Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
30_12 Feb
6_29 Jan
24_5 Jan
11_23 Dec
28_10 Dec
13_27 Nov
3_12 Nov
16_2 Nov
26_15 Oct





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS








ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਵਾਲਿਆਂ ’ਤੇ ਧਾਰਾ 295-ਏ ਤਹਿਤ ਕਾਰਵਾਈ ਦੀ ਮੰਗ

ਮੀਟਿੰਗ ਮੌਕੇ ਫ਼ੋਟੋ ਕਰਵਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ

ਮੋਹਾਲੀ 22 ਫਰਵਰੀ- ਬੀਤੇ ਦਿਨੀਂ ਹਿੰਦੂ ਜਥੇਬੰਦੀਆਂ ਵਲੋਂ ਰਾਮ ਨੌਮੀ ਦੇ ਇਕ ਪ੍ਰੋਗਰਾਮ ਦੌਰਾਨ ਈਸਾ ਮਸੀਹ ਦੀ ਅਪਮਾਨਜਨਕ ਤਸਵੀਰ ਦਾ ਪ੍ਰਦਰਸ਼ਨ ਕਰਕੇ ਈਸਾਈ ਭਾਈਚਾਰੇ ਨੂੰ ਜ਼ਲੀਲ ਕਰਨ ਦੀ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਮੋਹਾਲੀ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਸਖ਼ਤ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਯੂਤ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਪੰਜਾਬ ਕੈਬਨਿਟ ਵੀ ਇਸ ਬਾਰੇ ਫੈਸਲਾ ਕਰ ਚੁੱਕੀ ਹੈ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ। ਇਸ ਲਈ ਇਸ ਕਾਰੇ ਦੇ ਅਸਲ ਜਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਧਾਰਾ 295-ਏ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਅੱਗੋਂ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਘਟੀਆ ਜ਼ੁਰਤ ਨਾ ਕਰ ਸਕੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾ ਇਹੋ ਸਮਝਿਆ ਜਾਵੇਗਾ ਪੰਜਾਬ ਕੈਬਨਿਟ ਦਾ ਉਕਤ ਫੈਸਲਾ ਸਿਰਫ਼ ਘੱਟਗਿਣਤੀਆਂ ਦੇ ਮੈਗਜ਼ੀਨਾਂ ਜਾਂ ਪੱਤਰਕਾਰਾਂ, ਲੇਖਕਾਂ ਆਦਿ ਦੇ ਦਮਨ ਲਈ ਹੀ ਕੀਤਾ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਅਜੇ ਤੱਕ ਇਸ ਸਬੰਧ ਵਿਚ ਦੋ ਦੋਸ਼ੀਆਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਸ ਮਾਮਲੇ ਪਿੱਛੇ ਛੁਪੇ ਹੋਏ ਅਸਲ ਫ਼ਿਰਕੂ ਲੋਕਾਂ ਤੇ ਸਬੰਧਿਤ ਰਾਮ ਨੌਮੀ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਜਾਨ ਬੁੱਝ ਕੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਉਕਤ ਤਸਵੀਰ ਦੀ ਵਰਤੋਂ ਕੀਤੀ ਹੈ ਅਤੇ ਹੁਣ ਉਨ੍ਹਾਂ ਦੇ ਗਿਰਜਾਘਰ ਸਾੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਧਾਰਮਿਕ ਸੰਸਥਾ ਨੂੰ ਕੋਈ ਹੱਕ ਨਹੀਂ ਕਿ ਅਪਣੇ ਧਾਰਮਿਕ ਸਥਾਨਾ ਜਾਂ ਸਮਾਗਮਾਂ ਆਦਿ ’ਤੇ ਦੂਜੇ ਧਰਮ ਨਾਲ ਸਬੰਧਿਤ ਤਸਵੀਰਾਂ ਜਾਂ ਹੋਰ ਸਮੱਗਰੀ ਦੀ ਜਾਇਜ਼ ਜਾਂ ਨਜਾਇਜ਼ ਵਰਤੋਂ ਕਰੇ।

ਪਾਕਿਸਤਾਨ ਦੇ ਪਿਸ਼ਾਵਰ ਖੇਤਰ ‘ਚ ਦੋ ਸਿੱਖਾਂ ਦੇ ਸਿਰ ਕਲਮ ਕਰਨਾ ਦਰਿੰਦਗੀ ਭਰੀ ਤੇ ਵਹਿਸ਼ੀਆਨਾ ਕਾਰਵਾਈ :- ਮਾਨ

ਫਤਿਹਗੜ੍ਹ ਸਾਹਿਬ, 22 ਫਰਵਰੀ :- “ਤਾਲਿਬਾਨ ਵੱਲੋਂ ਪਿਸ਼ਾਵਰ ਦੇ ਉੱਤਰੀ-ਪੱਛਮੀ ਫਰੰਟੀਅਰ ਪ੍ਰੋਵਿਸ ਦੇ ਖੇਤਰ ਵਿੱਚ ਰਹਿਣ ਵਾਲੇ 6 ਸਿੱਖਾਂ ਨੂੰ ਅਗਵਾ ਕਰਕੇ ਦੋ ਸਿੱਖਾਂ ਦੇ ਸਿਰ ਕਲਮ ਕਰ ਦੇਣ ਦੀ ਕਾਰਵਾਈ ਅਤਿ ਦਰਿੰਦਗੀ ਭਰੀ ਤੇ ਵਹਿਸ਼ੀਆਨਾ ਹੈ। ਜਿਸ ਲਈ ਅਸੀਂ ਹਿੰਦ ਹਕੂਮਤ ਤੇ ਪਾਕਿਸਤਾਨ ਹਕੂਮਤ ਦੀਆਂ ਕਮਜ਼ੌਰ ਨੀਤੀਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਜੋ ਅੱਜ ਤੱਕ ਪਾਕਿਸਤਾਨ ਦੇ ਇਸ ਖੇਤਰ ਵਿੱਚ ਵੱਸਣ ਵਾਲੇ ਕੋਈ 10,000 ਦੇ ਕਰੀਬ ਸਿੱਖਾਂ ਦੇ ਜਾਨ-ਮਾਲ ਦੀ ਹਿਫਾਜਿ਼ਤ ਕਰਨ ਵਿੱਚ ਅਸਫਲ ਹੋ ਚੁੱਕੀਆਂ ਹਨ। ਜੋ ਕਿ ਅਤਿ ਸੰਜੀਦਾ ਮਸਲਾ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਿਸ਼ਾਵਰ ਵਿਖੇ ਤਾਲਿਬਾਨਾਂ ਵੱਲੋਂ ਕੀਤੀ ਗਈ ਮਨੁੱਖਤਾ ਵਿਰੋਧੀ ਉਪਰੋਕਤ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਿੱਖ ਕੌਮ ਤਾਂ ਆਪਣੇ ਜਨਮ ਤੋਂ ਲੈ ਕੇ ਅੱਜ ਤੱਕ ਹਰ ਤਰ੍ਹਾ ਦੇ ਜ਼ਬਰ-ਜੁਲਮ ਤੇ ਮਨੁੱਖਤਾ ਨਾਲ ਹੋ ਰਹੀਆਂ ਬੇਇਨਸਾਫੀਆਂ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਵੀ ਬੁਲੰਦ ਕਰਦੀ ਆ ਰਹੀ ਹੈ ਤੇ ਮਨੁੱਖਤਾ ਦੀ ਬਹਿਤਰੀ ਲਈ ਯਤਨਸ਼ੀਲ ਰਹੀ ਹੈ। ਅਜਿਹੀ ਕੌਮ ਦੇ ਸਿਰ ਕਲਮ ਕਰਨ ਵਾਲੇ ਅਣਮਨੁੱਖੀ ਕਾਰਵਾਈਆਂ ਕਰਨ ਵਾਲੇ ਤਾਲਿਬਾਨਾਂ ਨੂੰ ਸਿੱਖ ਕੌਮ ਦੇ ਇਤਿਹਾਸ ਤੋਂ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਨਾ ਤਾਂ ਕਿਸੇ ਨਾਲ ਕੋਈ ਵਧੀਕੀ ਕਰਦੇ ਹਨ ਤੇ ਨਾ ਹੀ ਕਿਸੇ ਤਰ੍ਹਾ ਦੀ ਵਧੀਕੀ ਸਹਿਣ ਕਰਦੇ ਹਨ। ਉਨ੍ਹਾ ਕਿਹਾ ਕਿ ਜੇਕਰ ਅੱਜ ਤਾਲਿਬਾਨ ਸਿੱਖ ਕੌਮ ਨਾਲ ਜਿਆਦਤੀ ਕਰ ਰਿਹਾ ਹੈ, ਇਸ ਦਾ ਸਭ ਤੋਂ ਵੱਡਾ ਮੁੱਖ ਕਾਰਨ ਇਹ ਵੀ ਹੈ ਕਿ ਸਿੱਖ ਕੌਮ ਦਾ ਆਪਣਾ ਆਜ਼ਾਦ ਮੁਲਕ ਨਹੀਂ ਹੈ। ਜੇ ਅੱਜ ਸਾਡਾ ਆਪਣਾ ਮੁਲਕ ਹੁੰਦਾ ਤਾਂ ਅਸੀਂ ਫੌਰੀ ਕਾਰਵਾਈ ਕਰਕੇ ਤਾਲਿਬਾਨਾਂ ਨੂੰ ਵੀ ਸਬਕ ਸਿਖਾ ਦਿੰਦੇ ਤੇ ਆਪਣੀ ਹੋਂਦ ਦਾ ਵੀ ਕੌਮਾਂਤਰੀ ਪੱਧਰ ਉੱਤੇ ਅਹਿਸਾਸ ਕਰਵਾ ਦਿੰਦੇ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦੂ ਹਿੰਦੋਸਤਾਨ ਤੇ ਮੁਸਲਿਮ ਪਾਕਿਸਤਾਨ ਦੇ ਵਿਚਕਾਰ ਆਪਣਾ “ਆਜ਼ਾਦ ਬਾਦਸ਼ਾਹੀ ਸਿੱਖ ਰਾਜ” ਬਤੌਰ ਬੱਫਰ ਸਟੇਟ ਕਾਇਮ ਕਰਨ ਲਈ ਜਮਹੂਰੀਅਤ ਤੇ ਅਮਨਮਈ ਤਰੀਕੇ ਕੌਮਾਂਤਰੀ ਕਾਨੂੰਨਾਂ ਦਾ ਪਾਲਣ ਕਰਦੇ ਹੋਏ ਜੱਦੋਜਹਿਦ ਕਰ ਰਿਹਾ ਹੈ। ਸ: ਮਾਨ ਨੇ ਦੇਸ਼-ਵਿਦੇਸ਼ਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਇੱਥੇ ਹਿੰਦ ਹਕੂਮਤ ਵੱਲੋਂ ਅਤੇ ਬਾਹਰਲੇ ਮੁਲਕਾਂ ਵਿੱਚ ਉੱਥੋ ਦੀਆਂ ਹਕੂਮਤਾਂ ਵਲੋ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਜਿਆਦਤੀਆਂ ਦਾ ਅੰਤ ਕਰਨ ਲਈ “ਸਿੱਖ ਸਟੇਟ” ਨੂੰ ਹੋਂਦ ਵਿੱਚ ਲਿਆਉਣ ਲਈ ਤਨੋ, ਮਨੋ, ਧਨੋ ਉੱਦਮ ਕਰਨ ਤੇ ਆਪਣਾ ਯੋਗਦਾਨ ਪਾਉਣ।
ਉਨ੍ਹਾ ਇੱਕ ਹੋਰ ਮਹੱਤਵਪੂਰਨ ਮੁੱਦੇ ਉਤੇ ਗੱਲ ਕਰਦੇ ਹੋਏ ਕਿ ਹਿੰਦ ਹਕੂਮਤ ਦੀਆਂ ਖੁਫੀਆ ਏਜੰਸੀਆਂ ਦੇ ਵੀ ਤਾਲਿਬਾਨ ਨਾਲ ਅੰਦਰੂਨੀ ਗੂੜ੍ਹੇ ਸੰਬੰਧ ਹਨ। ਇਸ ਲਈ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸਿੱਖਾਂ ਦੇ ਸਿਰ ਕਲਮ ਕਰਨ ਦੀ ਅਤਿ ਘਿਨੌਣੀ ਕਾਰਵਾਈ ਪਿੱਛੇ ਜ਼ਾਲਮ ਹਿੰਦ ਹਕੂਮਤ ਦਾ ਹੱਥ ਹੋਵੇ। ਉਨ੍ਹਾ ਕਿਹਾ ਕਿ ਜੋ ਹਿੰਦ ਹਕੂਮਤ ਅੱਜ ਤੱਕ 25 ਸਾਲ ਦਾ ਸਮਾਂ ਗੁਜ਼ਰਨ ਉਪਰੰਤ ਵੀ ਸਿੱਖਾਂ ਦੇ ਕਾਤਿਲ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨੂੰ ਸਜ਼ਾ ਨਹੀਂ ਦੇ ਸਕੀ, ਉਸ ਹਕੂਮਤ ਦੇ ਵਜ਼ੀਰ ਏ ਆਜਿ਼ਮ ਡਾ: ਮਨਮੋਹਨ ਸਿੰਘ ਨੂੰ ਪਾਕਿਸਤਾਨ ਵਿੱਚ ਹੋਈ ਦੁਖਾਂਤਿਕ ਘਟਨਾ ਲਈ ਅਪੀਲ ਕਰਨ ਦੀ ਕੋਈ ਤੁਕ ਨਹੀਂ ਬਣਦੀ। ਇਸ ਲਈ ਅਸੀਂ ਪਾਕਿਸਤਾਨ ਦੀ ਮੌਜੂਦਾ ਸ਼੍ਰੀ ਗਿਲਾਨੀ ਦੀ ਹਕੂਮਤ, ਅਮਨੈਸਟੀ ਇੰਟਰਨੈਸ਼ਨਲ ਤੇ ਕੌਮਾਂਤਰੀ ਜਥੇਬੰਦੀ ਯੂ.ਐਨ.ਓ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਸਰਬੱਤ ਦਾ ਭਲਾ ਲੋੜਣ ਵਾਲੀ ਸਿੱਖ ਕੌਮ ਉੱਤੇ ਪਿਸ਼ਾਵਰ ਵਿੱਚ ਹੋ ਰਹੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਤੇ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਵੀ ਫੌਰੀ ਹਰਕਤ ਵਿੱਚ ਆਉਣ ਤੇ ਵਿਦੇਸ਼ਾ ਵਿੱਚ ਵਿਚਰ ਰਹੇ ਸਿਰਕੱਢ ਸਿੱਖ ਵੀ ਆਪੋ ਆਪਣੀਆਂ ਹਕੂਮਤਾਂ ਨਾਲ ਰਾਬਤਾ ਕਾਇਮ ਕਰਕੇ ਇਸ ਦਿਸ਼ਾ ਵੱਲ ਉਚੇਚਾ ਯਤਨ ਕਰਨ।

ਪਟਿਆਲਾ ਪੁਲੀਸ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ –ਡੱਲੇਵਾਲ

ਲੰਡਨ – ਪਟਿਆਲਾ ਪੁਲੀਸ ਵਲੋਂ ਦੋ ਸਿੱਖ ਨੌਜਵਾਨਾਂ ਨੂੰ ਖਤਰਨਾਕ ਖਾੜਕੂ ਕਰਾਰ ਦਿੰਦਿਆਂ ਉੁਹਨਾਂ ਪਾਸੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਦੀ ਕਹਾਣੀ ਝੂਠ ਦਾ ਪੁਲੰਦਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇਹਨਾਂ ਗ੍ਰਿਫਤਾਰੀਆਂ ਬਾਰੇ ਖੁਲਾਸਾ ਕਰਦਿਆਂ ਕਿਹਾ ਗਿਆ ਹੈ ਕਿ ਸ੍ਰ, ਜਸਬੀਰ ਸਿੰਘ ਜੱਸਾ ਪਿੰਡ ਮਾਣਕੀ ਜਿਲ੍ਹਾ ਸੰਗਰੂਰ ਨੂੰ ਪੁਲੀਸ ਨੇ ਤੇਰਾਂ ਫਰਬਰੀ ਸ਼ਾਮ ਛੇ ਵਜੇ ਉਸ ਦੇ ਭਰਾ ਸ੍ਰ, ਦਰਸ਼ਨ ਸਿੰਘ ਸਮੇਤ ਘਰੋਂ ਗ੍ਰਿਫਤਾਰ ਕੀਤਾ ਸੀ । ਅੱਠ ਦਿਨ ਲਗਾਤਾਰ ਅਣਮਨੁੱਖੀ ਤਸ਼ੱਦਦ ਕਰਨ ਮਗਰੋਂ ਸ੍ਰ ਜਸਬੀਰ ਸਿੰਘ ਅਤੇ ਸ੍ਰ, ਹਰਜੰਟ ਸਿੰਘ ਦੀ ਨਾਕੇ ਤੋਂ ਗ੍ਰਿਫਤਾਰੀ ਦਿਖਾਈ ਗਈ ਹੈ ਆਪਣੇ ਪਾਸੋਂ ਹੀ ਪਟਿਆਲਾ ਪੁਲੀਸ ਨੇ ਉਹਨਾਂ ਤੇ ਧਮਾਕਾਖੇਜ਼ ਸਮੱਗਰੀ ਦੀ ਬਰਾਮਦੀ ਪਾ ਦਿੱਤੀ ਹੈ ,ਜਦਕਿ ਸ੍ਰ, ਦਰਸ਼ਨ ਸਿੰਘ ਦੀ ਅਜੇ ਤੱਕ ਕੋਈ ਉੱਘ ਸੁੱਘ ਨਹੀਂ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਅਤੇ ਰਾਜਪਾਲ ਪੰਜਾਬ ਨੂੰ ਇਸ ਬਾਰੇ ਸੂਚਿਤ ਕਰਦਿਆਂ ਸੂਬੇ ਵਿੱਚ ਸਿੱਖ ਨੌਜਵਾਨਾਂ ਦੀਆਂ ਨਜ਼ਾਇਜ਼ ਗ੍ਰਿਫਤਾਰੀਆਂ ਰੋਕਣ ਦੀ ਅਪੀਲ ਕੀਤੀ ਗਈ ਹੈ । ਪੁਲੀਸ ਵਲੋਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਖਤਰਨਾਕ ਖਾੜਕੂ ਬਣਾ ਪੇਸ਼ ਕਰਨ ਪਿੱਛੇ ਆਪਣੇ ਸਟਾਰ ਵਧਾਉਣ ਦੀ ਕੋਝੀ ਚਾਲ ਹੈ । ਪਟਿਆਲਾ ਪੁਲੀਸ ਨੇ ਹਾਲ ਹੀ ਦੌਰਾਨ ਦੋ ਦਰਜ਼ਨ ਤੋਂ ਵੱਧ ਨੌਜਵਾਨਾਂ ਨੂੰ ਗੈਰ ਕਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ ।

ਸਜਣ ਮੇਰੇ ਰੰਗੁਲੇ ਜਾਇ ਸੁੱਤੇ ਜੀਰਾਣਿ :-ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਨਿਊਯਾਰਕ, 22ਫਰਵਰੀ :- ਇਹ ਇੱਕ ਚਿਰੰਕਾਲ ਸੱਚ ਹੈ ਕਿ ਆਵਣ ਜਾਣ ਤਾਂ ਅਕਾਲ ਪੁਰਖ ਜੀ ਦੇ ਭਾਣੇ ਵਿਚ ਹੈ ਪਰ ਜਦੋਂ ਕੌਮਾਂ ਕੋਲੋ ਵਕਤ ਦੀ ਤਰਜਮਾਨੀ ਕਰਦੇ ਦਹਾਕਿਆਂ ਪਿਛੋਂ ਮਿਲੇ ਇਮਾਨਦਾਰ ਵਿਦਵਾਨ ਚਲੇ ਜਾਣ ਤਾਂ ਕੌਮਾਂ ਦੇ ਵਾਰਿਸ ਜਾਰੋ-ਜਾਰ ਰੋ ਉਠਦੇ ਹਨ, ਕੁਝ ਅਜਿਹਾ ਹੀ ਵਾਪਰਿਆ ਜਦੋਂ ਸਿੱਖ ਕੌਂਮ ਨੇ ਸਿੱਖ ਚਿੰਤਕ , ਦਰਵੇਸ਼ ਆਤਮਾ ਅਤੇ ਅਲਬੇਲੇ ਕਵੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਸੋਮਵਾਰ 15 ਫਰਵਰੀ 2010 ਨੂੰ ਹਮੇਸ਼ਾ ਲਈ ਖੋ ਲਏ।ਆਪ ਜੀ ਦੇ ਸਦੀਵੀ ਵਿਛੋੜੇ ਪਿਛੋਂ ਹਰ ਚੇਤਨ ਅੱਖ ਨਮ ਹੋਈ ਅਤੇ ਖਾਲਸਾ ਪੰਥ ਦੇ ਵਿਹੜੇ ਵਿਚ ਇਕ ਗਮਗੀਨ ਜਿਹੀ ਚੁੱਪ ਛਾ ਗਈ । ਜਾਗਦੀਆ ਰੂਹਾਂ ਦੀ ਚੇਤਨਾ ਅੰਦਰ ਤਾਂ ਜਿਵੇਂ ਇਕ ਵਾਰ ਹਨੇਰਾ ਹੀ ਪਸਰ ਗਿਆ । ਗੁਰੂ-ਰੰਗ ਵਿੱਚ ਰਤੜੇ ਪਿਆਰੇ ਤਾਂ ਗੁਰੂ-ਲਿਵ ਚ ਭਿੱਜੀ ਇਸ ਮਹਾਨ ਸ਼ਖਸ਼ੀਅਤ ਦੇ ਸਦੀਵੀ ਵਿਛੋੜੇ ਦੇ ਅਸਿਹ ਸਦਮਂੇ ਨਾਲ ਅੰਦਰ ਤੱਕ ਝੰਜੋੜੇ ਗਏ । ਇਨਾਂ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆ ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਜਰਨੈਲ਼ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਰਘਵੀਰ ਸਿੰਘ ਦਸੂਹਾ, ਸੁਖਵੀਰ ਸਿੰਘ, ਅਤੇ ਚਰਨਜੀਤ ਸਿੰਘ ਸਮਰਾ ਨੇ ਉਘੇ ਸਿੱਖ ਵਿਦਵਾਨ ਪ੍ਰੋ.ਹਰਿੰਦਰ ਸਿੰਘ ਮਹਿਬੂਬ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟਾਉਦਿਆਂ ਕਹੇ।ਸਿੱਖ ਆਗੂਆਂ ਨੇ ਕਿਹਾ ਕਿ ਪ੍ਰੋ. ਹਰਿੰਦਰ ਸਿੰਘ ਮਹਿਬੂਬ ਖਾਲਸਾ ਪੰਥ ਕੋਲ ਭਾਵੇਂ ਸਰੀਰਕ ਤੌਰ ਤੇ ਤਾਂ ਨਹੀ ਰਹੇ ਪਰ ਆਪ ਜੀ ਵਲਂੋ ਉੱਕਰੇ ਲਫਜ ਜੋ ਸਿੱਖ ਇਤਿਹਾਸ ਦੀ ਤਰਜਮਾਨੀ ਕਰਦੇ ਹਨ ਉਹ ਹਮੇਸ਼ਾ ਹੀ ਜਿੰਦਾ ਰਹਿਣਗੇ ਅਤੇ ਸਮੇਂ ਸਮੇਂ ਅਨੁਸਾਰ ਬੋਲ ਕੇ ਕੌਮ ਨੂੰ ਸਮਕਾਲੀ ਪ੍ਰਸਥਿਤੀਆਂ ਤੋ ਸੁਚੇਤ ਕਰਾਉਦੇ ਰਹਿਣਗੇ।ਸਿੱਖ ਆਗੂਆਂ ਨੇ ਕਿਹਾ ਕਿ ਕੌਮ ਅੰਦਰ ਅੱਜ ਵਿਦਵਾਨਾਂ ਦੀ ਹੋੜ ਲੱਗੀ ਹੈ ਜਿੰਨਾ ਵਿਚ ਕਈ ਅਖੌਤੀ ਵਿਦਵਾਨ ਜੋ ਗੁਰਬਾਣੀ ਦੇ ਅਧਿਆਤਮਕ ਅਤੇ ਪਰਮਾਰਥ ਪੱਖ ਤੋ ਕੋਹਾਂ ਦੂਰ ਹਨ ਅਤੇ ਬੇਲੋੜੀ ਤਰਕ ਵਿਧੀ ਨਾਲ ਸਿੱਖਾਂ ਅੰਦਰ ਅਵਿਸ਼ਵਾਸ਼ ਪੈਦਾ ਕਰ ਰਹੇ ਹਨ ਅਤੇ ਕਈ ਤਾਂ ਇਥੋ ਤੱਕ ਗਰਕ ਗਏ ਹਨ ਕਿ ਗੁਰੂ ਸਹਿਬਾਨਾਂ ਦੀ ਤੁਲਨਾ ਇਕ ਆਮ ਆਦਮੀ ਦੇ ਬਰਾਬਰ ਕਰਨ ਲਗ ਪਏ ਹਨ ਅਤੇ ਕਈ ਆਪੂ ਬਣੇ ਵਿਦਵਾਨ ਜਿਥੇ ਅੱਜ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਕਿੰਤੂ ਪ੍ਰੰਤੂ ਕਰਦੇ ਹਨ ਉਥੇ ਅਮਿੰ੍ਰਤ ਦੇ ਸਿਧਾਂਤ ਨੂੰ ਵੀ ਬ੍ਰਹਾਮਣਵਾਦ ਦੀ ਦੇਣ ਦੱਸਣ ਲਗ ਪਏ ਹਨ ਅਤੇ ਕਈ ਲੋਕ ਦਿਨ-ਬ-ਦਿਨ ਪੰਥ ਅੰਦਰ ਦੁਬਿਧਾ ਖੜੀ ਕਰਕੇ ਫੋਟੋ ਕਲਚਰ ਰਾਹੀਂ ਆਪਣੀ ਪਬਲੀਸਿਟੀ ਮਗਰ ਪਏ ਹਨ । ਪਰ ਪ੍ਰੋ. ਹਰਿੰਦਰ ਸਿੰਘ ਮਹਿਬੂਬ ਇਕ ਅਜਿਹੇ ਵਿਦਵਾਨ ਸਨ ਜਿਨ੍ਹਾਂ ਦਾ ਆਤਮਿਕ ਚੋਲਾ ਗੁਰੂ ਰੰਗ ਵਿਚ ਰੰਗਿਆ ਹੋਇਆ ਸੀ ਅਤੇ ਨਿਰ-ਵਿਵਾਦ ਰਹਿ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਜਦੋ ਅਸੀ “ਸਹਿਜੇ ਰਚਿਓ ਖਾਲਸਾ” ਵਿਚੋ ਉਨਾ ਦਾ “ਪੰਥ ਦੇ ਵਾਲੀ” ਵਾਲਾ ਕਿਤਾਬਚਾ ਪੜਦੇ ਹਾਂ ਤਾਂ ਪ੍ਰੋ. ਸਾਹਿਬ ਦੀ ਆਤਮਾ ਸਿੰਘ-ਆਦਰਸ਼ ਦੀਆਂ ਉਚਾਈਆਂ ਨੂੰ ਛੂਹਦੀ ਗੁਰਮਿਤ ਦੇ ਵਿਸਵਾਦੀ ਰੰਗ ਵਿਚ ਭਿੱਜੀ ਮਹਿਸੂਸ ਹੁੰਦੀ ਹੈ।ਸਿੱਖ ਆਗੂਆਂ ਨੇ ਕਿਹਾ ਕਿ ਪ੍ਰੋ. ਪੂਰਨ ਸਿੰਘ ਜੀ ਵਾਂਗ “ਸਿੱਖੀ ਦੀ ਆਤਮਾ” ਨੂੰ ਸਮਝਣ ਵਾਲੇ ਇਸ ਮਹਾਨ ਗੁਰਸਿੱਖ ਅਤੇ ਮਹਾਨ ਵਿਦਵਾਨ ਨੂੰ ਸਤਿਗੁਰੂ ਜੀ ਦੇ ਇਸ ਪਵਿਤਰ ਪ੍ਰਮਾਣ ਨਾਲ ਕੌਮ ਹਮੇਸ਼ਾ ਲਈ ਯਾਦ ਕਰਦੀ ਰਹੇਗੀ “ਸਜਣ ਮੇਰੇ ਰੰਗੁਲੇ ਜਾਇ ਸੁੱਤੇ ਜੀਰਾਣਿ।ਹੰ ਭੀ ਵੰਝਾ ਡੁਮਣੀ ਰੋਵਾ ਝੀਣੀ ਬਾਣਿ”॥

ਮਾਛੀਵਾੜਾ ਦਾ ਖੇਡ ਮੇਲਾ ਧੂਮ-ਧਾਮ ਨਾਲ ਸ਼ੁਰੂ

ਮਾਛੀਵਾੜਾ 22 ਫਰਵਰੀ (ਸੁਸ਼ੀਲ ਸ਼ਰਮਾ) ਅੱਜ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋ ਕੁਹਾੜਾ ਰੋਡ ਤੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਅੱਠਵਾ ਖੇਡ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਇੱਥੋ ਦੇ ਸਮਾਜ ਸੇਵੀ ਤੇ ਹੇਮਕੁੰਟ ਸਾਹਿਬ ਜੀ ਦੇ ਰਸਤੇ ਵਿਚ ¦ਗਰਾ ਦੀ ਸੇਵਾ ਕਰਨ ਵਾਲੇ ਬਾਬਾ ਸੁੱਧ ਸਿੰਘ ਟੂਸੇ ਵਾਲੇ ਨੇ ਰੀਬਨ ਕੱਟ ਕੇ ਕੀਤੀ। ਅੱਜ ਪਹਿਲੇ ਦਿਨ ਕੁੱਤਿਆ ਦੀ ਦੌੜਾ,ਫੁਟਬਾਲ ਤੇ ਵਾਲੀਵਾਲ ਦੇ ਮੈਚ ਕਰਵਾਏ ਗਏ ਜਿਸ ਨੂੰ ਇਲਾਕੇ ਭਰ ਦੇ ਦਰਸ਼ਕਾ ਨੇ ਬੜੇ ਉਤਸ਼ਾਹ ਨਾਂਲ ਦੇਖਿਆ। ਇਸ ਮੌਕੇ ਸਮਰਾਲਾ ਦੇ ਵਿਧਾਇਕ ਜਗਜੀਵਨ ਸਿੰਘ ਖੀਰਨੀਆ,ਨਗਰ ਕੌਸ਼ਲ ਦੇ ਉਪ ਪ੍ਰਧਾਨ ਦਲਜੀਤ ਸਿੰਘ ਗਿੱਲ,ਸਮਾਜ ਸੇਵੀ ਸਿਵ ਕੁਮਾਰ ਸਿਵਲੀ,ਭੁਪਿੰਦਰ ਸਿੰਘ ਕਲੌਨਾਇਜਰ,ਅਨੀਲ ਭਾਟੀਆ,ਦਵਿੰਦਰ ਬਵੇਜਾ,ਬਲਵੀਰ ਸਿੰਘ ਮਾਨ,ਹਰਜੀਤ ਸਿੰਘ,ਸੰਤਾ ਸਿੰਘ ਉਮੈਦਪੁਰੀ ਵੀ ਮੌਜੂਦ ਸਨ।

ਅਤਿਵਾਦ ਦਾ ਝੂਠਾ ਰੌਲਾ ਪਾ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਫਿਰ ਤੋਂ ਸ਼ਾਜਿਸ ਕੀਤੀ ਜਾ ਰਹੀ ਹੈ :- ਮਾਨ

ਚੰਡੀਗੜ੍ਹ, 22 ਫਰਵਰੀ :- ਬੀਤੀ ਰਾਤ ਨਾਭਾ ਦੇ ਨੇੜੇ ਪਿੰਡ ਰਾਜਗੜ੍ਹ ਵਿਖੇ ਪਟਿਆਲਾ ਪੁਲਿਸ ਵੱਲੋ ਨਾਕਾ ਲਾ ਕੇ ਫੜੇ ਗਏ ਦੋ ਸਿੱਖ ਨੌਜਵਾਨ ਜਸਵੀਰ ਸਿੰਘ ਜੱਸਾ ਵਾਸੀ ਮਾਣਕੀ ਜਿ਼ਲ੍ਹਾ ਸੰਗਰੂਰ ਅਤੇ ਹਰਜੰਟ ਸਿੰਘ ਵਾਸੀ ਬਿਜਲੀਵਾਲ ਜਿ਼ਲ੍ਹਾ ਗੁਰਦਾਸਪੁਰ ਨੂੰ ਜੋ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਗਰਦਾਨ ਕੇ, ਉਨ੍ਹਾ ਕੋਲੋ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਅਤੇ ਹਲਵਾਰਾ ਏਅਰ ਫੋਰਸ ਸਟੇਸ਼ਨ, ਨਾਭਾ ਤੇ ਹੋਰ ਦੋ ਤਿੰਨ ਸਥਾਨਾਂ ਉੱਤੇ ਬੰਬ ਵਿਸਫੋਟ ਕਰਨ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ, ਇਹ ਬਿਲਕੁਲ ਪੁਲਿਸ ਦੀ ਬਣਾਈ ਹੋਈ ਝੂਠੀ ਕਹਾਣੀ ਜਾਪਦੀ ਹੈ। ਕਿਉਂਕਿ ਜੇਕਰ ਇਹ ਨੌਜਵਾਨ ਖਾਲਿਸਤਾਨੀ ਹੁੰਦੇ ਤਾਂ ਤਿੰਨ ਸਥਾਨਾਂ ਉੱਤੇ ਰੱਖੇ ਗਏ ਬੰਬ ਕਦੀ ਵੀ ਨਾਕਾਮਯਾਬ ਨਾ ਹੁੰਦੇ। ਦੂਸਰਾ ਹੁਣ ਜਦੋਂ ਪਾਕਿਸਤਾਨ ਸਰਹੱਦ ਰਾਹੀਂ ਇੱਥੋ ਦੀਆਂ ਫੋਰਸਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ਉੱਤੇ ਆਧੁਨਿਕ ਵਿਸਫੋਟਕ ਸਮੱਗਰੀ ਆਰ ਡੀ ਐਕਸ ਤੇ ਹੋਰ ਸਮੱਗਲਿੰਗ ਦਾ ਸਮਾਨ ਖੁੱਲ੍ਹੇਆਮ ਆ ਰਿਹਾ ਹੈ ਤਾਂ ਜਿਸ ਕਿਸੇ ਨੇ ਕੋਈ ਵਾਰਦਾਤ ਕਰਨੀ ਹੈ ਤਾਂ ਉਹ ਪੁਰਾਣੇ ਡੇਟੋਨੇਟਰ ਤੇ ਵਿਸਫੋਟਕ ਸਮੱਗਰੀ ਦੀ ਵਰਤੋਂ ਕਿਉਂ ਕਰਨਗੇ? ਇੱਕ ਮੁੱਖ ਕਾਰਨ ਇਹ ਵੀ ਹੈ ਕਿ ਜਸਵੀਰ ਸਿੰਘ ਜੱਸਾ ਦੀ ਪਤਨੀ ਦਾ ਬਿਆਨ ਹੈ ਕਿ ਉਸਦੇ ਪਤੀ ਨੂੰ 13 ਫਰਵਰੀ ਨੂੰ ਪੁਲਿਸ ਚੁੱਕ ਕੇ ਅਣਦੱਸੀ ਥਾਂ ਉੱਤੇ ਲੈ ਗਈ ਸੀ ਤੇ ਜੋ 21 ਫਰਵਰੀ ਦੀ ਰਾਤ ਨੂੰ ਕਹਾਣੀ ਬਣਾਈ ਗਈ ਹੈ, ਉਸ ਝੂਠ ਨੂੰ ਇਹ ਗੱਲ ਵੀ ਪ੍ਰਤੱਖ ਕਰਦੀ ਹੈ।
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਉੱਤੇ ਆਪਣੇ ਕੋਲੋ ਵਿਸਫੋਟਕ ਸਮੱਗਰੀ ਪਾ ਕੇ ਝੂਠੇ ਕੇਸ ਬਣਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਪੰਜਾਬ ਪੁਲਿਸ ਦੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸ: ਸਿਮਰਨਜੀਤ ਸਿੰਘ ਮਾਨ ਨੇ ਖੁਦ ਪਟਿਆਲਾ ਰੇਂਜ ਦੇ ਉੱਚ ਅਫਸਰਾਂ ਨਾਲ ਇਸ ਮਨਘੜਤ ਕਹਾਣੀ ਸੰਬੰਧੀ ਫੋਨ ਉੱਤੇ ਗੱਲਬਾਤ ਵੀ ਕੀਤੀ ਤੇ ਸੰਬੰਧਿਤ ਅਫਸਰ ਸ: ਮਾਨ ਦੀ ਦਲੀਲ ਸੁਣ ਕੇ ਤੇ ਗੱਲਬਾਤ ਕਰਕੇ ਲਾਜਵਾਬ ਸਨ ਤੇ ਕੋਈ ਵੀ ਉਪਰੋਕਤ ਘਟਨਾ ਸੰਬੰਧੀ ਸੰਤੁਸ਼ਟੀਜਨਕ ਜਵਾਬ ਨਹੀ ਦੇ ਸਕੇ। ਸ: ਮਾਨ ਨੇ ਆਪਣੇ ਗੱਲਬਾਤ ਨੂੰ ਤੋਰਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਕੋਈ ਵੀ ਖਾਲਿਸਤਾਨੀ ਗੈਰ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਕਾਨੂੰਨਾਂ ਦੀ ਲੀਹਾਂ ਉੱਤੇ ਚੱਲਦਾ ਹੋਇਆ ਜਮਹੂਰੀਅਤ ਤੇ ਅਮਨਮਈ ਤਰੀਕੇ ਖਾਲਿਸਤਾਨ ਕਾਇਮ ਕਰਨ ਦੀ ਆਪਣੀ ਲੜਾਈ ਲੜ ਰਿਹਾ ਹੈ। ਇਸੇ ਸੰਬੰਧ ਵਿੱਚ ਪਾਰਟੀ ਵੱਲੋ ਬੀਤੇ ਸਮੇ ਵਿੱਚ ਕੀਤੀਆਂ ਗਈਆਂ ਕਾਨੂੰਨੀ ਕਾਰਵਾਈਆਂ ਤੇ ਸਿੱਖ ਕੌਮ ਨੂੰ ਤੇ ਸਮੁੱਚੇ ਮੁਲਕ ਨਿਵਾਸੀਆਂ ਨੂੰ “ਖਾਲਿਸਤਾਨ” ਦੇ ਨਵੇ ਬਣਨ ਜਾ ਰਹੇ ਮੁਲਕ ਸੰਬੰਧੀ ਪਾਏ ਗਏ ਭੁਲੇਖਿਆਂ ਨੂੰ ਬਾਦਲੀਲ ਦੂਰ ਵੀ ਕੀਤਾ ਹੈ ਤੇ ਕਾਨੂੰਨੀ ਲੜਾਈਆਂ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਤੋਂ ਜਿੱਤੀਆਂ ਹਨ। ਹੁਣ ਕਿਸੇ ਵੀ ਖਾਲਿਸਤਾਨੀ ਨੂੰ ਇੱਥੋ ਦੀ ਹਕੂਮਤ ਜਾਂ ਇੱਥੋ ਦਾ ਕਾਨੂੰਨ ਨਾ ਤਾਂ ਗ੍ਰਿਫਤਾਰ ਕਰ ਸਕਦਾ ਹੈ ਤੇ ਨਾ ਹੀ ਕੋਈ ਗੈਰ ਕਾਨੂੰਨੀ ਤਰੀਕੇ ਉਸਨੂੰ ਡਰਾ ਧਮਕਾ ਸਕਦਾ ਹੈ। ਉਨ੍ਹਾ ਕਿਹਾ ਕਿ ਜਦੋਂ ਸਿੱਖ ਕੌਮ ਕਾਨੂੰਨੀ ਤਰੀਕੇ ਆਪਣੇ ਮਿਸ਼ਨ ਖਾਲਿਸਤਾਨ ਨੂੰ ਕਾਇਮ ਕਰਨ ਵੱਲ ਵੱਧ ਰਹੀ ਹੈ ਤਾਂ ਹੁਣ ਉਪਰੋਕਤ ਸਿੱਖ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਗ੍ਰਿਫਤਾਰ ਕਰਕੇ, ਉਨ੍ਹਾ ਕੋਲੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਪੁਲਿਸ ਵੱਲੋ ਆਪਣੇ ਕੋਲੋ ਪਾ ਕੇ ਇੱਕ ਤਾਂ ਸਿੱਖ ਨੌਜਵਾਨੀ ਵਿੱਚ ਫਿਰ ਤੋਂ ਦਹਿਸ਼ਤ ਪਾਉਣ ਤੇ ਦੂਸਰਾ ਸਾਡੀ ਅਮਨਮਈ ਤਰੀਕੇ ਕੀਤੀ ਜਾ ਰਹੀ ਜੱਦੋਜਹਿਦ ਨੂੰ ਬਦਨਾਮ ਕਰਨ ਦੀ ਡੂੰਘੀ ਸ਼ਾਜਿਸ ਹੈ। ਉਨ੍ਹਾ ਸੰਬੰਧਿਤ ਪੰਜਾਬ ਪੁਲਿਸ ਤੇ ਝੂਠੀਆਂ ਕਹਾਣੀਆਂ ਬਣਾ ਕੇ ਸਿੱਖ ਨੌਜਵਾਨੀ ਵਿੱਚ ਦਹਿਸ਼ਤ ਪਾਉਣ ਵਾਲੀ ਪੁਲਿਸ ਅਫਸਰਸ਼ਾਹੀ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਗੈਰ ਕਾਨੂੰਨੀ ਕਾਰਵਾਈਆਂ ਬੰਦ ਕਰ ਦੇਣ ਕਿਉਕਿ ਆਖਿਰ ਉਨ੍ਹਾ ਨੇ ਵੀ ਇਸੇ ਪੰਜਾਬ ਵਿੱਚ, ਇਸੇ ਸਿੱਖ ਕੌਮ ਵਿੱਚ ਰਿਟਾਇਰ ਹੋਣ ਉਪਰੰਤ ਵਿਚਰਨਾ ਹੈ। ਇਸ ਲਈ ਜੇਕਰ ਉਹ ਗੈਰ ਇਖਲਾਕੀ ਤੇ ਗੈਰ ਕਾਨੂੰਨੀ ਕਾਰਵਾਈਆਂ ਤੋਂ ਤੋਬਾ ਕਰ ਲੈਣ ਤਾਂ ਸਾਡੀ ਖਾਲਿਸਤਾਨ ਨੂੰ ਕਾਇਮ ਕਰਨ ਦੇ ਮਿਸ਼ਨ ਵਿੱਚ ਉਹ ਵੀ ਆਪਣਾ ਸਰਬੱਤ ਦੇ ਭਲੇ ਵਾਲਾ ਯੋਗਦਾਨ ਪਾ ਕੇ ਜਮਹੂਰੀਅਤ ਅਤੇ ਅਮਨ ਦਾ ਬੋਲਬਾਲਾ ਕਰਨ ਤੇ ਖਾਲਿਸਤਾਨ ਨੂੰ ਕਾਇਮ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ।

ਪਵਿੱਤਰ ਸ਼ਹਿਰ ਦਾ ਦਰਜਾ ਮੰਗਣ ਵਾਲਿਉ ਪਹਿਲਾ ਸ਼ਹਿਰ ਤਾ ਸਾਫ ਕਰ ਲਉ

ਮਾਛੀਵਾੜਾ 22 ਫਰਵਰੀ (ਸੁਸ਼ੀਲ ਸ਼ਰਮਾ) ਇਤਿਹਾਸਕ ਨਗਰ ਮਾਛੀਵਾੜਾ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਸ਼ਹਿਰ ਦੀਆ ਕਈਆ ਸਮਾਜਿਕ ਜੱਥੇਬੰਦੀਆ ਤੇ ਪਤਵੰਤੇ ਸਜੱਣਾ ਵੱਲੋ ਸਮੇ ਦੀਆ ਸਰਕਾਰਾ ਅੱਗੇ ਕੀਤੀ ਗਈ ਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਇਸ ਬਾਰੇ ਐਲਾਨ ਵੀ ਕਰ ਚੁੱਕੇ ਹਨ। ਇਹ ਚੰਗੀ ਗੱਲ ਵੀ ਹੈ ਤੇ ਮੰਗ ਵੀ ਜਾਇਜ ਹੈ,ਪਰ ਦੁਖਾਤ ਇਹ ਹੈ ਕਿ ਜਦੋ ਸ਼ਹਿਰ ਦੀਆ ਗਲੀਆ ਨਾਲੀਆ ਦੀ ਹਾਲਤ ਤੇ ਥਾ ਥਾ ਲੱਗੇ ਕੂੜੇ ਦੇ ਢੇਰ ਦੇ ਦਰਸ਼ਨ ਚਾਰ-ਚੁਫੇਰੇ ਹੀ ਹੁੰਦੇ ਹਨ ਤਾ ਆਮ ਲੋਕਾ ਦਾ ਸਿਰ ਸ਼ਰਮ ਨਾਲ ਝੁੱਕ ਜਾਦਾ ਹੈ,ਅਜਿਹੀ ਗੱਲ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਨੂੰ ਜਾਦੀ ਸੜਕ ਤੇ ਇੱਕਠੇ ਹੋਏ ਲੋਕਾ ਨੇ ਪੱਤਰਕਾਰਾ ਨੂੰ ਕਹੀ। ਉਨ੍ਹਾ ਨਾਲ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਮੰਡ ਨੇ ਕਿਹਾ ਕਿ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਲਿਆ ਨੂੰ ਮੇਰੇ ਵੱਲੋ ਅਪੀਲ ਹੈ ਕਿ ਪਹਿਲਾ ਸ਼ਹਿਰ ਦੀ ਸਫਾਈ ਲਈ ਪੱਕੇ ਬੰਦੋ ਬਸਤ ਕੀਤੇ ਜਾਣ ਤਾ ਫਿਰ ਹੋਰ ਵੀ ਚੰਗਾ ਲਗੇਗਾ। ਹੁਣ ਤਾ ਜਦੋ ਸ਼ਹਿਰ ਦੇ ਸਭ ਤੋ ਵੱਡੇ ਤੇ ਇਤਿਹਾਸਕ ਗੁਰਦੁਆਰੇ ਸਾਹਿਬ ਨੂੰ ਜਾਦੀ ਸੜਕ ਦਾ ਜਿੱਥੇ ਹਜ਼ਾਰਾ ਦੀ ਤਦਾਦ ਵਿਚ ਲੋਕ ਮੱਥਾ ਟੇਕਣ ਆਉਦੇ ਹਨ ਦਾ ਇਹ ਹਾਲ ਹੈ ਤਾ ਬਾਕੀ ਬਾਰੇ ਕੁਝ ਵੀ ਕਹਿਣ ਦੀ ਲੋੜ ਨਹੀ ਹੈ। ਆਮ ਲੋਕਾ ਲਈ ਇੱਥੇ ਇੱਕ ਪਾਰਕ ਬਣਿਆ ਹੈ ਉੱਥੇ ਵੀ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ ਤੇ ਨਾਲ ਹੀ ਲੜਕੀਆ ਦਾ ਸਕੂਲ ਵੀ ਲਗਦਾ ਹੈ। ਇਸ ਮੌਕੇ ਰਮਨ ਕੁਮਾਰ,ਅਮਨ ਸਿੰਘ,ਸੇਰ ਸਿੰਘ ਗਿੱਲ,ਵਿਨੋਦ ਕੁਮਾਰ,ਜੱਜ ਸਿੰਘ,ਸਰਦੂਲ ਸਿੰਘ,ਧਾਮੀ,ਨਿਊ ਪਰੀਤ, ਛਾਬੜਾ,ਗੁਰਮੀਤ ਸਿੰਘ,ਮਾਗਟ ਡੇਅਰੀ ਆਦਿ ਮੌਜੂਦ ਸਨ।

ਆਪਣਾ ਨਾਮ ਚਮਕਾਉਣ ਲਈ ਕੀਤੀ ਜਾ ਰਹੀ ਹੈ ਸਰਕਾਰੀ ਬੋਰਡਾ ਦੀ ਦੁਰਵਰਤੋ

ਮਾਛੀਵਾੜਾ 22 ਫਰਵਰੀ (ਸੁਸ਼ੀਲ ਸ਼ਰਮਾ) ਅੱਜ ਕੱਲ ਇਸਤਿਹਾਰ ਬਾਜੀ ਦਾ ਪ੍ਰਦਰਸ਼ਨ ਏਨ੍ਹਾ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਕਿ ਕੋਈ ਧਾਰਮਿਕ ਦੀਵਾਨ ਹੋਣ ਜਾ ਕੋਈ ਸਮਾਜਿਕ ਪ੍ਰੋਗਰਾਮ ਕਰਵਾਉਣਾ ਹੋਵੇ ਜਾ ਫਿਰ ਸਭਿਆਚਾਰਕ ਮੇਲਾ ਤੇ ਖੇਡ ਮੇਲਾ ਕਰਵਾਉਣ ਲਈ ਫੈਲਕ ਬੋਰਡਾ ਦੀ ਏਨ੍ਹੀ ਭਰਮਾਰ ਹੈ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਵਾਲਿਆ ਨੇ ਸਥਾਨਕ ਸ਼ਹਿਰ ਦੇ ਚੌਕਾ ਤੇ ਹੋਰ ਜਨਤਕ ਥਾਵਾ ਅਤੇ ਸ਼ਹਿਰਾ ਦੀ ਆਪਸੀ ਦੂਰੀ ਨੂੰ ਦਰਸਾਉਦੇ ਸਰਕਾਰੀ ਬੋਰਡਾ ਨੂੰ ਵੀ ਨਹੀ ਬਖ਼ਸਿਆ। ਅਜਿਹਾ ਹੀ ਸ਼ਹਿਰ ਵਿਚ ਕਰਵਾਏ ਜਾ ਰਹੇ ਇੱਕ ਸਪੋਟਸ ਕੱਲਬ ਵੱਲੋ ਬਣਾਏ ਗਏ ਬਰਡਾ ਨੂੰ ਸਰਕਾਰੀ ਬੋਰਡਾ ਉੱਤੇ ਹੀ ਲਗਾ ਦਿੱਤੇ ਗਏ ਜਿਸ ਨਾਲ ਦੂਰੋ ਆਉਦੇ ਅਣਜਾਨ ਗੱਡੀਆ ਦੇ ਡਰਾਇਵਰਾ ਨੂੰ ਕਈ ਤਰਾ ਦੀਆ ਔਕੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਇਤਰਾਜ ਜਤਾਉਦਿਆ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਧਾਨ ਬਲਦੇਵ ਸਿੰਘ ਮੰਡ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂ ਆਪਣਾ ਨਾਮ ਚਮਕਾਉਣ ਲਈ ਤੇ ਖੇਡ ਮੇਲੇ ਦੀ ਆੜ ਵਿਚ ਸਰਕਾਰੀ ਬੋਰਡਾ ਦੀ ਦੁਰਵਰਤੋ ਕਰ ਰਹੇ ਹਨ। ਜੋ ਕਿ ਅਤੀ ਨਿੰਦਣਯੋਗ ਕਾਰਵਾਈ ਹੈ ਭਾਵੇ ਕਿ ਅਜਿਹੇ ਪ੍ਰੋਗਰਾਮ ਸਭ ਦੇ ਸਾਝੇ ਹੁੰਦੇ ਨੇ ਪਰ ਆਮ ਲੋਕਾ ਨੂੰ ਆਉਣ ਵਾਲੀਆ ਪ੍ਰੇਸ਼ਾਨੀਆ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ,ਮੈ ਪਾਰਟੀ ਤੌਰ ਤੇ ਜਿੱਥੇ ਅਜਿਹੇ ਕੰਮਾ ਦੀ ਨਿਖੇਦੀ ਕਰਦਾ ਹਾ ਉੱਥੇ ਪ੍ਰਸ਼ਾਸਨ ਤੋ ਮੰਗ ਕਰਦਾ ਹਾ ਕਿ ਇਹ ਬੋਰਡ ਉਤਰਾਏ ਜਾਣ ਤੇ ਬਣਦੀ ਕਾਰਵਾਈ ਕੀਤੀ ਜਾਵੇ। ਜਦੋ ਇਸ ਸਬੰਧੀ ਪੀ ਡਬਲਯੂ ਡੀ ਦੇ ਐਕਸੀਏਨ ਨਾਲ ਗੱਲ ਕੀਤੀ ਤਾ ਉਨ੍ਹਾ ਕਿਹਾ ਕਿ ਮੇਰੇ ਧਿਆਨ ਵਿਚ ਇਹ ਗੱਲ ਨਹੀ ਆਈ ਤੇ ਮੈ ਹੁਣ ਹੀ ਜੇ ਈ ਦੀ ਡਿਊਟੀ ਲਾ ਕੇ ਤੁਰੰਤ ਕਾਰਵਾਈ ਕਰਾਗਾ।


ਖ਼ਾਲਿਸਤਾਨ ਦੀ ਮੰਗ ਛੱਡ ਕੇ ਭਾਰਤ ਪਰਤਣਾ ਹਰਗਿਜ਼ ਮਨਜ਼ੂਰ ਨਹੀਂ-ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰ

ਸੈਨ ਫ਼ਰਾਂਸਿਸਕੋ - ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਬਲਵਿੰਦਰਪਾਲ ਸਿੰਘ ਖ਼ਾਲਸਾ ਨੇ ਹਿੰਦੋਸਤਾਨ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਤੇ ਪ੍ਰਕਾਸ਼ ਬਾਦਲ ਦੇ ਉਸ ਬਿਆਨ, " ਕਿ ਸਿੱਖ ਨੌਜਵਾਨ ਖ਼ਾਲਿਸਤਾਨ ਦੀ ਮੰਗ ਛੱਡ ਕੇ ਹਿੰਦੋਸਤਾਨ ਦੀ ਮੁੱਖ ਧਾਰਾ ਵਿਚ ਆ ਜਾਣ ", ਦੀ ਸਖ਼ਤ ਲਫ਼ਜ਼ਾਂ ਵਿਚ ਨਿੰਦਿਆਂ ਕਰਦਿਆਂ ਕਿਹਾ ਹੈ ਕਿ ਸਿੱਖ ਕੌਮ ਵੱਲੋਂ ਰੱਖੀ ਖ਼ਾਲਿਸਤਾਨ ਦੀ ਮੰਗ ਬਿਲਕੁਲ ਜਾਇਜ਼ ਤੇ ਹੱਕੀ ਮੰਗ ਹੈ। ਹਿੰਦੋਸਤਾਨ ਨਾਲ ਸਿੱਖਾਂ ਦਾ ਕੋਈ ਲਾਗਾ ਦੇਗਾ ਨਹੀਂ।
1849 ਵਿਚ ਖਾਲਸੇ ਦਾ ਰਾਜ (ਸਰਕਾਰ-ਏ-ਖ਼ਾਲਸਾ) ਡੋਗਰੇ ਹਿੰਦੂਆਂ/ਪੂਰਬੀਆਂ ਤੇ ਵਿਲਾਇਤੀ ਗੋਰਿਆਂ ਦੀ ਸਾਂਝੀ ਸਾਜ਼ਿਸ਼ ਨਾਲ ਖੋਹਿਆ ਗਿਆ ਸੀ ਜਿਸ ਨੂੰ ਸਿੱਖਾਂ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ। ਸਿੱਖ ਕੌਮ ਨੂੰ ਉਹ ਰਾਜ ਭਾਗ ਵਾਪਸ ਚਾਹੀਦਾ ਹੈ ਤੇ ਖਾਲਸਾ ਪੰਥ ਆਪਣੀ ਪ੍ਰਭੂਸੱਤਾ ਨੂੰ ਹਾਸਲ ਕਰਨ ਲਈ ਜੱਦੋ-ਜਹਿਦ ਜਾਰੀ ਰਖੇਗਾ। ਪੀ ਚਿਦੰਬਰਮ ਦੀ ਘਟੀਆ ਸੋਚ ਹੈ ਜੋ ਸਿਰਫ਼ ਹਿੰਦੂ ਬਹੁਗਿਣਤੀ ਲਈ ਤਾਂ ਪ੍ਰਭੂਸੱਤਾ ਦੇ ਹੱਕ ਨੂੰ ਜਾਇਜ਼ ਕਰਾਰ ਦੇਂਦੀ ਹੈ, ਪਰ ਦੂਜੀਆਂ ਘੱਟ ਗਿਣਤੀਆਂ ਦੇ ਅਜ਼ਾਦੀ ਦੇ ਹੱਕ ਤੇ ਛਾਪਾ ਮਾਰਦਿਆਂ, ਉਨਾਂ ਨੂੰ ਗ਼ੁਲਾਮ ਬਣਾਉਣ ਲਈ ਜਬਰ-ਜ਼ੁਲਮ ਤੇ ਤਸ਼ਦੱਦ ਦਾ ਸ਼ਿਕਾਰ ਬਣਾਉਂਦੀ ਹੈ।
ਜੋ ਕਸਾਈਆਂ ਵਰਗਾ ਨਾਜ਼ੀ ਸਲੂਕ ਹਿੰਦੋਸਤਾਨ ਦੇ ਹਾਕਮਾਂ ਨੇ ਸਿੱਖ ਕੌਮ ਨਾਲ 1947 ਦੀ ਅਖੌਤੀ ਅਜ਼ਾਦੀ ਤੋਂ ਬਾਅਦ ਕੀਤਾ ਹੈ, ਉਹ ਇਤਿਹਾਸ ਦੇ ਖ਼ੂੰਨੀ ਸਫ਼ਿਆਂ ਤੇ ਦਰਜ ਹੈ ਤੇ ਸਿੱਖ ਕੌਮ ਦੇ ਸੀਨੇ ਤੇ ਉਕਰਿਆ ਹੋਇਆ ਹੈ। ਉਸਤੋਂ ਬਾਅਦ ਵੀ ਜੇ ਕੋਈ ਸਿੱਖ ਹਿੰਦੋਸਤਾਨ ਦੇ ਕਬਜ਼ੇ ਹੇਠ ਰਹਿਣਾ ਪਸੰਦ ਕਰਦਾ ਹੈ ਤਾਂ ਉਸਨੂੰ ਗ਼ੁਲਾਮ ਤੋਂ ਵੱਧ ਹੋਰ ਕੀ ਆਖਿਆ ਜਾ ਸਕਦਾ ਹੈ।
ਭਾਰਤ ਵਿਚ ਜਿਹੜੇ ਸਿੱਖ ਭਾਰਤੀ ਗ਼ੁਲਾਮੀ ਵਿਰੁੱਧ ਸ਼ਾਂਤਮਈ ਸੰਘਰਸ਼ ਕਰਕੇ ਹਿੰਦੋਸਤਾਨ ਦੀ ਪ੍ਰਭੂਸੱਤਾ ਨੂੰ ਵੰਗਾਰ ਰਹੇ ਹਨ ਉਹ ਅਸਲ ਵਿੱਚ ਸਿੱਖ ਬਾਗ਼ੀ ਹਨ ਜੋ ਬਾਦਸ਼ਾਹ ਬਣਨ ਲਈ ਤੜਪ ਰਹੇ ਹਨ। ਉਹ ਤੜਪ ਖ਼ਾਲਿਸਤਾਨੀ ਬੇਤਾਬੀ ਹੈ ਜੋ ਖ਼ਾਲਿਸਤਾਨ ਦਾ ਝੰਡਾ ਸੰਸਾਰ ਦੇ ਹੋਰ ਦੇਸ਼ਾਂ ਦੇ ਬਰਾਬਰ ਝੁੱਲਣਾ ਵੇਖਣਾ ਚਾਹੁੰਦੀ ਹੈ।
ਸਿੱਖ ਨੌਜਵਾਨ ਕਦੇ ਵੀ ਗੁਮਰਾਹ ਨਹੀਂ ਹੋਏ ਬਲਕਿ ਹਿੰਦੋਸਤਾਨ ਦੇ ਹਾਕਮਾਂ ਨੂੰ ਰੂਸ ਦੇ ਸਾਮਰਾਜਵਾਦੀਆਂ, ਆਰ.ਐਸ.ਐਸ. ਤੇ ਬ੍ਰਾਹਮਣਵਾਦ ਦੀਆਂ ਹਿਟਲਰੀ ਨੀਤੀਆਂ ਨੇ ਗੁੰਮਰਾਹ ਕਰਕੇ ਸਿੱਖਾਂ ਵਿਰੁੱਧ ਭੜਕਾਇਆ ਤੇ ਜੂਨ-ਨਵੰਬਰ 1984 ਦੇ ਸਿੱਖ ਕਤਲੇਆਮ ਲਈ ਉਕਸਾਇਆ। ਸਿੱਖ ਨੌਜਵਾਨਾਂ ਨੇ ਖ਼ਾਲਿਸਤਾਨ ਦੀ ਕਾਇਮੀ ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ ਤੇ ਸਾਰਾ ਸਿੱਖ ਜਗਤ ਉਨਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦਾ ਹੈ ਤੇ ਹਰ ਉਸ ਖ਼ਾਲਿਸਤਾਨੀ ਲਈ ਦਿਲ ਵਿਚ ਅਥਾਹ ਮੁਹੱਬਤ ਰਖਦਾ ਹੈ ਜੋ ਖ਼ਾਲਸਾ ਪ੍ਰਭੂਸੱਤਾ ਨੂੰ ਪ੍ਰਾਪਤ ਕਰਨ ਲਈ ਕਿਸੇ ਨਾ ਕਿਸੇ ਰੂਪ ਵਿਚ ਸੇਵਾ ਕਰ ਰਿਹਾ ਹੈ।
ਖ਼ਾਲਿਸਤਾਨ ਦੀ ਮੰਗ ਤੋਂ ਪਿੱਛੇ ਹਟੱਣ ਬਾਰੇ ਕੋਈ ਸਿੱਖ ਸੋਚ ਵੀ ਨਹੀਂ ਸਕਦਾ। ਜੇ ਕੋਈ ਸੋਚਦਾ ਹੈ ਤਾਂ ਉਹ ਸਿੱਖੀ ਸਰੂਪ ਵਿਚ ਵਿਚਰਦਾ ਕੋਈ ਬਹਿਰੂਪੀਆ ਤਾਂ ਹੋ ਸਕਦਾ ਹੈ ਜੋ ਸ਼ਹੀਦਾਂ ਦੇ ਪਵਿੱਤਰ ਲਹੂ ਦਾ ਸੌਦਾ ਕਰਕੇ ਖ਼ਾਲਿਸਤਾਨ ਦੇ ਨਾਮ ਵਿਦੇਸ਼ਾਂ ਵਿਚ ਪੱਕਾ ਹੋ ਕੇ ਡਾਲਰਾਂ-ਪਾਊਂਡਾਂ ਦੀ ਲੁੱਟ ਤਾਂ ਕਰਨੀ ਚਾਹੁੰਦਾ ਹੈ। ਪਰ ਕੀ ਸੱਚ ਤੋਂ ਭੱਜ ਕੇ ਉਹ ਅਕ੍ਰਿਤਘਣ ਅਖਵਾਉਣਾ ਵੀ ਪੰਸਦ ਕਰੇਗਾ ??

ਸਮੂਹ ਪੰਜਾਬੀ ਮਾਂ-ਬੋਲੀ ਦੀ ਲਿਖਣ, ਪੜ੍ਹਨ ਤੇ ਬੋਲਣ ਦੌਰਾਨ ਵੱਧ ਤੋ- ਵੱਧ ਵਰਤੋ- ਕਰਨ-ਪੰਜਾਬੀ ਕਲਚਰਲ ਕੌਂਸਲ

ਚੰਡੀਗੜ੍ਹ 21 ਫਰਵਰੀ-ਪੰਜਾਬੀ ਕਲਚਰਲ ਕੌਂਸਲ (ਰਜ਼ਿ.) ਨੇ ਸਮੂਹ ਪੰਜਾਬੀਆਂ ਨੂੰ ਜੋਰ ਦੋ ਕੇ ਕਿਹਾ ਹੈ ਕਿ ਮਾਂ-ਬੋਲੀ ਪੰਜਾਬੀ ਦੇ ਵਿਕਾਸ, ਪ੍ਰਚਾਰ ਤੇ ਪ੍ਰਚਾਰ ਤੋ- ਇਲਾਵਾ ਉਸ ਦੀ ਸਦੀਵੀ- ਹੋ-ਦ ਕਾਇਮ ਰੱਖਣ ਲਈ ਉਹ ਪੰਜਾਬੀ ਭਾਸ਼ਾ ਦੀ ਲਿਖਣ, ਪੜ੍ਹਨ ਤੇ ਬੋਲਣ ਦੌਰਾਨ ਵੱਧ ਤੋ- ਵੱਧ ਵਰਤੋ- ਕਰਨ।,br> ਅੱਜ ਕੌਮਾਂਤਰੀ ਭਾਸ਼ਾ ਦਿਵਸ ਦੇ ਮੌਕੇ ਤੇ ਇੱਕ ਬਿਆਨ ਰਾਹੀ- ਪੰਜਾਬੀ ਕਲਚਰਲ ਕੌਂਸਲ (ਰਜ਼ਿ.) ਦੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਪੰਜਾਬੀ ਬੋਲੀ ਪੰਜਾਬੀ ਸਾਹਾਂ ਦੀ ਬੋਲੀ ਹੈ। ਇਸ ਤੋਂ ਦੂਰ ਜਾ ਕੇ ਅਸੀਂ ਕਦੇ ਖੁਸ਼ ਨਹੀ- ਰਹਿ ਸਕਦੇ। ਇਸ ਵਿਚ ਬਾਬਾ ਨਾਨਕ ਵੀ ਹੈ ਤੇ ਵਾਰਿਸ ਵੀ। ਇਸ ਵਿਚ ਗੁਰੂ ਗੋਬਿੰਦ ਦੀ ਵਾਰ ਵੀ ਹੈ ਤੇ ਸ਼ਿਵ ਦਾ ਦਰਦ ਵੀ।
ਸ: ਛਾਪਾ ਨੇ ਕਿਹਾ ਕਿ ਪੰਜਾਬੀ ਕਲਚਰਲ ਕੌਂਸਲ ਦਾ ਇਹ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਸਹੀ ਮਾਅਨਿਆਂ ਵਿੱਚ ਤਾਂ ਹੀ ਪ੍ਰਫੁੱਲਤ ਹੋ ਸਕਦੀ ਹੈ ਜੇ ਇਹ ਪਰਿਵਾਰ, ਸਰਕਾਰ ਤੇ ਰੁਜ਼ਗਾਰ ਦੀ ਭਾਸ਼ਾ ਬਣੇ। ਪੰਜਾਬੀ ਮਾਂ-ਬੋਲੀ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ, ਪੰਜਾਬੀ ਸੱਭਿਆਚਾਰ ਅਤੇ ਕਲਾ ਦੇ ਪ੍ਰਸਾਰ ਤੇ ਪ੍ਰਚਾਰ ਤੋਂ ਇਲਾਵਾ ਇਸ ਨੂੰ ਪ੍ਰਫੂੱਲਤ ਕਰਨ ਲਈ ਪੰਜਾਬੀ ਕਲਚਰਲ ਕੌਂਸਲ ਤਹਿ-ਦਿਲੋਂ ਯਤਨਸ਼ੀਲ ਹੈ।
ਉਹਨਾਂ ਕਿਹਾ ਕਿ ਅੱਜ ਦੁਨੀਆਂ ਦੇ ਕਈ ਦੇਸ਼ ਅੰਗਰੇਜੀ ਭਾਸ਼ਾ ਨੂੰ ਛੱਡ ਕੇ ਆਪਣੀ ਮਾਤ ਭਾਸ਼ਾ ਨੂੰ ਤਰਜ਼ੀਹ ਦੇ ਰਹੇ ਹਨ ਇਸ ਲਈ ਸਾਨੂੰ ਵੀ ਆਪਣੀ ਮਾਤ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਵਿਦੇਸ਼ੀਆਂ ਦਾ ਰੁਝਾਨ ਵੀ ਪੰਜਾਬੀ ਸਿੱਖਣ ਵੱਲ ਹੈ ਅਤੇ ਇਹੋ ਕਾਰਨ ਹੈ ਕਿ ਕੈਨੇਡਾ, ਇੰਗਲੈਂਡ ਅਤੇ ਵੈਨਕੂਵਰ ਵਿੱਚ ਦਰਜਨ ਤੋ- ਅਖਬਾਰ ਪੰਜਾਬੀ ਵਿੱਚ ਨਿਕਲਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਜੁਬਾਨ ਨੂੰ ਕਦੇ ਵੀ ਖਤਮ ਨਹੀ- ਹੋ ਸਕਦੀ ਪਰ ਇਸ ਦੇ ਵਿਕਾਸ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨਾਂ ਚਾਹੀਦਾ ਹੈ। ਕੌਂਸਲ ਦੇ ਚੇਅਰਮੈਨ ਸਰਦਾਰ ਛਾਪਾ ਨੇ ਕਿਹਾ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਸਮੇਂ ਦਾ ਹਾਣੀ ਹੋਣ ਨਾਲ ਜਿਥੇ ਹੋਰ ਭਾਸ਼ਾਵਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ ਉਥੇ ਪੰਜਾਬੀ ਨੂੰ ਵੀ ਅੱਖੋਂ-ਪਰੋਖੇ ਨਹੀ- ਕਰਨਾਂ ਚਾਹੀਦਾ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਾਰਜ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਅੰਦਰ ਸਿਰਫ 2.5 ਫੀਸਦੀ ਵਿਅਕਤੀ ਹੀ ਅੰਗਰੇਜੀ ਜਾਣਦੇ ਹਨ ਅਤੇ ਬਾਕੀ ਦੀ ਆਬਾਦੀ ਅੰਗਰੇਜੀ ਤੋ- ਵਾਂਝੀ ਹੈ ਇਸ ਲਈ ਸਾਨੂੰ ਆਪਣਾ ਕੰਮ-ਕਾਜ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮਾਂ ਨਾਲ ਪਿਆਰ ਕਿਸੇ ਉਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ। ਮਾਂ ਦੇ ਦੁੱਧ ਦਾ ਮੁੱਲ ਕੋਈ ਨਹੀਂ ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁੱਖ ਮਨੁੱਖ, ਅਸਲ ਵਿੱਚ ਮਨੁੱਖ ਹੀ ਨਹੀਂ। ਫਿਰ ਮਾਂ ਤੋਂ ਸਿੱਖੀ, ਦੁੱਧ ਤੋਂ ਮਿੱਠੀ ਮਾਂ-ਬੋਲੀ ਤੋਂ ਬੇਰੁਖੀ ਕਿੳ-। ਪੰਜਾਬੀਆਂ ਦਾ ਮਹਿਮਾਨ ਨਿਵਾਜ਼ੀ ਵਿਚ ਕੋਈ ਜਵਾਬ ਨਹੀਂ ਪਰ ਮਹਿਮਾਨ ਦੀ ਖਾਤਰ ਆਪਣੀ ਮਾਂ (ਮਾਂ-ਬੋਲੀ) ਨੂੰ ਹੀ ਘਰੋਂ ਕੱਢ ਦਿੱਤਾ ਜਾਵੇ ਇਹ ਕਿੱਥੋਂ ਦੀ ਇਨਸਾਫੀ ਹੈ। ਸ: ਛਾਪਾ ਨੇ ਕਿਹਾ ਕਿ ਰਸੂਲ ਹਮਜ਼ਾਤੋਵ ਅਨੁਸਾਰ, ਜਿਹੜਾ ਆਦਮੀ ਆਪਣੀ ਮਾਂ-ਬੋਲੀ ਦਾ ਸਤਿਕਾਰ ਨਹੀਂ ਕਰਦਾ, ਉਹ ਸਾਰੀ ਇੱਜ਼ਤ ਗੁਆ ਬੈਠਦਾ ਹੈ।
ਸ: ਛਾਪਾ ਨੇ ਕਿਹਾ ਕਿ ਪੰਜਾਬੀ ਕਲਚਰਲ ਕੌਂਸਲ ਵੱਲੋਂ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਪੰਜਾਬੀਆਂ ਨੂੰ ਜਾਗਰੂਕ ਕਰਨ ਵਾਸਤੇ ਇਕ ਲੋਕ ਲਹਿਰ ਪ੍ਰਚੰਡ ਕਰਨ ਦੀ ਯੋਜਨਾ ਹੈ ਜਿਸ ਤਹਿਤ ਵਿਦਿਅਕ ਸੰਸਥਾਵਾਂ ਤੇ ਦਫਤਰਾਂ ਵਿਚ ਪੰਜਾਬੀ ਭਾਸ਼ਾ ਬਾਰੇ ਪ੍ਰਚਾਰ ਸਮੱਗਰੀ ਵੰਡਣ, ਨਾਟਕ-ਮੇਲੇ ਤੇ ਸੈਮੀਨਾਰ ਕਰਵਾਉਣ ਸਮੇਤ ਪ੍ਰਮੁੱਖ ਥਾਵਾਂ ਤੇ ਸਟਿੱਕਰ, ਬੋਰਡ ਅਤੇ ਇਸ਼ਤਿਹਾਰ ਆਦਿ ਲਗਾ ਕੇ ਮਾਂ-ਬੋਲੀ ਨੂੰ ਸਰਕਾਰੀ ਕਾਰ-ਵਿਹਾਰ ਸਮੇਤ ਆਮ ਵਰਤੋਂ ਵਿਚ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਸਮਝ ਕੇ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਤਰਜ਼ੀਹ ਦਿਤੀ ਜਾਵੇ। ਪੰਜਾਬੀ ਸਮਾਜ, ਸੱਭਿਆਚਾਰ, ਭਾਸ਼ਾ, ਲੋਕ ਗੀਤ, ਰੀਤੀ-ਰਿਵਾਜ, ਜੇ ਏਦਾਂ ਹੀ ਵਿਗੜਦੇ ਗਏ ਜਾਂ ਮਰ ਗਏ, ਤਾਂ ਪੰਜਾਬੀ ਸਭਿਆਚਾਰ ਦਾ ਕੁੱਝ ਨਹੀਂ ਬਚਣਾਂ, ਤੇ ਨਵੀਂ ਪੀੜ੍ਹੀ ਨੇ ਸਾਨੂੰ ਮੁਆਫ ਨਹੀਂ ਕਰਨਾ। ਇਸ ਲਈ ਸਮੇਂ ਦੀ ਮੰਗ ਹੈ ਕਿ ਪੰਜਾਬੀ ਮਾਂ-ਬੋਲੀ ਨੂੰ ਉਸਦਾ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਦਿਲੋ- ਯੋਗਦਾਨ ਪਾਈਏ।

ਪਾਕਿਸਤਾਨੀ ਤਾਲਿਬਾਨ ਨੇ ਦੋ ਸਿੱਖਾਂ ਦੇ ਸਿਰ ਵੱਢ ਕੇ ਗੁਰਦੁਆਰੇ ਵਿਚ ਸੁੱਟੇ

ਇਸਲਾਮਾਬਾਦ 21 ਫਰਵਰੀ -ਪਾਕਿਸਤਾਨੀ ਤਾਲਿਬਾਨਾਂ ਵੱਲੋਂ ਦੋ ਸਿੱਖਾਂ ਦੇ ਸਿਰ ਕੱਟ ਕੇ ਪਿਸ਼ਾਵਰ ਦੇ ਗੁਰਦੁਆਰੇ ਵਿੱਚ ਸੁੱਟਣ ਦੀ ਦਿਲ ਹਿਲਾਊ ਨੇ ਸਿੱਖ ਕੌਮ ਨੂੰ ਔਰੰਗਜੇਬ ਦੇ ਜੁਲਮਾਂ ਦੀ ਯਾਦ ਤਾਜਾ ਕਰਵਾ ਦਿੱਤੀ। ਸੂਤਰਾਂ ਦੇ ਅਨੁਸਾਰ ਪਾਕਿਸਤਾਨ ਵਿਚ ਤਾਲਿਬਾਨ ਨੇ ਦੋ ਸਿੱਖਾਂ ਦੇ ਸਿਰ ਵੱਢ ਕੇ ਪੇਸ਼ਾਵਰ ਦੇ ਇਕ ਗੁਰਦਵਾਰੇ ਵਿਚ ਸੁੱਟ ਦਿਤੇ ਜਦਕਿ ਕਈ ਹੋਰ ਸਿੱਖ ਤਾਲਿਬਾਨ ਦੇ ਕਬਜ਼ੇ ਹੇਠ ਦੱਸੇ ਜਾਂਦੇ ਹਨ। ਜਸਪਾਲ ਸਿੰਘ ਦੀ ਲਾਸ਼ ਖੈਬਰ ਕਬਾਇਲੀ ਇਲਾਕੇ ਵਿਚੋਂ ਮਿਲੀ ਜਦਕਿ ਮਾਹਲ ਸਿੰਘ ਦੀ ਲਾਸ਼ ਔਰਾਕਜ਼ਈ ਖੇਤਰ ਵਿਚੋਂ ਬਰਾਮਦ ਹੋਈ। ਪਹਿਲਾਂ ਇਹ ਭੰਬਲਭੂਸਾ ਬਣਿਆ ਹੋਇਆ ਸੀ ਕਿ ਕਈ ਸਿੱਖਾਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਦੇ ਸਿਰ ਵੱਢ ਦਿਤੇ ਗਏ। ਸੂਤਰਾਂ ਨੇ ਦਸਿਆ ਕਿ ਚਾਰ ਸਿੱਖਾਂ ਨੂੰ ਅਗ਼ਵਾ ਕੀਤਾ ਗਿਆ ਜਦਕਿ ਇਕ ਹੋਰ ਰੀਪੋਰਟ ਮੁਤਾਬਕ ਛੇ ਸਿੱਖਾਂ ਨੂੰ ਤਾਲਿਬਾਨ ਅਤਿਵਾਦੀ ਅਗ਼ਵਾ ਕਰ ਕੇ ਲੈ ਗਏ ਸਨ। ਇਨ੍ਹਾਂ ਸਿੱਖਾਂ ਨੂੰ 34 ਦਿਨ ਪਹਿਲਾਂ ਅਗ਼ਵਾ ਕਰ ਕੇ ਤਿੰਨ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਦੀ ਰਕਮ ਨਾ ਮਿਲਣ ’ਤੇ ਦੋ ਸਿੱਖਾਂ ਦੇ ਸਿਰ ਵੱਢ ਦਿਤੇ ਗਏ ਅਤੇ ਗੁਰਬਿੰਦਰ ਸਿੰਘ ਅਤੇ ਗੁਰਜੀਤ ਸਿੰਘ ਅਜੇ ਵੀ ਤਾਲਿਬਾਨ ਦੇ ਕਬਜ਼ੇ ਵਿਚ ਹਨ। ਕੁੱਝ ਅਸਪੱਸ਼ਟ ਰੀਪੋਰਟਾਂ ਮੁਤਾਬਕ ਸਿੱਖਾਂ ਦੇ ਸਿਰ ਵੱਢ ਕੇ ਇਕ ਗੁਰਦਵਾਰੇ ਵਿਚ ਸੁੱਟੇ ਗਏ। ਤਾਲਿਬਾਨ ਨੇ ਧਮਕੀ ਦਿਤੀ ਹੈ ਕਿ ਫਿਰੌਤੀ ਨਾ ਦਿਤੀ ਗਈ ਤਾਂ ਬਾਕੀ ਸਿੱਖਾਂ ਨੂੰ ਵੀ ਕਤਲ ਕਰ ਦਿਤਾ ਜਾਵੇਗਾ। ਦਸਣਯੋਗ ਹੈ ਕਿ 2009 ਵਿਚ ਤਾਲਿਬਾਨ ਨੇ ਪਾਕਿਸਤਾਨ ਦੇ ਉਂਤਰ ਪਛਮੀ ਸਰਹੱਦੀ ਸੂਬੇ ਵਿਚ ਰਹਿੰਦੇ ਸਿੱਖਾਂ ਤੋਂ ਜਜ਼ੀਏ ਦੇ ਰੂਪ ਵਿਚ ਲੱਖਾਂ ਰੁਪਏ ਜਬਰੀ ਵਸੂਲੇ ਸਨ

ਮਾਮਲਾ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦਾ
ਅਕਾਲੀ ਅਹੁੱਦੇਦਾਰ ਹੀ ਟਿੱਚ ਸਮਝਦੇ ਨੇ ਮੁੱਖ ਮੰਤਰੀ ਦੀਆ ਹਿਦਾਇਤਾ ਨੂੰ

ਮਾਛੀਵਾੜਾ 21 ਫਰਵਰੀ ;(ਸੁਸ਼ੀਲ ਸ਼ਰਮਾ) ਸਾਰੇ ਦੇਸ਼ ਵਿਚ ਅੱਜ ਦਾ ਦਿਨ ਭਾਸ਼ਾ ਦਿਵਸ ਵੱਜੋ ਮਨਾਇਆ ਜਾਦਾ ਹੈ ਪਰ ਅੱਜ ਵੀ ਜਿੱਥੇ ਕੌਮੀ ਭਾਸਾ ਹਿੰਦੀ ਤੇ ਰਾਜ ਭਾਸ਼ਾ ਪੰਜਾਬੀ ਦੀ ਥਾ ਵਿਦੇਸ਼ੀ ਭਾਸ਼ਾ ਅੰਗਰੇਜੀ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਨੂੰ ਹਰੇਕ ਵਿਭਾਗ ਵਿਚ ਇਸ ਦੀ ਵਰਤੋ ਕਰਨ ਲਈ ਵਿਸ਼ੇਸ ਹਿਦਾਇਤਾ ਦਿੱਤੀਆ ਗਈਆ ਹਨ। ਪਰ ਦੇਖਣ ਤੇ ਇਹ ਗੱਲ ਸਾਹਮਣੇ ਆਈ ਕਿ ਮੁੱਖ ਮੰਤਰੀ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ੳੁੱਥੇ ਵਾਲੀ ਕਹਾਵਤ ਅੱਜ ਵੀ ਸਰਕਾਰੀ ਵਿਭਾਗਾ ਵਿਚ ਜਿਉ ਦੀ ਤਿਉ ਢੁੱਕ ਰਹੀ ਹੈ। ਹੋਰ ਤਾ ਹੋਰ ਅਕਾਲੀ ਦਲ ਦੇ ਚੁਣੇ ਗਏ ਨੁਮਾਇਦੇ ਤੇ ਸਰਕਾਰੀ ਅਹੁੱਦਿਆ ਦੇ ਵਿਰਾਜਮਾਨ ਆਪਣੀਆ ਨਾਮ ਵਾਲੀਆ ਤਖਤੀਆ ਨੂੰ ਪੰਜਾਬੀ ਵਿਚ ਲਿਖਾਉਣਾ ਵੀ ਸਾਇਦ ਆਪਣੀ ਹੇਠੀ ਸਮਝਦੇ ਹਨ। ਕੱਲ ਜਦੋ ਪੱਤਰਕਾਰਾ ਵੱਲੋ ਵਿਭਾਗਾ ਦੇ ਦਫ਼ਤਰਾ ਦਾ ਦੌਰਾ ਕੀਤਾ ਤਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫ਼ਤਰ ਵਿਚ ਅਕਾਲੀ ਦਲ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੇ ਅੰਗਰੇਜੀ ਭਾਸਾ ਵਿਚ ਲਿਖੀਆ ਨਾਮ ਵਾਲੀਆ ਤਖ਼ਤੀਆ ਇਸ ਵੱਲ ਸਾਫ ਇਸ਼ਾਰਾ ਕਰਦੀਆ ਹਨਕਿ ਚਾਹੇ ਅਸੀ ਪੰਜਾਬੀ ਹਾ ਪਰੰਤੂ 63 ਸਾਲ ਤੋ ਵੀ ਜਿਆਦਾ ਸਮਾ ਗੁਜਰ ਜਾਣ ਤੋ ਬਾਦ ਵੀ ਅੰਗਰੇਜੀ ਤੋ ਪਿੱਛਾ ਨਹੀ ਛੁਡਾ ਸਕੇ। ਇਸੇ ਤਰਾ ਹੀ ਨਗਰ ਕੌਸ਼ਲ ਦੇ ਦਫਤਰ ਵਿਚ ਪ੍ਰਧਾਨ ਦੇ ਨਾਮ ਦੀਆ ਤਖ਼ਤੀ ਵੀ ਅੰਗਰੇਜੀ ਵਿਚ ਹੀ ਲਿਖੀ ਹੈ।

ਬਟਾਲਾ ‘ਚ ਦੂਜੇ ਦਿਨ ਵੀ ਕਰਫ਼ਿਊ

ਪ੍ਰਭੂ ਯਿਸ਼ੂ ਮਸੀਹ ਦੀ ਵਿਵਾਦਮਈ ਤਸਵੀਰ ਛਾਪੇ ਜਾਣ ਤੋਂ ਬਾਅਦ ਬਟਾਲਾ ਵਿਚ ਪੈਦਾ ਹੋਏ ਤਣਾਅ ਕਾਰਨ ਲਾਇਆ ਗਿਆ ਕਰਫਿਊ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਅੱਜ ਕਰਫਿਊ ਵਿਚ ਇੱਕ ਘੰਟੇ ਦੀ ਢਿੱਲ ਦਿੱਤੀ ਗਈ, ਜਿਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਰਹੀ ਅਤੇ ਕਿਸੇ ਨੂੰ ਵੀ ਇੱਧਰ-ਉਧਰ ਨਹੀਂ ਜਾਣ ਦਿੱਤਾ ਗਿਆ। ਇਸ ਕਰਕੇ ਜਿੱਥੇ ਆਮ ਜਨਜੀਵਨ ਪ੍ਰਭਾਵਤ ਹੋਇਆ, ਉਥੇ ਹੀ ਦੂਰ ਦੁਰਾਡੇ ਤੋਂ ਆਉਣ ਜਾਣ ਤੋਂ ਇਲਾਵਾ ਵਿਆਹ ਸਮਾਰੋਹਾਂ ‘ਚ ਸ਼ਾਮਲ ਹੋਣ ਵਾਲਿਆਂ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲਾ ਕੇ ਬਟਾਲਾ ਦੇ ਹਲਾਤ ਤਣਾਅਪੂਰਨ ਪਰ ਕਾਬੂ ਹੇਠ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਪ੍ਰਭੂ ਯਿਸ਼ੂ ਮਸੀਹ ਦੀ ਤਸਵੀਰ ਨੂੰ ਲੈ ਕੇ ਪ੍ਰਦਰਸ਼ਨਕਾਰੀ ਹਿੰਸਾ ‘ਤੇ ਉਤਾਰੂ ਹੋ ਗਏ ਸਨ, ਜਿਸ ਕਰਕੇ ਦੋ ਧੜਿਆਂ ਵਿਚ ਤਕਰਾਰ ਹੋ ਗਿਆ ਸੀ ਅਤੇ ਹਲਾਤ ਨੂੰ ਦੇਖਦੇ ਹੋਏ ਸਿਵਲ ਤੇ ਪੁਲਿਸ ਪ੍ਰਾਸ਼ਾਸਨ ਨੂੰ ਕਰਫਿਊ ਲਗਾਉਣਾ ਪਿਆ ਸੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਜ ਬਟਾਲਾ ਪੁਲਿਸ ਅਤੇ ਕਮਾਂਡੋਜ਼ ਵੱਲੋਂ ਥਾਂ-ਥਾਂ ਨਾਕੇ ਲਗਾਏ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਕਾਹਲੋਂ ਨੇ ਕਿਹਾ ਕਿ ਹਿੰਸਾ ਦੌਰਾਨ ਜਿਹਨਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਜ਼ਰੂਰ ਮੁਆਵਜ਼ਾ ਦਿੱਤਾ ਜਾਵੇਗਾ। ਦੂਸਰੇ ਪਾਸੇ ਅੱਜ ਕੁਝ ਹਿੰਦੂ ਸੰਗਠਨਾਂ ਅੱਜ ਬਕਾਇਦਾ ਤੌਰ ‘ਤੇ ਮੀਟਿੰਗ ਕਰਕੇ ਕੱਲ੍ਹ ਦੀ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਲਈ ਕਾਰਵਾਈ ਦੀ ਮੰਗ ਕੀਤੀ ਅਤੇ ਕੱਲ ਬਟਾਲਾ ਵਿਖੇ ਰੋਸ ਮਾਰਚ ਕਰਨ ਦਾ ਐਲਾਨ ਵੀ ਕੀਤਾ। ਹਿੰਦੂ ਸੰਗਠਨਾਂ ਵੱਲੋਂ ਸਖ਼ਤ ਰੁੱਖ ਅਖਤਿਆਰ ਕਰਨ ਕਰਕੇ ਮਾਮਲਾ ਹੋਰ ਗਰਮਾਉਣ ਦੇ ਅਸਾਰ ਬਣਦੇ ਨਜ਼ਰ ਆ ਰਹੇ ਹਨ। ਸਿਵਲ ਪ੍ਰਸ਼ਾਸਨ ਨੇ ਲੋਕਾਂ ਦੀ ਨਿੱਜੀ ਜ਼ਰੂਰਤਾਂ ਦੀ ਪੂਰਤੀ ਲਈ 6 ਵਜੇ ਤੋਂ 7 ਵਜੇ ਤੱਕ ਕਰਫਿਊ ਢਿੱਲ ਦਿੱਤੀ ਗਈ।

ਪੀ. ਚਿਦੰਬਰਮ ਸਿੱਖ ਕੌਮ ਦਾ ਮੌਜੂਦਾ ਜਿਊਂਦਾ ਕਾਤਿਲ “ਜਨਰਲ ਡਾਇਰ” ਹੈ, ਜਿਸਨੂੰ ਕਤਈ ਭੁੱਲਣਾ ਨਹੀ ਚਾਹੀਦਾ :- ਮਾਨ

ਫਤਿਹਗੜ੍ਹ ਸਾਹਿਬ, 20 ਫਰਵਰੀ :- “ਜਿਵੇਂ 1919 ਵਿੱਚ ਜ਼ਾਬਰ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਅੰਗਰੇਜ਼ ਜਨਰਲ ਡਾਇਰ ਵੱਲੋਂ ਕੀਤੇ ਗਏ ਜ਼ਬਰ ਜੁਲਮਾਂ ਨੂੰ ਸਿੱਖ ਕੌਮ ਕਦੇ ਨਹੀਂ ਭੁੱਲੀ, ਉਸੇ ਤਰ੍ਹਾ ਸਿੱਖ ਕੌਮ ਨੂੰ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਸਿੱਖ ਕੌਮ ਦੇ ਖੂਨ ਨਾਲ ਰੰਗੇ ਹੱਥਾਂ ਅਤੇ ਪੈਰਾਂ ਸਮੇਤ ਜੋ ਪੀ. ਚਿਦੰਬਰਮ ਆ ਰਿਹਾ ਹੈ, ਉਸਨੇ ਵੀ ਜਨਰਲ ਡਾਇਰ ਦੀ ਤਰ੍ਹਾ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਹੈ ਤੇ ਸਿੱਖ ਕੌਮ ਨੂੰ ਅਜਿਹੇ ਜ਼ਾਲਮ ਕਾਤਿਲ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਤੇ ਕਿਸੇ ਵੀ ਸਿੱਖ ਨੂੰ ਉਸਦੇ ਸਵਾਗਤ ਲਈ ਨਹੀਂ ਜਾਣਾ ਚਾਹੀਦਾ ਬਲਕਿ ਵਾਪਿਸ ਜਾਓ ਜਾਂ ਗੋ ਬੈਕ ਦੇ ਨਾਅਰੇ ਲਾ ਕੇ ਅਜਿਹੇ ਕਾਤਿਲ ਨੂੰ ਗੁਰੂਆਂ ਦੀ ਪਵਿੱਤਰ ਧਰਤੀ ਵਿੱਚ ਦਾਖਿਲ ਹੋਣ ਤੋਂ ਰੋਕ ਦੇਣਾ ਚਾਹੀਦਾ ਹੈ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਵਿੱਚ ਸਿੱਖ ਕੌਮ ਦੇ ਇਸ ਕਾਤਿਲ ਦੇ ਦਾਖਿਲ ਹੋਣ ਦੀ ਕਰੜੇ ਸ਼ਬਦਾਂ ਵਿੱਚ ਵਿਰੋਧਤਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਮੌਜੂਦਾ ਜਿਊਂਦਾ ਕਾਤਿਲ ਅੱਜ ਵੀ ਆਪਣੇ ਮਨ ਤੇ ਆਤਮਾ ਵਿੱਚ ਸਿੱਖ ਕੌਮ ਨੂੰ ਜਲੀਲ ਕਰਨ ਅਤੇ ਗੁਲਾਮ ਬਣਾਉਣ ਦੇ ਮਨਸੂਬੇ ਲੈ ਕੇ ਸ਼ਾਜਿਸਾਂ ਰਚਦਾ ਫਿਰਦਾ ਹੈ। ਹੁਣ ਜਦੋਂ ਕੌਮਾਂਤਰੀ ਕਾਨੂੰਨਾਂ ਅਧੀਨ ਮੁਸਲਿਮ ਕੌਮ ਨਾਲ ਸੰਬੰਧਿਤ ਨੌਜਵਾਨਾਂ ਨੂੰ “ਆਮ ਮੁਆਫੀ” ਦੇ ਕੇ ਸਮੁੱਚੇ ਕੇਸਾਂ ਤੇ ਬੀਤੇ ਸਮੇ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਤੋਂ ਸਰਖੁਰ ਕੀਤਾ ਜਾ ਰਿਹਾ ਹੈ, ਉਸ ਸਮੇਂ ਸਿੱਖ ਕੌਮ ਨਾਲ ਸੰਬੰਧਿਤ ਆਜ਼ਾਦੀ ਲਈ ਜੂਝ ਰਹੇ ਤੇ ਜ਼ੇਲ੍ਹਾਂ ਵਿੱਚ ਬੰਦੀ ਬਣੇ ਹੋਏ ਤੇ ਬਾਹਰਲੇ ਮੁਲਕਾਂ ਵਿੱਚ ਸਿਆਸੀ ਸ਼ਰਨ ਲੈ ਕੇ ਵਿਚਰ ਰਹੇ ਸਿੱਖ ਨੌਜਵਾਨਾਂ ਨੂੰ ਇਸ ਆਮ ਮੁਆਫੀ ਦੇ ਵਰਤਾਰੇ ਤੋ ਪਾਸੇ ਰੱਖ ਕੇ ਪੀ.ਚਿਦੰਬਰਮ ਵਰਗੇ ਸਿੱਖ ਵਿਰੋਧੀ ਸਿਆਸਤਦਾਨਾਂ ਨੇ ਆਪਣੀ ਮਨੁੱਖਤਾ ਮਾਰੂ ਸੋਚ ਨੂੰ ਪ੍ਰਤੱਖ ਕਰ ਦਿੱਤਾ ਹੈ। ਦੂਸਰਾ ਇਹ ਕਾਤਿਲ ਉਹੀ ਸਖਸ ਹੈ, ਜਿਸਨੇ ਬਰਾਬਰਤਾ ਦੇ ਇਖਲਾਕੀ ਅਤੇ ਕਾਨੂੰਨੀ ਅਧਾਰ ਨੂੰ ਨਜ਼ਰਅੰਦਾਜ਼ ਕਰਕੇ ਕੇਵਲ ਸਿੱਖ ਕੌਮ ਦੀਆਂ ਹੀ ਕਾਲੀਆਂ ਸੂਚੀਆਂ ਤਿਆਰ ਕੀਤੀਆਂ ਸਨ ਅਤੇ ਅੱਜ ਵੀ ਇਹ ਕਾਲੀਆਂ ਸੂਚੀਆਂ ਖਤਮ ਕਰਨ ਦੀ ਸੋਚ ਤੋ ਟਾਲ ਮਟੋਲ ਦੀ ਨੀਤੀ ਉੱਤੇ ਚੱਲ ਕੇ ਆਪਣੇ ਸਿੱਖ ਵਿਰੋਧੀ ਚਿਹਰੇ ਨੂੰ ਹੋਰ ਵੀ ਕਰੂਰ ਅਤੇ ਨਫਰਤ ਭਰਿਆ ਬਣਾ ਕੇ ਸਿੱਖ ਕੌਮ ਨੂੰ ਠਿੱਠ ਕਰ ਰਿਹਾ ਹੈ। ਅਜਿਹੇ ਜਿਊਂਦੇ ਜਨਰਲ ਡਾਇਰ ਸਿੱਖ ਕੌਮ ਦੇ ਕਾਤਿਲ ਨੂੰ ਕੋਈ ਵੀ ਸਿੱਖ ਕਦੀ ਵੀ ਮੁਆਫ ਨਹੀਂ ਕਰ ਸਕਦਾ।
ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਦਿਨੀਂ ਮਿਤੀ 12 ਫਰਵਰੀ 2010 ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਫਤਿਹਗੜ੍ਹ ਸਾਹਿਬ ਵਿਖੇ ਮਨਾਉਂਦੇ ਹੋਏ ਜੋ 55 ਸਿੱਖ ਕੌਮ ਦੇ ਕਾਤਿਲਾਂ ਦੀਆਂ ਫੋਟੋਆਂ ਉੱਤੇ ਅਧਾਰਿਤ ਕੈਲੰਡਰ ਜਾਰੀ ਕੀਤਾ ਹੈ, ਉਸ ਵਿੱਚ ਵੀ ਇਸ ਜਿਊਂਦੇ ਜਨਰਲ ਡਾਇਰ ਦੀ ਫੋਟੋਗ੍ਰਾਫ ਰਾਖਵੀਂ ਹੈ। ਪੰਜਾਬੀਆਂ ਦੀ ਇਹ ਕਹਾਵਤ ਵੀ ਹੈ ਤੇ ਅਮਲ ਵੀ ਹੈ ਕਿ ਦਿਹਾਤੀ ਇਲਾਕੇ ਵਿੱਚ ਰਹਿਣ ਵਾਲੇ ਜਿ਼ਮੀਦਾਰ ਆਪਣੇ ਘਰ ਵਿੱਚ ਲੱਗੇ ਕਿੱਲੇ ਉੱਤੇ ਇੱਕ ਨਾਲਾ ਗੰਢ ਮਾਰ ਕੇ ਬੰਨ ਦਿੰਦੇ ਹਨ, ਜਿਸਦਾ ਮਤਲਬ ਸਮੁੱਚੇ ਪਰਿਵਾਰ ਦੇ ਮੈਬਰਾਂ ਲਈ ਇਹ ਹੁੰਦਾ ਸੀ ਕਿ ਜਦੋਂ ਤੱਕ ਅਸੀਂ ਆਪਣੇ ਖਾਨਦਾਨੀ ਦੁਸ਼ਮਣ ਦਾ ਖਾਤਮਾ ਨਹੀਂ ਕਰ ਦਿੰਦੇ ਉਦੋਂ ਤੱਕ ਇਹ ਨਾਲਾ ਨਹੀਂ ਖੁੱਲ੍ਹੇਗਾ। ਇਸ ਲਈ ਹਰ ਸਿੱਖ ਨੂੰ ਹੁਣ ਆਪਣੇ ਘਰ ਦੇ ਕਿੱਲਿਆਂ ਉੱਤੇ ਸਿੱਖ ਕੌਮ ਦੇ ਦੁਸ਼ਮਣਾਂ ਦੇ ਨਾਲੇ ਬੰਨ ਦੇਣੇ ਚਾਹੀਦੇ ਹਨ ਤਾਂ ਕਿ ਖਾਲਿਸਤਾਨ ਦੀ ਕਾਇਮੀ ਤੋਂ ਪਹਿਲੇ ਪਹਿਲੇ ਅਜਿਹੇ ਦੁਸ਼ਮਣਾਂ ਦਾ ਖਾਤਮਾ ਕੀਤਾ ਜਾ ਸਕੇ।

ਭਗਵਾਨ ਯਿਸ਼ੂ ਮਸੀਹ ਦੇ ਇਤਰਾਜ਼ਯੋਗ ਪੋਸਟਰਾਂ ਤੋਂ ਬਾਅਦ ਬਣੀ ਸਥਿਤੀ ਤੋਂ ਬਾਅਦ ਬਟਾਲਾ 'ਚ ਅਣਮਿਥੇ ਸਮੇਂ ਲਈ ਕਰਫਿਊ

ਬਟਾਲਾ, 20 ਫਰਵਰੀ -ਬੀਤੇ ਦਿਨ ਜਲੰਧਰ ਵਿਖੇ ਖੜੇ ਹੋਏ ਵਿਵਾਦ ਜਿਸ ਵਿਚ ਈਸਾਈ ਭਾਈਚਾਰੇ ਦੇ ਭਗਵਾਨ ਯਿਸ਼ੂ ਮਸੀਹ ਦੇ ਇਤਰਾਜ਼ਯੋਗ ਪੋਸਟਰਾਂ ਤੋਂ ਬਾਅਦ ਬਣੀ ਸਥਿਤੀ ਤੋਂ ਬਾਅਦ ਸ਼ਨੀਵਾਰ ਨੂੰ ਬਟਾਲਾ ਵਿਖੇ ਈਸਾਈ ਭਾਈਚਾਰੇ ਦੇ ਲੋਕਾਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ । ਸਵੇਰ ਕਰੀਬ 9 ਵਜੇ ਵੱਖ- ਵੱਖ ਪਿੰਡਾਂ ਵਿਚੋਂ ਇੱਕਠੇ ਹੋ ਕੇ ਆਈ ਈਸਾਈ ਭਾਈਚਾਰੇ ਦੇ ਲੋਕਾਂ ਨੇ ਸ਼ਹਿਰ ਵਿਚ ਆਉਂਦਿਆਂ ਹੀ ਬੱਸਾਂ, ਕਾਰਾਂ, ਲੋਕਾਂ ਦੀਆਂ ਦੁਕਾਨਾਂ 'ਤੇ ਹਮਲਾ ਬੋਲ ਦਿੱਤਾ। ਭੜਕੀ ਹੋਈ ਭੀੜ ਨੇ ਹੱਥਾਂ ਵਿਚ ਮਾਰੂ ਹਥਿਆਰ ਜਿਨ੍ਹਾਂ ਵਿਚ ਕਿਰਪਾਨਾਂ, ਟੱਕੂਏ, ਦਰਾਟ ਸਮੇਤ ਹੋਰ ਕਈ ਹਥਿਆਰ ਹੱਥਾਂ ਵਿਚ ਲੈ ਕੇ ਸ਼ਹਿਰ ਵਿਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਹੁਲੜਬਾਜ਼ਾਂ ਨੇ ਸ਼ਹਿਰ ਦੇ ਗਾਂਧੀ ਚੌਂਕ ਵਿਚ ਆ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਈਸਾਈ ਭਾਈਚਾਰੇ ਦੇ ਲੋਕ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਫੈਲ ਗਏ। ਮੋਟਰ ਸਾਇਕਲ, ਸਕੂਟਰਾਂ ਅਤੇ ਕਾਰਾਂ ਵਿਚ ਸਵਾਰ ਸ਼ਰ੍ਹੇਆਮ ਹੁੱਲਰਬਾਜ਼ੀ ਕਰਦੇ ਰਹੇ। ਬਟਾਲਾ ਸ਼ਹਿਰ ਦੇ ਜਲੰਧਰ ਰੋਡ, ਗੁਰਦਾਸਪੁਰ, ਅੰਮ੍ਰਿਤਸਰ ਰੋਡ, ਸਿਟੀ ਰੋਡ, ਨਹਿਰੂ ਗੇਟ, ਚੱਕਰੀ ਬਾਜ਼ਾਰ, ਵੱਡਾ ਬਾਜ਼ਾਰ, ਕਾਦੀ ਹੱਟੀ, ਖਜੂਰੀ ਗੇਟ, ਸਰਕੂਲਰ ਰੋਡ, ਸਿਨੇਮਾ ਰੋਡ, ਡੇਰਾ ਬਾਬਾ ਨਾਨਕ ਰੋਡ, ਅਲੀਵਾਲ ਚੌਂਕ ਬੱਸ ਅੱਡਾ, ਰੇਲਵੇ ਸਟੇਸ਼ਨ ਤੇ ਦੁਕਾਨਾਂ, ਸਕੂਟਰਾਂ, ਮੋਟਰ ਸਾਇਕਲਾਂ , ਕਾਰਾਂ, ਬੱਸਾਂ, ਟਰੱਕਾਂ ਦੀ ਕਾਫ਼ੀ ਭੰਨ ਤੋੜ ਕਰਕੇ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ ਅਤੇ ਨੰਗੀਆਂ ਤਲਵਾਰਾਂ, ਦੜਾਟਾਂ, ਕੁਹਾੜੀਆਂ, ਡਾਂਗਾਂ ਨਾਲ ਲੈਸ ਹੋ ਕੇ ਸਕੂਟਰਾਂ, ਮੋਟਰ ਸਾਇਕਲਾਂ, ਜੀਪਾਂ 'ਤੇ ਸਵਾਰ ਹੋ ਕੇ ਗੁੰਡਾਗਰਦੀ ਕਤਲ੍ਹੇਆਮ ਕਰਨ ਦੀ ਕੋਸ਼ਿਸ਼ ਕੀਤੀ। ਹੁੱਲੜਬਾਜ਼ਾਂ ਨੇ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ 'ਤੇ ਹਮਲਾ ਕਰਕੇ ਲੋਕਾਂ ਨੂੰ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੀ ਕੋਸ਼ਿਸ ਕੀਤੀ ਗਈ। ਹੁਲੜਬਾਜਾਂ ਨੇ ਸ਼ਹਿਰ ਵਿਚ ਦੁਕਾਨਾਂ ਅੱਗੇ ਲੱਗੇ ਮੋਟਰਸਾਈਲ, ਸਕੂਟਰ ਅਤੇ ਕਾਰਾਂ ਦੀ ਭੰਨਤੋੜ ਕੀਤੀ। ਭੜਕੀ ਹੋਈ ਭੀੜ ਨੇ ਫਿਰ ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਹਮਲਾ ਬੋਲ ਦਿੱਤਾ। ਹਮਲਾਵਾਰਾਂ ਨੇ ਰੇਲਵੇ ਸਟੇਸ਼ਨ ਦੀ ਤੋੜਭੰਨ ਕੀਤੀ। ਸਟੇਸ਼ਨ ਮਾਸਟਰ ਕੌਂਸਲੈਦਰਾ ਕੁਮਾਰ ਸਟੇਸ਼ਨ ਦੇ ਟਿਕਟ ਕਾਊਂਟਰ, ਦਫ਼ਤਰ, ਰਿਜਰਵੇਸ਼ਨ ਦਫ਼ਤਰ ਸਮੇਤ ਸਟੇਸ਼ਨ ਦੀ ਭੰਨਭੋੜ ਕੀਤੀ, ਜਿਸ ਨੂੰ ਬਟਾਲਾ ਪੁਲਿਸ ਦੇਖ ਕੇ ਮਜਾ ਲੁੱਟ ਰਹੀ ਸੀ। ਭੜਕੀ ਹੋਈ ਭੀੜ ਨੇ ਫਿਰ ਬਟਾਲਾ ਦੇ ਬੱਸ ਅੱਡੇ 'ਤੇ ਹਮਲਾ ਕਰ ਦਿੱਤਾ ਜਿਸ 'ਤੇ ਗੁੰਡਾ ਅਨਸਰਾਂ ਨੇ ਬੱਸਾਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ ਅਤੇ ਬੱਸਾਂ ਵਿਚ ਬੈਠੀਆਂ ਸਵਾਰੀਆਂ ਦਾ ਵੀ ਧਿਆਨ ਨਹੀਂ ਕੀਤਾ ਅਤੇ ਉਨ੍ਹਾਂ 'ਤੇ ਵੀ ਹਮਲਾ ਬੋਲ ਦਿੱਤਾ। ਇਸ ਹੰਗਾਮੇ ਵਿਚ ਕਈ ਸਵਾਰੀਆਂ ਗੰਭੀਰ ਰੂਪ ਵਿਚ ਜਖ਼ਮੀ ਵੀ ਹੋਈਆਂ। ਗੁੰਡਾ ਅਨਸਰਾਂ ਨੇ ਫਿਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਕਈ ਮੋਟਰਸਾਈਕਲਾਂ ਨੂੰ ਅੱਗ ਲਗਾ ਕੇ ਸ਼ਹਿਰ ਵਿਚ ਮਾਹੌਲ ਨੂੰ ਹੋਰ ਗੰਭੀਰ ਬਣਾ ਦਿੱਤਾ। ਇਸ ਦੌਰਾਨ ਪੁਲਿਸ ਦੀ ਭੂਮਿਕਾ ਮੂਕ ਦਰਸ਼ਕ ਬਣ ਕੇ ਰਹਿ ਗਈ। ਜੇਕਰ ਬਟਾਲਾ ਪੁਲਿਸ ਨੇ ਸਵੇਰੇ ਤੋਂ ਹੀ ਇਸ ਸਥਿਤੀ ਨੂੰ ਕਾਬੂ ਕਰਨ ਲਈ ਯਤਨ ਕੀਤੇ ਹੁੰਦੇ ਤਾਂ ਇਹ ਗੁੰਡਾਗਰਦੀ ਦਾ ਨੰਗਾ ਨਾਚ ਨਾ ਹੁੰਦਾ। ਪਰ ਜਦੋਂ ਸਥਿਤੀ ਕਾਬੂ ਵਿਚ ਨਾ ਆਉਂਦੀ ਵੇਖ ਸ਼ਹਿਰ ਵਾਸੀਆਂ ਦੁਕਾਨਦਾਰਾਂ ਨੇ ਆਪਣੇ ਬਚਾਵ ਵਿਚ ਗੁੰਡਾ ਅਨਸਰਾਂ ਦੇ ਖਿਲਾਫ਼ ਮੋਰਚਾ ਖੋਲਿਆ ਤਾਂ ਪੁਲਿਸ ਦੀ ਵੀ ਜਾਗ ਖੁੱਲ ਗਈ ਅਤੇ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਬਟਾਲਾ ਨੇ ਬਟਾਲਾ ਵਿਚ ਅਣਮਿਥੇ ਸਮੇਂ ਲਈ ਕਰਫਿਊ ਦਾ ਐਲਾਨ ਕਰ ਦਿੱਤਾ। ਗੁੰਡਾ ਅਨਸਰਾਂ ਵਲੋਂ ਮਚਾਈ ਗਈ ਤਬਾਹੀ ਤੋਂ ਦੁਖੀ ਹੋ ਕੇ ਦੁਕਾਨਾਰਾਂ ਅਤੇ ਸ਼ਹਿਰ ਵਾਸੀਆਂ ਨੇ ਵੀ ਸੜਕਾਂ 'ਤੇ ਉਤਰਨਾ ਹੀ ਠੀਕ ਸਮਝਿਆ। ਸ਼ਹਿਰ ਵਾਸੀਆਂ ਦੇ ਰੋਸ ਨੂੰ ਦੇਖ ਕੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਭਜਨਾ ਹੀ ਮੁਨਾਸਿਬ ਸਮਝਿਆ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਪੂਰੇ ਸ਼ਹਿਰ ਵਿਚ ਸ਼ਾਂਤੀ ਬਣਾਏ ਰੱਖਣ ਲਈ ਸ਼ਹਿਰ ਦਾ ਮਾਰਚ ਕੀਤਾ ਅਤੇ ਬਟਾਲਾ ਪੁਲਿਸ ਚੁੱਪ-ਚਾਪ ਖੜ੍ਹੇ ਰਹਿ ਕੇ ਤਮਾਸ਼ਾ ਵੇਖਦੀ ਰਹੀਂ ਜਦੋਂ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਈਸਾਈ ਲੋਕਾਂ ਦਾ ਮੁਕਾਬਲਾ ਕੀਤਾ ਫਿਰ ਪੁਲਿਸ ਨੇ ਹਾਲਾਤ ਨੂੰ ਵਿਗੜਦੇ ਹੋਏ ਦੇਖ ਕੇ ਦੁਕਾਨਦਾਰਾਂ ਦਾ ਸਾਥ ਦੇ ਕੇ ਈਸਾਈ ਬਿਰਾਦਰੀ ਦੇ ਮੁੰਡਿਆਂ ਨੂੰ ਭਜਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਦੰਗਾ ਫਸਾਦ ਵਿੱਚ ਖਾਸ ਕਰਕੇ ਹਿੰਦੂ ਦੁਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇੱਕ ਖ਼ਬਰ ਮੁਤਾਬਿਕ ਈਸਾਈ ਭਾਈਚਾਰਾ ਨੇ ਜ਼ਬਰਦਸਤੀ ਡਰਾ ਧਮਕਾ ਕੇ ਦੁਕਾਨਾਂ ਬੰਦ ਕਰਵਾਈਆਂ ਅਤੇ ਉਨ੍ਹਾਂ ਕੁੱਟਿਆ ਗਈਆ ਹਨ ਇੱਥੋਂ ਤੱਕ ਨੰਗੀਆਂ ਤਲਵਾਰਾਂ, ਦਰਾਟਾਂ ਨਾਲ ਚੱਕਰੀ ਬਾਜ਼ਾਰ ਦੇ ਦੁਕਾਨਦਾਰਾਂ ਦਾ ਜੋ ਨੁਕਸਾਨ ਕੀਤਾ ਹੈ ਜਿੱਥੇ ਦੁਕਾਨਦਾਰਾਂ ਨੇ ਵੀ ਇਕੱਠੇ ਹੋ ਕੇ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਖ਼ਬਰ ਲਿਖਣ ਤੱਕ ਪੁਲਿਸ ਨੇ ਕੜੀ ਮੇਹਨਤ ਕਰਕੇ ਹਾਲਾਤ ਤੇ ਕਾਬੂ ਪਾ ਲਿਆ ਹੈ ਅਤੇ ਪੁਲਿਸ ਦੀ ਗ਼ਸ਼ਤ ਬਰਾਬਰ ਹੋ ਰਹੀਂ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਗੁੰਡਾ ਅਨਸਰਾਂ ਰੇਲਵੇ ਸਟੇਸ਼ਨ ਦੇ ਬਾਹਰ ਸਟੇਟ ਬੈਂਕ ਦਾ ਏ. ਟੀ.ਅੇਮ. ਲੁੱਟ ਕੇ ਲੈ ਗਏ। ਭੜਕੀ ਹੋਈ ਭੀੜ ਵਲੋਂ ਜਲੰਧਰ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਦੇ ਦਫ਼ਤਰ 'ਤੇ ਵੀ ਹਮਲਾ ਬੋਲ ਦਿੱਤਾ। ਹਮਲੇ ਵਿਚ ਦਫ਼ਤਰ ਦੀ ਤੋੜਭੰਨ ਕੀਤੀ ਗਈ।ਇਥੇ ਇਹ ਜ਼ਿਕਰਯੋਗ ਹੈ ਕਿ ਕਰੀਬ 2 ਘੰਟਿਆਂ ਤੱਕ ਗੁੰਡਾ ਅਨਸਰਾਂ ਵਲੋਂ ਸ਼ਹਿਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਪ੍ਰੰਤੂ ਬਟਾਲਾ ਪੁਲਿਸ ਕਿਸੇ ਵੱਡੀ ਘਟਨਾ ਦੀ ਇੰਤਜਾਰ ਕਰਦੀ ਰਹੀ। ਗੁੰਡਾ ਅਨਸਰਾਂ ਨੇ ਸ਼ਹਿਰ 'ਚ ਸਕੂਲਾਂ, ਕਾਲਜਾਂ 'ਚ ਜਾ ਰਹੀਆਂ ਲੜਕੀਆਂ ਨੂੰ ਵੀ ਨਹੀਂ ਬਖਸ਼ਿਆ। ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਨ੍ਹਾਂ ਨੂੰ ਜ਼ਲੀਲ ਕੀਤਾ। ਅੰਤ ਵਿਚ ਗੁੱਸਾਈ ਭੀੜ ਨੇ ਬਟਾਲਾ ਦੀਆਂ ਵੱਖ ਵੱਖ ਚਰਚ 'ਤੇ ਹਮਲਾ ਬੋਲ ਦਿੱਤਾ। ਗੁੱਸੇ 'ਚ ਆਏ ਲੋਕਾਂ ਨੇ ਬਟਾਲਾ ਸ਼ਹਿਰ ਦੇ ਵਿਚ ਸਥਿਤ ਸਿਟੀ ਚਰਚ ਨੂੰ ਅੱਗ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚਰਚ ਦੀ ਭੰਨਤੋੜ ਕੀਤੀ। ਭੀੜ ਨੂੰ ਖਦੇੜਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ।ਦੁਕਾਨਦਾਰਾਂ ਨੇ ਇਸ ਗੁੰਡਾ ਗਰਦੀ ਦੇ ਖਿਲਾਫ਼ ਗਾਂਧੀ ਚੌਂਕ ਵਿੱਚ ਧਰਨਾ ਦੇ ਕੇ ਮੰਗ ਕੀਤੀ ਕਿ ਗੁੰਡਾ ਅਨਸਰ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਤੇ ਮੁਕੱਦਮਾ ਚਲਾਇਆ ਜਾਵੇ। ਜ਼ਿਕਰਯੋਗ ਹੈ ਕਿ ਸ੍ਰੀ ਰਾਮ ਨੋਮੀ ਉਤਸਵ ਕਮੇਟੀ ਜਲੰਧਰ ਸ਼ਹਿਰ ਵਿੱਚ ਕੁੱਝ ਬੋਰਡ ਲਗਾਏ ਹੋਏ ਹਨ ਜਿਸ ਵਿੱਚ ਪ੍ਰਭੂ ਯਿਸੂ ਮਸੀਹ ਦੇ ਇੱਕ ਹੱਥ ਵਿੱਚ ਸਿਗਰੇਟ ਅਤੇ ਦੂਸਰੇ ਹੱਥ ਵਿੱਚ ਬੀਅਰ ਸ਼ਰਾਬ ਦੀ ਬੋਤਲ ਫੜੇ ਹੋਏ ਦਿਖਾਈ ਹੈ ਜਿਸ ਨੂੰ ਵੇਖ ਕੇ ਇਸਾਈ ਭਾਈਚਾਰਾ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਕਰਕੇ ਪੰਜਾਬ ਵਿੱਚ ਲੋਕ ਰੋਸ ਵਜੋਂ ਭੜਕ ਉਠੇ ਹਨ। ਜਿਹਨਾਂ ਲੋਕਾਂ ਨੇ ਇਸ ਤਰ੍ਹਾਂ ਬੋਰਡ ਲਗਾਏ ਹਨ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਇਸ ਤਰ੍ਹਾਂ ਨਹੀਂ ਕਰ ਰਹੀਂ ਜਿਸ ਕਰਕੇ ਇਸਾਈ ਭਾਈਚਾਰਾ ਨੇ ਆਪਣਾ ਰੋਸ ਗਲਤ ਢੰਗ ਨਾਲ ਕੀਤਾ ਹੈ। ਆਮ ਚਰਚਾ ਹੈ ਕਿ ਪੰਜਾਬ ਵਿੱਚ ਹੋ ਰਹੇ ਦੰਗਾ ਫਸਾਦ ਨੂੰ ਰੋਕਣ ਲਈ ਪੰਜਾਬ ਸਰਕਾਰ ਸੰਸੀਦਾ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਇਹ ਮੂਵਮੈਂਟ ਸਾਰੇ ਦੇਸ਼ ਵਿੱਚ ਫੈਲ ਜਾਵੇ ਜਿਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇ।

ਸੀ.ਬੀ.ਆਈ ਸੱਜਣ ਕੁਮਾਰ ਨੁੰ ਤੁਰੰਤ ਗ੍ਰਿਫਤਾਰ ਕਰੇ : ਜਥੇ.ਮੱਕੜ

ਨਵੀਂ ਦਿੱਲੀ 20 ਫਰਵਰੀ - ਜੰਮੂ ਕਸ਼ਮੀਰ ਦੇ ਹਾਲਾਤਾਂ ਤੋਂ ਤੰਗ ਆ ਕਿ ਜਿਹੜੇ ਲੋਕ ਦੇਸ਼ ਛੱਡ ਕੇ ਚੱਲੇ ਗਏ ਸਨ, ਕੇਂਦਰ ਵੱਲੋਂ ਉਨ੍ਹਾਂ ਦੇ ਵਾਪਸ ਪਰਤਣ ਦੇ ਸੱਦੇ ਦਾ ਅਸੀਂ ਸਵਾਗਤ ਕਰਦੇ ਹਾਂ, ਮਗਰ ਕੇਂਦਰ ਵੱਲੋਂ ਪੰਜਾਬ ਦੇ ਹਾਲਤ ਬਿਲਕੁਲ ਠੀਕ ਹੋਣ ਦੇ ਬਾਵਜੂਦ ਸਿੱਖਾਂ ਦੀ ਕਾਲੀ ਸੂਚੀ ਖਤਮ ਨਾ ਕਰਨਾ ਜਿੱਥੇ ਬਹੁਤ ਦੁੱਖਦਾਈ ਹੈ ਉੱਥੇ ਕੇਂਦਰ ਦੀ ਕਾਂਗਰਸ ਸਰਕਾਰ ਜੋ ਹਮੇਸ਼ਾ ਸਿੱਖਾਂ ਦੀ ਕਾਤਲ ਜਮਾਤ ਰਹੀ ਹੈ, ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਕੋਲੋਂ ਸਿੱਖਾਂ ਲਈ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾਂ ਸਕਦੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਿੱਖ ਮਿਸ਼ਨ ਦਿੱਲੀ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਇਥੇ ਧਰਮ ਪ੍ਰਚਾਰ ਲਹਿਰ ਦੇ ਸਮਾਗਮ 'ਚ ਸ਼ਾਮਲ ਹੋਣ ਆਏ ਹੋਏ ਸਨ। ਉਨ੍ਹਾਂ 84 ਦੇ ਸਿੱਖ ਕਤਲੇਆਮ ਬਾਰੇ ਕਿਹਾ ਕਿ ਬੜੀ ਬਦਨੀਤੀ ਦੀ ਗੱਲ ਹੈ ਕਿ ਜਿਸ ਜਮਹੂਰੀਅਤ ਵਿਚ ਇਕ ਕਤਲ ਕਰਨ ਵਾਲੇ ਨੂੰ ਵੀ ਸਜ਼ਾ ਮਿਲਦੀ ਹੈ, ਮਗਰ 25 ਸਾਲ ਬੀਤ ਜਾਣ 'ਤੇ ਵੀ 84 ਦੇ ਸਿੱਖ ਕਤਲੇਆਮ ਜਿਸ ਵਿਚ 7000 ਤੋਂ ਉਪਰ ਸਿੱਖਾਂ ਨੂੰ ਬੜੀ ਬੇਦਰਦੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੋਵੇ ਅਤੇ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਵੀ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੀ ਹਾਈਕੋਰਟ ਚੋਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਵੀ ਸੀ. ਬੀ. ਆਈ ਦਾ ਉਸ ਨੂੰ ਗ੍ਰਿਫਤਾਰ ਨਹੀਂ ਕਰਨਾ ਕਾਂਗਰਸ ਸਰਕਾਰ ਦੇ ਮਨਸੂਬਿਆਂ ਬਾਰੇ ਜਾਣਕਾਰੀ ਦੇ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੀ.ਬੀ.ਆਈ ਸੱਜਣ ਕੁਮਾਰ ਨੁੰ ਤੁਰੰਤ ਗ੍ਰਿਫਤਾਰ ਕਰੇ। ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ 'ਚ ਪੂਰਾ ਵਿਸ਼ਵਾਸ ਹੇ ਮਗਰ ਕਾਂਗਰਸ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿਚ ਸ. ਅਵਤਾਰ ਸਿੰਘ ਹਿੱਤ, ਸ. ਮਨਜੀਤ ਸਿੰਘ ਜੀ. ਕੇ, ਸ. ਕੁਲਦੀਪ ਸਿੰਘ ਭੋਗਲ, ਸ. ਉਂਕਾਰ ਸਿੰਘ ਥਾਪਰ ਅਤੇ ਸ. ਮਨਜਿੰਦਰ ਸਿੰਘ ਸਿਰਸਾ ਸ਼ਾਮਲ ਕੀਤੇ ਗਏ ਹਨ ਅਤੇ ਇਕ ਅੱਠ ਵਕੀਲਾਂ ਦਾ ਪੈਨਲ ਸੀਨੀਅਰ ਵਕੀਲ ਸ. ਐਚ ਐਸ ਫੂਲਕਾ ਦੀ ਅਗਵਾਈ ਹੇਠ ਬਣਾਇਆ ਗਿਆ ਹੈ ਜੋ ਸਾਰੇ ਕੇਸ ਦੀ ਪੈਰਵਾਈ ਕਰਕੇ ਕਾਤਲਾਂ ਨੂੰ ਅੰਜਾਮ ਤੱਕ ਪਹੁੰਚਾਏਗੀ। ਇਸ ਮੌਕੇ ਉਨ੍ਹਾਂ ਖਾਲਸਾ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਮਨਾਈ ਜਾ ਰਹੀ ਸ਼ਤਾਬਦੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖ ਪੰਥ ਦੇ ਇਸ ਮਹਾਨ ਜਰਨੈਲ ਜਿਸ ਨੇ ਪਹਿਲਾ ਸਿੱਖ ਰਾਜ ਸਥਾਪਤ ਕੀਤਾ ਦੀ ਯਾਦ 'ਚ ਇਹ ਸ਼ਤਾਬਦੀ ਖਾਲਸਾਹੀ ਜਾਹੋਜਲਾਲ ਨਾਲ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਸ਼ਤਾਬਦੀ ਨੂੰ ਸਮਰਪਿਤ ਹੋ ਕਿ ਲੋਹਗੜ੍ਹ 'ਚ 10 ਏਕੜ 'ਚ ਯਾਦਗਾਰੀ ਕਿਲਾਂ ਉਸਾਰਿਆ ਜਾਵੇਗਾ ਅਤੇ ਸਰਹੰਦ ਵਿਖੇ ਬਾਬਾ ਬੰਦਾ ਸਿੰਘ ਦੀ ਯਾਦਗਾਰੀ ਮਿਉਜਿਅਮ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਸਾਰਿਆ ਜਾਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਸੋਨੇ ਚਾਂਦੀ ਦੇ ਸਿੱਕੇ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਵੀ ਪਹਿਲਾ ਕੇਂਦਰ ਸਰਕਾਰ ਤੋਂ ਇਸ ਸ਼ਤਾਬਦੀ ਸੰਬੰਧੀ ਡਾਕ ਟਿਕਟ ਜਾਰੀ ਕਰਨ ਲਈ ਕਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਮੰਗ ਕਰਦੀ ਹੈ ਕਿ ਇਸ ਸ਼ਤਾਬਦੀ ਸੰਬੰਧੀ ਡਾਕ ਟਿਕਟ ਅਤੇ ਪੰਜ ਅਤੇ ਦੱਸ ਰੁਪਏ ਦੇ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ ਜਾਣ। ਇਸ ਮੌਕੇ ਸ. ਮਨਜੀਤ ਸਿੰਘ ਜੀ.ਕੇ, ਸ. ਕੁਲਦੀਪ ਸਿੰਘ ਭੋਗਲ, ਸ. ਉਂਕਾਰ ਸਿੰਘ ਥਾਪਰ, ਸ. ਮਨਜਿੰਦਰ ਸਿੰਘ ਸਿਰਸਾ, ਸ. ਪਰਮਜੀਤ ਸਿੰਘ ਚੰਡੋਕ, ਸ. ਰਜਿੰਦਰ ਸਿੰਘ, ਸ. ਤਮਿੰਦਰ ਸਿੰਘ, ਸ. ਅਜੀਤ ਸਿੰਘ, ਸ. ਭਰਪੂਰ ਸਿੰਘ ਅਤੇ ਸ. ਜਗਦੇਵ ਸਿੰਘ ਹਾਜ਼ਰ ਸਨ।

ਭਾਈ ਦਲਜੀਤ ਸਿੰਘ ਬਿੱਟੂ ਨੂੰ ਜਾਣ ਬੁੱਝ ਕੇ ਅਦਾਲਤ ਵਿੱਚ ਲਗਾਤਾਰ ਨਹੀਂ ਲਿਆਦਾ ਜਾ ਰਿਹਾ

ਲੰਡਨ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਦਰਜਨਾਂ ਸਾਥੀਆਂ ਸਮੇਤ ਪੰਜਾਬ ਸਰਕਾਰ ਨੇ ਸਿਆਸੀ ਰੰਜਿਸ਼ ਦੇ ਤਹਿਤ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਹੈ ਤਾਂ ਕਿ ਉਹਨਾਂ ਦੀ ਪਾਰਟੀ ਸ੍ਰ਼ੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੂੰ ਟੱਕਰ ਨਾ ਦੇ ਸਕੇ । ਹੁਣ ਭਾਈ ਬਿੱਟੂ ਦੀ ਸਿੱਖ ਸੰਗਤ ਤੋਂ ਦੂਰੀ ਬਣਾਉਣ ਅਤੇ ਉਹਨਾਂ ਖਿਲਾਫ ਦਰਜ ਮੁਕੱਦਮਿਆਂ ਨੂੰ ਲਮਕਾਉਣ ਲਈ ਸਰਕਾਰ ਦੇ ਇਸ਼ਾਰੇ ਤੇ ਬਹਾਨੇ ਬਣਾ ਕੇ ਪੁਲੀਸ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਅਦਾਲਤ ਵਿੱਚ ਲਗਾਤਾਰ ਪੇਸ਼ ਨਹੀਂ ਕੀਤਾ ਜਾ ਰਿਹਾ । ਯੂਨਾਈਟਿਡ ਖਾਲਸਾ ਦਲ ਯੂ,ਕੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸਰਕਾਰ ਦੇ ਇਸ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਅਦਾਲਤ ਦੀ ਤੌਹੀਨ ਅਤੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ ਅਤੇ ਅਗਰ ਭਵਿੱਖ ਪੁਲੀਸ ਨੇ ਵਤੀਰਾ ਨਾ ਬਦਲਿਆ ਤਾਂ ਮਨੁੱਖੀ ਅਧਿਕਾਰ ਕਮਿਸ਼ਨ ,ਉੱਚ ਅਦਾਲਤ ਅਤੇ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੂੰ ਬਕਾਇਦਾ ਸੂਚਿਤ ਕੀਤਾ ਜਾਵੇਗਾ ।

ਭਾਜਪਾ ਦਾ “ਰਾਮ ਮੰਦਿਰ” ਦਾ ਨਾਹਰਾ ਕੌਮਾਂ ਅਤੇ ਫਿਰਕਿਆਂ ਨੂੰ ਵੰਡਣ ਤੇ ਨਫਰਤ ਵਧਾਉਣ ਵਾਲਾ :- ਟਿਵਾਣਾ

ਫਤਿਹਗੜ੍ਹ ਸਾਹਿਬ, 20 ਫਰਵਰੀ :- “ਇਸ ਮੁਲਕ ਦੇ ਹੁਕਮਰਾਨ ਭਾਵੇਂ ਉਹ ਕਾਂਗਰਸ ਹੋਵੇ ਜਾਂ ਭਾਜਪਾ, ਉਨ੍ਹਾ ਦੇ ਹੁਣ ਤੱਕ ਦੇ ਅਮਲ ਪਾੜੋ ਅਤੇ ਰਾਜ ਕਰੋ ਤੇ ਵੱਖ ਵੱਖ ਕੌਮਾਂ ਨੂੰ ਲੜਾ ਕੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਾਲੇ ਹਨ। ਜਿਸ ਲਈ ਇੱਥੋ ਦੇ ਮਾਹੌਲ ਨੂੰ ਗੈਰ ਸਮਾਜਿਕ ਬਣਾਉਣ ਵਿੱਚ ਇਹ ਦੋਵੇ ਜਮਾਤਾਂ ਮੁੱਖ ਤੌਰ ਤੇ ਦੋਸ਼ੀ ਹਨ। ਕਾਂਗਰਸ ਪਾੜੋ ਤੇ ਰਾਜ ਕਰੋ ਦੀ ਮਨੁੱਖਤਾ ਵਿਰੋਧੀ ਸੋਚ ਉੱਤੇ ਅਮਲ ਕਰਦੀ ਆ ਰਹੀ ਹੈ ਤੇ ਭਾਜਪਾ ਕੱਟੜ “ਹਿੰਦੂਤਵ” ਫਿਰਕੂ ਸੋਚ ਉੱਤੇ ਪਹਿਰਾ ਦੇ ਕੇ ਕਦੀ ਰਾਮ ਮੰਦਿਰ ਅਤੇ ਕਦੀ ਰਾਮ ਸੇਤੂ ਸਮੁੰਦਰਮ ਦੇ ਫਿਰਕੂ ਨਾਹਰੇ ਲਗਾ ਕੇ ਵੱਖ ਵੱਖ ਕੌਮਾਂ ਵਿੱਚ ਨਫਰਤ ਫੈਲਾਉਂਦੀ ਆ ਰਹੀ ਹੈ। ਇੱਥੋ ਤੱਕ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਸਮੇ ਅਤੇ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਸਮੇਂ ਸਮੁੱਚੇ ਫਿਰਕੂ ਗਰੁੱਪਾਂ ਤੋਂ ਇਲਾਵਾ ਉਸ ਸਮੇਂ ਦੇ ਵਜ਼ੀਰ ਏ ਆਜਿ਼ਮ ਨਰਸਿੰਮਾ ਰਾਓ ਤੇ ਭਾਜਪਾਈ ਆਗੂ ਅਡਵਾਨੀ ਤੇ ਵਾਜਪਾਈ ਇਹਨਾਂ ਸਾਜਿ਼ਸਾਂ ਵਿੱਚ ਪੂਰੀ ਤਰ੍ਹਾ ਸ਼ਾਮਿਲ ਸਨ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਜਪਾ ਵੱਲੋਂ ਰਾਮ ਮੰਦਿਰ ਵਰਗੇ ਫਿਰਕੂ ਨਾਹਰੇ ਲਾਉਣ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਇੱਕ ਪਾਸੇ ਇੱਥੋ ਦੀ ਅਖੰਡਤਾ ਦਾ ਰੋਲਾ ਪਾ ਕੇ ਆਪਣੇ ਆਪ ਨੂੰ ਇਹ ਦੋਵੇ ਉਪਰੋਕਤ ਜਮਾਤਾਂ ਇਸ ਮੁਲਕ ਦੇ ਸਭ ਤੋਂ ਵੱਡਾ ਖੈਰ-ਗਵਾਹ ਸਾਬਿਤ ਕਰਨਾ ਚਾਹੁੰਦੀਆਂ ਹਨ। ਦੂਸਰੇ ਪਾਸੇ ਖੁਦ ਹੀ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਵਾਲੀਆਂ ਨੀਤੀਆਂ ਉੱਤੇ ਚੱਲ ਕੇ, ਹਿੰਦੂ ਕੌਮ ਨੂੰ ਉਨ੍ਹਾ ਵਿਰੁੱਧ ਭੜਕਾਉਣ ਦੀਆਂ ਕਾਰਵਾਈਆਂ ਵਿੱਚ ਸਰਗਰਮ ਹਨ। ਅਜਿਹੀਆਂ ਕਾਰਵਾਈਆਂ ਘੱਟ ਗਿਣਤੀ ਕੌਮਾਂ ਨੂੰ ਚੁਣੌਤੀ ਦੇਣ ਦਾ ਮਾਰੂ ਸੱਦਾ ਦੇ ਰਹੀਆਂ ਹਨ ਜਿਸਦੇ ਨਤੀਜੇ ਇੱਥੋ ਦੇ ਹੁਕਮਰਾਨਾਂ ਲਈ ਤੇ ਇੱਥੋ ਦੇ ਅਮਨ-ਚੈਨ ਨੂੰ ਕਾਇਮ ਰੱਖਣ ਲਈ ਕਦੀ ਵੀ ਸਹਾਈ ਨਹੀਂ ਹੋ ਸਕਦੇ।
ਉਨ੍ਹਾ ਕਿਹਾ ਕਿ ਜਦੋਂ ਸਮੁੱਚਾ ਸੰਸਾਰ ਇੱਕ ਪਿੰਡ ਦਾ ਰੂਪ ਧਾਰਦਾ ਜਾ ਰਿਹਾ ਹੈ ਅਤੇ ਵੱਡੇ ਅਤੇ ਛੋਟੇ ਮੁਲਕ ਆਪਣੀਆਂ ਆਧੁਨਿਕ ਤਕਨੀਕਾਂ ਤੇ ਹੋਰ ਕਾਂਢਾਂ, ਖੋਜਾਂ ਦੀ ਸਹੀ ਵਰਤੋਂ ਕਰਕੇ ਸਮੁੱਚੀ ਦੁਨੀਆ ਦੀ ਬਹਿਤਰੀ ਵੱਲ ਵੱਧ ਰਹੇ ਹਨ, ਉਸ ਸਮੇਂ ਭਾਜਪਾ ਵੱਲੋਂ ਰਾਮ ਮੰਦਿਰ ਬਣਾਉਣ ਦਾ ਫਿਰਕੂ ਨਾਹਰਾ ਲਾਉਣਾ ਅਤੇ ਪੀ.ਚਿਦੰਬਰਮ ਵਰਗੇ ਸਿੱਖਾਂ ਦੇ ਕਾਤਿਲ ਵਜ਼ੀਰ ਵਲੋਂ ਸਿੱਖ ਕੌਮ ਦੀਆਂ ਕਾਲੀਆਂ ਸੂਚੀਆਂ ਨੂੰ ਖਤਮ ਨਾ ਕਰਨ ਦੀ ਪੈਰਵਾਈ ਕਰਨਾ ਤੇ ਸਿੱਖ ਕੌਮ ਨੂੰ “ਆਮ ਮੁਆਫੀ” ਦੇ ਕੌਮਾਂਤਰੀ ਵਰਤਾਰੇ ਤੋਂ ਵਾਂਝੇ ਰੱਖ ਕੇ ਦੂਸਰੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾ ਵਿਵਹਾਰ ਕਰਨ ਦੀਆਂ ਕਾਰਵਾਈਆਂ ਇਨ੍ਹਾ ਦੀਆਂ ਮੰਦਭਾਵਨਾ ਭਰੀ ਸੋਚ ਨੂੰ ਪ੍ਰਤੱਖ ਕਰਦੀਆਂ ਹਨ। ਹੁਣ ਜਦੋਂ ਹਿੰਦ ਹਕੂਮਤ ਮੁਸਲਿਮ ਕੌਮ ਨੂੰ ਆਮ ਮੁਆਫੀ ਦੇਣ ਦੀ ਮਨੁੱਖਤਾ ਪੱਖੀ ਸੋਚ ਉੱਤੇ ਕੰਮ ਕਰ ਰਹੀ ਹੈ ਤਾਂ ਇਸ ਅਮਲ ਤੋਂ ਸਿੱਖ ਕੌਮ ਨੂੰ ਪਾਸੇ ਰੱਖਣਾ ਆਪਣੇ ਆਪ ਵਿੱਚ ਵੱਡੀ ਬੇਇਨਸਾਫੀ ਤੇ ਵਿਤਕਰੇ ਨੂੰ ਜ਼ਾਹਿਰ ਕਰਦਾ ਹੈ। ਇਸ ਲਈ ਸਮੁੱਚੀ ਸਿੱਖ ਕੌਮ ਨੂੰ ਆਪਣੇ ਜ਼ਹਿਨ ਵਿੱਚ ਇਹ ਗੱਲ ਯਕੀਨਨ ਵਸਾ ਲੈਣੀ ਚਾਹੀਦੀ ਹੈ ਕਿ ਸਿੱਖ ਕੌਮ ਦੀਆਂ ਸਮੁੱਚੀਆਂ ਮੁਸ਼ਕਿਲਾਂ ਦਾ ਹੱਲ ਕੇਵਲ ਤੇ ਕੇਵਲ “ਬੱਫਰ ਸਟੇਟ” ਨੂੰ ਹੋਂਦ ਵਿੱਚ ਲਿਆ ਕੇ ਅਤੇ 1947 ਵਿੱਚ ਹਿੰਦੂ ਬਹੁਗਿਣਤੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਵਾਅਦੇ ਕਿ “ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਜਿੱਥੇ ਸਿੱਖ ਕੌਮ ਆਪਣੇ ਸੱਭਿਆਚਾਰ, ਬੋਲੀ, ਲਿਪੀ, ਧਰਮ, ਵਿਰਸੇ ਆਦਿ ਦੀ ਆਜ਼ਾਦੀ ਨਾਲ ਵਰਤੋਂ ਕਰਦੀ ਹੋਈ ਵਿਚਰ ਸਕੇਗੀ।” ਦੇ ਵਚਨ ਨੂੰ ਪੂਰਾ ਕਰਕੇ “ਆਜ਼ਾਦ ਬਾਦਸ਼ਾਹੀ ਸਿੱਖ ਰਾਜ” ਨੂੰ ਕਾਇਮ ਕਰਕੇ ਹੀ ਅੰਤ ਕੀਤਾ ਜਾ ਸਕਦਾ ਹੈ।

ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ ਅੰਗਰੇਜਾ ਵੇਲੇ ਦੀ ਬਣੀ ਡਾਕਘਰ ਮਾਛੀਵਾੜਾ ਦੀ ਇਮਾਰਤ

ਮਾਛੀਵਾੜਾ 20 ਫਰਵਰੀ (ਸੁਸ਼ੀਲ ਸ਼ਰਮਾ) ਦੇਸ਼ ਆਜ਼ਾਦ ਹੋਏ ਨੂੰ ਕਰੀਬ 63 ਸਾਲ ਹੋ ਚੁੱਕੇ ਹਨ ਤੇ ਭਾਰਤ ਨੇ ਅੰਗਰੇਜਾ ਵੇਲੇ ਦੀ ਵਕਤ ਬਿਤਾ ਚੁੱਕੀਆ ਸੜਕਾ,ਪੁਲ ਤੇ ਇਮਾਰਤਾ ਅਤੇ ਹੋਰ ਪੁਰਾਤਨ ਵਸਤਾ ਦਾ ਅਜੌਕੇ ਢੰਗ ਨਾਲ ਨਵੀਨੀਕਰਨ ਕਰਕੇ ਆਪਣੀ ਆਜ਼ਾਦ ਹੋਦ ਨੂੰ ਦਰਸਾਇਂਆ ਹੈ ਪਰ ਅਜੇ ਵੀ ਕਈ ਸਰਕਾਰੀ ਆਦਾਰਿਆ ਦਾ ਕੰਮਕਾਰ ਖ਼ਸ਼ਤਾ ਹੋ ਚੁੱਕੀਆ ਅੰਗਰੇਜੀ ਇਮਾਰਤਾ ਵਿਚ ਹੀ ਚਲਦਾ ਹੈ। ਅਜਿਹੀਆ ਡਿਗੂ-ਡਿਗੂ ਕਰਦੀਆ ਤੇ ਕਿਸੇ ਵੱਡੇ ਹਾਦਸੇ ਨੂੰ ਉਡੀਕਦੀਆ ਦੀਆ ਇਮਰਾਤਾ ਵਿਚ ਇੱਕ ਮਾਛੀਵਾੜਾ ਦੇ ਡਾਕਘਰ ਦੀ ਹੈ। ਕਰੀਬ 70 ਪਿੰਡਾ ਤੇ ਸ਼ਹਿਰ ਦੇ ਇੱਕੋ-ਇੱਕ ਬਰਤਾਨਵੀ ਸ਼ਾਸ਼ਨ ਸਮੇ ਤੋ ਬਣੀ ਇਹ ਖ਼ੰਡਰ ਬਣਦੀ ਜਾ ਰਹੀ ਤਿੰਨ ਕਮਰਿਆ ਦੀ ਇਮਾਰਤ ਵਿਚੋ ਇੱਕ ਕਮਰਾ ਹੀ ਆਪਣੀ ਹੋਦ ਦਾ ਦਮ ਭਰਦਾ ਹੈ, ਇੱਕ ਕਮਰੇ ਦੀ ਛੱਤ ਤਾ ਪਿਛਲੇ ਕਾਫੀ ਸਮੇ ਤੋ ਡਿੱਗੀ ਪਈ ਹੈ ਤੇ ਹੁਣ ਇੱਥੇ ਕੂੜ-ਕਬਾੜ ਤੇ ਵੱਡੀ ਮਾਤਰਾ ਵਿਚ ਘਾਹ ਉੱਗਿਆ ਹੋਇਆ ਹੈ ਤੇ ਇਸ ਦੇ ਨਾਲ ਵਾਲੇ ਦੂਜੇ ਕਮਰੇ ਦੀ ਵੱਸ ਹੋ ਚੁੱਕੀ ਹੈ ਇਸ ਦੀ ਛੱਤ ਵਿਚ ਵੀ ਵੱਡਾ ਮੋਘਾ ਨਿਕਲਿਆ ਹੋਇਆ ਹੈ ਤੇ ਬਾਰਿਸ ਵੇਲੇ ਆਪਣਾ ਰੰਗ ਦਿਖਾ ਕੇ ਡਾਕਘਰ ਦੇ ਸਟਾਫ ਨੂੰ ਵਕਤ ਪਾਉਦਾ ਹੈ। ਇਸ ਦਾ ਇੱਕੋ ਇੱਕ ਕਮਰਾ ਹੀ ਕੁਝ ਹੱਦ ਤੱਕ ਸਹੀ ਹੈ ਪਰ ਪੁਰਾਣੇ ਜਮਾਨੇ ਦੀ ਉਸਾਰੀ ਹੋਣ ਕਾਰਨ ਛੱਤ ਤੇ ਪਏ ਛਤੀਰ ਵੀ ਖ਼ਸਤਾ ਹਾਲਤ ਵਿਚ ਹੋ ਗਏ ਹਨ ਤੇ ਉਹਨਾ ਵਿਚੋ ਇੱਕ ਦੇ ਥੱਲੇ ਤਾ ਥਮਲਾ ਖੜ੍ਹਾ ਕਰਕੇ ਕੰਮ ਚਲਾਇਆ ਜਾ ਰਿਹਾ ਹੈ। ਭਾਵੇ ਆਰਜੀ ਤੌਰ ਤੇ ਸਟਾਫ ਨੂੰ ਕੁਝ ਰਾਹਤ ਮਹਿਸੂਸ ਹੋਈ ਪਰ ਥਮਲੇ ਕਾਰਨ ਜਗ੍ਹਾ ਜਰੂਰ ਤੰਗ ਹੋ ਗਈ ਮੀਹਾ ਦੇ ਦਿਨਾ ਵਿਚ ਤਾ ਪਾਣੀ ਵੀ ਅੰਦਰ ਆ ਵੜਦਾ ਹੈ ਤੇ ਕੰਮਕਾਰ ਪ੍ਰਭਾਵਤ ਕਰ ਦਿੰਦਾ ਹੈ। ਡਾਕਘਰ ਦੇ ਬਾਹਰਲੇ ਪਾਸੇ ਲੋਕਾ ਲਈ ਖੜ੍ਹਨ-ਬੈਠਣ ਲਈ ਬਣਿਆ ਬਰਾਡਾ ਵੀ ਹਰ ਆਉਦੇ-ਜਾਦੇ ਨੂੰ ਮੁੂੰਹ ਚਿੜਾ ਰਿਹਾ ਹੈ। ਇਸ ਸਬੰਧੀ ਜਦੋ ਡਾਕਘਰ ਦੇ ਐਸ ਪੀ ਐਮ ਨਾਲ ਗੱਲ ਕਰਨ ਦੀ ਕੋਸ਼ਿਸ ਦੀ ਕੀਤੀ ਤਾ ਇਮਾਰਤ ਦੀ ਖ਼ਸਤਾ ਹਾਲਤ ਤੇ ਸਟਾਫ ਦੀ ਨਫਰੀ ਘੱਟ ਹੋਣ ਦੀ ਗੱਲ ਮੰਨਦਿਆ ਉਨ੍ਹਾ ਹੋਰ ਕੁਝ ਵੀ ਕਹਿਣ ਤੋ ਇੰਨਕਾਰ ਕਰ ਦਿੱਤਾ। ਸੂਤਰਾ ਤੋ ਮਿਲੀ ਜਾਣਕਾਰੀ ਮੁਤਾਬਿਕ ਸਟਾਫ ਦੀ ਕਮੀ ਹੈ ਕਿਸੇ ਵੇਲੇ ਛੇ ਮੁਲਾਜਮ ਕੰਮ ਕਰਦੇ ਸੀ ਤੇ ਹੁਣ ਤਿੰਨ ਨਾਲ ਸਬਰ ਕਰਨਾ ਪੈ ਰਿਹਾ ਹੈ ਜਦ ਕਿ ਕਲਾਸ ਫੋਰ ਤਾ ਹੈ ਹੀ ਨਹੀ ਤੇ ਤਿੰਨ ਕਲਰਕਾ ਦਾ ਕੰਮ ਹੁਣ ਇੱਕ ਹੀ ਕਰ ਰਿਹਾ ਹੈ। ਕੀ ਸਰਕਾਰ ਇਨ੍ਹਾ ਤਰਸਯੋਗ ਇਮਾਰਤਾ ਵੱਲ ਵੀ ਧਿਆਨ ਦੇਵੇਗੀ।


ਯਿਸੂ ਮਸੀਹ ਦੀ ਪੋਸਟਰਾਂ 'ਚ ਇਤਰਾਜ਼ਯੋਗ ਤਸਵੀਰ ਛਪਣ 'ਤੇ ਈਸਾਈ ਭਾਈਚਾਰੇ ਵਲੋਂ ਥਾਂ ਥਾਂ 'ਤੇ ਰੋਸ ਵਿਖਾਵੇ

19 ਫਰਵਰੀ -ਯਿਸੂ ਮਸੀਹ ਦੀ ਪੋਸਟਰਾਂ 'ਚ ਇਤਰਾਜ਼ਯੋਗ ਤਸਵੀਰ ਛਪਣ 'ਤੇ ਈਸਾਈ ਭਾਈਚਾਰੇ ਵਲੋਂ ਥਾਂ ਥਾਂ 'ਤੇ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿਚ ਹਲਕਾ ਮਜੀਠਾ ਦੇ ਈਸਾਈ ਭਾਈਚਾਰੇ ਦੇ ਲੋਕਾਂ ਵਲੋਂ ਵੱਖ ਵੱਖ ਥਾਵਾਂ 'ਤੇ ਰੋਸ ਮੁਜ਼ਾਹਰੇ ਕੀਤੇ ਗਏ, ਜੋ ਕਿ ਬਾਅਦ ਵਿਚ ਹਿੰਸਕ ਰੂਪ ਧਾਰ ਗਏ।ਪਿੰਡ ਨਾਗ ਕਲਾਂ ਵਿਚ ਵੀ ਈਸਾਈ ਭਾਈਚਾਰੇ ਦੇ ਲੋਕਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਭੜਕਾਊ ਨਾਅਰੇਬਾਜ਼ੀ ਕੀਤੀ। ਵਿਖਾਵਾਕਾਰੀਆਂ ਦੀ ਭੀੜ ਬਾਅਦ ਵਿਚ ਪਿੰਡ ਵਡਾਲਾ ਵਿਖੇ ਮੁਜ਼ਾਹਰਾ ਕਰਨ ਚਲੀ ਗਈ। ਇਥੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਹਜ਼ੂਮ ਦੀ ਸ਼ਕਲ 'ਚ ਸ਼ਾਮ ਦੇ ਕਰੀਬ 4 ਵਜੇ ਕਸਬਾ ਮਜੀਠਾ ਵਿਖੇ ਹੱਥਾਂ 'ਚ ਨੰਗੀਆਂ ਤਲਵਾਰਾਂ, ਡਾਂਗਾਂ, ਸੋਟੇ ਅਤੇ ਹੋਰ ਮਾਰੂ ਹਥਿਆਰ ਲਹਿਰਾਉਂਦੇ ਹੋਏ ਕਸਬੇ ਦੀਆਂ ਦੁਕਾਨਾਂ ਬੰਦ ਕਰਵਾਉਣ ਲੱਗੇ। ਭੀੜ ਵਲੋਂ ਭੰਨਤੋੜ ਸ਼ੁਰੂ ਕਰਨ 'ਤੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਦੰਗਾਕਾਰੀਆਂ ਨੇ ਬਾਜ਼ਾਰ ਵਿਚ ਦਹਿਸ਼ਤ ਦਾ ਨੰਗਾ ਨਾਚ ਕੀਤਾ। ਕੁੱਝ ਦੁਕਾਨਾਂ ਦੇ ਕੀਮਤੀ ਸਮਾਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਈ ਦੁਕਾਨਾਂ ਦੇ ਸ਼ਟਰ ਤੋੜਦੇ ਸਮੇਂ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਦੰਗਾਕਾਰੀਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਭੱਜਦੇ ਹੋਏ ਮੁਜ਼ਾਹਰਾਕਾਰੀ ਆਪਣੇ ਮੋਟਰਸਾਈਕਲ ਮੌਕੇ 'ਤੇ ਹੀ ਛੱਡ ਗਏ। ਜਿਨ੍ਹਾਂ ਵਿਚੋਂ 20-25 ਮੋਟਰਸਾਈਕਲਾਂ ਨੂੰ ਦੁਕਾਨਦਾਰਾਂ ਨੇ ਅੱਗ ਲਗਾ ਕੇ ਸਾੜ ਦਿੱਤਾ। ਪੁਲਿਸ ਪ੍ਰਸ਼ਾਸਨ ਵੀ ਆਈ ਪੀ ਡਿਊਟੀ ਕਾਰਨ ਘੱਟ ਗਿਣਤੀ ਵਿਚ ਮੌਜੂਦ ਹੋਣ 'ਤੇ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਖ਼ਬਰ ਲਿਖੇ ਜਾਣ ਤੱਕ ਸ਼ਹਿਰ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ। ਜਲੰਧਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ : ਉਧਰ ਜਲੰਧਰ ਵਿਖੇ ਵੀ ਇਸ ਘਟਨਾ ਸਬੰਧੀ ਈਸਾਈ ਭਾਈਚਾਰੇ ਵਲੋਂ ਅੱਜ ਦੂਜੇ ਦਿਨ ਵੀ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਆਵਾਜਾਈ ਵਿਚ ਵਿਘਨ ਪਾਇਆ ਗਿਆ। ਈਸਾਈ ਭਾਈਚਾਰੇ ਵਲੋਂ ਪਹਿਲਾਂ ਸਥਾਨਕ ਫੁਟਬਾਲ ਚੌਂਕ 'ਚ ਰੋਸ ਮੁਜ਼ਾਹਰਾ ਕੀਤਾ ਗਿਆ, ਬਾਅਦ ਵਿਚ ਇਹ ਵਿਖਾਵਾਕਾਰੀ ਨਕੋਦਰ ਚੌਂਕ ਪਹੁੰਚ ਗਏ , ਜਿਥੇ ਜਾ ਕੇ ਰੋਸ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰ ਲਿਆ। ਭੀੜ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਦੋ ਦਿਨਾਂ ਵਿਚ ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।

ਭਾਰਤ ਵਿੱਚ ਸਿੱਖਾ ਨਾਲ ਬੇਇਨਸਾਫੀ ਹੋ ਰਹੀ ਹੈ: ਮਾਨ

ਅੰਮ੍ਰਿਤਸਰ, 19 ਫਰਵਰੀ- ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਵੱਲੋਂ ਜੰਮੂ ਕਸ਼ਮੀਰ ਵਿੱਚ ਦਿੱਤੇ ਗਏ ਬਿਆਨ ਦੀ ਨਿੰਦਿਆ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜਮਹੂਰੀਅਤ ਪਸੰਦ ਮੁਲਕ ਭਾਰਤ ਵਿੱਚ ਇਥੋਂ ਦੇ ਨਾਗਰਿਕਾਂ ਨਾਲ ਬੇਇਨਸਾਫੀ ਹੋ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਦਿੱਤੇ ਬਿਆਨ ਕਿ ਸਿੱਖਾਂ ਨੂੰ ਵੀ ਕਸ਼ਮੀਰੀ ਖਾੜਕੂਆਂ ਵਾਂਗ ਆਤਮ ਸਮਰਪਣ ਦਾ ਮੌਕਾ ਦਿੱਤਾ ਜਾਵੇ ਦੇ ਪ੍ਰਤੀਕਰਮ ਵਿੱਚ ਕਿਹਾ ਕਿ ਸਿੱਖ ਕਿਸ ਅੱਗੇ ਆਤਮ ਸਮਰਪਣ ਕਰਨ। ਇਤਿਹਾਸ ਗਵਾਹ ਹੈ ਕਿ ਸਿੱਖ ਕਦੀ ਆਤਮ ਸਮਰਪਣ ਨਹੀਂ ਕਰਦੇ, ਬਲਕਿ ਜਾਂ ਤਾਂ ਫੜੇ ਜਾਂਦੇ ਹਨ ਜਾਂ ਸ਼ਹੀਦ ਹੋ ਜਾਂਦੇ ਹਨ। ਸ੍ਰ: ਮਾਨ ਨੇ ਕਿਹਾ ਕਿ ਭਾਰਤ ਸਿੱਖਾਂ ਦਾ ਆਪਣਾ ਮੁਲਕ ਹੈ, ਜਿੱਥੇ ਉਨ੍ਹਾਂ ਦਾ ਜਨਮ ਹੋਇਆ, ਜਦਕਿ ਹਿੰਦੂ, ਮੁਸਲਮਾਨ ਅਤੇ ਕ੍ਰਿਸਚੀਅਨ ਹੋਰਨਾਂ ਖਿੱਤਿਆਂ ਤੋਂ ਆ ਕੇ ਭਾਰਤ ਵਿੱਚ ਵੱਸੇ ਹਨ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਪੀ. ਚਿਦੰਬਰਮ ਜਾਲਮ ਵਿਅਕਤੀ ਹੈ, ਜਿਸ ਨੇ ਰਜੀਵ ਗਾਂਧੀ ਦੇ ਅੰਦਰੂਨੀ ਸੁਰੱਖਿਆ ਵਜ਼ੀਰ ਹੁੰਦਿਆਂ ਰੂਸ ਤੋਂ ਸ਼ਸ਼ਤਰ ਮੰਗਵਾ ਕੇ ਤਿਆਰ ਕੀਤੀ ਗਈ ਗਈ ਪ੍ਰਾਈਵੇਟ ਆਲਮ ਸੈਨਾ ਅਤੇ ਵਿਰਕ ਸੈਨਾ ਵਰਗੀਆਂ ਜਥੇਬੰਦੀਆਂ ਨੂੰ ਵੰਡੇ ਸਨ। ਰਾਜੀਵ ਗਾਂਧੀ ਸਿੱਖਾਂ ਨੂੰ ਬਦਨਾਮ ਕਰਨ ਦੀ ਨੀਤੀ ਤੇ ਚੱਲਿਆ ਅਤੇ ਵਿਦੇਸ਼ ਗਏ ਸਿੱਖਾਂ ਦੀ ਬਲੈਕ ਲਿਸਟ ਤਿਆਰ ਕੀਤੀ ਗਈ, ਜੋ ਕਿ ਸਰਾਸਰ ਭੇਦ ਭਾਵ ਦੀ ਮੂੰਹ ਬੋਲਦੀ ਤਸਵੀਰ ਹੈ। ਸ੍ਰ: ਮਾਨ ਨੇ ਕਿਹਾ ਕਿ ਬਾਬਰੀ ਮਸਜਿਦ ਨੂੰ ਡੇਗਣ ਵਾਲੇ ਹਿੰਦੂਆਂ, 1984 ਵਿੱਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਜਾਲਮਾਂ ਦਾ ਨਾਮ ਕਾਲੀ ਸੂਚੀ ਵਿੱਚ ਕਿਉਂ ਨਹੀਂ ਹੈ। ਉਨ੍ਹਾ ਨੇ ਕਿਹਾ ਕਿ ਅਜ਼ਾਦ ਭਾਰਤ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ, ਪ੍ਰੰਤੂ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ 40-40 ਵਿਅਕਤੀਆਂ ਦੀਆਂ ਜੋ ਲਿਸਟਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਨਾਲ ਕੁੱਝ ਚੋਣਵੇ ਬੰਦਿਆਂ ਨੂੰ ਅਹਿਮੀਅਤ ਦੇ ਕੇ ਦੂਸਰਿਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਂ ਡੋਲ ਹੈ ਅਤੇ ਹਥਿਆਰਬੰਦ ਲੋਕਾਂ ਵੱਲੋਂ ਅਪਰਾਧਕ ਕਾਰਵਾਈਆਂ ਜਾਰੀ ਹਨ ਅਤੇ ਭਿੰਡੀ ਔਲਖ ਵਿਖੇ ਵਾਪਰੀ ਘਟਨਾ ਦੌਰਾਨ ਸਾਧੂ ਸਿੰਘ ਤਖਤੂਪੁਰਾ ਦੇ ਦਿਨ ਦਿਹਾੜੇ ਹੋਇਆ ਕਤਲ ਤਾਜਾ ਘਟਨਾ ਹੈ। ਆਪਣੀ ਖਾਲਿਸਤਾਨ ਦੀ ਮੰਗ ਨੂੰ ਦੋਹਰਾਉਂਦਿਆਂ ਹੋਇਆਂ ਸ੍ਰ: ਮਾਨ ਨੇ ਖਾਲਿਸਤਾਨ ਨੂੰ ਹਿੰਦੂਆਂ ਲਈ ਫਾਈਦੇਮੰਦ ਦੱਸਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰਲੇ ਖਿੱਤੇ ਵਿੱਚ ਬਫਰ ਸਿੱਖ ਸਟੇਟ ਬਨਣ ਨਾਲ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਚਿਰਾਂ ਤੋਂ ਚੱਲਿਆ ਆ ਰਿਹਾ ਟਕਰਾਅ ਖਤਮ ਹੋ ਜਾਵੇਗਾ। ਸ੍ਰ: ਮਾਨ ਨੇ ਕਿਹਾ ਕਿ ਖਾਲਿਸਤਾਨ ਲੋਕਤੰਤਰੀ ਅਤੇ ਪੁਰਅਮਨ ਤਰੀਕੇ ਨਾਲ ਵੋਟਾਂ ਰਾਹੀਂ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੰਗੜੀ ਪਾਰਲੀਮੈਂਟ ਦਾ ਨਾਂ ਦਿੰਦਿਆਂ ਕਿਹਾ ਕਿ ਇਸ ਕਮੇਟੀ ਦੀ ਮਿਆਦ ਅਗਸਤ 2009 ਵਿੱਚ ਖਤਮ ਹੋ ਚੁੱਕੀ ਹੈ। ਇਸ ਲਈ ਇਹ ਕਮੇਟੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਇਲਾਵਾ ਹੋਰ ਕੋਈ ਅਹਿਮ ਫੈਸਲੇ ਨਹੀਂ ਲੈ ਸਕਦੀ। ਇਸ ਲਈ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੇ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਅਦਾਲਤ ਵਿੱਚ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ ਉਸ ਦੀ ਤਰੀਕ 25 ਫਰਵਰੀ ਨਿਰਧਾਰਿਤ ਕੀਤੀ ਗਈ ਹੈ। ਇਕ ਸਵਾਲ ਦੇ ਜਵਾਬ ਵਿੱਚ ਸ੍ਰ: ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਲੜੀਆਂ ਜਾਣਗੀਆਂ ਅਤੇ 28 ਫਰਵਰੀ ਨੂੰ ਹੋਲੇ ਮੁਹੱਲੇ ਤੇ ਕੀਤੀ ਜਾਣ ਵਾਲੀ ਕਾਨਫਰੰਸ ਵਿੱਚ ਖਾਲਿਸਤਾਨ ਦਾ ਮੁੱਦਾ ਉਭਾਰਿਆ ਜਾਵੇਗਾ। ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ ਸਥਾਪਿਤ ਕੀਤੀ ਗਈ ਕਮਿਸ਼ਨਰ ਪ੍ਰਣਾਲੀ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਗੋਲੀ ਚਲਾਉਣ ਦੇ ਅਧਿਕਾਰ ਦੇਣੇ ਲੋਕਤੰਤਰੀ ਮੁਲਕ ਵਿੱਚ ਗੈਰ ਵਾਜ਼ਬ ਹਨ। ਇਸ ਅਵਸਰ ਤੇ ਉਨ੍ਹਾਂ ਦੇ ਨਾਲ ਪਾਰਟੀ ਦੇ ਜਨ: ਸਕੱਤਰ ਭਾਈ ਰਾਮ ਸਿੰਘ, ਹਰਬੀਰ ਸਿੰਘ ਸੰਧੂ ਤੋਂ ਇਲਾਵਾ ਕਈ ਹੋਰ ਨੇਤਾ ਤੇ ਵਰਕਰ ਹਾਜ਼ਰ ਸਨ।

ਬਾਦਲ ਨੂੰ ਹੁਣ ਸਿੱਖਾਂ ਦੀ ਕਾਲੀ ਸੂਚੀ ਦੀ ਯਾਦ ਆਉਣ ਲੱਗੀ ਹੈ: ਭਾਈ ਰਣਜੀਤ ਸਿੰਘ

ਅੰਮ੍ਰਿਤਸਰ, 19 ਫਰਵਰੀ - ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਨੂੰ ਮਾੜੀ ਰਾਜਨੀਤੀ ਤੋਂ ਬਾਜ ਆਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸ੍ਰ: ਬਾਦਲ ਨੂੰ ਹੁਣ ਸਿੱਖਾਂ ਦੀ ਕਾਲੀ ਸੂਚੀ ਦੀ ਯਾਦ ਆਉਣ ਲੱਗੀ ਹੈ, ਪ੍ਰੰਤੂ ਸੱਤ ਸਾਲਾਂ ਤੱਕ ਉਨ੍ਹਾਂ ਨੇ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਦ ਕੇਂਦਰ ਵਿੱਚ ਉਨ੍ਹਾਂ ਦੀ ਸਾਂਝੀ ਸਰਕਾਰ ਰਹੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਗ੍ਰਹਿ ਮੰਤਰੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਪੰਥਕ ਜਥੇਬੰਦੀਆਂ ਵੱਲੋਂ ਇਸ ਮਾਮਲੇ ਸਬੰਧੀ ਕੀਤੀ ਗੱਲਬਾਤ ਬਾਰੇ ਉਨ੍ਹਾਂ ਨੇ ਆਪਣੀ ਸਹਿਮਤੀ ਜਤਾਈ ਸੀ, ਪ੍ਰੰਤੂ ਉਸ ਸਮੇਂ ਵੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਰਸਤੇ ਦਾ ਰੋੜਾ ਬਣ ਗਏ ਸਨ। ਭਾਈ ਸਾਹਿਬ ਨੇ ਕਿਹਾ ਕਿ ਪੰਥ ਦੇ ਨਾਂ ਤੇ ਰਾਜਨੀਤੀ ਕਰਨਾ ਠੀਕ ਨਹੀਂ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੂੰ ਅਪੀਲ ਕੀਤੀ ਕਿ 20 ਸਾਲਾਂ ਤੋਂ ਜੇਲਾਂ ਵਿੱਚ ਬੰਦ ਸਿੱਖ ਨੌਜੁਆਨਾਂ ਨੂੰ ਆਮ ਮੁਆਫੀ ਦੇਣ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਦੀ ਕਾਲੀ ਸੂਚੀ ਖਤਮ ਹੋਣੀ ਚਾਹੀਦੀ ਹੈ, ਤਾਂ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਵਾਪਸ ਕੌਮੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਸਕਣ। ਸਾਬਕਾ ਜਥੇਦਾਰ ਨੇ ਹੋਰ ਕਿਹਾ ਕਿ ਵਿਦੇਸ਼ੀ ਸਿੱਖਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾ ਦੇ ਖਿਲਾਫ ਕਿਹੜਾ ਕੇਸ ਦਰਜ਼ ਹੈ, ਲੇਕਿਨ ਜਦ ਉਹ ਭਾਰਤ ਆਉਂਦੇ ਹਨ ਤਾਂ ਉਨ੍ਹਾਂ ਨੂੰ ਏਅਰ ਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਤਖਤੂਪੁਰਾ ਕਾਂਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਵਿਗੜੀ ਹੈ ਅਤੇ ਵਧੇ ਹੋਏ ਸਿਆਸੀ ਅਪਰਾਧ ਨੂੰ ਅਕਾਲੀ ਨੇਤਾ ਸ਼ਹਿ ਦੇ ਰਹੇ ਹਨ।

ਅਮਰੀਕਾ ਚੀਨ ਵਿਰੋਧੀ ਵੱਖਵਾਦੀ ਤਾਕਤਾਂ ਨੂੰ ਸਮਰਥਨ ਦੇਣਾ ਬੰਦ ਕਰੇ

ਬੀਜਿੰਗ, 19 ਫਰਵਰੀ -ਚੀਨ ਨੇ ਕਿਹਾ ਕਿ ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਦੀ ਅਮਰੀਕਾ ਯਾਤਰਾ ਅਤੇ ਰਾਸ਼ਟਰਪਤੀ ਓਬਾਮਾ ਨਾਲ ਹੋਈ ਮੁਲਾਕਾਤ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਗੰਭੀਰ ਸੱਟ ਵੱਜੀ ਹੈ। ਚੀਨ ਨੇ ਕਿਹਾ ਹੈ ਕਿ ਇਹ ਬੈਠਕ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇ ਬਰਾਬਰ ਹੈ ਅਤੇ ਮੰਗ ਕੀਤੀ ਹੈ ਕਿ ਅਮਰੀਕਾ ਚੀਨ ਵਿਰੋਧੀ ਵੱਖਵਾਦੀ ਤਾਕਤਾਂ ਨੂੰ ਸਮਰਥਨ ਦੇਣਾ ਬੰਦ ਕਰੇ। ਚੀਨ ਨੇ ਬੀਜਿੰਗ ਵਿਚ ਅਮਰੀਕੀ ਰਾਜਦੂਤ ਨੂੰ ਵਿਦੇਸ਼ ਮੰਤਰਾਲੇ ਵਿਚ ਤਲਬ ਕੀਤਾ ਅਤੇ ਉਥੇ ਉਨ੍ਹਾਂ ਕੋਲ ਰਸਮੀ ਤੌਰ 'ਤੇ ਸ਼ਿਕਾਇਤ ਦਰਜ ਕੀਤੀ। ਉਧਰ ਵਾਸ਼ਿੰਗਟਨ 'ਚ ਰਾਸ਼ਟਰਪਤੀ ਓਬਾਮਾ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਦਲਾਈ ਲਾਮਾ ਦੀ ਅਹਿੰਸਾ ਅਤੇ ਚੀਨ ਨਾਲ ਗੱਲਬਾਤ ਬਾਰੇ ਵਚਨਬੱਧਤਾ ਦੀ ਸ਼ਲਾਘਾ ਕੀਤੀ ਹੈ।


ਆਤਮ ਸਮਰਪਣ ਅਤੇ ਮੁਆਫੀ ਸਿੱਖ ਰਵਾਇਤਾਂ ਦੇ ਅਨਕੂਲ ਨਹੀਂ – ਡੱਲੇਵਾਲ

ਕਾਵੈਂਟਰੀ- ਭਾਰਤ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਵਲੋਂ ਕਸ਼ਮੀਰ ਦੀ ਅਜ਼ਾਦੀ ਲਈ ਜੂਝ ਰਹੇ ਖਾੜਕੂਆਂ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਵਾਪਸ ਪਰਤਣ ਲਈ ਦਿੱਤਾ ਗਿਆ ਸੱਦਾ ਇੱਕ ਮਹਿਜ਼ ਸਿਆਸੀ ਪੈਂਤੜਾ ਅਤੇ ਚਾਣਕੀਆ ਨੀਤੀ ਦਾ ਹਿੱਸਾ ਹੈ । ਜਿਸ ਦਾ ਮੁੱਖ ਮੰਤਵ ਉਹਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨਾ ਅਤੇ ਸੰਘਰਸ਼ਮਈ ਵਰਗ ਵਿੱਚ ਖਾਨਾਜੰਗੀ ਕਰਵਾਉਣਾ ਅਤੇ ਕੁੱਝ ਇੱਕ ਕਮਜੋ਼ਰ ਬਿਰਤੀ ਵਾਲਿਆਂ ਨੂੰ ਝੁਕਾ ਕੇ ਨਿਰਾਸਾ ਦੇ ਆਲਮ ਵਿੱਚ ਧਕੇਲਣ ਦੀ ਚਾਲ ਹੋ ਸਕਦੀ ਹੈ । ਗ੍ਰਹਿ ਮੰਤਰੀ ਦੇ ਬਿਆਨ ਤੋਂ ਕਈ ਸਿੱਖ ਆਗੂ ਵੀ ਸਿਆਸਤ ਕਰਨੋ ਨਹੀਂ ਖੁੰਝੇ ਕਿ ਸਰਕਾਰ ਨੇ ਸਿੱਖ ਖਾੜਕੂਆਂ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਕਿਉਂ ਨਹੀਂ ਦਿੱਤਾ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇਹਨਾਂ ਸਿੱਖ ਆਗੂਆਂ ਨੂੰ ਅਪੀਲ ਕੀਤੀ ਗਈ ਕਿ ਸਿੱਖ ਕੌਮ ਦੀ ਅਣਖ ਗੈਰਤ ਅਤੇ ਸ਼ਾਨ ਨੂੰ ਬਰਕਰਾਰ ਰੱਖਦਿਆਂ ਜਿਹਨਾਂ ਸਿੱਖ ਨੌਜਵਾਨਾਂ ਨੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ । ਤਨ ਮਨ ਅਤੇ ਧਨ ਨਾਲ ਹਿੱਸਾ ਪਾਇਆ , ਉਹਨਾਂ ਨੂੰ ਰਸਤੇ ਤੋਂ ਭਟਕਾਉਣ ਦਾ ਯਤਨ ਨਾ ਕੀਤਾ ਜਾਵੇ । ਆਤਮ ਸਮਰਪਣ ਕਰਨਾ ਜਾਂ ਕੌਮ ਪ੍ਰਤੀ ਕੀਤੀ ਕਿਸੇ ਕੁਰਬਾਨੀ ਤੇ ਪਛਤਾਵਾ ਕਰਨਾ ਖਾਲਸਈ ਪ੍ਰੰਪਰਾਵਾਂ ਦਾ ਹਿੱਸਾ ਨਹੀਂ ਹੈ । ਸਤਾਈ ਸਾਲ ਪਹਿਲਾਂ ਸ਼ਹੀਦ ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਮਲ ਹੋਏ ਸ੍ਰ, ਡੱਲੇਵਾਲ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਯੋਧਿਆਂ ਵਾਸਤੇ ਆਮ ਮੁਆਫੀ ਦੇਣ ਦੀ ਮੰਗ ਕਰਕੇ ਆਪਾ ਕੁਰਬਾਨ ਕਰ ਗਏ ਹਜ਼ਾਰਾਂ ਸ਼ਹੀਦਾਂ ਦੇ ਪਵਿੱਤਰ ਖੁਨ ਨੂੰ ਦਾਗ ਨਾ ਲਗਾਵੋ । ਸਿੱਖ ਸੰਘਰਸ਼ ਵਿੱਚ ਜਿਹਨੇ ਵੀ ਸ਼ਮੂਲੀਅਤ ਕੀਤੀ ਹੈ ਉਸ ਨੇ ਆਪਣੀ ਮਰਜ਼ੀ ਨਾਲ ਹੀ ਕੀਤੀ ਹੋਵੇਗੀ , ਸਿੱਖ ਸੰਘਰਸ਼ ਦੀ ਮੰਜਿਲ ਏ ਮਕਸੂਦ ਤੱਕ ਈਮਾਨਦਾਰੀ ਨਾਲ ਯੋਗਦਾਨ ਪਾਉਣਾ , ਯੋਗਦਾਨ ਪਾਉਣ ਵਾਲਿਆਂ ਦੀ ਮੱਦਦ ਕਰਨਾ ,ਉਹਨਾਂ ਦੀ ਅਵਾਜ਼ ਦੁਨੀਆਂ ਭਰ ਵਿੱਚ ਬੁਲੰਦ ਕਰਨਾ ਹੀ ਅਸਲ ਵਿੱਚ ਕੌਮ ਪ੍ਰਸਤੀ ਹੈ । ਅਗਰ ਸਿੱਖ ਆਗੂ ਵਾਕਿਆ ਹੀ ਸਿੱਖ ਨੌਜਵਾਨਾਂ ਪ੍ਰਤੀ ਚਿੰਤਤ ਹਨ ਤਾਂ ਉਹ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਸਤਿਕਾਰਤ ਯਤਨ ਕਰਨ ,ਜੇਹਲਾਂ ਵਿੱਚ ਬੰਦ ਸਿੰਘਾਂ ਦੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਸੁਹਿਰਦਤਾ ਦਿਖਾੳਂੁਦੇ ਆਰਥਿਕ ਪੱਖ ਤੋਂ ਲੋੜਵੰਦ ਸਿੰਘਾਂ ਦੇ ਪਰਿਵਾਰਾਂ ਦੀ ਸਾਰ ਲੈਣ ਅਤੇ ਸ਼ਹੀਦ ਸਿੰਘਾਂ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝਦੇ ਹੋਏ ਉਹਨਾਂ ਦੇ ਅਨੰਦ ਕਾਰਜ ਕਰਵਾਉਣ । ਇੱਕ ਪਾਸੇ ਬਾਦਲ ਸਰਕਾਰ ਸਿੰਘਾਂ ਨੂੰ ਆਏ ਦਿਨ ਫੜ ਫੜ ਕੇ ਜੇਹਲਾਂ ਵਿੱਚ ਡੱਕ ਰਹੀ ਹੈ ਦੂਜੇ ਪਾਸੇ ਵਿਰੋਧੀ ਪਾਰਟੀ ਦੀ ਸਰਕਾਰ ਪਾਸੋਂ ਸਿੱਖ ਨੌਜਵਾਨਾਂ ਪ੍ਰਤੀ ਨਰਮੀ ਦੀ ਮੰਗ ਕਰਕੇ ਸਿਆਸਤ ਕਰ ਰਹੀ ਹੈ । ਜਦਕਿ ਸਿੱਖ ਕੌਮ ਦਾ ਇਸ ਨੂੰ ਕੋਈ ਦਰਦ ਨਹੀਂ ਹੈ ।

ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਅੰਤ੍ਰਿਮ ਰਾਹਤ ਦੇਣ ਤੋਂ ਇਨਕਾਰ

ਨਵੀਂ ਦਿੱਲੀ, 18 ਫਰਵਰੀ-1984 ਦੇ ਸਿੱਖ ਵਿਰੋਧੀ ਦੰਗਿਆਂਦੇ ਮਾਮਲੇ ਵਿਚ ਗ੍ਰਿਫ਼ਤਾਰੀ ਦੇ ਸੰਕਟ ਦਾ ਸਹਾਮਣਾ ਕਰ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਅੰਤ੍ਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਏ.ਕੇ. ਪਟਨਾਇਕ ਨੇ ਵੀਰਵਾਰ ਨੂੰ ਕੁਮਾਰ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ 'ਤੇ ਸੁਣਵਾਈਕਰਦਿਆਂ ਇਸ ਬੇਨਤੀ ਨੂੰ ਨਾ ਮਨਜ਼ੂਰ ਕਰ ਦਿੱਤਾ, ਕੀ ਨੇਤਾ ਨੂੰ ਗ੍ਰਿਫ਼ਤਾਰ ਕਰਨ ਲਈ ਸੀ ਬੀ ਆਈ ਨੂੰ ਸੋਮਵਾਰ ਤੱਕ ਲਈ ਰੋਕਿਆ ਜਾਵੇ। ਸੱਜਣ ਕੁਮਾਰ ਵਲੋਂ ਹਾਜ਼ਰ ਵਕੀਲ ਆਈ ਯੂ ਖਾਨ ਨੇ ਦਲੀਲ ਦਿੱਤੀ ਸੀ ਕਿ ਹਾਈ ਕੋਰਟ ਨੂੰ ਸੀ ਬੀ ਆਈ ਨੂੰ ਸੱਜਣ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਣਾ ਚਾਹੀਦਾ ਹੈ, ਕਿਉਂਕਿ ਇਹ ਮਾਮਲਾ ਅਦਾਲਤ ਵਿਚ ਚਲ ਰਿਹਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਮਾਮਲੇ ਵਿਚ ਸੱਜਣ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਬੈਂਚ ਜਦੋਂ ਤੱਕ ਉਨ੍ਹਾਂ ਦੀ ਅੰਤ੍ਰਿਮ ਜ਼ਮਾਨਤ 'ਤੇ ਫ਼ੈਸਲਾ ਨਹੀਂ ਕਰ ਲੈਂਦਾ ਉਦੋਂ ਤੱਕ ਹਾਈ ਕੋਰਟ ਨੂੰ ਉਨ੍ਹਾਂ ਨੂੰ ਇਹ ਰਾਹਤ ਦੇਣੀ ਚਾਹੀਦੀ ਹੈ। ਜਸਟਿਸ ਪਾਠਕ ਦੇ ਸ਼ੁੱਕਰਵਾਰ ਨੂੰ ਛੁੱਟੀ 'ਤੇ ਰਹਿਣ ਕਾਰਨ ਮਾਮਲੇ ਦੀ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ। ਇਸ ਸਮੇਂ ਦੌਰਾਨ ਸੀ ਬੀ ਆਈ ਵਲੋਂ ਸੱਜਣ ਕੁਮਾਰ ਨੂੰ ਕਿਸੇ ਸਮੇਂ ਵੀ ਗ੍ਰਿਫ਼ਤਾਰ ਕਰ ਲੈਣ ਦੀ ਸੰਭਾਵਨਾ ਬਰਕਰਾਰ। ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਦੇ ਕੱਲ੍ਹ ਅਦਾਲਤ ਵਲੋਂ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਮਗਰੋਂ ਜਿਥੇ 84 ਦੇ ਸਿੱਖ ਦੰਗਾ ਪੀੜਤਾਂ ਦਾ ਕਾਨੂੰਨ ਵਿਵਸਥਾ 'ਤੇ ਕੁੱਝ ਵਿਸ਼ਵਾਸ ਬੱਝਾ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਲੋਂ ਸੱਜਣ ਕੁਮਾਰ ਦੀ ਪੇਸ਼ੀ ਮੌਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਮਗਰੋਂ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਗ੍ਰਿਫ਼ਤਾਰੀਆਂ ਵੀ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਦਾਲਤੀ ਕਾਰਵਾਈ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਕਾਨੂੰਨ ਵਿਵਸਥਾ 'ਤੇ ਪੂਰਾ ਭਰੋਸਾ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਸੀਖਾਂ ਪਿਛੇ ਆਉਣਾ ਹੀ ਪਵੇਗਾ।

ਉਲਟੇ ਬਾਂਸ ਬਰੇਲੀ ਨੂੰ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ

ਪੰਜਾਬ ਦੀ ਅਖੌਤੀ ਪੰਥਕ ਸਰਕਾਰ ਵਲੋਂ ਪੰਥ ਵਿਰੋਧੀ ਡੇਰੇਦਾਰਾਂ ਦੇ ਪੁਲੀਸ ਸੁਰੱਖਿਆ ਹੇਠ ਪ੍ਰੋਗਰਾਮ ਕਰਵਾਉਣ,ਵਿਰੋਧ ਕਰਨ ਤੇ ਪੰਥਕ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣ,ਚੋਣਾਂ ਜਿੱਤਣ ਖਾਤਰ ਗੁਪਤ ਸਮਝੌਤੇ ਕਰਨ। ਤਖਤ ਸਾਹਿਬਾਂ ਦੇ ਜਥੇਦਾਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਜਾਰੀ ਹੋਣ ਦੇ ਬਾਵਜੂਦ ਬਾਦਲ ਸਾਹਿਬਾਂ ਦੀਆਂ ਹਦਾਇਤਾਂ 'ਤੇ ਆਪ ਵੀ ਅਮਲ ਕਰਨ ਤੋਂ ਝਿਜਕਣਾਂ ਅਤੇ ਸਿੱਖ ਸੰਗਤਾਂ ਨੁੰ ਵੀ ਵਿੰਗੇ ਟੇਢੇ ਤਰੀਕਿਆਂ ਨਾਲ ਰੋਕਣਾਂ।ਇਥੋਂ ਤੱਕ ਕਿ ਸੀ.ਬੀ.ਆਈ. ਅਤੇ ਅਦਾਲਤਾਂ ਵਲੋਂ ਵੀ ਸਿਂਖ ਵਿਰੋਧੀ ਲਾਬੀ ਦੇ ਹੱਕ ਵਿੱਚ ਭੁਗਤਣ ਦਾ ਹੀ ਨਤੀਜਾ ਹੈ ਕਿ 14 ਫਰਵਰੀਨੂੰ ਮਲੋਟ ਨਜਦੀਕ ਪਿੰਡ ਦਾਨੇਵਾਲ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕਰਵਾਏ ਜਾ ਰਹੇ 3 ਦਿਨਾਂ ਕੀਰਤਨ ਸਮਾਗਮ ਦੌਰਾਨ ਬਾਬਾ ਬਲਜੀਤ ਸਿੰਘ ਜੀ ਦੇ ਕੀਰਤਨ ਪ੍ਰੋਗਰਾਮ ਨੂੰ ਰੋਕਣ ਲਈ ਸੌਦਾ ਸਾਧ ਦੇ ਚੇਲਿਆਂ ਨੇ ਨਾ ਸਿਰਫ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਹੀ ਦਿੱਤਾ ਸਗੋਂ ਕੀਰਤਨ ਰੁਕਵਾਉਣ ਲਈ ਗੁਰਦੁਆਰਾ ਸਾਹਿਬ ਵਲ ਨੂੰ ਚਲ ਪਏ।ਸਿੱਖ ਕੌਮ ਨੂੰ ਇਸ ਵੰਗਾਰ ਨੁੰ ਗੰਭਰੀਤਾ ਨਾਲ ਲੈਂਦੇ ਹੋਏ 12 ਦਿਸੰਬਰ ਵਾਲੇ ਦਿਨ ਜੋ ਦੇਸ਼ ਵਿਦੇਸ਼ ਦੇ ਪੰਥਕ ਇਕੱਠਾਂ ਵਿੱਚ ਮਤੇ ਪਾਸ ਹੋਏ ਸਨ ਉਨ੍ਹਾਂ 'ਤੇ ਦ੍ਰਿੜਤਾ ਨਾਲ ਪਹਿਰਾ ਦੇਣਾਂ ਸਮੇਂ ਦੀ ਮੰਗ ਹੈ।ਸਿੱਖ ਕੌਮ ਵਿੱਚ ਅਥਾਹ ਰੇਹ ਅਤੇ ਜੋਸ਼ ਹੈ। ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਕੇ ਯੋਗ ਅਗਵਾਈ ਦੇਣ ਨਹੀਂ ਤਾਂ ਇਤੀਹਾਸ ਕਦੇ ਵੀ ਮੁਆਫ ਨਹੀਂ ਕਰੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਪ੍ਰਧਾਨ ਮਾਸਟਰ ਅਵਤਾਰ ਸਿੰਘ 07980287059,ਜਨਰਲ ਸਕੱਤਰ ਸਰਬਜੀਤ ਸਿੰਘ 07957401180/ ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਯੂ.ਕੇ.ਪ੍ਰਧਾਨ ਕੁਲਵੰਤ ਸਿੰਘ ਮੁਠੱਡਾ07532029064,ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ

ਚਿੱਟਾ ਹਾਥੀ ਬਣੀ ਪਿੰਡ ਗੜੀ ਤਰਖਾਣਾ ਦੀ ਪਾਣੀ ਵਾਲੀ ਟੈਂਕੀ

ਮਾਛੀਵਾੜਾ 18 ਫਰਵਰੀ (ਸੁਸ਼ੀਲ ਸ਼ਰਮਾ) ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ’ਤੇ ਪਿੰਡਾਂ ਦੀ ਨਹਾਰ ਬਦਲਣ ਦਾ ਦਮ ਤਾਂ ਸਰਕਾਰਾਂ ਭਰਦੀਆਂ ਹਨ। ਪਰ ਜਦੋਂ ਲੱਖਾਂ ਰੁਪਏ ਖਰਚ ਕੇ ਵੀ ਪਿੰਡ ਵਾਸੀਆਂ ਨੂੰ ਫ਼ਾਇਦਾ ਹੋਣ ਦੀ ਥਾਂ ਨੁਕਸਾਨ ਹੋਵੇ ਤਾਂ ਸਰਕਾਰਾਂ ਦੀ ਮਾੜੀ ਕਾਰਗੁਜਾਰੀ ਦੀ ਪੋਲ ਖੁੱਲ੍ਹ ਹੀ ਜਾਂਦੀ ਹੈ। ਇੱਥੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸਰਹਿੰਦ ਨਹਿਰ ਕਿਨਾਰੇ ਪੈਂਦੇ ਪਿੰਡ ਗੜ੍ਹੀ ਤਰਖਾਣਾ ਦੀ ਪਾਣੀ ਵਾਲੀ ਟੈਂਕੀ ਚਿੱਟਾ ਹਾਥੀ ਬਣੀ ਪਿੰਡ ਵਾਸੀਆਂ ਦਾ ਮੂੰਹ ਚਿੜਾ ਰਹੀ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਬਣੀ ਬਾਰੇ ਉਸ ਵੇਲੇ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਇੱਕ ਟੀਮ ਨੇ ਪਿੰਡ ਦੇ ਪਾਣੀ ਦੀ ਚੈਕਿੰਗ ਕਰਕੇ ਨਲਕਿਆਂ ਦੇ ਪਾਣੀ ਨੂੰ ਨਾ ਪੀਣ ਯੋਗ ਮੰਨ੍ਹਿਆ ਸੀ। ਤੇ ਅਸੀਂ ਪੰਚਾਇਤੀ ਮਤਾ ਪਾਸ ਕਰਕੇ ਜਲ ਸਪਲਾਈ ਵਿਭਾਗ ਤੋਂ ਕਰੀਬ 23 ਲੱਖ ਰੁਪਏ ਖਰਚ ਕੇ ਪਾਣੀ ਦੀ ਵੱਡੀ ਮੋਟਰ ਵਾਸਤੇ ਕਮਰਾ , ਕਰਮਚਾਰੀ ਲਈ ਕਮਰਾ ਤੇ 310 ਫੁੱਟ ਡੂੰਘਾ ਬੋਰ ਕਰਵਾ ਕੇ ਮੋਟਰ ਲਗਵਾਈ ਸੀ। ਸਬੰਧਿਤ ਵਿਭਾਗ ਨੂੰ 4 ਕਨ੍ਹਾਲ ਜ਼ਮੀਨ ਵੀ ਪੰਚਾਇਤ ਵੱਲੋਂ ਦਿੱਤੀ ਗਈ ਤੇ ਪਿੰਡ ਦੀਆਂ ਗਲੀਆਂ ਦੀ ਪੁਟਾਈ ਕਰਵਾ ਕੇ ਪਾਇਪਾਂ ਵੀ ਪਾਈਆਂ ਗਈਆਂ। ਪਰ ਫਿਰ ਵੀ ਪਿੰਡ ਵਾਸੀਆਂ ਨੂੰ ਕੋਈ ਲਾਭ ਨਹੀਂ ਮਿਲਿਆ। ਕਿਉਂਕਿ ਪਹਿਲੇ ਹੀ ਦਿਨ ਪਾਇਆਂ ਪਾਇਪਾਂ ਕਈ ਥਾਂ ਤੋਂ ਲੀਕੇਜ ਹੋ ਗਈਆਂ ਤੇ ਬਾਅਦ ਵਿੱਚ ਦੂਸਰੀ ਪੰਚਾਇਤ ਆ ਗਈ ਤੇ ਸਰਕਾਰ ਵੀ ਬਦਲ ਗਈ। ਪਿੰਡ ਵਾਸੀਆਂ ’ਚੋਂ ਦੁਕਾਨਦਾਰ ਹਰੀਦੇਵ, ਬਚਨ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਦੂਸਰੇ ਸਰਪੰਚ ਕੋਲ 1100-1100 ਰੁਪਏ ਪਾਣੀ ਕੁਨੈਕਸ਼ਨ ਦੇ ਵੀ ਦਿੱਤੇ। ਨਾ ਹੀ ਸਾਨੂੰ ਕੋਈ ਪੈਸਿਆਂ ਦੀ ਰਸੀਦ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਦਾ ਜੇ. ਈ. ਆਇਆ ਸੀ ਜੋ ਕੁਨੈਕਸ਼ਨਾ ਦੇ ਪੈਸੇ ਲੈ ਗਿਆ ਤੇ ਜਲਦੀ ਹੀ ਟੈਂਕੀ ਚਾਲੂ ਕਰਨ ਦਾ ਭਰੋਸਾ ਦੇ ਕੇ ਚਲਦਾ ਬਣਿਆ। ਮੁੜ ਕੇ ਉਸ ਨੇ ਮੂੰਹ ਨਹੀਂ ਦਿਵਾਇਆ। ਪਿੰਡ ਦੀ ਮੌਜੂਦਾ ਸਰਪੰਚ ਚਰਨਜੀਤ ਕੌਰ ਦੇ ਪਤੀ ਅਜਾਇਬ ਸਿੰਘ ਤੇ ਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਬੰਦੇ ਭੇਜ ਕੇ ਖੜੀ ਟੈਂਕੀ ਦੇ ਬਿਜਲੀ ਮੀਟਰ ਦਾ ਕਰੀਬ 20000 ਰੁਪਇਆ ਬਿੰਲ ਭਰਨ ਲਈ ਕਿਹਾ ਪਰ ਸਾਡੇ ਕੋਲ ਕੋਈ ਪੈਸਾ ਹੀ ਨਹੀਂ। ਇਸ ਵੇਲੇ ਆਲਮ ਇਹ ਹੈ ਕਿ ਟੈਂਕੀ ਤੇ ਇਸ ਦੇ ਨਾਲ ਬਣੇ ਕਮਰੇ ਵਿਰਾਨ ਪਏ ਹਨ। ਸਾਰੇ ਪਾਸੇ ਘਾਹ ਫੂਸ ਉ¤ਗਿਆ ਪਿਆ ਹੈ ਤੇ ਟੈਂਕੀ ’ਤੇ ਮਖਿਆਲ ਦੇ ਛੱਤੇ ਲੱਗੇ ਹੋਏ ਹਨ ਤੇ ਕਰਮਚਾਰੀ ਲਈ ਬਣਿਆਂ ਕਮਰਿਆਂ ਦੀ ਦੁਰਵਰਤੋਂ ਹੋਣ ਲੱਗ ਪਈ ਹੈ। ਇੱਥੇ ਕੋਈ ਭੇਡਂ ਕਰੀਆਂ ਵਾਲੇ ਆ ਜਾਂਦੇ ਹਨ ਤੇ ਕਦੇ ਕੋਈ ਟੱਪਰੀਵਾਸ ਆ ਕੇ ਥਾਂ ਮੱਲ ਲੈਂਦੇ ਹਨ। ਟੈਂਕੀਂ ਤੇ ਕਮਰਿਆਂ ਦੁਆਲੇ ਲੱਗੀ ਤਾਰ ’ਤੇ ਸਮਾਨ ਕੋਈ ਉਤਾਰ ਕੇ ਲੈ ਗਿਆ। ਜਦੋਂ ਸਬੰਧਿਤ ਵਿਭਾਗ ਨਾਲ ਗੱਲ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। ਪੰਚਾਇਤ ਨੇ ਮੰਗ ਕੀਤੀ ਹੈ ਕਿ ਵਿਸ਼ੇਸ਼ ਗਰਾਂਟ ਦਿੱਤੀ ਜਾਵੇ। ਇਸ ਮੌਕੇ ਅਜੈਬ ਸਿੰਘ,ਤਰਲੋਚਨ ਸਿੰਘ,ਇਕਬਾਲ ਸਿੰਘ,ਸਜੱਣ ਸਿੰਘ,ਭਜਨ ਰਾਮ ਅੰਗਰੇਜ ਸਿੰਘ,ਹਰਜਿੰਦਰ ਸਿੰਘ ਤੇ ਦੇਬੀ ਵੀ ਮੌਜੂਦ ਸਨ।

ਦੂਸਰੇ ਦੇ ਘਰ ਲੱਗੀ ਨੂੰ ਬਸੰਤਰ ਦੇਵਤਾ ਆਖਣ ਵਾਲਿਉ ਆਪਣੇ ਘਰ ਲੱਗੀ ਤੇ ਹੀ ਜਾਗੋ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ

ਮੁੰਬਈ ਵਿੱਚ ਭਾਈ ਬਲਕਾਰ ਸਿੰਘ ਦੀ ਸ਼ਹਾਦਤ ਖਿਲਾਫ ਰੋਹ ਮੁਜਾਹਰੇ ਕਰਨ ਤੇ ਬਾਲ ਠਾਕਰੇ ਨੇ ਨਵੰਬਰ 84 ਦੇ ਸਿੱਖ ਕਤਲੇਆਮ ਨੂੰ ਯਾਦ ਕਰਨ ਦੀ ਧਮਕੀ ਦਿੱਤੀ ਸੀ।ਬਾਲ ਠਾਕਰੇ ਤੇ ਉਸਦੀ ਪਾਰਟੀ ਨੁੰ ਹੁਣ ਹੋਸ਼ ਆਉਣੀ ਚਾਹੀਦੀ ਹੈ ਜਦੋਂ ਸੌਦਾ ਸਾਧ ਨੇ ਸ਼ਿਵਾ ਜੀ ਮਰਹੱਟਾ ਦਾ ਸਵਾਂਗ ਰਚਿਆ ਹੈ।ਕਿਉਂਕੀ ਮਰਹੱਟਾ ਕੌਮ ਦੇ ਇਸੇ ਨਾਈਕ ਦਾ ਨਾਂ ਵਰਤਕੇ ਇਕ ਸਧਾਰਨ ਕਾਰਟੂਨਿਸਟ ਕਰੋੜਪਤੀ ਅਤੇ ਲੀਡਰ ਬਣਿਆਂ ਹੈ।ਦੂਸਰੇ ਦੇ ਘਰ ਲੱਗੀ ਤਾਂ ਬਸੰਤਰ ਦੇਵਤਾ ਹੀ ਨਜ਼ਰ ਆਉਂਦਾ ਹੈ, ਆਪਣੇ ਘਰ ਲੱਗੀ ਅੱਗ ਨਾਲ ਇਹ ਕਿਵੇਂ ਨਜਿੱਠਣਗੇ ਇਹ ਸਮਾ ਦੱਸੇਗਾ।ਰਾਮ ਦਾ ਨਾਂ ਤਾਂ ਇਸਨੇ ਆਪਣੇ ਨਾਂ ਨਾਲ ਜੋੜਿਆ ਹੋਈਆ ਹੈ ਜੋ ਰਾਮ ਦੇ ਨਾਂ ਤੇ ਸਿਆਸਤ ਕਰਨ ਵਲਿਆ ਨੂੰ ਨਜ਼ਰ ਨਹੀਂ ਆਉਂਦਾ, ਹੁਣ ਇਸਨੇ ਕ੍ਰਿਸ਼ਨ ਅਤੇ ਵਿਸ਼ਨੂੰ ਦੇ ਸਵਾਂਗ ਵੀ ਰਚੇ ਹਨ।ਇਹ ਸਿਲਸਿਲਾ ਬੇਰੋਕ ਜਾਰੀ ਹੈ ਕਿਉਂਕੀ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ ਦੇ ਖਿਲਾਫ ਆਏ ਦਿਨ ਕਾਲੇ ਕਨੂੰਨ ਬਣਾਉਣ, ਲਾਗੂ ਕਰਵਉਣ ਅਤੇ ਜੁਲਮ ਢਾਹੁਣ ਵਾਲੇ ਸਾਰੇ ਲਾਚਾਰ ਬੇਬਸ ਤੇ ਖਾਮੋਸ਼ ਹਨ।

ਦੇਸ਼ ਦੀ ਸੇਵਾ ਕਰਨ ਵਾਲੇ ਸ਼ਿਵ ਸੈਨਾਂ ਵਰਗੀਆਂ ਫਿਰਕੂ ਪਾਰਟੀਆਂ ਦੀ ਪ੍ਰਵਾਹ ਨਹੀ ਕਰਦੇ: - ਮਿੰਟੂ

ਮਾਛੀਵਾੜਾ 18 ਫਰਵਰੀ (ਸੁਸ਼ੀਲ ਸ਼ਰਮਾ) ਕੁਝ ਤਾਕਤਾਂ ਦੇਸ ਨੂੰ ਭੇਦਭਾਵ ਤੇ ਧਾਰਮਿਕ ਰੰਗਤ ਦੇ ਕੇ ਵੰਡਣਾਂ ਚਾਹੁੰਦੀਆਂ ਹਨ ਜਦਕਿ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਕਾਰਨ ਜਿੱਥੇ ਸਾਰੇ ਦੇਸ਼ ਵਾਸੀਆ ਨੂੰ ਇੱਕ ਸਮਝਦੀ ਹੈ ਉਥੇ ਕਸਮੀਰ ਤੋ ਕੰਨਿਆਂ ਕੁਮਾਰੀ ਤੱਕ ਭਾਰਤ ਨੂੰ ਵੀ ਆਖੰਡ ਸਮਝਦੀ ਹੈ । ਕਾਂਗਰਾਸ ਦੇ ਨੋਜਵਾਨ ਆਗੂ ਅਤੇ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਸਿਵ ਸੈਨਿਕਾਂ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਆਮ ਲੋਕਾਂ ਦੀ ਤਰਾਂ ਰੇਲ ਗੱਡੀ ਵਿੱਚ ਸਫਰ ਕਰਕੇ ਇਹ ਦਰਸਾ ਦਿੱਤਾ ਹੈ, ਕਿ ਦੇਸ਼ ਦੀ ਸੇਵਾ ਕਰਨ ਵਾਲੇ ਕਿਸੇ ਦੀਆਂ ਗਿੱਦੜ ਧਮਕੀਆਂ ਤੋ ਨਹੀ ਡਰਦੇ। ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਕਸਤੂਰੀ ਲਾਲ ਮਿੰਟੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੀ ਮਾਤਾ ਬੀਬੀ ਸੋਨੀਆਂ ਗਾਂਧੀ ਦੇ ਪਦ ਚਿੰਨਾਂ ਤੇ ਚਲਦਿਆਂ ਪਾਰਟੀ ਦੀ ਨੁਹਾਰ ਹੀ ਬਦਲ ਦਿੱਤੀ ਹੈ ਜਦਕਿ ਭਾਜਪਾ ਦੇ ਨੇਤਾ ਵਰੁਨ ਗਾਂਧੀ ਨੇ ਉਤਰ ਪਰਦੇਸ਼ ਵਿੱਚ ਫਿਰਕੂ ਕੰਡੇ ਬੀਜਣ ਵਿੱਚ ਕੋਈ ਕਸਰ ਨਹੀ ਛੱਡੀ । ਭਾਜਪਾ ਦੇ ਮੁੱਠੀ ਭਰ ਲੋਕ ਕਾਂਗਰਸ ਦੇ ਪੁਤਲੇ ਫੂਕ ਕੇ ਆਪਣੀ ਅਰਥੀ ਵਿੱਚ ਆਖਰੀ ਕਿੱਲ ਗੱਡ ਰਹੇ ਹਨ ਕਿਉਕਿ ਉਨਾਂ ਨੂੰ ਪਤਾ ਹੈ ਕਿ ਜੇਕਰ ਅੱਜ ਹੀ ਪੰਜਾਬ ਵਿੱਚ ਚੋਣਾਂ ਹੋ ਜਾਣ ਤਾਂ ਅਕਾਲੀਆਂ ਦਾ ਹਸ਼ਰ ਤਾਂ ਮਾੜਾ ਹੋਣਾ ਹੀ ਹੈ ਤੇ ਭਾਜਪਾ ਵਾਲਿਆਂ ਨੇ ਸੁੱਕੇ ਪੱਤਿਆਂ ਵਾਂਗ ਉਝ ਹੀ ਉੱਡ ਪੁੱਡ ਜਾਣਾ ਹੈ ਉਨਾਂ ਕਾਂਗਰਸੀ ਵਰਕਰਾਂ ਤੇ ਹੋ ਰਹੇ ਨਜਾਇਜ ਤੋਰ ਤੇ ਪਰਚਿਆਂ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਇਸ ਦਾ ਹਿਸਾਬ ਲਿਆ ਜਾਵੇਗਾ ਇਸ ਮੋਕੇ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਨਗਰ ਕੌਸਲ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਰਿੰਦਰ ਕੁੰਦਰਾ, ਨਰਿੰਦਰਪਾਲ ਸਿੰਘ ਲੱਕੀ, ਗੋਰਾ ਮਾਂਗਟ, ਚੇਤਨ ਚੁਰਾਇਆ, ਨੀਤਨ ਜੈਨ, ਵੀ ਮੌਜੂਦ ਸਨ।


ਕੈਲੀਫੋਰਨੀਆ ਗਤਕਾ ਦਲ ਦੇ ਭਾਈ ਅਮ੍ਰਿਤਪਾਲ ਸਿੰਘ ਹੇਤੀ ਵਿੱਚ 'ਯੂਨਾਈਟਿਡ ਸਿੱਖਜ਼’ਨਾਲ ਲੋਕਾ ਦੇ ਵਿੱਚ ਸੇਵਾ ਕਰਦੇ ਹੋਏ


84 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ

. ਨਵੀਂ ਦਿੱਲੀ, 17 ਫਰਵਰੀ - ਦਿੱਲੀ ਹਾਈ ਕੋਰਟ ਨੇ ਸਿੱਖ ਵਿਰੋਧੀ ਦੰਗਿਆਂ ਦੇ ਦੋ ਮਾਮਲਿਆਂ ਦੇ ਦੋਸ਼ੀ ਕਾਂਗਰਸੀ ਆਗੂ ਤੇ ਸਾਬਕਾ ਸਾਂਸਦ ਸੱਜਣ ਕੁਮਾਰ ਨੂੰ ਅੱਜ ਇਕ ਦਿਨ ਦੀ ਅਗਾਊਂ ਜ਼ਮਾਨਤ ਦੇ ਦਿੱਤੀ। ਉਧਰ ਹੇਠਲੀ ਅਦਾਲਤ ਨੇ ਅਦਾਲਤ ਵਿਚ ਹਾਜ਼ਰ ਨਾ ਹੋਣ ਕਾਰਨ ਉਸਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਦਿੱਲੀ ਹਾਈ ਕੋਰਟ 'ਚ ਸੁਣਵਾਈ ਕਰਦਿਆਂ ਜਸਟਿਸ ਐਸ ਐਲ ਭਿਆਨਾ ਨੇ ਸੱਜਣ ਕੁਮਾਰ ਨੂੰ ਵੀਰਵਾਰ ਤੱਕ ਲਈ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਰੈਗੂਲਰ ਬੈਂਚ ਦੇ ਸਾਹਮਣੇ ਕਾਰਵਾਈ ਹੋਵੇਗੀ। ਹੇਠਲੀ ਅਦਾਲਤ ਵਲੋਂ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਸੱਜਣ ਕੁਮਾਰ ਨੇ ਮੰਗਲਵਾਰ ਨੂੰ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੱਜਣ ਕੁਮਾਰ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਉਸਦੀ ਅਗਾਊਂ ਜ਼ਮਾਨਤ ਪਟੀਸ਼ਨ ਗਲਤ ਢੰਗ ਨਾਲ ਖਾਰਜ ਕੀਤੀ ਹੈ। ਇਧਰ ਅੱਜ ਹੀ ਕੜਕੜਡੁੰਮਾ ਅਦਾਲਤ ਨੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰਦਿਆਂ ਸੱਜਣ ਕੁਮਾਰ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਇਹ ਫ਼ੈਸਲਾ ਸੱਜਣ ਕੁਮਾਰ ਦੇ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਲਿਆ। ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋ ਮਾਮਲਿਆਂ ਵਿਚ ਸੱਜਣ ਕੁਮਾਰ ਸਮੇਤ 13 ਲੋਕਾਂ 'ਤੇ ਬੀਤੀ 13 ਜਨਵਰੀ ਨੂੰ ਦੋਸ਼ ਪੱਤਰ ਦਾਖ਼ਲ ਕੀਤੇ ਸਨ।

ਸਾਧੂ ਸਿੰਘ ਤਖਤੂਪੁਰਾ ਦੀ ਹੱਤਿਆ ਦਾ ਮਾਮਲਾ ਸਾਬਕਾ ਅਕਾਲੀ ਵਿਧਾਇਕ ਲੋਪੋਕੇ ਸਣੇ 15 ਵਿਰੁੱਧ ਮਾਮਲਾ ਦਰਜ .

ਅੰਮ੍ਰਿਤਸਰ, 17 ਫਰਵਰੀ-ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਭਿੰਡੀ ਔਲਖ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਥੇਬੰਦਕ ਸਕੱਤਰ ਸਾਧੂ ਸਿੰਘ ਤਖਤੂਪੁਰਾ ਨੂੰ ਕਤਲ ਕਰਨ ਅਤੇ ਉਸਦੇ ਦੂਜੇ ਸਾਥੀਆਂ ਨੂੰ ਫੱਟੜ ਕਰਨ ਦੇ ਦੋਸ਼ ਵਿਚ ਪੁਲਿਸ ਨੇ ਅੱਜ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ, ਬਲਾਕ ਸੰਮਤੀ ਚੌਗਾਵਾਂ ਦੇ ਚੇਅਰਮੈਨ ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਰਛਪਾਲ ਸਿੰਘ ਖ਼ਿਲਾਫ਼ ਥਾਣਾ ਲੋਪੋਕੇ ਵਿਖੇ ਧਾਰਾ 302, 325, 324, 307, 148, 149 ਅਤੇ 120-ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸਾਬਕਾ ਵਿਧਾਇਕ ਲੋਪੋਕੇ ਖ਼ਿਲਾਫ਼ ਧਾਰਾ 120 ਬੀ ਤਹਿਤ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 15 ਅਣਪਛਾਤੇ ਵਿਅਕਤੀਆਂ ਵਿਰੁਧ ਵੀ ਪਰਚਾ ਕਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਤਖਤੂਪੁਰਾ ਪਿਛਲੇ ਦਿਨੀਂ ਡੀ ਐਸ ਪੀ ਦਫ਼ਤਰ ਅੱਗੇ ਜਦੋਂ ਰੋਸ ਧਰਨੇ ਦੀ ਅਗਵਾਈ ਕਰਦੇ ਹੋਏ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਤਖ਼ਤੂਪੁਰਾ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਹਮਲਾ ਕਰ ਦਿੱਤਾ ਸੀ ਜਿਸ 'ਤੇ ਕਿਸਾਨ ਆਗੂ ਦੀ ਮੌਤ ਹੋ ਗਈ।

ਵੀਰ ਸਿੰਘ ਲੋਪੋਕੇ ਨੂੰ ਕਤਲ ਕੇਸ ਵਿਚ ਗ੍ਰਿਫ਼ਤਾਰ ਕਰੋ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 17 ਫਰਵਰੀ (ਪਰਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਅਤੇ ਸੰਦੀਪ ਸਿੰਘ ਕੈਨੇਡੀਅਨ ਨੇ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲੀਏ ਹੁਣ ਅਪਣੀ ਸਿੱਖ ਦੁਸ਼ਮਣ ਨੀਤੀ ਅਨੁਸਾਰ ਖੁੱਲ੍ਹ ਕੇ ਖੇਡਣ ਲੱਗ ਪਏ ਹਨ ਜਿਸ ਤਹਿਤ ਇਸ ਲੋਟੂ ਤੇ ਬੁੱਚਰ ਟੋਲੇ ਨੇ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਉਨ੍ਹਾਂ ਦੇ ਸ਼ਰੇਅਮ ਕਤਲ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਉਕਤ ਆਗੂਆਂ ਨੇ ਕਿਹਾ ਕਿ ਬਾਦਲ ਦਲ ਦੀ ਅਗਵਾਈ ਅਧੀਨ ਪੰਜਾਬ ਸਰਕਾਰ ਤੋਂ ਪੰਜਾਬ ਦੇ ਕਿਸਾਨਾਂ ਦੇ ਭੱਵਿਖ ਲਈ ਖਤਰਾ ਸਾਫ਼ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟੋਲੇ ਦੀ ਬਦੌਲਤ ਆਉਣ ਵਾਲਾ ਸਮਾਂ ਸਿੱਖ ਕਿਸਾਨੀ ਲਈ ਔਕੜਾਂ ਭਰਿਆ ਹੋ ਸਕਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਖੇਤੀ ਦੇ ਲਾਹੇਵੰਦ ਧੰਦਾ ਨਾ ਹੋਣ ਬਾਰੇ ਆ ਰਹੇ ਬਿਆਨ ਵੀ ਸਿੱਖ ਕਿਸਾਨਾਂ ਨੂੰ ਅਪਣੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚਣ ਜਾਂ ਛੱਡ ਦੇਣ ਲਈ ਮਾਨਸਿਕ ਤੌਰ 'ਤੇ ਤਿਆਰ ਕਰਨ ਦੀ ਰਣਨੀਤੀ ਦਾ ਹਿੱਸਾ ਹਨ ਤੇ ਭੱਵਿਖ ਵਿਚ ਅਪਣੇ ਉਕਤ ਮਨਸੂਬਿਆਂ ਨੂੰ ਪੂਰਾ ਕਰਨ ਲਈ ਬਾਦਲ ਐਂਡ ਕੰਪਨੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਕਤ ਆਗੂਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਬਾਦਲਕਿਆਂ ਦੇ ਅਜਿਹੇ ਝਾਂਸਿਆਂ ਵਿਚ ਨਾ ਆਉਣ ਕਿਉਂਕਿ ਖੇਤੀ ਦਾ ਭੱਵਿਖ ਧੁੰਦਲਾ ਨਹੀਂ ਸਗੋਂ ਸੁਨਹਿਰਾ ਹੈ ਕਿਉਂਕਿ ਮਨੁੱਖੀ ਅਬਾਦੀ ਦੇ ਵਧਣ ਨਾਲ ਮੌਜ਼ੂਦਾ ਸਮੇਂ ਖੇਤੀ ਅਧੀਨ ਰਕਬਾ ਬਹੁਤ ਘੱਟ ਗਿਆ ਹੈ ਅਤੇ ਘਟ ਰਿਹਾ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਮਨੁੱਖੀ ਭੋਜਣ ਦੀ ਮੰਗ ਦਾ ਵਧਣਾ ਯਕੀਨੀ ਹੈ। ਇਸ ਦੇ ਚਲਦਿਆਂ ਕਿਸਾਨਾਂ ਲਈ ਅਪਣੀਆਂ ਫਸਲਾਂ ਦੀਆਂ ਉਚਿਤ ਕੀਮਤਾਂ ਵਸੂਲਣੀਆਂ ਕੋਈ ਮੁਸ਼ਕਿਲ ਨਹੀਂ ਰਹੇਗਾ। ਇਸ ਤੋਂ ਬਿਨਾਂ ਭਵਿਖ ਵਿਚ ਖੇਤੀ ਸੈਕਟਰ ਲਈ ਹੋਰ ਵੀ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਭੱਵਿਖ ਬਾਰੇ ਨਾਂਹ-ਪੱਖੀ ਬਿਆਨ ਦੇਣੇ ਬਾਦਲਕਿਆਂ ਦੀ ਮਾੜੀ ਨੀਤੀ ਨੂੰ ਹੀ ਜਾਗ-ਜ਼ਾਹਰ ਕਰਦੇ ਹਨ। ਅਸਲ ਵਿਚ ਇਹ ਭੂ-ਮਾਫ਼ੀਆ ਟੋਲਾ ਹੁਣ ਪੰਜਾਬ ਦੇ ਖੇਤੀ ਸੈਕਟਰ 'ਤੇ ਖੁਦ ਕਾਬਜ਼ ਹੋ ਕੇ ਪੰਜਾਬ ਦੇ ਕਿਸਾਨਾਂ ਦੇ ਬੱਚਿਆਂ ਨੂੰ ਅਪਣੇ ਮੁਜ਼ਾਰੇ ਬਣਾ ਲੈਣ ਲਈ ਤਰਲੋ-ਮੱਛੀ ਹੋ ਰਿਹਾ ਹੈ ਪਰ ਪੰਜਾਬ ਦੇ ਕਿਸਾਨ ਇਸ ਬੁੱਚਰ ਤੇ ਲੋਟੂ ਟੋਲੇ ਦੇ ਘਟੀਆ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ।

ਫ਼ਕੀਰ ਤਰਬੀਅਤ, ਦਰਵੇਸ਼-ਕਵੀ, ਸਿੱਖ ਚਿੰਤਕ, ਮਰਹੂਮ ਸ. ਹਰਿੰਦਰ ਸਿੰਘ ਮਹਿਬੂਬ ਨੂੰ ਯਾਦ ਕਰਦਿਆਂ-
‘ਸੱਜਣ ਮੇਰੇ ਰੰਗਲੇ, ਜਾਇ ਸੁੱਤੇ ਜੀਰਾਨ’

14 ਫਰਵਰੀ ਨੂੰ ਭਾਰਤੀ ਕਬਜ਼ੇ ਹੇਠਲੇ ਪੰਜਾਬ ਤੋਂ ਆਈ ਇਸ ਮਨਹੂਸ ਖਬਰ ਕਿ ‘ਸਰਦਾਰ ਮਹਿਬੂਬ’ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ’, ਨੇ ਸਮੁੱਚੇ ਪੰਥ ਦਰਦੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸ਼ੋਕ-ਸੰਸਾਰ ਵਿੱਚ ਡੋਬ ਦਿੱਤਾ। ਕੁਝ ਸਮੇਂ ਪਹਿਲਾਂ, ਸਰਦਾਰ ਸਾਹਿਬ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਫੇਰ ਉਨ੍ਹਾਂ ਦੇ ਪਿੰਡ ਚਲੇ ਜਾਣ ਦੀ ਖਬਰ ਤੋਂ ਜਾਪਦਾ ਸੀ ਕਿ ਸ਼ਾਇਦ ਉਹ ਤੰਦਰੁਸਤ ਹੋ ਗਏ ਹੋਣ। ਉਨ੍ਹਾਂ ਨੇ, ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ, ਬੜੀ ਬਹਾਦਰੀ ਨਾਲ ਲੜਾਈ ਲੜੀ ਪਰ ਅਖੀਰ ਉਹ ਆਪਣੀ ਪ੍ਰੀਤ ਪੁਗਾ ਕੇ ਵਿਸਥਾਰ

ਏਜੰਟਾ ਵੱਲੋ ਜਾਅਲੀ ਵੀਜ਼ਾ ਦਿਖਾਕੇ 15 ਲੱਖ ਦੀ ਠੱਗੀ, ਪੈਸੇ ਮੰਗਣ ਤੇ ਜਾਨੋ ਮਾਰਨ ਦੀਆ ਧਮਕੀਆ

ਮਾਛੀਵਾੜਾ 17 ਫਰਵਰੀ (ਸੁਸ਼ੀਲ ਸ਼ਰਮਾ) ਪੰਜਾਬ ਵਿਚ ਚੱਲ ਰਹੇ ਬੇਰੁਜਗਾਰੀ ਦੇ ਦੌਰ ਵਿਚ ਜਿੱਥੇ ਨੌਜਵਾਨ ਤੇ ਉਹਨਾ ਦੇ ਮਾਪਿਆ ਨੂੰ ਆਪਣੇ ਬੱਚਿਆ ਦਾ ਭਵਿੱਖ ਵਧੀਆ ਬਣਾਉਣ ਤੇ ਆਪਣੇ ਬੁਢਾਪੇ ਦੀ ਡੰਗੋਰੀ ਪੱਕੀ ਕਰਨ ਲਈ ਨਾ ਚਾਹੁੰਦੇ ਹੋਏ ਵੀ ਆਪਣੇ ਪੁਰਖਿਆ ਦੀ ਮਿਲੀ ਜਾਇਦਾਦ ਵੇਚ ਕੇ ਮਜਬੂਰੀ ਵਸ ਵਿਦੇਸ਼ ਭੇਜਣ ਦਾ ਜੁਗਾੜ ਕੀਤਾ ਜਾਦਾ ਏ, ਉੱਥੇ ਤਰਾਸ਼ਦੀ ਇਹ ਹੈ, ਕਿ ਜਦੋ ਠੱਗ ਏਜੰਟ ਦੇ ਧੱਕੇ ਚੜ੍ਹ ਕੇ ਕਈ ਭੋਲੇ-ਭਾਲੇ ਪਰਿਵਾਰ ਆਪਣੇ ਭਵਿੱਖ ਨੂੰ ਰੁਸਨਾਉਣ ਦੀ ਥਾ ਹੋਰ ਵੀ ਹਨੇਰੀ ਖੱਡ ਵਿਚ ਸੁੱਟ ਲੈਦੇ ਹਨ। ਇਸ ਤਰਾ ਦਾ ਹੀ ਇੱਕ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋ ਇੱਥੋ ਦੇ ਇੱਕ ਪਿਤਾ ਨੇ ਆਪਣੇ ਪੁੱਤਰ ਦੀ ਜਿੰਦਗੀ ਦਾ ਰਾਹ ਪੱਧਰਾ ਕਰਦਾ-ਕਰਦਾ 15 ਲੱਖ ਰੁਪਏ ਧੋਖੇਬਾਜ਼ ਏਜੰਟਾ ਦੇ ਧੱਕੇ ਚੜ੍ਹ ਕੇ ਸਾਰੀ ਉਮਰ ਆਪਣੀ ਜਿੰਦਗੀ ਵਿਚ ਕੰਡੇ ਖਿਲਾਰ ਬੈਠਾ। ਆਪਣੀ ਹੱਡ ਬੀਤੀ ਸੁਣਾਉਦਿਆ ਸਥਾਨਕ ਕਲਗੀਧਰ ਨਗਰ ਦੇ ਵਾਸੀ ਜਰਨੈਲ ਸਿੰਘ ਨੇ ਦੱਸਿਆ ਕਿ ਇੱਥੋ ਦੇ ਹੀ ਪਰਮਿੰਦਰ ਰਾਹੁਲ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਨੇ ਮੇਰੇ ਲੜਕੇ ਗੁਰਦੀਪ ਸਿੰਘ ਨੂੰ ਕਨੇਡਾ ਭੇਜਣ ਦੇ ਸਬਜਬਾਗ ਦਿਖਾ ਕੇ ਸਾਡੇ ਤੋ 15 ਲੱਖ ਰੁਪਏ ਠੱਗ ਲਏ ਇਨ੍ਹਾ ਨੇ ਨਾ ਤਾ ਲੜਕਾ ਹੀ ਬਾਹਰ ਭੇਜਿਆ ਤੇ ਨਾ ਹੀ ਪੈਸੇ ਵਾਪਸ ਦੇ ਰਹੇ ਹਨ। ਮਜਬੂਰਨ ਨਿਰਾਸ਼ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਇਸ ਜੋੜੇ ਨੇ ਸਾਨੂੰ ਚੰਡੀਗੜ੍ਹ ਦੇ 34 ਸੈਕਟਰ ਦੀ ਇੱਕ ਪ੍ਰਾਇਵੇਟ ਕੰਪਨੀ ਐਕਮੇ ਕੈਰੀਅਰ ਵਰਲਡ ਦੇ ਮਾਲਕ ਭੱਟਾਚਾਰੀਆ,ਪੰਕਜ ਤੇ ਨਰਿੰਦਰਪਾਲ ਨਾਲ ਮਿਲਾਇਆ ਉਕਤ ਵਿਆਕਤੀਆ ਨੇ ਮੇਰੇ ਪੁਤਰ ਨੂੰ ਕਨੇਡਾ ਵਿਚ ਇੱਕ ਸਾਲ ਵਰਕ ਪਰਮਿਟ ਦਾ ਵੀਜਾ ਦੁਵਾਉਣ ਲਈ 18 ਲੱਖ ਵਿਚ ਗੱਲ ਕੀਤੀੇ। ਸਾਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਅੱਧੇ ਪੈਸੇ ਵੀਜਾ ਮਿਲਣ ਤੇ ਬਾਕੀ ਪੈਸੇ ਕਨੇਡਾ ਪਹੁੰਚਣ ਤੇ ਦੇਣ ਦੀ ਗੱਲ ਕੀਤੀ। ਉਨ੍ਹਾ ਸਾਡੇ ਤੋ ਪਾਸਪੋਰਟ ਤੇ ਖਰਚੇ ਲਈ ਪੰਜਾਹ ਹਜ਼ਾਰ ਰੁਪਏ ਲੈ ਲਏ ਤੇ ਕੁਝ ਦਿਨਾ ਬਾਦ ਸਾਨੂੰ ਵੀਜਾ ਦਿਖਾਉਦਿਆ 8 ਲੱਖ ਰੁਪਏ ਲੈ ਲਏ। ਇਸ ਤੋ ਬਾਦ ਉਹਨਾ ਸਾਨੂੰ ਚਨੇਈ ਤੋ ਹਵਾਈ ਜਹਾਜ਼ ਚੜਾਉਣ ਦੀ ਗੱਲ ਕਰਕੇ ਭੇਜ ਦਿੱਤਾ ਤੇ ਦੋ ਦਿਨ ਦੀ ਖੱਜਲ-ਖੁਆਰੀ ਤੋ ਬਾਦ ਸਾਨੂੰ ਇੱਕਲੇ ਛੱਡ ਕੇ ਕਿਤੇ ਅਲੋਪ ਹੋ ਗਏ। ਵਾਪਸ ਪਰਤਣ ਤੇ ਅਸੀ ਮਾਛੀਵਾੜੇ ਵਾਲੇ ਰਾਹੁਲ ਤੇ ਜਸਵਿੰਦਰ ਕੌਰ ਨੂੰ ਸਾਰੀ ਗੱਲ ਦੱਸੀ ਤੇ ਉਹਨਾ ਅਲੋਪ ਹੋਣ ਦੇ ਕਈ ਬਹਾਨੇ ਬਣਾ ਕੇ ਦੱਸੇ ਤੇ ਸਾਨੂੰ ਚਨੇਈ ਦੀ ਥਾ ਮੁੰਬਈ ਤੋ ਜਹਾਜ਼ ਚੜਾਉਣ ਲਈ ਲੈ ਗਿਆ। ਉੱਥੋ ਵੀ ਅਸੀ ਨਿਰਾਸ਼ ਵਾਪਸ ਪਰਤੇ ਹੁਣ ਮੇਰੇ ਵੱਲੋ ਪੈਸੇ ਮੰਗਣ ਤੇ ਸਾਨੂੰ ਜਾਨੋ ਮਾਰਨ ਦੀਆ ਧਮਕੀਆ ਦੇ ਰਹੇ ਹਨ। ਇਸ ਦੀ ਸਿਕਾਇਤ ਪੁਲਿਸ ਜਿਨ੍ਹਾ ਖੰਨਾ ਦੇ ਮੁੱਖੀ ਨੂੰ ਕੀਤੀ ਜਿਸ ਦੀ ਜਾਚ ਕਰ ਰਹੇ ਐਟੀਫਰਾਡ ਦੇ ਇੰਚਾਰਜ ਬਨਾਰਸੀ ਦਾਸ ਨੇ ਪੁਛਣ ਤੇ ਦੱਸਿਆ ਕਿ ਉਹ ਮਾਮਲੇ ਦੀ ਜਾਚ ਕਰ ਰਹੇ ਹਨ। ਦੋਸ਼ੀ ਪਾਏ ਜਾਣ ਤੇ ਸ਼ਖ਼ਤ ਕਾਰਵਾਈ ਕੀਤੀ ਜਾਵੇਗੀ।

ਹੇਤੀ ਤੋਂ ਵਾਪਸ ਪਰਤੀ ‘ਯੂਨਾਈਟਿਡ ਸਿੱਖਜ਼’ ਦੀ 6 ਮੈਂਬਰੀ ਮੈਡੀਕਲ ਟੀਮ ਨੇ ਸੁਣਾਈ ਮਰੀਜ਼ਾਂ ਦੀ ਦਰਦਨਾਕ ਵਿੱਥਿਆ
ਸੰਗਤਾਂ ਨੂੰ ਮੱਦਦ ਲਈ ਪੁਰਜ਼ੋਰ ਅਪੀਲ

ਸ਼ਿਕਾਗੋ (ਚੜ੍ਹਦੀ ਕਲਾ ਬਿਊਰੋ) - ਹੇਤੀ ਵਿੱਚ ਆਏ ਜ਼ਬਰਦਸਤ ਮਾਰੂ ਭੂਚਾਲ ਤੋਂ ਬਾਅਦ, ਉੱਥੇ ਰਾਹਤ ਕਾਰਜਾਂ ਲਈ ਪਹੁੰਚੇ ਯੂਨਾਈਟਿਡ ਸਿੱਖਜ਼ ਦੇ ਵ¦ਟੀਅਰਾਂ ਨੇ ਜਿੱਥੇ ਰੋਜ਼ਾਨਾ 5000 ਪ੍ਰਾਣੀਆਂ ਨੂੰ ¦ਗਰ ਛਕਾਉਣ ਦੀ ਸੇਵਾ ਆਰੰਭ ਹੋਈ ਹੈ, ਉੱਥੇ ਪ੍ਰੋਫੈਸ਼ਨਲ ²ਡਾਕਟਰਾਂ-ਥੈਰਿਪਸਟਾਂ-ਨਰਸਾਂ ਦੀਆਂ ਅੱਡ-ਅੱਡ ਟੀਮਾਂ ਵੀ ਦਿਨ ਰਾਤ ਮਰੀਜ਼ਾਂ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਹਨ। ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਤੋਂ ਵਾਪਸ ਪਰਤਦਿਆਂ ਸ਼ਿਕਾਗੋ ਏਅਰਪੋਰਟ ’ਤੇ ਉੱਤਰੀ ਯੂਨਾਈਟਿਡ ਸਿੱਖਜ਼ ਦੀ ਪਹਿਲੀ 6 ਮੈਂਬਰੀ ਟੀਮ (ਜਿਸ ਵਿੱਚ ਨੀਊਰੋਲੋਜਿਸਟ, ਪੇਨ ਮੈਨੇਜਮੈਂਟ ਫਿਜ਼ੀਸ਼ੀਅਨਜ਼, ਫੈਮਿਲੀ ਪ੍ਰੈਕਟੀਸ਼ਨਰ ਫਿਜ਼ੀਸ਼ੀਅਨਜ਼ ਅਤੇ ਫਿਜ਼ੀਸ਼ੀਅਨ ਥੈਰੇਪਿਸਟ ਸ਼ਾਮਲ ਹਨ) ਦੀ ਇੰਚਾਰਜ ਡਾ. ਸਗੀਨਾ ਕੌਰ ਸ਼ਿਕਾਗੋ ਅਤੇ ਦੂਸਰੇ ਡਾਕਟਰਾਂ ਨੇ ਮੀਡੀਏ ਨਾਲ ਆਪਣੇ ਤਜਰਬੇ ਸਾਂਝੇ ਕੀਤੇ।
ਡਾਕਟਰ ਕੌਰ ਨੇ ਕਿਹਾ, ‘‘ਹੇਤੀ ਦੇ ਹਾਲਾਤ ਕਾਂਬਾ ਛੇੜਨ ਵਾਲੇ ਹਨ। ਮਾਤਾ ਪਿਤਾ ਵਲੋਂ ਕਈ ਵਾਰ ਜਿਨ੍ਹਾਂ ਬੱਚਿਆਂ ਨੂੰ ਪਾਣੀ ਦੀ ਕਮੀ (ਡੀਹਾਈਡਰੇਸ਼ਨ) ਹੋਣ ਕਰਕੇ, ਸਾਡੇ ਕੋਲ ਇਲਾਜ ਲਈ ਲਿਆਂਦਾ ਜਾਂਦਾ ਹੈ- ਉਨ੍ਹਾਂ ਦੀ ਹਾਲਤ ਇੰਨੀ ਮਾੜੀ ਹੁੰਦੀ ਹੈ ਕਿ ਸਾਨੂੰ ਪਹਿਲਾਂ ਜਾਚਣਾ ਪੈਂਦਾ ਹੈ ਕਿ ਇਨ੍ਹਾਂ ਵਿੱਚ ਅਜੇ ਕੋਈ ਸਾਹ ਬਾਕੀ ਵੀ ਹੈ ਕਿ ਨਹੀਂ। ਇਸ ਕਿਸਮ ਦੀਆਂ ਬੀਮਾਰੀਆਂ ਨਾਲ ਪੀੜਤ ਸੈਂਕੜੇ ਬੱਚੇ, ਇਲਾਜ ਖੁਣੋਂ ਦਮ ਤੋੜ ਰਹੇ ਹਨ।’ ਇਸੇ ਤਰ੍ਹਾਂ ਟੀਮ ਦੀ ਇੱਕ ਹੋਰ ਮੈਂਬਰ ਐਲਸੋਲਵਾਡੋਰ ਮੂਲ ਦੀ ਨੀਊਰੋਲੋਜਿਸਟ ਡਾਕਟਰ ਮਾਰਥਾ ਛਈਨਾ (ਜਿਨ੍ਹਾਂ ਨੂੰ ਸਪੈਨਿਸ਼ ਅਤੇ ਫਰੈਂਚ ਭਾਸ਼ਾ ਦਾ ਪੂਰਾ ਗਿਆਨ ਹੈ, ਜਿਹੜਾ ਕਿ ਹੇਤੀ ਵਿੱਚ ਬਹੁਤ ਲਾਭਕਾਰੀ ਸਾਬਤ ਹੋਇਆ, ਕਿਉਂਕਿ ਇਹ ਦੋ ਜ਼ੁਬਾਨਾਂ, ਇੱਥੇ ਬੋਲੀਆਂ ਜਾਂਦੀਆਂ ਹਨ) ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ, ‘‘ਉਥੇ ਕੰਮ ਕਰਨਾ ਕਈ ਵਾਰ ਬੜਾ ਅਕਾ ਦੇਣ ਵਾਲਾ ਤਜਰਬਾ ਵੀ ਸੀ। ਹੇਤੀ ਵਿੱਚ ਇਸ ਵੇਲੇ ਬਲੱਡ ਟੈਸਟ ਲੈਬ ਵਰਗੀਆਂ ਮੁੱਢਲੀਆਂ ਸਹੂਲਤਾਂ ਤੱਕ ਵੀ ਪਹੁੰਚ ਨਾ ਹੋਣ ਕਰਕੇ, ਸਾਨੂੰ ਆਪਣੀ ‘ਕਲੀਨਿਕਲ ਜੱਜਮੈਂਟ’ ਤੇ ਹੀ ਭਰੋਸਾ ਕਰਨਾ ਪੈਂਦਾ ਹੈ’ ਟਰਾਂਟੋ ਤੋਂ ਇਸ ਮੈਡੀਕਲ ਟੀਮ ਵਿੱਚ ਸ਼ਾਮਲ ਡਾਕਟਰ ਆਈਸਾ ਹੁਸੈਨ ਨੇ ਕਿਹਾ, ‘‘ਉਥੇ ਲੋਕਾਂ ਦੀਆਂ ਮੈਡੀਕਲ ਲੋੜਾਂ ਬਹੁਤ ਜ਼ਿਆਦਾ ਹਨ। ਕਾਸ਼! ਮੈਂ ਉਥੇ ਹੋਰ ਜ਼ਿਆਦਾ ਵਕਤ ਗੁਜ਼ਾਰ ਸਕਦੀ।’ ਡਾਕਟਰ ਗੁਰਬੰਸ ਕੌਰ ਨੇ ਭਾਵੁਕ ਹੁੰਦਿਆਂ ਕਿਹਾ, ‘‘ਸਾਡੇ ਲਈ ਆਪਣੇ ਮਰੀਜ਼ਾਂ ਨੂੰ ਛੱਡ ਕੇ ਵਾਪਸ ਦੇਣ ਪਰਤਣਾ ਸੌਖਾ ਨਹੀਂ ਸੀ। ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਵਾਪਸ ਜਾਣ ਬਾਰੇ ਦੱਸਿਆ ਤਾਂ ਕਈਆਂ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ।’’ ਭਾਵੇਂ ਡਾਕਟਰਾਂ ਦੀ ਪਹਿਲੀ ਟੀਮ ਦੀ ਵਾਪਸੀ ’ਤੇ ਯੂਨਾਈਟਿਡ ਸਿੱਖਜ਼ ਦੇ ਵ¦ਟੀਅਰ ²ਡਾਕਟਰਾਂ ਦੀ ਦੂਸਰੀ ਟੀਮ ਨੇ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਆਰਥਕ ਸਾਧਨਾ ਦੀ ਕਮੀ ਇਸ ਸੇਵਾ ਨੂੰ ¦ਮਾ ਸਮਾਂ ਜਾਰੀ ਰੱਖਣ ਵਿੱਚ ਰੁਕਾਵਟ ਬਣ ਸਕਦੀ ਹੈ। ਯੂਨਾਈਟਿਡ ਸਿੱਖਜ਼ ਦੇ ਸੇਵਾਦਾਰਾਂ ਨੇ, ਸੰਗਤਾਂ ਨੂੰ ਮਾਇਕ ਮਦਦ ਦੀ ਅਪੀਲ ਕੀਤੀ ਹੈ ਤਾਂ ਕਿ ਹੇਤੀ ਵਿੱਚ ਰਾਹਤ ਕਾਰਜ ਜਾਰੀ ਰੱਖੇ ਜਾ ਸਕਣ। ਯਾਦ ਰਹੇ ਪਿਛਲੇ ਦਿਨੀਂ ਅਮਰੀਕਾ ਦੇ ਪ੍ਰਧਾਨ ਬਰਾਕ ਓਬਾਮਾ ਨੇ, ਯੂਨਾਈਟਿਡ ਸਿੱਖਜ਼ ਵਲੋਂ ਹੇਤੀ ਵਿੱਚ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਸੀ।

ਕੁੱਤਿਆਂ ਦੀਆਂ ਟਰੇਕ ਦੋੜਾ ਦਾ ਖੇਡ ਮੇਲਾ ਸਪੰਨ, ਡੇਹਲੋ ਦੀ ਲੱਕੀ ਨੇ ਲੁਟਿਆ ਮੇਲਾ

ਮਾਛੀਵਾੜਾ 17 ਫਰਵਰੀ (ਸੁਸ਼ੀਲ ਸ਼ਰਮਾ) ਕੁੱਤਿਆਂ ਦੀਆਂ ਟਰੇਕ ਦੋੜਾ ਦਾ ਖੇਡ ਮੇਲਾ ਸਪੰਨ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋ ਹਰ ਸਾਲ ਦੀ ਤਰਾਂ ਕਰਵਾਏ ਜਾਂਦੇ ਕੁੱਤਿਆਂ ਦੀਆਂ ਟਰੈਕ ਦੋੜਾਂ ਦਾ ਟੂਰਨਾਂਮੈਟ ਇਸ ਬਾਰ ਵੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਇਆ ਗਿਆ । ਕਰੀਬ ਅੱਸੀ ਤੋ ਵੱਧ ਕੁੱਤਿਆਂ ਦੇ ਭਾਗ ਲੈਣ ਵਾਲੇ ਖੇਡ ਮੇਲੇ ਦਾ ਉਦਘਾਟਨ ਪੰਜਾਬ ਪੁਲਿਸ ਦੇ ਪ੍ਰਮੁੱਖ ਪਰਮਜੀਤ ਸਿੰਘ ਗਿੱਲ ਨੇ ਕੁੱਤਿਆਂ ਦੀ ਪਹਿਲੀ ਜੋੜੀ ਨੂੰ ਝੰਡੀ ਦਿਖਾ ਕੇ ਸੁਰੂਆਤ ਕੀਤੀ । ਜਦ ਕਿ ਇਨਾਮਾ ਦੀ ਵੰਡ ਡਾਕਟਰ ਮਿੱਕੀ ਗਿੱਲ ਤੇ ਕਾਂਗਰਸ ਦੇ ਸਕੱਤਰ ਤਜਿੰਦਰ ਸਿੰਘ ਕੂੰਨਰ ਨੇ ਸੰਯੁਕਤ ਰੂਪ ਵਿੱਚ ਕੀਤੀ । ਪਹਿਲੇ ਸਥਾਨ ਤੇ ਮੇਲਾ ਲੁਟਣ ਵਾਲੇ ਡੇਹਲੋ ਦੇ ਖੂਬਸੂਰਤ ਕੁੱਤੀ ਲੱਕੀ ਨੇ ਜਿੱਤ ਕੇ ਆਪਣੇ ਮਾਲਕ ਦੀ ਬੱਲੇ ਬੱਲੇ ਕਰਵਾ ਦਿੱਤੀ । ਜਦ ਕਿ ਦੂਜੇ ਨੰਬਰ ਤੇ ਤਰਲੋਕ ਸਿੰਘ ਪਿੰਡ ਖੰਡੂਰ ਦੇ ਕੁੱਤੇ ਸਕਾਰਪੀਓ ਨੇ ਤੇ ਤੀਸਰੇ ਨੰਬਰ ਤੇ ਪ੍ਰਮਿੰਦਰ ਸਿੰਘ ਬਡਲਾ ਦੇ ਕੁੱਤੇ ਬਰੂਸ ਨੇ ਹਾਸਲ ਕੀਤਾ ਕਲੱਬ ਵੱਲੋ ਇਨਾਂ ਜੇਤੂ ਕੁਤਿਆਂ ਦੇ ਮਾਲਕਾਂ ਨੂੰ ਨਕਦ ਰਾਸੀ ਅਤੇ ਸਨਮਾਨ ਚਿੰਨ ਦੇ ਕੇ ਨਵਾਜਿਆ । ਇਸ ਮੌਕੇ ਕੌਸ਼ਲ ਪ੍ਰਧਾਨ ਮਾਸਟਰ ਉਜਾਗਰ ਸਿੰਘ, ਐਸ ਪੀ ਗੁਰਮੀਤ ਸਿੰਘ, ਡੀ ਐਸ ਪੀ ਰਵਿੰਦਰ ਲੂੰਬਾ, ਪੰਜਾਬ ਕਾਂਗਰਸ ਸਕੱਤਰ ਤਜਿੰਦਰ ਸਿੰਘ ਕੂੰਨਰ, ਸਮਾਜ ਸੇਵੀ ਸਿਵ ਕੁਮਾਰ ਸ਼ਿਵਲੀ, ਅਕਾਲੀ ਦਲ ਦੇ ਜਿਲਾ ਜਨਰਲ ਸਕੱਤਰ ਮਨਮੋਹਨ ਸਿੰਘ ਖੇੜਾ, ਪ੍ਰੈਸ ਸਕੱਤਰ ਜਗਮੋਹਣ ਸਿੰਘ ਟੱਕਰ, ,ਕੌਸਲਰਾਂ ਪਹਿਲਵਾਨ ਸੰਮੀ ਕੁਮਾਰ, ਗੁਰਮੇਲ ਸਿੰਘ ਬੈਨੀਪਾਲ, ਮਨਮੋਹਣ ਸਿੰਘ ਲੱਖੋਵਾਲ, ਮੋਹਣ ਸਿੰਘ ਮੰਡ ਜੋਧਵਾਲ, ਜਥੇਦਾਰ ਸੱਜਣ ਸਿੰਘ, ਬਲਵੀਰ ਚੰਦ, ਗੁਰਮੀਤ ਸਿੰਘ, ਜਸਵਿੰਦਰ ਸਿੰਘ ਬੁੱਲੇਵਾਲ, ਕਾਕਾ ਪੰਜਗਰਾਈਆਂ ਤੇ ਕੁਲਵੰਤ ਸਿੰਘ ਵੀ ਮੌਜੂਦ ਸਨ ।


ਗੁਰਦੁਆਰਾ ਸਿੰਘ ਸਭਾ ਡੂਇਸਬਰਗ ਵਿਖੇ ਮਨਾਇਆ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦਾ ਜਨਮ ਦਿਹਾੜਾ

ਡੂਇਸਬਰਗ - 14 ਫਰਵਰੀ 2010 ‐ (ਸੁਖਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦੀ ਅਗਵਾਈ ਹੇਠ ਅੱਜ ਜਰਮਨੀ ਦੇ ਸ਼ਹਿਰ ਡੂਇਸਬਰਗ ਦੇ ਸਿੰਘ ਸਭਾ ਗੁਰੂ ਘਰ ਵਿਖੇ ਕੌਮ ਦੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾਂ ਅਤੇ ਉਤਸਾਹ ਪੂਰਵਕ ਢੰਗ ਨਾਲ ਮਨਾਇਆ ਗਿਆ।ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਵਲੋਂ ਪੰਜਾਬ ਦੀ ਧਰਤੀ ਤੇ ਹਰ ਸਾਲ ਇਹ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉਸੇ ਲੜੀ ਦੇ ਇੱਕ ਮਹੱਤਵਪੁਰਨ ਅੰਗ ਬਣਦਿਆਂ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦੀ ਜਰਮਨੀ ਯੂਨਿਟ ਅਤੇ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਯੂਥ ਵਿੰਗ ਜਰਮਨੀ ਨੇ ਇੱਕ ਸਾਂਝੇ ਉਪਰਾਲੇ ਹੇਤ ਜਰਮਨੀ ਵਿੱਚ ਪਿਹਲੀ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦਾ ਜਨਮ ਦਿਹਾੜਾਂ ਮਨਾਇਆ, ਜਿਸ ਦੌਰਾਨ ਦਲ ਦੇ ਜਰਮਨੀ ਦੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ ਬੁਲਾਰਿਆਂ ਨੇ ਜਿੱਥੇ ਵਿਸਥਾਰ ਪੂਰਵਕ ਢੰਗ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੇ ਸੰਪੂਰਨ ਜੀਵਨ ਤੇ ਚਾਨਣਾਂ ਪਾਇਆ ਉਥੇ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਯੂਥ ਵਿੰਗ ਦੇ ਕੌਮੀ ਪ੍ਰਧਾਂਨ ਭਾਈ ਇਮਾਨ ਸਿੰਘ ਮਾਨ ਨੇ ਟੈਲੀ ਕਾਨਫਰੈਂਸ ਰਾਹੀਂ, ਸੰਤਾਂ ਦੇ ਪਾਏ ਪੂਰਨਿਆਂ ਤੇ ਪਹਿਰਾ ਦੇਂਦੇ ਰਿਹਣ ਦਾ ਪ੍ਰਣ ਦਰਹਾਉਂਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਐਸੇ ਅਜੋਕੇ ਸਮੇਂ ਵਿੱਚ ਕੌਮ ਦੀ ਵਾਘ ਡੋਰ ਸੰਭਾਲੀ ਜਦੋਂ ਸਿੱਖ ਕੌਮ, ਹਿੰਦ ਹਕੂਮਤ ਦੇ ਜਬਰ-ਜੁਲਮ ਦੀ ਡੂੰਘੀ ਸ਼ਾਜਿਸ਼ ਦਾ ਨਿਸ਼ਾਨਾ ਬਣੀ ਹੋਈ ਸੀ, ਅਤੇ ਸਿੱਖ ਕੌਮ ਦੇ ਖਾਤਮੇ ਲਈ ਦੁਸ਼ਮਣ ਹਰ ਤਰਾਂ ਦੇ ਹੱਥਕੰਡੇ ਅਪਣਾ ਰਿਹਾ ਸੀ।ਜਿਸ ਵਕਤ ਪੱਤਾ ਪੱਤਾ ਕੌਮ ਦਾ ਵੈਰੀ ਬਣ ਚੁੱਕਾ ਸੀ ਉਸ ਵਕਤ ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਦ੍ਰਿੜਤਡ ਤੇ ਸੰਜੀਦਗੀ ਨਡਲ ਸਿਾਖ ਕੌਮ ਦੀੳਢ ਭਡਵਨਡਵਢ ਨੂੰ ਸਮਝਦੇ ਹੋੲ ਕੌਮ ਵਿੱਚ ਅਣਖ ਭਾਵਨਾ ਪੈਦਾ ਕੀਤੀ ਅਤੇ ਕੌਮ ਨੂੰ ਇਕ ਸੁਨਿਹਰੇ ਭਵਿੱਖ ਵਲ ਤੋਰਦਿਆਂ ਅਜਾਦੀ ਦੀ ਰਾਹ ਦੀ ਪਾਂਦੀ ਬਣਾਇਆ ਜਿਸ ਕਾਰਨ ਸਦੀਆਂ ਤੋਂ ਸਵੈ ਰਾਜ ਦੀ ਅਰਦਾਸ ਕਰਦੀ ਆ ਰਹੀ ਸਿੱਖ ਕੌਮ ਖਾਲਿਸਤਾਨ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਜ ਵੀ ਤਤਪਰ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਤਤਪਰ ਰਹੇਗੀ।ਇਸੇ ਰਾਹ ਦਾ ਪੈਡਾਂ ਨਿਰਥੱਕ ਤਹਿ ਕਰਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਜਰਮਨੀ ਨੇ ਆਪਣੇ ਉਸ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਨੂੰ ਭਾਵਭਿੰਂਨੀ ਸ਼ਰਧਾਂਜਲੀ ਭੇਂਟ ਕੀਤੀ।ਦਲ ਦੇ ਕੌਮੀ ਪ੍ਰਧਾਂਨ ਸ. ਸਿਮਰਨਜੀਤ ਸਿੰਘ ਮਾਨ ਦੇ ਕਹੇ ਸ਼ਬਦ ਕਿ ਹੁਣ ਕੌਮ ਦਾ ਅਜਾਦ ਘਰ ਬਣਨ ਤੋਂ ਕੋਈ ਰੋਕ ਨਹੀ ਸਕਦਾ ਦਾ ਅਸਲੀ ਅੰਦਾਜਾ ਫਤਿਹਗੜ ਸਾਹਿਬ ਅਤੇ ਜਰਮਨੀ ਦੇ ਸ਼ਹਿਰ ਡੂਇਸਬਰਗ ਵਿੱਸ ਇਸ ਦਿਹਾੜੇ ਇਕੱਤਰ ਹੋਈਆਂ ਸੰਗਤਾਂ ਦੇ ਹੜ ਤੋਂ ਭਲੀ ਭਾਂਤ ਲਗਾਇਆਂ ਜਾ ਸਕਦਾ ਹੈ। “ਖਾਲਿਸਤਨ ਜਿੰਦਾਬਾਦ” ਅਤੇ “ਸੰਤ ਜਰਨੈਲ ਸਿੰਘ ਅਮਰ ਰਹੇ” ਦੇ ਜੰਕਾਰਿਆ ਦੀ ਗੂੰਝ ਨਾਲ ਸਮਾਪਤੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਜਰਮਨੀ ਦੇ ਨਵੇ ਅਹੁਦੇਦਾਰਾਂ ਦੀ ਘੋਸ਼ਣਾ ਵੀ ਕੀਤੀ ਗਈ ਜਿਸ ਵਿੱਚ ਪਿਛਲੇ 5 ਸਾਲਾਂ ਦੇ ਲੰਮੇ ਸਮੇ ਤੋਂ ਦਲ ਦੀ ਸੇਵਾ ਕਰਦੇ ਆ ਰਹੇ ਭਾਈ ਜਗਤਾਰ ਸਿੰਘ ਮਾਹਲ ਨੇ ਜਰਮਨੀ ਯੂਨਿਟ ਦੀ ਵਾਘ ਡੋਰ ਦਲ ਦੇ ਯੋਰਪ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਸੋਹਣ ਸਿੰਘ ਕੰਗ ਨੂੰ ਸੌਂਪ ਦਿੱਤੀ। ਇਸ ਦੌਰਾਨ ਦਲ ਦੇ ਯੂਥ ਵਿੰਗ ਦੀ ਪ੍ਰਧਾਨਗੀ, ਵਿੰਗ ਦੇ ਮੌਜੂਦਾ ਪ੍ਰਧਾਨ ਭਾਈ ਭੁਪਿੰਦਰ ਸਿੰਘ 2011 ਤੱਕ ਨਿਭਾਉਣਗੇ, ਦਾ ਫੈਸਲਾ ਲਿਆ ਗਿਆ। ਭਾਈ ਹੀਰਾ ਸਿੰਘ ਮੱਤੇਵਾਲ ਨੂੰ ਦਲ ਦੇ ਸੀਨੀਅਰ ਮੀਤ ਪ੍ਰਧਾਨ, ਭਾਈ ਰਾਮ ਸਿੰਘ ਨੁੂੰ ਜਨਰਲ ਸਕੱਤਰ, ਭਾਈ ਗੁਰਮੀਤ ਸਿੰਘ ਨੂੰ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ, ਭਾਈ ਸੁਖਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਯੂਥ ਵਿੰਗ, ਭਾਈ ਸਤਪਾਲ ਸਿੰਘ ਜਿਹਨਾਂ ਨੇ ਇਸ ਮਹਾਨ ਦਿਹਾੜੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਈ, ਨੂੰ ਦਲ ਦੇ ਇਵੈਂਟ ਔਰਗੇਨਾਈਜਰ ਅਤੇ ਮੀਡੀਆ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ। ਭਾਈ ਜਸਬੀਰ ਸਿੰਘ ਜੀ ਨੂੰ ਯੂਥ ਵਿੰਗ ਦੇ ਇਵੈਂਟ ਔਰਗੇਨਾਈਜਰ ਅਤੇ ਮੀਡੀਆ ਸਲਾਹਕਾਰ ਦੀ ਜਿੰਮੇਵਾਰੀ ਸੌਂਪੀ ਗਈ। ਦਲ ਦੀ ਜਰਮਨੀ ਯੂਨਿਟ ਅਤੇ ਯੂਥ ਵਿੰਘ ਦੇ ਬਾਕੀ ਦੇ ਮੌਜੂਦਾ ਅਹੁਦੇਦਾਰਾਂ ਦੇ ਅਹੁਦੇ 2011 ਤੱਕ ਕਾਇਮ ਰਂਖਣ ਦਾ ਫੈਸਲਾ ਕੀਤਾ ਗਿਆਂ।ਭਾਈ ਨਰਿੰਦਰ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਦਿਲਬਰ ਸਿੰਘ, ਭਾਈ ਜਸਕਰਨ ਸਿੰਘ ਐਰਕਲੈਂਜ, ਭਾਈ ਕੁਲਵਿੰਦਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਬਲਕਾਰ ਸਿੰਘ, ਭਾਈ ਰਮਨਦੀਪ ਸਿੰਘ, ਭਾਈ ਸਨਦੀਪ ਸਿੰਘ, ਭਾਈ ਤਰਲੋਕ ਸਿੰਘ, ਭਾਈ ਬਲਕਾਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਸੁਖਪ੍ਰੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਜਸਵੀਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਰਾਜ ਸਿੰਘ, ਭਾਈ ਜਸਕਰਨ ਸਿੰਘ, ਭਾਈ ਗੁਰਮੁੱਖ ਸਿੰਘ ਆਦਿ ਨੇ ਆਪਣੀ ਹਾਜਰੀ ਲਵਾਈ।ਸਮੂਹ ਸੰਗਤਾਂ ਅਤੇ ਦਲ ਦੇ ਅਹੁਦੇਦਾਰਾਂ ਅਤੇ ਮੈਬਰਾਂ ਦੀ ਮੌਜੂਦਗੀ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ :
1. ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਜਰਮਨੀ ਅਤੇ ਸ.ਅ.ਦ.ਅ ਯੂਥ ਵਿੰਗ ਜਰਮਨੀ ਇਸ ਸਾਲ ਤੋਂ, ਹਰੇਕ ਸਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਕਰਗਾ ਅਤੇ ਉਹਨਾਂ ਵਲੋਂ ਦਰਸਾਏ ਮਾਰਗ ਅਤੇ ਸੋਚ ਤੇ ਪਹਿਰਾ ਦਿੰਦਾ ਰਹੇਗਾ।
2. ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਹਰ ਇਕ ਪੰਥ ਦੋਖੀ ਅਤੇ ਗੁਰੁ ਨਿੰਦਕ ਦਾ ਬਾਈਕਾਟ ਕਰਦਾ ਹੈ ਅਤੇ ਹਰ ਉਸ ਵਿਅਕਤੀ ਦਾ ਵੀ ਬਾਈਕਾਟ ਕਰਦਾ ਹੈ ਜੋ ਕਿਸੇ ਵੀ ਪੰਥ ਦੋਖੀ ਜਾਂ ਫਿਰ ਗੁਰੁ ਨਿੰਦਕ ਦੇ ਹੱਕ ਵਿਂਚ ਖੜਾ ਹੈ ਜਾਂ ਹੁੰਦਾ ਹੈ।ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਜਰਮਨੀ ਸਮੁੱਚੀ ਸਾਧ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਸੰਗਤਾਂ ਵੀ ਪੰਥ ਦੋਖੀਆਂ ਅਤੇ ਗੁਰੁ ਨਿੰਦਕਾਂ ਨੂੰ ਪਹਿਚਾਣਦੇ ਹੋਏ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਲੜ ਲੱਗਣ ਤਾਂ ਜੋ ਆਪਣੀ ਕਿੱਤਰਤਾ ਦਾ ਸਬੂਤ ਦਿੰਦੇ ਹੋਏ ਇਹਨਾਂ ਅਨਸਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।
3. ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਜੇਲ਼੍ਹਾਂ ਵਿਂਚ ਬੰਦ ਸਿਂਖ ਨੌਜਵਾਨਾਂ ਦੀ ਮਦਦ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਇੱਕ ਮੁਹਿੰਮ ਅਰੰਭੇਗਾ ਅਤੇ ਇਸ ਮੁਹਿੰਮ ਵਿੱਚ ਪੂਰਨ ਪਾਰਦਰਸ਼ੀ ਹੋ ਕੇ ਜੂਝਣ ਦਾ ਪ੍ਰਣ ਕਰਦਾ ਹੈ। ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਜਰਮਨੀ ਸਿੰਘ ਸਭਾ ਗੁਰੂਘਰ ਦੀ ਸਮੁੱਚੀ ਪ੍ਰਬੰਦਕ ਕਮੇਟੀ ਦੇ ਦਿੱਤੇ ਸਹਿਯੋਗ ਦਾ ਤਹਿ ਦਿਲੋਂ ਰਿਣੀ ਹੈ ਅਤੇ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਨਿਰਮਲ ਸਿੰਘ ਅਤੇ ਜਨਰਲ ਸਕੱਤਰ ਭਾਈ ਮਹਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਹੈ।

ਗਰੇਵਾਲ ਫੈਡਰੇਸ਼ਨ ਦੋਹਰੇ ਮਾਪਦੰਡ ਨਾ ਵਰਤੇ:-ਅਮੈਰਿਕਨ ਸਿੱਖ ਆਰਗੈਨਾਇਜੇਸ਼ਨ

ਨਿਊਯਾਰਕ,15 ਫਰਵਰੀ:- ਫੈਡਰੇਸ਼ਨ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੀ ਜਿਥੇ ਆਪ ਕੌਮੀ ਗਦਾਰਾਂ ਦੇ ਨਾਲ ਗੂੜੀ ਸਾਂਝ ਹੈ ਉਥੇ ਕਦੇ ਨਾ ਕਦੇ ਨਵਂੇ ਡਰਾਮੇ ਰੱਚਕੇ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਿਸ ਤੋਂ ਨੋਜਵਾਨਾਂ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ ਇਨਾਂ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆ ਦਵਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚ ,ਦਿਦਾਰ ਸਿੰਘ, ਪ੍ਰੋ.ਸੁਰਿੰਦਰਪਾਲ ਸਿੰਘ, ਬਲਜੀਤ ਸਿੰਘ, ਜਸਦੇਵ ਸਿੰਘ ਕੈਲੀਫੋਰਨੀਆਂ ਇੰਦਰਪਾਲ ਸਿੰਘ, ਸੁਖਦੇਵ ਸਿੰਘ ਸ਼ਿਆਟਲ, ਤਰਜਿੰਦਰ ਸਿੰਘ, ਕੁਲਦੀਪ ਸਿੰਘ, ਭਾਗ ਸਿੰਘ ਨਿਊਜਰਸੀ, ਜਰਨੈਲ ਸਿੰਘ ਖਾਲਸਾ, ਲਖਵੀਰ ਸਿੰਘ ਲਾਡੀ, ਲਾਲ ਸਿੰਘ, ਨਵਜੋਤ ਸਿੰਘ, ਵਰਿੰਦਰ ਸਿੰਘ ,ਹਰਵਿੰਦਰ ਸਿੰਘ,ਚਰਨਜੀਤ ਸਿੰਘ ਸਮਰਾ ਅਤੇ ਸੁਖਵੀਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ।ਸਿੱਖ ਆਗੂਆ ਨੇ ਕਿਹਾ ਪਿਛਲੇ ਦਿਨੀਂ ਫੈਡਰੇਸ਼ਨ ਗਰੇਵਾਲ ਵਲੋਂ ਅਕਾਲ ਤਖਤ ਸਾਹਿਬ ਜੀ ਦੀ ਅਜਾਦੀ ਲਈ ਮਨਾਇਆ ਗਿਆ “ਸੰਕਲਪ ਦਿਵਸ” ਅਸਲ ਵਿਚ ਇੱਕ ਮਹਿਜ ਡਰਾਮਾ ਅਤੇ ਸਿਆਸੀ ਸਟੰਟ ਸੀ ਕਿਉਕਿ ਜਿਥੇ ਬਾਦਲ ਪਰਿਵਾਰ ਵਲੋ ਬਾਕੀ ਚਾਪਲੂਸਾ ਨੂੰ ਤਰਾਂ ਤਰਾਂ ਦੀਆਂ ਚੇਅਰਮੈਨੀਆਂ ਨਾਲ ਨਿਵਾਜਿਆ ਜਾ ਰਿਹਾ ਹੈ ਉਥੇ ਇਸਦੀ ਸ਼ਿਆਸੀ ਭੁੱਖ ਪੂਰੀ ਨਹੀਂ ਕੀਤੀ ਸਗੋਂ ਹਰ ਤਰਾਂ ਨਾਲ ਇਸਨੂੰ ਅਣਗੌਲਿਆ ਵੀ ਕੀਤਾ ।ਆਪਣੀ ਹੋਦ ਨੂੰ ਜੀਉੰਦਾ ਰੱਖਣ ਲਈ ਇਹ ਇਸਦਾ ਰਾਜਸੀ ਵੋਟ ਪ੍ਰਦਰਸ਼ਨ ਸੀ। ਸਿੱਖ ਆਗੂਆ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਅਕਾਲ ਤਖਤ ਹੋਰ ਕਿਸੇ ਦਾ ਨਹੀ ਸਗੋ ਬਾਦਲ ਪਰਿਵਾਰ ਦਾ ਗੁਲਾਮ ਹੈ।ਬਾਦਲ ਨੇ ਸਿੱਖਾਂ ਦੀ ਇਸ ਸਰਬਉਚ ਅਦਾਲਤ ਨੂੰ ਥਾਣੇ ਵਿਚ ਤਬਦੀਲ ਕਰ ਦਿਤਾ ਹੈ।ਆਪਣੀ ਰਾਜਸੀ ਤਾਕਤ ਨਾਲ ਇਹ ਜਿਸ ਦੀ ਵੀ ਚਾਹੇ ਗਰਦਨ ਮਰੋੜਨ ਨੂੰ ਦੇਰ ਨਹੀ ਲਾਉਦਾ।ਜਦੋ ਕਿ ਅਕਾਲ ਤਖਤ ਸਾਹਿਬ ਦੀ ਬਹਾਲੀ ਦੀਆਂ ਡੀਗਾਂ ਮਾਰਨ ਵਾਲਾ ਗੁਰਚਰਨ ਸਿੰਘ ਗਰੇਵਾਲ ਬਾਦਲ ਦਾ ਗੁਲਾਮ ਹੀ ਨਹੀ ਸਗੋ ਬਾਦਲ ਦੇ 79ਵੇ ਜਨਮ ਦਿਨ ਤੇ ਇਸੇ ਹੀ ਗਰੇਵਾਲ ਨੇ ਆਪਣੇ ਖੂੁਨ ਦੇ ਨਾਲ ਬਾਦਲ ਪਰਿਵਾਰ ਪ੍ਰਤੀ ਵਫਾਦਾਰੀ ਦਾ ਇਕ ਪ੍ਰਣ ਪੱਤਰ ਵੀ ਲਿਖਿਆ ਸੀ।ਸਿੱਖ ਆਗੂਆ ਨੇ ਸਵਾਲ ਕੀਤਾ ਕੀ ਅਕਾਲ ਤਖਤ ਸਾਹਿਬ ਜੀ ਦੀ ਅਜਾਦੀ ਵਾਸਤੇ ਸੰਕਲਪ ਦਿਵਸ ਮਨਾਉਣ ਵਾਲੀ ਗਰੇਵਾਲ ਫੈਡਰੇਸ਼ਨ ਬਾਦਲ ਦੇ ਵਿਰੁਧ ਮੋਰਚਾ ਖੋਲੇਗੀ?ਇਹ ਅਹਿਮ ਸਵਾਲ ਦਾ ਜਵਾਬ ਖਾਲਸਾ ਪੰਥ ਬੜੀ ਬੇਸਬਰੀ ਨਾਲ ਉਡੀਕੇਗਾ ।ਜੇਕਰ ਇਹ ਫੈਡਰੇਸ਼ਨੀੲੁੇ ਬਾਦਲ ਦੀ ਵਫਾਦਾਰੀ ਵਿਚ ਹੀ ਮਸ਼ਰੂਫ ਰਹਿਣਗੇ ਤਾਂ ਸਮੁੱਚਾ ਖਾਲਸਾ ਪੰਥ ਵਿਸ਼ੇਸ਼ ਤੌਰ ਤੇ ਫੈਡਰੇਸ਼ਨ ਦੇ ਗੁਰਸਿਂਖ ਵੀਰ ਇਨਾਂ ਸਿਆਸੀ ਲੋਕਾਂ ਦੇ ਚਿਹਰਿਆਂ ਨੂੰ ਪਛਾਣ ਕੇ ਇਨਾਂ ਲੋਕਾਂ ਨੂੰ ਗਲੋ ਲਾਹ ਕੇ ਸੰਘਰਸ਼ਸ਼ੀਲ ਧਿਰਾਂ ਦਾ ਸਹਿਯੋਗ ਦੇਣ ।

“ਬੱਫਰ ਸਟੇਟ” ਨੂੰ ਬਣਾਉਣ ਦੀ ਤੁਰੀ ਗੱਲ ਨੇ ਹੀ ਅਮਰੀਕੀ ਸਫੀਰ ਟਿਮਓਥੀ ਜੇ ਰੋਮਰ ਨੂੰ ਸ਼੍ਰੀ ਦਰਬਾਰ ਸਾਹਿਬ ਲਿਆਂਦਾ :- ਮਾਨ

ਚੰਡੀਗੜ੍ਹ, 16 ਫਰਵਰੀ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਜਿਵੇਂ ਜਿਵੇਂ ਹਿੰਦੂਤਵ ਅਤੇ ਇਸਲਾਮਿਕ ਦੋਵੇਂ ਮੁਲਕਾਂ ਹਿੰਦੋਸਤਾਨ ਤੇ ਪਾਕਿਸਤਾਨ ਵਿਚਕਾਰ “ਸੰਪੂਰਨ ਬਾਦਸ਼ਾਹੀ ਸਿੱਖ ਰਾਜ” ਦੇ ਬੱਫਰ ਸਟੇਟ ਬਣਾਉਣ ਦੀ ਗੱਲ ਨੂੰ ਬਾਦਲੀਲ ਉਠਾਇਆ ਜਾ ਰਿਹਾ ਹੈ, ਉਸੀ ਰੂਪ ਤੇ ਗਤੀ ਵਿੱਚ ਹਿੰਦ ਹਕੂਮਤ ਤੇ ਦੁਨੀਆ ਦੀ ਸੁਪਰ ਤਾਕਤ ਅਮਰੀਕਾ ਵੱਲੋਂ ਵੀ ਸਾਡੀ ਉਪਰੋਕਤ ਮੰਗ ਨੂੰ ਵਜ਼ਨ ਦਿੱਤਾ ਜਾ ਰਿਹਾ ਹੈ। ਹਿੰਦ ਤੇ ਕੌਮਾਂਤਰੀ ਪੱਧਰ ਉੱਤੇ ਸਾਹਮਣੇ ਆ ਰਹੀਆਂ ਤਬਦੀਲੀਆਂ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ। ਅਮਰੀਕੀ ਸਫੀਰ ਟਿਮਓਥੀ ਜੇ ਰੋਮਰ ਵੱਲੋਂ ਸ਼੍ਰੀ ਦਰਬਾਰ ਦੇ ਦਰਸ਼ਨਾਂ ਲਈ ਆਉਣ ਦੀ ਕਾਰਵਾਈ ਅਤਿ ਅਰਥ ਭਰਪੂਰ ਤੇ ਮਹੱਤਵਪੂਰਨ ਹੈ। ਜਿਸਨੇ “ਬੱਫਰ ਸਟੇਟ” ਦੀ ਗੱਲ ਨੂੰ ਮੰਜਿ਼ਲ ਵੱਲ ਲੈ ਜਾਣ ਵਿੱਚ ਆਉਣ ਵਾਲੇ ਸਮੇ ਵਿੱਚ ਮੁੱਖ ਭੂਮਿਕਾ ਨਿਭਾਉਣੀ ਹੈ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦੋ-ਤਿੰਨ ਮਹੀਨਿਆਂ ਤੋਂ ਕੌਮਾਂਤਰੀ ਪੱਧਰ ਉੱਤੇ ਸਿਆਸੀ ਤੇ ਡਿਪਲੋਮੈਟਿਕ ਉਤਪੰਨ ਹੁੰਦੀਆਂ ਜਾ ਰਹੀਆਂ ਸਥਿਤੀਆਂ ਉੱਤੇ ਸਿੱਖ ਕੌਮ ਤੇ ਮੁਲਕ ਨਿਵਾਸੀਆਂ ਦਾ ਧਿਆਨ ਕੇਂਦਰਿਤ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਕਾਫੀ ਲੰਮੇ ਸਮੇ ਤੋ ਵਾਰ ਵਾਰ ਮਿਲਟਰੀ ਜਰਨੈਲਾਂ ਨੂੰ ਬਤੌਰ ਗਵਰਨਰ ਲਾਉਣ ਦੇ ਸਿੱਖ ਤੇ ਪੰਜਾਬ ਵਿਰੋਧੀ ਅਮਲਾਂ ਦੀ ਅਸੀਂ ਹੀ ਸਭ ਤੋਂ ਪਹਿਲਾ ਵਿਰੋਧਤਾ ਕੀਤੀ ਸੀ। ਪਾਰਟੀ ਵੱਲੋਂ ਉਠਾਈ ਇਸ ਆਵਾਜ਼ ਦੀ ਬਦੌਲਤ ਹੀ ਹਿੰਦ ਹਕੂਮਤ ਨੇ ਪਹਿਲੀ ਵਾਰ ਆਪਣੇ ਉੱਤੇ ਬਣੇ ਕੌਮਾਂਤਰੀ ਦਬਾਅ ਨੂੰ ਪ੍ਰਵਾਨ ਕਰਕੇ ਪੰਜਾਬ ਵਿੱਚ ਸ਼੍ਰੀ ਸਿਵਰਾਜ ਪਾਟਿਲ ਸਾਬਕਾ ਗ੍ਰਹਿ ਵਜ਼ੀਰ ਹਿੰਦ ਇੱਕ ਸਿਵਲੀਅਨ ਨੂੰ ਲਾਇਆ ਹੈ। ਇਸ ਲਈ ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਹਿੰਦ ਹਕੂਮਤ ਨੇ ਆਪਣੀ ਸਿੱਖ ਕੌਮ ਨੂੰ ਦਬਾਉਣ ਵਾਲੀ ਸੋਚ ਅਧੀਨ ਹੀ ਮੌਜੂਦਾ ਨਵੇਂ ਬਣੇ ਗਵਰਨਰ ਨੂੰ ਬੀਤੀ 26 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਦੇ ਛੋਟੇ ਜਿਹੇ ਜਿ਼ਲ੍ਹੇ ਵਿੱਚ ਹਿੰਦੂ ਝੰਡਾ ਝਲਾਉਣ ਲਈ ਇਸ ਲਈ ਭੇਜਿਆ ਸੀ ਕਿਉਂਕਿ ਬੱਫਰ ਸਟੇਟ ਉੱਤੇ ਅਧਾਰਿਤ ਖਾਲਿਸਤਾਨ ਬਣਾਉਣ ਦੀ ਗੱਲ ਵੀ ਇਸੇ ਜਿ਼ਲ੍ਹੇ ਵਿੱਚ ਸਥਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫਤਰ ਵਿੱਚੋਂ ਆਵਾਜ਼ ਬੁਲੰਦ ਹੁੰਦੀ ਆਈ ਹੈ। ਹਿੰਦੂਤਵ ਤਾਕਤਾਂ ਨੇ ਆਪਣੀ ਹੋਂਦ ਨੂੰ ਜਿਤਲਾਉਣ ਲਈ ਹੀ ਸ਼੍ਰੀ ਪਾਟਿਲ ਨੂੰ ਉਚੇਚੇ ਤੌਰ ਤੇ ਫਤਿਹਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਭੇਜਿਆ। ਉਨ੍ਹਾ ਕਿਹਾ ਕਿ ਦੂਸਰੀ ਮਹੱਤਵਪੂਰਨ ਤੇ ਅਰਥ ਭਰਪੂਰ ਗੱਲ ਇਹ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਕੇਨੈਡਾ ਦੇ ਵਜ਼ੀਰ ਏ ਆਜਿ਼ਮ ਤੇ ਹੋਰ ਵਜ਼ੀਰ ਸਫੀਰ ਵੀ ਆਉਂਦੇ ਰਹੇ ਹਨ ਤੇ ਬਰਤਾਨੀਆ ਦੀ ਮਲਿਕਾ ਵੀ ਆਈ ਹੈ ਲੇਕਿਨ ਅੱਜ ਤੱਕ ਅਮਰੀਕਾ ਦਾ ਕੋਈ ਵੀ ਨੁਮਾਇੰਦਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਨਹੀਂ ਆਇਆ। ਇਹ ਪਹਿਲੀ ਵਾਰ ਹੈ ਕਿ ਅਮਰੀਕਾ ਦਾ ਭਾਰਤ ਸਥਿਤ ਸਫੀਰ ਸ਼੍ਰੀ ਟਿਮਓਥੀ ਜੇ ਰੋਮਰ ਆਪਣੇ ਪਰਿਵਾਰ ਸਮੇਤ ਦਰਸ਼ਨਾਂ ਲਈ ਆਇਆ। ਇੱਥੇ ਬੀਤੇ ਇਤਿਹਾਸਕ ਤੱਥ ਸੰਬੰਧੀ ਜਾਣਕਾਰੀ ਦੇਣਾ ਸਾਡਾ ਫਰਜ਼ ਬਣ ਜਾਂਦਾ ਹੈ ਕਿ ਜਦੋਂ ਅੰਗਰੇਜ਼ਾਂ ਨੇ ਕਰਾਚੀ ਦੇ ਇੰਡਸ (ਸਿੰਧ) ਦਰਿਆ ਰਾਹੀਂ ਆਪਣੀਆਂ ਨੇਵੀ ਦੀਆਂ ਕਿਸ਼ਤੀਆਂ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਖੁਬਰਸੂਰਤ ਘੋੜੇ ਬਤੌਰ ਤੋਹਫੇ ਦੇ ਭੇਜੇ ਸਨ। ਜਦੋਂ ਕਿ ਅਸਲੀਅਤ ਵਿੱਚ ਅੰਗਰੇਜ਼ ਹਕੂਮਤ ਇਸ ਤੋਹਫੇ ਭੇਜਣ ਦੀ ਵਿਧੀ ਰਾਹੀ ਇਹ ਜਾਣਕਾਰੀ ਹਾਸਿਲ ਕਰ ਰਹੀ ਸੀ ਕਿ ਜਦੋਂ ਸਾਨੂੰ ਸਿੱਖ ਫੌਜਾਂ ਨੂੰ ਫਤਿਹ ਕਰਨ ਲਈ ਹਮਲਾ ਕਰਨਾ ਪਵੇ ਤਾਂ ਸਿੰਧ ਦਰਿਆ ਦੇ ਰਸਤੇ ਸਾਡੀ ਨੇਵੀ ਫੌਜ ਆਪਣੀ ਕਾਰਵਾਈ ਠੀਕ ਤਰੀਕੇ ਕਰ ਸਕੇਗੀ ਜਾਂ ਨਹੀਂ? ਇਸ ਲਈ ਜੇਕਰ ਅੱਜ ਅਮਰੀਕਾ ਸਫੀਰ ਪਹਿਲੀ ਵਾਰ ਦਰਬਾਰ ਸਾਹਿਬ ਆਏ ਹਨ ਤੇ ਗੁਰੂ ਦੇ ਲੰਗਰ ਤੇ ਹੋਰ ਸਥਾਨਾਂ ਉੱਤੇ ਸੇਵਾ ਵੀ ਕਰ ਰਹੇ ਹਨ ਤਾਂ ਇਹ ਵੀ ਸਿੱਖ ਕੌਮ ਵੱਲੋਂ ਆਪਣੇ “ਬੱਫਰ ਸਟੇਟ” ਨੂੰ ਹੋਂਦ ਵਿੱਚ ਲਿਆਉਣ ਦੇ ਬਣੇ ਕੌਮਾਂਤਰੀ ਦਬਾਅ ਤੇ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਸਵਾਤ ਦੀ ਘਾਟੀ ਵਿੱਚ ਆਪਣੀਆਂ ਫੌਜਾਂ ਨੂੰ ਵਾਪਿਸ ਬੁਲਾਉਣ ਦੀ ਪਰਿਪੇਖ ਵਿੱਚੋਂ ਨਿਕਲਿਆ ਸਿੱਟਾ ਹੈ। ਕਿਉਂਕਿ ਅੱਜ ਅਮਰੀਕਾ ਵਰਗਾ ਮੁਲਕ ਵੀ ਇਹ ਮਹਿਸੂਸ ਕਰਨ ਲੱਗ ਪਿਆ ਹੈ ਕਿ ਹਿੰਦੋਸਤਾਨ ਨਾਲ ਆਪਣੀ ਨਵੀਂ ਬਣੀ ਦੋਸਤੀ ਨੂੰ ਹੋਰ ਪ੍ਰਪੱਕ ਕਰਨ ਹਿੱਤ, ਹਿੰਦੂ ਹਿੰਦੋਸਤਾਨ ਅਤੇ ਮੁਸਲਿਮ ਪਾਕਿਸਤਾਨ ਵਿੱਚ ਲੰਮੇ ਸਮੇ ਤੋਂ ਚਲਦੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਲਈ ਅਤੇ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ “ਬੱਫਰ ਸਟੇਟ” ਨੂੰ ਕਾਇਮ ਕਰਨ ਦੀ ਗੱਲ ਦੁਨੀਆ ਦੀ ਅੱਜ ਇੱਕ ਜ਼ਰੂਰਤ ਬਣਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਨੇ ਵੀ ਸਿੱਖ ਕੌਮ ਦੀ ਬੋਲੀ, ਲਿਪੀ ਪੰਜਾਬੀ ਨੂੰ ਸਰਕਾਰੀ ਪੱਧਰ ਉੱਤੇ ਬਤੌਰ ਦੂਜੀ ਭਾਸ਼ਾ ਦੇ ਤੌਰ ਤੇ ਮਾਨਤਾ ਦੇ ਦਿੱਤੀ ਹੈ ਅਤੇ ਅੱਜ ਏਸ਼ੀਆ ਖਿੱਤੇ ਦੇ ਸਮੁੱਚੇ ਮੁਲਕ ਅਤੇ ਅਮਰੀਕਾ ਵਰਗੇ ਵੱਡੇ ਮੁਲਕ ਵੀ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਮੰਗ ਬੱਫਰ ਸਟੇਟ ਨੂੰ ਪ੍ਰਵਾਨ ਕਰਦੇ ਜਾਪਦੇ ਹਨ।
ਸ: ਮਾਨ ਨੇ ਆਪਣੇ ਇਸ ਬਿਆਨ ਦੇ ਅਖੀਰ ਵਿੱਚ ਹਿੰਦ ਅਤੇ ਪੰਜਾਬ ਵਿੱਚ ਵਿਚਰਨ ਵਾਲੇ ਉਨ੍ਹਾ ਹਿੰਦੂ ਮੁਤੱਸਵੀ ਗਰੁੱਪਾਂ ਜੋ ਅਕਸਰ ਹੀ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ ਤੇ ਇਸਾਈ ਆਦਿ ਨੂੰ ਸ਼ਾਜਿਸਾਂ ਰਾਹੀਂ ਨਿਸ਼ਾਨਾ ਬਣਾਉਦੇ ਆਏ ਹਨ ਅਤੇ ਉਨ੍ਹਾ ਨੂੰ ਗੁਲਾਮ ਬਣਾਉਣ ਦੀ ਸੋਚ ਉੱਤੇ ਜ਼ਬਰ ਜੁਲਮ ਕਰਦੇ ਆਏ ਹਨ, ਉਨ੍ਹਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅੱਜ ਸਮਾਂ ਖਾਲਿਸਤਾਨ ਵਰਗੇ ਸ਼ਬਦ ਨਾਲ ਨਫਰਤ ਕਰਨ ਦਾ ਨਹੀਂ ਬਲਕਿ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਵੱਡਮੁੱਲੀ ਸੋਚ, ਗੁਰੂ ਸਾਹਿਬਾਨ ਵੱਲੋ ਪ੍ਰਗਟਾਏ ਬੇਗਮਪੁਰਾ ਜਾਂ ਹਲੇਮੀ ਰਾਜ ਵਾਲੀ ਮਨੁੱਖਤਾ ਪੱਖੀ ਸੋਚ ਨੂੰ ਸਮਝਣ ਤੇ ਪਿਆਰ ਕਰਨ ਦਾ ਹੈ। ਉਨ੍ਹਾ ਕਿਹਾ ਕਿ ਹੁਣ ਤਾਂ ਸਿੱਖ ਕੌਮ ਦੀ ਸੋਚ ਨੂੰ ਹਿੰਦੋਸਤਾਨ ਦੀ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵੀ ਦਿਨ ਬ ਦਿਨ ਪ੍ਰਵਾਨ ਕਰਦੀਆਂ ਜਾ ਰਹੀਆਂ ਹਨ। ਹੁਣੇ ਬੀਤੇ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਮੁਕਲ ਮੁਦਗਿਲ ਤੇ ਜਸਟਿਸ ਜਸਵੀਰ ਸਿੰਘ ਉੱਤੇ ਅਧਾਰਿਤ ਦੋ ਮੈਬਰੀ ਬੈਂਚ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਟੀਕਰਾਂ ਤੇ ਕੈਲੰਡਰਾਂ ਸੰਬੰਧੀ ਇੱਕ ਪਟੀਸ਼ਨ ਦਾ ਫੈਸਲਾ ਕਰਦੇ ਹੋਏ ਇਹ ਕਹਿ ਕੇ ਖਾਰਿਜ਼ ਕਰ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕੈਲੰਡਰ ਤੇ ਸਟੀਕਰ ਲਾਉਣਾ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਨਹੀਂ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਇਸ ਸੰਬੰਧੀ ਸਿ਼ਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਨਵੀਨ ਕਪੂਰ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਦੇ ਕੈਲੰਡਰ ਤੇ ਸਟੀਕਰਾਂ ਉੱਤੇ ਪਾਬੰਦੀ ਲਾਉਣ ਸੰਬੰਧੀ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਜੋ ਕਿ ਸਮੁੱਚੇ ਰੂਪ ਵਿੱਚ ਬੱਫਰ ਸਟੇਟ, ਖਾਲਿਸਤਾਨ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋ ਕੀਤੇ ਗਏ ਵਚਨਾਂ ਦੀ ਹੀ ਖੁੱਲ੍ਹੇ ਰੂਪ ਵਿੱਚ ਪ੍ਰਗਟਾਵਾ ਕਰਦੀ ਹੈ। ਉਨ੍ਹਾ ਅੱਜ ਜਲੰਧਰ ਦੇ ਇੱਕ ਅਖਬਾਰ ਵਿੱਚ ਇੱਕ ਰਿਪੋਟਰ ਵੱਲੋ “ਖਾਲਿਸਤਾਨ ਦੀ ਮੰਗ ਦੇ ਮਸਲੇ ‘ਤੇ ਪੰਜਾਬ ਭਾਜਪਾ ਖਾਮੌਸ਼ ਤੇ ਮਾਨ ਦੀ ਮੰਗ ਉੱਤੇ ਭਾਜਪਾ ਦੀ ਖਾਮੌਸੀ ਪੈ ਸਕਦੀ ਹੈ ਮਹਿੰਗੀ” ਦੇ ਸਿਰਲੇਖ ਹੇਠ ਪ੍ਰਕਾਸਿ਼ਤ ਹੋਈ ਖਬਰ ਵੀ ਹਿੰਦੂ ਕੌਮ ਨੂੰ ਬਿਨ੍ਹਾਂ ਵਜ੍ਹਾ ਭੜਕਾਉਣ ਅਤੇ ਬੱਫਰ ਸਟੇਟ ਦੇ ਹੱਕ ਵਿੱਚ ਕੌਮਾਂਤਰੀ ਪੱਧਰ ਉੱਤੇ ਬਣਦੀ ਜਾ ਰਹੀ ਜ਼ੋਰਦਾਰ ਰਾਏ ਦੀ ਗੈਰ ਦਲੀਲ ਤਰੀਕੇ ਵਿਰੋਧਤਾ ਕਰਨ ਦੇ ਹੀ ਤੁੱਲ ਕਾਰਵਾਈ ਹੈ। ਜਦੋਂ ਕਿ ਅਜਿਹੇ ਅਖਬਾਰ ਨਵੀਸਾਂ, ਪੱਤਰਕਾਰਾਂ ਜਾਂ ਲੇਖਕਾਂ ਨੂੰ ਕੰਧ ਉੱਤੇ ਲਿਖੀ ਸੱਚਾਈ ਨੂੰ ਪੜ੍ਹ ਲੈਣਾ ਚਾਹੀਦਾ ਹੈ ਤੇ ਇੱਕ ਇਮਾਨਦਾਰ ਅਤੇ ਨਿਰਪੱਖ ਰੋਜ਼ਾਨਾ ਅਕਾਲੀ ਪੱਤਰਿਕਾ ਦੇ ਐਡੀਟਰ ਸ: ਗੁਰਦੀਪ ਸਿੰਘ ਸਾਜਨ ਵੱਲੋ ਅੱਜ ਮਿਤੀ 16 ਫਰਵਰੀ 2010 ਦੇ ਪੰਨਾ 3 ਉੱਤੇ “ਸਾਂਝੇ ਕਾਲਮ” ਅਧੀਨ “ਅਬ ਕਹਾਂ ਹੂੰ ਯੇ ਕਹਿ ਨਹੀਂ ਸਕਤਾ, ਕੱਲ੍ਹ ਜਹਾਂ ਥਾ ਵਹਾਂ ਸੇ ਆਗੇ ਹੂੰ” ਦੇ ਸਿਰਲੇਖ ਹੇਠ ਪ੍ਰਕਾਸਿ਼ਤ ਹੋਏ ਲੇਖ (ਜੋ ਇਸ ਖਬਰ ਦੇ ਅੰਤ ਵਿੱਚ ਜਾਣਕਾਰੀ ਹਿੱਤ ਦਿੱਤਾ ਜਾ ਰਿਹਾ ਹੈ) ਨੂੰ ਵੀ ਪੜ੍ਹ ਲੈਣਾ ਚਾਹੀਦਾ ਹੈ ਕਿ ਕੌਮਾਂਤਰੀ ਪੱਧਰ ਉੱਤੇ ਤੇਜ਼ੀ ਨਾਲ ਬਦਲਦੀਆਂ ਜਾ ਰਹੀਆਂ ਪ੍ਰਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਫਰ ਸਟੇਟ, ਖਾਲਿਸਤਾਨ, ਬੇਗਮਪੁਰਾ ਜਾਂ ਹਲੇਮੀ ਰਾਜ ਦੀ ਵਿਰੋਧਤਾ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਮਨੁੱਖਤਾ ਪੱਖੀ ਸੋਚ ਨੂੰ ਉਭਾਰ ਕੇ ਅਜਿਹੇ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਜਿੱਥੇ ਸਮੁੱਚੀਆ ਕੌਮਾਂ, ਧਰਮ, ਫਿਰਕੇ, ਬਰਾਦਰੀਆਂ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਬਰਾਬਰਤਾ ਦੇ ਅਧਾਰ ਉੱਤੇ ਹਰ ਖੇਤਰ ਵਿੱਚ ਅੱਗੇ ਵੱਧ ਸਕਣ ਤੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਕਰਨ ਵਿੱਚ ਯੋਗਦਾਨ ਪਾ ਸਕਣ। ਅਜਿਹਾ ਪਲੇਟਫਾਰਮ ਬੱਫਰ ਸਟੇਟ ਨੂੰ ਹੋਂਦ ਵਿੱਚ ਲਿਆ ਕੇ ਹੀ ਦਿੱਤਾ ਜਾ ਸਕਦਾ ਹੈ। ਇਸ ਲਈ ਹਿੰਦੂਤਵ ਤਾਕਤਾਂ ਨੂੰ ਵੀ ਸਾਡੀ ਡੂੰਘੀ ਗੁਜ਼ਾਰਿਸ ਹੈ ਕਿ ਉਹ ਮੁਤੱਸਵੀ ਸੋਚ ਨੂੰ ਅਲਵਿਦਾ ਕਹਿ ਕੇ ਸਮੁੱਚੀ ਮਨੁੱਖਤਾ ਵਾਲੀ ਉਪਰੋਕਤ ਸੋਚ ਉੱਤੇ ਪਹਿਰੇ ਦੇਣ ਅਤੇ ਖਾਲਿਸਤਾਨ ਸਟੇਟ ਕਾਇਮ ਕਰਨ ਵਿੱਚ ਇਮਾਨਦਾਰੀ ਨਾਲ ਯੋਗਦਾਨ ਪਾਉਣ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਸ਼ਰਧਾਲੂਆਂ ਲਈ ਅਮਰਨਾਥ ਤੇ ਵੈਸ਼ਨੂੰ ਦੇਵੀ ਮੰਦਰ ਜਿਹੀਆਂ ਸਹੂਲਤਾਂ ਕਿਉਂ ਨਹੀਂ?

ਪਟਿਆਲਾ, 15 ਫਰਵਰੀ : -ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਜਾਂਦੇ ਹਨ। ਇਸ ਦੇ ਔਖੇ ਰਸਤੇ ਵਿਚ ਇੱਕ ਪਾਸੇ ਜਿਥੇ ਬਾਬਾ ਬੇਅੰਤ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਥਾਂ ਥਾਂ 'ਤੇ ਸੰਗਤਾਂ ਲਈ ਲੰਗਰ ਦਾ ਆਯੋਜਨ ਕਰਦੇ ਹਨ, ਉਥੇ ਦੂਜੇ ਪਾਸੇ ਉਤਰਾਖੰਡ ਪ੍ਰਸ਼ਾਸਨ ਦੇ ਅਧਿਕਾਰੀ ਸਿੱਖ ਸ਼ਰਧਾਲੂਆਂ ਦੀ ਨਜਾਇਜ਼ ਤੌਰ 'ਤੇ ਲੁੱਟ ਖਸੁੱਟ ਕਰ ਰਹੇ ਹਨ। ਬਾਬਾ ਬੇਅੰਤ ਸਿੰਘ ਨੇ ਉਤਰਾਂਚਲ ਦੇ ਰੁਦਰ ਪ੍ਰਯਾਗ ਜ਼ਿਲ੍ਹੇ ਵਿਚ ਸ੍ਰੀ ਹੇਮਕੁੰਟ ਸਾਹਿਬ ਰੋਡ 'ਤੇ ਸਥਿਤ ਨਾਗਰਾਸੂ ਵਿਖੇ ਬਹੁਤ ਵਿਸ਼ਾਲ ਲੰਗਰ ਦੀ ਵਿਵਸਥਾ ਕੀਤੀ ਹੈ, ਜੋ ਮਈ ਤੋਂ ਅਕਤੂਬਰ ਮਹੀਨੇ ਤੱਕ ਲਗਾਤਾਰ ਸਾਢੇ ਚਾਰ ਮਹੀਨੇ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ 'ਚ ਚਲਦਾ ਰਹਿੰਦਾ ਹੈ। ਗੁਰੂ ਘਰ ਦੇ ਨਿਸ਼ਕਾਮ ਸੇਵਕ ਬਾਬਾ ਬੇਅੰਤ ਸਿੰਘ ਨੇ ਆਪਣੇ ਨਾਮ 'ਤੇ ਕੋਈ ਡੇਰਾ ਨਹੀਂ ਬਣਨ ਦਿੱਤਾ, ਸਗੋਂ 101 ਮੈਂਬਰਾਂ ਦੇ ਟਰੱਸਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ 3 ਏਕੜ ਥਾਂ ਵਿਚ ਸ਼ਰਧਾਲੂਆਂ ਲਈ ਸਾਦਗੀ ਭਰਪੂਰ ਸੇਵਾ ਘਰ ਤਿਆਰ ਕੀਤਾ ਹੈ। ਇਹ ਥਾਂ ਰਿਸ਼ੀਕੇਸ਼ ਤੋਂ 150 ਕਿਲੋਮੀਟਰ ਦੂਰ ਹੈ ਅਤੇ ਸਾਦਗੀ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗੁਰੂ ਘਰ ਦੇ ਨਿਸ਼ਕਾਮ ਸੇਵਕਾਂ ਤੋਂ ਉਲਟ ਅਧਿਕਾਰੀ ਸ਼ਰਧਾਲੂਆਂ ਨੂੰ ਨਜਾਇਜ਼ ਤੌਰ 'ਤੇ ਤੰਗ ਪ੍ਰੇਸ਼ਾਨ ਕਰਦੇ ਹਨ। ਇਸ ਰਸਤੇ ਵਿਚ ਤਿੰਨ ਨਾਕੇ ਪੈਂਦੇ ਹਨ ਇੱਕ ਆਰ.ਟੀ. ਓ. ਅਤੇ ਦੋ ਪੁਲਿਸ ਵਿਭਾਗ ਦੇ। ਇਨ੍ਹਾਂ ਨਾਕਿਆਂ 'ਤੇ ਸ਼ਰਧਾਲੂਆਂ ਤੋਂ ਨਜਾਇਜ਼ ਤੌਰ 'ਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਇਸ ਰਸਤੇ 'ਤੇ ਨਾ ਤਾਂ ਕਿਸੇ ਜਨਤਕ ਪਖਾਨੇ ਦੀ ਵਿਵਸਥਾ ਕੀਤੀ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਸੁਚੱਜਾ ਪ੍ਰਬੰਧ ਹੈ। ਇਸ ਸਬੰਧੀ ਅਦਾਰਾ ਚੜ੍ਹਦੀਕਲਾ ਵੱਲੋਂ ਮੁੱਖ ਸੰਪਾਦਕ ਸ੍ਰ. ਜਗਜੀਤ ਸਿੰਘ ਦਰਦੀ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਸ੍ਰੀ ਅਮਰਨਾਥ ਅਤੇ ਵੈਸ਼ਨੂੰ ਦੇਵੀ ਜਿਹੇ ਮਹਾਨ ਹਿੰਦੂ ਧਰਮ ਅਸਥਾਨਾਂ ਵਾਂਗ ਸਿੱਖ ਧਰਮ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਸ਼ਰਧਾਲੂਆਂ ਲਈ ਵੀ ਜਨਤਕ ਸਹੂਲਤਾਂ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ।

ਪੱਛਮੀ ਬੰਗਾਲ 'ਚ ਇਕ ਪੁਲਿਸ ਕੈਂਪ 'ਤੇ ਮਾਓਵਾਦੀ ਹਮਲੇ 'ਚ ਚਿਦੰਬਰਮ ਨੇ ਅਸਫ਼ਲਤਾ ਕਬੂਲੀ

. ਨਵੀਂ ਦਿੱਲੀ, 16 ਫਰਵਰੀ - ਪੱਛਮੀ ਬੰਗਾਲ 'ਚ ਇਕ ਪੁਲਿਸ ਕੈਂਪ 'ਤੇ ਮਾਓਵਾਦੀਆਂ ਦੇ ਹਮਲੇ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਮੰਨਿਆ ਕਿ ਹਮਲੇ ਦੇ ਕੁੱਝ ਪਹਿਲੂਆਂ ਵਿਚ ਅਸਫ਼ਲਤਾ ਦੇ ਸੰਕੇਤ ਹਨ ਜਿਨ੍ਹਾਂ ਦਾ ਖੁਲਾਸਾ ਸਿਰਫ਼ ਵਿਸਥਾਰ ਸਹਿਤ ਸਮੀਖਿਆ ਤੋਂ ਹੋਵੇਗਾ। ਚਿਦੰਬਰਮ ਨੇ ਇਥੇ ਇਕਬਿਆਨ ਵਿਚ ਕਿਹਾ ਕਿ ਕੁੱਝ ਪਹਿਲੂਆਂ ਵਿਚ ਅਸਫ਼ਲਤਾ ਦੇ ਸੰਕੇਤ ਜ਼ਰੂਰ ਮਿਲੇ ਹਨ, ਪਰ ਸਿਰਫ਼ ਪੂਰੀ ਸਮੀਖਿਆ ਨਾਲ ਹੀ ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਕਿਸ ਤਰ੍ਹਾਂ ਲੋੜੀਂਦੀ ਗਿਣਤੀ ਵਿਚ ਮੌਜੂਦ ਪੁਲਿਸ ਫ਼ੋਰਸ ਦੇ ਕੈਂਪ 'ਤੇ ਦਿਨ ਦਿਹਾੜੇ ਹਮਲਾ ਕਰਕੇ ਉਸ ਨੂੰ ਤਬਾਅ ਕਰ ਦਿੱਤਾ ਗਿਆ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧ ਦੇਵ ਭੱਟਾਚਾਰੀਆ ਨਾਲ ਗੱਲ ਕਰਨ ਵਾਲੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਹਮਲਾ ਪਾਬੰਦੀਸ਼ੁਦਾ ਸੰਗਠਨ ਦੀ ਸੂਬੇ ਵਿਚ ਸਥਾਪਿਤ ਅਥਾਰਟੀ ਨੂੰ ਦਰ ਕਿਨਾਰ ਕਰਨ ਦਾ ਇਕ ਹੋਰ ਅਣਮਨੁੱਖੀ ਯਤਨ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਹਮਲੇ ਦੀ ਨਿੰਦਾ ਕਰਦਾ ਹਾਂ। ਇਸ ਵਿਚ ਵੱਡੇ ਪੱਧਰ 'ਤੇ ਜਾਨਮਾਲ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 40 ਤੋਂ ਵੱਧ ਹਥਿਆਰ ਲੁੱਟੇ ਗਏ ਹਨ। ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ ਦੇ ਆਗੂ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ ਹੀ ਭਵਿੱਖ ਵਿਚ ਇਸ ਤਰ੍ਹਾਂ ਦੇ ਹਮਲਿਆਂ ਨੂੰ ਦੋਹਰਾਉਣ ਦੀ ਧਮਕੀ ਦਿੱਤੀ ਹੈ।


1984 ਦੰਗਿਆਂ ਦੇ ਦੋਸ਼ੀ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਰੱਦ .

ਨਵੀਂ ਦਿੱਲੀ, 15 ਫਰਵਰੀ - 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਦੋ ਮਾਮਲਿਆਂ ਵਿਚ ਦੋਸ਼ੀ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਅੱਜ ਇਕ ਜ਼ਿਲ੍ਹਾ ਅਦਾਲਤ ਨੇ ਖਾਰਿਜ ਕਰ ਦਿੱਤੀ। ਸੈਸ਼ਨ ਜੱਜ ਪੀ.ਐਸ. ਤੇਜੀ ਨੇ ਦੋਸ਼ਾਂ ਨੂੰ ਗੰਭੀਰ ਮੰਨਦਿਆਂ ਇਹ ਵੀ ਕਿਹਾ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੁਣਵਾਈ ਛੇ ਮਹੀਨੇ ਦੇ ਅੰਦਰ-ਅੰਦਰ ਪੂਰੀ ਹੋ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਦਿਨ ਵਿਚ ਸੀ.ਬੀ.ਆਈ. ਨੇ ਕਿਹਾ ਸੀ ਕਿ ਜੇਕਰ ਸੱਜਣ ਕੁਮਾਰ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੱਜਣ ਕੁਮਾਰ ਦੇ ਪੱਖ ਵਿਚ ਉਨ੍ਹਾਂ ਦੇ ਵਕੀਲ ਆਈ.ਯੂ. ਖਾਨ ਨੇ ਤਰਕ ਦਿੱਤਾ ਕਿ ਇਹ ਮਾਮਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਪਟੀਸ਼ਨਕਰਤਾਵਾਂ ਨੇ ਕਦੇ ਵੀ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕੀਤਾ। ਦੂਸਰੇ ਪਾਸੇ ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਕਿ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਵਕੀਲ ਨੇ ਕਿਹਾ ਕਿ ਹਾਲਾਂਕਿ ਸੱਜਣ ਕੁਮਾਰ ਦੇ ਖਿਲਾਫ਼ ਕੋਈ ਸ਼ਿਕਾਇਤ ਨਹੀਂ ਹੈ, ਪਰ ਸੱਚਾਈ ਇਹ ਹੈ ਕਿ ਗਵਾਹ ਡਰੇ-ਸਹਿਮੇ ਹੋਏ ਹਨ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸੀ.ਬੀ.ਆਈ. ਨੇ ਮਿਸਾਲ ਵਜੋਂ ਕਿਹਾ ਕਿ ਇਸ ਮਾਮਲੇ ਵਿਚ ਇਕ ਗਵਾਹ ਦਾ ਬਿਆਨ ਦਰਜ ਕਰਨ ਲਈ ਅੰਮ੍ਰਿਤਸਰ ਜਾਣਾ ਪਿਆ। ਉਨ੍ਹਾਂ ਦਾ ਜ਼ੁਰਮ ਬਹੁਤ ਵੱਡਾ ਹੈ ਅਤੇ ਇਨ੍ਹਾਂ ਹਾਲਾਤਾਂ ਵਿਚ ਜੇਕਰ ਸੱਜਣ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿਚ ਸੱਜਣ ਕੁਮਾਰ ਤੇ ਹੋਰਾਂ ਦੇ ਖਿਲਾਫ਼ ਬੀਤੀ ਇਕ ਜਨਵਰੀ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 17 ਫਰਵਰੀ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਕਿਹਾ ਸੀ। ਸੱਜਣ ਕੁਮਾਰ ਦੇ ਖਿਲਾਫ਼ ਬੀਤੀ 13 ਜਨਵਰੀ ਨੂੰ ਸੀ.ਬੀ.ਆਈ. ਨੇ ਦੋ ਦੋਸ਼ ਪੱਤਰ ਦਾਖ਼ਲ ਕੀਤੇ ਸਨ। ਸੀ.ਬੀ.ਆਈ. ਨੇ ਸੱਜਣ ਕੁਮਾਰ ਅਤੇ ਹੋਰਾਂ ਦੇ ਖਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚ ਹੱਤਿਆ, ਦੰਗੇ ਭੜਕਾਉਣਾ ਅਤੇ ਅਪਰਾਧਿਕ ਸਾਜਿਸ਼ ਰਚਣ ਵਰਗੇ ਮਾਮਲੇ ਸ਼ਾਮਿਲ ਹਨ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿਚ 6 ਸਹਿ ਦੋਸ਼ੀਆਂ ਦੀਆਂ ਅਪੀਲਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸੀ.ਬੀ.ਆਈ. ਦੇ ਵਿਸ਼ੇਸ਼ ਵਕੀਲ ਵਾਈ. ਏ. ਕੇ. ਸਕਸੈਨਾ ਦੀ ਦਲੀਲ ਨੂੰ ਅਦਾਲਤ ਸਵੀਕਾਰ ਕਰਦੀ ਹੈ ਜਿਨ੍ਹਾਂ ਨੇ ਮੌਕੇ ਦੇ ਗਵਾਹਾਂ ਦੇ ਡਰੇ ਹੋਣ ਦੇ ਆਧਾਰ 'ਤੇ ਜ਼ਮਾਨਤ ਅਰਜ਼ੀ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਸਕਸੈਨਾ ਨੇ ਦਿਨ ਦੀ ਸ਼ੁਰੂਆਤ ਵਿਚ ਆਪਣੀ ਦਲੀਲ ਪੇਸ਼ ਕਰਦਿਆਂ ਕਿਹਾ ਕਿ ਚਸ਼ਮਦੀਦ ਗਵਾਹ ਡਰੇ ਹੋਏ ਹਨ। ਉਨ੍ਹਾਂ ਨੇ ਦੰਗਿਆਂ, ਕਤਲ ਅਤੇ ਅਗਜ਼ਨੀ ਵਿਚ ਖਾਸ ਤੌਰ 'ਤੇ ਸੱਜਣ ਕੁਮਾਰ ਦੀ ਭੂਮਿਕਾ ਬਾਰੇ ਬਿਆਨ ਦਿੱਤਾ ਹੈ।

ਸਿੰਘ ਸ਼ਹੀਦਾ ਦੇ ਸਥਾਨ ਤੇ ਸਮਾਗਮਾ ਦੀ ਸਮਾਪਤੀ ਮਾਛੀਵਾੜਾ 15 ਫਰਵਰੀ (ਸੁਸ਼ੀਲ ਸ਼ਰਮਾ) ਇੱਥੋ ਨੇੜੇ ਦੇ ਪਿੰਡ ਤੱਖਰਾ ਤੇ ਪੂੰਨੀਆ ਦੇ ਵਿਚਕਾਰ ਪੁਰਾਤਨ ਸਿੰਘ ਸ਼ਹੀਦਾ ਦੀ ਪੱਵਿਤਰ ਇਤਿਹਾਸਕ ਜਗ੍ਹਾ ਤੇ ਸਲਾਨਾ ਸਮਾਗਮਾ ਦੀ ਸਮਾਪਤੀ ਤੇ ਸ਼੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ। ਦੋਵੇ ਪਿੰਡਾ ਤੇ ਹੋਰ ਇਲਾਕਾ ਦੇ ਗੁਰੂ ਸਿੱਖਾ ਦੇ ਉੱਦਮ ਸਦਕਾ ਪਿਛਲੇ ਅਠਾਰਾ ਸਾਲਾ ਤੋ ਸਰਬੱਤ ਦੇ ਭਲੇ ਲਈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਇਕਤਾਲੀ ਦਿਨਾ ਦੇ ਧਾਰਮਿਕ ਸਮਾਗਮ ਕਰਵਾਏ ਜਾਦੇ ਹਨ। ਇਸ ਵਾਰ ਵੀ ਤਿੰਨ ਜਨਵਰੀ ਤੋ ਆਰੰਭ ਹੋਏ ਧਾਰਮਿਕ ਤੇ ਅਧਿਆਤਮਿਕ ਕਾਰਜਾ ਦੀ ਸਮਾਪਤੀ 14 ਫਰਬਰੀ ਨੂੰ ਹੋਈ। ਇਨ੍ਹਾ ਜਿੱਥੇ ਸ੍ਰੀ ਆਖੰਡ ਪਾਠ,ਸੁਖਮਨੀ ਸਾਹਿਬ ਤੇ ਚੌਪਾਈ ਸਾਹਿਬ ਦੇ ਪਾਠ ਚਲਦੇ ਰਹੇ ਤੇ ਗੁਰੂ ਮਰਿਆਦਾ ਅਨੁਸਾਰ ਭੋਗ ਪਾਏ ਜਾਦੇ ਰਹੇ ਉੱਥੇ ਬਾਬਾ ਹਰਦੇਵ ਸਿੰਘ ਲੂਲੋ ਵਾਲਿਆ ਨੇ ਵੀ 11 ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਸਬੰਧਤ ਕਥਾ ਕੀਰਤਨ ਕੀਤਾ ਤੇ ਬਾਬਾ ਸਰੂਪ ਸਿੰਘ ਨੇ ਵੀ ਜੱਥੇ ਸਮੇਤ ਹਾਜ਼ਰੀ ਲਗਵਾਈ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇ ਸ਼ਹੀਦ ਹੋਏ ਸਿੰਘਾ ਨਾਲ ਸਬੰਧਤ ਜਗ੍ਹਾ ਹੈ, ਤੇ ਇੱਥੋ ਦੀ ਸੇਵਾ ਸੰਭਾਲ ਪਿੰਡ ਪੂੰਨੀਆ ਦੇ ਗਿਆਨੀ ਦਰਸ਼ਨ ਸਿੰਘ ਜੀ ਦੀ ਅਗਵਾਈ ਵਿਚ ਚੁਣੇ ਹੋਏ ਮੈਬਰਾ ਦੀ ਕਮੇਟੀ ਕਰਦੀ ਹੈ। ਇਨ੍ਹਾ ਦਿਨਾ ਦੌਰਾਨ ਦੇਸ਼-ਵਿਦੇਸ਼ ਤੋ ਵੱਡੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ। ਅਖਰੀਲੇ ਦਿਨ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕਰ ਗੁਰੂ ਦਾ ¦ਗਰ ਅੱਤਟ ਵਰਤਾਇਆ ਜਾਦਾ ਹੈ।

ਸਿੱਖ ਕਮਿਉਨਿਟੀ ਐਂਡ ਯੂਥ ਸਰਵਿਸ ਯੂ. ਕੇ. ਵੱਲੋਂ ਅਹਿਮ ਮੁੱਦੇ ਤੇ ਵਿਸ਼ੇਸ਼ ਮੀਟਿੰਗ ਦੌਰਾਨ ਸੌਦਾ ਸਾਧ ਦੇ ਸਾਬਕਾ ਖਜਾਨਚੀ ਬੇਅੰਤ ਸਿੰਘ ਨੂੰ ਐਵਾਰਡ ਪੱਤਰ ਨਾਲ ਸਨਮਾਨਿਆ-

ਬਰਮਿੰਘਮ, (ਇੰਗਲੈਂਡ) 13 ਫਰਵਰੀ, 2010 ਸ਼ਨੀਵਾਰ ਸ਼ਾਮ ਨੂੰ ਸਿੱਖ ਕਮਿਉਨਿਟੀ ਐਂਡ ਯੂਥ ਸਰਵਿਸ ਯੂ ਕੇ ਹੈਂਡਜ਼ਵਰਥ ਦੇ ਸੈਂਟਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਦੇ ਹਾਲਾਤ ਵਾਰੇ ਵਿਚਾਰਾਂ ਕਰਦੇ ਹੋਏ ਡੇਰਾਵਾਦ ਵਾਰੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਸ੍ਰ. ਬੇਅੰਤ ਸਿੰਘ ਸਾਬਕਾ ਖਜਾਨਚੀ ਡੇਰਾ ਸੌਦਾ ਸਿਰਸਾ ਜਿੰਨਾਂ ਨੇ ਯੂ ਕੇ ਦੇ ਪ੍ਰਮੁੱਖ ਮੀਡੀਆ ਸਾਧਨਾਂ ਰਾਹੀਂ ਸਮੂਹ ਪੰਜਾਬੀਆਂ ਨੂੰ ਸੌਦਾ ਸਾਧ ਦੇ ਡੇਰੇ ਦੀ ਅਸਲੀਅਤ ਤੋਂ ਜਾਣੂ ਕਰਵਾਇਆ, ਇਸ ਮੀਟਿੰਗ ਦੇ ਮੁਖ ਮਹਿਮਾਨ ਸਨ। ਉਹਨਾਂ ਦੇ ਸਮੂਹ ਯੂ ਕੇ ਨਿਵਾਸੀ ਸੰਗਤਾਂ ਨੂੰ ਮਿਲ ਕੇ ਕਨੂੰਨੀ ਮਾਹਰਾਂ ਦੀ ਮੱਦਦ ਨਾਲ ਅਦਾਲਤ ਵਿੱਚ ਕੇਸ ਦਰਜ ਕਰਵਾ ਕੇ ਸੌਦਾ ਸਾਧ ਦੁਆਰਾ ਕੀਤੇ ਗਏ ਜੁਰਮਾਂ ਦੀ ਸਾਧ ਨੂੰ ਸਜਾ ਦਿਵਾਉਣ ਦੀ ਮੀਟਿੰਗ ਦੌਰਾਨ ਬੇਨਤੀ ਕੀਤੀ ਅਤੇ ਬੇਅੰਤ ਸਿੰਘ ਨੇ ਅਹਿਮ ਗਵਾਹ ਵਜੋਂ ਇਸ ਕੇਸ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਦੁਹਰਾਇਆ। ਸ੍ਰ. ਬੇਅੰਤ ਸਿੰਘ ਨੂੰ ਸਿੱਖ ਕਮਿਉਨਿਟੀ ਦੀ ਤਰਫੋਂ ‘ਭਾਈ ਰਣਜੀਤ ਸਿੰਘ ਜੀ ਯਾਦਗਾਰੀ ਐਵਾਰਡ ਪੱਤਰ’ ਨਾਲ ਅਤੇ ਸ੍ਰ. ਇੰਦਰ ਸਿੰਘ ਸੋਹਲ ਜੀ ਨੂੰ ‘ਭਗਤ ਰਵਿਦਾਸ ਜੀ ਯਾਦਗਾਰੀ ਐਵਾਰਦ ਪੱਤਰ’ ਨਾਲ ਸਨਮਾਨਿਤ ਕੀਤਾ। ਇਸ ਮੀਟਿੰਗ ਵਿੱਚ ਪਾਕਿਸਤਾਨ ਤੋਂ ਆਏ ਮਿਸਟਰ ਸਟੀਫਨ ਅੰਜਮ ਵੱਲੋਂ ਪਾਕਿਸਤਾਨ ਵਿੱਚ ਘੱਟ ਗਿਣਤੀ ਕੌਮਾਂ ਖਾਸ ਕਰਕੇ ਸਿੱਖ ਕੌਮ ਨਾਲ ਹੁੰਦੀਆਂ ਜਿਆਦਤੀਆਂ ਦਾ ਵੇਰਵਾ ਦਿੱਤਾ। ਪੰਥਕ ਕਵੀ ਸ੍ਰ. ਗੁਰਦੇਵ ਸਿੰਘ ਮਥਾਰੂ ਜੀ ਨੇ ਸਟੇਜ ਦੀ ਜਿੰਮੇਦਾਰੀ ਨਿਭਾਈ। ਮੀਟਿੰਗ ਵਿੱਚ ਸ੍ਰ. ਦਲ ਸਿੰਘ ਢੇਸੀ, ਸ੍ਰ. ਮੰਗਤ ਸਿੰਘ ਸਮਰਾ ਸਮੈਦਿਕ, ਸ੍ਰ. ਸੰਤੋਖ ਸਿੰਘ ਸੰਘਾ, ਸ੍ਰ. ਗੁਰਬਚਨ ਸਿੰਘ, ਸ੍ਰ. ਅਮਰਜੀਤ ਸਿੰਘ, ਸ੍ਰ. ਪਰਮਜੀਤ ਸਿੰਘ, ਸ੍ਰ. ਹਰਦੀਪ ਸਿੰਘ, ਸ੍ਰ. ਅਮਰੀਕ ਸਿੰਘ, ਸ੍ਰ. ਰਣਵੀਰ ਸਿੰਘ ਵਿਰਕ, ਸਰਵਨ ਸਿੰਘ ਅਟਵਾਲ, ਸ੍ਰ. ਗੁਰਦੀਪ ਸਿੰਘ, ਸ੍ਰ. ਸੱਤਨਾਮ ਸਿੰਘ ਪੂਨੀਆਂ, ਸ੍ਰ. ਇੰਦਰ ਸਿੰਘ ਸੋਹਲ, ਭਾਈ ਵਿਰਦੀ ਜੀ, ਸ੍ਰ. ਕੁਲਵੰਤ ਸਿੰਘ ਮੁਠੱਡਾ, ਸ੍ਰ. ਗੁਰਮੁਖ ਸਿੰਘ ਜੀ, ਮਿਸਟਰ ਸਟੀਫਨ ਅੰਜਮ ਅਤੇ ਭਾਈ ਸਰਬਜੀਤ ਸਿੰਘ ਜੀ ਆਦਿ ਸ਼ਾਮਿਲ ਸਨ।

ਪੰਡਿਤ ਨਹਿਰੂ ਨੇ ਦਿੱਤੇ ਅਤਿਵਾਦ ਅਤੇ ਕਸ਼ਮੀਰ ਦੇ ਜ਼ਖ਼ਮ : ਅਡਵਾਨੀ

ਨਵੀਂ ਦਿੱਲੀ, 15 ਫਰਵਰੀ - ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨਾਲ ਨਜਿੱਠਣ ਦਾ ਉਨ੍ਹਾਂ ਦਾ ਤਰੀਕਾ ਸਾਨੂੰ ਅਤਿਵਾਦ ਅਤੇ ਕਸ਼ਮੀਰ ਵਰਗੇ ਜ਼ਖਮ ਦੇ ਗਿਆ, ਜੋ ਅੱਜ ਵੀ ਹਰੇ ਹਨ। ਅਡਵਾਨੀ ਨੇ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਕਾਂਗਰਸ ਨੇ ਹਮੇਸ਼ਾਂ ਪੰਡਿਤ ਨਹਿਰੂ ਨੂੰ ਭਾਰਤ ਦੀ ਵਿਦੇਸ਼ ਨੀਤੀ ਦੇ ਸਰਵੋਤਮ ਸੂਤਰਧਾਰ ਦੇ ਤੌਰ 'ਤੇ ਪੇਸ਼ ਕੀਤਾ। ਦੂਜੇ ਪਾਸੇ ਸਾਡੇ ਸਿਆਸੀ ਅੰਦੋਲਨ ਦੇ ਪਿਤਾਮਾ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਪਾਕਿਸਤਾਨ ਅਤੇ ਚੀਨ ਪ੍ਰਤੀ ਨਹਿਰੂ ਦੀ ਨੀਤੀ ਨੂੰ ਉਨ੍ਹਾਂ ਦੀਆਂ ਦੋ ਵੱਡੀਆਂ ਭੁੱਲਾਂ ਕਰਾਰ ਦਿੱਤਾ ਸੀ। ਉਨ੍ਹਾਂ ਲਿਖਿਆ ਹੈ ਕਿ 1962 ਵਿਚ ਚੀਨ ਦੇ ਧੋਖੇ ਤੋਂ ਬਾਅਦ ਨਹਿਰੂ ਨੂੰ ਅਜਿਹਾ ਦੁੱਖ ਪਹੁੰਚਿਆ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਾਕਿਸਤਾਨ ਨਾਲ ਨਜਿੱਠਣ ਦਾ ਉਨ੍ਹਾਂ ਦਾ ਢੰਗ ਸਾਨੂੰ ਅਤਿਵਾਦ ਅਤੇ ਕਸ਼ਮੀਰ ਵਰਗੇ ਜ਼ਖ਼ਮ ਦੇ ਗਿਆ, ਜੋ ਅੱਜ ਵੀ ਹਰੇ ਹਨ। ਅਡਵਾਨੀ ਨੇ ਲਿਖਿਆ ਹੈ ਕਿ ਵਿਦੇਸ਼ ਨੀਤੀ ਨੂੰ ਛੱਡ ਕੇ ਹੋਰ ਕਿਤੇ ਵੀ ਇਹ ਤਣਾਅ ਨਜ਼ਰ ਨਹੀਂ ਆਉਂਦਾ। ਵਿਦੇਸ਼ ਨੀਤੀ ਦਾ ਸਭ ਤੋਂ ਔਖਾ ਕੰਮ ਇਹ ਤੈਅ ਕਰਨਾ ਹੈ ਕਿ ਨਵੀਂ ਦੁਨੀਆ ਵਿਚ ਭਾਰਤ ਨੂੰ ਕਿਵੇਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਅਡਵਾਨੀ ਦਾ ਕਹਿਣਾ ਹੈ ਕਿ ਨਿਊਜ਼ਵੀਕ ਇੰਟਰਨੈਸ਼ਨਲ ਦੇ ਸੰਪਾਦਕ ਫਰੀਦ ਜ਼ਕਾਰੀਆ ਨੇ ਹਾਲ ਹੀ ਵਿਚ ਆਪਣੀ ਪੁਸਤਕ 'ਪੋਸਟ ਅਮੈਰੀਕਨ ਵਰਲਡ' ਵਿਚ ਨਹਿਰੂ ਦੀ ਵਿਦੇਸ਼ ਨੀਤੀ ਬਾਰੇ ਸਹੀ ਮੁਲਾਂਕਣ ਕੀਤਾ ਹੈ।

ਹਲਕਾ ਕੂੰਮ-ਕਲਾ ਦੇ ਪਿੰਡ ਸਮਰਾਲਾ ਨਾਲ ਜੁੜਨ ਕਾਰਨ ਨਵੇ ਸਮੀਕਰਨ ਬਣਨ ਲੱਗੇ
ਅਕਾਲੀ ਵਿਧਾਇਕ ਵੱਲੋ ਹੁਣ ਤੋ ਹੀ ਸਰਗਰਮੀਆ ਤੇਜ਼

ਮਾਛੀਵਾੜਾ 15 ਫਰਵਰੀ (ਸੁਸ਼ੀਲ ਸ਼ਰਮਾ) ਪੰਜਾਬ ਵਿਚ ਵਿਧਾਨ ਸਭਾ ਹਲਕਿਆ ਦੀ ਨਵੀ ਹਲਕਾ ਬੰਦੀ ਹੋਣ ਕਾਰਨ ਕੂੰਮ-ਕਲਾ ਹਲਕੇ ਦੇ ਪਿੰਡ ਸਮਰਾਲਾ ਨਾਲ ਜੁੜਨ ਕਾਰਨ ਨਵੇ ਸਮੀਕਰਨ ਬਣਨ ਲੱਗ ਗਏ ਹਨ,ਭਾਵੇ ਕਿ ਇਹਨਾ ਨਵੇ ਪਿੰਡਾ ਨੂੰ ਅਕਾਲੀਆ ਦਾ ਗੜ੍ਹ ਮੰੰਿਨਆ ਜਾਦਾ ਰਿਹਾ ਹੈ ਪਰ ਹੁਣ ਜਦ ਕਿ ਪਾਰਟੀ ਨੇ ਸਮਰਾਲਾ ਦੇ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਨੂੰ ਇਸ ਹਲਕੇ ਦੀ ਕਮਾਡ ਦਾ ਕਾਰਜਭਾਰ ਸੰਭਾਲ ਦਿੱਤਾ ਗਿਆ ਹੈ,ਪਰ ਅਕਾਲੀ ਵਿਧਾਇਕ ਲਈ ਇਹ ਰਾਹ ਸੌਖੀ ਨਹੀ ਲੱਗ ਰਹੀ ਕਿਉ ਕਿ ਪਿਛਲੀਆ ਵਿਧਾਨ ਸਭਾ ਚੋਣਾ ਮੌਕੇ ਇੱਥੋ ਕਾਗਰਸ ਦੇ ਉਮੀਦਵਾਰ ਈਸ਼ਰ ਸਿੰਘ ਮੇਹਰਵਾਨ ਨੇ ਅਕਾਲੀ ਦਲ ਦੇ ਉਮੀਦਵਾਰ ਤੇ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਚੋਣ ਯੁੱਧ ਵਿਚ ਪਟਕਣੀ ਦੇ ਦਿੱਤੀ ਸੀ। ਹੁਣ ਇਨ੍ਹਾ ਗੱਲਾ ਨੂੰ ਹੀ ਧਿਆਨ ਵਿਚ ਰੱਖਦਿਆ ਖੀਰਨੀਆ ਨੇ ਇਨ੍ਹਾ ਪਿੰਡਾ ਵਿਚ ਆਪਣੇ ਪੀ ਏ ਲਾਲਾ ਮੰਗਤ ਰਾਏ ਨੂੰ ਹਰ ਪਿੰਡ ਵਿਚ ਜਾ ਕੇ ਲੋਕਾ ਦੀਆ ਸਮੱਸਿਆਵਾ ਸੁਣਨ ਤੇ ਉਹਨਾ ਦੀਆ ਪਾਰਟੀ ਪ੍ਰਤੀ ਸਿਕਾਇਤਾ ਦਾ ਹੱਲ ਕਰਨ ਲਈ ਇੱਕ ਸ਼ਪੈਸਲ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ। ਇਸ ਸਬੰਧੀ ਜਦੋ ਲਾਲਾ ਮੰਗਤ ਰਾਏ ਨਾਲ ਪਿੰਡ ਛੌੜੀਆ ਵਿਖੇ ਪਹੁੰਚਣ ਤੇ ਪਿੰਡ ਦੇ ਸਰਪੰਚਾ ਤੇ ਪਤਵੰਤੇ ਲੋਕਾ ਨੇ ਸਕੂਲਾ ਦੀ ਹਾਲਤ ਵਿਚ ਸੁਧਾਰ ਕਰਨ,ਡਿਸਪੈਸਰੀਆ ਵਿਚ ਦਵਾਈਆ ਤੇ ਡਾਕਟਰ ਭੇਜਣ, ਧਾਰਮਿਕ ਸਥਾਨਾ ਨੂੰ ਜਾਦੀਆ ਸੜਕ ਪੱਕੀ ਕਰਨ ਆਦਿ ਸਮੱਸਿਆਵਾ ਦੱਸੀਆ। ਪੱਤਰਕਾਰਾ ਨਾਲ ਗੱਲ ਕਰਦਿਆ ਉਨ੍ਹਾ ਦੱਸਿਆ ਕਿ ਉਹ ਅੱਜ ਤੱਕ ਕਰੀਬ 32 ਪਿੰਡਾ ਦਾ ਦੌਰਾ ਕਰ ਚੁੱਕੇ ਹਨ,ਉਨ੍ਹਾ ਨੂੰ ਪਿੰਡਾ ਵਿਚੋ ਚੰਗਾ ਹੁੰਗਾਰਾ ਮਿਲ ਰਿਹਾ ਏ ਤੇ ਹੁਣ ਉਹ ਇਹ ਰਿਪੋਰਟ ਤਿਆਰ ਕਰਕੇ ਵਿਧਾਇਕ ਨੂੰ ਸੌਪਣਗੇ।

ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਦੀ ਅਹਿਮ ਮੀਟਿੰਗ 21 ਫਰਵਰੀ ਨੂੰ

ਬਰਮਿੰਘਮ (ਪੱਤਰ ਪ੍ਰੇਰਕ) ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ.ਦੇ ਸਮੂੰਹ ਅਹੁਦੇਦਾਰਾਂ ਦੀ ਇੱਕ ਐਗਜੈਕਟਿਵ ਦੀ ਇੱਕ ਅਹਿਮ ਮੀਟਿੰਗ ਮਿਤੀ 21.2.2010 ਦਿਨ ਐਤਵਾਰ ਸਵੇਰੇ 10 ਵਜੇ ਗੁਰੂੁ ਨਾਨਕ ਗੁਰਦਵਾਰਾ ਐਡਵਰਡ ਸਟਰੀਟ ਵੈਸਟ ਬ੍ਰਾਮਿਚ ਵਿਖੇ ਰੱਖੀ ਗਈ ਹੈ ਜਿਸ ਵਿੱਚ ਪਾਰਟੀ ਦੇ ਯੂਨਿਟ ਸਥਾਪਿਤ ਕਰਨ ,ਨੌਜਵਾਨਾਂ ਨੂੰ ਜਥੇਬੰਦੀ ਵਿੱਚ ਸ਼ਾਮਲ ਕਰਨ ਬਾਰੇ, ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਅਤੇ ਇਸ ਤੋਂ ਇਲਾਵਾ ਹੋਰ ਪੰਥਕ ਵਿਚਾਰਾਂ ਕੀਤੀਆਂ ਜਾਣਗੀਆ ਪਾਰਟੀ ਦੇ ਜਨਰਲ ਸਕੱਤਰ ਭਾਈ ਸਤਿੰਦਰ ਸਿੰਘ ਮੰਗੂਵਾਲ ਨੇ ਪਾਰਟੀ ਦੇ ਸਮੂੰਹ ਅਹੁਦੇਦਾਰਾਂ ਨੂੰ ਸਮੇੰ ਸਿਰ ਪਹੁੰਚਣ ਦੀ ਬੇਨਤੀ ਕੀਤੀ ਹੈ।


ਯੂਨਾਈਟਿਡ ਖਾਲਸਾ ਦਲ ਵਲੋਂ ਬਾਬੇ ਧੁੰਮੇ ਨੂੰ ਸਟੈਨੋ ਭੇਜਣ ਦੀ ਪੇਸ਼ਕਸ਼

ਲੰਡਨ- – ਲਧਿਆਣਾ ਕਾਂਡ ਨੂੰ ਵਾਪਰਿਆਂ ਢਾਈ ਮਹੀਨੇ ਬੀਤ ਚੁੱਕੇ ਹਨ ਅਤੇ ਇਸ ਕਾਂਡ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਮੰਨਦਿਆਂ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਵਲੋਂ ਦੋ ਮਹੀਨੇ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਦਲ ਨੂੰ ਤਲਬ ਕਰਵਾਕੇ ਸਜ਼ਾ ਦਿਵਾਉਣ ਲਈ ਲਿਖਤੀ ਸਿ਼ਕਾਇਤ ਦਰਜ ਕਰਵਾਉਣਗੇ , ਜੋ ਕਿ ਅੱਜ ਤੱਕ ਦਰਜ ਨਹੀਂ ਕਰਵਾਈ ਗਈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਮਹਿਸੂਸ ਕੀਤਾ ਗਿਆ ਹੈ ਕਿ ਸ਼ਾਇਦ ਬਾਬਾ ਜੀ ਨੂੰ ਪੰਜਾਬ ਜਾਂ ਭਾਰਤ ਚੋਂ ਕੋਈ ਸਟੈਨੋ ( ਟਾਈਪਿਸਟ ) ਨਹੀਂ ਮਿਲ ਰਿਹਾ ਜਿਹੜਾ ਬਾਦਲ ਖਿਲਾਫ ਸਿ਼ਕਾਇਤ ਤਿਆਰ ਕਰ ਸਕੇ । ਬਾਬਾ ਧੁੰਮਾਂ ਦੀ ਇਸ ਮੁਸਿ਼ਕਲ ਨੂੰ ਸਮਝਦਿਆਂ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਸਟੈਨੋ ਭੇਜਣ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਦਲ ਵਲੋਂ ਬਾਦਲ ਖਿਲਾਫ ਤਿਆਰ ਕੀਤੀ ਗਈ ਸਿ਼ਕਾਇਤ ਦੀ ਪੂਰੀ ਹਿਫਾਜ਼ਤ ਦੀ ਜਿੰਮੇਵਾਰੀ ਵੀ ਲਈ ਗਈ ਹੈ ਤਾਂ ਕਿ ਬਾਬਾ ਧੁੰਮਾਂ ਇਹ ਬਹਾਨਾ ਨਾ ਬਣਾ ਸਕਣ ਕਿ ਸਿ਼ਕਾਇਤ ਤਾਂ ਤਿਆਰ ਹੋ ਗਈ ਸੀ ਪਰ ਕੋਈ ਉਸ ਨੂੰ ਖੋਹ ਕੇ ਲੈ ਗਿਆ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਜਥੇਬੰਦਕ ਸਕੱਤਰ ਸ੍ਰ, ਅਮਰਜੀਤ ਸਿੰਘ ਮਿਨਹਾਸ ਵਲੋਂ ਕੌਮ ਦੇ ਜ਼ਜ਼ਬਾਤਾਂ ਨਾਲ ਖੇਡੀ ਜਾ ਰਹੀ ਇਸ ਸਿਆਸੀ ਖੇਡ ਦੀ ਸਖਤ ਨਿਖੇਧੀ ਕੀਤੀ ਗਈ ਹੈ । ਦਲ ਵਲੋਂ ਬਾਬਾ ਧੁੰਮਾਂ ਅਤੇ ਉਸਦੀ ਤਸਵੀਰ ਸਿਰਲੱਥ ਯੋਧੇ ਲਾਸਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਰਾਬਰ ਲਗਾਉਣ ਵਾਲੇ ਸਖਸ਼ ਨੂੰ ਪੁੱਛਿਆ ਗਿਆ ਕਿ ਕ੍ਰਿਪਾ ਕਰਕੇ ਸਿੱਖ ਕੌਮ ਨੂੰ ਦੱਸ ਦਿਉ ਕਿ ਬਾਬੇ ਧੁੰਮੇ ਵਿੱਚ ਉਕਤ ਸ਼ਹੀਦਾਂ ਵਾਲਾ ਕਿਹੜਾ ਗੁਣ ਮੌਜੂਦ ਹੈ ? ਅਜਿਹਾ ਕਰਨ ਵਾਲੇ ਲੋਕਾਂ ਨੂੰ ਪੰਥਕ ਧਿਰਾਂ ਵਲੋਂ ਪਛਾਨਣ ਦੀ ਲੋੜ ਹੈ , ਕਿਉਂ ਕਿ ਚਾਪਲੂਸੀ ਦੇ ਵਹਿਣ ਅੰਦਰ ਰੁੜ੍ਹ ਰਹੇ ਇਹ ਲੋਕ ਸਿੱਖ ਕੌਮ ਦੇ ਸਿਰਲੱਥ ਯਧਿਆਂ ਦਾ ਸਤਿਕਾਰ ਘਟਾਉਣ ਦੇ ਜਿੰਮੇਵਾਰ ਬਣ ਰਹੇ ਹਨ ਉੱਥੇ ਇਹ ਆਪਣੀ ਪੰਥਕ ਪਾਰਟੀਆਂ ਤੇ ਦੋਗਲੇਪਣ ਦਾ ਠੱਪਾ ਲਗਵਾਕੇ ਉਹਨਾਂ ਦਾ ਅਕਸ ਧੁੰਦਲਾ ਕਰਦੇ ਹੋਏ ,ਬਾਦਲਕਿਆਂ ਸਮੇਤ ਸਿੱਖ ਵਿਰੋਧੀ ਲਾਬੀ ਦੇ ਹੱਕ ਵਿੱਚ ਭੁਗਤਾਉਣ ਦੇ ਰੌਅ ਵਿੱਚ ਹਨ ।

ਭਾਜਪਾ ਨੇ ਕੇਦਰ ਸਰਕਾਰ ਦਾ ਪੁਤਲਾ ਫੂਕਿਆ

ਮਾਛੀਵਾੜਾ 14 ਫਰਵਰੀ (ਸੁਸ਼ੀਲ ਸ਼ਰਮਾ) - ਭਾਜਪਾ ਦੀ ਸਥਾਨਕ ਇਕਾਈ ਵੱਲੋ ਵੱਧਦੀ ਮੰਹਿਗਾਈ ਦੇ ਵਿਰੋਧ ਵਿਚ ਕੇਦਰ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਵਿਰੋਧ ਜ਼ਾਹਰ ਕੀਤਾ। ਅੱਜ ਕਰੀਬ 11 ਵਜੇ ਭਾਜਪਾ ਵਰਕਰ ਗਨੀ ਖਾ ਨਬੀ ਖਾ ਗੇਟ ਵਾਲੇ ਚੌਕ ਵਿਚ ਇੱਕਠੇ ਹੋਣੇ ਸ਼ੁਰੂ ਹੋ ਗਏ ਤੇ ਯੂ ਪੀ ਏ ਸਰਕਾਰ ਦੇ ਵਿਰੋਧ ਵਿਚ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾ ਦੀ ਅਗਵਾਈ ਕਰਦੇ ਲੁਧਿਆਣਾ ਦਿਹਾਤੀ ਦੇ ਉਪ ਪ੍ਰਧਾਨ ਰਾਜੇਸ਼ ਲੀਹਲ ਤੇ ਵਿਕਰਮਜੀਤ ਸਿੰਘ ਖਾਲਸਾ ਨੇ ਪੁਤਲਾ ਫੂਕ ਕਾਰਵਾਈ ਤੋ ਬਾਦ ਕਿਹਾ ਕਿ ਕੇਦਰ ਸਰਕਾਰ ਦੇ ਮੰਤਰੀ ਸ਼ਰਦ ਪਵਾਰ ਦੀਆ ਗਲਤ ਨੀਤੀਆ ਦੇ ਚਲਦਿਆ ਮੰਹਿਗਾਈ ਅਸਮਾਨ ਨੂੰ ਛੂ ਰਹੀ ਹੈ,ਜਿਸ ਨਾਲ ਆਮ ਲੋਕਾ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੈ। ਇਸ ਮੌਕੇ ਮੰਡਲ ਪ੍ਰਧਾਨ ਸੰਜੀਵ ਲੀਹਲ,ਰਾਜਪਾਲ ਸੋਢੀ,ਇਰਵਨ ਲੂਥੜਾ,ਅਸ਼ੋਕ ਸੂਦ,ਸਤੀਸ ਸਿੰਗਲਾ,ਡਾ ਸੰਜੀਵ ਗਰਗ,ਡਾ ਪ੍ਰਵੀਨ ਗੋਇਲ,ਸੁਰਿਦਰ ਲੋਟਾ,ਡਾ ਰਾਜ ਕੁਮਾਰ,ਡਾ ਸੰਜੀਵ ਅਗਰਵਾਲ,ਸ਼ਤੀਸ ਮਿੱਤਲ,ਸ਼ੁਸੀਲ ਲੂਥੜਾ,ਮਨੋਜ ਬਾਸ਼ਲ,ਮਨੋਜ ਸ਼ਰਮਾ,ਅਜੈ ਬਾਸ਼ਲ ਵੀ ਮੌਜੂਦ ਸਨ।

20 ਨੂੰ ਮੁਲਾਜਮ ਪਾਰਲੀਮਾਨੀ ਸਕੱਤਰ ਦਾ ਘਿਰਾਉ ਕਰਨਗੇ

ਮਾਛੀਵਾੜਾ 14 ਫਰਵਰੀ (ਸੁਸ਼ੀਲ ਸ਼ਰਮਾ)- ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜ ਹੋਰ ਮੁਲਾਜਮ ਜੱਥੇਬੰਦੀਆ ਦੇ ਸਹਿਯੋਗ ਨਾਲ ਆਉਣ ਵਾਲੀ 20 ਫਰਬਰੀ ਨੂੰ ਜਲ ਵਿਭਾਗ ਦੇ ਕੱਚੇ ਮੁਲਾਜਮ ਆਪਣੇ ਵਿਭਾਗ ਦੇ ਪਾਰਲੀਮਾਨੀ ਸੱਕਤਰ ਚੌਧਰੀ ਨੰਦ ਲਾਲ ਦਾ ਉਸ ਦੇ ਘਰ ਸਥਾਨ ਤੇ ਘਿਰਾਉ ਕਰਨਗੇ। ਸੰਸਥਾ ਦੇ ਪ੍ਰਧਾਨ ਸੁਖਜੀਵਨ ਸਿੰਘ ਨੇ ਇਸ ਦੀ ਤਿਆਰੀ ਦੇ ਲਈ ਯੂਨੀਅਨ ਦੇ ਮੈਬਰਾ ਦੀ ਇੱਕ ਮੀਟਿੰ ਗ ਤੋ ਬਾਦ ਪ੍ਰੈਸ ਨੋਟਜਾਰੀ ਕਰਦਿਆ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਚੋਣਾ ਵੇਲੇ ਪਹਿਲੇ ਜਾਰੀ ਘੋਸ਼ਣਾ ਪੱਤਰ ਵਿਚ ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੀ ਮੰਗ ਨੂੰ ਪੂਰਾ ਕਰਨਲਈ ਦੂਜੇ ਨੰਬਰ ਤੇ ਰੱਖਿਆ ਸੀ ਪਰ ਹੁਣ ਤੱਕ ਸਰਕਾਰ ਦੇ ਤਿੰਨ ਸਾਲ ਗੁਜਰ ਜਾਣ ਤੇ ਵੀ ਕੋਈ ਕਾਰਵਾਈ ਨਹੀ ਹੋਈ ਤੇ 20 ਸਾਲ ਤੋ ਕੰਮ ਕਰਦੇ ਮੁਲਾਜਮਾ ਨੂੰ ਪੱਕਾ ਨਹੀ ਕੀਤਾ ਹੁਣ ਅਸੀ ਬਾਕੀ ਸੰਸਥਾਵਾ ਦੇ ਸਹਿਯੋਗ ਨਾਲ ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ ਦਾ 20 ਫਰਬਰੀ ਨੂੰ ਉਸ ਦੇ ਘਰ ਬਲਾਚੌਰ ਵਿਖੇ ਘਿਰਾਉ ਕੀਤਾ ਜਾਵੇਗਾ।

ਬਾਲ ਠਾਕਰੇ ਬਦਨਾਮੀ ਕਰਵਾ ਰਹੇ ਨੇ

ਨਵੀਂ ਦਿੱਲੀ, 14 ਫਰਵਰੀ : ਮੁੰਬਈ ਨੂੰ ਸਿਰਫ਼ ਮਰਾਠੀਆਂ ਲਈ ਦੱਸਣ ਨੂੰ ਲੈ ਕੇ ਹੋਇਆ ਵਿਵਾਦ ਹੋਵੇ ਜਾਂ ਸੂਬੇ ਵਿਚ ਮਰਾਠੀਆਂ ਨੂੰ ਰੁਜ਼ਗਾਰ ਦੇਣ ਦਾ ਮੁੱਦਾ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਹਮੇਸ਼ਾ ਇਸ ਭਾਈਚਾਰੇ ਦੇ ਹਿੱਤ ਵਿਚ ਬੋਲਦੇ ਦਿਖਾਈ ਦਿੰਦੇ ਹਨ, ਪਰ ਮਰਾਠੀ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਠਾਕਰੇ ਆਪਣੇ ਇਸ ਅਤਿਵਾਦ ਰਾਹੀਂ ਦੇਸ਼ ਭਰ ਦੇ ਮਰਾਠੀਆਂ ਨੂੰ ਬਦਨਾਮੀ ਅਤੇ ਖਤਰਾ ਦੇਣ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਹੇ। ਮਰਾਠੀ ਭਾਈਚਾਰੇ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਮੁਖੀ ਦਾ ਇਹ ਤਰੀਕਾ ਗਲਤ ਹੈ ਅਤੇ ਉਨ੍ਹਾਂ ਨੂੰ ਆਪਣੇ ਸਿਆਸੀ ਸੁਆਰਥਾਂ ਨੂੰ ਪੂਰਾ ਕਰਨ ਲਈ ਅਜਿਹੇ ਪੱਤਿਆਂ ਨਾਲ ਖੇਡਣ ਤੋਂ ਬਾਜ਼ ਆਉਣਾ ਚਾਹੀਦਾ ਹੈ। ਗ੍ਰਹਿ ਮੰਤਰਾਲੇ ਦੇ ਕਰਮਚਾਰੀ ਪ੍ਰਸ਼ਾਂਤ ਫੜਕੇ (ਨਕਲੀ ਨਾਂ) ਦਾ ਮੰਨਣਾ ਹੈ ਕਿ ਦੇਸ਼ ਦੇ ਦੂਜੇ ਭਾਗਾਂ ਵਿਚ ਕਦੇ ਮਰਾਠੀਆਂ ਨੂੰ ਖਤਰਾ ਮਹਿਸੂਸ ਨਹੀਂ ਹੋਇਆ ਪਰ ਬਾਲ ਠਾਕਰੇ ਦੇ ਕਾਰਨਾਮੇ ਮਰਾਠੀਆਂ ਨੂੰ ਖ਼ਤਰੇ ਵਿਚ ਪਾ ਸਕਦੇ ਹਨ। ਫੜਕੇ ਨੇ ਕਿਹਾ ਕਿ ਇਕ ਪਾਸੇ ਅਸੀਂ ਦੂਜੇ ਦੇਸ਼ਾਂ ਵਿਚ ਨਸਲਵਾਦ ਦੇ ਸ਼ਿਕਾਰ ਹੋਏ ਭਾਰਤੀਆਂ ਦੀ ਗੱਲ ਕਰਦੇ ਹਾਂ ਅਤੇ ਦੂਜੇ ਪਾਸੇ ਮੁੰਬਈ ਵਿਚ ਫੈਲ ਰਹੇ ਨਸਲਵਾਦ 'ਤੇ ਲੋਕ ਚੁੱਪ ਵੱਟ ਲੈਂਦੇ ਹਨ। ਠਾਕਰੇ ਦਾ ਇਹ ਵਿਵਹਾਰ ਦੇਸ਼ ਭਰ ਦੇ ਮਰਾਠੀਆਂ ਲਈ ਖਤਰਾ ਪੈਦਾ ਕਰ ਸਕਦਾ ਹੈ। ਕਿਸੇ ਵਿਸ਼ੇਸ਼ ਭਾਈਚਾਰੇ ਦਾ ਨਾਂ ਨਾ ਲੈਂਦਿਆਂ ਉਨ੍ਹਾਂ ਕਿਹਾ ਕਿ ਸਾਨੂੰ 27 ਸਾਲ ਤੋਂ ਦਿੱਲੀ ਵਿਚ ਰਹਿੰਦਿਆਂ ਕਦੇ ਡਰ ਨਹੀਂ ਲੱਗਿਆ ਪਰ ਹੁਣ ਮਾਹੌਲ ਦੇਖ ਕੇ ਕਦੇ-ਕਦੇ ਲਗਦਾ ਹੈ ਕਿ ਕਿਤੇ ਮੁੰਬਈ ਦਾ ਬਦਲਾ ਲੈਣ ਲਈ ਲੋਕ ਸਾਨੂੰ ਨਿਸ਼ਾਨਾ ਨਾ ਬਣਾ ਲੈਣ। ਸਮਾਜ ਸ਼ਾਸ਼ਤਰ ਦੀ ਸੇਵਾ ਮੁਕਤ ਪ੍ਰੋ. ਡਾ. ਸੁਗੰਧਾ ਖਾਂਡੇਕਰ ਨੇ ਕਿਹਾ ਕਿ ਠਾਕਰੇ ਦਾ ਇਹ ਅਤਿਵਾਦ ਮਰਾਠੀ ਭਾਈਚਾਰੇ ਦੇ ਲੋਕਾਂ ਨੂੰ ਬਦਨਾਮ ਕਰ ਰਿਹਾ ਹੈ। ਡਾ. ਸੁਗੰਧਾ ਨੇ ਕਿਹਾ ਕਿ ਲੋਕ ਇਸ ਅਤਿਵਾਦ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਬਾਲ ਠਾਕਰੇ ਆਪਣੀ ਸਿਆਸਤ ਚਲਾਉਣ ਤੇ ਸੁਰਖੀਆਂ 'ਚ ਰਹਿਣ ਲਈ ਅਜਿਹਾ ਕਰ ਰਹੇ ਹਨ।

ਵਿਦਵਾਨ ਧੰਨਾ ਸਿੰਘ ਹੀਰਾ ਦੀ ਪੁਸਤਕ ਗੁਰਮਿਤ ਪ੍ਰਬੋਧ ਰਿਲੀਜ

ਮਾਛੀਵਾੜਾ 14 ਫਰਵਰੀ (ਸੁਸ਼ੀਲ ਸ਼ਰਮਾ)- ਇੱਥੋ ਨੇੜਲੇ ਪਿੰਡ ਸ਼ੇਰੀਆ ਵਿਖੇ ਹਰ ਸਾਲ ਦੀ ਤਰਾ ਮਨਾਏ ਜਾਦੇ ਜੋੜ ਮੇਲਾ ਵਿਚ ਸ਼ਹੀਦ ਸਿੰਘਾ ਨੂੰ ਸਮਰਪਿਤ ਟੂਰਨਾਮੈਟ ਕਰਵਾਇਆ ਗਿਆ। ਇਸ ਮੌਕੇ ਬਾਬਾ ਨਿਹਾਲ ਸਿੰਘ ਹਰੀਆ ਵੇਲਾ ਵਾਲੇ ਵੱਲੋ ਵਰੋਸਾਏ ਗਏ ਕਾਰਜਕਾਰੀ ਜੱਥੋਦਾਰ ਬਾਬਾ ਨਾਗਰ ਸਿੰਘ ਨੇ ਪ੍ਰਸਿੱਧ ਵਿਦਵਾਨ ਧੰਨਾ ਸਿੰਘ ਹੀਰਾ ਦੀ ਗੁਰਮਿਤ ਨਾਲ ਸਬੰਧਤ ਪੁਸਤਕ ਗੁਰਸਾਖੀ ਪ੍ਰਬੋਧ ਰਿਲੀਜ ਕੀਤੀ ਗਈ ਇਸ ਪੁਸਤਕ ਵਿਚ ਗੁਰੂ ਸਾਹਿਬਾਨ ਨਾਲ ਸਬੰਧਤ 101 ਸਾਖੀਆ ਹਨ ਜੋ ਕਿ ਗੁਰਮਿਤ ਦੇ ਖੋਜਾਰੀਥੀਆ ਲਈ ਬੜੀ ਜਾਣਕਾਰੀ ਭਰਪੂਰ ਹਨ। ਅੰਬਾਲਾ ਤੋ ਪਹੰਚੀ ਸੰਗਤ ਨੇ ਵੀ ਵਿਸ਼ੇਸ ਯੋਗਦਾਨ ਪਾਇਆ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਹਰਜੀਤ ਸਿੰਘ ਸੇਰੀਆ,ਸਰਪੰਚ ਸੁਖਵੀਰ ਸਿੰਘ ਰਾਣਾ,ਸਰਪੰਚ ਨਰਿੰਦਰਪਾਲ ਸਿੰਘ ਬਾਜਵਾ,ਆੜ੍ਹਤੀ ਐਸੋ; ਦੇ ਪ੍ਰਧਾਨ ਅਮਰੀਕ ਸਿੰਘ ਔਜਲਾ,ਹਰਚੰਦ ਸਿੰਘ,ਪਿਆਰਾ ਸਿੰਘ ਧੁਰੀ ਤੇ ਇੰਦਰਜੀਤ ਸਿੰਘ ਛੌੜੀਆ ਵੀ ਮੌਜੂਦ ਸਨ।

ਕੁੱਤਿਆ ਦੀ ਟ੍ਰੈਕ ਦੌੜਾ 17 ਫਰਵਰੀ ਨੂੰ

ਮਾਛੀਵਾੜਾ 14 ਫਰਵਰੀ (ਸੁਸ਼ੀਲ ਸ਼ਰਮਾ)- ਸ੍ਰੀ ਗੋਬਿੰਦ ਸਿੰਘ ਸਪੋਟਸ ਕੱਲਬ ਵੱਲੋ ਹਰ ਸਾਲ ਦੀ ਤਰਾ ਕਰਵਾਇਆ ਜਾਣ ਵਾਲਾ ਕੁੱਤਿਆ ਦੀ ਟ੍ਰੈਕ ਦੋੜਾ ਦਾ ਖੇਡ ਮੇਲਾ ਸਵ; ਸਾਬਕਾ ਵਿਧਾਇਕ ਬਾਈ ਨਛੱਤਰ ਸਿੰਘ ਗਿੱਲ ਦੀ ਯਾਦ ਵਿਚ ਇੱਥੋ ਦੇ ਕੁਹਾੜਾ ਰੋਡ ਤੇ ਨਵੇ ਬਣੇ ਸ੍ਰੀ ਗੋਬਿੰਦ ਸਿੰਘ ਸਟੇਡੀਅਮ ਵਿਚ 17 ਫਰਵਰੀ ਨੂੰ ਬੜੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ,ਜਿਸ ਵਿਚ ਪਹਿਲੇ 20 ਨੰਬਰਾ ਤੇ ਆਉਣ ਵਾਲੇ ਕੁੱਤਿਆ ਦੇ ਮਾਲਕਾ ਨੂੰ ਨਗਦ ਤੇ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ। ਕੱਲਬ ਦੇ ਕਰਤਾ ਧਰਤਾ ਮੋਹਣ ਸਿੰਘ ਲੱਖੋਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਈ ਦੌੜਾ ਦੇ ਮੇਲੇ ਕਰਵਾ ਚੁੱਕੇ ਐਨ ਆਰ ਆਈ ਮੋਹਣ ਸਿੰਘ ਵੱਲੋ ਵੀ ਵਿਸ਼ੇਸ ਯੋਗਦਾਨ ਪਾਇਆ ਜਾ ਰਿਹਾ ਹੈ।


ਪੰਜਾਬ ਅੰਦਰ ਮੌਜੂਦਾ ਅਕਾਲੀ ਸਰਕਾਰ ਹਰ ਮੁਕਾਮ ਤੌਂ ਫੇਲ੍ਹ –ਖੰਗੂੜਾ

ਪੰਜਾਬ ਅੰਦਰ ਮੌਜੂਦਾ ਸਰਕਾਰ ਹਰ ਮੁਕਾਮ ਤੌਂ ਫੇਲ੍ਹ ਹੋ ਚੁੱਕੀ ਹੈ ਅਤੇ ਸੂਬੇ ਅੰਦਰ ਵਿਕਾਸ ਕਾਰਜ ਠੱਪ ਹੋ ਚੁੱਕੇ ਹਨ, ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਇਸ ਸਰਕਾਰ ਤੋਂ ਹਰ ਵਰਗ ਦੇ ਲੋਕ ਦੁਖੀ ਹਨ ਅਤੇ ਭਵਿੱਖ ‘ਚ ਇਨ੍ਹਾਂ ਨੂੰ ਕਦੇ ਮੂੰਹ ਨਾ ਲਗਾਉਣ ਦਾ ਫ਼ੈਸਲਾ ਕਰੀ ਬੈਠੇ ਹਨ। ਇਹ ਸ਼ਬਦ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਸਥਾਨਕ ਕਸਬੇ ਅੰਦਰ ਪ੍ਰਵਾਸੀ ਭਾਰਤੀ ਜਸਵੀਰ ਸਿੰਘ ਗਰੇਵਾਲ ਦੇ ਘਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਮਨਜੀਤ ਸਿੰਘ ਹੰਬੜਾਂ, ਯੂਥ ਵਿੰਗ ਦੇ ਜਨਰਲ ਸਕੱਤਰ ਰਣਜੀਤ ਸਿੰਘ ਮਾਂਗਟ, ਪ੍ਰਗਟ ਸਿੰਘ ਆਲੀਵਾਲ, ਗੁਰਬੰਤ ਸਿੰਘ ਕੋਟਲੀ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਖੰਗੂੜਾ, ਪ੍ਰਵਾਸੀ ਭਾਰਤੀ ਜਸਵੰਤ ਸਿੰਘ ਗਰੇਵਾਲ, ਦਰਸ਼ਨ ਸਿੰਘ ਸੈਕਟਰੀ, ਮੋਹਣ ਸਿੰਘ ਪ੍ਰਧਾਨ, ਰਣਜੋਧ ਸਿੰਘ ਜੱਗਾ, ਬਲਵੀਰ ਸਿੰਘ ਕਲੇਰ, ਵਰਿੰਦਰਪਾਲ ਸਿੰਘ ਗਰੇਵਾਲ, ਅਵਤਾਰ ਸਿੰਘ ਧਾਲੀਵਾਲ, ਜੁਗਰਾਜ ਸਿੰਘ ਗਰੇਵਾਲ, ਸਾਬਕਾ ਸਰਪੰਚ ਲਛਮਣ ਸਿੰਘ ਰਾਣਕੇ, ਬਲਵੰਤ ਸਿੰਘ ਆਦਿ ਹਾਜ਼ਰ ਸਨ।

ਬਰਤਾਨੀਆ ਨੇ ਭਾਰਤ ਦੇ ਵਿਦਿਆਰਥੀਆਂ ਦੇ ਵੀਜ਼ੇ 'ਤੇ ਲੱਗੀ ਪਾਬੰਦੀ ਨੂੰ ਅੰਸ਼ਕ ਤੌਰ 'ਤੇ ਹਟਾਉਣ ਦਾ ਐਲਾਨ ਕੀਤਾ

ਲੰਡਨ, 13 ਫਰਵਰੀ -ਬਰਤਾਨੀਆ ਨੇ ਅੱਜ ਭਾਰਤ ਦੇ ਵਿਦਿਆਰਥੀਆਂ ਦੇ ਵੀਜ਼ੇ 'ਤੇ ਲੱਗੀ ਪਾਬੰਦੀ ਨੂੰ ਅੰਸ਼ਕ ਤੌਰ 'ਤੇ ਹਟਾਉਣ ਦਾ ਐਲਾਨ ਕੀਤਾ, ਜਿਸ ਨਾਲ ਬਰਤਾਨਵੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਦੇ ਇਛੁਕ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਦਾ ਸਾਹ ਮਿਲਿਆ ਹੈ। ਇਸ ਫ਼ੈਸਲੇ ਦਾ ਐਲਾਨ ਕਰਦਿਆਂ ਵਪਾਰ ਅਤੇ ਨਵੀਨ ਤਕਨੀਕਾਂ ਬਾਰੇ ਮੰਤਰੀ ਸ੍ਰੀ ਪੈਟ ਮੈਕਫੈਡਨ ਨੇ ਦੱਸਿਆ ਕਿ ਵੀਜ਼ਿਆਂ ਨੂੰ ਅਸਥਾਈ ਤੌਰ 'ਤੇ ਇਸ ਲਈ ਰੱਦ ਕੀਤਾ ਗਿਆ ਸੀ ਕਿਉਂਕਿ ਥੋੜ੍ਹੇ ਸਮੇਂ ਵਿਚ ਹੀ ਵੀਜ਼ਾ ਲਈ ਅਰਜ਼ੀਆਂ ਦੀ ਭਰਮਾਰ ਹੋ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮੈਨੂੰ ਇਹ ਐਲਾਨ ਕਰਨ ਵਿਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਕ ਮਾਰਚ ਤੋਂ ਇਹ ਬਰਖਾਸਤਗੀ ਸਾਰੇ ਇਛੁਕ ਵਿਦਿਆਰਥੀਆਂ ਦੀਆਂ ਡਿਗਰੀਆਂ,ਕੋਰਸਾਂ, ਅੰਡਰ ਗਰੈਜੂਏਟ ਜਾਂ ਪੋਸਟ ਗਰੈਜੂਏਟ ਕੋਰਸਾਂ ਲਈ ਹਟਾ ਲਈ ਜਾਵੇਗੀ। ਹਾਲਾਂਕਿ ਉਨ੍ਹਾਂ ਇਹ ਵੀ ਦੱਸਿਆ ਕਿ ਅਸਥਾਈ ਬਰਖਾਸਤਗੀ ਨੀਵੇਂ ਪੱਧਰ ਦੇ ਕੋਰਸਾਂ 'ਤੇ ਲਾਗੂ ਰਹੇਗੀ। ਮੈਕਫੈਡਨ ਨੇ ਕਿਹਾ ਕਿ ਜਦੋਂ ਵੀ ਸੰਭਵ ਹੋਇਆ ਇਹ ਅਸਥਾਈ ਬਰਖਾਸਤਗੀ ਵੀ ਹਟਾ ਲਈ ਜਾਵੇਗੀ ਅਤੇ ਇਸ ਦੇ ਲਈ ਇਕ ਨਵੀਂ ਭਰੋਸੇਮੰਦ ਸਪਾਂਸਰ ਪ੍ਰਣਾਲੀ ਬਰਤਾਨੀਆ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਲਾਗੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੀ ਇਕ ਫਰਵਰੀ ਨੂੰ ਉਤਰੀ ਭਾਰਤ ਦੇ ਇਛੁਕ ਵਿਦਿਆਰਥੀਆਂ ਲਈ ਵੀਜ਼ਿਆਂ 'ਤੇ ਪਾਬੰਦੀ ਲਗਾਈ ਗਈ ਸੀ ਜਿਸ ਨਾਲ ਬਰਤਾਨਵੀ ਯੂਨੀਵਰਸਿਟੀਆਂ ਵਿਚ ਪੜ੍ਹਨ ਦੇ ਚਾਹਵਾਨ ਹਜ਼ਾਰਾਂ ਵਿਦਿਆਰਥੀਆਂ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ। ਵਿਦਿਆਰਥੀਆਂ ਦੇ ਨਾਲ ਨਾਲ ਬਰਤਾਨਵੀ ਯੂਨੀਵਰਸਿਟੀਆਂ ਵੀ ਇਸ ਫ਼ੈਸਲੇ ਨਾਲ ਪ੍ਰਭਾਵਿਤ ਹੋਈਆਂ ਸਨ ਕਿਉਂਜੋ ਉਨ੍ਹਾਂ ਦੀ ਆਮਦਨ ਦਾ ਵੱਡਾ ਹਿੱਸਾ ਵਿਦੇਸ਼ੀ ਵਿਦਿਆਰਥੀਆਂ ਤੋਂ ਆਉਂਦਾ ਹੈ।

ਟਰੈਵਲ ਏਜੰਟ ਏਅਰ ਪੋਰਟ ਤੋਂ ਕਾਬੂ

ਪੰਚਕੂਲਾ, 13 ਫ਼ਰਵਰੀ - ਪੰਚਕੂਲਾ ਪੁਲਿਸ ਨੇ 2004 ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਜ਼ਿਲ੍ਹੇ ਦੇ ਪੰਜ ਟਰੈਵਲ ਏਜੰਟਾ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ, ਜਿਸ ’ਚ ਇੱਕ ਦੋਸ਼ੀ ਫ਼ਰਾਰ ਹੋ ਗਿਆ ਸੀ। ਉਸ ਨੂੰ ਬੀਤੇ ਦਿਨ ਦਿੱਲੀ ਪੁਲਿਸ ਨੇ ਇੰਦਰਾ ਏਅਰ ਪੋਰਟ ਤੋਂ ਕਾਬੂ ਕਰ ਲਿਆ। ਜਦੋਂ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਤਾਂ ਉਹ ਹਮੇਸ਼ਾ ਲਈ ਦੁਬਈ ਜਾਣ ਲਈ ਫ਼ਲਾਇਟ ਫ਼ੜਨ ਜਾ ਰਿਹਾ ਸੀ। ਦੋਸ਼ੀ ਨੇ ਬੀਤੇ ਮੰਗਲਵਾਰ ਹੀ ਆਪਣੀ ਪਤਨੀ ਅਤੇ ਦੋ ਬੇਟੀਆਂ ਨੂੰ ਦੁਬਈ ਸ਼ਿਫ਼ਟ ਕਰ ਦਿੱਤਾ ਸੀ। ਅੰਮ੍ਰਿਤਸਰ ਦੇ ਰਮਦਾਸ ਪਿੰਡ ਦਾ ਰਹਿਣ ਵਾਲਾ ਬਲਜੀਤ ਸਿੰਘ 17 ਜਨਵਰੀ, 2004 ਤੋਂ ਪੰਚਕੂਲਾ ਅਦਾਲਤ ਵੱਲੋਂ ਭਗੌੜਾ ਸਿੱਧ ਹੋ ਗਿਆ ਸੀ। ਬਲਜੀਤ ’ਤੇ ਦੋਸ਼ ਸੀ ਕਿ ਉਸ ਨੇ ਬਰਵਾਲਾ ਦੇ ਸੋਮਵੀਰ, ਪੰਚਕੂਲਾ ਦੇ ਰਾਮਕਰਨ, ਸੁਰਿੰਦਰ ਸਮੇਤ ਪੰਜ ਲੋਕਾਂ ਨੂੰ ਵਿਦੇਸ਼ ਜਾਣ ਦੇ ਨਾਂ ’ਤੇ ਠੱਗਿਆ ਸੀ। ਉਕਤ ਦੋਸ਼ੀ ਨੇ ਪੀੜਤਾਂ ਤੋਂ 1.50-1.50 ਲੱਖ ਰੁਪਏ ਲਏ ਸਨ। ਇਸ ਦੌਰਾਨ ਉਹ ਸ਼ਿਕਾਇਤ ਕਰਤਾਵਾਂ ਨਾਲ ਸੈਕਟਰ-10 ਮਕਾਨ ਨੰਬਰ 838 ਨੂੰ ਆਪਣਾ ਨਿਜੀ ਮਕਾਨ ਦੱਸ ਕੇ ਕਿਰਾਏ ’ਤੇ ਰਹਿੰਦਾ ਸੀ। ਰੁਪਏ ਮਿਲਣ ਤੋਂ ਬਾਅਦ ਉਹ ਮਕਾਨ ਛੱਡ ਕੇ ਅੰਮ੍ਰਿਤਸਰ ਚਲਾ ਗਿਆ। ਬਲਜੀਤ ਵਿਰੁੱਧ ਸੈਕਟਰ-5 ਥਾਣੇ ’ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਪਰ ਉਹ ਪੁਲਿਸ ਦੀ ਗ੍ਰਿਫ਼ਤ ’ਚ ਨਹੀਂ ਆਇਆ। ਸੈਕਟਰ-10 ਚੌਕੀ ਅਧਿਕਾਰੀ ਨੇ ਉਸ ਨੂੰ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ ਹੈ।


ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ 63ਵੇਂ ਜਨਮ ਦਿਹਾੜੇ ਦੀ ਸਿੱਖ ਸੰਗਤਾ ਨੂੰ ਵਧਾਈ ਹੋਵੇ

ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ
“ਖਾਲਿਸਤਾਨ” ਕਾਇਮ ਕਰਨ ਤੋਂ ਹੁਣ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਨਹੀਂ ਰੋਕ ਸਕਦੀ :- ਮਾਨ

ਫਤਿਹਗੜ੍ਹ ਸਾਹਿਬ, 12 ਫਰਵਰੀ :- ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ 63ਵੇਂ ਜਨਮ ਦਿਹਾੜੇ ਉੱਤੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਸਥਾਨ ਉੱਤੇ ਆਪਣੀ ਪਾਰਟੀ ਵੱਲੋਂ ਕੀਤੇ ਗਏ ਇਕੱਠ ਵਿੱਚ ਪ੍ਰਭਾਵਸ਼ਾਲੀ ਤਕਰੀਰ ਕਰਦੇ ਹੋਏ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨੇ ਅਜੋਕੇ ਸਮੇਂ ਵਿੱਚ ਜਦੋਂ ਸਿੱਖ ਕੌਮ, ਹਿੰਦ ਹਕੂਮਤ ਦੇ ਜ਼ਬਰ-ਜ਼ੁਲਮਾਂ ਮਾਰੂ ਡੂੰਘੀ ਸ਼ਾਜਿਸਾਂ ਦਾ ਨਿਸ਼ਾਨਾ ਬਣੀ ਹੋਈ ਸੀ ਤੇ ਸਿੱਖ ਕੌਮ ਦਾ ਪੱਤਾ ਪੱਤਾ ਵੈਰੀ ਬਣਿਆ ਹੋਇਆ ਸੀ ਤਾਂ ਉਸ ਸਮੇਂ ਉਨ੍ਹਾ ਨੇ ਦ੍ਰਿੜਤਾ ਤੇ ਸੰਜੀਦਗੀ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹਿੰਦ ਹਕੂਮਤ ਦੀਆਂ ਫੌਜਾਂ ਮਾਰੂ ਬੰਬਾਂ ਅਤੇ ਧਨ-ਦੌਲਤਾਂ ਦੀ ਸ਼ਕਤੀ ਦੇ ਭੈ ਤੋਂ ਨਿਰਲੇਪ ਰਹਿੰਦੇ ਹੋਏ ਕੇਵਲ ਸਾਨੂੰ ਅਣਖ-ਗੈਰਤ ਨਾਲ ਜੀਊਣ ਦਾ ਹੀ ਸੰਦੇਸ਼ ਨਹੀਂ ਦਿੱਤਾ। ਬਲਕਿ ਆਤਮਿਕ ਤੌਰ ਤੇ ਮਰਦੀ ਜਾ ਰਹੀ ਸਿੱਖ ਕੌਮ ਵਿੱਚ ਨਵੀਂ ਰੂਹ ਫੂਕ ਕੇ ਹਰ ਤਰ੍ਹਾ ਦੇ ਜ਼ਬਰ-ਜੁਲਮ ਵਿਰੁੱਧ ਡੱਟਣ ਤੇ ਦੁਸ਼ਮਣ ਤਾਕਤਾਂ ਅੱਗੇ ਕਦੀ ਵੀ ਈਨ ਨਾ ਮੰਨਣ ਦਾ ਸੰਦੇਸ਼ ਦਿੱਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਬਚਨ ਸੀ “ਜਿਸ ਦਿਨ ਹਿੰਦ ਹਕੂਮਤ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜਾਂ ਚਾੜ ਦੇਵੇਗੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ” ਖਾਲਿਸਤਾਨ ਦੀ ਜਮਹੂਰੀਅਤ ਤੇ ਅਮਨਮਈ ਤਰੀਕੇ ਕਾਇਮੀ ਲਈ ਜੱਦੋਜਹਿਦ ਜਾਰੀ ਹੈ। ਬੀਤੇ ਸਮੇਂ ਵਿੱਚ ਹਿੰਦੂਤਵ ਹੁਕਮਰਾਨ ਸਾਨੂੰ ਖਾਲਿਸਤਾਨ ਦੇ ਨਾਅਰੇ ਲਗਾਉਣ, ਖਾਲਿਸਤਾਨ ਸੰਬੰਧੀ ਲਿਖਤੀ ਦਸਤਾਵੇਜ਼ ਵੰਡਣ ਅਤੇ ਜਮਹੂਰੀਅਤ ਤਰੀਕੇ ਪ੍ਰਚਾਰ ਕਰਨ ਤੋਂ ਗੈਰ ਕਾਨੂੰਨੀ ਤਰੀਕੇ ਗ੍ਰਿਫਤਾਰ ਵੀ ਕਰ ਲੈਂਦੇ ਸਨ ਤੇ ਜ਼ੇਲ੍ਹਾਂ ਵਿੱਚ ਡੱਕ ਦਿੰਦੇ ਸਨ ਅਤੇ ਸਾਡੇ ਉੱਤੇ 124, 153 ਏ ਦੇਸ਼ ਧ੍ਰੋਹੀ ਅਤੇ ਬਗਾਵਤ ਦੇ ਝੂਠੇ ਕੇਸ ਦਰਜ ਕਰਕੇ ਦਹਿਸ਼ਤ ਪਾਉਣ ਦੀ ਕਾਰਵਾਈ ਕਰਦੇ ਰਹੇ ਹਨ ਪਰ ਹੁਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਵੱਲੋਂ ਦ੍ਰਿੜਤਾ ਨਾਲ ਕਾਨੂੰਨੀ ਲੜਾਈ ਲੜਨ ਤੇ ਪਾਰਟੀ ਦੇ ਕਾਨੂੰਨੀ ਸਲਾਹਕਾਰ ਸ਼੍ਰੀ ਰੰਜਨ ਲਖਣਪਾਲ ਵੱਲੋ ਕੀਤੀ ਪੈਰਵਾਈ ਦੀ ਬਦੌਲਤ ਸਾਨੂੰ ਖਾਲਿਸਤਾਨ ਦੇ ਨਾਅਰੇ ਲਗਾਉਣ, ਲਿਖਤੀ ਸਮੱਗਰੀ ਵੰਡਣ ਅਤੇ ਪ੍ਰਚਾਰ ਕਰਨ ਤੋਂ ਹਿੰਦ ਦਾ ਕਾਨੂੰਨ ਨਹੀਂ ਰੋਕ ਸਕਦਾ ਕਿਉਂਕਿ ਹਿੰਦੋਸਤਾਨ ਦੀ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬੈਂਚ ਵੱਲੋ ਕੀਤੇ ਗਏ ਫੈਸਲੇ ਅਨੁਸਾਰ ਸਾਨੂੰ ਇਹ ਜਮਹੂਰੀ ਹੱਕ ਪ੍ਰਾਪਤ ਹੋ ਗਏ ਹਨ। ਹੁਣ ਸਿੱਖ ਕੌਮ ਜਾਂ ਦੂਸਰੀਆਂ ਕੌਮਾਂ ਨੂੰ ਖਾਲਿਸਤਾਨ ਦੇ ਮਨੁੱਖਤਾ ਦੀ ਭਲਾਈ ਲੋੜਣ ਵਾਲੇ, ਗੁਰੂ ਸਾਹਿਬਾਨ ਦੀ ਬੇਗਮਪੁਰਾ ਤੇ ਹਿਲੇਮੀ ਰਾਜ ਵਾਲੀ ਸੋਚ ਦੀ ਭਾਵਨਾ ਵਾਲੇ ਇਸ ਸ਼ਬਦ ਤੋਂ ਡਰਨ ਜਾਂ ਨਫਰਤ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਅਸੀਂ ਕੋਈ ਹਥਿਆਰਬੰਦ ਲੜਾਈ ਲੜ ਰਹੇ ਹਾਂ। ਅਸੀਂ ਤਾਂ ਜਿਵੇ ਕੋਸੋਵੋ, ਬੋਸਨੀਆ, ਅਲਬੀਨੀਆ, ਯੂਕਰੇਨ, ਕਜਾਕਿਸਤਾਨ, ਉਜਬੇਕਿਸਤਾਨ, ਤੁਰਕੇਮਿਸਤਾਨ ਆਦਿ ਮੁਲਕਾਂ ਬਿਨਾ ਕਿਸੇ ਖੂਨ ਦਾ ਕਤਰਾ ਵਹਾਏ ਆਜ਼ਾਦ ਹੋਏ ਹਨ, ਉਸੇ ਤਰ੍ਹਾ ਅਮਨਮਈ ਤਰੀਕੇ ਨਾਲ ਆਪਣਾ ਮੁਲਕ ਖਾਲਿਸਤਾਨ ਕਾਇਮ ਕਰਨ ਦੀ ਸੋਚ ਰੱਖਦੇ ਹਾਂ। ਜੋ ਕਿ ਹਿੰਦੂਤਵ ਹਕੂਮਤ ਨੂੰ ਇੱਕ ਪਲ ਦੀ ਦੇਰੀ ਤੋਂ ਬਿਨਾਂ ਖਾਲਿਸਤਾਨ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਜੇਕਰ ਸਾਡੀ ਇਸ ਅਪੀਲ ਦਲੀਲ ਤੇ ਹਿੰਦੂਤਵ ਹਕੂਮਤ ਨੇ ਕੋਈ ਵਜ਼ਨ ਨਾ ਦਿੱਤਾ ਅਤੇ ਬੀਤੇ 62 ਸਾਲਾਂ ਤੋਂ ਅਪਣਾਈ ਜਾ ਰਹੀ ਸਿੱਖ ਵਿਰੋਧੀ ਸੋਚ ਉਤੇ ਅਮਲ ਕਰਦੀ ਰਹੀ ਤਾਂ ਫਿਰ ਸਿੱਖ ਕੌਮ ਨੂੰ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਉਚਾਰੇ ਸ਼ਬਦ “ਚੂੰਕਾਰ ਅਜਾ ਹਮ ਹੀਲਤੇ ਦਰਗਜ਼ਸਤ ਹਲਾਲ ਅਸਤ ਬਰਦਨੁ ਬ ਸ਼ਮਸ਼ੀਰ ਦਸਤ” ਉੱਤੇ ਪਹਿਰਾ ਦਿੰਦੇ ਹੋਏ ਸੰਤ ਭਿੰਡਰਾਂਵਾਲਿਆਂ ਵੱਲੋਂ ਖਾਲਿਸਤਾਨ ਦੀ ਰੱਖੀ ਗਈ ਨੀਂਹ ਦੀ ਇਮਾਰਤ ਨੂੰ ਪੂਰਨ ਕਰਨ ਹਿੱਤ ਤਲਵਾਰ ਤੇ ਹਥਿਆਰ ਚੁੱਕਣ ਲਈ ਮਜ਼ਬੂਰ ਹੋਣਾ ਪਵੇਗਾ ਕਿਉਂਕਿ ਅਸੀਂ ਹੁਣ ਖਾਲਿਸਤਾਨ ਨੂੰ ਹਰ ਕੀਮਤ ਉੱਤੇ ਕਾਇਮ ਕਰਨਾ ਹੈ ਅਤੇ ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਹੁਣ ਆਪਣੀ ਮੰਜਿ਼ਲ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦੀ।
ਆਪਣੀ ਤਕਰੀਰ ਵਿੱਚ ਸ: ਮਾਨ ਨੇ ਇਹ ਵੀ ਖੁਲਾਸਾ ਕੀਤਾ ਕਿ “ਜਲਦੀ ਹੀ ਥੌੜੇ ਸਮੇਂ ਵਿੱਚ ਖਾਲਿਸਤਾਨ ਦੇ ਨਵੇਂ ਬਣਨ ਜਾ ਰਹੇ ਮੁਲਕ ਵਿੱਚ ਕੋਈ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਕੋਈ ਰਤੀ ਭਰ ਵੀ ਧਾਰਮਿਕ, ਮਾਲੀ, ਸਮਾਜਿਕ, ਸੱਭਿਆਚਾਰਿਕ ਜਾਂ ਸਿਆਸੀ ਵਿਤਕਰਾ ਨਹੀਂ ਕੀਤਾ ਜਾਵੇਗਾ। ਸਭਨਾ ਦੇ ਸਤਿਕਾਰ ਮਾਣ ਨੂੰ ਕਾਇਮ ਰੱਖਦੇ ਹੋਏ ਬਰਾਬਰਤਾ ਦੇ ਅਧਾਰ ਉੱਤੇ ਖਾਲਿਸਤਾਨ ਮੁਲਕ ਤੇ ਖਾਲਿਸਤਾਨ ਨਿਵਾਸੀਆਂ ਦੀ ਪ੍ਰਫੁੱਲਤਾ ਕੀਤੀ ਜਾਵੇਗੀ ਅਜਿਹਾ ਨਿਜ਼ਾਮ ਕਾਇਮ ਕਰਾਂਗੇ ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਕੌਮਾਂ ਅਤੇ ਖਾਲਿਸਤਾਨ ਦਾ ਹਰ ਨਿਵਾਸੀ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਣ ਵਿੱਚ ਅਥਾਹ ਖੁਸ਼ੀ ਤੇ ਫਖਰ ਮਹਿਸੂਸ ਕਰੇਗਾ। ਇਸ ਲਈ ਅੱਜ ਦੇ ਇਕੱਠ ਵਿੱਚ ਹਾਜ਼ਰੀਨ ਸਮੁੱਚੀ ਕੌਮ ਤੇ ਮਨੁੱਖਤਾ ਨੂੰ ਤੇ ਵਿਦੇਸਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਮੇਰੀ ਸੰਜੀਦਾ ਅਪੀਲ ਹੈ ਕਿ ਇਸ ਮੁਲਕ ਤੇ ਦੱਖਣੀ ਏਸ਼ੀਆ ਦੇ ਸਮੁੱਚੇ ਖਿੱਤੇ ਦੇ ਮੁਲਕਾਂ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ, ਉਹ ਖਾਲਿਸਤਾਨ ਕਾਇਮ ਕਰਨ ਦੇ ਸਾਡੇ ਮਕਸਦ ਵਿੱਚ ਤਨੋ, ਮਨੋ ਤੇ ਧਨੋ ਸਹਿਯੋਗ ਕਰਨ। ਅਸੀਂ ਉਨ੍ਹਾਂ ਨੂੰ ਹਰ ਤਰ੍ਹਾ ਦੀ ਸੁਰੱਖਿਆ, ਸਤਿਕਾਰ-ਮਾਨ, ਬਰਾਬਰਤਾ ਦੇ ਮੌਕੇ, ਸਾਫ ਸੁੱਥਰਾ ਇਨਸਾਫ ਪਸੰਦ, ਇੱਕ ਦੂਸਰੇ ਨੂੰ ਪਿਆਰ ਮੁਹੱਬਤ ਕਰਨ ਦਾ ਮਾਹੌਲ ਸਿਰਜਣ ਦਾ ਵਚਨ ਕਰਦੇ ਹਾਂ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਅਨੇਕਾਂ ਹੀ ਸਿੱਖ ਨੌਜਵਾਨਾਂ ਜਿਨ੍ਹਾ ਨੇ ਇਸ ਮਕਸਦ ਦੀ ਪ੍ਰਾਪਤੀ ਲਈ ਆਪਣੀਆਂ ਅਹੂਤੀਆਂ ਦਿੱਤੀਆਂ, ਉਨ੍ਹਾ ਵੱਲੋ ਕੀਤੇ ਗਏ ਵਚਨ ਨੂੰ ਅਸੀਂ ਹੁਣ ਅਧੂਰਾ ਨਹੀਂ ਛੱਡ ਸਕਦੇ ਤੇ ਗੁਰੂ ਦੀ ਕ੍ਰਿਪਾ ਨਾਲ, ਬਾਣੀ ਤੇ ਬਾਣੇ ਨਾਲ ਜੁੜਦੇ ਹੋਏ “ਖਾਲਿਸਤਾਨ” ਨੂੰ ਹਰ ਕੀਮਤ ‘ਤੇ ਕਾਇਮ ਕਰਕੇ ਰਹਾਂਗੇ। ਸ: ਮਾਨ ਨੇ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਕੌਮ ਨੂੰ ਸੰਤਾਂ ਦੇ ਜਨਮ ਦਿਹਾੜੇ ਦੀ ਹਾਰਦਿਕ ਮੁਬਾਰਕਵਾਦ ਦਿੰਦੇ ਹੋਏ ਕੌਮੀ ਨਿਸ਼ਾਨੇ ਪ੍ਰਤੀ ਸੁਹਿਰਦ ਹੋਣ ਦੀ ਅਪੀਲ ਵੀ ਕੀਤੀ।
ਅੱਜ ਦੇ ਇਕੱਠ ਵਿੱਚ 20 ਦੇ ਕਰੀਬ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਸੰਬੰਧਿਤ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਜਿਨ੍ਹਾ ਵਿੱਚ ਮੁੱਖ ਸਰਬੱਤ ਦੇ ਭਲੇ ਦੀ ਵੱਡਮੁੱਲੀ ਸੋਚ ਨੂੰ ਲਾਗੂ ਕਰਨਾ, ਭਾਈ ਲਾਲੋ ਵਰਗੇ ਗਰੀਬ ਸਿੱਖਾਂ ਦੀ ਸੋਚ ਨੂੰ ਉਜਾਗਰ ਕਰਕੇ ਮਲਿਕ ਭਾਗੋ ਦੇ ਜ਼ਬਰ ਜੁਲਮਾਂ ਨੂੰ ਖਤਮ ਕਰਨ ਦਾ ਅਹਿਦ, ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਖਤਮ ਕਰਨ, ਕੌਮ ਦੇ ਕਾਤਿਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ, ਲਿਬਰਹਾਨ ਕਮਿਸ਼ਨ ਦੀ ਰਿਪੋਰਟ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਦੇਣ, ਕੌਮਾਂਤਰੀ ਦਹਿਸ਼ਤਵਾਦ ਦੇ ਵਿਰੁੱਧ ਪੰਜਾਬ ਅਤੇ ਗੁਆਂਢੀ ਸੂਬਿਆਂ ਨੂੰ ਨੋ ਫਲਾਈ ਜ਼ੋਨ ਐਲਾਨ ਕਰਨ, ਪਰਵਾਸੀ ਮਜ਼ਦੂਰਾਂ ਨੂੰ ਵੋਟਰ ਸੂਚੀਆਂ ਵਿੱਚ ਦਰਜ ਕਰਨ ਦੀ ਕਾਰਵਾਈ ਬੰਦ ਕਰਨ, ਕੌਮੀ ਮੁੱਦਿਆਂ ਦਾ ਤੁਰੰਤ ਹੱਲ ਲੱਭ ਕੇ ਭਰਾ-ਮਾਰੂ ਜੰਗ ਨੂੰ ਖਤਮ ਕਰਨ, ਚੰਡੀਗੜ੍ਹ ਹੈਡਵਰਕਸ ਅਤੇ ਪੰਜਾਬੀ ਬੋਲਦੇ ਇਲਾਕੇ ਤੁਰੰਤ ਪੰਜਾਬ ਦੇ ਹਵਾਲੇ ਕਰਨ, ਜਿ਼ਮੀਦਾਰਾਂ ਨਾਲ ਸਰਕਾਰ ਅਤੇ ਬੈਕਾਂ ਵੱਲੋ ਕੀਤੀਆਂ ਜਾ ਰਹੀਆਂ ਵਧੀਕੀਆਂ ਬੰਦ ਕਰਨ, ਬੇਰੁਜ਼ਗਾਰੀ, ਗਰੀਬੀ, ਰਿਸ਼ਵਤਖੋਰੀ ਲਈ ਬਾਦਲ ਹਕੂਮਤ ਨੂੰ ਜਿ਼ੰਮੇਵਾਰ ਠਹਿਰਾਉਣ, ਸ਼ਹਿਰਾਂ, ਪਿੰਡਾਂ ਅਤੇ ਸਰਕਾਰੀ ਸੰਸਥਾਵਾਂ ਦੇ ਬੋਰਡਾਂ ਦੇ ਨਾਮ ਪੰਜਾਬੀ ਵਿੱਚ ਲਿਖਣ, ਧਰਮੀ ਫੌਜੀਆਂ, ਕਤਲੇਆਮ ਤੋਂ ਪੀੜ੍ਹਤ ਪਰਿਵਾਰਾਂ ਅਤੇ ਬੇਸਹਾਰਾ ਬਜ਼ੁਰਗਾਂ ਦੇ ਵਸੇਬੇ ਦਾ ਮੁੜ ਪ੍ਰਬੰਧ ਕਰਨ, ਗੈਰ ਇਖਲਾਕੀ ਕਿਰਦਾਰ ਦੇ ਮਾਲਿਕ ਲੋਕਾਂ ਨੂੰ ਸਿੱਖ ਯੂਨੀਵਰਸਿਟੀ ਦਾ ਮੁੱਖੀ ਬਣਾਉਣ ਦੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਨ ਅਤੇ ਆਖਰੀ ਮਤੇ ਵਿੱਚ ਬਾਦਲ ਅਤੇ ਮੱਕੜ੍ਹ ਵੱਲੋ ਸਿੱਖ ਸਿਧਾਂਤਾਂ ਨੂੰ ਪਿੱਠ ਦੇਣ ‘ਤੇ ਅਤੇ ਆਪਣੀਆਂ ਕੌਮੀ ਜਿੰਮੇਵਾਰੀਆਂ ਤੋ ਭੱਜ ਜਾਣ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਜੈਕਾਰਿਆਂ ਦੀ ਗੂੰਜ ਵਿੱਚ ਇਹ ਮਤੇ ਪਾਸ ਕੀਤੇ ਗਏ। ਅੱਜ ਦੀ ਸਟੇਜ ਸਕੱਤਰ ਦੀ ਮੁੱਖ ਸੇਵਾ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਨੁਕਤੇ ਨੂੰ ਉਠਾਉਂਦੇ ਹੋਏ ਬਾਖੂਬੀ ਤਰੀਕੇ ਨਿਭਾਈ ਗਈ। ਅੱਜ ਦੇ ਇਕੱਠ ਵਿੱਚ ਸ: ਸਿਮਰਨਜੀਤ ਸਿੰਘ ਮਾਨ ਨੇ ਹੁਣ ਤੱਕ ਦੇ ਸਿੱਖ ਕੌਮ ਦੇ ਕਾਤਿਲਾਂ ਦੀਆਂ 53 ਫੋਟੋਆਂ ਦੇ ਕੇ ਅਤੇ ਇਸਦੇ ਨਾਲ ਮੁਲਕ ਦੀ ਸੁਪਰੀਮ ਕੋਰਟ, ਪਾਰਲੀਮੈਂਟ ਜਿਸ ਤੋਂ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਰੂਸ ਦੀ ਕੇਰੇਮਲਿਨ (ਪਾਰਲੀਮੈਂਟ) ਜਿਸਨੇ ਮਰਹੂਮ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਕਰਨ ਦੀ ਸਲਾਹ ਦਿੱਤੀ ਸੀ, ਦੀਆਂ ਜ਼ਾਲਮਾਨਾ ਫੋਟੋਆਂ ਦੇ ਕੇ ਰੰਗਦਾਰ ਕੈਲੰਡਰ ਜਾਰੀ ਕੀਤਾ ਗਿਆ ਤਾਂ ਕਿ ਹਰ ਸਿੱਖ ਘਰ ਦੇ ਵਿੱਚ ਇਨ੍ਹਾ ਕਾਤਿਲਾਂ ਨੂੰ ਪਹਿਚਾਣਦੇ ਹੋਏ ਭਵਿੱਖ ਵਿੱਚ ਕੌਮੀ ਪਹਿਲੇ ਕੀਤੇ ਜਾ ਸਕਣ। ਜੰਮੂ ਦੇ ਸਿੱਖ ਨੌਜਵਾਨ ਸ: ਮਨਮੋਹਨ ਸਿੰਘ ਜੰਮੂ ਦੇ ਆਪਣੇ ਪੈਡੇ ਉੱਤੇ ਹੰਢਾਏ ਬੀਤੇ ਸਮੇਂ ਦੇ ਸੰਤਾਪ ਤੇ ਜੰਮੂ ਦੇ ਹੋਏ ਸਿੱਖ ਸ਼ਹੀਦਾਂ ਦੀ ਸੱਚ ਦੀ ਦਾਸਤਾਨ ਨੂੰ ਪੇਸ਼ ਕਰਦੀ ਹੋਈ ਕਿਤਾਬ “ਸਫ਼ਰ-ਏ-ਸ਼ਹਾਦਤ” (1700-2001) ਅਤੇ ਜਲੰਧਰ ਤੋਂ ਪ੍ਰਕਾਸਿ਼ਤ ਹੋ ਰਹੇ ਮਹੀਨਾਵਾਰ ਮੈਗਜ਼ੀਨ “ਬੇਗਮਪੁਰਾ ਟਾਈਮਜ਼” ਜਿਸ ਦੇ ਮੁੱਖ ਸੰਪਾਦਕ ਸ: ਰਵਿੰਦਰ ਸਿੰਘ ਲਾਡੀ ਜਨਰਲ ਸਕੱਤਰ ਯੂਥ ਵਿੰਗ ਦੁਆਬਾ ਜ਼ੋਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਨ ਅਤੇ “ਸੱਚ ਕੀ ਬੇਲਾ” ਜਿਸ ਦੇ ਮੁੱਖ ਸੰਪਾਦਕ ਸ: ਅਣਭੋਲ ਸਿੰਘ ਦੀਵਾਨਾ ਹਨ, ਸ: ਸਿਮਰਨਜੀਤ ਸਿੰਘ ਮਾਨ ਨੇ ਰਿਬਨ ਕੱਟਦੇ ਹੋਏ ਉਨ੍ਹਾ ਦੇ ਕਰ ਕਮਲਾਂ ਨਾਲ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਪੂਰੇ ਜ਼ੋਸ-ਖਰੋਸ਼ ਜਾਰੀ ਕੀਤੇ ਗਏ। ਉਪਰੋਕਤ ਤਿੰਨੇ ਨੌਜਵਾਨ ਲੇਖਕਾਂ ਨੇ ਇਕੱਠ ਵਿੱਚ ਇਹ ਬਚਨ ਕੀਤਾ ਕਿ ਅਸੀਂ ਆਪਣੀਆਂ ਇਨ੍ਹਾ ਲਿਖਤਾਂ ਰਾਹੀਂ ਸੱਚ-ਹੱਕ ਤੇ ਸਿੱਖ ਕੌਮ ਨਾਲ ਹੋ ਰਹੀਆਂ ਜਿਆਦਤੀਆਂ ਵਿਰੁੱਧ ਆਖਰੀ ਦਮ ਤੱਕ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਦੇ ਰਹਾਂਗੇ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਇਸੇ ਤਰ੍ਹਾ ਸਹਿਯੋਗ ਕਰਦੇ ਰਹਾਂਗੇ।
ਅੱਜ ਦੇ ਇਕੱਠ ਵਿੱਚ ਸ: ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਜਥੇਦਾਰ ਰਣਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ, ਭਾਈ ਧਿਆਨ ਸਿੰਘ ਮੰਡ ਸੀ:ਮੀ: ਪ੍ਰਧਾਨ, ਜਥੇ ਭਾਗ ਸਿੰਘ ਸੁਰਤਾਪੁਰ ਅਤੇ ਜਥੇ ਜਸਪਾਲ ਸਿੰਘ ਮੰਗਲ (ਦੋਵੇ ਮੀਤ ਪ੍ਰਧਾਨ), ਭਾਈ ਰਾਮ ਸਿੰਘ ਮੁੱਖ ਬੁਲਾਰਾ ਤੇ ਜ: ਸਕੱਤਰ, ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ, ਪ੍ਰੋ: ਮਹਿੰਦਰਪਾਲ ਸਿੰਘ, ਗੁਰਿੰਦਰਪਾਲ ਸਿੰਘ ਧਨੋਲਾ, ਜਸਕਰਨ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ (ਸਾਰੇ ਜ: ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅ), ਵਰਿੰਦਰ ਸਿੰਘ ਮਾਨ ਪ੍ਰਧਾਨ ਯੂਥ ਅਕਾਲੀ ਦਲ (ਅ), ਰਣਜੀਤ ਸਿੰਘ ਚੀਮਾਂ ਸਕੱਤਰ, ਗੁਰਜੰਟ ਸਿੰਘ ਕੱਟੂ ਪੀ ਏ ਸ: ਮਾਨ, ਅਨੂਪ ਸਿੰਘ ਸੰਧੂ ਲੁਧਿਆਣਾ, ਮਨਜੀਤ ਸਿੰਘ ਰੇਰੂ ਜਲੰਧਰ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਸੁਖਜੀਤ ਸਿੰਘ ਕਾਲਾਅਫਗਾਨਾ ਗੁਰਦਾਸਪੁਰ, ਕਸ਼ਮੀਰ ਸਿੰਘ ਲਖਨਕਲਾਂ ਕਪੂਰਥਲਾ, ਤਰਲੋਕ ਸਿੰਘ ਡੱਲਾ ਜਗਰਾਓ, ਗੁਰਦਿਆਲ ਸਿੰਘ ਘੱਲੂਮਾਜਰਾ ਫਤਿਹਗੜ੍ਹ ਸਾਹਿਬ, ਸੁਰਿੰਦਰ ਸਿੰਘ ਅਕਾਲਗੜ੍ਹ ਬੋਰਾਂ ਸਦਰ ਏ ਖਾਲਿਸਤਾਨ, ਸਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ, ਇਕਬਾਲ ਸਿੰਘ ਬਰੀਵਾਲਾ ਮੁਕਤਸਰ, ਹਰਜੀਤ ਸਿੰਘ ਸਜੂਮਾ ਸੰਗਰੂਰ, ਸੁਰਿੰਦਰ ਸਿੰਘ ਸੱਦੋਵਾਲੀਆ ਬਰਨਾਲਾ, ਅਵਤਾਰ ਸਿੰਘ ਖੱਖ ਹੁਸਿ਼ਆਰਪੁਰ, ਕੁਲਦੀਪ ਸਿੰਘ ਭਾਗੋਵਾਲ ਮੁਹਾਲੀ, ਜੱਸਾ ਸਿੰਘ ਗੱਲਵੱਡੀ ਖੰਨਾ, ਸੂਬੇਦਾਰ ਮੇਜਰ ਸਿੰਘ ਜਲੰਧਰ ਦਿਹਾਤੀ, ਹਰਪਾਲ ਸਿੰਘ ਕੁੱਸਾ ਮੋਗਾ, ਅਵਤਾਰ ਸਿੰਘ ਖੱਖ ਹੁਸਿ਼ਆਰਪੁਰ, ਦਵਿੰਦਰ ਸਿੰਘ ਖਾਨਖਾਨ ਨਵਾਂਸ਼ਹਿਰ, ਸਵਿੰਦਰ ਸਿੰਘ ਚੋਲਾ ਸਾਹਿਬ ਤਰਨਤਾਰਨ, (ਸਾਰੇ ਜਿ਼ਲ੍ਹਾ ਪ੍ਰਧਾਨ), ਕੁਲੰਵਤ ਸਿੰਘ ਸੰਧੂ ਤੋਂ ਇਲਾਵਾ ਸਵਰਨ ਸਿੰਘ ਫਾਟਕਮਾਜਰੀ, ਕਿਸ਼ਨ ਸਿੰਘ ਸਲਾਣਾ, ਮਹਿੰਦਰ ਸਿੰਘ ਖਮਾਣੋਂ, ਗੁਰਸ਼ਰਨਪਾਲ ਸਿੰਘ ਬਸੀਪਠਾਣਾ, ਭੁਪਿੰਦਰ ਸਿੰਘ ਫਤਿਹਗੜ੍ਹ, ਨਾਜ਼ਰ ਸਿੰਘ ਕਾਹਨਪੁਰ, ਕੁਲਦੀਪ ਸਿੰਘ ਦੱਭਾਲੀ, ਧਰਮ ਸਿੰਘ ਕਲੋੜ, ਮਹਿੰਦਰ ਸਿੰਘ ਸਰਹਿੰਦ, ਗੁਰਦੇਵ ਸਿੰਘ ਸੈਪਲਾ, ਬਲਦੇਵ ਸਿੰਘ ਨਬੀਪੁਰ ਸਰਹਿੰਦ ਆਦਿ ਆਗੂਆਂ ਨੇ ਸਮੁਲੀਅਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅੱਛੇ ਲੰਗਰ ਖੀਰ ਸਹਿਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਕਾਰ ਸੇਵਾ ਵਾਲੇ ਬਾਬਾ ਜੀ ਅਤੇ ਸੰਤ ਸੂਰਾਪੁਰ ਵਾਲਿਆਂ ਵੱਲੋਂ ਪਕੌੜੇ, ਚਾਹ ਅਤੇ ਜਲੇਬੀਆਂ ਦੇ ਲੰਗਰ ਅਤੁੱਟ ਵਰਤਾਏ ਗਏ। ਇੰਝ ਜਾਪਦਾ ਸੀ ਕਿ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਤਾਂ ਖਾਲਿਸਤਾਨ ਅਸਲੀਅਤ ਵਿੱਚ ਬਣ ਚੁੱਕਾ ਹੈ। ਸੰਤ ਬਾਬਾ ਰਾਮ ਸਿੰਘ ਦਮਦਮੀ ਟਕਸਾਲ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਸੰਤ ਬਾਬਾ ਭੀਮ ਸਿੰਘ ਜਖੇਪੁਰ, ਸੰਤ ਬਾਬਾ ਹਰਬੰਸ ਸਿੰਘ ਜੈਨਪੁਰ, ਸੰਤ ਬਾਬਾ ਦਰਸ਼ਨ ਸਿੰਘ ਵਾਲੀਆ, ਸੰਤ ਬਾਬਾ ਵਿਸਾਖਾ ਸਿੰਘ ਦੁਲੱਦੀ, ਸੰਤ ਬਾਬਾ ਰਣਜੀਤ ਸਿੰਘ ਢੀਂਗੀ, ਸੰਤ ਬਾਬਾ ਭਰਪੂਰ ਸਿੰਘ ਸੇਖਾਂ ਨੇ ਆਪਣੇ ਜਥਿਆਂ ਸਮੇਤ ਸਮੂਲੀਅਤ ਕੀਤੀ।

ਸਰਨਾ ਵੱਲੋਂ ਦਿੱਲੀ ਬੈਠ ਕੇ ਨੁਕਸ ਸਾਡੇ ਪ੍ਰਬੰਧਾਂ ਵਿਚ ਕੱਢ ਜਾ ਰਹੇ ਹਨ- ਮੱਕੜ

ਬਠਿੰਡਾ 12 ਫਰਵਰੀ - ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਸਪਤਾਲ ਦੀ ਤਾਮੀਰ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਕਰਵਾਈ ਪਰ ਸਰਨਾ ਸਾਹਿਬ ਇਸ ਹਸਪਤਾਲ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਲਈ ਟੈਂਡਰ ਮੰਗ ਰਿਹਾ ਹੈ। ਸੰਗਤ ਦੇ ਪੈਸੇ ਨਾਲ ਤਿਆਰ ਹੋਇਆ ਹਸਪਤਾਲ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿਤਾ ਗਿਆ ਤਾਂ ਉਹ ਕੰਪਨੀਆਂ, ਗਰੀਬ ਲੋਕਾਂ ਦਾ ਇਲਾਜ ਕੀ ਮੁਫ਼ਤ ਕਰਨਗੀਆਂ, ਨਹੀਂ ਬਲਕਿ ਮਨਮਰਜ਼ੀ ਦੀਆਂ ਫੀਸਾਂ ਵਸੂਲਣਗੀਆਂ। ਫਿਰ ਬੰਗਲਾ ਸਾਹਿਬ ਵਿਖੇ ਕਾਰ ਸੇਵਾ ਨਾਲ ਤਿਆਰ ਹੋਏ ਹਸਪਤਾਲ ਦਾ ਸੰਗਤਾਂ ਨੂੰ ਕੀ ਲਾਭ ਹੋਵੇਗਾ। ਹੋਰ ਤਾਂ ਹੋਰ ਸਰਨਾ ਸਾਹਿਬ ਤਾਂ ਬੰਗਲਾ ਸਾਹਿਬ ਵਾਲੀ ਸਰਾਂ ਵੀ ਪ੍ਰਾਈਵੇਟ ਹੱਥਾਂ ਵਿਚ ਦੇ ਰਹੇ ਹਨ। ਦਿੱਲੀ ਬੈਠ ਕੇ ਨੁਕਸ ਸਾਡੇ ਪ੍ਰਬੰਧਾਂ ਵਿਚ ਕੱਢ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਜਿਹੜੇ ਅਦਾਰੇ ਘਾਟੇ ਵਿਚ ਜਾ ਰਹੇ ਸਨ ਉਹ ਹੁਣ ਪੈਰਾਂ ਸਿਰ ਖੜੇ ਹੋ ਰਹੇ ਹਨ। ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਗੱਲ ਕਰਦਿਆਂ ਜਥੇਦਾਰ ਮੱਕੜ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਸਬੰਧੀ ਫੈਸਲਾ ਪੰਜ ਸਿੰਘ ਸਾਹਿਬਾਨਾਂ ਦਾ ਸੀ ਨਾ ਕਿ ਮੇਰਾ।
ਜਦੋਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਜਿਹੜਾ ਫੈੇਸਲਾ ਜਰਨਲ ਹਾਊਸ ਨੇ ਕੀਤਾ ਸੀ ਉਸ ਫੈਸਲੇ ਨੂੰ ਕਾਰਜਕਾਰਨੀ ਕਿਵੇਂ ਬਦਲ ਸਕਦੀ ਹੈ ਜਦੋਂ ਕਿ ਕਾਰਜਕਾਰਨੀ ਦੀ ਮਿਆਦ ਹੀ ਖਤਮ ਹੋ ਚੁੱਕੀ ਹੈ, ਬਾਰੇ ਉਨ੍ਹਾਂ ਕਿਹਾ ਕਿ ਕਾਰਜਕਾਰਨੀ ਦੀ ਮਿਆਦ ਕਦੇ ਵੀ ਖਤਮ ਨਹੀ ਹੁੰਦੀ। ਕਿਉਂਕਿ ਕਾਰਜਕਾਰਨੀ ਹਰ ਸਾਲ 30 ਨਵੰਬਰ ਨੂੰ ਚੁਣੀ ਜਾਂਦੀ ਹੈ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 10 ਸਾਲਵੀ ਨਾ ਹੋਵੇ ਤਾਂ ਵੀ ਕਾਰਜਕਾਰਨੀ ਦੀ ਮਿਆਦ ਖਤਮ ਨਹੀ ਹੁੰਦੀ ਕਿਉਕਿ ਇਸ ਦੀ ਚੋਣ ਹਰ ਸਾਲ ਹੁੰਦੀ ਹੈ । ਜਥੇਦਾਰ ਮੱਕੜ ਆਪਣੇ ਇਕ ਨਜਦੀਕੀ ਜਗਮੋਹਨ ਸਿੰਘ ਮੱਕੜ ਨੂੰ ਮਿਲਣ ਲਈ ਇਥੇ ਆਏ ਸਨ । ਇਸ ਤੋਂ ਪਹਿਲਾਂ ਉਹ ਗੋਨਿਆਣਾ ਵਿਖੇ ਸੇਵਾ ਪੰਥੀ ਟਿਕਾਣਾ ਭਾਈ ਜਗਤਾਂ ਜੀ ਵਲੋਂ ਲਾਏ ਗਏ ਅੱਖਾਂ ਦੇ ਮੁਫ਼ਤ ਕੈਂਪ ਵਿਚ ਸਿਰਕਤ ਕਰਨ ਉਪਰੰਤ ਇਥੇ ਤਸਤੀਫ ਲਿਆਏ ਸਨ।
ਜਥੇਦਾਰ ਮੱਕੜ ਨੇ ਕਿਹਾ ਕਿ ਉਹ ਬਠਿੰਡੇ ਵਿਖੇ ਸ੍ਰੋਮਣੀ ਕਮੇਟੀ ਵਲੋਂ ਤਿੰਨ ਅਦਾਰੇ ਖੋਲਣ ਜਾ ਰਹੇ ਹਨ। ਇਕ ਅਧੁਨਿਕ ਸਹੂਲਤਾਂ ਵਾਲਾ ਪਬਲਿਕ ਸਕੂਲ , ਇਕ ਗੂੰਗੇ ਬਹਿਰਿਆਂ ਲਈ ਸਕੂਲ ਅਤੇ ਇਕ ਜਦੋਂ ਵੀ ਉਨ੍ਹਾਂ ਨੂੰ ਮਨੌਰੋਗਾਂ ਦਾ ਮਾਹਿਰ ਡਾਕਟਰ ਮਿਲ ਗਿਆ ਉਹ ਜਲਦੀ ਹੀ ਨਸ਼ਾ ਛੁਡਾਊ ਹਸਪਤਾਲ ਵੀ ਖੋਲਣ ਦੀ ਤਿਆਰੀ ਕਰ ਰਹੇ ਹਨ। ਜਦੋਂ ਪੱਤਰਕਾਰਾਂ ਨੇ ਪੁਛਿਆਂ ਕਿ ਤੁਹਾਡੀਆਂ ਪ੍ਰਾਪਤੀਆਂ ਨਾਲ ਤਾਂ ਉਹ ਸਹਿਮਤ ਹਨ ਪਰ ਇਹ ਵੀ ਤੁਹਾਡੇ ਕਾਰਜ ਕਾਲ ਸਮੇਂ ਹੀ ਹੋ ਰਿਹਾ ਹੈ ਕਿ ਕਿਸੇ ਸ਼ਖਸ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਰੱਦ ਕੀਤਾ ਹੈ ਅਤੇ ਉਸ ਦੇ ਹੱਕ ਵਿਚ ਅਨੇਕਾਂ ਸੰਗਤਾਂ ਬਿਆਨ ਤੇ ਬਿਆਨ ਦੇ ਰਹੀਆਂ ਹਨ ਕਿ ਉਹ ਪੁਜਾਰੀਆਂ ਦੇ ਹੁਕਮਨਾਮੈ ਨੂੰ ਨਹੀ ਮੰਨਣਗੀਆਂ ਦੇ ਬਾਰੇ ਵਿਚ ਜਥੇਦਾਰ ਨੇ ਕਿਹਾ ਕਿ ਇਸੇ ਪ੍ਰੋ: ਦਰਸ਼ਨ ਸਿੰਘ ਨੂੰ ਪੁਛਿਆ ਜਾਵੇ ਕਿ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਆਪ ਜਥੇਦਾਰ ਸਨ ਤਾਂ ਇੰਨਾਂ ਨੇ ਬਰਨਾਲੇ ਨੂੰ ਥਮਲੇ ਨਾਲ ਬਨੰਣ ਲਈ ਪਹਿਲਾਂ ਹੀ ਰੱਸੇ ਮੰਗਵਾ ਰੱਖੇ ਸਨ ਅਤੇ ਜਦੋਂ ਉਨ੍ਹਾਂ ਦੇ ਸਹਾਇਕਾ ਨੇ ਦੱਸਿਆ ਕਿ ਸੁਰਜੀਤ ਸਿੰਘ ਬਰਨਾਲਾ ਪਹੁੰਚ ਗਿਆ ਤਾਂ ਦਰਸ਼ਨ ਸਿੰਘ ਨੇ ਖੁਦ ਕਿਹਾ ਕਿ ਉਸ ਦੁਸ਼ਟ ਨੂੰ ਥਮਲੇ ਨਾਲ ਬੰਨ ਦਿਓ। ਜਦੋ ਕਿ ਉਸ ਸਮੇਂ ਕੋਈ ਥਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਨਹੀ ਸੀ। ਕਿਉਕਿ ਅਕਾਲ ਤਖਤ ਸਾਹਿਬ ਤਾਂ ਢਹਿ ਢੇਰੀ ਹੋ ਚੁੱਕਿਆਂ ਸੀ ਹੁਣ ਆਪਣੇ ਵਾਰੀ ਇਹ ਜਥੇਦਾਰਾਂ ਦੇ ਪੇਸ਼ ਹੋਣ ਦੀ ਬਜਾਏ ਆਪਣਾ ਸਪਸ਼ਟੀਕਰਨ ਲਿਖਕੇ ਗੋਲਕ ਉਤੇ ਰੱਖਕੇ ਚਲਾ ਗਿਆ ਪ੍ਰੋ: ਆਪ ਹੀ ਦੱਸੇ ਕਿ ਕੀ ਗੋਲਕ ਜਵਾਬ ਤਲਬੀ ਕਰ ਸਕਦੀ ਹੈ। ਸੌਦਾ ਸਾਧ ਬਾਰੇ ਜਾਰੀ ਹੋਏ ਹੁਕਮਨਾਮੇ ਬਾਰੇ ਉਨ੍ਹਾਂ ਕਿਹਾ ਕਿ ਉਸ ਹੁਕਮਨਾਮੇ ਵਿਚ ਡੇਰੇ ਬੰਦ ਕਰਵਾਉਣ ਬਾਰੇ ਨਹੀ ਸੀ ਲਿਖਿਆਂ ਗਿਆ ਬਲਕਿ ਸਾਧ ਦੇ ਬਾਈਕਾਟ ਦਾ ਫੈਸਲਾ ਹੋਇਆ ਸੀ ਜੋ ਕਿ ਹੁਣ ਵੀ ਚੱਲ ਰਿਹਾ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਕਲਿੰਟਨ ਦੇ ਦਿਲ ਦਾ ਸਫ਼ਲ ਆਪ੍ਰੇਸ਼ਨ

ਨਿਊਯਾਰਕ, 12 ਫ਼ਰਵਰੀ -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਦਿਲ ਦਾ ਆਪ੍ਰੇਸ਼ਨ ਸਫ਼ਲ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ 11 ਫ਼ਰਵਰੀ ਵਾਲੇ ਦਿਨ ਬਿਲ ਕਲਿੰਟਨ ਦੇ ਸੀਨੇ ਵਿਚ ਅਚਾਨਕ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਊਯਾਰਕ ਦੇ ਪ੍ਰੇਸਬਾਇਟੇਰੀਅਨ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ੁੱਕਰਵਾਰ ਨੂੰ ਡਾਕਟਰਾਂ ਨੇ ਉਨ੍ਹਾਂ ਦੇ ਦਿਲ ਦਾ ਆਪ੍ਰੇਸ਼ਨ ਕੀਤਾ।
ਕਲਿੰਟਨ ਦੇ ਸਲਾਹਕਾਰ ਡਗਲਸ ਬੈਂਡ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਕਲਿੰਟਨ ਦੀ ਸਿਹਤ ’ਚ ਕਾਫ਼ੀ ਸੁਧਾਰ ਹੈ ਅਤੇ ਉਹ ਆਪਣੀ ਫਾਊਂਡੇਸ਼ਨ, ਹੈਤੀ ਪੀੜਤਾਂ ਦੀ ਰਾਹਤ ਅਤੇ ਭਵਿੱਖ ਦੀਆਂ ਕੋਸ਼ਿਸ਼ਾਂ ਦੇ ਕੰਮਾਂ ’ਤੇ ਪਹਿਲਾਂ ਵਾਂਗ ਹੀ ਧਿਆਨ ਦੇਣਗੇ। ਓਧਰ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਾਸ਼ਿੰਗਟਨ ਤੋਂ ਰਵਾਨਾ ਹੋ ਕੇ ਆਪਣੇ ਪਤੀ ਕੋਲ ਨਿਊਯਾਰਕ ਪਹੁੰਚ ਗਈ ਹੈ, ਉਨ੍ਹਾਂ ਦੀ ਪੁੱਤਰੀ ਚੇਲਸੀ ਵੀ ਹਸਪਤਾਲ ਵਿਚ ਮੌਜੂਦ ਸੀ। ਸੂਤਰਾਂ ਦਾ ਇਹ ਵੀ ਦੱਸਣਾ ਸੀ ਕਿ ਹਿਲੇਰੀ ਦਾ ਮੱਧ ਪੂਰਬ ਦੀ ਯਾਤਰਾ ’ਤੇ ਜਾਣ ਦਾ ਪ੍ਰੋਗਰਾਮ ਸੀ ਪਰ ਹੁਣ ਉਹ ਆਪਣੇ ਇਸ ਪ੍ਰੋਗਰਾਮ ਨੂੰ ਟਾਲ਼ ਸਕਦੇ ਹਨ।
ਅਮਰੀਕੀ ਮੀਡੀਆ ਮੁਤਾਬਤ ਹੈਤੀ ਦੇ ਭੂਚਾਲ ਪੀੜਤਾਂ ਦੀ ਸਹਾਇਤਾ ਲਈ ਕਲਿੰਟਨ ਦੇ ਨਾਲ ਕੰਮ ਕਰ ਰਹੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਚੇਲਸੀ ਕਲਿੰਟਨ ਨਾਲ ਫ਼ੋਨ ’ਤੇ ਗੱਲਬਾਤ ਰਾਹੀਂ ਬਿੱਲ ਕਲਿੰਟਨ ਦੀ ਸਿਹਤਯਾਬੀ ਬਾਰੇ ਪੁੱਛਿਆ ਹੈ। ਕਿਹਾ ਜਾ ਰਿਹਾ ਹੈ ਕਿ ਕਲਿੰਟਨ ਹੈਤੀ ਦੇ ਭੂਚਾਲ ਪੀੜਤਾਂ ਦੀ ਸਹਾਇਤਾ ਦੀਆਂ ਕੋਸ਼ਿਸ਼ਾਂ ਨਾਲ ਜੁੜੇ ਕੰਮਾਂ ਕਾਰਨ ਥੱਕ ਚੁੱਕੋੇ ਹਨ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਦੇ ਮੁਖੀ ਬਾਨ ਕੀ ਮੂਨ ਨੇ ਫ਼ੈਸਲਾ ਕੀਤਾ ਸੀ ਕਿ ਕਲਿੰਟਨ, ਭੂਚਾਲ ਨਾਲ ਤਬਾਹ ਹੋ ਚੁੱਕੇ ਦੇਸ਼ ਦੀ ਸਹਾਇਤਾ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਦੀ ਅਗਵਾਈ ਕਰਨਗੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਲਿੰਟਨ ਨੂੰ ਇਹ ਸਮੱਸਿਆ ਤਣਾਅ ਕਾਰਨ ਹੋਈ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ 2004 ਵਿਚ ਕਲਿੰਟਨ ਦੀ ਇਸੇ ਹਸਪਤਾਲ ਵਿਚ ਕਵਾਡੁਪਲ ਬਾਇਪਾਸ ਸਰਜਰੀ ਹੋਈ ਸੀ। ਇਸ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਕਲਿੰਟਨ ਨੂੰ ਲੂਣ ਵਾਲੀਆਂ ਚੀਜ਼ਾਂ ਖਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਸੀ। ਬਿੱਲ ਕਲਿੰਟਨ ਦੀ ਤਾਜ਼ਾ ਸਰਜਰੀ ਬਾਰੇ ਗੱਲਬਾਤ ਕਰਦਿਆਂ ਇਕ ਡਾਕਟਰ ਨੇ ਦੱਸਿਆ ਕਿ ਕਲਿੰਟਨ ਦੇ ਦਿਲ ਦੀਆਂ ਧਮਨੀਆਂ ਵਿਚ ਦੋ ਸਟੇਂਟ ਲਗਾਏ ਗਏ ਹਨ। ਇਹ ਸਟੇਂਟ ਛੋਟੇ ਅਤੇ ਨਲ਼ੀਨੁਮਾ ਹਨ, ਜਿਸ ਨਾਲ ਧਮਨੀਆਂ ਦੀ ਅੰਦਰੂਨੀ ਪਰਤ ਨੂੰ ਸਹਾਇਤਾ ਮਿਲਦੀ ਹੈ।

ਆਸਟ੍ਰੇਲੀਆ ‘ਚ ਘਰ ਦੇ ਕਿਰਾਏ ਨੂੰ ਲੈ ਕੇ ਹੋਏ ਝਗੜੇ ਕਾਰਨ 2 ਸਕੇ ਭਰਾਵਾਂ ਦਾ ਕਤਲ

ਪੁਲਿਸ ਵਲੋਂ 22 ਸਾਲਾਂ ਦਾ ਭਾਰਤੀ ਵਿਦਿਆਰਥੀ ਦੋਵਾਂ ਕਤਲਾਂ ਦੇ ਦੋਸ਼ ‘ਚ ਗ੍ਰਿਫਤਾਰ ਪਰਥ,ਆਸਟ੍ਰੇਲੀਆ(ਬਲਜੀਤ ਖੇਲਾ ਤੇ ਅਮਰਜੀਤ ਖੇਲਾ) ਭਾਰਤੀ ਅਖਬਾਰਾਂ ‘ਚ ਆਸਟ੍ਰੇਲੀਆ ‘ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਉੱਤੇ ਹੋ ਰਹੇ ਨਸਲੀ ਹਮਲਿਆਂ ਦੀ ਸੱਚਾਈ ਆਪਣੇ ਆਪ ਸਾਹਮਣੇ ਆ ਰਹੀ ਹੈ।ਇਸੇ ਹੀ ਸੰਦਰਭ ‘ਚ ਬੀਤੇ ਕੱਲ੍ਹ ਆਸਟ੍ਰੇਲੀਆ ਦੇ ਪ੍ਰਾਂਤ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਇੱਕ ਭਾਰਤੀ ਵਿਦਿਆਰਥੀ ਵਲੋਂ ਪੰਜਾਬ ਦੇ ਸ਼ਹਿਰ ਸੁਨਾਮ ਤੋਂ ਪਰਥ ਪੜ੍ਹਣ ਆਏ 2 ਸਕੇ ਪੰਜਾਬੀ ਭਰਾਵਾਂ ਨਵਦੀਪ ਸਿੰਘ (22 ਸਾਲ) ਤੇ ਕੰਵਲਜੀਤ ਸਿੰਘ (20 ਸਾਲ) ਦਾ ਕਤਲ ਕਰ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪਰਥ ਦੇ ਕਸਬੇ ਮੌਰਲੀ ਵਿਖੇ ਹੋਈ ਇਸ ਵਾਰਦਾਤ ਦਾ ਕਾਰਨ ਘਰ ਦੇ ਕਿਰਾਏ ਨੂੰ ਲੈ ਕੇ ਹੋਇਆ ਝਗੜਾ ਹੈ।ਪੁਲੀਸ ਵਲੋਂ ਇਹਨਾਂ ਦੋਵਾਂ ਕਤਲਾਂ ਦੇ ਸੰਬੰਧ ‘ਚ ਇੱਕ 22 ਸਾਲਾ ਭਾਰਤੀ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਅੱਜ ਸਵੇਰੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।ਪੁਲਿਸ ਵਲੋਂ ਇਸ ਦੋਸ਼ ‘ਚ ਗ੍ਰਿਫਤਾਰ ਦਾ ਨਾਮ ਹਾਲੇ ਤੀਕ ਜਾਰੀ ਨਹੀਂ ਕੀਤਾ ਗਿਆ।ਇਸ ਘਟਨਾ ਦਾ ਓਦੋਂ ਪਤਾ ਚੱਲਿਆ ਜਦੋਂ 22 ਸਾਲਾਂ ਦੇ ਜਖਮੀ ਨੌਜਵਾਨ ਨੇ ਨਜਦੀਕ ਸਥਿਤ ਸੈਂਟ ਜੋਹਨਸ ਐਂਬੂਲੈਂਸ ਸਟੇਸ਼ਨ ਜਾ ਕੇ ਮਦਦ ਮੰਗੀ ਤੇ ਉਹਨਾਂ ਨੂੰ ਦੱਸਿਆ ਕਿ ਨਜਦੀਕ ਹੀ ਗਲੀ ‘ਚ ਉਸਦਾ ਭਰਾ ਵੀ ਜਖਮੀ ਹਾਲਤ ‘ਚ ਪਿਆ ਹੈ।ਇਹਨਾਂ ਦੋਵਾਂ ਹੀ ਜਖਮੀਆਂ ਦੀ ਬਾਅਦ ‘ਚ ਮੌਤ ਹੋ ਗਈ।ਜਿਕਰਯੋਗ ਹੈ ਕਿ ਪਿਛਲੇ ਕੁੱਝ ਕੁ ਹਫਤਿਆਂ ਦੌਰਾਨ ਇੱਥੇ ਰਹਿ ਰਹੇ ਭਾਰਤੀ ਨੌਜਵਾਨਾਂ ਦੀ ਆਪਸੀ ਖਹਿਬਾਜੀ ਕਾਰਨ ਕਾਫੀ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਨਾਲ ਭਾਰਤੀ ਮੀਡੀਆ ‘ਚ ਨਿਰੰਤਰ ਨਸਲੀ ਹਮਲਿਆਂ ਦੀਆਂ ਛਪ ਰਹੀਆਂ ਖਬਰਾਂ ਦੀ ਫੂਕ ਨਿਕਲ ਗਈ ਹੈ।ਇਸ ਘਟਨਾ ਨਾਲ ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ‘ਚ ਉਦਾਸੀ ਤੇ ਨਮੋਸ਼ੀ ਛਾਈ ਰਹੀ।ਪੁਲੀਸ ਵਲੋਂ ਇਸ ਘਟਨਾ ਨੂੰ ਲੂ ਕੇ ਹੋਰ ਵੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।