![]() |
13_27 Nov 3_12 Nov 16_2 Nov 26_15 Oct 15 Sept_25 Sept 9 Sept_14 Sept 26 Aug_8 Sept Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]() ![]() ![]() ![]() "ਅਣਪਛਾਤੀ ਲਾਸ਼" ![]() ![]() ![]() ![]() ![]() ![]() ![]() ![]() ![]() ![]() ADVERTISEMENTS |
![]() ![]()
ਖਿਆਲਾ ਕਲਾਂ ਵਿਖੇ ਸਜੇ ਤਿੰਨ ਰੋਜ਼ਾ ਗੁਰਮਤਿ ਚੇਤਨਾ ਸਮਾਗਮ
ਫਰੈਂਕਫਰਟ, ਜਰਮਨੀ (ਸੁਖਪ੍ਰੀਤ ਸਿੰਘ)-ਜਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ਚੇਤਨਾ ਸਮਾਗਮ ਅਤੇ ਅੰਮ੍ਰਿਤ ਸੰਚਾਰ 20-21 ਅਤੇ 22 ਦਸੰਬਰ ਨੂੰ ਕਰਵਾਏ ਗਏ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਦਿਨ ਦੇ ਸਮੇਂ ਚੱਲੇ ਇਸ ਕੀਰਤਨ ਸਮਾਗਮ ਵਿਚ ਸਿੱਖ ਪੰਥ ਦੀ ਮਹਾਨ ਸਖਸ਼ੀਅਤ, ਦੇਹਧਾਰੀ ਗੁਰੂਡੰਮ੍ਹ ਦੇ ਖਿਲਾਫ ਪਿਛਲੇ ਡੇਢ ਦਹਾਕੇ ਤੋਂ ਲਗਾਤਾਰ ਸਿਧਾਂਤਕ ਸੰਘਰਸ਼ ਲੜਦੇ ਆ ਰਹੇ, ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਕੇ ਗੁਰਬਾਣੀ ਕਥਾ-ਕੀਰਤਨ ਸੰਗਤਾਂ ਨੂੰ ਸ੍ਰਵਣ ਕਰਵਾਇਆ । ਭਾਵੇਂ ਕਿ 15 ਹਜ਼ਾਰ ਸਿੱਖ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਪੰਡਾਲ ਵਿਚ ਕੀਤਾ ਗਿਆ ਸੀ ਪਰ 20 ਹਜ਼ਾਰ ਦੇ ਕਰੀਬ ਸੰਗਤਾਂ ਦੇ ਪੁੱਜ ਜਾਣ ਕਾਰਨ ਪੰਡਾਲ ਵੀ ਛੋਟਾ ਪੈ ਗਿਆ । ਸੰਤ ਦਾਦੂ ਸਾਹਿਬ ਵਾਲਿਆਂ ਨੇ ਆਪਣੇ ਧੜੱਲੇਦਾਰ ਪ੍ਰਚਾਰ ਦੁਆਰਾ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਦਾਜ-ਦਹੇਜ, ਭਰੂਣ ਹੱਤਿਆ, ਜਾਤ-ਪਾਤ ਅਤੇ ਪੰਜਾਬ ਦੀ ਧਰਤੀ ‘ਤੇ ਵਗ ਰਹੇ ਨਸ਼ਿਆਂ ਦੇ ਭਿਆਨਕ ਦਰਿਆ ਵਿਚ ਨਿਤਾਪ੍ਰਤੀ ਰੁੜ੍ਹਦੇ ਜਾ ਰਹੇ ਨੌਜਵਾਨਾਂ ਪ੍ਰਤੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਨ੍ਹਾਂ ਸਮਾਜਿਕ ਕੁਰੀਤੀਆਂ ਤੋਂ ਬਚਣ ਦੀ ਪ੍ਰੇਰਨਾ ਗੁਰਬਾਣੀ ਪ੍ਰਮਾਣ ਦੇ ਕੇ ਕੀਤੀ । ਸੰਤ ਦਾਦੂ ਸਾਹਿਬ ਨੇ ਆਪਣੇ ਖਾੜਕੂ ਸੁਭਾਅ ਅਨੁਸਾਰ ਦੇਹਧਾਰੀ ਗੁਰੂਡੰਮ੍ਹ ਤੇ ਬੜੇ ਸਰਲ ਸ਼ਬਦਾਂ ਵਿਚ ਬਾਦਲੀਲ ਕਰਾਰੀਆਂ ਚੋਟਾਂ ਕਰਦਿਆਂ, ਸਾਰੇ ਧਰਮਾਂ ਦੀ ਤੌਹੀਨ ਕਰਕੇ ਆਪਣੀ ਸਖਸ਼ੀ ਪੂਜਾ ਕਰਵਾਉਣ ਵਾਲੇ ਅਖੌਤੀ ਡੇਰਾਵਾਦੀ ਲੋਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਲਈ ਜਾਗ੍ਰਿਤ ਕਰਦਿਆਂ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ-ਆਪਣੇ ਧਰਮਾਂ ਵਿਚ ਪ੍ਰਪੱਕ ਰਹਿਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਇਸ ਮੌਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਸਮੇਤ ਇਸ ਦੇਸ਼ ਅਤੇ ਕੌਮ ਲਈ ਪੂਰਾ ਸਰਬੰਸ ਵਾਰ ਦੇਣ ਦੀ ਗਾਥਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸੰਗਤਾਂ ਨੂੰ ਸ੍ਰਵਣ ਕਰਵਾਈ । ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਬਦਲਾ ਲੈ ਕੇ ਆਜ਼ਾਦ ਸਿੱਖ ਰਾਜ ਕਾਇਮ ਕਰਨ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਘਾਲਣਾਵਾਂ ਅਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੁਆਰਾ ਪੰਜਾਬ ਦੇ ਵਸਨੀਕ ਕਿਸਾਨਾਂ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਜਾਗੀਰਦਾਰੀ ਸਿਸਟਮ ਨੂੰ ਖਤਮ ਕਰਨ ਦੇ ਵੱਡੇ ਪਰਉਪਕਾਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਸਿੰਘ ਸਜਣ ਅਤੇ ਸ਼ਬਦ ਗੁਰੂ ਦੇ ਲੜ ਲੱਗਣ ਲਈ ਬੇਨਤੀਆਂ ਕੀਤੀਆਂ । 22 ਦਸੰਬਰ ਨੂੰ ਹੋਏ ਅੰਮ੍ਰਿਤ ਸੰਚਾਰ ਵਿਚ ਬੇਅੰਤ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ । ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚ ਬਹੁਗਿਣਤੀ ਡੇਰਾ ਸਿਰਸਾ ਨੂੰ ਤਿਆਗ ਕੇ ਆਪਣੀ ਸਵੈਇੱਛਾ ਅਨੁਸਾਰ ਮੁੜ ਤੋਂ ਆਪਣੇ ਮੂਲ ਧਰਮ ਸਿੱਖ ਪੰਥ ਵਿਚ ਸ਼ਾਮਿਲ ਹੋਏ ‘ਸਾਬਕਾ ਪ੍ਰੇਮੀਆਂ’ ਦੀ ਸੀ । ਦਮਦਮੀ ਟਕਸਾਲ ਦੇ ਸਿੰਘਾਂ ਨੇ ਪੰਜ ਪਿਆਰਿਆ ਵਜੋਂ ਸੇਵਾ ਨਿਭਾਈ । ਸਮਾਗਮ ਦੀ ਸਮਾਪਤੀ ਤੇ ਨਗਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਗੂ: ਬੇਰੀ ਸਾਹਿਬ ਅਤੇ ਗੁ: ਤੀਰ ਸਾਹਿਬ, ਨੌਜਵਾਨ ਕਲੱਬ, ਸਮੁੱਚੀਆਂ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਜੀ ਅਤੇ ਜੱਥੇ ਦਾ ਧੰਨਵਾਦ ਕਰਦਿਆਂ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ । ਇਸ ਸਮਾਗਮ ਵਿਚ ਬਾਬਾ ਪ੍ਰਦੀਪ ਸਿੰਘ ਅਕਲੀਆ, ਬਾਬਾ ਧਰਮਵੀਰ ਸਿੰਘ ਘਰਾਂਗਣਾ, ਗਿਆਨੀ ਰਾਜਪਾਲ ਸਿੰਘ ਸੰਪਾਦਕ ‘ਖਾਲਸਾ ਟੂਡੇ’ ਮੈਗਜ਼ੀਨ, ਭਾਈ ਬਲਜਿੰਦਰ ਸਿੰਘ ਪ੍ਰਧਾਨ ਏਕਨੂਰ ਖਾਲਸਾ ਫੌਜ ਪੰਜਾਬ, ਜਥੇਦਾਰ ਹਰਨੇਕ ਸਿੰਘ ਗਿਆਨਾ, ਜਥੇਦਾਰ ਸਵਰਨ ਸਿੰਘ ਦਾਦੂ ਸਾਹਿਬ, ਬਾਪੂ ਪ੍ਰੀਤਮ ਸਿੰਘ, ਭਾਈ ਮਨਦੀਪ ਸਿੰਘ ਸ਼ਮਸ਼ੀਰੇ ਖਾਲਸਾ ਫੌਜ ਅਤੇ ਭਾਈ ਦਰਸ਼ਨ ਸਿੰਘ ਜਗ੍ਹਾ, ਭਾਈ ਗੁਰਪ੍ਰੀਤ ਸਿੰਘ ਪੰਚ ਪ੍ਰਧਾਨੀ ਆਦਿ ਨੇ ਵੀ ਹਾਜ਼ਰੀ ਭਰੀ । ਇਨ੍ਹਾਂ ਪੰਥਕ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਨਾਲ ਸਨਮਾਨਿਤ ਕਤਿਾ ਗਿਆ । ਗੁਰੁ ਕਾ ਲੰਗਰ ਤਿੰਨੇ ਦਿਨ ਅਤੁੱਟ ਵਰਤਿਆ । ਪ੍ਰੈਸ ਨੂੰ ਜਾਣਕਾਰੀ ਭਾਈ ਰਣਜੀਤ ਸਿੰਘ, ਸਾਬਕਾ ਸਰਪੰਚ ਭਾਈ ਬਿੱਕਰ ਸਿੰਘ ਅਤੇ ਭਾਈ ਜਰਨੈਲ ਸਿੰਘ ਖਿਆਲਾ ਨੇ ਦਿੱਤੀ ।
ਨਾਨਕਸ਼ਾਹੀ ਕੈਲੰਡਰ ਨਾਲ ਕੋਈ ਵੀ ਛੇੜਛਾੜ ਬਰਦਾਸ਼ਤ
ਨਹੀਂ ਕੀਤੀ ਜਾਵੇਗੀ - ਡਾ. ਅਮਰਜੀਤ ਸਿੰਘ
ਵਾਸ਼ਿੰਗਟਨ (ਡੀ. ਸੀ.) - ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਇਥੋਂ ਜਾਰੀ ਇੱਕ ਲਿਖਤੀ ਬਿਆਨ
ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਸਾਬੋਤਾਜ਼ ਕਰਨ ਲਈ ਸਰਗਰਮ ਧਿਰਾਂ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਹੈ ਕਿ ‘ਤੁਹਾਡੀ ਹਰ
ਚਾਲ ਨੂੰ ਪੰਥ ਪ੍ਰਸਤ ਸਿੱਖ ਬੜੀ ਨੀਝ ਲਾ ਕੇ ਦੇਖ ਰਹੇ ਹਨ। ਕੌਮ ਨੂੰ ਓਝੜ ਪਾ ਕੇ ਹਿੰਦੂਤਵੀ ਜਮਾਤ ਆਰ. ਐਸ. ਐਸ. ਦੇ ਏਜੰ²ਡੇ ਵੱਲ ਮੋੜਨ
ਦਾ ਕੋਈ ਵੀ ਯਤਨ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਅੱਠ-ਨੌਂ ਸਾਲ ਦੇ ਭਰਪੂਰ ਵਿਚਾਰ-ਵਟਾਂਦਰੇ ਤੋਂ ਬਾਅਦ, ਪੰਥ ਵਲੋਂ ਪ੍ਰਵਾਨਿਤ ਅਤੇ
ਅਕਾਲ ਤਖਤ ਸਾਹਿਬ ਤੋਂ ਜਾਰੀ, ਸਿੱਖ ਕੌਮ ਦੀ ਵਿਲੱਖਣ ਹਸਤੀ ਦਾ ਪ੍ਰਤੀਕ - ਨਾਨਕਸ਼ਾਹੀ ਕੈ¦ਡਰ, ਸਿੱਖਾਂ ਦੀ ਆਜ਼ਾਦ ਪ੍ਰਭੂਸੱਤਾ ਦੇ
ਸੰਘਰਸ਼ ਵਿੱਚ ਇੱਕ ਮੀਲ ਪੱਥਰ ਬਣ ਚੁੱਕਾ ਹੈ। ਬਿਕ੍ਰਮੀ ਕੈ¦ਡਰ ਦੀ ਵਕਾਲਤ ਕਰ ਰਹੀਆਂ ਧਿਰਾਂ ਜਾਣੇ-ਅਣਜਾਣੇ ਵਿੱਚ, ਆਰ. ਐਸ. ਐਸ.
ਦੀ ਖੇਡ ਹੀ ਖੇਡ ਰਹੀਆਂ ਹਨ, ਇਸ ਬਾਰੇ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ।’
ਨਾਨਕਸ਼ਾਹੀ ਕੈਲੰਡਰ ਵਿਰੁੱਧ ਸਾਜ਼ਿਸ਼ਾਂ ਪ੍ਰਵਾਨ ਨਹੀਂ
ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਆਰ. ਐਸ. ਐਸ. ਦੇ ਪ੍ਰਭਾਵ ਹੇਠ ਆ ਕੇ ਸਿੱਖ ਕੌਮ ਵਲੋਂ ਸਰਬ ਪ੍ਰਵਾਨਿਤ ਨਾਨਕਸ਼ਾਹੀ
ਕੈ¦ਡਰ ਵਿਰੁੱਧ ਸਾਜ਼ਿਸ਼ਾਂ ਘੜਨ ਵਾਲੇ ਲੋਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਕੌਮ ਇਸ ਵਿਸ਼ੇ ’ਤੇ
ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਇਹੀ ਕਾਰਨ ਹੈ ਕਿ ਦੁਨੀਆ ਦੇ 99 ਪ੍ਰਤੀਸ਼ਤ ਸਿੱਖਾਂ ਨੇ ਸਿੱਖਾਂ ਦੀ ਵੱਖਰੀ ਹਸਤੀ ਨੂੰ ਦਰਸਾਉਂਦੇ
ਨਾਨਕਸ਼ਾਹੀ ਕੈ¦ਡਰ ਨੂੰ ਮਾਨਤਾ ਦਿੱਤੀ ਹੋਈ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਨਾਲ ਕੀਤੀ ਜਾ ਰਹੀ ਛੇੜ-ਛਾੜ ਨੂੰ ਸਿੱਖ
ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਆਗੂ ਜਥੇਦਾਰ ਸਤਿੰਦਰਪਾਲ ਸਿੰਘ ਗਿੱਲ ਅਤੇ
ਯੂਨਾਇਟਿਡ ਸਿੱਖ ਫੈਡਰੇਸ਼ਨ ਆਫ ਕੈਨੇਡਾ ਦੇ ਪ੍ਰਧਾਨ ਸ. ਨਮਜੀਤ ਸਿੰਘ ਕੈਲਗਿਰੀ ਨੇ ਕੀਤਾ ਹੈ।
ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਨੰਦਗੜ ਦਾ ਬਿਆਨ ਬੇਹੱਦ ਉਸਾਰੂ
ਪਰ ਕੈਲੰਡਰ ਵਿਰੋਧੀਆਂ ਤੋਂ ਖ਼ਬਰਦਾਰ-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ।
ਸੈਨ ਫ਼ਰਾਂਸਿਸਕੋ (ਬਲਵਿੰਦਰਪਾਲ ਸਿੰਘ ਖ਼ਾਲਸਾ) ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਨਾਨਕਸ਼ਾਹੀ ਕੈਲੰਡਰ ਬਾਰੇ ਦਿਤੇ ਉਸਾਰੂ ਤੇ ਉਤਸ਼ਾਹ-ਜਨਕ ਬਿਆਨ ਵਿਚ ਕੈਲੰਡਰ ਦੀ ਸੱਚਾਈ ਨੂੰ ਪ੍ਰਵਾਨਤ ਕਰਦਿਆਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਸੰਤ ਸਮਾਜ ਦੇ ਨਾਂਅ ਥੱਲੇ ਕੁਝ ਲੋਕਾਂ ਵੱਲੋਂ ਬਣਾਏ ਦਬਾਅ ਅੱਗੇ ਨਾ ਝੁਕਣ ਦੀ ਜੋ ਸਲਾਹ ਦਿਤੀ ਹੈ ਉਸਦੀ ਅਮਰੀਕਨ ਗੁਰੁਦਆਰਾ ਪ੍ਰਬੰਧਕ ਕਮੇਟੀ ਭਰਵੀਂ ਸ਼ਲਾਘਾ ਕਰਦੀ ਹ ।
ਕੌਮ ਦੇ ਸ਼ਹੀਦਾਂ ਦਾ ਅਪਮਾਨ ਅਤੇ ਕੌਮ ਦੇ ਗੱਦਾਰਾਂ ਦਾ ਸਨਮਾਨ
ਬਾਦਲਕਿਆਂ ਦੀ ਸਿਂਖੀ ਨੂੰ ਦੇਣ ‐ ਸ਼੍ਰੋ.ਅ.ਦਲ (ਅ) ਜਰਮਨੀ
ਫਰੈਂਕਫਰਟ, ਜਰਮਨੀ (ਸੁਖਪ੍ਰੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਦੇ ਆਗੂਆਂ, ਜਰਮਨੀ ਯੁਨਿਟ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ, ਬਾਬਾ ਸੋਹਣ ਸਿੰਘ ਕੰਗ, ਭਾਈ ਰਾਮ ਸਿੰਘ ਮੇਹਲੀ, ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਖਪ੍ਰੀਤ ਸਿੰਘ, ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਦਿਲਬਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਬਲਜੀਤ ਸਿੰਘ ਅਤੇ ਭਾਈ ਨਿਰਮਲ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਬਾਦਲ ਸਰਕਾਰ ਨੇ ਕੌਮ ਦੇ ਦੋਖੀਆਂ ਨੂੰ ਸਨਮਾਨਿਤ ਕਰਕੇ ਸਿਂਖਾਂ ਦੀਆਂ ਭਾਵਨਾਂਵਾਂ ਨੂੰ ਡੂੰਗੀ ਸੱਟ ਮਾਰੀ ਹੈ, ਉਹਨਾਂ ਕਿਹਾ ਕਿ ਸਮਝਣ ਵਾਲੀ ਗਲ ਇਹ ਹੈ ਕਿ ਜਿਸ ਹਿੰਦੁਵਾਦੀ ਅਤੇ ਆਰ ਐਸ ਐਸ ਦੀਆਂ ਨੀਤੀਆਂ ਨੂੰ ਅੰਜਾਮ ਤੱਕ ਪਹੁਚਾਉਣ ਵਾਲੀ ਪਾਰਟੀ ਬੀ ਜੇ ਪੀ ਦੇ ਮੋਢੀ ਲਾਲ ਕਿਸ਼ਨ ਅਡਵਾਨੀ ਨੂੰ ਸੁਖਬੀਰ ਬਾਦਲ ਅਤੇ ਸੀਨੀਅਰ ਬਾਦਲ ਨੇ ਪਿਛਲੇ ਦਿਨੀ ਪੰਜਾਬ ਸੱਦ ਕੇ ਸਨਮਾਨਿਤ ਕੀਤਾ ਉਹ ਸਿੱਖੀ ਅਤੇ ਸਿੱਖਾਂ ਪ੍ਰਤੀ ਕਿੰਨਾ ਕੁ ਸੁਹਿਰਦ ਰਿਹਾ ਹੈ ਜੋ ਇਹ ਦੋਵੇਂ ਪਿੳ ਪੁੱਤ ਸਾਡੀਆਂ ਵੋਟਾਂ ਲੈ ਉਸਦੇ ਤਲਵ ਚੱਟਦੇ ਰਹਿੰਦੇ ਹਨ। ਕੀ ਇਹ ਭੁੱਲ ਚੁਕੇ ਹਨ ਜਾਂ ਇਸ ਗਲ ਦਾ ਇਹਨਾਂ ਦੋਵੇਂ ਅਖੌਤੀ ਅਕਾਲੀਆਂ ਨੂੰ ਕੋਈ ਫਰਕ ਨਹੀ ਪੈਂਦਾ ਕਿ ਇਹ ਉਹੀ ਬੀ ਜੇ ਪੀ ਤੇ ਉਹੀ ਅਡਵਾਨੀ ਹੈ ਜਿਸ ਨੇ ਇਹ ਕਿਹਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਇਹਨਾ ਦੇ ਜੋਰ ਦੇਣ ਤੇ ਕੀਤਾ ਗਿਆ ਸੀ ਅਤੇ ਕੀ ਇਹ, ਇਹ ਵੀ ਭੁੱਲ ਚੁੱਕੇ ਹਨ ਕਿ ਅਕਾਲ ਤਖਤ ਨੂੰ ਢਹਿ ਢੇਰੀ ਕਰਵਾਉਣ ਵਾਲ਼ੀ, ਕੌੰਮ ਦੇ ਅਣਗਿਣਤ ਨੌਜਵਾਨਾ ਦਾ ਖੁਨ ਪੀਣ ਵਾਲ਼ੀ ਇੰਦਰਾ ਨੂੰ ਇਸੇ ਬੀ ਜੇ ਪੀ ਨੇ ਦੁਰਗਾ ਦਾ ਖਤਾਬ ਦਿੱਤਾ ਸੀ, ਜੋ ਇਹ ਸਿੱਧ ਕਰਦਾ ਹੈ ਕਿ ਬੀ ਜੇ ਪੀ ਦੀ ਸੋਚ ਵਿੱਚ ਸਿੱਖ ਕੌਮ ਸਿਰਫ ਇਕ ਦੁਸ਼ਟ ਕੌਮ ਹੈ ਜਿਸ ਦਾ ਸਫਾਇਆ ਇੰਦਰਾ ਨੇ ਦੁਰਗਾ ਬਣ ਕੇ ਕੀਤਾ। ਸੋਚਣ ਵਾਲੀ ਗਲ ਇਹ ਵੀ ਹੈ ਕਿ ਅਡਵਾਨੀ ਨੇ ਆਪਣੇ ਭਾਸ਼ਣ ਵਿੱਚ ਕ੍ਹਿਨਾ ਸਿੱਖਾਂ ਦੀ ਤਰੀਫ ਕੀਤੀ ਹੈ, ਉਹ ਜੋ ਇਹਨਾਂ ਹੱਥੋਂ ਵਿਕ ਜਾਣ ਮਗਰੋਂ ਕੌਮ ਦੀ ਬਰਬਾਦੀ ਦਾ ਕਾਰਨ ਬਣੇ ਜਾਂ ਬਣ ਰਹੇ ਹਨ? ਜਿਹੜੇ ਕਦੀ ਕੇ ਪੀ ਐਸ ਗਿੱਲ, ਕਦੀ ਗੁਰਬਚਨੇ ਨਰੰਕਾਰੀ, ਕਦੀ ਬੇਅੰਤੇ, ਅਤੇ ਕੁਲਦੀਪੇ ਬਰਾੜ ਦੇ ਰੂਪ ਵਿੱਚ ਨਿਰਦੋਸ਼ੇ ਸਿਂਖਾਂ ਦਾ ਕਤਲ ਇਹਨਾਂ ਦੀ ਸ਼ਿਹ ਤੇ ਕਰਦੇ ਰਹੇ? ਜਾਂ ਫਿਰ ਬਾਦਲਕਿਆਂ ਵਰਗੇ ਜੋ ਅੱਜ ਵੀ ਇਹਨਾਂ ਦੀ ਸ਼ਿਹ ਤੇ ਨਿਹੱਥੇ ਅਤੇ ਮਸੂਮ ਸਿਂਖਾਂ ਤੇ ਅੰਨੇਵਾਹ ਗੋਲ਼ੀਆਂ ਚਲਵਾਉਂਦੇ ਹਨ? ਬਾਦਲਕਿਆਂ ਨੇ ਮੁੱਢ ਤੋਂ ਹੀ ਇਹਨਾਂ ਸਿਂਖੀ ਅਤੇ ਸਿਂਖ ਦੇ ਦੁਸ਼ਮਣਾ ਦੀ ਪਿੱਠ ਥਾਪੜੀ ਹੈ, ਇਹਨਾਂ ਨੂੰ ਕੌਈ ਫਰਕ ਨਹੀ ਪੈਂਦਾ ਕਿ ਇਕ ਬੀ ਜੇ ਪੀ ਦੀ ਆਗੂ ਸ਼ੁਸ਼ਮਾ ਸਵਰਾਜ ਇਹਨਾਂ ਅਖੌਤੀ ਅਕਾਲੀਆਂ ਦੇ ਮੰਚ ਤੋ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪ੍ਰਤੀ ਗਲਤ ਟਿੱਪਣੀ ਕਰਕੇ ਗੁਰਾਂ ਦੀ ਮਹਾਨ ਸ਼ਹੀਦੀ ਨੂੰ ਝੂਠਲਾਉਣ ਦੀ ਕੋਸ਼ਿਸ਼ ਕਰੇ ਕਿ ਗੁਰੂ ਸਹਿਬਾਨ ਦੀ ਸ਼ਹੀਦੀ ਵਿੱਚ ਚੰਦੂ ਦਾ ਕੋਈ ਹੱਥ ਨਹੀ ਸੀ, ਇਹਨਾਂ ਅਖੌਤੀ ਅਕਾਲੀ ਬਾਦਲਕਿਆਂ ਦਾ ਵੱਸ ਚੱਲੇ ਤਾਂ ਇਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਅਤੇ ਆਪਣੀ ਕੁਰਸੀ ਕਾਇਮ ਰੱਖਣ ਲਈ ਪੂਰਾ ਸਿਂਖ ਇਤਹਾਸ ਹੀ ਮਲੀਆਮੇਟ ਕਰ ਦੇਣ।ਕਦੋਂ ਤੱਕ ਅਸੀ ਅਕਲੋਂ ਅੰਨੇ ਹੋ ਇਹਨਾਂ ਦੀਆਂ ਸਿਂਖੀ ਵਿਰੋਧੀ ਕੂੜ ਨੀਤੀਆਂ ਨੂੰ ਨਜਰਅੰਦਾਜ ਕਰਦੇ ਰਹਾਂਗੇ? ਜੋ ਆਪਣੀ ਮਦਦ ਆਪ ਨਹੀ ਕਰਦਾ ਉਸ ਦਾ ਕੋਈ ਵਾਲ਼ੀ ਨਹੀ ਹੁੰਦਾ, ਕਿੰਨਾ ਚਿਰ ਅਸੀ ਦੂਜੇ ਤੋਂ ਆਸਾਂ ਲਾਈ ਬੈਠੇ ਬਦਲਾਵ ਦੀ ਉਡੀਕ ਕਰਦੇ ਰਹਾਂਗੇ? ਸਰਬੱਤ ਖਾਲਸਾ ਸਿਂਖੀ ਦਾ ਇਨਕਲਾਬ ਲਿਆਉਣ ਅਤੇ ਪੰਥਕ ਦੋਖੀਆਂ ਨੂੰ ਬਾਹਰ ਦਾ ਰਾਹ ਦਖਾਉਣ ਦੀ ਯੋਗਤਾ ਭਲੀ ਭਾਂਤ ਰੱਖਦਾ ਹੈ, ਲੋੜ ਹੈ ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਦਰਸਾਏ ਇਨਕਲਾਬ ਦੇ ਰਾਹ ਦੇ ਪਾਂਧੀ ਬਣਨ ਦੀ ਕਿੳਂਕਿ ਅਗਰ ਕੌਮ ਸੰਤਾਂ ਵੱਲੋਂ ਦਰਸਾਏ ਇਸ ਰਾਹ ਤੇ ਪਹਿਰਾ ਦੇਂਦੀ ਰਹਿੰਦੀ ਤਾਂ ਅੱਜ ਕੌਮ ਦੀ ਇੰਨੀ ਦੁਰਦਸ਼ਾਂ ਨਹੀ ਸੀ ਹੋਣੀ ਅਤੇ ਕੌਮ ਜੋ ਅਂਜ ਕਿਸੇ ਸਿਰਕਂਢਵੇਂ ਜਰਨੈਲ ਦੀ ਕਮੀ ਮਹਿਸੂਸ ਕਰਦੀ ਹੈ ਸ਼ਇਦ ਸੰਤਾਂ ਦੇ ਸਿਧਾਂਤਾ ਨੂੰ ਨੇਪਰੇ ਚ੍ਹਾੜ ਦਾ ਕੋਈ ਅਣਖੀਲਾ ਸੂਰਵੀਰ ਕੌਮ ਦੀ ਵਾਗਡੋਰ ਸੰਭਾਲ ਲੈਂਦਾ।ਇਸ ਪ੍ਰਤੀ ਕੌਮ ਜਲਦ ਫੈੇਸਲਾ ਕਰੇ ਤਾਂ ਜੋ ਦਿਂਲੀ ਵਾਂਗ ਪੰਜਾਬ ਵਿੱਚ ਵੀ ਸਿਂਖ ਕੌਮ ਦੀ ਨਸ਼ਲਕੁਸ਼ੀੌ, ਜਿਸ ਦੇ ਅਸਾਰ ਸਪੱਸ਼ਟ ਦਿਖਾਈ ਦੇ ਰਹੇ ਹਨ, ਤੋਂ ਬਚਿਆ ਜਾ ਸਕੇ।
ਅੰਮ੍ਰਿਤਸਰ ਲਈ ਵੈਟੀਕਨ ਜਿਹੇ ਦਰਜੇ ਦੀ ਮੰਗ
23 ਦਸੰਬਰ - ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੇ ਪੰਜਾਬ ਦੇ ਇਤਿਹਾਸਕ ਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਨੂੰ ਵੈਟੀਕਨ ਸਿਟੀ ਵਰਗਾ ਦਰਜਾ ਦੇਣ ਦੀ ਮੰਗ ਕੀਤੀ ਹੈ। ਵੱਖ ਵੱਖ ਭਾਈਚਾਰੇ ਦੇ ਲੋਕਾਂ ਦੀ ਇਸ ਸਬੰਧੀ ਮੀਟਿੰਗ ਹੋਈ ਅਤੇ ਇਨ੍ਹਾਂ ਲੋਕਾਂ ਵਲੋਂ ਸਥਾਨਕ ਮਾਲ ਰੋਡ ਤੇ ਕਿਲਾ ਮੁਬਾਰਕ ਵਿਖੇ ਮੁਜ਼ਾਹਰੇ ਕੀਤੇ ਗਏ। ਆਗੂਆਂ ਵਲੋਂ ਕਿਹਾ ਗਿਆ ਕਿ ਸਰਕਾਰ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ ਕਿ ਉਹ ਧਾਰਮਿਕ ਥਾਵਾਂ ਪ੍ਰਤੀ ਆਪਣੀ ਸੁਹਿਰਦਤਾ ਦਾ ਪ੍ਰਗਟਾਵਾ ਕਰ ਸਕੇ। ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਸਿੱਖ ਧਰਮ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਵੈਟੀਕਨ ਜਿਹਾ ਦਰਜਾ ਦਿਵਾਉਣ ਲਈ ਸੰਵਿਧਾਨਕ ਉਪਰਾਲੇ ਸ਼ੁਰੂ ਕੀਤੇ ਜਾਣ ਤਾਂ ਜੋ ਸਿੱਖ ਗੁਰੂ ਸਾਹਿਬਾਨ ਦੇ ਪਿਆਰ, ਸ਼ਾਂਤੀ, ਬਰਾਬਰੀ ਅਤੇ ਭਾਈਚਾਰਕ ਸਾਂਝ ਨੂੰ ਸਥਾਪਤ ਕਰਕੇ ਵਿਸ਼ਵ ਸ਼ਾਂਤੀ ਲਿਆਉਣ ਦੇ ਸੁਨੇਹੇ ਨੂੰ ਦੁਨੀਆਂ ਭਰ ਵਿਚ ਫ਼ੈਲਾਇਆ ਜਾ ਸਕੇ। ਇਸ ਮੌਕੇ ਸਿੱਖ ਨੇਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ. ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵਲੋਂ ਅਜਿਹਾ ਕਦਮ ਚੁੱਕਣ ਨਾਲ ਆਪਰੇਸ਼ਨ ਬਲਿਊ ਸਟਾਰ ਮੌਕੇ ਸਿੱਖਾਂ ਨੂੰ ਮਿਲੇ ਜ਼ਖ਼ਮਾਂ ਨੂੰ ਭਰਨ ਵਿਚ ਮਦਦ ਮਿਲੇਗੀ। ਇਹ ਭਾਰਤ ਸਰਕਾਰ ਵਲੋਂ ਆਪਣੀ ਸੁਹਿਰਦਤਾ ਦਾ ਪ੍ਰਗਟਾਵਾ ਕਰਨ ਦਾ ਸਭ ਤੋਂ ਵਧੀਆ ਢੰਗ ਹੈ। ਇਸ ਰਾਹੀਂ ਸਰਕਾਰ ਸਿੱਖ ਭਾਈਚਾਰੇ ਨੂੰ ਇਹ ਭਰੋਸਾ ਦੇ ਸਕਦੀ ਹੈ ਕਿ ਭਵਿੱਖ ਵਿਚ ਕਿਸੇ ਵੀ ਫ਼ਿਰਕੇ ਵਲੋਂ ਸਿੱਖ ਧਾਰਮਿਕ ਅਸਥਾਨਾਂ 'ਤੇ ਅਜਿਹਾ ਹਮਲਾ ਮੁੜ ਨਹੀਂ ਕੀਤਾ ਜਾਵੇਗਾ। ਇਸ ਨਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਰਿਆਦਾ ਦੀ ਸਹੀ ਢੰਗ ਨਾਲ ਸਥਾਪਨਾ ਵੀ ਹੋ ਸਕੇਗੀ ਅਤੇ ਇਥੋਂ ਜਾਰੀ ਹੁਕਮਨਾਮੇ ਅਤੇ ਸੁਨੇਹੇ ਕੌਮਾਂਤਰੀ ਪੱਧਰ ਤੱਕ ਪਹੁੰਚਾਏ ਜਾ ਸਕਣਗੇ।
ਪੰਜਾਬ ਲੋਕ ਸੰਪਰਕ ਆਫੀਸਰਜ ਐਸੋਸੀਏਸ਼ਨ ਦਾ ਪੁਨਰਗਠਨ
ਹਰਜੀਤ ਸਿੰਘ ਗਰੇਵਾਲ ਪ੍ਰਧਾਨ ਚੁਣੇ ਗਏ
ਚੰਡੀਗੜ੍ਹ 23 ਦਸੰਬਰ: ਪੰਜਾਬ ਲੋਕ ਸੰਪਰਕ ਅਧਿਕਾਰੀਆਂ ਦੀ ਪਿਛਲੀ ਐਸੋਸੀਏਸ਼ਨ ਭੰਗ ਕਰਨ ਉਪਰੰਤ ਇਸਦਾ ਪੁਨਰਗਠਨ ਕਰਦਿਆਂ ਸ. ਹਰਜੀਤ ਸਿੰਘ ਗਰੇਵਾਲ ਡੀ.ਪੀ.ਆਰ.ਓ ਰੂਪਨਗਰ ਨੂੰ ਅਗਲੇ ਦੋ ਸਾਲਾਂ ਲਈ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪ੍ਰੀਜ਼ਾਇਡਿੰਗ ਅਧਿਕਾਰੀ, ਡਿਪਟੀ ਡਾਇਰੈਕਟਰ ਸ. ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੂਰੀ ਟੀਮ ਦੀ ਚੋਣ ਸਰਵਸਮੰਤੀ ਨਾਲ ਹੋਈ। ਇਸ ਮੌਕੇ 'ਤੇ ਸ਼੍ਰੀਮਤੀ ਸਿਖਾ ਨਹਿਰਾ ਨੂੰ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਛੀਨਾ ਮੀਤ ਪ੍ਰਧਾਨ, ਸ. ਅਜੀਤ ਕੰਵਲ ਸਿੰਘ ਪੀ.ਆਰ.ਓ/ਮੁੱਖ ਮੰਤਰੀ ਪੰਜਾਬ ਨੂੰ ਜਨਰਲ ਸਕੱਤਰ, ਸ਼੍ਰੀ ਕੇ.ਐਲ ਰੱਤੂ ਨੂੰ ਵਿੱਤ ਸਕੱਤਰ ਅਤੇ ਸ਼੍ਰੀ ਗੁਰਮੀਤ ਸਿੰਘ ਧੁੱਗਾ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਵਿਭਾਗ ਦੇ ਸਾਰੇ ਜਾਇੰਟ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਇਸ ਐਸੋਸੀਏਸ਼ਨ ਦੇ ਸਰਪ੍ਰਸਤ ਹੋਣਗੇ।
ਹਾਲਾਤਿ ਚਮਕੌਰ
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਸਮਾਪਤ
ਚਮਕੌਰ ਸਾਹਿਬ : ਦੋ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਚੱਲ ਰਿਹਾ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਪੂਰੇ ਅਮਨ-ਅਮਾਨ ਨਾਲ ਸਮਾਪਤ ਹੋ ਗਿਆ। ਤਿੰਨੇ ਦਿਨ ਸੰਗਤਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸਮੇਤ ਸਾਰਿਆਂ ਗੁਰਦੁਆਰਿਆਂ ਵਿੱਚ ਸ਼ਰਧਾ-ਭਾਵਨਾ ਨਾਲ ਨਤਮਸਤਕ ਹੋਈਆਂ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ।
ਭਾਈ ਬਿੱਟੂ ਤੇ ਮਾਨ ਖ਼ਿਲਾਫ ਬੋਲਣ ’ਤੇ ਮੱਕੜ ਦੀ ਕਰੜੀ ਅਲੋਚਨਾ
21 ਦਸੰਬਰ
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਤੇ ਸਿਮਰਨਜੀਤ ਸਿੰਘ ਮਾਨ ਦੀ ‘ਇਕੋ ਰਸੋਈ ਦੇ ਭਾਂਡੇ’ ਕਹਿ ਕੇ ਕੀਤੀ ਗਈ ਗੈਰ-ਸਿਧਾਂਤਕ ਨਿੰਦਾ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਦਿਆ ਸਿੰਘ ਕੱਕੜ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਯੂਥ ਵਿੰਗ ਦੇ ਸਕੱਤਰ ਜਨਰਲ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਹੈ ਕਿ ਭਾਈ ਬਿੱਟੂ ਤੇ ਸ. ਮਾਨ ਗੁਰੂ ਸਾਹਿਬਾਨ ਦੀ ਸਿੱਖੀ ਦੀ ਮੁੱਖ ਧਾਰਾ ਨਾਲ ਜੁੜੇ ਹੋਏ ਹਨ ਤੇ ਸਿੱਖ ਸੰਘਰਸ਼ ਵਿਚੋਂ ਉਭਰੇ ਹਨ ਸ. ਮੱਕੜ ਵਾਂਗ ਕਿਸੇ ਸਿਆਸਤਦਾਨ ਦੇ ਲਿਫ਼ਾਫੇ ਵਿਚੋਂ ਨਹੀਂ ਨਿਕਲ੍ਹੇ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਲੀਡਰਾਂ ਬਾਰੇ ਮੱਕੜ ਨੇ ਅਪਸ਼ਬਦ ਵਰਤੇ ਹਨ ਉਹ ਅਪਣੇ ਆਪ ਨੂੰ ਗੁਰੂ ਪੰਥ ਦੇ ਦਾਸ ਸਮਝਦੇ ਹਨ ਨਾਂ ਕਿ ਕਿਸੇ ਸਿਆਸਤਦਾਨ ਦੇ ਜਿਵੇਂ ਸ. ਮੱਕੜ ਖੁਦ ਅਪਣੇ ਆਪ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਦਾਸ ਅਖਵਾ ਕੇ ਮਾਣ ਮਹਿਸੂਸ ਕਰਦਾ ਹੈ, ਅਜਿਹੀ ਮਾਨਸਿਕਤਾ ਤੋਂ ਇਹ ਲੀਡਰ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ਭਾਈ ਬਿੱਟੂ ਤੇ ਸ. ਮਾਨ ਨੇ ਪੰਥ ਤੇ ਪੰਜਾਬ ਲਈ ਕੁਰਬਾਨੀਆਂ ਕਰਕੇ ਤੇ ਨਿਸ਼ਕਾਮ ਰਹਿ ਕੇ ਸਿੱਖ ਕੌਮ ਵਿਚ ਅਪਣੀ ਥਾਂ ਬਣਾਈ ਹੈ। ਨਾ ਤਾਂ ਉਨ੍ਹਾਂ ਦੀ ਮਸ਼ਹੂਰ ਹੋਣ ਦੀ ਕੋਈ ਇੱਛਾ ਸੀ ਤੇ ਨਾ ਹੀ ਉਨ੍ਹਾਂ ਨੇ ਇਸ ਵਾਸਤੇ ਮਕੱੜ ਵਾਂਗ ਸੌਖਾ ਅਤੇ ਨੀਵੇਂ ਪੱਧਰ ਦਾ ਰਾਹ ਹੀ ਚੁਣਿਆ ਹੈ।
ਸ੍ਰ, ਮਨਜੀਤ ਸਿੰਘ ਭੰਡਾਲ ਦੇ ਅਸਤੀਫੇ ਤੋਂ ਜਾਗਦੀ ਜ਼ਮੀਰ ਵਲੇ ਅਕਾਲੀ ਸੇਧ ਲੈਣ
ਲੰਡਨ – ਅਕਾਲੀ ਦਲ ਬਾਦਲ ਜਰਮਨੀ ਦੇ ਵਾਈਸ ਚੇਅਰਮੈਨ ਸ੍ਰ, ਮਨਜੀਤ ਸਿੰਘ ਭੰਡਾਲ ਵਲੋਂ ਭਾਜਪਾ ਦੇ ਗੁਲਾਮ ਬਣ ਕੇ ਸਿੱਖੀ ਦਾ ਘਾਣ ਕਰ ਰਹੇ ਬਾਦਲ ਅਕਾਲੀ ਦਲ ਨਾਲੋਂ ਨਾਤਾ ਤੋੜਨ ਦੀ ਯੂਰਪ ਦੀਆਂ ਸਿੱਖ ਜਥੇਬੰਦੀਆਂ ਵਲੋਂ ਸ਼ਲਾਘਾ ਕੀਤੀ ਗਈ ਹੈ । ਂਯੂਨਾਈਟਿਡ ਖਾਲਸਾ ਦਲ ਯੂ ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਜਰਨਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ,ਸ੍ਰ, ਜਤਿੰਦਰ ਸਿੰਘ ਅਠਵਾਲ , ਸ੍ਰ, ਵਰਿੰਦਰ ਸਿੰਘ ਬਿੱਟੂ , ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ੍ਰ, ਗਗਨਦੀਪ ਸਿੰਘ ,ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ , ਸ੍ਰ, ਰਜਿੰਦਰ ਸਿੰਘ ਹੇਜ਼ , ਸਿੱਖ ਲੇਖਕ ਸ੍ਰ, ਚਰਨਜੀਤ ਸਿੰਘ ਸੁੱਜੋਂ , ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆਂ , ਇੰਟਰਨੈਸ਼ਨਲ ਸਿੱਖ ਕੌਂਸਲ ਦੇ ਮੁਖੀ ਭਾਈ ਜਗਦੀਸ਼ ਸਿੰਘ ਭੂਰਾ ਵਲੋਂ ਸਮੂਹ ਬਾਦਲ ਅਕਾਲੀ ਦਲ ਵਿੱਚ ਵਿਚਰ ਰਹੇ ਜਾਗਦੀ ਜ਼ਮੀਰ ਵਾਲੇ ਸਿੰਘਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖਾਲਸਾ ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਇਸ ਕੌਮ ਘਾਤਕ ਪਾਰਟੀ ਚੋਂ ਬਾਹਰ ਆ ਜਾਣ । ਉਹਨਾਂ ਵਲੋਂ ਲਿਆ ਜਾਣ ਵਾਲਾ ਇਹ ਫੈਂਸਲਾ ਇਤਿਹਾਸਕ ਅਤੇ ਕੌਮਪ੍ਰਸਤੀ ਦਾ ਤਰਜਮਾਨ ਹੋਵੇਗਾ ।
ਓਦੋਂ
ਜਿੰਨ੍ਹਾਂ ਦੀਆਂ ਅੱਖਾਂ ਵਿਚ ਰੋੜ ਬਣ ਰੜਕਦਾ ਹਾਂ
ਭਾਈ ਦਲਜੀਤ ਸਿੰਘ ਬਿੱਟੂ ਨੂੰ ਇੱਕ ਦਿਨਾ ਪੁਲਿਸ ਰਿਮਾਂਡ 'ਤੇ ਭੇਜਿਆ .
22 ਦਸੰਬਰ - ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਅੱਜ ਸੀ.ਆਈ.ਏ. ਸਟਾਫ ਪੁਲਿਸ ਰੂਪਨਗਰ ਨੇ ਮੁਕੱਦਮਾ ਨੰਬਰ 165 ਦੇ ਸਬੰਧ ਵਿੱਚ ਪੁੱਛਗਿਛ ਕਰਨ ਲਈ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਦਲਜੀਤ ਸਿੰਘ ਬਿੱਟੂ ਨੂੰ ਪ੍ਰੋਡਕਸ਼ਨ ਵਰੰਟ ਦੇ ਅਧਾਰ ਤੇ ਸੀ.ਜੇ.ਐਮ. ਰੂਪਨਗਰ ਐਸ ਪੀ ਸੂਦ ਦੀ ਅਦਾਲਤ ਵਿੱਚ ਪੇਸ਼ ਕੀਤਾ। ਸਰਕਾਰੀ ਪੱਖ ਦੇ ਵਕਲਿਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੁਕੱਦਮਾ ਨੰਬਰ 165 ਵਿੱਚ ਨਾਮਜ਼ਦ ਦੂਜੇ ਆਰੋਪੀਆਂ ਨੇ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਹੈ ਕਿ ਵਿਦੇਸ਼ਾਂ ਤੋਂ ਹਵਾਲਾ ਦੇ ਮਾਧਿਅਮ ਰਾਹੀਂ ਪੈਸਾ ਆਉਂਦਾ ਹੈ। ਇਹ ਪੈਸਾ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਅਤੇ ਪੰਜਾਬ ਵਿੱਚ ਮੁੜ ਤੋਂ ਅੱਤਵਾਦ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਉਧਰ ਬਚਾਅ ਪੱਖ ਨੇ
ਦਲੀਲ ਦਿੱਤੀ ਕਿ ਪੁਲਿਸ ਰਾਜਨੀਤਿਕ ਅਧਾਰ 'ਤੇ ਜਾਣ ਬੁੱਝ ਕੇ ਮੁਵੱਕਿਲ ਨੂੰ ਪਰੇਸ਼ਾਨ ਕਰ ਰਹੀ ਹੈ ਜਦਕਿ ਦਲਜੀਤ ਸਿੰਘ ਬਿੱਟੂ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਉਹਨਾਂ ਕਿਹਾ ਕਿ ਪੁਲਿਸ ਐਸਜੀਪੀਸੀ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਦੇ ਇਸ਼ਾਰੇ 'ਤੇ ਜੇਲ੍ਹਾਂ 'ਚ ਬੰਦ ਬੇਕਸੂਰ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਮਾਣਯੋਗ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਲਜੀਤ ਸਿੰਘ ਬਿੱਟੂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਅਤੇ ਬੁੱਧਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ। ਅਦਾਲਤ ਨੇ ਪੁਲਿਸ ਦੁਆਰਾ ਬਿੱਟੂ ਤੋਂ ਪੁੱਛਗਿਛ ਕਰਨ ਦੀ ਰਿਕਾਰਡਿੰਗ ਕਰਨ ਦੀ ਇਜਾਜ਼ਤ ਦੇਣ ਲਈ ਦਾਇਰ ਕੀਤੀ ਗਈ ਅਰਜ਼ੀ ਨੂੰ ਖਾਰਿਜ ਕਰ ਦਿੱਤਾ। ਬਚਾਅ ਪੱਖ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲਿਸ ਨੇ ਅਦਾਲਤ ਦੇ ਆਦੇਸ਼ਾਂ ਦੀ ਪਰਵਾਹ ਨਾ ਕਰਦੇ ਹੋਏ ਦਲਜੀਤ ਸਿੰਘ ਬਿੱਟੂ ਨੂੰ ਹੱਥਕੜੀ ਲਗਾਈ ਹੋਈ ਹੈ ਜੋ ਕਿ ਗੈਰ ਕਾਨੂੰਨੀ ਹੈ। ਵਰਣਨਯੋਗ ਹੈ ਕਿ ਪੁਲਿਸ ਨੇ 15 ਨਵੰਬਰ ਨੂੰ ਹਰਮਿੰਦਰ ਸਿੰਘ ਚੈੜੀਆਂ ਅਤੇ ਬਲਵਿੰਦਰ ਸਿੰਘ ਉਰਫ ਬਿੰਦਰ ਨੂੰ ਪਿਸਤੌਲ ਅਤੇ ਵਿਸਫੋਟਕ ਸਮਗਰੀ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਮੁਕੱਦਮਾ ਨੂੰ 165 ਦਰਜ ਕੀਤਾ ਸੀ। ਇਸ ਮਾਮਲੇ 'ਚ ਪੁਲਿਸ ਨੇ ਤਿਹਾੜ ਜੇਲ੍ਹ 'ਚ ਬੰਦ ਬੱਬਰ ਖਾਲਸਾ ਦੇ ਕਾਰਕੁੰਨਾਂ ਤੋਂ ਵੀ ਪੁੱਛਗਿਛ ਕੀਤੀ ਹੈ।ઠ
ਬੱਸ ਹਾਦਸੇ ਵਿਚ 5 ਯਾਤਰੀ ਹਲਾਕ, 18 ਜ਼ਖ਼ਮੀ .
ਆਨੰਦਪੁਰ ਸਾਹਿਬ, 22 ਦਸੰਬਰ - ਪੰਜਾਬ-ਹਿਮਾਚਲ ਦੇ ਨਾਲ ਲਗਦੇ ਪਿੰਡ ਗੜ੍ਹਾ ਮੋੜਾ ਵਿਖੇ ਤੜਕੇ 3.30 ਵਜੇ ਹੋਏ ਇਕ ਬੱਸ ਹਾਦਸੇ ਵਿਚ 5 ਸਵਾਰੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੀ.ਜੀ.ਆਈ. ਭੇਜ ਦਿੱਤਾ ਗਿਆ ਅਤੇ ਮਾਮੂਲੀ ਜ਼ਖ਼ਮੀ 13 ਯਾਤਰੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਛੁੱਟੀ ਕਰ ਦਿੱਤੀ ਗਈ। ਮਰਨ ਵਾਲਿਆਂ ਵਿਚ ਮੀਨਾਕਸ਼ੀ ਗੁਪਤਾ ਪਤਨੀ ਵਿਪੁਲ ਗੁਪਤਾ ਵਾਸੀ ਜੈਪੁਰ, ਫਿਰਦੋਸ਼ ਪਤਨੀ ਮੁਹੰਮਦ ਮੋਇਨ ਗੁਜਰਾਤ, ਵਿਨਾਲ ਪਤਨੀ ਜੈਸ ਵਾਸੀ ਗੁਜਰਾਤ, ਮਨੋਜ ਕੰਡਕਟਰ ਵਾਸੀ ਬਿਹਾਰ ਅਤੇ ਪਵਨ ਕੁਮਾਰ ਵਾਸੀ ਦਿੱਲੀ ਜੋ ਟੂਰਿਸਟ ਬੱਸ ਵਾਲਿਆਂ ਦਾ ਰਿਸ਼ਤੇਦਾਰ ਹੈ। ਪੀ.ਜੀ.ਆਈ. ਭੇਜੇ ਜਾਣ ਵਾਲਿਆਂ ਵਿਚ ਮੁਹੰਮਦ ਮੋਇਲ (23) ਪੁੱਤਰ ਮੁਹੰਮਦ ਉਮਰ ਪਿੰਡ ਪਰਾਤੀ ਸਵਰ ਗੁਜਰਾਤ, ਕ੍ਰਿਸ਼ਨ ਕਰਮਕਰ (28) ਪੁੱਤਰ ਅਨੁਪ ਕਰਮਰਕਰ ਗੋਹਾਟੀ ਅਸਾਮਲ, ਤੇ ਰੂਸੂਖ ਪੁੱਤਰ ਚੱਦਰ ਸਿੰਘ ਗੋਹਾਣਾ ਹਰਿਆਣਾ ਸ਼ਾਮਲ ਹਨ। ਪ੍ਰਾਪਤ ਸੂਚਨਾ ਅਨੁਸਾਰ ਮਹਾਰਾਜਾ ਟੂਰਿਜ਼ਮ ਦਿੱਲੀ ਦੇ ਬੱਸ ਨੰ. ਡੀ.ਐਲ. ਪੀ.ਬੀ. 8753 ਜਿਸ ਨੂੰ ਮਾਂਗੇ ਰਾਮ ਡਰਾਇਵਰ ਚਲਾ ਰਿਹਾ ਸੀ। ਡਰਾਈਵਰ ਨੇ ਦੱਸਿਆ ਕਿ ਇਸ ਬੱਸ ਵਿਚ ਲਗਭਗ 47 ਸਵਾਰੀਆਂ ਸਨ ਜਦੋਂ ਬੱਸ ਪਿੰਡ ਗੜਾ ਮੋੜ ਦੇ ਕੋਲ ਪਹੁੰਚੀ ਤਾਂ ਬੱਸ ਕੱਚੇ ਵਿਚ ਉਤਰ ਗਈ ਅਤੇ ਬੇਕਾਬੂ ਹੋ ਕੇ 50 ਫੁੱਟ ਡੂੰਘੀ ਖਾਈ ਵਿਚ ਜਾ ਡਿੱਗੀ। ਇਸ ਘਟਨਾ ਵਿਚ ਇਕ ਸਾਲਾ ਛੋਟੀ ਬੱਚੀ ਕਿਸਮਤ ਵੀ ਜ਼ਖ਼ਮੀ ਹੋਈ ਜਿਸ ਦੀ ਮਾਂ ਦੀ ਮੌਤ ਹੋ ਗਈ ਅਤੇ ਪਿਤਾ ਪੀ.ਜੀ.ਆਈ. ਵਿਖੇ ਗੰਭੀਰ ਹਾਲਤ 'ਚ ਦਾਖ਼ਲ ਹੈ।
ਬੱਚੀ ਨੂੰ ਭਾਈ ਜਰਨੈਲ ਸਿੰਘ ਕਿਲਾ ਅਨੰਦਪੁਰ ਸਾਹਿਬ ਆਗਿਆ ਲੈਣ ਉਪਰੰਤ ਦੇਖਭਾਲ ਲਈ ਘਰ ਲੈ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਦੇ ਮੁੱਖ ਥਾਣਾ ਅਫ਼ਸਰ ਸਰਬਜੀਤ ਸਿੰਘ ਫੋਰਸ ਲੈ ਕੇ ਮੌਕੇ 'ਤੇ ਪੁੱਜ ਗਏ ਅਤੇ ਕੇਸਗੜ੍ਹ ਸਾਹਿਬ, ਟੋਲ ਪਲਾਜ਼ਿਆਂ, ਕਿਲਾ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਹੋਰ ਕਈ ਹਸਪਤਾਲਾਂ ਦੀਆਂ ਐਂਬੂਲੈਂਸਾਂ ਮੌਕੇ 'ਤੇ ਰਾਹਤ ਲਈ ਪਹੁੰਚ ਗਈਆਂ ਸਨ। ਹਸਪਤਾਲ 'ਚ ਜ਼ਖ਼ਮੀ ਦਾਖਲ ਯਾਤਰੀਆਂ ਦਾ ਹਾਲਚਾਲ ਪੁੱਛਣ ਲਈ ਗਿਆਨੀ ਤਰਲੋਚਨ ਸਿੰਘ, ਭਾਈ ਜਰਨੈਲ ਸਿੰਘ, ਡਾ. ਟੀ.ਬੀ. ਸਿੰਘ, ਪ੍ਰਿੰ. ਬਲਬੀਰ ਸਿੰਘ ਆਦਿ ਪੁੱਜੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ.ਡੀ.ਐਮ. ਦੇ ਸਿਵਲ ਸਰਜਨ ਡਾ. ਅਰਜਨ ਸਿੰਘ ਗਿੱਲ, ਐਸ.ਐਮ.ਓ. ਡਾ. ਅਸ਼ੋਕ ਕਸ਼ਰਮਾ ਤੇ ਡਾਕਟਰਾਂ ਦੀ ਟੀਮ ਨੂੰ ਮਰੀਜ਼ਾਂ ਦੀ ਦੇਖਭਾਲ ਵਿਚ ਜੁਟਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।
ਕੈਲੇਫ਼ੋਰਨੀਆ ਗਤਕਾ ਦਲ ਨੇ ਕਰਿਸਮਿਸ ਪਰੇਡ ਵਿਚ ਵੀ ਪਹਿਲਾ ਇਨਾਮ ਜਿਤਿਆ।
ਮਨਟੀਕਾ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਹਰ ਸਾਲ ਈਸਾਈ ਮੱਤ ਦੇ ਬਾਨੀ ਹਜ਼ਰਤ ਈਸਾ ਦੀ ਯਾਦ ਵਿਚ ਨਿਕਲਦੀ ਕਰਿਸਮਿਸ ਪਰੇਡ ਵਿਚ ਪਹਿਲੀ ਵਾਰ ਕੈਲੇਫ਼ੋਰਨੀਆ ਗਤਕਾ ਦਲ ਨੇ ਜਥੇਦਾਰ ਭਾਈ ਜਸਪ੍ਰੀਤ ਸਿੰਘ ਲਵਲਾ ਦੀ ਅਗਵਾਈ ਵਿਚ ਹਿੱਸਾ ਲਿਆ ਤੇ ਪਹਿਲੀ ਵਾਰ ਹੀ ਕਰਿਸਮਿਸ ਖੇਡਾਂ ਦੇ ਜ਼ਿੰਦਾ ਪ੍ਰਦਰਸ਼ਨ ਵਿਚ ਪਹਿਲਾ ਇਨਾਮ ਜਿੱਤ ਕੇ ਸਿੱਖ ਭਾਈਚਾਰੇ ਲਈ ਪ੍ਰਸ਼ੰਸਾ, ਪ੍ਰਦਰਸ਼ਨ ਤੇ ਹਿੱਸੇਦਾਰੀ ਨੂੰ ਚਾਰ ਚੰਨ ਲਾਏ।
ਅਖੌਤੀ ਬਾਦਲ ਸਰਕਾਰੇ-ਤੇਰੇ ਨਿੱਤ ਨਵੇਂ ਕਾਰੇ
(ਨਿਊਯਾਰਕ):-
ਸਿੱਖ ਸਿਧਾਤਾਂ ਦਾ ਘਾਣ ਕਰਨ ਵਾਲੇ ਪ੍ਰਕਾਸ਼ ਸਿੰਹੁ ਬਾਦਲ ਨੂੰ ਸਿੱਖ ਆਖੋਗੇ ਜਾਂ ਪਗੜੀਧਾਰੀ ਹਿੰਦੂ ਜੋ ਪੰਥ ਦੋਖੀਆ ਨਾਲ ਜੂਝਣ ਵਾਲੇ ਸਿੱਖਾਂ ਤੇ ਗੋਲੀਆਂ ਚਲਵਾਉਂਦਾ ਹੈ ਅਤੇ ਹਿੰਦੂਆਂ ਦੀਆਂ ਯਾਤਰਾਵਾਂ ਅੱਗੇ ਆਪ ਜਾ ਕੇ ਝਾੜੂ ਫੇਰਦਾ ਹੈ।ਓੁਪਰੋਕਤ ਬਿਆਨ ਏ.ਐਸ.ਓ.ਦੇ ਆਗੂਆ ਜਥੇਦਾਰ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ “ਜੌਹਲ”,ਪ੍ਰੋ. ਰਜਿੰਦਰਪਾਲ ਸਿੰਘ, ਭਾਈ ਜਸਦੇਵ ਸਿੰਘ, ਭਾਈ ਦਿਦਾਰ ਸਿੰਘ ਕੈਲੀਫੋਰਨੀਆਂ, ਭਾਈ ਸੁਰਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸਤਪ੍ਰਕਾਸ਼ ਸਿੰਘ, ਭਾਈ ਕਰਨੈਲ ਸਿੰਘ “ਸਲੇਮਪੁਰ”,ਭਾਈ ਬਲਜਿੰਦਰਪਾਲ ਸਿੰਘ, ਚਰਨਜੀਤ ਸਿੰਘ “ਸਮਰਾ” ਨਿਊਯਾਰਕ, ਭਾਈ ਸੁਖਦੇਵ ਸਿੰਘ, ਭਾਈ ਇੰਦਰਪਾਲ ਸਿੰਘ ਸਿਆਟਲ ਅਤੇ ਭਾਈ ਭਪਿੰਦਰ ਸਿੰਘ ਵਰਜੀਨੀਆਂ ਨੇ ਦੋ ਵੱਖ ਵੱਖ ਘਟਨਾਵਾਂ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਇਸ ਦੇ ਘਟੀਆ ਕਿਰਦਾਰ ਦੀ ਨਿਖੇਧੀ ਕਰਦਿਆਂ ਕਹੇ।ਸਿੱਖ ਆਗੂਆ ਨੇ ਕਿਹਾ ਇਕ ਪਾਸੇ ਲੁਧਿਆਣਾ ਕਾਂਡ ਅੰਦਰ ਆਸ਼ੂਤੋਸ਼ ਭਈਏ ਦੀ ਵੰਗਾਰ ਨੂੰ ਕਬੂਲਦਿਆਂ ਜਿਥੇ ਪੰਥ ਦੇ ਮਰਜੀਵੜੇ ਗੁਰਸਿੱਖਾਂ ਦੀਆਂ ਛਾਤੀਆਂ ਵਿਚ ਇਸਦੇ ਹੁਕਮ ਨਾਲ ਗੋਲੀਆਂ ਮਾਰੀਆਂ ਗਈਆ ਉਥੇ ਬਿਪਰਾਂ ਦੇ ਇਸ ਏਜੰਟ ਨੇ ਲੁਧਿਆਣਾ ਵਿਚ ਹੀ ਜਗਨਨਾਥ ਦੀ ਯਾਤਰਾ ਨੂੰ ਹਰੀ ਝੰਡੀ ਹੀ ਨਹੀ ਦਿਤੀ ਸਗੋਂ ਹਿੰਦੂਆਂ ਦਾ ਨਿਮਾਣਾ ਸੇਵਕ ਬਣ ਕੇ ਯਾਤਰਾ ਦੇ ਅੱਗੇ ਝਾੜੂ ਵੀ ਫੇਰਿਆ।ਸਿੱਖ ਆਗੂਆ ਨੇ ਕਿਹਾ ਇਸ ਦੀ ਸਿੱਖਾਂ ਪ੍ਰਤੀ ਗਦਾਰੀ ਅਤੇ ਮਕਾਰੀ ਦੀ ਹੱਦ ਤਾਂ ਉਦੋ ਹੋਰ ਵੀ ਸਿਖਰਾਂ ਛੂਹ ਗਈ ਜਦੋ ਲੁਧਿਆਣਾ ਕਾਂਡ ਵਿਚ ਜ਼ਖਮੀ ਹੋਏ ਮਰਜੀਵੜਿਆਂ ਨਾਲ ਹੋਈ ਸਿਤਮਜਰੀਫੀ ਦੀ ਨਿਰਪੱਖ ਜਾਂਚ ਕਰਾਉਣ ਲਈ 19 ਦਸੰਬਰ ਨੂੰ ਲੁਧਿਆਣਾ ਵਿਚ ਬਿਠਾਏ ਦੋਆਬੀਆ ਕਮਿਸ਼ਨ ਤੇ ਇਹ ਕਹਿ ਕੇ ਪਾਬੰਦੀ ਲਗਵਾ ਦਿਤੀ ਕਿ ਇਸ ਨਾਲ ਪੰਜਾਬ ਦਾ ਮਾਹੋਲ ਖਰਾਬ ਹੋ ਸਕਦਾ ਹੈ।ਇਥੇ ਜਿਕਰਯੋਗ ਹੈ ਕਿ ਲੁਧਿਆਣਾ ਕਾਂਡ ਅੰਦਰ ਪਥੰਕ ਜਥੇਬੰਦੀਆਂ ਦੇ ਜੋਰ ਪਾਉਣ ਤੇ ਜਦੋਂ ਸਿੱਖਾਂ ਦੇ ਕਾਤਲਾਂ ਤੇ ਕੋਈ ਵੀ ਐਫ ਆਈ ਦਰਜ ਨਾ ਹੋਈ ਤਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਲੋ ਸਿੱਖ ਜਥੇਬੰਦੀਆਂ ਦੀ ਮਦਦ ਨਾਲ ਜੰਮੂ ਕਸ਼ਮੀਰ ਦੇ ਸਾਬਕਾ ਜੱਜ ਜਸਟਿਸ ਟੀ.ਐਸ.ਦੁਆਬੀਆ ਰਾਹੀਂ ਦੁਆਬੀਆ ਕਮਿਸ਼ਨ ਬਣਾ ਕੇ ਕੋਰਟ ਦਾ ਦਰਵਾਜਾ ਖੜਕਾਉਣ ਲਈ ਚਸ਼ਮਦੀਨ ਗਵਾਹਾਂ ਤੋਂ ਹਲਫੀਆ ਬਿਆਨ ਲੈਣੇ ਸਨ। ਬਾਦਲ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਸਵੇਰ ਤੋਂ ਹੀ ਭਾਰੀ ਗਿਣਤੀ ਵਿੱਚ ਪੁਲੀਸ ਫੋਰਸਾਂ ਲਗਾ ਕੇ ਸਿੱਖਾਂ ਨੂੰ ਉਥੇ ਪਹੁੰਚਣ ਹੀ ਨਾ ਦਿਤਾ।ਜਦੋਂ ਕਿ ਸ਼੍ਰੋਮਣੀ ਤੱਤ ਖਾਲਸਾ ਦੇ ਆਗੂ ਭਾਈ ਜਰਨੈਲ ਸਿੰਘ ਖਾਲਸਾ ਕੁਝ ਕੁ ਸਿੱਘ ਪੁਲਿਸ ਦੀ ਅੱਖੀਂ ਘਟਾ ਪਾ ਕੇ ਬਿਆਨ ਦਰਜ ਕਰਵਾ ਗਏ ।ਇਸ ਘਿਨਾਉਣੀ ਹਰਕਤ ਨੂੰ ਜਸਟਿਸ ਦੁਆਬੀਆ ਵਲੋ ਵੀ ਪ੍ਰੈਸ ਕਾਨਫਰੰਸ
ਵਿਚ ਨਸ਼ਰ ਕੀਤਾ ਗਿਆ ਕਿ ਮੈਂ ਪਹਿਲਾ ਪੰਜਾਬ ਅੰਦਰ ਧੱਕੇਸ਼ਾਹੀ ਦੀਆਂ ਕਹਾਣੀਆ ਪੜੀਆ ਸਨ ਪਰ ਅੱਜ ਅੱਖੀਂ ਵੇਖ ਲਿਆ ਹੈ।ਸਿੱਖ ਆਗੂਆ ਨੇ ਕਿਹਾ ਕਿ ਬਾਦਲ ਦੇ ਗੁਨਾਹਾਂ ਦੀ ਮੂੰਹ ਬੋਲਦੀ ਤਸਵੀਰ ਅੱਜ ਸਭ ਦੇ ਸਾਹਮਣੇ ਹੈ।ਜੇਕਰ ਸਿੱਖ ਕੌਮ ਨੇ ਇਸ ਪੰਥ-ਦੋਖੀ ਨੂੰ ਸਿੱਖਾਂ ਦੇ ਧਾਰਮਿਕ ਅਤੇ ਰਾਜਸੀ ਖੇਤਰ ਵਿਚੋ ਚਲਦਾ ਨਾ ਕੀਤਾ ਤਾਂ ਇਹ ਪੰਥ ਦੀ ਕਿਸ਼ਤੀ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿਚ ਲਿਜਾ ਕੇ ਹੀ ਖੜੀ ਕਰੇਗਾ।ਸਿੱਖ ਆਗੂਆ ਨੇ ਸਮੂੰਹ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਸੌੜੇ ਹਿੱਤਾਂ ਤੋ ਉਤੇ ਉਠ ਕੇ ਇਕ ਸਾਝਾ ਪੰਥਕ-ਫਰੰਟ ਬਣਾ ਕੇ ਆਉਦੀਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚੋੰ ਇਸ ਆਰ.ਐਸ.ਐਸ.ਦੇ ਏਜੰਟ ਨੂੰ ਚਲਦਾ ਕਰੋ ਇਹੋ ਹੀ ਲੁਧਿਆਣਾ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਨੂੰ ਸੱਚੀ ਸ਼ਰਧਾਜਲੀ ਹੋਵੇਗੀ ਅਤੇ ਜ਼ਖਮੀ ਸਿੱਖ-ਯੋਧਿਆਂ ਨਾਲ ਸੱਚੀ ਹਮਦਰਦੀ ਹੋਵੇਗੀ।
ਸੰਤ ਭਿੰਡਰਾਂਵਾਲਿਆਂ ਨੂੰ ਧੋਖਾ ਦੇਣ ਵਾਲੇ ਕਿਹੜੇ ਮੂੰਹ ਨਾਲ ਉਹਨਾਂ ਕੈਲੰਡਰ ਬਣਾ ਰਹੇ ਹਨ-ਡੱਲੇਵਾਲ
ਕਾਵੈਂਟਰੀ - ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਜੂਨ 1984 ਵਿੱਚ ਉਹਨਾਂ ਅਖੌਤੀ ਫੈਡਰੇਸ਼ਨੀਆਂ ਵਲੋਂ ਧੋਖਾ ਦਿੱਤਾ ਗਿਆ ਸੀ ਜਿਹੜੇ ਦੋ ਜੂਨ ਤੱਕ ਸੰਤਾਂ ਦੇ ਨਾਲ ਪ੍ਰਛਾਵੇਂ ਵਾਂਗ ਚਿੰਬੜੇ ਰਹਿੰਦੇ ਸਨ । ਅੱਜ ਇਹੀ ਲੋਕ ਉਸ ਮਹਾਂਪੁਰਖ ਦੀਆਂ ਫੋਟੋਆਂ ਵਾਲੇ ਕੈਲੰਡਰ ਜਾਰੀ ਕਰਕੇ ਸਿੱਖ ਨੌਜਵਾਨਾਂ ਵਿੱਚ ਗਲਤ ਪ੍ਰਭਾਵ ਦੇ ਰਹੇ ਹਨ ਕਿ ਉਹ ਸੰਤਾਂ ਦੀ ਸੋਚ ਦੇ ਵਾਰਸ ਹਨ , ਜਦਕਿ ਅਸਲੀਅਤ ਵਿੱਚ ਇਹ ਲੋਕ ਸਿੱਖ ਨੌਜਵਾਨਾਂ ਵਿੱਚ ਸੰਤਾਂ ਦੀ ਵਧ ਰਹੀ ਲੋਕਪ੍ਰਿਅਤਾ ਨੂੰ ਕੈਸ਼ ਕਰਵਾ ਕੇ ਭਾਜਪਾ ਦੇ ਗੁਲਾਮ ਬਾਦਲ ਦੀ ਝੋਲੀ ਪਾਉਣ ਦੀ ਫਿਰਾਕ ਵਿੱਚ ਹਨ ਤਾਂ ਕਿ ਬਾਦਲ ਵਲੋਂ ਇਹਨਾਂ ਨੂੰ ਹੋਰ ਨਿਆਮਤਾਂ ਪ੍ਰਾਪਤ ਹੋ ਸਕਣ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋ ਸਿੱਖ ਨੌਜਵਾਨਾਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਰਜਿੰਦਰ ਸਿੰਘ ਮਹਿਤਾ ,ਅਮਰਜੀਤ ਸਿੰਘ ਚਵਾਲਾ ,ਵਿਰਸਾ ਸਿੰਘ ਵਲਟੋਹਾ ਅਤੇ ਸਿੰਘਾਂ ਹੱਥੋਂ ਸੰਘਰਸ਼ ਨਾਲ ਕੀਤੀ ਗੱਦਾਰੀ ਦੇ ਕਾਰਨ ਸਜ਼ਾ ਪ੍ਰਾਪਤ ਕਰ ਚੁੱਕਾ ਹਰਮਿੰਦਰ ਸਿੰਘ ਸੰਧੂ ਲੌਂਗੋਵਾਲ ਐਂਡ ਕੰਪਨੀ ਵਾਂਗ ਹੀ ਸੰਤਾਂ ਨਾਲ ਧੋਖਾ ਕਰਨ ਲਈ ਲਈ ਜਿੰਮੇਵਾਰ ਹਨ । ਇਹੀ ਕਾਰਨ ਹੈ ਕਿ ਇਸ ਚੌਂਕੜੀ ਨੇ ਆਪਣਾ ਮੋਰਚਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪ੍ਰਕਰਮਾ ਵਿੱਚ ਬਣਾਉਣ ਦੀ ਬਜਾਏ ਰੈਸਟ ਹਾਉਸ ਵਿਖੇ ਬਣਾਇਆ ਹੋਇਆ ਸੀ । ਇਹਨਾਂ ਦੀ ਅਗਾਊਂ ਸਕੀਮ ਸੀ ਕਿ ਜਦੋਂ ਪੁਲੀਸ ਦਾ ਫੌਜ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਬੋਲੇਗੀ ਤਾਂ ਇਹ ਝੱਟ ਆਤਮ ਸਪਰਪਣ ਕਰ ਦੇਣਾਗੇ । ਅਜਿਹੀ ਹੀ ਇਹਨਾਂ ਵਲੋਂ ਕੀਤਾ ਗਿਆ ਫੌਜ ਦੀਆਂ ਗੋਲੀਆਂ ਦੀ ਅਵਾਜ਼ ਸੁਣਦੇ ਸਾਰ ਹੀ ਇਹਨਾਂ ਨੇ ਆਪਣੇ ਸਾਰੇ ਹਥਿਆਰ ਇੱਕ ਖਾਲੀ ਮੰਜੇ ਤੇ ਰੱਖ ਕੇ ਦੂਜਾ ਮੰਜਾ ਉਪਰ ਮੂਧਾ ਮਾਰਿਆ ਅਤੇ ਲੌਂਗੋਵਾਲ ਦੀ ਸ਼ਰਨ ਵਿੱਚ ਚਲੇ ਗਏ । ਜਿੱਥੋਂ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਆਖਰੀ ਦਮ ਤੱਕ ਜੂਝ ਮਰਨ ਦੀਆਂ ਅਰਦਾਸਾਂ ਨੂੰ ਪਿੱਠ ਦਿਖਾਊਂਦਿਆਂ , ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਆਪਣੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨਾਲ ਨਾਲ ਵਿਸ਼ਵਾਸ਼ਘਾਤ ਕਰਦਿਆਂ ਫੌਜ ਦੀਆਂ ਬਖਤਰਬੰਦ ਗੱਡੀਆਂ ਵਿੱਚ ਬੈਠ ਕੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਪੈਰਾਂ ਹੇਠ ਲਿਤਾੜਦਿਆਂ ਆਤਮ ਸਮਰਪਣ ਕਰ ਦਿੱਤਾ । ਜੋਧਪੁਰ ਦੀ ਜੇਹਲ ਵਿੱਚ ਰਹਿੰਦਿਆਂ ਇਸ ਗੱਦਾਰ ਜੁੰਡਲੀ ਨੇ ਦੁਨਿਆਵੀ ਰੁਤਬਿਆਂ ਦੀਆਂ ਵੰਡੀਆਂ ਪਾਈਆਂ । ਜਿਸ ਅਨੁਸਾਰ ਰਜਿੰਦਰ ਸਿੰਘ ਮਹਿਤਾ ਨੇ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ,ਹਰਮਿੰਦਰ ਸੰਧੂ ਪੰਜਾਬ ਦਾ ਮੁੱਖ ਮੰਤਰੀ , ਅਮਰਜੀਤ ਸਿੰਘ ਚਾਵਲਾ ਅਤੇ ਵਲਟੋਹਾ ਕੈਬਨਿਟ ਮੰਤਰੀ ਬਣਨ ਦਾ ਸੁਫਨਾ ਲਿਆ ਅਤੇ ਅੱਜ ਤੱਕ ਕੌਮ ਨਾਲ ਪੈਰ ਪੈਰ ਤੇ ਗੱਦਾਰੀਆਂ ਕਰਦੇ ਹੋਏ ਇਸੇ ਸੁਫਨੇ ਨੂੰ ਸਕਾਰ ਕਰਨ ਲਈ ਦੌੜ ਭੱਜ ਕਰ ਰਹੇ ਹਨ । ਭਾਜਪਾਈ ਆਗੂ ਅਡਵਾਨੀ ਸ਼ਰੇਆਮ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਲਿਖ ਰਿਹਾ ਹੈ ਕਿ ਇੰਦਰਾ ਤੇ ਉਸ ਦੀ ਪਾਰਟੀ ਨੇ ਦ੍ਰਬਾਰ ਸਾਹਿਬ ਤੇ ਹਮਲੇ ਲਈ ਦਬਾਅ ਬਣਾਇਆ ਸੀ । ਅੱਜ ਹਿੰਦੂਤਵੀ ਭਾਜਪਾਈ ਕਾਤਲਾਂ ਦੇ ਗੁਲਾਮ ਬਾਦਲ ਦੇ ਕੁੱਛੜ ਚੜ੍ਹ ਕੇ ਇਹ ਕਿਹੜੇ ਪੰਥ ਦੀ ਕਿਹੜੀ ਸੇਵਾ ਕਰ ਰਹੇ ਹਨ ? ਸਾਰੀ ਦੁਨੀਆਂ ਜਾਣਦੀ ਹੈ ਕਿ ਜੇਹਲਾਂ ਵਿੱਚ ਪੰਜ ਸੱਤ ਸਾਲ ਰਹਿਣ ਨਾਲ ਹਰ ਵਿਆਕਤੀ ਆਰਥਿਕ ਪੱਖ ਤੋਂ ਬੁਰੀ ਤਰਾਂ ਟੁੱਟ ਜਾਂਦਾ ਹੈ ਇਹਨਾਂ ਦੇ ਜੋਧਪੁਰ ਜੇਹਲ ਇੰਨੀ ਫਿੱਟ ਬੈਠੀ ਹੈ ਕਿ ਇਹਨਾਂ ਦੀ ਆਰਥਿਕ ਹਾਲਤ ਜੂਨ ਉੱਨੀ ਸੌ ਚੌਰਾਸੀ ਦੇ ਹਮਲੇ ਤੋ ਪਹਿਲਾਂ ਨਾਲੋਂ ਹਜ਼ਾਰ ਗੁਣਾ ਚੰਗੀ ਹੈ । ਯੂਨਾਈਟਿਡ ਖਾਲਸਾ ਦਲ ਵਲੋਂ ਬਾਦਲ ਅਕਾਲੀ ਦਲ ਵਿੱਚ ਬੈਠੇ ਸਮੂਹ ਜਾਗਦੀ ਜ਼ਮੀਰ ਵਾਲੇ ਸਿੰਘਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪੋ ਆਪਣੇ ਅਸਤੀਫੇ ਦੇ ਕੇ ਇਸ ਗੱਦਾਰ ਜੁੰਡਲੀ ਚੋਂ ਬਾਹਰ ਆ ਜਾਣ ।
ਜਥੇਦਾਰ ਕਾਉਂਕੇ ਅਤੇ ਗੁਰਜੀਤ ਸਿੰਘ ਦੀ ਬਰਸੀ ਤੇ ਸ਼ਹੀਦੀ ਸਮਾਗਮ 27 ਨੂੰ
ਲੰਡਨ - ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਸਿੱਖ ਫੈਡਰੇਸ਼ਨ ਯੂ,ਕੇ ਦੇ ਸਹਿਯੋਗ ਨਾਲ ਖਾਲਸਾ ਫਤਿਹ ਨਾਮਾ ਦੇ ਨੌਜਵਾਨ ਪਾਠਕਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ,ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਗੁਰਜੀਤ ਸਿੰਘ ਦੀ ਸਲਾਨਾ ਬਰਸੀ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਅੰਦਰ ਗੁਰਦਵਾਰਾ ਦਸਮੇਸ਼ ਦਰਬਾਰ ਰੋਸਬਰੀ ਐਵੇਨਿਊ ਈਸਟਹੈਮ ਵਿਖੇ 27 ਦਸੰਬਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼ਹੀਦੀ ਸਮਾਗਮ ਦੇ ਆਯੋਜਕ ਸ੍ਰ, ਚਰਨਜੀਤ ਸਿੰਘ ਸੁੱਜੋਂ ਵਲੋਂ ਦੱਸਿਆ ਗਿਆ ਕਿ ਸ਼ਹੀਦੀ ਸਮਾਗਮ ਵਿੱਚ ਜਾਗੋ ਵਾਲੇ ਸਿੰਘਾਂ ਦਾ ਜਥਾ ਵਿਸ਼ੇਸ਼ ਤੌਰ ਤੇ ਪੁੱਜ ਰਿਹਾ ਹੈ । ਭਾਈ ਅਮਰੀਕ ਸਿੰਘ ਗਿੱਲ ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ,ਭਾਈ ਨਿਰੰਜਨ ਸਿੰਘ ਬਾਸੀ ਅਤੇ ਭਾਈ ਨਰਿੰਦਰਜੀਤ ਸਿੰਘ ਸਮੇਤ ਅਨੇਕਾਂ ਪੰਥਕ ਆਗੂ ਅਤੇ ਬੁਲਾਰੇ ਸਿੱਖ ਸੰਗਤਾਂ ਨਾਲ ਕੌਮ ਦੇ ਤਾਜ਼ਾ ਹਾਲਾਤਾਂ ਬਾਰੇ ਵਿਚਾਰ ਸਾਂਝੇ ਕਰਨਗੇ । ਪ੍ਰਬੰਧਕਾਂ ਵਲੋਂ ਸਮੂਹ ਗੁਰੁ ਨਾਨਕ ਨਾਲ ਲੇਵਾ ਸਿੱਖਾਂ ਨੂੰ ਸ਼ਮੀਲੀਅਤ ਕਰਨ ਲਈ ਸਨਿਮਰ ਬੇਨਤੀ ਕੀਤੀ ਗਈ ਹੈ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਮੈਮੋਰੰਡਮ ਦਿੱਤਾ
ਨਵੀਂ ਦਿੱਲੀ, 21 ਦਸੰਬਰ - ਪਾਕਿਸਤਾਨ 'ਚ ਕੱਟੜ ਪੰਥੀਆਂ ਵਲੋਂ ਇਕ ਸਿੱਖ ਵਕੀਲ ਸ. ਅਨੂਪ ਸਿੰਘ ਦੇ ਕੇਸ ਕਤਲ ਅਤੇ ਦਸਤਾਰ ਦੀ ਬੇਅਦਬੀ ਕੀਤੇ ਜਾਣ, ਪਾਕਿਸਤਾਨ 'ਚ ਸਥਿਤ ਗੁਰਧਾਮਾਂ ਦੀ ਜਾਇਦਾਦ ਖੁਰਦ-ਬੁਰਦ ਕੀਤੇ ਜਾਣ ਅਤੇ ਸਿਆਲਕੋਟ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਤਹਿਸ-ਨਹਿਸ ਕੀਤੇ ਜਾਣ 'ਤੇ ਕੌਮੀ ਰੋਸ ਦਾ ਪ੍ਰਗਟਾਵਾ ਕਰਦਿਆਂ ਸਿੱਖ ਜਗਤ ਦੀ ਧਾਰਮਿਕ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ 'ਚ ਇਕ ਉਚ ਪੱਧਰੀ ਵਫਦ ਵਲੋਂ ਅੱਜ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਮੈਮੋਰੰਡਮ ਦਿੱਤਾ ਗਿਆ। ਇਹ ਮੈਮੋਰੰਡਮ ਪਾਕਿਸਤਾਨ ਹਾਈ ਕਮਿਸ਼ਨ ਦੇ ਮਨਿਸਟਰ (ਪੋਲੀਟੀਕਲ) ਜਨਾਬ ਐਸ.ਜੁਲਫੀਕਾਰ ਗਰਦੇਜੀ ਨੇ ਪ੍ਰਾਪਤ ਕੀਤਾ।
ਜਥੇਦਾਰ ਅਵਤਾਰ ਸਿੰਘ ਨੇ ਮੈਮੋਰੰਡਮ ਵਿਚ ਕਿਹਾ ਹੈ ਕਿ ਪਾਕਿਸਤਾਨ ਵਿਚ ਕੁਝ ਕਟੜ ਪੰਥੀਆਂ ਵਲੋਂ ਇਸਲਾਮਾਬਾਦ 'ਚ ਸਿਵਲ ਕੋਰਟ ਦੇ ਇਕ ਸਿੱਖ ਵਕੀਲ ਸ. ਅਨੂਪ ਸਿੰਘ ਦੇ ਕੇਸ ਕਤਲ ਅਤੇ ਉਸ ਦੀ ਦਸਤਾਰ ਦੀ ਬੇਅਦਬੀ
ਕੀਤੇ ਜਾਣ ਦੀ ਮੰਦਭਾਗੀ ਘਟਨਾ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਇਥੇ ਹੀ ਬਸ ਨਹੀਂ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਪਾਕਿਸਤਾਨ ਪੁਲਿਸ ਵਲੋਂ ਫਸਾਇਆ ਗਿਆ ਹੈ ਅਤੇ ਉਸ ਦੇ ਭਰਾ ਰਵਿੰਦਰ ਸਿੰਘ ਨੂੰ ਵੀ ਝੂਠੇ ਕੇਸ ਵਿਚ ਫਸਾਉਣ ਦੇ ਰੌਂਅ ਵਿਚ ਹੈ। ਸ. ਅਨੂਪ ਸਿੰਘ ਤੇ ਉਸ ਦਾ ਪਰਿਵਾਰ ਇਨ੍ਹਾਂ ਖੌਫਜ਼ਦਾ ਹੈ ਕਿ ਉਨ੍ਹਾਂ ਨੇ ਇਸ ਵੇਲੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਸ਼ਰਨ ਲਈ ਹੋਈ ਹੈ।
ਯੂਨਾਈਟਿਡ ਖਾਲਸਾ ਦਲ ਵਲੋਂ ਗਗਨਦੀਪ ਕੌਰ ਹੇਰਾਂ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ
ਲੰਡਨ – ਯੂਨਾਈਟਿਡ ਖਾਲਸਾ ਦਲ ਯੂ ,ਕੇ ਵਲੋਂ ਪਹਿਰੇਦਾਰ ਦੇ ਮੁੱਖ ਸੰਪਾਦਕ ਅਤੇ ਜਰਨਲਿਸਟ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ੍ਰ, ਜਸਪਾਲ ਸਿੰਘ ਹੇਰਾਂ ਦੀ ਬੱਚੀ ਗਗਨਦੀਪ ਕੌਰ ਹੇਰਾਂ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਾਟਾਵਾ ਕੀਤਾ ਗਿਆ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਜਰਨਲ ਸਕੱਤਰ ਸ੍ਰ, ਲਵਸਿ਼ਦਰ ਸਿੰਘ ਡੱਲੇਵਾਲ , ਸੀਨੀਅਰ ਮੀਤ ਪ੍ਰਧਾਨ ਸ੍ਰ, ਜਤਿੰਦਰ ਸਿੰਘ ਅਠਵਾਲ , ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ,ਚੀਫ ਆਰਗੇਨਾਈਜ਼ਰ ਸ੍ਰ, ਅਮਰਜੀਤ ਸਿੰਘ ਮਿਨਹਾਸ ,ਮੁੱਖ ਬੁਲਾਰੇ ਸ੍ਰ, ਮਹਿੰਦਰ ਸਿੰਘ ਖਾਲਸਾ ਸਾਊਥਾਲ , ਸ੍ਰ, ਵਰਿੰਦਰ ਸਿੰਘ ਬਿੱਟੂ , ਸਿੱਖ ਸਟੂਡੈਂਟਸ ਫੈਡਰੇਸ਼ਨ ਯੂ,ਕੇ ਦੇ ਆਗੂ ਸ੍ਰ, ਰਜਿੰਦਰ ਸਿੰਘ ਸੰਧੂ ,ਸ੍ਰ, ਕਿਰਪਾਲ ਸਿੰਘ , ਸ੍ਰ, ਗਗਨਦੀਪ ਸਿੰਘ , ਸਿੱਖ ਲੇਖਕ ਅਤੇ ਪੱਤਰਕਾਰ ਸ੍ਰ, ਚਰਨਜੀਤ ਸਿੰਘ ਸੁੱਜੋਂ ਅਤੇ ਸ੍ਰ, ਸੁਖਵਿੰਦਰ ਸਿੰਘ ਖਾਲਸਾ ਵਲੋਂ ਪਰਿਵ੍ਰਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਗਈ ਕਿ ਗਗਨਦੀਪ ਕੌਰ ਦੀ ਰੂਹ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਵਿੱਚ ਸਦੀਵ ਕਾਲ ਲਈ ਨਿਵਾਸ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।
ਕੈਲੇਫ਼ੋਰਨੀਆ ਗਤਕਾ ਦਲ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦਾ ਵਿਆਹ ਗੁਰਮਤਿ ਅਨੁਸਾਰ ਹੋਇਆ।
ਸ੍ਰੋਮਣੀ ਕਮੇਟੀ ਨੂੰ ਸੰਤ ਸਮਾਜ ਦੇ ਦਬਾਅ ਅੱਗੇ ਬਿਲਕੁੱਲ ਨਹੀਂ ਝੁੱਕਣਾ ਚਾਹੀਦਾ-ਜਥੇਦਾਰ ਨੰਦਗੜ .
ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਸ਼ਾਹੀ ਕਲੰਡਰ ਦੇ ਮੱਦੇ ਤੇ ਪੰਥ ਨੂੰ ਇਕ ਮੁੱਠ ਰੱਖਣ ਲਈ ਕਾਫੀ ਯਤਨਸੀਲ ਹਨ। ਉਹ ਸੰਤ ਸਮਾਜ ਦੇ ਆਗੂਆਂ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਪਰਮਜੀਤ ਸਿੰਘ ਮਾਹਿਲਪੁਰ ਨਾਲ ਕਈ ਮੀਟਿੰਗਾਂ ਵੀ ਕਰ ਚੁੱਕੇ ਹਨ ਪਰ ਸੰਤ ਸਮਾਜ ਵਾਲੇ ਨਾਨਕ ਸ਼ਾਹੀ ਕਲੰਡਰ ਨੂੰ ਰੱਦ ਕਰਕੇ ਬਿਕ੍ਰਮੀ ਕਲੰਡਰ ਨੂੰ ਲਾਗੂ ਕਰਨ ਦੀ ਜਿਦ ਉਤੇ ਅੜੇ ਹੋਏ ਹਨ। ਸੰਤ ਸਮਾਜ ਦੀ ਇਹ ਅੜੀ ਸਿਖ ਪੰਥ ਲਈ ਬਹੁਤ ਹੀ ਘਾਤਕ ਸਿਧ ਹੋ ਸਕਦੀ ਹੈ। ਜੇਕਰ ਉਨ੍ਹਾਂ ਨੇ ਨਾਨਕ ਸ਼ਾਹੀ ਕਲੰਡਰ ਨੂੰ ਪ੍ਰਵਾਨ ਨਾ ਕੀਤਾ ਤਾਂ ਇਸ ਨਾਲ ਪੰਥ ਦੋ ਹਿੱਸਿਆਂ ਵਿਚ ਵੰਡਿਆਂ ਜਾਵੇਗਾ। ਉਪਰੋਕਤ ਚਿੰਤਾ ਮਈ ਸ਼ਬਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਪ੍ਰੈਸ ਨਾਲ ਵਿਚਾਰ ਸਾਂਝੇ ਕਰਦਿਆਂ ਕਹੇ। ਜਥੇਦਾਰ ਨੰਦਗੜ੍ਹ ਨੇ ਕਿਹਾ ਕਿ 1990 ਤੋਂ ਪਹਿਲਾ ਸੰਤ ਸਮਾਜ ਨਾਂ ਦੀ ਕੋਈ ਸੰਸਥਾ ਹੈ ਹੀ ਨਹੀ ਸੀ ਜਦੋਂ ਦੀ ਇਹ ਸੰਸਥਾ ਹੋਂਦ ਵਿਚ ਆਈ ਹੈ ਇਹ ਗੁਰਮਤਿ ਦੇ ਨਾਂ ਤੇ ਕੋਈ ਨਾ ਕੋਈ ਨਵਾਂ ਬਿਖੇੜਾ ਖੜਾ ਕਰੀ ਰੱਖਦੀ ਹੈ। ਕਿਉਕਿ ਇੰਨ੍ਹਾਂ ਵਿਚ ਬਹੁਤੇ ਕਰਮਕਾਂਡੀ ਸੋਚ ਵਾਲੇ ਸੱਜਣ ਵੀ ਹਨ। ਜਦੋਂ ਕਿ ਇਸ ਨੇ ਕੋਈ ਵੀ ਗੱਲ ਕਦੇ ਸਿਰੇ ਨਹੀ ਲਾਈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸੰਤ ਸਮਾਜ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਤ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਮੰਨਦੇ ਹੀ ਨਹੀ। ਨਾਂ ਜਰੂਰ ਸ੍ਰੀ ਅਕਾਲ ਤਖਤ ਸਾਹਿਬ ਦਾ ਵਰਤਦੇ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਦੀ ਇਹ ਉੱਕਾਂ ਹੀ ਪਰਵਾਹ ਨਹੀ ਕਰਦੇ। ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੀਆਂ ਪੰਥਕ ਧਿਰਾਂ ਵੀ ਹੁਣ ਸੰਤ ਸਮਾਜ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ।
ਜਥੇਦਾਰ ਨੰਦਗੜ੍ਹ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਸੰਤ ਸਮਾਜ ਵਾਲੇ ਲੁਧਿਆਣਾ ਗੋਲੀ ਕਾਂਢ ਦੇ ਸਬੰਧ ਵਿਚ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਮਾਰਚ ਕੱਢ ਰਹੇ ਹਨ। ਜਦੋਂ ਕਿ ਲੁਧਿਆਣਾ ਗੋਲੀ ਕਾਂਢ ਦੇ ਸ਼ਹੀਦ ਪਰਿਵਾਰ, ਜਖਮੀ ਸਿੰਘ ਅਤੇ ਉਸ
ਧਿਰ ਨਾਲ ਸਬੰਧਤ ਪੰਥਕ ਜਥੇਬੰਦੀਆਂ ਨੇ ਸੰਤ ਸਮਾਜ ਦੇ ਆਗੂ ਬਾਬਾ ਹਰਨਾਮ ਸਿੰਘ ਧੁੰਮੇਂ ਨੂੰ ਪੰਥਕ ਸੰਘਰਸ਼ ਤੋਂ ਭਗੌੜਾ ਕਰਾਰ ਦੇ ਦਿਤਾ ਹੈ।
ਅਕਾਲੀ-ਭਾਜਪਾ ਗਠਜੋੜ ਪੰਜਾਬ ਵਿਚ ਕਾਂਗਰਸ ਵਿਰੁਧ ਵੈਰ ਵਿਰੋਧ ਵਾਲੀ ਰਾਜਨੀਤੀ ਖੇਡ ਰਿਹੈ : ਕੈਪਟਨ
ਚੰਡੀਗੜ੍ਹ, 20 ਦਸੰਬਰ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿਚ ਕਾਂਗਰਸ ਵਿਰੁਧ ਵੈਰ ਵਿਰੋਧ ਵਾਲੀ ਰਾਜਨੀਤੀ ਖੇਡ ਰਿਹਾ ਹੈ। ਚੰਡੀਗੜ੍ਹ ਵਿਚ ਬੋਲਦਿਆਂ ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਅੰਦਰ ਚੋਣਾਂ ਦੌਰਾਨ ਕਿਸੇ ਵੀ ਕਾਂਗਰਸੀ ਆਗੂ ਜਾਂ ਵਰਕਰ 'ਤੇ ਨਜਾਇਜ਼ ਪਰਚੇ ਦਰਜ ਨਹੀਂ ਕਰਵਾਏ ਅਤੇ ਨਾ ਹੀ ਕਿਸੇ 'ਤੇ ਤਸ਼ੱਦਦ ਢਾਹਿਆ ਗਿਆ ਹੈ, ਬਾਰੇ ਕਿਹਾ ਕਿ ਇਹ ਸਰਾਸਰ ਝੂਠ ਹੈ ਜਦੋਂ ਕਿ ਕਾਂਗਰਸੀ ਵਰਕਰਾਂ ਤੇ ਆਗੂਆਂ 'ਤੇ ਅਣਗਿਣਤ ਪਰਚੇ ਕਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਖਰੀ ਆਮ ਚੋਣਾਂ ਤੋਂ ਪਹਿਲਾਂ ਕਾਂਗਰਸੀ ਵਰਕਰਾਂ 'ਤੇ ਅਨੇਕਾਂ ਐਫ਼.ਆਈ.ਆਰ. ਦਰਜ ਕੀਤੀਆਂ ਗਈਆਂਜਿਸ ਬਾਰੇ ਅਸੀਂ ਚੋਣ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾਕਿ ਅਕਾਲੀ ਰਾਜ ਵਿਚ ਨਾ ਸਿਰਫ਼ ਕਾਂਗਰਸ ਬਲਕਿ ਮੀਡੀਆ 'ਤੇ ਵੀ ਕਈ ਮਾਮਲਿਆਂ ਵਿਚ ਵੈਰ ਵਿਰੋਧ ਵਾਲੀ ਨੀਤੀ ਅਪਣਾਈ ਗਈ ਹੈ।
ਅਮਰੀਕੀ ਸੈਨੇਟ ਨੇ ਇਤਿਹਾਸਕ ਤੰਦਰੁਸਤੀ ਧਿਆਨ ਵਿਧਾਨ ਪਾਸ ਕੀਤਾ ।
ਵਾਸ਼ਿੰਗਟਨ ਡੀ.ਸੀ. (ਬਲਵਿੰਦਰਪਾਲ ਸਿੰਘ ਖ਼ਾਲਸਾ) ਮੁਸਕਰਾਂਦੇ ਹੋਏ ਰਾਸ਼ਟਰਪਤੀ ਓਬਾਮੇ ਨੇ ਸੈਨੇਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਸਦੀ ਦੇ ਲੰਮੇ ਸੰਘਰਸ਼ ਤੋਂ ਬਾਅਦ ਸਿਹਤ ਸੰਬਧੀ ਕਾਨੂੰਨ ਬਣਨ ਜਾ ਰਿਹਾ ਹੈ। ਰਾਜਧਾਨੀ ਅੰਦਰ ਸੈਨੇਟ ਵਿਚ ਬਹੁਮੱਤ ਦੇ ਨੇਤਾ ਡੈਮੋਕਰੈਟਿਕ ਹੈਰੀ ਰੀਡ ਨੇ ਰਿਪਬਲੀਕਨਾਂ ਨੂੰ ਨੈਲਸਨ ਦੀ ਵੋਟ ਨਾਲ ਮਿਲੀ ਕਰਾਰੀ ਹਾਰ ਤੇ ਹਾਸੇ ਬਿਖੇਰੇ। ਹੁਣ ਕਰਿਸਮਿਸ ਦੀ ਰਾਤ ਨੂੰ ਰਾਸ਼ਟਰਪਤੀ ਦੇ ਦਸਤਖ਼ਤਾਂ ਦਾ ਰਾਹ ਖੁੱਲ ਗਿਆ ਹੈ। ਲੰਮੇ ਸਮੇਂ ਤੋਂ ਇਸ ਵਾਸਤੇ ਪਹਿਲੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਵੀ ਇਸ ਬਾਰੇ ਕੋਸ਼ਿਸ਼ ਕੀਤੀ ਸੀ ਪਰ ਉਹ ਬਹੁਮੱਤ ਦੀ ਘਾਟ ਕਰਕੇ ਅਸਫ਼ਲ ਹੋਈ। ਹੁਣ ਇਕ ਸਾਲ ਤੋਂ ਰਾਸ਼ਟਰਪਤੀ ਸਿਹਤ ਬਿੱਲ ਨੂੰ ਪਾਸ ਕਰਨ ਲਈ ਕੋਸ਼ਿਸ਼ ਕਰ ਰਹੇ ਸਨ ਜਿਸ ਵਿਚ ਅੱਜ ਸਫ਼ਲਤਾ ਮਿਲੀ ਹੈ, ਜਿਸ ਵਿਚ ਸਿਹਤ ਬੀਮਾ ਕੰਪਨੀਆਂ ਦੀਆਂ ਮੁਸ਼ਕਾਂ ਕੱਸਣ ਦਾ ਪੂਰਾ ਪ੍ਰਬੰਧ ਕਰ ਦਿਤਾ ਗਿਆ ਹੈ ਤੇ ਹੁਣ ਸਾਰੇ ਅਮਰੀਕੀਆਂ ਦਾ ਸਿਹਤ ਬੀਮਾ ਹੋ ਸਕੇਗਾ ।
ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ./ ਜਰਮਨੀ /ਵਲੋਂ ਜਸਪਾਲ ਸਿੰਘ ਹੇਰਾਂ ਦੀ ਬੇਟੀ ਦੀ ਬੇਵਕਤੀ ਮੌਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ
ਬਰਮਿੰਘਮ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਦੀਆਂ ਯੂ.ਕੇ./ਜਰਮਨੀ/ ਇਕਾਈਆਂ ਦੇ ਪ੍ਰਮੁੱਖ ਆਗੂਆਂ ਯੂ.ਕੇ ਯੂਥ ਵਿੰਗ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਜਨ: ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ ਜਰਮਨੀ ਯੂਥ ਵਿੰਗ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਜਨ: ਸਕੱਤਰ ਭਾਈ ਸੁਖਪ੍ਰੀਤ ਸਿੰਘ ਭਾਈ ਮਲਕੀਤ ਸਿੰਘ ਬਾਬਾ ਬਕਾਲਾ ,ਭਾਈ ਤੇਜਵੀਰ ਸਿੰਘ ਖਿਲਚੀਆਂ ਸਰਬਜੀਤ ਸਿੰਘ ਕੂਨਰ ਸੂਬਾ ਸਿੰਘ ਲਿੱਤਰਾਂ ਨੇ ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ( ਡੇਲੀ ਪਹਿਰੇਦਾਰ ਲੁਧਿਆਣਾ) ਦੀ ਪੁੱਤਰੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਤੇ ਦੁਖੀ ਪ੍ਰੀਵਾਰ ਨਾਲ ਇਸ ਦੁਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਉਪਰੋਕਤ ਆਗੂਆਂ ਨੇ ਜਸਪਾਲ ਸਿੰਘ ਹੇਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਵਾਹਿਗੂਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪ੍ਰੀਵਾਰ ਨੂੰ ਭਾਣਾ ਮਿੱਠਾ ਮੰਨਣ ਦਾ ਬਲ ਬਖਸ਼ੇ।
ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸਨਅਤਾਂ ਬਾਹਰਲੇ ਸੂਬਿਆਂ 'ਚ ਗਈਆਂ : ਕੈਪਟਨ
ਦਿੜ੍ਹਬਾ ਮੰਡੀ, 18 ਦਸੰਬਰ- ਪੰਜਾਬ ਵਿਚ ਵੱਡੇ ਵਪਾਰੀ ਆਪਣਾ ਪੈਸਾ ਲਗਾਉਣ ਤੋਂ ਝਿਜਕ ਰਹੇ ਹਨ। ਅਕਾਲੀ ਸਰਕਾਰ ਵਲੋਂ ਨਾ ਤਾਂ ਵਪਾਰੀਆਂ ਨੂੰ ਕੋਈ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਪੂਰੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਵਲੋਂ ਹਲਕਾ ਦਿੜ੍ਹਬਾ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਤਿੰਨ ਰੋਜ਼ਾ ਕਬੱਡੀ ਕੱਪ ਵਿਚ ਸ਼ਿਰਕਤ ਕਰਨ ਮੌਕੇ ਸ. ਧੀਮਾਨ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਹੀ ਵਪਾਰੀ ਗੁਆਂਢੀ ਸੂਬਿਆਂ ਵਿਚ ਉਦਯੋਗ ਲਗਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਕਈ ਮੈਗਾ ਪ੍ਰੋਜੈਕਟ ਪੰਜਾਬ ਵਿਚ ਲਿਆਂਦੇ ਗਏ ਸਨ, ਜਿਸ ਦੌਰਾਨ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀਆਂ ਨੇ ਸੱਤਾ ਸੰਭਾਲਦਿਆਂ ਹੀ ਇਹ ਸਾਰੇ ਮੈਗਾ ਪ੍ਰੋਜੈਕਟ ਬੰਦ ਕਰ ਦਿੱਤੇ ਜਿਸ ਨਾਲ ਸੂਬੇ ਦਾ ਭਾਰੀ ਨੁਕਸਾਨ ਹੋਇਆ ਹੈ। ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਕਾਲੀ ਸਰਕਾਰ ਬਣਨ ਨਾਲ ਪੰਜਾਬ ਦਾ ਮਾਹੌਲ ਬਦ ਤੋਂ ਬਦਤਰ ਹੋਣ ਦੇ ਨਾਲ ਨਾਲ ਸੂਬੇ ਦੀ ਸ਼ਾਂਤੀ ਵੀ ਭੰਗ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਸ਼ਾਸਨ ਦੌਰਾਨ ਤਕਰੀਬਨ 14 ਹਜ਼ਾਰ ਕਾਂਗਰਸੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਬਾਦਲ ਸਰਕਾਰ ਨੇ ਥਾਣਿਆਂ ਦੀਆਂ ਐਫ਼.ਆਈ.ਆਰ. ਦੀਆਂ ਕਾਪੀਆਂ ਝੂਠੇ ਦੋਸ਼ਾਂ ਨਾਲ ਭਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਕਾਂਗਰਸੀਆਂ ਅਤੇ ਡੇਰਾ ਪ੍ਰੇਮੀਆਂ 'ਤੇ ਜਿਹੜੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹ ਰੱਦ ਕਰ ਦਿੱਤੇ ਜਾਣਗੇ ਅਤੇ ਅਕਾਲੀਆਂ ਵਲੋਂ ਕੀਤੀਆਂ ਧੱਕੇਸ਼ਾਹੀਆਂ ਤੇ ਮਨਮਰਜ਼ੀਆਂ ਦਾ ਗਿਣ ਗਿਣ ਕੇ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਬਾਦਲ ਧੜੇ ਦਾ ਕਬਜ਼ਾ ਛੁਡਾਉਣ ਲਈ ਬਾਦਲ ਵਿਰੋਧੀ ਧੜਿਆਂ ਦਾ ਡਟ ਕੇ ਸਾਥ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਤੇ ਬਾਦਲ ਦਲ ਨੇ ਆਪਣਾ ਕਬਜ਼ਾ ਜਮਾ ਰਖਿਆ ਹੈ, ਜੋ ਕਿ ਗੁਰੂ ਘਰ ਦੀ ਮਰਿਆਦਾ ਵਿਰੁੱਧ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੋਂ ਇਲਾਵਾ ਸੰਗਰੂਰ ਤੋਂ ਕਾਂਗਰਸੀ ਸਾਂਸਦ ਵਿਜੇ ਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਨੱਥੂ ਰਾਮ ਮਲੋਟ, ਸਾਬਕਾ ਪਾਰਲੀਮਾਨੀ ਸਕੱਤਰ ਸਾਧੂ ਸਿੰਘ ਧਰਮਸੋਤ, ਮਾਈ ਰੂਪ ਕੌਰ ਬਾਗੜੀਆਂ, ਹਰਦਿਆਲ ਸਿੰਘ ਕੰਬੋਜ, ਸ਼ਾਮ ਲਾਲ ਬਾਂਸਲ, ਅਨੰਦਪੁਰ ਸਾਹਿਬ ਤੋਂ ਸਾਂਸਦ ਰਵਨੀਤ ਬਿੱਟੂ ਆਦਿ ਹਾਜ਼ਰ ਸਨ
ਸੁਸਮਾ ਸਵਰਾਜ ਬਣੀ ਵਿਰੋਧੀ ਧਿਰ ਦੀ ਨੇਤਾ
ਨਵੀਂ ਦਿੱਲੀ : ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣਾ ਅਹੁਦਾ ਤਿਆਗ ਦਿੱਤਾ ਹੈ । ਉਨ੍ਹਾਂ ਦੀ ਥਾਂ ਸੁਸ਼ਮਾ ਸਵਰਾਜ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਬਣਾਇਆ ਗਿਆ ਅਤੇ ਅਰੁਣ ਜੇਤਲੀ ਨੂੰ ਰਾਜ ਸਭਾ ਵਿੱਚ ਵਿਰੋਧੀ ਦਾ ਨੇਤਾ ਨਿਯੁਕਤ ਕੀਤਾ ਹੈ । ਭਾਜਪਾ ਹਾਈ ਕਮਾਂਡ ਪਾਰਟੀ ਦੇ ਸੰਵਿਧਾਨ ਸੋਧ ਕਰਦੇ ਹੋਏ ਅਡਵਾਨੀ ਲਈ ਬੀ ਜੇ ਪੀ ਸੰਸਦੀ ਦਲ ਦੇ ਨੇਤਾ ਅਹੁਦਾ ਬਣਾਇਆ ਹੈ ।
ਰਾਜ ਠਾਕਰੇ ਦੇ ਥੱਪੜ ਮਾਰੋ , ਇੱਕ ਕਰੋੜ ਇਨਾਮ ਪਾਓ
ਮੁੰਬਈ ; ਜਿਹੜਾ ਵਿਅਕਤੀ ਰਾਜ ਠਾਕਰੇ ਨੂੰ ਥੱਪੜ ਮਾਰੇਗਾ , ਅਸੀਂ ਉਸਨੂੰ ਇੱਕ ਕਰੋੜ ਰੁਪਇਆਂ ਇਨਾਮ ਦਿਆਗੇ। ਇਹ ਪੇਸ਼ਕਸ਼ ਅਖਿਲ ਭਾਰਤੀਆ ਬ੍ਰਹਾਮਣ ਮਹਾਂ ਸਭਾ ਨਾਮਕ ਇੱਕ ਜਥੇਬੰਦੀ ਨੇ ਦਿੱਤੀ ਹੈ। ਇਸ ਜਥੇਬੰਦੀ ਦਾ ਕਹਿਣਾ ਹੈ ਕਿ ਰਾਜ ਠਾਕਰੇ ਪਿਛਲੇ ਦੋ ਸਾਲ ਤੋਂ ਮਹਾਂਰਾਸ਼ਟਰ ਵਿੱਚ ਹਿੰਦੀਭਾਸ਼ੀਆਂ ਦਾ ਅਪਮਾਨ ਕਰ ਰਹੇ ਹਨ ।
ਲਗਾਤਾਰ ਬਿਹਾਰ ਅਤੇ ਯੂ ਪੀ ਤੋਂ ਆਏ ਲੋਕਾਂ ਤੇ ਹਮਲੇ ਹੋ ਰਹੇ ਹਨ । ਉਨ੍ਹਾਂ ਨੂੰ ਉਥੋਂ ਕੱਢਿਆ ਜਾ ਰਹਿਾ ਹੈ । ਪਰ ਕੋਈ ਕੁਝ ਵੀ ਬੋਲਣ ਨੂੰ ਤਿਆਰ ਨਹੀਂ । ਰਾਜ ਠਾਕਰੇ ਸਮਾਜ ਵਿੱਚ ਜਹਿਰ ਘੋਲਣ ਦੇ ਨਾਲ ਨਾਲ ਦੇਸ਼ ਨੂੰ ਤੋੜਨ ਦੀ ਕੋਸਿ਼ਸ਼ ਕਰ ਰਿਹਾ ਹੈ। ਬ੍ਰਹਾਮਣ ਮਹਾਂਸਭਾ ਨੇ ਰਾਜ ਠਾਕਰੇ ਉਪਰ ਦੇਸ਼ ਧਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।
ਇਸ ਸੰਸਥਾ ਦਾ ਕਹਿਣਾ ਹੈ ਕਿ ਦੂਸਰੇ ਰਾਜਾਂ ਵਿੱਚੋਂ ਮਹਾਂਰਾਸ਼ਟਰ ਆਉਣ ਰੋਕਣ ਵਾਲਾ ਰਾਜ ਠਾਕਰੇ ਆਪ ਕਿਹੜੇ ਮੂੰਹ ਨਾਲ ਹੋਰਾਂ ਰਾਜਾਂ ਵਿੱਚ ਜਾਂਦਾ ਹੈ।
ਵਿਧਾਨ ਸਭਾ 'ਚ ਪੱਗਾਂ ਲੱਥਣ ਦੀਆਂ ਘਟਨਾਵਾਂ ਦੀ ਕਾਰਵਾਈ ਸ਼ੁਰੂ
ਚੰਡੀਗੜ੍ਹ:- ਵਿਧਾਨ ਸਭਾ ਅੰਦਰ ਕਾਂਗਰਸ ਅਤੇ ਅਕਾਲੀ ਵਿਧਾਇਕਾਂ 'ਚ ਹੋਈ ਧੱਕਾ-ਮੁੱਕੀ ਅਤੇ ਪੱਗਾਂ ਲਾਹੁਣ ਦੀ ਘਟਨਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਾਰਵਾਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 10 ਦਿਨਾਂ ਬਾਅਦ ਦੋਹਾਂ ਧਿਰਾਂ ਨੂੰ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਮਾਰਚ 2010 ਦੀ ਸ਼ੁਰੂਆਤ 'ਚ ਹੋਣ ਵਾਲੇ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਇਸ ਸੁਣਵਾਈ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਅਤੇ ਸਪੀਕਰ ਵਲੋਂ ਸੰਭਾਵਿਤ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਝੰਡੀ ਦਿੱਤੀ ਜਾਵੇਗੀ।
ਯਾਦ ਰਹੇ ਕਿ 7 ਤੋਂ 11 ਦਸੰਬਰ ਤੱਕ ਚੱਲੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਪੰਜਾਬ ਦੇ ਅਮਨ-ਕਾਨੂੰਨ ਦੀ ਹਾਲਤ ਦੇ ਮਾਮਲੇ ਨੂੰ ਲੈ ਕੇ ਸਦਨ ਵਿਚ ਹੰਗਾਮਾ ਹੋਇਆ ਸੀ। ਕਾਂਗਰਸ ਵਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਹੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕਾਂ ਦਰਮਿਆਨ ਧੱਕਾ-ਮੁੱਕੀ ਹੋਈ ਤੇ ਫਿਰ ਪੱਗਾਂ ਲੱਥ ਗਈਆਂ। ਜਾਣਕਾਰੀ ਅਨੁਸਾਰ ਕਾਂਗਰਸ ਦੇ ਵਿਧਾਇਕਾਂ ਕੇਵਲ ਸਿੰਘ ਢਿੱਲੋਂ ਅਤੇ ਦਰਸ਼ਨ ਸਿੰਘ ਬਰਾੜ ਨੇ ਸਪੀਕਰ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ
ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਹੋਰਾਂ ਨੇ ਉਨ੍ਹਾਂ ਨਾਲ ਨਾ ਸਿਰਫ ਧੱਕਾ-ਮੁੱਕੀ ਕੀਤੀ ਸਗੋਂ ਉਨ੍ਹਾਂ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਦੂਜੇ ਪਾਸੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਜਗਦੀਪ ਸਿੰਘ ਨਕਈ ਨੇ ਇਹੀ ਦੋਸ਼ ਦੂਜੇ ਕਾਂਗਰਸੀ ਵਿਧਾਇਕਾਂ 'ਤੇ ਲਿਖਤੀ ਤੌਰ 'ਤੇ ਲਾਇਆ ਸੀ।
ਕੈਪਟਨ ਅਮਰਿੰਦਰ ਸਿੰਘ 'ਤੇ ਪਾਰਟੀ ਵਿਰੋਧੀ ਨੀਤੀਆਂ 'ਤੇ ਚੱਲਣ ਦਾ ਦੋਸ਼
ਪੰਜਾਬ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦਾ ਇਕ ਵਫ਼ਦ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸ਼ਿਕਾਇਤ ਲੈ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਿਆ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਬੀਤੀ ਰਾਤ ਆਪਣੇ ਨਿਵਾਸ ਵਿਖੇ ਸੰਸਦ ਮੈਂਬਰਾਂ ਨੂੰ ਖਾਣੇ ਦੀ ਦਾਅਵਤ ਮੌਕੇ ਪੰਜਾਬ ਦੇ ਕੁਝ ਮੈਂਬਰਾਂ ਨੇ ਸੋਨੀਆ ਗਾਂਧੀ ਦੀ ਮੌਜੂਦਗੀ ਵਿਚ ਇਸ ਗੱਲ 'ਤੇ ਸਖ਼ਤ ਰੋਸ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਰਵਾਈਆਂ ਕਾਰਨ ਪਾਰਟੀ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਹਾਈਕਮਾਨ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀਆਂ ਨੀਤੀਆਂ ਦੀ ਥਾਂ ਆਪਣੀਆਂ ਨਿੱਜੀ ਨੀਤੀਆਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਪਟਨ ਅਕਾਲੀ ਦਲ ਦੇ ਪੁਰਾਣੇ ਬਰਨਾਲਾ ਧੜ੍ਹੇ ਨੂੰ ਸਰਗਰਮ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਰਕਰਾਂ ਦੇ ਹੌਂਸਲੇ ਪਸਤ ਹੋ ਰਹੇ ਹਨ। ਸੂਤਰਾਂ ਅਨੁਸਾਰ ਕੈਪਟਨ ਦੀ ਸ਼ਿਕਾਇਤ ਕਰਨ ਵਾਲੇ ਲੋਕ ਸਭਾ ਮੈਂਬਰਾਂ 'ਚ ਜ਼ਿਆਦਾਤਰ ਮਾਝਾ ਤੇ ਦੁਆਬਾ ਖੇਤਰ ਦੇ ਸਨ, ਜਦਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ
ਬੀਬੀ ਰਾਜਿੰਦਰ ਕੌਰ ਭੱਠਲ, ਵਰਿੰਦਰ ਕਟਾਰੀਆ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਪਾਰਟੀ ਹਾਈਕਮਾਨ ਕੋਲ ਕੈਪਟਨ ਦੀ ਇਸੇ ਤਰ੍ਹਾਂ ਦੀ ਸ਼ਿਕਾਇਤ ਕੀਤੀ ਸੀ। ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ ਛੇਤੀ ਹੀ ਕੋਈ ਕਾਰਵਾਈ ਦਾ ਭਰੋਸਾ ਦਿਵਾਇਆ ਹੈ।
ਨਾਨਾਵਤੀ ਕਮਿਸ਼ਨ ਦਾ ਕਾਰਜਕਾਲ ਮੁੜ ਵਧਾਇਆ
.ਗਾਂਧੀ ਨਗਰ, 18 ਦਸੰਬਰ- ਗੁਜਰਾਤ ਸਰਕਾਰ ਨੇ ਸਾਲ 2002 ਦੇ ਦੰਗਿਆਂ ਦੀ ਜਾਂਚ ਕਰ ਰਹੇ ਨਾਨਾਵਤੀ ਕਮਿਸ਼ਨ ਦਾ ਕਾਰਜਕਾਲ ਵਧਾਉਣ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੇਵਾ ਮੁਕਤ ਜੱਜ ਜਸਟਿਸ ਜੀ.ਟੀ. ਨਾਨਾਵਤੀ ਦੀ ਪ੍ਰਧਾਨਗੀ ਅਤੇ ਅਕਸ਼ੇ ਮਹਿਤਾ ਦੀ ਮੈਂਬਰੀ ਵਾਲੇ ਇਸ ਕਮਿਸ਼ਨ ਦੀ ਮੌਜੂਦਾ ਮਿਆਦ 31 ਦਸੰਬਰ ਨੂੰ ਖ਼ਤਮ ਹੋ ਰਹੀ ਹੈ। ਕਮਿਸ਼ਨ ਦਾ ਕਾਰਜਕਾਲ 12ਵੀਂ ਵਾਰ ਵਧਾਇਆ ਜਾ ਰਿਹਾ ਹੈ। ਕਮਿਸ਼ਨ ਨੂੰ ਹੁਣ ਆਪਣੀ ਜਾਂਚ 30 ਜੂਨ 2010 ਤੱਕ ਪੂਰੀ ਕਰਨੀ ਹੈ। ਗ੍ਰਹਿ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਾਇਦ ਕਮਿਸ਼ਨ ਦਾ ਇਹ ਆਖਰੀ ਵਿਸਥਾਰ ਹੈ। ਬੀਤੇ ਸਾਲ ਕਮਿਸ਼ਨ ਨੇ ਗੋਧਰਾ ਟਰੇਨ ਵਿਚ ਅਗਜ਼ਨੀ 'ਤੇ ਆਪਣੀ ਪਹਿਲੀ ਰਿਪੋਰਟ ਪੇਸ਼ ਕੀਤੀ ਸੀ, ਜਿਸਿ ਵਚ ਕਿਹਾ ਗਿਆ ਸੀ ਕਿ ਇਹ ਘਟਨਾ ਪਹਿਲਾਂ ਤੋਂ ਤੈਅ ਸਾਜਿਸ਼ ਸੀ
ਅਤੇ ਮਹਿਜ਼ ਹਾਦਸਾ ਨਹੀਂ ਸੀ। ਕਮਿਸ਼ਨ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਸੀ।
.
ਕੌਮ ਕਦੇ ਨਾ ਹਾਰੇ,ਜੇ ਸਿੱਖ ਸਿੱਖ ਨੂੰ ਨਾ ਮਾਰੇ
ਫਰੈਂਕਫਰਟ, ਜਰਮਨੀ - ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਜਰਮਨੀ / ਯੂ.ਕੇ / ਅਮਰੀਕਾ ਵਲੋਂ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ ਵਿੱਚ ਯੂਥ ਵਿੰਗ ਦੇ ਆਗੂਆਂ ਭਾਈ ਭੁਪਿੰਦਰ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਸੁਖਪ੍ਰੀਤ ਸਿੰਘ, ਭਾਈ ਸਤਿੰਦਰਪਾਲ ਸਿੰਘ, ਭਾਈ ਦਿਲਬਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਬਲਕਾਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਪ੍ਰਵਾਸੀ ਹਿੰਦੁਸਤਾਨੀਆਂ ਵਲੋਂ ਜੋ ਕਨੂੰਨ ਦੀਆਂ ਧੱਝੀਆਂ ਉਡਈਆਂ, ਇਥੋਂ ਤੱਕ ਕਿ ਇਸੇ ਕਨੂੰਨ ਦੀ ਪਹਿਰੇਦਾਰ ਪੰਜਾਬ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਜਾਪਦੀ ਸੀ।ਜਿਸ ਸੋਚੀ ਸਮਝੀ ਸ਼ਾਜਿਸ਼ ਨੂੰ ਪੰਜਾਬ ਦੇ ਆਮ ਸਿਂਖਾਂ ਨੇ ਆਪਣੀ ਜਾਨ ਅਤੇ ਮਾਲ ਦੀ ਪਰਵਾਹ ਨਾ ਕਰਦੇ ਹੋਏ ਨਕਾਮ ਬਣਾਇਆ ਆਖਿਰ ਉਹਨਾਂ ਨੂੰ ਹੀ ਇਸ ਦਾ ਖਾਮਿਆਜਾ ਭੁਗਤਣਾ ਪਿਆ। ਇਸ ਘਟਨਾ ਸਮੇਂ ਜਿਹਨਾਂ ਆਮ ਸਿਂਖਾਂ ਨੇ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜਮਾ ਦੀ ਕੜਿੱਕੀ ਵਿੱਚ ਫਸੀ ਜਾਨ ਬਚਾਈ ਨੂੰ ਅੰਤ ਵਿੱਚ ਉਹਨਾਂ ਉੱਤੇ ਹੀ ਇਹਨਾਂ ਅਹਿਸਾਨ ਫਰਾਮੋਸ਼, ਅਕ੍ਰਿਤਘਣ ਪੁਲਿਸ ਮੁਲਾਜਮਾ ਨੇ ਅੰਨੇਵਾਹ ਗੋਲੀਆਂ ਚਲਾ ਕੇ ਆਪਣੀ ਗੱਦਾਰੀ ਦਾ ਸਬੂਤ ਦੇ ਦਿੱਤਾ। ਇਹ ਸਭ ਇਹਨਾਂ ਇਸ ਕਰਕੇ ਕੀਤਾ ਕਿ ਇਹ ਸਿਂਖ ਬਾਹਰੋਂ ਆਏ ਇੱਕ ਭਈਏ ਆਸ਼ੂਤੋਸ਼ ਦੇ ਖਿਲਾਫ ਮਹਿਜ ਇਕ ਰੋਸ ਪ੍ਰਦਰਸ਼ਨ ਕਰ ਰਹੇ ਸਨ। ਗੋਲੀਆਂ ਚਲਾਉਣ ਵਾਲੇ ਇਹ ਉਹੀ ਸਿੱਖ ਪੁਲਿਸ ਮੁਲਾਜਮਾ ਸਨ ਜਿਨ੍ਹਾਂ ਦੀ ਜਾਨ ਇਹਨਾਂ ਦੇ ਉਹਨਾਂ ਸਿੱਖ ਭਰਾਵਾਂ ਨੇ ਹਾਲੇ ਇਕ ਦਿਨ ਪਹਿਲਾਂ ਹੀ ਬਾਹਰੋਂ ਕਮਾਈ ਕਰਨ ਦੇ ਮਨੋਰਥ ਨਾਲ ਪੰਜਾਬ ਵਿੱਚ ਆ ਵਸੇ ਪ੍ਰਵਾਸੀ ਮਜਦੂਰਾਂ ਤੋਂ ਬਚਾਈ ਸੀ ਜੋ ਅਸਲ ਵਿੱਚ ਉਸੇ ਆਸ਼ੂਤੋਸ਼ ਦੇ ਚੇਲੇ ਵੀ ਹਨ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਂਖ ਕੌਮ ਦਾ ਦੋਖੀ ਕਰਾਰ ਦਿੱਤਾ ਗਿਆ ਹੈ।ਪ੍ਰਸ਼ਨ ਇਹ ਹੈ ਕਿ ਸਰਕਾਰੀ ਵਰਦੀ ਪਹਿਨਣ ਵਾਲਾ ਸਿਂਖ ਆਪਣੇ ਕੌਮ ਪ੍ਰਤੀ ਬਣਦੇ ਫਰਜ ਨੂੰ ਕੀ ਸਰਕਾਰ ਪ੍ਰਤੀ ਫਰਜ ਤੋਂ ਹਲਕਾ ਜਾਂ ਗੈਰਜਰੂਰੀ ਸਮਝਦਾ ਹੈ? ਕੀ ਉਸ ਦੀ ਜਮੀਰ ਇਨੀ ਕੁ ਮਰ ਚੁੱਕੀ ਹੈ ਕਿ ਉਸ ਨੂੰ ਇੱਕ ਸਿਂਖ ਹੋਣ ਦੇ ਨਾਤੇ ਸਿੱਖੀ ਅਤੇ ਸਿਂਖ ਕੌੰਮ ਨਾਲ ਹੋ ਰਹੇ ਧੱਕੇ ਤਾਂ ਦਿਖਾਈ ਨਹੀ ਦਿੰਦੇ ਪਰ ਸਰਕਾਰੀ ਆਡਰ ਉਸ ਨੂੰ ਆਪਣੇ ਧਰਮ, ਆਪਣੀ ਹੋਂਦ ਤੋਂ ਵੀ ਵੱਧ ਕੇ ਪਿਆਰੇ ਹੋ ਜਾਂਦੇ ਹਨ।ਕੀ ਕਾਰਨ ਹੈ ਕਿ ਸਿਰ ਦੇ ਕੇ ਮਿਲੀ ਸਿਂਖੀ ਨੂੰ ਇਹ ਲੋਕ ਆਰ ਐਸ ਐਸ ਦੀਆਂ ਝੋਲੀਆਂ ਚੁੱਕਣ ਵਾਲਿਆਂ ਕੋਲ ਕੌਢੀਆਂ ਦੇ ਮੁੱਲ ਵੇਚਣ ਚ ਰਤੀ ਵੀ ਗੁਰੇਜ ਨਹੀ ਕਰਦੇ।ਆਖਿਰ ਕਦ ਤੱਕ ਸਿਂਖ ਸਿਂਖਾਂ ਹੱਥੋਂ ਮਰਦੇ ਰਹਿਣਗੇ, ਕਦ ਤੱਕ ਅਸੀ ਆਪਣੇ ਦੁਸ਼ਮਣਾਂ ਦੇ ਹਂਥਾਂ ਦੀਆਂ ਕਠਪੁਤਲੀਆਂ ਬਣ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੇ ਰਹਾਂਗੇ।ਕਦ ਅਸੀ ਇਕੱਠੇ ਹੋ ਆਪਣੀ ਅਜਾਦੀ ਦੇ ਰਾਹ ਦੇ ਪਾਂਧੀ ਬਣਾਂਗੇ, ਕੀ ਅਸੀ ਅਜੇ ਵੀ ਗੁਲਾਮੀ ਮਹਿਸੂਸ ਨਹੀ ਕਰ ਰਹੇ? ਲੋੜ ਹੈ ਇਹਨਾਂ ਸਵਾਲਾਂ ਦੇ ਜਵਾਬ ਆਪਣੇ ਖੁਦ ਅੰਦਰ ਝਾਤੀ ਮਾਰ ਲੱਭਣ ਦੀ, ਲੋੜ ਹੈ ਆਪਣਾ ਪਰਾਇਆ ਪਹਿਚਾਣ ਕੌਮ ਪ੍ਰਤੀ ਸੁਹਿਰਦ ਹੋਣ ਦੀ, ਲੋੜ ਹੈ ਪੰਥ ਨਾਲ ਜੁੜਣ ਦੀ, ਲੋੜ ਹੈ ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦੀ। ਸ਼ਹੀਦੀਆਂ ਦੀ ਨੀਹਾਂ ਤੇ ਉਸਰੀ ਸਿਂਖ ਕੌਮ ਸ਼ਹੀਦੀਆਂ ਤਾਂ ਦਿੰਦੀ ਹੀ ਰਹੇਗੀ, ਹੋਰਨਾਂ ਨੂੰ ਅਜਾਦੀਆਂ ਦਵਾਉਣ ਵਾਲੀ ਕੌਮ ਇੱਕ ਦਿਨ ਖੁਦ ਨੂੰ ਵੀ ਅਜਾਦ ਕਰਵਾ ਹੀ ਲਵੇਗੀ, ਪਰ ਅੱਜ ਵਕਤ ਹੈ ਆਪਣਾ ਰਾਹ ਚੁਣਨ ਦਾ ਕਿ ਕੀ ਅਸੀਂ ਆਪਣੇ ਨਾਂਮ ਇਸ ਅਜਾਦੀ ਦੇ ਚਾਹਵਾਨਾਂ ਵਿੱਚ ਦਰਜ ਕਰਵਾਉਣੇ ਹਨ ਜਾਂ ਫਿਰ ਇਸ ਰਾਹ ਦੇ ਰੋੜੇ ਬਣਨ ਵਾਲੇ ਕੌਮ ਦੇ ਗੱਦਾਰਾਂ ਵਿੱਚ?
ਜਥੇਦਾਰ ਮੱਕੜ ਧਰਮ ਪ੍ਰਚਾਰ ਤੱਕ ਸੀਮਤ ਰਹਿਣ-ਬਾਬਾ ਹਰਨਾਮ ਸਿੰਘ ਖਾਲਸਾ
ਆਨੰਦਪੁਰ ਸਾਹਿਬ, 17 ਦਸੰਬਰ-ਅੱਜ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸੰਤ ਸਮਾਜ ਨੂੰ ਸਿਆਸਤ ਛੱਡ ਕੇ ਧਰਮ ਪ੍ਰਚਾਰ ਕਰਨ ਦੀ ਦਿੱਤੀ ਸਲਾਹ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਪ੍ਰਧਾਨ ਇਹ ਦੱਸਣ ਕਿ ਸੰਤ ਸਮਾਜ ਨੇ ਕਿਹੜੀ ਸਿਆਸਤ ਕੀਤੀ ਹੈ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸਿਆਸਤ ਸੰਤ ਸਮਾਜ ਵਿੱਚ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਵਿੱਚ ਹੈ, ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਵਾਲੀ ਸ਼੍ਰੋਮਣੀ ਕਮੇਟੀ ਵਿੱਚ ਆਕਲੀ ਦਲ ਦੀ ਬੇਲੋੜੀ ਸਿਆਸੀ ਦਖਲ ਅੰਦਾਜ਼ੀ ਕਰਕੇ ਹੀ ਆਏ ਦਿਨ ਕੋਈ ਨਾ
ਕੋਈ ਵਿਵਾਦ ਜਨਮ ਲੈਂਦਾ ਹੈ। ਬਾਬਾ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਆਸੀ ਲੋਕਾਂ ਦੀ ਸੇਵਾ ਵਿੱਚ ਮਸ਼ਰੂਫ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਆਸ਼ੂਤੋਸ਼ ਦਾ ਮਸਲਾ ਨਿਰੋਲ ਸਿੱਖਾਂ ਦਾ ਮਸਲਾ ਹੈ ਅਤੇ ਸਿੱਖ ਕੌਮ ਦੀ ਅਣਖ ਅਤੇ ਗੈਰਤ ਨਾਲ ਜੁੜੀ ਭਾਵਨਾ ਸੀ, ਜਿਸ ਤੇ ਸੰਤ ਸਮਾਜ ਅਤੇ ਹੋਰ ਸਿੱਖ ਜਥੇਬੰਦੀੇਆਂ ਨੇ ਆਪਣੀ ਜਾਨ ’ਤੇ ਖੇਡ ਕੇ ਆਪਣੇ ਧਰਮ ਲਈ ਕੁਰਬਾਨੀ ਕੀਤੀ, ਪਰ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਸਮੁੱਚੀ ਸ਼੍ਰੋਮਣੀ ਕਮੇਟੀ ਨੇ ਇਸ ਅਹਿਮ ਫੈਸਲੇ ਨਾਲ ਕੋਈ ਸਰੋਕਾਰ ਨਹੀਂ ਰੱਖਿਆ। ਬਾਬਾ ਖਾਲਸਾ ਨੇ ਕਿਹਾ ਕਿ ਪ੍ਰਧਾਨ ਇਹ ਦੱਸ ਸਕਦੇ ਹਨ ਕਿ ਉਹ ਸਿੱਖਾਂ ਦੀ ਧਾਰਮਿਕ ਅਗਵਾਈ ਕਰ ਰਹੇ ਹਨ ਜਾਂ ਸਿਆਸੀ ਪਾਰਟੀ ਦਾ ਕੰਮ ਕਰ ਰਹੇ ਹਨ। ਜੇਕਰ ਉਹ ਧਾਰਮਿਕ ਆਗੂ ਹੋਣ ਦਾ ਦਾਅਵਾ ਕਰਦੇ ਹਨ ਤਾਂ ਆਸ਼ੂਤੋਸ਼ ਅਤੇ ਸਿਰਸੇ ਵਾਲਿਆਂ ਨੂੰ ਡੇਰੇ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਨੂੰ ਕੋਈ ਯਤਨ ਨਹੀਂ ਕੀਤਾ। ਬਾਬਾ ਖਾਲਸਾ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ 24 ਦਸੰਬਰ ਨੂੰ ਸਵੇਰੇ 9 ਵਜੇ ਤੋਂ 10 ਵਜੇ ਤੱਕ ਪੰਥ ਦੀ ਚੜ੍ਹ੍ਰਦੀ ਕਲਾ ਲਈ ਅਰਦਾਸ ਦਿਵਸ ਵਿੱਚ ਹਾਜ਼ਰੀ ਭਰਨ ਅਤੇ 30 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੋਸ ਮਾਰਚ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਦੀ ਭਰਤੀ ਮੁਹਿੰਮ ਬੜੇ ਜੋਰਾਂ ਸੋਰਾਂ ਨਾਲ ਚੱਲ ਰਹੀ ਹੈ। ਕੈਪਟਨ .
.ਬਠਿੰਡਾ 17 ਦਸੰਬਰ - ਜ਼ਿਲ੍ਹੇ ਵਾਰ ਜਬਰ ਵਿਰੋਧੀ ਰੈਲੀਆਂ ਅਤੇ ਕਾਂਗਰਸ ਪਾਰਟੀ ਦੀ ਭਰਤੀ ਮੁਹਿੰਮ ਲਈ ਪੰਜਾਬ ਦੇ ਦੌਰੇ 'ਤੇ ਨਿਕਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਪਣੀ ਮੁਹਿੰਮ ਤੋਂ ਕਾਫੀ ਚੜ੍ਹਦੀਕਲਾ ਵਿਚ ਨਜ਼ਰ ਆ ਰਹੇ ਸਨ ਨੇ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਪਾਰਟੀ ਦੀ ਭਰਤੀ ਮੁਹਿੰਮ ਬੜੇ ਜੋਰਾਂ ਸੋਰਾਂ ਨਾਲ ਚੱਲ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ.ਤੇ ਯੂਥ ਵਿੰਗ ਦੀ ਉਚ ਪੱਧਰੀ ਮੀਟਿੰਗ ਲੈਸਟਰ ਵਿਖੇ ਹੋਈ
ਬਰਮਿੰਘਮ: ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਤੇ ਯੂਥ ਵਿੰਗ ਦੀ ਇੱਕ ੳੁਚ ਪੱਧਰੀ ਮੀਟਿੰਗ ਗੁਰਦਵਾਰਾ ਗੁਰੁ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਲੈਸਟਰ ਵਿਖੇ ਯੂ.ਕੇ. ਦੇ ਪ੍ਰਧਾਨ ਮਾ: ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਾਰਟੀ ਦੇ ਐਗਜੈਕਟਿਵ ਮੈਂਬਰਾਂ ਨੇ ਹਿਸਾ ਲਿਆ ਮੀਟਿੰਗ ਦੌਰਾਨ ਵੱਖ ਵੱਖ ਮੁਦਿਆਂ ਤੇ ਵਿਚਾਰਾਂ ਹੋਈਆਂ ਤੇ ਪਿਛਲੇ ਦਿਨੀ ਲੁਧਿਆਣਾ ਵਿਖੇ ਪਖੰਡੀ ਸਾਧ ਆਸ਼ੂਤੋਸ਼ ਦੇ ਖਿਲਾਫ ਰੋਸ ਮਾਰਚ ਕਰ ਰਹੇ ਸਿੰਘਾਂ ਉਤੇ ਬਾਦਲ ਸਰਕਾਰ ਦੇ ਇਸ਼ਾਰੇ ਤੇ ਗੋਲੀਆਂ ਚਲਾਉਣ ਨਾਲ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਲੁਹਾਰਾਂ ਨੂੰ ਸ਼ਰਧਾਜਲੀਂ ਭੇਟ ਕੀਤੀ ਗਈ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਆਂ ਰਹੀਆਂ ਚੋਣਾਂ ਵਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਯੂਥ ਵਿੰਗ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਯੂਥ ਵਿੰਗ ਵਿੱਚ ਭਰਤੀ ਕੀਤਾ ਜਾਵੇਗਾ ਤੇ ਬਹੁਤ ਜਲਦੀ ਹੀ ਬਰਮਿੰਘਮ ਅਤੇ ਲੈਸਟਰ ਦੇ ਯੂਥ ਵਿੰਗ ਦੇ ਯੂਨਿਟਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਇਸ ਮੀਟਿੰਗ ਵਿੱਚ ਦਲ ਦੇ ਸੀ: ਮੀਤ ਪ੍ਰਧਾਨ ਤੇਜਿੰਦਰ ਸਿੰਘ ਸੰਧੂ,ਜਨ: ਸਕੱਤਰ ਸਰਬਜੀਤ ਸਿੰਘ,ਸਕੱਤਰ ਜਸਵਿੰਦਰ ਸਿੰਘ ਰਾਏ, ਮੁੱਖ ਬੁਲਾਰਾ ਸੂਬਾ ਸਿੰਘ ਲਿੱਤਰਾਂ, ਚੀਫ ਆਰਗੇਨਾਈਜਰ ਜਗਵਿੰਦਰ ਸਿੰਘ,ਇੰਦਰ ਸਿੰਘ ਸੋਹਲ,ਰਣਜੀਤ ਸਿੰਘ ਸ਼ੇਰਗਿੱਲ,ਖਜਾਨਚੀ ਭੁਪਿੰਦਰ ਸਿੰਘ ਜੌਹਲ, ਮੀਤ ਪ੍ਰਧਾਨ ਨਾਜਰ ਸਿੰਘ,ਰੇਸ਼ਮ ਸਿੰਘ ਭੰਗਲ, ਤਾਲਮੇਲ ਸਕੱਤਰ ਜਗਤਾਰ ਸਿੰਘ ਵਿਰਕ,ਯੂਥ ਵਿੰਗ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਮਲਕੀਤ ਸਿੰਘ ਬਾਬਾ ਬਕਾਲਾ, ਭਾਈ ਤੇਜਵੀਰ ਸਿੰਘ ਖਿਲਚੀਆਂ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਚਿੱਟੀ,ਦਲਮੇਸ਼ ਸਿੰਘ,ਬਲਵਿੰਦਰ ਸਿੰਘ ਸਹੋਤਾ ਤੇ ਹੋਰ ਕਈ ਆਗੂ ਸ਼ਾਮਲ ਸਨ
ਰਾਜ ਸਭਾ ਵਿੱਚ ਸਿੱਖ ਕਤੇਆਮ ਦਾ ਮੁੱਦਾ ਉਠਣਾ ਪੰਚ ਪ੍ਰਧਾਨੀ ਦੇ ਯਤਨਾਂ ਦਾ ਸਿੱਟਾ
ਮੋਹਾਲੀ, 17 ਦਸੰਬਰ
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਸਕੱਤਰ ਜਨਰਲ ਸੰਦੀਪ ਸਿੰਘ ਕਨੇਡੀਅਨ ਨੇ ਰਾਜ ਸਭਾ ਵਿੱਚ ਸਿੱਖ ਕਤਲੇਆਮ ਦਾ ਮੁੱਦਾ ਚੁੱਕੇ ਜਾਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਹੈ ਕਿ ਭਾਵੇਂ ਹੁਣ 25 ਸਾਲਾਂ ਬਾਅਦ ਸਿਆਸੀ ਕਾਰਨਾਂ ਕਰਕੇ ਹੀ ਇਹ ਮੁੱਦਾ ਉਠਾਇਅ ਗਿਆ ਹੈ ਫਿਰ ਵੀ ਇਹ ਸਵਾਗਤਯੋਗ ਹੈ। ਉਨਾਂ ਕਿਹਾ ਕਿ ਭਾਜਪਾ ਦੇ ਐਸ.ਐਸ. ਆਹਲੂਵਾਲੀਅ ਤੇ ਹੋਰਨਾਂ ਮੈਬਰਾਂ ਵਲੋਂ ਉਠਾਏ ਗਏ ਇਸ ਮੁੱਦੇ ਨਾਲ ਸਪੱਸ਼ਟ ਹੋ ਗਿਆ ਹੈ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਜੰਤਰ-ਮੰਤਰ ਚੌਂਕ ਨਵੀਂ ਦਿੱਲੀ ਵਿਖੇ ਸਿੱਖ ਮੰਗਾਂ ਨੂੰ ਲੈ ਕੇ 9 ਮਹੀਨੇ ਚਲਦੀ ਰਹੀ ਭੁੱਖ ਹੜਤਾਲ ਦੇ ਉਪਰਾਲੇ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਇਸਦਾ ਸਿੱਧਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪੰਚ ਪ੍ਰਧਾਨੀ ਵਲੋਂ ਤਿੰਨ ਮੁੱਖ ਸਿੱਖ ਮੰਗਾਂ - 1984 ਦੇ ਸਿੱਖ ਕਤਲੇਆਮ ਦੇ ਗੁਨਾਹਗਾਰਾਂ ਨੂੰ ਸ਼ਜ਼ਾਵਾਂ ਦਿਵਾਉਣ ਲਈ, ਸੌਦਾ ਸਾਧ ਦੀ ਗ੍ਰਿਫ਼ਤਾਰੀ ਅਤੇ ਸਿੱਖਾਂ ਨੂੰ ਹਿੰਦੂ ਦਰਸਾਉਂਦੀ ਧਾਰਾ 25-ਬੀ ਵਿੱਚ ਸੋਧ ਕਰਵਾਉਣ ਲਈ ਭੁੱਖ ਹੜਤਾਲ ਦਾ ਇਹ ਧਰਨਾ ਸ਼ੁਰੂ ਕੀਤਾ ਗਿਆ ਸੀ ਜੋ ਲਗਾਤਾਰ 9 ਮਹੀਨੇ ਚਲਦਾ ਰਿਹਾ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੁਰਾਣੇ ਐਕਟ ਅਨੁਸਾਰ ਹੀ ਹੋਣਗੀਆਂ-ਮੱਕੜ .
17 ਦਸੰਬਰ-ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੁਰਾਣੇ 1925 ਵਿਚ ਬਣੇ ਐਕਟ ਅਨੁਸਾਰ ਹੀ ਹੋਣਗੀਆਂ। ਕੁੱਲ 120 ਹਲਕਿਆਂ ਵਿਚ 170 ਉਮੀਦਵਾਰ ਚੁਣੇ ਜਾਣਗੇ ਜਿਨ੍ਹਾਂ ਵਿਚ 120 ਜਨਰਲ, 30 ਲੇਡੀਜ਼ ਜਨਰਲ ਅਤੇ 20 ਐਸ.ਸੀ., ਬੀ.ਸੀ. ਕੋਟਾ ਰਿਜ਼ਰਵ ਕੀਤਾ ਗਿਆ ਹੈ। ਇਹ ਵਿਚਾਰ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਪ੍ਰੋ. ਦਰਸ਼ਨ ਸਿੰਘ ਦੇ ਅਕਾਲ ਤਖ਼ਤ ਸਾਹਿਬ ਦੇ ਵਿਵਾਦ ਬਾਰੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਜਦੋਂ ਪ੍ਰੋਫ਼ੈਸਰ ਦਰਸ਼ਨ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਤਾਂ ਉਸ ਸਮੇਂ ਉਨ੍ਹਾਂ ਵਲੋਂ ਸੁਰਜੀਤ ਸਿੰਘ ਸਰਨਾਲਾ ਨੂੰ ਸਜ਼ਾ ਦਿੱਤੀ ਗਈ ਸੀ ਪਰ ਹੁਣ ਖੁਦ ਪ੍ਰੋ. ਦਰਸ਼ਨ ਸਿੰਘ ਮਰਿਆਦਾ ਭੁੱਲ ਗਏ ਹਨ ਤੇ ਆਪਣਾ ਸਪਸ਼ਟੀਕਰਨ ਗੋਲਕ 'ਤੇ ਰੱਖ ਕੇ ਚਲੇ ਗਏ ਹਨ। ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਿਲਕੁਲ ਨਿਰੋਲ ਹੋਣਗੀਆਂ। ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਿਲਕੁਲ ਨਿਰੋਲ ਹੋਣਗੀਆਂ ਅਤੇ ਦਿੱਲੀ ਦੇ ਏਜੰਟਾਂ ਨੂੰ ਮੂੰਹ ਦੀ ਖਾਣੀ ਪਵੇਗੀ। ਪੱਤਰਕਾਰਾ ਸਵਾਲ ਪੁੱਛਿਆ ਕਿ 25 ਸਾਲ ਪਹਿਲਾਂ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਤਾਂ ਉਸ ਸਮੇਂ ਦਰਬਾਰ ਸਾਹਿਬ ਵਿਚ ਹੋਏ ਸ਼ਹੀਦਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜਥੇਦਾਰ ਮੱਕੜ ਨੇ ਕਿਹਾ ਕਿ ਉਨ੍ਹਾਂ ਸ਼ਹੀਦਾਂ ਨੂੰ ਹਰ ਤਰ੍ਹਾਂ
ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ । ਮੌਕੇ 'ਤੇ ਹਾਜ਼ਰ ਗੋਵਾਲਾ ਦੇ ਵਸਨੀਕ ਦਰਸ਼ਨ ਸਿੰਘ ਜੋ ਕਿ ਉਸ ਹਮਲੇ ਦੌਰਾਨ ਸ਼ਹੀਦ ਹੋਇਆ ਸੀ ਉਸਦੇ ਪਰਿਵਾਰ ਵਾਲਿਆਂ ਨੂੰ ਅੱਜ ਤੱਕ ਕੋਈ ਸਹੂਲਤ ਨਹੀਂ ਮਿਲੀ। ਮੌਕੇ 'ਤੇ ਹਾਜ਼ਰ ਦਰਸ਼ਨ ਸਿੰਘ ਦੇ ਲੜਕੇ ਜਗਵੰਤ ਸਿੰਘ ਨੇ ਜਥੇਦਾਰ ਮੱਕੜ ਨੂੰ ਦੱਸਿਆ ਕਿ ਅਸੀਂ ਕਈ ਵਾਰ ਦਰਖਾਸਤਾਂ ਦਿੱਤੀਆਂ ਪਰ ਅੱਜ ਤੱਕ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਤਾਂ ਜਥੇਦਾਰ ਮੱਕੜ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹੀਦ ਦਰਸ਼ਨ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਜਲਦ ਤੋਂ ਜਲਦ ਇਕ ਲੱਖ ਰੁਪਏ ਦੀ ਸਹਾਇਤਾ ਪਹੁੰਚਾਈ ਜਾਵੇਗੀ। ਜਥੇਦਾਰ ਮੱਕੜ ਨੇ ਲੁਧਿਆਣਾ ਕਾਂਡ ਦੇ ਸਵਾਲ ਨੂੰ ਹੱਸ ਕੇ ਹੀ ਟਾਲ ਦਿੱਤਾ। ਹਰਿਆਣਾ ਦੀ ਵੱਖਰੀ ਕਮੇਟੀ ਬਾਰੇ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਵੱਖਰੀ ਕਮੇਟੀ ਨਹੀਂ ਬਣੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਹੀਰਾ ਸਿੰਘ, ਕਾਰਜ ਸਿੰਘ ਆਹਲਾ ਚੇਅਰਮੈਨ ਮਾਰਕੀਟ ਕਮੇਟੀ ਮੱਖੂ, ਲਖਵਿੰਦਰ ਸਿੰਘ, ਸੁਖਮੰਦਰ ਸਿੰਘ ਲਹਿਰਾ, ਵਰਿੰਦਰ ਠੁਕਰਾਲ, ਬਲਵਿੰਦਰ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।
ਸਰਕਾਰ ਆਨੰਦ ਮੈਰਿਜ ਐਕਟ ਲਾਗੂ ਕਰੇ : ਮੱਕੜ
ਅੰਮ੍ਰਿਤਸਰ, 16 ਦਸੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਿੱਖਾਂ ਦੇ ਵਿਆਹ ਦਾ ਕਾਨੂੰਨ ‘ਆਨੰਦ ਮੈਰਿਜ ਐਕਟ’ ਨੂੰ ਤੁਰੰਤ ਲਾਗੂ ਕਰੇ। ਇਹ ਐਕਟ ਸਾਲ 1908 ਵਿਚ ਅੰਗਰੇਜ਼ਾਂ ਨੇ ਪਾਸ ਕੀਤਾ ਸੀ। ਲੇਕਿਨ ਅਜੇ ਤਕ ਇਸੇ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਕਾਰਨ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਦੇ ਅਨੁਸਾਰ ਰਜਿਸਟਰਡ ਕੀਤੇ ਜਾ ਰਹੇ ਹਨ। ਆਨੰਦ ਮੈਰਿਜ ਐਕਟ ਨੂੰ ਲਾਗੂ ਕਰਵਾਉਣ ਦੇ ਲਈ ਐਸਜੀਪੀਸੀ ਸਿੱਖ ਸੰਗਠਨਾਂ ਅਤੇ ਕਾਨੂੰਨੀ ਮਾਹਰਾਂ ਦੇ ਨਾਲ ਗੱਲਬਾਤ ਕਰਕੇ ਮਾਮਲਾ ਕੇਂਦਰ ਸਰਕਾਰ ਦੇ ਦਰਬਾਰ ਵਿਚ ਲੈ ਕੇ ਜਾਵੇਗੀ। ਜਥੇਦਾਰ ਮੱਕੜ ਫਤਿਹਗੜ੍ਹ ਸਾਹਿਬ ਵਿਚ ਆਯੋਜਤ ਐਸਜੀਪੀਸੀ ਕਾਰਜਕਾਰਣੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਐਸਜੀਪੀਸੀ ਮੁੱਖ ਦਫ਼ਤਰ ਤੋਂ ਜਾਰੀ ਮੱਕੜ ਦੇ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ 1984 ਨੂੰ ਦਿੱਲੀ ਦੰਗਿਆਂ ਦੇ ਦੌਰਾਨ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਹੋਏ ਦੰਗਿਆਂ ਵਿਚ ਸਫਰ ਦੇ ਦੌਰਾਨ ਸ਼ਹੀਦ ਹੋਏ ਵੀਹ ਸਿੱਖ ਫ਼ੌਜੀਆਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ ਦੰਗਿਆਂ ਵਿਚ ਬੀਬੀ ਗੁਰਜੀਤ ਕੌਰ ਜਿਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰ ਸ਼ਹੀਦ ਹੋਏ ਸੀ, ਨੂੰ ਵੀ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਮੱਕੜ ਨੇ ਦੱਸਿਆ ਕਿ ਐਸਜੀਪੀਸੀ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਕ ਜਨਵਰੀ 2010 ਤੋਂ ਸਪੈਸ਼ਲ ਤਰੱਕੀ ਦਿੱਤੀ ਜਾਵੇਗੀ। ਸ੍ਰੀ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਗੁਰੂ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਗਿਆਨੀ ਹਰਿੰਦਰ ਸਿੰਘ ਦੀ ਤਸਵੀਰ ਸੁਸ਼ੋਭਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਜਥੇਦਾਰ ਮੱਕੜ ਨੇ ਕਿਹਾ ਕਿ 26 ਦਸੰਬਰ ਨੂੰ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਜਯੋਤੀ ਸਰੂਪ ਵਿਚ ਪੁੱਜੇਗਾ। ਦੁਪਹਿਰ ਡੇਢ ਵਜੇ ਐਸਜੀਪੀਸੀ ਵਲੋਂ ਸਾਇਰਨ ਵਜਾਇਆ ਜਾਵੇਗਾ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਹੋਣਗੇ ਉਥੇ ਉਥੇ ਅਰਦਾਸ ਕਰਨਗੇ। ਅੱਜ ਦੀ ਕਾਰਜਕਾਰਣੀ ਦੀ ਮੀਟਿੰਗ ਵਿਚ ਗੁਰਦੁਆਰਾ ਸੈਕਸ਼ਨ 85 ਦੇ 100 ਅਤੇ ਸੈਕਸ਼ਨ 87 ਦੇ ਪੰਜਾਹ ਮੱਦਾਂ ’ਤੇ ਵਿਚਾਰ ਕਰਕੇ ਉਨ੍ਹਾਂ ਨੂੰ ਸਵੀਕਰਤੀ ਪ੍ਰਦਾਨ ਕੀਤੀ ਗਈ। ਇਸ ਮੀਟਿੰਗ ਵਿਚ ਪਹਿਲੀ ਵਾਰ ਹਰਿਆਣਾ ਤੋਂ ਬੀਬੀ ਰਵਿੰਦਰ ਕੌਰ ਸ਼ਾਮਲ ਹੋਈ। ਮੀਟਿੰਗ ਵਿਚ ਸੁਖਦੇਵ ਸਿੰਘ ਭੌਰ, ਰਘਜੀਤ ਸਿੰਘ ਵਿਰਕ, ਕੇਵਲ ਸਿੰਘ ਬਾਦਲ, ਭਾਈ ਰਾਜਿੰਦਰ ਸਿੰਘ ਮਹਿਤਾ, ਸੰਤ ਟੇਕ ਸਿੰਘ ਧਨੌਲਾ ਸਮੇਤ ਐਸਜੀਪੀਸੀ ਦੇ ਸਾਰੇ ਉਚ ਅਧਿਕਾਰੀ ਮੌਜੂਦ ਸਨ।
ਭਰੂਣ ਹੱਤਿਆ ’ਚ ਪੰਜਾਬ ਮੋਹਰੀ
ਨਵੀਂ ਦਿੱਲੀ -ਪਿਛਲੇ ਤਿੰਨ ਸਾਲਾਂ ਵਿਚ ਭਰੂਣ ਹੱਤਿਆ ਲਈ ਦਰਜ ਮਾਮਲਿਆਂ ਦੀ ਸੂਚੀ ਵਿਚ ਪੰਜਾਬ ਸਭ ਤੋਂ ਉ¤ਪਰ ਹੈ ਜਦਕਿ ਰਾਜਸਥਾਨ ਦੂਸਰੇ ਨੰਬਰ ’ਤੇ ਹੈ। ਇਸ ਸਮੇਂ ਦੌਰਾਨ ਦੇਸ਼ ਵਿਚ ਭਰੂਣ ਹੱਤਿਆ ਦੇ 294 ਮਾਮਲੇ ਦਰਜ ਕੀਤੇ ਗਏ ਹਨ। ਅਪਰਾਧਾਂ ਦਾ ਰਿਕਾਰਡ ਰੱਖਣ ਵਾਲੀ ਸੰਸਥਾ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇਸ ਸਮੇਂ ਦੌਰਾਨ ਪੰਜਾਬ ਵਿਚ ਭਰੂਣ ਹੱਤਿਆ ਦੇ ਸਭ ਤੋਂ ਵੱਧ 81 ਮਾਮਲੇ ਦਰਜ ਕੀਤੇ ਗਏ ਜਦਕਿ ਰਾਜਸਥਾਨ ਵਿਚ ਇਨਾਂ ਦੀ ਗਿਣਤੀ 51 ਸੀ। ਮੱਧ ਪ੍ਰਦੇਸ਼ ਵਿਚ 21, ਹਰਿਆਣਾ ’ਚ 18 ਅਤੇ ਛਤੀਸਗੜ• ਵਿਚ 24 ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਰਾਜ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਅੱਜ ਰਾਜ ਸਭਾ ਵਿਚ ਲਿਖਤੀ ਉ¤ਤਰ ਵਿਚ ਦੱਸਿਆ ਕਿ ਰਾਜਸਥਾਨ ਵਿਚ ਭਰੂਣ ਹੱਤਿਆ ਦੇ ਮਾਮਲਿਆਂ ਦੀ ਗਿਣਤੀ ਹੌਲੀ-ਹੌਲੀ ਘਟ ਰਹੀ ਹੈ। ਉਥੇ 2006 ਵਿਚ 25, 2007 ’ਚ 16 ਅਤੇ 2008 ਵਿਚ 10 ਮਾਮਲੇ ਦਰਜ ਕੀਤੇ ਗਏ ਹਨ। ਕੌਮੀ ਰਾਜਧਾਨੀ ਵਿਚ 2006 ਵਿਚ 7, 2007 ’ਚ ਚਾਰ ਅਤੇ 2008 ਵਿਚ ਦੋ ਮਾਮਲੇ ਦਰਜ ਕੀਤੇ ਗਏ। ਵੱਡੀ ਗਿਣਤੀ ’ਚ ਮਾਮਲੇ ਦਰਜ ਕੀਤੇ ਜਾਣ ਦੇ ਬਾਵਜੂਦ ਸਜ਼ਾ ਦੀ ਦਰ ਬਹੁਤ ਘੱਟ ਹੈ। ਪੰਜਾਬ ਵਿਚ ਕੁੱਲ ਦਰਜ 81 ਮਾਮਲਿਆਂ ’ਚ ਸਿਰਫ ਦੋ ਵਿਚ ਹੀ ਸਜ਼ਾ ਹੋਈ ਉਹ ਵੀ ਸੰਨ 2008 ’ਚ। ਉਨਾਂ ਦੱਸਿਆ ਕਿ ਇਸੇ ਤਰਾਂ ਰਾਜਸਥਾਨ ਵਿਚ 51 ਮਾਮਲਿਆਂ ਵਿੱਚੋਂ ਸਿਰਫ ਇਕ ਮਾਮਲੇ ਵਿਚ ਹੀ ਦੋਸ਼ੀਆਂ ਨੂੰ ਸਜ਼ਾ ਹੋਈ। ਦੱਖਣੀ ਰਾਜਾਂ ਵਿਚ ਕਰਨਾਟਕ ਸੂਬੇ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਸਭ ਤੋਂ ਵੱਧ 25 ਮਾਮਲੇ ਭਰੂਣ ਹੱਤਿਆ ਦੇ ਸਾਹਮਣੇ ਆਏ ਹਨ।
ਖਾਲਸਾ ਐਕਸ਼ਨ ਕਮੇਟੀ ਬਾਦਲ ਦੀ ਧਾਰਮਿਕ ਮਾਨਤਾ ਰੱਦ ਕਰਵਾਉਣ ਦੀ ਮੰਗ ਕਰੇਗੀ
ਅੰਮ੍ਰਿਤਸਰ : ਖਾਲਸਾ ਐਕਸ਼ਨ ਕਮੇਟੀ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਗੁਰਦੁਆਰਾ ਚੋਣ ਕਮਿਸ਼ਨਰ ਦੀ ਕੋਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਾਰਮਿਕ ਮਾਨਤਾ ਰੱਦ ਕਰਵਾਉਣ ਦੀ ਮੰਗ ਕਰੇਗੀ । ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਧਾਰਮਿਕ ਖੇਤਰ ਵਿਚ ਬਾਦਲ ਦਲ ਦੀ ਦਖਲ ਅੰਦਾਜ਼ੀ ‘ਤੇ ਰੋਕ ਲਗਾਉਣ ਲਈ ਧਾਰਮਿਕ ਜਥੇਬੰਦੀਆਂ ਵੱਲੋਂ ਸਮਾਜਿਕ ਪੱਧਰ ‘ਤੇ ਕਾਨੂੰਨੀ ਚਾਰਾਜੋਈ ਦਾ ਰਾਹ ਅਪਨਾਉਣ ਦੀ ਤਿਆਰੀ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਬਾਦਲ ਦੀ ਇੱਕ ਧਰਮ ਨਿਰਪੱਖ ‘ਤੇ ਰਾਜਨੀਤਕ ਪਾਰਟੀ ਹੈ। ਇਸ ਕਰਕੇ ਬਾਦਲ ਦੀ ਧਾਰਮਿਕ ਮਾਨਤਾ ਰੱਦ ਕਰਕੇ ਧਰਮ ਦਾ ਸਿਆਸੀਕਰਨ ਹੋਣੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਿਧਾਂਤ ‘ਤੇ ਮਰਿਯਾਦਾਵਾਂ ਕਰਕੇ ਵਿਸ਼ਵ ਭਰ ਵਿਚ ਸਰਵ ਉਚ ਧਰਮ ਵੱਲੋਂ ਜਾਣਿਆ ਜਾਂਦਾ ਹੈ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਵਰਗੇ ਰਾਜਨੀਤੀਵਾਨ ਨੂੰ ਧਰਮ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1989 ਵਿਚ ਬਾਦਲ ਵੱਲੋਂ ਕੇਂਦਰੀ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਸੰਵਿਧਾਨ ਵਿਚ ਅਕਾਲੀ ਦਲ ਬਾਦਲ ਨੂੰ ਧਰਮ ਨਿਰਪੱਖ ਧਿਰ ਵਜੋਂ ਪਛਾਣ ਦੱਸੀ ਹੈ। ਗੁਰਦੁਆਰਾ ਚੋਣ ਕਮਿਸ਼ਨ ਕੋਲ 2003 ਵਿਚ ਦਾਇਰ ਕੀਤੇ ਸੰਵਿਧਾਨ ਵਿਚ ਨਿਰੋਲ ਧਾਰਮਿਕ ਧਿਰ ਦਰਜ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਦੇ ਹਰਪਾਲ ਸਿੰਘ ਚੀਮਾ ਤੇ ਵਿਸ਼ੇਸ਼ ਸਕੱਤਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਬਾਦਲ ਵੱਲੋਂ ਦੋ ਸੰਵਿਧਾਨ ਕਰਨ ਕਰਕੇ ਬਲਵੰਤ ਸਿੰਘ ਖੇੜਾ ਨੇ ਹੁਸ਼ਿਆਰੁਪੁਰ ਦੀ ਅਦਾਲਤ ਵਿਚ ਬਾਦਲ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸ਼ੋ.ਅ.ਦ. ਬਾਦਲ ਤੇ ਰਾਜਨੀਤਕ ਰਿਕਾਰਡ ‘ਤੇ ਬਾਦਲ ਖਿਲਾਫ਼ ਰਾਜਨੀਤਕ ਕਾਰਨਾਂ ਕਰਕੇ ਦਰਜ ਹੋਏ ਮੁਕੱਦਮਿਆਂ ਨੂੰ ਧਿਆਨ ਵਿਚ ਰੱਖਦਿਆਂ ਮਾਣਯੋਗ ਗੁਰਦੁਆਰਾ ਚੋਣ ਕਮਿਸ਼ਨ ਨੂੰ ਬਾਦਲ ਦਲ ਦੀ ਧਾਰਮਿਕ ਤੌਰ ‘ਤੇ ਮਾਨਤਾ ਖ਼ਤਮ ਕਰਕੇ ਨਿਰੋਲ ਧਾਰਮਿਕ ਸੰਸਥਾਵਾਂ ਨੂੰ ਹੀ ਸ਼੍ਰੋ. ਗੁ.ਪ੍ਰ.ਕ. ਦੀ ਚੋਣਾਂ ਵਿਚ ਸ਼ਮੂਲੀਅਤ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।
ਅਲਾਹਾਬਾਦ ਹਾਈਕੋਰਟ ਨੇ 1984 ਵਿੱਚ ਪੰਜ ਸਿੱਖਾਂ ਦੇ ਕਾਤਲ ਸਿਪਾਹੀ ਦੀ ਉਮਰ ਕੈਦ ਦੀ ਪੁਸ਼ਟੀ ਕੀਤੀ
ਅਲਾਹਾਬਾਦ:- ਅਲਾਹਾਬਾਦ ਹਾਈਕੋਰਟ ਨੇ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਇਕ ਪੁਲਿਸ ਸਟੇਸ਼ਨ ਵਿਚ ਪੰਜ ਸਿੱਖਾਂ ਦਾ ਕਤਲ ਕਰਨ ਵਾਲੇ ਇਕ ਸਿਪਾਹੀ ਨੂੰ ਉਮਰ ਕੈਦ ਦੀ ਪੁਸ਼ਟੀ ਕੀਤੀ ਹੈ। ਜਸਟਿਸ ਰਾਕੇਸ਼ ਤਿਵਾੜੀ ਅਤੇ ਜਸਟਿਸ ਏ.ਕੇ. ਰੂਪਵਾਲ ਦੇ ਇਕ ਡਵੀਜ਼ਨ ਬੈਂਚ ਨੇ ਤਿਲਕ ਰਾਮ ਦੀ ਅਪੀਲ ਰੱਦ ਕਰ ਦਿੱਤੀ, ਜਿਸ ਵਿਚ ਉਸ ਨੇ 30 ਜੁਲਾਈ 2007 ਨੂੰ ਮੇਰਠ ਦੀ ਅਦਾਲਤ ਵਲੋਂ ਸੁਣਾਈ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ਤਿਲਕ ਰਾਮ ਨੇ ਕਿਹਾ ਸੀ ਕਿ ਵਾਰਦਾਤ ਸਮੇਂ ਉਸ ਦੇ ਹੋਸ਼ ਟਿਕਾਣੇ ਨਹੀਂ ਸਨ। ਤਿਲਕ ਰਾਮ ਨੇ 5 ਨਵੰਬਰ 1984 ਨੂੰ ਬਦੌਤ ਪੁਲਿਸ ਸਟੇਸ਼ਨ ਵਿਚ ਇਕੱਤਰ ਹੋਏ ਸਿੱਖਾਂ ਦੇ ਇਕ ਸਮੂਹ ਉੱਤੇ ਅੰਨ੍ਹੇਵਾਹ ਗੋਲੀ ਚਲਾ ਦਿੱਤੀ ਸੀ ਅਤੇ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਸਾਥੀ ਪੁਲਿਸ ਕਰਮੀਆਂ ਨੂੰ ਵੀ ਧਮਕੀ ਦਿੱਤੀ ਸੀ। ਆਪਣੀ ਅਪੀਲ ਵਿਚ ਉਸ ਨੇ ਕਿਹਾ ਸੀ ਕਿ ਘਟਨਾ ਸਮੇਂ ਉਸ ਦਾ ਦਿਮਾਗ ਹਿੱਲ ਗਿਆ ਸੀ ਅਤੇ ਉਸ ਨੂੰ ਗਲਤ ਤੇ ਠੀਕ ਦੀ ਸੋਝੀ ਨਹੀਂ ਸੀ।
ਕੈਪਟਨ ਅਮਰਿੰਦਰ ਸਿੰਘ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਗਾਇਬ!
ਚੰਡੀਗੜ੍ਹ:- ਕੈਪਟਨ ਅਮਰਿੰਦਰ ਸਿੰਘ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਲਾਪਤਾ ਹੋ ਗਈ ਹੈ। ਹਾਈਕੋਰਟ ਵਲੋਂ ਪੰਜਾਬ ਪੁਲਿਸ ਨੂੰ ਰਣਜੀਤ ਕੌਰ ਨਾਂ ਦੀ ਔਰਤ ਨੂੰ ਲੱਭਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਪੁਲਿਸ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ ਸਕੀ। ਮਾਮਲੇ ਦੀ ਜਾਂਚ ਕਰ ਰਹੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਅੱਜ ਪੰਜਾਬ ਅਤੇ ਹਾਈਕੋਰਟ ਵਿਚ ਪੇਸ਼ ਹੋ ਕੇ ਔਰਤ ਦੀ ਤਲਾਸ਼ ਲਈ 15 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ। ਅਦਾਲਤ ਨੇ ਅਗਲੀ ਸੁਣਵਾਈ 8 ਜਨਵਰੀ 'ਤੇ ਪਾ ਦਿੱਤੀ।ਸੁਣਵਾਈ ਦੌਰਾਨ ਜਸਟਿਸ ਰਣਜੀਤ ਸਿੰਘ ਨੇ ਪੁਲਿਸ ਅਧਿਕਾਰੀ ਤੋਂ ਇਹ ਵੀ ਪੁੱਛਿਆ ਕਿ ਕਿਤੇ ਜਾਂਚ 'ਚ ਕੋਈ ਸਿਆਸੀ ਦਖ਼ਲਅੰਦਾਜੀ ਤਾਂ ਨਹੀਂ ਕਰ ਰਿਹਾ? ਇਸ ਦੇ ਜੁਆਬ 'ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਾਂਚ ਬਿਲਕੁਲ ਠੀਕ ਤਰੀਕੇ ਨਾਲ ਚੱਲ ਰਹੀ ਹੈ। ਪੁਲਿਸ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਰਣਜੀਤ ਕੌਰ ਨਾਂ ਦੀ ਔਰਤ ਦੀ ਭੈਣ ਦੇ
ਬਿਆਨ ਦਰਜ ਕਰ ਚੁੱਕੀ ਹੈ। ਹੁਣ ਰਣਜੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵਕੀਲ ਨੇ ਇਸ ਮਾਮਲੇ 'ਚ ਸੰਤ ਸਿਪਾਹੀ ਦਲ ਦੇ ਪ੍ਰਧਾਨ ਸਮਸ਼ੇਰ ਸਿੰਘ ਜਗੇੜਾ ਦੀ ਭੂਮਿਕਾ ਦਾ ਪਤਾ ਲਗਾਉਣ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ।
ਪੰਥਕ ਆਗੂਆਂ ਦਾ ਇਕੱਠ ਸੱਦ ਕੇ ਸ੍ਰੀ ਗੁਰੁ ਸਿੰਘ ਸਭਾ ਦੇ ਪ੍ਰਬੰਧਕਾਂ ਨੇ ਇਤਿਹਾਸਕ ਕੰਮ ਕੀਤਾ
ਲੰਡਨ- ਲੁਧਿਆਣਾ ਗੋਲੀ ਕਾਂਡ ਖਿਲਾਫ ਵਿਦੇਸ਼ਾਂ ਪੰਜਾਬ ਦੀ ਬਾਦਲ ਸਰਕਾਰ ਖਿਲਾਫ ਰੋਹ ਪ੍ਰਚੰਡ ਹੋ ਰਿਹਾ ਹੈ । ਸਿੱਖਾਂ ਦੇ ਜ਼ਜ਼ਬਾਤਾਂ ਦੀ ਤਰਜਮਾਨੀ ਕਰਦਿਆਂ 12 ਦਸੰਬਰ ਸ਼ਨਿਚਰਵਾਰ ਨੂੰ ਇੰਗਲੈਂਡ ਵਿੱਚ ਯੂਰਪ ਦੇ ਸਭ ਤੋਂ ਵੱਡੇ ਗੁਰਦਵਾਰੇ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਵਲੋਂ ਪੰਥਕ ਜਥੇਬੰਦੀਆਂ ਦੇ ਆਗੂਆਂ ਦਾ ਇੱਕਠ ਸੱਦ ਕੇ ਇਤਿਹਾਸਕ ਕਾਰਜ ਕੀਤਾ ਹੈ । ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਏ ਫੌਜੀ ਹਮਲੇ ਤੋਂ ਬਆਦ ਪਹਿਲੀ ਵਾਰ ਇੰਗਲੈਂਡ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਹਨ , ਇਸ ਵਾਸਤੇ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਸ੍ਰ, ਜਤਿੰਦਰ ਸਿੰਘ ਅਠਵਾਲ ਨੇ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਭਵਿੱਖ ਵਿੱਚ ਹੋਰ ਵੀ ਉਸਾਰੂ ਅਤੇ ਸਾਰਥਕ ਸੇਧ ਦੀ ਕਾਮਨਾ ਕੀਤੀ ਹੈ । । ਯੂਨਾਈਟਿਡ ਖਾਲਸਾ ਦਲ ਵਲੋਂ ਸ੍ਰ, ਮਨਪ੍ਰੀਤ ਸਿੰਘ ਬੱਧਨੀਂ ਕਲਾਂ ਅਦਾਰਾ ਅਜੀਤ ਦੇ ਨਿਰਪੱਖ ਅਤੇ ਸਿਧਾਂਤਵਾਦੀ ਪ੍ਰਤੀਨਿਧ ਸਮੇਤ ਸਮੂਹ ਪ੍ਰੈੱਸ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਹਨਾਂ ਪੰਥਕ ਸਮਾਗਮਾਂ ਨੂੰ ਪੂਰੀ ਕਵਰੇਜ਼ ਦਿੱਤੀ ਅਤੇ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦਿੱਤਾ ।
ਫ਼ਰੀਮਾਂਟ ਕੈਲੇਫ਼ੋਰਨੀਆ ਵਿਚ ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਿੱਖ ਕੌਮ ਵੱਲੋਂ ਯਾਦ ਕੀਤਾ ਗਿਆ।
ਦਮਦਮੀ ਟਕਸਾਲ ਅਤੇ ਸੰਤ ਸਮਾਜ ਸਿੱਖ ਕੌਮ ਨਾਲ
ਕੀਤੇ ਗਏ ਵਚਨਾਂ ‘ਤੇ ਦ੍ਰਿੜ ਰਹੇ :- ਮਾਨ
ਫਤਿਹਗੜ੍ਹ ਸਾਹਿਬ, 15 ਦਸੰਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਦੇ ਭੋਗ ਦੀ ਅੰਤਿਮ ਅਰਦਾਸ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਸੰਤ ਸਮਾਜ ਦੇ ਨੁੰਮਾਇੰਦਿਆਂ ਵੱਲੋ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸ਼ਹਾਦਤ ਤੋ ਪਹਿਲੇ ਆਖਰੀ ਸ਼ਬਦਾਂ ਉੱਤੇ ਪਹਿਰਾ ਦੇਣ ਦੀ ਗੱਲ ਨੂੰ ਦੁਹਰਾਉਦੇ ਹੋਏ ਪ੍ਰਣ ਕੀਤਾ ਗਿਆ ਹੈ, ਉਸ ਉੱਤੇ ਦਮਦਮੀ ਟਕਸਾਲ ਅਤੇ ਸੰਤ ਸਮਾਜ ਨਿਸ਼ਾਨੇ ਦੀ ਪ੍ਰਾਪਤੀ ਤੱਕ ਦ੍ਰਿੜ ਰਹੇ। ਅਜਿਹਾ ਕਰਕੇ ਹੀ ਅਸੀਂ ਸਿੱਖ ਕੌਮ ਦੀ ਮੰਝਧਾਰ ਵਿੱਚ ਡਿੱਕ ਡੋਲੇ ਖਾਦੀ ਬੇੜੀ ਨੂੰ ਕਿਨਾਰੇ ‘ਤੇ ਲਾ ਸਕਦੇ ਹਾਂ।
"ਕਹਾਣੀ" ਤੁਰਦੇ ਫਿਰਦੇ ਰਾਹੀਆਂ ਕੋਲੋਂ, ਬੜੀਆਂ ਸੁਣ ਲੀਆਂ ਬਾਤਾਂ ਮੈਂ
ਭੱਠਲ ਨੇ ਲੁਧਿਆਣਾ ਵਿੱਚ ਜਖਮੀਂ ਹੋਏ ਲੋਕਾਂ ਦਾ ਹਾਲ ਚਾਲ ਜਾਨਣ ਲਈ ਦਾ ਦੌਰਾ ਕੀਤਾ
ਲੁਧਿਆਣਾ 15 ਦਸੰਬਰ -ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਕਾਂਗਰਸ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਬੀਤੇ ਦਿਨੀਂ ਲੁਧਿਆਣਾ ਵਿੱਚ ਹੋਈਆਂ ਹਿੰਸਕ ਵਾਰਦਾਤਾਂ ਵਿੱਚ ਜਖਮੀਂ ਹੋਏ ਲੋਕਾਂ ਦਾ ਹਾਲ ਚਾਲ ਜਾਨਣ ਲਈ ਲੁਧਿਆਣਾ ਦਾ ਦੌਰਾ ਕੀਤਾ । ਉਨ੍ਹਾਂ ਨੇ ਜਿੱਥੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ
ਅਤੇ ਜ਼ਖ਼ਮੀਆਂ ਨੂੰ ਪੂਰਣ ਤੌਰ 'ਤੇ ਇੰਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੀ ਕਮਜ਼ੋਰੀ ਕਾਰਣ ਕਾਨੂੰਨ ਵਿਵਸਥਾ ਦਾ ਹਾਲ ਬਹੁਤ ਬੁਰਾ ਹੋ ਚੁੱਕਾ ਹੈ । ਬਠਿੰਡਾ , ਜਲੰਧਰ ਅਤੇ ਲੁਧਿਆਣਾ ਵਿੱਚ ਹੋਏ ਕਾਂਡਾਂ ਵਿੱਚ ਲੋਕਾਂ ਨੂੰ ਇਨਸਾਫ ਦੇਣ ਵਿੱਚ ਸਰਕਾਰ ਫੇਲ ਸਾਬਿਤ ਹੋਈ ਹੈ। ਲੁਧਿਆਣਾ ਵਿੱਚ ਵਾਪਰੇ ਘਟਨਾ ਕ੍ਰਮ ਤੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ 11 ਮੈਂਬਰੀ ਟੀਮ ਬਣਾਈ ਹੈ ਜਿਸ ਵਿੱਚ ਸਾਬਕਾ ਮੰਤਰੀ ਅਤੇ ਪਾਰਟੀ ਦੇ ਵਿਧਾਇਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਟੀਮ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਵੇਗੀ ਅਤੇ ਜਲਦ ਹੀ ਲੁਧਿਆਣਾ ਵਿੱਚ ਵਾਪਰੇ ਇਸ ਸਾਰੇ ਹਾਦਸੇ ਸੰਬੰਧੀ ਜਾਣਕਾਰੀ ਦੇਣ ਲਈ ਲੋਕ ਸਭਾ ਦੇ ਡਿਪਟੀ ਸਪੀਕਰ ਮੀਰਾ ਕੁਮਾਰ ਨੂੰ ਵੀ ਮਿਲੇਗੀ। ਬੀਬੀ ਭੱਠਲ ਨੇ ਕਿਹਾ ਕਿ ਮਜ਼ਦੂਰਾਂ ਅਤੇ ਸਿੱਖਾਂ ਦੀਆਂ ਹਿੰਸਕ ਘਟਨਾਵਾਂ ਪਿੱਛੇ ਐਸ ਓ ਆਈ ਦਾ ਪੂਰਣ ਤੌਰ 'ਤੇ ਹੱਥ ਹੈ ਜਿਸ ਨੂੰ ਅਕਾਲੀ ਭਾਜਪਾ ਦੀ ਪੂਰਾ ਸ਼ੈਹ ਪ੍ਰਾਪਤ ਹੈ । ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਵੋਟ ਬੈਂਕ
ਖਾਤਿਰ ਇਸ ਤੇ ਰਾਜਨੀਤੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਡੀ ਜੀ ਪੀ ਦਾ ਖੁੱਦ ਦਾ ਬਿਆਨ ਹੈ ਕਿ ਪੰਜਾਬ ਵਿੱਚ ਦੁਬਾਰਾ ਅੱਤਵਾਦ
ਦਾ ਸ਼ੱਕ ਪੈਦਾ ਹੋ ਰਿਹਾ ਹੈ। ਕਾਂਗਰਸ ਹਮੇਸ਼ਾ ਅਮਨ ਪਸੰਦ ਪਾਰਟੀ ਹੈ । ਬੀਬੀ ਭੱਠਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਮਿਨਹਾਸ ਦੇ ਸਮੇਂ ਵੀ ਅਕਾਲੀ ਸਰਕਾਰ ਵੇਲੇ ਪੱਗ ਉਤਰੀ ਸੀ। ਚੌਣਾਂ ਦੌਰਾਨ ਅਕਾਲੀ ਭਾਜਪਾ ਦੇ ਆਗੂਆਂ ਨੇ ਲੋਕਤੰਤਰ ਦਾ ਕਤਲ ਕਰਕੇ ਸੱਤ੍ਹਾ ਹਾਸਲ ਕੀਤੀ ਅਤੇ ਹੁਣ ਜਾਇਦਾਦਾਂ ਵੇਚਣ ਲੱਗੇ ਹੋਏ ਹਨ। ਉਨ੍ਹਾ ਨੇ ਕਿਹਾ ਕਿ ਰਾਜ ਦੇ ਸਾਰੇ ਥਾਣਿਆਂ ਤੇ ਅਕਾਲੀ ਦਲ ਦੇ ਜੱਥੇਦਾਰਾਂ ਦਾ ਕੰਟਰੋਲ ਸਥਾਪਿਤ ਹੈ । ਕਾਂਗਰਸ ਪਾਰਟੀ ਲੁਧਿਆਣਾ ਵਿੱਚ ਵਾਪਰੇ ਹਿੰਸਕ ਕਾਂਡ ਤੇ ਸੀ ਬੀ ਆਈ ਜਾਂਚ ਦੀ ਮੰਗ ਕਰਦੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਵੀ ਮੰਗ ਕੀਤੀ । ਬੀਬੀ ਭੱਠਲ ਨੇ ਕਿਹਾ ਕਿ ਬਿਜਲੀ ਸੰਬੰਧੀ ਕੇਂਦਰ ਵੱਲੋਂ ਰਾਜ ਨੂੰ ਦਿੱਤੇ ਗਏ ਫੰਡਾਂ ਦਾ ਦੁਰਉਪਯੋਗ ਹੋਇਆ । ਸੂਬੇ ਵਿੱਚ ਹੁਣ ਦੁਬਾਰਾ 1978 ਵਾਲੇ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਨੇ ਇਸ ਗੱਲ ਤੋਂ ਸਾਫ ਇੰਨਕਾਰ ਕੀਤਾ ਕਿ ਕਾਂਗਰਸ ਦੀ ਧਾਰਮਿਕ ਕੰਮਾਂ ਵਿੱਚ ਕੋਈ ਦਖਲ ਅੰਦਾਜੀ ਨਹੀਂ ਅਤੇ ਕਾਂਗਰਸ ਦਾ ਪਰਮਜੀਤ ਸਿੰਘ ਸਰਨਾ ਨਾਲ ਕੋਈ ਸੰਬੰਧ ਨਹੀਂ ਹੈ । ਮੌਜੂਦਾ ਸਰਕਾਰ ਦੇ ਸਮੇਂ ਵਿੱਚ ਮਰਿਆਦਾ ਦਾ ਘੋਰ ਉਲੰਘਣ ਹੋ ਰਿਹਾ ਹੈ ਜਿਸ ਖਿਲਾਫ ਕਾਂਗਰਸ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਵਿਧਾਨ ਸਭਾ ਵਿੱਚ ਚੱਲੇ ਸ਼ੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਭੱਖਦੇ ਮਸਲਿਆਂ ਤੇ ਨਾਂ ਗੱਲ ਕਰਕੇ ਬਲਕਿ ਉਲਟਾ ਬਿਲ ਪਾਸ ਕਰਨ ਵਾਲੇ ਪਾਸੇ ਹੀ ਜਿਆਦਾ ਧਿਆਨ ਦਿੱਤਾ। ਇਸ ਮੌਕੇ ਤੇ ਵਿਧਾਇਕ ਇਸ਼ਰ ਸਿੰਘ ਮੇਹਰਬਾਨ, ਸਾਬਕਾ ਮੰਤਰੀ ਹਰਨਾਮਦਾਸ ਜੌਹਰ, ਤੇਜ ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਬਰਾੜ, ਹਰਮਹਿੰਦਰ ਸਿੰਘ ਵਿਧਾਇਕ, ਰਾਕੇਸ਼ ਪਾਂਡੇ, ਅਮਰੀਕ ਸਿੰਘ ਢਿੱਲੋਂ, ਜਸਬੀਰ ਸਿੰਘ ਖੰਗੂੜਾ, ਕੌਸਲਰ ਪਰਮਿੰਦਰ ਮਹਿਤਾ, ਸਤਵਿੰਦਰ ਸਿੰਘ ਜਵੱਦੀ, ਗੁਰਦੀਪ ਸਿੰਘ ਵਿਧਾਇਕ ਤੋਂ ਇਲਾਵਾ ਕਾਂਗਰਸੀ ਆਗੂ ਹਾਜਰ ਸਨ।
ਪੰਜਾਬ 'ਚ ਸਿੱਖਿਆ ਬੋਰਡ ਨਾਲ ਜੁੜੇ ਲਗਪਗ 2650 ਨਿੱਜੀ ਸਕੂਲ ਅੱਜ ਬੰਦ ਰਹੇ।
ਚੰਡੀਗੜ੍ਹ, 15 ਦਸੰਬਰ-ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਲਗਪਗ 2650 ਨਿੱਜੀ ਸਕੂਲ ਅੱਜ ਬੰਦ ਰਹੇ। ਪੰਜਾਬ ਸਰਕਾਰ ਨੇ ਹੁਣੇ ਹੀ ਕਥਿਤ ਤੌਰ 'ਤੇ ਕਰਮਚਾਰੀਆਂ ਨੂੰ ਵੇਤਨ ਨਾ ਦੇਣ ਦੇ ਕਾਰਨ ਲਗਪਗ 187 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਸੀ ਜਿਸ ਦਾ ਸਕੂਲ ਵਿਰੋਧ ਕਰ ਰਹੇ ਹਨ। ਰਿਕਗਨਾਈਜਡ ਅਤੇ ਐਫੀਲੇਟਿਡ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਸ. ਅਰਵਿੰਦ ਸਿੰਘ ਮਾਨ ਨੇ ਕਿਹਾ ਕਿ ਸਕੂਲਾਂ ਲਈ ਇਹ ਸੰਭਵ ਨਹੀਂ
ਹੈ ਕਿ ਉਹ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਇੰਨਾ ਵਧਿਆ ਹੋਇਆ ਵੇਤਨ ਦੇ ਸਕਣ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਸ. ਅਰਵਿੰਦ ਸਿੰਘ ਮਾਨ ਨੇ ਕਿਹਾ ਕਿ ਸਕੂਲ ਹਾਲੇ ਵੀ ਦੋ ਦਿਨ ਹੋਰ ਬੰਦ ਰਹਿਣਗੇ। ਪ੍ਰਦੇਸ਼ ਭਰ ਦੇ ਇੰਨੇ ਸਕੂਲਾਂ ਦੇ ਬੰਦ ਰਹਿਣ ਕਾਰਨ ਲਗਪਗ 10 ਲੱਖ ਤੋਂ ਵੀ ਜ਼ਿਆਦਾ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਪੰਜਾਬ ਵਿਚ ਆਈਏਐਸ ਅਫ਼ਸਰਾਂ ਦੀ ਜਾਇਦਾਦ ਹੋਵੇਗੀ ਜਾਂਚ
ਚੰਡੀਗੜ੍ਹ, 15 ਦਸੰਬਰ- ਸੂਚਨਾ ਦੇ ਅਧਿਕਾਰ ਕਾਨੂੰਨ ਦੇ ਦਾਇਰੇ ਵਿਚ ਹੁਣ ਪੰਜਾਬ ਦੀ ਸਮੁੱਚੀ ਆਈਏਐਸ ਲੌਬੀ ਵੀ ਆ ਗਈ ਹੈ। ਇਸ ਕਾਨੂੰਨ ਦੇ ਤਹਿਤ ਹੁਣ ਸਾਰੇ ਆਈਏਐਸ ਅਧਿਕਾਰੀਆਂ ਦੀ ਜਾਇਦਾਦ ਦਾ ਬਿਉਰਾ ਜਨਤਾ ਦੇ ਸਾਹਮਣੇ ਆ ਜਾਵੇਗਾ। ਸੂਚਨਾ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਪਰਸੋਨਲ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਵਿਚ ਕੰਮ ਕਰ ਰਹੇ ਹਰੇਕ ਆਈਏਐਸ ਅਧਿਕਾਰੀ ਦੀ ਜਾਇਦਾਦ ਰਿਟਰਨ ਦਾ ਬਿਉਰਾ ਦਿੱਤਾ ਜਾਵੇ। ਇਹ ਫੈਸਲਾ ਸਰਕਾਰੀ ਅਧਿਕਾਰੀਆਂ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਚੁੱਕੇ ਗਏ ਕਦਮ ਦੇ ਤਹਿਤ ਲਿਆ ਗਿਆ ਹੈ। ਐਡਵੋਕੇਟ ਐਚਸੀ ਅਰੋੜਾ ਦੀ ਅਪੀਲ ’ਤੇ ਰਾਜ ਦੇ ਸੂਚਨਾ ਅਧਿਕਾਰ ਕਮਿਸ਼ਨਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਪੀਕੇ ਗਰੋਵਰ ਨੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੇ ਸੂਚਨਾ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਜਾਬ ਦੇ ਸਾਰੇ ਆਈਏਐਸ ਅਧਿਕਾਰੀਆਂ ਦੀ ਉਨ੍ਹਾਂ ਦੇ ਜਵਾਇਨਿੰਗ ਸਾਲ ਦੀ ਪ੍ਰਾਪਰਟੀ ਰਿਟਰਨ ਦੇ ਨਾਲ ਨਾਲ ਵਿੱਤੀ ਸਾਲ 2008-09 ਵਿਚ ਭਰੀ ਗਈ ਪ੍ਰਾਪਰਟੀ ਰਿਟਰਨ ਦਾ ਬਿਉਰਾ ਦੇਣ। ਇਯ ਵਿਚ ਸੇਵਾ ਮੁਕਤ ਹੋ ਚੁੱਕੇ ਆਈਏਐਸ ਅਧਿਕਾਰੀ ਨਹੀਂ ਹਨ। ਇਸ ਦੇ ਲਈ ਪਰਸੋਨਲ ਵਿਭਾਗ ਨੂੰ 24 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਐਡਵੋਕੇਟ ਅਰੋੜਾ ਨੇ ਆਈਏਐਸ ਅਧਿਕਾਰੀਆਂ ਦੀ ਜਾਇਦਾਦ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਬੀਤੀ 13 ਜਨਵਰੀ ਨੂੰ ਸਬੰਧਤ ਵਿਭਾਗ ਦੇ ਸੂਚਨਾ ਅਧਿਕਾਰੀ ਦੇ ਕੋਲ ਅਪੀਲ ਕੀਤੀ ਸੀ। ਇਕ ਦੇ ਉਪਰ ਇਕ, ਕਈ ਅਥਾਰਟੀਜ਼ ਨਾਲ ਜਦ ਉਨ੍ਹਾਂ ਨੂੰ ਮੰਗੀ ਗਈ ਸੂਚਨਾ ਨਹੀਂ ਮਿਲੀ ਤਾਂ ਉਨ੍ਹਾਂ ਪਿਛਲੀ 30 ਅਕਤੂਬਰ ਨੂੰ ਰਾਜ ਸੂਚਨਾ ਕਮਿਸ਼ਨ ਵਿਚ ਅਪੀਲ ਦਾਇਰ ਕੀਤੀ। ਪਰਸੋਨਲ ਵਿਭਾਗ ਦੇ ਪੀਆਈਓ ਨੂੰ ਨਿਰਦੇਸ਼ ਜਾਰੀ ਹੋਏ ਹਨ। ਇਹ ਗੱਲ ਵੱਖਰੀ ਹੈ ਕਿ ਪੀਆਈਓ ਨੇ ਸੂਚਨਾ ਦੇਣ ਤੋਂ ਪਹਿਲਾਂ ਇਹ ਕਹਿੰਦੇ ਹੋਏ ਇੰਨਕਾਰ ਕਰ ਦਿੱਤਾ ਸੀ ਕਿ ਮੰਗੀ ਗਈ ਸੂਚਨਾ ਤੋਂ ਆਈਏਐਸ ਅਧਿਕਾਰੀਆਂ ਦਾ ਮਨੋਬਲ ਡਿੱਗੇਗਾ ਅਤੇ ਉਨ੍ਹਾਂ ਦੀ ਕਾਰਜ ਸਮਰਥਾ ’ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਅਧਿਕਾਰੀ ਬੇਮਤਲਬ ਹੀ ਵਿਵਾਦਾਂ ਵਿਚ ਆ ਜਾਣਗੇ। ਜਿਸ ਨਾਲ ਰਾਜ ਦੇ ਹਿਤ ਵੀ ਪ੍ਰਭਾਵਤ ਹੋਣਗੇ। ਪੀਆਈਓ ਦੀ ਇਸ ਦਲੀਲ ਨੂੰ ਰੱਦ ਕਰਦੇ ਹੋਏ ਰਾਜ ਸੂਚਨਾ ਕਮਿਸ਼ਨਰ ਨੇ ਸਪਸ਼ਟ ਕਿਹਾ ਕਿ ਆਲ ਇੰਡੀਆ ਸਰਵਿਸਿਜ ਰੂਲਜ਼ 1968 ਦੀ ਧਾਰਾ 16 (2) ਦੇ ਤਹਿਤ ਸਾਰੇ ਆਈਏਐਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਇਦਾਦ ਦਾ ਬਿਉਰਾ ਜ਼ਾਹਰ ਕਰਨਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰਟੀਆਈ ਐਕਟ ਦੀ ਧਾਰਾਵਾਂ ਦਾ ਵੀ ਬਿਉਰਾ ਦਿੱਤਾ। ਰਾਜ ਸੂਚਨਾ ਕਮਿਸ਼ਨਰ ਲੈ. ਜਨਰਲ (ਸੇਵਾ ਮੁਕਤ) ਗਰੋਵਰ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਾਲਾਨਾ ਪ੍ਰਾਪਰਟੀ ਰਿਟਰਨ ਦਾ ਬਿਉਰਾ ਉਦਘਾਟਤ ਕਰਨਾ ਚਰਚਾ ਵਿਚ ਹੈ। ਇਸ ਦੌਰਾਨ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਸਰਕਾਰੀ ਅਧਿਕਾਰੀਆਂ ਨੂੰ ਅਪਣੀ ਜਾਇਦਾਦ ਦਾ ਬਿਉਰਾ ਦੇਣ ਵਿਚ ਕੋਈ ਗੁਰੇਜ਼ ਕਰਨਾ ਚਾਹੀਦਾ। ਉਨ੍ਹਾਂ ਨੇ ਸਾਫ ਕਿਹਾ ਕਿ ਇਸ ਕਦਮ ਦੇ ਪਿੱਛੇ ਸਰਕਾਰੀ ਅਧਿਕਾਰੀਆਂ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦਾ ਇਰਾਦਾ ਵੀ ਸ਼ਾਮਲ ਹੈ।
ਸਿੱਖ ਵਿਰੋਧੀਆਂ ਨੂੰ ਸ਼ਹਿ ਲਈ ਬਾਦਲ ਦੋਸ਼ੀ-ਪੰਥਕ ਆਗੂ
ਲੁਧਿਆਣਾ, 14 ਦਸੰਬਰ (ਰਾਜ ਜੋਸ਼ੀ)- ਸਥਾਨਕ ਸਮਰਾਲਾ ਚੌਂਕ ਗੋਲੀ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਬੋਪਾਰਾਏ ਲੋਹਾਰਾ ਦੇ ਅੱਜ ਪਿੰਡ ਲੋਹਾਰਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਅਤੇ ਹੋਈ ਅੰਤਿਮ ਅਰਦਾਸ ਸਮੇਂ ਇਕੱਤਰ ਵੱਖ-ਵੱਖ ਸੰਤਾਂ-ਮਹਾਂਪੁਰਸ਼ਾਂ, ਵੱਖ-ਵੱਖ ਸਿੱਖ ਜੱਥੇਬੰਦੀਆਂ, ਫੈਡਰੇਸ਼ਨਾਂ ਅਤੇ ਸਿੱਖ ਧਾਰਮਿਕ ਸੰਸਥਾਵਾਂ ਵਲੋਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਇਸ ਗੋਲੀ ਕਾਂਡ ਦੇ ਦੋਸ਼ੀਆਂ ’ਚ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਵਿਧਾਇਕ ਹਰੀਸ਼ ਬੇਦੀ, ਉਸਦੇ ਪੁੱਤਰ ਹਨੀ ਬੇਦੀ ਸਮੇਤ ਸਬੰਧਤ
ਪ੍ਰਸ਼ਾਸ਼ਨਿਕ ਅਤੇ ਪੁਲਿਸ ਅਫ਼ਸਰਾਂ ਉੱਪਰ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਕਰਾਉਣ ਦੀ ਗੱਲ ਜ਼ੋਰ ਦੇ ਕੇ ਕੀਤੀ ਗਈ। ਸ਼ਹੀਦ ਦਰਸ਼ਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਆਗੂਆਂ ਨੇ ਕਿਹਾ ਸਿੱਖ ਕੌਮ ਦੀ ਜੋ ਅੱਜ ਹਾਸੋਹੀਣੀ ਸਥਿਤੀ ਹੋ ਚੁੱਕੀ ਹੈ। ਉਸ ਲਈ ਕੇਵਲ ਤੇ ਕੇਵਲ ਸ. ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੈ। ਇਸ ਸਮੇਂ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂਵਾਲਾ ਨੇ ਕਿਹਾ ਕਿ ਭਾਈ ਦਰਸ਼ਨ ਸਿੰਘ ਸ਼ਹੀਦ ਨੇ ਆਪਣਾ ਸਰੀਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਖੇ ਲਾਇਆ ਹੈ। ਉਨ੍ਹਾਂ ਕਿਹਾ ਕਿ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇੱਕ ਪਾਸੇ ਵਿਆਨਾ ਕਾਂਡ ਹੁੰਦਾ ਹੈ ਸਿੰਘਾਂ ਨੇ ਗੁਰੂ ਦੇ ਅਦਬ ਲਈ ਜਿੰਦਾਂ ਭੇਟ ਕੀਤੀਆਂ, ਪਰ ਅਖੌਤੀ ਪੰਜਾਬ ਸਰਕਾਰ ਦਾ ਉਸ ਸਮੇਂ ਕੀ ਰੋਲ ਰਿਹਾ ਸਭ ਨੂੰ ਪਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਪੀਲਾਂ ਕਰਦਾ ਹੈ ਕਮੇਟੀ ਗੋਡੇ ਟੇਕਦੀ ਹੈ ਸ਼ਾਂਤੀ ਲਈ ਭੋਗ ਪਾਏ ਜਾਂਦੇ ਹਨ ਪਰ ਇਸ ਗੋਲੀ ਕਾਂਡ ਵਿੱਚ ਸਰਕਾਰ ਦੇ ਇੱਕ ਨੁਮਾਇੰਦੇ ਨੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਸਰਕਾਰ ਨੇ ਇਹ ਗੋਲੀ ਕਾਂਡ ਜਾਣ ਬੁਝ ਕੇ ਕਰਵਾਇਆ ਕਿ ਇਹ ਦੇਖਿਆ ਜਾਵੇ ਕਿ ਸਿੱਖਾਂ ਵਿੱਚ ਗੁਰੂ ਪ੍ਰਤੀ ਕਿੰਨੀ ਕੁ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਜੇ ਔਰੰਗਜੇਬ ਦੀ ਸਲਤਨਤ ਨਹੀਂ ਰਹੀ, ਇੰਦਰਾਂ ਗਾਂਧੀ ਨਹੀਂ ਰਹੀ ਫ਼ਿਰ ਬਾਦਲ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸਨੂੰ ਵੀ ਇਸਦੇ ਕੀਤੇ ਦੀ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਆਰ.ਐਸ.ਐਸ. ਵਾਲੇ ਸਾਨੂੰ ਮਾਰਨ ਸਾਨੂੰ ਕੋਈ ਦੁੱਖ ਨਹੀਂ ਪਰ ਸਾਨੂੰ ਸਾਡੇ ਹੀ ਮਾਰਨ ਵਿੱਚ ਸਹਿਣ ਵਾਲੀ ਗੱਲ ਨਹੀਂ। ਉਨ੍ਹਾਂ ਇਸ ਸਮੇਂ ਕਿਹਾ ਕਿ ਸਾਡੇ ਰਾਜਨੀਤਿਕ ਵਖਰੇਵੇਂ ਜਿੰਨੇ ਮਰਜ਼ੀ ਹੋਣ ਪਰ ਸਾਨੂੰ ਧਾਰਮਿਕ ਮਸਲੇ ਲਈ ਇੱਕ ਹੋਣਾ ਚਾਹੀਦਾ ਹੈ ਤੇ ਗੁਰਮਤਿ ਤੇ ਧਰਮ ਪ੍ਰਚਾਰ ਇੱਕ ਹੋ ਕੇ ਕਰਨਾ ਚਾਹੀਦਾ ਹੈ। ਬਾਬਾ ਹਰਨਾਮ ਸਿੰਘ ਨੇ ਇਸ ਸਮੇਂ ਕਿਹਾ ਕਿ 24 ਦਸੰਬਰ ਨੂੰ ਕੌਮ ਅਰਦਾਸ ਦਿਵਸ ਮਨਾ ਰਹੀ ਹੈ ਤੇ ਸਵੇਰੇ 9 ਤੋਂ 10 ਵਜੇ ਤੱਕ ਪੁਰੀ ਦੁਨੀਆਂ ਵਿੱਚ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਜਾਣ। ਉਨ੍ਹਾਂ 30 ਦਸੰਬਰ ਦੇ ਰੋਸ ਮਾਰਚ ਦੀ ਗੱਲ ਕਰਿਦਆਂ ਕਿਹਾ ਕਿ ਜੇ 29 ਦਸੰਬਰ ਤੱਕ ਸਾਨੂੰ ਸਰਕਾਰ ਤੋਂ ਇਨਸਾਫ਼ ਨਾ ਮਿਲਿਆ ਤਾਂ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ 11 ਤੋਂ 3 ਵਜੇ ਤੱਕ ਰੋਸ ਮਾਰਚ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 30 ਦਸੰਬਰ ਤੱਕ ਸਰਕਾਰ ਨੇ ਜੋ ਪੰਜਾਬ ’ਚ ਅਖੌਤੀ ਡੇਰਿਆਂ ਉੱਪਰ ਪਾਬੰਦੀ ਨਾ ਲਗਾਈ ਤਾਂ ਅੱਗੇ ਸੰਘਰਸ਼ ਜਾਰੀ ਰਹੇਗਾ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਮਤੇ ਸੰਗਤ ਵਿਚ ਪ੍ਰਵਾਨਗੀ ਲਈ ਪੇਸ਼
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਸਥਾਪਤ ਗੁਰਦੁਆਰਾ ਕਮੇਟੀਆਂ ਨਾਲ ਤਾਲਮੇਲ ਕਰਕੇ ਗੁਰੂਆਂ ਦੀ ਧਰਤੀ ਪੰਜਾਬ ਵਿਚ ਸਿੱਖ ਦੁਸ਼ਮਨ ਆਰ.ਐਸ.ਐਸ. ਤੇ ਭਾਜਪਾ ਦੇ ਹੱਥਠੋਕੇ ਬਾਦਲ ਦੇ ਸਰਕਾਰੀ ਹੁਕਮਾਂ ਤਹਿਤ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਗੋਲੀ ਚਲਾ ਕੇ ਭਾਈ ਦਰਸ਼ਨ ਸਿੰਘ ਨੂੰ ਸ਼ਹੀਦ ਕਰ ਦਿਤਾ ਗਿਆ ਹੈ ,ਇਸ ਕਤਲੇਆਮ ਦੇ ਵਿਰੁੱਧ ਤੇ ਸਿੱਖ ਨੀਤੀ ਨੂੰ ਲਾਗੂ ਕਰਨ ਲਈ 5 ਮਤੇ ਸੰਗਤ ਵਿਚ ਪ੍ਰਵਾਨਗੀ ਲਈ ਪੇਸ਼ ਕੀਤੇ ਜਾਂਦੇ ਹਨ ਤਾਂ ਕਿ ਖ਼ਾਲਸਾ ਪੰਥ ਦੀ ਦਰਿੜਤਾ ਨੂੰ ਮਹਿਸੂਸ ਕਰਕੇ ਸਿੱਖੀ ਦੇ ਦੁਸ਼ਮਣਾਂ ਨੂੰ ਕਾਂਬਾ ਛੇੜਿਆ ਜਾ ਸਕੇ :-
ਪੰਜਾਬ ਦੇ ਲੋਕਾਂ ਵਲੋਂ ਸਮਰਥਨ ਨਾ ਮਿਲਦਾ ਵੇਖ ਕੇ ਸ਼ਿਵ ਸੈਨਾ ਬੰਦ ਦੇ ਸੱਦੇ ਤੋਂ ਮੁੱਕਰੀ : ਪੰਚ ਪ੍ਰਧਾਨੀ
ਮੋਹਾਲੀ, 14 ਦਸੰਬਰ /
ਸ਼ਿਵ ਸੈਨਾ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਵਿਰੋਧ ਵਿੱਚ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਅੱਜ ਮੋਹਾਲੀ ਜਿਲ੍ਹੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਸਟਿੱਕਰ ਵੰਡੇ ਗਏ। ਦਲ ਦੇ ਯੂਥ ਆਗੂ ਸੰਦੀਪ ਸਿੰਘ ਕਨੇਡੀਅਨ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਸੰਤ ਭਿਡਰਾਂਵਾਲਿਆਂ ਦੀ ਤਸਵੀਰ ਦੇ ਵਿਰੁੱਧ ਸਮਰਥਨ ਨਾ ਮਿਲਦਾ ਵੇਖ ਕੇ ਬੇਇਜ਼ਤੀ ਦੇ ਡਰੋਂ ਸ਼ਿਵ ਸੈਨਾ ਅਪਣੇ ਪੰਜਾਬ ਬੰਦ ਦੇ ਸੱਦੇ ਤੋਂ ਹੀ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਅੱਗੋਂ ਤੋਂ ਵੀ ਪੰਜਾਬ ਦੇ ਲੋਕ ਇਨ੍ਹਾਂ ਫ਼ਿਰਕੂ ਅਨਸਰਾਂ ਦਾ ਸਾਥ ਨਹੀਂ ਦੇਣਗੇ। ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ ਤੇ ਨਾ ਹੀ ਕਿਸੇ ਦੂਜੇ ਧਰਮ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਹੀ ਦਿੰਦੇ ਹਾਂ। ਪਰ ਪੰਜਾਬ ਦੀ ਧਰਤੀ ’ਤੇ ਰਹਿ ਕੇ ਹੀ ਹਿੰਦੂ ਜਥੇਬੰਦੀਆਂ ਸਿੱਖ ਸ਼ਹੀਦਾਂ ਬਾਰੇ ਅਪਸ਼ਬਦ ਬੋਲ ਰਹੀਆਂ ਹਨ ਜਿਸਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੇਗਾ। ਇਸ ਸਮੇਂ ਦਲ ਦੇ ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਪਿਛਲੇ ਦਿਨੀਂ ਪੰਥਕ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਸਾਥ ਦੇਣ ਲਈ ਅਤੇ ਸ਼ਿਵ ਸੈਨਾ ਦੇ ਫ਼ਿਰਕੂ ਸੱਦੇ ਦਾ ਸਾਥ ਨਾ ਦੇ ਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਪੰਜਾਬ ਦੇ ਲੋਕ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਪੰਚ ਪ੍ਰਧਾਨੀ ਤੋਂ ਇਲਾਵਾ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਬਾਦਲ ਆਪਣੇ 83ਵੇਂ ਜਨਮ ਦਿਨ ਦੇ ਜਸ਼ਨ ਮਨਾ ਰਿਹਾ ਸੀ, ਕੌਂਮ ਦੇ ਹੀਰੇ ਹਸਪਤਾਲਾਂ ਵਿੱਚ ਜਿੰਦਗੀ-ਮੌਂਤ ਨਾਲ ਜੂਝ ਰਹੇ ਸਨ:- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਦੂਸਰਿਆਂ ਦੇ ਘਰ ਨੂੰ ਲੱਗੀ ਅੱਗ ਬੈਸੰਤਰ ਹੀ ਲੱਗਦੀ ਹੈ, ਸੇਕ ਉਦੋਂ ਲੱਗਦਾ ਹੈ ਜਦੋਂ ਇਹ ਆਪਣੇ ਘਰ ਨੂੰ ਲੱਗੇ ।ਲੁਧਿਆਣਾ ਕਾਂਡ ਚ ਜੋ ਵੀ ਅੱਗ ਲੱਗੀ, ਬਾਦਲ ਨੂੰ ਉਹ ਬੈਸੰਤਰ ਹੀ ਜਾਪੀ ।ਖੈਰ ! ਇਸਨੂੰ ਸੇਕ ਲੱਗਦਾ ਵੀ ਕਿਵੇਂ, ਕਿਉਕਿ ਇਸ ਕਾਂਡ ਨੂੰ ਲਾਂਬੂ ਤਾਂ ਬਿਹਾਰੀ ਭਈਏ ਆਸ਼ੂਤੋਸ਼ ਦੀ ਹਮਾਇਤ ਵਿੱਚ ਇਸ ਹਿੰਦੂਤਵੀ ਏਜੰਟ ਨੇ ਆਪਣੇ ਹੱਥੀ ਲਾਏ ਸਨ ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਆਗੂਆਂ ਜਥੇਦਾਰ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ “ਜੌਹਲ”,ਪ੍ਰੋ. ਰਜਿੰਦਰਪਾਲ ਸਿੰਘ, ਭਾਈ ਜਸਦੇਵ ਸਿੰਘ, ਭਾਈ ਦਿਦਾਰ ਸਿੰਘ ਕੈਲੀਫੋਰਨੀਆਂ, ਭਾਈ ਸੁਰਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸਤਪ੍ਰਕਾਸ਼ ਸਿੰਘ, ਭਾਈ ਕਰਨੈਲ ਸਿੰਘ “ਸਲੇਮਪੁਰ”,ਭਾਈ ਬਲਜਿੰਦਰਪਾਲ ਸਿੰਘ, ਚਰਨਜੀਤ ਸਿੰਘ “ਸਮਰਾ” ਨਿਊਯਾਰਕ, ਭਾਈ ਸੁਖਦੇਵ ਸਿੰਘ, ਭਾਈ ਇੰਦਰਪਾਲ ਸਿੰਘ ਸਿਆਟਲ ਅਤੇ ਭਾਈ ਭਪਿੰਦਰ ਸਿੰਘ ਵਰਜੀਨੀਆਂ ਨੇ ਸਾਝੇ ਤੌਰ ਤੇ ਕੀਤਾ ।ਸਿੱਖ ਆਗੂਆਂ ਨੇ ਕਿਹਾ ਕੌਂਮ ਸਹਿਜੇ ਹੀ ਅੰਦਾਜਾ ਲਗਾ ਸਕਦੀ ਹੈ ਕਿ ਬਾਦਲ ਕਿੰਨਾਂ ਬੇ-ਰਹਿਮ, ਬੇ-ਸ਼ਰਮ, ਬੇ-ਹਯਾ, ਬੇ-ਈਮਾਨ, ਅਤੇ ਦਰਿੰਦਾ ਹੈ ਆਦਮੀ ਹੋ ਸਕਦਾ ਹੈ ਜਿਸਦੇ ਤਾਨਾਸ਼ਾਹੀ ਰਾਜ ਅੰਦਰ ਚੱਲੀਆਂ ਗੋਲੀਆਂ ਨਾਲ ਜਿਥੇ ਇੱਕ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕਾ ਸੀ ਅਤੇ ਖੁੂਨ ਨਾਲ ਲੱਥ-ਪੱਥ ਹੋਏ ਬਾਕੀ ਕੌਂਮ ਦੇ ਹੀਰੇ ਹਸਪਤਾਲਾਂ ਵਿੱਚ ਜਿੰਦਗੀ ਮੌਤ ਨਾਲ ਜੂਝ ਰਹੇ ਸਨ, ਇਹ ਕਮੀਨਾ ਆਪਣੇ ਜੱਦੀ ਪਿੰਡ ਵਿੱਚ 83ਵੇਂ ਜਨਮ ਦਿਨ ਦੇ ਕੇਕ ਕੱਟਕੇ ਜ਼ਸ਼ਨ ਮਨਾ ਰਿਹਾ ਸੀ ।ਉਨ੍ਹਾਂ ਕਿਹਾ ਕਿ ਸਿੱਖ ਤਵਾਰੀਖ ਅੰਦਰ ਬਾਦਲ ਗਦਾਰ-ਏ-ਕੌਂਮ ਅਤੇ ਮਨਹੂਸ ਵਿਅੱਕਤੀ ਤਸਲੀਮ ਹੋਵੇਗਾ ਕਿਉਕਿ 83 ਸਾਲ ਦੀ ਉਮਰ ਤੱਕ ਰਾਜ-ਸਤਾ ਦੀ ਪ੍ਰਾਪਤੀ ਲਈ ਜਿਨਾਂ ਇਸਨੇ ਸਿੱਖ ਕੌਂਮ ਦਾ ਨੁਕਸਾਨ ਕੀਤਾ ਉਨਾਂ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ।“ਗਦਾਰਾਂ ਨਾਲ ਯਾਰੀ-ਪੰਥ ਨਾਲ ਗਦਾਰੀ” ਇਸਦਾ ਪੱਕਾ ਨਾਅਰਾ ਬਣ ਚੁੱਕਿਆ ਹੈ । 1978 ਦੇ ਖੂਨੀਂ ਸਾਕੇ ਤੋਂ ਲੈ ਕੇ 5 ਦਸੰਬਰ 2009 ਦੇ ਲੁਧਿਆਣਾ ਕਾਂਡ ਦੀਆਂ ਘਟਨਾਵਾਂ ਇਸੇ ਕੜੀ ਦਾ ਹਿੱਸਾ ਹਨ । ਸੁਖਬੀਰ ਬਾਦਲ ਦੇ ਪੰਜਾਬ ਕੈਬਨਿਟ ਅੰਦਰ ਦਿੱਤੇ ਬਿਆਨ ਜਿਸ ਵਿਚ ਉਸ ਨੇ ਕਿਹਾ ਕਿ “ਜੇਕਰ ਗੋਲੀ ਨਾ ਚਲਾਈ ਜਾਂਦੀ ਤਾਂ ਕਿਸੇ ਵੱਡੇ ਨੁਕਸਾਨ ਦਾ ਖਤਰਾ ਸੀ,ਤੇ ਤਿੱਖਾ ਪ੍ਰਤੀਕਰਮ ਜਾਹਿਰ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਸਿੱਖਾਂ ਨੇ ਤਾਂ ਇਸ ਵਿਚ ਜਰਾ ਵੀ ਨੁਕਸਾਨ ਨਹੀ ਕੀਤਾ ਇਨਾਂ ਦੇ ਫਿਰ ਵੀ ਗੋਲੀਆਂ ਮਾਰੀਆ ਗਈਆ ,ਜਦੋਂ ਕਿ 4 ਦਸੰਬਰ ਨੂੰ ਪ੍ਰਵਾਸੀ ਭਈਆਂ ਨੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੀ ਨਹੀ ਕੀਤੀ ਸਗੋਂ ਮਿਲਟਰੀ ਦੀਆਂ ਗੱਡੀਆਂ ਅਤੇ ਹੋਰ ਵਾਹਨਾਂ ਨੂੰ ਵੀ ਅੱਗਾ ਨਾਲ ਸਾੜਿਆ ਫੂਕਿਆ,ਇਥੇ ਹੀ ਬੱਸ ਨਹੀ ਕੁਝ ਮਹੀਨੇ ਪਹਿਲਾਂ ਵਿਆਨਾ ਕਾਂਡ ਵਿਚ ਰਾਮਾਨੰਦ ਦੀ ਹੱਤਿਆ ਤੋਂ ਬਾਅਦ ਪੰਜਾਬ ਪੂਰੇ ਦੋ ਦਿਨ ਅੱਗ ਦੀਆਂ ਲਾਟਾਂ ਵਿਚ ਸੜਦਾ ਰਿਹਾ।ਜਿਸ ਵਿਚ ਪੰਜਾਬ ਦਾ ਕਰੀਬ 700 ਕਰੋੜ ਰੁਪਏ ਦਾ ਨੁਕਸਾਨ ਹੋਇਆ,ਉਦੋਂ ਗੋਲੀਆਂ ਕਿਉ ਨਹੀ ਚੱਲੀਆਂ? ਉਦੋਂ ਤਾਂ ਸਾੜ ਫੂਕ ਕਰਨ ਵਾਲੇ ਲੋਕਾਂ ਤੇ ਪਾਏ ਕੇਸ ਵਾਪਸ ਹੀ ਨਹੀ ਲਏ ਸਗੋਂ ਪੰਜਾਬ ਨੂੰ ਸਾੜਨ ਵਾਲੇ ਮਾਰੇ ਗਏ ਇੱਕਾ ਦੁੱਕਾ ਲੋਕਾਂ ਨੂੰ ਸਰਕਾਰੀ ਮੁਆਵਜੇ ਨਾਲ ਵੀ ਨਿਵਾਜਿਆ ਗਿਆ।ਉਨਾਂ ਸਿੱਖਾਂ ਦੀ ਜ਼ਮੀਰ ਨੂੰ ਹਲੂਣਦਿਆਂ ਕਿਹਾ ਕਿ ਸਿੱਖੋ ! ਇਹ ਬਾਦਲੀ ਰਾਜ ਹਮੇਸ਼ਾ ਲਈ ਨਹੀਂ ਰਹਿਣਾ,ਇਨਾਂ ਪਿਉ-ਪੁੱਤ ਗਦਾਰਾਂ ਨੇ ਤੁਹਾਨੂੰ ਵੋਟਾਂ ਲਈ ਛੋਟੇ-ਛੋਟੇ ਅਹੁਦਿਆਂ ਨਾਲ ਨਿਵਾਜ ਕੇ ਰਖੇਲ ਬਣਾਇਆ ਹੋਇਆ ਹੈ।ਜਾਗੋ !ਆਪਣੇ ਆਪ ਨੂੰ ਪੁਛੋ!ਕਿ ਅਸੀ ਨੀਲੇ ਦੇ ਸ਼ਾਹ ਅਸਵਾਰ ਬਾਜਾਂ ਵਾਲੇ ਦੇ ਸੱਚੇ ਸਿੱਖ ਹਾਂ ,ਜਾਂ ਬਾਦਲ ਦੇ ਗੁਲਾਮ? ਬਿਆਨ ਦੇ ਅਖੀਰ ਵਿਚ ਸਿੱਖ ਆਗੂਆਂ ਨੇ ਦੇਸ਼-ਵਿਦੇਸ਼ ਵਿਚ ਵੱਸ ਰਹੇ ਬਾਦਲ ਨਾਲ ਸਬੰਧਿਤ ਆਪਣੇ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਵੀਰੋ ! ਬਿਖੜੇ ਸਮੇ ਅੱਜ ਪੰਥ ਨੂੰ ਇੱਕ ਇੱਕ ਸਿੱਖ ਦੀ ਲੋੜ ਹੈ।ਆਉ!ਇਸ ਗਦਾਰ ਨਾਲੋਂ ਨਾਤਾ ਤੋੜ ਕੇ ਖਾਲਸਾ ਪੰਥ ਨਾਲ ਖਲੋਵੋ! ਅਤੇ ਇਕੱਠਿਆਂ ਹੋ ਕੇ ਪੰਥ ਦੀ ਚੜਦੀ ਕਲਾ ਜੂਝੀਏ, ਇਹ ਹੀ ਅੱਜ ਵਕਤ ਦਾ ਤਕਾਜ਼ਾ ਹੈ ਅਤੇ ਇਹ ਹੀ ਖਾਲਸਾ ਪੰਥ ਪ੍ਰਤੀ ਵਫਾਦਾਰੀ ਅਤੇ ਫਰਜਾਂ ਦੀ ਪੂਰਤੀ ਹੈ।
ਬ੍ਰਿਟਿਸ਼ ਸਿੱਖ ਭਾਈਚਾਰੇ ਵੱਲੋਂ ਲੇਖਕ ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ
ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ. ਕੇ. ਵੱਲੋਂ ਲੇਖਕ ਸ: ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਵਿਚ ਵਾਪਰੇ ਦੁਖਦਾਇਕ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਨੂੰ ²ਸ਼ਰਧਾਂਜਲੀ ਭੇਟ ਕੀਤੀਆਂ ਗਈਆਂ ਜ਼ਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ। ਮੰਗ ਕੀਤੀ ਗਈ ਕਿ ਸਿੱਖਾਂ ’ਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਸਥਾਨਕ ਵਿਧਾਇਕ ਹਰੀਸ਼ ਬੇਦੀ ਨੂੰ ਉਸ ਦੇ ਲੜਕੇ ਸਣੇ ਧਾਰਾ 302 ਅਧੀਨ ਗ੍ਰਿਫ਼ਤਾਰ ਕੀਤਾ ਜਾਵੇ। ਸਿੱਖ ਜਥੇਬੰਦੀਆਂ ਦੇ ਮੌਜੂਦ ਆਗੂਆਂ ਵਿਚ ਡਾਇਰੈਕਟਰ ਸ: ਦਲ ਸਿੰਘ ਢੇਸੀ, ਯੂਨਾਈਟਿਡ ਖਾਲਸਾ ਦਲ ਯੂ. ਕੇ². ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ, ਖਜ਼ਾਨਚੀ ਸ: ਹਰਜੀਤ ਸਿੰਘ ਢਿੱਲੋਂ, ਨਿਹੰਗ ਸਿੰਘ ਸਭਾ ਯੂ. ਕੇ. ਮੁਖੀ ਸ: ਮੋਤਾ ਸਿੰਘ, ਜਗਜੀਤ ਸਿੰਘ ਜੱਗਾ, ਪੰਥਕ ਕਵੀ ਸ: ਗੁਰਦੇਵ ਸਿੰਘ ਮਠਾੜੂ, ਉੁ¤ਘੇ ਪੰਥਕ ਸੇਵਾਦਾਰ ਭਾਈ ਜਸਵੀਰ ਸਿੰਘ ਵਿਲਨਹਾਲ, ਸ: ਕਿਰਪਾਲ ਸਿੰਘ ਮੱਲ੍ਹਾ ਬੇਦੀਆਂ, ਸ: ਜਗਜੀਤ ਸਿੰਘ, ਸ: ਰਣਵੀਰ ਸਿੰਘ ਵਿਰਦੀ, ਸ: ਚਰਨਜੀਤ ਸਿੰਘ ਕੂਨਰ (ਜੱਟ ਸਿੱਖ ਕੂਨਰ ਹੈਰੀਟੇਜ ਟਰੱਸਟ) ਸੀਨੀਅਰ ਅਕਾਲੀ ਆਗੂ ਡਾ: ਰਣਜੀਤ ਸਿੰਘ ਰੰਧਾਵਾ ਆਦਿ ਸ਼ਾਮਿਲ ਸਨ।
ਸ਼ਹੀਦ ਭਾਈ ਦਰਸ਼ਨ ਸਿੰਘ ਬੋਪਾਰਾਏ ਲੋਹਾਰਾ ਅਤੇ ਜ਼ਖਮੀ ਸਿੰਘਾਂ ਸੰਬੰਧੀ ਅਰਦਾਸ ਦਿਵਸ ਸਮਾਗਮ ਆਯੋਜਿਤ ਹੋਇਆ
ਲੁਧਿਆਣਾ, 13 ਦਸੰਬਰ -ਬਾਦਲ ਸਿੱਖ ਕੌਮ ਨੂੰ ਲੱਗੀ ਏਡਜ਼ ਦੀ ਬਿਮਾਰੀ ਹੈ ਤੇ ਕੌਮ ਨੂੰ ਇਸ ਦੇ ਲਾਗੇ ਨਹੀਂ ਜਾਣਾ ਚਾਹੀਦਾ। ਇਸ ਤੋਂ ਦੂਰ ਰਹਿਣ ਨਾਲ ਕੌਮ ਦਾ, ਗੁਰੂ ਘਰਾਂ ਦਾ ਅਤੇ ਸਿੱਖ ਸੰਸਥਾਵਾਂ ਦਾ ਫਾਇਦਾ ਹੈ, ਇਸ ਲਈ ਸੰਗਤਾਂ ਵੱਲੋਂ ਪੰਥ ਦੇ ਨਾਂ ’ਤੇ ਇਸ ਨੂੰ ਦਿੱਤੀ ਤਾਕਤ ਵਾਪਸ ਲੈ ਲੈਣੀ ਚਾਹੀਦੀ ਹੈ। ਇਹ ਸ਼ਬਦ ਅੱਜ ਇੱਥੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇੱਕ ਪ੍ਰੈੱਸ ਮਿਲਣੀ ਵਿੱਚ ਕਹੇ। ਉਹ ਇੱਥੇ ਸਿੱਖ ਜਥੇਬੰਦੀੇਆਂ ਵੱਲੋਂ ਲੁਧਿਆਣਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਬੋਪਾਰਾਏ ਲੋਹਾਰਾ ਅਤੇ ਜ਼ਖਮੀ ਸਿੰਘਾਂ ਸੰਬੰਧੀ ਆਯੋਜਿਤ ਅਰਦਾਸ ਦਿਵਸ ਸਮਾਗਮ ਵਿੱਚ ਸ਼ਾਮਲ
ਹੋਣ ਲਈ ਆਏ ਸਨ। ਉਨ੍ਹਾਂ ਸ੍ਰੀ ਮੁੱਖ ਮੰਤਰੀ ਬਾਦਲ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਆਪਣੀਆਂ ਵੋਟਾਂ ਖਾਤਰ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ ਤੇ ਵੋਟਾਂ ਪੱਕੀਆਂ ਕਰਨ ਲਈ ਹੀ ਉਹ ਆਸ਼ੋਤੋਸ਼ੀਏ ਵਰਗਿਆਂ ਦੇ ਸਮਾਗਮ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਬੀਬੀ ਸੁਰਿੰਦਰ ਕੌਰ ਨੂਰ ਮਹਿਲੀਏ ਦੀ ਸੇਵਕ ਹੈ, ਫਿਰ ਕਿਉਂ ਬਾਦਲ ਸਿੰਘਾਂ ਦੇ ਹੱਕਾਂ ਦੀ ਗੱਲ ਕਰੇਗਾ। ਉਨ੍ਹਾਂ ਇਸ ਸਮੇਂ ਸੰਤ ਸਮਾਜ ਵੱਲੋਂ ਕੀਤੇ ਗਏ ਐਲਾਨ ਨੂੰ ਬਾਦਲ ਵਿਰੁੱਧ ਹਲਕੀ ਕਾਰਵਾਈ ਐਲਾਨਦਿਆਂ ਕਿਹਾ ਕਿ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਇਸ ਬਾਦਲ ਨੂੰ ਅਕਾਲ ਤਖਤ ’ਤੇ ਕੌਣ ਤਲਬ ਕਰੂ, ਕਿਉਂਕਿ ਬਾਦਲ ਅਕਾਲ ਤਖਤ ਲਈ ਨਹੀਂ, ਅਕਾਲ ਤਖਤ ਬਾਦਲ ਲਈ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਕੌਮ ਨੂੰ ਨਵੀਂ ਦੁਕਾਨਦਾਰੀ ਚਲਾਉਣੀ ਚਾਹੀਦੀ ਹੈ ਤੇ ਹੁਣ ਸਿੱਖ ਸੁਚੇਤ ਹੋ ਚੁੱਕੇ ਹਨ, ਜੇ ਇੱਕਮੁੱਠ ਹੋ ਜਾਣ ਤੇ ਚੌਧਰਾਂ ਦੀ ਭੁੱਖ ਛੱਡ ਦੇਣ ਤਾਂ ਬਾਦਲ ਆਟੇ ਵਿੱਚ ਲੂਣ ਰਹਿ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਸ਼ਹੀਦ ਦਰਸ਼ਨ ਸਿੰਘ ਦੀ ਅੰਤਿਮ ਅਰਦਾਸ ਵਿੱਚ ਜ਼ਰੂਰ ਸ਼ਾਮਲ ਹੋਣਗੇ। ਉਨ੍ਹਾਂ ਇਸ ਸਮੇਂ ਕਿਹਾ ਕਿ ਜੇ ਕੌਮ ਸ਼ਾਸਤਰ ਅਤੇ ਸ਼ਸਤਰ ਦੀ ਧਾਰਨੀ ਹੋ ਜਾਵੇ ਤਾਂ ਗਿੱਦੜ ਲੀਡਰਾਂ ਦੀ ਲੋੜ ਨਹੀਂ ਰਹੇਗੀ, ਕਿਉਂਕਿ ਕੌਮ ਵੀ ਸ਼ੇਰਾਂ ਦੀ ਹੋ ਜਾਵੇਗੀ। ਗੁਰਦੁਆਰਾ ਸਾਹਿਬ ਅੰਦਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਾਫ ਕਿਹਾ ਕਿ ਕੌਮ ਅੰਦਰ ਸਿੰਘਾਂ ਦੀ ਘਾਟ ਹੈ। ਜਿਹੜੇ ਪਹਿਲਾਂ ਇੱਕ ਲੱਖ ਲੋਕਾਂ ਦੀ ਸਲਾਬਤਪੁਰੇ ਦੀ ਇੱਕ ਇੱਟ ਵੀ ਨਹੀਂ ਸੀ ਪੁੱਟ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਇਕੱਠਾਂ ਦਾ ਤੇ ਰੋਸ ਮਾਰਚਾਂ ਦਾ ਕੀ ਫਾਇਦਾ, ਅਜਿਹੇ ਸਮਾਗਮਾਂ ਨੂੰ ਰੋਕਣ ਲਈ ਤਾਂ 2 ਸਿੰਘ ਹੀ ਕਾਫੀ ਹੁੰਦੇ ਹਨ ਜਾਂ ਫਿਰ ਡੈਮੋਕਰੇਸੀ ਵਿੱਚ ਤੁਸੀਂ ਬਾਦਲ ਨੂੰ ਸਿਕੱਸ਼ਤ ਦਿਓ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਖਾਲਸਾ ਪੰਚਾਇਤ ਦੇ ਮੁੱਖ ਪੰਚ ਭਾਈ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਦਾ ਬਾਦਲ ਪੰਜਾਬ ਵਿੱਚ ਸੱਤਾ ਵਿੱਚ ਆਇਆ, ਇਸ ਨੇ ਪੰਥਕ ਚੋਲਾ ਪਾ ਕੇ ਪੰਥ ਅਤੇ ਸਿੱਖੀ ਵਿਰੋਧੀ ਕਾਰਵਾਈਆਂ ਹੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਫਿਰ ਉਸ ਦੇ ਖਾਨਦਾਨੀ ਖੂਨ ਵਿੱਚ ਹੈ, ਕਿਉਂਕਿ ਇਸ ਦੇ ਪੜਦਾਦਿਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਜੈਤੋ ਦੇ ਮੋਰਚੇ ਸਮੇਂ ਸਿੰਘਾਂ ਨਾਲ ਗੱਦਾਰੀ ਕੀਤੀ ਸੀ। ਸ਼੍ਰੋਮਣੀ ਤੱਤ ਖਾਲਸਾ ਦੇ ਮੁੱਖ ਸੇਵਾਦਾਰਾ ਭਾਈ ਜਰਨੈਲ ਸਿੰਘ ਖਾਲਸਾ ਨੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਖਾਲਸਾ ਨੇ ਇਸ ਸਮੇਂ ਕਿਹਾ ਕਿ ਜੇ ਸਰਕਾਰ ਨੇ ਸ਼ਹੀਦ ਅਤੇ ਜ਼ਖਮੀ ਸਿੰਘਾਂ ਨੂੰ ਇਨਸਾਫ ਨਾ ਦੁਆਇਆ ਤਾਂ ਖਾਲਸੇ ਦੀਆਂ ਰਵਾਇਤਾਂ ਅਨੁਸਾਰ ਖਾਲਸਾ ਆਪਣੇ ਆਪ ਇਨਸਾਫ ਲੈ ਲਵੇਗਾ। ਉਨ੍ਹਾਂ ਪੇਸ਼ ਕੀਤੇ ਮਾਤਿਆਂ ਵਿੱਚ ਬਾਦਲ ਦਲ ਅਤੇ ਬਾਦਲ ਦੀ ਧਾਰਮਿਕ ਕਮੇਟੀ ਦੀਆਂ ਚੋਣਾਂ ਵਿੱਚ ਬਾਈਕਾਟ ਕਰਨਾ ਵੀ ਹੈ। ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਬਲਜਿੰਦਰ ਸਿੰਘ ਜਿੰਦੂ ਪਟਿਆਲਾ, ਭਾਈ ਤਰਸੇਮ ਸਿੰਘ ਢਿੱਲੋਂ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਸਿੱਖ ਮਿਸ਼ਨਰੀ ਸੰਸਥਾ ਦੇ ਧਰਮ ਪ੍ਰਚਾਰ ਕਮੇਟੀ, ਸਿੱਖ ਮਿਸ਼ਨਰੀ ਸੰਸਥਾ ਦੇ ਪ੍ਰਿੰਸੀਪਲ ਸਾਹਿਬ, ਡਾ. ਰੁਪਿੰਦਰ ਸਿੰਘ ਸ਼ਾਨ-ਏ-ਖਾਲਸਾ, ਦਲ ਖਾਲਸਾ ਤੇ ਸਤਨਾਮ ਸਿੰਘ ਪਾਉਂਟਾ ਸਾਹਿਬ, ਗੁਰਸਿੱਖ ਫੈਮਿਲੀ ਕਲੱਬ ਤੋਂ ਭਾਈ ਅਮਨਪ੍ਰੀਤ ਸਿੰਘ ਸਮੇਤ ਕਈ ਸਿੰਘਾਂ ਨੇ ਲੁਧਿਆਣਾ ਗੋਲੀ ਕਾਂਡ ਦੀ ਬਾਦਲ ਖਿਲਾਫ ਭੜਾਸ ਕੱਢੀ। ਇਸ ਸਮੇਂ ਵੰਡੇ ਗਏ ਇੱਕ ਪਰਚੇ ਵਿੱਚ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਪਾਸ ਕੀਤੇ ਗਏ ਮਤਿਆਂ ਵਿੱਚ ਦੇਸ਼ ਦੀ ਪਾਰਲੀਮੈਂਟ ਵਿੱਚ ਲੁਧਿਆਣਾ ਗੋਲੀ ਕਾਂਡ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਦਾ ਧੰਨਵਾਦ ਕੀਤਾ ਗਿਆ, ਇਸ ਸਮੇਂ ਜਥੇਦਾਰ ਹਰਜਿੰਦਰ ਸਿੰਘ ਗੁਰਦੁਆਰਾ ਗਊਘਾਟ, ਭਾਈ ਰਾਜ ਸਿੰਘ ਸ਼ਹਿਣਾ ਸ਼੍ਰੋਮਣੀ ਤੱਤ ਖਾਲਸਾ, ਲੁਧਿਆਣਾ ਮੁਖੀ, ਖਾਲਸਾ ਪੰਚਾਇਤ ਦੇ ਕਨਵੀਨਰ ਸ਼ਹਿਰੀ ਭਾਈ ਭੁਪਿੰਦਰ ਸਿੰਘ ਨਿਮਾਣਾ, ਪੰਚ ਪ੍ਰਧਾਨੀ ਦੇ ਭਾਈ ਸੁਲਤਾਨ ਸਿੰਘ ਸੋਢੀ, ਜਨਰਲ ਸਕੱਤਰ ਆਤਮਾ ਸਿੰਂਘ ਟਿੱਬਾ, ਭਾਈ ਮੇਜਰ ਸਿੰਘ, ਸ੍ਰ. ਜਰਨੈਲ ਸਿੰਘ, ਜਨਰਲ ਸਕੱਤਰ, ਲੰਗਰ ਕਮੇਟੀ ਦੇ ਸ੍ਰ.ਦਰਸ਼ਨ ਸਿੰਘ, ਸ੍ਰ. ਹਰਬੰਸ ਸਿੰਘ, ਮੀਤ ਪ੍ਰਧਾਨ ਸ੍ਰ. ਗੁਰਦੀਪ ਸਿੰਘ, ਮਹਿੰਦਰ ਸਿੰਘ ਖਾਲਸਾ ਸਮੇਤ ਬੀਬੀਆਂ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਪੁਲਿਸ ਵੱਲੋਂ ਨਾਕੇ ਲਾ ਕੇ ਸਿੱਖਾਂ ਨੂੰ ਰੋਕਿਆ ਵੀ ਗਿਆ। ਗੁਰਦੁਆਰਾ ਸਾਹਿਬ ਦੇ ਬਾਹਰ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਰਹੇ ਤੇ ਭਾਰੀ ਪੁਲਿਸ ਫੋਰਸ ਵੀ।
ਗੁਰਦੁਆਰਾ ਸਾਹਿਬ ਫ਼ਰੀਮਾਂਟ ਵਿਚ, ਲੁਧਿਆਣਾ ਅੰਦਰ ਬਾਦਲ ਤੇ ਉਸਦੀ ਅਕਾਲੀ ਸਰਕਾਰ ਦੁਆਰਾ ਕਤਲ ਕੀਤੇ ਗਏ ਭਾਈ ਦਰਸ਼ਨ ਸਿੰਘ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਅਕਾਲੀਆਂ ਵਿਰੁੱਧ ਮਤੇ ਪਾਸ ਕੀਤੇ ਗਏ।
ਲੁਧਿਆਣਾ ਕਾਡ ਦੇ ਵਿਰੋਧ ਚ‘ ਗੁਰਦੁਆਰਾ ਫਰੀਮੌਂਟ ਸਾਹਿਬ ‘ਚ ਵਿਖਾਵਾ।
ਗੁਰੂਘਰ ਸਿੱਖ ਸੈਂਟਰ ਫਰੈਂਕਫਰਟ ਵਿਖੇ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ ਹੋਇਆ ਸੰਗਤਾਂ ਦਾ ਭਾਰੀ ਇੱਕਠ
ਫਰੈਂਕਫਰਟ- ਜਰਮਨੀ ( ਸੁਖਪ੍ਰੀਤ ਸਿੰਘ ) ‐ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਭਾਈ ਜੈਤਾ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੋਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਮਹਿਤਾ ਸਾਹਿਬ ਤੋਂ ਆਏ ਕਥਾ ਵਾਚਕ ਭਾਈ ਲਖਬੀਰ ਸਿੰਘ ਨੇ ਸੰਗਤਾਂ ਨੂੰ ਭਾਈ ਜੈਤਾ ਜੀ ਦੇ ਜੀਵਨ ਸਬੰਧੀ ਜਾਣਕਾਰੀ ਦਿੰਦਿਆਂ ਉਹਨਾ ਦੀ ਸ਼ਹੀਦੀ ਦੀ ਸਿੱਖ ਕੌਮ ਲਈ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ।ਇਸ ਸ਼ਹੀਦੀ ਦਿਹਾੜੇ ਦੀ ਪੂਰਨ ਸੇਵਾ ਭਾਈ ਬੱਬਾ ਸਿੰਘ ਗਿੱਲ ਅਤੇ ਉਹਨਾਂ ਦੇ ਸਹਿਯੋਗੀ ਸ. ਕਰਨੈਲ ਸਿੰਘ ਮੁਲਤਾਨੀ, ਸ. ਹਰਭਜਨ ਸਿੰਘ ਕੈਰੋਂ, ਸ. ਗੁਰਮੀਤ ਸਿੰਘ, ਸ. ਮੁਖਤਿਆਰ ਸਿੰਘ, ਸ. ਤੇਜਾਜਾਨ ਸਿੰਘ ਵਲੋਂ ਕਰਵਾਈ ਗਈ। ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਟੇਜ ਸੇਵਾ ਨਿਭਾਉਂਦਿਆਂ ਪਹੂੰਚੀਆਂ ਸੰਗਤਾਂ ਨੂੰ ਵਿਸਥਾਰ ਪੂਰਵਕ ਢੰਗ ਨਾਲ ਭਾਈ ਜੈਤਾ ਜੀ ਦੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣਨ ਤੱਕ ਦੇ ਸਫਰ ਜਾਣੂ ਕਰਵਾਇਆ।ਇਸ ਮਹਾਨ ਦਿਹਾੜੇ ਪੰਥਕ ਜਥੇਬੰਦੀਆਂ ਦੇ ਪਹੁੰਚੇ ਆਗੂਆਂ ਨੇ ਵੀ ਭਾਈ ਜੈਤਾ ਜੀ ਦੀ ਸ਼ਹੀਦੀ ਨੂੰ ਸੀਸ ਨਿਵਾਉਂਦਿਆ ਸ਼ਰਧਾਂਜਲੀ ਅਰਪਿਤ ਕੀਤੀ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਭਾਈ ਜਗਤਾਰ ਸਿੰਘ ਮਾਹਲ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੱਥੇ ਭਾਈ ਜੈਤਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਉੱਥੇ ਇਸ ਗੱਲ ਦਾ ਵੀ ਪੁਰਜੋਰ ਸ਼ਬਦਾਂ ਵਿੱਚ ਵਿਰੋਧ ਕੀਤਾ ਕਿ ਊਚ ਨੀਚ ਅਤੇ ਜਾਤ ਪਾਤ ਦੇ ਨਾਂ ਤੇ ਆਪਣੀਆਂ ਕੁਰਸੀਆਂ ਬਚਾਉਣ ਚ ਲੱਗੇ ਹੋਏ ਕੁਝ ਸਿਆਸਤੀ ਲੋਕ ਕੌਮ ਚ ਵੰਡੀਆਂ ਪਾ ਆਪਣੇ ਨਿੱਝੀ ਸੁਆਰਥਾਂ ਦੀ ਪੂਰਤੀ ਲਈ ਸਿਂਖਾਂ ਨੂੰ ਗੁਮਰਾਹ ਕਰ ਹੋਰਨਾਂ ਧਰਮਾਂ ਵੱਲ ਧਕੇਲ ਰਹੇ ਹਨ।ਸਿੱਖ ਫੈਡਰੇਸ਼ਨ ਜਰਮਨੀ ਦੇ ਸੀਨੀਅਰ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਭਾਈ ਜੈਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਭਨਾ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਕੌਮ ਦੀਆਂ ਨੀਹਾਂ ਦੱਸਦਿਆਂ ਅੱਜ ਕੱਲ ਦੇ ਚੁੰਝ ਗਿਆਨੀਆਂ ਨੂੰ ਤਾੜਨਾ ਕਰਦਿਆਂ ਸਿਂਖ ਕੌਮ ਦੇ ਵਡਮੁੱਲੇ ਇਤਹਾਸ ਨਾਲ ਛੇੜਛਾੜ ਕਰਨੋ ਗੁਰੇਜ ਰੱਖਣ ਦੀ ਸਲਾਹ ਵੀ ਦਿੱਤੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਆਗੂ ਵੀ ਸ਼ਾਮਿਲ ਸਨ, ਜ੍ਹਿਨਾਂ ਵਿੱਚ ਪ੍ਰਧਾਨ ਭਾਈ ਭੁਪਿੰਦਰ ਸਿੰਘ, ਭਾਈ ਸੁਖਪ੍ਰੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਗੁਰਦਿੱਤ ਸਿੰਘ ਆਦਿ ਹਾਜਿਰ ਸਨ।ਸ਼ੇਰੇ ਪੰਜਾਬ ਪੰਜਾਬੀ ਸਭਾ ਦੇ ਮੋਢੀ ਸ. ਸੋਹਣ ਸਿੰਘ ਧਾਲੀਵਾਲ, ਜਨਰਲ ਸਕੱਤਰ ਭਾਈ ਸਤਪਾਲ ਸਿੰਘ ਪੱਡਾ ਨੇ ਵੀ ਉਚੇਚੇ ਤੌਰ ਤੇ ਪਹੁੰਚ ਕੇ ਆਪਣੀਆਂ ਹਾਜਰੀਆਂ ਲਵਾਈਆਂ।ਭਾਈ ਗੁਰਚਰਨ ਸਿੰਘ ਗੁਰਾਇਆਂ ਨੇ ਵੀ ਭਾਈ ਜੈਤਾ ਜੀ ਦੀ ਕੁਰਬਾਨੀ ਨੂੰ ਸਜਦਾ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ 20 ਨਵੰਬਰ ਨੂੰ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਵਿੱਚ ਸ਼ਿਰਕਤ ਦਾ ਸੱਦਾ ਸਮੂਹ ਸੰਗਤਾਂ ਨੂੰ ਦਿੱਤਾ।ਸਿਂਖ ਫੈੇਡਰੇਸ਼ਨ ਜਰਮਨੀ ਦੇ ਭਾਈ ਮਨਜੀਤ ਸਿੰਘ ਹੋਠੀ, ਭਾਈ ਮਨਜੀਤ ਸਿੰਘ ਜੋਧਪੁਰੀ, ਭਾਈ ਕਿਰਪਾਲ ਸਿੰਘ ਯੂ.ਪੀ ਵੀ ਇਸ ਮਹਾਨ ਸਮਾਗਮ ਸਮੇਨ ਮੌਜੂਦ ਸਨ।
ਲੁਧਿਆਣਾ ਗੋਲੀ ਕਾਂਡ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾਂ ਅਤੇ ਜਖਮੀ ਸਿੰਘਾਂ ਲਈ ਅਕਾਲੀ ਦਲ (ਅ) ਯੂ.ਕੇ. ਵਲੋਂ ਦੋ ਲੱਖ ਰੁਪਏ ਦੀ ਮਦਦ ਦਾ ਐਲਾਨ
ਬਰਮਿੰਘਮ: ਬੀਤੇ ਦਿਨੀ ਬਰਤਾਨੀਆ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਹਾਲ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਦੇ ਸਬੰਧ ਵਿੱਚ ਇੰਗਲੈਂਡ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੁਧਿਆਣਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆ ਭੇਂਟ ਕੀਤੀਆ ਗਈਆਂ ਅਤੇ ਜਖਮੀ ਹੋਏ ਸਿੰਘਾਂ ਲਈ ਜਲਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਕਿਹਾ ਕਿ ਬਾਦਲ ਨੇ ਬਿਹਾਰੀ ਭਈਐ ਆਸ਼ੂਤੋਸ਼ ਨਾਲ ਯਾਰੀ ਪੁਗਾਉਣ ਬਦਲੇ ਨਿਹੱਥੇ ਸਿੰਘਾਂ ਉੱਤੇ ਗੋਲੀਆਂ ਚਲਵਾ ਕੇ ਜਲਿਆਂ ਵਾਲੇ ਬਾਗ ਦੇ ਸਾਕੇ ਦੀ ਯਾਦ ਦੁਹਰਾ ਦਿੱਤੀ ਇਸ ਲਈ ਆਉਣ ਵਾਲੇ ਸਮੇੰ ਵਿ ੱਚ ਬਾਦਲਕਿਆਂ ਦਾ ਇੰਗਲੈਂਡ ਵਿੱਚ ਆਉਣ ੱਤੇ ਬਾਈਕਾਟ ਕੀਤਾ ਜਾਵੇਗਾ ਅਤੇ ਕਿਸੇ ਵੀ ਗੁਰਦਵਾਰੇ ਵਿੱਚ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ ਬੁਲਾਰਿਆਂ ਨੇ ਜੋਰ ਦੇ ਕਿਹਾ ਕਿਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਾਦਲ ਜੁੰਡਲੀ ਦਾ ਪੂਰੀ ਤਰਾਂ ਸਫਾਇਆ ਕਰਨ ਲਈ ਪੰਥਕ ਧਿਰਾਂ ਦਾ ਸਾਥ ਦਿੱਤਾਜਾਵੇ। ਇਸ ਮੌਕੇ ਸ਼ਹੀਦ ਪ੍ਰੀਵਾਰ ਅਤੇ ਜਖਮੀ ਹੋਏ ਸਿੰਘਾਂ ਲਈ ਫੰਡ ਇਕੱਤਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਦੇ ਪ੍ਰਧਾਨ ਅਵਤਾਰ ਸਿੰਘ ਨੇ ਮੌਕੇ ਤੇ ਹੀ ਪਾਰਟੀ ਫੰਡ ਵਿੱਚੋਂ ਦੋ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ।ਇਸ ਮੌਕੇ ਯੂਥ ਵਿੰਗ ਯੂ.ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਮੌਕੇ ਹੋਰਨਾਂਤੋਂ ਇਲਾਵਾ ਦਲ ਦੇ ਜਨ: ਸਕੱਤਰ ਸਰਬਜੀਤ ਸਿੰਘ, ਯੂਥ ਵਿੰਗ ਦੇ ਜਨ: ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਭਾਈ ਤੇਜਵੀਰ ਸਿੰਘ,ਭਾਈ ਮਲਕੀਤ ਸਿੰਘ ਬਾਬਾ ਬਕਾਲਾ,ਤੇ ਹੋਰ ਕਈ ਆਗੂ ਸ਼ਾਮਲ ਸਨ।
ਕਾਂਗਰਸ ਸ਼੍ਰੋਮਣੀ ਕਮੇਟੀ ਚੋਣਾਂ ’ਚ ਕਿਸੇ ਦੀ ਹਮਾਇਤ ਨਹੀਂ ਕਰੇਗੀ-ਭੱਠਲ
ਸੰਗਰੂਰ, 13 ਨਵੰਬਰ (ਹ. ਬ.) : ਕਾਂਗਰਸ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ’ਚ ਕਿਸੇ ਵੀ ਧਿਰ ਦੀ ਹਮਾਇਤ ਨਹੀਂ ਕਰੇਗੀ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਦਖਲ ਦੇਵੇਗੀ। ਇਹ ਗੱਲ ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਥੇ ਰੈਸਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਖੀ।
ਪੰਜਾਬੀ ਕਲਚਰਲ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਤੋਂ ਅੰਮ੍ਰਿਤਸਰ ਸ਼ਹਿਰ
ਨੂੰ ਵਿਰਾਸਤੀ ਸ਼ਹਿਰ ਦਾ ਰੁਤਬਾ ਦਿਵਾਉਣ ਦੀ ਮੰਗ
ਚੰਡੀਗੜ੍ਹ 13 ਦਸੰਬਰ: ਪੰਜਾਬੀ ਕਲਚਰਲ ਕੌਂਸਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਐਲਾਨਿਆ ਜਾਵੇ ਕਿਉਂਕਿ ਉਹ ਸਮੁੱਚੇ ਜਗਤ ਦਾ ਮੂਲ ਧਾਰਮਿਕ ਤੇ ਪਵਿੱਤਰ ਅਸਥਾਨ ਹੈ ਅਤੇ ਇਹ ਸ਼ਹਿਰ ਲਵ-ਕੁਸ਼ ਤੇ ਮਹਾਰਿਸ਼ੀ ਵਾਲਮੀਕਿ ਲਾਂਲ ਵੀ ਜੁੜਿਆ ਹੋਇਆ ਹੈ।
SZI GORo ES^g SbA SAUotAL EVkQ 12 DS^BR 2009 DQ
P^tK EeKYp EVC KITQ GeQ WEHM fwSLQ |