![]() |
30_12 Feb 6_29 Jan 24_5 Jan Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]() ![]() ![]() ![]() "ਅਣਪਛਾਤੀ ਲਾਸ਼" ![]() ![]() ![]() ![]() ![]() ![]() ![]() ![]() ![]() ![]() ADVERTISEMENTS |
![]()
ਪ੍ਰੋ. ਦਰਸ਼ਨ ਸਿੰਘ ਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਵਿਚ ਸਮਝੌਤਾ ਲਗਭਗ ਤੈਅ
. ਅੰਮ੍ਰਿਤਸਰ, 7 ਮਾਰਚ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਵਿਚ ਸਮਝੌਤਾ ਲਗਭਗ ਤੈਅ ਹੋ ਗਿਆ ਹੈ। ਪ੍ਰੋ. ਦਰਸ਼ਨ ਸਿੰਘ ਵਲੋਂ ਸਪਸ਼ਟੀਕਰਨ ਦੀ ਫ਼ਾਈਲ 'ਤੇ ਸਿੰਘ ਸਾਹਿਬਾਨ ਵਲੋਂ ਮੁੜ ਵਿਚਾਰ ਕੀਤੀ ਜਾਵੇਗੀ ਅਤੇ 29 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਵਾਪਸ ਲਏ ਜਾਣ ਦੀ ਸੰਭਾਵਨਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪ੍ਰੋ. ਦਰਸ਼ਨ ਸਿੰਘ ਕਿਸੇ ਵੀ ਧਿਰ ਦਾ ਸਾਥ ਨਹੀਂ ਦੇਣਗੇ। ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਾਜ਼ੀ ਮਾਰ ਕੇ ਸ. ਪਰਮਜੀਤ ਸਿੰਘ ਸਰਨਾ ਤੋਂ ਪ੍ਰੋ. ਦਰਸ਼ਨ ਸਿੰਘ ਨੂੰ ਵੱਖਰਾ ਕਰ ਦਿੱਤਾ ਕਿਹਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਅੰਮ੍ਰਿਤਸਰ ਤੱਕ ਕੂਕਾਂ ਪੈ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਚੁੱਪ ਚਪੀਤੇ ਬਾਜ਼ੀ ਮਾਰ ਕੇ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿਚ ਸ਼ਾਮਲ ਹੋਣ ਲਈ ਰਾਜ਼ੀ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 29 ਜਨਵਰੀ ਨੂੰ ਪ੍ਰੋ. ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਅਨੁਸਾਰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਅਤੇ ਸਿੱਖ ਪੰਥ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਪ੍ਰੋ. ਦਰਸ਼ਨ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ ਅਤੇ ਕਿਸੇ ਵੀ ਧਾਰਮਿਕ ਸਮਾਗਮ ਵਿਚ ਕੀਰਤਨ ਨਾ ਕਰਨ ਦੀ ਇਜਾਜਤ ਨਾ ਦਿੱਤੀ ਜਾਵੇ। ਪਰ ਸਿੱਖ ਸੰਗਤਾਂ ਨੇ ਸਿੰਘ ਸਾਹਿਬਾਨ ਦਾ ਹੁਕਮ ਨਾ ਮੰਨਿਆ ਅਤੇ ਪ੍ਰੋ. ਦਰਸ਼ਨ ਸਿੰਘ ਨਾਲ ਰੋਟੀ ਵੀ ਖਾਧੀ ਅਤੇ ਥਾਂ ਥਾਂ 'ਤੇ ਕਈ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਵੀ ਕਰਵਾਇਆ, ਜਿਸ ਕਾਰਨ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਦਾ ਮਨੋਬਲ ਡਿੱਗਿਆ ਹੈ। ਦੂਜੇ ਪਾਸੇ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਧਿਆਨ ਵਿਚ ਰਖਦਿਆਂ ਸ. ਬਾਦਲ ਨੇ ਆਪਣੀ ਚਾਲ ਖੇਡੀ। ਉਚ ਸੂਤਰਾਂ ਅਨੁਸਾਰ ਪ੍ਰੋ. ਦਰਸ਼ਨ ਸਿੰਘ ਤੇ ਮੁੱਖ ਮੰਤਰੀ ਵਿਚਾਲੇ ਸਮਝੌਤਾ ਹੋ ਗਿਆ ਹੈ ਤੇ ਕੁੱਝ ਦਿਨ ਬਾਅਦ ਪ੍ਰੋ. ਦਰਸ਼ਨ ਸਿੰਘ ਨੂੰ ਮੁੜ ਸਿੱਖ ਪੰਥ ਵਿਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਇਸ ਸਮਝੌਤੇ ਤਹਿਤ 29 ਜਨਵਰੀ ਨੂੰ ਜਾਰੀ ਹੋਏ ਹੁਕਮਨਾਮੇ 'ਤੇ ਪ੍ਰੋ. ਦਰਸ਼ਨ ਸਿੰਘ ਵਲੋਂ ਦਿੱਤੇ ਸਪੱਸ਼ਟੀਕਰਨ ਬਾਰੇ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰਾਂ ਕਰਨ ਤੋਂ ਬਾਅਦ ਹੁਕਮਨਾਮਾ ਵਾਪਸ ਲੈ ਕੇ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿਚ ਸ਼ਾਮਲ ਕੀਤਾ ਜਾਵੇ ਅਤੇ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪ੍ਰੋ. ਦਰਸ਼ਨ ਸਿੰਘ ਵਿਦੇਸ਼ ਚਲੇ ਜਾਣ ਅਤੇ ਚੋਣਾਂ ਤੋਂ ਬਾਅਦ ਹੀ ਭਾਰਤ ਪਰਤਣ। ਸ. ਬਾਦਲ ਦੀ ਸਿਆਸਤ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸ. ਪਰਮਜੀਤ ਸਿੰਘ ਸਰਨਾ ਨੂੰ ਢਾਹ ਲੱਗੇਗੀ। ਸੂਤਰਾਂ ਨੇ ਦੱਸਿਆ ਕਿ ਕੁੱਝ ਸਮੇਂ ਤੋਂ ਪਰਮਜੀਤ ਸਿੰਘ ਸਰਨਾ ਪ੍ਰੋ. ਦਰਸ਼ਨ ਸਿੰਘ ਦਾ ਸਾਥ ਨਹੀਂ ਦੇ ਰਹੇ ਸਨ ਜਿਸ ਕਾਰਨ ਪ੍ਰੋ. ਦਰਸ਼ਨ ਸਿੰਘ ਨੇ ਵੀ ਪੈਂਤੜਾ ਬਦਲ ਲਿਆ। ਜਦੋਂ ਪ੍ਰੋ. ਦਰਸ਼ਨ ਸਿੰਘ ਨੂੰ ਇਸ ਸਮਝੌਤੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਨਜ਼ਦੀਕੀਆਂ ਨੇ ਚੜ੍ਹਦੀਕਲਾ ਨੂੰ ਦੱਸਿਆ ਕਿ ਸਾਡੇ ਨਾਲ ਬਾਦਲਕਿਆਂ ਦਾ ਕੋਈ ਸਮਝੌਤਾ ਨਹੀਂ ਹੋਇਆ, ਪਰ ਇਕ ਪੰਜਾਬੀ ਅਖਬਾਰ ਨੇ ਕੁੱਝ ਲਿਖ ਕੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਉਹ ਪ੍ਰੋ. ਦਰਸ਼ਨ ਸਿੰਘ ਦਾ ਸਾਥ
ਛੱਡ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਅਖਬਾਰ ਦਾ ਸਾਥ ਦੇਵੇਗੀ। ਪ੍ਰੋ. ਦਰਸ਼ਨ ਸਿੰਘ ਦੇ ਨੇੜਲੇ ਸਾਥੀਆਂ ਨੇ ਕਿਹਾ ਕਿ ਨਾ ਤਾਂ ਅਸੀਂ ਸ. ਬਾਦਲ ਨੂੰ ਮਿਲੇ ਹਾਂ ਅਤੇ ਨਾ ਹੀ ਕਿਸੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ ਹੋਈ ਹੈ। ਸਮਝੌਤੇ ਬਾਰੇ ਕਿਸੇ ਵਲੋਂ ਅਫ਼ਵਾਹ ਫੈਲਾਈ ਗਈ ਹੈ, ਜੇਕਰ ਕੋਈ ਸਮਝੌਤਾ ਹੋਇਆ ਤਾਂ ਉਹ ਲਕੋ ਕੇ ਨਹੀਂ ਸਗੋਂ ਸੰਗਤ ਸਾਹਮਣੇ ਹੋਵੇਗਾ।
ਕੈਲੇਗਰੀ 'ਚ ਪੰਜਾਬੀ ਪੁੱਤ 'ਤੇ ਪਿਤਾ ਦੀ ਹੱਤਿਆ ਦਾ ਦੋਸ਼
ਵੈਨਕੁਵਰ, 7 ਮਾਰਚ -ਕੈਨੇਡਾ ਦੇ ਕੈਲੇਗਰੀ ਸ਼ਹਿਰ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਪਿਤਾ ਨੂੰ ਕੁੱਟ-ਕੁੱਟ ਕੇ ਉਹਨਾਂ ਦੀ ਜਾਨ ਲੈਣ ਵਾਲੇ ਇੱਕ ਪੰਜਾਬੀ ਵਿਅਕਤੀ 'ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਣਜੀਤ ਰਾਣਾ ਸਿੰਘ (30) 'ਤੇ ਪਿਤਾ ਹਰਿੰਦਰ ਸਿੰਘ ਦੀ ਹੱਤਿਆ ਦਾ ਮੁਕੱਦਮਾ ਚਲੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 9 ਦਸੰਬਰ ਨੂੰ ਇਸ ਹਮਲੇ ਤੋਂ ਹਰਿੰਦਰ ਸਿੰਘ (60) ਨੂੰ ਗੁੱਝੀਆਂ ਸੱਟਾਂ ਆਈਆਂ ਸਨ। ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ ਸੀ। ਰਣਜੀਤ ਇਸ ਹਮਲੇ ਤੋਂ ਬਾਅਦ ਫਰਾਰ ਹੋ ਗਿਆ। ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੇ ਰਣਜੀਤ ਨੂੰ ਆਪਣੇ ਪਿਤਾ 'ਤੇ ਹਮਲਾ ਕਰਦੇ ਹੋਏ ਨਹੀਂ ਦੇਖਿਆ। ਬਾਅਦ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ। ਉਸ ਸਮੇਂ ਰਣਜੀਤ 'ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਪਰ ਉਸ ਨੂੰ ਸ਼ੱਕੀ ਮੰਨਿਆ ਗਿਆ। ਬਾਅਦਵਿੱਚ ਉਸ ਦੇ ਪਰਿਵਾਰ ਨੇ ਰਣਜੀਤ ਨੂੰ ਮਾਨਸਿਕ ਰੋਗੀਆਂ ਦੇ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਜਿੱਥੋਂ ਉਹ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕੀਤੀ। ਸ਼ਨੀਵਾਰ ਨੂੰ ਉਸ ਦੇ ਖ਼ਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ।
ਇਰਾਕ 'ਚ ਵੋਟਾਂ ਦੌਰਾਨ ਧਮਾਕੇ
ਬਗਦਾਦ, 7 ਮਾਰਚ - ਇਰਾਕ ਵਿਚ ਸੰਸਦੀ ਚੋਣਾਂ ਦੇ ਲਈ ਐਤਵਾਰ ਨੂੰ ਪੈ ਰਹੀਆਂ ਵੋਟਾਂ ਦੌਰਾਨ ਮੋਰਟਾਰ ਅਤੇ ਬੰਬਾਂ ਨਾਲ ਕੀਤੇ ਗਏ ਹਮਲਿਆਂ ਵਿਚ ਘੱਟੋ ਘੱਟ 24 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਫ਼ਮੀ ਹੋ ਗਏ। ਗ੍ਰਹਿ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਫ਼ਬਰ ਅਨੁਸਾਰ ਉਤਰੀ ਬਗਦਾਦ ਦੇ ਸੰਘਣੀ ਆਬਾਦੀ ਵਾਲੇ ਹੁਰਿਯਾ ਇਲਾਕੇ ਵਿਚ ਕਾਤਯੁਸ਼ ਰਾਕਟ ਦੇ ਹਮਲੇ ਵਿਚ ਚਾਰ ਲੋਕ ਮਾਰੇ ਗਏ ਜਦੋਂ ਕਿ ਛੇ ਜ਼ਫ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਵੋਟਿੰਗ ਕੇਂਦਰ ਵਜੋਂ ਵਰਤੇ ਜਾ ਰਹੇ ਇਕ ਸਕੂਲ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਦੋ ਲੋਕ ਮਾਰੇ ਗਏ ਅਤੇ ਛੇ ਜ਼ਫ਼ਮੀ ਹੋ ਗਏ। ਬਗਦਾਦ ਦੇ ਦੱਖਣ-ਪੱਛਮ ਵਿਚ ਜਿਹਾਦ ਜ਼ਿਲ੍ਹੇ ਵਿਚ ਹੋਏ ਬੰਬ ਧਮਾਕੇ ਵਿਚ ਦੋ ਲੋਕ ਮਾਰੇ ਗਏ ਅਤੇ ਪੰਜ ਜ਼ਫ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜਿਹਾਦ ਅਤੇ ਗਿਆਤ ਜ਼ਿਲ੍ਹਿਆਂ ਵਿਚ ਬੰਬ ਧਮਾਕੇ ਦੀਆਂ ਵੱਖ ਵੱਖ ਘਟਨਾਵਾਂ ਵਿਚ 12 ਲੋਕ ਜ਼ਫ਼ਮੀ ਹੋ ਗਏ। ਇਸ ਨਾਲ ਪਹਿਲਾਂ ਸੂਤਰਾਂ ਨੇ ਦੋ ਹਮਲਿਆਂ ਵਿਚ 16 ਲੋਕਾਂ ਦੇ ਮਾਰੇ ਜਾਣ ਅਤੇ ਕਈ ਲੋਕਾਂ ਦੇ ਜ਼ਫ਼ਮੀ ਹੋਣ ਦੀ ਫ਼ਬਰ ਦਿੱਤੀ ਸੀ। ਇਨ੍ਹਾਂ ਵਿਚ 12 ਉਹ ਲੋਕ ਵੀ ਸ਼ਾਮਲ ਹਨ ਜੋ ਇਕ ਰਿਹਾਇਸ਼ੀ ਇਮਾਰਤ 'ਤੇ ਹੋਏ ਮੋਰਟਾਰ ਹਮਲੇ ਵਿਚ ਮਾਰੇ ਗਏ ਸਨ। ਸੰਸਦੀ ਚੋਣਾਂ ਦੇ ਤਹਿਤ ਪੈ ਰਹੀਆਂ ਵੋਟਾਂ ਦੌਰਾਨ ਬਗਦਾਦ ਦੇ ਪੜੌਸੀ ਇਲਾਕਿਆਂ ਵਿਚ ਦਰਜਨਾਂ ਮੋਰਟਾਰ ਅਤੇ ਰਾਕਟ ਦਾਗੇ ਗਏ। ਇਨ੍ਹਾਂ ਚੋਣਾਂ ਨੂੰ ਰਾਸ਼ਟਰੀ ਸਲਾਹ ਅਤੇ ਦੇਸ਼ ਦੀ ਰਾਜਨੀਤਿਕ ਪ੍ਰਕ੍ਰਿਆ ਦੇ ਲਈ ਪਰੀਖਿਆ ਮੰਨਿਆ ਜਾ ਰਿਹਾ ਹੈ।
ਗੁਰਸ਼ਾਨ ਕਤਲ ਦੇ ਦੋਸ਼ ‘ਚ ਇੱਕ ਪੰਜਾਬੀ ਗੁਰਸੇਵਕ ਢਿੱਲੋਂ ਗ੍ਰਿਫਤਾਰ
ਮੈਲਬੌਰਨ-ਸਿਡਨੀ 07 ਮਾਰਚ 2010 -ਬੀਤੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਮਾਰੇ ਗਏ 3 ਸਾਲਾ ਪੰਜਾਬੀ ਬੱਚੇ ਗੁਰਸ਼ਾਨ ਸਿੰਘ ਚਾਨ੍ਹਾ ਦੀ ਮੌਤ ਸੰਬੰਧ ਮੈਲਬੌਰਨ ਪੁਲੀਸ ਨੇ ਇੱਕ ਪੰਜਾਬੀ ਨੌਜਵਾਨ ਗੁਰਸੇਵਕ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਹੈ।ਗੁਰਸ਼ਾਨ ਦੀ ਮੌਤ ਤੋਂ ਤੀਜੇ ਦਿਨ ਬਾਅਦ ਪੁਲੀਸ ਵਲੋਂ ਕੀਤੀ ਜਾਂਚ ਪੜ੍ਹਤਾਲ ਤੋਂ ਬਾਅਦ ਪੁਲਿਸ ਦੇ ਬੁਲਾਰਿਆਂ ਨੇ ਦੱਸਿਆ ਕਿ ਉਹਨਾਂ ਨੂੰ ਹਰੇ ਰੰਗ ਦੀ “ਕਮਾਡੋਰ” ਕਾਰ ਦੀ ਭਾਲ ਸੀ ਜੋ ਕਿ ਗੁਰਸ਼ਾਨ ਦੀ ਮੌਤ ਵਾਲੇ ਸਥਾਨ ਵਾਈਲਡਵੁੱਡ ਰੋਡ ਕੋਲ ਵੀਰਵਾਰ ਬਾਅਦ ਦੁਪਿਹਰ ਦੇਖੀ ਗਈ ਸੀ। ਇਸਤੋਂ ਬਾਅਦ ਐਤਵਾਰ ਸਵੇਰ ਨੂੰ 10 ਵਜੇ ਪੁਲੀਸ ਨੇ ਬਹੁਤ ਡੂੰਘੀ ਛਾਣ ਬੀਣ ਤੇ ਤਹਿਕੀਕਾਤ ਕਰਨ ਬਾਅਦ ਚੁਸਤੀ ਦਿਖਾਉਂਦੇ ਹੋਏ 23 ਸਾਲਾਂ ਦੇ ਗੁਰਸੇਵਕ ਢਿੱਲੋਂ ਨੂੰ, ਗੁਰਸ਼ਾਨ ਸਿੰਘ ਚਾਨ੍ਹਾ ਨੂੰ ਡਰਾ ਕੇ ਮਾਰਨ ਦੇ ਦੋਸ਼ ਹੇਠ ਉਸਦੇ ਇਕ ਦੋਸਤ ਦੇ ਘਰੋਂ ਮਿੱਲ ਪਾਰਕ ਇਲਾਕੇ ਚੋਂ ਗ੍ਰਿਫਤਾਰ ਕਰ ਲਿਆ।ਪੁਲੀਸ ਮੁਤਾਬਿਕ ਗੁਰਸੇਵਕ ਢਿੱਲੋਂ ਗੁਰਸ਼ਾਨ ਚਾਨ੍ਹਾ ਦੇ ਮਾਤਾ ਪਿਤਾ ਦੇ ਨਾਲ ਇੱਕੋ ਹੀ ਘਰ ‘ਚ ਲੇਲਰ ਵਿਖੇ ਰਹਿੰਦਾ ਸੀ ਤੇ ਉਸਨੇ ਵੀਰਵਾਰ ਨੂੰ 3 ਸਾਲਾ ਗੁਰਸ਼ਾਨ ਸਿੰਘ ਚਾਨ੍ਹਾ ਨੂੰ ਆਪਣੀ ਕਾਰ ਦੀ ਡਿੱਗ੍ਹੀ ‘ਚ ਸੁੱਟ ਲਿਆ। ਕਰੀਬ 3 ਘੰਟੇ ਗੁਰਸ਼ਾਨ ਨੂੰ ਡਿੱਗ੍ਹੀ ‘ਚ ਬੰਦ ਕਰਕੇ ਹੀ ਘੁੰਮਾਉਣ ਤੋਂ ਬਾਅਦ ਉਸਨੇ ਇਸ ਮਾਸੂਮ ਬੱਚੇ ਨੂੰ “ਓਕਲੈਂਡ” ਦੇ ਵਾਈਲਡਵੁੱਡ ਰੋਡ ਦੇ ਕਿਨਾਰੇ ਸੁੱਟ ਦਿੱਤਾ। ਪੁਲੀਸ ਮੁਤਾਬਿਕ ਗੁਰਸੇਵਕ ਢਿੱਲੋਂ ਨੇ ਗੁਰਸ਼ਾਨ ਨੂੰ ਘਾਹ ‘ਚ ਸੁੱਟਣ ਵਕਤ ਇਹ ਵੀ ਨਹੀਂ ਦੇਖਿਆ ਕਿ ਜਿਉਂਦਾ ਹੈ ਤੇ ਮਰ ਗਿਆ ਤੇ ਵਾਪਿਸ ਆਪਣੇ ਘਰ (ਬੱਚੇ ਦਾ ਮਾਪਿਆਂ ਕੋਲ਼)ਲੇਲਰ ਵਿਖੇ ਆ ਗਿਆ। ਪਰੰਤੂ ਰਾਤ ਨੂੰ ਲੇਲਰ ਤੋਂ ਕੁਝ ਹੀ ਦੂਰੀ ਤੇ ਮਿਲਰ ਪਾਰਕ ਕਸਬੇ ਵਿਚ ਚਲਾ ਗਿਆ। ਗ੍ਰਿਫਤਾਰੀ ਤੋਂ ਬਾਅਦ ਗੁਰਸੇਵਕ ਢਿੱਲੋਂ ਨੇ ਆਪਣੀ ਜਮਾਨਤ ਦੀ ਅਰਜੀ ਦਿੱਤੀ ਤੇ ਕਿਹਾ ਕਿ ਉਹ ਆਪਣਾ ਪਾਸਪੋਰਟ ਤੇ ਲਾਇਸੈਂਸ ਅਦਾਲਤ ਕੋਲ ਜਮ੍ਹਾ ਕਰਵਾ ਕੇ ਜਿਸ ਘਰੋਂ ਉਸਨੁੰ ਗ੍ਰਿਫਤਾਰ ਕੀਤਾ ਹੈ ਉਂਥੇ ਹੀ ਰਹੇਗਾ।ਜਦੋਂ ਪੁਲੀਸ ਨੇ ਗੁਰਸੇਵਕ ਢਿੱਲੋਂ ਦੇ ਦੋਸਤ ਨੂੰ ਪੁੱਛਿਆ ਕਿ ਕੀ ਉਸਨੂੰ ਆਪਣੇ ਘਰ ‘ਚ ਰੱਖਣ ਲਈ ਤਿਆਰ ਹੈ ਤਾਂ ਉਸਦੇ ਦੋਸਤ ਨੇ ਕਿਹਾ ਕਿ ਅੱਜ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਸਦਾ ਗੁਰਸੇਵਕ ਢਿੱਲੋਂ ਨਾਲ ਕੋਈ ਰਿਸ਼ਤਾ ਨਹੀ ਰਿਹਾ ਹੈ।ਇਸਤੋਂ ਬਾਅਦ ਗੁਰਸੇਵਕ ਢਿੱਲੋਂ ਨੇ ਇੱਕ ਹੋਰ ਮਿੱਤਰ ਦਾ ਫੋਨ ਨੰਬਰ ਦਿੰਦੇ ਹੋਏ ਕਿਹਾ ਕਿ ਉਹ ਉਸ ਕੋਲ਼ ਰਹਿ ਸਕਦਾ ਹੈ,ਜਦੋਂ ਪੁਲੀਸ ਨੇ ਉਸ ਨੰਬਰ ਤੇ ਫੋਨ ਕਰਨ ਦੀ ਕੋਸਿਸ ਕੀਤੀ ਤਾਂ ਨੰਬਰ ਬੰਦ ਆ ਰਿਹਾ ਸੀ । ਇਸਤੋਂ ਬਾਅਦ ਢਿੱਲੋਂ ਦੀ ਜਮਾਨਤ ਦੀ ਅਰਜੀ ਦੇਖ ਰਹੇ ਜੱਜ ਬੈਨ ਚਿਰੀਨਿਕਵਿਜ ਨੇ ਉਸਨੂੰ ਇਸ ਕਰਕੇ ਜਮਾਨਤ ਦੇਣ ਤੋ ਮਨ੍ਹਾ ਕਰ ਦਿੱਤਾ ਕਿ ਉਹ ਫਲਾਈਟ ਰਾਹੀਂ ਦੇਸ਼ ਤੋਂ ਬਾਹਰ ਜਾ ਸਕਦਾ ਹੈ ਤੇ ਉਸਨੂੰ ਪੁਲੀਸ ਹਿਰਾਸਤ ‘ਚ ਰੱਖਣ ਦਾ ਰਿਮਾਂਡ ਦੇ ਦਿੱਤਾ। ਹੁਣ ਗੁਰਸੇਵਕ ਢਿੱਲੋਂ ਮੰਗਲਵਾਰ ਨੂੰ ਮੈਲਬੌਰਨ ਮਜਿਸਟਰੈਟ ਕੋਰਟ ‘ਚ ਪੇਸ਼ ਹੋਵੇਗਾ। ਸੀਨੀਅਰ ਸਾਰਜੈਂਟ ਇਡਲਿਸ ਨੇ ਦੱਸਿਆ ਕਿ ਗੁਰਸੇਵਕ ਢਿੱਲੋਂ ਉਂਤੇ ਪਹਿਲਾਂ ਵੀ ਆਸਟ੍ਰੇਲੀਆ ਇੰਮੀਗ੍ਰੇਸ਼ਨ ਵਿਭਾਗ ਵਲੋਂ ਗਲਤ ਪਾਸਪੋਰਟ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਕਿੱਤੇ ਵਜੋਂ ਪਾਰਟ ਟਾਈਮ ਟੈਕਸੀ ਚਲਾਉਂਦਾ ਅਸਟ੍ਰੇਲੀਆ ਵਿਚ ਵਿਦਿਆਰਥੀ ਵੀਜੇ ‘ਤੇ ਆਇਆ ਗੁਰਸੇਵਕ ਢਿੱਲੋਂ ਆਪਣੀ ਘਰਵਾਲੀ ਤੇ ਇਕ ਬੇਟੀ, ਗੁਰਸ਼ਾਨ ਚਾਨ੍ਹਾ ਦੇ ਮਾਤਾ ਪਿਤਾ ਨਾਲ ਇੱਕੋ ਹੀ ਘਰ ‘ਚ ਰਹਿੰਦੇ ਸਨ। ਗੁਰਸੇਵਕ ਢਿਲੋਂ ਨੇ ਕੁੱਝ ਦਿਨ ਪਹਿਲਾਂ ਹੀ ਟਰੱਕ ਲਿਆ ਸੀ ਤੇ ਬੁੱਧਵਾਰ ਨੂੰ ਕੋਰੀਅਰ ਕੰਪਨੀ ਨਾਲ ਨਵਾਂ ਕੰਮ ਸ਼ੁਰੂ ਕਰਨ ਵਾਲਾ ਸੀ। ਇਸ ਘਟਨਾ ਨੇ ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਭਾਰਤੀਆਂ ਨਾਲ ਨਸਲਵਾਦ ਦੀਆਂ ਖਬਰਾਂ ਤੇ ਪੂਰੀ ਤਰ੍ਹਾਂ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਗੁਰਸੇਵਕ ਢਿੱਲੋਂ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਕਿਸੇ ਦੇ ਮਨ ‘ਚ ਸਵਾਲ੍ਹ ਉਂਠ ਰਿਹਾ ਹੈ ਕਿ ਗੁਰਸੇਵਕ ਦੀ 3 ਸਾਲਾਂ ਦੇ ਬੱਚੇ ਨਾਲ ਆਖਿਰ ਕੀ ਦੁਸ਼ਮਣੀ ਹੋ ਸਕਦੀ ਹੈ।
ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਦੀਆਂ ਸਦੀਵੀ ਵਿਛੱੜੀਆਂ ਮਾਵਾਂ ਦੀ ਯਾਦ
'ਚ ਕੀਰਤਨ ਸਮਾਗਮ ਤੇ ਸ਼ਰਧਾਂਜਲੀ ਸਮਾਰੋਹ 6 ਮਾਰਚ ਨੂੰ ਸ਼ਾਮੀ 3 ਤੋਂ 5 ਵਜੇ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਹੋ ਰਿਹਾ ਹੈ।
ਫ਼ਰੀਮਾਂਟ (ਕੈਲੇਫ਼ੋਰਨੀਆ) ਮਾਤਾ ਗੁਰਦੀਪ ਕੌਰ ਜੀ ਪਿਛਲੇ ਦਿਨੀ ਵਾਹਿਗੁਰੂ ਦੇ ਹੁਕਮ ਅਨੁਸਾਰ ਸਦੀਵੀ ਵਿਛੋੜਾ ਦੇ ਗਏ ਸਨ। ਉਨਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ, ਅੰਤਿਮ ਅਰਦਾਸ ਤੇ ਇਲਾਹੀ ਕੀਰਤਨ ਸਮਾਗਮ ਰਾਹੋਂ, ਜ਼ਿਲਾ ਨਵਾਂਸ਼ਹਿਰ ਪੰਜਾਬ ਵਿਖੇ ਹੋਏ ਸਨ ।ਜਿੱਥੇ ਨਜ਼ਦੀਕੀ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਜਾਣ ਪਛਾਣ ਵਾਲਿਆਂ ਤੋਂ ਇਲਾਵਾ ਸ਼ੋ੍ਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾਂ ਤੇ ਉਨਾਂ ਦੇ ਸਾਥੀਆਂ ਨੇ ਹਾਜ਼ਰੀ ਭਰ ਕੇ ਮਾਤਾ ਜੀ ਦੀ ਦੇਣ ਤੇ ਵਡੀ ਕੁਰਬਾਨੀ ਨੂੰ ਯਾਦ ਕੀਤਾ।
ਇਲਾਕੇ ਦੇ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਭਾਈ ਜਰਨੈਲ ਸਿੰਘ ਤੇ ਮਾਸਟਰ ਦਰਸ਼ਨ ਸਿੰਘ ਨੇ ਸ਼ਰਧਾਂਜਲੀ ਭੇਂਟ ਕੀਤੀ ਤੇ ਮਾਤਾ ਜੀ ਦੇ ਸੰਘਰਸ਼ਮਈ ਜੀਵਨ ਨੂੰ ਪ੍ਰੇਰਨਾ ਦਾਇਕ ਦੱਸਿਆ।
ਮਾਤਾ ਗੁਰਦੀਪ ਕੌਰ ਜੀ ਦਾਦਾ ਭਾਗ ਸਿੰਘ ਦਾਦੀ ਚਾਂਦ ਕੌਰ, ਪਿਤਾ ਸ਼ਹੀਦ ਭਾਈ ਭਗਤ ਸਿੰਘ ਤੇ ਮਾਤਾ ਸੰਤ ਕੌਰ ਦੇ ਘਰ ਪਿੰਡ ਆਲੋਮਹਾਰ, ਤਹਿਸੀਲ ਡਸਕਾ, ਜ਼ਿਲਾ ਸਿਆਲਕੋਟ ਵਿਚ 30 ਦਸੰਬਰ, 1931 ਪੈਦਾ ਹੋਏ। ਮੁਢੱਲੀ ਸਿਖਿਆ ਉਰਦੂ ਤੇ ਗੁਰਮੁਖੀ ਵਿਚ ਪਿੰਡ ਦੇ ਗੁਰਦੁਆਰੇ ਤੇ ਪ੍ਰਾਇਮਰੀ ਸਕੂਲ ਵਿਚ ਹਾਸਲ ਕੀਤੀ।
ਘੱਟਗਿਣਤੀ ਤੇ ਨਕਸਲੀ ਲਹਿਰਾਂ ਪ੍ਰਤੀ ਭਾਰਤੀ ਮੀਡੀਆ ਦੋਹਰੀ ਨੀਤੀ ਅਪਣਾ ਰਿਹੈ : ਭਾਈ ਚੀਮਾ
ਫ਼ਤਿਹਗੜ੍ਹ ਸਾਹਿਬ, 5 ਮਾਰਚ -ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਦੇ ਬਿਆਨ ਨੂੰ ਆਧਾਰ ਬਣਾ ਕੇ ਇਕੋ ਖ਼ਬਰ ਵਿਚ ਘੱਟਗਿਣਤੀਆਂ ਵਲੋਂ ਅਪਣੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਅੱਤਵਾਦ ਅਤੇ ਨਕਸਲੀ ਤੇ ਮਾਓਵਾਦੀ ਸੰਘਰਸ਼ ਨੂੰ ਖਾੜਕੂਵਾਦ ਕਹੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਅਪਣੇ ਮਨੁੱਖੀ ਅਧਿਕਾਰਾਂ ਤੇ ਇਜ਼ਤ ਮਾਣ ਦੀ ਬਹਾਲੀ, ਕੁਦਰਤੀ ਸੋਮਿਆਂ ਤੇ ਸਭਿਆਚਾਰ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਘੱਟਗਿਣਤੀਆਂ ਨਾਲ ਸਬੰਧਿਤ ਲਹਿਰਾਂ ਨੂੰ ‘ਅੱਤਵਾਦ’ ਦਾ ਨਾਂ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਉਸੇ ਪੈਟਰਨ ਤੇ ਅਪਣੇ ‘ਹੱਕਾਂ’ ਲਈ ਹਥਿਆਰ ਚੁੱਕਣ ਵਾਲੇ ਨਕਸਲੀਆਂ ਨੂੰ ‘ਖਾੜਕੂ’ ਕਹਿ ਕੇ ਸਿਰਫ਼ ਇਸ ਲਈ ਵਡਿਆਇਆ ਜਾ ਰਿਹਾ ਹੈ ਕਿਉਂਕਿ ਨਕਸਲੀਆਂ ਵਿਚ ਸ਼ਾਮਿਲ ਲੋਕ ਹਿੰਦੂ ਸਮਾਜ ਨਾਲ ਸਬੰਧਿਤ ਹਨ।
ਮਾਛੀਵਾੜਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ ਟੂਰਨਾਂਮੈਟ ਸੁਰੂ
ਮਾਛੀਵਾੜਾ 05 ਮਾਰਚ (ਸੁਸ਼ੀਲ ਸ਼ਰਮਾ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਬੱਡੀ ਕਲੱਬ ਵੱਲੋ ਅੱਜ ਇਥੇ ਸਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਫਤਿਹ ਦਿਵਸ ਨੂੰ ਸਮਰਪਿਤ ਕੁਹਾੜਾ ਰੋਡ ਤੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਦੋ ਦਿਨਾਂ ਟੂਰਨਾਮੈਟ ਬੜੇ ਧੂਮ ਧੜੱਕੇ ਨਾਲ ਸੁਰੂ ਹੋਇਆ। ਇਸ ਮੇਲੇ ਦੀ ਸੁਰੂਆਤ ਦਾ ਉਦਘਾਟਨ ਪੰਜਾਬ ਕਾਂਗਰਸ ਦੇ ਸਕੱਤਰ ਤੇਜਿੰਦਰ ਸਿੰਘ ਕੂੰਨਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ ਨੇ ਸੰਯੁਕਤ ਰੂਪ ਵਿੱਚ ਰੀਬਨ ਕੱਟ ਕੇ ਤੇ ਝੰਡਾ ਲਹਿਰਾ ਕੇ ਸੁਰੂ ਕੀਤਾ । ਇਸ ਖੇਡ ਮੇਲੇ ਵਿੱਚ ਸਭ ਤੋ ਵੱਡੀ ਗੱਲ ਇਹ ਵੇਖਣ ਨੂੰ ਮਿਲੀ ਕੇ ਇਹ ਟੂਰਨਾਂਮੈਟ ਸਿਆਸਤ ਤੋ ਉਪਰ ਉਠਕੇ ਪੰਜਾਬ ਦੀਆਂ ਦੋਵੇ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਸਾਂਝੇ ਤੋਰ ਤੇ ਕਰਵਾ ਰਹੇ ਹਨ । ਇਸ ਮੋਕੇ ਹਲਕਾ ਕੂੰਮ ਕਲਾਂ ਦੇ ਕਾਂਗਰਸੀ ਵਿਧਾਇਕ ਈਸ਼ਰ ਸਿੰਘ ਮੇਹਰਬਾਨ ਵੀ ਪਹੁੰਚੇ। ਅੱਜ ਦਿਨ ਭਰ ਹੋਈਆਂ ਖੇਡਾਂ ਵਿੱਚ 26 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਪਹਿਲੇ ਨੰਬਰ ਤੇ ਆਉਣ ਟੀਮ ਨੂੰ 41,000 ਹਜਾਰ ਰੁਪਏ ਤੇ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31,000 ਹਜਾਰ ਰੁਪਏ ਦਿੱਤੇ ਜਾਣਗੇ। ਅੱਜ ਮੋਗੇ ਨੇੜੇ ਆਲਮ ਸਿੰਘ ਵਾਲਾ ਤੋ ਆਈ ਸਿੱਖ ਬੱਚਿਆਂ ਦੀਆਂ ਟੀਮਾਂ ਦਾ ਸੋਅ ਮੈਚ ਵੀ ਕਰਾਇਆ ਗਿਆ ਦੂਸਰੇ ਦਿਨ ਹੋਣ ਵਾਲੀਆਂ ਨਾਰਥ ਜੋਨ ਦੀਆਂ ਅੱਠ ਅਕੈਡੀਮੀਆਂ ਦੀਆਂ ਟੀਮਾਂ ਭਾਗ ਲੈਣਗੀਆਂ ਜਿਸ ਵਿੱਚ ਪਹਿਲੀ ਟੀਮ ਨੂੰ ਇੱਕ ਲੱਖ ਰੁਪਏ ਤੇ ਦੂਸਰੀ ਟੀਮ ਨੂੰ ਇੱਕਹੱਤਰ ਹਜਾਰ ਰੁਪਏ ਦਿੱਤੇ ਜਾਣਗੇ ਤੇ ਹਰਾਇਣਾਂ ਤੇ ਪੰਜਾਬ ਦੀਆਂ ਕੁੜੀਆਂ ਦਾ ਕਬੱਡੀ ਦਾ ਸੋਅ ਮੈਚ ਵੀ ਕਰਵਾਇਆ ਜਾਵੇਗਾ ਇਸ ਮੋਕੇ ਉਨਾਂ ਤੋ ਇਲਾਵਾ ਲੁਧਿਆਣਾ ਦੇ ਪ੍ਰਧਾਨ ਰਾਜਵੰਤ ਸਿੰਘ ਕੂੰਨਰ, ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ, ਕਸਤੂਰੀ ਲਾਲ ਮਿੰਟੂ, ਕਾਂਗਰਸ ਦੇ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਰਾ ਮਾਂਗਟ, ਕੋਸਲ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਅਕਾਲੀ ਦਲ ਦੇ ਜਿਲਾ ਜਨਰਲ ਸਕੱਤਰ ਮਨਮੋਹਨ ਸਿੰਘ ਖੇੜਾ, ਸਿਵ ਕੁਮਾਰ ਸ਼ਿਵਲੀ, ਭ¦ਿਦਰ ਸਿੰਘ , ਵਨੀਤ ਕੁਮਾਰ, ਡੀਂ ਐਸ ਪੀ ਰਵਿੰਦਰ ਲੂੰਬਾ, ਮਨੀ ਬਰਾੜ, ਗੁਰਮੇਲ ਬੈਨੀਪਾਲ, ਜੀਤ ਪਹਿਲਵਾਨ, ਮੋਟੂੰ ਗੁਲਿਆਣੀ, ਬਲਜਿੰਦਰ ਤੂਰ, ਢਾਡੀ ਨਰੰਜਨ ਸਿੰਘ ਨੂਰ, ਸਵਰਨ ਸਿੰਘ ਛੋੜੀਆਂ, ਨਿਤਨ ਜੈਨ, ਮੋਹਣ ਸਿੰਘ ਲੱਖੋਵਾਲ, ਸੁੱਖੀ ਲੋਗੀਆ, ਅਮਰੀਕ ਸਿੰਘ ਔਜਲਾ, ਸਰਦਾਰਾ ਸਿੰਘ ਬਹਿਲੋਲਪੁਰ ਆਦਿ ਵੀ ਮੋਜੂਦ ਸਨ।
ਟੈਕਸ ਵਧਾਉਣਾ ਪਵੇਗਾ ਮਹਿੰਗਾ,
ਨਗਰ ਕੌਸਲ ਦੇ ਅੱਗੇ
ਲੋਕਾ ਨੇ ਕੀਤਾ ਹੰਗਾਮਾ,
ਵਧੀਆ ਦਰਾ ਵਾਪਸ ਨਾ ਲਈਆ ਤਾ ਸੋਮਵਾਰ ਸ਼ਹਿਰ ਬੰਦ
ਮਾਛੀਵਾੜਾ 05 ਮਾਰਚ (ਸੁਸ਼ੀਲ ਸ਼ਰਮਾ) ਨਗਰ ਕੌਸਲ ਵੱਲੋ ਵੱਧੇ ਹੋਏ ਹਾਊਸ ਟੈਕਸ ਸਬੰਧੀ ਸ਼ਹਿਰ ਵਾਸੀਆ ਨੂੰੇ ਭੇਜੇ ਗਏ ਨੋਟਿਸਾ ਦੇ ਕਾਰਨ ਅੱਜ ਦਫਤਰ ਖੁੱਲਣ ਸਾਰ ਹੀ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ ਤੇ ਜਮ ਕੇ ਪੰਜਾਬ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜੀ ਕੀਤੀ। ਮੌਜੂਦਾ ਅਕਾਲੀ ਸਰਕਾਰ ਨੂੰ ਕੋਸਦੇ ਹੋਏ ਜਿਆਦਾਤਰ ਦੁਕਾਨਦਾਰਾ ਨੇ ਆਪਣਾ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਨਗਰ ਕੌਸਲ ਨੇ ਪਹਿਲ ਦੇ ਅਧਾਰ ਤੇ ਇਨ੍ਹਾ ਵਧਾਏ ਗਏ ਟੈਕਸਾ ਨੂੰ ਵਾਪਸ ਨਾ ਲਿਆ ਤਾ ਸੰਘਰਸ ਨੂੰ ਤੇਜ ਕਰਕੇ ਆਉਣ ਵਾਲੇ ਸੋਮਵਾਰ ਨੂੰ ਰੋਸ ਵੱਜ਼ੋ ਪੂਰਾ ਬਜਾਰ ਬੰਦ ਕੀਤਾ ਜਾਵੇਗਾ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨਾ ਤੋ ਵੱਧੇ ਹੋਏ ਟੈਕਸਾ ਸਬੰਧੀ ਮਿਲੇ ਨੋਟਿਸਾ ਉਪਰੰਤ ਅੱਜ ਵਪਾਰੀ ਭੱੜਕ ਉਠੇ ਤੇ ਨਾਅਰੇਬਾਜੀ ਕਰਕੇ ਸ਼ਹਿਰ ਵਾਸੀਆ ਵਿਚੋ ਕੁਝ ਨੇਕਿਹਾ ਕਿ 600 ਰੁਪਏ ਤੋ ਤਿੰਨ ਹਜ਼ਾਰ ਰਪਏ ਟੈਕਸ ਤੱਕ ਲਗਾ ਦੇਣ ਦੇ ਦੋਸ਼ ਲਗਾਏ। ਜਦਕਿ ਕਈ ਵਪਾਰੀਆ ਨੇ ਦੱਸ ਗੁਣਾ ਟੈਕਸ ਵਧੱਣ ਦੀ ਸਿਕਾਇਤ ਵੀ ਕੀਤੀ। ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸੁਭਾਸ ਦੇਵ ਤੇ ਹੋਰਨਾ ਯੂਨੀਅਨ ਦੇ ਅਹੁਦੇਦਾਰਾ ਨੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਦੱਸਿਆ ਕਿ ਵਿਭਾਗ ਵੱਲੋ ਕਈ ਗੁਣਾ ਵਧਾਏ ਗਏ ਟੈਕਸ ਤੋ ਪਹਿਲਾ ਹੀ ਮਹਿੰਗਾਈ ਨਾਲ ਜੂਝ ਰਹੇ ਵਪਾਰੀਆ ਦੀ ਤਾ ਕਮਰ ਹੀ ਟੁੱਟ ਜਾਵੇਗੀ ਉਹ ਕਿਸੇ ਵੀ ਕੀਮਤ ਤੇ ਇਨ੍ਹਾ ਵਧੇ ਟੈਕਸਾ ਨੂੰ ਬਰਦਾਸ਼ਤ ਨਹੀ ਕਰਨਗੇ ਤੇ ਸਰਕਾਰ ਦੀ ਇਹ ਚੁੱਪ-ਚੁਪੀਤੇ ਵਾਲੀ ਧੱਕੇਸ਼ਾਹੀ ਨੂੰ ਲਾਗੂ ਨਹੀ ਹੋਣ ਦੇਣਗੇ। ਸ਼ਹਿਰ ਵਾਸੀਆ ਦਾ ਪਾਰਾ ਚੜਦਾ ਦੇਖ ਕਿ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਮਹੇਸ਼ ਸ਼ਰਮਾ ਨੇ ਪੂਰੀ ਸਥਿਤੀ ਤੋ ਜਾਣੂ ਕਰਵਾਉਦੇ ਹੋਏ ਕਿਹਾ ਕਿ ਇਹ ਉੱਚ ਅਦਾਲਤ ਦੇ ਹੁਕਮਾ ਉਪਰੰਤ ਸਰਕਾਰ ਦੇ ਫੈਸਲੇ ਦੇ ਬਾਦ ਹੀ ਨਵੇ ਵੱਧੇ ਹੋਏ ਟੈਕਸਾ ਵਾਲੇ ਨੋਟਿਸ ਭੇਜ ਕੇ 15 ਦਿਨਾ ਦਾ ਸਮਾ ਆਪਣਾ ਇਤਰਾਜ ਦਰਜ ਕਰਵਾਉਣ ਲਈ ਦਿੱਤਾ ਗਿਆ ਹੈ। ਨਗਰ ਕੌਸਲ ਨੇ ਤਿੰਨ ਮੈਬਰਾ ਦੀ ਇੱਕ ਕਮੇਟੀ ਦਾ ਗਠਨ ਕਰਕੇ ਜੋ ਸਿਕਾਇਤ ਦੇ ਅਧਾਰ ਤੇ ਟੈਕਸ ਵਿਚ ਛੋਟ ਦੇਣ ਦਾ ਫੈਸਲਾ ਕਰੇਗੀ। ਹਾਲਾਕਿ ਨਗਰ ਕੌਸਲ ਨੇ ਕਮੇਟੀ ਬਣਾ ਕੇ ਵਪਾਰੀਆ ਨੂੰ ਸ਼ੰਤੁਸਟ ਕਰਨ ਦੀ ਕੋਸ਼ਿਸ ਤਾ ਕਰੇਗੀ ਪਰ ਜਲਦੀ ਆ ਰਹੀਆ ਕੌਸਲ ਚੋਣਾ ਤੋ ਠੀਕ ਪਹਿਲਾ ਟੈੇਕਸ ਵਧਾ ਕੇ ਦੁਕਾਨਦਾਰਾ ਨੂੰ ਨਰਾਜ਼ ਕਰਨਾ ਜਿੱਥੇ ਸੱਤਾਧਾਰੀ ਅਕਾਲੀ ਦਲ ਨੂੰ ਮਹਿੰਗਾ ਪੈ ਸਕਦਾ ਹੈ, ਉੱਥੇ ਹੀ ਵਿਰੋਧੀ ਧਿਰ ਕਾਗਰਸ ਨੂੰ ਦੋਸ਼ ਲਗਾਉਣ ਦਾ ਇੱਕ ਮੁੱਦਾ ਵੀ ਮਿਲ ਗਿਆ ਹੈ। ਇਸ ਪ੍ਰਦਰਸ਼ਨ ਵਿਚ ਰਾਜਿੰਦਰ ਗੋਇਲ,ਜੋਗਿੰਦਰ ਸਿੰਘ,ਦਲੀਪ ਸਿੰਘ,ਕਾਕਾ ਬਾਸ਼ਲ,ਮਹਾਵੀਰ ਸਿੰਘ,ਦਰਸ਼ਨ ਨਹਿਰਾ,ਅਵਿਨਾਸ਼ ਪੰਡਤ,ਜਗਦੀਸ਼ ਚੰਦ,ਜਤਿੰਦਰ,ਨਰੇਸ,ਪ੍ਰਿਸ,ਮੁਨੀਸ,ਦੇਸਰਾਜ,ਸਤੀਸ,ਲਵਲੀ,ਰਾਜੇਸ ਕੁਮਾਰ,ਮਹਿੰਦਰ ਸਿੰਘ,
ਨੀਟਾ ਬਾਸਲ,ਗਗਨ ਬਵੇਜਾ,ਜੋਗਿੰਦਰ ਸਿੰਘ ਤਨੇਜਾ,ਲਭਾ ਰਾਮ ਗੁਰਦਾਸ ਢੀਗੜਾ,ਪ੍ਰੀਤਮ ਸਿੰਘ,ਪ੍ਰਵੀਨ ਕੁਮਾਰ ਤੇ ਹੋਰ ਵੀ ਹਾਜ਼ਰ ਸਨ।
ਚੋਣਾਂ ਵਿਚ ਬਾਦਲਕੇ, ਭਈਆਂ ਅਤੇ ਸੌਦਾ ਸਾਧ ਦੀ ਗੁੰਡਿਆਂ ਨੂੰ ਵਰਤ ਸਕਦੇ ਹਨ
4 ਮਾਰਚ : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਕਾਮਯਾਬੀ ਨੂੰ ਮੁੱਖ ਰੱਖਦਿਆਂ ਯੂਥ ਅਕਾਲੀ ਦਲ ਪੰਚ ਪ੍ਰਧਾਨੀ ਦੇ ਢਾਂਚੇ ਵਿਚ ਅਗਲੇ ਮਹੀਨੇ ਦੌਰਾਨ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਦਲ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੋਟਰਾਂ ਤੱਕ ਦਲ ਦਾ ਸ਼ੰਦੇਸ਼ ਪਹੁੰਚਾਉਣ ਅਤੇ ਬਾਦਲਕਿਆਂ ਵਲੋਂ ਪੰਥ ਨਾਲ ਨਿਭਾਈਆਂ ਜਾ ਰਹੀਆਂ ਦੁਸ਼ਮਣੀਆਂ ਬਾਰੇ ਵੋਟਰਾਂ ਨੂੰ ਜਾਣੂੰ ਕਰਵਾਉਣ ਵਿਚ ਯੂਥ ਵਿੰਗ ਬਹੁਤ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ। ਪੰਜਾਬ ਭਰ ਦੀਆਂ ਇਕਾਈਆਂ ਦੀਆਂ ਨਿਯੁਕਤੀਆਂ ਦਾ ਐਲਾਨ ਆਉਣ ਵਾਲੇ ਦੋ ਮਹੀਨਿਆਂ ਵਿਚ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਲ ਨੇ ਹੋਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਵਿਖੇ ਹੋਈ ਕਾਨਫਰੰਸ਼ ਦੌਰਾਨ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਇਹ ਚੋਣਾਂ ਬਾਦਲ ਬਨਾਮ ਪੰਥ ਹੋਣਗੀਆਂ। ਜਿਹੜਾ ਬਾਦਲ ਪੰਥਕ ਮਖੌਟਾ ਪਹਿਨ ਕੇ ਗੁਰਧਾਮਾਂ ’ਤੇ ਕਾਬਜ਼ ਹੋ ਕੇ ਉ¤ਥੋਂ ਗੁਰੁ ਕੀ ਗੋਲਕ ਦੇ ਪੈਸੇ ਨਾਲ ਅਪਣਾ ਪਰਿਵਾਰ ਪਾਲ ਰਿਹੈ ਤੇ ਇਸੇ ਪੰਥਕ ਪੈਸੇ ਨਾਲ ਪੰਥ ਨੂੰ ਹੀ ਨੁਕਸਾਨ ਪਹੁੰਚਾ ਕੇ ਹਿੰਦੂਵਾਦੀਆਂ ਨਾਲ ਅਪਣੀ ਮਿੱਤਰਤਾ ਪੁਗਾ ਰਿਹੈ, ਸਿੱਖ ਸੰਗਤਾਂ ਹੁਣ ਇਸ ਨੂੰ ਤੇ ਇਸਦੇ ਠੱਗਾਂ ਦੇ ਟੋਲੇ ਨੂੰ ਗੁਰਧਾਮਾਂ ਵਿਚ ਬਹੁਤਾ ਚਿਰ ਟਿਕਣ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਬਾਦਲਕੇ ਸੌਦਾ ਸਾਧ ਦੇ ਗੁੰਡਿਆਂ ਅਤੇ ਜ਼ਰਾਇਮ ਪੇਸ਼ਾ ਭਈਆਂ ਦੀ ਮਦਦ ਨਾਲ ਜ਼ੋਰ-ਜ਼ਬਰਦਸ਼ਤੀ ਦਾ ਸਹਾਰਾ ਵੀ ਲੈ ਸਕਦੇ ਹਨ। ਇਸ ਲਈ ਗੁਰੁਦਆਰਾ ਜ਼ੁਡੀਅਸ਼ੀਅਲ ਕਮਿਸ਼ਨ ਤੇ ਚੋਣ ਕਮਿਸ਼ਨਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਵੀ ਸਰਕਾਰੀ ਜਾਂ ਸਰਕਾਰੀ ਸਹਿ ਪ੍ਰਾਪਤ ਸ਼ਕਤੀ ਇਨ੍ਹਾਂ ਚੋਣਾਂ ਦੌਰਾਨ ਕਾਨੂੰਨ ਅਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਇਸ ਪੱਖ ’ਤੇ ਵਿਸ਼ੇਸ਼ ਧਿਅਨ ਦੇਣ ਦੀ ਲੋੜ ਹੈ।
ਆਸ਼ਰਮ 'ਚ ਮਚੀ ਭਗਦੜ 'ਚ 65 ਸ਼ਰਧਾਲੂ ਮਰੇ ,100 ਤੋਂ ਵੱਧ ਲੋਕ ਜ਼ਖ਼ਮੀ
ਪ੍ਰਤਾਪਗੜ੍ਹ, 4 ਮਾਰਚ- ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਾਨਗੜ੍ਹ ਮੰਦਰ ਸਥਿਤ ਸੰਤ ਕ੍ਰਿਪਾਲੂ ਮਹਾਰਾਜ ਆਸ਼ਰਮ ਵਿੱਚ ਅੱਜ ਭੰਡਾਰੇ ਦੌਰਾਨ ਮੰਦਰ ਦਾ ਗੇਟ ਅਤੇ ਪੰਡਾਲ ਡਿੱਗ ਜਾਣ ਨਾਲ ਉਸ ਦੇ ਹੇਠਾਂ ਦਬ ਕੇ ਅਤੇ ਉਸ ਤੋਂ ਬਾਅਦ ਮਚੀ ਭਗਦੜ ਵਿੱਚ 65 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਜਦਕਿ 15 ਤੋਂ ਜ਼ਿਆਦਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਕੁੰਡਾ ਦੇ ਮੁੱਖ ਅਧਿਕਾਰੀ ਸ਼ਿਆਮਾ ਚਰਨ ਨੇ ਦੱਸਿਆ ਕਿ ਤਹਿਸੀਲ ਦੇ ਮਾਨਗੜ੍ਹ ਮੰਦਰ ਵਿੱਚ ਸੰਤ ਕ੍ਰਿਪਾਲੂ ਮਹਾਰਾਜ ਦੀ ਪਤਨੀ ਦੇ ਸ਼ਰਾਧ ਮੌਕੇ 'ਤੇ ਆਯੋਜਿਤ ਭੰਡਾਰੇ ਦੌਰਾਨ ਅਚਾਨਕ ਮੰਦਰ ਦਾ ਗੇਟ ਅਤੇ ਪੰਡਾਲ ਡਿੱਗਣ ਨਾਲ ਉਸ ਦੇ ਹੇਠਾਂ ਦਬ ਦੇ ਅਤੇ ਉਸ ਤੋਂ ਬਾਅਦ ਮਚੀ ਭਗਦੜ ਵਿੱਚ 65 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੰਤ ਕ੍ਰਿਪਾਲੂ ਮਹਾਰਾਜ ਦਾ ਆਸ਼ਰਮ 5-7 ਹੈਕਟੇਅਰ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਹਾਦਸੇ ਤੋਂ ਬਾਅਦ ਨੇੜੇ-ਤੇੜੇ ਦੇ ਥਾਣਿਆਂ ਦੀ ਪੁਲਿਸ ਨੇ ਉਥੇ ਪਹੁੰਚ ਕੇ ਸਥਿਤੀ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਅਤੇ ਆਸ਼ਰਮ ਦੀ ਘੇਰਾਬੰਦੀ ਕਰਕੇ ਸ਼ਰਧਾਲੂਆਂ ਦੀ ਕਤਾਰ ਬਣਵਾ ਕੇ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।ਮੌਕੇ 'ਤੇ ਮੌਜੂਦ ਇਕ ਵਿਅਕਤੀ ਸ੍ਰੀ ਵੀ ਕੇ ਰਾਏ ਜੋ ਭਗਦੜ ਵਿਚ ਜ਼ਖ਼ਮੀ ਹੋ ਗਏ, ਨੇ ਦੱਸਿਆ ਕਿ ਜਿਸ ਸਮੇਂ ਭਗਦੜ ਮਚੀ ਉਸ ਸਮੇਂ ਸਾਨੂੰ ਲੱਗਿਆ ਕਿ ਜਿਵੇਂ ਕੋਈ ਅਤਿਵਾਦੀ ਹਮਲਾ ਹੋ ਗਿਆ ਹੈ। ਰਾਏ ਮੁਤਾਬਿਕ ਹਾਦਸੇ ਦੇ 15 ਮਿੰਟ ਬਾਅਦ ਇਥੇ ਲਾਸ਼ਾਂ ਦੇ ਢੇਰ ਲਗ ਗਏ। ਉਨ੍ਹਾਂ ਕਿਹਾ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸ਼ੰਕਾ ਹੈ ਅਤੇ 100 ਤੋਂ ਵੱਧ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦਾ ਸ਼ੱਕ ਹੈ।
ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਜਾਵੇ : ਰਾਜਪਾਲ
ਪਾਟਿਲ
ਚੰਡੀਗੜ੍ਹ, 4 ਮਾਰਚ- ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਪੰਜਾਬ ਨੂੰ ਸੌਂਪਿਆ ਜਾਵੇ, ਪੂਰੇ ਦੇਸ਼ ਵਿੱਚ ਸੰਘੀ ਢਾਂਚਾ ਸਥਾਪਿਤ ਕੀਤਾ ਜਾਵੇ, ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇ। 1984 ਦੇ ਦੰਗਾ ਪੀੜ੍ਹਤ ਸਿੱਖਾਂ ਨੂੰ ਤੀਬਰਤਾ ਨਾਲ ਨਿਆਂ ਦਿੱਤਾ ਜਾਵੇ। ਪੰਜਾਬ ਵਿੱਚ ਨਦੀਆਂ ਦੇ ਜਲ ਦੇ ਮਾਮਲਿਆਂ ਨੂੰ ਰਿਪੇਰਿਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ ਅਤੇ ਪਹਾੜੀ ਖੇਤਰਾਂ ਦੀ ਤਰ੍ਹਾਂ ਪੰਜਾਬ ਨੂੰ ਵੀ ਰਿਆਇਤੀ ਉਦਯੋਗਿਕ ਪੈਕੇਜ ਦਿੱਤਾ ਜਾਵੇ।
ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਬਜਟ ਸੈਸ਼ਨ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਹੀ ਆਪਣਾ ਭਾਸ਼ਣ ਪੜਨਾ ਸ਼ੁਰੂ ਕੀਤਾ ਤਾਂ ਪ੍ਰਮੁੱਖ ਵਿਰੋਧੀ ਧਿਰ ਦਲ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੇ ਵੀ ਬਰਾਬਰ ਆਪਣਾ ਭਾਸ਼ਣ ਪੜ੍ਹਨਾ ਸ਼ੁਰੂ ਕਰ ਦਿੱਤਾ। ਧਰਮਸ੍ਰੋਤ ਦੇ ਬਰਾਬਰ ਭਾਸ਼ਣ ਤੋਂ ਬਾਅਦ ਸਾਰੇ ਕਾਂਗਰਸੀ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ।
ਸ਼੍ਰੀ ਗੁਰੁ ਸਿੰਘ ਸਭਾ ਡੈਨਹਾਗ ਵਲੋ ਸ੍ਰ ਸਰਨਾ ਦਾ ਨਿੱਘਾ ਸਵਾਗਤ ਅਤੇ ਸਨਮਾਨ
ਡੈਨਹਾਗ:(ਹਾਲੈਂਡ) ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਹਾਲੈਂਡ ਸਥਿਤ ਭਾਰਤੀ ਅੰਮਬੈਸਡਰ ਸ੍ਰ ਮਨਵੀਰ ਸਿੰਘ ਆਹੁਲੂਵਾਲੀਆ ਨੂੰ ਹਾਲੈਂਡ ਦਾ ਸਿੱਖਾ ਦੇ ਮਸਲਿਆ ਸੰਬੰਧੀ ਮਿਲੇ। ਸ੍ਰ ਸਰਨਾ ਦੇ ਨਾਲ ਉਹਨਾ ਦੇ ਸਪੁੱਤਰ ਸ੍ਰ ਪਰੀਤਪਾਲ ਸਿੰਘ , ਭਾਰਤੀ ਅੰਬੈਸੀ ਗਏ ਜਿੱਥੇ ਸ੍ਰ ਸਰਨਾ ਨੇ ਭਾਰਤੀ ਅੰਬੈਸਡਰ ਸ੍ਰ ਆੁਹਲੂਵਾਲੀਆ ਨਾਮ ਡੇਢ ਘੰਟਾ ਹਾਲੈਂਡ ਦੇ ਸਿੱਖਾ ਨੂੰ ਆ ਰਹੀਆ ਮੁਸ਼ਕਲਾ ਬਾਰੇ ਬਿਚਾਰਾ ਕੀਤੀਆ, ਜਿਹਨਾ ਵਿੱਚ ਵੀਜਾ ਅਤੇ ੳ. ਸੀ. ਅਈ. ਕਾਰਡ ਮੁਸ਼ਕਲਾ ਬਾਰੇ ਗੱਲ ਕਰਕੇ ਸ਼੍ਰ ਆਹੁਲੂਵਾਲੀਆ ਨੂੰ ਜਾਣੂ ਕਰਵਾਇਆ। ਸ਼੍ਰ ਆਹੁਲੂਵਾਲੀਆ ਨੇ ਸ੍ਰ ਸਰਨਾ ਨੂੰ ਯਕੀਨ ਦਵਾਇਆ ਕੇ ਅੰਬੈਸੀ ਵਲੋ ਸਿੱਖਾਂ ਨੂੰ ਕਿਸੇ ਵੀ ਤਰਾ ਦੀ ਮੁਸ਼ਕਲ ਪੇਛ ਨਹੀ ਆਵੇਗੀ ਉਹ ਯਕੀਨਨ ਬਣਾਉਣਗੇ ਕੇ ਸਾਰੇ ਮਸਲੇ ਹੱਲ ਹੋਣ। ਸ੍ਰ ਆਹੁਲੂਵਾਲੀਆ ਨੇ ਸੰਮੂਹ ਸਿੱਖ ਸੰਗਠਨਾ ਨੁੰ ਕਿਹਾ ਕੇ ਕੋਈ ਵੀ ਅਜਿਹਾ ਕੰਮ ਨਾ ਕਰਨ ਜਿਸ ਨਾਲ ਸਿੱਖ ਧਰਮ ਦਾ ਨਾਂਮ ਬਦਨਾਮ ਹੁੰਦਾ ਹੋਵੇ। ਸ੍ਰ ਆੁਹਲੂਵਾਲੀਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ਼ ਰੱਖਣ ਵਾਲੇ ਗੁਰੁ ਕੇ ਅਟੁੱਟ ਸਿੱਖ ਹਨ।
ਕੈਪਟਨ ਅਮਰਿੰਦਰ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ 'ਤੇ ਅਧਾਰਤ ਪੁਸਤਕ ਰਿਲੀਜ਼
ਪਟਿਆਲਾ, 4 ਮਾਰਚ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਕਿਤਾਬ 'ਦੀ ਲਾਸਟ ਸਨਸੈੱਟ-ਰਾਈਜ਼ ਐਂਡ ਫਾਲ ਆਫ਼ ਲਾਹੌਰ ਦਰਬਾਰ' ਦੀ ਰਚਨਾ ਕੀਤੀ ਹੈ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ 'ਤੇ ਅਧਾਰਤ ਹੈ। ਇਹ ਕਿਤਾਬ ਅੱਜ ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜੁਨ ਸਿੰਘ ਵਲੋਂ ਰਿਲੀਜ਼ ਕੀਤੀ ਗਈ। ਇਸ ਪੁਸਤਕ ਦਾ ਪ੍ਰਕਾਸ਼ਨ ਰੋਲੀ ਬੁਕਸ ਵਲੋਂ ਕੀਤਾ ਗਿਆ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ 'ਤੇ ਹੀ ਕਿਤਾਬ ਲਿਖਣ ਬਾਰੇ ਕਿਉਂ ਸੋਚਿਆ ਜਦੋਂ ਕਿ ਹੋਰ ਲੇਖਕ ਤੇ ਸਿਆਸਤਦਾਨ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦੇ ਹਨ। ਇਸਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵਿਚ ਕੀ ਹਰਜ਼ ਹੈ। ਮਹਾਰਾਜਾ ਰਣਜੀਤ ਸਿੰਘ ਦੀ ਕਹਾਣੀ ਦੱਸਣਯੋਗ ਹੈ। ਉਹ ਆਪਣੇ ਸਮੇਂ ਦੇ ਮਹਾਨ ਫ਼ੌਜੀ ਜਰਨੈਲ ਸਨ ਅਤੇ ਆਪਣੇ ਸਮਕਾਲੀਆਂ ਨਾਲੋਂ ਕਿਤੇ ਅੱਗੇ ਸਨ, ਜਿਨ੍ਹਾਂ ਨੇ ਆਪਣੇ ਸਾਮਰਾਜ ਨੂੰ ਮੌਜੂਦਾ ਪਾਕਿਸਤਾਨ ਨਾਲੋਂ ਵੀ ਕਿਤੇ ਵੱਡਾ ਬਣਾ ਲਿਆ ਸੀ, ਪਰ ਉਨ੍ਹਾਂ ਦੇ ਆਪਣੇ ਦਰਬਾਰ ਵਿਚ ਮੌਜੂਦ ਸਾਜਿਸ਼ਕਰਤਾਵਾਂ ਕਾਰਨ ਉਨ੍ਹਾਂ ਨੂੰ ਮਜਬੂਰਨ ਈਸਟ ਇੰਡੀਆ ਕੰਪਨੀ ਨਾਲ ਸੰਧੀਆਂ ਕਰਨੀਆਂ ਪਈਆਂ। ਉਨ੍ਹਾਂ ਕਿਹਾ ਕਿ ਮੇਰੀ ਕਿਤਾਬ ਸਿਰਫ਼ ਰਣਜੀਤ ਸਿੰਘ ਬਾਰੇ ਨਹੀਂ ਹੈ ਸਗੋਂ ਇਹ ਪੂਰੇ ਲਾਹੌਰ ਦਰਬਾਰ ਬਾਰੇ ਸ਼ੁਰੂ ਤੋਂ ਅੰਤ ਤੱਕ ਦਾ ਬਿਊਰਾ ਦਿੰਦੀ ਹੈ। ਹਾਲਾਂਕਿ ਇਤਿਹਾਸ ਗਵਾਹ ਹੈ ਕਿ ਪਟਿਆਲਾ ਰਿਆਸਤ ਦਾ ਲਾਹੌਰ ਦਰਬਾਰ ਨਾਲ ਹਮੇਸ਼ਾ ਕੁੜੱਤਣ ਭਰਿਆ ਰਿਸ਼ਤਾ ਰਿਹਾ ਹੈ। ਜਦੋਂ ਉਨ੍ਹਾਂ ਤੋਂ ਇਸਦੇ ਗ਼ੈਰ ਸੁਭਾਵਕ ਸਿਰਲੇਖ ਬਾਰੇ ਪੁੱਛਿਆ ਗਿਆ ਤਾਂ ਕੈਪਟਨ ਨੇ ਦੱਸਿਆ ਕਿ ਕੀ ਜੇਕਰ ਸਿੱਖ ਅੰਗਰੇਜ਼ਾਂ ਤੋਂ ਜੰਗ ਨਾ ਹਾਰਦੇ ਤਾਂ ਭਾਰਤ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦਾ ਅੰਗਰੇਜ਼ਾਂ ਦਾ ਸੁਪਨਾ ਅਧੂਰਾ ਰਹਿ ਜਾਂਦਾ। ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ ਹੋਈ ਸੀ ਤਾਂ ਵੀ ਉਨ੍ਹਾਂ ਦੇ ਮਨ ਵਿਚ ਇਸ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਅੰਗਰੇਜ਼ਾਂ ਦਾ ਆਖਰੀ ਨਿਸ਼ਾਨਾ ਪੰਜਾਬ ਨੂੰ ਆਪਣੇ ਅਧੀਨ ਕਰਨਾ ਹੈ। ਤੁਹਾਨੂੰ ਅਜਿਹੀ ਉਦਾਹਰਣ ਕਿਤੇ ਵੀ ਨਹੀਂ ਮਿਲਣੀ ਕਿ ਇਕ ਅਜਿਹਾ ਅਨਪੜ੍ਹ ਆਗੂ ਜੋ ਆਪਣਾ ਨਾਂ ਲਿਖਣ ਤੋਂ ਵੀ ਅਸਮਰੱਥ ਸੀ, ਨੇ ਨਿਪੋਲੀਅਨ ਦੀ ਫ਼ੌਜ ਵਿਚੋਂ ਮਾਹਰ ਜਰਨੈਲਾਂ ਨੂੰ ਆਪਣੀ ਨੌਕਰੀ 'ਤੇ ਰਖਿਆ ਤਾਂ ਜੋ ਖ਼ਾਲਸਾ ਫ਼ੌਜ ਦੀ ਪੈਦਲ ਟੁਕੜੀ ਨੂੰ ਆਧੁਨਿਕ ਢੰਗ ਦੀ ਸਿਖਲਾਈ ਦਿੱਤੀ ਜਾ ਸਕੇ।
ਖੋਦਿਆ ਪਹਾੜ੍ਹ ਤੇ ਨਿਕਲਿਆ ਚੂਹਾ
ਮਾਛੀਵਾੜਾ 04 ਮਾਰਚ (ਸੁਸ਼ੀਲ ਸ਼ਰਮਾ) ਅੱਜ ਕਰੀਬ 11ਵਜੇ ਮਾਛੀਵਾੜਾ ਦੇ ਮੇਨ ਬਜ਼ਾਰ ਉੱਦੋ ਹੜ੍ਹਕੰਪ ਮੱਚ ਗਿਆ ਜਦੋ ਦਵਾਈਆ ਦੀਆ ਦੁਕਾਨਾ ਤੇ ਛਾਪੇਮਾਰੀ ਸ਼ੁਰੂ ਹੋਈ ਤੇ ਕਈ ਦੁਕਾਨਾ ਦੇ ਬਾਹਰ ਇੱਕ ਪੁਲਿਸ ਮੁਲਾਜਮ ਹੀ ਡਿਊਟੀ ਵੱਜੋ ਖੜ੍ਹਾ ਕਰ ਦਿੱਤਾ ਕਿ ਦੁਕਾਨਦਾਰ ਦੁਕਾਨ ਬੰਦ ਕਰਕੇ ਚਲਾ ਨਾ ਜਾਵੇ। ਮਾਛੀਵਾੜਾ ਪੁਲਿਸ ਦੀ ਸਹਾਇਤਾ ਨਾਲ ਡੱਰਗ ਇੰਸਪੈਕਟਰ ਰਾਜ਼ੇਸ ਸੂਰੀ ਦੀ ਪੂਰੀ ਟੀਮ ਨੇ ਮਾਛੀਵਾੜੇ ਦੀ ਛਾਪੇਮਾਰੀ ਦੌਰਾਨ ਕਈ ਟੀਮਾ ਬਣਾ ਕੇ ਕਰੀਬ ਛੇ ਤੋ ਵੱਧ ਦੁਕਾਨਾ ਦੀ ਚੈਕਿੰਗ ਕੀਤੀ ਜਿਨ੍ਹਾ ਵਿਚ ਡਾ ਧਰਮਵੀਰ ਸ਼ਰਮਾ,ਜੈਨ ਮੈਡੀਕਲ,
ਹਾਲੈਂਡ ਦੇ ਸਿੱਖਾਂ ਵਲੋ ਪਾਕਿਸਤਾਨ ਵਿੱਚ ਤਾਲੀਬਾਨਾ ਵਲੋ ਦੋ ਸਿੱਖਾਂ ਦੇ ਕਤਲੇਆਮ ਦੀ ਸ਼ਖਤ ਨਖੇਧੀ
ਡੈਨਹਾਗ/ਹਾਲੈਂਡ-ਸਿੱਖ ਕਮਿਉਨਿਟੀ ਬੈਨੇਲੁਕਸ ਵਲੋ ਭਾਈ ਹਰਜੀਤ ਸਿੰਘ ਨੇ ਬਿਆਨ ਜਾਰੀ ਕਰਕੇ ਪਾਕਿਸਤਾਨ ਵਿੱਚ ਤਾਲੀਬਾਨਾ ਵਲੋ ਦੋ ਸਿੱਖਾਂ ਦੇ ਕਤਲੇਆਮ ਦੀ ਸ਼ਖਤ ਨਖੇਧੀ ਕੀਤੀ ਹੈ ਅਤੇ ਪ੍ਰੀਵਾਰਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਉਹ ਬਿਦੇਸ਼ਾ ਵਿੱਛ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਲਈ ਸਖਤ ਕਦਮ ਉਠਾਵੇ।ਅੱਜ ਦੁਨੀਆ ਦੇ ਵਿੱਚ ਸਿੱਖਾਂ ਉੱਪਰ ਜੁਲਮ ਹੋ ਰਹੇ ਹਨ ਚਾਹੇ ਉਹ ਜਿਸਮਾਨੀ ਜੁਲਮ ਹੋਵੇ ਜਾਂ ਮਾਨਸਿਕ ਜੁਲਮ ਜਿਵੇ ਕੇ ਦਸਤਾਰ ਮਸਲੇ।ਭਾਰਤੀ ਕੇਂਦਰ ਸਰਕਾਰ ਨੁੰ ਯਕੀਨਨ ਬਨਾਉਣਾ ਚਾਹੀਦਾ ਹੈ ਕੇ ਸਿੱਖਾਂ ਉੱਪਰ ਦੇਸ਼ ਵਿਦੇਸ਼ ਵਿੱਚ ਜੁਲਮ ਬੰਦ ਹੋਵੇ।
ਦਵਾਈਆ ਦੀ ਦੁਕਾਨ ਤੇ ਚੋਰੀ
ਮਾਛੀਵਾੜਾ 04 ਮਾਰਚ (ਸੁਸ਼ੀਲ ਸ਼ਰਮਾ) ਸਥਾਨਕ ਪੁਲਿਸ ਨੂੰ ਖੁੱਲੀ ਚਣੌਤੀ ਦਿੰਦਿਆ ਕੱਲ ਰਾਤ ਅਣਪਛਾਤੇ ਚੋਰਾ ਨੇ ਬੱਸ ਅੱਡੇ ਨੂੰ ਜਾਦੀ ਮੁੱਖ ਸੜਕ ਤੇ ਮੁਢੱਲਾ ਸਿਹਤ ਕੇਦਰ ਦੇ ਅੱਗੇ ਇੱਕ ਦਵਾਈਆ ਵੇਚਣ ਵਾਲੀ ਦੁਕਾਨ ਤੇ ਸ਼ਟਰ ਭੰਨ ਕੇ ਚੋਰੀ ਕਰ ਲਈ। ਆਨੰਦ ਮੈਡੀਕਲ ਦੇ ਮਾਲਕ ਪ੍ਰਦੀਪ ਨੇ ਦੱਸਿਆ ਕਿ ਮੈਨੂੰ ਤਾ ਸਵੇਰੇ ਆਉਣ ਤੇ ਹੀ ਪਤਾ ਲੱਗਾ ਕਿ ਮੇਰੀ ਦੁਕਾਨ ਦਾ ਸ਼ਟਰ ਭੰਨ ਕੇ ਅਣਪਛਾਤੇ ਚੋਰਾ ਨੇ ਗੱਲ੍ਹੇ ਵਿਚ ਪਏ ਕਰੀਬ ਤਿੰਨ ਹਜਾਰ ਤੋ ਵੱਧ ਪਏ ਪੈਸੇ ਚੁੱਕ ਲਏ ਤੇ ਹੋਰ ਵੀ ਸਮਾਨ ਹੈ ਇਹ ਤਾ ਬਾਦ ਵਿਚ ਗਿਣ ਕੇ ਹੀ ਦੱਸ ਸਕਦਾ ਹਾ। ਜਿਕਰਯੋਗ ਹੈ ਕਿ ਸਿਵਲ ਹਸਪਤਾਲ ਦੇ ਗੇਟ ਨਾਲ ਲੱਗਦੀ ਇਹ ਦੁਕਾਨ ਤੇ ਚੋਰੀ ਹੋਣ ਨਾਲ ਦੁਕਾਨਦਾਰਾ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕਿਉਕਿ ਮੇਨ ਸੜਕ ਤੇ ਹੋਣ ਕਾਰਨ ਆਵਾਜਾਈ ਵੀ ਚੰਗੀ ਰਹਿੰਦੀ ਹੈ। ਉਨ੍ਹਾ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਚੋਰਾ ਦੀ ਭਾਲ ਵਿਚ ਲੱਗੀ ਹੋਈ ਹੈ।
ਅਕਾਲੀ ਦਲ ਹੁਣ ਤੋ ਹੀ ਚੌਣਾ ਲਈ ਸਰਗਰਮ ਤੇ ਨਾਲ ਹੀ ਗੁਰਦੁਆਰਾ ਕਮੇਟੀ ਚੋਣਾ ਦਾ ਲਾਹਾ
ਮਾਛੀਵਾੜਾ 04 ਮਾਰਚ (ਸੁਸ਼ੀਲ ਸ਼ਰਮਾ) ਵਿਧਾਨ ਸਭਾ ਹਲਕਿਆ ਦੀ ਰਦੋਬਦਲ ਹੋਣ ਉਪਰੰਤ ਨਵੀ ਹੋਈ ਹਲਕਾ ਬੰਦੀ ਵਿਚ ਸੰਭਾਵਿਤ ਉਮਦੀਵਾਰਾ ਤੇ ਉਹਨ੍ਹਾ ਦੇ ਅਗਲੇ ਕਰਿੰਦਿਆ ਨੇ ਹੁਣ ਤੋ ਹੀ ਲੋਕਾ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ। ਹਲਕਾ ਕੂੰਮ-ਕਲਾ ਦੇ ਇੱਕੋ-ਇੱਕ ਸ਼ਹਿਰ ਮਾਛੀਵਾੜਾ ਤੇ ਕੁਝ ਪਿੰਡ ਹੁਣ ਨਵੇ ਸਮਰਾਲਾ ਹਲਕੇ ਵਿਚ ਪੈਣ ਕਾਰਨ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਦੀ ਅਗਵਾਈ ਵਿਚ ਉਨ੍ਹਾ ਦੇ ਪੀ ਏ ਤੇ ਕੌਸ਼ਲਰ ਮੰਗਤ ਰਾਏ ਸਮਰਾਲਾ ਨੇ ਮੀਟਿੰਗਾ ਕਰਕੇ ਲੋਕਾ ਦੀਆ ਦੁੱਖ ਤੇ ਸੁੱਖ ਵਿਚ ਸਰੀਕ ਹੋ ਕੇ ਪਿੰਡ ਪੱਧਰ ਦੀਆ ਸਮਸਿਆਵਾ ਸੁਣ ਕੇ ਤੇ ਕੁਝ ਛੋਟੀਆ ਸੱਮਸਿਆਵਾ ਦਾ ਮੌਕੇ ਤੇ ਨਿਪਟਾਰਾ ਕਰਕੇ ਪਿੰਡ-ਪਿੰਡ ਦੌਰਾ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਤੱਖਰਾ ਵਿਖੇ ਲਾਲਾ ਮੰਗਤ ਰਾਏ ਨੇ ਦੱਸਿਆ ਕਿ ਹੁਣ ਤੱਕ ਮਾਛੀਵਾੜਾ ਤੇ ਮਾਗਟ ਬਲਾਕ ਦੇ ਕਰੀਬ 110 ਪਿੰਡਾ ਦਾ ਦੌਰਾ ਕਰ ਚੁੱਕੇ ਹਾ। ਸ੍ਰੋਮਣੀ ਕਮੇਟੀ ਚੋਣਾ ਦੇ ਨੇੜੇ ਹੋਣ ਕਾਰਨ ਨਾਲ-ਨਾਲ ਸਿੱਖ ਵੋਟਰਾ ਨੂੰ ਵੀ ਮਿਲਿਆ ਜਾ ਰਿਹਾ ਹੈ ਕਿਉਕਿ ਵਿਧਾਇਕ ਦੇ ਪਿਤਾ ਜੱਥੇਦਾਰ ਕ੍ਰਿਪਾਲ ਸਿੰਘ ਖੀਰਨੀਆ ਇਸ ਹਲਕੇ ਤੋ ਕਮੇਟੀ ਮੈਬਰ ਵੀ ਹਨ ਤੇ ਆਉਣ ਵਾਲੀਆ ਕਮੇਟੀ ਚੋਣਾ ਵਿਚ ਸੰਭਾਵਿਤ ਉਮੀਦਵਾਰ ਵੀ ਨੇ।ਇਸ ਮੌਕੇ ਅਜਮੇਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ,ਜਸਦੇਵ ਸਿੰਘ,ਗੁਰਦੇਵ ਸਿੰਘ,ਦਲੀਪ ਸਿੰਘ,ਅਵਤਾਰ ਸਿੰਘ ਨੰਬਰਦਾਰ, ਦਵਿੰਦਰ ਨਾਗਰਾ,ਰਾਜਿੰਦਰ ਸਿੰਘ ਰਾਜਾ,ਸੰਤ ਸਿੰਘ,ਸੁਖਦੇਵ ਸਿੰਘ,ਕੁਲਵੰਤ ਸਿੰਘ, ਹਰਦੀਪ ਸਿੰਘ ਵੀ ਮੌਜੂਦ ਸਨ।
ਗੁਰਦੁਆਰਾ ਸਿੰਘ ਸਭਾ
ਸਿਆਟਲ ਵਿਖੇ ਕੌਮੀ ਸ਼ਹੀਦਾਂ
ਦੀ ਯਾਦ ਮਨਾਈ ਗਈ
ਸਿਆਟਲ, ਵਾਸ਼ਿੰਗਟਨ /ਅਵਤਾਰ ਸਿੰਘ ਆਦਮਪੁਰੀ- ਸਿੱਖੀ ਦੇ ਦੋ ਹੀਰੇ, ਜੋ 1984 ਦੇ ਘੱਲੂਘਾਰੇ ਦੀ ਭੇਂਟ ਚੜ੍ਹ
ਗਏ। ਸੱਚ ਦੀ ਗਵਾਹੀ ਦਿੰਦੇ ਹੋਏ, ਧਰਮ ਕਮਾਉਂਦੇ ਹੋਏ, ਸਿੱਖੀ ਅਸੂਲਾਂ ’ਤੇ ਪਹਿਰਾ ਦਿੰਦੇ
ਹੋਏ, ਸਿੱਖੀ ਸੰਘਰਸ਼ ’ਚ ਕੌਮੀ ਦਰਦ ਆਪਣੇ ਪਿੰਡੇ ’ਤੇ ਹੰਢਾਉਂਦੇ ਹੋਏ, ਕੁਰਬਾਨ ਹੋ ਗਏ।
‘‘ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ
ਨਿਸ਼ਾਂ ਹੋਗਾ।’’ ਇਨ੍ਹਾਂ ਦੋ ਸੂਰਮਿਆਂ ਦੀ ਯਾਦ ਬੜੇ ਜੋਸ਼ੋ-ਖਰੋਸ਼ ਨਾਲ ਗੁਰਦੁਆਰਾ ਸਿੰਘ ਸਭਾ ਰੈਂਟਨ, ਵਾਸ਼ਿੰਗਟਨ ਵਿਖੇ ਮਨਾਈ ਗਈ। ਸ਼ਹੀਦ ਭਾਈ ਸੁਖਦੇਵ ਸਿੰਘ ਚੱਬਾ, ਜਿਨ੍ਹਾਂ ਦਾ
ਜਨਮ 1950 ਵਿੱਚ ਪਿੰਡ ਚੱਬਾ, ਅੰਮ੍ਰਿਤਸਰ ਵਿਖੇ ਮਾਤਾ ਗੁਰਨਾਮ ਕੌਰ ਜੀ ਦੀ ਕੁੱਖੋਂ ਪਿਤਾ ਸ. ਹਰਬੰਸ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਹਾਈ ਸਕੂਲ ਚੱਬਾ ਤੋਂ ਹੀ ਦਸਵੀਂ ਤੱਕ ਦੀ
ਪੜ੍ਹਾਈ ਕੀਤੀੌ5। 1971 ਵਿੱਚ ਬੀਬੀ ਕਸ਼ਮੀਰ ਕੌਰ ਨਾਲ ਆਨੰਦ ਕਾਰਜ ਹੋਏ। 1976 ਵਿੱਚ ਈਰਾਨ ਚਲੇ ਗਏ ਪਰ ਛੇਤੀ ਵਾਪਸ ਪਰਤ ਆਏ। 1978 ਦੇ ਨਕਲੀ ਨਿਰੰਕਾਰੀ ਕਾਂਡ ਤੋਂ
ਬਹੁਤ ਪ੍ਰਭਾਵਿਤ ਹੋਏ ਅਤੇ ਦਮਦਮੀ ਟਕਸਾਲ ਦੇ ਸੰਪਰਕ ਵਿੱਚ ਚਲੇ ਗਏ। ਸੰਤ ਜਰਨੈਲ ਸਿੰਘ ਜੀ ਖਾਲਸਾ
ਭਿੰਡਰਾਂਵਾਲਿਆਂ ਨਾਲ ਕਾਫੀ ਸੇਵਾ ਨਿਭਾਉਂਦੇ ਰਹੇ। 1984 ਵਿੱਚ ਜਦੋਂ ਅਟੈਕ ਹੋਇਆ ਤਾਂ ਚੱਬਾ ਪਿੰਡ ਦੇ 7 ਸਿੰਘ
ਅੰਦਰ ਸਨ, ਜਿਨ੍ਹਾਂ ’ਚੋਂ ਚਾਰ ਸ਼ਹੀਦ ਹੋ ਗਏ। ਭਾਈ ਸੁਖਦੇਵ ਸਿੰਘ ਗ੍ਰਿਫਤਾਰ ਕਰ ਲਏ ਗਏ, ਕੁਝ ਚਿਰ ਹਿਰਾਸਤ ’ਚ
ਰੱਖਣ ਤੋਂ ਬਾਅਦ ਛੱਡ ਤਾਂ ਦਿੱਤੇ ਗਏ ਪਰ ਨਿੱਤ ਥਾਣੇ ਹਾਜ਼ਰੀ ਦੇਣੀ ਪੈਂਦੀ ਸੀ। ਤੰਗ ਆ ਕੇ ਬੱਬਰਾਂ ਨਾਲ ਸੰਪਰਕ
ਕੀਤਾ। ਹਰਿਮੰਦਰ ਸਾਹਿਬ ਦੀ ਬੇਅਦਬੀ ਜੋ ਅੱਖੀਂ ਦੇਖੀ ਸੀ ਉਹ ਭਾਈ ਸਾਹਿਬ ਲਈ ਅਸਹਿ ਸੀ। ਸ਼ਹੀਦ ਹੋਣ ਤੱਕ ਬੱਬਰ
ਲਹਿਰ ਵਿੱਚ ਇਮਾਨਦਾਰੀ ਨਾਲ ਸੇਵਾ ਨਿਭਾਉਂਦੇ ਰਹੇ। ਬੱਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੌਮੀ ਸੰਘਰਸ਼ ਵਿੱਚ ਜੁਟੇ
ਰਹੇ, ਅਖੀਰ 26 ਜਨਵਰੀ, 1992 ਨੂੰ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਏ ਗਏ ਅਤੇ 28 ਫਰਵਰੀ, 1992 ਨੂੰ ਫਿਲੌਰ
ਲਾਗੇ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸਮੇਂ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ¦ਬੀ ਲੜੀ ਹੈ।
ਦੂਜੇ ਹੀਰੇ ਸਨ ਸ਼ਹੀਦ ਭਾਈ ਗੁਰਸਾਹਿਬ ਸਿੰਘ ਮਡਿਆਲ, ਅੰਮ੍ਰਿਤਸਰ। ਮਾਤਾ ਬਲਵਿੰਦਰ ਕੌਰ ਅਤੇ ਪਿਤਾ ਸ.
ਅਜੀਤ ਸਿੰਘ ਦੇ ਗ੍ਰਹਿ ਵਿਖੇ 1965 ਵਿੱਚ ਜਨਮ ਲਿਆ। ਬਚਪਨ ਤੋਂ ਹੀ ਬੜੇ ਹੁਸ਼ਿਆਰ ਅਤੇ ਬਿਬੇਕ ਬੁੱਧੀ ਦੇ ਮਾਲਕ
ਸਨ। ਪਿੰਡ ਬੋਹੜ ਤੋਂ ਦਸਵੀਂ ਕੀਤੀ ਅਤੇ ਖਾਲਸਾ ਕਾਲਜ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ। 1978 ਤੋਂ ਹੀ ਸੰਤ
ਜਰਨੈਲ ਸਿੰਘ ਹੁਰਾਂ ਦੇ ਲੈਕਚਰ ਸੁਣ ਕੇ ਹਿਰਦਾ ਟੁੰਬਿਆ ਗਿਆ। ਚੜ੍ਹਦੀ ਜਵਾਨੀ ਦਾ ਜ਼ੋਸ਼ ਸੀ ਪਰ ਸਿਆਣਪ ਅਤੇ
ਹੋਸ਼ ਵੀ ਕੋਲ ਸੀ। ਸ਼ਹੀਦ ਭਾਈ ਅਮਰੀਕ ਸਿੰਘ ਹੁਰਾਂ ਨਾਲ ਬਹੁਤ ਸਨੇਹ ਸੀ। ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦੇ ਸਾਥ
’ਚੋਂ ਵੀ ਬਹੁਤ ਕੁਝ ਸਿੱਖਿਆ। ਸਿੱਖ ਫੈਡਰੇਸ਼ਨ ਦੇ 1986 ਤੋਂ ਖਾਲਸਾ ਕਾਲਜ ਅੰਮ੍ਰਿਤਸਰ ਯੂਨਿਟ ਦੇ ਪ੍ਰਧਾਨ ਰਹੇ।
ਬਾਦਲ ਨੇ ਸਿੱਖਾਂ ਦੇ ਕਾਤਲ ਪੁਲਸੀਆਂ ਦੀ ਪੁਸ਼ਤਪਨਾਹੀ ਕਰਕੇ ਕੌਮ ਦੀ ਪਿੱਠ ਚ ਛੁਰਾ ਮਾਰਿਆ
ਲੰਡਨ- ਪੰਜਾਬ ਦੀ ਬਾਦਲ ਵਲੋਂ ਸਿੱਖ ਨੌਜਵਾਨਾਂ ਤੇ ਬੇਤਹਾਸ਼ਾ ਜ਼ਲਮ ਕਰਨ ਅਤੇ ਸਿੱਖਾਂ ਨੂੰ ਝੂਠੇ ਪੁ਼ਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ ਪੁਲੀਸ ਅਫਸਰਾਂ ਦੀ ਪੁਸ਼ਤ ਪਨਾਹੀ ਕਰਨ ਤੇ ਸਿੱਖਾਂ ਵਿੱਚ ਭਾਰੀ ਰੋਸ ਹੈ । ਅਜਾਦ ਸਿੱਖ ਰਾਜ ਲਈ ਜੂਝਣ ਵਾਲੇ ਸਿੱਖਾਂ ਨੂੰ ਕੋਹ ਕੇ ਮਾਰਨ ਲਈ ਪੈਦਾ ਕੀਤੇ ਕੈਟਾਂ ਦੀ “ਆਲਮ ਸੈਨਾ” ਦੇ ਬਾਨੀ ਅਤੇ ਆਈ .ਪੀ.ਐੱਸ ਅਫਸਰ ਇਜ਼ਹਾਰ ਆਲਮ ਜਿਸ ਨੂੰ ਹਾਲ ਹੀ ਦੌਰਾਨ ਵਕਫ ਬੋਰਡ ਪੰਜਾਬ ਦਾ ਚੇਅਰਮੈਨ ਬਣਾਇਆ ਗਿਆ ਹੈ , ਉਸ ਦੇ ਹੱਥ ਸੈਂਕੜੇ ਸਿੱਖਾਂ ਦੇ ਖੁਨ ਨਾਲ ਰੰਗੇ ਹੋਏ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਸ੍ਰ, ਜਤਿੰਦਰ ਸਿੰਘ ਅਠਵਾਲ ਅਤੇ ਸ੍ਰ, ਬਲਵਿੰਦਰ ਸਿੰਘ ਢਿੱਲੋਂ ਵਲੋਂ ਬਾਦਲ ਅਕਾਲੀ ਦਲ ਦੀ ਸਰਕਾਰ ਦੇ ਇਸ ਸਿੱਖ ਵਿਰੋਧੀ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਾਰੀ ਧ੍ਰੋਹ ਕਰਾਰ ਦਿੱਤਾ ਹੈ । ਇੱਕ ਪਾਸੇ ਕੇਸਾਧਾਰੀ ਹਿੰਦੂ ਬਾਦਲ ਐਂਡ ਕੰਪਨੀ ਵਲੋਂ ਸਿੱਖਾਂ ਦੇ ਕਾਤਲਾਂ ਦੀ ਪਿੱਠ ਪੂਰੀ ਜਾ ਰਹੀ ਹੈ ਦੂਜੇ ਪਾਸੇ ਆਏ ਦਿਨ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਗ੍ਰਿਫਤਾਰ ਕਰਕੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ । ਭਾਈ ਦਲਜੀਤ ਸਿੰਘ ਬਿੱਟੂ ,ਸ੍ਰ, ਜਸਪਾਲ ਸਿੰਘ ਮੰਝਪੁਰ ,ਪ੍ਰਫੈਸਰ ਗੁਰਬੀਰ ਸਿੰਘ ਸਮੇਤ ਪੰਜ ਦਰਜਨ ਸਿੱਖ ਆਗੂ ਛੇ ਮਹੀਨਿਆਂ ਤੋਂ ਜੇਹਲਾਂ ਵਿੱਚ ਬੰਦ ਕੀਤੇ ਹੋਏ ਹਨ ਅਤੇ ਹੁਣ ਸ੍ਰ, ਜਸਬੀਰ ਸਿੰਘ ਜੱਸਾ ,ਸ੍ਰ, ਦਰਸ਼ਨ ਸਿੰਘ ,ਸ੍ਰ, ਹਰਜੰਟ ਸਿੰਘ ਸਮੇਤ ਦੋ ਦਰਜਨ ਤੋਂ ਵੱਧ ਸਿੱਖਾਂ ਨੂੰ ਨਜ਼ਾਇਤ ਹਿਰਾਸਤ ਵਿੱਚ ਰੱਖ ਕੇ ਭਾਰੀ ਤਸੀਹੇ ਦਿੱਤੇ ਗਏ ਹਨ ।
'ਸੰਗਤਾਂ ਦੀਆਂ ਅਰਦਾਸਾਂ ਸਦਕਾ ਤਾਲਿਬਾਨਾਂ ਵੱਲੋਂ ਬੰਦੀ ਬਣਾਏ ਸਿੱਖ ਰਿਹਾਅ ਹੋਏ'
. ਅੰਮ੍ਰਿਤਸਰ, 3 ਮਾਰਚ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਪਿਸ਼ੌਰ ਸੂਬੇ ਦੇ ਕਬਾਇਲੀ ਖੇਤਰ 'ਚੋਂ ਘੱਟ-ਗਿਣਤੀ ਸਿੱਖਾਂ ਪਾਸੋਂ ਫਿਰੌਤੀ ਲੈਣ ਤੇ ਉਨ੍ਹਾਂ ਦਾ ਧਰਮ ਤਬਦੀਲ ਲਈ ਅਗਵਾ ਕੀਤੇ ਸਿੱਖਾਂ ਵਿਚੋਂ ਮੁਸਲਮਾਨ ਧਰਮ ਅਪਨਾਉਣ ਤੋਂ ਨਾਂਹ ਕਰਨ 'ਤੇ ਦੋ ਸਿੱਖਾਂ ਨੂੰ ਸ਼ਹੀਦ ਕੀਤੇ ਜਾਣ ਦੀ ਦੁਖਦਾਈ ਘਟਨਾ ਦਾ ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਨੇ ਤੁਰੰਤ ਨੋਟਿਸ ਲੈਂਦਿਆਂ ਬੰਦੀ ਬਣਾਏ ਸਿੱਖਾਂ ਦੀ ਰਿਹਾਈ ਲਈ ਭਾਰਤ ਸਰਕਾਰ ਸਮੁੱਚੇ ਸੰਸਾਰ ਦੇ ਅਮਨ ਪਸੰਦ ਦੇਸ਼ਾਂ ਨੂੰ ਪਾਕਿਸਤਾਨ ਸਰਕਾਰ 'ਤੇ ਦਬਾਅ ਪਾਉਣ ਲਈ ਅਪੀਲ ਕੀਤੀ ਅਤੇ ਬੰਦੀ ਬਣਾਏ ਸਿੱਖਾਂ ਦੀ ਚੜ੍ਹਦੀ ਕਲਾ ਲਈ ਗੁਰੂ ਘਰਾਂ 'ਚ ਅਰਦਾਸਾਂ ਕੀਤੀਆਂ ਅਤੇ ਸਤਿਗੁਰੂ ਦੀ ਬਖਸ਼ਿਸ਼ ਤੇ ਪਾਕਿਸਤਾਨ ਫੌਜ ਦੇ ਯਤਨਾਂ ਸਦਕਾ ਤਾਲਿਬਾਨਾਂ ਵਲੋਂ ਬੰਦੀ ਬਣਾਏ ਸਿੱਖ ਰਿਹਾਅ ਹੋ ਕਿ ਘਰ ਆਏ ਜਿਸ 'ਤੇ ਸਮੁੱਚੀ ਮਨੁੱਖਤਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ 'ਚ ਕਿਸੇ ਵੀ ਦੇਸ਼ 'ਚ ਵਸਦੇ ਸਿੱਖਾਂ ਨੂੰ ਜਦ ਵੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਉਨ੍ਹਾਂ ਦੀ ਪਿੱਠ 'ਤੇ ਖੜੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਈ ਮਹੀਨੇ ਪਿਸ਼ਾਵਰ ਸੂਬੇ ਦੇ ਕਬਾਇਲੀ ਖੇਤਰ 'ਚ ਤਾਲਿਬਾਨਾਂ ਵਲੋਂ ਸਿੱਖਾਂ 'ਤੇ ਜਜ਼ੀਆ (ਟੈਕਸ) ਲਗਾਉਣ ਦੀ ਆੜ 'ਚ ਉਨ੍ਹਾਂ ਨੂੰ ਪਿੰਡ ਛੱਡ ਕੇ ਚਲੇ ਜਾਣ ਦੇ ਆਦੇਸ਼ ਕੀਤੇ ਸਨ, ਜਿਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਮਿਲਦਿਆਂ ਹੀ ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਰਾਹੀਂ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਵੱਸਦੇ ਘੱਟ-ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਸਿੱਖਾਂ ਨਾਲ ਵਾਪਰੀਆਂ ਘਟਨਾਵਾਂ ਦਾ ਜਾਇਜ਼ਾ ਤੇ ਪੀੜਤਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਕਮੇਟੀ ਦੀ ਅਗਵਾਈ 'ਚ 11 ਮੈਂਬਰੀ ਡੈਲੀਗੇਸ਼ਨ ਨੂੰ ਪਾਕਿਸਤਾਨ ਭੇਜਣ ਦੀ ਮੰਗ ਕੀਤੀ ਸੀ ਪਰ ਪਤਾ ਨਹੀਂ ਕਿਸ ਮਜ਼ਬੂਰੀ ਵੱਸ ਪਾਕਿਸਤਾਨ ਸਰਕਾਰ ਵਲੋਂ ਅੱਜ ਤਕ ਵੀ ਇਸ ਮੰਗ ਸਬੰਧੀ ਹਾਂ ਜਾਂ ਨਾਂਹ ਵਿਚ ਉਤਰ ਦੇਣਾ ਵੀ ਗੰਵਾਰਾ ਨਹੀਂ ਸਮਝਿਆ।
ਰਾਜਪੁਰਾ ਵਰਗੇ ਥਰਮਲ ਪਲਾਂਟ ਪੰਜਾਬੀਆਂ ਲਈ ਵੱਡੀਆਂ
ਬਿਮਾਰੀਆਂ, ਮੁਸ਼ਕਿਲਾਂ ਲੈ ਕੇ ਆਉਣਗੇ :- ਮਾਨ
ਫਤਿਹਗੜ੍ਹ ਸਾਹਿਬ, 03 ਮਾਰਚ :- “ਇਸ ਵਿੱਚ ਕੋਈ ਸ਼ੱਕ-ਸੁਬ੍ਹਾ ਨਹੀਂ ਕਿ ਪੰਜਾਬ ਦੇ ਡੈਮਾਂ, ਹੈੱਡ ਵਰਕਸਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਜ਼ਬਰੀ ਲੁੱਟ-ਖਸੁੱਟ ਕਰਕੇ ਸੈਟਰ ਦੀ ਹਕੂਮਤ ਦਿੱਲੀ, ਰਾਜਸਥਾਨ, ਹਰਿਆਣਾ ਆਦਿ ਸੂਬਿਆਂ ਨੂੰ ਬਿਜਲੀ ਦੀ ਸਪਲਾਈ ਦੇ ਰਹੀ ਹੈ। ਜਦੋਂ ਕਿ ਪੰਜਾਬ ਦੀ ਖੇਤੀ ਅਤੇ ਇੱਥੋ ਦੇ ਉਦਯੋਗਾਂ ਨੂੰ ਲੋੜੀਦੀ ਬਿਜਲੀ ਨਹੀਂ ਮਿਲ ਰਹੀ। ਜਿਸ ਲਈ ਪੰਜਾਬ ਦੀ ਆਰਥਿਕਤਾ ਅਤੇ ਵਿਕਾਸ ਨੂੰ ਮੰਦਭਾਵਨਾ ਅਧੀਨ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਪੰਜਾਬ ਦੇ ਉਪਰੋਕਤ ਬਿਜਲੀ ਪਾਣੀ ਦੇ ਸਾਧਨਾਂ ਨੂੰ ਲੁਟਾਉਣ ਵਿੱਚ ਪੰਜਾਬ ਦੀ ਹਕੂਮਤ ਉੱਤੇ ਬੈਠੇ ਲੋਕ ਵੀ ਨਿਰੰਤਰ ਮੋਢੀ ਬਣਦੇ ਆ ਰਹੇ ਹਨ। ਹੁਣ ਪੰਜਾਬ ਦੀ ਬਾਦਲ ਹਕੂਮਤ ਦੇ ਤਿੰਨ ਸਾਲ ਦਾ ਲੰਮਾ ਸਮਾਂ ਬੀਤ ਚੁੱਕਾ ਹੈ ਅਤੇ ਪੰਜਾਬ ਲਈ ਇਹ ਆਪਣੇ ਤਿੰਨ ਸਾਲਾਂ ਵਿੱਚ ਕੋਈ ਵੀ ਵੱਡਾ ਪ੍ਰੋਜੈਕਟ, ਇੱਥੋ ਦੀ ਆਰਥਿਕਤਾ, ਖੇਤੀ, ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਇੱਥੋ ਦੇ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਕੋਈ ਉਦਮ ਨਹੀਂ ਕਰ ਸਕੀ, ਹੁਣ ਚੋਣਾਂ ਆਉਦੀਆਂ ਨੇੜੇ ਵੇਖ ਕੇ ਇਨ੍ਹਾ ਨੇ ਫਿਰ ਤੋਂ ਪੰਜਾਬੀਆਂ ਨੂੰ ਥਰਮਲ ਪਲਾਟਾਂ ਦੇ ਸ਼ਬਜਬਾਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ ਰੱਖੇ ਜਾ ਰਹੇ ਥਰਮਲ ਪਲਾਟਾਂ ਦੇ ਨੀਹਾਂ, ਉਦਘਾਟਨ ਨੇ ਪੰਜਾਬੀਆਂ ਨੂੰ ਕੁਝ ਵੀ ਨਹੀਂ ਦੇਣਾ, ਬਲਕਿ ਅਜਿਹੇ ਪ੍ਰੋਜੈਕਟਾਂ ਦੇ ਨਾਮ ਉੱਤੇ ਪੰਜਾਬ ਦੇ ਖਜ਼ਾਨੇ ਦੀ ਬਾਦਲ ਪਰਿਵਾਰ ਨੇ ਲੁੱਟ ਹੀ ਮਚਾਉਣੀ ਹੈ। ਇਹ ਸਾਡੀ ਸ਼ੰਕਾ ਨਹੀਂ ਅਸਲੀਅਤ ਹੈ।”
ਖ਼ਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਫ਼ਰੀਮਾਂਟ ਦੀ ਸੁਪਰੀਮ ਕੌਂਸਲ ਦੀਆਂ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ 14 ਮਾਰਚ, 2010 ਦਿਨ ਐਤਵਾਰ ਹੋ ਰਹੀਆਂ ਹਨ।
ਗੁਰਦੁਆਰਾ ਸਾਹਿਬ ਦੇ ਲਗਪਗ ਨੌਂ ਹਜ਼ਾਰ ਮੈਂਬਰ ਹਨ ਜੋ ਵੋਟ ਦਾ ਅਧਿਕਾਰ ਰਖਦੇ ਹਨ। ਇਸ ਵਕਤ ਸੈਨ ਫ਼ਰਾਂਸਸਿਕੋ ਬੇਅ ਵਿਚਲੇ ਸਿੱਖ ਭਾਈਚਾਰੇ 'ਚ ਗਹਮਾਂ-ਗਹਮੀ ਹੈ। ਚੋਣਾਂ ਦੀ ਗੱਲ ਹੋ ਰਹੀ ਹੈ, ਉਮੀਦਵਾਰਾਂ ਬਾਰੇ ਵੀਚਾਰ ਪ੍ਰਗਟ ਕੀਤੇ ਜਾ ਰਹੇ ਹਨ, ਤਿੰਨ ਧਿਰਾਂ ਮੈਦਾਨ ਵਿਚ ਹਨ, ਕਿਸ ਨਾਲ ਕੀ ਹੋਣ ਵਾਲਾ ਹੈ, ਇਸਦਾ ਜਵਾਬ ਭਵਿੱਖ ਵਿਚ ਪਿਆ ਹੈ।
ਡੇਰਾਵਾਦ ਸਿੱਖਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਅਤੇ ਸਿੱਖਿਆਵਾਂ ਨਾਲੋਂ ਤੋੜਣ ਦਾ ਕੰਮ ਕਰ ਰਿਹੈ : ਪੰਚ ਪ੍ਰਧਾਨੀ
ਫ਼ਤਿਹਗੜ੍ਹ ਸਾਹਿਬ, 2 ਮਾਰਚ - ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਕਮਿੱਕਰ ਸਿੰਘ ਮੁਕੰਦਪੁਰ ਅਤੇ ਸਕੱਤਰ ਜਰਨਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਪਣਪ ਚੁੱਕਿਆ ਡੇਰਾਵਾਦ ਸਿੱਖਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਅਤੇ ਸਿੱਖਿਆਵਾਂ ਨਾਲੋਂ ਤੋੜਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਮਨੁੱਖ ਅਤੇ ਪ੍ਰਮਾਤਮਾ ਵਿਚਕਾਰ ਕਿਸੇ ਵਿਚੋਲੇ ਦੀ ਹੋਂਦ ਨਾ ਮੰਨ ਕੇ ਬ੍ਰਾਹਮਣਵਾਦ ਤੇ ਪੁਜਾਰੀਵਾਦ ਨੂੰ ਨਾਕਾਰ ਕੇ ਮਨੁੱਖ ਦਾ ਅਕਾਲ ਪੁਰਖ ਨਾਲ ਸਿੱਧਾ ਸਬੰਧ ਦਰਸਾਇਆ ਸੀ ਪਰ ਅੱਜ ਅਪਣੇ ਆਪ ਨੂੰ ਸਿੱਖ ਅਖਵਾਉਂਦੇ ਡੇਰੇਦਾਰਾਂ ਨੇ ਖੁਦ ਬ੍ਰਾਹਮਣਾਂ ਤੇ ਪੁਜਾਰੀਆਂ ਦਾ ਕੰਮ ਸੰਭਾਲ ਲਿਆ ਹੈ।
ਡੇਰਾਵਾਦ ਅਤੇ ਗੁਰੂਡੰਮ ਨੂੰ ਬਾਦਲ, ਅਮਰਿੰਦਰ, ਭੱਠਲ, ਕਾਂਗਰਸ ਤੇ
ਭਾਜਪਾ ਵਰਗੀਆਂ ਜਮਾਤਾਂ ਉਤਸ਼ਾਹਿਤ ਕਰ ਰਹੇ ਹਨ :- ਮਾਨ
ਚੰਡੀਗੜ੍ਹ, 2 ਮਾਰਚ :- “ਵਿਆਨਾ ਕਾਂਡ ਦੇ ਸਮੇਂ ਬੱਲਾਂ ਵਾਲੇ ਸਾਧ ਅਤੇ ਉਸਦੇ ਚੇਲਿਆਂ ਵੱਲੋ ਦੁਆਬੇ ਅਤੇ ਪੰਜਾਬ ਦੇ ਕਈ ਹੋਰ ਖੇਤਰਾਂ ਵਿੱਚ ਦੋ-ਤਿੰਨ ਤੱਕ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਦੀ ਭੰਨ-ਤੋੜ, ਸਾੜ-ਫੂਕ ਵੱਡੇ ਪੱਧਰ ਉੱਤੇ ਹੁੰਦੀ ਰਹੀ। ਪੰਜਾਬ ਦੀ ਬਾਦਲ ਹਕੂਮਤ ਅਤੇ ਪੰਜਾਬ ਪੁਲਿਸ ਇੱਕ ਮੂਕ ਦਰਸ਼ਕ ਬਣ ਕੇ ਹੋ ਰਹੇ ਕਰੋੜਾਂ-ਅਰਬਾਂ ਰੁਪਏ ਦੇ ਨੁਕਸਾਨ ਅਤੇ ਹੁੱਲੜਬਾਜ਼ੀ ਨੂੰ ਵੇਖਦੀ ਰਹੀ। ਕਾਨੂੰਨੀ ਵਿਵਸਥਾ ਨੂੰ ਕਾਬੂ ਕਰਨ ਲਈ ਕੋਈ ਵੀ ਉੱਦਮ ਨਾ ਕੀਤਾ ਗਿਆ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਨ੍ਹਾ ਅਗਜ਼ਨੀ ਅਤੇ ਭੰਨ-ਤੋੜ ਦੀਆਂ ਕਾਰਵਾਈਆਂ ਦੌਰਾਨ ਪੰਜਾਬ ਦਾ 700 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ। ਕੀ ਇਸ ਲਈ ਸ: ਪ੍ਰਕਾਸ਼ ਸਿੰਘ ਬਾਦਲ ਜਿ਼ੰਮੇਵਾਰ ਨਹੀਂ, ਜਿਹਨਾਂ ਨੇ ਆਪਣੀਆਂ ਜਿ਼ੰਮੇਵਾਰੀਆਂ ਨੂੰ ਪੂਰਨ ਕਰਨ ਤੋਂ ਵੱਡੀ ਅਣਗਹਿਲੀ ਕਰਕੇ ਇਨ੍ਹਾ ਡੇਰੇਦਾਰਾਂ ਦੀਆਂ ਗੈਰ ਸਮਾਜਿਕ ਕਾਰਵਾਈਆਂ ਨੂੰ ਉਤਸ਼ਾਹਿਤ ਕੀਤਾ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨਾਂ ਵਿੱਚ ਸਿਰਸੇ ਵਾਲੇ ਬਲਾਤਕਾਰੀ ਤੇ ਕਾਤਿਲ ਸਾਧ ਦੇ ਚੇਲਿਆਂ ਵੱਲੋ ਪੰਜਾਬ ਅਤੇ ਹਰਿਆਣੇ ਵਿੱਚ ਕੀਤੀ ਗਈਆਂ ਗੈਰ ਕਾਨੂੰਨੀ ਕਾਰਵਾਈਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਨਿਰੰਕਾਰੀਆਂ ਨੂੰ ਵੀ ਸਿੱਖ ਕੌਮ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਲਈ ਕਾਂਗਰਸ ਅਤੇ ਭਾਜਪਾ ਦੀਆਂ ਜਮਾਤਾਂ ਅਤੇ ਹੋਰ ਫਿਰਕੂ ਸੰਗਠਨ ਸਰਪ੍ਰਸਤੀ ਕਰਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ ਵਰਗੇ ਆਗੂ ਕਦੀ ਭਨਿਆਰੇ ਵਾਲੇ, ਕਦੀ ਨੂਰਮਹਿਲੀਆ ਅਤੇ ਕਦੀ ਸਿਰਸੇ ਵਾਲੇ ਡੇਰਿਆਂ ਉੱਤੇ ਜਾ ਕੇ ਅਜਿਹੇ ਪਾਖੰਡੀ ਸਾਧਾਂ ਦੀ ਪੁਸ਼ਤਪਨਾਹੀ ਕਰਨ ਦੇ ਮੁੱਖ ਜਿ਼ੰਮੇਵਾਰ ਹਨ। ਇਸੇ ਤਰ੍ਹਾ ਸ: ਪ੍ਰਕਾਸ਼ ਸਿੰਘ ਬਾਦਲ, ਬੀਬੀ ਸੁਰਿੰਦਰ ਕੌਰ ਬਾਦਲ, ਸੁਖਬੀਰ ਬਾਦਲ, ਬੀਬਾ ਹਰਸਿਮਰਤ ਬਾਦਲ ਵਰਗੇ ਲੋਕ ਵੋਟ ਸਿਆਸਤ ਦੇ ਅਧੀਨ ਹੋ ਕੇ, ਅਜਿਹੇ ਸਾਧਾਂ ਵਲੋ ਧਰਮ ਦੇ ਨਾਮ ਉੱਤੇ ਪਰਦੇ ਹੇਠ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕਾਰਵਾਈਆਂ ਦੀ ਹਿਫਾਜਿ਼ਤ ਕਰਦੇ ਆ ਰਹੇ ਹਨ। ਜਿੱਥੋ ਪੰਜਾਬ ਵਿੱਚ ਡੇਰੇਦਾਰਾਂ ਦੀਆਂ ਦੁਕਾਨਾਂ ਦੇ ਵੱਧਣ ਫੁੱਲਣ ਅਤੇ ਸਮਾਜ ਵਿੱਚ ਬੁਰਾਈਆਂ ਜਨਮ ਲੈਣ ਦੀ ਗੱਲ ਸ਼ੁਰੂ ਹੁੰਦੀ ਹੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਲੜਾਈ ਕਿਸੇ ਇੱਕ ਡੇਰੇਦਾਰ ਜਾਂ ਵਿਅਕਤੀਗਤ ਤੌਰ ਤੇ ਸ: ਬਾਦਲ, ਸ: ਅਮਰਿੰਦਰ ਸਿੰਘ, ਬੀਬੀ ਭੱਠਲ ਵਰਗੇ ਆਗੂਆਂ ਨਾਲ ਨਹੀਂ ਹੈ। ਸਾਡੀ ਲੜਾਈ ਤਾਂ ਹਰ ਤਰ੍ਹਾ ਦੀ ਬੁਰਾਈ, ਬਦੀ, ਝੂਠ, ਬਈਮਾਨੀ, ਧੋਖਿਆਂ, ਅਣਮਨੁੱਖੀ ਜਾਲਮਨਾ ਕਾਰਵਾਈਆਂ ਵਿਰੁੱਧ ਹੈ। ਸਾਡਾ ਕੋਈ ਵੀ ਦੁਸ਼ਮਣ ਅਤੇ ਦੋਸਤ ਨਹੀਂ ਹੈ। ਹਰ ਤਰ੍ਹਾ ਦੀ ਬੁਰਾਈ ਤੇ ਉਨ੍ਹਾ ਦੀ ਸਰਪ੍ਰਸਤੀ ਕਰਨ ਵਾਲੇ ਗੈਰ ਸਮਾਜਿਕ ਲੋਕ ਸਾਡੇ ਦੁਸ਼ਮਣ ਹਨ ਅਤੇ ਸਮਾਜ ਵਿੱਚ ਅੱਛੇ ਉੱਚੇ ਇਖਲਾਕੀ ਗੁਣਾਂ, ਇਨਸਾਨੀ ਕਦਰਾਂ ਕੀਮਤਾਂ, ਸਿੱਖੀ ਪ੍ਰੰਪਰਾਵਾਂ ਉੱਤੇ ਪਹਿਰਾ ਦੇਣ ਵਾਲੇ ਲੋਕ ਸਾਡੇ ਦੋਸਤ ਹਨ।
ਇਸ ਲਈ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਸਾਨੂੰ ਦਿੱਤੀ ਗਈ ਇਤਿਹਾਸਿਕ ਸੇਧ ਤੋਂ ਹੀ ਅਸੀਂ ਅਗਵਾਈ ਲੈ ਕੇ ਸਿੱਖ ਕੌਮ ਦੇ ਆਜ਼ਾਦੀ ਦੇ ਸੰਘਰਸ ਨੂੰ ਜਮਹੂਰੀਅਤ ਤੇ ਅਮਨਮਈ ਲੀਹਾਂ ਰਾਹੀਂ ਮੰਜਿ਼ਲ ਵੱਲ ਵਧਾ ਰਹੇ ਹਾਂ। ਇਸ ਲਈ ਸਮਾਜ ਵਿੱਚ ਵਿਚਰ ਰਹੇ ਬਾਦਲ, ਅਮਰਿੰਦਰ, ਭੱਠਲ, ਰਵੀਇੰਦਰ, ਕਲਕੱਤਾ, ਸਰਨਾ ਅਤੇ ਕਈ ਆਪੂ ਬਣੇ ਬੁੱਧੀਜੀਵੀਆਂ ਵੱਲੋ ਆਪਣੀ ਵਪਾਰਿਕ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਨਿਰਪੱਖਤਾ ਨਾਲ ਲੇਖਾ ਜੋਖਾ ਕਰਕੇ “ਨੇਕੀ ਅਤੇ ਬਦੀ”, “ਅੱਛਾਈ ਅਤੇ ਬੁਰਾਈ”, “ਝੂਠ ਅਤੇ ਸੱਚ” ਦੀ ਪਹਿਚਾਣ ਕਰਕੇ ਅਮਲੀ ਕਾਰਵਾਈਆਂ ਕਰਨੀਆਂ ਪੈਣਗੀਆਂ। ਤਦ ਜਾ ਕੇ ਅਸੀਂ ਹਿੰਦੂ ਰਾਸ਼ਟਰ, ਫਿਰਕੂ ਹਿੰਦੂ ਤਾਕਤਾਂ ਅਤੇ ਸਿੱਖ ਕੌਮ ਵਿੱਚ ਘੁਸਪੈਠ ਕੀਤੇ ਗਏ ਲੋਕਾਂ ਨੂੰ ਪਛਾੜਣ ਅਤੇ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਦਾ ਡੰਕਾ ਵਜਾਉਣ ਦੇ ਸਮਰੱਥ ਹੋ ਸਕਾਂਗੇ।
ਡੇਰਾ ਪ੍ਰੇਮੀਆਂ ਨੇ ਪਿੰਡ ਬਹਿਮਣ ਦੀਵਾਨਾ ਵਿਖੇ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ
ਬਠਿੰਡਾ : 2 ਮਾਰਚ
ਕਥਿਤ ਡੇਰਾ ਪ੍ਰੇਮੀਆਂ ਨੇ ਬੀਤੀ ਰਾਤ ਪਿੰਡ ਬਹਿਮਣ ਦੀਵਾਨਾ ਵਿਖੇ ਉਸ ਰੇਲਵੇ ਸਟੇਸ਼ਨ ਨੂੰ ਵੀ ਅੱਗ ਲਾ ਦਿੱਤੀ, ਜਿਸ ਦਾ ਨਿਰਮਾਣ ਜੰਗ-ਏ-ਅਜ਼ਾਦੀ ਦੌਰਾਨ ਲਾਲ ਬਹਾਦਰ ਸ਼ਾਸਤਰੀ ਨਾਲ ਜੇਲ੍ਹ ਵਿੱਚ ਪਈ ਦੋਸਤੀ ਦੇ ਮਾਧਿਅਮ ਰਾਹੀਂ ਪ੍ਰਸਿੱਧ ਦੇਸ਼ ਭਗਤ ਕਾਮਰੇਡ ਰੂੜ ਸਿੰਘ ਜੁੱਟ ਨੇ ਕਰਵਾਇਆ ਸੀ। ਰੇਲਵੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਫ਼ੌਜ ਨੇ ਦੋ ਬੰਧੀ ਬਣਾਏ ਸਿੱਖ ਤਾਲੀਬਾਨਾਂ ਕੋਲੋਂ ਛੁਡਾਏ।
ਪਿਸ਼ਾਵਰ (ਬਲਵਿੰਦਰਪਾਲ ਸਿੰਘ ਖ਼ਾਲਸਾ) ਸੋਮਵਾਰ ਵਾਲੇ ਦਿਨ ਵਡੇ ਤੜਕੇ ਪਾਕਿਸਤਾਨੀ ਫ਼ੌਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਕੇ ਤਾਲੀਬਾਨ ਦੁਆਰਾ ਬੰਧੀ ਬਣਾਏ ਗਏ ਦੋ ਸਿੱਖਾਂ ਨੂੰ ਰਿਹਾ ਕਰਵਾ ਲਿਆ। ਇਹ ਕਾਰਵਾਈ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦਰਾ ਖ਼ੈਬਰ ਤੇ ਓਰਾਕਜ਼ਾਈ ਇਲਾਕੇ ਦੇ ਕਬਾਇਲੀ ਖੇਤਰਾਂ ਵਿਚ ਹੋਈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਸੂਚਨਾ ਪਾਕਿਸਤਾਨੀ ਵਕਫ਼ ਬੋਰਡ ਦੇ ਟਰਸਟ ਮੈਂਬਰ ਸ਼ੇਖ਼ ਅਜ਼ਹਰ ਅਹਿਸਾਨ ਤੇ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਜਨਾਬ ਸ਼ਹਿਬਾਜ਼ ਭੱਟੀ ਦੇ ਦਫ਼ਤਰ ਤੋਂ ਹਾਸਲ ਹੋਈ ਹੈ। ਦੋਵਾਂ ਅਦਾਰਿਆਂ ਵੱਲੋਂ ਆਪਣੇ ਆਪਣੇ ਪ੍ਰਭਾਵ ਦੀ ਵਰਤੋਂ ਕੀਤੇ ਜਾਣ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਕਤ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ਼ੌਰੀ ਕਾਰਵਾਈ ਨਾਲ ਦੋ ਸਿੱਖਾਂ ਦੀ ਜਾਨ ਬੱਚ ਗਈ ਹੈ। ਡਾ: ਪ੍ਰਿਤਪਾਲ ਸਿੰਘ ਨੇ ਆਪਣੇ ਬਿਆਨ ਵਿਚ ਸਿੱਖਾਂ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਦਾ ਹਾਰਦਿਕ ਧੰਨਵਾਦ ਕੀਤਾ।
ਏ. ਜੀ. ਪੀ. ਸੀ. ਵੱਲੋਂ ਪਾਕਿਸਤਾਨੀ ਸਿੱਖਾਂ ਬਾਰੇ ਅਮਰੀਕੀ ਸਟੇਟ ਵਿਭਾਗ
ਨਾਲ ਹੰਗਾਮੀ ਮੁਲਾਕਾਤ।
ਵਾਸ਼ਿੰਗਟਨ ਡੀ.ਸੀ. (ਬਲਵਿੰਦਪਾਲ ਸਿੰਘ ਖ਼ਾਲਸਾ) ਅਮਰੀਕਨ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਯਾਦਵਿੰਦਰ ਸਿੰਘ, ਕੋਆਰਡੀਨੇਟਰ ਡਾ:
ਪ੍ਰਿਤਪਾਲ ਸਿੰਘ ਤੇ ਵਾਸ਼ਿੰਗਟਨ ਡੀ.ਸੀ ਤੋਂ ਕਾਰਜਕਾਰੀ ਮੈਂਬਰ ਭਾਈ
ਬਖ਼ਸ਼ੀਸ਼ ਸਿੰਘ ਨੇ ਅਮਰੀਕਾ ਦੇ ਸਟੇਟ ਵਿਭਾਗ ਅਤੇ ਇਸ ਅਧੀਨ ਅਮਰੀਕਾ
ਦੇ ਅੰਤਰ-ਰਾਸ਼ਟਰੀ ਧਾਰਮਿਕ ਅਜ਼ਾਦੀ ਵਿਭਾਗ ਦੇ ਵਡੇ ਸਰਕਾਰੀ ਅਫ਼ਸਰਾਂ
ਨਾਲ ਮੁਲਾਕਾਤ ਕਰਕੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਅੰਦਰ ਸਿੱਖਾਂ
ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਬਾਰੇ ਮੁਲਾਕਾਤ ਕੀਤੀ। ਮੌਜੂਦਾ ਮੀਟਿੰਗ
ਦਾ ਮੁੱਖ ਮੁੱਦਾ ਪਾਕਿਸਤਾਨ ਦੇ ਉੱਤਰੀ-ਪਛੱਮੀ ਕਬਾਇਲੀ ਖੇਤਰਾਂ ਵਿਚ
ਤਾਲੀਬਾਨ ਵੱਲੋਂ ਤਿੰਨ ਸਿੱਖਾਂ ਨੂੰ ਯਰਗਮਾਲ ਬਣਾਏ ਜਾਣ ਤੇ ਇਕ ਸਿੱਖ ਨੂੰ
ਸ਼ਹੀਦ ਕਰਨ ਦਾ ਫ਼ੌਰੀ ਮਾਮਲਾ ਸੀ।
ਤਾਲਿਬਾਨਾਂ ਦੀ ਘਿਨੌਣੀ ਕਾਰਵਾਈ ਹੈਵਾਨੀਅਤ ਦਾ ਸਿੱਖਰ ਪਰ ਸਿੱਖ ਕੌਮ ਹਿੰਦੂ ਤਾਲਿਬਾਨਾਂ ਤੋ ਵੀ ਸੁਚੇਤ ਰਹੇ:- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਨਿਊਯਾਰਕ, 1 ਮਾਰਚ : ਦਰਿੰਦਗੀ ਦਾ ਨੰਗਾ ਨਾਚ ਨੱਚਣ ਵਾਲੇ ਇਨਸਾਨੀਅਤ ਦੇ ਇਖਲਾਕੀ ਗੁਣਾਂ ਤੋ ਡਿੱਗ ਚੁੱਕੇ ਤਾਲਿਬਾਨਾਂ ਨੇ ਸਿੱਖਾਂ ਨੂੰ ਅਗਵਾ ਕਰਕੇ ਦੋ ਸ਼ਰਤਾਂ ਰੱਖੀਆਂ ਕਿ ਜਾਂ ਤਾਂ ਜਜੀਆ ਅਦਾ ਕਰੋ ਜਾਂ ਫਿਰ ਮੁਸਲਮਾਨ ਸ਼ਰਾ ਕਬੁਲ ਕਰ ਲਵੋ ਪਰ ਧੰਨ ਹਨ ਉਹ ਸਿੱਦਕੀ ਸਿੱਖ ਜਿੰਨਾਂ ਗਰੀਬ ਸਿੱਖਾਂ ਕੋਲੋ ਪੈਸੇ ਦੀ ਮੰਗ ਤਾਂ ਪੂਰੀ ਨਹੀ ਹੋਈ ਪਰ ਉਨ੍ਹਾਂ ਸਿਦਕ ਦੇ ਜਲਾਲ ਨੂੰ ਆਂਚ ਨਹੀ ਆਣ ਦਿਤੀ । ਜਾਨ ਬਚਾਉਣ ਬਦਲੇ ਧਰਮ ਪਰਿਵਰਤਨ ਨਹੀਂ ਕੀਤਾ ਸਗੋਂ ਸਿਰ ਦੇ ਕੇ ਸਿੱਖੀ ਸਿਦਕ ਨੂੰ ਕਾਇਮ ਰੱਖਿਆ, ਉਪਰੋਕਤ ਬਿਆਨ ਅਮੈਰਿਕਨ ਸਿੱਖ ਆਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਕਰਨੈਲ ਸਿੰਘ, ਭਾਈ ਭੁਪਿੰਦਰ ਸਿੰਘ, ਅਤੇ ਚਰਨਜੀਤ ਸਿੰਘ ਸਮਰਾ ਨੇ ਤਾਲਿਬਾਨਾਂ ਵਲੋ ਨਿਰਦੋਸ਼ ਸਿੱਖਾਂ ਦੇ ਕਤਲ ਕਰਨ ਦੀ ਸਖਤ ਨਿਖੇਧੀ ਕਰਦਿਆਂ ਜਾਰੀ ਕੀਤਾ।ਸਿੱਖ ਆਗੂਆਂ ਨੇ ਕਿਹਾ ਏ. ਐਸ. ਓ. ਵਲੋਂ ਉਨ੍ਹਾਂ ਸਿੱਦਕੀ ਸਿੰਘਾਂ ਨੂੰ ਕੌਮੀਂ ਸ਼ਹੀਦ ਕਰਾਰ ਦਿਤਾ ਜਾਦਾ ਹੈ ।ਉਨਾਂ ਕਿਹਾ ਜਿਥੇ ਸਾਨੂੰ ਤਾਲਿਬਾਨਾਂ ਨੂੰ ਸਖਤ ਸ਼ਬਦਾਂ ਵਿੱਚ ਭੰਡਣ ਦੀ ਲੋੜ ਹੈ ਉਥੇ ਭਾਰਤ ਵਿਚ ਵਸਦੇ ਹਿੰਦੂ ਤਾਲਿਬਾਨਾਂ ਤੋ ਸੁਚੇਤ ਰਹਿਣ ਦੀ ਜਰੂਰਤ ਹੈ ਕਿੳਕਿ ਇਹ ਬੁੱਕਲ ਦੇ ਤਾਲਿਬਾਨ ਉਨ੍ਹਾਂ ਤੋਂ ਵੀ ਜਿਆਦਾ ਖਤਰਨਾਕ ਹਨ।ਸਿੱਖ ਆਗੂਆਂ ਨੇ ਕਿਹਾ ਕਿ ਇਨ੍ਹਾਂ ਹਿੰਦੂਤਵੀਆਂ ਦੀ ਸਿੱਖਾਂ ਨਾਲ ਹਮਦਰਦੀ ਮੱਗਰਮਛ ਦੇ ਅੱਥਰੂਆਂ ਤੋ ਜਿਆਦਾ ਕੁਝ ਵੀ ਨਹੀ।ਇਕ ਪਾਸੇ ਭਾਜਪਾ ਆਗੂ ਅਤੇ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ ਬਾਘਾ ਬਾਰਡਰ ਤੇ ਜਾ ਕੇ ਸਿੱਖਾਂ ਦੇ ਕਤਲਾਂ ਦੀ ਨਿਖੇਧੀ ਕਰਦੀ ਹੈ ਦੂਜੇ ਪਾਸੇ ਇਹੀ ਚਾਵਲਾ ਜਦੋ ਪੰਜਾਬ ਕੈਬਨਟ ਦੀ ਮੰਤਰੀ ਬਣੀ ਉਦੋ ਇਸਨੇ ਸਿੱਖੀ ਨੂੰ ਨਹੀਂ ਸਗੋ ਪੰਜਾਬੀ ਜੋ ਕਿ ਸੂਬੇ ਦੀ ਮਾਂ ਬੋਲੀ ਹੈ, ਨੂੰ ਵੀ ਨਫਰਤ ਕਰਦਿਆਂ ਹਿੰਦੀ ਵਿਚ ਸੁੰਹ ਚੁੱਕੀ ਸੀ।ਜੋ ਔਰਤ ਇਕ ਸੂਬੇ ਦੀ ਬੋਲੀ ਜੋ ਉਸ ਖਿਤੇ ਵਿਚ ਵਸਦੇ ਸਭ ਲੋਕਾਂ ਦੀ ਸਾਂਝੀ ਬੋਲੀ ਹੁੰਦੀ ਹੈ, ਨਹੀ ਬੋਲ ਸਕਦੀ ਉਹ ਯੋਧਿਆਂ ਦੀ ਇਸ ਕੌਮ ਦੀ ਹਮਦਰਦ ਕਿਵੇਂ ਬਣ ਸਕਦੀ ਹੈ।ਉਸ ਦੇ ਨਾਲ ਗਿਆ ਨਵਜੋਤ ਸਿੱਧੂ ਜੋ ਬਿਪਰਾਂ ਦੇ ਤਲਵੇ ਚੱਟਦਾ ਮਾਨਸਿਕ ਤੌਰ ਤੇ ਹਿੰਦੂ ਬਣ ਚੁੱਕਿਆ ਹੈ ਉਸਨੂੰ ਜੇਲਾਂ ਵਿਚ ਬੰਦ ਸਿਖ ਨੌਜਵਾਨ ਕਦੇ ਨਹੀ ਵਿਖਾਈ ਦਿਤੇ।ਅਡਵਾਨੀ ਵਲੋਂ ਕੁਝ ਕੁ ਟੁਕੜਬੋਚ ਅਕਾਲੀਆਂ ਨੂੰ ਨਾਲ ਲੈ ਕੇ ਦਿਲੀ ਬੰਗਲਾ ਸਾਹਿਬ ਗੁਰੂਦੁਆਰੇ ਅੰਦਰ ਕੀਰਤਨ ਬੰਦ ਕਰਵਾ ਕੇ ਕਤਲ ਹੋਏ ਸਿੱਖਾਂ ਲਈ ਅਰਦਾਸ ਕਰਨਾ ਮਹਿਜ ਡਰਾਮੇ ਅਤੇ ਚਾਣਕੀਆ ਨੀਤੀ ਤੋਂ ਜਿਆਦਾ ਕੁਝ ਵੀ ਨਹੀ ਸੀ ਕਿਉਕਿ “ ਮਾਈ ਕੰਟਰੀ ਮਾਈ ਲਾਈਫ” ਦੇ ਅੰਦਰ ਇਹੀ ਅਡਵਾਨੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਜਿਥੇ ਹਜਾਰਾਂ ਸਿੱਖਾਂ ਦਾ ਕਤਲ ਕੀਤਾ ਗਿਆ ਇਥੋਂ ਤੱਕ ਕਿ ਛੋਟੇ-ਛੋਟੇ ਮਾਸੂਮਾਂ ਨੂੰ ਨਹੀਂ ਬਖਸ਼ਿਆ ਗਿਆ, ਨੂੰ ਜਾਇਜ ਠਹਿਰਾਉਦਾ ਹੈ ਅਤੇ 21ਵੀ ਸਦੀ ਦੇ ਕੌਮੀ ਜਰਨੈਲ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਭਾਸਕਰ ਦੈਂਤ ਦੱਸਦਾ ਹੈ । ਜਿਨਾਂ ਲੋਕਾਂ ਦਾ ਏਜੰਡਾ ਘੱਟ ਗਿਣਤੀਆਂ ਨੂੰ ਡਰਾ ਧਮਕਾ ਕੇ ਰੱਖਣ ਦਾ ਹੋਵੇ ਉਹ ਸਿੱਖਾਂ ਦੇ ਹਮਦਰਦ ਕਦੀ ਵੀ ਨਹੀ ਹੋ ਸਕਦੇ ।ਸਿੱਖ ਆਗੂਆਂ ਨੇ ਕਿਹਾ ਸਿੱਖੋ ! ਅਜਿਹੇ ਦੋਮੂੰਹੇ ਸੱਪਾਂ ਤੋ ਬਚ ਕੇ ਰਹੋ, ਖੁਦਗਰਜੀ ਅਤੇ ਲਾਲਚ ਦੇ ਜਨੂੰਨੀ ਅਹੁਦਿਆਂ ਨੂੰ ਤਿਆਗ ਕੇ ਇਨਾਂ ਲੋਕਾਂ ਨੂੰ ਸਿੱਖ ਕੌਮ ਦੇ ਪੱਕੇ ਦੁਸ਼ਮਣ ਸਮਝੋ ਅਤੇ ਇਕਮੁੱਠ ਹੋ ਕੇ ਕੌਮੀ ਹੱਕਾਂ ਲਈ ਕਮਰਕੱਸੇ ਕੱਸੋ ਨਹੀ ਤਾਂ ਯਾਦ ਰੱਖਿਓ ! ਅਗਲੀਆ ਪੀੜੀਆਂ ਆਪਣੇ ਬੱਚਿਆ ਨੂੰ ਇਹ ਹੀ ਗਾਥਾ ਸੁਣਾਇਆ ਕਰਨਗੀਆਂ ਕਿ ਇਹ ਪੰਜਾਬ ਕਦੀ ਸਾਡਾ ਹੁੰਦਾ ਸੀ ।
ਸ਼੍ਰੋਮਣੀ ਕਮੇਟੀ ਅਤੇ ਸੰਤ ਯੂਨੀਅਨ ਨੇ ਪੰਜਾਬ ਅਤੇ ਸਿੱਖਾਂ ਦਾ ਘਾਣ ਕੀਤਾ : ਮਾਨ
ਅਨੰਦਪੁਰ ਸਾਹਿਬ, 28 ਫਰਵਰੀ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਫ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿਚ ਕਾਨਫਰੰਸ ਕੀਤੀ। ਸ਼ਾਂਤਮਈ ਢੰਗ ਨਾਲ ਫ਼ਾਲਿਸਤਾਨ ਦੀ ਪ੍ਰਾਪਤੀ ਕਰਨ ਦਾ ਐਲਾਨ ਕਰਨ ਵਾਲੇ ਸ. ਸਿਮਰਨਜੀਤ ਸਿੰਘ ਮਾਨ ਨੇ ਮਿਆਦ ਪੁੱਗਾ ਚੁੱਕੀ ਸ਼੍ਰੋਮਣੀ ਕਮੇਟੀ ਅਤੇ ਸੰਤ ਯੂਨੀਅਨ ਨੂੰ ਸ਼ਬਦੀ ਬਾਣ ਮਾਰਦਿਆਂ ਕਿਹਾ ਕਿ ਵਿਧਾਨਕ ਤੌਰ ’ਤੇ ਮਿਆਦ ਪੁਗਾ ਚੁੱਕੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲੀਆਂ ਨਾਲ ਸੌਦੇਬਾਜ਼ੀਆਂ ਕਰਨ ਵਾਲੀ ਸੰਤ ਯੂਨੀਅਨ ਨੇ ਸਿੱਖੀ ਸਿਧਾਂਤਾਂ ਨੂੰ ਪਿੱਠ ਦੇ ਕੇ ਜੋ ਆਪ-ਹੁਦਰੇ ਫੈਸਲੇ ਕੀਤੇ ਹਨ, ਉਨ੍ਹਾਂ ਨੂੰ ਉਹ ਪੂਰਨ ਤੌਰ ਤੇ ਰੱਦ ਕਰਦੇ ਹਨ। ਉਨ੍ਹਾਂ ਕਿਹਾ, ‘‘ਸਿੱਖ ਕੌਮ ਦੀ ਵਿਲੱਖਣ ਪਛਾਣ ਰੱਖਣ ਵਾਲੇ ਨਾਨਕਸ਼ਾਹੀ ਕੈਲੰਡਰ ਵਿਚ ਜੋ ਤਬਦੀਲੀਆਂ ਕੀਤੀਆਂ ਗਈਆਂ ਹਨ, ਅਸੀਂ ਉਨ੍ਹਾਂ ਨੂੰ ਪੂਰਨ ਤੌਰ ’ਤੇ ਰੱਦ ਕਰਦੇ ਹਾਂ ਤੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਤ ਯੂਨੀਅਨ ਤੇ ਦਮਦਮੀ ਟਕਸਾਲ ਦੀ ਬ੍ਰਾਹਮਣਵਾਦੀ ਸੋਚ ਤੋਂ ਉਪਰ ਉਠ ਕੇ ਸਾਰੇ ਦਿਨ-ਤਿਉਹਾਰ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਏ ਜਾਣ।’’ ਸ. ਮਾਨ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਫ਼ਾਲਿਸਤਾਨ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ। ਉਨ੍ਹਾਂ ਤਾਲਿਬਾਨ ਵਲੋਂ ਸਿੱਖਾਂ ਦੇ ਸਿਰ ਕਲਮ ਕਰਨ ਨੂੰ ਵਹਿਸ਼ੀਆਨਾ ਤੇ ਦਰਿੰਦਗੀ ਭਰੀ ਕਾਰਵਾਈ ਕਰਾਰ ਦਿਤਾ। ਉਨ੍ਹਾਂ ਪੰਜਾਬ ਵਾਟਰ ਟਰਮੀਨੇਸ਼ਨ ਐਕਟ-2004 ਦੀ ਧਾਰਾ-5 ਨੂੰ ਤੁਰਤ ਰੱਦ ਕਰਨ ਦੀ ਮੰਗ ਕੀਤੀ ਤੇ ਧਰਮੀ ਫੌਜੀਆਂ, ਸਿੱਖ ਕਤਲੇਆਮ ਦੇ ਪੀੜਤ ਪਰਵਾਰਾਂ ਅਤੇ ਬੇਸਹਾਰਾ ਬਜ਼ੁਰਗਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਮਾਨ ਸਿੰਘ ਮਾਨ, ਗੁਰਸੇਵਕ ਸਿੰਘ, ਭਾਗ ਸਿੰਘ ਸੁਰਤਾਪੁਰ, ਨਿਰਮਲ ਸਿੰਘ, ਅਨੂਪ ਸਿੰਘ ਸੰਧੂ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ, ਫੌਜਾ ਸਿੰਘ ਅਤੇ ਵਰਿੰਦਰ ਸਿੰਘ ਆਦਿ ਹਾਜ਼ਰ ਸਨ।
ਬਾਦਲ ਸਰਕਾਰ ਨੇ ਪੰਜਾਬ ਸਿਰ 70 ਹਜ਼ਾਰ ਕਰੋੜ ਦਾ ਕਰਜ਼ਾ ਚਾੜ੍ਹਿਆ
ਆਨੰਦਪੁਰ ਸਾਹਿਬ, 28 ਫਰਵਰੀ - ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਸੂਬੇ ਦਾ ਵਿਕਾਸ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਹੋਇਆ ਕਾਂਗਰਸ ਸਰਕਾਰ 1200 ਕਰੋੜ ਰੁਪਏ ਅਕਾਲੀ ਸਰਕਾਰ ਨੂੰ ਸਰਪਲਸ ਧਨ ਦੇ ਕੇ ਗਈ ਸੀ। ਅੱਜ ਪੰਜਾਬ ਦੇ ਸਿਰ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਕਾਂਗਰਸ ਪਾਰਟੀ ਦੀ ਸਿਆਸੀ ਕਾਨਫ਼ਰੰਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਤਿਵਾਦ ਤੋਂ ਨਿਜਾਤ ਦਿਵਾਉਣ ਲਈ ਸਵਰਗੀ ਬੇਅੰਤ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ਸੀ। ਅਕਾਲੀ ਪਾਰਟੀ ਦੇ ਸ਼ਾਸ਼ਨ ਸਮੇਂ ਸੂਬਾ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ।ਕਿਸਾਨ, ਮੁਲਾਜ਼ਮ ਤੋਂ ਲੈ ਕੇ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ। ਹਲਕਾ ਖਰੜ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਅਹਿਮ ਵਿਭਾਗ ਆਪਣੇ ਰਿਸ਼ਤੇਦਾਰਾਂ ਨੂੰ ਦੇ ਕੇ ਘਰ ਦੀ ਹੀ ਸਰਕਾਰ ਬਣਾਈ ਹੋਈ ਹੈ। ਆਪਣੇ ਫਾਇਦੇ ਲਈ ਜ਼ਮੀਨਾਂ ਦੇ ਰੇਟ ਘਟਾ ਦਿੱਤੇ ਜਾਂਦੇ ਹਨ। ਹਲਕਾ ਆਨੰਦਪੁਰ ਸਾਹਿਬ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਸਸਤੀਆਂ ਦਰਾਂ 'ਤੇ ਕਣਕ ਅਤੇ ਆਟਾ ਪੰਜਾਬ ਨੂੰ ਦੇ ਰਹੀ, ਪਰ ਇਹ ਅੱਗੋਂ ਮਹਿੰਗੇ ਭਾਅ 'ਤੇ ਪੰਜਾਬ ਸਰਕਾਰ ਵੇਚ ਰਹੀ ਹੈ।
ਕੇਂਦਰ ਨੇ ਸਿੱਖ ਕੌਮ ਨੂੰ ਕਦੇ ਇਨਸਾਫ਼ ਨਹੀਂ ਦਿੱਤਾ।
ਆਨੰਦਪੁਰ ਸਾਹਿਬ, 28 ਫਰਵਰੀ -ਹੋਲਾ ਮਹੱਲੇ ਮੌਕੇ ਅੱਜ ਵੱਖ ਵੱਖ ਸਿਆਸੀ ਧਿਰਾਂ ਨੇ ਜਿਥੇ ਪਿਛਲੇ ਸਾਲਾਂ ਵਾਂਗ ਜਿਥੇ ਇਕ ਦੂਜੇ ਨੂੰ ਖੂਬ ਸਿਆਸੀ ਰਗੜੇ ਲਗਾਏ ਉਥੇ ਹੀ ਪੰਜਾਬ ਦੀ ਸੱਤਾਧਾਰੀ ਧਿਰ ਵਲੋਂ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤੀਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਨੂੰ ਕੇਂਦਰ ਨੇ ਕਦੇ ਇਨਸਾਫ਼ ਨਹੀਂ ਦਿੱਤਾ। ਤਕਰੀਬਨ 25 ਸਾਲ ਪਹਿਲਾਂ ਵਾਪਰੇ ਸਿੱਖ ਕਤਲੇਆਮ ਦੇ ਦੋਸ਼ੀ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ, ਜਿਸ ਲਈ ਸਿਰਫ਼ ਤੇ ਸਿਰਫ਼ ਕੇਂਦਰ 'ਤੇ ਕਾਬਜ਼ ਸਿੱਖ ਵਿਰੋਧੀ ਜਮਾਤ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀ ਆਗੂ ਐਚ ਕੇ ਐਲ ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਆਦਿ ਵਰਗੇ ਆਗੂ ਕੇਂਦਰ ਦੀ ਕ੍ਰਿਪਾ ਨਾਲ ਅੱਜ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ। ਉਨ੍ਹਾਂ ਵਧ ਰਹੀ ਮਹਿੰਗਾਈ ਲਈ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਸ ਕਾਰਨ ਗਰੀਬ ਅਤੇ ਸਮਾਜ ਦੇ ਕਮਜ਼ੋਰ ਵਰਗ ਦੋ ਸਮੇਂ ਦੀ ਰੋਟੀ ਤੋਂ ਵੀ ਮੁਥਾਜ ਹੋ ਕੇ ਰਹਿ ਗਿਆ ਹੈ।
ਡੇਰਾ ਸਿਰਸਾ ਵੱਲੋਂ ਕੀਤੇ ਹਿੰਸਕ ਰੋਸ ਪ੍ਰਦਸ਼ਨ ‘ਚ ਬੱਸਾਂ ਭੰਨਣ ਤੇ ਅੱਗਾਂ ਲਗਾਉਣ ‘ਚ 10 ਔਰਤਾਂ ਸਮੇਤ 46 ਵਿਰੁੱਧ ਮਾਮਲਾ ਦਰਜ
ਮੋਗਾ , 28 ਫਰਵਰੀ-ਬੀਤੀ ਸ਼ਾਮ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਕੀਤੇ ਗਏ ਹਿੰਸਕ ਰੋਸ ਪ੍ਰਦਸ਼ਨ ਦੌਰਾਨ ਮੋਗਾ ਦੇ ਬੱਸ ਅੱਡੇ ਅਤੇ ਬਾਹਿਰ ਦਰਜ਼ਨ ਦੇ ਕਰੀਬ ਬੱਸਾਂ ਦੀ ਤੋੜ ਭੰਨ ਅਤੇ ਸਾੜਨ ਕਾਰਨ ਮੋਗਾ ਪੁਲਿਸ ਨੇ 10 ਮਹਿਲਾਵਾਂ ਸਮੇਤ 46 ਦੋਸ਼ੀਆਂ ਦੇ ਖਿਲਾਫ ਧਾਰਾ 307,436, 427, 124-186,343,148,149 ਤੋਂ ਇਲਾਵਾ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਦੇ ਇੰਚਾਰਜ ਕਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸਚਨਾ ਮਿਲੀ ਸੀ ਕਿ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਇਕੱਠ ਬੱਸ ਅੱਡੇ 'ਚ ਹੋ ਰਿਹਾ ਹੈ, ਜਿੱਥੇ ਗੜਬੜ ਦੀ ਸੰਭਾਵਨਾ ਹੈ। ਉਹ ਫੌਰਨ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪੁਜੇ ਜਿੱਥੇ ਮੋਗਾ ਵਾਸੀ ਵਿਪਨ ਕੁਮਾਰ,ਮਨਜੀਤ ਸਿੰਘ ਅਤੇ ਪਿੰਡ ਧੱਲੇਕੇ ਵਾਸੀ ਅਮਰ ਸਿੰਘ ਭੜਕਾਊ ਭਾਸ਼ਨ ਦੇ ਰਹੇ ਸਨ, ਜਿਨ੍ਹਾਂ ਨੂੰ ਸੁਣ ਕੇ ਇਕੱਤਰ ਹੋਈ ਭੀੜ ਨੇ ਰੋਹ 'ਚ ਆ ਕੇ ਬੱਸਾਂ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ ਤੇ ਅੱਗਾਂ ਲਾਉਣ ਲੱਗੇ। ਰੋਕਣ 'ਤੇ ਉਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਵੀ ਹਮਲਾ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੋਸ਼ੀਆਂ ਦੀ ਪਹਿਚਾਣ ਵਾਸੀ ਪਿੰਡ ਘੱਲਕਲਾਂ ਬਲਦੇਵ ਸਿੰਘ,ਜਗਦੀਪ ਸਿੰਘ,ਜਗਰੂਪ ਸਿੰਘ,ਹਰਭਜਨ ਸਿੰਘ,ਛਿੰਦਰ ਸਿੰਘ, ਪ੍ਰੀਤਮ ਸਿੰਘ,ਹਰਮੇਲ ਸਿੰਘ,ਸੁਰਿੰਦਰ ਸਿੰਘ,ਦੇਵ ਸਿੰਘ,ਪ੍ਰਤਿਮ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਤੋਂ ਇਲਾਵਾ ਚਰਨਜੀਤ ਕੌਰ, ਪੂਜਾ ਇਨਸਾਂ, ਜੋਤੀ ਇਨਸਾਂ, ਸਿਮਰਨ ਇਨਸਾਂ, ਦਿਵੰਤੀ ਇਨਸਾਂ,ਕੁਲਵਿੰਦਰ ਕੌਰ,ਸਰਬਜੀਤ ਕੌਰ,ਕੰਮਲਜੀਤ ਕੌਰ, ਬਿਮਲਾ ਰਾਣੀ ਅਤੇ ਕੰਵਲਜੀਤ ਕੌਰ ਤੇ ਦੌਲਤਪੁਰਾ ਨੀਵਾਂ ਵਾਸੀ ਸੋਹਣਜੀਤ,ਮਹੇਸਰੀ ਵਾਸੀ ਗੁਰਨਾਮ ਸਿੰਘ, ਬਹੋਨਾ ਚੌਂਕ ਮੋਗਾ ਵਾਸੀ ਜਗੀਰ ਸਿੰਘ, ਮੋਗਾ ਵਾਸੀ ਵਿਪਨ ਕੁਮਾਰ, ਵੱਡਾ ਘਰ ਵਾਸੀ ਤਰਸੇਮ ਸਿੰਘ, ਬਾਘਾਪੁਰਾਨਾ ਵਾਸੀ ਕ੍ਰਿਪਾਲ ਸਿੰਘ, ਨਿਹਾਲ ਸਿੰਘ ਵਾਲਾ ਵਾਸੀ ਪ੍ਰਿੰਸ ਇਨਸਾਂ ਤੇ ਗੋਵਰਧਨ, ਬੱਟਰ ਕਲਾਂ ਵਾਸੀ ਜੀਵਨ ਇਨਸਾਂ, ਹਰਦਿਆਲ ਸਿੰਘ ਤੇ ਗਰੁਮੇਲ ਸਿੰਘ, ਬੱਧਨੀ ਖੁਰਦ ਵਾਸੀ ਕੁਲਵੰਤ ਸਿੰਘ ਤੇ ਬੂਟਾ ਸਿੰਘ, ਰਾਮੂੰ ਵਾਲਾ ਵਾਸੀ ਗੁਭਾਨ ਸਿੰਘ, ਬਾਰੇ ਵਾਲਾ ਵਾਸੀ ਨਿਰੰਜਨ ਸਿੰਘ, ਰਣਸੀਂਹ ਕਲਾਂ ਵਾਸੀ ਮੁਖਤਿਆਰ ਸਿੰਘ, ਧੂੜਕੋਟ ਰਣਸੀਂਹ ਦਾ ਜਸਵਿੰਦਰ ਸਿੰਘ, ਪੱਖਰਵੱਡ ਵਾਸੀ ਬਿਅੰਤ ਸਿੰਘ,ਦੀਨਾ ਸਾਹਿਬ ਦਾ ਨਿਰਮਲ ਸਿੰਘ, ਚੜਿੱਕ ਵਾਸੀ ਤਰਸੇਮ ਸਿੰਘ, ਮੋਠਾਂ ਵਾਲੀ ਵਾਸੀ ਜਸਵੀਰ ਸਿੰਘ, ਸਾਧੂ ਸਿੰਘ, ਅਤੇ ਲੰਢੇਕੇ ਵਾਸੀ ਬਿਅੰਤ ਸਿੰਘ ਵਜੋਂ ਹੋਈ ਹੈ। ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਏ।ਇਸੇ ਤਰ੍ਹਾਂ ਬਾਘਾਪੁਰਾਨਾ ਵਿਖੇ ਸਾੜੀਆਂ ਤਿੰਨ ਬੱਸਾਂ ਦੇ ੮ ਦੋਸ਼ੀਆਂ ਦੇ ਖਿਲਾਫ ਬਾਘਾਪੁਰਾਨਾ ਪੁਲਿਸ ਨੇ ਧਾਰਾ 307,436, 427, 124-186,343,148,149 ਤੋਂ ਇਲਾਵਾ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇੰਚਾਰਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਸਿਰਸਾ ਦੇ ਪ੍ਰੇਮੀ ਬੱਸ ਅੱਡੇ ਦੇ ਲਾਗੇ ਇਕੱਠੇ ਹੋ ਰਹੇ ਹਨ, ਜਿੱਥੇ ਗੜਬੜ ਦੀ ਸੰਭਾਵਨਾ ਹੈ। ਉਹ ਫੋਰਨ ਪੁਲਿਸ ਪਾਰਟੀ ਸਮੇਤ ਘਟਨਾ ਸਥਲ 'ਤੇ ਪੁਜੇ ਜਿੱਥੇ ਪਿੰਡ ਮਾੜੀ ਮੁਸਤਫਾ ਦੇ ਸਾਬਕਾ ਸਰਪੰਚ ਹਰਨੇਕ ਸਿੰਘ ਭੜਕਾਊ ਭਾਸ਼ਨ ਦੇ ਰਿਹਾ ਸੀ ਜਿਸ ਨੁੰ ਸੁਣ ਕੇ ਇਕੱਤਰ ਹੋਈ ਭੀੜ ਨੇ ਰੋਹ ਚ ਆ ਕੇ ਬੱਸਾਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ ਤੇ ਅੱਗਾਂ ਲਾਉਣ ਲੱਗੇ। ਪੁਲਿਸ ਦੇ ਰੋਕਣ ਸਮੇਂ ਉਹਨਾ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ।ਉਹਨਾ ਦੱਸਿਆ ਕਿ ਪੁਲਿਸ ਨੂੰ ਦੋਸੀਆਂ ਦੀ ਪਹਿਚਾਨ ਪਿੰਡ ਮਾੜੀ ਮੁਸਤਫਾ ਵਾਸੀ ਸਾਬਕਾ ਸਰਪੰਚ ਹਰਨੇਕ ਸਿੰਘ,ਕੇਸ਼ਾ ਸਿੰਘ,ਭਿੰਦਰ ਸਿੰਘ, ਅਨੰਤ ਰਾਮ ਤੇ ਸੁਖਦੇਵ ਸਿੰਘ ਬਾਘਾਪੁਨਾ ਦੇ ਬੈਂਕ ਦੇ ਫੌਜੀ ਗਾਰਡ ਵਜੋਂ ਹੋਈ ਹੈ।ਮਾਨਸਾ ਤੋਂ ਜਗਦੀਸ਼ ਬਾਂਸਲ/ਸੰਜੀਵ ਲੱਕੀ ਅਨੁਸਾਰ: ਸਿਰਸਾ ਡੇਰੇ ਦੇ ਮੁੱਖੀ ਵਿਰੁੱਧ ਪਰਚਾ ਦਰਜ ਹੋਣ ਕਾਰਨ ਬੀਤੇ ਕੱਲ ਡੇਰਾ ਸਮਰੱਥਕਾਂ ਵੱਲੋਂ ਕੀਤੀ ਗਈ ਸਰਕਾਰੀ ਸੰਪਤੀ ਦੀ ਭੰਨਤੋੜ ਅਤੇ ਬੱਸਾਂ ਨੂੰ ਅੱਗ ਲਗਾਏ ਜਾਣ ਕਾਰਨ ਅੱਜ ਦੂਸਰੇ ਦਿਨ ਵੀ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਸ਼ਹਿਰ ਮਾਨਸਾ ਦੇ ਬਜ਼ਾਰ ਬੰਦ ਰਹੇ ਅਤੇ ਸੜਕੀ ਅਤੇ ਰੇਲ ਆਵਾਜਾਈ ਵੀ ਠੱਪ ਰਹੀ। ਰੇਲਾਂ ਅਤੇ ਬੱਸਾਂ ਬੰਦ ਰਹਿਣ ਕਾਰਨ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੁਰੱਖਿਆ ਦੇ ਮੱਦੇਨਜ਼ਰ ਬੱਸਾਂ ਨੂੰ ਬੱਸ ਸਟੈਂਡ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿੱਚ ਸ਼ਿਫਟ ਕੀਤਾ ਗਿਆ ਹੈ।ਬੱਸਾਂ ਤੋਂ ਇਲਾਵਾ ਅੱਜ ਕਈ ਰੇਲ ਗੱਡੀਆਂ ਜਿਵੇਂ ਕਿ ਪੰਜਾਬ ਮੇਲ 2137 (ਫਿਰੋਜ਼ਪੁਰ ਤੋਂ ਮੁੰਬਈ),ਪੰਜਾਬ ਮੇਲ 2138(ਮੁੰਬਈ ਤੋਂ ਫਿਰੋਜ਼ਪੁਰ),ਦੈਨਿਕ ਸੁਪਰਫਾਸਟ 2482(ਸ੍ਰੀ ਗੰਗਾਨਗਰ ਤੋਂ ਦਿੱਲੀ),ਜੀਂਦ ਤੋਂ ਫਿਰੋਜ਼ਪੁਰ 345 ਅਤੇ ਦਿੱਲੀ ਤੋਂ ਫਿਰੋਜ਼ਪੁਰ ਰੇਲ ਨੰਬਰ 341 ਨੂੰ ਵੀ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੌਰਸ ਤੈਨਾਤ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁੱਖੀ ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ
ਅਨੰਦਪੁਰ ਸਾਹਿਬ, 27 ਮਾਰਚ -ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਿੰਨ ਦਿਨਾਂ ਹੋਲਾ-ਮਹੱਲਾ ਅੱਜ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਕਿਲਾ ਆਨੰਦਗੜ੍ਹ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਵਿਖੇ ਮੱਥਾ ਟੇਕ ਰਹੀਆਂ ਹਨ ਅਤੇ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ। ਇਸੇ ਦੌਰਾਨ ਐਸ.ਜੀ.ਪੀ.ਸੀ. ਗਰਊਂਡ ਵਿਖੇ ਪੰਜਾਬ ਦੇ ਵਿਕਾਸ ਨੂੰ ਦਰਸਾਉਂਦੀਆਂ ਰੁਜ਼ਗਾਰ ਵਿਭਾਗ, ਭਾਸ਼ਾ ਵਿਭਾਗ, ਸਰਵ ਸਿੱਖਿਆ ਵਿਭਾਗ, ਮਿਲਕਫੈੱਡ, ਪਸ਼ੂ ਪਾਲਣ ਵਿਭਾਗ, ਖੁਰਾਕ ਅਤੇ ਵੰਡ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ ਮੋਹਾਲੀ, ਡੀ.ਆਰ.ਡੀ.ਏ. ,ਡੀ.ਏ.ਵੀ.ਪੀ. ਨਵੀਂ ਦਿੱਲੀ, ਮੱਛੀ ਪਾਲਣ ਵਿਭਾਗ, ਮਾਰਕਫੈੱਡ, ਸਿਹਤ ਵਿਭਾਗ, ਪੰਜਾਬ ਸਟੇਟ ਏਡਜ਼ ਕੰਟਰੋਲ ਸੰਸਥਾ, ਬਾਗਬਾਨੀ ਵਿਭਾਗ, ਖੇਤੀਬਾੜੀ ਵਿਭਾਗ, ਪਨਸਪ, ਰੈੱਡ ਕਰਾਸ, ਰਿਜ਼ਰਵ ਬੈਂਕ ਅਤੇ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਵਲੋਂ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਵਿਕਾਸ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਇਹਨਾਂ ਵਿਕਾਸ ਪ੍ਰਦਰਸ਼ਨੀਆਂ ਦਾ ਅੱਜ ਇਥੇ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ ਐਸ.ਡੀ.ਐਮ-ਕਮ-ਮੇਲਾ ਅਫਸਰ ਅਨੰਦਪੁਰ ਸਾਹਿਬ ਨੇ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨਾਲ ਸ਼੍ਰੀ ਹਰਜੀਤ ਸਿੰਘ ਗਰੇਵਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ ਅਤੇ ਹਰਭਜਨ ਸਿੰਘ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਵੀ ਹਾਜ਼ਰ ਸਨ।ਸ੍ਰੀ ਸੰਧੂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ, ਡੀ..ਏ.ਵੀ.ਪੀ. ਨਵੀਂ ਦਿੱਲੀ ਅਤੇ ਨੈਸ਼ਨਲ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਨੇ ਵੀ ਪ੍ਰਦਰਸ਼ਨੀ ਲਗਾਈ ਹੈ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਇੱਕ ਮੋਬਾਇਲ ਵੈਨ ਵੀ ਫਿਲਮ ਰਾਹੀਂ ਜਨਤਾ ਨੂੰ ਏਡਜ਼ ਤੋਂ ਸਾਵਧਾਨ ਅਤੇ ਬਚਾਅ ਲਈ ਜਾਗਰੂਕਤਾ ਪੈਦਾ ਕਰ ਰਹੀ ਹੈ।ਸ਼੍ਰੀ ਸੰਧੂ ਨੇ ਇਹ ਵੀ ਦੱਸਿਆ ਕਿ ਸਮੁੱਚੇ ਮੇਲਾ ਖੇਤਰ ਨੂੰ 9 ਸੈਕਟਰਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਇਕ ਸੈਕਟਰ ਵਿਚ ਇਕ ਪੁਲਿਸ ਪੋਸਟ, ਸਿਹਤ ਵਿਭਾਗ ਵਲੋਂ ਫਸਟਏਡ ਪੋਸਟ ਅਤੇ ਰੈਡ ਕਰਾਸ ਵੱਲੋਂ ਵੀ 16 ਫਸਟਏਡ ਪੋਸਟਾਂ ਲਗਾਈਆਂ ਗਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਰੂਪਨਗਰ ਜਿਲ੍ਹੇ ਦੇ ਨਾਲ-ਨਾਲ ਬਾਹਰਲੇ ਜਿਲ੍ਹਿਆਂ ਤੋਂ ਵੀ ਲੋੜੀਦੀ ਸੰਖਿਆ ਵਿਚ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਵਾਰ ਐਸ.ਜੀ.ਪੀ.ਸੀ.ਗਰਾਉਂਡ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕਰਵਾਈ ਗੱਤਕਾ ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਗੱਤਕਾ ਟੀਮਾਂ ਵਲੋਂ ਗੱਤਕੇਬਾਜ਼ੀ ਦੇ ਸ਼ਾਨਦਾਰ ਜ਼ੌਹਰ ਦਿਖਾਏ ਗਏ। ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸੱਕਤਰ ਸ਼੍ਰੀ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਤੇ ਐਸੋਸੀਏਸ਼ਨ ਨੂੰ ਪੰਜਾਬ ਉਲੰਪਿਕ ਐਸੋਸੀਏਸ਼ਨ ਵਲੋਂ ਵੀ ਮਾਨਤਾ ਦੇ ਦਿੱਤੀ ਗਈ ਹੈ ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਗੱਤਕੇ ਨੂੰ ਪੰਜਾਬ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਪੀਲੇ ਪਟਕੇ ਬੰਨਣ ਨੂੰ ਹੀ ਸਿੱਖੀ ਸਮਝ ਰਹੇ ਨੇ ਘੋਨ-ਮੋਨ ਨੌਜਵਾਨ
ਮਾਛੀਵਾੜਾ 27 ਫਰਵਰੀ (ਸੁਸ਼ੀਲ ਸ਼ਰਮਾ) ਹਰ ਸਾਲ ਦੀ ਤਰਾ ਹੋਲੇ ਮਹੱਲੇ ਦੇ ਵੱਡੇ ਜੋੜ ਮੇਲਾ ਤੇ ਆਨੰਦਪੁਰ ਸਾਹਿਬ ਜਾਣ ਵਾਲੀਆ ਦੇਸ਼ ਵਿਦੇਸ਼ ਤੋ ਆਉਦੀਆ ਸੰਗਤਾ ਮਾਛੀਵਾੜਾ ਦੀ ਪਵਿੱਤਰ ਧਰਤੀ ਤੇ ਵੀ ਨਤਮਸਤਕ ਹੋਣ ਪਹੁੰਚਦੀਆ ਹਨ। ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਚਾਰ ਗੁਰਦੁਆਰੇ ਨੇ ਤੇ ਸੰਸਾਰ ਪ੍ਰਸਿੱਧ ਅਕਾਲ ਪੁਰਖ ਨਾਲ ਅਭੇਦਤਾ ਦਾ ਪ੍ਰਤੀਕ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਵੀ ਗੁਰੂ ਸਾਹਿਬ ਨੇ ਇੱਥੇ ਹੀ ਉਚਾਰਿਆ ਸੀ ਹੁਣ ਹਜ਼ਾਰਾ ਹੀ ਨਹੀ ਬਲ ਕਿ ਲੱਖਾ ਦੀ ਗਿਣਤੀ ਵਿਚ ਪਹੁੰਚਣ ਵਾਲੀ ਸੰਗਤ ਦੀ ਸ਼ਹਿਰ ਤੇ ਇਲਾਕਾ ਵਾਸੀਆ ਵੱਲੋ ਥਾ-ਥਾ ¦ਗਰ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ। ਭਾਵੇ ਕਿ ਟਰੱਕਾ,ਟਰਾਲੀਆ ਤੇ ਮੋਟਰ ਸਾਇਕਲਾ ਤੇ ਆਉਣ ਵਾਲੀ ਸੰਗਤ ਵਿਚ ਜਿਆਦਾ ਗਿਣਤੀ ਨੌਜਵਾਨਾ ਦੀ ਹੀ ਹੈ ਪਰ ਜਦੋ ਇਨ੍ਹਾ ਸਿੱਖ ਨੌਜਵਾਨਾ ਦੇ ਮੂੰਹ ਸਿਰ ਘੋਨ-ਮੋਨ ਤੇ ਕੰਨਾ ਵਿਚ ਨੱਤੀਆ ਦੇਖਦੇ ਹਾ ਤਾ ਸਰਬੰਸਦਾਨੀ ਵੱਲੋ ਸਿੱਖੀ ਲਈ ਕੀਤੀਆ ਕੁਰਬਾਨੀਆ ਨੂੰ ਚੇਤੇ ਕਰਕੇ ਰੂਹ ਕੁਰਲਾ ਉਠਦੀ ਹੈ ਤੇ ਇਹ ਅੱਜ ਦੇ ਨੌਜਵਾਨ ਸਿਰਾ ਤੇ ਪੀਲੇ ਪੱਟਕੇ ਬੰਨ੍ਹਣਾ ਤੇ ਗੱਡੀਆ ਉਪੱਰ ਝੰਡੀਆ ਲਾਉਣ ਨੂੰ ਹੀ ਸਿੱਖੀ ਸਮਝ ਰਹੇ ਹਨ। ਕਿਸੇ ਸਮੇ ਮਝੈਲਾ ਦੇ ਸਿੱਖ ਸਰਦਾਰਾ ਦੀ ਚੜ੍ਹਤ ਸੀ ਪਰ ਹੁਣ ਜਿਆਦਾ ਮਾਝੇ ਵਿਚੋ ਆਉਣ ਵਾਲੇ ਲੋਕ ਹੀ ਸਿੱਖੀ ਤੋ ਦੂਰ ਹੁੰਦੇ ਜਾਪਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜਲੇ ਪਿੰਡਾ ਤੋ ਆਏ ਕੁਝ ਨੌਜਵਾਨਾ ਨਾਲ ਗੱਲ ਕਰਨ ਤੇ ਉਹਨਾ ਕਿਹਾ ਕਿ ਕਿਸੇ ਨੇ ਸਾਨੂੰ ਸਿੱਖੀ ਦੇ ਇਤਿਹਾਸ ਵੱਲ ਪ੍ਰੇਰਿਆ ਹੀ ਨਹੀ ਅਸੀ ਤਾ ਸਿਰਫ ਇਨ੍ਹਾ ਵੇਹਲੇ ਦਿਨਾ ਵਿਚ ਆਮ ਵਾਗ ਹੀ ਇਹਨਾ ਦਿਹਾੜਿਆ ਤੇ ਆ ਜਾਦੇ ਹਾ ਤੇ ਪੱਟਕੇ ਤੇ ਝੰਡੀਆ ਵੀ ਰਸਤੇ ਵਿਚੋ ਹੀ ਖ਼ਰੀਦ ਲੈਦੇ ਹਾ। ਅਜੋਕੇ ਸਮੇ ਵਿਚ ਮੁੰਡਿਆ ਦੇ ਵੱਧ ਰਹੇ ਪਤਿਤਪੁਣੇ ਬਾਰੇ ਗੱਲ ਕਰਦਿਆ ਬਹੁਜਨ ਸਮਾਜ ਪਾਰਟੀ ਦੇ ਸਕੱਤਰ ਜੱਥੇਦਾਰ ਅਮਰਜੀਤ ਸਿੰਘ ਬਾਲਿਉ ਨੇ ਕਿਹਾ ਕਿ ਜਦੋ ਤੋ ਬਾਦਲ ਭਾਜਪਾ ਤੇ ਆਰ ਐਸ ਐਸ ਦੇ ਧੱਕੇ ਚੜਿਆ ਹੈ ਉੱਦੋ ਤੋ ਹੀ ਸਿੱਖੀ ਦੇ ਦਰਖ਼ਤ ਨੂੰ ਟੱਕ ਲਗਣੇ ਸ਼ੁਰੂ ਹੋ ਗਏ ਨੇ ਹੁਣ ਸਿੱਖਾ ਦੇ ਨੱਬੇ ਫੀਸਦੀੇ ਮੁੰਡੇ ਸਿੱਖੀ ਤੋ ਦੂਰ ਹੁੰਦੇ ਜਾ ਰਹੇ ਹਨ। ਆਪ ਹੀ ਵੇਖ ਲਉ ਕਿ ਅੱਜ ਗੁਰਦੁਆਰਾ ਸਾਹਿਬ ਵਿਚ ਕਿਨ੍ਹੇ ਕੁ ਨੌਜਵਾਨ ਕੇਸ ਧਾਰੀ ਹਨ ਤੇ ਸ੍ਰੋਮਣੀ ਕਮੇਟੀ ਵੀ ਆਪਣਾ ਬਣਦਾ ਫ਼ਰਜ ਨਹੀ ਨਿਭਾ ਰਹੀ।
ਫੋਟੋ ਫਾਇਲ ਨੇਮ ; ਮਾਛੀਵਾੜਾ ਗੁਰਦੁਆਰਾ
ਕੈਪਸ਼ਨ; ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਦਰਸ਼ਨਾ ਲਈ ਆਏ ਨੌਜਵਾਨ ਮੱਥਾ ਟੇਕਣ ਉਪਰੰਤ ਬਾਹਰ ਆਉਦੇ ਹੋਏ।
ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ.ਦੀ ਐਗਜਿਕਟਵ ਕਮੇਟੀ ਦੀ ਮੀਟਿੰਗ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਯੂਥ ਵਿੰਗ ਵਿੱਚ ਭਰਤੀ ਕਰਨ ਅਤੇ ਮੌਜੂਦਾ ਪੰਥਕ ਮਸਲਿਆਂ ਤੇ ਵਿਚਾਰਾਂ
ਬਰਮਿੰਘਮ (ਬਿਅੰਤ ਸਿੰਘ) ਬੀਤੇ ਦਿਨੀ ਬਰਤਾਨੀਆਂ ਦੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਵੈਸਟ ਬ੍ਰਾਮਿਚ ਦੇ ਗੁਰੂ ਨਾਨਕ ਗੁਰਦਵਾਰਾ ਐਡਵਰਡ ਸਟਰੀਟ ਵਿਖੇ ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਦੇ ਐਗਜਕਟਿਵ ਮੈਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਯੂਥ ਵਿੰਗ ਯੂ.ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਿਥੇ ਯੂਥ ਵਿੰਗ ਨੂੰ ਸਮੁੱਚੇ ਯੂ.ਕੇ ਵਿੱਚ ਵੱਡੇ ਪੱਧਰ ਤੇ ਲਾਮਬੰਦ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਵਿੱਚ ਭਰਤੀ ਕਰਨ,ਪੰਜਾਬ ਵਿੱਚ ਪਿਛਲੇ ਲੰਬੇ ਸਮੇ ਤੋਂ ਜੇਲਾਂ ਵਿੱਚ ਨਜਰਬੰਦ ਨੌਜਵਾਨਾਂ ਦੀ ਕਨੂੰਨੀ ਪੈਰਵਾਈ ਕਰਨ ਅਤੇ ਉਨਾਂ ਦੀ ਆਰਥਿਕ ਤੌਰ ਤੇ ਮਦਦ ਕਰਨ ਅਤੇ ਸਿੱਖ ਕੌਮ ਵਿੱਚ ਪਿਛਲੇ ਥੋੜੇ ਸਮੇਂ ਤੋਂ ਵੱਧ ਰਹੇ ਆਪਸੀ ਵਾਦ ਵਿਵਾਦ, ਪੰਜਾਬ ਵਿੱਚ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ,ਵਿਚਾਰ ਵਟਾਂਦਰਾ ਯੂ.ਕੇ ਵਿੱਚ ਸਮੁੱਚੀਆਂ ਪੰਥਕ ਜਥੇਬੰਦੀਆਂ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਏਕਤਾ ਦੇ ਯਤਨਾਂ ਵਜੋਂ ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁਚੇ ਨੌਜਵਾਨਾਂ ਵਲੋਂ ਯੂ.ਕੇ ਦੇ ਵੱਖ ਵੱਖ ਗੁਰੁ ਘਰਾਂ ਵਿਖੇ ਗੁਰਮਤ ਸਮਾਗਮਾਂ ਦੀ ਲੜੀ ਅਰੰਭਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੀ ਤਰੀਖ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਮੀਟਿੰਗ ਦੌਰਾਨ ਯੂਥ ਵਿੰਗ ਵਿੱਚ ਕੁੱਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਭਾਈ ਸੁੱਖਾ ਸਿੰਘ ਨੂੰ ਯੂਥ ਵਿੰਗ ਯੂ.ਕੇ ਦਾ ਵਾਈਸ ਪ੍ਰਧਾਨ ਅਤੇ ਬਲਜਿੰਦਰ ਸਿੰਘ ਨੂੰ ਤਾਲਮੇਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਯੂਥ ਵਿੰਗ ਦੇ ਜਨਰਲ ਸਕੱਤਰ ਭਾਈ ਸਤਿੰਦਰ ਸਿੰਘ ਮੰਗੂਵਾਲ. ਸੀ: ਮੀਤ:ਪ੍ਰਧਾਨ ਭਾਈ ਤੇਜਵੀਰ ਸਿੰਘ, ਖਜਾਨਚੀ ਭਾਈ ਮਲਕੀਤ ਸਿੰਘ ਬਾਬਾ ਬਕਾਲਾ, ਸਕੱਤਰ ਭਾਈ ਮਨਦੀਪ ਸਿੰਘ ਅਜਨਾਲਾ, ਬ੍ਰਮਿੰਘਮ ਬ੍ਰਾਂਚ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਟਿਪਟਨ, ਜਨਰਲ ਸਕੱਤਰ ਭਾਈ ਗੁਰਦਾਵਰ ਸਿੰਘ ਮੁਠੱਡਾ, ਭਾਈ ਬਲਜਿੰਦਰ ਸਿੰਘ ਸੰਘਾ, ਬਿਅੰਤ ਸਿੰਘ ਸਾਬਕਾ ਖਜਾਨਚੀ ਸੌਦਾ ਸਾਧ, ਸਰਬਜੀਤ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ), ਸੂਬਾ ਸਿੰਘ ਲਿੱਤਰਾਂ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ (ਅ), ਇੰਦਰ ਸਿੰਘ ਸੋਹਲ, ਭਾਈ ਇੰਦਰਜੀਤ ਸਿੰਘ ਗਰੇਵਾਲ, ਰਣਜੀਤ ਸਿੰਘ ਸ਼ੇਰਗਿਲ, ਭਾਈ ਅਜੈਬ ਸਿੰਘ ਅਤੇ ਹੋਰ ਕਈ ਆਗੂ ਸ਼ਾਮਲ ਸਨ।
ਰਾਹੁਲ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ:ਜਸਦੇਵ ਟਾਂਡਾ
ਮਾਛੀਵਾੜਾ 27 ਫਰਵਰੀ (ਸੁਸ਼ੀਲ ਸ਼ਰਮਾ) ਆਮ ਆਦਮੀ ਦਾ ਹਿੰਦੋਸਤਾਨ ਬਣਾਉਣ ਦਾ ਸੁਪਨਾ ਪਾਰਟੀ ਦੇ ਕੌਮੀ ਜਰਨਲ ਸਕੱਤਰ ਤੇ ਹਰਮਨ ਪਿਆਰੇ ਨੋਜਵਾਨ ਨੇਤਾ ਰਾਹੁਲ ਗਾਂਧੀ ਨੇ ਦੇਸ਼ ਭਾਵਨਾਂ ਨਾਲ ਲਿਆ ਹੈ । ਅਸੀ ਸਾਰੇ ਰਲ ਕੇ ਉਨਾਂ ਦੀ ਸੋਚ ਦੇ ਫੁੱਲ ਚੜਾਉਦੇ ਹੋਏ ਉਨ੍ਹਾ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਦੇ ਸੀਨੀਅਰ ਨੇਤਾ ਤੇ ਡੈਲੀਗੇਟ ਜਸਦੇਵ ਸਿੰਘ ਟਾਂਡਾ ਕੁਸ਼ਲ ਸਿੰਘ ਨੇ ਕਿਹਾ ਜਦ ਤੋ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਦੇ ਹੱਥ ਵਿੱਚ ਆਈ ਹੈ ਉਦੋ ਤੋ ਹੀ ਪਾਰਟੀ ਦੇ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸੱਤਾ ਵਿੱਚ ਵੀ ਯੂਥ ਵਿੰਗ ਨੂੰ ਬਣਦਾ ਮਾਣ ਸਤਿਕਾਰ ਮਿਲਿਆ ਹੈ । ਇਸ ਦੇ ਨਾਲ ਹੀ ਪਾਰਟੀ ਦੀ ਨੁਹਾਰ ਵੀ ਬਦਲ ਗਈ ਹੈ ਜਸਦੇਵ ਨੇ ਕਿਹਾ ਕਿ ਜਿਸ ਤਰਾਂ ਪਾਰਟੀ ਵਿੱਚ ਲੋਕਤੰਤਰਤਾ ਅਪਣਾਈ ਗਈ ਹੈ । ਇਸ ਨਾਲ ਪਾਰਟੀ ਲਈ ਸੱਚੇ ਦਿਲੋ ਕੰਮ ਕਰਨ ਵਾਲਿਆਂ ਦੀ ਕਦਰ ਪਈ ਹੈ । ਅਸੀ ਰਾਹੁਲ ਗਾਂਧੀ ਵੱਲੋ ਜੋ ਵੀ ਪ੍ਰੋਗਰਾਮ ਆਵੇਗਾ ਉਸ ਤੇ ਫੁੱਲ ਚੜਾਂਵਾਂਗੇ ਤੇ ਪਾਰਟੀ ਲਈ ਤਨ ਮਨ ਤੇ ਧਨ ਨਾਲ ਸੇਵਾ ਕਰਾਂਗੇ ।
ਜਸਦੇਵ ਟਾਡਾ ਦੀ ਫਾਇਲ ਫੋਟੋ
ਝੂਠੇ ਸੌਦੇ ਸਮਰਥਕਾਂ ਵਲੋਂ ਕੀਤੀ ਜਾ ਰਹੀ ਤਬਾਹੀ ਦੀ ਜਿੰਮੇਵਾਰ ਮੌਜੂਦਾ ਬਾਦਲ ਸਰਕਾਰ ਕੇਵਲ ਸਿਂਖਾਂ ਤੇ ਹੀ ਗੋਲੀਆਂ ਚਲਾਉਣ ਦੇ ਸਮਰੱਥ, ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੌਲਣੀਆਂ ਪੈ ਸਕਦੀਆਂ ਹਨ ‐ ਸ਼੍ਰੌਮਣੀ ਅਕਾਲੀ ਦਲ (ਅ) ਯੂਥ ਵਿੰਗ ਜਰਮਨੀ
ਬਾਦਲ ਸਰਕਾਰ ਦੇ ਚਹੇਤੇ ਡੇਰੇਦਾਰ ਝੂਠੇ ਸੌਦਾ ਸਾਧ ਤੇ ਦਰਜ ਹੋਏ ਕਤਲ ਕੇਸ ਕਾਰਨ ਪਹਿਲਾਂ ਤੋਂ ਹੀ ਸੱਚਾਈ ਤੋਂ ਭਟਕੇ ਲੌਕਾਂ ਨੇ ਆਪਣੀ ਮੰਦਬੁੱਧੀ ਦੀ ਉਦਾਹਰਣ ਹੋਰ ਗੂੜੀ ਕਰਦਿਆਂ ਆਪਣੇ ਹੀ ਘਰ ਅਤੇ ਸੰਪਤੀ ਅੱਗ ਹਵਾਲੇ ਕਰ ਦਿੱਤੇ, ਆਪਣਿਆਂ ਤੇ ਚੱਲੀਆਂ ਗੋਲੀਆਂ, ਹੋਏ ਤਸ਼ੱਦਦਾਂ, ਹੋਈਆਂ ਬੇਪਤੀਆਂ ਵੇਲੇ ਚੁੱਪ ਦੇ ਧਾਰਨੀ ਅੱਜ ਖਬਰੇ ਕਿਸ ਅਣਖ ਕਾਰਨ ਇਹ ਤਬਾਹੀ ਦੇ ਸਰੋਤ ਬਣ ਰਹੇ ਹਨ। ਬਾਦਲ ਸਰਕਾਰ ਦੀ ਦੋਹਰੀ ਅਤੇ ਸਿੱਖੀ ਵਿਰੋਧੀ ਨੀਤੀ ਦੀ ਝਲਕ ਲੁਧਿਆਣਾ ਚ ਹੋਏ ਗੋਲੀ ਕਾਂਡ, ਉਸ ਤੋਂ ਪਹਿਲਾਂ ਪੰਜਾਬ ਵਿੱਚ ਹੋਏ ਪ੍ਰਵਾਸੀ ਮਜਦੂਰਾਂ ਦੇ ਮਚਾਏ ਖਤਰਨਾਕ ਤਾਂਡਵ, ਆਸ਼ੂਤੋਸ਼ ਪ੍ਰਤੀ ਵਰਤੇ ਨਰਮ ਵਤੀਰੇ ਦੇ ਅਣਬੁੱਜੇ ਕਾਰਨਾਂ ਅਤੇ ਹੁਣ ਝੂਠੇ ਸੌਦਾ ਸਾਧ ਅਤੇ ਉਸ ਦੇ ਸਮਰੱਥਕਾ ਵਲੋਂ ਕੀਤੇ ਜਾ ਰਹੇ ਇਹਨਾਂ ਘਾਤਕ ਹਮਲਿਆਂ ਤੋਂ ਸ਼ਰੇਆਮ ਦਿਖਾਈ ਦਿੰਦੀ ਹੈ।ਕੀ ਪੰਜਾਬ ਸਰਕਾਰ ਦੀਆਂ ਗੋਲੀਆਂ ਕੇਵਲ ਸਿਂਖੀ ਦੇ ਰਖਵਾਲਿਆਂ ਦੇ ਹਿੱਸੇ ਹੀ ਲਿੱਖੀਆਂ ਹਨ ? ਦਿੱਲ਼ੀ ਅਤੇ ਹੁਣ ਇਹ ਜੋ ਵੀ ਪੰਜਾਬ ਅਤੇ ਸਿੱਖੀ ਨਾਲ ਗਿਣੀ ਮਿਥੀ ਸ਼ਾਜਿਸ਼ ਅਧੀਨ ਹੋ ਰਿਹਾ ਹੈ, ਤੋਂ ਇਕ ਗੱਲ ਤਾਂ ਬਿਨਾਂ ਸ਼ੱਕ ਸਾਬਿਤ ਹੁੰਦੀ ਹੈ ਕਿ ਦੁਸ਼ਮਣ ਆਪਣੀਆਂ ਸ਼ਾਜਿਸ਼ਾਂ ਨੂੰ ਦਿਨ ਰਾਤ ਅਮਲੀ ਜਾਮਾ ਪਹਿਨਾਉਣ ਵਿੱਚ ਅਣਥੱਕ ਕੋਸ਼ਿਸ਼ਾਂ ਕਰ ਰਿਹਾ ਹੈ, ਇਸ ਕਾਰਨ ਅਗਰ ਕੌਮ ਅੱਜ ਵੀ ਨਾ ਜਾਗੀ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋ ਸਕਦਾ ਹੈ ਅਤੇ ਸਿਂਟੇ ਗੰਭੀਰ।ਮਾਰਸ਼ਲ ਕੌਮ ਕੋਲ ਆਪਣੇ ਆਪ ਨਂੂੰ ਮਜਬੂਤ ਅਤੇ ਇੱਕਜੁੱਟ ਕਰੇ, ਇਕੱਤਰਤਾ ਵਿੱਚ ਹੀ ਕੌਮ ਦੇ ਸਿਰ ਖੜੇ ਇਹਨਾਂ ਗੰਭੀਰ ਮਸਲਿਆਂ ਦਾ ਹੱਲ ਹੈ, ਇਹੋ ਇਕ ਹਥਿਆਰ ਕੌਮ ਦੇ ਦੁਸ਼ਮਣਾਂ ਲਈ ਪ੍ਰਮਾਣੂ ਬੰਭ ਵਰਗਾ ਸਾਬਿਤ ਹੋ ਸਕਦਾ ਹੈ। ਇਕਜੁੱਟ ਹੋ ਧਰਮਯੁੱਦ ਮੋਰਚਾ, ਜਿਸ ਦੀ ਅਗਵਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਉਲੀਕੀ ਨੀਤੀ ਅੱਜ ਵੀ ਕਰ ਸਕਦੀ, ਅਰੰਭਣ ਦੀ ਸਖਤ ਜਰੂਰਤ ਹੈ, ਕੌਮ ਖੁਂਦ ਨੂੰ, ਆਪਣੀ ਪਹਿਚਾਣ ਨੂੰ, ਆਪਣੀ ਹੋਂਦ ਨੂੰ ਅਤੇ ਆਪਣੇ ਧਰਮ ਨੂੰ ਦੁਸ਼ਮਣ ਵਲੋਂ ਲਗਾਈ ਇਸ ਅੱਗ ਦੀ ਲਪੇਟ ਵਿੱਚ ਆਉਣ ਤੋਂ ਸਿਰਫ ਅਤੇ ਸਿਰਫ ਸਿੱਖੀ ਦੇ ਪਹਿਰੇਦਾਰ ਬਣ ਕੇ ਹੀ ਬਚਾ ਸਕਦੀ ਹੈ।ਸਿੱਖ ਕੌਮ ਦੀਆਂ ਵੰਡਾਂ ਪਾਉਣ ਚ ਰੁਝੀਆਂ ਹਿੰਦੁੂਵਾਦੀ ਪਾਰਟੀਆਂ ਦਿਨ ਰਾਤ ਸਿਰਫ ਇਹੋ ਜਿਹੇ ਹੀ ਮਨਸੂਬਿਆਂ ਨੂੰ ਘੜਣ ਵਿੱਚ ਲੱਗੀਆਂ ਹਨ ਅਤੇ ਇਹਨਾਂ ਨੂੰ ਅੰਜਾਮ ਤੱਕ ਲੈ ਜਾਣ ਲਈ ਸਾਡੇ ਹੀ ਭੁੱਲੇ ਅਤੇ ਭਟਕੇ ਆਪਣਿਆਂ ਦਾ ਸਹਾਰਾ ਲੈ ਰਹੀਆਂ ਹਨ, ਇਹਨਾਂ ਆਰ ਐਸ ਐਸ ਅਤੇ ਇਸ ਵਰਗੀਆਂ ਹੋਰ ਸਿੱਖੀ ਵਿਰੋਧੀ ਪਾਰਟੀਆਂ ਅਤੇ ਇਹਨਾਂ ਦੇ ਕਾਰਕੁੰਨਾਂ ਜਿੰਵੇ ਝੂਠੇ ਸੌਦਾ ਸਾਧ ਅਤੇ ਬੱਲ਼ਾਂ ਵਾਲਿਆਂ ਵਰਗਿਆਂ ਦੇ ਕਰਨਾਮੇ ਕੌਮ ਤੋਂ ਲੁਕੇ ਨਹੀ ਹਨ। ਕੌਮ ਇਹ ਵੀ ਭਲੀ ਭਾਂਤ ਜਾਣ ਲਵੇ ਕਿ ਬਾਹਰਲੇ ਮੁਲਕਾਂ ਤਕ ਆਪਣੀ ਸ਼ਾਜਿਸ਼ ਅਧੀਨ ਸਿੱਖਾਂ ਦੀ ਪਹਿਚਾਣ ਖੋਹਣ ਦੀਆਂ ਕੋਸ਼ਿਸ਼ਾਂ ਨੂੰ ਵੀ ਦੁਸ਼ਮਣ ਅੰਜਾਮ ਤੱਕ ਲੈਜਾਣ ਲਈ ਤਤਪਰ ਲਗਦਾ ਹੈ ਇਹੇ ਹੀ ਕਾਰਨ ਹੈ ਕਿ ਪੱਗ ਨਂੂੰ ਲੈ ਕਿ ਕੁਝ ਮੁਲਕ ਕਾਨੂੰਨ ਦਾ ਸਹਾਰਾ ਲੈ ਪਗੜੀ ਬੰਨਣ ਤੇ ਜੋ ਰੋਕ ਲਗਾ ਰਹੇ ਹਨ, ਇਹ ਭਾਰਤ ਸਰਕਾਰ ਦੇ ਦਿਮਾਗ ਦੀ ਹੀ ਕਾਢ ਹੈ। ਇਸ ਦਾ ਪਤਾ ਇਸ ਮੁਂਦੇ ਪ੍ਰਤੀ ਭਾਰਤ ਸਰਕਾਰ ਦੀ ਚੂੱਪ ਤੋ ਸ਼ਰੇਆਮ ਲਗਦਾ ਹੈ।ਕੌਮ ਨੂੰ ਜਥੇਬੰਦ ਹੋਣਾ ਹੀ ਪਵੇਗਾ, ਨਹੀਂ ਤਾਂ ਦੁਸ਼ਮਣ ਨੂੰ ਇਹੇ ਜਿਹੀਆਂ ਕੂੜ ਨੀਤੀਆਂ ਨੂੰ ਅੰਜਾਮ ਦਿੰਦਿਆਂ ਆਪਣੇ ਗੰਦੇ ਅਤੇ ਸਿਂਖੀ ਵਿਰੋਧੀ ਮਨਸੂਬਿਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਬਹੁਤੀ ਦੇਰ ਨਹੀ ਲੱਗਣੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਜਰਮਨੀ ਦੇ ਮੈਂਬਰਾਂ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਮ ਸਕੱਤਰ ਭਾਈ ਸੁੱਖਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਜਸਬੀਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਬਲਕਾਰ ਸਿੰਘ, ਭਾਈ ਦਿਲਬਰ ਸਿੰਘ, ਭਾਈ ਰਣਜੀਥ ਸਿੰਘ, ਭਾਈ ਮਨਦੀਪ ਸਿੰਘ ਗਿੱਲ ਅਤੇ ਭਾਈ ਰਾਜ ਸਿੰਘ ਨੇ ਆਪਣੀ ਹਫਤਾਵਾਰੀ ਹੋਈ ਮੀਟਿੰਗ ਦੌਰਾਨ ਜਾਹਿਰ ਕਰਦਿਆਂ ਸਿਂਖ ਨੌਜਵਾਨਾ ਨੂੰ ਜਾਗਰਿਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੌਮ ਦੇ ਭਲੇ ਚੰਗੇ ਦੀ ਸੌਚਣ ਦੀ ਜਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕਣ ਲਈ ਕਮਰਕੱਸੇ ਕਰ ਲੈਣ।
ਚਿੱਲੀ 'ਚ ਅੱਜ ਭੁਚਾਲ ਦੇ 8.8 ਤੀਬਰਤਾ ਦੇਝਟਕੇ, 200 ਦੀ ਮੌਤ .
.27 ਫਰਵਰੀ -ਚਿੱਲੀ 'ਚ ਅੱਜ ਭੁਚਾਲ ਦੇ ਤਕੜੇ ਝਟਕੇ ਮਹਿਸੂਸ ਕੀਤੇ ਗਏ
। ਰਿਕਟਰ ਪੈਮਾਨੇ 'ਤੇ ਇਨ੍ਹਾਂ ਝਟਕਿਆਂ ਦੀ ਤੀਬਰਤਾ 8.8 ਮਾਪੀ ਗਈ। ਭੁਚਾਲ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਵਿੱਚ ਸੁਨਾਮੀ ਦੀਆਂ 9 ਫੁੱਟ ਉਚੀਆਂ ਲਹਿਰਾਂ ਉਠਦੀਆਂ ਦੇਖੀਆਂ ਗਈਆਂ। ਪ੍ਰਾਪਤ ਸੂਚਨਾ ਅਨੁਸਾਰ ਹੁਣ ਤੱਕ 200 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਸੀ। ਇਹ ਭੁਚਾਲ ਹੈਤੀ 'ਚ ਆਏ ਭੁਚਾਲ ਤੋਂ 80 ਗੁਣਾ ਵੱਧ ਤਾਕਤਵਰ ਸੀ। ਅਮਰੀਕੀ ਭੂ-ਗਰਭ ਸਰਵੇਖਣ ਦੇ ਅਨੁਸਾਰ ਅੱਜ ਸਵੇਰੇ 3.34 ਮਿੰਟ 'ਤੇ ਆਏ ਇਸ ਭੁਚਾਲ ਨਾਲ ਇਮਾਰਤਾਂ ਹਿੱਲਣ ਲੱਗੀਆਂ। ਰਾਜਧਾਨੀ ਸੈਂਟੀਆਗੋ ਦੇ ਜ਼ਿਆਦਾਤਰ ਹਿੱਸੇ 'ਚ ਬਿਜਲੀ ਜਾਣ ਨਾਲ ਹਨੇਰਾ ਛਾ ਗਿਆ। ਭੁਚਾਲ ਦਾ ਕੇਂਦਰ ਕਾਨਸੈਪੀਸਾਨ ਤੋਂ 90 ਕਿਲੋਮੀਟਰ ਦੂਰ ਉਤਰ ਪੂਰਬ ਵਿੱਚ ਜ਼ਮੀਨ ਤੋਂ 55 ਕਿਲੋਮੀਟਰ ਹੇਠਾਂ ਸਥਿਤ ਸੀ। ਮੌਕੇ ਦੇ ਗਵਾਹਾਂ ਅਨੁਸਾਰ ਭੁਚਾਲ ਦੇ ਝਟਕੇ 10 ਤੋਂ 30 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਇਸ ਦੌਰਾਨ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚਿੱਲੀ ਅਤੇ ਪੇਰੂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਕੇਂਦਰ ਨੇ ਕਿਹਾ ਹੈ ਕਿ ਇੰਨੀ ਤੀਬਰਤਾ ਵਾਲੇ ਭੁਚਾਲ ਨਾਲ ਤਟਵਰਤੀ ਇਲਾਕਿਆਂ 'ਚ ਕੁਝ ਹੀ ਮਿੰਟਾਂ 'ਚ ਸੁਨਾਮੀ ਆ ਸਕਦੀ ਹੈ।
ਕਿਸਾਨ ਆਗੂ ਤਖਤਪੂਰਾ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ
ਮਾਛੀਵਾੜਾ 27 ਫਰਵਰੀ (ਸੁਸ਼ੀਲ ਸ਼ਰਮਾ) ਬਿਜਲੀ ਮੁਲਾਜਮਾਂ ਦੀ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਰਜਿ: ਸਬਡਵੀਜਨ ਮਾਛੀਵਾੜਾ ਸਬ ਯੂਨਿਟ ਕਮੇਟੀ ਦੀ ਹੰਗਾਮੀ ਮੀਟਿੰਗ ਪ੍ਰਧਾਨ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਸਬਡਵੀਜਨ ਸਕੱਤਰ ਸਾਥੀ ਸਰੂਪ ਸਿੰਘ ਗੜੀ ਨੇ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ । ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਬਾ ਆਗੂ ਸਾਧੂ ਸਿੰਘ ਤਖਤਪੂਰਾ ਦੀ ਗੁੰਡਾ ਅਨਸਰਾਂ ਵੱਲੋ ਸਿਆਸੀ ਤੇ ਪ੍ਰਸ਼ਾਸਨ ਦੀ ਸਹਿ ਤੇ ਕੀੱਤੇ ਘਿਨੌਣੇ ਕਤਲ ਦੀ ਜੋਰਦਾਰ ਨਿਖੇਧੀ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹੀਦ ਕਿਸਾਨ ਆਗੂ ਦੇ 28 ਫਰਵਰੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਅਤੇ ਮੰਗ ਕੀਤੀ ਕਿ ਕਿਸਾਨ ਆਗੂ ਦੇ ਕਾਤਲ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਸਜਾਵਾਂ ਦਿੱਤੀਆਂ ਜਾਣ
ਕਰਿਆਨਾ ਯੂਨੀਅਨ ਵੱਲੋ ਹੋਲੇ ਦੇ ਤਿਉਹਾਰ ਤੇ ਐਤਵਾਰ ਨੂੰ ਦੁਕਾਨਾ ਖ਼ੁਲਣਗੀਆ
ਮਾਛੀਵਾੜਾ 27 ਫਰਵਰੀ (ਸੁਸ਼ੀਲ ਸ਼ਰਮਾ) ਪਿਛਲੇ ਪੰਜ ਸਾਲਾ ਤੋ ਦਕਾਨਦਾਰਾ ਦੀ ਬਣੀ ਜੱਥੇਬੰਦੀ ਦੀ ਰਿਟੇਲ ਕਰਿਆਨਾ ਐਸੋਸੀਏਸਨ ਵੱਲੋ ਕੱਲ 28
ਫਰਬਰੀ ਐਤਵਾਰ ਨੂੰ ਹੋਲੀ ਤੇ ਹੋਲਾ ਮੱਹਲਾ ਦੇ ਤਿਉਹਾਰ ਨੂੰ ਦੇਖਦਿਆ ਦੁਕਾਨਾ ਖੁੱਲੀਆ ਰੱਖਣ ਦਾ ਫੈਸਲਾ ਕੀਤਾ ਹੈ। ਐਸੇ; ਦੇ ਪੰਜ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਜੱਥੇਬੰਦੀ ਦੇ ਲਗਾਤਾਰ ਪ੍ਰਧਾਨ ਬਣਦੇ ਆ ਰਹੇ ਸ਼ਤੀਸ ਸਿੰਗਲਾ ਨੇ ਦੱਸਿਆ ਕਿ ਸਾਡੇ ਸੰਸਥਾ ਨਾਲ ਕਰੀਬ 100 ਦੁਕਾਨਦਾਰ ਜੁੜੇ ਹੋਏ ਹਨ ਜੋ ਕਿ ਦੁਕਾਨਾ ਨਾਲ ਸਬੰਧਤ ਮਸਲੇ ਸਮੇ -ਸਮੇ ਤੇ ਵਿਚਾਰ ਲੈਦੇ ਹਨ। ਉਨ੍ਹਾ ਕਿਹਾ ਕਿ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਦੁਕਾਨਾ ਬੰਦ ਰੱਖੀਆ ਜਾਦੀਆ ਨੇ ਪਰ ਇਸ ਵਾਰ ਇੱਕਠੇ ਆਏ ਸਾਝੇ ਤਿਉਹਾਰ ਨੂੰ ਮੁੱਖ ਰੱਖਦਿਆ ਐਤਵਾਰ ਨੂੰ ਵੀ ਬਾਜ਼ਾਰ ਖੁੱਲਾ ਰੱਖਣ ਦਾ ਫੈਸਲਾ ਲਿਆ ਹੈ। ਸਿੰਗਲਾ ਨੇ ਕਿਹਾ ਅਸੀ ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਹੈ ਕਿ ਸੰਸਥਾ ਦੇ ਖ਼ਰਚੇ ਤੇ ਜਲਦੀ ਹੀ ਮੈਬਰਾ ਨੂੰ ਪਰਿਵਾਰ ਸਮੇਤ ਤਿੰਨ ਦਿਨ ਲਈ ਕਿਸੇ ਚੰਗੀ ਸ਼ੈਲਾਨੀ ਜਗ੍ਹਾ ਤੇ ਸ਼ੈਰ ਕਰਵਾਈ ਜਾਵੇਗੀ ਕੁਝ ਮੈਬਰਾ ਤੋ ਮਿਲੀ ਜਾਣਕਾਰੀ ਅਨੁਸਾਰ ਆਪਣੇ ਕੰਮ ਦੇ ਪ੍ਰਤੀ ਚੰਗੀ ਕਾਰਗੁਜਾਰੀ ਰੱਖਣ ਵਾਲੇ ਇਸ ਸਾਲ ਫਿਰ ਸ਼ਤੀਸ ਸਿੰਗਲਾ ਹੀ ਸੰਸਥਾ ਦੇ ਪ੍ਰਧਾਨ ਬਣਨਗੇ।ਇਸ ਮੌਕੇ ਉਪ ਪ੍ਰਧਾਨ ਹਰੀਸ਼ ਕੁਮਾਰ,ਸਕੱਤਰ ਵਿਜੇ ਮਹਿੰਦਰੂ, ਸੰਜੇ ਜੈਨ,ਅਜੰਡਾ ਇੰਚਾਰਜ ਰੋਹੀਤ ਕੁਮਾਰ,ਜਿਮੀ ਜੈਨ,ਸੰਜੇ ਗਰਗ,ਅਸ਼ਵਨੀ ਕੁਮਾਰ,ਕਸਤੂਰੀ ਲਾਲ,ਬੰਟੀ ਗੋਇਲ, ਰਾਜੀਵ ਨਾਗਪਾਲ,ਕਾਲੂ ਮਿਤੱਲ,ਲਵਲੀ ਨਰੇਸ਼ ਖੇੜਾ,ਨਰੇਸ਼ ਕੁਮਾਰ,ਸੁਰਿੰਦਰ ਕੁਮਾਰ,ਰਾਜਨ ਗੁਪਤਾ, ਸਤਿਨਾਮ ਬਵੇਜਾ,ਚਿੰਟੂ ਸਿੰਗਲਾ, ਸੁਰਿੰਦਰ ਰਿੰਕੀ ਵੀ ਮੌਜੂਦ ਸਨ।
ਸੱਜਣ ਕੁਮਾਰ ਨੂੰ ਅਗਾਊਂ ਜ਼ਮਾਨਤ ਮਿਲੀ
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਾਈ ਕੋਰਟ ਨੇ ਅੱਜ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲਿਆਂ ਵਿਚ ਅਗਾਊਂ ਜ਼ਮਾਨਤ ਦੇ ਦਿੱਤੀ। ਜਸਟਿਸ ਏ ਕੇ ਪਾਠਕ ਨੇ ਸੱਜਣ ਅਤੇ ਛੇ ਹੋਰ ਲੋਕਾਂ ਨੂੰ 50-50 ਹਜ਼ਾਰ ਦੇ ਨਿੱਜੀ ਮੁਚਲਕੇ 'ਤੇ ਅਗਾਊਂ ਜ਼ਮਾਨਤ ਦੇ ਦਿੱਤੀ। ਸੀ ਬੀ ਆਈ ਨੇ ਸੱਜਣ ਕੁਮਾਰ ਅਤੇ ਹੋਰਨਾਂ ਖ਼ਿਲਾਫ਼ ਦੋ ਮਾਮਲਿਆਂ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਇਨ੍ਹਾਂ ਸਾਰਿਆਂ 'ਤੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਸਿੱਖ ਵਿਰੋਧੀ ਕਤਲੇਆਮ ਦਿੱਲੀ ਵਿਚ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ।
ਸੌ ਫੀਸਦੀ ਝੂਠ ਦੇ ਪੁਜਾਰੀਆਂ ਨੂੰ ਛੱਡ ਕੇ ਸੌ ਫੀਸਦੀ ਸੱਚ ਦੀ ਹਾਮੀ ਸੋਚ ਨੂੰ ਅਪਣਾਉ-ਡੱਲੇਵਾਲ
14 ਐੱਪਰੈਲ 1984 ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੀਹਵੀਂ ਸਦੀ ਦੇ ਸੂਰਬੀਰ ਯੋਧੇ ਜਰਨੈਲ ,ਮਹਾਂਪੁਰਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅੱਤ ਨਜ਼ਦੀਕੀ ਅਤੇ ਵਿਸ਼ਵਾਸ਼ਪਾਤਰ ਜੂਝਾਰੂ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਗਪਾਲ ਪੁਰੀਏ ਬਦਮਾਸ਼ ਸਿੰ਼ਦੇ ਵਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ । ਉਪਰੰਤ ਕੰਪਲੈਕਸ ਸਮੇਤ ਪੰਜਾਬ ਭਰ ਦੇ ਸਿੱਖ ਨੌਜਵਾਨਾਂ ਖਾਸ ਕਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਭਾਰੀ ਬੇਚੈਨੀ ਅਤੇ ਗੁੱਸੇ ਭਰੀ ਲਹਿਰ ਪੈਦਾ ਹੋ ਜਾਂਦੀ ਹੈ । ਛਿੰਦੇ ਬਦਮਾਸ਼ ਨੇ ਆਪਣੀ ਰਖੇਲ ਬਲਜੀਤ ਕੌਰ ਨੂੰ ਸੋਢੀ ਦੇ ਕਤਲ ਨੂੰ ਜ਼ਾਇਜ਼ ਠਹਿਰਾਉਣ ਅੱਗੇ ਕਰ ਦਿੱਤਾ । ਸਿੰਧੀ ਹੋਟਲ ਵਿੱਚ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਛਿੰਦੇ ਨੂੰ ਚਾਹ ਪੀਣ ਦੇ ਬਹਾਨੇ ਬੁਲਾਇਆ ਗਿਆ , ਜਦੋਂ ਉਹ ਆਪਣੀ ਭੈਣ ਨੂੰ ਅੰਮ੍ਰਿਤਸਰ ਬੱਸ ਅੱਡੇ ਤੇ ਛੱਡ ਵਾਪਸ ਆ ਰਿਹਾ ਸੀ । ਇੱਥੇ ਧੋਖੇ ਨਾਲ ਉਸ ਦੇ ਛਿੰਦੇ ਨੇ ਆਪਣੇ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਇਸ ਕਤਲ ਵਿੱਚ ਸਿੰਧੀ ਹੋਟਲ ਦੇ ਮਾਲਕ ,ਸਥਾਨਕ ਅਕਾਲੀ ਆਗੂ ਭਾਟੀਏ , ਲੌਂਗੋਵਾਲ ਜੁੰਡਲੀ ਆਦਿ ਦਾ ਸਿੱਧਾ ਹੱਥ ਸੀ । ਭਾਈ ਸੋਢੀ ਨੂੰ ਸ਼ਹੀਦ ਕਰਨ ਤੋਂ ਬਾਅਦ ਬਲਜੀਤ ਕੌਰ ਗੁਰੁ ਰਾਮਦਾਸ ਲੰਗਰ ਹਾਲ ਤੇ ਜਾਂਦੀ ਹੈ ਜਿਸ ਦੇ ਦੋਹਾਂ ਹੱਥਾਂ ਵਿੱਚ ਦੋ ਰਿਵਾਲਵਰ ਫੜੇ ਹੋਏ ਸਨ , ਜਾ ਕੇ ਸੰਤਾਂ ਨੂੰ ਆਖਣ ਲੱਗੀ ਕਿ ਸੋਢੀ ਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸਿ਼ਸ਼ ਕੀਤੀ ਸੀ ਜਿਸ ਕਰਕੇ ਮੈਂ ਉਸ ਨੂੰ ਖਤਮ ਕਰ ਦਿੱਤਾ । ਇਹ ਸੁਣ ਕੇ ਸਾਰੇ ਪਾਸੇ ਸੰਨਾਟਾ ਛਾਅ ਜਾਂਦਾ ਹੈ । ਕਿਉਂ ਕਿ ਸੋਢੀ ਤੇ ਹਰ ਇੱਕ ਸਿੰਘ ਨੂੰ ਬੇਹੱਦ ਵਿਸ਼ਵਾਸ਼ ਸੀ । ਖੈਰ ਬਾਜ਼ ਅੱਖ ਸੂਰਬੀਰ ਜਰਨੈਲ ਭਾਈ ਸੁਖਦੇਵ ਸਿੰਘ ਉਰਫ ਜਰਨਲ ਲਾਭ ਸਿੰਘ ਅਤੇ ਜਥੇਦਾਰ ਰਾਮ ਸਿੰਘ ਸਮੇਤ ਕੁੱਝ ਸਿੰਘਾਂ ਨੂੰ ਇਸ ਤੇ ਸ਼ੱਕ ਪੈ ਜਾਂਦਾ ਹੈ । ਸਿੰਘਾਂ ਵਲੋਂ ਹਲਕੀ ਹਲਕੀ ਪੁੱਛਗਿੱਛ ਵਿੱਚ ਇਸ ਕਿਸੇ ਦੇ ਪੈਰਾਂ ਤੇ ਪਾਣੀ ਨਹੀਂ ਪੈਣੀ ਦਿੱਤਾ , ਪਰ ਸ਼ੱਕ ਦੀਆਂ ਤੰਦਾਂ ਜਰੂਰ ਉੱਭਰ ਆਈਆਂ । ਅਖੀਰ ਭਾਈ ਲਾਭ ਸਿੰਘ ਨੇ ਕਿਹਾ ਕਿ ਇਸ ਦੀ ਤਫਤੀਸ਼ ਮੈਂ ਕਰਦਾਂ ਹਾਂ । ਭਾਈ ਲਾਭ ਸਿੰਘ ਨੇ ਜਦੋਂ ਸਖਤੀ ਵਰਤੀ ਤਾਂ ਇਹ ਤੋਤੇ ਵਾਂਗ ਬੋਲ ਪਈ । ਇਸ ਨੇ ਖੁਲਾਸਾ ਕੀਤਾ ਕਿ ਛਿੰਦੇ ਦੀ ਬੈਂਕ ਬੁੱਕ ਤੇ ਪੰਜ ਲੱਖ ਰੁਪਏ ਲੌਂਗੋਵਾਲ ਨੇ ਜਮਾਂ ਕਰਵਾਏ ਹੋਏ ਹਨ । ਸੋਢੀ ਨੂੰ ਮਾਰਨ ਤੋਂ ਬਾਅਦ ਭਾਈ ਅਨੋਖ ਸਿੰਘ ,ਭਾਈ ਗੋਪਾਲ ਸਿੰਘ ,ਭਾਈ ਰਾਮ ਸਿੰਘ ਅਤੇ ਭਾਈ ਲਾਭ ਸਿੰਘ ਨੂੰ ਖਤਮ ਕੀਤਾ ਜਾਣਾ ਤਹਿ ਹੋਇਆ ਹੈ ਅਤੇ ਇਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਨੂੰ ਖਤਮ ਕਰਨ ਦਾ ਟੀਚਾ ਹੈ । ਜਦੋਂ ਇਸ ਨੂੰ ਪੁੱਿਛਆ ਗਿਆ ਕਿ ਅਕਾਲੀ ਪੰਜ ਬੰਦੇ ਸੰਤਾਂ ਤੋਂ ਪਹਿਲਾਂ ਕਿਉਂ ਮਰਵਾਉਣੇ ਚਾਹੁੰਦੇ ਹਨ ਤਾਂ ਇਸ ਤੇ ਦੱਸਿਆ ਸੀ ਕਿ ਇਹ ਗੱਦਾਰੇ ਆਜ਼ਮ ਲੌਂਗੋਵਾਲ , ਲੂੰਬੜ ਟੌਹੜੇ ਅਤੇ ਉਸ ਦੇ ਸਾਥੀਆਂ ਦੀ ਸੋਚ ਹੈ । ਇਸ ਦਾ ਕਾਰਨ ਪਹਿਲਾਂ ਸੰਤਾਂ ਦੀ ਤਾਕਤ ਘਟਾਉਣਾ ਅਤੇ ਸੰਤਾਂ ਦੀ ਮੌਤ ਦਾ ਬਦਲਾ ਲੈਣ ਵਾਲਿਆਂ ਨੂੰ ਪਹਿਲਾਂ ਹੀ ਖਤਮ ਕਰਨਾ ਹੈ । ਜਦੋਂ ਇਸ ਲੰਅ ਕੰਢੇ ਖੜੀ ਕਰਨ ਵਾਲੀ ਵਾਰਤਾ ਸੁਣੀ ਤਾਂ ਜਨਰਲ ਲਾਭ ਸਿੰਘ ਨੇ ਟੇਪ ਰਿਕਾਰਡ ਮੰਗਵਾ ਕੇ ਇਸ ਨੂੰ ਦੁਬਾਰਾ ਬੋਲਣ ਲਈ ਆਖਿਆ । ਜਿਸ ਵਿੱਚ ਇਸ ਨੇ ਮੰਨਿਆ ਨੇ ਛਿੰਦੇ ਨੂੰ ਇਸ ਕੰਮ ਬਦਲੇ ਕੁੱਲ ਪੰਜਾਹ ਲੱਖ ਰੁਪਏ ਮਿਲਣੇ ਸਨ । ਖੈਰ ਇਸ ਦੀ ਪੁੱਛਗਿੱਛ ਪੂਰੀ ਹੋ ਜਾਂਦੀ ਅਤੇ ਇਸ ਆਤਮਾ ਨੂੰ ਇਸ ਦੇ ਨਖਿੱਧ ਅਤੇ ਪਾਪੀ ਸਰੀਰ ਚੋਂ ਅਜ਼ਾਦ ਕਰ ਦਿੱਤਾ ਜਾਂਦਾ ਹੈ । ਰਿਕਾਰਡ ਕੀਤੀ ਹੋਈ ਟੇਪ ਸੰਤਾਂ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ । ਬਚਨਾਂ ਦੇ ਬਲੀ ਸੰਤ ਜਰਨੈਲ ਸਿੰਘ ਜੀ ਖਾਲਸਾ ਬਹੁਤ ਹੀ ਭਾਵਕੁਤਾ ਨਾਲ ਐਲਾਨ ਕਰਦੇ ਹਨ ਕਿ ਸੋਢੀ ਦੇ ਕਤਲ ਦਾ ਬਦਲਾ ਚੌਵੀ ਘੰਟਿਆਂ ਦੇ ਅੰਦਰ ਅੰਦਰ ਹੀ ਲੈ ਲਿਆ ਜਾਵੇਗਾ । ਗੁਰੁ ਸਾਹਿਬ ਦਾ ਹੁਕਮ ਹੈ ਕਿ “ ਸਾਧ ਬਚਨ ਅਟੁਲਾਧਾ ” । ਸਾਧ ਦੇ ਮੁਖਾਰਬਿੰਦ ਚੋਂ ਨਿੱਕਲੇ ਇੱਸ ਬਚਨ ਨੂੰ ਅਕਾਲ ਪੁਰਖ ਪੂਰਾ ਕਰਨ ਦੀ ਵਿਧ ਬਣਾਉਂਦੇ ਹਨ । ਕਿ ਅਗਲੇ ਦਿਨ ਸਵੇਰ ਸਾਰ ਜਲੰਧਰ ਦੇ ਨਜ਼ਦੀਕ ਇੱਕ ਪਿੰਡ ( ਸੁਰੱਖਿਆ ਕਾਰਨਾਂ ਕਰਕੇ ਜਿਸ ਪਿੰਡ ਦਾ ਨਾਮ ਲਿਖਣਾ ਜ਼ਾਇਜ਼ ਨਹੀਂ ) ਦਾ ਨਿਵਾਸੀ ਸਿੰਘ ਜੋ ਕਿ ਸਿੰਘਾਂ ਦੀ ਬਹੁਤ ਹੀ ਸੇਵਾ ਕਰਿਆ ਕਰਦਾ ਸੀ ,ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਹੈ । ਸਿੰਘਾਂ ਦੀ ਪੱਕੀ ਠਾਹਰ ਹੋਣ ਕਰਕੇ ਭਾਈ ਲਾਭ ਸਿੰਘ ,ਭਾਈ ਸਵਰਨਜੀਤ ਸਿੰਘ ਵਰਗੇ ਯੋਧਿਆਂ ਨਾਲ ਇਸ ਦਾ ਖਾਸ ਸੁਨੇਹ ਸੀ । ਵਰਨਯਯੋਗ ਹੈ ਕਿ ਜਦੋਂ ਭਾਈ ਲਾਭ ਸਿੰਘ ,ਭਾਈ ਸਵਰਨਜੀਤ ਸਿੰਘ , ਭਾਈ ਦਲਜੀਤ ਸਿੰਘ ਅਤੇ ਭਾਈ ਗੁਰਿੰਦਰ ਸਿੰਘ ਨੇ ਜਲੰਧਰ ਦੀ ਫਿਰਕਾਪ੍ਰਸਤ ਅਖਬਾਰ ਅੱਗ ਬਾਣੀ ਦੇ ਸੰਪਾਦਕ ਅਤੇ ਮਾਲਕ ਰਮੇਸ਼ ਨੂੰ ਸੋਧਿਆ ਸੀ ਤਾਂ ਉਦੋਂ ਵੀ ਇਸ ਸਿੰਘ ਨੇ ਖਾਸ ਰੈਕੀ ਲਈ ਸਹਿਯੋਗ ਦਿੱਤਾ ਸੀ । ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਸੋਢੀ ਨੂੰ ਛਿੰਦੇ ਨੇ ਸ਼ਹੀਦ ਕੀਤਾ ਹੈ ਤਾਂ ਭਾਈ ਲਾਭ ਸਿੰਘ ਨੂੰ ਇਹਨੇ ਦੱਸਿਆ ਕਿ ਛਿੰਦਾ ਤਾਂ ਰਾਤ ਦਾ ਮੇਰੇ ਘਰੇ ਬੈਠਾ ਹੈ । ਪਰ ਉਸ ਨੂੰ ਇਹ ਨਹੀਂ ਪਤਾ ਕਿ ਮੈਂ ਅੱਜ ਅੰਮ੍ਰਿਤਸਰ ਗਿਆ ਹੋਇਆਂ ਹਾਂ । ਭਾਈ ਲਾਭ ਸਿੰਘ ਉਸੇ ਵਕਤ ਇਸ ਨੂੰ ਸੰਤਾਂ ਕੋਲ ਲੈ ਜਾਂਦੇ ਹਨ ਅਤੇ ਦੂਜੇ ਭਾਈ ਸਵਰਨਜੀਤ ਸਿੰਘ ਅਤੇ ਸਾਥੀ ਸਿੰਘਾਂ ਨੂੰ ਇਸ ਦੇ ਪਿੰਡ ਭੇਜ ਦਿੰਦੇ ਕਿ ਛਿੰਦੇ ਦੀ ਤਫਤੀਸ਼ ਕਰਕੇ ਖਤਮ ਕਰ ਦਿੳ । ਛਿੰਦੇ ਨੂੰ ਕੀਤੇ ਪਾਪ ਦੀ ਸਜ਼ਾ ਦੇ ਦਿੱਤੀ ਗਈ , ਮਾਨਾਂਵਾਲਾ ਪੁਲ ਤੇ ਉਸ ਲਾਸ਼ ਨੂੰ ਸਿਰ ਵੱਡ ਕੇ ਸੁੱਟ ਦਿੱਤਾ ਗਿਆ ਅਤੇ ਉਸ ਦੀ ਰਖੇਲ ਬਲਜੀਤ ਕੌਰ ਦੇ ਪਾਸ ਭੇਜ ਦਿੱਤਾ ਗਿਆ । ਸਿੰਧੀ ਹੋਟਲ ਦਾ ਮਾਲਕ ਅਤੇ ਸਥਾਨਕ ਅਕਾਲੀ ਆਗੂ ਭਾਟੀਏ ਨੂੰ ਵੀ ਸੋਧ ਦਿੱਤਾ ਗਿਆ । ਸੰਤ ਭਿੰਡਰਾਂਵਾਲਿਆਂ ਦੇ ਸਾਥੀਆਂ ਦੇ ਰੋਹ ਨੂੰ ਵੇਖਦਿਆਂ ਗੱਦਾਰ ਏ ਆਜ਼ਮ ਲੌਂਗੋਵਾਲ ਜੁੰਡਲੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਸੀ । ਫਟਾ ਫਟਾ ਸੋਢੀ ਦੇ ਕਤਲ ਦੀ ਪੜਤਾਲ ਕਰਨ ਲਈ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤਾਂ ਕਿ ਸਿੰਘਾਂ ਦਾ ਗੁੱਸਾ ਕੁੱਝ ਦਿਨਾਂ ਲਈ ਸ਼ਾਂਤ ਹੋ ਸਕੇ । ਕੁਲਦੀਪ ਸਿੰਘ ਵਡਾਲਾ ਨੂੰ ਇੱਕ ਚੰਗੇ ਕਿਰਦਾਰ ਵਾਲਾ ਅਕਾਲੀ ਆਗੂ ਸਮਝਿਆ ਜਾਂਦਾ ਸੀ ।ਉਸ ਦੀ ਅਗਵਾਈ ਹੇਠ ਬਣੀ ਜਾਂਚ ਕਮੇਟੀ ਨੂੰ ਰਿਪੋਰਟ ਤਿਆਰ ਕਰਕੇ ਸੰਤ ਭਿੰਡਰਾਂਵਾਲਿਆਂ ਨੂੰ ਦੇਣ ਲਈ ਸਮਾਂ ਨਿਸਚਿਤ ਕੀਤਾ । ਦਰਸ਼ਨੀ ਡਿਉੜੀ ਦੇ ਇੱਕ ਕਮਰੇ ਵਿੱਚ ਸੰਤਾਂ ਨਾਲ ਮੀਟਿੰਗ ਕਰਕੇ ਇਹਨਾਂ ਨੇ ਸੰਤਾਂ ਨੂੰ ਰਿਪੋਰਟ ਪੇਸ਼ ਕਰਦਿਆਂ ਸੋਢੀ ਦੇ ਕਤਲ ਚੋਂ ਲੌਂਗੋਵਾਲ , ਲੂੰਬੜ ਟੌਹੜਾ , ਬੱਗਾ ਸਿੰਘ , ਗੁਰਚਰਨ ਸਿੰਘ ਤੀਰ ਵਾਲਾ ਆਦਿ ਨੂੰ ਸਾਫ ਬਰੀ ਕਰ ਦਿੱਤਾ । ਜਦੋਂ ਸੰਤਾਂ ਬਲਜੀਤ ਕੌਰ ਦੀ ਕੈਸੇਟ ਸੁਣਾਈ ਅਤੇ ਹੋਰ ਸਬੂਤ ਮੂਹਰੇ ਰੱਖ ਦਿੱਤੇ । ਕੁਲਦੀਪ ਸਿੰਘ ਵਡਾਲਾ ਉਸੇ ਵਕਤ ਸਿਆਸੀ ਪਲਟੀ ਮਾਰਦਿਆਂ ਹੱਥ ਜੋੜ ਕੇ ਖੜਾ ਹੋ ਗਿਆ ਕਿ ਸੰਤ ਜੀ ਆਸੀਂ ਸਿਆਸੀ ਬੰਦੇ ਹਾਂ ਇਸ ਕਰਕੇ ਪੰਜਾਹ ਪ੍ਰਤੀਸ਼ਤ ਅਸੀਂ ਝੂਠ ਬੋਲਦੇ ਹਾਂ ਅਤੇ ਪੰਜਾਹ ਤੁਸੀਂ ਮੁਆਫ ਕਰ ਦਿਉ । ਇਹਨਾਂ ਮੌਕਾਪ੍ਰਸਤਾਂ ਮੂੰਹੋ ਇਹ ਗੱਲ ਸੁਣਦੇ ਸਾਰ ਹੀ ਸੰਤ ਰੋਹ ਵਿੱਚ ਆ ਕੇ ਆਖਣ ਲੱਗੇ ਕਿ ਪੰਜਾਹ ਫੀਸਦੀ ਝੂਠ ਬੋਲਦੇ ਹੋ ,ਪੰਜਾਹ ਦੀ ਮਾਫੀ ਮੰਗਦੇ ਹੋ । ਇਹਦਾ ਅਰਥ ਕਿ ਤੁਸੀਂ ਸੌ ਫੀਸਦੀ ਝੂਠ ਬੋਲਦੇ ਹੋ , ਜਦਕਿ ਮੈਂ ਸੌ ਫੀਸਦੀ ਸੱਚ ਦਾ ਹਾਮੀਂ ਹਾਂ , ਮੈਂਨੂੰ ਬਾਰ ਬਾਰ ਕਿਹਾ ਜਾ ਰਿਹਾ ਹੈ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲੇ , ਹੁਣ ਦੱਸੋ ਕਿ ਤੁਹਾਡਾ ਮੋਢਾ ਹੈ ਕਿੱਥੇ ਜਿੱਥੇ ਮੈਂ ਲਾਵਾਂ ???? ਅਖੀਰ ਸੰਤ ਆਖਣ ਲੱਗੇ ਕਿ ਜੋ ਸਾਥੋ ਹੋਵੇਗਾ ਕਰ ਲਵਾਂਗੇ ।
ਸੋ ਉਕਤ ਵਾਰਤਾ ਇਹਨਾਂ ਅਖੌਤੀ ਅਕਾਲੀਆਂ ਦੇ ਝੂਠੇ ਕਿਰਦਾਰ ਨੂੰ ਬੇਪਰਦ ਕਰਦੀ ਹੈ । ਅਗਰ ਵਡਾਲੇ ਵਰਗਾ ਚੰਗਾ ਅਕਾਲੀ ਆਗੂ ਸੌ ਫੀਸਦੀ ਝੂਠ ਬੋਲਦਾ ਹੈ ਤਾਂ ਮਾੜੇ ਅਕਾਲੀਆਂ ਦਾ ਕੀ ਹਾਲ ਜਾਂ ਕੀ ਕਿਰਦਾਰ ਹੋਵੇਗਾ ਇਸ ਬਾਬਤ ਸੋਚਣ ਦੀ ਬੇਹੱਦ ਜਰੂਰਤ ਹੈ ।
ਹੋਲੇ-ਮਹੱਲੇ ਦੇ ਇਕੱਠ ਉੱਤੇ ਠੀਕ ਇੱਕ ਵਜੇ ਪਿਸ਼ਾਵਰ (ਪਾਕਿਸਤਾਨ) ਦੇ ਸ਼ਹੀਦਾਂ
ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ :- ਮਾਨ
ਫਤਿਹਗੜ੍ਹ ਸਾਹਿਬ, 26 ਫਰਵਰੀ :- ਬੀਤੇ ਦਿਨੀਂ ਤਾਲਿਬਨਾਂ ਵੱਲੋਂ ਪਿਸ਼ਾਵਰ ਵਿਖੇ ਜੋ ਇਸਲਾਮਿਕ ਮਨੁੱਖਤਾ ਪੱਖੀ ਅਸੂਲਾਂ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਸਿੱਖ ਕੌਮ ਦੇ ਸ: ਜਸਪਾਲ ਸਿੰਘ ਅਤੇ ਸ: ਮਹਿਲ ਸਿੰਘ ਸਿੱਖ ਨੌਜਵਾਨਾਂ ਦੇ ਬਹੁਤ ਬੇਰਹਿਮੀ ਤੇ ਵਹਿਸੀਆਨਾ ਢੰਗ ਨਾਲ ਸਿਰ ਕਲਮ ਕਰਨ ਦੀ ਕਾਰਵਾਈ ਕੀਤੀ ਗਈ ਹੈ, ਉਹ ਕੇਵਲ ਸਮੁੱਚੀ ਸਿੱਖ ਕੌਮ ਲਈ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਦੁੱਖਦਾਇਕ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਲਿਬਨਾਂ ਦੀ ਇਸ ਅਣਮਨੁੱਖੀ ਕਾਰਵਾਈ ਦੀ ਜਿੱਥੇ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ, ਉੱਥੇ ਸਮੁੱਚੀ ਕੌਮਾਂ, ਧਰਮਾਂ ਨੂੰ ਪਾਰਟੀ ਵੱਲੋ ਮਿਤੀ 28 ਫਰਵਰੀ 2010 ਨੂੰ ਕੀਤੀ ਜਾਣ ਵਾਲੀ ਹੋਲੇ-ਮਹੱਲੇ ਦੇ ਮਹਾਨ ਦਿਹਾੜੇ ਦੀ ਕਾਨਫਰੰਸ ਵਿੱਚ, ਉਨ੍ਹਾ ਸ਼ਹੀਦ ਸਿੱਖਾਂ ਦੀ ਆਤਮਾ ਦੀ ਸ਼ਾਂਤੀ ਲਈ ਠੀਕ ਇੱਕ ਵਜੇ ਕੀਤੀ ਜਾ ਰਹੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਖੁੱਲ੍ਹੀ ਅਪੀਲ ਕਰਦਾ ਹੈ ਅਤੇ ਸਮੁੱਚੀ ਮਨੁੱਖਤਾ ਨਾਲ ਅਸੀਂ ਵਚਨ ਕਰਦੇ ਹਾਂ ਕਿ ਜਿਵੇਂ ਗੁਰੂ ਸਾਹਿਬਾਨ ਅਤੇ ਇਤਿਹਾਸਿਕ ਸਿੱਖਾਂ ਨੇ ਕਦੀ ਵੀ ਜ਼ਾਬਰ ਅਤੇ ਜ਼ਾਲਮ ਅੱਗੇ ਸੀਸ ਨਹੀਂ ਝੁਕਾਇਆ, ਇਸੇ ਤਰ੍ਹਾ ਅਸੀਂ ਅਜਿਹੀਆਂ ਜ਼ਾਲਮਾਨਾ ਕਾਰਵਾਈਆਂ ਕਰਨ ਵਾਲੇ ਤਾਲਿਬਨ, ਹਿੰਦ ਹਕੂਮਤ, ਹਿੰਦੂਤਵ ਫਿਰਕੂ ਤਾਕਤਾਂ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਅਣਮਨੁੱਖੀ ਕਾਰਵਾਈਆਂ ਕਰਨ ਵਾਲੇ ਹੁਕਮਰਾਨਾਂ ਅੱਗੇ ਈਨ ਨਹੀਂ ਮੰਨਾਗੇ ਬਲਕਿ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀਂ ਆਪਣੀ ਸੱਚ-ਹੱਕ ਦੀ ਆਵਾਜ਼ ਨੂੰ ਬਿਨ੍ਹਾ ਕਿਸੇ ਡਰ ਭੈ ਜਾਂ ਲਾਲਚ ਤੋਂ ਬੁਲੰਦ ਕਰਦੇ ਰਹਾਂਗੇ। ਬਦੀ ਅਤੇ ਨੇਕੀ, ਅੱਛਾਈ ਅਤੇ ਬੁਰਾਈ, ਸੱਚ ਅਤੇ ਝੂਠ ਦੀ ਲੜਾਈ ਜੁਗਾਂ-ਜੁਗਾਤਰਾਂ ਤੋਂ ਚੱਲਦੀ ਆ ਰਹੀ ਹੈ ਅਤੇ ਇਹ ਵੀ ਅਟੱਲ ਸੱਚਾਈ ਹੈ ਕਿ ਜਿੱਤ ਹਮੇਸ਼ਾ ਨੇਕੀ, ਅੱਛਾਈ ਅਤੇ ਸੱਚ ਦੀ ਹੀ ਹੁੰਦੀ ਆਈ ਹੈ। ਆਖਿਰ ਜਿੱਤ ਸਾਡੀ ਹੀ ਹੋਵੇਗੀ। ਜ਼ਾਬਰ ਅਤੇ ਜ਼ਾਲਮ ਹਕੂਮਤਾਂ ਅਵੱਸ਼ ਖਤਮ ਹੋਣਗੀਆਂ। ਗੁਰੂ ਸਾਹਿਬਾਨ ਦਾ ਵੀ ਸਮੁੱਚੀ ਮਨੁੱਖਤਾ ਨੂੰ ਇਹੋ ਸੰਦੇਸ਼ ਹੈ, ਜਿਸ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ।
ਇਹ ਉਪਰੋਕਤ ਐਲਾਨ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਸਮੁੱਚੀ ਮਨੁੱਖਤਾ ਨੂੰ ਜਾਣਕਾਰੀ ਦਿੰਦੇ ਹੋਏ ਇੱਕ ਪ੍ਰੈਸ ਨੋਟ ਵਿੱਚ ਪ੍ਰਗਟ ਕੀਤੇ।
ਕਾਬੁਲ ਵਿਚ ਹੋਏ ਅਤਿਵਾਦੀ ਹਮਲੇ ਵਿਚ 17 ਹਲਾਕ, ਮਰਨ ਵਾਲਿਆਂ 'ਚ 9 ਭਾਰਤੀ
ਕਾਬੁਲ, 26 ਫਰਵਰੀ :ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਸਰਕਾਰੀ ਅਧਿਕਾਰੀਆਂ ਵਲੋਂ ਮੁਹੱਈਆ ਕੀਤੀ ਜਾਣਕਾਰੀ ਅਨੁਸਾਰ ਅੱਜ ਕਾਬੁਲ ਵਿਚ ਹੋਏ ਅਤਿਵਾਦੀ ਹਮਲੇ ਵਿਚ 9 ਭਾਰਤੀ ਮਾਰੇ ਗਏ। ਇਹ ਹਮਲਾ ਤਾਲਿਬਾਨ ਦੇ ਆਤਮਘਾਤੀ ਹਮਲਾਵਰਾਂ ਵਲੋਂ ਕੀਤਾ ਗਿਆ ਜਿਨ੍ਹਾਂ ਨੇ ਆਤਮਘਾਤੀ ਜੈਕਿਟਾਂ ਅਤੇ ਆਟੋ ਮੈਟਿਕ ਰਾਈਫ਼ਲਾਂ ਨਾਲ ਕੇਂਦਰੀ ਕਾਬੁਲ ਦੇ ਇਕ ਹੋਟਲ ਅਤੇ ਇਕ ਗੈਸਟ ਹਾਊਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 17 ਵਿਅਕਤੀ ਮਾਰੇ ਗਏ ਜਦੋਂ ਕਿ ਦਰਜਨਾਂ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚੋਂ 9 ਦੀ ਭਾਰਤੀ ਨਾਗਰਿਕਾਂ ਵਜੋਂ ਪੁਸ਼ਟੀ ਹੋਈ ਹੈ। ਕਾਬੁਲ ਦੇ ਸੀਨੀਅਰ ਪੁਲਿਸ ਅਧਿਕਾਰੀ ਅਬਦੁਲ ਗੁਫ਼ਾਰ ਸਈਦ ਜ਼ਦਰ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਦਫ਼ਤਰ ਤੋਂ ਸਿਰਫ਼ 300 ਮੀਟਰ ਦੀ ਦੂਰੀ 'ਤੇ ਸਾਫ਼ੀ ਲੈਂਡ ਮਾਰਕ ਹੋਟਲ ਅਤੇ ਸਿਟੀ ਸੈਂਟਰ ਸ਼ਾਪਿੰਗ ਕੰਪਲੈਕਸ 'ਤੇ ਲੜੀਵਾਰ ਧਮਾਕੇ ਹੋਏ । ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦਾ ਕਹਿਣਾ ਹੈ ਕਿ ਇਹ ਅਤਿਵਾਦੀ ਹਮਲਾ ਕਾਬੁਲ ਵਿਚ ਕੰਮ ਕਰਦੇ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਚਾਰ ਘੰਟੇ ਤੱਕ ਚੱਲਿਆ ਇਹ ਕਤਲੇਆਮ ਸਵੇਰੇ ਤਕਰੀਬਨ 6.30 ਵਜੇ ਇਕ ਕਾਰ ਬੰਬ ਹਮਲੇ ਨਾਲ ਸ਼ੁਰੂ ਹੋਇਆ।
ਸਿੱਖੀ ਸਿਦਕ ਕੇਸਾਂ, ਸਵਾਸਾਂ ਸੰਗ ਨਿਭਾਉਣ ਵਾਲੇ ਸ਼ਹੀਦ
ਭਾਈ ਜਸਪਾਲ ਸਿੰਘ ਦੀ ਯਾਦ ਨੂੰ ਸਮਰਪਿਤ
21 ਫਰਵਰੀ ਨੂੰ ਜਦੋਂਕਿ ਸਮੁੱਚੀ ਸਿੱਖ ਕੌਮ ਸਾਕਾ ਨਨਕਾਣਾ ਸਾਹਿਬ (21 ਫਰਵਰੀ, 1921) ਅਤੇ ਜੈਤੋ ਦੇ ਮੋਰਚੇ (21 ਫਰਵਰੀ, 1924)
ਦੇ ਸ਼ਹੀਦਾਂ ਦੀ ਦਰਦਨਾਕ ਯਾਦ ਦਾ ਦਿਨ ਦੁਨੀਆ ਭਰ ਵਿੱਚ ਮਨਾ ਰਹੀ ਸੀ, ਐਨ ਉਸ ਮੌਕੇ ਦੁਨੀਆ ਭਰ ਵਿੱਚ ਪ੍ਰਸਾਰਤ ਹੋਈ ਇੱਕ ਖਬਰ ਨੇ
ਸਿੱਖ ਸ਼ਹੀਦੀਆਂ ਦੀ ਸੂਚੀ ਵਿੱਚ ਇੱਕ ਨਾਂ ਹੋਰ
ਜੋੜ ਦਿੱਤਾ। ਇਹ ਖਬਰ, ਪਿਸ਼ਾਵਰ ਨਿਵਾਸੀ
ਸ. ਜਸਪਾਲ ਸਿੰਘ ਦੀ ਸ਼ਹੀਦੀ ਦੀ ਸੀ, ਜਿਸ
ਨੂੰ ਕਿ ਪਾਕਿਸਤਾਨ ਦੇ ਇਲਾਕਾ ਗੈਰ ਏਰੀਏ
ਵਿਚਲੇ ਤਾਲਿਬਾਨਾਂ ਨੇ ਫਿਰੌਤੀ ਦੀ ਰਕਮ ਅਦਾ
ਨਾ ਕਰ ਸਕਣ ਅਤੇ ਸਿੱਖੀ ਧਰਮ ਛੱਡਣ ਤੋਂ
ਇਨਕਾਰ ਕਰਨ ’ਤੇ, ਸਿਰ ਤੋਂ ਧੜ ਅੱਡ ਕਰਕੇ
ਸ਼ਹੀਦ ਕਰ ਦਿੱਤਾ ਸੀ। ਇਸ ਖਬਰ ਨੇ ਜਿਥੇ
ਸਮੁੱਚੀ ਸਿੱਖ ਕੌਮ ਨੂੰ ਸਕਤੇ ਵਿੱਚ ਲੈ ਆਂਦਾ,
ਉਥੇ ਭਾਰਤੀ ਖੁਫੀਆ ਏਜੰਸੀਆਂ, ਮੀਡੀਆਤ
ੰਤਰ ਅਤੇ ਹਿੰਦੂ ਮੂਲਵਾਦੀਆਂ ਨੇ ਇਸ ਘਟਨਾ
ਨੂੰ ਅੱਗੋਂ ਹੋਰ ਤੋੜ-ਮਰੋੜ ਕੇ ਪੇਸ਼ ਕਰਕੇ,
ਆਪਣੇ (ਭਾਰਤੀ ਸਟੇਟ) ਵਲੋਂ ਸਿੱਖਾਂ ਤੇ ਢਾਹੇ
ਗਏ ਜ਼ੁਲਮਾਂ ’ਤੇ ਪਰਦਾਪੋਸ਼ੀ ਕਰਨ ਦਾ ਯਤਨ
ਕੀਤਾ। ਮੀਡੀਏ ਨੇ ਸ਼ਹੀਦ ਹੋਣ ਵਾਲੇ ਭਾਈ ਜਸਪਾਲ ਸਿੰਘ ਦੇ ਨਾਲ ਕਿਸੇ ਹੋਰ ‘ਨਾਂ’ (ਕਿਤੇ ਮਹਿਲ ਸਿੰਘ, ਕਿਤੇ ਟਹਿਲ ਸਿੰਘ ਲਿਖਿਆ ਵਿਸਥਾਰ........
ਸਿੱਖ ਕੌਮ ਰੌਬਿਨ ਸਿੰਘ ਦੇ ਪਰਿਵਾਰ ਨੂੰ ਮਾਇਕ ਮਦਦ ਭੇਜੇ : ਪੰਚ ਪ੍ਰਧਾਨੀ |