Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
13_27 Nov
3_12 Nov
16_2 Nov
26_15 Oct
15 Sept_25 Sept
9 Sept_14 Sept
26 Aug_8 Sept




Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS








ਪੰਜਾਬ ਵਿਧਾਨ ਸਭਾ ਵਿਚ ਗੁੰਡਾਗਰਦੀ ਕਰਨ ਵਾਲੇ ਅਕਾਲੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਹੋਵੇ : ਕੈਪਟਨ

ਅੰਮ੍ਰਿਤਸਰ, 9 ਦਸੰਬਰ - ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੂੰ ਮੁੜ ਅਤਿਵਾਦ ਵੱਲ ਧੱਕ ਰਹੇ ਹਨ ਅਤੇ ਜਿਹੜੇ ਅਕਾਲੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਗੁੰਡਾਗਰਦੀ ਕੀਤੀ ਹੈ, ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਜਾਣ ਨਹੀਂ ਤਾਂ ਕਾਂਗਰਸੀ ਸੜਕਾਂ 'ਤੇ ਉਤਰ ਆਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਰਹੀ ਹੈ। ਮੰਡੀਆਂ ਵਿਚ ਝੋਨਾ ਰੁਲ ਰਿਹਾ ਹੈ। ਲਗਦਾ ਹੈ ਜਿਵੇਂ ਬਾਦਲ ਸਰਕਾਰ 1978 ਵਾਲਾ ਸਾਕਾ ਮੁੜ ਦੁਹਰਾਉਣਾ ਚਾਹੁੰਦੀ ਹੈ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ. ਬਾਦਲ ਚਾਰ ਵਾਰ ਮੁੱਖ ਮੰਤਰੀ ਬਣੇ ਹਨ ਪਰ ਹਰ ਵਾਰ ਸਰਕਾਰ ਚਲਾਉਣ 'ਚ ਅਸਫ਼ਲ ਰਹੇ ਹਨ। ਅਕਾਲੀ ਸਰਕਾਰ ਦੇ ਰਾਜ ਦੌਰਾਨ ਸਰਦੀਆਂ ਵਿਚ ਵੀ ਬਿਜਲੀ ਦੇ ਕੱਟ ਲਗ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਰਾਜਸਥਾਨ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਤੋਂ 11 ਹਜ਼ਾਰ ਕਰੋੜ ਦੀ ਬਿਜਲੀ ਖਰੀਦੀ ਸੀ ਅਤੇ ਕਿਸਾਨਾਂ ਨੂੰ ਪੂਰਾ ਸਮਾਂ ਬਿਜਲੀ ਸਪਲਾਈ ਦਿੱਤੀ, ਪਰ ਬੜੇ ਦੁੱਖ ਦੀ ਗੱਲ ਹੈ ਕਿ ਕਣਕ ਇਕ ਇਕ ਫੁੱਟ ਹੋ ਗਈ ਹੈ ਅਤੇ ਅਜੇ ਤੱਕ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਹੀ ਰੁਲ ਰਿਹਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਸਿਰ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਚੜ੍ਹਾਉਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਹਨ, ਜਿਥੇ ਲੋਕਾਂ ਵਲੋਂ ਉਨ੍ਹਾਂ ਦਾ ਭਰਵਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਧਾਇਕ ਉਮ ਪ੍ਰਕਾਸ਼ ਸੋਨੀ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ, ਹਰਵਿੰਮੰਦਰ ਸਿੰਘ ਗਿੱਲ, ਹਰਪ੍ਰਤਾਪ ਸਿੰਘ ਅਜਨਾਲਾ, ਡਾ. ਧਰਮਵੀਰ ਸਿੰਘ ਸੇਰੋ, ਕਮਿਸ਼ਨਰ ਤਰਸੇਮ ਸਿੰਘ ਖਡੂਰ ਸਾਹਿਬ, ਸੁਖਦੇਵ ਸਿੰਘ ਸ਼ਹਿਬਾਜ਼ਪੁਰੀ, ਸੁਖਜਿੰਦਰ ਸਿੰਘ ਲਾਲੀ ਮਜੀਠਾ, ਕਾਂਗਰਸੀ ਵਰਕਰ ਭਾੀ ਗਿੱਣਤੀ ਵਿਚ ਪੁੱਜ ਰਹੇ ਹਨ।

ਪੰਜਾਬ ਵਿਧਾਨ ਸਭਾ ‘ਚ ਹੋਈ ਕੁੱਟਮਾਰ ਅਤੇ ਪੱਗਾਂ ਲਾਹੁਣ ਦੀ ਕਾਰਵਾਈ ਅਤਿ ਸ਼ਰਮਨਾਕ :- ਮਾਨ

ਚੰਡੀਗੜ੍ਹ, 9 ਦਸੰਬਰ :- “ਪੰਜਾਬੀਆਂ ਵੱਲੋ ਚੁਣੇ ਹੋਏ ਕਾਂਗਰਸ ਅਤੇ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਵਿਧਾਨਕਾਰਾਂ ਵੱਲੋ ਪੰਜਾਬੀਆਂ ਨੂੰ ਦਰਪੇਸ਼ ਆ ਰਹੀਆਂ ਵੱਡੀਆਂ ਮੁਸ਼ਕਿਲਾਂ ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਮਿਲਾਵਟਖੋਰੀ, ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਆਦਿ ਗੈਰ ਇਖਲਾਕੀ ਕਾਰਵਾਈਆਂ ਨੂੰ ਖਤਮ ਕਰਕੇ ਹੱਲ ਕਰਨ ਦੀ ਬਜਾਏ, ਅਕਾਲੀ ਵਿਧਾਨਕਾਰਾਂ ਵਲੋਂ ਤਾਕਤ ਦੇ ਨਸ਼ੇ ਵਿੱਚ ਦਸਤਾਰਾਂ ਲਾਉਣੀਆਂ, ਕੁੱਟਮਾਰ ਕਰਨੀ, ਗਾਲੀ ਗਲੋਚ ਕੱਢਦੇ ਹੋਏ ਗੈਰ ਇਖਲਾਕੀ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਕਾਰਵਾਈ ਅਤਿ ਸ਼ਰਮਨਾਕ ਅਤੇ ਪੰਜਾਬ ਨਿਵਾਸੀਆਂ ਪ੍ਰਤੀ ਆਪਣੀਆਂ ਜਿ਼ੰਮੇਵਾਰੀਆਂ ਤੋਂ ਭੱਜਣ ਦੀ ਕਾਰਵਾਈ ਹੈ। ਜਿਸ ਤੋਂ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਮੌਜੂਦਾ ਬਾਦਲ ਹਕੂਮਤ ਹਿੰਦੂਤਵ ਤਾਕਤਾਂ ਦੀ ਗੁਲਾਮ ਬਣਕੇ ਅਜਿਹੀਆਂ ਕਾਰਵਾਈਆਂ ਵਿੱਚ ਮਸ਼ਰੂਫ ਹੈ। ਜਿਸਦੀ ਸਿੱਖ ਇਖਲਾਕ ਬਿਲਕੁੱਲ ਇਜ਼ਾਜਤ ਨਹੀਂ ਦਿੰਦਾ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਪਾਰਟੀ ਮੁੱਖ ਦਫਤਰ ਤੋਂ ਪ੍ਰੈਸ ਲਈ ਜਾਰੀ ਕੀਤੇ ਗਏ ਇੱਕ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਜਦੋਂ ਜਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਵਿੱਚ ਕੱਲ੍ਹ ਵਿਧਾਨ ਸਭਾ ਦੇ ਸਮਾਗਮ ਵਿੱਚ ਹੋਈ ਗੁੰਡਾਗਰਦੀ ਦੀ ਤਰ੍ਹਾ ਗੈਰ ਕਾਨੂੰਨੀ ਕਾਰਵਾਈਆਂ ਕੀਤੀਆਂ ਸਨ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇੱਕੋ ਇੱਕ ਜਮਾਤ ਸੀ ਜਿਸਨੇ ਉਸ ਸਮੇ ਬਾਦਲ ਦੀ ਕਾਰਵਾਈਆਂ ਦੀ ਨਿਡਰਤਾ ਨਾਲ ਵਿਰੋਧਤਾ ਵੀ ਕੀਤੀ ਅਤੇ ਚੁਣੌਤੀ ਵੀ ਦਿੱਤੀ। ਜਦੋਂ ਕਿ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਅਤੇ ਸਮੁੱਚੀ ਕਾਂਗਰਸ ਦੁੰਮ ਦਬਾ ਕੇ ਆਪਣੇ ਘੁਰਨਿਆਂ ਵਿੱਚ ਜਾ ਵੜੇ ਸਨ। ਉਨ੍ਹਾ ਕਿਹਾ ਕਿ ਜਦੋ ਕੱਥੂਨੰਗਲ ਵਿਖੇ ਇਸ ਗੁੰਡਾ ਰਾਜ ਕਰ ਰਹੇ ਬਾਦਲ ਦਲ ਨੇ ਮੇਰੇ ਅਤੇ ਮੇਰੀ ਪਾਰਟੀ ਦੇ ਮੈਬਰਾਂ ਉੱਤੇ ਡਾਂਗਾਂ, ਇੱਟਾਂ, ਰੋੜੇ ਵਰ੍ਹਾ ਕੇ ਜ਼ੁਲਮ ਕੀਤਾ ਜਾ ਰਿਹਾ ਸੀ, ਉਦੋ ਵੀ ਕਾਂਗਰਸ ਜਮਾਤ ਨੇ ਚੁੱਪੀ ਧਾਰੀ ਹੋਈ ਸੀ। ਅੱਜ ਜਦੋ ਬਾਦਲ ਦਲ ਨੇ ਕਾਗਰਸੀਆਂ ਦੀਆਂ ਦਸਤਾਰਾਂ ਲਾਹ ਕੇ ਵਿਧਾਨ ਸਭਾ ਵਿੱਚ ਕੁੱਟਮਾਰ ਕੀਤੀ, ਇਸਦਾ ਵੀ ਅਸੀਂ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਬਾਦਲ ਦਲੀਆਂ ਵੱਲੋਂ ਲੁਧਿਆਣੇ ਵਿਖੇ ਸਿੱਖਾਂ ਉੱਤੇ ਚਲਾਈ ਗਈ ਗੋਲੀ ਅਤੇ ਵਿਧਾਨ ਸਭਾ ਵਿੱਚ ਗੁੰਡੇ ਰਾਜ ਵਾਲੀਆਂ ਕਾਰਵਾਈਆਂ ਦਾ ਹਿਸਾਬ ਬਾਦਲ ਹਕੂਮਤ ਨੂੰ ਆਉਣ ਵਾਲੇ ਦਿਨਾਂ ਵਿੱਚ ਦੇਣਾ ਪਵੇਗਾ।
ਉਨ੍ਹਾ ਕਿਹਾ ਕਿ ਜਦੋਂ ਅਸੀਂ ਕਿਸੇ ਗੁਆਂਢੀ ਨਾਲ ਹੋ ਰਹੀ ਜਿਆਦਤੀ ਨੂੰ ਵੇਖ ਕੇ ਤੇ ਸੁਣ ਕੇ ਅਣਦੇਖੀ ਅਤੇ ਅਣਸੁਣੀ ਕਰ ਦਿੰਦੇ ਹਾਂ ਤਦ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਬੁਰਾਈ ਵਾਲੇ ਬੂਟੇ ਦੀ ਜੜ੍ਹ ਅਤੇ ਤਣੇ ਨੂੰ ਵੱਧਣ ਲਈ ਖੁਦ ਸਹਾਇਤਾ ਕਰ ਰਹੇ ਹਾਂ। ਪਰ ਅਜਿਹੇ ਸਮੇ ਕਿਸੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਬੁਰਾਈ ਦੇ ਹਮਲੇ ਨੇ ਸਾਡੇ ਵੱਲ ਨੂੰ ਵੀ ਕਿਸੇ ਦਿਨ ਮੂੰਹ ਕਰਨਾ ਹੈ। ਇਹ ਤਾਂ ਉਦੋ ਹੀ ਪਤਾ ਲੱਗਦਾ ਹੈ, ਜਦੋਂ ਸਾਡੀ ਧਾਰੀ ਹੋਈ ਚੁੱਪ ਦੀ ਬਦੌਲਤ ਅਜਿਹੇ ਗੁੰਡੇ ਅਨਸਰ ਨੇ ਸਾਡੀ ਧੋਣ ਨੂੰ ਹੱਥ ਪਾ ਲਿਆ ਹੁੰਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੂਹ ਸਿਆਸੀ, ਧਾਰਮਿਕ ਜਮਾਤਾਂ ਅਤੇ ਉੱਚ ਇਖਲਾਕ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਸਾਡੀ ਅਪੀਲ ਹੈ ਜਿੱਥੇ ਵੀ ਕਿਸੇ ਵੀ ਕੌਮ, ਧਰਮ, ਫਿਰਕੇ, ਜਮਾਤ ਜਾਂ ਇਨਸਾਨ ਨਾਲ ਕੋਈ ਜ਼ਾਬਰ ਵਧੀਕੀ ਕਰ ਰਿਹਾ ਹੋਵੇ ਤਾਂ ਹਰ ਇਨਸਾਨ, ਜਮਾਤ ਤੇ ਸੰਗਠਨ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਅਜਿਹੀ ਹੋ ਰਹੀ ਜਿਆਦਤੀ ਵਿਰੁੱਧ ਦ੍ਰਿੜਤਾ ਨਾਲ ਅਵਾਜ਼ ਬੁਲੰਦ ਵੀ ਕਰੇ ਅਤੇ ਜ਼ਾਬਰ ਨੂੰ ਚੁਣੌਤੀ ਵੀ ਦੇਵੇ। ਅਜਿਹੇ ਫਰਜ਼ਾਂ ਦੀ ਪੂਰਤੀ ਕਰਕੇ ਹੀ ਅਸੀਂ ਪੰਜਾਬ ਵਿੱਚੋ ਬਾਦਲ ਹਕੂਮਤ ਦੇ ਗੁੰਡੇ ਰਾਜ ਦਾ ਖਾਤਮਾ ਕਰ ਸਕਦੇ ਹਾਂ।

ਲਿਬਰਹਾਨ ਕਮਿਸ਼ਨ ਦੀ ਰਿਪੋਰਟ ਨੂੰ “ਝੂਠ ਦਾ ਪੁਲੰਦਾ” ਦੱਸਣ ਵਾਲੇ ਭਾਜਪਾਈ ਮੁਲਕ ਨਿਵਾਸੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ‘ਚ :-ਟਿਵਾਣਾ

ਫਤਿਹਗੜ੍ਹ ਸਾਹਿਬ, 9 ਦਸੰਬਰ :- “6 ਦਸੰਬਰ 1992 ਨੂੰ ਹਿੰਦੂਤਵ ਤਾਕਤਾਂ ਵੱਲੋ ਸ਼੍ਰੀ ਬਾਬਰੀ ਮਸਜਿਦ ਨੂੰ ਸ਼ਾਜਸੀ ਢੰਗ ਨਾਲ ਢਹਿ ਢੇਰੀ ਕਰਨ ਸੰਬੰਧੀ ਜਾਂਚ ਕਰਨ ਲਈ ਬਣੇ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਪਾਰਲੀਮੈਟ ਦੀ ਟੇਬਲ ‘ਤੇ ਆਉਣ ਉਪਰੰਤ ਭਾਜਪਾ ਜਮਾਤ ਨਾਲ ਸੰਬੰਧਿਤ ਆਗੂਆਂ ਵੱਲੋ ਇਹ ਪ੍ਰਚਾਰ ਕਰਨਾ ਕਿ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਝੂਠ ਦਾ ਪੁਲੰਦਾ ਹੈ, ਕੇਵਲ ਮੁਲਕ ਨਿਵਾਸੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਕੀਤੀ ਜਾ ਰਹੀ ਹੈ।”
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਤਾਕਤਾਂ ਵੱਲੋ ਇਸ ਮੁਲਕ ਵਿੱਚ ਅਪਣਾਈ ਜਾ ਰਹੀ ਦੋਹਰੀ ਸੋਚ ਦੀ ਨਿਖੇਧੀ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਜਦੋਂ ਸਮੁੱਚੇ ਮੁਲਕ ਅਤੇ ਕੌਮਾਂਤਰੀ ਪੱਧਰ ਉੱਤੇ ਭਾਜਪਾ ਦੀ ਫਿਰਕੂ ਜਮਾਤ ਬਾਬਰੀ ਮਸਜਿਦ ਦੇ ਮੁੱਦੇ ‘ਤੇ ਦਾਗੋ-ਦਾਗ ਹੋ ਗਈ ਤਾਂ ਭਾਜਪਾ ਦੀ ਲੀਡਰਸਿ਼ਪ ਵੱਲੋ ਬਿਨ੍ਹਾ ਕਿਸੇ ਦਲੀਲ ਤੋਂ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਵਿਰੁੱਧ ਰੋਲਾ ਪਾ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨ ਦਾ ਡਰਾਮਾ ਕਰ ਰਹੀ ਹੈ। ਜਦੋਂ ਕਿ ਸਮੁੱਚੇ ਮੁਲਕ ਨਿਵਾਸੀਆਂ ਤੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਪੂਰਨ ਜਾਣਕਾਰੀ ਹੈ ਕਿ ਬਾਬਰੀ ਮਸਜਿਦ ਨੂੰ ਗਿਰਾਉਣ ਦੀ ਸ਼ਾਜਿਸ ਵਿੱਚ ਉਸ ਸਮੇ ਦੇ ਹਿੰਦ ਦੇ ਵਜ਼ੀਰ ਏ ਆਜਿ਼ਮ ਸ੍ਰੀ ਨਰਸਿੰਮਾ ਰਾਓ, ਵਾਜਪਾਈ, ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕੇ ਸੁਦਰਸ਼ਨ, ਉਮਾ ਭਾਰਤੀ, ਅਸ਼ੋਕ ਸਿੰਘਲ, ਪ੍ਰਵੀਨ ਤੋਗੜੀਆ, ਵਿਨੈ ਕਟਿਆਰ, ਬਾਲ ਠਾਕਰੇ, ਰਾਜ ਠਾਕਰੇ, ਕਲਿਆਣ ਸਿੰਘ, ਲਾਲ ਜੀ ਟੰਡਨ, ਅਚਾਰੀਆ ਗਿਰੀਰਾਜ ਕਿਸ਼ੋਰ, ਸੰਕਰ ਸਿੰਘ ਵਘੇਲਾ, ਪੁਰਸ਼ੋਤਮ ਨਰਾਇਣ ਸਿੰਘ, ਐਚ ਵੀ ਸੇਸਧਾਰੀ, ਰਜਿੰਦਰ ਗੁਪਤਾ, ਏ ਕੇ ਸਰੀਨ (ਆਈ ਜੀ), ਏ ਸਿਨਹਾ (ਸਕੱਤਰ) ਸ਼੍ਰੀ ਬਾਬਰੀ ਮਸਜਿਦ ਨੂੰ ਢਾਹੁਣ ਵਾਲੇ ਹਿੰਦੂ ਟੋਲੇ ਦੀ ਅਗਵਾਈ ਕਰ ਰਹੇ ਸਨ ਅਤੇ ਦਿਸ਼ਾ ਨਿਰਦੇਸ਼ ਦੇ ਰਹੇ ਸਨ। ਉਨ੍ਹਾ ਕਿਹਾ ਕਿ 6 ਦਸੰਬਰ ਵਾਲੇ ਮੁਲਕ ਦੇ ਅਖਬਾਰਾਂ ਅਤੇ ਮੀਡੀਏ ਉੱਤੇ ਉਪਰੋਕਤ ਸਮੁੱਚੇ ਦੋਸ਼ੀਆਂ ਦੀਆਂ ਤਸਵੀਰਾਂ ਅਤੇ ਕਾਰਵਾਈਆਂ ਅੱਜ ਵੀ ਸੱਚਾਈ ਨੂੰ ਪ੍ਰਤੱਖ ਕਰ ਰਹੀਆਂ ਹਨ। ਫਿਰ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਝੂਠ ਦਾ ਪੁਲੰਦਾ ਕਿਸ ਤਰ੍ਹਾ ਹੋ ਗਈ। ਉਨ੍ਹਾ ਕਿਹਾ ਕਿ ਭਾਜਪਾ ਵੱਲੋ “ਹਿੰਦੂ ਦਹਿਸ਼ਤਗਰਦੀ” ਨੂੰ ਹਵਾ ਦੇ ਕੇ ਕਦੀ ਦੱਖਣੀ ਸੂਬਿਆਂ ਕੇਰਲ, ਕਰਨਾਟਕਾ, ਉੜੀਸਾ, ਬੰਗਲੌਰ ਵਿੱਚ ਇਸਾਈਆਂ ਦੇ ਚਰਚਾਂ ਅਤੇ ਇਸਾਈਆਂ ਦਾ ਕਤਲੇਆਮ ਕਰਾਉਦੀ ਹੈ ਅਤੇ ਕਦੀ ਗੁਜਰਾਤ ਅਤੇ ਕਸ਼ਮੀਰ ਵਿੱਚ ਮੁਸਲਿਮ ਕੌਮ ਦਾ ਕਤਲੇਆਮ ਕਰਾਉਦੀ ਹੈ ਅਤੇ ਕਦੀ ਸਿੱਖ ਕੌਮ ਦੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਕਰਨ ਦੀ ਮੰਦਭਾਗੀ ਕਾਰਵਾਈ ਨੂੰ ਉਕਸਾ ਕੇ ਅਤੇ 1984 ਵਿੱਚ ਸਿੱਖ ਕੌਮ ਦਾ ਕਤਲੇਆਮ ਕਰਵਾ ਕੇ “ਹਿੰਦੂ ਦਹਿਸ਼ਤਗਰਦੀ” ਦੀ ਪਿੱਠ ਪੂਰਦੀ ਹੈ। ਜਦੋ ਕਿ ਅਜਿਹੀ ਫਿਰਕੂ ਸੋਚ ਰੱਖਣ ਵਾਲੀ ਜਮਾਤ ਨੂੰ ਇੱਥੋ ਦੀਆਂ ਰਹਿਣ ਵਾਲੀਆਂ ਵੱਖ ਵੱਖ ਕੌਮਾਂ, ਧਰਮਾਂ ਅਤੇ ਫਿਰਕਿਆਂ ਦੇ ਲੋਕ ਹਕੂਮਤ ਉੱਤੇ ਬਿਠਾਉਣ ਲਈ ਕਦੀ ਵੀ ਸਹਿਮਤ ਨਹੀ ਹੋ ਸਕਦੇ ਕਿਉਂਕਿ ਇਹ ਜਮਾਤ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾਂ ਨੂੰ ਕੁਚਲ ਕੇ ਉਨ੍ਹਾ ਨੂੰ ਗੁਲਾਮ ਬਣਾਉਣ ਦੀ ਨਫਰਤ ਭਰੀ ਸੋਚ ਉੱਤੇ ਕੰਮ ਕਰਦੀ ਹੈ। ਉਨ੍ਹਾ ਕਿਹਾ ਕਿ ਇਹੀ ਕਾਰਨ ਹੈ ਕਿ ਮੁਲਕ ਵਿੱਚ ਬੀਤੇ ਸਮੇ ਮਹਾਰਾਸ਼ਟਰ, ਹਰਿਆਣਾ ਅਤੇ ਅਰੁਣਾਚਲ ਸੂਬਿਆਂ ਦੀਆਂ ਹੋਈਆਂ ਚੋਣਾਂ ਵਿੱਚ ਮੁਲਕ ਨਿਵਾਸੀਆਂ ਨੇ ਅਤੇ ਉਸ ਤੋਂ ਪਹਿਲੇ ਹੋਰ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਇਸ ਫਿਰਕੂ ਜਮਾਤ ਨੂੰ ਕਰਾਰੀ ਹਾਰ ਦੇ ਕੇ ਨਕਾਰ ਦਿੱਤਾ ਹੈ। ਉਨ੍ਹਾ ਮੁਲਕ ਦੇ ਹੁਕਮਰਾਨਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਾਲੇ ਭਾਜਪਾ ਦੇ ਦੋਸ਼ੀਆਂ ਵਿਰੁੱਧ ਹੁਣ ਕਾਨੂੰਨੀ ਕਾਰਵਾਈ ਕਰਨ ਤੋਂ ਕਿਉ ਭੱਜ ਰਹੇ ਹਨ।

ਪਾਣੀ ਦੇ ਕੁਦਰਤੀ ਸੋਮਿਆਂ ਨੂੰ ਸਾਜ਼ਿਸ਼ ਤਹਿਤ ਗੰਦਾ ਕੀਤਾ ਜਾ ਰਿਹਾ-ਸੰਤ ਸੀਚੇਵਾਲ

ਕੋਪਨਹੈਗਨ ‘ਚ ਜਲਵਾਯੂ ਤਬਦੀਲੀ ਬਾਰੇ ਧਾਰਮਿਕ ਆਗੂਆਂ ਦੀ ਚਲ ਰਹੀ ਕਾਨਫਰੰਸ ‘ਚ ਸਾਇੰਸ ‘ਤੇ ਧਰਮ ਦੀ ਨਵੀਂ ਸਾਂਝੇਦਾਰੀ ‘ਤੇ ਗਲੋਬਲ ਵਾਰਮਿੰਗ ਨਾਲ ਸਮੂਹਿਕ ਤੌਰ ‘ਤੇ ਨਜਿੱਠਣ ਬਾਰੇ ਖੁੱਲੀ ਚਰਚਾ ਹੋਈ। ਇਸ ਚਰਚਾ ‘ਚ ਭਾਰਤ, ਅਮਰੀਕਾ, ਬ੍ਰਾਜ਼ੀਲ, ਇਜ਼ਰਾਈਲ, ਡੈਨਮਾਰਕ, ਪਾਕਿਸਤਾਨ, ਬੰਗਲਾ ਦੇਸ਼ ‘ਤੇ ਸਨਗਲ ਦੇਸ਼ਾਂ ਦੇ ਧਾਰਮਿਕ ਆਗੂਆਂ ਨੇ ਹਿੱਸਾ ਲਿਆ। ਮੈਲਟਿਕਸ ਪੈਲੇ ‘ਚ ਚੱਲੀ ਰਾਤ ਭਰ ਚਰਚਾ ਦੌਰਾਨ ਮਨੁੱਖ ਦੀ ਕੁਦਰਤ ਤੋਂ ਬਣ ਰਹੀ ਦੂਰੀ ‘ਤੇ ਚਿੰਤਾ ਪ੍ਰਗਟ ਕੀਤੀ। ਧਰਤੀ ਦੀ ਵਧ ਰਹੀ ਤਪਸ਼ ਨੂੰ ਘਟਾਉਣ ‘ਤੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਮੂਹਿਕ ਜਿੰਮੇਵਾਰੀ ਨਿਭਾਉਣ ਦਾ ਅਹਿਦ ਕੀਤਾ ਗਿਆ ਹੈ। ਗੁਪਤ ਚਰਚਾ ਦੌਰਾਨ ਭਾਰਤ ਦੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਪਾਣੀ ਵੇਚਣ ਵਾਲੀਆਂ ਸਰਮਾਏਦਾਰ ਕੰਪਨੀਆਂ ਸਾਜ਼ਿਸ਼ ਤਹਿਤ ਗੰਦਾ ‘ਤੇ ਜ਼ਹਿਰੀਲਾ ਬਣਾ ਰਹੀਆਂ ਹਨ।
ਧਰਮ ‘ਤੇ ਸਾਇੰਸ ਦੀ ਨਵੀਂ ਸਾਂਝੇਦਾਰੀ ਵਿਸ਼ੇ ‘ਤੇ ਚਰਚਾ ਸ਼ੁਰੂ ਕਰਦਿਆਂ ਅਮਰੀਕਾ ‘ਤੇ ਇੰਗਲੈਂਡ ‘ਚ ਧਰਮ ਦੇ ਪ੍ਰਚਾਰ ਪ੍ਰਸਾਰ ‘ਚ ਜੁਟੀ ਸਰ. ਜੋਹਨ ਚੀਸਟਰ ਬੀ.ਨਨ ਨੇ ਕਿਹਾ ਕਿ ਵਿਕਸਤ ਦੇਸ਼ਾਂ ਨੇ ਸਾਇੰਸ ਦੀ ਆੜ ਹੇਠ ਕੀਤੇ ਵਿਕਾਸ ਦੌਰਾਨ ਬ੍ਰਹਮੰਡ ਦੇ ਜਲਵਾਯੂ ‘ਚ ਇਸ ਦੇ ਮਾੜੇ ਪ੍ਰਭਾਵਾਂ ਦਾ ਖਿਆਲ ਨਹੀਂ ਰੱਖਿਆ।
ਉਨ੍ਹਾਂ ਕਿਹਾ ਕਿ ਕੁਦਰਤ ਦਾ ਵਿਨਾਸ਼ ਕਰਕੇ ਮਨੁੱਖ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਧਰਤੀ ਦੀ ਤਪਸ਼ ਨੂੰ ਘਟਾਉਣ ਲਈ ਅਜਿਹੀਆਂ ਤਕਨੀਕਾਂ ‘ਤੇ ਰਹਿਣ-ਸਹਿਣ ‘ਚ ਤਬਦੀਲੀ ਲਿਆਂਦੀ ਜਾਵੇ ਜਿਸ ਨਾਲ ਧਰਤੀ ‘ਤੇ ਰਹਿਣ ਵਾਲੇ ਲੋਕਾਂ ਨੂੰ ਘੱਟੋ-ਘੱਟ ਸਾਹ ਔਖਾ ਆਵੇ।
ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ‘ਤੇ ਪਾਂਡੀਚੇਰੀ ਦੇ ਸ਼ਰਧਾਲੂ ਰਾਣਾਡੇ ਨੇ ਦੱਸਿਆ ਕਿ ਦੁਨੀਆਂ ਧਾਰਮਿਕ ‘ਤੇ ਵਿਗਿਆਨਿਕ ਤੌਰ ‘ਤੇ ਸੇਧ ਦੇਣ ‘ਚ ਭਾਰਤ ਅੱਜ ਵੀ ਸਮਰੱਥ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਸਿੱਖ ਧਰਮ ਸਮੁੱਚੇ ਤੌਰ ‘ਤੇ ਵਿਗਿਆਨਿਕ ਧਰਮ ਹੈ। ਇਸ ਧਰਮ ਤੋਂ ਸੇਧ ਲੈ ਕੇ ਦੁਨੀਆਂ ਦਾ ਸਭ ਤੋਂ ਵੱਡੀ ਸਮੱਸਿਆ ਗਲੋਬਲ ਵਾਰਮਿੰਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਇਸੇ ਸਲੋਕ ‘ਚ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਕੁਦਰਤੀ ਖਜ਼ਾਨਿਆਂ ਨੂੁੰ ਇੱਕ ਸਾਜਿਸ਼ ਤਹਿਤ ਹੀ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਜਿਸ਼ ਪਿੱਛੇ ਪਾਣੀ ਦਾ ਵੱਡੇ ਪੱਧਰ ‘ਤੇ ਕਾਰੋਬਾਰ ਕਰਨ ਵਾਲੀਆਂ ਸਰਮਾਏਦਾਰ ਕੰਪਨੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਵਾਰਥ ਨੇ ਪਹਿਲਾਂ ਹੀ ਧਰਤੀ ਦਾ ਹਵਾ ਦਾ ‘ਤੇ ਪਾਣੀ ਦਾ ਵੱਡਾ ਨੁਕਸਾਨ ਕੀਤਾ ਹੋਇਆ ਹੈ। ਪਾਂਡੇਚੇਰੀ ਦੇ ਰਾਣਾਡੇ ਨੇ ਕਿਹਾ ਕਿ ਬਿਜਲੀ ਤੋਂ ਬਦਲਵੇਂ ਪ੍ਰਬੰਧ ਹੋਰ ਵੀ ਸਕਦੇ ਹਨ ਪਰ ਸਰਕਾਰਾਂ ਉਧਰ ਧਿਆਨ ਨਹੀਂ ਦੇ ਰਹੀਆਂ।
ਬ੍ਰਾਜ਼ੀਲ ਦੇ ਭਰਾਵਾਂ ਮੀਸ਼ਾ ਇਨ ਨੇ ਤੇਜ਼ੀ ਨਾਲ ਹਜਾਰਾਂ ਕਿਲੋਮੀਟਰ ਤੱਕ ਜੰਗਲ ਕੱਟਣ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇੱਥੇ ਜੰਗਲਾਂ ‘ਚ ਹੀ 6 ਹਜਾਰ ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਜੰਗਲ ਕੱਟ ਹੋ ਜਾਣ ਨਾਲ ਹੁਣ ਸਿਰਫ਼ 1300 ਭਾਸ਼ਾਵਾਂ ਹੀ ਰਹਿ ਗਈਆਂ ਹਨ। ਇਜ਼ਰਾਈਲ ਦੇ ਡਾ. ਮਾਈਕਲ ਕੀਰਾਨ, ਪਾਕਿਸਤਾਨ ਦੇ ਸੂਫ਼ੀ ਰਹਿਮਾਨ ਸਨਸਲ ਤੋਂ ਸਾਲੂ ਸਾਈਲ ਨੇ ਆਪੋ-ਆਪਣੇ ਦੇਸ਼ਾਂ ‘ਚ ਆ ਰਹੀਆਂ ਸਮਿਸਆਵਾਂ ਬਾਰੇ ਦੱਸਿਆ। ਇੱਕ ਵਾਰ


ਸ.ਮਾਨ ਲੁਧਿਆਣੇ ਕਾਡ ਦੇ ਸ਼ਹੀਦ ਭਾਈ ਦਰਸਨ ਸਿੰਘ ਦੇ ਸ਼ੰਸਕਾਰ ਸਮੇ ਤੇ ਜਖਮੀਆ ਨਾਲ ਮੁਲਕਾਤ ਕਰਦੇ ਹੋਏ

ਪੰਜਾਬ ਦੀ ਸਥਿਤੀ 'ਤੇ ਅਕਾਲੀ ਦਲ ਤੇ ਵਿਰੋਧੀ ਧਿਰ ਕਾਂਗਰਸ ਦੇ ਆਗੂ ਵਿਧਾਨ ਸਭਾ 'ਚ ਭਿੜੇ, ਕਈਆਂ ਦੀਆਂ ਪੱਗਾਂ ਲੱਥੀਆਂ

ਚੰਡੀਗੜ੍ਹ, 8 ਦਸੰਬਰ - ਪੰਜਾਬ ਵਿਚ ਅਮਨ ਕਾਨੂੰਨ ਦੀ ਉਥਲ ਪੁਥਲ ਦਾ ਦ੍ਰਿਸ਼ ਅੱਜ ਪੰਜਾਬ ਵਿਧਾਨ ਸਭਾ ਵਿਚ ਵੀ ਦੇਖਣ ਨੂੰ ਮਿਲਿਆ ਜਦੋਂ ਸੱਤਾਧਾਰੀ ਅਕਾਲੀ ਦਲ ਅਤੇ ਵਿਰੋਧੀ ਧਿਰ ਆਪਸ ਵਿਚ ਗੁੱਥਮਗੁੱਥਾ ਹੋ ਗਏ ਅਤੇ ਰੱਜ ਕੇ ਗ਼ੈਰ ਪਾਰਲੀਮਾਨੀ ਭਾਸ਼ਾ ਦਾ ਉਪਯੋਗ ਕੀਤਾ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚ ਇਕ ਦੂਜੇ ਪ੍ਰਤੀ ਇੰਨਾ ਗੁੱਸਾ ਪਾਇਆ ਗਿਆ ਕਿ ਵਿਧਾਇਕ ਇਕ ਦੂਜੇ ਦੀਆਂ ਪੱਗਾਂ ਲਾਹੁਣ ਤੱਕ ਚਲੇ ਗਏ। ਧੱਕਾ-ਮੁੱਕੀ ਦੇ ਚਲਦਿਆਂ ਵਿਧਾਇਕ ਕੇਵਲ ਸਿੰਘ ਢਿੱਲੋਂ, ਦਰਸ਼ਨ ਸਿੰਘ ਬਰਾੜ ਅਤੇ ਵਿਰਸਾ ਸਿੰਘ ਵਲਟੋਹਾ ਦੀਆਂ ਪੱਗਾਂ ਲਹਿ ਗਈਆਂ। ਇਸ ਤੋਂ ਬਾਅਦ ਮਾਹੌਲ ਇੰਨਾਂ ਤਣਾਅਪੂਰਨ ਹੋ ਗਿਆ ਕਿ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਨੇ ਸਦਨ ਨੂੰ ਇਕ ਘੰਟੇ ਲਈ ਮੁਲਤਵੀ ਕਰ ਦਿੱਤਾ। ਪ੍ਰਸ਼ਨਕਾਲ ਖ਼ਤਮ ਹੁੰਦਿਆਂ ਹੀ ਜਦੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ 'ਤੇ ਬਿਆਨ ਦੇਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਦੇ ਵਿਧਾਇਕ ਬੈਂਚਾਂ 'ਤੇ ਖੜ੍ਹੇ ਹੋ ਕੇ ਸਪੀਕਰ ਤੋਂ ਮੰਗ ਕਰਨ ਲੱਗੇ ਕਿ ਸਿਫ਼ਰ ਕਾਲ ਵਿਚ ਉਨ੍ਹਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ ਸਥਿਤੀ 'ਤੇ ਬਹਿਸ ਹੋ ਸਕੇ। ਇਸ 'ਤੇ ਸਪੀਕਰ ਸ੍ਰੀ ਕਾਹਲੋਂ ਨੇ ਕਿਹਾ ਕਿ ਤੁਸੀਂ ਪਹਿਲਾਂ ਤਾਂ ਸਿਫ਼ਰ ਕਾਲ ਦੀ ਮੰਗ ਨਹੀਂ ਕੀਤੀ , ਬਲਕਿ ਤੁਸੀਂ ਕੰਮ ਰੋਕੂ ਮਤਾ ਪੇਸ਼ ਕਰਨਾ ਚਾਹੁੰਦੇ ਸੀ। ਇਸ 'ਤੇ ਵਿਰੋਧੀ ਧਿਰ ਭੜਕ ਉਠੀ ਅਤੇ ਵਿਧਾਇਕ ਬੈਂਚਾਂ ਤੋਂ ਉਠ ਕੇ ਸਪੀਕਰ ਦੇ ਨੇੜੇ ਆ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸੀ ਵਿਧਾਇਕ ਸਪੀਕਰ ਦੀ ਕੁਰਸੀ ਤੱਕ ਪਹੁੰਚਣ ਲਈ ਜ਼ੋਰ ਲਗਾਉਣ ਲੱਗੇ। ਆਪਣੀ ਦਾਲ ਗਲਦੀ ਨਾਂਹ ਦੇਖ ਵਿਰੋਧੀ ਨੇ ਫਿਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲ ਵਧਣ ਲੱਗੇ। ਇਸ 'ਤੇ ਅਕਾਲੀ ਵਿਧਾਇਕਾਂ ਵਿਰਸਾ ਸਿੰਘ ਵਲਟੋਹਾ, ਜਗਦੀਪ ਸਿੰਘ ਨਕੱਈ, ਦੇਸ ਰਾਜ ਧੁੱਗਾ, ਦਰਸ਼ਨ ਸਿੰਘ ਸ਼ਿਵਾਲਿਕ, ਦਰਸ਼ਨ ਸਿੰਘ ਖੀਰਨੀਆ ਅਤੇ ਭਾਜਪਾ ਦੇ ਅਨਿਲ ਜੋਸ਼ੀ ਨੇ ਆਪਣੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੁਆਲੇ ਸੁਰੱਖਿਆ ਘੇਰਾ ਬਣਾ ਲਿਆ। ਇਸ ਦੌਰਾਨ ਅਕਾਲੀ ਅਤੇ ਕਾਂਗਰਸ ਵਿਧਾਇਕਾਂ ਵਿਚਾਲੇ ਅਜਿਹੀ ਧੱਕਾ ਮੁੱਕੀ ਹੋਈ ਕਿ ਕੇਵਲ ਸਿੰਘ ਢਿੱਲੋਂ, ਦਰਸ਼ਨ ਸਿੰਘ ਬਰਾੜ ਅਤੇ ਵਿਰਸਾ ਸਿੰਘ ਵਲਟੋਹਾ ਦੀਆਂ ਪੱਗਾਂ ਲਹਿ ਗਈਆਂ। ਮਾਹੌਲ ਵਿਗੜਦਾ ਦੇਖ ਕੇ ਸਪੀਕਰ ਨੇ ਵਿਧਾਨ ਸਭਾ ਇਕ ਘੰਟੇ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਵਿਧਾਨ ਸਭਾ ਦੇ ਕਾਪੀ ਰਾਈਟਰ ਤੇ ਰਿਪੋਰਟਰਾਂ ਦੇ ਬੈਂਚਾਂ 'ਤੇ ਚੜ੍ਹ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ। ਇਸ ਘਟਨਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਬਰਨਾਲਾ ਹਲਕੇ ਤੋਂ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜੀ ਅਕਾਲੀ ਭਾਜਪਾ ਸਰਕਾਰ ਖੁਦ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਮੁਦੱਈ ਕਹਾਉਂਦੀ ਹੈ ਉਸ ਨੇ ਸਾਡੀਆਂ ਪੱਗਾਂ ਨੂੰ ਹੱਥ ਪਾ ਕੇ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਪੱਗ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਮੌਜੂਦਾ ਕਾਨੁੰਨ ਵਿਵਸਥਾ ਦੀ ਹਾਲਤ ਦਾ ਮੁੱਦਾ ਚੁੱਕ ਕੇ ਆਪਣੇ ਹੱਕ ਦੀ ਵਰਤੋਂ ਕਰ ਰਹੇ ਸੀ। ਇਸ 'ਤੇ ਅਕਾਲੀ ਵਿਧਾਇਕਾਂ ਨੇ ਸਾਡੇ 'ਤੇ ਹਮਲਾ ਕਰ ਕੇ ਸ਼ਰੇਆਮ ਗ਼ੈਰ ਵਿਧਾਨਕ ਕੰਮ ਕੀਤਾ ਹੈ।

ਜਥੇਦਾਰ ਕੌਮ ਦੀ ਅਗਵਾਈ ਕਰਨ ਜਾਂ ਅਸਤੀਫਾ ਦੇ ਕੇ ਘਰ ਬੈਠ ਜਾਣ: ਅਕਾਲੀ ਦਲ (ਅ) ਯੂਥ ਵਿੰਗ ਯੂ.ਕੇ.

ਬਰਮਿੰਘਮ: ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਯੂ.ਕੇ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ,ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ,ਭਾਈ ਮਲਕੀਤ ਸਿੰਘ ਬਾਬਾ ਬਕਾਲਾ,ਸੀ: ਮੀਤ ਪ੍ਰਧਾਨ ਭਾਈ ਤੇਜਵੀਰ ਸਿੰਘ, ਯੂਥ ਵਿੰਗ ਜਰਮਨੀ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਜਥੇਦਾਰ ਅਕਾਲ ਤਖਤ ਨੂੰ ਬੇਨਤੀ ਕੀਤੀ ਹੈ ਕਿ ਜਥੇਦਾਰ ਸਾਹਿਬ ਹੁਣ ਵੇਲਾ ਹੈ ਕਿ ਸਿੱਖ ਕੌਮ ਦੇ ਮੂਹਰੇ ਹੋ ਕਿ ਆਪ ਕੌਮ ਦੀ ਅਗਵਾਈ ਕਰੋ ਕਿਉਕਿਂ ਹੁਣ ਤੁਹਾਡੀ ਅੱਖਾਂ ਦੇ ਸਾਹਮਣੇ ਸਭ ਕੁਝ ਦਿਸ ਰਿਹਾ ਕਿਸ ਤਰਾਂ ਅੱਜ ਬਾਦਲ ਦੇ ਰਾਜ ਅੰਦਰ ਸਿੱਖਾਂ ਉਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਤੇ ਆਸ਼ੂਤੋਸ਼,ਸਿਰਸਾ ਸਾਧ ਵਰਗਿਆਂ ਦੇ ਸਿੱਖ ਵਿਰੋਧੀ ਸਮਾਗਮ ਕਰਵਾ ਕੇ ਡੇਰੇਦਾਰਾਂ ਨੂੰ ਤੇ ਭਾਜਪਾ ਵਾਲਿਆਂ ਨੂੰ ਸਿਰਫਤੇ ਸਿਰਫ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਲਈ ਖੁਸ਼ ਕਰ ਰਿਹਾ ਹੈ। ਅਤੇ ਸਿੱਖ ਕੌਮ ਦਾ ਅੱਜ ਸੱਭ ਤੋਂ ਵੱਡਾ ਦੁਸ਼ਮਣ ਬਾਦਲ ਹੈ ਕਿੰਨੀ ਸ਼ਰਮ ਦੀਗੱਲ ਹੈ ਕਿ ਸ਼ਾਡੇ ਕੌਮ ਦੇ ਲੀਡਰ ਸ਼੍ਰੋਮਣੀ ਕਮੇਟੀ ਪ੍ਰਧਾਨ ਤਖਤਾਂ ਦੇ ਜਥੇਦਾਰ ਚੁੱਪ ਚਾਪ ਤਮਾਸ਼ਾ ਵੇਖ ਰਹੇ ਹਨ ਕੋਈ ਵੀ ਬਾਦਲ ਦੇ ਖਿਲਾਫ ਬੋਲਣ ਲਈ ਤਿਆਰ ਨਹੀਂ ਅੱਜ ਬਾਦਲ ਵੀ ਬਿਅੰਤੇ ਦੇ ਰਾਹ ਉਤੇ ਚੱਲ ਪਿਆ ਹੈ ਸੰਤ ਸਮਾਜ,ਅਤੇ ਹੋਰ ਕਈ ਲੀਡਰਾਂ ਨੇ ਲੁਧਿਆਣਾ ਕਾਂਡ ਵਿੱਚ ਵੱਡੀਆਂ ਵੱਡੀਆਂ ਫੜਾਂ ਮਾਰੀਆਂ ਕਿਉਨਾਂ ਚਿਰ ਧਰਨਾ ਨਹੀਂ ਚੱਕਿਆ ਜਾਵੇਗਾ ਜਿੰਨਾ ਚਿਰ ਮੁੱਖ ਦੋਸ਼ੀਆਂ ਤੇ ਕੇਸ ਦਰਜ ਕਰਕੇ ਗ੍ਰਿਫਤਾਰੀ ਨਹੀ ਹੁੰਦੀ ਦੂਸਰੇ ਦਿਨ ਬਾਦਲ ਦੇ ਦਬਕੇ ਤੈ ਸਾਰੇ ਜਣੇ ਆਪੋ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਦੌੜ ਗਏ ਜਿਸ ਕਰਕੇ ਅੱਜ ਸਿੱਖ ਕੌਮ ਨੂੰ ਕਿਸੇ ਤੇ ਭਰੋਸਾ ਨਹੀਂ ਰਿਹਾ ਸੋ ਅੱਜ ਦੇ ਇਸ ਨਾਜਕ ਸਮੇਂ ਦੇ ਅੰਦਰ ਅਕਾਲ ਤਖਤ ਦੇ ਜਥੇਦਾਰ ਨੂੰ ਆਪ ਮੂਹਰੇ ਹੋ ਕੇ ਕੋਈ ਠੋਸ ਪ੍ਰੋਗਰਾਮ ਉਲੀਕ ਕੇ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਜੇ ਕਰ ਉਹ ਆਪਣੀਆਂ ਲਾਲ ਬੱਤੀ ਵਾਲੀਆਂ ਗੱਡੀ ਖੁਸਣ ਤੋਂ ਡਰਦਾ ਹੈ ਜਾਂ ਬਾਦਲ ਤੋਂ ਡਰਦਾ ਹੈ ਤਾਂ ਚੁੱਪ ਚਾਪ ਅਸਤੀਫਾ ਦੇ ਘਰ ਬੈਠ ਜਾਣ ਹੀ ਭਲਾਈ ਹੈ

ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਜਰਮਨੀ ਵਲੋਂ ਭਾਈ ਕਲਵੰਤ ਸਿੰਘ ਮੁਠੱਡਾ ਦੇ ਪਿਤਾ ਜੀ ਦੇ ਦਿਹਾਂਤ ਤੇ ਦੁਖ਼ ਦਾ ਪ੍ਰਗਟਾਵਾ

ਫਰੈਂਕਫਰਟ, ਜਰਮਨੀ (ਸੁਖਪ੍ਰੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਜਰਮਨੀ ਆਗੂਆਂ, ਪ੍ਰਧਾਨ ਭਾਈ ਭੁਪਿੰਦਰ ਸਿੰਘ, ਭਾਈ ਸੁਖਪ੍ਰੀਤ ਸਿੰਘ ਜਨਰਲ ਸਕੱਤਰ, ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਗੁਰਮੀਤ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਸਤਪਾਲ ਸਿੰਘ ਸਿੱਧੂ, ਭਾਈ ਰਮੇਸ਼ ਸਿੰਘ, ਭਾਈ ਦਿਲਬਰ ਸਿੰਘ, ਵਲੋਂ ਭੇਜੇ ਗਏ ਇਕ ਪ੍ਰੈਸ ਨੋਟ ਰਾਹੀ ਯੂ.ਕੇ ਤੋਂ ਦਲ ਦੀ ਯੂਥ ਵਿੰਗ ਇਕਾਈ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਜੀ ਦੇ ਪਿਤਾ ਜੀ ਸ. ਚਰਨ ਸਿੰਘ ਦੇ ਸੁਰਗਵਾਸ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਦਲ ਭਾਈ ਕੁਲਵੰਤ ਸਿੰਘ ਮੁਠੱਡਾ ਨਾਲ ਇਸ ਦੁੱਖ ਦੀ ਘੜੀ ਵਿੱਚ ਹਰ ਪੱਖੋਂ ਸ਼ਰੀਕ ਹਨ ਅਤੇ ਇਹ ਅਰਦਾਸ ਕਰਦਾ ਹੈ ਕਿ ਸਰਬ ਜੀਆਂ ਦਾ ਮਾਲਿਕ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਦਿਆਂ ਬਾਕੀ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ੇ। ਇਸੇ ਦੌਰਾਨ ਜਰਮਨੀ ਯੁਨਿਟ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ, ਬਾਬਾ ਸੋਹਣ ਸਿੰਘ ਕੰਗ, ਭਾਈ ਰਾਮ ਸਿੰਘ ਮੇਹਲੀ ਨੇ ਵੀ ਇਸ ਦੁਖਦਾਈ ਘੜੀ ਸਮੇਂ ਆਪਣੇ ਦੁਂਖ ਦਾ ਇਜਹਾਰ ਕੀਤਾ।

ਬਾਦਲ ਸਰਕਾਰ ਸਿਂਖ ਨੌਜਵਾਨਾਂ ਦੀਆਂ ਲਾਂਸ਼ਾਂ ਨੂੰ ਪੌੜੀ ਬਣਾ ਸਂਤਾ ਦੀ ਬੁਲੰਦੀ ਛੂਹਣਾ ਚਹੁੰਦੀ ਹੈ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਸ਼.ਅ.ਦ (ਅ) ਯੂਥ ਵਿੰਗ ਜਰਮਨੀ

ਫਰੈਂਕਫਰਟ, ਜਰਮਨੀ ‐ (ਸੁਖਪ੍ਰੀਤ ਸਿੰਘ) - ਲੁਧਿਆਣੇ ਵਿੱਚ ਬਾਦਲ ਸਰਕਾਰ ਦੀ ਸ਼ਹਿ ਅਤੇ ਇਸ਼ਾਰੇ ਤੇ 1978 ਵਾਲਾ ਸਾਕਾ ਇਕ ਵਾਰ ਫਿਰ ਉਸ ਵਕਤ ਦੁਹਰਾਇਆ ਗਿਆ ਜਦੋਂ ਪੰਥਕ ਸੋਚ ਤੇ ਪਹਿਰਾ ਦੇ ਰਹੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸੰਗਤਾਂ ਪੰਖਡੀ ਡੇਰੇਦਾਰ ਆਸ਼ੂਤੋਸ਼ ਵਲੋਂ ਕਰਵਾਏ ਜਾ ਰਹੇ ਸਿੱਖ ਵਿਰੋਧੀ ਪ੍ਰੋਗਰਾਮ ਖਿਲਾਫ ਸ਼ਾਂਤਮਈ ਢੰਗ ਨਾਲ ਰੋਸ ਮੁਜਾਹਿਰਾ ਕਰ ਰਹੀਆਂ ਸਨ।ਇਸ ਰੋਸ ਮੁਜਾਹਿਰੇ ਨੂੰ ਰੋਕਣ ਲਈ ਬਾਦਲ ਦੀ ਅਖੌਤੀ ਪੰਥਕ ਅਕਾਲੀ ਸਰਕਾਰ ਨੇ ਨਿਹੱਥੇ ਅਤੇ ਬੇਕਸੂਰ ਪ੍ਰਦਰਸ਼ਨਕਾਰੀਆਂ ਤੇ ਅੰਨੇਵਾਹ ਗੋਲੀ ਚਲਾਉਣਾ ਵਾਜਿਬ ਸਮਝਿਆ, ਜਿਸ ਕਾਰਨ 3 ਸਿਂਖ ਨੌਜਵਾਨ ਸ਼ਹੀਦ ਹੋ ਗਏ ਜਦ ਕਿ ਅਨੇਕਾਂ ਜ਼ਖਮੀ ਹਾਲਤ ਵਿਂਚ ਹਸਪਤਾਲਾਂ ਵਿੱਚ ਦਾਖਲ ਕਰਵਾਏ ਗਏ ਹਨ ਜਿਹਨਾਂ ਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੈ।ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਜਰਮਨੀ ਲੁਧਿਆਣਾ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।ਹੁਣ ਅਗਰ ਇਸ ਸਾਰੇ ਦੁਖਾਂਤ ਤੇ ਨਜਰ ਫੇਰੀ ਜਾਵੇ ਤਾਂ ਸਿਂਖਾਂ ਪ੍ਰਤੀ ਮੌਜੂਦਾ ਸਰਕਾਰ ਦਾ ਮਤਰਈ ਮਾਂ ਵਾਲਾ ਵਿਤਕਰਾ ਖੁੱਲ਼ ਕੇ ਸਾਹਮਣੇ ਆਂਉਦਾ ਹੈ, ਉਧਾਹਰਣ ਵਜੋਂ ਸੁਖਬੀਰ ਬਾਦਲ ਦਾ ਇਹ ਬਿਆਨ ਕਿ ਆਸ਼ੂਤੋਸ਼ ਦਾ ਪ੍ਰੋਗਰਾਮ ਬਿਨਾਂ ਕਿਸੇ ਰੁਕਾਵਟ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੇ ਕਰਵਾਏਗੀ, ਇਹ ਸਪੱਸ਼ਟ ਕਰਦਾ ਹੈ ਕਿ ਧਰਮ ਹਿੱਤ ਕੋਈ ਵੀ ਹੀਲਾ ਇਹਨਾਂ ਦੇ ਰਾਸ ਨਹੀ ਆਂਉਦਾ ਚਾਹੇ ਉਹ 84 ਦੇ ਕਤਲੇਆਮ ਵਿਰੁਂਧ ਪੰਜਾਬ ਬੰਦ ਦਾ ਸੱਦਾ ਹੋਵੇ, ਚਾਹੇ ਸਿਰਸੇ ਵਾਲੇ ਝੂਠੇ ਸਾਧ ਖਿਲਾਫ ਕੋਈ ਮੋਰਚਾ ਜਾਂ ਫਿਰ ਆਸ਼ੂਤੋਸ਼ ਵਲੋਂ ਸਿੱਖ ਵਰੋਧੀ ਹੋ ਰਹੇ ਪ੍ਰਚਾਰ ਨੂੰ ਠੱਲ ਪਾਉਣ ਦਾ ਕੋਈ ਯਤਨ।ਅਮਨਮਈ ਢੰਗ ਨਾਲ ਹੋ ਰਹੇ ਇਸ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਤਾਂ ਬਾਦਲ ਸਰਕਾਰ ਨੇ ਗੋਲੀ ਦਾ ਹੁਕਮ ਦੇ ਦਿੱਤਾ ਪਰ ਇਸ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਜਾਨ ਮਾਲ ਨੂੰ ਨੁਕਸਾਨ ਪਹੁਚਾਉੁਣ ਦੇ ਜਿੰਮੇਵਾਰ ਪ੍ਰਵਾਸੀ ਬਾਸ਼ਿੰਦਿਆਂ ਨੂੰ ਇਸੇ ਸਰਕਾਰ ਵਲੋਂ ਪੂਰੀ ਹੱਲਾਸ਼ੇਰੀ ਦਿੱਤੀ ਗਈ ਅਤੇ ਪੰਜਾਬ ਪੁਲਿਸ ਇਸ ਸ਼ਰੇਆਮ ਹੋ ਰਹੀ ਗੁੰਡਾਗਰਦੀ ਨੂੰ ਕੇਵਲ ਦਰਸ਼ਕ ਬਣ ਬਿਟਰ ਬਿਟਰ ਵੇਖਦੀ ਰਹੀ। ਪੰਜਾਬ ਪੁਲਿਸ ਦੀ ਇਸ ਦੋਹਰੀ ਨੀਤੀ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਪੁਲਿਸ ਸਿਰਫ ਅਤੇ ਸਿਰਫ ਬਾਦਲ ਪਰਿਵਾਰ ਦੇ ਇਸ਼ਾਰਿਆਂ ਤੇ ਨੱਚਣ ਵਾਲੀ ਇਕ ਕੱਠਪੁਤਲੀ ਹੈ।ਇਥੇ ਇਸ ਪ੍ਰਵਾਸੀ ਮਜਦੂਰ ਭਾਈਚਾਰੇ ਨੂੰ ਇਸ ਗਲ ਦਾ ਵੀ ਧਿਆਨ ਰੱਖਣ ਦੀ ਸਲਾਹ ਹੈ ਕਿ, ਜਿਸ ਪੰਜਾਬ ਨੇ ਗਲ ਨਾਲ ਲਾਉਂਦਿਆਂ ਇਹਨਾਂ ਨੁੰ ਰੋਜੀ ਰੋਟੀ ਬਖਸ਼ੀ ਉਸੇ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਕਰ ਆਪਣੇ ਖੁੱਦ ਦੇ ਪੈਰਾਂ ਤੇ ਕੁਲਹਾੜੀ ਨਾ ਮਾਰਨ ਸਗੋਂ ਮੁੰਬਈ ਅਤੇ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਜੋ ਇਹਨਾਂ ਨਾਲ ਵਿਤਕਰਾ ਹੋ ਰਿਹਾ ਹੈ ਉਸ ਪਾਸੇ ਝਾਤੀ ਮਾਰਨ। ਸਮੂਹ ਪੰਥਕ ਧਿਰਾਂ ਅਤੇ ਸਮੁੱਚੀ ਕੌਮ ਨੂੰ ਵੀ ਇਹ ਅਪੀਲ ਹੈ ਕਿ ਇਕ ਮੰਚ ਤੇ ਇਕੱਤਰ ਹੋ ਸਿੱਖ ਧਰਮ ਵਿਰੋਧੀ ਚਲ ਰਹੀਆਂ ਇਹਨਾਂ ਸਾਜਿਸ਼ਾਂ ਨੂੰ ਜੜੋ ਉਖਾੜਨ ਲਈ ਤਤਪਰ ਰਹਿਣ, ਅਤੇ ਨਾਲ ਇਹ ਵੀ ਪੱਲੇ ਬੰਨ ਲੈਣ ਕਿ ਜਿਂਵੇ ਝੂਠਾ ਸਾਧ, ਆਸ਼ੂਤੋਸ਼, ਭਨਿਆਰਾ ਸਾਧ ਅਤੇ ਟਾਈਟਲਰ ਵਰਗੇ ਪੰਥ ਦੋਖੀ ਹਨ ਉਸੇ ਤਰ੍ਹਾਂ ਪ੍ਰਕਾਸ਼ ਚੰਦ ਬਾਦਲ ਅਤੇ ਪਰਿਵਾਰ ਵੀ ਪੰਥ ਦਾ ਉਨਾਂ ਹੀ ਦੋਖੀ ਸਿੱਧ ਹੋ ਰਿਹਾ ਹੈ, ਅਗਰ ਕੌਮ ਨੇ ਇਸ ਪ੍ਰਤੀ ਕੋਈ ਗੰਭੀਰ ਫੈਸਲਾ ਜਲਦ ਨਾ ਲਿਆ ਤਾਂ ਆਉਣ ਵਾਲਾ ਸਮਾਂ ਕੌਮ ਲਈ ਭਿਆਨਕ ਸਿੱਧ ਹੋ ਸਕਦਾ ਹੈ।


ਕੈਲੀਫੋਰਨੀਆ ਗਤਕਾ ਦਲ ਨੇ ਮਨਟੀਕਾ ਵਿੱਚ ਕ੍ਰਿਸਮਿਸ ਪਰੇਡ ਵਿੱਚ ਪਹਿਲਾ ਇਨਾਮ ਹਾਸਲ ਕੀਤਾ।













ਸਿੱਖ ਜੱਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਜਲੰਧਰ, 7 ਦਸੰਬਰ (ਮਲਕੀਤ ਸਿੰਘ ਬਰਾੜ) ਆਸ਼ੂਤੋਸ਼ ਨੂਰਮਹਿਲੀਏ ਦੇ ਲੁਧਿਆਣਾ ਵਿਖੇ ਰੱਖੇ ਸਮਾਗਮਾਂ ਨੂੰ ਬੰਦ ਕਰਵਾਉਣ ਲਈ ਸੰਤ ਸਮਾਜ ਤੇ ਸਿੱਖ ਜੱਥੇਬੰਦੀਆਂ ਦੀ ਅਗਵਾਈ ’ਚ ਜੋ ਸ਼ਾਂਤਮਈ ਰੋਸ ਮਾਰਚ ਗੁਰਦੁਆਰਾ ਸ਼ਹੀਦਾ ਫੇਰੂਮਾਨ ਤੋਂ ਪੂਡਾ ਗਰਾਉੂਡ ਜਿੱਥੇ ਆਸ਼ੂਤੋਸ਼ ਨੂਰਮਹਿਲੀਏ ਨੇ ਸਮਾਗਮ ਕਰਨਾ ਸੀ ਵੱਲ ਜੱਥਾ ਰਵਾਨਾ ਹੋਇਆ ਸੀ ਜਿਸ ਉੱਤੇ ਪੁਲਿਸ ਨੇ ਸ਼ਰੇਆਮ ਗੋਲੀਆਂ ਚਲਾਈਆਂ ਜਿਸ ਦੌਰਾਨ ਇਕ ਸਿੰਘ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ ਗਿਆ ਸੀ ਤੇ 15-16 ਸਿੰਘ ਹੋਰ ਜ਼ਖਮੀ ਹੋ ਗਏ ਸਨ ਦੇ ਰੋਸ ਵਜੋਂ ਅੱਜ ਸੰਤ ਸਮਾਜ ਤੇ ਵੱਖ-ਵੱਖ ਸਿੱਖ ਜੱਥੇਬੰਦੀਆਂ, ਸਿੱਖ ਸਭਾਵਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਅੱਜ ਜਲੰਧਰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲਿਆ।
ਪੰਜਾਬ ਭਰ ’ਚ 100% ਬੰਦ ਰਿਹਾ। ਅੱਜ ਸ਼ਹਿਰ ਵਿੱਚ ਮਾਡਲ ਟਾਉੂਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸਿੱਖ ਜੱਥੇਬੰਦੀਆਂ ਦਾ ਭਾਰੀ ਇਕੱਠ ਹੋਇਆ ਜਿਸ ਵਿੱਚ ਸਿੱਖ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ। ਇਕੱਠ ਤੋਂ ਬਾਅਦ ਸਿੱਖ ਜੱਥੇਬੰਦੀਆਂ ਨੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸਾਰੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਇਸ ਕਾਫਲੇ ਵਿੱਚ ਭਾਈ ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹੀ 9ਵੀਂ, ਭਾਈ ਪਰਮਿੰਦਰ ਪਾਲ ਸਿੰਘ ਖਾਲਸਾ, ਭਾਈ ਪਰਮਿੰਦਰ ਸਿੰਘ ਢੀਂਗਰਾ, ਭਾਈ ਗੁਰਪ੍ਰੀਤ ਸਿੰਘ ਮਾਨ, ਭਾਈ ਮਨਦੀਪ ਸਿੰਘ ਮਿੱਠੂ ਤੋਂ ਇਲਾਵਾ ਸ਼ਹਿਰ ਦੇ ਧਾਰਮਿਕ ਆਗੂ ਤੇ ਸਿੱਖ ਜੱਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ। ਰੋਸ ਮਾਰਚ ਦੀ ਅਗਵਾਈ ਸਿੱਖ ਨੌਜਵਾਨਾਂ ਨੇ ਜਿਨ੍ਹਾਂ ਦੀ ਗਿਣਤੀ ਲਗਭਗ 300 ਸੌ ਦੇ ਕਰੀਬ ਸੀ ਰੋਸ ਮਾਰਚ ਦੇ ਮੁਹਰੇ ਮੋਟਰਸਾਈਕਲਾਂ ’ਤੇ ਚੜ੍ਹ ਕੇ ‘ਬੋਲੇ ਸੋ ਨਿਹਾਲ,
ਰਾਜ ਕਰੇਗਾ ਖਾਲਸਾ’ ਦੇ ਨਾਅਰੇ ਵੀ ਲਗਾਏ ਗਏ।
ਰੋਸ ਮਾਰਜ ਦੌਰਾਨ ਸਿੱਖ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੇਨ ਬਜਾਰ ਰੈਣਕ ਬਜਾਰ, ਮਾਡਲ ਟਾਉੂਨ, ਸੇਖਾ ਬਜਾਰ, ਬਸਤੀ ਪੀਰਦਾਦ, ਮਾਡਲ ਹਾਉੂਸ, ਲਾਡੋਵਾਲੀ ਰੋਡ ਆਦਿ ਪੂਰਨ ਤੌਰ ’ਤੇ ਬੰਦ ਰਹੇ। ਮਾਡਲ ਹਾਉੂਸ ਤੇ ਨਕੋਦਰ ਰੋਡ ਦੀਆਂ ਸੁਨੀਆ ਸੜਕਾਂ ਵਿੱਚ ਪੁਲਿਸ ਗਸਤ ਕਰਦੀ ਦੇਖੀ ਗਈ। ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸਰਗਰਮੀਆਂ ’ਤੇ ਸਖਤੀ ਨਾਲ ਨਜਰ ਰੱਖੀ ਗਈ। ਬੰਦ ਦੌਰਾਨ ਕਿਸੇ ਪਾਸੋ ਕਿਸੇ ਮੰਦਭਾਗੀ ਘਟਨਾ ਦੀ ਸੂਚਨਾ ਨਹੀਂ ਹੈ। ਇਸੇ ਦੌਰਾਨ ਸਰਕਾਰੀ ਰਿਪੋਰਟਾਂ ਅਨੁਸਾਰ ਮਿਲਾਪ ਚੌਂਕ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿੱਚ ਮਾਮੂਲੀ ਝਪੜਾਂ ਵੀ ਹੋਈਆਂ। ਇਸ ਦੌਰਾਨ ਭਾਈ ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਾਹਦਰ ਪਾਤਸ਼ਾਹੀ 9ਵੀਂ ਨੇ ਸਾਰੇ ਹਿੰਦੂ ਸਿੱਖ ਸ਼ਹਿਰ ਵਾਸੀਆਂ, ਸਿੰਘ ਸਭਾਵਾਂ, ਸਿੱਖ ਨੌਜਵਾਨਾਂ ਦਾ ਇਸ ਬੰਦ ਦੌਰਾਨ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਚੰਡੀਗੜ੍ਹ ਤੋਂ ਹਰੀਸ਼ ਚੰਦਰ ਬਾਗਾਂਵਾਲਾ ਮੁਤਾਬਿਕ-ਦਮਦਮੀ ਟਕਸਾਲ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਜੋ ਅੱਜ ਲੁਧਿਆਣਾ ਘਟਨਾ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਸੱਦਾ ਰਿਹਾ, ਉਸ ਨੂੰ ਪੰਜਾਬ ਭਰ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਾਰੇ ਪੰਜਾਬ ਵਿਚਲੇ ਜ਼ਿਲ੍ਹਿਆਂ ਤੇ ਸਬ ਡਵੀਜ਼ਨ ਉੱਤੇ ਕੰਮ ਕਾਰ ਪੂਰੀ ਤਰ੍ਹਾਂ ਠੱਪ ਰਿਹਾ। ਬਜ਼ਾਰ ਤੇ ਸਕੂਲ ਕਾਲਜ ਸਾਰੇ ਬੰਦ ਰਹੇ। ਚੰਡੀਗੜ੍ਹ ਸਟੇਟ ਹੈੱਡ ਕੁਆਰਟਰ ਉੱਤੇ ਮਿਲੀ ਜਾਣਕਾਰੀ ਮੁਤਾਬਕ ਭਾਵੇਂ ਪੰਜਾਬ ਬੰਦ ਵਿੱਚ ਬੱਸ ਸਰਵਿਸ, ਰੇਲਵੇ ਨੂੰ ਛੋਟ ਦਿੱਤੀ ਗਈ ਸੀ। ਉਨ੍ਹਾਂ ਨੂੰ ਬੰਦ ਤੋਂ ਬਾਹਰ ਰੱਖਿਆ ਗਿਆ ਸੀ। ਇਸ ਦੇ ਬਾਵਜੂਦ ਸਾਰੀਆਂ ਸੜਕਾਂ ਜੀ.ਟੀ.ਰੋਡ ਉੱਤੇ ਬੱਸਾਂ ਦੀ ਆਵਾਜਾਈ ਵਿੱਚ ਕਾਫੀ ਫਰਕ ਸੀ। ਸੜਕਾਂ ਤੇ ਬੱਸਾਂ ਕਾਫੀ ਜਾ ਰਹੀਆਂ ਸਨ। ਸੜਕਾਂ ਉੱਤੇ ਲਾਈਟ ਟਰੈਫਿਕ, ਕਾਰਾਂ, ਟਰੱਕਾਂ ਦੀ ਆਵਾਜਾਈ ਦੀ ਕਾਫੀ ਘਾਟ ਸੀ। ਸੜਕਾਂ ਉੱਤੇ ਜੋ ਅੱਜ ਮਾਹੌਲ ਸੀ ਅਜਿਹਾ ਜਿਵੇਂ ਕਰਫਿਊ ਲੱਗਾ ਹੋਵੇ। ਪਟਿਆਲਾ, ਫਤਹਿਗੜ੍ਹ, ਨਵਾਂ ਸ਼ਹਿਰ ਮੁਹਾਲੀ ਰੂਪ ਨਗਰ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਬਠਿੰਡਾ, ਮੋਗਾ, ਮੁਕਤਸਰ, ਜ਼ਿਲ੍ਹਿਆਂ ਤੇ ਜਿਹੜੀਆਂ ਰਿਪੋਰਟਾਂ ਮਿਲੀਆਂ ਹਨ। ਇੱਥੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਬਠਿੰਡਾ ਵਿੱਚ ਸਿੱਖ ਜੱਥੇਬੰਦੀਆਂ ਵੱਲਂੋਂ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਰੋਪੜ, ਮੋਹਾਲੀ, ਜਲੰਧਰ ਵਿੱਚ ਸਭਾਵਾਂ ਆਯੋਜਿਤ ਕੀਤੀਆਂ ਗਈਆਂ ਅਤੇ ਲੁਧਿਆਣਾ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਸੀ। ਇਹ ਵੀ ਮੰਗ ਕੀਤੀ ਗਈ ਹੈ ਕਿ ਲੁਧਿਆਣਾ ਘਟਨਾ ਦੀ ਅਦਾਲਤੀ ਜਾਂਚ ਕਰਵਾਈ ਜਾਵੇ।
ਅੱਜ ਦਾ ਬੰਦ ਰਿਹਾ ਕਾਮਯਾਬ, ਲੋਕਾਂ ਬਾਦਲਾਂ ਨੂੰ ਰੱਜ ਕੇ ਕੋਸਿਆ
ਲੁਧਿਆਣਾ, 7 ਦਸੰਬਰ (ਰਾਜ ਜੋਸ਼ੀ)-ਸੰਤ ਸਮਾਜ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਸਥਾਨਕ ਸਮਰਾਲਾ ਚੌਂਕ ਗੋਲੀ ਕਾਂਡ ਦੇ ਰੋਸ ਵੱਜੋਂ ਦਿੱਤੀ ਪੰਜਾਬ ਬੰਦ ਦੀ ਕਾਲ ਦਾ ਅੱਜ ਮਹਾ ਨਗਰ ਲੁਧਿਆਣਾ ਅਤੇ ਆਸ ਪਾਸ ਦੇ ਪਿੰਡਾਂ ਸ਼ਹਿਰਾਂ ਉਪਰ ਪੂਰੀ ਤਰਾਂ ਬੰਦ ਰਹਿਣ ਨਾਲ ਬੰਦ ਕਾਮਯਾਬ ਰਿਹਾ। ਮੈਡੀਕਲ ਦੁਕਾਨਾਂ ਅਤੇ ਹਸਪਤਾਲਾਂ ਸਮੇਤ ਮੁਖ ਮਾਰਗਾਂ ਉਪਰ ਆਵਾਜਾਈ ਨੂੰ ਛੋਟ ਦਿੱਤੀ ਗਆ ਸੀ। ਮਹਾਨਗਰ ਲੁਧਿਆਣਾ ਅੰਦਕ ਕਰਫਿਉ ਦੇ ਚਲਦੇ ਪੁਲਸ ਵੱਲੋਂ ਥਾਂ-ਥਾਂ ’ਤੇ ਨਾਕੇ ਲਾਏ ਗਏ ਸਨ ਤੇ ਪਬਲਿਕ ਨੂੰ ਇਧਰ-ਉਧਰ ਜਾਣ ਤੋਂ ਵੀ ਰੋਕਿਆ ਜਾਂਦਾ ਰਿਹਾ। ਮਹਾਨਗਰ ’ਚ ਵੱਖ-ਵੱਖ ਥਾਵਾਂ ਵਿਖੇ ਕਿਸੇ ਵਾਰਦਾਤ ਦੀਆਂ ਅਫਵਾਹਾਂ ਫੈਲਦੀਆਂ ਰਹੀਆਂ ਤੇ ਪੱਤਰਕਾਰਾਂ ਨੂੰ ਫੋਨਾਂ ’ਤੇ ਸਥਿਤੀ ਬਾਰੇ ਪੁਛਦੇ ਰਹੇ। ਮਹਾਨਗਰ’ਚ ਕਿਸੇ ਅਣਸੁਖਾਂਵੀ ਘਟਨਾ ਦੀ ਕੋਈ ਖਬਰ ਨਹੀ ਹੈ। ਸ਼ਾਮ 5 ਤੋਂ 8 ਵਜੇ ਤਕ ਥਾਣਾ ਡਿਵੀਜਨ ਨੰ. 6,7 ਸਰਾਭਾ ਨਗਰ , ਮਾਡਲ ਟਾਊਨ ਆਦਿ ਅੰਦਰ ਕਰਫਿਉ ਤੋਂ ਢਿੱਲ ਦਿੱਤੀ ਗਈ। ਸ਼ਹਿਰ ਦੀਆਂ ਗੱਲੀਆਂ ਬਜ਼ਾਰਾਂ ’ਚ ਬੱਚੇ ਤੇ ਵੱਡੇ ਕ੍ਰਿਕਟ ਅਤੇ ਤਾਸ਼ਾ ਖੇਡਦੇ ਦੇਖੇ ਗਏ। ਆਮ ਪਬਲਿਕ ਜਿਹੜੀ ਇਸ ਬੰਦ ’ਤੇ ਕਰਫਿਉ ਤੇ ਪ੍ਰਭਾਵਿਤ ਹੋਈ, ਇਹੀ ਕਹਿੰਦੀ ਸੁਣੀ ਗਈ ਕਿ ਇਹ ਸਭ ਬਾਦਲਾਂ ਦਾ ਕੀਤਾ ਕਰਾਇਆ ਹੈ।
ਪੰਜਾਬ ਬੰਦ ਨੂੰ ਮਿਲਿਆ ਭਰਪੂਰ ਹੁੰਗਾਰਾ
ਚੰਡੀਗੜ੍ਹ ਤੋਂ ਵਿਸ਼ਵ ਵਾਤਰਾ ਅਨੁਸਾਰ-ਲੁਧਿਆਣਾ ਵਿਚ ਸ਼ਨੀਵਾਰ ਨੂੰ ਹੋਈ ਹਿੰਸਾ ਦੇ ਵਿਰੋਧ ਵਿਚ ਦਮਦਮੀ ਟਕਸਾਲ ਦੀ ਅਗਵਾਈ ਵਿਚ ਸਿੱਖ ਸੰਗਠਨਾਂ ਵੱਲੋਂ ਦਿੱਤੇ ਗਏ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਅੱਜ ਲੁਧਿਆਣਾ ਸ਼ਹਿਰ ਵਿਚ ਤੀਸਰੇ ਦਿਨ ਵੀ ਕਰਫਿਊ ਜਾਰੀ ਰਿਹਾ। ਹਾਲਾਂਕਿ ਬੰਦ ਦੌਰਾਨ ਡਾਕਟਰੀ ਸੇਵਾਵਾਂ, ਰੇਲ ਆਵਾਜਾਈ ਅਤੇ ਬੱਸ ਸੇਵਾ ਨੂੰ ਛੱਡ ਕੇ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਦੌਰਾਨ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਘੱਟ ਹੀ ਦਿਖਾਈ ਦਿੱਤੀ ਤੇ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਵੀ ਕਾਫੀ ਘੱਟ ਸੀ। ਇਸ ਦੌਰਾਨ ਕਿਸੇ ਪਾਸੇ ਤੋਂ ਕਿਸੇ ਅਣਹੋਣੀ ਘਟਨਾ ਨਹੀਂ ਦੀ ਜਾਣਕਾਰੀ ਨਹੀਂ ਮਿਲੀ ਤੇ ਇਹ ਬੰਦ ਸ਼ਾਂਤਮਈ ਰਿਹਾ। ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਸਮੇਤ ਵੱਖ-ਵੱਖ ਸਿੱਖ ਸੰਗਠਨਾਂ ਨੇ ਲੁਧਿਆਣਾ ਵਿਚ ਸ਼ਨੀਵਾਰ ਨੂੰ ਪੁਲਿਸ ਗੋਲੀਬਾਰੀ ਵਿਚ ਦਰਸ਼ਨ ਸਿੰਘ ਦੀ ਮੌਤ ਦੇ ਵਿਰੋਧ ਵਿਚ ਅੱਜ ਇਕ ਦਿਨ ਦੇ ਪੰਜਾਬ ਬੰਦ ਦਾ ਐਲਾਨ ਕੀਤਾ ਸੀ। ਪੰਜਾਬ ਬੰਦ ਮੌਕੇ ਪੂਰੇ ਸੂਬੇ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਾਪਤ ਹੋਈ ਸੂਚਨਾ ਅਨੁਸਾਰ ਸੰਗਰੂਰ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਗਵਾੜਾ ਤੇ ਜਲੰਧਰ ਵਿਚ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਥੇ ਦੁਕਾਨਾਂ, ਸਕੂਲ ਅਤੇ ਹੋਰ ਵਪਾਰਕ ਸੰਸਥਾਵਾਂ ਬੰਦ ਹੋਣ ਦੀ ਸੂਚਨਾ ਮਿਲੀ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਸਮੇਤ ਵੱਖ-ਵੱਖ ਸਿੱਖ ਸੰਗਠਨਾਂ ਨੇ ਜਲੰਧਰ, ਪਟਿਆਲਾ, ਫਰੀਦਕੋਟ ਅਤੇ ਬਠਿੰਡਾ ਵਿਚ ਕਈ ਥਾਈਂ ਜਬਰਦਸਤੀ ਦੁਕਾਨਾਂ ਅਤੇ ਹੋਰ ਸੰਸਥਾਵਾਂ ਬੰਦ ਕਰਵਾਈਆਂ। ਇਸ ਦੌਰਾਨ ਸੜਕਾਂ ’ਤੇ ਆਵਾਜਾਈ ਆਮ ਦਿਨਾਂ ਦੇ ਮੁਕਾਬਲੇ ਘੱਟ ਦੇਖੀ ਗਈ ਤੇ ਬਾਜ਼ਾਰ ਵੀ ਲਗਪਗ ਬੰਦ ਹੀ ਨਜ਼ਰ ਆਏ। ਸਕੂਲ ਤੇ ਕਾਲਜਾਂ ਵਿਚ ਛੁੱਟੀ ਰਹੀ। ਬੰਦ ਦੇ ਸੱਦੇ ਅਤੇ ਲੁਧਿਆਣਾ ਵਿਚ ਕਰਫਿਊ ਕਾਰਨ ਪੰਜਾਬ ਯੂਨੀਵਰਸਿਟੀ ਨੇ ਅੱਜ ਲੁਧਿਆਣਾ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੇ ਕੇਂਦਰਾਂ ਵਿਚ ਹੋਣ ਵਾਲੀ ਪ੍ਰੀਖਿਆ ਰੱਦ ਕਰ ਦਿੱਤੀ ਸੀ। ਇਸ ਦੌਰਾਨ ਪੰਜਾਬ ਬੰਦ ਦੇ ਸੱਦੇ ਨੂੰ ਜਗਰਾਉਂ ’ਚ ਪੂਰਨ ਹੁੰਗਾਰਾ ਮਿਲਿਆ। ਸਥਾਨਕ ਗੁਰਦੁਆਰਾ ਸਿੰਘ ਸਭਾ ’ਚ ਸ਼੍ਰੋਮਣੀ ਅਕਾਲੀ ਦਲ (ਅ), ਏਕ ਨੂਰ ਖਾਲਸਾ ਫੌਜ, ਗੁਰਮਤਿ ਨਾਮ ਸੇਵਾ ਸੁਸਾਇਟੀ ਅਤੇ ਨਿਰਵੈਰ ਖਾਲਸਾ ਦਲ ਦੇ ਸਿੰਘਾਂ ਨੇ ਗੁਰਦੁਆਰਾ ਸਾਹਿਬ ’ਚ ਵਿਚਾਰਾਂ ਕਰਨ ਤੋਂ ਬਾਅਦ ਜਗਰਾਉਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਰੋਸ ਮਾਰਚ ਵਿਚ ਸਿੰਘਾਂ ਨੇ ਆਸ਼ੂਤੋਸ਼, ਪੰਜਾਬ ਸਰਕਾਰ ਅਤੇ ਹਰੀਸ਼ ਬੇਦੀ ਦੇ ਜਿੱਥੇ ਮੁਰਦਾਬਾਦ ਦੇ ਨਾਅਰੇ ਲਗਾਏ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਦਾ ਵੀ ਐਲਾਨ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਜਥੇਦਾਰ ਤਰਲੋਕ ਸਿੰਘ ਡੱਲਾ, ਏਕ ਨੂਰ ਖਾਲਸਾ ਫੌਜ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬਿੰਜਲ ਅਤੇ ਨਿਰਵੈਰ ਖਾਲਸਾ ਦਲ ਦੇ ਭਾਈ ਗੁਰਵਿੰਦਰ ਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ’ਚ ਜਦ ਵੀ ਬਾਦਲ ਦਾ ਰਾਜ ਆਇਆ ਹੈ ਸਿੱਖਾਂ ਤੇ ਅੱਤਿਆਚਾਰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦਬਾਅ ਹੇਠ ਬਾਦਲ ਸਿੱਖਾਂ ਤੇ ਜ਼ੁਲਮ ਕਰ ਰਿਹਾ ਹੈ। 84 ਤੋਂ ਬਾਅਦ ਜੇਲ੍ਹਾਂ ਵਿੱਚ ਨਿਰਦੋਸ਼ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਬਜਾਏ ਹੋਰ ਸਿੱਕਾਂ ਨੂੰ ਜੇਲ ਵਿੱਚ ਬੰਦ ਕਰਨ ਦੀ ਜੋ ਚਾਲਾਂ ਬਾਦਲ ਚੱਲ ਰਿਹਾ ਹੈ ਉਸ ਵਿਰੁੱਧ ਪੰਜਾਬ ਦੀ ਸਮੁੱਚੀ ਜਨਤਾ ਨੂੰ ਇਕ ਜੁੱਟ ਹੋਣਾ ਪਵੇਗਾ। ਆਗੂਆਂ ਨੇ ਮੰਗ ਕੀਤੀ ਕਿ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਵਾਲੇ ਅਖੌਤੀ ਸਾਧਾਂ ਅਤੇ ਬਾਬਿਆਂ ਦੇ ਸਮਾਗਮ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਨਾਲ ਲੁਧਿਆਣਾ ’ਚ ਗੋਲੀ ਚਲਾਉਣ ਵਾਲਿਆਂ ਵਿਰੁੱਧ ਪਰਚਾ ਕਰਨ।
ਸੰਤ ਸਮਾਜ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਦਿੱਤੇ ਦੇ ਸੱਦੇ ’ਤੇ ਬਠਿੰਡਾ ਪੂਰਨ ਤੌਰ ’ਤੇ ਬੰਦ
ਬਠਿੰਡਾ, 7 ਦਸੰਬਰ (ਬਸੰਤ ਸਿੰਘ ਅਗਰੋਈਆ) ਆਸ਼ੂਤੋਸ਼ ਨੂਰਮਹਿਲੀਏ ਦੇ ਲੁਧਿਆਣਾ ਵਿਖੇ ਸਮਾਗਮਾਂ ਨੂੰ ਬੰਦ ਕਰਵਾਉਣ ਲਈ ਸੰਤ ਸਮਾਜ ਅਤੇ ਹੋਰ ਸਿੱਖ ਜੱਥੇਬੰਦੀਆਂ ਦੀ ਅਗਵਾਈ ਵਿੱਚ ਜੋ ਸ਼ਾਂਤਮਈ ਰੋਸ ਮਾਰਚ ਗੁਰਦੁਆਰਾ ਸ਼ਹੀਦਾ ਫੇਰੂਮਾਨ ਲੁਧਿਆਣਾ ਤੋਂ ਪੂਡਾ ਗਰਾਊੰਡ ਲਈ ਰਵਾਨਾ ਹੋਇਆ ਸੀ ਜਿਸ ਉੱਤੇ ਪੁਲਿਸ ਨੇ ਜਾਨਬੁੱਝ ਕੇ ਗੋਲੀ ਚਲਾਈ ਸੀ। ਜਿਸ ਦੌਰਾਨ ਇਕ ਸਿੰਘ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ ਗਿਆ ਸੀ ਤੇ 15-16 ਸਿੰਘ ਜ਼ਖਮੀ ਹੋ ਗਏ ਸਨ ਦੇ ਰੋਸ ਵਜੋਂ ਸੰਤ ਸਮਾਜ ਤੇ ਸਿੱਖ ਜੱਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਅੱਜ ਬਠਿੰਡਾ ਸ਼ਹਿਰ ਵਿਖੇ ਭਰਵਾਂ ਹੁੰਗਾਰਾ ਮਿਲਿਆ ਤੇ ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਆਸੇ-ਪਾਸੇ ਦਮਦਮਾ ਸਾਹਿਬ ਤਲਵੰਡੀ ਸਾਬੋ, ਰਾਮਾ ਮੰਡੀ ਤੇ ਹੋਰ ਕਸਬੇ ਪੂਰਨ ਤੌਰ ਤੇ ਬੰਦ ਰਹੇ। ਅੱਜ ਬਠਿੰਡਾ ਸ਼ਹਿਰ ਵਿਖੇ ਗੁਰਦੁਆਰਾ ਕਿਲਾ ਮੁਬਾਰਕ ਪਾਤਸ਼ਾਹੀ 10ਵੀਂ ਵਿਖੇ ਸਿੱਖ ਸੰਗਤ ਦਾ ਇਕ ਭਾਰੀ ਇਕੱਠ ਹੋਇਆ ਜਿਸ ਦੀ ਅਗਵਾਈ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਮੈਂਬਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕੀਤੀ। ਇਕੱਠ ਤੋਂ ਬਾਅਦ ਇਹ ਸਿੱਖ ਸੰਗਤਾਂ ਦਾ ਜੱਥਾ ਜਿਸ ਦੀ ਗਿਣਤੀ ਲਗਭੱਗ ਇਕ ਹਜਾਰ ਦੇ ਕਰੀਬ ਸੀ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਲੰਘਦਾ ਹੋਇਆ ਨੇ ਦੋ ਘੰਟੇ ਤੋਂ ਵੱਧ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਰੋਸ ਮਾਰਚ ਤੋਂ ਬਾਅਦ ਆਸ਼ੂਤੋਸ਼ ਅਤੇ ਹਰੀਸ਼ ਬੇਦੀ ਦੀ ਅਰਥੀ ਸਾੜੀ ਗਈ। ਇਸ ਮੌਕੇ ਸਿੱਖ ਜੱਥੇਬੰਦੀਆਂ ਵਿੱਚ ਹਰਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਭਾਈ ਸੁਖਦੇਵ ਸਿੰਘ ਸੀਨੀਅਰ ਅਕਾਲੀ ਆਗੂ, ਬਲਜੀਤ ਸਿੰਘ ਬਰਾੜ ਮੁਲਾਜਮ ਆਗੂ, ਗੁਰਜੰਟ ਸਿੰਘ ਬੁੱਟਰ ਬੁਰਜਮਹਿਮਾ, ਮਹਿੰਦਰ ਸਿੰਘ ਖਾਲਸਾ, ਰਮਨਦੀਪ ਸਿੰਘ ਸਨੀ, ਵਰਿੰਦਰ ਪਾਲ ਸਿੰਘ ਐਡਵੋਕੇਟ, ਭਾਈ ਹਰਜਿੰਦਰ ਸਿੰਘ, ਭਾਈ ਯਾਦਵਿੰਦਰ ਸਿੰਘ ਬਰਾੜ, ਬਾਬਾ ਮਨਮੋਹਨ ਸਿੰਘ ਗੁਮਟਸਰ ਵਾਲੇ, ਭਾਈ ਰਮਨਦੀਪ ਸਿੰਘ ਰਮੀਤਾ, ਭਾਈ ਹਰਜੀਤ ਸਿੰਘ ਹੈਪੀ, ਭਾਈ ਹਰਜੀਤ ਸਿੰਘ ਸਿਵੀਆ, ਭਾਈ ਜਸਵੀਰ ਸਿੰਘ ਗਰੇਵਾਲ, ਭਾਈ ਗੁਰਵਿੰਦਰ ਸਿੰਘ, ਭਾਈ ਰਾਜਪਾਲ ਤੋਂ ਇਲਾਵਾ ਬਾਬਾ ਬਲਜੀਤ ਸਿੰਘ ਦਾਦੂਵਾਲਿਆਂ ਦੇ ਜੱਥੇ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਦੌਰਾਨ ਐਕਸ਼ਨ ਕਮੇਟੀ ਦੇ ਮੈਂਬਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਹਿੰਦੂ ਵੀਰਾ ਦਾ ਬੰਦ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਵੀ ਕੀਤਾ।
ਸਿੱਖ ਸੰਗਤ ਤੇ ਗੋਲੀ ਚਲਵਾਉਣ ਵਾਲੇ ਬਾਦਲ, ਬੇਦੀ ਅਤੇ ਆਸ਼ੂਤੋਸ਼ ਤੇ ਪਰਚਾ ਦਰਜ ਹੋਵੇ-ਭਾਈ ਜਰਨੈਲ ਸਿੰਘ
ਲੁਧਿਆਣਾ, 7 ਦਸੰਬਰ (ਰਾਜ ਜੋਸ਼ੀ) ਸਥਾਨਕ ਸਮਰਾਲਾ ਚੌਂਕ ਨਜਦੀਕ ਆਸ਼ੂਤੋਸ਼ ਦੇ ਸਮਾਗਮਾਂ ਨੂੰ ਰੁਕਵਾਉਣ ਲਈ ਰੋਸ ਮਾਰਚ ਤੇ ਜਾ ਰਹੀ ਸਿੱਖ ਸੰਗਤ ਉਪਰ ਗੋਲੀਆਂ ਅਕਾਲੀ ਦਲ ਬਾਦਲ ਨੇ ਭਾਜਪਾ ਦੀ ਸ਼ਹਿ ਤੇ ਤੇ ਚਲਵਾਈਆਂ ਸਨ। ਤੇ ਵਿਧਾਇਕ ਹਰੀਸ਼ ਬੇਦੀ ਦੇ ਪੁੱਤਰ ਹਨੀ ਬੇਦੀ ਨੇ ਪੁਲਿਸੀਆਂ ਨੂੰ ਹੱਲਾਸ਼ੇਰੀ ਦੇ ਕੇ ਗੋਲੀ ਬਾਰੀ ਆਰੰਭ ਕਰਵਾਈ ਸੀ ਜਿਸ ਲਈ ਸਿੱਖ ਸੰਗਤ ਉਪਰ ਗੋਲੀਆਂ ਚਲਾ ਕੇ ਦਹਿਸ਼ਤਪੁਣੇ ਦੀ ਕੀਤੀ ਅੱਤ ਅਤੇ ਸਿੱਖਾਂ ਦੇ ਕਤਲ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਦਾ ਪਰਚਾ ਹਰੀਸ਼ ਬੇਦੀ, ਹਨੀ ਬੇਦੀ ਮੌਕੇ ਦੇ ਡੀ. ਐਸ. ਪੀ., ਬਾਦਲ ਸਰਕਾਰ ਅਤੇ ਆਸ਼ੂਤੋਸ਼ ਉਪਰ ਦਰਜ ਹੋਣਾ ਚਾਹੀਦਾ ਹੈ। ਇਹ ਮੰਗ ਅੱਜ ਸ਼੍ਰੋਮਣੀ ਤੱਤ ਖਾਲਸਾ ਦੇ ਮੁੱਖੀ ਭਾਈ ਜਰਨੈਲ ਸਿੰਘ ਖਾਲਸਾ ਨੇ ਅੱਜ ਸਥਾਨਕ ਸੀ. ਐਮ. ਸੀ. ਹਸਪਤਾਲ ਵਿਖੇ ਦਾਖਲ ਜੇਰੇ ਇਲਾਜ ਜ਼ਖਮੀ ਸਿੰਘਾਂ ਦੀ ਖਬਰ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਭਾਈ ਖਾਲਸਾ ਨੇ ਇਸ ਸਮੇਂ ਕਿਹਾ ਕਿ ਜੇ ਕੋਈ ਮਾੜੀ ਮੋਟੀ ਗੈਰਤ ਸਿੱਖ ਭਾਈਚਾਰੇ ਵਿੱਚ ਹੈ ਤਾਂ ਉਹ ਸਾਡੇ ਨਾਲ ਆਸ਼ੂਤੋਸ਼ ਖਿਲਾਫ ਵਿੰਢੇ ਸੰਘਰਸ਼ ਵਿੱਚ ਆ ਕੇ ਯੋਗਦਾਨ ਪਾਉਣ। ਇਸ ਸਮੇਂ ਭਾਈ ਬਲਜਿੰਦਰ ਸਿੰਘ ਜਿੰਦੂ ਪਟਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੰਘਾਂ ਉਪਰ ਜਾਣ ਬੁੱਝ ਕੇ ਗੋਲੀਬਾਰੀ ਕਰਾ ਕੇ ਆਸ਼ੂਤੋਸ਼ ਨੂੰ ਖੁਸ਼ ਕੀਤਾ ਹੈ ਤਾਂ ਜੋ ਉਹ ਨੂਰਮਹਿਲੀਏ ਦੀਆਂ ਵੋਟਾਂ ਲੈ ਸਕਣ ਪਰ ਉਹ ਸਰਕਾਰ ਇੱਕ ਗੱਲ ਭੁੱਲ ਗਈ ਹੈ ਕਿ ਜਿਹੜੇ ਪੰਥ ਦੇ ਨਾ ਤੇ ਉਹ ਬਣੀ ਸੀ ਹੁਣ ਆਉਣ ਵਾਲੀਆਂ ਚੋਣਾਂ ਵਿੱਚ ਇਸਦਾ ਬਦਲਾ ਜਰੂਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਥ ਨੂੰ ਹੱਥ ਪਾਉਣ ਵਾਲਿਆਂ ਅਤੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਨ ਵਾਲਿਆਂ ਖਿਲਾਫ ਜੋ ਸੰਘਰਸ਼ ਚੱਲ ਰਿਹਾ ਹੈ ਇਹ ਕਿਸੇ ਇੱਕ ਸਿੱਖ ਦਾ ਨਹੀਂ, ਇਕ ਸਿੱਖ ਜੱਥੇਬੰਦੀ ਦਾ ਨਹੀਂ ਤੇ ਨਾ ਹੀ ਕਿਸੇ ਇਕ ਸੰਤ ਸਮਾਜ ਜਾਂ ਕਿਸੇ ਇਕ ਫੈਡਰੇਸ਼ਨ ਦਾ ਹੈ ਇਹ ਤਾਂ ਹਰ ਇੱਕ ਸਿੱਖ ਦਾ ਹੈ ਤੇ ਇਹ ਸੰਘਰਸ਼ ਆਪਣੇ ਟੀਚੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ। ਇਸ ਤਰ੍ਹਾਂ ਭਾਈ ਜਰਨੈਲ ਸਿੰਘ ਖਾਲਸਾ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਈ ਬੀਤੇ ਕਲ੍ਹ ਸਿੱਖ ਜੱਥੇਬੰਦੀਆਂ ਨੇ ਸ਼ਹੀਦ ਦਰਸ਼ਨ ਸਿੰਘ ਦੇ ਸੰਸਕਾਰ ਉਪਰੰਤ ਸਮਰਾਲਾ ਚੌਂਕ ਵਿਖੇ ਦਿੱਤਾ ਧਰਨਾ ਚੱਕ ਲਿਆ ਹੈ ਪਰ ਅਸੀ 12 ਤਰੀਕ ਨੂੰ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਦੇਖਾਂਗੇ। ਜੋ ਉਹ ਪੰਥਕ ਪ੍ਰੋਗਰਾਮ ਨਾ ਹੋਇਆ ਤਾਂ ਅਸੀ 13 ਦਸੰਬਰ ਨੂੰ ਆਪਣਾ ਵੱਖਰਾ ਪ੍ਰੋਗਰਾਮ ਐਲਾਣਾਂਗੇ। ਇਸ ਸਮੇਂ ਜੱਥੇ. ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਵਿਗੜਣ ਪਿੱਛੇ ਬਾਦਲ ਸਰਕਾਰ ਸਿੱਧੀ ਜਿੰਮੇਵਾਰ ਹੈ ਤੇ ਹੁਣ ਸਿੱਖ ਕੌਮ ਨੂੰ ਬਾਦਲ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ। ਇਸ ਤਰ੍ਹਾਂ ਹੋਰਨਾਂ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਸ਼੍ਰੋਮਣੀ ਸਿੱਖ ਕੌਂਸਲ, ਰਾਜ ਸਿੰਘ ਸਹਿਣਾ ਸ਼੍ਰੋਮਣੀ ਤੱਤ ਖਾਲਸਾ, ਦਲੀਪ ਸਿੰਘ, ਹਰਜਿੰਦਰ ਸਿੰਘ, ਸਤਪਾਲ ਸਿੰਘ, ਸੁਰਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।
ਅੰਮ੍ਰਿਤਸਰ ਵਿੱਚ ਵੀ ਬੰਦ ਰਿਹਾ ਮੁਕੰਮਲ
ਅੰਮ੍ਰਿਤਸਰ, 7 ਦਸੰਬਰ (ਮੋਤਾ ਸਿੰਘ)-ਲੁਧਿਆਣਾ ਵਿਖੇ ਸਿੰਘਾਂ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਦੇ ਰੋਸ ਵੱਜੋਂ ਪੰਥਕ ਜੱਥੇਬੰਦੀਆਂ ਵੱਲੋਂ ਦਿੱਤ ਪੰਜਾਬ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਜਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਅੰਮ੍ਰਿਤਸਰ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਬੁਰੀ ਤਰ੍ਹਾਂ ਬੰਦ ਰਹੇ ਅਤੇ ਕਾਰੋਬਾਰ ਵੀ ਪੂਰੀ ਤਰ੍ਹਾਂ ਠੱਪ ਰਿਹਾ। ਸ਼ਹਿਰ ਦੇ ਅੰਦਰ ਬਾਹਰੋਂ ਕੋਈ ਵੀ ਵਸਤੂ ਨਹੀਂ ਆਈ ਅਤ ਨਾ ਹੀ ਸ਼ਹਿਰ ਵਿੱਚੋਂ ਕੋਈ ਮਾਲ ਬਾਹਰ ਗਿਆ। ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕਾਰਕੁੰਨਾਂ ਅਤੇ ਹੋਰ ਸਿੱਖ ਨੌਜਵਾਨਾਂ ਵੱਲੋਂ ਸਥਾਨਕ ਹਾਲ ਗੇਟ ਦੇ ਬਾਹਰ ਹਰੀਸ਼ ਬੇਦੀ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਤੇ ਫੈਡਰੇਸ਼ਨ ਆਗੂ ਅਮਰਬੀਰ ਸਿੰਘ ਢੋਟ ਅਤੇ ਹੋਰ ਆਗੂ ਵੀ ਹਾਜਰ ਸਨ। ਸਿੱਖ ਨੌਜਵਾਨਾਂ ਵੱਲੋਂ ਆਸ਼ੂਤੋਸ਼ ਦੀ ਗ੍ਰਿਫਤਾਰੀ ਦ ਮੰਗ ਦੇ ਨਾਲ-ਨਾਲ ਪੰਜਾਬ ਸਰਕਾਰ ਵਿਰੁੱਧ ਬਹੁਤ ਗਰਮ ਨਾਅਰੇਬਾਜੀ ਕੀਤੀ ਗਈ। ਸ਼ਹਿਰ ਅੰਦਰ ਪੁਲਿਸ ਦੇ ਵਿਆਪਕ ਪ੍ਰਬੰਧ ਸਨ ਅਤੇ ਹਰੇਕ ਬਜ਼ਾਰ ਅਤੇ ਸ਼ਹਿਰ ਦੇ ਮੁੱਖ ਚੌਂਕਾਂ ’ਤੇ ਪੁਲਿਸ ਦਸਤੇ ਤਾਇਨਾਤ ਸਨ।
ਸਿੱਖ ਜੱਥੇਬੰਦੀਆਂ ਵੱਲੋਂ ਲੁਧਿਆਣਾ ਗੋਲੀਕਾਂਡ ਦੀ ਨਿੰਦਾ
ਤਲਵੰ²ਡੀ ਸਾਬੋਂ, 7 ਦਸੰਬਰ (ਰਣਜੀਤ ਸਿੰਘ ਰਾਜੂ)-ਬੀਤੇ ਦਿਨੀਂ ਡੇਰਾ ਨੂਰਮਹਿਲ ਦੇ ਮੁੱਖੀ ਆਸ਼ੂਤੋਸ਼ ਵੱਲੋਂ ਲੁਧਿਆਣਾ ਵਿਖੇ ਰਖਵਾਏ ਸਮਾਗਮ ਨੂੰ ਰੋਕਣ ਦੌਰਾਨ ਪੰਥਕ ਪੁਲਿਸ ਵੱਲੋਂ ਵਰਤਾਏ ਗੋਲੀ ਕਾਂਡ ਦੀ ਅੱਜ ਵੱਖ-ਵੱਖ ਸਿੱਖ ਜੱਥੇਬੰਦੀਆਂ ਨੇ ਸਖਤ ਨਿੰਦਾ ਕੀਤੀ। ਭਾਈ ਸੁਖਪਾਲ ਸਿੰਘ, ਸਿੱਖ ਯੂਥ ਵੈਲਫੇਅਰ ਕਲੱਬ ਦੇ ਭਾਈ ਜਲੌਰ ਸਿੰਘ ਕੋਟ ਸ਼ਮੀਰ, ਮਾਲਵਾ ਭੁਝੰਗ ਖਾਲਸਾ ਫੌਜ ਦੇ ਮੁੱਖੀ ਭਾਈ ਮਾਨ ਸਿੰਘ, ਅਕਾਲੀ ਦਲ (ਪੰਚ ਪ੍ਰਦਾਨੀ) ਦੇ ਭਾਈ ਜਗਦੇਵ ਸਿੰਘ ਪੰਚ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਭਾਈ ਰਾਮ ਸਿੰਘ ਲੇਲੇਵਾਲਾ ਆਦਿ ਨੇ ਕਿਹਾ ਕਿ ਇਸ ਗੋਲੀ ਕਾਂਡ ਨਾਲ ਇੱਕ ਵਾਰ ਫਿਰ ਇਹ ਸਾਬਤ ਹੋ ਗਿਐ ਕਿ ਸਿੱਖ ਅੱਜ ਵੀ ਦੂਜੇ ਦਰਜੇ ਦੇ ਸ਼ਹਿਰੀ ਹਨ। ਬਾਦਲ ਸਰਕਾਰ ਨੂੰ ਸਿੱਖਾਂ ਨਾਲੋਂ ਜ਼ਿਆਦਾ ਭਈਆਂ ਦੀ ਲੋੜ ਹੈ। ਇਸ ਲਈ ਸਾੜ ਫੂਕ ਕਰਨ ਦੇ ਬਾਵਜੂਦ ਭਈਆਂ ਨੂੰ ਤਾਂ ਕੁੱਝ ਨਹੀਂ ਕਿਹਾ ਗਿਆ, ਜਦੋਂ ਕਿ ਸਿੱਖਾਂ ਦੀ ਛਾਤੀ ਵਿੱਚ ਸਿੱਧੀਆਂ ਗੋਲੀਆਂ ਦਾਗ ਦਿੱਤੀਆਂ।
ਨੂਰਮਹਿਲ ਰਿਹਾ ਮੁਕਮੰਲ ਬੰਦ
ਨੂਰਮਹਿਲ,7ਦਸੰਬਰ(ਨਰਿੰਦਰ ਭੰਡਾਲ )-ਬੀਤੇ ਦਿਨੀਂ ਲੁਧਿਆਣਾ ਵਿਖੇ ਹੋਏੇ ਇਥੋਂ ਦੀ ਇਕ ਧਾਰਮਿਕ ਸੰਸਥਾ ਦਿਵਿਆ ਜਯੋਤੀ ਦ ਦੇ ਸਮਾਗਮ ਦੇ ਵਿਰੋਧ ਵਿਚ ਪ੍ਰਦਸ਼ਨ ਕਰਦੇ ਮੌਕੇ ਵਾਪਰੇ ਗੋਲੀਕਾਂਡ ਦੇ ਰੋਸ ਵਜੋਂ ਅੱਜ ਵਖ ਵਖ ਸਿਖ ਜਥੇਬੰਦੀਆਂ ਅਤੇ ਸੰਤ ਸਮਾਜ ਵਲੋਂ ਪੰਜਾਬ ਬੰਦ ਦੇ ਸਦੇ ਵਜੋਂ ਵਖ ਵਖ ਸਿਖ ਜਥੇਬੰਦੀਆਂ ਦੇ ਵਰਕਰਾਂ ਵਲੋਂ ਨੂਰਮਹਿਲ ਨੂੰ ਮੁਕੰਮਲ ਬੰਦ ਕਰਵਾ ਦਿਤਾ ਗਿਆ।ਜਿਕਰਯੋਗ ਹੈ ਕਿ ਸਵੇਰ ਤੋਂ ਪਹਿਲਾਂ ਸ਼ਹਿਰ ਦੇ ਬਜਾਰ ਆਮ ਵਾਂਗ ਖੁਲ਼ੇ ਹੋਏ ਸਨ।ਕਰੀਬ ਗਿਆਰਾਂ ਕੁ ਵਜੇ ਵਖ -ਵਖ ਜਥੇਬੰਦੀਆਂ ਦੇ ਆਗੂ ਅਤੇ ਨੌਜਵਾਨ ਵਰਕਰ ਆਪਣੇ ਵਹੀਕਲਾਂ ਉਪਰ ਸਵਾਰ ਨੂਰਮਹਿਲ ਪਹੁੰਚੇ ਅਤੇ ਸ਼ਂਾਤੀਪੂਰਵਕ ਤਰੀਕੇ ਨਾਲ ਸਮੂਹ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਅਪੀਲ ਕੀਤੀ ਜਿਸ ਤੇ ਸਭ ਲੋਕਾਂ ਨੇ ਆਪਣੀਆਂ ਦੁਕਾਨਾਂ ਬਂੰਦ ਕਰ ਦਿਤੀਆਂ।ਇਸ ਉਪਰੰਤ ਇਹਨਾਂ ਵਲੋਂ ਸ਼ਹਿਰ ਵਿਚ ਰੋਸ ਪ੍ਰਦਸ਼ਨ ਕੀਤਾ ਗਿਆ ਅਤੇ ਪੁਰਾਣਾ ਬਸ ਵਿਚ ਰੋਸ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਵਖ ਵਖ ਆਗੂਆਂ ਵਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਪ੍ਰਦਸ਼ਨ ਕਰਦੇ ਹੋਏ ਕਿਹਾ ਕਿ ਸਰਕਾਰ ਸਿਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਨੂਰਮਹਿਲ ਡੇਰੇ ਸਮੇਤ ਸਮੂਹ ਡੇਰਿਆਂ ਨੂੰ ਅਸਿਧੀ ਮਦਦ ਕਰਨੀ ਬੰਦ ਕਰੇ।ਇਸ ਮੌਕੇ ਤੇ ਕਸ਼ਮੀਰ ਸਿੰਘ ਜੰਡਿਆਲਾ,ਅਮਨਦੀਪ ਸਿੰਘ ਫਰਵਾਲਾ,ਲਖਵਿੰਦਰ ਸਿੰਘ ਹੋਠੀ,ਤਜਿੰਦਰ ਸਿੰਘ ਤਲਵਣ,ਅਮਨਦੀਪ ਸਿੰਘ,ਸੁਖਵੀਰ ਸਿੰਘ ਭਾਰਦਵਾਜੀਆਂ,ਸਰਪੰਚ ਜਗਦੀਸ਼ ਸਿੰਘ ਅਜਤਾਣੀ,ਸੋਹਣ ਸਿੰਘ ਭੋਗਲ,ਤਾਰਾ ਸਿੰਘ ਨਤ,ਸੁਖਦੇਵ ਸਿੰਘ ਗਹੀਰ ਸਹਿਤ ਆਦਿ ਹਾਜ਼ਰ ਸਨ।
ਬੰਦ ਦੇ ਦਿੱਤੇ ਸੱਦੇ ਨੂੰ ਕਸਬਾ ਮਜੀਠਾ ਦੇ ਲੋਕਾਂ ਨੇ ਨਿਕਾਰਿਆ
ਮਜੀਠਾ, 7 ਦਸੰਬਰ (ਸ਼ੁਭਾਸ ਮਜੀਠਾ) ਨੂਰਮਹਿਲੀਏ ਸਾਧ ਆਸ਼ੂਤੋਸ਼ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਪੰਥਕ ਆਗੂਆਂ ਉਤੇ ਪੁਲਸ ਪ੍ਰਸ਼ਾਸ਼ਨ ਵਲੋਂ ਕੀਤੀ ਗਈ ਗੋਲੀਬਾਰੀ ਤੇ ਸ਼ਹੀਦ ਹੋਏ ਸਿੱਖ ਆਗੂ ਦਰਸ਼ਨ ਸਿੰਘ ਦੇ ਰੋਸ ਵਜੋਂ ਇਸ ਕਾਂਡ ਦੇ ਜਿੰਮੇਵਾਰ ਪ੍ਰਸ਼ਾਸ਼ਨ ਅਧਿਕਾਰੀਆਂ ਤੇ ਸਿਆਸੀ ਆਗੂਆਂ ਖਿਲਾਫ ਕਾਰਵਾਈ ਕਰਨ ਦੇ ਸਬੰਧ ਵਿਚ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਮਜੀਠਾ ਦੇ ਆਸ ਪਾਸ ਦੇ ਇਲਾਕਿਆਂ ਤੇ ਨਾਲ ਲੱਗਦੇ ਸ਼ਹਿਰ ਅੰਮ੍ਰਿਤਸਰ ਵਿਚ ਭਰਵਾਂ ਹੁੰਗਾਰਾ ਮਿਲਿਆ ਉਥੇ ਕਸਬਾ ਮਜੀਠਾ ਵਿਚ ਇਸ ਬੰਦ ਦੇ ਸੱਦੇ ਤੇ ਮਜੀਠਾ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਬੰਦ ਦੇ ਸੱਦੇ ਨੂੰ ਅ੍ਯਣਗੌਲੈ ਕਰਦਿਆਂ ਪੂਰੇ ਕਸਬੇ ਦੀਆਂ ਦੁਕਾਨਾਂ ਖੋਲੀ ਰੱਖੀਆਂ। ਇਸ ਮੌਕੇ ਕਿਸੇ ਵੀ ਸਿੱਖ ਜਾਂ ਪੰਥਕ ਜਥੇਬੰਦੀ ਵਲੋਂ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਾਉਣ ਦੀ ਕੋੋਿਸ਼ਸ਼ ਨਹੀਂ ਕੀਤੀ। ਫਿਰ ਵੀ ਪੁਲਸ ਪ੍ਰਸ਼ਾਸ਼ਨ ਵਲੋਂ ਫਲੈਗ ਮਾਰਚ ਕਰਕੇ ਕਸਬੇ ਦੀ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਗਈ। ਖਬਰ ਲਿਖੇ ਜਾਣ ਤੱਕ ਕਿਸੇ ਵੀ ਅਣਸੁਖਾਂਵੀ ਘਟਨਾਂ ਦੇ ਵਾਪਰਣ ਦਾ ਸਮਾਚਾਰ ਨਹੀਂ ਹੈ।
ਪੂਰਨ ਤੌਰ ’ਤੇ ਬੰਦ ਰਿਹਾ ਤਲਵੰਡੀ ਸਾਬੋਂ
ਤਲਵੰਡੀ ਸਾਬੋਂ, 7 ਦਸੰਬਰ (ਰਣਜੀਤ ਸਿੰਘ ਰਾਜੂ)-ਲੁਧਿਆਣਾ ਗੋਲੀ ਕਾਂਡ ਵਿੱਚ ਇੱਕ ਸਿੱਖ ਦੀ ਪੁਲਿਸ ਹੱਥੋਂ ਮੌਤ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਪੂਰਨ ਹੁੰਗਾਰਾ ਮਿਲਿਆ। ਸਿੱਖਾਂ ਦੇ ਚੌਥੇ ਤਖਤ ਦੇ ਸ਼ਹਿਰ ਵੱਜੋਂ ਜਾਣੇ ਜਾਂਦੇ ਤਲਵੰਡੀ ਸਾਬੋਂ ਵਿੱਚ 100 ਫੀਸਦੀ ਬੰਦ ਰਿਹਾ। ਸ਼ਹਿਰ ਦੇ ਸਾਰੇ ਬਜ਼ਾਰ ਅਤੇ ਵਪਾਰਕ ਅਦਾਰਿਆਂ ਦੇ ਨਾਲ ਨਾਲ ਵਿੱਦਿਅਕ ਅਦਾਰੇ ਵੀ ਬੰਦ ਰਹੇ। ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂ ਸਾਹਿਬ ਦੇ ਗੜ੍ਹ ਮੰਨੇ ਜਾਂਧੇ ਇਸ ਇਲਾਕੇ ਵਿੱਚ ਲੁਧਿਆਣਾ ਗੋਲੀ ਕਾਂਡ ਤੋਂ ਬਾਅਦ ਹੀ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਸੀ। ਅੱਜ ਸਵੇਰ ਤੋਂ ਵਪਾਰਕ ਅਦਾਰੇ ਬੰਦ ਰਹੇ, ਜਦੋਂਕਿ ਮੈਡੀਕਲ ਸਟੋਰ ਅਤੇ ਜਰੂਰੀ ਸੇਵਾਵਾਂ ਖੁੱਲ੍ਹੇ ਰਹੇ। ਪੁਲਿਸ ਨੇ ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਐੱਸ.ਐੱਚ.ਓ. ਜਗਦੀਸ਼ ਕੁਮਾਰ ਖੁਦ ਸਾਰੇ ਹਾਲਾਤਾਂ ਤੇ ਨਜ਼ਰ ਰੱਖ ਰਹੇ ਸਨ। ਖਾਸ ਗੱਲ ਇਹ ਰਹੀ ਕਿ ਪਹਿਲਾਂ ਦੇ ਪੰਜਾਬ ਬੰਦ ਵਿੱਚ ਹਿੱਸਾ ਨਾ ਪਾਉਣ ਕਰਕੇ ਅਲੋਚਨਾ ਦਾ ਸ਼ਿਕਾਰ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕੋ-ਇੱਕ ਵਿੱਦਿਅਕ ਅਦਾਰਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵੀ ਬੰਦ ਰਿਹਾ। ਜਦੋਂਕਿ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਵਿੱਦਿਅਕ ਅਦਾਰੇ ਬੈਂਕ ਆਦਿ ਖੁੱਲ੍ਹੇ ਰਹੇ। ਭਾਵੇਂ ਕਿ ਜੱਥੇਬੰਦੀਆਂ ਨੇ ਬੱਸ ਸੇਵਾ ਨੂੰ ਪੰਜਾਬ ਬੰਦ ਤੋਂ ਛੋਟ ਦਿੱਤੀ ਹੋਈ ਸੀ, ਫਿਰ ਵੀ ਸੜਕਾਂ ਤੇ ਇੱਕਾ-ਦੁੱਕਾ ਬੱਸਾਂ ਹੀ ਨਜ਼ਰ ਆਈਆਂ। ਖਾਸ ਤੌਰ ਤੇ ਬਾਦਲ ਪਰਿਵਾਰ ਦੀ ਔਰਬਿਟ ਟਰਾਂਸਪੋਰਟ ਦੀ ਕੋਈ ਵੀ ਬੱਸ ਸੜਕਾਂ ਤੇ ਨਜ਼ਰ ਨਹੀਂ ਆ ਰਹੀ ਹੈ। ਇਲਾਕੇ ਦੀ ਇੱਕੋ ਇੱਕ ਸਿੱਖ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਜਗ੍ਹਾ ਰਾਮ ਤੀਰਥ ਵੀ ਪੂਰਨ ਬੰਦ ਰਹੀ।
ਸਿੱਖ ਜਥੇਬੰਦੀਆਂ ਨੇ ਸ਼ਹਿਰ ’ਚ ਰੋਸ ਮਾਰਚ ਕੱਢਿਆ
ਮੁਕਤਸਰ, 7 ਦਸੰਬਰ (ਬਾਂਸਲ)-ਬੀਤੇ ਦਿਨੀਂ ਲੁਧਿਆਣਾ ਵਿਖੇ ਵਾਪਰੀ ਘਟਨਾ ਦੇ ਵਿਰੋਧ ’ਚ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਅੱਜ ਮੁਕਤਸਰ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਇੱਕਠੇ ਹੋਏ ਸਿੱਖ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਉਨ੍ਹਾਂ ਨੂੰ ਦੁਕਾਨ ਬੰਦ ਕਰਨ ਦੀ ਅਪੀਲ ਕੀਤੀ। ਜਿਸ ਦੇ ਤੁਰੰਤ ਬਾਅਦ ਸਾਰਾ ਸ਼ਹਿਰ ਬੰਦ ਹੋ ਗਿਆ। ਭਾਈ ਮਹਾਂ ਸਿੰਘ ਦੀਵਾਨ ਹਾਲ ਤੋਂ ਚੱਲ ਕੇ ਸਿੱਖ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਤ ਪੈਦਲ ਚੱਲ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਸਿੱਖ ਜਥੇਬੰਦੀਆਂ ਦਾ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਭਾਈ ਮਹਾਂ ਸਿੰਘ ਦੀਵਾਨ ਹਾਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਵਾਪਸ ਦੀਵਾਨ ਹਾਲ ਵਿੱਚ ਸੰਪੰਨ ਹੋਇਆ। ਇਸੇ ਦੌਰਾਨ ਉਨ੍ਹਾਂ ਸਥਾਨਕ ਘਾਹ ਮੰਡੀ ਚੌਂਕ (ਨਹਿਰੂ ਚੌਂਕ) ਵਿਖੇ ਆਸੂਤੋਸ਼ ਦਾ ਪੁਤਲਾ ਸਾੜਿਆ ਤੇ ਜੰਮਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਮੰਗ ਕੀਤੀ ਕਿ ਲੁਧਿਆਣਾ ਵਿਖੇ ਸ਼ਾਂਤ ਸਿੱਖਾਂ ਤੇ ਗੋਲੀ ਚਲਾਉਣ ਦੇ ਵਿਰੁੱਧ ਭਾਜਪਾ ਵਿਧਾਇਕ ਹਰੀਸ਼ ਬੇਦੀ ਤੇ ਆਸੂਤੋਸ਼ ਤੇ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਹੀ ਸੀ ਕਿ ਆਸੂਤੋਸ਼ ਦੇ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਤਾਂ ਪ੍ਰਸ਼ਾਸਨ ਨੇ ਪ੍ਰੋਗਰਾਮ ਕਰਵਾਉਣ ਦੀ ਆਗਿਆ ਕਿਉਂ ਦਿੱਤੀ। ਉਕਤ ਕਾਰਕੁਨਾਂ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਕਿਹਾ ਕਿ ਬਾਦਲ ਸਰਕਾਰ ਦੀਆਂ ਨੀਤੀਆਂ ਸਿੱਖ ਵਿਰੋਧੀ ਹਨ। ਕੁੱਲ ਮਿਲਾਕੇ ਮੁਕਤਸਰ ਸ਼ਹਿਰ ਦਾ ਮਾਹੌਲ ਸ਼ਾਂਤ ਰਿਹਾ। ਇਸ ਰੋਸ ਮਾਰਚ ਨਾਲ ਐਸ.ਪੀ.ਐਚ.ਆਸੂਤੋਸ਼ ਕੌਸ਼ਲ, ਡੀ.ਐਸ.ਪੀ.ਬਰਜਿੰਦਰ ਸਿੰਘ, ਥਾਨਾ ਸਿਟੀ ਇੰਚਾਰਜ ਦਵਿੰਦਰ ਸਿੰਘ ਤੇ ਥਾਨਾ ਸਦਰ ਇੰਚਾਰਜ ਇਕਬਾਲ ਸਿੰਘ ਪੂਰੀ ਪੁਲਿਸ ਫੋਰਸ ਨਾਲ ਚੱਲ ਰਹੇ ਸਨ। ਇਸ ਮੌਕੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮਨਿੰਦਰ ਸਿੰਘ ਖਾਲਸਾ, ਦਮਦਮੀ ਟਕਸਾਲ ਦੇ ਬਲਰਾਜ ਸਿੰਘ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਬੇਦੀ, ਅਕਾਲੀ ਦਲ ਪੰਚ ਪ੍ਰਧਾਨੀ ਦੇ ਮੋਹਨ ਸਿੰਘ ਕਰਾਈਵਾਲਾ, ਗੁਰੂ ਗੋਬਿੰਦ ਸਿੋਘ ਸਟੱਡੀ ਸਰਕਲ ਦੇ ਗੁਰਪ੍ਰੀਤ ਸਿੰਘ, ਭੁਜੰਗ ਸਿੰਘ ਇੰਟਰਨੈਸ਼ਨਲ ਦੇ ਜਸਵੀਰ ਸਿੰਘ ਆਦਿ ਸ਼ਾਮਲ ਸਨ।
ਪੰਜਾਬ ਸਰਕਾਰ ਆਸ਼ੂਤੋਸ਼ ਨੂੰ ਸਮਾਗਮ ਕਰਨ ਦੀ ਇਜ਼ਾਜਤ ਦੇ ਕੇ 1978 ਵਾਲੀ ਗਲਤੀ ਦੁਬਾਰਾ ਦੁਹਰਾਈ : ਭੋਮਾ
ਫਤਿਹਗੜ੍ਹ ਸਾਹਿਬ 7 ਦਸੰਬਰ: (ਬਹਾਦਰ ਸਿੰਘ ਮਾਨ )- ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ, ਸਕੱਤਰ ਜਨਰਲ ਅਮਰਜੀਤ ਸਿੰਘ ਪਠਾਨਕੋਟ, ਸੀਨੀ. ਮੀਤ ਪ੍ਰਧਾਨ ਸ. ਹਰਵਿੰਦਰ ਸਿੰਘ ਬੱਬਲ, ਜਨਰਲ ਸਕੱਤਰ ਡਾ. ਹਰਿੰਦਰ ਸਿੰਘ ਵਿਰਕ, ਨੇ ਇਕ ਸਾਂਝੇ ਬਿਆਨ ਵਿਚ ਲੁਧਿਆਣਾ ਵਿਖੇ ਪੰਜਾਬ ਪੁਲਸ ਵਲੋਂ ਕਿਸੇ ਅਗਾਉਂ ਚੇਤਾਵਨੀ ਦਿੱਤੇ ਬਗੈਰ ਸਿੱਖਾਂ ਉੱਪਰ ਅੰਨੇਵਾਹ ਸਿੱਧੀਆਂ ਅੰਨੇਵਾਹ ਗੋਲੀਆਂ ਚਲਾ ਕੇ ਇਕ ਸਿੰਘ ਨੂੰ ਸਹੀਦ ਕਰਨਾ ਤੇ ਅਨੇਕਾਂ ਨੂੰ ਫੱਟੜ ਕਰਨ ਦੀ ਫੈਡਰੇਸ਼ਨ ਨੇ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆਂ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਰੰਕਾਰੀ ਕਾਂਡ ਵਾਂਗ ਭਾਜਪਾ ਨੇ ਫਿਰ 1978 ਵਾਂਗ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਪੰਜਾਬ ਵਿਚ ਫਿਰ ਖੂਨੀ ਸਾਕੇ ਦਾ ਮੁੱਢ ਬੰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ 1978 ਵਿਚ ਵੀ ਜਨ-ਸੰਘ ਨੇ ਨਿਰੰਕਾਰੀਆਂ ਦੀ ਹਮਾਇਤ ਕਰਕੇ ਪੰਜਾਬ ਵਿਚ ਫਿਰਕੂ ਅੱਗ ਦੇ ਭਾਂਬੜ ਬਾਲੇ ਸਨ, ਤੇ ਅੱਜ ਫਿਰ ਆਸ਼ੂਤੋਸ਼ ਦੀ ਖੁੱਲੀ ਹਮਾਇਤ ਕਰਕੇ ਪੰਥ ਤੇ ਪੰਜਾਬ ਦੇ ਪ੍ਰਤੀ ਆਪਣੇ ਮਾੜੇ ਇਰਾਦੇ ਸਪਸ਼ਟ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਆਸ਼ੂਤੋਸ਼ ਨੂੰ ਸਮਾਗਮ ਕਰਨ ਦੀ ਇਜ਼ਾਜਤ ਦੇ ਕੇ 1978 ਵਾਲੀ ਗਲਤੀ ਦੁਬਾਰਾ ਦੁਹਰਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸ੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਆਸ਼ੂਤੋਸ਼ ਦੇ ਸਮਾਗਮਾਂ ਤੇ ਪਹਿਲਾਂ ਹੀ ਪਾਬੰਦੀ ਲੱਗੀ ਹੋਈ ਸੀ ਫਿਰ ਪੰਜਾਬ ਸਰਕਾਰ ਨੇ ਸਮਾਗਮ ਕਰਨ ਦੀ ਇਜ਼ਾਜਤ ਕਿਉਂ ਦਿੱਤੀ, ਅਕਾਲੀ ਸਰਕਾਰ ਨੇ ਸ਼ਾਂਤ ਮਈ ਰੋਸ ਕਰ ਰਹੇ ਅਕਾਲੀਆਂ ਤੇ ਗੋਲੀ ਕਿਉਂ ਚਲਾਈ। ਉਨ੍ਹਾਂ ਪੰਜਾਬ ਪੁਲਸ ਨੂੰ ਕਿਹਾ ਕਿ ਤੁਹਾਡੀ ਗੋਲੀ ਬਿਨ੍ਹਾਂ ਕਿਸੇ ਇਜ਼ਾਜਤ ਤੇ ਸਿੱਖਾਂ ਤੇ ਸਿੱਧੀ ਕਿਉਂ ਚਲਦੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀਆਂ ਗੋਲੀਆਂ ਇਕ ਦਿਨ ਪਹਿਲਾਂ ਬਈਆਂ ਤੇ ਕਿਉਂ ਨਾਂ ਚੱਲੀਆਂ, ਤੁਸੀਂ ਉਸ ਦਿਨ ਚੂੜੀਆਂ ਕਿਉਂ ਪਹਿਨ ਲਈਆਂ, ਉਨ੍ਹਾਂ ਤੋਂ ਤੁਸੀਂ ਕੁੱਟ ਕਿਉਂ ਖਾਂਦੇ ਰਹੇ, ਭਿੱਜੀ ਬਿੱਲੀ ਕਿਉਂ ਬਣੇ ਰਹੇ, ਤੁਹਾਨੂੰ ਫਿਰ ਪਿੰਡਾਂ ਵਾਲੇ ਲੋਕਾਂ ਨੇ ਛੁਡਾ ਲਿਆ। ਤੁਹਾਨੂੰ ਸਿੱਖਾਂ ਦੇ ਛੁੱਡਾ ਲਿਆ । ਪਰ ਸਿੱਖਾਂ ਤੇ ਗੋਲੀ ਚਲਾਉਣ ਸਮੇਂ ਤੁਸੀਂ ਬੱਬਰ ਸ਼ੇਰ ਕਿਉਂ ਬਣ ਗਏ। ਉਨ੍ਹਾਂ ਕਿਹਾ ਕਿ ਉਹ ਸਭ ਤਾਕਤਾਂ ਪੰਜਾਬ ਵਿਚ ਅੱਗ ਲਗਾਉਣ ਲਈ ਇੱਕਠੀਆਂ ਹੋ ਗਈਆਂ ਹਨ, ਜਿਹੜੀਆਂ 1978 ਵਿਚ ਇੱਕਠੀਆਂ ਸਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਖੂਨ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ, ਸਗੋਂ ਸ਼ਹੀਦਾਂ ਦਾ ਡੁੱਲਿਆ ਪਵਿੱਤਰ ਖੂਨ ਪੰਥ ਵਿਰੋਧੀਆਂ ਵਿਰੋਧ ਇਕ ਵਿਸ਼ਾਲ ਲੋਕ ਲਹਿਰ ਉਸਾਰਨ ਵਿਚ ਸਹਾਈ ਹੋਵੇਗਾ।
ਲੁਧਿਆਣੇ ਵਿਖੇ ਸਿੱਖਾਂ ਉੱਤੇ ਪੁਲਿਸ ਦੇ ਅੰਨੇ ਤਸ਼ੱਦਦ ਨਾਲ ਬਾਦਲ ਦਲ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ-ਭਾਈ ਬੋਹੜ ਸਿੰਘ
ਫਿਰਜ਼ਪੁਰ, 7 ਦਸੰਬਰ (ਜੀ.ਐੱਸ.ਕਾਲੜਾ)-ਕੱਲ੍ਹ ਸਿੱਖ ਜੱਥੇਬੰਦੀਆਂ ਵੱਲੋਂ ਆਸ਼ੂਤੋਸ਼ ਦਾ ਵਿਰੋਧ ਕਰ ਰਹੇ ਸਿੱਖਾਂ ’ਤੇ ਪੁਲਿਸ ਨੇ ਅੰਨ੍ਹਾ ਤਸ਼ੱਦਦ ਕੀਤਾ, ਜਿਸ ਵਿੱਚ ਇੱਕ ਸਿੰਘ ਭਾਈ ਦਰਸ਼ਨ ਸਿੰਘ ਲੁਹਾਰਾ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਿਆ। ਉਪਰੋਕਤ ਤਸ਼ੱਦਦ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਭਾਈ ਬੋਹੜ ਸਿੰਘ ਥਿੰਦ, ਅਵਤਾਰ ਸਿੰਘ ਉੱਪਲ ਜ਼ਿਲ੍ਹਾ ਜਨਰਲ ਸਕੱਤਰ ਨੇ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਬਾਦਲ ਅਤੇ ਬਾਦਲ ਦੀ ਹਮਾਇਤੀ ਪਾਰਟੀ ਬੀ.ਜੇ.ਪੀ. ਵੱਲੋਂ ਆਸ਼ੂਤੋਸ਼ ਦੇ ਸਮਾਗਮ ਦੀ ਹਮਾਇਤ ਕੀਤੀ ਗਈ। ਬਾਅਦ ਵਿੱਚ ਜਦ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਬਾਦਲ ਦੀ ਅਖੌਤੀ ਪੰਥਕ ਸਰਕਾਰ ਨੇ ਸਿੱਖਾਂ ਉੱਤੇ ਅੰਨ੍ਹਾ ਤਸ਼ੱਦਦ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਕੀ ਗੱਲ ਹੈ ਕਿ ਹਰ ਵਾਰੀ ਪਹਿਲਾਂ ਨਿਰੰਕਾਰੀ ਕਾਂਡ, ਫਿਰ ਸੌਦਾ ਸਾਧ ਕਾਂਡ ਅਤੇ ਹੁਣ ਆਸ਼ੂਤੋਸ਼ ਕਾਂਡ ਸਾਰੇ ਕਾਂਡ ਬਾਦਲ ਦੇ ਰਾਜ ਵਿੱਚ ਹੀ ਜਿਉਂ ਦੇ ਤਿਉਂ ਹੁੰਦੇ ਹਨ। ਸਪੱਸ਼ਟ ਹੈ ਕਿ ਇਹ ਸਾਰਾ ਡੇਰਾਵਾਦ ਜੋ ਸਿੱਖੀ ਵਿਰੋਧੀ ਹੈ ਬਾਦਲ ਦੀ ਦੇਣ ਹੈ। ਬਾਦਲ ਇਨ੍ਹਾਂ ਡੇਰਿਆਂ ਵਾਲਿਆਂ ਤੋਂ ਵੋਟਾਂ ਲੈਣ ਖਾਤਰ ਡੇਰਿਆਂ ਨੂੰ ਹਮਾਇਤ ਦਿੰਦਾ ਹੈ, ਫਿਰ ਉਨ੍ਹਾਂ ਹੱਥੋਂ ਸਿੱਖਾਂ ਨੂੰ ਜਲੀਲ ਕਰਵਾਉਂਦਾ ਹੈ। ਅੱਜ ਲੋੜ ਹੈ ਸਾਰੇ ਪੰਜਾਬ ਵਿੱਚੋਂ ਡੇਰਾਵਾਦ ਵਿਰੁੱਧ ਸੰਘਰਸ਼ ਛੇੜਿਆ ਜਾਵੇ। ਪਰ ਅੱਜ ਜਾਰੀ ਸਿੱਖ ਕੌਮ ਆਪਣੇ ਆਪ ਨੂੰ ਲੀਡਰ ਵਿਹੁਣੀ ਸਮਝ ਰਹੀ ਕੌਮ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਰਿਹਾ। ਸਿੱਖ ਕੌਮ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਮੂੰਹ ਵੱਲ ਵੇਖ ਰਹੀ ਹੈ ਕਿ ਉਹ ਡੇਰਾਵਾਦ ਵਿਰੁੱਧ ਸਿੱਖਾਂ ਦੇ ਸੰਘਰਸ਼ ਦੀ ਅਗਵਾਈ ਕਰੇ, ਪਰ ਅਖੌਤੀ ਜੱਥੇਦਾਰ ਵੀ ਬਾਦਲ ਦੀ ਗੁਲਾਮੀ ਸਦਕਾ ਮੂਕ ਦਰਸ਼ਕ ਬਣ ਕੇ ਸਿੱਖਾਂ ਦੀ ਡੇਰਿਆਂ ਵਾਲਿਆਂ ਹੱਥੋਂ ਹੁੰਦੀ ਜਲਾਲਤ ਨੂੰ ਵੇਖ ਕੇ ਖਾਮੋਸ਼ ਬਣੇ ਬੈਠੇ ਹਨ।
ਜ਼ੀਰਾ ਬੰਦ ਰਿਹਾ
ਜੀਰਾ, 7 ਦਸੰਬਰ (ਗੁਪਤਾ, ਗਰੌਵਰ) ਅੱਜ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਜੀਰਾ ਪੂਰਨ ਰੂਪ ਵਿੱਚ ਬੰਦ ਰਿਹਾ। ਬੇਸ਼ੱਕ ਸੜਕਾਂ ਅਤੇ ਬਾਜਾਰਾਂ ਵਿੱਚ ਪੂਰਨ ਸਨਾਟਾ ਨਹੀਂ ਸੀ ਕਿਉਕਿ ਦੁਕਾਨਦਾਰ ਅਤੇ ਵਪਾਰੀ ਲੋਕ ਬਾਹਰ ਬੈਠੇ ਤਾਸ਼ ਖੇਡਦੇ ਨਜਰ ਆਏ। ਮੈਡੀਕਲ ਸਟੋਰ ਅਤੇ ਡਾਕਟਰਾਂ ਦੇ ਕਲੀਨਿਕ ਖੁੱਲ੍ਹੇ ਰਹੇ ਪਰ ਗ੍ਰਾਹਕਾਂ ਦੀ ਆਮਦ ਕਾਫੀ ਘੱਟ ਰਹੀ। ਬੈਂਕ ਅਤੇ ਡਾਕਖਾਨੇ ਵੀ ਖੁੱਲ੍ਹੇ ਹੋਏ ਸਨ। ਕੁਝ ਪੈਟਰੋਲ ਪੰਪ ਵਾਲਿਆਂ ਨੇ ਵੀ ਬੰਦ ਦਾ ਸਾਥ ਦਿੱਤਾ। ਹਲਵਾਈਆਂ ਦੀਆਂ ਦੁਕਾਨਾਂ ਵੀ ਬੰਦ ਸਨ। ਕੁਝ ਢਾਬੇ ਖੁੱਲ੍ਹੇ ਸਨ ਪਰ ਢਾਬਿਆਂ ਤੇ ਰੌਣਕ ਦੀ ਕਮੀ ਸੀ। ਕੁਲ ਮਿਲਾ ਕੇ ਆਮ ਲੋਕਾਂ ਦਾ ਜਨ-ਜੀਵਨ ਠੱਪ ਰਿਹਾ ਪਰ ਬੰਦ ਅਮਨ ਅਮਾਨ ਨਾਲ ਲੰਘ ਗਿਆ।

ਵਿਧਾਇਕ ਹਰੀਸ਼ ਬੇਦੀ ਤੇ ਦੋਸ਼ੀ ਪੁਲਸ ਵਾਲਿਆਂ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ: ਸ਼੍ਰੋਮਣੀ ਅਕਾਲੀ ਦਲ (ਅ)

ਬਰਮਿੰਘਮ: ਬੀਤੀ ਚਾਰ ਦਿਸੰਬਰ ਨੂੰ ਲੁਧਿਆਣੇ ਵਿਖੇ ਪ੍ਰਵਾਸੀ ਮਜਦੂਰਾਂ ਵਲੋਂ ਵੱਡੀ ਪੱਧਰ ਕੀਤੀ ਲੁੱਟਮਾਰ ਤੇ ਕਰੋੜਾਂ ਰੁਪਏ ਦੀ ਸੰਪਤੀ ਦੀ ਸਾੜ ਫੂਕ ਕਰਨ ਦੇ ਬਾਵਜੂਦ ਪੁਲਸ ਵਲੋਂ ਗੋਲੀ ਨਾ ਚਲਾਉਣਾ ਤੇ ਅਗਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਤੇ ਕੂੜ ਪ੍ਰਚਾਰ ਦੇ ਖਿਲਾਫ ਆਸ਼ੂਤੋਸ਼ ਦੇ ਸਮਾਗਮ ਵੱਲ ਸ਼ਾਤਮਈ ਰੋਸ ਮਾਰਚ ਕਰ ਰਹੀਆਂ ਪੰਥਕ ਜਥੇਬੰਦੀਆਂ ਤੇ ਮਹਾਂਪੁਰਸ਼ਾਂ ਤੇ ਸੰਗਤਾਂ ਉਤੇ ਪੁਲਸ ਵਲੋਂ ਅੰਨੇਵਾਹ ਗੋਲੀਆਂ ਚਲਾ ਕੇ ਕਈ ਸਿੰਘਾਂ ਨੂੰ ਸ਼ਹੀਦ ਕਰਨ ਤੇ ਕਈਆਂ ਨੂੰ ਫੱਟੜ ਕਰਕੇ ਬਾਦਲ ਨੇ 1978 ਵਾਲਾ ਸਾਕਾ ਮੁੜ ਦੁਹਰਾ ਦਿੱਤਾ ਅਤੇ ਭਾਜਪਾ ਤੇ ਮੰਨੂਵਾਦੀ ਤਾਕਤਾਂ ਨੂੰ ਖੁਸ਼ ਕਰਨ ਲਈ ਬਾਦਲ ਨੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ।ਜਿਸ ਆਉਣ ਵਾਲੇ ਸਮੇ ਵਿੱਚ ਭਿਆਨਕ ਸਿੱਟੇ ਨਿਕਲ ਸਕਦੇ ਹਨ ਇਸ ਦੀ ਸਖਤ ਨਿਖੇਧੀ ਕਰਦਿਆਂ ਸ਼ੋਮਣੀ ਅਕਾਲੀ ਦਲ (ਅ) ਦੇ ਸੀ: ਆਂਗੂਆਂ ਜਿਨਾਂ ਵਿੱਚ ਮਾਂ: ਅਵਤਾਰ ਸਿੰਘ ਡਰਬੀ ਪ੍ਰਧਾਨ ਯੂ.ਕੇ,ਭਾਈ ਕੁਲਵੰਤ ਸਿੰਘ ਮੁਠੱਡਾ ਪ੍ਰਧਾਨ ਯੂਥ ਵਿੰਗ ਯੂ.ਕੇ,ਵਰਿੰਦਰ ਸਿੰਘ ਮਾਨ ਕੌਮਾਂਤਰੀ ਪ੍ਰਧਾਨ ਯੂਥ ਵਿੰਗ,ਚੈਨ ਸਿੰਘ ਫਰਾਂਸ, ਭੁਪਿੰਦਰ ਸਿੰਘ ਪ੍ਰਧਾਨ ਯੂਥ ਵਿੰਗ ਜਰਮਨੀ,ਸਰਬਜੀਤ ਸਿੰਘ ਬਰਨਾਲਾ ਬੈਲਜੀਅਮ, ਫਿਨਲੈਂਡ ਤੋਂ ਜਗਜੀਵਨ ਸਿੰਘ,ਯੂ.ਕੇ ਤੋਂ ਦਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਕੂਨਰ ਨੇ ਲੁਧਿਆਣਾ ਕਾਂਡ ਦੀ ਸਖਤ ਨਿਖੇਧੀ ਕਰਦੇ ਹੋਏ ਦੋਸ਼ੀ ਪੁਲਸੀਆਂ ਅਤੇ ਭਾਜਪਾ ਵਿਧਾਇਕ ਹਰੀਸ਼ ਬੇਦੀ ਤੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਬਾਦਲ ਨੂੰ ਵੀ ਅਸਤੀਫਾ ਦੇਣ ਦੀ ਮੰਗ ਕੀਤੀ ਹੈ

ਪੰਥਕ ਜਥੇਬੰਦੀਆਂ ਦੇ ਅੱਗੇ ਆੳ̊ਣ ਨਾਲ ਮ̅ਹਾਲੀ ਬੰਦ ਰਿਹਾ
ਸ਼ਿਵ ਸੈਨਾ ਦੇ ਬੰਦ ਦੇ ਸੱਦੇ ਦਾ ਲ̅ਕ ਸਾਥ ਨਹੀਂ ਦੇਣਗੇ : ਪੰਚ ਪ੍ਰਧਾਨੀ

ਮੁਹਾਲੀ 7 ਦਸੰਬਰ- ਲ̊ਧਿਆਣਾ ’ਚ ਆਸ਼ੂਤ̅ਸ ਦੇ ਸਮਾਗਮ ਦਾ ਸਾਂਤਮਈ ਵਿਰ̅ਧ ਕਰ ਰਹੇ ਸਿੱਖਾਂ ’ਤੇ ਗ̅ਲੀਆਂ ਚਲਾੳ̊ਣ ਦੇ ਵਿਰ̅ਧ ਵਿਚ ਪੰਥਕ ਜਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਮੁਹਾਲੀ ਵਿੱਚ ਅੱਜ ਭਰਵਾਂ ਸਮਰਥਨ ਮਿਲਿਆ। ਮੁਹਾਲੀ ਦੇ ਬਾਜ਼ਾਰ ਅਤੇ ਹ̅ਰ ਵਪਾਰਕ ਅਦਾਰੇ ਅੱਜ ਬੰਦ ਰਹੇ। ਜ਼ਿਕਰਯ̅ਗ ਹੈ ਕਿ ਸ਼ਨਿਚਰਵਾਰ ਨੂੰ ਪੁਲਿਸ ਵਲ̅ਂ ਬਿਨਾਂ ਚੇਤਾਵਨੀ ਦੇ ਸਿੱਖਾਂ ’ਤੇ ਚਲਾਈ ਗਈ ਗ̅ਲੀ ਨਾਲ ਇੱਕ ਸਿੰਘ ਸ਼ਹੀਦ ਤੇ ਦਰਜ਼ਨ ਦੇ ਲਗਭਗ ਜ਼ਖਮੀ ਹ̅ ਗਏ ਸਨ। ਇੱਥੇ ਇਹ ਵੀ ਸੂਚਨਾ ਮਿਲੀ ਹੈ ਕਿ ਪੰਜਾਬ ਬੰਦ ਦਾ ਸੱਦਾ ਸੰਤ ਸਮਾਜ ਨੇ ਅਪਣੇ ਤੌਰ ’ਤੇ ਅਤੇ ਪੰਥਕ ਜਥੇਬੰਦੀਆਂ ਦੀ ਸਲਾਹ ਤ̅ਂ ਬਿਨਾਂ ਦਿੱਤਾ ਸੀ, ਜਿਸਨੂੰ ਅੱਜ ਸ਼̊ਰੂ ਵਿੱਚ ਸਮਰਥਨ ਨਾ ਮਿਲਦਾ ਵੇਖ ਕੇ ਸ਼੍ਰ̅ਮਣੀ ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ ਅਤੇ ਹ̅ਰ ਪੰਥਕ ਜਥੇਬੰਦੀਆਂ ਨੇ ਅੱਗੇ ਆ ਕੇ ਲ̅ਕਾਂ ਨੂੰ ਬੰਦ ਦਾ ਸਾਥ ਦੇਣ ਲਈ ਲਾਮਬੰਦ ਕੀਤਾ। ਜਿਸ ਕਾਰਨ ਪੰਜਾਬ ਬੰਦ ਦਾ ਸੱਦਾ ਅੱਜ ਇੱਥੇ ਸਫ਼ਲ ਹ̅ ਪਾਇਆ। ਮੁਹਾਲੀ ਦੀ ਤਰਾਂ ਹੀ ਪੰਜਾਬ ਦੇ ਹ̅ਰਨਾਂ ਸਹਿਰਾਂ ਵਿਚ ਵੀ ਸੰਤ ਸਮਾਜ ਦੇ ਬੰਦ ਦੇ ਸੱਦੇ ਨੂੰ ਲੱਗਭੱਗ ਅਜਿਹੀ ਹੀ ਸਥਿੱਤੀ ਦਾ ਸਾਹਮਣਾ ਕਰਨਾ ਪਿਆ। ਸ਼੍ਰ̅ਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਭਾਈ ਸੰਦੀਪ ਸਿੰਘ ਕਨੇਡੀਅਨ ਅਤੇ ਅਖੰਡ ਕੀਰਤਨੀ ਜਥੇ ਦੇ ਆਰ. ਪੀ. ਸਿੰਘ ਨੇ ਕਿਹਾ ਕਿ 14 ਦਸੰਬਰ ਦੇ ਸ਼ਿਵ ਸੈਨਾ ਵਲ̅ ਸੰਤ ਭਿਡਰਾਂਵਾਲਿਆਂ ਦੀ ਤਸਵੀਰ ਦੇ ਵਿਰ̅ਧ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਪੰਜਾਬ ਦੇ ਲ̅ਕ ਸਫ਼ਲ ਨਹੀਂ ਹ̅ਣ ਦੇਣਗੇ। ੳ̊ਨਾਂ ਕਿਹਾ ਕਿ ਸੰਤਾਂ ਦੀ ਤਸਵੀਰ ਤਾਂ ਲ̅ਕਾਂ ਦੇ ਦਿਲਾਂ ਵਿਚ ਵਸ ਗਈ ਹੈ। ੳ̊ਕਤ ਆਗੂਆਂ ਨੇ ਕਿਹਾ ਕਿ ਇਸ ਬੰਦ ਦੇ ਸੱਦੇ ਰਾਹੀਂ ਸ਼ਿਵ ਸੈਨਾ 14 ਦਸੰਬਰ ਨੂੰ ਸ਼ਹੀਦ ਭਾਈ ਦਰਸ਼ਨ ਸਿੰਘ ਲ̊ਹਾਰਾ ਦੇ ਭ̅ਗ ’ਤੇ ਹ̅ ਰਹੇ ਇਕੱਠ ਵਿਚ ਵਿਘਨ ਪਾੳ̊ਣਾ ਚਾਹ̊ੰਦੀ ਹੈ ਜਿਸ ਵਿਚ ਇਹ ਲ̅ਕ ਕਾਮਯਾਬ ਨਹੀਂ ਹ̅ਣਗੇ।


ਭਾਈ ਗਿਆਨ ਸਿੰਘ ਪੂਨੀਆਂ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।




ਸਟਾਕਟਨ (ਬਲਵਿੰਦਰਪਾਲ ਸਿੰਘ ਖ਼ਾਲਸਾ) ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਭਾਈ ਗਿਆਨ ਸਿੰਘ 13 ਨਵੰਬਰ ਨੂੰ ਪਿੰਡ ਪੂਨੀਆਂ ਵਿਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਉਨਾਂ ਨੂੰ ਕੈਲੇਫ਼ੋਰਨੀਆਂ ਵਿਚਲੀ ਗਦਰੀ ਬਾਬਿਆਂ ਦੀ ਇਤਿਹਾਸਕ ਧਰਤੀ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ ਤੇ ਭਾਈ ਗਿਆਨ ਦੇ ਪਰਵਾਰ ਵੱਲੋਂ ਸਾਂਝੇ ਤੌਰ ਉਤੇ ਭਾਈ ਗਿਆਨ ਸਿੰਘ ਦੇ ਪੰਥਕ ਜੀਵਨ ਨੂੰ ਯਾਦ ਕਰਨ ਤੇ ਸ਼ਰਧਾਂਜਲੀ ਭੇਂਟ ਕਰਨ ਲਈ ਵਡਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਕਥਾ ਭਾਈ ਬਖ਼ਸ਼ੀਸ਼ ਸਿੰਘ ਹੁਰਾਂ ਕੀਤੀ ਤੇ ਵੈਰਾਗ-ਮਈ ਕੀਰਤਨ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਖ਼ਾਲਸਾ ਅਕੈਡਮੀ ਦੇ ਬਚਿਆਂ ਨੇ ਤੰਤੀ ਸਾਜ਼ਾਂ ਨਾਲ ਸ਼ਬਦ ਗਾਇਨ ਤੇ ਸਿੱਖ ਜੰਗੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬੀਬੀ ਗੁਰਦੀਪ ਕੌਰ ਦੇ ਜਥੇ ਨੇ ਵੀ ਕੀਰਤਨ ਦੁਆਰਾ ਹਾਜ਼ਰੀ ਲੁਆਈ। ਉਪਰੰਤ ਪੰਥਕ ਬੁਲਾਰਿਆਂ ਨੇ ਭਾਈ ਗਿਆਨ ਸਿੰਘ ਦੁਆਰਾ ਅਪਣਾਏ ਗਏ ਅਣਥੱਕ ਪੰਥਕ ਜੀਵਨ ਬਾਰੇ ਚਾਨਣਾ ਪਾਇਆ।
ਬੁਲਾਰਿਆਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਵਾਸ਼ਿੰਗਟਨ ਡੀ.ਸੀ. ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ, ਖ਼ਾਲਿਸਤਾਨ ਅਫ਼ੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਜੀਤ ਸਿੰਘ ਆਲੋਅਰਖ, ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਵੱਲੋਂ ਬਲਵਿੰਦਰਪਾਲ ਸਿੰਘ ਖ਼ਾਲਸਾ, ਸਿੱਖ ਯੂਥ ਆਫ਼ ਅਮਰੀਕਾ ਵੱਲੋਂ ਭਾਈ ਜਸਵਿੰਦਰ ਸਿੰਘ ਜੰਡੀ ਸ਼ਾਮਲ ਸਨ।
ਸਭ ਬੁਲਾਰਿਆਂ ਨੇ ਇਕ ਜ਼ਬਾਨ ਭਾਈ ਗਿਆਨ ਸਿੰਘ ਦੇ ਗੁਰੂ ਬਖ਼ਸ਼ਿਸ਼ ਜੀਵਨ ਤੋਂ ਸੇਧ ਤੇ ਪ੍ਰੇਰਨਾ ਲੈਣ ਤੇ ਉਨਾਂ ਵਾਂਗ ਹੀ ਸਿੱਖ ਧਰਮ, ਸਿੱਖ ਕੌਮ ਤੇ ਖ਼ਾਲਸਾ ਪੰਥ ਦੀ ਕੀਮਤ ਤੇ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਾ ਕਰਨ ਤੇ ਤਿਨ ਗੁਣ ਬੀਰਤਾ, ਧੀਰਤਾ ਤੇ ਗੰਭੀਰਤਾ ਦੇ ਧਾਰਨੀ ਹੋਣ ਲਈ ਬੇਨਤੀ ਕੀਤੀ। ਗੁਰਦੁਆਰਾ ਸਾਹਿਬ ਦੇ ਸੱਕਤਰ ਬਾਬਾ ਜੋਗਿੰਦਰ ਸਿੰਘ ਹੁਰਾਂ ਆਪਣੇ ਵੱਲੋਂ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਗਿਆਨ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗਿਆਨ ਦੀ ਧੀ ਬੀਬੀ ਦਲਜੀਤ ਕੌਰ ਤੇ ਪੁੱਤਰ ਜਗਜੀਤ ਸਿੰਘ ਨੂੰ ਸਿਰੋਪਾ ਸਾਹਿਬ ਦੀ ਬਖ਼ਸ਼ਿਸ਼ ਭਾਈ ਬਖ਼ਸ਼ੀਸ਼ ਸਿੰਘ ਵੱਲੋਂ ਕੀਤੀ ਗਈ।
ਗੁਰਾਂ ਦੇ ਨਾਂ ਤੇ ਜਿਊਂਦੀ ਪੰਜਾਬ ਦੀ ਧਰਤੀ ਤੋਂ ਪਹੁੰਚੇ, ਖ਼ਾਲਿਸਤਾਨ ਦੇ ਸ਼ਹੀਦ ਭਾਈ ਬਲਜੀਤ ਸਿੰਘ ਦੇ ਬਜ਼ੁਰਗ ਪਿਤਾ ਭਾਈ ਮਨਸਾ ਸਿੰਘ ਨੂੰ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਿਰੋਪਾ ਸਾਹਿਬ ਦੀ ਬਖ਼ਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਉਨਾਂ ਆਪਣੇ ਪੁੱਤਰ ਸ਼ਹੀਦ ਭਾਈ ਬਲਜੀਤ ਸਿੰਘ ਬਾਰੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕੀਤੇ।
ਸ਼ਰਧਾਂਜਲੀ ਸਮਾਗਮ ਦੌਰਾਨ, ਬੁਲਾਰਿਆਂ ਦੇ ਵਿਚਾਰਾਂ ਵਿਚ ਇਹ ਪੀੜ ਲਗਾਤਾਰ ਮਹਿਸੂਸ ਕੀਤੀ ਗਈ ਕਿ 1978 ਤੋਂ ਤੇਜ਼ ਹੋਏ ਸਿੱਖ ਕੌਮ ਦੀ ਅਜ਼ਾਦੀ ਭਾਵ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਚੱਲੀ ਸਿੱਖ ਜੱਦੋਜਹਿਦ ਲਈ ਸਿੱਖ ਜੀਵਨ ਦੇ ਹਰ ਪਹਿਲੂ ਤੇ ਜੂਝੇ ਤੇ ਸਿੱਖ ਇਤਿਹਾਸ ਦੇ ਪੰਨਿਆਂ ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਛੱਡ ਰਹੇ ਮੋਹਰੀ ਸਿੱਖ ਜਰਨੈਲਾਂ, ਮੁਖੀਆਂ, ਜਥੇਦਾਰਾਂ, ਆਗੂਆਂ, ਯੋਜਨਾਕਾਰਾਂ ਤੇ ਬਿਨ ਸੁਆਰਥ, ਸੇਵਾਦਾਰ, ਸੰਤ ਸਿਪਾਹੀਆਂ ਦੀ ਲਗਾਤਾਰ ਸਾਰ ਲੈਣੀ ਬੇਹੱਦ ਜ਼ਰੂਰੀ ਹੈ, ਕਿਉਂਕਿ ਉਨਾਂ ਆਪਣਾ ਆਪਾ ਤੇ ਆਪਣੇ ਪਰਵਾਰ, ਆਪਣੀਆਂ ਮਾਵਾਂ ਤੇ ਆਪਣਾ ਕੀਮਤੀ ਭਵਿੱਖ ਕੌਮ ਤੋਂ ਵਾਰ ਦਿਤਾ, ਭਾਈ ਗਿਆਨ ਸਿੰਘ ਦੇ ਅਚਾਨਕ ਵਿਛੋੜੇ ਨੇ ਇਹ ਡੂੰਘਾ ਅਹਿਸਾਸ ਕਰਵਾਇਆ ਹੈ।
ਸਮਾਗਮ ਵਿਚ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ), ਪੰਚ ਪ੍ਰਧਾਨੀ, ਏ.ਜੀ.ਪੀ.ਸੀ., ਕੈਲੇਫ਼ੋਰਨੀਆ ਗਤਕਾ ਦਲ, ਸਿੱਖ ਯੂਥ ਆਫ਼ ਅਮਰੀਕਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਦੂਰੋਂ ਨੇੜਿਓਂ ਸੰਗਤਾਂ ਸ਼ਾਮਲ ਹੋਈਆਂ। ਸਮਾਗਮ ਤੇ ਅੰਤ ਤੇ ਭਾਈ ਗਿਆਨ ਸਿੰਘ ਦੀ ਬੇਟੀ ਦਲਜੀਤ ਕੌਰ ਦੇ ਧਰਮਪਤੀ ਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਆਗੂ ਭਾਈ ਹਰਮਿੰਦਰ ਸਿੰਘ ਸਮਾਣਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਬੁਲਾਰਿਆਂ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਲੁਧਿਆਣੇ ‘ਚ ਸਿੰਘਾਂ ਨੂੰ ਸ਼ਹੀਦ ਕਰਕੇ ਬਾਦਲ ਨੇ 78 ਦੁਹਰਾਇਆ
ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਜਿਕ ਬਾਈਕਾਟ ਦਾ ਸੱਦਾ

12 ਦਸੰਬਰ ਦਿਨ ਸ਼ਨਿਚਰਵਾਰ ਨੂੰ ਜਨਤਕ ਮੀਟਿੰਗ ਦਾ ਐਲਾਨ ਲੁਧਿਆਣੇ ਵਿੱਚ ਵਾਪਰੀ ਦੁਖਦਾਈ ਘਟਨਾ ਸਦਕਾ ਉੱਤਰੀ ਅਮਰੀਕਾ ਵਿੱਚ ਸਿੱਖ ਬੜੇ ਚਿੰਤੁਤ ਅਤੇ ਪੰਜਾਬ ਲਈ ਫਿਕਰਮੰਦ ਹਨ। ਆਸ਼ੂਤੋਸ਼ ਵਲੋਂ ਕਰਵਾਏ ਜਾ ਰਹੇ ਸਮਾਗਮ ਨੂੰ ਬੰਦ ਕਰਵਾਉਣ ਲਈ ਸਿੱਖਾਂ ਵਲੋਂ ਕੀਤੀਆਂ ਅਪੀਲਾਂ ਦੇ ਬਾਵਜੂਦ ਬਾਦਲ ਦਾ ਪ੍ਰਸਾਸ਼ਨ ਸਿੱਖ ਵਿਰੋਧੀ ਸੰਗਠਨ ਦੇ ਸਮਾਗਮ ਨੂੰ ਕਰਵਾਉਣ ਲਈ ਬਜਿੱਦ ਸੀ। ਪੰਥਕ ਜਥੇਬੰਦੀਆਂ ਵਲੋਂ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਦੇ ਬਾਵਜੂਦ ਪੁਲੀਸ ਨੇ ਗੋਲੀ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾਂ ਸਿੰਘਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ।
ਯੂਨਾਈਟਡ ਫਰੰਟ ਆਫ ਸਿੱਖਸ ਵਲੋਂ ਬਾਦਲ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਪੁਲੀਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਪੰਜਾਬ ਦੀ ਧਰਤੀ ਤੇ ਖੂਨੀ ਦੌਰ ਦਾ ਮੁੱਢ ਸੰਨ 1978 ਵਿੱਚ ਨਿਰੰਕਾਰੀ ਕਾਂਡ ਤੋਂ ਬਾਅਦ ਉਸ ਵੇਲੇ ਬੱਝਿਆ ਸੀ, ਜਦੋਂ ਪੰਜਾਬ ਵਿੱਚ ਪ੍ਰਕਾਸ਼ ਸਿਹੁੰ ਬਾਦਲ ਦਾ ਰਾਜ ਸੀ ਅਤੇ ਉਸ ਨੇ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਦੇ ਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਸੀ। ਹੁਣ ਆਸ਼ੂਤੋਸ਼ੀਆਂ ਨੂੰ ਲੁਧਿਆਣੇ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਦੇ ਕੇ, ਬਾਦਲ ਨੇ ਸਿੱਖ ਕੌਮ ਦੀ ਤੀਸਰੀ ਨਸਲਕੁਸ਼ੀ ਕਰਵਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਯੂਨਾਈਟਡ ਫਰੰਟ ਆਫ ਸਿੱਖਸ ਵਲੋਂ ਬਾਦਲ ਦਲੀਆਂ ਨੂੰ ਚਿਤਾਵਨੀ ਹੈ ਕਿ ਉਹ ਕੌਮ ਧ੍ਰੋਹੀ ਕਾਰਵਾਈਆਂ ਕਰਨ ਤੋਂ ਬਾਝ ਆਵੇ।
ਯੂਨਾਈਟਡ ਫਰੰਟ ਆਫ ਸਿੱਖਸ ਵਲੋਂ ਆਉਣ ਵਾਲੇ 12 ਦਸੰਬਰ ਦਿਨ ਸ਼ਨਿਚਰਵਾਰ ਨੂੰ ਸਿੱਖ ਲਹਿਰ ਗੁਰਦੁਆਰਾ ਸਾਹਿਬ ਵਿਖੇ ਜਨਤਕ ਇਕੱਠ ਬੁਲਾਇਆ ਜਾ ਰਿਹਾ ਹੈ। ਸਮੁੱਚੀ ਕਮਿਊਨਟੀ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਫਰੰਟ ਦੇ ਬੁਲਾਰੇ ਬਲਕਾਰ ਸਿੰਘ ਅਤੇ ਅਵਤਾਰ ਸਿੰਘ ਪੂਨੀਆ ਨੇ ਕਿਹਾ ਕਿ ਸਿੱਖ ਕੌਮ ਦੇ ਜਜ਼ਬਾਤਾਂ ਦਾ ਖਿਲਾਵਾੜ ਕਰਦਿਆਂ ਬਾਦਲ ਸਰਕਾਰ ਨੇ ਜੋ ਕਹਿਰ ਕਮਾਇਆ ਹੈ, ਸਿੱਖ ਕੌਮ ਇਸਦਾ ਢੁੱਕਵਾਂ ਜੁਆਬ ਦੇਣ ਲਈ ਇਸ ਸ਼ਨਿਚਰਵਾਰ ਨੂੰ ਇਕੱਤਰ ਹੋ ਰਹੀ ਹੈ। ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ ਉੱਤਰੀ ਅਮਰੀਕਾ ਵਿੱਚ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਸਿੱਖਾਂ ਦੀ ਕਿਸੇ ਵੀ ਸਟੇਜ ਤੋ ਬੋਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਇਸ ਜਨਤਕ ਇਕੱਠ ਦੇ ਸੁਚੱਜੇ ਪ੍ਰਬੰਧ ਲਈ ਵਲੰਟੀਅਰਾਂ ਦੀ ਸਖਤ ਜਰੂਰਤ ਹੈ। ਸਿੱਖ ਨੌਜੁਆਨ ਬੱਚੇ ਬੱਚੀਆਂ ਨੂੰ ਬੇਨਤੀ ਹੈ ਕਿ ਉਹ ਸਮ੍ਹੇਂ ਸਿਰ ਪਹੁੰਚ ਕੇ ਪ੍ਰਬੰਧ ਵਿੱਚ ਹੱਥ ਵਟਾਉਣ। ਇਸ ਮੀਟਿੰਗ ਤੋਂ ਬਾਅਦ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇਗੀ ਅਤੇ ਪੰਥ ਦੀ ਚੜਦੀ ਕਲਾ ਲਈ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ।
ਪੰਥਕ ਇਕੱਠ 12 ਦਸੰਬਰ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2 ਵਜ੍ਹੇ ਸਿੱਖ ਲਹਿਰ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਪ੍ਰੀਵਾਰਾਂ ਸਮੇਤ ਹੁੰਮ ਹੁੰਮਾਂ ਕੇ ਪਹੁੰਚੋ ਜੀ।

ਬਾਦਲ ,ਬਾਬਰ ਅਤੇ ਬੇਅੰਤੇ ਦੇ ਰਾਹ ਪਿਆ - ਯੂਨਾਈਟਿਡ ਖਾਲਸਾ ਦਲ

ਲੰਡਨ -ਯੂਨਾਈਟਿਡ ਖਾਲਸਾ ਦਲ ਯੂ ,ਕੇ ਵਲੋਂ ਲੁਧਿਆਣਾ ਵਿੱਚ ਵਾਪਰੇ ਦੁੱਖਦਾਇਕ ਕਾਂਡ ਵਿੱਚ ਸ਼ਹੀਦ ਹੋਏ ਸਿੰਘ ਨੂੰ ਸ਼ਰਧਾਜਲੀ ਭੇਂਟ ਕਰਦਿਆਂ ,ਜ਼ਖਮੀਂਆਂ ਦੀ ਸਿਹਤ ਯਾਬੀ ਦੀ ਕਾਮਨਾ ਕੀਤੀ ਗਈ ਅਤੇ ਇਸ ਦੀ ਤੁਲਨਾ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਨਾਲ ਕੀਤੀ ਗਈ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਜਰਨਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਸ੍ਰ, ਵਰਿੰਦਰ ਸਿੰਘ ਬਿੱਟੂ , ਸ੍ਰ, ਜਤਿੰਦਰ ਸਿੰਘ ਅਠਵਾਲ , ਸ੍ਰ, ਬਲਵਿੰਦਰ ਸਿੰਘ ਢਿੱਲੋਂ ਅਤੇ ਅਤੇ ਸ੍ਰ, ਮਹਿੰਦਰ ਸਿੰਘ ਸਾਊਥਾਲ ਨੇ ਪੀੜ੍ਹਤ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਕਾਂਡ ਦੀ ਸਖਤ ਨਿਖੇਧੀ ਕੀਤੀ ਹੈ । ਇੱਕ ਦਿਨ ਪਹਿਲਾਂ ਦੋ ਦਰਜਨ ਵਾਹਨਾਂ ਨੂੰ ਅੱਗਾਂ ਲਗਾਉਣ ਵਾਲੇ ਪ੍ਰਵਾਸੀ ਮਜਦੂਰਾਂ ਤੇ ਬਾਦਲ ਸਰਕਾਰ ਦੀ ਪੁਲੀਸ ਨੇ ਗੋਲੀ ਨਹੀਂ ਚਲਾਈ ਪਰ ਸਿੱਖਾਂ ਤੇ ਬਿਨਾਂ ਚਿਤਾਵਨੀ ਗੋਲੀਆਂ ਚਲਾ ਕੇ ਆਸ਼ੂਤੋਸ਼ ਅਤੇ ਹਿੰਦੂ ਤਵੀ ਸੋਚ ਨਾਲ ਯਾਰੀ ਪਾਲੀ ਹੈ । ਦਲ ਵਲੋਂ ਮੰਗ ਕੀਤੀ ਗਈ ਕਿ ਸਿੱਖਾਂ ਤੇ ਗੋਲੀ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਸਥਾਨਕ ਵਿਧਾਇਕ ਹਰੀਸ਼ ਬੇਦੀ ਨੂੰ ਉਸ ਦੇ ਲੜਕੇ ਸਣੇ ਧਾਰਾ 302 ਅਧੀਨ ਗ੍ਰਿਫਤਾਰ ਕੀਤਾ ਜਾਵੇ । ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਜਿਸ ਨੂੰ ਕੇਸਾ ਧਾਰੀ ਹਿੰਦੂ ਕਹਿਣਾ ਅਣਉੱਚਿਤ ਨਹੀਂ ਹੈ , ਉਹ ਫੀਤਾ ਫੀਤਾ ਕਰਕੇ ੳਡਾਏ ਗਏ ਬੇਅੰਤੇ ਦੇ ਰਸਤੇ ਤੇ ਚੱਲ ਪਿਆ ਹੈ । ਕੁਦਰਤ ਦੇ ਅਟੱਲ ਨਿਯਮ ਅਨੁਸਾਰ ਉਸ ਦਾ ਅੰਤ ਵੀ ਉਹੀ ਹੋਣਾ ਸੁਭਾਵਿਕ ਹੈ ।

ਨੂਰਮਹਿਲੀਏ ਸਾਧ ਦੇ ਨਾਂ
ਸੁਖਦੀਪ ਸਿੰਘ ਬਰਨਾਲਾ

ਮਲੋਟ ਚੱਲੀ ਜੋ ਗੋਲੀ ਸਾਨੂੰ ਨਹੀਂ ਭੁੱਲੀ
ਸਾਧਾ ਭੁੱਲ ਨਹੀਂ ਕੀਤੇ ਸਿੰਘ ਘਾਇਲ ਤੇਰੇ
ਤੇਰੇ ਚਿਹਰੇ ਦਾ ਨੂਰ ਉਡਾ ਦੇਣਾ
ਮਲੀਆਮੇਟ ਕਰ ਦੇਣੇ ਅਸੀਂ ਮਹਿਲ ਤੇਰੇ
ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
ਉੱਚੀ ਕੱਢਿਆ ਨਹੀਂ ਤੂੰ ਕਿਤੇ ਸਾਹ ਸਾਧਾ
A.K ਸੰਤਾਲੀਆਂ ਦੀ ਜਦੋਂ ਸੀ ਗੂੰਜ ਸੁਣਦੀ
ਉਦੋਂ ਦਿਸਿਆ ਨਹੀਂ ਪੰਜਾਬ ਵਾਲਾ ਰਾਹ ਸਾਧਾ
ਇਥੇ ਅਣਖਾਂ ਦੇ ਜਦੋਂ ਸੀ ਮੁੱਲ ਪੈਂਦੇ
ਦਿਵਿਆਂ ਜੋਤੀ ਤੂੰ ਉਦੋਂ ਜਗਾਈ ਕਿਉਂ ਨਾ
ਕਿਹੜੀ ਮਾਂ ਦੀ ਬੁੱਕਲ ਲੁਕ ਗਿਆ ਸੈਂ
ਉਦੋਂ ਦੱਸ ਖਾਂ ਧੂਣੀ ਤਪਾਈ ਕਿਉਂ ਨਾ
ਜੋਤ ਸਿੱਖੀ ਦੀ ਤੇਲ ਨਾਲ ਨਹੀਂ ਮਘਦੀ
ਇਥੇ ਖੂਨ ਨਾਲ ਜਗਦੇ ਚਿਰਾਗ ਸਾਧਾ
ਜੜੀਂ ਦਸਮੇਸ਼ ਨੇ ਪੁੱਤਾਂ ਦਾ ਖੂਨ ਪਾਇਆ
ਤਾਹੀਓਂ ਟਹਿਕਦਾ ਸਿੱਖੀ ਗੁਲਾਬ ਸਾਧਾ
ਚੌਂਕ ਚਾਂਦਨੀ ਸਿਰ ਕਟਵਾ ਦਿੱਤਾ
ਥੋਡੇ ਸਿਰਾਂ ਦੀ ਬੋਦੀ ਬਚਾਉਣ ਖਾਤਿਰ
ਹੱਸ-ਹੱਸ ਕੇ ਤਨ ਚਿਰਵਾਏ ਸਿੱਖਾਂ
ਥੋਡੇ ਤਨ ਦਾ ਜੰਝੂ ਬਚਾਉਣ ਖਾਤਿਰ
ਦੋ ਲਾਲ ਨੀਂਹਾਂ 'ਚ ਚਿਣਵਾ ਦਿੱਤੇ
ਏਸ ਹਿੰਦ ਦੀਆਂ ਨੀਂਹਾਂ ਬਚਾਉਣ ਦੇ ਲਈ
ਰਣਜੀਤ ਨਗਾਰੇ ਤੇ ਚੋਣ ਲਗਾਈ ਸਿੰਘਾਂ
ਥੋਡੇ ਮੰਦਰੀ ਟੱਲ ਖੜਕਾਉਣ ਦੇ ਲਈ
ਅਕਰ੍ਿਤਘਣਤਾ ਦੀ ਪਾਪੀਓ ਹੱਦ ਕੀਤੀ
ਚੰਗਾ ਸਿਲਾ ਅਹਿਸਾਨਾਂ ਦਾ ਚੁਕਾਉਣ ਲੱਗੇ
ਥੋਡੇ ਮੱਥੇ ਦੇ ਤਿਲਕ ਬਚਾਏ ਜੀਹਨੇ
ਮੱਥਾ ਖਾਲਸਾ ਪੰਥ ਨਾਲ ਲਾਉਣ ਲੱਗੇ
ਅਸੀਂ ਕੱਤੇ ਨਹੀਂ ਚਰਖੇ ਨਾ ਭਰਮ ਰੱਖੀਂ
ਰਿਹਾ ਚਰਖੜੀਆਂ ਨਾਲ ਪਿਆਰ ਸਾਡਾ
ਅਸੀਂ ਜਿੰਦਗੀ ਲੱਭਦੇ ਸ਼ਹੀਦੀਆਂ 'ਚੋਂ
ਵੱਸਦਾ ਮੌਤ ਤੋਂ ਪਰ ਸੰਸਾਰ ਸਾਡਾ
ਹੱਥ ਅਕਲ ਨੂੰ ਮਾਰ ਕੁਝ ਹੋਸ਼ ਕਰ ਲੈ
ਨਾ ਪੰਥ ਨੂੰ ਐਵੇਂ ਲਲਕਾਰ ਸਾਧਾ
ਨਹੀਂ ਲੱਭਣੀ ਇਥੇ ਸੁਆਹ ਤੇਰੀ
ਜੇ ਚੱਕ ਲਈ ਅਸੀਂ ਤਲਵਾਰ ਸਾਧਾ

ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਲੋਹਾਰਾ ਵਿਖੇ ਜੈਕਾਰਿਆਂ ਦੀ ਗੂੰਜ 'ਚ ਹੋਇਆ

ਲੁਧਿਆਣਾ 6 ਦਸੰਬਰ -ਨੂਰਮਹਿਲੀਏ ਸਾਧ ਆਸ਼ੂਤੋਸ਼ ਖਿਲਾਫ ਪ੍ਰਦਰਸ਼ਨ ਕਰ ਰਹੇ ਸਿੱਖ ਜੱਥੇਬੰਦੀਆਂ ਅਤੇ ਪੰਥਕ ਆਗੂਆਂ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸ਼ਹੀਦ ਹੋਏ ਸਿੱਖ ਆਗੂ ਦਰਸ਼ਨ ਸਿੰਘ ਦਾ ਸੰਸਕਾਰ ਉਸ ਦੇ ਜੱਦੀ ਪਿੰਡ ਲੋਹਾਰਾ ਵਿਖੇ ਕੀਤਾ ਗਿਆ। ਜਿਥੇ ਹਜਾਰਾਂ ਦੀ ਸੰਖਿਆ ਵਿੱਚ ਸਿੱਖ ਪੰਥ ਅਤੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਾਮਿਲ ਹੋ ਕੇ ਉਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਸੰਸਕਾਰ ਤੋਂ ਪਹਿਲਾਂ ਸ਼ਹਿਰ ਵਿੱਚ ਮਾਹੌਲ ਬਿਲਕੁਲ ਗਰਮ ਰਿਹਾ । ਸਿੱਖ ਜੱਥੇਬੰਦੀਆਂ ਅਤੇ ਪੰਥਕ ਆਗੂ ਵੱਲੋਂ ਸ਼ਹੀਦ ਦਰਸ਼ਨ ਸਿੰਘ ਦਾ ਸੰਸਕਾਰ ਵਰਧਮਾਨ ਮਿਲ ਦੇ ਸਾਹਮਣੇ ਪੁੱਡਾ ਗਾਉਂਡ ਵਿੱਚ ਕਰਵਾਏ ਜਾਣ ਦੇ ਐਲਾਨ ਮਗਰੋਂ ਪੂਰਾ ਪ੍ਰਸ਼ਾਸਨ ਸਖਤੇ ਵਿੱਚ ਸੀ । ਸਿੱਖ ਆਗੂ ਮੰਗ ਕਰ ਰਹੇ ਸਨ ਕਿ ਦਰਸ਼ਨ ਸਿੰਘ ਦਾ ਸੰਸਕਾਰ ਉਸ ਜਗ੍ਹਾ ਤੇ ਕੀਤਾ ਜਾਵੇ ਜਿਥੇ ਆਸ਼ੂਤੋਸ਼ ਦਾ ਪ੍ਰੋਗਰਾਮ ਹੋ ਰਿਹਾ ਸੀ। ਪਰ ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਦੀ ਰਾਖੀ ਲਈ ਪ੍ਰਸ਼ਾਸਨ ਦੀ ਅਪੀਲ ਤੇ ਸਿੱਖ ਜੱਥੇਬੰਦੀਆਂ ਨੇ ਦਰਸ਼ਨ ਸਿੰਘ ਦਾ ਸੰਸਕਾਰ ਲੋਹਾਰਾ ਵਿਖੇ ਕਰਵਾਇਆ। ਜਿਥੇ ਲੋਕਾਂ ਨੇ ਇਕੱਤਰ ਹੋ ਕਿ ਜੈਕਾਰਿਆਂ ਦੀ ਗੂੰਜ ਵਿੱਚ ਦਰਸ਼ਨ ਸਿੰਘ ਨੂੰ ਅੰਤਮ ਵਿਦਾਇਗੀ ਦਿੱਤੀ। ਸਥਿਤੀ ਉਸ ਵੇਲੇ ਵੀ ਤਨਾਅ ਪੂਰਣ ਰਹੀ ਜਦੋਂ ਲੱਗੇ ਕਰਫਿਊ ਦੌਰਾਨ ਪੁਲਿਸ ਵੱਲੋਂ ਸਿੱਖ ਸੰਗਤ ਨੂੰ ਸ਼ਹੀਦ ਦਰਸ਼ਨ ਸਿੰਘ ਦੇ ਅੰਿਤਮ ਸੰਸਕਾਰ ਦੇ ਪ੍ਰੋਗਰਾਮ ਤੇ ਨਾ ਜਾਣ ਦੀ ਇਜਾਜਤ ਦੇ ਹੁਕਮ ਸੁਣਾਏ ਗਏ। ਦਰਸ਼ਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਹਿਰ ਵਿੱਚ ਲੱਗੇ ਕਰਫਿਊ ਕਾਰਣ ਕੁਲ ਮਿਲਾ ਕੇ ਅਮਨ ਸ਼ਾਂਤੀ ਰਹੀ। ਪ੍ਰਸ਼ਾਸਨ ਦਾ ਕੋਈ ਵੀ ਉਚ ਅਧਿਕਾਰੀ ਅੰਤਿਮ ਸਸੰਕਾਰ ਮੌਕੇ ਹਾਜਰ ਨਹੀਂ ਸੀ। ਦਰਸ਼ਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਿਲ ਹੋਣ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਸੰਤ ਹਰਨਾਮ ਸਿੰਘ ਦਮਦਮੀ ਟਕਸਾਲ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਭੁਪਿੰਦਰ ਸਿੰਘ ਜਰਗ, ਭਾਈ ਮੋਹਕਮ ਸਿੰਘ, ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ, ਭਾਈ ਜਸਵੀਰ ਸਿੰਘ ਰੋਡੇ, ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ, ਐਸ ਜੀ ਪੀ ਸੀ ਮੈਂਬਰ ਗੁਰਮੇਲ ਸਿੰਘ ਸੰਗੋਵਾਲ, ਗੁਰਦੁਆਰਾ ਦੁਖ ਨਿਵਾਰਣ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਚਰਨ ਸਿੰਘ ਲੋਹਾਰਾ, ਬਲਵਿੰਦਰ ਸਿੰਘ ਬੈਂਸ , ਕੌਂਸਲਰ ਜਗਬੀਰ ਸਿੰਘ ਸੌਖੀ, ਸਤਪਾਲ ਸਿੰਘ ਲੋਹਾਰਾ, ਸਿੱਖ ਸਟੂਡੈਂਟ ਮਹਿਤਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਮਨਪ੍ਰੀਤ ਸਿੰਘ ਬੰਟੀ ਸਮੇਤ ਭਾਰੀ ਗਿਣਤੀ ਵਿੱਚ ਆਗੂ ਅਤੇ ਸੰਤ ਸਮਾਜ ਦੇ ਮੁੱਖੀ ਹਾਜ਼ਰ ਰਹੇ। ਦਰਸ਼ਨ ਸਿੰਘ ਦੇ ਸਸਕਾਰ ਤੋਂ ਬਾਅਦ ਸਿੱਖ ਨੌਜਵਾਨਾਂ ਦਾ ਰੋਸ ਵੇਖਣ ਨੂੰ ਮਿਲਿਆ। ਸਿੱਖ ਨੌਜਵਾਨ ਮੰਗ ਕਰ ਰਹੇ ਸਨ ਕਿ ਅਗਲੀ ਰਣਨੀਤੀ ਦਾ ਐਲਾਨ ਇਥੇ ਹੀ ਹੋਣਾ ਚਾਹੀਦਾ ਹੈ । ਜਦਕਿ ਸਿੱਖ ਸਮਾਜ ਵੱਲੋਂ ਅਗਲੀ ਰਣਨੀਤੀ ਦਾ ਐਲਾਨ 12 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਜਿਸ 'ਤੇ ਨੌਜਵਾਨ ਸ਼ਾਂਤ ਹੋਏ। 14 ਦਸੰਬਰ ਨੂੰ ਦਰਸ਼ਨ ਸਿੰਘ ਦੇ ਭੋਗ ਦੀ ਮਿਤੀ ਐਲਾਨੀ ਗਈ। ਪ੍ਰਸ਼ਾਸਨ ਵੱਲੋਂ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਨੂੰ ਸਵਰਗ ਆਸ਼ਰਮ ਤੱਕ ਲੈਜਾਣ ਲਈ ਸਰਕਾਰੀ ਗੱਡੀ ਦਾ ਇੰਤਜ਼ਾਮ ਕੀਤਾ ਗਿਆ ਸੀ,ਪਰ ਸਿੱਖ ਜੱਥੇਬੰਦੀਆਂ ਵੱਲੋਂ ਇਸ ਤੋਂ ਨਾ ਕਰਦੇ ਮੋਢਿਆਂ 'ਤੇ ਹੀ ਦਰਸ਼ਨ ਸਿੰਘ ਦੀ ਦੇਹ ਨੂੰ ਸਵਰਗ ਆਸ਼ਰਮ ਤੱਕ ਲਿਜਾਇਆ ਗਿਆ। ਸਿੱਖ ਸੰਗਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਸਿੱਖ ਸੰਗਤਾਂ ਵੱਲੋਂ ਦਿੱਤੇ ਗਏ ਧਰਨੇ ਵਾਲੇ ਸਥਾਨ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੁਲਿਸ ਅਧਿਕਾਰੀ ਪੁੱਜੇ ਅਤੇ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਲੋਹਾਰਾ ਦੇ ਸ਼ਮਸ਼ਾਨਘਾਟ ਜਾਣ ਦੀ ਆਗਿਆ ਦਿੱਤੀ। ਸ਼ਹੀਦ ਦਰਸ਼ਨ ਸਿੰਘ ਦੇ ਸਸਕਾਰ ਸਮੇਂ ਪੂਰਾ ਲੋਹਾਰਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਰਿਹਾ । ਪਿੰਡ ਦੀਆਂ ਸੜਕਾਂ 'ਤੇ ਪੁਲਿਸ ਦੇ ਨਾਕੇ ਰਹੇ।

ਜਥੇਦਾਰਾਂ ਵਲੋਂ ਬਣਾਏ ਵੱਖਰੇ ਸਕੱਤਰੇਤ 'ਚ ਹਰਗਿਜ਼ ਨਹੀਂ ਜਾਵਾਂਗਾ : ਪ੍ਰੋ. ਦਰਸ਼ਨ ਸਿੰਘ

ਅੰਮ੍ਰਿਤਸਰ, 6 ਦਸੰਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਪੰਜ ਸਿੰਘ ਸਾਹਿਬ ਦੀ ਮੀਟਿੰਗ ਕਰਕੇ ਪ੍ਰੋਫ਼ੈਸਰ ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਮਹੀਨੇ ਲਈ ਤਨਖ਼ਾਹੀਆ ਕਰਾਰ ਦੇ ਦਿੱਤਾ ਹੈ ਤੇ ਦੋਸ਼ ਲਗਾਇਆ ਕਿ ਪ੍ਰੋ . ਦਰਸ਼ਨ ਸਿੰਘ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਸਕੱਤਰੇਤ ਨਹੀਂ ਮਿਲੇ ਇਸ ਲਈ ਪ੍ਰੋ. ਦਰਸ਼ਨ ਸਿੰਘ ਹੈਕੜਬਾਜ਼ ਹੈ ਅਤੇ ਇਸ ਲਈ ਹੀ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਪ੍ਰੋ. ਦਰਸ਼ਨ ਸਿੰਘ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਆਪਣੇ ਆਕਾ ਦੇ ਆਖੇ ਲਗ ਕੇ ਤਨਖਾਹੀਆ ਕਰਾਰ ਦਿੱਤਾ ਹੈ। ਦੂਜੇ ਪਾਸੇ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਵੱਖਰੀ ਅਦਾਲਤ ਸਕੱਤਰੇਤ ਵਿਚ ਨਹੀਂ ਜਾਣਗੇ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁਕਮਰਾਨਾਂ ਦਾ ਆਦੇਸ਼ ਤਾਂ ਜਾਰੀ ਕਰ ਦਿੰਦੇ ਹਨ ਪਰ ਅਕਾਲੀ ਦਲ ਵੋਟਾਂ ਲੈਣ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪ੍ਰਵਾਹ ਬਿਲਕੁਲ ਨਹੀਂ ਕਰਦੇ ਤੇ ਸੱਚਾ ਸੌਦਾ ਵਾਲੇ ਨਾਲ ਵੋਟਾਂ ਲੈਣ ਸਮੇਂ ਸੌਦਾ ਕਰ ਲੈਂਦੇ ਹਨ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਨੂਰਮਹਿਲੀਏ ਆਸ਼ੂਤੋਸ਼ ਦੇ ਸਮਾਗਮਾਂ 'ਤੇ ਕਾਂਗਰਸ ਦੀ ਕੈਪਟਨ ਸਰਕਾਰ ਨੇ ਪਾਬੰਦੀ ਲਗਾਈ ਸੀ ਪਰ ਅਕਾਲੀ ਭਾਜਪਾ ਸਰਕਾਰ ਨੇ ਆਸ਼ੂਤੋਸ਼ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਜਿਸ ਕਰਕੇ 1978 ਸਮੇਂ ਬਾਦਲ ਸਰਕਾਰ ਨੇ ਫਿਰ ਨਿਰੰਕਾਰੀ ਕਾਂਡ ਦੋਹਰਾ ਦਿੱਤਾ ਤੇ ਲੁਧਿਆਣਾ ਵਿਚ ਸਿੱਖ ਸ਼ਹੀਦ ਹੋ ਗਿਆ। ਕਈ ਸਿੱਖ ਅਕਾਲੀ ਭਾਜਪਾ ਦੀ ਸਰਕਾਰ ਦੀ ਪੁਲਿਸ ਤੇ ਜ਼ਖ਼ਮੀ ਕੀਤੇ ਸਿੱਖਾਂ 'ਤੇ ਖੁੱਲ੍ਹੇ ਆਮ ਗੋਲੀਆਂ ਚਲਾਈਆਂ ਕਿਉਂਕਿ ਅਕਾਲੀ ਦਲ ਇਕੱਲਾ ਕਿਸੇ ਕੰਮ 'ਤੇ ਸਟੈਂਡ ਨਹੀਂ ਲੈ ਸਕਦਾ, ਪਰ ਕਾਂਗਰਸ ਪਾਰਟੀ ਇਕੱਲੀ ਸਟੈਂਡ ਲੈ ਸਕਦੀ ਹੈ।

ਪੰਜਾਬੀ ਕਲਚਰਲ ਕੌਂਸਲ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਦਾ ਨਾਂ ਗੁਰੂ ਰਾਮਦਾਸ ਹਵਾਈ ਅੱਡਾ ਰੱਖਣ ਦੀ ਮੰਗ

ਚੰਡੀਗੜ੍ਹ 6 ਦਸੰਬਰ-ਪੰਜਾਬੀ ਕਲਚਰਲ ਕੌਂਸਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਫਤੀ ਦਾ ਘਰ ਅੰਮ੍ਰਿਤਸਰ ਭਾਵਨਾਤਮਕ ਤੌਰ ’ਤੇ ਸਮੁੱਚੀ ਦੁਨੀਆਂ ਦੇ ਸਿੱਖਾਂ ਅਤੇ ਪੰਜਾਬੀਆਂ ਦੇ ਦਿਲਾਂ ’ਚ ਖਾਸ ਸਥਾਨ ਰੱਖਦਾ ਹੈ ਇਸ ਲਈ ਰਾਜਾਸਾਂਸੀ (ਅੰਮ੍ਰਿਤਸਰ) ਹਵਾਈ ਅੱਡੇ ਦਾ ਨਾਂ ਗੁਰੂ ਰਾਮਦਾਸ ਹਵਾਈ ਅੱਡਾ ਰੱਖਿਆ ਜਾਵੇ।
ਇਹ ਮੰਗ ਅੱਜ ਇੱਥੇ ਕੌਂਸਲ ਦੇ ਚੇਅਰਮੈਨ ਸ. ਜਸਵੰਤ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਸੱਦੀ ਮੀਟਿੰਗ ਦੌਰਾਨ ਕੀਤੀ ਗਈ ਜਿਸ ਵਿਚ ਕੌਂਸਲ ਦੇ ਅਹੁਦੇਦਾਰਾਂ ਤੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਇਸ ਮੰਗ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਪ੍ਰਫੁੱਲ ਪਟੇਲ ਨੂੰ ਕੌਂਸਲ ਵੱਲੋਂ ਲਿਖੀ ਚਿੱਠੀ ਦਾ ਵੇਰਵਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੀਤੇ ਵਰ੍ਹੇ ਇਸ ਸਬੰਧੀ ਪੰਜਾਬ ਵਿਧਾਨ ਸਭਾ ’ਚ ਮਤਾ ਪਾਸ ਕੀਤੇ ਜਾਣ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੀ ਪੂਰਨ ਸਹਿਮਤੀ ਦੇ ਬਾਵਜੂਦ ਇਸ ਜਾਇਜ਼ ਮੰਗ ਨੂੰ ਲਟਕਾਇਆ ਜਾ ਰਿਹਾ ਹੈ।
ਪੰਜਾਬੀ ਕਲਚਰਲ ਕੌਂਸਲ ਨੇ ਕੇਂਦਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਰਾਜਾਸਾਂਸੀ ਹਵਾਈ ਅੱਡੇ ਤੋਂ ਹੋਰ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀਆਂ ਨੂੰ ਆਪਣੀ ਮਾਤ ਭੂਮੀ ਅਤੇ ਕੌਮਾਂਤਰੀ ਪ੍ਰਸਿੱਧੀ ਦੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਆਉਣਾ-ਜਾਣਾ ਸੁਖਾਲਾ ਹੋ ਸਕੇ। ਉਨ੍ਹਾਂ ਕਿਹਾ ਹੈ ਕਿ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਅੰਮ੍ਰਿਤਸਰ ਹਵਾਈ ਅੱਡੇ ਦਾ ਛੇਤੀ ਤੋਂ ਛੇਤੀ ਵਿਸਥਾਰ ਵੀ ਕੀਤਾ ਜਾਵੇ।


ਪੰਥਕ ਮਾਰਚ ’ਤੇ ਪੁਲਿਸ ਫਾਈਰਿੰਗ 1 ਸਿੰਘ ਸ਼ਹੀਦ, 16 ਜਖਮੀ
ਸਮੁੱਚੇ ਲੁਧਿਆਣਾ ’ਚ ਕਰਫਿਊ, ਆਸ਼ੂਤੋਸ਼ ਤਾ ਸਮਾਗਮ ਰੱਦ
ਆਸ਼ੂਤੋਸ਼ ਖਿਲਾਫ਼ ਰੋਸ ਮਾਰਚ ਕਰਦੀ ਸੰਗਤ ਨੂੰ ਬਣਾਇਆ ਪੁਲਿਸ ਨੇ ਨਿਸ਼ਾਨਾ

ਲੁਧਿਆਣਾ, 5 ਦਸੰਬਰ (ਰਾਜ ਜੋਸ਼ੀ)-ਸੰਤ ਸਮਾਜ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੱਜ ਆਸ਼ੂਤੋਸ਼ੀਏ ਦੇ ਸਮਾਗਮਾਂ ਨੂੰ ਬੰਦ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਦਮਦਮੀ ਟਕਸਾਲ ਦੇ ਮੁਖੀ ਪਾਈ ਹਰਨਾਮ ਸਿੰਘ ਖਾਲਸਾ, ਖਾਲਸਾ ਐਕਸਨ ਕਮੇਟੀ ਕਨਵੀਨਰ ਭਾਈ ਮੋਹਕਮ ਸਿੰਘ, ਸੰਤ ਸਮਾਜ ਦੀ ਅਗਵਾਈ ’ਚ ਜੋ ਰੋਸ ਮਾਰਚ ਸਥਾਨਿਕ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਤੋਂ ਅਰਦਾਸ ਕਰਨ ਉਪਰੰਤ ਪੁੱਡਾ ਗਰਾਊਂਡ ਲਈ ਰਵਾਨਾ ਹੋਇਆ ਸੀ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਗੁਰਦੁਆਰਾ ਸਾਹਿਬ ਤੋਂ ਪੁਲਿਸ ਵੱਲੋਂ ਰਵਾਨਾ ਹੋਣ ਦਿੱਤਾ ਗਿਆ, ਜਿਸ ਉਪਰ ਸਮਾਰਾਲਾ ਚੌਕ ਤੋਂ ਕੁਝ ਰਾਜਾਂ ਦੀ ਦੂਰੀ ’ਤੇ ਪਿੱਛੇ ਹੀ ਰੋਕ ਕੇ ਚਲਾਈਆਂ ਗੋਲੀਆਂ ਵਿੱਚ ਇੱਕ ਸਿੰਘ ਦਰਸ਼ਨ ਸਿੰਘ ਮੌਕੇ ’ਤੇ ਹੀ ਦਮ ਤੋੜ ਗਿਆ ਅਤੇ 10 ਤੋਂ 12 ਸਿੰਘ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 7 ਸਿੰਘਾਂ ਜੋ ਸੀ.ਐੱਮ.ਸੀ. ਵਿਖੇ ਦਾਖਲ ਹਨ, ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਅੱਜ ਜਦੋਂ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਸੰਤ ਸਮਾਜ ਦੇ ਆਗੂਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀੇਆਂ ਦੇ ਆਗੂਆਂ ਨੇ ਇੱਕਤਰ ਸੰਗਤਾਂ ਨੂੰ ਆਸ਼ੂਤੋਸ਼ ਦੇ ਸਮਾਗਮਾਂ ਨੂੰ ਬੰਦ ਕਰਵਾਉਣ ਲਈ ਸ਼ਾਂਤੀ ਪੂਰਵਕ ਮਾਰਚ ਕਰਨ ਲਈ ਕਹਿਣ ਉਪਰੰਤ ਜਦੋਂ ਜੈਕਾਰਾ ਛੱਡਿਆ ਤਾਂ ਮਾਹੌਲ ਵਿੱਚ ਸਰਕਾਰ ਮੁਰਦਾਬਾਦ ਅਤੇ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰਿਆਂ ਤੋਂ ਇਲਾਵਾ ਸਿੱਖ ਪੰਥ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਆਰੰਭ ਹੋਏ ਅਤੇ ਸਿੰਘਾਂ ਦੇ ਢੋਲੇਵਾਲ ਚੌਕ ਨੂੰ ਚੜ੍ਹਦੇ ਪੁਲ ਉਪਰੋਂ ਦੀ ਸਮਰਾਲਾ ਚੌਕ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਜਦੋਂ ਪੁਲ ਦੀ ਚੜ੍ਹਾਈ ਚੜ੍ਹਨ ਲੱਗੇ ਸਿੰਘਾਂ ਨੂੰ ਕਿਸੇ ਪੁਲਿਸ ਅਫਸਰ ਨੇ ਨਾ ਰੋਕਿਆ ਤਾਂ ਉਥੇ ਖੜੀਆਂ ਪੁਲਿਸ ਦੀਆਂ ਬੱਸਾਂ, ਜੀਪਾਂ ਅਤੇ ਹੋਰ ਗੱਡੀਆਂ ਦੇ ਸ਼ੀਸ਼ਿਆਂ ਨੂੰ ਡਾਂਗਾਂ ਮਾਰ-ਮਾਰ ਕੇ ਭੰਨ ਦਿੱਤਾ ਤੇ ਅੱਗੇ ਜੈਕਾਰਾ ਲਾਉਂਦੇ ਹੋਏ ਵਧ ਗਏ। ਚੀਮਾ ਚੌਕ ਵਿਖੇ ਪਹੁੰਚਦਿਆਂ ਹੀ ਪੁਲਿਸ ਨੇ 4-5 ਅੱਥਰੂ ਗੈਸ ਦੇ ਗੋਲੇ ਸਿੰਘਾਂ ’ਤੇ ਦਾਗੇ, ਜਿਨ੍ਹਾਂ ਦਾ ਕੋਈ ਪ੍ਰਭਾਵ ਉਨ੍ਹਾਂ ’ਤੇ ਨਾ ਪਿਆ ਅਤੇ ਉਹ ਅੱਗੇ ਸਮਰਾਲਾ ਚੌਕ ਵੱਲ ਨੂੰ ਵਧਦੇ ਗਏ। ਪੁਲਿਸ ਨੇ ਉਸ ਸਮੇਂ ਵੀ ਸਿੱਖਾਂ ਨੂੰ ਗ੍ਰਿਫਤਾਰ ਕਰਨ ਦੀ ਕੋਈ ਪਹਿਲ ਨਹੀਂ ਕੀਤੀ। ਸਗੋਂ ਪੁਲਿਸ ਮਾਰਚ ਦੇ ਨਾਲ-ਨਾਲ ਸੜਕ ਦੇ ਦੂਸਰੇ ਪਾਸੇ ਜਾਂਦੀ ਰਹੀ। ਕਿਸੇ ਉੱਚ ਪੁਲਿਸ ਅਧਿਕਾਰੀ ਨੇ ਸੰਤਾਂ ਦੀ ਅਗਵਾਈ ਵਿੱਚ ਜਾ ਰਹੇ ਮਾਰਚ ਨੂੰ ਆ ਕੇ ਇਹ ਨਹੀਂ ਕਿਹਾ ਕਿ ਤੁਸੀਂ ਰੁਕ ਜਾਓ, ਅਸੀਂ ਉਪਰ ਗੱਲਬਾਤ ਕਰਕੇ ਉਕਤ ਸਮਾਗਮ ਨੂੰ ਰੋਕਣ ਦੀ ਗੱਲ ਕਰਦੇ ਹਾਂ, ਉਲਟਾ ਅਧਿਕਾਰੀ ਇਹੀ ਕਹਿੰਦੇ ਰਹੇ ਕਿ ਅਸੀਂ ਸਮਾਗਮ ਨੂੰ ਬੰਦ ਨਹੀਂ ਕਰਵਾ ਸਕਦੇ, ਸਾਨੂੰ ਉਪਰੋਂ ਆਰਡਰ ਹਨ। ਡੀ.ਆਈ.ਜੀ. ਸ਼ਰਦ ਸੱਤਿਆ ਚੌਹਾਨ ਤੇ ਐੱਸ.ਐੱਸ.ਪੀ. ਡਾ. ਸੁਖਚੈਨ ਸਿੰਘ ਗਿੱਲ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਸਥਿਤੀ ਨੂੰ ਦੇਖਦੇ ਰਹੇ, ਪਰ ਉਨ੍ਹਾਂ ਮਾਹੌਲ ਦੀ ਗਰਮਾਹਟ ਨੂੰ ਅਣਦੇਖਿਆ ਕੀਤਾ, ਜਿਸ ਦੇ ਸਿੱਟੇ ਵਜੋਂ ਸਮਰਾਲਾ ਚੌਕ ਵਿਖੇ ਅੱਜ ਦਾ ਦੁਖਾਂਤ ਵਾਪਰਿਆ, ਜਿਸ ਦੀ ਹਰ ਪਾਸਿਓਂ ਨਿੰਦਾ ਕੀਤੀ ਜਾ ਰਹੀ ਹੈ। ਡੀ.ਸੀ. ਲੁਧਿਆਣਾ ਨੂੰ ਜਦੋਂ ਇੱਸ ਗੋਲੀਬਾਰੀ ਅਤੇ ਵਿਗੜੀ ਸਥਿਤੀ ਬਾਰੇ ਪੱੱਿਛਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਸਾਨੂੰ ਕਈ ਦਿਨ ਇਨ੍ਹਾਂ ਨੂੰ ਸਮਝਾਉਂਦਿਆਂ ਨੂੰ ਹੋ ਗਏ ਸਨ। ਤਾਂ ਆਈ.ਜੀ. ਲੁਧਿਆਣਾ ਰੇਂਜ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਨ੍ਹਾਂ ਜਥੇਬੰਦੀੇਆਂ ਉਪਰ ਅੱਜ ਸਿੱਧੀਆਂ ਗੋਲੀਆਂ ਦਾਗੀਆਂ ਗਈਆਂ, ਜਦੋਂ ਕਿ ਇਨ੍ਹਾਂ ਨੇ ਕੋਈ ਐਨਾ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਹੀਂ ਕੀਤਾ, ਪਰ ਬੀਤੇ ਕੱਲ੍ਹ ਜਦੋਂ ਪ੍ਰਵਾਸੀ ਮਜ਼ਦੂਰਾਂ ੇ ਅਣਗਿਣਤ ਨਿੱਜੀ ਵਾਹਨਾਂ ਅਤੇ ਸਰਕਾਰੀ ਗੱਡੀਆਂ ਅਤੇ ਪ੍ਰਾਪਰਟੀ ਨੂੰ ਫੂਕਿਆ ਅਤੇ ਪੁਲਿਸ ਨੂੰ ਭਜਾਈ ਰੱਖਿਆ, ਤਾਂ ਉਸ ਸਮੇਂ ਸਿੱਧੀਆਂ ਗੋਲੀਆਂ ਪੁਲਿਸ ਨੇ ਕਿਉਂ ਨਹੀਂ ਚਲਾਈਆਂ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਗੋਲੀਆਂ ਤਾਂ ਹਵਾ ਵਿੱਚ ਹੀ ਚਲਾਈਆਂ ਗਈਆਂ ਹਨ। ਪਰ ਜੇ ਕੋਈ ਅਜਿਹੀ ਗੱਲ ਹੈ ਤਾਂ ਜਾਂਚ ਉਪਰੰਤ ਹੀ ਪਤਾ ਚੱਲੇਗਾ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਆਸ਼ੂਤੋਸ਼ ਦਾ ਕੱਲ੍ਹ ਦਾ ਸਮਾਗਮ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਥਿਤੀ ਦਾ ਰੀਵੀਊ ਕਰਕੇ ਦੱਸਾਂਗੇ। ਗੋਲੀ ਕਾਂਢ ਦੀ ਅਹਿਮ ਗੱਲ ਇਹ ਹੈ ਕਿ ਜੋ ਕਰਫਿਊ ਲੁਧਿਆਣਾ ਅੰਦਰ ਲਾਗੂ ਸੀ, ਉਸ ਕਰਫਿਊ ਦੇ ਬਾਵਜੂਦ ਆਸ਼ੂਤੋਸ਼ ਦਾ ਸਮਾਗਮ ਹੋਣ ਦਿੱਤਾ ਗਿਆ। ਡੀ.ਆਈ.ਜੀ. ਨੂੰ ਜਦੋਂ ਇਹ ਪੁੱਛਿਆ ਗਿਆ ਕਿ ਜਦੋਂ ਪ੍ਰਸ਼ਾਸਨ ਉਨ੍ਹਾਂ ਦਾ ਸਮਾਗਮ ਬੰਦ ਨਹੀਂ ਸੀ ਕਰਾਉਣਾ ਚਾਹੁੰਦਾ ਤਾਂ ਸਿੱਖ ਜਥੇਬੰਦੀੇਆਂ ਨੂੰ ਗੁਰਦੁਆਰੇ ਤੋਂ ਹੀ ਕਿਉਂ ਬਾਹਰ ਆਉਣ ਦਿੱਤਾ ਗਿਆ ਤਾਂ ਉਹ ਇਹੀ ਕਹਿ ਸਕੇ ਕਿ ਤੁਸੀਂ ਦੇਖਿਆ ਹੀ ਹੈ ਕਿ ਇਨ੍ਹਾਂ ਵਿੱਚ ਕਿੰਨਾ ਜਨੂੰਨ ਸੀ। ਪੱਤਰਕਾਰਾਂ ਦੇ ਇਨਸਾਨੀਅਤ ਪ੍ਰਤੀ ਭਰੇ ਸਵਾਲਾਂ ਦੇ ਤੇਵਰ ਦੇਖ ਦੇ ਹੋਏ ਡੀ.ਸੀ. ਅਤੇ ਡੀ.ਆਈ.ਜੀ. ਕੋਈ ਸਪੱਸ਼ਟ ਜਵਾਬ ਨਾ ਦਿੰਦੇ ਹੋਏ ਖਿਸਕ ਗਏ।
ਜ਼ਖਮੀਆਂ ਉਠਾਈ ਬਾਦਲਕਿਆਂ ਵਿਰੁੱਧ ਅਵਾਜ਼
ਲੁਧਿਆਣਾ, 5 ਦਸੰਬਰ (ਰਾਜ ਜੋਸ਼ੀ)-ਸਿੱਖ ਜਥੇਬੰਦੀੇਆਂ ਉਪਰ ਪੁਲਿਸ ਵੱਲੋਂ ਅੱਜ ਕੀਤੀ ਅੰਨ੍ਹੇਵਾਹ ਗੋਲੀਬਾਰੀ ਵਿੱਚ ਮ੍ਰਿਤਕ ਵਿਅਕਤੀਆਂ ਵਿੱਚ ਭਾਵੇਂ ਸਰਕਾਰੀ ਤੌਰ ’ਤੇ ਇੱਕ ਵਿਅਕਤੀ ਦਾ ਐਲਾਨ ਕੀਤਾ ਗਿਆ ਹੈ, ਪਰ ਗੈਰ ਸਰਕਾਰੀ ਸੂਤਰਾਂ ਵਿੱਚ ਗਿਣਤੀ 4 ਦੱਸ ਰਹੇ ਹਨ ਅਤੇ ਜ਼ਖਮੀਆਂ ਦੀ ਗਿਣਤੀ 12 ਦੱਸੀ ਜਾ ਰਹੀ ਹੈ। ਪੱਥ੍ਰਾਅ ਅਤੇ ਗੋਲੀਬਾਰੀ ਦੇ ਦਰਮਿਆਨ ਕਈ ਪੱਤਰਕਾਰਾਂ ਦੇ ਵੀ ਮਾੜੀਆਂ ਮੋਟੀਆਂ ਸੱਟਾਂ ਵੀ ਜ਼ਰੂਰਤ ਲੱਗੀਆਂ। ਜ਼ਖਮੀਆਂ ਵਿੱਚ ਦਮਦਮੀ ਟਕਸਾਲ ਦੇ ਭਾਈ ਬਲਜਿੰਦਰ ਸਿੰਘ ਪੱਪੂ, ਢੰਡਰੀਆਂ ਤੋਂ ਭਾਈ ਮੰਗਲ ਸਿੰਘ, ਅਕਾਲੀ ਦਲ ਲੌਂਗੋਵਾਲ ਦੇ ਜਥੇਦਾਰ ਅਮਰਜੀਤ ਸਿੰਘ ਮਦਾਨ ਵੀ ਸ਼ਾਮਲ ਸਨ। ਪ੍ਰਸ਼ਾਸਨ ਵੱਲੋਂ ਕੋਈ ਐਂਬੂਲੈਂਸ ਦਾ ਇੰਤਜ਼ਾਮ ਨਹੀਂ ਸੀ, ਸਿੰਘਾਂ ਨੇ ਆਪਣੇ ਆਪ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸਾਬਕਾ ਕੌਂਸਲਰ ਰਾਜਿੰਦਰ ਸਿੰਘ ਭਾਟੀਆ ਨੇ ਗੁਰਦੁਆਰਾ ਵਿਖੇ ਕਿਹਾ ਕਿ ਜੇ ਇਹ ਬਾਦਲ ਨਾ ਹੁੰਦਾ ਤਾਂ ਅੱਜ ਸਿੱਖ ਕੌਮ ਦਾ ਆਹ ਹਾਲ ਨਾ ਹੁੰਦਾ, ਗੁੱਸੇ ਵਿੱਚ ਆਏ ਸਿੱਖ ਇਹੀ ਕਹਿ ਰਹੇ ਸਨ ਕਿ ਬਾਦਲ ਤੇ ਸੁਖਬੀਰ ਬਾਦਲ ਨੇ ਹੀ ਗੋਲੀਆਂ ਚਲਾਈਆਂ ਹਨ। ਬਹੁਤੇ ਇਹ ਵੀ ਕਹਿ ਰਹੇ ਸਨ ਕਿ ਕੈਪਟਨ ਦੇ ਰਾਜ ਵਿੱਚ ਅਜਿਹਾ ਕਦੇ ਨਹੀਂ ਸੀ ਹੋਇਆ। ਮਾਰਚ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ।
ਮਾਨ ਦਲ ਵੱਲੋਂ ਲੁਧਿਆਣਾ ਗੋਲੀਕਾਂਡ ਦੀ ਨਿੰਦਾ
ਧੂਰੀ, 5 ਸਤੰਬਰ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਿੰਗ ਕਮੇਟੀ ਮੈਂਬਰ ਬਹਾਦਰ ਸਿੰਘ ਭਸੌੜ ਨੇ ਲੁਧਿਆਣਾ ਵਿਖੇ ਆਸ਼ੂਤੋਸ਼ ਸਤਿਸੰਗ ਦਾ ਵਿਰੋਧ ਕਰ ਰਹੀਆਂ ਸਿੱਖ ਜੰਥੇਬੰਦੀਆਂ ਫਾਈਰਿੰਗ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਇਸ ਨੂੰ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੀ ਨਲਾਇਕੀ ਕਰਾਰ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਜੰਥੇਬੰਦੀਆਂ ਵੱਲੋਂ ਸਰਕਾਰ ਸਮੇਤ ਪ੍ਰਸ਼ਾਸ਼ਨ ਨੂੰ ਪਹਿਲਾਂ ਵੀ ਵਾਰ-ਵਾਰ ਇਹ ਸਤਿਸੰਗ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਸੀ, ਪਰ ਪ੍ਰਸ਼ਾਸ਼ਨ ਨੇ ਇਸ ਮਾਮਲੇ ’ਚ ਕੋਈ ਵੀ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਅੱਜ ਦੀ ਸਥਿਤੀ ਤੋਂ ਸਾਫ਼ ਹੋ ਗਿਆ ਹੈ ਕਿ ਅਕਾਲੀ ਸਰਕਾਰ ਸਮੇਤ ਪ੍ਰਸ਼ਾਸ਼ਨ ਡੇਰਾਵਾਦ ਦੀ ਪਿੱਠ ’ਤੇ ਖੜਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਜਦੋਂ ਵੀ ਸੱਤਾ ’ਚ ਆਈ ਹੈ, ਇਸ ਰਾਜ ਵੇਲੇ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਜੇਕਰ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਨਹੀਂ ਰੱਖ ਸਕਦੀ ਤਾਂ ਅਜਿਹੀ ਸਰਕਾਰ ਨੂੰ ਸੱਤਾ ’ਚ ਰਹਿਣ ਦਾ ਕੋਈ ਹੱਕ ਨਹੀਂ, ਜਿਸ ਨੂੰ ਅੱਜ ਦੇ ਇਸ ਗੋਲੀਕਾਂਡ ਤੋਂ ਨੂੰ ਆਪਣੀ ਅਣਗਿਹਲੀ ਤੇ ਲਾਪਰਵਾਹੀ ਮੰਨਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਭਸੌੜ ਨੇ ਅੱਗੇ ਕਿਹਾ ਕਿ ਅਕਾਲੀ ਸਰਕਾਰ ਡੇਰਾਵਾਦ ਅਤੇ ਸਿੱਖ ਦੋਖੀਆਂ ਦੀ ਹਮਾਇਤ ਕਰਕੇ ਮੁੜ ਤੋਂ ਪੁਰਾਣੀਆਂ ਗੱਲਾਂ ਦੁਹਰਾਉਣੀਆਂ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਆਸ਼ੂਤੋਸ਼ ਦੇ ਸਤਿਸੰਗ ਤੇ ਰੋਕ ਲਗਾਈ ਹੁੰਦੀ ਤਾਂ ਅੱਜ ਸ਼ਾਇਦ ਇਹ ਘਟਨਾ ਨਹੀਂ ਵਾਪਰਣੀ ਸੀ। ਊਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਸਣੇ ਹੋਰ ਸਿੱਖ ਜੰਥੇਬੰਦੀਆਂ ਇਸ ਪ੍ਰਤੀ ਚੁੱਪ ਕਰਕੇ ਨਹੀਂ ਬੈਠਣਗੀਆਂ।
ਵਿਧਾੲਕਿ ਹਰੀਸ਼ ਬੇਦੀ ਤੇ ੳਸਦੇ ਲੜਕੇ ਨੂੰ ਧਾਰਾ 302 ਤਹਿਤ ਗ੍ਰਿਫ਼ਤਾਰ ਕੀਤਾ ਜਾਵੇ : ਪੰਚ ਪ੍ਰਧਾਨੀ
ਫ਼ਤਿਹਗੜ੍ਹ ਸਾਹਿਬ 5 ਦਸੰਬਰ (ਅ.ਬ.)-ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਲੁਧਿਆਣਾ ਵਿਚ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰ ਰਹੇ ਸਿੱਖ ਦੀ ਹੋਈ ਮੌਤ ਦੇ ਸਬੰਧ ਵਿਚ ਲੁਧਿਆਣਾ ਦੇ ਵਿਧਾਇਕ ਹਰੀਸ਼ ਬੇਦੀ ਤੇ ਉਸਦੇ ਲੜਕੇ ਨੂੰ ਧਾਰਾ 302 ਤਹਿਤ ਗ੍ਰਿਫ਼ਤਾਰ ਕਰਕੇ ਕੇਸ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੋਵਾਂ ਦੀ ਮੌਜ਼ੂਦਗੀ ਤੇ ਉਕਸਾਹਟ ਵਿਚ ਪੁਲਿਸ ਨੇ ਸਿੱਖਾਂ ’ਤੇ ਗੋਲੀ ਚਲਾਈ ਜਿਸ ਕਾਰਨ ਇੱਕ ਸਿਖ ਦੀ ਮੌਤ ਹੋ ਗਈ। ਉਨ੍ਹਾ ਕਿਹਾ ਕਿ ਸ਼ੁਰੂ ਤੋਂ ਹੀ ਇਸ ਵਿਧਾਇਕ ਦੀ ਕਾਰਗੁਜ਼ਾਰੀ ਸਿੱਖ ਵਿਰੋਧੀ ਰਹੀ ਹੈ ਤੇ ਹੁਣ ਇਸ ਨਿਰਦੋਸ਼ ’ਤੇ ਨਿਹੱਥੇ ਸਿੱਖ ਦੀ ਮੌਤ ਲਈ ਵੀ ਇਹੋ ਵਿਆਕਤੀ ਜਿਮੇਵਾਰ ਹੈ।
ਗੋਸਾਈਂ, ਢਾਂਡਾ, ਢਿੱਲੋਂ, ਬੱਗਾ, ਬਾਂਸਲ, ਅਗਰਵਾਲ ਵੱਲੋਂ ਨਿੰਦਾ
ਲੁਧਿਆਣਾ 5 ਦਸੰਬਰ (ਰਾਜ ਜੋਸ਼ੀ)-ਸ੍ਰੀ ਸਤਪਾਲ ਗੋਸਾਈਂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀ ਹਰੀਸ਼ ਰਾਏ ਢਾਂਡਾ ਮੁੱਖ ਪਾਰਲੀਮਾਨੀ ਸਕੱਤਰ, ਸ. ਸ਼ਰਨਜੀਤ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ, ਸ੍ਰੀ ਸਤੀਸ਼ ਢਾਂਡਾ ਵਾਈਸ ਚੇਅਰਮੈਨ ਮੀਡੀਅਮ ਇੰਡਸਟ੍ਰੀ ਬੋਰਡ, ਸ੍ਰੀ ਮਦਨ ਲਾਲ ਬੱਗਾ ਵਾਈਸ ਚੇਅਰਮੈਨ ਪੰਜਾਬ ਵਪਾਰ ਬੋਰਡ, ਸ੍ਰੀ ਪ੍ਰਵੀਨ ਬਾਂਸਲ ਸੀਨੀਅਰ ਡਿਪਟੀ ਮੇਅਰ, ਸ੍ਰੀਮਤੀ ਸੁਨੀਤਾ ਅਗਰਵਾਲ ਡਿਪਟੀ ਮੇਅਰ ਨੇ ਇੱਕ ਸਾਂਝੀ ਅਪੀਲ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਸੀ ਭਾਈਚਾਰਾ, ਸ਼ਾਂਤੀ ਅਤੇ ਏਕਤਾ ਅਤੇ ਸੁਖਾਵਾਂ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ। ਇਹਨਾਂ ਨੇਤਾਵਾਂ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਅਨਸਰ ਮਾਹੌਲ ਨੂੰ ਖਰਾਬ ਕਰਨ ਲੱਗੇ ਹੋਏ ਹਨ, ਪਰੰਤੂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਗਲਤ ਅਨਸਰਾਂ ਦੇ ਬਹਿਕਾਵੇ ਵਿੱਚ ਨਾ ਆਉਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਝੂਠੀਆਂ ਅਫ਼ਵਾਹਾਂ ਤੇ ਵਿਸ਼ਵਾਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਇੱਕ ਧਰਮ ਨਿਰਪੱਖ ਸਰਕਾਰ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਸੂਬੇ ਦੀ ਖੁਸ਼ਹਾਲੀ ਲਈ ਭਰਪੂਰ ਯਤਨ ਕਰ ਰਹੀ ਹੈ। ਇਹਨਾਂ ਨੇਤਾਵਾਂ ਨੇ ਕਿਹਾ ਕਿ ਮੁੱਠੀ ਭਰ ਲੋਕ ਪੰਜਾਬ ਦੀ ਤਰੱਕੀ ਨੂੰ ਵੇਖਕੇ ਖੁਸ਼ ਨਹੀਂ ਹੁੰਦੇ। ਉਹਨਾਂ ਦੋਬਾਰਾ ਅਪੀਲ ਕੀਤੀ ਕਿ ਉਹ ਨਫ਼ਰਤ ਫ਼ੈਲਾਉਣ ਵਾਲੇ ਲੋਕਾਂ ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹਿਣ ਅਤੇ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪੀ.ਸੀ.ਗਰਗ ਐਡਵੋਕੇਟ, ਸ੍ਰੀ ਸੁਦੇਸ਼ ਕਾਲੀਆ, ਸ੍ਰੀ ਰਘਵੀਰ ਸਿੰਘ ਕੌਂਸਲਰ, ਸ੍ਰੀ ਰਾਜੀਵ ਕਤਨਾ, ਸ੍ਰੀ ਜਤਿੰਦਰ ਮਿੱਤਲ, ਸ੍ਰੀ ਸੁਰਿੰਦਰ ਸਿੰਘ ਗਰੇਵਾਲ ਅਤੇ ਸ੍ਰੀ ਸਤਪਾਲ ਬੇਰੀ ਵੀ ਮੌਜੂਦ ਸਨ। ਆਸ਼ੂਤੋਸ਼ ਖਿਲਾਫ਼ ਰੋਸ ਮਾਰਚ ਕਰਦੀ ਸੰਗਤ ਨੂੰ ਬਣਾਇਆ ਪੁਲਿਸ ਨੇ ਨਿਸ਼ਾਨਾ

ਪ੍ਰੋ. ਦਰਸ਼ਨ ਸਿੰਘ ਰਾਗੀ ਤਨਖਾਹੀਆ ਕਰਾਰ 7 ਜਨਵਰੀ ਤੱਕ ਤਨਖਾਹ ਭੁਗਤਣ ਦੇ ਆਦੇਸ਼

ਅੰਮ੍ਰਿਤਸਰ, 5 ਦਸੰਬਰ (ਮੋਤਾ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਜੁੜੀਆਂ ਸੰਗਤਾਂ ਨੂੰ 5 ਸਿੰਘ ਸਾਹਿਬਾਨਾਂ ਵੱਲੋਂ ਜਾਰੀ ਆਦੇਸ਼ ਸੁਣਾਉਂਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪ੍ਰੋ. ਦਰਸ਼ਨ ਸਿੰਘ ਵੱਲੋਂ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੰਬੰਧੀ ਗੁਰਦੁਆਰਾ ਰੋਚੇਸਟਰ ਨਿਊਯਾਰਕ (ਅਮਰੀਕਾ) ਵਿਖੇ ਕੀਤੀਆਂ ਘਟੀਆ ਨਿੰਦਾਯੋਗ ਟਿੱਪਣੀਆਂ ਬਾਰੇ ਸਪੱਸ਼ਟੀਕਰਨ ਲੈਣ ਸੰਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਤਾਕੀਦ ਕੀਤੀ ਗਈ ਸੀ। ਪੰਜ ਸਿੰਘ ਸਾਹਿਬਾਨ ਹਾਜ਼ਰ ਹੋ ਇੰਤਜ਼ਾਰ ਕਰਦੇ ਰਹੇ, ਪਰ ਪ੍ਰੋ. ਦਰਸ਼ਨ ਸਿੰ੍ਯਘ ਨੇ ਨਿੱਜੀ ਹਉਮੈ ਹੰਕਾਰ ਤੇ ਖੁਦਗਰਜ਼ੀ ਦਾ ਪ੍ਰਗਟਾਵਾ ਕਰਕੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਨਹੀਂ ਹੋਇਆ। ਜੋ ਕਿ ਗੁਰੂ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਤੇ ਸਿਧਾਂਤ ਦੀ ਘੋਰ ਉ¦ਘਣਾ ਹੈ। ਇਸ ਕਰਕੇ ਗੁਰੂ ਨਿੰਦਕ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਜਦੋਂ ਤੱਕ ਪ੍ਰੋ.ਦਰਸ਼ਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਨਿੱਜੀ ਰੂਪ ਵਿੱਚ ਹਾਜ਼ਰ ਹੋ ਕੇ ਤਨਖਾਹ ਨਹੀਂ ਲਗਾਵਾ ਲੈਂਦਾ, ਉਸ ਸਮੇਂ ਤੱਕ ਉਸ ਨੂੰ ਕਿਸੇ ਵੀ ਧਾਰਮਿਕ ਸਮਾਗਮ, ਗੁਰਦੁਆਰੇ, ਸਭਾ ਸੁਸਾਇਟੀ ਵਿੱਚ ਸਮਾਂ ਅਤੇ ਸਹਿਯੋਗ ਨਾ ਦਿੱਤਾ ਜਾਵੇ। ਸਿੰਘ ਸਾਹਿਬ ਨੇ ਕਿਹਾ ਕਿ 7 ਜਨਵਰੀ 2010 ਤੀਕ ਜੇਕਰ ਪ੍ਰੋ. ਦਰਸ਼ਨ ਸਿੰਘ ਗੁਰੂ ਪੰਥ ਦੇ ਹੁਕਮਾਂ ਨੂੰ ਸਵੀਕਾਰਦਿਆਂ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਤਨਖਾਹ ਨਹੀਂ ਲਗਵਾ ਲੈਂਦਾ ਤਾਂ ਪੰਥਕ ਰਵਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਸਿੰਘ ਸਾਹਿਬਾਨ ਨੇ ਸਮੂੁਹ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਹੈ ਕਿ ਗੁਰੂ ਪੰਥ ਵੱਲੋਂ ਹੋਏ ਇਸ ਆਦੇਸ਼ ਦੀ ਸਖਤੀ ਨਾਲ ਪਾਲਣਾ ਨਾ ਕੀਤੀ ਜਾਵੇ। ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਸ਼ਾਮਲ ਹੋਏ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰ੍ਯਘ ਨੂੰ ਸਿੰਘ ਸਾਹਿਬਾਨ ਅੱਗੇ ਹੀ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਸੀ, ਜੋ ਸਪਸ਼ਟੀਕਰਨ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਹੈ, ਉਹ ਉਨ੍ਹਾਂ ਨੇ ਮੰਗਵਾ ਕੇ ਨਹੀਂ ਪੜ੍ਹਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੰਘ ਸਾਹਿਬਾਨ ਦਰਸ਼ਨੀ ਡਿਊੜੀ ਝੰਡੇ ਬੁੰਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਸੇ ਰਹਿ ਕੇ ਨੇੜਲੇ ਅਸਥਾਨ ਤੇ ਮੀਟਿੰਗਾਂ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਜਿੱਦ ਤੇ ਅੜੇ ਰਹੇ। ਉਨ੍ਹਾਂ ਦੇ ਸਹਿਯੋਗੀਆਂ ਵੀ ਜ਼ੋਰ ਲਾਇਆ, ਪਰ ਉਨ੍ਹਾਂ ਨੇ ਅੜੀ ਨਾ ਛੱਡੀ। ਇੱਥੇ ਇਹ ਵਰਨਣਯੋਗ ਹੈ ਕਿ ਪ੍ਰੋ.ਦਰਸ਼ਨ ਸਿੰਘ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਦੋ ਘੰਟੇ ਬੈਠੇ ਰਹੇ। ਪ੍ਰੋ. ਦਰਸ਼ਨ ਸਿੰਘ ਨੇੜਲੇ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਚੁੱਕੇ ਨੇ, ਹੁਣ ਸਿੰਘ ਸਾਹਿਬਾਨ ਇੱਥੇ ਆ ਕੇ ਸਪੱਸ਼ਟੀਕਰਨ ਲੈ ਲੈਣ। ਪ੍ਰੋ. ਦਰਸ਼ਨ ਸਿੰਘ ਸਕੱਤਰੇਤ ਵਿਖੇ ਨਾ ਪੁੱਜੇ ਅਤੇ ਸਿੰਘ ਸਾਹਿਰਬਾਨ ਸ੍ਰੀ ਅਕਾਲ ਤਖਤ ਸਾਹਿਬ ਨਾ ਗਏ। ਇਸ ਤਰ੍ਹਾਂ ਦੋ ਘੰਟੇ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਉਪਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਆਪਣਾ ਸਪੱਸ਼ਟੀਕਰਨ ਉਤੇ ਰੱਖ ਕੇ ਆ ਗਏ। ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ. ਦਲਮੇਘ ਸਿੰਘ ਅਤੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ੍ਰ. ਰਾਮ ਸਿੰਘ ਅਤੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਆਪਣੇ ਰਵਾਇਤੀ ਡ੍ਰੈੱਸ ਵਿੱਚ ਪੂਰੀ ਤਰ੍ਹਾਂ ਚੌਕਸ ਰਹੇ।
ਇਸ ਸਪੱਸ਼ੀਟਕਰਨ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੀਰਤਨ ਵਿੱਚ ਸਿੱਖ ਵਿਦਵਾਨ ਡਾ. ਜੋਧ ਸਿੰਘ ਵੱਲੋਂ ਕੀਤੇ ਹਿੰਦੀ ਅਨੁਵਾਦ ਵਿੱਚੋਂ ਹੀ ਕੁਝ ਗੱਲਾਂ ਸਪੱਸ਼ਟ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਬਾਰ-ਬਾਰ ਇਹ ਸਪੱਸ਼ਟ ਕੀਤਾ ਗਿਆ ਹੈ। ਆਪਣੇ ਸਪੱਸ਼ਟੀਕਰਨ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਸਿੰਘ ਸਾਹਿਬ ਨੂੰ ਜ਼ਰੂਰੀ ਬੇਨਤੀਆਂ ਵਿੱਚ ਵੀ ਕਈ ਸਵਾਲ ਕੀਤੇ ਹਨ ਅਤੇ ਕਈ ਇਤਿਹਾਸਕ ਹਵਾਲੇ ਵੀ ਦਿੱਤੇ ਹਨ। ਪਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਅਸੀਂ ਇਹ ਸਪਸ਼ਟੀਕਰਨ ਨਹੀਂ ਪੜ੍ਹੇ, ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਪ੍ਰੋ. ਦਰਸ਼ਨ ਸਿੰਘ ਰੱਖ ਕੇ ਗਏ, ਮੰਗਵਾਏ ਹਨ। ਪ੍ਰੋ. ਦਰਸ਼ਨ ਸਿੰਘ ਲੁਧਿਆਣਾ ਪੁੱਜ ਗਏ ਸਨ ਅਤੇ ਪਤਾ ਲੱਗਾ ਹੈ ਕਿ ਉਹ ਫੈਸਲਾ ਪੜ੍ਹਕੇ ਲਿਖਤੀ ਬਿਆਨ ਹੀ ਜਾਰੀ ਕਰਨਗੇ।


ਸਿੱਖ ਧਰਮ ਅਤੇ ਕੌਮ ਨਾਲ ਸੰਬੰਧਿਤ ਉੱਠੇ ਮੁੱਦਿਆਂ ਨੂੰ ਸਰਵ-ਪ੍ਰਵਾਨਿਤ ਤਰੀਕੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹੱਲ ਕੀਤਾ ਜਾਵੇ :- ਟਿਵਾਣਾ

ਅਜੀਤ ਨਗਰ, 4 ਦਸੰਬਰ :- “ਕਿਸੇ ਵੀ ਬੁੱਧੀਜੀਵੀ, ਲੇਖਕ, ਸੰਪਾਦਕ, ਗਿਆਨੀ ਜਾਂ ਇਤਿਹਾਸਕਾਰ ਨੂੰ ਇਹ ਕੋਈ ਇਖਲਾਕੀ ਹੱਕ ਨਹੀਂ ਕਿ ਉਹ ਸਿੱਖ ਧਰਮ ਜਾਂ ਕੌਮ ਨਾਲ ਸੰਬੰਧਿਤ ਮਸਲਿਆਂ ਨੂੰ ਅਖਬਾਰਾਂ ਅਤੇ ਮੀਡੀਏ ਵਿੱਚ ਉਛਾਲ ਕੇ, ਸਿੱਖ ਕੌਮ ਵਿੱਚ ਭਰਾ-ਮਾਰੂ ਜੰਗ ਨੂੰ ਉਤਸ਼ਾਹਿਤ ਕਰਨ ਦੀ ਸਿੱਖ ਵਿਰੋਧੀ ਕਾਰਵਾਈ ਕਰੇ। ਸਮੁੱਚੇ ਗਿਆਨਵਾਨ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਚਾਰਾਂ ਅਤੇ ਰਾਵਾਂ ਨੂੰ ਸਿੱਖ ਕੌਮ ਦੀ ਸਰਵ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਰਜ ਕਰਵਾਉਣ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਇਹ ਕੌਮੀ ਅਤੇ ਇਖਲਾਕੀ ਜਿ਼ੰਮੇਵਾਰੀ ਬਣਦੀ ਹੈ ਕਿ ਉਹ ਕੌਮ ਵਿੱਚ ਉਠਣ ਵਾਲੇ ਵਿਵਾਦਾਂ ਅਤੇ ਸੰਜੀਦਾ ਮਸਲਿਆਂ ਨੂੰ ਸਿਆਸੀ ਆਗੂਆਂ ਦੀ ਕੱਠਪੁਤਲੀ ਬਣਕੇ ਲਮਕਾਉਣ ਦੀ ਬਜਾਏ, ਤੁਰੰਤ ਸਮੂਹ ਲਿਆਕਤਮੰਦਾਂ ਅਤੇ ਜਥੇਬੰਦੀਆਂ ਦੇ ਮੁਖੀਆਂ ਦੀ ਇੱਕ ਸੁਹਿਰਦਤਾ ਭਰੀ ਇਕੱਤਰਤਾ ਬੁਲਾ ਕੇ ਬਾਦਲੀਲ ਉਸਾਰੂ ਗੱਲ ਕਰਨ ਦਾ ਮਾਹੌਲ ਪੈਦਾ ਕਰਨ ਅਤੇ ਸਰਵ ਪ੍ਰਵਾਨਿਤ ਢੰਗਾਂ ਦੀ ਵਰਤੋਂ ਕਰਕੇ ਇਨ੍ਹਾ ਮੁੱਦਿਆਂ ਉੱਤੇ ਸਿੱਖ ਸੋਚ ਅਨੁਸਾਰ ਫੈਸਲਾ ਕਰਕੇ ਭਰਾ-ਮਾਰੂ ਜੰਗ ਵੱਲ ਵੱਧ ਰਹੀ ਸਿੱਖ ਕੌਮ ਨੂੰ ਰੋਕ ਕੇ ਸਹੀ ਅਗਵਾਈ ਦੇਣ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਕੌਮ ਦੀਆਂ ਉੱਚੀਆਂ ਸੁੱਚੀਆਂ ਮਰਿਯਾਦਾਵਾਂ ਨੂੰ ਕਾਇਮ ਰੱਖਣ ਦੀ ਜਿ਼ੰਮੇਵਾਰੀ ਨਿਭਾਉਣ।"
ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇੰਚਾਰਜ ਗੁਰਦੁਆਰਾ ਚੋਣਾਂ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਆਪੋ ਆਪਣੇ ਅਖਬਾਰਾਂ ਵਿੱਚ ਨਿਰਪੱਖਤਾ ਨਾਲ ਸਮੁੱਚੀਆਂ ਧਾਰਮਿਕ ਅਤੇ ਪੰਥਕ ਧਿਰਾਂ ਅਤੇ ਜਮਾਤਾਂ ਦੇ ਵਿਚਾਰਾਂ ਨੂੰ ਯੋਗ ਥਾਂ ਦੇਣ ਦੀ ਬਜਾਏ ਕਿਸੇ ਅਖਬਾਰ ਵੱਲੋ ਹਕੂਮਤ ਬਾਦਲ ਦਲ ਦਾ ਪੱਖ ਪੂਰਨਾ ਅਤੇ ਕਿਸੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਜਾਂ ਹੋਰਾਂ ਦਾ ਪੱਖ ਪੂਰਨ ਦੀ ਕੀਤੀ ਜਾ ਰਹੀ ਗੱਲ ਨੂੰ ਮੰਦਭਾਗਾ ਅਤੇ ਬਿਮਾਰ ਸੋਚ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹੇ ਸੰਪਾਦਕਾਂ ਅਤੇ ਪੱਤਰਕਾਰਾਂ ਦੀ ਜ਼ਮੀਰ ਬਿਲਕੁਲ ਮਰ ਚੁੱਕੀ ਹੈ, ਜੋ ਦੁਨਿਆਵੀਂ ਪਦਾਰਥਵਾਦੀ ਲਾਲਸਾਵਾਂ ਅਤੇ ਵਪਾਰਿਕ ਸੋਚ ਦੇ ਗੁਲਾਮ ਬਣਕੇ ਪੰਜਾਬ ਅਤੇ ਮੁਲਕ ਨਿਵਾਸੀਆਂ ਨੂੰ ਸਹੀ ਅਗਵਾਈ ਤੇ ਜਾਣਕਾਰੀ ਦੇਣ ਦੀ ਜਿ਼ੰਮੇਵਾਰੀ ਪੂਰਨ ਨਹੀਂ ਕਰ ਰਹੇ। ਉਨ੍ਹਾ ਕਿਹਾ ਕਿ ਜੋ “ਕਲਮ ਤੇ ਜ਼ਮੀਰ” ਵਿੱਕ ਚੁੱਕੀ ਹੋਵੇ, ਉਹ ਕਦੀ ਵੀ ਕਿਸੇ ਵੀ ਸਮਾਜ, ਕੌਮ, ਮੁਲਕ ਵਿੱਚ ਉਸਾਰੂ ਤਬਦੀਲੀ ਲਿਆਉਣ ਅਤੇ ਉੱਚ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ਵਿੱਚ ਸਹਾਈ ਨਹੀਂ ਹੋ ਸਕਦੀਆਂ ਅਤੇ ਨਾ ਹੀ ਕਿਸੇ ਅੱਛੇ ਸਮਾਜ ਦੀ ਸਿਰਜਣਾ ਕਰਨ ਵਿੱਚ ਕੋਈ ਯੋਗਦਾਨ ਪਾ ਸਕਦੀਆਂ ਹਨ। ਭਾਵੇ ਕਿ ਉਹ ਆਪਣੀਆਂ ਲੱਛੇਦਾਰ ਗੁੰਮਰਾਹਕੁੰਨ ਲਿਖਤਾਂ ਅਤੇ ਗੱਲਾਂ ਰਾਹੀਂ ਕਿਸੇ ਕੌਮ ਜਾਂ ਸਮਾਜ ਨੂੰ ਕਿੰਨਾ ਵੀ ਗੁੰਮਰਾਹ ਕਰਨ ਦੀ ਕੌਸਿ਼ਸ ਕਿਉਂ ਨਾ ਕਰਨ। ਉਨ੍ਹਾ ਕਿਹਾ ਕਿ ਆਖਿਰ ਅਜਿਹੇ ਗੁਲਾਮ ਜ਼ਮੀਰ ਵਾਲੇ ਲੇਖਕਾਂ, ਬੁੱਧੀਜੀਵੀਆਂ, ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਨਮੌਸ਼ੀ ਅਤੇ ਸ਼ਰਮਿੰਦਗੀ ਹੀ ਝੱਲਣੀ ਪੈਦੀ ਹੈ ਕਿਉਕਿ ਉਹ ਵਪਾਰਿਕ ਸੋਚ ਨੂੰ ਮੁੱਖ ਰੱਖ ਕੇ ਕੌਮਾਂ ਅਤੇ ਸਮਾਜ ਨੂੰ ਅਕਸਰ ਗੁੰਮਰਾਹ ਕਰਨ ਅਤੇ ਸਮੇ ਦੀਆਂ ਹਕੂਮਤਾਂ ਲਈ ਕੰਮ ਕਰਨ ਦੇ ਆਦੀ ਹੁੰਦੇ ਹਨ।
ਸ: ਟਿਵਾਣਾ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਦੇਸ਼ ਅਤੇ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੀ ਸਿੱਖ ਕੌਮ ਅਤੇ ਪੰਜਾਬ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੌਮ ਵਿੱਚ ਵਿਚਰ ਰਹੇ “ਘੋੜਿਆਂ ਅਤੇ ਗਧਿਆਂ” “ਹੰਸਾਂ ਅਤੇ ਬਗਲਿਆਂ” ਦੀ ਪਹਿਚਾਣ ਕਰਕੇ ਹੀ ਕਿਸੇ ਗੱਲ ਅਤੇ ਵਿਚਾਰ ਦੀ ਪੈਰਵੀ ਕਰਨ। ਨਾ ਕਿ ਉਨ੍ਹਾ ਬਗਲਿਆਂ ਮਗਰ ਲੱਗਣ ਜੋ ਹੰਸਾਂ ਦੇ ਮੁਖੋਟੇ ਪਹਿਣ ਕੇ ਗੁਰੂ ਸਾਹਿਬਾਨ ਦੁਆਰਾ ਕਾਇਮ ਕੀਤੀਆਂ ਗਈਆਂ ਮਹਾਨ ਪੰ੍ਰਪਰਾਵਾਂ, ਸਿੱਖੀ ਸਿਧਾਂਤਾਂ, ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸੰਸਥਾਵਾਂ ਦੇ ਮਾਨ-ਸਤਿਕਾਰ ਨੂੰ ਸ਼ਾਜਿਸੀ ਗੁਪਤ ਢੰਗਾਂ ਰਾਹੀਂ ਤਹਿਸ-ਨਹਿਸ ਕਰਨ ‘ਤੇ ਤੁੱਲੇ ਹੋਏ ਹਨ। ਉਨ੍ਹਾ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾਂ ਨੂੰ ਕਿਸੇ ਤਰ੍ਹਾ ਦੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਹਾਂ ਉਸ ਉੱਚ ਰੁਤਬੇ ਉੱਤੇ ਬੈਠਣ ਵਾਲੀ ਮਨੁੱਖੀ ਜਾਮੇ ਵਾਲੀ ਕਿਸੇ ਸਖਸੀਅਤ ਵਿੱਚ ਕਿਸੇ ਸਮੇਂ ਜੇਕਰ ਗਿਰਾਵਟ ਆ ਜਾਵੇ ਤਾਂ ਉਸਦਾ ਹੱਲ ਗੁਰੂ ਸਾਹਿਬਾਨ ਦੁਆਰਾ ਕਾਇਮ ਕੀਤੇ ਗਏ ਸਿਧਾਂਤਾਂ ਅਤੇ ਮਰਿਯਾਦਾਵਾਂ ਦਾ ਪਾਲਣ ਕਰਕੇ ਹੀ ਸੁਧਾਰਿਆ ਜਾ ਸਕਦਾ ਹੈ। ਕੌਮ ਵਿੱਚ ਵੱਖ ਵੱਖ ਮੁੱਦਿਆਂ ‘ਤੇ ਦੁਫੇੜ ਪਾ ਕੇ, ਕੌਮ ਦੀ ਹੇਠੀ ਕਰਵਾ ਕੇ ਕਦੀ ਵੀ ਕੋਈ ਉਸਾਰੂ ਅਤੇ ਦੂਰ ਅੰਦੇਸੀ ਵਾਲਾ ਹੱਲ ਨਹੀਂ ਲੱਭਿਆ ਜਾ ਸਕਦਾ।

ਆਸ਼ੂਤੋਸ਼ੀਏ ਭਈਏ ਦੇ ਸਮਾਗਮ ਨਾਲ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਬਾਦਲ ਸਰਕਾਰ ਸਿੱਧੀ ਜ਼ਿੰਮੇਵਾਰ ਹੋਵੇਗੀ-ਸਰਨਾ

ਲੁਧਿਆਣਾ, 4 ਦਸੰਬਰ -ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੈ। ਪ੍ਰਧਾਨ ਉਪ ਮੁੱਖ ਮੰਤਰੀ ਹੈ ਤੇ ਜੇ ਫਿਰ ਵੀ ਲੁਧਿਆਣੇ ਵਿੱਚ ਆਸ਼ੂਤੋਸ਼ੀਏ ਭਈਏ ਦਾ ਸਮਾਗਮ ਹੁੰਦਾ ਹੈ ਤਾਂ ਇਸ ਤੋਂ ਵੱਡੀ ਸਿੱਖ ਕੌਮ ਨੂੰ ਸ਼ਰਮ ਵਾਲੀ ਕਿਹੜੀ ਗੱਲ ਹੋਵੇਗੀ। ਇਹ ਸ਼ਬਦ ਅੱਜ ਇੱਥੇ ਗੁਰਦੁਆਰਾ ਕਲਗੀਧਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਮਿਲਣੀ ਵਿੱਚ ਕਹੇ। ਸ੍ਰ. ਸਰਨਾ ਨੇ ਕਿਹਾ ਕਿ ਜੇ ਇੱਥੇ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਬਾਦਲ ਸਰਕਾਰ ਸਿੱਧੀ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਬਾਦਲ ਇਸ ਸਮਾਗਮ ’ਤੇ ਰੋਕ ਨਹੀਂ ਲਗਾਉਂਦਾ ਤਾਂ ਇੱਥੋਂ ਦਾ ਸੋਕਲ ਜਥੇਦਾਰ ਅਤੇ ਮੰਤਰੀ ਹੋਣ ਦੇ ਨਾਤੇ ਗਾਬੜੀਏ ਨੂੰ ਅੱਗੇ ਆਉਣਾ ਚਾਹੀਦਾ ਹੈ।
ਇੱਕ ਸਿੱਖ ਬੱਚੇ ਉ¤ਪਰ ਹੋਏ ਹਮਲੇ ਦੀ ਨਿਧੇਖੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰੀ ਸਿੱਖ ਕੌਮ ਪਿਆਰੀ ਹੈ। ਉਨ੍ਹਾਂ 50 ਹਜ਼ਾਰ ਰੁਪਏ ਉਸ ਬੱਚੇ ਦੇ ਇਲਾਜ ਲਈ ਸਹਾਇਤਾ ਵੀ ਦਿੱਤੀ। ਸ੍ਰ. ਸਰਨਾ ਨੇ ਇਸ ਸਮੇਂ ਕਿਹਾ ਕਿ ਅੱਜ ਇੱਥੇ ਪੰਜਾਬ ਵਿੱਚ 1978 ਵਰਗੇ ਹਾਲਾਤ ਹੋਏ ਪਏ ਹਨ, ਜਿਸ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਦਾ ਡਰ ਬਾਦਲ ਨੂੰ ਸਤਾ ਰਿਹਾ ਹੈ ਤਾਂ ਉਸ ਨੂੰ ਹੁਣ ਕੌੜਾ ਘੁੱਟ ਭਰ ਲੈਣਾ ਚਾਹੀਦਾ ਹੈ, ਕਿਉਂਕਿ 3 ਸਾਲ ਤਾਂ ਰਾਜ ਕਰ ਰਹੀ ਲਿਆ ਹੈ, ਹੁਣ ਪੰਥ ਲਈ ਵੀ ਕੁਝ ਕਰਨਾ ਚਾਹੀਦਾ ਹੈ।

ਲੁਧਿਆਣਾ ਦੇ ਪੰਜ ਥਾਣਿਆ ਵਿਚ ਕਰਫਿਊ

ਲੁਧਿਆਣਾ, 4 ਦਸੰਬਰ -ਲੁਧਿਆਣਾ ਸ਼ਹਿਰ ਪਿਛਲੇ 2-3 ਦਿਨਾਂ ਤੋਂ ਐਨੀ ਕੁ ਤਨਾਅ ਪੂਰਨ ਸਥਿਤੀ ਵਿੱਚ ਗੁਜ਼ਰ ਰਿਹਾ ਹੈ ਕਿ ਜੇ ਇਹ ਕਹਿ ਲਿਆ ਜਾਵੇ ਕਿ ਇਹ ਇੱਕ ਧਾਰਮਿਕ ਸਹਿਣਸ਼ੀਲਤਾ ਦੀਆਂ ਧੱਜੀਆਂ ਉਡਾਉਣ ਦੀ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ, ਕਿਉਂਕਿ ਆਸ਼ੂਤੋਸ਼ੀਏ ਦੇ ਇੱਥੇ ਹੋ ਰਹੇ ਸਮਾਗਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੱਬਾਂ ਭਾਰ ਹੋਈਆਂ ਦੇਖ ਕੇ ਵੀ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜਾਣਬੁਝ ਕੇ ਕਬੂਤਰ ਵਾਂਗ ਅੱਖਾਂ ਮੀਚਣ ਵਾਲਾ ਸਥਿਤੀ ਵਿੱਚ ਫਿਰ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਅੱਜ ਥਾਣਾ ਡਵੀਜ਼ਨ ਨੰਬਰ 5, 6 ਅਤੇ 7 ਦੇ ਖੇਤਰਾਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲੱਗ ਗਿਆ ਹੈ।
ਉਕਤ ਖੇਤਰਾਂ ਵਿੱਚ ਬੀਤੀ ਰਾਤ ਪ੍ਰਵਾਸੀ ਮਜ਼ਦੂਰਾਂ ਨੇ ਭਾਵੇਂ ਅਮਨ ਕਾਨੂੰਨ ਨੂੰ ਭੰਗ ਕਰਨ ਲਈ ਲੁਧਿਆਣਾ ਪੁਲਿਸ ਦੀ ਫੋਕਲ ਪੁਆਇੰਟ ਖੇਤਰ ਵਿੱਚੋਂ ਲੁਟੇਰੇ ਬਾਈਕਰਜ਼ ਗੈਂਗ ਨੂੰ ਕਾਬੂ ਕਰਨ ਵਿੱਚ ਨਾਕਾਮੀ ਨੂੰ ਮੋਹਰਾ ਬਣਾ ਕੇ ਭੰਨ-ਤੋੜ ਤੇ ਅਗਜਨੀ ਕੀਤੀ ਹੈ ਪਰ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸਥਾਨਕ ਪੈਰੋਕਾਰਾਂ ਨੇ ਹੀ ਸਿੱਖ ਜਥੇਬੰਦੀਆਂ ਦੇ ਵਧ ਰਹੇ ਪ੍ਰਭਾਵ ਨੂੰ ਟਾਕਰਾ ਦੇਣ ਲਈ ਭੰਨ-ਤੋੜ ਤੇ ਸਾੜ ਫੂਕ ਕਰਵਾਈ ਹੋਵੇ ਨਹੀਂ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਕੀ ਮਜਾਲ ਹੈ ਕਿ ਉਹ ਪੰਜਾਬ ਵਿੱਚ ਆ ਕੇ ਪੁਲਿਸ ਨਾਲ ਸਿੱਧੀ ਟੱਕਰ ਲੈਣ। ਸ਼ਹਿਰ ਵਿੱਚ ਇਹ ਆਮ ਚਰਚਾ ਹੈ ਕਿ ਜਿੱਥੇ ਇੱਥੋਂ ਦੇ ਇੱਕ ਵਿਧਾਇਕ ਨੂੰ ਆਸ਼ੂਤੋਸ਼ੀਏ ਦੇ ਸਮਾਗਮਾਂ ਲਈ ਸੰਗ ਮਾਣਿਆ ਤੇ ਉਥੇ ਪੁਲਿਸ ਦੀ ਢਿੱਲੀ ਕਾਰਵਾਈ ਨਾਲ ਸ਼ਹਿਰ ਦਾ ਮਾਹੌਲ ਵਿਗਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪੰਜਾਬ ਸਰਕਾਰ ਮਤਾ ਨਹੀਂ ਕਿਉਂ ਨਹੀਂ ਇਸ ਹਾਲਾਤ ਨੂੰ ਦੇਖਦਿਆਂ ਕੋਈ ਫੈਸਲਾ ਲੈ ਰਹੀ। ਜੋ ਸ਼ਹਿਰ ਦਾ ਮਾਹੌਲ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇਸ ਦੇ ਬਹੁਤ ਮਾੜੇ ਨਤੀਜੇ ਨਿਕਲ ਸਕਦੇ ਹਨ। ਇਕ ਪ੍ਰਵਾਸੀ ਮਜ਼ਦੂਰ ਨੂੰ ਢੰਡਾਰੀ ਇਲਾਕੇ ਲੁੱਟੇ ਜਾਣ ਪਿਛੋਂ ਬਾਹਰੋਂ ਆਏ ਪ੍ਰਵਾਸੀ ਮਜ਼ਦੂਰਾਂ ਨੇ ਰਾਤ ਨੂੰ 10 ਵਜੇ ਦਿੱਲੀ ਜਾਣ ਵਾਲੀ ਟ੍ਰੈਫਿਕ ਨੂੰ ਜਾਮ ਲਾ ਕੇ ਰੋਕ ਦਿੱਤਾ। ਫਿਰ ਇਨ੍ਹਾਂ ਨੇ ਕੁਝ ਵਾਹਨਾਂ ਦੀ ਭੰਨ-ਤੋੜ ਕੀਤੀ ਤੇ ਅੱਗ ਲਾ ਦਿੱਤੀ। ਇਹ ਮਾਮਲਾ ਇਥੇ ਹੀ ਖਤਮ ਨਹੀਂ ਹੋਇਆ। ਇਨ੍ਹਾਂ ਭੜਕੇ ਪ੍ਰਵਾਸੀਆਂ ਨੇ ਰੇਲ ਲਾਇਨ ਉਤੇ ਟਾਇਰਾਂ ਨੂੰ ਅੱਗ ਲਾ ਕੇ ਟ੍ਰੇਨਾਂ ਰੋਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਭੜਕੇ ਪ੍ਰਵਾਸੀਆਂ ਦੇ ਕਾਰਨ ਸ਼ਹਿਰ ਵਿਚ ਸਥਿਤੀ ਤਣਾਅਪੂਰਨ ਬਣ ਗਈ। ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲੁਧਿਆਣਾ ਦੇ 5 ਥਾਣਿਆਂ ਦੇ ਹਲਕੇ ਵਿਚ ਕਰਫੀਊ ਲਾ ਦਿੱਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਤ ਨੂੰ 10 ਵਜੇ ਦੇ ਕਰੀਬ ਇਕ ਪ੍ਰਵਾਸੀ ਮਜ਼ਦੂਰ ਡਿਊਟੀ ਤੋਂ ਆ ਰਿਹਾ ਸੀ ਤਾਂ ਅਣਪਛਾਤੇ 2 ਮੋਟਰਸਾਈਕਲ ਸਵਾਰਾਂ ਨੇ ਇਸ ਨੂੰ ਲੁੱਟ ਲਿਆ। ਇਹ ਖ਼ਬਰ ਪ੍ਰਵਾਸੀ ਮਜ਼ਦੂਰਾਂ ਵਿਚ ਅੱਗ ਵਾਂਗ ਫੈਲ ਗਈ ਤੇ ਇਨ੍ਹਾਂ ਨੇ ਦੇਖਦਿਆਂ ਹੀ ਦੇਖਦਿਆਂ ਲੁਧਿਅਣਾ-ਦਿੱਲੀ ਜਾਣ ਵਾਲੀ ਸੜਕ ’ਤੇ ਜਾ ਕੇ ਧਰਨਾ ਲਾ ਦਿੱਤਾ।
ਅੱਜ ਦਿਨ ਚੜ੍ਹਣ ਪਿਛੋਂ ਹੋਰ ਪ੍ਰਵਾਸੀ ਇਨ੍ਹਾਂ ਭੜਕੇ ਹੋਏ ਪ੍ਰਵਾਸੀਆਂ ਦੀ ਭੀੜ ਵਿਚ ਸ਼ਾਮਿਲ ਹੋ ਗਏ ਤੇ ਨਾਅਰੇਬਾਜ਼ੀ ਕਰਦੇ ਰਹੇ। ਇਨ੍ਹਾਂ ਮਜ਼ਦੂਰਾਂ ਨੇ ਅੱਜ ਸੈਨਾ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਹਾਈਵੇ ’ਤੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇਲਾਵਾ ਇਨ੍ਹਾਂ ਮਜ਼ਦੂਰਾਂ ਵੱਲੋਂ ਰੇਲ ਲਾਈਨਾਂ ’ਤੇ ਧਰਨਾ ਦਿੱਤਾ ਗਿਆ। ਜਿਸ ਕਾਰਨ ਦਿੱਲੀ-ਅੰਮ੍ਰਿਤਸਰ ਵਿਚਾਲੇ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਿਸ ਉਤੇ ਪਥਰਾਅ ਕਰ ਦਿੱਤਾ। ਜਿਸ ਦੇ ਕਾਰਨ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਜਿਸ ਵਿਚ ਪੁਲਿਸ ਸਮੇਤ ਇਕ ਦਰਜਨ ਪ੍ਰਵਾਸੀਆਂ ਨੂੰ ਸੱਟਾਂ ਲੱਗੀਆਂ। ਮਜ਼ਦੂਰਾਂ ਦੇ ਵਧਦੇ ਹੰਗਾਮੇ ਨੂੰ ਦੇਖਦਿਆਂ ਲੁਧਿਆਣਾ ਦੇ ਜਿਨ੍ਹਾਂ ਪੰਜ ਥਾਣਾ ਖੇਤਰਾਂ ਵਿਚ ਕਰਫਿਊ ਲਗਾਇਆ ਗਿਆ ਹੈ, ਉਨ੍ਹਾਂ ਵਿਚ ਡਿਵੀਜ਼ਨ 6, 7, ਸਾਹਨੇਵਾਲ, ਫੋਕਲ ਪੁਆਇੰਟ ਅਤੇ ਸ਼ਿਮਲਾਪੁਰੀ ਸ਼ਾਮਿਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਮਜ਼ਦੂਰ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਰਹਿਣ ਵਾਲੇ ਹਨ। ਮਜ਼ਦੂਰਾਂ ਦਾ ਦੋਸ਼ ਹੈ ਕਿ ਮਹੀਨੇ ਦੇ ਅੰਤ ਵਿਚ ਜਦੋਂ ਵੀ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ ਤਾਂ ਉਨ੍ਹਾਂ ਨੂੰ ਲੁੱਟ ਲਿਆ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਾਵਧਾਨੀ ਵਜੋਂ ਦਿੱਲੀ ਜਾਣ ਵਾਲੀਆਂ ਬੱਸਾਂ ਨੂੰ ਦੂਜੇ ਰਸਤੇ ਤੇ ਜਾਣ ਦੀ ਹਦਾਇਤ ਕੀਤੀ। ਇਸੇ ਤਰ੍ਹਾਂ ਇਤਿਹਾਤ ਵਜੋਂ ਰੇਲ ਸੇਵਾ ਵੀ ਮੁਅੱਤਲ ਕਰ ਦਿੱਤੀ ਗਈ। ਜ਼ਿਲ੍ਹਾ ਪੁਲਿਸ ਮੁੱਖੀ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਵਿਚ ਸਥਿਤੀ ਵਿਸਫੋਟਕ ਬਣੀ ਹੋਈ ਹੈ ਪਰ ਕੰਟਰੋਲ ਵਿਚ ਹੈ। ਉਨ੍ਹਾਂ ਆਖਿਆ ਕਿ ਗੁੰਡਾਗਰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ।


ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਅਕਾਲ ਤਖਤ ਤੇ ਮਨਾਇਆ ਜਾਵੇ-ਡੱਲੇਵਾਲ

ਲੰਡਨ- ਯੂਨਾਈਟਿਡ ਖਾਲਸਾ ਦਲ ਯੂ ,ਕੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਗਈ ਕਿ ਹਰ ਸਾਲ ਪਹਿਲੀ ਜਨਵਰੀ ਨੂੰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਵੇ । ਇਸ ਸਬੰਧੀ ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਗਿਆ ਕਿ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸੇ ਵਲੋਂ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਕਾਰਜਕਾਰੀ ਜਥੇਦਾਰ ਦੀ ਸੇਵਾ ਸੌਂਪੀ ਗਈ ਸੀ । ਸਰਵ ਪ੍ਰਵਾਨਤ ਜਥੇਦਾਰ ਕਾਉਂਕੇ ਨੂੰ ਜਗਰਾਉਂ ਦੇ ਤੱਤਕਲੀਨ ਪੁਲੀਸ ਮੁਖੀ ਸਵਰਨੇ ਘੋਟਨੇ ਨੇ ਪੂਰੇ ਪਿੰਡ ਦੇ ਸਾਹਮਣੇ ਗ੍ਰਿਫਤਾਰ ਕੀਤਾ ਸੀ । ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਅਖੀਰ ਨਵੇਂ ਸਾਲ ਤੜਕਸਾਰ ਸ਼ਹੀਦ ਕਰ ਦਿੱਤਾ ਗਿਆ । ਪਰ ਅਖਬਾਰਾਂ ਵਿੱਚ ਪੁਲੀਸ ਨੇ ਮਨਘੜਤ ਕਹਾਣੀ ਅਨੁਸਾਰ ਭਾਈ ਸਾਹਿਬ ਨੂੰ ਪੁਲੀਸ ਦੀ ਜਿਪਸੀ ਚੋਂ ਫਰਾਰ ਕਰਾਰ ਦੇ ਦਿੱਤਾ ਸੀ । ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੱ਼ਦਦ ਨਾਲ ਹੋਈ ਸ਼ਹਾਦਤ ਬਾਰੇ ਪੰਥਕ ਧਿਰਾਂ ਵਲੋਂ ਜਬਰਦਸਤ ਅਵਾਜ਼ ਉਠਾਈ ਗਈ ਸੀ , ਜਿਸ ਕਾਰਨ ਭਾਈ ਸਾਹਿਬ ਦੀ ਹਿਰਾਸਤੀ ਮੌਤ ਦੀ ਬਕਾਇਦਾ ਜਾਂਚ ਹੋਈ ,ਪਰ ਕਿਸੇ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਪਰ ਜਥੇਦਾਰ ਦੇ ਆਕਾ ਅਤੇ ਭਾਜਪਾ ਦੇ ਗੁਲਾਮ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਸਾਹਿਬ ਦੀ ਸ਼ਹਾਦਤ ਬਾਰੇ ਤਿਵਾੜੀ ਰਿਪੋਰਟ ਨੂੰ ਵੀ ਜਨਤਕ ਨਹੀਂ ਕੀਤਾ । ਜਿਸ ਬਾਰੇ ਬਾਦਲ ਤੋਂ ਜਵਾਬ ਤਲਬੀ ਕਰਨ ਦੀ ਬੇਨਤੀ ਕੀਤੀ ਗਈ ਹੈ । ਸ਼ਹੀਦ ਭਾਈ ਗੁੲਦੇਵ ਸਿੰਘ ਜੀ ਨੇ ਪੁਰਾਤਨ ਸ਼ਹੀਦ ਭਾਈ ਤਾਰੂ ਸਿੰਘ ਜੀ ਵਾਂਗ ਸਿੱਖ ਸੰਘਰਸ਼ ਦੌਰਾਨ ਜੂਝਣ ਵਾਲੇ ਯੋਧਿਆਂ ਨੂੰ ਪਿਆਰ ਦਿੱਤਾ ,ਉਹਨਾਂ ਦੀ ਯੋਗ ਮੱਦਦ ਕੀਤੀ , ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਲੰਗਰ ਵਾਸਤੇ ਰਸਦ ਘੱਲਦੇ ਰਹੇ ,ਸ਼ਹੀਦ ਪਰਿਵਾਰਾਂ ਦੀ ਯੋਗ ਮੱਦਦ ਕੀਤੀ ,ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਅਤੇ ਕੌਮ ਦੀ ਖਾਤਰ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਦਿੱਤਾ । ਦਲ ਵਲੋਂ ਅਪੀਲ ਕੀਤੀ ਗਈ ਕਿ ਗੁਰਮਤਿ ਦੇ ਅਸੂਲਾਂ ਵਿੱਚ ਪ੍ਰਪੱਕ ਅਤੇ ਨਾਮ ਬਾਣੀ ਵਿੱਚ ਅੱਠੇ ਪਹਿਰ ਲੀਨ ਰਹਿਣ ਵਾਲੇ ਸਿੰਘ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਨਵੇਂ ਸਾਲ ਦੀ ਪਹਿਲੀ ਤਰੀਕ ਨੂੰ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਵੇ ਅਤੇ ਸਮੁੱਚੀ ਕੌਮ ਨਵੇਂ ਸਾਲ ਦੀ ਨਵੀਂ ਸਵੇਰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਪ੍ਰਣਾਮ ਕਰਦਿਆਂ ਉਹਨਾਂ ਦੇ ਮਾਰਗ ਤੇ ਚੱਲਣ ਦਾ ਤਹੱਈਆ ਕਰੇ ।

ਪੰਜਾਬੀਆਂ ਦੀ ਲੁੱਟ ਖਸੁੱਟ ਕਰਕੇ ਦੁਬਈ ਵਿਖੇ ਨਿਵੇਸ਼ ਕਰਨ ਵਾਲੇ ਸਿਆਸੀ ਆਗੂਆਂ ਦੀ ਨਿਰਪੱਖ ਜਾਂਚ ਹੋਵੇ :- ਮਾਨ

ਫਤਿਹਗੜ੍ਹ ਸਾਹਿਬ, 3 ਦਸੰਬਰ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਆਪਣੇ ਜੱਦੀ ਗ੍ਰਹਿ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਆਪਣੇ ਦੁਬਈ ਵਿਚਲੇ ਅਤੇ ਅਰਬ ਮੁਲਕਾਂ ਵਿੱਚ ਕੰਮ ਕਰ ਰਹੇ ਖੁਫੀਆ ਵਿੰਗ ਦੇ ਅਤਿ ਭਰੋਸੇਯੋਗ ਵਸੀਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਦੁਬਈ ਵਿਖੇ ਹੋਈ ਵੱਡੀ ਮਾਲੀ ਉੱਥਲ-ਪੁੱਥਲ ਦੇ ਗਹਿਰੇ ਸੰਕਟ ਕਾਰਨ ਜਿੱਥੇ ਪੰਜਾਬ ਸੂਬੇ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਹੈ, ਉੱਥੇ ਆਉਣ ਵਾਲੇ ਸਮੇ ਵਿੱਚ ਪੰਜਾਬੀਆਂ ਦਾ ਹੋਰ ਵੀ ਵੱਡਾ ਮਾਲੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਦੁਬਈ ਮੁਲਕ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਨਿਵਾਸੀ ਇਮਾਰਤਸਾਜ਼ੀ, ਪੁੱਲ ਬਣਾਉਣ ਅਤੇ ਹੋਰ ਲੱਕੜੀ ਦਾ ਵੱਡੇ ਪੱਧਰ ‘ਤੇ ਕਾਰੋਬਾਰ ਕਰਦੇ ਹਨ।
ਇੱਥੇ ਇਹ ਵਰਣਨ ਕਰਨਾ ਅਤੇ ਪੰਜਾਬੀਆਂ ਨੂੰ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਗੁਰਦੁਆਰਿਆਂ ਵਿੱਚੋ ਅਤੇ ਹੋਰ ਗੈਰ ਇਖਲਾਕੀ ਢੰਗਾਂ ਰਾਹੀਂ ਇਕੱਤਰ ਕੀਤੀ ਗਈ ਮਾਇਆ ਨੂੰ ਪੰਜਾਬ ਦੇ ਵੱਡੇ ਵੱਡੇ ਸਿਆਸੀ ਆਗੂਆਂ ਨੇ ਲੁੱਟ ਖਸੁੱਟ ਕਰਕੇ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਅਤੇ ਵਿਕਾਸ ਕੰਮਾਂ ਉੱਤੇ ਖਰਚ ਹੋਣ ਵਾਲੀ ਕਰੋੜਾਂ-ਅਰਬਾਂ ਰੁਪਇਆ ਦੀ ਪੂੰਜੀ ਦੀ ਲੁੱਟ-ਖਸੁੱਟ ਕਰਕੇ ਇਨ੍ਹਾ ਨੇ ਇਸ ਦੋ ਨੰਬਰ ਦੀ ਮਾਇਆ ਨੂੰ ਦੁਬਈ ਵਿੱਚ ਆਪਣੇ ਕਾਲੇ ਧੰਦਿਆਂ ਵਿੱਚ ਨਿਵੇਸ਼ ਕੀਤਾ ਹੋਇਆ ਹੈ। ਜਿੱਥੋ ਦੇ ਦੋ ਨੰਬਰ ਦੇ ਸਰਮਾਏ ਨਾਲ ਇਹ ਸਿਆਸੀ ਆਗੂ ਆਪਣੀਆਂ ਨਿੱਜੀ ਪਰਿਵਾਰਿਕ ਪੱਧਰ ਦੀਆਂ ਐਸ਼ ਪ੍ਰਸਤੀਆਂ ਦੀਆਂ ਸਹੂਲਤਾਂ ਪ੍ਰਾਪਤ ਕਰਦੇ ਹਨ ਅਤੇ ਇਸ ਕਾਲੇ ਧੰਦਿਆਂ ਵਿੱਚ ਲੱਗੀ ਮਾਇਆ ਨੂੰ ਗਲਤ ਤਰੀਕੇ ਇੱਕ ਨੰਬਰ ਦੀ ਬਣਾਉਦੇ ਹਨ। ਜਿਹੜੇ ਸਿਆਸੀ ਆਗੂਆਂ ਵੱਲੋ ਦੁਬਈ ਵਿਖੇ ਲਾਈ ਗਈ ਪੂੰਜੀ ਹੁਣ ਪੂਰੀ ਤਰ੍ਹਾ ਨਸ਼ਟ ਹੋ ਗਈ ਹੈ, ਉਨ੍ਹਾ ਵਿੱਚ ਸ਼੍ਰੀ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਪਰਮਜੀਤ ਸਿੰਘ ਸਰਨਾ, ਅਰੂਸ਼ਾ ਆਲਮ ਅਤੇ ਪੋਂਟੀ ਚੱਢੇ ਵਰਗੇ ਸਮੱਗਲਰ ਪ੍ਰਮੁੱਖ ਹਨ।
ਸ: ਮਾਨ ਨੇ ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਇਹ ਉਪਰੋਕਤ ਸਾਰੇ ਸਿਆਸੀ ਆਗੂ ਅਤੇ ਇਨ੍ਹਾ ਦੇ ਦੋ ਨੰਬਰ ਦੇ ਕਾਰੋਬਾਰਾਂ ਨੂੰ ਚਲਾਉਣ ਵਾਲੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਲੋਕ ਹਿੰਦ ਹਕੂਮਤ ਦੇ “ਵਫਾਦਾਰ ਟਾਉਟ ਅਤੇ ਝੋਲੀਚੁੱਕ” ਹਨ। ਉਨ੍ਹਾ ਕਿਹਾ ਕਿ ਉੱਥੇ ਨਿਵੇਸ਼ ਕੀਤੇ ਗਏ ਇਨ੍ਹਾ ਦੇ ਕਰੋੜਾਂ ਅਰਬਾਂ ਰੁਪਏ ਦੀ ਜਾਣਕਾਰੀ ਹਿੰਦ ਹਕੂਮਤ ਨੂੰ ਪਹਿਲੋ ਵੀ ਸੀ ਅਤੇ ਅੱਜ ਵੀ ਹੈ। ਇਹੀ ਵਜ੍ਹਾ ਹੈ ਕਿ ਇਨ੍ਹਾ ਉੱਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਫੋਜਦਾਰੀ ਅਤੇ ਰਿਸ਼ਵਤਖੋਰੀ ਦੇ ਕੇਸ ਚੱਲ ਰਹੇ ਹਨ, ਉਨ੍ਹਾ ਤੋਂ ਹਿੰਦ ਹਕੂਮਤ ਅਤੇ ਅਦਾਲਤਾਂ ਇਹਨਾਂ ਨੂੰ ਬਚਾਉਣ ਲਈ ਸਰਗਰਮ ਹਨ। ਇਸ ਲਈ ਹੀ ਹਿੰਦ ਹਕੂਮਤ ਇਨ੍ਹਾ ਆਪਣੇ ਝੋਲੀਚੁੱਕਾਂ ਨੂੰ ਸੁਰੱਖਿਅਤ ਵੀ ਰੱਖਦੀ ਹੈ ਅਤੇ ਉਨ੍ਹਾ ਵੱਲੋ ਕੀਤੇ ਜਾ ਰਹੇ ਕਾਲੇ ਧੰਦਿਆਂ ਵਾਲੀਆਂ ਕਾਰਵਾਈਆਂ ਤੋਂ ਅੱਖਾਂ ਵੀ ਮੀਟ ਰੱਖਦੀ ਹੈ। ਪਰ ਹੁਣ ਜਦੋਂ ਦੁਨੀਆ ਦੇ ਚੋਰਾਹੇ ਵਿੱਚ ਇਨ੍ਹਾ ਲੋਟੂਆਂ ਦਾ ਘੜਾ ਫੁੱਟ ਗਿਆ ਹੈ, ਇਸ ਮੌਕੇ ਸਾਡੀ ਪਾਰਟੀ ਹਿੰਦ ਹਕੂਮਤ ਤੋਂ ਮੰਗ ਕਰਦੀ ਹੈ ਕਿ ਇਹ ਉਪਰੋਕਤ ਬਾਹਰਲੇ ਮੁਲਕਾਂ ਵਿੱਚ ਦੋ ਨੰਬਰ ਦੇ ਧੰਦੇ ਕਰਨ ਵਾਲੇ ਹਿੰਦੂਤਵ ਹਕੂਮਤ ਦੇ ਟਾਊਟਾਂ ਦੇ ਕਾਰੋਬਾਰਾਂ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ। ਕਿਉਂਕਿ ਇਨ੍ਹਾ ਕੋਲ ਅਰਬਾਂ-ਕਰੋੜਾਂ ਰੁਪਏ ਦੀ ਦੁਬਈ ਵਿਖੇ ਨਿਵੇਸ਼ ਕਰਨ ਦੇ ਸਾਧਨ ਹੀ ਨਹੀਂ ਹਨ।
ਸ: ਮਾਨ ਨੇ ਆਪਣੀ ਗੱਲਬਾਤ ਨੂੰ ਖਤਮ ਕਰਨ ਦੇ ਲਹਿਜੇ ਵਿੱਚ ਮੁਲਕ ਅਤੇ ਪੰਜਾਬ ਨਿਵਾਸੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਉੱਚ ਕੋਟੀ ਦੇ ਪੁਲਿਸ ਅਫਸਰਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਨ੍ਹਾ ਦੀ ਹਕੂਮਤ ਆਉਣ ‘ਤੇ ਉਨ੍ਹਾ ਨਾਲ ਨਜਿੱਠਿਆ ਜਾਵੇਗਾ ਤਾਂ ਕਿ ਇਨ੍ਹਾ ਰਿਸ਼ਵਤਖੋਰਾਂ ਅਤੇ ਲੁੱਟ-ਖਸੁੱਟ ਕਰਨ ਵਾਲੇ ਸਿਆਸੀ ਆਗੂਆਂ ਦੇ ਫੋਜਦਾਰੀ ਮੁਕੱਦਮਿਆਂ ਦੀ ਸਹੀ ਜਾਂਚ ਪੜਤਾਲ ਨਾ ਹੋ ਸਕੇ ਅਤੇ ਅਸਲੀਅਤ ਸਾਹਮਣੇ ਨਾ ਆ ਸਕੇ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਹਕੂਮਤ ਵੇਲੇ ਵਿਰੋਧੀਆਂ ਉੱਤੇ ਪੁਲਿਸ ਦੇ ਡੰਡੇ ਦੀ ਗੈਰ ਇਖਲਾਕੀ ਤਰੀਕੇ ਦੁਰਵਰਤੋਂ ਕਰਕੇ ਜਿਆਦਤੀਆਂ ਕੀਤੀਆਂ ਹਨ, ਜਿਸ ਤਰ੍ਹਾ ਅੱਜ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੀ ਸੁਖਬੀਰ ਸਿੰਘ ਬਾਦਲ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਜ਼ਬਰ ਜੁਲਮ ਕਰ ਰਹੇ ਹਨ। ਸ: ਮਾਨ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਡੂੰਘੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਜਿ਼ੰਮੇਵਾਰੀਆਂ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਦੇ ਹੋਏ ਅਜਿਹੇ ਸਿਆਸੀ ਆਗੂਆਂ ਦੀ ਅਸਲ ਤਸਵੀਰ ਸਾਹਮਣੇ ਲਿਆਉਣ ਵਿੱਚ ਯੋਗਦਾਨ ਪਾਉਣ। ਇਨ੍ਹਾ ਦੀਆਂ ਗਿੱਦੜ ਭੱਬਕੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ। ਕਿਉਂਕਿ ਅਸੀਂ ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ ਅਤੇ ਇਨ੍ਹਾ ਸਾਰੇ ਜਾਬਰਾਂ ਦੇ ਤਸ਼ੱਦਦ ਝੱਲੇ ਹੋਏ ਹਨ। ਇਨ੍ਹਾ ਵਿੱਚ ਉਹ ਦਮ-ਖਮ ਨਹੀਂ ਕਿ ਇਹ ਸੱਚਾਈ ਅਤੇ ਅਸਲੀਅਤ ਨੂੰ ਤਾਕਤ ਦੇ ਜ਼ੋਰ ਨਾਲ ਸਾਹਮਣੇ ਆਉਣ ਤੋਂ ਰੋਕ ਸਕਣ। ਸ: ਮਾਨ ਨੇ ਅੰਗਰੇਜ਼ ਲਿਖਾਰੀ ਵਿਲੀਅਮ ਸ਼ੇਕਸਪੀਅਰ ਦੇ ਕਥਨ “ਕਿ ਖਾਲੀ ਭਾਂਡੇ ਹੀ ਖੜਕਦੇ ਹਨ” ਨਾਲ ਇਨ੍ਹਾ ਦੀ ਤੁਲਨਾ ਕੀਤੀ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸ: ਸਿਮਰਨਜੀਤ ਸਿੰਘ ਮਾਨ ਦੇ ਨਾਲ ਉਨ੍ਹਾ ਦੇ ਸਿਆਸੀ ਤੇ ਮੀਡੀਆ ਸਲਾਹਕਾਰ ਭਾਈ ਇਕਬਾਲ ਸਿੰਘ ਟਿਵਾਣਾ ਉਚੇਚੇ ਤੌਰ ‘ਤੇ ਮੌਜੂਦ ਸਨ।

ਸੌਦਾ ਸਾਧ ਵੱਲੋਂ ਭਾਈ ਗੁਰਦਾਸ ਜੀ ਦੇ ਸ਼ਬਦ ਵਰਤ ਕੇ ਨਵਾਂ ਵਿਵਾਦ
ਵਿਸ਼ੇਸ਼ ਰਿਪੋਰਟ - ਗੁਰਸੇਵਕ ਸਿੰਘ ਧੌਲਾ

ਸਿੱਖਾਂ ਨੂੰ ਕਈ ਮੁਹਾਜਾਂ ਤੋਂ ਘੇਰਨ ਦੀ ਨੀਤੀ ਤਹਿਤ ਇਸ ਸਮੇਂ ਸਿੱਖ ਵਿਰੋਧੀ ਤਾਕਤਾਂ ਨੇ ਕਈ ਮੋਰਚੇ ਖੋਲ੍ਹੇ ਹੋਏ ਹਨ ਤਾਂ ਕਿ ਕਈ ਮਸਲਿਆਂ ਵਿਚ ਉਲਝਾਅ ਕੇ ਇਸ ਕੌਮ ਦੇ ਹੌਂਸਲੇ ਪਸਤ ਕੀਤੇ ਜਾ ਸਕਣ। ਇਹਨਾਂ ਦਿਨਾਂ ਵਿਚ ਹੀ ਲੁਧਿਆਣੇ ਵਾਲਾ ਆਸੂਤੋਸ਼ ਸਮਾਗਮ ਜਿਸ ਨੂੰ ਪੰਥਕ ਸਰਕਾਰ ਨੇ ਇਜਾਜ਼ਤ ਦੇ ਕੇ ਹੋਰ ਤੂਲ ਦਿੱਤੀ ਹੈ ਚਰਚਾ ਵਿਚ ਹੈ। ਸਿੱਖ ਕੌਮ ਦੇ ਧਾਰਮਿਕ ਆਗੂਆਂ ਵੱਲੋਂ ਪ੍ਰੋ. ਦਰਸ਼ਨ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਨੂੰ ਜਲੀਲ ਕਰਨ ਦਾ ਪ੍ਰੋਗਰਾਮ ਵੀ ਖੂਨੀ ਟੱਕਰ ਪੈਦਾ ਕਰ ਸਦਾ ਹੈ। ਇਸੇ ਕੜੀ ਤਹਿਤ ਪਿਛਲੇ ਸਾਲਾਂ ਤੋਂ ਸਿੱਖਾਂ ਨਾਲ ਚੱਲ ਰਹੀ ਖੂਨੀ ਟੱਕਰ ਲਈ ਜ਼ਿੰਮੇਵਾਰ ਸੌਦਾ ਸਾਧ ਨਿੱਤ ਨਵੇਂ ਵਿਵਾਦਾਂ ਨੂੰ ਜਨਮ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਡੇਰੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸੱਤਰ ਲੱਖ ਸਿੱਖ ਡੇਰੇ ਦੇ ਸ਼ਰਧਾਲੂ ਹਨ, ਇਸ ਲਈ ਉਸ ਵਿਰੁੱਧ ਸਰਗਰਮ ਕੁਝ ਕੁ ਲੋਕ ਉਸ ਦਾ ਕੀ ਵਿਗਾੜ ਸਕਦੇ ਹਨ? ਹੁਣ ਫਿਰ ਇਸ ਡੇਰੇ ਵੱਲੋਂ ਨਵੀਂ ਸ਼ੁਰੂਆਤ ਕਰਦਿਆਂ ਡੇਰੇ ਦੇ ਮੁਖੀਆਂ ਅਤੇ ਡੇਰੇ ਦੀ ਸਥਾਪਤੀ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਜਿਹੇ ਸ਼ਬਦਾਂ ਨਾਲ ਸੰਗਿਆ ਦੇ ਕੇ ਨਵੀਂ ਛੇੜਖਾਨੀ ਕੀਤੀ ਹੇ।
ਸਰਸਾ ਡੇਰੇ ਦੀ ਅੰਗਰੇਜ਼ੀ ਇੰਟਰਨੈਟ ਸਾਈਟ ‘ਤੇ ਡੇਰੇ ਦਾ ਇਤਿਹਾਸ ਲਿਖਿਆ ਗਿਆ ਹੈ। ਇਸ ਇਤਿਹਾਸ ਦੇ ਸਿਰਲੇਖ ਵਿਚ ਜੋ ਸ਼ਬਦ ਵਰਤੇ ਗਏ ਹਨ ਇਹ ਸ਼ਬਦ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਜਨਮ ਸਬੰਧੀ ਵਰਤੇ ਹਨ, ਹੁਣ ਸ਼ਬਦ ਸੌਦਾ ਸਾਧ ਵੱਲੋਂ ਡੇਰੇ ਦੇ ਜਨਮ ਪ੍ਰਤੀ ਵਰਤ ਕੇ ਨਵੀਂ ਸਿੰਗੜੀ ਛੇੜ ਦਿੱਤੀ ਹੈ।
ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧ ਜਗ ਚਾਣਨ ਹੋਆ
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ
ਇਹਨਾਂ ਸ਼ਬਦਾਂ ਵਿਚ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਨਾਲ ਜਗ ਵਿਚੋਂ ਅਗਿਆਨਤਾ ਰੂਪੀ ਹਨੇਰ ਇਸ ਤਰ੍ਹਾਂ ਅਲੋਪ ਹੋ ਗਿਆ ਜਿਸ ਤਰ੍ਹਾਂ ਸੂਰਜ ਨਿਕਲਣ ਨਾਲ ਤਾਰੇ ਅਲੋਪ ਹੋ ਜਾਂਦੇ ਹਨ।
ਸੌਦਾ ਸਾਧ ਵੱਲੋਂ ਆਪਣੇ ਡੇਰੇ ਦੇ ਗੱਦੀਦਾਰਾਂ ਜਾਂ ਡੇਰੇ ਨਾਲ ਇਹਨਾਂ ਸ਼ਬਦਾਂ ਨੂੰ ਜੋੜਨਾ ਬਿਲਕੁਲ ਗਲਤ ਗੱਲ ਹੈ, ਕਿਉਂਕਿ ਇਹ ਸਿਰਫ਼ ਗੁਰੂ ਜੀ ਲਈ ਹੀ ਰਾਖਵੇ ਹਨ।
ਸੌਦਾ ਸਾਧ ਵੱਲੋਂ ਇਸ ਤਰ੍ਹਾਂ ਦੀ ਛੇੜਖਾਨੀ ਕੋਈ ਨਵੀਂ ਗੱਲ ਨਹੀਂ ਹੈ। ਸਭ ਤੋਂ ਪਹਿਲਾਂ ਇਸ ਡੇਰੇ ਦਾ ਨਾਮ 'ਸੱਚਾ ਸੌਦਾ‘ ਰੱਖਿਆ ਜਾਣਾ ਵੀ ਗੁਰੂ ਨਾਨਕ ਦੇਵ ਜੀ ਵੱਲੋਂ ਸਾਧੂਆਂ ਨੂੰ ਭੋਜਨ ਛਕਾਉਣ ਦੀ ਸਾਖੀ ਤੋਂ ਲਿਆ ਹੈ। ਇਹ ਗੱਲ ਦੁਨੀਆਂ ਜਾਣਦੀ ਹੈ ਕਿ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਵਪਾਰ ਕਰਨ ਲਈ ਦਿੱਤੇ ਪੈਸਿਆਂ ਲੋੜਵੰਦ ਭੁੱਖੇ ਲੋਕਾਂ ਨੂੰ ਰੋਟੀ ਦਿੱਤੀ ਸੀ, ਪਰ ਇਸ ਡੇਰੇ ਵੱਲੋਂ ਲੋੜਵੰਦ ਲੋਕਾਂ ਦੀ ਕਮਾਈ ਨਾਲ ਵੱਡਾ ਵਪਾਰ ਚਲਾ ਕੇ 'ਸੱਚਾ ਸੌਦਾ‘ ਸ਼ਬਦ ਦੀ ਬੇਅਦਬੀ ਕੀਤੀ ਜਾ ਰਹੀ ਹੈ। ਸਿੱਖ ਆਗੂਆਂ ਵੱਲੋਂ ਡੇਰੇ ਜਾ ਕੇ ਵੋਟਾਂ ਦੀ ਖੈਰ ਮੰਗਣ ਨਾਲ ਇਸ ਵਪਾਰੀ ਬਾਬੇ ਦੇ ਹੌਂਸਲੇ ਇੰਨੇ ਵਧ ਗਏ ਕਿ ਇਕ ਦਿਨ ਉਸ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜਿਹੀ ਪੁਸ਼ਾਕ ਪਾ ਕੇ ਅੰਮ੍ਰਿਤ ਛਕਣ ਜਿਹਾ ਢਕਵੀਜ ਕਰਕੇ ਪੰਜਾਬ ਨੂੰ ਅਸ਼ਾਂਤੀ ਦੇ ਰਾਹ ਤੋਰ ਦਿੱਤਾ ਹੋਇਆ ਹੈ। ਭਾਵੇਂ ਸੌਦਾ ਸਾਧ ਸਿੱਖ ਇਤਿਹਾਸ ਤੋਂ ਅਣਜਾਣ ਨਹੀਂ ਹੈ, ਪ੍ਰੰਤੂ ਫਿਰ ਵੀ ਕਿਸੇ ਕੌਮ ਨਾਲ ਟੱਕਰ ਲੈਣ ਦੇ ਨਤੀਜਿਆਂ ਨੂੰ ਵਿਚਾਰ ਲੈਣਾ ਬਹੁਤ ਜ਼ਰੂਰੀ ਹੈ।

ਸ਼੍ਰੋਮਣੀ ਕਮੇਟੀ ਧਾਰਮਿਕ ਖੇਤਰ ਵਿੱਚ ਨਾਕਾਮ -ਦਲ ਖਾਲਸਾ

ਜਲੰਧਰ, 3 ਦਸੰਬਰ - ਦਲ ਖਾਲਸਾ ਅਤੇ ਹੋਰਨਾਂ ਪੰਥਕ ਜੱਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਕਾਇਆ ਕਲਪ ਕਰਨ ਦਾ ਸੱਦਾ ਦਿੱਤਾ ਹੈ। ਪੰਥਕ ਜੱਥੇਬੰਦੀਆਂ ਦੇ ਪ੍ਰਤੀਨਿਧ ਇੱਕਠ ਵਿੱਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਗੁਜ਼ਾਰੀ ਦਾ ਬਹੁ-ਪੱਖੀ ਲੇਖਾ-ਜੋਖਾ ਕਰਦਿਆਂ 8 ਸਫਿਆਂ ਦੀ ਰਿਪੋਰਟ ਜਾਰੀ ਕੀਤੀ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਵੱਲੋਂ ਪੰਥਕ ਇਜਲਾਸ ਦੌਰਾਨ ਪੜ੍ਹੀ ਗਈ ਰਿਪੋਰਟ ਵਿੱਚ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਧਾਰਮਿਕ ਖੇਤਰ ਵਿੱਚ ਨਾਕਾਮ ਰਹੀ ਹੈ ਅਤੇ ਨਤੀਜੇ ਵੱਜੋਂ ਡੇਰਾਵਾਦ ਦਾ ਫੈਲਾਅ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ, ਪਰ ਕਮੇਟੀ ਨੇ ਕਦੇ ਵੀ ਪਾਰਲੀਮੈਂਟ ਦੀ ਤਰ੍ਹਾਂ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਲ ਵਿੱਚ ਸਿਰਫ ਦੋ ਵਾਰ ਹੀ ਜਨਰਲ ਹਾਊਸ ਦਾ ਇਜਲਾਸ ਸੱਦਿਆ ਜਾਂਦਾ ਹੈ ਅਤੇ ਦਵਾਂ ਇਜਲਾਸਾਂ ਵਿੱਚ ਪਹਿਲਾਂ ਹੀ ਪਾਸ ਕੀਤੇ ਮਤਿਆਂ ’ਤੇ ਹੱਥ ਖੜ੍ਹੇ ਕਰਵਾਉਣ ਤੋਂ ਬਿਨਾਂ ਕੋਈ ਵੀ ਉਸਾਰੂ ਬਹਿਸ ਜਾਂ ਵਿਚਾਰ-ਵਟਾਂਦਰਾ ਨਹੀਂ ਕੀਤਾ ਜਾਂਦਾ। ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਉਲੰਤੇ ਟਿੱਪਣੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਚੋਣਾਂ ਦਾ ਦੇਰੀ ਨਾਲ ਹੋਣਾ, ਕਿਸੇ ਨਵੇਂ ਉਸਾਰੂ ਬਦਲਾਅ ਬਾਰੇ ਅਮਲ ਨਾ ਕਰਨਾ ਅਤੇ ਵਧੇਰੇ ਮੈਂਬਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੁਣੇ ਜਾਣ ਨੂੰ ਰਾਜਸੀ ਅਖਾੜੇ ਵਿੱਚ ਉਤਰਨ ਲਈ ਯੋਗ ਮਾਧਿਅਮ ਮੰਨਣਾ ਆਦਿ ਸ਼੍ਰੋਮਣੀ ਕਮੇਟੀ ਦੇ ਨਿਘਾਰ ਦੇ ਮੁੱਖ ਕਾਰਨ ਹਨ। ਉਨ੍ਹਾਂ ਰਿਪੋਰਟ ਪੜ੍ਹਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਕਮੇਟੀ, ਅਕਾਲੀ ਦਲ ਨੂੰ ਦਿਸ਼ਾ-ਨਿਰਦੇਸ਼ ਦਿੰਦੀ ਸੀ, ਪਰ ਸਮੇਂ ਦੇ ਨਾਲ ਸਮੁੱਚੀ ਸਥਿਤੀ ਨੇ ਪੁੱਠਾ ਗੇੜਾ ਲੈ ਲਿਆ ਹੈ ਅਤੇ ਹੁਣ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਤੋਂ ਦਿਸ਼ਾ-ਨਿਰਦੇਸ਼ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅੰਦਰ ਦ੍ਰਿੜਤਾ ਅਤੇ ਇੱਛਾ-ਸ਼ਕਤੀ ਦੀ ਕਮੀ ਦੱਸਦਿਆਂ ਉਨ੍ਹਾਂ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਬਣਾਉਣ ਦਾ ਮਤਾ 7 ਸਾਲ ਬਾਅਦ ਵੀ ਹਵਾ ਵਿੱਚ ਲਟਕ ਰਿਹਾ ਹੈ। ਇੱਕਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰਨ ਲਈ ਕਮੇਟੀ ਦੇ ਪ੍ਰਬੰਧਕੀ ਢਾਂਚੇ ਨੂੰ ਬਦਲਣ ਦੀ ਲੋੜ ਹੈ। ਸ. ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਉਲੰਤੇ ਬਾਦਲ ਪਰਿਵਾਰ ਦਾ ਏਕਾਧਿਕਾਰ ਹੈ। ਪੰਜਾਬ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਉਲੰਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਅੰਦਰ ਦ੍ਰਿੜਤਾ ਅਤੇ ਇੱਛਾ ਸ਼ਖਤੀ ਦੀ ਕਮੀ ਦੱਸਦਿਆਂ ਉਨ੍ਹਾਂ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਬਣਾਉਣ ਦਾ ਮਤਾ 7 ਸਾਲ ਬਾਅਦ ਵੀ ਹਵਾ ਵਿੱਚ ਲਟਕ ਰਿਹਾ ਹੈ। ਇੱਕਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰਨ ਲਈ ਕਮੇਟੀ ਦੇ ਪ੍ਰਬੰਧਕੀ ਢਾਂਚੇ ਨੂੰ ਬਦਲਣ ਦੀ ਲੋੜ ਹੈ। ਸ. ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਉਲੰਤੇ ਬਾਦਲ ਪਰਿਵਾਰ ਦਾ ਏਕਾਧਿਕਾਰ ਹ। ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਉਲੰਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਬਾਦਲੀਕਰਣ ਖਾਲਸਾ ਪੰਥ ਲਈ ਹਾਨੀਕਾਰਕ ਸਿੱਧ ਹੋਇਆ ਹੈ। ਸ਼੍ਰੋਮਣੀ ਕਮੇਟੀ ਨੂੰ ਹੋਰ ਨੁਕਸਾਨ ਅਤੇ ਨਿਘਾਰ ਤੋਂ ਬਚਾਉਣ ਲਈ ਪਾਰਟੀ ਪ੍ਰਧਾਨ ਨੇ ਸੁਝਾਅ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਰਵ ਪ੍ਰਥਮ ਵਫਾਦਾਰੀ ਧੜੇ ਨਾਲੋਂ ਧਰਮ ਨਾਲ ਵੱਧ ਹੋਣੀ ਚਾਹੀਦੀ ਹੈ। ਇਜਲਾਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਡਾ. ਮਨਜਿਦਰ ਸਿੰਘ ਨੇ ਮਤੇ ਪ²ੜ੍ਹ, ਜਿਸਨੂੰ ਹਾਜ਼ਿਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਹ ਕੌਮ ਲਈ ਅਤਿ ਦੁੱਖਦਾਇਕ ਗੱਲ ਹੈ ਕਿ ਸਿੱਖੀ ਦੀ ਮੁੱਖ ਧਾਰਾ ਨੂੰ ਤਿਆਗ ਚੁੱਕੀ ਹੈ ਅਤੇ ਧਰਮ ਨਿਰਪੱਖ ਭਾਰਤੀ ਮੁੱਖ ਧਾਰਾ ਨੂੰ ਅਪਣਾ ਚੁੱਕੀ ਰਾਜਨੀਤਕ ਲੀਡਰਸ਼ਿਪ ਨੇ ਸਾਰੀਆਂ ਧਾਰਮਿਕ ਸਿੱਖ ਸੰਸਥਾਵਾਂ ਅਤੇ ਧਾਰਮਿਕ ਲੀਡਰਸ਼ਿਪ ਨੂੰ ਆਪਣੇ ਅਧੀਨ ਕਾਬੂ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਗੁਰਦੁਆਰੇ ਦਾ ਸਰਮਾਇਆ ਅਤੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਟੇਜ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕਰਦੇ ਹਨ ਅਤੇ ਅਕਸਰ ਇਹ ਆਗੂ ਪੰਥਕ ਹਿੱਤਾਂ ਨੂੰ ਕੁਰਬਾਨ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਾਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰੂਡੰਮ ਅਤੇ ਡੇਰਾਵਾਦ ਦਾ ਫੈਲਾਅ ਸਿੱਖੀ ਸਿਧਾਤਾਂ ਲਈ ਗੰਭੀਰ ਚੁਣੌਤੀ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਹਧਾਰੀ ਸਾਧਾਂ ਦੇ ਉਭਾਰ ਨੂੰ ਠੱਲ੍ਹ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਸ. ਹਰਪਾਲ ਸਿੰਘ ਚੀਮਾ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਪਣੀ ਜੱਦੀ ਜਾਗੀਰ ਬਣਾਉਣ ਅਤੇ ਇਸ ਦੀ ਮਹੱਤਤਾ ਅਤੇ ਭੂਮਿਕਾ ਨੂੰ ਕੋਰਾ ਲਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨ੍ਹਾਂ ਇਸ ਮਾਰੂ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਮੂਹ ਹਮ-ਖਿਆਲੀ ਜੱਥੇਬੰਦੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਦਲ ਖਾਲਸਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਬੋਲਦਿਆਂ ਕਿਹਾ ਕਿ ਦੇਹਧਾਰੀਆਂ ਵੱਲੋਂ ਸ਼ਬਦ ਗੁਰੂ ਦੇ ਹੋ ਰਹੇ ਘੋਰ ਅਪਮਾਨ ਨੂੰ ਰੋਕਣ ਅਤੇ ਡੇਰਾਵਾਦ ਦੇ ਵੱਧ ਰਹੇ ਪ੍ਰਭਾਵ ਨਾਲ ਨਜਿੱਠਣ ਵਿੱਚ ਨਾਕਾਮਯਾਬ ਰਹਿਣ ਕਾਰਨ ਸ਼੍ਰੋਮਣੀ ਕਮੇਟੀ ਦੇ ਦਾਮਨ ਉਲੰਤੇ ਧੱਬਾ ਲੱਗਾ ਹੈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦਲ ਖਾਲਸਾ ਦੇ ਸਰਬਜੀਤ ਸਿੰਘ ਘੁਮਾਣ, ਬਲਦੇਵ ਸਿੰਘ ਗ੍ਰੰਥਗੜ੍ਹ, ਬਲਜੀਤ ਸਿੰਘ, ਹਰਨੇਕ ਸਿੰਘ ਭੁੱਲਰ, ਗੁਰਦੀਪ ਸਿੰਘ ਕਾਲਕਟ, ਮਾਸਟਰ ਕੁਲਵੰਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ। ਦਲ ਖਾਲਸਾ ਵੱਲੋਂ ਸੱਦਿਆ ਗਿਆ ਇਹ ਪੁੰਥਕ ਇਜਲਾਸ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਅੰਦਰ ਇਨਕਲਾਬੀ ਤਬਦੀਲੀ ਲਿਆਉਣ ਦੀ ਲੋੜ ਹੈ, ਕਿਉਂਕਿ ਸਾਡੇ ਬਜ਼ੁਰਗਾਂ ਵੱਲੋਂ ਗੁਰਧਾਮਾਂ ਦਾ ਸੁਚਾਰੂ ਪ੍ਰਬੰਧ ਚਲਾਉਣ ਲਈ ਰੀਝਾਂ ਅਤੇ ਕੁਰਬਾਨੀਆਂ ਨਾਲ ਸਿਰਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਊਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਵਫਾਦਾਰੀ ਦਾ ਆਪਣੇ ਧਾਰਮਿਕ ਫਰਜਾਂ ਨਾਲੋਂ ਆਪਣੇ ਸਿਆਸੀ ਧੜਿਆਂ ਨਾਲ ਵੱਧ ਹੋਣਾ ਹੈ। ਅੱਜ ਦਾ ਇਹ ਇਜਲਾਸ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਗੁਰਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਫੈਸਲਾ ਕਰਦਾ ਹੈ।
ਆਉਣ ਵਾਲੀਆਂ ਚੋਣਾਂ ਮੌਕੇ ਉਨ੍ਹਾਂ ਗੁਰਸਿੱਖਾਂ ਨੂੰ ਸ਼ੋਮਣੀ ਕਮੇਟੀ ਦੇ ਮੈਂਬਰ ਬਣਨ ਲਈ ਸਾਥ ਅਤੇ ਸਹਿਯੋਗ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਧੜੇ ਨਾਲੋਂ ਧਰਮ ਪਿਆਰਾ ਹੋਵਗਾ ਅਤੇ ਜਿਨ੍ਹਾਂ ਦਾ ਨਿਸ਼ਾਨਾ ਸਿੱਖੀ ਦੀ ਚੜ੍ਹਦੀ ਕਲਾ ਅਤੇ ਖਾਲਸਾ ਜੀ ਦੇ ਬੋਲਬਾਲੇ ਹੋਣਗੇ। ਇਹ ਇੱਕਠ ਐਲਾਨ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਲਈ ਯੋਗਤਾ ਅਤੇ ਮਾਪਦੰਡ ਨਿਸ਼ਚਿਤ ਕਰਨ ਲਈ ਲੋਕ ਰਾਇ ਬਣਾਏਗਾ ਕਿਉਂਕਿ ਅਕਾਲੀ ਦਲ ਬਾਦਲ ਨੇ ਆਪਣੀ ਭਾਈਵਾਲ ਜਮਾਤ ਦੇ ਪ੍ਰਭਾਵ ਹੇਠ ਸਿੱਖ ਸਿਧਾਤਾਂ, ਕਦਰਾਂ-ਕੀਮਤਾਂ ਅਤੇ ਰਹੁ-ਰੀਤਾਂ ਨੂੰ ਤਿਲਾਂਜਲੀ ਦਿੱਤੀ ਹੈ। ਇਹ ਇਜਲਾਸ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕਰਦਾ ਹੈ ਕਿ ਉਹ ਭਾਜਪਾ ਦੇ ਦਬਾਅ ਥੱਲੇ ਸਿੱਖ ਵਿਰੋਧੀ ਦਿਵਯ ਜੈਯੰਤੀ ਜਾਗਰਣ ਸੰਸਥਾਨ ਨੂੰ ਲੁਧਿਆਣਾ ਵਿਖੇ 2 ਰੋਜਾ ਜਨਤਕ ਸਮਾਗਮ ਕਰਨ ਦੀ ਇਜਾਜਤ ਦੇ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ। ਇਹ ਇੱਕਠ ਮਹਿਸੂਸ ਕਰਦਾ ਹੈ ਕਿ ਦੇਹਧਾਰੀਆਂ ਵੱਲੋਂ ਸ਼ਬਦ ਗੁਰੂ ਦੇ ਹੋ ਰਹੇ ਘੋਰ ਅਪਮਾਨ ਨੂੰ ਰੋਕਣ ਅਤੇ ਡੇਰਾਵਾਦ ਦੇ ਵੱਧ ਰਹੇ ਪ੍ਰਭਾਵ ਨਾਲ ਨਜਿੱਠਣ ਵਿੱਚ ਨਾਕਾਮਯਾਬ ਰਹਿਣ ਕਾਰਨ ਸ਼੍ਰੋਮਣੀ ਕਮੇਟੀ ਦੇ ਦਾਮਨ ਉਲੰਤੇ ਧੱਬਾ ਲੱਗਾ ਹੈ। ਅੱਜ ਦਾ ਇਹ ਇੱਕਠ ਮੰਨਦਾ ਹੈ ਕਿ ਆਸ਼ੂਤੋਸ਼ ਦਾ ਢਕਵੰਜ ਨਰਕਧਾਰੀਆਂ (ਨਕਲੀ ਨਿਰੰਕਾਰੀ) ਵਾਂਗ ਸਿੱਖੀ ਨੂੰ ਕਮਜ਼ੋਰ ਕਰਨ ਦੀ ਕੋਝੀ ਸਾਜਿਸ਼ ਹੈ, ਇਸ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਇਸ ਕ²ੂੜ ਦੀ ਦੁਕਾਨ ਨੂੰ ਵੱਧਣ ਤੋਂ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕਰਦਾ ਹੈ।

ਨਵਜੋਤ ਸਿੱਧੂ ਦੀ ਅਕਾਲੀ-ਭਾਜਪਾ ਗਠਜੋੜ ਵਿਰੋਧੀ ਬਿਆਨਬਾਜ਼ੀ ਤੋਂ ਸਿਆਸੀ ਹਲਕਿਆਂ 'ਚ ਬੇਚੈਨੀ

ਪੰਜਾਬ ਤੋਂ ਭਾਜਪਾ ਦੇ ਇਕੋ ਇਕ ਸਾਂਸਦ ਵਲੋਂ ਸ਼ਰੇਆਮ ਬਾਦਲ ਸਰਕਾਰ ਵਿਰੁਧ ਭੜਾਸ ਕੱਢਣ ਦੇ ਮਾਮਲੇ 'ਤੇ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ. ਅੰਮਰ੍ਿਤਸਰ ਤੋਂ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨੀਂ ਅਕਾਲੀ ਭਾਜਪਾ ਸਰਕਾਰ ਨੂੰ ਕਟਹਿਰੇ ਵਿਚ ਖੜਹ੍ੇ ਕਰਦਿਆਂ ਕੇਂਦਰੀ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਦਾ ਦੋਸ਼ ਲਗਾ ਕੇ ਆਪਣੀ ਹੀ ਸਰਕਾਰ ਦੀ ਸ਼ਰੇਆਮ ਭੰਡੀ ਕਰਨ ਵਾਲੇ ਸਿੱਧੂ ਦੇ ਇਸ ਨਵੇਂ ਪੈਂਤੜੇ ਨੂੰ ਲੈ ਕੇ ਅਕਾਲੀ ਭਾਜਪਾ ਹਲਕਿਆਂ ਵਿਚ ਆਪੋ ਆਪਣੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ. ਅੰਮਰ੍ਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਲੈ ਕੇ ਕਈ ਮਹੀਨੇ ਪੰਜਾਬ ਭਾਜਪਾ ਨਾਲ ਕਈ ਮਹੀਨੇ ਤੱਕ 36 ਦਾ ਅੰਕੜਾ ਰੱਖਣ ਵਾਲੇ ਸਿੱਧੂ ਇਨਹਾਂ ਦਿਨੀਂ ਅੰਮਰ੍ਤਸਰ ਦੇ ਡੀ.ਸੀ. ਨੂੰ ਲੈ ਕੇ ਸਰਕਾਰ ਤੋਂ ਖਫ਼ਾ ਹਨ. ਕੈਨੇਡੀਅਨ ਪਰ੍ਧਾਨ ਮੰਤਰੀ ਸਟੀਫ਼ਨ ਹਾਰਪਰ ਦੇ ਅੰਮਰਿਤਸਰ ਦੌਰੇ ਮੌਕੇ ਸਿੱਧੂ ਵਲੋਂ ਬਣਦਾ ਮਾਨ ਸਨਮਾਨ ਨਾ ਮਿਲਣ ਦਾ ਦੋਸ਼ ਡੀ.ਸੀ. 'ਤੇ ਲਗਾਇਆ ਗਿਆ ਸੀ. ਭਾਜਪਾ ਦੇ ਇਕ ਧੜੇ ਵਲੋਂ ਸਿੱਧੂ ਦੇ ਇਸ ਕਦਮ ਨੂੰ ਪਾਰਟੀ ਵਿਰੋਧੀ ਕਰਾਰ ਦਿੰਦਿਆਂ ਇਸ ਗੱਲ 'ਤੇ ਰੋਸ ਪਰ੍ਗਟ ਕੀਤਾ ਗਿਆ ਹੈ ਕਿ ਲੋਕ ਸਭਾ ਵਿਚ ਪੰਜਾਬ ਦੇ ਮਸਲੇ ਚੁੱਕਣ ਦੀ ਥਾਂ ਸਿੱਧੂ ਸੂਬੇ ਦੀ ਸਿਆਸਤ ਵਿਚ ਵਧੇਰੇ ਦਿਲਚਸਪੀ ਲੈ ਰਹੇ ਹਨ. ਭਾਜਪਾ ਹਲਕਿਆਂ ਅਨੁਸਾਰ ਸਿੱਧੂ ਕਿਤੇ ਪੰਜਾਬ ਭਾਜਪਾ ਦੇ ਅਗਲੇ ਪਰ੍ਧਾਨ ਤਾਂ ਨਹੀਂ ਬਣਨਾ ਚਾਹੁੰਦੇ?





ਪੰਥਕ ਮਸਲੇ

ਤਖ਼ਤ ਅਕਾਲ !!!...
ਤਖ਼ਤ ਅਕਾਲ ਦਾ ਕੀ ਏ
ਅਗਲਿਆਂ ਢਾਇਆ ਤੇ ਅਸੀਂ ਨਵਾਂ ਬਣਾਇਆ
ਤੇ ਸਿੱਖ ਕਤਲੇਆਮ
ਉਹ.....
ਉਹ ਤਾਂ ਉਹਨਾਂ ਦੀ ਲਿਖੀ ਏਦਾਂ ਸੀ
ਕੋਈ ਕੀ ਸਕਦੈ
ਵਿਚਾਰੇ ਬਦਨਸੀਬ
ਚਲੋ ਛੱਡੋ.....
ਤੇ ਝੂਠੇ ਪੁਲਿਸ ਮੁਕਾਬਲੇ
ਕੌਣ ਮੇਟ ਸਕਦੈ ਜੀ
ਲਿਖੀਆਂ ਲੇਖਾਂ ਦੀਆਂ
ਪਰ.....ਪਰ.....
ਸਾਡੇ ਸਰੂਆਂ ਵਰਗੇ ਪੁੱਤਰ
ਬਚਾਏ ਜਾ ਸਕਦੇ ਸੀ
ਹਾਂ.....
ਇੱਕ ਸ਼ਰਤ ’ਤੇ
ਕਿਹੜੀ.....
ਜੇ ਕੁਰਸੀ ’ਤੇ ਕਮੀਨਗੀ ਦਾ
ਨਹੁੰ ਮਾਸ ਦਾ ਰਿਸ਼ਤਾ ਨਾ ਹੁੰਦਾ
ਤੇ ਇਨ੍ਹਾਂ ਸਾਰੇ
ਜ਼ੁਲਮਾਂ
ਧੱਕੇਸ਼ਾਹੀਆਂ
ਨਸ਼ਲਕੁਸ਼ੀਆਂ ਦੇ ਖ਼ਿਲਾਫ਼
ਸਾਨੂੰ ਚਾਹੀਦੈ ਇਨਸਾਫ਼
ਕਿਉਂ ਨਾਂ ਇੱਕ ਜੁੱਟ ਹੋ ਕੇ ਲੜੀਏ
ਕੋਈ ਸਾਂਝਾ ਏਜੰਡਾ ਘੜੀਏ
ਨਹੀਂ.....ਨਹੀਂ.....
ਭੁੱਲ ਜਾਉ ਬੀਤਿਆ ਕੱਲ੍ਹ ਐਵੇਂ.....ਕਿਉਂ ?
ਨਹੀਂ ਲੜਾਂਗੇ, ਅਸੀਂ ਲੜਾਂਗੇ
“ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸਧਰਾਂ ਲਈ
ਅਸੀਂ ਲੜਾਂਗੇ ਜਦ ਤੱਕ
ਦੁਨੀਆਂ ’ਚ ਲੜਨ ਦੀ ਲੋੜ ਬਾਕੀ ਐ
ਜਦੋਂ ਬੰਦੂਕ ਨਾ ਹੋਈ, ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸ ਲੜਾਂਗੇ ਸਾਥੀ.....”
ਚੁੱਪ.....ਬਦਤਮੀਜ਼.....ਦੇਸ਼ ਧ੍ਰੋਹੀ
ਤੈਨੂੰ ਨਹੀਂ ਪਤਾ
ਪੰਥ ਨੂੰ ਹੋਰ ਕਿੰਨੇ ਦੁੱਖ ਨੇ
ਰਾਗਮਾਲਾ ਤੇ ਦਸਮ ਗ੍ਰੰਥ
ਇਹੋ ਜਿਹੇ ਕਈ ਮਸਲੇ ਜ਼ਿਆਦਾ ਪ੍ਰਮੁੱਖ ਨੇ
ਇਸ ਲਈ.....
ਅਸੀਂ ਲੜਾਂਗੇ ਸਾਥੀ
ਹੁਣ ਆਪਸ ਵਿਚ..... !!!


ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਸਜ਼ਾ ਨੂੰ ਕਿਸੇ ਕਚਹਿਰੀ 'ਚ ਨਹੀਂ ਲਿਜਾਵਾਂਗੇ : ਝੀਂਡਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਸ. ਬਾਦਲ ਵਲੋਂ ਦਿੱਤੇ ਹੁਕਮਾਂ ਅਨੁਸਾਰ ਜਿਹੜੀ ਸਜ਼ਾ ਦਿੱਤੀ ਹੈ ਸਾਡਾ ਕੋਈ ਦੋਸ਼ ਨਹੀਂ ਹੈ ਅਸੀਂ ਤਾਂ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦੀ ਇੱਜਤ ਅਤੇ ਖੁਸ਼ੀ ਨਾਂਲ ਪਾਲਣਾ ਕਰ ਰਹੇ ਹਾਂ. ਇਸ ਸਬੰਧ ਵਿਚ ਅਸੀਂ ਕਿਸੇ ਵੀ ਕੋਰਟ ਕਚਹਿਰੀ ਵਿਚ ਨਹੀਂ ਜਾਵਾਂਗੇ. ਇਹ ਪਰ੍ਗਟਾਵਾ ਹਰਿਆਣਾ ਸ਼ਰੋਮਣੀ ਕਮੇਟੀ ਦੇ ਪਰ੍ਧਾਨ (ਐਡਹਾਕ) ਜਥੇਦਾਰ ਜਗਦੀਸ਼ ਸਿੰਘ ਝੀਂਡਾ ਤੇ ਜਨਰਲ ਸਕੱਤਰ ਜਥੇਦਾਰ ਜੋਗਾ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰਮਰਿਤਸਰ ਵਿਖੇ ਪੰਜ ਦਿਨ ਸੇਵਾ ਨਿਭਾਵੁਣ ਉਪਰੰਤ ਤਖ਼ਤ ਸ੍ਰੀ ਕੇਸਗਹ੍ ਸਾਹਿਬ ਵਿਖੇ ਲਗਾਈ ਸਜ਼ਾ ਦੀ ਸੇਵਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਾਤਾ ਨਾਨਕ ਨਿਵਾਸ ਆਨੰਦਪੁਰ ਸਾਹਿਬ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ. ਇਸ ਸਮੇਂ ਉਨਹਾਂ ਨਾਲ ਸ਼ਰੋਮਣੀ ਕਮੇਟੀ ਦੀ ਅਤਿੰਗ ਕਮੇਟੀ ਦੀ ਮੈਂਬਰ ਬੀਬੀ ਰਵਿੰਦਰ ਕੌਰ ਦੇ ਪਤੀ ਕੰਵਲਜੀਤ ਸਿੰਘ ਅਜਰਾਣ , ਅਵਤਾਰ ਸਿੰਘ ਚੱਕੂ ਮੈਂਬਰ ਸ਼ਰੋਮਣੀ ਕਮੇਟੀ, ਹਜੂਰਾ ਸਿੰਘ ਨੰਬਰਦਾਰ, ਕੁਲਦੀਪ ਸਿੰਘ ਆਦਿ ਹਰਿਆਣੇ ਤੋਂ ਨਾਲ ਸੇਵਾ ਕਰਨ ਲਈ ਆਏ ਕਈ ਆਗੂ ਮੌਜੂਦ ਸਨ. ਜਥੇਦਾਰ ਝੀਂਡਾ ਨੇ ਕਿਹਾ ਕਿ ਉਹ ਪੰਥਕ ਕਮੇਟੀ ਨਾਲ ਪੂਰਨ ਸਹਿਯੋਗ ਕਰ ਕੇ ਸਮੁੱਚੇ ਹਿੰਦੂਸਤਾਨ ਦੇ ਸਿੱਖਾਂ ਨੂੰ ਲੈ ਕੇ ਪਰ੍ਕਾਸ਼ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਚਲ ਰਹੇ ਜਥੇਦਾਰ ਤੋਂ ਸਿੱਖ ਪੰਥ ਦੇ ਤਖ਼ਤਾਂ ਨੂੰ ਆਜ਼ਾਦ ਕਰਵਾਉਣ ਲਈ ਮੁਹਿੰਮ ਜਾਰੀ ਰੱਖਣਗੇ. ਉਨਹਾਂ ਨੇ ਕਿਹਾ ਕਿ ਹਰਿਆਣਾ ਦੇ 99.9 ਫ਼ੀਸਦੀ ਸਿੱਖ ਉਨਹਾਂ ਦੇ ਨਾਲ ਹਨ. ਉਨਹਾਂ ਕਿਹਾ ਕਿ ਜਦੋਂ ਤੱਕ ਵੱਖਰੀ ਕਮੇਟੀ ਨਹੀਂ ਬਣ ਜਾਂਦੀ ਉਹ ਆਪਣਾ ਸੰਘਰਸ਼ ਬੰਦ ਨਹੀਂ ਕਰਨਗੇ. ਹਰਿਆਣੇ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਲਾਗੂ ਕਰਨ ਬਾਰੇ ਉਨਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਤੇ ਧਰਮ ਸਿੱਖ ਧਰਮ, ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਸਾਜਿਸ਼ ਅਧੀਨ ਖ਼ਤਮ ਕਰਨ ਲਈ ਲਗੇ ਹੋਏ ਹਨ. ਅਜਿਹੀ ਸਥਿਤੀ ਵਿਚ ਪੰਜਾਬੀ ਬਾਰੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਗੰਭੀਰ ਹੋ ਸਕਦੇ ਹਨ.

ਅਨੂਪ ਸਿੰਘ ਵਕੀਲ ਨਾਲ ਹੋਈ ਜਿਆਦਤੀ ਦੀ ਪਾਕਿਸਤਾਨ ਹਕੂਮਤ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਵੇ :- ਮਾਨ

ਚੰਡੀਗੜ੍ਹ, 1 ਦਸੰਬਰ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਵਲਪਿੰਡੀ (ਪਾਕਿਸਤਾਨ) ਦੇ ਇੱਕ ਸਿੱਖ ਵਕੀਲ ਸ: ਅਨੂਪ ਸਿੰਘ ਉੱਤੇ ਹੋਏ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਪਾਕਿਸਤਾਨ ਦੇ ਸਦਰ ਸ਼੍ਰੀ ਆਸਿਫ ਅਲੀ ਜ਼ਰਦਾਰੀ ਅਤੇ ਉੱਥੋ ਦੇ ਵਜ਼ੀਰ ਏ ਆਜਿ਼ਮ ਸ਼੍ਰੀ ਯੁਸਫ ਰਜ਼ਾ ਗਿਲਾਨੀ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਹੋਈ ਦੁਖਾਂਤਿਕ ਘਟਨਾ ਸੰਬੰਧੀ ਫੌਰੀ ਨਿਰਪੱਖ ਜਾਂਚ ਕਰਵਾ ਕੇ ਸੰਬੰਧਿਤ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨ ਤਾਂ ਕਿ ਅੱਗੋ ਲਈ ਅਜਿਹੀ ਸਿੱਖ ਵਿਰੋਧੀ ਘਟਨਾ ਨਾ ਵਾਪਰ ਸਕੇ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਬਿਨਾ ਕਿਸੇ ਡਰ ਭੈ ਤੋਂ ਉੱਥੇ ਵਿਚਰ ਸਕਣ।
ਉਨ੍ਹਾ ਕਿਹਾ ਕਿ ਸਿੱਖ ਕੌਮ ਭਾਵੇ ਬੀਤੇ ਸਮੇਂ ਵਿੱਚ ਬਾਦਸ਼ਾਹੀਆਂ ਹੰਢਾਉਦੀ ਰਹੀ ਹੈ ਪਰ ਆਪਣੇ ਬੀਤੇ ਅਤੇ ਅਜੋਕੇ ਸਮੇ ਦੀ ਸਵਾਰਥੀ ਸਿੱਖ ਲੀਡਰਸਿ਼ਪ ਵੱਲੋ ਕੀਤੀਆਂ ਬੱਜਰ ਗਲਤੀਆਂ ਦੀ ਬਦੌਲਤ ਅੱਜ ਇੱਕ ਸਟੇਟਲੈਸ ਕੌਮ ਹੈ। ਜਿਸਦਾ ਆਪਣਾ ਕੋਈ ਘਰ ਨਹੀਂ ਬਣ ਸਕਿਆ। ਬਾਦਸ਼ਾਹੀਆਂ ਤੋਂ ਵਿਰਵਾ ਕੌਮਾਂ ਖੁਦ ਹੀ ਵੱਖ ਵੱਖ ਮੁਲਕਾਂ ਅਤੇ ਕੌਮਾਂ ਨਾਲ ਡਿਪਲੋਮੈਟਿਕ ਸੰਬੰਧ ਕਾਇਮ ਕਰਦੀਆਂ ਹਨ। ਅਜਿਹੀਆਂ ਕੌਮਾਂ ਨੂੰ ਆਪਣੀਆਂ ਹਕੂਮਤਾਂ ਤੋਂ ਕਿਸੇ ਤਰ੍ਹਾ ਦੀ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਅਤੇ ਆਪਣੇ ਤੌਰ ‘ਤੇ ਆਪਣੇ ਮੁਲਕ ਦੀ ਕਾਇਮੀ ਲਈ “ਜੰਗ” ਜਾਰੀ ਰੱਖਣੀ ਚਾਹੀਦੀ ਹੈਉਨ੍ਹਾ ਕਿਹਾ ਕਿ ਹਿੰਦ ਹਕੂਮਤ ਉੱਤੇ ਰਾਜ ਕਰ ਰਹੀਆਂ ਹਿੰਦੂਤਵ ਤਾਕਤਾਂ ਤਾਂ ਕਾਫੀ ਲੰਮੇ ਸਮੇ ਤੋਂ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਘੋਰ ਜਿਆਦਤੀਆਂ ਅਤੇ ਬੇਇਨਸਾਫੀਆਂ ਕਰਦੀਆਂ ਆ ਰਹੀਆਂ ਹਨ ਅਤੇ ਉਨ੍ਹਾ ਦਾ ਸ਼ਾਜਿਸੀ ਢੰਗਾਂ ਨਾਲ ਕਤਲੇਆਮ ਵੀ ਕਰਦੀਆਂ ਆ ਰਹੀਆਂ ਹਨ। ਉਨ੍ਹਾ ਇਸ ਗੱਲ ‘ਤੇ ਗਹਿਰਾ ਦੁੱਖ ਅਤੇ ਅਫਸੋਸ ਜਾਹਿਰ ਕੀਤਾ ਕਿ ਮੌਜੂਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮੱਕੜ੍ਹ, ਜਿਹਨਾਂ ਦਾ ਫਰਜ਼ ਇਸ ਸਮੇ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਹਕੂਮਤ ਦੇ ਨਾਲ ਰਾਬਤਾ ਕਾਇਮ ਕਰਕੇ, ਉਥੇ ਰਹਿ ਰਹੇ ਸਿੱਖਾਂ ਦੀ ਹਿਫਾਜਿ਼ਤ ਕਰਨ ਅਤੇ ਅਨੂਪ ਸਿੰਘ ਉੱਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਦੀ ਜਿੰਮੇਵਾਰੀ ਬਣਦੀ ਹੈ। ਉਹ ਇਸ ਸੰਬੰਧੀ ਸਿੱਖਾਂ ਉੱਤੇ ਹਮਲੇ ਕਰਨ ਵਾਲੀ ਹਿੰਦ ਹਕੂਮਤ ਅੱਗੇ ਲਿਲਕੜੀਆਂ ਕੱਢ ਕੇ ਕੇਵਲ ਗੋਗਲੂਆਂ ਤੋ ਮਿੱਟੀ ਝਾੜਨ ਅਤੇ ਆਪਣੇ ਫਰਜਾਂ ਦੀ ਕੁਤਾਹੀ ਕਰਨ ਦੀ ਕਾਰਵਾਈ ਕਰ ਰਹੇ ਹਨ। ਉਨ੍ਹਾ ਕਿਹਾ ਕਿ ਹਿੰਦ ਦਾ ਕਾਨੂੰਨ ਅਤੇ ਅਦਾਲਤਾਂ ਸਿੱਖ ਕੌਮ ਨੂੰ 62 ਸਾਲਾਂ ਤੋਂ ਇਨਸਾਫ ਦੇਣ ਵਿੱਚ ਬੁਰੀ ਤਰ੍ਹਾ ਫੇਲ ਸਾਬਿਤ ਹੋ ਚੁੱਕੇ ਹਨ, ਉਨ੍ਹਾ ਤੋਂ ਸਿੱਖ ਕੌਮ ਦੀ ਹਿਫਾਜਿਤ ਕਰਨ ਜਾਂ ਇਨਸਾਫ ਲੈਣ ਦੀ ਮੰਗ ਕਰਨ ਦੀ ਕਾਰਵਾਈ “ਘੁੱਪ ਹਨੇਰੇ ਵਿੱਚ ਕਾਲੀ ਬਿੱਲੀ ਫੜਨ” ਦੇ ਤੁੱਲ ਹੀ ਕਾਰਵਾਈ ਹੈ ਅਤੇ ਅਜਿਹੇ ਲੋਕ ਮੂਰਖਾਂ ਦੀ ਦੁਨੀਆ ਵਿੱਚ ਵੱਸਣ ਵਾਲੇ ਹਨ। ਸ: ਮਾਨ ਨੇ ਪਾਕਿਸਤਾਨ ਦੇ ਨਿਵਾਸੀਆਂ ਨੂੰ ਵੀ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਈ ਵੀ ਅਜਿਹੀ ਕਾਰਵਾਈ ਨਾ ਕਰਨ ਜਿਸ ਨਾਲ ਦੁਨੀਆ ਦੀਆਂ ਦੋਵੇ ਮਾਰਸ਼ਲ ਕੌੰਮਾਂ ਸਿੱਖ ਅਤੇ ਮੁਸਲਿਮ ਵਿੱਚ ਨਫਰਤ ਪੈਦਾ ਹੁੰਦੀ ਹੋਵੇ। ਬਲਕਿ 1947 ਦੀ ਵੰਡ ਤੋਂ ਪਹਿਲੇ ਦੇ ਪੰਜਾਬ ਦੇ ਫਖਰ ਵਾਲੀਆਂ ਇਤਿਹਾਸਿਕ ਅਤੇ ਇਖਲਾਕੀ ਪ੍ਰੰਪਰਾਵਾਂ, ਕਦਰਾ-ਕੀਮਤਾਂ ਉੱਤੇ ਪਹਿਰਾ ਦੇ ਕੇ ਸਟੇਟਲੈਸ (ੰਟਅਟੲਲੲਸਸ) ਸਿੱਖ ਕੌਮ ਦਾ ਆਪਣਾ ਘਰ “ਖਾਲਿਸਤਾਨ” ਕਾਇਮ ਕਰਨ ਵਿੱਚ ਡੂੰਘਾ ਸਹਿਯੋਗ ਕਰਨ। ਅਜਿਹਾ ਉੱਦਮ ਕਰਕੇ ਹੀ ਉਪਰੋਕਤ ਦੋਵੇ ਕੌਮਾਂ ਆਪਣੀਆਂ ਦੁਸ਼ਮਣ ਤਾਕਤਾਂ ਵਲੋ ਕੀਤੀਆਂ ਜਾ ਰਹੀਆਂ ਜਿਆਦਤੀਆਂ ਅਤੇ ਬੇਇਨਸਾਫੀਆਂ ਤੋਂ ਨਿਜਾਤ ਪ੍ਰਾਪਤ ਕਰ ਸਕਣਗੀਆਂ।

ਓਸਾਮਾ ਬਿਨ ਲਾਦੇਨ ਪਾਕਿ ਵਿਚ ਨਹੀਂ : ਗਿਲਾਨੀ

ਬਰਲਿਨ : ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਸਰਕਾਰ ਨੂੰ ਦੁਨੀਆਂ ਦੀ ਸਭ ਤੋਂ ਖਤਰਨਾਕ ਅਤਿਵਾਦੀ ਜਥੇਬੰਦੀ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਵਿਚ ਮੌਜੂਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਗਿਲਾਨੀ ਨੇ ਆਪਣੀ ਜਰਮਨ ਫੇਰੀ ਦੌਰਾਨ ਆਪਣੇ ਜਹਾਜ਼ ਵਿਚ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਪਾਕਿਸਤਾਨ ਵਿਚ ਓਸਾਮਾ ਬਿਨ ਲਾਦੇਨ ਸਮੇਤ ਅਲਕਾਇਦਾ ਦੇ ਨੇਤਾਵਾਂ ਦੀ ਟਿਕਾਣਿਆਂ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਦੇ ਉਸ ਬਿਆਨ ਨੂੰ ਵੀ ਰੱਦ ਕਰ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਲਾਦੇਨ ਪਾਕਿਸਤਾਨ ਵਿਚ ਲੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਬ੍ਰਿਟੇਨ ਸਮੇਤ ਵਿਸ਼ਵ ਭਾਈਚਾਰਾ ਅਤਿਵਾਦ ਦੇ ਖਾਤਮੇ ਲਈ ਚਲ ਰਹੀ ਲੜਾਈ ਵਿਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾਕਰ ਰਿਹਾ ਹੈ ਅਤੇ ਦੂਜੇ ਪਾਸੇ ਉਹ ਅਤਿਵਾਦ ਵਿਰੁੱਧ ਹੋਰ ਕਾਰਵਾਈ ਕਰਨ ਲਈ ਕਹਿ ਰਹੇ ਹਨ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਵਿਚ ਰਾਜਨੀਤਿਕ ਸਥਿਰਤਾ ਬਿਲਕੁਲ ਪਟੜੀ 'ਤੇ ਹੈ ਉਹ ਸਿਰਫ ਬਲੋਚਿਸਤਾਨ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਕਾਬਲੇਜ਼ਿਕਰ ਹੈ ਕਿ ਬ੍ਰਾਊਨ ਹਾਲ ਹੀ 'ਚ ਅਲਕਾਇਦਾ ਵਿਰੁੱਧ ਵੱਡੀ ਕਾਰਵਾਈ ਕਰਨ ਅਤੇ ਇਸ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨ ਲਈ ਕਿਹਾ ਸੀ। ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਅਲਕਾਇਦਾ ਦਾ ਅੱਡਾ ਪਾਕਿਸਤਾਨ ਵਿਚ ਮੌਜੂਦ ਹੈ ਅਤੇ ਉਹ ਬਾਹਰ ਤੋਂ ਇਸ ਵਿਚ ਲੋਕਾਂ ਨੂੰ ਸ਼ਾਮਲ ਕਰਨ ਵਿਚ ਸਮਰਥਨ ਹਨ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਯਕੀਨ ਕਰਾਉਣਾ ਹੋਵੇਗਾ ਕਿ ਉਹ ਅਲਕਾਇਦਾ ਵਿਰੁੱਧ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨਗੇ।

ਦੁਬਈ ਦੀਆਂ ਖਸਤਾਹਾਲੀ ਦੀਆਂ ਖ਼ਬਰਾਂ ਨਾਲ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਖਲਬਲੀ

ਦੁਬਈ: ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਦੁਬਈ ਵਿਸ਼ਵ ਦੀਆਂ ਖਸਤਾਹਾਲੀ ਦੀਆਂ ਖ਼ਬਰਾਂ ਨਾਲ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਖਲਬਲੀ ਮਚੀ ਹੋਈ ਹੈ। ਬੀਤੇ ਦਿਨੀਂ ਦੁਬਈ ਵਰਲਡ ਨੇ ਮੰਨਿਆ ਕਿ ਉਸ ਕੋਲ ਕਰਜ਼ ਚੁਕਾਉਣ ਲਈ ਪੈਸੇ ਨਹੀਂ ਹਨ। ਇਸ ਖ਼ਬਰ ਤੋਂ ਬਾਅਦ ਸਾਰੇ ਯੂਰਪੀ ਅਤੇ ਏਸ਼ੀਆਈ ਬਾਜ਼ਾਰ ਵਿੱਚ ਭੂਚਾਲ ਆ ਗਿਆ ਅਤੇ ਪਾਰੀ ਗਿਰਾਵਟ ਦਾ ਦੌਰ ਕੱਲ੍ਹ ਤੱਕ ਜਾਰੀ ਰਿਹਾ। ਭਾਰਤ ਵਿੱਚ ਬੈਕਾਂ ਅਤੇ ਰੀਅਲ ਅਸਟੇਟ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿੱਗੇ। ਆਨੰਦ ਰਾਠੀ ਸਕਿਉਰਟੀਜ਼ ਦੇ ਡੀਡੀ ਸ਼ਰਮਾਂ ਕਹਿੰਦੇ ਹਨ ਕਿ ਭਾਰਤ ਦੀਆਂ ਕੰਪਨੀਆਂ ਨੇ ਦੁਬਈ ਵਿੱਚ ਨਿਵੇਸ਼ ਕੀਤਾ ਹੈ ਤਾਂ ਇਸਦਾ ਅਸਰ ਪੈਣਾ ਤਾਂ ਲਾਜ਼ਮੀ ਹੈ। ਹਾਲਾਂਕਿ ਅਜੇ ਸ਼ੁਰੂਆਤੀ ਖ਼ਬਰਾਂ ਆ ਰਹੀਆਂ ਹਨ। ਭਾਰਤੀ ਕੰਨਸਟੱਰਕਸ਼ਨ ਅਤੇ ਬੈਂਕ ਮੱਧ ਪੂਰਬ ਵਿੱਚ ਚੰਗਾ ਕਾਰੋਬਾਰ ਕਰਦੇ ਹਨ। ਦੁਬਈ ਵਰਲਡ ਨਾਲ ਕਿਸੀ ਭਾਰਤੀ ਕੰਪਨੀ ਦੇ ਰਿਸ਼ਤੇ ਦਾ ਪਤਾ ਨਹੀਂ ਹੈ ਭਾਰਤੀ ਬਾਜ਼ਾਰਾਂ ਵਿੱਚ 200 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਆਈ ਜਦੋਂ ਕਿ ਜਾਪਾਨੀ ਕੰਪਨੀ ਦੇ ਸੂਚਕ ਅੰਕ ਨਿੱਕੇਈ ਵਿੱਚ ਤਿੰਨ ਫ਼ੀਸਦੀ ਅਤੇ ਹਾਂਗਕਾਂਗ ਸ਼ੇਅਰ ਬਾਜ਼ਾਰ ਵਿੱਚ ਲਗਪਗ ਪੰਜ ਫ਼ੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਇਹੀ ਹਾਲ ਚੀਨ ਦੇ ਸ਼ੇਅਰ ਬਾਜ਼ਾਰ ਦਾ ਰਿਹਾ। ਲਗਪਗ 60 ਅਰਬ ਡਾਲਰ ਦੇ ਕਰਜ਼ੇ ਦੇ ਬੋਝ ਹੇਠ ਦੱਬੀ ਦੁਬਈ ਵਰਲਡ ਸਰਕਾਰੀ ਕੰਪਨੀ ਹੈ। ਇਸ ਲਈ ਬਾਜ਼ਾਰ ਦੇ ਜਾਣਕਾਰਾਂ ਵਿੱਚ ਇਹ ਸੰਦੇਸ਼ ਆਇਆ ਕਿ ਇਹ ਸੰਕਟ ਸਿਰਫ਼ ਇੱਕ ਕੰਪਨੀ ਦਾ ਨਹੀਂ ਬਲਕਿ ਕੁਬਈ ਸਰਕਾਰ ਦਾ ਹੈ। ਭਾਰਤ ਦੇ ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਇੱਕ ਵੇਲੇ 600 ਅੰਕਾਂ ਨਾਲ ਹੇਠਾਂ ਪਹੁੰਚਿਆਂ ਪਰ ਬਾਜ਼ਾਰ ਬੰਦ ਹੁੰਦੇ ਹੁੰਦੇ ਵਣਜ ਮੰਤਰੀ ਆਨੰਦ ਸ਼ਰਮਾਂ ਦੇ ਬਿਆਨ ਦੇ ਮੱਲ੍ਹਮ ਪੱਟੀ ਦਾ ਕੰਮ ਕੀਤਾ ਅਤੇ ਸੈਂਸੈਕਸ ਲਗਪਗ 225 ਅੰਕ ਡਿੱਗ ਕੇ 6732 ਅੰਕਾਂ 'ਤੇ ਬੰਦ ਹੋਇਆ। ਆਨੰਦ ਸ਼ਰਮਾਂ ਨੇ ਦਿੱਲੀ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਨਹੀਂ ਮੰਨਦਾ ਕਿ ਦੁਬਈ ਦੇ ਰੀਅਲ ਅਸਟੇਟ ਵਿੱਚ ਕੁਝ ਹੋਇਆ ਹੈ ਤਾਂ ਉਸਦਾ ਅਸਰ ਭਾਰਤ 'ਤੇ ਵੀ ਪਵੇਗਾ ਕਿਉਂਕਿ ਭਾਰਤ ਦੀ ਅਰਥਵਿਵਸਥਾ ਬਹੁਤ ਵੱਡੀ ਹੈ। ਇਹ ਸਭ ਅਜਿਹੇ ਵੇਲੇ ਹੋਇਆ ਹੈ ਜਦੋਂ ਮੰਨਿਆਂ ਜਾ ਰਿਹਾ ਸੀ ਕਿ ਦੁਨੀਆਂ ਆਰਥਿਕ ਸੁਸਤੀ ਵਿੱਚੋਂ ਗੁਜ਼ਰ ਰਹੀ ਹੈ ਅਤੇ ਖ਼ਾਸ ਤੌਰ 'ਤੇ ਏਸ਼ੀਆ ਨੂੰ ਆਰਥਿਕ ਵਿਕਾਸ ਦਾ ਨਵਾਂ ਧੁਰਾ ਮੰਨਿਾ ਜਾ ਰਿਹਾ ਹੈ। ਅਜਿਹੇ ਵਿੱਚ ਆਰਥਿਕ ਜਾਣਕਾਰ ਅਲੋਕ ਪੁਰਾਣਿਕ ਕਹਿੰਦੇ ਹਨ ਕਿ ਸੰਕਟ ਨੇ ਮਨੋਵਿਗਿਆਨਕ ਅਸਰ ਜ਼ਿਆਦਾ ਛੱਡਿਆ ਹੈ ਕਿ ਜਦੋਂ ਆਲਮੀ ਆਰਥਿਕ ਸੰਕਟ ਡੂੰਘਾ ਹੋਇਆ ਸੀ ਉਦੋਂ ਵੀ ਏਸ਼ੀਆਈ ਦੇਸ਼ਾ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਮੰਨਿਆ ਜਾਦਾਂ ਹੈ ਪਰ ਇਸ ਘਟਨਾ ਨੇ ਇਹ ਮਿੱਥ ਤੋੜ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੁਬਈ ਵਰਲਡ ਨੂੰ ਬਚਾਉਣ ਲਈ ਹੁਣ ਆਲਮੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਪਰ ਅਸਲ ਅਰਥਵਿਵਸਥਾ ਦੀ ਬਜਾਏ ਅਰਥਵਿਵਸਥਾ ਦੀ ਬਜਾਏ ਇਸਦਾ ਅਸਰ ਵਿਤੀ ਪ੍ਰਣਾਲੀ 'ਤੇ ਜ਼ਿਆਦਾ ਹੋਵੇਗਾ। ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਅਰਥਸ਼ਾਸ਼ਤਰੀ ਵੀ ਇਹ ਚੇਤਾਵਨੀ ਦਿੰਦੇ ਹਨ ਕਿ ਆਰਥਿਕ ਸੁਸਤੀ ਤੋਂ ਬਾਹਰ ਨਿਕਲਣ ਦਾ ਰਸਤਾ ਦਾਂ ਦਿਖ ਰਿਹਾ ਹੈ ਪਰ ਇਹ ਰਸਤਾ ਸੌਖਾ ਨਹੀਂ ਹੈ। ਸ਼ਾਇਦ ਦੁਬਈ ਵਰਲਡ ਦਾ ਮਾਮਲਾ ਇਸਦਾ ਸੰਕੇਤ ਹੈ।


ਕਾਂਗਰਸ ਵਲੋਂ ਪਿਮਸ ਦੀ ਲੀਜ਼ ਨੂੰ ਰੱਦ ਕਰ ਦਿੱਤਾ ਜਾਵੇਗਾ-ਕੈਪਟਨ

ਜਲੰਧਰ, 30 ਨਵੰਬਰ - ਜਲੰਧਰ 'ਚ ਪੈਂਦੇ ਭੁਲੱਥ ਵਿਖੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਖੁਸ਼ਾਮਦ ਕਰਨ ਵਾਲੇ ਪੁਲਿਸ ਅਧਿਕਾਰੀ ਵਰਦੀ ਵਿਚ ਡਾਕੂ ਹਨ. ਉਨਹਾਂ ਕਿਹਾ ਕਿ ਪੁਲਿਸ ਅਧਿਕਾਰੀ ਜਨਤਾ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ. ਉਨਹਾਂ ਕਿਹਾ ਕਿ ਅਸੀਂ ਜਦੋਂ ਮੁੜ ਸੱਤਾ ਵਿਚ ਆਵਾਂਗੇ ਤਾਂ ਸਾਡੀ ਪਾਰਟੀ ਇਨਹਾਂ ਪੁਲਿਸ ਅਧਿਕਾਰੀਆਂ ਨਾਲ ਸਖ਼ਤੀ ਨਾਲ ਨਜਿੱਠੇਗੀ. ਉਨਹਾਂ ਪੰਜਾਬ ਦੌਰਾ 8 ਦਸੰਬਰ ਤੋਂ ਤਰਨਤਾਰਨ ਤੋਂ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ. ਉਨਹਾਂ ਕਿਹਾ ਕਿ ਆਮ ਜਨਤਾ 'ਤੇ ਅੱਤਿਆਚਾਰ ਬੰਦ ਹੋਣਾ ਚਾਹੀਦਾ ਹੈ. ਉਨਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ 10 ਹਜ਼ਾਰ ਤੋਂ ਵੱਧ ਕਾਂਗਰਸੀਆਂ 'ਤੇ ਪੁਲਿਸ ਨੇ ਅਕਾਲੀ ਭਾਜਪਾ ਗਠਜੋੜ ਦੀ ਬਦਲਾਖੋਰੀ ਨੀਤੀ 'ਤੇ ਮੋਹਰਾਂ ਲਗਾਉਂਦੇ ਹੋਏ ਝੂਠੇ ਮਾਮਲੇ ਦਰਜ ਕੀਤੇ ਹਨ. ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਅਗਾਹ ਕੀਤਾ ਕਿ ਜਨਤਾ ਦੇ ਵੋਟ ਪਰੇਮ ਅਤੇ ਪਰੇਰਨਾ ਨਾਲ ਮਿਲਦੇ ਹਨ, ਬਾਂਹ ਮਰੋੜ ਕੇ ਨਹੀਂ. ਉਨਹਾਂ ਕਿਹਾ ਕਿ ਸੱਤਾ ਵਿਚ ਆਉਣ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਦੱਬ ਕੇ ਕੁੱਟਾਂਗੇ. ਉਨਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬੇ ਦੇ ਅਮਨ ਕਾਨੂੰਨ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ. ਉਨਹਾਂ ਕਿਹਾ ਕਿ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇਸਿੰਜ਼ (ਪਿਮਸ) ਜਲੰਧਰ ਨੂੰ 139 ਕਰੋੜ ਰੁਪਏ 'ਤੇ ਲੀਜ਼ 'ਤੇ ਦੇਣ ਵਾਲੀ ਬਾਦਲ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਨੇ ਜਨਤਾ ਨਾਲ ਵੱਡਾ ਧੋਖਾ ਕੀਤਾ ਹੈ. ਉਨਹਾਂ ਕਿਹਾ ਕਿ ਇਸ ਮਾਮਲੇ ਨੂੰ ਕਾਂਗਰਸ ਜਨਤਾ ਦੀ ਕਚਹਿਰੀ ਵਿਚ ਲਿਜਾਵੇਗੀ. ਉਨਹਾਂ ਕਿਹਾ ਕਿ ਸੱਤਾ ਵਿਚ ਆਉਣ 'ਤੇ ਕਾਂਗਰਸ ਵਲੋਂ ਪਿਮਸ ਦੀ ਲੀਜ਼ ਨੂੰ ਰੱਦ ਕਰ ਦਿੱਤਾ ਜਾਵੇਗਾ. ਉਨਹਾਂ ਕਿਹਾ ਕਿ ਅਕਾਲੀ ਦਲ ਝੂਠੇ ਲੋਕਾਂ ਦੀ ਪਾਰਟੀ ਹੈ ਕਿਉਂਕਿ ਉਨਹਾਂ ਜੋ ਵੀ ਲੋਕਾਂ ਨਾਲ ਅੱਜ ਤੱਕ ਵਾਅਦੇ ਕੀਤੇ ਹਨ ਉਹ ਕਦੇ ਪੂਰੇ ਨਹੀਂ ਕੀਤੇ. ਇਸ ਮੌਕੇ ਉਨਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਜੋ ਵੀ ਮੇਵਾਰੀ ਸੌਂਪੇਗੀ ਉਸ ਨੂੰ ਖਿੜੇ ਮੱਥੇ ਪਰ੍ਵਾਨ ਕੀਤਾ ਜਾਵੇਗਾ. ਉਨਹਾਂ ਕਿਹਾ ਕਿ ਉਹ ਪੰਜਾਬ ਪਰ੍ਧਾਨ ਦੀਆਂ ਹੋਣ ਵਾਲੀਆਂ ਚੋਣਾਂ ਹੇਤੂ ਪੂਰੀ ਤਰਹਾਂ ਤਿਆਰ ਹਨ. ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ 8 ਦਸੰਬਰ ਤੋਂ ਪੰਜਾਬ ਦਾ ਦੌਰਾ ਸ਼ੁਰੂ ਕਰਨਗੇ ਅਤੇ ਹਰ ਵਿਧਾਨ ਸਭਾ ਖੇਤਰ ਵਿਚ ਜਾਣਗੇ. ਇਸ ਦੌਰੇ ਦੀ ਸ਼ੁਰੂਆਰਤ ਤਰਨਤਾਰਨ ਤੋਂ ਹੋਵੇਗੀ. ਇਸ ਮੌਕੇ 'ਤੇ ਭਰਤਇੰਦਰ ਸਿੰਘ ਚਹਿਲ, ਮੈਂਬਰ ਪਾਰਲੀਮੈਂਟ ਸੰਤੋਸ਼ ਚੌਧਰੀ, ਚੌਧਰੀ ਜਗਜੀਤ ਸਿੰਘ, ਤੇਜਿੰਦਰ ਬਿੱਟੂ, ਕੰਵਲਜੀਤ ਸਿੰਘ ਲਾਲੀ, ਜੋਗਿੰਦਰ ਸਿੰਘ ਮਾਨ, ਗੁਰਕੰਵਲ ਕੌਰ, ਸੀ ਡੀ ਕੰਬੋਜ ਤੇ ਸੁਰਿੰਦਰ ਮਹੇ ਮੌਜੂਦ ਸਨ. ਇਸ ਕਾਨਫਰੰਸ ਦਾ ਆਯੋਜਨ ਭੁਲੱਥ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਰਹਿਨੁਮਾਈ ਹੇਠ ਹੋਟਲ ਸਕਾਈਲਾਰਕ ਵਿਖੇ ਹੋਇਆ.

ਅਮਰੀਕਾ, ਕੇਵਲ ਮੁਸਲਿਮ ਕੌਮ ਨੂੰ ਹੀ ਨਿਸ਼ਾਨਾ ਨਾ ਬਣਾਵੇ ਬਲਕਿ ਹਿੰਦ ਹਕੂਮਤ ਦੀ ‘ਸਰਕਾਰੀ ਤੇ ਸਮੁੱਚੀ ਦਹਿਸ਼ਤਗਰਦੀ’ ਵਿਰੁੱਧ ਲੜੇ-ਮਾਨ

ਫਤਿਹਗੜ੍ਹ ਸਾਹਿਬ, 30 ਨਵੰਬਰ :- “ਅਮਰੀਕਾ ਵੱਲੋਂ ਪਾਕਿਸਤਾਨ ਮੂਲ ਦੇ ਨਾਗਰਿਕ ਡੇਵਿਡ ਕੋਲਮੇਨ ਹੈਡਲੀ ਅਤੇ ਕੈਨੇਡੀਅਨ ਮੁਸਲਿਮ ਨਾਗਰਿਕ ਸ਼੍ਰੀ ਤਹੱਵਰ ਹੁਸੈਨ ਰਾਣਾ ਸੰਬੰਧੀ ਹਿੰਦ ਨੂੰ ਜਾਣਕਾਰੀ ਦੇਣ ਹਿੱਤ ਜੋ ਅਮਰੀਕਾ ਆਪਣੀ ਖੁਫੀਆ ਏਜੰਸੀ ਐਫ ਬੀ ਆਈ ਦੀ ਟੀਮ ਹਿੰਦ ਦੇ ਦੌਰੇ ‘ਤੇ ਭੇਜ ਰਿਹਾ ਹੈ, ਉਸ ਤੋਂ ਅਤੇ ਅਮਰੀਕਾ ਵੱਲੋਂ ਮੁਸਲਿਮ ਦਹਿਸ਼ਤਗਰਦੀ ਵਿਰੁੱਧ ਕੀਤੀਆਂ ਜਾ ਰਹੀਆਂ ਅਜੋਕੀ ਕਾਰਵਾਈਆਂ ਤੋਂ ਇੰਝ ਜਾਪਦਾ ਹੈ ਕਿ ਅਮਰੀਕਾ ਕੇਵਲ “ਇਸਲਾਮਿਕ ਦਹਿਸ਼ਤਗਰਦੀ” ਵਿਰੁੱਧ ਲੜਕੇ ਮੁਸਲਿਮ ਕੌਮ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ। ਜਦੋਂ ਕਿ ਚਾਹੀਦਾ ਇਹ ਹੈ ਕਿ ਕਈ ਮੁਲਕਾਂ ਵਿੱਚ ਉੱਥੋ ਦੀਆਂ ਹਕੂਮਤਾਂ ਵੱਲੋਂ ਆਪਣੀਆਂ ਫੌਜਾਂ, ਅਰਧ ਸੈਨਿਕ ਬਲਾਂ, ਪੁਲਿਸ, ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਉੱਥੇ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾਂ ਨੂੰ ਵੀ ਕੁਚਲਿਆ ਜਾ ਰਿਹਾ ਹੈ ਅਤੇ ਉਨ੍ਹਾ ਦਾ ਗੈਰ ਵਿਧਾਨਿਕ ਤਰੀਕੇ ਵੱਡੇ ਪੱਧਰ ਉੱਤੇ ਸ਼ਾਜਿਸੀ ਢੰਗਾਂ ਰਾਹੀਂ ਕਤਲੇਆਮ ਵੀ ਕੀਤਾ ਜਾ ਰਿਹਾ ਹੈ। ਅਜਿਹੀ “ਸਰਕਾਰੀ ਦਹਿਸ਼ਤਗਰਦੀ (ੰਟਅਟੲ ਠੲਰਰੋਰਸਿਮ)” ਵਿਰੁੱਧ ਅਮਰੀਕਾ ਵੱਲੋਂ ਕੋਈ ਕਾਰਵਾਈ ਨਾ ਕਰਨਾ ਹੈਰਾਨੀ ਭਰਿਆ ਵੀ ਹੈ ਅਤੇ ਦੁੱਖਦਾਇਕ ਵੀ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਕੌਮਾਂਤਰੀ ਬਿਆਨ ਵਿੱਚ ਅਮਰੀਕਾ ਹਕੂਮਤ ਨੂੰ ਹਰ ਤਰ੍ਹਾ ਦੀ ਦਹਿਸ਼ਤਗਰਦੀ ਵਿਰੁੱਧ ਲੜਾਈ ਲੜਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1984 ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖ ਕੌਮ ਦੇ ਹੋਏ ਸ਼ਾਜਿਸੀ ਕਤਲੇਆਮ ਦੇ ਕਾਤਿਲਾਂ ਪੀ.ਚਿਦੰਬਰਮ ਅਤੇ ਕਮਲ ਨਾਥ ਨੂੰ ਹਿੰਦ ਹਕੂਮਤ ਨੇ ਵਜ਼ੀਰੀਆਂ ਦਿੱਤੀਆਂ ਹੋਈਆਂ ਹਨ। ਸ਼੍ਰੀ ਅਡਵਾਨੀ, ਸਿੰਘਲ, ਸੁਦਰਸ਼ਨ ਅਤੇ ਠਾਕਰੇ ਆਦਿ ਵਰਗੇ ਉਹ ਫਿਰਕੂ ਲੋਕ ਜਿਨ੍ਹਾ ਨੇ ਸਿੱਖ ਕਤਲੇਆਮ ਕਰਨ ਵਾਲਿਆਂ ਦੀ ਅਗਵਾਈ ਕੀਤੀ, ਉਹ ਅੱਜ ਵੀ ਹਿੰਦੂ ਸਿਆਸਤ ਵਿੱਚ ਮੋਹਰੀ ਹਨ। ਉਨ੍ਹਾ ਕਿਹਾ ਕਿ 2000 ਵਿੱਚ ਚਿੱਠੀਸਿੰਘਪੁਰਾ (ਕਸ਼ਮੀਰ) ਵਿੱਚ “ਹਿੰਦੂ ਦਹਿਸ਼ਤਗਰਦਾਂ” ਨੇ 35 ਸਿੱਖਾਂ ਨੂੰ ਇੱਕ ਲਾਈਨ ਵਿੱਚ ਖੜਾ ਕਰਕੇ ਗੋਲੀਆਂ ਵਰਾਉਦੇ ਹੋਏ ਖਤਮ ਕਰ ਦਿੱਤਾ ਸੀ। ਜਿਸਦਾ ਵਰਣਨ ਅਮਰੀਕਾ ਦੇ ਉਸ ਸਮੇ ਦੇ ਵਿਦੇਸ਼ ਵਜ਼ੀਰ ਮੈਡਲੀਨ ਅਲਬ੍ਰਾਈਟ ਨੇ ਆਪਣੇ ਵੱਲੋਂ ਲਿਖੀ ਕਿਤਾਬ ਵਿੱਚ ਦਰਜ ਕੀਤਾ ਹੈ। ਉਸ ਸਮੇ ਦੇ ਅਮਰੀਕਾ ਦੇ ਸਦਰ ਸ਼੍ਰੀ ਬਿਲ ਕਲਿੰਟਨ ਜੋ ਹਿੰਦ ਦੇ ਦੌਰੇ ‘ਤੇ ਸਨ, ਉਨ੍ਹਾ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਚਿੱਠੀਸਿੰਘਪੁਰਾ ਦਾ ਕਾਂਡ “ਹਿੰਦੂ ਦਹਿਸ਼ਤਗਰਦਾਂ” ਦਾ ਹੈ। ਫਿਰ 6 ਦਸੰਬਰ 1992 ਬਾਬਰੀ ਮਸਜਿਦ ਨੂੰ ਸ਼ਾਜਿਸੀ ਢੰਗ ਨਾਲ ਵਾਜਪਾਈ, ਅਡਵਾਨੀ, ਕਲਿਆਣ ਸਿੰਘ, ਵਿਨੈ ਕਟਿਆਰ, ਪ੍ਰਵੀਨ ਤੋਗੜੀਆ, ਸਿੰਘਲ, ਗੋਬਿੰਦਾਚਾਰੀਆ, ਜੋਸ਼ੀ, ਗਿਰੀਰਾਜ ਕਿਸ਼ੌਰ, ਸ਼ੰਕਰ ਸਿੰਘ ਵਘੇਲਾ, ਉਮਾ ਭਾਰਤੀ, ਕੇ ਐਸ ਦਰਸ਼ਨ, ਟੰਡਨ, ਪੁਰਸ਼ੋਤਮ ਨਰਾਇਣ ਸਿੰਘ, ਐਚ ਬੀ ਸੇਸਧਾਰੀ, ਰਜਿੰਦਰਗੁਪਤ, ਏ ਕੇ ਸਰੀਨ, ਏ ਸਿਨਹਾ ਅਤੇ ਬਾਲ ਠਾਕਰੇ ਵਰਗੇ ਉਹ ਆਗੂ ਜਿਨ੍ਹਾ ਨੂੰ ਜਸਟਿਸ ਲਿਬਰਹਾਨ ਕਮਿਸ਼ਨ ਦੀ ਜਾਂਚ ਰਿਪੋਰਟ ਨੇ 17 ਸਾਲਾਂ ਦੇ ਲੰਮੇ ਸਮੇਂ ਬਾਅਦ ਦੋਸ਼ੀ ਠਹਿਰਾਇਆ ਹੈ, ਅਜਿਹੇ “ਹਿੰਦੂ ਦਹਿਸ਼ਤਗਰਦਾਂ” ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਅਮਰੀਕਾ ਦੀ ਹਕੂਮਤ ਹਿੰਦ ਹਕੂਮਤ ਨੂੰ ਕਿਉਂ ਨਹੀਂ ਕਹਿ ਰਹੀ? ਸ: ਮਾਨ ਨੇ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਇਨ੍ਹਾ ਉਪਰੋਕਤ ਹਿੰਦੂ ਦਹਿਸ਼ਤਗਰਦਾ ਨੇ ਉੜੀਸਾ ਵਿੱਚ ਮਨੁੱਖੀ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨ ਵਾਲੇ ਇਸਾਈ ਮਿਸ਼ਨਰੀ ਸ਼੍ਰੀ ਗਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ, ਹਿੰਦ ਦਹਿਸ਼ਤਗਰਦ ਸੰਗਠਨ ਬਜਰੰਗ ਦਲ ਦੇ ਆਗੂ ਦਾਰਾ ਸਿੰਘ ਅਤੇ ਉਸਦੇ ਸਾਥੀਆਂ ਨੇ ਉਸਦੀ ਨਿੱਜੀ ਕਾਰ ਵਿੱਚ ਅੱਗ ਲਾ ਕੇ ਬਹੁਤ ਬੇਰਹਿਮੀ ਨਾਲ ਖਤਮ ਕਰ ਦਿੱਤਾ ਸੀ। ਇਸ ਤੋ ਇਲਾਵਾ ਕਰਨਾਟਕਾ, ਕੇਰਲਾ, ਬੰਗਲੋਰ ਆਦਿ ਦੱਖਣੀ ਸੂਬਿਆਂ ਵਿੱਚ ਹਿੰਦੂ ਦਹਿਸ਼ਤਗਰਦਾਂ ਵੱਲੋਂ ਇਸਾਈ ਕੌਮ ਦੇ ਚਰਚਾਂ ਨੂੰ ਅੱਗਾਂ ਲਾਈਆਂ ਗਈਆਂ, ਨੰਨਜ਼ਾਂ ਨਾਲ ਜ਼ਬਰ ਜਿਨਾਹ ਕੀਤੇ ਗਏ ਅਤੇ ਉਨ੍ਹਾ ਦਾ ਕਤਲੇਆਮ ਕੀਤਾ ਗਿਆ। ਸਵਾਮੀ ਦਇਆਨੰਦ ਪਾਂਡੇ, ਸਾਧਵੀ ਪ੍ਰਗਿਆ ਸਿੰਘ ਠਾਕੁਰ ਅਤੇ ਕਰਨਲ ਪੁਰੋਹਿਤ, ਜਿਨ੍ਹਾ ਨੇ ਮਾਲਾਗਾਓ ਵਿਖੇ ਮੁਸਲਿਮ ਕੌਮ ਨੂੰ ਨੁਕਸਾਨ ਪਹੁੰਚਾਉਣ ਹਿੱਤ ਬੰਬ ਵਿਸਫੋਟ ਕੀਤੇ ਅਤੇ ਜਿਨ੍ਹਾ ਨੂੰ ਅਡਵਾਨੀ ਅਤੇ ਵਾਜਪਾਈ ਵਰਗੇ ਫਿਰਕੂ ਆਗੂ ਬਚਾਉਣ ਅਤੇ ਉਨ੍ਹਾ ਦੇ ਕੇਸਾਂ ਦੀ ਪੈਰਵਾਈ ਕਰਨ ਵਿੱਚ ਲੱਗੇ ਹੋਏ ਹਨ, ਇਸ ਹਿੰਦੂ ਦਹਿਸ਼ਤਗਰਦੀ ਸੰਬੰਧੀ ਵੀ ਅੱਜ ਤੱਕ ਅਮਰੀਕਾ ਚੁੱਪ ਹੈ। ਉਨ੍ਹਾ ਕਿਹਾ ਕਿ ਇਹ ਠੀਕ ਹੈ ਕਿ ਦਹਿਸ਼ਤਗਰਦੀ ਖਤਮ ਹੋਣੀ ਚਾਹੀਦੀ ਹੈ, ਪਰ ਅਮਰੀਕਾ ਦੀ ਹਕੂਮਤ ਵੱਲੋਂ ਕੇਵਲ ਇਸਲਾਮਿਕ ਦਹਿਸ਼ਤਗਰਦੀ ਦੀ ਹੀ ਗੱਲ ਨਾ ਕੀਤੀ ਜਾਵੇ ਬਲਕਿ ਹਰ ਤਰ੍ਹਾ ਦੀ ਸਰਕਾਰੀ ਦਹਿਸ਼ਤਗਰਦੀ ਅਤੇ ਹਿੰਦੂ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਵੀ ਅਮਲੀ ਕਾਰਵਾਈ ਕੀਤੀ ਜਾਵੇ। ਤਦ ਜਾ ਕੇ ਅਮਰੀਕਾ ਦਾ ਮੁਲਕ “ਕੌਮਾਂਤਰੀ ਦਹਿਸ਼ਤਗਰਦੀ” ਨੂੰ ਖਤਮ ਕਰਨ ਵਿੱਚ ਸਫਲ ਹੋ ਸਕੇਗਾ, ਵਰਨਾ ਪੱਖਪਾਤੀ ਕਾਰਵਾਈ ਕੋਈ ਨਤੀਜਾ ਨਹੀਂ ਕੱਢ ਸਕੇਗੀ।

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਗ੍ਰਿਫ਼ਤਾਰ

ਵਸੀਲਿਆਂ ਤੋਂ ਵੱਧ ਆਮਦਨ ਇਕੱਠੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਕਥਿਤ ਹਵਾਲਾ ਘੁਟਾਲੇ ‘ਚ ਉਹ ਵੱਖ-ਵੱਖ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਸੰਮਨਾਂ ਦੀ ਲਗਾਤਾਰ ਉਲੰਘਣਾ ਕਰ ਰਹੇ ਸਨ। ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦਿਆਂ ਆਈਜੀ (ਵਿਜੀਲੈਂਸ) ਐਮਵੀ ਰਾਓ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਡਾ ਨੂੰ ਰਾਂਚੀ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਐਨਾ ਗੰਭੀਰ ਹੋ ਗਿਆ ਸੀ ਕਿ ਕੋਡਾ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਹੁਣ ਕੋਈ ਹੱਲ ਨਹੀਂ ਸੀ। ਪੁਲਿਸ ਨੇ 38 ਸਾਲਾ ਕੋਡਾ ਨੂੰ ਉਨ੍ਹਾਂ ਦੀ ਡੂਮਰੀ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਣਾ ਬਣਦਾ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਡਾ ਨੇ 27 ਨਵੰਬਰ ਨੂੰ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਣ ਵਾਲੇ ਸੰਮਨ ਦੀ ਵੀ ਉਲੰਘਣਾ ਕੀਤੀ ਸੀ। ਇਸ ਤੋਂ ਬਾਅਦ ਬਿਊਰੋ ਨੇ ਵਸੀਲਿਆਂ ਤੋਂ ਵੱਧ ਆਮਦਨ ਦੇ ਮਾਮਲੇ ‘ਚ ਉਨ੍ਹਾਂ ਨੂੰ 4 ਦਸੰਬਰ ਲਈ ਸੰਮਨ ਜਾਰੀ ਕੀਤਾ ਸੀ। ਕੋਡਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤਿੰਨ, ਆਮਦਨ ਕਰ ਵਿਭਾਗ ਦੇ ਇੱਕ ਤੇ ਵਿਜੀਲੈਂਸ ਬਿਊਰੋ ਦੇ ਇੱਕ ਸੰਮਨ ਦੀ ਉਲੰਘਣਾ ਕੀਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕੋਡਾ ਨੇ ਇੱਕ ਪੱਤਰ ਲਿਖਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਝਾਰਖੰਡ ਵਿਧਾਨ ਸਭਾ ਚੋਣਾਂ ਤੱਕ ਉਨ੍ਹਾਂ ਤੋਂ ਪੁੱਛ-ਗਿੱਛ ਨਾ ਕਰਨ ਦੀ ਇਜਾਜ਼ਤ ਮੰਗੀ ਸੀ। ਕੋਡਾ ਨੇ ਤਰਕ ਦਿੱਤਾ ਸੀ ਕਿ ਵਿਧਾਨ ਸਭਾ ਚੋਣਾਂ ‘ਚ ਮਸਰੂਫ਼ ਹੋਣ ਕਾਰਨ ਉਹ ਸਬੰਧਤ ਮਹਿਕਮਿਆਂ ਸਾਹਮਣੇ ਪੇਸ਼ ਨਹੀਂ ਹੋ ਸਕਦੇ। ਜਦੋਂ ਕਿ ਆਮਦਨ ਕਰ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਕੋਡਾ ਖਿਲਾਫ਼ ਲੋੜੀਂਦੇ ਸਬੂਤ ਹਨ।


ਓਸਾਮਾ ਬਿਨ ਲਾਦੇਨ ਨੂੰ ਜਿਊਂਦਾ ਗ੍ਰਿਫ਼ਤਾਰ ਕਰਨ ਮੌਕਾ ਖੂੰਜਾਇਆ

ਅਮਰੀਕੀ ਸੈਨੇਟ ਨੇ ਇੱਕ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਆਠ ਸਾਲ ਪਹਿਲਾਂ ਓਸਾਮਾ ਬਿਨ ਲਾਦੇਨ ਅਫ਼ਗਾਨਿਸਤਾਨ ਵਿੱਚ ਅਮਰੀਕੀ ਫੌਜ ਦੀ ਪਕੜ ਵਿੱਚ ਲਗਭਗ ਆ ਹੀ ਚੁੱਕਾ ਸੀ ਪਰ ਇਸ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਹੋਰ ਅਧਿਕ ਸੈਨਿਕ ਸਹਾਇਤਾ ਦੇਣ ਦੀ ਮੰਗ ਸਰਕਾਰ ਨੇ ਠੁਕਰਾ ਦਿੱਤੀ ਸੀ ।
ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਜਿ਼ਆਦਾਤਰ ਸੈਨੇਟਰ ਡੈਮੋਕਰੇਟਿਕ ਪਾਰਟੀ ਨਾਲ ਸਬੰਧਤ ਹਨ ।
ਰਿਪੋਰਟ ਵਿੱਚ ਅਲ ਕਾਇਦਾ ਨੇਤਾ ਓਸਾਮਾ ਬਿਨ ਲਾਦੇਨ ਦਾ ਪਿੱਛਾ ਕਰਕੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਅਮਰੀਕੀ ਫੌਜ ਵੱਲੋਂ ਆਪਣੇ ਸ਼ਕਤੀਆਂ ਦੀ ਵਰਤੋਂ ਨਾ ਕਰ ਸਕਣ ਲਈ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਆਲੋਚਨਾ ਕੀਤੀ ਗਈ ਹੈ । ਅਮਰੀਕੀ ਸੈਨੇਟ ਦੀ ਰਿਪੋਰਟ ਅਨੁਸਾਰ ਸਾਲ 2001 ਵਿੱਚ ਲਾਦੇਨ ਨੂੰ ਗ੍ਰਿਫ਼ਤਾਰ ਕਰਨ ਜਾਂ ਮਾਰਨ ਵਿੱਚ ਨਾਕਾਮ ਰਹਿਣ ਦਾ ਮਤਲਬ ਹੈ ਕਿ ਇੱਕ ਬਹੁਤ ਵੱਡਾ ਮੌਕਾ ਹੱਥੋਂ ਗੁਆ ਦੇਣਾ ਕਿਉਂਕਿ ਉਸ ਸਮੇਂ ਲਾਦੇਨ ਦੀ ਹਾਲਤ ਕਾਫੀਂ ਨਾਜੁਕ ਸੀ । ਇਹ ਰਿਪੋਰਟ ਉਸ ਸਮੇਂ ਆਈ ਹੈ ਜਦੋਂ ਅਫ਼ਗਾਨਿਸਤਾਨ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਹੋਰ ਵੱਧ ਸੈਨਾ ਭੇਜਣ ਦਾ ਐਲਾਨ ਕਰਨ ਵਾਲੇ ਹਨ।
ਇਹ ਰਿਪੋਰਟ ਸਾਲ 2004 ਵਿੱਚ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਰਹੇ ਜੌਹਨ ਕੈਰੀ ਦੇ ਕਹਿਣ ਤੇ ਤਿਆਰ ਕੀਤੀ ਗਈ ਹੈ। ਜੌਹਨ ਕਾਫੀ ਲੰਬੇ ਸਮੇਂ ਤੋਂ ਇਸ ਮਾਮਲੇ ਸਬੰਧੀ ਬਹਿਸ ਕਰ ਰਹੇ ਹਨ ਕਿ 9/11 ਦੀ ਦੁਰਘਟਨਾ ਤੋਂ ਸਿਰਫ਼ ਤਿੰਨ ਮਹੀਨੇ ਮਗਰੋਂ ਹੀ ਗ੍ਰਿਫ਼ਤ ਵਿੱਚ ਆਏ ਲਾਦੇਨ ਅਤੇ ਉਸਦੇ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਮੌਕਾ ਗਵਾ ਲਿਆ ।

ਬਿਪਰਵਾਦੀ ਰੰਗ ਚਾੜ੍ਹਦੀ ਕਿਤਾਬ “ਬ੍ਰਾਹਮਣ ਭਲਾ ਆਖੀਏ” ਝੂਠ ਦਾ ਪੁਲੰਦਾ–ਡੱਲੇਵਾਲ

ਲੰਡਨ- ਸਿੱਖ ਸੰਘਰਸ਼ ਦੀ ਚੜ੍ਹਤ ਦੌਰਾਨ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਅਤੇ ਆਪਣੇ ਅਕਾਵਾਂ ਨੂੰ ਸਿੱਖਾਂ ਖਿਲਾਫ ਖੂਫੀਆ ਰਿਪੋਰਟਾ ਭੇਜ ਕੇ ਸਿੱਖ ਨਸਲਕੁਸ਼ੀ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਸ੍ਰ, ਇਕਬਾਲ ਸਿੰਘ ਸੀਨੀਅਰ ਪੁਲੀਸ ਕਪਤਾਨ ਅੰਮ੍ਰਿਤਸਰ ਨੇ “ ਬ੍ਰਾਹਮਣ ਭਲਾ ਆਖੀਏ” ਨਾਮੀਂ ਕਿਤਾਬ ਲਿਖ ਕੇ ਸਿੱਖ ਫਲਸਫੇ ਤੇ ਬਿਪਰਵਾਦੀ ਰੰਗ ਚਾੜ੍ਹਨ ਦੀ ਭਾਰੀ ਗੁਸਤਾਖੀ ਕੀਤੀ ਹੈ । ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋ ਸਿੱਖ ਜਗਤ ਨੂੰ ਸੱਦਾ ਗਿਆ ਹੈ ਇਸ ਨੂੰ ਪੂਰੀ ਤਰਾਂ ਨਕਾਰਦਿਆਂ ਇਸ ਤੇ ਪਬੰਦੀ ਲਗਾਉਣ ਦੀ ਅਵਾਜ਼ ਬੁਲੰਦ ਕੀਤੀ ਜਾਵੇ । ਉਕਤ ਪੁਲੀਸ ਅਫਸਰ ਵਲੋਂ ਲਿਖੀ ਇਸ ਕਿਤਾਬ ਵਿੱਚ ਲੇਖਕ ਨੇ ਸੌ ਫੀਸਦੀ ਬੋਲਦਿਆਂ ਕਿਹਾ ਹੈ ਕਿ ਬ੍ਰਾਹਮਣਾਂ ਦੀ ਸਿੱਖਾਂ ਨੂੰ ਵੱਡੀ ਦੇਣ ਹੈ । ਧਰਮ ਦੀ ਚਾਦਰ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਰਿਲੀਜ਼ ਕੀਤੀ ਗਈ ਇਸ ਸਿੱਖ ਵਿਰੋਧੀ ਕਿਤਾਬ ਦਾ ਮੁੱਖ ਬੰਦ ਵੀ ਪੰਜਾਬ ਦੇ ਸਾਬਕਾ ਡੀ.ਜੀ.ਪੀ ੳ .ਪੀ .ਸ਼ਰਮਾ ਵਲੋਂ ਲਿਖਿਆ ਹੈ ਜਿਸ ਦੇ ਹੱਥ ਸੈਂਕੜੇ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ । ਸ੍ਰ, ਡੱਲੇਵਾਲ ਵਲੋਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਪੰਥਕ ਜਥੇਬੰਦੀਆਂ ਨੂੰ ਇਸ ਦਾ ਵਿਆਪਕ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਸਬੰਧੀ ਇਕਬਾਲ ਸਿੰਘ ਨੂੰ ਕਿਸੇ ਵੀ ਰੇਡੀਉ ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਗਈ । ਇਸ ਸਿੱਖ ਫਲਸਫੇ ਦੀ ਵਿਰੋਧੀ ਕਿਤਾਬ ਵਿੱਚ ਲੇਖਕ ਨੇ ਗੁਰੁ ਸਹਿਬਾਨ ਨੂੰ ਬ੍ਰਾਹਮਣੀ ਪ੍ਰਸੰਸਾ ਦੇ ਛੜਯੰਤਰ ਵਿੱਚ ਲਿਆ ਕੇ ਇੱਥੋਂ ਤੱਕ ਲਿਖ ਮਾਰਿਆ ਹੈ ਕਿ “ ਗੁਰੁ ਸਹਿਬਾਨ ਦੇ ਮਨ ਵਿੱਚ ਬ੍ਰਾਹਮਣਾਂ ਦੀਆਂ ਯੋਗਤਾਵਾਂ ਦਾ ਬਹੁਤ ਸਤਿਕਾਰ ਸੀ ,ਇਸ ਲਈ ਅੁਹਨਾਂ ਦੀਆਂ ਯੋਗਤਾਵਾਂ ਕਰਕੇ ਉਹਨਾਂ ਨੂੰ ਜਿੰਮੇਵਾਰੀ ਵਾਲੇ ਅਹੁਦੇ ਦਿੱਤੇ ਗਏ ਕਿਉਂ ਕਿ ਬ੍ਰਾਹਮਣਾਂ ਦੀ ਸਮਾਜ ਪ੍ਰਤੀ ਡੂੰਘੀ ਆਸਥਾ ਅਤੇ ਵਚਨਬੱਧਤਾ ਸੀ । ਬ੍ਰਾਹਮਣ ਭਗਤੀ ਵਿੱਚ ਸਿੱਖਾਂ ਦਾ ਕਾਤਲ ਪੁਲਸੀਆ ਲੇਖਕ ਇੱਥੋਂ ਤੱਕ ਆਖ ਗਿਆ ਕਿ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ 45 ਫੀਸਦੀ ਦੇਣ ਹੈ ”। ਯੂਨਾਈਟਿਡ ਖਾਲਸਾ ਦਲ ਦੇ ਆਗੂ ਨੇ ਇਸ ਬਿਪਰਵਾਦੀ ਲੇਖਕ ਨੂੰ ਆਸਾ ਦੀ ਵਾਰ ਅਰਥਾਂ ਸਮੇਤ ਪੜ੍ਹਨ ਦੀ ਸਲਾਹ ਦਿੱਤੀ ਹੈ , ਜਿਸ ਵਿੱਚ ਬ੍ਰਾਹਮਣਵਾਦੀ ਕਰਮ ਕਾਂਡਾਂ ਨੂੰ ਪੂਰੀ ਤਰਾਂ ਰੱਦ ਕੀਤਾ ਗਿਆ ਹੈ ਅਤੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸਖਤ ਹਦਾਇਤ ਕਰਦੇ ਹੋਏ ਆਖਦੇ ਹਨ ਕਿ “ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ , ਜਬ ਇਹ ਗਹਹਿ ਬਿਪਰਨ ਕੀ ਰੀਤ ਮੈਂ ਨ ਕਰਉਂ ਇਨ ਕੀ ਪ੍ਰਤੀਤ ”। ਜਿਹੜੇ ਲੋਕ ਆਪਣਾ ਧਰਮ ਆਪ ਨਾ ਬਚਾ ਸਕੇ ਹੋਣ । ਇਸ ਵਾਸਤੇ ਉਹਨਾਂ ਨੂੰ ਗੁਰੁ ਤੇਗ ਬਹਾਦਰ ਜੀ ਦੀ ਸ਼ਰਨ ਲੈਣੀ ਪਈ ਹੋਵੇ ਅਤੇ ਆਪਣੇ ਹਿੰਦੂ ਧਰਮ ਨੂੰ ਬਚਾਉਣ ਦੀ ਬੇਨਤੀਆਂ ਕੀਤੀਆਂ ਹੋਣ ਅਤੇ ਜਿਹਨਾਂ ਦੀ ਅੱਜ ਹੋਦਂ ਹੀ ਸਿੱਖ ਗੁਰੁ ਸਾਹਿਬ ਦੀ ਲਾਸਾਨੀ ਸ਼ਹਾਦਤ ਦੀ ਬਦੌਤਲ ਹੋਵੇ ਉਹ ਭਲਾ ਸਿੱਖਾਂ ਨੂੰ ਕਿਹੜੀ ਦੇਣ ਦੇ ਸਕਦੇ ਹਨ ? ਇੰਨਾ ਜਰੂਰ ਹੈ ਕਿ ਉਹਨਾਂ ਨੇ ਅਕ੍ਰਿਤਘਣਤਾ ਦੀਆਂ ਹੱਦਾਂ ਪਾਰ ਕਰਦਿਆਂ ਧਰਮ ਦੀ ਉਸੇ ਹੀ ਚਾਦਰ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਉਸਾਰੇ ਗਏ ਗੁਰਦਵਾਰਾ ਸੀਸ ਗੰਜ ਦਿੱਲੀ ਦੀ ਨਵੰਬਰ ਉੱਨੀ ਚੌਰਾਸੀ ਵਿੱਚ ਭੰਨ ਤੋੜ ਜਰੂਰ ਕਰ ਦਿੱਤੀ ਸੀ ।

ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਨੇ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ : ਢੀਂਡਸਾ

ਪਾਤੜਾਂ, 29 ਨਵੰਬਰ - ਪੰਜਾਬ ਦਾ ਕਿਸਾਨ ਹਮੇਸ਼ਾ ਸਭ ਤੋਂ ਵੱਧ ਅਨਾਜ ਪੈਦਾ ਕਰ ਕੇ ਕੇਂਦਰ ਨੂੰ ਭੇਜਦਾ ਰਿਹਾ ਹੈ, ਪਰ ਦੇਸ਼ ਦਾ ਅੰਨਦਾਤਾ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ. ਇਨਹ੍ਾਂ ਵਿਚਾਰਾਂ ਦਾ ਪਰ੍ਗਟਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਢੀਂਡਸਾ ਨੇ ਮਾਸਟਰ ਬਲਬੀਰ ਸਿੰਘ ਬਡਬਰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ. ਉਨਹਾਂ ਕਿਹਾ ਕਿ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਕਣਕ . 1600 ਰੁਪਏ ਪਰ੍ਤੀ ਕੁਇੰਟਲ ਖਰੀਦ ਰਹੀ ਹੈ. ਜੇਕਰ ਕੇਂਦਰ ਪੰਜਾਬ ਦੇ ਕਿਸਾਨਾਂ ਤੋਂ 1400 ਰੁਪਏ ਪਰ੍ਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕਰੇ ਤਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਲਾਭ ਪਹੁੰਚ ਸਕਦਾ ਹੈ. ਕੇਂਦਰ ਵਲੋਂ ਕਣਕ ਦੀ ਕੀਮਤ ਵਿਚ 20 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ. ਉਨਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਹਲਕਾਵਾਰ ਚਾਰ-ਪੰਜ ਕਰੋੜ ਰੁਪਏ ਦੇ ਰਹੀ ਹੈ. ਪੰਜਾਬ ਵਿਚੋਂ ਝੋਨਾ ਨਾ ਖਰੀਦ ਕੇ ਹਰਿਆਣਾ ਵਿਚੋਂ ਖਰੀਦਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਜਾ ਕੇ ਆਪਣੀ ਫ਼ਸਲ ਵੇਚਣੀ ਪੈ ਰਹੀ ਹੈ. ਸਿੱਖਿਆ ਬਾਰੇ ਗੱਲ ਕਰਦਿਆਂ ਉਨਹਾਂ ਕਿਹਾ ਕਿ ਸਕੂਲਾਂ ਵਿਚ ਜੋ ਅਸਾਮੀਆਂ ਖਾਲੀ ਪਈਆਂ ਹਨ ਉਨਹਾਂ ਨੂੰ ਜਲਦ ਭਰਿਆ ਜਾਵੇਗਾ. ਹੁਣ ਤੱਕ 19 ਹਜ਼ਾਰ ਅਧਿਆਪਕ ਭਰਤੀ ਕੀਤੇ ਜਾ ਚੁੱਕੇ ਹਨ ਅਤੇ 16 ਹਜ਼ਾਰ ਅਧਿਆਪਕ ਜਲਦ ਹੀ ਭਰਤੀ ਕਰ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਉਚਿਆ ਜਾਵੇਗਾ. ਸਿਹਤ ਵਿਭਾਗ ਦੀ ਗੱਲ ਕਰਦਿਆਂ ਉਨਹਾਂ ਕਿਹਾ ਕਿ ਪਿੰਡਾਂ ਵਿਚ ਜੋ ਡਿਸਪੈਂਸਰੀਆਂ ਬੰਦ ਪਈਆਂ ਹਨ ਉਨਹਾਂ ਨੂੰ ਚਾਲੂ ਕਰਨ ਲਈ ਡਾਕਟਰਾਂ ਦੀ ਭਰਤੀ ਜਲਦ ਕੀਤੀ ਜਾਵੇਗੀ. ਥਰਮਲ ਪਲਾਂਟ ਦਾ ੽ਿਕਰ ਕਰਦਿਆਂ ਉਨਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਮਦਮਾ ਸਾਹਿਬ ਤੇ ਖਡੂਰ ਸਾਹਿਬ 'ਤੇ ਥਰਮਲ ਪਲਾਂਟਾਂ ਦਾ ਕੰਮ ਜੰਗੀ ਪੱਧਰ 'ਤੇ ਚਲ ਰਿਹਾ ਹੈ ਜੋ ਅਗਲੇ ਦੋ ਤਿੰਨ ਸਾਲਾਂ ਵਿਚ ਪੂਰਾ ਕਰ ਲਿਆ ਜਾਵੇਗਾ.ਇਸ ਤੋਂ ਇਲਾਵਾ ਰਾਜਪੁਰਾ ਵਿਖੇ ਵੀ ਥਰਮਲ ਪਲਾਂਟ ਲਗਾਇਆ ਜਾ ਰਿਹਾ ਹੈ, ਇਨਹਾਂ ਥਰਮਲ ਪਲਾਟਾਂ ਦੇ ਚਾਲੂ ਹੋ ਜਾਣ ਨਾਲ ਪੰਜਾਬ ਵਿਚ ਬਿਜਲੀ ਵਾਧੂ ਹੋ ਜਾਵੇਗੀ ਤੇ ਪੰਜਾਬ ਬਿਜਲੀ ਨੂੰ ਦੂਸਰੇ ਸੂਬਿਆਂ ਨੂੰ ਵੇਚਣ ਦੇ ਕਾਬਲ ਹੋ ਜਾਵੇਗਾ. ਉਨਹਾਂ ਕਿਹਾ ਕਿ ਜੋ ਸ਼ਮਸ਼ੇਰ ਸਿੰਘ ਜਗੇੜਾ ਵਾਲੇ ਵੱਲੋਂ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਗਾਏ ਹਨ, ਅਸੀਂ ਇਸ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ. ਉਨਹਾਂ ਸੰਤ ਜਗੇੜੇ ਵਾਲੇ ਨੂੰ ਘਟੀਆ ਇਨਸਾਨ ਦੱਸਿਆ. ਉਨਹਾਂ ਪਾਤੜਾਂ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਡਵੀਜ਼ਨ ਦੀ ਬਿਲਡਿੰਗ ਅਪਰੈਲ 2010 ਤੋਂ ਬਣਨੀ ਸ਼ੁਰੂ ਹੋ ਜਾਵੇਗੀ ਤੇ ਅਨਾਜ ਮੰਡੀ ਬਾਰੇ ਦੱਸਿਆ ਕਿ ਜ਼ਮੀਨ ਦਾ ਜਲਦੀ ਸਰਵੇ ਕਰਕੇ ਅਨਾਜ ਮੰਡੀ ਨਵੀਆਂ ਸਹੂਲਤਾਂ ਨਾਲ ਬਣਾਈ ਜਾਵੇਗੀ. ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਖਿੰਡਾ, ਸ. ਗੁਰਮੇਜ ਸਿੰਘ, ਸ. ਬੇਅੰਤ ਸਿੰਘ, ਸ. ਤੇਜਿੰਦਰ ਸਿੰਘ ਸਰੀ ਨਰਾਇਣ, ਸ. ਜੋਗਾ ਸਿੰਘ, ਸ. ਗੁਲਾਬ ਸਿੰਘ ਖਿੰਡਾ, ਰਾਮਪਾਲ ਸਿੰਘ ਬਾਹਮਣੀਵਾਲਾ, ਸੁਰਿੰਦਰ ਸਿੰਘ ਬਾਮਣਾ, ਗੁਰਮਤਿ ਸਿੰਘ ਛਾਬੜਾ ਖਨੌਰੀ ਤੇ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ


ਮਖ਼ੌਲ ਬਣੀ ਰਾਸ਼ਟਰਪਤੀ ਦੀ ਸੁਰਖਿਆ !
ਰਾਸ਼ਟਰਪਤੀ ਓਬਾਮਾ ਲਈ ਜਾਨ-ਲੇਵਾ ਬਣ ਸਕਦੇ ਸਨ ਬਿਨ ਬੁਲਾਏ ਪ੍ਰਾਹੁਣੇ !!

ਵਾਸ਼ਿੰਗਟਨ (ਬਲਵਿੰਦਰਪਾਲ ਸਿੰਘ ਖਾਲਸਾ)- ਜਿਸਦਾ ਬਿਲਕੁਲ ਅਨੁਮਾਨ ਨਹੀਂ ਲਾਇਆ ਜਾ ਸਕਦਾ ਓਹ ਵਾਪਰ ਗਿਆ ਤੇ ਰੱਬ ਦੀ ਇਸ ਕਾਇਨਾਤ ਵਿਚ ਇੰਜ ਵਾਪਰਦਾ ਹੀ ਰਹਿੰਦਾ ਹੈ ਕਿਉਂਕਿ ਮਨੁੱਖ ਬੁਨਿਆਦੀ ਤੌਰ ਤੇ ਉਲਝਿਆ ਹੋਇਆ ਭੁਲਕੱੜ ਸਮਾਜਿਕ ਜੀਵ ਹੈ ਤੇ ਇਸਦੀਆਂ ਬਣਾਈਆਂ ਮਸ਼ੀਨਾਂ ਇਕ ਵਿਸ਼ੇਸ਼ ਦਿਸ਼ਾ ਵਿਚ ਹੀ ਕੰਮ ਕਰਦੀਆਂ ਹਨ ਜਿਨਾਂ ਨੂੰ ਕਦੇ ਵੀ ਧੋਖਾ ਮਿਲ ਸਕਦਾ ਹੈ ਤੇ ਇਹ ਧੋਖਾ ਵਰਜੀਨੀਆ ਜੋੜੇ ਮਿਸ਼ਾਇਲ ਤੇ ਤਾਰਕ ਸਲਾਹੀ ਨੇ ਸੰਸਾਰ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਦੀ ਸੁਰਖਿਆ ਸੰਸਥਾ ਨੂੰ ਦਿਤਾ। ਕਮਾਲ ਦੀ ਸਥਿਰਤਾ ਨਾਲ ਇਹ ਜੋੜਾ ਵਾਈਟ ਹਾਊਸ ਦੇ ਸਰਕਾਰੀ ਖਾਣੇ ਦੇ ਪੰਡਾਲ ਵਿਚ ਦਾਖ਼ਲ ਹੋਇਆ ਤੇ ਸਿੱਧਾ ਰਾਸ਼ਟਰਪਤੀ ਓਬਾਮਾ ਨਾਲ ਹੱਥ ਮਿਲਾ ਗਿਆ। ਉਨਾਂ ਦੇ ਚੇਹਰੇ ਤੇ ਕਿਸੇ ਕਿਸਮ ਦੀ ਘਬਰਾਹਟ ਜਾਂ ਦੁਬਿਧਾ ਨਹੀਂ ਸੀ।
ਸਦਕੇ ਜਾਈਏ ਵਾਈਟ ਹਾਊਸ ਦੀ ਸੁਰਖਿਆ ਲਈ ਤਾਇਨਾਤ ਸਭ ਤੋਂ ਤੇਜ਼, ਸਭ ਤੋਂ ਸਿਆਣੇ, ਨਾਜ਼ੁਕ-ਨਵੇਂ ਹਥਿਆਰਾਂ ਨਾਲ ਲੈਸ ਕਮਾਂਡੋਆਂ ਦੇ ਜਿਨਾਂ ਖਾਣਾ ਖਾਣ ਲਈ ਸੱਦੇ ਮਹਿਮਾਨਾਂ ਦੀ ਸੂਚੀ ਦੀ ਜਾਂਚ ਹੀ ਨਹੀਂ ਕੀਤੀ । ਗੁਪਤ ਸੇਵਾ ਦੇ ਮੁਖੀ ਮਾਰਕ ਸੁਲੀਵਾਨ ਨੇ ਕਿਹਾ ਕਿ ਜਿਹੜੀ ਸੁਰਖਿਆ-ਸੰਸਥਾ ਰਾਸ਼ਟਰਪਤੀ ਦੀ ਸੁਰਖਿਆ ਲਈ ਜ਼ਿਮੇਵਾਰ ਹੈ, ਉਸ ਲਈ ਇਹ ਪਲ ਸ਼ਰਮਿੰਦਗੀ, ਕੱਚੇ ਜਿਹੇ ਹੋਣ ਵਾਲੇ ਤੇ ਵਡੇ ਸਬਕ ਸਿੱਖਣ ਵਾਲੇ ਹਨ। ਪੂਰਾ ਦੇਸ਼ ਤੇ ਸੰਸਾਰ ਇਸ ਘਟਨਾ ਤੇ ਹੈਰਾਨੀ ਦੀ ਹੱਦ ਤੱਕ ਪਰੇਸ਼ਾਨ ਜਾਪਦਾ ਹੈ।

ਪੰਜਾਬ ਸਰਕਾਰ ਨੇ ਆਸ਼ੂਤੋਸ਼ ਨੂੰ ਲੁਧਿਆਣਾ ਵਿੱਚ ਸਮਾਗਮ ਦੀ ਇਜਾਜ਼ਤ ਦੇ ਕੇ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ-ਸਰਨਾ

ਅੰਮ੍ਰਿਤਸਰ, 28 ਨਵੰਬਰ -ਗੁਰੂ ਨਿੰਦਕ ਆਸ਼ੂਤੋਸ਼ ਨੂੰ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਸਮਾਗਮ ਕੀਤੇ ਜਾਣ ਦੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਆਗਿਆ ਨੂੰ ਸਿੱਖ ਪੰਥ ਦੇ ਜ਼ਖਮਾਂ ’ਤੇ ਲੂਣ ਛਿੜਕਣਾ ਕਰਾਰ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਤਾੜਨਾ ਕੀਤੀ ਹੈ ਕਿ ਪੰਜਾਬ ਦੀ ਅਖੌਤੀ ਅਕਾਲੀ ਸਰਕਾਰ ਸਿੱਖ, ਪੰਥ ਦੇ ਜਜ਼ਬਾਤਾਂ ਨਾਲ ਖੇਡਣ ਤੋਂ ਸੰਕੋਚ ਕਰੇ । ਸ੍ਰ. ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਆਸ਼ੂਤੋਸ਼ ਧਰਮ ਪ੍ਰਚਾਰ ਦੇ ਨਾਮ ਹੇਠ ਪਹਿਲਾਂ ਹੀ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਪੰਥ ਦੇ ਸਿਧਾਂਤਾਂ ਦੀ ਖਿੱਲੀ ਉਡਾਣ ਦਾ ਦੋਸ਼ੀ ਹੈ ਅਤੇ ਇਸ ਦੀ ਕੂੜ ਚਰਚਾ ਕਰਕੇ ਹੀ ਪੰਜਾਬ ਦੀ ਸ਼ਾਂਤੀ ਭੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਨੇ ਆਸ਼ੂਤੋਸ਼ ਨੂੰ ਲੁਧਿਆਣ ਵਿੱਚ ਸਮਾਗਮ ਦੀ ਇਜਾਜ਼ਤ ਦੇ ਕੇ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਸ੍ਰ. ਸਰਨਾ ਨੇ ਮੁੱਖ ਮੰਤਰੀ ਸ੍ਰ. ਬਾਦਲ ਨੂੰ ਸੁਚੇਤ ਕੀਤਾ ਕਿ ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿੰਦੇ ਹਨ, ਲੇਕਿਨ ਸਿੱਖਾਂ ਸਿਧਾਂਤਾਂ ਨੂੰ ਪਿੱਠ ਦਿਖਾ ਕੇ ਕੋਈ ਵੀ ਸਿੱਖ ਕਹਾਉਣ ਵਾਲਾ ਆਤਮਿਕ ਸ਼ਾਂਤੀ ਤੇ ਸੰਤੁਸ਼ਟੀ ਹਾਸਲ ਨਹੀਂ ਕਰ ਸਕਿਆ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਆਸ਼ੂਤੋਸ਼ ਦੀ ਪੰਜਾਬ ਫੇਰੀ ਨਾਲ ਪੰਜਾਬ ਦੀ ਹਾਲਾਤ ਖਰਾਬ ਹੁੰਦੇ ਹਨ ਤਾਂ ਇਸ ਦੀ ਸਮੁੱਚੀ ਜ਼ਿੰਮੇਵਾਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਹੋਵੇਗੀ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਜਨਰਲ ਅਜਲਾਸ ਸਮੇਂ ਸ੍ਰ. ਅਵਤਾਰ ਸਿੰਘ ਮੱਕੜ ਵੱਲੋਂ ਸ੍ਰ. ਮਨਜੀਤ ਸਿੰਘ ਕਲਕੱਤਾ ਦੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਪੱਤ੍ਰਿਕਾ ਬਾਰੇ ਮਤਾ ਪਾਸ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ੍ਰ. ਸਰਨਾ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਸੁਝਾਅ ਭੇਜ ਸਕਦਾ ਹੈ, ਕਿਉਂਕਿ ਅਕਾਲ ਤਖਤ ਇਕੱਲੇ ਸ਼੍ਰੋਮਣੀ ਕਮੇਟੀ ਜਾਂ ਕਿਸੇ ਇੱਕ ਪ੍ਰਧਾਨ ਕਹਾਉਣ ਵਾਲੇ ਦੇ ਨਹੀਂ ਹਨ।

ਕਿਸਾਨ ਹਾੜੀ ਲਈ ਪੂਰਾ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ

ਹਾੜੀ ਦੀ ਬੀਜਾਈ ਲਈ ਕਿਸਾਨਾਂ ਨੂੰ ਪੂਰੀ ਮਾਤਰਾਂ ‘ਚ ਨਹਿਰੀ ਪਾਣੀ ਨਾ ਮਿਲਣ ਦੇ ਕਾਰਨ ਕਿਸਾਨਾਂ ਦੀ ਚਿੰਤਾ ਲਾਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ ਕਿਸਾਨ 60 ਫੀਸਦੀ ਹੀ ਹਾੜੀ ਦੀ ਬੀਜਾਈ ਕਰ ਸਕੇ ਹਨ। ਸਮੇਂ ਸਿਰ ਕਣਕ ਦੀ ਬੀਜਾਈ ਨਾ ਹੋਣ ਦਾ ਅਸਰ ਕਣਕ ਦੇ ਛਾੜ ‘ਤੇ ਪੈਣ ਦਾ ਖਦਸ਼ਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਕਣਕ ਦੀ ਬੀਜਾਈ ਲਈ 2.75 ਲੱਖ ਹੈਕਟੇਅਰ ਰਕਬੇ ਦਾ ਟੀਚਾ ਰੱਖਿਆ ਹੋਇਆ ਹੈ। ਇਸ ਰਕਬੇ ਚੋਂ ਹੁਣ ਤੱਕ ਸਿਰਫ 1.70 ਲੱਖ ਹੈਕਟੇਅਰ ‘ਤੇ ਹੀ ਕਣਕ ਦੀ ਬੀਜਾਈ ਹੋ ਸਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਹੀ ਕਣਕ ਦੀ ਬੀਜਾਈ ਪਿਛੇਤੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨਹਰਾਣਾ ਹੇਡ ਵਿਚ ਪਿਛੋਂ ਪਾਣੀ ਨਾ ਆਉਣ ਦੇ ਕਾਰਨ ਹੀ ਸ਼ੇਰਾਂਵਾਲੀ ਨਹਿਰ, ਬਰੂਵਾਲੀ ਫੀਡਰ, ਸਿਰਸਾ ਮੇਜਰ ਡਿਸਟੀਬਿਊਟਰੀ ਆਦਿ ਨਹਿਰਾਂ ਬੰਦ ਪਈਆਂ ਹਨ। ਨਹਿਰਾਂ ‘ਚ ਪਾਣੀ ਨਾ ਆਉਣ ਦੇ ਸਿੱਟੇ ਵਜੋਂ ਕਿਸਾਨ ਕਣਕ ਦੇ ਲਈ ਰੋਣੀ ਨਹੀਂ ਕਰ ਪਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਨਹਿਰਾਂ ‘ਚ 8 ਦਿਨ ਪਾਣੀ ਆਉਂਦਾ ਹੈ ਤਾਂ 24 ਦਿਨ ਇਹ ਨਹਿਰਾਂ ਬੰਦ ਰਹਿੰਦੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਜੇਕਰ 15 ਦਸੰਬਰ ਤੱਕ ਕਣਕ ਦੀ ਬੀਜਾਈ ਨਾ ਹੋਈ ਤਾਂ ਫਿਰ ਕਣਕ ਦੀ ਬੀਜਾਈ ਪਿਛੇਤੀ ਹੋ ਜਾਵੇਗੀ ਅਤੇ ਉਸ ਦੇ ਛਾੜ ‘ਤੇ ਕਾਫੀ ਅਸਰ ਪੈ ਜਾਵੇਗਾ।
ਕਿਸਾਨਾਂ ਨੇ ਦੱਸਿਆ ਕਿ ਟੇਲ ‘ਤੇ ਪੈਣ ਵਾਲੇ ਕਿਸਾਨਾਂ ਦੀ ਸਥਿਤੀ ਹੋਰ ਵੀ ਜਿਆਦਾ ਪਤਲੀ ਹੈ। ਇਸ ਸੰਬਧੀ ਜਦੋਂ ਸਿੰਜਾਈ ਵਿਭਾਗ ਦੇ ਐਕਸੀਅਨ ਸਤਿਆਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਨਹਿਰਾਂ 24 ਦਿਨ ਬੰਦ ਰਹਿੰਦੀਆਂ ਹਨ ਅਤੇ 8 ਦਿਨ ਉਨ੍ਹਾਂ ‘ਚ ਪਾਣੀ ਛੱਡਿਆ ਜਾਂਦਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਖੇਤੀ ਡਿਪਟੀ ਡਾਇਰੈਕਟਰ ਜਗਦੀਪ ਸਿੰਘ ਬਰਾੜਾ ਨੇ ਦੱਸਿਆ ਕਿ ਵੇਲੇ ਸਿਰਸਾ ਕਿਸਾਨਾਂ ਨੂੰ ਪਾਣੀ ਨਾ ਮਿਲਣ ਕਾਰਨ ਕਣਕ ਦੀ ਬੀਜਾਈ ਪਿਛੇਤੀ ਹੋਣ ਦਾ ਖਦਸ਼ਾ ਹੈ ਅਤੇ ਪਿਛੇਤੀ ਕਣਕ ਦੇ ਝਾੜ ‘ਤੇ ਵੀ ਅਸਰ ਪੈਣਾ ਲਾਜ਼ਮੀ ਹੈ।

ਪੰਜਾਬ ਵਿਚ ਨਿੱਤ ਦਿਹਾੜੇ ਰੇਲਾਂ ਰੋਕਣ ਤੋਂ ਉਤਰੀ ਰੇਲਵੇ ਦੇ ਅਧਿਕਾਰੀ ਔਖੇ

ਅੰਬਾਲਾ:-ਰੇਲਵੇ ਟਰੈਕ ਉਪਰ ਹੁੰਦੇ ਰੋਸ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਕੋਈ ਸਾਕਾਰਾਤਮਿਕ ਹੁੰਗਾਰਾ ਨਾ ਭਰਨ ਕਾਰਨ ਉਤਰੀ ਰੇਲਵੇ ਨੂੰ ਨਿਰਾਸ਼ਾ ਹੋਈ ਹੈ। ਇਸ ਸਬੰਧੀ ਰੇਲਵੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਲਿਖ ਚੁੱਕਾ ਹੈ ਅਤੇ ਹੁਣ ਰੇਲ ਵਿਭਾਗ ਕੋਲ ਇਹ ਮਸਲਾ ਉਠਾਇਆ ਜਾ ਰਿਹਾ ਹੈ। ਰੇਲਵੇ ਟਰੈਕ 'ਤੇ ਹਰੇਕ ਸਾਲ ਔਸਤਨ 30 ਤੋਂ 40 ਤੱਕ ਰੋਸ ਪ੍ਰਦਰਸ਼ਨ ਹੁੰਦੇ ਹਨ। ਜ਼ਿਆਦਾਤਰ ਇਹ ਘਟਨਾਵਾਂ ਪੰਜਾਬ ਵਿਚ ਵਾਪਰਦੀਆਂ ਹਨ, ਜੋ ਉਤਰੀ ਰੇਲਵੇ ਦੇ ਅੰਬਾਲਾ ਡਵੀਜ਼ਨ ਅਧੀਨ ਆਉਂਦਾ ਹੈ।
ਇਥੋਂ ਤੱਕ ਕਿ ਕੋਈ ਪਰਿਵਾਰ ਜਾਂ ਪਿੰਡ ਦੇ ਲੋਕ ਵੀ ਛੋਟੀਆਂ-ਮੋਟੀਆਂ ਮੰਗਾਂ ਨੂੰ ਲੈ ਕੇ ਰੇਲਵੇ ਲਾਈਨਾਂ 'ਤੇ ਧਰਨਾ ਦੇ ਦਿੰਦੇ ਹਨ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਏਨਾ ਭਰੋਸਾ ਦਿੱਤਾ ਜਾਂਦਾ ਹੈ ਕਿ ਅੱਗੇ ਤੋਂ ਅਜਿਹਾ ਕੁਝ ਨਹੀਂ ਵਾਪਰੇਗਾ ਅਤੇ ਸੁਰੱਖਿਆ ਬਲ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ।
ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਇਹ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ। ਪੰਜਾਬ ਵਿਚ ਇਸ ਵਰ੍ਹੇ ਜਿਥੇ 25 ਅਜਿਹੇ ਕੇਸ ਸਾਹਮਣੇ ਆਏ, ਉਥੇ ਇਸ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਤਿੰਨ ਕੇਸ ਹੀ ਦਰਜ ਕੀਤੇ ਗਏ। ਬਹੁਤੇ ਕੇਸਾਂ ਵਿਚ ਰੇਲਵੇ ਵਿਭਾਗ, ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਕਰਦਾ ਹੈ ਪਰ ਇਸ ਜ਼ੁਰਮ ਲਈ ਆਸਾਨੀ ਨਾਲ ਜ਼ਮਾਨਤ ਮਿਲ ਜਾਣ ਕਾਰਨ ਪ੍ਰਦਰਸ਼ਨਕਾਰੀ ਥੋੜ੍ਹਾ-ਬਹੁਤਾ ਜ਼ੁਰਮਾਨਾ ਭਰ ਕੇ ਛੁੱਟ ਜਾਂਦੇ ਹਨ। ਰੇਲਵੇ ਨੂੰ ਇਨ੍ਹਾਂ ਪ੍ਰਦਰਸ਼ਨਾਂ ਕਾਰਨ ਜਿਥੇ ਵਿੱਤੀ ਘਾਟਾ ਸਹਿਣਾ ਪੈਂਦਾ ਹੈ, ਉਥੇ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਡਵੀਜ਼ਨਲ ਰੇਲਵੇ ਮੈਨੇਜਰ ਐਚ.ਕੇ. ਜੱਗੀ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਦੇ ਹਨ। ਇਹ ਸਰਕਾਰੀ ਸੰਸਥਾ ਹੈ ਜਿਸ ਦਾ ਰੋਸ ਪ੍ਰਦਰਸ਼ਨ ਵਰਗੇ ਮੁੱਦਿਆਂ ਨਾਲ ਕੋਈ ਲੈਣ-ਦੇਣ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਰੇਲਵੇ ਨੂੰ ਇਸ ਨਾਲ ਪੈਂਦੇ ਘਾਟੇ ਬਾਰੇ ਕਈ ਵਾਰ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਸਾਰੇ ਮਾਮਲੇ ਵਿਚ ਜੇ ਕੋਈ ਵੱਧ ਪੀੜਤ ਹੈ ਤਾਂ ਉਹ ਆਮ ਆਦਮੀ ਹੀ ਹੈ।

ਮੰਦਰ ਅੰਦੋਲਨ 'ਚ ਸ਼ਾਮਲ ਸਨ ਵਾਜਪਾਈ : ਵਿਸ਼ਵ ਹਿੰਦੂ ਪ੍ਰੀਸ਼ਦ

ਨਵੀਂ ਦਿੱਲੀ:-ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿੱਪ) ਨੇ ਕਿਹਾ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਨੂੰ ਕਾਲਾ ਅਧਿਆਇ ਕਹਿਣ ਵਾਲੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਨਫ਼ੀ ਟਿੱਪਣੀਆਂ ਕਰਨ ਤੋਂ ਰੋਕਿਆ ਜਾਵੇਗਾ। ਵਿਹਿੱਪ ਨੇ ਲਿਬਰਹਾਨ ਰਿਪੋਰਟ ਵਿਚ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੂੰ ਬਰੀ ਕੀਤੇ ਜਾਣ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸੰਗਠਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਵਾਜਪਾਈ ਮੰਦਰ ਅੰਦੋਲਨ 'ਚ ਸ਼ਾਮਲ ਸਨ। ਵਿਹਿੱਪ ਦੇ ਅੰਤਰਰਾਸ਼ਟਰੀ ਪ੍ਰਧਾਨ ਅਸ਼ੋਕ ਸਿੰਘਲ ਨੇ ਕਿਹਾ ਕਿ ਸਮਾਜਿਕ ਸਦਭਾਵਨਾ ਕਾਇਮ ਰੱਖਣ ਲਈ ਮੁਸਲਮਾਨ ਸਮਾਜ ਨੂੰ ਅਯੁੱਧਿਆ, ਕਾਸ਼ੀ ਅਤੇ ਮਥੁਰਾ ਦੇ ਹਿੰਦੂ ਧਰਮ-ਅਸਥਾਨਾਂ 'ਤੇ ਦਾਅਵਾ ਕਰਨਾ ਛੱਡ ਦੇਣਾ ਚਾਹੀਦਾ ਹੈ। ਨਾਲ ਹੀ ਕੇਂਦਰ ਸਰਕਾਰ ਨੂੰ ਕਾਨੂੰਨ ਬਣਾ ਕੇ ਰਾਮ ਜਨਮਭੂਮੀ ਸਥਾਨ 'ਤੇ ਮੰਦਰ ਉਸਾਰੀ ਦਾ ਰਾਹ ਪੱਧਰਾ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਗਲਤ ਹੈ। ਇਸ ਵਿਚ ਸੰਤ ਦੇਵਰੀਆ ਬਾਬਾ ਦਾ ਨਾਂ ਸ਼ਾਮਲ ਕੀਤਾ ਗਿਆ ਹੈ, ਜਦਕਿ ਵਿਵਾਦ ਵਾਲਾ ਢਾਂਚਾ ਢਾਹੇ ਜਾਣ ਤੋਂ 2 ਸਾਲ ਪਹਿਲਾਂ ਦੀ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬੀ ਕੁੜੀਆਂ ਦੀ ਇੰਗਲੈਂਡ ’ਚ ਅਸੱਭਿਅਕ ਹਾਲਤ ਤੋਂ ਪੰਥਕ ਜਥੇਬੰਦੀਆਂ ਚਿੰਤਤ

ਇੰਗਲੈਂਡ ਵਿਚ ਵਿਦਿਆਰਥੀ ਵੀਜ਼ੇ ਵਿਚ ਮਿਲੀ ਖੁੱਲ੍ਹ ਨਾਲ ਇਕੱਲੇ ਸਾਊਥਾਲ ਵਿਚ ਹੀ ਹਜ਼ਾਰਾਂ ਪੰਜਾਬੀ ਮੁੰਡੇ-ਕੁੜੀਆਂ ਪਹੁੰਚ ਚੁੱਕੇ ਹਨ। ਭਾਰੀ ਆਰਥਿਕ ਤੰਗੀ ’ਚੋਂ ਗੁਜ਼ਰਦਿਆਂ ਉਨ੍ਹਾਂ ਨੂੰ ਅਸੱਭਿਅਕ ਤਰੀਕੇ ਨਾਲ ਰਹਿਣਾ ਪੈ ਰਿਹਾ ਹੈ। ਆਰਥਿਕ ਲੋੜਾਂ ਦੀ ਪੂਰਤੀ ਲਈ ਕਈ ਕੁੜੀਆਂ ਕੁਰਾਹੇ ਪੈ ਚੁੱਕੀਆਂ ਅਤੇ ਕਈ ਮੁੰਡੇ ਮਜਬੂਰੀ ਵੱਸ ਖੁੱਲ੍ਹੀਆਂ ਪਾਰਕਾਂ ਵਿਚ ਰਾਤਾਂ ਨੂੰ ਬੈਂਚਾਂ ’ਤੇ ਰਾਤਾਂ ਕੱਟ ਰਹੇ ਹਨ। ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਪ੍ਰਧਾਨ ਸ: ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ, ਮੁੱਖ ਬੁਲਾਰੇ ਸ: ਮਹਿੰਦਰ ਸਿੰਘ ਖਾਲਸਾ ਅਤੇ ਪੰਜਾਬ ਤੋਂ ਆਏ ਸਿੱਖ ਲੇਖਕ ਸ: ਚਰਨਜੀਤ ਸਿੰਘ ਸੁੱਜੋਂ ਵੱਲੋਂ ਦੋ ਸੌ ਵਿਦਿਆਰਥੀਆਂ ’ਤੇ ਵਿਸ਼ੇਸ਼ ਸਰਵੇਖਣ ਕੀਤਾ ਗਿਆ ਹੈ ਜਿਸ ਅਨੁਸਾਰ ਸਿੱਖ ਘਰਾਣਿਆਂ ਨਾਲ ਸੰਬੰਧਿਤ ਵਿਦਿਆਰਥੀ ਵੀਜ਼ਿਆਂ ’ਤੇ ਸਾਊਥਾਲ ਵਿਖੇ ਰਹਿ ਰਹੀਆਂ ਪੰਜਾਬੀ ਕੁੜੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਅਤੇ ਅਸੱਭਿਅਕ ਹੈ। ਯੂਨਾਈਟਿਡ ਖਾਲਸਾ ਦਲ ਯੂ. ਕੇ. ਵੱਲੋਂ ਇਨ੍ਹਾਂ ਨੌਜਵਾਨ ਕੁੜੀਆਂ ਦੇ ਵਾਰਸਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਇੰਗਲੈਂਡ ਰਹਿੰਦੇ ਰਿਸ਼ਤੇਦਾਰਾਂ ਰਾਹੀਂ ਇਨ੍ਹਾਂ ਲਈ ਰਹਿਣ-ਸਹਿਣ ਅਤੇ ਨੌਕਰੀ ਆਦਿ ਦਾ ਪ੍ਰਬੰਧ ਕਰਨ ਜਾਂ ਵਾਪਸ ਪੰਜਾਬ ਬੁਲਾ ਲੈਣ। ਦੂਜੇ ਪਾਸੇ ਇਕ ਹੋਰ ਰਿਪੋਰਟ ਅਨੁਸਾਰ ਪੰਜਾਬ ਤੋਂ ਆਈਆਂ ਕੁੜੀਆਂ ਮੁਸਲਮਾਨ ਮੁੰਡਿਆਂ ਦੇ ਨਿਸ਼ਾਨੇ ’ਤੇ ਹਨ। ਜਗਰਾਉਂ ਨੇੜੇ ਦੇ ਇਕ ਪਿੰਡ ਦੀ ਮਨੀਲਾ ਤੋਂ ਆਈ ਇਕ ਔਰਤ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਆਪਣੀ ਵਿਥਿਆ ਸੁਣਾਉਂਦੇ ਹੋਏ ਦੱਸਿਆ ਕਿ ਉਹ ਕਿਸੇ ਪਾਕਿਸਤਾਨੀ ਮੂਲ ਦੇ ਮੁਸਲਮਾਨ ਦੀ ਦੁਕਾਨ ’ਤੇ ਕੰਮ ਕਰਦੀ ਸੀ ਜਿਥੇ ਦੁਕਾਨ ਮਾਲਕ ਵੱਲੋਂ ਉਸ ਨੂੰ ਪੱਕਾ ਕਰਵਾਉਣ ਦਾ ਲਾਲਚ ਦੇ ਕੇ ਧਰਮੋਂ ਡੇਗਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਅਜਿਹਾ ਕੁਝ ਨਵੀਆਂ ਆਈਆਂ ਕੁੜੀਆਂ ਨਾਲ ਵੀ ਵਾਪਰ ਰਿਹਾ ਹੈ। ਭਾਵੇਂ ਇਹ ਪਹਿਲੀ ਘਟਨਾ ਸੁਣਨ ਵਿਚ ਆਈ ਹੈ ਪੰ੍ਰਤੂ ਪੰਥਕ ਜਥੇਬੰਦੀਆਂ ਇਸ ਬਾਰੇ ਚਿੰਤਤ ਹਨ।

             Copyright:-2006-2009 News Punjab.Com, All rights reserved