ ਨਾਕਾਬੰਦੀ ਕੀਤੀ ਹੋਈ ਸੀ।
ਨਾਮ ਚਰਚਾ ਕੀਤੇ ਜਾਣ ਬਾਰੇ ਜਦ ਏਕ ਨੂਰ ਖ਼ਾਲਸਾ ਫ਼ੌਜ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਹ ਪੁਲਿਸ ਨਾਕੇ ਤੋੜਦੀਆਂ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਇਕੱਠੀਆਂ ਹੋ ਕੇ ਅਗਲਾ ਪ੍ਰੋਗਰਾਮ ਉਲੀਕਣ ਲੱਗੀਆਂ। ਇਕੱਠੀਆਂ ਹੋਈਆਂ ਸਿੱਖ ਜਥੇਬੰਦੀਆਂ ਨੂੰ ਦੇਖਦਿਆਂ ਪੁਲਿਸ ਨੇ ਨਾਮ ਚਰਚਾ ਕਰ ਰਹੇ ਪ੍ਰੇਮੀਆਂ ਨੂੰ ਆਪਣਾ ਜਲਦੀ ਕੰਮ ਮਕਾ ਕੇ ਆਸ-ਪਾਸ ਦੀ ਉਥੋਂ ਖਿਸਕਣ ਲਈ ਕਿਹਾ। ਦੂਜੇ ਪਾਸੇ ਜਦ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਜਿਨ੍ਹਾਂ ਦੀ ਗਿਣਤੀ 70 ਦੇ ਕਰੀਬ ਸੀ, ਨੂੰ ਪੁਲਿਸ ਵਲੋਂ ਪ੍ਰੇਮੀਆਂ ਦਾ ਕਥਿਤ ਤੌਰ ’ਤੇ ਪੱਖ ਪੂਰਨ ਦਾ ਪਤਾ ਲੱਗਾਂ ਤਾਂ ਉਨ੍ਹਾਂ ਰੋਹ ’ਚ ਆਉਂਦਿਆਂ ਨਾਮ ਚਰਚਾ ਵਾਲੀ ਜਗ੍ਹਾ ਵੱਲ ਕੂਚ ਕਰ ਦਿੱਤਾ। ਨਾਮ ਚਰਚਾ ਵਾਲੇ ਘਰ ਨੂੰ ਜਾਣ ਵਾਲੀ ਗਲੀ ’ਚ ਪੁਲਿਸ ਨੇ ਅੜਿੱਕੇ ਖੜ੍ਹੇ ਕਰ ਕੇ ਸਿੱਖ ਨੁੰਮਾਇੰਦਿਆਂ ਨੂੰ ਕਾਫੀ ਚਿਰ ਰੋਕੀ ਰੱਖਿਆ। ਜਦ ਸਿੱਖ ਜਥੇਬੰਦੀਆਂ ਨੂੰ ਪੁਲਿਸ ਵਲੋਂ ਪ੍ਰੇਮੀਆਂ ਨੂੰ ੳਥੋਂ ਬਚਾ ਕੇ ਬਾਹਰ ਕੱਢਣ ਦਾ ਪਤਾ ਲੱਗਾ ਤਾਂ ਸਿੱਖ ਸੰਗਤਾਂ ਗੁੱਸੇ ’ਚ ਆ ਕੇ ਅੱਗੇ ਵਧੀਆਂ। ਉਥੇ ਮੌਜੂਦ ਕੁਝ ਪ੍ਰੇਮੀ ਮਕਾਨ ਦੀ ਛੱਤ ’ਤੇ ਚੜ੍ਹ ਗਏ ਜਿਥੇ ਦੋਵਾਂ ਧਿਰਾਂ ਵਿਚਕਾਰ ਇੱਟਾਂ ਰੋੜੇ ਚੱਲ ਪਏ ਜਿਸਨੂੰ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਾਬੂ ਕੀਤਾ।
ਇਸ ਮੌਕੇ ਏਕ ਨੂਰ ਖ਼ਾਲਸਾ ਫ਼ੌਜ ਦੀ ਇਕ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ। ਇਸ ਤੋਂ ਭੜਕੀਆਂ ਸਿੱਖ ਜਥੇਬੰਦੀਆਂ ਨੇ ਗਲੀ ’ਚ ਖੜ੍ਹੇ ਪੇਮੀਆਂ ਦੇ ਦੋ ਟਰੈਕਟਰ ਸਵਰਾਜ 735, ਮਹਿੰਦਰਾ ਟਰੈਕਟਰ ਤੇ ਇਕ ਪੀਟਰ ਰੇਹੜਾ ਨਾਲ ਲੈ ਗਏ। ਪੀਟਰ ਰੇਹੜੇ ਨੂੰ ਪਿੰਡ ਤੋਂ ਬਾਹਰ ਤਲਵੰਡੀ ਸਾਬੋ ਰੋਡ ਨਜ਼ਦੀਕ ਲਿਜਾ ਕੇ ਅੱਗ ਲਗਾ ਦਿੱਤੀ ਅਤੇ ਟਰੈਕਟਰਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਅੱਗੇ ਲਿਜਾ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਇਸ ਸਬੰਧੀ ਐਸ.ਡੀ.ਐਮ. ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮਨਜ਼ੂਰੀ ਸਿਰਫ਼ ਸੋਗ ਸਭਾ ਦੀ ਸੀ ਨਾ ਕਿ ਨਾਮ ਚਰਚਾ ਦੀ।
ਦੂਜੇ ਪਾਸੇ ਸੰਤ ਸਮਾਜ ਦੇ ਬੁਲਾਰੇ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਇਸ ਘਟਨਾ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉੁਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਿੱਧ ਕਰ ਦਿੱਤਾ ਹੈ ਕਿ ਸਰਕਾਰਾਂ, ਪੁਲਿਸ ਅਤੇ ਪ੍ਰਸ਼ਾਸਨ ਸਿੱਧੇ ਤੌਰ ’ਤੇ ਡੇਰੇ ਸਿਰਸਾ ਵਾਲੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਡੱਬਵਾਲੀ ਕਾਂਡ ਨੂੰ ਅਜੇ ਕੁਝ ਹੀ ਦਿਨ ਹੋਏ ਹਨ ਤਾਂ ਫਿਰ ਪ੍ਰਸ਼ਾਸਨ ਨੂੰ ਨਾਮ ਚਰਚਾ ਲਈ ਮਨਜ਼ੂਰੀ ਦੇਣ ਦੀ ਕੀ ਲੋੜ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਉਕਤ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਡੇਰਾ ਮੁਖੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਕਿਉਂਕਿ ਡੇਰਾ ਮੁਖੀ ਆਪਣੇ ਪੈਰੋਕਾਰਾਂ ਨੂੰ ਉਕਸਾਅ ਕੇ ਆਪਣੇ ਪ੍ਰੋਗਰਾਮ ਕਰਨ ਦੀ ਆੜ ਹੇਠ ਅਮਨ ਸ਼ਾਂਤੀ ਨੂੰ ਭੰਗ ਕਰ ਰਿਹਾ ਹੈ।

ਕਰਫ਼ਿਊ ਨਹੀਂ ਹਟੇਗਾ

ਸਿਰਸਾ, 25 ਜੁਲਾਈ (ਏਜੰਸੀਆਂ): ਡੇਰਾ ਸੱਚਾ ਸੌਦਾ ਅਤੇ ਸਿੱਖ ਸਮਰਥਕਾਂ ਵਿਚਕਾਰ 18 ਜੁਲਾਈ ਨੂੰ ਹੋਈ ਝੜਪ ’ਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਲਗਾਏ ਗਏ ਕਰਫ਼ਿਊ ਨੂੰ ਅੱਗੇ ਵੀ ਜਾਰੀ ਰੱਖਣ ਦਾ ਨਿਰਦੇਸ਼ ਦੇ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਸਥਿਤੀ ’ਚ ਸੁਧਾਰ ਤੋਂ ਬਾਅਦ ਵੀਰਵਾਰ ਨੂੰ ਕਰਫ਼ਿਊ ’ਚ ਢਿੱਲ ਦਿੱਤੀ ਗਈ ਸੀ ਪਰ ਅਧਿਕਾਰੀਆਂ ਨੇ ਦੱਸਿਆ ਕਿ 27 ਜੁਲਾਈ ਤੋਂ ਪਹਿਲਾਂ ਕਰਫ਼ਿਊ ਨੂੰ ਹਟਾਉਣ ਦੀ ਕੋਈ ਯੋਜਨਾ ਨਹੀਂ ਹੈ।

ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੇ ‘ਪੰਜਾਬ ਬੰਦ’ ਨਾਲ ਸਿੱਖਾਂ ਦਾ ਕੌਮੀ ਚਰਿੱਤਰ ਹੋਰ ਉੱਘੜਿਆ
27 ਜੁਲਾਈ ਨੂੰ ਸ਼ਹੀਦ ਹਰਮੰਦਰ ਸਿੰਘ ਦੇ ਭੋਗ ਮੌਕੇ ਵਧ ਚੜ੍ਹ ਕੇ ਮੰਡੀ ਡੱਬਵਾਲੀ ਪਹੁੰਚਣ ਦੀ ਅਪੀਲ

ਤਰੀਕ 25 ਜੁਲਾਈ, 2008. (ਜਸਪਾਲ ਸਿੰਘ ਮੰਝਪੁਰ ਐਡਵੋਕੇਟ) ‘ਸੌਦਾ ਦੀ ਗ੍ਰਿਫ਼ਤਾਰੀ ਨੂੰ ਲਈ ਸਮੁੱਚੇ ਪੰਥ ਵੱਲੋਂ ‘ਪੰਜਾਬ ਬੰਦ’ ਦੀ ਅਪੀਲ ਨੂੰ ਸੌ ਫੀਸਦੀ ਹੁੰਗਾਰਾ ਮਿਲਿਆ ਅਤੇ ਇਸ ਬੰਦ ਨੇ ਸਿੱਖਾਂ ਦੇ ਕੌਮੀ ਚਰਿੱਤਰ ਨੂੰ ਹੋਰ ਵੀ ਉਘਾੜਿਆ, ਕਿਉਂਕਿ ਪੰਜਾਬ ਭਰ ਵਿੱਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਗੱਲ ਸਾਹਮਣੇ ਆਈ ਅਤੇ ਨਾ ਹੀ ਕਿਸੇ ਨਾਲ ਕੋਈ ਧੱਕੇਸ਼ਾਹੀ ਕੀਤੀ ਗਈ। ਇਸ ਦੇ ਉਲਟ ਫਿਰਕੂ ਜਥੇਬੰਦੀਆਂ ਆਰ.ਐਸ.ਐਸ. ਭਾਜਪਾ, ਬਜਰੰਗ ਦਲ, ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਦਿੱਤੇ ਜਾਂਦੇ ਬੰਦ ਦੇ ਸੱਦੇ ਦੌਰਾਨ ਆਮ ਲੋਕਾਂ ਨੂੰ ਜ਼ਲੀਲ ਕੀਤਾ ਗਿਆ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਅਤੇ ਜਨਰਲ ਸਕੱਤਰ ਭਾਈ ਸੁਰਿੰਦਰਪਾਲ ਸਿੰਘ ਠਰੂਆ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਆਗੂਆਂ ਨੇ ਕਿਹਾ ਕਿ ਸਿੱਖ ਪੰਥ ਗੁਰੂਆਂ ਦੇ ਦਰਸਾਏ ਸਿਧਾਂਤ ਨਾ ਕਿਸੇ ਨੂੰ ਡਰਾਉਣਾ ਅਤੇ ਨਾ ਹੀ ਕਿਸੇ ਤੋਂ ਡਰਨਾ ’ਤੇ ਪੂਰੀ ਤਨਦੇਹੀ ਨਾਲ ਪਹਿਰਾ ਦੇ ਰਿਹਾ ਹੈ, ਜਿਸ ਤਹਿਤ ਪੰਜਾਬ ਬੰਦ ਨੂੰ ਪੰਜਾਬ ਦੇ ਸਮੁੱਚੇ ਵਰਗਾਂ ਵੱਲੋਂ ਵੱਡਾ ਹੁੰਗਾਰਾ ਦੇਣ ਤੋਂ ਇਹ ਸਿੱਧ ਹੁੰਦਾ ਹੈ ਕਿ ਸਮੁੱਚਾ ਪੰਜਾਬ ਸੌਦਾ ਸਾਧ ਦੀ ਗ੍ਰਿਫ਼ਤਾਰੀ ਲਈ ਇੱਕਮਤ ਹੈ। ਜਿਸ ’ਤੇ ਕਾਰਵਾਈ ਕਰਦਿਆਂ ਸਰਕਾਰ ਨੂੰ ਸਮੁੱਚੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆ ਸੌਦਾ ਸਾਧ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਸੁੱਟ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੌਦਾ ਸਾਧ ਪਿੱਛੇ ਕਿਸੇ ਸਵਾਰਥ ਜਾਂ ਲਾਲਚਵੱਸ ਜਾਂ ਆਪਣਿਆਂ ਦੀਆਂ ਕਮੀਆਂ ਕਾਰਨ ਲੱਗੇ ਆਮ ਲੋਕਾਂ ਪ੍ਰਤੀ ਸਿੱਖ ਜਥੇਬੰਦੀਆਂ ਨੂੰ ਆਪਣਾ ਵਿਵਹਾਰ ਨਰਮ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਿੱਖ ਪੰਥ ਵਿੱਚ ਵਾਪਸ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਜਦਕਿ ਸੌਦਾ ਸਾਧ ਵੱਲੋਂ ਨਿਯੁਕਤ ਕੀਤੇ ਸ਼ਰਾਰਤੀ ਅਨਸਰ, ਜੋ ਸਮਾਜ ਵਿੱਚ ਫਿਰਕੂ ਅੱਗ ਫੈਲਾਉਣ ਲਈ ਲਾਮਬੰਦ ਹੋ ਰਹੇ ਹਨ, ਨੂੰ ਰੋਕਣ ਲਈ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਸੌਦਾ ਸਾਧ ਦੇ ਗੁੰਡਿਆਂ ਵੱਲੋਂ ਪਿਛਲੇ ਦਿਨੀਂ ਮੰਡੀ ਡੱਬਵਾਲੀ ਵਿਖੇ ਸ਼ਹੀਦ ਕੀਤੇ ਗਏ ਭਾਈ ਹਰਮੰਦਰ ਸਿੰਘ ਦੇ ਭੋਗ ਮੌਕੇ 27 ਜੁਲਾਈ ਨੂੰ ਸਿੱਖ ਸੰਗਤਾਂ ਨੂੰ ਵਧ-ਚੜ੍ਹ ਪਹੁੰਚਣਾ ਚਾਹੀਦਾ ਹੈ ਕਿਉਂਕਿ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਹੀ ਸੌਦਾ ਸਾਧ ਵਿਰੁੱਧ ਸੰਘਰਸ਼ ਨੂੰ ਅੱਗੇ ਤੋਰਿਆ ਜਾ ਸਕਦਾ ਹੈ।

ਭਾਰਤੀ ਸੰਸਦ ’ਚ ਲੋਕਤੰਤਰ ਦਾ ਜਨਾਜ਼ਾ ਨਿਕਲਿਆ

ਤਰੀਕ 24 ਜੁਲਾਈ, 2008.- ‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਜਨਾਜ਼ਾ ਪਾਰਲੀਮੈਂਟ ਵਿੱਚ ਹੀ ਨਿਕਲ ਗਿਆ, ਜਦੋਂ ਸੰਸਦ ਮੈਂਬਰਾਂ ਦੀ ਖਰੀਦੋ-ਫਰੋਖਤ ਦੇ ਕਰੋੜਾਂ ਰੁਪਏ ਭਾਰਤੀ ਸੰਸਦ ਵਿੱਚ ਹੀ ਖਿੱਲਰ ਗਏ। ਵਰਤਮਾਨ ਸਮੇਂ ਵਿੱਚ ਭਾਰਤੀ ਲੋਕਤੰਤਰ ਕੇਵਲ ਇੱਕ ਦਿਖਾਵਾ ਮਾਤਰ ਬਣ ਕੇ ਰਹਿ ਗਿਆ ਹੈ ਅਤੇ ਇਸ ਵਿੱਚ ਸਿਆਸੀ ਬਦਲਾਖੋਰੀ ਅਵੱਲ ਹੋ ਚੁੱਕੀ ਹੈ ਅਤੇ ਆਮ ਲੋਕਾਂ ਦੀ ਭਲਾਈ ਅਤੇ ਇਨਸਾਫ਼ ਪੱਛੜ ਕੇ ਰਹਿ ਗਿਆ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਬੁਲਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਵੱਲੋਂ ਆਪਣੀ ਸਥਿਰਤਾ ਨੂੰ ਬਣਾਈ ਰੱਖਣ ਲਈ ਅਤਿ ਦਰਜੇ ਦੇ ਭ੍ਰਿਸ਼ਟ ਹੱਥਕੰਡੇ ਅਪਣਾਏ ਗਏ ਅਤੇ ਦੂਜੇ ਪਾਸੇ ਭਾਜਪਾ ਅਤੇ ਹੋਰਨਾਂ ਵੱਲੋਂ ਪ੍ਰਮਾਣੂ ਸੰਧੀ ਦਾ ਵਿਰੋਧ ਕੇਵਲ ਇਸ ਕਰਕੇ ਕੀਤਾ ਗਿਆ ਕਿਉਂਕਿ ਵਿਰੋਧੀ ਧਿਰ ਹੋਣ ਦੇ ਨਾਤੇ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਹਰ ਕੰਮ ਦਾ ਵਿਰੋਧ ਕਰਨਾ ਉਨ੍ਹਾਂ ਨੇ ‘ਮੁੱਢਲਾ ਫਰਜ਼’ ਸਮਝਿਆ ਹੋਇਆ ਹੈ। ਜਿੱਥੇ ਕਾਂਗਰਸ ਭਾਰਤ ਨੂੰ ਅਮਰੀਕਾ ਦੇ ਅਧੀਨ ਕਰਨ ਲਈ ਪੱਬਾਂ ਭਾਰ ਹੋਈ ਪਈ ਸੀ, ਉੱਥੇ ਕਾਮਰੇਡ ਚੀਨ ਪ੍ਰਤੀ ਆਪਣੀ ਵਫ਼ਾਦਾਰੀ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਹਰੇਕ ਪੱਧਰ ਦੀਆਂ ਚੋਣਾਂ ਦੌਰਾਨ ਕੀਤੀਆਂ ਜਾਂਦੀਆਂ ਧਾਂਦਲੀਆਂ, ਧੱਕੇਸ਼ਾਹੀਆਂ, ਭ੍ਰਿਸ਼ਟਾਚਾਰ, ਨਸ਼ੇ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਅਪਰਾਧੀਕਰਨ, ਜਾਤੀਵਾਦ, ਨਸਲਵਾਦ, ਫਿਰਕੂਪੁਣਾ ਆਦਿ ਲੋਕਤੰਤਰ ਦੇ ‘ਗੁਣ’ ਬਣ ਚੁੱਕੇ ਹਨ ਅਤੇ ਅਜਿਹੇ ‘ਗੁਣਾਂ’ ਵਾਲੇ ਲੋਕਤੰਤਰ ਤੋਂ ਲੋਕ ਭਲਾਈ ਅਤੇ ਨਿਆ ਦੀ ਆਸ ਰੱਖਣੀ ਵੱਡੀ ਬੇਵਕੂਫੀ ਹੈ।

ਸਾਬਕਾ ਮੁੱਖ ਮੰਤਰੀ ਦਾ ਉਦਘਾਟਨੀ ਪੱਥਰ ਤੋੜਿਆ, ਕਾਂਗਰਸੀ ਵਰਕਰਾਂ ’ਚ ਰੋਸ ਦੀ ਲਹਿਰ

ਮਾਛੀਵਾੜਾ 25 ਜੁਲਾਈ (ਸ਼ੁਸ਼ੀਲ ਸ਼ਰਮਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਲਵਾ , ਦੁਆਬਾ (ਮਾਛੀਵਾੜਾ/ ਰਾਹੋਂ) ਨੂੰ ਜੋੜਦੇ ਦਰਿਆ ਸਤਲੁਜ ਉਪਰ ਬਣੇ ਪੁੱਲ ਦੇ ਉਦਘਾਟਨ ਦਾ ਪੱਥਰ ਸ਼ਰਾਰਤੀ ਅਨਸਰਾਂ ਵੱਲੋਂ ਤੋੜੇ ਜਾਣ ਤੇ ਇਲਾਕੇ ਕਾਂਗਰਸੀ ਵਰਕਰਾਂ ਵਿੱਚ ਰੋਸ ਦੀ ਲਹਿਰ ਹੈ। ਅੱਜ ਮੌਕੇ ਦਾ ਜਾਇਜਾ ਲੈਣ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਦੇ ਸਕੱਤਰ ਤੇਜਿੰਦਰ ਸਿੰਘ ਕੂੰਨਰ ਨੇ ਦੱਸਿਆ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉੋਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾ ਤੇ ਲੱਗਭੱਗ 40 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪੁੱਲ ਦਾ ਉਦਘਾਟਨ ਸੰਨ 2006 ’ਚ ਹੋਇਆ ਸੀ। ਜਿਕਰਯੋਗ ਹੈ ਕਿ ਸੰਨ 1997 ’ਚ ਸ਼ੁਰੂ ਹੋਏ ਇਸ ਪੁੱਲ ਦਾ ਨੀਂਹ ਪੱਥਰ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ’ ਤੇ ਇਸ ਪੁੱਲ ਦੀ ਨਿਰਮਾਣਤਾ ਤਿੰਨ ਸਾਲ ਦੇ ਅਰਸੇ ’ਚ ਪੂਰੀ ਹੋਣੀ ਸੀ ਪਰ ਸਬੰਧਿਤ ਠੇਕੇਦਾਰ ਅਤੇ ਪ੍ਰਸ਼ਾਸ਼ਨ ਦੀ ਢਿਲ-ਮੱਠ ਕਾਰਨ ਸਤਲੁੱਜ ਦਾ ਪੁੱਲ ਊਠ ਦੇ ਬੁੱਲ ਵਾਂਗ ਲਟਕ ਗਿਆ ’ਤੇ ਕਰੀਬ 8 ਸਾਲਾਂ ’ਚ ਪੂਰਾ ਹੋਇਆ। ਇਸ ਪੁੱਲ ਦੇ ਉਦਘਾਟਨ ਨੂੰ ਲੈ ਕੇ ਵੀ ਅਕਾਲੀ ਦੱਲ ਤੇ ਕਾਂਗਰਸ ਦਰਮਿਆਨ ਕਸ਼ਮਕਸ਼ ਚੱਲਦੀ ਰਹੀ ਸੀ । ਇਸ ਸਬੰਧੀ ਗੱਲ ਕਰਨ ਤੇ ਹਲਕਾ ਕੂੰਮਕਲਾਂ ਦੇ ਵਿਧਾਇਕ ਈਸ਼ਰ ਸਿੰਘ ਮੇਹਰਬਾਨ ਨੇ ਇਸ ਉਦਘਾਟਨੀ ਪੱਥਰ ਨੂੰ ਤੋੜੇ ਜਾਣ ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਕਾਸ ਸਿੰਘ ਜ਼ਿਲਾ ਜਨਰਲ ਸਕੱਤਰ ਦਿਹਾਤੀ ਲੁਧਿਆਣਾ ਅਵਤਾਰ ਸਿੰਘ ਮਾਲਵਾ ਨੇ ਕਿਹਾ ਹੈ ਕਿ ਇਹ ਬਹੁੱਤ ਹੀ ਮੰਦਭਾਗੀ ਘਟਨਾ ਹੈ ਅਜਿਹੀਆਂ ਕਾਰਵਾਈਆਂ ਨਾਲ ਆਪਸੀ ਕੜੱਤਣ ਵੱਧਦੀ ਹੈ ਜਿਸ ਨੂੰ ਰੋਕਣ ਦੀ ਲੋੜ ਹੈ । ਇਸ ਮੌਕੇ ਸੰਜੀਵ ਮਹਿੰਦਰੂ ,ਚੇਤਨ ਚਿਰਾਇਆ ,ਨੰਦ ਕਿਸ਼ੋਰ ,ਬਲਬੀਰ ਸਿੰਘ ,ਬੇਅੰਤ ਸਿੰਘ,ਗੁਰਪਾਲ ਸਿੰਘ ਬਾਲਿੳ,ਠੇਕੇਦਾਰ ਅਮਰਜੀਤ ਸਿੰਘ ਖੰਨਾ ਕਾਂਗਰਸੀ ਆਗੂ ਵੀ ਮੌਜੂਦ ਸਨ।

ਬਿਜਲੀ ਬੋਰਡ ਦੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵੱਲੋਂ ਦਫ਼ਤਰ ਬਿਜਲੀ ਬੋਰਡ ਬਸੀ ਪਠਾਣਾਂ ਦੇ ਗੇਟ ਅੱਗੇ ਰੈਲੀ ਕੀਤੀ ਗਈ

ਫਤਿਹਗੜ੍ਹ ਸਾਹਿਬ/25 ਜੁਲਾਈ/ਰਣਜੋਧ ਸਿੰਘ ਔੌਜਲਾ- ਪੰਜਾਬ ਰਾਜ ਬਿਜਲੀ ਬੋਰਡ ਦੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵੱਲੋਂ ਦਫ਼ਤਰ ਬਿਜਲੀ ਬੋਰਡ ਬਸੀ ਪਠਾਣਾਂ ਦੇ ਗੇਟ ਅੱਗੇ ਰੈਲੀ ਕੀਤੀ ਗਈ, ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜ਼ਿਲਾ ਕਪੂਰਥਲਾ ਅਧੀਨ ਪੈਂਦੇ ਕਸਬਾ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਆਮਦ ਸਮੇਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਲੇ ਝੰਡੇ ਲੈ ਕੇ ਰੋਸ ਜਾਹਿਰ ਕਰ ਰਹੇ ਬਿਜਲੀ ਕਰਮਚਾਰੀਆਂ ’ਤੇ ਪੁਲੀਸ ਨੇ ਤਸ਼ੱਦਦ ਕੀਤਾ ਅਤੇ ਸੈਂਕੜੇ ਕਰਮਚਾਰੀਆਂ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਵੀ ਇਹੋ ਜਿਹੀ ਘਟਨਾ ਵਾਪਰ ਚੁੱਕੀ ਹੈ। ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡਲ ਸਰਹਿੰਦ ਦੇ ਸਕੱਤਰ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਰੈਲੀ ਵਿਚ ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਡਿਸਮਿਸ ਕੀਤੇ ਸੱਤ ਕਰਮਚਾਰੀ ਬਹਾਲ, ਝੂਠੇ ਪੁਲੀਸ ਕੇਸ ਅਤੇ ਬਿਜਲੀ ਐਕਟ 2003 ਰੱਦ ਨਾ ਕੀਤਾ ਤਾਂ ਕਰਮਚਾਰੀ ਪਹਿਲਾਂ ਹੀ ਐਲਾਨ ਕੀਤੇ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਵਿਚ ਕਿਸੇ ਪ੍ਰੋਗਰਾਮ ਵਿਚ ਜਾਣ ’ਤੇ ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ਼ ਸਵਾਗਤ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਹੋਵੇਗੀ।
ਇਸੇ ਤਰ੍ਹਾਂ ਸਬ ਡਵੀਜ਼ਨ ਬਡਾਲੀ ਆਲਾ ਸਿੰਘ ਵਿਖੇ ਵੀ ਸਬ ਡਵੀਜ਼ਨ ਪ੍ਰਧਾਨ ਪੂਰਨ ਸਿੰਘ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ, ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਸ਼ਾਂਤਮਈ ਢੰਗ ਨਾਲ਼ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਉਕਤ ਮੰਗਾਂ ਨੂੰ ਦੁਹਰਾਉਣ ਤੋਂ ਇਲਾਵਾ ਨਿੱਜੀਕਰਨ ਅਤੇ ਨਿਗਮੀਕਰਨ ਦਾ ਵਿਰੋਧ ਕੀਤਾ। ਇਹ ਜਾਣਕਾਰੀ ਸਬ ਡਵੀਜ਼ਨ ਸਕੱਤਰ ਸ਼ਮਸ਼ੇਰ ਸਿੰਘ ਵੱਲੋਂ ਦਿੱਤੀ ਗਈ।

ਅਕਾਲੀ ਦਲ ਦੇ ਵੱਖ ਵੱਖ ਧੜਿਆਂ ਦੀ ਅੰਦਰੂਨੀ ਲੜਾਈ ਖ਼ਤਮ


ਜ਼ਿਲਾ ਪ੍ਰੀਸ਼ਦ ਦੇ ਨਵੇਂ ਚੁਣੇ ਅਹੁਦੇਦਾਰ ਕੈਪਟਨ ਕੰਵਲਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਰਣਧੀਰ ਸਿੰਘ ਚੀਮਾ ਆਦਿ ਆਗੂਆਂ ਨਾਲ਼ ਫ਼ੋਟੋ ਖਿਚਵਾਉਣ ਉਪਰੰਤ।

ਫਤਿਹਗੜ੍ਹ ਸਾਹਿਬ/25 ਜੁਲਾਈ/ਰਣਜੋਧ ਸਿੰਘ ਔੌਜਲਾ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੇ ਅਹੁਦਿਆਂ ਦੀ ਚੋਣ ਨੂੰ ਲੈ ਕੇ ਇੱਥੇ ਬਣੇ ਅਕਾਲੀ ਦਲ ਦੇ ਵੱਖ ਵੱਖ ਧੜਿਆਂ ਦੀ ਅੰਦਰੂਨੀ ਲੜਾਈ ਅੱਜ ਉਸ ਸਮੇਂ ਖ਼ਤਮ ਹੋ ਗਈ, ਜਦੋਂ ਹਾਈਕਮਾਂਡ ਨੇ ਦਖ਼ਲ ਦੇ ਕੇ ਅੱਜ ਇਹ ਚੋਣ ਕਰਵਾ ਕੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਨਜ਼ਦੀਕੀ ਬੀਬੀ ਰਾਜ਼ਿੰਦਰ ਕੌਰ ਸਲਾਣਾ ਨੂੰ ਚੇਅਰਪਰਸਨ ਅਤੇ ਸਾਬਕਾ ਅਕਾਲੀ ਮੰਤਰੀ ਰਣਧੀਰ ਸਿੰਘ ਚੀਮਾ ਦੇ ਅਤਿ ਨਜ਼ਦੀਕੀ ਸਮਝੇ ਜਾਂਦੇ ਇੰਦਰਜੀਤ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ। ਇੱਥੇ ਦੱਸਣਯੋਗ ਹੈ ਕਿ ਇਹ ਚੋਣ ਸਰਹਿੰਦ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੀ ਤਰ੍ਹਾਂ ਬੰਦ ਲਿਫ਼ਾਫ਼ਾ ਪ੍ਰਕ੍ਰਿਆ ਰਾਹੀਂ ਕਰਵਾਈ ਗਈ, ਜਿਸ ਨੂੰ ਸਾਰਿਆਂ ਨੇ ਸਵੀਕਾਰ ਲਿਆ ਹੈ।
ਅੱਜ ਇਸ ਚੋਣ ਨੂੰ ਲੈ ਕੇ ਜ਼ਿਲਾ ਪ੍ਰੀਸ਼ਦ ਦਫ਼ਤਰ ਵਿਚ ਬਾਅਦ ਦੁਪਹਿਰ ਲੱਗਭਗ 3 ਵਜੇ ਹੋਈ ਮੀਟਿੰਗ ਦੌਰਾਨ ਦਫ਼ਤਰ ਦੇ ਬਾਹਰ ਅਕਾਲੀ ਵਰਕਰਾਂ ਅਤੇ ਆਗੂਆਂ ਦਾ ਤਾਂਤਾ ਲੱਗ ਲਿਆ ਅਤੇ ਉਹ ਬੇਸਬਰੀ ਨਾਲ਼ ਕੜਕਦੀ ਧੁੱਪ ਵਿਚ ਇਸ ਲਿਫ਼ਾਫ਼ੇ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ, ਪ੍ਰੰਤੂ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਗਰੁੱਪ ਦੇ ਜਿੱਤੇ ਮੈਂਬਰ ਇਸ ਮੀਟਿੰਗ ਵਿਚ ਗੈਰ ਹਾਜ਼ਰ ਰਹੇ, ਜੋ ਚਰਚਾ ਦਾ ਵਿਸ਼ਾ ਬਣੇ ਰਹੇ ਅਤੇ ਇਸ ਚੋਣ ਨੂੰ ਲੈ ਕੇ ਵਾਰ ਵਾਰ ਅਕਾਲੀ ਆਗੂਆਂ ਵਿਚ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਇਹ ਲਿਫ਼ਾਫ਼ਾ ਖੁੱਲ੍ਹਣ ਦੀ ਬਜਾਇ ਵਾਰ ਵਾਰ ਇੱਧਰ ਉ¤ਧਰ ਘੁੰਮਦਾ ਰਿਹਾ। ਅਖ਼ੀਰ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਚੋਣ ਨੂੰ ਕਰਵਾਉਣ ਲਈ ਆਪਣੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਨੂੰ ਭੇਜਿਆ ਗਿਆ, ਜਿਨ੍ਹਾਂ ਨੇ ਇੱਥੇ ਪਹੁੰਚ ਕੇ ਕੈਪਟਨ ਕੰਵਲਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਰਣਧੀਰ ਸਿੰਘ ਚੀਮਾ, ਦੀਦਾਰ ਸਿੰਘ ਭੱਟੀ ਅਤੇ ਜਗਦੀਪ ਸਿੰਘ ਚੀਮਾ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨਾਲ਼ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਉਪਰੰਤ ਕੈਪਟਨ ਕੰਵਲਜੀਤ ਸਿੰਘ ਤੋਂ ਬਿਨ੍ਹਾਂ ਉਕਤ ਸਾਰੇ ਆਗੂ ਚੋਣ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਚੇਅਰਪਰਸਨ ਦੇ ਅਹੁਦੇ ਲਈ ਮਨਮੋਹਨ ਸਿੰਘ ਮਕਾਰੋਂਪੁਰ ਨੇ ਹਾਈਕਮਾਂਡ ਦੇ ਭੇਜੇ ਬੰਦ ਲਿਫ਼ਾਫ਼ੇ ਨੂੰ ਖੋਲ੍ਹਣ ਉਪਰੰਤ ਬੀਬੀ ਰਾਜਿੰਦਰ ਕੌਰ ਸਲਾਣਾ ਦਾ ਨਾਮ ਪੇਸ਼ ਕੀਤਾ ਅਤੇ ਜਿਸ ਦੀ ਤਾਈਦ ਵਰਿੰਦਰਪਾਲ ਸਿੰਘ ਵਿੰਕੀ ਨੇ ਕੀਤੀ ਅਤੇ ਬਾਕੀ ਮੈਂਬਰਾਂ ਨੇ ਵੀ ਇਸ ’ਤੇ ਆਪਣੀ ਸਹਿਮਤੀ ਪ੍ਰਗਟਾਈ। ਇਸੇ ਤਰ੍ਹਾਂ ਵਾਈਸ ਚੇਅਰਮੈਨ ਦੇ ਅਹੁਦੇ ਲਈ ਇੰਦਰਜੀਤ ਸਿੰਘ ਸੰਧੂ ਦਾ ਨਾਮ ਅਵਤਾਰ ਸਿੰਘ ਚੇਅਰਮੈਨ ਬਲਾਕ ਸੰਮਤੀ ਖਮਾਣੋਂ ਨੇ ਪੇਸ਼ ਕੀਤਾ,ਜਿਸ ਦੀ ਤਾਈਦ ਅਜਾਇਬ ਕੌਰ ਜੱਸੜਾਂ ਨੇ ਕੀਤੀ। ਸੂਤਰਾਂ ਅਨੁਸਾਰ ਇਸ ਚੋਣ ਦੌਰਾਨ ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ ਵਾਈਸ ਚੇਅਰਮੈਨ ਆਪਣੇ ਧੜੇ ਦਾ ਬਣਾਉਣ ਲਈ ਬਜਿੱਦ ਸਨ, ਪ੍ਰੰਤੂ ਹਾਈਕਮਾਂਡ ਦੇ ਸਖ਼ਤ ਆਦੇਸ਼ਾਂ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਥਿਤ ਤੌਰ ਤੇ ਹਲਕਾ ਵਿਧਾਇਕ ਨੂੰ ਫ਼ੋਲ ’ਤੇ ਬੰਦ ਲਿਫ਼ਾਫ਼ੇ ਵਾਲੇ ਨਾਮਾਂ ਨੂੰ ਹੀ ਸਵੀਕਾਰਨ ਦੀ ਹਦਾਇਤ ਕੀਤੀ ਦੱਸੀ ਜਾਂਦੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਵੱਖ ਵੱਖ ਅਕਾਲੀ ਧੜਿਆਂ ਅਤੇ ਹਲਕਾ ਵਿਧਾਇਕ ਵਿਚਕਾਰ ਇਹ ਖਿੱਚੋਤਾਣ ਬਲਾਕ ਸੰਮਤੀ ਦੀਆਂ ਚੇਅਰਮੈਨੀਆਂ ਅਤੇ ਨਗਰ ਕੌਂਸਲ ਦੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਤੋਂ ਲੈ ਕੇ ਇਕ ਦੂਜੇ ਦੇ ਉਮੀਦਵਾਰਾਂ ਨੂੰ ਹਰਾਉਣ ਦੇ ਮਾਮਲੇ ਨੂੰ ਲੈ ਕੇ ਚੱਲੀ ਆ ਰਹੀ ਸੀ, ਪ੍ਰੰਤੂ ਇਸ ਚੋਣ ਨੂੰ ਲੈ ਕੇ ਭਾਵੇਂ ਕਿ ਇਹ ਰੇੜਕਾ ਖ਼ਤਮ ਹੋ ਗਿਆ ਹੈ, ਪ੍ਰੰਤੂ ਅੰਦਰੂਨੀ ਲੜਾਈ ਤੇਜ਼ ਹੋਣ ਦੇ ਆਸਾਰ ਹੋਰ ਵੀ ਵਧ ਗਏ ਹਨ ਕਿਉਂਕਿ ਹਲਕਾ ਵਿਧਾਇਕ ਦੇ ਸਮਰਥਕ ਮੈਂਬਰਾਂ ਜੋ ਕਿ ਚੇਅਰਮੈਨੀ ਦੇ ਦਾਅਵੇਦਾਰ ਸਨ, ਉਨ੍ਹਾਂ ਦੇ ਪੱਲੇ ਨਿਰਾਸ਼ਾ ਤੋਂ ਇਲਾਵਾ ਕੁੱਝ ਵੀ ਨਹੀਂ ਪਿਆ। ਚੁਣੇ ਗਏ ਅਹੁਦੇਦਾਰਾਂ ਨੇ ਪਹਿਲਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਅਤੇ ਫ਼ਿਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਇਸ ਚੋਣ ਤੋਂ ਬਾਅਦ ਪਿੰਡਾਂ ਦਾ ਸਰਵਪੱਖੀ ਵਿਕਾਸ ਫ਼ਿਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਸਾਰੇ ਪਿੰਡਾਂ ਨੂੰ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਗ੍ਰਾਂਟਾਂ ਦੇ ਕੇ ਇਸ ਜ਼ਿਲੇ ਨੂੰ ਨਮੂਨੇ ਦਾ ਜ਼ਿਲਾ ਬਣਾਇਆ ਜਾਵੇਗਾ। ਇਸ ਮੌਕੇ ਬੀਬੀ ਸਤਵਿੰਦਰ ਕੌਰ ਧਾਲੀਵਾਲ, ਰਣਜੀਤ ਸਿੰਘ ਲਿਬੜਾ, ਦਵਿੰਦਰ ਸਿੰਘ ਭੱਪੂ, ਮਨਮੋਹਨ ਸਿੰਘ ਮਕਾਰੋਂਪੁਰ ਮੈਂਬਰ ਜ਼ਿਲਾ ਪ੍ਰੀਸ਼ਦ, ਬਾਵਾ ਸਿੰਘ ਕੋਟਲਾ ਮੈਂਬਰ ਬਲਾਕ ਸੰਮਤੀ, ਸਰਵਣ ਸਿੰਘ ਸੁਹਾਵੀ, ਬਲਮਜੀਤ ਸਿੰਘ ਪ੍ਰਿੰਸੀ, ਸੁਬੇਗ ਸਿੰਘ ਭਾਮੀਆਂ, ਜਸਵੀਰ ਸਿੰਘ ਮਕਾਰੋਂਪੁਰ, ਗੁਰਦੇਵ ਸਿੰਘ ਲਖ਼ਨਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ। ਜ਼ਿਲਾ ਪ੍ਰੀਸ਼ਦ ਦੇ ਨਵੇਂ ਚੁਣੇ ਅਹੁਦੇਦਾਰ ਕੈਪਟਨ ਕੰਵਲਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਰਣਧੀਰ ਸਿੰਘ ਚੀਮਾ ਆਦਿ ਆਗੂਆਂ ਨਾਲ਼ ਫ਼ੋਟੋ ਖਿਚਵਾਉਣ ਉਪਰੰਤ।

ਪੰਜਾਬ ਦੀ ਬਿਜਲੀ ਸਮੱਸਿਆ ਦਾ ਇੱਕੋ-ਇੱਕ ਹੱਲ
ਭਾਖੜਾ ਡੈਮ ਤੋਂ ਬਣਦੀ ਸਾਰੀ ਬਿਜਲੀ ’ਤੇ ਪੰਜਾਬ ਦਾ ਕੰਟਰੋਲ ਹੋਵੇ - ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ)

ਤਰੀਕ 25 ਜੁਲਾਈ, 2008. ‘ਵਰਤਮਾਨ ਸਮੇਂ ਵਿੱਚ ਸਮੁੱਚੇ ਪੰਜਾਬ ਨੂੰ ਬਿਜਲੀ ਸੰਕਟ ਨੇ ਘੇਰਿਆ ਹੋਇਆ ਹੈ ਅਤੇ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਵਾਈ.ਐਸ. ਰੱਤੜਾ ਵੀ ਪੰਜਾਬ ਵਾਸੀਆਂ ਅੱਗੇ ਬਿਜਲੀ ਕੱਟਾਂ ਨੂੰ ਸਹਾਰਨ ਦੇ ਤਰਲੇ ਕਰ ਰਿਹਾ ਹੈ, ਪਰ ਇਹ ਬੜ੍ਹੀ ਤ੍ਰਾਸਦੀ ਦੀ ਗੱਲ ਹੈ ਕਿ ਹਿੰਦੁਸਤਾਨ ਵਿੱਚ ਸਿਰਫ਼ ਇੱਕੋ-ਇੱਕ ਬਿਜਲੀ ਪ੍ਰਾਜੈਕਟ ਭਾਖੜਾ-ਨੰਗਲ ਡੈਮ ਹੀ ਹੈ, ਜਿਸ ਦਾ ਕੰਟਰੋਲ ਕੇਂਦਰ ਦੇ ਹੱਥਾਂ ਵਿੱਚ ਹੈ ਅਤੇ ਜੇਕਰ ਭਾਖੜਾ ਡੈਮ ਤੋਂ ਬਣਦੀ ਸਾਰੀ ਬਿਜਲੀ ’ਤੇ ਪੰਜਾਬ ਦਾ ਕੰਟਰੋਲ ਹੋਵੇ ਤਾਂ ਪੰਜਾਬ ਦੀ ਖੇਤੀ, ਘਰੇਲੂ, ਉਦਯੋਗਿਕ ਖੇਤਰ ਲਈ ਬਿਜਲੀ ਦਾ ਸੰਕਟ ਇੱਕ ਮਿੰਟ ਲਈ ਵੀ ਨਹੀਂ ਆ ਸਕਦਾ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਕੌਮੀ ਜਨਰਲ ਸਕੱਤਰ ਸ.ਅਮਰੀਕ ਸਿੰਘ ਈਸੜੂ ਅਤੇ ਜਥੇਬੰਦਕ ਸਕੱਤਰ ਜਸਬੀਰ ਸਿੰਘ ਖੰਡੂਰ ਨੇ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਭਾਰੀ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 5 ਤੋਂ 15 ਘੰਟਿਆਂ ਤੱਕ ਦੇ ਲੰਮੇ ਕੱਟਾਂ ਦਾ ਤਸ਼ੱਦਦ ਝੱਲਣਾ ਪੈ ਰਿਹਾ ਹੈ ਅਤੇ ਪੰਜਾਬ ਦੇ ਬਹੁਤੇ ਪਾਵਰ ਪਲਾਂਟਾਂ ਦੇ ਕਈ ਯੂਨਿਟ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਉਤਪਾਦਨ ਨਹੀਂ ਕਰ ਰਹੇ, ਜਿਵੇਂ ਕਿ ਰੋਪੜ ਥਰਮਲ ਪਲਾਂਟ, ਲਹਿਰਾ ਮੁਹੱਬਤ ਥਰਮਲ ਪਲਾਂਟ ਅਤੇ ਬਠਿੰਡਾ ਥਰਮਲ ਪਲਾਂਟ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਲੇ ਤੋਂ ਬਿਜਲੀ ਬਣਨ ਕਾਰਨ ਕੋਲਾ ਵੀ ਗਿੱਲਾ ਸਪਲਾਈ ਹੋ ਰਿਹਾ ਹੈ ਉਨ੍ਹਾਂ ਅੰਤ ਵਿੱਚ ਪੰਜਾਬ ਦੀ ਬਿਜਲੀ ਦੀ ਸਮੱਸਿਆ ਦੇ ਹੱਲ ਬਾਰੇ ਨੁਕਤਾ ਸਾਂਝਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਪਾਣੀਆਂ ਨੂੰ ਜਬਰੀ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ, ਉੱਥੇ ਭਾਖੜਾ ਮੈਨੇਜਮੈਂਟ ਬੋਰਡ ’ ਤੇ ਵੀ ਕੇਂਦਰ ਦਾ ਕੰਟਰੋਲ ਹੈ ਅਤੇ ਇਸ ਤੋਂ ਉਪਜਦੀ ਸਸਤੀ ਬਿਜਲੀ ਦੂਜੇ ਸੂਬਿਆਂ ਨੂੰ ਦਿੱਤੀ ਜਾ ਰਹੀ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ, ਕਿਉਂਕਿ ਹਿੰਦੁਸਤਾਨ ਦੇ ਹਰੇਕ ਹੈੱਡਵਰਕਸ ਦਾ ਕੰਟਰੋਲ ਸਬੰਧਤ ਸੂਬੇ ਕੋਲ ਹੀ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਭਾਖੜਾ ਡੈਮ ਅਤੇ ਉਸ ਤੋਂ ਬਣਦੀ ਬਿਜਲੀ ’ਤੇ ਕੰਟਰੋਲ ਪ੍ਰਾਪਤ ਕਰਨ ਲਈ ਲਾਮਬੰਦ ਹੋਣ। ਜਾਰੀ ਕਰਤਾ ਜਸਪਾਲ ਸਿੰਘ ਮੰਝਪੁਰ (ਐਡਵੋਕੇਟ) ਮੈਂਬਰ ਮੀਡੀਆ ਕਮੇਟੀ ਸੰਪਰਕ- 98554-01843.

ਕਾਂਗਰਸ ਤੋਂ ਬਗੈਰ ਹਰ ਪਾਰਟੀ ਨਾਲ ਗੱਠਜੋੜ ਸੰਭਵ: ਬਾਦਲ

ਚੰਡੀਗੜ੍ਹ 24 ਜੁਲਾਈ (ਕੁਲਬੀਰ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਦੂਜੀਆਂ ਰਾਜਸੀਆਂ ਪਾਰਟੀਆਂ ਨਾਲ ਗੱਠਜੋੜ ਦੇ ਮਾਮਲੇ ਵਿਚ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੂੰ ਹਰਾਉਣ ਲਈ ਅਕਾਲੀ ਦਲ ਦੇ ਬਸਪਾ ਸਮੇਤ ਸਾਰਿਆਂ ਲਈ ਦਰਵਾਜ਼ੇ ਖੁਲ੍ਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਛੱਡ ਕੇ ਉਨ੍ਹਾਂ ਨੂੰ ਕਿਸੇ ਪਾਰਟੀ ਤੋਂ ਪਰਹੇਜ਼ ਨਹੀਂ ਹੈ। ਪਾਰਲੀਮੈਂਟ ਵਿਚ ਡਾ. ਮਨਮੋਹਨ ਸਿੰਘ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਤੋਂ ਬਾਅਦ ਅੱਜ ਇਥੇ ਰਾਜਸੀ ਪ੍ਰਸਥਿਤੀਆਂ ਤੇ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਸ਼੍ਰੀ ਬਾਦਲ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਲੜਾਈ ਤਾਂ ਪੰਜੇ ਨਾਲ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ ਦੇ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਮੁਲਾਇਮ ਸਿੰਘ ਅੱਜ ਕਾਂਗਰਸ ਵਿਚ ਬੈਠਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਧਾਰਮਿਕ, ਸਿਆਸੀ ਅਤੇ ਆਰਥਿਕ ਖੇਤਰ ਵਿਚ ਵਿਤਕਰਾ ਕੀਤਾ ਹੈ। ਸ਼੍ਰੀ ਬਾਦਲ ਨੇ ਇਹ ਕਿਹਾ ਕਿ ਕਾਂਗਰਸ ਪਾਰਟੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਦਰਿਆਈ ਪਾਣੀ ਖੋਹੇ ਅਤੇ ਚੰਡੀਗੜ੍ਹ ਦਾ ਹੱਕ ਨਹੀਂ ਦਿੱਤਾ। ਕੇਂਦਰ ਦੀ ਨੀਤੀ ਕਾਰਨ ਪੰਜਾਬ ਦੀ ਸਨਅਤ ਦੂਜੇ ਰਾਜਾਂ ਨੂੰ ਦੌੜ ਗਈ। ਇਕ ਸਵਾਲ ਦੇ ਜੁਆਬ ਵਿਚ ਸ਼੍ਰੀ ਬਾਦਲ ਨੇ ਕਿਹਾ ਕਿ ਭਾਜਪਾ ਨੇਤਾ ਸ਼੍ਰੀ ਐਲ ਕੇ ਅਡਵਾਨੀ ਦੀ ਸਲਾਹ ਤੇ ਬੀਬੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਗੱਲ ਗਲੱਤ ਹੈ। ਉਨ੍ਹਾਂ ਕਿਹਾ ਕਿ ਬੀਬੀ ਇੰਦਰਾ ਗਾਂਧੀ ਵਰਗੀ ਨੇਤਾ ਕਿਸੇ ਸੂਰਤ ਵਿਚ ਸ਼੍ਰੀ ਅਡਵਾਨੀ ਦੀ ਸਲਾਹ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਤਾਂ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਉਨ੍ਹਾ ਇਹ ਵੀ ਕਿਹਾ ਕਿ ਕਾਂਗਰਸ ਨੇ ਕਈ ਮੌਕਿਆਂ ਤੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਡੇਗਿਆ। ਪਾਰਲੀਮੈਂਟ ਵਿਚ ਕਾਂਗਰਸ ਪਾਰਟੀ ਨੂੰ ਮਿਲੇ ਭਰੋਸੇ ਦੇ ਵੋਟ ਬਾਰੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਸ਼੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਬੇਸ਼ੱਕ ਨੰਬਰਾਂ ਦੀ ਖੇਡ ਤਾਂ ਜਿੱਤ ਲਈ ਹੈ ਪਰ ਕਾਂਗਰਸ ਦੀ ਨੈਤਿਕ ਤੌਰ ਤੇ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਪੈਸੇ ਦੇ ਜ਼ੋਰ ਨਾਲ ਦੂਜੀਆਂ ਰਾਜਸੀ ਪਾਰਟੀਆਂ ਦੇ ਮੈਂਬਰ ਤੋੜ ਕੇ ਅਤੇ ਗੈਰਹਾਜ਼ਰ ਕਰਵਾ ਕੇ ਕਾਂਗਰਸ ਨੇ ਕੋਈ ਨੇਤਿਕਤਾ ਦਾ ਸਬੂਤ ਨਹੀਂ ਦਿੱਤਾ।

ਜੰਮੂ ‘ਚ ਗ੍ਰਨੇਡ ਵਿਸਫੋਟਕ ਹਮਲੇ ਕਾਰਨ 5 ਮੌਤਾਂ 18 ਜ਼ਖਮੀ

ਜੰਮੂ, 24 ਜੁਲਾਈ : - ਸੂਤਰਾਂ ਅਨੁਸਾਰ ਅੱਜ ਕੁਝ ਅਣਪਛਾਤੇ ਵਿਅਕਤੀਆ ਨੇ ਲਾਲ ਚੌਕ ਸਥਿਤ ਬੱਸ ਸਟੈਂਡ ‘ਤੇ ਜੰਮੂ ਜਾ ਰਹੀ ਇੱਕ ਬੱਸ ‘ਤੇ ਗ੍ਰਨੇਡ ਨਾਲ ਹਮਲਾ ਕੀਤਾ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਟਮਾਲੂ ਬੱਸ ਸਟੈਂਡ ਦੇ ਨੇੜੇ ਅੱਜ ਗ੍ਰਨੇਡ ਵਿਸਫ਼ੋਟ ਦੌਰਾਨ ਤਿੰਨ ਬੱਚਿਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 18 ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ‘ਚ ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ। ਇਸ ਹਮਲੇ ਦੀ ਅਜੇ ਤੱਕ ਕਿਸੇ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਸੂਤਰਾਂ ਅਨੁਸਾਰ ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਹੋਰਨਾਂ ਸੂਬਿਆਂ ਤੋਂ ਆਏ ਮਜ਼ਦੂਰ ਆਪਣੇ ਘਰ ਜਾਣ ਲਈ ਜੰਮੂ ਜਾ ਰਹੀ ਬੱਸ ‘ਚ ਸਵਾਰ ਹੋ ਰਹੇ ਸਨ। ਉੱਧਰ ਅਮਰਨਾਥ ਜ਼ਮੀਨ ਦੇ ਵਿਵਾਦ ਪੂਰਨ ਮਾਮਲੇ ਨੂੰ ਲੈ ਕੇ ਇੱਕ ਪ੍ਰਦਰਸ਼ਨਕਾਰੀ ਦੁਆਰਾ ਕਥਿਤ ਤੌਰ ‘ਤੇ ਆਤਮ ਹੱਤਿਆ ਕੀਤੇ ਜਾਣ ਪਿੱਛੋਂ ਜੰਮੂ ‘ਚ ਕਰਫ਼ਿਊ ਲਗਾ ਦਿੱਤਾ ਗਿਆ। ਇੱਥੇ ਹਿੰਦੂ ਜਥੇਬੰਦੀਆਂ ਦੁਆਰਾ ਕੀਤੇ ਜਾ ਰਹੇ ਵਿਰੋਧ ਕਾਰਨ ਪ੍ਰਸ਼ਾਸਨ ਨੇ ਕਿਸੇ ਅਨਸੁਖ਼ਾਵੀਂ ਘਟਨਾ ਨੂੰ ਰੋਕਣ ਲਈ ਇਹ ਫੈਸਲਾ ਲਿਆ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਨੌਜਵਾਨ ਦੁਆਰਾ ਆਤਮ ਹੱਤਿਆ ਕਰਨ ਪਿੱਛੋਂ ਤਣਾਅ ਅਤੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਜੰਮੂ ਸ਼ਹਿਰ ਦੇ ਆਰਸਪੁਰਾ, ਬਿਸਾਨਹ, ਬਾਰੀ ਬ੍ਰਮਨੰਤਰਾ ਅਤੇ ਵਿਜੈਪੁਰ ਖ਼ੇਤਰਾਂ ‘ਚ ਕਰਫ਼ਿਊ ਲਗਾਉਣਾ ਪਿਆ। ਉਕਤ ਇਲਾਕਿਆਂ ‘ਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਨ੍ਹਾਂ ਸਥਾਨਾਂ ‘ਤੇ ਸ੍ਰੀ ਅਮਰ ਨਾਥ ਸੰਘਰਸ਼ ਕਮੇਟੀ ਦੁਆਰਾ ਕੀਤੇ ਗਏ ਬੰਦ ਦਾ ਅਸਰ ਦੇਖ਼ਣ ਨੂੰ ਮਿਲਿਆ। ਅਮਰ ਨਾਥ ਮੰਦਰ ਬੋਰਡ ਨੂੰ ਦਿੱਤੀ ਗਈ ਭੂਮੀ ਵਾਪਸ ਲਏ ਜਾਣ ਪਿੱਛੋਂ ਲੜੀਵਾਰ ਭੁੱਖ ਹੜਤਾਲ ‘ਚ ਭਾਗ ਲੈ ਰਹੇ ਇਸ ਵਿਅਕਤੀ ਦੀ ਪਹਿਚਾਣ ਕੁਲਦੀਪ ਕੁਮਾਰ ਦੇ ਰੂਪ ‘ਚ ਹੋਈ ਹੈ, ਜਿਸ ਨੇ ਬੁੱਧਵਾਰ ਨੂੰ ਜ਼ਹਿਰ ਖ਼ਾ ਕੇ ਕਥਿਤ ਤੌਰ ‘ਤੇ ਆਤਮ ਹੱਤਿਆ ਕਰ ਲਈ ਸੀ। ਇਸ ਪਿੱਛੋਂ ਹੋਏ ਹਿੰਸਕ ਪ੍ਰਦਰਸ਼ਨਾਂ ‘ਚ ਗੱਡੀਆਂ ਸਾੜ ਦਿੱਤੀਆਂ ਗਈਆਂ ਸਨ। ਹਸਪਤਾਲਾਂ ‘ਚ ਲੁੱਟਮਾਰ ਹੋਈ ਅਤੇ ਪੁਤਲੇ ਵੀ ਸਾੜੇ ਗਏ। ਸੰਘਰਸ਼ ਕਮੇਟੀ ਵੱਲੋਂ ਰਾਜਪਾਲ ਬੋਹਰਾ ਨੂੰ ਅਹੁਦੇ ਤੋਂ ਹਟਾਉਣ ਅਤੇ ਬੋਰਡ ਦੀਆਂ ਸ਼ਕਤੀਆਂ ਬਹਾਲ ਕਰਨ ਦੇ ਨਾਲ-ਨਾਲ ਜ਼ਮੀਨ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜੰਮੂ ਖ਼ੇਤਰ ਦੇ ਕਠੂਆ, ਸਾਂਬਾ ਅਤੇ ਊਧਮਪੁਰ ਖ਼ੇਤਰਾਂ ‘ਚ ਦਫ਼ਾ 144 ਲਗਾ ਦਿੱਤੀ ਗਈ ਹੈ ਅਤੇ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਚੌਕਸੀ ਵਰਤਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੰਮੂ ਸ਼ਹਿਰ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ‘ਤੇ ਸੀਆਰਪੀਐਫ਼ ਦੀਆਂ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਚੰਡੀਗੜ੍ਹ ਸਥਿਤ ਕੈਨੇਡੀਅਨ ਕੌਂਸਲਖਾਨੇ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਕਈ ਸਵਾਲੀਆ ਚਿੰਨ ਲੱਗੇ?

ਵੈਨਕੂਵਰ (ਗੁਰਦੀਪ ਸਿੰਘ ਗਰੇਵਾਲ):-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਕੈਨੇਡੀਅਨ ਕੌਂਸਲਖਾਨੇ ਦੇ ਅਧਿਕਾਰੀਆਂ ਦੇ ਕੰਮ ਕਾਜ ਤੇ ਬਹੁ ਗਿਣਤੀ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਕੈਨੇਡਾ ਆਉਣ ਦੇ ਚਾਹਵਾਨਾਂ ਵੱਲੋਂ ਅਧਿਕਾਰੀਆਂ ਪ੍ਰਤੀ ਨਿੱਤ ਆਏ ਦਿਨ ਸ਼ਿਕਾਇਤਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਮਿਲੀ ਖਬਰ ਅਨੁਸਾਰ ਤਕਰੀਬਨ 90 ਪ੍ਰਤੀਸ਼ਤ ਅਰਜ਼ੀ ਕਰਤਾਵਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਕਈ ਰਾਜਨੀਤਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਡਾਕਟਰ, ਪ੍ਰੋਫੈਸਰ ਅਤੇ ਉਚ ਕੋਟੀ ਦੇ ਅਫਸਰ ਵੀ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਵਿਜ਼ਟਰ ਵੀਜ਼ੇ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।
ਇਸ ਸਾਲ ਕਈ ਉਘੇ ਰਾਗੀ ਜਥਿਆਂ ਤੇ ਗਾਇਕਾਂ ਨੂੰ ਵੀ ਵੀਜ਼ਾ ਨਹੀਂ ਦਿੱਤਾ ਗਿਆ। ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਸਾਬਕਾ ਪੀ.ਸੀ.ਐਸ. ਅਫਸਰ ਤੇ ਜ਼ਿਲ੍ਹਾ ਬਠਿੰਡਾ ਦੇ ਹਲਕਾ ਨਥਾਣਾ ਤੋਂ ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੈਨੇਡਾ ਦੇ ਸਾਬਕਾ ਕੇਂਦਰੀ ਮੰਤਰੀ ਹਰਬ ਧਾਲੀਵਾਲ ਤੇ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਗੁਰਮੰਤ ਸਿੰਘ ਗਰੇਵਾਲ ਦੇ ਯਤਨਾਂ ਸਦਕਾ ਚੰਡੀਗੜ੍ਹ ਸਥਿਤ ਕੈਨੇਡੀਅਨ ਕੌਂਸਲਖਾਨਾ ਅਕਤੂਬਰ 2003 ਵਿਚ ਖੁੱਲ੍ਹਿਆ ਸੀ ਜਿਸਦਾ ਰਸਮੀ ਉਦਘਾਟਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਜੀਨ ਕ੍ਰਿਚੀਅਨ ਨੇ ਕੀਤਾ ਸੀ ਤੇ ਔਟਵਾ ਨਿਵਾਸੀ ਭੁਪਿੰਦਰ ਸਿੰਘ ਲਿੱਦੜ ਨੂੰ ਪਹਿਲਾਂ ਕੌਂਸਲੇਟ ਜਨਰਲ ਨਿਯੁਕਤ ਕੀਤਾ ਸੀ ਪਰ ਕੁਝ ਕਾਰਨਾਂ ਕਰਕੇ ਗੱਲ ਨਾ ਬਣ ਸਕੀ। ਉਸ ਵਕਤ ਪੰਜਾਬ ਤੇ ਕੈਨੇਡਾ ਵਸਦੇ ਪੰਜਾਬੀਆਂ ਨੇ ਚੰਡੀਗੜ੍ਹ ‘ਚ ਕੌਂਸਲਖਾਨਾ ਖੁੱਲ੍ਹਣ ਦੀ ਬਹੁਤ ਖੁਸ਼ੀ ਮਨਾਈ ਸੀ ਕਿਉਂਕਿ ਪੰਜਾਬ ਤੋਂ ਦਿੱਲੀ ਜਾਣ ਲਈ ਕਾਫੀ ਟਾਈਮ ਲਗਦਾ ਸੀ ਤੇ ਬਹੁਤੇ ਲੋਕ ਰਾਹਤ ਮਹਿਸੂਸ ਕਰਨ ਲੱਗ ਪਏ ਸਨ।
ਕੈਨੇਡਾ ਦੀ ਪਾਲ ਮਾਰਟਿਨ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਡਾ: ਗੁਲਜ਼ਾਰ ਸਿੰਘ ਚੀਮਾ ਦੀ ਕੌਂਸਲ ਜਨਰਲ ਵਜੋਂ ਨਿਯੁਕਤੀ ਕਰ ਦਿੱਤੀ। ਚੰਡੀਗੜ੍ਹ ‘ਚ ਉਨ੍ਹਾਂ ਨੂੰ ਕਾਰ ਤੇ ਕੋਠੀ ਵੀ ਲੈ ਦਿੱਤੀ। ਡਾ: ਚੀਮਾ ਨੇ ਵੀ ਆਪਣਾ ਬੋਰੀ ਬਿਸਤਰਾ ਬੰਨ੍ਹ ਲਿਆ ਸੀ ਪਰ ਗੱਲ ਸਿਰੇ ਨਾ ਲੱਗੀ। ਫਰਵਰੀ 2006 ‘ਚ ਕੈਨੇਡਾ ਵਿਚ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ਬਣੀ ਫਿਰ ਇਹ ਚਰਚਾ ਚੱਲੀ ਕਿ ਉਘੇ ਕਨਜ਼ਰਵੇਟਿਵ ਆਗੂ ਤੇ ਸਾਬਕਾ ਐਮ ਪੀ ਗੁਰਮੰਤ ਸਿੰਘ ਗਰੇਵਾਲ ਨੂੰ ਚੰਡੀਗੜ੍ਹ ਲਾਇਆ ਜਾ ਰਿਹਾ ਹੈ ਪਰ ਮਸਲਾ ਜਿਉਂ ਦਾ ਤਿਉਂ ਹੈ। ‘ਹਮਦਰਦ ‘ ਕੋਲ ਪੁੱਜੀਆਂ ਸੈਂਕੜੇ ਉਦਾਹਰਨਾਂ ਅਜਿਹੀਆਂ ਹਨ ਕਿ ਜਿਨ੍ਹਾਂ ਮੁੰਡੇ-ਕੁੜੀਆਂ ਦੇ ਵਿਆਹ ਬਿਲਕੁੱਲ ਸਹੀ ਹਨ, ਉਹ ਆਪਣੇ ਜੀਵਨ ਸਾਥੀਆਂ ਨੂੰ ਕਈ-ਕਈ ਸਾਲਾਂ ਤੋਂ ਕੈਨੇਡਾ ਬੈਠੇ ਉਡੀਕ ਰਹੇ ਹਨ ਜਦ ਕਿ ਦੂਸਰੇ ਪਾਸੇ ਕਈ ਅਜਿਹੇ ਹਨ ਜਿਹੜੇ ਗਲਤ ਤਰੀਕੇ ਨਾਲ ਵਿਆਹ ਕਰਵਾ ਕੇ ਕੈਨੇਡਾ ਪਹੁੰਚ ਚੁੱਕੇ ਹਨ। ਸੁਣਨ ਵਿਚ ਇਹ ਵੀ ਆਇਆ ਹੈ ਕਿ ਕੁਝ ਕੇਸਾਂ ਵਿਚ ਕੈਨੇਡੀਅਨ ਮੈਂਬਰ ਪਾਰਲੀਮੈਂਟ ਵੱਲੋਂ ਦਿੱਤੀ ਗਈ ਪਰਸਨਲ ਗਰੰਟੀ ਦੀ ਚਿੱਠੀ ਹੋਣ ਦੇ ਬਾਵਜੂਦ ਵੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਉਧਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ‘ਹਮਦਰਦ ‘ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਜਲਦੀ ਹੀ ਨਵੀਂ ਦਿੱਲੀ ਸਥਿਤ ਕੈਨੇਡੀਅਨ ਸਫਾਰਤਖਾਨੇ ਅੱਗੇ ਜ਼ਬਰਦਸਤ ਰੋਸ ਮੁਜ਼ਾਹਰਾ ਕਰੇਗੀ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕੈਨੇਡਾ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਸਖਤ ਲੋੜ ਹੈ ਤਾਂ ਕਿ ਸਹੀ ਵਿਅਕਤੀਆਂ ਨੂੰ ਵੀਜ਼ਾ ਲੈਣ ਵਿਚ ਕੋਈ ਦਿੱਤਕ ਪੇਸ਼ ਨਾ ਆਵੇ ਤੇ ਕੌਂਸਲਖਾਨੇ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੋਣੀ ਚਾਹੀਦੀ ਹੈ ਅਤੇ ਧੜਾਧੜ ਰਫਿਊਜ ਹੋ ਰਹੇ ਵੀਜ਼ਿਆਂ ਤੇ ਗੌਰ ਕੀਤੀ ਜਾਵੇ।

ਉੱਘੇ ਨਾਵਲਕਾਰ ਸ੍ਰ ਜਸਵੰਤ ਸਿੰਘ ਕੰਵਲ ਅਤੇ ਟਿਵਾਣਾ ਨੂੰ ਪੰਜਾਬੀ ਸਾਹਿਤ ਰਤਨ ਪੁਰਸਕਾਰ

ਚੰਡੀਗੜ੍ਹ, 23 ਜੁਲਾਈ 2008 - ਪੰਜਾਬ ਸਰਕਾਰ ਨੇ ਸਾਲ 2007 ਅਤੇ 2008 ਲਈ ਪੰਜਾਬੀ ਸਾਹਿਤ ਸ੍ਰੋਮਣੀ ਪੁਰਸਕਾਰ ਤੇ ਹੋਰ ਐਵਾਰਡਾਂ ਦਾ ਐਲਾਨ ਕਰਦਿਆਂ ਪੰਜਾਬੀ ਸਾਹਿਤ ਰਤਨ ਐਵਾਰਡ (ਪੰਜਾਬੀ ਸਾਹਿਤ ਸ੍ਰੋਮਣੀ ਪੁਰਸਕਾਰ) ਉੱਘੇ ਨਾਵਲਕਾਰ ਸ੍ਰ ਜਸਵੰਤ ਸਿੰਘ ਕੰਵਲ ਅਤੇ ਉੱਘੀ ਲੇਖਿਕਾ ਡਾ ਦਲੀਪ ਕੌਰ ਟਿਵਾਣਾ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਇਥੇ ਰਾਜ ਸਲਾਹਕਾਰ ਬੋਰਡ ਭਾਸ਼ਾ ਵਿਭਾਗ ਪੰਜਾਬ ਦੀ ਉਚੇਚੀ ਮੀਟਿੰਗ ਸਿੱਖਿਆ ਤੇ ਭਾਸ਼ਾ ਮੰਤਰੀ ਡਾ. ਉਪਿੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਲਾਹਕਾਰ ਬੋਰਡ ਦੇ ਪਹੁੰਚੇ 32 ਮੈਂਬਰਾਂ ਨੇ ਵੱਖ-ਵੱਖ 14 ਐਵਾਰਡਾਂ ਲਈ 28 ਅਜੀਮ ਸਖਸ਼ੀਅਤਾਂ ਨੂੰ ਐਵਾਰਡ ਦੇਣ ਲਈ ਸਰਵਸੰਮਤੀ ਨਾਲ ਚੋਣ ਕੀਤੀ। ਬਹੁਤ ਹੀ ਸੁਖਾਵਂੇ ਮਾਹੌਲ ਦੌਰਾਨ ਹੋਈ ਮੀਟਿੰਗ ਵਿੱਚ ਕਰੀਬ ਸਾਰੇ ਐਵਾਰਡਾਂ ਲਈ ਸਰਵਸੰਮਤੀ ਹੁੰਦੀ ਰਹੀ ਜਿਸ ਪ੍ਰਤੀ ਸਾਰੇ ਮੈਂਬਰਾਂ ਨੇ ਸਿੱਖਿਆ ਮੰਤਰੀ ਨੂੰ ਇਸ ਲਈ ਵਾਰ-ਵਾਰ ਵਧਾਈਆ ਦਿੱਤੀਆਂ ਅਤੇ ਮੇਜ ਥਪਥਪਾਏ। ਇਨ੍ਹਾਂ ਐਵਾਰਡਾਂ ਲਈ ਕੀਤੀ ਚੋਣ ਅਨੁਸਾਰ ਪੰਜਾਬੀ ਸਾਹਿਤ ਰਤਨ (ਪੰਜਾਬੀ ਸਾਹਿਤ ਸ੍ਰੋਮਣੀ ਪੁਰਸਕਾਰ) ਲਈ ਸ੍ਰ: ਜਸਵੰਤ ਸਿੰਘ ਕੰਵਲ ਤੇ ਡਾ. ਦਲੀਪ ਕੌਰ ਟਿਵਾਣਾ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਲਈ ਸ੍ਰ: ਕਰਤਾਰ ਸਿੰਘ ਸੂਰੀ ਤੇ ਸ੍ਰ: ਪਰਗਟ ਸਿੰਘ ਸਿੱਧੂ, ਸ੍ਰੋਮਣੀ ਹਿੰਦੀ ਸਾਹਿਤਕਾਰ ਲਈ ਡਾ: ਚੰਦਰ ਤ੍ਰਿਖਾ ਤੇ ਸ੍ਰੀਮਤੀ ਵੀਰੇ'ਦਰ ਸੰਧੂ, ਸ੍ਰੋਮਣੀ ਉਰਦੂ ਸਾਹਿਤਕਾਰ ਲਈ ਸ੍ਰੀ ਪ੍ਰੇਮ ਕੁਮਾਰ ਨਜਰ ਤੇ ਡਾ. ਨਾਸ਼ਿਰ ਨਕਵੀ, ਸ੍ਰ੍ਰੋਮਣੀ ਸੰਸਕ੍ਰਿਤ ਸਾਹਿਤਕਾਰ ਲਈ ਡਾ. ਬ੍ਰਿਜ ਬਿਹਾਰੀ ਚੌਬੇ ਤੇ ਡਾ. ਰਵਿੰਦਰ ਕੋਰ, ਸ੍ਰੋਮਣੀ ਪੰਜਾਬੀ ਕਵੀ ਵਜੋ' ਡਾ. ਹਰਿੰਦਰ ਸਿੰਘ ਮਹਿਬੂਬ ਤੇ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ, ਸ੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ/ਆਲੋਚਕ ਲਈ ਸ. ਕਰਨੈਲ ਸਿੰਘ ਥਿੰਦ ਤੇ ਡਾ ਜਸਵਿੰਦਰ ਸਿੰਘ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਬਦੇਸ਼ੀ) ਲਈ ਸ੍ਰੀ ਪਰਮਿੰਦਰ ਸੋਢੀ (ਜਾਪਾਨ) ਤੇ ਜਨਾਬ ਫ਼ਖ਼ਰ ਜ਼ਮਾਨ (ਪਾਕਿਸਤਾਨ), ਸ੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਲਈ ਸ੍ਰੀ ਛੋਟੂ ਰਾਮ ਮੌਦਗਿੱਲ ਹਰਿਆਣਾ ਤੇ ਸ੍ਰੀ ਐਸ. ਸਾਕੀ, ਸ੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਲਈ ਸ੍ਰ: ਜਸਬੀਰ ਸਿੰਘ ਜੱਸ ਤੇ ਡਾ. ਸੁਖਵੰਤ ਕੌਰ ਮਾਨ, ਸ੍ਰੋਮਣੀ ਪੰਜਾਬੀ ਪੱਤਰਕਾਰ ਲਈ ਸ੍ਰ: ਜੀ.ਐਸ. ਸਿੱਧੂ ਦਮਦਮੀ (ਪੰਜਾਬੀ ਟ੍ਰਿਬਿਊਨ) ਤੇ ਸ੍ਰੀ ਪਰਮਜੀਤ ਸਿੰਘ ਸਾਸਨ (ਅਜੀਤ), ਸ੍ਰੋਮਣੀ ਰਾਗੀ/ਢਾਡੀ/ਕਵੀਸ਼ਰ ਲਈ ਭਾਈ ਬੰਤਾ ਸਿੰਘ ਰਾਗੀ ਤੇ ਭਾਈ ਗੁਰਸ਼ਰਨ ਸਿੰਘ ਰਾਗੀ, ਸ੍ਰੋਮਣੀ ਪੰਜਾਬੀ ਸੰਗੀਤਕਾਰ/ਪੰਜਾਬੀ ਗਾਇਕ ਲਈ ਗੁਰਬਚਨ ਸਿੰਘ ਸਚਦੇਵ (ਬੰਸਰੀਵਾਦਕ) ਤੇ ਸ੍ਰੀਮਤੀ ਗੁਰਮੀਤ ਬਾਵਾ, ਸ੍ਰੋਮਣੀ ਪੰਜਾਬੀ ਟੈਲੀਵਿਜ਼ਨ/ਰੇਡਿਓ/ਥੀਏਟਰ/ਨਾਟਕ/ਅਦਾਕਾਰ/ਨਿਰਮਾਤਾ/ਲੇਖਕ ਪੁਰਸਕਾਰ ਲਈ ਸ੍ਰੀ ਅਮਰੀਕ ਗਿੱਲ ਤੇ ਸ੍ਰੀ ਜਤਿੰਦਰ ਬਰਾੜ ਸਰਬਸੰਮਤੀ ਨਾਲ ਚੁਣੇ ਗਏ ਹਨ। ਮੀਟਿੰਗ ਦੌਰਾਨ ਪੰਜਾਬੀ ਸਾਹਿਤ ਸ੍ਰੋਮਣੀ ਪੁਰਸਕਾਰ ਦਾ ਨਾਮ ਬਦਲ ਕੇ ਪੰਜਾਬੀ ਸਾਹਿਤ ਰਤਨ ਪੁਰਸਕਾਰ ਰੱਖਣ ਪ੍ਰਤੀ ਸਭ ਨੇ ਇਕਜੁੱਟ ਹੋ ਕੇ ਪਰੋੜਤਾ ਕੀਤੀ। ਇਸ ਤੋ' ਇਲਾਵਾ ਪੰਜਾਬ ਸਰਕਾਰ ਵਲੋ' ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ ਲਈ ਇਨਾਮ ਦੀ ਰਾਸ਼ੀ ਢਾਈ ਲੱਖ ਤੋ' ਵਧਾ ਕੇ ਦੁੱਗਣੀ ਕਰਨ ਭਾਵ ਪੰਜ ਲੱਖ ਰੁਪਏ ਕਰਨ ਅਤੇ ਹੋਰਨਾਂ ਸ੍ਰ੍ਰੋਮਣੀ ਪੁਰਸਕਾਰਾਂ ਲਈ ਇਕ ਲੱਖ ਰੁਪਏ ਵਾਲੀ ਰਕਮ ਨੂੰ ਵਧਾ ਕੇ ਢਾਈ ਲੱਖ ਰੁਪਏ ਕਰਨ ਪ੍ਰਤੀ ਸਮੂਹ ਮੈ'ਬਰਾਂ ਨੇ ਸਿਖਿਆ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋ' ਸ਼ੁਕਰਗੁਜਾਰ ਕੀਤਾ ਜਿਨ੍ਹਾਂ ਨੇ ਸਾਹਿਤਕਾਰਾਂ ਤੇ ਲੇਖਕਾਂ ਦੇ ਸਨਮਾਨ ਵਿੱਚ ਵਾਧਾ ਕੀਤਾ ਹੈ। ਸਿਖਿਆ ਮੰਤਰੀ ਨੇ ਮੀਟਿੰਗ ਵਿੱਚ ਦੱਸਿਆ ਕਿ ਇਨ੍ਹਾਂ ਸਾਰੇ ਐਵਾਰਡਾਂ ਦੀ ਚੋਣ ਲਈ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਸਨ ਜਿਨ੍ਹਾਂ ਨੇ ਹਰ ਪੁਰਸਕਾਰ ਲਈ ਅੱਧੀ-ਅੱਧੀ ਦਰਜਨ ਨਾਵਾਂ ਦੀ ਸ਼ਿਫਾਰਸ਼ ਕੀਤੀ ਹੈ ਜਿੰਨਾਂ ਵਿਚੋ' ਐਵਾਰਡੀ ਚੁਣਨ ਲਈ ਰਾਜ ਸਲਾਹਕਾਰ ਬੋਰਡ ਦਾ ਫੈਸਲਾ ਅੱਟਲ ਹੋਵੇਗਾ। ਉਨਾਂ ਦੱਸਿਆ ਅੱਜ ਚੁਣੇ ਗਏ ਸ਼੍ਰੋਮਣੀ ਐਵਾਰਡੀਆਂ ਨੂੰ ਸਨਮਾਨਿਤ ਕਰਨ ਲਈ ਅਗਲੇ ਮਹੀਨੇ 8 ਅਗਸਤ ਨੂੰ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਜਾਵੇਗਾ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਕਰਨਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋ' ਇਲਾਵਾ ਸ. ਜਸਪਾਲ ਸਿੰਘ, ਸਕੱਤਰ, ਉਚੇਰੀ ਸਿਖਿਆ ਤੇ ਭਾਸ਼ਾਵਾਂ, ਸ੍ਰੀਮਤੀ ਬਲਬੀਰ ਕੌਰ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਸ੍ਰੀ ਸ਼ਿਵ ਸਿੰਘ ਪ੍ਰਧਾਨ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਡਾ: ਦਲੀਪ ਕੌਰ ਟਿਵਾਣਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਸ੍ਰੀ ਛੋਟੂ ਰਾਮ ਮੌਦਗਿਲ ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ; ਡਾ: ਰਵੇਲ ਸਿੰਘ ਸਕੱਤਰ ਪੰਜਾਬੀ ਅਕਾਦਮੀ ਨਵੀ' ਦਿੱਲੀ, ਡਾ: ਕਰਨਜੀਤ ਸਿੰਘ ਨਵੀ' ਦਿੱਲੀ, ਸ੍ਰੀ ਅਨੂਪ ਵਿਰਕ ਪਟਿਆਲਾ, ਸ੍ਰੀ ਂਜਸਵੰਤ ਸਿੰਘ ਕੰਵਲ ਢੁਡੀਕੇ (ਮੋਗਾ), ਡਾ. ਸੁਰਜੀਤ ਪਾਤਰ ਲੁਧਿਆਣਾ, ਭਾਈ ਬਲਦੀਪ ਸਿੰਘ ਨਵੀ' ਦਿੱਲੀ, ਸ੍ਰ: ਗੁਲਜ਼ਾਰ ਸਿੰਘ ਸੰਧੂ ਚੰਡੀਗੜ੍ਹ, ਡਾ. ਕਮਲੇਸ਼ ਉਪਲ ਪਟਿਆਲਾ, ਡਾ. ਧਨਵੰਤ ਕੌਰ ਪਟਿਆਲਾ, ਡਾ. ਕਰਨੈਲ ਸਿੰਘ ਥਿੰਦ ਮੁਹਾਲੀ, ਸ੍ਰ: ਜਸਬੀਰ ਸਿੰਘ ਭੁੱਲਰ ਮੁਹਾਲੀ, ਡਾ. ਦੀਪਕ ਮਨਮੋਹਨ ਸਿੰਘ ਚੰਡੀਗੜ੍ਰ, ਡਾ. ਸੁਤਿੰਦਰ ਸਿੰਘ ਨੂਰ ਨਵੀ' ਦਿੱਲੀ, ਡਾ: ਹਰਮੋਹਿੰਦਰ ਸਿੰਘ ਬੇਦੀ ਅੰਮ੍ਰਿਤਸਰ, ਡਾ. ਗਣੇਸ਼ ਦੱਤ ਭਾਰਦਵਾਜ ਹੁਸ਼ਿਆਰਪੁਰ, ਪ੍ਰੋ. ਦਮੋਦਰ ਝਾਅ ਹੁਸ਼ਿਆਰਪੁਰ, ਡਾ. ਰਵਿੰਦਰ ਕੌਰ ਪਟਿਆਲਾ, ਜਨਾਬ ਸਰਦਾਰ ਪੰਛੀ ਲੁਧਿਆਣਾ, ਜਨਾਬ ਬਰਕਤ ਅਲੀ ਅੰਮ੍ਰਿਤਸਰ, ਜਨਾਬ ਗਾਜ਼ੀ ਮੁਹੰਮਦ ਉਮੇਰ ਮਾਲੇਰਕੋਟਲਾ, ਸ੍ਰੀ ਸਤਨਾਮ ਮਾਣਕ ਅਜੀਤ ਜਲੰਧਰ, ਸ: ਜੀ.ਐਸ. ਸਿੱਧੂ ਦਮਦਮੀ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ, ਸ੍ਰੀ ਅਮਰਜੀਤ ਕੋਮਲ ਕਪੂਰਥਲਾ, ਸ੍ਰ: ਇਕਬਾਲ ਸਿੰਘ ਢਿਲੋ ਮੁੰਬਈ, ਸ੍ਰ: ਐਨ.ਐਸ. ਪਰਵਾਨਾ ਚੰਡੀਗੜ੍ਹ, ਸ੍ਰ; ਸਤਿੰਦਰ ਸਿੰਘ ਅੰਮ੍ਰਿਤਸਰ, ਭਾਈ ਨਿਰਮਲ ਸਿੰਘ ਖਾਲਸਾ ਅੰਮ੍ਰਿਤਸਰ ਤੇ ਬੀਬਾ ਕਿਰਨਜੋਤ ਕੌਰ, ਅੰਮ੍ਰਿਤਸਰ ਸ਼ਾਮਲ ਹੋਏ ।

ਇੰਗਲੈਂਡ ਤੋਂ ਅਮਰੀਕਾ ਖੇਡਣ ਆਏ ਹਾਕੀ ਖਿਡਾਰੀ ਗੁਰਮੁਖ ਸਿੰਘ ਜੌਹਲ ਸੜਕ ਹਾਦਸੇ ‘ਚ ਹਲਾਕ

ਸੈਕਰਾਮੈਂਟੋ (ਗੁਰਜਤਿੰਦਰ ਸਿੰਘ ਰੰਧਾਵਾ):-ਨਾਮਵਰ ਹਾਕੀ ਖਿਡਾਰੀ ਗੁਰਮੁਖ ਸਿੰਘ ਜੌਹਲ ਇੰਗਲੈਂਡ ਤੋਂ ਕੈਲੇਫੋਰਨੀਆਂ ਦੇ ਲਾਸ ਏਂਜਲਸ ਸ਼ਹਿਰ ਵਿਖੇ ਹੋ ਰਹੇ ਹਾਕੀ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਆਏ ਸਨ ਤੇ ਪਿਛਲੇ ਦਿਨੀਂ ਉਹ ਸੈਕਰਾਮੈਂਟੋ ਵਿਖੇ ਆਪਣੇ ਭਰਾ ਖੇਡ ਪ੍ਰਮੋਟਰ ਅਤੇ ਹਾਕੀ ਦੇ ਉਘੇ ਖਿਡਾਰੀ ਰਹਿ ਚੁੱਕੇ ਬੂਟਾ ਸਿੰਘ ਜੌਹਲ ਕੋਲ ਆਏ ਹੋਏ ਸਨ। ਰਾਤ ਨੂੰ ਕਿਸੇ ਦੋਸਤ ਦੇ ਘਰੋਂ ਖਾਣਾ ਖਾ ਕੇ ਜਦੋਂ ਘਰ ਨੂੰ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਸੜਕ ਤੋਂ ਲਹਿ ਗਈ ਅਤੇ ਕੰਟਰੋਲ ਤੋਂ ਬਾਹਰ ਹੋ ਗਈ। ਇਸ ਸੜਕ ਹਾਦਸੇ ਵਿਚ ਗੁਰਮੁਖ ਸਿੰਘ ਜੌਹਲ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਨ੍ਹਾਂ ਦਾ ਭਤੀਜਾ ਮਿੱਕੀ ਜੌਹਲ ਅਤੇ ਭਤੀਜੀ ਹਰਲੀਨ ਕੌਰ ਜੌਹਲ ਗੰਭੀਰ ਰੂਪ ਵਿਚ ਜਖਮੀ ਹੋ ਗਏ। ਇਹ ਦੋਵੇਂ ਬੱਚੇ ਬੂਟਾ ਸਿੰਘ ਜੌਹਲ ਦੇ ਹਨ। ਹਾਦਸੇ ‘ਚ ਜ਼ਖਮੀ ਹੋਏ ਦੋਵੇਂ ਬੱਚਿਆਂ ਦਾ ਡੇਵਿਸ ਹਸਪਤਾਲ ਵਿਖੇ ਇਲਾਜ ਹੋ ਰਿਹਾ ਹੈ। ਹਰਲੀਨ ਦੀ ਰੀੜ੍ਹ ਦੀ ਹੱਡੀ, ਸਿਰ, ਲੱਤਾਂ, ਬਾਹਾਂ ਟੁੱਟ ਗਈਆਂ ਹਨ ਜਦ ਕਿ ਮਿੱਕੀ ਦੇ ਵੀ ਕਾਫੀ ਜ਼ਖਮ ਹੋਏ ਹਨ। ਮਿੱਕੀ ਜੌਹਲ ਹਾਲੇ ਪਿਛਲੇ ਹਫਤੇ ਹੀ ਅਮਰੀਕਾ ਦੀ ਯੂਨੀਅਰ ਹਾਕੀ ਟੀਮ ਵਿਚ ਸ਼ਾਮਿਲ ਹੋਇਆ ਸੀ ਅਤੇ ਉਸਦੇ ਪਿਤਾ ਬੂਟਾ ਸਿੰਘ ਜੌਹਲ ਭਾਰਤ ਦੇ ਉਘੇ ਹਾਕੀ ਖਿਡਾਰੀ ਰਹਿ ਚੁੱਕੇ ਹਨ ਅਤੇ ਅਮਰੀਕਾ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਗੁਰਮੁਖ ਸਿੰਘ ਜੌਹਲ ਦਾ ਅੰਤਮ ਸਸਕਾਰ ਸ਼ਨਿੱਚਰਵਾਰ 26 ਜੁਲਾਈ ਨੂੰ ਸਵੇਰੇ 10 ਵਜੇ 725 ਐਲਕਮੀਨੋ ਐਵਨਿਊ ਸੈਕਰਾਮੈਂਟੋ ਵਿਖੇ ਕੀਤਾ ਜਾਵੇਗਾ। 40 ਸਾਲਾ ਗੁਰਮੁਖ ਸਿੰਘ ਜੌਹਲ ਇੰਗਲੈਂਡ ਵਿਖੇ ਰਹਿੰਦੇ ਸਨ ਅਤੇ ਜੌਹਲ ਪਰਿਵਾਰ ਜਲੰਧਰ ਦੇ ਫਿਲੌਰ ਲਾਗਲੇ ਪਿੰਡ ਤੇਰਾਂ ਨਾਲ ਸਬੰਧਿਤ ਹਨ। ਗੁਰਮੁਖ ਸਿੰਘ ਸਵਰਗੀ ਮੋਹਨ ਸਿੰਘ ਜੌਹਲ ਅਤੇ ਸਵ: ਮਾਤਾ ਸੁਰਜੀਤ ਕੌਰ ਦੇ ਸਪੁੱਤਰ ਸਨ।

ਸਮਝੌਤੇ ‘ਤੇ ਪਾਕਿਸਤਾਨ ਨੂੰ ਇਤਰਾਜ਼
ਵੱਖ-ਵੱਖ ਦੇਸ਼ਾਂ ਨੂੰ ਭੇਜੇ ਪੱਤਰ, ਭਾਰਤ-ਚੀਨ ‘ਚ ਹਥਿਆਰਾਂ ਦੀ ਦੌੜ ਦਾ ਖ਼ਦਸ਼ਾ ਪ੍ਰਗਟਾਇਆ

ਵਿਆਨਾ/ਏਜੰਸੀਆਂ- ਭਾਰਤ ‘ਚ ਖੱਬੇਪੱਖੀਆਂ ਅਤੇ ਹੋਰ ਪਾਰਟੀਆਂ ਵੱਲੋਂ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਦਾ ਸਖ਼ਤ ਵਿਰੋਧ ਕੀਤੇ ਜਾਣ ਪਿੱਛੋਂ ਹੁਣ ਕੌਮਾਂਤਰੀ ਪੱਧਰ ਦਾ ਮਾਮਲਾ ਬਣਦਾ ਨਜ਼ਰ ਆ ਰਿਹਾ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਨੇ ਇਸ ਸਮਝੌਤੇ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ ਕਿ ਇਸ ਸਮਝੌਤੇ ਨਾਲ ਭਾਰਤ ਤੇ ਚੀਨ ‘ਚ ਹਥਿਆਰਾਂ ਦੀ ਦੌੜ ਵਧੇਗੀ। ਇਸ ਕਰਕੇ ਪਾਕਿਸਤਾਨ ਨੇ ਕਈ ਦੇਸ਼ਾਂ ਨੂੰ ਪੱਤਰ ਭੇਜ ਕੇ ਆਪਣਾ ਖ਼ਦਸ਼ਾ ਪ੍ਰਗਟਾਇਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪ੍ਰਮਾਣੂ ਸਮਝੌਤੇ ਕਾਰਨ ਭਾਰਤ ਨੂੰ ਭਵਿੱਖ ‘ਚ ਹੋਣ ਵਾਲੀ ਪ੍ਰਮਾਣੂ ਊਰਜਾ ਦੀ ਸਪਲਾਈ ਨੂੰ ਲੈ ਕੇ ਪਾਕਿਸਤਾਨ ਚਿੰਤਤ ਹੈ। ਰਿਪੋਰਟਾਂ ‘ਚ ਆਖਿਆ ਗਿਆ ਹੈ ਕਿ ਪਾਕਿਸਤਾਨ ਨੂੰ ਡਰ ਹੈ ਕਿ ਇਹ ਸਮਝੌਤਾ ਹੋ ਜਾਣ ਦੇ ਬਾਦ ਭਾਰਤ ਪ੍ਰਮਾਣੂ ਊਰਜਾ ਦੇ ਖੇਤਰ ‘ਚ ਸ਼ਕਤੀਸ਼ਾਲੀ ਬਣ ਜਾਵੇਗਾ ਅਤੇ ਉਸ ਦੇ ਪ੍ਰਮਾਣੂ ਹਥਿਆਰਾਂ ਵਿਚ ਵੀ ਵਾਧਾ ਹੋ ਸਕਦਾ ਹੈ।
ਇੱਕ ਖ਼ਬਰ ਏਜੰਸੀ ਮੁਤਾਬਕ ਪਾਕਿਸਤਾਨ ਨੂੰ ਇਸ ਸੰਦਰਭ ‘ਚ 60 ਦੇਸ਼ਾਂ ਨੂੰ ਪੱਤਰ ਭੇਜਿਆ ਹੈ ਤੇ ਪ੍ਰਮਾਣੂ ਸਮਝੌਤੇ ਬਾਰੇ ਭਾਰਤ ਦੇ ਵੱਧਦੇ ਕਦਮਾਂ ਨੂੰ ਰੋਕਣ ਦੀ ਦੁਹਾਈ ਪਾਈ ਹੈ। ਜ਼ਿਕਰਯੋਗ ਹੈ ਕਿ ਇਸ ਸਮਝੌਤੇ ਦੇ ਮਸੌਦੇ ਨੂੰ ਮਨਜ਼ੂਰੀ ਦੇਣ ਲਈ ਪਹਿਲੀ ਅਗਸਤ ਨੂੰ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਬੈਠਕ ਹੋਣ ਵਾਲੀ ਹੈ। ਆਈਏਈਏ ਜੇਕਰ ਸੇਫ਼ਗਾਰਡ ਸਮਝੌਤੇ ਦੇ ਮਸੌਦੇ ਨੂੰ ਮਨਜ਼ੂਰ ਕਰ ਲੈਂਦੀ ਹੈ ਤਾਂ ਭਾਰਤ ਨੂੰ 45 ਮੈਂਬਰੀ ਪ੍ਰਮਾਣੂ ਸਪਲਾਈਕਰਤਾ ਸਮੂਹ (ਐਨਐਸਜੀ) ਤੋਂ ਪ੍ਰਮਾਣੂ ਊਰਜਾ ਖਰੀਦਣ ਦਾ ਲਾਇਸੈਂਸ ਮਿਲ ਜਾਵੇਗਾ। ਪਾਕਿਸਤਾਨ ਵੱਲੋਂ 18 ਜੁਲਾਈ ਨੂੰ ਭੇਜੇ ਇਸ ਪੱਤਰ ‘ਚ ਆਈਏਈਏ ਅਤੇ ਐਨਐਸਜੀ ਦੇਸ਼ਾਂ ਨੂੰ ਸੰਬੋਧਨ ਕਰਦਿਆਂ ਸੇਫ਼ਗਾਰਡ ਸਮਝੌਤੇ ਨੂੰ ਮਨਜ਼ੂਰੀ ਨਾ ਦੇਣ ਦੀ ਅਪੀਲ ਕੀਤੀ ਗਈ ਹੈ। ਸੂਤਰਾਂ ਅਨੁਸਾਰ ਪੱਤਰ ‘ਚ ਪਾਕਿਸਾਤਨ ਨੇ ਪ੍ਰਮਾਣੂ ਸਮਝੌਤੇ ਦੇ ਸਿਰੇ ਚੜ੍ਹਨ ਦੀ ਸੂਰਤ ‘ਚ ਭਾਰਤ ਦੇ ਪ੍ਰਮਾਣੂ ਹਥਿਆਰਾਂ ‘ਚ ਵਾਧਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ।

ਅਮਰੀਕਾ ਨੇ ਸਮਝੌਤਾ ਸਤੰਬਰ ਤੱਕ ਆਪਣੇ ਕੋਲ ਪਹੁੰਚਣ ਦੀ ਇੱਛਾ ਪ੍ਰਗਟਾਈ

ਵਾਸ਼ਿੰਗਟਨ/ਏਜੰਸੀਆਂ - ਇਸੇ ਦੌਰਾਨ ਅਮਰੀਕਾ ਨੇ ਕਿਹਾ ਕਿ ਪ੍ਰਮਾਣੂ ਸਮਝੌਤਾ ਸਤੰਬਰ ਤੱਕ ਅਮਰੀਕੀ ਸੰਸਦ ਤੱਕ ਪਹੁੰਚ ਜਾਣਾ ਚਾਹੀਦਾ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਜੇਕਰ ਸਮਝੌਤਾ ਸਤੰਬਰ ਤੱਕ ਅਮਰੀਕੀ ਸੰਸਦ ‘ਚ ਪਹੁੰਚ ਜਾਂਦਾ ਹੈ ਤਾਂ ਇਸ ਸਮਝੌਤੇ ‘ਤੇ ਬਹਿਸ ਕਰਨ ਅਤੇ ਉਸ ਨੂੰ ਪਾਸ ਕਰਵਾਉਣ ਦਾ ਲੋੜੀਂਦਾ ਸਮਾਂ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਨਵੰਬਰ ਮਹੀਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣ ਵਾਲੀਆਂ ਹਨ। ਬੁਸ਼ ਪ੍ਰਸ਼ਾਸਨ ਚਾਹੁੰਦਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਇਸ ਸਮਝੌਤੇ ਨੂੰ ਅਮਰੀਕੀ ਸੰਸਦ ਤੋਂ ਮਨਜ਼ੂਰੀ ਮਿਲ ਜਾਵੇ। ਫਿਲਹਾਲ ਭਾਰਤ ਨੇ ਇਸ ਸਮਝੌਤੇ ‘ਤੇ ਅੱਗੇ ਵਧਣ ਦੀ ਦਿਸ਼ਾ ‘ਚ ਕਦਮ ਵਧਾਉਂਦੇ ਹੋਏ ਸੇਫ਼ਗਾਰਡ ਸਮਝੌਤਾ ਦਾ ਖ਼ਰੜਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਨੂੰ ਭੇਜ ਦਿੱਤਾ ਹੈ। ਆਈਏਈਏ ਦੀ ਅਗਸਤ ਮਹੀਨੇ ਮੀਟਿੰਗ ਹੋਣ ਵਾਲੀ ਹੈ, ਜਿਸ ‘ਚ ਮਸੌਦੇ ਨੂੰ ਮਨਜ਼ੂਰੀ ਮਿਲ ਜਾਣ ਦੀ ਉਮੀਦ ਹੈ। ਅਮਰੀਕੀ ਸੰਸਦ ‘ਚ ਸਮਝੌਤੇ ਨੂੰ ਭੇਜੇ ਜਾਣ ਤੋਂ ਪਹਿਲਾਂ ਆਈਏਈਏ ਅਤੇ ਨਿਊਕਲੀਅਰੂ ਸਪਲਾਈ ਗਰੁੱਪ (ਐਨਐਸਈ) ਦੀ ਸਹਿਮਤੀ ਜ਼ਰੂਰੀ ਹੈ।

ਭਰੂਣ ਹੱਤਿਆ ਅਜੋਕੇ ਸਮਾਜ ਲਈ ਗੰਭੀਰ ਚੁਣੌਤੀ-ਭਾਈ ਜਸਵੀਰ ਸਿੰਘ
ਖਾਲਸਾ ਨਿਆਰਾਪਣ ਮਾਰਚ ਦਾ ਦਰਜਨਾਂ ਪਿੰਡਾਂ ਵਿੱਚ ਨਿੱਘਾ ਸਵਾਗਤ

ਸਮਾਣਾ,24 ਜੁਲਾਈ (ਸਾਹਿਬ ਸਿੰਘ)--ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਹੈ ਕਿ ਭਰੂਣ ਹੱਤਿਆ ਇੱਕ ਸਮਾਜਿਕ ਕੋਹੜ ਹੈ ਜਿਸ ਤੋਂ ਅਜੋਕੇ ਸਮਾਜ ਨੂੰ ਗੰਭੀਰ ਖਤਰਾ ਹੈ। ਉਨ੍ਹਾਂ ਸਿੱਖ ਸੰਗਤ ਨੂੰ ਇਸ ਬੁਰਾਈ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਵਿਧਾਨ ਸਭਾ ਗਲਕਾ ਸਮਾਣਾ ਵਿਚ ਖਾਲਸਾ ਨਿਆਰਾਪਣ ਮਾਰਚ ਦੇ ਅੱਠਵੇਂ ਪੜਾਅ ਦੋਰਾਨ ਢੈਂਠਲ,ਬਾਦਸ਼ਾਹਪੁਰ ਕਾਲੇਕੀ, ਮਿਆਲ ਖੁਰਦ, ਮਿਆਲ ਕਲਾਂ, ਖੁਦਾਦਪੁਰਾ, ਕੁਤਬਨਪੁਰ, ਵੜੈਚਾਂ, ਫਤਿਹਪੁਰ, ਕਾਕੜਾ, ਅਸਰਪੁਰ ਚੁਪਕੀ,ਤਰਖਾਣਮਾਜਰਾ,ਲਾਲਗੜ੍ਹ ਅਤੇ ਖੇਤੀਫੱਤਾ ਦੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਕੁੜੀ ਮਾਰ ਨਾਲ ਕੋਈ ਸਬੰਧ ਨਾ ਰੱਖਣ ਦੀ ਹਦਾਇਤ ਦਿੱਤੀ ਹੈ। ਪਰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਰੀਬ 50 ਪ੍ਰਤੀਸਤ ਸਿੱਖ ਭਰੂਣ ਹੱਤਿਆ ਕਰਨ ਵਿਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੁੱਤਰ ਅਤੇ ਪੁਤਰੀ ਗੁਰੂ ਦੀ ਦਾਤ ਹਨ ਅਤੇ ਸਾਨੂੰ ਦੋਹਾਂ ਨੂੰ ਇੱਕੋ ਤਰ੍ਹਾਂ ਦਾ ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ,ਨੰਗੇਜ਼ਵਾਦ ਅਤੇ ਲੱਚਰਤਾ ਵਿਚ ਪੰਜਾਬ ਦੀ ਜਵਾਨੀ ਰੁੜਦੀ ਜਾ ਰਹੀ ਹੈ। ਜਿਸਨੂੰ ਸੰਭਾਲਨ ਦੀ ਅਮੀਰ ਸਿੱਖ ਵਿਰਸੇ ਅਨੁਸਾਰ ਆਪਣਾ ਜੀਵਨ ਢਾਲਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਵਿਚ ਹਰ ਤਰ੍ਹਾਂ ਦੀ ਸਹਿਯੋਗ ਕਰਨ।
ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਸਮਾਜਿਕ ਬੁਰਾਈਆਂ ਸਮਾਜ ਵਿਚੋਂ ਖਤਮ ਹੋ ਜਾਣਗੀਆਂ। ਖਾਲਸਾ ਨਿਆਰਾਪਣ ਮਾਰਚ ਨੂੰ ਹਰੇਕ ਪਿੰਡ ਵਿਚ ਭਰਵਾਂ ਹੁੰਗਾਰਾ ਮਿਲ ਰਿਹ ਹੈ। ਹਰ ਪਿੰਡ ਵਿਚ ਹਜਾਰਾ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਘਰੋਂ ਬਾਹਰ ਆਉਂਦੀਆਂ ਹਨ ਅਤੇ ਗੁਰੂ ਸਾਹਿਬ ਨੂੰ ਆਪਣੀਆ ਭੇਟਾਵਾਂ ਲੈਕੇ ਨਮਸ਼ਕਾਰ ਕਰਦੀਆਂ ਹਨ। ਸਖਤ ਗਰਮੀ ਦੇ ਬਾਵਜੂਦ ਬੀਬੀਆਂ ਬੱਚੇ ਅਤੇ ਪਿੰਡਾਂ ਦੇ ਪੱਤਵੰਤੇ ਪਾਲਕੀ ਸਾਹਿਬ ਦੇ ਨਾਲ ਨਾਲ ਚਲਦੀਆਂ ਹਨ। ਸਰਧਾਲੂਆਂ ਵੱਲੋ ਚੋਲਾਂ,ਚਾਹ ਅਤੇ ਪ੍ਰਸ਼ਾਦੇ ਦੇ ਲੰਗਰਾਂ ਦੇ ਨਾਲ ਨਾਲ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਰਾਜਸਥਾਨੀ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ। ਮਾਰਚ ਦੋਰਾਨ ਨਾਇਬ ਸਿੰਘ ਦੇ ਢਾਡੀ ਜੱਥੇ ਨੇ ਵਾਰਾਂ ਨਾਸ ਸੰਗਤਾਂ ਨੂੰ ਨਿਹਾਲ ਕੀਤਾ। 25 ਜੁਲਾਈ ਨੂੰ ਖਾਲਸਾ ਨਿਆਰਾਪਣ ਮਾਰਚ ਗੜ੍ਹੀ ਸਾਹਿਬ ਤੋਂ ਰਵਾਨਾ ਹੋਕੇ ਅਜੀਮਗੜ੍ਹ,ਬਦਨਪੁਰ,ਕਮਾਸਪੁਰ,ਕੋਟਲਾ ਨਸੱਰੂ,ਰਾਜਲਾ,ਟੋਡਰਪੁਰ ਤੋ ਹੁੰਦਾ ਹੋਇਆ ਸਾਹਿਬ ਤੋ ਰਵਾਨ ਹੋਕੇ ਸਾਮ ਨੂੰ ਸਮਾਣਾ ਸ਼ਹਿਰ ਵਿਚ ਦਾਖਿਲ ਹੋਵੇਗਾ। ਗੁਰਦੁਆਰਾ ਥੜ੍ਹਾ ਸਾਹਿਬ ਸਮਾਣਾ ਵਿਚ ਰਾਤ ਦੇ ਦੀਵਾਨ ਸਜਾਏ ਜਾਣਗੇ।

ਬਾਦਲ ਕਿਸੇ ਹੋਰ ਸਿੱਖ ਲੀਡਰ ਦੀ ਚੜ੍ਹਤ ਬਰਦਾਸ਼ਤ ਨਹੀਂ ਕਰ ਸਕਦਾ-ਰਵੀਇੰਦਰ
ਸੁਖਬੀਰ ਨੂੰ ਨਾ ਸਿੱਖੀ ਬਾਰੇ ਪਤਾ ਹੈ ਨਾ ਸਿੱਖ ਇਤਿਹਾਸ ਬਾਰੇ

ਜ¦ਧਰ, 24 ਜੁਲਾਈ ਅਕਾਲੀ ਦਲ 1920 ਨੇ ਕਿਹਾ ਹੈ ਕਿ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਲੋਕ ਸਭਾ ਵਿਚ ਪੇਸ਼ ਭਰੋਸੇ ਦੇ ਮਤੇ ਦੇ ਵਿਰੁੱਧ ਵੋਟ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫ਼ਿਰ ਸਾਬਿਤ ਕਰ ਦਿੱਤਾ ਹੈ ਕਿ ਆਪਣੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਸੋਚ ਕਰਕੇ ਇਸ ਪਾਰਟੀ ਦਾ ਹੁਣ ਸਿੱਖਾਂ ਅਤੇ ਪੰਜਾਬ ਦੇ ਹਿਤਾਂ ਨਾਲ ਕੋਈ ਵਾਹ ਨਹੀਂ ਰਿਹਾ। ਜ¦ਧਰ ਵਿਖੇ ਪਾਰਟੀ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸਪੀਕਰ ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਹੁਣ ਆਪਣੇ ਸਰੋਕਾਰਾਂ ਤੋਂ ਵੱਧ ਕੁਝ ਵੀ ਪਿਆਰਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜਿਸ ਵੇਲੇ ਸਮੁੱਚਾ ਦੇਸ਼ ਪ੍ਰਮਾਣੂ ਨੀਤੀ ਅਤੇ ਇਸ ਸੰਬੰਧੀ ਪ੍ਰਧਾਨ ਮੰਤਰੀ ਦੀ ਦਿਆਨਤਾਦਾਰੀ ਅਤੇ ਦੂਰਦ੍ਰਿਸ਼ਟੀ ਵਾਲੀ ਸੋਚ ਦੇ ਹੱਕ ਵਿਚ ਡਟ ਕੇ ਇਸ ਦੀ ਪ੍ਰੋੜ੍ਹਤਾ ਕਰ ਰਿਹਾ ਸੀ ਉਸ ਵੇਲੇ ਵੀ ਦੇਸ਼ ਦੀ ਨੰਬਰ ਇਕ ਫ਼ਿਰਕਾਪ੍ਰਸਤ ਪਾਰਟੀ ਦੇ ਨਾਲ ਖੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਹੀ ਡਿੱਗ ਚੁੱਕੇ ਵਕਾਰ ਨੂੰ ਇਕ ਹੋਰ ਢਾਹ ਲਾਈ ਗਈ ਹੈ। ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਦੇ ਸਿੱਖਾਂ ਦੀਆਂ ਅਪੀਲਾਂ ਨੂੰ ਠੁਕਰਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ’ਤੇ ਜੋ ਸਟੈਂਡ ਲਿਆ ਹੈ ਉਸ ਨਾਲ ਪੰਜਾਬ ਹੀ ਨਹੀਂ ਸਗੋਂ ਵਿਸ਼ਵ ਭਰ ਵਿਚ ਬੈਠੇ ਸਿੱਖ ਨਾਰਾਜ਼ ਅਤੇ ਨਿਰਾਸ਼ ਹੋਏ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ’ਤੇ ਕੀਤੀ ਕੁਤਾਹੀ ਨੂੰ ਪੰਜਾਬੀ ਅਤੇ ਖਾਸਕਰ ਸਿੱਖ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਸ: ਸੁਖਬੀਰ ਸਿੰਘ ਬਾਦਲ ਵੱਲੋਂ ਇਸ ਨੂੰ ਪ੍ਰਧਾਨ ਮੰਤਰੀ ਦੇ ਸਿੱਖ ਹੋਣ ਦਾ ਕੋਈ ਮੁੱਦਾ ਹੀ ਨਾ ਹੋਣ ਬਾਰੇ ਦਿੱਤੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸ: ਸੁਖਬੀਰ ਸਿੰਘ ਬਾਦਲ ਤੋਂ ਇਹੀ ਆਸ ਸੀ ਕਿਉਂਕਿ ਉਨ੍ਹਾਂ ਨੂੰ ਨਾ ਤਾਂ ਸਿੱਖੀ ਬਾਰੇ ਪਤਾ ਹੈ ਅਤੇ ਨਾ ਹੀ ਸਿੱਖ ਇਤਿਹਾਸ ਬਾਰੇ। ਉਨ੍ਹਾਂ ਕਿਹਾ ਕਿ ਜੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਪੱਖ ਦੀ ਸੋਚ ਨਾ ਤਿਆਗੀ ਹੁੰਦੀ ਤਾਂ ਅੱਜ ਸ: ਸੁਖਬੀਰ ਸਿੰਘ ਬਾਦਲ ਦੇ ਬਿਆਨ ਇੰਜ ਦੇ ਨਾ ਹੁੰਦੇ। ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਅੱਜ ਹਰ ਸਿੱਖ ਦੇ ਮਨ ਵਿਚ ਇਹ ਸਵਾਲ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਸਦ ਮੈਂਬਰਾਂ ਨੂੰ ਡਾ: ਮਨਮੋਹਨ ਸਿੰਘ ਦੇ ਹੱਕ ਵਿਚ ਵੋਟ ਦੇਣ ਦੀ ਬਜਾਏ ਉਨ੍ਹਾਂ ਦੀ ਹੇਠੀ ਕਰਵਾਉਣ ਲਈ ਉਨ੍ਹਾਂ ਵਿਰੁੱਧ ਵੋਟ ਪਾਉਣ ਲਈ ਕਿਉਂ ਕਿਹਾ?
ਸ: ਰਵੀਇੰਦਰ ਸਿੰਘ ਨੇ ਕਿਹਾ ਕਿ ਇਸ ਦਾ ਜੁਆਬ ਉਨ੍ਹਾਂ ਕੋਲ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਕਿਸੇ ਵੀ ਹੋਰ ਸਿੱਖ ਆਗੂ ਦੀ ਚੜ੍ਹਤ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਜਦ ਭਾਜਪਾ ਅਤੇ ਅਕਾਲੀ ਦਲ ਆਪ ਲੋਕ ਸਭਾ ਦੇ ਅੰਦਰ ਅਤੇ ਬਾਹਰ ਇਹ ਮੰਨ ਰਹੇ ਹਨ ਕਿ ਪ੍ਰਮਾਣੂ ਸਮਝੌਤਾ ਸਹੀ ਹੈ ਤਾਂ ਫ਼ਿਰ ਡਾ: ਮਨਮੋਹਨ ਸਿੰਘ ਦੇ ਵਿਰੁੱਧ ਵੋਟਾਂ ਪਾਉਣ ਦਾ ਸ਼੍ਰੋਮਣੀ ਅਕਾਲੀ ਦਲ ਲਈ ਹੋਰ ਕੀ ਕਾਰਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਇੱਡੇ ਵੱਡੇ ਰੁਤਬੇ ਹੰਢਾ ਕੇ ਵੀ ਸ: ਬਾਦਲ ਦੀ ਤਸੱਲੀ ਨਹੀਂ ਹੋਈ ਅਤੇ ਉਹ ਅੱਜ ਵੀ ਆਪਣੇ ਮੁਕਾਬਲੇ ਕਿਸੇ ਹੋਰ ਸਿੱਖ ਆਗੂ ਦੀ ਚੜ੍ਹਤ ਨਹੀਂ ਵੇਖ ਸਕਦੇ। ਉਨ੍ਹਾਂ ਕਿਹਾ ਕਿ ਆਪਣੀ ਇਸੇ ਆਦਤ ਕਾਰਨ ਹੀ ਸ: ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਕਈ ਹੋਰ ਸੀਨੀਅਰ, ਟਕਸਾਲੀ ਅਤੇ ਸਿਧਾਂਤਕ ਅਕਾਲੀ ਆਗੂਆਂ ਨੂੰ ਸਿਆਸੀ ਪਟਖਣੀਆਂ ਦੇ ਕੇ ਪਾਰਟੀ ਤੋਂ ਦੂਰ ਕੀਤਾ ਹੈ। ਉਨ੍ਹਾਂ ਇਸ ਗੱਲ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਇਸ ਸਭ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਨੌਜਵਾਨਾਂ ਵਿਚ ਸ: ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਇਸ ਫ਼ੈਸਲੇ ਪ੍ਰਤੀ ਭਾਰੀ ਰੋਸ ਹੈ। ਪਾਰਟੀ ਪ੍ਰਧਾਨ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਪਾਰਟੀ ਵਿਚ ਇਸ ਗੱਲ ’ਤੇ ਸਹਿਮਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ: ਸੁਖਦੇਵ ਸਿੰਘ ਲਿਬੜਾ ਨੇ ਇਕ ਸਿੱਖ ਪ੍ਰਧਾਨ ਮੰਤਰੀ ਦੇ ਵਿਰੁੱਧ ਵੋਟ ਪਾਉਣ ਤੋਂ ਨਾਂਹ ਕਰਕੇ ਘੱਟੋ ਘੱਟ ਇਹ ਸਾਬਿਤ ਤਾਂ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਕੁਝ ਲੋਕਾਂ ਦੀ ਜ਼ਮੀਰ ਅਜੇ ਤਾਈਂ ਜ਼ਿੰਦਾ ਹੈ। ਉਨ੍ਹਾਂ ਕਿਹਾ ਕਿ ਸ: ਸੁਖਦੇਵ ਸਿੰਘ ਲਿਬੜਾ ਨੇ ਪਾਰਟੀ ਵਿਚੋਂ ਕੱਢੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆ ਲੈਣ ਦੀਆਂ ਚੁਣੌਤੀਆਂ ਦੇ ਬਾਵਜੂਦ ਡਾ: ਮਨਮੋਹਨ ਸਿੰਘ ਦੇ ਵਿਰੋਧ ’ਚ ਵੋਟ ਨਾ ਪਾ ਕੇ ਪੰਜਾਬੀਆਂ ਅਤੇ ਸਿੱਖਾਂ ਦੀ ਨੱਕ ਬਚਾ ਲਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ 1920 ਨੇ ਇਹ ਫ਼ੈਸਲਾ ਕੀਤਾ ਹੈ ਕਿ ਸ: ਸੁਖਦੇਵ ਸਿੰਘ ਲਿਬੜਾ ਦੀ ਸੋਚ ਲਈ ਉਨ੍ਹਾਂ ਨੂੰ ‘ਪੰਥ ਦਾ ਹੀਰਾ’ ਸਨਮਾਨ ਇਕ ਵਿਸ਼ੇਸ਼ ਸਮਾਗਮ ਵਿਚ ਦਿੱਤਾ ਜਾਏ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਦਲ ਅੰਦਰ ਪਾਰਟੀ ਜ਼ਮਹੂਰੀਅਤ ਦਾ ਪੂਰੀ ਤਰ੍ਹਾਂ ਭੋਗ ਪਾ ਦਿੱਤਾ ਗਿਆ ਹੈ ਕਿ ਪਾਰਟੀ ਦੇ ਨੇਤਾ ਬਾਦਲ ਪਰਿਵਾਰ ਦੇ ਬੰਧੂਆਂ ਮਜ਼ਦੂਰ ਬਣ ਗਏ ਹਨ।
ਇਸ ਮੀਟਿੰਗ ’ਚ ਹਾਜ਼ਰ ਆਗੂ ਜਥੇ. ਸੁੱਚਾ ਸਿੰਘ ਛੋਟੇ ਪੁਰ ਸਾਬਕਾ ਮੰਤਰੀ, ਇੰਦਰਜੀਤ ਸਿੰਘ ਜ਼ੀਰਾ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਛੱਜਲਵੱਡੀ, ਰਘੂਵੀਰ ਸਿੰਘ ਰਾਜਾਸਾਂਸੀ, ਕਸ਼ਮੀਰ ਸਿੰਘ ਪੱਟੀ, ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਮਨਮੋਹਨ ਸਿੰਘ ਸਠਿਆਲਾ ਜਨਰਲ ਸਕੱਤਰ, ਗੁਰਦੀਪ ਸਿੰਘ ਬਠਿੰਡਾ ਜਨਰਲ ਸਕੱਤਰ, ਰਜਿੰਦਰ ਸਿੰਘ ਬੱਡਹੇੜੀ, ਗੁਰਿੰਦਰ ਸਿੰਘ ਬਾਜਵਾ ਬਟਾਲਾ, ਪ੍ਰਮਜੀਤ ਸਿੰਘ ਸਹੌਲੀ ਪ੍ਰਧਾਨ ਯੂਥ ਅਕਾਲੀ ਦਲ, ਹਰਦੇਵ ਸਿੰਘ ਕੌਸਲ ਸਰਪ੍ਰਸਤ ਯੂਥ ਅਕਾਲੀ ਦਲ ਤਜਿੰਦਰ ਸਿੰਘ ਪ੍ਰੈ¤ਸ ਸੈਕਟਰੀ, ਮਹਿੰਦਰ ਪਾਲ ਸਿੰਘ ਬਿਨਾਕਾ ਪ੍ਰਧਾਨ ਜ¦ਧਰ ਸ਼ਹਿਰੀ, ਭੁਪਿੰਦਰ ਪਾਲ ਸਿੰਘ ਢਿੱਲੋਂ, ਸੰਤ ਗੁਰਦਿਆਲ ਸਿੰਘ, ਭਾਗ ਸਿੰਘ ਰੋਪੜ, ਸੁਰਜੀਤ ਸਿੰਘ ਮਹਿਰਾਜ ਬਠਿੰਡਾ, ਰਾਜਵਿੰਦਰ ਸਿੰਘ ਹਿਸੋਵਾਲ, ਜਗਤਾਰ ਸਿੰਘ ਸਹਾਰਨ ਮਾਜਰਾ ਲੁਧਿਆਣਾ, ਦਮਨਬੀਰ ਸਿੰਘ ਡਿੰਪਲ, ਜਥੇਦਾਰ ਮੋਹਨ ਸਿੰਘ ਮਟੀਆ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਦਲਜੀਤ ਸਿੰਘ ਸੰਧੂ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਵਰਿੰਦਰ ਸਿੰਘ ਬੈਂਸ ਹੁਸ਼ਿਆਰਪੁਰ ਤੇ ਤੇਜਿੰਦਰ ਸਿੰਘ ਜ¦ਧਰ ਹਾਜ਼ਰ ਸਨ।

ਜੱਗਾ
ਸੁਖਦੀਪ ਸਿੰਘ ਬਰਨਾਲਾ

ਜੱਗੇ ਜੱਟ ਦੇ ਟਾਇਰ ਗਲ ਪਾਤਾ,
ਬਈ ਜੱਗੇ ਜੱਟ ਦੇ
ਜੱਟ ਦੇ ਟਾਇਰ ਗਲ ਪਾਤਾ,
ਅੱਗ ਲਾ ਕੇ ਵੈਰੀ ਨੱਚਦੇ, ਜਾਨੀਆਂ
ਦਿੱਲੀ ਵਿੱਚ ਜੱਗਾ ਸਾੜ’ਤਾ
ਦੇਖ ਹਾਣੀਆਂ……

ਤਖ਼ਤ ਢਾਹ ਕੇ, ਗਲਾਂ ’ਚ ਟਾਇਰ ਪਾ ਕੇ
ਬਈ ਤਖ਼ਤ ਢਾਹ ਕੇ,
ਤਖ਼ਤ ਢਾਹ ਕੇ, ਗਲਾਂ ’ਚ ਟਾਇਰ ਪਾ ਕੇ
ਵੈਰੀਆਂ ਪੰਜਾਬ ਦੇਸ ਨੂੰ ਘੇਰਿਆ
ਤੇਰਾ ਜੱਗਾ ਬਾਗੀ ਹੋ ਗਿਆ
ਓ ਰੱਬਾ ਮੇਰਿਆ……

ਜੱਗਾ ਚ ੱਕ ਲਿਆ ਖੇਤ ਨੂੰ ਜਾਂਦਾ
ਬਈ ਜੱਗਾ ਚਕ ਲਿਆ
ਚ ੱਕ ਲਿਆ ਖੇਤ ਨੂੰ ਜਾਂਦਾ
ਲੱਭ-ਲੱਭ ਮਾਪੇ ਥੱਕ ਗਏ, ਥਾਣੇ
ਕਿੱਥੇ ਓਹਦੀ ਲਾਸ਼ ਰੁਲ਼ਗੀ
ਰੱਬ ਜਾਣੇ……

ਜੱਗਾ ਘੇਰ ਲਿਆ ਕਮਾਦਾਂ ਵਾਲੇ ਖੇਤ ਵਿੱਚ
ਬਈ ਜੱਗਾ ਘੇਰ ਲਿਆ
ਘੇਰ ਲਿਆ ਕਮਾਦਾਂ ਵਾਲੇ ਖੇਤ ਵਿੱਚ
ਦੱਸ ਪਾਈ ਮੁਖਬਰ ਨੇ, ਬੱਲਿਆ
ਜੱਗੇ ਨੂੰ ਅੱਜ ਫ਼ੜਨ ਲਈ
ਥਾਣਾ ਚੱਲਿਆ……

ਜੱਗੇ ਜੱਟ ਨੂੰ ਨਿਹੱਥਾ ਅੱਜ ਕਰ ’ਤਾ
ਬਈ ਜੱਗੇ ਜੱਟ ਨੂੰ
ਜੱਟ ਨੂੰ ਨਿਹੱਥਾ ਅੱਜ ਕਰ ’ਤਾ
ਸਟੇਨ ਵਿੱਚੋਂ ਪਿੰਨ ਕੱਢ ਕੇ, ਗਦਾਰਾਂ
ਮਰਵਾ ’ਤਾ ਅੱਜ ਜੱਗੇ ਸ਼ੇਰ ਨੂੰ
ਓਹਦੇ ਯਾਰਾਂ……

ਜਿਹੜਾ ਝੁਕਿਆ ਨਾ ਕਿਸੇ ਦਾ ਝੁਕਾਇਆ
ਬਈ ਜਿਹੜਾ ਝੁਕਿਆ ਨਾ
ਝੁਕਿਆ ਨਾ ਕਿਸੇ ਦਾ ਝੁਕਾਇਆ
ਝੋਰ ਲਾ ਕੇ ਥੱਕ ਗਈਆਂ ਸੀ, ਸਰਕਾਰਾਂ
ਮਾਰ ਦਿੱਤਾ ਨਾਲ ਦਿਆਂ
ਯਾਰ-ਮਾਰਾਂ……

ਜੇ ਮੈਂ ਜਾਣਦਾ ਗੱਦਾਰ ਮੇਰੇ ਨਾਲ ਦੇ
ਬਈ ਜੇ ਮੈਂ ਜਾਣਦਾ
ਜਾਣਦਾ ਗੱਦਾਰ ਮੇਰੇ ਨਾਲ ਦੇ
ਕਦੇ ਵੀ ਨਾ ਲਾਉਂਦਾ ਮਾਲਕਾ, ਯਾਰੀਆਂ
ਐਵੇਂ ਨਾ ਹੁਣ ਝੂਰ ਜਿੰਦੇ
ਨੀ ਕਰ ਤਿਆਰੀਆਂ……

ਜੱਗਾ ਮਾਰਿਆ ਨਹਿਰ ਵਾਲੇ ਪੁਲ ‘ਤੇ
ਬਈ ਜੱਗਾ ਮਾਰਿਆ
ਮਾਰਿਆ ਨਹਿਰ ਵਾਲੇ ਪੁਲ ‘ਤੇ
ਕੋਈ ਨਾ ਸੁਰਾਗ ਲੱਭਿਆ, ਕਾਵਾਂ
ਵਾੜ ਲੱਗੀ ਖਾਣ ਖ਼ੇਤ ਨੂੰ
ਮੈਂ ਕਿੱਥੇ ਜਾਵਾਂ……

ਜੱਗੇ ਜੱਟ ਦੇ ਕਬੂਤਰ ਚੀਨੇ
ਬਈ ਜੱਗੇ ਜੱਟ ਦੇ
ਜੱਟ ਦੇ ਕਬੂਤਰ ਚੀਨੇ
ਘੇਰ ਲਏ ਕਾਵਾਂ ਨੇ, ਮੱਖਣਾ
“ ਤੀਰ ਵਾਲੇ ਬਾਬੇ ” ਤੋਂ ਬਿਨਾਂ
ਜੱਗ ਸੱਖਣਾ……

ਛੱਲਾ

ਸੁਖਦੀਪ ਸਿੰਘ ਬਰਨਾਲਾ

ਛੱਲਾ ਦਿੱਲੀਓਂ ਆਇਆ.....ਓ
ਛੱਲਾ ਦਿੱਲੀਓਂ ਆਇਆ
ਟਾਇਰ ਗਲ਼ ’ਚ ਪੁਆਇਆ
ਸਾਰਾ ਟੱਬਰ ਮਰਵਾਇਆ
ਗੱਲ ਸੁਣ ਛੱØਲਿਆ, ਫਸਲਾਂ
ਉਏ ਹੱਥ ਅ.ਖ. ਰਫ਼ਲਾਂ
ਛੱਲਾ ਅੱਖਾਂ ਵਿੱਚ ਰੜਕੇ.....ਓ
ਛੱਲਾ ਅੱਖਾਂ ਵਿੱਚ ਰੜਕੇ
ਆਉਂਦਾ ਕਾਲਜੋਂ ਪੜ੍ਹਕੇ
ਵੇਖਣ ਪੁਲਸੀਏ ਖੜ੍ਹਕੇ
ਗੱਲ ਸੁਣ ਛੱਲਿਆ, ਤਣਿਆ
ਛੱਲਾ ਖਾੜਕੂ ਬਣਿਆ
ਛੱਲਾ ਖੇਤੋਂ ਫੜਿਆ.....ਓ
ਛੱਲਾ ਖੇਤੋਂ ਫੜਿਆ
ਧੱਕੇ ਬੁੱਚੜਾਂ ਦੇ ਚੜ੍ਹਿਆ
ਬੱਸ ਖ਼ਬਰਾਂ ’ਚ ਲੜਿਆ
ਗੱਲ ਸੁਣ ਛੱਲਿਆ, ਜਣਿਆ
ਮੁਕਾਬਲਾ ਨਹਿਰ ਤੇ ਬਣਿਆ
ਛੱਲਾ ਟੰਗਿਆ ਈ ਥਾਣੇ.....ਓ
ਛੱਲਾ ਟੰਗਿਆ ਈ ਥਾਣੇ
ਕੈਸੇ ਰੱਬ ਦੇ ਭਾਣੇ
ਕੀ ਬਣੂ ਅੱਲਾ ਈ ਜਾਣੇ
ਗੱਲ ਸੁਣ ਛੱਲਿਆ, ਲੀਕਾਂ
ਉਏ ਮਾਂ ਕਰਦੀ ਉਡੀਕਾਂ
ਛੱਲਾ ਕੰਨ ਦੀਆਂ ਡੰਡੀਆਂ......ਓ
ਛੱਲਾ ਕੰਨ ਦੀਆਂ ਡੰਡੀਆਂ
ਸਾਰੇ ਜੱਗ ਵਿਚ ਭੰਡੀਆਂ
ਗੱਲਾਂ ਛੱਜ ਪਾ ਛੰਡੀਆਂ
ਗੱਲ ਸੁਣ ਛੱਲਿਆ, ਮਣਕੇ
ਰਹਿ ਗਏ ਅੱਤਵਾਦੀ ਬਣਕੇ
ਛੱਲਾ ਪਾਇਆ ਈ ਗਹਿਣੇ.....ਓ
ਛੱਲਾ ਪਾਇਆ ਈ ਗਹਿਣੇ
ਸੱਚ ਸਿੰਘਾਂ ਦੇ ਕਹਿਣੇ
ਬਦਲੇ ਗਿਣ-ਗਿਣ ਲੈਣੇ
ਗੱਲ ਸੁਣ ਛੱਲਿਆ, ਢੋਲਾ
ਉਏ ਕਾਨੂੰਨ ਅੰਨ੍ਹਾ ਬੋਲਾ
ਛੱਲਾ ਪਾਉਂਦਾ ਵੋਟਾਂ.....ਓ
ਛੱਲਾ ਪਾਉਂਦਾ ਵੋਟਾਂ
ਲੀਡਰ ਮਾਰਦੇ ਚੋਟਾਂ
ਲਾਉਂਦੇ ਟਾਂਡਾ ਤੇ ਪੋਟਾ
ਉਏ ਗੱਲ ਸੁਣ ਛੱਲਿਆ, ਬੁੱਲ੍ਹਿਆ
ਛੱਲਾ ਜੇਲੀਂ ਰੁਲਿਆ
ਛੱਲਾ ਦੁੱਖ ਨਹੀਓਂ ਦੱਸਦਾ.....ਓ
ਛੱਲਾ ਦੁੱਖ ਨਹੀਓਂ ਦੱਸਦਾ
ਰਹਿੰਦਾ ਉੱਤੋਂ-ਉੱਤੋਂ ਹੱਸਦਾ
ਰਿਹਾ ਰੋਗ ਨਾ ਵੱਸਦਾ
ਗੱਲ ਸੁਣ ਛੱਲਿਆ, ਮਾਇਆ
ਉਏ ਛੱਲਾ ਮੁੜਕੇ ਨਾ ਆਇਆ


ਜਨਾਬ ਸਈਅਦ ਅਫਜਲ ਹੈਦਰ ਦਾ ਗਲੈਨਰਾਕ ਨਿਊਜਰਸੀ ਵਿੱਚ ਸਵਾਗਤ

ਗਲੈਨਰਾਕ ਨਿਊਜਰਸੀ -(ਸਤਿਨਾਮ ਸਿੰਘ ਰਟੈਂਡਾ) ਸਿੱਖ ਕੌਮ ਨੂੰ ਹੋਂਦ ਵਿੱਚ ਆਇਆਂ ਪੰਜ ਸਦੀਆਂ ਬੀਤ ਚੁਕੀਆਂ ਹਨ।ਸਿੱਖ ਗੁਰੂਆਂ ਨੇ ਕਰਮੀ ਤੌਰ ਅਤੇ ਲਿਖਤੀ ਰੂਪ ਵਿੱਚ ਸਿੱਖ ਕੌਮ ਦੀ ਵੱਖਰੀ ਪਹਿਚਾਣ ਬਣਾਉਣ ਲਈ ਹਰ ਇੱਕ ਪਹਿਲੂ ਨੂੰ ਵਖਰੇਵਾਂ ਦਿੱਤਾ।ਸਿੱਖ ਉਸ ਸਮੇਂ ਬਹੁਤ ਦਰਦ ਮਹਿਸੂਸ ਕਰਦਾ ਹੈ ਜਦੋਂ ਉਸ ਨੂੰ ਦੁਨੀਆਂ ਦੇ ਕਿਸੇ ਵੀ ਸੰਵਿਧਾਨ ਵਿੱਚੋਂ ਇਹ ਗਰੰਟੀ ਨਹੀਂ ਮਿਲਦੀ ਕਿ ਸਿੱਖ ਇੱਕ ਵੱਖਰੀ ਕੌਮ ਹੈ।ਇਸ ਦੁਖਾਂਤ ਨਾਲ ਸਿੱਖ ਲਗਾਤਰ ਪੋੀੜਤ ਹੁੰਦਾ ਰਿਹਾ ਹੈ।ਉਸ ਵੇਲੇ ਸਿੱਖ ਹੋਰ ਵੀ ਪੀੜਤ ਹੁੰਦਾ ਹੈ ਜਦੋਂ ਉਹ ਉਸ ਦੇਸ਼ ਦੇ ਸੰਵਿਧਾਨ ਜਿਸ ਦੇਸ਼ ਵਿੱਚ ਸਿੱਖੀ ਪੈਦਾ ਹੋਈ ਦੇ ਉਹ ਪੰਨੇ ਵਾਚਦਾ ਹੈ ਜਿਥੇ ਸਿੱਖ ਨੂੰ ਸਿੱਖ ਨਹੀਂ ਬਲਕਿ ਦੂਜੇ ਧਰਮ ਵਿੱਚ ਸ਼ਾਮਲ ਕੀਤਾ ਹੋਇਆ ਹੈ। ਸਿੱਖ ਕੌਮ ਦੇ ਆਪਣੇ ਧਨੰਤਰ ਆਗੂ ਜਿੰਨ੍ਹਾਂ ਵਿੱਚ ਪਰਕਾਸ਼ ਸਿੰਘ ਬਾਦਲ ਵਰਗਿਆ ਦਾ ਨਾਮ ਸ਼ਾਮਲ ਹੈ ਵੀ ਸੰਵਿਧਾਨ ਦੀ ਧਾਰਾ 25 ਨੂੰ ਸਾੜਣ ਤੋਂ ਬਾਅਦ ਟੌਹੜਾ ਸਾਹਿਬ ਦੇ ਪਰਲੋਕ ਸੁਧਾਰ ਜਾਣ ਤੋਂ ਬਾਅਦ ਇਸ ਦਾ ਭਾਂਡਾ ਵੀ ਉਨ੍ਹਾਂ ਸਿਰ ਭੰਨ ਦਿੱਤਾ । 25 ਧਾਰਾ ਨੂੰ ਸਾੜ ਕੇ ਸਿੱਖ ਕੌਮ ਦੇ ਆਗੂ ਦਾ ਤਾਜ ਆਪਣੇ ਸਿਰ ਤੇ ਸਜਾ ਲਿਆ।ਸਿੱਖਾਂ ਦੇ ਹੋਰ ਮਸਲਿਆਂ ਨੂੰ ਹੱਲ ਕਰਨ ਦੀ ਬਨਾਉਟੀ ਭਾਸ਼ਨ ਬਾਜੀ ਨਾਲ ਆਪਣੀ ਸਰਦਾਰੀ ਕਾਇਮ ਰੱਖੀ ਪਰ ਕੌਮ ਦਾ ਸਵਾਰਿਆ ਕੁੱਝ ਨਾ।
ਸਮੇਂ ਦੀ ਕਰਵੱਟ ਨੇ ਐਸਾ ਪਲਟਾ ਮਾਰਿਆ ਕਿ ਚਿੱਟੀ ਧੁੱਪ ਵਿੱਚ ਉਨ੍ਹਾਂ ਲੋਕਾਂ ਦੀ ਸੋਚ ਨੂੰ ਡਾਕਾ ਪੈ ਗਿਆ ਜਿਹੜੇ ਸਿੱਖ ਨੂੰ ਸਿੱਖ ਕਹਿਣ ਨੂੰ ਵੀ ਤਿਆਰ ਨਹੀਂ ਸਨ।ਇਸੇ ਸਾਲ ਪਾਕਿਸਤਾਨ ਵਿੱਚ ਐਸਾ ਕਾਨੂੰਨ ਬਣਿਆ ਜਿਸ ਨੂੰ ਸਿੱਖ ਮੈਰਿਜ ਆਰਡੀਨੈਸ 2008 ਕਿਹਾ ਜਾਂਦਾ ਹੈ।ਇਸ ਦੇ ਬਣਨ ਨਾਲ ਸਿੱਖ ਕੌਮ ਦੀ ਹੋਂਦ ਨੂੰ ਸੰਵਿਧਾਨਿਕ ਮਾਨਤਾ ਮਿਲ ਗਈ।ਇਸ ਕਾਨੂੰਨ ਨੂੰ ਬਣਾਉਣ ਵਾਲੇ ਪਾਕਿਸਤਾਨ ਦੇ ਸਾਬਕਾ ਕਾਨੂੰਨ ਮੰਤਰੀ ਜਨਾਬ ਸਈਅਦ ਅਫ਼ਜਲ ਹੈਦਰ ਅਤੇ ਉਨ੍ਹਾਂ ਦੀ ਪਤਨੀ ਬਿਲਵੀ ਖੁਰਜਿਦ ਫਰੀਦੀ 18 ਜੁਲਾਈ ਨੂੰ ਗੁਰਦਵਾਰਾ ਸਾਹਿਬ ਗਲੈਨ ਰਾਕ ਵਿਖੇ ਆਏ ਜਿਥੇ ਉਨ੍ਹਾਂ ਨੇ ਸਿੱਖਾਂ ਦੇ ਅਨੰਦ ਕਾਰਜ ਪ੍ਰਤੀ ਕਾਨੂੰਨ ਬਣਾਉਣ ਦੇ ਸਫਰ ਦੀ ਪੂਰੀ ਕਹਾਣੀ ਸੁਣਾ ਕੇ ਸੰਗਤਾਂ ਦੇ ਰੌਂਗਟੇ ਖੜੇ ਕਰ ਦਿੱਤੇ।
ਗੁਰੂ ਘਰ ਦੇ ਆਗੂ ਸ਼੍ਰੀ ਹੈਦਰ ਦੇ ਗੁਰਦਵਾਰਾ ਸਾਹਿਬ ਆਉਣ ਦੀ ਉਡੀਕ ਕਰ ਰਹੇ ਸਨ ।ਡਾਕਟਰ ਅਮਰਜੀਤ ਸਿੰਘ ਸੰਚਾਲਕ ਖਾਲਿਸਤਾਨ ਅਫੈਅਰ ਵਾਸਿੰਗਟਨ ਡੀ ਸੀ –ਡਾ ਰਣਜੀਤ ਸਿੰਘ ਪ੍ਰਧਾਨ ਸਿੱਖ ਯੂਥ ਆਫ ਅਮਰੀਕਾ –ਹਰਭਜਨ ਸਿੰਘ ਦੇ ਨਾਲ ਆਏ।ਉਨ੍ਹਾਂ ਨੂੰ ਗੁਰੂ ਘਰ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਫੁੱਲਾਂ ਦੇ ਸ਼ਾਨਦਾਰ ਗੁਲਦੱਸਤਿਆਂ ਨਾਲ ਸਨਮਾਨਤ ਕੀਤਾ ਗਿਆ।ਉਪਰੰਤ ਆਗੂਆਂ ਦਾ ਇਹ ਕਾਫਲਾ ਗੁਰੁ ਘਰ ਵਿੱਚ ਪਰਵੇਸ਼ ਕੀਤਾ,ਬਹੁਤ ਹੀ ਆਲੀਸ਼ਾਨ ਪਾਲਕੀ ਵਿੱਚ ਬਿਰਾਜ ਮਾਨ ਸਿੱਖ ਕੌਮ ਦੇ ਪਰਤਖ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਉਪਰੰਤ ਸੰਗਤੀ ਰੂਪ ਵਿੱਚ ਸੱਜ ਗਏ ।ਬੀਬੀ ਫਰੀਦੀ ਜੀ ਗੁਰੂ ਘਰ ਦੇ ਸਿਸਟਮ ਅਨੁਸਾਰ ਬੀਬੀਆਂ ਵਾਲੇ ਪਾਸੇ ਜਾ ਬੈਠੇ।
ਕਥਾ ਵਾਚਕ ਸਿੰਘ ਦੀ ਕਥਾ ਸੰਪੂਰਨ ਹੋਣ ਤੋਂ ਉਪਰੰਤ ਸਰਦਾਰ ਹਰਭਜਨ ਸਿੰਘ ਨੇ ਸਟੇਜ ਤੋਂ ਸੰਗਤਾਂ ਨੂੰ ਸੂਚਤ ਕੀਤਾ ਕਿ ਗੁਰੂ ਘਰ ਵਿਖੇ ਅੱਜ ਉਹ ਸਖ਼ਸ਼ੀਅਤ ਆਈ ਹੋਈ ਹੈ ਜਿਸ ਨੇ ਸਿੱਖ ਕੌਮ ਨੂੰ ਐਸਾ ਤੋਹਫਾ ਦਿੱਤਾ ਹੈ ਜੋ ਸਿੱਖ ਇਤਹਾਸ ਦੇ ਪੰਨਿਆਂ ਦਾ ਸਦੀਵੀ ਸਿੰਗਾਰ ਬਣ ਗਿਆ ਹੈ।ਹਰਭਜਨ ਸਿੰਘ ਨੇ ਸਟੇਜ ਡਾਕਟਰ ਅਮਰਜੀਤ ਸਿੰਘ ਨੂੰ ਸੌਂਪੀ।ਸਿੱਖ ਪੰਥ ਦੇ ਇਸ ਮਹਾਨ ਬੁਲਾਰੇ ਨੇ ਸ਼੍ਰੀ ਹੈਦਰ ਦੀ ਵਾਕਫੀ ਕਰਾਉਦਿਆਂ , ਸਿੱਖ ਇਤਹਾਸ ਦੇ ਪੰਨਿਆਂ ਵਿੱਚੋਂ ਸਿੱਖ ਅਤੇ ਮੁਸਲਮਾਨ ਦੀ ਨੇੜਤਾ ਦੇ ਪਰਮਾਣ ਦਿੱਤੇ।ਡਾਕਟਰ ਸਾਹਿਬ ਨੇ ਨਵਾਬ ਮਲੇਰ ਕੋੇਟਲਾ-ਸਾਂਈ ਮੀਆਂ ਅਤੇ ਬੁਧੂ ਸ਼ਾਹ ਵਰਗੇ ਮੁਸਲਮਾਨਾਂ ਦੀਆਂ ਮਿਸਾਲਾਂ ਦਿੱਤੀਆਂ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀਆਂ ਪਿੱਛਲੀਆਂ ਕਈ ਸਰਕਾਰਾਂ ਨੇ ਸਿੱਖ ਹਿਤਾਂ ਲਈ ਬਹੁਤ ਸ਼ਾਲਾਘਾ ਯੋਗ ਕੰਮ ਕੀਤੇ ਹਨ ਜਿੰਨਾਂ ਵਿੱਚ ਜਨਰਲ ਜਿ਼ਆ-ਉੱਲ ਹੱਕ – ਨਿਵਾਜ ਸ਼ਰੀਫ ਅਤੇ ਜਨਰਲ ਪਰਵੇਜ਼ ਮੁਸ਼ਾਰਫ ਦਾ ਜਿਕਰ ਕੀਤਾ ਉਨਾਂ ਨੇ। ਸਰਦਾਰ ਅਮਰਜੀਤ ਸਿੰਘ ਨੇ ਜਿਥੇ ਸਿੱਖ ਅਤੇ ਮੁਸਲਮਾਨ ਦੀ ਨੇੜਤਾ ਦੀ ਗੱਲ ਕੀਤੀ ਉਥੇ ਸਿੱਖ ਕੌਮ ਦੇ ਮਾਣ ਮੱਤੇ ਸੁਭਾਅ ਬਾਰੇ ਵੀ ਦੱਸਿਆ ਕਿ ਇਸ ਕੌਮ ਦੇ ਸਿਧਾਂਤਾਂ ਵਿਚ ਅਕ੍ਰਿਤਘਣਤਾ ਨੂੰ ਸਭ ਤੋਂ ਵੱਧ ਭੰਡਿਆ ਗਿਆ ਹੈ ।ਸਿੱਖ ਕੌਮ ਆਪਣੇ ਦੋਸਤਾਂ ਦਾ ਅਹਿਸਾਨ ਕਦੇ ਵੀ ਨਹੀਂ ਭੁਲਦੀ। ਡਾਕਟਰ ਅਮਰਜੀਤ ਸਿੰਘ ਨੇ ਜਨਾਬ ਸਈਅਦ ਅਫਜਲ ਹੈਦਰ ਨੂੰ ਸਟੇਜ ਤੇ ਆਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ।
ਜਨਾਬ ਸਈਅਦ ਅਫਜਲ ਹੈਦਰ ਨੇ ਆਪੇ ਵਿਚਾਰਾਂ ਨੂੰ ਸੰਗਤਾਂ ਅੱਗੇ ਰੱਖਣ ਤੋਂ ਪਹਿਲਾਂ ਸਿੱਖ ਆਗੂਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਨੂੰ ਅਮਰੀਕਾ ਆਉਣ ਲਈ ਸੱਦਾ ਦਿੱਤਾ ਅਤੇ ਦਿਲੀ ਪਿਆਰ ਜਤਾਇਆ।ਉਪਰੰਤ ਉਨ੍ਹਾਂ ਨੇ ਦੋਹਾਂ ਪੰਜਾਬਾਂ ਦੀ ਸਾਂਝ ਦੀ ਗੱਲ ਸ਼ੁਰੂ ਕੀਤੀ।ਸਿੱਖਾਂ ਦੀ ਅਤੇ ਮੁਸਲਮਾਨਾਂ ਦੀ ਸਾਂਝ ਵਿੱਚ ਸਭ ਤੋਂ ਵੱਧ ਮਹੱਤਵ ਪੂਰਨ ਕੜੀ ਜੋ ਜਨਾਬ ਸਈਅਦ ਅਫਜਲ ਹੈਦਰ ਨੇ ਦੱਸੀ ਉਹ ਇਹ ਹੈ ਕਿ ਸਿੱਖ ਵੀ ਅਤੇ ਮੁਸਲਮਾਨ ਵੀ ਇੱਕ ਰੱਬ ਤੇ ਵਿਸ਼ਵਾਸ਼ ਰੱਖਦੇ ਹਨ।ਦੂਜਾ ਇਹ ਕਿ ਸਿੱਖ ਅਤੇ ਮੁਸਮਲਮਾਨਾਂ ਦਾ ਬਹੁਤ ਸਾਰਾ ਸਭਿਆਚਾਰਕ ਖੇਤਰ ਵੀ ਸਾਂਝਾ ਹੈ। ਸਿੱਖਾਂ ਅਤੇ ਮੁਸਲਮਾਨਾਂ ਦੀ ਬੋਲੀ ਜਾਣ ਵਾਲੀ ਬੋਲੀ ਇੱਕ ਹੈ ਸਿੱਖਾਂ ਅਤੇ ਮੁਸਲਮਾਨਾਂ ਦਾ ਪਹਿਰਾਵਾ ਵੀ ਕਾਫੀ ਹੱਦ ਤੱਕ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਸ ਵੇਲੇ ਬਹੁਤ ਪ੍ਰੇਰਤ ਹੋਏ ਜਿਸ ਵੇਲੇ ਉਨ੍ਹਾਂ ਨੇ ਮੁਸਲਮਾਨ ਫਕੀਰ ਅਤੇ ਸਿੱਖ ਗੁਰੂ ,ਨਾਨਕ ਦੇਵ ਜੀ ਦੇ ਫਲਸਫੇ ਦੀ ਆਪਸੀ ਸਾਂਝ ਦੇਖੀ।ਉਨ੍ਹਾਂ ਨੇ ਕਿਹਾ ਕਿ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚਲੀ ਬਾਣੀ ਸੁਖਮਨੀ ਸਾਹਿਬ ਨੁੰ ਪੜ ਕੇ ਤਾਂ ਉਹ ਇੰਨ੍ਹੇ ਪਰਭਾਵਤ ਹੋਏ ਸਨ ਕਿ ਉਨ੍ਹਾਂ ਨੇ ਸੁਖਮਨੀ ਸਾਹਿਬ ਤੇ ਕਿਤਾਬ ਲਿਖਣ ਦਾ ਮਨ ਬਣਾ ਲਿਆ। ਜਨਾਬ ਸਈਅਦ ਅਫਜਲ ਹੈਦਰ ਨੇ ਕਿਹਾ ਕਿ ਉਨ੍ਹਾਂ ਨੇ ਕਿਤਾਬ ਲਿਖ ਦਿੱਤੀ।ਇਸ ਬਾਣੀ ਦੀ ਕਰਾਮਾਤ ਦੇਖੋ ਕਿ ਜਦੋਂ ਉਨ੍ਹਾਂ ਦੀ ਇਹ ਕਿਤਾਬ ਛੱਪ ਗਈ ਤਾਂ ਉਸ ਤੋਂ ਕੁੱਝ ਸਮਾਂ ਬਾਅਦ ਹੀ ਉਨ੍ਹਾਂ ਨੂੰ ਰੱਬ ਨੇ ਮੌਕਾ ਦਿੱਤਾ ਕਿ ਉਹ ਸਿੱਖਾਂ ਲਈ ਇੱਕ ਅਜੇਹਾ ਕੰਮ ਕਰਨ ਦਾ ਵਸੀਲਾ ਬਣ ਗਏ ਜਿਸ ਨਾਲ ਸਿੱਖ ਇਤਹਾਸ ਹੁਣ ਉਨ੍ਹਾਂ ਨੂੰ ਸਦੀਵੀ ਤੌਰ ਤੇ ਮਾਣ ਦਿੰਦਾ ਰਵ੍ਹੇਗਾ।ਉਨ੍ਹਾਂ ਨੇ ਇਸ ਕਾਰਜ ਨੂੰ ਆਪਣਾ ਸੁਭਾਗ ਦੱਸਿਆ।ਸਿੱਖ ਮੈਰਿਜ ਐਕਟ ਬਣਾਉਣ ਵਿੱਚ ਜਨਾਬ ਸਈਅਦ ਅਫਜਲ ਹੈਦਰ ਨੇ ਆਪਣੀ ਨਿਮਰਤਾ ਦਾ ਪਰਗਟਾਵਾ ਕਰਦਿਆ ਕਿਹਾ ਕਿ ਇਹਦਾ ਸਿਹਰਾ ਤਾਂ ਸਿਰਫ ਡਾਕਟਰ ਪ੍ਰਤਿਪਾਲ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇੱਕ ਬਹੁਤ ਵੱਡੇ ਸਮਾਗਮ ਵਿੱਚ ਉਹ ਪਾਕਿਸਤਾਨ ਦੇ ਕਾਨੂੰਨ ਮੰਤਰੀ ਦੀ ਹੈਸੀਅਤ ਵਿੱਚ ਸ਼ਾਮਲ ਸਨ।ਡਾ ਪ੍ਰਤਿਪਾਲ ਸਿੰਘ ਨੇ ਇਸ ਮੌਕੇ ਤੇ ਸਿੱਖਾਂ ਨਾਲ ਹੋ ਰਹੇ ਧੱਕੇ ਦੀ ਗੱਲ ਕੀਤੀ ਕਿ ਸਿੱਖ ਧਰਮ ਸਭ ਤੋਂ ਨਿਵੇਕਲਾ ਅਤੇ ਆਪਣੇ ਆਪ ਵਿੱਚ ਅਜ਼ਾਦ ਧਰਮ ਹੈ।ਪਰ ਇਸ ਧਰਮ ਨੂੰ ਕਿਸੇ ਵੀ ਦੇਸ਼ ਨੇ ਇਥੋਂ ਤੱਕ ਹਿੰਦੋਸਤਾਨ ਨੇ ਵੀ ਮਾਨਤਾ ਨਹੀਂ ਦਿੱਤੀ। ਜਨਾਬ ਸਈਅਦ ਅਫਜਲ ਹੈਦਰ ਨੇ ਕਿਹਾ ਉਨ੍ਹਾਂ ਦੀ ਇਸ ਗੱਲ ਦਾ ਮੇਰੇ ਤੇ ਬਹੁਤ ਜਿਆਦਾ ਅਸਰ ਹੋਇਆ ਹੈ ਅਤੇ ਮੈਂ ਉਸ ਵੇਲੇ ਐਲਾਨ ਕਰ ਦਿੱਤਾ ਕਿ ਮੈਂ ਸਿੱਖਾਂ ਲਈ ਵਖਰਾਂ ਕਾਨੂੰਨ ਬਣਵਾਂਵਾਂਗਾ। ਜਨਾਬ ਸਈਅਦ ਅਫਜਲ ਹੈਦਰ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ।ਉਸ ਤੋਂ ਬਾਅਦ ਉਨ੍ਹਾਂ ਪਕਿਸਤਾਨ ਦੇ ਰਾਸ਼ਟਰਪਤੀ ਜਨਰਲ ਮੁਸ਼ਾਰਫ ਨਾਲ ਗੱਲ ਕੀਤੀ। ਸਭ ਨੇ ਉਨ੍ਹਾਂ ਨੂੰ ਸਹਿਮਤੀ ਤਾਂ ਦੇ ਦਿੱਤੀ ਪਰ ਕੁੱਝ ਅਜੀਬ ਸਵਾਲ ਕੀਤੇ-ਉਨ੍ਹਾਂ ਨੂੰ ਪੁਛਿਆ ਗਿਆ ਕਿ ਸਿੱਖਾਂ ਬਾਰੇ ਉਨ੍ਹਾਂ ਦਾ ਇੰਨਾਂ ਝੁਕਾਅ ਕਿਉਂ ਹੈ ਤਾਂ ਉਨ੍ਹਾਂ ਨੇ ਉਤਰ ਦਿੱਤਾ ਕਿ ਸਿੱਖਾਂ ਦੇ ਇਤਹਾਸ ਅਤੇ ਬਾਬੇ ਨਾਨਕ ਬਾਰੇ ਉਨ੍ਹਾਂ ਨੇ ਬਹੁਤ ਪੜਿਆ ਹੈ।ਬਾਬਾ ਫਰੀਦ ਜੀ ਦੇ ਫਲਸਫੇ ਦੀ ਅਤੇ ਬਾਬਾ ਨਾਨਕ ਜੀ ਦੇ ਫਲਸਫੇ ਦੀ ਸਾਂਝ ਨੂੰ ਉਨ੍ਹਾਂ ਨੇ ਮੁੱਖ ਤੌਰ ਤੇ ਸਿੱਖਾਂ ਪ੍ਰਤੀ ਆਪਣੇ ਝੁਕਾਅ ਦਾ ਕਾਰਣ ਦੱਸਿਆ। ਜਨਾਬ ਸਈਅਦ ਅਫਜਲ ਹੈਦਰ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਪਾਕਿਸਤਾਨ ਵਿੱਚ ਤਾਂ ਬਹੁਤੇ ਸਿੱਖ ਨਹੀਂ ਹਨ ਇਹ ਕਾਨੂੰਨ ਬਣਾਉਣ ਦਾ ਕਿਆ ਲਾਭ ਤਾਂ ਉਨ੍ਹਾਂ ਨੇ ਉਤਰ ਦਿੱਤਾ ਕਿ ਭਾਵੇ ਪਾਕਿਸਤਾਨ ਵਿੱਚ ਇੱਕ ਸਿੱਖ ਰਹਿੰਦਾ ਹੋਵੇ ਉਸਦਾ ਵਿਆਹ ਅਗਰ ਸਿੱਖ ਰੀਤੀਆਂ ਨਾਲ ਹੁੰਦਾ ਹੈ ਤਾਂ ਉਸ ਨੂੰ ਮਾਨਤਾ ਮਿਲਣੀ ਚਾਹੀਦੀ ਹੈ।ਜਨਾਬ ਸਈਅਦ ਅਫਜਲ ਹੈਦਰ ਨੇ ਪਾਕਿਸਤਾਨ ਦੇ ਸਦਰ ਨੂੰ ਦੱਸਿਆਂ ਕਿ ਦੁਨੀਆਂ ਦੀ ਹਰ ਕੌਮ ਦਾ ਕਾਨੂੰਨ ਹੈ ਪਰ ਸਿੱਖਾਂ ਦਾ ਕਿਉਂ ਨਹੀਂ ਹੈ। ਸਭ ਨੂੰ ਆਪਣਾ ਆਪਣਾ ਧਰਮ ਮੁਬਾਰਕ ਪਰ ਜਿਵੇਂ ਇੱਕ ਮੁਸਲਮਾਨ ਇਹ ਨਹੀਂ ਚਾਹੁੰਦਾ ਕਿ ਉਸ ਦੇ ਬੱਚਿਆਂ ਦੇ ਵਿਆਹ ਹੋਰ ਧਰਮ ਰੀਤੀ ਅਧੀਨ ਹੋਣ ਇਸੇ ਤਰਾਂ ਹੀ ਸਿੱਖ ਧਰਮ ਦੀ ਗੱਲ ਹੈ।।ਸ਼੍ਰੀ ਅਫਜਲ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਗੱਲਾਂ ਤੇ ਗੌਰ ਕਰਦਿਆਂ ਪ੍ਰਧਾਨ ਮੰਤਰੀ ਅਤੇ ਅਤੇ ਰਾਸ਼ਟਰ ਪਤੀ ਨੇ ਉਨ੍ਹਾਂ ਦਾ ਜਿੰਮੇ ਹੀ ਇਹ ਕੰਮ ਲਾ ਦਿੱਤਾ।ਜਨਾਬ ਸਈਅਦ ਅਫਜਲ ਹੈਦਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਾਨੂੰਨ ਦਾ ਖਰੜਾ ਤਿਆਰ ਕੀਤਾ।ਪਰ ਇਸ ਨੂੰ ਕਾਨੂੰਨੀ ਤੌਰ ਤੇ ਲਾਗੂ ਕਰਵਾਉਣ ਲਈ ਉਨ੍ਹਾਂ ਨੇ ਸਿੱਖ ਵਿਦਵਾਨਾਂ ਦੇ ਸਲਾਹ ਮਸ਼ਵਰੇ ਇਸ ਕਰਕੇ ਲਏ ਕਿ ਕਿਤੇ ਐਸਾ ਨਾ ਹੋਵੇ ਕਿ ਕਾਨੂੰਨ ਵਿੱਚ ਕੋਈ ਊਣਤਾਈ ਰਹਿ ਜਾਵੇ।ਪੂਰੀ ਤਰਾਂ ਗੌਰ ਨਾਲ ਤਿਆਰ ਕੀਤੇ ਇਸ ਖਰੜੇ ਨੂੰ ਕਾਨੂੰਨ ਬਣਾ ਦਿੱਤਾ ਗਿਆ ਹੈ।ਇਹ ਅੱਜ ਪਕਿਸਤਾਨ ਸਰਕਾਰ ਕੋਲ ਸਿੱਖ ਮੈਰਿਜ ਆਰਡੀਨੈੱਸ 2008 ਦੇ ਰੂਪ ਵਿੱਚ ਮੋਜੂਦ ਹੈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਰਕਾਰ ਚਾਹੁੰਦੀ ਹੈ ਕਿ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਸਟੀ ਬਣਾਈ ਜਾਵੇ।ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਪੜਾਈ ਹਾਂਸਲ ਕਰਨ।ਪਾਕਿਸਤਾਨ ਦੇ ਲੋਕਾਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਿੱਖਾਂ ਦੇ ਰਾਹ ਉਡੀਕਦੇ ਹਨ।ਅਮਰੀਕਾ ਅਤੇ ਕਨੇਡਾ ਦੇ ਸਿੱਖਾਂ ਦੇ ਬਾਰੇ ਵਿੱਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੋਂ ਬਹੁਤ ਘੱਟ ਸਿੱਖ ਪਾਕਿਸਤਾਨ ਆਉਂਦੇ ਹਨ ਜਦੋਂ ਕਿ ਇੰਗਲੈਂਡ ਤੋਂ ਪਾਕਿਸਤਾਨ ਜਾਣ ਵਾਲੇ ਸਿੱਖਾਂ ਦੀ ਗਿਣਤੀ ਬਹੁਤ ਜਿਆਦਾ ਹੈ।
ਜਨਾਬ ਸਈਅਦ ਅਫਜਲ ਹੈਦਰ ਨੇ ਇਸ ਮੌਕੇ ਤੇ ਉਸ ਭਿਆਨਕ ਬਿਮਾਰੀ ਦਾ ਜਿਕਰ ਕੀਤਾ ਜਿਹੜੀ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਨੂੰ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਖਾ ਰਹੀ ਹੈ।ਉਹ ਹੈ ਭਰੂਣ ਹੱਤਿਆ। ਅਲਟਰਾ ਸਾਂਊਂਡ ਤਕਨੀਕ ਨੂੰ ਉਨ੍ਹਾਂ ਨੇ ਬਹੁਤ ਖਤਰਨਾਕ ਦੱਸਿਆ।ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਕੁੜੀਆਂ ਦੀ ਘਾਟ ਹੋ ਜਾਣ ਦੇ ਖਤਰੇ ਦਾ ਅਲਾਰਮ ਨਹੀਂ ਹੈ।ਇਹ ਸਾਡੇ ਧਰਮਾਂ ਨੂੰ ਤਬਾਹ ਕਰਨ ਦੀ ਸ਼ਾਜਿਸ਼ ਹੈ।ਜਨਾਬ ਸਈਅਦ ਅਫਜਲ ਹੈਦਰ ਨੇ ਕਿਹਾ ਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਸਕੂਲ ਮਾਂ ਹੁੰਦੀ ਹੈ।ਮਾਂ ਤੋਂ ਵੱਡਾ ਸਕੂਲ ਹੋਰ ਕੋਈ ਨਹੀਂ ਹੋ ਸਕਦਾ।ਉਨ੍ਹਾਂ ਨੇ ਕਿਹਾ ਕਿ ਅਗਰ ਪੰਜਾਬ ਵਿੱਚ ਕੁੜੀਆਂ ਦੀ ਘਾਟ ਹੋ ਜਾਵੇਗੀ ਤਾਂ ਫਿਰ ਮੁੰਡੇ ਵਿਆਹ ਕਰਾਉਣ ਲਈ ਹੋਰ ਧਰਮਾਂ ਦੀਆਂ ਕੁੜੀਆਂ ਲੱਭਣਗੇ।ਜਿਹੜੀ ਉਨ੍ਹਾਂ ਦੇ ਔਲਾਦ ਪੈਦਾ ਹੋਵੇਗੀ ਉਸ ਬੱਚੇ ਨੂੰ ਜੋ ਸਿੱਖਿਆਂ ਉਹਦੀ ਮਾਂ ਦੇਵੇਗੀ ਉਹੀ ਉਹ ਸਿੱਖੇਗਾ ਜਿਸ ਨਾਲ ਸਾਡੇ ਧਰਮ ਖਾਤਮੇ ਵੱਲ ਜਾਣਗੇ।ਇਸ ਰੋਗ ਤੋਂ ਬੱਚਣ ਲਈ ਜਨਾਬ ਸਈਅਦ ਅਫਜਲ ਹੈਦਰ ਨੇ ਜੋਰਦਾਰ ਅਪੀਲ ਕੀਤੀ।
ਗੁਰੂ ਘਰ ਵਲੋਂ ਜਨਾਬ ਸਈਅਦ ਅਫਜਲ ਹੈਦਰ ਨੂੰ ਅਤੇ ਉਨ੍ਹਾਂ ਪਤਨੀ ਫਰੀਦੀ ਨੂੰ ਸਿਰਪਾਉ ਦਿੱਤੇ ਗਏ,ਸਿੱਖ ਭਾਂਈ ਚਾਰੇ ਵਲੋਂ ਦਿੱਤੇ ਗਏ ਸਤਿਕਾਰ ਤੇ ਉਹ ਇੰਨ੍ਹਾਂ ਪਰਭਾਵਤ ਹੋਏ ਕਿ ਇਹ ਕਹਿੰਦਿਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਸਿੱਖ ਕੌਮ ਕਿਸੇ ਦੇ ਅਹਿਸਾਨ ਨੂੰ ਨਹੀਂ ਭੁਲਦੀ। ਜਨਾਬ ਸਈਅਦ ਅਫਜਲ ਹੈਦਰ ਅਤੇ ਉਨ੍ਹਾਂ ਦੀ ਪਤਨੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਨ ਹੋਣ ਤੱਕ ਸੰਗਤ ਵਿੱਚ ਹਾਜਰੀ ਭਰੀ ਅਤੇ ਗੁਰੂ ਕੇ ਲੰਗਰ ਛਕੇ।ਸਈਅਦ ਸਾਹਿਬ ਇਸ ਤੋਂ ਇਲਾਵਾ ਇਲਾਕੇ ਦੇ ਹੋਰ ਗੁਰੂ ਘਰਾਂ ਵਿੱਚ ਵੀ ਗਏ ਜਿਥੇ ਸੰਗਤਾਂ ਨੇ ਉਨ੍ਹਾਂ ਨੂੰ ਭਾਰੀ ਗਿਣਤੀ ਵਿੱਚ ਸੁਣਿਆ।ਜਿਹੜੇ ਗੁਰੂ ਘਰ ਵੀ ਉਹ ਗਏ ਸਿੱਖ ਸੰਗਤਾਂ ਨੂੰ ਪੂਰੀ ਵਿਸਥਾਰ ਨਾਲ ਸਿੱਖ ਮੈਰਿਜ ਆਰਡੀਨੈਸ 2008 ਬਾਰੇ ਜਾਣਕਾਰੀ ਦਿੰਦੇ ਰਹੇ।

ਦਿੱਲੀ ਦੇ ਧਰਨੇ ਲਈ ਭਾਈ ਬਿੱਟੂ ਤੇ ਚੀਮਾ ਵਲੋਂ ਤੀਜਾ ਜਥਾ ਰਵਾਨਾ
ਸੌਦਾ ਸਾਧ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰਹੇਗਾ : ਕਿਸ਼ਨਪੁਰਾ

ਮੋਹਾਲੀ 23 ਜੁਲਾਈ (ਪਰਦੀਪ ਸਿੰਘ ਖ਼ਾਲਸਾ) : ਸੌਦਾ ਸਾਧ ਦੀ ਗ੍ਰਿਫ਼ਤਾਰੀ, ਭਾਰਤੀ ਫ਼ੌਜ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਲੁੱਟੇ ਖ਼ਜ਼ਾਨੇ ਦੀ ਵਾਪਸੀ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਧਾਰਾ 25 ਵਿਚ ਸੋਧ ਆਦਿ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਲੀ ਦਲ ਪੰਚ ਪ੍ਰਧਾਨੀ ਵਲੋਂ ਦਿੱਲੀ ਦੇ ਯੰਤਰ ਮੰਤਰ ਚੌਂਕ ਵਿਚ ਦਿੱਤੇ ਜਾ ਰਹੇ ਭੁੱਖ ਹੜਤਾਲ ਦੇ ਧਰਨੇ ਲਈ ਅੱਜ ਨਜ਼ਦੀਕੀ ਪਿੰਡ ਚੱਪੜ ਚਿੜੀ ਦੇ ਇਤਿਹਾਸਕਿ ਗੁਰਦੁਆਰਾ ਸਾਹਿਬ ਤੋਂ ਇਕ ਪੰਜ ਮੈਂਬਰੀ ਜਥੇ ਨੂੰ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਪ੍ਰੀਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ ਨੇ ਰਵਾਨਾ ਕੀਤਾ। ਦਲ ਦੇ ਜਥੇਬੰਦਕ ਸਕੱਤਰ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਦੀ ਅਗਵਾਈ ਵਿਚ ਰਵਾਨਾ ਹੋਏ ਇਸ ਜਥੇ ਵਿਚ ਹਰਪ੍ਰੀਤ ਸਿੰਘ, ਫ਼ੌਜਾ ਸਿੰਘ ,ਗੁਰਜੀਤ ਸਿੰਘ ਅਤੇ ਪ੍ਰੇਮਜੀਤ ਸਿੰਘ ਆਦਿ ਸ਼ਾਮਿਲ ਹੋਏ। ਇਸ ਮੌਕੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਇਸੇ ਸਥਾਨ ‘ਤੇ ਖ਼ਾਲਸਾ ਫ਼ੌਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਸੋਧ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਅਤੇ ਇਥੋਂ ਹੀ ਅੱਜ ਅਸੀਂ ਸਿੱਖ ਕੌਮ ਦੀਆ ਭਾਵਨਾਵਾਂ ਅਤੇ ਮੰਗਾਂ ਦੀ ਪੂਰਤੀ ਲਈ ਦਿੱਲੀ ਨੂੰ ਜਥਾ ਲੈ ਕੇ ਜਾ ਰਹੇ ਹਾਂ। ਉਨ੍ਹਾ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਸੰਵਾਗ ਉਤਾਰ ਕੇ ਕੌਮ ਨੂੰ ਵੰਗਾਰ ਪਾਉਣ ਵਾਲਾ ਸੌਦਾ ਸਾਧ ਹੁਣ ਤੱਕ ਤਿੰਨ ਸਿੱਖਾਂ ਨੂੰ ਸ਼ਹੀਦ ਕਰਵਾ ਚੁੱਕਿਆ ਹੈ ਇਸ ਤੋਂ ਇਲਾਵਾ ਉਸ ‘ਤੇ ਹੋਰ ਵੀ ਕਤਲਾਂ ਅਤੇ ਬਲਾਤਕਾਰਾਂ ਦੇ ਸੰਗੀਨ ਦੋਸ਼ ਹਨ ਫਿਰ ਵੀ ਕੇਂਦਰ ਤੇ ਸੂਬਾ ਸਰਕਾਰਾਂ ਇਸ ਬਦਮਾਸ਼ ਵਿਅਕਤੀ ਸੁੱਰਖਿਆ ਦੇ ਕੇ ਜ਼ਮਹੂਰੀਅਤ ਦਾ ਘਾਣ ਕਰ ਰਹੀਆਂ ਹਨ ਤੇ ਦੂਜੇ ਪਾਸੇ ਸਿੱਖਾਂ ਤੋਂ ਉਨਾਂ ਦਾ ਸਾਂਤਮਈ ਰਹਿ ਕੇ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਦੋਂ ਤੱਕ ਸਾਡੀਆ ਮੰਗਾਂ ਨਹੀਂ ਮੰਨੀਆ ਜਾਂਦੀਆ ਅਤੇ ਕਾਤਲ ਤੇ ਬਲਾਤਕਾਰੀ ਸੌਦਾ ਸਾਧ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।

ਡੇਰਾ ਸਿਰਸਾ ਮੁਖੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੰਤ ਸਮਾਜ ਵੱਲੋਂ ਦਿੱਤੇ ਪੰਜਾਬ ਤੇ ਹਰਿਆਣਾ ਬੰਦ ਦੇ ਸੱਦੇ ਨੂੰ ਭਰਵਾ ਹੁੰਗਾਰਾ ਮਿਲਿਆ

ਫਤਿਹਗੜ੍ਹ ਸਾਹਿਬ/ 23 ਜੁਲਾਈ/ਰਣਜੋਧ ਸਿੰਘ ਔਜਲਾ- ਡੇਰਾ ਸਿਰਸਾ ਮੁਖੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੰਤ ਸਮਾਜ ਵੱਲੋਂ ਦਿੱਤੇ ਪੰਜਾਬ ਤੇ ਹਰਿਆਣਾ ਬੰਦ ਦੇ ਸੱਦੇ ਨੂੰ ਭਰਵਾ ਹੁੰਗਾਰਾ ਮਿਲਿਆ, ਇਸ ਬੰਦ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ,ਉ¤ਥੇ ਦੁਕਾਨਾਂ, ਬਜ਼ਾਰ ਆਦਿ ਬੰਦ ਹੋਣ ਦੇ ਨਾਲ਼ ਨਾਲ਼ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨ ਵੀ ਸੁੰਨ ਮਸਾਨ ਪਏ ਸਨ ਅਤੇ ਸੜਕਾਂ ’ਤੇ ਨਾਮਾਤਰ ਹੀ ਆਵਾਜਾਈ ਦੇਖਣ ਨੂੰ ਮਿਲੀ, ਪ੍ਰੰਤੂ ਛੋਟੇ ਵਾਹਨ ਸਾਰਾ ਦਿਨ ਬੇਰੋਕ ਆਮ ਦੀ ਤਰ੍ਹਾਂ ਹੀ ਚਲਦੇ ਰਹੇ।
ਨੈਸ਼ਨਲ ਹਾਈਵੇਅ ਸ਼ੇਰ ਸ਼ਾਹ ਸੂਰੀ ਮਾਰਗ ’ਤੇ ਸਰਹਿੰਦ ਵਿਖੇ ਸੰਤ ਸਮਾਜ ਵੱਲੋਂ ਅੱਜ ਸਵੇਰੇ ਸਾਢੇ 8 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਜੀ.ਟੀ.ਰੋਡ ’ਤੇ ਜਾਮ ਲਾ ਕੇ ਸ਼ਾਂਤਮਈ ਢੰਗ ਨਾਲ਼ ਡੇਰਾ ਮੁਖੀ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦੇ ਨਾਲ਼ ਨਾਲ਼ ਡੇਰਾ ਸਿਰਸਾ ਮੁਖੀ ਦਾ ਪੁਤਲਾ ਵੀ ਸਾੜਿਆ ਗਿਆ। ਇਸ ਜਾਮ ਦੌਰਾਨ ਲਗਾਏ ਰੋਸ ਧਰਨੇ ਵਿਚ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ, ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵਾ, ਸੰਤ ਲਖਵਿੰਦਰ ਸਿੰਘ ਬਲੌਂਗੀ ਵਾਲੇ, ਭਾਈ ਮਹਿੰਦਰ ਸਿੰਘ ਭੜੀ ਵਾਲੇ, ਚਰਨਜੀਤ ਸਿੰਘ ਭੇਡਵਾਲ, ਪਰਮਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟ ਫ਼ੈਡਰੇਸ਼ਨ (ਮਹਿਤਾ),ਭਾਈ ਗੁਰਪ੍ਰੀਤ ਸਿੰਘ ਜਥਾ ਰੰਧਾਵਾ ਆਦਿ ਤੋਂ ਇਲਾਵਾ ਬਾਅਦ ਦੁਪਹਿਰ ਯੂਥ ਆਗੂ ਤਰਲੋਚਨ ਸਿੰਘ ਲਾਲੀ, ਫੈਡਰੇਸ਼ਨ ਆਗੂ ਹਰਵਿੰਦਰ ਸਿੰਘ ਬੱਬਲ, ਆਲ਼ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਭੋਮਾ) ਦੇ ਜ਼ਿਲਾ ਆਗੂ ਗੁਰਬਿਕਰਮਜੀਤ ਸਿੰਘ ਨਾਗਰਾ, ਗੁਰਵਿੰਦਰ ਸਿੰਘ ਸੋਹੀ ਸਮੇਤ ਸੰਤ ਸੰਤ ਸਮਾਜ ਦੇ ਵੱਡੀ ਗਿਣਤੀ ਵਿਚ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਆਪੋ ਆਪਣੇ ਵਾਹਨਾਂ ਰਾਹੀਂ ਜੀ.ਟੀ.ਰੋਡ ਜਾਮ ਕਰਕੇ ਆਵਾਜਾਈ ਬੰਦ ਕਰ ਦਿੱਤੀ।
ਇਸ ਮੌਕੇ ’ਤੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਤਿੰਨ ਬੇਕਸੂਰ ਸਿੱਖਾਂ ਦਾ ਕਤਲ ਕਰਵਾਉਣ ਵਾਲੇ ਪਾਖੰਡੀ ਸਾਧ ਦੇ ਵਿਰੁੱਧ ਤੁਰੰਤ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਿਤੇ ਅਜਿਹਾ ਨਾ ਹੋਵੇ ਕਿ ਇਹ ਗੱਲ ਸੰਤ ਸਮਾਜ ਅਤੇ ਸਰਕਾਰ ਦੇ ਹੱਥੋਂ ਨਿਕਲ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਸਰਕਾਰਾਂ ਦੀ ਹੋਵੇਗੀ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਡੇਰਾ ਸਿਰਸਾ ਮੁਖੀ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਕੋਈ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਅਗਲੇ ਸੰਘਰਸ਼ ਦਾ ਪ੍ਰੋਗਰਾਮ ਉਲੀਕਣ ਲਈ 30 ਜੁਲਾਈ ਨੂੰ ਜਵੱਦੀ ਕਲਾਂ ਗੁਰਦੁਆਰਾ ਗਿਆਨ ਪ੍ਰਕਾਸ਼ ਵਿਖੇ ਸੰਤ ਸਮਾਜ ਦੀ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਆਖਿਆ ਕਿ ਭਾਵੇਂ ਉਨ੍ਹਾਂ ਨੇ ਰੇਲਵੇ ਆਵਾਜਾਈ ਨੂੰ ਰੋਕਣ ਦਾ ਕੋਈ ਸੱਦਾ ਨਹੀਂ ਸੀ ਦਿੱਤਾ, ਪ੍ਰੰਤੂ ਫ਼ਿਰ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਰੇਲ ਆਵਾਜਾਈ ਵੀ ਬੰਦ ਕਰ ਦਿੱਤੀ ਗਈ।
ਇਸ ਧਰਨੇ ਦੇ ਚੱਲਦਿਆਂ ਹੀ ਬਾਅਦ ਦੁਪਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਇਸ ਧਰਨੇ ਵਿਚ ਸੰਤਾਂ ਮਹਾਂਪੁਰਸ਼ਾਂ ਦੇ ਨਾਲ਼ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇ: ਮੱਕੜ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਆਖਿਆ ਕਿ ਡੇਰਾ ਸਿਰਸਾ ਮੁਖੀ ਦੀਆਂ ਕਾਰਵਾਈਆਂ ’ਤੇ ਰੋਕ ਲਗਾਉਣ ਸਬੰਧੀ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਜਥੇ: ਮੱਕੜ ਨੇ ਕਿਹਾ ਮੁੰਬਈ ਵਿਖੇ ਸ਼ਹੀਦ ਹੋਏ ਭਾਈ ਬਲਕਾਰ ਸਿੰਘ ਅਤੇ ਸਿੱਖਾਂ ’ਤੇ ਹੋਏ ਹੋਰ ਤਸ਼ੱਦਦ ਸਬੰਧੀ ਇਕ ਸੀ.ਡੀ.ਉਨ੍ਹਾਂ ਨੇ ਉਪ ਮੁੱਖ ਮੰਤਰੀ ਮਹਾਂਰਾਸ਼ਟਰ ਨੂੰ ਦਿਖਾਈ ਹੈ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਸਿਰਸੇ ਵਾਲਾ ਆਪਣੇ ਨਿੱਜੀ ਗੰਨਮੈਨ ਰੱਖ ਕੇ ਆਪਣੀ ਦਹਿਸ਼ਤ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਸਰਕਾਰ ਵੱਲੋਂ ਉਸ ਨੂੰ ਜੈ¤ਡ ਸੁਰੱਖਿਆ ਮੁਹੱਈਆ ਕੀਤੀ ਹੋਈ ਹੈ। ਅਖ਼ੀਰ ਵਿਚ ਉਨ੍ਹਾਂ ਸੰਤ ਸਮਾਜ ਵੱਲੋਂ ਸ਼ਾਂਤਮਈ ਢੰਗ ਨਾਲ਼ ਕੀਤੇ ਰੋਸ ਪ੍ਰਦਰਸ਼ਨ ਲਈ ਸੰਤ ਸਮਾਜ ਦੇ ਆਗੂਆਂ ਦਾ ਧੰਨਵਾਦ ਕੀਤਾ।
ਇੱਥੇ ਦੱਸਣਯੋਗ ਹੈ ਕਿ ਸੰਤ ਸਮਾਜ ਵੱਲੋਂ ਦਿੱਤੇ ਪੰਜਾਬ ਤੇ ਹਰਿਆਣਾ ਬੰਦ ਦੇ ਸੱਦੇ ਕਾਰਨ ਦਿੱਲੀ ਤੋਂ ਲਾਹੌਰ ਜਾਣ ਵਾਲੀ ਸਦਾ-ਏ-ਸਰਹੱਦ ਬੱਸ ਨੰਬਰ ਡੀ.ਐਲ.1 ਪੀ.ਸੀ-0786 ਲੱਗਭਗ 10 ਵਜੇ ਦੇ ਕਰੀਬ ਜੀ.ਟੀ.ਰੋਡ ਸਰਹਿੰਦ ਵਿਖੇ ਧਰਨੇ ਦੇ ਬਿੱਲਕੁੱਲ ਕਰੀਬ ਇਕ ਪੰਪ ’ਤੇ ਲੱਗਭਗ 15 ਮਿੰਟ ਰੁਕੀ, ਜਦੋਂ ਸੰਤ ਸਮਾਜ ਦੇ ਕਾਰਕੁੰਨ ਅਤੇ ਆਗੂ ਜੀ.ਟੀ.ਰੋਡ ਦੇ ਵਿਚਕਾਰ ਜਾਮ ਲਗਾਈ ਬੈਠੇ ਸਨ ਅਤੇ ਜਿਉਂ ਹੀ ਇਹ ਬੱਸ ਇੱਥੇ ਪਹੁੰਚੀ ਤਾਂ ਪੁਲੀਸ ਪ੍ਰਸ਼ਾਸ਼ਨ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਸੁਰੱਖਿਆ ਦੇ ਮੱਦੇਨਜ਼ਰ ਇਸ ਬੱਸ ਦੇ ਆਲ਼ੇ ਦੁਆਲ਼ੇ ਇਕੱਤਰ ਹੋ ਗਏ ਕਿਉਂਕਿ ਪੁਲੀਸ ਨੂੰ ਡਰ ਸੀ ਕਿ ਕਿਤੇ ਧਰਨਾਕਾਰੀ ਇਸ ਬੱਸ ਜਾਂ ਇਸ ਦੇ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ। ਇਸੇ ਦੌਰਾਨ ਪੁਲੀਸ ਅਧਿਕਾਰੀ ਬੱਸ ਨੂੰ ਬਦਲਵੇਂ ਰਸਤਿਓੁਂ ਕੱਢਣ ਦੀ ਯੋਜਨਾ ਬਣਾਉਣ ਲੱਗੇ ਅਤੇ ਕੁੱਝ ਮਿੰਟਾਂ ਬਾਅਦ ਲਾਲ ਬੱਤੀਆਂ ਵਾਲੀਆਂ ਹੂਟਰ ਮਾਰਦੀਆਂ ਗੱਡੀਆਂ ਇਸ ਬੱਸ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵੱਲ ਲੈ ਗਈਆਂ, ਪ੍ਰੰਤੂ ਉਸ ਪਾਸੇ ਵੀ ਬੱਸ ਨੂੰ ਨਿਕਲਣ ਲਈ ਕੋਈ ਰਸਤਾ ਨਾ ਮਿਲ ਸਕਿਆ ਅਤੇ ਪੁਲੀਸ ਨੇ ਫ਼ਿਰ ਇਸ ਬੱਸ ਨੂੰ ਜੀ.ਟੀ.ਰੋਡ ਵੱਲ ਲਿਆਂਦਾ ਅਤੇ ਪਿੰਡਾਂ ਦੇ ਰਸਤਿਆਂ ਰਾਹੀਂ ਇਸ ਬੱਸ ਨੂੰ ਕਰੀਬ ਇਕ ਘੰਟੇ ਬਾਅਦ ਫ਼ਲੋਟਿੰਗ ਰੈਸਟੋਰੈਂਟ ਵਿਖੇ ਪਹੁੰਚਾ ਕੇ ਸੁੱਖ ਦਾ ਸਾਹ ਲਿਆ, ਜਿੱਥੇ ਬੱਸ ਵਿਚ ਬੈਠੇ ਮੁਸਾਫ਼ਰਾਂ ਨੇ ਚਾਹ ਪੀਤਾ ਅਤੇ ਫ਼ਿਰ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ। ਜਾਣਕਾਰੀ ਅਨੁਸਾਰ ਇਸ ਬੱਸ ਨੂੰ ਆਪਣੇ ਸਫ਼ਰ ਦੌਰਾਨ ਅੱਜ ਪਿਛੇ ਵੀ ਕਈ ਥਾਵਾਂ ’ਤੇ ਕਾਫ਼ੀ ਸਮਾਂ ਜਾਮ ਦਾ ਸਾਹਮਣਾ ਕਰਦਿਆਂ ਖੱਜਲ ਖੁ²ਆਰ ਹੋਣਾ ਪਿਆ, ਪ੍ਰੰਤੂ ਹੈਰਾਨੀ ਗੱਲ ਇਹ ਕਿ ਇਹ ਬੱਸ ਆਖ਼ਰ ਇੰਨੇ ਜ਼ਬਰਦਸਤ ਜਾਮ ਦੇ ਬਾਵਜ਼ੂਦ ਵੀ ਨਿਕਲਣ ਵਿਚ ਕਾਮਯਾਬ ਹੋ ਗਈ।

ਨਹੀਂ ਰੀਸਾਂ ਅਮਰੀਕਾ ਦੀਆਂ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਜੋ ਅਮਰੀਕਾ ਚਾਹੁੰਦਾ ਸੀ, ਉਹ ਹੋ ਗਿਆ। ਹੁਣ ਗ਼ੈਰ ਫ਼ੌਜੀ ਐਟਮੀ ਸ਼ਕਤੀ ਦੇ ਨਾਮ ਥੱਲੇ ਅਮਰੀਕਾ ਆਪਣਾ ਸਮਾਨ ਭਾਰਤ ਨੂੰ ਵੇਚ ਸਕੇਗਾ ਤੇ ਭਾਰਤ ਨਾਂ ਦਾ ਦੇਸ਼ ਆਪਣੇ ਲੋਕਾਂ ਦਾ ਹੋਰ ਸ਼ੋਸ਼ਣ ਕਰ ਸਕੇਗਾ। ਭਾਰਤ ਦੀ ਬ੍ਰਾਹਮਣਵਾਦੀ ਚਕਰਵਿਯੂ ਪ੍ਰਣਾਲੀ ਨੂੰ ਸਮਝਣ ਵਿਚ ਸਭ ਤੋਂ ਜ਼ਿਆਦਾ ਅਸਫ਼ਲਤਾ ਸਿੱਖਾਂ ਦੇ ਹਿੱਸੇ ਆਈ ਹੈ। ਬ੍ਰਾਹਮਣੀ ਮੱਕੜੀ ਜਾਲ ਨੂੰ ਸਮਝਣ ਵਿਚ ਸਭ ਤੋਂ ਵੱਧ ਸਹਾਇਤਾ ਸੰਸਾਰ ਦੇ ਨੂਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਕਰਦੇ ਹਨ ਪਰ ਸਿੱਖ ਗੁਰੂ ਸਾਹਿਬ ਦੀ ਸਹਾਇਤਾ ਲੈਣ ਦੇ ਹਾਲੇ ਕਾਬਲ ਨਹੀਂ ਹੋ ਸਕੇ ਇਸ ਕਰਕੇ ਗ਼ੁਲਾਮੀ ਭੋਗਣ ਲਈ ਮਜਬੂਰ ਹਨ।ਜਦੋਂ ਮੀਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਸਮਝ ਗਏ, ਉਸ ਦਿਨ ਖ਼ਾਲਿਸਤਾਨ ਦਾ ਝੰਡਾ ਯੂ ਐਨ ਓ ਅੱਗੇ ਵੀ ਝੂਲੇਗਾ।
ਸਿੱਖ ਇਤਿਹਾਸ ਵੀ ਬ੍ਰਾਹਮਣ ਹਿੰਦੂ ਪ੍ਰਬੰਧ (ਸਿਸਟਮ) ਦੇ ਪਰਦੇ ਚਾਕ ਕਰਦਾ ਹੈ ਪਰ ਜੇ ਸਿੱਖ, ਸਿੱਖ-ਇਤਿਹਾਸ ਨੂੰ ਪੜ੍ਹਣ, ਸਮਝਣ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾਉਣ ਤੇ ਸਮਝਣ ਯੋਗ ਬਣਾ ਸਕਣ। ਅਸਾਂ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿਤਾ ਕਿ ਆਖ਼ਰ ਉਹ ਕਿਹੜੀ ਰਮਜ਼ ਸੀ ਕਿ ਅੰਗਰੇਜ਼ ਬੇੜੀਆਂ ਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ, ਹਿੰਦੋਸਤਾਨ ਅਤੇ ਸਰਕਾਰੇ ਖ਼ਾਲਸਾ ਨੂੰ ਹਰਾਉਣ ਵਿਚ ਸਫ਼ਲ ਰਹੇ। ਰਾਜ ਕਰਨ ਤੇ ਦੂਜਿਆਂ ਨੂੰ ਗ਼ੁਲਾਮ ਬਣਾ ਕੇ ਆਪਣੇ ਲਈ ਵਰਤਣ ਦੀ ਕਲਾ ਫ਼ਰੰਗੀਆਂ ਕੋਲ ਸਭ ਤੋਂ ਵੱਧ ਹੈ।ਥੋਹੜੇ ਘੱਟ ਰੂਪ ਵਿਚ ਇਹ ਇਸਲਾਮ ਕੋਲ ਵੀ ਹੈ। ਅੱਜ ਦੀ ਇਰਾਕ-ਅਫ਼ਗਾਨਿਸਤਾਨ ਦੀ ਕਸ਼ਮਕਸ਼ ਚਿੱਟੀ ਤੇ ਅਰਬ ਲੋਕਾਂ ਦੀ ਆਪਣੇ ਆਪ ਨੂੰ ਉਤਮ ਸਾਬਤ ਕਰਨ ਲਈ ਸਦੀਆਂ ਤੋਂ ਚੱਲਦੇ ਸੰਘਰਸ਼ ਦੀ ਕੜੀ ਹੈ।
ਅੰਗਰੇਜ਼ ਯੁਰੋਪ ਤੋਂ ਬੇੜੀਆਂ ਰਾਹੀਂ, ਅਮਰੀਕੀ ਧਰਤੀ ਤੇ ਆਕੇ ਕਾਬਜ਼ ਹੋ ਗਏ ਤੇ ਅੱਜ ਸੰਸਾਰ ਦੇ ਠਾਣੇਦਾਰ ਬਣੇ ਹੋਏ ਹਨ ਕਿਉਂਕਿ ਉਹ ਇਸ ਦੇ ਕਾਬਲ ਹਨ। ਇਸ ਕਾਬਲੀਅਤ ਦੇ ਆਸਰੇ ਹੀ ਉਹ ਅੱਜ ਹਿੰਦੋਸਤਾਨ ਵਰਗੇ ਇਕ ਅਰਬ ਤੋਂ ਉਪਰ ਦੀ ਗਿਣਤੀ ਵਾਲੇ ਲੋਕਾਂ ਦੇ ਦੇਸ਼ ਦੀ ਪਾਰਲੀਮੈਂਟ ਨੂੰ ਆਪਣੇ ਹੱਥਾਂ ਤੇ ਨਚਾਉਣ ਦੀ ਕਲਾ ਰਖਦੇ ਹਨ। ਪਿਛਲਾ ਹਫ਼ਤਾ ਕਿਵੇਂ ਅਮਰੀਕਾ ਨੇ ਪੂਰੇ ਭਾਰਤ ਦੇ ਪਾਰਲੀਮੈਂਟ ਮੈਂਬਰਾ ਦਾ ਜੋ ਬਾਂਦਰ ਨਾਚ ਨਚਾਇਆ ਹੈ ਉਸ ਨੂੰ ਵੇਖ ਕੇ ਪ੍ਰਸੰਨਤਾ ਹੋਈ। ਯੁਰੋਪ, ਨਿਊਜ਼ੀਲੈਂਡ ਸਣੇ ਆਸਟੇਰਲੀਆ ਦੇ ਪੂਰੀ ਚਿੱਟੀ ਨਸਲ ਨੇ ਅਮਰੀਕਾ ਨੂੰ ਆਪਣੇ ਹੱਕਾਂ ਦਾ ਪਹਿਰੇਦਾਰ ਬਣਾਕੇ ਅੱਗੇ ਲਾਇਆ ਹੋਇਆ ਹੈ ਜਿਸ ਵਿਚ ਅੰਗਰੇਜ਼ ਹਕੂਮਤਾਂ ਦੇ ਹਿੱਤ ਸੁਰਖਿਅਤ ਹਨ ਤੇ ਆਪਣੇ ਹਿੱਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਦੀ ਬਾਂਹ ਮਰੋੜ ਕੇ ਕਿਵੇਂ ਮਨਮੋਹਨ ਸਿੰਘ ਨੂੰ ਬਹੁਮਤ ਦਿਵਾਇਆ ਹੈ ਇਹ ਅਮਰੀਕੀ ਹਿੱਤਾਂ ਦੀ ਜਿੱਤ ਹੈ ਜਿਥੇ ਪੰਜ ਲੱਖ ਤੋਂ ਜ਼ਿਆਦਾ ਸਿੱਖ ਵਾਸਾ ਕਰਦੇ ਹਨ ਜਿਨ੍ਹਾਂ ਵਿਚੋਂ ਬਹੁਗਿਣਤੀ ਸਿੱਖਾਂ ਨੇ ਖ਼ਾਲਿਸਤਾਨ ਦੇ ਨਾਮ ਤੇ ਰਾਜਨੀਤਕ ਸ਼ਰਨ ਲਈ ਹੋਈ ਹੈ ਪਰ ਉਨ੍ਹਾਂ ਵਿਚੋਂ ਵੀ ਬਹੁਗਿਣਤੀ ਖ਼ਾਲਿਸਤਾਨ ਲਈ ਕੱਖ ਭੰਨ ਕੇ ਦੋਹਰਾ ਨਹੀਂ ਕਰਦੇ ਬਲਕਿ ਖ਼ਾਲਿਸਤਾਨ ਦੇ ਨਾਮ ਤੇ ਬਣਦਾ ਦਸਵੰਧ ਵੀ ਡਕਾਰ ਕੇ ਗੁਨਾਹਗਾਰ ਬਣ ਰਹੇ ਹਨ ਜਿਸਦਾ ਹਿਸਾਬ ਕਿਤਾਬ ਤਾਂ ਦੇਣਾ ਹੀ ਪੈਣਾ ਹੈ। ਇਥੇ ਜਾਂ ਓਥੇ।
ਹੁਣ ਤਾਂ ਮਨਮੋਹਨ ਸਿੰਘ ਵਾਲ ਸਟਰੀਟ ਜਨਰਲ ਵਰਗੀ ਸੰਸਾਰ ਦੀ ਚੋਟੀ ਦੀ ਅਖ਼ਬਾਰ ਵਿਚ, ਵੀ ਭਾਵ ਵਿਕਟਰੀ ਦਾ ਨਿਸ਼ਾਨ ਬਣਾ ਕੇ ਆਪਣੀਆਂ ਫ਼ੋਟੋ ਲਗਵਾ ਲੈਂਦਾ ਹੈ। ਪਰ ਉਸਦੀ ਨੱਕ ਥੱਲੇ ਉਸਦੀ ਆਪਣੀ ਨਸਲ, ਆਪਣੀ ਸਿੱਖ ਕੌਮ, ਗ਼ੁਲਾਮੀ ਦੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੈ, ਜਿਸ ਬਾਰੇ ਸੋਚਣ ਦਾ ਉਸ ਕੋਲ ਵਕਤ ਨਹੀਂ ਬਲਕਿ ਖ਼ਾਲਸਾ ਪੰਥ ਵਿਰੁੱਧ ਘੜੀਆਂ ਗਈਆਂ ਸਾਜ਼ਿਸ਼ਾਂ ਉਸਦੇ ਦਫ਼ਤਰ ਵਿਚੋਂ ਹੀ ਨਿਕਲਦੀਆਂ ਹਨ। ਜਿਵੇਂ ਜ਼ਹਿਰ ਦਾ ਵਪਾਰੀ ਕੂੜ ਸੌਦੇ ਵਾਲਾ ਬਲਾਤਕਾਰੀ ਤੇ ਕਾਤਲ ਸਾਧ ਉਸਦੇ ਦਫ਼ਤਰ ਦੀ ਹੀ ਦੇਣ ਹੈ। ਆਮ ਸਿੱਖ ਸਾਧ ਦੇ ਪਿੱਛੇ ਪਿਆ ਹੋਇਆ ਹੈ, ਤੇ ਜਿਸਤੋਂ ਬਿਨਾਂ ਕੋਈ ਚਾਰਾ ਨਹੀਂ ਪਰ ਅਸਲ ਵਿਚ ਇਹ ਬ੍ਰਾਹਮਣਵਾਦੀ ਭਾਰਤ ਸਰਕਾਰ ਹੈ ਜੋ ਸਾਧ ਨੂੰ ਮਨ ਮਰਜ਼ੀ ਨਾਲ ਸਿਰਸੇ ਤੋਂ ਕੱਢਦੀ ਹੈ ਤੇ ਮਰਜ਼ੀ ਨਾਲ ਰੌਲਾ ਪੁਆ ਕੇ ਗੜਬੜ ਕਰਵਾ ਦੇਂਦੀ ਹੈ ਤੇ ਸਿੱਖ ਕਿਰਪਾਨਾਂ ਲੈਕੇ ਸਾਧ ਤੇ ਉਸਦੇ ਖਰੀਦੇ ਚਾਟੜਿਆਂ ਦੇ ਪਿਛੇ ਪੈ ਜਾਂਦੇ ਹਨ ਜਿਨ੍ਹਾਂ ਨੂੰ ਮੀਡੀਏ ਰਾਹੀਂ ਬਦਨਾਮ ਕੀਤਾ ਜਾਂਦਾ ਹੈ, ਜਿਸ ਨਾਲ ਸਿੱਖ ਸਰੂਪ ਦੀ ਹਾਨੀ ਹੋ ਰਹੀ ਹੈ ਪਰ ਨਾਮ ਵੀ ਹੋ ਰਿਹਾ ਹੈ।
ਪਰ ਜਦੋਂ ਸਰਕਾਰਾਂ ਇਨਸਾਫ਼ ਦੇਣੋ ਹਟ ਜਾਣ ਤਾਂ ਲੋਕ ਆਪ ਇਨਸਾਫ਼ ਲੈਣ ਲਈ ਗਲੀਆਂ ਵਿਚ ਉਤਰ ਆਉਂਦੇ ਹਨ ਜਿਨ੍ਹਾਂ ਨੂੰ ਸਰਕਾਰਾਂ ਅਤੱਵਾਦੀ ਦਾ ਠੱਪਾ ਲਾ ਕੇ ਝੂਠੇ ਮੁਕਾਬਲਿਆਂ ਵਿਚ ਮਾਰਨਾ ਸ਼ੁਰੂ ਕਰ ਦੇਂਦੀਆਂ ਹਨ। ਜਿਵੇਂ ਕਿ ਬ੍ਰਾਂਹਮਣਵਾਦੀ ਸਰਕਾਰਾਂ ਨੇ ਪਿਛਲੇ ਇਕਾਠ ਸਾਲ ਤੋਂ ਸਿੱਖ ਕੌਮ ਨਾਲ ਕੀਤਾ ਹੈ।ਇਸ ਵਿਚ ਕਾਂਗਰਸੀ, ਅਕਾਲੀ ਕਾਂਗਰਸੀ ਤੇ ਕਾਮਰੇਡ ਸਰਕਾਰਾਂ ਦੇ ਗਠਜੋੜ ਨੇ ਕੀਤਾ ਹੈ। ਬਾਦਲ ਨੇ ਦਰਜਨਾਂ ਹੀ ਨਕਸਲਾਈਟ ਸਿੱਖ ਨੌਜਵਾਨ ਝੂਠਿਆਂ ਪੁਲੀਸ ਮੁਕਾਬਲੇ ਵਿਚ ਮਾਰ ਮੁਕਾਏ। ਕਾਂਗਰਸ ਭਾਰਤੀ ਜਨਤਾ ਪਾਰਟੀ ਨੇ ਡੇਢ ਲੱਖ ਤੋਂ ਜ਼ਿਆਦਾ ਸਿੱਖ ਝੂਠਿਆਂ ਪੁਲੀਸ ਮੁਕਾਬਲਿਆਂ ਵਿਚ ਸ਼ਹੀਦ ਕਰ ਦਿਤੇ। ਇਹ ਸਾਰਾ ਵੈਬ, ਨੈਟਵਰਕ, ਜਾਲ ਜਾਂ ਮਕੜੀ ਜਾਲ ਬ੍ਰਾਹਮਣ ਅਲੀਟ ਗਰੁੱਪ ਵੱਲੋਂ ਘੜਿਆ ਤੇ ਅਮਲ ਵਿਚ ਲਿਆਂਦਾ ਜਾਂਦਾ ਹੈ।ਪਰ ਬ੍ਰਾਹਮਣ ਤੋਂ ਕਿਤੇ ਜ਼ਿਆਦਾ ਤੇਜ਼ ਤਰਾਰ ਅਮਰੀਕੀ ਪ੍ਰਬੰਧ, ਬ੍ਰਾਹਮਣ ਨੂੰ ਵੀ ਬਾਂਦਰ ਨਾਚ ਨਚਾ ਸਕਦਾ ਹੈ ਜੋ ਕਿ ਸਾਰੇ ਸੰਸਾਰ ਨੇ ਦਿੱਲੀ ਦੀ ਪਾਰਲੀਮੈਂਟ ਵਿਚ ਵੇਖਿਆ ਹੈ। ਸਿੱਖ ਕੌਮ ਨੂੰ ਸਿਆਣਪ ਨਾਲ ਅਮਰੀਕੀ ਰਾਜਨੀਤਕ ਪ੍ਰਬੰਧ ਵਿਚ ਵੜਨਾ ਚਾਹੀਦਾ ਹੈ ਤਾਂ ਕਿ ਉਹ ਬਾਂਦਰ ਨਾਚ ਨਚਾਉਣ ਦੀ ਕਲਾ ਸਿੱਖ ਸਕੇ।

ਮਨਮੋਹਨ ਸਿੰਘ ਸਰਕਾਰ ਨੂੰ ਵੋਟ ਪਾਉਣ ਕਰਕੇ ਲਿਬੜਾ ਨੂੰ ਪਾਰਟੀ ’ਚੋਂ ਕੱਢਿਆ

ਚੰਡੀਗੜ੍ਹ, 23 ਜੁਲਾਈ -ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਪੜ ਤੋਂ ਲੋਕ ਸਭਾ ਮੈਂਬਰ ਸ: ਸੁਖਦੇਵ ਸਿੰਘ ਲਿਬੜਾ ਨੂੰ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਸ਼ਾਮੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ। ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵਿੱਪ ਅਤੇ ਜਾਬਤੇ ਦੀ ਉ¦ਘਣਾ ਦੇ ਦੋਸ਼ ਵਿਚ ਪਾਰਟੀ ਪ੍ਰਧਾਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ: ਲਿਬੜਾ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦੇਣ ਲਈ ਉਨ੍ਹਾਂ ਨੂੰ ਰਸਮੀ ਨੋਟਿਸ ਕੱਲ੍ਹ ਜਾਰੀ ਕੀਤਾ ਜਾਏਗਾ। ਚੇਤੇ ਰਹੇ ਕਿ ਸ: ਲਿਬੜਾ ਨੇ ਕੱਲ੍ਹ ਮਨਮੋਹਨ ਸਿੰਘ ਸਰਕਾਰ ਦੇ ਭਰੋਸੇ ਦੇ ਵੋਟ ਸਮੇਂ ਵੋਟ ਨਹੀਂ ਸੀ ਪਾਈ ਅਤੇ ਉਹ ਸਦਨ ਵਿਚੋਂ ਗੈਰ ਹਾਜ਼ਰ ਰਹੇ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਪ ਜਾਰੀ ਕਰਕੇ ਸਾਰੇ ਮੈਂਬਰਾਂ ਨੂੰ ਸਦਨ ਵਿਚ ਹਾਜ਼ਰ ਰਹਿਣ ਅਤੇ ਮਨਮੋਹਨ ਸਿੰਘ ਸਰਕਾਰ ਦੇ ਖ਼ਿਲਾਫ਼ ਵੋਟ ਪਾਉਣ ਲਈ ਕਿਹਾ ਗਿਆ ਸੀ। ਚੇਤੇ ਰਹੇ ਕਿ ਅਕਾਲੀ ਨੇਤਾਵਾਂ ਵੱਲੋਂ ਇਹ ਵੀ ਦੋਸ਼ ਲਾਏ ਗਏ ਸਨ ਕਿ ਮਾਇਆ ਦੇ ਲਾਲਚ ਵਿਚ ਆ ਕੇ ਸ: ਲਿਬੜਾ ਨੇ ਸੌਦੇਬਾਜ਼ੀ ਕਰ ਕੇ ਇਹ ਕਾਰਵਾਈ ਕੀਤੀ।

ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ

ਫਤਿਹਗੜ੍ਹ ਸਾਹਿਬ/ 23 ਜੁਲਾਈ/ਰਣਜੋਧ ਸਿੰਘ ਔਜਲਾ- ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੀ ਇਕ ਅਹਿਮ ਮੀਟਿੰਗ ਸਥਾਨਕ ਮਾਤਾ ਗੁਜਰੀ ਸਰ੍ਹਾਂ ਵਿਖੇ ਗੁਰਦੇਵ ਸਿੰਘ ਖਰੌੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਸਰਕਾਰ ਤੋਂ ਬਕਾਇਆ ਪਈਆਂ ਜਨਰਲ ਕੁਨੈਕਸ਼ਨਾਂ ਦੀਆਂ ਅਰਜ਼ੀਆਂ ’ਤੇ ਜਿਨ੍ਹਾਂ ਦੇ ਡਿਮਾਂਡ ਨੋਟਿਸ ਭਰਾਏ ਗਏ ਹਨ, ਨੂੰ ਤੁਰੰਤ ਕੁਨੈਕਸ਼ਨ ਜਾਰੀ ਕਰਨ, ਵੀ.ਡੀ.ਐੈਸ.ਸਕੀਮ ਤਹਿਤ ਓਵਰ ਲੋਡ ਚੱਲ ਰਹੇ ਗਰਿੱਡਾਂ ਅਤੇ ਟਰਾਂਸਫ਼ਾਰਮਰਾਂ ਨੂੰ ਅੰਡਰਲੋਡ ਕਰਨ, ਓ.ਵਾਈ.ਟੀ.ਸਕੀਮ ਖੋਲ੍ਹਣ, ਬਾਕੀ ਰਹਿੰਦੀਆਂ ਢਾਣੀਆਂ ਅਤੇ ਡੇਰਿਆਂ ਨੂੰ 24 ਘੰਟੇ ਸਪਲਾਈ ਨਾਲ਼ ਜੋੜਨ ਆਦਿ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਠੀਕ ਨਾ ਮਿਲਣ ਦੇ ਵਿਰੋਧ ਵਿਚ 30 ਜੁਲਾਈ ਨੂੰ ਐਕਸੀਅਨ ਸਰਹਿੰਦ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ 31 ਜੁਲਾਈ ਨੂੰ ਐਕਸੀਅਨ ਅਮਲੋਹ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਮੀਟਿੰਗ ਵਿਚ ਗੁਰਦੇਵ ਸਿੰਘ ਖਰੌੜਾ, ਸੁਖਦੇਵ ਸਿੰਘ ਬਡਾਲੀ ਮਾਈ ਕੀ ਜ਼ਿਲਾ ਜਨਰਲ ਸਕੱਤਰ, ਭੁਪਿੰਦਰ ਸਿੰਘ ਬਡਾਲੀ ਆਲਾ ਸਿੰਘ, ਹਰਭਜਨ ਸਿੰਘ ਰਾਮਪੁਰ, ਬਲਵਿੰਦਰ ਸਿੰਘ ਘੇਲ, ਧਰਮਜੀਤ ਸਿੰਘ ਬਿੱਟੂ, ਬਲਦੇਵ ਸਿੰਘ ਮੁਲਾਂਪੁਰ, ਮੱਲ ਸਿੰਘ ਰੁੜਕੀ ਅਤੇ ਦਲੀਪ ਸਿੰਘ ਰੁੜਕੀ, ਤੇਜਾ ਸਿੰਘ ਪੰਜੋਲਾ, ਹਰਪਾਲ ਸਿੰਘ ਪੰਜੋਲਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਜਨਮ ਦਰ ਅਨੁਪਾਤ ਵਿਚਲੇ ਅੰਤਰ ਨੂੰ ਘਟਾਉਣ ਦੇ ਮੰਤਵ ਨਾਲ ਸਰਹਿੰਦ ਬਲਾਕ ਨੂੰ ‘ਧਨ ਲਕਸ਼ਮੀ ਸਕੀਮ’ ਅਧੀਨ ਚੁਣਿਆ ਗਿਆ

ਫਤਿਹਗੜ੍ਹ ਸਾਹਿਬ/ 23 ਜੁਲਾਈ/ਰਣਜੋਧ ਸਿੰਘ ਔਜਲਾ- ਇਸ ਜ਼ਿਲੇ ਵਿਚ ਲੜਕੀ-ਲੜਕੀ ਜਨਮ ਦਰ ਅਨੁਪਾਤ ਵਿਚਲੇ ਅੰਤਰ ਨੂੰ ਘਟਾਉਣ ਦੇ ਮੰਤਵ ਨਾਲ਼ ਕੇਂਦਰ ਸਰਕਾਰ ਵੱਲੋਂ ਜ਼ਿਲੇ ਦੇ ਸਰਹਿੰਦ ਬਲਾਕ ਨੂੰ ਇਕ ਅਸਰਦਾਰ ‘ਧਨ ਲਕਸ਼ਮੀ ਸਕੀਮ’ ਅਧੀਨ ਚੁਣਿਆ ਗਿਆ ਹੈ,ਜੋ ਕਿ ਪੂਰੇ ਦੇਸ਼ ਵਿਚ 11 ਬਲਾਕਾਂ ਵਿਚ ਲਾਗੂ ਕੀਤੀ ਜਾ ਰਹੀ ਹੈ ਅਤੇ ਜਿਸ ਤਹਿਤ ਇਸ ਮਾਲੀ ਸਾਲ ਦੌਰਾਨ 82 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਇੱਥੇ ਇਸ ਸਕੀਮ ਨੂੰ ਲਾਗੂ ਕਰਨ ਹਿੱਤ ਜ਼ਿਲਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸਿਰਫ਼ ਸਰਹਿੰਦ ਬਲਾਕ ਵਿਚ ਜਨਮੀ ਲੜਕੀ ਦੇ ਜਨਮ ਤੋਂ ਲੈ ਕੇ ਉਸ ਦੇ ਵਿਆਹ ਤੱਕ ਵੱਖ ਵੱਖ ਪੜਾਵਾਂ ਅਧੀਨ ਮਾਲੀ ਸਹਾਇਤਾ ਉਪਲਬਧ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਲਈ ਸਬੰਧਤ ਪਰਿਵਾਰ ਦੀ ਆਮਦਨ ਜਾਂ ਜਾਤੀ ਸਬੰਧੀ ਕੋਈ ਸ਼ਰਤ ਨਹੀਂ ਹੈ, ਸਿਰਫ਼ ਪਰਿਵਾਰ ਵੱਲੋਂ ਲੜਕੀ ਦੇ ਜਨਮ ਦੀ ਰਜ਼ਿਸਟ੍ਰੇਸ਼ਨ, ਟੀਕਾਕਰਨ, 8ਵੀਂ ਤੱਕ ਲਗਾਤਾਰ ਪੜ੍ਹਾਈ ਅਤੇ ਵਿਆਹ ਸਬੰਧੀ ਸਾਰਾ ਰਿਕਾਰਡ ਰੱਖਣਾ ਜ਼ਰੂਰੀ ਹੈ।
ਇਸ ਸਬੰਧੀ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੜਕੀ ਦਾ ਜਨਮ ਹੋਣ ਤੇ ਉਸ ਦੀ ਮਾਂ ਦੇ ਨਾਮ ’ਤੇ ਸਬੰਧਤ ਬੈਂਕ ਵੱਲੋਂ 0 ਬਕਾਏ ’ਤੇ ਅਧਾਰਤ ਖ਼ਾਤਾ ਖੋਲ੍ਹਿਆ ਜਾਵੇਗਾ, ਉਪਰੰਤ ਜਨਮ ਦੀ ਰਜਿਸ਼ਟ੍ਰੇਸ਼ਨ ਹੋਣ ’ਤੇ ਰਜ਼ਿਸਟ੍ਰੇਸ਼ਨ ਕਾਰਡ ਬਣੇਗਾ ਅਤੇ ਉਸ ਦੀ ਮਾਂ ਦੇ ਨਾਮ ’ਤੇ ਇਸ ਖਾਤੇ ਵਿਚ 5 ਹਜ਼ਾਰ ਰੁਪਏ ਜਮ੍ਹਾਂ ਹੋਣਗੇ, ਇਸ ਤੋਂ ਇਲਾਵਾ ਸਮੇਂ ਸਿਰ ਟੀਕਾਕਰਨ ਹੋਣ ’ਤੇ ਰਿਕਾਰਡ ਦੇਖਣ ਉਪਰੰਤ 1250 ਰੁਪਏ, ਅੱਠਵੀਂ ਤੱਕ ਲਗਾਤਾਰ ਪੜ੍ਹਾਈ ਕਰਨ ਤੇ 7250 ਰੁਪਏ ਅਤੇ 18 ਸਾਲ ਦੀ ਉਮਰ ਤੋਂ ਬਾਅਦ ਸ਼ਾਦੀ ਹੋਣ ’ਤੇ ਇਨ੍ਹਾਂ ਲਾਭਾਂ ਤੋਂ ਇਲਾਵਾ ਬੀਮਾ ਸਕੀਮ ਤਹਿਤ ਇਕ ਲੱਖ ਰੁਪਏ ਮਿਲਣਗੇ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲੇ ਇਸ ਸਮੇਂ ਦੌਰਾਨ ਲੋੜ ਪੈਣ ’ਤੇ ਇਹ ਜਮ੍ਹਾਂ ਰਾਸ਼ੀ ਕਢਵਾ ਕੇ ਖ਼ਰਚ ਵੀ ਕਰ ਸਕਦੇ ਹਨ ਤਾਂ ਜੋ ਲੜਕੀ ਦੇ ਜਨਮ ਨੂੰ ਬੋਝ ਨਾ ਸਮਝਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜ਼ਿਲੇ ਵਿਚ ਪਾਇਲਟ ਪ੍ਰੋਜੈਕਟ ਵਜੋਂ ਇਹ ਸਕੀਮ ਸ਼ੁਰੂ ਕੀਤੀ ਹੈ, ਜਿਸ ਦੇ ਨੋਡਲ ਅਫ਼ਸਰ ਸ੍ਰੀ ਐਮ.ਆਰ.ਅਗਰਵਾਲ ਏ.ਡੀ.ਸੀ.(ਜਨਰਲ) ਲਗਾਏ ਗਏ ਹਨ ਅਤੇ ਇਹ ਸਕੀਮ 3 ਮਾਰਚ 2008 ਤੋਂ ਲਾਗੂ ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਸਰਹਿੰਦ ਬਲਾਕ ਦੇ ਸਾਰੇ ਪਿੰਡਾਂ ਅਤੇ ਇਸ ਸ਼ਹਿਰ ਦੇ ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਜਿਨ੍ਹਾਂ ਵਿਚ ਲੜਕੀ ਦਾ ਜਨਮ ਹੁੰਦਾ ਹੈ, ਉਹ ਜਨਮ ਦੀ ਰਜ਼ਿਸਟ੍ਰੇਸ਼ਨ, ਟੀਕਾਕਰਨ, ਪੜ੍ਹਾਈ ਆਦਿ ਜ਼ਰੂਰ ਕਰਵਾਉਣ ਤਾਂ ਜੋ ਇਸ ਸਕੀਮ ਅਧੀਨ ਉਹ ਲਾਭ ਲੈ ਸਕਣ। ਇਸ ਮੌਕੇ ’ਤੇ ਸਿਹਤ, ਸਿੱਖਿਆ ਅਤੇ ਹੋਰ ਸਬੰਧਤ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।

ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੀ ਕਾਰਜਕਾਰਨੀ ਦੀ ਮੀਟਿੰਗ

ਫਤਿਹਗੜ੍ਹ ਸਾਹਿਬ/ 23 ਜੁਲਾਈ/ਰਣਜੋਧ ਸਿੰਘ ਔਜਲਾ- ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੀ ਕਾਰਜਕਾਰਨੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਬਲਵੰਤ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਪੈਨਸ਼ਨਰ ਆਗੂਆਂ ਨੇ ਸਰਕਾਰ ਤੋਂ ਪੈਨਸ਼ਨਰਾਂ ਦਾ ਮੈਡੀਕਲ ਭੱਤਾ 500 ਰੁਪਏ ਮਾਸਿਕ ਕਰਨ, ਫੈਮਿਲੀ ਪੈਨਸ਼ਨਰਾਂ ਦਾ ਡੀ.ਏ.ਤੁਰੰਤ ਬਹਾਲ ਕਰਨ, ਪੈਨਸ਼ਨਰ ਦੇ ਮਰਨ ਉਪਰੰਤ ਫੈਮਿਲੀ ਪੈਨਸ਼ਨਰ ਦੀ ਪੈਨਸ਼ਨ ਨਾ ਘਟਾਉਣ, ਬਿਜਲੀ ਬਿਲਾਂ ਅਤੇ ਬੱਸਾਂ ਦੇ ਕਿਰਾਏ ਵਿਚ 50 ਪ੍ਰਤੀਸ਼ਤ ਛੋਟ ਦੇਣ, ਪੰਜਾਬ ਦੇ ਵਜ਼ੀਰਾਂ ਤੇ ਪੈਨਸ਼ਨਰਾਂ ਨੂੰ 65 ਸਾਲ ਦੀ ਉਮਰ ਤੇ 5 ਪ੍ਰਤੀਸ਼ਤ, 70ਸਾਲ ਤੇ 10%, 75 ਸਾਲ ’ਤੇ 15% ਅਤੇ 80 ਸਾਲ ਦੀ ਉਮਰ ’ਤੇ 20 ਪ੍ਰਤੀਸ਼ਤ ਬੁਢਾਪਾ ਭੱਤਾ ਦੇਣ ਆਦਿ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਲਈ 6 ਪ੍ਰਤੀਸ਼ਤ ਡੀ.ਏ.ਸਬੰਧੀ ਚਿੱਠੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨੂੰ ਤੁਰੰਤ ਲਾਗੂ ਕੀਤਾ ਜਾਵੇ।

ਸਿੱਖ ਪ੍ਰਧਾਨ ਮੰਤਰੀ ਦੀ ਦੁਬਿਧਾ

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਪਾਰਲੀਮੈਂਟ ਵਿਚ ਭਰੋਸੇ ਦਾ ਵੋਟ ਤਾਂ ਮਨਮੋਹਨ ਸਿੰਘ ਜਿੱਤ ਗਿਆ, ਪਰ ਇਸ ਜਿੱਤ ਦੀ ਪਲੇਟ ਵਿਚ ਰਿਸ਼ਵਤ ਦੇ ਜ਼ੋਰ, ਵੋਟਾਂ ਖਰੀਦਣ ਲਈ ਲੱਗੇ ਇਲਜ਼ਾਮਾਂ ਦੀਆਂ ਮੋਰੀਆਂ ਵੀ ਹਨ। ਮੋਰੀਆਂ ਇਸ ਗੱਲ ਦਾ ਸਬੂਤ ਹਨ ਕਿਉਂਕਿ, ਹਿੰਦੋਸਤਾਨ ਬੁਨਿਆਦੀ ਤੌਰ ਤੇ ਇਕ ਭਰਿਸ਼ਟ, ਜ਼ਾਲਮ ਤੇ ਕਠੋਰ ਦੇਸ਼ ਹੈ।ਜਿਸ ਭਾਰਤੀ ਪਰੰਪਰਾ ਦਾ ਸ਼ੋਰ ਦੇਸ਼ ਦੇ ਮਕੱਾਰ ਨੇਤਾ ਪਾਉਂਦੇ ਰਹਿੰਦੇ ਹਨ ਉਸ ਦਾ ਅਧਾਰ ਜ਼ਾਤ ਪਾਤ, ਊਚ ਨੀਚ ਤੇ ਮਨੁੱਖ ਮਨੁੱਖ ਨੂੰ ਵੰਡਦੀ ਬੜੀ ਬੇਰਹਿਮ ਬ੍ਰਾਹਮਣਵਾਦੀ ਨੀਤੀ ਹੈ ਜਿਸਨੇ ਹਜ਼ਾਰਾਂ ਸਾਲਾਂ ਤੋਂ ਬੰਦਿਆਂ ਨੂੰ ਜ਼ਾਤ ਪਾਤ ਵਿਚ ਵੰਡ ਕੇ ਉਨ੍ਹਾਂ ਦਾ ਲਹੂ ਪੀਤਾ ਹੈ।ਬ੍ਰਾਹਮਣ ਹਿੰਦੂ ਨੇ ਜ਼ਾਤ ਪਾਤ ਵਰਗੇ ਕੋਹੜ ਨੂੰ ਧਾਰਮਿਕ ਮਾਨਤਾ ਦੇ-ਦੁਆ ਕੇ ਇਨਸਾਨੀ ਬਰਾਬਰੀ ਦਾ ਸੋਹਿਲਾ ਪੜ੍ਹ ਦਿਤਾ। ਕਰੋੜਾਂ ਲੋਕ ਕਾਣੀ ਵੰਡ ਦੀ ਨੀਤੀ ਅਨੁਸਾਰ ਗ਼ੁਲਾਮੀ ਦੀ ਅਤਿ ਤਰਸਯੋਗ ਹਾਲਤ ਨੂੰ ਆਪਣਾ ਜੀਵਨ ਸਮਝਣ ਲੱਗ ਪਏ। ਉਨ੍ਹਾਂ ਨੂੰ ਅਜ਼ਾਦੀ ਤੇ ਗ਼ੁਲਾਮੀ ਦਾ ਫ਼ਰਕ ਦਿਸਣੋ ਹਟ ਗਿਆ। ਉਨ੍ਹਾਂ ਬ੍ਰਾਹਮਣ ਹਿੰਦੂ ਦੇ ਹਰ ਨਾਜਾਇਜ਼ ਹੁਕਮ ਨੂੰ ਮਨੰਣਾ ਆਪਣਾ ਧਰਮ ਬਣਾ ਲਿਆ।
ਬ੍ਰਾਹਮਣ ਦੀ ਪੱਕੀ ਅਜਾਰੇਦਾਰੀ ਨੂੰ ਸਿੱਖ ਗੁਰੂ ਸਾਹਿਬਾਨ ਨੇ ਇਕ ਇਕ ਕਰ ਕੇ ਤੋੜ ਸੁੱਟਿਆ। ਜ਼ਾਤ ਪਾਤ, ਊਚ ਨੀਚ ਤੇ ਕਾਣੀ ਵੰਡ ਦੇ ਜਿਸ ਝੂਠੇ ਮਹਿਲ ਉਤੇ ਵੇਦਾਂਤੀ, ਚਾਣਕਿਆ ਨੀਤੀ ਅਨੁਸਾਰ ਬ੍ਰਾਹਮਣ ਹਿੰਦੂ ਰਾਜ ਕਰ ਰਿਹਾ ਸੀ, ਉਸ ਮਹਿਲ ਦੇ ਇਕ ਇਕ ਥੱਮ ਨੂੰ ਗੁਰੂ ਸਾਹਿਬਾਨ ਨੇ ਇਲਾਹੀ ਜ਼ੋਰ ਨਾਲ ਤੋੜ ਸੁਟਿਆ। ਪੈਗ਼ੰਬਰਾਂ ਦੇ ਸ਼ਹਿਨਸ਼ਾਹ ਨੇ ਗੁਰੂ ਨਾਨਕ ਸਾਹਿਬ ਦੇ ਹੁਕਮ ਅਨੁਸਾਰ ਇਕ ਸੰਪੂਰਨ ਮਨੁੱਖ ਭਾਵ ਖ਼ਾਲਸਾ ਸਿਧਾਂਤ ਘੜ ਦਿਤਾ। ਸੋਲਾਂ ਸੌ ਨੜੇਨਵੇਂ ਨੂੰ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਤੋਂ ਲਲਕਾਰ ਕੇ ਕਿਹਾ,

" ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ"

ਇਸ ਫ਼ੈਸਲਕੂਨ ਗੁਰੂ-ਵੰਗਾਰ ਨੇ ਬ੍ਰਾਹਮਣ ਨੂੰ ਸਦਾ ਵਾਸਤੇ ਖ਼ਾਲਸਾ ਪੰਥ ਦਾ ਦੁਸ਼ਮਣ ਬਣਾ ਦਿਤਾ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲਿਆ ਆ ਰਿਹਾ ਵੈਰ ਪੂਰੀ ਤਰ੍ਹਾਂ ਉਘੱੜ ਕੇ ਸਾਹਮਣੇ ਆ ਗਿਆ। ਸਿੱਖ ਕੌਮ ਤਾਂ ਆਪਣੇ ਸੁਭਾਅ ਅਨੁਸਾਰ ਹਮਦਰਦੀ ਕਰਦੀ ਰਹੀ ਪਰ ਬ੍ਰਾਹਮਣ ਹਿੰਦੂ ਆਪਣੇ ਵੈਰ ਨੂੰ ਕਿਵੇਂ ਭੁੱਲ ਸਕਦਾ ਸੀ। ਦੁਸ਼ਮਣੀ ਨਿਭਾਉਣੀ ਕੋਈ ਹਿੰਦੂ ਤੋਂ ਸਿੱਖੇ ਅਨੁਸਾਰ ਉਨੀ ਸੌ ਸੰਤਾਲੀ ਵਿਚ ਸਿੱਖਾਂ ਦੇ ਲੀਡਰਾਂ ਨੇ ਤਾਂ ਗੁਰੂ ਸਾਹਿਬਾਨ ਦੇ ਸਪਸ਼ਟ ਹੁਕਮਾਂ ਨੂੰ ਭੁਲਾ ਕੇ ਬ੍ਰਾਹਮਣਵਾਦੀ ਲੀਡਰਸ਼ਿਪ ਤੇ ਭਰੋਸਾ ਕਰ ਲਿਆ। ਪਰ ਹੋਣਾ ਤਾਂ ਓਹੀ ਸੀ ਜੋ ਗੁਰੂ ਸਾਹਿਬ ਹੁਕਮ ਕਰ ਗਏ ਸਨ ਕਿ, ਜਬ ਇਹ ਗਹੈਂ ਬਿਪਰਨ ਦੀ ਰੀਤ, ਮੈਂ ਨਾ ਕਰੋਂ ਇਨਕੀ ਪ੍ਰਤੀਤ॥ ਹਿੰਦੂ ਹਾਕਮਾਂ ਨੇ ਥੋਹੜੇ ਚਿਰ ਬਾਅਦ ਹੀ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਐਲਾਨ ਕੇ ਸਿੱਖਾਂ ਤੇ ਸਖ਼ਤੀ ਕਰਨ ਦੇ ਹੁਕਮ ਚਾੜ੍ਹ ਦਿਤੇ।ਪਰ ਹੁਣ ਤਾਂ ਚਿੜੀਆਂ ਪੈਲੀ ਚੁਗ ਚੁੱਕੀਆਂ ਸਨ। ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ ਅਨੁਸਾਰ ਗ਼ੁਲਾਮੀ ਗਲੇ ਪੁਆ ਲਈ।
ਅੱਜ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਹੈ ਜੋ ਕਥਿਤ ਤੌਰ ਤੇ ਗੁਰੂ ਸਾਹਿਬ ਦਾ ਰਚਿਆ ਸ਼ਬਦ ਪੜ੍ਹ ਕੇ ਪਾਰਲੀਮੈਂਟ ਵਿਚ ਤਾੜੀਆਂ ਹਾਸਲ ਕਰਦਾ ਹੈ ਪਰ ਓਸੇ ਪੈਗ਼ੰਬਰਾਂ ਦੇ ਸ਼ਹਿਨਸ਼ਾਹ, ਗੁਰੂ ਕਲਗੀਆਂ ਵਾਲੇ ਦੀ ਨਕਲ ਕਰਨ ਵਾਲੇ ਬਲਾਤਕਾਰੀ ਤੇ ਕਾਤਲ ਸਾਧ ਬਾਬਾ, ਜੋ ਭਾਰਤ ਸਰਕਾਰ ਦੀਆਂ ਗੁਪਤ ਜਸੂਸੀ ਅਜੈਂਸੀਆਂ ਰਾਹੀਂ ਪਾਲ ਪੋਸ ਕੇ ਸਿੱਖਾਂ ਨੂੰ ਵਢੱਣ ਲਈ ਛੱਡਿਆ ਹੋਇਆ ਹੈ, ਦੇ ਵਿਰੁੱਧ ਕੋਈ ਕਦਮ ਨਹੀਂ ਉਠਾਉਂਦਾ ਤੇ ਚੁੱਪ ਚਾਪ ਸਿੱਖਾਂ ਨੂੰ ਵਰਦੀਆ ਡਾਂਗਾਂ ਟੀ ਵੀ ਤੇ ਵੇਖ ਛੱਡਦਾ ਹੈ ਤੇ ਸਿੱਖਾਂ ਨੂੰ ਸ਼ਾਂਤੀ ਬਣਾਈ ਰਖਣ ਲਈ ਬਿਆਨ ਦਾਗਦਾ ਰਹਿੰਦਾ ਹੈ । ਕੂੜ ਸੌਦੇ ਬਾਬੇ ਦੀ ਏਨੀ ਔਕਾਤ ਨਹੀਂ ਕਿ ਉਹ ਸਿੱਖ ਕੌਮ ਨਾਲ ਵੈਰ ਪਾਲੇ, ਇਹ ਤਾਂ ਮਨਮੋਹਨ ਸਿੰਘ ਅਧੀਨ ਭਾਰਤੀ ਸਰਕਾਰ ਹੈ ਜੋ ਸਿੱਖਾਂ ਮਗਰ ਪਈ ਹੋਈ ਹੈ। ਏਡੀ ਉਚੀ ਭਰਿਸ਼ਟ ਗੱਦੀ ਤੇ ਬੈਠਾ ਇਕ ਸਿੱਖ ਪ੍ਰਧਾਨ ਮੰਤਰੀ ਹੁਣ ਤਾਂ ਸਿੱਖ ਦੁਸ਼ਮਣ ਦਾ ਰੂਪ ਹੋ ਚੱਲਿਆ ਹੈ ਜਿਸਦੇ ਨੱਕ ਥੱਲੇ ਭਾਈ ਕਵੰਲਜੀਤ ਸਿੰਘ, ਭਾਈ ਬਲਕਾਰ ਸਿੰਘ ਤੇ ਭਾਈ ਹਰਮੰਦਰ ਸਿੰਘ ਜਾਮੇ ਸ਼ਹਾਦਤ ਪੀ ਚੁੱਕੇ ਹਨ। ਜੇ ਮਨਮੋਹਨ ਸਿੰਘ ਆਪਣੇ ਗੁਰੂ ਨੂੰ ਏਨਾ ਹੀ ਪਿਆਰ ਕਰਦਾ ਹੈ ਜਿਸਦਾ ਕਿ ਉਸਨੇ ਠੋਕ ਵਜਾ ਕੇ ਦਾਅਵਾ ਕੀਤਾ ਹੈ,ਪਰ ਜੇ ਉਹ ਗੁਰੂ ਤੇ ਗੁਰੂ ਦੇ ਖ਼ਾਲਸੇ ਵਿਰੁੱਧ, ਸਪਸ਼ਟ ਰੂਪ ਵਿਚ ਚੱਲ ਰਹੀਆਂ ਡੂੰਘੀਆਂ ਸਾਜ਼ਿਸ਼ਾਂ ਨੂੰ ਨਜ਼ਰ ਅੰਦਾਜ਼ ਵੀ ਕਰ ਦੇਂਦਾ ਹੈ ਤਾਂ ਸਿੱਖਾਂ ਨੇ ਅਜਿਹੇ ਸਿੱਖ ਪ੍ਰਧਾਨ ਮੰਤਰੀ ਨੂੰ ਚੱਟਣੈ। ਜੇ ਸਿੱਖ ਪ੍ਰਧਾਨ ਮੰਤਰੀ ਦੇ ਰਾਜ ਵਿਚ, ਸਿੱਖ ਕੌਮ ਗ਼ੁਲਾਮੀ ਦੀ ਬੇਹੱਦ ਨੀਵੀਂ ਪਧੱਰ ਤੇ ਵਿਚਰਣ ਲਈ ਮਜਬੂਰ ਹੈ ਤਾਂ ਅਜਿਹੇ ਖਿਡਾਵੇ ਗੁੱਡੇ ਪ੍ਰਧਾਨ ਮੰਤਰੀ ਤੋਂ ਸਿੱਖਾਂ ਦਾ ਕੀ ਥੁੜਿਆ ਹੋਇਆ ਹੈ। ਖ਼ਾਲਸਾ ਪੰਥ ਨੂੰ ਦੁਬਿਧਾ ਦਾ ਧੂਆਂ ਹਟਾ ਕੇ ਆਪਣੀ ਅਜ਼ਾਦੀ ਦੀ ਗੱਲ ਆਪਹੀ ਤੋਰਨੀ ਪਏਗੀ

ਮਨਮੋਹਨ ਸਿੰਘ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ
ਮਨਮੋਹਨ ਸਰਕਾਰ ਦੇ ਹੱਕ ਵਿੱਚ 275 ਵੋਟਾ ਤੇ ਵਿਰੋਧ ਵਿੱਚ 256 ਵੋਟਾ ਪਈਆ,10 ਸੰਸਦਾ ਨੇ ਵੋਟ ਨਹੀ ਪਾਏ।
ਸਰਕਾਰ ‘ਤੇ ਲੱਗੇ ਐਮ. ਪੀਜ਼ ਦੀ ਖ਼ਰੀਦਦਾਰੀ ਦੇ ਦੋਸ਼, ਇੱਕ ਅਕਾਲੀ ਸੰਸਦ ਮੈਂਬਰ ਨੇ ਵੀ ਹੱਕ ਵਿੱਚ ਵੋਟ ਪਾਈ

ਨਵੀਂ ਦਿੱਲੀ, 22 ਜੁਲਾਈ - ਸੰਸਦ ਮੈਂਬਰਾਂ ਦੀ ਖ਼ਰੀਦਦਾਰੀ ਦੇ ਦੋਸ਼ਾਂ ਨੂੰ ਲੈ ਕੇ ਹੋਈ ਜ਼ਬਰਦਸਤ ਨਾਅਰੇਬਾਜ਼ੀ ਅਤੇ ਹੋਰ ਅਣਗਿਣਤ ਮੁੱਦਿਆਂ ‘ਤੇ ਐਮ. ਪੀਜ਼ ਵੱਲੋਂ ਕੀਤੇ ਗਈ ਭਾਰੀ ਹੰਗਾਮੇ ਦੌਰਾਨ ਅੱਜ ਭਾਰਤ ਦੀ ਡਾ. ਮਨਮੋਹਨ ਸਿੰਘ ਸਰਕਾਰ ਨੇ ਲੋਕ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਇਸ ਮਾਮਲੇ ‘ਤੇ ਅਨਿਸਚਤਤਾ ਦੀ ਸਥਿਤੀ ਬਣੀ ਹੋਈ ਸੀ। ਪ੍ਰਧਾਨ ਮੰਤਰੀ ਵੱਲੋਂ ਸੋਮਵਾਰ ਨੂੰ ਸਵੇਰੇ 11 ਵਜੇ ਪੇਸ਼ ਕੀਤੇ ਗਏ ਭਰੋਸੇ ਦੇ ਮਤੇ ‘ਤੇ ਪੂਰੇ ਦੋ ਦਿਨ ਗਰਮਾ ਗਰਮ ਬਹਿਸ ਹੋਈ ਅਤੇ ਇਸ ਬਹਿਸ ਮਗਰੋਂ 275 ਸੰਸਦ ਮੈਂਬਰਾਂ ਨੇ ਯੂ. ਪੀ. ਏ. ਸਰਕਾਰ ਦੇ ਹੱਕ ਵਿੱਚ ਵੋਟਾਂ ਪਾਈਆਂ ਅਤੇ 256 ਐਮ. ਪੀ. ਸਰਕਾਰ ਦੇ ਖ਼ਿਲਾਫ਼ ਭੁਗਤੇ। 485 ਸੰਸਦ ਮੈਂਬਰਾਂ ਨੇ ਅੱਜ ਇਲੈਕਟ੍ਰੌਨਿਕ ਤਰੀਕੇ ਨਾਲ਼ ਬਟਨ ਦਬਾ ਕੇ ਵੋਟਾਂ ਪਾਈਆਂ, ਜਦ ਕਿ ਦੋ ਮੈਂਬਰਾਂ ਨੇ ਸਦਨ ‘ਚ ਮੌਜੂਦ ਰਹਿੰਦੇ ਹੋਏ ਵੀ ਵੋਟਿੰਗ ‘ਚ ਭਾਗ ਨਹੀਂ ਲਿਆ। ਇਲੈਕਟ੍ਰੌਨਿਕ ਵੋਟਿੰਗ ਦੇ ਅੰਕੜਿਆਂ ਮੁਤਾਬਕ 253 ਵੋਟਾਂ ਸਰਕਾਰ ਦੇ ਹੱਕ ਵਿੱਚ ਪਈਆਂ ਜਦਕਿ 232 ਵੋਟਾਂ ਸਰਕਾਰ ਵਿਰੁੱਧ ਭੁਗਤੀਆਂ। ਇਲੈਕਟ੍ਰੌਨਿਕ ਵੋਟਾਂ ਦੀ ਗਿਣਤੀ ਦਾ ਐਲਾਨ ਹੁੰਦਿਆਂ ਹੀ ਪ੍ਰਧਾਨ ਮੰਤਰੀ ਅਤੇ ਯੂ. ਪੀ. ਏ. ਦੇ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਅਨੇਕਾਂ ਐਮ. ਪੀਜ਼ ਨੇ ਵਧਾਈਆਂ ਵੀ ਦੇ ਦਿੱਤੀਆਂ। ਪਰ ਉਸ ਤੋਂ ਬਾਅਦ ਵੀ 54 ਸੰਸਦ ਮੈਂਬਰਾਂ ਨੇ ਸਦਨ ਦੀ ਲੌਬੀ ਤੋਂ ਪਰਚੀਆਂ ਨਾਲ਼ ਵੋਟਾਂ ਪਾਈਆਂ। ਅੱਜ ਬਹਿਸ ਮਗਰੋਂ ਜਦੋਂ ਪ੍ਰਧਾਨ ਮੰਤਰੀ ਡਾ. ਮੰਤਰੀ ਨੇ ਕੁੱਝ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧੀ ਧਿਰ ਦੇ ਐਮ. ਪੀਜ਼ ਨੇ ਉਨ੍ਹਾਂ ਨੂੰ ਕੁੱਝ ਵੀ ਬੋਲਣ ਨਾ ਦਿੱਤਾ ਅਤੇ ਉਹ 'ਐਮ. ਪੀਜ਼ ਨੂੰ ਖ਼ਰੀਦਣ ਵਾਲ਼ਿਓ ਸ਼ਰਮ ਕਰੋ ਸ਼ਰਮ ਕਰੋ!!‘ ਦੇ ਨਾਅਰੇ ਲਾਉਾਂਦੇðਹੇ। ਇਸ ਲਈ ਪ੍ਰਧਾਨ ਮੰਤਰੀ ਨੂੰ ਆਪਣਾ ਭਾਸ਼ਣ ਅਧਵਾਟੇ ਹੀ ਛੱਡਣਾ ਪਿਆ ਅਤੇ ਆਪਣਾ ਲਿਖਤੀ ਭਾਸ਼ਣ ਸੰਸਦ ਦੇ ਪਟਲ ਉਤੇ ਉਂਝ ਹੀ ਰੱਖ ਦਿੱਤਾ ਅਤੇ ਉਸ ਨੂੰ ਪੜ੍ਹਿਆ ਹੋਇਆ ਮੰਨਿਆ ਗਿਆ। ਇਸ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਪ੍ਰਮਾਣੂ ਕਰਾਰ ਦੇ ਮੁੱਦੇ ‘ਤੇ ਖੱਬੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਸੀ। ਅੱਜ ਦੀ ਇਸ ਵੋਟਿੰਗ ਤੋਂ ਇਹ ਜ਼ਰੂਰ ਸਪੱਸ਼ਟ ਹੋ ਗਿਆ ਕਿ ਸੰਸਦ ਮੈਂਬਰਾਂ ਨੇ ਕਰਾਸ ਵੋਟਿੰਗ ਰਾਹੀਂ ਯੂ. ਪੀ. ਏ. ਸਰਕਾਰ ਨੂੰ ਜਿਤਾਇਆ। ਮੰਗਲ਼ਵਾਰ ਨੂੰ ਸਵੇਰੇ 11 ਵਜੇ ਭਰੋਸੇ ਦੇ ਮਤੇ ‘ਤੇ ਜਿਵੇਂ ਹੀ ਦੂਜੇ ਦਿਨ ਦੀ ਬਹਿਸ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਅਤੇ ਯੂ. ਪੀ. ਏ. ਦੇ ਸਾਬਕਾ ਭਾਈਵਾਲ਼ ਖੱਬੇ ਪੱਖੀਆਂ ਨੇ ਖ਼ੂਬ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ। ਹਰੇਕ ਸੰਸਦ ਮੈਂਬਰ ਦੋ-ਦੋ ਤਿੰਨ-ਤਿੰਨ ਮੁੱਦਿਆਂ ਨੂੰ ਲੈ ਕੇ ਆਪੋ ਆਪਣੀ ਗੱਲ ਉਚੀ ਆਵਾਜ਼ ਵਿੱਚ ਕਹਿਣ ਲਈ ਬੇਤਾਬ ਵਿਖਾਈ ਦੇ ਰਿਹਾ ਸੀ। ਕਿਸੇ ਨੂੰ ਵੀ ਕਿਸੇ ਸੰਸਦ ਮੈਂਬਰ ਦੀ ਆਵਾਜ਼ ਸਾਫ਼ ਸੁਣਾਈ ਨਹੀਂ ਦੇ ਰਹੀ ਸੀ। ਅਜਿਹੇ ਹਾਲਾਤ ਵਿੱਚ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਨੇ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ ਸਵਾ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਅੱਜ ਸ਼ਾਮੀਂ ਮੋਰੈਨਾ ਤੋਂ ਐਮ. ਪੀ. ਸ੍ਰੀ ਅਸ਼ੋਕ ਅਰਗਲ, ਮਾਂਡਲਾ ਹਲਕੇ ਤੋਂ ਫੱਗਣ ਸਿੰਘ ਕੁਲਾਸਤੇ ਅਤੇ ਸਲੁੰਬਰ (ਰਾਜਸਥਾਨ) ਤੋਂ ਮਹਾਵੀਰ ਭਗੋਰਾ ਨੇ ਸੰਸਦ ‘ਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨੋਟ ਦੇ ਕੇ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹ ਭਰੋਸੇ ਦੇ ਮਤੇ ਦੇ ਹੱਕ ਵਿੱਚ ਭੁਗਤ ਸਕਣ। ਇਨ੍ਹਾਂ ਤਿੰਨੇ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਇੱਕ ਕਰੋੜ ਰੁਪਏ ਦੇ ਨੋਟਾਂ ਦੀਆਂ ਉਹ ਗੱਡੀਆਂ ਵੀ ਵਿਖਾਈਆਂ, ਜਿਹੜੀਆਂ ਕਥਿਤ ਤੌਰ ਉਤੇ ਉਨ੍ਹਾਂ ਨੂੰ ਖ਼ਰੀਦਣ ਲਈ ਦਿੱਤੀਆਂ ਗਈਆਂ। ਭਾਜਪਾ ਦੇ ਤਿੰਨੇ ਸੰਸਦ ਮੈਂਬਰਾਂ ਨੇ ਸਦਨ ‘ਚ ਦੱਸਿਆ ਕਿ ਉਨ੍ਹਾਂ ਨੇ ਸਟਿੰਗ ਆਪਰੇਸ਼ਨ ਰਾਹੀਂ ਇਹ ਸਭ ਰਿਕਾਰਡ ਵੀ ਕੀਤਾ ਹੈ। ਲੋਕ ਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਨੇ ਬੁੱਧਵਾਰ ਨੂੰ ਇਸ ਮਾਮਲੇ ‘ਤੇ ਸਾਰੀਆਂ ਪਾਰਟੀਆਂ ਦੇ ਐਮ. ਪੀਜ਼ ਦੀ ਮੀਟਿੰਗ ਸੱਦੀ ਹੈ, ਜਿਸ ਵਿੱਚ ਫ਼ੈਸਲਾ ਕੀਤਾ ਜਾਵੇਗਾ ਕਿ ਇਸ ਸਟਿੰਗ ਆਪਰੇਸ਼ਨ ਦੇ ਮਾਮਲੇ ‘ਤੇ ਅੱਗੇ ਕੀ ਕਾਨੂੰਨੀ ਜਾਂ ਵਿਧਾਨਕ ਕਾਰਵਾਈ ਕੀਤੀ ਜਾਣੀ ਬਣਦੀ ਹੈ। ਉਧਰ ਯੂ. ਪੀ. ਏ. ਸਰਕਾਰ ਵਿੱਚ ਸ਼ਾਮਲ ਆਗੂਆਂ ਨੇ ਇਸ ਮਾਮਲੇ ‘ਚ ਟਿੱਪਣੀਆਂ ਕਰਦਿਆਂ ਕਿਹਾ ਕਿ ਇਹ ਡਾ. ਮਨਮੋਹਨ ਸਿੰਘ ਸਰਕਾਰ ਨੂੰ ਬਦਨਾਮ ਕਰਨ ਦੀ ਇੱਕ ਨਾਕਾਮ ਕੋਸ਼ਿਸ਼ ਹੈ। ਚੇਤੇ ਰਹੇ ਕਿ ਕੱਲ੍ਹ 6 ਸੰਸਦ ਮੈਂਬਰਾਂ ਨੇ ਸੰਸਦ ‘ਚ ਹਾਜ਼ਰ ਨਾ ਹੋ ਸਕਣ ਲਈ ਛੁੱਟੀ ਮੰਗੀ ਸੀ। ਇਸ ਤਰ੍ਹਾਂ ਸਰਕਾਰ ਨੇ 271 ਦੀ ਥਾਂ 269 ਸੰਸਦ ਮੈਂਬਰਾਂ ਦੀ ਹਮਾਇਤ ਹੀ ਜੁਟਾਉਣੀ ਸੀ। ਬੀਤੇ ਦਿਨੀਂ ਅਮਰੀਕਾ ਨਾਲ਼ ਭਾਰਤ ਵੱਲੋਂ ਤਿੰਨ ਸਾਲ ਪਹਿਲਾਂ ਕੀਤੇ ਗਏ ਪ੍ਰਮਾਣੂ ਸਮਝੌਤੇ ਵਿਰੁੱਧ ਸਖ਼ਤ ਸਟੈਂਡ ਲੈਂਦਿਆਂ ਖੱਬੀਆਂ ਪਾਰਟੀਆਂ ਨੇ ਯੂ. ਪੀ. ਏ. ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਸੀ। ਕਈ ਸੰਸਦ ਮੈਂਬਰਾਂ ਨੂੰ ਤਾਂ ਉਨ੍ਹਾਂ ਦੀਆਂ ਪਾਰਟੀਆਂ ਨੇ ਹਸਪਤਾਲਾਂ ਦੇ ਬਿਸਤਰਿਆਂ ‘ਤੇ ਪਿਆਂ ਨੂੰ ਉਠ ਕੇ ਸੰਸਦ ‘ਚ ਆਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੱਲ੍ਹ ਸੋਮਵਾਰ ਨੂੰ ਪੇਸ਼ ਕੀਤੇ ਗਏ ਭਰੋਸੇ ਦੇ ਮਤੇ ‘ਤੇ ਬਹਿਸ ਮਗਰੋਂ ਹੋਣ ਵਾਲ਼ੀ ਵੋਟਿੰਗ ਮਗਰੋਂ ਹੀ ਇਹ ਤੈਅ ਹੋਣਾ ਸੀ ਕਿ ਦੇਸ਼ ਵਿੱਚ ਚੋਣਾਂ ਕਿਤੇ ਜਲਦੀ ਤਾਂ ਨਹੀਂ ਕਰਵਾਉਣੀਆਂ ਪੈਣਗੀਆਂ। ਭਾਰਤ ਅਤੇ ਅਮਰੀਕਾ ਵਿਚਾਲ਼ੇ ਹੋਇਆ ਪ੍ਰਮਾਣੂ ਸਮਝੌਤਾ ਵੀ ਕਿਸੇ ਤਣ ਪੱਤਣ ਲੱਗ ਸਕੇਗਾ ਜਾਂ ਨਹੀਂ, ਇਹ ਵੀ ਅੱਜ ਦੀ ਵੋਟਿੰਗ ਮਗਰੋਂ ਹੀ ਤੈਅ ਹੋ ਸਕਣਾ ਸੀ। ਇਸੇ ਲਈ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਇਸੇ ਸੰਸਦੀ ਅਤੇ ਜਮਹੂਰੀ ਪ੍ਰਕਿਰਿਆ ਉਤੇ ਲੱਗੀਆਂ ਹੋਈਆਂ ਸਨ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਇਹ ਅਫ਼ਵਾਹਾਂ ਵੀ ਉਡਦੀਆਂ ਰਹੀਆਂ ਤੇ ਦੋਸ਼ ਲਗਦੇ ਰਹੇ ਕਿ ਯੂ. ਪੀ. ਏ. ਵੱਲੋਂ ਆਪਣੇ ਹੱਕ ‘ਚ ਹਮਾਇਤ ਜੁਟਾਉਣ ਲਈ ਹਰੇਕ ਸੰਸਦ ਮੈਂਬਰ ਦੀ 25-25 ਕਰੋੜ ਰੁਪਏ ਦੀ ਬੋਲੀ ਲਾਈ ਜਾ ਰਹੀ ਹੈ। ਸ੍ਰੀ ਲਾਲੂ ਯਾਦਵ ਅਤੇ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 291 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਮੰਗਲ਼ਵਾਰ ਦੇ ਤਕਰੀਬਨ ਸਾਰੇ ਭਾਰਤੀ ਅਖ਼ਬਾਰਾਂ ‘ਚ ਇਹੋ ਆਸ ਪ੍ਰਗਟਾਈ ਗਈ ਸੀ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਸੰਸਦ ‘ਚ ਭਰੋਸੇ ਦਾ ਵੋਟ ਜ਼ਰੂਰ ਹਾਸਲ ਕਰ ਲਵੇਗੀ। ਅੱਜ ਮੰਗਲ਼ਵਾਰ ਨੂੰ ਅੰਮ੍ਰਿਤਸਰ ‘ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਰਿਸ਼ਤੇਦਾਰ ਸਾਰਾ ਦਿਨ ਸਰਕਾਰ ਦੇ ਬਚਣ ਲਈ ਅਰਦਾਸ ਕਰਦੇ ਰਹੇ। ਇੱਕ ਕਾਂਗਰਸੀ ਆਗੂ ਨੇ ਤਾਂ ਅੰਮ੍ਰਿਤਸਰ ‘ਚ 500 ਕਿਲੋਗ੍ਰਾਮ ਮਿਰਚਾਂ ਹੀ ਸਾੜ ਦਿੱਤੀਆਂ ਤਾਂ ਜੋ ਯੂ. ਪੀ. ਏ. ਸਰਕਾਰ ਨੂੰ ਲੱਗੀ ਨਜ਼ਰ ਉਤਰ ਜਾਵੇ।

“ਰਾਜ ਬਿਨਾ ਨਹਿ ਧਰਮੁ ਚਲੈ ਹੈਂ……”
ਜਗਦੀਪ ਸਿੰਘ ਫਰੀਦਕੋਟ

ਮਸਲਾ ਇਹ ਨਹੀਂ ਕਿ ਇਹ ਤੁਕ ‘ਗੁਰਬਾਣੀ’ ਵਿਚੋਂ ਹੈ ‘ਦਸਮ ਗ੍ਰੰਥ’ ਵਿਚੋਂ, ਰਹਿਤਨਾਮਿਆਂ ਵਿਚੋਂ ਜਾਂ ਕਿਸੇ ਹੋਰ ਇਤਿਹਾਸਕ ਸ੍ਰੋਤ ਵਿਚੋਂ। ਮਸਲਾ ਤਾਂ ਇਹ ਹੈ ਕਿ ਇਸ ਤੁਕ ਪਿੱਛੇ ਜੋ ਵਿਚਾਰ ਹੈ ਉਸ ਨੂੰ ਅਸੀਂ ਮੰਨਦੇ ਹਾਂ ਜਾਂ ਨਹੀਂ। ਇਹ ਗੱਲ ਪੱਥਰ ’ਤੇ ਲੀਕ ਹੈ ਕਿ ਰਾਜ ਤੋਂ ਸੱਖਣੀਆਂ ਕੌਮਾਂ ਕਦੇ ਉੱਤੇ ਨਹੀਂ ਉੱਠ ਸਕਦੀਆਂ। ਰਾਜ ਕੌਮਾਂ ਦੀ ਜਿੰਦ-ਜਾਨ ਹੋਇਆ ਕਰਦੇ ਨੇ। ਬੁੱਧ ਧਰਮ ਦੇ ਦੁਨੀਆਂ ਵਿਚ ਫੈਲਣ ਦਾ ਮੁੱਖ ਕਾਰਨ ਇਹੀ ਸੀ ਕਿ, ਕਲਿੰਗਾ ਦੀ ਲੜਾਈ ਤੋਂ ਬਾਅਦ, ਉਸ ਨੂੰ ਸਮਰਾਟ ਅਸ਼ੋਕ ਨੇ ਅਪਣਾ ਲਿਆ ਸੀ, ਤੇ ਜੋ ਰਾਜੇ ਦਾ ਧਰਮ ਹੋਵੇ ਉਸ ਉੱਤੇ ਕੋਈ ਉਂਗਲ ਨਹੀਂ ਕਰਦਾ। ਰਾਜੇ ਅਸ਼ੋਕ ਨੇ ਵੀ ਪੂਰੀ ਇਮਾਨਦਾਰੀ ਨਾਲ ਬੁੱਧ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਸਾਰੀ ਸਰਕਾਰੀ ਤਾਕਤ ਬੁੱਧ ਧਰਮ ਦੇ ਪ੍ਰਚਾਰ ਵਿਚ ਲਾ ਦਿੱਤੀ ਤੇ ਫੇਰ ਇਹ ਧਰਮ ਆਪਣੀ ਜੰਮਣ ਭੋਇਂ ਤੋਂ ਭਾਵੇਂ ਲਗਭਗ ਖਤਮ ਹੋ ਗਿਆ ਪਰ ਦੁਨੀਆਂ ਵਿਚ ਇਕ ਵੱਡੇ ਧਰਮ ਵਜੋਂ ਜਿਉਂਦਾ ਹੈ।
ਦੂਰ ਨਾ ਜਾਓ…… ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਖਾਲਸਾ ਰਾਜ ਸਮੇਂ ਸਿਖਾਂ ਦੀ ਗਿਣਤੀ ਵਿਚ ਇਕ ਚਮਤਕਾਰੀ ਵਾਧਾ ਹੋਇਆ ਕਿਉਂ ਜੋ ਮਹਾਰਾਜਾ ਆਪ ਇਕ ਸਿਖ ਸੀ। ਪਰ ‘ਖਾਲਸਾ ਰਾਜ’ ਖੁੱਸ ਜਾਣ ਪਿੱਛੋਂ ਸਿਖ ਵਸੋਂ ਘਟ ਕੇ ਅੱਧੋਂ ਵੀ ਥੱਲੇ ਚਲੀ ਗਈ (ਭਾਵੇਂ ਇੰਝ ਹੋਣਾ ਨਹੀਂ ਚਾਹੀਦਾ, ਲੋਕਾਂ ਨੂੰ ਸਿਧਾਂਤ ਸਮਝਾਉਣਾ ਵੀ ਜਰੂਰੀ ਹੈ, ਪਰ ਗਿਣਤੀ ਵੀ ਕਿਤੇ ਨਾ ਕਿਤੇ ਤਾਂ ਮਾਈਨੇ ਰੱਖਦੀ ਹੈ)।ਜਰਮਨੀ ਵਿਚ ਹਿਟਲਰ ਦੇ ਕਹਿਰ ਤੋਂ ਡਰਦਿਆਂ ਨੇ ਬਥੇਰੇ ਯਹੂਦੀਆਂ ਨੇ ਵੱਖ-ਵੱਖ ਦੇਸ਼ਾਂ ਵਿਚ ਸ਼ਰਨ ਲਈ ਤੇ ਬਥੇਰਿਆਂ ਨੇ ਧਰਮ ਤਿਆਗਿਆ। ਪਰ ਯਹੂਦੀਆਂ ਦੇ ‘ਆਪਣੇ ਘਰ’ ਇਜ਼ਰਾਈਲ ਦੀ ਕਾਇਮੀਂ ਤੋਂ ਬਾਅਦ ਯਹੂਦੀਆਂ ਦੀ ਗਿਣਤੀ ਇਕ ਦਮ 60 ਲੱਖ ਤੋਂ ਵੀ ਟੱਪ ਗਈ। ਥਾਂ ਪੁਰ ਥਾਂ ਖਿੱਲਰੀ ਪਈ ਮੂਸੇ ਦੀ ਉੱਮਤ ਆਪਣੇ ਦੇਸ਼ ਵਿਚ ਇਕੱਠੀ ਹੋ ਗਈ ਤੇ ਅੱਜ ਇਕ ਵੱਡੀ ਸ਼ਕਤੀ ਬਣ ਕੇ ਉੱਭਰ ਰਹੀ ਹੈ। ਇਹ ਰਾਜ ਸ਼ਕਤੀ ਦਾ ਹੀ ਕਮਾਲ ਹੈ। ਖੁਸ਼ਵੰਤ ਸਿੰਘ ਪੱਤਰਕਾਰ ਅਨੁਸਾਰ 1947 ਤੋਂ ਪਹਿਲਾਂ ਬ੍ਰਾਹਮਣਾ ਦੀ ਗਿਣਤੀ ਸਿਰਫ 7 ਪ੍ਰਤੀਸ਼ਤ ਸੀ, ਪਰ ਅੱਜ ਭਾਰਤ ਦੇ ਹਰੇਕ ਉੱਚੇ ਅਹੁਦੇ ’ਤੇ ਬਾਹਮਣ ਬੈਠਾ ਹੈ। ਲੋਕ ਸਭਾ, ਵਿਧਾਨ ਸਭਾਵਾਂ, ਮੰਤਰੀਆਂ, ਅਫਸਰਸ਼ਾਹੀ ਤੇ ਹੋਰ ਵੱਡੇ ਸਰਕਾਰੀ ਅਹੁਦਿਆਂ ’ਤੇ ਅੱਜ 70 ਪ੍ਰਤੀਸ਼ਤ ਬਾਹਮਣ ਕਾਬਜ ਹੈ, ਕਿਉਂ…… ਕਿਉਂਕਿ ਰਾਜ ਸ਼ਕਤੀ ਉਹਨਾਂ ਦੇ ਹੱਥ ਹੈ।
ਅਨੇਕਾਂ ਅਜਿਹੀਆਂ ਕੌਮਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ, ਜਿਹਨਾਂ ਦਾ ਅੱਜ ਧਰਤੀ ’ਤੇ ਨਾਮੋਂ ਨਿਸ਼ਾਨ ਨਹੀਂ ਕਿਉਂਕਿ ਉਹ ‘ਰਾਜ’ ਤੋਂ ਸੱਖਣੀਆਂ ਸਨ। ……ਖੈਰ
ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦੇ ‘ਖਾਲਸਾ ਰਾਜ’ ਨੇ ਕੌਮ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਸੀ। ਹੁਣ ਸਿਖਾਂ ਕੋਲ ਆਪਣਾ ਰਾਜ ਸੀ, ਰਾਜਾ ਸੀ, ਰਾਜਧਾਨੀ ਸੀ। ਭਾਵੇਂ ਉਸ ਰਾਜੇ ਨੂੰ ਵੀ ਸੇਧ ‘ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ’ ਬਖ਼ਸ਼ਦੇ ਸਨ, ਪਰ ਕੌਮ ਦਾ ਹੌਸਲਾ ਓਸ ਨਿਡਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕਾਰਨ ਪਹਾੜ ਜਿੱਡਾ ਹੋ ਗਿਆ ਸੀ। ‘ਪਰਾਏ ਬਾਰਾਂ’ ’ਤੇ ਰੁਲਦੀ ਫਿਰਦੀ ਕੌਮ ਦਾ ‘ਆਪਣਾ ਘਰ’ ਬਣ ਚੁੱਕਾ ਸੀ। ਜਿੱਥੇ ਉਹ ਸ਼ਾਨ ਨਾਲ (ਭਾਵੇਂ ਥੋੜੇ ਸਮੇਂ ਲਈ ਹੀ ਸਹੀ) ਤੁਰਦੇ ਸਨ। ਸਿਖਾਂ ਦਿਆਂ ਬਹੁਤ ਦੁਖਾਂ ਤਕਲੀਫਾਂ ਦਾ ਹੱਲ ਨਿਕਲ ਗਿਆ ਸੀ,
“ਨਾਂ ਤਸਵੀਸ ਖਿਰਾਜੁ ਨ ਮਾਲੁ ॥
ਖਉਫੁ ਨ ਖਤਾ ਨ ਤਰਸੁ ਜਵਾਲੁ ॥1॥”
ਵਾਲਾ ਰਾਜ ਸੀ ਇਹ।
ਬਾਦਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਰਾਜ ਜਾਂਦਾ ਰਿਹਾ। ਕੌਮ ਫਿਰ ਬੇਘਰੀ ਹੋ ਗਈ ਤੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਵਿਚ ਰਹਿਣ ਲੱਗੀ। ਬਹੁਤ ਚਿਰ ਜੰਗਲਾਂ ਵਿਚ ਰੁਲਦੀ ਰਹੀ ਕੌਮ ‘ਕੌਮੀ ਘਰ’ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਰਹੀ ਤੇ ਅੰਤ ਇਸ ਮਿਹਨਤ ਨੂੰ ਫਲ ਵੀ ਲੱਗਿਆ। ਮਿਸਲਾਂ ਦੀ ਏਕਤਾ ਤੋਂ ਬਾਅਦ ਮੁੜ ਕੌਮ ਨੇ ਕੌਮੀ ਘਰ ਦਾ ਕਿਲਾ ਉਸਾਰ ਲਿਆ। ਕੌਮ ਫਿਰ ਖੁਸ਼ਹਾਲ ਵਸਣ ਲੱਗੀ। ਸਾਡੇ ਦੇਸ਼ ਦੀਆਂ ਹੋਰ ਕੌਮਾਂ ਨੂੰ ਵੀ ਅਸੀਂ ਕੋਈ ਦੁੱਖ ਨਹੀਂ ਆਉਣ ਦਿੱਤਾ (ਭਾਵੇਂ ਉਹਨਾਂ ਨੇ ਸਾਡੇ ਨਾਲ ਕਦੇ ਘੱਟ ਨਹੀਂ ਗੁਜ਼ਾਰੀ)। ਇਤਿਹਾਸ ਸਾਖ਼ੀ ਹੈ ਕਿ 40 ਸਾਲਾਂ ਦੇ ਖਾਲਸਾ ਰਾਜ ਦੇ ਇਤਿਹਾਸ ਵਿਚ ਇਕ ਵੀ ਬੰਦਾ ਫਾਂਸੀ ਨਹੀਂ ਲਾਇਆ ਗਿਆ। ਇਹ ਰਾਜ ਸੀ,
“ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥”
ਗੁਰਬਾਣੀ ਦੇ ਆਸ਼ੇ ਅਨੁਸਾਰ,
“ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥13॥”
ਇੱਥੇ ਦੁੱਖ ਕਲੇਸ਼ ਲਈ ਕੋਈ ਥਾਂ ਨਹੀਂ ਸੀ। ਕੋਈ ਕਿਸੇ ਨੂੰ ਤੰਗ ਨਹੀਂ ਕਰਦਾ ਸੀ ਸਭ ਸੁਖੀ ਵਸਦੇ ਸਨ। ਸ਼ਾਹ ਮੁਹੰਮਦ ਵੀ ਗਵਾਹੀ ਭਰਦਾ ਹੈ,
‘ਸੁਖੀ ਵਸਣ ਹਿੰਦੂ ਮੁਸਲਮਾਨ ਦੋਵੇਂ, ਅੱਜ ਦੋਹਾਂ ਦੇ ਸਿਰ ਆਫਾਤ ਆਈ,
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜਾਤ ਆਈ’
ਸਿਖਾਂ ਦੇ ਰਾਜ ਵਿਚ ਸਾਰੀਆਂ ਕੌਮਾਂ ਖ਼ੁਸ਼ਹਾਲ ਸਨ, ਪਰ ਅੰਗਰੇਜ਼ਾਂ (ਤੀਸਰੀ ਜਾਤ) ਦੇ ਆਉਣ ਨਾਲ ਇਹ ਅਮਨ ਭੰਗ ਹੋ ਗਿਆ।
ਰਾਜ ਖੁੱਸ ਗਿਆ। ਕੌਮ ਫੇਰ ਖੁਆਰ ਹੋਣ ਲੱਗੀ। ਥੋੜੇ ਚਿਰ ਦੀ ਉਦਾਸੀ ਤੋਂ ਬਾਅਦ ਕੌਮ ਫਿਰ ਉੱਠੀ ਤੇ ਗੋਰਿਆਂ ਨਾਲ ਟੱਕਰ ਲੈ ਲਈ। ਗੁਲਾਮ ਰਹਿਣਾ ਇਸ ਕੌਮ ਦੀ ਫਿਤਰਤ ਵਿਚ ਨਹੀਂ ਸੀ। ਧੁਰੋਂ ਆਜ਼ਾਦ, ਅਕਾਲ ਪੁਰਖ਼ ਦੀ ਇਸ ਫੌਜ ਦੇ ਸਿਪਾਹੀਆਂ ਨੇ ਜੱਦੋ-ਜ਼ਹਿਦ ਸ਼ੁਰੂ ਕੀਤੀ। ਬਾਬਾ ਮਹਿਰਾਜ ਸਿੰਘ ਤੋਂ ਲੈ ਕੇ ਸਰਦਾਰ ਊਧਮ ਸਿੰਘ ਤੱਕ ਯੋਧਿਆਂ ਨੇ ਅੰਗਰੇਜ਼ਾਂ ਦੇ ਨਾਸੀਂ ਧੂਆਂ ਲਿਆ ਦਿੱਤਾ। ਕੌਮ ਦੇ ਸੂਰਮਿਆਂ ਨੇ ਕੁੱਲ ਕੁਰਬਾਨੀਆਂ ਵਿਚੋਂ 86% ਕੁਰਬਾਨੀਆਂ ਦਿੱਤੀਆਂ। ਇਹ ਸੋਚ ਕੇ ਕਿ ਗੋਰਿਆਂ ਦੇ ਮਗਰੋਂ ਲਹਿ ਜਾਣ ਤੋਂ ਬਾਅਦ ਸਾਡੀ ਕੌਮ ਦੇ ਹੱਥ ਵੀ ਕੁਝ ਸ਼ਕਤੀ ਆ ਜਾਵੇਗੀ ਤੇ ਕੌਮ ਮੁੜ ਆਪਣੇ ਪੈਰਾਂ ਸਿਰ ਹੋ ਸਕੇਗੀ ਤੇ ਦੇਸ਼ ਪੰਜਾਬ ਦਾ ਮੂੰਹ ਮੱਥਾ ਸਵਾਰ ਸਕੇਗੀ।
ਗੋਰੇ ਤਾਂ ਚਲੇ ਗਏ, ਪਰ ਤਾਕਤ ਸਿਖਾਂ ਦੀ ਥਾਂ ’ਤੇ ਬਾਹਮਣਾ ਦੇ ਹੱਥ ਆ ਗਈ, ਜਾਂ ਕਹਿ ਲਓ ਕਿ ਮੂਰਖ਼ ਸਿਖ ਲੀਡਰਸ਼ਿੱਪ ਨੇ ਆਪਣੇ ਹੱਥ ਆਪ ਵਢਾ ਲਏ ਤੇ ਸਾਰੀ ਸ਼ਕਤੀ ਹਿੰਦੂਆਂ ਨੂੰ ਫੜ੍ਹਾ ਦਿੱਤੀ। ਬਸ ਫੇਰ ਕੀ ਸੀ। ਇਹਨਾਂ ਦਾ ਤਾਂ ਸਾਡੇ ਨਾਲ ਪੁਰਾਣਾ ਵੈਰ ਸੀ। ‘ੴ ’ ਕਹਿਣ ਨਾਲ ਸ਼ੁਰੂ ਹੋਇਆ ‘ਸਿਧਾਂਤਕ ਵੈਰ’। 1000 ਸਾਲ ਤੋਂ ਗੁਲਾਮ ਹਿੰਦੂ ਰਾਜ ਸ਼ਕਤੀ ਨੂੰ ਹਾਬੜ ਕੇ ਪੈ ਗਏ ਤੇ ਦੇਸ਼ ਆਜ਼ਾਦ ਕਰਵਾਉਣ ਵਾਲੀ ਕੌਮ ਪਲਾਂ ਵਿਚ ਹੀ ਇਹਨਾਂ ਨੂੰ ‘ਜ਼ਰਾਇਮ ਪੇਸ਼ਾ’ ਲੱਗਣ ਲੱਗ ਪਈ। ਜ਼ੁਲਮਾਂ ਦਾ ਇਕ ਹੋਰ ਦੌਰ ਸ਼ੁਰੂ ਹੋਇਆ। ਬਾਹਮਣਵਾਦ ਰੂਪੀ ਇਸ ਸ਼ੇਸ਼ਨਾਗ ਨੇ ਕਾਕਾ ਇੰਦਰਜੀਤ ਸਿੰਘ ਕਰਨਾਲ ਤੋਂ ਲੈ ਕੇ ਭਾਈ ਹਰਮੰਦਰ ਸਿੰਘ ਡੱਬਵਾਲੀ ਤੱਕ ਲੱਖਾਂ ਨੌਜੁਆਨਾਂ ਨੂੰ ਸਬੂਤੇ ਹੀ ਨਿਗਲ ਲਿਆ।
1849 ਤੋਂ ਲੈ ਕੇ ਅੱਜ ਤੱਕ ਕੌਮ ਦੀ ਖ਼ੁਆਰੀ ਦਾ ਇਕੋ ਇਕ ਕਾਰਨ ਸਾਡੇ ਰਾਜ ਦਾ ਖੁੱਸਣਾ ਹੈ। ਲੱਖਾਂ ਨਿਹੱਕੇ ਗੱਭਰੂਆਂ ਦਾ ਖ਼ੂਨ ਸਿਰਫ ਇਸੇ ਲਈ ਡੁੱਲਿਆ ਕਿਉਂਕਿ ਸਾਡੇ ਕੋਲ ਆਪਣਾ ਦੇਸ਼ ਨਹੀਂ।
ਕੀ ਕੌਮ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ ਕਿ ਗੁਲਾਮ ਹੋਣ ਕਾਰਨ ਹੀ ਸਾਨੂੰ ਨਿੱਤ ਦਿਹਾੜੀ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮ ਨੂੰ ਵਿਚਾਰੀ ਨੂੰ ਕਿੱਥੋਂ ਸਮਝ ਆਉਣੀ ਹੈ ਜਦੋਂ ਜਥੇਦਾਰਾਂ ਨੂੰ ਹੀ ਸਮਝ ਨਹੀਂ ਆਈ। ਸਾਡੇ ਹੱਕਾਂ ਦਾ ਮਾਰੇ ਜਾਣਾ, ਧਾਰਮਿਕ ਸਥਾਨਾਂ ਦੀ ਬੇਹੁਰਮਤੀ, ਬੇਕਸੂਰੀਆਂ ਜਾਨਾਂ ਦਾ ਸਰਕਾਰੀ ਗੋਲੀਆਂ ਦੇ ਨਿਸ਼ਾਨੇ ਬਣ ਜਾਣਾ, ਧੀਆਂ-ਭੈਣਾ ਦੀ ਥਾਣਿਆਂ ਦੇ ਟਾਰਚਰ ਰੂਮਾਂ ਵਿਚ ਹੁੰਦੀ ਬੇਪੱਤੀ, ਲਾਵਾਰਸ ਲਾਸ਼ਾਂ ਕਹਿ ਕੇ ਫੂਕੇ ਗਏ ਹਜ਼ਾਰਾਂ ਗੱਭਰੂਆਂ ਦੇ ਬੇਆਸਰੇ ਧੱਕੇ ਖਾ ਰਹੇ ਬੁੱਢੇ ਬਾਪੂ, ਪੁੱਤਰਾਂ ਦੀ ਯਾਦ ਵਿਚ ਵਿਲਕਦੀਆਂ ਮਾਈਆਂ…… ਇਹ ਸਭ ਕੁਝ ਗੁਲਾਮਾਂ ਨਾਲ ਹੁੰਦਾ ਆਇਆ ਹੈ ਤੇ ਸਾਡੇ ਨਾਲ ਵੀ ਲਗਾਤਾਰ ਹੋ ਰਿਹਾ ਹੈ। ਇਸ ਸਭ ਦਾ ਇਕ ਮਾਤਰ ਹੱਲ ਹੈ ਸਾਡੀ ਆਜ਼ਾਦੀ…… ਰਾਜ ਦੀ ਪ੍ਰਾਪਤੀ। ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ ਆਪਣਾ ਰਾਜ ਹੈ। ਅੱਜ ਜੋ ਨਿੱਤ ਨਵੇਂ ਸੂਰਜ ਸਾਨੂੰ ਨਵੇਂ ਚੈਲੇਜ਼ ਹੋ ਰਹੇ ਹਨ ਇਹ ਸਭ ਸਾਡੇ ਆਪਣੇ ਰਾਜ ਤੋਂ ਬਾਅਦ ਹੀ ਬੰਦ ਹੋਣਗੇ। ਕੋਈ ਆਰ.ਐਸ.ਐਸ. ਨਾਮ ਦੀ ਜਥੇਬੰਦੀ ਹਿੱਕ ਥਾਪੜ ਕੇ ਨਹੀਂ ਕਹਿ ਸਕੇਗੀ ਕਿ ‘ਸਿਖ ਹਿੰਦੂਆਂ ਦਾ ਹਿੱਸਾ ਹਨ’, ਕੋਈ ਸਰਸੇ ਆਲਾ ਪਖ਼ੰਡੀ ‘ਦਸਵੇਂ ਪਾਤਸ਼ਾਹ’ ਦੀ ਰੀਸ ਨਹੀਂ ਕਰੇਗਾ, ਕੋਈ ਨੂਰਮਹਿਲੀਆ ਭਈਆ ਪੰਜਾਬ ਦੀਆਂ ਜਵਾਨ ਕੁੜੀਆਂ ਨੂੰ ਮਾਨਸਿਕ ਤੌਰ ’ਤੇ ਗੁਲਾਮ ਬਣਾ ਕੇ ਆਪਣੇ ਡੇਰੇ ਵਿਚ ਨਹੀਂ ਰੱਖ ਸਕੇਗਾ, ਕੋਈ ਭਨਿਆਰੇ ਦਾ ਸਾਧ ‘ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ’ ਦੇ ਬਰਾਬਰ ਆਪਣੇ ਕੂੜ ਗੰ੍ਰਥ ਨੂੰ ਨਹੀਂ ਰੱਖ ਸਕੇਗਾ।
ਫੇਰ ‘ਪਰਾਏ ਬਾਰਾਂ’ ਵਿਚ ਰੁਲ ਰਹੀ ਗੁਰੂ ਨਾਨਕ ਦੀ ਉੱਮਤ ਨੂੰ 4 ਰੁਪੈ ਆਟਾ ਤੇ 20 ਰੁਪੈ ਦਾਲ ਪਿੱਛੇ ਰੁਲਣਾ ਨਹੀਂ ਪਵੇਗਾ। ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਦੇਸ਼ (ਪੰਜਾਬ) ਦੇ ਲੋਕ ਜੇ ਅੱਜ 4 ਰੁਪੈ ਆਟੇ ਨੂੰ ਵੀ ਵਿਲਕ ਰਹੇ ਨੇ ਤਾਂ ਇਸ ਦਾ ਕਾਰਨ ਵੀ ਸਾਡੀ ਗੁਲਾਮੀਂ ਹੀ ਹੈ। ਸਾਡਾ ਸਾਰਾ ਕੁਝ ਲੁੱਟ ਕੇ ਦਿੱਲੀ ਭੇਜਿਆ ਜਾ ਰਿਹਾ ਹੈ ਤੇ ਅਸੀਂ ਦਿਨੋ ਦਿਨ ਅਰਸ਼ ਤੋਂ ਫਰਸ਼ ’ਤੇ ਆ ਰਹੇ ਹਾਂ। ਦੁਨੀਆਂ ’ਤੇ ਕੋਈ ਵੀ ਆਦਮੀਂ ਜਦੋਂ ਕੋਈ ਚੀਜ਼ ਬਣਾਉਂਦਾ ਜਾਂ ਪੈਦਾ ਕਰਦਾ ਹੈ ਤਾਂ ਵੇਚਣ ਲੱਗਿਆ ਉਹ ਖੁਦ ਉਸ ਚੀਜ਼ ਦਾ ਰੇਟ ਤਹਿ ਕਰਦਾ ਹੈ। ਜੇ ਆਪ ਤਹਿ ਨਹੀਂ ਵੀ ਕਰਦਾ ਤਾਂ ਉਸ ਨੂੰ ਉਸ ਦੀ ਮਿਹਨਤ ਦਾ ਮੁੱਲ ਪੂਰਾ ਤਾਂ ਮਿਲਦਾ ਹੀ ਹੈ। ਪਰ…… ਰੇਹਾਂ ਸਪਰੇਹਾਂ ਪਾ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਰਾਤਾਂ ਨੂੰ ਪਾਣੀ ਦੀਆਂ ਵਾਰੀਆਂ ਲਾ ਕੇ ਸਖ਼ਤ ਮਿਹਨਤ ਤੋਂ ਬਾਅਦ ਪੈਦਾ ਕੀਤੀ ਤੁਹਾਡੀ ਫਸਲ ਦਾ ਰੇਟ ਦਿੱਲੀ ਦੀਆਂ ਰੰਗੀਨ ਕੋਠੀਆਂ ਵਿਚ ਤਹਿ ਕੀਤਾ ਜਾਂਦਾ ਹੈ। ਤੇ ਜੇ ਅਸੀਂ ਕਦੇ ਕਹਿ ਦੇਈਏ ਕਿ ਇਹ ਰੇਟ ਘੱਟ ਹੈ ਜਾਂ ਸਾਨੂੰ ਮਨਜ਼ੂਰ ਨਹੀਂ ਤਾਂ ਅਗਲੇ ਸਾਫ਼ ਸ਼ਬਦਾਂ ਵਿਚ ਕਹਿ ਦਿੰਦੇ ਹਨ, “ਰੇਟ ਤੋਂ ਯਹੀ ਮਿਲੇਗਾ, ਅਗਰ ਬੇਚਨੀ ਹੈ ਤੋਂ ਬੇਚੋ ਨਹੀਂ ਤੋ ਘਰ ਲੇ ਜਾਓ……” (ਕੇਂਦਰੀ ਖੇਤੀ ਮੰਤਰੀ ਦਾ ਐਤਕੀ ਦਾ ਬਿਆਨ)। ਜੇ ਤਾਂ ਤੁਸੀਂ ਕਦੇ ਕੋਈ ਜੁਰਮ ਕਰ ਦਿਉ ਤਾਂ ਕੈਦਾਂ, ਕਾਲ ਕੋਠੜੀਆਂ ਤੇ ਫਾਂਸੀਆਂ,……ਤੇ ਜੇ ਕਦੇ ਕਿਸੇ ਨੇ ਤੁਹਾਡੇ ਨਾਲ ਧੱਕਾ ਕੀਤਾ ਹੋਵੇ ਤੇ ਤੁਸੀਂ ਉਸ ਦੀ ਗਲਤੀ ਦੀ ਸ਼ਿਕਾਇਤ ਕਰੋਂ ਤਾਂ ਗਲਤੀ ਕਰਨ ਵਾਲੇ ਨੂੰ ‘ਜੈਡ ਸੁਰੱਖਿਆ’। ਇਹ ਕਿੱਥੋਂ ਦਾ ਨਿਆਂ ਹੈ…… ਹੁਣ ਤੁਸੀਓਂ ਦੱਸੋ ਇਹ ਕਿੱਥੋਂ ਦੀ ਆਜ਼ਾਦੀ ਹੈ।
ਸਾਧ ਸੰਗਤ ਜੀ ਫੈਸਲਾ ਤੁਸੀਂ ਆਪ ਕਰਨਾ ਹੈ। ਜਥੇਦਾਰਾਂ ਵੱਲ ਬਹੁਤਾ ਨਾ ਝਾਕੋ। ਇਹ ਤਾਂ ਵਿਚਾਰੇ ਆਪ ਕਿਸੇ ਹੋਰ ਪਾਸੇ ਵੱਲ ਨੂੰ ਝਾਕ ਰਹੇ ਨੇ। ਜਿਹੜਾ ਕੁਝ ਇਹਨਾਂ ਨੂੰ ਬੋਲਣ ਲਈ ਕਿਹਾ ਜਾਂਦਾ ਹੈ ਇਹ ਤਾਂ ਵਿਚਾਰੇ ਉਹੀ ਬੋਲਦੇ ਨੇ। ਜਿਵੇਂ ਸਾਡੇ ਗੁਆਂਢੀਆਂ ਦਾ ਤੋਤਾ ਮਿੱਠੂ ਰਾਮ ਬੋਲਦਾ ਹੈ। ਉਸ ਤੋਤੇ ਨੂੰ ਪੁੱਛੋ, “ਮਿੱਠੂ ਰਾਮ ਚੂਰੀ ਖਾਣੀ ਐਂ” ਉਹ ਕਹੇਗਾ, “ਖਾਨੀ ਐਂ”। ਫੇਰ ਕਹੋ, “ਕਹਿ ਕਿ ਮੈਂ ਪਿੰਜਰੇ ਵਿਚ ਹੀ ਖੁਸ਼ ਹਾਂ”, ਉਹ ਬੋਲਦੈ, “ਮੈਂ ਪਿੰਜਰੇ ‘ਚ ਈ ਖੁਸ ਆਂ”। ਇਹਨਾਂ ਵਿਚਾਰਿਆਂ ਦਾ ਵੀ ਉਹੀ ਹਾਲ ਐ। ਅਮਰੀਕਾ ਵਿਚ ‘ਖਾਲਸਤਾਨ’ ਦੀਆਂ ਬੜਕਾਂ ਮਾਰਦੇ ਏਥੇ ਆ ਕੇ ‘ਭਿੱਜੀ ਬਿੱਲੀ’ ਬਣ ਜਾਂਦੇ ਨੇ ਤੇ ਉਹਨਾਂ ਤੁਕਾਂ ਜਿਨ੍ਹਾਂ ਵਿਚ ਮਾੜੀ ਮੋਟੀ ‘ਰਾਜ’ ਦੀ ਗੱਲ ਆਉਂਦੀ ਹੈ, (ਭਾਵੇਂ ਉਹ ਤੁਕਾਂ ਪੁਰਾਤਨ ਇਤਿਹਾਸਕ ਗ੍ਰੰਥਾਂ ਵਿਚੋਂ ਹੀ ਹੋਣ) ਨੂੰ ਮੰਨਣ ਤੋਂ ਵੀ ਇਨਕਾਰੀ ਹੋ ਜਾਂਦੇ ਨੇ।
ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਕਹਿੰਦਾ ਹੁੰਦਾ ਸੀ, “ਸਿੱਖਾਂ ਵਿਚ ਰਾਜ ਕਰਨ ਦੀ ਭਾਵਨਾ ਮਰ ਗਈ ਐ”। ਉਸ ਦੀ ਇਹ ਗੱਲ ਜਵਾਂ ਸੱਚ ਹੈ। ਉਹ ਤਾਂ ਇੱਥੋਂ ਤੱਕ ਕਹਿੰਦਾ ਹੁੰਦਾ ਸੀ, “ਪੰਜਾਬੀ ਜ਼ੁਬਾਨ ਦਾ ਭਵਿੱਖ ਇਸੇ ਲਈ ਮਾੜਾ ਹੈ ਕਿ ਇਹ ਗੁਲਾਮ ਜ਼ੁਬਾਨ ਹੈ। ਸਿਰਫ ਆਜ਼ਾਦ ਦੇਸ਼ਾਂ ਦੀ ਜ਼ੁਬਾਨ ਹੀ ਵੱਡੀ ਹੋ ਸਕਦੀ ਹੈ, ਸ਼ਾਹੀ ਬੋਲੀ……”(ਬਲਵੰਤ ਗਾਰਗੀ ਦੁਆਰਾ ਲਿਖੇ ਗਏ ਸੰਤ ਸਿੰਘ ਸੇਖੋਂ ਦੇ ਰੇਕਾ ਚਿੱਤਰ ਵਿਚੋਂ)
……ਤੇ ਜੇ ਸਾਡੀ ਬੋਲੀ ਤੱਕ ਤਰੱਕੀ ਨਹੀਂ ਕਰ ਸਕਦੀ ਕਿਉਂਕਿ ਅਸੀਂ ਗੁਲਾਮ ਹਾਂ ਤਾਂ ਹੋਰਨਾਂ ਖੇਤਰਾਂ ਵਿਚ ਕੌਮ ਤਰੱਕੀ ਕਿਵੇਂ ਕਰੇਗੀ। ਸੋ, ‘ਸੌ ਹੱਥ ਰੱਸਾ ਸਿਰੇ ’ਤੇ ਗੰਢ’। ਜੇ ਅਸੀਂ ਆਪਣਾ, ਆਪਣੀ ਕੌਮ ਦਾ ਭਲਾ ਚਾਹੁੰਦੇ ਹਾਂ, ਚੰਗਾ ਜੀਵਨ ਚਾਹੁੰਦੇ ਹਾਂ ਤਾਂ ਸਾਨੂੰ ਬੇਘਰਿਆਂ ਨੂੰ ‘ਆਪਣਾ ਘਰ’ ਉਸਾਰਨ ਦੇ ਉਪਰਾਲੇ ਸ਼ੁਰੂ ਕਰਨੇ ਹੀ ਪੈਣਗੇ। ਯਾਦ ਰੱਖੋ ਆਪਣਾ ਘਰ ਭਾਵੇਂ ਛੋਟਾ ਹੀ ਹੋਵੇ ਆਪਣਾ ਤਾਂ ਆਪਣਾ ਹੀ ਹੁੰਦਾ ਹੈ।
ਆਓ ਕਿਸੇ ਐਸੇ ਦੇਸ਼ ਕਾਲ ਦੀ ਘਾੜਣਾ ਕਰੀਏ, ਜਿਸ ਨੂੰ ਵੇਖ ਕੇ ਲੋਕ ਕਹਿਣ,
“ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥
ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥”

ਪੰਜਾਬ ਦੇ ਸੰਸਦ ਮੈਬਰਾਂ ਨੇ ਅਪਣੇ ਸਿਆਸੀ ਵਪਾਰ ਲਈ ਪੰਜਾਬ ਦੇ ਮਸਲੇ ਮਿੱਟੀ ‘ਚ ਮਿਲਾਏ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ 22 ਜੁਲਾਈ (ਪਰਦੀਪ ਸਿੰਘ ਖਾਲਸਾ)- ਕੱਲ੍ਹ ਲੋਕ ਸਭਾ ਵਿਚ ਭਰੋਸੇ ਦੇ ਮਤੇ ‘ਤੇ ਹੋ ਰਹੀ ਬਹਿਸ ਦੌਰਾਨ ਪੰਜਾਬ ਅਤੇ ਸਿੱਖਾਂ ਦੀ ਕਥਿਤ ਨੁਮਾਇੰਦਗੀ ਕਰਦੇ ਕਿਸੇ ਵੀ ਸੰਸਦ ਮੈਬਰ ਵਲੋਂ ਪੰਥ ਤੇ ਪੰਜਾਬ ਦੇ ਮਸਲਿਆਂ, ਸਮੱਸਿਆਵਾਂ ਅਤੇ ਕੇਂਦਰ ਵਲੋਂ ਲਗਾਤਾਰ ਕੀਤੇ ਜਾ ਰਹੇ ਵਿਤਕਰਿਆਂ ਅਤੇ ਧੱਕਿਆਂ ਬਾਰੇ ਇਕ ਸ਼ਬਦ ਵੀ ਨਾ ਬੋਲਣਾ ਇਹ ਸਪਸ਼ਟ ਕਰਦਾ ਹੈ ਕਿ ਅਕਾਲੀਆਂ ਅਤੇ ਪੰਜਾਬ ਦੇ ਹੋਰ ਸੰਸਦ ਮੈਂਬਰਾਂ ਲਈ ਰਾਜ ਕੋਈ ਸੇਵਾ ਨਹੀਂ ਸਗੋਂ ਇਹ ਲੋਕ ਅਪਣੀਆਂ ਰਿਵਾਇਤਾਂ ਅਤੇ ਸਭਿਆਚਾਰ ਨੂੰ ਛੱਡ ਚੁੱਕੇ ਹਨ। ਮੌਜ਼ੂਦਾ ਅਕਾਲੀਆਂ ਨੇ ਤਾਂ ਕਦੋਂ ਦਾ ਸਿਆਸਤ ਨੂੰ ਵਪਾਰ ਬਣਾ ਲਿਆ ਹੈ, ਜਿਸ ਵਿਚ ਲੋਕਾਂ ਦੇ ਨਹੀਂ ਸਗੋਂ ਖੁਦ ਦੇ ਹਾਣ ਲਾਭ ਵੇਖ ਕੇ ਫ਼ੈਸਲੇ ਲਏ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਅਤੇ ਬੀਬੀ ਸੁਰਿੰਦਰ ਕੌਰ ਨੇ ਕਿਹਾ ਕਿ ਕੱਲ੍ਹ ਜਦੋਂ ਲੋਕ ਸਭਾ ਦੀ ਕਾਰਵਾਈ ਨੂੰ ਪੂਰਾ ਦੇਸ਼ ਵੇਖ ਰਿਹਾ ਸੀ ਤਾਂ ਹੋਰਨਾਂ ਰਾਜਾਂ ਦੇ ਸੰਸਦ ਮੈਂਬਰਾਂ ਨੇ ਅੱਧੇ-ਅੱਧੇ ਘੰਟੇ ਦਾ ਸਮਾਂ ਲੈ ਕੇ ਅਪਣੇ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਮਸਲਿਆਂ ਆਦਿ ਨੂੰ ਚੁੱਕ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਅਪਣੀ ਭੜਾਸ ਕੱਢੀ ਤੇ ਅਪਣੇ ਲੋਕਾਂ ਦਾ ਪੱਖ ਪੂਰੇ ਦੇਸ਼ ਅੱਗੇ ਰੱਖਣ ਵਿਚ ਸਫ਼ਲ ਰਹੇ ਜਦ ਕਿ ਦੂਜੇ ਪਾਸੇ ਅਕਾਲੀ ਸੰਸਦ ਮੈਬਰਾਂ ਨੇ ਮੂੰਹਾਂ ਵਿਚ ਘੁੰਗਣੀਆਂ ਪਾ ਰੱਖੀਆਂ ਸਨ। ਉਨ੍ਹਾਂ ਕਿਹਾ ਕਿ ਇਹੋ ਮੌਕਾ ਸੀ ਜਦੋਂ ਭਾਰਤ ਅਤੇ ਦੱਖਣੀ ਏਸ਼ੀਆ ਨੂੰ ਪੰਜਾਬ ਅਤੇ ਸਿੱਖ ਕੌਮ ਦੀ ਦੇਣ, ਪੰਥ ਵਲੋਂ ਇਸ ਦੇਸ਼ ਲਈਆਂ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕਰ ਕੇ ਕੇਂਦਰ ਸਰਕਾਰਾਂ ਵਲੋਂ ਸ਼ੁਰੂ ਤੋਂ ਹੀ ਪੰਥ ਤੇ ਪੰਜਾਬ ਨਾਲ ਕੀਤੇ ਜਾ ਰਹੇ ਧੱਕਿਆਂ, ਵਿਤਕਰਿਆਂ, ਨਾ-ਇਨਸਾਫ਼ੀਆਂ ਬਾਰੇ ਪੂਰੇ ਦੇਸ਼ ਸਾਹਮਣੇ ਅਪਣੀ ਗੱਲ ਰੱਖੀ ਜਾਂਦੀ। ਪਰ ਸਮੇਂ ਸਮੇਂ ਤੇ ਸਿੱਖ ਵੋਟ ਪ੍ਰਾਪਤ ਕਰਨ ਲਈ ਜਾਂ ਲੱਖਾਂ ਰੁਪਏ ਖ਼ਰਚ ਕੇ ਅਖੌਤੀ ਇਨਸਾਫ਼ ਰੈਲੀਆਂ ਰਾਹੀਂ ਪੰਥ ਦੇ ਭਾਵੁਕ ਮਸਲਿਆਂ ਦੀ ਗੱਲ ਕਰਕੇ ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਲੇ ਅਕਾਲੀ ਪਾਰਲੀਮੈਂਟ ਵਿਚ ਜਾ ਕੇ ਪੰਥ ਤੇ ਪੰਜਾਬ ਦੇ ਪਰਦੇ ਪਿਛਲੇ ਦੁਸ਼ਮਣ ਦੇ ਇਸ਼ਾਰੇ ਅਨੁਸਾਰ ਮੂੰਹ ਖੋਲ੍ਹ ਸਕਣ ਦੀ ਜ਼ੁਰਤ ਨਹੀਂ ਕਰ ਪਾਉਂਦੇ ਜਾਂ ਇਹ ਲੋਕ ਅਪਣੇ ਲੋਕਾਂ ਦੇ ਮਸਲਿਆਂ ਨੂੰ ਸਮੇਂ ਅਤੇ ਸਥਾਨ ਅਨੁਸਾਰ ਚੁੱਕਣ ਦੀ ਯੋਗਤਾ ਹੀ ਨਹੀਂ ਰੱਖਦੇ। ਇਸ ਤਰ੍ਹਾ ਇਹ ਇਕ ਵੇਲਾ ਵਿਹਾ ਚੁੱਕਾ ਟੋਲਾ ਹੈ ਜੋ ਸਿਆਸੀ ਸਮਝ ਵਿਚ ਬਾਕੀ ਦੁਨੀਆਂ ਦੇ ਮੁਕਾਬਲੇ ਕਾਫ਼ੀ ਪਛੜ ਚੁੱਕਾ ਹੈ ਅਤੇ ਸਿੱਖ ਕੌਮ ਦੀ ਅਗਵਾਈ ਹੁਣ ਇਸਦੇ ਵਸ ਦੀ ਗੱਲ ਨਹੀਂ ਰਹੀ।
ਉਕਤ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੀਆਂ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਵੀ ਹਨ ਜਿਨ੍ਹਾਂ ਬਾਰੇ ਹਮੇਸਾਂ ਸਿੱਖ ਕੌਮ ਇਕਜੁੱਟ ਰਹੀ ਹੈ ਜਿਵੇਂ ਧਾਰਾ 25 ਦੀ ਸੋਧ, 1984 ਦੇ ਹਰਿਮੰਦਰ ਸਾਹਿਬ ‘ਤੇ ਹਮਲੇ ਸਮੇਂ ਭਾਰਤੀ ਫ਼ੌਜ ਵਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਲੁੱਟਿਆ ਖ਼ਜ਼ਾਨਾ ਅਤੇ ਹੁਣ ਦੇ ਸਮੇਂ ਦੀ ਮੰਗ ਸੌਦਾ ਸਾਧ ਦੀ ਗ੍ਰਿਫ਼ਤਾਰੀ ਲਈ ਵੀ ਸਮੁੱਚੀ ਕੌਮ ਇਕ ਜੁੱਟ ਹੈ, ਦਾ ਜ਼ਿਕਰ ਵੀ ਕਿਸੇ ਅਕਾਲੀ ਸੰਸਦ ਮੈਂਬਰ ਨੇ ਨਹੀਂ ਕੀਤਾ। ਜੇਕਰ ਸਰਵੇਖਣ ਕਰਵਾਇਆ ਜਾਵੇ ਤਾਂ ਪੰਜਾਬ ਦੇ ਸਾਰੇ ਸੰਸਦ ਮੈਂਬਰ ਹੁਣ ਤੱਕ ਦੇ ਸਭ ਤੋਂ ਵੱਡੇ ਮੋਨਧਾਰੀ ਮੈਂਬਰ ਸਾਬਿਤ ਹੋਣਗੇ। ਉਨ੍ਹਾ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਵੀ ਪੰਥ ਤੇ ਪੰਜਾਬ ਦੇ ਕਿਸੇ ਵੀ ਮਸਲੇ ਬਾਰੇ ਗੱਲ ਕਰਨ ਦੀ ਥਾਂ ਜਿਵੇਂ ਪੰਜਾਬ ਦੇ ਡੈਮਾਂ, ਪਾਣੀਆਂ, ਬਿਜਲੀ, ਡੁਬਦੇ ਜਾ ਰਹੇ ਉਦਯੋਗ, ਪੰਥਕ ਅਤੇ ਕਿਸਾਨੀਂ ਦੇ ਮਸਲਿਆਂ ਨੂੰ ਪੇਸ਼ ਕਰਨ ਦੀ ਥਾਂ ਸਿਰਫ਼ ਇਹ ਕਹਿ ਕਿ ''ਅਸੀਂ ਤਾਂ ਐਨ.ਡੀ ਏ. ਨਾਲ ਹਾਂ" ਉਪ੍ਰੋਕਤ ਮਸਲਿਆਂ ਨੂੰ ਮਿੱਟੀ ਦੇ ਢੇਰ ਵਿਚ ਦਫ਼ਨ ਕਰ ਦਿੱਤਾ ਹੈ। ਚਹੀਦਾ ਤਾਂ ਇਹ ਸੀ ਕਿ ਕੇਂਦਰ ਸਰਕਾਰ ਦੇ ਪੰਥ ਤੇ ਪੰਜਾਬ ਪ੍ਰਤੀ ਨਾਂਹ ਪੱਖੀ ਰਵਈਏ ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਯੂ.ਪੀ.ਏ. ਨੂੰ ਹਿਮਾਇਤ ਦੇਣ ਜਾਂ ਨਾ ਦੇਣ ਦੇ ਪੱਖ ਵਿਚ ਅਪਣੀ ਦਲੀਲ ਦਿੱਤੀ ਜਾਂਦੀ ਪਰ ਉਨ੍ਹਾਂ ਬਾਦਲ ਦੀ ਰਟੀ ਰਟਾਈ ਗੱਲ ਕਹਿ ਕੇ ਅਪਣੀ ਸਿਆਸੀ ਸੂਝ ਬੂਝ ਦਾ ਜ਼ਨਾਜਾ ਹੀ ਕੱਢਿਆ ਹੈ।

ਕਾਮਾਗਾਟਾਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਦੀ ਪੋਤਰੀ ਵੱਲੋਂ ਕੈਨੇਡਾ ਸਰਕਾਰ ਦਾ ਧੰਨਵਾਦ

ਟੋਰਾਂਟੋ (ਕੈਨੇਡਾ), 22 ਜੁਲਾਈ - ਕਾਮਾਗਾਟਾ ਮਾਰੂ ਦੁਖਾਂਤ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਦੀ ਪੋਤਰੀ ਬੀਬੀ ਹਰਭਜਨ ਕੌਰ ਨੇ ਵਿਸ਼ੇਸ਼ ਤੌਰ ‘ਤੇ ਕੈਨੇਡਾ ‘ਚ ਆ ਕੇ ਇੱਥੋਂ ਦੀ ਸਰਕਾਰ ਦਾ ਧੰਨਵਾਦ ਕਰਦਿਆਂ ਆਖਿਆ ਹੈ ਕਿ ਕੈਨੇਡਾ ਨੇ ਤਾਂ ਕਾਮਾਗਾਟਾਮਾਰੂ ਦੁਖਾਂਤ ‘ਤੇ ਮੁਆਫ਼ੀ ਮੰਗ ਕੇ ਇਸ ਨੂੰ ਮਾਨਤਾ ਦੇ ਦਿੱਤੀ ਪਰ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਪਤਾ ਨਹੀਂ ਕਦੋਂ ਇਨ੍ਹਾਂ ਰਾਸ਼ਟਰੀ ਨਾਇਕਾਂ ਨੂੰ ਕਦੋਂ ਸਤਿਕਾਰ ਬਖ਼ਸ਼ਣਗੀਆਂ। ਚੇਤੇ ਰਹੇ ਕਿ ਕਾਮਾਗਾਟਾ ਮਾਰੂ ਇੱਕ ਜਾਪਾਨੀ ਜਹਾਜ਼ ਸੀ, ਜਿਸ ਨੂੰ 1913 ‘ਚ ਅਮੀਰ ਪੰਜਾਬੀ ਸ. ਗੁਰਦਿੱਤ ਸਿੰਘ ਹਾਂਗਕਾਂਗ ਤੋਂ ਕੈਨੇਡਾ ਲੈ ਕੇ ਆਏ ਸਨ। ਉਸ ਸਮੁੰਦਰੀ ਜਹਾਜ਼ ਵਿੱਚ 376 ਭਾਰਤੀ ਸਨ। ਪਰ ਇਨ੍ਹਾਂ ਭਾਰਤੀਆਂ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਨ, ਨੂੰ ਨਸਲੀ ਆਧਾਰ ਉਤੇ ਵੈਨਕੂਵਰ ‘ਚ ਉਤਰਨ ਹੀ ਨਹੀਂ ਸੀ ਦਿੱਤਾ ਗਿਆ ਅਤੇ ਅਨੇਕਾਂ ਦਿਨ ਖੜ੍ਹਾ ਕੇ ਵਾਪਸ ਕਲਕੱਤਾ ਭੇਜ ਦਿੱਤਾ ਗਿਆ ਸੀ। ਕਲਕੱਤਾ ਬਜਬਜ ਬੰਦਰਗਾਹ ‘ਤੇ ਫ਼ਿਰੰਗੀ ਸਰਕਾਰ ਦੀ ਪੁਲਿਸ ਨੇ ਉਨ੍ਹਾਂ ਪੰਜਾਬੀਆਂ ‘ਤੇ ਗੋਲ਼ੀਆਂ ਵਰ੍ਹਾ ਕੇ 20 ਵਿਅਕਤੀਆਂ ਨੂੰ ਸ਼ਹੀਦ ਕਰ ਦਿੱਤਾ ਸੀ। 65 ਵਰ੍ਹਿਆਂ ਦੇ ਸ੍ਰੀਮਤੀ ਹਰਭਜਨ ਕੌਰ ਨੇ ਕਿਹਾ ਕਿ ਉਹ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫ਼ੀ ਮੰਗੀ। ਉਨ੍ਹਾਂ ਦੱਸਿਆ ਕਿ ''ਸਿਰਫ਼ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੀ ਕਾਮਾਗਾਟਾਮਾਰੂ ਦੁਖਾਂਤ ਨੂੰ ਮਾਨਤਾ ਦਿੰਦੇ ਸਨ। ਉਨ੍ਹਾਂ ਨੇ ਕਲਕੱਤਾ ‘ਚ ਬਜਬਜ ਬੰਦਰਗਾਹ ਉਤੇ ਉਸ ਥਾਂ ਗੁਰਦੁਆਰਾ ਸਾਹਿਬ ਬਣਵਾਇਆ ਸੀ, ਜਿੱਥੇ 20 ਪੰਜਾਬੀ ਸ਼ਹੀਦ ਹੋਏ ਸਨ। ਜਦੋਂ ਮੇਰੇ ਦਾਦਾ ਜੀ ਦਾ 1954 ‘ਚ ਦੇਹਾਂਤ ਹੋਇਆ ਸੀ, ਤਦ ਵੀ ਨਹਿਰੂ ਅੰਮ੍ਰਿਤਸਰ ਕੋਲ਼ ਸਥਿਤ ਸਾਡੇ ਪਿੰਡ ਆਏ ਸਨ। ਨਹਿਰੂ ਤੋਂ ਬਾਅਦ ਕਿਸੇ ਨੇ ਵੀ ਬਾਬਾ ਗੁਰਦਿੱਤ ਸਿੰਘ ਦੀ ਕਦਰ ਨਹੀਂ ਪਾਈ।‘‘ ਉਨ੍ਹਾਂ ਕਿਹਾ ਕਿ ਉਹ ਇਸ ਸੌਤੇਲੇ ਵਿਵਹਾਰ ਵਿਰੁੱਧ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਗੇ।

ਕਰਾਰ ਲਈ ਸਭ ਕੁਝ ਕਰੇਗਾ ਅਮਰੀਕਾ

ਨਵੀਂ ਦਿੱਲੀ, 22 ਜੁਲਾਈ 2008 - ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਭਰੋਸੇ ਦੇ ਵੋਟ ਹਾਸਲ ਕਰਨ ਤੋਂ ਪਹਿਲਾਂ ਪ੍ਰਮਾਣੂ ਕਰਾਰ ਦੀ ਹਿਮਾਇਤ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਜੇਕਰ ਭਾਰਤ ਕਰਾਰ ‘ਤੇ ਅੱਗੇ ਵਧਣ ਦਾ ਫੈਸਲਾ ਲੈਂਦਾ ਹੈ ਤਾਂ ਉਹ ਆਪਣੇ ਪੱਧਰ ‘ਤੇ ਇਸ ਲਈ ਜੋ ਕੁਝ ਵੀ ਹੋ ਸਕਦਾ ਹੈ, ਉਹ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਂਜੋਲਾ ਗੈਲੇਗੋਸ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਸੋਚਦਾ ਹਾਂ ਕਿ ਇਹ ਇਕ ਵਿਲੱਖਣ ਕਰਾਰ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਇਹ ਕਹਿੰਦੇ ਹਾਂ ਕਿ ਇਹ ਸਮਝੌਤਾ ਸਾਡੇ ਲਈ ਅਤੇ ਭਾਰਤ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਸਦੀ ਹਿਮਾਇਤ ਜਾਰੀ ਰੱਖਾਂਗੇ ਅਤੇ ਇਸ ‘ਤੇ ਅੱਗੇ ਵਧਣ ਲਈ ਅਸੀਂ ਜੋ ਵੀ ਕੁਝ ਕਰ ਸਕਦੇ ਹਾਂ, ਉਹ ਕਰਾਂਗੇ। ਇਸਤੋਂ ਪਹਿਲਾਂ ਵੈਬਸਾਈਟ 'ਰੇਡਿਫ ਡਾਟ ਕਾਮ‘ ਤੋਂ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਰਿਚਰਡ ਬਾਊਚਰ ਨੇ ਕਿਹਾ ਸੀ ਕਿ ਅਮਰੀਕਾ ਕਰਾਰ ਨੂੰ ਅੱਗੇ ਵਧਾਉਣ ਲਈ ਉਤਸਕ ਹੈ ਭਾਵੇਂ ਨਵੀਂ ਦਿੱਲੀ ਵਿਚ ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਘੱਟ ਗਿਣਤੀ ਵਿਚ ਹੀ ਕਿਉਂ ਨਾ ਹੋਵੇ। ਵੇਬਸਾਈਟ ‘ਤੇ ਉਨ੍ਹਾਂ ਨੇ ਕਿਹਾ ਕਿ ਬੁਸ਼ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਨਾਲ ਕਰਾਰ ਨੂੰ ਟੀਚੇ ਤੱਕ ਪਹੁੰਚਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀਆਂ ਦੇ ਨਾਲ ਕੰਮ ਕਰਨ ਜਾ ਰਹੇ ਹਾਂ। ਅਸੀਂ ਕਾਂਗਰਸ ਦੇ ਨਾਲ ਕੰਮ ਕਰਨ ਜਾ ਰਹੇ ਹਾਂ ਅਤੇ ਅਸੀਂ ਇਸ ਮੁੱਦੇ ‘ਤੇ ਅੱਗੇ ਵਧਣ ਲਈ ਜੋ ਕੁਝ ਵੀ ਕਰ ਸਕਦੇ ਹਾਂ, ਉਹ ਕਰਨ ਜਾ ਰਹੇ ਹਾਂ।

ਸਬੂਤ ਮਿਲੇ ਤਾਂ ਪਾਕਿਸਤਾਨ ‘ਚ ਹਮਲਾ ਕਰਾਂਗੇ: ਓਬਾਮਾ

ਵਾਸ਼ਿੰਗਟਨ, 22 ਜੁਲਾਈ 2008 - ਅਮਰੀਕੀ ਰਾਸ਼ਟਰਪਤੀ ਚੋਣ ‘ਚ ਡੈਮੋਕ੍ਰੇਟਿਕ ਉਮੀਦਵਾਰ ਬਰਾਕ ਓਬਾਮਾ ਨੇ ਪਾਕਿਸਤਾਨ ਨੂੰ ਖੁੱਲ੍ਹੇ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਾਸ਼ਿੰਗਟਨ ਨੂੰ ਪਾਕਿਸਤਾਨ ਵਿਚ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਦੇ ਠੋਸ ਸਬੂਤ ਮਿਲੇ, ਤਾਂ ਅਮਰੀਕਾ ਉੱਥੇ ਅਲਕਾਇਦਾ ਦੇ ਟਿਕਾਣਿਆਂ ‘ਤੇ ਹਮਲੇ ਕਰੇਗਾ। ਅਫਗਾਨਿਸਤਾਨ ਦੀ ਯਾਤਰਾ ਪੂਰੀ ਕਰਕੇ ਓਬਾਮਾ ਇਰਾਕ ਪਹੁੰਚ ਗਏ ਹਨ। ਇੱਥੇ ਉਨ੍ਹਾਂ ਦੀ ਇਰਾਕ ਦੇ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਅਤੇ ਅਮਰੀਕੀ ਕਮਾਂਡਰ ਜਨਰਲ ਡੇਵਿਡ ਪੇਟਰਾਸ ਨਾਲ ਮੁਲਾਕਾਤ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਹਿ ਚੁੱਕਾ ਹਾਂ ਕਿ ਜੇਕਰ ਸਾਨੂੰ ਅਲਕਾਇਦਾ ਦੇ ਵੱਡੇ ਟਿਕਾਣਿਆਂ ਬਾਰੇ ਹੋਵੇ ਅਤੇ ਪਾਕਿਸਤਾਨ ਸਰਕਾਰ ਉਨ੍ਹਾਂ ‘ਤੇ ਹਮਲਿਆਂ ਤੋਂ ਇਨਕਾਰ ਕਰੇ ਤਾਂ ਅਸੀਂ ਉੱਥੇ ਹਮਲੇ ਲਈ ਮਜ਼ਬੂਰ ਹੋਵਾਂਗੇ। ਹਾਲਾਂਕਿ ਮੈਂ ਉਮੀਦ ਕਰਦਾ ਹਾਂ ਕਿ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ। ਪਾਕਿਸਤਾਨ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਜੇਕਰ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਸਾਡੀ ਮੁੱਠੀ ਵਿਚ ਆਉਂਦਾ ਹੈ ਤਾਂ ਅਸੀਂ ਜਾਂ ਤਾਂ ਉਸਨੂੰ ਖਤਮ ਕਰ ਦੇਵਾਂਗੇ ਜਾਂ ਫਿਰ ਕੈਦੀ ਬਣਾ ਕੇ ਰੱਖਾਂਗੇ। ਏਲੀਨਾਏ ਦੇ 47 ਸਾਲਾ ਸੈਨੇਟਰ ਨੇ ਸੀਬੀਐਸ ਨਿਊਜ਼ ਨਾਲ ਗੱਲਬਾਤ ਵਿਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਅਮਰੀਕਾ ਨੂੰ ਖੇਤਰੀ ਦ੍ਰਿਸ਼ਟੀਕੋਣ ਅਪਣਾਉਣਾ ਹੋਵੇਗਾ। ਸਾਨੂੰ ਕੇਵਲ ਇਰਾਕ ‘ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਇਸਨੂੰ ਵਿਆਪਕ ਕਰਨਾ ਚਾਹੀਦਾ ਹੈ। ਅਸੀਂ ਪਾਕਿਸਤਾਨ ਸਰਕਾਰ ਨੂੰ ਸ਼ਾਮਲ ਕੀਤੇ ਬਗੈਰ ਅਫਗਾਨਿਸਤਾਨ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ।

ਰਿਟਰਨਿੰਗ ਅਫ਼ਸਰ ਦੀ ਮਿਲੀਭੁਗਤ ਨਾਲ਼ ਜ਼ਾਅਲੀ ਦਸਤਖ਼ਤ ਕਰਕੇ ਬਿਨ੍ਹਾਂ ਬਹੁਮਤ ਵਾਲੇ ਮੈਂਬਰ ਨੂੰ ਸਰਪੰਚ ਚੁਣ ਦਿੱਤਾ

ਫਤਿਹਗੜ੍ਹ ਸਾਹਿਬ/ 22 ਜੁਲਾਈ/ਰਣਜੋਧ ਸਿੰਘ ਔਜਲਾ- ਜ਼ਿਲੇ ਦੇ ਪਿੰਡ ਪਿੰਡ ਸੈਂਫ਼ਲਪੁਰ ਦੇ ਬਹੁਸੰਮਤੀ ਪੰਚਾਇਤ ਮੈਂਬਰਾਂ ਨੇ ਆਪਣੀ ਵਿਰੋਧੀ ਧਿਰ ’ਤੇ ਦੋਸ਼ ਲਗਾਇਆ ਹੈ ਕਿ ਰਿਟਰਨਿੰਗ ਅਫ਼ਸਰ ਨੇ ਕਥਿਤ ਮਿਲੀਭੁਗਤ ਨਾਲ਼ ਉਨ੍ਹਾਂ ਦੇ ਇਕ ਮੈਂਬਰ ਦੇ ਜ਼ਾਅਲੀ ਦਸਤਖ਼ਤ ਕਰਕੇ ਬਿਨ੍ਹਾਂ ਬਹੁਮਤ ਵਾਲੇ ਮੈਂਬਰ ਨੂੰ ਸਰਪੰਚ ਚੁਣ ਦਿੱਤਾ ਹੈ। ਜਿਸ ’ਤੇ ਉਨ੍ਹਾਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲੀਸ ਮੁਖੀ ਤੋਂ ਇਸ ਕਾਰਵਾਈ ਨੂੰ ਅੰਜ਼ਾਮ ਦੇਣ ਵਾਲੇ ਕਥਿਤ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅੱਜ ਇੱਥੇ ਪਿੰਡ ਸੈਂਫ਼ਲਪੁਰ ਦੇ ਬਹੁਮਤ ਪੰਚਾਇਤ ਮੈਂਬਰਾਂ ਗੁਰਮੀਤ ਕੌਰ,ਜਗਰੂਪ ਸਿੰਘ ਅਤੇ ਪਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਦੀ ਚੋਣ ਕਰਨ ਲਈ 17 ਜੁਲਾਈ ਨੂੰ ਰਿਟਰਨਿੰਗ ਅਫ਼ਸਰ ਸ੍ਰੀ ਨੰਦਾ ਦੀ ਹਾਜ਼ਰੀ ਵਿਚ ਮੀਟਿੰਗ ਹੋਈ ਸੀ, ਜਿਸ ਵਿਚ ਵਿਰੋਧੀ ਧਿਰ ਦੇ ਦੋ ਮੈਂਬਰ ਹਰਕੇਵਲ ਸਿੰਘ ਅਤੇ ਹਰਜੀਤ ਕੌਰ ਗੈਰਹਾਜ਼ਰ ਰਹੇ ਸਨ ਜਦੋਂ ਕਿ ਅਸੀਂ ਤਿੰਨੇ ਮੈਂਬਰਾਂ ਨੇ ਮੀਟਿੰਗ ਵਿਚ ਹਾਜ਼ਰ ਹੋ ਕੇ ਹਾਜ਼ਰੀ ਰਜ਼ਿਸਟਰ ’ਤੇ ਹਾਜ਼ਰੀ ਲਗਾਈ। ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਨੇ ਸਾਨੂੰ ਕਿਹਾ ਕਿ ਇਹ ਚੋਣ ਨਹੀਂ ਹੋ ਸਕਦੀ ਕਿਉਂਕਿ ਇਸ ਮੀਟਿੰਗ ਦੋ ਮੈਂਬਰ ਗੈਰਹਾਜ਼ਰ ਹਨ। ਜਿਸ ਕਾਰਨ ਉਨ੍ਹਾਂ ਦਾ ਕੋਰਮ ਪੂਰਾ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਦੇ ਸਰਪੰਚ ਦੀ ਚੋਣ ਨਹੀਂ ਹੋ ਸਕੀ। ਉਸ ਤੋਂ ਬਾਅਦ ਵੀ ਰਿਟਰਨਿੰਗ ਅਫ਼ਸਰ ਨਾਲ਼ ਵਾਰ ਵਾਰ ਅਗਲੀ ਮੀਟਿੰਗ ਅਤੇ ਚੋਣ ਸਬੰਧੀ ਗੱਲਬਾਤ ਕਰਦੇ ਰਹੇ , ਪ੍ਰੰਤੂ ਉਹ ਉਨ੍ਹਾਂ ਨੂੰ ਹਰ ਵਾਰ ਟਾਲ਼ ਮਟੋਲ ²ਹੀ ਕਰਦਾ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਰਿਟਰਨਿੰਗ ਅਫ਼ਸਰ ਸ੍ਰੀ ਨੰਦਾ ਨੇ ਇਸੇ ਹੀ ਦਿਨ ਕਿਸੇ ਹੋਰ ਪਿੰਡ ਜਾ ਕੇ ਵਿਰੋਧੀ ਧਿਰ ਤੋਂ ਕਥਿਤ ਤੌਰ ਤੇ ਪੈਸੇ ਲੈ ਕੇ ਪਰਮਜੀਤ ਸਿੰਘ ਦੇ ਜ਼ਾਅਲੀ ਦਸਤਖ਼ਤ ਕਰਕੇ ਵਿਰੋਧੀ ਧਿਰ ਦੇ ਹਰਕੇਵਲ ਸਿੰਘ ਨੂੰ ਸਰਪੰਚ ਚੁਣ ਦਿੱਤਾ। ਜਿਸ ’ਤੇ ਉਹ 18 ਜੁਲਾਈ ਨੂੰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਐਸ.ਡੀ.ਐਮ.ਅਤੇ ਬੀ.ਡੀ.ਪੀ.ਓ.ਸਰਹਿੰਦ ਨੂੰ ਮਿਲਣ ਲਈ ਆਖਿਆ, ਪ੍ਰੰਤੂ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਹ ਅੱਜ ਫਿਰ ਦੁਬਾਰਾ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਇਨਸਾਫ਼ ਦੀ ਮੰਗ ਕਰਨ ਦੇ ਨਾਲ਼ ਨਾਲ਼ ਜ਼ਾਅਲੀ ਦਸਤਖ਼ਤ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨਸਾਫ਼ ਦੇਣ ਦਾ ਭਰੋਸਾ ਦਿਵਾਇਆ ਹੈ।
ਜਦੋਂ ਇਸ ਸਬੰਧੀ ਆਰ.ਓ.ਸ੍ਰੀ ਨੰਦਾ ਨਾਲ਼ ਉਨ੍ਹਾਂ ਦੇ ਫ਼ੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣਾ ਇਹ ਕਹਿ ਕੇ ਫ਼ੋਨ ਬੰਦ ਕਰ ਲਿਆ ਕਿ ਉਹ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦੇ, ਇਸ ਸਬੰਧੀ ਬੀ.ਡੀ.ਪੀ.ਓ.ਨਾਲ਼ ਸੰਪਰਕ ਕਰੋ। ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ਼ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਐਸ.ਡੀ.ਐਮ.ਫਤਿਹਗੜ੍ਹ ਸਾਹਿਬ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਸੱਤ ਦਿਨਾਂ ਦੇ ਅੰਦਰ ਅੰਦਰ ਕਰਕੇ ਭੇਜਣ ਲਈ ਆਖਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਇਹ ਦਸਤਖ਼ਤ ਜ਼ਾਅਲੀ ਪਾਏ ਗਏ ਤਾਂ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਸਹਾਇਤਾ ਫਾੳਡੇਸ਼ਨ ਕੈਨੇਡਾ ਵਲੋਂ ਫੰਡਰੇਜ਼ਰ

(ਕਰਮਜੀਤ ਸ਼ਾਹੀ) ਸਹਾਇਤਾ ਫਾਂਉਂਡੇਸ਼ਨ ਜੋ ਕਿ ਸਹਾਇਤਾ ਸੰਸਥਾ ਦੀ ਇਕ ਸ਼ਾਖ ਹੈ ਵਲੋਂ ਸ਼ੁਕਰਵਾਰ 18 ਜੁਲਾਈ ਦੀ ਰਾਤ ਗਰੈਂਡ ਤਾਜ ਬੈਨਕਟ ਹਾਲ, ਸਰੀ, ਕੈਨੇਡਾ ਵਿੱਚ ਇਹ ਫੰਕਸ਼ਨ ਕੀਤਾ ਗਿਆ।ਇਸ ਵਿੱਚ 500 ਦੇ ਕਰੀਬ ਲੋਕਾਂ ਨੇ ਬਹੁਤ ਹੀ ਸਬਰ ਸੰਤੋਖ ਨਾਲ ਇਸ ਪ੍ਰੋਗਰਾਮ ਨੂੰ ਸੁਣਿਆਂ।ਡਾਕਟਰ ਰਜਿੰਦਰ ਸਿੰਘ ਜੋ ਭਾਰਤ ਤੋਂ ਇਸ ਫੰਡਰੇਜ਼ਰ ਵਾਸਤੇ ਆਏ ਮੁਖ ਮਹਿਮਾਨ ਸਨ । ਪ੍ਰੋਗਰਾਮ ਦਾ ਅਰੰਭ ਸਰਦਾਰ ਗੁਰਮੀਤ ਸਿੰਘ ਧਾਲੀਵਾਲ ਦੁਆਰਾ ਸ਼ਬਦ ਕੀਰਤਨ ਨਾਲ ਹੋਇਆ ਇਸਤੋਂ ਬਾਅਦ ਇਕ ਛੋਟੇ ਜਿਹੇ ਬੱਚੇ ਮਿਸਟਰ ਵਿਰਕ ਨੇ ਗੁਰਦਾਸ ਮਾਨ ਦੇ ਗੀਤ ਬੂਟ ਪਾਲਿਸ਼ ਦੇ ਨਾਲ ਆਏ ਹੋਏ ਮਹਿਮਾਂਨਾਂ ਦਾ ਮਨ ਜਿਤ ਲਿਆ।ਡਾਕਟਰ ਜੋਗੀ ਜੋ ਕਿ ਸਹਾਇਤਾ ਫਾਉਂਡੇਸ਼ਨ ਦੇ ਪ੍ਰਧਾਨ ਹਨ ਵਲੋਂ ਸਾਰੇ ਆਉੇਣ ਵਾਲਿਆ ਦਾ ਸਵਾਗਤ ਕੀਤਾ ਗਿਆ।ਡਾਕਟਰ ਰਜਿੰਦਰ ਸਿੰਘ ਵਲੋਂ ਸਹਾਇਤਾ ਦੇ ਸਾਰੇ ਕੰਮਾਂ ਬਾਰੇ ਪਾਵਰ ਪੁਆਇਂਟ ਨਾਲ ਸਮਝਾਇਆ ਗਿਆ।ਉਹਨਾਂ ਬੱਚਿਆਂ ਬਾਰੇ ਅਤੇ ਮੈਡੀਕਲ ਕੈਂਪਾਂ ਬਾਰੇ ਵਿਸਥਾਰ ਨਾਲ ਦਸਿਆ।ਇਸ ਬਾਅਦ ਭਾਰਤ ਤੋਂ ਆਏ ਇਕ ਹੋਰ ਮਹਿਮਾਨ ਸਰਦਾਰ ਗੁਰਨਾਮ ਸਿੰਘ ਮਹਿਰਾ ਵਲੋਂ ਆਏ ਹੋਏ ਲੋਕਾਂ ਕੋਲ ਆਪਣੇ ਅੱਖੀਂ ਦੇਖੇ ਕੰਮਾਂ ਅਤੇ ਸਹਾਇਤਾ ਦੇ ਮਨੋਰਥਾ ਬਾਰੇ ਚਾਨਣਾ ਪਾਇਆ। ਇਸ ਬਾਅਦ ਇਕ ਅਕੈੇਡਮੀ ਦੇ ਵਲੋਂ ਇਕ ਪੈਰੋਡੀ ਪੇਸ਼ ਕੀਤੀ ਗਈ ਅਤੇ ਨਿਕੀ ਨ੍ਰੂਰ ਅਤੇ ਉਸਦੀ ਸਾਥਣ ਵਲੋਂ ਡਾਂਸ ਆਇਟਮ ਵੀ ਦਿਤੀ ਗਈ । ਸਰਦਾਰ ਗੁਰਮੀਤ ਸਿੰਘ ਧਾਲੀਵਾਲ ਜੋ ਕਿ ਇਸ ਸਾਲ ਵੀ ਇਕ ਮੈਡਕਿਲ ਕੈਂਪ ਸਪੋਂਸਰ ਕਰ ਰਹੇ ਹਨ ਲੋਕਾਂ ਨੂੰ ਇਹਨਾਂ ਦੀ ਲੋੜ ਅਤੇ ਸੰਸਥਾ ਵਲੋਂ ਚਲਦੇ ਕੰਮਾਂ ਬਾਰੇ ਸਹਿਮਤੀ ਭਰੀ।ਇਕ ਨੇਤਰ ਹੀਨ ਬੱਚੇ ਜਗਪ੍ਰੀਤ ਬਾਜਵਾ ਵਲੋਂ ਕੁਝ ਬਹੁਤ ਹੀ ਵਧੀਆ ਗੀਤ ਸੁਣਾ ਕੇ ਲੋਕਾਂ ਦਾ ਮੰਨੋਰੰਜਨ ਕੀਤਾ ਗਿਆ। ਇਸ ਦੁਰਾਨ 50/50 ਰੈਫਲ ਟਿਕਟ ਦਾ ਡਰਾ ਕੱਢਿਆ ਗਿਆ ਜੋ ਕਿ ਇਕ ਬੱਚੀ ਗੁਰਮਿਹਰ ਗਿਲ ਨੇ ਜਿਤਿਆ। ਇਸ ਬੱਚੀ ਨੇ ਇਹ 600 ਡਾਲਰ ਦੀ ਰਕਮ ਸਹਾਇਤਾ ਫਾਉਂਡੇਸ਼ਨ ਨੂੰ ਦਾਨ ਵਜੋਂ ਦੇ ਦਿਤੀ ਅਤੇ ਸਾਰੇ ਆਏ ਹੋਏ ਮਹਿਮਾਨਾਂ ਵਲੋਂ ਇਸ ਬੱਚੀ ਦੇ ਇਸ ਕੰਮ ਦਾ ਤਾਲੀਆਂ ਨਾਲ ਸਵਾਗਤ ਕੀਤਾ ਗਿਆ।ਅੰਤ ਵਿੱਚ ਸਰਦਾਰ ਐਮ ਪੀ ਸਿੰਘ ਨੇ ਜੋ ਕਿ ਸਹਾਇਤਾ ਦੇ ਕੈਂਪਾਂ ਵਿੱਚ ਸੇਵਾ ਕਰਨ ਕੈਨੇਡਾ ਤੋਂ ਜਾਂਦੇ ਹਨ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਹ ਫੰਡਰੇਜ਼ਰ ਸਹਾਇਤਾ ਸੰਸਥਾ ਦੇ ਹੁਣ ਤਕ ਦੇ ਸੱਭ ਫੰਡਰੇਜ਼ਰਾਂ ਵਿੱਚੋਂ ਵੱਧ ਕਾਮਯਾਬ ਫੰਡਰੇਜਰ ਸਾਬਤ ਹੋਇਆ। ਵੈਨਕੂਵਰ ਏਰੀਏ ਦੇ ਲੋਕਾਂ ਨੇ ਆਪਣੇ ਵਲੋਂ ਤੰਨ ਮਨ ਅਤੇ ਧੰਨ ਨਾਲ ਸਾਥ ਦੇ ਕੇ ਇਹ ਸਬੂਤ ਕਰ ਦਿਤਾ ਕਿ ਉਹਨਾਂ ਦੇ ਦਿਲ ਕਿਤਨੇ ਵੱਢੇ ਹਨ, ਅਤੇ ਉਹ ਗਰੀਬਾਂ ਦੇ ਕਿਤਨੇ ਹਮਦਰਦੀ ਹਨ।ਸਹਾਇਤਾ ਸੰਸਥਾ ਵਲੋਂ ਹਰ ਇਕ ਯੋਗਦਾਨ ਪਾਉਣ ਵਾਲੇ ਦਾ ਬੜੇ ਪਿਆਰ ਨਾਲ ਧੰਨਵਾਦ ਕੀਤਾ ਜਾਂਦਾ ਹੈ ਅਤੇ ਅਸੀਂ ਯਕੀਨ ਦੁਆਉਂਦੇ ਹਾਂ ਕਿ ਅਸੀਂ ਤੁਹਾਡੇ ਵਿਸ਼ਵਾਸ ਤੇ ਖਰੇ ਉਤਰਾਂਗੇ। ਅਮਰੀਕਾ ਵਾਸੀਆਂ ਨੂੰ ਵੀ ਅਸੀ ਨਿਵੇਦਨ ਕਰਦੇ ਹਾਂ ਕਿ ਸਹਾਇਤਾ ਇੰਕ ਵਲੋਂ ਪਲੈਜ਼ਿੰਟਨ ਸ਼ਹਿਰ ( ਕੈਲੀਫੋਰਨੀਆਂ) ਵਿੱਖੇ 30 ਅਗਸਤ ਨੂੰ ਕੀਤੇ ਜਾ ਰਹੇ ਫੰਡਰੇਜਰ ਵਿੱਚ ਆ ਕੇ ਸਾਡਾ ਹੋਂਸਲਾ ਵਧਾਉ ਤੇ ਯੋਗਦਾਨ ਪਾਉ। ਸਾਡੇ ਬਾਰੇ ਤੁਸੀਂ ਾ.ਸੳਹੳਟਿੳ.ਚੋਮ ਤੇ ਜਾ ਕੇ ਵੀ ਦੇਖ ਸਕਦੇ ਹੋ।ਸੰਪਰਕ ਲਈ 510-33-1488 ਤੇ ਫੋਨ ਕਰ ਸਕਦੇ ਹੋ।

ਪਿੰਡ ਮਾਧੋਪੁਰ ਦੇ ਸੰਪੂਰਨ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ।

ਫਤਿਹਗੜ੍ਹ ਸਾਹਿਬ/ 22 ਜੁਲਾਈ/ਰਣਜੋਧ ਸਿੰਘ ਔਜਲਾ- ਬਲਾਕ ਸਰਹਿੰਦ ਅਧੀਨ ਪੈਂਦੇ ਪਿੰਡ ਮਾਧੋਪੁਰ ਦੇ ਸਰਪੰਚ ਦੀ ਚੋਣ ਰਿਨਰਨਿੰਗ ਅਫ਼ਸਰ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਭੁਪਿੰਦਰ ਸਿੰਘ ਪੰਚ ਨੇ ਸੰਪੂਰਨ ਸਿੰਘ ਦਾ ਸਰਪੰਚੀ ਲਈ ਨਾਮ ਪੇਸ਼ ਕੀਤਾ ਅਤੇ ਜਿਸ ਦੀ ਤਾਈਦ ਕੁਲਜੀਤ ਕੌਰ ਵੱਲੋਂ ਕੀਤੀ ਗਈ, ਉਪਰੰਤ ਵਿਜੈ ਰਾਣੀ ਪੰਚ ਨੇ ਵੀੇ ਆਪਣੀ ਸਹਿਮਤੀ ਪ੍ਰਗਟਾਈ, ਜਿਸ ’ਤੇ ਸੰਪੂਰਨ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ। ਸਰਪੰਚ ਚੁਣੇ ਜਾਣ ਉਪਰੰਤ ਸੰਪੂਰਨ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਬਿਨ੍ਹਾਂ ਭੇਦ ਭਾਵ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣਗੇ ਅਤੇ ਪਿੰਡ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ।

ਜੰਗਲਾਂ ਦੀ ਕਟਾਈ, ਉਦਯੋਗੀਕਰਨ ਅਤੇ ਵਾਹਨਾਂ ਦੇ ਬੇਹਿਸਾਬ ਵਾਧੇ ਕਾਰਨ ਪ੍ਰਦੂਸ਼ਣ ਬੇਹਿਸਾਬ ਵਧਦਾ ਜਾ ਰਿਹਾ ਹੈ

ਫਤਿਹਗੜ੍ਹ ਸਾਹਿਬ/ 22 ਜੁਲਾਈ/ਰਣਜੋਧ ਸਿੰਘ ਔਜਲਾ- ਵਧ ਰਹੀ ਆਬਾਦੀ ਅਤੇ ਇਸ ਸਦਕਾ ਜੰਗਲਾਂ ਦੀ ਕਟਾਈ, ਉਦਯੋਗੀਕਰਨ ਅਤੇ ਵਾਹਨਾਂ ਦੇ ਬੇਹਿਸਾਬ ਵਾਧੇ ਕਾਰਨ ਜਿਸ ਮਾਤਰਾ ਵਿਚ ਪ੍ਰਦੂਸ਼ਣ ਬੇਹਿਸਾਬ ਵਧਦਾ ਜਾ ਰਿਹਾ ਹੈ, ਇਨ੍ਹਾਂ ਕਰਕੇ ਅਤੇ ਖੇਤੀ ਖੇਤਰ ਵਿਚ ਖ਼ਾਦਾਂ, ਕੀਟਨਾਸ਼ਕਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਫ਼ਲਸਰੂਪ ਧਰਤੀ ਅਤੇ ਬ੍ਰਹਿਮੰਡ ਵਿਚ ਗਰਮੀ ਵਧਣ ਸਦਕਾ ਓਜ਼ੋਨ ਪੱਟੀ ਦੀ ਘਣਤਾ ਘਟ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਮਾਤਾ ਗੁਜਰੀ ਕਾਲਜ ਵਿਖੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਅਤੇ ਜ਼ਿਲਾ ਅਹੁਦੇਦਾਰਾਂ ਵੱਲੋਂ ਰਾਜ ਵਿਚ ਆਰੰਭੀ ਰੁੱਖ ਲਗਾਓ ਮੁਹਿੰਮ ਦਾ ਉਦਘਾਟਨ ਕਰਦਿਆਂ ਆਪਣੇ ਸੰਬੋਧਨ ਵਿਚ ਆਖੀ। ਉਨ੍ਹਾਂ ਯੂਥ ਸੰਸਥਾ ਦੀ ਇਸ ਉ¤ਦਮ ਲਈ ਪ੍ਰਸੰਸ਼ਾ ਕਰਦਿਆਂ ਆਖਿਆ ਕਿ ਜੰਗਲਾਂ ਦੀ ਲਗਾਤਾਰ ਘਟ ਰਹੀ ਗਿਣਤੀ ਕਾਰਨ ਜਿੱਥੇ ਜੀਵ ਜੰਤੂਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਉ¤ਥੇ ਹਵਾ, ਪਾਣੀ ਪ੍ਰਦੂਸ਼ਿਤ ਹੋਣ ਨਾਲ਼ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ, ਜਿਸ ਦਾ ਇਲਾਜ ਸਿਰਫ਼ ਰੁੱਖ ਲਗਾਉਣਾ ਹੈ। ਡਾ. ਗੁਰਮੋਹਨ ਸਿੰਘ ਵਾਲੀਆ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਵੀ ਨੌਜਵਾਨਾਂ ਦੀ ਬਣੀ ਇਸ ਸੰਸਥਾ ਦੇ ਪ੍ਰਧਾਨ ਸ੍ਰੀ ਰਾਜੂ ਅਤੇ ਅਹੁਦੇਦਾਰਾਂ ਦੀ ਪ੍ਰਸ਼ੰਸ਼ਾ ਕਰਦਿਆਂ ਆਖਿਆ ਕਿ ਇਨ੍ਹਾਂ ਨੌਜਵਾਨਾਂ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਰੁੱਖ ਲਗਾਉਣ ਦੀ ਜੋ ਮੁਹਿੰਮ ਵਿੱਢੀ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਨੂੰ ਦਾਖ਼ਲੇ ਲੈਣ ਸਬੰਧੀ ਜਾਣੂ ਕਰਵਾਉਣ ਲਈ ਸੰਸਥਾ ਨੇ ਕਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਆਰਜ਼ੀ ਬੂਥ ਲਗਾਏ ਹੋਏ ਹਨ।
ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਨੇ ਇਸ ਮੌਕੇ ’ਤੇ ਆਖਿਆ ਕਿ ਆਰਗੇਨਾਈਜੇਸ਼ਨ ਆਉਣ ਵਾਲੇ ਸਮੇਂ ਵਿਚ ਇਸ ਵਰਖ਼ਾ ਰੁੱਤ ਦੌਰਾਨ ਇੱਕ ਲੱਖ ਬੂੁਟਾ ਵੱਖ ਵੱਖ ਜ਼ਿਲ੍ਹਿਆਂ ਵਿਚ ਲਗਾਏਗੀ, ਜਦੋਂ ਕਿ 10 ਹਜ਼ਾਰ ਬੂਟੇ ਇਕੱਲੇ ਫਤਿਹਗੜ੍ਹ ਸਾਹਿਬ ਵਿਖੇ ਲਗਾਏ ਜਾਣਗੇ ਤਾਂ ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਕਿਸੇ ਚੰਗੇ ਪਾਸੇ ਲਗਾ ਕੇ ਨਸ਼ਿਆਂ ਦੀ ਵਧ ਰਹੀ ਪ੍ਰਵਿਰਤੀ ਨੂੰ ਠੱਲ੍ਹ ਪਾਈ ਜਾ ਸਕੇ। ਪੱਤਰਕਾਰਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵਿਚ ਸ੍ਰੀ ਰਾਜੂ ਨੇ ਆਖਿਆ ਕਿ 1 ਅਗਸਤ ਤੋਂ ਇਹ ਸੰਸਥਾ ਭਰੂਣ ਹੱਤਿਆ, ਨਸ਼ਿਆਂ ਦੇ ਖਿਲਾਫ਼ ਨੌਜਵਾਨਾਂ ਅੰਦਰ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਆਰੰਭੇਗੀ। ਯੂਥ ਆਗੂ ਨੇ ਰਾਜ ਦੇ ਗਰੀਬ ਪਰਿਵਾਰਾਂ ਦੇ ਉਨ੍ਹਾਂ ਬੱਚਿਆਂ ਨੂੰ ਜੋ ਕਿ ਆਪਣੀ ਕਲਾਸ ਵਿਚ ਹੁਸ਼ਿਆਰ ਹਨ, ਪ੍ਰੰਤੂ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਪੜ੍ਹਨ ਤੋਂ ਅਸਮਰੱਥ ਹਨ, ਉਨ੍ਹਾਂ ਨੂੰ ਇਹ ਸੰਸਥਾ ਆਪਣੇ ਖ਼ਰਚੇ ’ਤੇ ਪੜ੍ਹਾਏਗੀ। ਉਨ੍ਹਾਂ ਅੱਗੇ ਆਖਿਆ ਕਿ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਨੇ ਨੌਜਵਾਨਾਂ ਦੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਦੋਂ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਸੁਧਾਰ ਕੰਮਾਂ ਦੀ ਪ੍ਰਸ਼ੰਸ਼ਾ ਕਰਦਿਆਂ ਹਰ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ ਹੈ। ਸ੍ਰੀ ਰਾਜੂ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਅਪੀਲ ਕੀਤੀ ਕਿ ਉਹ ਵੀ ‘ਰੁੱਖ ਲਗਾਓ’ ਮੁਹਿੰਮ ਵਿਚ ਉਨ੍ਹਾਂ ਨੂੰ ਸਹਿਯੋਗ ਦੇਣ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕੇਬਲ ਨੈ¤ਟਵਰਕ ਵਿਚ ਕਿਸੇ ਵੀ ਤਰ੍ਹਾਂ ਦੀ ਹਿੱਸੇਦਾਰੀ ਜਾਂ ਦਖ਼ਲ ਅੰਦਾਜ਼ੀ ਤੋਂ ਇੰਨਕਾਰ ਕਰਦਿਆਂ ਆਖਿਆ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜਿਸ਼ ਹੈ।
ਇਸ ਮੌਕੇ ’ਤੇ ਬਲਜੀਤ ਸਿੰਘ ਭੁੱਟਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਤੋਂ ਇਲਾਵਾ ਸਟੂਡੈਂਟਸ ਆਰਗੇਨਾਈੇਜੇਸ਼ਨ ਦੇ ਅਹੁਦੇਦਾਰਾਂ ਵਿਚੋਂ ਸ੍ਰੀ ਸਰਬਜੀਤ ਸਿੰਘ ਝਿੰਜਰ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਰਾਜੂ, ਅਮਿਤ ਸਿੰਘ ਰਾਠੀ ਇੰਚਾਰਜ ਪੰਜਾਬੀ ਯੂਨੀਵਰਸਿਟੀ, ਵਰਿੰਦਰ ਸਿੰਘ ਢਿੱਲੋਂ ਜ਼ਿਲਾ ਪ੍ਰਧਾਨ, ਮਾਨ ਸਿੰਘ ਸਨੀ ਪ੍ਰਧਾਨ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਹਰਪ੍ਰੀਤ ਸਿੰਘ ਜਖ਼ਵਾਲੀ, ਬਿਕਰਮਜੀਤ ਸਿੰਘ ਜੱਸੜਾਂ, ਗੁਰਸ਼ਰਨ ਸਿੰਘ ਬਾਜਵਾ, ਹਰਪ੍ਰੀਤ ਸਿੰਘ ਚੀਮਾ, ਤਰਸੇਮ ਸਿੰਘ ਅਮਲੋਹ, ਸੁਖਵਿੰਦਰ ਸਿੰਘ ਟਹਿਲਪੁਰ, ਹਰਪ੍ਰੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਸੰਧੂ, ਧਰਮਪਾਲ ਭੜੀ ਕੌਮੀ ਪ੍ਰਚਾਰ ਸਕੱਤਰ, ਦਵਿੰਦਰ ਸਿੰਘ ਬੋਪਾਰਾਏ ਅਤੇ ਮਨਜੀਤ ਸਿੰਘ ਸਰਪੰਚ ਲਾਡਪੁਰ ਵੀ ਮੌਜ਼ੂਦ ਸਨ।


Copyright:-2006-2008 News Punjab.Com, All rights reserved