Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
25 Aug_31 Aug
18 Aug_24 Aug
11 Aug_17 Aug
4 Aug_10 Aug
28 July_3 Aug
21 July_27 July

Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji

"ਅਣਪਛਾਤੀ ਲਾਸ਼"

ADVERTISEMENTS

ਪੰਜਾਬ ਵਿਧਾਨ ਸਭਾ ਵਿਚ ਵਿਛੜੇ ਨੇਤਾਵਾਂ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ, 4 ਸਤੰਬਰ-ਪੰਜਾਬ ਵਿਧਾਨ ਸਭਾ ਵਿਚ ਅੱਜ ਪਿਛਲੇ ਸੈਸ਼ਨ ਤੋਂ ਲੈ ਕੇ ਵਰਤਮਾਨ ਸੈਸ਼ਨ ਦਰਮਿਆਨ ਸਵਰਗਵਾਸ ਹੋਏ ਮਹੱਤਵਪੂਰਨ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਸਰਵ ਸੰਮਤੀ ਨਾਲ ਸ਼ੋਕ ਮਤਾ ਪਾਸ ਕੀਤਾ ਗਿਆ। ਸਦਨ ਵਿਚ ਸ਼ੋਕ ਮਤਾ ਸਦਨ ਦੇ ਨੇਤਾ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੇਸ਼ ਕੀਤਾ। ਸਦਨ ਵਿਚ ਸ਼ੋਕ ਮਤਾ ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ. ਕੇਵਲ ਕ੍ਰਿਸ਼ਨ 7 ਵਾਰ ਵਿਧਾਇਕ ਬਣੇ, ਇਕ ਵਾਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣੇ, ਦੋ ਵਾਰ ਵਿਧਾਨ ਸਭਾ ਸਪੀਕਰ ਬਣੇ। ਉਹ ਇਕ ਸਮਾਜ ਸੇਵਕ ਸਨ। ਪੰਜਾਬ ਦੇ ਵਿਕਾਸ ਵਿਚ ਉਨ੍ਹਾਂਦਾ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਸਵ. ਬਲਦੇਵ ਸਿੰਘ ਖਿਆਲਾ ਚਾਰ ਵਾਰ ਵਿਧਾਇਕ ਚੁਣ ਕੇ ਆਏ। ਸੁਰਜੀਤ ਸਿੰਘ ਬਰਨਾਲਾ ਦੇ ਮੁੱਖ ਮੰਤਰੀ ਕਾਲ ਵਿਚ ਉਹ ਪੰਚਾਇਤ ਤੇ ਵਿਕਾਸ ਮੰਤਰੀ ਰਹੇ। ਉਹ ਪਿੰਡ ਨਾਲ ਜੁੜੇ ਹੋਏ ਵਿਅਕਤੀ ਸਨ। ਉਨ੍ਹਾਂ ਨੇ ਪੰਜਾਬ ਅਤੇ ਆਪਣੇ ਖੇਤਰ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵ. ਸਜਾਵਰ ਸਿੰਘ ਪਾਕਿਸਤਾਨ ਵਿਚ ਪੈਦਾ ਹੋਏ ਅਤੇ ਦੋ ਵਾਰ ਵਿਧਾਇਕ ਅਤੇ ਇਕ ਵਾਰ ਉਪ ਮੰਤਰੀ ਰਹੇ।
ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਸੁਰਜੀਤ ਨੇ ਪੰਜਾਬ ਦਾ ਦੁਨੀਆ ਵਿਚ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਦੇਸ਼ ਦੀ ਰਾਜਨੀਤੀ ਦਾ ਭੀਮ ਪਿਤਾਮਾਹ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ 60 ਸਾਲ ਤੱਕ ਦੇਸ਼ ਦੀ ਰਾਜਨੀਤੀ ਵਿਚ ਆਪਣੀ ਹੋਂਦ ਬਣਾ ਕੇ ਰੱਖੀ। ਉਹ ਇਕ ਇਨਸਾਨ ਨਹੀਂ ਬਲਕਿ ਸੰਸਥਾ ਸਨ। ਉਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਵੀ ਸੰਘਰਸ਼ ਕੀਤਾ ਅਤੇ 8 ਸਾਲ ਜੇਲ੍ਹ ਰਹੇ। ਸੁਤੰਤਰੀ ਪ੍ਰਾਪਤੀ ਤੋਂ ਬਾਅਦ ਵੀ ਕਾਂਗਰਸ ਦੇ ਸ਼ਾਸਨ ਵਿਚ ਉਹ 2 ਸਾਲ ਜੇਲ੍ਹ ਵਿਚ ਰਹੇ। ਉਹ ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾ ਰਹੇ। ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਉਹ ਸੰਸਥਾਪਕ ਮੈਂਬਰ ਸਨ। ਉਹ ਦੋ ਵਾਰ ਵਿਧਾਇਕ ਅਤੇ ਇਕ ਵਾਰ ਰਾਜ ਸਭਾ ਦੇ ਮੈਂਬਰ ਬਣੇ। ਕੇਂਦਰ ਵਿਚ ਤਿੰਨ ਗੈਰ ਕਾਂਗਰਸੀ ਸਰਕਾਰਾਂ ਬਣਾਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਲਾਂਡਰਾਂ (ਮੋਹਾਲੀ) ਦੇ ਨਿਵਾਸੀ ਸਰਦਾਰ ਰਘੁਬੀਰ ਸਿੰਘ ਗਿੱਲ ਸਰਵਿਸ ਸਲੈਕਸ਼ਨ ਬੋਰਡ ਦੇ 11 ਸਾਲ ਮੈਂਬਰ ਰਹੇ ਅਤੇ 1976 ਵਿਚ ਰਾਜ ਸਭਾ ਮੈਂਬਰ ਵੀ ਬਣੇ। ਕੇ.ਕੇ. ਬਿੜਲਾ ਬਹੁਤ ਵੱਡੇ ਉਦਯੋਗਪਤੀ ਅਤੇ ਹਿੰਦੋਸਤਾਨ ਟਾਈਮਜ਼ ਸਮੂਹ ਦੇ ਚੇਅਰਮੈਨ ਸਨ। ਉਹ ਬਹੁਤ ਵੱਡਾ ਸਮਾਜ ਸੇਵਕ ਅਤੇ ਲੇਖਕ ਸਨ। ਸ੍ਰੀ ਬਿੜਲਾ ਤਿੰਨ-ਚਾਰ ਵਾਰ ਰਾਜ ਸਭਾ ਮੈਂਬਰ ਬਣੇ। ਫੀਲਡ ਮਾਰਸ਼ਲ ਸੈਮ ਮਾਨਕਸ਼ਾਹ ਦੀ ਮੌਤ ’ਤੇ ਸ਼ੋਕ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਬਹੁਤ ਸੇਵਾ ਕੀਤੀ ਹੈ। ਹਿੰਦੋਸਤਾਨ ਨੇ ਜੋ-ਜੋ ਵੱਡੇ ਮਾਰਸ਼ਲ ਪੈਦਾ ਕੀਤੇ ਹਨ, ਉਹ ਉਨ੍ਹਾਂ ਦੇ ਸਿਰਤਾਜ ਸਨ। ਉਹ ਪੰਜਾਬ ਵਿਚ ਪੈਦਾ ਹੋਏ ਅਤੇ ਪੰਜਾਬ ਵਿਚ ਹੀ ਪੜ੍ਹੇ। ਕਾਲਜ ਦੀ ਸਿੱਖਿਆ ਉਨ੍ਹਾਂ ਨੇ ਨੈਨੀਤਾਲ ਦੇ ਸ਼ੇਰਵੁੱਡ ਕਾਲਜ ਵਿਚ ਲਈ, ਫਿਰ ਉਨ੍ਹਾਂ ਨੇ ਭਾਰਤੀ ਫੌਜ ਅਕਾਦਮੀ ਵਿਚ ਪ੍ਰਵੇਸ਼ ਲਿਆ ਅਤੇ ਉਹ ਪਹਿਲੇ ਬੈਚ ਵਿਚ ਪਾਸ ਹੋ ਕੇ ਆਏ। 1942 ਵਿਚ ਉਨ੍ਹਾਂ ਨੇ ਬਰਮਾ ਸੈਕਟਰ ਵਿਚ ਮੋਰਚਾ ਲਿਆ। 1969 ਵਿਚ ਉਹ ਚੀਫ ਆਫ ਆਰਮੀ ਸਟਾਫ ਬਣੇ। ਬੰਗਲਾਦੇਸ਼ ਦੀ ਲੜਾਈ ਦੇ ਸਮੇਂ ਉਹ ਭਾਰਤੀ ਸੈਨਾ ਦੇ ਮੁਖੀ ਸਨ। ਇਤਿਹਾਸ ਵਿਚ ਇਕ ਲੱਖ ਸੈਨਿਕਾਂ ਤੋਂ ਆਤਮ ਸਮਰਪਣ ਕਰਵਾਉਣ ਵਾਲੀ ਮਹੱਤਵਪੂਰਨ ਘਟਨਾ ਦੇ ਉਹ ਨਾਇਕ ਸਨ। ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਵਰਗੀ ਅਮਰ ਸਿੰਘ, ਮੱਲ ਸਿੰਘ, ਨਾਜਰ ਸਿੰਘ ਅਤੇ ਬਾਜਾ ਸਿੰਘ ਨੇਤਾ ਜੀ ਦੀ ਆ²ਜਾਦ ਹਿੰਦ ਫੌਜ ਵਿਚ ਸਨ। ਸਤਪਾਲ ਬਾਗੀ ਸੁਤੰਤਰਤਾ ਸੈਨਾਨੀ ਅਤੇ ਪੱਤਰਕਾਰ ਸਨ। ਸਰਵਸ੍ਰੀ ਸੁਰਜਨ ਸਿੰਘ ਅਤੇ ਮਹਿੰਦਰ ਸਿੰਘ ਨੇ ਭਾਰਤ ਦੀ ਸੁਤੰਤਰਤਾ ਲਈ ਜੇਲ੍ਹਾਂ ਕੱਟੀਆਂ। ਸਵਰਨਾ ਸਿੰਘ ਨੇ 7 ਸਾਲ ਕਾਲੇ ਪਾਣੀ ਦੀ ਜੇਲ੍ਹ ਵਿਚ ਸਜ਼ਾ ਕੱਟੀ। ਉਨ੍ਹਾਂ ਕਿਹਾ ਕਿ ਸਵਰਗੀ ਇਸ਼ਮੀਤ ਸਿੰਘ 19 ਸਾਲ ਦਾ ਇਕ ਹੋਣਹਾਰ ਬੱਚਾ ਸੀ। ਜਦੋਂ ਉਸ ਦੀ ਮੌਤ ਦਾ ਸਮਾਚਾਰ ਮਿਲਿਆ ਤਾਂ ਸਾਰੇ ਪੰਜਾਬ ਦੀਆਂ ਅੱਖਾਂ ਵਿਚ ਹੰਝੂ ਸਨ। ਹਾਲੇ ਉਸ ਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕਰਨਾ ਸੀ। ਉਸ ਦੀ ਯਾਦਗਾਰ ਵਿਚ ਲੁਧਿਆਣਾ ਵਿਚ ਇਕ ਸੰਗੀਤ ਅਕਾਦਮੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨੈਨਾ ਦੇਵੀ ਮੰਦਿਰ ਹਾਦਸੇ ਵਿਚ 145 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਸਨ। ਉਨ੍ਹਾਂ ਕਿਹਾ ਕਿ ਪਿਛਲੇ ਲਗਪਗ 32 ਸਾਲਾਂ ਵਿਚ ਪਹਿਲੀ ਵਾਰ ਜ਼ਿਆਦਾ ਮੀਂਹ ਪਿਆ, ਜਿਸ ਨਾਲ ਪੰਜਾਬ ਵਿਚ ਭਾਰੀ ਹੜ੍ਹ ਆਇਆ, ਜਿਸ ਵਿਚ 37 ਲੋਕ ਮਾਰੇ ਗਏ। ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਵੀ ਸ਼ੋਕ ਮਤੇ ਦਾ ਸਮਰਥਨ ਕੀਤਾ। ਉਦਯੋਗ ਮੰਤਰੀ ਮਨੋਰੰਜਨ ਕਾਲੀਆ ਨੇ ਸ਼ੋਕ ਮਤੇ ਵਿਚ ਵਿਧਾਇਕ ਹਰੀਸ਼ ਬੇਦੀ ਦੀ ਮਤਾ ਸ੍ਰੀਮਤੀ ਚੰਦਰਕਾਂਤਾ ਦਾ ਨਾਮ ਸ਼ਾਮਿਲ ਕਰਦੇ ਹੋਏ ਸ਼ੋਕ ਪ੍ਰਸਤਾਵ ਦਾ ਸਮਰਥਨ ਕੀਤਾ। ਚਰਨਜੀਤ ਸਿੰਘ ਚੰਨੀ ਨੇ ਆਜ਼ਾਦ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਦਿੱਤੀ। ਕਾਂਗਰਸ ਦੇ ਸੰਨੀ ਬਰਾੜ ਨੇ ਮੰਗ ਕੀਤੀ ਕਿ ਪੰਜਾਬ ਦੇ ਵਰਤਮਾਨ ਸ਼ਾਸਨ ਵਿਚ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਇਸ ਲਈ ਇਸ ਨੂੰ ਸ਼ੋਕ ਪ੍ਰਸਤਾਵ ਵਿਚ ਸ਼ਾਮਿਲ ਕੀਤਾ ਗਿਆ।

ਵਿਧਾਨ ਸਭਾ ਦੀ ਗੈਲਰੀ ’ਚ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ

ਚੰਡੀਗੜ੍ਹ, 4 ਸਤੰਬਰ -ਪਾਰਟੀ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਤੋਂ ਪਾਰਟੀ ਦੇ ਮੇਨ ਉਮੀਦਵਾਰਾਂ ’ਚ ਖੜ੍ਹਾ ਕਰਨ ਦਾ ਅਸਰ ਉਸ ਸਮੇਂ ਦਿਖਾਈ ਦਿੱਤਾ ਜਦੋਂ ਅੱਜ ਵਿਧਾਨ ਸਭਾ ਦਾ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਇੱਕ ਦਰਜਨ ਵਿਧਾਇਕ ਕੈਪਟਨ ਦਾ ਸਵਾਗਤ ਕਰਨ ਲਈ ਵਿਧਾਨ ਸਭਾ ਦੀ ਗੈਲਰੀ ’ਚ ਉਨ੍ਹਾਂ ਦੀ ਉਡੀਕ ਕਰਦੇ ਦਿਖਾਈ ਦਿੱਤੇ। ਮਾਲਵੇ ਨਾਲ ਸਬੰਧਤ ਇਕ ਨੌਜਵਾਨ ਵਿਧਾਇਕ ਵਿਧਾਨ ਸਭਾ ਦੇ ਮੈਨ ਗੇਟ ਅੱਗੇ ਗੈਲਰੀ ’ਚ ਖੜ੍ਹੇ ਕੈਪਟਨ ਦੇ ਪਹੁੰਚਣ ਦੀ ਸਾਰੇ ਸਮੇਂ ’ਤੇ ਜਾਣਕਾਰੀ ਲੈ ਰਹੇ ਸਨ ਜਿਉਂ ਹੀ ਕੈਪਟਨ ਦੀ ਗੱਡੀ ਵਿਧਾਨ ਸਭਾ ਅੱਗੇ ਆ ਕੇ ਰੁਕੀ ਤਾਂ ਮੀਡੀਆ ਦੇ ਫੋਟੋਗ੍ਰਾਫਰ ਸਹਿਤ ਸਾਰੇ ਵਿਧਾਇਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਕੈਪਟਨ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ ਸੱਤ ਮਿੰਟ ਦੇਰੀ ਨਾਲ ਪਹੁੰਚੇ। ਕੈਪਟਨ ਨਾਲ ਸਦਨ ’ਚ ਹਾਜ਼ਰ ਹੋਣ ਵਾਲੇ ਵਿਧਾਇਕਾਂ ’ਚ ਪ੍ਰਮੁੱਖ ਕੇਵਲ ਢਿੱਲੋਂ, ਸੁੱਖ ਸਰਕਾਰੀਆ, ਜੀਤ ਮਹਿੰਦਰ ਸਿੰਘ ਸਿੱਧੂ, ਰਣਦੀਪ ਨਾਭਾ, ਗੁਰਪ੍ਰੀਤ ਕਾਂਗੜ, ਸੁਖਪਾਲ ਸਿੰਘ ਖਹਿਰਾ, ਅਜੀਤ ਸਿੰਘ ਸਾਂਤ, ਅਜੈਬ ਭੱਟੀ, ਓਮ ਪ੍ਰਕਾਸ਼ ਸੋਨੀ ਪ੍ਰਮੁੱਖ ਸਨ। ਕੈਪਟਨ ਦੇ ਨਜਦੀਕੀ ਸੂਤਰਾਂ ਅਨੁਸਾਰ ਉਹ ਸ਼ੈਸ਼ਨ ਦੀ ਪੂਰੀ ਕਾਰਵਾਈ ’ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਸ਼ੈਸ਼ਨ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਸਦਨ ’ਚ ਹਾਜ਼ਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਰਸਮੀ ਤੌਰ ’ਤੇ ਵਿਰੋਧੀ ਧਿਰ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਮੁਲਾਕਾਤ ਕੀਤੀ। ਇਸ ਵੇਲੇ ਸਦਨ ’ਚ ਹਾਜ਼ਰ ਕੋਈ ਅੱਧੀ ਦਰਜਨ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਘੇਰ ਲਿਆ ਜਦੋਂ ਕਿ ਦੋ ਕਾਂਗਰਸੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦੇ ਗੋਡੀ ਹੱਥ ਲਾ ਕੇ ਉਨ੍ਹਾਂ ਤੋਂ ਅਸ਼ੀਰਵਾਦ ਵੀ ਲਿਆ। ਅੱਜ ਸਦਨ ਦੇ ਪਹਿਲੇ ਦਿਨ ਗੈਸਟ ਗੈਲਰੀਆ ’ਚ ਵੀ ਲੋਕਾਂ ਦੀ ਰੌਣਕ ਦੇਖਣ ਨੂੰ ਮਿਲੀ ਜਦੋਂ ਕਿ ਵੀ.ਆਈ.ਪੀ. ਗੈਲਰੀ ’ਚ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।

ਅਮਰੀਕੀ ਪ੍ਰਸ਼ਾਸਨ ਵੱਲੋਂ ਸਿੱਖਾਂ ਖ਼ਿਲਾਫ਼ ਨਸਲੀ ਹਿੰਸਾ ਰੋਕਣ ਲਈ ਖ਼ਾਸ ਹਦਾਇਤਾਂ ਜਾਰੀ

ਨਿਊਯਾਰਕ (ਅਮਰੀਕਾ), 4 ਸਤੰਬਰ- ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ‘ਚ ਸਿੱਖਾਂ ਖ਼ਿਲਾਫ਼ ਨਸਲੀ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਕੂਲਾਂ ਅਤੇ ਕਾਰੋਬਾਰੀ ਸਥਾਨਾਂ ਲਈ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਹਨ। ਸਕੂਲਾਂ ਵਿੱਚ ਪਿਛਲੇ ਦਿਨਾਂ ‘ਚ ਤਿੰਨ ਸਿੱਖ ਵਿਦਿਆਰਥੀਆਂ ਨਾਲ਼ ਦੂਜੇ ਗੋਰੇ ਵਿਦਿਆਰਥੀਆਂ ਨੇ ਨਸਲੀ ਆਧਾਰ ‘ਤੇ ਧੱਕੇਸ਼ਾਹੀ ਕੀਤੀ ਸੀ। ਇਨ੍ਹਾਂ ਰਿਪੋਰਟਾਂ ਦੇ ਆਧਾਰ ‘ਤੇ ਹੀ ਹੁਣ ਇਸ ਸਬੰਧੀ ਸਕੂਲਾਂ ਨੂੰ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਧਰ ਅਮਰੀਕਾ ਦੀ ਕੇਂਦਰੀ ਏਜੰਸੀ ‘ਸਮਾਨ ਰੋਜ਼ਗਾਰ ਅਵਸਰ‘ (ਈਕੁਅਲ ਇੰਪਲਾਇਮੈਂਟ ਅਪਰਚੂਨਿਟੀ ਜਾਂ ਈ ਈ ਓ ਸੀ) ਨੇ ਵੀ ਉਦਮੀਆਂ, ਦਫ਼ਤਰਾਂ ਅਤੇ ਫ਼ੈਕਟਰੀ ਮਾਲਕਾਂ ਨੂੰ ਕਾਨੂੰਨ-ਪਾਲਣ ਦੀਆਂ ਜਿਹੜੀਆਂ ਤਾਜ਼ਾ ਹਦਾਇਤਾਂ ਜਾਰੀ ਕੀਤੀਆਂ ਹਨ, ਉਸ ਵਿੱਚ ਸਿੱਖਾਂ ਦਾ ਖ਼ਾਸ ਖ਼ਿਆਲ ਰੱਖਣ ਦਾ ਵੀ ਜ਼ਿਕਰ ਹੈ। ਸਿੱਖਾਂ ਬਾਰੇ ਵੇਰਵੇ ਇੱਕ ਮੈਨੂਅਲ ਬੁੱਕ ਵਿੱਚ ਪਹਿਲੀ ਵਾਰ ਜਾਰੀ ਕੀਤੇ ਗਏ ਹਨ। ਇਨ੍ਹਾਂ ਹਦਾਇਤਾਂ ਵਿੱਚ ਖ਼ਾਸ ਤੌਰ ‘ਤੇ ਚਿਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਹਾਲਤ ਵਿੱਚ ਸਿੱਖਾਂ ਨਾਲ਼ ਧਾਰਮਿਕ ਜਾਂ ਨਸਲੀ ਆਧਾਰ ਉਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਕ੍ਰਿਪਾਨ ਬਾਰੇ ਵਿਸ਼ੇਸ਼ ਤੌਰ ‘ਤੇ ਖੁੱਲ੍ਹ ਕੇ ਦੱਸਿਆ ਗਿਆ ਹੈ ਕਿ ਕੋਈ ਵੀ ਪ੍ਰਬੰਧਕ ਕਿਸੇ ਸਿੱਖ ਮੁਲਾਜ਼ਮ ਖ਼ਿਲਾਫ਼ ਸਿਰਫ਼ ਉਸ ਦੀ ਕ੍ਰਿਪਾਨ ਕਾਰਣ ਕਾਰਵਾਈ ਨਹੀਂ ਕਰ ਸਕੇਗਾ। ਇਸ ਬਾਰੇ ਬਾਕਾਇਦਾ ਸਿੱਖ ਮੁਲਾਜ਼ਮਾਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ। ਈ ਈ ਓ ਸੀ ਵੱਲੋਂ ਪ੍ਰਕਾਸ਼ਿਤ ਪੁਸਤਕ ਦੇ ‘ਧਾਰਮਿਕ ਵਿਤਕਰੇ‘ ਵਾਲ਼ੇ ਸੈਕਸ਼ਨ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਕੋਈ ਵੀ ਮਾਲਕ ਆਪਣੇ ਸਿੱਖ ਮੁਲਾਜ਼ਮ ਨੂੰ ਸਿਰਫ਼ ਇਸ ਲਈ ਨਹੀਂ ਕੱਢ ਸਕੇਗਾ ਕਿ ਉਸ ਦੀ ਦਸਤਾਰ ਕਾਰਣ ਉਸ ਦੇ ਗਾਹਕ ਜਾਂ ਮੁਵੱਕਿਲ ਉਸ ਨੂੰ ਪਸੰਦ ਨਹੀਂ ਕਰਦੇ, ਜਾਂ ਕੋਈ ਵੀ ਫ਼ੈਕਟਰੀ ਮਾਲਕ ਕੋਈ ਨਕਾਬ ਪਾਉਣ ਲਈ ਆਪਣੇ ਕਿਸੇ ਸਿੱਖ ਮੁਲਾਜ਼ਮ ਨੂੰ ਦਾੜ੍ਹੀ ਕਟਵਾਉਣ ਲਈ ਮਜਬੂਰ ਨਹੀਂ ਕਰੇਗਾ ਅਤੇ ਨਾ ਹੀ ਕਦੇ ਅਜਿਹਾ ਕਰਨ ਲਈ ਕਹੇਗਾ। ਸਕੂਲਾਂ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਵੇਰਵੇ ਦਿੰਦਿਆਂ ਨਿਊਯਾਰਕ ਦੇ ਮੇਅਰ ਮਾਈਕਲ ਆਰ. ਬਲੂਮਬਰਗ ਨੇ ਦੱਸਿਆ ਕਿ ਹੁਣ ਨਸਲੀ ਆਧਾਰ ‘ਤੇ ਕੋਈ ਵੀ ਜੁਰਮ, ਖ਼ਾਸ ਤੌਰ ‘ਤੇ ਸਿੱਖਾਂ ਖ਼ਿਲਾਫ਼, ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਚਾਂਸਲਰ ਜੋਏਲ ਆਈ. ਕਲੀਨ ਨੇ ਇਸ ਬਾਰੇ ਨਵੇਂ ਨਿਯਮ ਜਾਰੀ ਕਰਦਿਆਂ ਦੱਸਿਆ ਹੈ ਕਿ ਹੁਣ ਕਿਸੇ ਨਾਲ਼ ਵੀ ਨਸਲੀ, ਕੌਮੀਅਤ, ਮੂਲ, ਧਰਮ, ਲਿੰਗ, ਜਿਨਸੀ ਜਾਂ ਅਯੋਗਤਾ ਦੇ ਆਧਾਰ ਉਤੇ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਸਕੇਗੀ। ਹਰੇਕ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ ਨੂੰ ਆਪਣੇ ਸਟਾਫ਼ ਦਾ ਇੱਕ ਮੈਂਬਰ ਇਸ ਕੰਮ ਲਈ ਵਿਸ਼ੇਸ਼ ਤੌਰ ‘ਤੇ ਨਿਯੁਕਤ ਕਰਨਾ ਹੋਵੇਗਾ, ਜਿਸ ਕੋਲ਼ ਜਾ ਕੇ ਪੀੜਤ ਵਿਦਿਆਰਥੀ ਆਪਣੀ ਵਿਥਿਆ ਸੁਣਾ ਸਕੇ। ਅਜਿਹੀ ਹਰੇਕ ਤਰ੍ਹਾਂ ਦੀ ਸ਼ਿਕਾਇਤ 24 ਘੰਟਿਆਂ ਦੇ ਅੰਦਰ ਅੰਦਰ ਸਿੱਖਿਆ ਵਿਭਾਗ ਨੂੰ ਭੇਜਣੀ ਹੋਵੇਗੀ। ਸਕੂਲ ਨੂੰ ਵੀ ਆਪਣੇ ਪੱਧਰ ਉਤੇ ਅਜਿਹੀਆਂ ਸ਼ਿਕਾਇਤਾਂ ਦੀ ਜਾਂਚ ਕਰਨੀ ਹੋਵੇਗੀ ਅਤੇ ਦੋਸ਼ੀ ਵਿਦਿਆਰਥੀ ਦੇ ਮਾਪਿਆਂ ਨੂੰ ਸੱਦ ਕੇ ਉਨ੍ਹਾਂ ਨੂੰ ਵੀ ਇਸ ਬਾਰੇ ਸੂਚਿਤ ਕਰਨਾ ਹੋਵੇਗਾ। ਹਰੇਕ ਸਕੂਲ ਨੂੰ ਆਪਣੇ ਅਕਾਦਮਿਕ ਵਰ੍ਹੇ ਦੇ ਅੰਤ ‘ਤੇ ਅਜਿਹੀਆਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਇੰਟਰਨੈਟ ‘ਤੇ ਜ਼ਰੂਰ ਪਾਉਣੀ ਹੋਵੇਗੀ। ਸ੍ਰੀ ਬਲੂਮਬਰਗ ਨੇ ਕਿਹਾ ਕਿ ਜਦੋਂ ਤੱਕ ਅਜਿਹੀਆਂ ਘਟਨਾਵਾਂ ਦੀ ਕੋਈ ਜਾਣਕਾਰੀ ਜਾਂ ਸੂਚਨਾ ਹੀ ਨਹੀਂ ਮਿਲ਼ਦੀ ਤਦ ਤੱਕ ਉਸ ਖ਼ਿਲਾਫ਼ ਕੋਈ ਕਾਰਵਾਈ ਵੀ ਕਿਵੇਂ ਕੀਤੀ ਜਾ ਸਕਦੀ ਹੈ।

ਜਗਦੀਸ਼ ਟਾਈਟਲਰ ਖ਼ਿਲਾਫ਼ 11 ਗਵਾਹਾਂ ਦੇ ਬਿਆਨ ਦਰਜ

ਨਵੀਂ ਦਿੱਲੀ, 4 ਸਤੰਬਰ - 1984 ‘ਚ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖਾਂ ਦੇ ਹੋਏ ਕਤਲੇਆਮ ਮੌਕੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਵੱਲੋਂ ਨਿਭਾਈ ਗਈ ਨਾਂਹ-ਪੱਖੀ ਭੂਮਿਕਾ ਨਾਲ਼ ਸਬੰਧਤ ਕੇਸ ਵਿੱਚ ਸੀ. ਬੀ. ਆਈ. ਨੇ ਇੱਕ ਹੋਰ ਗਵਾਹ ਤੋਂ ਵੀ ਬਾਰੀਕਬੀਨੀ ਨਾਲ਼ ਪੁੱਛਗਿੱਛ ਕੀਤੀ ਹੈ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸੰਜੀਵ ਜੈਨ ਦੀ ਅਦਾਲਤ ‘ਚ ਇਸ ਸਬੰਧੀ ਬੁੱਧਵਾਰ ਨੂੰ ਜਾਂਚ ਰਿਪੋਰਟ ਇੱਕ ਸੀਲਬੰਦ ਲਿਫ਼ਾਫ਼ੇ ਵਿੱਚ ਪੇਸ਼ ਕੀਤੀ ਗਈ। ਦਿੱਲੀ ਦੰਗਿਆਂ ਦੀ ਜਾਂਚ ਬਾਰੇ ਸੀ. ਬੀ. ਆਈ. ਵੱਲੋਂ ਪੇਸ਼ ਕੀਤੀ ਗਈ ਇਹ ਤੀਜੀ ਰਿਪੋਰਟ ਹੈ ਅਤੇ ਹੁਣ ਜਾਂਚ ਏਜੰਸੀ ਨੇ 11ਵੇਂ ਗਵਾਹ ਦੇ ਬਿਆਨ ਦਰਜ ਕੀਤੇ ਹਨ। ਬੀਤੀ 14 ਮਈ ਨੂੰ ਸੀ. ਬੀ. ਆਈ. ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪੰਜ ਗਵਾਹਾਂ ਤੋਂ ਪੁੱਛ ਪੜਤਾਲ ਕੀਤੀ ਹੈ ਅਤੇ ਚਾਰ ਦਸਤਾਵੇਜ਼ਾਂ, ਇੱਕ ਵਿਡੀਓ ਕੈਸੇਟ ਅਤੇ ਸੀ. ਡੀਜ਼ ਦੀ ਪੁਣਛਾਣ ਕੀਤੀ ਹੈ। ਸੀ. ਬੀ. ਆਈ. ਹੁਣ ਸੁਰੱਖਿਆ ਕਾਰਣਾਂ ਕਰਕੇ ਗਵਾਹਾਂ ਦੇ ਨਾਂਅ ਜੱਗ ਜ਼ਾਹਿਰ ਨਹੀਂ ਕਰ ਰਹੀ, ਹੁਣ ਇਨ੍ਹਾਂ ਗਵਾਹਾਂ ਦੀ ਗਿਣਤੀ 11 ਹੋ ਗਈ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਹੁਣ ਅਗਲੇ ਵਰ੍ਹੇ 22 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ 29 ਸਤੰਬਰ ਨੂੰ ਸੀ. ਬੀ. ਆਈ. ਨੇ ਇਹ ਆਖ ਕੇ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਦੀ ਫ਼ਾਈਲ ਬੰਦ ਕਰਨ ਦੀ ਇਜਾਜ਼ਤ ਮੰਗੀ ਸੀ ਕਿ ਮੁੱਖ ਗਵਾਹ ਜਸਬੀਰ ਸਿੰਘ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਪਰ ਕੁੱਝ ਦਿਨਾਂ ਮਗਰੋਂ ਹੀ ਸ. ਜਸਬੀਰ ਸਿੰਘ ਨੇ ਕੈਲੀਫ਼ੋਰਨੀਆ, ਅਮਰੀਕਾ ਤੋਂ ਬਿਆਨ ਦਿੱਤਾ ਸੀ ਕਿ ਉਹ ਦਿੱਲੀ ਦੰਗਿਆਂ ਦੀ ਜਾਂਚ ਵਿੱਚ ਪੂਰਨ ਸਹਿਯੋਗ ਦੇਣ ਲਈ ਤਿਆਰ ਹਨ ਪਰ ਜੇ ਉਹ ਭਾਰਤ ਆਏ ਤਾਂ ਉਨ੍ਹਾਂ ਦੀ ਜਾਨ ਨੂੰ ਡਾਢਾ ਖ਼ਤਰਾ ਹੋ ਸਕਦਾ ਹੈ। ਸ. ਜਸਬੀਰ ਸਿੰਘ ਦੇ ਇਸੇ ਬਿਆਨ ਦੇ ਆਧਾਰ ‘ਤੇ ਪਿਛਲੇ ਸਾਲ 19 ਦਸੰਬਰ ਨੂੰ ਅਦਾਲਤ ਨੇ ਸੀ. ਬੀ. ਆਈ. ਨੂੰ ਹਦਾਇਤ ਕੀਤੀ ਸੀ ਕਿ ਉਹ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰੇ ਅਤੇ ਇਸ ਕੇਸ ਨੂੰ ਬੰਦ ਨਾ ਕਰੇ। ਇਹ ਕੇਸ 3 ਨਵੰਬਰ 1984 ਨੂੰ ਵਾਪਰੀ ਉਸ ਘਟਨਾ ਉਤੇ ਆਧਾਰਤ ਹੈ, ਜਿਸ ਵਿੱਚ ਜਗਦੀਸ਼ ਟਾਈਟਲਰ ਨੇ ਇੱਕ ਭੀੜ ਨੂੰ ਕਥਿਤ ਤੌਰ ‘ਤੇ ਸਿੱਖਾਂ ਦਾ ਕਤਲ ਕਰਨ ਲਈ ਉਕਸਾਇਆ ਤੇ ਭੜਕਾਇਆ ਸੀ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਭੀੜ ਗੁਰਦੁਆਰਾ ਪੁਲਬੰਗਾਸ਼ ਨੂੰ ਅੱਗ ਲਾ ਕੇ ਤਿੰਨ ਸਿੰਘਾਂ ਦੀ ਹੱਤਿਆ ਕਰ ਚੁੱਕੀ ਸੀ। ਦਿੱਲੀ ਦੀ ਅਦਾਲਤ ਇਸੇ ਮਾਮਲੇ ‘ਚ ਸ. ਜਸਬੀਰ ਸਿੰਘ ਨੂੰ ਗਵਾਹੀ ਲਈ ਸੱਦ ਰਹੀ ਹੈ ਪਰ ਉਹ ਸੁਰੱਖਿਆ ਕਾਰਣਾਂ ਕਰਕੇ ਭਾਰਤ ਨਹੀਂ ਆ ਰਹੇ। ਉਨ੍ਹਾਂ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਵਿਡੀਓ ਕਾਨਫ਼ਰਸਿੰਗ ਰਾਹੀਂ ਗਵਾਹੀ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਫਿਰ ਉਹ ਇਹ ਗਵਾਹੀ ਅਮਰੀਕਾ ਦੀ ਕਿਸੇ ਅਦਾਲਤ ਵਿੱਚ ਵੀ ਦੇ ਸਕਦੇ ਹਨ। ਇਸ ਦੌਰਾਨ ਦਿੱਲੀ ‘ਚ ਹੀ ਆਪਣੇ ਪਰਿਵਾਰ ਸਮੇਤ ਰਹਿੰਦੇ ਸ. ਜਸਬੀਰ ਸਿੰਘ ਦੇ ਪਿਤਾ ਸ. ਸੱਤੂ ਸਿੰਘ ਨੇ ਵੀ ਕੱਲ੍ਹ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਛੇਤੀ ਮੁਕੰਮਲ ਕੀਤੀ ਜਾਵੇ। ਬਾਅਦ ‘ਚ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਸ. ਸੱਤੂ ਸਿੰਘ ਨੇ ਕਿਹਾ ਕਿ ਜਿਸ ਕੱਛੂ ਚਾਲ ਨਾਲ਼ ਇਹ ਜਾਂਚ ਚੱਲ ਰਹੀ ਹੈ, ਉਸ ਤੋਂ ਲਗਦਾ ਹੈ ਕਿ ਇਹ ਛੇਤੀ ਕਿਤੇ ਮੁੱਕਣ ਵਾਲ਼ੀ ਨਹੀਂ ਅਤੇ ਉਦੋਂ ਤੱਕ ਸਾਰੇ ਗਵਾਹਾਂ ਦੀਆਂ ਜਾਨਾਂ ਨੂੰ ਖ਼ਤਰਾ ਵੀ ਬਣਿਆ ਰਹੇਗਾ।

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਾਰ ’ਤੇ ਦੇਸ਼ ਨੂੰ ਗੁੰਮਰਾਹ ਕੀਤਾ-ਭਾਜਪਾ

ਨਵੀਂ ਦਿੱਲੀ, 4 ਸਤੰਬਰ (ਵਿਸ਼ਵ ਵਾਰਤਾ)-ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਪ੍ਰਮਾਣੂ ਕਰਾਰ ਦੇ ਮੁੱਦੇ ’ਤੇ ਸੰਸਦ ਅਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਸਰਕਾਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਯਸ਼ਵੰਤ ਸਿਨਹਾ ਨੇ ਕਿਹਾ ਕਿ ਸੰਸਦ ਦੇ ਦੋਨਾਂ ਸਦਨਾਂ ਦੇ ਵਿਸ਼ੇਸ਼ ਅਧਿਕਾਰ ਦੇ ਗੰਭੀਰ ਉ¦ਘਣ ਨੂੰ ਦੇਖਦਿਆਂ ਘੱਟੋ ਘੱਟ ਸਮੇਂ ਅੰਦਰ ਸੰਸਦ ਦਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ ਤਾਂ ਕਿ ਯੂ.ਪੀ.ਏ. ਦੇ ਸੱਤਾ ਨਾ ਛੱਡਣ ਦੀ ਸਥਿਤੀ ਵਿਚ ਭਾਜਪਾ ਮਨਮੋਹਨ ਸਰਕਾਰ ਖਿਲਾਫ਼ ਵਿਸ਼ੇਸ਼ ਅਧਿਕਾਰ ਉ¦ਘਣ ਦਾ ਪ੍ਰਸਤਾਵ ਲਿਆ ਸਕੇ। ਭਾਜਪਾ ਨੇ ਇਹ ਮੰਗ ਬੁਸ਼ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਵਿਚਾਲੇ ਪੱਤਰਾਂ ਦੇ ਆਦਾਨ-ਪ੍ਰਦਾਨ ਹੋਣ ਤੋਂ ਬਾਅਦ ਉਠਾਈ ਹੈ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਪ੍ਰਮਾਣੂ ਪ੍ਰੀਖਣ ਕਰਦਾ ਹੈ ਤਾਂ ਭਾਰਤ ਅਮਰੀਕਾ ਗੈਰ ਫੌਜੀ ਪ੍ਰਮਾਣੂ ਕਰਾਰ ਖ਼ਤਮ ਹੋ ਜਾਵੇਗਾ।

ਮਾਛੀਵਾੜਾ ਵਿੱਚ ਸੁਖਬੀਰ ਬਾਦਲ ਦਾ ਭਰਵਾਂ ਸਵਾਗਤ ਹੋਇਆ

ਮਾਛੀਵਾੜਾ 4 ਸਤੰਬਰ (ਸੁਸ਼ੀਲ ਸ਼ਰਮਾ) ਅੱਜ ਮਾਛੀਵਾੜਾ ਵਿੱਚੋਂ ¦ਘਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਕੁੱਝ ਮਿੰਟ ਇੱਥੇ ਰੁਕਣ ਤੇ ਸਥਾਨਕ ਅਕਾਲੀ ਵਰਕਰਾਂ ਨੇ ਸੁਖਬੀਰ ਬਾਦਲ ਦਾ ਭਰਵਾਂ ਸਵਾਗਤ ਕੀਤਾ । ਉਹ ਅੱਜ ਰਾਹੋਂ ਦੇ ਨੇੜੇ ਸਥਿੱਤ ਸਲੁੂਜਾ ਗਰੁੱਪ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ਸੈਲ ਟੈਕਸਟਾਈਲ ਦੇ ਉਦਘਾਟਨ ਕਰਨ ਤੋਂ ਬਾਅਦ ਲੁਧਿਆਣਾ ਤੋਂ ਰਾਹੋਂ ਵਾਇਆ ਮਾਛੀਵਾੜਾ ਚੋਂ ¦ਘ ਰਹੇ ਸੀ ਹਾਲਾਂਕਿ ਭਾਰੀ ਗਰਮੀ ਵਿੱਚ ਇੰਤਜ਼ਾਰ ’ਚ ਖੜ੍ਹੇ ਵਰਕਰਾਂ ਦੇ ਵੱਡੇ ਕਾਫਲੇ ਨੂੰ ਸੁਖਬੀਰ ਬਾਦਲ ਨੇ ਕੁੱਝ ਸਮੇਂ ਲਈ ਹੀ ਟਾਈਮ ਦਿੱਤਾ ਲੇਕਿਨ ਆਪਣੇ ਨੌਜਵਾਨ ਲੀਡਰ ਦੇ ਦੀਦਾਰ ਵਿੱਚ ਅਕਾਲੀ ਵਰਕਰਾਂ ਦੇ ਆੜੇ ਤੇਜ਼ ਧੁੱਪ ਵੀ ਨਹੀ ਆਈ ’ਤੇ ਉਨ੍ਹਾਂ ਸੜਕ ਦੇ ਨੇੜੇ ਸ਼ਾਮਿਆਨਾ ਲਗਾ ਕੇ ਕੇਸਰੀ ਝੰਡੀਆਂ ਲਾ ਦਿੱਤੀਆਂ, ਉਨ੍ਹਾਂ ਦੇ ਉਡੀਕ ’ਚ ਸੈਂਕੜੇ ਵਰਕਰ ਥੋੜੇ ਸਮੇਂ ਵਿੱਚ ਹੀ ਇਕੱਠੇ ਹੋ ਗਏ। ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੈਂਦੀ ਇਸ ਫੈਕਟਰੀ ਦੇ ਉਦਘਾਟਨ ਲਈ ਜਦੋ ਪਾਰਟੀ ਪ੍ਰਧਾਨ ਦਾ ਕਾਫ਼ਲਾ ਇਤਿਹਾਸਕ ਸ਼ਹਿਰ ਮਾਛੀਵਾੜਾ ਵਿੱਚ ਦੀ ¦ਘਣ ਲੱਗਾ ਤਾਂ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਰੁਪਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਵੱਡੀ ਸੰਖਿਆ ਵਿੱਚ ਅਕਾਲੀ ਵਰਕਰ ਸੜਕ ਦੇ ਦੋਵੇ ਪਾਸੇ ਖਲ੍ਹੋ ਗਏ। ਕਾਫਲੇ ਦੇ ਪੁੱਜਣ ਤੇ ਸੁਖਬੀਰ ਬਾਦਲ ਕੁੱਝ ਮਿੰਟਾਂ ਲਈ ਗੱਡੀ ’ਚੋ ਉਤਰੇ ਅਤੇ ਹੱਥ ਹਿਲਾਉਦੇ ਹੋਏ ਵਰਕਰਾਂ ਦਾ ਹੌਸਲਾ ਵਧਾਇਆ । ਇਸ ਮੌਕੇ ਸਰਕਲ ਜਥੇਦਾਰ ਹਰਜੀਤ ਸਿੰਘ ਸ਼ੇਰੀਆ, ਜ਼ਿਲਾ ਜਨਰਲ ਸਕੱਤਰ ਜਗਮੋਹਣ ਸਿੰਘ ਟੱਕਰ, ਭਾਜਪਾ ਪ੍ਰਧਾਨ ਅਸ਼ੋਕ ਸੂਦ, ਸੁਸ਼ੀਲ ਲੂਥੜਾ, ਡਾ: ਪ੍ਰਵੀਨ ਗੋਇਲ, ਡਾ: ਸੰਜੀਵ ਗਰਗ, ਸੁਭਾਸ਼ ਚੰਦਰ, ਨਗਰ ਕੌਂਸਲ ਦੇ ਉੱਪ ਪ੍ਰਧਾਨ ਦਲਜੀਤ ਸਿੰਘ ਗਿੱਲ, ਕੌਮੀ ਸਕੱਤਰ ਯੂਥ ਰੁਪਿੰਦਰ ਸਿੰਘ ਮੁੰਡੀ, ਮਨਮੋਹਣ ਸਿੰਘ ਖੇੜਾ, ਮਨਜੀਤ ਸਿੰਘ ਮੱਕੜ, ਕੌਂਸਲਰ ਪ੍ਰੇਮ ਚੰਦ, ਮੰਗਤ ਰਾਏ, ਹਰਜਤਿੰਦਰ ਸਿੰਘ ਬਾਜਵਾ, ਦੇਸ਼ ਰਾਜ ਰਹੀਮਾਬਾਦ, ਬਲਾਕ ਸੰਮਤੀ ਮੈਂਬਰ ਅਰੁਣ ਲੂਥੜਾ ਅਤੇ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਵੀ ਮੌਜੂਦ ਸਨ।

ਈਸਾਈਆਂ ਦੇ ਹੋਏ ਕਤਲੇਆਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

ਸਰੀ (ਬ੍ਰਿਟਿਸ਼ ਕੋਲੰਬੀਆ, ਕੈਨੇਡਾ), 4 ਸਿਤੰਬਰ - ਇੱਥੋਂ ਦੇ ਗੁਰਦੁਆਰਾ ਦਸਮੇਸ਼ ਦਰਬਾਰ ਅਤੇ ਐਬਟਸਫ਼ੋਰਡ ਦੇ ਗੁਰਦੁਆਰਾ ਕਲਗੀਧਰ ਦਰਬਾਰ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਉੜੀਸਾ ‘ਚ ਬੀਤੇ ਦਿਨੀਂ ਈਸਾਈਆਂ ਦੇ ਹੋਏ ਕਤਲੇਆਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਬੀਤੀ 23 ਅਗਸਤ ਨੂੰ ਉੜੀਸਾ ਦੇ ਕੰਧਾਮਲ ਜ਼ਿਲ੍ਹੇ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਲਕਸ਼ਮਣਨੰਦਾ ਸਰਸਵਤੀ ਅਤੇ ਚਾਰ ਹੋਰਨਾਂ ਦੀ ਹੱਤਿਆ ਮਗਰੋਂ ਈਸਾਈਆਂ ਖ਼ਿਲਾਫ਼ ਅਚਾਨਕ ਭੜਕੀ ਹਿੰਸਾ ਨੂੰ ਕੈਨੇਡਾ ਦੀ ਸਿੱਖ ਸੰਗਤ ਨੇ ਗਿਣੀ ਮਿੱਥੀ ਸਾਜ਼ਿਸ਼ ਕਰਾਰ ਦਿੱਤਾ ਹੈ ਕਿਉਂਕਿ ਉੜੀਸਾ ਪੁਲਿਸ ਵੀ ਮੰਨਦੀ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਆਗੂਆਂ ਦੇ ਕਤਲ ਮਾਓਵਾਦੀਆਂ ਵੱਲੋਂ ਕੀਤੇ ਗਏ ਸਨ ਪਰ ਉੜੀਸਾ ਦੇ ਕੁੱਝ ਮੁੱਠੀ ਭਰ ਹਿੰਦੂ ਆਗੂ ਇਹੋ ਮੰਨਦੇ ਹਨ ਕਿ ਇਹ ਕਾਰਵਾਈ ‘ਈਸਾਈਆਂ ਨੇ ਕੀਤੀ ਹੈ‘। ਦੋਵੇਂ ਗੁਰਦੁਆਰਾ ਪ੍ਰਬੰਧਕੀ ਕਮੇਟੀਆਂ ਨੇ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਉਦੋਂ ਵੀ ਇਸੇ ਤਰੀਕੇ ਨਾਲ਼ ਮੂਲਵਾਦੀਆਂ ਨੇ ਸਿੱਖਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਉੜੀਸਾ ‘ਚ ਹੀ ਜਨਵਰੀ 1999 ‘ਚ ਦਾਰਾ ਸਿੰਘ ਨਾਂਅ ਦੇ ਇੱਕ ਅੱਤਵਾਦੀ ਦੀ ਅਗਵਾਈ ਵਿੱਚ ਭੀੜ ਨੇ ਆਸਟਰੇਲੀਆ ਦੇ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਨ੍ਹਾਂ ਦੇ ਦੋ ਬੇਟਿਆਂ ਨੂੰ ਜਿਊਂਦਿਆਂ ਸਾੜ ਦਿੱਤਾ ਸੀ। ਰੋਹ ‘ਚ ਆਈ ਸਿੱਖ ਸੰਗਤ ਨੇ ਅੱਗੇ ਕਿਹਾ ਹੈ ਕਿ ”ਭਾਰਤ ਇੱਕ ਹਿੰਦੂ ਦੇਸ਼ ਨਹੀਂ ਪਰ ਕੁੱਝ ਮੂਲਵਾਦੀ ਇਸ ਨੂੰ ਅਜਿਹਾ ਬਣਾਉਣਾ ਚਾਹੁੰਦੇ ਹਨ। ਪਰ ਭਾਰਤੀ ਸੰਵਿਧਾਨ ਪੂਰੀ ਤਰ੍ਹਾਂ ਧਰਮ ਨਿਰਪੱਖ ਹੈ ਅਤੇ ਜੇ ਕੋਈ ਆਪਣਾ ਧਰਮ ਪਰਿਵਰਤਨ ਕਰਦਾ ਵੀ ਹੈ ਤਾਂ ਇਹ ਉਸ ਦਾ ਆਪਣਾ ਨਿਜੀ ਮਸਲਾ ਹੈ।“ ਕੈਨੇਡਾ ਦੀਆਂ ਦੋਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਅਜਿਹੇ ਮੂਲਵਾਦੀਆਂ ਨੂੰ ਤੁਰੰਤ ਨਕੇਲ ਪਾਈ ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰ ਸਕਣ।

ਦੰਗਲ ਮੇਲੇ ’ਚ ਦਰਸ਼ਕਾਂ ਦਾ ਦੰਗਲ ਹੋਇਆ, ਸਮੱਰਥਕ ਆਪਸ ਵਿੱਚ ਲੜੇ
ਕਮਲ ਡੂੰਮਛੇੜੀ ਨੇ ਮੋਟਰ ਸਾਇਕਲ ਜਿੱਤਿਆ

ਮਾਛੀਵਾੜਾ 4 ਸਤੰਬਰ (ਸੁਸ਼ੀਲ ਸ਼ਰਮਾ) ਇਲਾਕੇ ਦੇ ਪਿੰਡ ਰਾਣਵਾ ’ਚ ਜੋਗੀ ਪੀਰ ਦੀ ਯਾਦ ’ਚ ਕਰਵਾਏ ਜਾਂਦੇ ਸਲਾਨਾ ਦੰਗਲ ਮੇਲੇ ਵਿੱਚ ਕੱਲ੍ਹ ਦੇਰ ਸ਼ਾਮ ਝੰਡੀ ਦੀ ਕੁਸ਼ਤੀ ਲਈ ਚੱਲ ਰਹੀ ਕਾਂਟੇ ਦੀ ਟੱਕਰ ’ਚ ਦੋਵਾਂ ਪਹਿਲਵਾਨਾਂ ਦੇ ਸਮਰੱਥਕ ਹੀ ਆਪਸ ਵਿੱਚ ਅਜਿਹੇ ਉੱਲਝੇ ਕਿ ਕਈਆਂ ਦੀਆਂ ਪੱਗਾਂ ਤੱਕ ਉੱਤਰ ਗਈਆਂ ਹਾਲਾਂਕਿ ਇੱਕ ਸਮੇਂ ਤਾਂ ਸਾਰੇ ਮੈਦਾਨ ’ਚ ਦਰਸ਼ਕਾਂ ’ਚ ਤਨਾਓ ਦੇ ਚਲਦਿਆਂ ਪ੍ਰਬੰਧਕਾਂ ਨੇ ਕਮਲ ਡੂੰਮਛੇੜੀ ਨੂੰ ਜੇਤੂ ਐਲਾਨਿਆ ਲੇਕਿਨ ਖੇਡ ਦੇ ਨਿਯਮਾਂ ’ਚ ਦਿੱਤੀ ਢਿੱਲ ਦੇ ਕਾਰਨ ਦਰਸ਼ਕਾਂ ’ਚ ਹੋਏ ਟਕਰਾਓ ਦੇ ਚਲਦੇ ਜਖਮੀ ਇੱਕ ਪਿੰਡ ਵਾਸੀ ਨੂੰ ਇਲਾਜ ਦੇ ਲਈ ਸਥਾਨਕ ਮੁੱਢਲੇ ਸਿਹਤ ਕੇਂਦਰ ਲਿਆਂਦਾ ਗਿਆ । ਇਕੱਠੀ ਜਾਣਕਾਰੀ ਮੁਤਾਬਿਕ ਝੰਡੀ ਦੀ ਕੁਸ਼ਤੀ ਲਈ ਚੱਲ ਰਹੇ ਰਾਣਾ ਮਲਕਪੁਰ ਤੇ ਕਮਲ ਡੂੰਮਛੇੜੀ ਦੇ ਵਿੱਚ ਸਖ਼ਤ ਮੁਕਾਬਲੇ ਦੇ ਇਲਾਕਾ ਵਾਸੀ ਅਨੰਦ ਲੈ ਹੀ ਰਹੇ ਸੀ ਕਿ ਇੱਕ ਪਹਿਲਵਾਨ ਸਮਰਥੱਕ ਨੇ ਨਿਯਮਾਂ ਦੀ ਉ¦ਘਣਾ ਦਾ ਰੌਲਾ ਪਾਇਆ ਤਾਂ ਦੋਵਾਂ ਪਹਿਲਵਾਨਾਂ ਦੇ ਸਮਰਥੱਕ ਆਪਸ ਵਿੱਚ ਲੜ ਪਏ ਤੇ ਕਰੀਬ 15 ਮਿੰਟ ਪਹਿਲਵਾਨਾਂ ਦੇ ਖੇਡ ਦੇ ਲਈ ਬਣਾਏ ਅਖਾੜੇ ਤੇ ਸਮੱਰਥਕਾਂ ਦਾ ਕਬਜ਼ਾ ਰਿਹਾ ਤੇ ਦੋਨੋ ਧਿਰਾਂ ਨੇ ਇਕ ਦੂਸਰੇ ਤੇ ਘਸੁੰਨ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਇਸ ਦੌਰਾਨ ਤੇਜ਼ਧਾਰ ਨਾਲ ਜਖ਼ਮੀ ਹੋਏ ਦਰਸ਼ਕ ਬੱਗਾ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ । ਮੇਲਾ ਪ੍ਰਬੰਧਕਾਂ ਨੇ ਮੁਸ਼ਕਲ ਦੀ ਘੜੀ ’ਚ ਪੁਲਿਸ ਦੀ ਸਹਾਇਤਾ ਨਾਲ ਸਮਰਥਕਾਂ ਤੇ ਕਾਬੂ ਪਾਇਆ ਤੇ ਝੰਡੀ ਦੀ ਕੁਸ਼ਤੀ ਦਾ ਜੇਤੂ ਕਮਲ ਡੂੰਮਛੇੜੀ ਨੂੰ ਕਰਾਰ ਦੇ ਕੇ ਮੋਟਰ ਸਾਇਕਲ ਇਨਾਮ ਵੱਜੋਂ ਦਿੱਤਾ ਜਦਕਿ ਹਾਰੇ ਹੋਏ ਰਾਣਾ ਮਲਕਪੁਰ ਨੂੰ ਝੋਟੀ ਦਿੱਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕ੍ਰਿਪਾਲ ਸਿੰਘ ਖੀਰਨੀਆਂ ਤੇ ਐਸ.ਡੀ.ਐਂਮ. ਸਮਰਾਲਾ ਸੁਖਦੇਵ ਸਿੰਘ ਮਾਹਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ’ਤੇ ਇਨ੍ਹਾਂ 50 ਤੋਂ ਜ਼ਿਆਦਾ ਮੁਕਾਬਲਿਆਂ ਦੇ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ। ਝੰਡੀ ਦੀ ਕੁਸ਼ਤੀ ਤੋਂ ਇਲਾਵਾ ਹੋਰ ਮੁੱਖ ਮੁਕਾਬਲਿਆਂ ਵਿੱਚ ਜਸਪ੍ਰੀਤ ਡੂੰਮਛੇੜੀ ਨੇ ਸਤਨਾਮ ਮਾਛੀਵਾੜਾ ਨੂੰ ਹਰਾ ਕੇ ਸੋਨੇ ਦੀ ਚੈਨ ਜਦਕਿ ਹੈਪੀ ਡੇਰਾ ਬਾਬਾ ਨਾਨਕ ਨੇ ਪੀ.ਏ.ਪੀ.ਜ¦ਧਰ ਦੇ ਹਰਨੇਕ ਸਿੰਘ ਨੂੰ ਹਰਾ ਕੇ ਸੋਨੇ ਦੀ ਮੁੰਦਰੀ ਤੇ ਕਬਜ਼ਾ ਕੀਤਾ। ਇਸ ਮੌਕੇ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ, ਅਵਤਾਰ ਸਿੰਘ, ਮੇਵਾ ਸਿੰਘ, ਸਵਰਣ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਨੇ ਪਹਿਲਵਾਨਾਂ ਦਾ ਹੌਸਲਾ ਵਧਾਇਆ।

ਹੈਡੋਂ ਬੇਟ ਦਾ ਕੁਸ਼ਤੀ ਦੰਗਲ 10 ਨੂੰ

ਮਾਛੀਵਾੜਾ 4 ਸਤੰਬਰ (ਸੁਸ਼ੀਲ ਸ਼ਰਮਾ) ਗ੍ਰਾਮ ਪੰਚਾਇਤ ਤੇ ਮੇਲਾ ਪ੍ਰਬੰਧਕ ਕਮੇਟੀ ਹੈਡੋ ਬੇਟ ਵੱਲੋ ਗੁੱਗਾ ਜ਼ਾਹਰ ਪੀਰ ਦੀ ਯਾਦ ਵਿੱਚ ਸੰਨ 1306 ਤੋਂ ਚਲਦਾ ਆ ਰਿਹਾ ਸਲਾਨਾ ਜੋੜ ਮੇਲਾ 9 ਤੇ 10ਸਤੰਬਰ ਨੂੰ ਮਨਾਇਆ ਜਾਵੇਗਾ। ਜਿਸ ਵਿੱਚ 9 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ 10 ਸਤੰਬਰ ਨੂੰ ਕੁਸ਼ਤੀਆਂ ਦਾ ਖੁੱਲ੍ਹਾ ਅਖਾੜਾ ਸਜੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਝੰਡੀ ਦੇ ਪਹਿਲੇ ਜੇਤੂ ਨੂੰ ਮੋਟਰ ਸਾਇਕਲ ਤੇ ਨਗਦ ਇਨਾਮ ਉਪ- ਜੇਤੂ ਨੂੰ ਮੋਟਰ ਸਾਇਕਲ, ਦੂਜੇ ਨੰਬਰ ਦੀ ਝੰਡੀ ਜਿੱਤਣ ਵਾਲੇ ਪਹਿਲਵਾਨ ਨੂੰ ਇੱਕ ਝੋਟੀ ਤੇ ਸੋਨੇ ਦੀ ਮੁੰਦਰੀ ਤੇ ਹਾਰਨ ਵਾਲੇ ਨੂੰ ਝੋਟੀ ਤੇ ਨਗਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ 3 ਅਤੇ 4 ਨੰਬਰ ਦੀਆਂ ਕੁਸ਼ਤੀਆਂ ਲਈ ਦਿਲ ਖਿਚਵੇਂ ਇਨਾਮ ਰੱਖੇ ਗਏ ਹਨ। ਇਸ ਕੁਸ਼ਤੀ ਦੰਗਲ ਵਿੱਚ ਪਹਿਲਵਾਨਾਂ ਨੂੰ ਇਨਾਮ ਤਕਸੀਮ ਕਰਨ ਲਈ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਮੁੱਖ ਮਹਿਮਾਨ ਵੱਜੋਂ ਪਹੁੰਚਣਗੇ।

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੰਡਨ ‘ਚ ਹੋਵੇਗਾ ਨੀਲਾਮ

ਲੰਡਨ (ਇੰਗਲੈਂਡ), 3 ਸਤੰਬਰ - ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੰਗਮਰਮਰ ਦਾ ਬਣਿਆ ਇੱਕ ਬੁੱਤ ਛੇਤੀ ਹੀ ਇੱਥੇ ਨੀਲਾਮੀ ਲਈ ਰੱਖਿਆ ਜਾਵੇਗਾ। 19ਵੀਂ ਸਦੀ ‘ਚ ਬਣੇ ਇਸ ਬੁੱਤ ਦੇ ਇੱਕ ਤੋਂ ਡੇਢ ਲੱਖ ਡਾਲਰ (42 ਲੱਖ ਤੋਂ ਲੈ 63 ਲੱਖ ਭਾਰਤੀ ਰੁਪਇਆਂ) ਵਿੱਚ ਨੀਲਾਮ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਇਹ ਬੁੱਤ ਪਿੱਛੇ ਜਿਹੇ ਹੀ ਲੱਭਿਆ ਹੈ। ਚੇਤੇ ਰਹੇ ਕਿ 2006 ‘ਚ ਮਹਾਰਾਜਾ ਦਲੀਪ ਸਿੰਘ ਦਾ ਬੁੱਤ 17 ਲੱਖ ਪੌਂਡ (1.36 ਕਰੋੜ ਭਾਰਤੀ ਰੁਪਏ) ‘ਚ ਵਿਕਿਆ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਕਾਰ ’ਤੇ ਹਮਲਾ, ਵਾਲ-ਵਾਲ ਬਚੇ

ਇਸਲਾਮਾਬਾਦ, 3 ਸਤੰਬਰ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਅੱਜ ਜਾਨਲੇਵਾ ਹਮਲੇ ਵਿੱਚ ਵਾਲ–ਵਾਲ ਬਚ ਗਏ ਹਨ। ਪ੍ਰਧਾਨ ਮੰਤਰੀ ਦੇ ਬੁਲਾਰੇ ਜ਼ਹੀਰ ਬਸ਼ੀਰ ਦੇ ਮੁਤਾਬਿਕ ਗਿਲਾਨੀ ’ਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਲਾਹੌਰ ਦੀ ਯਾਤਰਾ ਤੋਂ ਵਾਪਸ ਪਰਤਣ ਤੋਂ ਬਾਅਦ ਇਸਲਾਮਾਬਾਦ ਹਵਾਈ ਅੱਡੇ ਤੋਂ ਘਰ ਜਾ ਰਹੇ ਸਨ। ਉਹਨਾਂ ਦੇ ਵਾਹਨ ’ਤੇ ਦੋ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਗਿਲਾਨੀ ਵਾਲ–ਵਾਲ ਬਚ ਗਏ ਹਨ। ਗਿਲਾਨੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਪਾਕਿਸਤਾਨ ਪੀਪੁਲਸ ਪਾਰਟੀ ਦੇ ਸੀਨੀਅਰ ਮੈਂਬਰ ਹਨ। ਭੁੱਟੋ ਪਿਛਲੇ ਸਾਲ 27 ਦਸੰਬਰ ਨੂੰ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਇੱਕ ਬੰਬ ਹਮਲੇ ਵਿੱਚ ਮਾਰੀ ਗਈ ਸੀ। ਸੂਤਰਾਂ ਅਨੁਸਾਰ ਉਹਨਾਂ ਦੀ ਹੱਤਿਆ ਅਲਕਾਇਦਾ ਨਾਲ ਜੁੜੇ ਅੱਤਵਾਦੀਆਂ ਨੇ ਕੀਤੀ ਸੀ। ਪੀ.ਪੀ.ਪੀ. ਨੇ ਇਸ ਸਾਲ 18 ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਸੀ ਅਤੇ ਗਿਲਾਨੀ ਨੂੰ ਗਠਜੋੜ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।

ਪੰਜਾਬ ਦੇ ਸਕੂਲਾਂ ਅੰਦਰ ਦਸਵੀ ਜਮਾਤ ਤੱਕ ਪੰਜਾਬੀ ਭਾਸ਼ਾ ਦੀ ਪੜਾਈ ਲਾਜ਼ਮੀ

ਚੰਡੀਗੜ 3 ਸਤੰਬਰ -ਪੰਜਾਬ ਮੰਤਰੀ ਮੰਡਲ ਨੇ ਅੱਜ ਇਕ ਇਤਿਹਾਸਿਕ ਫੈਸਲਾ ਲੈਂਦਿਆਂ ਪੰਜਾਬ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅੰਦਰ ਦਸਵੀ ਜਮਾਤ ਤੱਕ ਪੰਜਾਬੀ ਭਾਸ਼ਾ ਦੀ ਪੜਾਈ ਲਾਜ਼ਮੀ ਕਰਨ ਬਾਰੇ ਪੰਜਾਬੀ ਮਾਂ ਕਾਨੂੰਨ ਅੰਦਰ ਤਰਮੀਮ ਕਰਨ ਸਬੰਧੀ ਬਿਲ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਕੱਲ ਤੋ ਸ਼ੁਰੂ ਹੋ ਰਹੇ ਸੈਸ਼ਨ ਦੋਰਾਨ ਪਾਸ ਹੋਣ ਤੋਂ ਬਾਅਦ ਇਹ ਕਾਨੂੰਨ ਪੰਜਾਬ ਦੇ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਮਹਿਕਮਿਆਂ ਦੇ ਨਾਲ ਨਾਲ ਪੰਜਾਬ ਸਕੂਲ ਸਿੱਖਿਆ ਬੇੋਰਡ, ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ.ਨਾਲ ਸਬੰਧਤ ਸਾਰੇ ਸਕੂਲਾਂ ਅੰਦਰ ਪੂਰੀ ਤਰਾਂ ਇਕਸਾਰਤਾ ਨਾਲ ਲਾਗੂ ਹੋ ਜਾਵੇਗਾ। ਇੰਝ ਇਹਨਾਂ ਸਾਰੇ ਖੇਤਰਾਂ ਅੰਦਰ ਦਫਤਰੀ ਕੰਮ ਕਾਰ ਅਤੇ ਆਪਸੀ ਪੱਤਰ ਵਿਹਾਰ ਵੀ ਪੰਜਾਬੀ ਭਾਸ਼ਾ ਵਿਚ ਕਰਨਾ ਲਾਜ਼ਮੀ ਹੋਵੇਗਾ।
ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਸਰਦਾਰ ਬਾਦਲ ਨੇ ਮਾਂ ਬੋਲੀ ਬਾਰੇ ਕੈਬਨਿਟ ਦੇ ਅੱਜ ਦੇ ਫੈਸਲੇ ਨੂੰ ?ਆਪਣੀ ਜਿੰਦਗੀ ਦਾ ਸਭ ਤੋਂ ਵਧੀਆ, ਮਹੱਤਵਪੂਰਨ ਅਤੇ ਸਭ ਤੋਂ ਵੱਧ ਖੁਸ਼ੀ ਦੇਣ ਵੱਡਾ ਅਤੇ ਤਸੱਲੀ ਦੇਣ ਵਾਲਾ ਫੈਸਲਾ? ਕਰਾਰ ਦਿੱਤਾ। ਸਰਦਾਰ ਬਾਦਲ ਨੇ ਕਿਹਾ ਕਿ ਮੰਤਰੀ ਮੰਡਲ ਦੇ ਇਸ ਫੈਸਲੇ ਨਾਲ ਪੰਜਾਬ ਅਤੇ ਪੰਜਾਬੀਆਂ ਦੇ ਲਾਮਿਸਾਲ ਇਤਿਹਾਸ, ਵਿਰਸੇ, ਪੰਜਾਬ ਦੀਆਂ ਗੌਰਵਮਈ ਰਵਾਇਤਾਂ ਅਤੇ ਮਹਾਨ ਰੂਹਾਨੀਅਤ ਨੂੰ ਸਿੱਜਦਾ ਕੀਤਾ ਹੈ। ਅੱਜ ਦਾ ਇਹ ਫੈਸਲਾ ਬੇਹੱਦ ਇਤਿਹਾਸਕ, ਸਭਿਆਚਾਰਕ ਅਤੇ ਸੰਸਕ੍ਰਿਤਕ ਗਹਿਰਾਈ ਵਾਲੀ ਮਹੱਤਤਾ ਰੱਖਦਾ ਹੈ। ਇਹ ਸਾਡੀ ਉਸ ਮਾਂ -ਬੋਲੀ ਪੰਜਾਬੀ ਪ੍ਰਤੀ ਇਕ ਤੁੱਛ ਜਿਹਾ ਤੋਹਫ਼ਾ ਤੇ ਭੇਟ ਹੈ ਜਿਹੜੀ ਸਾਡੇ ਮਹਾਨ ਰਹਿਬਰਾਂ ਦੀ ਲਾਮਿਸਾਲ ਰੁੂਹਾਨੀ ਵਿਰਾਸਤ ਦੀ ਪ੍ਰਤੀਕ ਹੈ। ਸਾਡੇ ਮਹਾਨ ਗੁਰੂਆਂ ਨੇ ਪੰਜਾਬੀ ਮਾਂ-ਬੋਲੀ ਵਿਚ ਲਿਖੀ ਪੰਜਾਬੀ ਬੋਲੀ ਰਾਹੀ ਹੀ ਮਨੁੱਖਤਾ ਨੂੰ ਅਲਾਹੀ ਸੰਦੇਸ਼ ਦੀ ਬਖਸ਼ਿਸ਼ ਕੀਤੀ ਹੈ। ਇਸੇ ਲਈ ਮਾਂ ਬੋਲੀ ਨੂੰ ’ਗੁਰਮੁੱਖੀ ਅਖਵਾਉਣ ਦਾ ਮਾਣ ਹਾਸਿਲ ਹੈ।’ ਸਰਦਾਰ ਬਾਦਲ ਨੇ ਅੱਗੇ ਚੱਲ ਕੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਸੁਭਾਗਾ ਹੈ ਅਤੇ ਪੰਜਾਬ ਤੇ ਦੇਸ਼ ਦੇ ਇਤਿਹਾਸ ਵਿਚ ਇਸ ਦਿਨ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਅਤੇ ਰਹਿੰਦੀ ਦੁਨੀਆਂ ਤੱਕ, ਸਮੂਹ ਪੰਜਾਬੀ ਇਸ ਨੂੰ ਇੱਕ ਪਵਿੱਤਰ ਤਿਓਹਾਰ ਵਾਂਗ ਯਾਦ ਰੱਖਣਗੇ ਅਤੇ ਇਸ ਦਿਨ ਨੂੰ ਦਿਵਾਲੀ ਵਾਂਗ ਜਗਮਗਾਹਟ ਕਰਕੇ ਜ਼ਸ਼ਨਾਂ ਨਾਲ ਮਨਾਉਂਦੇ ਰਹਿਣਗੇ। ਆਉਣ ਵਾਲੀਆਂ ਨਸਲਾਂ ਲਈ ਸਾਡੀ ਇਹ ਯਾਦਗਾਰੀ ਦੇਣ ਰਹੇਗੀ। ’’ ਮੁੱਖ ਮੰਤਰੀ ਨੇ ਕਿਹਾ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਇਸ ਬਿਲ ਦਾ ਖਰੜਾ ਮੰਤਰੀ ਮੰਡਲ ਦੀ ਮੀਟਿੰਗ ਅੰਦਰ ਪੇਸ਼ ਕਰਨ ਵਾਲੇ ਸਿੱਖਿਆ ਮੰਤਰੀ ਬੀਬੀ ਉਪਿੰਦਰਜੀਤ ਕੌਰ ਹੀ ਇਸਨੂੰ ਕਾਨੂੰਨ ਬਣਾਉਣ ਲਈ ਵਿਧਾਨ ਸਭਾ ਦੇ ਸ਼ੁਰੂ ਹੋਣ ਜਾ ਰਹੇ ਸੈਸ਼ਨ ਅੰਦਰ ਪੇਸ਼ ਕਰਨਗੇ। ਇੱਕ ਹੋਰ ਮਹੱਤਵਪੂਰਨ ਫੈਸਲੇ ਦੌਰਾਨ ਮੰਤਰੀ ਮੰਡਲ ਨੇ ਰਾਜ ਵਿੱਚ ਇੱਕ ਆਯੂਰਵੈਦਿਕ ਯੂਨੀਵਰਸਿਟੀ ਸਥਾਪਤ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯੂਨੀਵਰਸਿਟੀ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਬਣਾਈ ਜਾਵੇਗੀ। ਇਸ ਜ਼ਿਲ੍ਹੇ ਦੀ ਇਸ ਕਰਕੇ ਚੋਣ ਕੀਤੀ ਗਈ ਹੈ ਕਿਉਂਕਿ ਏਥੋਂ ਦੀ ਧਰਤੀ ਹਰਬਲ ਮੈਡੀਕਲ ਪਾਰਕਾਂ ਦੇ ਵਿਕਾਸ ਲਈ ਢੁਕਵੀਂ ਹੈ ਜੋ ਕਿ ਪੰਜਾਬ ਵਿੱਚ ਆਯੂਸ ਦੇ ਬੜ੍ਹਾਵੇ ਲਈ ਪੂਰਕ ਅਤੇ ਬੜ੍ਹਾਵਾ ਦੇਣ ਵਾਲੀ ਹੈ। ਇਹ ਯੂਨੀਵਰਸਿਟੀ ਦੁਨੀਆਂ ਭਰ ਵਿਚ ਆਪਣੇ ਕਿਸਮ ਦੀ ਤੀਜੀ ਯੂਨੀਵਰਸਿਟੀ ਹੋਵੇਗੀ। ਵਿਕਲਪਿਕ ਚਿਕਿਤਸਾ ਪ੍ਰਣਾਲੀ ਪ੍ਰਤੀ ਵਧ ਰਹੀ ਜਾਗਰੂਕਤਾ ਕਾਰਨ ਆਯੂਸ ਨੂੰ ਬੜ੍ਹਾਵਾ ਦੇਣ ਲਈ ਜ਼ਰੂਰਤ ਮਹਿਸੂਸ ਕੀਤੀ ਗਈ ਜਿਸ ਦੇ ਹੇਠ ਆਯੂਰਵੇਦ ਤੋਂ ਇਲਾਵਾ ਯੋਗਾ ਅਤੇ ਨੈਚੂਰਪੈਥੀ, ਯੂਨਾਨੀ ਸਿੱਧ ਅਤੇ ਹੋਮੀਓਪੈਥੀ ਆਉਂਦੀ ਹੈ ਜੋ ਕਿ ਪਹਿਲਾਂ ਸਾਡੇ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਮਸ਼ਹੂਰ ਸੀ। ਇਸ ਨੇ ਹੁਣ ਦੁਨੀਆਂ ਭਰ ਦਾ ਧਿਆਨ ਖਿੱਚਿਆ ਹੈ ਜਿਨ੍ਹਾਂ ਵਿੱਚ ਏਸ਼ੀਆ, ਯੂਰਪ ਅਤੇ ਅਮਰੀਕਾ ਉਪ ਮਹਾਂਦੀਪ ਦੇ ਦੇਸ਼ ਸ਼ਾਮਲ ਹਨ। ਆਯੂਰਵੈਦਿਕ ਅਤੇ ਯੋਗਾ ਦੀ ਵਿਸ਼ਵ ਭਰ ਵਿੱਚ ਹਰਮਨਪਿਆਰਤਾ ਅਤੇ ਪ੍ਰਵਾਨਗੀ ਨਾਲ ਭਾਰਤ ਹੁਣ ਅੰਤਰਰਾਸ਼ਟਰੀ ਸੈਲਾਨੀਆਂ ਲਈ ਮੈਡੀਕਲ ਸੈਰ ਸਪਾਟੇ ਦਾ ਮੁੱਖ ਕੇਂਦਰ ਬਣ ਗਿਆ ਹੈ ਕਿਉਂਕਿ ਵੱਡੀ ਗਿਣਤੀ ਮੈਡੀਕਲ ਸੈਲਾਨੀ ਆਯੂਰਵੈਦਿਕ ਇਲਾਜ ਨੂੰ ਪ੍ਰਾਥਮਿਕਤਾ ਦਿੰਦੇ ਹਨ ਅਤੇ ਇਹ ਸਿਹਤ ਸੰਭਾਲ ਦੀ ਰਵਾਇਤੀ ਪ੍ਰਣਾਲੀ ਹੈ। ਮੰਤਰੀ ਮੰਡਲ ਨੇ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸਜ਼ ਪਰਸਨਜ਼ ਅਤੇ ਮੈਡੀਕਲ ਸੇਵਾ ਸੰਸਥਾਵਾਂ (ਪ੍ਰੌਬੇਸ਼ਨਲ ਆਫ ਬਾਇਓਲੈ‘ਸ ਐ‘ਡ ਡੈਮਜ਼ ਟੂ ਪ੍ਰਾਪਰਟੀ ) ਬਿਲ 2008 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਜੋ ਕਾਨੂੰਨ ਬਣਾਉਣ ਲਈ ਵਿਧਾਨ ਸਭਾ ਦੇ ਆਉ‘ਦੇ ਸੈਸ਼ਨ ਦੌਰਾਨ ਰੱਖਿਆ ਜਾਵੇਗਾ।ਇਸ ਦੇ ਮੁਤਾਬਕ ਮੈਡੀਕੇਅਰ ਸਰਵਿਸਜ਼ ਪਰਸਨਜ਼ ਵਿਰੁੱਧ ਹਿੰਸਾ ਕਰਨ ਵਾਲੇ ਜਾਂ ਮੈਡੀਕਲ ਸਰਵਿਸਜ਼ ਸੰਸਥਾਵਾਂ ਆਦਿ ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀਆਂ ਲਈ ਸਜ਼ਾ ਦੀ ਵਿਵਸਥਾ ਹੋਵੇਗੀ। ਗੌਰਤਲਬ ਹੈ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈ‘ਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਆਹੁਦੇਦਾਰਾਂ ਸਣੇ ਹੜਤਾਲੀ ਡਾਕਟਰਾਂ ਦੇ ਇਕ ਵਫਦ ਨੂੰ ਮੁੱਖ ਮੰਤਰੀ ਦੀ ਤਰਫੋ‘ ਮੈਡੀਕਲੀ ਖੇਤਰ ਨਾਲ ਸਬੰਧ ਰੱਖਣ ਵਾਲਿਆਂ ਦੇ ਹਿੱਤਾਂ ਦੀ ਰਖਵਾਲੀ ਲਈ ਆਂਧਰਾ ਦੇ ਪੈਟਰਨ ‘ਤੇ ਬਿਲ ਲਿਆਉਣ ਦਾ ਭਰੋਸਾ ਦਿਵਾਇਆ ਸੀ। ਸ਼੍ਰੀ ਬੈਂਸ ਨੇ ਇਹ ਵੀ ਦੱਸਿਆ ਕਿ ਮੰਤਰੀ ਮੰਡਲ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਰਾਜ ਵਿੱਚ ਬਿਜਲੀ ਇਨਕਲਾਬ ਲਿਆਉਣ ਅਤੇ ਸੂਬੇ ਨੂੰ ਕੇਵਲ ਬਿਜਲੀ ਪੱਖੋਂ ਆਤਮ ਨਿਰਭਰ ਹੀ ਨਹੀਂ ਬਲਕਿ ਆਪਣੀ ਲੋੜ ਤੋਂ ਵੱਧ ਬਿਜਲੀ ਪੈਦਾ ਕਰਨ ਵਾਲਾ ਰਾਜ ਬਨਾਉਣ ਲਈ ਕੀਤੇ ਅਣਥੱਕ ਯਤਨਾਂ ਲਈ ਵੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਸਬੰਧ ਵਿੱਚ ਕੱਲ੍ਹ ਬਣਾਂਵਾਲੀ (ਤਲਵੰਡੀ ਸਾਬੋ) ਵਿਖੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ 1980 ਮੈਗਾਵਾਟ ਦੀ ਸਮਰੱਥਾ ਵਾਲਾ ਥਰਮਲ ਪਲਾਂਟ ਲਾਉਣ ਲਈ ਵਿਸ਼ੇਸ਼ ਤੌਰ ‘ਤੇ ਹੰਭਲਾ ਮਾਰਿਆ ਹੈ। ਮੰਤਰੀ ਮੰਡਲ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਕਾਰਜ ਨੂੰ ਸਮੇਂ ਸਿਰ ਸ਼ੁਰੂ ਕਰਵਾਉਣ ਵਿੱਚ ਮਦਦ ਕੀਤੀ ਹੈ। ਮੰਤਰੀ ਮੰਡਲ ਨੇ ਪੰਜਾਬ ਵੈਲਿਊ ਐਡਿਡ ਟੈਕਸ (ਸੋਧ) ਆਰਡੀਨੈਂਸ, 2008 ਨੂੰ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਬਿਲ ਪੇਸ਼ ਕਰਕੇ ਐਕਟ ਵਿੱਚ ਤਬਦੀਲ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਕੈਬਨਿਟ ਨੇ ਪੰਜਾਬ ਵੈਲਿਊ ਐਡਿਡ ਟੈਕਸ ਐਕਟ 2005 ਦੀ ਧਾਰਾ 15 ਨੂੰ ਸੋਧਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਵਿਧਾਨ ਸਭਾ ਦੇ ਆਉਂਦੇ ਸਮਾਗਮ ਦੌਰਾਨ ਇਕ ਬਿਲ ਪੇਸ਼ ਕਰਕੇ ਇੰਨ ਪੁੱਟ ਟੈਕਸ ਕਰੈਡਿਟ ਨਾਲ ਸਬੰਧਿਤ ਵਿਵਸਥਾਵਾਂ ਸੋਧੀਆਂ ਜਾਣਗੀਆਂ।

ਸੁਖਬੀਰ ਬਾਦਲ ਨੇ ਅਮ੍ਰਿਤ ਛੱਕਿਆ

ਆਨੰਦਪੁਰ ਸਾਹਿਬ, 3 ਸਤੰਬਰ, (ਸ਼ੈਲੀ ਅਰੌੜਾ ) ਪਿਛਲੇ ਕਾਫੀ ਸਮੇਂ ਤੋ ਲਗਾਈਆ ਜਾ ਰਹੀਆ ਕਿਆਸ ਅਰਾਈਆ ਦਾ ਅੱਜ ਅੰਤ ਹੋ ਗਿਆ। ਅਕਾਲੀ ਦਲ ਦੇ ਪ੍ਰਧਾਨ ਬਣਨ ਤੋ ਬਾਅਦ ਵੱਖ ਵੱਖ ਸਿੱਖ ਜੱਥੇਬੰਦੀਆ ਦੇ ਜ਼ੋਰ ਪਾਉਣ ਤੇ ਆਖਰ ਅੱਜ ਸੁਖਬੀਰ ਸਿੰਘ ਬਾਦਲ ਨੇ ਅਮ੍ਰਿਤ ਛੱਕ ਹੀ ਲਿਆ। ਅੱਜ ਸਵੇਰੇ 8 ਵਜੇ ਦੇ ਕਰੀਬ ਚੁੱਪ ਚੁਪੀਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ ਮੱਥਾ ਟੇਕਣ ਤੋ ਬਾਅਦ ਅਮ੍ਰਿਤ ਛੱਕਣ ਲਈ ਹਾਜ਼ਰ ਹੋ ਗਏ। ਤਕਰੀਬਨ 9-30 ਵਜੇ ਤੱਕ ਹੋਏ ਅਮ੍ਰਿਤ ਸੰਚਾਰ ਮੌਕੇ ਪੰਜਾ ਪਿਆਰਿਆਂ ਵਿਚ ਭਾਈ ਮੇਜਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਤੇ ਭਾਈ ਜੁਗਿੰਦਰ ਸਿੰਘ ਸ਼ਾਮਲ ਹੋਏ। ਜਦੋਂਕਿ ਸਿੱਖ ਰਹਿਤ ਮਰਿਯਾਦਾ ਸਬੰਧੀ ਜਾਣਕਾਰੀ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਤਰਲੋਚਨ ਸਿੰਘ ਨੇ ਦਿੱਤੀ। ਅਮ੍ਰਿਤ ਛੱਕਣ ਤੋ ਬਾਅਦ ਗਿਆਨੀ ਤਰਲੋਚਨ ਸਿੰਘ ਨੇ ਸੁਖਬੀਰ ਬਾਦਲ ਨੂੰ ਸਿਰੋਪਾਓ ਭੇਟ ਕੀਤਾ । ਪੱਤਰਕਾਰਾ ਵੱਲੋ ਗੱਲਬਾਤ ਕਰਦੇ ਹੋਏ ਛੋਟੇ ਬਾਦਲ ਨੇ ਕੇਵਲ ਇੰਨਾ ਹੀ ਕਿਹਾ ਕਿ ਅੱਜ ਮੈਂ ਨਿਮਾਣਾ ਸਿੱਖ ਬਣ ਕੇ ਗੁਰੂ ਵੱਲੋ ਬਖਸ਼ੀ ਦਾਤ ਹੀ ਲੈਣ ਆਇਆ ਹਾਂ ,ਇਸ ਲਈ ਕਿਸੇ ਕਿਸਮ ਦੀ ਕੋਈ ਗੱਲ ਨਹੀ ਕਰਨੀ ਚਾਹੁੰਦਾ। ਇਸ ਮੌਕੇ ਯੂਥ ਵਿੰਗ ਅਕਾਲੀ ਦਲ ਦੇ ਪ੍ਰਧਾਨ ਕਿਰਨਬੀਰ ਸਿੰਘ ਕੰਗ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ, ਸ਼ੋਮਣੀ ਕਮੇਟੀ ਮੈਬਰ ਮਾ: ਜਗੀਰ ਸਿੰਘ,ਜਗਤਾਰ ਸਿੰਘ ਭੈਣੀ, ਜਰਨੈਲ ਸਿੰਘ ਔਲਖ, ਸੁਖਇੰਦਰ ਪਾਲ ਸਿੰਘ ਸੁੱਖੂ ,ਸੁਰਜੀਤ ਸਿੰਘ ਚੈਹੜ ਮਾਜਰਾ, ਡੀ ਐਸ ਪੀ ਜਤਿੰਦਰ ਸਿੰਘ ਬੈਨੀਪਾਲ,ਜੱਥੈਦਾਰ ਰਾਮ ਸਿੰਘ, ਮੈਨੇਜਰ ਰਣਬੀਰ ਸਿੰਘ ਆਦਿ ਹਾਜ਼ਰ ਸਨ੍ਵ

ਮੋਦੀ ਨੂੰ ਜਾਅਲੀ ਮੁੱਠਭੇੜ ਦੇ ਮਾਮਲੇ ‘ਚ ਨੋਟਿਸ

ਨਵੀਂ ਦਿੱਲੀ, 3 ਸਤੰਬਰ 2008 - ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਅਤੇ ਰਾਜ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਉਸ ਅਰਜ਼ੀ ‘ਤੇ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਸਾਲ 2004 ਵਿਚ ਕਥਿਤ ਜਾਅਲੀ ਮੁੱਠਭੇੜ ਵਿਚ ਇਕ ਨੌਜਵਾਨ ਦੀ ਮੌਤ ਨਾਲ ਜੁੜੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਕੇਰਲ ਨਿਵਾਸੀ ਐਮਆਰ ਗੋਪੀਨਾਥ ਪਿੱਲੇ ਦੁਆਰਾ ਦਾਇਰ ਕੀਤੀ ਗਈ ਅਰਜ਼ੀ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੇ ਪੁੱਤਰ ਪ੍ਰਾਣੇਸ਼ ਕੁਮਾਰ ਪਿੱਲੇ ਉਰਫ ਜਾਵੇਦ ਸ਼ੇਖ ਨੂੰ ਗੁਜਰਾਤ ਪੁਲਿਸ ਨੇ ਅੱਤਵਾਦੀ ਗਰੁੱਪਾਂ ਨਾਲ ਜੁੜੇ ਹੋਣ ਦੇ ਚਲਦੇ ਹੋਏ ਖਤਮ ਕਰ ਦਿੱਤਾ ਸੀ ਪਰ ਘਟਨਾ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਸ ਸਬੰਧ ਵਿਚ ਕੋਈ ਵੀ ਸਬੂਤ ਨਹੀਂ ਹਨ। ਜਸਟਿਸ ਤਰੁਣ ਚੈਟਰਜੀ ਅਤੇ ਜਸਟਿਸ ਆਫਤਾਬ ਆਲਮ ‘ਤੇ ਆਧਾਰਤ ਬੈਂਚ ਨੇ ਰਾਜ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ 15 ਜੁਲਾਈ 2004 ਨੂੰ ਹੋਏ ਉਸ ਮੁਕਾਬਲੇ ਦੇ ਸਬੰਧ ਵਿਚ ਜਵਾਬ ਮੰਗਿਆ ਹੈ, ਜਿਸ ਵਿਚ ਜਾਵੇਦ ਅਤੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਪੁਲਿਸ ਨੇ ਅਹਿਮਦਾਬਾਦ ਵਿਚ ਮਾਰ ਦਿੱਤਾ ਸੀ। ਜਸਟਿਸ ਨੇ ਸ਼ਾਇਰ ਅਤੇ ਗੀਤਕਾਰ ਜਾਵੇਦ ਅਖਤਰ ਦੁਆਰਾ ਦਾਇਰ ਇਕ ਹੋਰ ਅਰਜ਼ੀ ਉੱਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਗੁਜਰਾਤ ਵਿਚ ਨਿਰਦੋਸ਼ ਲੋਕਾਂ ਅਤੇ ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਅੱਤਵਾਦੀ ਦੱਸਕੇ ਨਿਸ਼ਾਨਾ ਬਣਾਉਣ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਦਲ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਡੇਰਾ ਸੌਦਾ ਦੇ ਪੁੱਤਰ ਜਸਮੀਤ ਸਿੰਘ ‘ਤੇ ਪਿਆ ਦਿੱਲੀ ਦੀ ਕੰਪਨੀ ਨਾਲ਼ ਧੋਖਾਧੜੀ ਦਾ ਕੇਸ

ਨਵੀਂ ਦਿੱਲੀ, 3 ਸਤੰਬਰ - ਡੇਰਾ ਸੌਦਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਦੇ ਪੁੱਤਰ ਜਸਮੀਤ ਖ਼ਿਲਾਫ਼ ਦਿੱਲੀ ਦੀ ਇੱਕ ਕੰਪਨੀ ਨਾਲ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਸਥਾਨਕ ਕ੍ਰਿਸ਼ਨਾ ਨਗਰ (ਪੂਰਬੀ ਦਿੱਲੀ) ਪੁਲਿਸ ਥਾਣੇ ਐਸ. ਐਚ. ਓ. ਕੋਲ਼ ਦਰਜ ਕਰਵਾਈ ਗਈ ਇੱਕ ਰਸਮੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਜਸਮੀਤ ਸਿੰਘ ਨੇ ‘ਸੱਚ ਐਗਰੋ ਐਂਡ ਫ਼ੂਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ‘ ਦੇ ਇੱਕ ਡਾਇਰੈਕਟਰ ਸ. ਲਾਭ ਸਿੰਘ ਨਾਲ਼ ਧੋਖਾਧੜੀ ਕੀਤੀ ਹੈ। ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਪੁਲਿਸ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਸ. ਲਾਭ ਸਿੰਘ ਡੇਰਾ ਸਿਰਸਾ ਦੇ ਬਾਨੀ ਮੁਖੀ ਸਵਰਗੀ ਸ਼ਾਹ ਸਤਨਾਮ ਦੇ ਕਰੀਬੀ ਰਿਸ਼ਤੇਦਾਰ ਹਨ। ਇਸ ਮਾਮਲੇ ਦੀ ਜਾਣਕਾਰੀ ਪੂਰਬੀ ਦਿੱਲੀ ਦੇ ਡੀ. ਸੀ. ਪੀ. ਨੂੰ ਵੀ ਦੇ ਦਿੱਤੀ ਗਈ ਹੈ। ਸ. ਲਾਭ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਵਿਸਥਾਰਪੂਰਬਕ ਵੇਰਵੇ ਦਿੰਦਿਆਂ ਦੱਸਿਆ ਹੈ ਕਿ ‘ਸੱਚ ਐਗਰੋ ਐਂਡ ਫ਼ੂਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ‘ 2002 ‘ਚ 1,000 ਦੀ ਹਿੱਸਾ ਪੂੰਜੀ ਨਾਲ਼ ਸ਼ੁਰੂ ਕੀਤੀ ਗਈ ਸੀ। ਇਹ ਕੰਪਨੀ ਬਾਕਾਇਦਾ ਰਜਿਸਟਰਡ ਹੈ ਅਤੇ ਇਸ ਦਾ ਦਫ਼ਤ ਪੂਰਬੀ ਆਜ਼ਾਦ ਨਗਰ ‘ਚ ਸਥਿਤ ਹੈ। ਪਹਿਲਾਂ ਇਸ ਦੇ ਦੋ ਡਾਇਰੈਕਟਰ ਜਸਮੀਤ ਸਿੰਘ ਅਤੇ ਅਵਤਾਰ ਸਿੰਘ (ਲਾਭ ਸਿੰਘ ਦਾ ਭਰਾ) ਹੁੰਦੇ ਸਨ। ਬਾਅਦ ‘ਚ ਖ਼ੁਦ ਲਾਭ ਸਿੰਘ, ਗੁਰਚੇਤ ਸਿੰਘ ਅਤੇ ਭੁਪਿੰਦਰ ਸਿੰਘ ਦੇ ਨਾਂਅ ਕੰਪਨੀ ਡਾਇਰੈਕਟਰਾਂ ਵਜੋਂ ਸ਼ਾਮਲ ਕੀਤੇ ਗਏ ਸਨ ਅਤੇ ਜਸਮੀਤ ਸਿੰਘ ਇਸ ਦਾ ਮੈਨੇਜਿੰਗ ਡਾਇਰੈਕਟਰ ਸੀ। ਪਿਛਲੇ ਸਾਲ ਤੱਕ ਇਹ ਕੰਪਨੀ ਠੀਕ ਠਾਕ ਤਰੀਕੇ ਨਾਲ਼ ਚਲਦੀ ਰਹੀ। ਸਾਲ 2006-07 ‘ਚ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ‘ਚ ਤਕਰੀਬਨ 8 ਏਕੜ ਵਾਹੀਯੋਗ ਜ਼ਮੀਨ ਖ਼ਰੀਦੀ ਗਈ ਸੀ। ਸ. ਲਾਭ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਇਸ ਇਲਾਕੇ ‘ਚ ਜ਼ਮੀਨਾਂ ਦੀਆਂ ਕੀਮਤਾਂ ਅਸਮਾਨਾਂ ਨੂੰ ਛੋਹਣ ਲੱਗੀਆਂ ਤਾਂ ਜਸਮੀਤ ਸਿੰਘ ਨੇ ਕਥਿਤ ਤੌਰ ‘ਤੇ ਆਪਣੇ ਕੁੱਝ ਸਹਿਯੋਗੀਆਂ ਨਾਲ਼ ਇੱਕ ਜਾਅਲੀ ਅਸਤੀਫ਼ਾ ਤਿਆਰ ਕੀਤਾ ਅਤੇ ਦਸਤਾਵੇਜ਼ਾਂ ਵਿੱਚ ਬਾਕੀ ਸਾਰੇ ਡਾਇਰੈਕਟਰਾਂ ਨੂੰ ਬਰਤਰਫ਼ ਕੀਤਾ ਦਰਸਾ ਦਿੱਤਾ। ਦਰਅਸਲ ਉਹ ਇਸ ਬੇਸ਼ਕੀਮਤੀ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ। ‘ਦਾ ਟਾਈਮਜ਼ ਆਫ਼ ਇੰਡੀਆ‘ ਦੀ ਰਿਪੋਰਟ ਅਨੁਸਾਰ ਸ. ਲਾਭ ਸਿੰਘ ਨੇ ਬੇਨਤੀ ਕੀਤੀ ਹੈ ਕਿ ਜਸਮੀਤ ਸਿੰਘ ਤੇ ਛੇ ਹੋਰਨਾਂ ਸਹਿਯੋਗੀਆਂ ਨੂੰ ਫ਼ੌਜਦਾਰੀ ਸਾਜ਼ਿਸ਼ ਰਚਣ, ਵਿਸ਼ਵਾਸਘਾਤ ਕਰਨ ਅਤੇ ਠੱਗੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਜੁਆਬ ਵਿੱਚ ਜਦੋਂ ਡੇਰਾ ਸਿਰਸਾ ਨਾਲ਼ ਸੰਪਰਕ ਕੀਤਾ ਗਿਆ ਤਾਂ ਡੇਰੇ ਦੇ ਤਰਜਮਾਨ ਸ੍ਰੀ ਆਦਿੱਤਯ ਇਨਸਾਂ ਨੇ ਕਿਹਾ ਕਿ ‘ਗੁਰੂ ਜੀ ਦੇ ਪਰਿਵਾਰ ਨੂੰ ਵਿਵਾਦਾਂ ‘ਚ ਘਸੀਟਣ ਦਾ ਇੱਕ ਰਿਵਾਜ ਜਿਹਾ ਪੈ ਗਿਆ ਹੈ। ਜਿਹੜੇ ਅਜਿਹੇ ਦੋਸ਼ ਲਾ ਰਹੇ ਹਨ, ਉਹ ਬਹੁਤ ਪਹਿਲਾਂ ਆਪ ਹੀ ਅਸਤੀਫ਼ੇ ਦੇ ਕੇ ਜਾ ਚੁੱਕੇ ਹਨ।‘ ਸਬੰਧਤ ਥਾਣੇ ਦੇ ਐਸ. ਐਚ. ਓ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੁਢਲੀ ਜਾਂਚ ਤੋਂ ਬਾਅਦ ਹੀ ਐਫ਼. ਆਈ. ਆਰ. ਦਰਜ ਕੀਤੀ ਜਾਵੇਗੀ।

ਕੰਵਲ ਦੀ ਪੁਸਤਕ ‘ਪੰਜਾਬੀਓ ਮਰਨਾ ਹੈ ਕਿ ਜੀਣਾ’ ਉਤੇ ਇਤਰਾਜ਼ ਗਲਤ-ਡਾ. ਤੇਜਵੰਤ ਮਾਨ

ਜ¦ਧਰ, 3 ਸਤੰਬਰ (ਸੁਨੀਲ)-ਸ. ਜਸਵੰਤ ਸਿੰਘ ਕੰਵਲ ਦੀ ਪੁਸਤਕ ‘ਪੰਜਾਬੀਓ ਮਰਨਾ ਹੈ, ਕਿ ਜੀਣਾ ਉ¤ਤੇ ਮਾਸਟਰ ਤਾਰਾ ਸਿੰਘ ਦੀ ਲੜਕੀ ਬੀਬੀ ਕਿਰਨਜੀਤ ਕੌਰ ਵਲੋਂ ਪੰਜਾਬ ਸਰਕਾਰ ਤੋਂ ਪਾਬੰਦੀ ਲਾਉਣ ਦੀ ਮੰਗ ਦਾ ਪੁਰਜ਼ੋਰ ਵਿਰੋਧ ਕਰਦਿਆਂ ਡਾ. ਤੇਜਵੰਤ ਮਾਨ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਇਹ ਪੁਸਤਕ ਪੰਜਾਬ ਦੀ ਰਾਜਨੀਤਕ, ਆਰਥਿਕ, ਸਭਿਆਚਾਰਕ ਅਤੇ ਸਮਾਜਿਕ ਵਿਵਸਥਾ ਉ¤ਤੇ ਗੰਭੀਰ ਚਿੰਤਨ ਪੇਸ਼ ਕਰਦੀ ਪੁਸਤਕ ਹੈ। ਬੀਬੀ ਕਿਰਨਜੀਤ ਕੌਰ ਐਵੇਂ ਪਿਤਰੀ ਮੋਹ ਕਾਰਨ ਇਸ ਪੁਸਤਕ ਦੀ ਬਿਨਾਂ ਪੜਿਆ ਹੀ ਮੁਖਾਫਲਤ ਕਰਦੀ ਹੈ। ਡਾ. ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਹਰ ਲੇਖਕ ਦਾ ਇਹ ਹੱਕ ਹੈ ਕਿ ਉਹ ਰਾਜਨੀਤਕ ਸਮਾਜਿਕ, ਧਾਰਮਿਕ ਆਗੂਆਂ, ਦੇ ਕਿਰਦਾਰਾਂ ਦਾ ਮੁ¦ਕਣ ਕਰੇ ਅਤੇ ਆਪਣੀ ਬੇਬਾਕ ਰਾਏ ਦੇਵੇ। ਇਸ ਵਿੱਚ ਦੋ ਰਾਵਾਂ ਨਹੀਂ ਕਿ ਮਾਸਟਰ ਤਾਰਾ ਸਿੰਘ ਪੰਜਾਬ ਦੀ ਪੰਥਕ ਰਾਜਨੀਤੀ ਦੇ ਵੱਡੇ ਆਗੂ ਸਨ, ਪਰ ਇਸ ਦਾ ਭਾਵ ਇਹ ਨਹੀਂ ਕਿ ਉਨ੍ਹਾਂ ਨੇ ਆਪਣੇ ਰਾਜਨੀਤਕ ਜੀਵਨ ਵਿੱਚ ਬੱਜਰ ਗਲਤੀਆਂ ਨਹੀਂ ਕੀਤੀਆਂ।
ਮਾਸਟਰ ਤਾਰਾ ਸਿੰਘ ਅਤੇ ਮੁਹੰਮਦ ਸਿਨਾਹ ਵਿਚਲੀ ਗੱਲਬਾਤ ਦੇ ਟੁੱਟਣ ਲਈ ਜ਼ਿੁੰਮੇਵਾਰ ਮਾਸਟਰਜੀ ਹਨ। ਜਸਵੰਤ ਸਿੰਘ ਕੰਵਲ ਨੇ ਇਹ ਹੱਥ ਸਿੱਖ ਖਾਲਸਾ ਪੰਜਾਬ ਹਿਤੈਸ਼ੀ ਚਿੰਤਕਾਂ ਦੇ ਸਾਹਮਣੇ ਲਿਆਂਦਾ ਹੈ। ਡਾ. ਮਾਨ ਨੇ ਦਾਅਵਾ ਕੀਤਾ ਪੰਜਾਬੀਓ ਮਰਨਾ ਹੈ ਕਿ ਜੀਣਾਂ’ ਪੁਸਤਕ ਵਿੱਚ ਕੁਝ ਵੀ ਅਜਿਹਾ ਨਹੀਂ ਲਿਖਿਆ ਗਿਆ, ਜਿਸ ਉ¤ਤੇ ਪਾਬੰਦੀ ਲਾਉਣ ਦੀ ਲੋੜ ਹੋਵੇ। ਜਸਵੰਤ ਸਿੰਘ ਕੰਵਲ ਦੇ ਵਿਚਾਰਾਂ ਨਾਲ ਅਸਹਿਮਤੀ ਬੀਬੀ ਕਿਰਨਜੀਤ ਕੌਰ ਜੀ ਸਕਦੇ ਪ੍ਰਗਟ ਕਰੇ ਅਤੇ ਬਹਿਸ ਵਿੱਚ ਪਵੇ। ਸਾਹਿਤ ਰਤਨ ਪੁਰਸਕਾਰ ਵਾਪਸ ਕਰਨ ਦੀ ਮੰਗ ਦਾ ਵੱਖਰਾ ਮੁੱਦਾ ਹੈ ਜਿਸਨੂੰ ਇਸ ਪੁਸਤਕ ਨਾਲ ਸਬੰਧਤ ਕਰਕੇ ਨਹੀਂ ਦੇਖਣਾ ਚਾਹੀਦਾ। ਬੀਬੀ ਕਿਰਨਜੀਤ ਕੌਰ ਦੀ ਇਸ ਮੰਗ ਤੋਂ ਇਹ ਲੱਗਦਾ ਹੈ ਕਿ ਅਕਾਲੀ ਸਰਕਾਰ ਨੂੰ ਉਨ੍ਹਾਂ ਲੇਖਕਾਂ ਨੂੰ ਮਾਨ-ਸਨਮਾਨ ਦੇਣੇ ਚਾਹੀਦੇ ਹਨ, ਜੋ ਆਕਲੀਅਆਂ ਦੇ ਗੁਣ ਗਾਉਣ। ਅਕਾਲੀਆਂ ਦੀ ਆਲੋਚਨਾ ’ਚ ਉਨ੍ਹਾਂ ਦੇ ਕੰਮਾਂ ਦਾ ਲੇਖਾ-ਜੋਖਾ ਕਰਨ ਵਾਲਿਆਂ ਨੂੰ ਇਹ ਸੋਚਨੀ ਨੂੰ ਫਾਸੀਵਾਦੀ ਦੱਸਿਆ ਅਤੇ ਕਿਹਾ ਕਿ ਇਹ ਲੇਖਕ ਦੀ ਸੁਤੰਤਰਤਾ ਉੱਤੇ ਖਤਰਨਾਕ ਹਮਲਾ ਹੈ।

ਕੇਂਦਰੀ ਸਿੱਖ ਅਜਾਇਬ ਘਰ ਵਿੱਚ ਭਾਈ ਰੋੜਾਂਵਾਲੀ ਤੇ ਭਾਈ ਗਿਆਨ ਸਿੰਘ ਸੁਰਜੀਤ ਦੀਆਂ ਤਸਵੀਰਾਂ ਸੁਸ਼ੋਭਿਤ

ਅੰਮ੍ਰਿਤਸਰ, 3 ਸਤੰਬਰ (ਮੋਤਾ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਅਰਦਾਸ ਉਪਰੰਤ ਸਥਾਨਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਭਾਈ ਗੁਰਦਿਆਲ ਸਿੰਘ ਰੋੜਾਂਵਾਲੀ ਤੇ ਭਾਈ ਗਿਆਨ ਸਿੰਘ ਸੁਰਜੀਤ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਹੋਏ ਫੈਸਲੇ ਅਨੁਸਾਰ ਭਾਈ ਗੁਰਦਿਆਲ ਸਿੰਘ ਰੋੜਾਂਵਾਲੀ ਤੇ ਭਾਈ ਗਿਆਨ ਸਿੰਘ ਸੁਰਜੀਤ ਦੀਆਂ ਪੰਥ ਪ੍ਰਤੀ ਮਹਾਨ ਸੇਵਾਵਾਂ ਦਾ ਸਤਿਕਾਰ ਕਰਦਿਆਂ ਇਹ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ ਹਨ ਅਤੇ ਸ਼੍ਰੋਮਣੀ ਕਮੇਟੀ ਨੇ ਅਜਿਹਾ ਕਰਕੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਬਾਕੀ ਤਸਵੀਰਾਂ ਵੀ ਜਲਦ ਹੀ ਸੁਸ਼ੋਭਿਤ ਕਰ ਦਿੱਤੀਆਂ ਜਾਣਗੀਆਂ।

ਉੜੀਸਾ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਉਠੀ

ਨਵੀਂ ਦਿੱਲੀ, 3 ਸਤੰਬਰ - ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੂੰ ਬੇਨਤੀ ਕੀਤੀ ਹੈ ਕਿ ਉੜੀਸਾ ‘ਚ ਇਸ ਵੇਲੇ ਪਾਏ ਜਾ ਰਹੇ ਜੰਗਲ਼ ਰਾਜ ਨੂੰ ਠੱਲ੍ਹ ਪਾਉਣ ਲਈ ਉਹ ਇਸ ਮਾਮਲੇ ‘ਚ ਦਖ਼ਲ ਦੇਣ। ਕਾਂਗਰਸ ਨੇ ਵਿੰਗੇ ਟੇਢੇ ਤਰੀਕੇ ਨਾਲ਼ ਉੜੀਸਾ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਰੱਖਦਿਆਂ ਕਿਹਾ ਹੈ ਕਿ ਇਸ ਸੂਬੇ ‘ਚ ਮਸੀਹੀ ਲੋਕਾਂ ਨੂੰ ਬਿਨਾਂ ਮਤਲਬ ਮਾਰਿਆ ਜਾ ਰਿਹਾ ਹੈ, ਉਨ੍ਹਾਂ ਦੀਆਂ ਸੰਪਤੀਆਂ ਨਸ਼ਟ ਕੀਤੀਆਂ ਜਾ ਰਹੀਆਂ ਹਨ ਅਤੇ ਪਵਿੱਤਰ ਗਿਰਜਾਘਰਾਂ ਨੂੰ ਅਗਨੀ ਭੇਂਟ ਕਰਕੇ ਉਨ੍ਹਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਪਰ ਸੂਬੇ ਦੀ ਨਵੀਨ ਪਟਨਾਇਕ ਸਰਕਾਰ ਈਸਾਈਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਤੋਂ ਬਿਲਕੁਲ ਨਾਕਾਮ ਰਹੀ ਹੈ। ਮੰਗਲ਼ਵਾਰ ਨੂੰ ਉੜੀਸਾ ‘ਚ ਈਸਾਈਆਂ ਦੇ 80 ਘਰ ਸਾੜ ਦਿੱਤੇ ਗਏ। ਚਰਚਾਂ ਦੀ ਬੇਹੁਰਮਤੀ ਦਾ ਦੌਰ ਲਗਾਤਾਰ ਜਾਰੀ ਹੈ। ਸ਼ਹਿਰਾਂ ਵਿੱਚ ਥੋੜ੍ਹੇ ਬਹੁਤ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਪਰ ਅਸਲ ਵਿੱਚ ਹਿੰਸਾ ਪਿੰਡਾਂ ਦੇ ਇਲਾਕਿਆਂ ‘ਚ ਵਾਪਰ ਰਹੀ ਹੈ। ਉਥੇ ਸੁਰੱਖਿਆ ਦਾ ਕੋਈ ਇੰਤਜ਼ਾਮ ਹੀ ਨਹੀਂ ਹੈ। ਕੇਂਦਰੀ ਮੰਤਰੀ ਸ੍ਰੀ ਅਜੇ ਮਾਕਨ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਰਾਸ਼ਟਰਪਤੀ ਨਾਲ਼ ਮੁਲਾਕਾਤ ਕਰਕੇ ਮੰਗ ਰੱਖੀ ਕਿ ਉਹ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਜ ਦੇ ਆਮ ਨਾਗਰਿਕਾਂ, ਖ਼ਾਸ ਕਰਕੇ ਘੱਟ ਗਿਣਤੀਆਂ ਦੇ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਬਾਅਦ ‘ਚ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਇਹ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਵਿੱਚ ਹੈ ਕਿ ਉਹ ਆਪਣੀਆਂ ਕਿਹੜੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹਨ। ਉੜੀਸਾ ਦਾ ਮੁੱਖ ਮੰਤਰੀ ਨਵੀਨ ਪਟਨਾਇਕ ਇਸ ਵੇਲੇ ਪੂਰੀ ਤਰ੍ਹਾਂ ਬੇਵੱਸ ਹੋਇਆ ਪਿਆ ਹੈ, ਸ਼ਰਾਰਤੀ ਅਨਸਰ ਉਸ ਦੀ ਬਿਲਕੁਲ ਨਹੀਂ ਸੁਣ ਰਹੀ। ਇਸ ਲਈ ਹੁਣ ਰਾਸ਼ਟਰਪਤੀ ਨੇ ਖ਼ੁਦ ਫ਼ੈਸਲਾ ਲੈਣਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ। ਸ੍ਰੀ ਅਜੇ ਮਾਕਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਾਸ਼ਟਰਪਤੀ ਨੂੰ ਦਿੱਤੇ ਗਏ ਮੈਮੋਰੈਂਡਮ ਵਿੱਚ ਕਿਹਾ ਗਿਆ ਹੈ ਕਿ ਬੀਤੀ 23 ਅਗਸਤ ਤੋਂ ਈਸਾਈਆਂ ਵਿਰੁੱਧ ਹਿੰਸਾ ਲਗਾਤਾਰ ਜਾਰੀ ਹੈ ਅਤੇ ਮੁੱਖ ਮੰਤਰੀ ਪਟਨਾਇਕ ਇਸ ਮਾਮਲੇ ‘ਚ ਕੁੱਝ ਵੀ ਨਹੀਂ ਕਰ ਰਹੇ। ਕਾਂਗਰਸ ਪਾਰਟੀ ਨੇ ਉੜੀਸਾ ‘ਚ ਹੋਈਆਂ ਸਾਰੀਆਂ ਹੱਤਿਆਵਾਂ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਸ੍ਰੀ ਪਟਨਾਇਕ ਉਤੇ ਦੋਸ਼ ਲਾਇਆ ਹੈ ਕਿ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਸਿੱਧੇ ਤੌਰ ‘ਤੇ ਹਵਾ ਦੇ ਰਹੇ ਹਨ, ਕਿਉਂਕਿ ਪ੍ਰੀਸ਼ਦ ਦੇ ਆਗੂ ਸ੍ਰੀ ਪ੍ਰਵੀਨ ਤੋਗੜੀਆ ਸਰੇਆਮ ਕੰਧਾਮਲ ਜਿਹੇ ਨਾਜ਼ੁਕ ਇਲਾਕਿਆਂ ਵਿੱਚ ਘੁੰਮ ਕੇ ਕਥਿਤ ਤੌਰ ‘ਤੇ ਲੋਕਾਂ ਨੂੰ ਭੜਕਾ ਰਹੇ ਹਨ। ਜਦ ਕਿ ਕੇਂਦਰੀ ਰਾਜ ਮੰਤਰੀ ਸ੍ਰੀ ਸ੍ਰੀਪ੍ਰਕਾਸ਼ ਜੈਸਵਾਲ ਨੂੰ ਸੁਰੱਖਿਆ ਕਾਰਣਾਂ ਕਰਕੇ ਦੰਗਾ ਪੀੜਤ ਇਲਾਕਿਆਂ ਵਿੱਚ ਜਾਣ ਤੋਂ ਵਰਜ ਦਿੱਤਾ ਗਿਆ ਸੀ।

ਇਸ਼ਮੀਤ ਦੀ ਮੌਤ ਦੇ ਕਾਰਣਾਂ ਦੀ ਜਾਂਚ ਲਈ ਪਿਤਾ ਤੇ ਚਾਚਾ ਮਾਲਦੀਵਜ਼ ਪੁੱਜੇ

ਲੁਧਿਆਣਾ, 3 ਸਤੰਬਰ - ਪਿਛਲੇ ਸਾਲ ਦੇ ‘ਸਟਾਰ ਵਾਇਸ ਆਫ਼ ਇੰਡੀਆ‘ ਇਸ਼ਮੀਤ ਸਿੰਘ ਦੀ ਮੌਤ ਦੇ ਕਾਰਣਾਂ ਦੀ ਜਾਂਚ ਵਿੱਚ ਸਹਿਯੋਗ ਲਈ ਉਸ ਦੇ ਪਿਤਾ ਸ. ਗੁਰਪਿੰਦਰ ਸਿੰਘ ਅਤੇ ਚਾਚਾ ਡਾ. ਚਰਨ ਕਮਲ ਸਿੰਘ ਅੱਜ ਇੱਥੋਂ ਮਾਲਦੀਵਜ਼ ਲਈ ਰਵਾਨਾ ਹੋ ਗਏ। ਚੇਤੇ ਰਹੇ ਕਿ ਮਾਲੇ ਵਿਖੇ ਪਿਛਲੇ ਮਹੀਨੇ ਸਮੁੰਦਰੀ ਕੰਢੇ ‘ਤੇ ਬਣੇ ਇੱਕ ਹੋਟਲ ਦੇ ਸਵਿਮਿੰਗ ਪੂਲ ‘ਚ ਡੁੱਬ ਕੇ ਇਸ਼ਮੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਜਾਂਚ ਦੌਰਾਨ ਇਹ ਵੇਖਿਆ ਜਾਵੇਗਾ ਕਿ ਇਸ ਨੌਜਵਾਨ ਗਾਇਕ ਦੀ ਮੌਤ ਵੇਲੇ ਕਿਹੋ ਜਿਹੇ ਹਾਲਾਤ ਪੈਦਾ ਹੋ ਗਏ ਸਨ ਕਿ ਉਹ ਤੈਰ ਨਹੀਂ ਸਕਿਆ। ਤਦ ਉਸ ਦੇ ਨਾਲ਼ ਸ਼ੋਅ ਕਰਨ ਲਈ ਪੂਰੀ ਟੀਮ ਮਾਲਦੀਵਜ਼ ਪੁੱਜੀ ਹੋਈ ਸੀ। ਪੋਸਟ ਮਾਰਟਮ ਰਿਪੋਰਟ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋ ਗਈ ਸੀ ਕਿ ਇਸ ਗਾਇਕ ਦੀ ਮੌਤ ਡੁੱਬਣ ਨਾਲ਼ ਹੀ ਹੋਈ ਸੀ। ਡਾ. ਚਰਨ ਕਮਲ ਸਿੰਘ ਨੇ ਕਿਹਾ ਕਿ ਉਹ ਸਿਰਫ਼ ਇਹੋ ਵੇਖਣ ਲਈ ਜਾ ਰਹੇ ਹਨ ਕਿ ਜਦੋਂ ਇੱਕ ਹੋਟਲ ਵਿੱਚ ਇੱਕੋ ਵੇਲੇ ਕਿੰਨੇ ਹੀ ਲੋਕ ਮੌਜੂਦ ਹੁੰਦੇ ਹਨ ਤਾਂ ਕਿਸੇ ਨੇ ਵੇਲੇ ਸਿਰ ਇਸ਼ਮੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਕਿਹੋ ਜਿਹੇ ਹਾਲਾਤ ਪੈਦਾ ਹੋ ਗਏ ਸਨ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਬਾਦਲ ਨੇ 1980 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਤਾਪ ਬਿਜਲੀ ਘਰ ਦਾ ਨੀਂਹ ਪੱਥਰ ਰੱਖਿਆ
ਅਕਾਲੀ ਬੁਲਾਰਿਆਂ ਦੇ ਭਾਸ਼ਣ ਵਿਚੋਂ ਕੈਪਟਨ ਅਮਰਿੰਦਰ ਦੀ ਲੀਡਰਸ਼ਿਪ ਦਾ ਹਊਆ ਸਪੱਸ਼ਟ ਝਲਕਦਾ ਪ੍ਰਤੀਤ ਹੋਇਆ।

ਲੰਬੀ ਵਿਚ ਕਾਂਗਰਸ ਦੀ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਤੀ ਗਈ ਸਖ਼ਤ ਸ਼ਬਦਾਵਲੀ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਾਰਿਆ ਹੋਇਆ ਸ਼ਾਹ ਮੈਦਾਨ ਵਿਚ ਉਤਾਰਿਆ ਹੈ, ਜੋ ਸ਼ਰਾਬੀ-ਕਬਾਬੀ ਅਤੇ ਅਯਾਸ਼ੀ ਵਾਲਾ ਵਿਅਕਤੀ ਹੈ। ਹੈਰਾਨੀ ਜਨਕ ਗੱਲ ਇਹ ਹੈ ਕਿ ਸਾਰੇ ਹੀ ਅਕਾਲੀ ਬੁਲਾਰਿਆਂ ਦੇ ਭਾਸ਼ਣ ਵਿਚੋਂ ਕੈਪਟਨ ਅਮਰਿੰਦਰ ਦੀ ਲੀਡਰਸ਼ਿਪ ਦਾ ਹਊਆ ਸਪੱਸ਼ਟ ਝਲਕਦਾ ਪ੍ਰਤੀਤ ਹੋਇਆ। ਇੱਥੇ 1980 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਤਾਪ ਬਿਜਲੀ ਘਰ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਨੂੰ ਨਿਸ਼ਾਨਾ ਬਣਾਦਿਆਂ ਕਿਹਾ ਕਿ ਜਿਸ ਵਿਅਕਤੀ ਕੋਲ ਲੋਕਾਂ ਵਾਸਤੇ ਸਮਾਂ ਨਹੀਂ ਹੈ, ਉਹ ਪੰਜਾਬ ਦਾ ਕੀ ਭਲਾ ਕਰ ਸਕਦਾ ਹੈ। ਇਸੇ ਦੌਰਾਨ ਸਰਦਾਰ ਬਾਦਲ ਨੇ ਦੱਸਿਆ ਕਿ 9 ਹਜ਼ਾਰ ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲਾ ਇਹ ਥਰਮਲ ਪਲਾਂਟ 2012 ਤੱਕ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ, ਜਿਸ ਨਾਲ ਪੰਜਾਬ ‘ਚ ਬਿਜਲੀ ਦੀ 30 ਫੀਸਦੀ ਘਾਟ ਪੂਰੀ ਹੋ ਜਾਵੇਗੀ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਦੇਸ਼ ‘ਚ ਕਿਸੇ ਵੀ ਸੂਬੇ ਨੇ ਹੁਣ ਤੱਕ ਬਿਜਲੀ ਉਤਪਾਦਨ ਦੇ ਖੇਤਰ ‘ਚ 300 ਫੀਸਦੀ ਵਾਧਾ ਕਰਨ ਵਾਲਾ ਵਿਸ਼ਾਲ ਪ੍ਰੋਜੈਕਟ ਅਜੇ ਤੱਕ ਹੱਥ ਵਿਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਹ ਪਲਾਂਟ ਪੰਜਾਬ ‘ਚ ਬਿਜਲੀ ਇਨਕਲਾਬ ਦਾ ਪ੍ਰਤੀਕ ਹੈ ਤੇ ਪੰਜਾਬ ਲੋੜ ਤੋਂ ਵਾਧੂ ਬਿਜਲੀ ਪੈਦਾ ਕਰਨ ਵਾਲੇ ਸੂਬਿਆਂ ਦੀ ਕਤਾਰ ‘ਚ ਸ਼ਾਮਲ ਹੋ ਜਾਵੇਗਾ। ਦੂਜੇ ਪਾਸੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਤ ਸਕੱਤਰ ਤੇ ਲੇਖਾ ਮੈਂਬਰ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਵਿਸ਼ੇਸ਼ ਸੈੱਲ ਦੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਅਗਰਵਾਲ ਨੇ ਇਸ ਪਾਵਰ ਪਲਾਂਟ ਬਾਰੇ ਦੱਸਦਿਆਂ ਕਿਹਾ ਕਿ ਇਹ ਤਾਪ ਬਿਜਲੀ ਘਰ ਸੂਬੇ ਵਿੱਚ ਲੱਗੇ ਸਾਰੇ ਤਾਪ ਬਿਜਲੀ ਘਰਾਂ ਨਾਲੋਂ ਵੱਡਾ ਹੈ, ਇਹ ਤਾਪ ਬਿਜਲੀ ਘਰ ਵੇਦਾਂਤਾਂ ਗਰੁੱਪ ਦੀ ਇੱਕ ਕੰਪਨੀ ਸਟਰਲਾਈਟ ਅਨਰਜੀ ਲਿਮਟਿਡ ਵੱਲੋਂ 9000 ਕਰੋੜ ਰੁਪਏ ਦੀ ਲਾਗਤ ਨਾਲ ਬਣਾਉ, ਮਾਲਕੀ ਅਤੇ ਡਾਲਰ ਚਲਾਉ ਆਧਾਰ ‘ਤੇ ਲਾਇਆ ਜਾ ਰਿਹਾ ਹੈ। ਵੇਦਾਂਤਾਂ ਗਰੁੱਪ 8.2 ਮਿਲੀਅਨ ਡਾਲਰ ਦੇ ਮਲਕੀਅਤ ਵਾਲੀ ਇੱਕ ਕੌਮਾਂਤਰੀ ਪੱਧਰ ਦੀ ਕੰਪਨੀ ਹੈ ਜਿਹੜੀ ਅਲੂਮੀਨੀਅਮ, ਜਿੰਕ ਅਤੇ ਊਰਜਾ ਦੇ ਖੇਤਰ ਵਿੱਚ ਸਰਗਰਮ ਹੈ। ਇਹ ਕੰਪਨੀ ਹਿੰਦੋਸਤਾਨ ਵਿੱਚ 1383 ਮੈਗਾਵਾਟ ਦੇ ਬਿਜਲੀ ਘਰ ਚਲਾ ਰਹੀ ਹੈ ਅਤੇ 2400 ਮੈਗਾਵਾਟ ਦਾ ਇੱਕ ਹੋਰ ਬਿਜਲੀ ਘਰ ਉੜੀਸਾ ਵਿੱਚ ਉਸਾਰ ਰਹੀ ਹੈ। ਨਵੀਨਤਮ ਟੈਕਨਾਲੌਜੀ ਕਾਰਨ ਤਲਵੰਡੀ ਸਾਬੋ ਤਾਪ ਬਿਜਲੀ ਘਰ ਵਿੱਚ 15ਗ਼ ਕੋਇਲਾ ਘੱਟ ਖਪ²ਤ ਹੋਵੇਗਾ ਅਤੇ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਕਾਰਨ ਇਹ ਵਾਤਾਵਰਣ ਅਨੁਸਾਰੀ ਵੀ ਹੋਵੇਗਾ। ਇਸ ਦੀ 275 ਮੀਟਰ ਚਿਮਨੀ ਸੂਬੇ ਵਿਚਲੇ ਸਾਰੇ ਬਿਜਲੀ ਘਰਾਂ ਨਾਲੋਂ ਉੱਚੀ ਹੋਣ ਕਾਰਨ ਹਵਾ ਵਿੱਚ ਪ੍ਰਦੂਸ਼ਣ ਨਹੀਂ ਫੈਲਗਾ। ਸ੍ਰੀ ਅਗਰਵਾਲ ਨੇ ਦੱਸਿਆ ਕਿ ਕੰਪਨੀ ਨਾਲ ਹੋਏ ਸਮਝੌਤੇ ਅਨੁਸਾਰ ਇਹ ਬਿਜਲੀ ਘਰ 48 ਮਹੀਨਿਆਂ ਵਿੱਚ ਚਾਲੂ ਕਰਨਾ ਹੋਵੇਗਾ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ, ਕੈਬਨਿਟ ਮਨੋਰੰਜਨ ਕਾਲੀਆ, ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਮੰਤਰੀ, ਬੀਬੀ ਪਰਮਜੀਤ ਕੌਰ ਗੁਲਸ਼ਨ, ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ, ਗੁਰਦੇਵ ਸਿੰਘ ਬਾਦਲ, ਸਰੂਪ ਚੰਦ ਸਿੰਗਲਾ ਆਦਿ ਨੇ ਵੀ ਸੰਬੋਧਨ ਕੀਤਾ।

ਨੀਂਹ ਪੱਥਰ ਸਮਾਰੋਹ ਮੌਕੇ ਮਨਪ੍ਰੀਤ ਬਾਦਲ ਗੈਰ-ਹਾਜ਼ਰ

ਬਣਾਂਵਾਲੀ- ਪੰਜਾਬ ਵਿਚ ਲੱਗਣ ਵਾਲੇ ਹੁਣ ਤੱਕ ਦੇ ਸਭ ਤੋਂ ਵੱਡੇ ਤਲਵੰਡੀ ਸਾਬੋ ਤਾਪ ਬਿਜਲੀ ਘਰ ਦੇ ਨੀਂਹ ਪੱਥਰ ਸਮਾਰੋਹ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਸਮਾਗਮ ਸਮੇਂ ਜਦ ਪੰਜਾਬ ਮੰਤਰੀ ਮੰਡਲ ਦੇ ਅਹਿਮ ਵਜ਼ੀਰਾਂ, ਵਿਧਾਇਕਾਂ ਤੇ ਅਕਾਲੀ-ਭਾਜਪਾ ਗਠਜੋੜ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਬਹੁਤ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ, ਤਾਂ ਰਾਜ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਣਜਾਣੇ ਕਾਰਨਾਂ ਦੇ ਚਲਦਿਆਂ ਗੈਰਹਾਜ਼ਰ ਰਹੇ। ਉਨ੍ਹਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਜਿੱਥੇ ਸਰਗਰਮ ਅਕਾਲੀ ਵਰਕਰ ਘੁਸਰ-ਮੁਸਰ ਕਰਦੇ ਦੇਖੇ ਗਏ, ਉੱਥੇ ਇਹ ਮੁੱਦਾ ਮੀਡੀਆ ਪ੍ਰਤੀਨਿਧਾਂ ਦੀ ਚਰਚਾ ਦਾ ਵੀ ਵਿਸ਼ਾ ਬਣਿਆ ਰਿਹਾ। ਵਰਨਣਯੋਗ ਹੈ ਕਿ ਸਬਸਿਡੀਆਂ ਨੂੰ ਲੈ ਕੇ ਖਜ਼ਾਨਾ ਮੰਤਰੀ ਦੇ ਆਪਣੇ ਸਾਥੀ ਮੰਤਰੀਆਂ ਤੇ ਮੁੱਖ ਮੰਤਰੀ ਨਾਲ ਮਤਭੇਦ ਜੱਗ ਜ਼ਾਹਰ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਸਰਦਾਰ ਬਾਦਲ ਨੇ ਅਜਿਹੇ ਮੱਤਭੇਦਾਂ ਨੂੰ ਜਨਤਕ ਕਰਨ ਦੀ ਵਜ੍ਹਾ ਕਾਰਨ ਖਜ਼ਾਨਾ ਮੰਤਰੀ ਪ੍ਰਤੀ ਮੀਡੀਆ ਰਾਹੀਂ ਨਾਰਾਜ਼ਗੀ ਵੀ ਪ੍ਰਗਟ ਕੀਤੀ ਸੀ।

ਸਿੱਖ ਮੁੱਦਿਆਂ ਤੇ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਮਿਲ ਰਿਹੈ ਭਰਪੂਰ ਸਮਰਥਨ: ਭਾਈ ਚੀਮਾ

ਤਰੀਕ: 2 ਸਤੰਬਰ, 2008/ਜਸਪਾਲ ਸਿੰਘ ਮੰਝਪੁਰ ਬਹੁਜਨ ਸ਼ਕਤੀ ਪਾਰਟੀ ਦੇ ਕੌਮੀ ਚੇਅਰਮੈਨ ਤੇ ਸਾਬਕਾ ਐਮ.ਪੀ ਸ੍ਰੀ ਹਰਭਜਨ ਲਾਖਾ ਵਲੋਂ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸਿੱਖ ਮੁੱਦਿਆਂ ਦੇ ਹੱਲ ਲਈ 20 ਜੁਲਾਈ ਤੋਂ ਲਗਾਤਾਰ ਚੱਲ ਰਹੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੂੰ ਆਪਣਾ ਸਮਰਥਨ ਦੇਣ ਨਾਲ ਜਿੱਥੇ ਦਲਿਤਾਂ, ਘੱਟਗਿਣਤੀਆਂ ਤੇ ਸੰਘਰਸ਼ਸ਼ੀਲ ਧਿਰਾਂ ਨੂੰ ਹੁਲਾਰਾ ਮਿਲਿਆ ਹੈ ੳਥੇ ਪੰਜਾਬ ਵਿਚ ਵੀ ਸਿਆਸੀ ਬਦਲ ਦੇ ਨਕਸ਼ ਗੂੜ੍ਹੇ ਹੋਣ ਲੱਗ ਪਏ ਹਨ ਅਤੇ 5 ਸਤੰਬਰ ਨੂੰ ਅਕਾਲੀ ਦਲ ਪੰਚ ਪ੍ਰਧਾਨੀ ਤੇ ਬਹੁਜਨ ਸ਼ਕਤੀ ਪਾਰਟੀ ਦੀ ਲੁਧਿਆਣਾ ਵਿਚ ਹੋਣ ਵਾਲੀ ਮੀਟਿੰਗ ਪੰਜਾਬ ਦੀ ਸਿਆਸਤ ਨੂੰ ਇਕ ਨਵਾਂ ਮੋੜ ਦੇਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਲ ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਨੇ ਦਿ¤ਲੀ ਵਿਚ ਚ¤ਲ ਰਹੀ ਭੁ¤ਖ ਹੜਤਾਲ ਨੂੰ ਵੱਖ-ਵੱਖ ਸੰਘਰਸ਼ਸ਼ੀਲ ਸਿਆਸੀ ਧਿਰਾਂ ਵਲੋਂ ਮਿਲ ਰਹੇ ਸਮਰਥਨ ਬਾਰੇ ਜਾਣਕਾਰੀ ਦਿੰਦਿਆ ਕੀਤਾ।
ਭਾਈ ਚੀਮਾ ਨੇ ਦ¤ਸਿਆ ਕਿ ਕਿਸਾਨਾਂ ਦੀ ਭਾਰਤ ਪੱਧਰ ਦੀ ਜਥੇਬੰਦੀ ਆਲ ਇੰਡੀਆ ਫਾਰਮਰਜ਼ ਐਸ਼ੋਸੀਏਸ਼ਨ ਦੇ ਪੰਜਾਬ ਇੰਚਾਰਜ ਸ. ਸਤਨਤਮ ਸਿੰਘ ਬਹਿਰੂ ਨੇ ਵੀ ਸਿੱਖ ਮੁੱਦਿਆਂ ਤੇ ਭੁੱਖ ਹੜਤਾਲ ਨੂੰ ਆਪਣਾ ਸਮਰਥਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਭਰ ਦਾ ਕਿਸਾਨ ਸਿ¤ਖ ਮੁ¤ਦਿਆਂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਨਾਲ ਖੜਾ ਹੈ ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਕਿਸਾਨ ਆਗੂ ਵੀ ਭੁੱਖ ਹੜਤਾਲ ਤੇ ਬੈਠ ਕੇ ਅਕਾਲੀ ਦਲ ਪੰਚ ਪ੍ਰਧਾਨੀ ਨਾਲ ਸਮਰਥਨ ਦਾ ਪ੍ਰਗਟਾਵਾ ਕਰਨਗੇ ਅਤੇ ਇਹਨਾਂ ਮੁੱਦਿਆਂ ਦੇ ਹੱਲ ਲਈ ਦਲ ਵਲੋਂ ਉਲੀਕੇ ਜਾਣ ਵਾਲੇ ਹਰ ਪ੍ਰੋਗਰਾਮ ਦਾ ਪੂਰਾ ਸਾਥ ਦੇਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਟਰਨੈਸ਼ਨਲ ਬੁੱਧ ਰਿਸਰਚ ਕੌਂਸਲ ਦੇ ਚੇਅਰਮੈਨ ਸ਼੍ਰੀ ਆਰ.ਬੀ ਕੌਲ, ਭਾਈ ਸੁਲਤਾਨ ਸਿੰਘ ਸੋਢੀ ਜਿਲ੍ਹਾ ਮੁਖੀ ਲੁਧਿਆਣਾ ਸ਼ਹਿਰੀ, ਬੀਬੀ ਅੰਮ੍ਰਿਤ ਕੌਰ ਆਲਮਗੀਰ, ਰੇਸ਼ਮ ਸਿੰਘ ਜਨਰਲ ਸਕ¤ਤਰ ਬਹੁਜਨ ਸ਼ਕਤੀ ਪਾਰਟੀ, ਤਿਹਾੜ ਜੇਲ੍ਹ ਵਿਚ ਬੰਦ ਭਾਈ ਜਸਪਾਲ ਸਿੰਘ ਰਾਜਾ ਤੇ ਭਾਈ ਬਲਵਿੰਦਰ ਸਿੰਘ ਦੇ ਪਿਤਾ, ਆਤਮਾ ਸਿੰਘ, ਕਰਮਜੀਤ ਸਿੰਘ ਧੰਜਲ ਅਦਿ ਵੀ ਹਾਜ਼ਰ ਸਨ।

ਸਾਰਿਕਾ ਸਿੰਘ ਨੇ ਕੜੇ ਦਾ ਕੇਸ ਜਿੱਤ ਕੇ ਸਕੂਲ ਛੱਡਿਆ

ਐਬਰਡੇਅਰ (ਸਾਊਥ ਵੇਲਜ਼, ਇੰਗਲੈਂਡ), 2 ਸਤੰਬਰ - 15 ਵਰ੍ਹਿਆਂ ਦੀ ਸਾਰਿਕਾ ਵਾਟਕਿਨਜ਼ ਸਿੰਘ ਨੇ ਉਹ ਸਕੂਲ ਹੁਣ ਛੱਡ ਦਿੱਤਾ ਹੈ, ਜਿਸ ਦੇ ਪ੍ਰਬੰਧਕਾਂ ਖ਼ਿਲਾਫ਼ ਉਸ ਨੇ ਹਾਈ ਕੋਰਟ ‘ਚੋਂ ਆਪਣਾ ਕੜੇ ਦਾ ਕੇਸ ਸ਼ਾਨਦਾਰ ਢੰਗ ਨਾਲ਼ ਜਿੱਤਿਆ ਸੀ। ਇਸ ਸਕੂਲ ਦੇ ਪ੍ਰਬੰਧਕਾਂ ਨੇ ਉਸ ਨੂੰ ਕੜਾ ਪਾ ਕੇ ਸਕੂਲ ਆਉਣ ਤੋਂ ਵਰਜ ਦਿੱਤਾ ਸੀ ਪਰ ਸਾਰਿਕਾ ਸਿੰਘ ਨੇ ਬਗ਼ੈਰ ਕੜੇ ਤੋਂ ਸਕੂਲ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਹ ਮਾਮਲਾ ਅਦਾਲਤ ‘ਚ ਪੁੱਜ ਗਿਆ ਸੀ। ਪਹਿਲਾਂ ਹੇਠਲੀ ਅਦਾਲਤ ਨੇ ਤਾਂ ਸਕੂਲ ਪ੍ਰਬੰਧਕਾਂ ਦੇ ਹੱਕ ਵਿੱਚ ਫ਼ੈਸਲਾ ਸੁਣਾ ਦਿੱਤਾ ਸੀ ਪਰ ਜੁਲਾਈ ਦੇ ਮਹੀਨੇ ‘ਚ ਹਾਈ ਕੋਰਟ ਤੋਂ ਸਾਰਿਕਾ ਸਿੰਘ ਕੇਸ ਜਿੱਤ ਗਈ ਸੀ। ਹੁਣ ਸਾਰਿਕਾ ਸਿੰਘ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਸ ਸਕੂਲ ਵਿੱਚ ਕਦੇ ਵਾਪਸ ਨਹੀਂ ਜਾਵੇਗਾ। ਉਸ ਨੇ ਕਿਹਾ ਕਿ ਉਸ ਨੂੰ ਅਜਿਹਾ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਸਥਿਤੀਆਂ ਪਹਿਲਾਂ ਵਰਗੀਆਂ ਨਹੀਂ ਰਹਿਣਗੀਆਂ, ਇਸ ਲਈ ਉਥੇ ਰਹਿਣਾ ਠੀਕ ਨਹੀਂ ਹੋਵੇਗਾ। ”ਮੈਂ ਉਥੇ ਵਾਪਸ ਨਹੀਂ ਜਾਣਾ ਚਾਹੁੰਦੀ, ਅਦਾਲਤੀ ਕੇਸ ਚਲਦੇ ਸਮੇਂ ਮੈਂ ਇਸ ਸਕੂਲ ਦੇ ਅਧਿਆਪਕਾਂ ਅਤੇ ਪ੍ਰਬੰਧਕਾਂ ਦੀਆਂ ਜੋ ਟਿੱਪਣੀਆਂ ਸੁਣੀਆਂ ਸਨ, ਉਨ੍ਹਾਂ ਤੋਂ ਬਾਅਦ ਮੇਰਾ ਉਥੇ ਜਾਣ ਦਾ ਮਨ ਨਹੀਂ ਹੈ। ਮੈਂ ਇਸ ਮਾਮਲੇ ‘ਤੇ ਬਹੁਤ ਜ਼ਿਆਦਾ ਗ਼ੌਰ ਕੀਤਾ ਹੈ ਅਤੇ ਕਾਫ਼ੀ ਸੋਚ ਵਿਚਾਰ ਮਗਰੋਂ ਹੀ ਇਸ ਸਕੂਲ ਵਿੱਚ ਮੁੜ ਨਾ ਜਾਣ ਦਾ ਫ਼ੈਸਲਾ ਲਿਆ ਹੈ।“ ਸਾਰਿਕਾ ਸਿੰਘ ਇਸ ਵੇਲੇ ਮਾਊਂਟੇਨ ਐਸ਼ ਸਕੂਲ ਵਿੱਚ ਪੜ੍ਹ ਰਹੀ ਹੈ। ਅਦਾਲਤ ‘ਚ ਦਲੀਲਾਂ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਸੀ ਕਿ ਸਾਰਿਕਾ ਸਿੰਘ ਨੂੰ ਕੜਾ ਧਾਰਨ ਨਾ ਕਰਕੇ ਸਕੂਲ ਆਉਣ ਦਾ ਹੁਕਮ ਕਿਸੇ ਧਾਰਮਿਕ ਪੱਖਪਾਤ ਕਾਰਣ ਨਹੀਂ ਸਗੋਂ ਸਿਹਤ ਤੇ ਸੁਰੱਖਿਆ ਕਾਰਣਾਂ ਦੇ ਮੱਦੇਨਜ਼ਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਸਕੂਲ ਦਾ ਅਸੂਲ ਹੈ ਕਿ ਕੋਈ ਵੀ ਵਿਦਿਆਰਥੀ ਕਦੇ ਵੀ ਕਿਸੇ ਕਿਸਮ ਦਾ ਕੋਈ ਗਹਿਣਾ ਪਾ ਕੇ ਨਾ ਆਵੇ। ਪਰ ਹਾਈ ਕੋਰਟ ਦੇ ਜਸਟਿਸ ਸਿਲਬੇਰ ਨੇ ਸਪੱਸ਼ਟ ਫ਼ੈਸਲਾ ਸੁਣਾਇਆ ਸੀ ਕਿ ਇਸ ਸਕੂਲ ਨੇ ਸਾਰਿਕਾ ਸਿੰਘ ਨਾਲ਼ ਨਸਲ ਅਤੇ ਧਰਮ ਦੇ ਆਧਾਰ ‘ਤੇ ਵਿਤਕਰਾ ਕੀਤਾ ਹੈ।

ਅਮਨਦੀਪ ਸਿੰਘ ਧਾਮੀ ਦੇ ਵਾਰੰਟ ਜਾਰੀ

ਸੈਨ ਫ਼ਰਾਂਸਿਸਕੋ-ਸੈਕਰਾਮੈਂਟੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਮਿਲੀਆਂ ਸੂਚਨਾਵਾਂ ਮੁਤਾਬਿਕ, ਸੈਕਰਾਮੈਂਟੋ ਸ਼ੈਰਿਫ਼ ਵਿਭਾਗ ਨੇ ਅੱਜ ਮੰਗਲਵਾਰ ਐਲਕ ਗਰੋਵ ਦੇ ਅਮਨਦੀਪ ਸਿੰਘ ਧਾਮੀ, ਉਮਰ 24 ਸਾਲ, ਦੇ ਵਾਰੰਟ ਜਾਰੀ ਕਰ ਦਿਤੇ ਹਨ, ਜਿਸਤੇ ਇਹ ਕਥਿਤ ਇਲਜ਼ਾਮ ਹੈ ਕਿ ਉਸਨੇ ਇਸ ਐਤਵਾਰ ਵਾਲੇ ਦਿਨ, ਬਰਾਡਸ਼ਾਹ ਗੁਰਦੁਆਰਾ ਸਾਹਿਬ ਦੇ ਖੇਡ ਮੈਦਾਨਾਂ ਵਿਚ ਗੋਲੀ ਚਲਾ ਕੇ ਪਰਮਜੀਤ ਪਮਾ ਸਿੰਘ, ਵਾਸੀ ਬੇਅ ਪੁਆਇੰਟ, ਉਮਰ 26 ਸਾਲ ਨੂੰ ਕਤਲ ਕਰ ਦਿਤਾ ਤੇ ਇਕ ਅਣਪਛਾਤੇ ਬੰਦੇ ਨੂੰ ਸਖ਼ਤ ਜ਼ਖ਼ਮੀ ਕਰ ਦਿਤਾ। ਧਾਮੀ ਦਾ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਗੋਸਲ, ਉਮਰ 24 ਸਾਲ, ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲੀਸ ਸ਼ੱਕ ਕਰਦੀ ਹੈ ਕਿ ਮਾਰੇ ਜਾ ਚੁੱਕੇ ਤੇ ਮਾਰਨ ਵਾਲਿਆਂ ਵਿਚ ਕਿਸੇ ਕਿਸਮ ਦਾ ਪਰਵਾਰਿਕ ਝਗੜਾ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਜ਼ਖ਼ਮੀ ਬੰਦਾ ਸਿਰਫ਼ ਖੇਡਾਂ ਵੇਖ ਰਿਹਾ ਸੀ ਅਤੇ ਉਸਦਾ ਝਗੜੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ਼ ਸਾਰਜੈਂਟ ਟਿਮ ਕੁਰੈਨ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਅਮਨਦੀਪ ਸਿੰਘ ਧਾਮੀ ਦੇਸ਼ ਛੱਡਣ ਦੀ ਕੋਸ਼ਿਸ਼ ਵਿਚ ਹੈ ਅਤੇ ਅਫ਼ਸਰ ਨੇ ਇਹ ਵੀ ਕਿਹਾ ਕਿ ਕੁਝ ਲੋਕ ਅਮਨਦੀਪ ਸਿੰਘ ਧਾਮੀ ਦੀ ਦੇਸ਼ ਛੱਡ ਕੇ ਭੱਜਣ ਵਿਚ ਮਦਦ ਕਰ ਰਹੇ ਹਨ। ਅਮਨਦੀਪ ਸਿੰਘ ਧਾਮੀ ਪਹਿਲਾਂ ਹੀ ਗੋਲੀ ਚਲਾਉਣ ਦੇ ਜ਼ੁਰਮ ਵਿਚ ਪੰਜ ਸਾਲ ਦੀ ਪੈਰੋਲ ਉਤੇ ਹੈ ਜੋ ਉਸਨੇ ਪਿਛਲੇ ਸਾਲ ਚਲਾਈ ਸੀ। ਪੁਲੀਸ ਅਫ਼ਸਰ ਨੇ ਕਿਹਾ ਕਿ ਉਹ ਮੌਕੇ ਦੇ ਗਵਾਹਾਂ ਨਾਲ ਮੁਲਾਕਾਤਾਂ ਕਰ ਰਹੇ ਹਨ ਪਰ ਹਾਲੇ ਬਹੁਤ ਸਾਰੇ ਗਵਾਹ ਐਸੇ ਹਨ ਜੋ ਹਾਲੇ ਸਾਹਮਣੇ ਨਹੀਂ ਆ ਰਹੇ। ਅਫ਼ਸਰ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਜਿਹੜੇ ਲੋਕ ਅਮਨਦੀਪ ਸਿੰਘ ਧਾਮੀ ਦੀ ਅਮਰੀਕਾ ਛੱਡ ਕੇ ਭਜੱਣ ਵਿਚ ਮਦਦ ਕਰਨਗੇ ਉਨ੍ਹਾਂ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਪਏਗਾ। ਪੁਲੀਸ ਨੇ ਧਾਮੀ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਇਕ ਹਜ਼ਾਰ ਡਾਲਰ ਦਾ ਇਨਾਮ ਵੀ ਰਖਿਆ ਹੈ ਤੇ ਕਿਹਾ ਹੈ ਕਿ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਏਗੀ।ਸੂਚਨਾ ਦੇਣ ਲਈ ਨੰਬਰ ਇਹ ਹਨ: (916) 874-5115. (916) 443-ਹੈਲਪ

ਬਾਦਲਕੇ ਇਹ ਯੁਨੀਵਰਸਿਟੀ ਵੀ ਜਨਸੰਘੀਆਂ ਨੂੰ ਸੌਂਪ ਦੇਣਗੇ:ਭਾਈ ਮਨਧੀਰ ਸਿੰਘ

2 ਸਤੰਬਰ, 2008/ਜਸਪਾਲ ਸਿੰਘ ਮੰਝਪੁਰ- ਯੂਥ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਚੇਆਰਮੈਨ  ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਨੀਂਹ ਪੱਥਰ ਰੱਖੇ ਜਾਣ ਸਮੇਂ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਬੀਬੀ ਸੁਰਿੰਦਰ ਕੌਰ, ਜਗਪਾਲ ਸਿੰਘ ਭੰਗੂ, ਪਲਵਿੰਦਰ ਸਿੰਘ ਤਲਵਾੜਾ, ਭਗਵੰਤ ਸਿੰਘ ਮਹੱਦੀਆਂ ਅਤੇ ਕਰਮ ਸਿੰਘ ਆਦਿ ਆਗੂਆਂ ਨੂੰ ਪੁਲਿਸ ਵਲੋਂ ਚੁ¤ਕਣਾ ਅਤਿ ਮੰਦਭਾਗਾ ਹੈ
ਉਨ੍ਹਾਂ ਪੁਲਿਸ ਦੀ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੀ ਬੁਖਲਾਹਟ ਦੱਸਿਆ ਹੈ।  ਉਨ੍ਹਾਂ ਕਿਹਾ ਕਿ ਇਹ ਸਿੱਖ ਸਿਰਫ਼ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਸ਼ਬਦ ਗੁਰੂ ਦੇ ਨਾਂ ਹੇਠ ਬਣਨ ਜਾ ਰਹੀ ਇਸ ਮਹੱਤਵਪੂਰਨ ਸੰਸਥਾ ਦੇ ਵੀ.ਸੀ. ਵਜੋਂ ਗੰਭੀਰ ਦੋਸ਼ਾਂ ਅਤੇ ਵਿਵਾਦਾਂ ਵਿਚ ਘਿਰੇ ਡਾ. ਆਹਲੂਵਾਲੀਆਂ ਦੀ ਨਿਯੁਕਤੀ ਸ਼ਬਦ ਗੁਰੂ ਦਾ ਅਪਮਾਨ ਹੈ ਤੇ ਇਹ ਨਿਯੁਕਤੀ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਕ ਹੋਰ ਵੱਡੀ ਮੰਗ ਇਹ ਸੀ ਕਿ ਇਸ ’ਵਰਸਿਟੀ ਦੇ ਨਾਮ ਵਿਚੋਂ ‘ਸਿੱਖ’ ਸ਼ਬਦ ਕਿਉਂਕਿ ਭਾਜਪਾ ਤੇ ਆਰੀਆ ਸਮਾਜੀਆਂ ਦੇ ਕਹਿਣ ’ਤੇ ਕੱਢਿਆ ਗਿਆ ਹੈ, ਇਸ ਲਈ ਇਸਨੂੰ ਦੁਬਾਰਾ ’ਵਰਸਿਟੀ ਦੇ ਨਾਮ ਵਿਚ ਸ਼ਾਮਲ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਜਨਸੰਘੀਆਂ ਹੇਠ ਲੱਗ ਚੁੱਕੀ ਹੈ ਜਿਨਾਂ ਨੇ 1969 ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ’ਤੇ ਯੂਨੀਵਰਸਿਟੀ ਬਣਾਉਣ ਦੇ ਵਿਰੋਧ ਵਿਚ ਸਰਕਾਰ ਤੋਂ ਸਮਰਥਨ ਵਾਪਸ ਲਿਆ ਸੀ। ਹੁਣ ਬਾਦਲ ਲਾਣੇ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਉਸਾਰੀ ਜਾ ਰਹੀ ਇਹ ’ਵਰਸਿਟੀ ਵੀ ਜਨਸੰਘੀਆਂ ਨੂੰ ਹੀ ਸੌਂਪ ਦੇਣੀ ਹੈ ਤੇ ’ਵਰਸਿਟੀ ਦੇ ਨਾਂ ਵਿਚੋਂ ‘ਸਿੱਖ’ਸ਼ਬਦ ਕੱਢ ਕੇ ਇਸ ਪਾਸੇ ਵੱਲ ਪਹਿਲਾ ਕਦਮ ਪੁੱਟਿਆ ਜਾ ਚੁੱਕਾ ਹੈ।
ਭਾਈ ਮਨਧੀਰ ਸਿੰਘ ਨੇ ਕਿਹਾ ਕਿ ਬਾਦਲ ਦੇ ਹੱਥਾਂ ਵਿਚ ਸਾਡੇ ਗੁਰਧਾਮ, ਪੰਜਾਬ ਦੀ ਸੁਤੰਤਰਤਾ ਤੇ ਸਾਡਾ ਮੂਲ ਤੱਕ ਖ਼ਤਰੇ ਵਿਚ ਹੈ ਇਸ ਲਈ ਸਮੁੱਚੇ ਪੰਥ ਨੂੰ ਚਾਹੀਦਾ ਹੈ ਕਿ ਅਗਲੀਆਂ ਸ੍ਰੋਮਣੀ ਕਮੇਟੀ ਚੋਣਾਂ ਵਿਚ ਇਸ ਟੋਲੇ ਨੂੰ ਗੁਰਧਾਮਾਂ ਵਿਚੋਂ ਹੂੰਝ ਕੇ ਬਾਹਰ ਸੱਟਿਆ ਜਾਵੇ।

ਕੰਧਮਾਲ ‘ਚ 80 ਹੋਰ ਘਰਾਂ ਨੂੰ ਅੱਗ ਲਗਾਈ

ਭੁਵਨੇਸ਼ਵਰ, 2 ਸਤੰਬਰ 2008 - ਉੜੀਸਾ ਦੇ ਦੰਗਾ ਪ੍ਰਭਾਵਿਤ ਕੰਧਮਾਲ ਜ਼ਿਲ੍ਹੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਅੱਜ ਤਾਜ਼ਾ ਹਿੰਸਾ ਵਿਚ ਕਰੀਬ 80 ਹੋਰ ਘਰਾਂ ਨੂੰ ਸਾੜ ਦਿੱਤਾ ਗਿਆ।ਸਰਕਾਰ ਨੇ ਰਾਹਤ ਅਤੇ ਬਚਾਓ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਇਸ ਕੋਸ਼ਿਸ਼ ਦੇ ਤਹਿਤ ਸਰਕਾਰ ਨੇ ਦੋ ਕਰੋੜ ਰੁਪਏ ਰਾਹਤ ਦੇ ਤੌਰ ‘ਤੇ ਜਾਰੀ ਕਰ ਦਿੱਤੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਗ੍ਰਹਿ ਸਕੱਤਰ ਟੀ.ਕੇ. ਮਿਸ਼ਰਾ ਸਮੇਤ ਇਕ ਉੱਚ ਪੱਧਰੀ ਟੀਮ ਨੇ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਮਕਸਦ ਹਿੰਸਾ ਨਾਲ ਪ੍ਰਭਾਵਿਤ ਇਸ ਸੰਵੇਦਨਸ਼ੀਲ ਜ਼ਿਲ੍ਹੇ ਵਿਚ ਆਗਜਨੀ ਰੋਕਣਾ ਅਤੇ ਹਿੰਸਾ ਰੋਕਣ ਦੀ ਰਣਨੀਤੀ ਤੈਅ ਕਰਨਾ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਬਚਾਓ ਅਤੇ ਮੁੜ ਵਸੇਵੇ ਦੇ ਕਾਰਜਾਂ ਨੂੰ ਵਧਾਉਣਾ ਹੈ। ਸੂਤਰਾਂ ਨੇ ਦੱਸਿਆ ਕਿ ਸਥਿਤੀ ਸੁਧਾਰ ਹੋਣ ਦੇ ਬਾਅਦ ਅਧਿਕਾਰੀਆਂ ਨੇ ਦਿਨ ਦੇ ਕਰਫਿਊ ਵਿਚ ਢਿੱਲ ਦੇ ਦਿੱਤੀ ਸੀ। ਇਸ ਦੇ ਬਾਵਜੂਦ ਟਿਕਾਬਾਲੀ ਅਤੇ ਸਰੰਗਾਦਾ ਪਿੰਡ ਦੇ ਕਈ ਖੇਤਰਾਂ ਵਿਚ ਭੜਕੀ ਤਾਜ਼ਾ ਹਿੰਸਾ ਵਿਚ ਘੱਟੋ-ਘੱਟ 80 ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਗੌਰਤਲਬ ਹੈ ਕਿ ਕੰਧਮਾਲ ਵਿਚ ਭੜਕੀ ਹਿੰਸਾ ਵਿਚ ਹੁਣ ਤੱਕ ਦਰਜਨਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 100 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਮਾਮਲੇ ਵਿਚ ਅਜੇ ਤੱਕ ਪੰਜਾਹ ਤੋਂ ਵੱਧ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਜਨਮ ਦੇਣ ਵਾਲੀ ਮਾਂ ਨੇ ਨਹਿਰ ‘ਚ ਸੁੱਟਿਆ, ਸੱਪ ਨੇ ਬਚਾਇਆ

ਪਾਨੀਪਤ, 2 ਸਤੰਬਰ 2008 - ਜਨਮ ਦੇਣ ਵਾਲੀ ਮਾਂ ਨੇ ਜਿਗਰ ਦੇ ਟੁਕੜੇ ਦੀ ਜਾਨ ਲੈਣ ਲਈ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਲਈ ਨਵਜੰਮੇ ਬੱਚੇ ਨੂੰ ਸੱਪ ਨੇ ਬਚਾ ਲਿਆ। ਪ੍ਰਤੱਖਦਰਸ਼ੀ ਦੱਸਦੇ ਹਨ ਕਿ ਨਹਿਰ ਵਿਚ ਇਕ ਸੱਪ ਨੇ ਉਸ ਨੂੰ ਆਪਣੇ ਸਰੀਰ ਵਿਚ ਲਪੇਟ ਕੇ ਡੁੱਬਣ ਤੋਂ ਉਦੋਂ ਤੱਕ ਬਚਾਈ ਰੱਖਿਆ ਜਦੋਂ ਤੱਕ ਲੋਕਾਂ ਦੀ ਨਜ਼ਰ ਉਸ ‘ਤੇ ਨਹੀਂ ਪਈ।ਫਿਰ ਇਕ ਜਾਂਬਾਜ਼ ਨੇ ਨਹਿਰ ਵਿਚ ਛਾਲ ਲਗਾ ਕੇ ਬੱਚੀ ਨੂੰ ਬਚਾ ਲਿਆ ਅਤੇ ਖੁਦ ਉਸਦਾ ਪਾਲਣ-ਪੋਸ਼ਣ ਦਾ ਲਈ ਪੁਲਿਸ ਨੂੰ ਪੇਸ਼ਕਸ਼ ਵੀ ਕਰ ਦਿੱਤੀ। ਪੈਰਲਲ ਬੜੀ ਨਹਿਰ ਵਿਚ ਪਾਲੀਥੀਨ ਦੇ ਥੈਲੇ ਵਿਚ ਬੰਦ ਇਕ ਨਵਜੰਮੀ ਬੱਚੀ ਰੁੜੀ ਜਾ ਰਹੀ ਸੀ। ਉਸ ਦੇ ਰੌਣ ਦੀ ਇਕ ਔਰਤ ਨੇ ਆਵਾਜ਼ ਸੁਣੀ। ਔਰਤ ਨੇ ਦੇਖਿਆ ਕਿ ਥੈਲੇ ਨੂੰ ਇਕ ਸੱਪ ਨੇ ਆਪਣੇ ਸਰੀਰ ਨਾਲ ਲਪੇਟਿਆ ਹੋਇਆ ਹੈ। ਉੱਥੋ ਗੁਜ਼ਰ ਰਹੇ ਕਲੋਨੀ ਦੇ ਪ੍ਰਾਪਟੀ ਡੀਲਰ ਸੁਰੇਸ਼ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਅਜਿਹਾ ਦੇਖ ਕੇ ਸੱਪ ਨੇ ਥੈਲੀ ਨੂੰ ਫਨ ਨਾਲ ਹੌਲੀ ਜਿਹੀ ਛੂਹ ਲਿਆ, ਲੱਗਾ ਕਿ ਉਹ ਮੱਥਾ ਚੁੰਮ ਰਿਹਾ ਹੋਵੇ ਅਤੇ ਪਾਣੀ ਵਿਚ ਗਾਇਬ ਹੋ ਗਿਆ। ਸੁਰੇਸ਼ ਪਾਲੀਥੀਲ ਬਾਹਰ ਕੱਢ ਕੇ ਲੈ ਆਏ ਅਤੇ ਇਸ ਨੂੰ ਖੋਲ਼੍ਹ ਕੇ ਬੱਚੀ ਨੂੰ ਬਾਹਰ ਕੱਢਿਆ ਗਿਆ। ਦਾਈ ਨੂੰ ਬੁਲਾਕੇ ਉਸਦੀ ਗਰਭਨਾਲ ਕਟਵਾ ਕੇ ਗੁਨਗੁਨੇ ਪਾਣੀ ਨਹਾਇਆ ਗਿਆ। ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸੁਰੇਸ਼ ਆੇ ਉਸਦੀ ਪਤਨੀ ਦੀਪੂ ਬੱਚੀ ਨੂੰ ਪਾ ਕੇ ਕਾਫੀ ਖੁਸ਼ ਹਨ।

ਪੁਲਿਸ ਨੇ ਸੌਦਾ ਸਾਧ ਹਮਲਾ ਕੇਸ ਵਿਚ ਭਗੌੜੇ ਕੀਤੇ ਭਾਈ ਬਖਸ਼ੀਸ਼ ਸਿੰਘ ਦੇ ਸਾਲੇ ਨੂੰ ਯੂ.ਪੀ ਤੋਂ ਚੁੱਕਿਆ:ਅਕਾਲੀ ਦਲ ਪੰਚ ਪ੍ਰਧਾਨੀ

2 ਸਤੰਬਰ, 2008 ਪੁਲਿਸ ਵਲੋਂ ਸੌਦਾ ਸਾਧ ਤੇ ਨੀਲੋਖੇੜੀ (ਕਰਨਾਲ) ਵਿਚ ਹੋਏ ਹਮਲੇ ਦੇ ਕੇਸ਼ ਵਿਚ ਕਥਿਤ ਦੋਸ਼ੀ ਭਾਈ ਬਖਸ਼ੀਸ਼ ਸਿੰਘ ਦੇ ਸਾਲੇ ਧਰਮਿੰਦਰ ਸਿੰਘ ਉਰਫ ਭਿੰਦਾ ਪੁੱਤਰ ਦੀਦਾਰ ਸਿੰਘ ਨੂੰ 1 ਸਤੰਬਰ ਨੂੰ ਦੁਪਹਿਰ ਬਾਦ 1 ਵਜੇ ਯੂ.ਪੀ ਦੇ ਤਿਕੋਣੀਆਂ ਹਲਕੇ ਵਿਚ ਸਥਿਤ ਪੰਡਿਤਾਂ ਦੇ ਹੋਟਲ ਤੋਂ ਚੁੱਕ ਲਿਆ ਗਿਆ ਹੈ ਅਤੇ ਉਸਦੀ ਕੋਈ ਖਬਰ ਨਹੀਂ ਕਿ ਉਸਨੂੰ ਕਿ¤ਥੇ ਲੈ ਗਏ ਹਨ ਅਤੇ ਪਰਿਵਾਰਕ ਸੂਤਰਾਂ ਦੇ ਦੱਸਣ ਮੁਤਾਬਕ ਲੋਕਲ ਪੁਲਿਸ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਹ ਜਾਣਕਾਰੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਲੀਗਲ ਸੈ¤ਲ ਵਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ।
ਐਡਵੋਕੇਟ ਮੰਝਪੁਰ ਨੇ ਦਸਿਆ ਕਿ ਪਰਿਵਾਰਕ ਮੈਂਬਰਾਂ ਵਲੋਂ ਦਿ¤ਤੀ ਜਾਣਕਾਰੀ ਮੁਤਾਬਕ ਧਰਮਿੰਦਰ ਸਿੰਘ ਉਰਫ ਭਿੰਦੇ ਨੂੰ ਪੰਡਿਤਾਂ ਦੇ ਹੋਟਲ, ਤਿਕੋਣੀਆਂ ਤੋਂ ਨਵੀਂ ਚਿ¤ਟੀ ਟਾਟਾ ਸਪੇਸੀਓ ਗ¤ਡੀ ਵਿਚ ਆਏ 2 ਸਿ¤ਖ ਤੇ ਤਿੰਨ ਮੋਨੇ ਬੰਦੇ ਗੱਡੀ ਵਿਚ ਪਾ ਕੇ ਲੈ ਗਏ ਅਤੇ ਉਸ ਨੂੰ ਅਜੇ ਤੱਕ ਉਸਦੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ।
ਐਡਵੋਕੇਟ ਮੰਝਪੁਰ ਨੇ ਦ¤ਸਿਆ ਕਿ ਧਰਮਿੰਦਰ ਸਿੰਘ ਦਾ ਕਸੂਰ ਸਿਰਫ ਏਨਾ ਹੀ ਹੈ ਕਿ ਉਹ ਸੌਦਾ ਸਾਧ ਤੇ ਹਮਲਾ ਕਰਨ ਵਿਚ ਪੁਲਿਸ ਵਲੋਂ ਠਹਿਰਾਏ ਗਏ ਮੁ¤ਖ ਦੋਸ਼ੀ ਭਾਈ ਬਖਸ਼ੀਸ਼ ਸਿੰਘ ਦਾ ਸਾਲਾ ਹੈ। ਉਹਨਾਂ ਕਿਹਾ ਕਿ ਇਹ ਕਾਰਵਾਈ ਪੰਜਾਬ ਪੁਲਿਸ ਵਲੋਂ ਕੀਤੀ ਗਈ ਜਾਪਦੀ ਹੈ ਅਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੁਲਿਸ ਵਲੋਂ ਦੂਜੇ ਰਾਜ਼ ਵਿਚੋਂ ਕਿਸੇ ਵਿਅਕਤੀ ਨੂੰ ਚੁ¤ਕਣਾ, ਉਸਦੀ ਇਤਲਾਹ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਾ ਦੇਣੀ ਤੇ 24 ਘੰਟਿਆਂ ਤੋਂ ਬਾਦ ਤ¤ਕ ਪੁਲਿਸ ਹਿਰਾਸਤ ਵਿਚ ਰ¤ਖਣਾ ਇਹ ਸਭ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰ ਕੇ ਪੁਲਿਸ ਕਾਨੂੰਨ ਨੂੰ ਵੰਗਾਰ ਰਹੀ ਹੈ।

ਕੈਨੇਡੀਅਨ ਸੂਬੇ ਕੇਬੇਕ ਦੇ ਸਕੂਲਾਂ ‘ਚ ਹੋਣਗੀਆਂ ਦੀਵਾਲੀ ਤੇ ਗੁਰਪੁਰਬ ਦੀਆਂ ਵੀ ਛੁੱਟੀਆਂ

ਮਾਂਟਰੀਅਲ (ਕੇਬੇਕ, ਕੈਨੇਡਾ), 2 ਸਤੰਬਰ - ਕੈਨੇਡੀਅਨ ਸੂਬੇ ਕੇਬੇਕ ਦੇ ਸਕੂਲਾਂ ‘ਚ ਹੁਣ ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਛੂੱਟੀਆਂ ਹੋਇਆ ਕਰਨਗੀਆਂ। ਇਸ ਤੋਂ ਇਲਾਵਾ ਮੁਸਲਿਮ ਤਿਉਹਾਰ ਈਦ-ਉਲ- ਜ਼ੁਹਾ ਅਤੇ ਯਹੂਦੀ ਤਿਉਹਾਰ ਹਨੂਕਾ ਮੌਕੇ ਵੀ ਸਕੂਲ ਬੰਦ ਰਿਹਾ ਕਰਨਗੇ। ਇਸ ਦੀ ਥਾਂ ਕ੍ਰਿਸਮਸ ਮੌਕੇ ਹੋਣ ਵਾਲ਼ੀਆਂ ਕਈ ਛੁੱਟੀਆਂ ਦੀ ਕਟੌਤੀ ਹੋ ਜਾਵੇਗੀ। ਦਰਅਸਲ, ਇਸ ਸਾਲ ਤੋਂ ਕੇਬੇਕ ਦੇ ਸਿੱਖਿਆ ਵਿਭਾਗ ਨੇ ‘ਨੈਤਿਕਤਾਵਾਂ ਅਤੇ ਧਾਰਮਿਕ ਸਭਿਆਚਾਰ‘ (ਐਥਿਕਸ ਐਂਡ ਰਿਲੀਜੀਅਸ ਕਲਚਰ) ਨਾਂਅ ਦਾ ਇੱਕ ਨਵਾਂ ਕੋਰਸ ਸਕੂਲਾਂ ਲਈ ਸ਼ੁਰੂ ਕੀਤਾ ਹੈ, ਜੋ ਕਿ ਪ੍ਰਾਈਵੇਟ ਅਤੇ ਸਰਕਾਰੀ ਸਾਰੇ ਸਕੂਲਾਂ ਲਈ ਵਿਦਿਆਰਥੀਆਂ ਨੂੰ ਪੜ੍ਹਾਉਣਾ ਲਾਜ਼ਮੀ ਹੈ। ਇਹ ਨਵੀਆਂ ਧਾਰਮਿਕ ਛੁੱਟੀਆਂ ਇਸੇ ਕੋਰਸ ਦਾ ਹੀ ਇੱਕ ਹਿੱਸਾ ਹਨ। ਹਾਲ਼ੇ ਤੱਕ ਸਿਰਫ਼ ਇੱਥੋਂ ਦੇ ਇੱਕ ਸਕੂਲ ਨੂੰ ਛੱਡ ਕੇ ਕੇਬੇਕ ਦੇ ਕਿਸੇ ਵੀ ਹੋਰ ਸਕੂਲ ਨੇ ਇਸ ਕੋਰਸ ਅਤੇ ਛੁੱਟੀਆਂ ਉਤੇ ਇਤਰਾਜ਼ ਨਹੀਂ ਕੀਤਾ ਹੈ। ਹਾਂ, ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਇਨ੍ਹਾਂ ਨਵੀਆਂ ਛੁੱਟੀਆਂ ਅਤੇ ਇਸ ਨਿਵੇਕਲੇ ਕੋਰਸ ਉਤੇ ਇਤਰਾਜ਼ ਹੈ। ਇਨ੍ਹਾਂ ਮਾਪਿਆਂ ਦਾ ਕਹਿਣਾ ਹੈ ਕਿ ਇਹ ਕੋਰਸ ਆਪਸ਼ਨਲ ਭਾਵ ਆਪਣੀ ਮਰਜ਼ੀ ਨਾਲ਼ ਲੈਣ ਵਾਲ਼ਾ ਰੱਖਣਾ ਚਾਹੀਦਾ ਹੈ। ਇਥੋਂ ਦੇ ਲੋਯੋਲਾ ਹਾਈ ਸਕੂਲ ਦੇ ਪ੍ਰਬੰਧਕ ਤਾਂ ਇਸ ਮਾਮਲੇ ‘ਚ ਅਦਾਲਤ ‘ਚ ਜਾਣ ਦਾ ਮਨ ਵੀ ਬਣਾਈ ਬੈਠੇ ਹਨ। ਇਹ ਪ੍ਰਾਈਵੇਟ ਕੈਥੋਲਿਕ ਸਕੂਲ ਪਿਛਲੇ 112 ਵਰ੍ਹਿਆਂ ਤੋਂ ਵਿਦਿਅਕ ਖੇਤਰ ਵਿੱਚ ਸਰਗਰਮ ਹੈ। ਕੈਨੇਡਾ ਦੇ ਸਾਬਕਾ ਗਵਰਨਰ ਜਨਰਲ ਜਾਰਜਸ ਵੇਨੀਅਰ ਅਤੇ ਕਨਜ਼ਰਵੇਟਿਵ ਵਿੱਤ ਮੰਤਰੀ ਜਿਮ ਫ਼ਲਾਹਰਟੀ ਵੀ ਇਸੇ ਸਕੂਲ ਤੋਂ ਪੜ੍ਹੇ ਹੋਏ ਹਨ। ਹੁਣ ਇਸ ਵੇਲੇ ਇਸ ਸਕੂਲ ‘ਚ ਪੜ੍ਹਦੇ ਬੱਚਿਆਂ ਦੇ ਤਕਰੀਬਨ 600 ਤੋਂ ਵੱਧ ਮਾਪੇ ਵੀ ਇਹੋ ਆਖ ਰਹੇ ਹਨ ਕਿ ਨਵਾਂ ਧਾਰਮਿਕ ਵਿਸ਼ਾ ਆਪਸ਼ਨਲ ਹੀ ਹੋਣਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਪੌਲ ਡੋਨੋਵੈਨ ਨੇ ਕਿਹਾ ਕਿ ਇੱਕ ਕੈਥੋਲਿਕ ਸਕੂਲ ਨੂੰ ਕੈਥੋਲਿਕ ਹੀ ਰਹਿਣ ਦੇਣਾ ਚਾਹੀਦਾ ਹੈ, ਇਥੋਂ ਦੇ ਵਿਦਿਆਰਥੀਆਂ ਲਈ ਇਹ ਵਿਸ਼ਾ ਆਪਸ਼ਨਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਧਰਮ ਨਿਰਪੱਖ ਸਕੂਲਾਂ ਦੇ ਵਿਰੁੱਧ ਨਹੀਂ ”ਪਰ ਜੇ ਤੁਸੀਂ ਕੈਥੋਲਿਕ ਸਕੂਲਾਂ ਦੀ ਇਜਾਜ਼ਤ ਦਿੱਤੀ ਹੋਈ ਹੈ ਤਾਂ ਇਨ੍ਹਾਂ ਨੂੰ ਕੈਥੋਲਿਕ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਹੈ।“ ਕੁੱਝ ਹੋਰਨਾਂ ਸ਼ਹਿਰਾਂ ਦੇ ਮਾਪਿਆਂ ਨੇ ਵੀ ਉਪਰੋਕਤ ਵਿਸ਼ੇ ਨੂੰ ਆਪਸ਼ਨਲ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।

ਦਸਤਾਰ ਮੁੱਦੇ ‘ਤੇ ਆਸਟਰੇਲੀਅਨ ਸਕੂਲ ਨੇ ਮੁਆਫ਼ੀ ਮੰਗੀ

ਬ੍ਰਿਸਬੇਨ (ਆਸਟਰੇਲੀਆ), 2 ਸਤੰਬਰ - 12 ਸਾਲਾਂ ਦੇ ਇੱਕ ਸਿੱਖ ਬੱਚੇ ਨੂੰ ਦਸਤਾਰ ਧਾਰਨ ਕਰਕੇ ਸਕੂਲ ‘ਚ ਆਉਣ ਤੋਂ ਵਰਜਣ ਵਾਲ਼ੇ ਪ੍ਰਬੰਧਕਾਂ ਨੂੰ ਹੁਣ ਅਖ਼ੀਰ ਮੁਆਫ਼ੀ ਮੰਗਣੀ ਹੀ ਪਈ ਹੈ। ਸਿੱਧੇ ਤੌਰ ‘ਤੇ ਨਸਲੀ ਵਿਤਕਰੇ ਤੋਂ ਪੀੜਤ ਇਸ ਬੱਚੇ ਦੇ ਪਰਿਵਾਰ ਨੇ ਆਰਮਿਸਟਨ ਕਾਲਜ ਖ਼ਿਲਾਫ਼ ਕੁਈਨਜ਼ਲੈਂਡ ਦੇ ਵਿਤਕਰਾ ਵਿਰੋਧੀ ਕਮਿਸ਼ਨ ਕੋਲ਼ ਸ਼ਿਕਾਇਤ ਕਰ ਦਿੱਤੀ ਸੀ। ਹੁਣ ਸਕੂਲ ਪ੍ਰਬੰਧਕਾਂ ਨੇ ਇਸ ਪਰਿਵਾਰ ਤੋਂ ਬਾਕਾਇਦਾ ਮੁਆਫ਼ੀ ਮੰਗ ਕੇ ਅਦਾਲਤ/ਕਮਿਸ਼ਨ ਤੋਂ ਬਾਹਰ ਹੀ ਸਮਝੌਤਾ ਕਰ ਲਿਆ ਹੈ। ਪੀੜਤ ਸਿੱਖ ਪਰਿਵਾਰ ਨੇ ਵੀ ਸੋਮਵਾਰ ਨੂੰ ਐਲਾਨ ਕਰ ਦਿੱਤਾ ਕਿ ਕਾਲਜ ਪ੍ਰਬੰਧਕਾਂ ਵੱਲੋਂ ਮੁਆਫ਼ੀ ਮੰਗ ਲੈਣ ਮਗਰੋਂ ਹੁਣ ਉਹ ਖ਼ੁਸ਼ ਹਨ। ਇਸ ਸਕੂਲ/ਕਾਲਜ ਨੇ ਆਪਣੀ ਵਰਦੀ ਨੀਤੀ ਉਤੇ ਮੁੜ ਗ਼ੌਰ ਕਰਨ ਦਾ ਭਰੋਸਾ ਵੀ ਦਿਵਾਇਆ ਹੈ। ਚੇਤੇ ਰਹੇ ਕਿ ਇਸ ਸਕੂਲ ਨੇ ਸਿੱਖ ਵਿਦਿਆਰਥੀ ਨੂੰ ਕਿਹਾ ਸੀ ਕਿ ‘’ਜਦੋਂ ਤੱਕ ਉਹ ਆਪਣੇ ਕੇਸ ਕਟਵਾ ਕੇ ਬਿਨਾਂ ਦਸਤਾਰ ਤੋਂ ਸਕੂਲ ਨਹੀਂ ਆਉਾਂਦਾÀੁਦੋਂ ਤੱਕ ਉਹ ਆਪਣੀ ਜਮਾਤ ਵਿੱਚ ਬੈਠ ਨਹੀਂ ਸਕਦਾ।‘‘ ਜਦੋਂ ਸਕੂਲ ਦੇ ਬੋਰਡ ਨੇ ਅਜਿਹਾ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤਾ ਸੀ, ਉਦੋਂ ਆਸਟਰੇਲੀਆ ‘ਚ ਰਹਿੰਦੇ 50 ਹਜ਼ਾਰ ਤੋਂ ਵੀ ਵੱਧ ਸਿੱਖਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਦੇ ਨਾਲ਼ ਹੀ ਸਮੁੱਚੇ ਵਿਸ਼ਵ ਦੀ ਸੰਗਤ ਨੇ ਵੀ ਸਕੂਲ ਦੇ ਇਸ ਫ਼ੈਸਲੇ ਵਿਰੁੱਧ ਜ਼ੋਰਦਾਰ ਸਟੈਂਡ ਲਿਆ ਸੀ। ਜੇ ਆਰਮਿਸਟਨ ਕਾਲਜ/ਸਕੂਲ ਪ੍ਰਬੰਧਕ ਹੁਣ ਕਮਿਸ਼ਨ/ਅਦਾਲਤ ਤੋਂ ਬਾਹਰ ਪੀੜਤ ਪਰਿਵਾਰ ਨਾਲ਼ ਹੁਣ ਕੋਈ ਸਮਝੌਤਾ ਨਾ ਕਰਦੇ ਤਾਂ ਆਸਟਰੇਲੀਆ ਦੇ ਵਿਤਕਰਾ ਵਿਰੋਧੀ ਕਾਨੂੰਨ 1991 ਮੁਤਾਬਕ ਇਸ ਸਕੂਲ/ਕਾਲਜ ਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਸੀ ਅਤੇ ਬਦਨਾਮੀ ਵੱਖਰੇ ਤੌਰ ‘ਤੇ ਝੱਲਣੀ ਪੈਣੀ ਸੀ। ਪੀੜਤ ਸਿੱਖ ਪਰਿਵਾਰ ਦੇ ਵਕੀਲ ਸਕੌਟ ਮੈਕਡੂਗਲ (ਕੈਕਸਟਨ ਲੀਗਲ ਸੈਂਟਰ) ਨੇ ਵੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਬੰਧਤ ਸਕੂਲ ਨੇ ਮੁਆਫ਼ੀ ਮੰਗ ਲਈ ਹੈ ਅਤੇ ਪ੍ਰਬੰਧਕਾਂ ਵੱਲੋਂ ਆਪਣੀ ਵਰਦੀ ਨੀਤੀ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਹੁਣ ਖ਼ੁਸ਼ ਹੈ ਕਿਉਂਕਿ ਹੁਣ ਇਹ ਸਕੂਲ ਵਿਤਕਰਾ ਵਿਰੋਧੀ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੋਇਆ ਸਾਰੇ ਧਰਮਾਂ ਦਾ ਬਰਾਬਰ ਧਿਆਨ ਰੱਖੇਗਾ। ਉਨ੍ਹਾਂ ਕਿਹਾ ਕਿ ਅਜਿਹਾ ਵਿਤਕਰਾ ਹੁਣ ਕੁਈਨਜ਼ਲੈਂਡ ‘ਚ ਤਾਂ ਕੀ ਕਦੇ ਆਸਟਰੇਲੀਆ ਵਿੱਚ ਵੀ ਨਹੀਂ ਹੋਵੇਗਾ।

ਪੁਲਿਸ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀ ਹੈ: ਅਕਾਲੀ ਦਲ ਪੰਚ ਪ੍ਰਧਾਨੀ

2 ਸਤੰਬਰ, 2008- ਪੁਲਿਸ ਵਲੋਂ ਸਿੱਖ ਨੌਜਵਾਨਾਂ ਨੂੰ ਜਾਣ-ਬੁਝ ਕੇ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਅਤੇ ਆਪਣੀ ਪੁਰਾਣੀ ਨੀਤੀ ਤਹਿਤ ਕਈ-ਕਈ ਦਿਨ ਨਾਜ਼ਾਇਜ ਪੁਲਿਸ ਹਿਰਾਸਤ ਵਿਚ ਰ¤ਖ ਕੇ ਕੇਸ ਪਾ ਦਿ¤ਤੇ ਜਾਂਦੇ ਹਨ ਅਤੇ ਸਟੇਟ ਵਲੋਂ ਕਈ ਕੇਸ ਤਾਂ ਬਿਲਕੁਲ ਹੀ ਖੁੱਲ੍ਹੇ ਰੱਖੇ ਗਏ ਹਨ ਅਤੇ ਹੁਣ ਤੱਕ ਵੀ ਉਹਨ ਵਿਚ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਤੇ ਕੌਮੀ ਜਥੇਬੰਦਕ ਸਕ¤ਤਰ ਸ. ਜਸਬੀਰ ਸਿੰਘ ਖੰਡੂਰ ਨੇ ਕੀਤਾ। ਆਗੂਆ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੋਏ ਜਗਰਾਓ ਆਰ.ਡੀ ਐਕਸ ਕਾਂਡ ਵਿਚ ਪਿੰਡ ਛੋਟੀ ਹਵੇਲੀ ਜਿਲ੍ਹਾ ਰੋਪੜ ਦੇ ਮਨਦੀਪ ਸਿੰਘ ਪੁ¤ਤਰ ਸੁਰਜੀਤ ਸਿੰਘ ਨੂੰ ਪੰਜਾਬ ਪੁਲਿਸ ਵਲੋਂ 16 ਅਗਸਤ, 2008 ਨੂੰ ਹੀ ਚੁ¤ਕ ਲਿਆ ਗਿਆ ਸੀ ਪਰ ਉਸ ਨੂੰ 29 ਅਗਸਤ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਹੁਣੇ ਹੋਏ ਪੁਹਲਾ ਕਾਂਡ ਵਿਚ ਪਹਿਲਾਂ ਦੋ ਨੌਜਵਾਂਨਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਤੇ ਕੱਲ੍ਹ ਤਿੰਨ ਹੋਰ ਨੌਜਵਾਨਾਂ ਨੂੰ ਉਸ ਵਿਚ ਦੋਸ਼ੀ ਕਰਾਰ ਦੇ ਦਿ¤ਤਾ ਗਿਆ ਹੈ ਅਤੇ ਇਸੇ ਤਰ੍ਹਾਂ ਡੱਬਵਾਲੀ ਕਾਂਡ ਵਿਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾ ਕੇ ਗ੍ਰਿਫਤਾਰ ਕਰਕੇ ਕੀਤਾ ਗਿਆ ਸੀ ਤੇ ਹੁਣ 3 ਹੋਰ ਵਿਅਕਤੀਆਂ ਨੂੰ ਉਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ।
ਆਗੂਆ ਨੇ ਕਿਹਾ ਕਿ ਪੁਲਿਸ ਦੀ ਇਹ ਨੀਤੀ ਨੌਜਵਾਨਾਂ ਵਿਚ ਨਿਰਾਸ਼ਤਾ ਭਰ ਰਹੀ ਹੈ ਅਤੇ ਸਰਕਾਰਾਂ ਵੀ ਪੁਲਿਸ ਦੀਆਂ ਇਹਨਾਂ ਕਾਰਵਾਈਆਂ ਨੂੰ ਪੂਰੀ ਸ਼ਹਿ ਦੇ ਰਹੀਆਂ ਹਨ ਜੋ ਕਿ ਸਮਾਜ ਵਿਚ ਅਰਾਜਕਤਾ ਫੈਲਾਉਂਣ ਦੀ ਨੀਤੀ ਤੋਂ ਵ¤ਧ ਕੁਝ ਵੀ ਨਹੀਂ। ਉਹਨਾਂ ਕਿਹਾ ਕਿ ਆਰ.ਐੱਸ.ਐੱਸ਼ ਤੇ ਬਜਰੰਗ ਦਲ ਵਰਗੀਆਂ ਫਿਰਕੂ ਜਥੇਬੰਦੀਆਂ ਸਮੁੱਚੇ ਦੇਸ਼ ਨੂੰ ਅ¤ਗ ਵਿਚ ਝੋਕਣ ਦੀ ਤਿਆਰੀ ਕਰ ਰਹੀਆਂ ਹਨ ਤੇ ਥਾਂ-ਥਾਂ ਤੇ ਹੋ ਰਹੇ ਬੰਬ ਧਮਾਕਿਆਂ ਦੇ ਤਾਰ ਵੀ ਇਹਨਾਂ ਜਥੇਬੰਦੀਆਂ ਨਾਲ ਜੁੜਦੇ ਸਾਫ ਨਜ਼ਰ ਆ ਰਹੇ ਹਨ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਾ ਕਰਕੇ ਸਰਕਾਰ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੀ ਹੈ।

ਅਸਾਮ ‘ਚ ਹੜ੍ਹ ਸਥਿਤੀ ਗੰਭੀਰ ਬਣੀ

ਗੁਹਾਟੀ, 2 ਸਤੰਬਰ 2008 - ਅਸਾਮ ‘ਚ ਅੱਜ ਵੀ ਹੜ੍ਹ ਦੀ ਸਥਿਤੀ ਗੰਭੀਰ ਬਣੀ ਰਹੀ। ਸੂਬੇ ਵਿਚ ਹੜ੍ਹ ਨਾਲ 10 ਲੱਖ ਤੋਂ ਵੀ ਵੱਧ ਵਿਅਕਤੀ ਪ੍ਰਭਾਵਿਤ ਹੋਏ ਹਨ। ਉੱਧਰ ਸਰਕਾਰੀ ਅੰਕੜਿਆਂ ਦੇ ਅਨੁਸਾਰ ਹੜ੍ਹ ਨੇ ਹੁਣ ਤੱਕ 15 ਵਿਅਕਤੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਫੌਜ ਦੇ ਜਵਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਵਿਚ ਜੁਟੇ ਹੋਏ ਹਨ। ਸੂਬੇ ਦੇ ਰਾਹਤ ਅਤੇ ਪੁਨਰ ਵਸੇਬਾ ਮੰਤਰੀ ਭੂਮੀਧਰ ਬਰਮਨ ਨੇ ਦੱਸਿਆ ਕਿ ਸੂਬੇ ਦੇ 27 ਜ਼ਿਲ੍ਹਿਆਂ ਚੋਂ 16 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਬਰਮਨ ਨੇ ਕਿਹਾ ਕਿ ਲਗਭਗ 10 ਲੱਖ ਲੋਕ ਹੜ੍ਹ ਕਾਰਨ ਬੇਘਰ ਹੋ ਗਏ ਹਨ ਅਤੇ 15 ਦੀ ਮੌਤ ਹੋ ਚੁੱਕੀ ਹੈ।ਮੰਗਲਵਾਰ ਨੂੰ ਹੜ੍ਹ ਦੇ ਸਬੰਧ ਵਿਚ ਰਾਜ ਸਰਕਾਰ ਦੁਆਰਾ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 1,346 ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ 2,69,609 ਹੈਕਟੇਅਰ ਜ਼ਮੀਨ ਹੜ੍ਹ ਨਾਲ ਪ੍ਰਭਾਵਿਤ ਹੋਈ ਹੈ। ਬਰਮਨ ਨੇ ਕਿਹਾ ਕਿ ਕਾਮਰੂਪ, ਲਖੀਰਪੁਰ, ਧੇਮਾਜੀ ਅਤੇ ਮੋਰੀਗਾਂਵ ਜ਼ਿਲ੍ਹੇ ਹੜ੍ਹ ਦੀ ਮਾਰ ਸਭ ਤੋਂ ਵੱਧ ਝਲ ਰਹੇ ਹਨ। ਬ੍ਰਹਪੁਤਰ ਨਦੀ ਰਾਜ ਵਿਚ ਘੱਟ ਤੋਂ ਘੱਟ 12 ਸਥਾਨਾਂ ‘ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲ ਰਹੀ ਹੈ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਰਾਜ ਵਿਚ ਹਲਕੀ ਤੋਂ ਭਾਰੀ ਵਰਖਾ ਹੋ ਸਕਦੀ ਹੈ।

ਮੁੱਖ ਮੰਤਰੀ ਬਾਦਲ ਦੀ ਫ਼ਤਿਹਗੜ੍ਹ ਸਾਹਿਬ ਆਮਦ ‘ਤੇ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਆਹਲੂਵਾਲੀਆ ਦੀ ਨਿਯੁਕਤੀ ਵਿਰੁੱਧ ਸਿੱਖ ਚਿੰਤਕਾਂ ਤੇ ਆਗੂਆਂ ਵਲੋਂ ਰੋਸ ਪ੍ਰਦਰਸ਼ਨ
‘ਵਰਸਿਟੀ ਦੇ ਨਾਂ ਵਿਚੋਂ 'ਸਿੱਖ‘ ਸ਼ਬਦ ਕੱਢਣ ਅਤੇ ਪੰਜਾਬ ਯੂਨੀਵਰਸਿਟੀ ਕੇਂਦਰ ਹੱਥ ਸੌਂਪਣ ਦੇ ਫ਼ੈਸਲੇ ਦਾ ਵੀ ਵਿਰੋਧ

ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੀ ਫ਼ਤਿਹਗੜ੍ਹ ਸਾਹਿਬ ਆਮਦ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹੇਠ ਬਣ ਰਹੀ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਨਿਯੁਕਤੀ ਦਾ ਵਿਰੋਧ ਕਰਦੇ ਹੋਏ ਪੰਥਕ ਜਥੇਬੰਦੀਆਂ ਦੇ ਆਗੂ ਤੇ ਸਿੱਖ ਸੰਗਤਾਂ

ਫ਼ਤਿਹਗੜ੍ਹ ਸਾਹਿਬ 1 ਸਤੰਬਰ (ਪਰਦੀਪ ਸਿੰਘ ਖਾਲਸਾ) ਅੱਜ ਇਥੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ‘ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਨੀਂਹ ਪੱਥਰ ਰੱਖੇ ਜਾਣ ਮੌਕੇ ਇਸਦੇ ਵੀ.ਸੀ. ਵਜੋਂ ਜਸਬੀਰ ਸਿੰਘ ਆਹਲੂਵਾਲੀਆਂ ਦੀ ਨਿਯੁਕਤੀ ਦਾ ਪੰਥਕ ਆਗੂਆਂ ਤੇ ਸਿੱਖ ਚਿੰਤਕਾਂ ਜਿਨਾਂ ਵਿੱਚ ਜਸਟਿਸ ਅਜੀਤ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਬਰ ਭਾਈ ਰਵਿੰਦਰ ਸਿੰਘ ਖਾਲਸਾ, ਬੀਬੀ ਸੁਰਿੰਦਰ ਕੌਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਅਮਰੀਕ ਸਿੰਘ ਈਸੜੂ ਆਦਿ ਸ਼ਾਮਿਲ ਸਨ ਨੇ ਜ਼ਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਆਹਲੂਵਾਲੀਆ ਦੀ ਨਿਯੁਕਤੀ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ।
ਵਿਰੋਧ ਪ੍ਰਦਰਸ਼ਨ ਕਰ ਰਹੇ ਸਿੱਖ ਆਗੂਆਂ ਨੇ ਕਿਹਾ ਕਿ ਸ਼ਬਦ ਗੁਰੂ ਦੇ ਨਾਂ ‘ਤੇ ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਫ਼ੈਸਲਾ ਸਲਾਘਾਯੋਗ ਹੈ ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ‘ਵਰਸਿਟੀਆਂ ਤੇ ਸੰਸਥਾਵਾਂ ਦੀ ਲੋੜ ਹੈ ਤਾਂ ਜੋ ਸਿੱਖ ਨੌਜਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਅਨੁਸਾਰ ਅਪਣੀ ਜੀਵਨ ਜਾਂਚ ਅਖਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਪਰ ਇਸ ਤਰ੍ਹਾਂ ਦੀਆਂ ਸੰਸਥਾਂਵਾਂ ਦੇ ਮੁਖੀਆਂ ਦਾ ਅਮਲੀ ਜੀਵਨ ਵੀ ਸ਼ਬਦ ਗੁਰੁ ਦੀਆਂ ਸਿਖਿਆਵਾਂ ‘ਤੇ ਅਧਾਰਿਤ ਹੋਣਾ ਚਾਹੀਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹੇਠ ਬਣਨ ਜਾ ਰਹੀ ਇਸ ਯੂਨੀਵਰਸਿਟੀ ਦੇ ਵੀ.ਸੀ ਵਜੋਂ ਜਿਸ ਵਿਅਕਤੀ ਦੀ ਨਿਯੁਕਤੀ ਕੀਤੀ ਗਈ ਹੈ ਉਸ ਵਿਅਕਤੀ ਦਾ ਜੀਵਨ ਸਿੱਖ ਸਿਧਾਤਾਂ ਤੋਂ ਕੋਹਾਂ ਦੂਰ ਹੈ। ਇਸ ਆਚਰਨਹੀਣ ਵਿਅਕਤੀ ‘ਤੇ ਉਹ ਘਿਨਾਉਣੇ ਦੋਸ਼ ਅਦਾਲਤਾਂ ਵਿਚ ਵਿਚਾਰਧੀਨ ਹਨ ਜੋ ਸਮਾਜ ਦੀਆਂ ਨਜ਼ਰਾਂ ਵਿਚ ਕਿਸੇ ਵੀ ਹਾਲਾਤ ਵਿਚ ਮਾਫ਼ੀਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੰਸਥਾਵਾਂ ਅਤੇ ਸੋਚਵਾਨ ਵਿਅਕਤੀਆਂ ਨੇ ਜਿਸ ਮਿਸ਼ਨ ਨੂੰ ਸਾਹਮਣੇ ਰੱਖ ਕੇ ਇਸ ਯੂਨੀਵਰਸਿਟੀ ਨੂੰ ਬਨਾਉਣ ਦਾ ਫ਼ੈਸਲਾ ਲਿਆ ਹੈ ਉਸ ਮਿਸ਼ਨ ਨੂੰ ਆਹਲੂਵਾਲੀਏ ਵਰਗੇ ਪ੍ਰਬੰਧਕ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਸਾਡੀ ਉਨ੍ਹਾਂ ਸੰਸਥਾਵਾਂ ਨੂੰ ਅਪੀਲ ਹੈ ਕਿ ਇਸ ਵਿਅਕਤੀ ਦੀ ਨਿਯੁਕਤੀ ਨੂੰ ਰੱਦ ਕਰਕੇ ਯੋਗ ਵਿਅਕਤੀ ਦੀ ਇਸ ਆਹੁਦੇ ਲਈ ਨਿਯੁਕਤੀ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਅਪਣਅੀਾ ਮੰਗਾਂ ਸਬੰਧੀ ਬੈਨਰ ਆਦਿ ਵੀ ਫ਼ੜੇ ਹੋਏ ਸਨ
‘ਵਰਸਿਟੀ ਦੇ ਨਾਂ ਵਿਚੋਂ ਸਿੱਖ ਸ਼ਬਦ ਕੱਢ ਕੇ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਅਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਹੱਥ ਸੌਂਪਣ ਦੀ ਬਾਦਲ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਪੰਥਕ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਨਾਂ ਵਿਚੋਂ ਹਟਾਇਆ ਗਿਆ 'ਸਿੱਖ‘ ਸ਼ਬਦ ਫਿਰ ਤੋਂ ਇਸ ਵਿਚ ਜੋੜਿਆ ਜਾਵੇ ਤਾਂ ਕਿ ਇਹ ਯੂਨੀਵਰਸਿਟੀ ਵਿਸ਼ਵ ਵਿਚ ਸਿੱਖਾ ਦੀ ਨਿਵੇਕਲੀ ਪਹਿਚਾਣ ਬਣਾਉਣ ਵਿਚ ਯੋਗਦਾਨ ਪਾ ਸਕੇ
ਉਕਤ ਆਗੂਆ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਵਿਚ ਸੌਂਪਣ ਦਾ ਫ਼ੈਸਲਾ ਪੰਜਾਬ ਸਰਕਾਰ ਦਾ ਨਹੀਂ ਕਿਉਂਕਿ ਨਾ ਤਾਂ ਇਸ ਬਾਰੇ ਕੈਬਨਿਟ ਵਿਚ ਤੇ ਨਾ ਹੀ ਕੋਰ ਕਮੇਟੀ ਵਿੱਚ ਵਿਚਾਰ ਕੀਤੀ ਗਈ। ਬਾਦਲ ਨੇ ਪੰਥ ਤੇ ਪੰਜਾਬ ਵਿਰੋਧੀ ਲੋਕਾਂ, ਦੇ ਦਬਾਅ ਵਿਚ ਆ ਕੇ ਅਪਣਾ ਨਿੱਜੀ ਫ਼ੈਸਲਾ ਪੰਜਾਬ ਸਰਕਾਰ ‘ਤੇ ਥੋਪਿਆ ਹੈ। ਉਨ੍ਹਾ ਕਿਹਾ ਕਿ ਬਾਦਲ ਦੀਆ ਮਿੱਤਰ ਭਾਜਪਾ ਤੇ ਆਰ.ਐਸ.ਐਸ ਚੰਡੀਗੜ੍ਹ ਵਿਚੋਂ ਪੰਜਾਬ ਨਾਲ ਸਬੰਧਿਤ ਹਰ ਲਫ਼ਜ ਤੱਕ ਮਿਟਾ ਦੇਣ ਲਈ ਕਾਹਲੇ ਹੋਏ ਪਏ ਹਨ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਪੰਜਾਬ ਯੂਨੀਵਰਸਿਟੀ ਦੇ ਕਰਮਚਾਰੀਆ ਅਤੇ ਵਿਦਿਅਰਥੀਆਂ ਨੂੰ ਕੇਂਦਰੀ ਯੂਨੀਵਰਸਿਟੀਆਂ ਵਲੋਂ ਅਪਣੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੁਹੱਈਆਂ ਕਰੇ।
ਰੋਸ ਪ੍ਰਦਰਸ਼ਨ ਕਰ ਰਹੇ ਅਗੂਆਂ ਵਿਚ ਉਪ੍ਰੋਕਤ ਤੋਂ ਇਲਾਵਾ ਭਾਈ ਹਰਿੰਦਰਪਾਲ ਸਿੰਘ ਰੁੜਕੀ, ਜਗਪਾਲ ਸਿੰਘ ਭੰਗੂ, ਗੁਰਮੁੱਖ ਸਿੰਘ ਸਰਪੰਚ, ਹਰਤਾਰ ਸਿੰਘ ਭੱਦਲਥੂਹਾ, ਦਰਬਾਰਾ ਸਿੰਘ ਭੱਦਲਥੂਹਾ, ਦਰਸ਼ਨ ਸਿੰਘ ਬੈਣੀ, ਪਲਵਿੰਦਰ ਸਿੰਘ ਤਲਵਾੜਾ, ਸਵਿੰਦਰ ਸਿੰਘ ਸ਼ਾਨੀਪੁਰ, ਭਗਵੰਤ ਸਿੰਘ ਮਹੱਦੀਆਂ, ਸੁਖਦੇਵ ਸਿੰਘ ਸੰਘਾ, ਸਾਹਿਬ ਸਿੰਘ ਰੁਪਾਲਹੇੜੀ ਵੀ ਹਾਜ਼ਰ ਸਨ।

ਬਾਦਲ ਦੀ ਆਮਦ ‘ਤੇ ਆਹਲੂਵਾਲੀਆ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਭਾਈ ਚੀਮਾ, ਕਮਿਕਰ ਸਿੰਘ ਅਤੇ ਜਸਟਿਸ ਬੈਂਸ ਸਮੇਤ ਅਨੇਕਾਂ ਸਿੱਖ ਆਗੂ ਗ੍ਰਿਫ਼ਤਾਰ
ਬਾਦਲਕੇ ਇਹ ਯੁਨੀਵਰਸਿਟੀ ਵੀ ਜਨਸੰਘੀਆਂ ਨੂੰ ਸੌਂਪ ਦੇਣਗੇ : ਭਾਈ ਬਿੱਟੂ

ਵਿਰੋਧ ਪ੍ਰਦਰਸ਼ਨ ਦੌਰਾਨ ਭਾਈ ਹਰਪਾਲ ਸਿੰਘ ਚੀਮਾ ਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਸਮੇਂ ਦਾ ਦ੍ਰਿਸ਼

ਫ਼ਤਿਹਗੜ੍ਹ ਸਾਹਿਬ 1 ਸਤੰਬਰ (ਪਰਦੀਪ ਸਿੰਘ ਖਾਲਸਾ) ਫ਼ਤਿਹਗੜ੍ਹ ਸਾਹਿਬ ਵਿਖੇ ਬਣਨ ਜਾ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਨੀਂਹ ਪੱਥਰ ਰੱਖੇ ਜਾਣ ਸਮੇਂ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਬੀਬੀ ਸੁਰਿੰਦਰ ਕੌਰ, ਜਗਪਾਲ ਸਿੰਘ ਭੰਗੂ, ਪਲਵਿੰਦਰ ਸਿੰਘ ਤਲਵਾੜਾ, ਭਗਵੰਤ ਸਿੰਘ ਮਹੱਦੀਆਂ ਅਤੇ ਕਰਮ ਸਿੰਘ ਆਦਿ ਆਗੂਆਂ ਨੂੰ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਇਸੇ ਦਲ ਦੇ ਅਤੇ ਹੋਰ ਸੰਸਥਾਵਾਂ ਦੇ ਵੱਡੀ ਗਿਣਤੀ ‘ਚ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਤੇ ਮੁੱਖ ਮੰਤਰੀ ਦੇ ਜਾਣ ਬਾਅਦ ਪੁਲਿਸ ਵਲੋਂ ਛੱਡ ਦਿਤਾ ਗਿਆ ਇਨ੍ਹਾ ਵਿਚ ਦਲ ਦੇ ਕੌਮੀ ਮੈਂਬਰ ਭਾਈ ਕਮਿਕਰ ਸਿੰਘ, ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ, ਜਸਟਿਸ ਅਜੀਤ ਸਿੰਘ ਬੈਂਸ, ਪੰਜਾਬੀ ਟ੍ਰਿਬਿਊਨ ਦੇ ਸਾਬਾਕਾ ਅਸਿਸਟੈਂਟ ਐਡੀਟਰ ਕਰਮਜੀਤ ਸਿੰਘ, ਸੰਤੋਖ ਸਿੰਘ ਸਲਾਣਾ, ਹਰਿੰਦਰਪਾਲ ਸਿੰਘ ਰੁੜਕੀ, ਗੁਰਮੀਤ ਸਿੰਘ ਲੋਟੇ, ਪਰਮਜੀਤ ਸਿੰਘ ਗਾਜ਼ੀ ਪ੍ਰਧਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਕੇਹਰ ਸਿੰਘ ਮਾਰਵਾ, ਸੇਰ ਸਿੰਘ ਸਾਹਿਯਾਦਪੁਰ ਅਤੇ ਲਾਭ ਸਿੰਘ ਨੰਦਪੁਰ ਸਮੇਤ ਹੋਰ ਵੀ 100 ਤੋਂ ਵੱਧ ਸਿੱਖ ਆਦਿ ਸ਼ਾਮਿਲ ਸਨ। ਇਨ੍ਹਾਂ ਆਗੂਆ ਨੇ ਗ੍ਰਿਫ਼ਤਾਰੀ ਸਮੇਂ ਪੁਲਿਸ ਵਲੋਂ ਧੱਕਾ ਮੁੱਕੀ ਤੇ ਕੁੱਟ ਮਾਰ ਕਰਨ ਦੇ ਦੋਸ਼ ਵੀ ਲਗਾਏ ਹਨ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਆਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੀ ਬੁਖਲਾਹਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਸਿਰਫ਼ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਸ਼ਬਦ ਗੁਰੂ ਦੇ ਨਾਂ ਹੇਠ ਬਣਨ ਜਾ ਰਹੀ ਇਸ ਮਹੱਤਵਪੂਰਨ ਸੰਸਥਾ ਦੇ ਵੀ.ਸੀ. ਵਜੋਂ ਗੰਭੀਰ ਦੋਸ਼ਾਂ ਅਤੇ ਵਿਵਾਦਾਂ ਵਿਚ ਘਿਰੇ ਡਾ. ਆਹਲੂਵਾਲੀਆਂ ਦੀ ਨਿਯੁਕਤੀ ਸ਼ਬਦ ਗੁਰੂ ਦਾ ਅਪਮਾਨ ਹੈ ਤੇ ਇਹ ਨਿਯੁਕਤੀ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਕ ਹੋਰ ਵੱਡੀ ਮੰਗ ਇਹ ਸੀ ਕਿ ਇਸ ‘ਵਰਸਿਟੀ ਦੇ ਨਾਮ ਵਿਚੋਂ 'ਸਿੱਖ‘ ਸ਼ਬਦ ਕਿਉਂਕਿ ਭਾਜਪਾ ਤੇ ਆਰੀਆ ਸਮਾਜੀਆਂ ਦੇ ਕਹਿਣ ‘ਤੇ ਕੱਢਿਆ ਗਿਆ ਹੈ, ਇਸ ਲਈ ਇਸਨੂੰ ਦੁਬਾਰਾ ‘ਵਰਸਿਟੀ ਦੇ ਨਾਮ ਵਿਚ ਸ਼ਾਮਲ ਕੀਤਾ ਜਾਵੇ। ਭਾਈ ਬਿੱਟੂ ਨੇ ਕਿਹਾ ਕਿ ਬਾਦਲ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਜਨਸੰਘੀਆਂ ਹੇਠ ਲੱਗ ਚੁੱਕੀ ਹੈ ਜਿਨਾਂ ਨੇ 1969 ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ‘ਤੇ ਯੂਨੀਵਰਸਿਟੀ ਬਣਾਉਣ ਦੇ ਵਿਰੋਧ ਵਿਚ ਸਰਕਾਰ ਤੋਂ ਸਮਰਥਨ ਵਾਪਸ ਲਿਆ ਸੀ। ਹੁਣ ਬਾਦਲ ਲਾਣੇ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਉਸਾਰੀ ਜਾ ਰਹੀ ਇਹ ‘ਵਰਸਿਟੀ ਵੀ ਜਨਸੰਘੀਆਂ ਨੂੰ ਹੀ ਸੌਂਪ ਦੇਣੀ ਹੈ ਤੇ ‘ਵਰਸਿਟੀ ਦੇ ਨਾਂ ਵਿਚੋਂ 'ਸਿੱਖ‘ਸ਼ਬਦ ਕੱਢ ਕੇ ਇਸ ਪਾਸੇ ਵੱਲ ਪਹਿਲਾ ਕਦਮ ਪੁੱਟਿਆ ਜਾ ਚੁੱਕਾ ਹੈ। ਭਾਈ ਬਿੱਟੂ ਨੇ ਕਿਹਾ ਕਿ ਬਾਦਲ ਦੇ ਹੱਥਾਂ ਵਿਚ ਸਾਡੇ ਗੁਰਧਾਮ, ਪੰਜਾਬ ਦੀ ਸੁਤੰਤਰਤਾ ਤੇ ਸਾਡਾ ਮੂਲ ਤੱਕ ਖ਼ਤਰੇ ਵਿਚ ਹੈ ਇਸ ਲਈ ਸਮੁੱਚੇ ਪੰਥ ਨੂੰ ਚਾਹੀਦਾ ਹੈ ਕਿ ਅਗਲੀਆਂ ਸ੍ਰੋਮਣੀ ਕਮੇਟੀ ਚੋਣਾਂ ਵਿਚ ਇਸ ਟੋਲੇ ਨੂੰ ਗੁਰਧਾਮਾਂ ਵਿਚੋਂ ਹੂੰਝ ਕੇ ਬਾਹਰ ਸੱਟਿਆ ਜਾਵੇ।

ਸਾਰੀਆਂ ਸੀਟਾਂ ਜਿੱਤਾਂਗੇ, ਬਾਦਲ ਪਿਓ-ਪੁੱਤ ਨੂੰ ਰਾਹੇ ਪਾਵਾਂਗੇ-ਅਮਰਿੰਦਰ
ਅਮਰਿੰਦਰ-ਭੱਠਲ ਆਏ ਇੱਕ ਮੰਚ ’ਤੇ, ਲੰਬੀ ਰੈਲੀ ਨਾਲ ਅਮਰਿੰਦਰ ਦੀ ਲੋਕਪ੍ਰਿਯਤਾ ਦੀ ਧਾਕ ਜੰਮੀ, ਅੰਬਿਕਾ ਸੋਨੀ ਨੇ ਕਿਹਾ ਸੋਨੀਆ ਨੂੰ ਦੱਸਾਂਗੀ ਪੰਜਾਬ ਤਾਂ ਅਮਰਿੰਦਰ ਨਾਲ ਹੈ ਰਸਤੇ ’ਚ ਵੀ ਅਮਰਿੰਦਰ ਦਾ ਹੋਇਆ ਨਿੱਘਾ ਸਵਾਗਤ

ਲੰਬੀ, 1 ਸਤੰਬਰ (ਰਣਜੀਤ ਰਾਜੂ)-ਡੇਢ ਸਾਲ ਸਿਆਸੀ ਹਾਸ਼ੀਏ ਤੇ ਧਕੇਲੇ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਦੇ ਲੋਕ ਸਭਾ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਥਾਪੇ ਜਾਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਪਾਰਟੀ ਲਈ ਚੋਣ ਮੁਹਿੰਮ ਮਾਲਵੇ ’ਚੋਂ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਵਿਧਾਨ ਸਭਾ ਹਲਕੇ ¦ਬੀ ਤੋਂ ਸ਼ੁਰੂ ਕਰ ਦਿੱਤੀ। ਲੰਬੀ ਤੋਂ ਸ਼ੁਰੂ ਕੀਤੀ ਚੋਣ ਮੁਹਿੰਮ ਨੂੰ ਅੱਜ ਮਿਲੇ ਬੇ ਮਿਸਾਲ ਹੁੰਗਾਰੇ ਨੇ ਜਿੱਥੇ ਇੱਕ ਵਾਰ-ਫਿਰ ਮਾਲਵੇ ਤੇ ਕਾਂਗਰਸ ’ਚ ਕੈਪਟਨ ਦੀ ਲੋਕਪ੍ਰਿਯਤਾ ਸਾਬਿਤ ਕਰ ਦਿੱਤੀ ਉਥੇ ਅਕਾਲੀ ਹਲਕਿਆਂ ਨੂੰ 2 ਸਤੰਬਰ ਦੀ ਰੈਲੀ ਵਿੱਚ ਇਸ ਤੋਂ ਵੱਧ ਇਕੱਠ ਦਿਖਾਉਣ ਲਈ ਚੈ¦ਜ ਵੀ ਰੈਲੀ ਨੂੰ ਸਭ ਤੋਂ ਪਹਿਲਾਂ ਸੰਬੋਧਨ ਕਰਦਿਆਂ ਆਲ ਇੰਡੀਆ ਕਾਂਗਰਸ ਦੇ ਇੰਨਵਾਇਟੀ ਮੈਂਬਰ ਸ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਦੇ ਬੇਮਿਸਾਲ ਇਕੱਠ ਨੇ ਬਾਦਲ ਦੇ ਜੱਦੀ ਹਲਕੇ ’ਚੋਂ ਹੀ ਉਸਦੀ ਢੂਈ (ਲੱਕ) ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸ. ਬਾਦਲ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਤੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀਆਂ ਮਨਾਉਣ ਲਈ ਸਭ ਤੋਂ ਜ਼ਿਆਦਾ ਪੈਸਾ ਕੇਂਦਰੀ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਨੇ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਹੱਕ ਵਿੱਚ ਲੋਕਰਾਇ ਬਣਾਉਣ। ਇਸ ਮੌਕੇ ਆਪਣੇ ਗਰਮ ਸੰਬੋਧਨ ਵਿੱਚ ਕਾਂਗਰਸ ਪਾਰਟੀ ਦੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਕੇਂਦਰ ਦੀ ਮਨਮੋਹਨ ਸਰਕਾਰ ਵੱਲੋਂ ਪੰਜਾਬ ਵਿੱਚ ਵਿਰੋਧੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਦੇ ਵੀ ਪੰਜਾਬ ਨੂੰ ਪੈਸਾ ਦੇਣ ਤੋਂ ਆਨਾਕਾਨੀ ਨਹੀਂ ਕੀਤੀ ਗਈ, ਪਰ ਫਿਰ ਵੀ ਬਾਦਲ ਦੇ ਸੰਸਦ ਮੈਂਬਰਾਂ ਨੇ ਮਨਮੋਹਨ ਸਰਕਾਰ ਦੇ ਖਿਲਾਫ਼ ਵੋਟ ਦਿੱਤਾ ਜਿਸ ਤੋਂ ਇਨ੍ਹਾਂ ਦੀ ਬੇਈਮਾਨੀ ਜੱਗ ਜ਼ਾਹਿਰ ਹੋ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਲੱਗ ਥਲੱਗ ਪੈ ਚੁੱਕੀ ਹੈ।
ਮੁੱਖ ਮੰਤਰੀ ਭਾਵੇਂ ਬਾਦਲ ਹੈ ਪ੍ਰੰਤੂ ਸਰਕਾਰ ਸੁਖਬੀਰ ਸਿੰਘ ਸੰਭਾਲ ਰਿਹੈ ਤੇ ਮਨਪ੍ਰੀਤ ਸਿੰਘ ਬਾਦਲ ਆਪਣਾ ਹੀ ਰਾਗ ਅਲਾਪ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਜਿਹੜਾ ਕਾਂਗਰਸੀਆ ਤੇ ਤਸ਼ੱਦਦ ਕੀਤੈ ਉਸਦਾ ਬਦਲਾ ਲਵਾਂਗੇ। ਉਨ੍ਹਾਂ ਕਿਹਾ ਕਿ ਟਾਈਮ ਆਉਣ ਦਿਓ ਅਕਾਲੀਆ ਦੇ ਇੰਨੇ ਛਿੱਤਰ ਫੇਰਾਂਗੇ ਕਿ ਇਨ੍ਹਾਂ ਦੇ ਜੰਗਲ ਪਾਣੀ ਕੱਪੜਿਆਂ ’ਚ ਹੀ ਕੱਢ ਦਿਆਂਗੇ। ਭਾਰੀ ਇਕੱਠ ਨੂੰ ਸੰਬੋਧਨ ਦੌਰਾਨ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਹੈ। ਸਰਕਾਰ ਸੁੱਤੀ ਪਈ ਹੈ। ਉਸ ਨੂੰ ਉਠਾਉਣ ਲਈ ਹੀ ਅਸੀਂ ਅੱਜ ਬਾਦਲ ਦੇ ਇਲਾਕੇ ’ਚ ਆਏ ਹਾਂ। ਸ੍ਰੀ ਕੇ. ਪੀ. ਨੇ ਕਿਹਾ ਕਿ ਪੰਥਕ ਨਕਾਬ ਧਾਰਨ ਕਰ ਚੁੱਕੇ ਬਾਦਲ ਸਾਹਿਬ ਨੂੰ ਮਨਮੋਹਨ ਸਰਕਾਰ ਦੇ ਵਿਸ਼ਵਾਸ ਮਤ ਹਾਸਲ ਕਰਨ ਸਮੇਂ ਪੂਰੀ ਦੁਨੀਆਂ ਦੇ ਸਿੱਖਾਂ ਨੇ ਬਾਦਲ ਨੂੰ ਅਪੀਲ ਕੀਤੀ ਸੀ ਕਿ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦੀ ਸਰਕਾਰ ਬਚਾਉਣ ਲਈ ਤੁਸੀਂ ਵਿਸ਼ਵਾਸ ਮਤ ਦੇ ਹੱਕ ਵਿੱਚ ਵੋਟ ਦਿਓ ਪ੍ਰੰਤੂ ਪ੍ਰਧਾਨ ਮੰਤਰੀ ਨੂੰ ਖੂੰਜੇ ਲਾ ਇਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਆਪਣੀ ਯਾਰੀ ਨੂੰ ਜ਼ਿਆਦਾ ਮਹੱਤਵ ਦਿੱਤਾ। ਉਨ੍ਹਾਂ ਵੀ ਦੂਜੇ ਬੁਲਾਰਿਆਂ ਵਾਂਗ ਅਕਾਲੀ ਦਲ ਨੂੰ ਸਮਾ ਆਉਣ ’ਤੇ ਇੱਕੀ ਦੀ ਇੱਕਤੀ ਭਾਜੀ ਮੋੜਨ ਦੀ ਗੱਲ ਕਹੀ। ਕੇਂਦਰੀ ਸੈਰ-ਸਪਾਟਾ ਮੰਤਰੀ ਸ਼੍ਰੀਮਤੀ ਅੰਬਿਕਾ ਸੋਨੀ ਨੇ ਕਿਹਾ ਕਿ ਮੈਨੂੰ ਸਪੈਸ਼ਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਗਰਸੀ ਵਰਕਰਾਂ ਦੇ ਦਿਲ ਦੀ ਗੱਲ ਜਾਨਣ ਲਈ ਭੇਜਿਆ ਸੀ, ਉਨ੍ਹਾਂ ਕਿਹਾ ਕਿ ਜਾ ਕੇ ਇਹ ਵੀ ਦੇਖੋ ਕਿ ਪਾਰਟੀ ਵਰਕਰ ਕਿਸ ਦੇ ਨਾਲ ਹਨ ਤੇ ਮੈਂ ਦੇਖ ਲਿਆ ਕਿ ਵਰਕਰ ਕੈਪਟਨ ਸਾਹਿਬ ਦੇ ਹੀ ਨਾਲ ਹਨ। ਬੀਬੀ ਸੋਨੀ ਨੇ ਕਿਹਾ ਕਿ ਇਕ ਬੀਬੀ ਤੇ ਇੱਕ ਵਰਕਰ ਨੇ ਆਪਣੇ ’ਤੇ ਹੋਏ ਤਸ਼ੱਦਦ ਬਾਰੇ ਮੈਨੂੰ ਸਬੂਤ ਦੇ ਤੌਰ ’ਤੇ ਆਪਣੀਆਂ ਤਸਵੀਰਾਂ ਦਿੱਤੀਆਂ ਹਨ। ਸਟੇਜ ਤੋਂ ਤਸਵੀਰਾਂ ਦਿਖਾਉਂਦਿਆਂ ਬੀਬੀ ਸੋਨੀ ਨੇ ਕਿਹਾ ਕਿ ਪੰਥਕ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਕਾਂਗਰਸ ਦੀਆਂ ਸਮਰੱਥਕ ਧੀਆਂ-ਭੈਣਾਂ ਨੂੰ ਵੀ ਨਹੀਂ ਬਖਸ਼ਿਆ। ਪੰਜਾਬ ਦੀ ਸਰਕਾਰ ਚਲਾ ਰਹੇ ਆਗੂਆਂ ’ਚ ਇਨਸਾਨੀਅਤ ਨਾ ਦੀ ਕੋਈ ਚੀਜ਼ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਬਾਦਲ ਸਰਕਾਰ ਨੇ ਮਨਮੋਹਨ ਸਿੰਘ ਸਰਕਾਰ ਤੋਂ ਪਿਛਲੇ ਡੇਢ ਸਾਲ ਵਿੱਚ ਜਿੰਨਾ ਪੈਸਾ ਵਿਕਾਸ ਦੇ ਨਾਂ ’ਤੇ ਲਿਆ ਹੈ, ਓਨਾ ਪੂਰੇ ਪੰਜ ਸਾਲਾਂ ਵਿੱਚ ਵੀ ਇਹ ਐਨ. ਡੀ. ਏ. ਸਰਕਾਰ ਤੋਂ ਨਹੀਂ ਲੈ ਸਕੇ। ਸ਼੍ਰੀਮਤੀ ਸੋਨੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਸਮਾਗਮ ਮਨਾਉਣ ਲਈ ਵੀ ਹਜ਼ੂਰ ਸਾਹਿਬ ਵਿੱਚ ਕੇਂਦਰ ਸਰਕਾਰ ਨੇ ਆਪਣਾ ਖਜ਼ਾਨਾ ਖਾਲ੍ਹੀ ਕਰ ਦਿੱਤਾ ਹੈ। ਪੰਜਾਬ ਦੇ ਧਾਰਮਿਕ ਸ਼ਹਿਰਾਂ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਲਈ 200 ਕਰੋੜ ਦੀ ਗ੍ਰਾਂਟ ਵੀ ਕੇਂਦਰ ਨੇ ਦਿੱਤੀ, ਹੁਣ ਫੈਸਲਾ ਤੁਸੀਂ ਕਰ ਲਓ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵਿੱਚੋਂ ਪੰਥਕ ਕੌਣ ਹੈ? ਰੈਲੀ ਦੇ ਅੰਤ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਬੋਲਣ ਲਈ ਉਠੇ ਤਾਂ ਕਾਂਗਰਸੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ’ ਦੇ ਆਕਾਸ਼ ਗੁੰਜਾਉ ਨਾਹਰਿਆਂ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕੈਪਟਨ ਨੇ ਆਪਣੇ ਸੰਬੋਧਨ ਦੇ ਸ਼ੁਰੂ ਵਿੱਚ ਹੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਪੈਦਲ ਤੁਰ ਕੇ ਆਪੋ ਆਪਣੀਆਂ ਮਸ਼ੀਨਰੀਆਂ ਤੇ ਜਿਹੜੇ ਧੁੱਪੇ ਬੈਠ ਕੇ ਅੱਜ ਮੈਨੂੰ ਸੁਣ ਰਹੇ ਨੇ ਇਹ ਉਨ੍ਹਾਂ ਦਾ ਮੇਰੇ ਪ੍ਰਤੀ ਪਿਆਰ ਹੈ। ਜਿਸਦਾ ਕਰਜ਼ਾ ਮੈਂ ਕਦੇ ਨਹੀਂ ਮੋੜ ਸਕਦਾ। ਚੋਣ ਮੁਹਿੰਮ ਬਾਰੇ ਕੈਪਟਨ ਨੇ ਕਿਹਾ, ‘‘ਚੋਣ ਮੁਹਿੰਮ ਬਾਦਲ ਦੇ ਘਰੋਂ ਸ਼ੁਰੂ ਕੀਤੀ ਜਾਵੇ। ਇਹ ਮੇਰੀ ਦਿਲੀ ਇੱਛਾ ਤੇ ਲੋੜ ਵੀ ਸੀ ਤਾਂ ਕਿ ਬਾਦਲ ਨੂੰ ਸਬਕ ਸਿਖਾਇਆ ਜਾ ਸਕੇ। ਛੇ ਹਜ਼ਾਰ ਤੋਂ ਵੀ ਵੱਧ ਕੇਸ ਕਾਂਗਰਸੀ ਵਰਕਰਾਂ ’ਤੇ ਦਰਜ ਹੋਏ, ਬਾਦਲ ਕਹਿੰਦੈ ਕਿ ਕੈਪਟਨ ਟਕਰਾਅ ਦੀ ਰਾਜਨੀਤੀ ਕਰ ਰਿਹੈ। ਟਕਰਾਅ ਦਾ ਪਤਾ ਤਾਂ ਇਨ੍ਹਾਂ ਨੂੰ ਉਦੋਂ ਲੱਗੂ ਜਦੋਂ ਬਾਦਲ ਦੇ ਪਿੰਡ ਰੈਲੀ ਕੀਤੀ ਗਈ। ਜ਼ੋਰਦਾਰ ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਬਾਦਲ ਨੇ ਪੰਜਾਬ ਨੂੰ ਕਈ ਸਾਲ ਅੱਗ ਵਿੱਚ ਮਚਾਈ ਰੱਖਿਆ, ਸਿੱਖਾਂ ਦੇ ਮੁੰਡੇ ਮਰਵਾਏ ਆਪ ਇਹ ਜੇਲ੍ਹ ’ਚ ਜਾ ਬੈਠਦਾ ਸੀ। ਸੰਨ ਜੂਨ 84 ਵੇਲ੍ਹੇ ਧਰਮ ਯੁੱਧ ਮੋਰਚੇ ਵਿਚ ਇਸ ਬੰਦੇ ਨੇ ਅਰਦਾਸ ਕੀਤੀ ਸੀ ਸਹੁੰ ਖਾਧੀ ਸੀ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤਾਂ ਟੈਂਕ ਮੇਰੀ ਛਾਤੀ ਉ¤ਤੇ ਹੀ ¦ਘਣਗੇ, ਪਰ ਬਾਅਦ ਵਿੱਚ ਪਤਾ ਨਹੀਂ ਲੱਗਿਆ ਕਿ ਹਮਲੇ ਵੇਲ੍ਹੇ ਬਾਦਲ ਸਾਹਿਬ ਕਿਥੇ ਨੇ? ਕੈਪਟਨ ਨੇ ਕਿਹਾ ਕਿ ਬਾਦਲ ਸਭ ਤੋਂ ਮੀਸਣਾ ਬੰਦਾ ਹੈ। ਇਹ ਤਲਵੰਡੀ ਸਾਬੋ ਨੇੜ੍ਹੇ ਰੈਲੀ ਕਰ ਰਿਹੈ, ਪਰ 12,000 ਕਰੋੜ੍ਹ ਦੇ ਕਰਜ਼ੇ ਹੇਠ ਚੱਲ ਰਹੇ ਤੇ 7,000 ਕਰੋੜ ਦੇ ਘਾਟੇ ਵਾਲੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਿਰ ਰੈਲੀ ਦਾ ਸਾਰਾ ਖਰਚਾ ਪਾ ਦਿਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਕਹਿੰਦੇ ਨੇ ਕਿ ਬਿਜਲੀ ਕ੍ਰਾਂਤੀ ਆਵੇਗੀ ਪਹਿਲਾ ਸੁਖਬੀਰ ਕਹਿੰਦਾ ਸੀ ਕਿ ਸਰਕਾਰ ਬਨਣ ਤੋਂ ਦੋ ਸਾਲ ਦੇ ਅੰਦਰ ਪੰਜਾਬ ਵਿਚ ਬਿਜਲੀ ਦੀ ਸਮੱਸਿਆ ਖਤਮ ਕਰ ਦੇਵਾਂਗੇ, ਹੁਣ ਸਰਕਾਰ ਬਣੀ ਨੂੰ ਡੇਢ ਸਾਲ ਹੋ ਗਿਆ ਪ੍ਰੰਤੂ ਬਿਜਲੀ ਸਮੱਸਿਆ ਉਵੇ ਹੀ ਹੈ।
ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਅੱਜ ਦਾ ਇੱਕਠ ਦੇਖਦੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀ 13 ਦੀਆਂ 13 ਸੀਟਾਂ ਜਿਤਾਂਗੇ ਤੇ ਫਿਰ ਸਰਕਾਰ ਬਨਣ ਤੋਂ ਬਾਦ ਇਨ੍ਹਾਂ ਪਿਉ ਪੁੱਤਾ ਨੂੰ ਢਾਹ ਢਾਹ ਕੇ ਕੁੱਟਾਂਗੇ। ਉਨ੍ਹਾਂ ਕਿਹਾ ਕਿ ਮਾਲਵੇ ਦੀ ਨਰਮਾਪੱਟੀ ਨੂੰ ਅਕਾਲੀਆਂ ਨੇ ਤਬਾਹ ਕਰ ਦਿੱਤਾ ਹੈ ਮੈਂ ਮੁਖ ਮੰਤਰੀ ਕਾਲ ਵੇਲੇ ਬਠਿੰਡਾ ਵਿਖੇ ਨਰਮੇਂ ਦੀਆਂ ਬਿਮਾਰੀਆਂ ਦੀ ਖੋਜ ਲਈ 300 ਏਕੜ ਵਿਚ ਖੇਤੀ ਖੋਜ ਕੇਂਦਰ ਬਣਾਇਆ ਪ੍ਰੰਤੂ ਸੂਖਬੀਰ ਕਾਕਾ ਕਹਿੰਦਾ ਕਿ ਉਸ ਜ਼ਮੀਨ ਵਿਚ ਮੈਂ ਕ੍ਰਿਕਟ ਸਟੇਡੀਅਮ ਬਣਾਵਾਂਗਾ। ਨਰਮੇ ਦਾ ਜੋ ਮਰਜ਼ੀ ਹੁੰਦਾ ਫਿਰੇ। ਉਨ੍ਹਾਂ ਦੱਸਿਆ ਕਿ ਮੈਂ ਬਠਿੰਡੇ ਦੇ ਕਿਲ੍ਹੇ ਵਿੱਚ ਬਣੇ ਹੋਏ ਦਸਵੇ ਪਾਤਸ਼ਾਹ ਦੇ ਗੁਰਦੁਆਰੇ ਨਾਲ ਲੱਗਦੀ ਕਿਲ੍ਹੇ ਦੀ ਢਹਿਣਯੋਗ ਕੰਧ ਦੇਖੀ ਤੇ ਉਸਦੀ ਮੁਰੰਮਤ ਲਈ ਡੇਢ ਕਰੋੜ ਰੁਪਏ ਜਾਰੀ ਕਰਵਾਏ ਪਰ ਬਾਦਲ ਦੇ ਬਲੁੰਗੜੇ ਨੇ ਉਹ ਪਿੰਡ ਬਾਦਲ ਵਿਖੇ ਸ਼ੂਟਿੰਗ ਰੇਂਜ ਲਈ ਖਰਚ ਦਿੱਤੇ। ਉਨ੍ਹਾਂ ਕਿਹਾ ਕਿ ਇਹ ਤਾਂ ਗੁਰਧਾਮਾਂ ਦੇ ਪੈਸੇ ਵੀ ਨਹੀਂ ਛੱਡਦੇ ਬੱਸ ਛਕਣ-ਛਕਾਉਣ ਤੇ ਰਹਿੰਦੇ ਹਨ।
ਅਮਰਿੰਦਰ ਨੇ ਕਿਹਾ ਕਿ 35,000 ਏਕੜ ਫਸਲ ਤਬਾਹ ਹੋ ਗਈ ਹੜ੍ਹਾਂ ਨਾਲ ਪੰਜਾਬ ਵਿੱਚ ਕੇਂਦਰੀ ਟੀਮ ਆਈ ਜਦੋਂ ਉਨ੍ਹਾਂ ਪੁੱਛਿਆ ਕਿ ਹੜ੍ਹ ਰਾਹਤ ਲਈ ਭੇਜਿਆ 1540 ਕਰੋੜ ਕਿਥੇ ਹੈ ਤਾਂ ਇਹ ਕਹਿੰਦਾ ਕਿ ਕੈਪਟਨ ਖਾ ਗਿਆ, ਪਰ ਕਦੇ ਇਸ ਬੰਦੇ ਨੇ ਖੁਦ ਜਿੰਮੇਵਾਰੀ ਨਹੀਂ ਲਈ। ਕਾਂਗਰਸੀ ਵਰਕਰਾਂ ਤੇ ਤਸ਼ੱਦਦ ਦੀ ਗੱਲ੍ਹ ਕਰਦਿਆਂ ਕੈਪਟਨ ਨੇ ਕਿਹਾ ਕਿ ਇਕੱਲੇ ਰਾਮਪੁਰਾ ਫੂਲ ਹਲਕੇ ਵਿਚ ਹੀ 15 ਵਰਕਰ ਕਤਲ ਹੋਏ ਸਨ ਪ੍ਰੰਤੂ ਹੁਣ ਤਸ਼ਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਮੇਰਾ ਇੱਕ ਵੀ ਵਰਕਰ ਚੁੱਕਿਆ ਤਾਂ ਅਸੀਂ ਉਸ ਥਾਣੇ ਦਾ ਘਿਰਾਓ ਕਰਾਂਗੇ। ਸਮਾਂ ਆਉਣ ਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਲਈ 45% ਕਣਕ ਅਤੇ 37% ਝੋਨਾ ਪੈਦਾ ਕਰਨ ਵਾਲੇ ਪੰਜਾਬ ਵਿਚ ਇੰਡਸਟਰੀ ਕੋਈ ਵੀ ਨਹੀਂ ਲੱਗ ਰਹੀ। ਸਾਡੇ ਵੇਲੇ ਕੰਪਨੀਆਂ ਨੇ 1,60,000 ਕਰੋੜ੍ਹ ਦੇ ਮੈਗਾ ਪ੍ਰਾਜੈਕਟ ਲਾਉਣ ਦੀ ਸਹਿਮਤੀ ਦਿੱਤੀ ਸੀ, ਜਿਸ ਨਾਲ 10 ਲੱਖ ਦੇ ਕਰੀਬ ਨੌਜਵਾਨਾਂ ਨੂੰ ਰੁਜਗਾਰ ਮਿਲਣਾ ਸੀ, ਪੰ੍ਰਤੂ ਬਾਦਲਕਿਆਂ ਨੇ ਸਰਕਾਰ ਬਣਦਿਆਂ ਲੀਕ ਫੇਰ ਦਿੱਤੀ ਤੇ ਅੱਜ ਪੂਰੇ ਪੰਜਾਬ ਵਿਚ ਕੋਈ ਇੰਡਸਟਰੀ ਨਹੀਂ ਲੱਗ ਰਹੀ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦੱਸਣ ਕਿ 80 ਕਿੱਲ੍ਹੇ ਜਮੀਨ ਦਾ ਮਾਲਕ ਅੱਜ ਅਰਬਾਂ ਰੁਪਏ ਦੇ ਹੋਟਲਾਂ ਦਾ ਮਾਲਿਕ ਕਿਵੇ ਬਣ ਗਿਆ, ਹੋਟਲ ਵੀਉਹ ਜਿੱਥੇ 250 ਰੁਪਏ ਵਿੱਚ ਚਾਹ ਦੀ ਪਿਆਲੀ ਹੈ। ਇਸਨੇ ਆਰਬਿਟ ਦੇ ਸਾਹਮਣੇ ਵੀ ਹੋਟਲ ਖੋਲ੍ਹ ਲਿਆ ਤੇ ਹੁਣ ਪਤਾ ਲੱਗਾ ਹੈ ਕਿ ਅੰਡੇਮਾਨ ਨਿਕੋਬਾਰ ਟਾਪੂ, ਮਾਰੀਸ਼ਸ ਦੇ ਦੁਬਈ ’ਚ ਵੀ ਹੋਟਲ ਬਣਾ ਰਿਹੈ। ਪੰਜਾਬ ਦੀਆਂ ਸਾਰੀਆਂ ਬੱਸਾਂ ਖਰੀਦ ਲਈਆਂ ਤੇ ਹੁਣ ਇਹ ਮਿੰਨਾ ਬੱਸਾਂ ਤੇ ਕਬਜ਼ਾ ਕਰਨ ਦੀ ਫਿਰਾਕ ’ਚ ਹਨ ਇਹ ਦੱਸੇ ਕਿ ਇਨ੍ਹਾਂ ਕੁਝ ਖਰੀਦਣ ਲਈ ਪੈਸਾ ਕਿਸ ਜਰੀਏ ਤੋਂ ਆਇਆ?
ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਪੁਲਸ ਦਾ ਰਾਜ ਹੈ ਅਕਾਲੀ ਵਿਧਾਇਕਾਂ ਨੇ ਉਨ੍ਹਾਂ ਦੇ ਇਲਾਕਿਆਂ ਦੇ ਥਾਣੇ ਸੰਭਾਲੇ ਹੋਏ ਹਨ ਤੇ ਕਾਂਗਰਸੀ ਵਰਕਰਾਂ ਨੂੰ ਤੰਗ ਕੀਤਾ ਜਾ ਰਿਹੈ, ਪਰ ਇਹ ਪਿਉ-ਪੁੱਤ ਸਮਝ ਲੈਣ ਕਿ ਸਮਾਂ ਆਉਣ ਤੇ ਹਿਸਾਬ ਇਹਨਾਂ ਤੋਂ ਹੀ ਲਿਆ ਜਾਣੇ ਤੇ ਜੇ ਬਾਦਲ ਆਪਣੇ ਕੀਤੇ ਪਾਪਾਂ ਤੋਂ ਬਚ ਵੀ ਗਿਆ ਤਾਂ ਉ¤ਪਰ ਜਾ ਕੇ ਸੱਚੀ ਅਦਾਲਤ ਵਿਚੋਂ ਇਹ ਨਹੀਂ ਬਚ ਸਕੇਗਾ। ਉਨ੍ਹਾਂ ਵਰਕਰਾਂ ਨੂੰ ਅੱਜ ਤੋਂ ਹੀ ਲੋਕ ਸਭਾ ਚੋਣਾਂ ਲਈ ਜੁਟ ਜਾਣ ਦਾ ਸੱਦਾ ਦਿੱਤਾ।
ਲੋਕਾਂ ਵਿਚ ਕੈਪਟਨ ਦੀ ਝਲਕ ਪਾਉਣ ਲਈ ਬੜ੍ਹਾ ਉਤਸ਼ਾਹ ਦੇਖਿਆ ਗਿਆ। ਰੈਲੀ ਵਿੱਚ 80 ਸਾਲ ਦੇ ਬਜ਼ੁਰਗ ਬਾਬੇ ਨੇ ਸਟੇਜ ਤੇ ਜਾ ਕੈਟਪਨ ਨੂੰ ਜੱਫੀ ਪਾ ਲਈ। ਸਟੇਜ ਦੀ ਕਾਰਵਾਈ ਸ੍ਰ. ਗੁਰਮੀਤ ਸਿਘ ਖੁੱਡੀਆਂ ਨੇ ਸੰਭਾਲੀ ਜਦੋਂ ਕਿ ਰੈਲੀ ਸ੍ਰ. ਮਹੇਸ਼ ਇਦਰ ਬਾਦਲ ਦੀ ਅਗਵਾਈ ਹੇਠ ਹੋਈ। ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਯੁਵਰਾਜ ਰਣਇੰਦਰ ਸਿੰਘ, ਵਿਧਾਇਕ ਜੀਤ-ਮਹਿੰਦਰ ਸਿੱਧੂ, ਮੱਖਣ ਸਿੰਘ, ਗੁਰਪ੍ਰੀਤ ਸਿੰਘ ਕਾਂਗੜ੍ਹ, ਅਜੈਬ ਸਿੰਘ ਭੱਟੀ, ਹਰਮਿੰਦਰ ਜੱਸੀ, ਅਜੀਤ ਸਿੰਘ ਸ਼ਾਂਤ, ਅਜੀਤ ਇੰਦਰ ਸਿੰਘ ਮੋਫਰ, ਮੰਗਤ ਰਾਮ ਬਾਂਸਲ, ਸ਼ੇਰ ਸਿੰਘ ਗਾਗੋਵਾਲ, ਸ੍ਰ. ਕੰਵਲਜੀਤ ਬਰਾੜ, ਸੁਰਜੀਤ ਧੀਮਾਨ, ਬੀਬੀ ਹਰਚੰਦ ਕੌਰ, ਕਾਕਾ ਰਣਦੀਪ ਸਿੰਘ (ਸਾਰੇ ਵਿਧਾਇਕ) ਸ਼੍ਰੀ ਵਿਜੇ ਇੰਦਰ ਸਿੰਗਲਾ, (ਪ੍ਰਧਾਨ ਯੂਥ ਵਿੰਗ) ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਨਰੇਸ਼ ਕਟਾਰੀਆ, ਸੁਖਜਿੰਦਰ ਰੰਧਾਵਾ, ਹੰਸਰਾਜ ਜੋਸਨ (ਸਾਬਕਾ ਮੰਤਰੀ) ਆਦਿ ਸੀਨ ਆਗੂ ਹਾਜਿਰ ਸਨ।

ਸ਼੍ਰੋਮਣੀ ਅਕਾਲੀ ਦਲ 1920 ਵਲੋਂ ਸ. ਸੁਖਦੇਵ ਸਿੰਘ ਲਿਬੜਾ ਦਾ ਸਨਮਾਨ

ਮੋਗਾ 1 ਸਤਬੰਰ (ਇਕਬਾਲ ਸਿੰਘ) ਅ¤ਜ ਸ਼੍ਰੋਮਣੀ ਅਕਾਲੀ ਦਲ 1920 ਜ਼ਿਲ੍ਹਾ ਮੋਗਾ ਵੱਲੋਂ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਸ. ਸੁਖਦੇਵ ਸਿੰਘ ਲਿਬੜਾ ਮੈਂਬਰ ਪਾਰਲੀਮੈਂਟ ਦੇ ਸਨਮਾਨ ਵਿਚ ਵਿਸ਼ਾਲ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਨਮਾਨ ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ, ਜਰਨਲ ਸਕ¤ਤਰ ਭਾਈ ਗੁਰਦੀਪ ਸਿੰਘ ਬਠਿੰਡਾ, ਦਰਸ਼ਨ ਸਿੰਘ ਮੰਡਵਾਲਾ, ਕੈਪਟਨ ਹਰਚਰਨ ਸਿੰਘ ਰੋਡੇ, ਸੂਬਾ ਪ੍ਰਧਾਨ ਯੂਥ ਅਕਾਲੀ ਦਲ 1920 ਪਰਮਜੀਤ ਸਿੰਘ ਸਹੋਲੀ, ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਜ਼ਿਲ੍ਹਾ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਆਦਿ ਸੀਨੀਅਰ ਲੀਡਰਾਂ ਨੇ ਸੰਬੋਧਨ ਕੀਤਾ। ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਵੀਇੰਦਰ ਸਿੰਘ ਨੇ ਕਿਹਾ ਕਿ ਆਪਣੇ ਆਪ ਨੂੰ ਸਿ¤ਖ ਕੌਮ ਦਾ ਹਿਤੇਸ਼ੀ ਕਹਾਉਂਣ ਵਾਲੇ ਪੰਜਾਬ ਦਾ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਸਿ¤ਖ ਨਹੀ ਫਿਰ ਸਿ¤ਖ ਕੌਮ ਦਾ ਭਲਾ ਕਿਵੇ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੋ ਅ¤ਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਦੀ ਨੀਂਹ ਪ¤ਥਰ ਰਖਿਆ ਜਾ ਰਿਹਾ ਹੈ ਉਸ ਦਾ ਨੀਂਹ ਪ¤ਥਰ ਸ਼੍ਰੀ ਅਕਾਲ ਤਖਤ ਦੇ ਜ¤ਥੇਦਾਰ ਪਾਸੋਂ ਜਾਂ ਸੰਤਾਂ ਮਹਾਂਪੁਰਸ਼ਾਂ ਤੋਂ ਰਖਵਾਇਆ ਜਾਂਣਾ ਚਾਹੀਦਾ ਹੈ ਨਾ ਕਿ ਕਿਸੇ ਸਿਆਸੀ ਨੇਤਾ ਤੋਂ ਉਨ੍ਹਾਂ ਕਿਹਾ ਕਿ ਸਿ¤ਖਾਂ ਦੀ ਦੋਖੀ ਕਾਂਗਰਸ ਦੀ ਬੇਅੰਤ ਸਿੰਘ ਸਰਕਾਰ ਨੇ ਨਿਹੰਗ ਅਜੀਤ ਸਿੰਘ ਪੂਹਲੇ ਵਰਗਿਆਂ ਨੂੰ ਆਧੁਨਿਕ ਅਸਲਾ ਅਤੇ ਸਰਕਾਰੀ ਸੁ¤ਰਖਿਆਂ ਦੇਕੇ ਪੰਜਾਬ ਦੇ ਸਿ¤ਖ ਨੌਜਵਾਨਾਂ ਦਾ ਕਤਲੇਆਮ ਕਰਵਾਇਆ ਹੈ। ਏਸੇ ਤਦਜ ਤੇ ਚਲਦਿਆਂ ਆਪ ਨੂੰ ਸਿ¤ਖ ਕੌਮ ਦਾ ਹਿਤੇਸ਼ੀ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਵੀ ਪੂਹਲੇ ਨੂੰ ਸਿ¤ਖ ਦੇ ਕਤਲੇਆਮ ਦੋਸ਼ ਵਿ¤ਚ ਜੇਲ੍ਹ ਵਿ¤ਚ ਬੰਦ ਕਰਨ ਦੀ ਬਜਾਏ ਉਸ ਨੂੰ ਸਰਕਾਰੀ ਸੁ¤ਰਖਿਆ ਦਿ¤ਤੀ ਉਨ੍ਹਾਂ ਕਿਹਾ ਕਿ ਸਿ¤ਖ ਕੌਮ ਦਾ ਇਤਿਹਾਸ ਹੈ ਕਿ ਉਹ ਆਪਣੇ ਤੇ ਜ਼ੁਲਮ ਕਰਨ ਵਾਲਿਆਂ ਨੂੰ ਲੰਡਨ ਜਾ ਕੇ ਵੀ ਗ¤ਡੀ ਚੜਾ ਆਉਂਦੇ ਹਨ। ਫਿਰ ਸਿ¤ਖਾਂ ਨਾਲ ਧ¤ਕੇਸ਼ਾਹੀ ਕਰਨ ਵਾਲੇ ਇਹ ਲੋਕ ਕਿਉਂ ਭੁ¤ਲ ਜਾਂਦੇ ਹਨ। ਸ.ਰਵੀਇੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦਵਾਉਂਣ ਲਈ ਸਿ¤ਖਾਂ ਅਤੇ ਪੰਜਾਬੀਆਂ ਨੇ ਕਿਨੇ ਸੰਘਰਸ਼ ਕੀਤੇ ਅਤੇ ਜੇਲ੍ਹਾਂ ਕਟੀਆਂ ਪਰ ਹੁਣ ਚੰਡੀਗੜ੍ਹ ਪੰਜਾਬ ਨੂੰ ਦਵਾਉਂਣ ਦੀ ਬਜ਼ਾਏ ਬਾਦਲ ਸਾਹਿਬ ਪੰਜਾਬ ਯੂਨੀਵਰਸਟੀ ਨੂੰ ਕੇਂਦਰ ਨੂੰ ਦੇਣ ਲਈ ਤਿਆਰ ਬੈਠੇ ਹਨ। ਸ. ਸੁਖਦੇਵ ਸਿੰਘ ਲਿਬੜਾ ਦਾ ਸ.ਮਨਮੋਹਨ ਸਿੰਘ ਦੇ ਹ¤ਕ ਚ ਪ੍ਰਮਾਣੂੰ ਸਮਝੋਤੇ ਤੇ ਆਪਣੀ ਵੋਟ ਪੋਲ ਕਰਨਾ ਦੇਸ਼ ਭਗਤ ਅਤੇ ਸ¤ਚੇ ਸੁ¤ਚੇ ਸਿ¤ਖ ਦੇ ਜ਼ਮੀਰ ਦੀ ਅਵਾਜ਼ ਹੈ ਜਿਸ ਨੂੰ ਬਾਦਲ ਸਾਹਿਬ ਖਾਖੀ ਕ¤ਛੇ ਵਾਲਿਆਂ ਦੇ ਪਿਛੇ ਲ¤ਗਕੇ ਦਬਾਉਂਣਾ ਚਾਹੁੰਦੇ ਸਨ ਪਰ ਸ਼੍ਰੀ ਲਿਬੜਾ ਆਪਣੇ ਆਹੁਦੇ ਦੀ ਪ੍ਰਵਾਹ ਨਾ ਕਰਦਿਆਂ ਇਕ ਸਹੀ ਫੈਸਲਾ ਕੀਤਾ ਹੈ। ਲਿਬੜਾ ਵਲੋਂ ਕੀਤੇ ਗਏ ਇਸ ਫੈਸਲੇ ਦਾ ਆਦਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ 1920 ਵਲੋਂ ਫਰੀਦਕੋਟ ਦੀ ਲੋਕ ਸਭਾ ਚੋਣ ਚ ਪਾਰਟੀ ਵਲੋਂ ਟਿਕਟ ਦੇ ਕੇ ਜਿ¤ਤਵਾਉਂਣ ਦਾ ਸੰਕਲਪ ਵੀ ਕੀਤਾ ਗਿਆ।

ਭਾਰਤ-ਅਮਰੀਕਾ ਕਰਾਰ ਨੂੰ ਝਟਕਾ

ਬੀਜਿੰਗ, 1 ਸਤੰਬਰ 2008 - ਚੀਨ ਦੀ ਇਕ ਸਰਕਾਰੀ ਅਖਬਾਰ ਨੇ ਕੌਮਾਂਤਰੀ ਪ੍ਰਮਾਣੂ ਸਪਲਾਇਰ ਗਰੁੱਪ ਦੇਸ਼ਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਸ਼ਵ ਵਿਚ ਪ੍ਰਮਾਣੂ ਅਪ੍ਰਸਾਰ ਦੀਆਂ ਕੋਸ਼ਿਸ਼ਾਂ ਨੂੰ ਕਰਾਰਾ ਝਟਕਾ ਲੱਗੇਗਾ। ਚੀਨ ਦੇ ਸਰਕਾਰੀ ਸਮਾਚਾਰ ਪੱਤਰ ਪੀਪਲਸ ਜੇਲੀ ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਭਾਰਤ ਨਾਲ ਪ੍ਰਮਾਣੂ ਸਮੱਗਰੀ ਦੀ ਖਰੀਦ-ਫਰੋਖਤ ‘ਤੇ ਲੱਗੀ ਪਾਬੰਦੀ ਹਟਾਉਣ ਦੇ ਅਮਰੀਕਾ ਦੇ ਵਿਵਾਦਤ ਪ੍ਰਸਤਾਵ ‘ਤੇ ਚੀਨ ਦੀ ਪ੍ਰਤੀਕਿਰਿਆ ਜਾਹਿਰ ਕੀਤੀ ਗਈ ਹੈ। ਵਿਏਨਾ ਵਿਚ ਸਿਆਸੀ ਆਗੂਆਂ ਨੇ ਕਿਹਾ ਕਿ ਅਮਰੀਕਾ ਦਾ ਪਾਬੰਦੀ ਹਟਾਉਣ ਦਾ ਪ੍ਰਸਤਾਵ ਦੁਨੀਆਂ ਵਿਚ ਪ੍ਰਮਾਣੂ ਹਥਿਆਰਾਂ ਦੀ ਹੋੜ ਸ਼ੁਰੂ ਹੋਣ ਦੇ ਡਰ ਨੂੰ ਖਤਮ ਕਰਨ ਪ੍ਰਤੀ ਵਿਸ਼ਵਾਸ ਜਗਾਉਣ ਲਈ ਯੋਗ ਨਹੀਂ ਹੈ। ਗੌਰਤਲਬ ਹੈ ਕਿ ਵਾਸ਼ਿੰਗਟਨ ਨਵੀਂ ਦਿੱਲੀ ਨਾਲ ਪ੍ਰਮਾਣੂ ਕਰਾਰ ‘ਤੇ ਪ੍ਰਮਾਣੂ ਊਰਜਾ ਸਪਲਾਇਰ ਗਰੁੱਪ (ਐਨਐਸਜੀ) ਦੇ ਨਿਯਮਾਂ ਵਿਚ ਛੁਟ ਦੀ ਜ਼ਰੂਰਤ ਹੈ ਜਦੋਂਕਿ ਐਨਐਸਜੀ ਦੀ ਮੀਟਿੰਗ ਵਿਚ ਛੇ ਮੈਂਬਰ ਦੇਸ਼ਾਂ ਨੇ ਭਾਰਤ ਦੇ ਪ੍ਰਮਾਣੂ ਊਰਜਾ ਬਾਜ਼ਾਰ ਵਿਚ ਦਾਖਲੇ ਦੇ ਪ੍ਰਸਤਾਵ ਵਿਚ ਇਸ ਤਰ੍ਹਾਂ ਦੀ ਸੋਧ ਦੀ ਮੰਗ ਕੀਤੀ ਹੈ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਐਨਐਸਜੀ ਦੇਸ਼ਾਂ ਦੁਆਰਾ ਯੂਰੇਨੀਅਮ ਦੀ ਉਸਦੇ ਪ੍ਰਮਾਣੂ ਬੰਬ ਬਣਾਉਣ ਦੇ ਪ੍ਰੋਗਰਾਮ ਵਿਚ ਕਿਸੇ ਵੀ ਤਰ੍ਹਾਂ ਨਾਲ ਮਦਦਗਾਰ ਨਾ ਹੋਵੇ। ਚੀਨ ਦੇ ਅਧਿਕਾਰੀਆਂ ਨੇ ਹਾਲਾਂਕਿ ਇਸ ਮਾਮਲੇ ‘ਤੇ ਚੁਪੀ ਧਾਰੀ ਹੋਈ ਹੈ ਪਰ ਸਰਕਾਰੀ ਮੀਡੀਆ ਅਤੇ ਮਾਹਰਾਂ ਨੇ ਇਸ ਮਾਮਲੇ ਵਿਚ ਚਿੰਤਾ ਜ਼ਾਹਿਰ ਕੀਤੀ ਹੈ। ਚੀਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਚਾਹੇ ਜੋ ਵੀ ਸਿਆਸੀ ਜਾਂ ਆਰਥਿਕ ਹਿੱਤ ਜੁੜੇ ਹੋਣ ਪਰ ਇਸ ਨਾਲ ਵਿਸ਼ਵ ਵਿਚ ਪ੍ਰਮਾਣੂ ਅਪ੍ਰਸਾਰ ਦੀ ਕੋਸ਼ਿਸ਼ ਨੂੰ ਜ਼ੋਰਦਾਰ ਝਟਕਾ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਪ੍ਰਮਾਣੂ ਅਪ੍ਰਸਾਰ ਦੇ ਮਾਮਲੇ ਵਿਚ ਦੋਹਰੇ ਮਾਪਦੰਡ ਅਪਣਾ ਰਿਹਾ ਹੈ।

ਮਾਇਆਵਤੀ ਦੇ ਪ੍ਰਧਾਨ ਮੰਤਰੀ ਬਣਨ ‘ਤੇ ਕੋਈ ਇਤਰਾਜ਼ ਨਹੀਂ: ਦੇਵਗੌੜਾ

ਨਵੀਂ ਦਿੱਲੀ, 1 ਸਤੰਬਰ 2008 - ਤੀਸਰੇ ਮੋਰਚੇ ਦੇ ਸਹਿਯੋਗੀਆਂ ਵਿਚਾਲੇ ਕਿਸੇ ਵੀ ਤਰ੍ਹਾਂ ਦੇ ਮੱਤਭੇਦ ਨੂੰ ਇਕ ਪਾਸੇ ਰੱਖਦੇ ਹੋਏ ਜਨਤਾ ਦਲ-ਐਸ ਮੁਖੀ ਐਚਡੀ ਦੇਵਗੌੜਾ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਭਾਜਪਾ ਖਿਲਾਫ ਉੱਭਰਦੀ ਹੋਈ ਰਾਜਨੀਤਕ ਤਾਕਤ ਨੂੰ ਕੋਈ ਵੀ ਨਹੀਂ ਰੋਕ ਸਕਦਾ ਹੈ। ਦੇਵਗੌੜਾ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸਿਆਸੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਦੇਵਗੌੜਾ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਕਾਂਗਰਸ ਅਤੇ ਭਾਜਪਾ ਖਿਲਾਫ ਨਿਸ਼ਚਤ ਰੂਪ ਵਿਚ ਇਕ ਤਾਕਤ ਦੀ ਸਥਾਪਨਾ ਹੋਵੇਗੀ। ਲੋਕ ਸਭਾ ਚੋਣ ਤੋਂ ਕੁਝ ਕੁਝ ਰਾਜਨੀਤਕ ਦਲ ਇਸ ਤਾਕਤ ਵਿਚ ਸ਼ਾਮਲ ਹੋਣਗੇ। ਕੁਝ ਰਾਜਨੀਤਕ ਦਲ ਇਸ ਵਿਚ ਸ਼ਾਮਲ ਹੋਣ ਲਈ ਫੈਸਲਾ ਲੋਕਸਭਾ ਚੋਣ ਤੋਂ ਬਾਅਦ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਅੱਜ ਦੀ ਰਾਜਨੀਤੀ ਦੀ ਇਹੀ ਤਸਵੀਰ ਹੈ। ਉਨ੍ਹਾਂ ਨੇ ਕਿਹਾ ਕਿ ਤੀਸਰੀ ਤਾਕਤ ਦੇ ਸਹਿਯੋਗੀਆਂ ਦੇ ਵਿਚਾਰਾਂ ਵਿਚ ਕੋਈ ਵੀ ਮੱਤਭੇਦ ਨਹੀਂ ਹਨ ਜਿਵੇਂ ਕਿ ਮੀਡੀਆਂ ਵਿਚ ਰਿਪੋਰਟਾਂ ਆ ਰਹੀਆਂ ਹਨ। ਅਸੀਂ ਸਾਰੇ ਇਕ ਹਾਂ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਇਆਵਤੀ ਦਾ ਕਿਸੇਵ ਨੂੰ ਯੋਗ ਸਥਾਨ ਨਹੀਂ ਦੇਣ ਦਾ ਆਪਣਾ ਕਾਰਨ ਹੈ। ਅਸੀਂ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਛੇਤੀ ਹੀ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਲਿਆ ਜਾਵੇਗਾ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਹਿਮਾਇਤ ਦੇਣਗੇ, ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਲੋਕਾਂ ਦਾ ਆਸ਼ਿਰਵਾਦ ਜੇਕਰ ਉਨ੍ਹਾਂ ਦੇ ਨਾਲ ਹੈ ਤਾਂ ਉਹ ਪ੍ਰਧਾਨ ਮੰਤਰੀ ਬਣ ਸਕਦੀ ਹੈ.

ਕੀ ਇਹ ਦੂਜਾ ਕੈਟਰੀਨਾ ਤੂਫ਼ਾਨ ਹੋਏਗਾ?

ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਲੂਜ਼ੀਆਨਾ ਦੇ ਸਮੁੰਦਰੀ ਕੰਢੇ ਤੋਂ ਅੰਦਾਜ਼ਨ 20 ਲੱਖ ਲੋਕਾਂ ਦੇ ਘਰ ਛੱਡ ਜਾਣ ਨੇ ਨਿਊ ਓਰਲੀਅਨਜ਼ ਵਿਚ ਇਕ ਤਰ੍ਹਾਂ ਦੀ ਦਹਿਸ਼ਤ ਹੀ ਪਾ ਦਿਤੀ ਹੈ ਕਿ ਕਿਤੇ ਤਿੰਨ ਸਾਲ ਬਾਅਦ ਇਕ ਹੋਰ ਕੈਟਰੀਨਾ ਤਾਂ ਨਹੀਂ ਆ ਰਿਹਾ? ਇਸਨੇ ਰਾਸ਼ਟਰਪਤੀ ਦੀ ਚੋਣ ਦੇ ਪ੍ਰਚਾਰ ਨੂੰ ਵੀ ਪ੍ਰਭਾਵਤ ਕੀਤਾ ਹੈ। ਗੁਸਤਾਵ ਨਾਂ ਦੇ ਇਸ ਤੂਫ਼ਾਨ ਨੇ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਤਿਆਰੀ ਪ੍ਰਬੰਧ ਨੂੰ ਵੀ ਜਾਂਚਣਾ ਹੈ। ਕਿਉਂਕਿ ਕੈਟਰੀਨਾ ਨੇ 1600 ਤੋਂ ਜ਼ਿਆਦਾ ਅਮਰੀਕੀ ਜਾਨਾਂ ਲੈ ਲਈਆਂ ਸਨ ਤੇ ਗੁਸਤਾਵ ਹੁਣ ਤੱਕ ਕੈਰੀਬੀਅਨ ਤੱਟ ਤੇ 94 ਜਾਨਾਂ ਲੈ ਚੁੱਕਾ ਹੈ।ਸੋਮਵਾਰ ਵਾਲੇ ਦਿਨ ਗੁਸਤਾਵ ਨੇ ਅਮਰੀਕੀ ਤੱਟ ਤੇ ਹਮਲਾ ਬੋਲਣਾ ਹੈ ਪਰ ਭਾਰੀ ਮੀਂਹ ਪਹਿਲਾਂ ਹੀ ਪੈਣਾ ਸ਼ੁਰੂ ਹੋ ਗਿਆ ਹੈ। ਨਿਊ ਓਰਲੀਅਨਜ਼ ਦੇ ਮੇਅਰ ਰੇਅ ਨਾਗਿਨ ਨੇ ਆਉਂਦੇ ਤੂਫ਼ਾਨ ਬਾਰੇ ਕਿਹਾ ਹੈ ਕਿ ਅਸੀਂ ਦੋਬਾਰਾ ਤਬਾਹੀ ਨੂੰ ਬਰਦਾਸ਼ਤ ਨਹੀਂ ਕਰ ਸਕਾਂਗੇ। ਰਾਜ ਦੇ ਪੁਲੀਸ ਕਮਾਂਡਰ ਮਾਈਕ ਐਡਮੰਡਸਨ ਨੇ ਕਿਹਾ ਹੈ ਕਿ ਹੁਣ ਤੱਕ ਲੂਜ਼ੀਆਨਾ ਦੇ ਸਮੁੰਦਰੀ ਤੱਟ ਤੋਂ 90 ਪ੍ਰਤੀਸ਼ਤ ਜਨਤਾ ਭੱਜ ਚੁੱਕੀ ਹੈ। ਮਿਸਸਿਪੀ, ਅਲਾਬਾਮਾ ਤੇ ਟੈਕਸਸ ਤੋਂ ਵੀ ਹਜ਼ਾਰਾਂ ਲੋਕ ਭੱਜ ਰਹੇ ਹਨ। ਇਨ੍ਹਾਂ ਰਾਜਾਂ ਵਿਚ ਪੈਂਦੇ ਤੇ ਸਮੁੰਦਰੀ ਤੱਟ ਤੇ ਪੈਂਦੇ ਤੇਲ ਸ਼ੋਧਕ ਕਾਰਖਾਨੇ ਖ਼ਤਰਿਆਂ ਨੂੰ ਵੇਖਦਿਆਂ ਬੰਦ ਕਰ ਦਿਤੇ ਗਏ ਹਨ ਤੇ ਜੇ ਤੂਫ਼ਾਨ ਨੇ ਆਪਣਾ ਕਹਿਰ ਵਰਤਾਇਆ ਤਾਂ ਗੈਸ ਦੀਆਂ ਕੀਮਤਾਂ ਤੇ ਮਹਿੰਗਾਈ ਲੋਕਾਂ ਦਾ ਲੱਕ ਤੋੜ ਸਕਦੀ ਹੈ। ਲੂਜ਼ੀਆਨਾ ਦੇ ਗਵਰਨਰ ਬਾਬੀ ਜਿੰਦਲ ਨੇ ਇਕ ਲੱਖ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਸਮੁੰਦਰੀ ਕੰਢੇ ਨੂੰ ਛੱਡ ਕੇ ਭੱਜ ਲਓ, ਕਿਉਂਕਿ ਹਾਲੇ ਵੀ ਕੁਝ ਘੰਟੇ ਬਾਕੀ ਹਨ।

ਪੰਜਾਬੀਆਂ ‘ਤੇ ਨਸਲੀ ਹਮਲੇ ਵਧਣ ਨਾਲ਼ ਸਿੱਖ ਸੰਗਤ ਚਿੰਤਤ

ਨਿਊਯਾਰਕ (ਅਮਰੀਕਾ), 1 ਸਤੰਬਰ - ਅਮਰੀਕਾ ‘ਚ ਪਿਛਲੇ ਮਹੀਨੇ ਹੋਏ ਤਿੰਨ ਸਿੱਖਾਂ ਦੇ ਕਤਲਾਂ ਮਗਰੋਂ ਸੰਗਤ ਵਿੱਚ ਡਾਢੀ ਚਿੰਤਾ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬੀਆਂ ‘ਤੇ ਹੋਰ ਕਿਸਮ ਦੇ ਨਸਲੀ ਹਮਲੇ ਵੀ ਲਗਾਤਾਰ ਵਧਦੇ ਹੀ ਜਾ ਰਹੇ ਹਨ। ‘ਸਿੱਖ ਅਮੈਰਿਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ ਫ਼ੰਡ‘ (ਸਾਲਦੇਫ਼) ਦੇ ਮੈਨੇਜਿੰਗ ਡਾਇਰੈਕਟਰ ਸ. ਕਵਨੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ‘ਚ ਸਿੱਖਾਂ ‘ਤੇ ਹਮਲੇ ਬਹੁਤ ਜ਼ਿਆਦਾ ਵਧ ਗਏ ਹਨ, ਜੋ ਕਿ ਨਿਸਚਿਤ ਤੌਰ ‘ਤੇ ਇਸ ਦੇਸ਼ ਵਿੱਚ ਰਹਿੰਦੀ ਸੰਗਤ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 4 ਅਗਸਤ ਨੂੰ ਫ਼ੀਨਿਕਸ, ਏਰੀਜ਼ੋਨਾ ਵਿਖੇ ਇੱਕ ਕਾਲੇ ਗਾਹਕ ਜਰਮੇਨ ਕੈਨੇਡਾ ਨੇ ਸਟੋਰ ਮੁਲਾਜ਼ਮ ਇੰਦਰਜੀਤ ਸਿੰਘ ਜੱਸਲ ਨੂੰ ਮਾਰ ਦਿੱਤਾ ਸੀ। ਕਾਤਲ ਦੇ ਨਾਲ਼ 2 ਤੇ 6 ਸਾਲਾਂ ਦੀ ਉਮਰ ਦੇ ਬੱਚੇ ਵੀ ਸਨ। ਉਸ ਦੀ ਥੋੜ੍ਹੀ ਜਿਹੀ ਬਹਿਸ ਹੀ ਸ. ਜੱਸਲ ਨਾਲ਼ ਹੋਈ ਸੀ ਕਿ ਉਸ ਨੇ ਉਨ੍ਹਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਸੇ ਤਰ੍ਹਾਂ ਬੀਤੀ 8 ਅਗਸਤ ਨੂੰ ਨਿਊਯਾਰਕ ‘ਚ ਰਿਚਮੰਡ ਹਿਲ ਇਲਾਕੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਸਿੱਖ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਉਸ ਦੇ ਵਾਰਸ ਦਾ ਹਾਲ਼ੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਕਿਸੇ ਨੇ ਕੁੱਟ ਕੁੱਟ ਕੇ ਹੀ ਮਾਰ ਸੁੱਟਿਆ ਸੀ। ਇਸ ਤੋਂ ਬਾਅਦ 16 ਅਗਸਤ ਨੂੰ ਔਕਸਨਾਰਡ, ਕੈਲੀਫ਼ੋਰਨੀਆ ਵਿਖੇ ਸ. ਗੁਰਮਹਿੰਦਰ ਸਿੰਘ ਨੂੰ ਉਦੋਂ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਜਦੋਂ ਉਹ ਯੂ. ਐਸ. ਬੈਂਕ ਦੀ ਇੱਕ ਬ੍ਰਾਂਚ ਵਿਚੋਂ ਕੁੱਝ ਰਕਮ ਕਢਵਾ ਕੇ ਲਿਆ ਰਹੇ ਸਨ। ਉਸ ਨੇ ਕਥਿਤ ਤੌਰ ਉਤੇ 22 ਸਾਲਾ ਜੈਫ਼ਰੇ ਐਗੁਇਲਰ ਨੇ ਗੋਲ਼ੀ ਮਾਰੀ ਹੈ। ਸ. ਕਵਨੀਤ ਸਿੰਘ ਨੇ ਕਿਹਾ ਕਿ ਨਸਲੀ ਹਮਲੇ ਤਾਂ ਚਲੋ ਇੱਕ ਪਾਸੇ ਰਹੇ, ਇੱਥੋਂ ਦੀ ਪੁਲਿਸ ਵੀ ਕਈ ਵਾਰ ਪ੍ਰਵਾਸੀਆਂ ਦੇ ਮਾਮਲਿਆਂ ‘ਚ ਓਨਾ ਧਿਆਨ ਨਹੀਂ ਦਿੰਦੀ। ਉਹ ਜਾਂਚ ਹੀ ਮੁਕੰਮਲ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸਮੂਹ ਸਿੱਖਾਂ ਨੂੰ ਇੱਕਜੁਟ ਹੋ ਕੇ ਅਜਿਹੇ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ।

ਪੰਜਾਬ ਯੂਨੀਵਰਸਿਟੀ ਕੇਂਦਰ ਹਵਾਲੇ ਕਰਨ ਦਾ ਹੁਕਮ ਵਾਪਸ

ਚੰਡੀਗੜ੍ਹ/ਨਿਰਮਲ ਮਾਨਸ਼ਾਹੀਆ,ਗਿਰੀ/ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਹਵਾਲੇ ਕਰਨ ਦੇ ਮਾਮਲੇ ਨੂੰ ਇਤਿਹਾਸਕ ਪਰਿਪੇਖ ‘ਚ ਗੰਭੀਰਤਾ ਨਾਲ ਵਿਚਾਰ ਦੇ ਹੋਏ ਤੁਰੰਤ ਕਾਰਵਾਈ ਕਰ ਕੇ ਪੰਜਾਬ ਯੂਨੀਵਰਸਿਟੀ ਕੇਂਦਰ ਨੂੰ ਸੌਂਪਣ ਦੇ ਆਪਣੇ ਫੈਸਲੇ ਨੂੰ ਬੁੱਧੀਜੀਵੀਆਂ ਤੇ ਮਾਹਿਰਾਂ ਵੱਲੋਂ ਪਾਏ ਗਏ ਦਬਾਅ ਕਾਰਨ ਅਚਾਨਕ ਬਦਲ ਦਿੱਤਾ ਹੈ ਅਤੇ ਕੇਂਦਰ ਸਰਕਾਰ ਨੂੰ ਲਿਖੇ ਆਪਣੇ ਹੀ ਉਸ ਪੱਤਰ ਨੂੰ ਵਾਪਿਸ ਲੈ ਲਿਆ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਦੇ ਪ੍ਰਬੰਧ ਅਧੀਨ ਲਿਆਉਣ ਦਾ ਫੈਸਲਾ ਕੀਤਾ ਸੀ। ਜੇਕਰ ਇਸ ਪੱਤਰ ‘ਤੇ ਕੇਂਦਰ ਸਰਕਾਰ ਅੱਗੇ ਕਾਰਵਾਈ ਕਰ ਦਿੰਦੀ ਤਾਂ ਇਸ ਨਾਲ ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਕਾਲਜਾਂ ‘ਤੇ ਸਿੱਧੇ ਰੂਪ ਨਾਲ ਕੇਂਦਰ ਸਰਕਾਰ ਦਾ ਕਬਜ਼ਾ ਹੋ ਜਾਣਾ ਸੀ ਅਤੇ ਪੰਜਾਬ ਹੱਥੋਂ ਇੱਕ ਬੇਸ਼ੁਮਾਰ ਕੀਮਤੀ ਹੀਰਾ ਖੁੱਸ ਜਾਣਾ ਸੀ। ਪੰਜਾਬ ਦੇ ਸਿਰਕੱਢ ਬੁੱਧੀਜੀਵੀਆਂ ਵੱਲੋਂ ਪ੍ਰਗਟ ਕੀਤੇ ਸੰਦੇਹ ਨੂੰ ਸਵੀਕਾਰ ਕਰਦਿਆਂ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇਣ ਲਈ ਭਾਰਤ ਸਰਕਾਰ ਨੂੰ ਪਹਿਲਾਂ ਲਿਖਿਆ ਸਹਿਮਤੀ ਪੱਤਰ ਵਾਪਸ ਲੈ ਲਿਆ।ਮੁੱਖ-ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 26 ਅਗਸਤ ਨੂੰ ਲਿਖੇ ਸਹਿਮਤੀ ਪੱਤਰ ਨੂੰ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਸ੍ਰੀ ਅਰਜਨ ਸਿੰਘ ਨੂੰ ਪੱਤਰ ਲਿਖ ਕੇ ਵਾਪਸ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਿੱਖਿਆ ਦੇ ਮਿਆਰ ਨੂੰ ਹਰ ਪੱਧਰ ‘ਤੇ ਉੱਚਾ ਚੁੱਕਣ ਲਈ ਵਚਨਬੱਧ ਹਨ ਅਤੇ ਉਹ ਸਿੱਖਿਆ ਦੀ ਉਨਤੀ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਲਈ ਦੋ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਦੀ ਤਜਵੀਜ਼ ਅਤੇ ਅੰਮ੍ਰਿਤਸਰ ਵਿਖੇ ਵਰਲਡ ਕਲਾਸ ਯੂਨੀਵਰਸਿਟੀ ਖੋਲ੍ਹਣ ਸਮੇਤ ਭਾਰਤ ਸਰਕਾਰ ਨਾਲ ਮਾਮਲਾ ਉਠਾਇਆ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਨੂੰ ਸੋਪਣ ਦੇ ਫੈਸਲੇ ਨੂੰ ਵਾਪਸ ਲੈਣ ਦੇ ਫਲਸਰੂਪ ਪੰਜਾਬ ਦੇ ਬੁੱਧੀਜੀਵੀਆਂ, ਜਿਨ੍ਹਾਂ ‘ਚ ਡਾ. ਮਨਮੋਹਨ ਸਿੰਘ ਆਈਏਐਸ (ਰਿਟਾ.) ਤੇ ਡਾ. ਜੋਗਿੰਦਰ ਸਿੰਘ ਪੁਆਰ ਸਾਬਕਾ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਮੁੱਖ ਹਨ ਨੇ ਪੰਜਾਬ ਸਰਕਾਰ ਅਤੇ ਉਨ੍ਹਾਂ ਸਾਰਿਆਂ ਬੁਧੀਜੀਵੀਆਂ, ਸਿਆਸਤਦਾਨਾਂ ਤੇ ਹੋਰ ਸਮਾਜਿਕ ਹਸਤੀਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਹਵਾਲੇ ਕੀਤੇ ਜਾਣ ਦੀ ਤਜਵੀਜ਼ ਨੂੰ ਵਾਪਸ ਲੈਣ ‘ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਯਾਦ ਰਹੇ ਕਿ ਬੀਤੇ ਦਿਨੀਂ, ਪੰਜਾਬ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਲਈ ਕੀਤੀ ਸਿਫ਼ਾਰਸ਼ ਦੇ ਵਿਰੋਧ ‘ਚ ਪੰਜਾਬ ਦੇ ਚੋਟੀ ਦੇ ਬੁਧੀਜੀਵੀਆਂ ਅਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕੀਤੀ ਗਈ ਸੀ।
ਡਾ. ਜੋਗਿੰਦਰ ਸਿੰਘ ਪੁਆਰ ਅਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਰੁਤਬੇ ਨੂੰ ਕੇਂਦਰੀ ਦਰਜਾ ਦੇਣ ਨਾਲ ਸਿੱਖਿਆ, ਭਾਸ਼ਾ ਤੇ ਸੱਭਿਆਚਾਰ ਦੇ ਵਿਕਾਸ ‘ਤੇ ਕਾਫ਼ੀ ਮਾਰੂ ਅਸਰ ਅਤੇ ਕਈ ਹੋਰ ਸਿਆਸੀ ਖ਼ਤਰਨਾਕ ਸਿੱਟਿਆਂ ਬਾਰੇ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਅਕਾਦਮਿਕ ਹਿੱਤਾਂ ਦਾ ਸੌਦਾ ਤੱਕ ਦੱਸਿਆ ਗਿਆ ਸੀ।

Copyright:-2006-2008 News Punjab.Com, All rights reserved