![]() |
11_23 Dec 28_10 Dec 13_27 Nov 3_12 Nov 16_2 Nov 26_15 Oct Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]() ![]() ![]() ![]() "ਅਣਪਛਾਤੀ ਲਾਸ਼" ![]() ![]() ![]() ![]() ![]() ![]() ![]() ![]() ![]() ![]() ADVERTISEMENTS |
![]()
ਆਮ ਲੋਕਾ ਲਈ ਮਰ ਮਿਟਣ ਵਾਲੇ ਸੁਖਵਿੰਦਰ ਦਾ ਅੰਤਮ ਸੰਸਕਾਰ ਵੀ ਲੋਕਾ ਨੇ ਹੀ ਕੀਤਾ
ਮਾਛੀਵਾੜਾ 28 ਜਨਵਰੀ (ਸੁਸ਼ੀਲ ਸ਼ਰਮਾ) ਲੋਕਾ ਲਈ ਮਰ ਮਿਟਣ ਵਾਲੇ ਸੁਖਵਿੰਦਰ ਦਾ ਅੰਤਮ ਸੰਸਕਾਰ ਵੀ ਪਰਿਵਾਰਕ ਮੈਬਰਾ ਨੇ ਲੋਕਾ ਦੇ ਸਹਿਯੋਗ ਨਾਲ ਹੀ ਕੀਤਾ ਜਦ ਕਿ ਪੰਜਾਬ ਸਰਕਾਰ ਵੱਲੋ ਕੋਈ ਵੀ ਉੱਚ ਪੱਧਰ ਦਾ ਆਗੂ ਪਹੁੰਚਿਆ ਤੇ ਨਾ ਹੀ ਕੋਈ ਸਲਾਮੀ ਦਿੱਤੀ ਗਈ। ਇੱਥੋ 20 ਕਿਲੋਮੀਟਰ ਦੂਰੀ ਤੇ ਪੈਦੇ ਪਿੰਡ ਢੋਲਣਵਾਲ ਦੇ ਸਾਹਸੀ ਨੋਜਵਾਨ ਸੁਖਵਿੰਦਰ ਸਿੰਘ ਦੀ ਇੰਗਲੈਡ ਵਿਚ ਕੁਝ ਮਾੜੇ ਅਨਸਰਾ ਨੇ ਉਦੋ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦੋ ਉਸ ਨੇ ਸਿਖੀ ਸਿਦਕ ਪਗਾਉਦਿਆ ਇੱਕ ਔਰਤ ਨੂੰ ਉਨ੍ਹਾ ਗੁੰਡਿਆ ਦੇ ਚੁੰਗਲ ਵਿਚੋ ਛੁਡਵਾਇਆ ਤੇ ਉਸਦਾ ਪਰਸ ਵਾਪਸ ਕਰਵਾਇਆ ਸੀ ਸੁਖਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਬੰਦ ਬਕਸੇ ਰਾਹੀ ਕੱਲ ਲੁਧਿਆਣਾ ਪਹੁੰਚਿਆ ਤੇ ਅੱਜ ਉਸਦੇ ਜੱਦੀ ਪਿੰਡ ਢੋਲਣਵਾਲ ਵਿਖੇ ਲਿਆਦਾ ਗਿਆ ਜਿੱਥੇ ਉਸ ਦੇ ਪਰਿਵਾਰਕ ਮੈਬਰਾ ਤੇ ਰਿਸ਼ਤੇਦਾਰਾ ਦਾ ਲਹੂਰ ਦੇਖਿਆ ਨਹੀ ਸੀ ਜਾਦਾ ਇਸ ਵੇਲੇ ਲੋਕਾ ਦੇ ੳੋਮੜੇ ਇੱਕਠ ਵਿਚ ਕੋਈ ਅੱਖ
ਅਜਿਹੀ ਨਹੀ ਸੀ ਜੋ ਨਮ ਨਾ ਹੋਈ ਹੋਵੇ। ਵੱਡੇ-ਵੱਡੇ ਦਮਗਜੇ ਮਾਰਨ ਵਾਲੀ ਪੰਜਾਬ ਸਰਕਾਰ ਵੱਲੋ ਕੋਈ ਕੈਬਨਿਟ ਰੈਕ ਦਾ ਨੁਮਿਆਦਾ ਨਹੀ ਪਹੁਚਿਆ ਸਿਰਫ ਸਾਬਕਾ ਸੰਸਦ ਸ਼ਰਨਜੀਤ ਸਿੰਘ ਢਿੱਲੋ ਨੇ ਸਰਕਾਰ ਵੱਲੋ ਫੁਲਮਾਲਾ ਅਰਪਿਤ ਕੀਤੀ ਤੇ ਪ੍ਰਸ਼ਾਸਨ ਵੱਲੋ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਿਕਾਸ ਗਰਗ ਤੇ ਐਸ ਐਸ ਪੀ ਨੇ ਸ਼ਰਧਾ ਦੇ ਫੁਲ ਭੇਟ ਕੀਤੇ। ਜਦ ਕਿ ਦੂਜੇ ਪਾਸੇ ਪਰਿਵਾਰ ਨੂੰ ਸਹਿਯੋਗ ਦੇਣ ਤੇ ਵਿਦੇਸ ਵਿਚੋ ਮ੍ਰਿਤਕ ਸਰੀਰ ਲਿਆਉਣ ਦਾ ਪ੍ਰਬੰਧ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਨੇ ਕੀਤਾ ਤੇ ਉਨ੍ਹਾ ਵੱਲੋ ਜਸਵਿੰਦਰ ਸਿੰਘ ਬਲੀਏਵਾਲ ਨੇ ਫੁੱਲਾ ਦੀ ਮਾਲਾ ਭੇਟ ਕੀਤੀ ਜਦੋ ਸਾਬਕਾ ਸੰਸਦ ਢਿੱਲੋ ਨਾਲ ਗੱਲ ਕੀਤੀ ਤਾ ਉਨ੍ਹਾ ਕਿਹਾ ਕਿ ਪੀੜਤ ਪਰਿਵਾਰ ਨੂੰ ਮਾਲੀ ਮੱਦਦ ਤੇ ਹੋਰ ਵੀ ਜੋ ਸਰਦਾ ਹੋਵੇਗਾ ਉਸ ਦਾ ਐਲਾਨ ਅੰਤਮ ਅਰਦਾਸ ਵੇਲੇ ਹੀ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਥਕ ਅਖਵਾਉਣ ਵਾਲੀ ਪੰਜਾਬ ਸਰਕਾਰ ਨੇ ਆਪ ਤਾ ਕੁਝ ਨਹੀ ਕੀਤਾ ਸਗੋ ਪੁਲਿਸ ਪ੍ਰਸ਼ਸਾਨ ਨੂੰ ਵੀ ਕੋਈ ਨਿਰਦੇਸ ਜਾਰੀ ਨਹੀ ਕੀਤਾ ਕਿ ਉਹ ਵੀ ਸਲਾਮੀ ਦੇ ਸਕਣ। ਪੁਲਿਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤਾ ਆਪਣੀ ਮਰਜੀ ਨਾਲ ਹੀ ਲੋਕਾ ਦਾ ਭਰਵਾ ਇੱਕਠ ਦੇਖ ਕਿ ਪਹੁੰਚੇ ਸਨ।ਅੰਤਮ ਸ਼ੰਸਕਾਰ ਮੌਕੇ ਬਾਬਾ ਜਸਵੰਤ ਸਿੰਘ ਜਵੱਦੀ ਵਾਲੇ ਸਮੇਤ ਬਹੁਤ ਸਾਰੇ ਪਤਵੰਤਆਿ ਨੇ ਇਸ ਮ੍ਰਿਤਕ ਸਰੀਰ ਤੇ ਸ਼ਾਲਾ ਚਿੜਾਈਆ। ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਹੈਡ ਗ੍ਰਥੀ ਪਿਆਰਾ ਸਿੰਘ ਨੇ ਅਗਿਨ ਭੇਟ ਤੋ ਪਹਿਲਾ ਅਰਦਾਸ ਕੀਤੀ ਤੇ ਆਖਿਰ ਵਿਚ ਮਰਹੂਮ ਦੇ ਨੋ ਸਾਲਾ ਬੇਟੇ ਨੇ ਚਿਤਾ ਨੂੰ ਅੱਗ ਦਿਖਾਈ। ਇਸ ਮੋਕੇ ਸਾਬਕਾ ਮੇਅਰ ਨਾਹਰ ਸਿੰਘ ਗਿੱਲ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਵਿਧਾਇਕ ਈਸਰ ਸਿੰਘ ਮੇਹਰਵਾਨ,ਸੰਤਾ ਸਿੰਘ ਉਮੈਦਪੁਰੀ, ਸਤਵੰਤ ਸਿੰਘ ਸਿੱਧੂ,ਲਖਵੀਰ ਸਿੰਘ ਲੱਖਾ,ਸ਼ਕਤੀ ਆਨੰਦ, ਗੁਰਪ੍ਰੀਤ ਬਲੀਏਵਾਲ, ਅਮਰੀਕ ਸਿੰਘ ਔਜਲਾ,ਜਸਵੀਰ ਸਿੰਘ ਜੀੳ,ਅਮਰਜੀਤ ਭੱਟੀਆ ਤੇ ਹੋਰ ਵੀ ਬਹਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ।
ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਦੇ ਧਾਰਮਿਕ ਪ੍ਰੀਖਿਆ 2009 ਦਾ ਨਤੀਜਾ
ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵੱਲੋਂ ਹਰ ਸਾਲ ਵਿਦਿਆਰਥੀਆਂ ਦੀ ਦੇਸ਼ ਪੱਧਰ ਤੇ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ । ਇਸ ਪ੍ਰੀਖਿਆ ਦਾ ਨਿਸ਼ਾਨਾ ਵਿਦਿਆਰਥੀਆਂ ਵਿੱਚ ਉਚੱੀਆਂ‐ ਸੁਚੱੀਆਂ ਕਦਰਾਂ ਕੀਮਤਾਂ ਅਤੇ ਨੈਤਿਕ ਗੁਣਾਂ ਦਾ ਸੰਚਾਰ ਕਰਨਾ ਹੈ । ਪਿਛਲੇ ਸਾਲ ਨਵੰਬਰ 2009 ਵਿੱਚ ਲਈ ਗਈ ਪ੍ਰੀਖਿਆ ਵਿੱਚ 2875 ਸਕੂਲਾਂ ਦੇ 142630 ( ਇੱਕ ਲੱਖ ਬਿਆਲੀ ਹਜ਼ਾਰ ਛੇ ਸੌੋ ਤੀਹ ) ਵਿਦਿਆਰਥੀਆਂ ਨੇ ਭਾਗ ਲਿਆ ।ਦੇਸ਼ ਭਰ ਵਿੱਚ 1498 ਪ੍ਰੀਖਿਆ ਕੇਂਦਰਾਂ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆ ਨੇ ਪ੍ਰੀਖਿਆ ਦਿੱਤੀ । ਪ੍ਰੀਖਿਆ ਦੇ ਚਾਰ ਗਰੁੱਪ ਸਨ । ਪਹਿਲਾ ਗਰੁੱਪ ਪ੍ਰਾਇਮਰੀ ਤੱਕ , ਦੂਜਾ ਮਿਡਲ ਤੱਕ , ਤੀਜਾ ਸੀਨੀਅਰ ਸੈਕੰਡਰੀ ਤੱਕ ਅਤੇ ਚੌਥਾ ਕਾਲਜਾਂ ਅਤੇ ਸਰਬੱਤ ਸੰਗਤ ਲਈ ਸੀ । ਇਸ ਪ੍ਰੀਖਿਆ ਵਿੱਚ 90% ਤੋਂ ਉਪਰ ਅੰਕ ਲੈ ਕੇ 3337 ਵਿਦਿਆਰਥੀ ਮੈਰਿਟ ਵਿੱਚ ਆਏ । 6465 ਵਿਦਿਆਰਥੀਆਂ ਨੇ 80% ਤੋਂ 89.99% ਅੰਕ ਲੈ ਕੇ “ਅ” ਗ੍ਰੇਡ ਪ੍ਰਾਪਤ ਕੀਤਾ । 8702 ਵਿਦਿਆਰਥੀਆਂ ਨੇ 70% ਤੋਂ 79.99% ਅੰਕ ਲੈ ਕੇ “ਭ” ਗ੍ਰੇਡ ਪ੍ਰਾਪਤ ਕੀਤਾ । 10418 ਵਿਦਿਆਰਥੀਆਂ ਨੇ 60% ਤੋਂ 69.99% ਅੰਕ ਲੈ ਕੇ “ਛ” ਗ੍ਰੇਡ ਪ੍ਰਾਪਤ ਕੀਤਾ । ਇਨ੍ਹਾਂ ਤੋਂ ਬਿਨਾਂ 46711 ਵਿਦਿਆਰਥੀ 33% ਤੋਂ 59.99% ਅੰਕ ਪ੍ਰਾਪਤ ਕਰਕੇ ਪਾਸ ਹੋਏ । ਕੁੱਲ 28922 ਵਿਦਿਆਰਥੀਆਂ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਇਨਾਮ ਭੇਜੇ ਜਾ ਰਹੇ ਹਨ ।
ਕੈਨੇਡੀਅਨ ਐਮ.ਪੀ. ਨੇ ਕੀਤਾ ਗੁਰੁ ਆਸਰਾ ਟਰੱਸਟਦ ਦਾ ਦੌਰਾ
ਮੋਹਾਲੀ, 28 ਜਨਵਰੀ - ਜਿਮ ਕੈਰੀ ਜਿਅਨਸ ਮੈਂਬਰ ਪਾਰਲੀਮੈਂਟ ਸਕਾਰਬਰੋ-ਅਗਿਨਕੋਟ (ਕਨੈਡਾ) ਨੇ ਅੱਜ ਇੱਥੇ ਕਿਹਾ ਕਿ ਮੈਂ ਪ੍ਰਮਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਮਿਲਿਆ ਹਾਂ ਅਤੇ ਉਸਦਾ ਕੈਨੇਡਾ ਵਿੱਚ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਪਰ ਫਿਰ ਵੀ ਉ¤ਥੋਂ ਦੇ ਕਾਨੂੰਨ ਅਨੁਸਾਰ ਕਿਸੇ ਵੀ ਅਪਰਾਧਿਕ ਰਿਕਾਰਡ ਵਾਲੇ ਵਿਆਕਤੀ ਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਨਹੀਂ ਮਿਲ ਸਕਦੀ। ਉਹ ਅੱਜ ਇੱਥੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੱਦੇ ’ਤੇ ਗੁਰੂ ਆਸਰਾ ਟਰੱਸਟ ਦੇ ਦੌਰੇ ’ਤੇ ਆਏ ਹੋਏ ਸਨ। ਇਸ ਮੌਕੇ ਮੌਜ਼ੂਦ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਈ ਹਰਪਾਲ ਸਿੰਘ ਚੀਮਾ ਅਤੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕਨੇਡੀਅਨ ਨੇ ਉਨ੍ਹਾਂ ਨੂੰ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਮਿੰਦਰ ਸਿੰਘ ਪਹਿਲਾਂ ਹੀ ਕਾਨੂੰਨ ਅਨੁਸਾਰ ਬਣਦੀ ਸਜ਼ਾ ਕੱਟ ਚੁੱਕਿਆ ਹੈ। ਉਨ੍ਹਾ ਜੇਲ੍ਹ ਵਿੱਚ ਰਹਿ ਕੇ ਕਾਨੂੰਨ ਦੀ ਪੜ੍ਹਾਈ ਕੀਤੀ ਤਾਂ ਜੋ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਦੇ ਕੇਸ ਲੜ ਸਕੇ ਪਰ ਕੈਨੇਡਾ ਨੇ ਉਸਨੂੰ ਇਹ ਮੌਕਾ ਨਾ ਦੇ ਕੇ ਉਸਦੇ ਪਰਿਵਾਰ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਿੰਦਰ ਸਿੰਘ ਨੂੰ ਇੱਥੇ ਬਣਦਾ ਸਤਿਕਾਰ ਦਵਾਂਗੇ। ਇਸ ਮੌਕੇ ਸ੍ਰੀ ਜਿਮ ਨੇ ਭਾਈ ਮਨਮੋਹਨ ਸਿੰਘ ਜੰਮੂ ਦੀ ਜੰਮੂ ਕਸ਼ਮੀਰ ਦੇ ਸਿੱਖ ਸ਼ਹੀਦਾਂ ’ਤੇ ਅਧਾਰਿਤ ਕਿਤਾਬ ਵੀ ਰਿਲੀਜ਼ ਕੀਤੀ। ਉਨ੍ਹਾ ਕਿਹਾ ਕਿ ਅਸੀਂ ਸ੍ਰੀ ਜਿਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਾਨਵਤਾ ਦੇ ਆਧਾਂਰ ’ਤੇ ਇਸ ਟਰੱਸਟ ਦਾ ਦੌਰਾ ਕਰਕੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨਾਲ ਮੁਲਾਕਾਤ ਕੀਤੀ ਪਰ ਪੰਜਾਬ ਦੇ ਕਿਸੇ ਵੀ ਪੰਥਕ ਅਖਵਾਉਂਦੇ ਆਗੂ ਨੇ ਅੱਜ ਤੱਕ ਮਾਨਵਤਾ ਦੇ ਆਧਾਰ ’ਤੇ ਵੀ ਇਸ ਪਾਸੇ ਵੱਲ ਮੂੰਹ ਤੱਕ ਨਹੀਂ ਕੀਤਾ। ਇਸ ਮੌਕੇ ਸ੍ਰੀ ਜਿਮ ਨੂੰ ਇੱਥੇ ਆਉਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਕੈਨੇਡਾ, ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਸ. ਅਮਰ ਸਿੰਘ ਚਾਹਲ, ਭਾਈ ਕੰਵਰ ਸਿੰਘ ਧਾਮੀ, ਬੀਬੀ ਕੁਲਵੀਰ ਕੌਰ ਧਾਮੀ, ਹਰਬੰਸ ਕੌਰ ਸੁਪਤਨੀ ਚਰਨਜੀਤ ਸਿੰਘ ਚੰਨੀ, ਮਹਾਬੀਰ ਸਿੰਘ ਮੋਹਾਲੀ,ਮਨਮੋਹਨ ਸਿੰਘ ਜੰਮੂ, ਸਰਪੰਚ ਗੁਰਮੁਖ ਸਿੰਘ, ਦਰਸ਼ਨ ਸਿੰਘ ਬੈਣੀ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
‘ਯੂਨਾਇਟਿਡ ਸਿੱਖਜ਼’ ਸੰਸਥਾ ਵਲੋਂ ਹੇਤੀ ਵਿੱਚ ਰੋਜ਼ਾਨਾ
5000 ਪ੍ਰਾਣੀਆਂ ਨੂੰ ਛਕਾਇਆ ਜਾ ਰਿਹੈ ਗਰਮ ਭੋਜਨ!
ਪੋਰਟ-ਓ-ਪ੍ਰਿੰਸ (ਹੇਤੀ) - ਸਿੱਖੀ ਦੇ ਸੁਨਹਿਰੇ ਅਸੂਲ ‘ਗਰੀਬ
ਕੀ ਰਸਨਾ ਕੋ, ਗੁਰੂ ਕੀ ਗੋਲਕ ਜਾਣੋ’ ਤੇ ਅਮਲ ਕਰਦਿਆਂ, ਗੁਰਸਿੱਖਾਂ
ਦੀ ਦਸਵੰਧ ਦੀ ਕਮਾਈ ਨਾਲ, ਯੂਨਾਇਟਿਡ ਨੇਸ਼ਨਜ਼ ਦੀ ਮਾਨਤਾ
ਪ੍ਰਾਪਤ ਸੰਸਥਾ, ਯੂਨਾਇਟਿਡ ਸਿੱਖਜ਼ ਵਲੋਂ ਹੇਤੀ ਦੀ ਭੁਚਾਲ ਪੀੜਤਾਂ
ਲਈ, ਵੱਡੇ ਪੈਮਾਨੇ ਤੇ ‘ਗੁਰੂ ਕਾ ਲੰਗਰ ’ ਪਿਛਲੇ ਕਈ ਦਿਨਾਂ ਤੋਂ
ਲਗਾਤਾਰ ਜਾਰੀ ਹੈ। ਇਹ ਲੰਗਰ ਹੇਤੀ ਦੀ ਰਾਜਧਾਨੀ ਪੋਰਟ-ਓਪ੍ਰਿੰਸ ਵਿਚਲੇ ਤਿੰਨ ਅੱਡ-ਅੱਡ ਸ਼ਹਿਰਾਂ ਵਿੱਚ ਵਰਤਾਇਆ ਜਾ ਰਿਹਾ
ਹੈ, ਜਿਸ ਵਿੱਚ ਅੰਦਾਜ਼ਨ ਰੋਜ਼ਾਨਾ 5000 ਦੇ ਕਰੀਬ ਪ੍ਰਾਣੀ ਲੰਗਰ
ਛਕਦੇ ਹਨ। ਇਸ ਲੰਗਰ ਦੀ ਸੇਵਾ ਲਈ, ਇੱਕ ਦਰਜਨ ਤੋਂ ਜ਼ਿਆਦਾ
ਸਿੱਖ ਵਲੰਟੀਅਰ ਕੈਨੇਡਾ ਅਤੇ ਅਮਰੀਕਾ ਤੋਂ ਪਹੁੰਚੇ ਹੋਏ ਹਨ ਜਿਹੜੇ
ਭਾਰੀ ਮੁਸ਼ਕਲਾਂ ਦੇ ਬਾਵਜੂਦ, ਅਣਥੱਕ ਸੇਵਾ ਵਿੱਚ ਜੁਟੇ ਹੋਏ ਹਨ।
ਟੋਰੰਟੋ, ਕੈਲੇਫੋਰਨੀਆ, ਸਿਆਟਲ, ਸ਼ਿਕਾਗੋ, ਡੇਅਟਨ (ਓਹਾਇਓ),
ਸ਼ਾਰਲਟ (ਨਾਰਥ ਕੈਰੋਲਾਈਨਾ), ਬੋਸਟਨ, ਨਿਊਯਾਰਕ, ਨਿਊਜਰਸੀ
ਆਦਿ ਤੋਂ ਆਏ ਇਨ੍ਹਾਂ ਵਾਲੰਟੀਅਰਾਂ ਦੀ ਟੀਮ ਵਿੱਚ, ਸਰੀ (ਬੀ. ਸੀ.)
ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਚਾਰ ਵਲੰਟੀਅਰ ਬਹੁਤ
ਜਲਦੀ ਸ਼ਾਮਲ ਹੋ ਰਹੇ ਹਨ। ਭੁਚਾਲ ਦੌਰਾਨ ਜ਼ਖਮੀ ਹੋਏ ਅਤੇ ਹੋਰ
ਰੋਗ ਪੀੜਤਾਂ ਦੀ ਮੱਦਦ ਲਈ ਚਾਰ ਡਾਕਟਰਾਂ ਦੀ ਟੀਮ, ਆਉਂਦੇ
ਦਿਨਾਂ ਵਿੱਚ ਹੇਤੀ ਵਿੱਚ ਮੋਬਾਇਲ ਕਲੀਨਿਕ ਸਥਾਪਤ ਕਰੇਗੀ,
ਜਿਨ੍ਹਾਂ ਵਿੱਚ ਡਾਕਟਰ ਸਗੀਨਾ ਹੰਜਰਾ, ਡਾ. ਤਜਿੰਦਰ ਸਿੰਘ ਕਾਹਲੋਂ,
ਡਾ. ਬਲਜਿੰਦਰ ਸਿੰਘ ਬੱਥਲਾ ਅਤੇ ਡਾ. ਆਈਸ਼ਾ ਹੁਸੈਨ ਦੇ ਨਾਂ
ਵਰਨਣਯੋਗ ਹਨ।
ਪੰਥਕ ਜਥੇਬੰਦੀਆਂ ਨੇ ਜਰਮਨ ‘ਚ ਹਿੰਦੋਸਤਾਨ ਦੇ ਗੰਣਤੰਤਰਤ ਦਿਵਸ
ਨੂੰ ਕਾਲੇ ਦਿਵਸ ਦੇ ਤੌਰਤੇ ਮਨਾਇਆ
ਫਰੈਕਫਰਟ 26 ਜਨਵਰੀ -ਹਿੰਦੋਸਤਾਨ ਦੇ 61 ਵੇਂ ਗੰਣਤੰਤਰਤਾ ਦਿਵਸ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਭਾਰਤੀ ਕੌਸਲੇਂਟ ਫਰੈਕਫਰਟ ਵਿੱਚ ਭਾਰੀ ਰੋਹ ਮਜ਼ਾਹਾਰਾ ਕਰਕੇ ਕਾਲੇ ਦਿਵਸ ਦੇ ਤੌਰਤੇ ਮਨਾਇਆ ਪੰਥਕ ਜਥੇਬੰਦੀਆਂ ਦੇ ਸੱਦੇ ਤੇ ਜਰਮਨ ਦੇ ਵੱਖ ਵੱਖ ਸ਼ਹਿਰਾਂ ਤੋਂ ਪੰਹੁਚੇ ਪੰਥ ਦਰਦੀਆਂ ਨੇ ਫਰੈਕਫਰਟ ਦੇ ਮੈਨ ਰੇਲਵੇ ਸਟੇਸ਼ਨ ਸਾਹਮਣੇ ਇੱਕਠੇ ਹੋ ਕੇ ਜਰਮਨ ਭਾਸ਼ਾ ਵਿੱਚ ਲਿਟਰੇਚਰ ਵੰਡਦੇ, ਸਿੱਖਾਂ ਤੇ ਜ਼ੁਲਮਾਂ ਵਾਲੀਆਂ, ਤਸਵੀਰਾਂ ਉਠਾਈ ਤੇ ਖਾਲਿਸਤਾਨ ਜਿੰਦਾਬਾਦ , ਮਹਾਨ ਸ਼ਹੀਦ ਸੰਤ ਬਾਬਾ ਜਰਨੈਲ਼ ਸਿੰਘ ਜੀ ਭਿੰਡਰਾਂਵਾਲਿਆਂ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਕਾਸ਼ ਗੰਜਾਊ ਨਾਹਰੇ ਮਾਰਦਾ ਕਾਫਲਾ ਭਾਰਤੀ ਕੌਸਲੇਟ ਅੱਗੇ ਪੰਹੁਚਿਆਂ ਜਿਥੇ ਸਿੰਘਾਂ ਨੇ ਹਿੰਦੋਸਤਾਨ ਦੀ ਹਕੂਮਤ ਵੱਲੋ ਘੱਟ ਗਿਣਤੀਆਂ ਤੇ ਸਿੱਖਾਂ ਤੇ ਕੀਤੇ ਜ਼ੁਲਮਾਂ ਦੇ ਖਿਲਾਫ ਵੀਚਾਰਾਂ ਦੀ ਭੜਾਸ ਦੁਆਰਾ ਭਾਰੀ ਠੰਡ ਨੂੰ ਆਪਣੇ ਨੇੜੇ ਫਰਕੱਣ ਨਾ ਦਿੱਤਾ ।ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਜੋ ਹਿੰਦੋਸਤਾਨ ਅੱਜ 26 ਜਨਵਰੀ ਨੂੰ ਗੰਣਤੰਤਰਤਾ ਦਿਵਸ ਦੇ ਜਸ਼ਨ ਮਨਾ ਰਿਹਾ ਹੈ । ਇਹ ਸਿੱਖ ਕੌਮ ਦੀਆਂ 83 % ਕੁਰਬਾਨੀਆਂ ਸਦਕਾ ਹੈ ਪਰ ਇਸ ਦੀ ਹਕੂਮਤ ਵੱਲੋ ਸਿੱਖ ਕੌਮ ਨਾਲ ਕੀਤੇ ਵਿਸ਼ਵਾਸ਼ਘਾਤ ਲਈ ਜਿੱਥੇ ਹਿੰਦੋਸਤਾਨ ਦੀ ਬ੍ਰਹਮਵਾਦੀ ਸੋਚ ਦੀ ਧਾਰਨੀ ਹਕੂਮਤ ਨੂੰ ਲਾਹਣਤਾਂ ਪਾਈਆਂ ।ਉਥੇ ਇਸੇ ਸੰਵਿਧਾਨ ਵਿੱਚ ਧਰਮ ਨਿਰਪੱਖਤਾ ,ਸਾਰੇ ਧਰਮਾਂ ਨੂੰ ਬਾਰਬਰ ਤੇ ਹਰ ਮਨੁੱਖ ਲਈ ਕਾਨੂੰਨ ਬਾਰਬਰਤਾ ਦੀ ਦੁਹਾਈ ਪਾਉਣ ਵਾਲੀ ਹਕੂਮਤ, ਸਿੱਖਾਂ ਤੇ ਘੱਟਗਿਣਤੀਆਂ ਵਾਸਤੇ ਵੱਖਰੇ ਕਾਨੂੰਨ ਬਣਾਕੇ ਸੰਵਿਧਾਨ ਵਿਰੋਧੀ ਫੈਸਲੇ ਕਰਕੇ ਇਸ ਦੀਆਂ ਆਪ ਹੀ ਧੱਜੀਆਂ ਉਡਾ ਰਹੇ ਹਨ ਤੇ ਸੰਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਤੋਂ ਇਨਕਾਰੀ ਵਰਗੇ ਕਾਲੇ ਸੰਵਿਧਾਨ ਲਾਗੂ ਦਿਵਸ ਨੂੰ ਗੁਰੂ ਨਾਨਕ ਦੇ ਚਲਾਏ ਨਿਰਾਲੇ ਸਿੱਖ ਪੰਥ ਦੇ ਵਾਰਸਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਧਾਰਾ ਦੇ ਖਿਲਾਫ ਕਾਲਾ ਦਿਵਸ ਮਨਾਉਦੇ ਪਰ ਕੇਸਾ ਧਾਰੀ ਹਿੰਦੂ, ਕੁਰਸੀ ਦੇ ਲਾਲਚੀ ਲੀਡਰ, ਜਾਂ ਫਿਰ ਇਸ ਸੰਵਿਧਾਨ ਤੋਂ ਅਣਜਾਣ ਸਿੱਖ ਹੀ ਇਹਨਾਂ ਦੇ ਜਸ਼ਨਾਂ ਮਨਾਉਦੇ ਤੇ ਉਸ ਵਿੱਚ ਭਾਗ ਲੈਦੇ ਹਨ ।ਪੰਥਕ ਜੱਥੇਬੰਦੀਆਂ ਦੇ ਬਲਾਰਿਆਂ ਨੇ ਹਿੰਦੋਸਤਾਨ ਦੀ ਹਕੂਮਤ ਦੇ ਕਰਮਚਾਰੀਆਂ ਨੂੰ ਕਿਹਾ ਕਿ ਆਪਣੇ ਮਾਲਕਾਂ ਤੱਕ ਸਾਡਾ ਸੇਨੇਹਾ ਪੰਹੁਚਾ ਦੇਣਾ ਕਿ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਬਣਨ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ । ਪੰਥਕ ਜਥੇਬੰਦੀਆਂ ਬੱਬਰ ਖਾਲਸਾ ਇੰਟਰਨੈਸ਼ਨਲ, ਸਿੱਖ ਫੈਡਰੇਸ਼ਨ ਜਰਮਨੀ, ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ, ਬੱਬਰ ਖਾਲਸਾ ਜਰਮਨੀ, ਦਲ ਖਾਲਸਾ ਜਰਮਨੀ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਈ.ਵੀ. ਦੇ ਬੁਲਾਰਿਆਂ ਨੇ ਵੀਚਾਰ ਰੱਖੇ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਦਿਆਲ ਸਿੰਘ ਲਾਲੀ ਭਾਈ ਜਤਿੰਦਰਬੀਰ ਸਿੰਘ ਭਾਈ ਅਮਰਜੀਤ ਸਿੰਘ ਮੰਗੂਪੁਰ ਸ੍ਰ. ਗੁਰਸ਼ਰਨਜੀਤ ਸਿੰਘ ਭਾਈ ਜਸਵਿੰਦਰ ਸਿੰਘ ,ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਅਮਰਜੀਤ ਸਿੰਘ ਬੱਬਰ, ਸ਼ਰੋਮਣੀ ਆਕਾਲੀ ਦਲ ਅੰਮ੍ਰਿਤਸਰ ਦੇ ਭਾਈ ਜਗਤਾਰ ਸਿੰਘ ਮਾਹਲ , ਭਾਈ ਭਪਿੰਦਰ ਸਿੰਘ ਸੁਖਪ੍ਰੀਤ ਸਿੰਘ, ਦਲ ਖਾਲਸਾ ਜਰਮਨੀ ਦੇ ਭਾਈ ਗੁਰਦੀਪ ਸਿੰਘ ਪ੍ਰਦੇਸੀ, ਬੱਬਰ ਖਾਲਸਾ ਜਰਮਨੀ ਦੇ ਭਾਈ ਰਜਿੰਦਰ ਸਿੰਘ ,ਭਾਈ ਜਸਵੰਤ ਸਿੰਘ ਬੱਬਰ,ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਭਾਈ ਅਵਤਾਰ ਸਿੰਘ ,ਭਾਈ ਲਖਵਿੰਦਰ ਸਿੰਘ ਮੱਲੀ ਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਈ. ਵੀ. ਦੇ ਭਾਈ ਸੁਰਜੀਤ ਸਿੰਘ ਮਾਹਲ ਨੇ ਆਪਣੇ ਵੀਚਾਰ ਰੱਖੇ ।ਮਜ਼ਾਹਾਰੇ ਵਿੱਚ ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਦੀ ਕਮੇਟੀ ਦੇ ਪ੍ਰਧਾਨ ਭਾਈ ਅਨੂਪ ਸਿੰਘ ,ਭਾਈ ਮਨਜੀਤ ਸਿੰਘ, ਭਾਈ ਸੱਜਣ ਸਿੰਘ, ਭਾਈ ਕਰਨੈਲ਼ ਸਿੰਘ ਪ੍ਰਦੇਸੀ, ਗੁਰਦੁਆਰਾ ਕਲੋਨ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ, ਭਾਈ ਅਵਤਾਰ ਸਿੰਘ ਸੁਟਗਾਟ, ਭਾਈ ਪ੍ਰਤਾਪ ਸਿੰਘ ਬੱਬਰ ਭਾਈ ਗੁਰਪਾਲ ਸਿੰਘ ਬੱਬਰ ਭਾਈ ਅਵਤਾਰ ਸਿੰਘ ਨਿੱਝਰ, ਭਾਈ ਅੰਗਰੇਜ਼ ਸਿੰਘ,ਭਾਈ ਗੁਰਮੀਤ ਸਿੰਘ ,ਕੁਲਵਿੰਦਰ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ, ਬਲਕਾਰ ਸਿੰਘ, ਬਲਜੀਤ ਸਿੰਘ, ਨਰਿੰਦਰ ਸਿੰਘ, ਪਲਵਿੰਦਰ ਸਿੰਘ, ਜਸਵੀਰ ਸਿੰਘ ,ਕੁਲਦੀਪ ਸਿੰਘ ,ਗੁਰਭੇਜ ਸਿੰਘ ਰੰਧਾਵਾ, ਬਲਦੇਵ ਸਿੰਘ,ਹਰਮੀਤ ਸਿੰਘ ਸ਼ਾਮਲ ਹੋਏ
ਪ੍ਰੋ. ਦਰਸ਼ਨ ਸਿੰਘ ਨੂੰ ਛੇਕੇ ਜਾਣ ਦੀ ਸੰਭਾਵਨਾ
ਅੰਮ੍ਰਿਤਸਰ, 27 ਜਨਵਰੀ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ 29 ਜਨਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਵਿਚੋਂ ਛੇਕੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਪ੍ਰੋ. ਦਰਸ਼ਨ ਸਿੰਘ 29 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਨਹੀਂ ਹੋ ਰਹੇ
। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 7 ਜਨਵਰੀ ਨੂੰ ਪ੍ਰੋ. ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੀ ਤਰੀਕ ਬਿਨਾਂ ਮੰਗਿਆਂ, ਬਿਨਾਂ ਪੇਸ਼ ਹੋਇਆਂ ਇਕ ਤਨਖ਼ਾਹੀਆ ਕਰਾਰ ਦਿੱਤੇ ਵਿਅਕਤੀ ਨੂੰ 29 ਜਨਵਰੀ ਨੂੰ ਪੇਸ਼ ਹੋਣ ਦੀ ਦਿੱਤੀ ਸੀ, ਪਰ ਆਸਨਸੋਲ ਵਿਚ ਕੁੱਝ ਸਿੱਖਾਂ ਵਲੋਂ ਪ੍ਰੋ. ਦਰਸ਼ਨ ਸਿੰਘ 'ਤੇ ਕੀਤੇ ਗਏ ਹਮਲੇ ਨੂੰ ਜਾਇਜ਼ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪ੍ਰੋ. ਦਰਸ਼ਨ ਸਿੰਘ 'ਤੇ ਹਮਲੇ ਨੂੰ ਵਿਅੰਗ ਰਾਹੀਂ ਕਿਹਾ ਕਿ ਜਿਹੜੀ ਚਿੱਠੀ ਪ੍ਰੋ. ਦਰਸ਼ਨ ਸਿੰਘ ਨੇ ਅਕਾਲ ਪੁਰਖ ਨੂੰ ਲਿਖੀ ਸੀ ਇਹ ਉਸ ਦਾ ਹੀ ਜਵਾਬ ਆਇਆ ਹੈ। ਇਸ ਦਿਨ ਪ੍ਰੋ. ਦਰਸ਼ਨ ਸਿੰਘ ਦਸੰਬਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਦੋ ਘੰਟੇ ਸਪਸ਼ਟੀਕਰਨ ਲੈ ਕੇ ਬੈਠੇ ਰਹੇ। ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਬੈਠੇ ਰਹੇ ਪਰ ਅਕਾਲ ਤਖ਼ਤ ਉਪਰ ਨਹੀਂ ਆਏ। ਜਦੋਂ ਪ੍ਰੋ. ਦਰਸ਼ਨ ਸਿੰਘ ਚਲੇ ਗਏ ਤਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ 'ਤੇ ਆ ਗਏ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਉਂਦਿਆਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ 'ਤੇ ਸੱਦਿਆ ਸੀ ਨਹੀਂ ਆਏ, ਇਸ ਲਈ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਤੇ ਜਥੇਦਾਰ ਨੇ 7 ਜਨਵਰੀ ਨੂੰ ਤਨਖਾਹ ਲਵਾਉਣ ਦੀ ਤਰੀਕ ਅਗੇ ਪਾ ਦਿੱਤੀ। ਪ੍ਰੋ. ਦਰਸ਼ਨ ਸਿੰਘ 7 ਜਨਵਰੀ ਨੂੰ ਪੇਸ਼ ਨਹੀਂ ਹੋਏ ਨਾ ਉਨ੍ਹਾਂ ਅੱਗੇ ਤਰੀਕ ਮੰਗੀ ਤੇ ਨਾ ਹੀ ਅੱਗੇ ਤਰੀਕ ਪਾਉਣ ਲਈ ਬੇਨਤੀ ਕੀਤੀ। ਪਰ ਪੰਜਾ ਤਖਤਾਂ ਦੇ ਜਥੇਦਾਰਾਂ ਨੇ ਬਿਨਾ ਪੇਸ਼ ਹੋਇਆਂ ਪ੍ਰੋ. ਦਰਸ਼ਨ ਸਿੰਘ ਜੋ ਤਨਖਾਹੀਆਂ ਐਲਾਨੇ ਹੋਏ ਸੀ ਨੂੰ 22 ਦਿਨਾਂ ਦਾ ਹੋਰ ਸਮਾ ਦੇ ਕੇ ਮੁੜ 29 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ।
ਭਾਰਤ ਦਾ ਗਣਤੰਤਰ ਦਿਵਸ ਸਿੰਘਾ ਦੇ ਪੈਰਾ ਥੱਲੇ
ਬਾਦਲ ਵੱਲੋਂ ਆਜ਼ਾਦੀ ਦਿਹਾੜੇ ‘ਤੇ ਵਧਾਈ ਦੇ ਕੇ ਖੁਦ ਹੀ
ਗੁਲਾਮੀਅਤ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ :- ਮਾਨ
ਚੰਡੀਗੜ੍ਹ, 26 ਜਨਵਰੀ :- ਜਿਸ ਸਿੱਖ ਕੌਮ ਉੱਤੇ ਆਜ਼ਾਦ ਭਾਰਤ ਵਿੱਚ ਬੀਤੇ 62 ਸਾਲਾਂ ਤੋਂ ਇੱਥੋ ਦੇ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਵੱਲੋ ਹਰ ਖੇਤਰ ਵਿੱਚ ਵੱਡੀ ਬੇਇਨਸਾਫੀਆਂ ਤੇ ਇੰਤਹਾ ਦੇ ਜ਼ਬਰ ਜੁਲਮ ਢਾਹੁੰਦੇ ਆ ਰਹੇ ਹੋਣ ਤੇ ਜਿੱਥੇ ਸਿੱਖ ਕੌਮ ਦੀ ਨਸਲਕੁਸੀ ਕੀਤੀ ਗਈ ਹੋਵੇ, ਸਿੱਖ ਬੀਬੀਆਂ ਨਾਲ ਜ਼ਬਰ ਜਿਨਾਹ ਕੀਤੇ ਗਏ ਹੋਣ, ਸਾਡੇ ਗੁਰੂ ਘਰਾਂ ਉੱਤੇ ਫੌਜਾਂ ਚਾੜੀਆਂ ਗਈਆਂ ਹੋਣ, ਜਿੱਥੇ ਸਰਬੱਤ ਦਾ ਭਲਾ ਲੋੜਣ ਵਾਲੀ ਸਿੱਖ ਕੌਮ ਨੂੰ ਇੱਥੋ ਦੇ ਮੀਡੀਏ, ਪ੍ਰੈਸ ਤੇ ਅਖਬਾਰਾਂ ਵੱਲੋ ਅੱਤਵਾਦੀ, ਵੱਖਵਾਦੀ ਦੇ ਨਫਰਤ ਭਰੇ ਨਾਮ ਦੇ ਕੇ ਕੌਮਾਂਤਰੀ ਪੱਧਰ ਉੱਤੇ ਬਦਨਾਮ ਕੀਤਾ ਗਿਆ ਹੋਵੇ, ਉਸ ਭਾਰਤ ਦੀ ਆਜ਼ਾਦੀ ਦੇ ਦਿਹਾੜਿਆਂ ਉਤੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋ ਜਨਤਕ ਤੌਰ ਤੇ ਦਿੱਤੀ ਜਾਣ ਵਾਲੀ ਵਧਾਈ ਦਾ ਮਤਲਬ ਹੈ ਕਿ ਇਹ ਲੋਕ ਹਿੰਦੂਤਵ ਤਾਕਤਾਂ ਦੀ ਗੁਲਾਮੀ ਨੂੰ ਪੂਰਨ ਤੌਰ ਤੇ ਪ੍ਰਵਾਨ ਕਰ ਚੁੱਕੇ ਹਨ। ਅਜਿਹਾ ਕਰਕੇ ਇਹ ਵੀ ਸਾਬਿਤ ਕਰ ਰਹੇ ਹਨ ਕਿ ਸਿੱਖ ਕੌਮ ਉੱਤੇ ਹੋਣ ਵਾਲੇ ਹੁਣ ਤੱਕ ਦੇ ਜ਼ਬਰ ਜੁਲਮਾਂ ਲਈ ਅਸੀਂ ਭਾਈਵਾਲ ਹਾਂ। ਇਹ ਵਧਾਈ ਸਿੱਖ ਕੌਮ ਨੂੰ ਨਹੀਂ ਹਿੰਦੂਤਵ ਹੁਕਮਰਾਨਾਂ ਨੂੰ ਦਿੱਤੀ ਗਈ ਹੈ ਕਿਉਂਕਿ ਸਿੱਖ ਕੌਮ ਤਾਂ ਅਜਿਹੀ ਵਧਾਈ ਨੂੰ ਪ੍ਰਵਾਨ ਹੀ ਨਹੀਂ ਕਰ ਸਕਦੀ ਜਿੱਥੇ ਸਿੱਖਾਂ ਨੂੰ ਦੂਸਰੇ ਦਰਜੇ ਦਾ ਸ਼ਹਿਰੀ ਬਣਾ ਕੇ ਰੱਖਿਆ ਗਿਆ ਹੋਵੇ ਤੇ ਜਿੱਥੋਂ ਦਾ ਕਾਨੂੰਨ ਉਨ੍ਹਾ ਨਾਲ ਦੋਹਰੇ ਮਾਪਦੰਡ ਅਪਣਾਉਂਦਾ ਹੋਵੇ।
ਡਾ: ਰਮਾਕਾਂਤ ਤਿਵਾੜੀ ਵਰਗੇ ਫਿਰਕੂਆਂ ਨੂੰ ਸਿੱਖਾਂ ਦੇ ਮਾਮਲਿਆਂ
ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ :- ਟਿਵਾਣਾ
ਫਤਿਹਗੜ੍ਹ ਸਾਹਿਬ, 26 ਜਨਵਰੀ :- ਸ੍ਰੀ ਦਰਬਾਰ ਸਾਹਿਬ ਦੇ ਚਾਰ ਦਿਸ਼ਾਵਾਂ ਵੱਲ ਚਾਰ ਦਰਵਾਜ਼ੇ ਰੱਖ ਕੇ ਗੁਰੂ ਸਾਹਿਬਾਨ ਨੇ ਵੱਖ ਵੱਖ ਜਾਤਾਂ, ਗੋਤਾਂ, ਧਰਮਾਂ, ਕੌਮਾਂ ਦੇ ਵਲੱਗਣ ਵਿੱਚੋਂ ਲੋਕਾਈ ਨੂੰ ਕੱਢ ਕੇ ਮਨੁੱਖਤਾ ਪੱਖੀ ਸਰਬ ਸਾਂਝੇ ਸਿੱਖ ਧਰਮ ਤੇ ਉਸ ਅਕਾਲ ਪੁਰਖ ਨਾਲ ਜੋੜਿਆ ਸੀ। ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਆਪਣੀ ਸ਼ਰਧਾ ਪ੍ਰਗਟ ਕਰਨ ਲਈ ਕੋਈ ਵੀ ਮਨੁੱਖ ਆ ਸਕਦਾ ਹੈ। ਪਰ ਸੰਘ ਪਰਿਵਾਰ ਦੀ ਵੈੱਬਸਾਈਟ ਦੇ ਇੰਚਾਰਜ ਡਾ: ਰਮਾਕਾਂਤ ਤਿਵਾੜੀ ਜੋ ਬੀਤੇ ਦਿਨੀਂ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਏ ਸੀ, ਉਨ੍ਹਾ ਨੂੰ ਸਿੱਖ ਕੌਮ ਦੇ ਇਸ ਪ੍ਰਬੰਧ ਤੇ ਗੁਰਾਂ ਦੀ ਬਾਣੀ ਵਿੱਚ ਰਾਮ, ਗੋਬਿੰਦ ਤੇ ਸਿ਼ਵ ਦੇ ਵਰਣਨ ਕੀਤੇ ਗਏ ਉਸ ਅਕਾਲ ਪੁਰਖ ਨੂੰ ਸੰਬੋਧਿਤ ਕਰਨ ਵਾਲੇ ਸ਼ਬਦਾਂ ਉੱਤੇ ਆਪਣੇ ਹੀ ਅਰਥ ਕੱਢ ਕੇ ਸਿੱਖ ਕੌਮ ਨੂੰ ਹਿੰਦੂ ਕੌਮ ਵਿੱਚ ਰੱਲਗੱਡ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਹੈ?
ਇਹ ਉਪਰੋਕਤ ਵਿਚਾਰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਰ ਐਸ ਐਸ ਸੰਘ ਪਰਿਵਾਰ ਬੀ ਜੇ ਪੀ ਵਰਗੇ ਫਿਰਕੂ ਸੰਗਠਨਾਂ ਵੱਲੋਂ ਸਿੱਖ ਧਰਮ ਤੇ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਪਾਰਟੀ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਬਾਦਲ ਦਲੀਏ, ਤਖਤਾਂ ਦੇ ਜਥੇਦਾਰ ਸਾਹਿਬਾਨ ਤੇ ਸੰਤ ਸਮਾਜ ਲੰਮੇ ਸਮੇ ਤੋਂ ਅਜਿਹੀਆਂ ਗੈਰ ਸਿਧਾਂਤਕ ਕਾਰਵਾਈਆਂ ਕਰਦੇ ਆ ਰਹੇ ਹਨ ਜਿਸ ਨਾਲ ਸਿੱਖ ਕੌਮ ਨੂੰ ਹਿੰਦੂਆਂ ਦਾ ਇੱਕ ਅੰਗ ਗਰਦਾਨਿਆਂ ਜਾ ਸਕੇ। ਡਾ: ਰਮਾ ਕਾਂਤ ਵੱਲੋ ਸਿੱਖ ਕੌਮ ਦੇ ਨਾਇਕਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ, ਸ਼ਹੀਦ ਬਲਵੰਤ ਸਿੰਘ, ਸ਼ਹੀਦ ਸਤਵੰਤ ਸਿੰਘ ਤੇ ਕੇਹਰ ਸਿੰਘ ਦੇ ਕੱਦ ਬੁੱਤ ਵਾਲੀਆਂ ਫੋਟੋਆਂ ਸਿੱਖ ਅਜਾਇਬ ਘਰ ਵਿੱਚ ਸ਼ੁਸੋਭਿਤ ਹੋਣ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਡਾ: ਤਿਵਾੜੀ ਨੂੰ ਇਹ ਸਮਝ ਨਹੀਂ ਕਿ ਹਰ ਕੌਮ ਦੇ ਵੱਖ-ਵੱਖਰੇ “ਨਾਇਕ” ਹੁੰਦੇ ਹਨ। ਸਿੱਖ ਕੌਮ ਦੇ ਨਾਇਕ ਕਿਹੜੇ ਹਨ, ਉਨ੍ਹਾ ਦੀਆਂ ਯਾਦਗਾਰਾਂ ਨੂੰ ਕਿੱਥੇ ਕਿਸ ਰੂਪ ਵਿੱਚ ਕਾਇਮ ਕਰਨਾ ਹੈ, ਇਹ ਫੈਸਲਾ ਸਿੱਖ ਕੌਮ ਦੇ ਆਪਣੇ ਅਧਿਕਾਰ ਵਿੱਚ ਹੈ। ਉਨ੍ਹਾ ਸੰਤ ਭਿੰਡਰਾਂਵਾਲਿਆਂ ਦੀ ਸਖਸੀਅਤ ਉੱਤੇ ਡਾ: ਰਮਾ ਕਾਂਤ ਵੱਲੋਂ ਕੀਤੇ ਗਏ ਗੈਰ ਦਲੀਲ ਹਮਲੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਗਲਤ ਗਤੀਵਿਧੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੇ ਨਹੀਂ ਕੀਤੀਆਂ ਬਲਕਿ ਮਰਹੂਮ ਇੰਦਰਾ ਗਾਂਧੀ, ਵਾਜਪਾਈ, ਅਡਵਾਨੀ, ਕਲਿਆਣ ਸਿੰਘ, ਮੁਰਲੀ ਮਨੋਹਰ ਜੋਸ਼ੀ, ਨਰਸਿੰਮਾ ਰਾਓ, ਅਰੁਣ ਸਿੰਘ, ਤੋਗੜੀਆ, ਅਸ਼ੋਕ ਸਿੰਗਲ, ਕੇ ਪੀ ਐਸ ਗਿੱਲ, ਜਨਰਲ ਸੁੰਦਰ ਜੀ, ਜਨਰਲ ਬਰਾੜ, ਰਿਬੈਰੋ, ਚਿਦੰਬਰਮ ਆਦਿ ਬਹੁਗਿਣਤੀ ਨਾਲ ਸੰਬੰਧਿਤ ਹੁਕਮਰਾਨਾਂ ਅਤੇ ਪੁਲਿਸ ਅਫਸਰਾਂ ਨੇ ਸਿੱਖ ਕੌਮ ਉੱਤੇ ਜ਼ਬਰ ਜੁਲਮ ਕੀਤੇ ਹਨ। ਇਸ ਮੁਲਕ ਦੀ ਇੱਜ਼ਤ ਆਬਰੂ ਨੂੰ ਬਚਾਉਣ ਵਾਲੇ, ਸਰਹੱਦਾਂ ਉੱਤੇ ਆਪਣੀਆਂ ਜਾਨਾਂ ਤੋ ਖੇਡ ਕੇ ਰਾਖੀ ਕਰਨ ਵਾਲੇ, ਹਿੰਦੂਆਂ ਦੀਆਂ ਧੀਆਂ-ਭੈਣਾਂ ਨੂੰ ਜ਼ਾਬਰਾਂ ਕੋਲੋ ਛੁਡਵਾ ਕੇ ਸੁਰੱਖਿਅਤ ਉਨ੍ਹਾ ਦੇ ਘਰ ਪਹੁੰਚਾਉਣ ਵਾਲੇ ਅਤੇ ਸਰਬੱਤ ਦਾ ਭਲਾ ਲੋੜਣ ਵਾਲੀ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਵਿਤਕਰੇ ਕਰਨ ਵਾਲਿਆਂ ਨੇ ਗਲਤ ਕਾਰਵਾਈਆਂ ਕੀਤੀਆਂ ਹਨ। ਬਲਕਿ ਉਨ੍ਹਾ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਸਿੱਖ ਕੌਮ ਦੇ ਖੂਨ ਨਾਲ ਹੋਲੀ ਖੇਡ ਕੇ ਇੱਥੋ ਦੇ ਮਾਹੌਲ ਨੂੰ ਨਫ਼ਰਤ ਭਰਿਆ ਬਣਾਇਆ ਹੈ। ਜੋ ਅੱਜ ਵੀ ਜਖਮੀ ਹੋਏ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾ ਕੇ ਆਪਣੇ “ਹਿੰਦੂਤਵ” ਸੋਚ ਦੇ ਗੁਲਾਮ ਬਣਾਉਣ ਦੀਆਂ ਕਾਰਵਾਈਆਂ ਵਿੱਚ ਮਸ਼ਰੂਫ ਹਨ।
ਫਰੀਮਾਂਟ ਗੁਰਦੁਆਰਾ ਸਾਹਿਬ ਵਲੋਂ ਨੌਜਵਾਨਾਂ
ਲਈ 20,000 ਡਾਲਰ ਦੇ ਵਜੀਫੇ
ਸੈਨ ਫਰਾਂਸਿਸਕੋ-ਫਰੀਮਾਂਟ : ਫਰੀਮਾਂਟ ਗੁਰਦੁਆਰਾ ਸਾਹਿਬ ਨੇ ਸਿੱਖ ਨੌਜਵਾਨਾਂ ਵਿਚ ਚੰਗੀ ਲੀਡਰਸ਼ਿਪ, ਵਿਦਵਤਾ ਅਤੇ ਕਿਰਦਾਰ ਪੈਦਾ ਕਰਨ ਲਈ ਸਾਲਾਨਾ ਸਕਾਲਰਸ਼ਿਪ ਫੰਡ ਕਾਇਮ ਕੀਤਾ ਹੈ। ਕੈਲੀਫੋਰਨੀਆ ਸੂਬੇ ਦੇ ਕਾਲਜਾਂ ਅਤੇ ਹਾਈ ਸਕੂਲਾਂ ਵਿਚ ਪੜ੍ਹਦੇ ਸੀਨੀਅਰ ਸਿੱਖ ਵਿਦਿਆਰਥੀਆਂ ਨੂੰ 500 ਡਾਲਰ ਤੋਂ 1000 ਡਾਲਰ ਤੱਕ ਦੇ ਸਕਾਲਰਸ਼ਿਪ ਦਿੱਤੇ ਜਾਣਗੇ। ਕੁਲ 20,000 ਡਾਲਰ ਦੇ ਵਜ਼ੀਫ਼ੇ ਦਿੱਤੇ ਜਾਣਗੇ। ਇਸ ਮੰਤਵ ਲਈ ਗੁਰਦੁਆਰਾ ਸਾਹਿਬ ਦੀ ਤਰਫੋਂ 10 ਹਜ਼ਾਰ ਡਾਲਰ ਦਿੱਤੇ ਜਾਣ ਦਾ ਪ੍ਰੋਗਰਾਮ ਸੀ ਪਰ ਇੱਕ ਉੱਚ ਪੜ੍ਹੇ ਲਿਖੇ ਗੁਰਮੁਖ ਸੇਵਾਦਾਰ ਪਰਿਵਾਰ ਵਲੋਂ ਇਸ ਸ਼ੁਭ ਕਾਰਜ ਲਈ 10 ਹਜ਼ਾਰ ਡਾਲਰ ਦੇਣ ਦੀ ਪੇਸ਼ਕਸ਼ ਨੂੰ ਧਿਆਨ ਵਿੱਚ ਰਖਦਿਆਂ ਸਕਾਰਲਸ਼ਿਪਸ਼ ਦੀ ਰਕਮ ਵਧਾ ਕੇ 20 ਹਜ਼ਾਰ ਡਾਲਰ ਕੀਤੀ ਜਾ ਰਹੀ ਹੈ।
ਇਥੇ ਇਹ ਗੱਲ ਯਾਦ ਕਰਵਾਈ ਜਾਂਦੀ ਹੈ ਕਿ ਇਹ ਵਜੀਫੇ ਸਿਰਫ ਤੇ ਸਿਰਫ ਹਾਈ ਸਕੂਲਾਂ ਦੇ ਆਖਰੀ ਸਾਲ ਦੇ ਵਿਦਿਆਰਥੀਆਂ - ਵਿਦਿਆਰਥਣਾਂ ਲਈ ਹਨ ।
ਅਕਾਲੀ ਦਲ ਬਾਦਲ ਸਣੇ ਭਾਰਤੀ ਰਾਜਨੀਤਕ ਪਾਰਟੀਆਂ ਸਿੱਖ ਕੌਮ ਦੀਆਂ ਦੁਸ਼ਮਣ ਹਨ-ਡਾ ਔਲਖ
ਨਿਊਯਾਰਕ (ਹਰਵਿੰਦਰ ਰਿਆੜ) - ਭਾਰਤ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਸਿੱਖ ਕੌਮ ਦੀਆਂ ਦੁਸ਼ਮਣ ਹਨ। ਡਾ ਨੇ ਅੱਗੇ ਕਿਹਾ ਕਿ ਇਥੋਂ ਤੱਕ ਕਿ ਸਿੱਖਾਂ ਦੀ ਆਪਣੀ ਪਾਰਟੀ ਜਿਸ ਨੇ 1980 ਵਿਆਂ ਵਿੱਚ ਪੰਜਾਬ ਅਤੇ ਸਿੱਖ ਕੌਮ ਲਈ ਵੱਧ ਅਧਿਕਾਰ ਅਤੇ ਸੰਵਿਧਾਨ ਦੀ ਧਾਰਾ 25 ਜਿਸ ਅਨੁਸਾਰ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ ਹੈ ਨੂੰ ਹਟਾਉਣ ਲਈ ਧਾਰਮਿਕ ਮੋਰਚਾ ਲਾਇਆ ਸੀ।
ਦੋ ਸਾਲ ਇਸ ਮੋਰਚੇ ਨੇ ਕੇਂਦਰ ਸਰਕਾਰ ਨੂੰ ਵਾਣੀ ਪਾਈ ਰਖਿਆ ਸੀ। ਜਿੱਤ ਬਹੁਤ ਨੇੜੇ ਸੀ, ਜਦੋਂ ਇੰਦਰਾ ਗਾਂਧੀ ਨੇ ਅਕਾਲੀ ਲੀਡਰਾਂ ਨੂੰ ਡਰਾ ਧਮਕਾ ਕੇ ਸਿੱਖ ਕੌਮ ਤੋਂ ਅੱਲਗ ਥਲੱਗ ਕਰ ਦਿੱਤਾ। ਪਹਿਲੀ ਜੂਨ ਨੂੰ ਪਹਿਲਾਂ ਹੀ ਪਕਾਏ ਮਤੇ ਅਨੁਸਾਰ ਇਹ ਅਕਾਲੀ ਸਣੇ ਬਾਦਲ ਟੌਹੜਾ ਬਲਵੰਤ ਰਾਮੂਵਾਲੀਆ ਅਤੇ ਲੌਂਗੋਵਾਲੀਆ ਸਿੱਖ ਸੰਗਤਾਂ ਨੂੰ ਇਕੱਲੀਆਂ ਛੱਡ ਕੇ ਦੁਸਮਨ ਨਾਲ ਜਾ ਮਿਲੇ।
ਡਾ: ਰਮਾ ਕਾਂਤ ਨੇ ਸਿਰਸੇ ਵਾਲੇ ਅਖੌਤੀ ਸਾਧ ਤੋਂ ਵੱਡਾ
ਨਾ ਬਖਸਣਯੋਗ ਗੁਨਾਹ ਕੀਤਾ :- ਮਾਨ
ਫਤਿਹਗੜ੍ਹ ਸਾਹਿਬ, 26 ਜਨਵਰੀ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕਿੰਤੂ-ਪ੍ਰੰਤੂ ਕਰਨ ਵਾਲੇ ਸੰਘ ਪਰਿਵਾਰ ਦੇ ਡਾ: ਰਮਾ ਕਾਂਤ ਦੀਆਂ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਰਮਾ ਕਾਂਤ ਨੇ ਸਿਰਸੇ ਵਾਲੇ ਅਖੌਤੀ ਸਾਧ ਤੋਂ ਵੱਡਾ ਨਾ ਬਖਸਣ ਵਾਲਾ ਗੁਨਾਹ ਕਰਕੇ, ਸਿੱਖ ਕੌਮ ਨੂੰ ਚੁਣੌਤੀ ਦਿੱਤੀ ਹੈ ਜਿਸਦੇ ਨਤੀਜੇ ਅਤਿ ਭਿਆਨਕ ਹੋ ਸਕਦੇ ਹਨ।
ਸਰਨਾ ਪੰਥਕ ਧਿਰਾਂ ਨੂੰ ਇਕੱਠੀਆਂ ਕਰਕੇ ਪੰਜਾਬ ‘ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨਗੇ
ਅੰਮ੍ਰਿਤਸਰ : 25 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਾਲ ਦੇ 5ਵੇਂ ਮਹੀਨੇ ਹੋਣ ਦੀਆਂ ਕਿਆਸਅਰਾਈਆਂ ਉਪਰੰਤ ਜਿੱਥੇ ਬਾਦਲ ਵਿਰੋਧੀ ਧੜਿਆਂ ਨੇ ਕਮਰਕਸੇ ਕੱਸ ਲਏ ਹਨ, ਉਥੇ ਇਸ ਵਾਰ ਉਨ੍ਹਾਂ ਦੀ ਕਾਂਗਰਸ ਵੱਲੋਂ ਵੀ ਅੰਦਰੂਨੀ ਮਦਦ ਕੀਤੇ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਮੌਜੂਦਾ ਧਿਰ ਅਕਾਲੀ ਦਲ (ਬਾਦਲ) ਹਰਿਆਣਾ ਵਿਚਲੀ ਸਿੱਖ ਸਿਆਸਤ ਦੇ ਗਰਮਾਉਣ ਕਾਰਨ ਅਜੇ ਚੋਣਾਂ ਕਰਵਾਉਣ ਦੇ ਹੱਕ ‘ਚ ਨਜ਼ਰ ਨਹੀਂ ਆ ਰਿਹਾ।
ਉਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਪਾਰਟੀ ਭਵਿੱਖ ‘ਚ ਹੋਣ ਵਾਲੀਆਂ ਅਸੰਬਲੀ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਇਸ ਵਾਰ ਬਾਦਲ ਵਿਰੋਧੀ ਧੜਿਆਂ ਦੀ ਅਸਿੱਧੇ ਤੌਰ ‘ਤੇ ਮਦਦ ਕਰਨ ਲਈ ਤਿਆਰ ਹੈ। ਕਾਂਗਰਸ ਦੀ ਰਣਨੀਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇਸ ਪਾਰਟੀ ਦੇ ਉਚ ਕੋਟੀ ਦੇ ਇੱਕ ਬੁਲਾਰੇ ਨੇ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਦੀ ਮਦਦ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਇਸ ਬੁਲਾਰੇ ਨੇ ਤਰਕ ਦਿੱਤਾ ਹੈ ਕਿ ਜੇਕਰ ਅਸੀਂ ਹਰਿਆਣਾ ‘ਚ ਸ. ਝੀਂਡਾ ਦੀ ਮਦਦ ਕਰਦੇ ਹਾਂ ਤਾਂ ਸਾਨੂੰ ਪੰਜਾਬ ‘ਚ ਵੱਡਾ ਨੁਕਸਾਨ ਹੋ ਸਕਦਾ ਹੈ।
ਰੋਪੜ ਕਚਹਿਰੀ 'ਚ ਅਕਾਲੀ ਆਗੂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਰੂਪਨਗਰ, 25 ਜਨਵਰੀ- ਰੂਪਨਗਰ ਕੋਰਟ ਕੰਪਲੈਕਸ ਵਿੱਚ ਅੱਜ ਦਿਨ ਦਿਹਾੜੇ ਇੱਕ ਅਕਾਲੀ ਆਗੂ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਹਾਲਾਂਕਿ ਲੋਕਾਂ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਤਲ ਨੇ ਚਾਕੂ ਨਾਲ ਕਈ ਵਾਰ ਕਰਕੇ ਅਕਾਲੀ ਆਗੂ ਨੂੰ ਮਾਰ ਦਿੱਤਾ। ਕਤਲ ਵਾਲੀ ਥਾਂ ਦੇ ਕੋਲ ਹੀ ਡੀ.ਸੀ, ਐਸ.ਐਸ.ਪੀ ਦਾ ਦਫਤਰ ਵੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆ ਨੇ ਪੁਲਿਸ 'ਤੇ ਦੋਸ਼ ਲਾਇਆ ਕਿ ਜੇਕਰ ਪੁਲਿਸ ਸਮੇਂ 'ਤੇ ਕਾਰਵਾਈ ਕਰਦੀ ਤਾਂ ਇਹ ਕਤਲ ਨਹੀਂ ਹੋ ਸਕਦਾ ਸੀ। ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਹੀ ਕਾਤਲ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਅਤੇ ਇੱਕ ਵਿਅਕਤੀ ਨੂੰ ਨਾਮਜ਼ਦ ਕਰਕੇ ਬਾਕੀਆਂ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਨੂੰ ਆਪਸੀ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਕੋਰਟ ਕੰਪਲੈਕਸ ਵਿੱਚ ਇੱਕ ਅਕਾਲੀ ਅਤੇ ਬਲਾਕ ਸੰਮਤੀ ਮੈਂਬਰ ਨੇਤਾ ਨੇਤਰ ਸਿੰਘ ਦਾ ਦਿਨ ਦਿਹਾੜੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਡੀ.ਸੀ ਦਫਤਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਦ/ਤਰ ਦੇ ਨੇੜੇ ਕੀਤਾ ਗਿਆ। ਕਾਤਲ ਹਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਘਟੋਰ ਕੁਰਾਲੀ ਨੇ ਇੱਕ ਵੱਡਾ ਚਾਕੂ ਲੈ ਕੇ ਲਗਭਗ ਦੁਪਿਹਰ 12 ਵਜੇ ਨੇਤਰ ਸਿੰਘ ਨੂੰ ਆਪਣੇ ਕੰਮ ਕਰਨ ਤੋਂ ਬਾਅਦ ਕੋਰਟ ਕੰਪਲੈਕਸ ਵਿੱਚ ਜਾਂਦੇ ਹੋਏ ਅਚਾਨਕ ਹਮਲਾ ਕਰ ਦਿੱਤਾ ਅਤੇ ਤਦੋਂ ਤੱਕ ਉਸਨੂੰ ਚਾਕੂਆਂ ਨਾਲ ਗੋਦਦਾ ਗਿਆ ਜਦੋ ਤੱਕ ਕਿ ਨੇਤਰ ਸਿੰਘ ਦੇ ਸਾਹ ਖ਼ਤਮ ਨਾ ਹੋ ਗਏ। ਉਥੇ ਕੰਮ ਕਰਦੇ ਵਕੀਲਾਂ ਅਤੇ ਹੋਰ ਲੋਕਾਂ ਨੇ ਹਰਿੰਦਰ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਦੇ ਕਾਬੂ ਨਾ ਆਇਆ। ਪੁਲਿਸ ਨੇ ਆਪਣੀ ਮੁਸਤੈਦੀ ਨਾਲ ਉਸਨਨੂੰ ਮੌਕੇ 'ਤੇ ਹੀ ਦਬੋਚ ਲਿਆ। ਇਸ ਤੋਂ ਬਾਅਦ ਨੇਤਰ ਸਿੰਘ ਨੂੰ ਅੱਧ ਮਰੀ ਹਾਲਤ ਵਿੱਚ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਸਦੀ ਮੌਤ ਦੀ ਖਬਰ ਸੁਣਕੇ ਸੈਕੜੇ ਲੋਕ ਅਤੇ ਉਘੇ ਅਕਾਲੀ ਨੇਤਾ ਉਨਾਂ ਦੇ ਪਰਿਵਾਰ ਨੂੰ ਹੋਸਲਾ ਦੇਣ ਲਈ ਹਸਪਤਾਲ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਮਾਮਾ ਜਗੀਰ ਸਿੰਘ ਪੜੋਲ ਅਤੇ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਪੁਲਿਸ 'ਤੇ ਦੋਸ਼ ਲਾਇਆ ਕਿ ਨੇਤਰ ਸਿੰਘ ਅਤੇ ਉਸਦੇ ਪਰਿਵਾਰ ਵਾਲੇ ਪੁਲਿਸ ਕੋਲ ਲਗਭਗ ਤਿੰਨ ਮਹੀਨਿਆਂ ਤੋਂ ਸ਼ਿਕਾਇਤ ਲੈ ਕੇ ਜਾ ਰਹੇ ਹਨ ਅਤੇ ਇਸ ਦੌਰਾਨ ਉਨਾਂ ਉਂਤੇ ਹਮਲੇ ਵੀ ਕੀਤੇ ਗਏ, ਜਿਸ 'ਤੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਅਤੇ ਦੂਜੇ ਪਾਸੇ ਦਾ ਪੱਖ ਪੂਰਦੀ ਰਹੀ। ਜਿਸ ਕਾਰਨ ਇਹ ਮੰਦਭਾਗਾ ਹਾਦਸਾ ਵਾਪਰਿਆ। ਉਨਾਂ ਪੁਲਿਸ ਉਂਤੇ ਕਈ ਹੋਰ ਵੀ ਦੋਸ਼ ਲਾਉਂਦਿਆਂ ਹੋਏ ਜਮ ਕੇ ਭੜਾਸ ਕੱਢੀ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਸਿਟੀ ਵਿੱਚ ਹਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਘਟੋਰ ਜ਼ਿਲ੍ਹਾ ਮੋਹਾਲੀ, ਅੰਮ੍ਰਿਤ ਪਾਲ ਸਿੰਘ ਵਾਸੀ ਅਕਬਰਪੁਰ ਸਮੇਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 302, 34, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਡੀ.ਐਸ.ਪੀ ਭੁਪਿੰਦਰ ਸਿੰਘ ਥਿੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮਾਮਲਾ ਰੂਪਨਗਰ ਨਜ਼ਦੀਕ ਗੋਬਿੰਦ ਹੁੰਡਈ ਸ਼ੋਅਰੂਮ ਦੇ ਕਬਜ਼ੇ ਨੂੰ ਲੈ ਕੇ ਆਪਸੀ ਹਿਸੇਦਾਰਾਂ ਦਾ ਹੈ ਜੋ ਕਿ ਸ਼ਿਕਾਇਤ ਉਨਾਂ ਕੋਲ ਜਾਂਚ ਲਈ ਆਈ ਹੋਈ ਹੈ ਅਤੇ ਪੁਲਿਸ ਇਸ ਮਾਮਲੇ ਨੂੰ ਮਿਹਨਤ ਨਾਲ ਹੱਲ ਕਰ ਰਹੀ ਸੀ। ਪੁਲਿਸ ਸੂਤਰਾਂ ਅਨੁਸਾਰ ਨੇਤਰ ਸਿੰਘ ਦੇ ਆਪਣੇ ਹਿੱਸੇਦਾਰਾਂ ਨਾਲ ਚੱਲ ਰਹੇ ਝਗੜਿਆਂ ਦੇ ਮਾਮਲੇ ਰੂਪਨਗਰ ਥਾਣਾ ਸਦਰ,ਮੋਰਿੰਡਾ ਅਤੇ ਚੰਡੀਗੜ ਵਿੱਚ ਚਲ ਰਹੇ ਹਨ। ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਛੋਟੇ ਲੜਕੇ ਅਤੇ ਪਤਨੀ ਛੱਡ ਗਿਆ ਹੈ। ਘਟਨਾਂ ਦੀ ਸੁਚਨਾਂ ਮਿਲਦੇ ਸਾਰ ਹੀ ਹਸਪਤਾਲ ਵਿੱਚ ਮੌਜੂਦ ਲੋਕਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੋਰ ਸੰਧੂ,ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਸੰਤ, ਪਲਵਿੰਦਰ ਕੌਰ ਰਾਣੀ ,ਮੋਹਣਜੀਤ ਸਿੰਘ ਕਮਾਲਪੁਰ, ਸੁਰਿੰਦਰ ਚੋਪੜਾ,ਬਲਵੰਤ ਸਿੰਘ ਸਾਬਕਾ ਸਰਪੰਚ, ਗੁਰਸੇਵਕ ਸਿੰਘ ਦੂਮਣਾ ਆਦਿ ਵੀ ਹਾਜ਼ਰ ਸਨ।
ਸੱਦਾਮ ਹੁਸੈਨ ਦੇ ਸਹਿਯੋਗੀ ਰਹੇ ਕੈਮੀਕਲ ਅਲੀ ਨੂੰ ਫਾਹੇ ਲਾਇਆ
ਬਗਦਾਦ, 25 ਜਨਵਰੀ -ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਦੇ ਸਹਿਯੋਗੀ ਰਹੇ ਹਸਨ ਅਲੀ ਮਾਜਿਦ ਉਰ ‘ਕੈਮੀਕਲ ਅਲੀ’ ਨੂੰ ਅੱਜ ਫਾਂਸੀ ਦੇ ਦਿੱਤੀ ਗਈ। ਕੈਮੀਕਲ ਅਲੀ ਨੂੰ ਚਾਰ ਵਾਰ ਮੌਤ ਦੀ ਸਜਾ ਸੁਣਾਈ ਜਾ ਚੁੱਕੀ ਸੀ। ਸੱਦਾਮ ਹੁਸੈਨ ਨੂੰ ਪਹਿਲਾਂ ਹੀ ਫਾਂਸੀ ਦੀ ਸਜਾ ਦਿੱਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਕੈਮੀਕਲ ਅਲੀ ਨੂੰ ਇਕ ਅਦਾਲਤ ਨੇ ਕੁਰਦਾਂ ਖ਼ਿਲਾ ਰਸਾਇਣਿਕ ਗੈਸ ਹਮਲੇ ਦਾ ਆਦੇਸ਼ ਦੇਣ ਦਾ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜਾ ਸੁਣਾਈ ਗਈ ਸੀ।
ਰੁਚਿਕਾ ਗਿਰਹੋਤਰਾ ਮਾਮਲੇ 'ਚ ਰਾਠੌਰ ਨੂੰ ਜ਼ਮਾਨਤ ਮਿਲੀ
ਚੰਡੀਗੜ੍ਹ, 25 ਜਨਵਰੀ - ਰੁਚਿਕਾ ਗਿਰਹੋਤਰਾ ਮਾਮਲੇ ਵਿਚ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀ.ਬੀ.ਆਈ. ਵੱਲੋਂ ਉਨ੍ਹਾਂ ਖਿਲਾ/ ਦਰਜ ਦੋ ਨਵੇਂ ਕੇਸਾਂ ਵਿਚ ਪੇਸ਼ਗੀ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਤੀਸਰੇ ਮਾਮਲੇ ਵਿਚ ਵੀ ਰਾਠੌਰ ਨੂੰ ਰਾਹਤ ਦਿੱਤੀ, ਜਿਸ ਵਿਚ ਉਸ 'ਤੇ ਰੁਚਿਕਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਸੀ.ਬੀ.ਆਈ. ਨੂੰ ਕਿਹਾ ਹੈ ਕਿ ਰਾਠੌਰ ਨੂੰ ਗ੍ਰਿਫਤਾਰ ਕਰਨ ਤੋਂ ਚਾਰ ਦਿਨ ਪਹਿਲਾਂ ਉਸ ਨੂੰ ਨੋਟਿਸ ਦਿੱਤਾ ਜਾਵੇ। ਰਾਠੌਰ ਦੀ ਪੇਸ਼ਗੀ ਜ਼ਮਾਨਤ 'ਤੇ ਸੁਣਵਾਈ ਸੀ.ਬੀ.ਆਈ. ਵੱਲੋਂ ਜਾਂਚ ਤੋਂ ਬਾਅਦ ਅੰਤਿਮ ਰਿਪੋਰਟ ਦਾਖਲ ਕੀਤੇ ਜਾਣ ਦੇ ਉਪਰੰਤ ਹੋਵੇਗੀ। ਤਦ ਤੱਕ ਅੰਤਰਿਮ ਜ਼ਮਾਨਤ ਜਾਰੀ ਰਹੇਗੀ। ਵਰਣਨਯੋਗ ਹੈ ਕਿ 12 ਅਗਸਤ, 1990 ਨੂੰ ਐਸ.ਪੀ.ਐਸ. ਰਾਠੌਰ ਨੇ 14 ਸਾਲਾ ਰੁਚਿਕਾ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਇਸ ਤੋਂ ਤਿੰਨ ਸਾਲ ਬਾਅਦ ਰੁਚਿਕਾ ਨੇ ਆਤਮ ਹੱਤਿਆ ਕਰ ਲਈ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਦਿਨੀਂ ਰੁਚਿਕਾ ਮਾਮਲੇ ਵਿਚ ਰਾਠੌਰ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਸੀ, ਪਰ 10 ਮਿੰਟ ਦੇ ਅੰਦਰ ਹੀ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਜਸਵੰਤ ਸਿੰਘ ਕੰਵਲ ਨੂੰ ਪਹਿਲਾ ਟੈਗੋਰ ਸਾਹਿਤ ਪੁਰਸਕਾਰ
ਨਵੀਂ ਦਿੱਲੀ, 25 ਜਨਵਰੀ -ਟੈਗੋਰ ਸਾਹਿਤ ਪੁਰਸਕਾਰਾਂ ਵਿਚ ਅੱਜ ਪੰਜਾਬੀ ਦਾ ਪਹਿਲਾ ਪੁਰਸਕਾਰ ਉਘੇ ਲੇਖਕ ਜਸਵੰਤ ਸਿੰਘ ਕੰਵਲ ਨੂੰ ਦਿੱਤਾ ਗਿਆ ਹੈ। ਸਾਹਿਤ ਅਕਾਦਮੀ ਤੇ ਸੈਮਸੰਗ ਇਲੈਕਟਰੋਨਿਕਸ ਵਲੋਂ ਸ਼ੁਰੂ ਕੀਤੇ ਗਏ ਇਹ ਪੁਰਸਕਾਰ ਅੱਜ ਭਾਰਤ ਦੌਰੇ ’ਤੇ ਆਏ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਪਤਨੀ ਪ੍ਰਥਮ ਮਹਿਲਾ ਕਿਮ ਯੂਨ-ਓਕੇ ਨੇ ਪ੍ਰਦਾਨ ਕੀਤੇ। ਇਸ ਪੁਰਸਕਾਰ ਵਿਚ 91 ਹਜ਼ਾਰ ਦੀ ਨਕਦ ਰਾਸ਼ੀ, ਇਕ ਟਰਾਫੀ ਤੇ ਪ੍ਰਸ਼ੰਸਾ ਪੱਤਰ ਸ਼ਾਮਿਲ ਹੈ। ਕੁਲ 8 ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਵਿਚ ਬੰਗਾਲੀ ਲਈ ਅਲੋਕ ਸਰਕਾਰ, ਬੋਡੋ ਲਈ ਬ੍ਰਜੇਂਦਰ ਕੁਮਾਰ ਬ੍ਰਹਮਾ, ਗੁਜਰਾਤੀ ਲਈ ਭਗਵਾਨਦਾਸ ਪਟੇਲ, ਹਿੰਦੀ ਲਈ ਰਾਜੀ ਸੇਠ, ਕਸ਼ਮੀਰੀ ਲਈ ਨਸੀਮ ਸ਼ਫਾਈ, ਕੰਨੜ ਲਈ ਚੰਦਰਸ਼ੇਖਰ ਕੰਬਰ ਤੇ ਤੇਲਗੂ ਲਈ ਕੋਵਲਾ ਸੁਪ੍ਰਸੰਨਾਚਾਰੀਆ ਨੂੰ ਦਿੱਤਾ ਗਿਆ ਹੈ। ਸੈਮਸੰਗ ਦੇ ਸੀ. ਈ. ਓ. ਵਾਈ ਡਬਲਯੂ ਲੀ ਨੇ ਕਿਹਾ ਕਿ ਉਘੇ ਕਵੀ ਤੇ ਦਾਰਸ਼ਨਿਕ ਰਬਿੰਦਰਨਾਥ ਟੈਗੋਰ ਭਾਰਤ ਵਾਂਗ ਕੋਰੀਆ ਵਿਚ ਵੀ ਬਹੁਤ ਸਤਿਕਾਰਯੋਗ ਹਨ। ਇੱਥੇ ਦੱਸਣਯੋਗ ਹੈ ਕਿ 1929 ਵਿਚ ਟੈਗੋਰ ਨੇ ਆਪਣੀ ਇਕ ਕਵਿਤਾ ਵਿਚ ਕਿਹਾ ਸੀ ਕਿ ਕੋਰੀਆ ਇਕ ਰੌਸ਼ਨੀ ਹੈ ਜਿਹੜੀ ਪੂਰਬ ਨੂੰ ਰੁਸ਼ਨਾ ਰਹੀ ਹੈ ਤੇ ਇਸ ਨੇ ਕੋਰੀਆਈ ਕੌਮੀਵਾਦ ਦੇ ਉਭਾਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਾਲ ਤੋਂ ਸ਼ੁਰੂ ਕੀਤਾ ਗਏ ਇਸ ਪੁਰਸਕਾਰ ਵਿਚ 8 ਭਾਰਤੀ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਦਕਿ ਤੀਜੇ ਸਾਲ ਦੇ ਅੰਤ ਤੱਕ ਦੇਸ਼ ਦੀਆਂ ਸਾਰੀਆਂ 24 ਭਾਸ਼ਾਵਾਂ ਨੂੰ ਇਸ ਵਿਚ ਸ਼ਾਮਿਲ ਕਰ ਲਿਆ ਜਾਵੇਗਾ।
ਲਾਦੇਨ ਵੱਲੋਂ ਅਮਰੀਕਾ 'ਤੇ ਮੁੜ ਹਮਲੇ ਦੀ ਧਮਕੀ
ਕਾਹਿਰਾ, 24 ਜਨਵਰੀ - ਓਸਾਮਾ ਬਿਨ ਲਾਦੇਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਆਪਣੀ ਵਿਦੇਸ਼ ਨੀਤੀ ਵਿਚ ਤਬਦੀਲੀ ਨਾ ਕੀਤੀ ਤਾਂ ਉਸ 'ਤੇ ਹੋਰ ਹਮਲੇ ਕੀਤੇ ਜਾਣਗੇ
। ਲਾਦੇਨ ਦੀ ਆਵਾਜ਼ ਵਿਚ ਇਹ ਧਮਕੀ ਅਲ ਜਜੀਰਾ ਚੈਨਲ 'ਤੇ ਅੱਜ ਪ੍ਰਸਾਰਤ ਆਡੀਓ ਟੇਪ ਵਿਚ ਦਿੱਤੀ ਗਈ ਹੈ। 'ਓਸਾਮਾ ਟੂ ਓਬਾਮਾ' ਸਿਰਲੇਖ ਵਾਲੀ ਇਸ ਟੇਪ ਵਿਚ ਲਾਦੇਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਕਿਹਾ ਕਿ ਜੇਕਰ ਅਮਰੀਕਾ ਨੇ ਇਜ਼ਰਾਇਲ ਨੂੰ ਸਮਰਥਨ ਦੇਣਾ ਬੰਦ ਨਾ ਕੀਤਾ ਤਾਂ ਉਸ ਨੂੰ ਹੋਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਲਾਦੇਨ ਨੇ ਬੀਤੇ 25 ਦਸੰਬਰ ਨੂੰ ਜਹਾਜ਼ ਵਿਚ ਧਮਾਕਾ ਕਰਨ 'ਚ ਨਾਕਾਮ ਰਹਿਣ ਵਾਲੇ ਨਾਈਜੀਰੀਆਈ ਨਾਗਰਿਕ ਦੀ ਸ਼ਲਾਘਾ ਕੀਤੀ ਹੈ।
ਹਵਾਈ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਨਵੀਂ ਦਿੱਲੀ, 24 ਜਨਵਰੀ-ਰਾਜਧਾਨੀ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਅੱਜ ਕੋਹਰੇ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਾਣਕਾਰੀ ਅਨੁਸਾਰ ਦਿੱਲੀ ਤੇ ਐਨ.ਸੀ.ਆਰ ਵਿਚ ਸੰਘਣੀ ਧੁੰਦ ਕਾਰਨ ਰੇਲ, ਸੜਕ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ-ਚਾਰ ਦਿਨਾਂ ਵਿਚ ਕੋਹਰੇ ਅਤੇ ਠੰਡ ਤੋਂ ਰਾਹਤ ਦੀ ਕਈ ਸੰਭਾਵਨਾ ਨਹੀਂ ਹੈ। ਵਿਭਾਗ ਅਨੁਸਾਰ ਸਾਲ 2000 ਤੋਂ ਪਹਿਲਾਂ 1918 ਵਿਚ ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਵਿਚ ਇੰਨੀ ਸੰਘਣੀ ਧੁੰਦ ਪਈ ਸੀ ਅਤੇ ਇਹ ਸਥਿਤੀ ਇਕ ਮਹੀਨੇ ਤੱਕ ਬਣੀ ਰਹੀ ਸੀ। ਦਿੱਲੀ ਵਿਚ ਅੱਜ ਦਾ ਘੱਟੋ ਘੱਟ ਤਾਪਮਾਨ 7.7 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ ਹੈ। ਇਥੇ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਧੁੰਦ ਕਾਰਨ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਕੰਮਕਾਰ ਪੂਰੀ ਤਰ੍ਹਾਂ ਠੱਪ ਰਿਹਾ। ਕੁਝ ਵੀ ਦਿਖਾਈ ਨਾ ਦੇਣ ਕਾਰਨ ਸਵੇਰੇ 9 ਵਜੇ ਤੱਕ ਏਅਰਪੋਰਟ ਤੋਂ ਇਕ ਵੀ ਉਡਾਨ ਨਹੀਂ ਭਰੀ ਗਈ। 22 ਕੌਮਾਂਤਰੀ ਉਡਾਨਾਂ ਦੇਰੀ ਨਾਲ ਅਤੇ ਇਕ ਉਡਾਨ ਰੱਦ ਕਰ ਦਿੱਤੀ ਗਈ। ਘਰੇਲੂ 7 ਉਡਾਨਾਂ ਰੱਦ ਕਰਨੀਆਂ ਪਈਆਂ। ਉਥੇ 80 ਤੋਂ ਜ਼ਿਆਦਾ ਟ੍ਰੇਨਾਂ ਦੇਰੀ ਨਾਲ ਚੱਲੀਆਂ, 15 ਟ੍ਰੇਨਾਂ ਦਾ ਸਮਾਂ ਬਦਲਿਆ ਗਿਆ ਅਤੇ 6 ਨੂੰ ਰੱਦ ਕਰਨਾ ਪਿਆ।
ਦੋ ਸਿੱਖ ਨੋਜਵਾਨਾ ਨੂੰ ਕਤਲ ਕਰਨ ਵਾਲਾ ਗ੍ਰਿਫਤਾਰ
ਟਰਾਂਟੋ- ਦੋ ਸਿੱਖ ਨੋਜਵਾਨਾ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਹਤਿਆਰੇ ਨੂੰ ਆਖਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇੰਨ੍ਹਾਂ ਨੋਜਵਾਨਾਂ ਦੇ ਕਤਲ ਪਿੱਛੇ ਜਿਹੜੇ ਕਾਰਣ ਪੁਲਿਸ ਦੇ ਅੰਦਾਜੇ ਵਿੱਚ ਹਨ ਉਨ੍ਹਾਂ ਕਰਕੇ ਸਿੱਖ ਭਾਈਚਾਰੇ ਵਿੱਚ ਉਦਾਸੀ ਵੀ ਪਾਈ ਜਾ ਰਹੀ ਹੈ।ਥਾਈਢਅਨ ਨਿਊਜ ਏਜੰਸੀ ਅਨੁਸਾਰ ਹਰਜਿੰਦਰ ਸਿੰਘ ਸੰਧੂ ਉਮਰ 28 ਸਾਲ ਅਤੇ ਪੁਨੀਤ ਸਿੰਘ ਛੀਨਾ ਉਮਰ 26 ਸਾਲ ਨੂੰ ਬੀਤੇ ਸਾਲ 4 ਮਈ ਨੂੰ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਕਿਸੇ ਨੂੰ ਮਿਲਣ ਵਾਸਤੇ ਜਾ ਰਹੇ ਸਨ। ਦੋਹਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਗੱਡੀ ਦੇ ਟਰੰਕ ਵਿੱਚੋਂ ਮਿਲੀਆਂ ਸਨ।ਭਾਵੇ ਕਿ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਗੈਂਗ ਰੂਪੀ ਟਕਰਾਅ ਦਾ ਸਿੱਟਾ ਹੈ ਪਰ ਕਤਲ ਦਾ ਅਸਲੀ ਕਾਰਣ ਹੋ ਸਕਦਾ ਹੈ ਕਿ ਸਿੱਖ ਨੋਜਵਾਨਾਂ ਨੇ ਕੋਕੀਨ ਦਾ ਪੈਸਾ ਦੇਣਾ ਸੀ ਜੋ ਕਿ ਉਹ ਦੇ ਨਹੀਂ ਸਨ ਸਕੇ।ਪੁਲਿਸ ਅਨੁਸਾਰ ਸੰਧੂ ਉੱਤੇ ਦੋਸ਼ ਹੈ ਕਿ ਉਸ ਨੇ ਅਮਰੀਕਾ ਤੋਂ ਕਨੇਡਾ ਨੂੰ 2007 ਵਿੱਚ ਟਰੱਕ ਵਿੱਚ ਛੁਪਾ ਕੇ ਕੋਕੀਨ ਲਿਆਉਣ ਦੀ ਕੋਸਿ਼ਸ਼ ਕੀਤੀ ਸੀ ਜਿਸ ਦੀ ਕੀਮਤ 3.8 ਮਿਲੀਅਨ ਡਾਲਰ ਦੱਸੀ ਜਾਂਦੀ ਹੈ।ਪੁਲਿਸ ਦਾ ਮੰਨਣਾ ਹੈ ਕਿ ਕੋਕੀਨ ਦੇ ਪੈਸੇ ਦੇਣੇ ਹੀ ਇਸ ਕਤਲ ਦਾ ਕਾਰਣ ਹੋ ਸਕਦਾ ਹੈ।ਛੀਨਾਂ ਵੀ ਟਰੱਕ ਡਰਾਈਵਰ ਸੀ ਪਰ ਉਨ੍ਹਾਂ ਦਿਨ ਵਿੱਚ ਉਹ ਕੰਮ ਨਹੀ ਸੀ ਕਰ ਰਿਹਾ ਜਦੋਂ ਉਸ ਦਾ ਕਤਲ ਕੀਤਾ ਗਿਆ।ਪੁਲਿਸ ਨੇ ਕਾਤਲ ਦੀ ਪੈੜ ਉਨ੍ਹਾਂ ਫੋਨ ਸਿਗਨਲਾਂ ਅਤੇ ਨੰਬਰਾਂ ਰਾਂਹੀਂ ਲੱਭੀ ਜਿਹੜੇ ਫੋਨ ਦੋਹਾਂ ਸਿੱਖ ਨੋਜਵਾਨਾਂ ਨੂੰ ਕਤਲ ਤੋਂ ਪਹਿਲਾਂ ਗਏ ਸਨ।ਪੁਲਿਸ ਨੇ ਸੱਖਤ ਮਹਿਨਤ ਕਰਕੇ 38 ਸਾਲਾ ਜੋਹਨ ਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜੋਹਨ ਲੀ ਨੂੰ ਪਹਿਲੇ ਦਰਜੇ ਦੇ ਕਤਲ ,ਅਗਵਾ ਕਰਨ ਅਤੇ ਅਪਰਾਧ ਕਰਨ ਵਿੱਚ ਸ਼ਾਸ਼ਤਰ ਵਰਤਣ ਦੇ ਦੋਸ਼ ਵਿੱਚ ਚਾਰਜ ਕਰ ਲਿਆ ਗਿਆ ਹੈ।ਮਿਰਤਕਾਂ ਦੇ ਸਰੀਰ ਤੋਂ ਡੀ ਐਨ ਏ ਦੇ ਲਏ ਨਮੂਨੇ ਵੀ ਜੋਹਨ ਲੀ ਨੌੰ ਦੋਸ਼ੀ ਸਾਬਤ ਕਰਦੇ ਹਨ।
ਹੇਤੀ ‘ਚ 11 ਵੇਂ ਦਿਨ ਮਲਬੇ ਹੇਠੋਂ ਜੀਊਂਦਾ ਨੋਜਵਾਨ ਮਿਲਿਆ
ਨਿਊਯਾਰਕ-ਮਨੁੱਖ ਦੀਆਂ ਸਿਆਣਪਾ ਕਿੰਨੀਆਂ ਕੁ ਪਾਇਦਾਰ ਹਨ ਇਹਦਾ ਬਿਆਨ ਤਾਂ ਸਤਿਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ ਉੱਤੇ ਅਤੇ ਪਹਿਲੀ ਪਾਉੜੀ ਵਿੱਚ ਹੀ ਕਰ ਦਿਆਂ ਕਹਿ ਦੱਸ ਸੀ “ਸਹਸ ਸਿਆਣਪਾ ਲਖ ਹੋਹਿ ਤ ਇਕ ਚਲੈ ਨਾਲਿ”.ਇਸ ਦਾ ਪਰਤੱਖ ਉਦੋਂ ਸੰਸਾਰ ਮੰਚ ਤੇ ਆ ਟਿਕਿਆ ਜਦੋਂ ਇਹ ਪਤਾ ਲੱਗਾ ਕਿ ਹੇਤੀ ਸਰਕਾਰ ਨੇ ਭੁਚਾਲ ਆਉਣ ਦੇ 11 ਵੇਂ ਦਿਨ 23 ਜਨਵਰੀ ਦਿਨ ਸ਼ਨੀਚਰ ਵਾਰ ਨੂੰ ਐਲਾਨ ਕਰ ਦਿੱਤਾ ਕਿ ਹੁਣ ਕਿਸੇ ਦੇ ਬਚੇ ਹੋਏ ਦੀ ਆਸ ਨਹੀਂ ਹੈ ਇਸ ਕਰਕੇ ਹੁਣ ਕਿਸੇ ਨੂੰ ਜੀਊਂਦੇ ਲੱਭਣ ਦੀ ਕੋਸਿ਼ਸ਼ ਨਹੀਂ ਕੀਤੀ ਜਾਵੇਗੀ।ਪਰ ਦੁਨੀਆਂ ਦੀ ਕੋਈ ਹੈਰਾਨੀ ਨਾ ਰਹੀ ਜਦੋਂ ਪਰਟ ਓ ਪਿਰੰਸ ਦੇ ਨਿਪੋਲੀ ਹੋਟਲ ਦੇ ਮਲਬੇ ਵਿੱਚ ਦੱਬੇ ਹੋਏ 23 ਸਾਲ ਦੇ ਨੋਜਵਾਨ ਨੂੰ ਜੀਊਂਦਿਆਂ ਲੱਭ ਲਿਆ ।ਇਸ ਤੋਂ ਇੱਕ ਦਿਨ ਪਹਿਲਾਂ ਇੱਕ 84 ਸਾਲ ਦੀ ਔਰਤ ਅਤੇ ਇੱਕ 22 ਸਾਲ ਦਾ ਗਭਰੂ ਜੀਊਂਦਾ ਮਲਬੇ ਹੇਠੋਂ ਲੱਭੇ ਸਨ।
ਸਿੱਖੀ ਇਖਲਾਕ ਕਿਸੇ ਧੀ-ਭੈਣ ਜਾਂ ਕਿਸੇ ਦੂਸਰੇ ਦੀ ਪਤਨੀ ਨੂੰ
ਬੁਰੀ ਨਜ਼ਰ ਨਾਲ ਦੇਖਣ ਦੀ ਇਜ਼ਾਜਤ ਨਹੀਂ ਦਿੰਦਾ :- ਮਾਨ
ਚੰਡੀਗੜ੍ਹ, 23 ਜਨਵਰੀ :- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬੀ ਤੇ ਸਿੱਖ ਵਿਰਸੇ-ਸੱਭਿਆਚਾਰ ਨਾਲ ਸੰਬੰਧਿਤ ਭੰਗੜੇ ਤੇ ਗਿੱਧੇ ਵਾਲੇ ਮਨੋਰੰਜਨ ਦੇ ਪ੍ਰੋਗਰਾਮਾਂ ਨੂੰ ਤਾਂ ਮਾਨਤਾ ਦਿੰਦਾ ਹੈ ਲੇਕਿਨ ਜੋ ਅਜੋਕੇ ਸਮੇਂ ਵਿੱਚ ਵਿਆਹਾਂ-ਸ਼ਾਦੀਆਂ ਤੇ ਹੋਰ ਖੁਸ਼ੀ ਦੇ ਪ੍ਰੋਗਰਾਮਾਂ ਉੱਤੇ ਸਾਡੀਆਂ ਧੀਆਂ-ਭੈਣਾਂ ਨੂੰ ਅਰਧ ਨਗਨ ਸਰੀਰਾਂ ਵਿੱਚ ਨਚਾ ਕੇ ਜਾਂ ਅਸੱਭਿਅਕ ਬੋਲਾਂ ਵਾਲੇ ਅਸ਼ਲੀਲ ਗੀਤ ਗਾਉਣ ਤੇ ਨੰਗੇਜ਼ਵਾਦ ਨੂੰ ਬੜਾਵਾ ਦੇਣ ਦਾ ਮੰਦਭਾਗਾ ਰੁਝਾਨ ਵੱਧ ਰਿਹਾ ਹੈ, ਉਸਦੇ ਅਸੀਂ ਸਖਤ ਵਿਰੁੱਧ ਹਾਂ।”
ਸੰਘ ਪਰਿਵਾਰ ਤੇਤਿਵਾੜੀ ਆਪਣੀ ਬਜਰ ਗਲਤੀ ਦੀ ਤੁਰੰਤ ਮੁਆਫ਼ੀ ਮੰਗੇ : ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 23 ਜਨਵਰੀ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਘ ਪਰਿਵਾਰ ਦੀ ਵੈਬਸਾਈਟ 'ਤੇ ਡਾਕਟਰ ਰਮਾਕਾਂਤ ਤਿਵਾੜੀ ਵਲੋਂ ਸਿੱਖ ਧਰਮ ਬਾਰੇ ਕੀਤੀਆਂ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸੰਘ ਪਰਿਵਾਰ ਤੇ ਡਾ. ਤਿਵਾੜੀ ਆਪਣੀ ਕੀਤੀਆਂ ਬਜਰ ਗਲਤੀਆਂ ਦੀ ਤੁਰੰਤ ਮੁਆਫ਼ੀ ਮੰਗਣ ਅਤੇ ਅੱਗੇ ਤੋਂ ਯਕੀਨੀ ਬਨਾਉਣ ਕਿ ਅਜਿਹੀਆਂ ਘਟੀਆ ਤੇ ਬੇਹੂਦਾ ਹਰਕਤਾਂ ਦੁਬਾਰਾ ਨਹੀਂ ਕਰਨਗੇ
। ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਬਣਦਾ ਹੈ ਅਤੇ ਜੋ ਕੁੱਝ ਵੀ ਤਿਆਰ ਕੀਤਾ ਜਾਂਦਾ ਹੈ ਉਹ ਮਰਿਆਦਾ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਘ ਪਰਿਵਾਰ ਗੁਰੂ ਕਾ ਲੰਗਰ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਝਾਤੀ ਮਾਰ ਕੇ ਵੇਖਣ। ਉਨ੍ਹਾਂ ਕਿਹਾ ਕਿ ਗੁਰੂ ਕਾ ਲੰਗਰ ਕਈ ਸਦੀਆਂ ਤੋਂ ਬਣਦਾ ਆ ਰਿਹਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਪੰਗਤ ਵਿਚ ਬੈਠ ਕੇ ਸ਼ਰਧਾ ਤੇ ਸਤਿਕਾਰ ਨਾਲ ਛਕਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਕਾ ਲੰਗਰ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਸ ਬਾਰੇ ਸੰਗਤਾਂ ਭਲੀ ਭਾਂਤ ਜਾਣਦੀਆਂ ਹਨ ਅਤੇ ਡਾ. ਤਿਵਾੜੀ ਨੂੰ ਬੇਲੋੜੇ ਸੁਝਾਅ ਦੇਣ ਦੀ ਕੋਈ ਲੋੜ ਨਹੀਂ। ਕੇਂਦਰੀ ਸਿੱਖ ਅਜਾਇਬ ਘਰ ਸਿੱਖ ਸ਼ਹੀਦਾਂ ਜਾਂ ਹੋਰ ਗੁਰੂ ਸਾਹਿਬਾਨ ਤੇ ਗੁਰੂ ਘਰ ਦੇ ਪ੍ਰੇਮੀਆਂ, ਨਾਨਕ ਨਾਮ ਲੇਵਾ ਵਿਅਕਤੀਆਂ ਦੀਆਂ ਲੱਗੀਆਂ ਤਸਵੀਰਾਂ ਸਿੱਖ ਪੰਥ ਦਾ ਅਨਮੋਲ ਖ਼ਜਾਨਾ ਹਨ। ਇਨ੍ਹਾਂ 'ਤੇ ਕੋਈ ਟਿੱਪਣੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।
ਸਰਨਾ ਵੱਲੋਂ ਆਰ. ਐਸ. ਐਸ ਦੇ ਪ੍ਰਚਾਰਕ ਵੱਲੋਂ ਵੈਬਸਾਈਟ ਤੇ ਸਿੱਖ ਧਰਮ ਵਿਰੁੱਧ ਟਿੱਪਣੀਆਂ ਦਾ ਵਿਰੋਧ
ਨਵੀਂ ਦਿੱਲੀ (ਅੰਮ੍ਰਿਤਸਰ), 23, ਜਨਵਰੀ - ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜਦਕਿ ਸਿੱਖਾਂ ਵਲੋਂ ਕਿਸੇ ਦੇ ਵੀ ਧਾਰਮਕ ਮਾਮਲਿਆਂ ਅਤੇ ਵਿਸ਼ਵਾਸਾਂ ਵਿਚ ਨਾ ਤਾਂ ਕੋਈ ਦਫ਼ਲ ਨਹੀਂ ਦਿੱਤਾ ਜਾਂਦਾ ਹੈ ਅਤੇ ਨਾ ਹੀ ਕਿੰਤੂ ਕੀਤਾ ਜਾਂਦਾ ਹੈ, ਤਾਂ ਫਿਰ ਕਿਸੇ ਨੂੰ ਕੀ ਅਧਿਕਾਰ ਹੈ ਕਿ ਉਹ ਸਿੱਖਾਂ ਦੇ ਧਾਰਮਕ ਮਾਮਲਿਆਂ ਅਤੇ ਵਿਸ਼ਵਾਸ ਵਿਚ ਦਫ਼ਲ ਦੇਵੇ ਜਾਂ ਉਸ ਪੁਰ ਕਿੰਤੂ ਕਰੇ। ਸ. ਸਰਨਾ ਨੇ ਆਰ ਐਸ ਐਸ ਦੇ ਪ੍ਰਚਾਰਕ ਰਮਾਕਾਂਤ ਤਿਵਾੜੀ ਦੇ ਆਰ ਐਸ ਐਸ ਦੀ ਵੈਬਸਾਈਟ ਤੇ ਆਏ ਉਸ ਮਜ਼ਮੂਨ ਪੁਰ, ਟਿੱਪਣੀ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ, ਜਿਸ ਵਿਚ ਉਨ੍ਹਾਂ ਨੇ ਹਿੰਦੂ ਧਰਮ ਦੀਆਂ ਮਾਨਤਾਵਾਂ ਦਾ ਜ਼ਿਕਰ ਕਰਦਿਆਂ, ਨਾ ਕੇਵਲ ਲੰਗਰ ਵਿਚ ਪਿਆਜ਼ ਤੇ ਥੋਮ ਦੀ ਵਰਤੋਂ ਕੀਤੇ ਜਾਣ ਪੁਰ ਕਿੰਤੂ ਕੀਤਾ ਹੈ, ਸਗੋਂ ਸਿੱਖ ਅਜਾਇਬ ਘਰ ਵਿਚ ਲਗੀਆਂ ਸੰਤ ਜਰਨੈਲ ਸਿੰਘ ਅਤੇ ਹੋਰ ਸਿੱਖ ਸ਼ਹੀਦਾਂ ਦੀਆਂ ਫੋਟੋਆਂ ਪੁਰ ਵੀ ਇਤਰਾਜ਼ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਮਜ਼ਮੂਨ ਵਿਚ ਇਹ ਸੁਆਲ ਵੀ ਉਠਾਇਆ ਹੈ ਕਿ ਗੁਰਬਾਣੀ ਵਿਚ ਕਈ ਵਾਰ ਰਾਮ, ਗੋਵਿੰਦ ਅਤੇ ਸ਼ਿਵਾ ਦਾ ਨਾਂ ਆਇਆ ਹੈ ਤਾਂ ਫਿਰ ਸਿੱਖ ਆਪਣੇ ਆਪ ਨੂੰ ਕਿਉਂ ਹਿੰਦੂਆਂ ਤੋਂ ਵਖਰੀ ਕੌਮ ਤੇ ਧਰਮ ਮੰਨਦੇ ਹਨ ਅਤੇ ਕਿਉਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਨ ਤੋਂ ਕਤਰਾਉਂਦੇ ਹਨ। ਰਾਮ ਜਨਮ ਭੂਮੀ ਅਤੇ ਕ੍ਰਿਸ਼ਨ ਜਨਮ ਭੂਮੀ ਨੂੰ ਮੁਕਤ ਕਰਾਉਣ ਵਿਚ ਸਹਿਯੋਗ ਕਿਉਂ ਨਹੀਂ ਕਰਦੇ? ਸ. ਸਰਨਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਸ੍ਰੀ ਤਿਵਾੜੀ ਦੇ ਇਸ ਬਿਆਨ ਤੋਂ ਇਕ ਵਾਰ ਫਿਰ ਇਹ ਗਲ ਸਪਸ਼ਟ ਹੋ ਕੇ ਸਾਹਮਣੇ ਆ ਗਈ ਹੈ, ਆਰ ਐਸ ਐਸ ਦਾ ਮੁਖ ਏਜੰਡਾ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਫ਼ਤਮ ਕਰ ਕੇ ਉਨ੍ਹਾਂ ਨੂੰ ਹਿੰਦੂਆਂ ਵਿਚ ਜਜ਼ਬ ਕਰ ਲੈਣ ਦਾ ਹੈ। ਇਸੇ ਗਿਣੀ-ਮਿਥੀ ਸਾਜ਼ਸ਼ ਨੂੰ ਸਿਰੇ ਚੜ੍ਹਾਉਣ ਵਿਚ ਉਹ ਤੇ ਉਸਦੇ ਮੁੱਖੀ-ਪ੍ਰਚਾਰਕ ਜ਼ੋਰ-ਸ਼ੋਰ ਨਾਲ ਜੁਟੇ ਹੋਏ ਹਨ ਅਤੇ ਇਸੇ ਉਦੇਸ਼ ਦੀ ਪੂਰਤੀ ਦੇ ਲਈ ਹੀ ਉਹ ਗੁਰਬਾਣੀ, ਸਿੱਖ ਇਤਿਹਾਸ ਅਤੇ ਮਾਨਤਾਵਾਂ ਨੂੰ ਆਪਣੇ ਸੁਆਰਥ ਅਧੀਨ ਵਿਗਾੜ ਰਹੇ ਹਨ ਅਤੇ ਆਪਣੀ ਫਿਰਕੂ ਸੋਚ ਤੇ ਨੀਤੀ ਸਿੱਖਾਂ ਪੁਰ ਠੋਸਣ ਦੀ ਕੌਸ਼ਿਸ਼ ਕਰ ਰਹੇ ਹਨ। ਸ. ਸਰਨਾ ਨੇ ਸਪਸ਼ਟ ਕੀਤਾ ਕਿ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਵਿਚ ਜਿਸ ਰਾਮ, ਕ੍ਰਿਸ਼ਨ ਅਤੇ ਸ਼ਿਵਾ ਆਦਿ ਦੇ ਨਾਵਾਂ ਦੀ ਵਰਤੋਂ ਕੀਤੀ ਹੈ, ਉਹ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਲਈ ਕੀਤੀ ਹੈ, ਨਾ ਕਿ ਅਯੋਧਿਆ ਦੇ ਰਾਮ ਜਾਂ ਬਿੰਦਰਾਬਨ ਦੇ ਕ੍ਰਿਸ਼ਨ ਦੇ ਲਈ।ਸ. ਸਰਨਾ ਨੇ ਹੋਰ ਕਿਹਾ ਕਿ ਸਿੱਖ ਕੌਮ ਦੇ ਸ਼ਹੀਦ ਕੌਣ ਹਨ? ਇਸਦਾ ਫੈਸਲਾ ਕਰਨ ਦਾ ਅਧਿਕਾਰ ਸ਼੍ਰੀ ਤਿਵਾੜੀ ਨੂੰ ਕਿਸ ਨੇ ਦਿਤਾ ਹੈ? ਉਨ੍ਹਾਂ ਕਿਹਾ ਕਿ ਰਾਮ ਜਨਮ ਭੂਮੀ ਤੇ ਕ੍ਰਿਸ਼ਨ ਜਨਮ ਭੂਮੀ ਨੂੰ ਹਿੰਦੂ ਜਮ-ਜਮ ਮੁਕਤ ਕਰਾਉਣ। ਸਿੱਖਾਂ ਨੇ ਨਾ ਤਾਂ ਪਹਿਲਾਂ ਕਿਸੇ ਦੇ ਧਾਰਮਕ ਝਗੜੇ ਵਿਚ ਕਦੀ ਦਫ਼ਲ ਦਿਤਾ ਹੈ ਅਤੇ ਨਾ ਹੀ ਅਗੋਂ ਉਹ ਅਜਿਹਾ ਕਰਨ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਤਿਵਾੜੀ ਦੇ ਇਸ ਮਜ਼ਮੂਨ ਦੇ ਨਾਲ ਇਕ ਵਾਰ ਮੁੜ ਇਸ ਗਲ ਦੀ ਪੁਸ਼ਟੀ ਹੋ ਗਈ ਹੈ ਕਿ ਆਰ ਐਸ ਐਸ ਤੇ ਉਸਦੇ ਮੁਖੀ-ਪ੍ਰਚਾਰਕ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਸਹਿਣ ਨਹੀਂ ਕਰ ਪਾ ਰਹੇ। ਉਹ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਹਿੰਦੂ ਧਰਮ ਵਿਚ ਜਜ਼ਬ ਕਰ ਲੈਣਾ ਚਾਹੁੰਦੇ ਹਨ। ਸ. ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਉਸਦੇ ਮੁਖੀ ਉਨ੍ਹਾਂ ਦੀ ਇਸ ਸਾਜ਼ਸ਼ ਨੂੰ ਅਸਫਲ ਬਣਾਉਣ ਪ੍ਰਤੀ ਵਚਨਬੱਧ ਹਨ ਅਤੇ ਉਹ ਆਪਣੀ ਇਸ ਵਚਨਬੱਧਤਾ ਪੁਰ ਸਦਾ ਹੀ ਚੇਤਨਤਾ ਅਤੇ ਦ੍ਰਿੜ੍ਹਤਾ ਦੇ ਨਾਲ ਪਹਿਰਾ ਦਿੰਦੇ ਰਹਿਣਗੇ।
1984 ਦੰਗਿਆਂ ਬਾਰੇ ਕਮੇਟੀ ਬਣਾਈ ਜਾਵੇ
ਜਲੰਧਰ : 23 ਜਨਵਰੀ/
1984 ‘ਚ ਹੋਏ ਸਿੱਖ ਕਤਲੇਆਮ ਵਿਰੁੱਧ ਪਿਛਲੇ 25 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਦਿੱਲੀ ਹਾਈਕੋਰਟ ਵਿੱਚ ਰਿੱਟ ਦਾਇਰ ਕਰਕੇ ਮੰਗ ਕੀਤੀ ਹੈ ਕਿ ਜਿਵੇਂ ਗੁਜਰਾਤ ਦੰਗਿਆਂ ਦੇ ਮਾਮਲੇ ਦੀ ਦੇਖ-ਰੇਖ ਲਈ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਹੈ, ਉਸੇ ਹੀ ਤਰਜ਼ ‘ਤੇ ‘84 ਦੇ ਦੰਗਿਆਂ ਬਾਰੇ ਵੀ ਕਮੇਟੀ ਬਣਾਈ ਜਾਵੇ।
ਖੰਨਾ ਚਮਾਰਾ ਘਟਨਾ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ’ਤੇ 8 ਕਿਸਾਨ ਜਥੇਬੰਦੀਆਂ ਨੇ ਬੱਸਾਂ ਦਾ ਚੱਕਾ ਜਾਮ ਕੀਤਾ
ਅੰਮ੍ਰਿਤਸਰ, 23 ਜਨਵਰੀ - ਖੰਨਾ ਚਮਾਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਜਾਰਿਆਂ ਨੂੰ ਦਿੱਤੀ ਜਮੀਨ ਤੇ ਕਾਬਜ ਹੋਣ ਸਮੇਂ ਹੋਈ ਗੋਲੀਬਾਰੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਕਿਸਾਨਾਂ ਨੂੰ ਜਮੀਨ ਦੀ ਮਲਕੀਅਤ ਦੇ ਅਧਿਕਾਰ ਨਾ ਦੇ ਵਿਰੁੱਧ ਸਥਾਨਕ ਅੰਤਰਰਾਜੀ ਬੱਸ ਸਟੈਂਡ ਵਿਖੇ 8 ਕਿਸਾਨ ਜਥੇਬੰਦੀਆਂ ਨੇ ਧਰਨਾ ਦੇ ਕੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਖੰਨਾ ਚਮਾਰਾ ਗੋਲੀ ਕਾਂਡ ਐਕਸ਼ਨ ਕਮੇਟੀ ਦੇ ਸੱਦੇ ਤੇ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਵੱਲੋਂ ਬੱਸ ਸਟੈਂਡ ਤੇ ਲਾਏ ਗਏ ਜਾਮ ਕਰਕੇ ਇਥੇ ਨਾ ਤਾਂ ਕੋਈ ਬੱਸ ਆ ਸਕੀ ਅਤੇ ਨਾ ਹੀ ਰਵਾਨਾ ਹੋ ਸਕੀ, ਜਿਸ ਨਾਲ ਬੱਸ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਡਾ. ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਕਾਰਜਕਾਰਨੀ ਮੈਂਬਰ ਸਾਧੂ ਸਿੰਘ ਤਖਤੂਪੁਰਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਧਨਵੰਤ ਸਿੰਘ ਖਤਰਾਏਂ ਕਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿਹੱਥੇ ਕਿਸਾਨਾਂ ਤੇ ਗੋਲੀ ਚਲਾਉਣ ਵਾਲੇ ਜਿੰਨ੍ਹਾਂ ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਵਿਰੁੱਧ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸਕੱਤਰ ਦਲਮੇਘ ਸਿੰਘ, ਮੈਂਬਰ ਅਮਰੀਕ ਸਿੰਘ ਸ਼ਾਹਪੁਰਾ ਤੇ ਕਸ਼ਮੀਰ ਸਿੰਘ ਸਿੱਧੇ ਤੌਰ ਤੇ ਜਿੰਮੇਵਾਰ ਹਨ। ਇੰਨ੍ਹਾਂ ਨੇਤਾਵਾਂ ਨੇ ਮੰਗ ਕੀਤੀ ਕਿ ਸ਼ਰੇਆਮ ਘੁੰਮ ਰਹੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਉਨ੍ਹਾਂ ਦੇ ਚਲਾਣ ਪੇਸ਼ ਕੀਤੇ ਜਾਣ, ਮਾਮਲੇ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਫਾਈਲ ਜਨਤਕ ਕੀਤੀ ਜਾਵੇ, ਐਸ. ਐਸ. ਪੀ. ਬਟਾਲਾ ਦਿਨੇਸ਼ ਪ੍ਰਤਾਪ ਸਿੰਘ, ਡੀ. ਐਸ. ਪੀ. ਫਤਹਿਗੜ੍ਹ ਸਾਹਿਬ, ਮੋਹਨ ਲਾਲ ਵੱਲੋਂ ਘਟਨਾ ਸਮੇਂ ਦੋਸ਼ੀਆਂ ਨੂੰ ਮੌਕੇ ਤੋਂ ਭਜਾਉਣ ਬਦਲੇ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ। ਅਗਰ ਸਰਕਾਰ ਨੇ ਤੁਰੰਤ ਐਕਸ਼ਨ ਲੈ ਕੇ ਕੋਈ ਕਾਰਵਾਈ ਨਾ ਕੀਤੀ ਤਾਂ ਅੰਦੋਲਣ ਤੇਜ਼ ਕਰ ਦਿੱਤਾ ਜਾਵੇਗਾ। ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ, ਸੁੱਚਾ ਸਿੰਘ, ਮੁਖਤਾਰ ਸਿੰਘ, ਰਛਪਾਲ ਸਿੰਘ, ਕਾਰਜ ਸਿੰਘ, ਬੀਬੀ ਕਮਲਜੀਤ ਕੌਰ, ਹਰਦੀਪ ਸਿੰਘ, ਰਤਨ ਸਿੰਘ, ਅਵਤਾਰ ਸਿੰਘ, ਸੁੱਚਾ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਰਾਜਨੀਤੀ ਦਾ ਰਿਮੋਰਟ ਮੇਰੇ ਹੱਥ ਵਿਚ ਹੀ ਰਹੇਗਾ:ਬਾਲ ਠਾਕਰੇ
ਮੁੰਬਈ, 23 ਜਨਵਰੀ -ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਅੱਜ 84 ਸਾਲ ਦੇ ਹੋ ਗਏ
। ਆਪਣੇ ਜਨਮ ਦਿਨ ਦੇ ਮੌਕੇ 'ਤੇ ਠਾਕਰੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ 'ਕੇਸਰੀਆ ਪਾਰਟੀ' ਦੇ ਮਾਮਲਿਆਂ 'ਤੇ ਹਾਲੇ ਵੀ ਉਨ੍ਹਾਂ ਦਾ ਕੰਟਰੋਲ ਹੈ। ਪਾਰਟੀ ਦੇ ਮੁੱਖ ਅਖ਼ਬਾਰ 'ਸਾਮਨਾ' ਦੇ ਇਕ ਲੇਖ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਰਾਜਨੀਤੀ ਦਾ ਰਿਮੋਰਟ ਕੰਟਰੋਲ ਹਾਲੇ ਵੀ ਮੇਰੇ ਕੋਲ ਹੈ ਅਤੇ ਇਹ ਮੇਰੇ ਹੱਥ ਵਿਚ ਹੀ ਰਹੇਗਾ। ਜ਼ਿਕਰਯੋਗ ਹੈ ਕਿ ਪੰਜ ਸਾਲ ਪਹਿਲਾਂ ਠਾਕਰੇ ਨੇ ਸਰਗਰਮੀ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਬੇਟੇ ਉਦਵ ਠਾਕਰੇ ਨੂੰ ਆਪਣਾ ਉਤਰਾ ਅਧਿਕਾਰੀ ਬਣਾਇਆ ਸੀ। ਠਾਕਰੇ ਨੇ ਕਿਹਾ ਕਿ 45 ਸਾਲ ਪਹਿਲਾਂ ਉਨ੍ਹਾਂ ਨੇ ਜਿਸ ਪੌਦੇ ਨੂੰ ਲਗਾਇਆ ਸੀ, ਉਹ ਹੁਣ ਇਕ ਵੇਲ੍ਹ ਦੀ ਤਰ੍ਹਾਂ ਫੈਲ ਗਿਆ ਹੈ ਅਤੇ ਉਸ ਦੀ ਤਾਕਤ ਦਿੱਲੀ ਤੱਕ ਪਹੁੰਚ ਚੁੱਕੀ ਹੈ।
ਸੁਪਰੀਮ ਕੋਰਟ ਤੇ ਹਾਈ ਕੋਰਟ ਵੱਲੋਂ ਸਾਨੂੰ “ਖਾਲਿਸਤਾਨ” ਦੇ
ਪ੍ਰਚਾਰ ਲਈ ਕਾਨੂੰਨੀ ਮਾਨਤਾ ਮਿਲੀ :- ਮਾਨ
ਫਤਿਹਗੜ੍ਹ ਸਾਹਿਬ, 22 ਜਨਵਰੀ :- “ਕਿਉਂਕਿ ਹੁਣ ਸਿੱਖ ਕੌਮ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋ ਤੇ ਹਿੰਦੋਸਤਾਨ ਦੀ ਸੁਪਰੀਮ ਕੋਰਟ ਵਲੋਂ ਹੋਏ ਫੈਸਲਿਆਂ ਅਨੁਸਾਰ ਸਾਨੂੰ “ਖਾਲਿਸਤਾਨ” ਦੀ ਗੱਲ ਜਮਹੂਰੀਅਤ ਤੇ ਅਮਨਮਈ ਤਰੀਕੇ ਕਰਨ ਦੀ ਕਾਨੂੰਨੀ ਮਾਨਤਾ ਮਿਲ ਚੁੱਕੀ ਹੈ। ਹਿੰਦ ਹਕੂਮਤ ਜਾਂ ਇੱਥੋਂ ਦੇ ਸੂਬਿਆਂ ਦੀਆਂ ਪੁਲਿਸ ਫੋਰਸਾਂ ਜਾਂ ਅਰਧ ਸੈਨਿਕ ਬਲ ਸਾਨੂੰ ਆਪਣੇ ਨਵੇ ਬਣਨ ਜਾ ਰਹੇ ਮੁਲਕ ਦਾ ਪ੍ਰਚਾਰ ਕਰਨ ਤੋਂ ਨਾ ਤਾਂ ਰੋਕ ਸਕਦੀਆਂ ਹਨ ਤੇ ਨਾ ਹੀ ਸਾਨੂੰ ਗ੍ਰਿਫਤਾਰ ਕਰ ਸਕਣਗੀਆਂ। ਇਸ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਮਨਾਉਣ ਦੀ ਗੱਲ ਨੂੰ ਅੱਗੇ ਵਧਾਉਦੇ ਹੋਏ ਇਸ ਵਾਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਉੱਤੇ 12 ਫਰਵਰੀ ਨੂੰ ਪੰਜਾਬ ਪੱਧਰ ਦਾ ਇਕੱਠ ਕਰਕੇ ਮਨਾਇਆ ਜਾਵੇਗਾ।”
\
ਇਹ ਵਿਚਾਰ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਦੇ ਕੌਮੀ ਅਹੁਦੇਦਾਰਾਂ, ਜਿ਼ਲ੍ਹਾ ਜਥੇਦਾਰਾਂ ਤੇ ਮੈਬਰਾਨ ਵਰਕਿੰਗ ਕਮੇਟੀ ਦੀ ਇੱਕ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਤਕਰੀਰ ਦੌਰਾਨ ਪ੍ਰਗਟ ਕੀਤੇ। ਉਨ੍ਹਾ ਸਮੁੱਚੀ ਸਿੱਖ ਕੌਮ ਤੇ ਦੂਸਰੇ ਧਰਮਾਂ ਤੇ ਕੌਮਾਂ ਨਾਲ ਸੰਬੰਧਿਤ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ “ਖਾਲਿਸਤਾਨ” ਦੇ ਸ਼ਬਦ ਨੂੰ ਬਿਲਕੁਲ ਨਫਰਤ ਨਾ ਕਰਨ ਤੇ ਨਾ ਹੀ ਆਪਣੇ ਮਨ ਆਤਮਾ ਵਿੱਚ ਕਿਸੇ ਤਰਾਂ ਦਾ ਡਰ ਭੈ ਰੱਖਣ ਕਿਉਂਕਿ ਪਾਕਿਸਤਾਨ ਤੇ ਹਿੰਦੋਸਤਾਨ ਦੋਵਾਂ ਮੁਲਕਾਂ ਦੇ ਵਿਚਕਾਰ ਬਤੌਰ ਬੱਫਰ ਸਟੇਟ ਦੇ ਹੋਂਦ ਵਿੱਚ ਆਉਣ ਨਾਲ ਕੇਵਲ ਇੱਥੇ ਵੱਸਣ ਵਾਲੇ ਹਰ ਕੌਮ ਧਰਮ ਨਾਲ ਸੰਬੰਧਿਤ ਨਾਗਰਿਕ ਨੂੰ ਬਰਾਬਰਤਾ ਦੇ ਹੀ ਅਧਿਕਾਰ ਪ੍ਰਾਪਤ ਨਹੀਂ ਹੋਣਗੇ ਬਲਕਿ ਸਿੱਖ ਕੌਮ ਦੀ ਇਹ ਸਟੇਟ ਸਮੁੱਚੇ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ। ਹਿੰਦੂ ਤੇ ਮੁਸਲਿਮ ਕੌਮ ਵਿੱਚ ਸਦੀਆਂ ਤੋਂ ਚੱਲਦੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾ ਸਮੁੱਚੀ ਸਿੱਖ ਕੌਮ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਦੁਚਿੱਤੀ ਨੂੰ ਛੱਡ ਕੇ ਆਪਣੇ ਮਿੱਥੇ ਨਿਸ਼ਾਨੇ ਤੇ ਕੇਂਦਰਿਤ ਹੋ ਜਾਣ ਕਿਉਂਕਿ ਸਿੱਖ ਕੌਮ ਦੀਆਂ ਸਮੂਹ ਮੁਸ਼ਕਿਲਾਂ ਦਾ ਇੱਕੋ ਇੱਕ ਸਹੀ ਹੱਲ ਹੈ ਖਾਲਿਸਤਾਨ ਦੀ ਜਮਹੂਰੀਅਤ ਤਰੀਕੇ ਸਥਾਪਤੀ।
ਦੋ ਹੋਰ ਭਾਰਤੀਆਂ ’ਤੇ ਆਸਟਰੇਲੀਆ ’ਚ ਹਮਲੇ
ਆਸਟਰੇਲੀਆ ਸਰਕਾਰ ਵੱਲੋਂ ਦਿੱਤੇ ਜਾ ਰਹੇ ਭਰੋਸਿਆਂ ਦੇ ਬਾਵਜੂਦ ਉਥੇ ਭਾਰਤੀਆਂ ’ਤੇ ਹੋ ਰਹੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਲੜੀ ਤਹਿਤ ਆਸਟਰੇਲੀਆ ’ਚ ਦੋ ਹੋਰ ਭਾਰਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਿਚ ਇਕ ਟੈਕਸੀ ਡਰਾਈਵਰ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੀ ਆਸਟਰੇਲੀਆਈ ਪ੍ਰਧਾਨ ਮੰਤਰੀ ਤੇ ਉਪ-ਪ੍ਰਧਾਨ ਮੰਤਰੀ ਨੇ ਇਕ ਬਿਆਨ ਦਿੰਦਿਆਂ ਆਸਟਰੇਲੀਆ ’ਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਿਆ ਸੀ। ਇਸ ਦੇ ਨਾਲ ਹੀ ਨਵੀਂ ਦਿੱਲੀ ’ਚ ਆਸਟਰੇਲੀਆਈ ਹਾਈ ਕਮਿਸ਼ਨਰ ਨੇ ਆਸਟਰੇਲੀਆ ਜਾਣ ਲਈ ਪਰਵਾਸ ਨਿਯਮਾਂ ਨੂੰ ਸਫ਼ਤ ਕਰਨ ਦੀ ਗੱਲ ਕਹੀ ਸੀ।
26-11 ਜਿਹੇ ਹਮਲੇ ਦੁਬਾਰਾ ਨਾ ਹੋਣ ਦੀ ਗਰੰਟੀ ਨਹੀਂ : ਗਿਲਾਨੀ
ਇਸਲਾਮਾਬਾਦ, 22 ਜਨਵਰੀ- ਹਰ ਰੋਜ਼ 26/11 ਵਰਗੇ ਹਮਲਿਆਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਇਸ ਗੱਲ ਦੀ ਬਿਲਕੁਲ ਗਰੰਟੀ ਨਹੀਂ ਲੈ ਸਕਦਾ ਕਿ ਭਾਰਤ ਵਿਚ ਮੁੰਬਈ ਵਰਗੇ ਹਮਲੇ ਦੁਬਾਰਾ ਨਹੀਂ ਹੋਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਭਾਰਤ ਵਿਚ ਮੁੰਬਈ ਵਰਗੇ ਹਮਲਿਆਂ ਨੂੰ ਰੋਕਣ ਦੀ ਗਰੰਟੀ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰੱਖਿਆ ਮੰਤਰੀ ਰੋਬਰਟ ਗੇਟਸ ਨਾਲ ਹੋਈ ਗੱਲਬਾਤ ਦੌਰਾਨ ਗਿਲਾਨੀ ਨੇ ਕਿਹਾ ਕਿ ਪਾਕਿਸਤਾਨ 26/11 ਵਰਗੇ ਅਤਿਵਾਦੀ ਹਮਲਿਆਂ ਨੂੰ ਰੋਕਣ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦਾ। ਗੇਟਸ ਦੋ ਦਿਨਾਂ ਭਾਰਤ ਯਾਤਰਾ ਤੋਂ ਬਾਅਦ ਪਾਕਿਸਤਾਨ ਦੇ ਦੌਰੇ 'ਤੇ ਪਹੁੰਚੇ ਹਨ। ਗਿਲਾਨੀ ਨੇ ਕਿਹਾ ਕਿ ਅਜਿਹੇ ਹਮਲਿਆਂ ਨੂੰ ਰੋਕਣ ਲਈ ਇਕੋ ਇਕ ਢੰਗ ਇਹ ਹੈ ਕਿ ਦੁਵੱਲੀ ਸ਼ਾਂਤੀ ਗੱਲਬਾਤ ਪ੍ਰਕ੍ਰਿਆ ਨੂੰ ਅਤਿਵਾਦ ਦੇ ਖਿਲਾ/ ਕਾਰਵਾਈ ਨਾਲ ਜੋੜਿਆ ਨਾ ਜਾਵੇ। ਪ੍ਰਧਾਨ ਮੰਤਰੀ ਗਿਲਾਨੀ ਨੇ ਗੇਟਸ ਨੂੰ ਅਤਿਵਾਦੀਆਂ ਫ਼ਿਲਾ/ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਗਿਲਾਨੀ ਨੇ ਦੱਸਿਆ ਕਿ ਅਤਿਵਾਦੀ ਜਥੇਬੰਦੀਆਂ 'ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਦੇ ਨੈਟਵਰਕ ਨੂੰ ਨਸ਼ਟ ਕੀਤਾ ਜਾ ਚੁੱਕਿਆ ਹੈ। ਭਾਰਤ ਅਨੁਸਾਰ ਮੁੰਬਈ ਹਮਲਿਆਂ ਦੇ ਸੂਤਰਧਾਰ ਅਤੇ ਜਮਾਤ ਉਦ ਦਾਅਵਾ ਦੇ ਮੁਖੀ ਹਾ/ਿਸ ਮੁਹੰਮਦ ਸਈਦ ਦਾ ਨਾਂ ਲਏ ਬਿਨਾਂ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਨਾਂ ਸਬੂਤਾਂ ਤੋਂ ਕਿਸੇ ਖਿਲਾ/ ਕਾਰਵਾਈ ਨਹੀਂ ਕਰ ਸਕਦੀ।ਵਰਣਨਯੋਗ ਹੈ ਕਿ ਗੇਟਸ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਭਾਰਤ ਵਿਚ ਫਿਰ ਕੋਈ ਅਤਿਵਾਦੀ ਹਮਲਾ ਹੋਇਆ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਸਕਦਾ ਹੈ ਅਤੇ ਉਹ ਜਵਾਬੀ ਕਾਰਵਾਈ ਕਰ ਸਕਦਾ ਹੈ। ਗੇਟਸ ਨੇ ਕਿਹਾ ਸੀ ਕਿ ਖਤਰਨਾਕ ਅਤਿਵਾਦੀ ਸੰਗਠਨ ਅਲਕਾਇਦਾ ਭਾਰਤ ਦੇ ਖਿਲਾ/ ਸਾਜਿਸ਼ ਰਚ ਰਿਹਾ ਹੈ। ਤਹਿਰੀਕ-ਏ-ਤਾਲਿਬਾਨ ਅਤੇ ਲਸ਼ਕਰ-ਏ-ਤੋਇਬਾ ਵਰਗੇ ਅਤਿਵਾਦੀ ਸੰਗਠਨ ਅਲਕਾਇਦਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।
ਲਾਦੇਨ ਦੀ ਮੌਤ ਨਾਲ ਲੜਾਕੇ ਬਹੁਤ ਹੀ ਭਿਆਨਕ ਹਮਲਾ ਕਰਨਗੇ
ਲੰਦਨ 22 ਜਨਵਰੀ - ਜਦੋਂ ਜਾਰਜ ਡਬਲਿਊ ਬੁਸ਼ 2001 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਅਲ ਕਾਇਦਾ ਮੁੱਖੀ ਓਸਾਮਾ ਬਿਨ ਲਾਦੇਨ ਕਾਫੀ ਖੁਸ਼ ਸੀ ਕਿਉਂਕਿ ਉਹ ਅਜਿਹਾ ਨੇਤਾ ਚਾਹੁੰਦਾ ਸੀ ਜੋ ਅੱਤਵਾਦ ਦੇ ਵਿਰੁੱਧ ਜੰਗ ਵਿੱਚ ਅਰਬਾਂ ਡਾਕਰ ਖਰਚ ਕਰਕੇ ਦੇਸ਼ ਨੂੰ ਤੋੜ ਦੇਵੇ। ਇਹ ਦਾਅਵਾ ਉਸ ਦੇ ਚੌਥੇ ਪੁੱਤਰ ਉਮਰ ਬਿਨ ਲਾਦੇਨ ਨੇ ਕੀਤਾ। ਉਮਰ ਨੇ ਧਿਮਕੀ ਦਿੱਤੀ ਹੈ ਕਿ ਜਿਊਂਦੇ ਓਸਾਮਾ ਦੀ ਅਮਰੀਕਾ ਨੂੰ ਮਰੇ ਹੋਏ ਓਸਾਮਾ ਨਾਲੋਂ ਜ਼ਿਆਦਾ ਲੋੜ ਹੈ ਕਿਉਂਕਿ ਉਸ ਦੀ ਮੌਤ ਨਾਲ ਲੜਾਕੇ ਬਹੁਤ ਹੀ ਭਿਆਨਕ ਹਮਲਾ ਕਰਨਗੇ। ਉਮਰ ਨੇ ਰੋਲਿੰਗ ਸਟੋਨ ਮੈਗਜ਼ੀਨ ਨੂੰ ਕਿਹਾ ਕਿ ਮੇਰਾ ਪਿਤਾ ਕਾਫੀ ਖੁਸ਼ ਸੀ। ਉਹ ਇਸ ਤਰ੍ਹਾਂ ਦਾ ਰਾਸ਼ਟਰਪਤੀ ਚਾਹੁੰਦਾ ਸੀ ਜੋ ਹਮਲਾ ਕਰਕੇ ਪੈਸਾ ਖਰਚ ਕਰੇ ਅਤੇ ਦੇਸ਼ ਨੂੰ ਤੋੜ ਦੇਵੇ। ਮੇਰਾ ਵਿਚਾਰ ਹੈ ਕਿ ਮੇਰਾ ਪਿਤਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਮੁਕਾਬਲੇ ਮੈਕਕੇਨ ਨੂੰ ਪਸੰਦ ਕਰਦਾ ਹੈ ਕਿਉਂਕਿ ਮੈਕਕੇਨ ਦੀ ਮਾਨਸਿਕਤਾ ਬਿਲਕੁਲ ਬੁਸ਼ ਵਰਗੀ ਹੈ। ਓਬਾਮਾ ਦੇ ਅਹੁਦਾ ਹਾਸਲ ਕਰਨ ਤੇ ਉਹ ਕਾਫੀ ਨਿਰਾਸ਼ ਹੋਏ। ਉਮਰ ਨੇ ਇਹ ਵੀ ਕਿਹਾ ਕਿ ਉਹ ਸਿਆਂਣੇ ਫੈਸਲੇ ਲਈ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਆਦਰ ਕਰਦਾ ਹੈ, ਜਿਨ੍ਹਾਂ ਨੇ ਅਮਰੀਕਾ ਵਿੱਚ ਅਮਰੀਕੀ ਹਿੱਤਾਂ ਤੇ ਹਮਲੇ ਦੇ ਵਿਰੋਧ ਵਿੱਚ ਉਸਦੇ ਪਿਤਾ ਦੇ ਟਰੇਨਿੰਗ ਕੈਂਪ ਤੇ ਕਰੂਜ਼ ਮਿਜ਼ਾਇਲਾਂ ਨਾਲ ਹਮਲਾ ਕੀਤਾ ਸੀ।
ਓਬਾਮਾ ਨੇ ਮੰਨਿਆ ਉਨ੍ਹਾਂ ਨੇ ਲੋਕਾਂ ਨਾਲ ਸਿੱਧਾ ਸੰਪਰਕ ਨਹੀ ਰੱਖਿਆ
ਵਾਸ਼ਿੰਗਟਨ 22 ਜਨਵਰੀ - ਅਮਰੀਕੀ ਰਾਸ਼ਠਰਪਤੀ ਬਰਾਕ ਓਬਾਮਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਵਾਇਟ ਹਾਊਸ ਵਿੱਚ ਇਕ ਸਾਲ ਪੂਰਾ ਹੋਣ ਤੋਂ ਇਕ ਦਿਨ ਬਾਅਦ ਮੰਨਿਆ ਹੈ ਕਿ ਉਨ੍ਹਾਂ ਨੇ ਅਮਰੀਕੀ ਲੋਕਾਂ ਨਾਲ ਸਿੱਧਾ ਸੰਪਰਕ ਨਹੀ ਰੱਖਿਆ, ਇਸ ਲਈ ਵੋਟਰ ਨਰਾਜ਼ ਅਤੇ ਗੁੱਸੇ ਵਿੱਚ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਬਿਆਨ ਮੈਸਾਚੁਸੈਟ ਵਿੱਚ ਰਿਪਬਲਿਕਨ ਪਾਰਟੀ ਦੀ ਜਿੱਤ ਤੋਂ ਇਕ ਦਿਨ ਬਾਅਦ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੈਮੋਕਰੇਟਿਕ ਪਾਰਟੀ ਨੂੰ ਕਾਂਗਰਸ ਵਿੱਚ ਸਿਹਤ ਬਿੱਲ ਜਲਦਬਾਜ਼ੀ ਵਿੱਚ ਪਾਸ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮੈਸਾਚੁਸੈਟ ਵਿੱਚ ਵੋਟਰਾਂ ਵਲੋਂ ਤਕੜਾ ਝਟਕਾ ਦੇਣ ਤੋਂ ਬਾਅਦ ਓਬਾਮਾ ਨੇ ਮੰਨਿਆ ਹੈ ਕਿ ਉਨ੍ਹਾਂ ਦਾ ਕੁਝ ਸੰਕਟਾਂ ਨਾਲ ਨਜਿੱਠਣ ਵਿੱਚ ਉਲਝੇ ਹੋਣ ਕਰਕੇ ਉਨ੍ਹਾਂ ਦਾ ਲੋਕਾਂ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਇਸ ਦਾ ਇਹ ਕਾਰਨ ਹੈ ਕਿ ਓਬਾਮਾ ਨੇ ਰਿਪਬਲਿਕਨ ਉਮੀਦਵਾਰ ਦੀ ਜਿੱਤ ਤੇ ਹੈਰਾਨੀ ਪ੍ਰਗਟਾਈ ਹੈ ਕਿਉਂਕਿ ਇਸ ਸੀਟ ਤੇ ਲਗਭਗ ਪੰਜ ਦਹਾਕੇ ਤੱਕ ਡੈਮੋਕਰੇਟਿਕ ਪਾਰਟੀ ਦੇ ਐਡਵਟਡ ਕਨੇਡੀ ਦਾ ਕਬਜ਼ਾ ਰਿਹਾ ਸੀ। ਅਮਰੀਕੀ ਟੀ ਵੀ ਚੈਨਲ ਏਬੀਸੀ ਨੈਟਵਰਕ ਨੂੰ ਦਿੱਤੀ ਇੰਟਰਵਿਊ ਵਿੱਚ ਓਬਾਮਾ ਨੇ ਕਿਹਾ ਕਿ ਕਿਸ ਤਰ੍ਹਾਂ ਸਕਾਊਟ ਬਰਾਊਨ ਜਿੱਤੇ ਹਨ। ਮੈਂ ਵੀ ਉਸੇ ਤਰ੍ਹਾਂ ਜਿੱਤਿਆ ਸੀ ਪਰ ਲੋਕ ਗੁੱਸੇ ਅਤੇ ਨਿਰਾਸ਼ ਹਨ।
ਸੁਖਬੀਰ-ਕਾਲੀਆ ਦੋ ਮੈਬਰੀ ਕਮੇਟੀ ਦੇ ਫੈਸਲੇ ਪੰਜਾਬੀਆਂ
ਦੀ ਲੁੱਟ-ਖਸੁੱਟ ਦੀ ਪ੍ਰਤੱਖ ਨਿਸ਼ਾਨੀ :- ਮਾਨ
ਚੰਡੀਗੜ੍ਹ, 22 ਜਨਵਰੀ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਖਬੀਰ-ਕਾਲੀਆ ਦੋ ਮੈਬਰੀ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਉੱਤੇ ਟੈਕਸ ਲਾਉਣ ਦੀ ਕਾਰਵਾਈ ਮੱਧਵਰਗ ਤੇ ਗਰੀਬ ਵਰਗ ਉੱਤੇ ਪਾਏ ਜਾਣ ਵਾਲੇ ਮਾਲੀ ਬੋਝ ਨੂੰ ਦਿਸ਼ਾਹੀਣ ਕਰਾਰ ਦਿੰਦੇ ਹੋਏ ਬਾਦਲ ਹਕੂਮਤ ਦੀ ਪੁਰਜ਼ੋਰ ਨਿਖੇਧੀ ਕੀਤੀ ਤੇ ਕਿਹਾ ਕਿ ਅੱਜ ਬਾਦਲ ਹਕੂਮਤ ਵਿੱਚ ਇੱਕ ਵੀ ਅਜਿਹਾ ਵਜ਼ੀਰ ਜਾਂ ਇਨ੍ਹਾ ਦਾ ਸਲਾਹਕਾਰ ਨਹੀਂ ਜੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮਹਿੰਗਾਈ, ਬੇਰੁਜ਼ਗਾਰੀ, ਰਿਸ਼ਵਤਖੋਰੀ, ਜਮਾਖੋਰੀ ਤੇ ਨਸ਼ਾਖੋਰੀ ਆਦਿ ਵੱਡੀਆਂ ਮੁਸ਼ਕਿਲਾਂ ਨੂੰ ਠੱਲ੍ਹ ਪਾਉਣ ਦੀ ਸਮਰੱਥਾ ਬੁੱਧੀ ਰੱਖਦਾ ਹੋਵੇ ਤੇ ਪੰਜਾਬ ਦੇ ਦਿਵਾਲੀਆ ਹੋਏ ਖਜ਼ਾਨੇ ਨੂੰ ਭਰ ਕੇ ਪੰਜਾਬ ਦਾ ਵਿਕਾਸ ਕਰਨ ਲਈ ਇਮਾਨਦਾਰ ਹੋਵੇ। ਉਨ੍ਹਾ ਕਿਹਾ ਕਿ ਸੁਖਬੀਰ ਕਾਲੀਆ ਕਮੇਟੀ ਨੇ ਕਿਸਾਨ, ਦਲਿਤ, ਮਜ਼ਦੂਰ ਤੇ ਆਮ ਸ਼ਹਿਰੀਆਂ ਉੱਤੇ ਟੈਕਸ ਲਗਾ ਕੇ ਅਤਿ ਦੀ ਮਹਿੰਗਾਈ ਦੀ ਬੁਰੀ ਤਰਾ ਮਾਰ ਝੱਲ ਰਹੇ ਇਸ ਵਰਗ ਨੂੰ ਹੋਰ ਕੁਚਲਣ ਦੀ ਅਸਹਿ ਕਾਰਵਾਈ ਕੀਤੀ ਹੈ। ਜਦੋਂ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਸੁਰਿੰਦਰ ਕੌਰ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਜੁੰਡਲੀ ਨਿਰੰਤਰ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਤਰੀਕੇ ਪੰਜਾਬ ਦੀ ਸਮੁੱਚੀ ਟ੍ਰਾਂਸਪੋਰਟ, ਸਮੁੱਚੇ ਟੀ ਵੀ ਚੈੱਨਲ ਨੈਟਵਰਕ, ਰੇਤ ਤੇ ਬਜਰੀ ਦੇ ਠੇਕਿਆਂ, ਪੰਜਾਬ ਦੇ ਵੱਡੇ ਸ਼ਹਿਰਾਂ ਤੇ ਜੀ ਟੀ ਰੋਡਾਂ ਉਤੇ ਕਾਮਯਾਬੀ ਨਾਲ ਚੱਲ ਰਹੇ ਹੋਟਲਾਂ ਤੇ ਢਾਬਿਆਂ ਦੇ ਕਾਰੋਬਾਰਾਂ ਉੱਤੇ ਜ਼ਬਰੀ ਕਬਜ਼ੇ ਕਰ ਚੁੱਕੀ ਹੈ। ਇਨ੍ਹਾ ਕਾਰੋਬਾਰਾਂ ਨੂੰ ਕਰਨ ਵਾਲੇ ਹਜ਼ਾਰਾਂ ਪਰਿਵਾਰਾਂ ਨਾਲ ਇਨ੍ਹਾ ਨੇ ਜ਼ੋਰ ਜ਼ਬਰੀ ਕਰਕੇ ਬੇਰੁਜ਼ਗਾਰ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਸੁਖਬੀਰ-ਮਜੀਠੀਆ ਐਂਡ ਕੰਪਨੀ ਵੱਲੋਂ ਇੰਨੀ ਦਿਨੀ ਜੀ ਟੀ ਰੋਡਾਂ ਉੱਤੇ ਚੰਗਾ ਕਾਰੋਬਾਰ ਕਰ ਰਹੇ ਹੋਟਲਾਂ ਦੇ ਮਾਲਿਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਹੋਟਲ ਸਾਨੂੰ ਵੇਚ ਦੇਣ। ਜੋ ਅਣਖੀ ਲੋਕ ਅਜਿਹਾ ਕਰਨ ਤੋਂ ਨਾਹ ਕਰ ਰਹੇ ਹਨ, ਉਨ੍ਹਾ ਨੂੰ ਸਿੱਟੇ ਭੁਗਤਣ ਦਾ ਡਰਾਵਾ ਦੇ ਕੇ ਮੌਜੂਦਾ ਕੀਮਤਾਂ ਤੋਂ ਕਿਤੇ ਘੱਟ ਪੈਸੇ ਦੇ ਕੇ ਕਬਜ਼ੇ ਕੀਤੇ ਜਾ ਰਹੇ ਹਨ। ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਧੇ ਸਕੇਲ, ਭੱਤੇ ਤੇ ਹੋਰ ਸਹੂਲਤਾਂ ਉੱਤੇ ਪੰਜਾਬ ਦੀ ਹਕੂਮਤ ਡਾਕਾ ਮਾਰੀ ਬੈਠੀ ਹੈ। ਲੱਖਾਂ ਦੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਕਿਉਕਿ ਇਸ ਜੁੰਡਲੀ ਦੀ ਕੋਈ ਵੀ ਅਗਾਂਹਵਧੂ ਯੋਜਨਾ ਨਾ ਹੋਣ ਕਾਰਨ ਪੰਜਾਬ ਦੇ ਖਜ਼ਾਨੇ ਦੀ ਪਹਿਲੋ ਹੀ ਵੱਡੀ ਪੱਧਰ ਉੱਤੇ ਦੁਰਵਰਤੋਂ ਹੁੰਦੀ ਆ ਰਹੀ ਹੈ।
ਸੁਰਜੀਤ ਸਿੰਘ ਫੂਲ ਦੀ ਰਿਹਾਈ ਲਈ ਕਿਸਾਨਾਂ ਨੇ ਲਗਾਇਆ ਜਾਮ .
. ਬਠਿੰਡਾ 21 ਜਨਵਰੀ -ਨਕਸਲਵਾਦੀ ਲਹਿਰ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਰਿਹਾਈ ਲਈ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਹਾਈਵੇ ਸੜਕ ਜਾਮ ਕਰਦਿਆਂ ਰੋਸ ਧਰਨਾ ਦਿੱਤਾ ਗਿਆ
। ਕਿਸਾਨਾਂ ਦੇ ਧਰਨੇ ਨੂੰ ਮੁੱਖ ਰੱਖਦੇ ਹੋਏ ਜਿੱਥੇ ਪੁਲਿਸ ਵਲੋਂ ਮਿੰਨੀ ਸਕੱਤਰੇਤ ਨੂੰ ਛਾਊਣੀ ਵਿੱਚ ਤਬਦੀਲ ਕਰਦਿਆਂ ਰੈਸਟ ਹਾਊਸ ਰੋਡ , ਕਚਹਿਰੀ ਰੋਡ ਤੇ ਬੈਰੀਗੇਟ ਲਾਏ ਗਏ ਪਰੰਤੂ ਧਰਨੇ ਵਿੱਚ ਸ਼ਾਮਲ ਕਿਸਾਨਾ ਨੇ ਵੀ ਧਰਨੇ ਵਿੱਚ ਹੋਏ ਬੇਤਹਾਸ਼ਾ ਇੱਕਠ ਤੋਂ ਹੰਕਾਰ ਵਿੱਚ ਆਉਂਦਿਆਂ ਪੁਲਿਸ ਮੁਲਾਜ਼ਮਾਂ ਨਾਲ ਦੁਰ ਵਿਵਹਾਰ ਕੀਤਾ ਗਿਆ ਉਥੇ ਹੀ ਡੰਡੇ ਦੇ ਜ਼ੋਰ ਤੇ ਜੀ ਟੀ ਰੋਡ ਦੇ ਨਾਲ ਲਗਦੀਆਂ ਗਲੀਆਂ ਤੇ ਸੜਕਾਂ ਨੂੰ ਵੀ ਬੰਦ ਕੀਤਾ ਗਿਆ ਤੇ ਗਲੀਆਂ ਦੇ ਮੂਹਰੇ ਟਰੈਕਟਰ ਟਰਾਲੀਆਂ ਲਾ ਕੇ ਲੋਕਾਂ ਨੂੰ ਧੱਕੇ ਮਾਰੇ ਗਏ ਜਿਸ ਕਾਰਨ ਰਜਿੰਦਰਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੀ ਇਸ ਦਾ ਸ਼ਿਕਾਰ ਹੋਣਾ ਪਿਆ। ਹੋਰ ਤਾਂ ਹੋਰ ਕਿਸਾਨ ਲੋਕਾਂ ਦੇ ਮੋਟਰਸਾਈਕਲਾਂ ਨੂੰ ਖੋਹ ਕੇ ਪਾਸੇ ਕਰਦੇ ਵੀ ਦੇਖੇ ਗਏ ਜਿਸ ਕਾਰਨ ਭੜਕੇ ਲੋਕਾਂ ਨੇ ਪੁਲਿਸ ਤੋਂ ਉਕਤ ਕਿਸਾਨਾ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ। ਉਕਤ ਮਾਮਲਾ ਜਦੋਂ ਡੀ ਐਸ ਪੀ ਸਿਟੀ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾ ਕਿਹਾ ਕਿ ਭਾਰੀ ਇਕੱਠ ਅਤੇ ਸ਼ਹਿਰ ਦੀ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਵੱਲੋਂ ਕੁੱਝ ਰਸਤੇ ਸੀਲ ਕੀਤੇ ਗਏ ਸਨ ਪਰੰਤੂ ਜੇਕਰ ਕਿਸਾਨਾਂ ਨੇ ਕਿਸੇ ਨਾਲ ਦੁਰਵਿਵਹਾਰ ਕੀਤਾ ਹੈ ਤਾਂ ਇਹ ਨਿੰਦਾਯੋਗ ਹੈ। ਉਥੇ ਹੀ ਇਸ ਮਾਮਲੇ ਸਬੰਧੀ ਜਦੋਂ ਧਰਨੇ ਦੀ ਅਗਵਾਈ ਕਰਨ ਵਾਲੇ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਐਕਟਿੰਗ ਪ੍ਰਧਾਨ ਮਨਜੀਤ ਸਿੰਘ ਧਨੇਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਸਾਨਾਂ ਵਲੋਂ ਧੱਕੇ ਨਾਲ ਬੰਦ ਕੀਤੀਆਂ ਗਈਆਂ ਸੜਕਾਂ ਪ੍ਰਤੀ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਗੇ ਤੋਂ ਕਿਸੇ ਵੀ ਧਰਨੇ ਵਿੱਚ ਅਜੇਹੀ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ।
ਪ੍ਰਵਾਸੀ ਭਾਰਤੀ ਪੰਕੇਸ਼ ਪਟੇਲ ਸਮੇਤ ਅਮਰੀਕੀ ਰਿਸ਼ਵਤ ਕਾਂਡ ’ਚ 22 ਅਫ਼ਸਰ ਗ੍ਰਿਫ਼ਤਾਰ
ਵਾਸ਼ਿੰਗਟਨ, 21 ਜਨਵਰੀ - ਅਮਰੀਕਾ ਦੇ ਕੇਂਦਰੀ ਜਾਂਚ ਬਿਊਰੋ ਨੇ ਇਕ ਅਫ਼ਰੀਕੀ ਦੇਸ਼ ਦੇ ਰੱਖਿਆ ਮੰਤਰੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਫ਼ੌਜ ਨਾਲ ਜੁੜੇ ਸਾਜੋਸਮਾਨ ਨੂੰ ਸਪਲਾਈ ਕਰਨ ਵਾਲੀ ਕੰਪਨੀਆਂ ਦੇ 22 ਕਾਰਜਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਚ ਪਰਵਾਸੀ ਭਾਰਤੀ ਦਾ ਇਕ ਬ੍ਰਿਟਿਸ਼ ਨਾਗਰਿਕ ਵੀ ਸ਼ਾਮਲ ਹੈ। ਇਸ ਘਟਨਾ ਨੂੰ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਸ਼ਵਤ ਕਾਂਡ ਕਿਹਾ ਜਾ ਰਿਹਾ ਹੈ। ਅਮਰੀਕੀ ਨਿਆ ਵਿਭਾਗ ਨੇ ਦੱਸਿਆ ਕਿ ਪਰਵਾਸੀ ਭਾਰਤੀ ਦਾ ਬ੍ਰਿਟਿਸ਼ ਨਾਗਰਿਕ ਪੰਕੇਸ਼ ਪਟੇਲ (43) ਇਕ ਬ੍ਰਿਟਿਸ਼ ਫਰਮ ਦਾ ਮਹਾ ਪ੍ਰਬੰਧਕ ਹੈ, ਜਿਹੜਾ ਫੌਜ ਦੇ ਸਾਜੋਸਮਾਨ ਉਦਯੋਗਾਂ ਦੇ ਲਈ ਇਕ ਵਿਕਰੀ ਏਜੰਟ ਦੇ ਰੂਪ ਵਿਚ ਕੰਮ ਕਰਦੀ ਹੈ। ਵਿਭਾਗ ਨੇ ਦੱਸਿਆ ਕਿ ਡੇਵਿਡ ਪੇਂਟਰ (56) ਅਤੇ ਲੀ ਵਾਰੇਸ (43) ਨਾਂ ਦੇ ਦੋ ਹੋਰ ਬ੍ਰਿਟਿਸ਼ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਰੇਸ ਇਕ ਹੋਰ ਬ੍ਰਿਟਿਸ਼ ਕੰਪਨੀ ਦਾ ਪ੍ਰਮੁੱਖ ਹੈ, ਜਿਹੜਾ ਬਖਤਰਬੰਦ ਗੱਡੀਆਂ ਦਾ ਨਿਰਮਾਣ ਕਰਦੀ ਹੈ। ਫੌਕਸ ਨਿਊਜ਼ ਦੇ ਮੁਤਾਬਕ 22 ਕਾਰਜਕਾਰੀ ਅਧਿਕਾਰੀਆਂ ਵਿਚੋਂ 21 ਨੂੰ ਲਾਸ ਵੇਗਾਸ ਵਿਚ ਗ੍ਰਿਫ਼ਤਾਰ ਕੀਤਾ ਗਿਆ। ਜਦ ਕਿ 22ਵੇਂ ਵਿਅਕਤੀ ਨੂੰ ਮਿਆਮੀ ਵਿਚ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ, ਗ੍ਰਿਫ਼ਤਾਰ ਵਿਅਕਤੀਆਂ ਵਿਚੋਂ ਇਕ ਵੀ ਲਾਸ ਵੇਗਾਸ ਦਾ ਨਹੀਂ ਹੈ, ਲੇਕਿਨ ਇਹ ਸਾਰੇ ਲੋਕ 2010 ਦੇ ਸ਼ੂਟਿੰਗ, ਹੰਟਿੰਗ ਅਤੇ ਆਊਟਡੋਰ ਟਰੇਸ਼ ਸ਼ੋਅ ਦੇ ਲਈ ਇੱਥੇ ਆਏ ਹੋਏ ਸਨ, ਜੋ ਇੱਥੇ ਸੈਂਡਸ ਐਕਸਪੋ ਅਤੇ ਕਨਵੈਨਸ਼ਨ ਸੈਂਟਰ ਵਿਚ ਸ਼ੁਰੂ ਹੋ ਗਿਆ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਇਕ ਅਮਰੀਕੀ ਅਦਾਲਤ ਵਿਚ ਦੋਸ਼ ਲਗਾਇਆ ਗਿਆ ਕਿ ਇਹ ਲੋਕ ਇਕ ਅਫ਼ਰੀਕੀ ਦੇਸ਼ ਦੇ ਰੱਖਿਆ ਮੰਤਰੀ ਨੂੰ ਰਿਸ਼ਵਤ ਦੇਣ ਦੀ ਯੋਜਨਾ ਵਿਚ ਸ਼ਾਮਲ ਸਨ। ਹਾਲਾਂਕਿ ਇਸ ਦੇਸ਼ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਸੰਤ ਸੀਚੇਵਾਲ ਦੀ ਮਾਤਾ ਨੂੰ ਸ਼ਰਧਾਂਜਲੀਆਂ
ਸੁਲਤਾਨਪੁਰ ਲੋਧੀ, 21 ਜਨਵਰੀ -ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਂਚੇਵਾਲ ਦੀ ਮਾਤਾ ਚੰਨਣ ਕੌਰ ਜੀ ਦੀ ਅੰਤਿਮ ਅਰਦਾਸ ਸਮੇਂ ਹਜਾਰਾਂ ਸ਼ਰਧਾਲੂਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸੰਤ ਸੀਂਚੇਵਾਲ ਨੇ ਮਾਤਾ ਜੀ ਦੀ ਯਾਦ ਵਿੱਚ ਸਵਾ ਲੱਖ ਬੂਟੇ ਲਾਉਣ ਦਾ ਐਲਾਨ ਕੀਤਾ। ਇਹ ਬੂਟੇ ਸਾਲ ਭਰ ਵਿੱਚ ਲਗਾਏ ਜਾਣਗੇ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਦੇਸ਼ ਵਿਦੇਸ਼ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਵੀ ਸ਼ਾਮਲ ਹੋਈਆਂ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਮਾਤਾ ਦੇ ਸਤਿਕਾਰ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ। ਮਾਤਾ ਚੰਨਣ ਕੌਰ ਜੀ ਦੇ ਸ਼ਰਧਾਂਜਲੀ ਸਮਾਗਮ
ਵਿੱਚ ਜਿੱਥੇ ਉਨ੍ਹਾਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਉੱਥੇ ਸਭ ਤੋਂ ਵੱਧ ਚਰਚਾ ਵਿਗੜ ਰਹੇ ਵਾਤਾਵਰਣ ਬਾਰੇ ਹੋਈ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਹ ਮਾਤਾ ਚੰਨਣ ਕੌਰ ਜੀ ਦੇ ਸੰਸਕਾਰਾਂ ਦੀ ਦੇਣ ਸਦਕਾ ਹੀ ਸੰਤ ਬਲਬੀਰ ਸਿੰਘ ਸੀਂਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਦੁਨੀਆਂ ਭਰ ਵਿੱਚ ਚਰਚਾ ਹੋ ਰਹੀ ਹੈ। ਇਸ ਮੌਕੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਮਾਤਾ ਚੰਨਣ ਕੌਰ ਨੂੰ ਤਦ ਹੀ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ, ਜੋ ਅਸੀਂ ਮਨੁੱਖਤਾ ਦੀ ਸੇਵਾ ਕਰਦੇ ਹੋਏ ਸੰਤ ਬਲਬੀਰ ਸਿੰਘ ਜੀ ਸੀਂਚੇਵਾਲ ਦਾ ਡਟ ਕੇ ਸਾਥ ਦੇਈਏ ਜਿਨ੍ਹਾਂ ਨੇ ਪ੍ਰਦੂਸ਼ਣ ਵਿਰੁੱਧ ਜੰਗ ਹੈ। ਇਸ ਮੌਕੇ ਸੰਤ ਬਲਬੀਰ ਸਿੰਘ ਜੀ ਸੀਂਚੇਵਾਲ ਨੇ ਆਪਣੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਧਰਤੀ ਸਾਡੀ ਸਾਰਿਆਂ ਦੀ ਮਾਂ ਹੈ ਤੇ ਇਸ ਦੀ ਗੋਦ ਹਮੇਸ਼ਾਂ ਹੀ ਹਰੀ-ਭਰੀ ਰਹਿਣੀ ਚਾਹੀਦੀ ਹੈ। ਇਸ ਲਈ ਧਰਤੀ ਦੇ ਚੱਪੇ-ਚੱਪੇ ਤੇ ਰੁੱਖ ਲਗਾ ਕੇ ਇਸ ਨੂੰ ਹਰਿਆ-ਭਰਿਆ ਬਣਾਈਏ। ਉਨ੍ਹਾਂ ਇਸ ਮੌਕੇ ਮਾਤਾ ਜੀ ਦੀ ਯਾਦ ਵਿੱਚ ਸਾਲ ਭਰ ਬੂਟੇ ਲਾਉਣ ਦੀ ਮੁਹਿੰਮ ਚਲਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ ਸਵਾ ਲੱਖ ਦੇ ਕਰੀਬ ਬੂਟੇ ਲਗਾਏ ਜਾਣਗੇ।
ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੂੰ ਜਾਨ ਤੋਂ ਮਾਰਨ ਦੀ ਧਮਕੀ
ਚੰਡੀਗੜ੍ਹ, 21 ਜਨਵਰੀ - ਸਾਬਕਾ ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੇ ਪੋਤੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਜਾਨ ਨਾਲ ਮਾਰਨ ਦੀ ਸੁਪਾਰੀ ਕਿਸ ਨੇ ਦਿੱਤੀ ਹੈ? ਪੰਜਾਬ ਦੀ ਸੁਰੱਖਿਆ ਏਜੰਸੀਆਂ ਹੁਣ ਇਸ ਸਵਾਲ ਦਾ ਜਵਾਬ ਲੱਭਣ ਵਿਚ ਲੱਗੀ ਹੈ ਕਿ ਆਖ਼ਰ ਬਿੱਟੂ ਨੂੰ ਕੌਣ ਮਾਰਨਾ ਚਾਹੁੰਦਾ ਹੈ। ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਤੋਂ ਇਕ ਕਾਲ ਇੰਟਰਸਪੇਟ ਕੀਤੀ ਹੈ। ਕਾਲ ਕਰਨ ਵਾਲਾ ਅਣਪਛਾਤਾ ਵਿਅਕਤੀ ਬਿੱਟੂ ਨੂੰ ਜਾਨ ਨਾਲ ਮਾਰਨਾ ਚਾਹੁੰਦਾ ਹੈ। ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪੰਜਾਬ ਦੇ ਖੁਫ਼ੀਆ ਵਿਭਾਗ ਦੇ ਇਕ ਅਧਿਕਾਰੀ ਨੇ ਵੀ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਬਿੱਟੂ ਨੂੰ ਰੋਪੜ ਅਤੇ ਆਨੰਦਪੁਰ ਸਾਹਿਬ ਵਿਚ ਆਯੋਜਿਤ ਰੈਲੀਆਂ ਦੇ ਦੌਰਾਨ ਉਹ ਉਨ੍ਹਾਂ ਦੇ ਨੇੜੇ ਤੇੜੇ ਹੀ ਰਿਹਾ। ਇਕ ਵਾਰ ਤਾਂ ਉਹ ਬਿੱਟੂ ਦੇ ਇੰਨੇ ਨਜ਼ਦੀਕ ਆ ਗਿਆ ਕਿ ਉਹ ਆਸਾਨੀ ਨਾਲ ਉਸ ਨੂੰ ਖ਼ਤਮ ਕਰ ਸਕਦਾ ਸੀ ਲੇਕਿਨ ਉਸ ਨੇ ਅਜਿਹਾ ਨਹੀਂ ਕੀਤਾ। ਪਾਕਿਸਤਾਨ ਤੋਂ ਕਾਲ ਕਰਨ ਵਾਲਾ ਵਿਅਕਤੀ ਕੌਣ ਹੈ ਇਸ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਨੇ ਕਿਹਾ ਕਿ ਬਿੱਟੂ ਨੂੰ ਜਾਨ ਦਾ ਖਤਰਾ ਹੈ ਇਸ ਲਈ ਉਨ੍ਹਾਂ ਦੀ ਸੁਰੱਖਿਆ ਵਧਾਉਣ ਦੀ ਗੁਹਾਰ ਲਗਾਈ ਸੀ ਜਿਸ ਦੇ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਰਾਜੀਵ ਗਾਂਧੀ ਕਤਲ ਕਾਂਡ ਦੀ ਦੋਸ਼ੀ ਨਲਿਨੀ ਹੋ ਸਕਦੀ ਹੈ ਸਮੇਂ ਤੋਂ ਪਹਿਲਾਂ ਰਿਹਾਅ
ਵੈਲੂਰ, 21 ਜਨਵਰੀ - ਰਾਜੀਵ ਗਾਂਧੀ ਕਤਲ ਕਾਂਡ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾ ਸਕਦਾ ਹੈ
। ਉਸਦੀ ਰਿਹਾਈ ਦੀ ਅਪੀਲ 'ਤੇ ਵਿਚਾਰ ਕਰਨ ਲਈ ਗਠਿਤ ਸਲਾਹਕਾਰ ਬੋਰਡ ਕੁੱਝ ਹੀ ਦਿਨਾਂ ਵਿਚ ਰਿਪੋਰਟ ਸੌਂਪੇਗਾ। ਸਰਕਾਰ ਵਲੋਂ ਜ਼ਿਲ੍ਹਾ ਕੁਲੈਕਟਰ ਸੀ. ਰਾਜੇਂਦਰਨ ਦੀ ਪ੍ਰਧਾਨਗੀ ਵਿਚ ਗਠਿਤ ਬੋਰਡ ਨੇ ਬੁੱਧਵਾਰ ਨੂੰ ਤਿੰਨ ਘੰਟੇ ਤੋਂ ਵੱਧ ਸਮੇਂ ਤੰਕ ਮੀਟਿੰਗ ਕੀਤੀ ਅਤੇ ਵੈਲੂਰ ਮਹਿਲਾ ਜੇਲ੍ਹ ਵਿਚ ਨਲਿਨੀ ਦੀ ਗੱਲ ਸੁਣੀ। ਬੈਠਕ ਦੇਰ ਰਾਤ ਤੱਕ ਚਲਦੀ ਰਹੀ। ਰਾਜੇਂਦਰਨ ਨੇ ਅੱਜ ਸਵੇਰੇ ਪੱਤਰਕਾਰਾਂ ਨੂੰ ਦੱਸਿਆ ਕਿ ਬੋਰਡ ਨੇ ਅਜੇ ਬੈਠਕ ਕਰਨੀ ਹੈ ਅਤੇ ਰਿਪੋਰਟ ਤਿਆਰ ਕਰਨੀ ਹੈ। ਹਾਲਾਂਕਿ ਸ਼ਿਫ਼ਾਰਸ਼ਾਂ 'ਤੇ ਫ਼ੈਸਲਾ ਕਰਨਾ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁੱਝ ਦਿਨਾਂ ਵਿਚ ਆਪਣੀ ਰਿਪੋਰਟ ਸਰਕਾਰ ਨੂੰ ਭੇਜ ਦਿਆਂਗੇ। ਜੇਲ੍ਹ ਨਿਯਮਾਂ ਅਨੁਸਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਕੁੱਝ ਮਾਪਦੰਡ ਹਨ। ਉਸੇ ਅਨੁਸਾਰ ਅਸੀਂ ਚਰਚਾ ਕੀਤੀ ਹੈ। ਬੋਰਡ ਨੇ ਮਾਮਲੇ ਵਿਚ ਪੁਰਖ ਜੇਲ੍ਹ ਵਿਚ ਦੋ ਹੋਰ ਦੋਸ਼ੀਆਂ ਜੈ ਕੁਮਾਰ ਅਤੇ ਰਾਬਰਟ ਪਾਇਸ ਦੀ ਅਪੀਲ 'ਤੇ ਵੀ ਸੁਣਵਾਈ ਕੀਤੀ ਜਿਨ੍ਹਾਂ ਨੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਅਪੀਲ ਕੀਤੀ ਹੈ।
‘ਯੂਨਾਈਟਿਡ ਸਿੱਖਜ਼’ ਵਲੋਂ ਹੇਤੀ ਦੇ ਭੂਚਾਲ ਪੀੜਤਾਂ ਲਈ ਰਾਹਤ ਕਾਰਜ ਆਰੰਭ
ਸਿੱਖ ਸੰਗਤਾਂ ਨੂੰ ਮੱਦਦ ਲਈ ਕੀਤੀ ਅਪੀਲ
ਪੋਰਟ-ਓ-ਪ੍ਰਿੰਸ - ਹੇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਤੋਂ ਜਾਰੀ ਕੀਤੀ ਇੱਕ ਪ੍ਰੈਸ ਰਿਲੀਜ਼ ਵਿੱਚ, ਯੂਨਾਈਟਿਡ ਨੇਸ਼ਨਜ਼ ਦੀ ਮਾਨਤਾ ਪ੍ਰਾਪਤ ਸਿੱਖ ਸੰਸਥਾ ‘ਯੂਨਾਈਟਿਡ ਸਿੱਖਜ਼’
ਦੇ ਰਾਹਤ-ਕਾਰਜ ਇੰਚਾਰਜ ਲੈਫਟੀਨੈਂਟ ਕਰਨਲ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖੀ ਦੇ ਸਰਬੱਤ ਦੇ ਭਲੇ ਦੇ ਆਸ਼ੇ ਅਨੁਸਾਰ, ਭੂਚਾਲ ਪੀੜਤਾਂ ਲਈ
ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇਣ। ਸ. ਗੁਰਬਚਨ ਸਿੰਘ ਹੇਤੀ ਵਿੱਚ ਆਏ ਭੂਚਾਲ ਤੋਂ ਇਕਦਮ ਬਾਅਦ ਹੋਰ ਵ¦ਟੀਅਰਾਂ ਸਹਿਤ ਹੇਤੀ ਲਈ ਰਵਾਨਾ ਹੋ ਗਏ ਸਨ। ‘ਯੂਨਾਈਟਿਡ
ਸਿੱਖਜ਼’ ਦੀ ਇਸ ਟੀਮ ਨੇ, ਖਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ, ਗਵਾਂਢੀ ਰਾਜ ਡੋਮੀਨੀਕਨ ਰੀਪਬਲਿਕ ਤੋਂ ਕਾਰ ਰਾਹੀਂ ਹੇਤੀ ਵਿੱਚ ਪ੍ਰਵੇਸ਼ ਕਰਕੇ ਆਪਣਾ ਬੇਸ ਕੈਂਪ ਸਥਾਪਤ ਕੀਤਾ
ਅਤੇ ਰਾਹਤ ਕਾਰਜ ਅਰੰਭਿਆ। ਹੇਤੀ ਵਿੱਚ ਆਏ ਭੂਚਾਲ ਨਾਲ ਹੋਈ ਤਬਾਹੀ ਦੀਆਂ ਖਬਰਾਂ ਮੀਡੀਏ ਵਿੱਚ ਕਾਫੀ ਵਿਸਥਾਰ ਨਾਲ ਆ ਰਹੀਆਂ ਹਨ ਪਰ ‘ਯੂਨਾਈਟਿਡ ਸਿੱਖਜ਼’ ਦੀ ਰਾਹਤ
ਟੀਮ ਅਨੁਸਾਰ ਮੌਕੇ ਤੇ ਹਾਲਾਤ ਹੋਰ ਵੀ ਬੱਦਤਰ ਹਨ। ਬਹੁਤ ਜ਼ਿਆਦਾ ਹੋ ਰਹੀਆਂ ਲੁੱਟਮਾਰ ਦੀਆਂ ਘਟਨਾਵਾਂ ਰਾਹਤ ਕਾਰਜਾਂ ਨੂੰ ਹੋਰ ਵੀ ਮੁਸ਼ਕਲ ਬਣਾ ਰਹੀਆਂ ਹਨ। ਜਿਨ੍ਹਾਂ ਵਸਤੂਆਂ
ਦੀ ਸਭ ਤੋਂ ਜ਼ਿਆਦਾ ਲੋੜ ਹੈ, ਉਨ੍ਹਾਂ ਵਿੱਚ ਗਰਮ ਖਾਣਾ, ਪੀਣ ਲਈ ਸਾਫ ਪਾਣੀ, ਬੇਬੀ ਫੂਡ, ਟੈਂਟ, ਡਾਕਟਰੀ ਸਹੂਲਤਾਂ ਤੇ ਦਵਾਈਆਂ ਅਤੇ ਹੋਰ ਨਿੱਕੀਆਂ-ਮੋਟੀਆਂ ਰੋਜ਼ਾਨਾਂ ਵਰਤੋਂ
ਵਿੱਚ ਆਉਣ ਵਾਲੀਆਂ ਵਸਤੂਆਂ ਸ਼ਾਮਲ ਹਨ।
ਪ੍ਰੋ. ਦਰਸ਼ਨ ਸਿੰਘ ਨੂੰ ਸਪਸ਼ਟੀਕਰਣ ਦੇਣ ਲਈ ਸ਼੍ਰੀ ਅਕਾਲ ਤੱਖਤ ਸਾਹਿਬ 'ਤੇ ਪੇਸ਼ ਹੋਣਾ ਹੀ ਪਵੇਗਾ: ਮੱਕੜ
. ਫਗਵਾੜਾ, 20 ਜਨਵਰੀ - ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ.ਦਰਸ਼ਨ ਸਿੰਘ ਖਾਲਸਾ ਪੂਰੀ ਸਿੱਖ ਕੌਮ ਨੂੰ ਗੁੰਮਰਾਹ ਕਰ ਰਿਹਾ ਹੈ
। ਪ੍ਰੋ.ਖਾਲਸਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਵਨੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਇਸ ਲਈ ਉਨ੍ਹਾਂ ਨੂੰ ਸਪਸ਼ਟੀਕਰਣ ਦੇਣ ਲਈ ਸ਼੍ਰੀ ਅਕਾਲ ਤੱਖਤ ਸਾਹਿਬ 'ਤੇ ਪੇਸ਼ ਹੋਣਾ ਹੀ ਪਵੇਗਾ। ਅੱਜ ਫਗਵਾੜਾ ਦੇ ਇਤਿਕਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਵਿਖੇ ਨਾਲ ਲਗਦੀ ਨਵੀਂ ਲਈ 14 ਮਰਲੇ ਥਾਂ ਦੇ ਨੀਂਹ ਪੱਥਰ ਦਾ ਉਦਘਾਟਨ ਕਰਨ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਮੱਕੜ ਨੇ ਪ੍ਰੋ.ਦਰਸ਼ਨ ਸਿੰਘ ਖਾਲਸਾ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ੁਬਾਨ ਤੇ ਕਾਬੂ ਰੱਖੇ। ਉਨ੍ਹਾਂ ਕਿਹਾ ਕਿ ਜਿਸ ਤੱਖਤ ਤੋਂ ਪ੍ਰੋ. ਦਰਸ਼ਨ ਸਿੰਘ ਬਰਨਾਲਾ ਅਤੇ ਹੋਰ ਆਗੂਆਂ ਨੂੰ ਸਖਤ ਸਜ਼ਾਵਾਂ ਦੇ ਹੁਕਮ ਦਿੰਦੇ ਰਹੇ ਹਨ ਪਰ ਅੱਜ ਉਸੇ ਤਖਤ ਤੋਂ ਮਿਲੇ ਹੁਕਮ ਨਾਮੇ ਦੀ ਉਲੰਘਣਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸਿਖਾਂ ਦੀ ਆਸਥਾ ਜੁੜੀ ਹੈ ਅਤੇ ਉਥੋਂ ਜਾਰੀ ਕੀਤੇ ਹੁਕਮਨਾਮੇ ਦੀ ਪਾਲਨਾ ਨਾ ਕਰਨ ਕਰਕੇ ਸੰਗਤ ਉਸਦਾ ਵਿਰੋਧ ਕਰ ਰਹੀ ਹੈ। ਪ੍ਰੋ.ਦਰਸ਼ਨ ਸਿੰਘ ਦੇ ਹੋ ਰਹੇ ਵਿਰੋਧ ਬਾਰੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਖ ਪੰਥ ਵਿਚ ਦਸਮ ਗ੍ਰੰਥ ਬਾਰੇ ਵਾਦ-ਵਿਵਾਦ ਦੇ ਮਾਮਲੇ ਨੂੰ ਸੁਲਝਾਉਣ ਲਈ ਸ਼੍ਰੀ ਅਕਾਲ ਤਖ਼ਤ ਵਲੋਂ ਐਸ.ਜੀ.ਪੀ.ਸੀ ਨੂੰ ਪਿਛਲੇ ਸਾਲਾਂ ਦੌਰਾਨ ਕਮੇਟੀ ਬਨਾਉਣ ਦੇ ਦਿੱਤੇ ਆਦੇਸ਼ਾਂ ਬਾਰੇ ਜਦੋਂ ਸ੍ਰ.ਅਵਤਾਰ ਸਿੰਘ ਮੱਕੜ ਨੂੰ ਪੱਤਰਕਾਰਾਂ ਨੇ ਚੇਤੇ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਲਈ ਕਮੇਟੀ ਜਲਦ ਬਣਾ ਦੇਣਗੇਂ। ਜਥੇਦਾਰ ਮੱਕੜ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਦੱਸਿਆ ਕਿ ਐਸ.ਜੀ.ਪੀ.ਸੀ ਵਿਚ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਵਿਚੋਂ 10 ਮੈਂਬਰ ਕੌਆਪਟ ਕਰਨ ਸਬੰਧੀ ਐਸ.ਜੀ.ਪੀ.ਸੀ ਵਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਲਿਖ ਚੁੱਕੇ ਹਨ ਅਤੇ ਜਾਤੀ ਤੌਰ ਤੇ ਵੀ ਮਿਲ ਚੁੱਕੇ ਹਨ ਪਰ ਉਸ ਸਬੰਧੀ ਅਜੇ ਤੱਕ ਕੋਈ ਅਮਲ ਨਹੀ ਹੋਇਆ। ਉਨ੍ਹਾਂ ਦੱਸਿਆ ਕਿ 120 ਹਲਕਿਆਂ ਵਿਚੋਂ 170 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ ਜਦਕਿ 15 ਮੈਂਬਰ ਬਾਹਰਲੇ ਸੂਬਿਆਂ ਚੋਂ ਕੌਆਪਟ ਕੀਤੇ ਜਾਂਦੇ ਹਨ। ਇਸ ਮੋਕੇ ਉਨ੍ਹਾਂ ਨੇ 14 ਮਰਲੇ ਥਾਂ ਲਈ ਇਮਾਰਤ ਉਸਾਰਨ ਨੀਂਹ ਪੱਥਰ ਦਾ ਉਦਘਾਟਨ ਕੀਤਾ ਅਤੇ ਇਮਾਰਤ ਲਈ 5 ਲੱਖ ਰੁਪਏ ਕਮੇਟੀ ਵਲੋਂ ਦੇਣ ਦਾ ਐਲਾਨ ਕੀਤਾ। ਇਸ ਮੋਕੇ ਉਨ੍ਹਾਂ ਦੇ ਨਾਲ ਮਾਰਕਫੈਡ ਮੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਵਾਹਦ,ਅਕਾਲੀ ਆਗੂ ਸਰਵਨ ਸਿੰਘ ਕੁਲਾਰ,ਮਨਜੀਤ ਸਿੰਘ ਖਾਲਸਾ,ਏਕਮ ਸਿੰਘ,ਗੁਰਮੀਤ ਸਿੰਘ ਰਾਵਲਪਿੰਡੀ,ਪੀ.ਏ.ਪਰਮਜੀਤ ਸਿੰਘ,ਮੈਨੇਜਰ ਰੇਸ਼ਮ ਸਿੰਘ ਹੋਰ ਆਗੂ ਅਤੇ ਸੰਗਤ ਮੌਜ਼ੂਦ ਸੀ।
ਭਰਤਇੰਦਰ ਚਾਹਲ ਨੂੰ ਹਫ਼ਤੇ ਦੀ ਜੇਲ੍ਹ ਤੇ ਜੁਰਮਾਨਾ
ਚੰਡੀਗੜ੍ਹ : 20 ਜਨਵਰੀ/
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ ਨੂੰ ਅਦਾਲਤ ਦੀ ਮਾਨਹਾਨੀ ਦੇ ਮਾਮਲੇ ‘ਚ ਦੋਸ਼ੀ ਠਹਿਰਾਉਦੇ ੋਏ ਇਕ ਹਫ਼ਤੇ ਲਈ ਜੇਲ੍ਹ ਜਾਣ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਚਾਹਲ ਨੇ ਸਾਲ 2005 ‘ਚ ਅਦਾਲਤ ਦੇ ਕੰਮਕਾਜ ‘ਚ ਦਖ਼ਲ ਦੇ ਕੇ ਅਦਾਲਤ ਦੀ ਮਾਨਹਾਨੀ ਕੀਤੀ ਸੀ। ਦੱਸਣਯੋਗ ਹੈ ਕਿ ਖੇਡ ਕੋਟੇ ‘ਚ ਪੰਜਾਬ ਪੁਲਿਸ ‘ਚ ਡੀਐਸਪੀ ਦੀ ਭਰਤੀ ਸਬੰਧੀ ਫ਼ਾਈਲ ਨੂੰ ਚਾਹਲ ਨੇ ਜਾਣਬੁੱਝ ਕੇ ਦਬਾਅ ਕੇ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਇਸ ਭਰਤੀ ਵਿਚ ਚਾਹਲ ਦੇ ਪੁੱਤਰ ਨੂੰ ਬਤੌਰ ਡੀਐਸਪੀ ਖੇਡ ਕੋਟੇ ‘ਚ ਭਰਤੀ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ‘ਚ ਆਇਆ ਸੀ। ਹਾਈ ਕੋਰਟ ਨੇ ਚਾਹਲ ਨੂੰ ਉਕਤ ਸਜ਼ਾ ਸੁਣਾਉਾਂਦਿਆਂ ਪੀਲ ਕਰਨ ਲਈ 90 ਦਿਨਾਂ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਡੀਐਸਪੀ ਦੀ ਭਰਤੀ ‘ਚ ਬੇਨਿਯਮੀਆਂ ਅਤੇ ਅਦਾਲਤ ਦੀ ਕਾਰਵਾਈ ‘ਚ ਵਿਘਨ ਪਾਉਣ ਦਾ ਸਖ਼ਤ ਨੋਟਿਸ ਲਿਆ ਸੀ।
ਜਗਰਾਉਂ ਕਚਹਿਰੀਆਂ ‘ਚ ਅੰਨ੍ਹੇਵਾਹ ਫਾਇਰਿੰਗ
ਜਗਰਾਉਂ ਜੀ.ਟੀ. ਰੋਡ ‘ਤੇ ਸਥਿਤ ਕਚਹਿਰੀਆਂ ‘ਚ ਪੁਲੀਸ ਲਾਈਨ ਅਤੇ ਡੀ ਐਸ ਪੀ ਦਫ਼ਤਰ ਦੇ ਨਜ਼ਦੀਕ ਅੱਜ ਸਵੇਰੇ ਕੁਝ ਨੌਜਵਾਨਾਂ ਵੱਲੋਂ ਸ਼ਰ੍ਹੇਆਮ ਅੰਨ੍ਹੇਵਾਹ ਚਲਾਈਆਂ ਗੋਲੀਆਂ ਨਾਲ ਅਦਾਲਤ ‘ਚ ਤਰੀਕ ਭੁਗਤ ਕੇ ਆ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਰੂਪ ‘ਚ ਫੱਟੜ ਹੋ ਗਿਆ। ਲੜਾਈ ਨੌਜਵਾਨਾਂ ਦੀ ਆਪਸੀ ਧੜੇਬੰਦੀ ਦਾ ਸਿੱਟਾ ਸੀ ਅਤੇ ਕਾਫੀ ਸਮੇਂ ਤੋਂ ਦੋਵੇਂ ਧੜੇ ਇਕ ਦੂਸਰੇ ਨਾਲ ਖਹਿਬੜਦੇ ਆ ਰਹੇ ਸਨ। ਮਰਨ ਵਾਲੇ ਦੀ ਪਛਾਣ ਹਰਗੁਣਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਬੁਜਰਗ ਵਜੋਂ ਹੋਈ, ਜਦਕਿ ਫੱਟੜ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਕੋਠੇ ਖੰਜੂਰਾਂ ਵਜੋਂ ਹੋਈ।
ਮਾਰਕਸਵਾਦੀ ਆਗੂ ਜਯੋਤੀ ਬਾਸੂ ਨੂੰ ਅੰਤਿਮ ਵਿਦਾਇਗੀ
ਕੋਲਕਾਤਾ, 19 ਜਨਵਰੀ -ਮਾਰਕਸਵਾਦੀ ਆਗੂ ਜਯੋਤੀ ਬਾਸੂ ਦੀ ਮ੍ਰਿਤਕ ਦੇਹ ਨੂੰ ਜਿਉਂ ਹੀ ਅੰਤਿਮ ਯਾਤਰਾ ਲਈ ਚਿੱਟੇ ਫੁੱਲਾਂ ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਲਾਲ ਝੰਡਿਆਂ ਨਾਲ ਸਜੇ ਵਾਹਨ 'ਚ ਰੱਖਿਆ ਗਿਆ ਤਾਂ ਹਜ਼ਾਰਾਂ ਲੋਕ ਆਪਣੇ ਮਹਿਬੂਬ ਆਗੂ ਦੇ ਆਖਰੀ ਦਰਸ਼ਨਾਂ ਲਈ ਸੜਕਾਂ 'ਤੇ ਉਤਰ ਆਏ। ਕੋਲਕਾਤਾ ਪੁਲਿਸ ਦੀ ਇਕ ਪਾਇਲਟ ਕਾਰ ਦੀ ਅਗਵਾਈ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਿਜਾ ਰਹੀ ਗੱਡੀ ਸਵੇਰੇ 8 ਵਜੇ ਅਲੀਮੂਦੀਨ ਮਾਰਗ ਸਥਿਤ ਮਾਕਪਾ ਦੇ ਹੈਂਡ ਕੁਆਰਟਰ ਵੱਲ ਵਧੀ, ਜਿਥੇ ਏਜੰਸੀ ਬੋਸ ਰੋਡ 'ਤੇ ਵੱਡੀ ਗਿਣਤੀ ਵਿਚ ਲੋਕ ਜਮ੍ਹਾਂ ਸਨ। ਨਮੂਨੀਆ ਦੇ ਵਾਇਰਸ ਕਾਰਨ 96 ਸਾਲਾ ਬਾਸੂ ਨੂੰ 1 ਜਨਵਰੀ ਨੂੰ ਕੋਲਕਾਤਾ ਦੇ ਏ.ਐਮ.ਆਰ.ਆਈ. ਹਸਪਤਾਲ ਵਿਚ ਦਾਫ਼ਲ ਕਰਵਾਇਆ ਗਿਆ ਸੀ ਜਿਥੇ 17 ਜਨਵਰੀ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪ੍ਰੋ. ਦਰਸ਼ਨ ਸਿੰਘ 'ਤੇ ਪੱਛਮੀ ਬੰਗਾਲ 'ਚ ਹਮਲਾ
ਅੰਮ੍ਰਿਤਸਰ, 19 ਜਨਵਰੀ - ਸ੍ਰੀ ਅਕਾਲ ਤਫ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ 'ਤੇ ਅੱਜ ਪੱਛਮੀ ਬੰਗਾਲ ਦੇ ਆਸਨਸੋਲ ਇਲਾਕੇ 'ਚ 30ਤੋਂ 50 ਦੇ ਕਰੀਬ ਹਮਲਾਵਰਾਂ ਵਲੋਂ ਹਮਲਾ ਕੀਤਾ ਗਿਆ। ਪ੍ਰੋ. ਦਰਸ਼ਨ ਸਿੰਘ ਆਸਨਸੋਲ ਵਿਚ ਕੀਰਤਨ ਸਮਾਗਮ ਵਿਚ ਭਾਗ ਲੈਣ ਲਈ ਗਏ ਸਨ। ਇਸ ਹਮਲੇ ਵਿਚ ਉਹ ਵਾਲ-ਵਾਲ ਬਚ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਰ ਤਫ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ ਦੇ ਆਦਮੀ ਸਨ। ਇਸ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੇ ਅਕਾਲ ਪੁਰਖ ਨੂੰ ਜੋ ਚਿੱਠੀ ਲਿਖੀ ਸੀ ਇਹ ਉਸਦਾ ਜਵਾਬ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਪ੍ਰੋ. ਦਰਸ਼ਨ ਸਿੰਘ ਕੀਰਤਨ ਕਰਨ ਲਈ ਆਸਨਸੋਲ ਪਹੁੰਚੇ ਤਾਂ 30-50 ਵਿਅਕਤੀ ਜੋ ਕ੍ਰਿਪਾਨਾਂ ਨਾਲ ਲੈਸ ਸਨ, ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪ੍ਰਬੰਧਕਾਂ ਅਤੇ ਪੁਲਿਸ ਨੇ ਪ੍ਰੋ. ਦਰਸ਼ਨ ਸਿੰਘ ਨੂੰ ਘੇਰੇ ਵਿਚ ਲੈ ਕੇ ਬਚਾਇਆ ਤੇ ਸੁਰੱਖਿਅਤ ਥਾਂ ਉਤੇ ਪਹੁੰਚਾਇਆ।
ਹੈਤੀ ਲਈ ਅਮਰੀਕਾ 'ਚ 21 ਕਰੋੜ ਡਾਲਰ ਇਕੱਠੇ .
ਵਾਸ਼ਿੰਗਟਨ, 19 ਜਨਵਰੀ -ਭੂਚਾਲ ਨਾਲ ਪੀੜ੍ਹਤ ਹੈਤੀ ਦੀ ਮਦਦ ਲਈ ਜਿਥੇ ਦੁਨੀਆਂ ਭਰ ਦੇ ਦੇਸ਼ ਅੱਗੇ ਆਏ ਹਨ ਉਥੇ ਇਕੱਲੇ ਅਮਰੀਕਾ ਵਿਚ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਇਸ ਛੋਟੇ ਜਿਹੇ ਦੇਸ਼ ਲਈ ਲਗਪਗ 21 ਕਰੋੜ ਡਾਲਰ ਦੀ ਰਾਸ਼ੀ ਇਕੱਠੀ ਹੋ ਚੁੱਕੀ ਹੈ
। ਜਾਣਕਾਰੀ ਅਨੁਸਾਰ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਚੈਰਿਟੀ ਸੰਸਥਾਵਾਂ, ਕੰਪਨੀਆਂ ਅਤੇ ਪ੍ਰਸਿੱਧ ਹਸਤੀਆਂ ਹੈਤੀ ਵਿਚ ਰਾਹਤ ਕਾਰਜ ਚਲਾਉਣ ਖਾਤਰ ਇੰਨੀ ਵੱਡੀ ਰਾਸ਼ੀ ਇਕੱਠੀ ਕਰ ਚੁੱਕੀਆਂ ਹਨ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਹ ਰਾਸ਼ੀ ਇਸ ਸਮੇਂ ਦੌਰਾਨ ਸੁਨਾਮੀ ਲਈ ਇਕੱਠੀ ਕੀਤੀ ਗਈ ਰਾਸ਼ੀ ਤੋਂ ਕਿਤੇ ਜ਼ਿਆਦਾ ਹੈ।
ਗਿਆਨੀ ਗੁਰਬਚਨ ਸਿੰਘ ਦਾ 'ਭਾਰਤ ਸਰਕਾਰ ਨੂੰ ਸਿਂਖਾਂ ਦੀ ਬਲੈਕ ਲਿਸਟ ਖਤਮ ਕਰਨੀ ਚਾਹੀਦੀ ਹੈ' ਦੀ ਸ਼ਲਾਘਾ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਂਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਂਲੋਂ ਨਿਊਜ਼ੀਲੈਂਡ ਵਾਪਿਸ ਭੇਜੀ ਗਈ ਬੀਬੀ ਸ਼ੁਭਜੀਤ ਕੌਰ ਅਤੇ ਉਸਦੇ ੇ 2 ਸਾਲਾਂ ਦੇ ਬੇਟੇ ਬਚਿੰਤਵੀਰ ਸਿੰਘ ਦੇ ਕੇਸ ਨੂੰ ਅਧਾਰ ਬਣਾ ਕੇ ਜੋ ਬਿਆਨ ਅਂਜ ਅਖਬਾਰਾਂ ਵਿਂਚ ਆਇਆ ਹੈ ਕਿ ਭਾਰਤ ਸਰਕਾਰ ਨੂੰ ਸਿਂਖਾਂ ਦੀ ਬਲੈਕ ਲਿਸਟ ਖਤਮ ਕਰਨੀ ਚਾਹੀਦੀ ਹੈ, ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਮਾਮਲੇ ਅਤਿਅੰਤ ਜਰੂਰੀ ਸਨ ਜਿਹਨਾਂ ਵਂਲ ਕਿਸੇ ਵੀ ਸਿਂਖ ਆਗੂ ਜੋ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਸਨ ਨੇ ਅਜੇ ਤਂਕ ਨਹੀਂ ਸੀ ਲਿਆ, ਪਰ ਦੇਰ ਆਏ ਦਰੁਸਤ ਆਏ।
ਰੁਚਿਕਾ ਮਾਮਲੇ ਵਿਚ ਰਾਠੌਰ ਨੂੰ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਨਹੀਂ ਮਿਲੀ
ਚੰਡੀਗੜ੍ਹ, 19 ਜਨਵਰੀ - ਰੁਚਿਕਾ ਮਾਮਲੇ ਵਿਚ ਐਸਪੀਐਸ ਰਾਠੌਰ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ। ਜਸਟਿਸ ਸਬੀਨਾ ਨੇ ਰਾਠੌਰ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇੰਨਕਾਰ ਕਰਦੇ ਹੋਏ ਮਾਮਲੇ ਨੂੰ 25 ਜਨਵਰੀ ਤੱਕ ਦੇ ਲਈ ਟਾਲ ਦਿੱਤਾ। ਮਾਮਲੇ ਦੀ ਸੁਣਵਾਈ ਦੇ ਦੌਰਾਨ ਸੀਬੀਆਈ ਨੇ ਕੋਰਟ ਦੇ ਸਾਹਮਣੇ ਅਪਣਾ ਜਵਾਬ ਰੱਖਿਆ। ਸੀਬੀਆਈ ਨੇ ਕੋਰਟ ਨੂੰ ਬੇਨਤੀ ਕੀਤੀ ਕਿ ਅਦਾਲਤ ਰਾਠੌਰ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਾ ਦੇਵੇ ਅਤੇ ਨਾ ਹੀ ਹਾਲ ਵਿਚ ਦਰਜ ਕੀਤੀ ਗਈ ਦੋਵੇਂ ਐਫਆਈਆਰ ਵਿਚੋਂ ਕਿਸੇ ਵੀ ਮਾਮਲੇ ਵਿਚ ਉਸ ਨੂੰ ਪੇਸ਼ਗੀ ਜ਼ਮਾਨਤ ਦੇਵੇ। ਸੀਬੀਆਈ ਦੇ ਵਕੀਲ ਅਨਮੋਲ ਰਤਨ ਸਿੰਘ ਸਿੱਧੂ ਨੇ ਕੋਰਟ ਵਿਚ ਰਾਠੌਰ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਠੌਰ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ। ਜੇਕਰ ਉਸ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਮਾਮਲੇ ਨੂੰ ਪ੍ਰਭਾਵਤ ਕਰ ਸਕਦਾ ਹੈ। ਉਨ੍ਹਾਂ ਨੇ ਰਾਠੌਰ ’ਤੇ ਦਰਜ ਐਫਆਈਆਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਸੀਬੀਆਈ ਕਰ ਰਹੀ ਹੈ। ਰਾਠੌਰ ਨੂੰ ਜ਼ਮਾਨਦ ਦੇਣ ’ਤੇ ਜਾਂਚ ’ਤੇ ਅਸਰ ਪੈ ਸਕਦਾ ਹੈ। ਅਨਮੋਲ ਰਤਨ ਸਿੰਘ ਸਿੱਧੂ ਨੇ ਕਿਹਾ ਕਿ ਸੀਬੀਆਈ ਰਾਠੌਰ ਤੋਂ ਪੁੱਛਗਿੱਛ ਦੇ ਲਈ ਹਿਰਾਸਤ ਵਿਚ ਲੈ ਸਕਦੀ ਹੈ ਇਸ ਲਈ ਕੋਰਟ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਨਾ ਲਵਾਏ। ਬਹਿਸ ਦੇ ਦੌਰਾਨ ਰਾਠੌੜ ਦੀ ਵਕੀਲ ਪਤਨੀ ਆਭਾ ਰਾਠੌਰ ਨੇ ਇਸ ਮਾਮਲੇ ਵਿਚ ਸੀਬੀਆਈ ਵਲੋਂ ਅਜੇ ਤੱਕ ਕੀਤੀ ਗਈ ਜਾਂਚ ਨੂੰ ਰਿਕਾਰਡ ਵਿਚ ਰੱਖਣ ਦੀ ਮੰਗ ਕੀਤੀ। ਸੀਬੀਆਈ ਨੇ ਰਾਠੌਰ ਵਲੋਂ ਧਾਰਾ 306 ਦੀ ਐਫਆਈਆਰ ਨੂੰ ਰੱਦ ਕਰਨ ਦੀ ਮੰਗ ’ਤੇ ਜਵਾਬ ਦੇਣ ਦੇ ਲਈ ਕੁਝ ਸਮਾਂ ਦੇਣ ਦੀ ਮੰਗ ਕੀਤੀ। ਰਾਠੌਰ ਦੀ ਜ਼ਮਾਨਤ ਪਟੀਸ਼ਨ ਦੇ ਖ਼ਿਲਾਫ਼ ਰੁਚਿਕਾ ਦੇ ਭਾਈ ਆਸ਼ੂ ਨੇ ਵੀ ਕੋਰਟ ਵਿਚ ਇਕ ਹਲਫ਼ਨਾਮਾ ਦਿੱਤਾ ਜਿਸ ਵਿਚ ਉਸ ਨੇ ਰਾਠੌਰ ਨੂੰ ਜ਼ਮਾਨਤ ਨਾ ਦੇਣ ਦੀ ਮੰਗ ਕੀਤੀ ਹੈ। ਰਾਠੌਰ ਨੇ ਪੰਚਕੂਲਾ ਵਿਚ ਅਪਣੇ ਖ਼ਿਲਾਫ਼ ਦਰਜ ਦੋ ਮਾਮਲਿਆਂ ਵਿਚ ਪੇਸ਼ਗੀ ਜ਼ਮਾਨਤ ਅਤੇ ਆਤਮ ਹੱਤਿਆ ਦੇ ਲਈ ਮਜ਼ਬੂਰ ਕਰਨ ਸਬੰਧੀ ਧਾਰਾ 306 ਦੇ ਤਹਿਤ ਦਰਜ ਮਾਮਲੇ ਰੱਦ ਕਰਨ ਦੇ ਲਈ ਪਟੀਸ਼ਨ ਹਾਈ ਕੋਰਟ ਵਿਚ ਦਾਖ਼ਲ ਕਰ ਰੱਖੀ ਹੈ। ਆਭਾ ਰਾਠੌਰ ਨੇ ਕਿਹਾ ਕਿ ਰਾਠੌਰ ਦੇ ਖ਼ਿਲਾਫ਼ ਸਾਰੇ ਮਾਮਲੇ ਮੀਡੀਆ ਦੇ ਦਬਾਅ ਵਿਚ ਦਰਜ ਕੀਤੇ ਗਏ ਹਨ।
ਸੁਖਵਿੰਦਰ ਸਿੰਘ ਨੂੰ ਸ਼ਾਹੀ ਘਰਾਣੇ ਤੋਂ ਸਨਮਾਨ ਦਾ ਦਿੱਤਾ ਜਾਵੇ-ਡੱਲੇਵਾਲ
ਲੰਡਨ-ਪਰਉਪਕਾਰ ਦੀ ਭਾਵਨਾ ਤਹਿਤ ਆਪਣੀ ਜਾਨ ਕੁਰਬਾਨ ਕਰਨ ਵਾਲਾ ਸੁਖਵਿੰਦਰ ਸਿੰਘ ਵਿਦੇਸ਼ੀ ਲੋਕਾਂ ਵਿੱਚ ਪਿਆਰ ਅਤੇ ਸਤਿਕਾਰ ਦੀ ਅਮਿੱਟ ਛਾਪ ਛੱਡ ਗਿਆ ਹੈ । ਸਭ ਧਰਮਾਂ ,ਨਸਲਾਂ ਅਤੇ ਕੌਮਾਂ ਦੇ ਲੋਕ ਉਸ ਵਲੋਂ ਪਰਉਪਕਾਰ ਤਹਿਤ ਦਿਖਾਈ ਗਈ ਬਹਾਦਰੀ ਦੇ ਕਾਇਲ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇੰਗਲੈਂਡ ਦੇ ਪਾਰਲੀਮੈਂਟ ਮੈਂਬਰ ਮਾਈਕ ਉਬਾਰਇਨ ਨੂੰ ਼ਿਲਖੇ ਗਏ ਪੱਤਰ ਵਿੱਚ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਸ਼ਾਹੀ ਘਰਾਣੇ ਤੋਂ ਵਿਸ਼ੇਸ਼ ਸਨਮਾਨ ਦਿਵਾਉਣ ਦੀ ਸਿਫਾਰਸ਼ ਦੀ ਮੰਗ ਕੀਤੀ ਗਈ ਹੈ ਅਤੇ ਉਸ ਦੀ ਵਿਧਵਾ ਪਤਨੀ ਅਤੇ ਦਸ ਸਾਲਾ ਪੁੱਤਰ ਦੀ ਭਵਿੱਖਤ ਸੁਰੱਖਿਆ ਯਕੀਨੀ ਬਣਾਉਣ ਲਈ ਯੋਗ ਉਪਰਾਲੇ ਅਤੇ ਸਾਥ ਦੀ ਮੰਗ ਕਰਦਿਆਂ ਪਾਰਲੀਮੈਂਟ ਦੇ ਬਾਕੀ ਮੈਂਬਰਾਂ ਇਸ ਬਾਬਤ ਰਾਜ਼ੀ ਕਰਨ ਲਈ ਕਿਹਾ ਗਿਆ ਹੈ । ਯੂਨਾਈਟਿਡ ਖਾਲਸਾ ਦਲ ਵਲੋਂ ਸੁਖਵਿੰਦਰ ਸਿੰਘ ਨੂੰ ਮੈਂ ਆਫ ਦਾ ਯੀਅਰ ਦੇ ਖਿਤਾਬ ਦੇਣ ਦੀ ਬ੍ਰਿਟਿਸ਼ ਸਰਕਾਰ ਤੋਂ ਮੰਗ ਕੀਤੀ ਗਈ ਹੈ । ਇਸੇ ਤਰਾਂ ਦਲ ਵਲੋਂ ਸ੍ਰੀ ਅਕਾਲ ਤਖਤ ਸਹਿਬ ਦੇ ਸਕੱਤਰਏਤ ਨੂੰ ਲਿਖੇ ਦੂਜੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਉਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਪੰਥਕ ਧਿਰਾਂ ਦਾ ਸਾਥ ਦਿਉ।
ਬਰਮਿੰਘਮ, (ਇੰਗਲੈਂਡ) 1919 ਸਮੇਂ ਅੰਗਰੇਜਾਂ ਨੇ ਜਲ੍ਹਿਆਂਵਾਲਾ ਬਾਗ ਵਿਂਚ ਗੋਲੀ ਚਲਾਈ ਸੀ। ਹੁਣ ਭਾਵੇਂ 13 ਅਪ੍ਰੈਲ 1978 ਹੋਵੇ ਜਾਂ 5 ਦਿਸੰਬਰ 2009 ਆਪਣੇ ਆਪ ਨੂੰ ਪੰਥਕ ਕਹਾਉਂਦੀ ਸਰਕਾਰ ਵੇਲੇ ਹੀ ਸਿੰਘਾਂ ਤੇ ਗੋਲੀ ਚਲਦੀ ਹੈ। 7 ਜਨਵਰੀ 2010 ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਗਈ ਸਲਾਨਾ ਕਾਨਫਰੰਸ ਮੌਕੇ ਪ੍ਰਬੰਧਕ ਕਮੇਟੀ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸ੍ਰ: ਕੁਲਵੰਤ ਸਿੰਘ ਮੁਠੱਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਯ.ੂ ਕੇ. ਨੇ ਉਪਰੋਕਤ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਸੰਗਤਾਂ ਨੂੰ ਦੱਸਣਾਂ ਪਵੇਗਾ ਕਿ ਅਸੀਂ ਪ੍ਰੈਕਟੀਕਲੀ ਕੀ ਕਰ ਰਹੇ ਹਾਂ।ਸਾਨੂੰ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਦੀ ਹਮਾਇਤ ਕਰਕੇ ਜਿਤਾਉਣਾਂ ਚਾਹੀਦਾ ਹੈ। ਜੋ ਪੰਥਕ ਮੁਖੋਟਾ ਪਾ ਕੇ ਕੌਮ ਨੂੰ ਗੁਮਰਾਹ ਕਰ ਰਹੇ ਹਨ ਉਨ੍ਹਾਂ ਤੋਂ ਖਹਿੜਾ ਛੁਡਾਉਣਾਂ ਚਾਹੀਦਾ ਹੈ।ਕਾਨਫਰੰਸ ਦੌਰਾਨ ਸ੍ਰ: ਬੇਅੰਤ ਸਿੰਘ (ਸਾਬਕਾ ਕੈਸ਼ੀਅਰ ਤੇ ਬਾਡੀਗਾਰਡ ਸੌਦਾ ਸਾਧ) ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਕਾਬੁਲ 'ਚ ਤਾਲਿਬਾਨ ਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਗਹਿਗੱਚ ਲੜਾਈ
. ਕਾਬੁਲ, 18 ਜਨਵਰੀ -ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸ਼ੱਕੀ ਤਾਲਿਬਾਨੀ ਕੱਟੜਪੰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਜ਼ੋਰਦਾਰ ਲੜਾਈ ਜਾਰੀ ਹੈ। ਧਮਾਕਿਆਂ ਅਤੇ ਗੋਲੀਬਾਰੀ ਦੌਰਾਨ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਲੜਾਈ ਵਿਚ ਘੱਟੋ ਘੱਟ 4 ਕੱਟੜਪੰਥੀਆਂ ਅਤੇ ਕਈ ਹੋਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪਰ ਹਾਲੇ ਤੱਕ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ। ਕਾਬੁਲ ਵਿਚ ਸਿੱਖਿਆ ਮੰਤਰਾਲੇ ਦੇ ਬਾਹਰ ਇਕ ਕਾਰ ਬੰਬ ਧਮਾਕੇ ਨਾਲ ਇਹ ਹਮਲਾ ਸ਼ੁਰੂ ਹੋਇਆ। ਇਸ ਤੋਂ ਬਾਅਦ ਕੱਟੜਪੰਥੀਆਂ ਨੇ ਕਈ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਰ ਬੰਦੂਕਧਾਰੀ ਇਕ ਸਿਨੇਮਾਘਰ ਵਿਚ ਲੁਕੇ ਹੋਏ ਹਨ, ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਘੇਰਿਆ ਹੋਇਆ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਕਾਬੁਲ ਵਿਚ ਸੁਰੱਖਿਆ ਸਥਿਤੀ ਕੰਟਰੋਲ ਵਿਚ ਹੈ। ਦੂਜੇ ਪਾਸੇ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿਚ ਉਸਦੇ 20 ਲੜਾਕੇ ਸ਼ਾਮਲ ਹਨ। ਤਾਲਿਬਾਨ ਨੇ ਆਪਣੀ ਵੈਬਸਾਈਟ 'ਤੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਹਮਲੇ ਵਿਚ ਸਰਕਾਰੀ ਇਮਾਰਤਾਂ ਤੇ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਨੇ ਇਸ ਹਮਲੇ ਦੀ ਆਲੋਚਨਾ ਕੀਤੀ ਹੈ। ਅਮਰੀਕੀ ਦੂਤਘਰ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਹਮਲੇ ਵਿਚ ਅਫ਼ਗਾਨਿਸਤਾਨ ਦੀ ਸਰਕਾਰ ਅਤੇ ਬੇਕਸੂਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅੱਜ ਸਵੇਰੇ ਹਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੜਕਾਂ 'ਤੇ ਕਾਫ਼ੀ ਚਹਿਲ ਪਹਿਲ ਸੀ। ਹਮਲਾ ਸੇਰੇਨਾ ਹੋਟਲ ਤੇ ਰਾਸ਼ਟਰਪਤੀ ਨਿਵਾਸ ਨੇੜੇ ਹੋਇਆ। ਹਮਲੇ ਸਮੇਂ ਰਾਸ਼ਟਰਪਤੀ ਦੀ ਕੈਬਨਿਟ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਜਾ ਰਹੀ ਸੀ। ਮੌਕੇ 'ਤੇ ਮੌਜੂਦ ਗਵਾਹਾਂ ਦਾ ਕਹਿਣਾ ਹੈ ਕਿ ਫ਼ੌਜ ਨੇ ਇਲਾਕੇ ਨੂੰ ਘੇਰ ਲਿਆ ਹੈ।
ਅਕਾਲੀ ਦਲ ਬਾਦਲ ਸਿੱਖ ਸ਼ਹੀਦਾਂ ਪ੍ਰਤੀ ਗੰਭੀਰ ਨਹੀਂ
ਅੰਮ੍ਰਿਤਸਰ, 18 ਜਨਵਰੀ - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਗਠਜੋੜ ਸਰਕਾਰ ਵਿਚੋਂ ਭਾਜਪਾ ਆਪਣੇ ਧਰਮ ਦੀ ਪੱਕੀ ਪਾਰਟੀ ਸਾਬਤ ਹੋਈ ਜਿਸ ਨੇ ਸਵਰਗੀ ਡਾ. ਬਲਦੇਵ ਪ੍ਰਕਾਸ਼ ਦਾ ਕੱਦ ਉੱਚਾ ਕਰਨ ਲਈ ਰਿਆਲਟੋ ਚੌਂਕ ਵਿਚ ਉਨ੍ਹਾਂ ਦਾ ਬੁੱਤ ਲਗਾਇਆ, ਜਿਸਦਾ ਸਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਨੱਪ ਕੇ ਪਰਦਾ ਹਟਾਇਆ
। ਇਸ ਤੋਂ ਭਾਜਪਾ ਆਗੂਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੁਦ ਨੂੰ ਪੰਥਕ ਪਾਰਟੀ ਕਹਾਉਂਦੀ ਹੈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਅਕਾਲੀ ਦਲ ਬਾਦਲ ਦੇ ਅਧੀਨ ਹੀ ਹੈ, ਉਸ ਤੋਂ ਸਿੱਖ ਕਤਲੇਆਮ ਦੇ ਜ਼ਖ਼ਮ ਧੋਣ ਲਈ ਹਾਲੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਨੇ ਦੋ ਕੁ ਸਾਲ ਪਹਿਲਾਂ ਇਕ ਮਤਾ ਪਾਸ ਕੀਤਾ ਸੀ ਜਿਸਦੇ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ 1984 ਵਿਚ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਨਾਉਣ ਦੀ ਗੱਲ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ 20 ਸਾਲਾਂ ਤੋਂ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੈ ਪਰ ਮਤਾ ਪਾਸ ਹੋਣ ਦੇ ਬਾਵਜੂਦ ਹਾਲੇ ਤੱਕ ਸ਼ਹੀਦ ਸਿੱਖਾਂ ਦੀ ਯਾਦਗਾਰ ਨਹੀਂ ਬਣ ਸਕੀ। ਜਿਸ ਕਾਰਨ ਕਈ ਸਿੱਖ ਜਥੇਬੰਦੀਆਂ ਸ਼ਰੇਆਮ ਅਤੇ ਕਈ ਅੰਦਰਖਾਤੇ ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਹਨ। ਪੰਥਕ ਆਗੂਆਂ ਵਿਚ ਇਸ ਗੱਲੋਂ ਰੋਸ ਹੈ ਕਿ ਭਾਜਪਾ ਨੇ ਸਰਕਾਰੀ ਪੈਸਾ ਖਰਚ ਕੇ ਸ਼ਹਿਰ ਦੇ ਸਭ ਤੋਂ ਮੁੱਖ ਚੌਕ ਵਿਚ ਆਪਣੀ ਪਾਰਟੀ ਦੇ ਆਗੂ ਡਾ. ਬਲਦੇਵ ਪ੍ਰਕਾਸ਼ ਦੇ ਬੁੱਤ ਦਾ ਮੁੱਖ ਮੰਤਰੀ ਹੱਥੋਂ ਉਦਘਾਟਨ ਕਰਵਾਇਆ। ਇਸ ਤੋਂ ਭਾਜਪਾ ਦੀ ਆਪਣੇ ਸ਼ਹੀਦਾਂ ਪ੍ਰਤੀ ਸੰਜੀਦਗੀ ਝਲਕਦੀ ਹੈ, ਪਰ ਇਸਦੇ ਉਲਟ ਸ਼੍ਰੋਮਣੀ ਅਕਾਲੀ ਦਲ ਪੰਥ ਦੇ ਸ਼ਹੀਦਾਂ ਪ੍ਰਤੀ ਗੰਭੀਰ ਨਜ਼ਰ ਨਹੀਂ ਆਉਂਦਾ। ਜੇਕਰ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਮਤੇ ਅਨੁਸਾਰ ਬਲੂ ਸਟਾਰ ਸਮੇਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਉਂਦੀ ਤਾਂ ਉਸਦਾ ਖਰਚਾ ਗੁਰੂ ਦੀ ਗੋਲਕ ਵਿਚੋਂ ਕੀਤਾ ਜਾਂਦਾ। ਪਹਿਲਾਂ ਚਰਚਾ ਸੀ ਕਿ ਸਿੱਖ ਆਗੂ ਤਾਂ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਚਾਹੁੰਦੇ ਹਨ। ਪਰ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਨਹੀਂ ਬਣਾ ਰਹੇ। ਹੁਣ ਭਾਰਤੀ ਜਨਤਾ ਪਾਰਟੀ ਨੇ ਡਾ. ਬਲਦੇਵ ਪ੍ਰਕਾਸ਼ ਦਾ ਬੁਤ ਲਾ ਦਿੱਤਾ ਹੈ ਜਿਸ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਫੌਜੀ ਹਮਲੇ ਸਮੇਂ ਲੱਡੂ ਵੰਡੇ ਸਨ ਤੇ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਕਾਰਵਾਈ ਪਹਿਲਾਂ ਹੀ ਦੇਣੀ ਚਾਹੀਦੀ ਸੀ। ਕਈ ਸਿੱਖ ਜਥੇਬੰਦੀਆਂ ਅੰਦਰੋ ਅੰਦਰੀ ਸੁਲਗ ਰਹੀਆਂ ਹਨ ਕਿ ਸਿੱਖ ਆਗੂ ਆਪਣੇ ਸ਼ਹੀਦਾਂ ਪ੍ਰਤੀ ਸੰਜੀਦਾ ਕਿਉਂ ਨਹੀਂ ਹਨ।
ਪੰਜਾਬ ਰੂਪੀ ਸਰੀਰ ਦੀਆਂ ਲੱਤਾਂ-ਬਾਹਾਂ ਵੱਢ ਕੇ ਪੰਜਾਬ ਸੂਬਾ
ਬਣਾਉਣਾ ਹੁਕਮਰਾਨਾਂ ਦੀ ਮੰਦਭਾਵਨਾ ਸੀ :- ਮਾਨ
ਫਤਿਹਗੜ੍ਹ ਸਾਹਿਬ, 16 ਜਨਵਰੀ :- ਜਦੋਂ 1966 ਵਿੱਚ ਪੰਜਾਬੀ ਸੂਬਾ ਬਣਿਆ ਸੀ ਤਾਂ ਹਿੰਦ ਹਕੂਮਤ ਉੱਤੇ ਬੈਠੇ ਮੁਤੱਸਵੀ ਸੋਚ ਵਾਲੇ ਹਿੰਦੂਤਵ ਹੁਕਮਰਾਨਾਂ ਤੇ ਉਸ ਸਮੇ ਦੀ ਸਵਾਰਥੀ ਸਿੱਖ ਲੀਡਰਸਿ਼ਪ ਦੀਆਂ ਕਮਜ਼ੌਰੀਆਂ ਤੇ ਆਪਸੀ ਮਿਲੀਭੁਗਤ ਦੀ ਬਦੌਲਤ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਨੂੰ ਸਿੱਖ ਕੌਮ ਦੀ ਪੰਜਾਬ ਸਟੇਟ ਰੂਪੀ ਸਰੀਰ ਦੀਆਂ ਲੱਤਾਂ, ਬਾਹਾਂ ਆਦਿ ਅੰਗ ਵੱਢ ਕੇ ਹੋਂਦ ਵਿੱਚ ਲਿਆਉਣ ਦੀ ਕਾਰਵਾਈ ਮੰਦਭਾਵਨਾ ਭਰੀ ਸੀ।”
ਬਾਬਾ ਨਿਰਮਲ ਦਾਸ ਦੀ ਸਲਾਹ ਮੁਤਾਬਕ ਦਲਿਤ ਸਮਾਜ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੀ ਕਬੂਲੇ-ਭਾਈ ਚੀਮਾ
ਫ਼ਤਿਹਗੜ੍ਹ ਸਾਹਿਬ, 16 ਜਨਵਰੀ (ਪਰਦੀਪ ਸਿੰਘ) : ਭਗਤ ਰਵਿਦਾਸ ਜੀ ਨਾਲ ਸਬੰਧਿਤ ਕੁਝ ਗੁਰਦੁਆਰਿਆਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਟਾਏ ਜਾਣ ਦੀ ਕਾਰਵਾਈ ਦਾ ਭਗਤ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਬਾਬਾ ਨਿਰਮਲ ਦਾਸ ਜੋੜੇ ਵਾਲਿਆਂ ਨੇ ਵਿਰੋਧ ਕਰਕੇ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਹੀ ਦਲਿਤ ਸਮਾਜ ਲਈ ਰਾਹ ਦਸੇਰਾ ਦੱਸ ਕੇ ਉਨ੍ਹਾਂ ਨੇ ਦਲਿਤ ਸਮਾਜ ਨੂੰ ਮਨੂੰਵਾਦੀਆਂ ਦੀਆਂ ਚਾਲਾਂ ਤੋਂ ਸੁਚੇਤ ਕੀਤਾ ਹੈ। ਦਲਿਤ ਸਮਾਜ ਜ਼ਰੂਰ ਉਨ੍ਹਾਂ ਦੀ ਚੇਤਾਵਨੀ ਨੂੰ ਸਮਝਦਾ ਹੋਇਆ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁਕੇਗਾ ਜੋ ਉਸ ਸਮਾਜ ਲਈ ਭੱਵਿਖ ਵਿੱਚ ਉਨ੍ਹਾਂ ਲਈ ਨਿਰਾਸ਼ਾ ਦਾ ਕਾਰਨ ਬਣੇ। ਇਹ ਵਿਚਾਰ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਾਬਾ ਨਿਰਮਲ ਦਾਸ ਸ਼ੁਰੂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਰਹੇ ਹਨ ਅਤੇ ਅਸੀਂ ਵੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ’ਤੇ ਫ਼ਤਿਹਗੜ੍ਹ ਸਾਹਿਬ ਤੋਂ ਇਕ ਨਗਰ ਕੀਰਤਨ ਉਨ੍ਹਾਂ ਦੇ ਧਾਰਮਿਕ ਸਥਾਨ ਤੱਕ ਲੈ ਕੇ ਗਏ ਸੀ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਨੂੰ ਚਾਹੀਦਾ ਹੈ ਕਿ ਉਹ ਬਾਬਾ ਨਿਰਮਲ ਦਾਸ ਦੇ ਆਦੇਸ਼ ਅਨੁਸਾਰ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਦਾ ਰਹੇ ਜਿਵੇਂ ਪਹਿਲਾਂ ਤੋਂ ਕਬੂਲਦਾ ਆ ਰਿਹਾ ਹੈ ਕਿਉਂ ਕਿ ਮਨੂੰਵਾਦ ਨੂੰ
ਸ਼ਬਦ ਗੁਰੂ ਦੀ ਸਿੱਖਿਆ ’ਤੇ ਚੱਲ ਕੇ ਹੀ ਭਾਂਜ ਦਿੱਤੀ ਜਾ ਸਕਦੀ ਹੈ ਤੇ ਉਸ ਸਰਬ-ਸਾਂਝੀਵਾਲਤਾ ਵਾਲੇ ਨਿਜ਼ਾਮ ਦੀ ਸਥਾਪਨਾ ਕਰ ਸਕਦੇ ਹਾਂ ਜਿਸ ਦਾ ਸੰਕਲਪ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਵੀ ਉਹੀ ਬਾਣੀ ਮੂਲ ਰੂਪ ਵਿੱਚ ਸੁਰੱਖਿਅਤ ਪਈ ਹੈ ਜਿਸਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਨ ਕਰਕੇ ਸਾਂਭ ਲਿਆ ਗਿਆ ਸੀ ਵਰਨਾ ਮਨੂੰਵਾਦ ਨੇ ਤਾਂ ਦਲਿਤ ਸਮਾਜ ਨੂੰ ਅਪਣਾ ਗੁਲਾਮ ਬਣਾਏ ਰੱਖਣ ਵਿੱਚ ਕੋਈ ਕਸਰ ਨਹੀਂ ਛੱਡ ਰੱਖੀ।
ਆਸਟਰੇਲੀਆ 'ਚ ਭਾਰਤੀਆਂ ਨੂੰ ਬਾਰ 'ਚ ਜਾਣ ਤੋਂ ਰੋਕਿਆ .
. ਮੈਲਬੌਰਨ, 16 ਜਨਵਰੀ-ਆਸਟ੍ਰੇਲੀਆ ਵਿਚ ਪਹਿਲਾਂ ਭਾਰਤੀਆਂ ਨਾਲ ਨਸਲੀ ਹਿੰਸਾ ਤੇ ਹੁਣ ਉਥੇ ਵਿਤਕਰੇਬਾਜ਼ੀ ਵੀ ਸ਼ੁਰੂ ਹੋ ਗਈ ਹੈ
। ਜਾਣਕਾਰੀ ਅਨੁਸਾਰ ਆਸਟ੍ਰੇਲੀਆ ਵਿਚ ਅੱਜ ਤਿੰਨ ਭਾਰਤੀਆਂ ਨੂੰ ਇਕ ਬਾਰ ਵਿਚ ਜਾਣ ਤੋਂ ਰੋਕ ਦਿੱਤਾ ਗਿਆ। ਇਹ ਘਟਨਾ ਮੈਲਬੌਰਨ ਸੈਂਟਰ ਲਾਇਨ ਹੋਟਲ ਬਾਰ ਦੀ ਹੈ, ਜਿਥੇ ਤਿੰਨ ਭਾਰਤੀਆਂ ਤੇ ਤਿੰਨ ਨੇਪਾਲੀ ਲੋਕਾਂ ਨੂੰ ਬਾਰ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ। ਇਨ੍ਹਾਂ ਵਿਚੋਂ ਨੇਪਾਲ ਦੇ ਨਾਗਰਿਕ ਸੁਜਾਨ ਪਾਠਕ ਦਾ ਕਹਿਣਾ ਹੈ ਕਿ ਅਸੀਂ ਆਪਣੇ ਭਾਰਤੀ ਮਿੱਤਰ ਨੂੰ ਬਾਰ ਵਿਚ ਪਾਰਟੀ ਦੇਣ ਲਈ ਗਏ ਸੀ। ਪਰ ਸਾਨੂੰ ਬਾਰ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਸੁਜਾਨ ਦਾ ਕਹਿਣਾ ਸੀ ਕਿ ਅਸੀਂ ਇਸ ਤੋਂ ਬਾਅਦ ਪੁਲਿਸ ਨਾਲ ਸੰਪਰਕ ਕੀਤਾ। ਪਰ ਪੁਲਿਸ ਨੇ ਵੀ ਇਸ ਮਾਮਲੇ ਵਿਚ ਸਾਡੀ ਕੋਈ ਸਹਾਇਤਾ ਨਹੀਂ ਕੀਤੀ। ਇਥੋਂ ਦੇ ਸਾਰੇ ਬਾਰਾਂ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ, ਜਿਸ ਵਿਚ ਲਿਖਿਆ ਹੈ ਕਿ ਅਸੀਂ ਕਿਸੇ ਵੀ ਕਸਟਮਰ ਨੂੰ ਬਿਨਾਂ ਕਿਸੇ ਕਾਰਨ ਦੱਸੇ ਬਾਹਰ ਕੱਢ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਹੋਟਲ ਦੇ ਬਾਹਰ ਲਗਭਗ 10 ਮਿੰਟ ਤੱਕ ਖੜ੍ਹੇ ਰਹੇ। ਉਸ ਤੋਂ ਬਾਅਦ ਪੁਲਿਸ ਨੂੰ ਮਦਦ ਲਈ ਬੁਲਾਇਆ ਅਤੇ ਦੱਸਿਆ ਕਿ ਇਹ ਇਕ ਨਸਲੀ ਹਮਲਾ ਹੈ। ਪਰ ਕੁਝ ਦੇਰ ਬਾਅਦ ਪੁਲਿਸ ਨੇ ਇਸ ਨੂੰ ਨਸਲੀ ਮਾਮਲਾ ਨਾ ਮੰਨਦੇ ਹੋਏ ਉਥੇ ਆਉਣ ਤੋਂ ਇਨਕਾਰ ਕਰ ਦਿੱਤਾ।
ਸੱਜਣ ਕੁਮਾਰ ਖਿਲਾਫ਼ ਕੇਸ ਲੜਨ ਵਾਲੇ ਵਕੀਲ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ-ਸਰਨਾ
ਨਵੀਂ ਦਿਲੀ, 16, ਜਨਵਰੀ-ਸੀ ਬੀ ਆਈ ਵਲੋਂ ਨਵੰਬਰ-84 ਦੇ ਗਰਦਾਨੇ ਜਾਂਦੇ ਇਕ ਮੁਖ ਦੋਸ਼ੀ, ਸਜਣ ਕੁਮਾਰ ਦੇ ਵਿਰੁਧ ਦੋ ਮਾਮਲਿਆਂ ਵਿਚ ਚਾਰਜਸ਼ੀਟ ਦਾਖ਼ਲ ਕਰ ਦਿਤੇ ਜਾਣ ਤੇ, ਉਸਦੇ ਵਿਰੁਧ ਪੀੜਤਾਂ ਵਲੋਂ ਪ੍ਰਭਾਵੀ ਪੈਰਵੀ ਕੀਤੇ ਜਾਣ ਦੀ ਲੋੜ ਨੂੰ ਮੁਖ ਰਖਦਿਆਂ, ਇਹ ਮਹਿਸੂਸ ਕੀਤਾ ਜਾ ਰਿਹਾ ਹੈ, ਕਿ ਇਸਦੇ ਲਈ ਪ੍ਰਮੁਖ ਕਾਨੂੰਨਦਾਨਾਂ ਦੀਆਂ ਸੇਵਾਵਾਂ ਵੀ ਪ੍ਰਾਪਤ ਕੀਤੀਆਂ ਜਾਣ। ਇਸ ਗਲ ਦੇ ਮਦੇ-ਨਜ਼ਰ, ਜਦੋਂ ਸ ਪਰਮਜੀਤ ਸਿੰਘ ਸਰਨਾ ਪ੍ਰਧਾਨ, ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿਲੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਸਜਣ ਕੁਮਾਰ ਦੇ ਵਿਰੁਧ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਦਾ ਪਤਾ ਚਲਿਆ, ਤਾਂ ਉਨ੍ਹਾਂ ਨੇ ਉਸੇ ਸਮੇਂ ਪੀੜਤਾਂ ਦੇ ਕੇਸਾਂ ਦੀ ਪੈਰਵੀ ਕਰਦੇ ਚਲੇ ਆ ਰਹੇ ਐਡਵੋਕੇਟ ਸ ਐਚ ਐਸ ਫ਼ੂਲਕਾ ਦੇ ਨਾਲ ਫ਼ੋਨ ਪੁਰ ਗਲ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈ ਕੇ ਲੜਿਆ ਜਾਣਾ ਚਾਹੀਦਾ ਹੈ, ਤਾਂ ਜੋ ਇਕ ਮੁਖ ਦੋਸ਼ੀ ਨੂੰ ਸਜ਼ਾ ਦੁਆਉਣ ਦਾ ਜੋ ਮੌਕਾ ਬਣਿਆ ਹੈ, ਉਹ ਹਥੋਂ ਨਾ ਨਿਕਲ ਜਾਏ। ਇਸਦੇ ਲਈ ਉਨ੍ਹਾਂ ਨੂੰ ਕਿਸੇ ਕਿਸਮ ਦੀ, ਜਿਵੇਂ ਸੀਨੀਅਰ ਐਡਵੋਕੇਟਾਂ ਦੀਆਂ ਸੇਵਾਵਾਂ ਹਾਸਲ ਕਰਨ, ਜਾਂ ਕਿਸੇ ਕਾਗਜ਼-ਪਤ੍ਰ ਆਦਿ ਪੁਰ ਦਸਤਖ਼ਤ ਕਰਨ-ਕਰਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਮਦਦ ਜਾਂ ਸਹਿਯੋਗ ਦੀ ਲੋੜ ਹੋਵੇ, ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲਾਂ ਵਾਂਗ ਹੀ ਪੂਰਣ ਸਹਿਯੋਗ ਦਿਤਾ ਜਾਂਦਾ ਰਹੇਗਾ। ਸ ਸਰਨਾ ਨੇ ਕਿਹਾ ਕਿ ਉਹ ਨਵੰਬਰ-84 ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੇ ਮੁਦੇ ਤੇ ਸ਼ੁਰੂ ਤੋਂ ਹੀ ਬਹਤ ਗੰਭੀਰ ਚਲਦੇ ਆ ਰਹੇ ਹਨ। ਉਨ੍ਹਾਂ ਦਸਿਆ ਕਿ ਦੋਸ਼ੀਆਂ ਦੇ ਵਿਰੁਧ ਮਾਮਲਿਆਂ ਦੀ ਪੈਰਵੀ ਕਰਨ ਦੇ ਲਈ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਡਵੋਕੇਟ ਸ
ਫ਼ੂਲਕਾ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਗਈ ਹੈ, ਜਿਸਨੂੰ ਕਮੇਟੀ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿਤਾ ਜਾਂਦਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਇਸ ਮਾਮਲੇ ਵਿਚ ਬਿਆਨਾਂ ਪੁਰ ਨਹੀਂ, ਸਗੋਂ ਅਮਲੀ ਸਹਿਯੋਗ ਕਰਨ ਵਿਚ ਵਿਸ਼ਵਾਸ ਕਰਦੇ ਹਨ। ਉਹ ਚਾਹੁੰਦੇ ਹਨ ਕਿ ਸਿਖਾਂ ਦੇ ਹਤਿਆ-ਕਾਂਡ ਦੇ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਮਿਲੇ, ਕਿਉਂਕਿ ਉਨ੍ਹਾਂ ਨੇ ਬੇਗ਼ੁਨਾਹ ਸਿਖਾਂ ਦੇ ਕਤਲਾਂ ਦਾ ਅਜਿਹਾ ਗ਼ੁਨਾਹ ਕੀਤਾ ਹੈ, ਜੋ ਕਦੀ ਵੀ ਬਖ਼ਸ਼ਿਆ ਨਹੀਂ ਜਾ ਸਕਦਾ।। ਉਹ ਇਸ ਉਦੇਸ਼ ਲਈ ਦਿਤੇ ਜਾ ਰਹੇ ਸਹਿਯੋਗ ਦੀ ਰਾਜਨੈਤਿਕ ਵਰਤੋਂ ਕੀਤੇ ਜਾਣ ਦੇ ਹਕ ਵਿਚ ਨਹੀਂ ਹਨ, ਕਿਉਂਕਿ ਇਹ ਸਮੁਚੇ ਸਿਖ-ਜਗਤ ਦਾ ਭਾਵਨਾਤਮਕ ਮੁਦਾ ਹੈ, ਜਿਸਦੀ ਰਾਜਸੀ ਸੁਆਰਥ ਲਈ ਵਰਤੋਂ ਕੀਤਾ ਜਾਣਾ, ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ।
ਹਕੀਮਉਲਾ ਮਰਿਆ ਨਹੀਂ ਸਿਰਫ਼ ਜ਼ਖ਼ਮੀ ਹੋਇਐ
ਪਿਸ਼ਾਵਰ, 16 ਜਨਵਰੀ - ਪਾਕਿਸਤਾਨ ਵਿਚ ਤਾਲਿਬਾਨ ਦੇ ਇਕ ਬੁਲਾਰੇ ਨੇ ਸਵੀਕਾਰ ਕੀਤਾ ਹੈ ਕਿ ਵੀਰਵਾਰ ਨੂੰ ਹੋਏ ਅਮਰੀਕੀ ਡਰੋਨ ਹਮਲੇ ਵਿਚ ਉਨ੍ਹਾਂ ਦਾ ਆਗੂ ਹਕੀਮਉਲਾ ਮਹਿਸੂਦ ਮਾਰਿਆ ਨਹੀਂ ਗਿਆ ਸਗੋਂ ਜ਼ਖ਼ਮੀ ਹੋਇਆ ਹੈ
। ਇਸ ਹਮਲੇ ਵਿਚ ਹਕੀਮਉਲਾ ਦੇ ਮਾਰੇ ਜਾਣ ਦੇ ਅਨੁਮਾਨ ਲਗਾਏ ਜਾ ਰਹੇ ਸਨ, ਪਰ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਹਕੀਮਉਲਾ ਬਚ ਨਿਕਲਣ ਵਿਚ ਸਫ਼ਲ ਰਿਹਾ। ਇਸ ਦੌਰਾਨ ਉਤਰੀ ਵਜ਼ੀਰਸਤਾਨ ਵਿਚ ਹੋਏ ਡਰੋਨ ਹਮਲੇ ਵਿਚ ਛੇ ਕੱਟੜਪੰਥੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਹਮਲੇ ਵਿਚ ਕੱਟੜਪੰਥੀਆਂ ਦਾ ਇਕ ਕੈਂਪ ਤਬਾਹ ਹੋ ਗਿਆ ਹੈ। ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ 9 ਜਨਵਰੀ ਵਿਚ ਹੋਏ ਮਿਜ਼ਾਈਲ ਹਮਲੇ ਵਿਚ ਇਕ ਪ੍ਰਮੁੱਖ ਤਾਲਿਬਾਨੀ ਆਗੂ ਜਮਾਲ ਸਈਦ ਅਬਦੁਲ ਰਹੀਮ ਦੀ ਮੌਤ ਹੋ ਗਈ ਹੈ।
ਮਹਿੰਗਾਈ ਰੋਕਣ ਲਈ ਜ਼ਖੀਰੇਬਾਜਾਂ ਤੇ ਸਮੱਗਲਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਕਾਬੂ ਕਰੋ-ਮਾਨ
ਚੰਡੀਗੜ੍ਹ,15 ਜਨਵਰੀ -ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੀ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਇੱਕ ਬਿਆਨ ਵਿੱਚ ਕਰਨ ਵਾਲੇ ਸਿਆਸਤਦਾਨਾਂ ਤੇ ਉੱਚ ਅਫਸਰਸ਼ਾਹੀ ਨੂੰ ਕਾਬੂ ਕੀਤੇ ਬਿਨਾਂ, ਡਾ. ਮਨਮੋਹਨ ਸਿੰਘ ਵਜੀਰ-ਏ-ਆਜ਼ਮ ਹਿੰਦ ਵੱਲੋਂ ਦਿਨੋਂ-ਦਿਨ ਵੱਧਦੀ ਜਾ ਰਹੀ ਮਹਿੰਗਾਈ ਨੂੰ ਰੋਕਣ ਦੀ ਗੱਲ ਕਰਨਾ ਕੇਵਲ ਘੁੱਪ ਹਨ੍ਹੇਰੇ ਵਿੱਚ ਕਾਲੀ ਬਿੱਲੀ ਫੜਨ ਦੇ ਹੀ ਤੁੱਲ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸੈਂਟਰ ਦੀ ਹਕੂਮਤ ਮੁਲਕ ਤੇ ਸੂਬਿਆਂ ਦੇ ਚੌਕਸੀ ਵਿਭਾਗ ਛੋਟੀ-ਮੋਟੀ ਗੈਰ ਮਗਰਮਛ, ਬੋਫਰਜ਼, ਘੋਟਾਲੇ, ਪੰਜਾਬ ਦੇ ਭੂ ਮਾਫੀਆ ਦੇ ਸਰਗਨੇ ਮੌਜੂਦ ਗਵਰਨਰ ਪੰਜਾਬ, ਜਨਰਲ ਦੀਪਕ ਕਪੂਰ ਵਰਗੇ ਫੌਜੀ ਵਸਤਾਂ ਦੀ ਖਰੀਦੋ ਫਰੋਖਤ ਕਰਦੇ ਸਮੇਂ ਵੱਡੇ ਘੋਟਾਲੇ ਕਰਨ ਵਾਲੇ ਰਿਸ਼ਵਤਖੋਰ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਮਾਤਾ ਸੁਰਿੰਦਰ ਕੌਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ ਜੋ ਅੱਜ ਅਦਾਲਤ ਦੇ ਕਟਹਿਰਿਆਂ ਵਿੱਚ ਖੜ੍ਹੇ ਹਨ। ਅਜਿਹੇ ਵੱਡੇ ਮੁਰਗਿਆਂ ਨੂੰ ਕਾਨੂੰਨ ਤੇ ਚੌਕਸੀ ਵਿਭਾਗ ਪਹਿਲੇ ਤਾਂ ਹੱਥ ਹੀ ਨਹੀਂ ਪਾਉਂਦਾ। ਜੇਕਰ ਅਵਾਮ ਦੀ ਉੱਠ ਰਹੀ
ਡਾ: ਮਨਮੋਹਨ ਸਿੰਘ, ਬਾਦਲ ਤੇ ਮੱਕੜ੍ਹ ਸਿੱਖਾਂ ਉੱਤੇ ਹੋ ਰਹੇ
ਹਮਲਿਆਂ ਨੂੰ ਰੋਕਣ ਲਈ ਸੰਜੀਦਾ ਨਹੀਂ :- ਟਿਵਾਣਾ
ਫਤਿਹਗੜ੍ਹ ਸਾਹਿਬ, 15 ਜਨਵਰੀ :- “ਆਸਟ੍ਰੇਲੀਆ ਤੇ ਹੋਰ ਕਈ ਮੁਲਕਾਂ ਵਿੱਚ ਉੱਥੋ ਦੇ ਬਸਿੰਦਿਆਂ ਵੱਲੋ, ਉਨ੍ਹਾ ਮੁਲਕਾਂ ਵਿੱਚ ਪੜ੍ਹ ਰਹੇ ਪੰਜਾਬੀ ਸਿੱਖ ਵਿਦਿਆਰਥੀਆਂ ਅਤੇ ਕਈ ਕੰਮ ਕਰਨ ਵਾਲੇ ਸਿੱਖਾਂ ਉਤੇ ਜਾਨਲੇਵਾ ਹਮਲੇ ਲੰਮੇ ਸਮੇ ਤੋਂ ਨਿਰੰਤਰ ਹੁੰਦੇ ਆ ਰਹੇ ਹਨ। ਜੋ ਕਿ ਕੌਮਾਂਤਰੀ ਮਨੁੱਖੀ ਅਧਿਕਾਰਾਂ ਤੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਕਤਲ ਕਰਨ ਦੇ ਤੁੱਲ ਕਾਰਵਾਈ ਹੈ। ਉਥੋ ਦੀਆਂ ਸਰਕਾਰਾਂ ਵੱਲੋ ਸਿੱਖ ਵਿਦਿਆਰਥੀਆਂ ਤੇ ਉਨ੍ਹਾ ਮੁਲਕਾਂ ਵਿੱਚ ਸਥਿਤ ਗੁਰੂ ਘਰਾਂ ਉੱਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਕੋਈ ਵੀ ਉਚੇਚਾ ਉੱਦਮ ਨਹੀਂ ਕੀਤਾ ਜਾ ਰਿਹਾ, ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ। ਇੱਥੋ ਤੱਕ ਹਿੰਦ ਦੇ ਵਜ਼ੀਰ ਏ ਆਜਿ਼ਮ ਡਾ: ਮਨਮੋਹਨ ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾ ਦੀ ਇਸ ਮਸਲੇ ਨੂੰ ਹੱਲ ਕਰਨ ਦੀ ਸਭ ਤੋਂ ਵੱਧ ਜਿ਼ੰਮੇਵਾਰੀ ਬਣਦੀ ਹੈ, ਉਹ ਵੀ ਇਨ੍ਹਾ ਹਮਲਿਆਂ ਨੂੰ ਰੁਕਵਾਉਣ ਲਈ ਕੋਈ ਸੰਜੀਦਾ ਯਤਨ ਨਹੀਂ ਕਰ ਰਹੇ। ਬਲਕਿ ਇੱਕ ਅੱਧਾ ਅਖਬਾਰੀ ਬਿਆਨ ਦੇ ਕੇ ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਅਸਫਲ ਕੌਸਿ਼ਸਾਂ ਕਰ ਰਹੇ ਹਨ।”
ਭਾਰਤੀ ਟੈਕਸੀ ਡਰਾਇਵਰ ‘ਤੇ ਹਮਲਾ ਕਰਨ ਵਾਲੇ ਆਸਟਰੇਲੀਆਈ ਨੂੰ 3 ਮਹੀਨੇ ਦੀ ਕੈਦ
ਮੈਲਬੌਰਨ : 15 ਜਨਵਰੀ
ਆਸਟਰੇਲੀਆ ਦੀ ਇੱਕ ਅਦਾਲਤ ਨੇ ਤੁਰੰਤ ਕਾਰਵਾਈ ਕਰਦਿਆਂ ਭਾਰਤੀ ਟੈਕਸੀ ਡਰਾਇਵਰ ‘ਤੇ ਹਮਲਾ ਕਰਨ ਵਾਲੇ ਆਸਟਰੇਲੀਆਈ ਨਾਗਰਿਕ ਨੂੰ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆਈ ਸਰਕਾਰ ਨੇ ਫੁਰਤੀ ਵਿਖਾਉਂਦਿਆਂ ਇਹ ਫੈਸਲਾ ਕੁਝ ਘੰਟਿਆਂ ਦੌਰਾਨ ਹੀ ਸੁਣਾ ਦਿੱਤਾ। ਦੱਸਣਯੋਗ ਹੈ ਕਿ ਬੈਲਾਰਟ, ਪੱਛਮੀ ਵਿਕਟੋਰੀਆ ਦੇ ਪਾਲ ਜਾਨ ਬਰੋਗਡਨ (48) ਨੇ ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਭਾਰਤੀ ਟੈਕਸੀ ਡਰਾਇਵਰ ਸਤੀਸ਼ ਥਾਤੀਪਾਮੁਲਾ (24) ਨੂੰ ਮੰਦਾ ਬੋਲਣ ਤੋਂ ਬਾਅਦ ਉਸ ‘ਤੇ ਹਮਲਾ ਕਰ ਦਿੱਤਾ। ਆਸਟਰੇਲੀਆਈ ਨਾਗਰਿਕ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ, ਉਸ ਦੀ ਟੈਕਸੀ ਦੀ ਭੰਨ-ਤੋੜ ਵੀ ਕੀਤੀ। ਇਸ ਮਾਮਲੇ ‘ਚ ਪੁਲਿਸ ਨੇ ਅੱਜ ਸਵੇਰੇ ਹੀ ਬਰੋਗਡਨ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਉਸ ਨੂੰ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਭਾਰਤੀ ਨਾਗਰਿਕ ਦੀ ਕੁੱਟਮਾਰ ਕਰਨ ਵਾਲੇ ਆਸਟਰੇਲੀਆਈ ਬਰੋਗਡਨ ਦਾ ਕਹਿਣਾ ਸੀ ਕਿ ਭਾਰਤੀ ਟੈਕਸੀ ਡਰਾਇਵਰ ਉਸ ਨੂੰ ਗਲਤ ਰਸਤੇ ਲੈ ਗਿਆ ਸੀ।
ਨਾਨਕਸ਼ਾਹੀ ਕੈਲੰਡਰ ਵਿਵਾਦ : ਸਿਧਾਂਤਾਂ ਉਤੇ ਸਿਆਸਤ ਭਾਰੂ
ਲਗਭਗ ਇਕ ਦਹਾਕੇ ਤੋਂ ਸਿੱਖ ਪੰਥ ਅੰਦਰ ਵੱਡੇ ਵਿਵਾਦ ਦਾ ਵਿਸ਼ਾ ਬਣਦਾ ਆਇਆ ਨਾਨਕਸ਼ਾਹੀ ਕੈ¦ਡਰ ਦਾ ਮੁੱਦਾ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸੱਤ ਸਾਲ ਪਹਿਲਾਂ ਲਾਗੂ ਕੀਤੇ ਇਸ ਕੈ¦ਡਰ ਦੀ ਪਹਿਲਾਂ ਤਾਂ ਸੰਤ ਸਮਾਜ ਤੇ ਕੁਝ ਹੋਰ ਰਵਾਇਤੀ ਸੰਪਰਦਾਵਾਂ ਵਿਰੋਧਤਾ ਕਰਦੀਆਂ ਰਹੀਆਂ ਹਨ, ਪਰ ਹੁਣ ਜਦੋਂ ਉਨ੍ਹਾਂ ਦੀ ਮੰਗ ’ਤੇ ਕੈ¦ਡਰ ਵਿਚ ਸੋਧਾਂ ਕਰ ਦਿੱਤੀਆਂ ਗਈਆਂ ਤਾਂ ਅਨੇਕਾਂ ਹੀ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਇਸ ਦੇ ਵਿਰੋਧ ’ਚ ਖੜ੍ਹੀਆਂ ਹੋ ਗਈਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਤਾਂ ਬੇਸ਼ੱਕ ਕੈ¦ਡਰ ਵਿਚ ਸੋਧਾਂ ਦਾ ਫ਼ੈਸਲਾ ਸਾਲਾਂ ਤੋਂ ਮੱਘਦੇ ਆ ਰਹੇ ‘ਨਾਨਕਸ਼ਾਹੀ ਕੈਲੰਡਰ' ਵਿਵਾਦ ਨੂੰ ਠੱਲ੍ਹਣ ਦੀ ਮਨਸ਼ਾ ਨਾਲ ਲਿਆ ਗਿਆ ਹੋਵੇ, ਪਰ ਜਿਸ ਤਰ੍ਹਾਂ ਗੈਰ-ਸਿਧਾਂਤਕ ਪ੍ਰਕਿਰਿਆ ਅਤੇ ਕਾਹਲੀ ਨਾਲ ਇਸ ਕੈ¦ਡਰ ਨੂੰ ਪਹਿਲਾਂ ਲਾਗੂ ਕੀਤਾ ਗਿਆ ਤੇ ਫ਼ਿਰ ਉਸ ਵਿਚ ਸੋਧਾਂ ਦਾ ਫ਼ੈਸਲਾ ਕੀਤਾ ਗਿਆ, ਉਸ ਤੋਂ ਇਸ ਸਮੁੱਚੇ ਮਾਮਲੇ ਪਿੱਛੇ ਸਿਆਸੀ ਮੁਫ਼ਾਦ ਭਾਰੂ ਨਜ਼ਰ ਆਉਂਦੇ ਹਨ। ਇਸ ਧਾਰਮਿਕ ਮੁੱਦੇ ’ਤੇ ਦੁਵੱਲ੍ਹੀ ਸਿਆਸਤ ਭਾਰੂ ਹੋਣ ਕਰਕੇ ਹੀ ਅੱਜ ਨਾਨਕਸ਼ਾਹੀ ਕੈਲੰਡਰ ਵਿਵਾਦ ਨੇ ਸਿੱਖ ਕੌਮ ਨੂੰ ਖਾਨਾਜੰਗੀ ਦੇ ਮੁਹਾਣ ’ਤੇ ਲਿਆ ਖੜ੍ਹਾ ਕੀਤਾ ਹੈ।
12 ਦਿਸੰਬਰ ਦੇ ਪੰਥਕ ਇਕੱਠਾਂ ਵਿੱਚ ਪਾਸ ਕੀਤੇ ਮਤਿਆਂ ਦਾ ਕੀ ਬਣੇਗਾ?
ਨਾਨਕਸ਼ਾਹੀ ਕੈਲੰਡਰ ਵਿੱਚ ਮਨਮਰਜੀ ਨਾਲ ਜਬਰੀ ਸੋਧਾਂ ਕਰਨ ਕਰਵਾਉਣ ਲਈ ਜਿੰਮੇਵਾਰ ਧਿਰਾਂ ਦਾ ਰੋਮ ਰੋਮ ਧੰਨਵਾਦ ਕਰ ਰਹੇ ਬਾਬਾ ਹਰਨਾਮ ਸਿੰਘ ਧੁੰਮਾਂ ਸਮੇਤ ਦੇਸ਼ ਵਿਦੇਸ਼ਾਂ ਵਿਚਲੇ ਆਗੂਆਂ ਨੂੰ ਅਸੀਂ ਪੁੱਛਣਾਂ ਚਾਹੁੰਂਦੇ ਹਾਂ ਕਿ 12 ਦਿਸੰਬਰ ਨੁੰ ਚੌਂਕ ਮਹਿਤਾ ਅਤੇ ਸਾਊਥਾਲ ਇੰਗਲੈਂਡ ਤੋਂ ਪਾਸ ਕੀਤੇ ਮਤਿਆਂ ਦਾ ਕੀ ਬਣੇਗਾ?ਜਬਰੀ ਸੋਧਾਂ ਦਾ ਵਿਰੋਧ ਕਰ ਰਹੇ ਸਿੰਘਾਂ ਅਤੇ ਸਮੂਹ ਜਥੇਬੰਦੀਆਂ ਨੂੰ ਡੇੜ ਬੰਦਾਂ ਕਹਿਣ ਵਿਚ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਪੰਥਕ ਆਗੂਆਂ ਨੂੰ ਮੁੱਠੀ ਭਰ ਲੋਕ ਕਹਿਣ ਵਿਚ ਕੀ ਫਰਕ ਰਹਿ ਗਿਆ,ਅਤੇ ਸਵਾ ਲਾਖ ਸੇ ਏਕ ਲੜਾਊਂ ਦੇ ਸਿਧਾਂਤ ਨੂੰ ਕਿਵੇਂ ਵਿਸਾਰ ਦਿੱਤਾ?2003 ਵਿਚ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਨੂੰ ਲੈ ਕੇ ਜੋ ਅਖਬਾਰਾਂ ਵਿਚ ਇਸ਼ਤਿਹਾਰਾਂ ਰਾਹੀਂ ਸਵਾਲ ਪੁੱਛੇ ਜਾ ਰਹੇ ਹਨ ਹੈਰਤ ਹੈ ਕਿ ਜਿਹੜੇ ਇਸਦੇ ਅਸਲ ਜਵਾਬ ਦੇਣ ਲਈ ਜਿੰਮੇਵਾਰ ਹਨ ਉਨ੍ਹਾਂ ਦੀਆਂ ਤਸਵੀਰਾਂ ਉਂਪਰ ਸਵਾਲ ਕਰਤਾਵਾਂ ਵਿਚ ਹਨ,ੳਨ੍ਹਾਂ ਅਹੁਦਿਆਂ ਤੇ ਰਹੇ ਪਹਿਲੇ ਆਗੂਆਂ ਨੇ ਜਾਰੀ ਕੀਤਾ ਸੀ ਅਤੇ ਇਨ੍ਹਾਂ ਸਾਰਿਆਂ ਦਾ ਬਾਦਲ ਦਲ ਨਾਲ ਹੀ ਸਬੰਧ ਹੈ।ਪ੍ਰਧਾਨ ਮਾਸਟਰ ਅਵਤਾਰ ਸਿੰਘ 07980287059,ਜਨਰਲ ਸਕੱਤਰ ਸਰਬਜੀਤ ਸਿੰਘ 07957401180।ਪ੍ਰਧਾਨ ਯੂਥ ਵਿੰਗ ਭਾਈ ਕੁਲਵੰਤ ਸਿੰਘ ਮੁਠੱਡਾ 07828219373,ਜਨਰਲ ਸਕੱਤਰ ਭਾਈ ਸਤਿੰਦਰਪਾਲ ਸਿੰਘ ਮੰਗੂਵਾਲ 07794882249
ਕੈਨੇਡਾ (ਉਨਟਾਰੀਓ)ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
|