4 Aug 10 Aug 28 July 3 Aug 21 July 27 July 14 July 20 July 7 July 13 July 30 June 6 July Shaheed Bhai Harmander Singh Ji Shaheed Bhai Balkar Singh Ji Shaheed Bhai Kanwaljit Singh Ji ਮੁੰਬਈ ਦੀ ਨਵੀ ਵੀਡਿਉ "ਅਣਪਛਾਤੀ ਲਾਸ਼" ADVERTISEMENTS |
ਗਦਰੀ ਬਾਬਿਆਂ ਦੀ ਧਰਤੀ ਤੇ ਹੋਏ ਕੀਰਤਨ ਮੁਕਾਬਲੇ
ਸਟਾਕਟਨ (ਬਲਵਿੰਦਰਪਾਲ ਸਿੰਘ ਖ਼ਾਲਸਾ) ਕੱਲ ਛਨਿੱਛਰਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਸਟਾਕਟਰਨ ਵਿਖੇ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵੱਖ ਵੱਖ ਉਮਰਾਂ ਦੇ ਬੱਚਿਆਂ ਨੇ ਵਧ ਚੜ੍ਹ ਕੇ ਹਿਸੱਾ ਲਿਆ। ਬਚਿਆਂ ਨੇ ਰਾਗਾਂ ਵਿਚ ਕੀਰਤਨ ਕਰਕੇ, ਫ਼ਿਲਮੀ ਧੁੰਨਾਂ ਤੇ ਕੀਰਤਨ ਕਰਨ ਵਾਲੇ ਵਡੇ ਵਡੇ ਕੀਰਤਨੀ ਜਥਿਆਂ ਨੂੰ ਮੁੰਹ ਵਿਚ ਉਂਗਲਾਂ ਪਾਉਣ ਲਈ ਮਜਬੂਰ ਕਰ ਦਿਤਾ। ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਦੂਰੋਂ ਦੂਰੋਂ ਬੱਚੇ ਪਹੁੰਚੇ ਹੋਏ ਸਨ। ਕਾਫ਼ੀ ਬਚਿਆਂ ਨੇ ਤੰਤੀ ਸਾਜ਼ਾਂ ਵਿਚ ਕੀਰਤਨ ਕੀਤਾ ਜਿਸ ਨਾਲ ਹੈਰਾਨੀ ਤੇ ਖ਼ੁਸ਼ੀ ਵੀ ਹੋਈ। ਸੁਹਣੇ ਬਾਣਿਆਂ ਵਿਚ ਸੱਜੇ ਬੱਚੇ, ਜਦੋਂ ਬਾਣੀ ਗਾਇਨ ਕਰਦੇ ਸਨ ਤਾਂ ਵਿਸਮਾਦ ਪੈਦਾ ਹੁੰਦਾ ਸੀ। ਰਿਆਜ਼ ਕਰਕੇ ਸਧਾਏ ਹੋਏ ਗਲੇ ਵਿਚੋਂ ਬੜੀ ਮਧੁਰ ਤੇ ਮਿੱਠੀ ਆਵਾਜ਼ ਨਿਕਲਦੀ ਸੀ ਤੇ ਆਪ ਹੀ ਸੰਗਤ, ਪ੍ਰਬੰਧਕਾਂ ਤੇ ਜੱਜਾਂ ਦੇ ਮੁਹੋਂ ਵਾਹ ਵਾਹ ਨਿਕਲਦਾ ਸੀ ਤੇ ਜੈਕਾਰੇ ਛੱਡ ਹੋ ਜਾਂਦੇ ਸਨ। ਜਸਕੀਰਤ ਸਿੰਘ, ਪੁਨੀਤ ਕੌਰ ਖ਼ਾਲਸਾ ਤੇ ਦਮਨਜੀਤ ਸਿੰਘ ਦੇ ਵਜਾਏ ਤਬਲੇ ਦੇ ਬੋਲ ਤੇ ਵੱਖ ਵੱਖ ਰਾਗ ਵੀ ਸਿਰ ਹਿਲਾਉਣ ਲਈ ਮਜਬੂਰ ਕਰ ਦੇਂਦੇ ਸਨ। ਹਿਰਦੇ ਦੀਆਂ ਗਹਿਰਾਈਆਂ ਵਿਚੋਂ ਨਿਕਲੀਆਂ ਤੋਤਲੀਆਂ ਆਵਾਜ਼ਾਂ ਵਿਚ ਗਾਈ ਮਹਾਨ ਗੁਰਬਾਣੀ ਕਿਸੇ ਹੋਰ ਹੀ ਮੰਡਲ ਵਿਚ ਲਿਜਾਂਦੀ ਜਾਪਦੀ ਸੀ।
ਬੀਜਿੰਗ ਓਲੰਪਿਕ ਖੇਡਾਂ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ
ਅੱਜ ਬੀਜਿੰਗ ਓਲੰਪਿਕ ਖੇਡਾਂ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ। ਹੁਣ ਅਗਲੀਆਂ 2012 ਦੀਆਂ ਓਲੰਪਿਕ ਖੇਡਾਂ ਲੰਡਨ ਵਿਖੇ ਹੋਣਗੀਆਂ।
ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਸ੍ਰੀ ਜੈਕੁਇਜ਼ ਰੌਜੀ ਨੇ ਅਧਿਕਾਰਿਤ ਤੌਰ ‘ਤੇ ਓਲੰਪਿਕ ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਾਮਯਾਬੀ ਨਾਲ ਖੇਡਾਂ ਕਰਵਾਉਣ ਲਈ ਚੀਨ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਦੁਨੀਆਂ ਚੀਨ ਬਾਰੇ ਜਾਣੇਗੀ, ਉਨ੍ਹਾਂ ਹੀ ਚੀਨ ਵੀ ਦੁਨੀਆਂ ਬਾਰੇ ਜਾਣੇਗਾ। ਸਮਾਪਤੀ ਸਮਾਗਮ ਨੂੰ ਦੇਖਣ ਲਈ ਲੋਕਾਂ ਦਾ ਭਾਰੀ-ਭਰਕਮ ਇਕੱਠ ਸਟੇਡੀਅਮ ਵਿੱਚ ਮੌਜੂਦ ਸੀ। ਮੀਡੀਆ ਰਿਪੋਰਟਾਂ ਅਨੁਸਾਰ 91,000 ਹਜ਼ਾਰ ਦਰਸ਼ਕਾਂ ਨੇ ਸਮਾਪਤੀ ਸਮਾਗਮ ਦਾ ਆਨੰਦ ਮਾਣਿਆ। ਇਸ ਮੌਕੇ ਜਦੋਂ ਆਤਿਸ਼ਬਾਜ਼ੀ ਕੀਤੀ ਗਈ ਤਾਂ ਆਸਮਾਨ ਵਿੱਚ ਇਸ ਤਰ੍ਹਾਂ ਦਾ ਪ੍ਰਕਾਸ਼ ਫੈਲ ਗਿਆ, ਮੰਨੋ ਇਹ ਰਾਤ ਦਾ ਨਹੀਂ ਸਗੋਂ ਦਿਨ ਦਾ ਸਮਾਂ ਹੋਵੇ। ਇਸ ਮੌਕੇ ਇੱਕ ਸੰਖੇਪ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇੰਗਲੈਂਡ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ, ਗਾਇਕਾ ਲਿਓਨਾ ਲੁਇਸ ਅਤੇ ਮਸ਼ਹੂਰ ਗਿਟਾਰਿਸਟ ਜਿੰਮੀ ਪੇਜ ਆਦਿ ਹਸਤੀਆਂ ਨੇ ਹਿੱਸਾ ਲਿਆ। ਚੀਨ ਨੇ ਇਨ੍ਹਾਂ ਖੇਡਾਂ ਦੇ ਆਯੋਜਨ ‘ਤੇ 43 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਖਰਚ ਕੀਤੀ ਅਤੇ ਆਯੋਜਨ ਦੇ ਅੰਦਾਜ਼ ਵਿੱਚ ਇਹ ਪੱਖ ਸਾਫ਼ ਨਜ਼ਰ ਵੀ ਰਿਹਾ ਸੀ।
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਨਜ਼ਰਬੰਦ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਨੂੰ ਚੌਕਸੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਨਵੇਂ ਰਾਸ਼ਟਰਪਤੀ ਦੀ ਚੋਣ ਅਤੇ ਬਰਖਾਸਤ ਜੱਜਾਂ ਦੀ ਬਹਾਲੀ ਤੋਂ ਬਾਅਦ ਉਨ੍ਹਾਂ ਨੂੰ ਆਜ਼ਾਦੀ ਨਾਲ ਕਿਤੇ ਵੀ ਆਉਣ ਜਾਣ ਦੀ ਖੁੱਲ੍ਹ ਹੋਵੇਗੀ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਸ਼ੱਰਫ਼ ਨੂੰ ਚੌਕਸੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਪ੍ਰੰਤੂ ਉਨ੍ਹਾਂ ਨੂੰ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਖੁੱਲ੍ਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਦਮ ਸੁਰੱਖਿਆ ਕਾਰਨਾਂ ਕਰਕੇ ਕੀਤੇ ਗਏ ਹਨ। ਇੱਕ ਵਾਰ ਨਵੇਂ ਰਾਸ਼ਟਰਪਤੀ ਦੀ ਚੋਣ ਅਤੇ ਮੁਸ਼ੱਰਫ਼ ਵੱਲੋਂ ਬਰਖਾਸਤ ਜੱਜਾਂ ਦੀ ਬਹਾਲੀ ਹੋਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਨੂੰ ਆਜ਼ਾਦੀ ਨਾਲ ਘੁੰਮਣ ਫਿਰਨ ਦੀ ਇਜਾਜ਼ਤ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੁਸ਼ੱਰਫ਼ ਅਮਰੀਕਾ ਜਾਣਾ ਚਾਹੁੰਦੇ ਸਨ ਪ੍ਰ²ੰਤੂ ਮੌਜੂਦਾ ਸਰਕਾਰ ਨੇ ਇਸ ‘ਤੇ ਰੋਕ ਲਗਾ ਦਿੱਤੀ। ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਰਾਸ਼ਟਰਪਤੀ ਦੀ ਚੋਣ ਤੋਂ ਤਿੰਨ ਚਾਰ ਹਫ਼ਤਿਆਂ ਬਾਅਦ ਉਹ ਦੇਸ਼ ਤੋਂ ਬਾਹਰ ਜਾ ਸਕਦੇ ਹਨ। ਅਧਿਕਾਰੀ ਨੇ ਦੱØਸਿਆ ਕਿ ਮੁਸ਼ੱਰਫ਼ ਨੂੰ ਇਸਲਾਮਾਬਾਦ ਵਿੱਚ ਆਪਣੇ 5 ਏਕੜ ਦੇ ਫਾਰਮ ਹਾਊਸ ਵਿੱਚ ਜਾ ਕੇ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ। ਪਿਛਲੇ 5 ਸਾਲਾਂ ਤੋਂ ਇਹ ਫਾਰਮ ਹਾਊਸ ਨਿਰਮਾਣ ਅਧੀਨ ਹੈ। ਮੁਸ਼ੱਰਫ਼ ਨੇ ਸੱਤਾ ਸੰਭਾਲਣ ਤੋਂ ਬਾਅਦ 50 ਲੱਖ ਡਾਲਰ ਦੀ ਸੰਪਤੀ ਬਣਾਈ ਹੈ।
ਫਾਰਮ ਹਾਊਸ ਦੇ ਕਰਮਚਾਰੀ ਨੇ ਦੱਸਿਆ ਕਿ ਇੱਥੇ 11 ਬੈੱਡਰੂਮ, ਇੱਕ ਟੈਨਿਸ ਪੋਰਟ, ਇੱਕ ਸਵੀਮਿੰਗ ਪੂਲ ਅਤੇ ਹੋਰ ਅਤਿਆਧੁਨਿਕ ਸਹੂਲਤਾਂ ਹਨ। ਪਾਕਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ 6 ਸਤੰਬਰ ਨੂੰ ਹੋਣੀਆਂ ਹਨ। ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੁਰੱਖਿਆ ਦੇ ਪੱਖ਼ ਤੋਂ ਸਾਊਦੀ ਅਰਬ ਜਾਣਾ ਮੁਸ਼ੱਰਫ਼ ਲਈ ਠੀਕ ਰਹੇਗਾ। ਇਸਦੇ ਨਾਲ ਹੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸੰਕੇਤ ਦਿੱਤੇ ਹਨ ਕਿ ਰਾਸ਼ਟਰਪਤੀ ਦੇ ਅਹੁਦੇ ਦੌਰਾਨ ਪ੍ਰ²ਵੇਜ਼ ਮੁਸ਼ੱਰਫ਼ ਵੱਲੋਂ ਲਏ ਗਏ ਫੈਸਲਿਆਂ ਲਈ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁਸ਼ੱਰਫ਼ ਨੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਐਮਰਜੈਂਸੀ ਲਗਾਉਣ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਬਰਖਾਸਤ ਕਰਨ ਵਰਗੇ ਕਈ ਵਿਵਾਦਤ ਫੈਸਲੇ ਲਏ ਸਨ।
ਪਾਕਿਸਤਾਨ ‘ਚ ਸਿਆਸੀ ਬੇਚੈਨੀ ਬਰਕਾਰ
ਲਾਹੌਰ- ਪੀਐਮਐਲ (ਐਨ) ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਨੇ ਬਰਖਾਸਤ ਜੱਜਾਂ ਦੀ ਬਹਾਲੀ ਦੀ ਸਮਾਂ ਮਿਆਦ ਨੂੰ ਘਟਾ ਕੇ ਸੋਮਵਾਰ ਕਰ ਦਿੱਤਾ ਹੈ ਅਤੇ ਇਸ ਮੁੱਦੇ ਨੂੰ ਹੁਣ ਰਾਸ਼ਟਰਪਤੀ ਅਹੁਦੇ ਲਈ ਪੀਪੀਪੀ ਨੇਤਾ ਆਸਿਫ਼ ਅਲੀ ਜ਼ਰਦਾਰੀ ਦੀ ਉਮੀਦਵਾਰੀ ਦੇ ਸਮਰਥਨ ਨਾਲ ਜੋੜ ਦਿੱਤਾ ਹੈ। ਸਰੀਫ਼ ਨੇ ਇੱਥੇ ਆਪਣੇ ਨਿਵਾਸ ‘ਤੇ ਪੀਪੀਪੀ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੰਸਦ ਨੂੰ ਬਰਖਾਸਤ ਜੱਜਾਂ ਦੀ ਬਹਾਲੀ ਲਈ ਪ੍ਰਸਤਾਵ ਨੂੰ ਪਾਸ ਕਰਨ ਲਈ 10 ਮਿੰਟ ਲੱਗਣਗੇ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਮ ਨੂੰ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਦੇ ਐਮਰਜੈਂਸੀ ਸਾਸ਼ਨ ਦੌਰਾਨ ਬਰਖਾਸਤ ਕੀਤੇ ਗਏ ਜੱਜਾਂ ਦੀ ਬਹਾਲੀ ਲਈ ਬੁੱਧਵਾਰ ਦੀ ਸਮਾਂ ਸੀਮਾ ਨਿਰਧਾਰਕ ਕੀਤੀ ਸੀ ਹੁਣ ਉਨ੍ਹਾਂ ਨੇ ਇਸ ਨੂੰ ਘਟਾ ਕੇ ਸੋਮਵਾਰ ਕਰ ਦਿੱਤਾ ਹੈ। ਪੀਐਮਐਲ (ਐਨ) ਨੇਤਾ ਨੇ ਕਿਹਾ ਕਿ 6 ਸਤੰਬਰ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਐਲਾਨ ਦੇ ਮੱਦੇਨਜ਼ਰ ਹੁਣ ਸਾਰੇ ਬਰਖਾਸਤ ਜੱਜਾਂ ਨੂੰ ਸੋਮਵਾਰ ਤੱਕ ਬਹਾਲ ਕਰ ਦਿੱਤਾ ਜਾਣਾ ਚਾਹੀਦਾ ਹੈ। ਸਰੀਫ਼ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਜ਼ਰਦਾਰੀ ਦੀ ਉਮੀਦਵਾਰੀ ਨੂੰ ਆਪਣੀ ਪਾਰਟੀ ਪੀਐਮਐਲ (ਐਨ) ਦੀ ਹਮਾਇਤ ਦੇ ਨਾਲ ਪਾਕਿਸਤਾਨ ਸੰਵਿਧਾਨ ਦੇ 17ਵੇਂ ਸੋਧ ਦੇ ਖਾਤਮੇ ਨਾਲ ਜੋੜਿਆ ਹੈ।
ਜ਼ਿਕਰਯੋਗ ਹੈ ਕਿ ਸੰਵਿਧਾਨ ਦਾ 17ਵਾਂ ਸੋਧ ਕਿਸੇ ਰਾਸ਼ਟਰਪਤੀ ਨੂੰ ਸੰਸਦ ਨੂੰ ਭੰਗ ਕਰਨ ਅਤੇ ਕਿਸੇ ਚੁਣੇ ਪ੍ਰਧਾਨ ਮੰਤਰੀ ਨੂੰ ਬਰਖਾਸਤ ਕਰਨ ਅਤੇ ਨਾਲ ਹੀ ਬਰਖਾਸਤ ਜੱਜਾਂ ਨੂੰ ਬਹਾਲ ਕਰਨ ਦਾ ਅਧਿਕਾਰ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਕੋਈ ਹਕੂਮਤ ਕਰਨ ਦੀ ਚਾਹ ਨਹੀਂ, ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਪੀਪੀਪੀ ਨੇ ਸਾਡੇ ਅਤੇ ਰਾਸ਼ਟਰ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰੇ। ਦੂਜੇ ਪਾਸੇ 6 ਸਤੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿੱਚ ਪੀਪੀਪੀ ਨੇ ਆਸਿਫ਼ ਅਲੀ ਜ਼ਰਦਾਰੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਮਹਾਂਦੋਸ਼ ਚਲਾਏ ਜਾਣ ਤੋਂ ਪਹਿਲਾਂ ਹੀ ਸਾਬਕਾ ਰਾਸ਼ਟਰਪਤੀ ਪ੍ਰ²ਵੇਜ਼ ਮੁਸ਼ੱਰਫ਼ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਪੰਥਕ ਰਾਜਨੀਤੀ ’ਚ ਨਵੀਂ ਉ¤ਥਲ-ਪੁੱਥਲ
ਚੰਡੀਗੜ੍ਹ, 24 ਅਗਸਤ (ਹਰੀਸ਼ ਚੰਦਰ ਬਾਗਾਂਵਾਲਾ)-
ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਉਥਲ-ਪੁਥਲ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ਮੁਖਰੋਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਪਰਮਜੀਤ ਸਿੰਘ ਸਰਨਾ ਅਦਾ ਕਰ ਰਹੇ ਹਨ। ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਅਕਾਲੀ ਧੜੇ ਅਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਚਾਹੁੰਦੇ ਹਨ। ਜਿਸ ਵਿੱਚ ਸਾਰੇ ਅਕਾਲੀ ਧੜੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਰੋਧ ਹਨ। ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠ ਕਰਕੇ ਇੱਕ ਸਾਂਝਾ ਅਕਾਲੀ ਦਲ ਬਣਾਉਣ ਦੀ ਯੋਜਨਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਪਤ ਮੀਟਿੰਗ ਵਿੱਚ ਨਵੇਂ ਅਕਾਲੀ ਦਲ ਦੀ ਰਹਿਨੁਮਾਈ ਕਰਨ ਲਈ ਹਾਂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਨਵੇਂ ਅਕਾਲੀ ਦਲ ਦੇ ਗਠਿਤ ਤੇ ਪਹਿਲਾ ਦਿੱਲੀ ਅਕਾਲੀ ਦਲ ਵਲੋਂ ਇੱਕ ਵੱਡੇ ਵਿਸ਼ਾਲ ਇਕੱਠ ਵਿੱਚ ਜਥੇਦਾਰ ਵੇਦਾਂਤੀ ਦਾ ਸਨਮਾਨ ਵੀ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਵੇਦਾਂਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਟਾਏ ਜਾਣ ਦੀ ਘਟਨਾ ਨੂੰ ਲੈ ਕੇ ਲੱਗਭਗ ਸਮੁੱਚੇ ਸਿੱਖ ਪੰਥ ਵਿੱਚ ਭਾਰੀ ਰੋਹ ਤੇ ਰੋਸ ਦੀ ਲਹਿਰ ਦੌੜ ਗਈ ਸੀ। ਇਸ ਸਮੇਂ ਪੰਜਾਬ ਦੀ ਬਾਦਲ ਵਿਰੋਧੀ ਰਾਜਨੀਤੀ ਲੱਗਭਗ ਜਥੇਦਾਰ ਵੇਦਾਂਤੀ ਦੇ ਉਪਰ ਕੇਂਦਰਤ ਹੈ। ਵੇਦਾਂਤੀ ਨੂੰ ਲੈ ਕੇ ਨਵੀਆਂ ਸਰਗਰਮੀਆਂ ਬਣੀਆਂ ਹੋਈਆਂ ਹਨ।
ਕੇਂਦਰੀ ਟੀਮ ਵਲੋਂ ਹੜ੍ਹ ਮਾਰੇ ਖੇਤਰਾਂ ਦਾ ਦੌਰਾ
ਚੰਡੀਗੜ੍ਹ 24 ਅਗਸਤ (ਹਰੀਸ਼ ਚੰਦਰ ਬਾਗਾਂਵਾਲਾ)- ਸਤਲੁੱਜ ਦਰਿਆ ਦੇ ਨਾਲ ਲੱਗਦੇ ਧੂਸੀ ਬੰਧ ਨੂੰ ਮਜ਼ਬੂਤ ਅਤੇ ਪੱਕਾ ਕਰਨ ਦੇ ਲਈ ਕੇਂਦਰ ਸਰਕਾਰ ਨੇ ਪੰਜਾੁਬ ਸਰਕਾਰ ਨੂੰ ਪ੍ਰੋਜੈਕਟ ਤਿਆਰ ਕਰਕੇ ਭੇਜਣ ਦੇ ਲਈ ਕਿਹਾ ਹੈ ਤਾਂ ਜੋ ਹੜ੍ਹਾਂ ਤੇ ਸਥਾਈ ਤੌਰ ਤੇ ਕਾਬੂ ਪਾਇਆ ਜਾ ਸਕੇ। ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਸੰਚਾਈ ਮੰਤਰੀ ਸ੍ਰ: ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਅਤੇ ਉਨ੍ਹਾਂ ਦੀ ਸਿਫਾਰਸ਼ ਤੇ ਹੀ ਸ਼੍ਰੀ ਪ੍ਰਭਾਨਸ਼ੂੰ ਜਾਇੰਟ ਸਕੱਤਰ ਗ੍ਰਹਿ ਮੰਤਰਾਲਾ ਦੀ ਅਗਵਾਈ ਵਿਚ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਹੋਰ ਜਾਇਦਾਦ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜ ਮੈਂਬਰੀ ਟੀਮ ਫਿਰੋਜ਼ਪੁਰ ਜ਼ਿਲੇ ਵਿਚ ਭੇਜੀ ਗਈ। ਇਸ ਟੀਮ ਦੇ ਨਾਲ ਸ਼੍ਰੀਮਤੀ ਰੋਮਿਲਾ ਦੂਬੇ, ਵਿੱਤ ਕਮਿਸ਼ਨਰ ਮਾਲ, ਸ਼੍ਰੀ ਸੁਰੇਸ਼ ਕੁਮਾਰ ਪ੍ਰਿੰਸੀਪਲ ਸਕੱਤਰ, ਬਿਜਲੀ ਤੇ ਸਿੰਚਾਈ ਵਿਭਾਗ, ਪੰਜਾਬ, ਸ੍ਰ: ਬੀ ਐਸ. ਸੂਦਨ, ਕਮਿਸ਼ਨਰ ਫਿਰੋਜ਼ਪੁਰ ਤੇ ਫਰੀਦਕੋਟ ਡਵੀਜ਼ਨ, ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ, ਸ਼੍ਰੀ ਐਮ.ਐਲ ਵਾਸਨ ਡੀ.ਆਈ.ਜੀ. ਬੀ.ਐਸ.ਐਫ, ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਐਸ ਐਸ ਪੀ ਫਿਰੋਜਪੁਰ ਵੀ ਸ਼ਾਮਲ ਸਨ। ਸ਼੍ਰੀ ਸੇਖੋਂ ਨੇ ਦੱਸਿਆ ਕਿ ਟੀਮ ਵਲੋ ਮਹਿਸੂਸ ਕੀਤਾ ਗਿਆ ਕਿ ਵਾਕਿਆ ਹੀ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਅਤੇ ਮਕਾਨਾਂ ਆਦਿ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਸਾਰੇ ਪਾਸੇ ਪਾਣੀ ਹੀ ਪਾਣੀ ਹੈ, ਉਹ ਹੜ੍ਹ ਦੇ ਪਾਣੀ ਦੇ ਨਾਲ ਹੋਏ ਭਾਰੀ ਨੁਕਸਾਨ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਆਪਣੀ ਰਿਪੋਰਟ 2 ਦਿਨਾਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਨੂੰ ਸੌਂਪ ਦੇਣਗੇ। ਸਿੰਚਾਈ ਮੰਤਰੀ ਜੋ ਕਿ ਖੁਦ ਵੀ ਟੀਮ ਦੇ ਨਾਲ ਸਨ ਨੇ ਦੱਸਿਆ ਕਿ ਜਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਨਾਲ 134 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲੱਗਭਗ 55000 ਵਿਅੱਕਤੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ । ਉਹਨਾਂ ਦੱਸਿਆ ਕਿ ਪਾਣੀ ਵਿਚ ਘਿਰੇ 6320 ਲੋਕਾਂ ਨੂੰ ਕਿਸ਼ਤੀਆਂ ਅਤੇ ਮੋਟਰ ਕਿਸ਼ਤੀਆਂ ਰਾਹੀਂ ਬਾਹਰ ਕੱਢ ਕੇ ਰਾਹਤ ਕੈਂਪਾਂ ਵਿਚ ਠਹਿਰਾਇਆ ਗਿਆ ਹੈ। 11080 ਹੈਕਟੈਅਰ ਖੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਲੱਗਭਗ 190 ਕਰੋੜ ਰੁਪਏ ਦਾ ਕੁੱਲ ਨੁਕਸਾਨ ਹੋਇਆ ਹੈ। ਮੰਤਰੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾ ਦੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕੇਂਦਰ ਸਰਕਾਰ ਵਲੋਂ ਕੀਤੀ ਜਾਵੇ ਕਿਉਂਕਿ ਪੰਜਾਬ ਦਾ ਕਿਸਾਨ ਕੇਂਦਰੀ ਅਨ-ਭੰਡਾਰ ਵਿਚ 60 ਤੋਂ 70 ਫੀਸਦੀ ਤੱਕ ਯੋਗਦਾਨ ਪਾ ਰਿਹਾ ਹੈ ਉਹਨਾਂ ਇਹ ਵੀ ਮੰਗ ਕੀਤੀ ਕਿ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣ ਦੇ ਲਈ ਸ੍ਰ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੈ ਮੈਂਬਰ ਲੋਕ ਸਭਾ ਨੇ 25 ਟਰੱਕ ਰਾਹਤ ਸਮੱਗਰੀ ਜਿਸ ਵਿਚ ਤੂੜੀ, ਹਰਾ ਚਾਰਾ, ਆਟਾ, ਦਾਲ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਲ ਸਨ, ਭੇਜੀਆਂ ਗਈਆਂ। ਇਸੇ ਤਰ੍ਹਾਂ ਸ੍ਰ: ਬਿਕਰਮ ਸਿੰਘ ਮਜੀਠੀਆ, ਸੂਚਨਾਂ ਤੇ ਲੋਕ ਸੰਪਰਕ ਮੰਤਰੀ, ਪੰਜਾਬ ਵਲੋ 18 ਟਰੱਕ ਰਾਹਤ ਸਮੱਗਰੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਭੇਜੇ ਗਏ ਹਨ।
ਵੀਐਚਪੀ ਦੇ 4 ਨੇਤਾਵਾਂ ਸਣੇ ਪੰਜ ਦੀ ਹੱਤਿਆ
ਭੁਵਨੇਸ਼ਵਰ, 23 ਅਗਸਤ - ਉੜੀਸਾ ਵਿਚ ਫਿਰਕੂ ਰੂਪ ਵਿਚ ਨਾਜ਼ੁਕ ਕੰਧਮਾਲ ਜ਼ਿਲ੍ਹੇ ਵਿਚ ਜਨਮ ਅਸ਼ਟਮੀ ਦੇ ਤਿਓਹਾਰ ਦੇ ਮੌਕੇ ਇਕ ਕੰਨਿਆ ਆਸ਼ਰਮ ਉੱਤੇ ਸ਼ੱਕੀ ਮਾਓਵਾਦੀਆਂ ਨੇ ਹਮਲਾ ਕਰਕੇ ਵੀਐਚਪੀ ਦੇ ਚਾਰ ਨੇਤਾਵਾਂ ਸਮੇਤ ਪੰਜ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ।ਇਕ ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਕਰੀਬ 30 ਬੰਦੂਧਾਰੀ ਵਿਅਕਤੀਆਂ ਨੇ ਕੰਧਮਾਲ ਜ਼ਿਲ੍ਹੇ ਦੇ ਮੁੱਖ ਦਫਤਰੀ ਸ਼ਹਿਰ ਫੂਲਬਨੀ ਤੋਂ ਕਰੀਬ 127 ਕਿਲੋਮੀਟਰ ਦੂਰ ਤੁਮੁਦੀਬੰਧ ਪ੍ਰਖੰਡ ਦੇ ਜਾਲੇਸਪਤਾ ਸਥਿਤ ਆਸ਼ਰਮ ਉੱਤੇ ਰਾਤ ਨੂੰ ਗੋਲੀਆਂ ਦੀ ਭਾਰੀ ਬਰਸਾਤ ਕੀਤੀ। ਇਸ ਵਿਚ ਵੀਐਚਪੀ ਨੇਤਾ ਲਕਸ਼ਮਣਨੰਦਾ, ਸਰਸਵਤੀ ਸਮੇਤ 5 ਵਿਅਕਤੀ ਮਾਰੇ ਗਏ। ਆਸ਼ਰਮ ਉੱਤੇ ਹਮਲੇ ਦੇ ਬਾਅਦ ਆਦਿਵਾਦੀ ਬਹੁਗਿਣਤੀ ਜ਼ਿਲ੍ਹੇ ਦੇ ਕੁਝ ਸਥਾਨਾਂ ਉੱਤੇ ਤਣਾਅ ਦਾ ਮਹੌਲ ਬਣ ਗਿਆ। ਤੁਮੁਦੀਬੰਧ ਨੂੰ ਜਾਣ ਵਾਲੀ ਸੜਕ ਸੀਲ ਕਰ ਦਿੱਤੀ ਗਈ ਹੈ ਅਤੇ ਜ਼ਿਲ੍ਹੇ ਵਿਚ ਫਿਰਕੂ ਹਿੰਸਾ ਫੈਲਣ ਤੋਂ ਰੋਕਣ ਲਈ ਕਦਮ ਉਠਾਏ ਗਏ ਹਨ। ਇਲਾਕੇ ਵਿਚ ਸੀਆਰਪੀਐਫ ਸਮੇਤ ਸੁਰੱਖਿਆ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਡੈਮੋਕ੍ਰੇਟਿਕ ਉਮੀਦਵਾਰ ਬਰਾਕ ਓਬਾਮਾ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਬਿਡੇਨ ਨੂੰ ਚੁਣਿਆ
ਵਾਸ਼ਿੰਗਟਨ, 23 ਅਗਸਤ -ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਬਰਾਕ ਓਬਾਮਾ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਆਪਣੇ ਸੈਨਟ ਸਹਿਯੋਗੀ ਜੋਸੇਫ ਬਿਡੇਨ ਨੂੰ ਚੁਣਿਆ ਹੈ। ਇਕ ਨਿੱਜੀ ਟੈਲੀਵਿਜ਼ਨ ਚੈਨਲ ਨੇ ਡੈਮੋਕ੍ਰੇਟ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜੋਸੇਫ ਬਿਡੇਨ ਦੇ ਉਪ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਪੂਰੀ ਸੰਭਾਵਨਾ ਹੈ। ਭਾਵੇਂ ਇਸ ਸਬੰਧ ਵਿਚ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਪਤਾ ਲੱਗਾ ਹੈ ਕਿ ਖੁਫੀਆ ਸੇਵਾ ਏਜੰਟਾਂ ਨੂੰ ਬਿਡੇਨ ਬਾਰੇ ਜਾਣਕਾਰੀ ਭੇਜ ਦਿੱਤੀ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਉਪ ਰਾਸ਼ਟਰਪਤੀ ਦੇ ਉਮੀਦਵਾਰ ਬਣਨ ਦੀ ਸੂਰਤ ਵਿਚ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਸਕਣ। ਸੂਤਰਾਂ ਦੇ ਅਨੁਸਾਰ ਇਸ ਅਹੁਦੇ ਲਈ ਦੋ ਹੋਰ ਦਾਅਵੇਦਾਰ-ਇੰਡੀਆਨਾ ਦੇ ਸੈਨਟਰ ਇਵਾਨ ਬਿਯਾਹ ਅਤੇ ਵਰਜਨੀਆ ਦੇ ਗਵਰਨ ਟਿਮ ਕੈਨੇ ਸਨ ਪਰ 65 ਸਾਲ ਦੇ ਬਿਡੇਨ ਨੂੰ ਇਸ ਮਹੱਤਵਪੂਰਨ ਅਹੁਦੇ ਲਈ ਚੁਣਿਆ ਗਿਆ ਹੈ।ਸੈਨਟ ਦੀ ਫੋਰੇਨ ਰਿਲੇਸ਼ਨਸ ਕਮੇਟੀ ਦੇ ਪ੍ਰਧਾਨ ਬਿਡੇਨ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਖਾਸ ਅਨੁਭਵੀ ਹਨ।ਉਹ ਪਹਿਲੀ ਵਾਰ 1972 ਵਿਚ 29 ਸਾਲ ਦੀ ਉਮਰ ਵਿਚ ਕਾਂਗਰਸ ਲਈ ਚੁਣੇ ਗਏ ਸਨ।
ਡੇਰਾ ਸੌਦਾ ਮੁਖੀ ਨੂੰ 6 ਸਤੰਬਰ ਨੂੰ ਹਰ ਹਾਲਤ ‘ਚ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ
ਅੰਬਾਲਾ, 23 ਅਗਸਤ - ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਡੇਰਾ ਸੌਦਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਨੂੰ 6 ਸਤੰਬਰ ਵਾਲ਼ੇ ਦਿਨ ਹਰ ਹਾਲਤ ਵਿੱਚ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ। ਅੱਜ ਅਦਾਲਤ ‘ਚ ਡੇਰਾ ਮੁਖੀ ਦੀ ਅਦਾਲਤ ‘ਚ ਪੇਸ਼ੀ ਸੀ ਪਰ ਉਹ ਪੇਸ਼ ਨਹੀਂ ਹੋਏ, ਇਸੇ ਲਈ ਅਦਾਲਤ ਨੂੰ ਅਜਿਹੇ ਹੁਕਮ ਜਾਰੀ ਕਰਨੇ ਪਏ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਦੇ ਮਾਮਲੇ ਦੀ ਸੁਣਵਾਈ ਸਿਰਸਾ ਵਿਖੇ ਤਬਦੀਲ ਕਰਨ ਦੀਆਂ ਹਰਿਆਣਾ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਵਰਗੀ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਸਪੁੱਤਰ ਅੰਸ਼ੁਲ ਛਤਰਪਤੀ ਨੇ ਜ਼ੋਰਦਾਰ ਵਿਰੋਧ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਅੰਦਰਖਾਤੇ ਪੂਰੀ ਤਰ੍ਹਾਂ ਡੇਰਾ ਮੁਖੀ ਨਾਲ਼ ਮਿਲ਼ੀ ਹੋਈ ਹੈ। ਚੇਤੇ ਰਹੇ ਕਿ ਸ੍ਰੀ ਛਤਰਪਤੀ ਦੇ ਕਤਲ ਦਾ ਦੋਸ਼ ਵੀ ਡੇਰਾ ਮੁਖੀ ਸਿਰ ਹੀ ਲੱਗਾ ਹੋਇਆ ਹੈ। ਇਹ ਕਤਲ ਅਕਤੂਬਰ 2001 ‘ਚ ਹੋਇਆ ਸੀ, ਉਸ ਉਤੇ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦਾ ਵੀ ਦੋਸ਼ ਹੈ ; ਇਹ ਕਤਲ ਜੁਲਾਈ 2002 ‘ਚ ਹੋਇਆ ਸੀ। ਇਸ ਦੇ ਨਾਲ਼ ਹੀ ਇੱਕ ਸਾਧਵੀ ਨਾਲ਼ ਬਲਾਤਕਾਰ ਦੇ ਦੋਸ਼ ਵੀ ਡੇਰਾ ਮੁਖੀ ਉਤੇ ਲੱਗੇ ਹੋਏ ਹਨ। ਸਰਕਾਰ ਦੀ ਦਲੀਲ ਹੈ ਕਿ ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਮੁਹੱਈਆ ਹੋਣ ਕਾਰਨ ਉਸ ਦਾ ਅੰਬਾਲਾ ਆਉਣਾ ਔਖਾ ਹੈ।
ਬਾਦਲ ਦਲ ਦੀ ਕਰਨਾਲ ਰੈਲੀ ਮੁਲਤਵੀ
ਬਾਦਲ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਜੀ ਵੱਲੋਂ ਹਰਿਆਣਾ ਵਿਚ ਵੱਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਨਾਉਣ ਦੇ ਮੁੱਦੇ ਉਤੇ ਕੱਲ੍ਹ ਦਿੱਤੇ ਗਏ ਭਰੋਸੇ ਦੇ ਮੱਦੇ-ਨਜ਼ਰ ਪਾਰਟੀ ਹਾਈ-ਕਮਾਂਡ ਨੇ 30 ਅਗਸਤ ਨੂੰ ਕਰਨਾਲ ਵਿਖੇ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਹੈ। ਇਥੇ ਜ਼ਾਰੀ ਇੱਕ ਬਿਆਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੱਲ੍ਹ ਅਕਾਲੀ ਵਫ਼ਦ ਦੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਇਸ ਸਾਰੇ ਮਸਲੇ ਨੂੰ ਮਿਲ-ਬੈਠ ਕੇ ਨਜਿੱਠ ਲਿਆ ਜਾਵੇਗਾ ਅਤੇ ਕੁਝ ਵੀ ਅਜਿਹਾ ਨਹੀਂ ਕੀਤਾ ਜਾਵੇਗਾ ਜੋ ਬਹੁ-ਗਿਣਤੀ ਸਿੱਖ ਸਮੁਦਾਇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੋਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਭਰੋਸਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਏ ਜਾਣ ਨੂੰ ਸਿੱਖਾਂ ਦੇ ਜ਼ਜਬਾਤਾਂ ਨਾਲ ਖਿਲਵਾੜ੍ਹ ਕਰਨ ਦੀ ਕਾਰਵਾਈ ਦੱਸਣ ਤੋਂ ਬਾਅਦ ਦਿੱਤਾ ਗਿਆ। ਅਕਾਲੀ ਆਗੂ ਨੇ ਕਿਹਾ ਉਨ੍ਹਾਂ ਦੀ ਪਾਰਟੀ ਹਰ ਇੱਕ ਮਸਲੇ ਦੇ ਸ਼ਾਂਤਮਈ ਅਤੇ ਆਪਸੀ ਮਿਲਵਰਤਨ ਵਾਲੇ ਹੱਲ ਦੀ ਹਾਮੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈ-ਕਮਾਂਡ ਨੇ ਪ੍ਰਧਾਨ ਮੰਤਰੀ ਜੀ ਵੱਲੋਂੌ ਦਿੱਤੇ ਗਏ ਭਰੋਸੇ ਨੂੰ ਸੰਜੀਦਗੀ ਨਾਲ ਲਿਆ ਹੈ ਅਤੇ ਪਾਰਟੀ ਦੀਆਂ ਪੁਰਾਣੀਆਂ ਜਮਹੂਰੀ, ਅਮਨ ਪਸੰਦ ਅਤੇ ਆਪਸੀ ਸੂਝ-ਬੂਝ ਰਾਹੀ ਮਸਲਾ ਹੱਲ ਕਰਨ ਦੀ ਪਹੁੰਚ ਨੂੰ ਅਪਨਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਹਾਈ-ਕਮਾਂਡ ਨੇ ਕਰਨਾਲ ਰੈਲੀ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।
ਪਾਕਿ ਬੰਬ ਧਮਾਕਿਆਂ ‘ਚ ਮ੍ਰਿਤਕਾਂ ਦੀ ਗਿਣਤੀ 78 ਹੋਈ
ਇਸਲਾਮਾਬਾਦ, 23 ਅਗਸਤ - ਪਾਕਿਸਤਾਨ ਦੀ ਉਤਰ-ਪੱਛਮੀ ਸਵਾਤ ਵਾਦੀ _ਚ ਸਨਿੱਚਰਵਾਰ ਤੜਕੇ ਇੱਕ ਆਤਮਘਾਤੀ ਹਮਲੇ ’ਚ 78 ਵਿਅਕਤੀ ਹਲਾਕ ਹੋ ਗਏ ਅਤੇ ਅਨੇਕਾਂ ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਆਤਮਘਾਤੀ ਨੇ ਵਿਸਫ਼ੋਟਕ ਪਦਾਰਥਾਂ ਨਾਲ਼ ਲੱਦੀ ਆਪਣੀ ਗੱਡੀ ਚਾਰਬਾਗ਼ ਪੁਲਿਸ ਥਾਣੇ ਅੰਦਰ ਵਾੜ ਦਿੱਤੀ। ਇਹ ਸਥਾਨ ਸਵਾਤ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰ ਮਿੰਗੋਰਾ ਤੋਂ 10 ਕਿਲੋਮੀਟਰ ਦੂਰ ਹੈ। ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ’ਚ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਤਾਲਿਬਾਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪੀਪੀਪੀ ਦੇ ਇਕ ਉੱਘੇ ਨੇਤਾ ਰਹਿਮਾਨ ਮਲਿਕ ਨੇ ਕਿਹਾ ਕਿ ਤਿੰਨ ਆਤਮਘਾਤੀ ਬੰਬ ਹਮਲਾਵਰਾਂ ਨੇ ਕੱਲ ਵਾਹ ਛਾਉਣੀ ਵਿਚ ਇਕ ਕਾਰਖਾਨੇ ਵਿਚ ਹਮਲਾ ਕੀਤਾ ਸੀ। ਉਨ੍ਹਾਂ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਚੌਥੇ ਬੰਬ ਹਮਲਾਵਰ ਨੂੰ ਧਮਾਕਾ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਪੁੱਛਗਿੱਛ ਤੋਂ ਮਹੱਤਵਪੂਰਨ ਸੁਰਾਗ ਮਿਲੇ ਹਨ। ਪਹਿਲਾਂ ਖਬਰਾਂ ਵਿਚ ਦੱਸਿਆ ਗਿਆ ਸੀ ਕਿ ਹਮਲੇ ਵਿਚ ਕੇਵਲ ਦੋ ਹਮਲਾਵਰ ਸ਼ਾਮਲ ਸਨ।
ਭਾਰਤ-ਅਮਰੀਕਾ ਪ੍ਰਮਾਣੂ ਕਰਾਰ ਲਈ ਐਨ.ਐਸ.ਜੀ. ਦੀ ਸ਼ਰਤ ਨਹੀਂ ਮੰਨਾਂਗੇ: ਪ੍ਰਣਬ
ਵਿਸ਼ੇਸ਼ ਹਵਾਈ ਜਹਾਜ਼ ਤੋਂ, 23 ਅਗਸਤ 2008 - ਭਾਰਤ-ਅਮਰੀਕਾ ਪ੍ਰਮਾਣੂ ਕਰਾਰ ਲਈ ਐਨ.ਐਸ.ਜੀ. ਮਤਲਬ ਪ੍ਰਮਾਣੂ ਸਪਾਲਾਇਰ ਗਰੁੱਪ ਦੀ ਮਨਜ਼ੂਰੀ ਪਾਉਣ ਲਈ ਮਸੌਦੇ ਵਿਚ ਬਦਲਾਵ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਇਸ ਸਬੰਧ ਵਿਚ ਗੱਲਬਾਤ ਲਈ ਅਮਰੀਕਾ ਪਹੁੰਚ ਗਏ ਹਨ ਪਰ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਸ਼ਨੀਵਾਰ ਨੂੰ ਸਾਫ ਕਹਿ ਦਿੱਤਾ ਕਿ ਭਾਰਤ ਕਈ ਵੀ ਨਾਂਹ-ਪੱਖੀ ਸ਼ਰਤ ਮਨਜ਼ੂਰ ਨਹੀਂ ਕਰੇਗਾ।ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਨਾਲ ਪੱਛਮੀ ਬੰਗਾਲ ਜਾਂਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਇਹ ਦੇਖਣਾ ਹੋਵੇਗਾ ਕਿ ਮਸੌਦੇ ਵਿਚ ਕੀ ਤਬਦੀਲੀ ਹੁੰਦੀ ਹੈ।ਇਸਦੇ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਅਸੀਂ ਕਈ ਨਾਂਹ-ਪੱਖੀ ਸ਼ਰਤ ਸਵੀਕਾਰ ਨਹੀਂ ਕਰਾਂਗੇ। ਪ੍ਰਣਬ ਪੱਤਰਕਾਰਾਂ ਦੇ ਉਸ ਸਵਾਲ ਦਾ ਜਵਾਬ ਦੇ ਰਹੇ ਸਨ ਜਿਸ ਵਿਚ ਪੁੱਛਿਆ ਗਿਆ ਸੀ ਕਿ ਐਨ.ਐਸ.ਜੀ. ਦੀ ਦੋ ਦਿਨ ਚਲੀ ਮੀਟਿੰਗ ਦੇ ਬਾਅਦ ਸ਼ੁੱਕਰਵਾਰ ਨੂੰ 45 ਚੋਂ 15-20 ਨੇ ਮਸੌਦੇ ਵਿਚ ਸੋਧ ਦਾ ਸੁਝਾਅ ਦਿੱਤਾ ਸੀ। ਇਨ੍ਹਾਂ ਮੈਂਬਰਾਂ ਦਾ ਕਹਿਣਾ ਸੀ ਕਿ ਭਾਰਤ ਨੇ ਸੀਟੀਬੀਟੀ ਅਤੇ ਐਨਪੀਟੀ ਉੱਤੇ ਹਸਤਾਖਰ ਨਹੀਂ ਕੀਤੇ ਹਨ ਤਾਂ ਉਸ ਨੂੰ ਕਿਵੇਂ ਪੂਰੀ ਦੁਨੀਆਂ ਦੇ ਨਾਲ ਪ੍ਰਮਾਣੂ ਵਪਾਰ ਦੀ ਛੂਟ ਦਿੱਤੀ ਜਾ ਸਕਦੀ ਹੈ? ਉੱਧਰ ਵਿਦੇਸ਼ ਸਕੱਤਰ ਮੈਨਨ ਵਾਸ਼ਿੰਗਟਨ ਪਹੁੰਚ ਗਏ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਯਾਤਰਾ ਪਹਿਲਾਂ ਤੋਂ ਹੀ ਤੈਅ ਸੀ। ਲਿਹਾਜਾ ਇਸ ਨੂੰ ਸਿੱਧੇ ਤੌਰ ‘ਤੇ ਐਨਐਸਜੀ ਦੀ ਅਗਲੀ ਮੀਟਿੰਗ ਵਿਚ ਪੇਸ਼ ਕੀਤੇ ਜਾਣ ਵਾਲੇ ਮਸੌਦੇ ਦੀ ਤਿਆਰੀ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ।
ਤੀਜੇ ਵਿਕਲਪ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ: ਯੇਚੁਰੀ
ਨਵੀਂ ਦਿੱਲੀ, 23 ਅਗਸਤ- ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਨੇ ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨਾਲ ਮੁਲਾਕਾਤ ਕੀਤੀ, ਜਿਸਦੇ ਨਾਲ ਕਾਂਗਰਸ ਅਤੇ ਭਾਜਪਾ ਦੇ ਰਾਸ਼ਟਰੀ ਵਿਕਲਪ ਨੂੰ ਆਖ਼ਰੀ ਰੂਪ ਦੇਣ ਦੀ ਕੋਸ਼ਿਸ਼ ਮੁੜ ਸ਼ੁਰੂ ਹੋ ਗਈ ਹੈ।ਇਨ੍ਹਾਂ ਦੋਵੇਂ ਨੇਤਾਵਾਂ ਦੀ ਇਸ ਬੈਠਕ ਵਿੱਚ ਬਸਪਾ ਪ੍ਰਧਾਨ ਮਾਇਆਵਤੀ ਦੇ ਉਸ ਬਿਆਨ ਤੋਂ ਉੁਤਪੰਨ ਹੋਏ ਰਾਜਨੀਤਿਕ ਦ੍ਰਿਸ਼ਟੀਕੋਣ ‘ਤੇ ਵੀ ਚਰਚਾ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਸਾਰੀਆਂ 80 ਲੋਕ ਸਭਾ ਸੀਟਾਂ ‘ਤੇ ਚੋਣ ਲੜਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਠਜੋੜ ਦੇ ਸਾਰੇ 10 ਦਲਾਂ ਦੀ ਆਪਸੀ ਬੈਠਕ ਤੋਂ ਬਾਅਦ ਤੀਜਾ ਵਿਕਲਪ ਇਸ ਮਹੀਨੇ ਦੇ ਅੰਤ ਤੱਕ ਆਖ਼ਰੀ ਰੂਪ ਲੈ ਲਵੇਗਾ। ਸੀਪੀਆਈ (ਐਮ) ਦੇ ਮੁੱਖ ਦਫ਼ਤਰ ਵਿੱਚ ਨਾਇਡੂ ਦੀ ਕਾਮਰੇਡ ਕਰਤ ਨਾਲ ਇੱਕ ਘੰਟੇ ਚੱਲੀ ਬੈਠਕ ਤੋਂ ਬਾਅਦ ਸੀਤਾਰਾਮ ਯੇਚੁਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਹੀਨੇ ਦੇ ਅੰਤ ਤੱਕ ਸਭ ਕੁਝ ਸਪੱਸ਼ਟ ਹੋ ਜਾਵੇਗਾ। ਕਾਮਰੇਡ ਯੇਚੁਰੀ ਨੇ ਕਿਹਾ ਕਿ ਤੀਜੇ ਵਿਕਲਪ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ ਹੈ। ਇਸ ਦਾ ਪ੍ਰੋਗਰਾਮ, ਨੀਤੀਆਂ ਅਤੇ ਹੋਰ ਮੁੱਦੇ ਜਲਦ ਹੀ ਸਪੱਸ਼ਟ ਹੋ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਨਾਇਡੂ, ਕੁਮਾਰੀ ਮਾਇਆਵਤੀ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਇਸ ਤੋਂ ਬਾਅਦ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਸਾਰੇ ਦਲਾਂ ਦੀ ਸਾਂਝੀ ਬੈਠਕ ਹੋਵੇਗੀ। ਮਾਇਆਵਤੀ ਦੇ ਐਲਾਨ ‘ਤੇ ਰਾਸ਼ਟਰੀ ਲੋਕ ਦਲ ਦੀ ਪ੍ਰਤੀਕਿਰਿਆ ਸਬੰਧੀ ਪੁੱਛਣ ‘ਤੇ ਕਾਮਰੇਡ ਯੇਚੁਰੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਮੁੱØਦਿਆਂ ‘ਤੇ ਗੱਲਬਾਤ ਕੀਤੀ ਜਾਵੇਗੀ।
ਮੁਸ਼ੱਰਫ
ਹਿਰਾਸਤ ‘ਚ ਰੱਖੇ ਗਏ ਹਨ?
ਇਸਲਾਮਾਬਾਦ, 23 ਅਗਸਤ 2008 -ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਫਿਲਹਾਲ ਹਿਰਾਸਤ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਕਿਸੇ ਵੀ ਥਾਂ ‘ਤੇ ਆਉਣ-ਜਾਣ ਅਤੇ ਕਿਸੇ ਵੀ ਵਿਅਕਤੀ ਨਾਲ ਮਿਲਣ-ਜੁਲਣ ਦੀ ਆਜ਼ਾਦੀ ਨਹੀਂ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਇਹ ਸਖਤੀ ਚੌਕਸੀ ਦੇ ਤੌਰ ‘ਤੇ ਵਰਤੀ ਗਈ ਹੈ।ਉਨ੍ਹਾਂ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣੇ ਜਾਣ ਅਤੇ ਬਰਖਾਸਤ ਜੱਜਾਂ ਦੀ ਬਹਾਲੀ ਹੋਣ ਦੇ ਬਾਅਦ ਹੀ ਆਜ਼ਾਦੀ ਨਸੀਬ ਹੋਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਮੁਸ਼ੱਰਫ ਨੂੰ ਇਤਹਾਤ ਦੇ ਤੌਰ ‘ਤੇ ਹਿਰਾਸਤ ਵਿਚ ਰੱਖਿਆ ਗਿਆ ਹੈ ਪਰ ਉਨ੍ਹਾਂ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਦੀ ਛੁਟ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕਦਮ ਸੁਰੱਖਿਆ ਕਾਰਨਾਂ ਕਰਕੇ ਉਠਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਕ ਵਾਰ ਨਵੇਂ ਰਾਸ਼ਟਰਪਤੀ ਦੀ ਚੋਣ ਅਤੇ ਮੁਸ਼ੱਰਫ ਦੁਆਰਾ ਬਰਖਾਸਤ ਜੱਜਾਂ ਦੀ ਬਹਾਲੀ ਹੋ ਜਾਵੇ ਤਾਂ ਸਾਬਕਾ ਰਾਸ਼ਟਰਪਤੀ ਆਜ਼ਾਦ ਹੋ ਜਾਣਗੇ ਅਤੇ ਉਨ੍ਹਾਂ ਨੂੰ ਦੇਸ਼ ਦੇ ਬਾਹਰ ਜਾਣ ਦੀ ਇਜਾਜ਼ਤ ਵੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਅਸਤੀਫੇ ਦੇ ਬਾਅਦ ਮੁਸ਼ੱਰਫ ਅਮਰੀਕਾ ਜਾਣਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਨੂੰ ਦੱਸ ਦਿੱਤਾ ਗਿਆ ਕਿ ਰਾਸ਼ਟਰਪਤੀ ਚੋਣ ਦੇ ਤਿੰਨ ਹਫਤੇ ਦੇ ਬਾਅਦ ਹੀ ਉਹ ਦੇਸ਼ ਦੇ ਬਾਹਰ ਜਾ ਸਕਣਗੇ। ਰਾਸ਼ਟਰਪਤੀ ਦੀ ਚੋਣ ਛੇ ਸਤੰਬਰ ਨੂੰ ਹੋਣੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮੁਸ਼ੱਰਫ ਨੂੰ ਇਸਲਾਮਾਬਾਦ ਵਿਚ ਆਪਣੇ ਪੰਜ ਏਕੜ ਦੇ ਸ਼ਾਨਦਾਰ ਫਾਰਮਹਾਉਸ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸਹ ਫਾਰਮ ਹਾਉਸ ਪਿਛਲੇ ਪੰਜ ਸਾਲ ਤੋਂ ਸਜਾਇਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਮੁਸ਼ੱਰਫ ਨੇ 50 ਲੱਖ ਡਾਲਰ (30.15 ਕਰੋੜ ਪਾਕਿਸਤਾਨੀ ਰੁਪਏ) ਕੀਮਤ ਦੀ ਇਹ ਜ਼ਾਇਦਾਦ 1999 ਵਿਚ ਤਖਤਪਲਟ ਕਰਕੇ ਸੱਤਾ ਹਾਸਲ ਕਰਨ ਦੇ ਬਾਅਦ ਖਰੀਦੀ ਸੀ। ਇਸ ਫਾਰਮਹਾਉਸ ਵਿਚ ਐਸ਼ ਅਤੇ ਆਰਾਮ ਦੇ ਤਮਾਮ ਸਾਧਨ ਮੌਜੂਦ ਹਨ।
ਮਧੂ ਕੋੜਾ ਨੇ ਦਿੱਤਾ ਅਸਤੀਫਾ
ਰਾਂਚੀ, 23 ਅਗਸਤ 2008 - ਝਾਰਖੰਡ ਦੇ ਮੁੱਖ ਮੰਤਰੀ ਮਧੂ ਕੋੜਾ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸਦੇ ਨਾਲ ਹੀ ਸ਼ਿਬੂ ਸੋਰੇਨ ਦੇ ਝਾਰਖੰਡ ਮੁਕਤੀ ਮੋਰਚੇ ਦੀ ਹਿਮਾਇਤ ਵਾਪਸੀ ਨਾਲ ਰਾਜ ਵਿਚ ਇਕ ਹਫਤੇ ਤੋਂ ਜਾਰੀ ਸਿਆਸੀ ਉੱਥਲ-ਪੁੱਥਲ ਦਾ ਦੌਰ ਖਤਮ ਹੋ ਗਿਆ ਹੈ। ਕੋੜਾ ਨੇ ਅੱਜ ਸ਼ਾਮ ਝਾਰਖੰਡ ਦੇ ਰਾਜਪਾਲ ਸਈਅਦ ਸਿਬਤੇ ਰਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਇਸਤੋਂ ਪਹਿਲਾਂ ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਕੋੜਾ ਦੇ ਨਾਲ ਪੰਜ ਆਜ਼ਾਦ ਸੰਸਦ ਮੈਂਬਰ ਰਾਜ ਭਵਨ ਗਏ ਸਨ। ਬਾਅਦ ਵਿਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੱਟ ਗਿਣਤੀ ਵਿਚ ਆ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਸ ਬਾਰਾਂ ਦਿਨ ਤੋਂ ਘਟਨਾਕ੍ਰਮ ਵਿਚ ਨੈਤਿਕ ਰੂਪ ਵਿਚ ਮੈਂ ਮਹਿਸੂਸ ਕੀਤਾ ਕਿ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਇਹੀ ਕਾਰਨ ਹੈ ਕਿ ਮੈਂ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਯੂਪੀਏ ਦੀ ਅਗਵਾਈ ਨਾਲ ਮੁਲਾਕਾਤ ਕਰਨ ਦੇ ਬਾਅਦ ਪਾਇਆ ਕਿ ਹੁਣ ਉਹ ਉਨ੍ਹਾਂ ਨੂੰ ਹਿਮਾਇਤ ਨਹੀਂ ਦੇ ਰਹੇ ਹਨ। ਇਹੀ ਕਾਰਨ ਹੈ ਕਿ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਰਾਜਪਾਲ ਨੂੰ ਅਸਤੀਫਾ ਦੇਣਾ ਮੇਰੇ ਲਈ ਸਹੀ ਹੋਵੇਗਾ। ਕੋੜਾ ਨੇ ਕਿਹਾ ਕਿ ਉਹ ਕਿਸੇ ਵੀ ਨਵੀਂ ਸਰਕਾਰ ਦੀ ਹਿਮਾਇਤ ਨਹੀਂ ਕਰਨਗੇ।
ਸਿੱਖ ਮੁਦਿਆਂ ਤੇ ਨੀਰਜ ਸ਼ੇਖਰ ਵਲੋਂ ਅਕਾਲੀ ਦਲ (ਪੰਚ ਪ੍ਰਧਾਨੀ) ਨੂੰ ਸਮਰਥਨ
ਤਰੀਕ: 22 ਅਗਸਤ, 2008/ਜਸਪਾਲ ਸਿੰਘ ਮੰਝਪੁਰ- ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਦਿ¤ਲੀ ਵਿਚ ਸਿ¤ਖ ਮੁਦਿਆਂ ਦੇ ਹ¤ਲ ਲਈ ਚਲ ਰਹੀ ਭੁੱਖ ਹੜਤਾਲ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਬਲੀਆਂ ਤੋਂ ਮੈਂਬਰ ਪਾਰਲੀਆਮੈਂਟ ਤੇ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਸ੍ਰੀ ਚੰਦਰ ਸ਼ੇਖਰ ਦੇ ਸਪੁਤਰ ਸ਼ੀ ਨੀਰਜ਼ ਸ਼ੇਖਰ ਨੇ ਸਮਰਥਨ ਦੇ ਦਿਤਾ ਅਤੇ ਭਰੋਸਾ ਦਵਾਇਆ ਕਿ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਤੇ ਸਿਖ ਰੈਫਰੈਂਸ ਲਾਇਬ੍ਰੇਰੀ ਦੀ ਵਾਪਸੀ ਲਈ ਉਹ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਸਮੁਚੇ ਸਿੱਖ ਪੰਥ ਨਾਲ ਖੜ੍ਹੇ ਹਨ। ਉਹਨਾਂ ਕਿਹਾ ਕਿ ਜਿਥੇ ਉਹ ਸਿਖ ਮੁਦਿਆਂ ਸਬੰਧੀ ਸਮਾਜਵਾਦੀ ਪਾਰਟੀ ਦੇ ਮੁਖੀ ਸ੍ਰੀ ਮੁਲਾਇਮ ਯਾਦਵ ਜੀ ਨਾਲ ਗਲ ਕਰਨਗੇ ਉਥੇ ਵਖ-ਵਖ ਰਾਜਾਂ ਨੂੰ ਕੇਂਦਰ ਤੋਂ ਆਉਂਦੀਆਂ ਸਮ¤ਸਿਆਵਾਂ ਦੇ ਸਬੰਧ ਵਿਚ ਖੇਤਰੀ ਪਾਰਟੀਆਂ ਨੂੰ ਇਕ ਮੰਚ ਤੇ ਲਿਆਉਂਣ ਲਈ ਵੀ ਯਤਨ ਕੀਤੇ ਜਾਣਗੇ।
ਇਹ ਜਾਣਕਾਰੀ ਸ੍ਰੀ ਨੀਰਜ ਸ਼ੇਖਰ ਨੂੰ ਇਕ ਵਫਦ ਦੇ ਰੂਪ ਵਿਚ ਮਿਲਣ ਤੋਂ ਬਾਅਦ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਸ. ਅਮਰੀਕ ਸਿੰਘ ਈਸੜੂ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ,ਭਾਈ ਮਨਧੀਰ ਸਿੰਘ ਤੇ ਸ. ਰੇਸ਼ਮ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦਿਤੀ।
ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਵਫ਼ਦ ਨੇ ਮਨਮੋਹਨ ਸਿੰਘ ਨਾਲ ਮੁਲਾਕਾਤ
ਹਰਿਆਣਾ ਲਈ ਵੱਖਰੀ ਗੁਰਦੁਅਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਾਂ ਪੱਖ਼ੀ ਹੁੰਗਾਰਾ ਦਿੰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਇਸ ਮਾਮਲੇ ਨੂੰ ਹਰਿਆਣਾ ਸਰਕਾਰ ਕੋਲ ਉਠਾਉਣ ਲਈ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਨਿਰਦੇਸ਼ ਦੇਣਗੇ। ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਵੱਲੋਂ ਤਿੱਖ਼ਾ ਵਿਰੋਧ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ,ਕੇਪੀ ਤੇ ਭੱਠਲ ਦੀ ਸੋਨੀਆ ਨਾਲ ਮੁਲਾਕਾਤ
ਚੰਡੀਗੜ੍ਹ-
ਪੰਜਾਬ ਕਾਂਗਰਸ ‘ਚ ਹੋਏ ਰੱਦੋਬਦਲ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਕਾਂਗਰਸ ਦੇ ਤਿੰਨ ਸੀਨੀਅਰ ਲੀਡਰ ਜਿਨ੍ਹਾਂ ‘ਚ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਕੇਪੀ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਅੱਜ ਪੰਜਾਬ ‘ਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਸਥਿਤੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ। ਇਨ੍ਹਾਂ ਨੇਤਾਵਾਂ ਨੇ ਸ੍ਰੀਮਤੀ ਗਾਂਧੀ ਨੂੰ ਦੱਸਿਆ ਕਿ ਪੰਜਾਬ ‘ਚ ਹੜ੍ਹਾਂ ਨਾਲ ਮੋਗਾ, ਮੁਕਤਸਰ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸ੍ਰੀ ਕੇਪੀ ਨੇ ਸ੍ਰੀਮਤੀ ਗਾਂਧੀ ਨੂੰ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰ ਵਰਗਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਵੀ ਜਾਣੂੰ ਕਰਵਾਇਆ ਅਤੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਤੁਰੰਤ ਰਾਹਤ ਦੀ ਮੰਗ ਕੀਤੀ। ਸ੍ਰੀਮਤੀ ਗਾਂਧੀ ਨੇ ਉਕਤ ਨੇਤਾਵਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਾਲ ਪੰਜਾਬ ਨੂੰ ਢੁੱਕਵੀਂ ਮਦਦ ਦੇਣ ਦਾ ਮਸਲਾ ਉਠਾਉਣ ਦੀ ਵੀ ਹਾਮੀ ਭਰੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ, ਪ੍ਰਚਾਰ ਕਮੇਟੀ ਦੇ ਕਨਵੀਨਰ ਅਸ਼ਵਨੀ ਸੇਖੜੀ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਡਾ. ਰਾਜ ਕੁਮਾਰ ਦੇ ਇਲਾਵਾ ਉਕਤ ਨੇਤਾਵਾਂ ਨੇ ਉਨ੍ਹਾਂ ਨੂੰ ਪਾਰਟੀ ਵੱਲੋਂ ਦਿੱਤੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ ਲਈ ਸ੍ਰੀਮਤੀ ਗਾਂਧੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਜਥੇਬੰਦਕ ਬਦਲਾਉ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਵੇਗਾ।
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਮਸਜਿਦਾਂ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆਂ
ਜਲੰਧਰ-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋ ਜਬਰੀ ਲਾਹੇ ਗਏ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ‘ਤੇ ਪਹਿਲਾ 'ਧਾਰਮਿਕ ਹਮਲਾ‘ ਬੋਲਦਿਆਂ ਅੰਮ੍ਰਿਤਸਰ ‘ਚ ਮਸਜਿਦਾਂ ‘ਤੇ ਹਮਲਾ ਕਰਨ ਵਾਲਿਆਂਦੀ ਸਖ਼ਤ ਸਬ²ਦਾਂ ‘ਚ ਨਿੰਦਿਆਂ ਕੀਤੀ ਹੈ। ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਨੇ ਸ੍ਰੀ ਅਮਰਨਾਥ ਮੰਦਰ ਬੋਰਡ ਦੇ ਵਿਵਾਦਤ ਜ਼ਮੀਨ ਮਾਮਲੇ ‘ਤੇ ਗ੍ਰਿਫ਼ਤਾਰੀਆਂ ਦੇਣ ਸਮੇਂ ਭਾਜਪਾ ਤੇ ਉਨ੍ਹਾਂ ਦੇ ਹਮਾਇਤੀ ਸੰਗਠਨਾਂ ਵੱਲੋਂ ਮਸਜਿਦਾਂ ‘ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆਂ ਕੀਤੀ ਹੈ।
ਦੇਸ਼ ਵਿਚ ਘੱਟਗਿਣਤੀਆਂ ਦਾ ਭੱਵਿਖ ਖਤਰੇ ਵਿਚ : ਭਾਈ ਚੀਮਾ
ਫ਼ਤਿਹਗੜ੍ਹ ਸਾਹਿਬ 22 ਅਗਸਤ (ਪਰਦੀਪ ਸਿੰਘ ਖ਼ਾਲਸਾ)
ਕੱਲ੍ਹ ਅੰਮ੍ਰਿਤਸਰ ਵਿਚ ਹਿੰਦੂ ਦਹਿਸ਼ਤਗਰਦਾਂ ਵਲੋਂ ਤਿੰਨ ਮਸਜਿਦਾਂ ਦੀ ਕੀਤੀ ਗਈ ਭੰਨਤੋੜ, ਬੇਅਦਬੀ, ਇਸਲਾਮ ਖਿਲਾਫ਼ ਕੀਤੀ ਗਈ ਨਾਅਰ੍ਹੇਬਾਜ਼ੀ ਅਤੇ ਗੁੰਡਾਗਰਦੀ ਦੀ ਸ਼ਖ਼ਤ ਲਫ਼ਜ਼ਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਅਤੇ ਜਨਰਲ ਸਕੱਤਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਹੈ ਕਿ ਭੀੜ ਨੇ ਜਿਸ ਤਰ੍ਹਾਂ ਸਰਕਾਰੀ ਸ਼ਹਿ ‘ਤੇ ਅਤੇ ਪੁਲਿਸ ਦੀ ਹਾਜ਼ਰੀ ਵਿਚ ਮਸ਼ਜਿਦਾਂ ਦੀ ਭੰਨਤੋੜ ਕੀਤੀ ਹੈ, ਉਸਤੋਂ ਹੁਣ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਭਾਰਤ ਵਿਚ ਘੱਟਗਿਣਤੀਆਂ ਦਾ ਭੱਵਿਖ ਉਨ੍ਹਾਂ ਦੀ ਜਾਨ ਮਾਲ ਤੇ ਉਨ੍ਹਾਂ ਦੇ ਧਾਰਮਿਕ ਸਥਾਨ ਸੁਰੱਖਿਅਤ ਨਹੀਂ ਹਨ। ਉਕਤ ਆਗੂਆ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਰਾਹੀ ਦੇਸ਼ ਵਿਚ ਫ਼ਿਰਕੂ ਨਫ਼ਰਤ ਭੜਕਾਉਣ ਵਾਲੇ ਇਨ੍ਹਾਂ ਗੁੰਡਿਆ ਨੂੰ ਨਵਜੋਤ ਸਿੱਧੂ, ਵਿਧਾਇਕ ਅਨਿਲ ਜੋਸ਼ੀ ਅਤੇ ਮੇਅਰ ਸ਼ਵੇਤ ਮਲਿਕ ਸਮੇਤ ਦੇਸ਼ ਧ੍ਰੋਹ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਗੈਰ ਜ਼ਮਾਨਤੀ ਕੇਸ਼ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਇਨ੍ਹਾਂ ਦੀ ਅਗਵਾਈ ਵਾਲੇ ਹਜੂਮ ਨੇ ਹੀ ਮਸਜਿਦਾਂ ਦੀ ਭੰਨਤੋੜ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੀ ਜਨਤਕ ਸੰਪਤੀ ਦੀ ਰੱਖਿਆ ਲਈ ਸ਼ੰਘਰਸ ਕਰ ਰਹੀਆਂ ਮੁਸਲਿਮ ਧਿਰ੍ਹਾਂ ਦੀ ਅਸੀਂ ਹਮਾਇਤ ਕਰਦੇ ਹਾਂ ਤੇ ਉਨ੍ਹਾਂ ਦਾ ਸੰਘਰਸ਼ ਵਾਜ਼ਿਬ ਹੈ।
ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਵਿਰੁੱਧ ਅਰਜ਼ੀ ਖਾਰਜ
ਇਸਲਾਮਾਬਾਦ, 22 ਅਗਸਤ 2008 -ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਵਿਰੁੱਧ ਅਰਜ਼ੀ ਖਾਰਜ ਕਰਦੇ ਹੋਏ ਕਿਹਾ ਹੈ ਕਿ ਪਿਛਲੇ ਸਾਲ ਲਾਲ ਮਸਜਿਦ ਮਾਮਲੇ ਵਿਚ ਮੁਸ਼ੱਰਫ ਅਤੇ ਹੋਰ ਅਧਿਕਾਰੀਆਂ ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰਨ ਦਾ ਅਧਿਕਾਰੀਆਂ ਨੂੰ ਹੁਕਮ ਦੇਣਾ ਚਾਹੀਦਾ ਹੈ। ਡਿਫੇਂਸ ਆਫ ਹਿਊਮਨ ਰਾਈਟਸ ਸੁਸਾਇਟੀ ਦੇ ਪ੍ਰਧਾਨ ਖਵਾਜਾ ਖਾਲਿਦ ਨੇ ਇਸਲਾਮਾਬਾਦ ਉੱਚ ਅਦਾਲਤ ਵਿਚ ਮੁਸ਼ੱਰਫ ਦੇ ਖਿਲਾਫ ਇਕ ਅਰਜ਼ੀ ਦਾਖਲ ਕੀਤੀ ਸੀ, ਜਿਸਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਅਦਾਲਤ ਵਿਚ ਅਰਜ਼ੀ ਦਾਖਲ ਕਰਕੇ ਖਾਲਿਦ ਨੇ ਇਹ ਮੰਗ ਕੀਤੀ ਸੀ ਕਿ ਮੁਸ਼ੱਰਫ, ਸਾਬਕਾ ਗ੍ਰਹਿ ਮੰਤਰੀ ਆਫਤਾਬ ਅਹਿਮਦ ਖਾਨ ਸ਼ੇਰਪਾਓ ਅਤੇ ਹੋਰ ਉੱਚ ਅਧਿਕਾਰੀਆਂ ਵਿਰੁੱਧ ਲਾਲ ਮਸਜਿਦ ਮਾਮਲੇ ਵਿਚ ਮੁਕੱਦਮਾ ਦਰਜ ਕਰਨ ਦੇ ਹੁਕਮ ਪੁਲਿਸ ਨੂੰ ਦਿੱਤੇ ਜਾਣ। ਇਸਲਾਮਾਬਾਦ ਦੀ ਇਕ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਕਰਨਾ ਸੰਭਵ ਨਹੀਂ ਹੋਵੇਗਾ ਕਿਉਂਕਿ ਦੇਸ਼ ਦੀ ਸਰਬਉੱਚ ਅਦਾਲਤ ਵਿਚ ਲਾਲ ਮਸਜਿਦ ਉੱਤੇ ਚਲਾਏ ਗਏ ਫੌਜੀ ਅਭਿਆਨ ਮਾਮਲੇ ਦੀ ਸੁਣਵਾਈ ਹੋ ਰਹੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਲਾਲ ਮਸਜਿਦ ਉੱਤੇ ਚਲਾਏ ਗਏ ਫੌਜੀ ਅਭਿਆਨ ਵਿਚ ਸੌ ਤੋਂ ਵੱਧ ਵਿਅਕਤੀ ਮਾਰੇ ਗਏ ਸਨ ਜਦੋਂਕਿ ਸੈਂਕੜੇ ਹੋਰ ਜ਼ਖਮੀ ਹੋ ਗਏ ਸਨ।
ਬੁਸ਼
ਜਾਰਜੀਆ ਤੋਂ ਰੂਸ ਦੀ ਘੇਰਾਬੰਦੀ ਹਟਾਉਣਾ ਚਾਹੁੰਦੇ ਹਨ
ਸ੍ਰੀਨਗਰ, 22 ਅਗਸਤ 2008 - ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਜਾਰਜੀਆ ਦੇ ਆਪਣੇ ਹਮਰੁਤਬਾ ਮਿਖਾਇਲ ਸਾਕਾਸ਼ਵਿਲੀ ਨੂੰ ਕਿਹਾ ਕਿ ਉਹ ਸਾਬਕਾ ਸੋਵੀਅਤ ਗਣਰਾਜ ‘ਤੇ ਰੂਸੀ ਘੇਰਾਬੰਦੀ ਨੂੰ ਖਤਮ ਕਰਨਾ ਚਾਹੁੰਦੇ ਹਨ। ਵਾਈਟ ਹਾਉਸ ਦੇ ਬੁਲਾਰੇ ਗਾਰਡਨ ਜਾਨਡਰੋ ਨੇ ਕਿਹਾ ਕਿ ਰਾਸ਼ਟਰਪਤੀ ਬੁਸ਼ ਨੇ ਫੋਨ ‘ਤੇ ਗੱਲਬਾਤ ਵਿਚ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਰੂਸ ਆਪਣੀ ਫੌਜ ਵਾਪਸੀ ਦੇ ਸਮਝੌਤੇ ਨੂੰ ਪੂਰਾ ਕਰੇ ਅਤੇ ਜਾਰਜੀਆ ‘ਤੇ ਜਾਰੀ ਘੇਰਾਬੰਦੀ ਨੂੰ ਖਤਮ ਕਰੇ। ਜਾਨਡਰੋ ਨੇ ਇਕ ਬਿਆਨ ਵਿਚ ਕਿਹਾ ਕਿ ਸਾਕਾਸ਼ਵਿਲੀ ਨੇ ਜਾਰਜੀਆ ਦੀ ਸਥਿਤੀ ਉੱਤੇ ਗੱਲਬਾਤ ਕਰਨ ਲਈ ਬੁਸ਼ ਨੂੰ ਫੋਨ ਕੀਤਾ ਸੀ। ਬੁਸ਼ ਇਸ ਵੇਲੇ ਆਪਣੀ ਟੈਕਸਾਸ ਵਿਖੇ ਸਥਿਤ ਰਿਹਾਇਸ਼ ਵਿਖੇ ਆਰਾਮ ਕਰ ਰਹੇ ਹਨ। ਉੱਥੋ ਉਹ ਇਸ ਮੁੱਦੇ ਉੱਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਪਹਿਲਾਂ ਵਾਈਟ ਹਾਉਸ ਵਲੋਂ ਮੰਗ ਕੀਤੀ ਗਈ ਸੀ ਕਿ ਰੂਸ ਆਪਣੀ ਫੌਜ ਨੂੰ ਜਾਰਜੀਆ ਤੋਂ ਤੁਰੰਤ ਬੁਲਾ ਲਵੇ। ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਸਮੱਸਿਆ ਦੇ ਖਤਮ ਹੋਣ ਤੱਕ ਰੂਸ-ਨਾਟੋ ਫੌਜੀ ਸਹਿਯੋਗ ਨਹੀਂ ਚਲ ਸਕਦਾ। ਜਾਨਡਰੋ ਨੇ ਕਿਹਾ ਕਿ ਰੂਸ ਨੇ ਫਰਾਂਸ ਦੀ ਵਿਚੋਲਗੀ ਵਾਲੇ ਸਮਝੌਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੂਸ ਨੇ ਜੋ ਵੀ ਵਚਨ ਦਿੱਤੇ ਸਨ, ਉਨ੍ਹਾਂ ਨੂੰ ਤੋੜਿਆ ਹੈ। ਫੌਜ ਦੀ ਵਾਪਸੀ ਅਜੇ ਹੋਣੀ ਹੈ।
ਭਾਜਪਾ ਆਗੁਆਂ ਨੂੰ ਦੇਸ਼ ਧ੍ਰੋਹ ਤੇ ਐਨ.ਐਸ.ਏ ਅਧੀਨ ਜੇਲੀਂ ਡਕਿਆ ਜਾਵੇ: ਅਕਾਲੀ ਦਲ ਅੰਮ੍ਰਿਤਸਰ(ਪੰਚ ਪ੍ਰਧਾਨੀ)
ਤਰੀਕ: 22 ਅਗਸਤ, 2008
ਭਾਜਪਾ ਤੇ ਹੋਰ ਫਿਰਕੂ ਜਥੇਬੰਦੀਆਂ ਵਲੋਂ ਕਲ੍ਹ ਅੰਮ੍ਰਿਤਸਰ ਵਿਚ ਐ¤ਮ.ਪੀ ਨਵਜੋਤ ਸਿਧੂ, ਵਿਧਾਇਕ ਅਨਿਲ ਜੋਸ਼ੀ ਤੇ ਮੇਅਰ ਸ਼ਵੇਤ ਮਲਿਕ ਦੀ ਅਗਵਾਈ ਵਿਚ ਕਢੇ ਮਾਰਚ ਦੌਰਾਨ ਮਸਜਿਦਾਂ ਦੀ ਤੋੜ-ਭੰਨ ਕਰਨੀ ਜਿਥੇ ਬੇਹਦ ਅਫਸੋਸਜਨਕ ਹੈ ਉਥੇ ਇਸ ਦੇ ਗੰਭੀਰ ਸਿਟੇ ਨਿਕਲ ਸਕਦੇ ਹਨ ਅਤੇ ਸਭ ਤੋਂ ਭਾਰੀ ਅਫਸੋਸ ਇਸ ਗਲ ਦਾ ਹੈ ਕਿ ਇਥੇ ਜੇਕਰ ਘਟ ਗਿਣਤੀਆਂ ਆਪਣੇ ਹਕਾਂ ਦੀ ਗਲ ਕਰਨ ਤਾਂ ਉਹਨਾਂ ਨੂੰ ਦੇਸ਼-ਧ੍ਰੋਹੀ ਦਾ ਖਿਤਾਬ ਦੇ ਦਿਤਾ ਜਾਂਦਾ ਹੈ ਪਰ ਜੇਕਰ ਬਹੁਗਿਣਤੀ ਘਟਗਿਣਤੀਆਂ ਦੇ ਧਾਰਮਿਕ ਅਸਥਾਨਾਂ ਤੇ ਹਮਲੇ ਕਰੇ ਤਾਂ ਉਹ ਸਦਾ ਹੀ ਦੇਸ਼ ਭਗਤ ਬਣੇ ਰਹਿੰਦੇ ਹਨ ਕਿਉਂਕਿ ਦੇਸ਼ ਦੇ ਕਾਨੂੰਨ ਦੇ ਹਮੇਸ਼ਾਂ ਦੋਹਰੇ ਮਾਪਢੰਡ ਰਹੇ ਹਨ ਇਥੇ ਘਟ ਗਿਣਤੀਆਂ ਤੇ ਹਮਲੇ ਕਰਨ ਵਾਲਿਆਂ ਨੂੰ ਉ¤ਚ ਅਹੁਦੇ ਤੇ ਸਰਕਾਰੀ ਸਰਪ੍ਰਸਤੀ ਦਿ¤ਤੀ ਜਾਂਦੀ ਹੈ ਪਰ ਜੇਕਰ ਇੰਝ ਹੀ ਚਲਦਾ ਰਿਹਾ ਤਾਂ ਇਹ ਰਿਆਇਤਾਂ ਬਹੁਤਾ ਚਿਰ ਨਹੀਂ ਚਲਣੀਆਂ ਤੇ ਵਕਤ ਕਦੇ ਫਿਰ ਅਜਿਹਾ ਆ ਸਕਦਾ ਹੈ ਜਦੋਂ ਲੋਕ ਆਪ ਫੈਸਲੇ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਪੰਚ ਪਰਧਾਨੀ) ਦੇ ਕੌਮੀ ਪੰਚ ਸ. ਗੁਰਜਤਿੰਦਰਪਾਲ ਸਿੰਘ ਭਿਖਵਿੰਡ ਤੇ ਯੂਥ ਦੇ ਕੌਮੀ ਪੰਚ ਭਾਈ ਰਾਜਵਿੰਦਰ ਸਿੰਘ ਭੰਗਾਲੀ ਨੇ ਵਰਕਰਾਂ ਸਮੇਤ ਭਾਜਪਾ ਆਗੂਆਂ ਵਲੋਂ ਨੁਕਸਾਨੀਆਂ ਮਸਜਿਦਾਂ ਦਾ ਦੌਰਾ ਕਰਨ ਤੋਂ ਬਾਦ ਕੀਤਾ।
ਸਿੱਖ ਮੁਦਿਆਂ ਦੇ ਹਲ ਲਈ ਦਿਲੀ ਚਲੋ:ਭਾਈ ਦਲਜੀਤ ਸਿੰਘ ਬਿਟੂ
ਬਰਨਾਲਾ, 22 ਅਗਸਤ (ਜਸਪਾਲ ਸਿੰਘ ਮੰਝਪੁਰ)-ਭਾਰਤ ਦੀ ਆਜ਼ਾਦੀ ਦੇ 61 ਵਰ੍ਹੇ ਬਾਦ ਵੀ ਸਿਖ ਹੋਂਦ-ਹਸਤੀ ਦੇ ਸਵਾਲ ਪੰਥ ਸਾਹਮਣੇ ਖੜੇ ਹਨ ਅਤੇ ਇਸ ਸਭ ਦੇ ਹਲ ਲਈ ਪਾਰਟੀ ਵਲੋਂ ਦਿਲੀ ਪਾਰਲੀਮੈਂਟ ਸਾਹਮਣੇ 20 ਜੁਲਾਈ ਤੋਂ ਭੁਖ ਹੜਤਾਲ ਚਲ ਰਹੀ ਹੈ ਜਿਸ ਵਿਚ ਸੌਦਾ ਸਾਧ ਦੀ ਗ੍ਰਿਫਤਾਰੀ, ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਤੇ ਸਿੱਖ ਮੁਦਿਆਂ ਦੇ ਹਲ ਲਈ ਦਿਲੀ ਚਲੋ:ਭਾਈ ਦਲਜੀਤ ਸਿੰਘ ਬਿਟੂ ਰੈਫਰੈਂਸ ਲਾਇਬ੍ਰੇਰੀ ਦੀ ਵਾਪਸੀ ਦੇ ਤਿੰਨ ਪ੍ਰਮੁ¤ਖ ਮੁ¤ਦੇ ਸ਼ਾਮਲ ਕੀਤੇ ਗਏ ਹਨ ਤੇ ਇਹਨਾਂ ਦੀ ਕਾਮਯਾਬੀ ਤਕ ਇਹ ਮੋਰਚਾ ਚਲਦਾ ਰਹੇਗਾ। ਇਹਨਾਂ ਵਿਚਾਰਾਂ ਦਾ ਪਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿਟੂ ਨੇ ਅਜ ਇਥ ਪ੍ਰੈਸ ਸੰਬੋਧਨ ਕਰਦਿਆਂ ਕੀਤਾ। ਉਹ ਅਜ ਜ਼ਮੀਨੀ ਵਿਵਾਦ ਵਿਚ ਦੇਸ਼ ਧ੍ਰੋਹ ਦੇ ਕੇਸ ਵਿਚ ਬਰਨਾਲਾ ਕੋਰਟ ਵਿਚ ਤਰੀਕ ਭੁਗਤਣ ਆਏ ਸਨ। ਉਹਨਾਂ ਦੀ ਅਗਲੀ ਤਰੀਕ 19 ਸਤੰਬਰ ਪਈ ਹੈ। ਇਸ ਮੌਕੇ ਉਹਨਾਂ ਦਸਿਆ ਕਿ ਦਿਲੀ ਵਿਚ ਸਿਖ ਮੁਦਿਆਂ ਨੂੰ ਲੈ ਕੇ ਚਲ ਰਹੀ ਭੁਖ ਹੜਤਾਲ ਨੂੰ ਦਲਿਤ, ਘਟਗਿਣਤੀਆਂ ਤੇ ਸੰਘਰਸ਼ਸ਼ੀਲ ਧਿਰਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ ਜਿਸ ਵਿਚ ਬਲੀਆਂ ਤੋਂ ਮੈਂਬਰ ਪਾਰਲੀਆਮੈਂਟ ਤੇ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਸ੍ਰੀ ਚੰਦਰ ਸ਼ੇਖਰ ਦੇ ਸਪੁਤਰ ਸ਼ੀ ਨੀਰਜ਼ ਸ਼ੇਖਰ, ਬਾਬਾ ਸਾਹਿਬ ਅੰਬੇਦਕਰ ਦੀ ਪਾਰਟੀ ਰਿਪਬਲਿਕ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਸ੍ਰੀ ਰਾਮਦਾਸ ਅਥਲਵੇ, ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਕੁਮਾਰੀ ਮਮਤਾ ਬੈਨਰਜੀ, ਰਾਸ਼ਟਰਵਾਦੀ ਕਾਂਗਰਸ ਦੇ ਕੌਮੀ ਜਨਰਲ ਸਕ¤ਤਰ ਸ੍ਰੀ ਬੀ.ਪੀ ਤ੍ਰਿਪਾਠੀ, ਬਹੁਜਨ ਸ਼ਕਤੀ ਪਾਰਟੀ ਦੇ ਰੇਸ਼ਮ ਸਿੰਘ, ਸ. ਸੂਖਦੇਵ ਸਿੰਘ ਲਿਬੜਾ ਐ¤ਮ.ਪੀ ਤੇ ਸ੍ਰੀ ਏ ਆਰ ਜਿਲਾਨੀ ਪ੍ਰਮੁਖ ਹਨ ।
ਪ੍ਰਮਾਣੂ ਕਰਾਰ: ਐਨ.ਐਸ.ਜੀ. ਦੀ ਮੀਟਿੰਗ ਬੇਸਿੱਟਾ ਖਤਮ
ਵਿਆਨਾ, 22 ਅਗਸਤ 2008 - ਭਾਰਤ ਨੂੰ ਪ੍ਰਮਾਣੂ ਵਪਾਰ ਵਿਚ ਛੁਟ ਦੇਣ ਨੂੰ ਲੈ ਕੇ ਵਿਆਨਾ ਵਿਚ ਪ੍ਰਮਾਣੂ ਸਪਲਾਇਰ ਗਰੁੱਪ (ਐਨ.ਐਸ.ਜੀ.) ਦੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਬੇਸਿੱਟਾ ਖਤਮ ਹੋ ਗਈ। ਸੂਤਰਾਂ ਦੇ ਅਨੁਸਾਰ ਇਸ ਸਬੰਧ ਵਿਚ ਹੁਣ ਅਗਲੀ ਮੀਟਿੰਗ 4-5 ਸਤੰਬਰ ਨੂੰ ਸ਼ੁਰੂ ਹੋਵੇਗੀ, ਜਿਸ ਵਿਚ ਅਮਰੀਕਾ ਨਵਾਂ ਡਰਾਫਟ ਮੁੜ ਤੋਂ ਪੇਸ਼ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਜਾਨ ਰੂਡ ਨੇ ਕਿਹਾ ਕਿ ਅੱਜ ਦੀ ਮੀਟਿੰਗ ਉਸਾਰੂ ਮਹੌਲ ਵਿਚ ਹੋਈ। ਹਾਲਾਂਕਿ ਕੁਝ ਮੈਂਬਰਾਂ ਨੇ ਇਸ ਮਾਮਲੇ ‘ਤੇ ਸਵਾਲ ਖੜੇ ਕੀਤੇ ਪਰ ਸਾਨੂੰ ਕੋਈ ਖਾਸ ਦਿੱਕਤ ਨਹੀਂ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਮਾਮਲੇ ਵਿਚ ਜ਼ਰੂਰ ਉੱਨਤੀ ਹੋਵਗੀ ਅਤੇ ਇਸ ਵਿਚ ਸਫਲਤਾ ਹੱਥ ਲੱਗੇਗੀ। ਇਸ ਤੋਂ ਪਹਿਲਾਂ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਇਕ ਸਿਆਸੀ ਆਗੂ ਨੇ ਉਮੀਦ ਪ੍ਰਗਟ ਕੀਤੀ ਸੀ ਕਿ ਐਨ.ਐਸ.ਜੀ. ਦੀ ਇਕ ਹੋਰ ਮੀਟਿੰਗ ਸਤੰਬਰ ਵਿਚ ਹੋ ਸਕਦੀ ਹੈ। ਸਿਆਸੀ ਆਗੂ ਦੇ ਅਨੁਸਾਰ ਐਨ.ਐਸ.ਜੀ. ਦੀ ਅੱਜ ਦੀ ਮੀਟਿੰਗ ਕਿਸੇ ਵੀ ਨਤੀਜੇ ‘ਤੇ ਨਹੀਂ ਪਹੁੰਚੀ ਅਤੇ ਅਗਲੀ ਮੀਟਿੰਗ ਚਾਰ ਅਤੇ ਪੰਜ ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ।
ਪੰਥ ਵਿਚ ਵੰਡੀਆਂ ਲਈ ਬਾਦਲ ਦੀਆਂ ਆਰ.ਐਸ.ਐਸ-ਭਾਜਪਾ ਅਧੀਨ ਬਣਾਈਆਂ ਨੀਤੀਆਂ ਜਿੰਮੇਵਾਰ: ਹਰਿੰਦਰ ਸਿੰਘ ਨਾਰਵੇ
ਲੁਧਿਆਣਾ, 22 ਅਗਸਤ (ਜਸਪਾਲ ਸਿੰਘ ਮੰਝਪੁਰ)-ਹਰਿਆਣਾ ਵਿਚ ਜੋ ਵ¤ਖਰੀ ਕਮੇਟੀ ਦੀ ਆਵਾਜ਼ ਉ¤ਠ ਰਹੀ ਹੈ ਉਸ ਲਈ ਕੇਵਲ ਬਾਦਲ ਤੇ ਉਸ ਦੀਆਂ ਸਵਾਰਥੀ ਨੀਤੀਆਂ ਜਿੰਮੇਵਾਰ ਹਨ ਜੋ ਕਿ ਆਰ.ਐਸ. ਐਸ-ਭਾਜਪਾ ਦੇ ਅਧੀਨ ਹੋ ਕੇ ਬਣਾਈਆਂ ਗਈਆਂ ਹਨ। ਇਹਨਾਂ ਗਲਤ ਨੀਤੀਆਂ ਕਾਰਨ ਹੀ ਪੰਥ ਵਿਚ ਵੰਡੀਆਂ ਪੈ ਰਹੀਆਂ ਹਨ ਅਤੇ ਹਰਿਆਣਾ ਦੀ ਵਖਰੀ ਗੁਰਦੁਆਰਾ ਕਮੇਟੀ ਬਣਾਉਂਣ ਲਈ ਆਵਾਜ਼ ਉਠ ਰਹੀ ਹੈ ਜੋ ਕਿ ਸਿਧਾਂਤਕ ਤੌਰ ਤੇ ਭਾਵੇਂ ਠੀਕ ਨਹੀਂ ਹੈ ਪਰ ਸ਼੍ਰੋਮਣੀ ਕਮੇਟੀ ਦਾ ਹਰਿਆਣੇ ਦੇ ਸਿਖਾਂ ਪ੍ਰਤੀ ਅਵੇਸਲਾਪਣ ਅਤੇ ਪੰਜਾਬ ਤੇ ਹਰਿਆਣੇ ਦੇ ਗੁਰਦੁਆਰਿਆਂ ਨੂੰ ਇਕ ਪਰਿਵਾਰ ਦੇ ਅਧੀਨ ਕਰਨਾ , ਇਸ ਪਿਛੇ ਮੁਢਲਾ ਕਾਰਨ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪੰਚ ਤੇ ਸਾਬਕਾ ਸਕ¤ਤਰ ਸ਼੍ਰੋਮਣੀ ਕਮੇਟੀ ਸ.ਹਰਿੰਦਰ ਸਿੰਘ ਖਾਲਸਾ (ਨਾਰਵੇ) ਨੇ ਕੀਤਾ।
ਆਗੂ ਨੇ ਕਿਹਾ ਕਿ ਸਿ¤ਖ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਦੇ ਅਜੋਕੇ ਪ੍ਰਬੰਧ ਤੋਂ ਮਨ ਅ¤ਕਦਾ ਜਾ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਸਿਖਾਂ ਦੀਆਂ ਭਾਵਨਾਵਾਂ ਦੀ ਸਹੀ ਤਰਜ਼ਮਾਨੀ ਨਹੀਂ ਕਰ ਰਹੀ ਸਗੋਂ ਸਭ ਕੁਝ ਇਕ ਪਰਿਵਾਰ ਦੇ ਅਧੀਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਿਖਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਤੀ ਬਗਾਵਤ ਉਠਣੀ ਸੁਭਾਵਕ ਹੈ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦਾ ਧਰਨਾ 34ਵੇਂ ਦਿਨ ਵਿਚ ਦਾਖ਼ਲ
ਨਵੀਂ ਦਿੱਲੀ 21 ਜੁਲਾਈ (ਪਰਦੀਪ ਸਿੰਘ ਖਾਲਸਾ)
ਸੌਦਾ ਸਾਧ ਦੀ ਗ੍ਰਿਫ਼ਤਾਰੀ, ਸਿੱਖਾਂ ਨੂੰ ਹਿੰਦੂ ਦਰਸਾਉਂਦੀ ਧਾਰਾ 25 (ਬੀ) (2) ਵਿਚ ਸੋਧ ਅਤੇ ਭਾਰਤੀ ਫ਼ੌਜ ਵਲੋਂ ਲੁੱਟੇ ਗਏ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਖਜ਼ਾਨੇ ਦੀ ਵਾਪਸੀ ਲਈ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਲਗਾਇਆ ਗਿਆ ਭੁੱਖ ਹੜਤਾਲ ਦਾ ਧਰਨਾ ਅੱਜ 34ਵੇਂ ਦਿਨ ਵਿਚ ਦਾਖਲ ਹੋ ਗਿਆ। ਅੱਜ ਦਲ ਦੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਦੀ ਅਗਵਾਈ ਵਿਚ 17ਵਾਂ ਜਥਾ ਇਸ ਧਰਨੇ ‘ਤੇ ਬੈਠਿਆ ਜਿਸ ਵਿਚ ਸੁਜਾਨ ਸਿਘ ਬਲਦੇਵ ਸਿੰਘ, ਬਲਦੀਪ ਸਿੰਘ ਅਤੇ ਹਾਕਮ ਸਿੰਘ ਅਦਿ ਸਿੰਘ ਸ਼ਾਮਿਲ ਹੋਏ। ਇਸ ਸਮੇਂ ਦਲ ਦੇ ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਯੂਥ ਵਿੰਗ ਦੇ ਆਗੂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਉਪ੍ਰੋਕਤ ਮੰਗਾਂ ਦੀ ਪੂਰਤੀ ਤੱਕ ਸਿੱਖਾਂ ਦਾ ਸੰਘਰਸ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੌਦਾ ਸਾਧ ਵਰਗੇ ਕਿਸੇ ਵੀ ਢੌਗੀ ਨੂੰ ਸਿੱਖ ਪੰਜਾਬ ਦੀ ਪਵਿੱਤਰ ਆਵੋ-ਹਵਾ ਨੂੰ ਪਲੀਤ ਕਰਨ ਦੀ ਇਜ਼ਾਜਤ ਨਹੀਂ ਦੇਣਗੇ ਅਤੇ ਇਨਾਂ ਅਪਰਾਧੀਆਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਪਹੁੰਚਾ ਕੇ ਹਟਣਗੇ। ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਅਪਰਾਧੀ ਸਾਧਾਂ ਤੇ ਸਿਆਸਤ ਦਾ ਗੱਠਜੋੜ ਪੰਥ ਤੇ ਪੰਜਾਬ ਲਈ ਹਰ ਪੱਖੋਂ ਘਤਕ ਹੈ। ਇਨ੍ਹਾਂ ਪਾਖੰਡੀਆਂ ਤੋਂ ਲੋਕਾਂ ਦੀਆ ਇਜਤ ਆਬਰੂ ਤੇ ਸੰਪਤੀ ਦੋਨਾਂ ਨੂੰ ਹੀ ਖ਼ਤਰਾ ਬਣਿਆ ਹੋਇਆ ਹੈ ਅਤੇ ਇਨ੍ਹਾਂ ਲੋਕਾਂ ਦੇ ਡੇਰੇ ਕੋਈ ਧਾਰਮਿਕ ਕੇਂਦਰ ਨਹੀਂ ਸਗੋਂ ਅਪਰਾਧਾਂ ਦੇ ਅੱਡੇ ਬਣ ਚੁੱਕੇ ਹਨ ਜਦ ਕਿ ਸਰਕਾਰਾਂ ਇਸ ਮਾਫ਼ੀਏ ਦਾ ਸਾਥ ਦੇ ਕੇ ਇਨ੍ਹਾਂ ਨੂੰ ਜ਼ੁਰਮ ਕਰਨ ਲਈ ਹੋਰ ਉਤਸ਼ਾਹਿਤ ਕਰ ਰਹੀਆਂ ਹਨ ਜਦ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਇਨ੍ਹਾਂ ਕਥਿਤ ਡੇਰਿਆਂ ਨੂੰ ਖਾਲੀ ਕਰਵਾ ਕੇ ਇਨ੍ਹਾਂ ਦੀ ਥਾਂ ਸਕੂਲ ਕਾਲਜ ਜਾਂ ਹਸਪਤਾਲ ਖ੍ਹੋਲਣ। ਧਾਰਾ 25 (ਬੀ) (2) ਵਿਚ ਸੋਧ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕਿਸੇ ਵੀ ਹਾਲਤ ਵਿਚ ਅਪਣੇ ਆਪ ਨੂੰ ਹਿੰਦੂ ਨਹੀਂ ਅਖਵਾ ਸਕਦੇ ਕਿਉਂਕਿ ਗੁਰੁ ਸਾਹਿਬਾਨ ਨੇ ਖੁਦ ਉਨ੍ਹਾਂ ਲਈ ਹਿੰਦੂ ਧਰਮ ਤੋਂ ਵੱਖਰੀ, ਨਿਆਰੀ ਤੇ ਫ਼ਖਰਯੋਗ ਜੀਵਨ ਜਾਂਚ ਸੌਂਪੀ ਹੈ ਤੇ ਇਸ ਧਾਰਾ ਰਾਹੀਂ ਸਾਨੂੰ ਜਬਰਦਸਤੀ ਹਿੰਦੂ ਅਖਵਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਹੜ੍ਹਾਂ ਕਾਰਨ 530 ਕਰੋੜ ਰੁਪਏ ਦਾ ਨੁਕਸਾਨ, 500 ਪਿੰਡ ਪ੍ਰਭਾਵਿਤ
ਚੰਡੀਗੜ੍ਹ, 21 ਅਗਸਤ (ਦਵਿੰਦਰ ਸਿੰਘ ਕੋਹਲੀ/ਕਮਲਾ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ 500 ਦੇ ਕਰੀਬ ਪਿੰਡਾਂ ਵਿਚ ਆਏ ਹੜ੍ਹਾਂ ਕਾਰਨ 530.44 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਨੁਕਸਾਨ ਇਕੱਲਾ ਝੋਨਾ ਜਾਂ ਹੋਰ ਫਸਲਾਂ ਦਾ ਨਹੀਂ ਬਲਕਿ ਇਸ ਵਿਚ ਸਮੁੱਚੇ ਢਾਂਚੇ ਦਾ ਨੁਸਕਾਨ ਵੀ ਸ਼ਾਮਲ ਹੈ। ਇਹ ਗੱਲ ਉਨ੍ਹਾਂ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਕਹੀ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਮਿਲਣ ਜਾ ਰਹੇ ਹਨ ਤਾਂ ਕਿ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਮੁਆਵਜ਼ੇ ਸਬੰਧੀ ਗੱਲਬਾਤ ਕੀਤੀ ਜਾ ਸਕੇ। ਕੇਂਦਰ ਸਰਕਾਰ ਪ੍ਰਤੀ ਏਕੜ ਪਹਿਲਾਂ 2 ਹਜ਼ਾਰ ਰੁਪਏ ਦਿੰਦੀ ਸੀ ਪਰ ਰਾਜ ਸਰਕਾਰ ਆਪਣੇ ਤੌਰ 'ਤੇ ਕਿਸਾਨਾਂ ਨੂੰ ਮੁਆਵਜ਼ੇ ਲਈ 3 ਹਜ਼ਾਰ ਰੁਪਏ ਪ੍ਰਤੀ ਏਕੜ ਹੋਰ ਦਿੰਦੀ ਹੈ। ਉਨ੍ਹਾਂ ਕੇਂਦਰ ਸਰਾਕਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਾਜ਼ਾ ਦੇਣ ਦੀ ਉਹ ਮੰਗ ਕਰਨਗੇ, ਕਿਉਂਕਿ ਜੀਰੀ ਦੀ ਫਸਲ ਤਾਂ ਕਰੀਬ ਪੱਕ ਚੁੱਕੀ ਸੀ ਤੇ ਉਹ ਕਟਾਈ ਦੇ ਨੇੜੇ ਪਹੁੰਚ ਗਈ ਸੀ। ਕਿਸਾਨਾਂ ਦਾ ਫਸਲ 'ਤੇ ਕੋਈ ਖਰਚ ਨਹੀਂ ਆਉਂਣਾ ਸੀ, ਇਹੀ ਕਾਰਨ ਹੈ ਉਹ ਕੇਂਦਰ ਤੋਂ ਮੰਗ ਕਰਨਗੇ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਮਿਲੇ। ਪੰਜਾਬ ਵਿਚ ਇਸ ਸਮੇਂ ਦੌਰਾਨ 75 ਹਜ਼ਾਰ ਤੋਂ 80 ਹਜ਼ਾਰ ਏਕੜ ਖੇਤੀਬਾੜੀ ਏਰੀਆ ਪ੍ਰਭਾਵਿਤ ਹੋਇਆ ਹੈ ਤੇ 22 ਦੇ ਕਰੀਬ ਮੌਤਾਂ ਹੋਈਆਂ ਹਨ।
ਸ੍ਰ. ਬਾਦਲ ਨੇ ਐਲਾਨ ਕੀਤਾ ਕਿ ਕਿਸਾਨਾਂ ਦੇ ਸਹਿਕਾਰੀ ਕਰਜ਼ੇ ਬਿਜਲੀ ਦੇ ਘਰਾਂ ਵਿਚ ਬਿੱਲ ਅਤੇ ਹੋਰ ਅਦਾਰਿਆਂ ਦੇ ਬਿੱਲ ਵੀ ਮੁਲਤਵੀ ਕਰ ਦਿੱਤੇ ਹਨ। ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਜਲੰਧਰ ਜ਼ਿਲ੍ਹੇ ਦੇ 183 ਪਿੰਡਾਂ ਵਿਚ ਹੋਇਆ ਹੈ,
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਮਾਮਲਾ
ਨਵੀਂ ਦਿੱਲੀ-
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਮਾਮਲਾ ਇੱਕ ਵਾਰ ਫ਼ਿਰ ਭਖਣ ਲੱਗ ਪਿਆ ਹੈ। ਭਾਜਪਾ ਪ੍ਰਧਾਨ ਵੱਲੋਂ ਇਸਦੇ ਵਿਰੋਧ ਤੋਂ ਪਿੱਛੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਧਮਕੀ ਦਿੱਤੀ ਹੈ ਕਿ 30 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਰਿਆਣਾ ਵਿੱਚ ਕੀਤੀ ਜਾ ਰਹੀ ਕਾਨਫਰੰਸ ਵਿੱਚ ਪੰਜਾਬ ਦੀਆਂ ਬੱਸਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਕਮੇਟੀ ਦਾ ਵਿਰੋਧ ਕਰਨ ਦੇ ਰੋਸ ਵਜੋਂ ਭਾਜਪਾ ਪ੍ਰਧਾਨ ਦੇ ਪੁਤਲੇ ਵੀ ਸਾੜੇ ਜਾਣਗੇ। |