Home
Contact
Editorial
Punjabi Font
Khalistan Calling (ਪੰਜਾਬੀ)
Khalistan Calling (English)
Previous Editions
11_23 Dec
28_10 Dec
13_27 Nov
3_12 Nov
16_2 Nov
26_15 Oct





Shaheed Bhai Harmander Singh Ji

Shaheed Bhai Balkar Singh Ji

Shaheed Bhai Kanwaljit Singh Ji





"ਅਣਪਛਾਤੀ ਲਾਸ਼"
















ADVERTISEMENTS








“ਪ੍ਰਗਟਿਓ ਮਰਦ ਅਗੰਮੜਾ”

“ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ,
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋਹ ਕਮ ਹੈ।
ਹਰਚੰਦ ਮਿਰੇ ਹਾਥ ਮੇ ਪੁਰ ਜ਼ੋਰ ਕਲਮ ਹੈ,
ਸਤਿਗੁਰ ਕੇ ਲਿਖੂੰ ਵਸਫ਼ ਕਹਾਂ ਤਾਬਿ ਰਕਮ ਹੈ।
ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ,
ਸਾਹਿਲ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ।”
(ਅੱਲਾ ਯਾਰ ਖ਼ਾਂ ਜੋਗੀ)
ਮਨੁੱਖਤਾ ਦੇ ਗੁਰੂ, ਅਕਾਲ ਦੇ ਭਗਤ, ਨਿਡਰ ਜਰਨੈਲ ‘ਗੁਰੂ ਗਬਿੰਦ ਸਿੰਘ ਜੀ’ ਦੀਆਂ ਰਹਿਮਤਾਂ, ਉਹਨਾਂ ਦੀ ਕੁਰਬਾਨੀ ਤੇ ਮਨੁੱਖਤਾ ਦੀ ਆਜ਼ਾਦੀ ਲਈ ਉਹਨਾਂ ਦੁਆਰਾ ਕੀਤੇ ਗਏ ਇਨਕਲਾਬੀ ਕਾਰਜਾਂ ਨੂੰ ਦੁਨੀਆਂ ਦੇ ਅਨੇਕਾਂ ਵਿਦਵਾਨਾਂ ਨੇ ਕਾਗ਼ਜ਼ਾਂ ਉਂਤੇ ਉਤਾਰਿਆ ਹੈ। ਵਿਦਵਾਨਾਂ ਦੀਆਂ ਕਲਮਾਂ ਗੁਰੂ ਸਾਹਿਬ ਜੀ ਦੀਆਂ ਸਿਫਤਾ ਕਰਦੀਆਂ ਥੱਕ ਜਾਂਦੀਆਂ ਹਨ ਪਰ ਗੁਰੂ ਸਾਹਿਬ ਦੁਆਰਾ ਮਨੁੱਖ ਜਾਤੀ ‘ਤੇ ਕੀਤੇ ਉਪਕਾਰ ਨਹੀਂ ਮੁੱਕਦੇ। ਵੱਖ-ਵੱਖ ਵਿਦਵਾਨਾਂ ਨੇ ਗੁਰੂ ਸਾਹਿਬ ਨੂੰ ਇਕ ਮਹਾਨ ਧਾਰਮਿਕ ਆਗੂ, ਉਂਚ ਕੋਟੀ ਦੇ ਪ੍ਰਬੰਧਕ, ਕ੍ਰਾਤੀਕਾਰੀ ਸੁਧਾਰਕ, ਮਹਾਨ ਯੋਧੇ ਅਤੇ ਬੇਜੋੜ ਲਿਖਾਰੀ ਦੇ ਤੌਰ ‘ਤੇ ਪ੍ਰਵਾਨ ਕੀਤਾ ਹੈ।
ਕਈ ਫਿਰਕੂ ਸੋਚ ਵਾਲੇ ਲੋਕਾਂ ਨੇ ਗੁਰੂ ਸਾਹਿਬ ਨੂੰ ਹਿੰਦੂ ਜਾਂ ਇਸਲਾਮ ਵਿਰੋਧੀ ਤੇ ਹਿੰਸਾਵਾਦੀ ਵੀ ਕਿਹਾ ਹੈ। ਮੰਨੂੰਵਾਦੀ ਗਾਂਧੀ ਇਹਨਾਂ ਵਿਚੋਂ ਇਕ ਹੈ, ਜਿਸ ਨੇ ਗੁਰੂ ਸਾਹਿਬ ਨੂੰ ‘ਭੁੱਲੜ ਦੇਸ਼ ਭਗਤ’ ਕਿਹਾ। ਉਸ ਨੂੰ ਗੁਰੂ ਸਾਹਿਬ ਹਿੰਸਾਵਾਦੀ ਵੀ ਲੱਗੇ। ਪਹਿਲੀ ਗੱਲ ਤਾਂ ਇਹ ਕਿ ਗੁਰੂ ਸਾਹਿਬ ਕੋਈ ਦੇਸ਼ ਭਗਤ ਜਾਂ ਰਾਸ਼ਟਰਵਾਦੀ ਨਹੀਂ ਸਨ, ਜਿਹਾ ਕਿ ਵਿਖਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਹ ਜਗਤ ਉਧਾਰਕ ਸਨ, ਉਹਨਾਂ ਨੂੰ ਸਾਰੀ ਮਨੁੱਖ ਜਾਤੀ ਨਾਲ ਪਿਆਰ ਤੇ ਸਾਰੀ ਧਰਤੀ ਨਾਲ ਲਗਾਵ ਸੀ। ਭਾਰਤ ਉਨ੍ਹਾਂ ਨੂੰ ਕੋਈ ਜਿਆਦਾ ਨਿਗਦਾ ਨਹੀਂ ਸੀ। ਗਾਂਧੀ ਨੇ ਗੁਰੂ ਸਾਹਿਬ ਨੂੰ ‘ਭੁੱਲੜ’ ਇਸ ਲਈ ਕਿਹਾ ਕਿ ਗੁਰੂ ਸਾਹਿਬ ਦੀ, ਜ਼ਾਲਮਾਂ ਦੇ ਆਹੂ ਲਾਹ ਰਹੀ, ਕ੍ਰਿਪਾਨ ਇਹਨਾਂ ਗਾਂਧੀਵਾਦੀਆਂ ਨੂੰ ਸਿਰਫ ਲਹੂ ਲਿੱਬੜੀ ਦਿਸਦੀ ਸੀ। ਗੁਰੂ ਸਾਹਿਬ ਅਨੁਸਾਰ, “ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ,
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।”
ਜਦੋਂ ਜ਼ਾਲਮ ਹਰ ਹੱਦ ਟੱਪ ਜਾਵੇ ਤੇ ਕੋਈ ਹੋਰ ਰਾਹ ਨਾਂ ਬਚਿਆ ਹੋਵੇ ਤਾਂ ਕ੍ਰਿਪਾਨ ਉਠਾਉਣੀ ਜਾਇਜ਼ ਹੈ। ਗੁਰੂ ਜੀ ਨੇ ਵੀ ਇਹੀ ਕੀਤਾ। ਮੁਹੰਮਦ ਇਕਬਾਲ ਅਨੁਸਾਰ ਭਾਰਤ ਵਿਚ ਵਧ ਰਹੇ ਇਸਲਾਮੀਂ ਜ਼ੁਲਮਾਂ ਨੂੰ ‘ਗੁਰੂ ਗਬਿੰਦ ਸਿੰਘ ਜੀ’ ਦੀ ਕ੍ਰਿਪਾਨ ਨੇ ਠੱਲ ਪਾਈ। ਬਾਬਾ ਬੁੱਲੇ ਸ਼ਾਹ ਵੀ ਕਹਿੰਦੇ ਹਨ,
“ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨੰਤ ਹੋਤੀ ਸਭ ਕੀ”
ਜ਼ਾਲਮਾਂ ਨੂੰ ਰੋਕਣ ਦਾ ਹੋਰ ਕੋਈ ਰਾਹ ਨਹੀਂ ਬਚਿਆ ਸੀ। ਸੋ ਗੁਰੂ ਸਾਹਿਬ ਨੇ ਕ੍ਰਿਪਾਨ ਦੇ ਮੁੱਠੇ ਨੂੰ ਹੱਥ ਪਾਇਆ।
ਇਕ ਹੋਰ ਗੱਲ ਇਹ ਕਿ ਗੁਰੂ ਸਾਹਿਬ ਨੇ ਇਕ ਵੀ ਲੜਾਈ ਦੁਨੀਆਂ ਉਂਤੇ ਪ੍ਰਚੱਲਿਤ ਲੜਾਈ ਦੇ ਕਾਰਨਾਂ ਜਰ, ਜ਼ੋਰੂ, ਜ਼ਮੀਨ ਕਰਕੇ ਨਹੀਂ ਲੜੀ। ਗੁਰੂ ਸਾਹਿਬ ਦੀ ਜੰਗ ਸੀ ਅਣਖ਼, ਸਵੈਮਾਨ ਅਤੇ ਮਨੁੱਖਤਾ ਦੀ ਆਜ਼ਾਦੀ ਲਈ। ਗੁਰੂ ਸਾਹਿਬ ਨੇ ਕਦੇ ਵੀ ਕਿਸੇ ‘ਤੇ ਚੜਾਈ ਨਹੀਂ ਕੀਤੀ। 14 ਦੀਆਂ 14 ਜੰਗਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਚੜਾਈ ਕਰਕੇ ਆਏ ਦੁਸ਼ਮਨ ਨਾਲ ਗੁਰੂ ਸਾਹਿਬ ਨੇ ਪੂਰਾ ਲੋਹਾ ਲਿਆ ਤੇ ਜਬਰਦਸਤ ਮੁਕਾਬਲੇ ਕੀਤੇ। ਦੁਸ਼ਮਨ ਭਾਂਵੇ 40 ਦੇ ਮੁਕਾਬਲੇ 10 ਲੱਖ ਹੋਵੇ। ਰਹੀ ਗੱਲ ਗਾਂਧੀ ਦੀ, ਇਹਨਾਂ ਨੂੰ ‘ਗੁਰੂ ਗੋਬਿੰਦ ਸਿੰਘ’ ਜੀ ਕਦੇ ਫਿੱਟ ਨਹੀਂ ਬੈਠਣੇ, ਕਿਉਂਕਿ ਇਹ ਬੁੱਤ ਪੂਜਕ ਹਨ ਤੇ ਗੁਰੂ ਸਾਹਿਬ ‘ਬੁੱਤ ਸ਼ਿਕਨ’, ਜਾਤ ਪਾਤੀ ਸਿਸਟਮ ਦਾ ਵਿਰੋਧ ਕਰਦੇ ਹਨ ਤੇ ਬਾਹਮਣਵਾਦ ਖੜਾ ਹੀ ਇਹਨਾਂ ਦੋ ਪਿੱਲਰਾਂ ‘ਤੇ ਹੈ। ਸੋ ਮਨੁਖਤਾ ਦੀ ਆਜ਼ਾਦੀ ਲਈ ਜੰਗ-ਏ-ਮੈਦਾਨ ਵਿਚ ਜੂਝਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਹਮੇਸ਼ਾਂ ‘ਭੁੱਲੜ’ ਹੀ ਲੱਗਣਗੇ ਅਤੇ ਆਪਣੀ ਪਤਨੀ ਸੀਤਾ ਲਈ ਲੱਖਾਂ ਲੋਕਾਂ ਦਾ ਕਤਲ ਕਰਨ ਵਾਲਾ ਤੇ ਸਾਰੀ ਲੰਕਾ ਨੂੰ ਅੱਗ ਲਾ ਕੇ ਸੜਵਾ ਦੇਣ ਵਾਲਾ ਰਾਮ ਚੰਦਰ ਹਮੇਸ਼ਾਂ ਇਹਨਾਂ ਦਾ ‘ਭਗਵਾਨ’ ਰਹੇਗਾ। ਖੈਰ.....
ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਮਹੱਤਵਪੂਰਨ ਕਾਰਜ 30 ਮਾਰਚ 1699 ਈ: ਨੂੰ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਕੀਤਾ। ਸਭ ਜਾਤਾਂ ਵਰਣਾ ਦੇ ਬੰਦੇ ਇਕੱਠੇ ਕਰ ਕੇ ਉਹਨਾਂ ਦੀ ਇਕ ਫੌਜ ਬਣਾ ਦਿੱਤੀ। ਜਿਸ ਮਹਿਲ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ, ਓਸ ਨੂੰ ਆਖਰੀ ਇੱਟ ਅੱਜ ਦਸਵੇਂ ਪਾਤਸ਼ਾਹ ਨੇ ਲਗਾ ਦਿੱਤੀ। ਜਿਹੜੇ ਚਾਰ ਵਰਣਾ ਨੂੰ ਗੁਰੂ ਨਾਨਕ ਸਹਿਬ ਨੇ ਇਕ ਕੀਤਾ ਸੀ ਉਹਨਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਤੇ ਸਭ ਦੇ ਸ਼ਸ਼ਤਰ ਸਜਾ ਕੇ ਇਕ ਰੂਪ ਦਸ਼ਮੇਸ਼ ਜੀ ਨੇ ਕਰ ਦਿੱਤਾ।
ਪਹਿਲਾਂ ਪੰਜ ‘ਤੇ ਫਿਰ ਕਈ ਜਜ਼ਾਰ ਨੂੰ ਖੰਡੇ ਦੀ ਪਾਹੁਲ ਛਕਾ ਕੇ ‘ਅਕਾਲ ਪੁਰਖ ਕੀ ਫੌਜ’ ਤਿਆਰ ਕਰ ਦਿੱਤੀ।......ਤੇ ਏਸ ਫੌਜ ਨੇ ਉਸ ਤੋਂ ਬਾਅਦ ਜੋ ਇਨਕਲਾਬ ਲਿਆਂਦਾ ਉਹ ਸਭ ਦੇ ਸਾਹਮਣੇ ਹੈ,
“ਉਂਥੇ ਚਿੜੀਆਂ ਨੇ ਬਾਜਾਂ ਨੂੰ ਢਾਹਿਆ ਜਾਪੇ,
ਅੱਖਾਂ ਉਂਘੜ ਗਈਆਂ ਸਾਰੇ ਜੱਗ ਦੀਆਂ।
ਅੱਗੜ ਪਿੱਛੜ ਖਲੋਗੇ ਜਾ ਪੰਜ ਪਿਆਰੇ,
ਪੰਜੇ ਮੂਰਤਾਂ ਮੋਹਣੀਆਂ ਲੱਗਦੀਆਂ।
ਦਸਵੇਂ ਗੁਰਾਂ ਨੇ ਫੌਜ ਬਣਾਈ ਜਿਹੜੀ,
ਓਹਨੇ ਜਿੱਤਣਾ ਏ ਚੌਹਾਂ ਪਾਸਿਆਂ ਨੂੰ।
ਓਦੋਂ ਪਾਣੀ ਨੂੰ ਅਣਖ਼ ਦੀ ਪਾਣ ਚੜ ਗਈ,
ਖੰਡਾ ਛੋਹ ਗਿਆ ਜਦੋਂ ਪਤਾਸਿਆਂ ਨੂੰ”
ਸਚਮੁੱਚ ਇਹ ਅੰਮ੍ਰਿਤ ਕੋਈ ਮਾਮੂਲੀ ਸ਼ਰਬਤ ਨਹੀਂ ਸੀ, ਇਹ ਤਾਂ ਪਤਾਸਿਆਂ ਦੇ ਮਿੱਠੇ ਪਾਣੀ ਨੂੰ ਗੁਰਬਾਣੀ ਅਤੇ ਖੰਡੇ ਦੀ ਚੜ੍ਹੀ ਹੋਈ ਪਾਣ ਸੀ, ਜਿਸ ਨੂੰ ਛਕ ਕੇ ਹਰ ਕੋਈ ਆਪਣੀ ਜਾਨ ਤਲੀ ‘ਤੇ ਟਿਕਾ ਲੈਂਦਾ ਸੀ।
ਅੰਮ੍ਰਿਤ ਕਿਸੇ ਨੂੰ ਮੁਫਤ ਨਹੀਂ ਮਿਲਿਆ। ਹਰ ਇਕ ਨੂੰ ਅੰਮ੍ਰਿਤ ਛਕਣ ਦੀ ਕੀਮਤ ਸਿਰ ਦੇ ਰੂਪ ਵਿਚ ਦੇਣੀ ਪਈ,
“ਕਲਗੀਂ ਵਾਲਿਆ ਤੇਰੇ ਸਕੂਲ ਅੰਦਰ
ਮੈਂ ਤਾਂ ਸੁਣਿਆਂ ਸੀ ਲਗਦੀ ਫੀਸ ਕੋਈ ਨਾ।
ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ,
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ।
ਐਸੀ ਜੱਗ ‘ਤੇ ਕਾਇਮ ਮਿਸਾਲ ਕੀਤੀ,
ਜੀਹਦੀ ਦੁਨੀਆਂ ‘ਤੇ ਕਰਦਾ ਰੀਸ ਕੋਈ ਨਾ।
ਝਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ,
ਪੜਨ ਵਾਲਿਆਂ ਦੇ ਧੜਾਂ ‘ਤੇ ਸੀਸ ਕੋਈ ਨਾ”
ਦਸਵੇਂ ਪਾਤਸ਼ਾਹ ਨੇ ਖੁਦ ਅੰਮ੍ਰਿਤ ਦੀ ਕੀਮਤ ਆਪਣੇ ਸਮੇਤ ਪੂਰਾ ਪਰਿਵਾਰ ਵਾਰ ਕੇ ਉਤਾਰੀ। ਕੁਝ ਨਹੀਂ ਲੁਕੋਇਆ। ਦੋਹੇਂ ਵੱਡੇ ਸਹਿਬਜਾਦੇ ਅੱਖਾਂ ਸਾਹਮਣੇ ਚਮਕੌਰ ਵਿਚ ਸ਼ਹੀਦ ਕਰਵਾ ਲਏ ਤੇ ਬੱਚਿਆਂ ਦੀ ਸ਼ਹੀਦੀ ਤੇ ਦੁੱਖ ਨਹੀਂ ਕੀਤਾ ਸਗੋਂ ਪ੍ਰਮਾਤਮਾਂ ਦਾ ਭਾਣੇ ਅੱਗੇ ਸਿਰ ਝੁਕਾਇਆ,
“ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ,
ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ,
ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ,
ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ,
‘ਤੇਰਾ ਤੁਝ ਕਉ ਸਉਪਤੈ ਕਿਆ ਲਾਗੈ ਮੇਰਾ,
ਹੁਕਮ ਰਜ਼ਾਈ ਚੱਲਣਾ ਜੋ ਕਰੇਂ ਚੰਗੇਰਾ,
ਵਾਹੁ ਵਾਹੁ ਗੋਬਿੰਦ ਸਿੰਘ ਧੰਨ ਤੇਰਾ ਜੇਰਾ,
ਪੰਥ ਵਸੇ ਮੈਂ ਉਂਜੜਾਂ ਮਨ ਚਾਉ ਘਨੇਰਾ”
(ਸੋਹਨ ਸਿੰਘ ਸੀਤਲ)
ਏਡੀ ਵੱਡੀ ਕੀਮਤ ਦੇਣੀ ਪਈ ਲੋਕਾਂ ਨੂੰ ਅੰਮ੍ਰਿਤ ਛਕਾਉਣ ਦੀ ਤੇ ਖੁਦ ਛਕਣ ਦੀ, ਜਾਂ ਕਹਿ ਲਉ ‘ਧਰਮ ਚਲਾਵਨ ਸੰਤ ਉਭਾਰਨ’ ਲਈ, ਪਹਿਲਾਂ ਅੰਮ੍ਰਿਤ ਛਕਣ ਵਾਲਿਆਂ ਨੂੰ ਇਨਸਾਨ ਬਣਾਇਆ ਜਿਨ੍ਹਾਂ ਨੇ ਪਿੱਛੋਂ ਇਨਸਾਨੀਅਤ ਦੇ ਕਾਤਲਾਂ ਨਾਲ ਟੱਕਰ ਲਈ। ਸੌਖਾ ਨਹੀਂ ਕਿਸੇ ਨੂੰ ਇਨਸਾਨ ਬਣਾਉਣਾ। ਇਹ ਨਹੀਂ ਕਿ ਕੋਈ ਪਾਖ਼ੰਡੀ ਪਾਣੀ ਵਿਚ ਦੁੱਧ ਤੇ ਸ਼ਰਬਤ (ਰੂਹ ਅਫ਼ਜ਼ਾ) ਪਾ ਕੇ ਉਂਗਲ ਵਿਚ ਸੂਈ ਮਾਰ ਆਪਣੇ ਖੂਨ ਦਾ ਇਕ ਤੁਪਕਾ ਉਸ ਵਿਚ ਸੁੱਟ ਕੇ ਕਹੇ ਕਿ ਲੋਕਾਂ ਨੂੰ ਇਨਸਾਨ ਬਣਾਉਣ ਵਾਲਾ ਜ਼ਾਮ ਤਿਆਰ ਹੋ ਗਿਐ।ਖੂਨ ਦਾ ਇਕ ਤੁਪਕਾ? (ਹੈ ਨਾ ਮਜ਼ਾਕ), ਸਾਰਾ ਸਰਬੰਸ ਵਾਰਨਾ ਪੈਂਦੈ। ਤੇ ਏਥੇ ਤਾਂ ਸਾਧ ਨੇ ਆਪਣਾ ਸਾਰਾ ਲਾਣਾ ਬਾਣਾ (ਨਿੱਜੀ ਪਰਿਵਾਰ) ਅਮਰੀਕਾ ਭੇਜ ਦਿੱਤੈ ਤੇ ਆਪ ਗੁਫਾ ਵਿਚ ਬੈਠਾ ਸਰਕਾਰ ਤੋਂ ਸੁਰੱਖਿਆ ਮੰਗ ਰਿਹੈ। ਖੈਰ...
ਹਜ਼ਰਤ ਈਸਾ ਨੂੰ ਜਦੋਂ ਸੂਲੀ ਚਾੜ੍ਹਨ ਲੱਗੇ ਤਾਂ ਉਸ ਨੇ ਰੱਬ ਨੂੰ ਤਾਹਨਾ ਮਾਰਿਆ, “ਹੇ ਰੱਬਾ ਜੋ ਤੂੰ ਮੈਨੂੰ ਕਸ਼ਟ ਦੇ ਰਿਹਾ ਹੈਂ ਉਹ ਹੋਰ ਕਿਸੇ ਨੂੰ ਨਾ ਦੇਈਂ” ਏਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਈਸਾ ਪ੍ਰਮਾਤਮਾਂ ੳੋਂ ਨਰਾਜ਼ ਸੀ। ਉਸ ਦੇ 12 ਸਾਥੀਆਂ ਨੇ ਵੀ ਸਾਥ ਛੱਡ ਦਿੱਤਾ ਤੇ ਜਵਾਬ ਦੇ ਦਿੱਤਾ ਕਿ ਅਸੀਂ ਤਾਂ ਮਾਮੂਲੀ ਮਛੇਰੇ ਹਾਂ।
ਜੇ ਰਹਿਬਰ ਸਮਰੱਥ ਹੋਵੇ ਤਾਂ ਕੋਈ ਉਸ ਨੂੰ ਨਹੀਂ ਛੱਡਦਾ, ਹਾਂ ਕੁਝ ਚਿਰ ਲਈ ਗਲਤੀ ਹੋ ਸਕਦੀ ਹੈ ਪਰ ਮੁੜ ਕੇ ਫਿਰ ਉਸੇ ਦੀ ਸ਼ਰਨ ਵਿਚ ਆ ਜਾਂਦੇ ਹਨ।
ਤੱਕੋ ਚਮਕੌਰ ਗੜ੍ਹੀ ਦਾ ਇਤਿਹਾਸ। ਗੁਰੂ ਸਹਿਬ ਨੇ ਰੱਬ ਨੂੰ ਕੋਈ ਮਿਹਣਾ ਨਹੀਂ ਮਾਰਿਆ ਤੇ ਨਾ ਹੀ ਕੋਈ ਸਿਖ ਗੁਰੂ ਸਾਹਿਬ ਨੂੰ ਛੱਡ ਕੇ ਗਿਆ,
“ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥2॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥3॥”
ਇਸਲਾਮ ਦੀ ਪਹਿਲੀ ਜੰਗ ਹਜ਼ਰਤ ਮੁਹੰਮਦ ਸਾਹਿਬ ਨੇ ਮਦੀਨੇ ਕੋਲ ਕੋਹਦ ਪਿੰਡ ਵਿਚ ਲੜੀ। ਮੁਕਾਬਲਾ ਅਰਬੀਆਂ ਨਾਲ ਸੀ, ਜਿਨ੍ਹਾਂ ਦੀ ਫੌਜ ਦੀ ਗਿਣਤੀ 5000 ਸੀ। ਹਜ਼ਰਤ ਮੁਹੰਮਦ ਸਾਹਿਬ ਕੋਲ 2500 ਦੇ ਕਰੀਬ ਸਿਪਾਹੀ ਸਨ। ਫਰਕ ਦੁੱਗਣਾ ਸੀ। ਮੁਹੰਮਦ ਸਾਹਿਬ ਨੇ ਅੱਲਾ ਅੱਗੇ ਅਰਦਾਸ ਕੀਤੀ, “ਹੇ ਖੁਦਾ, ਜੇ ਅੱਜ ਮੈਂ ਇਹ ਜੰਗ ਹਾਰ ਗਿਆ ਤਾਂ ਕੱਲ ਨੂੰ ਤੇਰਾ ਨਾਮ ਲੈਣ ਵਾਲਾ ਕੋਈ ਨਹੀਂ ਰਹਿਣਾ” ਤੇ ਮੁਹੰਮਦ ਸਾਹਿਬ ਰੋ ਪਏ।
ਏਧਰ ਤੱਕੋ 10 ਲੱਖ ਫੌਜ ਦੇ ਮੁਕਾਬਲੇ ਵਿਚ ਖਲੋਤੇ 40 ਸਿਪਾਹੀਆਂ ਦੇ ਕਮਾਂਡਰ ‘ਗੁਰੂ ਗੋਬਿੰਦ ਸਿੰਘ’ ਜੋਰ ਨਾਲ ਇਕ ਨਾਹਰਾ ਬੁਲੰਦ ਕਰ ਰਹੇ ਹਨ,
“ਨਾ ਡਰੋਂ ਅਰ ਸਿਉ ਜਬ ਜਾਇ ਲਰੋਂ,
ਨਿਸਚੈ ਕਰ ਅਪੁਨੀ ਜੀਤ ਕਰੋਂ”
ਇੱਕ ਪਾਸੇ 2500 ਦੇ ਮੁਕਾਬਲੇ 5000 ਤੇ ਇਕ ਪਾਸੇ 40 ਦੇ ਮੁਕਾਬਲੇ 10 ਲੱਖ। ਫਰਕ ਬਹੁਤ ਵੱਡਾ। ਗੁਰੂ ਸਾਹਿਬ ਜਾਨ ਤੋਂ ਪਿਆਰੇ ਸਿੰਘਾਂ ਤੇ ਆਪਣੇ ਪੁਤਰਾਂ ਨੂੰ ਥਾਪੜੇ ਦੇ ਕੇ ਜੰਗ ਦੇ ਮੈਦਾਨ ਵਿਚ ਭੇਜ ਰਹੇ ਹਨ। ਜੰਗ ਵਿਚ ਜੂਝਣ ਜਾ ਰਹੇ ਸਿੰਘ ਵੀ ਉਂਚੀ-ਉਂਚੀ ਗਾ ਰਹੇ ਹਨ,
“ਜਬ ਆਵ ਕੀ ਅਉਧ ਨਿਧਾਨ ਬਨੈ,
ਅਤਿ ਹੀ ਰਣ ਮੈ ਤਬ ਜੂਝ ਮਰੋਂ”
ਰਹਿਬਰਾਂ ਤੋਂ ਬਾਅਦ ਜੇ ਜਰਨੈਲਾਂ ਦੀ ਗੱਲ ਕਰੀਏ ਤਾਂ ਦੁਨੀਆਂ ‘ਤੇ ਕੁਝ ਗਿਣੇ ਚੁਣੇ ਜਰਨੈਲ ਨੇ ਜਿਨ੍ਹਾਂ ਨੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਹਨਾਂ ਵਿਚੋਂ ਕੋਈ ਵੀ ਦਸਵੇਂ ਪਾਤਸ਼ਾਹ ਦੇ ਨੇੜੇ ਤੇੜੇ ਵੀ ਨਹੀਂ ਪੁੱਜ ਸਕਿਆ।
ਯੂਨਾਨ ਦੇ ਸੂਬੇ ਮਕਦੂਨੀਆਂ ਤੋਂ ਤੁਰਿਆ ਅਲੈਗ਼ਜ਼ੈਡਰ ਉਰਫ ਸਿਕੰਦਰ, ਜਿਸ ਨੇ ਮੁਲਕਾਂ ਦੇ ਮੁਲਕ ਫਤਹਿ ਕੀਤੇ, ਪੰਜਾਬ ਦੇ ਨਜ਼ਦੀਕ ਆਇਆ, ਪੰਜਾਬੀਆਂ ਦੇ ਐਸੇ ਹੱਥ ਲੱਗੇ ਕਿ ਸਤਲੁਜ ਨਹੀਂ ਟੱਪ ਸਕਿਆ ਤੇ ਉਂਥੋਂ ਹੀ ਵਾਪਸ ਮੁੜ ਗਿਆ।
ਦੁਨੀਆਂ ਦਾ ਦੂਜਾ ਵੱਡਾ ਜਰਨੈਲ ਹੈ ਫਰਾਂਸ ਦਾ ਨੈਪੋਲੀਅਨ ਬੋਨਾਪਾਰਟ। ਬਿਨਾ ਸ਼ੱਕ ਇਹ ਬਹੁਤ ਵਧੀਆ ਕਮਾਂਡਰ ਸੀ। ਬਹੁਤ ਜੰਗਾਂ ਲੜੀਆਂ ‘ਤੇ ਜਿੱਤੀਆਂ। ਪਰ ਵਾਟਰਲੂ ਦੇ ਮੈਦਾਨ ਵਿਚ ਅੰਗਰੇਜ਼ ਕਮਾਂਡਰ ਵੈਲਿੰਗਟਨ ਨਾਲ ਲੜੀ ਲੜਾਈ ਹਾਰ ਗਿਆ। ਥੋੜੀਆਂ ਜਿਹੀਆਂ ਮੀਂਹ ਦੀਆਂ ਕਣੀਆਂ ਨਾਲ ਮੈਦਾਨ ਗਿੱਲਾ ਹੋ ਗਿਆ, ਫੌਜਾਂ ਦੇ ਥੋੜੇ ਪੈਰ ਤਿਲਕੇ ਤੇ ਇਹ ਹੌਸਲਾ ਹਾਰ ਗਿਆ। ਇਸ ਨੇ ਜੂਝ ਮਰਨ ਦੀ ਥਾਂ ਦੁਸ਼ਮਨ ਸਾਹਵੇਂ ਹਥਿਆਰ ਸੁੱਟ ਦਿੱਤੇ। ਇੰਗਲੈਂਡ ਦੇ ਇਕ ਗੁੰਨਾਮ ਟਾਪੂ ਸੇਂਟ ਹੈਲੀਨਮ ਵਿਚ ਨਮੋਸ਼ੀ ਭਰੀ ਮੌਤ ਮਰ ਗਿਆ। ਤੀਜਾ ਜਰਨੈਲ ਹੈ, ਅਡੌਲਫ ਹਿਟਲਰ, ਜਰਮਨ ਦਾ ਡਿਕਟੇਟਰ ਹਿਟਲਰ। ਇਸ ਦੀ ਲੜਾਈ ਸਿਰਫ ਨਸਲੀ ਸੀ। ਹਲਾਂਕਿ ਇਹ ਦੁਨੀਆਂ ਉਂਤੇ ਕਾਬਜ਼ ਹੋਣਾ ਚਾਹੁੰਦਾ ਸੀ, ਪਰ ਉਸ ਨੇ ਜਿਆਦਾ ਧਿਆਨ ਯਹੂਦੀਆਂ ਨੂੰ ਮਾਰਨ ਵਿਚ ਹੀ ਦਿੱਤਾ। 60 ਲੱਖ ਯਹੂਦੀ ਗੈਸ ਦੀਆਂ ਭੱਠੀਆਂ ਵਿਚ ਸਾੜ ਦਿੱਤੇ। ਢਾਈ ਕਰੋੜ ਬੰਦੇ ਦਾ ਕਾਤਲ ਤੇ ਅੱਧੀ ਦੁਨੀਆਂ ਦੇ ਅਮਨ ਨੂੰ ਅੱਗ ਲਾਉਣ ਵਾਲਾ ਹਿਟਲਰ ਅੰਤ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਗਿਆ, ਪਹਿਲਾਂ ਆਪਣੀ ਪਤਨੀ ਐਵਾ ਬਰਾਉਨ ਨੂੰ ਗੋਲੀ ਮਾਰੀ ਤੇ ਪਿੱਛੋਂ ਆਪ ਆਤਮ ਹੱਤਿਆ ਕਰ ਲਈ। ਭਾਂਵੇ ਕਿ ਦੁਨੀਆਂ ਵਿਚ ਹੋਰ ਵੀ ਕਈ ਜਰਨੈਲ ਹੋਏ ਨੇ ਪਰ ਇਹਨਾਂ ਤਿੰਨਾਂ ਨੇ ਦੁਨੀਆਂ ਨੂੰ ਵੱਧ ਹਿਲਾਇਆ ਹੈ ਤੇ ਦੁਨੀਆਂ ਦਾ ਇਤਿਹਾਸ ਵੀ ਇਹਨਾਂ ਤਿੰਨਾਂ ਨੂੰ ਹੀ ਵੱਡੇ ਜਰਨੈਲ ਮੰਨਦਾ ਹੈ।ਪਰ, ਇਹਨਾਂ ਤਿੰਨਾਂ ਵਿਚੋਂ ਕੋਈ ਵੀ ‘ਗੁਰੂ ਗੋਬਿੰਦ ਸਿੰਘ ਜੀ’ ਦੇ ਪੈਰਾਂ ਦੀ ਮਿੱਟੀ ਦੇ ਬਰਾਬਰ ਵੀ ਨਹੀਂ। ਇਹ ਜਰਨੈਲ ਕਾਤਲ ਸਨ, ਲਾਲਚੀ ਸਨ ਤੇ ਤਿੰਨਾਂ ਨੇ ਅੰਤਲੇ ਸਮੇਂ ‘ਤੇ ਬੁਜ਼ਦਿਲੀ ਵਿਖਾਈ। ਇਹਨਾਂ ਦੀਆਂ ਲੜਾਈਆਂ ਮਨੁੱਖਤਾ ਦੇ ਭਲੇ ਲਈ ਨਹੀਂ ਉਜਾੜੇ ਲਈ ਸਨ। ਤੇ ਏਧਰ ਦਸ਼ਮੇਸ਼ ਪਿਤਾ ਮਨੁਂਖ ਜਾਤੀ ਦੇ ਮਾਨ ਸਨਮਾਨ ਲਈ ਸਨਮੁਖ ਜੂਝਦੇ ਸਨ ਤੇ ਸਮੇਂ ਦੇ ਹਾਕਮ ਨੂੰ ਵੰਗਾਰ ਕੇ ਕਹਿੰਦੇ ਸਨ,
“ਚਿਹਾ ਸ਼ੁਦ ਕਿ ਚੂੰ ਬਚਗਾਂ ਚਾਰ,
ਕਿ ਬਾਕੀ ਬਿਮਾਦਸਤ ਪੇਚੀਦਾ ਮਾਰ”
ਔਰੰਗਜ਼ੇਬ ਤੂੰ ਬੜਾ ਖੁਸ਼ ਹੋਵੇਂਗਾ ਕਿ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ, ਪਰ ਤੂੰ ਨਹੀਂ ਜਾਣਦਾ ਕਿ ਕੁੰਡਲੀਆ ਸੱਪ ‘ਖ਼ਾਲਸਾ’ ਅਜੇ ਜਿਉਂਦਾ ਹੈ। ਮੈਂ ਤੇਰੇ ਘੋੜਿਆਂ ਦੀਆਂ ਟਾਪਾਂ ਥੱਲੇ ਐਸੀ ਅੱਗ ਬਾਲਾਂਗਾ ਕਿ ਤੈਨੂੰ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਇਕ ਘੁੱਟ ਵੀ ਨਸੀਬ ਨਹੀਂ ਹੋਵੇਗਾ। ਗੁਰੂ, ਕਿਸੇ ਦੇ ਤੀਰ ਮਾਰਦਾ ਨਹੀਂ ਸਗੋਂ ਬਖ਼ਸ਼ਿਸ਼ ਕਰਦਾ ਹੈ। ਜ਼ਫਰਨਾਮੇ ਵਿਚ ਪਾਤਸ਼ਾਹ ਲਿਖਦੇ ਹਨ,
“ਕਿ ਆਂ ਖ਼੍ਵਾਜਾ ਮਰਦੂਦ ਸਾਯਹ ਦੀਵਾਰ,
ਬਮੈਦਾਂ ਨਿਆਮਦ ਬਮਰਦਾਨਹ ਵਾਰ।34।
ਦਰੇਗਾ ਅਗਰ ਰੂਇ ਓ ਦੀਦਮੇ,
ਬਯਕ ਤੀਰ ਲਾਚਾਰ ਬਖ਼ਸ਼ੀਦਮੇ।35।”
ਕਿ ਇਸ ਫੌਜ ਦਾ ਬੁਜ਼ਦਿਲ ਸਰਦਾਰ ਗੜ੍ਹੀ ਦੀ ਦੀਵਾਰ ਦੇ ਓਹਲੇ ਹੀ ਰਿਹਾ, ਬਹਾਦਰਾਂ ਵਾਂਗ ਮੈਦਾਨ ਵਿਚ ਸਾਹਮਣੇ ਨਹੀਂ ਆਇਆ। ਅਫਸੋਸ ਜੇ ਮੈਂ ਕਿਤੇ ਉਸਦਾ ਮੂੰਹ ਤੱਕ ਲੈਂਦਾ ਤਾਂ ਇਕ ਤੀਰ ਜਰੂਰ ਉਸ ਨੂੰ ਵੀ ਬਖ਼ਸ਼ ਦਿੰਦਾ।
ਤੇ ਗੁਰੂ ਜਦੋਂ ਕਿਸੇ ਨੂੰ ਤੀਰ ਬਖ਼ਸ਼ਦਾ ਹੈ ਤਾਂ ਉਸ ਦੇ ਪਿੱਛੇ ਸੋਨਾ ਲੱਗਿਆ ਹੰਦੈ, ਜੋ ਜੰਗ ਵਿਚ ਜ਼ਖ਼ਮੀਂ ਹੋ ਜਾਵੇ ਉਸ ਦੀ ਮਲਮ ਪੱਟੀ ਲਈ ਤੇ ਜੋ ਮਾਰਿਆ ਜਾਵੇ ਉਸ ਦੇ ਅੰਤਿਮ ਕ੍ਰਿਆਕਰਮ ਲਈ।
ਗੁਰੂ ਸਾਹਿਬ ਦੀ ਕ੍ਰਿਪਾਨ ਦੀ ਸ਼ਕਤੀ ਦਾ ਕੋਈ ਸਾਨੀ ਨਹੀਂ, ਪਰ ਇਹ ਨਹੀਂ ਕਿ ਗੁਰੂ ਸਾਹਿਬ ਸਿਰਫ ਸ਼ਸ਼ਤਰ ਵਿੱਦਿਆ ਦੇ ਹੀ ਧਨੀ ਸਨ, ਜਦੋਂ ਉਹਨਾਂ ਦੀ ਕਲਮ ਚੱਲਦੀ ਸੀ ਤਾਂ ਦੁਨੀਆਂ ਦੇ ਵੱਡੇ-ਵੱਡੇ ਕਵੀਆਂ, ਵਿਦਵਾਨਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਜਾਪ ਸਾਹਿਬ, ਅਕਾਲ ਉਸਤਤਿ, 33 ਸਵੱਯੇ, ਚੰਡੀ ਦੀ ਵਾਰ, ਜ਼ਫਰਨਾਮਾ ਗੁਰੂ ਸਾਹਿਬ ਦੀਆਂ ਸ਼ਾਹਕਾਰ ਰਚਨਾਵਾਂ ਹਨ। ਜਾਪ ਸਾਹਿਬ ਵਿਚ ਤਕਰੀਬਨ 735 ਉਪਨਾਮ ਵਾਹਿਗੁਰੂ ਦੇ ਗੁਰੂ ਸਾਹਿਬ ਨੇ ਵਰਤੇ ਹਨ। ਉਹਨਾਂ ਵਿਚੋਂ 85 ਦੇ ਕਰੀਬ ਮੁਸਲਮਾਨੀ ਨਾਮ ਹਨ ਤੇ ਫਿਰ ਕਮਾਲ ਦੀ ਗੱਲ ਇਹ ਹੈ ਕਿ ਇਹ ਨਾਮ ਕੁਰਾਨ ਮਜੀਦ ਵਿਚ ਆਏ ਉਪਨਾਮਾਂ ਤੋਂ ਬਿਲਕੁਲ ਵੱਖ ਹਨ। ਠੀਕ ਸਮੇਂ ਸਿਰ ਠੀਕ ਸ਼ਬਦ ਵਰਤਣਾ ਗੁਰੂ ਸਾਹਿਬ ਦੇ ਹਿੱਸੇ ਆਇਆ ਹੈ।
ਗੁਰੂ ਗੋਬਿੰਦ ਸਿੰਘ ਜੀ ਨਿਰੇ ਬੋਲੀਆਂ ਤੋਂ ਜਾਣੂ ਹੀ ਨਹੀਂ ਸਨ ਸਗੋਂ ਉਹਨਾਂ ਦੇ ਮਾਹਰ ਵੀ ਸਨ। ਅਰਬੀ ਦਾ ਗਿਆਨ ਪੂਰਨਤਾ ਤੱਕ ਸੀ। ਫ਼ਾਰਸੀ ਤੇ ਸੰਸਕ੍ਰਿਤ ਉਹਨਾਂ ਦੇ ਮੂੰਹ ਚੜ੍ਹੀ ਹੋਈ ਸੀ। ਬਿਹਾਰੀ, ਬ੍ਰਿਜ ਭਾਸ਼ਾ, ਮਾਝੀ ਤੇ ਪੰਜਾਬੀ ਉਹਨਾਂ ਦੇ ਨਹੁੰਆਂ ‘ਤੇ ਸਨ। ਦੈਤਾਂ ਨੂੰ ਮਾਰਨ ਵਾਲੀ ਇਕੋ ਕਹਾਣੀ ਨੂੰ ਵੱਖ-ਵੱਖ ਤਿੰਨ ਬੋਲੀਆਂ (ਪੰਜਾਬੀ, ਬ੍ਰਿਜ ਭਾਸ਼ਾ ਤੇ ਸੰਸਕ੍ਰਿਤ) ਵਿਚ ਕਾਮਯਾਬੀ ਨਾਲ ਨਿਭਾਉਣ ਦਾ ਕੰਮ ਕੋਈ ਬੋਲੀਆਂ ਦਾ ਮਾਹਰ ਹੀ ਕਰ ਸਕਦਾ ਹੈ। ਫ਼ਾਰਸੀ ਵਿਚ ਰਚੀ ਮਹਾਨ ਕ੍ਰਿਤ ਜ਼ਫਰਨਾਮਾ ਤੇ ਫ਼ਤਹਨਾਮਾ ਕਿਸੇ ਕਠੋਰ ਤੋਂ ਕਠੋਰ ਹਿਰਦੇ ਨੂੰ ਹਲੂਣ ਸਕਦੀ ਹੈ।ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਇਕ ਕਵੀ ਦੇ ਤੌਰ ਤੇ ਵੱਖ ਉਂਚੀ ਮਹਾਨਤਾ ਰੱਖਦਾ ਹੈ। 32 ਕੁ ਸਾਲ ਦੇ ਸਮੇਂ ਅੰਦਰ ਏਨੀਆਂ ਮਹਾਨ ਰਚਨਾਵਾਂ ਰਚਨੀਆਂ ਕਿਸੇ ਚਮਤਕਾਰ ਤੋਂ ਘੱਟ ਨਹੀਂ।
ਗੁਰੂ ਸਾਹਿਬ ਵਿਚ ਪੈਗੰਬਰ, ਰੱਖਿਅਕ, ਸੰਤ, ਕਵੀ, ਭਗਤ, ਕਲਾਕਾਰ, ਸੁਧਾਰਕ, ਰੂਹਾਨੀ ਆਗੂ, ਵਿਦਵਾਨ, ਜਥੇਦਾਰ, ਨੀਤੀਵਾਨ, ਮਹਾਨ ਜਰਨੈਲ, ਸੰਤ-ਸਿਪਾਹੀ, ਪਰਉਪਕਾਰੀ, ਬੇਮਿਸਾਲ ਤੀਰ ਅੰਦਾਜ਼, ਤਲਵਾਰ ਦੇ ਧਨੀ, ਸ਼ਹਿਨਸ਼ੀਲਤਾ, ਨਿਮਰਤਾ ਦੇ ਪੁੰਜ, ਸੰਸਾਰਕ ਪੀੜਾਂ ਹਰਨ ਵਾਲੇ ਤੇ ਹੋਰ ਅਨੇਕਾਂ ਗੁਣ ਮੌਜੂਦ ਸਨ। ਗੁਰੂ ਸਾਹਿਬ ਦੀ ਸ਼ਖ਼ਸ਼ੀਅਤ ਬਾਰੇ ਜਿੰਨਾ ਵੀ ਲਿਖੀ ਜਾਵਾਂਗੇ ਘੱਟ ਹੀ ਹੋਵੇਗਾ। ਗੁਰੂ ਸਾਹਿਬ ਦੇ ਉਪਕਾਰ, ਬਖ਼ਸ਼ਿਸ਼ਾਂ, ਪ੍ਰਾਪਤੀਆਂ ਪੂਰੀ ਤਰ੍ਹਾਂ ਬਿਆਨ ਕਰਨੀਆਂ ਅਸੰਭਵ ਹਨ। ਅੱਗੇ ਅਸੀਂ ਦੁਨੀਆਂ ਦੇ ਕੁਝ ਵਿਦਵਾਨਾਂ, ਲੇਖਕਾਂ, ਕਵੀਆਂ, ਫਿਲਾਸਫਰਾਂ ਦੇ ਗੁਰੂ ਸਾਹਿਬ ਪ੍ਰਤੀ ਵਿਚਾਰ ਦੇ ਰਹੇ ਹਾਂ।
ਅੰਮ੍ਰਿਤ ਰਾਏ ਅਨੁਸਾਰ, “ਆਪ ਜੀ ਦੀ ਸ਼ਖ਼ਸ਼ੀਅਤ ਵਿਚੋਂ ਨੌਂ ਰਸ ਝੜ ਰਹੇ ਹਨ। ਗੁਰੂ ਸਾਹਿਬ ਜੀ ਦੀ ਕ੍ਰਿਪਾਨ ਅੱਗੇ ਕੋਈ ਅੜ ਨਹੀਂ ਸਕਦਾ।”
“ਸ਼ੀਲ ਰਸ ਸ਼ਾਇਰ, ਰਸੀਲੇ ਰਣ ਰੰਗ ਧੀਰ।
ਜੰਗ ਜੁਰੈ ਜੈਤਵਾਰ, ਕਰਨੀ ਕੁਬੇਰ ਕੀ।”
ਸ਼ਾਂਤੀ ਦੇ ਸਾਗਰ ਗੁਰੂ ਗੋਬਿੰਦ ਸਿੰਘ ਜੀ, ਬੀਰ ਰਸ ਵਿਚ ਗੁੱਝੇ, ਜੰਗ ਜੇਤੂ ਅਤੇ ਬਖ਼ਸ਼ਿਸ਼ਾਂ ਕਰਨ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ।। ਸੈਨਾਪਤਿ ਅਨੁਸਾਰ ‘ਗੁਰੂ ਗੋਬਿੰਦ ਕੀ ਬਰਛੀ ਚਹੁੰ ਚਕ ਮੈ ਜਾਨੀ ਹੈ’। ਕਵੀ ਲੱਖਣ ਰਾਇ ਕਹਿੰਦਾ ਹੈ ਕਿ ਗੁਰੂ ਨਾਨਕ ਜੀ ਦੁਆਰਾ ਚਲਾਈ ਲਹਿਰ ਦੀ ਰੱਖਿਆ ਗੁਰੂ ਗੋਬਿੰਦ ਸਿੰਘ ਜੀ ‘ਕਲਮ ਤੇ ਤੇਗ਼’ ਨਾਲ ਬਾਖ਼ੂਬੀ ਕਰ ਰਹੇ ਹਨ। ਗੁਰੂ ਸਾਹਿਬ ਦੇ ਦੁਸ਼ਮਨਾਂ ਉਂਤੇ ਪ੍ਰਭਾਵ ਬਾਰੇ ਕਵੀ ਮੰਗਲ ਰਇ ਨੇ ਬਹੁਤ ਸੋਹਣਾ ਲਿਖਿਆ ਹੈ,
“ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ,
ਸ਼ੁਣ ਸੁਣ ਸੁਧ ਭੁੱਲਦੀ ਏ ਨਰ ਨਾਰ ਦੀ।
ਸੁਵਣੇ ਨ ਦੇਂਦੀ ਸੁਖ ਦੁੱਜਨਾ ਨੂੰ ਰਾਤ ਦਿਨ,
ਨਉਬਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ।
ਗੁਰੂ ਗੋਬਿੰਦ ਸਮ ਕੋਈ ਦਾਤਾ ਦੇਖਿਆ ਨ,
ਦਾਤਾ ਗੁਰੂ ਗੋਬਿੰਦ ਸਮ ਸੁਣੇ ਨ ਦੇਖੈ ਨੈਨ।”
ਗੁਣੀ ਨਾਲ ਤਾਂ ਗੁਰੂ ਜੀ ਉਦਾਰਤਾ ਵਰਤਦੇ ਹਨ, ਪਰ ਜ਼ਾਲਮ ਨਾਲ ਕੋਈ ਲਿਹਾਜ਼ ਨਹੀਂ। ‘ਗੁਨੀ ਸੋ ਉਦਾਰ, ਤੋਰਾ ਦਾਰ ਤਰਵਾਰ ਕੋ’। ਅਣੀ ਰਾਇ ਨੇ ਲਿਖਿਆ ਹੈ ਕਿ ਜਦ ਗੁਰੂ ਸਾਹਿਬ ਰਣ ਚੜ੍ਹਦੇ ਸਨ ਤਾਂ ਉਹਨਾਂ ਦੇ ਮੁੱਖ ‘ਤੇ ਇਕ ਨਵਾਂ ਹੀ ਨੂਰ ਹੁੰਦਾ ਸੀ, ‘ਤੇਗ਼ ਬਲੀ ਸ਼੍ਰੀ ਗੋਬਿੰਦ ਸਿੰਘ, ਚੜ੍ਹੇ ਰਨ ਕੋ ਮਨ ਕੋ ਜੁ ਹੁਲਾਸਾ’
ਕਵੀ ਗੋਪਾਲ ਅਨੁਸਾਰ ਉਨ੍ਹਾਂ ਦੀ ਸੰਗਤ ਨਾਲ ਹੀ ਅਹੰਕਾਰ ਤੇ ਮੋਹ ਟੁੱਟ ਜਾਂਦੇ ਹਨ, ‘ਗੁਰੂ ਗੋਬਿੰਦ ਪ੍ਰਤਾਪ ਤੇ, ਕਾਟਿ ਅਹੰ ਮਮ ਫ਼ਾਸਿ’।
ਲਤੀਫ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਬੜਾ ਉੱਚਾ ਸੀ ਅਤੇ ਉਹਨਾਂ ਨੇ ਜਿਸ ਕੰਮ ਨੂੰ ਹੱਥ ਪਾਇਆ ਉਹ ਮਹਾਨ ਸੀ। ਖ਼ਤਰੇ ਅਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਸਾਹਿਬ ਨੇ ਇਸਤਕਲਾਲ ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿਚ ਉਹਨਾਂ ਦੀ ਜੁਰਅਤਿ ਅਤੇ ਬਹਾਦਰ ਿਦੇਖਣ ਲਾਇਕ ਸੀ। ਗੁਰੂ ਜੀ ਦੀ ਕ੍ਰਿਪਾ ਨਾਲ ਹੀ ਬੇ-ਲਗ਼ਾਮੇ ਲੋਕ ਇਕੋ ਲੜੀ ਵਿਚ ਪਰੋਏ ਗਏ ਅਤੇ ਯੋਧੇ ਬਣੇ। ਗੁਰੂ ਜੀ ਧਾਰਮਿਕ ਗੱਦੀ ‘ਤੇ ਇਕ ਰੂਹਾਨੀ ਰਹਿਬਰ, ਜੰਗ ਵਿਚ ਇਕ ਨਿਰਭੈ ਯੋਧੇ ਅਤੇ ਸੰਗਤ ਵਿਚ ਬੈਠਿਆਂ ਇਕ ਫ਼ਕੀਰ ਲੱਗਦੇ ਸਨ।
ਕਨਿੰਘਮ ਅਨੁਸਾਰ, “ ਸਿਰਫ ਸੰਸਾਰਕ ਕਾਮਯਾਬੀ ਹੀ ਕਿਸੇ ਦੀ ਵਡਿਆਈ ਦੀ ਨਿਸ਼ਾਨੀ ਨਹੀਂ। ਵਡੱਤਣ ਤਾਂ ਸਦਾ ਆਦਰਸ਼ ਅਤੇ ਨਿਸ਼ਾਨੇ ਦੀ ਹੁੰਦੀ ਹੈ। ਜਿਸ ਨਿਸ਼ਾਨੇ ਵੱਲ ਲੀਡਰ ਜਾਂ ਆਗੂ ਲੱਗਾ ਹੋਵੇ, ਉਹ ਉਸ ਦੀ ਵਡਿਆਈ ਦਾ ਪੈਮਾਨਾ ਹੈ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਦੋਖੀਆਂ ਨੂੰ ਖਤਮ ਕਰਨ ਦਾ ਮਿਸ਼ਨ ਦੇਖਦੇ ਹਾਂ ਤਾਂ ਉਹਨਾਂ ਦੀ ਵਡਿਆਈ ਅਤੇ ਮਹਾਨ ਸ਼ਖ਼ਸੀਅਤ ਬਾਰੇ ਦੋ ਰਾਵਾਂ ਨਹੀਂ ਰਹਿ ਜਾਂਦੀਆਂ। ਉਹਨਾਂ ਦਾ ਸਥਾਨ ਮਹਾਂਪੁਰਸ਼ਾਂ ਦੀ ਕਤਾਰ ਵਿਚ ਬਹੁਤ ਉਂਚਾ ਹੈ। ਪਹਿਲੇ ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਸਿਖਾਂ ਵਿਚ ਅਥਾਹ ਜਜ਼ਬਾ ਭਰਿਆ ਜਾ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਰੂਹ ਫੂਕੀ ਕਿ ਨਾ ਸਿਰਫ ਸਿਖਾਂ ਦੇ ਮਨਾਂ ਨੂੰ ਬਦਲਿਆ ਸਗੋਂ ਹਰ ਪੱਖੋਂ ਬਲਵਾਨ ਅਤੇ ਤਕੜੇ ਕਰ ਦਿੱਤਾ। ਅਕਲ ਅਤੇ ਸ਼ਕਲ ਦੋਹੇਂ ਬਦਲਾ ਦਿੱਤੀਆਂ ਗਈਆਂ। ਸਿਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਤੇ ਉਸ ਨੇ (ਸਿਖ ਨੇ) ਉਹ ਕਾਰਨਾਮੇ ਕਰ ਵਿਖਾਏ ਜੋ ਸੰਸਾਰ ਦੇ ਕਿਸੇ ਵਿਅਕਤੀ ਕੋਲੋਂ ਨਾ ਹੋ ਸਕੇ।”
ਗਾਰਡਨ, “ਜਨਤਾ ਦੀਆਂ ਮੁਰਦਾ ਹੱਡੀਆਂ ਵਿਚ ਜਿੰਦਗੀ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ। ਗੁਰੂ ਗੋਬਿੰਦ ਸਿੰਘ ਵਿਚ ਧਾਰਮਿਕ ਆਗੂ, ਸ਼ਹਿਨਸ਼ਾਹ, ਯੋਧੇ ਅਤੇ ਨੀਤੀਵਾਨ ਵਾਲੇ ਸਾਰੇ ਗੁਣ ਮੌਜ਼ੂਦ ਸਨ। ਉਸ ਬਿਖੜੇ ਸਮੇਂ ਵਿਚ ਸਿਰਫ ਉਹ ਹੀ ਸਿਖਾਂ ਦੀ ਅਗਵਾਈ ਕਰ ਸਕਦੇ ਸਨ। ਉਹਨਾਂ ਸਿਖਾਂ ਵਿਚ ਸ਼ਕਤੀ ਦੀ ਪੂਜਾ ਦਾ ਚਾਅ ਭਰਿਆ ਤੇ ਇਹੀ ਕਾਰਨ ਹੈ ਕਿ ਤਲਵਾਰ ਨੂੰ ਰਹਿਤ ਦਾ ਅੰਗ ਬਣਾਇਆ ਗਿਆ”। ਮੈਕਾਲਿਫ ਲਿਖਦਾ ਹੈ ਕਿ ਗੁਰੂ ਜੀ ਦੀ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ‘ਤੇ ਹੋਇਆ ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਕੀਤਾ, ਜਿਨ੍ਹਾਂ ਨੂੰ ਗਵਾਂਢੀ ਜਨਮ ਤੋਂ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿਚ, ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੂਹਦ ਕਿਹਾ ਜਾਂਦਾ ਸੀ, ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿੱਬੜੇ ਤੇ ਫਿਰ ਯੋਧੇ ਵੀ ਐਸੇ ਜਿਨ੍ਹਾਂ ਦੀ ਦ੍ਰਿੜਤਾ, ਦਲੇਰੀ ਅਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।
ਗੋਕਲ ਚੰਦ ਨਾਰੰਗ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ ਨੂੰ ਸ਼ਾਹੀ ਬਾਜਾਂ ਦਾ ਸ਼ਿਕਾਰ ਕਰਨ ਦੀ ਜਾਂਚ ਸਿਖਾਈ ਹੈ। ਲਾਲਾ ਦੌਲਤ ਰਾਏ ਕਹਿੰਦਾ ਹੈ ਕਿ ਜਿਨ੍ਹਾਂ ਸ਼ੂਦਰਾਂ ਬਾਤ ਵੀ ਕੋਈ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ ਦੁਰਕਾਰਿਆ ਤੇ ਫਿਟਕਾਰਿਆ ਗਿਆ ਸੀ, ਜੋ ਜ਼ਿੱਲਤ ਤੇ ਗੁਲਾਮੀ ਵਿਚ ਜੀਵਨ ਗੁਜ਼ਾਰ ਰਹੇ ਸਨ, ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਵਿਚ ਖੜ੍ਹਾ ਕਰਨਾ ਨਿਰੋਲ ਤੇ ਇਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਸੋ ਜੋ ਰਾਮ ਚੰਦਰ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿਚ ਨੀਵਾਂ ਸੀ, ਜਿਹੜਾ ਕੰਮ ਸੂਰਜ ਅਤੇ ਚੰਦਰਬੰਸੀਂ ਰਾਜਿਆਂ ਤੇ ਬਹਾਦਰਾਂ ਨੂੰ ਨਾ ਸੁੱਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰ ਕਸ ਲਈ ਤੇ ਪੂਰਾ ਕਰ ਦਿਖਾਇਆ। ਹਜ਼ਰਤ ਮੁਹੰਮਦ ਸਾਹਿਬ ਨੇ ਕੁਝ ਉਪਰਾਲੇ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ‘ਬਦ-ਆਮਨ’ ਨਾ ਕੱਢ ਸਕੇ। ਇਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਸੀ ਜਿਵੇਂ ਕਿਸੇ ਹੋਰ ਕੌਮ ਦਾ ਕਾਫਰ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਭਾਈ ਤੇ ਫੇਰ ਸਰਦਾਰ ਬਣਾ ਕੇ ਆਖਰੀ ਇੱਟ ਰੱਖ ਦਿੱਤੀ।
“ਜੋ ਕੰਮ ਹਜ਼ਾਰਾਂ ਮਿਲ ਕੇ ਨਾ ਕਰ ਸਕੇ, ਉਸ ਨੂੰ ਗੁਰੂ ਗੋਬਿੰਦ ਸਿੰਘ ਨੇ ਇਕੱਲੇ ਕਰ ਦਿਖਾਇਆ। ਜੋ ਪੀਸ ਕੇ ਮਿੱਟੀ ਵਿਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂ ਰਹਿਣ ਲਈ ਮਜ਼ਬੂਰ ਕਰ ਦਿੱਤੇ ਗਏ ਸਨ, ਉਨ੍ਹਾਂ ਨੂੰ ਆਪਣੇ ਪੈਰਾਂ ਉਂਤੇ ਖੜ੍ਹਾ ਕੀਤਾ, ਗਲ ਨਾਲ ਲਗਾਇਆ ਤੇ ‘ਗੁਰੂ ਕਾ ਬੇਟਾ’ ਆਖਿਆ, ਅੰਮ੍ਰਿਤ ਨਾਲ ਨਿਵਾਜ ਕੇ ਸਰਦਾਰ ਬਣਾਇਆ” ਸਾਧੂ ਟੀ.ਐਲ਼.ਵਾਸਵਾਨੀ.।
ਸਕਾਟ ਵੀ ਗੁਰੂ ਗੋਬਿੰਦ ਸਿੰਘ ਬਾਰੇ ਇੱਕ ਉਂਚ ਖ਼ਿਆਲ ਦਿੰਦਿਆਂ ਲਿਖਦਾ ਹੈ ਕਿ ਗੁਰੂ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਦੀ ਜੋਤ ਨੂੰ ਉਸੇ ਤਰ੍ਹਾਂ ਪ੍ਰਜ੍ਵ੍ਵਲਤ ਕੀਤਾ ਜਿਵੇ ਇੱਕ ਸ਼ਮ੍ਹਾਂ ਦੂਜੀ ਸ਼ਮ੍ਹਾਂ ਨੂੰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਦਾ ਜਨਮ ਹੀ ਇਸੇ ਕਾਰਨ ਹੋਇਆ ਕਿ ਉਹ “ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਦੋਖੀਅਨ ਕੋ ਮੂਲ ਉਧਾਰਨ” । ਸਰ ਚਾਰਲਸ ਗਫ਼ ਗੁਰੂ ਸਾਹਿਬ ਨੂੰ ਸੰਸਾਰ ਦਾ ਇੱਕ ਅੱਤ ਸਿਆਣਾ, ਚੜ੍ਹਦੀ ਕਲਾ ਵਾਲਾ, ਪਵਿੱਤਰ, ਆਸ਼ਾਵਾਦੀ ਅਤੇ ਧਾਰਮਿਕ ਰੰਗਣ ਨਾਲ ਰੰਗਿਆ, ਆਗੂ ਗਿਣਦਾ ਹੈ। ਉਹ ਕਹਿੰਦਾ ਹੈ, “ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੇਂ ਸਿਰਿਓਂ ਕੌਮ ਦੀ ਉਸਾਰੀ ਕੀਤੀ” ।
ਮੈਕਗਰੇਗਰ ਨੇ ਗੁਰੂ ਸਾਹਿਬ ਦੀ ਸ਼ਖ਼ਸ਼ੀਅਤ ਬਾਰੇ ਲਿਖਿਆ ਹੈ, “ਜੇ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿਚ ਇਸਤਕਲਾਲ ਦੀ ਕਹਾਣੀ ਪੜ੍ਹੀਏ, ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਹੋਏ ਦੇਖੀਏ ਅਤੇ ਅੰਤ ਵਿਚ ਦੁਸ਼ਮਨਾਂ ਦੇ ਮੁਕਾਬਲੇ ਉਂਤੇ ਉਨ੍ਹਾਂ ਨੂੰ ਜਿੱਤਾਂ ਪ੍ਰਾਪਤ ਕਰਦੇ ਹੋਏ ਤੱਕੀਏ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਤੋਂ ਉਂਚਾ ਗਿਣਨ ਤੇ ਮੰਨਣ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਕਿਉਂ ਸਿਖ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਨਮਾਨ ਵਜੋਂ ਯਾਦ ਮਨਾਉਂਦੇ ਆ ਰਹੇ ਹਨ।”
ਲਾਲਾ ਦੌਲਤ ਰਾਏ ਇੱਕ ਥਾਂ ਗੁਰੂ ਸਾਹਿਬ ਨੂੰ ਮਹਾਨ ਪੁਰਸ਼ ਕਹਿੰਦਾ ਹੋਇਆ ਲਿਖਦਾ ਹੈ, “ਉਹ ਇੱਕ ਯੋਧਾ ਅਤੇ ਕੌਮ ਪ੍ਰਸਤ ਸੀ, ਲੋਕਾਂ ਦਾ ਹਕੀਕੀ ਮਦਦਗਾਰ ਅਤੇ ਆਗੂ ਸੀ। ਲੋਕਾਂ ਦਾ ਪਿਆਰ ਦਿਲ ਵਿਚ ਲੈ ਕੇ ਅਤੇ ਜਜ਼ਬੇ ਨਾਲ ਉਹਨਾਂ ਨੇ ਆਪਣੇ ਨਿਸ਼ਾਨੇ ਵੱਲ ਵਧਨਾ ਸ਼ੁਰੂ ਕੀਤਾ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਆਪਣੇ ਖ਼ਾਨਦਾਨ ਦਾ ਬਲੀਦਾਨ ਦੇਣ ਤੋਂ ਵੀ ਸੰਕੋਚ ਨਾ ਕੀਤਾ” ।
“ਵਹਿ ਪ੍ਰਗਟਿਓ ਚੇਲਾ ਮਰਦ ਕਾ, ਮਰਦਾਨ ਸਦਾਏ।
ਜਿਨਿ ਸਭ ਪ੍ਰਿਥਵੀ ਕਉ ਜੀਤ ਕਰਿ, ਨੀਸਾਨੁ ਝੁਲਾਏ।
ਤਬ ਸਿੰਘਨ ਕਉ ਬਖਸ ਕਰਿ, ਬਹੁ ਸੁਖ ਦਿਖਲਾਏ।
ਫਿਰ ਸਭ ਪ੍ਰਿਥਵੀ ਕੇ ਊਪਰੇ, ਹਾਕਮ ਠਹਿਰਾਏ।
ਤਿਨਹੂਂ ਜਗਤ ਸੰਭਾਲ ਕਰਿ, ਆਨੰਦ ਰਚਾਏ।
ਤਚ ਸਿਮਰਿ ਸਿਮਰਿ ਅਕਾਲ ਕਉ, ਹਰਿ ਹਰਿ ਗੁਨ ਗਾਏ।
ਵਾਹ ਗੁਰੁ ਗੋਬਿੰਦ ਗਾਜੀ ਸਬਲ, ਜਿਨਿ ਸਿੰਘ ਜਗਾਏ।
ਤਬ ਸਭ ਤੁਰਕਨ ਕਉ ਛੇਦ ਕਰਿ, ਅਕਾਲ ਜਪਾਏ।
ਸਭ ਛਤ੍ਰਪਤੀ ਚੁਨਿ ਚੁਨਿ ਹਤੇ, ਕਹੂੰ ਟਿਕਨਿ ਨ ਪਾਏ।
ਤਬ ਜਗ ਮੈਂ ਧਰਮ ਪਰਗਾਸਿਓ, ਸਚੁ ਹੁਕਮ ਚਲਾਏ।”
(ਭਾਈ ਗੁਰਦਾਸ ਸਿੰਘ ਜੀ)
ਅੰਤ ਵਿਚ ਇਹੀ ਕਹਾਂਗਾ ਕਿ ਗੁਰੂ ਸਾਹਿਬ ਦੇ ਉਪਕਾਰ, ਗੁਣ ਬੇਅੰਤ ਹਨ, ਅੱਜ ਤੱਕ ਇਹੋ ਜਿਹੀ ਕੋਈ ਕਲਮ ਨਹੀਂ ਬਣੀ ਕਿ ਉਹਨਾਂ ਦੁਆਰਾ ਲਿਆਂਦੇ ਗਏ ਇਨਕਲਾਬ ਨੂੰ ਪੂਰੀ ਤਰ੍ਹਾਂ ਲਿਖ ਦੇਵੇ। ਕਾਗਜ ਘੱਟ ਪੈ ਜਾਂਦੇ ਹਨ, ਸਿਆਹੀਂ ਜਵਾਬ ਦੇ ਜਾਂਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਇਕ ਉਹ ਮਹਾਨ ਸ਼ਕਤੀ ਹੈ ਜੋ ਸਦਾ ਕੌਮ ਦੀ ਅਗਵਾਈ ਕਰਦੀ ਰਹੀ ਹੈ ਤੇ ਕਰਦੀ ਰਹੇਗੀ। ਗੁਰੂ ਜੀ ਹਮੇਸ਼ਾਂ ਪੰਥ ਦੇ ਅੰਗ ਸੰਗ ਹਨ। ਜਿੰਨਾ ਸਾਡਾ ਗੁਰੂ ਵੱਲ ਮੁੱਖ ਹੈ ਓਨੀ ਦੇਰ ਦੁਨੀਆਂ ਦੀ ਕੋਈ ਤਾਕਤ ਸਾਡਾ ਕੁਝ ਨਹੀਂ ਵਿਗਾੜ ਸਕਦੀ। ਬਥੇਰਿਆਂ ਨੇ ਜੋਰ ਲਾ ਲਾ ਵੇਖ ਲਏ ਤੇ ਬਥੇਰੇ ਟੱਕਰਾਂ ਮਾਰ ਰਹੇ ਹਨ। ਪਰ ਉਹ ਅਜ਼ੀਮ ਸ਼ਖ਼ਸ਼ੀਅਤ ਸਾਹਿਬ ਸ਼੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਹੱਥ ਹਮੇਸ਼ਾਂ ਸਾਡੇ ਉਂਪਰ ਹੈ, ਭਾਈ ਮਨੀ ਸਿੰਘ ਜੀ ਕਹਿੰਦੇ ਹੁੰਦੇ ਸਨ,
“ਮਨੀ ਸਿੰਘਾ ਕਾਣ ਨਾ ਕਾਹੂੰ ਦੀ,
ਜਿਸ ਦੇ ਸਿਰ ‘ਤੇ ਕਲਗੀਆਂ ਵਾਲਾ”
ਗੁਰੂ ਸਾਹਿਬ ਦੀ ਬਰਾਬਰੀ ਨਾ ਤਾਂ ਅੱਜ ਤੱਕ ਕੋਈ ਕਰ ਸਕਿਆ ਹੈ ਤੇ ਨਾ ਹੀ ਕਰ ਸਕਦਾ ਹੈ। ਹਾਂ, ਕਦੇ ਕਦੇ ਤਾਕਤ ਦੇ ਨਸ਼ੇ ਵਿਚ ਅੰਨ੍ਹੇ ਹੋਏ ਤੇ ਹਕੂਮਤਾਂ ਦੇ ਚੱਕੇ ਚਕਾਏ ਕੁਝ ਪਾਗਲ ਸਾਧ, ਜਿਨ੍ਹਾਂ ਦਾ ਦਾਣਾ ਪਾਣੀ ਇਸ ਧਰਤੀ ਤੋਂ ਮੁੱਕ ਗਿਆ ਹੁੰਦਾ ਹੈ, ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਦਸ਼ਮੇਸ਼ ਦਾ ਦੂਲਾ ਪੰਥ ਕਦੇ ਆਪਣੇ ਗੁਰੂ ਦੀ ਹੱਤਕ ਬਰਦਾਸ਼ਤ ਨਹੀਂ ਕਰ ਸਕਦਾ ਤੇ ਇਹਨਾਂ ਪਾਗਲ ਸਾਧਾਂ ਨੂੰ ਇਹਨਾਂ ਦੇ ਅੰਜ਼ਾਮ ਤੱਕ ਪਹੁੰਚਾਉਂਦਾ ਰਹਿੰਦਾ ਹੈ। ਕੁਝ ਸਮਾਂ ਲੱਗ ਸਕਦਾ ਹੈ ਪਰ ਗੁਰੂ ਦੋਖੀ ਬਹੁਤਾ ਚਿਰ ਗੁਫਾਵਾਂ ਵਿਚ ਲੁਕ ਨਹੀਂ ਸਕਦੇ ਤੇ ਨਾਂ ਹੀ ਜ਼ੈਂਡ ਸੁਰੱਖਿਆ ਉਹਨਾਂ ਨੂੰ ਬਚਾ ਸਕਦੀ ਹੈ।
“ਤੇਰੇ ਖੰਡੇ ਨੇ ਜਿੰਨਾ ਦੇ ਮੂੰਹ ਮੋੜੇ
ਅੱਜ ਫੇਰ ਉਹ ਸਾਨੂੰ ਲਲਕਾਰਦੇ ਨੇ,
ਬਾਜਾਂ ਵਾਲਿਆਂ ਬਾਜ ਨੂੰ ਭੇਜ ਮੁੜਕੇ,
ਤਿੱਤਰ ਫੇਰ ਉਡਾਰੀਆਂ ਮਾਰਦੇ ਨੇ”
ਗੁਰੂ ਪਾਤਸ਼ਾਹ ਕ੍ਰਿਪਾ ਕਰਨ ਸਾਨੂੰ ਦੋਖੀਆਂ ਦੇ ਸਿਰ ਭੰਨਣ ਦਾ ਬਲ ਬਖਸ਼ਨ ਤੇ ਰਹਿੰਦੀ ਦੁਨੀਆਂ ਤੱਕ ਅਸੀਂ ਗੁਰੂ ਸਾਹਿਬ ਦੁਆਰਾ ਮਿੱਥੇ ਗਏ ਟੀਚੇ ‘ਮਨੱਖਤਾ ਦੀ ਆਜ਼ਾਦੀ’ ਦੀ ਪ੍ਰਾਪਤੀ ਲਈ ਜ਼ਾਲਮਾਂ ਨਾਲ ਲੜਦੇ ਰਹੀਏ।
“ਸਵਾ ਲਾਖ ਸੇ ਏਕ ਲ਼ੜਾਊਂ,
ਚਿੜੀਉਂ ਸੇ ਮੈਂ ਬਾਜ ਤੜਾਊਂ,
ਬਿੱਲੀਓਂ ਸੇ ਮੈਂ ਸ਼ੇਰ ਮਰਾਊਂ,
ਤਬੈ ਗੋਬਿੰਦ ਸਿੰਘ ਨਾਮ ਧਰਾਊਂ।

ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਸੰਦੀਪ ਸਿੰਘ ਕੈਨੇਡੀਅਨ ਦੀ ਅਗਵਾਈ ’ਚ ਬਾਬੇ ਵਿਰੁੱਧ ਵਿਖਾਵਾ

ਚੰਡੀਗੜ੍ਹ, 5 ਜਨਵਰੀ/ ਇਕ ਐਨ.ਆਰ.ਆਈ. ਔਰਤ ਦੀ ਜ਼ਮੀਨ ਧੋਖੇ ਨਾਲ ਵੇਚਣ ਦੇ ਮਾਮਲੇ ਵਿਚ ਗ੍ਰਿਫਤਾਰ ਬਾਬਾ ਪ੍ਰਿਤਪਾਲ ਸਿੰਘ ਦਾ 2 ਦਿਨਾਂ ਰਿਮਾਂਡ ਖਤਮ ਹੋਣ ’ਤੇ ਅੱਜ ਪੁਲਿਸ ਵੱਲੋਂ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ 5 ਦਿਨਾਂ ਹੋਰ ਰਿਮਾਂਡ ਮੰਗਿਆ, ਜਿਸ ’ਤੇ ਅਦਾਲਤ ਨੇ ਉਨ੍ਹਾਂ ਦਾ 2 ਦਿਨਾਂ ਪੁਲਿਸ ਰਿਮਾਂਡ ਮਨਜ਼ੂਰ ਕਰ ਦਿੱਤਾ। ਇਸ ਦੌਰਾਨ ਅਦਾਲਤ ਦੇ ਬਾਹਰ ਅਜੀਬ ਸਥਿਤੀ ਬਣੀ ਰਹੀ। ਇਕ ਪਾਸੇ ਬਾਬੇ ਦੇ ਸ਼ਰਧਾਲੂ ਉਨ੍ਹਾਂ ਦੀ ਰਿਹਾਈ ਲਈ ਜਾਪ ਕਰ ਰਹੇ ਸਨ, ਦੂਜੇ ਪਾਸੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਰਕਰ ਭਾਈ ਸੰਦੀਪ ਸਿੰਘ ਕੈਨੇਡੀਅਨ ਦੀ ਅਗਵਾਈ ’ਚ ਬਾਬੇ ਵਿਰੁੱਧ ਵਿਖਾਵਾ ਕਰ ਰਹੇ ਸਨ ਕਿ ਬਾਬਾ ਪ੍ਰਿਤਪਾਲ ਸਿੰਘ ਸੰਤ ਦਾ ਭੇਸ ਧਾਰ ਕੇ ਸਿੱਖ ਕੌਮ ਤੇ ਧਰਮ ਦਾ ਨਾਮ ਡੁਬੋ ਰਿਹਾ ਹੈ, ਇਸ ਲਈ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ, ਪਰ ਉਹ ਉੱਥੇ ਹੀ ਡਟੇ ਰਹੇ, ਜਿਸ ’ਤੇ ਪੁਲਿਸ ਨੇ ਉਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਦੋਂ ਬਾਬਾ ਪ੍ਰਿਤਪਾਲ ਸਿੰਘ ਨੂੰ ਸੁਣਵਾਈ ਉਪਰੰਤ ਪੁਲਿਸ ਅਦਾਲਤ ’ਚੋਂ ਲੈ ਗਈ, ਫਿਰ ਹੀ ਉਨ੍ਹਾਂ ਨੂੰ ਰਿਹਾਅ ਕੀਤਾ। ਬਾਬਾ ਪ੍ਰਿਤਪਾਲ ਸਿੰਘ ਦੀ ਹਮਾਇਤ ’ਚ ਕਾਂਗਰਸੀ ਕੌਂਸਲਰ ਜਗਜੀਤ ਸਿੰਘ ਕੰਗ ਅਤੇ ਅਕਾਲੀ ਨੇਤਾ ਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਵੀ ਪੁੱਜੇ ਹੋਏ ਸਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ.ਕੇ.ਨੈਸ਼ਨਲ ਅਗਜੈਕਿਟਵ ਵਿੱਚ ਅਹਿਮ ਨਿਯੁਕਤੀਆਂ ਤੇ ਬ੍ਰਮਿੰਘਮ ਬ੍ਰਾਂਚ ਦਾ ਗਠਨ

ਬ੍ਰਮਿੰਘਮ (ਬੇਅੰਤ ਸਿੰਘ) ਮਿਤੀ 3 ਜਨਵਰੀ 2010 ਨੂੰ ਗੁਰੂੁ ਨਾਨਕ ਗੁਰਦੁਆਰਾ ਐਡਵਰਡ ਸਟਰੀਟ ਵੈਸਟ ਬ੍ਰਾਮਿਚ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਯੂ.ਕੇ. ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੀਨੀਅਰ ਆਗੂ ਕੌਂਸਲਰ ਗੁਰਦਿਆਲ ਸਿੰਘ ਅਟਵਾਲ,ਸਰਬਜੀੱਤ ਸਿੰਘ ਕੂਨਰ, ਇੰਦਰ ਸਿੰਘ ਸੋਹਲ ਅਤੇ ਰਣਜੀਤ ਸਿੰਘ ਸ਼ੇਰਗਿੱਲ ਵਿਸੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਦੌਰਾਨ ਅਜੋਕੇ ਪੰਥਕ ਹਾਲਾਤਾਂ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਨੈਸ਼ਨਲ ਅਗਜੈਕਟਿਵ ਵਿੱਚ ਭਾਈ ਮਨਦੀਪ ਸਿੰਘ ਅਜਨਾਲਾ ਨੂੰ ਸਕੱਤਰ ਤੇ ਬੇਅੰਤ ਸਿੰਘ ਨੂੰ ਮੀਡੀਆ ਤੇ ਪ੍ਰੈਸ ਸਕੱਤਰ ਦੀ ਜੁੰਮੇਵਾਰੀ ਸੌਂਪੀ ਗਈ। ਬ੍ਰਮਿੰਘਮ ਬ੍ਰਾਂਚ ਦਾ ਗਠਨ ਕਰਦੇ ਹੋਏ ਇਸ ਤਰਾਂ ਨਿਯੁਕਤੀਆਂ ਕੀਤੀਆ ਗਈਆਂ ਪ੍ਰਧਾਨ ਭਾਈ ਦਲਜੀਤ ਸਿੰਘ ਟਿਪਟਨ, ਸੀਨੀਅਰ ਮੀਤ ਪ੍ਰਧਾਨ ਭਾਈ ਬਰਜਿੰਦਰ ਸਿੰਘ ਸੰਘਾ, ਮੀਤ ਪ੍ਰਧਾਨ ਭਾਈ ਸਰੂਪ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਗੁਰਦਾਵਰ ਸਿੰਘ ਮੁਠੱਡਾ, ਸਕੱਤਰ ਭਾਈ ਗੁਰਮੀਤ ਸਿੰਘ ਅਗਜੈਕਟਿਵ ਮੈਂਬਰ ਭਾਈ ਦਲਜੀਤ ਸਿੰਘ ਮੁਕੇਰੀਆਂ, ਭਾਈ ਸਤਵਿੰਦਰ ਸਿੰਘ ਸ਼ੇਰਗਿੱਲ, ਭਾਈ ਮੇਜਰ ਸਿੰਘ ਨਕੋਦਰ ਭਾਈ ਅਮਰੀਕ ਸਿੰਘ ਗੋਸਲ ਅਤੇ ਭਾਈ ਬਲਰਾਜ ਸਿੰਘ ਸੰਘੇੜਾ ਨੂੰ ਬ੍ਰਮਿੰਘਮ ਬ੍ਰਾਂਚ ਦੀ ਸੇਵਾ ਸੌਪੀ ਗਈ। ਕੌਂਸਲਰ ਗੁਰਦਿਆਲ ਸਿੰਘ ਅਟਵਾਲ ਤੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਨਿਯੁਕਤ ਕੀਤੇ ਮੈਂਬਰਾਂ ਨੂੰ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਪ੍ਰਧਾਨ ਭਾਈ ਮੁਠੱਡਾ ਤੇ ਜਨ: ਸਕੱਤਰ ਭਾਈ ਮੰਗੂਵਾਲ ਨੇ ਨਵੇਂ ਨਿਯੁਕਤ ਕੀਤੇ ਮੈਂਬਰਾ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਜਲਦੀ ਹੀ ਹੋਰ ਯੂਨਿਟਾਂ ਦਾ ਵੀ ਗਠਨ ਕੀਤਾ ਜਾਵੇਗਾ। ਨੌਜਵਾਂਨਾ ਨੂੰ ਸੱਦਾ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਥਾਪਿਤ ਕੀਤੀ ਗਈ ਸਿੱਖ ਹੱਕਾਂ ਦੀ ਪਹਿਰੇਦਾਰ ਤੇ ਕੌਮ ਦਾ ਹਰਿਆਵਲ ਦਸਤਾ ਜਥੇਬੰਦੀ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ।

ਖੋਜ ਜਥੇਬੰਦੀ ਵੱਲੋਂ ਸਮੇਂ ਤੇ ਮੈਂ ਬਾਰੇ ਸਿੱਖੀ ਦਾ ਪਹਿਲਾ ਸਫ਼ਲ ਕੈਂਪ ਲੱਗਿਆ।

ਹੇਵਰਡ-ਕੈਲੇਫ਼ੋਨਰੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) ਗੁਰਦੁਆਰਾ ਸਾਹਿਬ ਹੇਵਰਡ ਵਿਚ ਲੱਗੇ ਇਕ ਦਿਨਾ ਕੈਂਪ ਦੇ ਪ੍ਰਬੰਧਕਾ ਦੀ ਮੇਹਨਤ ਨੂੰ ਉਦੋਂ ਭਰਵਾਂ ਫ਼ਲ ਲੱਗਿਆ ਜਦੋਂ ਵੱਖ ਵੱਖ ਸ਼ਹਿਰਾਂ 'ਚੋਂ ਆਏ ਲਗਪਗ ਸੱਠ-ਸੱਤਰ ਸਿੱਖ ਵਿਦਿਆਰਥੀਆਂ-ਵਿਦਿਆਰਥਣਾਂ ਨੇ ਇਸ ਵਿਚ ਰੀਝ ਨਾਲ ਹਿੱਸਾ ਲਿਆ। ਇਸ ਵਿਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਬੱਚੇ ਬੱਚੀਆਂ ਸਨ ਤੇ ਪ੍ਰਬੰਧ ਵੀ ਇਨਾਂ ਦਾ ਹੀ ਸੀ। ਇਕ ਦਿਨਾ ਕੈਂਪ ਦੀ ਸ਼ੁਰੂਆਤ ਤੜਕੇ ਨਿਤਨੇਮ ਤੇ ਗੁਰਬਾਣੀ ਗਾਇਨ ਨਾਲ ਹੋਈ। ਉਸਤੋਂ ਬਾਅਦ ਵੀਚਾਰ ਚਰਚਾ ਸ਼ੁਰੂ ਹੋਈ। ਜਿਸ ਵਿਚ ਗੁਰੂ ਨਾਨਕ ਅਕੈਡਮੀ ਸਰੀ ਕੈਨੇਡਾ ਤੋਂ ਖ਼ਾਸ ਤੌਰ ਤੇ ਪਹੁੰਚੇ ਭਾਈ ਤਜਿੰਦਰ ਸਿੰਘ ਨੇ ਪੰਜਾਬੀ-ਅੰਗਰੇਜ਼ੀ ਵਿਚ ਗੁਰਮਤਿ ਨਾਲ ਭਿੱਜਿਆ ਪਹਿਲਾ ਕੁੰਜੀਵਤ ਭਾਸ਼ਨ ਦਿਤਾ ਜੋ ਸਮੇਂ ਤੇ ਮੈਂ ਬਾਰੇ ਸੀ, ਜਿਸ ਵਿਚ ਇਸ ਗੱਲ ਤੇ ਵੀਚਾਰ ਚਰਚਾ ਪੇਸ਼ ਹੋਈ ਕਿ ਚੌਵੀ ਘੰਟੇ ਦੇ ਦਿਨ ਰਾਤ ਵਿਚ ਸਮੇਂ ਦੀ ਬਰਬਾਦੀ ਮਨਮਤ ਅਨੁਸਾਰ ਜ਼ਿਆਦਾ ਹੈ। ਸਮੇਂ ਦੀ ਗੁਰਮਤਿ ਅਨੁਸਾਰ ਵਰਤੋਂ ਬੇਹੱਦ ਘੱਟ ਹੈ। ਜੀਵਨ ਨੂੰ ਸਫ਼ਲ ਬਣਾਉਣ ਲਈ ਸਾਨੂੰ ਸਮੇਂ ਦੀ ਠੀਕ ਵਰਤੋਂ ਲਈ ਗੁਰਬਾਣੀ ਦੀ ਸ਼ਰਨ ਵਿਚ ਜਾਣਾ ਪਏਗਾ ਤੇ ਸਿੱਖਣਾ ਪਏਗਾ ਕਿ ਚੌਵੀ ਘੰਟੇ ਦਾ ਇਸਤੇਮਾਲ ਕਿਵੇਂ ਕਰਨਾ ਹੈ।
ਇਸਤੋਂ ਬਾਅਦ ਗਰੁੱਪ ਬਣਾਕੇ ਬੱਚਿਆਂ ਨੇ ਪੇਸ਼ ਕੀਤੇ ਭਾਸ਼ਨ ਉਤੇ ਵੀਚਾਰ ਚਰਚਾ ਕੀਤੀ ਤੇ ਸਮਝ ਆਏ ਤੱਤਸਾਰ ਬਾਰੇ ਸਭ ਨਾਲ ਸਾਂਝ ਪਾਈ। ਉਸਤੋਂ ਬਾਅਦ ਤਜਿੰਦਰ ਸਿੰਘ ਹੁਰਾਂ ਦੂਜੀ ਵੀਚਾਰ ਚਰਚਾ ਪੇਸ਼ ਕੀਤੀ, ਜਿਸ ਵਿਚ ਪੂਰੇ ਸਿੱਖੀ ਜੀਵਨ ਨੂੰ ਸਫ਼ਲ ਬਣਾਉਣ ਬਾਰੇ ਇਕ ਆਦਰਸ਼ਕ ਸਿੱਖ ਜੀਵਨ ਬਾਰੇ ਨਮੂਨਾ ਪੇਸ਼ ਕਰਦਿਆਂ ਦੱਸਿਆ ਕਿ ਕਾਮਯਾਬ ਸਿੱਖੀ ਜੀਵਨ ਕੀ ਹੈ, ਕਿਵੇਂ ਹਾਸਲ ਹੋ ਸਕਦਾ ਹੈ, ਕੀ ਤਿਆਗਣਾ ਹੈ ਤੇ ਕੀ ਅਪਨਾਉਣਾ ਹੈ।ਇਸ ਵਿਚ ਕੇਂਦਰੀ ਨੁਕਤੇ ਇਹ ਸਨ : ਸਿੱਖ ਇਤਿਹਾਸ ਪੜਨਾ, ਗੁਰੂ ਸਾਹਿਬਾਨ ਦਾ ਜੀਵਨ ਪੜਨਾ, ਪੰਜਾਬੀ-ਗੁਰਮੁਖੀ ਪੜਨੀ, ਬੋਲਣੀ ਤੇ ਲਿਖਣੀ ਸਿੱਖਣੀ, ਹਰ ਕਾਰਜ ਸਿੱਖੀ ਅਨੁਸਾਰ ਤੇ ਸੋਚ ਸਮਝ ਕੇ ਕਰਨਾ, ਦੋਸਤੀ ਤੇ ਸੰਗਤ ਸਿਆਣਪ ਨਾਲ ਕਰਨੀ, ਗੁਰੂ-ਵਾਹਿਗੁਰੂ ਦੇ ਹੁਕਮ ਦੀ ਮਹਾਨਤਾ ਤੇ ਗਹਿਰਾਈ ਬਾਰੇ ਸਮਝ ਵਡੇਰੀ ਕਰਨੀ, ਆਪਣੇ ਆਪ ਦੀ ਜਾਂਚ ਪੜਤਾਲ ਕਰਨੀ , ਨਿਮਾਣੇ ਨਿਤਾਣੇ ਸਮਝ ਕੇ ਅਰਦਾਸ ਕਰਨੀ, ਸੰਗਤ ਵਿਚ ਸਿਆਣਪ ਤਿਆਗ ਕੇ ਆਤਮ ਸਮਰਪਣ ਕਰਨਾ, ਸਿੱਖ ਧਰਮ ਨੂੰ ਸੰਸਾਰ ਦੇ ਹੋਰ ਧਰਮਾਂ ਨਾਲੋਂ ਬਿਲਕੁਲ ਵਿਲੱਖਣ ਸਮਝਣਾ, ਮਾਸੂਮ ਸਿੱਖ ਬਣਕੇ ਗੁਰੂ ਗਿਆਨ ਹਾਸਲ ਕਰਨ ਲਈ ਪਾਣੀ ਲਈ ਮੱਛੀ ਵਰਗੀ ਤੜਪ ਰਖਣੀ।
ਕੈਂਪ ਵਿਚ ਤਜਿੰਦਰ ਸਿੰਘ ਹੁਰਾਂ ਦੀ ਇਕ ਗੱਲ ਸਭ ਨੂੰ ਬੇਹੱਦ ਪਸੰਦ ਆਈ ਕਿ ਆਪਣੇ ਫ਼ੋਨਾਂ ਤੇ ਕੰਪਿਊਟਰਾਂ ਵਿਚ ਮਿਲਦੇ ਆਮ ਕੈਲੰਡਰ ਨੂੰ ਸਿੱਖ ਕੈਲੰਡਰ ਬਣਾਉ , ਜਿਸ ਵਿਚ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ, ਸ਼ਹੀਦੀ ਦਿਵਸ, ਜੋਤੀ ਜੋਤ ਪੁਰਬ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਸਿੱਖਾਂ ਦੀਆਂ ਪੁਰਾਤਨ ਤੇ ਵਰਤਮਾਨ ਕੁਰਬਾਨੀਆਂ ਨਾਲ ਭਰਿਆ ਸਿੱਖ ਇਤਿਹਾਸ ਸ਼ਾਮਲ ਹੋਵੇ। ਇਸ ਨਾਲ ਅਸੀਂ ਆਪਣੇ ਮੂਲ ਨਾਲ ਜੁੜੇ ਰਹਿ ਸਕਾਂਗੇ ਤੇ ਅਸੀਂ ਸ਼ਿਦੱਤ ਨਾਲ ਗੁਰੂ ਯਾਦ ਨਾਲ ਜੁੜ ਸਕਾਂਗੇ।
ਸ਼ਾਮ ਨੂੰ ਸੁਆਲ ਜੁਵਾਬ ਲਈ ਵੀਚਾਰ ਚਰਚਾ ਜੁੜੀ ਜਿਸ ਵਿਚ ਡਾ: ਗੁਰਤੇਜ ਸਿੰਘ, ਤਜਿੰਦਰ ਸਿੰਘ, ਭੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਿਹੰਗ ਨੇ ਲਿਖ ਕੇ ਪਹੁੰਚੇ ਸੁਆਲਾਂ ਦੇ ਜਵਾਬ ਗੁਰਮਤਿ ਅਨੁਸਾਰ ਦਿੱਤੇ। ਵੱਖਰੇ ਅੰਦਾਜ਼ ਵਿਚ ਇਹ ਇਕ ਗਿਆਨ ਭਰਪੂਰ ਦਿਲਚਸਪ ਬੈਠਕ ਸੀ। ਸ਼ਾਮ ਨੂੰ ਰਹਿਰਾਸ ਸਾਹਿਬ ਤੇ ਕੀਰਤਨ ਦੁਆਰਾ ਬੱਚਿਆਂ ਨੇ ਇਕ ਦੂਜੇ ਨੂੰ ਨਿਹਾਲ ਕੀਤਾ ਜਿਸ ਵਿਚ ਮਾਪੇ ਵੀ ਸੰਗਤੀ ਰੂਪ 'ਚ ਸ਼ਾਮਲ ਹੋਏ।
ਕੈਂਪ ਦੀ ਸਮਾਪਤੀ ਤੇ ਸਭ ਨੇ ਇਹ ਇਛਾ ਜ਼ਾਹਰ ਕੀਤੀ ਕਿ ਇਕ ਦਿਨ ਦਾ ਕੈਂਪ ਬੇਹੱਦ ਛੋਟਾ ਤੇ ਥੋਹੜਾ ਹੈ ਤੇ ਅਗਲੀਆਂ ਛੁੱਟੀਆਂ ਵਿਚ ਘੱਟੋ ਘੱਟ ਤਿੰਨ ਜਾਂ ਪੰਜ ਦਿਨ ਦਾ ਕੈਂਪ ਲਾਇਆ ਜਾਵੇ ਤਾਂ ਕਿ ਸਿੱਖੀ ਰੂਹ ਦੀ ਪਿਆਸ ਘੱਟ ਸਕੇ।

ਲੁਧਿਆਣਾ ਕਾਂਡ ਨਾਲ ਸਾਹਮਣੇ ਆਇਆ ਸਿੱਖ ਲੀਡਰਸ਼ਿਪ ਦਾ ਦੁਖਾਂਤ


-ਤਲਵਿੰਦਰ ਸਿੰਘ ਬੁੱਟਰ

ਲੁਧਿਆਣਾ ’ਚ 5 ਦਸੰਬਰ ਨੂੰ ਸਿੱਖਾਂ ਨਾਲ ਵਾਪਰੇ ਖੂਨੀ ਕਾਂਡ ਨੇ ਜਿਥੇ 1978 ਦੇ ਨਕਲੀ ਨਿਰੰਕਾਰੀ ਸਾਕੇ ਨੂੰ ਦੁਹਰਾਇਆ ਹੈ, ਉਥੇ ਮੌਜੂਦਾ ਸਿੱਖ ਲੀਡਰਸ਼ਿਪ ਦਾ ਭਿਆਨਕ ਦੁਖਾਂਤ ਵੀ ਸਾਹਮਣੇ ਲਿਆਂਦਾ ਹੈ। ਸ਼ੁਰੂ ਤੋਂ ਬਦੀ ਵਿਰੁੱਧ ਲੜਦੇ ਆਏ ਅਤੇ ਆਪਣੀਆਂ ਕੁਰਬਾਨੀਆਂ ਦੇ ਕੇ ਧਰਮ ਦੀ ‘ਜੈਕਾਰ’ ਕਰਨ ਵਾਲੇ ਸਿੱਖ ਅੱਜ ਆਗੂਹੀਣ ਹੋਣ ਕਰਕੇ ਕਿਵੇਂ ਖੁਆਰੀਆਂ ਅਤੇ ਗੱਦਾਰਾਂ ਦੇ ਸਿਆਸੀ ਹਿੱਤਾਂ ਲਈ ਬਲੀ ਦਾ ਬੱਕਰਾ ਬਣ ਰਹੇ ਹਨ, ਲੁਧਿਆਣਾ ਕਾਂਡ ਇਸ ਦੇ ਡੂੰਘੇ ਤੇ ਦੂਰਰਸੀ ਪ੍ਰਭਾਵ ਛੱਡ ਗਿਆ ਹੈ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਿੱਖ ਕੌਮ ਨੂੰ ਹਾਲੇ ਸਮਾਂ ਲੱਗੇਗਾ।
ਅੱਜ ਸਿੱਖ ਕੌਮ ’ਤੇ ਪੂਰੀ ਤਰ੍ਹਾਂ ਖੁਦਗਰਜ਼, ਮੌਕਾਪ੍ਰਸਤ ਅਤੇ ਸਿਧਾਂਤਹੀਣ ਲੀਡਰਸ਼ਿਪ ਅਮਰਵੇਲ ਦੀ ਤਰ੍ਹਾਂ ਚਿੰਬੜੀ ਹੋਈ ਹੈ, ਜਿਸ ਨੇ ਆਪਣੇ ਸੌੜੇ, ਸਿਆਸੀ ਅਤੇ ਗੈਰ-ਸਿਧਾਂਤਕ ਹਿੱਤਾਂ ਦੀ ਪੂਰਤੀ ਲਈ ਕੌਮ ਨੂੰ ਬਲਦੀ ਦੇ ਬੂਥੇ ਧੱਕਿਆ ਹੋਇਆ ਹੈ। 5 ਦਸੰਬਰ ਨੂੰ ਵਾਪਰਿਆ ਲੁਧਿਆਣਾ ਕਾਂਡ ਇਸ ਤਰਾਸਦੀ ਦੀ ਸਿਖ਼ਰ ਸੀ, ਜਿਸ ’ਚ ਇਕ ਸ਼ਰਧਾਵਾਨ ਸਿੱਖ ਸ਼ਹੀਦ ਹੋ ਗਿਆ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਜਦੋਂਕਿ ਦੋ ਸਾਲ ਪਹਿਲਾਂ ਡੇਰਾ ਸਿਰਸਾ ਦੇ ਵਿਵਾਦ ਵਿਚ ਵੀ ਖੁਦਗਰਜ਼ ਸਿੱਖ ਲੀਡਰਸ਼ਿਪ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਅਤੇ ਬੁਜ਼ਦਿਲੀ ਕਾਰਨ ਸਿੱਖਾਂ ਦਾ ਭਾਰੀ ਨੁਕਸਾਨ ਕਰਵਾਇਆ ਤੇ ਸਿੰਘਾਂ ਦੀਆਂ ਸ਼ਹਾਦਤਾਂ ਦੇ ਬਾਵਜੂਦ ਅੱਜ ਮੁੜ ਝੂਠੇ ਸੌਦੇ ਦੀਆਂ ਪਾਖੰਡ ਦੀਆਂ ਦੁਕਾਨਾਂ ਪੰਜਾਬ ’ਚ ਖੁੱਲ੍ਹਣ ਲੱਗ ਪਈਆਂ ਹਨ। ਸਿੱਖਾਂ ਲਈ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਅੱਜ ਦੀ ਸਿੱਖ ਲੀਡਰਸ਼ਿਪ ਅਤੇ ਕੌਮ ਨਾਲ ਗ਼ੱਦਾਰੀ ਕਰਦੀ ਆਈ ਰਵਾਇਤੀ ਅਕਾਲੀ ਲੀਡਰਸ਼ਿਪ ਵਿਚ ਕੋਈ ਬਹੁਤਾ ਸਿਧਾਂਤਕ ਤੇ ਵਿਚਾਰਧਾਰਕ ਫ਼ਰਕ ਨਹੀਂ ਰਹਿ ਗਿਆ, ਜਿਸ ਕਾਰਨ ਸਿੱਖ ਚੱਕੀ ਦੇ ਦੋਹਾਂ ਪੁੜਾਂ ਵਿਚਕਾਰ ਪਿਸ ਰਹੇ ਹਨ। ਜਿਸ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਧਰਮ ਦੀ ਰਾਖ਼ੀ ਅਤੇ ਕੀਤੇ ਬਚਨ ਪੁਗਾਉਣ ਲਈ ਕੌਮ ਦੀਆਂ ਸ਼ਾਨਾਮੱਤੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਸ਼ਹਾਦਤ ਦੇ ਦਿੱਤੀ ਸੀ ਉਸੇ ਟਕਸਾਲ ਦੇ ਵਾਰਸ ਅੱਜ ਆਪਣੇ ਬੌਧਿਕ, ਅਧਿਆਤਮਕ ਅਤੇ ਸਿਧਾਂਤਕ ਖੋਖਲੇਪਣ ਕਰਕੇ ਕੌਮ ਨੂੰ ਨੀਵਾਂਣ ਵੱਲ੍ਹ ਧੱਕ ਰਹੇ ਹਨ।
ਪਹਿਲਾਂ ਡੇਰਾ ਸਿਰਸਾ ਵਿਵਾਦ ਅਤੇ ਹੁਣ ਆਸ਼ੂਤੋਸ਼ ਦੀ ਕੂੜ ਸਭਾ ਰੋਕਣ ਦੇ ਪ੍ਰੋਗਰਾਮ ’ਚ ਸਿੱਖ ਲੀਡਰਸ਼ਿਪ ਨੇ ਬੁਜ਼ਦਿਲੀ, ਕਹਿਣੀ-ਕਥਨੀ ਵਿਚ ਅੰਤਰ ਅਤੇ ਕੌਮ ਦੇ ਹਿੱਤਾਂ ਦੀ ਰਾਖ਼ੀ ਤੋਂ ਭੱਜ ਕੇ ਆਪਣੇ ਸਿਧਾਂਤਕ ਖੋਖਲੇਪਣ ਦਾ ਮੁਜ਼ਾਹਰਾ ਕੀਤਾ ਹੈ। ਡੇਰਾ ਸਿਰਸਾ ਵਿਵਾਦ ਵਿਚ ਸਿੱਖਾਂ ਦੀ ਅਗਵਾਈ ਕਰਨ ਵਾਲੇ ਆਗੂ ਸਿੱਖ ਕੌਮ ਦਾ ਜਾਨੀ ਨੁਕਸਾਨ ਹੋਣ ਤੋਂ ਬਾਅਦ ਕੌਮ ਨੂੰ ਕੋਈ ਪ੍ਰੋਗਰਾਮ ਦੇਣ ਦੀ ਥਾਂ ਸਿੱਖ ਮਨਾਂ ਅੰਦਰਲੇ ਗੁੱਸੇ ਅਤੇ ਰੋਹ ਨੂੰ ਨਿਸਲ ਕਰਨ ਲਈ ਸਰਕਾਰੀ ਚਾਲਾਂ ਦੇ ਮੋਹਰੇ ਬਣ ਗਏ ਸਨ, ਹੁਣ ਫ਼ਿਰ ਆਸ਼ੂਤੋਸ਼ ਵਿਰੁੱਧ ਕੌਮ ਦੇ ਗੁੱਸੇ ਨੂੰ ਨੇਸਤੋ-ਨਾਬੂਦ ਕਰਨ ਲਈ ਇਹ ਆਗੂ ਦੋਗਲੇ ਕਿਰਦਾਰ ਨਿਭਾ ਕੇ ਸਿੱਖ ਕੌਮ ਨੂੰ ਨਿਰਾਸ਼ ਕਰ ਰਹੇ ਹਨ। ਕੌਮ ਦੀ ਪੱਗ ਪੈਰਾਂ ਹੇਠ ਰੁਲਣ ਤੋਂ ਬਾਅਦ ਵੀ ਸ਼ਾਂਤੀ ਬਣਾਈ ਰੱਖਣ ਦੀਆਂ ਅਪੀਲਾਂ ਕਰਨ ਵਾਲੇ ਇਹ ਆਗੂ ਕੌਮ ਦੀਆਂ ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਢਾਹ ਲਗਾ ਰਹੇ ਹਨ। ਇਨ੍ਹਾਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਿਉਂ ਯਾਦ ਨਹੀਂ ਹਨ : ‘ਜੇ ਜੀਵੈ ਪਤਿ ਲਥੀ ਜਾਇ, ਸਭ ਜੇਤਾ ਹਰਾਮ ਕਿਛੁ ਖਾਇ।’’
5 ਦਸੰਬਰ ਨੂੰ ਲੁਧਿਆਣਾ ’ਚ ਆਸ਼ੂਤੋਸ਼ ਦੀ ਕੂੜ ਸਭਾ ਰੋਕਣ ਦੀ ਮੰਗ ਕਰਨ ਵਾਲੇ ਸਿੱਖਾਂ ’ਤੇ ਪੁਲਿਸ ਵਲੋਂ ਅੰਨ੍ਹੇਵਾਹ ਗੋਲੀ ਚਲਾਉਣ ਨਾਲ ਇਕ ਸਿੰਘ ਸ਼ਹੀਦ ਹੋ ਗਿਆ ਤਾਂ ਸਮੁੱਚੇ ਸਿੱਖ ਪੰਥ ਅੰਦਰ ਰੋਹ ਅਤੇ ਗੁੱਸੇ ਦਾ ਲਾਵਾ ਫੁੱਟ-ਫੁੱਟ ਪੈ ਰਿਹਾ ਸੀ। ਸਿੱਖ ਕੌਮ ਨੂੰ ਉਮੀਦ ਸੀ ਕਿ ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਅਜਿਹੇ ਹਾਲਾਤਾਂ ਵਿਚ ਪੰਥ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਕੌਮ ਦੀ ਸੁਚੱਜੀ ਅਗਵਾਈ ਕਰਨਗੇ। ਉਸ ਵੇਲੇ ਤਾਂ ਦਮਦਮੀ ਟਕਸਾਲ ਦੇ ਮੁਖੀ ਦੇ ਰੌਂਅ ਵੀ ਅਜਿਹੇ ਹੀ ਲੱਗ ਰਹੇ ਸਨ ਕਿ ਉਹ ਕੌਮ ਨੂੰ ਜ਼ਰੂਰ ਇਕ ਪਲੇਟਫ਼ਾਰਮ ’ਤੇ ਇਕੱਠਿਆਂ ਕਰਕੇ ਸੱਚਾਈ ਦੀ ਲੜਾਈ ਲਈ ਅਗਵਾਈ ਦੇਣਗੇ। ਪਰ ਲੁਧਿਆਣਾ ਕਾਂਡ ਨੂੰ ਇਕ ਮਹੀਨਾ ਹੋਣ ਤੱਕ ਦਮਦਮੀ ਟਕਸਾਲ ਦੇ ਮੁਖੀ ਦੀ ਅਗਵਾਈ ਵਾਲੇ ਸੰਤ-ਸਮਾਜ ਦੀ ਕਾਰਗੁਜ਼ਾਰੀ ਸਿੱਖ ਕੌਮ ਨੂੰ ਘੋਰ ਨਿਰਾਸ਼ਾ ਵੱਲ ਧੱਕਣ ਵਾਲੀ ਹੈ। ਉਨ੍ਹਾਂ ਦੇ ਕਹਿਣੀ-ਕਥਨੀ ਵਿਚਲੇ ਫ਼ਰਕ ਨੇ ਸਿੱਖ ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਵੀ ਢਾਹ ਲਾਈ ਹੈ।
ਜੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਦੀ ਕਾਰਗੁਜ਼ਾਰੀ ਦੇਖੀ ਜਾਵੇ ਤਾਂ ਉਨ੍ਹਾਂ ਡੇਰਾ ਸਿਰਸਾ ਅਤੇ ਹੁਣ ਆਸ਼ੂਤੋਸ਼ ਵਿਰੁੱਧ ਸਿੱਖ ਸੰਘਰਸ਼ ਵਿਚ ਅਗਵਾਈ ਕਰਦਿਆਂ ਸਿੱਖ ਕੌਮ ਦੇ ਜਜ਼ਬਾਤਾਂ ਤੇ ਆਸਥਾ ਨੂੰ ਨਿਸਲ ਹੀ ਕੀਤਾ ਹੈ। ਲੁਧਿਆਣਾ ਗੋਲੀ ਕਾਂਡ ਤੋਂ ਬਾਅਦ ਹਰ ਦੂਜੇ ਦਿਨ ਦਮਦਮੀ ਟਕਸਾਲ ਦੇ ਮੁਖੀ ਦੀ ਬਿਆਨਬਾਜ਼ੀ ਤੇ ਰਣਨੀਤੀ ਬਦਲ ਰਹੀ ਹੈ। ਉਹ ਅਖ਼ਬਾਰੀ ਬਿਆਨਾਂ ਵਿਚ ਤਾਂ ਸਰਕਾਰ ਵਿਰੁੱਧ ਪੂਰੇ ਜਾਹੋ-ਜਲਾਲ ਨਾਲ ਗਰਜ਼ਦੇ ਹਨ, ਪਰ ਅਮਲ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਸਿੱਖ ਕੌਮ ਲਈ ਘਾਤਕ ਸਿੱਧ ਹੋ ਰਹੀ ਹੈ। ਜਿਸ ਦਿਨ ਲੁਧਿਆਣਾ ਗੋਲੀ ਕਾਂਡ ਵਾਪਰਿਆ ਤਾਂ ਉਨ੍ਹਾਂ ਐੈਲਾਨ ਕੀਤਾ ਕਿ ਜਦੋਂ ਤੱਕ ਸ਼ਹੀਦ ਦਰਸ਼ਨ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਵਿਧਾਇਕ ਹਰੀਸ਼ ਬੇਦੀ, ਉਸਦੇ ਪੁੱਤਰ ਹਨੀ ਬੇਦੀ ਅਤੇ ਆਸ਼ੂਤੋਸ਼ ਵਿਰੁੱਧ ਕੇਸ ਦਰਜ ਨਹੀਂ ਹੁੰਦੇ, ਉਦੋਂ ਤੱਕ ਸ਼ਹੀਦ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹੀਦ ਦਾ ਸਸਕਾਰ ਉਸੇ ਗਲਾਡਾ ਮੈਦਾਨ ਵਿਚ ਕਰਨ ਦਾ ਐਲਾਨ ਕੀਤਾ ਜਿਸ ਵਿਚ ਆਸ਼ੂਤੋਸ਼ ਦਾ ਕੂੜ ਸਮਾਗਮ ਹੋਇਆ ਸੀ। ਫ਼ਿਰ ਉਨ੍ਹਾਂ ਇਹ ਵੀ ਕਿਹਾ ਕਿ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ ਜਦੋਂ ਤੱਕ ਸਰਕਾਰ ਦੋਸ਼ੀਆਂ ਵਿਰੁੱਧ ਕੇਸ ਦਰਜ ਨਹੀਂ ਕਰਦੀ। ਪਰ ਅਗਲੇ ਦਿਨ ਸਰਕਾਰੀ ਦਬਾਅ ਅੱਗੇ ਝੁੱਕਦਿਆਂ ਇਸ ਸਮੁੱਚੇ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੀ ਸਿੱਖ ਲੀਡਰਸ਼ਿਪ ਨੇ ਆਪਣੇ ਸਾਰੇ ਕੀਤੇ ਐਲਾਨ ਤੋੜ ਦਿੱਤੇ ਤੇ ਸ਼ਹੀਦ ਦਾ ਸਸਕਾਰ ਵੀ ਕਰ ਦਿੱਤਾ। ਇਸੇ ਕਾਰਨ ਹੀ ਸ਼ਹੀਦ ਦਰਸ਼ਨ ਸਿੰਘ ਦੇ ਸਸਕਾਰ ਮੌਕੇ ਸਿੱਖ ਸੰਗਤਾਂ ਆਪਮੁਹਾਰੀਆਂ ਹੋ ਗਈਆਂ ਅਤੇ ਉਨ੍ਹਾਂ ਸਿੱਖ ਲੀਡਰਸ਼ਿਪ ਪ੍ਰਤੀ ਬੇਵਿਸ਼ਵਾਸੀ ਜ਼ਾਹਰ ਕੀਤੀ।
ਸਰਕਾਰ ਤਾਂ ਹਮੇਸ਼ਾ ਚਾਹੁੰਦੀ ਹੀ ਇਹੀ ਹੈ ਕਿ ਸਿੱਖ ਕਦੇ ਵੀ, ਕਿਸੇ ਵੀ ਫਰੰਟ ’ਤੇ ਇਕੱਠੇ ਨਾ ਹੋ ਸਕਣ। ਪਰ ਸਾਡੀ ਲੀਡਰਸ਼ਿਪ ਤਾਂ ਖੁਦ ਸਰਕਾਰੀ ਕੁਟਲਨੀਤੀਆਂ ਲਈ ਮੋਹਰਿਆਂ ਵਜੋਂ ਵਿਚਰ ਰਹੀ ਹੈ। ਲੁਧਿਆਣਾ ਕਾਂਡ ਤੋਂ ਦੋ ਦਿਨ ਬਾਅਦ ਹੀ ਸਿੱਖ ਲੀਡਰਸ਼ਿਪ ਵਿਚ ਫੁੱਟ ਜ਼ਾਹਰ ਹੋ ਗਈ। ਸ਼੍ਰੋਮਣੀ ਤੱਤ ਖ਼ਾਲਸਾ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸੰਤ ਸਮਾਜ ਦੀ ਪੈਰਵਾਈ ਨਾਲੋਂ ਨਾਤਾ ਤੋੜ ਲਿਆ। ਸਿੱਖ ਸੰਗਤਾਂ ਵੀ ਇਸ ਗੱਲੋਂ ਨਿਰਾਸ਼ ਸਨ ਕਿ ਸੰਤ ਸਮਾਜ ਵਲੋਂ ਅਗਲੀ ਰਣਨੀਤੀ ਉਲੀਕਣ ਲਈ ਇੰਨੇ ਦਿਨਾਂ ਦੇ ਵਕਫ਼ੇ ’ਤੇ 12 ਦਸੰਬਰ ਨੂੰ ਮਹਿਤਾ ਚੌਕ ਵਿਖੇ ਇਕੱਤਰਤਾ ਬੁਲਾਈ ਗਈ ਹੈ, ਜਿਹੜੀ ਸਿੱਖ ਕੌਮ ਦੇ ਰੋਹ ਨੂੰ ਮੱਠਾ ਤੇ ਨਿਸਲ ਕਰਨ ਦੀ ਚਾਲ ਹੈ। ਸੰਘਰਸ਼ ਦੀ ਅਗਵਾਈ ਕਰਨ ਵਾਲੀ ਸਾਡੀ ਲੀਡਰਸ਼ਿਪ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰੋਗਰਾਮ ਉਲੀਕਣ ’ਚ ਵੀ ਨਾਕਾਮ ਰਹੀ ਹੈ।
12 ਦਸੰਬਰ ਨੂੰ ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਚੌਂਕ ਵਿਖੇ ਹੋਈ ਮੀਟਿੰਗ ਵੀ ਸਿੱਖਾਂ ਨੂੰ ਨਿਰਾਸ਼ ਕਰਨ ਵਾਲੀ ਹੀ ਸੀ। ਸ਼ਾਇਦ ਆਪਣੀ ਲੀਡਰਸ਼ਿਪ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਕਰਕੇ ਸਿੱਖ ਸੰਗਤਾਂ ਨੂੰ ਇਸ ਦਾ ਪਹਿਲਾਂ ਹੀ ਅਹਿਸਾਸ ਸੀ, ਕਿਉਂਕਿ ਉਸ ਮੀਟਿੰਗ ਵਿਚ ਗਿਣਤੀ ਦੇ ਸੰਤ ਸਮਾਜ ਦੇ ਆਗੂਆਂ ਤੋਂ ਬਿਨ੍ਹਾਂ ਆਮ ਸੰਗਤਾਂ ਦਿਖਾਈ ਨਹੀਂ ਦਿੱਤੀਆਂ। 12 ਦਸੰਬਰ ਨੂੰ ਹੋਈ ਮੀਟਿੰਗ ਵੀ ਕੋਈ ਅਲੋਕਾਰੀ ਸਾਬਤ ਨਾ ਹੋਈ। ਨਾ ਕੋਈ ਕੌਮ ਨੂੰ ਪ੍ਰੋਗਰਾਮ ਦਿੱਤਾ ਗਿਆ ਅਤੇ ਨਾ ਹੀ ਸੰਘਰਸ਼ ਦੀ ਕੋਈ ਰਣਨੀਤੀ। ਇਸ ਮੀਟਿੰਗ ਵਿਚ ਵੀ ਸਿਰਫ਼ ਲਫ਼ਜ਼ੀ ਬਾਣ ਹੀ ਛੱਡੇ ਗਏ। ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ, ਲੁਧਿਆਣਾ ਕਾਂਡ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ 30 ਦਸੰਬਰ ਤੱਕ ਦਾਰਵਾਈ ਨਹੀਂ ਹੁੰਦੀ ਤਾਂ ਫ਼ਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕੱਢ ਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
30 ਦਸੰਬਰ ਨੂੰ ਵੀ ਕੱਢੇ ਰੋਸ ਮਾਰਚ ਵਿਚ ਆਮ ਸੰਗਤਾਂ ਦਿਖਾਈ ਨਹੀਂ ਦਿੱਤੀਆਂ। ਸੰਤ ਸਮਾਜ ਦੇ ਨਾਲ ਸਿੱਖ ਜਥੇਬੰਦੀਆਂ ਦੇ ਆਗੂ ਕੌਮ ਦੀ ਇੱਜ਼ਤ ਦੇ ਸਵਾਲ ਕਰਕੇ ਰੋਸ ਮਾਰਚ ’ਚ ਚਲੇ ਤਾਂ ਗਏ, ਪਰ ਇਹ ਰੋਸ ਮਾਰਚ ਵੀ ਸਰਕਾਰ ’ਤੇ ਕੋਈ ਦਬਾਅ ਨਹੀਂ ਬਣਾ ਸਕਿਆ। ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਪਿਛਲੇ ਇਕ ਮਹੀਨੇ ਦੀ ਬਿਆਨਬਾਜ਼ੀ ਹੀ ਦੇਖੀ ਜਾਵੇ ਤਾਂ ਉਨ੍ਹਾਂ ਦੀ ਕਹਿਣੀ-ਕਥਨੀ ਵਿਚਲੇ ਫ਼ਰਕ ਦਾ ਪਤਾ ਲੱਗ ਜਾਂਦਾ ਹੈ। ਪਹਿਲਾਂ ਉਹ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕਰੜੇ ਤੇਵਰਾਂ ’ਚ ਸਨ ਤੇ ਬਾਦਲ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰਦੇ ਸਨ, ਫ਼ਿਰ ਉਹ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕਰਨ ਲੱਗੇ, ਪਰ ਹੁਣ ਉਨ੍ਹਾਂ ਦੇ ਤਾਜ਼ਾ ਬਿਆਨਾਂ ਵਿਚ ਤੇ 30 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਨੂੰ ਭੇਜੇ ਮੰਗ ਪੱਤਰ ਵਿਚ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕੇਸ ਦਰਜ ਕਰਨ ਦੀ ਕੋਈ ਮੰਗ ਨਹੀਂ ਹੈ। ਇਸੇ ਤਰ੍ਹਾਂ ਉਹ ਬਾਦਲ ਨੂੰ ਅਕਾਲ ਤਖ਼ਤ ਤੇ ਤਲਬ ਕਰਨ ਦੀ ਆਪਣੀ ਪਹਿਲੀ ਮੰਗ ਨੂੰ ਵੀ ਟਾਲ ਰਹੇ ਹਨ। ਇਹ ਵੀ ਸਰਕਾਰੀ ਚਾਲਾਂ ਦਾ ਹੀ ਹਿੱਸਾ ਹੈ ਕਿ ਆਸ਼ੂਤੋਸ਼ ਵਿਰੁੱਧ ਸਿੱਖਾਂ ਦੇ ਸੰਘਰਸ਼ ਨੂੰ ਠੰਡਾ ਕਰਨ ਲਈ ਨਾਨਕਸ਼ਾਹੀ ਕੈ¦ਡਰ ਦੇ ਵਿਵਾਦ ਦਾ ਜਿੰਨ੍ਹ ਮੁੜ ਸੁਰਜੀਤ ਕਰ ਦਿੱਤਾ ਗਿਆ ਹੈ।
ਜਿਸ ਦਮਦਮੀ ਟਕਸਾਲ ਦੇ ਗਿਆਨੀ ਹਰਨਾਮ ਸਿੰਘ ਮੌਜੂਦਾ ਮੁਖੀ ਹਨ, ਉਨ੍ਹਾਂ ਨੂੰ ਉਸ ਟਕਸਾਲ ਦੀਆਂ ਰਵਾਇਤਾਂ ਤੇ ਇਤਿਹਾਸ ਨੂੰ ਕ¦ਕਿਤ ਨਹੀਂ ਕਰਨਾ ਚਾਹੀਦਾ। ਦਮਦਮੀ ਟਕਸਾਲ ਦੇ 14 ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਕੌਮ ਦੇ ਅੰਦਰੂਨੀ ਵਿਵਾਦਾਂ ਨੂੰ ਕਦੇ ਵੀ ਉਛਾਲਣ ਦੇ ਹੱਕ ’ਚ ਨਹੀਂ ਸਨ ਰਹੇ, ਸਗੋਂ ਉਨ੍ਹਾਂ ਹਾਲਾਤਾਂ ’ਚ ਤਾਂ ਬਿਲਕੁਲ ਹੀ ਨਹੀਂ, ਜਦੋਂ ਕੌਮ ਨੂੰ ਕਿਸੇ ਬਾਹਰੀ ਚੁਣੌਤੀ ਦੇ ਟਾਕਰੇ ਦਾ ਸਾਹਮਣਾ ਕਰਨਾ ਪਿਆ ਹੋਵੇ। ਫ਼ਿਰ ਅੱਜ ਉਸੇ ਟਕਸਾਲ ਦੇ ਮੁਖੀ ਕੌਮ ਦੀ ਡੇਰਾਵਾਦ ਵਿਰੁੱਧ ਜੰਗ ਨੂੰ ਠੰਡੀ ਕਰਨ ਲਈ ‘ਨਾਨਕਸ਼ਾਹੀ ਕੈ¦ਡਰ’ ਵਿਵਾਦ ਦੇ ਜਿੰਨ੍ਹ ਨੂੰ ਕਿਨ੍ਹਾਂ ਇਸ਼ਾਰਿਆਂ ’ਤੇ ਪੈਦਾ ਕਰ ਰਹੇ ਹਨ।
ਸਰਕਾਰੀ ਨੀਤੀਆਂ ਸਫ਼ਲ ਵੀ ਹੋ ਰਹੀਆਂ ਹਨ, ਜਿਸ ਕਾਰਨ ਦਿਨੋ-ਦਿਨ ਸਿੱਖ ਕੌਮ ਦਾ ਆਪਣੀ ਲੀਡਰਸ਼ਿਪ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ, ਸਿੱਖ ਗੁਰੂਦੋਖ਼ੀਆਂ ਵਿਰੁੱਧ ਪੰਥਕ ਜਹਾਦ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਦੇ ਦੋਹਰੇ ਕਿਰਦਾਰ ਕਰਕੇ ਅਜਿਹੇ ਪ੍ਰੋਗਰਾਮਾਂ ਤੋਂ ਪਿੱਛੇ ਹਟਣ ਲੱਗ ਪਏ ਹਨ। ਇਹ ਵਰਤਾਰਾ ਸਚਮੁੱਚ ਸਿੱਖ ਕੌਮ ਲਈ ਬਹੁਤ ਘਾਤਕ, ਜੋ ਸਮਾਂ ਪਾ ਕੇ ਸਿੱਖਾਂ ਨੂੰ ਆਪਣਾ ਅਸਰ ਦਿਖਾਵੇਗਾ। ਇਹ ਸਭ ਕੁਝ ਸਰਕਾਰ ਵਲੋਂ ਬਹੁਤ ਡੂੰਘੇ ਵਰਤਾਰੇ ਵਜੋਂ ਕੀਤਾ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਸਿੱਖ ਲੀਡਰਸ਼ਿਪ ਨੇ ਪੰਥਕ ਹਿੱਤਾਂ ਪ੍ਰਤੀ ਦ੍ਰਿੜਤਾ ਨਾਲ ਪਹਿਰਾ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੌਰਾਨ ਜੇਕਰ ਕਿਤੇ ਨਵੰਬਰ 1984 ਵਰਗੇ ਮੰਦਭਾਗੇ ਹਾਲਾਤ ਪੈਦਾ ਹੋ ਗਏ ਤਾਂ ਸਿੱਖਾਂ ਦਾ ਹਾਲ ਪੰਜਾਬ ਵਿਚ ਵੀ ਦਿੱਲੀ, ਕਾਨਪੁਰ, ਬੋਕਾਰੋ ਵਿਚ ਹੋਏ ਹਸ਼ਰ ਤੋਂ ਵੀ ਬੁਰਾ ਹੋ ਸਕਦਾ ਹੈ। ਸਿੱਖ ਕੌਮ ਨੂੰ ਸਮੇਂ ਸਿਰ ਕੰਧ ’ਤੇ ਲਿਖਿਆ ਪੜ੍ਹ ਕੇ ਸੁਚੇਤ ਹੋਣਾ ਪਵੇਗਾ। ਅਜਿਹੀ ਹਾਲਤ ਵਿਚ ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਥਨ ‘ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ’ ਦੀ ਸਿਧਾਂਤਕ ਵਿਚਾਰਧਾਰਾ ਨੂੰ ਸਮਝਣ ਤੇ ਇਸ ਦੇ ਪ੍ਰਚਾਰ ਦੀ ਲੋੜ ਹੈ। ਜੇਕਰ ਅੱਜ ਸਮੁੱਚੀ ਸਿੱਖ ਲੀਡਰਸ਼ਿਪ ਸਿੱਖੀ ਸਿਧਾਂਤਾਂ, ਗੁਰਬਾਣੀ, ਮਰਿਆਦਾਵਾਂ ਅਤੇ ਪ੍ਰੰਪਰਾਵਾਂ ’ਤੇ ਦ੍ਰਿੜਤਾ ਤੇ ਇਮਾਨਦਾਰੀ ਨਾਲ ਪਹਿਰਾ ਦੇਵੇ ਤਾਂ ਸਿੱਖ ਕੌਮ ਨੂੰ ਲਲਕਾਰਨ ਵਾਲੇ ਆਸ਼ੂਤੋਸ਼ੀਏ, ਝੂਠਾ ਸੌਦਾ ਸਾਧ, ਭਨਿਆਰਾਂਵਾਲਾ ਤੇ ਹੋਰ ਹਿੰਦ ਹਕੂਮਤ ਦੇ ਪਾਲੇ ਹੋਏ ਦੁੱਧ ਪੀਣੇ ਮਜਨੂੰ ਪੰਜਾਬ ਦੀ ਧਰਤੀ ’ਤੇ ਪੈਰ ਰੱਖਣ ਦੀ ਹਿੰਮਤ ਵੀ ਨਹੀਂ ਕਰ ਸਕਦੇ।


ਨਾਨਕਸ਼ਾਹੀ ਕੈਲੰਡਰ ’ਚ ਸੋਧ ਦਾ ਮੁੱਦਾ ਸ਼੍ਰੋਮਣੀ ਕਮੇਟੀ ਅੰਤ੍ਰ੍ਰਿੰਗ ਕਮੇਟੀ ਦੀ ਮਨਜ਼ੂਰੀ ਬਾਅਦ ਹੋਵੇਗਾ

ਅੰਮ੍ਰਿਤਸਰ, 30 ਦਸੰਬਰ -ਨਾਨਕਸ਼ਾਹੀ ਕੈਲੰਡਰ ਬਾਰੇ ਪੰਜ ਸਿੰਘ ਸਾਹਿਬਾਨ ਦੀ ਅੱਜ ਹੋਈ ਮੀਟਿੰਗ ਨੇ ਇਹ ਮਾਮਲਾ ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਹਵਾਲੇ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਨੇ ਆਪਣੇ ਮੀਟਿੰਗ ਵਿੱਚ ਕਰੀਬ 7 ਘੰਟੇ ਵਿਚਾਰ ਵਟਾਂਦਰਾ ਕੀਤਾ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਨੇ ਇਸ ਮਸਲੇ ’ਤੇ ਡੂੰਘਾ ਵਿਚਾਰ ਵਟਾਂਦਰਾ ਕਰਨ ਬਾਅਦ ਇਹ ਫੈਸਲਾ ਲਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਕੋਲੋਂ ਲਈ ਜਾਵੇ ਅਤੇ ਇਸ ਦੀ ਪ੍ਰਵਾਨਗੀ ਉਪਰੰਤ ਹੀ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ। ਇਸੇ ਦੌਰਾਨ ਜਥੇਦਾਰ ਬਲਵੰਤ ਸਿੰਘ ਨੰਦਗ੍ਯੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਮੁਤਾਬਿਕ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਦੀ ਕੋਈ ਲੋੜ ਨਹੀਂ। ਇਸ ਦੌਰਾਨ ਅੱਜ ਅੰਮ੍ਰਿਤਸਰ ਆਏ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਪ੍ਰਸਤਾਵਿਤ ਸੋਧਾਂ ਕਰਨ ਬਾਰੇ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਾਮਲਾ ਧਾਰਮਿਕ ਹੈ ਜਿਸ ਨੂੰ ਪੰਜ ਸਿੰਘ ਸਾਹਿਬ ਹੱਲ ਕਰਨਗੇ। ਇਸ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਸੰਬਧੀ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਸੋਮਵਾਰ ਨੂੰ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ ਸੀ ਅਤੇ ਅੱਜ ਦੀ ਮੀਟਿੰਗ ਵਿੱਚ ਹੀ ਕੋਈ ਨਿਰਣਾ ਲਏ ਜਾਣ ਦੀ ਸੰਭਾਵਨਾ ਸੀ। ਅੱਜ ਸ਼ਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ‘ਅੱਜ ਦੀ ਆਵਾਜ਼’ ਨੂੰ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਸਿੰਘ ਸਾਹਿਬਾਨ ਵੱਲੋਂ ਵਿਚਾਰਾਂ ਕਰਨ ਉਪਰੰਤ ਮਾਮਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਹਵਾਲੇ ਕੀਤਾ ਗਿਆ ਹੈ। ਅੱਜ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿ. ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿ. ਬਲਵੰਤ ਸਿੰਘ ਨੰਦਗੜ੍ਹ, ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਜੱਥੇਦਾਰ ਗਿ. ਤਰਲੋਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇ. ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜੂਰ ਸਾਹਿਬ ਦੇ ਮੀਤ ਜੱਥੇਦਾਰ ਗਿ. ਜੋਤਇੰਦਰ ਸਿੰਘ ਸ਼ਾਮਲ ਹੋਏ। ਇੱਥੇ ਵਰਨਯੋਗ ਹੈ ਕਿ ਜੱਥੇਬੰਦੀਆਂ ਨਾਨਕਸ਼ਾਹੀ ਕੈਲੰਡਰ ਕਿਸੇ ਵੀ ਸੋਧ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਦੂਜੇ ਪਾਸੇ ਕੁਝ ਸਿੱਖ ਜੱਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਨਹੀਂ ਕਰਦੇ, ਪਰ ਕੁਝ ਤਬਦੀਲੀਆਂ ਚਾਹੁੰਦੇ ਹਨ। ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਸਿੱਖ ਜੱਥੇਬੰਦੀਆਂ ਦੋ ਧੜਿਆਂ ਵਿੱਚ ਵੰਡੀਆਂ ਗਈਆਂ ਹਨ। ਇਸ ਲਈ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਸਭ ਧਿਰਾਂ ਨੂੰ ਪ੍ਰਵਾਨਿਤ ਹੱਲ ਲੱਭਣ ਦੇ ਯਤਨਾਂ ਵਿੱਚ ਹਨ।



ਸਿੱਖ ਸੰਗਤਾਂ ਵਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਦਾ ਵਿਰੋਧ

ਵਾਸ਼ਿੰਗਟਨ, ਡੀ. ਸੀ. -ਸਿੱਖ ਜਥੇਬੰਦੀਆਂ ਦੇ ਇੱਕ ਇਕੱਠ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਪ੍ਰਸਤਾਵਿਤ ਸੋਧਾਂ ਉਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਲੱਗਣ ਤੋਂ ਪਹਿਲਾਂ ਇਨ੍ਹਾਂ ਸੋਧਾਂ ਉਤੇ ਵਿਚਾਰ ਚਰਚਾ ਕਰਨ ਲਈ ਸਰਬੱਤ ਖਾਲਸੇ ਦਾ ਇਕੱਠ ਸੱਦਿਆ ਜਾਣਾ ਚਾਹੀਦਾ ਹੈ। ਦਲ ਖਾਲਸਾ, ਅਖੰਡ ਕੀਰਤਨੀ ਜਥਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਖਾਲਸਾ ਪੰਚਾਇਤ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ, ਅਕਾਲ ਫੈਡਰੇਸ਼ਨ ਅਤੇ ਸ਼੍ਰੋਮਣੀ ਪੰਥਕ ਕੌਂਸਲ ਵਲੋਂ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀ ਕਰਨ ਦੀਆਂ ਸਾਜ਼ਿਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਗਿਆ ਹੈ ਕਿ ਇਹ ਕੈਲੰਡਰ ਸਿੱਖ ਪੰਥ ਲਈ ਬਹੁਤ ਅਹਿਮ ਹੈ ਅਤੇ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਆਪਣੀ ਮਰਜ਼ੀ ਨਾਲ ਇਸ ’ਚ ਤਬਦੀਲੀ ਕਰ ਸਕੇ।
ਇਸ ਦੇ ਨਾਲ ਹੀ ਵਿਦੇਸ਼ੀ ਸਿੱਖ ਸੰਸਥਾਵਾਂ ਜਿਵੇਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਸਿੱਖ ਫੈਡਰੇਸ਼ਨ ਆਫ ਜਰਮਨੀ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਕੈਨੇਡਾ, ਦਸਮੇਸ਼ ਦਰਬਾਰ ਸਰੀ, ਵਾਇਸਜ਼ ਫਾਰ ਫਰੀਡਮ ਅਤੇ ਖਾਲਿਸਤਾਨ ਅਫੇਅਰਜ਼ ਸੈਂਟਰ ਨੇ ਵੀ ਪ੍ਰਸਤਾਵਿਤ ਸੋਧਾਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਿੱਖ ਆਗੂਆਂ ਨੇ ਐਸ. ਜੀ. ਪੀ. ਸੀ. ਉਤੇ ਸੰਤ ਯੂਨੀਅਨ ਦੇ ਦਬਾਅ ਹੇਠ ਆ ਕੇ ਸਿੱਖ ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

ਸਿੱਖ ਭਾਈਚਾਰੇ ਦੇ ਰੋਸ ਮਾਰਚ ਨੂੰ ਮੁਹਾਲੀ ਦੀ ਹੱਦ ਤੋਂ ਬਾਹਰ ਰੋਕਿਆ

30 ਦਸੰਬਰ -5 ਦਸੰਬਰ 2009 ਨੂੰ ਲੁਧਿਆਣਾ ਵਿਖੇ ਹੋਏ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਮਦਮੀ ਟਕਸਾਲ, ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤੇ ਪ੍ਰਮੁੱਖ ਪੰਥਕ ਜਥੇਬੰਦੀਆਂ ਵੱਲੋਂ ਅੱਜ ਸਵੇਰੇ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਸ਼ੁਰੂ ਕੀਤੇ ਗਏ ਖਾਲਸਾ ਰੋਸ ਮਾਰਚ ਨੂੰ ਪੰਜਾਬ ਪੁਲਿਸ ਨੇ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੱਤਾ। ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਦੂਸਰੇ ਪ੍ਰਮੁੱਖ ਸਿੱਖ ਆਗੂਆਂ ਦੀ ਅਗਵਾਈ ਹੇਠ ਕੱਢੇ ਜਾ ਰਹੇ ਇਸ ਰੋਸ ਮਾਰਚ ਨੂੰ ਭਾਰੀ ਗਿਣਤੀ ਵਿੱਚ ਪੁਲਿਸ ਨੇ ਘੇਰਾ ਬੰਦੀ ਕਰਕੇ ਮੁਹਾਲੀ ਦੀ ਹੱਦ ਤੋਂ ਬਾਹਰ ਪੈਂਦੇ ਕਸਬਾ ਚੁੰਨੀ ਕਲਾਂ ਦੇ ਥੰਡਰ ਪੁਆਇੰਟ ਨੇੜੇ ਰੋਕ ਲਿਆ। ਪੁਲਿਸ ਨੇ ਮਾਰਚ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ।
ਪੁਲਿਸ ਵੱਲੋਂ ਲਾਏ ਗਏ ਨਾਕੇ ਉਪਰ ਹੀ ਪੰਜਾਬ ਦੇ ਰਾਜਪਾਲ ਦੇ ਏ.ਡੀ.ਸੀ. ਰਾਜਵੰਤ ਸਿੰਘ ਗਿੱਲ ਨੇ ਮੁਹਾਲੀ ਦੇ ਸੀਨੀਅਰ ਸੁਪਰਡੈਂਟ ਪੁਲਿਸ ਜੀ.ਪੀ.ਐੱਸ. ਭੁੱਲਰ ਦੀ ਹਾਜ਼ਰੀ ਵਿੱਚ ਪੰਥਕ ਸੰਗਠਨਾਂ ਦੇ ਨੇਤਾਵਾਂ ਵੱਲੋਂ ਮੰਗ ਪੱਤਰ ਲੈ ਲਿਆ ਗਿਆ ਤੇ ਵਿਸ਼ਵਾਸ ਦਿਵਾਇਆ ਕਿ ਇਸ ’ਤੇ ਜੋ ਵੀ ਮੁਨਾਸਿਬ ਤੇ ਕਾਨੂੰਨੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।
ਦਮਦਮੀ ਟਕਸਾਲ, ਸੰਤ ਸਮਾਜ ਅਤੇ ਪੰਥਕ ਸੰਗਠਨਾਂ ਵੱਲੋਂ ਰਾਜਪਾਲ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਲੁਧਿਆਣਾ ਵਿੱਚ ਆਸ਼ੂਤੋਸ਼ ਦੇ ਸਮਾਰੋਹ ਦਾ ਵਿਰੋਧ ਕਰ ਰਹੇ ਸਿੱਖ ਸੰਗਠਨਾਂ ’ਤੇ ਧਾਰਮਿਕ ਜਥੇਬੰਦੀੇਆਂ ’ਤੇ ਗੋਲੀ ਚਲਾਉਣ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਮੰਗ ਪੱਤਰ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਗਰਗ, ਐਸ. ਐਸ. ਪੀ. ਸ੍ਰੀ ਸੁਖਚੈਨ ਸਿੰਘ, ਆਸ਼ੂਤੋਸ਼ ਝਾਅ, ਵਿਧਾਇਕ ਹਰੀਸ਼ ਬੇਦੀ, ਉਸ ਦੇ ਪੁੱਤਰ ਹਨੀ ਬੇਦੀ ਅਤੇ ਦੂਸਰੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਮੰਗ ਪੱਤਰ ਵਿੱਚ ਆਖਿਆ ਗਿਆ ਹੈ ਕਿ ਜੇਕਰ ਸਰਕਾਰ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਹੋਰ ਸਖ਼ਤ ਕਦਮ ਚੁੱਕਣਗੇ। ਮੰਗ ਪੱਤਰ ਵਿੱਚ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ। ਦੱਸਣਯੋਗ ਹੈ ਕਿ 5 ਦਸੰਬਰ ਨੂੰ ਲੁਧਿਆਣਾ ਵਿੱਚ ਹੋਏ ਗੋਲੀ ਕਾਂਡ ਵਿੱਚ ਪੁਲਿਸ ਦੀ ਫਾਇਰਿੰਗ ਨਾਲ ਇੱਕ ਸਿੱਖ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ ਗਏ ਸਨ, ਜਦਕਿ ਪੰਦਰਾਂ ਹੋਰ ਨਿਰਦੇਸ਼ ਸਿੱਖ ਸਖ਼ਤ ਜ਼ਖਮੀ ਹੋ ਗਏ ਸਨ।
ਪੰਥਕ ਰੋਸ ਮਾਰਚ ਦੁਪਹਿਰ ਬਾਅਦ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਸੀ ਇਸ ਵਿੱਚ ਆਪ ਮੁਹਾਰੇ ਹੀ ਹਜ਼ਾਰਾਂ ਸਿੱਖਾਂ ਨੇ ਹਿੱਸਾ ਲਿਆ। ਪੁਲਿਸ ਨੇ ਰੋਸ ਮਾਰਚ ਨੂੰ ਮੁਹਾਲੀ ਤੋਂ ਬਾਅਦ ਪੈਂਦੇ ਕਸਬਾ ਚੁੰਨੀ ਕਲਾਂ ਨੇੜੇ ਹੀ ਰੋਕ ਲਿਆ।
ਫਤਿਹਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ, ਪਰਦੀਪ ਸਿੰਘ ਦੀ ਰਿਪੋਰਟ ਮੁਤਾਬਿਕ -ਇਸ ਤੋਂ ਪਹਿਲਾਂ ਪਿਛਲੇ ਦਿਨੀ ਲੁਧਿਆਣੇ ਵਿਖੇ ਸ਼ਾਤਮਈ ਰੋਸ਼ ਪ੍ਰਦਸ਼ਨ ਕਰ ਰਹੇ ਸਿੰਘਾਂ ’ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਵਿਰੋਧ ਪੰਜਾਬ ਸਰਕਾਰ ਵੱਲੋ ਕਾਰਵਾਈ ਨਾ ਕਰਨ ਦੇ ਰੋਸ਼ ਵਜੋਂ ਅੱਜ ਸੰਤ ਸਮਾਜ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਚੰਡੀਗੜ੍ਹ ਗਵਰਨਰ ਹਾਊਸ ਤੱਕ ਖਾਲਸਾ ਰੋਸ਼ ਮਾਰਚ ਦੁਪਹਿਰ ਬਾਅਦ ਰਵਾਨਾ ਹੋਇਆ। ਇਸ ਰੋਸ਼ ਮਾਰਚ ਵਿਚ ਸੈਕੜਿਆਂ ਦੀ ਤਦਾਦ ਵਿਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆਂ । ਸ਼ਾਂਤਮਈ ਰੋਸ਼ ਮਾਰਚ ਦੀ ਅਗਵਾਈ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਲੁਧਿਆਣੇ ਵਿਖੇ ਅਖੌਤੀ ਸਾਧ ਆਸ਼ੂਤੋਸ਼ ਵਲੋਂ ਕੀਤੇ ਜਾ ਰਹੇ ਸਮਾਗਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਿੰਘਾਂ ਉਪਰ ਗੋਲੀਆਂ ਚਲਾਉਣ ਦੀ ਸਾਜਿਸ਼ ਵਿੱਚ ਕਥਿਤ ਆਸ਼ੂਤੋਸ਼ ਦੇ ਸ਼ਰਾਰਤੀ ਅਨਸਰ, ਪੁਲਿਸ, ਪ੍ਰਸਾਸ਼ਨਿਕ ਅਧਿਕਾਰੀ ਜਿੰਮੇਵਾਰ ਹਨ ਤੇ ਇਹ ਸਭ ਕੁਝ ਪੰਜਾਬ ਸਰਕਾਰ ਦੀ ਸ਼ਹਿ ’ਤੇ ਹੋਇਆਂ ਹੈ। ਸੰਤ ਹਰਨਾਮ ਸਿੰਘ ਖਾਲਸਾ ਨੇ ਕੇਦਰ ਅਤੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇ ਵਿਚ ਇਨ੍ਹਾਂ ਅਖੌਤੀ ਸਾਧਾਂ ਤੇ ਬਾਬਿਆਂ ਕਾਰਨ ਪੰਜਾਬ ਦਾ ਮਹੌਲ ਖਰਾਬ ਹੁੰਦਾ ਹੈ ਤਾ ਇਸ ਲਈ ਪੰਜਾਬ ਦੀ ਸਰਕਾਰ ਜਿੰਮੇਵਾਰ ਹੋਵੇਗੀ, ਕਿਉਕਿ ਪੰਜਾਬ ਸਰਕਾਰ ਇਨ੍ਹਾਂ ਪੰਥ ਦੋਖੀਆਂ ਖਿਲਾਫ ਕਾਰਵਾਈ ਨਾ ਕਰਕੇ ਉਨ੍ਹਾਂ ਨਾਲ ਰਲੇ ਹੋਣ ਦਾ ਸਬੂਤ ਦੇ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਿੰਦੂ, ਮੁਸਲਿਮ, ਈਸਾਈ, ਬੋਧੀ, ਜੈਨੀ ਕਿਸੇ ਵੀ ਧਰਮ ਦੇ ਖਿਲਾਫ਼ ਨਹੀਂ ਸਗੋ ਹਰ ਧਰਮ ਦਾ ਸਤਿਕਾਰ ਕਰਦੇ ਹਨ ਪ੍ਰੰਤੂ ਜਿਹੜੇ ਲੋਕ ਗੁਰੂ ਗਰੰਥ ਸਾਹਿਬ ਦੇ ਮੁਕਾਬਲੇ ਖੁਦ ਗੁਰੂ ਬਣ ਕੇ ਆਪਣੇ ਬੱਚਿਆਂ ਨੂੰ ਸਾਹਿਬਜ਼ਾਦੇ ਆਖਦੇ ਹਨ ਅਤੇ ਗੁਰੂਆਂ ਦੀ ਮਹਾਨ ਧਰਤੀ ਜਿਥੇ ਲੱਖਾਂ ਸਿੰਘਾਂ ਨੇ ਪੰਥ ਅਤੇ ਕੌਮ ਲਈ ਕੁਰਬਾਨੀਆਂ ਦਿਤੀਆਂ ਪਰੰਤੂ ਹਾਰ ਨਹੀਂ ਮੰਨੀ ਅਤੇ ਜਿੱਤ ਹਾਸਲ ਕੀਤੀ ਉਪਰ ਇਨ੍ਹਾਂ ਅਖੌਤੀ ਸੰਤਾਂ ਨੂੰ ਸਮਾਗਮ ਕਰਨ ਦੀ ਸਿਖ ਕੌਮ ਹਰਗਿਜ਼ ਆਗਿਆ ਨਹੀਂ ਦਵੇਗਾ। ਸੰਘਰਸ਼ ਦੇ ਅਗਲੇ ਪੜ੍ਹਾਅ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੰਤ ਸਮਾਜ ਦੀ ਅਗਲੀ ਮੀਟਿੰਗ 7 ਜਨਵਰੀ ਨੂੰ ਕੀਤੀ ਜਾਵੇਗੀ ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਜੀ ਖਾਲਸਾ ਨੇ ਕਿਹਾ ਕਿ ਗੁਰਬਾਣੀ ਅਤੇ ਗੁਰੂਆਂ ਦਾ ਅਪਮਾਨ ਕਰਨ ਵਾਲੇ ਦੇਹਧਾਰੀ ਗੁਰੂ ਅਖਵਾਉਣ ਵਾਲੇ ਲੋਕਾਂ ਖਿਲਾਫ਼ ਸਰਕਾਰ ਨੂੰ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ। ਉਨ੍ਹਾਂ ਲੁਧਿਆਣਾ ਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਵਲੋਂ ਅਮਨ ਪੂਰਵਕ ਰੋਸ ਕਰ ਰਹੇ ਸਿੱਖਾਂ ਤੇ ਗੋਲੀ ਚਲਾ ਕੇ ਘੋਰ ਅਪਰਾਧ ਕੀਤਾ ਹੈ ਅਤੇ ਅੱਜ 25 ਦਿਨ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਕਥਿਤ ਦੋਸ਼ੀਆਂ, ਪ੍ਰਸਾਸ਼ਨਕ ਅਤੇ ਪੁਲੀਸ ਅਧਿਕਾਰੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਮਹੌਲ ਖਰਾਬ ਕਰਨ ਵਾਲੇ ਲੋਕਾਂ ਦਾ ਹੀ ਕਥਿਤ ਸਾਥ ਦੇ ਰਹੀ ਹੈ। ਇਸ ਮੌਕੇ ’ਤੇ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਨੇ ਕਿਹਾ ਕਿ ਗੁਰੂ ਘਰ ਅਤੇ ਗੁਰੂ ਗਰੰਥ ਸਾਹਿਬ ਦੇ ਦੋਖੀਆਂ ਨੂੰ ਪੰਜਾਬ ਵਿਚ ਸਮਾਗਮ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ। ਉਨ੍ਹਾਂ ਸਮੂਹ ਸਿੱਖ ਸੰਪਰਦਾਵਾਂ ਨੂੰ ਇਸ ਵਿਚ ਸਾਥ ਦੇਣ ਦੀ ਅਪੀਲ ਕੀਤੀ। ਅੱਜ ਇਹ ਰੋਸ ਮਾਰਚ ਸੁਰੂ ਹੋਣ ਤੋਂ ਪਹਿਲਾ ਜਪੁੱਜੀ ਸਾਹਿਬ ਦੇ ਪਾਠ, ਅਰਦਾਸ ਅਤੇ ਮੁੱਖ ਵਾਕ ਲੈਣ ਉਪਰੰਤ ਪੰਜ ਪਿਆਰਿਆਂ ਵਲੋਂ ਇਸ ਰੋਸ ਮਾਰਚ ਨੂੰ ਰਸਮੀ ਤੌਰ ਤੇ ‘ਬੋਲੇ ਸ਼ੋ ਨਿਹਾਲ’ ਦੇ ਜੈਕਾਰਿਆਂ ਨਾਲ ਤੋਰਿਆ ਗਿਆ। ਇਸ ਰੋਸਮਾਰਚ ਵਿਚ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ ਵਾਲੇ, ਸੰਤ ਬਾਬਾ ਰੂਪਾ ਸਿੰਘ ਖਜਾਲੇ ਵਾਲ, ਬਾਬਾ ਦਰਸਨ ਸਿੰਘ ਘੋੜੇਵਾਹ, ਸੰਤ ਕੁਲਦੀਪ ਸਿੰਘ ਪਾਉਂਟਾ ਸਾਹਿਬ, ਸੰਤ ਪਰਮਜੀਤ ਸਿੰਘ ਮਾਹਲਪੁਰ ਵਾਲੇ, ਬਾਬਾ ਬੂਟਾ ਸਿੰਘ ਗੁਰਥਲੀ ਵਾਲੇ, ਸੰਤ ਸੁਖਚੈਨ ਸਿੰਘ ਧਰਮਪੁਰੇ ਵਾਲੇ, ਸੰਤ ਜਰਨੈਲ ਸਿੰਘ ਰਾੜੇ ਸਾਹਿਬ ਵਾਲੇ, ਭਾਈ ਗੁਰਜਿੰਦਰ ਸਿੰਘ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਵਾਲਾ, ਤਰਨਾ ਦਲ ਦੇ ਬਾਬਾ ਗੱਜਨ ਸਿੰਘ, ਭਾਈ ਮੋਹਕਮ ਸਿੰਘ, ਬਾਬਾ ਅਵਤਾਰ ਸਿੰਘ ਸੂਰ ਸਿੰਘ ਵਾਲੇ, ਪਰਮਜੀਤ ਸਿੰਘ ਸਹੌਲੀ, ਬਾਬਾ ਮਨਜੀਤ ਸਿੰਘ ਫਗਵਾੜਾ, ਸੰਤ ਹਰਦਿਆਲ ਸਿੰਘ ਰਾਜਗੜ੍ਹ ਵਾਲੇ, ਬਾਬਾ ਨਾਗਰ ਸਿੰਘ ਹਰੀਆਂ ਵੇਲਾ ਵਾਲੇ, ਜਥੇਦਾਰ ਸੂਰਤ ਸਿੰਘ ਖਾਲਸਾ, ਭਾਈ ਗੁਰਦੀਪ ਸਿੰਘ ਬਠਿੰਡਾ, ਸਿਖ ਸਟੂਡੈਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ, ਮੁਖ ਬੁਲਾਰੇ ਮੇਜਰ ਸਿੰਘ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਦੇ ਇਕਬਾਲ ਸਿੰ;ਘ ਟਿਵਾਣਾ, ਜਸਕਰਨ ਸਿੰਘ, ਗੁਰਿੰਦਰਪਾਲ ਸਿੰਘ ਧਨੋਲਾ,ਆਦਿ ਨੇ ਸਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗਲਬਾਤ ਕਰਦਿਆ ਬਾਬਾ ਹਰਨਾਮ ਸਿੰਘ ਖਾਲਸਾ ਨੇ ਦਸਿਆ ਕਿ ਗਵਰਨਰ ਨੂੰ ਦਿਤੇ ਜਾਣ ਵਾਲੇ ਮੰਗ ਪੱਤਰ ਵਿਚ ਲੁਧਿਆਣਾ ਗੋਲੀ ਕਾਂਡ ਲਈ ਭਾਜਪਾ ਦੇ ਵਿਘਾਇਕ ਹਰੀਸ਼ ਬੇਦੀ, ਉਸਦੇ ਪੁੱਤਰ ਹਨੀ ਬੇਦੀ, ਅਤੇ ਆਸੂਤੋਸ਼ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਗਰਗ, ਜਿਲਾ ਪੁਲੀਸ ਮੁਖੀ ਸੁਖਚੈਨ ਸਿੰਘ, ਆਸ਼ੂਤੋਸ਼ ਸਮੇਤ ਬਾਕੀ ਕਥਿਤ ਦੋਸ਼ੀਆਂ ਖਿਲਾਫ਼ ਮੁਕਦਮਾ ਦਰਜ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸਤੋਂ ਇਲਾਵਾ ਆਸ਼ੂਤੋਸ਼ ਨੂਰਮਹਿਲੀਏ, ਡੇਰਾ ਸਿਰਸਾ ਅਤੇ ਭਨਿਆਰਾ ਵਾਲਾ ਸਮੇਤ ਦੇਹਧਾਰੀ ਗੁਰੂਆਂ ਦੇ ਸਮਾਗਮਾਂ ਅਤੇ ਗਤੀਵਿਧੀਆਂ ਤੇ ਸਖਤ ਪਾਬੰਦੀ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਸਿਖ ਲਈ ਇਹ ਵੰਗਾਰ ਹੈ ਅਤੇ ਉਹੀ ਇਸਨੂੰ ੁਬਰਦਾਸਤ ਨਹੀ ਕਰੇਗਾ। ਉਨ੍ਹਾਂ ਇਹ ਵੀ ਸੁਚੇਤ ਕੀਤਾ ਕਿ ਸਰਕਾਰ ਨੂੰ 13ਅਪ੍ਰੈਲ 1978 ਦੀ ਘਟਨਾ ਯਾਦ ਰਖਣੀ ਚਾਹੀਦੀ ਹੈ। ਉਸ ਸਮੇਂ ਵੀ ਸਿ:ਖਾਂ ਤੇ ਹ;ਗੋਲੀਆਂ ਚਲੀਆਂ ਸਨ ਜਿਸਦੇ ਦੇਸ਼ ਨੂੰ ਗੰਭੀਰ ਸਿਟੇ ਭੁਗਤਣੇ ਪਏ ਸਨ, ਇਸ ਲਈ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਜਰੂਰਤ ਹੈ।

ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹਨਾਂ ਨੂੰ ਹਰ ਨਵੇਂ ਸਾਲ ਸੂਰਜ ਦੀ ਪਹਿਲੀ ਕਿਰਨ ਕਰਦੀ ਹੈ ਪ੍ਰਣਾਮ – ਲਵਸਿ਼ਦਰ ਸਿੰਘ ਡੱਲੇਵਾਲ

ਭਾਈ ਗੁਰਦੇਵ ਸਿੰਘ ਜੀ ਦਾ ਜੱਦੀ ਪਿੰਡ ਕਾਂਉਕੇ ਜਿਲ੍ਹੇ ਲਧਿਆਣਾ ਸੀ । ਦਮਦਮੀ ਟਕਸਾਲ ਦੇ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਅਗੰਮੀ ਸਖਸ਼ੀਅਤ ਦਾ ਸਾਥ ਮਾਨਣ ਦਾ ਆਪ ਜੀ ਸੁਭਾਗ ਪ੍ਰਾਪਤ ਹੋਇਆ । 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸੇ ਵਲੋਂ ਆਪ ਜੀ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ । ਜਥੇਦਾਰ ਬਣਦੇ ਸਾਰ ਹੀ ਆਪ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਅਰੰਭ ਕੀਤਾ । ਇਸ ਆਪਜੀ ਨੇ ਗੁਪਤ ਰੂਪ ਵਿੱਚ ਲੰਗਰ ਦੀ ਪੜਤਾਲ ਕਰਾਵਾਈ ਤਾਂ ਬੁਹਤ ਵੱਡਾ ਘਪਲਾ ਬੇਨਕਾਬ ਹੋਇਆ । ਲੰਗਰ ਵਿੱਚ ਵਰਤਾਈ ਜਾਣ ਵਾਲੀ ਰਸਦ ਪੇਪਰਾਂ ਵਿੱਚ ਸ਼ੋਅ ਕਰਨ ਦੇ ਮੁਕਾਬਲੇ ਤਿੰਨ ਗੁਣਾ ਘੱਟ ਨਿੱਕਲੀ । ਜਦੋਂ ਪਹਿਲੇ ਦਿਨ ਹੀ ਤਿੰਨ ਗੁਣਾ ਜਿਆਦਾ ਰਸਦ ਨਾਲ ਲੰਗਰ ਵਿੱਚ ਅਨੋਖਾ ਸੁਧਾਰ ਹੋ ਗਿਆ ਤਾਂ ਸਿੱਖ ਮਰਿਆਦਾ ਨੂੰ ਮੁੱਖ ਰੱਖਦਿਆਂ ਕੰਪਲੈਕਸ ਵਿੱਚ ਰਹਿਣ ਵਾਲੇ ਸਿਆਸੀਆਂ ਅਤੇ ਖਾੜਕੂਆਂ ਨੂੰ ਹਦਾਇਦ ਜਾਰੀ ਕੀਤੀ ਕਿ ਗੁਰੁ ਰਾਮਦਾਸ ਦਾ ਲੰਗਰ ਜਿਹਨੇ ਵੀ ਛਕਣਾ ਹੈ ,ਉਸ ਨੂੰ ਲੰਗਰ ਹਾਲ ਵਿੱਚ ਆ ਕੇ ਪੰਗਤ ਵਿੱਚ ਬੈਠ ਕੇ ਛਕਣਾ ਪਵੇਗਾ । ਕਿਉਂ ਕਿ ਇਸ ਸਮੇਂ ਕਮਰਿਆਂ ਵਿੱਚ ਲੰਗਰ ਲਿਜਾ ਕੇ ਵਿਸ਼ੇਸ਼ ਤੜਕੇ ਲਗਾਉਣ ਦੀ ਬਹੁਤ ਭਰਮਾਰ ਸੀ , ਜਿਸ ਨਾਲ ਲੰਗਰ ਦੀ ਮਰਿਆਦਾ ਨੂੰ ਸੱਟ ਵੱਜ ਰਹੀ ਸੀ । ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾ ਰਹੇ ਸਿੰਘਾਂ ਦੀ ਪੈਰਵਈ ਕਰਨ ਲਈ ਆਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘਾਂ ਦੀਆਂ ਡਿਊਟੀਆਂ ਲਗਾਉਂਦੇ ਸਨ । ਰੋਜ਼ਾਨਾ ਨਿੱਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਪੰਝੀ ਪਾਠ ਸੁਖਮਨੀ ਸਾਹਿਬ ਅਤੇ ਇੱਕ ਸੌ ਇੱਕ ਪਾਠ ਜਪੁਜੀ ਸਾਹਿਬ ਦੇ ਆਪ ਹਰ ਰੋਜ਼ ਕਰਿਆ ਕਰਦੇ ਸਨ । 29 ਐੱਪਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਮਜ਼ਦ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਤਾਂ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਬਰਨਾਲੇ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਭੇਜ ਦਿੱਤੀ । ਆਪ ਜੀ ਨੂੰ ਸਿੰਘਾਂ ਨੇ ਆਖਿਆ ਕਿ ਪਾਸੇ ਹੋ ਜਾਈਏ ਪਰ ਆਪ ਜੀ ਦਾ ਜਵਾਬ ਸੀ ਕਿ ਜਿਸ ਅਸਥਾਨ ਦੀ ਜਿੰਮੇਵਾਰੀ ਮੈਨੂੰ ਖਾਲਸਾ ਪੰਥ ਨੇ ਸੌਂਪੀ ਹੈ ਉਸ ਤੋਂ ਜਿੰਮੇਵਾਰੀ ਤੋਂ ਭੱਜਣ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ । ਖੈਰ ਅਨੇਕਾਂ ਸਿੰਘਾਂ ਸਮੇਤ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ ।ਹਰਿਆਣਾ ਪੁਲੀਸ ਨੇ ਹਿਰਾਸਤ ਵਿੱਚ ਆਪ ਜੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਪਰ ਆਪ ਨੇ ਗੁਰਬਾਣੀ ਦੇ ਰੰਗ ਵਿੱਚ ਲੀਨ ਰਹਿੰਦਿਆਂ ਬੜੇ ਹੀ ਧੀਰਜ ਅਤੇ ਠਰੰਮੇ ਨਾਲ ਜਵਾਬ ਦਿੱਤੇ ਅਤੇ ਆਪ ਪਹਿਲੇ ਸਿੱਖ ਹੋ ਨਿੱਬੜੇ ਜਿਹਨਾਂ ਨੇ ਹਰਿਆਣੇ ਵਿੱਚ ਪੁਲੀਸ ਦੀ ਕੰਨਟੀਨ ਤੋਂ ਬਣਿਆ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ । ਇਸ ਕਰਕੇ ਆਪ ਵਾਸਤੇ ਹਰ ਰੋਜ਼ ਸਥਾਨਕ ਗੁਰਦਵਾਰਾ ਸਾਹਿਬ ਤੋਂ ਲੰਗਰ ਤਿਆਰ ਹੋ ਕੇ ਆਉਂਦਾ ਰਿਹਾ । ਕੁੱਝ ਦਿਨਾਂ ਮਗਰੋਂ ਆਪ ਜੀ ਨੂੰ ਸੰਗਰੂਰ ਜੇਹਲ ਵਿੱਚ ਤਬਦੀਲ ਕਰ ਦਿੱਤਾ । ਜਦੋਂ ਜੇਹਲ ਦੀ ਡਿਉੜੀ ਵਿੱਚ ਆਪ ਆਏ ਤਾਂ ਜੇਹਲ ਦੇ ਡਿਪਟੀ ਸੁਪਰਡੈਂਟ ਜਗਰੂਪ ਸਿੰਘ ਨੇ ਕਿਹਾ ਕਿ ਆਪਣੀ ਗਾਤਰੇ ਵਾਲੀ ਕਿਰਪਾਨ ਉਤਾਰ ਦਿਉ , ਕਿਉਂ ਕਿ ਇਹ ਸਕਿਉਰਟੀ ਜੇਹਲ ਹੈ । ਤਾਂ ਜਥੇਦਾਰ ਦਾ ਜਵਾਬ ਦੀ ਕਿ ਆਪਣੇ ਆਈ.ਜੀ਼ ਨੂੰ ਪੁੱਛ ਲੈ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਨੂੰ ਜੇਹਲ ਅੰਦਰ ਪਹਿਨਣ ਦਾ ਹੱਕ ਰੱਖਦਾਂ ਹਾਂ । ਪਰ ਨਰਕਧਾਰੀ ਮੱਤ ਦਾ ਉਪਾਸ਼ਕ ਜਗਰੂਪਾ ਆਪਣੀ ਜਿ਼ੱਦ ਤੇ ਅੜਿਆ ਰਿਹਾ ਆਪਣੇ ਸਿਪਾਹੀਆਂ ( ਜੇਹਲ ਗਾਰਡਾਂ) ਨੂੰ ਕਿਹਾ ਕਿ ਇਹਦੀ ਕਿਰਪਪਾਨ ਲਾਹ ਦਿਉ ਤਾਂ ਜਥੇਦਾਰ ਦੀ ਸਖਸ਼ੀਅਤ ਵਲ ਵੇਖਦਿਆਂ ਨੂੰ ਉਹ ਸਾਰੇ ਅੰਦਰੋਂ ਅੰਦਰੀ ਕੰਬ ਗਏ ਅਤੇ ਉਹਨਾਂ ਸਿਰ ਫੇਰ ਦਿੱਤੇ । ਨਰਕਧਾਰੀ ਗੁਰਬਚਨੇ ਦੇ ਚੇਲੇ ਜਗਰੂਪੇ ਨੂੰ ਗਰਕ ਹੋਣ ਲਈ ਧਰਤੀ ਵੇਹਲ ਨਹੀਂ ਸੀ ਦੇ ਰਹੀ । ਅਖੀਰ ਉਹ ਫਟਾ ਫਟ ਆਪਣੇ ਚਂੌ ਦਫਤਰ ਚੋਂ ਕੈਂਚੀ ਚੁੱਕ ਲਿਆਇਆ ਅਤੇ ਪਿਛਲੇ ਪਾਸਿਉਂ ਗਾਤਰਾ ਕੱਟ ਦਿੱਤਾ , ਉਸੇ ਵੇਲੇ ਜਥੇਦਾਰ ਨੇ ਵੱਟ ਕੇ ਅਜਿਹਾ ਥੱਪੜ ਜਗਰੂਪੇ ਦੇ ਜੜ੍ਹ ਦਿੱਤਾ ਕਿ ਉਹ ਦੋ ਗੇੜਾ ਖਾ ਕੇ ਮੂਧੇ ਮੂੰਹ ਜਾ ਡਿੱਗਿਆ । ਐਨ ਇਸੇ ਵਕਤ ਮੌਕੇ ਤੇ ਮੌਜੂਦ ਇੱਕ ਧਰਮੀ ਗਾਰਡ ਨੂੰ ਇਹ ਦੇਖ ਕੇ ਬੇਹਦ ਦੁਖੀ ਹੋਇਆਂ । ਉਸ ਨੇ ਦਸ ਮਿੰਟਾਂ ਵਿੱਚ ਇਹ ਖਬਰ ਇਕੱਲੀ ਇਕੱਲੀ ਬੈਰਕ ਤੱਕ ਪਹੁੰਚਾ ਦਿੱਤੀ । ਫੇਰ ਕੀ ਸੀ ? ਬੈਰਕਾਂ ਚੋਂ ਅਸੀਂ ਇੱਟਾਂ ਰੋੜੇ ਸਟੀਲ ਦੇ ਭਾਂਡੇ ਵਗੈਰਾ ਬਾਹਰ ਵਗਾਹ ਵਗਾਹ ਸੁੱਟਣੇ ਸ਼ੁਰੂ ਕਰ ਦਿੱਤੇ । ਦੋ ਦਿਨ ਅਤੇ ਦੋ ਰਾਤਾਂ ਜੇਹਲ ਵਿੱਚ ਨਾਹਰੇ ਬਾਜ਼ੀ ਕਰਦੇ ਹੋਏ ਜਗਰੂਪੇ ਨੂੰ ਗਾਹਲਾਂ ਕੱਢਦੇ ਰਹੇ । ਅਗਲੀ ਰਾਤ ਤੋਂ ਪਹਿਲਾਂ ਜਗਰੂਪੇ ਨੇ ਜਥੇਦਾਰ ਦੇ ਪੈਰਾਂ ਤੇ ਆਪਣੀ ਪੱਗ ਰੱਖ ਕੇ ਗਲਤੀ ਮੰਨ ਲਈ ਅਤੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਤੁਸੀਂ ਸਿੰਘਾਂ ਨੂੰ ਆਖੋ ਕਿ ਭੁੱਖ ਹੜਤਾਲ ਖਤਮ ਕਰ ਦੇਣ । ਜਥੇਦਾਰ ਸਾਹਿਬ ਦੀ ਨਿਮਰਤਾ ਵੇਖ ਉਸ ਦਿਨ ਹਰ ਇੱਕ ਨੂੰ ਅਨੋਖਾ ਅਹਿਸਾਸ ਹੋਇਆ ਕਿਉਂ ਆਪ ਜਦੋਂ ਬੈਰਕਾਂ ਵਿੱਚ ਭੁੱਖ ਹੜਤਾਲ ਖਤਮ ਕਰਵਾਉਣ ਆਏ ਤਾਂ ਹਰੇਕ ਬੈਰਕ ਦੇ ਦਰਵਾਜੇ ਤੇ ਮੱਖਾ ਟੇਕਿਆ ਕਿ ਇੱਥੇ ਸਿੰਘ ਰਹਿੰਦੇ ਹਨ , ਬਾਣੀ ਪੜਦੇ ਹਨ ਅਤੇ ਕੌਮ ਦੀ ਖਾਤਰ ਕੈਦ ਹਨ । ਜਦੋਂ ਜਥੇਦਾਰ ਸਾਹਿਬ ਸਾਡੇ ਵਾਲੀ ਬੈਰਕ ਨੰਬਰ ਤਿੰਨ ਵਿੱਚ ਆਏ ਤਾਂ ਅਸੀਂ ਬੇਨਤੀ ਕੀਤੀ ਕਿ ਤੁਸੀ ਸਿੱਖ ਕੌਮ ਦੀ ਸਰਵ ਉੱਚ ਪਦਵੀ ਤੇ ਬਿਰਾਜਮਾਨ ਹੋ ,ਇਸ ਲਈ ਪੰਜਾਬ ਦੇ ਆਈ .ਜ਼ੀ .ਜੇਹਲ ਨੂੰ ਆਪ ਜੀ ਪਾਸੋਂ ਗਲਤੀ ਮੰਨਣੀ ਚਾਹੀਦੀ ਹੈ ,ਤਾਂ ਜਥੇਦਾਰ ਦਾ ਜਵਾਬ ਸੀ ਕਿ ਉਸ ਦੁਸ਼ਟ ਨੂੰ ਆਪਣੀ ਗਲਤੀ ਅਹਿਸਾਸ ਹੋ ਗਿਆ ਹੁਣ ਤੁਸੀਂ ਹੋਰ ਜਿ਼ਆਦਾ ਭੁੱਖੇ ਪਿਆਸੇ ਨਾ ਰਹੋ ਅਤੇ ਪ੍ਰਸ਼ਾਦਾ ਛਕ ਲਵੋ । ਇਸ ਨਾਲ ਜਿੰਨੀ ਹੋ ਗਈ ਬਥੇਰੀ ਹੈ । ਇਸ ਤੋਂ ਤੀਜੇ ਦਿਨ ਜਥੇਦਾਰ ਨੇ ਇਕੱਲੀ ਇਕੱਲੀ ਬੈਰਕ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਕੀਤਾ । ਆਪ ਜੀ ਨੂੰ ਕੁੱਝ ਸਮੇਂ ਬਾਅਦ ਨਾਭਾ ਜੇਹਲ ਵਿੱਚ ਤਲਬੀਦਲ ਕਰ ਦਿੱਤਾ ਗਿਆ । ਜਥੇਦਾਰ ਗੁਰਦੇਵ ਸਿੰਘ ਜੀ ਇੱਥੇ ਕੁੱਝ ਦਿਨ ਅੱਠ ਚੱਕੀਆਂ ਵਿੱਚ ਰਹੇ ਜੋ ਕਿ ਜੇਹਲ ਦੀ ਡਿਉੜੀ ਦੇ ਬਿਲਕੁਲ ਨਜ਼ਦੀਕ ਹੈ । ਇੱਥੇ ਹੀ ਮੇਰਾ ਬੁਹਤ ਦੀ ਕਰੀਬੀ ਦੋਸਤ ਅਤੇ ਕਈ ਕੇਸਾਂ ਵਿੱਚ ਮੇਰਾ ਮੁਕੱਦਮੇਵਾਰ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ( ਰਾਜਸਥਾਨ ) ਗ੍ਰਿਫਤਾਰੀ ਤੋਂ ਬਾਅਦ ਆਇਆ । ਜੋ ਕਿ ਪੁਲੀਸ ਦੇ ਅੰਨ੍ਹੇ ਤਸ਼ੱਦਦ ਕਾਰਨ ਕੰਧਾਂ ਦੇ ਆਸਰੇ ਤੁਰ ਸਕਦਾ ਸੀ । ਉਸ ਨੂੰ ਅੱਠ ਚੱਕੀਆਂ ਵਿੱਚ ਲਿਆ ਕੇ ਚੱਕੀ ਵਿੱਚ ਬੰਦ ਕਰ ਦਿੱਤਾ ਗਿਆ । ਜਦੋਂ ਜਥੇਦਾਰ ਸਾਹਿਬ ਪਾਠ ਕਰਕੇ ਆਪਣੀ ਚੱਕੀ ਚੋਂ ਬਾਹਰ ਨਿੱਕਲੇ ਤਾਂ ਉਹਨਾਂ ਪੁੱਛਿਆ ਕਿ ਇਸ ਸਿੰਘ ਦੀ ਬੰਦੀ ਕਿਉਂ ਨਹੀਂ ਖੋਹਲੀ ਤਾਂ ਮੌਕੇ ਤੇ ਮੌਜੂਦ ਸੰਤਰੀ ਨੇ ਦੱਸਿਆ ਕਿ ਇਹ ਕਪੂਰਥਲਾ ਦੀ ਜੇਹਲ ਚੋਂ ਦੋ ਸੁਰੱਖਿਆ ਗਾਰਡਾਂ ਨੂੰ ਕਤਲ ਕਰਕੇ ਭੱਜ ਗਿਆ ਸੀ , ਇਸ ਤੋਂ ਪਹਿਲਾਂ ਇਹਨੇ ਰਾਜਸਥਾਨ ਦੀ ਜੇਹਲ ਵਿੱਚ ਉਮਰ ਕੈਦ ਕੱਟ ਰਹੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਰਜਿੰਦਰ ਸਿੰਘ ਰਾਜੀ ਨੂੰ ਪੁਲੀਸ ਪਾਰਟੀ ਤੇ ਹਮਲਾ ਕਰਕੇ ਛੁਡਵਾ ਲਿਆ ਸੀ , ਇਹ ਬਹੁਤ ਹੀ ਖਤਰਨਾਕ ਵਿਆਕਤੀ ਹੈ । ਇਹ ਗੱਲ ਸੁਣ ਕੇ ਜਥੇਦਾਰ ਸਾਹਿਬ ਜੋ ਕਿ ਕੌਮ ਦੀ ਖਾਤਰ ਜੂਝਣ ਵਾਲੇ ਨੌਜਵਾਨਾਂ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਸਨ , ਸੰਤਰੀ ਨੂੰ ਕਹਿਣ ਲੱਗੇ ਕਿ ਜਾਹ ਆਪਣੇ ਸੁਪਰਡੈਂਟ ਨੂੰ ਆਖ ਕਿ ਜਾਂ ਤਾਂ ਇਸ ਸਿੰਘ ਦੀ ਮੇਰੇ ਵਾਂਗ ਹੀ ਬੰਦੀ ਖੋਹਲੇ ਜਾਂ ਮੈਨੂੰ ਵੀ ਇਹਦੇ ਵਾਂਗ ਹੀ ਬੰਦ ਕਰ ਦੇਵੇ । ਡਿਉੜੀ ਤੋਂ ਵਾਪਸ ਆ ਕੇ ਸੰਤਰੀ ਨੇ ਭਾਈ ਜਗਜੀਤ ਸਿੰਘ ਗਿੱਲ ਦੀ ਵੀ ਬੰਦੀ ਖੋਹਲ ਦਿੱਤੀ ਅਤੇ ਜਥੇਦਾਰ ਸਾਹਿਬ ਵਾਂਗ ਦਿਨ ਵੇਲੇ ਅਹਾਤਾ ਬੰਦੀ ਕਰ ਦਿੱਤੀ । ਜ਼ਨਾਨ ਅਹਾਤਾ ਅੱਠ ਚੱਕੀਆਂ ਦੇ ਬਿਲਕੁਲ ਨਾਲ ਸੀ ਜੋ ਕਿ ਖਾਲੀ ਸੀ ਤਾਂ ਜਥੇਦਾਰ ਨੇ ਕੁੱਝ ਦਿਨਾਂ ਬਾਅਦ ਸੁਪਰਡੈਂਟ ਨੂੰ ਕਿਹਾ ਕਿ ਮੈਨੂੰ ਜ਼ਨਾਨ ਅਹਾਤੇ ਵਿੱਚ ਤਬਦੀਲ ਕਰ ਦਿਉ । ਇੱਥੇ ਆਪ ਇੱਕੱਲੇ ਹੀ ਸਨ ਅਤੇ ਸਾਰੀ ਰਾਤ ਸਿਮਰਨ ਕਰਦੇ ਅਤੇ ਗੁਰਬਾਣੀ ਪੜ੍ਹਦੇ ਰਹਿੰਦੇ ਸਨ । ਇੱਕ ਸੰਤਰੀ ਨੇ ਖੁਦ ਸਾਨੂੰ ਦੱਸਿਆ ਕਿ ਉਹਨਾਂ ਦੋ ਜਣਿਆਂ ਨੇ ਸਲਾਹ ਕੀਤੀ ਕਿ ਆਪਾਂ ਦੇਖਣਾਂ ਹੈ ਕਿ ਜਥੇਦਾਰ ਸੌਂਦੇ ਕਦੋਂ ਹਨ ? ਇਸ ਲਈ ਉਹਨਾਂ ਇੱਕ ਦਿਨ ਚੁਣ ਲਿਆ ਜਦੋਂ ਉਹਨਾਂ ਦੀ ਜ਼ਨਾਨ ਅਹਾਤੇ ਵਾਰੋ ਵਾਰੀ ਡਿਊਟੀ ਸੀ । ਉਸ ਨੇ ਦੱਿਸਆ ਕਿ ਅਸੀਂ ਸਾਰੀ ਰਾਤ ਉਹਨਾਂ ਨੂੰ ਜਾਗਦੇ ਹੋਏ ਹੀ ਦੇਖਿਆ । ਨਾਭਾ ਜੇਹਲ ਬਹੁਤ ਪੁਰਾਣੀ ਜੇਹਲ ਹੈ । ਜਿਸਦੇ ਵਿਚਕਾਰ ਇੱਕ ਉੱਚਾ ਟਾਵਰ ਹੈ ਜਿੱਥੋਂ ਇੱਕ ਸੰਤਰੀ (ਜੇਹਲ ਗਾਰਡ) ਇਕੱਲੀ ਇਕੱਲੀ ਬੈਰਕ ਦਾ ਨਾਮ ਲੈ ਕੇ ਆਖਦਾ ਹੈ ਕਿ ( ਮਿਸਾਲ ਵਲੋਂ ਪੰਜ ਬੈਰਕ ਬੋਲ ਭਾਈ ਸਭ ਅੱਛਾ ਹੈ ? ਜਵਾਬ ਵਿੱਚ ਪੰਜ ਬੈਰਕ ਵਿੱਚ ਤਾਇਨਾਤ ਸੰਤਰੀ ਜਵਾਬ ਦਿੰਦਾ ਹੈ ਕਿ “ਸਭ ਅੱਛਾ ਹੈ” । ਅਗਰ ਝੱਟ ਪੱਟ ਜਵਾਬ ਨਾ ਆਵੇ ਤਾਂ ਸਮਝਿਆ ਜਾਂਦਾ ਹੈ ਕਿ ਕੋਈ ਗੜਬੜ ਹੈ
ਇਹ ਉਹਨਾਂ ਦੀ ਭਗਤੀ ਦਾ ਹੀ ਪ੍ਰਤਾਪ ਸੀ ਕਿ ਸਖਤ ਸੁਰੱਖਿਆ ਵਾਲੀ ਜੇਹਲ ਵਿੱਚ ਉਹਨਾਂ ਆਪਣੇ ਅਹਾਤੇ ਦੀ ਇਹ ਪੁਕਾਰ ਬੰਦ ਕਰਵਾ ਦਿੱਤੀ ਸੀ ਕਿ ਮੇਰੇ ਧਿਆਨ ਵਿੱਚ ਵਿਘਨ ਪੈਂਦਾ ਹੈ । ਜਿੰਨਾ ਚਿਰ ਆਪ ਨਾਭਾ ਜੇਹਲ ਵਿੱਚ ਰਹੇ ਜ਼ਨਾਨ ਅਹਾਤੇ ਦੀ ਪੁਕਾਰ ਹੀ ਨਹੀਂ ਹੋਈ । ਵਿਸਾਖੀ ਦਾ ਦਿਹਾੜਾ ਆਇਆ ਜਥੇਦਾਰ ਨੇ ਜੇਹਲ ਅਧਿਕਾਰੀਆਂ ਕਿਹਾ ਕਿ ਸਾਰੀ ਜੇਹਲ ਵਿੱਚ ਬੰਦ ਸਿੰਘ ਗੁਰਦਵਾਰਾ ਸਾਹਿਬ ਅਖੰਡ ਪਾਠ ਸਾਹਿਬ ਕਰਨਗੇ ਅਤੇ ਭੋਗ ਸਮੇਂ ਸਾਰੇ ਹੀ ਗੁਰਦਵਾਰਾ ਸਾਹਿਬ ਇੱਕਠੇ ਹੋ ਕੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣਗੇ । ਜੇਹਲ ਅਧਿਕਾਰੀ ਕਿਸੇ ਵੀ ਸੂਰਤ ਵਿੱਚ ਅਜਿਹਾ ਹੋਣ ਨਹੀਂ ਦੇਣਾ ਚਾਹੁੰਦੇ ਪਰ ਜਥੇਦਾਰ ਵਾਲੋਂ ਦਿੱਤੀ ਗਈ ਇੱਕੋ ਚਿਤਾਵਨੀ ਨੇ ਜੇਹਲ ਅਧਿਕਾਰੀਆਂ ਨੂੰ ਝੁਕਾ ਦਿੱਤਾ ਅਤੇ ਜਥੇਦਾਰ ਸਾਹਿਬ ਦੀ ਜਿੰਮੇਵਾਰੀ ਤੇ ਸਾਰੀ ਜੇਹਲ ਦੇ ਸਿੰਘ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਇਕੱਠੇ ਕਰ ਦਿੱਤੇ । ਜਦੋਂ ਆਪ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਆਪ ਉੱਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਮਾਸਟਰ ਹਰਿੰਦਰ ਸਿੰਘ ਕਾਹਲੋਂ ਅਤੇ ਪੰਜ ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਵੱਸਣ ਸਿੰਘ ਜ਼ੱਫਰਵਾਲ ਨੇਪੱਖਪਾਤੀ ਹੋਣ ਦਾ ਦੋਸ਼ ਲਗਾ ਦਿੱਤਾ । ਜਥੇਦਾਰ ਨੇ ਕਾਹਲੋਂ ਨੂੰ ਤਲਬ ਕਰ ਲਿਆ ਤਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਹ ਸਾਫ ਮੁੱਕਰ ਗਿਆ ਕਿ ਮੈਂ ਤੁਹਾਡੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਇਹ ਤਾਂ ਐਵੇਂ ਪੱਤਰਕਾਰਾਂ ਨੇ ਅਖਾਬਾਰਾਂ ਵਿੱਚ ਲਿਖ ਦਿੱਤਾ ਹੈ , ਤਾਂ ਉਸ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ । ਇਸ ਦੇਖ ਕੇ ਅੰਮ੍ਰਿਤਸਰ ਦੇ ਪੱਤਰਕਾਰ ਬੜੇ ਖਫਾ ਹੋਏ । ਅਗਲੇ ਦਿਨ ਜ਼ੱਫਰਵਾਲ ਨੇ ਪੇਸ਼ ਹੋਣਾ ਸੀ ਤਾਂ ਪੱਤਰਕਾਰ ਰਾਤ ਸਮੇਂ ਉਹ ਪ੍ਰੈੱਸ ਨੋਟ ਜਥੇਦਾਰ ਨੂੰ ਦੇ ਗਏ ਜਿਹਨਾਂ ਤੇ ਜ਼ੱਫਰਵਾਲ ਦੇ ਬਕਾਇਦਾ ਦਸਤਖਤ ਸਨ । ਝੂਠ ਦੇ ਵਪਾਰੀ ਜ਼ੱਫਰਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੇ ਸਨਮੁੱਖ ਪੇਸ਼ ਹੁੰਦਿਆਂ ਕਾਹਲੋਂ ਵਾਲਾ ਪੈਂਤੜਾ ਵਰਤਿਆ ਕਿ ਮੈਂ ਤਾਂ ਜੀ ਤੁਹਾਡਾ ਬਹੁਤ ਸਤਿਕਾਰ ਕਰਦਾਂ ਹਾਂ ਮੈਂ ਤੁਹਾਡੇ ਖਿਲਾਫ ਕੋਈ ਬਿਆਨ ਦੇਣ ਬਾਰੇ ਸੋਚ ਵੀ ਨਹੀਂ ਸਕਦਾ । ਜਥੇਦਾਰ ਸਾਹਿਬ ਨੇ ਆਖਿਆ ਕਿ ਪੱਕੀ ਗੱਲ ਹੈ ਭਾਈ ? ਤਾਂ ਇਸ ਮੋਮੋਠੱਗਣੇ ਜ਼ਫਰਵਾਲ ਨੇ ਅਖਿਆ ਕਿ ਜਥੇਾਰ ਜੀ ਬਿੱਲਕੁਲ ਪੱਕੀ ਗੱਲ ਹੈ। ਤਾਂ ਜਥੇਦਾਰ ਨੇ ਇਸ ਦੇ ਦਸਤਖਤਾਂ ਵਾਲਾ ਪ੍ਰੈੱਸ ਨੋਟ ਇਹਦੇ ਮੂਹਰੇ ਕਰ ਦਿੱਤਾ , ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਅਤੇ ਢੀਠ ਹੋ ਕੇ ਕਹਿਣ ਲੱਗਾ ਕਿ ਜਥੇਦਾਰ ਜੀ ਗਲਤੀ ਹੋ ਗਈ । ਇਸ ਬਦਲੇ ਇਸ ਨੂੰ ਬਕਾਇਦਾ ਤਨਖਾਹ ਲਾਈ ਗਈ ਸੀ । ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਮੂਹਰੇ ਝੂਠ ਬੋਲਣ ਵਾਲਾ ਇਸ ਜ਼ਫਰਵਾਲ ਨੇ ਖਾਲਿਸਤਾਨ ਦਾ ਐਲਾਨ ਕਰਕੇ ਪਾਕਿਸਤਾਨ ਜਾ ਡੇਰੇ ਲਾਏ । ਇੱਥੇ ਕਈ ਸਾਲ ਸਿੱਖ ਸੰਗਤਾਂ ਦੇ ਪੈਸੇ ਤੇ ਲਾਹੌਰ ਐਸ਼ ਕਰਨ ਮਗਰੋਂ ਸਵਿਟਜ਼ਰਲੈਂਡ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਨਣ ਲਈ ਉਡਾਰੀ ਮਾਰ ਗਿਆ । ਜਦੋਂ ਖਾਲਿਸਤਾਨ ਦੀ ਜੰਗੇ ਅਜ਼ਾਦੀ ਵਿੱਚ ਖੜੋਤ ਆ ਗਈ ਤਾਂ ਆਪਣਾ ਅਸਲੀ ਰੂਪ ਦਿਖਾਉਂਦਿਆਂ ਸ਼ਹੀਦਾਂ ਦੇ ਪਵਿੱਤਰ ਖੁਨ ਤੇ ਆਪਣੀ ਬੇਵਫਾਈ ਦਾ ਧੱਬਾ ਲਗਾਉਂਦਿਆਂ ਪੰਜਾਬ ਪੁੱਜ ਕੇ ਆਤਮ ਸਮਰਪਣ ਕਰ ਦਿੱਤਾ ਦਿੱਤਾ । ਖਾਲਿਸਤਾਨ ਨਾਮ ਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਵਾ ਕੇ ਅੱਜ ਇਹ ਠੱਗ ਆਪਣੇ ਪਿੰਡ ਵਿੱਚ ਵੈਦ ਪੁਣਾ ਕਰ ਰਿਹਾ ਹੈ । ਦੂਜਾ ਠੱਗ ਹਰਿੰਦਰ ਸਿੰਘ ਕਾਹਲੋਂ ਅਕਸਰ ਹੀ ਆਖਿਆ ਕਰਦਾ ਸੀ ਸਾਡੇ ਦੋਵਾਂ ਹੱਥਾਂ ਵਿੱਚ ਲੱਡੂ ਹਨ ਅਗਰ ਅਸੀਂ ਜਿਉਂਦੇ ਜੀਅ ਖਾਲਿਸਤਾਨ ਬਣਾਉਣ ਵਿੱਚ ਸਫਲ ਹੋ ਗਏ ਤਾਂ ਅਜ਼ਾਦੀ ਦਾ ਨਿੱਘ ਪ੍ਰਾਪਤ ਹੋਵੇਗਾ ਅਗਰ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦਾ ਨਿੱਘ ਮਾਨਾਂਗੇ। ਅੱਜ ਇਹਨਾਂ ਦੋਹਾਂ ਗੱਦਾਰਾਂ ਦੀ ਹਾਲਤ ਸੌ ਗੰਢਾ ਅਤੇ ਸੌ ਛਿੱਤਰ ਖਾਣ ਵਾਲੀ ਹੋ ਚੁੱਕੀ ਹੈ । ਜਥੇਦਾਰ ਸਾਹਿਬ ਨੇ ਪੂਰੇ ਪੰਜਾਬ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਿਆਂ ਹਜ਼ਾਰਾਂ ਸਿੱਖਾਂ ਨੂੰ ਗੁਰੂ ਦੇ ਲੜ੍ਹ ਲਗਾਇਆ । ਆਪਦੀ ਸਖਸ਼ੀਅਤ ਦਾ ਪ੍ਰਭਾਵ ਇਸ ਕਦਰ ਸੀ ਕਿ ਪਿੰਡਾਂ ਦੇ ਲੋਕ ਆਪਣੇ ਝਗੜੇ ਨਿਪਟਾਉਣ ਲਈ ਸਰਕਾਰੇ ਦਰਬਾਰੇ ਜਾਣ ਦੀ ਬਜਾਏ ਆਪ ਕੋਲ ਆਉਂਦੇ ਸਨ , ਆਪਦਾ ਹਰ ਕਦਮ ਖਾਲਿਸਤਾਨ ਦੇ ਨਿਸ਼ਾਨੇ ਵਲ ਨੂੰ ਜਾਂਦਾ ਸੀ ਭਾਵੇਂ ਕਿ ਆਪ ਜੀ ਨੇ ਖਾਲਿਸਤਾਨ ਦੀ ਜਨਤਕ ਤੌਰ ਤੇ ਮੰਗ ਨਹੀਂ ਸੀ ਕੀਤੀ । ਇਸ ਗੱਲ ਨੂੰ ਸਰਕਾਰ ਭਲੀ ਪ੍ਰਕਾਰ ਜਾਣਦੀ ਸੀ । ਇਸੇ ਕਰਕੇ ਆਪ ਜੀ ਨੂੰ ਜਗਰਾਉਂ ਦੇ ਤੱਤਕਲੀਨ ਪੁਲੀਸ ਮੁਖੀ ਸਵਰਨੇ ਘੋਟਨੇ ਨੇ 25 ਦਸੰਬਰ 1992 ਨੂੰ ਪਿੰਡ ਦੇ ਲੋਕਾਂ ਸਾਹਮਣੇ ਗ੍ਰਿਫਤਾਰ ਕਰ ਲਿਆ । ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਪਹਿਲੀ ਜਨਵਰੀ 1993 ਨੂੰ ਸਵੇਰਸਾਰ ਸ਼ਹੀਦ ਕਰ ਦਿੱਤਾ ਗਿਆ । ਪਰ ਅਖਬਾਰਾਂ ਵਿੱਚ ਪੁਲੀਸ ਨੇ ਮਨਘੜਤ ਕਹਾਣੀ ਅਨੁਸਾਰ ਭਾਈ ਸਾਹਿਬ ਨੂੰ ਪੁਲੀਸ ਦੀ ਜਿਪਸੀ ਚੋਂ ਫਰਾਰ ਕਰਾਰ ਦੇ ਦਿੱਤਾ ਸੀ । ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੱ਼ਦਦ ਨਾਲ ਹੋਈ ਸ਼ਹਾਦਤ ਬਾਰੇ ਪੰਥਕ ਧਿਰਾਂ ਵਲੋਂ ਜਬਰਦਸਤ ਅਵਾਜ਼ ਉਠਾਈ ਗਈ ਸੀ , ਜਿਸ ਕਾਰਨ ਭਾਈ ਸਾਹਿਬ ਦੀ ਹਿਰਾਸਤੀ ਮੌਤ ਦੀ ਬਕਾਇਦਾ ਜਾਂਚ ਹੋਈ ,ਪਰ ਕਿਸੇ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਭਾਜਪਾ ਦੇ ਗੁਲਾਮ ਪ੍ਰਕਾਸ਼ ਚੰਦ ਬਾਦਲ ਨੇ ਜਥੇਦਾਰ ਸਾਹਿਬ ਦੀ ਸ਼ਹਾਦਤ ਬਾਰੇ ਜਾਂਚ ਰਿਪੋਰਟ ਨੂੰ ਵੀ ਜਨਤਕ ਨਹੀਂ ਕੀਤਾ ਕਿਉਂ ਕਿ ਸਵਰਨੇ ਘੋਟਨੇ ਦੁਸ਼ਟ ਨਾਲ ਬਾਦਲ ਦੀ ਖਾਸ ਯਾਰੀ ਹੈ । ਸ਼ਹੀਦ ਭਾਈ ਗੁਰਦੇਵ ਸਿੰਘ ਜੀ ਨੇ ਪੁਰਾਤਨ ਸ਼ਹੀਦ ਭਾਈ ਤਾਰੂ ਸਿੰਘ ਜੀ ਵਾਂਗ ਸਿੱਖ ਸੰਘਰਸ਼ ਦੌਰਾਨ ਜੂਝਣ ਵਾਲੇ ਯੋਧਿਆਂ ਨੂੰ ਪਿਆਰ ਦਿੱਤਾ ,ਉਹਨਾਂ ਦੀ ਯੋਗ ਮੱਦਦ ਕੀਤੀ , ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਲੰਗਰ ਵਾਸਤੇ ਰਸਦ ਘੱਲਦੇ ਰਹੇ ,ਸ਼ਹੀਦ ਪਰਿਾਵਾਰਾਂ ਦੀ ਯੋਗ ਮੱਦਦ ਕੀਤੀ ,ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਅਤੇ ਕੌਮ ਦੀ ਖਾਤਰ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਦਿੱਤਾ । ਯੁਨਾਈਟਿਡ ਖਾਲਸਾ ਦਲ ਯੂ ,ਕੇ ਵਲੋਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਸਤਾਰਵੀਂ ਬਰਸੀ ਤੇ ਹਾਰਦਿਕ ਪ੍ਰਣਾਮ ਹੈ ।


ਲੰਡਨ ਵਿੱਚ ਸ਼ਹੀਦ ਜਥੇਦਾਰ ਕਾਉਂਕੇ ਅਤੇ ਭਾਈ ਗੁਰਜੀਤ ਸਿੰਘ ਦੀ ਬਰਸੀ ਤੇ ਵਿਸ਼ਾਲ ਸਮਾਗਮ

ਲੰਡਨ- “ ਰੁੱਤਾਂ ਕਦਰਤ ਨੂੰ ਭੁੱਲਣ ਤੇ ਭੁੱਲ ਜਾਵਣ ਰੁੱਤ ਸ਼ਹੀਦਾਂ ਦੀ ਸਿੱਖ ਨਾ ਭੁੱਲਦਾ ਹੈ ,ਜਿੰਨਾ ਛਾਗਿਆ ਉਨਾ ਹੀ ਵਧਿਆ ਏ ਇਹ ਬੂਟਾ ਗੁਰੁ ਅਰਜਨ ਦੀ ਕੁੱਲ ਹੈ” ਇਸ ਅਖਾਣ ਤੇ ਚੱਲਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ,ਸਿੱਖ ਫੈਡਰੇਸ਼ਨ ਯੂ,ਕੇ ਅਤੇ ਖਾਲਸਾ ਫਤਿਹਨਾਮਾ ਦੇ ਪਾਠਕਾਂ ਵਲੋਂ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ,ਭਾਈ ਗੁਰਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ , ਭਾਈ ਸੁਖਬੀਰ ਸਿੰਘ ਖਾਲਸਾ ਦਿੱਲੀ ਸੁੱਜੋਂ ਅਤੇ ਭਾਈ ਚਰਨਜੀਤ ਸਿੰਘ ਸੁੱਜੋਂ ਸਮੇਤ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ । ਗੁਰਦਵਾਰਾ ਦਸਮੇਸ਼ ਦਰਬਾਰ ਈਸਟਹਮ ਲੰਡਨ ਵਿਖੇ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੌਰਾਨ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ । ਉਪਰੰਤ ਯੂਨਾਈਟਿਡ ਖਾਲਸਾ ਦਲ ਦੇ ਸੀਨੀਅਰ ਆਗੂ ਸ੍ਰ, ਨਿਰੰਜਨ ਸਿੰਘ ਬਾਸੀ ਨੇ ਸਟੇਜ ਦੀ ਕਾਰਵਾਈ ਅਰੰਭ ਕਰਦਿਆਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਦਾ ਪ੍ਰਸੰਗ ਸੁਣਾਉਂਦਿਆਂ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਅਰਪਤ ਕੀਤੇ । ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਸ੍ਰ, ਅਮਰੀਕ ਸਿੰਘ ਗਿੱਲ ,ਜਨਰਲ ਸਕੱਤਰ ਸ੍ਰ, ਨਰਿੰਦਰਜੀਤ ਸਿੰਘ , ਯੂਨਾਈਟਿਡ ਖਾਲਸਾ ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ , ਖਾਲਸਾ ਫਤਿਹਨਾਮਾ ਦੇ ਪ੍ਰਤੀਨਿਧ ਸ੍ਰ, ਚਰਨਜੀਤ ਸਿੰਘ ਸੁੱਜੋਂ ,ਸ੍ਰ, ਸੁਖਵਿੰਦਰ ਸਿੰਘ ਖਾਲਸਾ , ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ ,ਬ੍ਰਿਟਿਸ਼ ਸਿੱਖ ਸਟੂਡੈਂਟਸ ਦੇ ਪ੍ਰਧਾਨ ਨੌਜਵਾਨ ਗਗਨਦੀਪ ਸਿੰਘ , ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ, ਹਰਜਿੰਦਰ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਉੱਥੇ ਸਾਂਝੇ ਰੂਪ ਵਿੱਚ ਸਵੈ ਸਜੇ ਵਿਦਵਾਨਾਂ ,ਅਖੌਤੀ ਪ੍ਰਫੈਸਰਾਂ ਡਾਕਟਰਾਂ ਅਤੇ ਦਲਗੀਰ ਵਰਗੇ ਨਾਮਧਰੀਕ ਇਤਿਹਾਸਕਾਰਾਂ ਵਲੋਂ ਸ਼ਰਧਾ ਨੂੰ ਸੱਟ ਮਾਰਦਿਆਂ ਸਿੱਖ ਮਾਨਸਿਕਤਾ ਵਿੱਚ ਫੈਲਾਈ ਜਾ ਰਹੀ ਨਾਸਤਕਤਾ ਦਾ ਸਖਤ ਵਿਰੋਧ ਕਰਦਿਆਂ ਸਿੱਖ ਕੌਮ ਨੂੰ ਇਹਨਾਂ ਦੇ ਕੂੜ ਪ੍ਰਚਾਰ ਨੂੰ ਨਕਾਰ ਦੇਣ ਦਾ ਸੱਦਾ ਦਿੱਤਾ ਗਿਆ । ਰਾਗਮਾਲਾ ,ਦਸਮ ਗ੍ਰੰਥ ,ਗਰੁਮੰਤਰ ,ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਪ੍ਰਤੀ ਇਹ ਨਿੱਤ ਨਵੇਂ ਵਿਵਾਦ ਪੈਦਾ ਕਰਕੇ ਕੌਮੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਤੇ ਤੁਲੇ ਹੋਏ ਹਨ । ਸਿੱਖ ਫੈਡਰੇਸ਼ਨ ਵਲੋਂ ਯੂ,ਕੇ ਵਿੱਚ ਕੀਤੀਆਂ ਜਾ ਰਹੀਆਂ ਲਾਬੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਖਿਲਾਫ ਲਗਾਤਾਰ ਦਰਜ ਕੀਤੇ ਜਾ ਰਹੇ ਕੇਸਾਂ ਨੂੰ ਸਿਆਸੀ ਸਾਜਿਸ਼ ਕਰਾਰ ਦਿੰਦਿਆਂ ਇਸ ਦੀ ਸਖਤ ਨਿਖੇਧੀ ਅਤੇ ਭਾਈ ਬਿੱਟੂ ਦੇ ਸਾਥੀਆਂ ਵਲੋਂ ਪੰਜਾਬ ਵਿੱਚ ਕੌਮੀ ਹੱਕਾਂ ਹਿਤਾਂ ਦੀ ਪੂਰਤੀ ਅਤੇ ਕੌਮ ਦੀ ਚੜਦੀ ਕਲਾ ਲਈ ਸਾਰਥਕਤਾ ਸਹਿਤ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀਂ ਚੋਣਾਂ ਵਿੱਚ ਬਾਦਲ ਪਰਿਵਾਰ ਦਾ ਕਬਜ਼ਾ ਖਤਮ ਕਰਨ ਲਈ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਝੇ ਤੌਰ ਤੇ ਇੱਕ ਉਮੀਦਵਾਰ ਖੜਾ ਕਰਨ ਲਈ ਆਖਿਆ ਗਿਆ । ਇਸ ਵਾਸਤੇ ਸਮੂਹ ਬਾਦਲ ਵਿਰੋਧੀ ਪੰਥਕ ਧਿਰਾਂ ਨੂੰ ਜਥੇਬੰਦਕ ਹੱਦਾਂ ਤੋਂ ਉੱਪਰ ਉੱਠਦਿਆਂ ਆਪਸੀ ਈਰਖਾ ਅਤੇ ਹਉਮੈ ਨੂੰ ਤਿਆਗਣ ਦੀ ਅਪੀਲ ਕੀਤੀ ਗਈ । ਇਸ ਮੌਕੇ ਜਾਗੋ ਵਾਲੇ ਸਿੰਘਾਂ ਦੇ ਕਵੀਸ਼ਰੀ ਜਥੇ ਨੇ ਸੂਰਬੀਰ ਯੋਧਿਆਂ ਦੀਆਂ ਵਾਰਾਂ ਸੁਣਾ ਕੇ ਸਿੱਖ ਸੰਗਤਾਂ ਨੂੰ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ । ਸਮਾਗਮ ਦੀ ਵਿਲੱਖਣਤਾ ਸੀ ਕਿ ਇਸ ਵਿੱਚ ਨੌਜਵਾਨ ਵੱਡੀ ਤਾਦਾਦ ਵਿੱਚ ਸ਼ਾਮਲ ਹੋਏ । ਹੋਰਨਾਂ ਤੋਂ ਇਲਾਵਾ ਸ੍ਰ, ਹਰਜਿੰਦਰ ਸਿੰਘ ਸੰਧੂ , ਸ੍ਰ, ਨਿਰਮਲ ਸਿੰਘ ਸੰਧੂ ਪ੍ਰਧਾਨ ਯੂਨਾਈਟਿਡ ਖਾਲਸਾ ਦਲ ਯੂ,ਕੇ ,ਸ੍ਰ, ਗੁਰਦਿਆਲ ਸਿੰਘ ਸਹੋਤਾ ,ਸ੍ਰ, ਅਜਮੇਰ ਸਿੰਘ ਕਾਵੈਂਟਰੀ ,ਸ੍ਰ, ਹਰਜੀਤ ਸਿੰਘ ਢਿੱਲੋਂ ਵਾਲਸਾਲ ,ਸ੍ਰ, ਬਲਵਿੰਦਰ ਸਿੰਘ ਢਿੱਲੋਂ ,ਸ੍ਰ, ਮਹਿੰਦਰ ਸਿੰਘ ਸਾਊਥਾਲ ,ਸ੍ਰ, ਬਲਦੇਵ ਸਿੰਘ ਅਤੇ ਸ੍ਰ, ਰਘਬੀਰ ਸਿੰਘ ਸਾਊਥਾਲ ਸ੍ਰ, ਹਰਜਿੰਦਰ ਸਿੰਘ ਥਾਦੀ ਸਮੇਤ ਅਨੇਕਾਂ ਪੰਥਕ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪੋਸਟਰ,ਕੈਲੰਡਰ ਅਤੇ ਸੱਿਟਕਰ ਵੱਡੀ ਪੱਧਰ ਤੇ ਵੰਡੇ ਗਏ । ਲਿਟਰੇਚਰ ਬਾਰੇ ਹੇਜ਼ ਨਿਵਾਸੀ ਨੌਜਵਾਨ ਸ੍ਰ, ਹਰਜਿੰਦਰ ਸਿੰਘ ਅਤੇ ਸਾਥੀ ਸਿੰਘਾਂ ਵਲੋਂ ਸਟਾਲ ਲਗਾਏ ਗਏ ।


ਕਰਦਰਜ ਵਿੱਚ ਵੈਸਟ ਕੋਸਟ ਸਿੱਖੀ ਕੈਂਪ ਲਗਿਆ


ਅਲਕਾਇਦਾ ਨੇ ਅਮਰੀਕੀ ਜਹਾਜ਼ 'ਚ ਧਮਾਕੇ ਦੀ ਸਾਜਿਸ਼ ਦੀ ਜ਼ਿੰਮੇਵਾਰੀ ਲਈ

ਵਾਸ਼ਿੰਗਟਨ, 29 ਦਸੰਬਰ -ਯਮਨ ਵਿੱਚ ਬੈਠੇ ਅਲ-ਕਾਇਦਾ ਦੇ ਦੋ ਵੱਡੇ ਲੀਡਰਾਂ ਨੇ ਕਿਹਾ ਹੈ ਕਿ ਕ੍ਰਿਸਮਸ ਵਾਲੇ ਦਿਨ ਅਮਰੀਕੀ ਜਹਾਜ਼ ਨੂੰ ਉਡਾਉਣ ਦੀ ਸਾਜਿਸ਼ ਅਲ-ਕਾਇਦਾ ਨੇ ਰਚੀ ਸੀ । ਇਸ ਤੋਂ ਇਲਾਵਾ ਐਮਸਟਰਡਮ ਤੋਂ ਡੈਟਰਾਈਟ ਜਾ ਰਹੇ ਅਮਰੀਕੀ ਜਹਾਜ਼ ਨੂੰ ਉਡਾਉਣ ਦੀ ਅਸਫ਼ਲ ਕੋਸ਼ਿਸ਼ ਪਿੱਛੇ ਅਮਰੀਕੀ ਜਾਂਚ ਅਧਿਕਾਰੀਆਂ ਨੇ ਵੀ ਅਲ-ਕਾਇਦਾ ਦਾ ਹੀ ਹੱਥ ਦੱਸਿਆ ਹੈ। ਕੱਟੜਪੰਥੀ ਇਸਲਾਮੀ ਮੰਚਾਂ ਅਤੇ ਵੈਬਸਾਈਟਾਂ 'ਤੇ ਨਜ਼ਰ ਰੱਖਣ ਵਾਲੇ ਮੈਰੀਲੈਂਡ ਸਥਿਤ ਸਾਈਟ ਇੰਟੈਲੀਜੈਂਸ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਅਲ-ਕਾਇਦਾ ਨੇ ਅਰਬ ਵਿੱਚ ਕੱਟੜਪੰਥੀ ਮੰਚਾਂ ਨੂੰ 28 ਦਸੰਬਰ ਨੂੰ ਇੱਕ ਪ੍ਰੈਸ ਨੋਟ ਜਾਰੀ ਕਰਕੇ ਅਜਿਹਾ ਦਾਅਵਾ ਕੀਤਾ ਹੈ। ਅਲ-ਕਾਇਦਾ ਦੀ ਅਰਬ ਬ੍ਰਾਂਚ ਨੇ ਮੰਨਿਆ ਹੈ ਕਿ ਤਕਨੀਕੀ ਕਮੀ ਦੇ ਚਲਦਿਆਂ ਨਾਰਥ ਵੈਸਟ ਏਅਰਲਾਈਨਜ਼ ਨੂੰ ਉਡਾਣ ਦੀ ਸਾਜਿਸ਼ ਅਸਫ਼ਲ ਹੋ ਗਈ। ਸ਼ੱਕੀ ਬੰਬ ਹਮਲਾਵਰ ਦੇ ਰੂਪ ਵਿੱਚ ਉਮਰ ਫਾਰੂਕ ਅਬਦੁਲ ਮੁਤਾਲਿਬ ਦੀ ਤਸਵੀਰ ਦੇ ਨਾਲ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਨਾਈਜੀਰੀਆਈ ਨੌਜਵਾਨ ਨੇ ਅਰਬ ਵਿੱਚ ਕੀਤੇ ਜਾ ਰਹੇ ਕਾਇਰਤਾ ਭਰੇ ਹਮਲਿਆਂ ਦਾ ਜਵਾਬ ਦਿੱਤਾ ਹੈ। ਸਾਈਟ ਅਨੁਸਾਰ ਅਲ-ਕਾਇਦਾ ਨੇ ਕਿਹਾ ਹੈ ਕਿ ਸ਼ਹੀਦੀ ਪਾਉਣ ਦੀ ਚਾਹਤ ਰੱਖਣ ਵਾਲੇ ਮੁਜਾਹੀਦੀਨ ਨੇ ਅਮਰੀਕੀ ਖੁਫ਼ੀਆ ਏਜੰਸੀਆਂ ਨੂੰ ਬਕਵਾਸ ਦਸਦਿਆਂ ਆਪਣੇ ਕੰਮ ਨੂੰ ਅੰਜ਼ਾਮ ਦੇਣ ਲਈ ਸਾਰੀਆਂ ਸੁਰੱਖਿਆ ਔਕੜਾਂ ਨੂੰ ਤੋੜ ਦਿੱਤਾ ਅਤੇ ਅਰਬ ਦੇਸ਼ਾਂ ਵਿੱਚ ਅਲ-ਕਾਇਦਾ ਮੁਜਾਹੀਦੀਨਾਂ ਦੇ ਮੁੜ ਵਿਕਸਿਤ ਵਿਭਾਗ ਵੱਲੋਂ ਬਣਾਏ ਗਏ ਵਿਸਫੋਟਕ ਤਕਨੀਕ ਦੀ ਵਰਤੋਂ ਕੀਤੀ ਗਈ। ਨਿਗਰਾਨੀ ਸੰਗਠਨ ਨੇ ਕਿਹਾ ਕਿ ਅਲ-ਕਾਇਦਾ ਦੀ ਯਮਨ ਅਤੇ ਸਾਊਦੀ ਅਰਬ ਇਕਾਈ ਨੇ ਗਰੁੱਪ ਦੀਆਂ ਗਤੀਵਿਧੀਆਂ ਨੂੰ ਕਾਫ਼ੀ ਪ੍ਰਫੁੱਲਤ ਕੀਤਾ ਹੈ। ਸਾਈਟ ਅਨੁਸਾਰ ਅਲ-ਕਾਇਦਾ ਨੇ ਦੁਸ਼ਮਣ ਫੌਜਾਂ ਵਿੱਚ ਕੰਮ ਕਰ ਰਹੇ ਮੁਸਲਿਮ ਫੌਜੀਆਂ ਨੂੰ ਆਪਣੇ ਵੱਲੋਂ ਦਿੱਤੀ ਗਈ ਸੇਵਾ ਲਈ ਪਛਤਾਵਾ ਕਰਨ ਅਤੇ ਫੋਰਟ ਹੂਡ ਸ਼ੂਟਰ ਨਿਦਾਲ ਹਸਨ ਮਲਿਕ ਦੀ ਉਦਾਹਰਣ ਦਾ ਮੁਲਾਂਕਣ ਕਰਨ ਦੀ ਵੀ ਅਪੀਲ ਕੀਤੀ। ਅੱਤਵਾਦੀ ਗਰੁੱਪ ਨੇ ਅਮਰੀਕੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਸੀਂ ਤੁਹਾਡੇ ਤੱਕ ਕਤਲੇਆਮ ਨਾਲ ਆਏ ਹਾਂ ਅਤੇ ਅਸੀਂ ਤੁਹਾਡੇ ਲਈ ਅਜਿਹੇ ਲੋਕ ਤਿਆਰ ਕੀਤੇ ਹਨ ਜਿਹੜੇ ਸਿਰਫ਼ ਮੌਤ ਨੂੰ ਪਿਆਰ ਕਰਦੇ ਹਨ। ਉਹ ਖੁਦਾ ਦੀ ਇਜਾਜ਼ਤ ਨਾਲ ਤੁਹਾਡੇ ਕੋਲ ਉਥੋਂ ਤੱਕ ਆਉਣਗੇ ਜਿੱਥੋਂ ਤੱਕ ਤੁਸੀ ਉਮੀਦ ਵੀ ਨਹੀਂ ਕੀਤੀ ਹੋਵੇਗੀ।

ਓਬਾਮਾ ਨੇ ਅਲਕਾਇਦਾ ਦੇ ਅਤਿਵਾਦੀ ਨੈੱਟਵਰਕ ਨੂੰ ਖਤਮ ਕਰਨ ਦੀ ਸਹੁੰ ਚੁੱਕੀ

ਵਾਸ਼ਿਗਟਨ, 29 ਦਸੰਬਰ -ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਲਕਾਇਦਾ ਦੇ ਅਤਿਵਾਦੀ ਨੈੱਟਵਰਕ ਨੂੰ ਖਤਮ ਕਰਨ ਅਤੇ ਦੁਨੀਆ ਵਿਚ ਕਿਸੇ ਵੀ ਥਾਂ 'ਤੇ ਅਮਰੀਕਾ ਉਪਰ ਹਮਲੇ ਦੀ ਯੋਜਨਾ ਜੇ ਅਤਿਵਾਦੀ ਹਮਲਾ ਕਰ ਰਹੇ ਹਨ ਤਾਂ ਉਸੇ ਥਾਂ 'ਤੇ ਹੀ ਅਤਿਵਾਦੀਆਂ ਉਪਰ ਹਮਲਾ ਕਰਨ ਦੀ ਸਹੁੰ ਚੁੱਕੀ । ਓਬਾਮਾ ਨੇ ਇਕ ਟੈਲੀਵਿਜ਼ਨ ਇੰਟਰਵਿਊ ਉਪਰ ਅਮਰੀਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦ ਦੇ ਖਿਲਾਫ ਪੂਰਨ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਅਲਕਾਇਦਾ ਦਾ ਨਾਸ਼ ਨਹੀਂ ਕਰ ਲੈਂਦੇ । ਜ਼ਿਕਰਯੋਗ ਹੈ ਕਿ ਓਬਾਮਾ ਅੱਜ-ਕੱਲ੍ਹ ਹਵਾਈ ਵਿੱਚ ਛੁਟੀਆਂ ਮਨਾ ਰਹੇ ਹਨ। ਕ੍ਰਿਸਮਿਸ ਦੇ ਦਿਨ ਅਮਰੀਕੀ ਜਹਾਜ਼ ਨੂੰ ਉਡਾਉਣ ਦਾ ਯਤਨ ਅਸਫਲ ਕਰਨ ਦੇ ਬਾਅਦ ਇਹ ਉਬਾਮਾ ਦਾ ਪਹਿਲਾ ਜਨਤਕ ਬਿਆਨ ਹੈ। ਉਹਨਾਂ ਨੇ ਕਿਹਾ ਕਿ ਜੇ ਸ਼ੱਕੀ ਜਹਾਜ਼ ਨੂੰ ਡੇਗਣ ਵਿਚ ਕਾਮਯਾਬ ਰਹਿੰਦਾ ਤਾਂ ਉਸ ਵਿਚ ਕਰੀਬ 300 ਮੁਸਾਫਰ , ਚਾਲਕ ਦਲ ਦੇ ਮੈਂਬਰ ਅਤੇ ਹੋਰ ਕਈ ਨਿਰਦੋਸ਼ ਵਿਅਕਤੀ ਮਾਰੇ ਜਾਂਦੇ, ਜੋ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਦਾ ਯਤਨ ਕਰ ਰਹੇ ਸਨ। ਸ਼ੱਕੀ ਅੱਤਵਾਦੀ ਉਮਰ ਫਾਰੂਕ ਉਪਰ ਇਹ ਦੋਸ ਲਗਾਇਆ ਗਿਆ ਹੈ ਕਿ ਉਸਨੇ ਡੈਟਰਾਇਟ ਜਾ ਰਹੇ ਅਮਰੀਕੀ ਜਹਾਜ਼ ਨੂੰ ਧਮਾਕੇ ਨਾਲ ਉਡਾਉਣ ਦਾ ਯਤਨ ਕੀਤਾ। ਉਹ ਇਸ ਸਮੇਂ ਸੰਘੀ ਜੇਲ ਵਿਚ ਬੰਦ ਹੈ। ਓਬਾਮਾ ਨੇ ਕਿਹਾ ਕਿ ਅਸੀਂ ਆਪਣੀ ਰਾਸ਼ਟਰੀ ਸ਼ਕਤੀ ਦੇ ਹਰ ਤੱਤ ਦੀ ਵਰਤੋਂ ਕਰਕੇ ਅਸੀਂ ਖਤਰਾ ਪਹੁੰਚਾਉਣ ਵਾਲੇ ਹਿੰਸਕ ਅੱਤਵਾਦੀਆਂ ਨੂੰ ਖਤਮ ਕਰਨ ਲਈ ਯਤਨ ਕਰਾਂਗੇ। ਚਾਹੇ ਉਹ ਅਫਗਾਨਿਸਤਾਨ ਦੇ ਹੋਣ ਜਾਂ ਪਾਕਿਸਤਾਨ ਦੇ ਹੋਣ, ਜਾਂ ਯਮਨ ਜਾਂ ਸੋਮਾਲੀਆਂ ਦੇ ਹੋਣ । ਅਸੀਂ ਉਥੈ ਹੀ ਜਾ ਕੇ ਉਹਨਾਂ ਉਪਰ ਹਮਲਾ ਕਰਾਂਗੇ। ਉਹਨਾਂ ਕਿਹਾ ਕਿ ਮੈਂ ਆਪਣੇ ਰਾਸ਼ਟਰੀ ਸੁਰਖਿਆ ਦਲ ਨੂੰ ਉਹਨਾਂ ਲੋਕਾਂ ਉਪਰ ਦਬਾਉ ਬਨਾਉਣ ਲਈ ਕਿਹਾ ਹੈ ਜੋ ਸਾਡੇ ਦੇਸ਼ ਉਪਰ ਹਮਲਾ ਕਰਨਗੇ। ਓਬਾਮਾ ਨੇ ਕਿਹਾ ਕਿ ਉਹਨਾਂ ਨੇ ਦੋ ਮਹੱਤਵਪੂਰਨ ਸਮੀਖਿਆਵਾਂ ਦੇ ਹੁਕਮ ਦਿਤੇ ਹਨ। ਉਹਨਾਂ ਕਿਹਾ ਕਿ ਪਹਿਲੀ ਸਮੀਖਿਆ ਵਿਚ ਸਾਡੀ ਵਾਚ ਲਿਸਟ ਪ੍ਰਣਾਲੀ ਹੈ ਜਿਸਦੀ ਵਿਵਸਥਾ ਸਾਡੀ ਸਰਕਾਰ ਨੇ ਕਾਫੀ ਸਾਲ ਪਹਿਲਾਂ ਹੀ ਜਾਣੂ ਅਤੇ ਸ਼ੱਕੀ ਅੱਤਵਾਦੀਆਂ ਦੀ ਪਹਿਚਾਣ ਕਰਨ ਦੇ ਲਈ ਕੀਤੀ ਸੀ ਤਾਂ ਕਿ ਅਸੀਂ ਅਮਰੀਕਾ ਵਿਚ ਉਹਨਾਂ ਦਾ ਦਾਖਲਾ ਕਰ ਸਕੀਏ।


ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਕਿਸੇ ਤਰ੍ਹਾ ਦਾ ਵੀ ਫੈਸਲਾ ਜਾਂ ਖਰਚ ਕਰਨ ਦਾ ਅਧਿਕਾਰ ਨਹੀਂ :- ਮਾਨ

ਫਤਿਹਗੜ੍ਹ ਸਾਹਿਬ, 28 ਦਸੰਬਰ :- “ਕਿਉਂਕਿ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ। ਇਸ ਲਈ ਇਸ ਮਿਆਦ ਪੁੱਗਾ ਚੁੱਕੀ ਸਿੱਖ ਕੌਮ ਦੀ ਧਾਰਮਿਕ ਸੰਸਥਾ ਨੂੰ ਹੁਣ “ਨਾਨਕਸ਼ਾਹੀ ਕੈਲੰਡਰ” ਜਾਂ ਹੋਰ ਕਿਸੇ ਸਿੱਖ ਮੁੱਦੇ ਉੱਤੇ ਕਿਸੇ ਤਰਾਂ ਦਾ ਫੈਸਲਾ ਕਰਨ ਜਾਂ ਇਸ ਧਾਰਮਿਕ ਸੰਸਥਾ ਦੇ ਬਜਟ ਵਿੱਚੋ ਕੋਈ ਖਰਚ ਕਰਨ ਦਾ ਬਿਲਕੁੱਲ ਅਧਿਕਾਰ ਨਹੀਂ ਹੈ। ਦੂਸਰਾ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਉਪਰੋਕਤ ਐਸ ਜੀ ਪੀ ਸੀ ਸੰਬੰਧੀ ਰਿਟ ਦਾਖਿਲ ਕਰਕੇ ਵਿਧਾਨਿਕ ਪਾਬੰਦੀਆਂ ਲਗਾਉਣ ਲਈ ਅਪੀਲ ਕੀਤੀ ਸੀ। ਜਿਸਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪ੍ਰਵਾਨ ਕਰਕੇ ਸੰਬੰਧਿਤ ਤਿੰਨੇ ਧਿਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੈਟਰ ਦੀ ਦਿੱਲੀ ਹਕੂਮਤ ਤੇ ਪੰਜਾਬ ਦੀ ਹਕੂਮਤ ਨੂੰ 20 ਜਨਵਰੀ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਹੈ। ਜੇਕਰ ਮੌਜੂਦਾ ਗੈਰ ਵਿਧਾਨਿਕ ਤਰੀਕੇ ਨਾਲ ਬਣੇ ਹੋਏ ਐਸ ਜੀ ਪੀ ਸੀ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਅਤੇ ਕਾਰਜਕਾਰਨੀ ਇਸਦੇ ਬਾਵਜੂਦ ਵੀ ਨਾਨਕਸ਼ਾਹੀ ਕੈਲੰਡਰ ਸੰਬੰਧੀ ਕੋਈ ਫੈਸਲਾ ਕਰਦੀ ਹੈ, ਉਹ ਖੁਦ ਬ ਖੁਦ ਗੈਰ ਵਿਧਾਨਿਕ ਸਾਬਿਤ ਹੋ ਜਾਵੇਗਾ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਮੱਕੜ੍ਹ ਅਤੇ ਮੌਜੂਦਾ ਬੋਗਸ ਕਾਰਜਕਾਰਨੀ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਅਤੇ ਕਾਰਜਕਾਰਨੀ ਦੇ ਮੈਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਤੋ ਪਹਿਲੇ ਕਿਸੇ ਤਰਾ ਦਾ ਵੀ ਫੈਸਲਾ ਨਹੀਂ ਕਰ ਸਕਦੇ। ਜੇਕਰ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ, ਗੈਰ ਵਿਧਾਨਿਕ ਤਰੀਕੇ ਕੁਝ ਸਾਧੂ ਸੰਤਾਂ ਅਤੇ ਆਰ ਐਸ ਐਸ ਵਰਗੀਆਂ ਫਿਰਕੂ ਤਾਕਤਾਂ ਦੇ ਦਬਾਅ ਥੱਲੇ ਆ ਕੇ ਕੋਈ ਕਾਰਵਾਈ ਕਰਦੇ ਹਨ ਤਾਂ ਜਿੱਥੇ ਸ਼੍ਰੀ ਮੱਕੜ ਤੇ ਉਸਦੀ ਕਾਰਜਕਾਰਨੀ ਸਮਾਜਿਕ ਤੇ ਇਖਲਾਕੀ ਤੌਰ ਤੇ ਸਿੱਖ ਕੌਮ ਵਿੱਚ ਖਤਮ ਹੋ ਕੇ ਰਹਿ ਜਾਵੇਗੀ, ਉੱਥੇ ਇਨ੍ਹਾ ਵੱਲੋ ਕੀਤਾ ਜਾਣ ਵਾਲਾ ਕੋਈ ਵੀ ਫੈਸਲਾ ਕਾਨੂੰਨੀ ਤੌਰ ਤੇ ਵੀ ਕੋਈ ਅਹਿਮੀਅਤ ਨਹੀਂ ਰੱਖ ਸਕੇਗਾ। ਦੂਸਰਾ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ‘ਤੇ ਇਹ ਲੋਕ ਕਾਨੂੰਨੀ ਤੌਰ ਤੇ ਦੋਸ਼ੀ ਬਣ ਜਾਣਗੇ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਨ੍ਹਾ ਸ: ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੀ ਖੁਸ਼ਾਮਦੀ ਕਰਨ ਵਾਲੇ ਅਖੌਤੀ ਧਾਰਮਿਕ ਆਗੂਆਂ ਅਤੇ ਧਾਰਮਿਕ ਉੱਚ ਕਦਰਾ-ਕੀਮਤਾਂ ਦਾ ਜਨਾਜ਼ਾ ਕੱਢਣ ਵਾਲੇ ਸਾਧੂ ਸੰਤਾਂ ਨੂੰ ਸਾਡੀ ਨੇਕ ਰਾਏ ਹੈ ਕਿ ਉਹ ਸਿੱਖ ਕੌਮ ਵਿੱਚ ਗੈਰ ਧਾਰਮਿਕ ਅਤੇ ਗੈਰ ਇਖਲਾਕੀ ‘ਤਾਨਾਸ਼ਾਹੀ’ ਪਿਰਤਾਂ ਪਾਉਣ ਤੋਂ ਗੁਰੇਜ਼ ਕਰਨ ਤਾਂ ਕਿ ਜੋ ਇਸ ਸਮੇ ਸਿੱਖ ਕੌਮ ਵਿੱਚ ਕੋਈ ਥੋੜਾ -ਬਹੁਤਾ ਉਨ੍ਹਾ ਦਾ ਸਤਿਕਾਰ ਬਚਿਆ ਹੈ, ਉਹ ਸੁਰੱਖਿਅਤ ਰਹਿ ਸਕੇ ਅਤੇ ਉਹ ਸਿੱਖ ਕੌਮ ਵਿੱਚ ਵਿਚਰਨ ਜੋਗੇ ਰਹਿ ਸਕਣ ਵਰਨਾ “ਜਿੱਥੇ ਗਈਆਂ ਬੇੜੀਆ, ਉੱਥੇ ਗਏ ਮਲਾਹ” ਦੀ ਕਹਾਵਤ ਅਨੁਸਾਰ ਇਹਨਾਂ ਲੋਕਾਂ ਦੇ ਨਾਂ, ਬਣਨ ਵਾਲੇ ਸਿੱਖ ਇਤਿਹਾਸ ਦੇ ਕਿਸੇ ਵੀ ਪੰਨੇ ਉੱਤੇ ਨਹੀਂ ਲੱਭ ਸਕਣਗੇ।
ਉਨ੍ਹਾ ਇਸ ਗੱਲ ਉੱਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਸੁਚੱਜੀ ਅਗਵਾਈ ਵਿੱਚ ਬੁਲੰਦੀਆਂ ਵਿੱਚ ਜਾਣ ਵਾਲੀ ਦਮਦਮੀ ਟਕਸਾਲ ਅੱਜ ਸਵਾਰਥਾਂ ਵਿੱਚ ਡੁੱਬੀ ਢਹਿੰਦੀਆਂ ਕਲਾ ਵਿੱਚ ਜਾ ਰਹੀ ਹੈ ਅਤੇ ਦਿਨੋ ਦਿਨ ਸਿੱਖ ਕੌਮ ਵਿੱਚ ਸ਼ੱਕੀ ਬਣਦੀ ਜਾ ਰਹੀ ਹੈ। ਇੱਕ ਪਾਸੇ ਇਸਦੇ ਮੁੱਖੀ “ਨਾਨਕਸ਼ਾਹੀ ਕੈਲੰਡਰ” ਵਿੱਚ ਤਬਦੀਲੀ ਕਰਨ ਜਾਂ ਰੱਦ ਕਰਨ ਲਈ ਬਜਿੱਦ ਹਨ, ਦੂਸਰੇ ਪਾਸੇ ਇਸਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਅਜਿਹੀ ਤਬਦੀਲੀ ਕਰਨ ਦਾ ਵਿਰੋਧ ਕਰ ਰਹੇ ਹਨ। ਕੀ ਇਹ ਦੋ ਮੂੰਹੇ ਸੱਪਾਂ ਵਾਲੀ ਨਾਜ਼ੁਕ ਖੇਡ ਤਾਂ ਨਹੀਂ ਖੇਡ ਰਹੇ। ਸਿੱਖ ਕੌਮ ਇਸ ਤੇ ਪੂਰੀ ਨਜ਼ਰਸਾਨੀ ਕਰਦੇ ਹੋਏ ਪੰਥਕ ਲੀਹਾਂ ਉੱਤੇ ਪਹਿਰਾ ਦੇਵੇ।

ਨਾਨਕਸ਼ਾਹੀ ਕੈਲੰਡਰ ਅਤੇ ਪ੍ਰੋ. ਦਰਸ਼ਨ ਸਿੰਘ ਮੁੱਦੇ 'ਤੇ ਸਿੰਘ ਸਾਹਿਬਾਨ ਦੀ ਮੀਟਿੰਗ ਬੇਸਿੱਟਾ ਰਹੀ

ਅੰਮ੍ਰਿਤਸਰ, 28 ਦਸੰਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੈਕਟਰੀਏਟ ਵਿਚ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਈ ਜਿਸ ਵਿਚ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੋਫ਼ੈਸਰ ਦਰਸ਼ਨ ਸਿੰਘ ਦੇ ਮੁੱਦੇ 'ਤੇ ਵਿਚਾਰਾਂ ਹੋਈਆਂ, ਪਰ ਮੀਟਿੰਗ ਵਿਚ ਜਥੇਦਾਰ ਕੋਈ ਸਿੱਟਾ ਨਹੀਂ ਕੱਢ ਸਕੇ ਹੁਣ ਮੀਟਿੰਗ ਬੁੱਧਵਾਰ 30 ਦਸੰਬਰ ਨੂੰ 11 ਵਜੇ ਮੁੜ ਰੱਖੀ ਗਈ ਹੈ । ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਈ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ,ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਜੋਤ ਇੰਦਰ ਸਿੰਘ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਪੁੱਜੇ ਸਨ।ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਮੀਟਿੰਗ ਲੰਮਾਂ ਸਮਾਂ ਚੱਲੀ ਪਰ ਪੱਤਰਕਾਰਾਂ ਵਲੋਂ ਮੀਟਿੰਗ ਖ਼ਤਮ ਹੋਣ 'ਤੇ ਜਾਣਕਾਰੀ ਮੰਗਣ 'ਤੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ 'ਮੀਟਿੰਗ ਮੁੜ ਹੋਵੇਗੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ'।

ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਅਤੇ ਯੂਥ ਵਿੰਗ ਯੂ.ਕੇ. ਵਲੋਂ ਬਾਦਲ ਦਲ ਵਿੱਚੋਂ ਅਸਤੀਫੇ ਦਿੱਤੇ ਜਾਣ ਵਾਲੇ ਆਗੂਆਂ ਦੀ ਭਰਪੂਰ ਸ਼ਲਾਘਾ

ਬਰਮਿੰਘਮ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਅਤੇ ਯੂਥ ਵਿੰਗ ਯੂ.ਕੇ. ਦੇ ਸੀਨੀਅਰ ਆਂਗੂਆਂ ਨੇ ਬੀਤੇ ਦਿਨੀ ਯੌਰਪ ਭਰ ਵਿੱਚੋਂ ਬਾਦਲ ਦਲ ਦੇ ਸੀਨੀਅਰ ਆਗੂਆਂ ਵਲੋਂ ਬਾਦਲ ਦੀਆਂ ਪੰਥਕ ਵਿਰੋਧੀ ਕਾਰਵਾਈਆਂ ਅਤੇ ਲੁਧਿਆਣਾ ਵਿਖੇ ਸ਼ਰੇਆਮ ਸਿੱਖਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰਨ ਦੇ ਰੋਸ ਵਜੋਂ ਬਾਦਲ ਦੀ ਪਾਰਟੀ ਵਿੱਚੋਂ ਅਸਤੀਫੇ ਦਿੱਤੇ ਜਾਣ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅਸਤੀਫਾ ਦੇਣ ਵਾਲੇ ਬਾਦਲ ਦਲ ਦੇ ਇਨਾਂ ਆਗੂਆਂ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਬਾਦਲ ਨੇ ਲੁਧਿਆਣਾ ਕਾਂਡ ਦੀ ਤਿੰਨ ਹਫਤੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮਾਫੀ ਨਹੀ ਮੰਗੀ ਜਿਸ ਤੋਂ ਇਹ ਗੱਲ ਸਾਫ ਹੇੈ ਕਿ ਬਾਦਲ ਸਿੱਖਾਂ ਦਾ ਦੁਸ਼ਮਣ ਹੈ ਇਸ ਕਰਕੇ ਅਸੀ ਪਾਰਟੀ ਵਿੱਚੋਂ ਅਸਤੀਫਾ ਦੇਣ ਦਾ ਮਨ ਬਣਾਇਆ। ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਬਾਦਲ ਦਲ ਦੇ ਬਾਕੀ ਆਗੂਆ ਨੂੰ ਵੀ ਕਿਹਾ ਕੇ ਉਹ ਵੀ ਆਪਣੀ ਆਤਮਾ ਦੀ ਅਵਾਜ ਨੂੰ ਪਛਾਣਦੇ ਹੋਏ ਬਾਦਲ ਦਲ ਵਿੱਚੋਂ ਅਸਤੀਫਾ ਦੇ ਕੇ ਬਾਹਰ ਆ ਜਾਣ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ ਉਨਾਂ ਦਾ ਭਰਪੂਰ ਸਵਾਗਤ ਕਰੇਗਾ ਅਤੇ ਉਨਾ ਨੂੰ ਸਨਮਾਨਤ ਵੀ ਕੀਤਾ ਜਾਵੇਗਾ

ਬੇਕਰਜ਼ਫ਼ੀਲਡ ’ਚ ਇੱਕ ਪੰਜਾਬੀ ਸਣੇ ਦੋ ਭਾਰਤੀ ਹਲਾਕ

ਬੇਕਰਜ਼ਫ਼ੀਲਡ /28 ਦਸੰਬਰ - ਇਥੋਂ ਦੇ ਇੱਕ ਆਈਸਕ੍ਰੀਮ ਸੈਂਟਰ ਉਤੇ ਹੋਏ ਇੱਕ ਝਗੜੇ ਦੌਰਾਨ ਹੋਈ ਛੁਰੇਬਾਜ਼ੀ ਦੀ ਘਟਨਾ ਦੌਰਾਨ ਇੱਕ ਪੰਜਾਬੀ ਸਮੇਤ ਦੋ ਭਾਰਤੀਆਂ ਦੇ ਮਾਰੇ ਜਾਣ ਅਤੇ ਦੋ ਹੋਰਨਾਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਝਗੜਾ ਪਰਿਵਾਰਕ ਹੀ ਜਾਪਦਾ ਸੀ। ਇੱਕ ਜ਼ਖਮੀ ਵਿਅਕਤੀ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੇਰਨ ਕਾਊਂਟੀ ਦੇ ਕੋਰੌਨਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜੀ ਐਮ ਬੀ ਆਈਸ ਕ੍ਰੀਮ ਵੇਅਰਹਾਊਸ ਦੀ ਪਾਰਕਿੰਗ ’ਚ ਹੋਏ ਝਗੜੇ ਵਿੱਚ ਚਾਕੂ ਚੱਲ ਗਏ, ਜਿਸ ਕਾਰਣ ਮੋਤੀ ਲਾਲ (53) ਨਾਂਅ ਦੇ ਇੱਕ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ। 54 ਸਾਲਾ ਇੱਕ ਹੋਰ ਜ਼ਖ਼ਮੀ ਬਲਵਿੰਦਰ ਸਿੰਘ ਕੇਰਨ ਮੈਡੀਕਲ ਸੈਂਟਰ ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ। ਪੁਲਿਸ ਨੇ ਦੋ ਜ਼ਖ਼ਮੀ ਵਿਅਕਤੀਆਂ ਦੇ ਨਾਂਅ ਜੱਗ ਜ਼ਾਹਿਰ ਨਹੀਂ ਕੀਤੇ ਹਨ। ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਇਸ ਹਿੰਸਕ ਝਗੜੇ ਵਿੱਚ ਸ਼ਾਮਲ ਸਾਰੇ ਵਿਅਕਤੀ ਆਈਸਕ੍ਰੀਮ ਕੰਪਨੀ ਦੇ ਕਾਰੋਬਾਰ ਨਾਲ਼ ਹੀ ਜੁੜੇ ਹੋਏ ਸਨ ਅਤੇ ਉਹ ਸਾਰੇ ਪਰਿਵਾਰਾਂ ਵਾਲ਼ੇ ਹਨ। ਇਹ ਕੰਪਨੀ ਬੇਕਰਜ਼ਫ਼ੀਲਡ ਵਿਖੇ ਛੋਟੇ ਟਰੱਕਾਂ ਵਿੱਚ ਆਈਸਕ੍ਰੀਮ ਹੋਰਨਾਂ ਵਿਕਰੇਤਾਵਾਂ ਤੱਕ ਪਹੁੰਚਾਉਂਦੀ ਹੈ। ਪੁਲਿਸ ਨੇ ਸ਼ੱਕੀ ਦੋਸ਼ੀ ਨਰਿੰਦਰ ਕੁਮਾਰ (55) ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਉਸੇ ਨੇ ਕਥਿਤ ਤੌਰ ਉਤੇ ਆਪਣੇ ਛੋਟੇ ਭਰਾ ਦੀ ਹੱਤਿਆ ਕੀਤੀ ਹੈ। ਉਸ ਦੇ ਆਪਣੇ ਛੋਟੇ ਭਰਾ ਨਾਲ਼ ਸਬੰਧ ਪਿਛਲੇ ਦੋ ਦਹਾਕਿਆਂ ਤੋਂ ਠੀਕ ਨਹੀਂ ਚੱਲ ਰਹੇ ਸਨ। ਨਰਿੰਦਰ ਕੁਮਾਰ ਨੇ ਕਿਹਾ,‘‘ਮੈਨੂੰ ਆਪਣੇ ਛੋਟੇ ਭਰਾ ਮੋਤੀ ਲਾਲ ਨੂੰ ਮਾਰਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ। ਜੇ ਮੈਨੂੰ ਇਸ ਲਈ ਮੌਤ ਦੀ ਸਜ਼ਾ ਵੀ ਮਿਲ਼ਦੀ ਹੈ ਤਾਂ ਮਿਲਣ ਦਿਓ। ਪਰ ਮੈਂ ਲੋਕਾਂ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਜਿਹਾ ਕਰਨਾ ਜ਼ਰੂਰੀ ਕਿਉਂ ਸੀ?’’ ਇਥੋਂ ਦੇ ਬੈਲੇ ਟੈਰੇਸ ਦੇ 600ਵੇਂ ਬਲਾਕ ’ਤੇ ਜੀ ਐਮ ਬੀ ਆਈਸ ਕ੍ਰੀਮ ਵੇਅਰਹਾਊਸ ਸਥਿਤ ਹੈ, ਜਿਸ ਦਾ ਮਾਲਕ ਨਰਿੰਦਰ ਕੁਮਾਰ ਦਾ ਛੋਟਾ ਭਰਾ ਮੋਤੀ ਲਾਲ ਸੀ। ਨਰਿੰਦਰ ਕੁਮਾਰ ਇੱਕ ਟਰੱਕ ਡਰਾਇਵਰ ਹੈ, ਜਿਸ ਨੇ ਮੋਤੀ ਲਾਲ ਤੋਂ ਕੁੱਝ ਸਾਮਾਨ ਖ਼ਰੀਦਿਆ ਸੀ। ਨਰਿੰਦਰ ਕੁਮਾਰ ਅਨੁਸਾਰ ਉਹ ਜਦੋਂ ਕੁੱਝ ਇਨਵੁਆਇਸਜ਼ ਬਾਰੇ ਕੁੱਝ ਪਤਾ ਕਰਨ ਲਈ ਵੇਅਰਹਾਊਸ ’ਚ ਗਿਆ ਤਾਂ ਉਥੇ ਮੋਤੀ ਲਾਲ ਅਤੇ ਉਸ ਦਾ ਬਿਜ਼ਨੇਸ ਪਾਰਟਨਰ ਬਲਵਿੰਦਰ ਸਿੰਘ ਮੌਜੂਦ ਸਨ। ‘‘ਉਨ੍ਹਾਂ ਦੋਵਾਂ ਨੇ ਮੇਰੀ ਬੇਇਜ਼ਤੀ ਕਰਨੀ ਸ਼ੁਰੂ ਕਰ ਦਿੱਤੀ। ਉਥੇ ਬਹਿਸ ਸ਼ੁਰੂ ਹੋ ਗਈ। ਉਥੇ ਕੰਮ ਕਾਰ ਵਾਲ਼ੇ ਮੇਜ਼ ਉਤੇ ਕੁੱਝ ਔਜ਼ਾਰ ਵੀ ਪਏ ਸਨ। ਮੇਰੇ ਛੋਟੇ ਭਰਾ ਮੋਤੀ ਲਾਲ ਨੇ ਇੱਕ ਵੱਡਾ ਪੇਚਕਸ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਜੋ ਮੈਨੂੰ ਮਾਰ ਸਕੇ। ਬਲਵਿੰਦਰ ਸਿੰਘ ਉਸ ਨੂੰ ਹਟਾਉਣ ਲਈ ਅੱਗੇ ਵਧਿਆ ਅਤੇ ਉਸੇ ਨੇ ਮੇਰੇ ਹੱਥ ’ਚੋਂ ਚਾਕੂ ਖੋਹ ਲਿਆ। ਪਰ ਮੈਂ ਦੂਜਾ ਚਾਕੂ ਕੱਢ ਲਿਆ।’’ ਪੁਲਿਸ ਅਨੁਸਾਰ ਜਿਸ ਚਾਕੂ ਦੀ ਵਰਤੋਂ ਦੋਵੇਂ ਕਤਲਾਂ ਲਈ ਕੀਤੀ ਗਈ ਹੈ, ਉਹ ਬਾਕਾਇਦਾ ਹਮਲੇ ਕਰਨ ਲਈ ਹੀ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਜਾਪਦਾ ਹੈ। ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਬਲਵਿੰਦਰ ਸਿੰਘ ਉਤੇ ਸਵਿੱਚ ਬਲੇਡ ਨਾਲ਼ ਹਮਲਾ ਕੀਤਾ। ਉਸ ਨੇ ਇਹ ਵੀ ਦੱਸਿਆ ਕਿ ਮੋਤੀ ਲਾਲ ਨੇ 10 ਕੁ ਵਰ੍ਹੇ ਪਹਿਲਾਂ ਉਸ ਨੂੰ ਬੇਕਰਜ਼ਫ਼ੀਲਡ ਤੱਕ ਪੁੱਜਣ ਵਿੱਚ ਕਾਫ਼ੀ ਮਦਦ ਵੀ ਕੀਤੀ ਸੀ ਪਰ ਤਦ ਤੋਂ ਹੀ ਉਸ ਦੀ ਬੇਇਜ਼ਤੀ ਵੀ ਕਰਦਾ ਆ ਰਿਹਾ ਸੀ ਅਤੇ ਅਕਸਰ ਧਮਕੀਆਂ ਵੀ ਦਿੰਦਾ ਰਹਿੰਦਾ ਸੀ। ‘‘10 ਵਰ੍ਹਿਆਂ ਦੇ ਅਪਮਾਨ ਮਗਰੋਂ ਮੇਰੇ ਕੋਲ਼ ਹੁਣ ਹੋਰ ਕੋਈ ਚਾਰਾ ਬਾਕੀ ਨਹੀਂ ਰਿਹਾ ਸੀ।’’ ਇਸ ਘਟਨਾ ਵਿੱਚ 62 ਸਾਲਾ ਕੀਕਾ ਸਿੰਘ ਮੰਡੇਰ ਵੀ ਮਾਮੂਲੀ ਜ਼ਖ਼ਮੀ ਹੋਏ ਹਨ। ਨਰਿੰਦਰ ਕੁਮਾਰ ਉਤੇ ਕਤਲ ਦੇ ਦੋ ਦੋਸ਼ ਅਤੇ ਖ਼ਤਰਨਾਕ ਹਥਿਆਰ ਨਾਲ਼ ਹਮਲਾ ਕਰਨ ਦਾ ਇੱਕ ਦੋਸ਼ ਲਾਇਆ ਗਿਆ ਹੈ।


ਬ੍ਰਹਮ ਗਿਆਨੀ ਸੰਤ ਬਾਬਾ ਠਾਕਰ ਸਿੰਘ ਜੀ ਦੀ ਬਰਸੀ ਗੁਰਦੁਆਰਾ ਗੁਰਮਤਿ ਪ੍ਰਕਾਸ ਮਨਟੀਕਾ ਵਿੱਚ ਮਨਾਈ

ਸੱਚ ਨੂੰ ਛਪਾਉਣ ਵਾਲਿਆਂ ਦੀ ਜਮੀਰ ਮਰ ਚੁੱਕੀ ਹੈ ‐-ਸ਼ਰੋਮਣੀ ਅਕਾਲੀ ਦਲ ਯੂਥ ਵਿੰਗ ਯੂ ਕੇ

ਬਰਮਿੰਘਮ, ਬੀਤੇ ਦਿਨੀ ਮਿਤੀ 27 ਦਸੰਬਰ 2009 ਨੂੰ ਗੁਰੁ ਨਾਨਕ ਗੁਰਦੁਆਰਾ ਵਾਲਸਾਲ ਯੂ ਕੇ ਵਿਖੇ ਸਮੂਹ ਸਾਧ ਸੰਗਤ ਵੱਲੋਂ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਾਨਾਇਆ ਗਿਆ । ਸ਼੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਅਪਣੇ ਵਿਚਾਰ ਪਰਗਟ ਕਰਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਯੂਥ ਵਿੰਗ ਯੂਕੇ ਦੇ ਪ੍ਰਧਾਨ ਵੱਲੋਂ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਜਿੱਥੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਾਨਣਾ ਪਾਇਆ ਤੇ ਸਿੱਖ ਕੌਮ ਨਾਲ ਹੋ ਰਹੀਆਂ ਧੱਕੇ ਸ਼ਾਹੀਆਂ ਵਾਰੇ ਸੰਗਤਾਂ ਨੂੰ ਸੁਚੇਤ ਕੀਤਾ ਤੇ ਨਾਲ ਹੀ ਆਖਿਆ ਕਿ ਜਿੰਨਾਂ ਚਿਰ ਸਿੱਖ ਕੌਮ ਨੂੰ ਆਪਣਾ ਆਜਾਦ ਘਰ ਨਹੀਂ ਮਿਲਦਾ ਉੰਨਾਂ ਚਿਰ ਸਿੱਖ ਕੌਮ ਉੱਤੇ ਸਮੇ ਦੀਆਂ ਸਰਕਾਰਾਂ ਇਸੇ ਤਰਾਂ ਹੀ ਜੁਲਮ ਕਰਦੀਆਂ ਰਹਿਣਗੀਆਂ ਇਸ ਗੱਲ ਤੋਂ ਖਫਾ ਹੋ ਕੇ ਗੁਰਦੁਆਰਾ ਸਾਹਿਬ ਦੀ ਪ੍ਰੰਬਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਭਾਈ ਮੁਠੱਡਾ ਜੀ ਦੀ ਇਸ ਸਪੀਚ ਤੇ ਟੀਕਾ-ਟਿੱਪਣੀ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਇਹ ਸਰਾਸਰ ਗਲਤ ਸੀ ਤੇ ਦੀਵਾਨ ਚ ਬੈਠੀਆਂ ਸੰਗਤਾਂ ਨੇ ਕਮੇਟੀ ਮੈਬਰਾਂ ਤੇ ਸਖਤ ਇਤਰਾਜ ਕੀਤਾ। ਕਿਉਕਿ ਗੁਰੁ ਘਰ ਸਭ ਦਾ ਸਾਝਾਂ ਹੈ ਅਤੇ ਸਭ ਨੂੰ ਸੱਚ ਦੀ ਗੱਲ ਕਰਨ ਦਾ ਪੂਰਾ ਹੱਕ ਹੈ। ਯੂਥ ਵਿੰਗ ਦੇ ਆਗੂਆਂ ਨੇ ਕਿਹਾ ਕਿ ਇਹਨਾਂ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਜੋ ਕਿ ਸੱਚ ਦੀ ਗੱਲ ਕਰਨ ਤੋਂ ਝਿਜਕਦੇ ਹਨ। ਇਸ ਮੋਕੇ ਭਾਈ ਮੁਠੱਡਾ ਦੇ ਨਾਲ ਯੂਥ ਵਿੰਗ ਦੇ ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਖਜਾਨਚੀ ਭਾਈ ਮਲਕੀਤ ਸਿੰਘ ਬਾਬਾ ਬਕਾਲਾ ਅਤੇ ਐਗਜੈਕਟਿਵ ਮੈਂਬਰ ਇੰਦਰ ਸਿੰਘ ਸੋਹਲ ਮੌਜੂਦ ਸਨ।

ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਮੇਸ਼ਾ ਲਈ ਸਾਥ ਨਾ ਦੇਣ ਦਾ ਨਿਸ਼ਚਾ

ਲੁਧਿਆਣਾ, 27 ਦਸੰਬਰ -ਦੁਨੀਆਂ ਭਰ ਦੇ ਗੁਰ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਲਿਆਂਦੇ ਸਨ ਤੇ ਪੰਜਾਬ ਵਿੱਚ ਲੋਕਾਂ ਪੰਥ ਦੀਆਂ ਸਰਕਾਰਾਂ ਵੀ ਬਣਾਈਆਂ ਪਰ ਬਾਦਲ ਨੇ ਹਮੇਸ਼ਾ ਡੇਰਾਬਾਦ ਨੂੰ ਸ਼ਹਿ ਦਿੱਤੀ ਅਤੇ ਪੰਥ ਵਿਰੋਧੀਆਂ ਦਾ ਹੀ ਸਾਥ ਦਿੱਤਾ ਹੈ ਜਿਸ ਕਾਰਨ ਅਸੀਂ ਬਾਦਲ ਦਾ ਹਮੇਸ਼ਾ ਲਈ ਸਾਥ ਨਾ ਦੇਣ ਦਾ ਨਿਸ਼ਚਾ ਕੀਤਾ ਹੈ। ਇਹ ਸ਼ਬਦ ਜਥੇਦਾਰ ਹਰਜਿੰਦਰ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਗਊਘਾਟ ਨੇ ਆਪਣੇ ਗ੍ਰਹਿ ਵਿਖੇ ਆਯੋਜਿਤ ਕੀਤੀ ਇੱਕ ਪੰਥਕ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਇਸ ਸਮੇਂ ਕਿਹਾ ਕਿ ਬਾਦਲ ਨੇ ਲੋਕਾਂ ਨੂੰ ਪੰਥ ਦੇ ਨਾਂ ’ਤੇ ਹਮੇਸ਼ਾਂ ਬੁੱਧੂ ਹੀ ਬਣਾਇਆ ਹੈ ਤੇ ਮੈਂ ਹੁਣ ਇਹ ਨਿਸ਼ਚਾ ਕੀਤਾ ਹੈ ਕਿ ਮੈਂ ਘਰ ਬੈਠਣ ਦੀ ਥਾਂ ਤੇ ਲੋਕਾਂ ’ਚ ਜਾ ਕੇ ਗੁਰੂ ਘਰ ਦਾ ਪ੍ਰਚਾਰ ਕਰਾਂ ਅਤੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਾਂ। ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਜੱਥੇਬੰਦੀਆਂ ਨੇ ਬਾਦਲਕੇ ਸਿੱਖ ਕੌਮ ਤੋਂ ਲਾਂਭੇ ਨਾ ਕੀਤੇ ਤਾਂ ਸਿੱਖੀ ਨੂੰ ਇਹ ਹੋਰ ਪਤਿਤ ਕਰਨਗੇ। ਉਨ੍ਹਾਂ ਇਸ ਸਮੇਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੀਆਂ ਸਿੱਖ ਜੱਥੇਬੰਦੀਆਂ ਇੱਕ ਹੋਣ ਤੇ ਉਹ ਅੱਗੇ ਲੱਗਕੇ ਸੇਵਾ ਕਰਨ ਨੂੰ ਤਿਆਰ ਹਨ।
ਇਸ ਸਮੇਂ ਸ਼੍ਰੋਮਣੀ ਤੱਤ ਖ਼ਾਲਸਾ ਦੇ ਮੁਖੀ ਭਾਈ ਜਰਨੈਲ ਸਿੰਘ ਨੇ ਕਿਹਾ ਕਿ ਸਾਡੀ ਹੁਣ ਇੱਕੋ ਹੀ ਟੀਚਾ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਤੋਂ ਸਿਆਸਤਦਾਨਾਂ ਨੂੰ ਕਿਵੇਂ ਹਟਾਉਣਾ ਹੈ ਤੇ ਅਕਾਲ ਤਖ਼ਤ ਨੂੰ ਕਿਵੇਂ ਆਜ਼ਾਦ ਕਰਾਉਣਾ ਹੈ ਇਹੀ ਟੀਚਾ ਹੋਣਾ ਚਾਹੀਦਾ ਹੈ। ਭਾਈ ਜਰਨੈਲ ਸਿੰਘ ਨੇ ਇਸ ਸਮੇਂ ਕਿਹਾ ਕਿ ਆਪਾਂ ਨੂੰ ਬਾਦਲਕਿਆਂ ਤੋਂ ਡਰਨ ਦੀ ਲੋੜ ਨਹੀਂ ਹੈ ਸਾਡੇ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਤੇ ਬਦਮਾਸ਼ੀ ਅਸੀਂ ਵੀ ਕਰ ਸਕਦੇ ਹਾਂ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਆਪਣੀਆਂ ਵੱਧ ਤੋਂ ਵੱਧ ਵੋਟਾਂ ਬਣਾਓ। ਇਸ ਸਮੇਂ ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ ਦੇ ਆਗੂ ਭਾਈ ਨਰੈਣ ਸਿੰਘ ਜੌੜਾ ਨੇ ਕਿਹਾ ਕਿ ਧਰਮ ਅਤੇ ਰਾਜਨੀਤੀ ਸਰੀਰ ਅਤੇ ਪ੍ਰਮਾਤਮਾ ਵਾਂਗਰ ਹੈ ਤੇ ਧਰਮ ਦਾ ਰਾਜਨੀਤੀ ਉੱਪਰ ਪਹਿਰਾ ਚਾਹੀਦਾ ਹੈ। ਉਨ੍ਹਾਂ ਇਸ ਸਮੇਂ ਕਿਹਾ ਕਿ ਹੁਣ ਸਾਨੂੰ ਮਨਮੁੱਖਾਂ ਨਾਲੋਂ ਨਾਤੇ ਤੋੜ ਕੇ ਗੁਰਮੁੱਖ ਬਣ ਜਾਣਾ ਚਾਹੀਦਾ ਹੈ ਤਾਂ ਜੋ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਅਸੀਂ ਬਾਦਲਕਿਆਂ ਵਿਰੁੱਧ ਜੰਗ ਜਿੱਤੀਏ। ਇਸ ਸਮੇਂ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਜੱਥੇਦਾਰ ਹਰਜਿੰਦਰ ਸਿੰਘ ਨੇ ਜੋ ਅਸਤੀਫ਼ਾ ਬਾਦਲ ਦਲ ਤੋਂ ਦਿੱਤਾ ਹੈ ਉਹ ਉਨ੍ਹਾਂ ਦੇ ਦਿਲ ਦੀ ਆਵਾਜ਼ ਹੈ ਤੇ ਹੁਣ ਸਿੱਖ ਸੰਗਤਾਂ ਤੇ ਨਿਹੰਗ ਫੌਜਾਂ ਉਨ੍ਹਾਂ ਨਾਲ ਖੜ੍ਹੀਆਂ ਹਨ। ਇਸ ਸਮੇਂ ਬਾਦਲਕਿਆਂ ਨੂੰ ਰਗੜੇ ਲਾਉਣ ਵਾਲਿਆਂ ’ਚ ਮਾਸਟਰ ਸੰਤੋਖ ਸਿੰਘ, ਦਲਜੀਤ ਸਿੰਘ, ਬੀਬੀ ਨਰਿੰਦਰ ਕੌਰ, ਬੀਬ ਭਜਨ ਕੌਰ ਮੋਤੀ ਨਗਰ, ਜਥੇ. ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਮਲਵਿੰਦਰ ਸਿੰਘ ਆਦਿ ਵਿਸ਼ੇਸ਼ ਸਨ। ਇਸ ਸਮੇਂ ਜਥੇ. ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਬਾਦਲਕਿਆਂ ਵਿਰੁੱਧ ਗਲੀ-ਗਲੀ, ਮੁਹੱਲੇ-ਮੁਹੱਲੇ ਨੁਕੜ ਮੀਟਿੰਗ ਕਰਕੇ ਬਾਦਲ ਜੂੰਡਲੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੇ। ਹੋਰਨਾਂ ਤੋਂ ਇਲਾਵਾ ਇਸ ਸਮੇਂ ਬੀਬੀ ਨਰਿੰਦਰ ਕੌਰ, ਬੀਬੀ ਭਜਨ ਕੌਰ ਸੰਧੂ ਨੇ ਕਿਹਾ ਕਿ ਆਸ਼ੂਤੋਸ਼ੀਏ ਦੇ ਜੇ ਕਿਧਰੇ ਵੀ ਪੋਸਟਰ ਲੱਗਦੇ ਹਨ ਤਾਂ ਉਸੇ ਟਾਈਮ ਹੀ ਉਸ ’ਤੇ ਕਾਰਵਾਈ ਕਰੋ। ਇਸ ਸਮੇਂ ਕ੍ਰਿਸ਼ਨ ਗੋਇਲ, ਡਾ. ਲਾਲ ਸਿੰਘ ਸਿੱਧੂ, ਭਾਈ ਸੁਰਿੰਦਰ ਸਿੰਘ ਖ਼ਾਲਸਾ, ਰਮਨਦੀਪ ਸਿੰਘ, ਦਮਨਪ੍ਰੀਤ ਸਿੰਘ, ਬਾਬਾ ਗੁਰਪਾਲ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਵਿਰਸਾ ਸਿੰਘ, ਬਾਬਾ ਬਲਵੰਤ ਸਿੰਘ, ਹਰਵਿੰਦਰ ਸਿੰਘ ਸ਼ਕਤੀ ਨਗਰ, ਭੁਪਿੰਦਰ ਸਿੰਘ, ਹਰਜੋਤ ਦਿਓਲ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਧੀਰਜ ਕੁਮਾਰ, ਸ਼ੁਵਮ ਕੁਮਾਰ, ਜਸਪਾਲ ਸਿੰਘ, ਦੀਦਾਰ ਸਿੰਘ ਖ਼ਾਲਸਾ, ਮਲਵਿੰਦਰ ਸਿੰਘ ਖ਼ਾਲਸਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਫਤਿਹਗੜ੍ਹ ਸਾਹਿਬ ਤੋ ਰੋਸ ਮਾਰਚ 30 ਦਸੰਬਰ ਨੂੰ ਰਵਾਨਾ ਹੋਵੇਗਾ -ਬਾਬਾ ਧੁੰਮਾ

ਫਤਿਹਗੜ੍ਹ ਸਾਹਿਬ . 27 ਦਸੰਬਰ .- ਪੰਜਾਬ ਸਰਕਾਰ ਵੱਲੋ 5 ਦਸੰਬਰ ਨੂੰ ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਮਾਗਮ ਨੂੰ ਰੋਕਣ ਲਈ ਕੱਢੇ ਗਏ ਮਾਰਚ ਦੌਰਾਨ 1 ਸਿੰਘ ਦਰਸ਼ਨ ਸਿੰਘ ਨੂੰ ਸ਼ਹੀਦ ਕਰਨ ਤੇ 11 ਸਿੰਘਾ ਨੂੰ ਫੱਟੜ ਕਰਨ ਦੇ ਦੋਸੀਆਂ ਹਰੀਸ਼ ਬੇਦੀ, ਹਨੀ ਬੇਦੀ ਅਤੇ ਆਸ਼ੁਤੋਸ਼ ਖਿਲਾਫ ਪਰਚਾ ਦਰਜ ਨਾ ਕਰਨ ਅਤੇ ਉਲਟਾ ਮਾਰਚ ਕਰ ਰਹੇ ਸਿੰਘ ਖਿਲਾਫ ਹੀ ਪਰਚਾ ਦਰਜ ਕਰਨ ਵਿਰੁੱਧ ਸੰਤ ਸਮਾਜ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਵੱਲੋ ਇਕ ਵਿਸ਼ਾਲ ਰੋਸ ਮਾਰਚ 30 ਦਸੰਬਰ ਨੂੰ ਸਵੇਰੇ 11 ਵਜੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋ ਰਵਾਨਾ ਹੋਵੇਗਾ ਅਤੇ ਸ਼ਾਮੀ 3 ਵਜੇ ਚੰਡੀਗੜ੍ਹ ਗਵਰਨਰ ਹਾਊਸ ਵਿਖੇ ਰਾਜਪਾਲ ਪੰਜਾਬ ਨੂੰ ਮੈਮੋਰੰਡਮ ਦੇਵੇਗਾ। ਇਹ ਗੱਲ ਅੱਜ ਇਥੇ ਸੰਤ ਸਮਾਜ ਦੇ ਜਨਰਲ ਸਕੱਤਰ ਸੰਤ ਬਾਬਾ ਹਰੀ ਸਿੰਘ ਰੰਧਾਵਾ ਦੇ ਅਸਥਾਨ ਵਿਖੇ ਗੁਰਮਤਿ ਪ੍ਰਚਾਰਕ ਸੰਤ ਸਮਾਜ ਦੇ ਚੇਅਰਮੈਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਸੰਤ ਬਾਬਾ ਹਰੀ ਸਿੰਘ ਰੰਧਾਵਾ ਨੇ ਪੱਤਰਕਾਰ ਸੰਮੇਲਨ ਦੌਰਾਨ ਆਖੀ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ 5 ਦਸੰਬਰ ਨੂੰ ਲੁਧਿਆਣਾ ਵਿਖੇ ਗੋਲੀ ਕਾਂਡ ਦੇ ਮੁੱਖ ਦੋਸ਼ੀ ਹਰੀਸ਼ ਬੇਦੀ, ਹਨੀ ਬੇਦੀ ਤੇ ਆਸ਼ੂਤੋਸ਼ ਸਿੱਧੇ ਤੌਰ ਤੇ ਜਿੰਮੇਵਾਰ ਹਨ ਅਤੇ ਇਨ੍ਹਾਂ ਖਿਲਾਫ ਪਰਚਾ ਦਰਜ ਕਰਨ ਲਈ ਲੁਧਿਆਣਾਂ ਦੇ ਐਸ.ਐਸ.ਪੀ. ਤੇ ਡੀ.ਸੀ. ਖੁਦ ਮੰਨੇ ਸਨ ਅਤੇ ਏ.ਡੀ.ਸੀ. ਕੁਲਦੀਪ ਸਿੰਘ ਦੀ ਇਹ ਡਿਊਟੀ ਲਗਾਈ ਸੀ ਕਿ ਉਹ ਪਰਚਾ ਦਰਜ ਕਰਵਾ ਕੇ ਸੰਤਾਂ ਨੂੰ ਐਫ.ਆਈ.ਆਰ. ਦਾ ਨੰਬਰ ਦੇ ਦੇਵੇ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਚਲਾਕੀ ਦੀ ਉਦੋ ਕੋਈ ਹੱਦ ਨਾ ਰਹੀ ਜਦੋ ਦਿੱਤੇ ਐਫ.ਆਈ.ਆਰ ਨੰਬਰ ਦੀ ਨਕਲ ਲਈ ਗਈ ਤਾਂ ਉਸ ਵਿਚ ਪਰਚਾ ਵੱਖ ਵੱਖ ਧਰਾਵਾ ਖਿਲਾਫ ਸਿੱਖਾਂ ਤੇ ਹੀ ਦਰਜ ਕੀਤਾ ਹੋਇਆ ਸੀ। ਜਦੋ ਕਿ ਐਸ.ਐਸ.ਪੀ. ਤੇ ਡੀ.ਸੀ. ਸਾਹਿਬ ਨਾਲ ਕਤਲ ਦਾ ਪਰਚਾ ਹਰੀਸ਼ ਬੇਦੀ, ਹਨੀ ਬੇਦੀ ਅਤੇ ਆਸ਼ੂਤੋਸ਼ ਤੇ ਦਰਜ ਕਰਨ ਦੀ ਗੱਲਬਾਤ ਹੋਈ ਸੀ। ਬਾਬਾ ਹਰਨਾਮ ਸਿੰਘ ਤੇ ਬਾਬਾ ਹਰੀ ਸਿੰਘ ਰੰਧਾਵਾ ਨੇ ਕਿਹਾ ਕਿ ਝੂਠ ਦੀ ਕੋਈ ਹੱਦ ਹੁੰਦੀ ਹੈ ਇਸ ਤਰਾ ਪੰਥਕ ਸਰਕਾਰਾਂ ’ਚ ਹੀ ਸਿੱਖਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਅਧਰਮੀ ਲੋਕਾਂ ਦੀ ਮਦਦ ਕਰਨਾ ਸਿੱਖ ਪੰਥ ਤੇ ਸੰਤ ਸਮਾਜ ਕਦਾਚਿੱਤ ਬਰਦਾਸ਼ਤ ਨਹੀ ਕਰੇਗੀ। ਸੰਤ ਸਮਾਜ ਨੇ ਸ਼ਪੱਸ਼ਟ ਕੀਤਾ ਕਿ ਉਹ ਕਿਸੇ ਵਿਸ਼ੇਸ਼ ਧਰਮ ਜਾ ਜਾਤੀ ਖਿਲਾਫ ਨਹੀ ਹਨ ਉਹ ਤਾਂ ਆਸ਼ੂਤੋਸ਼ ਨੂੁਰਮਹਿਲੀਏ ਤੇ ਭਨਿਆਰੇ ਵਾਲਿਆਂ ਦੀ ਖੋਲੀਆ ਅਧਰਮੀ ਲੁੱਟ ਦੀਆਂ ਦੁਕਾਨਾ ਤੋ ਪੰਜਾਬ ਦੀ ਸੰਗਤ ਨੂੰ ਸੁਚੇਤ ਕਰਦੇ ਹਨ। ਕਿਉਕਿ ਇਨ੍ਹਾਂ ਪਾਖੰਡੀ ਤੇ ਅਖੋਤੀ ਸਾਧਾ ਕਾਰਨ ਅਧਰਮ ਦਾ ਬੋਲਵਾਲਾ ਵੱਧ ਰਿਹਾ ਹੈ ਅਤੇ ਇਹ ਲੋਕ ਪੰਜਾਬ ’ਚ ਫਿਰਕੂਵਾਦ ਨੂੰ ਬੜਾਵਾ ਤੇ ਆਪਸੀ ਭਾਈਚਾਰਕ ਸਾਝ ਨੂੰ ਤੋੜ ਰਹੇ ਹਨ। ਬਾਬਾ ਹਰਨਾਮ ਸਿੰਘ ਖਾਲਸਾ ਤੇ ਬਾਬਾ ਹਰੀ ਸਿੰਘ ਰੰਧਾਵਾ ਨੇ ਸਮੂਹ ਸਿੱਖ ਸੰਗਤ ਨੂੰ ਇਸ ਰੋਸ ਮਾਰਚ ’ਚ ਸ਼ਾਮਿਲ ਹੋਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਹ ਮਾਰਚ ਪੂਰਨ ਸ਼ਾਤਮਈ ਜੁਲਮ ਤੇ ਤਸ਼ੱਦਦ ਖਿਲਾਫ ਹੋਵੇਗਾ। ਇਸ ਵਿਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਗਵਰਨਰ ਹਾਊਸ ਪੁਜੱਣਗੀਆਂ ।

ਦੁਨੀਆਂ ਭਰ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਵਿਚ ਵਧੇਰੇ ਚੋਕਸੀ ਵਰਤੀ ਜਾ ਰਹੀ ਹੈ

ਵਾਸ਼ਿਗਟਨ, 27 ਦਸੰਬਰ : ਡ੍ਰੇਟਾਈਟ ਜਾ ਰਹੇ ਜਹਾਜ ਨੂੰ ਉਡਾਉਣ ਦਾ ਯਤਨ ਅਸਫਲ ਹੋ ਜਾਣ ਦੇ ਬਾਅਦ ਅਮਰੀਕਾ ਦੇ ਸਾਰੇ ਹੀ ਮੁੱਖ ਹਵਾਈ ਅੱਡਿਆਂ ਅਤੇ ਦੁਨੀਆਂ ਭਰ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਵਿਚ ਵਧੇਰੇ ਚੋਕਸੀ ਵਰਤੀ ਜਾ ਰਹੀ ਹੈ । ਇਸ ਘਟਨਾ ਤੋਂ ਬਾਅਦ ਅਮਰੀਕਾ ਨੇ ਦੁਨੀਆਂ ਦੀਆਂ ਜਹਾਜ਼ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਸਾਰੀਆਂ ਹੀ ਉਡਾਨਾਂ ਦੀ ਸੁਰੱਖਿਆ ਸਖਤ ਕਰਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸੁਰਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿਤੇ ਗਏ ਹਨ। ਅਮਰੀਕਨ ਏਅਰਲਾਈਨਜ਼ ਨੇ ਕਿਹਾ ਕਿ ਅਮਰੀਕੀ ਆਵਾਜਾਈ ਸੁਰੱਖਿਆ ਪ੍ਰਸਾਸ਼ਨ ਨੇ ਕਿਸੇ ਵੀ ਵਿਦੇਸ਼ੀ ਸਥਾਨ ਤੋਂ ਅਮਰੀਕਾ ਆਉਣ ਵਾਲੀਆਂ ਸਾਰੀਆਂ ਹੀ ਉਡਾਨਾਂ ਦੇ ਲਈ ਸੁਰੱਖਿਆ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿਤੇ ਹਨ। ਨਾਈਜੀਰੀਆਈ ਨਾਗਰਿਕ ਉਮਰ ਫਾਰੂਕ ਅਬਦੁਲ ਮੁਦਾਲਲਾਬ ਨੇ 278 ਯਾਤਰੀਆਂ ਨੂੰ ਲੈ ਕੇ ਜਾ ਰਹੇ ਨਾਰਥ ਵੇਸਟਰਨ ਏਅਰਲਾਈਂਸ ਦੇ ਜਹਾਜ ਨੂੰ ਉਡਾਉਣ ਦਾ ਯਤਨ ਕੀਤਾ ਸੀ। ਜਦੋਂ ਤੱਕ ਉਹ ਇਸ ਜਹਾਜ ਵਿਚ ਧਮਾਕਾ ਕਰਦਾ ਉਸ ਤੋਂ ਪਹਿਲਾਂ ਹੀ ਸਹਿ ਯਾਤਰੀਆਂ ਨੇ ਉਸ 'ਤੇ ਕਾਬੂ ਪਾ ਲਿਆ। ਹੁਣ ਹਵਾਈ ਅੱਡਿਆਂ ਉਪਰ ਯਾਤਰੀਆਂ ਦੀ ਵਿਸੇਸ ਜਾਂਚ ਕੀਤੀ ਜਾ ਰਹੀ ਹੈ। ਜਹਾਜ ਕੰਪਨੀਆਂ ਜਹਾਜ ਦੇ ਅੰਦਰ ਅਤੇ ਬਾਹਰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ 'ਤੇ ਰੁੱਝ ਗਈਆਂ ਹਨ। ਅਮਰੀਕੀ ਗ੍ਰਹਿ ਸੁਰਖਿਆ ਵਿਭਾਗ ਦੀ ਬੁਲਾਰਾ ਸਾਰਾ ਕੁਬਾਨ ਨੇ ਇਕ ਬਿਆਨ ਵਿਚ ਕਿਹਾ ਕਿ ਯਾਤਰੀਆਂ ਦੀ ਵਿਸ਼ੇਸ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਤਾਂ ਕਿ ਇਹ ਨਿਸ਼ਚਤ ਕੀਤਾ ਜਾ ਸਕੇ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂਵਿਚ ਜਨਤਾ ਯਾਤਰਾ ਦੇ ਦੌਰਾਨ ਸੁਰਖਿਅਕ ਰਹਿ ਸਕੇ। ਉਹਨਾਂ ਕਿਹਾ ਕਿ ਯਾਤਰੀਆਂ ਨੂੰ ਆਪਣੇ ਨੇੜਲੇ ਸਥਾਨਾਂ 'ਤੇ ਸਖਤ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਕਿ ਉਥੇ ਕੋਈ ਸ਼ਕੀ ਚੀਜ ਤਾਂ ਨਹੀਂ ਪਈ। ਜੇ ਸ਼ੱਕੀ ਚੀਜ਼ ਜਾਂ ਵਿਅਕਤੀ ਕਿਸੇ ਯਾਤਰੀ ਨੂੰ ਨਜ਼ਰ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿਤੀ ਜਾਣੀ ਚਾਹੀਦੀ ਹੈ। ਬ੍ਰਿਟਿਸ ਏਅਰਵੇਜ਼ ਨੇ ਆਪਣੀ ਬੇਬਸਾਈਟ ਵਿਚ ਕਿਹਾ ਕਿ ਯਾਤਰੀਆਂ ਨੂੰ ਖੁਦ ਵੀ ਜਹਾਜਾਂ ਵਿਚ ਸਫਰ ਕਰਦੇ ਸਮੇਂ ਚੌਕਸ ਰਹਿਣਾ ਚਾਹੀਦਾ ਹੈ। ਏਅਰ ਕੈਨੇਡਾ ਨੇ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਵਾਈ ਅੱਡਿਆਂ 'ਤੇ ਸਮੇਂ ਤੋਂ ਪਹਿਲਾਂ ਪਹੁੰਚਣ ਤਾਂ ਕਿ ਵਿਸ਼ੇਸ ਜਾਂਚ ਵਿਚ ਲੱਗਣ ਵਾਲਾ ਸਮਾਂ ਉਹ ਕੱਢ ਸਕਣ , ਇਸ ਤਰਾਂ ਕਰਨ ਨਾਲ ਜਹਾਜ ਦੀ ਉਡਾਨ ਲੇਟ ਨਹੀਂ ਹੋਵੇਗੀ। ਵਾਈਟ ਹਾਊਸ ਦੇ ਅਨੁਸਾਰ ਉਬਾਮਾ ਨੂੰ ਸਾਰੀ ਸਥਿਤੀ ਦੀ ਜਾਣਕਾਰੀ ਦਿਤੀ ਗਈ ਹੈ। ਉਹਨਾਂ ਅਮਰੀਕਾ ਜਾਣ ਜਾਂ ਅਮਰੀਕਾ ਤੋਂ ਜਾਣ ਵਾਲੀਆਂ ਸਾਰੀਆਂ ਹੀ ਉਡਾਨਾ ਵਿਚ ਸਖਤ ਸੁਰਖਿਆ ਕਰਨ ਦਾ ਸੱਦਾ ਦਿੱਤਾ ਹੈ।


ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਨਾਲ ਸ਼ਹੀਦੀ ਜੋੜ ਮੇਲਾ ਸੰਪੰਨ

. ਫਤਿਹਗੜ੍ਹ ਸਾਹਿਬ, 26 ਦਸੰਬਰ - ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਅੱਜ ਇੱਥੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਜਯੋਤੀ ਸਰੂਪ ਸਾਹਿਬ ਵਿਖੇ ਪਹੁੰਚਣ 'ਤੇ ਅਰਦਾਸ ਉਪਰੰਤ ਰਸਮੀ ਤੌਰ 'ਤੇ ਸਮਾਪਤ ਹੋ ਗਿਆ । ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਵੇਰੇ 9 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਵੱਲੋਂ ਹੁਕਮ ਨਾਮਾ ਲਿਆ ਗਿਆ ਅਤੇ ਇਸ ਤੋਂ ਪਹਿਲਾਂ ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਫੁੱਲਾਂ ਨਾਲ਼ ਬੜੇ ਹੀ ਸੁੰਦਰ ਢੰਗ ਨਾਲ਼ ਸਜਾਈ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸੁਨਹਿਰੀ ਚੌਰ ਸਾਹਿਬ ਦੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਿਭਾ ਰਹੇ ਸਨ ਜਦੋਂ ਕਿ ਪਾਲਕੀ ਵਿੱਚ ਸ਼ੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਤਾਬਿਆ ਵਿੱਚ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਜਸਵਿੰਦਰ ਸਿੰਘ ਹੈਡ ਗਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ, ਗਿਆਨੀ ਹਰਪਾਲ ਸਿੰਘ ਹੈਡ ਗਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਬੈਠੇ ਸਨ। ਪੂਰੇ ਜਾਹੋ ਜਲਾਲ ਨਾਲ਼ ਸ਼ੁਰੂ ਹੋਏ ਨਗਰ ਕੀਰਤਨ ਦੌਰਾਨ ਰਸਤੇ ਵਿੱਚ ਪਾਲਕੀ ਸਾਹਿਬ ਦੇ ਆਲ਼ੇ ਦੁਆਲ਼ੇ ਵੱਡੀ ਤਾਦਾਦ ਵਿੱਚ ਸੰਗਤ ਫੁੱਲਾਂ ਅਤੇ ਮਾਇਆ ਦੀ ਵਰਖਾ ਕਰਕੇ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ 'ਬੋਲੇ ਸੋ ਨਿਹਾਲ ਅਤੇ ਸਤਿ ਸ੍ਰੀ ਅਕਾਲ' ਦੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ਼ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀ ਸੀ। ਪਾਲਕੀ ਸਾਹਿਬ ਦੇ ਅੱਗੇ ਨਗਰ ਕੀਰਤਨ ਵਿੱਚ ਦਰਜਨਾਂ ਰਾਗੀ ਜਥੇ, ਗੱਤਕਾ ਪਾਰਟੀਆਂ, ਸੇਵਾ ਦਲ, ਸੁਖਮਨੀ ਸੇਵਾ ਸੁਸਾਇਟੀਆਂ ਦੇ ਨਾਲ ਨਾਲ ਸਰਵ ਧਰਮ ਸੇਵਾਸੁਸਾਇਟੀ ਵੀ ਗੁਰੂ ਜਸ ਗਾਉਂਦੀਆਂ ਜਾ ਰਹੀਆਂ ਸਨ। ਨਿਹੰਗ ਸਿੰਘਾਂ ਦੀਆਂ ਗੱਤਕਾ ਪਾਰਟੀਆਂ ਤੋਂ ਇਲਾਵਾ ਬੀਬੀਆਂ ਦੀ ਗੱਤਕਾ ਪਾਰਟੀ ਨੇ ਵੀ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਅਕਾਲ ਅਕਾਦਮੀਜ਼ ਬੜੂ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਨਗਰ ਕੀਰਤਨ ਸਮੇਂ ਸਲਾਮੀ ਦਿੱਤੀ ਗਈ। ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਅਤੇ ਸ਼ਹੀਦ ਊਧਮ ਸਿੰਘ ਫਾਉਂੂਡੇਸ਼ਨ ਮੰਡੀ ਗੋਬਿੰਦਗੜ੍ਹ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਰੂਣ ਹੱਤਿਆ ਖਿਲਾਫ ਜਾਰੀ ਹੋਏ ਹੁਕਨਾਮੇ ਦੀਆਂ 10 ਹਜ਼ਾਰ ਕਾਪੀਆਂ ਸੰਗਤਾਂ ਨੂੰ ਵੰਡੀਆਂ ਗਈਆਂ। ਇਸੇ ਸਮਾਜਿਕ ਬੁਰਾਈ ਵਿਰੁੱਧ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਵੀ ਹੱਥਾਂ ਵਿੱਚ ਬੈਨਰ ਫੜ ਕੇ ਸੰਗਤਾਂ ਨੂੰ ਜਾਗਰੂਕ ਕੀਤਾ। ਪਾਲਕੀ ਸਾਹਿਬ ਦੇ ਅੱਗੇ-ਅੱਗੇ ਸ਼੍ਰੀ ਦੀਦਾਰ ਸਿੰਘ ਭੱਟੀ ਐਮ.ਐਲ.ਏ ਸਰਹਿੰਦ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਚੀਮਾ, ਗੁਰਪ੍ਰੀਤ ਸਿੰਘ ਭੱਟੀ, ਜਥੇਦਾਰ ਸਵਰਨ ਸਿੰਘ ਚਨਾਰਥਲ, ਸ. ਦਿਲਮੇਘ ਸਿੰਘ ਸਕੱਤਰ ਐਸ.ਜੀ.ਪੀ.ਸੀ, ਦਵਿੰਦਰ ਸਿੰਘ ਭੱਪੂ, ਗੁਰਵਿੰਦਰ ਸਿੰਘ ਭੱਟੀ, ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ, ਕਰਨੈਲ ਸਿੰਘ ਪੰਜੋਲੀ ਮੈਂਬਰ ਅੰਤ੍ਰਿਗ ਕਮੇਟੀ, ਰਵਿੰਦਰ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ., ਬੀਬੀ ਸੁਰਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ., ਨਿਰਮਲ ਸਿੰਘ ਘਰਾਚੋਂ, ਰਣਜੀਤ ਸਿੰਘ ਲਿਬੜਾ, ਸਤਵਿੰਦਰ ਸਿੰਘ ਟੌਹੜਾ, ਸਤਵੀਰ ਸਿੰਘ ਐਡੀ. ਸਕੱਤਰ ਐੱਸ.ਜੀ.ਪੀ.ਸੀ, ਕਾਂਗਰਸੀ ਆਗੂ ਅਮਰਿੰਦਰ ਸਿੰਘ ਲਿਬੜਾ, ਮਲਕੀਤ ਸਿੰਘ ਮਠਾੜੂ, ਗੁਰਜੰਟ ਸਿੰਘ ਚਲੈਲਾ, ਗੁਰਸਤਿੰਦਰ ਸਿੰਘ ਜ਼ੱਲਾ, ਰਜਿੰਦਰ ਸਿੰਘ ਜਖਵਾਲੀ, ਭਗਵੰਤ ਸਿੰਘ ਆਨੰਦ, ਸੁਖਜੀਤ ਸਿੰਘ ਬਘੋਰਾ, ਬੀਰਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਰਾਜੂ, ਜਗੀਰ ਸਿੰਘ ਐਡੀਸ਼ਨਲ ਮੈਨੇਜਰ, ਜਰਨੈਲ ਸਿੰਘ ਕੁੰਭ, ਸੁਖਦੇਵ ਸਿੰਘ ਬੁਚੜੇ, ਜਗਜੀਤ ਸਿੰਘ ਨਾਗਰਾ, ਅਮਰਜੀਤ ਸਿੰਘ ਕ੍ਰਿਸਨਪੁਰ, ਮਨਜੀਤ ਸਿੰਘ ਬੋਰਾ, ਏਕਮ ਸਿੰਘ ਬੁਚੜੇ ਗੁਰਜੰਟ ਸਿੰਘ ਭਮਾਰਸੀ, ਮਲਕੀਤ ਸਿੰਘ ਨਰੈਣਾ, ਹਰਮਿੰਦਰ ਸਿੰਘ ਹਰਜ਼ੀਵੀਰ ਜੀ, ਗੁਰਬਿਕਰਮਜੀਤ ਸਿੰਘ ਨਾਗਰਾ, ਰਾਜਦਵਿੰਦਰ ਸਿੰਘ ਖਰ੍ਹਾ, ਤੇਜਾ ਸਿੰਘ ਪੰਜੋਲਾ, ਗੁਰਜੀਤ ਸਿੰਘ ਰੁੜਕੀ, ਐਡੀ. ਮੈਨੇਜਰ ਕਰਮ ਸਿੰਘ, ਦਰਬਾਰਾ ਸਿੰਘ ਪੰਜੋਲੀ, ਰੁਪਿੰਦਰ ਸਿੰਘ ਹੰਮਾਯੂਪੁਰ, ਆਦਿ ਸਮੇਤ ਵੱਖ ਵੱਖ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੁੰਮਾਇੰਦੇ ਵੀ ਚੱਲ ਰਹੇ ਸਨ। ਨਗਰ ਕੀਰਤਨ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਉਪਰੰਤ 1-30 ਵਜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਕੀਰਤਨ ਸੋਹਿਲਾ ਦੇ ਪਾਠ ਉਪਰੰਤ ਗਿਆਨੀ ਤ੍ਰਿਲੋਚਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਸਮਾਪਤ ਹੋ ਗਿਆ ਅਤੇ ਦਰਬਾਰ ਸਾਹਿਬ ਦੇ ਹੈਡ ਗਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਵਾਕ ਲਿਆ। ਇਸ ਮੌਕੇ ਇਕੱਤਰ ਸੰਗਤ ਨੂੰ ਅਰਦਾਸ ਮੌਕੇ ਸ਼ਰਧਾਂਜਲੀ ਵਿੱਚ ਸ਼ਮੂਲੀਅਤ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਸਾਇਰਨ ਵੀ ਵਜਾਇਆ ਗਿਆ ਤਾਂ ਜੋ ਜੋੜ ਮੇਲਾ ਵਿੱਚ ਸ਼ਾਮਲ ਸਮੂਹ ਸੰਗਤ ਪੂਰਨ ਇਕਾਗਰਤਾ ਨਾਲ਼ ਦੋ ਮਿਨਟ ਦਾ ਮੌਨ ਧਾਰਨ ਕਰਕੇ ਮਹਾਨ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕਰ ਸਕੇ

ਖੇਡਾਂ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਸਨਮਾਨਿਤ ਕਰੇਗੀ : ਮੱਕੜ

. ਫਤਿਹਗੜ੍ਹ ਸਾਹਿਬ, 26 ਦਸੰਬਰ -:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਵਿੱਚ ਪਤਿਤਪੁਣੇ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾ ਕੇ ਉਹਨਾਂ ਨੂੰ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ ਲਈ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲ਼ੇ ਖਿਡਾਰੀਆਂ ਨੂੰ ਆਪਣੇ ਤੌਰ 'ਤੇ ਸਨਮਾਨਿਤ ਕਰੇਗੀ । ਇਹ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇੱਥੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਮੌਕੇ ਆਯੋਜਿਤ ਕਬੱਡੀ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਜਥੇਦਾਰ ਅਵਤਾਰ ਸਿੰਘ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 2-3 ਸਾਲਾਂ ਤੋਂ ਹਰ ਸਾਲ ਖਾਲਸਾਈ ਖੇਡ ਉਤਸਵ ਕਰਵਾ ਰਹੀ ਹੈ ਅਤੇ ਇਸ ਵਾਰ ਸ਼੍ਰੀ ਆਨੰਦਪੁਰ ਸਾਹਿਬ ਹੋਲੇ ਮੁਹੱਲੇ ਮੌਕੇ ਪਰੰਪਰਾਗਤ ਗੱਤਕਾ, ਮਾਰਸ਼ਲ ਆਰਟ ਦੇ ਨਾਲ਼ ਨਾਲ਼ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਹਨਾਂ ਸ਼੍ਰੋਮਣੀ ਕਮੇਟੀ ਵੱਲੋਂ 12,13 ਅਤੇ 14 ਮਈ ਨੂੰ 'ਸਰਹਿੰਦ ਫਤਹਿ ਦਿਵਸ' ਦੀ ਤੀਜੀ ਸ਼ਤਾਬਦੀ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਮਨਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਵਿੱਚ ਪ੍ਰਪੱਕ ਹੋਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਖੇਡਾਂ, ਕਲਾ, ਸਾਹਿਤ, ਸਭਿਆਚਾਰ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਨਾਮਵਰ ਨੌਜਵਾਨ ਸਿੱਖੀ ਸਰੂਪ ਧਾਰਨ ਕਰਕੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਉਹ ਨੌਜਵਾਨਾਂ ਦੇ ਪ੍ਰੇਰਨਾਸ੍ਰੋਤ ਹੁੰਦੇ ਹਨ। ਇਸ ਮੌਕੇ ਉਹਨਾਂ ਸਾਬਕਾ ਹਾਕੀ ਓਲੰਪੀਅਨ ਰਾਜਪਾਲ ਸਿੰਘ, ਜਿਸਨੇ ਹਾਕੀ ਦੀ ਖੇਡ ਦੇ ਵਿਸਥਾਰ ਦੇ ਨਾਲ਼ ਨਾਲ਼ ਸਿੱਖੀ ਸਰੂਪ ਵਿੱਚ ਰਹਿ ਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਨੂੰ 1 ਲੱਖ ਰੁਪਏ ਦਾ ਚੈਕ ਭੇਟ ਕਰਕੇ ਸਨਮਾਨਿਤ ਕੀਤਾ। ਉਹਨਾਂ ਸਾਬਕਾ ਬਾਕਸਰ ਮਲੂਕ ਸਿੰਘ ਨੂੰ 51 ਹਜ਼ਾਰ ਰੁਪਏ ਅਤੇ ਗੁਰਪ੍ਰੀਤ ਸਿੰਘ ਮੰਗੂ ਕਬੱਡੀ ਖਿਡਾਰੀ ਨੂੰ ਵਧੀਆ ਖੇਡ ਲਈ 11 ਹਜ਼ਾਰ ਰੁਪਏ ਦਾ ਚੈਕ ਭੇਟ ਕਰਕੇ ਸਨਮਾਨਿਤ ਕੀਤਾ। ਉਹਨਾਂ ਇਸ ਮੌਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਕਬੱਡੀ ਮੈਚ ਦੀ ਜੇਤੂ ਹਰਿਆਣਾ ਦੀ ਟੀਮ ਨੂੰ 75 ਹਜ਼ਾਰ ਰੁਪਏ ਅਤੇ ਦੂਜੇ ਨੰਬਰ 'ਤੇ ਰਹਿਣ ਵਾਲ਼ੀ ਪੰਜਾਬ ਦੀ ਟੀਮ ਨੂੰ 50 ਹਜ਼ਾਰ ਰੁਪਏ ਦਾ ਚੈਕ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮਾਤਾ ਗੁਜਰੀ ਕਾਲਜ ਮੈਨੇਜਮੈਂਟ ਵੱਲੋਂ ਜਥੇਦਾਰ ਅਵਤਾਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ; ਦੀਦਾਰ ਸਿੰਘ ਭੱਟੀ ਐਮ.ਐਲ.ਏ ਸਰਹਿੰਦ, ਸ; ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ, ਜਗਦੀਪ ਸਿੰਘ ਚੀਮਾ ਪ੍ਰਧਾਨ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ, ਸ; ਰਣਜੀਤ ਸਿੰਘ ਲਿਬੜਾ ਆਨਰੇਰੀ ਸਕੱਤਰ ਮੈਨੇਜਮੈਂਟ ਕਮੇਟੀ ਮਾਤਾ ਗੁਜਰੀ ਕਾਲਜ, ਡਾ. ਗੁਰਮੋਹਨ ਸਿੰਘ ਵਾਲੀਆ ਡਾਇਰੈਕਟਰ ਸਿੱਖਿਆ ਐਸ.ਜੀ.ਪੀ.ਸੀ.,ਸ; ਜਤਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਸ; ਬਲਵੰਤ ਸਿੰਘ ਸ਼ਾਹਪੁਰ ਸਾਬਕਾ ਐਮ.ਐਲ.ਏ, ਰਵਿੰਦਰ ਸਿੰਘ ਖਾਲਸਾ ਸਤਵਿੰਦਰ ਸਿੰਘ ਟੌਹੜਾ (ਦੋਵੇਂ ਮੈਂਬਰ ਐਸ.ਜੀ.ਪੀ.ਸੀ.), ਜਥੇਦਾਰ ਸਵਰਨ ਸਿੰਘ ਚਨਾਰਥਲ, ਮਨਦੀਪ ਸਿੰਘ ਤਰਖਾਣਮਾਜਰਾ, ਅਜੈਬ ਸਿੰਘ ਜਖਵਾਲੀ, ਜਥੇਦਾਰ ਕੁਲਵੰਤ ਸਿੰਘ ਖਰੌੜਾ ਸਮੇਤ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਤੋਂ ਇਲਾਵਾ ਮਾਤਾ ਗੁਜਰੀ ਕਾਲਜ ਦੇ ਸਮੂਹ ਸਟਾਫ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕਬੱਡੀ ਮੈਚ ਨੂੰ ਪੂਰੇ ਉਤਸ਼ਾਹ ਨਾਲ਼ ਵੇਖਿਆ

ਅਮਰੀਕੀ ਜਹਾਜ਼ 'ਚ ਬੰਬ ਧਮਾਕੇ ਦੀ ਨਾਕਾਮ ਕੋਸ਼ਿਸ਼ . .

ਐਮਸਟਰਡਮ, 26 ਦਸੰਬਰ - ਇਕ ਸੀਨੀਅਰ ਅਮਰੀਕੀ ਅਧਿਕਾਰੀ ਅਨੁਸਾਰ ਨੀਦਰਲੈਂਡ ਦੇ ਐਮਸਟਰਡਮ ਸ਼ਹਿਰ ਤੋਂ ਅਮਰੀਕੀ ਸ਼ਹਿਰ ਡੈਟਰਾਇਟ ਆ ਰਹੇ ਇਕ ਯਾਤਰੀ ਜਹਾਜ਼ ਵਿਚ ਬੰਬ ਧਮਾਕਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ 278 ਮੁਸਾਫ਼ਿਰਾਂ ਨੂੰ ਲਿਜਾ ਰਹੇ ਇਸ ਜਹਾਜ਼ ਵਿਚ ਇਕ ਮੁਸਾਫ਼ਿਰ ਨੇ ਇਕ ਧਮਾਕਾਖੇਜ਼ ਯੰਤਰ ਵਿਚ ਧਮਾਕਾ ਕਰਨ ਦੀ ਕੋਸ਼ਿਸ਼ ਦੌਰਾਨ ਆਪਣੇ ਆਪ ਨੂੰ ਜ਼ਖ਼ਮੀ ਕਰ ਲਿਆ, ਪਰ ਇਸ ਨਾਲ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਿਆ। ਪੁਲਿਸ ਸੂਤਰਾਂ ਅਨੁਸਾਰ ਇਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਬਾਅਦ ਵਿਚ ਉਸਨੇ ਦੱਸਿਆ ਕਿ ਉਹ ਅਲਕਾਇਦਾ ਲਈ ਕੰਮ ਕਰ ਰਿਹਾ ਹੈ। ਕ੍ਰਿਸਮਿਸ ਦੀਆਂ ਛੁੱਟੀਆਂ ਮਨਾ ਰਹੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਤੁਰੰਤ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਉਨ੍ਹਾਂ ਨੇ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਸੁਰੱਖਿਆ ਪ੍ਰਬੰਧ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਮੀਡੀਆ ਅਨੁਸਾਰ ਉਕਤ ਦੋਸ਼ੀ ਨਾਈਜ਼ੀਰੀਆ ਦਾ ਨਾਗਰਿਕ ਹੈ ਅਤੇ ਉਹ ਲੰਡਨ ਵਿਚ ਪੜ੍ਹਾਈ ਕਰਦਾ ਹੈ

ਨਵਾਂ ਸਾਲ
ਸੁਖਦੀਪ ਸਿੰਘ ਬਰਨਾਲਾ

ਹਮੇਸ਼ਾਂ ਦੀ ਤਰਾਂ ਇਸ ਵਾਰ ਵੀ
ਚੜ੍ਹਿਆ ਇਕ ਹੋਰ ਨਵਾਂ ਸਾਲ
ਸਮੇਂ ਨੇ ਕਰਵਟ ਬਦਲੀ ਬਦਲੇ ਨੇ ਮਨ ‘ਚ ਖਿਆਲ
ਪਰ ਆਪਣੇ ਅਤੀਤ ਵਿੱਚ ਉਲਝਿਆ
ਮੈਂ ਕਿਵੇਂ ਕਹਿ ਦੇਵਾਂ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ
ਨਹੀਂ ਨਹੀਂ ਦੋਸਤੋ ਮੈਂ ਇਹ ਨਹੀਂ ਕਰ ਸਕਦਾ
ਹਾਂ ਪਿਛਲੇ ਦੋ ਦਹਾਕਿਆਂ ਤੋਂ
ਆਪਣੀ ਹੋਣੀ ਤੇ ਹਉਕੇ ਭਰ ਸਕਦਾਂ
ਕਿਵੇ ਭੇਜ ਦਿਆਂ ਮੈਂ ਨਵੇ ਵਰ੍ਹੇ ਦਾ ਗਰੀਟਿੰਗ
ਕਿਉਂਕਿ ਅਜੇ ਤੱਕ ਨਹੀਂ ਲੱਭੀ
ਮੇਰੀ ਲਾਡੋ ਭੈਣ ਦੀ ਚੁੰਨੀ
ਗੁਆਚੀ ਸੀ ਜਿਹੜੀ ਦਿੱਲੀ ਕਤਲੇਆਮ ਦੌਰਾਨ
ਕਿ ਅਚਾਨਕ ਖੁਦਾ ਫਿਰ ਹੋਇਆ ਕਹਿਰਵਾਨ
ਅਖੌਤੀ ਰਾਮ ਭਗਤਾਂ ਨੇ ਸਾੜ ਦਿੱਤੇ
ਗੁਜਰਾਤ ਵਿੱਚ ਹਜਾਰਾਂ ਬੇਕਸੂਰ ਮੁਸਲਮਾਨ
ਇਨ੍ਹਾਂ ਰਾਮ ਭਗਤਾਂ ਦੀਆਂ ਧਮਕੀਆਂ ਤੋਂ ਡਰਦੀਆਂ
‘ਜਹੀਰਾ ਸ਼ੇਖ’ ਜਿਹੀਆਂ ਮੇਰੀਆਂ ਭੈਣਾਂ
ਨਿੱਤ ਦਿਨ ਬਦਲਦੀਆਂ ਨੇ
ਆਪਣਾਂ ਅਦਾਲਤੀ ਬਿਆਨ
ਇੱਥੋਂ ਦੀਆਂ ਅਦਾਲਤਾਂ ਵਿੱਚ ਕਦੋਂ ਹੋਇਆ ਇਨਸਾਫ ?
ਹੁਣ ਤਾਂ ਦਿੱਲੀ ਕਤਲੇਆਮ ਦੇ ਦੋਸ਼ੀ
ਬਣ ਗਏ ਨੇ ਐਮ.ਪੀ ਤੇ ਮੰਤਰੀ
ਮਾਣਯੋਗ ਅਦਾਲਤਾਂ ਨੇ ਕੀਤਾ ਹੈ
ਉਹਨਾਂ ਨੂੰ ਮੁਆਫ
20 ਸਾਲ ਬੀਤ ਗਏ ਨੇ
ਅਜੇ ਤੱਕ ਦੁੱਧ ਚੁੰਘਦੇ ਬੱਚਿਆਂ ਦੇ ਗਲਾਂ ਵਿੱਚ
ਟਾਇਰ ਪਾ ਕੇ ਸਾੜਣ ਵਾਲਾ
ਉਹ ਦੇਸ਼ ਭਗਤ ਕਾਤਿਲ ਨਹੀਂ ਲੱਭਿਆ
ਤੇ ਭਗਤ ਸਿੰਘ ਦੇ ਵਾਰਿਸ ਅੱਜ
ਅੱਤਵਾਦੀ ਹੋ ਗਏ ਨੇ
ਕਾਇਰ ਸਾਵਰਕਰਾਂ ਦੇ ਬਣਾ ਦਿੱਤੇ ਨੇ ਸਮਾਰਕ
ਫਿਰ ਦੱਸ ਦੋਸਤਾ
ਮੈਂ ਕਿਵੇਂ ਕਹਿ ਦਿਆਂ ਕਿ ਨਵਾਂ ਸਾਲ ਮੁਬਾਰਕ
ਸਰਹੱਦਾਂ ੳੁੱਤੇ ਦੇਸ਼ ਦੀ ਰਾਖੀ ਲਈ ਖੜ੍ਹੇ ਮਾਵਾਂ ਦੇ ਪੁੱਤ
ਤਲੀ ਉੱਤੇ ਧਰੀ ਬੈਠੇ ਨੇ ਆਪਣੀ ਜਾਨ
ਇੱਧਰ ਕਿਸੇ ਮਿਜਾਇਲ ਦੀ ਸਫਲ ਪਰਖ ਤੋਂ ਬਾਅਦ
ਬੁਲਟ ਪਰੂਫ ਜੈਕਟ ਪਹਿਨੀ
ਸੁਰੱਖਿਆ ਘੇਰੇ ਵਿੱਚ ਖੜ੍ਹਾ ਨੇਤਾ
ਜਾਰੀ ਕਰਦਾ ਹੈ ਇੱਕ ਭੜਕਾਊ ਬਿਆਨ
ਇਸ ਵਾਰ ਲੜਾਈ ਆਰ ਜਾਂ ਪਾਰ ਕੀ ਹੋਗੀ
ਸਾਡੇ ਵੀਰਾਂ ਦੀ ਮੌਤ ਦੀ ਉਡੀਕ ਵਿੱਚ
ਤਾਬੂਤਾਂ ਵਿੱਚੋਂ ਕਮਿਸ਼ਨ ਖਾਣ ਵਾਲੇ
ਇਹ ਖੱਫਣਾ ਦੇ ਵਪਾਰੀ
ਕਰ ਰਹੇ ਨੇ ਸਾਡੀਆਂ ਭਾਵਨਾਵਾਂ ਨਾਲ ਗੱਦਾਰੀ
ਦੋਸਤੋ ਅਜੇ ਤੱਕ ਤਾਂ ਗੁੰਮ ਨੇ
ਪੁਲਿਸ ਚੌਕੀਆਂ ਵਿੱਚ ਬੇਤਹਾਸ਼ਾ ਕੁੱਟੇ
ਲਵਾਰਿਸ਼ ਲਾਸ਼ਾਂ ਬਣਾ ਕੇ ਨਹਿਰਾਂ ਵਿੱਚ ਸੁਟੇ
ਮਾਵਾਂ ਦੀਆਂ ਅੱਖਾਂ ਦੇ ਤਾਰੇ, ਭੈਣਾਂ ਦੇ ਸਹਾਰੇ
ਉਹ ਬਦਕਿਸਮਤ ਸਿੱਖ ਨੌਜਵਾਨ
ਜਿਨ੍ਹਾਂ ਦੀ ਲਾਸ਼ ਤੇ ਕਿਸੇ ਨੇ
ਦੋ ਗਿੱਠ ਦਾ ਖੱਫਣ ਵੀ ਨਹੀਂ ਪਾਇਆ
ਨਹੀਂ ਨਹੀਂ ਯਾਰੋ
ਅਸੀਂ ਅਜੇ ਨਵਾਂ ਸਾਲ ਨਹੀਂ ਮਨਾਉਣਾ
ਕਿਉਂਕਿ ਅਜੇ ਤੱਕ ਤਾਂ ਉਹਨਾਂ ਦੀ ਭਾਲ ਵਿੱਚ ਗਿਆ
ਮੇਰਾ ਵੀਰ ਖਾਲੜਾ ਵਾਪਸ ਨਹੀਂ ਆਇਆ
ਅਜੇ ਤੱਕ ਤਾਂ ਸਾਨੂੰ
ਸਾਡੇ ਮੋਇਆਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ
ਜਥੇਦਾਰ ਕਾਉਂਕੇ ਵਰਗੇ ਯੋਧਿਆਂ ਤੇ
ਕਿਸੇ ਨੇ ਚਾਰ ਸੇਰ ਲੱਕੜਾਂ ਵੀ ਨਹੀਂ ਚਿਣੀਆਂ
ਮੈਂਨੂੰ ਤੇ ਲੱਗਦਾ ਸਾਡਾ ਜਿਉਣਾਂ
ਹੋ ਗਿਆ ਹਰਾਮ
ਕਿਸੇ ਖਾਸ਼ ਸਾਜਿਸ਼ ਦੇ ਤਹਿਤ
ਸਾਨੂੰ ਕਰ ਦਿੱਤਾ ਬਦਨਾਮ
ਤੇ ਅੱਜ ਅਸੀਂ ਉਜੜੇ ਬਾਗਾਂ ਦੇ ਵਪਾਰੀ
ਪਰ ਅਫਸੋਸ ਕਿ
ਦੁਸ਼ਮਣ ਨੇ ਛੁਰੀ ਸਾਡੀ ਛਾਤੀ ਤੇ ਨਹੀਂ
ਪਿੱਠ ਵਿੱਚ ਮਾਰੀ
ਪਰ ਮੈਨੂੰ ਕਸਮ ਹੈ
ਖੰਡਰ ਹੋ ਚੁੱਕੇ ਤਖ਼ਤ-ਏ-ਅਕਾਲ ਦੀ
ਚਲਾਕ ਦੁਸ਼ਮਣ ਵੱਲੋਂ ਵਿਛਾਏ ਹੋਏ ਹਰ ਜਾਲ ਦੀ
ਕਸਮ ਹੈ ਉਹਨਾਂ ਹੰਝੂਆਂ ਦੀ
ਜੋ ਪਿਛਲੇ ਵੀਹ ਸਾਲ ਤੋਂ
ਵਰਦੀਧਾਰੀ ਬਦਮਾਸ਼ਾਂ ਦੇ ਧੱਕੇ ਚੜ੍ਹੇ
ਪੁੱਤਰ ਦੀ ਉਡੀਕ ਵਿੱਚ ਬੈਠੀ
ਬੁੱਢੀ ਮਾਂ ਦੀਆਂ ਅੱਖਾਂ ‘ਚੋਂ ਵਹਿ ਰਹੇ ਨੇ
ਕਸਮ ਹੈ
ਉਨ੍ਹਾਂ ਨਿਰਦੋਸ਼ਾਂ ਦੀ ਜੋ ਅਜੇ ਤੱਕ
‘ਟਾਡਾ’ ਕਾਨੂੰਨ ਤਹਿਤ ਜੇਲ੍ਹੀਂ ਦੁੱਖ ਸਹਿ ਰਹੇ ਨੇ
ਕਸਮ ਹੈ
ਬਾਪੂ ਦੀ ਗੁੰਮ ਹੋਈ ਡੰਗੋਰੀ ਦੀ
ਵੈਣਾਂ ਵਿੱਚ ਤਬਦੀਲ ਹੋਈ
ਬੇਬੇ ਦੀ ਹਰ ਇੱਕ ਲੋਰੀ ਦੀ
ਕਸਮ ਹੈ
ਸਿੱਖ ਗੱਭਰੂਆਂ ਦੇ ਡੁੱਲ੍ਹੇ ਹੋਏ
ਕਤਰਾ-ਕਤਰਾ ਖੂਨ ਦੀ
ਅੱਖਾਂ ਤੇ ਪੱਟੀ ਬੰਨ੍ਹੀਂ ਬੈਠੇ ਅੰਨ੍ਹੇ ਕਾਨੂੰਨ ਦੀ
ਕਿ ਹਜਾਰਾਂ ਸ਼ਹੀਦਾਂ ਦੀ ਕੁਰਬਾਨੀ
ਅਜਾਈਂ ਨਹੀਂ ਜਾਏਗੀ
ਉਡੀਕ ਰੱਖਿਓ ਮੇਰੇ ਯਾਰੋ
ਮੈਂ ਵੀ ਭੇਜਾਂਗਾ ਨਵੇ ਸਾਲ ਦਾ ਗਰੀਟਿੰਗ ਕਾਰਡ
ਪਰ ਓਦੋਂ
ਜਦੋਂ ਸਾਡੇ ਬਾਗੀਂ ਬਹਾਰ ਆਏਗੀ

ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਨਡੀ ਤਿਵਾੜੀ ਵੱਲੋਂ ਅਸਤੀਫ਼ਾ

ਨਵੀਂ ਦਿੱਲੀ: ਤਿੰਨ ਔਰਤਾਂ ਨਾਲ ਇਤਰਾਜ਼ਯੋਗ ਹਾਲਤ ‘ਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਨੇ ਕੇਂਦਰ ਸਰਕਾਰ ਵੱਲੋਂ ਵਰਤੀ ਸਖ਼ਤਾਈ ਤੋਂ ਬਾਅਦ ਆਖ਼ਰਕਾਰ ਆਪਣਾ ਅਸਤੀਫ਼ਾ ਦੇ ਹੀ ਦਿੱਤਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਖ਼ਤ ਰੁਖ਼ ਅਪਣਾਏ ਜਾਣ ਤੋਂ ਬਾਅਦ ਸ੍ਰੀ ਤਿਵਾੜੀ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੇ ਮੁੱਖ ਸਕੱਤਰ ਤੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਸੀ। ਸ੍ਰੀ ਤਿਵਾੜੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਨੇ ਖ਼ੁਦ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ ਹੈ। ਸੂਤਰਾਂ ਮੁਤਾਬਕ ਸਾਬਕਾ ਕਾਂਗਰਸੀ ਆਗੂ ਸ੍ਰੀ ਤਿਵਾੜੀ ਅਸਤੀਫਾ ਨਾ ਦੇਣ ‘ਤੇ ਅੜ੍ਹ ਗਏ ਸਨ ਤੇ ਉਹ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਲੜਨਾ ਚਾਹੁੰਦੇ ਸਨ ਪਰ ਕਾਂਗਰਸ ਹਾਈ ਕਮਾਂਡ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਜ਼ੋਰਦਾਰ ਫਟਕਾਰ ਲਗਾਈ।


ਦੱਖਣੀ ਏਸ਼ੀਆ ਖਿੱਤੇ ਦੇ ਅਮਨ ਨੂੰ ਕਾਇਮ ਰੱਖਣ ਲਈ “ਖਾਲਿਸਤਾਨ” ਦੀ ਕਾਇਮੀ ਅਤਿ ਜ਼ਰੂਰੀ :- ਮਾਨ

ਫਤਿਹਗੜ੍ਹ ਸਾਹਿਬ, 25 ਦਸੰਬਰ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਇੱਥੇ ਕੀਤੀ ਗਈ ਇਤਿਹਾਸਿਕ ਕਾਨਫਰੰਸ ਵਿੱਚ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਤਕਰੀਰ ਵਿੱਚ ਜਿੱਥੇ ਸਾਹਿਬਜ਼ਾਦਿਆਂ ਨੂੰ ਨਮਸਤਕ ਹੁੰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਸਾਹਿਬਜ਼ਾਦਿਆਂ ਦੀ ਤਰ੍ਹਾ ਅਡੋਲ ਚਿੱਤ ਹੋ ਕੇ ਸੱਚ-ਹੱਕ ਉਤੇ ਪਹਿਰਾ ਦੇਣ ਅਤੇ ਕਿਸੇ ਤਰ੍ਹਾ ਦੇ ਵੀ ਜ਼ਬਰ ਜੁਲਮ ਅੱਗੇ ਈਨ ਨਾ ਮੰਨਣ ਦੀ ਅਪੀਲ ਕੀਤੀ, ਉੱਥੇ ਉਨ੍ਹਾ ਨੇ ਯੂ ਐਨ ਓ, ਅਮਰੀਕਾ ਅਤੇ ਨਾਟੋ ਮੁਲਕਾਂ ਨੂੰ ਇਹ ਗੁਜ਼ਾਰਿਸ ਕੀਤੀ ਕਿ ਉਹ ਸਿੱਖ ਕੌਮ ਦੀ ਹਿੰਦ ਹਕੂਮਤ ਤੋਂ ਹੋ ਰਹੀ ਨਸਲਕੁਸੀ ਨੂੰ ਰੋਕਣ ਲਈ ਅਤੇ ਦੱਖਣੀ ਏਸ਼ੀਆ ਦੇ ਖਿੱਤੇ ਵਿੱਚ ਪੱਕੇ ਤੌਰ ਤੇ ਅਮਨ-ਚੈਨ ਨੂੰ ਕਾਇਮ ਕਰਨ ਲਈ ਕੋਸੋਵੋ ਦੀ ਤਰ੍ਹਾ ਖਾਲਿਸਤਾਨ ਦੀ ਜਰਖੇਜ਼ ਧਰਤੀ ਨੂੰ ਆਜ਼ਾਦ ਕਰਨ ਲਈ ਮੁੱਖ ਭੂਮਿਕਾ ਨਿਭਾਉਣ। ਜਿਵੇਂ 1948 ਵਿੱਚ ਜਰਮਨ ਦੀ ਨਾਟਸੀ ਪਾਰਟੀ ਨੇ 60 ਲੱਖ ਯਹੂਦੀ ਕਤਲ ਕਰ ਦਿੱਤੇ ਸੀ, ਉਨ੍ਹਾ ਦਾ ਇਜ਼ਰਾਈਲ ਸਟੇਟ ਬਣ ਗਿਆ। ਇਸ ਉਪਰੰਤ ਤੁਰਕੀ ਨੇ ਆਪਣੇ ਬਸਿੰਦਿਆਂ ਉੱਤੇ ਅਤੇ ਇਸ ਤੋਂ ਬਾਅਦ ਕੋਸੋਵੋ, ਬੋਸਨੀਆ ਤੇ ਚੜਦੇ ਵਾਲੇ ਪਾਸੇ ਪੂਰਬੀ ਹਿੱਸੇ ਵਿੱਚ ਨਸਲਕੁਸੀ ਹੋਈ ਸੀ। ਇਹ ਸਾਰੀਆਂ ਆਜਾਦ ਸਟੇਟਾਂ ਬਣ ਚੁੱਕੀਆਂ ਹਨ। ਇਸੇ ਤਰ੍ਹਾ ਹਿੰਦੂ ਹਿੰਦੋਸਤਾਨ ਅਤੇ ਮੁਸਲਿਮ ਪਾਕਿਸਤਾਨ ਦੇ ਵਿਚਕਾਰ ਬਤੌਰ ਬੱਫਰ ਸਟੇਟ ਦੇ ਸਿੱਖ ਕੌਮ ਲਈ ਸੰਪੂਰਨ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕੀਤਾ ਜਾਵੇ। ਸ: ਮਾਨ ਨੇ ਕਿਹਾ ਕਿ ਇੱਕ ਪਾਸੇ ਮਨੁੱਖਤਾ ਅਤੇ ਸਿੱਖੀ ਸਿਧਾਂਤਾ ਲਈ ਦਸ਼ਮ ਪਿਤਾ ਨੇ ਆਪਣਾ ਸਮੁੱਚਾ ਸਰਬੰਸ ਵਾਰ ਦਿੱਤਾ ਅਤੇ ਆਪਣੇ ਮਾਸੂਮ ਸਾਹਿਬਜ਼ਾਦਿਆਂ ਨੂੰ ਮੈਦਾਨੇ ਜੰਗ ਵਿੱਚ ਆਪ ਖੁਦ ਤਿਆਰ ਕਰਕੇ ਤੋਰਿਆ ਅਤੇ ਦੂਸਰੇ ਪਾਸੇ ਸਾਡੇ ਅੱਜ ਦੇ ਅਖੌਤੀ ਆਗੂ ਹਨ, ਜੋ ਆਪਣੇ ਧੀਆਂ, ਪੁੱਤਰਾਂ, ਸੰਬੰਧੀਆਂ ਲਈ ਹਰ ਤਰ੍ਹਾ ਦੀ ਬੇਈਮਾਨੀ, ਫਰੇਬ ਕਰਨ ਤੋਂ ਵੀ ਨਹੀਂ ਝਿਜਕਦੇ ਅਤੇ ਸਿੱਖੀ ਸਿਧਾਂਤਾਂ ਅਤੇ ਸੋਚ ਨੂੰ ਪਿੱਠ ਦੇ ਕੇ ਆਪੋ ਆਪਣੇ ਪਰਿਵਾਰਾਂ, ਕੰਟੂਬਾਂ ਨੂੰ ਗੈਰ ਇਖਲਾਕੀ ਅਤੇ ਗੈਰ ਸਮਾਜਿਕ ਤਰੀਕੇ ਧਾਰਮਿਕ ਸੰਸਥਾਵਾਂ ਅਤੇ ਸਿਆਸਤ ਉੱਤੇ ਕਬਜ਼ੇ ਕਰਾਉਣ ਅਤੇ ਗੁਰੂ ਦੀਆਂ ਗੋਲਕਾਂ ਅਤੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕਰਨ ਵਿੱਚ ਮਲੀਨ ਹੋਏ ਪਏ ਹਨ। ਇੱਥੇ ਹੀ ਬੱਸ ਨਹੀਂ ਬੀਤੇ 5 ਦਸੰਬਰ ਨੂੰ ਇਨ੍ਹਾ ਨੇ ਨਿਹੱਥੇ ਸਿੱਖਾਂ ਉੱਤੇ ਜਿਸ ਤਰਾ ਗੋਲੀਆਂ ਚਲਾ ਕੇ ਸਿੱਖਾਂ ਨੂੰ ਸ਼ਹੀਦ ਅਤੇ ਜਖਮੀ ਕੀਤਾ, ਉਸ ਤੋਂ ਇਨ੍ਹਾ ਦੀ ਮਲੀਨ ਆਤਮਾ ਤੇ ਪੰਥ ਤੋਂ ਬੇਮੁੱਖ ਹੋਣ ਦੀ ਕੋਈ ਵੀ ਗੱਲ ਬਾਕੀ ਨਹੀਂ ਰਹਿ ਜਾਂਦੀ। ਇਸ ਲਈ ਉਨ੍ਹਾ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਨ੍ਹਾ ਪੰਥਕ ਮਖੌਟੇ ਚਾੜ੍ਹੇ ਹੋਏ ਆਗੂਆਂ ਦੀ ਸਮਾਜ ਅਤੇ ਸਿੱਖ ਵਿਰੋਧੀ ਕਾਰਵਾਈਆਂ ਦੀ ਪੜਚੋਲ ਕਰਦੇ ਹੋਏ ਆਉਣ ਵਾਲੇ ਸਮੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕਥਨ “ਕਿ ਜਿਸ ਦਿਨ ਹਿੰਦ ਹਕੂਮਤ ਸ਼੍ਰੀ ਦਰਬਾਰ ਸਾਹਿਬ ‘ਤੇ ਧਾਵਾ ਬੋਲੇਗੀ, ਉਸ ਦਿਨ “ਖਾਲਿਸਤਾਨ” ਦੀ ਨੀਂਹ ਰੱਖੀ ਜਾਵੇਗੀ” ਉਤੇ ਦ੍ਰਿੜਤਾ ਅਤੇ ਸੰਜੀਦਗੀ ਨਾਲ ਪਹਿਰਾ ਦੇ ਕੇ ਆਪਣਾ ਸਿੱਖ ਸਟੇਟ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ। ਕਿਉਂਕਿ ਸਿੱਖ ਕੌਮ ਦੀਆਂ ਸਮੂਹ ਮੁਸ਼ਕਿਲਾਂ ਦਾ ਇੱਕੋ ਇੱਕ ਹੱਲ ਹੈ ਕਿ ਸਿੱਖ ਕੌਮ ਜਿੰਨੀ ਜਲਦੀ ਹੋ ਸਕੇ ਆਪਣਾ ਘਰ “ਖਾਲਿਸਤਾਨ” ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰੇ।

ਅਕਾਲੀ ਦਲ ਪੰਚ ਪ੍ਰਧਾਨੀ ਤੇ ਖਾਲਸਾ ਐਕਸਨ ਕਮੇਟੀ ਵੱਲੋ ਦੀਵਾਨ ਲਾਏ ਗਏ

ਜੋੜ ਮੇਲੇ ‘ਚ ਸੰਤਾ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੇ ਸਟਿਕਰ


ਲੁਧਿਆਣਾ ਕਾਂਡ
ਪੰਜਾਬ ਦੇ ਸਿਰ ’ਤੇ ਗਰਜ ਰਹੇ ‘ਹਿੰਦੂਤਵੀ ਅੱਤਵਾਦ’ ਦੇ ‘ਕਾਲੇ ਬਾਦਲ’
-ਤਲਵਿੰਦਰ ਸਿੰਘ ਬੁੱਟਰ

ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੰਜਾਬ ਸਰਕਾਰ ਦੇ ਖੁਫ਼ੀਆ ਤੰਤਰ ਅਤੇ ਪੁਲਿਸ ਤੰਤਰ ਵਲੋਂ ਪੰਜਾਬ ਅੰਦਰ ਮੁੜ ‘ਅੱਤਵਾਦ’ ਪੈਦਾ ਹੋਣ ਦੇ ਖ਼ਦਸ਼ੇ ਜਤਾਏ ਜਾ ਰਹੇ ਸਨ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਿਸ਼ੇਸ਼ ਪ੍ਰੈਸ ਕਾਨਫਰੰਸਾਂ ਰਾਹੀਂ ਪੰਜਾਬ ’ਚ ਅੱਤਵਾਦ ਉਭਰਨ ਦੇ ਖ਼ਦਸ਼ਿਆਂ ’ਤੇ ਚਿੰਤਾ ਜਤਾਉਂਦੇ ਰਹੇ ਅਤੇ ਇਹ ਵੀ ਕਹਿੰਦੇ ਰਹੇ ਕਿ ਪੰਜਾਬ ਦੇ ਲੋਕਾਂ ਨੂੰ ਮੁੜ ਉਹ ਕਾਲੇ ਦਿਨ ਨਹੀਂ ਦੇਖਣ ਦਿੱਤੇ ਜਾਣਗੇ, ਜਿਨ੍ਹਾਂ ’ਚ ਡੇਢ ਦਹਾਕਾ ਪੰਜਾਬ ਦੇ ਲੋਕ ਅਸਹਿ ਤੇ ਅਕਹਿ ਸੰਤਾਪ ਹੰਢਾ ਚੁੱਕੇ ਹਨ। ਬਿਲਕੁਲ ਸੱਚ ਸਨ, ਪੰਜਾਬ ਦੇ ਡੀ.ਜੀ.ਪੀ. ਤੇ ਖੁਫ਼ੀਆ ਤੰਤਰ ਦੇ ਖ਼ਦਸ਼ੇ, ਪੰਜਾਬ ’ਚ ਸਚਮੁੱਚ ਅੱਤਵਾਦ ਦੇ ਕਾਲੇ ਬੱਦਲ ਮੰਡਰਾ ਰਹੇ ਹਨ। 5 ਦਸੰਬਰ ਨੂੰ ਵਾਪਰੇ ਲੁਧਿਆਣਾ ਕਾਂਡ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਜਾਬ ਦੇ ਲੋਕਾਂ ਦੇ ਸਿਰ ’ਤੇ ਅੱਤਵਾਦ ਦੇ ਭਿਆਨਕ ਬੱਦਲ ਗਰਜ ਰਹੇ ਹਨ। ਗੁਰੂ ਸਾਹਿਬਾਨਾਂ ਦੀ ਧਰਤੀ ’ਤੇ ਹੀ ਗੁਰੂ ਦੋਖੀ ਅਤੇ ਦੰਭੀ ਸਾਧ ਆਸ਼ੂਤੋਸ਼ੀਏ ਦੀ ਕੂੜ ਸਭਾ ਨੂੰ ਰੋਕਣ ਦੀ ਮੰਗ ਕਰਨ ਵਾਲੀ ਸਿੱਖ ਕੌਮ ਦੇ ਹਿਰਦੇ ਸਰਕਾਰੀ ਗੋਲੀਆਂ ਨਾਲ ਛਲਣੀ ਕਰਕੇ ਪੰਜਾਬ ਦੇ ਲੋਕਾਂ ਨੂੰ ‘ਅੱਤਵਾਦ’ ਨੇ ਆਪਣਾ ਭਿਆਨਕ ਚਿਹਰਾ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕੋਸ਼ਿਸ਼ ਜਿਹੜੀ 31 ਸਾਲ ਪਹਿਲਾਂ 13 ਅਪ੍ਰੈਲ 1978 ਵਿਚ ਅੰਮ੍ਰਿਤਸਰ ’ਚ ਕੀਤੀ ਗਈ ਸੀ ਤੇ ਫ਼ਿਰ ਉਸ ‘ਅੱਤਵਾਦ’ ਨਾਲ ਸਿੱਖਾਂ ਨੂੰ ਡੇਢ ਦਹਾਕੇ ਤੱਕ ਸਿੱਧੀ ਲੜਾਈ ਲੜਨੀ ਪਈ। ਸਚਮੁੱਚ ਪੰਜਾਬ ਹੀ ਨਹੀਂ ਸਾਰੇ ਦੇਸ਼ ਨੂੰ, ਇਸ ਦੀ ਅਨੇਕਤਾ ’ਚ ਏਕਤਾ ਨੂੰ, ਅਖੰਡਤਾ ਨੂੰ ਅਤੇ ਇਸ ਦੀ ਬਹੁਮੁਖੀ ਤਰੱਕੀ ਨੂੰ ‘ਅੱਤਵਾਦ’ ਇਕ ਗ੍ਰਹਿਣ ਬਣ ਕੇ ਚਿੰਬੜਿਆ ਹੋਇਆ ਹੈ। ਇਹ ਅੱਤਵਾਦ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਸ ਦੇਸ਼ ਨੂੰ ਟੋਟੇ-ਟੋਟੇ ਹੋਣ ਤੋਂ ਕੋਈ ਨਹੀਂ ਬਚਾਅ ਸਕੇਗਾ। ਹਿੰਦ ਹਕੂਮਤ ਅੰਤਰਰਾਸ਼ਟਰੀ ਮੰਚ ’ਤੇ ਖੜੀ ਹੋ ਕੇ ਬੜੇ ਜ਼ੋਰਾਂ-ਸ਼ੋਰਾਂ ਨਾਲ ‘ਅੱਤਵਾਦ’ ਵਿਰੁੱਧ ਗੰਭੀਰਤਾ ਦੇ ਖੇਖਣ ਜਿੰਨੇ ਮਰਜ਼ੀ ਕਰੀ ਜਾਵੇ, ਪਰ ਉਹ ਖੁਦ ਅੱਤਵਾਦ ਦੇ ਗੋਡਿਆਂ ਹੇਠ ਹੈ। ਇਸ ਦੀ ਮਿਸਾਲ ਹੀ ਹੈ ਕਿ ਪਿਛਲੇ ਦਿਨੀਂ ਜਦੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਪਾਰਲੀਮੈਂਟ ’ਚ ਦੇਸ਼ ਨੂੰ ਅੱਤਵਾਦ ਤੋਂ ਖ਼ਤਰੇ ਬਾਰੇ ਚਿੰਤਾ ਪ੍ਰਗਟ ਕਰਦਿਆਂ ‘ਹਿੰਦੂਤਵੀ ਅੱਤਵਾਦ’ ਵੱਲ ਇਸ਼ਾਰਾ ਹੀ ਕੀਤਾ ਸੀ ਕਿ ਉਨ੍ਹਾਂ ਨੇ ਇਸ ਅੱਤਵਾਦ ਦੇ ਹਮਾਇਤੀ ਭਾਜਪਾਈਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਘੇਰ ਲਿਆ ਤੇ ਗ੍ਰਹਿ ਮੰਤਰੀ ਨੂੰ ਆਪਣੇ ਸ਼ਬਦਾਂ ’ਚ ਹੇਰਫ਼ੇਰ ਕਰਕੇ ਮੁਆਫ਼ੀ ਵੀ ਮੰਗਣੀ ਪਈ। ਹਿੰਦੋਸਤਾਨ ਨੂੰ ਚਿੰਬੜਿਆ ‘ਅੱਤਵਾਦ’ ਚਾਹੁੰਦਾ ਹੈ ਕਿ ਉਸ ਨੂੰ ਖੁੱਲ੍ਹ ਖੇਡਣ ਤੋਂ ਰੋਕਣ ਵਾਲਾ ਕੋਈ ਨਾ ਹੋਵੇ ਤਾਂ ਜੋ ਬਹੁਸੱਭਿਆਚਾਰੀ ਤੇ ਬਹੁ-ਧਰਮੀ ਦੇਸ਼ ਦੀਆਂ ਘੱਟਗਿਣਤੀ ਤੇ ਅਣਖਪ੍ਰਸਤ ਕੌਮਾਂ ਨੂੰ ਖ਼ਤਮ ਕਰਕੇ ਔਰੰਗਜ਼ੇਬੀ ਨੀਤੀਆਂ ਨਾਲ ‘ਹਿੰਦੂ ਰਾਸ਼ਟਰ’ ਬਣਾਇਆ ਜਾ ਸਕੇ। ਇਸੇ ਕਰਕੇ ਹੀ ਤਾਂ ਹਿੰਦੋਸਤਾਨ ਦੀ ਧਰਤੀ ’ਤੇ ‘ਅੱਤਵਾਦ’ ਦੀ ਥਾਂ ਅੱਤਵਾਦ ਵਿਰੁੱਧ ਉਠਣ ਵਾਲੀ ਆਵਾਜ਼ ਹੀ ਕਤਲ ਹੁੰਦੀ ਆਈ ਹੈ।
ਲੁਧਿਆਣਾ ਘਟਨਾਕ੍ਰਮ
5 ਦਸੰਬਰ ਨੂੰ ਲੁਧਿਆਣਾ ’ਚ ਵਾਪਰੇ ਗੋਲੀ ਕਾਂਡ ਨੇ ਸਿੱਖਾਂ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਵਾਸੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅਜੇ ਵੀ ਪੰਜਾਬ ਦੇ ਲੋਕ ‘ਹਿੰਦੋਸਤਾਨੀ ਅੱਤਵਾਦ’ ਵਿਰੁੱਧ ਬੋਲਣ ਦੀ ਹਿਮਾਕਤ ਕਰਨਗੇ ਤਾਂ ‘ਅੱਤਵਾਦ’ ਉਨ੍ਹਾਂ ਦਾ ਕੀ ਹਸ਼ਰ ਕਰੇਗਾ। ‘ਅੱਤਵਾਦ’ ਦੀ ਇੰਤਹਾਂ ਹੀ ਸੀ ਕਿ ਸਿੱਖ ਕੌਮ ਤਾਂ ਗੁਰੂ ਨਿੰਦਕ ਤੇ ਦੰਭੀ ਸਾਧ ਆਸ਼ੂਤੋਸ਼ ਦੀ 5 ਦਸੰਬਰ ਨੂੰ ਲੁਧਿਆਣਾ ’ਚ ਕੂੜ ਸਭਾ ’ਤੇ ਪਾਬੰਦੀ ਦੀ ਮੰਗ ਕਰ ਰਹੀ ਸੀ, ਤੇ ‘ਆਸ਼ੂਤੋਸ਼ੀਏ ਅੱਤਵਾਦੀ’ ਸਿੱਖਾਂ ਨੂੰ ਲਲਕਾਰ ਕੇ ਆਖ ਰਹੇ ਸਨ, ਕਿ ਆਸ਼ੂਤੋਸ਼ ਦਾ ਸਮਾਗਮ ਹਰ ਹੀਲੇ ਹੋਵੇਗਾ ਤੇ ਜੇ ਸਿੱਖਾਂ ਨੇ ਇਸ ਦੀ ਵਿਰੋਧਤਾ ਕਰਨ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਦੇ ਮੂੰਹ ਭੰਨ ਦਿੱਤੇ ਜਾਣਗੇ, ਪਰ ਸਰਕਾਰ ਗੁਰੂ ਨਿੰਦਕ ਦੰਭੀ ਸਾਧ ਦੇ ਜਨਤਕ ਸਮਾਗਮ ’ਤੇ ਪਾਬੰਦੀ ਦੀ ਥਾਂ ਸਿੱਖਾਂ ਨੂੰ ਲਲਕਾਰਨ ਵਾਲੇ ‘ਅੱਤਵਾਦੀਆਂ’ ਦੀ ਨੰਗੇ ਧੜ੍ਹ ਹਮਾਇਤ ’ਤੇ ਆ ਉਤਰੀ। ਸਿੱਖਾਂ ਨੇ ਇਹ ਗੱਲ ਸਪੱਸ਼ਟ ਆਖੀ ਸੀ ਕਿ ਉਨ੍ਹਾਂ ਦੀ ਕਿਸੇ ਵੀ ਧਰਮ ਨਾਲ ਕੋਈ ਵਿਰੋਧਤਾ ਨਹੀਂ ਹੈ, ਪਰ ਜਿਹੜੇ ਦੰਭੀ ਸਾਧ ਪੰਜਾਬ ਦੀ ਧਰਤੀ ’ਤੇ ਆ ਕੇ ਸਿੱਖ ਗੁਰੂ ਸਾਹਿਬਾਨਾਂ ਦੇ ਸ਼ਰੀਕ ਬਣਨ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਆਪਣੇ ਚੁੱਲ੍ਹੇ ਬਾਲਣ ਦੇ ਯਤਨ ਕਰਦੇ ਹਨ, ਉਨ੍ਹਾਂ ਨੂੰ ਸਿੱਖ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦੇ। ਪਰ ਜਨਸੰਘੀਆਂ ਨੇ ਸਿੱਖਾਂ ਦੀ ਗੁਰੂ ਦੋਖੀ ਦੰਭੀ ਸਾਧ ਆਸੂਤੋਸ਼ ਪ੍ਰਤੀ ਵਿਰੋਧਤਾ ਨੂੰ ਫ਼ਿਰਕੂ ਰੰਗਤ ਦੇਣ ਅਤੇ ਆਪਣੇ ਵੱਕਾਰ ਦਾ ਸਵਾਲ ਬਣਾ ਕੇ ਪੰਜਾਬ ਨੂੰ ਮੁੜ ‘ਅੱਤਵਾਦ’ ਦੀ ਭੱਠੀ ਵਿਚ ਝੌਂਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਹੋਰ ਤਾਂ ਹੋਰ, ਸਿੱਖ ਪੰਥ ਨੂੰ ਗਿਰਵੀ ਰੱਖ ਕੇ ਜਨਸੰਘ ਦੀ ਗੋਦੀ ਦਾ ਨਿੱਘ ਲੈਣ ਵਾਲੀ ਅਖੌਤੀ ਪੰਥਕ ਸਰਕਾਰ ਨੇ ਖੁਦ ਸੱਤਾ ਸੁੱਖ ’ਚ ਅੰਨ੍ਹੀ ਹੋ ਕੇ ਸਿੱਖਾਂ ਦੀ ਅਣਖ ਨੂੰ ਵੰਗਾਰ ਕੇ ਆਪਣੇ ‘ਅੱਤਵਾਦ’ ਦਾ ਭਿਆਨਕ ਚਿਹਰਾ ਦਿਖਾਇਆ ਹੈ।
ਜਦੋਂ 3 ਦਸੰਬਰ ਨੂੰ ਸਿੱਖ ਜਥੇਬੰਦੀਆਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ, ਤਾਂ ਸਰਕਾਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਆਸ਼ੂਤੋਸ਼ ਨੂੰ ਲੁਧਿਆਣਾ ’ਚ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਵੇਗਾ। ਪਰ ਅਖੌਤੀ ਪੰਥਕ ਸਰਕਾਰ ਨੇ ਸਿੱਖਾਂ ਨਾਲ ਪਹਾੜੀ ਰਾਜਿਆਂ ਵਾਲਾ ਧੋਖਾ ਕਰਦਿਆਂ 5 ਦਸੰਬਰ ਨੂੰ ਆਸ਼ੂਤੋਸ਼ ਦਾ ਪ੍ਰੋਗਰਾਮ ਹਰ ਹਾਲਤ ’ਚ ਸਿਰੇ ਚਾੜਨ ਲਈ ਅੰਦਰਖਾਤੇ ਆਪਣੀ ਸਾਰੀ ਤਾਕਤ ਲਗਾ ਦਿੱਤੀ। ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਸੁਰੱਖਿਅਤ ਕਰਨ ਲਈ ਪੰਜਾਬ ਦੀਆਂ ਤਮਾਮ ਪੁਲਿਸ ਫ਼ੋਰਸਾਂ ਉਥੇ ਤਾਇਨਾਤ ਕਰ ਦਿੱਤੀਆਂ ਗਈਆਂ।
ਮੀਡੀਆ ਰਿਪੋਰਟਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲੁਧਿਆਣਾ ’ਚ 5 ਦਸੰਬਰ ਨੂੰ ਸਿੱਖਾਂ ’ਤੇ ਹੋਏ ਸਰਕਾਰੀ ਅੱਤਿਆਚਾਰ ਲਈ ਭਾਜਪਾ ਜ਼ਿੰਮੇਵਾਰ ਸੀ। ਮੀਡੀਆ ਸੂਤਰ ਦੱਸਦੇ ਹਨ ਕਿ ਭਾਜਪਾ ਨੇ ਅਕਾਲੀਆਂ ਨੂੰ ਦਬਕਾ ਮਾਰਿਆ ਸੀ ਕਿ ਆਸ਼ੂਤੋਸ਼ ਦਾ ਸਮਾਗਮ ਹਰ ਹੀਲੇ ਸਿਰੇ ਚੜ੍ਹਨਾ ਚਾਹੀਦਾ ਹੈ, ਭਾਵੇਂਕਿ ਵਿਰੋਧਤਾ ਕਰਨ ਵਾਲੇ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਨੱਪਣਾ ਪਵੇ। ਡੇਰਾ ਸਿਰਸਾ ਮਾਮਲੇ ’ਚ ਵੀ ਭਾਜਪਾ ਨੇ ਬਲਾਤਕਾਰੀ, ਵਿਭਚਾਰੀ ਤੇ ਦੰਭੀ ਸੌਦਾ ਸਾਧ ਦਾ ਪੱਖ ਪੂਰਨ ਦੀ ਕੋਸ਼ਿਸ ਕੀਤੀ ਸੀ। ਆਸ਼ੂਤੋਸ਼ ਦੀ ਹਮਾਇਤ ’ਤੇ ਆਈ ਭਾਜਪਾ ਨੇ ਅਕਾਲੀਆਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਡੇਰਾ ਸਿਰਸਾ ਮਾਮਲੇ ’ਚ ਤਾਂ ਚੁੱਪ ਰਹਿ ਗਏ ਸਨ, ਪਰ ਹੁਣ ਉਹ ਆਸ਼ੂਤੋਸ਼ ਦਾ ਸਮਾਗਮ ਹਰ ਹੀਲੇ ਕਰਵਾਉਣਗੇ। ਲੁਧਿਆਣਾ ਤੋਂ ਭਾਜਪਾ ਦਾ ਵਿਧਾਇਕ ਹਰੀਸ਼ ਬੇਦੀ ਹੀ ਆਸ਼ੂਤੋਸ਼ ਦੀ ਕੂੜ ਸਭਾ ਨੂੰ ਸਿਰੇ ਚਾੜ੍ਹਨ ਲਈ ਸਭ ਤੋਂ ਵੱਧ ਪੱਬਾਂ ਭਾਰ ਰਿਹਾ ਹੈ। ਇਹ ਗੱਲ ਤਾਂ ਭਾਜਪਾ ਦਾ ਪੰਜਾਬ ਇੰਚਾਰਜ ਬਲਬੀਰ ਪੁੰਜ ਵੀ ਇਕਬਾਲ ਕਰ ਚੁੱਕਾ ਹੈ ਕਿ ਹਰੀਸ਼ ਬੇਦੀ ਨੇ ਆਸ਼ੂਤੋਸ਼ ਦੇ ਸਮਾਗਮ ਲਈ ਸਹਾਇਤਾ ਕੀਤੀ ਸੀ।
ਮੀਡੀਆ ਰਿਪੋਰਟਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਲੁਧਿਆਣਾ ’ਚ ਆਸ਼ੂਤੋਸ਼ ਦੇ ਕੂੁੜ ਸਮਾਗਮ ਨੂੰ ਲੈ ਕੇ ਕੇਂਦਰੀ ਖੁਫ਼ੀਆ ਏਜੰਸੀਆਂ ਨੇ ਵਾਰ-ਵਾਰ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਇਸ ਸਮਾਗਮ ਦੀ ਇਜਾਜ਼ਤ ਨਾ ਦਿੱਤੀ ਜਾਵੇ, ਨਹੀਂ ਤਾਂ ਮਾਹੌਲ ਖ਼ਰਾਬ ਹੋ ਸਕਦਾ ਹੈ। ਕਾਬਲੇ-ਗੌਰ ਹੈ ਕਿ ਜੁਲਾਈ 2002 ’ਚ ਜ¦ਧਰ ’ਚ ਆਸ਼ੂਤੋਸ਼ ਦੇ ਗੁੰਡਿਆਂ ਅਤੇ ਸਿੱਖਾਂ ਵਿਚਕਾਰ ਹੋਏ ਖੂਨੀ ਟਕਰਾਅ ਤੋਂ ਬਾਅਦ ਦੇਸ਼ ਦੇ ਘੱਟਗਿਣਤੀ ਕਮਿਸ਼ਨ ਨੇ ਆਸ਼ੂਤੋਸ਼ ਦੀਆਂ ਸਰਗਰਮੀਆਂ ’ਤੇ ਪਾਬੰਦੀ ਲਗਾਉਣ ਦੀ ਸਿਫ਼ਾਰਿਸ਼ ਕੀਤੀ ਸੀ, ਜਿਸ ’ਤੇ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ। ਪਰ ਜਨਸੰਘ ਦੀ ਗੋਦੀ ’ਚ ਬੈਠੀ ਅਖੌਤੀ ਪੰਥਕ ਸਰਕਾਰ ਦੇ ‘ਅੱਤਵਾਦ’ ਨੇ ਹੀ ਸਿੱਖਾਂ ਦੀ ਅਣਖ ਨੂੰ ਵੰਗਾਰਨ ਵਾਲੇ ਗੁਰੂ ਦੋਖੀ ਦੰਭੀ ਸਾਧ ਆਸ਼ੂਤੋਸ਼ ਦੇ ਗਲੇ ਦਾ ਪਟਾ ਖੋਲ੍ਹ ਦਿੱਤਾ। ਸਿੱਖਾਂ ਦੀਆਂ ਚਿਤਾਵਨੀਆਂ ਤੇ ਖੁਫ਼ੀਆ ਏਜੰਸੀਆਂ ਦੀਆਂ ਨਸੀਹਤਾਂ ਨੂੰ ਵੀ ਨਜ਼ਰਅੰਦਾਜ਼ ਕਰਦਿਆਂ ਸਿੱਖਾਂ ਦੀ ਅਣਖ ਨੂੰ ਵੰਗਾਰਨ ਲਈ ਲੁਧਿਆਣਾ ’ਚ ਆਸ਼ੂਤੋਸ਼ ਦਾ ਕੂੁੜ ਸਮਾਗਮ ਹਰ ਹੀਲੇ ਸਿਰੇ ਚਾੜ੍ਹਨ ਵਿਚ ਸਰਕਾਰ ਵਲੋਂ ਆਪਣੀ ਪੂਰੀ ਮਸ਼ੀਨਰੀ ਝੋਕ ਦਿੱਤੀ ਗਈ, ਤੇ ਫ਼ਿਰ ‘ਅੱਤਵਾਦ’ ਦਾ ਰੂਪ ਧਾਰਦਿਆਂ ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਨੇ 5 ਦਸੰਬਰ ਨੂੰ ਸ਼ਾਂਤਮਈ ਢੰਗ ਨਾਲ ਆਸ਼ੂਤੋਸ਼ ਦੇ ਕੂੜ ਸਮਾਗਮ ਦਾ ਵਿਰੋਧ ਕਰਨ ਵਾਲੇ ਸਿੱਖਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਕਾਨੂੰਨੀ ਮਾਹਰ ਦੱਸਦੇ ਹਨ ਕਿ ਪੁਲਿਸ ਨੂੰ ਕਿਸੇ ਵੀ ਰੋਸ-ਮੁਜ਼ਾਹਰੇ ’ਤੇ ਗੋਲੀ ਚਲਾਉਣ ਤੋਂ ਪਹਿਲਾਂ ਹੰਝੂ ਗੈਸ, ਪਾਣੀ ਦੀਆਂ ਤੋਪਾਂ, ਲਾਠੀਚਾਰਜ ਤੇ ਫ਼ਿਰ ਰਬੜ ਦੀਆਂ ਗੋਲੀਆਂ ਦੀ ਵਰਤੋਂ ਕਰਨ ਦੀ ਨਿਯਮਾਵਲੀ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਸਭ-ਕੁਝ ਤੋਂ ਬਾਅਦ ਹੀ ਚਿਤਾਵਨੀ ਦੇ ਕੇ ਤੇ ਫ਼ਿਰ ਹਵਾ ’ਚ ਗੋਲੀ ਚਲਾਉਣ ਜਾਂ ਫ਼ਿਰ ਮੁਜ਼ਾਹਰਾਕਾਰੀਆਂ ਦੀਆਂ ਲੱਤਾਂ ’ਚ ਹੀ ਗੋਲੀਆਂ ਚਲਾਉਣ ਦੇ ਹੁਕਮ ਹੁੰਦੇ ਹਨ, ਪਰ ਇਹ ‘ਜਨਸੰਘ’ ਦਾ ਭਿਆਨਕ ‘ਅੱਤਵਾਦੀ ਰੂਪ’ ਹੀ ਸੀ ਕਿ ਨਿਹੱਥੇ ਤੇ ਸ਼ਾਂਤਮਈ ਸਿੱਖਾਂ ’ਤੇ ਬਿਨ੍ਹਾਂ ਕਿਸੇ ਅਗਾਊਂ ਚਿਤਾਵਨੀ ਦੇ, ਕਿਸੇ ਡੂੰਘੀ ਸਾਜ਼ਿਸ਼ ਤਹਿਤ ਹੀ ਇਕਦਮ ਸਿੱਧੀਆਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਗਿਆ। ਇਕ ਸਿੰਘ ਸ਼ਹੀਦ ਹੋ ਗਿਆ ਅਤੇ ਦਰਜਨਾਂ ਜ਼ਖ਼ਮੀ ਹੋ ਗਏ।
ਅੱਤਵਾਦ ਦੇ ਲੱਛਣ
ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਪੰਜਾਬ ਅੰਦਰ ‘ਜਨਸੰਘੀ ਅੱਤਵਾਦ’ ਪੈਦਾ ਹੋਣ ਦੇ ਲੱਛਣ ਉਭਰ ਰਹੇ ਸਨ। ‘ਅੱਤਵਾਦ’ ਦੇ ਇਹ ਲੱਛਣ ਤਾਂ ਉਸ ਦਿਨ ਹੀ ਖ਼ਤਰੇ ਦੀ ਘੰਟੀ ਵਜਾ ਚੁੱਕੇ ਸਨ ਜਦੋਂ ਜਨਸੰਘੀ ਮੂਲ ਦੀ ਸ਼ਿਵ ਸੈਨਾ ਨੇ 20ਵੀਂ ਸਦੀ ਦੇ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਿੱਖ ਅਜਾਇਬ ਘਰ ਵਿਚੋਂ ਲਾਹ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਦੇ ਕੁਫ਼ਰੀ ਐਲਾਨ ਕਰਕੇ ਪੰਜਾਬ ਦੀ ਫ਼ਿਜ਼ਾ ’ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ। ‘ਜਨਸੰਘ’ ਵਲੋਂ ਆਪਣੀ ਔਕਾਤ ਤੋਂ ਬਾਹਰ ਆਉਂਦਿਆਂ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਕਦੇ 1984 ਦੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ ਵਿਰੋਧ ਕੀਤਾ ਜਾਂਦਾ ਹੈ, ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਦਾ ਵਿਰੋਧ, ਕਦੇ ਸਿੱਖ ਇਤਿਹਾਸ ਵਿਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਇਕ ਪਾਸੇ ਤਾਂ ਪੰਜਾਬ ’ਚ ਅਖੌਤੀ ਪੰਥਕ ਸਰਕਾਰ ਹਿੰਦੂ-ਸਿੱਖ ਏਕਤਾ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਅਖੌਤੀ ਪੰਥਕ ਸਰਕਾਰ ਦੀ ਭਾਈਵਾਲ ਭਾਜਪਾ ਹੀ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੀ। ਹਰ ਸਾਲ ਜਦੋਂ 6 ਜੂਨ ਨੂੰ ਸਿੱਖ 1984 ’ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦੌਰਾਨ ਗੁਰੂ-ਘਰ ਦੀ ਅਜ਼ਮਤ ਖ਼ਾਤਰ ਫ਼ਨਾਹ ਹੋਏ ਸਿੰਘਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਮਨਾਉਂਦੇ ਹਨ, ਤਾਂ ਪਿਛਲੇ ਕੁਝ ਸਾਲਾਂ ਤੋਂ ਇਸ ਦੇ ਬਰਾਬਰ ਜਨਸੰਘੀਆਂ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਨ ਵਾਲੀਆਂ ਦੁਸ਼ਟ ਫ਼ੌਜਾਂ ਦੀਆਂ ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੀ ਸਿੱਖਾਂ ਨੇ ਕਦੇ ਵੀ ਹਿੰਦੂਆਂ ਜਾਂ ਕਿਸੇ ਹੋਰ ਧਰਮ ਦੇ ਧਾਰਮਿਕ ਅਸਥਾਨ ’ਤੇ ਹਮਲਾ ਕਰਨ ਵਾਲਿਆਂ ਦੀ ਹਮਾਇਤ ਕੀਤੀ ਹੈ, ਤਾਂ ਫ਼ਿਰ ਕਿਉਂ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਹਮਲਾ ਕਰਨ ਵਾਲੇ ਦੁਸ਼ਟਾਂ ਦੀਆਂ ਬਰਸੀਆਂ ਮਨਾ ਕੇ ਸਿੱਖਾਂ ਦੇ ਜ਼ਖ਼ਮਾਂ ਨੂੰ ਉਚੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ?
ਜਨਸੰਘ ਦੇ ਸਿੱਪਾ-ਸਲਾਰ ਗਾਹੇ-ਬਗਾਹੇ ਪੰਜਾਬ ’ਚ ਆ ਕੇ ਸਿੱਖਾਂ ਦੀ ਅਣਖ ਨੂੰ ਵੰਗਾਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ। ਜਨਸੰਘ ਭਾਰਤ ਅੰਦਰ ਵੱਸਦੀਆਂ ਘੱਟਗਿਣਤੀਆਂ ਨੂੰ ਸ਼ਰੇਆਮ ਲਲਕਾਰੇ ਮਾਰ ਰਿਹਾ ਹੈ ਕਿ ‘ਜੇ ਉਨ੍ਹਾਂ ਭਾਰਤ ’ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਹਿੰਦੂ ਬਣ ਕੇ ਰਹਿਣਾ ਪਵੇਗਾ, ਨਹੀਂ ਤਾਂ ਮਰਨ ਲਈ ਤਿਆਰ ਰਹੋ।’ ਜਨਸੰਘ ਗੱਜ-ਵੱਜ ਕੇ ਦਾਅਵੇ ਕਰਦਾ ਹੈ ਕਿ ਆਉਂਦੇ 25 ਸਾਲਾਂ ਅੰਦਰ ਭਾਰਤ ਨੂੰ ਹਿੰਦੂ-ਰਾਸ਼ਟਰ ਬਣਾ ਦਿੱਤਾ ਜਾਵੇਗਾ। ਜਨਸੰਘ ਦੇ ਮੁਖੀ ਮੋਹਨ ਰਾਓ ਭਾਗਵਤ ਨੇ ਪਿਛਲੇ ਦਿਨੀਂ ਚੰਡੀਗੜ੍ਹ ’ਚ ਆ ਕੇ ਇਹ ਐਲਾਨ ਕੀਤਾ ਸੀ। ਲੁਧਿਆਣਾ ’ਚ ਵਾਪਰੇ ਖੂਨੀ ਸਾਕੇ ਦੇ ਜ਼ੋਰਦਾਰ ਰੋਸ ਵਜੋਂ ਜਦੋਂ 7 ਦਸੰਬਰ ਨੂੰ ਸਾਰਾ ਪੰਜਾਬ ਬੰਦ ਰਿਹਾ ਤਾਂ ਮੁੜ ਫ਼ਿਰਕੂ ਅੱਗ ਲਾਉਣ ਦੀ ਕੋਸ਼ਿਸ਼ ਕਰਦਿਆਂ ਸ਼ਿਵ ਸੈਨਾ ਨੇ 14 ਦਸੰਬਰ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਦੀ ਪੰਜਾਬ ’ਚ ਵੱਧ ਰਹੀ ਲੋਕ-ਪ੍ਰਿਅਤਾ ਦੇ ਵਿਰੋਧ ’ਚ ਪੰਜਾਬ ਬੰਦ ਦਾ ਸੱਦਾ ਦਿੱਤਾ, ਪਰ ਪੰਜਾਬ ਦੇ ਸੂਝਵਾਨ ਲੋਕਾਂ ਨੇ ਇਨ੍ਹਾਂ ਅੱਤਵਾਦੀਆਂ ਨੂੰ ਮੂੰਹ ਨਹੀਂ ਲਾਇਆ। ਇਹ ਸਾਰੇ ਅੱਤਵਾਦ ਦੇ ਹੀ ਲੱਛਣ ਸਨ, ਜਿਹੜੇ ਪੰਜਾਬ ਅੰਦਰ ਹਿੰਦੂ-ਸਿੱਖ ਏਕਤਾ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਸਿਰਤੋੜ ਯਤਨ ਕਰ ਰਹੇ ਹਨ।
ਸਿੱਖ ਕੌਮ ਕਦੇ ਵੀ ਆਪਣੇ ਇਸ਼ਟ, ਗੁਰੂ ਦੀ ਨਿੰਦਾ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਤਾਕਤਾਂ ਨੂੰ ਘੱਟੋ-ਘੱਟ ਪੰਜਾਬ ਦੀ ਧਰਤੀ ’ਤੇ ਚਾਂਗਰਾਂ ਪਾਉਣ ਦੀ ਇਜਾਜ਼ਤ ਨਹੀਂ ਦੇ ਸਕਦੀ। ਇਹ ਗੱਲ ਹਿੰਦ ਹਕੂਮਤ ਚੰਗੀ ਤਰ੍ਹਾਂ ਜਾਣਦੀ ਹੈ। ਫ਼ਿਰ ਕਿਉਂ ਵਾਰ-ਵਾਰ ਪੰਜਾਬ ’ਚ ਅਜਿਹੇ ਗੁਰੂ-ਦੋਖੀ ਅਤੇ ਦੇਸ਼ ਦੀ ਅਖੰਡਤਾ ਲਈ ਖ਼ਤਰਾ ਪੈਦਾ ਕਰਨ ਵਾਲੇ ਦੇਹਧਾਰੀ ਗੁਰੂਡੰਮੀਆਂ ਨੂੰ ਭੇਜਿਆ ਜਾ ਰਿਹਾ ਹੈ? ਜੇ ਸਰਕਾਰ ਨੂੰ ਇਹ ਤਾਂ ਪਤਾ ਹੈ ਕਿ ਪੰਜਾਬ ’ਚ ਜੋ ਲੋਕਾਂ ਨੇ ਪਿਛਲੇ ਸਮੇਂ ਸੰਤਾਪ ਹੰਢਾਇਆ, ਉਹ ਬਹੁਤ ਅਸਹਿ ਤੇ ਅਕਹਿ ਸੀ, ਤੇ ਸਰਕਾਰ ਇਹ ਵੀ ਕਹਿੰਦੀ ਹੈ ਕਿ ਉਹੋ ਜਿਹੇ ਹਾਲਾਤ ਮੁੜ ਪੈਦਾ ਨਹੀਂ ਹੋਣ ਦਿੱਤੇ ਜਾਣਗੇ, ਪਰ ਸਰਕਾਰ ਨੂੰ ਕੀ ਇਹ ਨਹੀਂ ਪਤਾ ਕਿ ਉਹ ਹਾਲਾਤ ਪੈਦਾ ਕੀਤੇ ਕਿਸਨੇ ਸਨ? ਕੀ ਸਰਕਾਰ ਇਹ ਨਹੀਂ ਜਾਣਦੀ ਕਿ ਸਿੱਖ ਕੌਮ ਆਪਣੇ ਸ਼ਬਦ-ਗੁਰੂ ਦੇ ਆਦੇਸ਼ ‘ਗੁਰ ਕੀ ਨਿੰਦਾ ਸੁਣੈ ਨਾ ਕਾਨ’ ’ਤੇ ਹਰ ਹਾਲਤ ’ਚ ਪਹਿਰਾ ਦਿੰਦੀ ਆਈ ਹੈ ਅਤੇ ਦਿੰਦੀ ਰਹੇਗੀ।
ਕੀ ਪੰਜਾਬ ਦੀ ਅਖੌਤੀ ਪੰਥਕ ਮੁਖੋਟੇ ਵਾਲੀ ਜਨਸੰਘ ਦੀ ਗੁਲਾਮ ਸਰਕਾਰ ਦੇ ‘ਮੁਖੀ’ ਤੋਂ ਵੱਡਾ ਵੀ ਕੋਈ ‘ਅੱਤਵਾਦੀ’ ਹੈ, ਜਿਸ ਨੇ ਅੱਜ ਪੰਜਾਬ ’ਚ ‘ਜਨਸੰਘੀ’ ਅੱਤਵਾਦ ਨੂੰ ਖੁੱਲ੍ਹ ਖੇਡਣ ਲਈ ਸਿੱਖ ਪੰਥ ਦੇ ਸਿਧਾਂਤਾਂ, ਮਰਿਆਦਾਵਾਂ ਅਤੇ ਸੰਸਥਾਵਾਂ ਦੀ ‘ਸੰਘੀ’ ਆਪਣੇ ਪੈਰਾਂ ਹੇਠ ਨੱਪ ਕੇ ਰੱਖੀ ਹੋਈ ਹੈ। ਜੇਕਰ ਸਚਮੁੱਚ ਕੇਂਦਰੀ ਖੁਫ਼ੀਆ ਏਜੰਸੀਆਂ, ਪੰਜਾਬ ਪੁਲਿਸ ਤੰਤਰ ਅਤੇ ਹਿੰਦ ਹਕੂਮਤ ਇਹ ਜਾਣਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਜੋ ਪਿਛਲੇ ਡੇਢ ਦਹਾਕੇ ਦੌਰਾਨ ਅਸਹਿ ਤੇ ਅਕਹਿ ਸੰਤਾਪ ਹੰਢਾਇਆ ਹੈ ਅਤੇ ਉਹ ਚਾਹੁੰਦੀ ਹੈ ਕਿ ਪੰਜਾਬ ਮੁੜ ‘ਅੱਤਵਾਦ’ ਦੀ ਅਗਨ-ਭੱਠ ਬਣਨ ਤੋਂ ਬਚਿਆ ਰਹੇ ਅਤੇ ਇਸ ਅੱਤਵਾਦ ਨਾਲ ਹਿੰਦੋਸਤਾਨ ਦੀ ਉਨਤੀ, ਵਿਕਾਸ ਤੇ ਖੁਸ਼ਹਾਲੀ ਨੂੰ ਗ੍ਰਹਿਣ ਨਾ ਲੱਗੇ, ਤਾਂ ਉਸ ਨੂੰ ਪੰਜਾਬ ਦੀ ਧਰਤੀ ’ਤੇ ਲੱਗ ਰਹੀਆਂ ‘ਜਨਸੰਘੀ ਅੱਤਵਾਦ’ ਦੀਆਂ ਜੜ੍ਹਾਂ ਨੂੰ ਵੱਢਣਾ ਪਵੇਗਾ, ਨਹੀਂ ਤਾਂ ਫ਼ਿਰ ‘ਅੱਤਵਾਦ’ ਦੀ ਅੱਤ ਤੋਂ ਤੰਗ ਆ ਕੇ ਪੰਜਾਬ ਦੇ ਲੋਕਾਂ ਨੂੰ ਖੁਦ ਇਸ ਅੱਤਵਾਦ ਵਿਰੁੱਧ ਉਠਣਾ ਪੈ ਸਕਦਾ ਹੈ ਅਤੇ ਫ਼ਿਰ ਇਸ ਦੇ ਸਿੱਟੇ ਕੀ ਹੋਣਗੇ, ਹਿੰਦ ਹਕੂਮਤ, ਪੁਲਿਸ ਤੰਤਰ ਅਤੇ ਜਨਸੰਘੀ ਅੱਤਵਾਦ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ।

ਸਰਬੱਤ ਦੇ ਭਲੇ ’ਤੇ ਕੇਂਦਰਿਤ ਹੋਵੇ ਸਿੱਖੀ ਦਾ ਪ੍ਰਚਾਰ
-ਤਲਵਿੰਦਰ ਸਿੰਘ ਬੁੱਟਰ

ਇਸ ਵੇਲੇ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਿੱਖੀ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਧਰਮ ਪ੍ਰਚਾਰ ਦੀ ਲੋੜ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਅਨੇਕਾਂ ਰਵਾਇਤੀ ਸੰਪਰਦਾਵਾਂ, ਸੰਸਥਾਵਾਂ ਤੇ ਜਥੇਬੰਦੀਆਂ ਦੇਸ਼-ਵਿਦੇਸ਼ ’ਚ ਸਿੱਖੀ ਪ੍ਰਚਾਰ ਲਈ ਦਿਨ-ਰਾਤ ਜੁਟੀਆਂ ਵੀ ਹੋਈਆਂ ਹਨ, ਪਰ ਇਸ ਦੇ ਬਾਵਜੂਦ ਇਹ ਪ੍ਰਚਾਰ ਹਾਲਾਤਾਂ ਦਾ ਮੁਕਾਬਲਾ ਕਰਨ ’ਚ ਕਾਰਗਰ ਨਹੀਂ ਹੋ ਰਿਹਾ। ਨੌਜਵਾਨ ਪੀੜ੍ਹੀ ਦਾ ਸਿੱਖੀ ਤੋਂ ਬੇਮੁਖ ਹੋਣਾ, ਦੇਹਧਾਰੀ ਗੁਰੂਡੰਮ ਦਾ ਪਸਾਰਾ, ਸਿੱਖ ਭਾਈਚਾਰੇ ਦੇ ਆਰਥਿਕ ਤੇ ਸਮਾਜਿਕ ਤੌਰ ’ਤੇ ਪੱਛੜੇ ਵਰਗਾਂ ਦਾ ਸਿੱਖੀ ਦੀ ਮੂਲ ਧਾਰਾ ਨਾਲੋਂ ਟੁੱਟਣਾ ਅਤੇ ਸਿੱਖੀ ਸਿਧਾਂਤਾਂ ਅਤੇ ਹੋਂਦ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਅਨੇਕਾਂ ਚੁਣੌਤੀਆਂ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ।
ਸਿੱਖੀ ਫਲਸਫ਼ੇ ਨੂੰ ਜੇਕਰ ਡੂੰਘਾਈ ਅਤੇ ਇਤਿਹਾਸਕ ਰੌਸ਼ਨੀ ’ਚ ਦੇਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੌਜੂਦਾ ਸਿੱਖੀ ਪ੍ਰਚਾਰ ’ਚੋਂ ‘ਸਰਬੱਤ ਦੇ ਭਲੇ’ ਦਾ ਸੰਕਲਪ ਖ਼ਤਮ ਹੁੰਦਾ ਜਾ ਰਿਹਾ ਹੈ। ਸਰਬੱਤ ਦੇ ਭਲੇ ਦੀ ਕਾਮਨਾ ਸਿਰਫ ਸਿੱਖ ਅਰਦਾਸ ਦਾ ਹੀ ਹਿੱਸਾ ਨਹੀਂ ਹੈ, ਸਗੋਂ ਗੁਰੂ ਸਾਹਿਬਾਨ ਵਲੋਂ ਸਿੱਖੀ ਦੇ ਪ੍ਰਚਾਰ ਲਈ ਦਰਸਾਇਆ ਮੂਲ ਸਿਧਾਂਤ ਵੀ ਹੈ। ਇਹ ਮਾਨਵ ਕਲਿਆਣਕਾਰੀ ਸੰਕਲਪ ਸਿੱਖੀ ਜੀਵਨ-ਜਾਚ ’ਚ ਅਮਲੀ ਤੌਰ ’ਤੇ ਨਜ਼ਰ ਨਹੀਂ ਆ ਰਿਹਾ। ਇਹੀ ਕਾਰਨ ਹੈ ਕਿ ਇੰਨੀ ਵੱਡੀ ਪੱਧਰ ’ਤੇ ਸਿੱਖੀ ਪ੍ਰਚਾਰ ਦੇ ਬਾਵਜੂਦ ਸਿੱਖੀ ਹੋਂਦ ਨੂੰ ਦਰਪੇਸ਼ ਸਮੱਸਿਆਵਾਂ ਵੱਧਦੀਆਂ ਹੀ ਜਾ ਰਹੀਆਂ ਹਨ।
ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ, ਉਸ ਵੇਲੇ ਦੇਸ਼ ਦੇ ਹਾਲਾਤ ਬਹੁਤ ਵਿਕਰਾਲ ਸਥਿਤੀ ’ਚ ਸਨ। ਸਮਾਜ ’ਚ ਲੋਕਾਂ ਦਾ ਧਾਰਮਿਕ ਸੋਸ਼ਣ ਚਰਮ ਸੀਮਾ ’ਤੇ ਸੀ। ਗੁਰੂ ਸਾਹਿਬਾਨਾਂ ਨੇ ਸਮੇਂ ਦੀ ਭਟਕੀ ਲੋਕਾਈ ਨੂੰ ਕੂੜ-ਕੁਸੱਤ ਦੇ ਹਨੇਰੇ ’ਚੋਂ ਕੱਢਣ ਅਤੇ ਸਿੱਖੀ ਪ੍ਰਚਾਰ ਲਈ ਮਾਨਵ ਕਲਿਆਣਕਾਰੀ ਕਾਰਜਾਂ ’ਤੇ ਜ਼ੋਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਵੇਲੇ ਜਿੱਥੇ ਵਲੀ ਕੰਧਾਰੀ, ਕੌਡਾ ਰਾਖ਼ਸ਼, ਸੱਜਣ ਠੱਗ ਅਤੇ ਮਲਿਕ ਭਾਗੋ ਵਰਗੇ ਮਾਨਸਿਕ ਰੋਗੀਆਂ ਨੂੰ ਸਿੱਧੇ ਰਸਤੇ ਪਾਇਆ ਉਥੇ ਪਹਾੜੀ, ਬੰਜ਼ਰ ਇਲਾਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ, ਪਾਣੀ ਦੀ ਘਾਟ ਵਾਲੇ ਖੇਤਰਾਂ ’ਚ ਪਾਣੀ ਦੇ ਸੋਮੇ ਪ੍ਰਗਟ ਕੀਤੇ। ਲੋਕਾਂ ਦੇ ਸਰੀਰਕ ਅਤੇ ਆਤਮਿਕ ਦੁੱਖ-ਦਰਦ ਦੂਰ ਕਰਨਾ, ਜ਼ਿੰਦਗੀ ਦੀਆਂ ਮੂਲਭੂਤ ਸਹੂਲਤਾਂ ਉਪਲਬਧ ਕਰਵਾਉਣੀਆਂ, ਲੋਕਾਂ ਨੂੰ ਸਮਾਜਿਕ ਕੁਰੀਤੀਆਂ ’ਚੋਂ ਕੱਢਣਾ ਅਤੇ ਨਵੇਂ-ਨਵੇਂ ਨਗਰ ਵਸਾ ਕੇ ਲੋਕਾਂ ਨੂੰ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕਰਕੇ ਦੇਣੇ ਸਿੱਖ ਧਰਮ ਦੇ ਪ੍ਰਚਾਰ ਦਾ ਅਹਿਮ ਹਿੱਸਾ ਸਨ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਦੀ ਸਰੀਰਕ ਤੰਦਰੁਸਤੀ ਲਈ ਮੱਲ ਅਖਾੜੇ ਸ਼ੁਰੂ ਕਰਵਾਏ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜਿਕ ਸੁਧਾਰ ’ਤੇ ਵੱਡਾ ਕੰਮ ਕੀਤਾ। ਸਤੀ ਪ੍ਰਥਾ, ਜਾਤ-ਪਾਤ ਅਤੇ ਬਾਲ ਵਿਆਹ ਵਰਗੀਆਂ ਅਲਾਮਤਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ। ਗੁਰੂ ਰਾਮਦਾਸ ਜੀ ਨੇ ਚਹੁੰ ਵਰਣਾਂ ਦਾ ਸਾਂਝਾ ਅਸਥਾਨ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਮਾਜਿਕ ਬਰਾਬਰੀ ਤੇ ਧਾਰਮਿਕ ਸੁਤੰਤਰਤਾ ਲਈ ਵੱਡਾ ਯੋਗਦਾਨ ਪਾਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਤਰਨਤਾਰਨ ਸ਼ਹਿਰ ਵਸਾ ਕੇ ਸਰੋਵਰ ਖੁਦਵਾਇਆ, ਉਥੇ ਹੀ ਕੋਹੜੀਆਂ ਦੇ ਇਲਾਜ ਲਈ ਬਹੁਤ ਵੱਡਾ ਦਵਾਖਾਨਾ ਵੀ ਖੋਲ੍ਹਿਆ ਸੀ, ਜਿਥੇ ਦੂਰੋਂ²-ਦੂਰੋਂ ਲੋਕ ਇਲਾਜ ਲਈ ਆਉਂਦੇ ਸਨ ਅਤੇ ਰਾਜ਼ੀ ਹੋ ਕੇ ਜਾਂਦੇ ਸਨ। ਲਾਹੌਰ ’ਚ ਭਿਆਨਕ ਕਾਲ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੁਰੰਤ ਉਥੇ ਜਾ ਕੇ ਲੋਕਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ, ਇਸ ਦੌਰਾਨ ਲਾਹੌਰ ਦੇ ਵੱਡੀ ਗਿਣਤੀ ’ਚ ਲੋਕ ਸਿੱਖ ਧਰਮ ਦੇ ਪੈਰੋਕਾਰ ਬਣ ਗਏ। ਗੁਰੂ ਅਰਜਨ ਦੇਵ ਜੀ ਨੇ ਕਈ ਨਗਰ ਵਸਾ ਕੇ ਲੋਕਾਂ ਨੂੰ ਕਿਰਤ-ਵਿਰਤ ਬਖ਼ਸ਼ੀ ਅਤੇ ਪਾਣੀ ਦੀ ਘਾਟ ਵਾਲੇ ਇਲਾਕਿਆਂ ’ਚ ਖੂਹ ਖੁਦਵਾ ਕੇ ਇਲਾਕੇ ਆਬਾਦ ਕੀਤੇ। ਛੇਹਰਟਾ, ਅੰਮ੍ਰਿਤਸਰ (ਚੱਕ ਰਾਮਦਾਸਪੁਰ), ਤਰਨਤਾਰਨ, ਕਰਤਾਰਪੁਰ ਆਦਿ ਸ਼ਹਿਰਾਂ ’ਚ ਗੁਰੂ ਅਰਜਨ ਸਾਹਿਬ ਨੇ ਲੋਕਾਂ ਨੂੰ ਜੀਵਨ ਨਿਰਬਾਹ ਲਈ ਵਾਪਾਰ ਖੋਲ੍ਹਕੇ ਦਿੱਤੇ। ਗੁਰੂ ਹਰਿਗੋਬਿੰਦ ਸਾਹਿਬ ਨੇ ਜ਼ਬਰ-ਜ਼ੁਲਮ ਦੇ ਵਿਰੁੱਧ ਪਹਿਲੀ ਜੰਗ ਦਾ ਆਗਾਜ਼ ਕੀਤਾ। ਗੁਰੂ ਹਰਿਰਾਏ ਸਾਹਿਬ ਨੇ ਵੀ ਕੀਰਤਪੁਰ ਸਾਹਿਬ ਵਿਖੇ ਰੋਗੀਆਂ ਦੇ ਇਲਾਜ ਲਈ ਦਵਾਖਾਨਾ ਖੋਲ੍ਹਿਆ ਸੀ। ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਵੱਡਾ ਪੁੱਤਰ ਅਤੇ ਔਰੰਗਜ਼ੇਬ ਦਾ ਬਾਗੀ ਭਰਾ ਦਾਰਾ ਸ਼ਿਕੋਹ ਇਕ ਵਾਰ ਬਿਮਾਰ ਪੈ ਗਿਆ ਤਾਂ ਗੁਰੂ ਸਾਹਿਬ ਨੇ ਉਸਨੂੰ ਆਪਣੇ ਦਵਾਖਾਨੇ ਤੋਂ ਦਵਾਈ ਭੇਜ ਕੇ ਸਿਹਤਯਾਬ ਕੀਤਾ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ’ਚ ਫ਼ੈਲੀ ਭਿਆਨਕ ਚੇਚਕ ਦੀ ਬਿਮਾਰੀ ਦੌਰਾਨ ਲੋਕਾਂ ਦੀ ਸਹਾਇਤਾ ਕਰਦਿਆਂ ਖੁਦ ਨੂੰ ਚੇਚਕ ਹੋਣ ਕਾਰਨ ਸਰੀਰ ਤਿਆਗ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਬੰਗਾਲ, ਢਾਕਾ, ਆਸਾਮ, ਬਿਹਾਰ ਆਦਿ ਖੇਤਰਾਂ ’ਚ ਧਰਮ ਪ੍ਰਚਾਰ ਦੌਰਾਨ ਲੋਕਾਂ ਦੇ ਦੁੱਖ-ਦਰਦ ਦੂਰ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਥੇ-ਜਿਥੇ ਸਮਾਜਿਕ ਬਰਾਬਰੀ ਲਈ ਅਨਿਆਂ ਵਿਰੁੱਧ ਜੰਗਾਂ-ਯੁੱਧਾਂ ਲਈ ਗਏ ਮਨੁੱਖੀ ਜੀਵਾਂ ਦੇ ਭਲੇ ਲਈ ਪਹਾੜੀ ਇਲਾਕਿਆਂ ਵਿਚ ਪਾਣੀ ਦੇ ਸੋਮੇ ਪ੍ਰਗਟ ਕੀਤੇ ਤੇ ਨਿਮਾਣੇ, ਨਿਤਾਣੇ ਤੇ ਦੀਨ-ਦੁਖੀਆਂ ਦੇ ਦੁੱਖ ਵੀ ਦੂਰ ਕੀਤੇ। ਇਸੇ ਤਰ੍ਹਾਂ ਦਸਾਂ ਗੁਰੂ ਸਾਹਿਬਾਨਾਂ ਨੇ ਮਾਨਵ ਕਲਿਆਣਕਾਰੀ ਕਾਰਜਾਂ ਰਾਹੀਂ ਭਟਕੀ ਲੋਕਾਈ ਨੂੰ ਅੰਧੇ ਗੁਰੂਆਂ ਦੇ ਚੁੰਗਲ ’ਚੋਂ ਮੁਕਤ ਕਰਵਾ ਕੇ ਸਿੱਧੇ ਰਸਤੇ ਪਾਇਆ। ਇਹੀ ਕਾਰਨ ਸੀ ਕਿ ਗੁਰੂ ਨਾਨਕ ਦੇ ਘਰ ਦੇ ਪੈਰੋਕਾਰਾਂ ’ਚ ਵੱਡੀ ਗਿਣਤੀ ਮੁਸਲਮਾਨ, ਹਿੰਦੂਆਂ ਅਤੇ ਸਮਾਜਿਕ ਤੌਰ ’ਤੇ ਲਿਤਾੜੇ ਤੇ ਨਿਆਸਰੇ ਲੋਕਾਂ ਦੀ ਸੀ। ਗੁਰੂ ਸਾਹਿਬਾਨ ਦੀ ਬਾਣੀ ਵੀ ਮਨੁੱਖੀ ਕਲਿਆਣ ਦਾ ਅਥਾਹ ਤੇ ਅਮੁੱਕ ਸਰੋਤ ਹੈ। ਬਾਣੀ ’ਚ ਮਨੁੱਖ ਦੇ ਆਤਮਿਕ ਤੇ ਸਰੀਰਕ ਰੋਗਾਂ ਤੋਂ ਬਚਣ ਅਤੇ ਆਵਾਗਵਣ ਤੋਂ ਮੁਕਤੀ ਲਈ ਮਨੁੱਖ ਨੂੰ ਰਾਹ ਦਿਖਾਇਆ ਗਿਆ ਹੈ।
ਸੰਸਾਰੁ ਰੋਗੀ ਨਾਮੁ ਦਾਰੂ, ਮੈਲੁ ਲਾਗੈ ਸਚ ਬਿਨਾ॥ ( ਰਾਗ ਧਨਾਸਰੀ ਮ. 1, ਪੰਨਾ 687)
ਇਸੇ ਤਰ੍ਹਾਂ ਮਨੁੱਖੀ ਕਲਿਆਣਕਾਰੀ ਸੰਕਲਪ ਦਾ ਸਿੱਖੀ ਦੇ ਬਿਖੜੇ ਪੰਧ ਅਤੇ ਇਸਨੂੰ ਜ਼ਾਬਰ-ਜ਼ਰਵਾਣਿਆਂ ਤੋਂ ਦਰਪੇਸ਼ ਚੁਣੌਤੀਆਂ ਦੌਰਾਨ ‘ਦੂਣ ਸਵਾਏ’ ਹੋਣ ’ਚ ਵੱਡਾ ਅਸਰ ਦਿਖਾਉਂਦਾ ਰਿਹਾ ਹੈ। ਕਿਸੇ ਵੀ ਵਿਚਾਰਧਾਰਾ, ਅਧਿਆਤਮਕ ਫ਼ਲਸਫ਼ੇ ਜਾਂ ਇਨਕਲਾਬੀ ਲਹਿਰ ਦੀ ਸਫ਼ਲਤਾ ਵਿਚ ਲੋਕ ਭਲਾਈ ਅਤੇ ਸਮਾਜ ਲਈ ਕੀਤੇ ਕਾਰਜਾਂ ਦੀ ਵੱਡੀ ਦੇਣ ਹੁੰਦੀ ਹੈ। ਅੱਜ ਵੀ ਸਿੱਖ ਅਰਦਾਸ ’ਚ ਤਾਂ ਰੋਜ਼ਾਨਾ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਨ, ਪਰ ਸਿੱਖੀ ਜੀਵਨ ਤੇ ਪ੍ਰਚਾਰ ’ਚ ਮਨੁੱਖੀ ਕਲਿਆਣਕਾਰੀ ਸੰਕਲਪ ਦੀ ਵੱਡੀ ਕਮੀ ਆ ਗਈ ਹੈ। ਇਸ ਦੇ ਮੁਕਾਬਲੇ ਡੇਰਾਵਾਦ ਦੇ ਵਧਣ-ਫ਼ੁਲਣ ਦਾ ਕਾਰਨ ਸਮਾਜਿਕ ਭਲਾਈ ਵਾਲੇ ਕੰਮਾਂ ਰਾਹੀਂ ਆਮ ਲੋਕਾਈ ਨੂੰ ਆਪਣੇ ਨਾਲ ਜੋੜਨਾ ਹੈ। ਸਿੱਖੀ ਪ੍ਰਚਾਰਕਾਂ ਤੇ ਸੁਧਾਰਕਾਂ ’ਚ ਵੱਡੀ ਕਮੀ ਹੈ ਕਿ ਉਹ ਭਟਕੀ ਲੋਕਾਈ ਨੂੰ ਗੁਰਮਤਿ ਵਿਚਾਰਧਾਰਾ ਨਾਲ ਮਾਨਸਿਕ ਤੌਰ ’ਤੇ ਸਹੀ ਦਿਸ਼ਾ ਦੇਣ ਦੀ ਥਾਂ ਕਈ ਵਾਰ ਟਕਰਾਅਪੂਰਨ ਦਿਸ਼ਾ ਵੱਲ ਤੁਰ ਪੈਂਦੇ ਹਨ। ਇਸਦਾ ਅਸਰ ਉਲਟਾ ਹੋ ਰਿਹਾ ਹੈ। ਅੱਜ ਸਿੱਖ ਧਰਮ ’ਚ ਸਮਾਜਿਕ ਭਲਾਈ ਦੇ ਕਾਰਜਾਂ ਦੀ ਕਮੀ ਕਾਰਨ ਸਿੱਖ ਸਮਾਜ ਦਾ ਹੀ ਵੱਡਾ ਹਿੱਸਾ ਬੇਰੁਖ਼ੀ ਦਾ ਸ਼ਿਕਾਰ ਹੋ ਕੇ ਸਿੱਖੀ ਮੂਲ ਧਾਰਾ ਨਾਲੋਂ ਟੁੱਟਦਾ ਜਾ ਰਿਹਾ ਹੈ। ਸ਼ਿਕਲੀਗਰ ਵਣਜ਼ਾਰੇ ਸਿੱਖ, ਭਾਟ ਸਿੱਖ, ਦਲਿੱਤ ਸਿੱਖ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਸਿੱਖ, ਮਨਮਤੀ ਡੇਰਿਆਂ ਅਤੇ ਇਸਾਈ ਧਰਮ ਦੇ ਅਨੁਯਾਈ ਬਣਦੇ ਜਾ ਰਹੇ ਹਨ। ਮਾਝਾ ਖੇਤਰ ’ਚ ਤਾਂ ਇਸਾਈ ਮਿਸ਼ਨਰੀਆਂ ਦਾ ਸਮਾਜ ਭਲਾਈ ਦਾ ਪ੍ਰਚਾਰ ਜ਼ੋਰਾਂ ’ਤੇ ਹੈ। ਇਸਾਈ ਮਿਸ਼ਨਰੀਆਂ ਵਲੋਂ ਮਜ਼੍ਹਬੀ ਸਿੱਖਾਂ ਨੂੰ ਰੁਜ਼ਗਾਰ, ਆਰਥਿਕ ਸਾਧਨ ਅਤੇ ਸਿਹਤ ਸਹੂਲਤਾਂ ਦਾ ਆਸਰਾ ਦੇ ਕੇ ਆਪਣੇ ਵੱਲ੍ਹ ਖਿਚਿਆ ਜਾ ਰਿਹਾ ਹੈ, ਇਸੇ ਕਾਰਨ ਪਿਛਲੇ 25 ਸਾਲਾਂ ਦੌਰਾਨ ਮਾਝੇ ਦੇ ਜ਼ਿਲ੍ਹਾ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹਜ਼ਾਰਾਂ ਮਜ਼੍ਹਬੀ ਸਿੱਖ ਇਸਾਈ ਧਰਮ ਗ੍ਰਹਿਣ ਕਰ ਚੁੱਕੇ ਹਨ।
ਨਿਰੰਕਾਰੀ, ਨਾਮਧਾਰੀ, ਰਾਧਾ ਸੁਆਮੀ, ਡੇਰਾ ਸੱਚਾ ਸੌਦਾ ਆਦਿ ਅਨੇਕਾਂ ਸਿੱਖੀ ਵਿਰੋਧੀ ਸੰਸਥਾਵਾਂ ਬੜੀ ਕੁਸ਼ਲ ਅਤੇ ਪ੍ਰਸ਼ਾਸਨਿਕ ਯੋਗਤਾ ਨਾਲ ਸਿੱਖ ਸਮਾਜ ਦੇ ਦੱਬੇ, ਕੁਚਲੇ ਅਤੇ ਆਮ ਲੋਕਾਂ ਨੂੰ ਆਪਣੇ ਨਾਲ ਜੋੜਨ ’ਚ ਵੱਡੇ ਪੱਧਰ ’ਤੇ ਕੰਮ ਕਰ ਰਹੀਆਂ ਹਨ। ਜਿਹੜੇ ਲੋਕ ਸਰਮਾਏਦਾਰੀ ਪ੍ਰਧਾਨ ਸਮਾਜ ’ਚ ਦੱਬੇ ਹੋਏ ਹਨ, ਡੇਰੇਦਾਰ ਸੰਪਰਦਾਵਾਂ ਵਲੋਂ ਉਨ੍ਹਾਂ ਨੂੰ ਆਰਥਿਕ ਸਹਾਰਾ ਵੀ ਦਿੱਤਾ ਜਾ ਰਿਹਾ ਹੈ। ਗਰੀਬ ਤੇ ਦਰਦਮੰਦਾਂ ਲਈ ਸਸਤੀਆਂ ਤੇ ਭਰੋਸੇਮੰਦ ਸਿਹਤ ਅਤੇ ਸਿੱਖਿਆ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਰਾਧਾ ਸੁਆਮੀ ਸੰਪਰਦਾ ਦਾ ਬਿਆਸ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਸੈਂਕੜੇ ਇਕਾਈਆਂ ਤੱਕ ਵਿਸ਼ਾਲ ਪਸਾਰਾ ਵੀ ਜਨ ਕਲਿਆਣ ਕਾਰਜਾਂ ਉਤੇ ਹੀ ਆਧਾਰਿਤ ਹੈ। ਇਨ੍ਹਾਂ ਡੇਰਿਆਂ ਦੇ ਹਸਪਤਾਲਾਂ ’ਚ ਸਰਕਾਰੀ ਹਸਪਤਾਲਾਂ ਤੋਂ ਵੀ ਸਸਤਾ ਅਤੇ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਮਹਿੰਗੇ ਹਸਪਤਾਲਾਂ ਤੋਂ ਵੀ ਵਧੀਆ ਇਲਾਜ ਦਿੱਤਾ ਜਾਂਦਾ ਹੈ। ਲੋਕਾਂ ਨੂੰ ਆਪਣੇ ਨਾਲ ਜੋੜ ਕੇ ਇਹ ਸੰਸਥਾਵਾਂ ਲੋਕਾਂ ਨੂੰ ਧਾਰਮਿਕ ਤੇ ਮਾਨਸਿਕ ਤੌਰ ’ਤੇ ਵੱਡੀ ਪੱਧਰ ਉਤੇ ਲੁੱਟ ਵੀ ਰਹੀਆਂ ਹਨ, ਕਿਉਂਕਿ ਇਨ੍ਹਾਂ ਕੋਲ ਕੋਈ ਆਪਣਾ ਅਧਿਆਤਮਕ ਫ਼ਲਸਫ਼ਾ ਅਤੇ ਨਿੱਗਰ ਵਿਚਾਰਧਾਰਾ ਨਹੀਂ ਹੁੰਦੀ।
ਇਸ ਦੇ ਮੁਕਾਬਲੇ ਸਿੱਖ ਧਰਮ ਕੋਲ ਮੌਲਿਕ ਤੇ ਅਮੀਰ ਅਧਿਆਤਮਕ ਫ਼ਲਸਫ਼ਾ ਹੋਣ ਦੇ ਬਾਵਜੂਦ ਇਸ ਦਾ ਪ੍ਰਚਾਰ ਸਮੇਂ ਦੀ ਦੌੜ ’ਚ ਬਹੁਤ ਪਿੱਛੇ ਰਹਿ ਗਿਆ ਹੈ। ਆਜ਼ਾਦੀ ਤੋਂ ਪਹਿਲਾਂ ਸਿੰਘ ਸਭਾ ਲਹਿਰ, ਚੀਫ਼ ਖ਼ਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਨੇ ਮਨੁੱਖੀ ਕਲਿਆਣਕਾਰੀ ਕਾਰਜਾਂ ’ਚ ਵੱਡਾ ਯੋਗਦਾਨ ਪਾਇਆ ਸੀ। ਸਿੱਖਿਆ ਖੇਤਰ ’ਚ ਚੀਫ਼ ਖ਼ਾਲਸਾ ਦੀਵਾਨ ਅੱਜ ਵੀ ਆਪਣਾ ਯੋਗਦਾਨ ਪਾ ਰਹੀ ਹੈ, ਪਰ ਇਸ ਅੱਜ ਬਹੁਤਕਨੀਕੀ ਸਿੱਖਿਆ ਦੇ ਯੁੱਗ ਵਿਚ ਸੈਕੰਡਰੀ ਸਿੱਖਿਆ ਤੱਕ ਹੀ ਸੀਮਤ ਰਹਿ ਗਈ। ਇਸ ਵੇਲੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਲੈ ਕੇ ਸਿੱਖੀ ਪ੍ਰਚਾਰ ’ਚ ਜੁਟੀਆਂ ਸੰਸਥਾਵਾਂ ਦੀ ਗਿਣਤੀ ਬਹੁਤ ਘੱਟ ਹੈ। ਰਵਾਇਤੀ ਸੰਪਰਦਾਵਾਂ ਤੇ ਸੰਤ-ਬਾਬੇ ਗੁਰਦੁਆਰਿਆਂ ਦੀਆਂ ਉ¤ਚੀਆਂ-ਉ¤ਚੀਆਂ ਸੰਗਮਰਮਰੀ ਇਮਾਰਤਾਂ ਉਸਾਰਨ ’ਤੇ ਕਰੋੜਾਂ ਰੁਪਏ ਤਾਂ ਲਗਾ ਰਹੀਆਂ ਨੇ, ਡੇਰਿਆਂ ਤੇ ਗੁਰਦੁਆਰਿਆਂ ਦੀਆਂ ਉਸਾਰੀਆਂ ਤਾਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ, ਪਰ ਸਿੱਖੀ ਦੇ ਅਸਲ ਪ੍ਰਚਾਰ ਲਈ ਸ਼ਿੱਦਤ ਨਹੀਂ ਮਹਿਸੂਸ ਕੀਤੀ ਜਾ ਰਹੀ। ਪੰਜਾਬ ’ਚ ਜਿੰਨਾ ਪੈਸਾ ਸੰਗਮਰਮਰੀ ਇਮਾਰਤਾਂ ’ਚ ਲੱਗ ਰਿਹਾ ਹੈ, ਜੇਕਰ ਉਸਦਾ ਅੱਧਾ ਹਿੱਸਾ ਹੀ ਸਹੀ ਅਰਥਾਂ ’ਚ ਸਰਬੱਤ ਦੇ ਭਲੇ ਲਈ ਖ਼ਰਚ ਕੀਤਾ ਜਾਵੇ ਤਾਂ ਯਕੀਨਨ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵਧੀਆ ਨਤੀਜੇ ਪੇਸ਼ ਕਰੇਗਾ ਤੇ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਦਾ ਦਬਾਅ ਵੀ ਘਟੇਗਾ। ਇਸ ਵੇਲੇ ਸਰਬੱਤ ਦੇ ਭਲੇ ਦੇ ਮਿਸ਼ਨ ’ਚ ਜੁਟੀਆਂ ਗਿਣੀਆਂ ਚੁਣੀਆਂ ਸੰਸਥਾਵਾਂ ’ਚ ਪੰਥ ਰਤਨ ਗੁਰਪੁਰਵਾਸੀ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਟਰੱਸਟ ਸੋਹਾਣਾ, ਮਾਤਾ ਕੌਲਾਂ ਜੀ ਭਲਾਈ ਟਰੱਸਟ ਅੰਮ੍ਰਿਤਸਰ, ਪ੍ਰਭੁ ਮਿਲਣੈ ਕਾ ਚਾਓ ਸੰਸਥਾ ਮੋਗਾ ਅਤੇ ਨਿਸ਼ਕਾਮ ਸੇਵਾ ਸੰਸਥਾਨ ਗੁਰਦਾਸਪੁਰ ਆਦਿ ਸਰਬੱਤ ਦੇ ਭਲੇ ਲਈ ਸ਼ਿੱਦਤ ਨਾਲ ਆਪਣੇ-ਆਪਣੇ ਇਲਾਕਿਆਂ ’ਚ ਜੁਟੀਆਂ ਹੋਈਆਂ ਹਨ। ਭਗਤ ਪੂਰਨ ਸਿੰਘ ਦੀ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦਾ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਜਿਉਂਦਾ ਰੱਖਣ ’ਚ ਬਹੁਤ ਵੱਡਾ ਨਾਮ ਹੈ, ਨਿਰਮਲੇ ਸੰਪਰਦਾ ਦੇ ਸੰਤ ਬਲਵੀਰ ਸਿੰਘ ਸੀਂਚੇਵਾਲ ਵਲੋਂ ਵਾਤਾਵਰਣ ਪੱਖੋਂ ਕੀਤੇ ਵਿਸ਼ਾਲ ਕਾਰਜ ਵੀ ਸਿੱਖ ਫਲਸਫੇ ਦਾ ਨਾਂ ਹੀ ਉ¤ਚਾ ਕਰ ਰਹੇ ਹਨ। ਪਰ ਸ਼੍ਰੋਮਣੀ ਕਮੇਟੀ ਵਰਗੀ ਪ੍ਰਭੂਸੱਤਾ ਸੰਪੰਨ ਸੰਸਥਾ ਨੇ ਸਹੀ ਮਾਅਨਿਆਂ ’ਚ ਸਿੱਖੀ ਪ੍ਰਚਾਰ ਕਰਨ ਵਾਲੀਆਂ ਅਜਿਹੀਆਂ ਸੰਸਥਾਵਾਂ ਨੂੰ ਉਹ ਉਤਸ਼ਾਹ ਤੇ ਸਹਾਇਤਾ ਨਹੀਂ ਦਿੱਤੀ ਜਿਸ ਦੀ ਇਨ੍ਹਾਂ ਨੂੰ ਲੋੜ ਹੈ।
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਕੋਲ ਵਿਆਪਕ ਪ੍ਰਸ਼ਾਸਕੀ ਢਾਂਚਾ ਆਰਥਿਕ ਮਜ਼ਬੂਤੀ ਅਤੇ ਸਿਆਸੀ ਆਧਾਰ ਤਾਂ ਹੈ, ਪਰ ਅਯੋਗ ਪ੍ਰਣਾਲੀ, ਪ੍ਰਸ਼ਾਸਨਿਕ ਕਮਜ਼ੋਰੀਆਂ ਅਤੇ ਬੇਲੋੜੇ ਸਿਆਸੀ ਦਬਾਅ ਉਸਨੂੰ ਢਾਹ ਲਾ ਰਹੇ ਹਨ। ਇਸ ਵੇਲੇ ਪੰਜਾਬ ਸਮੇਤ ਦੂਜੇ ਸੂਬਿਆਂ ਅੰਦਰ ਸ਼੍ਰੋਮਣੀ ਕਮੇਟੀ ਦੇ ਸੈਂਕੜੇ ਕਾਲਜ, ਸਕੂਲ ਅਤੇ ਹਸਪਤਾਲ ਚੱਲ ਰਹੇ ਹਨ ਪਰ ਉਹ ਸਿੱਖੀ ਪ੍ਰਚਾਰ ’ਚ ਕਾਮਯਾਬੀ ਨਹੀ ਦਿਖਾ ਰਹੇ। ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਸਰ ’ਚ ਖੋਲ੍ਹਿਆ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਬਹੁਤ ਵੱਡੀ ਸਿਹਤ ਸੰਸਥਾ ਤਾਂ ਹੈ, ਪਰ ਉਹ ਲੋਕਾਂ ਨੂੰ ਸਸਤਾ, ਭਰੋਸੇਯੋਗ ਅਤੇ ਆਮ ਆਦਮੀ ਦੀ ਆਸਾਨ ਪਹੁੰਚ ਵਾਲੀਆਂ ਇਲਾਜ ਸੇਵਾਵਾਂ ਦੇਣ ਦੀ ਥਾਂ ਆਪਣੀਆਂ ਬੇਨਿਯਮੀਆਂ ਕਾਰਨ ਸਮੇਂ-ਸਮੇਂ ਵਿਵਾਦਾਂ ’ਚ ਘਿਰਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਸ਼ਹਿਰ ’ਚ ਵੀ ਬਹੁਕਰੋੜੀ ਮੈਡੀਕਲ ਪ੍ਰੋਜੈਕਟ ਮੀਰੀ-ਪੀਰੀ ਮੈਡੀਕਲ ਕਾਲਜ ਖੋਲ੍ਹਿਆ ਗਿਆ ਹੈ, ਪਰ ਉਹ ਵੀ ਸਿਆਸਤ ਦਾ ਸ਼ਿਕਾਰ ਹੋ ਰਿਹਾ ਹੈ। ਇਹ ਨਹੀਂ ਹੈ ਕਿ ਰਵਾਇਤੀ ਸਿੱਖੀ ਸੰਪਰਦਾਵਾਂ, ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਕੋਲ ਕਿਸੇ ਤਰ੍ਹਾਂ ਦੀ ਮਾਇਕ ਜਾਂ ਪ੍ਰਸ਼ਾਸਕੀ ਢਾਂਚਾਗਤ ਘਾਟ ਹੈ, ਸਗੋਂ ਕਮੀ ਹੈ ਗੁਰੂ ਨਾਨਕ ਵਲੋਂ ਦਰਸਾਏ ਸਰਬੱਤ ਦੇ ਭਲੇ ਲਈ ’ਤੇ ਸ਼ਿੱਦਤ ਮਹਿਸੂਸ ਕਰਨ ਦੀ। ਸੋ, ਸਿੱਖੀ ਹੋਂਦ, ਸਰੂਪ ਤੇ ਸਿਧਾਂਤਾਂ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਿੱਖ ਮਿਸ਼ਨਰੀ ਸੰਸਥਾਵਾਂ, ਜਥੇਬੰਦੀਆਂ, ਸੰਪਰਦਾਵਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਸਰਬੱਤ ਦੇ ਭਲੇ ਦੇ ਸੰਕਲਪ ’ਤੇ ਵੱਡਾ ਧਿਆਨ ਕੇਂਦਰਤ ਕਰਨ ਦੀ ਲੋੜ ਹੈ।
ਦੋ ਵੇਲੇ ਅਰਦਾਸ ’ਚ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੀ ਕਾਮਨਾ ਕਰਨ ਵਾਲੇ ਹਰ ਸਿੱਖ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖੀ ਕਲਿਆਣਕਾਰੀ ਕਾਰਜਾਂ ਦੀ ਇਕ ਸੰਸਥਾ ਬਣਨ ਦੀ ਪ੍ਰੇਰਨਾ ਦਿੰਦੀ ਹੈ। ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਸਰਬੱਤ ਦੇ ਭਲੇ ਲਈ ਹਮੇਸ਼ਾ ਤਤਪਰ ਰਹਿਣਾ ਅਤੇ ਅਧਿਆਤਮਕ ਤੇ ਸਮਾਜਿਕ ਤੌਰ ’ਤੇ ਉ¤ਚਾ-ਸੁੱਚਾ ਆਚਰਣ ਲੈ ਕੇ ਸਮਾਜ ’ਚ ਵਿਚਰਣਾ ਖੁਦ-ਬ-ਖੁਦ ਸਿੱਖੀ ਦਾ ਨਿੱਗਰ ਤੇ ਪ੍ਰਭਾਵੀ ਪ੍ਰਚਾਰ ਹੋਵੇਗਾ।


ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਤਿੰਨ ਦਿਨਾ ਸ਼ਹੀਦੀ ਜੋੜ ਮੇਲਾ ਸ਼ੁਰੂ

ਫ਼ਤਿਹਗੜ੍ਹ ਸਾਹਿਬ, 24 ਦਸੰਬਰ - ਫ਼ਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਅੱਜ ਇਥੇ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਸ੍ਰੀ ਆਖੰਡ ਪਾਠ ਸਾਹਿਬ ਦੇ ਆਰੰਭ ਨਾਲ ਸ਼ਰਧਾ ਪੂਰਵਕ ਰਵਾਇਤੀ ਢੰਗ ਨਾਲ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਦੂਰੋਂ ਨੇੜਿਓਂ ਹਜ਼ਾਰਾਂ ਦੀ ਗਿਣਤੀ ਵਿਚ ਆਏ ਸ਼ਰਧਾਲੂਆਂ ਨੇ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ , ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਅਤੇ ਯਾਦਗਾਰ ਬਾਬਾ ਮੋਤੀ ਮਹਿਰਾ ਵਿਖੇ ਮੱਥਾ ਟੇਕਿਆ ਅਤੇ ਮਹਾਨ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਅਰਪਿਤ ਕੀਤੀ।
ਅੱਜ ਪਹਿਲੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ ਵੱਖ ਵਿਭਾਗਾਂ ਦੇ ਵਲੋਂ ਕੀਤੇ ਵਿਕਾਸ ਕੰਮਾਂ ਨੂੰ ਦਰਸਾਉਂਦੀ ਵਿਸ਼ਾਲ ਪ੍ਰਦਰਸ਼ਨੀ ਦਾ ਉਦਘਾਟਨ ਸ੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਫ਼ਤਿਹਗੜ੍ਹ ਸਾਹਿਬ ਨੇ ਕੀਤਾ। ਇਸ ਮੌਕੇ ਸ੍ਰੀ ਯਸ਼ਵੀਰ ਮਹਾਜਨ ਡਿਪਟੀ ਕਮਿਸ਼ਨਰ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ 'ਤੇ ਅਧਾਰਤ ਸੋਵੀਨਾਰ 'ਸ਼ਹਾਦਤ' ਵੀ ਜਾਰੀ ਕੀਤਾ। ਉਨ੍ਹਾਂ ਇਸ ਮੌਕੇ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਆਤਮਾ ਸਕੀਮ ਅਧੀਨ ਖੇਤੀ ਤਕਨੀਕਾਂ ਸਬੰਧੀ ਸਾਲ 2010 ਦਾ ਕੈਲੰਡਰ ਵੀ ਜਾਰੀ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਾਰ ਵੀ ਜੋੜ ਮੇਲੇ ਨੂੰ ਨਿਰੋਲ ਧਾਰਮਿਕ ਰੂਪ ਵਿਚ ਮਨਾਉਣ ਦੇ ਮੰਤਵ ਨਾਲ ਸਰਕਸਾਂ, ਝੂਲੇ ਆਦਿ 'ਤੇ ਪਾਬੰਦੀ ਲਗਾਈ ਗਈ ਹੈ।

ਮਰ ਚੁੱਕੀਆਂ ਜ਼ਮੀਰਾਂ ਦੇ ਮਾਲਿਕ ਜਥੇਦਾਰਾਂ ਅਤੇ ਪ੍ਰਧਾਨਾਂ, ਮੁੱਖ ਮੰਤਰੀਆਂ ਤੋਂ ਸਿੱਖ ਕੌਮ ਖਹਿੜਾ ਛੁਡਾਉਣ ਲਈ ਉੱਦਮ ਕਰੇ :- ਮਾਨ

ਫਤਿਹਗੜ੍ਹ ਸਾਹਿਬ, 24 ਦਸੰਬਰ :- ਸਿੱਖ ਕੌਮ ਨੂੰ ਸਮੇਂ ਅਤਿ ਸੰਜੀਦਗੀ ਅਤੇ ਨਾਜ਼ੁਕਤਾ ਨੂੰ ਸਮਝਦੇ ਹੋਏ ਇੱਕ ਗੱਲ ਨੂੰ ਆਪਣੀ ਆਤਮਾ ਵਿੱਚ ਵਸਾ ਲੈਣਾ ਚਾਹੀਦਾ ਹੈ ਕਿ ਜਦੋਂ ਤੱਕ ਅਸੀਂ ਇਨ੍ਹਾ ਮਰ ਚੁੱਕੀਆਂ ਜ਼ਮੀਰਾਂ ਦੇ ਮਾਲਿਕ ਜਥੇਦਾਰਾਂ, ਪ੍ਰਧਾਨਾਂ ਤੇ ਮੁੱਖ ਮੰਤਰੀ ਨੂੰ ਧਾਰਮਿਕ ਉੱਚ ਤੇ ਸਿਆਸੀ ਅਹੁਦਿਆਂ ਤੋਂ ਪਾਸੇ ਕਰਨ ਦੀ ਠਾਣ ਕੇ ਸੁਹਿਰਦਤਾ ਭਰੇ ਉੱਦਮ ਨਹੀਂ ਰੱਖ ਸਕਦੀ ਅਤੇ ਨਾ ਹੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੀਆਂ ਇਖਲਾਕੀ, ਧਾਰਮਿਕ, ਸਮਾਜਿਕ, ਭੂਗੋਲਿਕ ਤੇ ਸਿਆਸੀ ਮੁਸ਼ਕਿਲਾਂ ਦਾ ਅੰਤ ਹੋ ਸਕੇਗਾ। ਇਸ ਲਈ ਹਰ ਸਿੱਖ ਤੇ ਗੁਰਸਿੱਖ ਨੂੰ ਆਪਣੇ ਜ਼ਹਿਨ ਵਿੱਚ “ਬੇਗਮਪੁਰਾ, ਹਲੇਮੀ ਰਾਜ (ਖਾਲਿਸਤਾਨ)” ਨੂੰ ਸਥਾਪਿਤ ਕਰਨ ਲਈ ਅੱਜ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਪ੍ਰਣ ਕਰ ਲੈਣਾ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਤਨੋ, ਮਨੋ ਤੇ ਧਨੋ ਸਹਿਯੋਗ ਕਰੇਗਾ। ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਗ੍ਰਹਿ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਕੁਝ ਚੋਣਵੇ ਅਖਬਾਰ ਨਵੀਸਾਂ ਨਾਲ ਇੱਕ ਵਿਸ਼ੇਸ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਬੇਸ਼ੱਕ ਇੱਥੋ ਦਾ ਮੀਡੀਆ ਤੇ ਬਹੁਤੀਆਂ ਅਖਬਾਰਾਂ ਸਿੱਖ ਕੌਮ ਦੇ ਸਤਿਕਾਰਿਤ ਅਕਸ਼ ਨੂੰ ਦੂਸਰੀਆਂ ਕੌਮਾਂ ਤੇ ਮੁਲਕਾਂ ਵਿੱਚ ਨਫਰਤ ਭਰਿਆ ਬਣਾ ਰਹੇ ਹਨ, ਪਰ ਜਲਦੀ ਹੀ ਸੱਚਾਈ ਸਮੁੱਚੀ ਦੁਨੀਆ ਸਾਹਮਣੇ ਆ ਜਾਵੇਗੀ। ਕਿਉਂਕਿ ਸੂਰਜ ਦੀ ਚਮਕ ਤੇ ਸੱਚਾਈ ਨੂੰ ਸਮੇ ਦੇ ਬੱਦਲ (ਬਾਦਲ) ਲੰਮਾ ਸਮਾਂ ਰੋਕ ਕੇ ਨਹੀਂ ਰੱਖ ਸਕਦੇ। ੳਾਖਿਰ “ਖਾਲਿਸਤਾਨ, ਬੇਗਮਪੁਰਾ, ਹਲੇਮੀ ਰਾਜ” ਦੇ ਸੂਰਜ ਨੂੰ ਹਰ ਕੀਮਤ ਤੇ ਚੜਨਾ ਵੀ ਹੈ ਅਤੇ ਆਪਣੀ ਵੱਡਮੁੱਲੀ ਸੋਚ ਰਾਹੀਂ ਸਮੁੱਚੀ ਦੁਨੀਆ ਨੂੰ ਰੋਸ਼ਨਾਉਣਾ ਵੀ ਹੈ। ਇਸ ਸੂਰਜ ਨੂੰ ਚੜਨ ਤੋਂ ਦੁਨੀਆ ਦੀ ਕੋਈ ਵੀ ਤਾਕਤ ਕਤਈ ਨਹੀਂ ਰੋਕ ਸਕਦੀ।

ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਮਾਰਕਿਟ ਵਿੱਚ 100 ਪੌਦੇ ਲਗਾਏ

ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਫੈਸ਼ਨ ਮਾਰਕਿਟ ਵੈਲਫੇਅਰ ਐਸੋਸਿਏਸ਼ਨ ਵੱਲੋਂ ਅੱਜ ਮਾਰਕਿਟ ਵਿੱਚ 100 ਪੌਦੇ ਲਗਾਏ ਗਏ ਅਤੇ ਗੁਰੂ ਕਾ ਲੰਗਰ ਵੀ ਲਗਾਇਆ ਗਿਆ। ਸੰਗਤਾਂ ਨੇ ਗੁਰੂ ਕਾ ਲੰਗਰ ਛੱਕਿਆ। ਇਸ ਮੌਕੇ ਸ. ਸਰਬਜੀਤ ਸਿੰਘ ਪ੍ਰਧਾਨ ਮਾਰਕਿਟ ਵੈਲਫੇਅਰ ਐਸੋਸੀਏਸ਼ਨ, ਜਤਿੰਦਰਪਾਲ ਸਿੰਘ ਜੇ.ਪੀ. ਪ੍ਰਧਾਨ ਕਲਗੀਧਰ ਸੇਵਕ ਜੱਥਾ, ਦਵਿੰਦਰ ਸਿੰਘ (ਟਰੈਫਿਕ ਇੰਚਾਰਜ਼ ਮੋਹਾਲੀ), ਬਾਬਾ ਸੁਖਵਿੰਦਰ ਸਿੰਘ ਬਲੌਂਗੀ ਵਾਲੇ, ਅਜੇ ਮਹਾਜਨ, ਸ. ਤਰਨਜੀਤ ਸਿੰਘ, ਸ. ਬਲਬੀਰ ਸਿੰਘ, ਸ. ਹਰਚਰਨ ਸਿੰਘ, ਸ਼੍ਰੀ ਗੁਰਮੁੱਖ ਵਾਲੀਆ, ਸ. ਅੰਮ੍ਰਿਤਪਾਲ ਸਿੰਘ, ਸੰਜੀਵ ਆਨੰਦ, ਸ. ਜੇ.ਪੀ. ਸਿੰਘ (ਇੰਸਪੈਕਟਰ), ਇੰਦਰਜੀਤ ਸਿੰਘ ਖੋਖਰ ਰਿੰਪੀ ਅਤੇ ਗੁਰਮੀਤ ਸਿੰਘ ਕੋਹਲੀ ਹਾਜ਼ਰ ਸਨ।

“ਭਿੰਡਰਾਂਵਾਲਾ” ਤਖੱਲਸ ਦਾ ਸਤਿਕਾਰ ਘਟਾਉਣ ਤੋਂ ਗੁਰੇਜ਼ ਕੀਤਾ ਜਾਵੇ-ਡੱਲੇਵਾਲ

ਲੰਡਨ – ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਨੋਖੀ ਖਿੱਚ ਅਤੇ ਅਤੇ ਅਗੰਮੀਂ ਸਖਸ਼ੀਅਤ ਦੇ ਮਾਲਕ ਸਨ । ਜਿਸ ਦੀ ਬਦੌਲਤ ਉਹਨਾਂ ਸਿੱਖ ਮਾਨਸਿਕਤਾ ਚੋਂ ਗਾਇਬ ਹੋ ਚੁੱਕੀ ਰਾਜਨੀਤਕ ਚੇਤਨਾ ਨੂੰ ਮੁੜ ਉਜਾਗਰ ਕੀਤਾ । ਇੱਕ ਸੌ ਤੀਹ ਸਾਲ ਬਾਅਦ ਸਿੱਖ ਕੌਮ ਨੂੰ ਅਜਿਹਾ ਸੂਰਬੀਰ ਯੋਧਾ ਜਰਨੈਲ ਪ੍ਰਾਪਤ ਹੋਇਆ ਜਿਸ ਨੇ ਭਗਤੀ ਦੁਅਰਾ ਪ੍ਰਾਪਤ ਕੀਤੀ ਹੋਈ ਅੰਤਰ ਦ੍ਰਿਸ਼ਟੀ ਨਾਲ ਸਿੱਖ ਕੌਮ ਨਾਲ ਭਾਰਤ ਵਿੱਚ ਹੋ ਰਹੇ ਗੁਲਾਮਾਂ ਵਾਲੇ ਸਲੂਕ ਨੂੰ ਮਹਿਸੂਸ ਕਰਦਿਆਂ ਇਸ ਤੋਂ ਸਥਾਈ ਰੂਪ ਵਿੱਚ ਛੁਟਕਾਰਾ ਪਾਉਣ ਦਾ ਕਾਰਜ ਅਰੰਭਿਆ । ਆਪਣੀ ਸੈਂਤੀ ਸਾਲਾ ਉਮਰ ਦੌਰਾਨ ਹਰ ਸਾਹ ਕੌਮ ਦੇ ਭਲੇ ਅਤੇ ਕੌਮੀ ਅਜ਼ਾਦੀ ਲਈ ਲੈਣ ਵਾਲੇ ਉਸ ਮਹਾਂਪੁਰਖ ਨੇ ਜਿਸ ਕਦਰ ਉਹਨਾਂ ਸੱਤ ਸਾਲਾਂ ਵਿੱਚ ਸਿੱਖ ਮਾਨਸਿਕਤਾ ਵਿੱਚ ਇਨਕਲਾਬੀ ਪ੍ਰੀਵਰਤਨ ਲਿਆਂਦਾ ਉਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ । ਆਪਣੀ ਉੱਚੀ ਸੁੱਚੀ ਸਖਸ਼ੀਅਤ ,ਕੌਮ ਪ੍ਰਸਤੀ ਦੀ ਭਾਵਨਾ ਨਾਲ ਸ੍ਰੀ ਦਰਬਾਰ ਸਾਹਿਬ ਤੇ ਹਮਲਾਵਰ ਬਣ ਕੇ ਆਈ ਭਾਰਤੀ ਫੌਜ ਨਾਲ ਮੁਕਾਬਲਾ ਕਰਦਿਆਂ ਸ਼ਹਾਦਤ ਦੇ ਕੇ ਪੁਰਾਤਨ ਇਤਿਹਾਸ ਨੂੰ ਪੁਨਰ ਸੁਰਜੀਤ ਕੀਤਾ ਅਤੇ ਸਿੱਖ ਕੌਮ ਵਾਸਤੇ ਸਕਾਰ ਕਰਨ ਯੋਗ ਅਜਾਦ ਸਿੱਖ ਰਾਜ ਖਾਲਿਸਤਾਨ ਦਾ ਨਿਸ਼ਾਨਾ ਸਿਰਜ ਦਿੱਤਾ । ਸੰਤਾਂ ਵਲੋਂ ਅਰੰਭੇ ਹੋਏ ਕਾਰਜ ਨੂੰ ਅੱਗੇ ਤੋਰਨਾ ਅੱਜ ਦਮਦਮੀ ਟਕਸਾਲ ਦੇ ਮੁਖੀਆਂ ਦਾ ਫਰਜ਼ ਬਣਦਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਰਨਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਦਮਦਮੀ ਟਕਸਾਲ ਦੇ ਮੁਖੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ “ਭਿੰਡਰਾਂਵਾਲਾ” ਤਖੱਲਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਅਤੇ ਕੌਮ ਪ੍ਰਸਤੀ ਦੀ ਭਾਵਨਾ ਤਹਿਤ ਸੰਤਾਂ ਦੇ ਪਾਏ ਹੋਏ ਪੂਰਨਿਆਂ ਚੱਲ ਕੇ ਸਿੱਖ ਕੌਮ ਦੀ ਅਗਵਾਈ ਕਰਨ ਜਾਂ ਫਿਰ ਇਸ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ । ਉਹਨਾਂ 1983 ਦੀ ਇੱਕ ਮਿਸਾਲ ਦਿੰਦਿਆਂ ਕਿਹਾ ਕਿ ਮਾਰਚ ਮਹੀਨੇ ਦੌਰਾਨ 370 ਸਿੰਘ ਪੰਜਾਬ ਦੀਆਂ ਜੇਹਲਾਂ ਵਿੱਚ ਬੰਦ ਸਨ ਜਿਹਨਾਂ ਖਿਲਾਫ ਪੁਲੀਸ ਵਲੋਂ ਸੰਗੀਨ ਮੁਕੱਦਮੇ ਦਰਜ ਕੀਤੇ ਗਏ ਸਨ । ਇਹਨਾਂ ਵਿੱਚ ਤਿੰਨ ਸੌ ਸਿੰਘਾਂ ਦੀ ਪੈਰਵਈ ਇਕੱਲੇ ਸੰਤ ਹੀ ਕਰਦੇ ਸਨ ਜਦਕਿ ਬਾਕੀ ਸੱਤਰ ਸਿੰਘਾਂ ਦੀ ਪੈਰਵਈ ਸ੍ਰ਼ੋਮਣੀ ਕਮੇਟੀ ਕਰਦੀ ਸੀ । ਅੱਜ "ਭਿਡਰਾਂਵਾਲਾ" ਤਖੱਲਸ ਵਰਤਣ ਵਾਲੇ ਟਕਸਾਲ ਮੁਖੀਆਂ ਸਮੇਤ ਸੰਤ ਅਖਵਾ ਰਹੇ ਮਹਾਂਪੁਰਸ਼ ਕਿੰਨੇ ਕੁ ਸਿੰਘਾਂ ਦੀ ਪੈਰਵਈ ਕਰਦੇ ਹਨ ਇਹ ਗੱਲ ਹਰ ਸਿੱਖ ਦੇ ਵਿਚਾਰਨ ਯੋਗ ਹੈ ।

ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸੰਤ ਸਮਾਜ ਅੱਗੇ ਗੋਡੇ ਟੇਕੇ

ਅੰਮ੍ਰਿਤਸਰ, 24 ਦਸੰਬਰ - ਵਾਦ-ਵਿਵਾਦ ਵਿਚ ਰਹੇ ਨਾਨਕਸ਼ਾਹੀ ਕੈਲੰਡਰ ਵਿਚ ਸੰਤ ਸਮਾਜ ਵੱਲੋਂ ਤਬਦੀਲੀ ਕਰਨ ਲਈ ਪਾਏ ਜਾ ਰਹੇ ਦਬਾਅ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸੰਤ ਸਮਾਜ ਅੱਗੇ ਗੋਡੇ ਟੇਕੇ, ਜਿਸ ਕੈਲੰਡਰ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵੀ ਪੰਜਾਬ ਸਰਕਾਰ ਦੀਆਂ ਛੁੱਟੀਆਂ ਕਰ ਦਿੱਤੀਆਂ ਸਨ। ਜਦੋਂ ਵੀ ਕੋਈ ਧਾਰਮਿਕ ਵਾਦ ਵਿਵਾਦ ਹੁੰਦਾ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਹੀ ਹੁੰਦਾ ਹੈ। ਹੁਣ ਨਾਨਕਸ਼ਾਹੀ ਕੈਲੰਡਰ ਬਾਰੇ ਦੋ ਮੈਂਬਰੀ ਕਮੇਟੀ ਬਣਾਈ ਹੈ ਜਿਸ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਅਤੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੂੰਮਾ ਹਨ, ਨਾਨਕਸ਼ਾਹੀ ਕੈਲੰਡਰ ਵਿਚ ਕੀ ਕੀ ਤਬਦਲੀਆਂ ਕਰਨੀਆਂ ਹਨ ਇਹ ਕਮੇਟੀ ਫ਼ੈਸਲਾ ਕਰੇਗੀ, ਨਾਨਕਸ਼ਾਹੀ ਕੈਲੰਡਰ ਬਾਰੇ ਕਈ ਕਮੇਟੀਆਂ ਬਣੀਆਂ ਪਰ ਅਜੇ ਤੱਕ ਕੋਈ ਫ਼ੈਸਲਾ ਸਿਰੇ ਨਹੀਂ ਚੜ੍ਹ ਸਕਿਆ। ਸੰਤ ਸਮਾਜ ਦੀਆਂ ਸ਼੍ਰੋਮਣੀ ਕਮੇਟੀ ਵਿਚ ਵੋਟਾਂ ਲੈਣ ਕਰਕੇ ਭਾਵੇਂ ਚੋਣਾਂ ਤੋਂ ਬਾਅਦ ਹੀ ਫ਼ੈਸਲਾ ਹੋਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਇਕ ਤੀਰ ਨਾਲ ਕਈ ਸ਼ਿਕਾਰ ਕਰ ਜਾਂਦੇ ਹਨ, ਜਿਨ੍ਹਾਂ ਦਾ ਕਿਸੇ ਭੇਦ ਨਹੀਂ ਪਾਇਆ, ਪਰ ਪਹਿਲਾਂ ਕਦੇ ਵੀ ਸ਼੍ਰੋਮਣੀ ਕਮੇਟੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਸੇ ਵੀ ਕਮੇਟੀ ਵਿਚ ਨਹੀਂ ਪਿਆ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਿਸੇ ਕਮੇਟੀ ਦਾ ਮੈਂਬਰ ਬਣਿਆ ਹੈ, ਕਿਉਂਕਿ ਦੇਸ਼ ਵਿਦੇਸ਼ਾਂ ਵਿਚ ਇਕੋ ਹੀ ਐਨੀ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਹੈ ਅਤੇ ਦੁਨੀਆ ਵਿਚ ਇਕ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਹੈ । ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਅਹੁਦੇ ਦੀ ਮਹੱਤਤਾ ਤਾਂ ਘਟਾ ਹੀ ਲਈ ਹੈ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਨੀਵਾਂ ਕਰ ਦਿੱਤਾ ਹੈ , ਕਿਉਂਕਿ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਸਿੱਖ ਕੌਮ ਨੂੰ ਹੁਕਮ ਅਤੇ ਆਦੇਸ਼ ਦਿੰਦਾ ਹੈ ਉਹ ਕਿਸੇ ਕਮੇਟੀ ਵਿਚ ਕਦੇ ਮੈਂਬਰ ਨਹੀਂ ਬਣਿਆ, ਕਿਉਂਕਿ ਅਕਾਲ ਤਖ਼ਤ ਤਾਂ ਇਕ ਪਰ ਟਕਸਾਲਾਂ ਤਿੰਨ ਹਨ। ਉਨ੍ਹਾਂ ਦੇ ਮੁਖੀ ਵੀ ਵੱਖੋ ਵੱਖਰੇ ਹਨ। ਨਾਨਕਸ਼ਾਹੀ ਕੈਲੰਡਰ ਜਾਰੀ ਹੋਣ ਤੋਂ ਪਹਿਲਾਂ ਹੀ ਵਾਦ ਵਿਵਾਦਾਂ ਦੇ ਘੇਰੇ ਵਿਚ ਰਿਹਾ ਹੈ ਜਿਸ ਨੂੰ ਹੁਣ ਸੰਤ ਸਮਾਜ ਨੇ ਉਸ ਵਿਚ ਤਬਦਲੀਆਂ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਦੀਆਂ ਤਰੀਕਾਂ ਕਈ ਮੇਲ ਨਹੀਂ ਖਾਂਦੀਆਂ । ਇਕੋ ਦਿਨ ਦੋ ਗੁਰਪੁਰਬ ਆ ਜਾਂਦੇ ਹਨ ਤਾਂ ਸੰਗਰਾਂਦ ਵੀ ਦੋ ਮਨਾਈਆਂ ਜਾਂਦੀਆਂ ਹਨ ਇਕ ਨਾਨਕਸ਼ਾਹੀ ਕੈਲੰਡਰ ਮੁਤਾਬਿਕ, ਦੂਜੀ ਪਹਿਲੇ ਕੈਲੰਡਰ ਮੁਤਾਬਿਕ ਜਿਸ ਕਰਕੇ ਲੋਕ ਦੁਚਿਤੀ ਵਿਚ ਰਹਿੰਦੇ ਹਨ।
ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰ 'ਤੇ ਆਉਣ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਚਿੰਤਾ ਬਣੀ ਹੈ ਇਸੇ ਕਰਕੇ ਜਥੇਦਾਰ ਮੱਕੜ ਨੇ ਆਪਣੇ ਆਕਾ ਦੇ ਆਖੇ ਸੰਤ ਸਮਾਜ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਦੋ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਖ਼ਾਲਸਾ ਹਨ ਇਹ ਦੋਵੇਂ ਮੈਂਬਰ ਫ਼ੈਸਲਾ ਕਰਨਗੇ ਕਿ ਨਾਨਕਸ਼ਾਹੀ ਕੈਲੰਡਰ ਵਿਚ ਕੀ ਤਬਦੀਲੀ ਕਰਨੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ। ਤਾਂ ਇਕ ਤੇ ਟਕਸਾਲਾਂ ਤਿੰਨ ਹਨ। ਉਹਨਾਂ ਦੇ ਮੁੱਖੀ ਵੀ ਵੱਖੋ ਵੱਖਰੇ ਹਨ। ਨਾਨਕਸ਼ਾਹੀ ਕੈਲੰਡਰ ਜਾਰੀ ਹੋਣ ਤੋਂ ਪਹਿਲਾਂ ਹੀ ਵਾਦ-ਵਿਵਾਦ ਦੇ ਘੇਰੇ ਵਿਚ ਰਿਹਾ ਹੈ। ਜਿਸਨੂੰ ਹੁਣ ਸੰਤ ਸਮਾਜ ਨੇ ਉਸ ਵਿਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਦੀਆਂ ਕਈ ਤਰੀਕਾਂ ਮੇਲ ਨਹੀਂ ਖਾਂਦੀਆਂ। ਇਕੋ ਦਿਨ ਦੋ-ਦੋ ਗੁਰਪੁਰਬ ਆ ਜਾਂਦੇ ਹਨ। ਇਕ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਦੂਸਰੀ ਪਹਿਲੇ ਕੈਲੰਡਰ ਮੁਤਾਬਕ ਜਿਸ ਕਰਕੇ ਲੋਕ ਦੁਚਿੱਤੀ ਵਿਚ ਰਹਿੰਦੇ ਹਨ

ਪੰਜਾਬ ਵਿਚ ਲਗਾਤਾਰ ਵਧ ਰਹੀ ਸ਼ਰਾਬ ਦੀ ਵਿਕਰੀ ਚਿੰਤਾ ਦਾ ਵਿਸ਼ਾ

ਸੰਗਰੂਰ, 23 ਦਸੰਬਰ - ਬੇਸ਼ੱਕ ਸ਼ਰਾਬ ਨੂੰ ਸਿਹਤ ਦੇ ਲਈ ਹਾਨੀਕਾਰਕ ਕਰਾਰ ਦਿੱਤਾ ਗਿਆ ਹੈ, ਪ੍ਰੰਤੂ ਪੰਜਾਬ ਵਿਚ ਜੇਕਰ ਸ਼ਰਾਬ ਦੀ ਵਿਕਰੀ ’ਤੇ ਨਜ਼ਰ ਲਾਈ ਜਾਵੇ ਤਾਂ ਇੱਥੇ ਦੇ ਪਿਆਕੜ ਵੀ ਕਿਸੇ ਤੋਂ ਘੱਟ ਨਹੀਂ ਹਨ। ਸਾਲ ਦਰ ਸਾਲ ਇਸ ਗਿਣਤੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹਾਲੀਆ ਸਾਲ ਵਿਚ ਪੰਜਾਬ ਵਿਚ ਸ਼ਰਾਬ ਪੀਣ ਵਾਲੇ ਲੋਕਾਂ (ਪੁਰਸ਼ ਅਤੇ ਔਰਤ) ਦੀ ਗਿਣਤੀ 1,68,15,362 ਹੈ, ਜਦ ਕਿ ਸ਼ਰਾਬ ਦੀ ਬੋਤਲਾਂ 19,26,14,142 ਵਿਕੀਆਂ ਹਨ। ਯਾਨੀ ਕਿ ਹਰ ਵਿਅਕਤੀ ਦੇ ਹਿੱਸੇ ਵਿਚ 11.45 ਬੋਤਲਾਂ ਆਉਂਦੀਆਂ ਹਨ। ਜੇਕਰ ਸਿਰਫ ਪੁਰਸ਼ਾਂ ਦੀ ਗਿਣਤੀ ਤੋਂ ਬੋਤਲਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਪੂਰੇ ਸਾਲ ਵਿਚ 22.04 ਬੋਤਲਾਂ ਪੁਰਸ਼ ਡਕਾਰ ਜਾਂਦੇ ਹਨ। ਮਜ਼ੇਦਾਰ ਗੱਲ ਹੈ ਕਿ ਬੀਅਰ ਦੀ 3,86,50,532 ਬੋਤਲਾਂ ਅਲੱਗ ਤੋਂ ਵਿਕੀਆਂ ਹਨ। ਐਡਵੋਕੇਟ ਕਮਲ ਆਨੰਦ ਵਲੋਂ ਸੂਚਨਾ ਅਧਿਕਾਰ ਐਕਟ ਦੇ ਤਹਿਤ ਮੰਗੀ ਗਈ ਜਾਣਕਾਰੀ ਦੇ ਅਨੁਸਾਰ ਸਾਲ 2005-06 ਵਿਚ 13,51,53,000 ਬੋਤਲਾਂ ਵਿਕੀਆਂ ਤਾਂ ਸਾਲ 2006-07 ਵਿਚ 17,55,48,000 ਬੋਤਲਾਂ ਦੀ ਵਿਕਰੀ ਦਰਜ ਕੀਤੀ ਗਈ। ਸਾਲ 2007-08 ਵਿਚ 16,39,56,000 ਬੋਤਲਾਂ ਵਿਕੀਆਂ ਤਾਂ ਸਾਲ 2008-09 ਵਿਚ ਰਿਕਾਰਡ ਤੋੜ ਸੇਲ 19,26,14,142 ਦਰਜ ਕੀਤੀ ਗਈ। ਵਰਤਮਾਨ ਸਾਲ 2008-09 ਵਿਚ ਬੀਅਰ ਦੀ 3,86,50,532 ਬੋਤਲਾਂ ਵਿਕੀਆਂ ਹਨ। ਪੀਪਲ ਫਾਰ ਟਰਾਂਸਪੇਰੇਂਸੀ ਵਲੋਂ ਨਸ਼ੇ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ‘ਸਟਾਪ ਅੰਡਰ ਏਡ ਡਰਿੰਕਿੰਗ’ ਦੇ ਮੈਂਬਰ ਡਾ. ਏਐਸ ਮਾਨ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀ ਸ਼ਰਾਬ ਦੀ ਵਿਕਰੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇ ਕੇ ਕਦਮ ਚੁੱਕਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਧਿਆਨ ਵਿਚ ਆਇਆ ਹੈ ਕਿ 25 ਸਾਲ ਤੋਂ ਪਹਿਲਾਂ ਹੀ ਨੌਜਵਾਨ ਸ਼ਰਾਬ ਦੇ ਚੁੰਗਲ ਵਿਚ ਫਸ ਜਾਂਦਾ ਹੈ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਘਰ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ। ਸਮਾਜ ਸੇਵੀ ਚਾਂਦ ਮਘਾਨ ਨੇ ਵਧ ਰਹੀ ਸ਼ਰਾਬ ਦੀ ਵਿਕਰੀ ’ਤੇ ਚਿੰਤਾ ਪ੍ਰਗਟਾਉਂਦੇ ਕਿਹਾ ਕਿ ਸ਼ਰਾਬ ਦੇ ਅੰਕੜਿਆਂ ਦੀ ਵਾਲੇ ਪਾਸੇ ਨਜ਼ਰ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਦੇਸੀ ਸ਼ਰਾਬ ਦੀ ਵਿਕਰੀ ਅੰਗਰੇਜ਼ੀ ਸ਼ਰਾਬ ਤੋਂ ਦੋ ਗੁਣਾ ਤੋਂ ਵੀ ਜ਼ਿਆਦਾ ਹੈ। ਯਾਨੀ ਗ਼ਰੀਬ ਤਬਕਾ ਦੇਸੀ ਸ਼ਰਾਬ ਦੇ ਚੁੰਗਲ ਵਿਚ ਬੁਰੀ ਤਰ੍ਹਾਂ ਫਸਿਆ ਹੈ। ਉਨ੍ਹਾਂ ਦੇ ਅਨੁਸਾਰ ਗ਼ਰੀਬ ਤਬਕਾ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਖਾਣੇ ਦੇ ਪੈਸੇ ਤੱਕ ਨੂੰ ਸ਼ਰਾਬ ਵਿਚ ਉਡਾ ਰਿਹਾ ਹੈ, ਜਿਹੜਾ ਪਰਿਵਾਰਾਂ ਵਿਚ ਝਗੜਿਆਂ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਨਾਲ ਦੇਸ਼ ਦੇ ਵਿਕਾਸ ਵਿਚ ਵੀ ਅੜਿੱਕਾ ਆ ਰਿਹਾ ਹੈ।

ਵਿਵਾਦਾਂ ਦੇ ਜਲਦੀ ਤੇ ਸਸਤੇ ਨਿਪਟਾਰੇ ਲਈ ਖੱਪਤਕਾਰ ਝਗੜਾ ਨਿਪਟਾਉ ਫੋਰਮ ਦਾ ਸਹਾਰਾ ਲਓ-ਭਾਰਤੀ
ਜਿਲ੍ਹਾ ਖਪਤਕਾਰ ਝਗੜਾ ਨਿਵਾਰਣ ਫੋਰਮ ਵਿੱਚ 5222 ਕੇਸਾਂ ਦਾ ਨਿਪਟਾਰਾ

ਰੂਪਨਗਰ, 24 ਦਸੰਬਰ-ਖੱਪਤਕਾਰਾਂ ਨੂੰ ਖਰੀਦੋ-ਫਰੋਖਤ ਤੇ ਖੱਪਤ ਸਬੰਧੀ ਵਿਵਾਦਾਂ ਦੇ ਸਸਤੇ ਅਤੇ ਜਲਦੀ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਬਣੀ ਖੱਪਤਕਾਰ ਝਗੜਾ ਨਿਪਟਾਉ ਫੋਰਮ ਦਾ ਸਹਾਰਾ ਲੈਣਾ ਚਾਹੀਦਾ ਹੈ। ਇਹ ਮਸ਼ਵਰਾ ਸ਼੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਰਾਸ਼ਟਰੀ ਖੱਪਤਕਾਰ ਸੁਰੱਖਿਆ ਹਫਤੇ ਦੇ ਸਬੰਧ ਵਿੱਚ ਰੂਪਨਗਰ ਵਿਖੇ ਕਰਵਾਏ ਗਏ ਖੱਪਤਕਾਰ ਸੁਰੱਖਿਆ ਦਿਵਸ ਦੇ ਮੌਕੇ ਤੇ ਕਰਵਾਏ ਸੈਮੀਨਾਰ ਦੌਰਾਨ ਜੁੜੇ ਇਕੱਠ ਨੂੰ ਦਿੱਤਾ।
ਸ਼੍ਰੀ ਭਾਰਤੀ ਨੇ ਕਿਹਾ ਕਿ ਇਸ ਫੋਰਮ ਵਿੱਚ ਜਿਥੇ ਵਿਵਾਦਾਂ ਦਾ ਨਿਪਟਾਰਾ ਜਲਦੀ ਹੋ ਜਾਂਦਾ ਹੈ ਉਥੇ ਕਿਸੇ ਵਕੀਲ ਦੀ ਵੀ ਲੋੜ ਨਹੀਂ ਹੁੰਦੀ। ਖੱਪਤਕਾਰ ਖੁੱਦ ਹੀ ਦਸਤਾਵੇਜ ਪੇਸ਼ ਕਰ ਸਕਦਾ ਹੈ ਅਤੇ ਜੇਕਰ ਚਾਹੇ ਤਾਂ ਡਾਕ ਰਾਹੀਂ ਵੀ ਆਪਣਾ ਵਿਵਾਦ ਜਿਲ੍ਹਾ ਖੱਪਤਕਾਰ ਨਿਪਟਾਉ ਫੋਰਮ ਵਿੱਚ ਭੇਜ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਫੋਰਮ ਦੇ ਪ੍ਰਧਾਨ ਸਾਬਕਾ ਜੱਜ ਹੁੰਦੇ ਹਨ ਅਤੇ ਇਸ ਫੋਰਮ ਵਿੱਚ ਦੋ ਹੋਰ ਵੱਖ-ਵੱਖ ਖੇਤਰਾਂ ਦੇ ਨੁਮਾਇੰਦੇ ਵੀ ਸ਼ਾਮਲ ਹਨ ਜ਼ੋ ਸਰਵਸੰਮਤੀ ਨਾਲ ਹੀ ਫੈਸਲਾ ਕਰਦੇ ਹਨ। ਜਿਸ ਕਾਰਨ ਕਦੇ ਵੀ ਫੈਸਲਾ ਗਲਤ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਭਾਰਤ ਦੇ ਹਰੇਕ ਨਾਗਰਿਕ ਦੇ ਖੱਪਤਕਾਰ ਹੱਕਾਂ ਦੀ ਸੁਰੱਖਿਆ ਲਈ ਸਰਕਾਰ ਵਲੋਂ 1986 ਵਿੱਚ ਖੱਪਤਕਾਰ ਸੁਰੱਖਿਆ ਕਾਨੂੰਨ ਲਾਗੂ ਹੈ ਤੇ ਇਸੇ ਕਾਨੂੰਨ ਤਹਿਤ ਹੀ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰ ਤੇ ਖੱਪਤਕਾਰ ਫੋਰਮਾਂ ਦਾ ਗਠਨ ਕੀਤਾ ਗਿਆ ਹੈ। ਇੰਨਾ ਫੋਰਮਾਂ ਵਿੱਚ ਕੋਈ ਵੀ ਖੱਪਤਕਾਰ ਲੋੜੀਂਦੀਆਂ ਜਰੂਰੀ ਵਸਤਾਂ ਦੇ ਮਿਆਰ ਜਾਂ ਖਰੀਦੀ ਗਈ ਵਸਤੂ ਦੀ ਕੀਮਤ ਬਿਲ ਅਨੁਸਾਰ ਸਹੀ ਨਾ ਹੋਣ ਤੇ ਬਿਨਾਂ ਕਿਸੇ ਫੀਸ ਤੋਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਵੀ ਬੱਚਤ ਭਵਨ ਵਿਖੇ ਜ਼ਿਲ੍ਹਾ ਖਪਤਕਾਰ ਝਗੜਾ ਨਿਪਟਾਉ ਫੋਰਮ ਦਾ ਦਫਤਰ ਹੈ ਜਿੱਥੋਂ ਖੱਪਤਕਾਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਇਸ ਫੋਰਮ ਦਾ ਲਾਭ ਉਠਾਉਣਾ ਚਾਹੀਦਾ ਹੈ।
ਸ: ਪ੍ਰੀਤਮ ਸਿੰਘ ਧਨੋਆ ਸਾਬਕਾ ਜੱਜ ਅਤੇ ਪ੍ਰਧਾਨ ਝਗੜਾ ਨਿਪਟਾਊ ਖੱਪਤਕਾਰ ਫੋਰਮ ਰੂਪਨਗਰ ਨੇ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰਾਂ ਰਾਹੀਂ ਹੀ ਖੱਪਤਕਾਰਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਫੋਰਮ ਵਿੱਚ ਕੋਰਟ ਫੀਸ ਨਾਮਾਤਰ ਹੈ, ਤਲਬਾਨੇ ਦੀ ਕੋਈ ਫੀਸ ਨਹੀਂ ਹੈ, ਨੋਟਿਸ ਭੇਜਣ ਦੇ ਪੈਸੇ ਸਰਕਾਰ ਦਿੰਦੀ ਹੈ ਅਤੇ ਕੋਈ ਵੀ ਖੱਪਤਕਾਰ ਆਪਣੇ ਅਧਿਕਾਰਤ ਨੁਮਾਇੰਦੇ ਰਾਹੀਂ ਵੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਖਿਲਾਫ ਫੈਸਲਾ ਹੁੰਦਾ ਹੈ ਉਸ ਨੂੰ ਵੀ ਸੁਣਵਾਈ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਉਹ ਉਸ ਸਮੇਂ ਦੌਰਾਨ ਉਹ ਅਪੀਲ ਵੀ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਫੋਰਮ ਸਿਵਲ ਅਦਾਲਤਾਂ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਹੈ। ਇਸ ਫੋਰਮ ਵਿੱਚ ਦੋਸ਼ੀ ਨੂੰ ਤਿੰਨ ਸਾਲਾਂ ਦੀ ਸਜਾ ਵੀ ਹੋ ਸਕਦੀ ਹੈ ਅਤੇ ਦਸ ਹਜਾਰ ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਵਿਖੇ ਹੁਣ ਤੱਕ 5294 ਕੇਸ ਆਏ ਹਨ ਅਤੇ ਜਿੰਨਾਂ ਵਿਚੋਂ 5222 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਸ. ਦਲਜੀਤ ਸਿੰਘ ਭਾਟੀਆ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੱਪਤਕਾਰ ਸੁਰੱਖਿਆ ਕਾਨੂੰਨ ਤਹਿਤ ਖੱਪਤਕਾਰ ਸਮਾਨ ਖਰੀਦਣ ਸਮੇਂ ਰਸੀਦ/ਕੈਸ਼ਮੀਮੋ ਜਰੂਰ ਲੈਣ ਅਤੇ ਆਈ.ਐਸ.ਆਈ. ਮਾਰਕਾ ਵਸਤਾਂ ਹੀ ਖਰੀਦਣ। ਉਨ੍ਹਾਂ ਨਿਰਧਾਰਤ ਕੀਮਤ ਤੋਂ ਵੱਧ ਪੈਸੇ ਨਾ ਦੇਣ ਦੀ ਅਪੀਲ ਵੀ ਖੱਪਤਕਾਰਾਂ ਨੂੰ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਪਿੰਡ ਪੱਧਰ ਤੇ ਵੀ ਕੀਤੇ ਜਾਣਗੇ। ਇਸ ਸੈਮੀਨਾਰ ਦੌਰਾਨ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਜਿੰਨਾਂ ਵਿੱਚ ਸਤਨਾਮ ਸਿੰਘ ਪਹਿਲੇ ਨੰਬਰ ਤੇ, ਮਨਦੀਪ ਕੌਰ ਦੂਜੇ ਨੰਬਰ ਤੇ ਅਤੇ ਰਮਨਪ੍ਰੀਤ ਕੌਰ ਤੀਜੇ ਨੰਬਰ ਤੇ ਰਹੀ ਜਿੰਨਾਂ ਨੂੰ ਯਾਦ ਚਿੰਨ੍ਹਾਂ ਤੋਂ ਇਲਾਵਾ ਕ੍ਰਮਵਾਰ 500, 400 ਅਤੇ 300 ਰੁਪਏ ਦੇ ਨਕਦ ਇਨਾਮ ਵੀ ਦਿੱਤੇ ਗਏ।
ਇਸ ਸੈਮੀਨਾਰ ਵਿੱਚ ਹੋਰਨਾ ਤੋਂ ਇਲਾਵਾ ਸ਼੍ਰੀਮਤੀ ਅਨੰਦਿਤਾ ਮਿੱਤਰਾ ਐਸ.ਡੀ.ਐਮ. ਸ਼੍ਰੀਮਤੀ ਰੂਪਾਂਜਲੀ ਆਈ.ਏ.ਐਸ. (ਸਿਖਲਾਈ ਅਧੀਨ), ਸ਼੍ਰੀਮਤੀ ਪਰਮਜੀਤ ਕੌਰ ਪਸਰੀਚਾ ਪ੍ਰਿੰਸੀਪਲ ਸਰਕਾਰੀ ਕਾਲਜ ਵੀ ਮੌਜੂਦ ਸਨ।