21 July 27 July 14 July 20 July 7 July 13 July 30 June 6 July Shaheed Bhai Harmander Singh Ji Shaheed Bhai Balkar Singh Ji Shaheed Bhai Kanwaljit Singh Ji ਮੁੰਬਈ ਦੀ ਨਵੀ ਵੀਡਿਉ "ਅਣਪਛਾਤੀ ਲਾਸ਼" ADVERTISEMENTS |
ਹਕੂਮਤੀ ਡੇਰਾਵਾਦ ਨਾਲ ਲੋਹਾ ਲੈਂਦਿਆਂ ਸ਼ਹੀਦੀਆਂ ਪਾਉਣ ਵਾਲੇ
ਸਿੰਘਾਂ ਨੂੰ ਸ਼ਰਧਾਂਜਲੀ
ਸੈਨ ਫ਼ਰਾਂਸਿਸਕੋ-ਸੈਨ ਹੋਜ਼ੇ (ਬੀ.ਐਸ.ਖ਼ਾਲਸਾ) ਸੈਨ ਹੋਜ਼ੇ ਦੇ ਗੁਰਦੁਆਰਾ ਸਾਹਿਬ ਵਿਚ ਬੀਤੇ ਦਿਨ ਬੁੱਧਵਾਰ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘਾਂ (ਭਾਈ ਕੰਵਲਜੀਤ ਸਿੰਘ, ਭਾਈ ਬਲਾਕਾਰ ਸਿੰਘ ਤੇ ਭਾਈ ਹਰਮੰਦਰ ਸਿੰਘ) ਦੀ ਯਾਦ ਵਿਚ, ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਾਮਾਂ ਦਾ ਮੁੱਖ ਦੀਵਾਨ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਕੀਤਾ ਗਿਆ। ਦੀਵਾਨ ਦੀ ਸ਼ੁਰੂਆਤ ਕੀਰਤਨ ਤੋਂ ਸ਼ੁਰੂ ਹੋਈ ਜਿਸ ਵਿਚ ਭਾਈ ਕੁਲਤਾਰ ਸਿੰਘ ਦੇ ਜਥੇ ਤੇ ਭਾਈ ਨਰਿੰਦਰ ਸਿੰਘ ਦਿੱਲੀ ਵਾਲਿਆਂ ਦੇ ਜਥੇ ਨੇ ਵੈਰਾਗਮਈ, ਜੋਸ਼ੀਲੀ, ਸਹਿਜ ਭਰਪੂਰ, ਭਾਣਾ ਮੰਨਣ ਤੇ ਸੂਰਮੇ ਦੀ ਇਲਾਹੀ ਵਿਆਖਿਆ ਕਰਦੀ ਬਾਣੀ ਦਾ ਰਸ ਭਰਪੂਰ ਕੀਰਤਨ ਕੀਤਾ।ਕਥਾਕਾਰ ਭਾਈ ਕੁਲਤਾਰ ਸਿੰਘ ਹੁਰਾਂ ਨੇ ਗੁਰਬਾਣੀ ਦੀ ਕਥਾ ਕਰਦਿਆਂ ਯੋਧਿਆਂ ਦੀਆਂ ਗੱਲਾਂ, ਸ਼ਹੀਦੀ ਦੇ ਪ੍ਰਸੰਗ ਵਿਚ ਸੰਗਤਾਂ ਨਾਲ ਸਾਂਝੀਆਂ ਕੀਤੀਆਂ।
ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ
ਅੰਮ੍ਰਿਤਸਰ, 7 ਅਗਸਤ - ਸਿੱਖ ਪੰਥ ਨੂੰ ਸਮੇਂ ਦਾ ਹਾਣੀ ਬਨਾਉਣ ਤੇ ਸਮਕਾਲੀ
ਚੁਣੌਤੀਆਂ ਦਾ ਟਾਕਰਾ ਕਰਨ ਲਈ ਇਕ ਵੱਡੇ ਹੰਭਲੇ ਦੀ ਲੋੜ ਹੈ। ਮੇਰੀ ਦਿਲੀ ਰੀਝ ਹੈ ਕਿ ਸਿੱਖ ਕੌਮ ਦੀ ਨਿਆਰੀ ਹਸਤੀ ਦੁਨੀਆਂ ਦੀਆਂ ਬਾਕੀ ਕੌਮਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੇ। ਗੁਰਬਾਣੀ ਦੇ ਪਾਵਨ ਫ਼ੁਰਮਾਨ 'ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ' ਅਨੁਸਾਰ ਇਕ ਗੁਰੂ, ਇਕ ਵਿਚਾਰਧਾਰਾ, ਇਕ ਮਰਿਯਾਦਾ ਦਾ ਸਿਧਾਂਤ ਸਿੱਖ ਕੌਮ ਦੀ ਸ਼ਕਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਸਮਾਗਮ ਸਮੇਂ ਪੰਥ ਦੇ ਵੱਡੇ ਪ੍ਰਤੀਨਿਧੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਐਨ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਤਾਂ ਜੋ ਸਮਕਾਲੀ ਰਾਜਸੀ ਧਿਰਾਂ ਨੂੰ ਸਿੱਖ ਧਰਮ ਦੀ ਹੋਂਦ ਦਾ ਅਹਿਸਾਸ ਹੁੰਦਾ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਗੁਰੂ ਘਰ ਦੇ ਵਿਰੋਧੀਆਂ ਸਮਾਜਿਕ-ਰਾਜਸੀ ਬੇਇਨਸਾਫੀਆਂ, ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਲਹਿਰਾਂ ਉਠਦੀਆਂ ਰਹੀਆਂ ਅਤੇ ਉਦੋਂ ਤੋਂ ਲੈ ਕੇ ਵਰਤਮਾਨ ਸਮੇਂ ਤਕ ਸਿੱਖਾਂ ਦੀ ਪ੍ਰਭੂਸੱਤਾ ਸੰਪੰਨ ਰਾਜਸੀ ਸੋਚ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਕਾਲੀ ਹਕੂਮਤਾਂ ਦਾ ਨਜ਼ਰੀਆ ਹਮੇਸ਼ਾਂ ਵਿਰੋਧ ਵਾਲਾ ਰਿਹਾ ਪਰ ਇਤਿਹਾਸ ਗਵਾਹ ਹੈ ਕਿ ਸਿੱਖ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹਰ ਹੁਕਮ ਅੱਗੇ ਸਿਰ ਨਿਵਾਂਦਿਆਂ ਕੌਮੀ ਮਾਣ ਨੂੰ ਸਿਰਜਣ ਹਿਤ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ, ਆਦੇਸ਼ ਜਾਂ ਸੰਦੇਸ਼ ਨੂੰ ਗੁਰੂ ਖ਼ਾਲਸਾ ਪੰਥ ਦੇ ਮੰਨਣ ਵਾਲਿਆਂ ਨੇ ਹਮੇਸ਼ਾਂ ਹੀ ਸਿਰ ਨਿਵਾ ਕੇ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਰ ਸਮੇਂ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸਮੇਂ-ਸਮੇਂ ਖ਼ਾਲਸਾ ਪੰਥ ਦੀ ਅਗਵਾਈ ਕੀਤੀ ਹੈ ਅਤੇ ਕਰਦਾ ਰਹੇਗਾ। ਵਰਤਮਾਨ ਸਮੇਂ ਖ਼ਾਲਸਾ ਪੰਥ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਹਨ। ਇਕ ਪਾਸੇ ਤਾਂ ਪਤਿਤਪੁਣੇ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ, ਸਿੱਖ ਜੁਆਨੀ ਨਸ਼ਿਆਂ ਵਿੱਚ ਗ੍ਰਸੀ ਹੋਈ ਹੈ, ਭਰੂਣ ਹੱਤਿਆ ਦਿਨੋਂ ਦਿਨ ਵੱਧ ਰਹੀ ਹੈ ਅਤੇ ਦੂਸਰੇ ਪਾਸੇ ਸਿੱਖ ਵਿਰੋਧੀ ਸ਼ਕਤੀਆਂ ਡੇਰਾਵਾਦ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਧਾਰਮਿਕ ਚੇਤੰਨਤਾ ਦੀ ਘਾਟ ਕਰਕੇ ਕਈ ਭੁੱਲੜ ਵੀਰ ਇਨ੍ਹਾਂ ਡੇਰੇਦਾਰਾਂ ਦੇ ਚੁੰਗਲ ਵਿਚ ਫਸ ਰਹੇ ਹਨ। ਉਨ੍ਹਾਂ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਬਾਤ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਨੱਥ ਪਾਉਣ ਲਈ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਡੇਰਾ ਸੌਦਾ ਸਾਧ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਸਮੂੰਹ ਸਿੱਖ ਸੰਗਤਾਂ, ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਾਜ਼ੁਕ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਦਾਸ ਨੂੰ ਸਹਿਯੋਗ ਦੇਣ ਤਾਂ ਜੋ ਉਹ ਆਪਣੇ ਜ਼ਿੰਮੇ ਲੱਗੀ ਸੇਵਾ ਗੁਰੂ ਦੀ ਭੈ-ਭਾਵਣੀ, ਸਿੱਖ ਸਿਧਾਂਤਾਂ ਤੇ ਮਰਿਯਾਦਾ ਦੀ ਰੌਸ਼ਨੀ 'ਚ ਨਿਭਾ ਸਕਣ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੇਵਾ ਸੰਭਾਲਣ 'ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ 'ਤੇ ਨੇਕਨੀਤੀ, ਸ਼ਰਧਾ ਤੇ ਸਤਿਕਾਰ ਨਾਲ ਕੀਤੀ ਸੇਵਾ ਸਦਕਾ ਹੀ ਅੱਜ ਇਨ੍ਹਾਂ ਨੂੰ ਸਿੱਖ ਜਗਤ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਬਖਸ਼ਿਸ਼ ਹੋਈ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਸਿੱਖ ਪੰਥ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਨਸ਼ਾਖੋਰੀ, ਪਤਿਤਪੁਣਾ, ਸਮਾਜਕ ਕੁਰੀਤੀਆਂ ਤੋਂ ਇਲਾਵਾ ਸਿੱਖ ਵਿਰੋਧੀ ਸ਼ਕਤੀਆਂ ਸਿੱਖ ਪੰਥ ਨੂੰ ਖੋਰ ਲਾਉਣ, ਪਤਿਤਪੁਣਾ, ਸਮਾਜਕ ਕੁਰੀਤੀਆਂ ਅਤੇ ਪਾਖੰਡੀ ਡੇਰੇਦਾਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੇ ਜਾਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰ ਕ੍ਰਿਪਾ ਕਰਨ ਕਿ ਸਿੰਘ ਸਾਹਿਬ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਨਾਉਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਚੁਣੀ ਹੋਈ ਸਿਰਮੌਰ ਪ੍ਰਤੀਨਿਧ ਸੰਸਥਾ ਹੈ ਅਤੇ ਇਸ ਵਲੋਂ ਕੀਤਾ ਹੋਇਆ ਫੈਸਲਾ ਸਿੱਖ ਪੰਥ ਦਾ ਫੈਸਲਾ ਹੈ ਅਤੇ ਜੋ ਇਸ ਦੀ ਵਿਰੋਧਤਾ ਕਰ ਰਹੇ ਹਨ, ਇਹ ਸਮਝਿਆ ਜਾਵੇਗਾ ਕਿ ਉਹ ਪੰਥ ਵਿਰੋਧੀ ਤਾਕਤਾਂ ਦੀ ਪਿੱਠ ਪੂਰ ਰਹੇ ਹਨ। ਉਨ੍ਹਾਂ ਇਸ ਮਹਾਨ ਸੰਸਥਾ ਦੀ ਅਥਾਰਟੀ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਸਵਾਰਥਾਂ ਨੂੰ ਤਿਆਗਕੇ ਕੌਮ ਦੇ ਵਡੇਰੇ ਹਿਤਾਂ ਲਈ ਸਿੰਘ ਸਾਹਿਬ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੰਥ ਵਿਚ ਜੋ ਕਿਸੇ ਵੀ ਪ੍ਰਕਾਰ ਦੇ ਵਖਰੇਵੇਂ ਹਨ, ਪੰਥ ਦੇ ਹਿਤਾਂ ਦੀ ਖਾਤਰ 'ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ' ਦੀ ਰੌਸ਼ਨੀ ਵਿਚ ਮਿਲ ਬੈਠ ਕੇ ਹੱਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਸੇਵਾ ਸੰਭਾਲ ਸਮਾਗਮ ਸਮੇਂ ਪੁੱਜੇ ਸਮੂੰਹ ਸਿੱਖ ਸੰਪਰਦਾਵਾਂ, ਨਿਰਮਲੇ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡਰੇਸ਼ਨ, ਧਾਰਮਿਕ ਸਭਾ ਸੁਸਾਇਟੀਆਂ, ਸੰਤਾਂ-ਮਹਾਂਪੁਰਸ਼ਾਂ, ਦੇਸ-ਵਿਦੇਸਾਂ ਤੋਂ ਪੁੱਜੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸ਼ਾਨ ਨੂੰ ਰੋਲਣ ਦੇ
(ਬਲਵਿੰਦਰਪਾਲ ਸਿੰਘ ਖ਼ਾਲਸਾ-ਸੈਨ ਫ਼ਰਾਂਸਿਸਕੋ)
ਭਾਰਤੀ ਨਕਸ਼ੇ ਵਿਚ ਕੈਦ ਸਿੱਖ ਕੌਮ ਦੀ ਹਾਲਤ ਬਾਰੇ ਜੇ ਕੋਈ ਟਿੱਪਣੀ ਕਰਨੀ ਹੋਵੇ ਤਾਂ ਮੀਰੀ ਪੀਰੀ ਦੇ ਮਹਾਨ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਲਈ ਅਪਣਾਏ ਗਏ ਭੱਦੇ, ਨਿਰਾਦਰ ਭਰੇ, ਅਪਮਾਨ ਜਨਕ ਢੰਗ ਤੋਂ ਲਾਈ ਜਾ ਸਕਦੀ ਹੈ। ਸੰਸਾਰ-ਸੰਚਾਰ-ਪ੍ਰਬੰਧ ਵਿਚ ਇਸ ਬਾਰੇ ਖ਼ਬਰਾਂ ਚੱਲ ਰਹੀਆਂ ਹਨ ਕਿ ਸੰਘ ਪਰਵਾਰ ਦਾ ਦਬਾਅ ਵੀ ਜਥੇਦਾਰ ਨੂੰ ਜ਼ਲੀਲ ਕਰਕੇ ਕੱਢਣ ਦਾ ਇਕ ਮੁੱਖ ਕਾਰਨ ਬਣਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦਾ ਕੋਈ ਅਧਿਕਾਰ ਨਹੀਂ : ਜਥੇ: ਪੰਜੋਲੀ
ਫਤਿਹਗੜ੍ਹ ਸਾਹਿਬ/7 ਅਗਸਤ/ਰਣਜੋਧ ਸਿੰਘ ਔਜਲਾ-
ਸਿੱਖਾਂ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕਿਸੇ ਹੋਰ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂੁਸਰੇ ਤਖ਼ਤ ਸਾਹਿਬਾਨ ਗੁਰਦੁਆਰਾ ਐਕਟ ਦੇ ਘੇਰੇ ਵਿਚ ਨਹੀਂ ਆਉਂਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇੱਥੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀ ਪ੍ਰਤੀਨਿਧ ਹੋਣ ਦੀ ਹੈਸੀਅਤ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਲਈ ਉਨ੍ਹਾਂ ਤਿੰਨ ਮੈਂਬਰਾਂ ਦਾ ਪੈਨਲ ਕੌਮ ਸਾਹਮਣੇ ਰੱਖ ਸਕਦੀ ਹੈ, ਜਿਨ੍ਹਾਂ ਦਾ ਪਿਛੋਕੜ ਧਾਰਮਿਕ ਅਤੇ ਸਿੱਖ ਪੰਥ ਵਿਚ ¦ਮੀ ਸੇਵਾ ਵਾਲਾ ਹੋਵੇ। ਉਨ੍ਹਾਂ ਆਖਿਆ ਕਿ ਇਸ ਜਥੇਦਾਰੀ ਲਈ ਤਿੰਨ ਵਿਅਕਤੀਆਂ ਦਾ ਪੈਨਲ ਬਣਾ ਕੇ ਸਿੱਖ ਜਥੇਬੰਦੀਆਂ ਸਾਹਮਣੇ ਰੱਖ ਕੇ ਗੰਭੀਰਤਾ ਨਾਲ਼ ਇਸ ’ਤੇ ਵਿਚਾਰ ਕੀਤਾ ਜਾਵੇ ਅਤੇ ਕਿ ਇਸ ਅਹਿਮ ਅਹੁਦੇ ਲਈ ਕਿਹੜੀ ਸਖ਼ਸ਼ੀਅਤ ਯੋਗ ਹੈ ਅਤੇ ਜਿਸ ਨੂੰ ਖਾਲਸਾ ਪੰਥ ਪ੍ਰਵਾਨਗੀ ਦੇਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ’ਤੇ ਅਮਲ ਕਰੇ।
ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਪਰਾਵੀਡੈਂਟ ਫੰਡ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਲਈ ਬਣਾਈ ਨੀਤੀ ਦੀ ਅਲੋਚਨਾ
ਫਤਿਹਗੜ੍ਹ ਸਾਹਿਬ/ 7 ਅਗਸਤ/ਰਣਜੋਧ ਸਿੰਘ ਔਜਲਾ
ਕੇਂਦਰ ਸਰਕਾਰ ਵੱਲੋਂ ਮੁਲਾਜ਼ਮ ਵਰਗ ਦੇ ਪਰਾਵੀਡੈਂਟ ਫੰਡ ਨੂੰ ਦੇਸ਼ ਦੀਆਂ ਚਾਰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਲਈ ਬਣਾਈ ਨੀਤੀ ਦੀ ਪੰਜਾਬ ਦੀ ਪ੍ਰਮੁੱਖ ਮੁਲਾਜ਼ਮ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਨੇ ਸਖ਼ਤ ਸ਼ਬਦਾਂ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਪਰਾਵੀਡੈਂਟ ਫੰਡ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਨੀਤੀ ਤੋਂ ਲੱਗਦਾ ਹੈ ਕਿ ਭਾਰਤ ਸਰਕਾਰ ਵੀ ਮਾਲੀ ਤੌਰ ਤੇ ਦੀਵਾਲੀਆਪਣ ਨਿਕਲ ਗਿਆ ਹੈ, ਜਿਸ ਕਾਰਨ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਦੀ ਇਸ ਨੀਤੀ ਦੇ ਖਿਲਾਫ਼ ਇਕੱਠੇ ਹੋ ਕੇ ਜ਼ੋਰਦਾਰ ਢੰਗ ਨਾਲ਼ ਆਵਾਜ਼ ਬੁ¦ਦ ਕਰਨ ਤਾਂ ਜੋ ਕੇਂਦਰ ਸਰਕਾਰ ਦੀ ਨੀਤੀ ’ਤੇ ਰਾਜ ਸਰਕਾਰਾਂ ਨੂੰ ਚੱਲਣ ਤੋਂ ਰੋਕਿਆ ਜਾ ਸਕੇ।
ਓਬਾਮਾ-ਮੈਕੇਨ ਇਸ਼ਤਿਹਾਰਾਂ ਜਰੀਏ ਭਿੜ ਰਹੇ ਹਨ
ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਬਰਾਕ ਓਬਾਮਾ ਦੇ ਨਵੇਂ ਇਸ਼ਤਿਹਾਰ ਵਿੱਚ ਇੱਕ ਵਾਰ ਫਿਰ ਆਪਣੇ ਵਿਰੋਧੀ ਅਤੇ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਜਾਨ ਮੈਕੇਨ ਨੂੰ ਰਾਸ਼ਟਰਪਤੀ ਬੁਸ਼ ਦੀਆਂ ਲੋਕ ਹਿਤੂ ਨੀਤੀਆਂ ’ਤੇ ਚਲਦੇ ਦੱਸਿਆ ਗਿਆ ਹੈ। ਉਧਰ ਮੈਕੇਨ ਵੀ ਪਿੱਛੇ ਨਹੀਂ ਹੈ। ਉਨ੍ਹਾਂ ਨੇ ਆਪਣੇ ਨਵੇਂ ਇਸ਼ਤਿਹਾਰ ਵਿੱਚ ਓਬਾਮਾ ਤੋਂ ਪੁੱਛਿਆ ਹੈ ਕਿ ਕੀ ਉਹ ਅਮਰੀਕਾ ਦੇ ਪਰਿਵਾਰਾਂ ਦੀ ਮੱਦਦ ਕਰਨ ਲਈ ਤਿਆਰ ਹਨ?
ਇਸ਼ਤਿਹਾਰ ਵਿੱਚ ਓਬਾਮਾ ਦੇ ਵਿਦੇਸ਼ ਦੌਰੇ ਨੂੰ ਅਧਾਰ ਬਣਾ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਲੀਨੋਇਸ ਦੇ ਸੀਨੇਟਰ ਭਲਾ ਹੀ ਵਿਸ਼ਵ ਭਰ ਵਿੱਚ ਸੈਲੀਬ੍ਰਿਟੀ ਸਮਝੇ ਜਾਣ ਪਰ ਉਹ ਅਮਰੀਕਾ ਰਾਸ਼ਟਰਪਤੀ ਬਣਨ ਲਈ ਤਿਆਰ ਨਹੀਂ ਹਨ। ਰਾਸ਼ਟਰਪਤੀ ਅਹੁਦੇ ਦੇ ਲਈ ਚੋਣਾਂ ਦੀ ਤਾਰੀਕ ਜਿਉਂ-ਜਿਉਂ ਕਰੀਬ ਆਉਂਦੀ ਜਾ ਰਹੀ ਹੈ ਪ੍ਰਚਾਰ ਨਕਰਾਤਮਕ ਹੁੰਦਾ ਜਾ ਰਿਹਾ ਹੈ।
ਅਬ ਅੰਜ਼ਾਮ-ਏ-ਗੁਲਸਿਤਾ ਕਯਾ ਹੋਗਾ…
ਤਰੀਕ – 7 ਅਗਸਤ, 2008-
‘ਭਾਰਤ ਦੀ ਸਰਵਉੱਚ ਅਦਾਲਤ ਵੱਲੋਂ ਕੀਤੀ ਗਈ ਇਹ ਟਿੱਪਣੀ ਕਿ ‘ਰੱਬ ਵੀ ਇਸ ਦੇਸ਼ ਨੂੰ ਨਹੀਂ ਬਚਾਅ ਸਕਦਾ’ ਬਿਲਕੁਲ ਸਹੀ ਅਤੇ ਤੱਥਾਂ ’ਤੇ ਅਧਾਰਤ ਹੈ ਕਿਉਂਕਿ ਨਿਆਂ ਦੀਆਂ ਉੱਚ ਕੁਰਸੀਆਂ ’ਤੇ ਬੈਠੇ ਜੱਜਾਂ ਨੂੰ ਵੀ ਹੁਣ ਤੱਕ ਦੀਆਂ ਸਥਿਤੀਆਂ ਨੂੰ ਦੇਖ ਕੇ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਹਰ ਪੱਖ ਤੋਂ ਡੂੰਘੀ ਖੱਡ ਵਿੱਚ ਡਿੱਗ ਚੁੱਕੇ ਭਾਰਤ ਨੂੰ ਬਚਾਉਣ ਲਈ ਸ਼ਾਇਦ ਹੁਣ ਰੱਬ ਵੀ ਨਹੀਂ ਬਹੁੜੇਗਾ।’ ਇਹ ਟਿੱਪਣੀ ਯੂਥ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਮੁੱਖ ਬੁਲਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸੁਪਰੀਮ ਕੋਰਟ ਵੱਲੋਂ ਇੱਕ ਕੇਸ ਦੇ ਫੈਸਲੇ ਦੌਰਾਨ ਭਾਰਤ ਦੀ ਹੋਂਦ ਸਬੰਧੀ ਸ਼ੰਕਾ ਜਤਾਉਂਣ ’ਤੇ ਕੀਤੀ।
ਜ਼ਰਦਾਰੀ-ਸ਼ਰੀਫ ਗੱਲਬਾਤ ਸ਼ੁਰੂ
ਇਸਲਾਮਾਬਾਦ, 7 ਅਗਸਤ (ਏਜੰਸੀਆਂ) ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਅਤੇ ਪੀ.ਐ¤ਮ.ਐਲ. (ਐ¤ਨ) ਮੁਖੀ ਨਵਾਜ ਸ਼ਰੀਫ ਨੇ ਗਠਬੰਧਨ ਸਰਕਾਰ ਲਈ ਮੁਸ਼ਕਿਲ ਬਣੇ ਵਿਵਾਦਤ ਮੁੱਦਿਆਂ ’ਤੇ ਗੱਲਬਾਤ ਦਾ ਨਵਾਂ ਦੌਰ ਬੀਤੀ ਰਾਤ ਤੋਂ ਮੁੜ ਤੋਂ ਸ਼ੁਰੂ ਕੀਤਾ। ਇਸ ਤੋਂ ਪਹਿਲੇ ਦਿਨ ਦੀ ਗੱਲਬਾਤ ਵਿਚ ਸ਼ਰੀਫ ਇਸ ਗੱਲ ਤੋਂ ਨਾਰਾਜ਼ ਵਿਖਾਈ ਦਿੱਤੇ ਕਿ ਸਰਕਾਰ ਰਾਸ਼ਟਰਪਤੀ ਦੇ ਇਕ ਆਦੇਸ਼ ਰਾਹੀਂ ਸਿੰਧ ਹਾਈਕੋਰਟ ਦੇ ਬਰਖ਼ਾਸਤ ਜੱਜਾਂ ਨੂੰ ਬਹਾਲ ਕਰਨਾ ਚਾਹੁੰਦੀ ਹੈ। ਉਨ੍ਹਾਂ ਆਪਣੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਇਥੇ ਪੀ.ਪੀ.ਪੀ. ਮੁਖੀ ਦੇ ਨਿਵਾਸ ਸਥਾਨ ’ਤੇ ਗੱਲਬਾਤ ਲਈ ਭੇਜਿਆ, ਗੱਲਬਾਤ ਤੋਂ ਬਾਅਦ ਦੋਵਾਂ ਨੇਤਾਵਾਂ ਵੱਲੋਂ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਦੀ ਆਸ ਹੈ। ਸੂਤਰਾਂ ਨੇ ਦੱਸਿਆ ਕਿ ਗਠਬੰਧਨ ਸਰਕਾਰ ਦੇ ਸੀਨੀਅਰ ਨੇਤਾ ਕੱਲ੍ਹ ਸਿਧਾਂਤਕ ਰੂਪ ਨਾਲ ਇਸ ਗੱਲ ’ਤੇ ਸਹਿਮਤ ਹੋਏ ਕਿ ਉਹ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਖ਼ਿਲਾਫ਼ ਮੁਕੱਦਮਾਂ ਚਲਾਉਣਗੇ। ਹਾਲਾਂਕਿ ਮੁਸ਼ੱਰਫ ਵੱਲੋਂ ਐਮਰਜੈਂਸੀ ਦੌਰਾਨ ਬਰਖ਼ਾਸਤ ਜੱਜਾਂ ਦੀ ਬਹਾਲੀ ਦੇ ਮੁੱਦੇ ’ਤੇ ਵੀ ਦੋਵਾਂ ਨੇਤਾਵਾਂ ਵਿਚਕਾਰ ਮਤਭੇਦ ਹਨ।
ਪਾਕਿਸਤਾਨ ਦੇ ਰਾਸ਼ਪਰਪਤੀ ਪਰਵੇਜ਼ ਮੁਸ਼ੱਰਫ ਦੀ ਛੇਤੀ ਹੀ ਛੁੱਟੀ
ਇਸਲਾਮਾਬਾਦ, 7 ਅਗਸਤ - ਪਾਕਿਸਤਾਨ ਦੇ ਰਾਸ਼ਪਰਪਤੀ ਪਰਵੇਜ਼ ਮੁਸ਼ੱਰਫ ਦੀ ਛੇਤੀ ਹੀ ਛੁੱਟੀ ਹੋਣ ਵਾਲੀ ਹੈ। ਸਾਂਝੀ ਸਰਕਾਰ ਨੇ ਮੁਸ਼ੱਰਫ ਨੂੰ ਕੁਰਸੀ ਤੋਂ ਲਾਉਣ ਲਈ ਕਮਰ ਕਸ ਲਈ ਹੈ। ਸਰਕਾਰ ਸੰਸਦ ਦੇ ਵਿਚ 11 ਅਗਸਤ ਨੂੰ ਮੁਸ਼ੱਰਫ ਦੇ ਖਿਲਾਫ ਪ੍ਰਸਤਾਵ ਰੱਖੇਗੀ। ਇਹ ਫੈਸਲਾ ਪੀ ਪੀ ਪੀ ਦੇ ਪ੍ਰਧਾਨ ਆਸਿਫ ਅਲੀ ਜਰਦਾਰੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਮੁੱਖ ਨਵਾਜ਼ ਸ਼ਰੀਫ ਦੇ ਵਿਚ ਹੋਈ ਬੈਠਕ ਵਿਚ ਲਿਆ ਗਿਆ। ਜਰਦਾਰੀ ਨੇ ਪ੍ਰੈਸ ਕਾਨਫੰਰਸ ਵਿਚ ਕਿਹਾ ਕਿ ਮੁਸ਼ਰੱਫ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਸ਼ਰੱਫ ਨੇ ਲੋਕਤੰਤਰ ਦੇ ਖਿਲਾਫ ਕੰਮ ਕੀਤਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੁਪਰਿਮ ਕੋਰਟ ਦੇ ਬਰਖਾਸਤ ਜੱਜਾਂ ਦੀ ਬਹਾਲੀ ਕੀਤੀ ਜਾਵੇਗੀ। ਜਾਣਕਾਰੀ ਰਹੇ ਕਿ ਮੁਸ਼ੱਰਫ ਨੇ ਬਿਜਿੰਗ ਓੁਲਪਿੰਕ ਖੇਡਾ ਦੇ ਉਦਘਾਟਨੀ ਸਮਾਰੋਹ ਵਿਚ ਭਾਗ ਲੈ ਲਈ ਆਪਣੀ ਚੀਨ ਯਾਤਰਾ ਰੱਦ ਕਰ ਦਿੱਤੀ ਹੈ।
ਭਾਜਪਾ ਸੰਸਦਾਂ ਨੇ ਕਿਹਾ ਟੇਪ ਨਾਲ ਛੇੜਛਾੜ ਹੋਈ ਹੈ
ਨਵੀਂ ਦਿੱਲੀ : 7 ਅਗਸਤ - ਲੋਕ ਸਭਾ ਦੇ ਵਿਸ਼ਵਾਸ ਮਤ ਤੇ ਚਰਚਾ ਦੇ ਦੌਰਾਨ ਨੋਟਾ ਦੇ ਬੰਡਲ ਦਿਖਾ ਕੇ ਤਹਿਕਲਾ ਮਚਾਉਣ ਵਾਲੇ ਤਿੰਨ ਸੰਸਦਾਂ ਵਿਚੋਂ ਦੋ ਨੇ ਸਟਿੰਗ ਅਪਰੇਸ਼ਨ ਦੀ ਟੇਪ ਨਾਲ ਛੇੜਛਾੜ ਕੀਤੇ ਜਾਣ ਦਾ ਆਰੋਪ ਲਾਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੱਤ ਮੈਂਬਰਾਂ ਦੀ ਸਮਿਤੀ ਦੇ ਸਾਹਮਣੇ 7 ਅਗਸਤ ਨੂੰ ਪੇਸ਼ ਹੋਏ ਭਾਜਪਾ ਸੰਸਦ ਅਸ਼ੋਕ ਅਗਰਲ ਅਤੇ ਫਗਨ ਸਿੰਘ ਕੁਲਸਤੇ ਨੇ ਮੀਡਿਆ ਦੇ ਸਾਹਮਣੇ ਤਾਂ ਟੇਪ ਨਾਲ ਛੇੜਛਾੜ ਦਾ ਆਰੋਪ ਲਾਇਆ ਹੈ, ਪਰ ਸਮੀਤੀ ਨੂੰ ਦਿੱਤੇ ਗਏ ਬਿਆਨ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਸਮਿਤੀ ਦੇ ਚੇਅਰਮੈਨ ਵੀ ਕੇ ਕਿਸ਼ੋਰ ਚੰਦਰ ਦੇਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਸਦਾਂ ਨੇ ਬਿਆਨ ਦੇ ਦੌਰਾਨ ਇਸ ਟੇਪ ਨਾ ਛੇੜਛਾੜ ਹੋਣ ਦਾ ਕੋਈ ਦੋਸ਼ ਨਹੀਂ ਲਾਇਆ
ਕੈਲਗਰੀ ਸੜਕ ਹਾਦਸੇ ‘ਚ ਪੰਜਾਬਣ ਦੀ ਮੌਤ
ਕੈਲਗਰੀ (ਅਲਬਰਟਾ, ਕੈਨੇਡਾ), 7 ਅਗਸਤ- ਇੱਥੇ ਇੱਕ ਸੜਕ ਹਾਦਸੇ ‘ਚ ਅਮਨਦੀਪ ਕੌਰ ਬਰਾੜ (24) ਦੀ ਮੌਤ ਹੋਣ ਦੀ ਖ਼ਬਰ ਮਿਲ਼ੀ ਹੈ। ਸੈਡਲਕ੍ਰੈਸਟ ਇਲਾਕੇ ‘ਚ ਇਹ ਮੰਦਭਾਗੀ ਘਟਨਾ ਉਸ ਦੀ ਚਾਰ ਸਾਲਾ ਧੀ ਅੰਮ੍ਰਿਤ ਦੇ ਸਾਹਮਣੇ ਵਾਪਰੀ। ਮ੍ਰਿਤਕਾ ਦੇ ਪਤੀ ਸ. ਰਣਜੀਤ ਸਿੰਘ ਅਤੇ ਭਰਾ ਪਰਮਜੀਤ ਸਿੰਘ ਬਰਾੜ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬੀਬਾ ਅਮਨਦੀਪ ਕੌਰ ਹਾਲ਼ੇ ਡਰਾਇਵਿੰਗ ਸਿੱਖ ਰਹੀ ਸੀ। ਉਸ ਕੋਲ਼ ਕਿਸੇ ਵੀ ਕਿਸਮ ਦਾ ਡਰਾਇਵਿੰਗ ਲਾਇਸੈਂਸ ਵੀ ਨਹੀਂ ਸੀ। ਸੋਮਵਾਰ ਦੀ ਰਾਤ ਨੂੰ ਅਚਾਨਕ ਕਾਰ ਉਸ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਗੁਆਂਢੀਆਂ ਦੇ ਘਰ ‘ਚ ਜਾ ਵੜੀ। ਉਸ ਦੀ ਛੋਟੀ ਧੀ ਆਪਣੇ ਘਰ ‘ਚ ਮੌਜੂਦ ਸੀ। ਪਰਮਜੀਤ ਸਿੰਘ ਨੇ ਹੀ ਸਪਾਂਸਰਸ਼ਿਪ ਦੇ ਕੇ ਆਪਣੀ ਭੈਣ ਅਮਨਦੀਪ ਕੌਰ ਨੂੰ ਕੈਨੇਡਾ ਸੱਦਿਆ ਸੀ। ਪੁਲਿਸ ਵੱਲੋਂ ਸ਼ਾਇਦ ਇਸ ਮਾਮਲੇ ‘ਚ ਕਿਸੇ ‘ਤੇ ਵੀ ਕੋਈ ਦੋਸ਼ ਆਇਦ ਨਾ ਕੀਤੇ ਜਾਣ।
ਕੈਪਟਨ ਅਮਰਿੰਦਰ ਸਿੰਘ ਪਾਰਲੀਮਾਨੀ ਚੋਣਾਂ ਲਈ ਰਾਜ ਵਿਚ ਪਾਰਟੀ ਦੀ ਚੋਣ ਮੁਹਿੰਮ ਅਤੇ ਉਮੀਦਵਾਰ ਚੋਣ ਕਮੇਟੀ ਦੇ ਚੇਅਰਮੈਨ
ਨਵੀਂ ਦਿੱਲੀ/ ਚੰਡੀਗੜ੍ਹ, 6 ਅਗਸਤ -ਬੀਬੀ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਧੜਿਆਂ ਵਿਚਾਲੇ ਵੰਡੀ ਪੰਜਾਬ ਕਾਂਗਰਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਮੁੱਠ ਕਰਨ ਲਈ ਪੰਜਾਬ ਪੱਧਰ ਦੇ ਜਥੇਬੰਧਕ ਢਾਂਚੇ ਵਿੱਚ ਵੱਡੀ ਪੱਧਰ ’ਤੇ ਫੇਰ ਬਦਲ ਕਰ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ ਦੇ ਆਦੇਸ਼ ’ਤੇ ਨਵੇਂ ਐਲਾਨੇ ਗਏ ਢਾਂਚੇ ਵਿੱਚ ਸ. ਮਹਿੰਦਰ ਸਿੰਘ ਕੇ. ਪੀ. ਹੁਰਾਂ ਨੂੰ ਪੰਜਾਬ ਕਾਂਗਰਸ ਦਾ ਮੁਕੰਮਲ ਪ੍ਰਧਾਨ ਥਾਪ ਦਿੱਤਾ ਗਿਆ ਹੈ। ਪਹਿਲਾਂ ਉਹ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸਨ। ਕੇਂਦਰੀ ਹਾਈ ਕਮਾਂਡ ਨੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਸੂਬਾ ਪ੍ਰਧਾਨਗੀ ਦੇ ਅਹੁੱਦੇ ਤੋਂ ਦਿੱਤਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਵਿੱਚ ਢੁੱਕਵਾਂ ਅਹੁਦਾ ਨਾ ਮਿਲਣ ਕਾਰਨ ਸਿਆਸੀ ਸਰਗਰਮੀਆਂ ਤੋਂ ਦੂਰੀ ਰੱਖੀ ਬੈਠੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਕਰਨ ਲਈ ਹਾਈ ਕਮਾਂਡ ਨੇ ਦੋ ਵੱਡੇ ਅਹੁਦਿਆਂ ਨਾਲ ਨਿਵਾਜ਼ਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਲੀਮਾਨੀ ਚੋਣਾਂ ਲਈ ਰਾਜ ਵਿਚ ਪਾਰਟੀ ਦੀ ਚੋਣ ਮੁਹਿੰਮ ਅਤੇ ਉਮੀਦਵਾਰ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਨਵ-ਨਿਯੁਕਤ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਹੋਰਾਂ ਦੀ ਤਾਜਪੋਸ਼ੀ ਅੱਜ
ਅੰਮ੍ਰਿਤਸਰ, 6 ਅਗਸਤ -ਸ੍ਰੀ ਅਕਾਲ ਤਖਤ ਸਾਹਿਬ ਦੇ ਨਵ-ਨਿਯੁਕਤ ਕਾਰਜਕਾਰੀ ਜੱਥੇਦਾਰ ਗਿ. ਗੁਰਬਚਨ ਸਿੰਘ ਜੋ 7 ਅਗਸਤ ਨੂੰ ਸਿੱਖ ਪੰਥ ਦੇ ਸਰਵ-ਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਗੁਜ਼ਾਰੀ ਜੱਥੇਦਾਰ ਵੱਜੋਂ ਸੇਵਾ ਸੰਭਾਲ ਰਹੇ ਹਨ, ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਮਹਾਂਪੁਰਸ਼ਾਂ, ਸਿੱਖ ਸੰਪਰਦਾਵਾਂ ਪੰਥਕ ਜੱਥੇਬੰਦੀਆਂ ਨੂੰ ਸੱਦਾ-ਪੱਤਰ ਭੇਜੇ ਗਏ ਹਨ। ਸਿੱਖ ਪੰਥ ਦੀ ਸਭ ਤੋਂ ਸਿਰਮੌਰ ਮੰਨੀ ਜਾਂਦੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਸੇਵਾ ਸੰਭਾਲ ਸਮਾਰੋਹ ਵਿੱਚ ਅਕਾਲੀ ਦਲ (ਬਾਦਲ) ਨਿਵਾਜ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਦੇ ਹੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕਿਸੇ ਵੀ ਸਾਬਕਾ ਜੱਥੇਦਾਰ ਦੀ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਆਸ ਘੱਟ ਹੀ ਨਜ਼ਰ ਆ ਰਹੀ ਹੈ। ਜਦ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ, ਜੱਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਇਹੋ ਜੱਥੇਬੰਦੀ ਕਰਦੀ ਆ ਰਹੀ ਹੈ ਅਤੇ ਸਮੇਂ ਸਮੇਂ ਤੇ ਅਹੁਦੇ ਤੋਂ ਮੁਕਤ ਕਰਦੀ ਰਹੀ ਹੈ, ਪਰ ਸਿੱਖ ਜੱਥੇਦਾਰ ਨੂੰ ਜਲੀਲ ਕਰਕੇ ਅਹੁਦੇ ਤੋਂ ਮੁਕਤ ਕਰਨ ਦੇ ਢੰਗ ਨੂੰ ਪਸੰਦ ਨਹੀਂ ਕਰਦੇ। ਜਦ ਕਿ ਅਕਾਲੀ ਦਲ (ਬਾਦਲ) ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ। ਕਈ ਜੱਥੇਦਾਰਾਂ ਨੂੰ ਜਲੀਲ ਕਰਕੇ ਹਟਾਇਆ ਗਿਆ। ਸਿੱਖ ਚਾਹੁੰਦੇ ਹਨ ਕਿ ਇਸ ਧਾਰਮਿਕ ਸੰਸਥਾ ਦੇ ਜੱਥੇਦਾਰ ਨੂੰ ਰਾਜਨੀਤਕ ਪਾਰਟੀਆਂ ਦੇ ਹੱਥਾਂ ਤੋਂ ਦੂਰ ਰੱਖਿਆ ਜਾਵੇ।
ਵਿਵਾਦਾਂ ਤੋਂ ਦੂਰ ਰਹਿ ਕੇ ਸਾਰੇ ਪੰਥਕ ਮਸਲੇ ਹੱਲ ਕੀਤੇ ਜਾਣਗੇ : ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 6 ਅਗਸਤ (ਮਹਿੰਦਰ ਸਿੰਘ ਸੀਟਾ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਜਾਣ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ‘ਹਮਦਰਦ‘ ਨਾਲ਼ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਉਹ ਵੱਖ ਵੱਖ ਪੰਥਕ ਮਸਲਿਆਂ ਦੇ ਹੱਲ ਲਈ ਸਿੰਘ ਸਾਹਿਬਾਨ ਨਾਲ਼ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਤਨ ਹੋਵੇਗਾ ਕਿ ਵਾਦ ਵਿਵਾਦ ਤੋਂ ਨਿਰਲੇਪ ਰਹਿ ਕੇ ਸਾਰੇ ਮਸਲੇ ਹੱਲ ਕੀਤੇ ਜਾਣ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਨਾਲ਼ ਲੈ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਰਦਲਬੀਰ ਸਿੰਘ ਸ਼ਾਹ, ਬਲਵਿੰਦਰ ਸਿੰਘ ਜੌੜਾ, ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਗੁਲਦਸਤਾ ਭੇਟ ਕਰਕੇ ਸੁਆਗਤ ਕੀਤਾ। ਇਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਨੇ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਫ਼ਖ਼ਰ ਵਾਲ਼ੀ ਗੱਲ ਹੈ ਕਿ ਇਸ ਮਹਾਨ ਤਖ਼ਤ ਦੀ ਸੇਵਾ ਦਾ ਮੌਕਾ ਉਨ੍ਹਾਂ ਨੂੰ ਬਖ਼ਸ਼ਿਆ ਗਿਆ ਹੈ।
ਗਿਆਨੀ ਗੁਰਬਚਨ ਸਿੰਘ ਪੰਥਕ ਰਵਾਇਤਾਂ ਵਿੱਚ ਆਈ ਹੋਈ ਖੜ੍ਹੋਤ ਨੂੰ ਤੋੜ੍ਹਨਗੇ ਜਾਂ ਜਥੇਦਾਰ ਵੇਦਾਂਤੀ ਦੇ ਵਿਰਸੇ ’ਤੇ ਹੀ ਪਹਿਰਾ ਦੇਣਗੇ-ਭਾਈ ਬਿੱਟੂ
ਫਤਿਹਗੜ੍ਹ ਸਾਹਿਬ/ 6 ਅਗਸਤ/ਰਣਜੋਧ ਸਿੰਘ ਔਜਲਾ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਤੋਂ ਲਿਆ ਗਿਆ ਜਬਰੀ ਅਸਤੀਫ਼ਾ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਮੌਜੂਦਾ ਪ੍ਰਬੰਧ ਪੰਥਕ ਰਵਾਇਤਾਂ ਤੋਂ ਬਿਲਕੁਲ ਸੱਖਣਾ ਹੈ ਅਤੇ ਇਸ ਪ੍ਰਬੰਧ ਅਧੀਨ ਅਕਾਲ ਤਖ਼ਤ ਦੀ ਜਥੇਦਾਰੀ ਵਰਗੇ ਅਹੁਦਿਆਂ ’ਤੇ ਨਿਯੁਕਤ ਕੀਤੇ ਜਾਂਦੇ ਜਥੇਦਾਰਾਂ ਨੂੰ ਇੱਕ ‘ਟੂਲ’ ਵਾਂਗ ਵਰਤਿਆ ਜਾਂਦਾ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਗਿਆਨੀ ਗੁਰਬਚਨ ਸਿੰਘ ਪੰਥਕ ਰਵਾਇਤਾਂ ਵਿੱਚ ਆਈ ਹੋਈ ਖੜ੍ਹੋਤ ਨੂੰ ਤੋੜ੍ਹਨਗੇ ਜਾਂ ਜਥੇਦਾਰ ਵੇਦਾਂਤੀ ਦੇ ਵਿਰਸੇ ’ਤੇ ਹੀ ਪਹਿਰਾ ਦੇਣਗੇ। ਇਹ ਟਿੱਪਣੀ ਜਸਪਾਲ ਸਿੰਘ ਮੰਝਪੁਰ (ਐਡਵੋਕੇਟ) ਮੈਂਬਰ ਮੀਡੀਆ ਕਮੇਟੀ ਵੱਲੋਂ ਜਾਰੀ ਇਕ ਪ੍ਰੈ¤ਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਰੁਖ਼ਸਤ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਕਾਰਜਕਾਰੀ ਜਥੇਦਾਰੀ ਸੌਂਪੇ ਜਾਣ ’ਤੇ ਕੀਤੀ।
ਸ. ਹਰਚਰਨਜੀਤ ਸਿੰਘ ਧਾਮੀ ਦਲ ਖ਼ਾਲਸਾ ਦੇ ਨਵੇਂ ਪ੍ਰਧਾਨ
ਦਲ ਖ਼ਾਲਸਾ ਨੇ ਅੱਜ ਸ. ਹਰਚਰਨਜੀਤ ਸਿੰਘ ਧਾਮੀ ਨੂੰ ਅਗਲੇ ਦੋ ਸਾਲਾਂ ਲਈ ਆਪਣਾ ਪ੍ਰਧਾਨ ਚੁਣਿਆ ਅਤੇ ਨਾਲ ਹੀ ਉਨਾਂ ਨੂੰ ਨਵਾਂ ਜਥੇਬੰਦਕ ਢਾਂਚਾ ਉਸਾਰਨ ਦੇ ਅਧਿਕਾਰ ਵੀ ਦਿਤੇ। ਪੰਜਾਬ ਅਤੇ ਚੰਡੀਗੜ੍ਹ ਤੋਂ ਆਏ ਕਰੀਬ 110 ਡੈਲੀਗੇਟਾਂ ਨੇ ਸਥਾਨਕ ਸੈਕਟਰ-35 ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਕੀਤੀ ਇੱਕਤਰਤਾ ਵਿਚ ਸ. ਧਾਮੀ ਨੂੰ ਆਪਣਾ ਅਗਲਾ ਪ੍ਰਧਾਨ ਚੁਣਿਆ। ਸ. ਧਾਮੀ ਦਾ ਨਾਮ ਸਤਿਨਾਮ ਸਿੰਘ ਪਾਉਟਾ ਸਾਹਿਬ ਨੇ ਪੇਸ਼ ਕੀਤਾ, ਜਿਸ ਨੂੰ ਸਮੁੱਚੇ ਇਜਲਾਸ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿਤੀ। ਆਪਣੇ 30ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਡੈਲੀਗੇਟਾਂ ਨੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਆਪਣੀ ਪ੍ਰਤੀਬੱਧਤਾ ਨੂੰ ਮੁੜ ਦੁਹਰਾਇਆ। ਪਾਰਟੀ ਇਜਲਾਸ ਵਲੋਂ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਸਿਖ ਨੌਜਵਾਨਾਂ ਅੰਦਰ ਸਵੈਮਾਣ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਆਪਣੀ ਵਿਲੱਖਣ ਧਾਰਮਿਕ ਅਤੇ ਸਭਿਆਚਾਰਕ ਪਛਾਣ ਪ੍ਰਤੀ ਜਾਗਰਤ ਕਰਨ ਲਈ ਪਾਰਟੀ ਦਾ ਯੂਥ ਵਿੰਗ ਉਸਾਰਨ ਦਾ ਫ਼ੈਸਲਾ ਲਿਆ ਗਿਆ। ਇਹ ਵੀ ਫੈਸਲਾ ਲਿਆ ਗਿਆ ਕਿ ਨੌਜਵਾਨਾਂ ਦੀ ਇਸ ਜਥੇਬੰਦੀ ਦਾ ਨਾਂ ‘ਸਿਖ ਯੂਥ ਆਫ ਪੰਜਾਬ’ ਹੋਵੇਗਾ ਅਤੇ ਇਸ ਦੀ ਬਣਤਰ ਦਾ ਐਲਾਨ 28 ਨਵੰਬਰ (ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ) ਨੂੰ ਕੀਤਾ ਜਾਵੇਗਾ। ਇਸ ਮੌਕੇ ਇਕ ਮਤੇ ਰਾਹੀਂ ਦਲ ਖ਼ਾਲਸਾ ਦੇ ਮੋਢੀ ਮੈਂਬਰ ਸ. ਗਜਿੰਦਰ ਸਿੰਘ ਅਤੇ ਸ. ਸਤਿਨਾਮ ਸਿੰਘ ਪਾਉਂਟਾ ਸਾਹਿਬ ਵਲੋਂ ਆਪਣੀ ਸਾਰੀ ਉਮਰ ਕੌਮ ਦੀ ਸੇਵਾ ਵਿੱਚ ਲਾਉਣ ਦੀ ਪ੍ਰਸੰਸਾ ਕੀਤੀ ਗਈ। ਸ. ਸਤਿਨਾਮ ਸਿੰਘ ਅਤੇ ਸ. ਕੰਵਰਪਾਲ ਸਿੰਘ ਨੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਕਿਹਾ ਕਿ ਪ੍ਰਭੂਸੱਤਾ ਅਤੇ ਅਜ਼ਾਦੀ ਦਾ ਸੰਕਲਪ ਸਾਡੇ ਧਾਰਮਿਕ ਸਿਧਾਂਤ ਨਾਲ ਡੂੰਘੀ ਤਰ੍ਹਾਂ ਜੁੜਿਆ ਹੈ।
ਤਿੰਨ ਸੌ ਸਾਲਾ ਸ਼ਤਾਬਦੀ ਮਨਾਉਣ ਲਈ ਸੰਗਤਾਂ ਰੇਲ ਗੱਡੀਆਂ ਰਾਹੀਂ ਭੇਜਾਂਗੇ-ਸਿੰਘ ਸਾਹਿਬ
ਤਲਵੰਡੀ ਸਾਬੋ, 6 ਅਗਸਤ (ਰਣਜੀਤ ਰਾਜੂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਦੀ ਤੀਸਰੀ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਸਬੰਧ ਵਿੱਚ ਬਠਿੰਡਾ, ਮਾਨਸਾ ਜ਼ਿਲ੍ਹੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਦੀ ਇੱਕ ਮੀਟਿੰਗ ਅੱਜ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਸ਼ਤਾਬਦੀ ਦੇ ਮੁੱਖ ਸਮਾਗਮਾਂ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾ ਦੇ ਫਲਸਫੇ ਨੂੰ ਪ੍ਰਚਾਰ ਦੇ ਵੱਖ-ਵੱਖ ਸਾਧਨਾਂ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ’ਚ ਪਹੁੰਚਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 302 ਸਾਲਾ ਸੰਪੂਰਨਤਾ ਦਿਵਸ 30 ਅਗਸਤ ਨੂੰ ਅਤੇ ਗੁਰਤਾਗੱਦੀ ਦਿਵਸ ਪਹਿਲਾਂ 18 ਤੋਂ 20 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਜਾਣਗੇ ਅਤੇ ਇਸ ਉਪਰੰਤ ਤਖ਼ਤ ਸ੍ਰੀ ਹਜੂਰ ਸਾਹਿਬ (ਨਾਂਦੇੜ) ਵਿਖੇ 31 ਅਕਤੂਬਰ ਗੁਰਤਾਗੱਦੀ ਦੇ ਮਨਾਏ ਜਾ ਰਹੇ ਮੁੱਖ ਸਮਾਗਮਾਂ ਵਿੱਚ ਸੰਗਤਾਂ ਵੱਡੀ ਤਾਦਾਦ ਵਿੱਚ ਸ਼ਿਰਕਤ ਕਰਨਗੀਆਂ। ਸਿੰਘ ਸਾਹਿਬ ਅਤੇ ਅਕਾਲੀ ਆਗੂ ਨੇ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚਣ ਦੇ ਲਈ ਤਿੰਨਾਂ ਤਖ਼ਤਾਂ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਤੇ ਹੋਰ ਅਸਥਾਨਾਂ ਤੋਂ ਸੰਗਤਾਂ ਦੇ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦੇ ਪ੍ਰਬੰਧ ਕੀਤੇ ਜਾਣਗੇ। ਸ਼ਰਧਾਲੂਆਂ ਦੀ ਤਾਦਾਦ ਨੂੰ ਦੇਖਦਿਆਂ ਹੋਰ ਵੀ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਰੇਲ ਕਿਰਾਏ ’ਚ ਸ਼ਰਧਾਂਲੂਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਛੋਟ ਕੀਤੀ ਜਾਵੇਗੀ। ਦਮਦਮਾ ਸਾਹਿਬ ਤੋਂ ਹਜੂਰ ਸਾਹਿਬ ਲਈ 27 ਅਕਤੂਬਰ ਨੂੰ ਵਿਸ਼ੇਸ਼ ਰੇਲ ਗੱਲੀ ਰਵਾਨਾ ਹੋਵੇਗੀ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਸਬੰਧੀ ਉਲੀਕੀ ਗਈ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਦੇ ਲਈ ਇੱਕ ਮੀਟਿੰਗ 19 ਅਗਸਤ ਨੂੰ ਸ੍ਰੀ ਦਮਮਦਾ ਸਾਹਿਬ ਵਿਖੇ ਹੋਵੇਗੀ। ਜਿਸ ਵਿੱਚ ਬਠਿੰਡਾ, ਮਾਨਸਾ ਜ਼ਿਲ੍ਹਿਆ ਦੇ ਸ਼੍ਰੋਮਣੀ ਕਮੇਟੀ ਮੈਂਬਰ, ਵਿਧਾਇਕ, ਸੰਸਦ ਮੈਂਬਰ ਅਤੇ ਸਿੱਖ ਪੰਥ ਦੀਆਂ ਹੋਰ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਬਲਕਾਰ ਸਿੰਘ ਸਕੱਤਰ, ਬਾਬਾ ਟੇਕ ਸਿੰਘ ਧਨੌਲਾ, ਸੂਬਾ ਸਿੰਘ ਡੱਬਵਾਲਾ (ਦੋਵੇਂ ਅੰਤ੍ਰਿਮ ਕਮੇਟੀ ਮੈਂਬਰ), ਪ੍ਰਿੰਸੀਪਲ ਅਮਰਜੀਤ ਸਿੰਘ, ਮੈਨੇਜਰ ਜਗਪਾਲ ਸਿੰਘ ਧਰਮ ਪ੍ਰਚਾਰ ਕਮੇਟੀ ਸਬ ਦਫਤਰ ਦੇ ਇੰਚਾਰਜ ਭਰਪੂਰ ਸਿੰਘ, ਭਰਪੂਰ ਸਿੰਘ ਖਾਲਸਾ, ਕਮੇਟੀ ਮੈਂਬਰ ਮੋਹਨ ਸਿੰਘ, ਸੁਰਜੀਤ ਸਿੰਘ ਰਾਏਪੁਰ, ਮੁੱਖ ਗ੍ਰੰਥੀ ਭਾਈ ਮਾਨ ਸਿੰਘ ਆਦਿ ਸਖਸ਼ੀਅਤਾਂ ਸ਼ਾਮਿਲ ਸਨ।
ਪੈਸੇ ਕਮਾਉਣ ਲਈ ਪਾਰਟੀਆਂ ਬਣਾ ਰਹੇ ਹਨ ਲੋਕ
ਚੇਨਈ, 6 ਅਗਸਤ 2008 - ਦੇਸ਼ ਵਿਚ 967 ਸਿਆਸੀ ਦਲ ਹਨ ਅਤੇ ਇਨ੍ਹਾਂ ਚੋਂ ਕਈ ਕੇਵਲ ਕਾਗਜ਼ਾਂ ਵਿਚ ਹੀ ਚਲਦੇ ਹਨ। ਇਨ੍ਹਾਂ ਨੂੰ ਬਣਾਉਣ ਦਾ ਮਕਸਦ ਕੇਵਲ ਕਾਲੇ ਧਨ ਨੂੰ ਸਫੇਦ ਕਰਨਾ ਹੈ। ਚੋਣ ਕਮਿਸ਼ਨ ਸਭ ਕੁਝ ਜਾਨਣ ਦੇ ਬਾਵਜੂਦ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਕਮਿਸ਼ਨ ਨੂੰ ਪਾਰਟੀਆਂ ਰੱਦ ਕਰਨ ਦਾ ਅਧਿਕਾਰ ਨਹੀਂ ਹੈ। ਜੋ ਪਾਰਟੀ ਪੰਜ ਸਾਲ ਤੱਕ ਕਿਸੇ ਵੀ ਚੋਣ ਵਿਚ ਹਿੱਸਾ ਨਹੀਂ ਲੈਂਦੀ, ਉਸਦੀ ਰਜਿਸਟ੍ਰੇਸ਼ਨ ਰੱਦ ਹੋ ਜਾਣੀ ਚਾਹੀਦੀ ਹੈ ਅਤੇ ਚੋਣ ਕਮਿਸ਼ਨ ਨੂੰ ਇਹ ਅਧਿਕਾਰ ਮਿਲ ਜਾਣਾ ਚਾਹੀਦਾ ਹੈ। ਇਹ ਕਹਿਣਾ ਹੈ ਦੇਸ਼ ਦੇ ਮੁੱਖ ਚੋਣ ਕਮਿਸ਼ਨ ਐਨ ਗੋਪਾਲਸਵਾਮੀ ਦਾ। ਮੁੱਖ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇੱਥੇ ਇਕ ਸੈਮੀਨਾਰ ਵਿਚ ਕਿਹਾ ਕਿ ਕਾਲੇ ਧਨ ਨੂੰ ਸਫੇਦ ਕਰਨ ਲਈ ਪਾਰਟੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਤਾਂ ਕਰ ਸਕਦਾ ਹੈ ਪਰ ਰਜਿਸਟ੍ਰੇਸ਼ਨ ਰੱਦ ਕਰਨ ਦਾ ਅਧਿਕਾਰ ਉਸਦੇ ਕੋਲ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਤੋਂ ਪੈਸੇ ਲੈਣ ਦੇ ਬਾਵਜੂਦ ਕਈ ਪਾਰਟੀਆਂ ਕਿਸੇ ਵੀ ਸਿਆਸੀ ਗਤੀਵਿਧੀ ਵਿਚ ਸ਼ਰੀਕ ਨਹੀਂ ਹਨ। ਬਸ ਇਕ ਮੇਜ਼, ਇਕ ਕੁਰਸੀ ਅਤੇ ਇਕ ਕਮਰੇ ਵਾਲੇ ਦਫਤਰ ਨਾਲ ਪਾਰਟੀਆਂ ਚਲ ਰਹੀਆਂ ਹਨ।ਗੋਪਾਲਸਵਾਮੀ ਨੇ ਕਿਹਾ ਕਿ ਸਾਨੂੰ ਪੰਜ ਸਾਲ ਤੋਂ ਵੱਧ ਸਮੇਂ ਤੱਕ ਕੋਈ ਚੋਣ ਨਹੀਂ ਲੜਨ ਵਾਲੀ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕਰਨ ਦਾ ਅਧਿਕਾਰ ਦੇਵੋ। ਮੁੱਖ ਚੋਣ ਕਮਿਸ਼ਨ ਨੇ ਚੋਣਾਂ ਵਿਚ ਧਨ-ਸ਼ਕਤੀ ਦੇ ਵਧਦੇ ਇਸਤੇਮਾਲ ‘ਤੇ ਚਿੰਤਾ ਵੀ ਪ੍ਰਗਟਾਈ। ਉਨ੍ਹਾਂ ਨੇ ਹਾਲ ਹੀ ਵਿਚ ਕਰਨਾਟਕ ਵਿਧਾਨ ਸਭਾ ਵਿਚ ਹੋਈਆਂ ਚੋਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਉਮੀਦਵਾਰ ਦੇ ਲਈ ਖਰਚ ਦੀ ਸੀਮਾ ਵੱਧ ਤੋਂ ਵੱਧ 10 ਲੱਖ ਰੁਪਏ ਹਨ ਪਰ ਕੁਝ ਉਮੀਦਵਾਰਾਂ ਨੇ ਪੰਜ ਕੋਰੜ ਰੁਪਏ ਤੱਕ ਵੀ ਖਰਚ ਕੀਤੇ ਹਨ।
ਨੈਣਾ ਦੇਵੀ ਹਾਦਸਾ: ਸਾਹ ਘੁਟਣ ਨਾਲ ਹੋਈਆਂ ਜ਼ਿਆਦਾਤਰ ਮੌਤਾਂ
ਨੈਣਾ ਦੇਵੀ, 6 ਅਗਸਤ 2008 - ਨੈਣਾ ਦੇਵੀ ਮੰਦਿਰ ਭਗਦੜ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪੋਸਟ ਮਾਰਟਮ ਰਿਪੋਰਟ ਦੇ ਅਨੁਸਾਰ ਮੌਤਾਂ ਦਾ ਕਾਰਨ ਸਾਹ ਘੁਟ ਹੋਣਾ ਰਿਹਾ ਹੈ। ਐਸ.ਡੀ.ਐਮ. ਪੀਸੀ ਅਕੇਲਾ ਨੇ ਦੱਸਿਆ ਕਿ 141 ਮ੍ਰਿਤਕਾਂ ਵਿਚੋਂ 101 ਦੀ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਛਾਤੀ ਦਬਣ ਦੇ ਕਾਰਨ ਦਮ ਘੁਟ ਹੋਣਾ ਮੌਤ ਦਾ ਕਾਰਨ ਰਿਹਾ ਹੈ। ਪੀੜਤਾਂ ਨੂੰ ਇੱਥੇ 18 ਕਿਲੋਮੀਟਰ ਦੂਰ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉੱਥੇ ਹੀ ਉਨ੍ਹਾਂ ਦਾ ਪੋਸਟਮਾਰਟਮ ਹੋਇਆ। ਉਨ੍ਹਾਂ ਨੇ ਦੱਸਿਆ ਕਿ 40 ਲਾਸ਼ਾਂ ਦਾ ਪੋਸਟਮਾਰਟਮ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਅਪੀਲ ‘ਤੇ ਨਹੀਂ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਲਾਸ਼ਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ। ਉੱਧਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਦੇ ਦਿੱਤੀ ਗਈ ਹੈ। ਨੈਣਾ ਧਾਰ ਪਹਾੜ ‘ਤੇ ਪੱਥਰ ਡਿੱਗਣ ਦੀ ਅਫਵਾਹ ਦੇ ਕਾਰਨ ਨੈਣਾ ਦੇਵੀ ਮੰਦਿਰ ਵਿਚ ਭਗਦੜ ਮਚ ਗਈ ਸੀ, ਜਿਸ ਵਿਚ ਕਰੀਬ 146 ਸਰਧਾਲੂਆਂ ਨੇ ਆਪਣੀ ਜਾਨ ਗਵਾਈ ਸੀ। ਮ੍ਰਿਤਕਾਂ ਵਿਚ ਜ਼ਿਆਦਾਤਰ ਪੰਜਾਬ ਦੇ ਵਾਸੀ ਹਨ। ਨਵਰਾਤਰਿਆਂ ਦੇ ਮੌਕੇ ‘ਤੇ ਸ਼ਰਧਾਲੂ ਨੈਣਾ ਦੇਵੀ ਮੰਦਿਰ ਵਿਚ ਦਰਸ਼ਨ ਲਈ ਆਏ ਹੋਏ ਸਨ। ਇਹ ਨਵਰਾਤਰੇ ਦੋ ਅਗਸਤ ਤੋਂ ਗਿਆਰਾਂ ਅਗਸਤ ਤੱਕ ਚਲ ਰਹੇ ਹਨ।
ਅਹਿਮਦਾਬਾਦ ਧਮਾਕੇ ਦੇ ਤਿੰਨ ਸ਼ੱਕੀਆਂ ਦੇ ਸਕੈਚ ਜਾਰੀ
ਅਹਿਮਦਾਬਾਦ, 6 ਅਗਸਤ 2008- ਅਹਿਮਦਾਬਾਦ ‘ਚ 26 ਜੁਲਾਈ ਨੂੰ ਤਿੰਨ ਥਾਵਾਂ ‘ਤੇ ਬੰਬ ਰੱਖਣ ਵਾਲੇ ਤਿੰਨ ਸ਼ੱਕੀਆਂ ਦੇ ਸਕੈਚ ਗੁਜਰਾਤ ਪੁਲਿਸ ਨੇ ਬੁੱਧਵਾਰ ਨੂੰ ਜਾਰੀ ਕੀਤੇ। ਗੁਜਰਾਤ ਪੁਲਿਸ ਨੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਅੱਜ ਦੱਸਿਆ ਕਿ ਅਸੀਂ ਤਿੰਨ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਹਨ, ਜਿਨ੍ਹਾਂ ‘ਤੇ ਨਾਰੋਲ, ਹਾਟਕੇਸ਼ਵਰ ਅਤੇ ਰਾਏਪੁਰ ਇਲਾਕਿਆਂ ਵਿਚ ਬੰਬ ਰੱਖਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਸ਼ੱਕੀਆਂ ਦੇ ਸਕੈਚ ਪ੍ਰਤੱਖਦਰਸ਼ੀਆਂ ਦੁਆਰਾ ਦੱਸੇ ਗਏ ਹੁਲੀਏ ਦੇ ਆਧਾਰ ‘ਤੇ ਤਿਆਰ ਕੀਤੇ ਗਏ ਹਨ। ਸ਼ੱਕੀਆਂ ਦੇ ਸਕੈਚ ਇਸ ਲਈ ਦੇਰ ਨਾਲ ਜਾਰੀ ਕੀਤੇ ਗਏ ਹਨ ਕਿ ਉਹ ਚੌਕਸ ਨਾ ਹੋ ਜਾਣ। ਅਪਰਾਧ ਸ਼ਾਖਾ ਸ਼ਹਿਰ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਧਮਾਕਿਆਂ ਵਿਚ ਘੱਟੋ-ਘੱਟ 50 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲਿਸ ਦੇ ਮੁਤਾਬਕ ਜਿਸ ਵਿਅਕਤੀ ਨੇ ਨਾਰੋਲ ਵਿਚ ਬੰਬ ਰੱਖਿਆ ਸੀ, ਉਸਦੀ ਉਮਰ 45 ਸਾਲ, ਕਦ ਸਾਢੇ ਪੰਜ ਫੁੱਟ, ਰੰਗ ਕਣਕ ਵੰਨਾ ਅਤੇ ਸਰੀਰ ਮਜ਼ਬੂਤ ਹੈ। ਉਸਦੇ ਸਿਰ ‘ਤੇ ਬਹੁਤ ਘੱਟ ਬਾਲ਼ ਹਨ। ਉਸਨੇ ਲੁੰਗੀ ਬੰਨ੍ਹੀ ਹੋਈ ਹੈ ਅਤੇ ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਸਬੰਧੀ ਕੋਈ ਮਿਲਦਾ ਜੁਲਦਾ ਸ਼ੱਕੀ ਉਨ੍ਹਾਂ ਨੂੰ ਦਿਖਾਈ ਦੇਵੇ, ਤਾਂ ਉਹ ਫੋਰਨ ਪੁਲਿਸ ਕੰਟਰੋਲ ਰੂਪ ਵਿਚ ਸੂਚਿਤ ਕਰਨ।
ਸਿਮੀ ਤੋਂ ਪਾਬੰਧੀ ਹਟਾਉਣ ਦੇ ਫੈਸਲੇ ‘ਤੇ ਰੋਕ
ਨਵੀਂ ਦਿੱਲੀ, 6 ਅਗਸਤ 2008 - ਸੁਪਰੀਮ ਕੋਰਟ ਨੇ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੀਆਂ ਗਤੀਵਿਧੀਆਂ ‘ਤੇ ਲੱਗੀ ਪਾਬੰਦੀ ਹਟਾਉਣ ਦੇ ਵਿਸ਼ੇਸ਼ ਟ੍ਰਿਬਿਊਨਲ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਟ੍ਰਿਬਿਊਨਲ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਇਕ ਅਰਜ਼ੀ ਬੁੱਧਵਾਰ ਨੂੰ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਲਿਆਂਦੀ ਗਈ। ਬੈਂਚ ਨੇ ਕੇਂਦਰ ਦੇ ਉਸ ਫੈਸਲੇ ਨਾਲ ਸਹਿਮਤੀ ਜਤਾਈ ਹੈ, ਜਿਸ ਵਿਚ ਫੈਸਲੇ ‘ਤੇ ਅੰਤਰਿਮ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਸਿਮੀ ਨੂੰ ਨੋਟਿਸ ਜਾਰੀ ਕਰਦੇ ਹੋਏ ਮਾਮਲੇ ਦੀ ਸੁਣਵਾਈ ਤਿੰਨ ਹਫਤੇ ਬਾਅਦ ਨਿਰਧਾਰਤ ਕੀਤੀ ਹੈ। ਦਿੱਲੀ ਹਾਈਕੋਰਟ ਦੀ ਜਸਟਿਸ ਗੀਤਾ ਮਿੱਤਲ ਦੀ ਅਗਵਾਈ ਵਾਲੇ ਬੈਂਚ ਨੇ ਮੰਗਲਵਾਰ ਨੂੰ ਉਹ ਨੋਟਿਸ ਖਾਰਜ ਕਰ ਦਿੱਤਾ ਸੀ ਜੋ ਸੱਤ ਫਰਵਰੀ ਨੂੰ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਸੀ। ਇਸ ਨੋਟੀਫਿਕੇਸ਼ਨ ਦੇ ਜ਼ਰੀਏ ਸਰਕਾਰ ਨੇ ਸਿਮੀ ਦੀਆਂ ਗਤੀਵਿਧੀਆਂ ‘ਤੇ ਲੱਗੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀ। ਟ੍ਰਿਬਿਊਨਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਅਜਿਹਾ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਹੈ, ਜਿਸ ਨਾਲ ਸੰਗਠਨ ‘ਤੇ ਲੱਗੀ ਪਾਬੰਦੀ ਨੂੰ ਜਾਇਜ਼ ਠਹਿਰਾਇਆ ਜਾ ਸਕੇ।
ਫ਼ਿਰੋਜ਼ਪੁਰ ਪੁਲਿਸ ਵੱਲੋਂ ਪੰਜਾਬੀਆਂ ਨੂੰ ਕਬੂਤਰ ਬਣਾ ਕੇ ਵਿਦੇਸ਼ ਭੇਜਣ ਵਾਲ਼ੇ ਦਿੱਲੀ ਦੇ 4 ਏਜੰਟ ਗ੍ਰਿਫ਼ਤਾਰ
ਫ਼ਿਰੋਜ਼ਪੁਰ, 6 ਅਗਸਤ - ਫ਼ਿਰੋਜ਼ਪੁਰ ਥਾਣਾ ਛਾਉਣੀ ਪੁਲਿਸ ਵੱਲੋਂ ਕਬੂਤਰਬਾਜ਼ੀ ਦੇ ਨਾਂਅ ‘ਤੇ ਵਿਦੇਸ਼ ਭੇਜਣ ਦੇ ਦੋਸ਼ ਹੇਠ ਦਿੱਲੀ ਨਿਵਾਸੀ ਸਮੇਤ ਕੁੱਲ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ‘ਚ ਸ਼ਾਮਲ ਸਾਰੇ ਦੋਸ਼ੀ ਪੁਲਿਸ ਨੇ ਗ੍ਰਿਫ਼ਤਾਰ ਤਾਂ ਕਰ ਲਏ ਹਨ ਪਰ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਥਾਣਾ ਛਾਉਣੀ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਛਾਉਣੀ ਦੀ ਗਲ਼ੀ ਨੰਬਰ 10 ਦੇ ਰਹਿਣ ਵਾਲ਼ੇ ਦੀਪਕ ਸ਼ਰਮਾ ਪੁੱਤਰ ਰਾਮ ਤੀਰਥ ਨੇ ਐਸ. ਐਸ. ਪੀ. ਦਿਨੇਸ਼ ਪ੍ਰਤਾਪ ਨੂੰ ਦੱਸਿਆ ਕਿ ਵਿਕਾਸ ਕੁਮਾਰ ਨਾਂਅ ਦਾ ਵਿਅਕਤੀ, ਜੋ ਆਪਣੇ ਆਪ ਨੂੰ ਤਾਇਕਵਾਂਡੋ ਐਸੋਸੀਏਸ਼ਨ ਦਾ ਸਕੱਤਰ ਅਤੇ ਕੋਚ ਦੱਸਦਾ ਹੈ ਅਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਇਸ ਖੇਡ ਲਈ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦਾ ਹੈ, ਉਸ ਨੇ ਆਪਣੀ ਇਟਲੀ ਜਾਣ ਇੱਛਾ ਵਿਕਾਸ ਸਾਹਵੇਂ ਜ਼ਾਹਿਰ ਕੀਤੀ। ਵਿਕਾਸ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਭੇਜ ਸਕਦਾ ਹੈ, ਉਹ ਵੀ ਸਿਰਫ਼ 5 ਲੱਖ ਰੁਪਏ ਵਿੱਚ। ਇਸ ਲਈ ਵਿਕਾਸ ਨੇ ਦੀਪਕ ਤੋਂ ਉਸ ਦਾ ਪਾਸਪੋਰਟ ਮੰਗਿਆ ਅਤੇ ਨਾਲ਼ ਹੀ ਪੰਜ ਲੱਖ ਰੁਪਏ ਦੀ ਮੰਗ ਵੀ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਵਿਕਾਸ ਨੂੰ ਢਾਈ ਲੱਖ ਰੁਪਏ ਨਕਦ ਅਤੇ ਢਾਈ ਲੱਖ ਰੁਪਏ ਦਾ ਚੈਕ ਆਪਣੇ ਸਾਥੀ, ਜੋ ਛਾਉਣੀ ਦੀ ਜੀ. ਟੀ. ਰੋਡ ਉਤੇ ਸੂਰਜ ਮੋਟਰ ਦੇ ਨਾਂਅ ਹੇਠ ਦੁਕਾਨ ਚਲਾ ਰਿਹਾ ਹੈ, ਉਸ ਦੇ ਨਾਂਅ ‘ਤੇ ਲੈ ਲਿਆ ਅਤੇ ਬਾਅਦ ਵਿੱਚ ਵਿਕਾਸ ਨੇ ਉਸ ਨੂੰ ਕਿਹਾ ਕਿ ਉਸ ਨੂੰ 10 ਹਜ਼ਾਰ ਰੁਪਏ ਵੱਖਰੇ ਤੌਰ ‘ਤੇ ਦੇਵੇ ਤਾਂ ਜੋ ਉਹ ਉਨ੍ਹਾਂ ਰੁਪਇਆਂ ਨਾਲ਼ ਡਬਲਿਊ ਟੀ ਐਫ਼ ‘ਚ ਬਲੈਕ ਬੈਲਟ ਕਰਵਾ ਸਕੇ। ਦੀਪਕ ਨੇ ਦੱਸਿਆ ਕਿ ਉਸ ਨੇ ਆਪਣਾ ਮਕਾਨ ਗਿਰਵੀ ਰੱਖ ਕੇ ਵਿਕਾਸ ਨੂੰ ਰੁਪਏ ਦੇ ਦਿੱਤੇ ਪਰ ਬਾਅਦ ‘ਚ ਉਹ ਇਟਲੀ ਦੀ ਬਜਾਏ ਜਰਮਨੀ ਲੈ ਗਏ, ਜਿੱਥੇ ਵਿਕਾਸ ਦੀ ਚਚੇਰੀ ਭੈਣ ਅਤੇ ਜੀਜਾ ਰਹਿੰਦੇ ਸਨ, ਜਿਨ੍ਹਾਂ ਦਾ ਨਾਂਅ ਲੈ ਕੇ ਵਿਕਾਸ ਨੇ ਪਿਛਲੇ ਸਾਲ ਮੈਨੂੰ ਇੰਟਰਨੈਸ਼ਨਲ ਚੈਂਪੀਅਨਸ਼ਿਪ ਖਿਡਾਉਣ ਲਈ ਖਿਡਾਰੀ ਬਣਾ ਕੇ ਫ਼ਿਰੋਜ਼ਪੁਰ ਤੋਂ ਇਟਲੀ ਦੀ ਬਜਾਏ ਜਰਮਨੀ ਲੈ ਗਿਆ। ਉਥੇ ਚਾਰ ਪੰਜ ਦਿਨ ਉਸ ਨੂੰ ਘੁਮਾ ਕੇ ਵਾਪਸ ਭਾਰਤ ਲੈ ਆਇਆ ਅਤੇ ਆਪਣੇ ਇੱਕ ਹੋਰ ਸਾਥੀ ਦੇਵਿੰਦਰ ਕੁਮਾਰ ਜੋ ਦਿੱਲੀ ‘ਚ ਕੋਚ ਹੈ, ਉਸ ਦੇ ਕੋਲ਼ ਲਿਜਾ ਕੇ ਉਸ ਨੂੰ ਉਥੇ ਦੋ ਤਿੰਨ ਮਹੀਨੇ ਕੈਦੀ ਬਣਾ ਕੇ ਕੈਦ ਵਿੱਚ ਰੱਖਿਆ। ਜਦੋਂ ਇਨ੍ਹਾਂ ਸਾਰਿਆਂ ਦੀ ਆਪਸੀ ਮਿਲ਼ੀਭੁਗਤ ਅਤੇ ਜਾਅਲਸਾਜ਼ੀ ਦਾ ਮੈਨੂੰ ਪਤਾ ਲੱਗਾ ਤਾਂ ਦੀਪਕ ਕਿਸੇ ਤਰੀਕੇ ਨਾਲ਼ ਉਨ੍ਹਾਂ ਦੀ ਕੈਦ ‘ਚੋਂ ਫ਼ਰਾਰ ਹੋ ਗਿਆ ਅਤੇ ਆਪਣੇ ਘਰ ਫ਼ਿਰੋਜ਼ਪੁਰ ਪਹੁੰਚ ਗਿਆ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬਾਅਦ ‘ਚ ਜਦੋਂ ਉਹ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਵਿਕਾਸ ਦੇ ਘਰ ਆਪਣਾ ਪਾਸਪੋਰਟ ਅਤੇ ਰੁਪਏ ਅਤੇ ਬਲੈਕ ਬੈਲਟ ਦਾ ਸਰਟੀਫ਼ਿਕੇਟ ਮੰਗਣ ਗਏ ਤਾਂ ਵਿਕਾਸ ਨੇ ਉਸ ਨੂੰ ਇਹ ਸਭ ਨਾ ਦੇ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਆਪਣੇ ਘਰ ਮੁੜ ਨਾ ਆਉਣ ਦੀ ਗੱਲ ਕਹੀ। ਇੱਥੋਂ ਤੱਕ ਵੀ ਕਿਹਾ ਕਿ ਉਸ ਦੀ ਪਹੁੰਚ ਪੁਲਿਸ ਦੇ ਉਚ ਅਧਿਕਾਰੀਆਂ ਤੱਕ ਹੈ। ਇਸ ਲਈ ਉਹ ਉਨ੍ਹਾਂ ਦਾ ਕੋਈ ਨੁਕਸਾਨ ਕਰਵਾ ਸਕੇਗਾ। ਦੀਪਕ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਐਸ. ਐਸ. ਪੀ. ਵੱਲੋਂ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਸੌਂਪ ਦਿੱਤੀ ਗਈ। ਦੀਪਕ ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਸਹੀ ਪਾਏ ਜਾਣ ਮਗਰੋਂ ਥਾਣਾ ਛਾਉਣੀ ਪੁਲਿਸ ਵੱਲੋਂ ਵਿਕਾਸ ਉਰਫ਼ ਸੋਨੂੰ ਉਸ ਦੇ ਚਚੇਰੇ ਭਰਾ ਵਿਸ਼ਾਲ ਸੂਰਜ ਮੋਟਰ ਦੇ ਮਾਲਕ ਰਾਜਿੰਦਰ ਕੁਮਾਰ ਅਤੇ ਦਿੱਲੀ ਨਿਵਾਸੀ ਦੇਵਿੰਦਰ ਕੁਮਾਰ ਉਤੇ ਧਾਰਾ 420, 346 ਅਤੇ 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਲਾਇਨਜ਼ ਕਲੱਬ ਵੱਲੋਂ ਵਣ ਮਹਾਂਉਤਸਵ ਦੌਰਾਨ ਪੌਦੇ ਲਗਾਏ
ਫਤਿਹਗੜ੍ਹ ਸਾਹਿਬ/ 6 ਅਗਸਤ/ਰਣਜੋਧ ਸਿੰਘ ਔਜਲਾ
ਇਤਿਹਾਸਕ ਜ਼ਿਲਾ ਫਤਿਹਗੜ੍ਹ ਸਾਹਿਬ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਲਾਇਨਜ਼ ਕਲੱਬ ਆਮ ਖ਼ਾਸ ਬਾਗ਼ ਵੱਲੋਂ ਪੂਰੇ ਜ਼ਿਲੇ ਵਿਚ ਵਣ ਮਹਾਂਉਤਸਵ ਦੌਰਾਨ ਪੌਦੇ ਲਗਾਏ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਜੱਸੜ ਨੇ ਪਿੰਡ ਮਹੱਦੀਆਂ ਵਿਖੇ ਪੌਦੇ ਲਗਾਉਣ ਉਪਰੰਤ ਆਪਣੇ ਸੰਬੋਧਨ ਵਿਚ ਕੀਤਾ।
ਖ਼ਾਲਿਸਤਾਨ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ
ਸੈਨ ਫ਼ਰਾਂਸਿਸਕੋ-ਫ਼ਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ) ਗੁਰਦੁਆਰਾ ਸਾਹਿਬ ਫ਼ਰੀਮਾਂਟ ਵਿਖੇ ਇਸ ਐਤਵਾਰ ਨੂੰ ਖ਼ਾਲਸਾ ਪੰਥ ਦੇ ਸ਼ਹੀਦਾਂ ਦੀ ਯਾਦ ਵਿਚ ਸ਼ੁਕੱਰਵਾਰ ਨੂੰ ਰਖਾਏ ਗਏ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਸ ਤੋਂ ਬਾਅਦ ਸ਼ਹੀਦਾਂ ਦੀ ਯਾਦ ਵਿਚ ਕਥਾ ਕੀਰਤਨ ਹੋਇਆ ਜੋ ਸਿੱਖ ਕੌਮ ਦੀ ਅਜ਼ਾਦੀ ਦੇ ਮਤਵਾਲੇ ਮਹਾਨ ਸ਼ਹੀਦ ਸਿੰਘਾਂ ਨੂੰ ਸਮਰਪਿਤ ਸੀ। ਕਵੀਸ਼ਰੀ ਸਿੰਘਾਂ ਨੇ ਵੀ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਜਥੇਦਾਰ ਨੂੰ ਹਟਾਉਣ ਦੇ ਹੋਛੇ ਤੇ ਆਪਹੁਦਰੇ ਢੰਗ ਦੀ ਸਖ਼ਤ ਆਲੋਚਨਾ
ਜਥੇਦਾਰ ਨੂੰ ਹਟਾਉਣ ਦੇ ਹੋਛੇ ਤੇ ਆਪਹੁਦਰੇ ਢੰਗ ਦੀ ਸਖ਼ਤ ਆਲੋਚਨਾ
ਅਮਰੀਕਨ ਸਿੱਖ ਆਗੂ
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਜਿਸ ਕੋਝੇ ਤੇ ਸਸਤੀ ਕਿਸਮ ਦੇ ਢੰਗ ਨਾਲ ਮੀਰੀ-ਪੀਰੀ ਸਿੱਖ ਸਿਧਾਂਤ ਦੇ ਪ੍ਰਤੀਕ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਇਆ ਗਿਆ ਹੈ, ਉਸਦੀ ਵਿਦੇਸ਼ਾਂ ਵਿਚਲੇ ਸਿੱਖ ਆਗੂਆਂ ਨੇ ਸਖ਼ਤ ਨਿੰਦਿਆ ਕੀਤੀ ਹੈ। ਕਿਸੇ ਵੀ ਜਥੇਦਾਰ ਨੂੰ ਹਟਾਉਣ ਦਾ ਇਹ ਸਭ ਤੋਂ ਘਟੀਆ ਤਰੀਕਾ ਅਪਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਬਾਦਲ ਜ਼ਿਮੇਵਾਰ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਬਾਦਲ ਦੀ ਰਖੇਲ ਵਾਂਗ ਵਿਚਰ ਰਹੀ ਹੈ ਅਤੇ ਇਹ ਸਿੱਖ ਕੌਮ ਦੇ ਮੱਥੇ ਉਤੇ ਵਡਾ ਦਾਗ਼ ਹੈ। ਸਿੱਖ ਕੌਮ ਦੀ ਗ਼ੁਲਾਮੀ ਦੀ ਇਸ ਤੋਂ ਵਡੀ ਹੋਰ ਕੀ ਨਿਸ਼ਾਨੀ ਹੋ ਸਕਦੀ ਹੈ।ਇਹ ਵੀਚਾਰ ਪ੍ਰਗਟ ਕਰਦਿਆਂ ਅਮਰੀਕਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਯਾਦਵਿੰਦਰ ਸਿੰਘ, ਏਜੀਪਸੀ ਦੇ ਕੋਆਰਡੀਨੇਟਰ ਡਾ: ਪਰਿਤਪਾਲ ਸਿੰਘ, ਖ਼ਾਲਿਸਤਾਨ ਅਫ਼ੇਅਰਜ਼ ਸੈਂਟਰ ਦੇ ਡਾਇਰੈਕਟਰ ਡਾ: ਅਮਰਜੀਤ, ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਵੱਲੋਂ ਬਲਵਿੰਦਰਪਾਲ ਸਿੰਘ ਖ਼ਾਲਸਾ ਤੇ ਹੋਰ ਸਿੱਖ ਆਗੂਆਂ ਨੇ ਕਿਹਾ ਕਿ ਇਹ ਤਰੀਕਾ ਬੇਹੱਦ ਬੇਰਹਿਮ, ਰੁੱਖਾ ਤੇ ਨਿਯਮਾਂ ਵਿਰੁੱਧ ਹੈ। ਜਥੇਦਾਰ ਜੋਗਿੰਦਰ ਸਿੰਘ ਦੇ ਵੀਚਾਰਾਂ ਨਾਲ ਕਿਸੇ ਦੀ ਅਸਹਿਮਤੀ ਹੋ ਸਕਦੀ ਹੈ ਪਰ ਜੋ ਢੰਗ ਜਥੇਦਾਰ ਨੂੰ ਹਟਾਉਣ ਦਾ ਪਿਛਲੇ ਸਮੇਂ ਤੋਂ ਅਪਣਾਇਆ ਗਿਆ ਹੈ ਉਸ ਦੀ ਸਖ਼ਤ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਵੀ ਭੈੜੇ ਤਰੀਕੇ ਨਾਲ, ਜੁਰਅਤ ਭਰੇ ਫ਼ੈਸਲੇ ਲੈਣ ਵਾਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਹਟਾਇਆ ਗਿਆ ਸੀ, ਜਿਸਦੀ ਪੰਥਕ ਸੇਵਾ ਤੇ ਕਿਸੇ ਨੂੰ ਵੀ, ਕੋਈ ਸ਼ੱਕ ਨਹੀਂ ਸੀ। ਇਸੇ ਹੀ ਗੈਰ ਰਸਮੀ ਢੰਗ ਨਾਲ ਗਿਆਨੀ ਪੂਰਨ ਸਿੰਘ ਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਹਟਾਇਆ ਗਿਆ ਸੀ। ਇਹ ਢੰਗ ਸਾਬਤ ਕਰਦਾ ਹੈ ਕਿ ਅਕਾਲੀ ਦਲ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਝਾੜੂ ਬਰਦਾਰ ਤੋਂ ਵੱਧ ਕੋਈ ਅਹਮੀਅਤ ਨਹੀਂ ਦੇਂਦਾ। ਜੇ ਜਥੇਦਾਰ ਨੇ ਅਮਰੀਕਾ ਵਰਗੇ ਅਜ਼ਾਦ ਮੁਲਕ ਵਿਚ ਅਜ਼ਾਦੀ ਦੀ ਮਹਿਕ ਤੋਂ ਪ੍ਰਭਾਵਤ ਹੁੰਦਿਆਂ ਸਿੱਖ ਅਜ਼ਾਦੀ ਦੇ ਪ੍ਰਤੀਕ ਹਲੇਮੀ ਰਾਜ, ਰਾਜ ਕਰੇਗਾ ਖ਼ਾਲਸਾ ਜਾਂ ਖ਼ਾਲਿਸਤਾਨ ਦੇ ਹੱਕ ਵਿਚ ਆਪਣੀ ਅਵਾਜ਼ ਬੁਲੰਦ ਕੀਤੀ ਤਾਂ ਇਹ ਜਥੇਦਾਰ ਦਾ ਪਹਿਲਾ ਫ਼ਰਜ਼ ਬਣਦਾਹੈ । ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸਾ ਪੰਥ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ ਅਤੇ ਮੀਰੀ ਪੀਰੀ ਸਿਧਾਂਤ ਧਾਰਮਿਕ ਤੇ ਰਾਜਨੀਤਕ ਸੁਤੰਤਰਤਾ ਦਾ ਮਹਾਨ ਸਿੱਖ ਫ਼ਲਸਫ਼ਾ ਹੈ। ਭਾਵੇਂ ਜੋਗਿੰਦਰ ਸਿੰਘ ਵੇਦਾਂਤੀ ਨੇ ਅਜ਼ਾਦੀ ਦੇ ਬਿਆਨ ਤੇ ਪਹਿਰਾਂ ਨਾ ਦੇ ਕੇ ਦੱਬੂ ਜਥੇਦਾਰ ਹੋਣ ਦਾ ਸਬੂਤ ਦਿਤਾ ਤੇ ਹੋਰ ਵੀ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ ਜੋ ਜਥੇਦਾਰ ਦੇ ਅਹੁਦੇ ਦੇ ਰੁਤਬੇ ਦੇ ਬਰਾਬਰ ਨਹੀਂ ਸਨ ਜਿਨ੍ਹਾਂ ਪ੍ਰਤੀ ਅਸੀਂ ਨਾਰਾਜ਼ਗੀ ਪ੍ਰਗਟ ਕਰਦੇ ਰਹੇ ਹਾਂ ਪਰ ਸਾਡਾ ਸਖ਼ਤ ਵਿਰੋਧ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਦੀ ਸ਼ਾਨ ਦੇ ਖ਼ਿਲਾਫ਼ ਕੀਤੀ ਕਾਰਵਾਈ ਵਿਰੁੱਧ ਹੈ। ਅਤਿ ਹੀਣੇ ਮਨੁੱਖਾਂ ਵੱਲੋਂ ਮੀਰੀ ਪੀਰੀ ਸਿੱਖ ਸਿਧਾਂਤ ਵਿਰੁੱਧ ਰਚਿਆ ਚੱਕਰਵਿਯੂ ਹੀਣੇ ਮਨੁਖਾਂ ਨੂੰ ਹੀ ਖਾ ਜਾਏਗਾ।
ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ
5 ਅਗਸਤ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅੱਜ ਇਹ ਅਸਤੀਫ਼ਾ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪ੍ਰਵਾਨ ਵੀ ਕਰ ਲਿਆ ਗਿਆ ਹੈ। ਗਿਆਨੀ ਵੇਦਾਂਤੀ ਦੀ ਥਾਂ ਹੁਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਤਾਜਪੋਸ਼ੀ 7 ਅਗਸਤ ਵੀਰਵਾਰ ਨੂੰ ਸਵੇਰੇ 10 ਵਜੇ ਹੋਵੇਗੀ। ਭਰੋਸੇਯੋਗ ਸੂਤਰਾਂ ਮੁਤਾਬਕ ਗਿਆਨੀ ਵੇਦਾਂਤੀ ਨੇ ਆਪਣਾ ਅਸਤੀਫ਼ਾ ਕਥਿਤ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਆ ਕੇ ਦਿੱਤਾ ਹੈ। ਗਿਆਨੀ ਵੇਦਾਂਤੀ ਨੇ ਸਾਡੇ ਅੰਮ੍ਰਿਤਸਰ ਵਾਲ਼ੇ ਪੱਤਰਕਾਰ ਨੂੰ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਉਨ੍ਹਾਂ ਨੂੰ ਆ ਕੇ ਮਿਲ਼ੇ ਸਨ। ਉਨ੍ਹਾਂ ਨਾਲ਼ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਵੀ ਮੌਜੂਦ ਸਨ। ਉਨ੍ਹਾਂ ਦੋਵਾਂ ਨੇ ਗਿਆਨੀ ਵੇਦਾਂਤੀ ਨੂੰ ਕਿਹਾ ਕਿ ਹੁਣ ਉਨ੍ਹਾਂ ਲਈ ਜਥੇਦਾਰ ਦੇ ਅਹੁਦੇ ‘ਤੇ ਬਣੇ ਰਹਿਣਾ ਬਹੁਤ ਔਖਾ ਹੈ, ਇਸ ਲਈ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਗਿਆਨੀ ਵੇਦਾਂਤੀ ਨੇ ਉਸੇ ਵੇਲੇ ਆਪਣਾ ਅਸਤੀਫ਼ਾ ਸ. ਸੁਖਦੇਵ ਸਿੰਘ ਭੌਰ ਨੂੰ ਸੌਂਪ ਦਿੱਤਾ। ਗਿਆਨੀ ਵੇਦਾਂਤੀ ਨੇ ਕਿਹਾ ਕਿ ਉਹ ਆਪਣੇ ਅਸਤੀਫ਼ੇ ਦੇ ਕਾਰਣਾਂ ਬਾਰੇ ਸ਼ਾਮ ਨੂੰ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਹੀ ਦੱਸਣਗੇ।
ਨਸ਼ਿਆਂ ਦੀ ਤਸਕਰੀ ਵਿਚ ਸਿਆਸੀ ਤੇ ਸੁਰ¤ਖਿਆ ਬਲਾਂ ਦਾ ਗਠਜੋੜ: ਪੰਚ ਪ੍ਰਧਾਨੀ
ਅੰਮ੍ਰਿਤਸਰ, 5 ਅਗਸਤ- ( ) ਪੰਜਾਬ ਦੀ ਨੌਜਵਾਨੀ ਨੂੰ ਪਿਛਲੇ ¦ਬੇ ਸਮੇਂ ਤੋਂ ਨਸ਼ਿਆਂ ਵਿਚ ਧ¤ਕਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਜਿਸ ਭਾਰਤ-ਪਾਕਿ ਬਾਰਡਰ ਤੋਂ ਅ¤ਖ ਬਚਾ ਕੇ ਇਕ ਚਿੜੀ ਦਾ ¦ਘਣਾ ਵੀ ਮੁਸ਼ਕਿਲ ਹੈ ਉਥੋਂ ਟਨਾਂ ਦੇ ਹਿਸਾਬ ਨਾਲ ਨਸ਼ੇ ਸੁਰ¤ਖਿਆ ਬਲਾਂ ਤੇ ਸਿਆਸੀ ਲੋਕਾਂ ਦੀ ਸਹਿਮਤੀ ਤੇ ਗਠਜੋੜ ਨਾਲ ਲਗਾਤਾਰ ਆ ਰਹੇ ਹਨ ਅਤੇ ਦਿਖਾਵੇ ਮਾਤਰ ਕੁਝ ਕਿਲੋ ਨਸ਼ਿਆਂ ਦੀ ਬਰਾਮਦਗੀ ਦਿਖਾ ਕੇ ਲੋਕ ਦਿਖਾਵਾ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕ¤ਤਰ ਭਾਈ ਬਲਦੇਵ ਸਿੰਘ ਸਿਰਸਾ ਤੇ ਯੂਥ ਆਗੂ ਭਾਈ ਰਾਜਵਿੰਦਰ ਸਿੰਘ ਰਾਜੂ ਨੇ ਕੀਤਾ।
ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ ਸਿਮੀ ਤੋਂ ਪਾਬੰਦੀ ਹਟੀ
ਨਵੀਂ ਦਿੱਲੀ, 5 ਅਗਸਤ 2008 -ਵਿਸ਼ੇਸ਼ ਟ੍ਰਿਬਿਊਨਲ ਨੇ ਮੰਗਲਵਾਰ ਨੂੰ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੀਆਂ ਸਰਗਰਮੀਆਂ ‘ਤੇ ਲੱਗੀ ਕੇਂਦਰ ਸਰਕਾਰ ਦੀ ਪਾਬੰਦੀ ਹਟਾ ਦਿੱਤੀ ਹੈ। ਇਕ ਸੀਨੀਅਰ ਕਾਨੂੰਨ ਅਧਿਕਾਰੀ ਦੇ ਅਨੁਸਾਰ ਟ੍ਰਿਬਿਊਨਲ ਦੀ ਅਗਵਾਈ ਕਰ ਰਹੀ ਦਿੱਲੀ ਹਾਈਕੋਰਟ ਦੀ ਜਸਟਿਸ ਗੀਤਾ ਮਿੱਤਲ ਨੇ ਕਿਹਾ ਕਿ ਸਿਮੀ ਦੇ ਖਿਲਾਫ ਅਜਿਹਾ ਕੋਈ ਵੀ ਨਵਾਂ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ, ਜਿਸਤੋਂ ਪਾਬੰਦੀ ਵਧਾਉਣ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਸਰਕਾਰ ਨੇ ਸੰਗਠਨ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਸਬੰਧ ਵਿਚ ਕੇਵਲ ਸਾਲ 2006 ਵਿਚ ਮਾਲੇਗਾਓਂ ਵਿਚ ਹੋਏ ਬੰਬ ਧਮਾਕਿਆਂ ਦਾ ਸਬੂਤ ਦਿੱਤਾ ਸੀ ਜੋ ਇਸ ‘ਤੇ ਪਾਬੰਦੀ ਲਗਾਉਣ ਦੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਕੋਸ਼ਿਸ਼ ਨਹੀਂ ਸੀ। ਗੌਰਤਲਬ ਹੈ ਕਿ ਸਿਮੀ ਉੱਤੇ ਸਾਲ 2001 ਵਿਚ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਸਤੋਂ ਬਾਅਦ ਉਸਨੂੰ ਹਰ ਦੋ ਸਾਲ ਬਾਅਦ ਵਧਾਇਆ ਜਾਂਦਾ ਰਿਹਾ। ਗ੍ਰਹਿ ਮੰਤਰਾਲੇ ਨੇ ਇਹ ਪਾਬੰਦੀ ਪਿਛਲੀ ਵਾਰ ਇਸ ਸੱਤ ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਵਧਾਈ ਸੀ। ਟ੍ਰਿਬਿਊਨਲ ਨੇ ਸੁਣਵਾਈ ਦੇ ਦੌਰਾਨ ਸਰਕਾਰ ਦੇ ਆਪਣੇ ਫੈਸਲੇ ਦੇ ਸਮਰਥਨ ਵਿਚ ਨਵੇਂ ਤੱਥ ਪੇਸ਼ ਕਰਨ ਲਈ ਕਿਹਾ ਸੀ। ਸਿਮੀ ਵਲੋਂ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਸੀ ਕਿ ਉਸਦੇ ਵਿਰੁੱਧ ਕੋਈ ਵੀ ਤਾਜ਼ਾ ਸਬੂਤ ਨਹੀਂ ਹਨ ਅਤੇ ਪਾਬੰਦੀ ਪੁਰਾਣੇ ਸਬੂਤਾਂ ਦੇ ਆਧਾਰ ‘ਤੇ ਜਾਰੀ ਨਹੀਂ ਰੱਖੀ ਜਾ ਸਕਦੀ ਹੈ। ਟ੍ਰਿਬਿਊਨਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਖੁਫੀਆ ਬਿਊਰੋ (ਆਈਬੀ) ਨੂੰ ਸੰਗਠਨ ਦੇ ਵਿਰੁੱਧ ਸਾਰੇ ਸਬੂਤ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਬਾਅਦ ਮਾਮਲੇ ਦੀ ਸੁਣਵਾਈ ਗ੍ਰਹਿ ਸਕੱਤਰ ਅਤੇ ਆਈਬੀ ਦੇ ਸੀਨੀਅਰ ਅਧਿਕਾਰੀ ਦੀ ਮੌਜੂਦਗੀ ਵਿਚ ਬੰਦ ਕਮਰੇ ਵਿਚ ਹੋਈ।
ਕਰਾਰ ਦੇ ਰਸਤੇ ‘ਚ ਅਜੇ ਵੀ ਰੁਕਾਵਟਾਂ
ਨਵੀਂ ਦਿੱਲੀ, 5 ਅਗਸਤ 2008 - ਭਾਰਤ-ਅਮਰੀਕਾ ਪ੍ਰਮਾਣੂ ਕਰਾਰ ਦਾ ਰਸਤਾ ਆਸਾਨ ਨਹੀਂ ਹੋਣ ਦੇ ਸੰਕੇਤ ਦਿੰਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕਈ ਰੁਕਾਵਟਾਂ ਪਾਰ ਕਰਨੀਆਂ ਅਜੇ ਬਾਕੀ ਹਨ। ਸ੍ਰ. ਸਿੰਘ ਨੇ ਆਪਣੀ ਪੁੱਤਰੀ ਅਤੇ ਦਿੱਲੀ ਯੂਨੀਵਰਸਿਟੀ ‘ਚ ਪ੍ਰੋਫੈਸਰ ਉਪਿੰਦਰ ਸਿੰਘ ਦੀ ਕਿਤਾਬ ਲੋਕਅਰਪਿਤ ਕਰਦੇ ਹੋਏ ਇੱਥੇ ਕਿਹਾ ਕਿ ਅਜੇ ਸਾਨੂੰ ਕਈ ਰੁਕਾਵਟਾਂ ਪਾਰ ਕਰਨੀਆਂ ਹਨ। ਅਗਲਾ ਦੌਰ ਪ੍ਰਮਾਣੂ ਸਪਲਾਈ ਗਰੁੱਪ ਹੈ। ਉਨ੍ਹਾਂ ਤੋਂ ਆਈਏਈਏ ਤੋਂ ਮਿਲੀ ਮਨਜ਼ੂਰੀ ਦੇ ਬਾਅਦ 45 ਮੈਂਬਰੀ ਐਨਐਸਜੀ ਵਿਚ ਭਾਰਤ ਦੇ ਮਾਮਲੇ ਬਾਰੇ ਵਿਚ ਪੁੱਛਿਆ ਗਿਆ ਸੀ। ਨਵੀਂ ਦਿੱਲੀ ਨੂੰ ਐਨਐਸਜੀ ਦੀ ਸਹਿਮਤੀ ਅਤੇ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਦੀ ਜ਼ਰੂਰਤ ਹੈ। ਭਾਰਤ ਨੂੰ ਕਰਾਰ ਨੂੰ ਅੱਗੇ ਵਧਾਉਣ ਲਈ ਐਨਐਸਜੀ ਤੋਂ ਬਗੈਰ ਕੋਈ ਸ਼ਰਤ ਇਜਾਜ਼ਤ ਮਿਲਣ ਦੀ ਆਸ ਹੈ ਅਤੇ ਉਸਨੂੰ ਉਮੀਦ ਹੈ ਕਿ ਕੋਈ ਨਵੀਂ ਸ਼ਰਤ ਪੇਸ਼ ਨਹੀਂ ਕੀਤੀ ਜਾਵੇਗੀ।
ਚੀਨ ‘ਚ 6.1 ਦੀ ਗਤੀ ਨਾਲ ਭੂਚਾਲ ਆਇਆ
ਸ੍ਰੀਨਗਰ, 5 ਅਗਸਤ 2008- ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਵਿਚ ਮੰਗਲਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਰਫਤਾਰ ਨੂੰ ਰਿਕਟਰ ਪੈਮਾਨੇ ‘ਤੇ 6.1 ਮਾਪਿਆ ਗਿਆ ਹੈ। ਹਾਲਾਂਕਿ ਭੂਚਾਲ ਤੋਂ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਚੀਨ ਭੂਚਾਲ ਨੈਟਵਰਕ ਕੇਂਦਰ (ਸੀਈਐਨਸੀ) ਦੇ ਅਨੁਸਾਰ ਭੂਚਾਲ ਦੇ ਝਟਕੇ ਭਾਰਤੀ ਸਮੇਂ ਅਨੁਸਾਰ ਸਵੇਰੇ 3.19 ਮਿੰਟ ‘ਤੇ ਮਹਿਸੂਸ ਕੀਤੇ ਗਏ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਨੇ ਕਿਹਾ ਕਿ ਭੂਚਾਲ ਦੇ ਝਟਕੇ ਸੂਬੇ ਦੀ ਰਾਜਧਾਨੀ ਚੇਂਗੜੂ ਵਿਚ ਵੀ ਮਹਿਸੂਸ ਕੀਤੇ ਗਏ। ਗੌਰਤਲਬ ਹੈ ਕਿ ਇੱਥੇ 12 ਮਈ ਨੂੰ ਆਏ ਭੂਚਾਲ ਵਿਚ ਕਈ ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ। ਅਮਰੀਕੀ ਭੂਚਾਲ ਸੇਵਾ ਕੇਂਦਰ ਦੇ ਅਨੁਸਾਰ ਭੂਚਾਲ ਦਾ ਕੇਂਦਰ ਗੁਆਨਯੁਆਨ ਕਸਬੇ ਤੋਂ 48 ਕਿਲੋਮੀਟਰ ਉੱਤਰ ਪੱਛਮ ਵਿਚ 10 ਕਿਲੋਮੀਟਰ ਡੂੰਘਾਈ ‘ਤੇ ਸੀ।
ਅਮਰਨਾਥ ਜ਼ਮੀਨ ਵਿਵਾਦ: ਦੋ ਪੁਲਿਸਕਰਮੀਆਂ ਦੀ ਹੱਤਿਆ
ਸ੍ਰੀਨਗਰ, 5 ਅਗਸਤ 2008 - ਅਮਰਨਾਥ ਜ਼ਮੀਨ ਵਿਵਾਦ ਨੂੰ ਲੈ ਕੇ ਜੰਮੂ-ਕਸ਼ਮੀਰ ਵਿਚ ਜਾਰੀ ਅੰਦੋਲਨ ਦੌਰਾਨ ਮੰਗਲਵਾਰ ਨੂੰ ਜੋਰੀਆਂ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਨੇ ਦੋ ਪੁਲਿਸਕਰਮੀਆਂ ਦੀ ਮਾਰਕੁਟਾਈ ਕਰਕੇ ਹੱਤਿਆ ਕਰ ਦਿੱਤੀ। ਉੱਧਰ ਸ਼ਹਿਰ ਵਿਚ ਹੋਈਆਂ ਹਿੰਸਕ ਘਟਨਾਵਾਂ ਵਿਚ ਦਸ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਵੀ ਮਿਲੀ ਹੈ। ਪੁਲਿਸ ਫਾਈਰਿੰਗ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਸ਼ਰਿਹ ਵਿਚ ਤਣਾਅ ਫੈਲਿਆ ਹੋਇਆ ਹੈ। ਮੈਸੂਮਾ ਇਲਾਕੇ ਵਿਚ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਸਨ। ਬੁੱਧਸ਼ਾਹ ਚੌਕ ਵਿਚ ਇਕ ਵਿਅਕਤੀ ਪੱਥਰ ਲੱਗਣ ਨਾਲ ਫੱਟੜ ਹੋ ਗਿਆ। ਇੱਥੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ। ਉੱਧਰ ਪ੍ਰਦਰਸ਼ਨਕਾਰੀਆਂ ਵਲੋਂ ਗਗਵਾਲ ਵਿਚ ਕਰੀਬ 800 ਮੀਟਰ ਦੂਰੀ ਤੱਕ ਰੇਲ ਪਟੜੀ ਉਖਾੜਨ ਅਤੇ ਨੇੜਲੇ ਰੇਲਵੇ ਪੁਲ ਦੀ ਲਕੜੀ ਸਾੜਨ ਕਾਰਨ ਜੰਮੂ ਲਈ ਰੇਲ ਆਵਾਜਾਈ ਰੁਕੀ ਰਹੀ। ਸੂਤਰਾਂ ਦੇ ਅਨੁਸਾਰ ਪੁਲਿਸ ਨੇ ਸ਼ਹਿਰ ਦੇ ਨੌਹਤਾ ਅਤੇ ਚਨਾਪੋਰਾ ਇਲਾਕਿਆਂ ਵਿਚ ਵੀ ਪ੍ਰਦਰਸ਼ਨਕਾਰੀਆਂ ‘ਤੇ ਹੰਝੂ ਗੈਸ ਦੇ ਗੋਲੇ ਸੁੱਟੇ। ਸ੍ਰੀਨਗਰ ਵਿਚ ਹਿੰਸਾ ਨੂੰ ਦੇਖਦੇ ਹੋਏ ਸਕੂਲ, ਕਾਲਜ, ਦੁਕਾਨਾਂ ਅਤੇ ਕਾਰੋਬਾਰੀ ਸੰਸਥਾਵਾਂ ਨੂੰ ਬੰਦ ਰੱਖਿਆ ਗਿਆ। ਪੁਲਿਸ ਦੇ ਅਨੁਸਾਰ ਵਾਦੀ ਦੇ ਸਪੋਰ, ਬਾਰਾਮੁੱਲਾ, ਅਨੰਤਨਾਗ ਅਤੇ ਪੁਲਵਾਮਾ ਵਿਚ ਤਣਾਅ ਜਾਰੀ ਹੈ। ਇਸੇ ਦੌਰਾਨ ਜੰਮੂ ਖੇਤਰ ਦੇ ਸਾਂਬਾ ਜ਼ਿਲ੍ਹੇ ਵਿਚ ਪੁਲਿਸ ਗੋਲੀਬਾਰੀ ਦੀ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਜੰਮੂ-ਕਸ਼ਮੀਰ ‘ਚ ਐਸਐਮਐਸ ‘ਤੇ ਰੋਕ ਜਾਰੀ
ਨਵੀਂ ਦਿੱਲੀ, 5 ਅਗਸਤ 2008-ਜੰਮੂ-ਕਸ਼ਮੀਰ ‘ਚ ਐਸਐਮਐਸ ‘ਤੇ ਰੋਕ ਫਿਲਹਾਲ ਜਾਰੀ ਰਹੇਗੀ। ਇਸਦੇ ਨਾਲ ਹੀ ਪੱਤਰਕਾਰਾਂ ਦਾ ਸ਼ਨਾਖਤੀ ਕਾਰਡ ਕਰਫਿਊ ਪਾਸ ਦੇ ਰੂਪ ਵਿਚ ਮੰਨਣਯੋਗ ਨਹੀਂ ਹੋਵੇਗਾ। ਉਨ੍ਹਾਂ ਨੂੰ ਕਰਫਿਊ ਪਾਸ ਦੇ ਲਈ ਅਰਜ਼ੀ ਦੇਣੀ ਪਵੇਗੀ ਅਤੇ ਫਿਰ ਪਾਸ ਜਾਰੀ ਕੀਤਾ ਜਾਵੇਗਾ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਐਸਐਮਐਸ ਤੋਂ ਰੋਕ ਹਟਾਉਣ ਵਾਲੇ ਜੰਮੂ-ਕਸ਼ਮੀਰ ਹਾਈਕੋਰਟ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਇਸਦੇ ਨਾਲ ਹੀ ਪੱਤਰਕਾਰਾਂ ਦੇ ਸ਼ਨਾਖਤੀ ਕਾਰਡ ਨੂੰ ਕਰਫਿਊ ਪਾਸ ਦੀ ਮਾਨਤਾ ਦਿੱਤੇ ਜਾਣ ਦੇ ਹੁਕਮ ਵਿਚ ਵੀ ਸੋਧ ਕਰ ਦਿੱਤੀ ਗਈ ਹੈ। ਮੁੱਖ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਇਹ ਹੁਕਮ ਹਾਈਕੋਰਟ ਦੇ ਆਦੇਸ਼ ਦੇ ਖਿਲਾਫ ਦਾਖਲ ਜੰਮੂ-ਕਸ਼ਮੀਰ ਸਰਕਾਰ ਦੀ ਅਰਜ਼ੀ ‘ਤੇ ਸੁਣਵਾਈ ਦੇ ਬਾਅਦ ਜਾਰੀ ਕੀਤੇ ਹਨ। ਇਸਤੋਂ ਪਹਿਲਾਂ ਅਰਜ਼ੀ ‘ਤੇ ਛੇਤੀ ਸੁਣਵਾਈ ਦੀ ਅਪੀਲ ਕਰਦੇ ਹੋਏ ਰਾਜ ਦੇ ਐਡਵੋਕੇਟ ਜਨਰਲ ਅਲਤਾਫ ਨੇ ਹਾਈਕੋਰਟ ਦੇ ਆਦੇਸ਼ ‘ਤੇ ਅੰਤਰਿਮ ਰੋਕ ਲਗਾਉਣ ਦੀ ਮੰਗ ਕੀਤੀ। ਅਲਤਾਫ ਨੇ ਕਿਹਾ ਕਿ ਹਾਈਕੋਰਟ ਦਾ ਹੁਕਮ ਸਹੀ ਨਹੀਂ ਹੈ ਕਿਉਂਕਿ ਐਸਐਮਐਸ ਦੇ ਜ਼ਰੀਏ ਭੜਕਾਊ ਸੰਦੇਸ਼ ਭੇਜੇ ਜਾ ਰਹੇ ਹਨ ਜਿਨ੍ਹਾਂ ਨਾਲ ਰਾਜ ਦੇ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ। ਇਸ ਲਈ ਬੀਐਸਐਨਐਲ ਨਾਲ ਗੱਲਬਾਤ ਕਰਕੇ ਐਸਐਮਐਸ ‘ਤੇ ਰੋਕ ਲਗਾ ਦਿੱਤੀ ਗਈ ਹੈ। ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਸੁਣਨ ਦੇ ਬਾਅਦ ਉਕਤ ਅੰਤਰਿਮ ਹੁਕਮ ਪਾਸ ਕੀਤੇ। 18 ਅਗਸਤ ਤੱਕ ਕੋਰਟ ਦਾ ਹੁਕਮ ਜਾਰੀ ਰਹੇਗਾ ਅਤੇ ਇਸੇ ਦਿਨ ਅਰਜ਼ੀ ‘ਤੇ ਸੁਣਵਾਈ ਕੀਤੀ ਜਾਵੇਗੀ। ਹਾਈਕੋਰਟ ਦਾ ਇਹ ਹੁਕਮ ਅੰਤਰਿਮ ਸੀ। ਅਰਜ਼ੀ ਉੱਤੇ ਅੱਠ ਅਗਸਤ ਨੂੰ ਸੁਣਵਾਈ ਹੋਣੀ ਹੈ। ਸੂਬਾ ਸਰਕਾਰ ਨੇ ਹਾਈਕੋਰਟ ਦੇ ਇਸੇ ਅੰਤਰਿਮ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ।
ਹਾਈਕੋਰਟ ਨੇ ਮਾਕਪਾ ਆਗੂਆਂ ਤੋਂ ਮੰਗਿਆ ਜਵਾਬ
ਕੋਲਕਾਤਾ, 5 ਅਗਸਤ 2008 - ਕੋਲਕਾਤਾ ਹਾਈਕੋਰਟ ਨੇ 14 ਮਾਰਚ ਨੂੰ ਨੰਦੀਗ੍ਰਾਮ ਵਿਚ ਹੋਈ ਗੋਲੀਬਾਰੀ ਨਾਲ ਜੁੜੀ ਅਦਾਲਤ ਦੀ ਮਾਣਹਾਨੀ ਦੇ ਇਕ ਮਾਮਲੇ ਵਿਚ ਮਾਕਪਾ ਦੀ ਪੱਛਮੀ ਬੰਗਾਲ ਇਕਾਈ ਦੇ ਰਾਜ ਸਕੱਤਰ ਬਿਮਾਨ ਬੋਸ ਅਤੇ ਪਾਰਟੀ ਦੇ ਦੋ ਹੋਰ ਉੱਘੇ ਨੇਤਾਵਾਂ ਤੋਂ ਜਵਾਬ ਤਲਬ ਕੀਤਾ ਹੈ। ਨੰਦੀਗ੍ਰਾਮ ਵਿਚ ਹੋਈ ਪੁਲਿਸ ਗੋਲੀਬਾਰੀ ‘ਤੇ ਅਦਾਲਤ ਦੇ ਹੁਕਮ ਨੂੰ ਬੋਸ, ਬੋਨੀ ਕੋਨਾਰ ਅਤੇ ਸ਼ਿਆਮਲ ਚੱਕਰਵਰਤੀ ਨੇ ਗੈਰਸੰਵਿਧਾਨਕ ਦੱਸਿਆ ਸੀ। ਇਸਤੋਂ ਬਾਅਦ ਹਾਈਕੋਰਟ ਬਾਰ ਐਸੋਸੀਏਸ਼ਨ ਅਤੇ ਬਾਰ ਲਾਈਬ੍ਰੇਰੀ ਕਲੱਬ ਨੇ ਤਿੰਨਾਂ ਦੇ ਖਿਲਾਫ ਅਦਾਲਤ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਚੀਫ ਜਸਟਿਸ ਐਸਐਸ ਨਿੱਜਰ ਅਤੇ ਜਸਟਿਸ ਪਿਨਾਕੀ ਚੰਦਰ ਘੋਸ ‘ਤੇ ਆਧਾਰਤ ਇਕ ਬੈਂਚ ਨੇ ਹਾਲਾਂਕਿ ਤਿੰਨਾਂ ਨੂੰ ਦੁਰਗਾ ਪੂਜਾ ਦੀ ਛੁੱਟੀ ਦੇ ਬਾਅਦ ਹਲਫਨਾਮਾ ਦਾਇਰ ਕਰਨ ਤੱਕ ਨਿੱਜੀ ਤੌਰ ‘ਤੇ ਪੇਸ਼ ਹੋਣ ਤੋਂ ਛੁਟ ਦੇ ਦਿੱਤੀ ਹੈ। ਪਿਛਲੇ ਸਾਲ 27 ਨਵੰਬਰ ਨੂੰ ਹਾਈਕੋਰਟ ਨੇ ਬੋਸ, ਕੋਨਾਰ ਅਤੇ ਚੱਕਰਵਰਤੀ ਦੇ ਖਿਲਾਫ ਅਦਾਲਤ ਦੀ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਉਨ੍ਹਾ ਨੂੰ 31 ਜਨਵਰੀ ਤੱਕ ਉਨ੍ਹਾਂ ਦੇ ਉਨ੍ਹਾਂ ਜਨਤਕ ਬਿਆਨਾਂ ‘ਤੇ ਸਪੱਸ਼ਟੀਕਰਨ ਮੰਗਿਆ ਸੀ, ਜਿਨ੍ਹਾਂ ਵਿਚ ਉਨ੍ਹਾਂ ਨੇ ਅਦਾਲਤ ਦੇ ਹੁਕਮ ਦੀ ਅਲੋਚਨਾ ਕੀਤੀ ਸੀ।
ਸਤੰਬਰ ਤੱਕ ਅਮਰੀਕਾ ਕਾਂਗਰਸ ‘ਚ ਪੇਸ਼ ਹੋਵੇਗਾ ਕਰਾਰ
ਵਾਸ਼ਿੰਗਟਨ, 5 ਅਗਸਤ 2008 - ਅਮਰੀਕਾ ‘ਚ ਬੁਸ਼ ਪ੍ਰਸ਼ਾਸਨ ਨੂੰ ਆਸ ਹੈ ਕਿ ਭਾਰਤ ਦੇ ਨਾਲ ਪ੍ਰਮਾਣੂ ਕਰਾਰ ਨੂੰ ਪ੍ਰਮਾਣੂ ਸਪਲਾਈ ਗਰੁੱਪ ਦੁਆਰਾ ਹਰੀ ਝੰਡੀ ਮਿਲਣ ਦੇ ਬਾਅਦ ਕਾਂਗਰਸ ਵਿਚ ਖਰੜਾ ਅੱਠ ਸਤੰਬਰ ਤੱਕ ਪੇਸ਼ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਕਾਰਜਕਾਰੀ ਉਪ ਬੁਲਾਰੇ ਗੋਨਜਾਲੋ ਆਰ ਗੇਲੇਗੋਸ ਨੇ ਇਸ ਗੱਲ ਦੇ ਸੰਕੇਤ ਦਿੱਤੇ ਕਿ ਪ੍ਰਮਾਣੂ ਕਰਾਰ ਨੂੰ ਅਮਰੀਕੀ ਸੰਸਦ ਵਿਚ ਮਨਜ਼ੂਰੀ ਲਈ ਅੱਠ ਸਤੰਬਰ ਤੱਕ ਪੇਸ਼ ਕੀਤਾ ਜਾ ਸਕਦਾ ਹੈ। ਕਰਾਰ ‘ਤੇ ਭਵਿੱਖ ਦੀ ਰਾਜਨੀਤੀ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਗੇਲਗੋਸ ਨੇ ਦੱਸਿਆ ਕਿ ਅਸੀਂ ਐਨਐਸਜੀ ਦੇ ਵੀ ਪ੍ਰਮਾਣੂ ਕਰਾਰ ਨੂੰ ਪਾਸ ਕਰਨ ਬਾਰੇ ਵਿਚ ਮੈਂਬਰ ਦੇਸ਼ਾਂ ਨਾਲ ਗੱਲਬਾਤ ਦੀ ਯੋਜਨਾ ਬਣਾ ਰਹੇ ਹਾਂ। ਸਾਨੂੰ ਅਗਲੇ ਮਹੀਨੇ ਇਸ ਦਿਸ਼ਾ ਵਿਚ ਹਾਂ-ਪੱਖੀ ਨਤੀਜੇ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਐਨਐਸਜੀ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਸਾਨੂੰ ਉਮੀਦ ਹੈ ਕਿ ਕਰਾਰ ਨੂੰ ਕਾਂਗਰਸ ਵਿਚ ਸੈਸ਼ਨ ਦੇ ਦੌਰਾਨ ਅੱਠ ਸਤੰਬਰ ਦੇ ਨੇੜੇ ਤੇੜੇ ਕਦੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਗੇਲਗੋਸ ਨੇ ਕਿਹਾ ਕਿ ਅਮਰੀਕਾ ਇਸ ਕਰਾਰ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਬੁਸ਼ ਪ੍ਰਸ਼ਾਸਨ ਨੂੰ ਵਿਸ਼ਵਾਸ ਹੈ ਕਿ ਇਸਦੇ ਨਾਲ ਨਾ ਕੇਵਲ ਭਾਰਤ ਦੇ ਨਾਲ ਦੁਵੱਲੇ ਸਬੰਧ ਮਜ਼ਬੂਤ ਹੋਣਗੇ ਸਗੋਂ ਪੂਰੇ ਵਿਸ਼ਵ ਦੀ ਪ੍ਰਮਾਣੂ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇਗੀ। ਚੋਣ ਲਈ ਸੰਸਦ ਦੇ ਭੰਗ ਹੋਣ ਤੋਂ ਪਹਿਲਾਂ ਕਰਾਰ ਨੂੰ ਅੰਜਾਮ ਤੱਕ ਪਹੁੰਚਾਏ ਜਾਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਕਰਾਰ ਨਾਲ ਜੁੜੇ ਸਾਰੇ ਪੱਖਾਂ ਨੂੰ ਇਸਦੇ ਮਹੱਤਵ ਨੂੰ ਸਮਝਾਉਣ ਲਈ ਆਪਣੇ ਸੰਪਰਕਾਂ ਪੂਰਾ ਪੂਰਾ ਇਸਤੇਮਾਲ ਕਰਾਂਗੇ। ਸਾਨੂੰ ਇਸ ਦਿਸ਼ਾ ਵਿਚ ਹਾਂਪੱਖੀ ਨਤੀਜੇ ਮਿਲਣ ਦੀ ਉਮੀਦ ਹੈ।
ਨੈਣਾਂ ਦੇਵੀ ਦੁਖਾਂਤ ਦੇ ਵਾਰਸਾਂ ਨੂੰ ਤੁਰੰਤ ਮੁਆਵਜ਼ਾ
ਦਿੱਤਾ ਜਾਵੇ : ਭਾਈ ਦਇਆ ਸਿੰਘ ਕੱਕੜ
ਲੁਧਿਆਣਾ, 5 ਅਗਸਤ : ‘ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ’ਚ ਪੈਂਦੇ ਨੈਣਾ ਦੇਵੀ ਮੰਦਰ ਵਿੱਚ ਭਗਦੜ ਮੱਚਣ ਕਰਕੇ ਸੈਂਕੜੇ ਸ਼ਰਧਾਲੂਆਂ ਦੇ ਮਾਰੇ ਜਾਣ ਨਾਲ ਕਈ ਵੱਸਦੇ-ਰੱਸਦੇ ਘਰ ਪਲਾਂ ਵਿੱਚ ਹੀ ਘਰ ਉ¤ਜੜ ਗਏ ਹਨ। ਇਸ ਘਟਨਾ ਨੇ ਸਮੁੱਚੀ ਲੋਕਾਈ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸ਼ਰਧਾਲੂਆਂ ਦੀ ਆਮਦ ਨੂੰ ਧਿਆਨ ਵਿੱਚ ਰੱਖ ਕੇ ਜੇਕਰ ਪ੍ਰਸ਼ਾਸ਼ਨ ਵੱਲੋਂ ਪਹਿਲਾਂ ਹੀ ਯੋਗ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਸ਼ਾਇਦ ਅਣਹੋਣੀ ਨੂੰ ਟਾਲਿਆ ਜਾ ਸਕਦਾ ਸੀ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਦਇਆ ਸਿੰਘ ਕੱਕੜ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ
ਨਵੰਬਰ ਵਿਚ ਖੇਡਾਂ ਹੋਣਗੀਆਂ
ਸੈਨ ਹੋਜ਼ੇ :- ਪਾਕਿਸਤਾਨ ਦੇ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਪਾਕਿਸਤਾਨ ਸਰਕਾਰ ਵੱਲੋਂ ਬਣਾਈ ਗਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਿਸ਼ਨ ਸਿੰਘ ਤੇ ਉਪ ਪ੍ਰਧਾਨ ਡਾ: ਸਵਰਨ ਸਿੰਘ ਇਸ ਹਫ਼ਤੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਸੰਗਤਾਂ ਦੇ ਦਰਸ਼ਨ ਕਰਨ ਆਏ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ। ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦਿਆਂ ਜਥੇਦਾਰ ਬਿਸ਼ਨ ਸਿੰਘ ਹੁਰਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਤੇ ਪਾਕਿਸਤਾਨ ਦੇ ਸਾਬਕਾ ਕਾਨੂੰਨ, ਨਿਆਂ ਤੇ ਪਾਰਲੀਮਾਨੀ ਮੰਤਰੀ ਜਨਾਬ ਸਈਅਦ ਅਫ਼ਜ਼ਲ ਹੈਦਰ ਦੁਆਰਾ ਇਤਿਹਾਸਕ ਤੇ ਯਾਦਗਾਰੀ ਸਿੱਖ ਵਿਆਹ ਕਾਨੂੰਨ ਬਣਾਉਣ ਲਈ ਧੰਨਵਾਦ ਕੀਤਾ। ਜਥੇਦਾਰ ਬਿਸ਼ਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਤਾਰਪੁਰ ਸਾਹਿਬ ਵਿਖੇ ਆਉਂਦੇ ਨਵੰਬਰ ਮਹੀਨੇ ਦੀ ਗਿਆਰਾਂ ਤੋਂ ਤੇਰਾਂ ਤਰੀਕਾਂ ਨੂੰ ਖੇਡਾਂ ਕਰਵਾਉਣ ਜਾ ਰਹੀ ਹੈ ਜਿਸ ਵਿਚ ਦੋਵੇਂ ਪੰਜਾਬ ਹਿੱਸਾ ਲੈਣਗੇ।
ਸੁਮੇਧ ਸੈਣੀ ਵਿਰੁੱਧ ਪੰਚ ਪ੍ਰਧਾਨੀ ਵੱਲੋਂ ਸੁਪਰੀਮ ਕੋਰਟ ’ਚ ਰਿੱਟ ਕਰਨ ਦਾ ਫ਼ੈਸਲਾ
ਅੱਤਵਾਦ ਦੇ ਜ਼ਖ਼ਮ ਹਰੇ ਹੋਣ ਲੱਗੇ
ਚੰਡੀਗੜ੍ਹ, 4 ਅਗਸਤ (ਨਰਿੰਦਰ ਜੱਗਾ)-ਵਿਜੀਲੈਂਸ ਬਿਊਰੋ ਦੇ ਏ. ਡੀ. ਜੀ. ਪੀ. ਸੁਮੇਧ ਸੈਣੀ ਦੇ ਮਾਮਲੇ ਨੇ ਅੱਤਵਾਦ ਦੌਰਾਨ ਪੀੜਤ ਲੋਕਾਂ ਦੇ ਜ਼ਖ਼ਮਾਂ ਨੂੰ ਕੁਰੇਦਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਸੁਮੇਧ ਸੈਣੀ ਦੀ ਹਮਾਇਤ ਅਤੇ ਫਾਂਸੀ ਦੀ ਸਜ਼ਾ ਵਾਲੇ ਸਾਬਕਾ ਖਾੜਕੂ ਦਵਿੰਦਰ ਸਿੰਘ ਭੁੱਲਰ ਵਿਰੁੱਧ ਸਖ਼ਤ ਸ਼ਬਦਾਂ ਵਾਲੀ ਐਸ.ਐਲ.ਪੀ. ਸੁਪਰੀਮ ਕੋਰਟ ’ਚ ਦਾਖਲ ਕਰਨ ਨੂੰ ਅਕਾਲੀ ਦਲ ਪੰਚ ਪ੍ਰਧਾਨੀ ਨੇ ਅਕਾਲੀ ਸਰਕਾਰ ਦਾ ਦੋਹਰਾ ਕਿਰਦਾਰ ਦੱਸਦਿਆਂ ਕਿਹਾ ਹੈ ਕਿ ਜਨਤਕ ਤੌਰ ’ਤੇ ਸ. ਬਾਦਲ ਦਵਿੰਦਰ ਸਿੰਘ ਭੁੱਲਰ ਦੀ ਸਜ਼ਾ ਮੁਆਫ਼ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਮਿਲਦੇ ਰਹੇ ਹਨ ਪਰ ਅੰਦਰਖਾਤੇ ਉਹ ਸ. ਭੁੱਲਰ ਲਈ ਛੇਤੀ ਫ਼ਾਂਸੀ ਦਾ ਜ਼ੋਰ ਲਾ ਰਹੇ ਹਨ। ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਅਤੇ ਕੌਮੀ ਪੰਚ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਨਾ ਸਿਰਫ਼ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਅਫਸਰ ਸੈਣੀ ਵਿਰੁੱਧ ਸੀ.ਬੀ.ਆਈ. ਦੀ ਜਾਂਚ ਰੋਕਣ ਲਈ ਸੁਪਰੀਮ ਕੋਰਟ ’ਚ ਲਾਈ ਐਸ.ਐਲ.ਪੀ. ਦੀ ਕਾਪੀ ਪੇਸ਼ ਕੀਤੀ, ਸਗੋਂ ਕੁੱਝ ਪਰਿਵਾਰਾਂ ਨੂੰ ਵੀ ਪੇਸ਼ ਕੀਤਾ, ਜਿਨ੍ਹਾਂ ਦਾ ਦੋਸ਼ ਹੈ ਕਿ ਅਤੀਤ ’ਚ ਉਕਤ ਪੁਲਿਸ ਅਫਸਰ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਥਿਤ ਤੌਰ ’ਤੇ ਮਾਰ ਦਿੱਤਾ। ਸ੍ਰੀ ਸੈਣੀ ਵਿਰੁੱਧ ਸੀ.ਬੀ.ਆਈ. ਦੀ ਜਾਂਚ ਵਿਰੁੱਧ ਰੋਕ ਲਈ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ’ਚ ਲਾਈ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸੁਮੇਧ ਸੈਣੀ ਵਿਰੁੱਧ ਪਾਇਆ ਗਿਆ ਕੇਸ ਪ੍ਰੋਫੈਸਰ ਭੁੱਲਰ ਦੀ ਫਾਂਸੀ ਨੂੰ ਲਮਕਾਉਣ ਲਈ ਹੀ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਹੈ ਕਿ ਪ੍ਰੋ. ਭੁੱਲਰ ਦੇ ਪਿਤਾ, ਮਾਸੜ ਤੇ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਦੀ ਜਾਂਚ ਵਿਚ ਪ੍ਰੋ. ਭੁੱਲਰ ਗਵਾਹ ਬਣ ਕੇ ਫਾਂਸੀ ਤੋਂ ਬਚਣਾ ਚਾਹੁੰਦਾ ਹੈ। ਹਲਫਨਾਮੀ ਦੇ ਨਾਲ ਆਗੂਆਂ ਅਨੁਸਾਰ ਦਲ ਵੱਲੋਂ ਸੁਪਰੀਮ ਕੋਰਟ ਦੇ ਚਾਰ ਕਾਬਲ ਵਕੀਲਾਂ ਰਾਹੀਂ ਪੰਜਾਬ ਸਰਕਾਰ ਵੱਲੋਂ ਸ੍ਰੀ ਸੈਣੀ ਦੇ ਮਾਮਲੇ ’ਚ ਕਾਰਵਾਈ ’ਤੇ ਲਾਈ ਰੋਕ ਵਿਰੁੱਧ ਰਿੱਟ ਦਾਇਰ ਕੀਤੀ ਜਾ ਰਹੀ ਹੈ। ਇਸ ਮੌਕੇ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਸ. ਮਹਿੰਦਰ ਸਿੰਘ ਕਿਸ਼ਨਪੁਰਾ, ਕੌਮੀ ਪੰਚ ਜਸਪਾਲ ਸਿੰਘ ਮੰਝਪੁਰ ਤੋਂ ਇਲਾਵਾ ਕੁਝ ਪੀੜਤ ਪਰਿਵਾਰਾਂ ’ਚੋਂ ਬਲਵਿੰਦਰ ਸਿੰਘ ਜਟਾਨਾ ਦੇ ਪਿਤਾ ਸ. ਸੋਹਣ ਸਿੰਘ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਭੈਣ ਬੀਬੀ ਸਰਬਜੀਤ ਕੌਰ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਸੋਢੀ ਵਾਲਾ ਦੀ ਔਰਤ ਬੀਬੀ ਗੁਰਜੀਤ ਕੌਰ ਨੇ ਅਤੀਤ ’ਚ ਉਨ੍ਹਾਂ ਦੇ ਪਰਿਵਾਰਾਂ ਦੇ ਕਥਿਤ ਤੌਰ ’ਤੇ ਮਾਰੇ ਗਏ ਮੈਂਬਰਾਂ ਬਾਰੇ ਦੱਸਿਆ।
ਕੈਲੇਫ਼ੋਨਰੀਆ ਗਤਕਾ ਦਲ ਵੱਲੋਂ ਗੁਰਦੁਆਰਾ ਬਰਾਡਸ਼ਾਹ ਸੈਕਰਾਮੈਂਟੋ ਵਿਖੇ ਮਹਾਨ ਗਤਕਾ ਕੈਂਪ
ਸੈਨ ਫ਼ਰਾਂਸਿਸਕੋ ਬੇਅ (ਬਲਵਿੰਦਰਪਾਲ ਸਿੰਘ ਖ਼ਾਲਸਾ) ਕੈਲੇਫ਼ੋਰਨੀਆ ਗਤਕਾ ਦਲ ਦੇ ਜਥੇਦਾਰ ਭਾਈ ਜਸਪ੍ਰੀਤ ਸਿੰਘ ਲਵਲਾ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਸੈਕਰਾਮੈਂਟੋ ਸਥਿਤ ਗੁਰਦੁਆਰਾ ਸਾਹਿਬ, ਬਰਾਡਸ਼ਾਹ ਵਿਖੇ ਇਸੇ ਹਫ਼ਤੇ ਅੱਠ ਅਗਸਤ ਦਿਨ ਸ਼ੁਕੱਰਵਾਰ ਤੋਂ, ਦਸ ਅਗਸਤ ਦਿਨ ਐਤਵਾਰ ਤੱਕ ਵਿਸ਼ਾਲ ਗਤਕਾ ਕੈਂਪ ਲਾਇਆ ਜਾ ਰਿਹਾ ਹੈ।
ਡੇਰਾ ਸਿਰਸਾ ਦੀਆਂ ਸਰਗਰਮੀਆਂ ਸਾਰੇ ਧਰਮਾਂ ਲਈ ਖ਼ਤਰਾ-ਖ਼ਾਲਸਾ ਐਕਸ਼ਨ ਕਮੇਟੀ
ਜ¦ਧਰ, 4 ਅਗਸਤ (ਮਲਕੀਤ ਸਿੰਘ ਬਰਾੜ)-ਖਾਲਸਾ ਐਕਸ਼ਨ ਕਮੇਟੀ ਨੇ ਡੇਰਾ ਸਿਰਸਾ ਖਿਲਾਫ ਚੱਲ ਰਹੀ ਸਿੱਖ ਪੰਥ ਦੀ ਲੜਾਈ ਨੂੰ ਇੱਕ ਨਵਾਂ ਮੋੜ ਦਿੰਦਿਆਂ ਇਸ ਮਸਲੇ ਨੂੰ ਨਜਿੱਠਣ ਲਈ ਦੂਸਰੇ ਧਰਮਾਂ ਦੇ ਨੁਮਾਇੰਦਿਆਂ ਤੋਂ ਸਹਿਯੋਗ ਲੈਣ ਦਾ ਫੈਸਲਾ ਲਿਆ ਹੈ। ਖਾਲਸਾ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਦੀਆਂ ਸਰਗਰਮੀਆਂ ਸਾਰੇ ਧਰਮਾਂ ਲਈ ਖਤਰਾ ਹੈ। ਇਸ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਰਲ-ਮਿਲ ਕੇ ਮੈਦਾਨ ਵਿੱਚ ਆਉਣਾ ਚਾਹੀਦਾ ਹੈ। ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਭਾਈ ਜਸਬੀਰ ਸਿੰਘ ਖਾਲਸਾ, ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਵਿੱਚ ਇਸ ਮਕਸਦ ਦਾ ਐਲਾਨ ਕੀਤਾ।
ਬਾਦਲ ਵਲੋ' ਨੈਣਾ ਦੇਵੀ ਦੁਰਘਟਨਾ ਦੇ ਜਖਮੀਆਂ ਦਾ ਹਾਲ ਪੁੱਛਣ ਲਈ ਆਨੰਦਪੁਰ ਸਾਹਿਬ ਦਾ ਦੌਰਾ
ਆਨੰਦਪੁਰ -ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ, ਜਿਨਾਂ ਦੇ ਨਾਲ ਉਨਾ ਦੇ ਮੀਡੀਆ ਸਲਾਹਕਾਰ ਵੀ ਸਨ, ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕੀਤਾ ਅਤੇ ਕੱਲ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਹੋਈ ਭਗਦੜ ਦੀ ਘਟਨਾ ਵਿੱਚ ਹੋਏ ਸਾਰੇ ਜਖਮੀਆਂ ਨੂੰ ਮਿਲੇ। ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 145 ਹੋ ਗਈ ਹੈ ਜਿੰਨਾਂ ਵਿਚੋ' 129 ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ। ਇੰਨਾਂ ਵਿਚੋ' 104 ਪੰਜਾਬ ਨਾਲ 15 ਹਰਿਆਣਾ ਨਾਂਲ ਅਤੇ 10 ਹਿਮਾਚਲ ਨਾਲ ਸਬੰਧਤ ਹਨ 16 ਵਿਅਕਤੀਆਂ ਦੀ ਪਹਿਚਾਣ ਕਰਨੀ ਅਜੇ ਬਾਕੀ ਹੈ। ਸਭ ਤੋ' ਵੱਧ ਵਿਅਕਤੀ ਪਟਿਆਲਾ ਜਿਲ੍ਹੇ ਨਾਲ ਸਬੰਧਤ ਹਨ ਜਿੰਨਾਂ ਦੀ ਗਿਣਤੀ ਤਕਰੀਬਨ 50 ਹੈ। ਸ੍ਰੀ ਹਰਚਰਨ ਬੈ'ਸ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਨੈਣਾ ਦੇਵੀ ਦੁਰਘਟਨਾ ਵਾਲੀ ਜਗ੍ਹਾ ਤੇ ਜਾਣਾ ਸੀ ਪ੍ਰੰਤੂ ਹਿਮਾਚਲ ਪ੍ਰਦੇਸ਼ ਅਧਿਕਾਰੀਆਂ ਵਲੋ' ਇਹ ਸੂਚਿਤ ਕੀਤਾ ਗਿਆ ਕਿ ਸਾਰੇ ਜਖਮੀਆਂ ਨੂੰ ਆਨੰਦਪੁਰ ਸਾਹਿਬ ਵਿਖੇ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਸ੍ਰੀ ਬਾਦਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੋ ਘੰਟੇ ਰੁਕੇ ਅਤੇ ਉਥੇ ਦਾਖਲ ਸਾਰੇ ਜਖਮੀਆਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ ਅਤੇ ਦੁਰਘਟਨਾ ਦੇ ਸ਼ਿਕਾਰ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਪ੍ਰਭਾਵਿਤ ਵਿਅਕਤੀਆਂ ਨੂੰ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਵਲੋ' ਉਨ੍ਹਾਂ ਦੇ ਇਲਾਜ ਦਾ ਮੁਕੰਮਲ ਖਰਚਾ ਕੀਤਾ ਜਾਵੇਗਾ ਅਤੇ ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤ ਦਿੱਤੀ ਕਿ ਜਖਮੀਆਂ ਨੂੰ ਪੀ.ਜੀ.ਆਈ. ਜਾਂ ਹੋਰ ਸੁਪ੍ਰਸਿੱਧ ਡਾਕਟਰੀ ਸੰਸਥਾਵਾਂ ਵਿੱਚ ਲਿਜਾਣ ਲਈ ਉਚਿਤ ਪ੍ਰਬੰਧ ਕੀਤੇ ਜਾਣ। ਬਾਅਦ ਵਿੱਚ ਫਿਰ ਸ੍ਰ: ਬਾਦਲ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਏ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨੂੰ ਹੌ'ਸਲਾ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਕੱਲ ਇਸ ਸਥਾਨ 'ਤੇ ਮ੍ਰਿਤਕਾਂ ਦੀ ਯਾਦ ਵਿੱਚ ਅਤੇ ਜਖਮੀਆਂ ਦੀ ਜਲਦੀ ਨਾਲ ਸਿਹਤਯਾਬੀ ਲਈ ਸ੍ਰੀ ਆਖੰਡ ਪਾਠ ਆਰੰਭ ਹੋਣਗੇ। ਇਥੇ ਇਹ ਵਰਨਣਯੋਗ ਹੈ ਕਿ ਮੁੱਖ ਮੰਤਰੀ ਵਲੋ' ਮ੍ਰਿਤਕਾਂ ਦੇ ਵਾਰਸਾਂ ਨੂੰ ਇਕ-ਇਕ ਲੱਖ ਰੁਪਏ ਅਤੇ ਗੰਭੀਰ ਜਖਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਅਤੇ ਮਾਮੂਲੀ ਜਖਮੀਆਂ ਨੂੰ ਪੱਚੀ ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਅਜਿਹੇ ਮੌਕਿਆਂ 'ਤੇ ਜਦੋ' ਕਿ ਪਵਿੱਤਰ ਸਥਾਨਾਂ ਤੇ ਵੱਡੀ ਗਿਣਤੀ ਵਿੱਚ ਸਰਧਾਲੂ ਆਉ'ਦੇ ਹਨ, ਪ੍ਰਭਾਵਸ਼ਾਲੀ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਪੀੜ੍ਹਤਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ' ਵੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਐਮ.ਐਲ.ਏ ਸ੍ਰੀ ਆਨੰਦਪੁਰ ਸਾਹਿਬ ਬਾਬਾ ਅਜੀਤ ਸਿੰਘ ਅਤੇ ਪ੍ਰਧਾਨ ਯੂਥ ਅਕਾਲੀ ਦਲ ਸ੍ਰੀ ਕਿਰਨਬੀਰ ਸਿੰਘ ਕੰਗ ਮੁੱਖ ਮੰਤਰੀ ਜੀ ਦੇ ਨਾਲ ਸਨ।ਇਸੇ ਦੌਰਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੂੰ ਨਿਰਦੇਸ਼ ਦਿੱਤੇ ਕਿ ਇਸ ਸੰਕਟ ਦੀ ਘੜੀ ਵਿੱਚ ਪੀੜ੍ਹਤਾਂ ਨੂੰ ਵੱਧ ਤੋ' ਵੱਧ ਸਹਾਇਤਾ ਪ੍ਰਦਾਨ ਕਰਨ ਲਈ ਅਕਾਲੀ ਦਲ ਦੇ ਵਰਕਰਾਂ ਨੂੰ ਹਰਕਤ ਵਿੱਚ ਲਿਆਉਣ।
ਜੰਮੂ ‘ਚ ਬਿਗੜਦੇ ਹਾਲਾਤ ਦੇ ਮੱਦੇਨਜ਼ਰ ਮਨਮੋਹਨ ਸਿੰਘ ਨੇ 6 ਅਗਸਤ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ
ਨਵੀਂ ਦਿੱਲੀ, 4 ਅਗਸਤ 2008 - ਜੰਮੂ ‘ਚ ਬਿਗੜਦੇ ਹਾਲਾਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 6 ਅਗਸਤ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿਚ ਸਰਕਾਰ ਅਮਰਨਾਥ ਤੀਰਥ ਬੋਰਡ ਜ਼ਮੀਨ ਵਿਵਾਦ ‘ਤੇ ਆਮ ਰਾਏ ਬਣਾਉਣ ਦੀ ਕੋਸ਼ਿਸ਼ ਕਰੇਗੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਵਿਚ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਸੋਮਵਾਰ ਨੂੰ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਦੀ ਅਗਵਾਈ ਵਿਚ ਉੱਚ ਅਧਿਕਾਰੀਆਂ ਦੀ ਮੀਟਿੰਗ ਵਿਚ ਜੰਮੂ ਕਸ਼ਮੀਰ ਦੇ ਹਾਲਾਤ ‘ਤੇ ਵਿਚਾਰ ਕੀਤਾ ਗਿਆ। ਕੇਂਦਰ ਨੇ ਗ੍ਰਹਿ ਸਕੱਤਰ ਮਧੁਕਰ ਗੁਪਤਾ ਅਤੇ ਰੱਖਿਆ ਸਕੱਤਰ ਵਿਜੇ ਸਿੰਘ ਨੂੰ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਜੰਮੂ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਇਹ ਕਿਹਾ ਹੈ ਕਿ ਜਿਸ 100 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਹੈ, ਉਹ ਅਮਰਨਾਥ ਤੀਰਥ ਬੋਰਡ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ। ਸ੍ਰੀਨਗਰ ਤੋਂ ਪ੍ਰਕਾਸ਼ਿਤ ਅੰਗਰੇਜ਼ੀ ਰੋਜ਼ਾਨਾ 'ਰਾਈਜਿੰਗ ਕਸ਼ਮੀਰ‘ ਦੇ ਮੁਤਾਬਕ ਫਾਰੁਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੰਮੂ ਵਿਚ ਅੱਗ ਠੰਡੀ ਕਰਨ ਲਈ ਜ਼ਮੀਨ ਬੋਰਡ ਨੂੰ ਅਸਥਾਈ ਤੌਰ ‘ਤੇ ਦੇ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਮੈਂਬਰ ਕਸ਼ਮੀਰ ਦੇ ਵਾਸੀ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਜ਼ਮੀਨ ਨੂੰ ਹਵਾਈ ਜਹਾਜ਼ ਰਾਹੀਂ ਉਠਾਕੇ ਜੰਮੂ ਤਾਂ ਲਿਆਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਜੰਮੂ ਵਿਚ ਭੜਕਾਊ ਸਥਿਤੀ ‘ਤੇ ਕਾਬੂ ਨਹੀਂ ਪਾਇਆ ਗਿਆ ਤਾਂ ਇਸ ਖੇਤਰ ਵਿਚ ਅੱਤਵਾਦ ਭੜਕ ਉੱਠੇਗਾ ਜੋ ਪੂਰੇ ਭਾਰਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਨੇਪਾਲ ‘ਚ ਹਿੰਦੀ ਵਿਰੋਧੀ ਪ੍ਰਦਰਸ਼ਨ
ਕਾਠਮਾਂਡੂ, 4 ਅਗਸਤ 2008 -ਉਪ ਰਾਸ਼ਟਰਪਤੀ ਪਰਮਾਨੰਦ ਝਾਅ ਦੇ ਹਿੰਦੀ ਵਿਚ ਸਹੂੰ ਲੈਣ ਦੇ ਵਿਰੋਧ ਵਿਚ ਸਥਾਨਕ ਸੰਗਠਨਾਂ ਨੇ ਸੋਮਵਾਰ ਨੂੰ ਮੁੜ ਪ੍ਰਦਰਸ਼ਨ ਕੀਤਾ। ਇਸ ਨਾਲ ਭਾਰਤ ਦੀ ਸਰਹੱਦ ਨਾਲ ਲੱਗਦੇ ਤਰਾਈ ਦੇ ਇਲਾਕਿਆਂ ਵਿਚ ਸਥਿਤ 22 ਜ਼ਿਲ੍ਹਿਆਂ ਵਿਚ ਆਮ ਜੀਵਣ ਅਸਥ-ਵਿਅਸਤ ਹੋ ਗਿਆ। ਵਿਰੋਧ ਦਾ ਸੱਦਾ ਥਾਰੂ ਭਾਈਚਾਰੇ ਦੇ ਸੰਗਠਨ ਥਾਰੂਹਾਟ ਸਟਰਗਲ ਕਮੇਟੀ ਵਲੋਂ ਦਿੱਤਾ ਗਿਆ ਸੀ। ਇਸ ਸੰਗਠਨ ਉਪ ਰਾਸ਼ਟਰਪਤੀ ਦੁਆਰਾ ਹਿੰਦੀ ਵਿਚ ਸਹੂੰ ਲੈਣ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਿਹਾ ਹੈ। ਇਸ ਸੰਗਠਨ ਤੋਂ ਇਲਾਵਾ ਅੱਠ ਹੋਰਨਾਂ ਸੰਗਠਨਾਂ ਨੇ ਵੀ ਬੰਦ ਨੂੰ ਹਿਮਾਇਤ ਦਿੱਤੀ ਹੋਈ ਸੀ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਸੀ ਕਿ ਸ੍ਰੀ ਝਾਅ ਨੇ ਵਿਦੇਸ਼ੀ ਭਾਸ਼ਾ ਵਿਚ ਸਹੂੰ ਲੈ ਕੇ ਅੰਤਰਿਮ ਸੰਵਿਧਾਨ ਦੇ ਪ੍ਰਤੀ ਨਿਰਾਦਰਤਾ ਦਰਸਾਈ ਹੈ। ਕਾਂਤੀਪੁਰ ਆਨਲਾਈਨ ਦੇ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ‘ਤੇ ਆਵਾਯਾਈ ਠੱਪ ਕੀਤੀ। ਗੌਰਤਲਬ ਹੈ ਕਿ ਉਪ ਰਾਸ਼ਟਰਪਤੀ ਨੇ ਇਕ ਬਿਆਨ ਜਾਰੀ ਕਰਕੇ ਜਾਣੇ-ਅਣਜਾਣੇ ਵਿਚ ਗੈਰ-ਹਿੰਦੀ ਭਾਸ਼ੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਪ੍ਰਤੀ ਖੇਦ ਪ੍ਰਗਟ ਕੀਤਾ ਸੀ। ਝਾਅ ਮਧੇਸੀ ਭਾਈਚਾਰੇ ਦੇ ਮੈਂਬਰ ਹਨ। ਇਨ੍ਹਾਂ ਦਾ ਭਾਰਤ ਦੀ ਸਰਹੱਦ ਨਾਲ ਲੱਗਦੇ ਦੱਖਣੀ ਪਠਾਰਾਂ ਵਿਚ ਕਾਫੀ ਪ੍ਰਭਾਵ ਹੈ। ਇਸ ਭਾਈਚਾਰੇ ਦੀ ਸਭ ਤੋਂ ਆਮ ਭਾਸ਼ਾ ਹਿੰਦੀ ਹੀ ਹੈ।
ਨਿਤੀਸ਼ ਕਟਾਰਾ ਹੱਤਿਆ ਦੇ ਮਾਮਲੇ ‘ਚ ਯੂਪੀ ਸਰਕਾਰ ਨੂੰ ਨੋਟਿਸ
ਨਵੀਂ ਦਿੱਲੀ, 4 ਅਗਸਤ 2008-ਨਿਤੀਸ਼ ਕਟਾਰਾ ਹੱਤਿਆਕਾਂਡ ਵਿਚ ਦਿੱਲੀ ਦੀ ਇਕ ਅਦਾਲਤ ਵਲੋਂ ਦੋਸ਼ੀ ਠਰਿਹਾਏ ਜਾਣ ਦੇ ਫੈਸਲੇ ਦੇ ਖਿਲਾਫ ਇਲਾਹਾਬਾਦ ਹਾਈਕੋਰਟ ਵਿਚ ਅਪੀਲ ਦਾਇਰ ਕਰਨ ਦੇ ਮਾਮਲੇ ‘ਚ ਵਿਕਾਸ ਯਾਦਵ ਦੀ ਅਰਜ਼ੀ ‘ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੀ ਪ੍ਰਤੀਕਿਰਿਆ ਮੰਗੀ ਹੈ। ਵਿਕਾਸ ਯਾਦਵ ਦੀ ਵਿਸ਼ੇਸ਼ ਆਗਿਆ ਅਰਜ਼ੀ ‘ਤੇ ਜਵਾਬ ਦੇਣ ਲਈ ਜਸਟਿਸ ਦਲਵੀਰ ਭੰਡਾਰੀ ਅਤੇ ਜਸਟਿਸ ਐਚ.ਐਚ. ਬੇਦੀ ‘ਤੇ ਆਧਾਰਤ ਬੈਂਚ ਨੇ ਰਾਜ ਸਰਕਾਰ ਨੂੰ ਤਿੰਨ ਹਫਤੇ ਦਾ ਸਮਾਂ ਦਿੱਤਾ ਹੈ। ਇਲਾਹਾਬਾਦ ਹਾਈਕੋਰਟ ਨੇ ਨਿਆਂਇਕ ਖੇਤਰ ਨੂੰ ਆਧਾਰ ਬਣਾਉਂਦੇ ਹੋਏ ਯਾਦਵ ਦੀ ਅਪੀਲ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੀ ਇਕ ਅਦਾਲਤ ਦੁਆਰਾ ਇਸ ਸਾਲ ਮਈ ਵਿਚ ਯਾਦਵ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਖਿਲਾਫ ਉਸਨੇ ਪਹਿਲਾਂ ਇਲਾਹਾਬਾਦ ਹਾਈਕੋਰਟ ਵਿਚ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਵਿਕਾਸ ਦੇ ਚਚੇਰੇ ਭਰਾ ਵਿਸ਼ਾਲ ਯਾਦਵ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਲਾਹਾਬਾਦ ਹਾਈਕੋਰਟ ਨੇ ਵਿਕਾਸ ਦੀ ਅਪੀਲ ‘ਤੇ ਇਹ ਕਹਿ ਕੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਦਾਲਤ ਦਿੱਲੀ ਹਾਈਕੋਰਟ ਹੋਵੇਗੀ ਕਿਉਂਕਿ ਸੁਣਵਾਈ ਰਾਜਧਾਨੀ ਵਿਚ ਹੋਈ ਹੈ। ਯਾਦਵ ਦੇ ਵਕੀਲ ਨੇ ਵਿਸ਼ੇਸ਼ ਆਗਿਆ ਅਰਜ਼ੀ ਪੇਸ਼ ਕਰਦੇ ਹੋਏ ਕਿਹਾ ਕਿ ਇਲਾਹਾਬਾਦ ਹਾਈਕੋਰਟ ਨੇ ਕਾਨੂੰਨ ਦੀ ਸਹੀ ਢੰਗ ਨਾਲ ਵਿਆਖਿਆ ਨਹੀਂ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਨੂੰ ਇਲਾਹਾਬਾਦ ਹਾਈਕੋਰਟ ਵਿਚ ਅਪੀਲ ਕਰਨ ਦਾ ਅਧਿਕਾਰ ਹੈ ਕਿਉਂਕਿ ਕਥਿਤ ਅਪਰਾਧ ਗਾਜ਼ੀਆਬਾਦ ਵਿਚ ਹੋਇਆ ਹੈ ਜੋ ਕਿ ਉੱਤਰ ਪ੍ਰਦੇਸ਼ ਵਿਚ ਹੈ। ਅਰਜ਼ੀ ਵਿਚ ਕਿਹਾ ਗਿਆ ਕਿ ਦਿੱਲੀ ਹਾਈਕੋਰਟ ਵਿਚ ਦਾਇਰ ਅਪੀਲ ਵਿਕਾਸ ਦੇ ਖਿਲਾਫ ਜਾ ਸਕਦੀ ਹੈ। ਯਾਦਵ ਦਾ ਦਾਅਵਾ ਹੈ ਕਿ ਇਸ ਮਾਮਲੇ ਵਿਚ ਮੀਡੀਆ ਉਸਦੇ ਖਿਲਾਫ ਸਮਾਨਾਂਤਰ ਮੁਕੱਦਮਾ ਚਲਾ ਰਿਹਾ ਹੈ।
ਚੀਨ ‘ਚ ਅੱਤਵਾਦੀ ਹਮਲੇ ’ਚ 16 ਪੁਲਿਸਕਰਮੀ ਹਲਾਕ
ਪੇਈਚਿੰਗ, 4 ਅਗਸਤ 2008 - ਚੀਨ ਦੇ ਪੱਛਮੀ ਉੱਤਰੀ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਇਕ ਪੁਲਿਸ ਕੇਂਦਰ ’ਤੇ ਹਥਗੋਲੇ ਸੁੱਟ ਕੇ ਹਮਲਾ ਕੀਤਾ, ਜਿਸ ਨਾਲ ਕਰੀਬ 16 ਪੁਲਿਸਕਰਮੀਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ ਪੰਜ ਵਜੇ ਹੋਇਆ ਜਦੋਂ ਦੋ ਹਮਲਾਵਰ ਇਕ ਟਰੱਕ ਲੈ ਕੇ ਕਾਸ਼ੀ ਸਥਿਤ ਪੁਲਿਸ ਜਵਾਨਾਂ ਦੇ ਕੈਂਪ ਵਿਚ ਵੜ ਗਏ ਅਤੇ ੳੁੱਥੇ ਅਭਿਆਸ ਕਰ ਰਹੇ ਜਵਾਨਾਂ ‘ਤੇ ਟਰੱਕ ਚੜ੍ਹਾ ਦਿੱਤਾ। ਇਕ ਖਬਰ ਏਜੰਸੀ ਨੇ ਦੱਸਿਆ ਕਿ ਹਮਲੇ ਵਿਚ 14 ਪੁਲਿਸ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਦੋ ਨੇ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ। ਦੋਨਾਂ ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੁਰੱਖਿਆ ਵਿਭਾਗ ਨੂੰ ਕੁਝ ਅਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਈਸਟ ਟਰਕਿਸ਼ ਇਸਲਾਮਿਕ ਮੂਵਮੈਂਟ ਨੇ ਪੇਈਚਿੰਗ ਵਿਚ ਅੱਠ ਅਗਸਤ ਨੂੰ ਓਲੰਪਿਕ ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਕੁਝ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਹੈ। ਗੌਰਤਲਬ ਹੈ ਕਿ ਉਲੰਪਿਕ ਖੇਡਾਂ ਸ਼ੁਰੂ ਹੋਣ ਵਿਚ ਕੇਵਲ ਚਾਰ ਦਿਨ ਹੀ ਰਹਿ ਗਏ ਹਨ ਅਤੇ ਇਸ ਹਮਲੇ ਦਾ ਕਾਰਨ ਉਲੰਪਿਕ ਖੇਡਾਂ ਵਿਚ ਵਿਘਨ ਪਾਉਣਾ ਮੰਨਿਆ ਜਾ ਰਿਹਾ ਹੈ।
ਸਟੀਫਨ ਹਾਰਪਰ ਦੁਆਰਾ ਕਾਮਾਗਾਟਾ ਮਾਰੂ ਜਹਾਜ਼ ਕਾਂਡ ਵਿਚ ਮੰਗੀ ਗਈ ਮਾਫੀ ਖਾਰਜ
ਵੈਨਕੁਵਰ, 4 ਅਗਸਤ 2008- ਭਾਰਤੀ ਮੂਲ ਦੇ ਕਨੇਡੀਅਨ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੁਆਰਾ ਕਾਮਾਗਾਟਾ ਮਾਰੂ ਜਹਾਜ਼ ਕਾਂਡ ਵਿਚ ਮੰਗੀ ਗਈ ਮਾਫੀ ਖਾਰਜ ਕਰ ਦਿੱਤਾ ਹੈ। ਸਾਲ 1914 ਵਿਚ ਵਾਪਰੀ ਇਸ ਘਟਨਾ ਵਿਚ ਜਹਾਜ਼ ਵਿਚ ਸਵਾਰ ਹੋ ਕੇ ਕਨੇਡਾ ਗਏ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਉੱਥੇ ਦਾਖਲੇ ਦੀ ਆਗਿਆ ਨਹੀਂ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ ਸੀ। ਕਾਮਾਗਾਟਾ ਮਾਰੂ ਇਕ ਜਾਪਾਨੀ ਜਹਾਜ਼ ਸੀ ਜਿਸਨੂੰ ਮਲੇਸ਼ੀਆ ਦੇ ਇਕ ਸਿੱਖ ਗੁਰਦਿੱਤ ਸਿੰਘ ਨੇ 376 ਭਾਰਤੀਆਂ ਨੂੰ ਹਾਂਗਕਾਂਗ ਤੋਂ ਕਨੇਡਾ ਲੈ ਕੇ ਜਾਣ ਲਈ ਕਿਰਾਏ ‘ਤੇ ਲਿਆ ਸੀ। ਉਹ ਉੱਥੋ ਦੇ ਨਸਲ ਆਧਾਰਤ ਕਾਨੂੰਨ ਨੂੰ ਚੁਣੌਤੀ ਦੇਣਾ ਚਾਹੁੰਦੇ ਸਨ ਪਰ ਜਹਾਜ਼ ਨੂੰ ਵੈਨਕੁਵਰ ਵਿਚ ਰੁਕਣ ਹੀ ਨਹੀਂ ਦਿੱਤਾ ਗਿਆ ਅਤੇ ਉਸਨੂੰ ਜ਼ਬਰਦਸਤੀ ਭਾਰਤ ਭੇਜ ਦਿੱਤਾ ਗਿਆ। ਜਹਾਜ਼ ਦੇ ਕੋਲਕਾਤਾ ਪਹੁੰਚਣ ‘ਤੇ ਬਰਤਾਨੀਆ ਪੁਲਿਸ ਨੇ ਮੁਸਾਫਿਰਾਂ ‘ਤੇ ਗੋਲੀਬਾਰੀ ਕੀਤੀ ਜਿਸ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ। ਸਰੇ ਸ਼ਹਿਰ ਵਿਚ ਐਤਵਾਰ ਨੂੰ ਆਯੋਜਿਤ ਸਾਲਾਨਾ ਗਦਰੀ ਬਾਬਿਆਂ ਦੇ ਮੇਲੇ ਵਿਚ ਹਾਰਪਰ ਨੇ ਕਿਹਾ ਸੀ ਕਿ ਕਨੇਡਾ ਸਾਲ 1914 ਵਿਚ ਮੁਸਾਫਿਰਾਂ ਦੇ ਨਾਲ ਦੁਰਵਿਹਾਰ ਲਈ ਦੁਖੀ ਹੈ ਅਤੇ ਉਸ ਘਟਨਾ ਮੁਆਫੀ ਮੰਗਦਾ ਹੈ। ਕਿਉਂਕਿ ਸਰਕਾਰ ਨੇ ਸੰਸਦ ਵਿਚ ਪਹਿਲਾਂ ਇਸ ਸਬੰਧ ਵਿਚ ਮੁਆਫੀ ਮੰਗਣ ਦਾ ਵਾਅਦਾ ਕੀਤਾ ਸੀ, ਇਸ ਲਈ ਮੇਲੇ ਦੇ ਪ੍ਰਬੰਧਕਾਂ ਨੇ ਇਸ ਨੂੰ ਤੁਰੰਤ ਖਾਰਜ ਕਰ ਦਿੱਤਾ। ਮੇਲੇ ਦੇ ਪ੍ਰਬੰਧਕ ਸਾਹਿਬ ਸਿੰਘ ਥਿੰਡ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਹਾਊਸ ਆਫ ਕਾਮਨ ਵਿਚ ਇਸ ਲਈ ਮੁਆਫੀ ਮੰਗਣ ਨਾ ਕਿ ਇੱਥੇ ਇਸ ਰੈਲੀ ਵਿਚ। ਅਸੀਂ ਇਸ ਮੁਆਫੀ ਨੂੰ ਨਕਾਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ। ਸਾਨੂੰ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਉਸ ਤਾਰੀਕ ਦਾ ਐਲਾਨ ਕਰਨਗੇ, ਜਿਸ ਦਿਨ ਸੰਸਦ ਵਿਚ ਮੁਆਫੀ ਮੰਗੀ ਜਾਣੀ ਹੈ। ਸ੍ਰ. ਥਿੰਡ ਨੇ ਕਿਹਾ ਕਿ ਅੱਜ ਮੁੜ ਸਾਡੇ ਨਾਲ ਵੈਸਾ ਹੀ ਵਿਵਹਾਰ ਕੀਤਾ ਗਿਆ ਹੈ ਜਿਵੇਂ 1914 ਵਿਚ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਨਾਲ ਕੀਤਾ ਗਿਆ ਸੀ।
ਹਰਵਿੰਦਰ ਕੌਰ ਵੱਲੋਂ ਕੁਸ਼ਤੀ ਮੁਕਾਬਲੇ ਵਿਚ ਭਾਰਤ ਲਈ ਚਾਂਦੀ ਦ ਮੈਡਲ ਜਿੱਤਣ ’ਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਨਮਾਨ
ਚੌਥੀਆਂ ਰੂਸ ਵਿਖੇ ਹੋਈਆਂ ਅੰਤਰਾਸ਼ਟਰੀ ਖੇਡਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕਲੌੜ ਦੀ 11ਵੀਂ ਜਮਾਤ ਦੀ ਵਿਦਿਆਰਥਣ ਹਰਵਿੰਦਰ ਕੌਰ ਵੱਲੋਂ ਕੁਸ਼ਤੀ ਮੁਕਾਬਲੇ ਵਿਚ ਭਾਰਤ ਲਈ ਚਾਂਦੀ ਦ ਮੈਡਲ ਜਿੱਤਣ ’ਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਉਸ ਦੇ ਸਨਮਾਨ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਐਸ.ਡੀ.ਐਮ.ਬਸੀ ਪਠਾਣਾਂ ਸ੍ਰੀਮਤੀ ਪੂਨਦੀਪ ਕੌਰ ਅਤੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰ:) ਸ੍ਰੀ ਵਿਜੈ ਕੌਸ਼ਲ ਨੇ ਸਾਂਝੇ ਤੌਰ ਤੇ ਕਿਹਾ ਕਿ ਚਿਲਡਰਨ ਆਫ਼ ਏਸ਼ੀਆ ਖੇਡਾਂ ਵਿਚ 44 ਕਿਲੋ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿਚੋਂ ਚਾਂਦੀ ਦਾ ਮੈਡਲ ਜਿੱਤ ਕੇ ਹਰਵਿੰਦਰ ਕੌਰ ਨੇ ਆਪਣੇ ਦੇਸ਼ ਖ਼ਾਸ ਕਰਕੇ ਇਤਿਹਾਸਕ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਖਿਡਾਰਨ ਨੂੰ ਪੂਰੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਹਰਵਿੰਦਰ ਕੌਰ ਦੇ ਕੋਚ ਮਨਮੋਹਨ ਸਿੰਘ ਡੀ.ਪੀ.ਈ. ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਵਧੀਆ ਕੋਚਿੰਗ ਸਦਕਾ ਹੀ ਇਸ ਸਕੂਲ ਦੇ ਖਿਡਾਰੀਆਂ ਨੇ ਸਟੇਟ ਤੇ ਨੈਸ਼ਨਲ ਪੱਧਰ ਦੇ ਮੈਡਲ ਜਿੱਤੇ ਹਨ।
ਸਕੂਲ ਦੇ ਪ੍ਰਿੰਸੀਪਲ ਅਜੈਬ ਸਿੰਘ ਅਤੇ ਸਟਾਫ਼ ਵੱਲੋਂ ਖਿਡਾਰਨ ਨੂੰ 2100 ਰੁਪਏ ਨਕਦ ਇਨਾਮ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੀ ਹਰਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤੋਸ਼ ਕੁਮਾਬ ਬਬਲਾ ਸਰਪੰਚ, ਸਾਬਕਾ ਸਰਪੰਚ ਦਰਸ਼ਨ ਸਿੰਘ, ਚਰਨ ਸਿੰਘ, ਗੁਰਕ੍ਰਿਪਾਲ ਸਿੰਘ ਪ੍ਰਧਾਨ ਪਸਵਕ, ਸਤਿੰਦਰ ਸੈਣੀ, ਹਰਮਨ ਸਿੰਘ ਉ¤ਪਲ, ਇਕਬਾਲ ਸਿੰਘ ਸਾਬਕਾ ਏ.ਈ.ਓ., ਲਾਲ ਮਿਸਤਰੀ ਨਾਵਲਕਾਰ, ਹਰਵਿੰਦਰ ਕੌਰ ਦੇ ਪਿਤਾ ਮਹਿਮਾ ਸਿੰਘ, ਨੌਰੰਗ ਸਿੰਘ, ਰਾਜੇਸ਼ ਕੁਮਾਰ ਸ਼ਰਮਾ, ਖੁਸ਼ਵੰਤ ਰਾਏ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਪਰਮਜੀਤ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ।
ਲੌਗੋਂਮਾਜਰੀ ਹੋਈ ਚੋਣ ਦੌਰਾਨ ਹਰਪ੍ਰੀਤ ਕੌਰ ਨੂੰ ਸਰਪੰਚ ਚੁਣ ਲਿਆ ਗਿਆ।
ਫਤਿਹਗੜ੍ਹ ਸਾਹਿਬ/ 4 ਅਗਸਤ/ਰਣਜੋਧ ਸਿੰਘ ਔਜਲਾ
ਜ਼ਿਲੇ ਦੇ ਪਿੰਡ ਲੌਗੋਂਮਾਜਰੀ ਵਿਖੇ ਚੋਣ ਰਿਟਰਨਿੰਗ ਅਫ਼ਸਰ ਦੀ ਨਿਗਰਾਈ ਹੇਠ ਹੋਈ ਚੋਣ ਦੌਰਾਨ ਹਰਪ੍ਰੀਤ ਕੌਰ ਨੂੰ ਸਰਪੰਚ ਚੁਣ ਲਿਆ ਗਿਆ। ਇਸ ਚੋਣ ਸਮੇਂ ਹਰਪ੍ਰੀਤ ਕੌਰ ਨਾਲ਼ ਪੰਚਾਇਤ ਮੈਂਬਰ ਰਣਜੀਤ ਸਿੰਘ ਸੋਢੀ, ਹਰਬੰਸ ਕੌਰ, ਸਾਬਕਾ ਸਰਪੰਚ ਬਹਾਦਰ ਸਿੰਘ ਸਨ। ਇਸ ਪਿੰਡ ਤੋਂ ਦੋ ਹੋਰ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਅਤੇ ਮੁਕੰਦ ਸਿੰਘ ਵੀ ਚੁਣੇ ਗਏ ਹਨ।
ਸਰਪੰਚ ਚੁਣੇ ਜਾਣ ਉਪਰੰਤ ਹਰਪ੍ਰੀਤ ਕੌਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਆਖਿਆ ਕਿ ਉਹ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਉਨ੍ਹਾਂ ਆਖਿਆ ਕਿ ਪਿੰਡ ਦਾ ਵਿਕਾਸ ਬਿਨ੍ਹਾਂ ਕਿਸੇ ਭੇਦਭਾਵ ਤੋਂ ਤੇਜ਼ੀ ਨਾਲ਼ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਇਹ ਪਿੰਡ ਲੜਕੀਆਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਜ਼ਿਲੇ ਦੇ ਤੀਸਰੇ ਪਿੰਡ ਵਜੋਂ ਚੁਣਿਆ ਗਿਆ ਹੈ।
ਭਰੂਣ ਹੱਤਿਆ ਸਬੰਧੀ ਕੈਂਪ ਲਗਾਇਆ
ਫਤਿਹਗੜ੍ਹ ਸਾਹਿਬ/ 4 ਅਗਸਤ/ਰਣਜੋਧ ਸਿੰਘ ਔਜਲਾ
ਬਲਾਕ ਖੇੜਾ ਅਧੀਨ ਪੈਂਦੇ ਪਿੰਡ ਇਸਰਹੇਲ ਵਿਖੇ ਸੀ.ਡੀ.ਪੀ.ਓ.ਖੇੜਾ ਵ¤ਲੋਂ ਭਰੂਣ ਹੱਤਿਆ ਸਬੰਧੀ ਇਕ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਦੇ ਮਰਦ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ’ਤੇ ਸੀ.ਡੀ.ਪੀ.ਓ.ਖੇੜਾ ਪ੍ਰਮੋਦ ਬਾਲਾ ਨੇ ਕਿਹਾ ਕਿ ਭਰੂਣ ਹੱਤਿਆ ਸਾਡੇ ਸਮਾਜ ’ਤੇ ਇਕ ਕ¦ਕ ਹੈ, ਜਿਸ ਨੂੰ ਮਿਟਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਾ ਸਤਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵਿਭਾਗ ਵੱਲੋਂ ਚਲਾਈਆਂ ਗਈਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਕੂਲ ਟੀਚਰ ਹਰਮੀਤ ਸਿੰਘ, ਮੈਡਮ ਰਵਿੰਦਰ ਕੌਰ, ਗੁਰਵਿੰਦਰ ਕੌਰ ਸਰਪੰਚ, ਕਲੱਬ ਪ੍ਰਧਾਨ ਬਹਾਦਰ ਸਿੰਘ ਰਾਸ਼ਟਰੀ ਸੇਵਾ ਕਰਮੀ, ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਦੇ ਮੈਂਬਰ ਗੁਰਮੁੱਖ ਸਿੰਘ, ਪਰਦੀਪ ਸਿੰਘ, ਹਰਮਲ ਸਿੰਘ, ਜਸਵਿੰਦਰ ਸਿੰਘ, ਰਣਧੀਰ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਹਾਜ਼ਰ ਸਨ। ਕੈਂਪ ਦੇ ਅਖ਼ੀਰ ਵਿਚ ਆਂਗਣਵਾੜੀ ਵਰਕਰ ਮੈਡਮ ਮਨਮੋਹਣ ਕੌਰ ਨੇ ਕੈਂਪ ਵਿਚ ਆਈਆਂ ਔਰਤਾਂ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ।
ਇਸ਼ਮੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ
ਫਤਿਹਗੜ੍ਹ ਸਾਹਿਬ/ 4 ਅਗਸਤ/ਰਣਜੋਧ ਸਿੰਘ ਔਜਲਾ
ਜ਼ਿਲਾ ਲਿਖ਼ਾਰੀ ਸਭਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਡਾ. ਹਰਚੰਦ ਸਿੰਘ ਸਰਹਿੰਦੀ ਦੇ ਗ੍ਰਹਿ ਵਿਖੇ ਇਕ ਸੋਗ ਮੀਟਿੰਗ ਕੀਤੀ ਗਈ, ਜਿਸ ਵਿਚ ਸਟਾਰ ‘ਵਾਈਸ ਆਫ਼ ਇੰਡੀਆ’ ਇਸ਼ਮੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਮੀਟਿੰਗ ਵਿਚ ਡਾ. ਹਰਚੰਦ ਸਿੰਘ ਸਰਹਿੰਦੀ ਸ਼੍ਰੋਮਣੀ ਸਾਹਿਤਕਾਰ, ਸੋਹਨ ਸਿੰਘ ਪੀਰਜੈਨ, ਕ੍ਰਿਪਾਲ ਸਿੰਘ ਪਰੇਸ਼ਾਨ ਪ੍ਰਧਾਨ, ਬੀਬੀ ਸੁਰਿੰਦਰ ਕੌਰ ਬਾੜਾ ਜਨਰਲ ਸਕੱਤਰ, ਡਾ. ਸਵਰਨ ਸਿੰਘ ਨਿਰਦੋਸ਼ੀ ਪ੍ਰੈੇ¤ਸ ਸਕੱਤਰ, ਸੰਤ ਸਿੰਘ ਸੋਹਲ, ਗੁਰਬਚਨ ਸਿੰਘ ਵਿਰਦੀ, ਡਾ. ਦਰਸ਼ਨ ਸਿੰਘ, ਹੈ¤ਡ ਮਾਸਟਰ ਮਹਿੰਦਰ ਸਿੰਘ ਸਿੱਧੂ, ਪ੍ਰੋ: ਸਾਧੂ ਸਿੰਘ ਪਨਾਗ਼, ਪ੍ਰੋ: ਹਰਜੀਤ ਸਿੰਘ ਬਲਾੜ੍ਹੀ, ਪ੍ਰੋ: ਹਰਕਰਮਜੀਤ ਸਿੰਘ, ਗੁਰਨਾਮ ਬਾਵਾ, ਬੀਬੀ ਸੰਤੋਸ਼ ਵਰਮਾ, ਅਮਰੀਕ ਸਿੰਘ ਲਟੌਰ, ਦਰਬਾਰਾ ਸਿੰਘ ਐਡਵੋਕੇਟ ਹਾਜ਼ਰ ਸਨ।
|
Copyright:-2006-2008
News Punjab.Com, All rights reserved |